text
stringlengths
364
41.7k
ਗੁਰਦੁਆਰਾ, ਅਕਾਲ ਤਖਤ, ਪੰਥ ਅਤੇ ਸੇਵਾਦਾਰ ਸਿੱਖ ਮਿਸ਼ਨ ਨੂੰ ਨਿਸ਼ਾਨੇ ਵਲ ਤੁਰਦਾ ਰਖਣ ਲਈ ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲਾਵਾਂ ਦੀ ਸਥਾਪਨਾ ਕੀਤੀ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਗੁਰਦੁਆਰੇ ਕਿਹਾ ਜਾਂਦਾ ਹੈ। ਧਰਮਸ਼ਾਲਾਵਾਂ/ਗੁਰਦੁਆਰਿਆਂ ਨੂੰ ਸਿੱਖ ਜਗਤ ਵਲੋ ਮਿਲੇ ਆਦਰਮਾਨ, ਨਿਸ਼ਠਾ ਅਤੇ ਚੜ੍ਹਾਵੇ ਨੂੰ ਵੇਖ ਕੇ ਇਨ੍ਹਾਂ ਦੇ ਪ੍ਰਬੰਧਕਾਂ ਵਿੱਚ ਬਹੁਤ ਸਾਰੀਆਂ ਤ੍ਰੁਟੀਆਂ ਆ ਗਈਆਂ ਜਿਸ ਦੇ ਜ਼ੁਮੇਵਾਰ ਹਰ ਸਮੇਂ ਦੀ ਤਰ੍ਹਾਂ ਵੇਲੇ ਦੇ ਹਾਕਮ ਵੀ ਹਨ। ਸਿੱਖ ਲਹਿਰ ਨੂੰ ਚੜ੍ਹਦੀ ਕਲਾ ਵਿੱਚ ਰਖਣ ਵਾਲੇ ਇਨ੍ਹਾਂ ਕੇਂਦਰਾਂ ਦੇ ਪ੍ਰਬੰਧਕਾਂ (ਮਸੰਦਾਂ) ਵਿੱਚ ਆਏ ਨਿਘਾਰ ਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਗਲੋਂ ਲਾਹੁਣ ਵਿੱਚ ਕੋਈ ਦੇਰ ਨਾ ਲਾਈ ਅਤੇ ਇਨਕਲਾਬੀ ਲਹਿਰ ਜਿਉਂ ਦੀ ਤਿਉਂ ਅਗੇ ਵਧਦੀ ਗਈ। ਇਸ ਲਹਿਰ ਨੇ ਜੋ ਮਲਾਂ ਮਾਰੀਆਂ ਉਨ੍ਹਾਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ ਅਤੇ ਗੁਰੂ ਦਾ ਹਰ ਸਿੱਖ ਉਸ ਉਤੇ ਬਜਾਅ ਤੌਰ ਤੇ ਫਖਰ ਕਰਦਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਧਰਮਸਾਲਾਵਾਂ ਦੀ ਗ਼ਲਤ ਵਰਤੋਂ ਹੁੰਦੀ ਵੇਖ ਕੇ ਮਸੰਦਾਂ ਨੂੰ ਹਟਾ ਦਿਤਾ ਸੀ ਉਸੇ ਤਰਾਂ ਜਦੋਂ ਸਿਖਾਂ ਨੇ ਅੰਗਰੇਜ਼ਾਂ ਵੇਲੇ ਮਹੰਤਾਂ ਵਲੋਂ ਗੁਰਦੁਆਰਿਆਂ ਦੀ ਗ਼ਲਤ ਵਰਤੋਂ ਹੁੰਦੀ ਵੇਖੀ ਤਾਂ ਸਿੱਖ ਪੰਥ ਨੇ ਮੋਰਚੇ ਲਾ ਕੇ ਇਨ੍ਹਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਇਆ ਜਿਸ ਦੇ ਫਲਸਰੂਪ ਐਸ ਜੀ ਪੀ ਸੀ ਹੋਂਦ ਵਿੱਚ ਆਈ ਜਿਸ ਦਾ ਕੰਮ ਗੁਰਦੁਆਰਿਆਂ ਦਾ ਪ੍ਰਬੰਧ ਸਹੀ ਢੰਗ ਨਾਲ ਸਿੱਖ ਮਰਿਆਦਾ ਮੁਤਾਬਕ ਕਰਨਾ ਹੈ। ਐਸ ਜੀ ਪੀ ਸੀ ਨੂੰ 1925 ਦੇ ਐਕਟ ਮੁਤਾਬਕ ਚਲਾਉਣ ਲਈ ਗੁਰਦੁਆਰਾ ਜੁਡੀਸ਼ਿਅਲ ਕਮਿਸ਼ਨ ਦੀ ਸਥਾਪਨਾ ਵੀ ਕੀਤੀ ਗਈ। ਗੁਰਦੁਆਰਾ ਸਿਖੀ ਦਾ ਧੁਰਾ ਹੈ ਜਿਸ ਵਿੱਚ ਮਨੁਖ ਜਾਤੀ ਨੂੰ ਗੁਰਬਾਣੀ ਰਾਹੀਂ ਪ੍ਰਮਾਤਮਾ ਦੇ ਭੈ ਵਿੱਚ ਰਹਿੰਦਿਆਂ ਇੱਕ ਆਜ਼ਾਦ ਅਤੇ ਬੇਮਹੁਤਾਜ ਜ਼ਿੰਦਗੀ ਗੁਜ਼ਾਰਨ ਦੀ ਕੀਰਤਨ, ਸ਼ਬਦ ਵਿਚਾਰ ਅਤੇ ਸਿੱਖ ਇਤਿਹਾਸ ਦੀ ਕਥਾ ਨਾਲ ਉਹ ਸਿਖਿਆ ਦਿਤੀ ਜਾਂਦੀ ਹੈ ਜਿਸ ਵਿੱਚ ਮਨੁਖ ਗ੍ਰਿਹਸਤੀ ਜੀਵਨ ਬਤੀਤ ਕਰਦਾ ਹੋਇਆ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਅਲਿਪਤ ਰਹਿ ਕੇ ਨਾ ਕੇਵਲ ਆਪ ਬਲਕਿ ਬਚਿਆਂ ਨੂੰ ਵੀ ਜ਼ਿੰਦਗੀ ਦੀਆਂ ਉਹ ਸਿੱਖਰਾਂ ਛੋਹਣ ਦੇ ਕਾਬਲ ਬਣਾ ਸਕਦਾ ਹੈ ਜਿਨ੍ਹਾਂ ਸਦਕਾ ਉਹ 'ਪੰਚ ਪਰਧਾਨ ਪੰਚ ਪਰਵਾਨੁ॥' ਹੋ ਜਾਂਦਾ ਹੈ। ਇਸ ਤਰ੍ਹਾਂ ਉਸ ਸਮਾਜ ਦਾ ਨਿਰਮਾਣ ਹੋਣ ਲਗਦਾ ਹੈ ਜਿਸਨੂੰ ਬੇਗਮਪੁਰਾ ਕਿਹਾ ਗਿਆ ਹੈ ਅਤੇ ਇਸਦੇ ਪ੍ਰਬੰਧ ਨੂੰ ਹਲੇਮੀ ਰਾਜ ਦਾ ਨਾਂ ਦਿਤਾ ਗਿਆ ਹੈ। ਪਿਛਲੇ ਤਕਰੀਬਨ ਦੋ ਦਹਾਕਿਆਂ ਦੇ ਜ਼ਿਆਦਾ ਸਮੇਂ ਤੌਂ ਵੇਖਣ ਵਿੱਚ ਆ ਰਿਹਾ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧਕ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਸਮੇਂ ਦੇ ਹਾਕਮ ਦੇ ਅਸਰ ਹੇਠ ਇਸ ਮਿਸ਼ਨ ਦੀ ਪੂਰਤੀ ਵਲ ਪੂਰਾ ਧਿਆਨ ਨਹੀਂ ਦੇ ਰਹੇ ਜਿਸ ਕਾਰਨ ਉਹ ਸਿੱਖ ਕੌਮ ਜਿਸਨੇ ਦਿਲੀ ਦੇ ਮੁਗ਼ਲੀਆ ਤਖਤ ਤੇ 1793 ਵਿੱਚ ਕਬਜ਼ਾ ਕੀਤਾ, ਪੰਜਾਬ ਵਿੱਚ ਅਪਣਾ ਰਾਜ ਸਥਾਪਤ ਕੀਤਾ, ਲੜਾਈਆਂ ਅਤੇ ਮੋਰਚਿਆਂ ਵਿੱਚ ਅੰਗਰੇਜ਼ਾਂ ਦੇ ਦੰਦ ਖਟੇ ਕੀਤੇ, ਸਿਖੀ ਉਤੇ ਆਰੀਆ ਸਮਾਜ ਵਲੋਂ ਕੀਤੇ ਹਮਲੇ ਨੂੰ ਠਲ੍ਹ ਪਾਈ ਅਤੇ ਗੁਰਦੁਰਿਆਂ ਨੂੰ ਦੋਖੀ ਤਾਕਤਾਂ ਦੇ ਅਸਰ ਤੋਂ ਬਚਾ ਕੇ ਰਖਣ ਲਈ ਲੜ ਝਗੜ ਕੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਕਾਇਮ ਕੀਤੀ, ਅਜ ਉਸੇ ਕੌਮ ਨੂੰ ਇਸ ਦੇ ਨਾਮ ਨਿਹਾਦ ਸਿਆਸੀ ਅਤੇ ਧਾਰਮਿਕ ਲੀਡਰਾਂ ਅਤੇ ਧਾਰਮਿਕ ਅਸਥਾਨਾਂ ਦੇ ਸੇਵਾਦਾਰਾਂ ਨੇ ਸਿੱਖ ਦੋਖੀ ਤਾਕਤਾਂ ਨਾਲ ਰਲ ਮਿਲ ਕੇ ਪੰਜਾਬੀ ਸੂਬੇ ਵਿਚੋਂ ਪੰਜਾਬੀ ਬੋਲਦੇ ਇਲਾਕੇ ਬਾਹਿਰ ਕਢਵਾ ਕੇ, ਚੰਡੀਗੜ੍ਹ ਅਤੇ ਪਾਣੀ ਦੇ ਸੋਮੇਂ ਸੈਂਟਰ ਨੂੰ ਦੇ ਕੇ, ਸੈਂਕੜੇ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਡਕਵਾ ਕੇ ਅਤੇ ਸਿਖੀ ਦਾ ਘਾਣ ਕਰਨ, ਸਿੱਖ ਸਮਾਜ ਦਾ ਆਚਰਣ ਡੇਗਣ, ਪਤਿਤਪੁਣੇ ਅਤੇ ਨਸ਼ਿਆਂ ਨਾਲ ਸਿੱਖ ਜਵਾਨੀ ਨੂੰ ਰੋਲਣ ਲਈ ਸੰਤਾਂ ਬਾਬਿਆਂ ਦੇ ਡੇਰੇ ਬਣਵਾ ਕੇ ਸਮੁਚੀ ਸਿੱਖ ਸਮਾਜ ਨੂੰ ਘੁੰਮਨ ਘੇਰੀ ਵਿੱਚ ਪਾ ਰਖਿਆ ਹੈ। ਸਿਆਸਤ ਦੀ ਇਹ ਇੱਕ ਅਜੇਹੀ ਘੁੰਮਣ ਘੇਰੀ ਹੈ ਜਿਸ ਵਿਚੋਂ ਸਮਾਜ ਨੂੰ ਕਢਣਾ ਏਨਾਂ ਸੌਖਾ ਨਹੀਂ। ਸਿਆਸਤ ਨਾਲ ਘਿਰੀ ਹੋਈ ਇਸ ਸਮਾਜ ਵਿਚੋਂ ਗੁਰਦੁਆਰਿਆਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਲਈ ਜੋ ਸੇਵਾਦਾਰ ਲਏ ਜਾਂਦੇ ਹਨ ਉਹ ਇਸ ਸਮਾਜ ਦਾ ਹੀ ਹਿਸਾ ਹੋਣ ਕਰਕੇ ਇਸ ਦੀਆਂ ਕਮਜ਼ੋਰੀਆਂ ਤੋਂ ਉਪਰ ਨਹੀਂ ਉਠ ਸਕਦੇ ਕਿਉਂਕਿ ਬਾਲਟੀ ਵਿੱਚ ਉਹੀ ਗੰਧਲਾ ਪਾਣੀ ਹੋਵੇਗਾ ਜਿਸ ਗੰਧਲੇ ਪਾਣੀ ਵਿਚੋਂ ਉਹ ਬਾਲਟੀ ਭਰੀ ਗਈ ਹੈ। ਛੋਟੇ ਗੁਰਦੁਆਰਿਆਂ ਦਾ ਤਾਂ ਕੀ ਕਹਿਣਾ ਜੇ ਅਸੀਂ ਸਿੱਖ ਪੰਥ ਦੇ ਸਿਰਮੌਰ ਗੁਰਦੁਆਰਿਆਂ ਵਲ ਝਾਤ ਮਾਰੀਏ ਤਾਂ ਵੇਖਦੇ ਹਾਂ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰਦੁਆਰਾ ਤਖਤ ਪਟਨਾ ਸਾਹਿਬ ਅਤੇ ਗੁਰਦੁਆਰਾ ਤਖਤ ਸਚਖੰਡ ਹਜ਼ੂਰ ਸਾਹਿਬ ਵਿਖੇ ਜੋ ਸਾਡੇ ਲਈ ਰੋਲ ਮਾਡਲਾਂ ਦਾ ਕੰਮ ਦਿੰਦੇ ਹਨ ਸਿੱਖ ਰਹਿਤ ਮਰਯਾਦਾ ਦੀ ਘੋਰ ਉਲੰਘਨਾ ਸ਼ਰੇਅ ਆਮ ਕੀਤੀ ਜਾ ਰਹੀ ਹੈ ਜਿਸ ਨੂੰ ਵੇਖ ਕੇ ਸ਼ਰਧਾਲੂ ਇਹ ਸੋਚਣ ਤੇ ਮਜਬੂਰ ਹੋ ਰਹੇ ਹਨ ਕਿ ਗੁਰਦੁਆਰਿਆਂ ਅਤੇ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਸਿੱਖ ਮਿਸ਼ਨ ਪੂਰਾ ਕਰਨ ਦੀ ਬਜਾਏ ਸਿੱਖ ਦੋਖੀ ਤਾਕਤਾਂ ਦਾ ਮਿਸ਼ਨ ਪੂਰਾ ਕਰਨ ਵਿੱਚ ਲਗੇ ਹੋਏ ਹਨ। ਸਿੱਖ ਸਮਾਜ ਦੀ ਸਾਜਨਾ ਵਿੱਚ ਗੁਰੂ ਸਾਹਿਬਾਨ ਵੇਲੇ ਇਸਤਰੀ ਵਰਗ ਦਾ ਬੜਾ ਯੋਗਦਾਨ ਰਿਹਾ ਹੈ ਅਤੇ ਅਜ ਇਸਨੂੰ ਖੇਰੂੰ ਖੇਰੂੰ ਕਰਨ ਵਿੱਚ ਵੀ ਮਹਿਲਾ ਵਰਗ ਪਿਛੇ ਨਹੀਂ ਖਾਸ ਕਰ ਉਹ ਮਹਿਲਾਵਾਂ ਜਿਨ੍ਹਾਂ ਦਾ ਪਛੋਕੜ ਬਹੁਤਾ ਸਿਖੀ ਵਾਲਾ ਨਹੀਂ ਮੂਰਤੀ ਪੂਜਕਾਂ ਵਾਲਾ ਜ਼ਿਆਦਾ ਰਿਹਾ ਹੈ ਕਿਉਂਕਿ ਸ਼ਾਦੀ ੳਪ੍ਰੰਤ ਉਨ੍ਹਾਂ ਦੇ ਸਿੱਖ ਘਰਾਂ ਵਿੱਚ ਆਉਣ ਨਾਲ ਅਤੇ ਉਨ੍ਹਾਂ ਦੇ ਮਰਦਾਂ ਦੀ ਅਪਣੇ ਸਿਧਾਂਤ ਪ੍ਰਤੀ ਦਿਨੋ ਦਿਨ ਘਟਦੀ ਜਾ ਰਹੀ ਸੂਝ ਬੂਝ ਕਾਰਨ ਮਨਮਤੀ ਗਲਾਂ ਜ਼ੋਰ ਫੜ ਗਈਆਂ ਹਨ। ਅਜੇਹੇ ਮਾਹੌਲ ਵਿੱਚ ਉਨ੍ਹਾਂ ਦੇ ਬਚੇ ਵੀ ਸਿਖੀ ਤੋਂ ਦੂਰ ਹੁੰਦੇ ਜਾ ਰਹੇ ਹਨ। ਸ਼੍ਰੀ ਅਕਾਲ ਤਖਤ ਸਾਹਿਬ: ਗੁਰੂ ਅਰਜਨ ਦੇਵ ਜੀ ਨੇ ਗੁਰੁ ਨਾਨਕ ਦੇਵ ਜੀ ਦੇ ਫੁਰਮਾਨ 'ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨਾ ਕੀਜੈ॥' (1412) ਉਤੇ ਅਮਲ ਕਰਦਿਆਂ ਸ਼ਹਾਦਤ ਦਿਤੀ ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਵਲੋਂ ਸ਼ੁਰੂ ਕੀਤੀ ਗਈ ਸਿੱਖ ਸਮਾਜੀ ਅਤੇ ਸਿਆਸੀ ਇਨਕਲਾਬੀ ਲਹਿਰ ਦੇ ਰਾਹਨੁਮਾ ਗੁਰੂ ਹਰਗੁਬਿੰਦ ਸਾਹਿਬ ਨੇ ਮਹਿਸੂਸ ਕੀਤਾ ਕਿ ਇਸ ਇਨਕਲਾਬੀ ਲਹਿਰ ਨੂੰ ਦਬਾਣ ਦੀਆਂ ਵੈਰੀਆਂ ਵਲੋਂ ਜਾਰੀ ਕੋਸ਼ਿਸ਼ਾਂ ਦਾ ਮੁਕਾਬਲਾ ਕਰਨ ਲਈ ਸਿਖੀ ਪ੍ਰਚਾਰ ਦੇ ਨਾਲ ਨਾਲ ਨਾ ਕੇਵਲ ਹਥਿਆਰਬੰਦ ਹੋਣ ਦੀ ਲੋੜ ਹੈ ਬਲਕਿ ਇਸ ਲਹਿਰ ਨੂੰ ਅਨੁਸ਼ਾਸਨਬਧ ਵੀ ਕੀਤਾ ਜਾਣਾ ਜ਼ਰੂਰੀ ਹੈ। ਇਸ ਜ਼ਰੂਰਤ ਨੂੰ ਮਹਿਸੂਸ ਕਰਦਿਆਂ ੳਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਅਤੇ ਸਿਖਾਂ ਨੂੰ ਪੀਰੀ ਦੇ ਨਾਲ ਨਾਲ ਮੀਰੀ ਦਾ ਪਲਾ ਫੜਨ ਲਈ ਵੀ ਕਿਹਾ ਤਾਕਿ ਵੈਰੀਆਂ ਦੀ ਹਿੰਸਾ ਦਾ ਜਵਾਬ ਢੁਕਵੇਂ ਤਰੀਕੇ ਨਾਲ ਦਿਤਾ ਜਾ ਸਕੇ। ਇਸਦੇ ਫਲਸਰੂਪ ਗ਼ਰੀਬ ਜਨਤਾ ਦੀ ਇਹ ਲਹਿਰ ਨਿਡਰ ਹੋ ਕੇ ਹਾਕਮਾਂ ਅਤੇ ਦੋਖੀ ਤਾਕਤਾਂ ਨਾਲ ਲ਼ੜਦੀ ਅਤੇ ਕੁਰਬਾਨੀਆਂ ਦਿੰਦੀ ਅਗੇ ਵਧਦੀ ਚਲੀ ਗਈ। ਗੁਰਬਾਣੀ ਕੇਵਲ ਅਕਾਲ ਪੁਰਖ ਨੂੰ ਮੰਨਣ ਅਤੇ ਮਾਣਸਿਕ ਤੌਰ ਤੇ ਉਸਦੇ ਭੈ ਵਿੱਚ ਰਹਿਣ ਦਾ ਪ੍ਰਚਾਰ ਕਰਦੀ ਹੈ ਜਿਸਦੇ ਫਲਸਰੂਪ ਸਿੱਖ ਅਪਣੇ ਸਿਧਾਂਤਕ ਅਤੇ ਸਿਆਸੀ ਮਾਮਲਿਆਂ ਵਿੱਚ ਕਿਸੇ ਦੁਨਿਆਵੀ ਸ਼ਕਤੀ ਅਗੇ ਸਿਰ ਨਹੀਂ ਝੁਕਾਉਂਦੇ। ਉਹ ਕਿਸੇ ਬਾਦਸ਼ਾਹ ਜਾਂ ਚੋਣ ਪ੍ਰਣਾਲੀ ਰਾਹੀਂ ਚੁਣੀ ਗਈ ਸਰਕਾਰ ਵਲੋਂ ਬਣਾਈਆਂ ਗਈਆਂ ਨਿਆਂਪਾਲਕਾਵਾਂ ਦੇ ਨਿਆਂ ਵਿੱਚ ਯਕੀਨ ਨਹੀਂ ਰਖਦੇ ਕਿਉਂਕਿ ਨਿਆਂ ਕਰਨ ਵਾਲੇ ਵਿਅਕਤੀ ਸਰਕਾਰੀ ਜਾਂ ਕਿਸੇ ਹੋਰ ਦਬਾਅ ਹੇਠ ਆ ਕੇ ਸਹੀ ਫੈਸਲਾ ਨਹੀਂ ਕਰ ਸਕਦੇ ਜੋ ਅਸੀਂ ਅਕਸਰ ਵੇਖਦੇ ਵੀ ਹਾਂ। ਸੈਂਕੜੇ ਪੰਜਾਬੀ ਨੌਜਵਾਨਾਂ ਦਾ 20-25 ਸਾਲ ਤੋਂ ਜ੍ਹੇਲਾਂ ਵਿੱਚ ਸੜਨਾ ਅਤੇ ਧਕੋ ਜੋਰੀ ਨੌਜਵਾਨਾਂ ਨੂੰ ਫੜ ਕੇ ਉਨ੍ਹਾਂ ਉਤੇ ਕੇਸ ਪਾਉਣੇ ਇਸ ਗਲ ਦੀ ਗਵਾਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਇੱਕ ਸੰਸਥਾ ਹੈ ਜੋ ਸਿਖੀ ਵਿਚਾਰਧਾਰਾ ੱਤੇ ਖੜੀ ਹੈ। ਇਸ ਲਈ ਲੋੜ ਵੇਲੇ ਸਰਬਤ ਖਾਲਸਾ ਵਲੋਂ ਸਿੱਖ ਵਿਚਾਰਧਾਰਾ ਅਨੁਸਾਰ ਲਏ ਗਏ ਫੈਸਲੇ ਇੱਕ ਅਜੇਹੇ ਵਿਅਕਤੀ ਵਲੋਂ ਇਲਾਨੇ ਜਾਣੇ ਚਾਹੀਦੇ ਹਨ ਜੋ ਸਿੱਖ ਵਿਚਾਰਧਾਰਾ ਵਿੱਚ ਨਿਪੁੰਨ ਹੁੰਦਾ ਹੋਇਆ ਕਿਸੇ ਦੁਨਿਆਵੀ ਸ਼ਕਤੀ ਦੇ ਦਬਾਅ ਹੇਠ ਕੰਮ ਨਾ ਕਰਦਾ ਹੋਵੇ। ਪਿਛਲੇ ਕੁੱਝ ਸਾਲਾਂ ਵਿੱਚ ਜੋ ਵੇਖਣ ਨੂੰ ਆਇਆ ਹੈ ਉਸ ਦੇ ਪੇਸ਼ੇ ਨਜ਼ਰ ਇਹ ਕਿਹਾ ਜਾ ਸਕਦਾ ਹੈ ਕਿ ਕੁੱਝ ਬੰਦਿਆਂ ਵਲੋਂ ਰਲ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਜਥੇਦਾਰਾਂ ਨੇ ਉਹੀ ਹੁਕਮਨਾਮੇ ਜਾਰੀ ਕੀਤੇ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਦੁਨਿਆਵੀ ਆਕਾਵਾਂ ਨੇ ਜਾਰੀ ਕਰਨ ਲਈ ਕਹੇ। ਉਨ੍ਹਾਂ ਦੇ ਹੁਕਮਨਾਮਿਆਂ ਨੇ ਪੰਥ ਵਿੱਚ ਬੜੇ ਪੁਆੜੇ ਪਾਇ ਹਨ। ਇਸ ਲਈ ਲੋੜ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਰਬਤ ਖਾਲਸਾ ਵਲੋਂ ਕੀਤੀ ਜਾਵੇ ਅਤੇ ਸਰਬਤ ਖਾਲਸਾ ਹੀ ਉਸਨੂੰ ਡਿਊਟੀ ਤੋਂ ਫਾਰਿਗ਼ ਕਰ ਸਕੇ। ਐਸ ਜੀ ਪੀ ਸੀ ਜਾਂ ਸਰਕਾਰ ਦਾ ਇਸ ਵਿੱਚ ਕੋਈ ਹਥ ਨਾ ਹੋਵੇ। ਸਰਬਤ ਖਾਲਸਾ ਦੁਨੀਆਂ ਵਿੱਚ ਫੈਲੇ ਸਿਖਾਂ ਦੀ ਪੂਰੀ ਪੂਰੀ ਨਮਾਇੰਦਗੀ ਕਰਦਾ ਹੋਵੇ ਨਾ ਕਿ ਕੇਵਲ ਪੰਜਾਬ ਵਿੱਚ ਰਹਿਣ ਵਾਲਿਆਂ ਦੀ ਹੀ। ਪੰਥ ਖੁਦਗ਼ਰਜ਼ ਧਾਰਮਿਕ ਅਤੇ ਸਿਆਸੀ ਲੀਡਰਾਂ ਨੇ ਧਰਮ ਦੇ ਨਾਂ ਹੇਠ ਲੋਕਾਂ ਨੂੰ ਗੁਮਰਾਹ ਕਰਕੇ ਸਰਕਾਰ ਅਤੇ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਕੇ ਸਿੱਖ ਵਿਰੋਧੀ ਸ਼ਕਤੀਆਂ ਦਾ ਸਹਾਰਾ ਲੈ ਕੇ ਸਿਖੀ ਵਿਚਾਰਧਾਰਾ ਨੂੰ ਬੜਾ ਨੁਕਸਾਨ ਪਹੁੰਚਾਇਆ ਹੈ ਜਿਸਦੇ ਫਲਸਰੂਪ ਸਿਖਾਂ ਵਿੱਚ ਪਤਿਤਪੁਣਾ, ਨਸ਼ਾ ਖੋਰੀ, ਕਰਮ ਕਾਂਡ ਅਤੇ ਭ੍ਰਿਸ਼ਟਾਚਾਰ ਬਹੁਤ ਵਧਿਆ ਹੈ। ਟੈਲੀਵਿਜ਼ਨ ਦੇ ਪਸਾਰ ਨਾਲ ਲੋਕਾਂ ਵਿੱਚ ਅਖਬਾਰ, ਮੈਗਜ਼ੀਨ ਅਤੇ ਹੋਰ ਸਿਖੀ ਸਾਹਿਤ ਪੜ੍ਹਨ ਦੀ ਰੁਚੀ ਖਤਮ ਹੋ ਗਈ ਹੈ। ਬਹੁਤ ਸਾਰੇ ਕੇਸਾਧਾਰੀ ਸਿੱਖ ਸਿੱਖ ਵਿਚਾਰਧਾਰਾ ਤੋਂ ਅਣਜਾਣ ਹੁੰਦੇ ਹੋਇ ਅਜੇਹੇ ਕਰਮ ਕਾਂਡਾਂ ਵਿੱਚ ਪਏ ਹੋਇ ਹਨ ਜਿਨ੍ਹਾਂ ਨਾਲ ਅਜ ਸਿਖਾਂ ਅਤੇ ਬ੍ਰਾਹਮਣਵਾਦੀਆਂ ਵਿੱਚ ਕੋਈ ਫਰਕ ਨਹੀਂ ਰਿਹਾ। ਬਚਿਆਂ ਨੂੰ ਉਹ ਸਿਖੀ ਵਿਚਾਰਧਾਰਾ ਨਾਲ ਜੋੜਨ ਦੇ ਕਾਬਿਲ ਨਹੀਂ ਰਹੇ। ਨਾ ਮਾਪਿਆਂ ਨੂੰ ਸਿੱਖ ਇਤਿਹਾਸ ਦੀ ਸੋਝੀ ਹੈ ਅਤੇ ਨਾਂ ਉਨ੍ਹਾਂ ਦੇ ਬਚਿਆਂ ਨੂੰ। ਇਸ ਵਿੱਚ ਪੰਥਕ ਸਰਕਾਰ ਹੋਣ ਦਾ ਦਾਅਵਾ ਕਰਨ ਵਾਲਿਆਂ ਤੋਂ ਅਲਾਵਾ ਕਸੂਰ ਸਾਡੀ ਸਿਖਿਆ ਪ੍ਰਣਾਲੀ ਖਾਸ ਕਰ ਉਹ ਜਿਸਦਾ ਪ੍ਰਬੰਧ ਸਿਖਾਂ ਦੇ ਅਪਣੇ ਹਥ ਹੈ ਅਤੇ ਮਾਵਾਂ ਦਾ ਵੀ ਹੈ ਜੋ ਬਚਿਆਂ ਨੂੰ ਅਪਣੇ ਵਿਰਸੇ ਨਾਲ ਜੋੜੀ ਰਖਣ ਦਾ ਕੋਈ ਉਪਰਾਲਾ ਨਹੀਂ ਕਰਦੀਆਂ। ਮਾਪਿਆਂ ਨੂੰ ਚਾਹੀਦਾ ਹੈ ਕਿ ਅਛੀਆਂ ਕਿਤਾਬਾਂ ਅਤੇ ਮੈਗਜ਼ੀਨ ਖਰੀਦ ਕੇ ਆਪ ਵੀ ਪੜ੍ਹਨ ਅਤੇ ਬਚਿਆਂ ਨੂੰ ਵੀ ਪੜ੍ਹਨ ਲਈ ਦੇਣ। ਅਜ ਜਿੰਨੇ ਵੀ ਸੇਵਾਦਾਰ ਗੁਰਦੁਆਰਿਆਂ ਵਿੱਚ ਨਜ਼ਰ ਆ ਰਹੇ ਹਨ ਉਹ ਪ੍ਰਬੰਧਕਾਂ ਦੀ ਸਿਫਾਰਸ਼ ਨਾਲ ਲਗੇ ਹੋਇ ਹਨ ਅਤੇ ਇਨ੍ਹਾਂ ਵਿੱਚ ਬਹੁਤੇ ਉਹ ਲੋਕ ਹਨ ਜਿਨ੍ਹਾਂ ਨੂੰ ਕਿਤੇ ਹੋਰ ਨੌਕਰੀ ਨਹੀਂ ਮਿਲੀ। ਪ੍ਰਬੰਧਕਾਂ ਵਾਂਗਰ ਇਹ ਵੀ ਸਿੱਖ ਵਿਚਾਰਧਾਰਾ ਤੋਂ ਬਿਲਕੁਲ ਕੋਰੇ ਹਨ। ਇਨ੍ਹਾਂ ਦੀ ਯੋਗਤਾ ਕੇਵਲ ਗਾਤਰਾਧਾਰੀ ਹੋਣ ਦੀ ਹੈ, ਇਨ੍ਹਾਂ ਨਾਲ ਇਹ ਵੀ ਕੋਈ ਵਧੀਕੀ ਨਹੀਂ ਹੋਵੇਗੀ ਜੇ ਇਹ ਕਿਹਾ ਜਾਵੇ ਕਿ ਇਨ੍ਹਾਂ ਵਿਚੋਂ ਕਈ ਛੋਟੀ ਪਦਵੀ ਵਾਲਿਆਂ ਨੇ ਨੌਕਰੀ ਲੈਣ ਲਈ ਹੀ ਗਾਤਰਾ ਪਾ ਲਿਆ ਹੋਵੇ, ਜਿਨ੍ਹਾਂ ਵਿਚੋਂ ਕਈ ਅਪਣੇ ਕਪੜਿਆਂ ਅਤੇ ਜਿਸਮ ਦੀ ਸਫਾਈ ਰਖਣਾ ਵੀ ਨਹੀਂ ਜਾਣਦੇ। ਗੁਰਬਾਣੀ ਦੀ ਕਿਸੇ ਵੀ ਤੁਕ ਦਾ ਇਨ੍ਹਾਂ ਨੂੰ ਮਤਲਬ ਨਹੀਂ ਆਉਂਦਾ ਹੋਣਾ। ਸਿੱਖ ਕੌਮ ਨੂੰ ਇਸ ਦੁਖਾਂਤ ਵਿਚੋਂ ਕਢਣ ਲਈ ਇੱਕ ਤਰੀਕਾ ਤਾਂ ਇਹ ਹੈ ਕਿ ਪਿਛਲੇ ਸਮਿਆਂ ਵਾਂਗ ਕੋਈ ਤਕੜਾ ਮੋਰਚਾ ਲਾਕੇ ਭ੍ਰਿਸ਼ਟ ਲੀਡਰਾਂ ਦੇ ਜਫੇ ਵਿਚੋਂ ਐਸ ਜੀ ਪੀ ਸੀ ਨੂੰ ਮੁਕਤ ਕੀਤਾ ਜਾਵੇ ਪਰ ਬਦਲੇ ਹੋਏ ਹਾਲਾਤ ਵਿੱਚ ਇਹ ਸੰਭਵ ਨਹੀਂ ਕਿਉਂਕਿ ਪਿਹਿਲੇ ਵਕਤਾਂ ਦੇ ਮੋਰਚਿਆਂ ਵੇਲੇ ਸਿਖਾਂ ਵਿੱਚ ਜੋ ਮਰ ਮਿਟਣ ਦਾ ਉਤਸ਼ਾਹ ਸੀ ਉਹ ਸਾਡੇ ਲੀਡਰਾਂ ਨੇ ਸਰਕਾਰੀ ਬਲ ਬੂਤੇ ਐਸ ਜੀ ਪੀ ਸੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਿਲੀ ਭੁਗਤ ਨਾਲ ਸਿੱਖ ਜਵਾਨੀ ਨੂੰ ਹੌਲੀ ਹੌਲੀ ਨਸ਼ਈ ਅਤੇ ਭ੍ਰਿਸ਼ਟ ਬਣਾ ਕੇ ਮਰ ਮਿਟਣ ਵਾਲੇ ਨਹੀਂ ਰਹਿਣ ਦਿਤਾ। ਸਿਖੀ ਨੂੰ ਨਾ ਪਛਾਣਦੇ ਵੋਟਰ ਪੈਦਾ ਕਰ ਲਏ ਹਨ ਤਾਕਿ ਇਲੈਕਸ਼ਨਾਂ ਵਿੱਚ ਉਨ੍ਹਾਂ ਵਰਗੇ ਬੰਦੇ ਹੀ ਅਗੇ ਲਿਆਇ ਜਾ ਸਕਣ। ਅਜੇਹੀ ਹਾਲਤ ਵਿੱਚ ਸਿੱਖ ਕੌਮ ਦੀ ਦੀਮਕ ਲਗ ਚੁਕੀ ਬੁਨਿਆਦ ਦੀਮਕ ਮਾਰ ਕੇ ਪਕੀ ਕੀਤੀ ਜਾਵੇ। ਇਸ ਕੰਮ ਲਈ ਸਾਨੂੰ ਸਿੱਖ ਸਮਾਜ ਵਿੱਚ ਉਹ ਕਦਰਾਂ ਕੀਮਤਾਂ ਪੈਦਾ ਕਰਨ ਵਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਦਾ ਆਧਾਰ ਸਚ ਹੈ। ਸਾਰਿਆਂ ਨਾਲੋਂ ਪਹਿਲਾਂ ਸਾਨੂੰ ਅਪਣੇ ਇਲਾਕੇ ਵਿਚਲੇ ਗੁਰਦੁਆਰੇ ਵਲ ਧਿਆਨ ਦੇਣਾ ਪਵੇਗਾ। ਉਸਦੇ ਪ੍ਰਬੰਧਕ ਇਲੈਕਸ਼ਨ ਦੀ ਬਜਾਇ ਸਰਬਸੰਮਤੀ ਨਾਲ ਉਹ ਬੰਦੇ ਲਏ ਜਾਣ ਜਿਨ੍ਹਾਂ ਦੀ ਅਖ ਗੋਲਕ ਵਲ ਨਾ ਹੋਵੇ ਅਤੇ ਜਿਹੜੇ ਗੁਰਬਾਣੀ ਨੂੰ ਪੂਰੀ ਤਰਾਂ ਸਮਝਦੇ ਅਤੇ ਸਮਰਪਤ ਹੋਣ। ਇਸ ਲਈ ਸਾਨੂੰ ਸਿਖੀ ਨੂੰ ਸਮਰਪਤ ਸਮਾਜ ਪੈਦਾ ਕਰਨੀ ਪਵੇਗੀ। ਗ੍ਰੰਥੀ ਪਾਸ ਕਿਸੇ ਅਜੇਹੇ ਮਿਸ਼ਨਰੀ ਸਕੂਲ/ਕਾਲਜ ਦਾ ਡਿਪਲੋਮਾ ਜਾਂ ਡਿਗਰੀ ਹੋਣੀ ਚਾਹੀਦੀ ਹੈ ਜਿਸਦਾ ਪ੍ਰਬੰਧ ਟਕਸਾਲਾਂ ਅਤੇ ਡੇਰਿਆਂ ਦੀ ਬਜਾਇ ਸਮੁਚੇ ਪੰਥ ਪਾਸ ਹੋਵੇ। ਬਾਕੀ ਦੇ ਸੇਵਾਦਾਰ ਘਟੋ ਘਟ 10+2 ਪਾਸ ਅਤੇ ਗੁਰਮਤ ਦੇ ਡਿਪਲੋਮਾ ਹੋਲਡਰ ਹੋਣੇ ਚਾਹੀਦੇ ਹਨ ਅਤੇ ਨੌਕਰੀ ਵਿੱਚ ਰਖਣ ਤੋਂ ਪਹਿਲਾਂ ਉਨ੍ਹਾਂ ਦਾ ਗੁਰਬਾਣੀ, ਸਿੱਖ ਇਤਿਹਾਸ ਅਤੇ ਰਹਿਤ ਮਰਯਾਦਾ ਬਾਰੇ ਜਾਣਕਾਰੀ ਸਬੰਧੀ ਇਮਤਿਹਾਨ ਲਿਆ ਜਾਵੇ। ਸਿੱਖ ਸਮਾਜ ਵਿੱਚ ਪੈਦਾ ਹੋ ਚੁਕੀਆਂ ਬੁਰਾਈਆਂ ਕਢਨ ਲਈ ਗੁਰਦੁਆਰੇ ਦੇ ਆਲੇ ਦੁਆਲੇ ਦੇ ਘਰਾਂ ਦੀਆਂ ਮਹਿਲਾ ਸੰਮਤੀਆਂ ਬਣਾ ਕੇ ਇਸਤਰੀ ਵਰਗ ਅਤੇ ਉਨ੍ਹਾਂ ਦੇ ਬਚਿਆਂ ਵਿੱਚ ਧਰਮ ਪ੍ਰਚਾਰ ਕਰਨ ਦੇ ਤਰੀਕੇ ਉਲੀਕ ਕੇ ਉਨ੍ਹਾਂ ਉਤੇ ਅਮਲ ਕੀਤਾ ਜਾਵੇ। ਇਨ੍ਹਾਂ ਸਮਤੀਆਂ ਰਾਹੀਂ ਗੁਰਮਤ ਲਿਟ੍ਰੇਚਰ ਘਰਾਂ ਵਿੱਚ ਉਪਲਭਦ ਕਰਵਾਇਆ ਜਾਵੇ। ਗੁਰਦੁਆਰੇ ਵਿੱਚ ਸ਼ਬਦ ਵਿਚਾਰ ਅਤੇ ਸਿੱਖ ਇਤਿਹਾਸ ਉਤੇ ਜ਼ਿਆਦਾ ਜ਼ੋਰ ਦੇਣ ਲਈ ਕਿਹਾ ਜਾਵੇ। ਜੇ ਹੋ ਸਕੇ ਤਾਂ ਗੁਰਦੁਆਰੇ ਦੇ ਮੈਦਾਨ ਜਾਂ ਕਮਰਿਆਂ ਵਿੱਚ ਬਚਿਆਂ ਦੇ ਖੇਡਣ ਦਾ ਇੰਤਜ਼ਾਮ ਕੀਤਾ ਜਾਵੇ। ਗੁਰਦੁਆਰੇ ਵਿੱਚ ਨਰਸਰੀ ਅਤੇ ਘਟੋ ਘਟ ਪੰਜਵੀਂ ਤਕ ਦੀ ਵਿਦਿਆ ਦਾ ਇੰਤਜ਼ਾਮ ਕੀਤਾ ਜਾਵੇ ਜਿਸ ਦੇ ਨਾਲ ਨਾਲ ਬਚਿਆਂ ਨੂੰ ਗੁਰਸਿਖੀ ਜੀਵਨ ਵਾਲੇ ਬਣਨ ਦੀ ਸਿੱਖ ਇਤਿਹਾਸ ੱਚੋਂ ਕਹਾਣੀਆਂ ਰਾਹੀਂ ਸਿਖਿਆ ਦਿਤੀ ਜਾਵੇ। ਜਿਹੜੀਆਂ ਮਾਵਾਂ ਦਫਤਰਾਂ ਵਿੱਚ ਕੰਮ ਕਰਦੀਆਂ ਹਨ ਉਨ੍ਹਾਂ ਦੇ ਛੋਟੇ ਬਚਿਆਂ ਦੀ ਦਫਤਰ ਵੇਲੇ ਸਾਂਭ ਸੰਭਾਲ ਦਾ ਇੰਤਜ਼ਾਮ ਣੋਗ ਤਰੀਕੇ ਨਾਲ ਗੁਰਦੁਆਰੇ ਵਿੱਚ ਕੀਤਾ ਜਾਵੇ ਤਾਕਿ ਬਚਾ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਜੋੜਿਆ ਜਾ ਸਕੇ। ਖਾਲਸਾ ਹਾਈ ਸਕੂਲਾਂ ਵਿੱਚ ਧਰਮ ਸਿਖਆ ਦਾ ਪ੍ਰਬੰਧ ਕੀਤਾ ਜਾਵੇ ਅਤੇ ਹਰ ਜਮਾਤ ਦੇ ਜਿਹੜੇ ਬਚੇ ਸਕੂਲੀ ਇਮਤਿਹਾਨ ਵਿੱਚ ਪਹਿਲੀਆਂ ਤਿੰਨ ਪੋਜ਼ੀਸ਼ਨਾਂ ਲੈਂਦੇ ਹਨ ਉਨ੍ਹਾਂ ਨੂੰ ਉਤਸ਼ਾਹ-ਜਨਕ ਤਰੀਕੇ ਨਾਲ ਸਨਮਾਨਤ ਕੀਤਾ ਜਾਵੇ। ਇਸ ਤਰਾਂ ਅਸੀਂ ਉਹ ਸੰਗਤ ਪੈਦਾ ਕਰ ਸਕਾਂਗੇ ਜੋ ਸਿਖੀ ਨੂੰ ਮਨੋਂ ਸਮਰਪਤ ਧਾਰਮਿਕ ਅਤੇ ਸਿਆਸੀ ਲੀਡਰ ਅਗੇ ਲਿਆ ਕੇ ਗੁਰਦੁਆਰਿਆਂ ਵਿੱਚ ਹੋ ਰਹੀਆਂ ਮਨ ਮਤਾਂ ਨੂੰ ਠਲ੍ਹ ਪਾ ਸਕੇਗੀ।
'ਸੋਨੇ ਦੀ ਪਾਲਕੀ' ਨੂੰ ਗੁਰਦੁਆਰਾ ਨਾਨਕ ਪਿਆਉ ਵਿਖੇ ਸੁਸ਼ੋਭਿਤ ਕੀਤਾ ਨਵੀਂ ਦਿੱਲੀ,7 ਨਵੰਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਿਆਰ ਕਰਵਾਈ ਗਈ ਸੋਨੇ ਦੀ ਪਾਲਕੀ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤੀ ਗਈ ਹੈ | ਇਹ ਉਹੀ ਪਾਲਕੀ ਦੱਸੀ ਜਾ ਰਹੀ ਹੈ ਜਿਹੜੀ ਦਿੱਲੀ ਕਮੇਟੀ ਵਲੋਂ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਲੈ ਕੇ ਜਾਣ ਵਾਲੇ ਨਗਰ ਕੀਰਤਨ ਵਾਸਤੇ ਤਿਆਰ ਕਰਵਾਈ ਗਈ ਸੀ ਪਰ ਅਕਾਲ ਤਖ਼ਤ ਦੇ ਹੁਕਮ ਕਾਰਨ ਦਿੱਲੀ ਕਮੇਟੀ ਨੂੰ ਨਗਰ ਕੀਰਤਨ ਪ੍ਰੋਗਰਾਮ ਰੱਦ ਕਰਨਾ ਪੈ ਗਿਆ ਸੀ | ਹੁਣ ਦਿੱਲੀ ਕਮੇਟੀ ਵਲੋਂ ਇਸ ਸੋਨੇ ਦੀ ਪਾਲਕੀ ਨੂੰ ਗੁ. ਨਾਨਕ ਪਿਆਊ ਵਿਖੇ ਸੁਸ਼ੋਭਿਤ ਕਰ ਦਿੱਤਾ ਗਿਆ ਹੈ | ਅੱਜ ਇਥੇ ਗੁਰਦੁਆਰਾ ਸਾਹਿਬ ਦੇ ਹਾਲ ਦਾ ਨਵੀਨੀਕਰਨ ਉਪਰੰਤ, ਪਾਰਕਿੰਗ ਅਤੇ ਜੋੜੇ ਘਰ ਦਾ ਉਦਘਾਟਨ ਵੀ ਕੀਤਾ ਗਿਆ | ਇਸ ਮੌਕੇ ਹਾਜ਼ਰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਰੀ ਦੁਨੀਆਂ 'ਚ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰਕਾਸ਼ ਪੁਰਬ 'ਤੇ ਸਭ ਤੋਂ ਵੱਡਾ ਤੋਹਫ਼ਾ ਕਰਤਾਰਪੁਰ ਸਾਹਿਬ ਲਾਂਘਾ ਹੈ, ਜਦੋਂ 9 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਹੋਵੇਗਾ ਤਾਂ ਸਾਰੀ ਦੁਨੀਆਂ ਦੇ ਚੱੈਨਲ ਇਸ ਦੀ ਚਰਚਾ ਕਰ ਰਹੇ ਹੋਣਗੇ | ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਨਹੀਂ ਕਿ ਇਹ ਸਰਕਾਰਾਂ ਕਰ ਰਹੀਆਂ ਬਲਕਿ ਇਸ ਲਈ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਵਡਿਆਈ ਹੈ | ਸਿਰਸਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸੰਵਾਦ ਰਚਾਉਣ ਦਾ ਸੰਦੇਸ਼ ਦਿੱਤਾ ਸੀ ਤੇ ਸਾਨੂੰ ਇਸ ਰਾਹ 'ਤੇ ਚੱਲਣਾ ਚਾਹੀਦਾ ਹੈ | ਉਨ੍ਹਾਂ ਨੇ ਬਾਬਾ ਬਚਨ ਸਿੰਘ, ਬਾਬਾ ਮਹਿੰਦਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਥੇ ਹਾਲ ਦਾ ਨਵੀਨੀਕਰਨ ਕੀਤਾ ਤੇ ਪਾਲਕੀ ਦੀ ਸੇਵਾ ਕੀਤੀ | ਹਰਮੀਤ ਸਿੰਘ ਕਾਲਕਾ ਨੇ ਆਖਿਆ ਕਿ ਗੁਰਦੁਆਰਾ ਨਾਨਕ ਪਿਆਊ ਦੇ ਹਾਲ ਦਾ ਬਹੁਤ ਵਧੀਆ ਸੁੰਦਰੀਕਰਨ ਕੀਤਾ ਗਿਆ, ਪਾਰਕਿੰਗ ਬੇਸਮੈਂਟ ਬਣਾਈ ਗਈ ਅਤੇ ਜੋੜੇਘਰ ਦਾ ਨਵੀਨੀਕਰਨ ਕੀਤਾ ਗਿਆ ਤੇ ਇਹ ਸਾਰੇ ਕਾਰਜ ਸੰਗਤ ਦੇ ਸਹਿਯੋਗ ਨਾਲ ਹੀ ਸੰਪੂਰਨ ਹੋਏ ਹਨ | ਵਿਆਹਾਂ ਵਾਲੇ ਆਡ-ਈਵਨ ਦੇ ਚੱਕਰ ਵਿਚ ਫਸੇ ਨਵੀਂ ਦਿੱਲੀ, 7 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਇਨ੍ਹਾਂ ਦਿਨਾਂ ਵਿਚ ਆਡ-ਈਵਨ ਦੀ ਸਕੀਮ ਲਾਗੂ ਹੈ, ਜਿਸ ਅਨੁਸਾਰ ਗੱਡੀਆਂ ਸੜਕਾਂ 'ਤੇ ਚੱਲ ਰਹੀਆਂ ਹਨ, ਜੋ ਉਪਰੋਕਤ ਨਿਯਮ ਦੀ ਪਾਲਣਾ ਨਹੀਂ ਕਰਦਾ | ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ | ਹੁਣ 8 ਨਵੰਬਰ ਤੋਂ ... ਸਾਈਕਲ 'ਤੇ 'ਪਰਾਲੀ' ਲੈ ਕੇ ਸਿਸੋਦੀਆ ਦੀ ਰਿਹਾਇਸ਼ ਪੁੱਜੇ ਭਾਜਪਾ ਸਾਂਸਦ ਗੋਇਲ ਨਵੀਂ ਦਿੱਲੀ, 7 ਨਵੰਬਰ (ਜਗਤਾਰ ਸਿੰਘ)- ਪ੍ਰਦੂਸ਼ਣ ਨੂੰ ਕਾਬੂ 'ਚ ਕਰਨ ਲਈ ਦਿੱਲੀ ਸਰਕਾਰ ਵਲੋਂ ਚਲਾਈ ਜਾ ਰਹੀ ਔਡ-ਈਵਨ ਯੋਜਨਾ ਤੇ ਪ੍ਰਦੂਸ਼ਣ ਮਾਮਲੇ 'ਚ ਸਰਕਾਰ ਦੀ ਨਾਕਾਮੀ ਦੇ ਵਿਰੋਧ ਵੱਜੋਂ ਭਾਜਪਾ ਸਾਂਸਦ ਵਿਜੇ ਗੋਇਲ ਅੱਜ ਸਾਈਕਲ 'ਤੇ 'ਪਰਾਲੀ' ਲੈ ਕੇ ਦਿੱਲੀ ਦੇ ਉਪ ... ਕੈਟ ਨੇ ਕੇਂਦਰੀ ਵਪਾਰ ਮੰਤਰੀ ਪਿਊਸ਼ ਗੋਇਲ ਨੂੰ ਲਿਖਿਆ ਪੱਤਰ ਨਵੀਂ ਦਿੱਲੀ, 7 ਨਵੰਬਰ (ਬਲਵਿੰਦਰ ਸਿੰਘ ਸੋਢੀ)-ਪੀਊਸ਼ ਗੋਇਲ ਨੂੰ ਭੇਜੇ ਗਏ ਇਕ ਪੱਤਰ ਵਿਚ ਕਨਫੈੱਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਨੇ ਫਲਿੱਪਕਾਰਟ ਪ੍ਰਾ: ਲਿਮ: ਦੀ ਬੈਲੈਂਸ ਸੀਟ ਦਾ ਹਵਾਲਾ ਦਿੰਦੇ ਹੋਏ ਉਸ 'ਤੇ ਕਾਨੂੰਨ ਨੂੰ ਦਰ-ਕਿਨਾਰੇ ਕਰਨ ਦੇ ਗੰਭੀਰ ... ਨਵੀਂ ਦਿੱਲੀ ਰਾਸ਼ਟਰਪਤੀ ਭਵਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ.... ਚੰਡੀਗੜ੍ਹ 'ਚ ਦਾਖ਼ਲ ਹੋਣ ਵਾਲੇ ਰਾਹਾਂ ਦੇ ਸੁੰਦਰੀਕਰਨ ਲਈ ਨਿਗਮ ਹੋਇਆ ਫ਼ਿਕਰਮੰਦ ਚੰਡੀਗੜ੍ਹ, 7 ਨਵੰਬਰ (ਆਰ.ਐਸ.ਲਿਬਰੇਟ)- ਸੰੁਦਰ ਸ਼ਹਿਰ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਵਿਚ ਦਾਖਲ ਹੋਣ ਵਾਲੇ ਰਾਹਾਂ ਦੇ ਸੁੰਦਰੀਕਰਨ ਕਰਨ ਲਈ ਨਗਰ ਨਿਗਮ ਹੁਣ ਫ਼ਿਕਰਮੰਦ ਨਜ਼ਰ ਆਇਆ ਹੈ, ਇਸ ਸੰਬੰਧੀ ਪੇਂਟਿੰਗਾਂ ਅਤੇ ਸ਼ਹਿਰ ਦੀਆਂ ਕੰਧਾਂ ਨੂੰ ਸੁੰਦਰ ਬਣਾਉਣ ਦੀ ... ਕਿਸੇ ਗਲਤ ਵਿਅਕਤੀ ਨੂੰ ਗੁਰਦੁਆਰਾ ਪ੍ਰਬੰਧ 'ਚ ਨਹੀਂ ਰਹਿਣ ਦਿ ੱਤਾ ਜਾਵੇਗਾ-ਬੀਬੀ ਤਰਵਿੰਦਰ ਕੌਰ ਨਵੀਂ ਦਿੱਲੀ, 7 ਨਵੰਬਰ (ਜਗਤਾਰ ਸਿੰਘ)-ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖ ਸਲਾਹਕਾਰ ਪਰਮਜੀਤ ਸਿੰਘ ਚੰਢੋਕ ਸਬੰਧੀ ਕਥਿਤ ਵਾਇਰਲ ਵੀਡੀਓ ਦੇ ਵਿਵਾਦ ਨੂੰ ਲੈ ਕੇ ਇੰਟਰੈਨਸ਼ਨਲ ਸਿੱਖ ਕੌਾਸਲ ਦੀ ਮੁਖੀ ਬੀਬੀ ਤਰਵਿੰਦਰ ਕੌਰ ਨੇ ਬੀਤੇ ਕੱਲ੍ਹ ਐਲਾਨ ਕੀਤਾ ਸੀ ਉਹ ... ਮਾਤਾ ਸੁੰਦਰੀ ਕਾਲਜ 'ਚ ਕੀਰਤਨ ਮੁਕਾਬਲੇ ਕਰਵਾਏ ਨਵੀਂ ਦਿੱਲੀ, 7 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਦੇ ਮਾਤਾ ਸੁੰਦਰੀ ਕਾਲਜ ਵਿਚ ਦੂਸਰਾ ਸਮਾਗਮ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਤੇ ਆਧਾਰਿਤ ਰਾਗਾਂ ਦੇ ਕੀਰਤਨ ਦਾ ਮੁਕਾਬਲਾ ਰੱਖਿਆ ਗਿਆ ਸੀ, ਜਿਸ ਵਿਚ ਖ਼ਾਲਸਾ, ... ਗੁ. ਗਿਆਨ ਗੋਦੜੀ ਤੱਕ ਜਾਣ ਵਾਲੇ ਨਗਰ ਕੀਰਤਨ ਨੂੰ ਸਰਕਾਰ ਰੋਕਣ ਦੀ ਕੋਸ਼ਿਸ਼ ਨਾ ਕਰੇ-ਬੱਬਰ ਨਵੀਂ ਦਿੱਲੀ, 7 ਨਵੰਬਰ (ਜਗਤਾਰ ਸਿੰਘ)-ਆਲ ਇੰਡੀਆ ਸਿੱਖ ਕਾਨਫ਼ਰੰਸ (ਬੱਬਰ) ਦੇ ਮੁਖੀ ਗੁਰਚਰਨ ਸਿੰਘ ਬੱਬਰ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸੰਸਥਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਿੱਲੀ ਤੋਂ ... ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਨਾਲ ਹੀ ਹਲ ਹੋਣਗੇ ਕਿਸਾਨਾਂ ਦੇ ਮਸਲੇ-ਬਹਿਰੂ ਨਵੀਂ ਦਿੱਲੀ, 7 ਨਵੰਬਰ (ਜਗਤਾਰ ਸਿੰਘ)-ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ 'ਚ ਫ਼ੈਲੇ ਪ੍ਰਦੂਸ਼ਣ ਬਾਰੇ ਸੁਪਰੀਮ ਕੋਰਟ ਵਲੋਂ ਪੰਜਾਬ, ਹਰਿਆਣਾ ਅਤੇ ਯੂ.ਪੀ. ਸਰਕਾਰਾਂ ਦੀ ਸਖ਼ਤ ਝਾੜ ਝੰਬ ... ਸਿੱਖਾਂ ਦੇ ਵਫ਼ਦ ਵਲੋਂ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਨਵੀਂ ਦਿੱਲੀ,7 ਨਵੰਬਰ (ਜਗਤਾਰ ਸਿੰਘ)-ਦਿੱਲੀ ਦੇ ਸਾਬਕਾ ਕੌਾਸਲਰ ਗੁਰਚਰਨ ਸਿੰਘ ਰਾਜੂ ਤੇ ਦਿੱਲੀ ਦੇ ਸਿੱਖਾਂ ਦੇ ਇਕ ਵਫ਼ਦ ਨੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ | ਡਾ: ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨ ਗਏ ਸਿੱਖਾਂ ਦੇ ਨਾਲ ਕਾਂਗਰਸ ... 2 ਸੋਧ ਬਿੱਲ ਪਾਸ ਕਰਨ ਪਿੱਛੋਂ 14ਵੀਂ ਹਰਿਆਣਾ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ ਚੰਡੀਗੜ੍ਹ, 7 ਨਵੰਬਰ (ਐਨ.ਐਸ. ਪਰਵਾਨਾ)-14ਵੀਂ ਹਰਿਆਣਾ ਵਿਧਾਨ ਸਭਾ ਦਾ ਪਹਿਲਾ ਇਜਲਾਸ ਜੋ ਤਿੰਨ ਦਿਨ ਤੱਕ ਜਾਰੀ ਰਿਹਾ, ਅੱਜ 2 ਸੋਧ ਬਿੱਲ ਬਗੈਰ ਕਿਸੇ ਬਹਿਸ ਦੇ ਪਾਸ ਕਰਨ ਪਿੱਛੋਂ ਅਣਮਿੱਥੇ ਸਮੇਂ ਲਈ ਉਠ ਗਿਆ | ਇਸ ਤੋਂ ਪਹਿਲਾਂ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ... 'ਗੁਰੂ ਨਾਨਕ ਬਾਣੀ ਚਿੰਤਨ : ਪ੍ਰਤੀਰੋਧ ਦਾ ਸੱਭਿਆਚਾਰ ਅਤੇ ਦਾਰਸ਼ਨਿਕ ਸੰਵਾਦ' ਵਿਸ਼ੇ 'ਤੇ ਸੈਮੀਨਾਰ ਚੰਡੀਗੜ੍ਹ, 7 ਨਵੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਗੁਰੂ ਨਾਨਕ ਬਾਣੀ ਚਿੰਤਨ : ਪ੍ਰਤੀਰੋਧ ਦਾ ਸਭਿਆਚਾਰ ਅਤੇ ... 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰੀ ਕੀਰਤਨ ਸਮਾਗਮ ਕੱਲ੍ਹ ਚੰਡੀਗੜ੍ਹ, 7 ਨਵੰਬਰ (ਆਰ. ਐਸ. ਲਿਬਰੇਟ)-ਨਗਰ ਨਿਗਮ ਚੰਡੀਗੜ੍ਹ ਵਲੋਂ ਸ੍ਰੀ ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ ਮੌਕੇ 9-10 ਨੂੰ ਸੈਕਟਰ ਦੇ 34 ਦੇ ਗੁਰਦੁਆਰਾ ਸਾਹਿਬ 'ਚ ਦੋ ਦਿਨਾਂ ਯਾਦਗਾਰੀ ਕੀਰਤਨ ਸਮਾਗਮ ਕਰਵਾਇਆ ਜਾਵੇਗਾ | ਸ. ਹਰਦੀਪ ਸਿੰਘ ਚੇਅਰਮੈਨ, ਕਾਰਜਕਾਰੀ ਕਮੇਟੀ ... ਸ਼੍ਰੋਮਣੀ ਕਮੇਟੀ ਵਲੋਂ ਲੋੜਵੰਦਾਂ ਦੀ ਮਾਲੀ ਸਹਾਇਤਾ ਮੁੱਲਾਂਪੁਰ ਗਰੀਬਦਾਸ, 7 ਨਵੰਬਰ (ਦਿਲਬਰ ਸਿੰਘ ਖੈਰਪੁਰ)-ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਵਲੋਂ ਅਭੀਜੋਤ ਸਿੰਘ ਢਕੋਰਾਂ ਕਲਾਂ ਅਤੇ ਸੁਰਿੰਦਰ ਸਿੰਘ ਮੋਰਿੰਡਾ ਨੂੰ ਮਾਲੀ ਸਹਾਇਤਾ ਦਿੰਦਿਆਂ ਸ਼੍ਰੋਮਣੀ ... ਦੀਪਇੰਦਰ ਸਿੰਘ ਢਿੱਲੋਂ ਨੇ ਵੱਖ-ਵੱਖ ਵਾਰਡਾਂ 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਲਾਲੜੂ, 7 ਨਵੰਬਰ (ਰਾਜਬੀਰ ਸਿੰਘ) - ਨਗਰ ਕੌਾਸਲ ਲਾਲੜੂ ਦੇ ਵੱਖ-ਵੱਖ ਵਾਰਡਾਂ 'ਚ ਵਿਕਾਸ ਕਾਰਜਾਂ ਦੀ ਰਸਮੀ ਤੌਰ 'ਤੇ ਸ਼ੁਰੂਆਤ ਕਰਵਾਉਣ ਉਪਰੰਤ ਕਾਂਗਰਸ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਅਤੇ ਹਲਕਾ ਡੇਰਾਬੱਸੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ... ਸਿੱਖ ਰੈਫਰੈਂਸ ਲਾਇਬ੍ਰੇਰੀ ਮਸਲੇ 'ਚ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਜਾਰੀ ਚੰਡੀਗੜ੍ਹ, 7 ਨਵੰਬਰ (ਸੁਰਜੀਤ ਸਿੰਘ ਸੱਤੀ)-ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਕੇਂਦਰੀ ਸਿੱਖ ਅਜਾਇਬਘਰ ਦੇ ਤੋਸ਼ਖਾਨੇ ਦੀ ਸਿੱਖ ਰੈਫਰੈਂਸ ਲਾਇਬਰੇਰੀ 'ਚੋਂ ਅਤੇ ਸ੍ਰੀ ਗੁਰੂ ਰਾਮਦਾਸ ਲਾਇਬਰੇਰੀ 'ਚੋਂ ਲਿਜਾਈਆਂ ਗਈਆਂ ਸਿੱਖ ਧਰਮ ... ਪਰਾਲੀ ਸਾੜਨ ਦੇ ਮਾਮਲੇ 'ਚ 89 ਸਰਪੰਚਾਂ ਨੂੰ ਨੋਟਿਸ ਜਾਰੀ ਸ੍ਰੀ ਮੁਕਤਸਰ ਸਾਹਿਬ, 7 ਨਵੰਬਰ (ਰਣਜੀਤ ਸਿੰਘ ਢਿੱਲੋਂ)- ਸੁਪਰੀਮ ਕੋਰਟ ਵਲੋਂ ਸਿਵਲ ਰਿਟ ਪਟੀਸ਼ਨ ਨੰਬਰ ਆਫ਼ 13029/1985 ਮਿਤੀ 4-11-19 ਤਹਿਤ ਦਿੱਤੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 89 ਸਰਪੰਚਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ | ਇਸ ਸਬੰਧੀ ... ਕਈ ਥਾਈਾ ਬਰਸਾਤ ਨੇ ਧੂੰਏਾ ਦੀ ਚਾਦਰ ਤੋਂ ਰਾਹਤ ਦਿਵਾਈ ਪਟਿਆਲਾ, 7 ਨਵੰਬਰ (ਜਸਪਾਲ ਸਿੰਘ ਢਿੱਲੋਂ)- ਪੰਜਾਬ 'ਚ ਇਸ ਵਾਰ ਪਰਾਲੀ ਸਾੜਨ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਗਏ, ਜਿਸ ਕਾਰਨ ਲੰਘੇ ਦੋ ਤਿੰਨ ਹਫ਼ਤਿਆਂ ਤੋਂ ਰਾਜ ਅੰਦਰ ਹਵਾ ਦੀ ਗੁਣਵੱਤਾ ਵੀ ਬਹੁਤ ਹੀ ਮਾੜੀ ਸਥਿਤੀ 'ਤੇ ਅੱਪੜ ਗਈ ਸੀ | ਹਾਲ ਹੀ 'ਚ ਕਈ ਖੇਤਰਾਂ 'ਚ ਬਰਸਾਤ ... ਪ੍ਰਾਈਮ ਕੰਸਲਟੈਂਸੀ ਨੇ ਗੈਪ ਤੇ ਰਿਫਿਊਜ਼ਲ ਬਾਅਦ 5.5 ਬੈਂਡ 'ਤੇ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ ਧੂਰੀ, 7 ਨਵੰਬਰ (ਸੰਜੇ ਲਹਿਰੀ) - ਪ੍ਰਾਈਮ ਇੰਟਰਨੈਸ਼ਨਲ ਕੰਸਲਟੈਂਸੀ ਧੂਰੀ ਵਲੋਂ ਸੰਧੂ ਕਲਾਂ ਪੱਟੀ ਬਰਨਾਲਾ ਦੀ ਰਹਿਣ ਵਾਲੀ ਅਮਨਦੀਪ ਕੌਰ ਦਾ ਓਵਰਆਲ 6 ਬੈਂਡ ਸਕੋਰ ਤੇ ਰੀਡਿੰਗ ਦੇ 5.5 ਬੈਂਡ ਅਤੇ ਦੋ ਵਾਰ ਰਿਫਿਊਜ਼ਲ ਦੇ ਬਾਵਜੂਦ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ ... ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੀ ਗਿਰਦਾਵਰੀ 'ਚ ਲਾਲ ਸਿਆਹੀ ਨਾਲ ਲਿਖਿਆ ਜਾ ਰਿਹੈ 'ਨਾੜ ਸਾੜਾ' ਸੰਗਰੂਰ, 7 ਨਵੰਬਰ (ਧੀਰਜ ਪਸ਼ੌਰੀਆ) - ਲੰਘੇ ਮਹੀਨੇ ਅਕਤੂਬਰ 'ਚ ਸਾਉਣੀ ਦੀ ਫ਼ਸਲ ਦੀ ਹੋ ਚੁੱਕੀ ਗਿਰਦਾਵਰੀ ਵਿਚ ਉਨ੍ਹਾਂ ਕਿਸਾਨਾਂ ਦੇ ਖ਼ਸਰਾ ਨੰਬਰਾਂ ਵਿਚ ਮਾਲ ਪਟਵਾਰੀਆਂ ਵਲੋਂ ਲਾਲ ਸਿਆਹੀ ਨਾਲ 'ਨਾੜ ਸਾੜਾ' ਲਿਖ ਕੇ ਸਪੈਸ਼ਲ ਇੰਦਰਾਜ ਕੀਤਾ ਜਾ ਰਿਹਾ ਹੈ ਜੋ ... ਪਠਾਨਕੋਟ ਪੁੱਜਣ 'ਤੇ ਪ੍ਰਧਾਨ ਮੰਤਰੀ ਦਾ ਸਵਾਗਤ ਪਠਾਨਕੋਟ, 7 ਨਵੰਬਰ (ਚੌਹਾਨ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ (ਧਰਮਸ਼ਾਲਾ) ਹਿਮਾਚਲ ਪ੍ਰਦੇਸ਼ ਦੇ ਇਕ ਦਿਨ ਦੌਰੇ 'ਤੇ ਅੱਜ ਸਵੇਰੇ ਪਠਾਨਕੋਟ ਦੇ ਏਅਰਫੋਰਸ ਸਟੇਸ਼ਨ ਪੁੱਜੇ | ਜਿਥੇ ਉਨ੍ਹਾਂ ਦਾ ਸਵਾਗਤ ਡਿਪਟੀ ਕਮਿਸ਼ਨਰ ਰਾਮਵੀਰ, ਐਸ.ਐਸ.ਪੀ. ਦੀਪਕ ਹਿਲੋਰੀ, ਭਾਜਪਾ ... ਸੁਲਤਾਨਪੁਰ ਲੋਧੀ ਆਉਣ ਵਾਲੀਆਂ ਸੰਗਤਾਂ ਲਈ ਪੰਜਾਬ ਸਰਕਾਰ ਨੇ ਕੀਤੇ ਪੁਖ਼ਤਾ ਪ੍ਰਬੰਧ ਚੰਡੀਗੜ੍ਹ, 7 ਨਵੰਬਰ (ਅਜੀਤ ਬਿਊਰੋ)-ਜਿਥੇ ਸੰਗਤਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਲੈ ਕੇ ਉਤਸ਼ਾਹ ਹੈ, ਉਥੇ ਹੀ ਪੰਜਾਬ ਸਰਕਾਰ ਇਸ ਪ੍ਰਤੀ ਸੰਜੀਦਾ ਹੈ ਕਿ ਸੁਲਤਾਨਪੁਰ ਲੋਧੀ ਆਉਣ ਵਾਲੀਆਂ ਸੰਗਤਾਂ ਨੂੰ ਹਰ ਕਿਸਮ ਦੀ ਸਹੂਲਤ ... ਪੀ.ਏ.ਡੀ.ਬੀ. ਦਾ ਕਰਜ਼ਾ ਨਾ ਮੋੜਨ 'ਤੇ 2 ਡਿਫ਼ਾਲਟਰਾਂ ਨੂੰ ਭੇਜਿਆ ਜੇਲ੍ਹ ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਦੀ ਹੁਸ਼ਿਆਰਪੁਰ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਕਰੋੜਾਂ ਰੁਪਏ ਦਾ ਕਰਜ਼ਾ ਨਾ ਮੋੜਨ ਵਾਲੇ ਡਿਫਾਲਟਰਾਂ ਨੂੰ ਅੱਜ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ...
ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਉਹਨਾਂ ਦੇ ਦੇਸ਼ ਅਤੇ ਕੁਝ ਆਸਟ੍ਰੇਲੀਆਈ ਰਾਜਾਂ ਦਰਮਿਆਨ ਇੱਕ ਹਵਾਈ ਯਾਤਰਾ ਦੀ ਸ਼ੁਰੂਆਤ ਸੰਭਵ ਹੋ ਸਕਦੀ ਹੈ।ਦੀ ਨਿਊਜ਼ੀਲੈਂਡ ਹੇਰਾਲਡ ਅਖਬਾਰ ਨੇ ਦੱਸਿਆ ਕਿ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ, ਅਰਡਰਨ ਨੇ ਪੁਸ਼ਟੀ ਕੀਤੀ ਕਿ ਯਾਤਰਾ ਸ਼ੁਰੂਆਤ ਕਰਨ ਦੀ ਸੰਭਾਵਨਾ 'ਤੇ ਹਫ਼ਤਿਆਂ ਤੋਂ ਕੰਮ ਚੱਲ ਰਿਹਾ ਸੀ ਅਤੇ ਦੋਵਾਂ ਦੇਸ਼ਾਂ ਦੇ ਹਿੱਸਿਆਂ ਦੇ ਵਿਚਕਾਰ ਜਾਣ ਦੀ ਯੋਗਤਾ ਕੋਰੋਨਾਵਾਇਰਸ ਮਹਾਮਾਰੀ ਨਾਲ ਪ੍ਰਭਾਵਿਤ ਨਹੀਂ ਸੀ। ਅਰਡਰਨ ਨੇ ਕਿਹਾ ਕਿ ਪਹਿਲਾਂ ਉਹਨਾਂ ਦੀ ਆਸਟ੍ਰੇਲੀਆਈ ਹਮਰੁਤਬਾ ਸਕੌਟ ਮੌਰੀਸਨ ਦੇ ਨਾਲ ਦੋਹਾਂ ਦੇਸ਼ਾਂ ਦਰਮਿਆਨ ਇੱਕ "ਹੌਟਸਪੌਟ ਵਿਵਸਥਾ" 'ਤੇ ਚਰਚਾ ਹੋਈ।ਉਹਨਾਂ ਮੁਤਾਬਕ,"ਅਸੀਂ ਹਮੇਸ਼ਾ ਇਸ ਲਈ ਖੁੱਲੇ ਸੀ। ਸਾਡਾ ਵਿਚਾਰ ਇਹ ਸੀ ਕਿ ਅਸੀਂ ਹਮੇਸ਼ਾ ਹੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੁੱਲ੍ਹਣ ਦੇ ਯੋਗ ਹੋਵਾਂਗੇ।'' ਅਰਡਰਨ ਨੇ ਅੱਗੇ ਕਿਹਾ,"ਇਸ ਸਮੇਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਜੋ ਕੁਝ ਵੀ ਹੋ ਰਿਹਾ ਹੈ ਉਸ ਦਾ ਉਦੇਸ਼ ਕੋਵਿਡ ਖੇਤਰਾਂ ਵਿਚ ਆਉਣ ਵਾਲੇ ਅਤੇ ਬਾਹਰ ਜਾਣ ਵਾਲੇ ਯਾਤਰੀਆਂ ਨੂੰ ਪੂਰੀ ਤਰ੍ਹਾਂ ਵੱਖਰੇ ਕਰਨਾ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜਾਣਨਾ ਮਹੱਤਵਪੂਰਣ ਸੀ ਕਿ ਕੋਈ ਵੀ ਉਡਾਣਾਂ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆ ਸਰਹੱਦੀ ਮਾਮਲਿਆਂ ਨਾਲ ਕਿਵੇਂ ਨਜਿੱਠ ਰਿਹਾ ਸੀ ਪਰ ਕੋਈ ਸਮਾਂ ਸੀਮਾ ਨਹੀਂ ਦਿੱਤੀ ਗਈ। ਅਰਡਰਨ ਨੇ ਅੱਗੇ ਕਿਹਾ ਕਿ ਉਹ ਜਲਦੀ ਹੀ ਮੌਰੀਸਨ ਨਾਲ ਇਸ ਮੁੱਦੇ 'ਤੇ ਚਰਚਾ ਕਰੇਗੀ। ਆਸਟ੍ਰੇਲੀਆਈ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ABC) ਨੇ ਇਕ ਅਖਬਾਰੀ ਰਿਪੋਰਟ ਵਿਚ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਯਾਤਰਾ ਦੀ ਸ਼ੁਰੂਆਤ ਕਰਨ ਦੀ ਯੋਜਨਾ ਮਹੀਨਿਆਂ ਤੋਂ ਚਰਚਾ ਵਿਚ ਹੈ। ਭਾਵੇਂਕਿ, ਮੈਲਬੌਰਨ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਅਤੇ ਆਕਲੈਂਡ ਵਿਚ ਵਾਇਰਸ ਦੀ ਇੱਕ ਦੂਜੀ ਲਹਿਰ ਤੋਂ ਬਾਅਦ ਗੱਲਬਾਤ ਰੁੱਕ ਗਈ। ਐਤਵਾਰ ਨੂੰ, ਆਸਟ੍ਰੇਲੀਆ ਦੇ ਸੰਘੀ ਵਪਾਰ, ਸੈਰ ਸਪਾਟਾ ਅਤੇ ਨਿਵੇਸ਼ ਮੰਤਰੀ ਸਾਈਮਨ ਬਰਮਿੰਘਮ ਨੇ ਕੱਲ੍ਹ ਕਿਹਾ ਸੀ ਕਿ ਉਨ੍ਹਾਂ ਨੂੰ ਆਸ ਹੈ ਕਿ ਆਸਟ੍ਰੇਲੀਆਈ 2020 ਦੇ ਅੰਤ ਤੱਕ ਨਿਊਜ਼ੀਲੈਂਡ ਦੀ ਯਾਤਰਾ ਕਰ ਸਕਣਗੇ। ਪੜ੍ਹੋ ਇਹ ਅਹਿਮ ਖਬਰ- ਮਾਹਰਾਂ ਦੀ ਚਿਤਾਵਨੀ, ਕੋਰੋਨਾ ਵੈਕਸੀਨ ਲਈ ਮਾਰੀਆਂ ਜਾ ਸਕਦੀਆਂ ਹਨ 5 ਲੱਖ 'ਸ਼ਾਰਕ' ਉਹਨਾਂ ਮੁਤਾਬਕ,"ਅਸੀਂ ਇਹ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰ ਰਹੇ ਹਾਂ ਕਿ ਸਾਡੇ ਹਵਾਈ ਅੱਡਿਆਂ, ਸਾਡੀ ਸਰਹੱਦ ਸੁਰੱਖਿਆ, ਸਕ੍ਰੀਨਿੰਗ ਪ੍ਰਕਿਰਿਆਵਾਂ ਰਾਹੀਂ ਹਰ ਸੁਰੱਖਿਆ ਦੀ ਸਾਵਧਾਨੀ ਅਤੇ ਉਪਾਅ ਲਾਗੂ ਹੋਣ। ਇਹ ਯਕੀਨੀ ਕਰਨ ਲਈ ਕਿ ਵਧੇਰੇ ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਲੋਕ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਰਮਿਆਨ ਹੋਰ ਹਵਾਈ ਯਾਤਰੀਆਂ ਦਾ ਸਾਹਮਣਾ ਕਰਨ ਦੇ ਜੋਖਮ ਤੋਂ ਬਗੈਰ ਸੁਰੱਖਿਅਤ ਢੰਗ ਨਾਲ ਯਾਤਰਾ ਕਰ ਸਕਣ।'' ਉਹਨਾਂ ਨੇ ਅੱਗੇ ਕਿਹਾ,"ਆਖਰਕਾਰ, ਕੀ ਨਿਊਜ਼ੀਲੈਂਡ ਆਸਟ੍ਰੇਲੀਆ ਲਈ ਖੁੱਲ੍ਹਦਾ ਹੈ, ਇਹ ਨਿਊਜ਼ੀਲੈਂਡ ਲਈ ਇੱਕ ਮਾਮਲਾ ਹੋਵੇਗਾ ਪਰ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਅਸੀਂ ਤਿਆਰ ਹਾਂ ਅਤੇ ਆਸ ਹੈ ਕਿ ਅਸੀਂ ਇਸ ਸਾਲ ਚੁੱਕੇ ਗਏ ਕਦਮਾਂ ਨੂੰ ਸਫਲ ਹੁੰਦੇ ਵੇਖ ਸਕਾਂਗੇ।"
ਮੈਨੂੰ ਪੀ-ਐੱਚ. ਡੀ. ਦੀ ਇਹ ਡਿਗਰੀ ਪ੍ਰਾਪਤ ਕਰਨ ਲਈ ਤਕਰੀਬਨ ਇਕ ਦਹਾਕਾ ਖੋਜ ਕਾਰਜ ਕਰਨਾ ਪਿਆ। ਮੇਰੇ ਮਨ ਦੀ ਇਹ ਰੀਝ ਸੀ ਕਿ ਇਹ ਡਿਗਰੀ ਮੈਂ ਯੂਨੀਵਰਸਿਟੀ ਦਾ ਗਾਊਨ ਪਾ ਕੇ ਹੀ ਪ੍ਰਾਪਤ ਕਰਾਂ। ਇਹ ਮੇਰੇ ਲਈ ਖੁਸ਼ਗਵਾਰ ਪਲ ਹਨ ਕਿ ਅੱਜ 39ਵੀਂ ਕਾਨਵੋਕੇਸ਼ਨ ਮੌਕੇ ਮੈਂ ਇਸ ਡਿਗਰੀ ਨੂੰ ਪ੍ਰਾਪਤ ਕਰ ਰਿਹਾ ਹਾਂ। ਹ *ਜ਼ਿਲ੍ਹਾ ਪੱਧਰੀ ਵਿਗਿਆਨ ਕਾਂਗਰਸ ਮੇਲਾ ਕਰਵਾਇਆ ਗਿਆ December 7, 2021 December 7, 2021 Adesh Parminder Singh ਗੁਰਦਾਸਪੁਰ ( ਗਗਨਦੀਪ ਸਿੰਘ ) *ਸਥਾਨਕ ਸਰਕਾਰੀ ਮਾਡਲ ਸੀਨੀ: ਸੈਕੰ: ਸਕੂਲ ਲੜ੍ਹਕੇ ਵਿਖੇ ਜ਼ਿਲ੍ਹਾ ਪੱਧਰੀ ਬਾਲ ਕਾਂਗਰਸ ਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਡ ਟੈਕਨਾਲਿਜੀ ਚੰਡੀਗੜ੍ਹ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਬਾਲ ਕਾਂਗਰਸ ਮੇਲਾ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਭਰ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿੱ Featured, HOSHIARPUR, PUNJABLeave a comment ਸ੍ਰੀ ਐਲ ਡੀ ਮਿੱਤਲ ਅਤੇ ਉਨ੍ਹਾਂ ਦੇ ਪੁੱਤਰਾਂ ਅੰਮ੍ਰਿਤ ਸਾਗਰ ਮਿੱਤਲ ਅਤੇ ਦੀਪਕ ਮਿੱਤਲ ਨਾਲ ਦਿਲੀ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਾਤਾ ਜੀ ਦਾ ਅਕਾਲ ਚਲਾਣਾ ਸਮਾਜ ਲਈ ਅਤੇ ਖਾਸ ਕ CHANDIGARH / NAWAN SHEHAR/ ROPAR, Featured, HOSHIARPUR, PUNJABLeave a comment ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਜ਼ਿਲ੍ਹਿਆਂ ਦੇ ਕੋਆਰਡੀਨੇਟਰਾਂ ਦੀ ਸੂਚੀ ਜਾਰੀ ਕੀਤੀ ਚੰਡੀਗੜ੍ਹ : ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਜ਼ਿਲ੍ਹਿਆਂ ਦੇ ਕੋਆਰਡੀਨੇਟਰਾਂ ਦੀ ਸੂਚੀ ਜਾਰੀ ਕੀਤੀ ਹੈ। ਪਠਾਨਕੋਟ ਤੋਂ ਮਨੋਜ ਪਠਾਨੀਆ, ਗੁਰਦਾਸਪੁਰ ਤੋਂ ਵਿਜੈ ਇੰਦਰ ਕਰਨ, ਅੰਮ੍ਰਿਤਸਰ ਤੋਂ ਸ਼ਾਂਤਨੂ ਚੌਹਾਨ, ਹੁਸ਼ਿਆਰਪੁਰ ਤੋਂ ਸੁਮਿਤ ਸ਼ਰਮਾ, ਜਲੰਧਰ (ਸ਼ਹਿਰੀ) ਤੋਂ ਗੋਵਿੰਦ ਸ਼ਰਮਾ, ਜਲੰਧਰ (ਦੇਹਾਤ) ਤੋਂ ਮਨੀਸ਼ ਠਾਕੁਰ, ਲੁਧਿਆਣਾ ਤੋਂ ਲਕਸ਼ਮਨ ਗੋਦਰਾ, ਬਠਿੰਡਾ ਤੋਂ ਸ਼ਸ਼ੀਪਾਲ ਖੇੜਵਾਲਾ, ਪਟਿਆਲਾ ਅਰਬਨ ਤੋਂ ਸੰਜੇ ਠਾਕੁਰ, ਰੂਪਨਗਰ ਤੋਂ CHANDIGARH / NAWAN SHEHAR/ ROPAR, HOSHIARPURLeave a comment ਐਚ.ਆਈ.ਵੀ./ਏਡਜ਼ ਦੇ ਬਾਰੇ ਤੇ ਇਲਾਜ਼ ਸਬੰਧੀ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਹੁਸਿਆਰਪੁਰ ਵਿਖੇ ਜਾਗਰੁਕਤਾ ਸੈਮੀਨਾਰ November 30, 2021 November 30, 2021 Adesh Parminder Singh ਹੁਸ਼ਿਆਰਪੁਰ : ਅੱਜ ਸ਼੍ਰੀਮਤੀ ਅਪਨੀਤ ਰਿਆਤ ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ , ਤੇ ਡਾ.ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਬਰ ਸਕੱ ਤਰ ਜੀ ਦੇ ਹੁਕਮਾਂ ਅਨੁਸਾਰ ਸਰਕਾਰੀ ਨਸ਼ਾ ਮੁਕਤੀ ਮੁੜ ਵਸੇਬਾ ਕੇਦਰ ਹੁਸ਼ਿਆਰਪੁਰ ਵਿਖੇ ਡਾ.ਗੁਰਵਿੰਦਰ ਸਿੰਘ ਮੈਡੀਕਲ CHANDIGARH / NAWAN SHEHAR/ ROPAR, Featured, Health, HOSHIARPUR, PUNJABLeave a comment November 28, 2021 November 28, 2021 Adesh Parminder Singh ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਨ੍ਹਾਂ ਭੇਦਭਾਵ ਸੂਬੇ ਦਾ ਸਰਬਪੱਖੀ ਵਿਕਾਸ ਕਰਵਾ ਰਹੀ ਹੈ। ਇਸੇ ਕੜੀ ਵਿਚ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿਚ ਵਿਕਾਸ ਦੇ ਲਿਹਾਜ ਨਾਲ ਕੋਈ ਕਮੀ ਨਹੀਂ ਛੱਡੀ ਗਈ ਹੈ। ਉਹ ਪਿੰਡ ਕੋਟਲਾ ਗੌਂਸ BREAKING NEWS, CHANDIGARH / NAWAN SHEHAR/ ROPAR, Featured, HOSHIARPUR, Politics, PUNJABLeave a comment ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਪਿੰਡ ਬਡਿਆਲਾ ਦੀਆਂ ਝੁੱਗੀਆਂ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਿਆਨਕ ਅੱਗ ਕਾਰਨ ਕਰੀਬ 55 ਪ੍ਰਵਾਸੀ ਮਜ਼ਦੂਰਾਂ ਦੀ ਹੁਸ਼ਿਆਰਪੁਰ, 27 ਨਵੰਬਰ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬੇਹਤਰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਹਿੱਤ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਇਸ ਸਬੰਧ ਵਿਚ ਜ਼ਿਲ੍ਹੇ ਵਿਚ 30 ਨਵੰਬਰ ਤੱਕ ਆਸ਼ਾ ਵਰਕਰਾਂ ਤੇ ਏ.ਐਨ.ਐਮਜ਼ ਵਲੋਂ 50 ਸਾ ਸਲਾਨਾ ਇਨਾਮ ਵੰਡ ਸਮਾਰੋਹ : ਪ੍ਰਵਾਸੀ ਭਾਰਤੀਆਂ ਵੱਲੋਂ ਸਿੱਖਿਆ ਸੰਸਥਾਵਾਂ ਦੇ ਵਿਕਾਸ ਵਿੱਚ ਪਾਇਆ ਯੋਗਦਾਨ ਸ਼ਲਾਘਾਯੋਗ: ਡੀ. ਪੀ. ਆਈ. ਸੁਖਜੀਤਪਾਲ ਸਿੰਘ ਹੁਸ਼ਿਆਰਪੁਰ, 27 ਨਵੰਬਰ: ਗੁਰੂ ਨਾਨਕ ਇੰਟਰਨੈਸ਼ਨਲ ਐਜੁਕੇਸ਼ਨਲ ਟਰੱਸਟ ਯੂ. ਕੇ. ਵੱਲੋਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪ੍ਰੀਤ ਨਗਰ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਸ. ਸੁਖਜੀਤ प्रदेश में विकास कार्यों में आई है तेजी, तय समय पर हो रहे हैं मुकम्मल: संगत सिंह गिलजियां टांडा, 27 नवंबर: पंजाब के वन, वन्य जीव व श्रम मंत्री संगत सिंह गिलजियां ने कहा कि प्रदेश के साथ-साथ विधान सभा क्षेत्र उड़मुड़ में विकास कार्य की गति को और तेज कर दिया गया है Featured, HOSHIARPUR, Politics, PUNJABLeave a comment ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਗੁਰਸ਼ਰਨ ਸਿੰਘ ਦੀਆਂ ਹਦਾਇਤਾਂ ਅਨੁਸਾਰ ਪਿ੍ੰਸੀਪਲ ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬੀ ਲੇਖਣ ਮੁਕਾਬਲੇ ਬਲਾਕ ਬੁੱਲੋਵਾਲ ਦੀ ਮਾਂ ਬੋਲੀ ਨੂੰ ਸਮਰਪਿਤ ਹੁਸ਼ਿਆਰਪੁਰ : ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਗੁਰਸ਼ਰਨ ਸਿੰਘ ਦੀਆਂ ਹਦਾਇਤਾਂ ਅਨੁਸਾਰ ਬਲਾਕ ਬੁੱਲੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੀਕਰੀ ਵਿਖੇ ਪਿ੍ੰਸੀਪਲ ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਪੰਜਾਬੀ ਲੇਖਣ ਮੁਕਾਬਲੇ ਬਲਾਕ ਬੁੱਲੋਵਾਲ ਦੀ ਮਾਂ ਬੋਲੀ ਨੂੰ ਸਮਰਪਿਤ ਕਰਵਾਏ ਗਏ, ਜਿਸ जिले के 2,68,663 ग्रामीण घरों को मिलेगा ग्रामीण जल सप्लाई योजनाओं के सर्विस चार्ज घटने का लाभ, पानी की दर घटाने से नगर निगम व कौंसिल के भी लाखों उपभोक्ताओं को मिलेगी राहत होशियारपुर, 27 नवंबर: पंजाब सरकार की ओर से ग्रामीण जल सप्लाई योजनाओं के सर्विसेज चार्ज को 167 रुपए से घटा कर 50 रुपए प्रति परिवार प्रति माह करने की दी गई मंजूरी से जिले के 2,68,663 से अधिक उपभोक्ताओं को इसका लाभ मिलेगा। जानकारी देते हुए डिप्टी कमिश्नर अ UPDATED : ਹੁਸ਼ਿਆਰਪੁਰ / ਤਲਵਾੜਾ : 13 ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਸਰਕਾਰੀ ਸਕੂਲ ਨੂੰ 10 ਦਿਨਾਂ ਲਈ ਬੰਦ ਹੁਸ਼ਿਆਰਪੁਰ : ਤਲਵਾੜਾ ਅਧੀਨ ਪੈਂਦੇ ਪਿੰਡ ਪਲਹੜ 'ਚ ਸਰਕਾਰੀ ਸਕੂਲ ਦੇ 13 ਵਿਦਿਆਰਥੀ ਕਰੋਨਾ ਪਾਜ਼ੇਟਿਵ ਆਏ। ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ। ਐਸਡੀਐਮ ਮੁਕੇਰੀਆ ਦੇ ਹੁਕਮਾਂ 'ਤੇ ਸਰਕਾ ਭਰਤੀਆਂ ਲਟਕਾਉਣਾ ਅਤੇ ਕੱਚੇ ਅਧਿਆਪਕਾਂ ਨੂੰ ਪੱਕੇ ਨਾ ਕਰਨਾ ਸਰਕਾਰੀ ਸਾਜਿਸ਼ ਦਾ ਹਿੱਸਾ: ਡੀਟੀਐੱਫ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਪਿਛਲੇ ਲੰਬੇਂ ਸਮੇਂ ਤੋਂ ਮੋਹਾਲੀ ਦੇ ਵਿੱਦਿਆ ਭਵਨ ਅੱਗੇ 'ਪੱਕਾ ਮੋਰਚਾ' ਲਗਾ ਕੇ ਬੈਠੇ ਅਤੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਨਿਗੁਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਈ.ਜੀ.ਐਸ., ਐਸ.ਟੀ.ਆਰ., ਆਈ.ਈ.ਵੀ., ਸਿੱਖਿਆ ਪ੍ਰੋਵਾਈਡਰ ਅਤੇ ਏ.ਆਈ.ਈ. ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਥਾਂ, ਪੰਜਾਬ ਸਰਕਾਰ ਵੱਲੋਂ ਕੇਵਲ ਇਸ ਮੌਕੇ ਜਾਣਕਾਰੀ ਦਿੰਦਿਆਂ ਸ਼੍ਰੀ ਗਿਲਜੀਆ ਨੇ ਦੱਸਿਆ ਕਿ ਹੁਸ਼ਿਆਰਪੁਰ, 22 ਨਵੰਬਰ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ ਵਿਭਾਗਾਂ ਦੇ ਸਾਰੇ ਕਰਮਚਾਰੀਆਂ ਚਾਹੇ ਉਹ ਠੇਕੇ ਜਾਂ ਆਊਟਸੋਰਸ 'ਤੇ ਕਿਉਂ ਨਾ ਹੋਣ, ਉਨ੍ਹਾਂ ਦਾ 100 ਫੀਸਦੀ ਕੋਵਿਡ-19 ਟੀਕਾਕਰਨ ਯਕੀਨੀ ਬਨਾਉਣ। ਉਨ੍ਹਾਂ ਸਪੱਸ਼ਟ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਤੇ ਅਧਿਕਾਰੀ ਨੇ ਆਪਣਾ ਕੋਵਿਡ-19 ਟੀਕਾਕਰਨ ਨਹੀਂ ਕਰਵਾਇਆ ਤਾਂ ਉਸ ਦੀ ਤਨਖਾਹ ਰੋਕ ਲਈ ਜਾਵੇਗੀ, ਜਿਸ ਸਬੰਧੀ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੂੰ ਪੱਤਰ ਵੀ ਲਿਖ ਕੇ ਨਿਰਦੇਸ਼ ਦਿੱਤੇ ਜਾ ਰਹੇ ਹਨ। ਉਹ BREAKING NEWS, Featured, HOSHIARPUR, JALANDHARLeave a comment November 14, 2021 November 14, 2021 Adesh Parminder Singh ਹੁਸ਼ਿਆਰਪੁਰ : ਕੁਲਵੰਤ ਸਿੰਘ ਹੀਰ , ਪੀ.ਪੀ.ਐਸ , ਸੀਨੀਅਰ ਕਪਤਾਨ ਪੁਲਿਸ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ: ਤੇਜਵੀਰ ਸਿੰਘ ਹੁੰਦਲ ਪੀ.ਪੀ.ਐਸ , ਪੁਲਿਸ ਕਪਤਾਨ ਤਫਤੀਸ਼ / ਹੁਸ਼ਿਆਰਪੁਰ ਦੀਆਂ ਹਦਾਇਤਾਂ ਤੇ ਸ੍ਰੀ ਪ੍ਰਦੇ ਵੱਡੀ ਖ਼ਬਰ :#PUNJAB_CONGRESS ਕਾਂਗਰਸ ਪਾਰਟੀ ਵੱਲੋਂ ਜਨ ਜਾਗਰਣ ਅਭਿਆਨ ਸ਼ੁਰੂ ਕਰਨ ਦਾ ਐਲਾਨ: 28 ਕੁਆਰਡੀਨੇਟਰਾਂ ਦੀ ਸੂਚੀ ਜਾਰੀ, ਕੈਬਿਨੇਟ ਮੰਤਰੀ ਗਿਲਜੀਆਂ ਕੋਲ ਜ਼ਿਲਾ ਹੁਸ਼ਿਆਰਪੁਰ ਤੇ ਸਿੱਧੂ ਕੋਲ ਮੋਹਾਲੀ ਦਾ ਚਾਰਜ ਹੁਸ਼ਿਆਰਪੁਰ (ਆਦੇਸ਼ ) ਕਾਂਗਰਸ ਪਾਰਟੀ ਵੱਲੋਂ ਜਨ ਜਾਗਰਣ ਅਭਿਆਨ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ 28 ਕੁਆਰਡੀਨੇਟਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਵੱਡੀ ਖ਼ਬਰ : ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ ਅੱਜ 3 ਹੋਰ ਉਮੀਦਵਾਰ ਐਲਾਨੇ ਚੰਡੀਗਡ਼੍ਹ : ਸ਼੍ਰੋਮਣੀ ਅਕਾਲੀ ਦਲ ਨੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ 3 ਹੋਰ ਉਮੀਦਵਾਰ ਐਲਾਨ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਲਾਚੌਰ ਤੋਂ ਸੁਨੀਤਾ ਚੌਧਰੀ, ਪਟਿਆਲਾ ਦਿਹਾਤੀ ਤੋਂ ਜਸਪਾਲ ਸਿੰਘ ਬਿਟੂ ਚੱਠਾ ਅਤੇ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਨੌਜਵਾਨ ਆਗੂ ਬਚਿੱਤਰ ਸਿੰ ਮੁਕੇਰੀਆਂ / ਹੁਸ਼ਿਆਰਪੁਰ (CDT NEWS) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਡਰਾਮੇਬਾਜ਼ ਹਨ ਤੇ ਉਨ੍ਹਾਂ ਕੋਲ ਪੰਜਾਬ ਲਈ ਕੋਈ ਯੋਜਨਾ ਨਹੀਂ ਹੈ। ਸ੍ਰੀ ਬਾਦਲ ਨੇ ਮੁੱਖ ਮੰਤਰੀ ਚੰਨੀ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸ੍ਰੀ ਹੁਸ਼ਿਆਰਪੁਰ (ਸੰਜੇ ): 22 ਸਾਲ ਦੇ ਨੌਜਵਾਨ ਦੀ ਹੁਸ਼ਿਆਰਪੁਰ ਦੇ ਭੰਗੀ ਚੋ ਵਿਚੋਂ ਲਾਸ਼ ਮਿਲਣ ਦਾ ਮਾਮਲਾ ਗਰਮਾਂ ਗਿਆ ਹੈ ਹੈ। ਨੌਜਵਾਨ ਦਾ ਨਾਂਅ ਆਰਿਆਨ ਪੁੱਤਰ ਹੰਸ ਰਾਜ ਮੁਹੱਲਾ ਹਰਿ ਨਗਰ ਦੱਸਿਆ ਜਾ ਰਿਹਾ ਹੈ। ਮਿਰਤਕ ਨੌਜਵਾਨ ਦੇ ਸ਼ਰੀਰ ਤੇ ਸੱਟਾਂ ਦੇ ਨਿਸ਼ਾਨ ਹਨ। ਐੱਸਐੱਸਪੀ ਕੁਲਵੰਤ ਸਿੰਘ ਹੀਰ, ਡੀਐੱਸਪੀ ਐੱਸ ਦਸੂਹਾ / ਹੁਸ਼ਿਆਰਪੁਰ : ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਦੇ ਦਸੂਹਾ ਘਰ ਤੇ ਅੱਜ ਅਣਪਛਾਤੇ ਵਿਅਕਤੀਆਂ ਨੇ ਪਥਰਾ ਕੀਤਾ ਗਿਆ। ਇਸ ਸਬੰਧੀ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਉਨ੍ਹਾਂ ਰਿਹਾਇਸ਼ ਦਸੂਹਾ ਵਿਖੇ ਅਣਪਛਾਤੇ ਲੋਕਾਂ ਵਲੋਂ ਪਥਰਾ ਕੀਤਾ ਗਿਆ। ਜਿਸ #punjab_police ਨਸ਼ਾ ਵਿਕਦਾ ਫ਼ੜਿਆ ਗਿਆ ਤਾਂ ਸਬੰਧਤ ਪੁਲਿਸ ਅਧਿਕਾਰੀ ਖਿਲਾਫ਼ ਹੋਵੇਗੀ ਕਾਰਵਾਈ : ਸੁਖਜਿੰਦਰ ਸਿੰਘ ਰੰਧਾਵਾ ਬਠਿੰਡਾ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇੱਥੇ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਵਾਲੀ ਸਰਕਾਰ ਹੀ ਅਸਲ ਵਿਚ ਆਮ ਆਦਮੀ ਦੀ ਸਰਕਾਰ ਹੈ। ਸੂਬਾ ਸਰਕਾਰ ਵਲੋਂ ਲਏ ਗਏ ਇਤਿਹਾਸਕ ਤੇ ਕ੍ਰਾਂਤੀਕਾਰੀ ਫ਼ੈਸਲਿਆਂ ਤੋਂ ਰਾਜ ਦਾ ਹਰ ਵਰਗ ਤੇ ਹਰ ਆਮ ਆਦਮੀ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ। ਸ. ਰੰਧਾਵਾ ਅੱਜ ਇੱਥੇ ਲੇਕ ਵਿਊ ਵਿਖੇ ਪੁਲਿਸ ਅਧਿਕਾਰੀਆਂ ਨਾਲ ਕ੍ਰਾ AMRITSAR, BREAKING NEWS, CHANDIGARH / NAWAN SHEHAR/ ROPAR, Featured, HOSHIARPUR, Politics, PUNJABLeave a comment ਵੱਡੀ ਖ਼ਬਰ : ਹੁਸ਼ਿਆਰਪੁਰ ਚ ਅੱਜ ਕੋਰੋਨਾ ਨਾਲ 1 ਹੋਰ ਮੌਤ, 7 ਨਵੇਂ ਪਾਜੇਟਿਵ ਮਰੀਜ ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਡੇਂਗੂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਡੇਗੂ ਦੇ ਸ਼ੱਕੀ ਮਰੀਜਾ ਦੇ ਕੁੱਲ 4935 ਸੈਪਲ ਲਏ ਹਨ। ਅੱਜ ਡੇਗੂ ਦੇ 31 ਸ਼ੱਕੀ ਮਰੀਜਾਂ ਦੇ ਸੈਪਲ ਲੈਣ ਨਾਲ 06 ਨਵੇ ਪਾਜੇਟਿਵ ਕੇਸ ਪ੍ਰਾਪਤ ਹੋਣ ਨਾਲ ਕੁੱਲ ਕੇਸਾ ਦੀ ਗਿਣਤੀ 1650 ਹੋ ਗਈ #DEO_HOSHIARPUR : ਜਿਲ੍ਹਾ ਹੁਸ਼ਿਆਰਪੁਰ ਵਿੱਚ ਸਫ਼ਲ ਰਹੀ ਕੌਮੀ ਪ੍ਰਾਪਤੀ ਸਰਵੇਖਣ ਪ੍ਰੀਖਿਆ, 205 ਸਕੂਲਾਂ ਵਿੱਚ ਹੋਇਆ ਨੈੱਸ (NAS) ਗੜ੍ਹਦੀਵਾਲਾ / ਹੁਸ਼ਿਆਰਪੁਰ (ਸ਼ਰਮਾ ) ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਸਕੂਲ ਸਿੱਖਿਆ ਦੀ ਸਥਿਤੀ ਬਾਰੇ ਜਾਨਣ ਲਈ ਕੌਮੀ ਪ੍ਰਾਪਤੀ ਸਰਵੇਖਣ (NAS) ਕਰਵਾਇਆ ਗਿਆ ਜਿਸ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਬੇਹੱਦ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਕੇਂਦਰ ਅਤੇ ਸਟੇਟ ਵੱਲੋਂ ਵਿਸ਼ੇਸ਼ ਅਬਜ਼ਰਵਰ ਡਾ. ਹਰਪਾਲ ਸਿੰਘ ਅਤੇ ਵਿਪਨ ਕੁਮਾਰ ਵੱਲੋਂ ਸਮੁੱਚੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਗਈ। ਸ. ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹੁਸ਼ਿ #CJM_HOSHIARPUR : ਲੀਗਲ ਮੈਗਾ ਸਰਵਿਸ ਕੈਂਪ : ਲੋਕਾਂ ਨੂੰ ਮੌਕੇ 'ਤੇ ਦਿੱਤਾ ਜਾਵੇਗਾ ਵੱਖ-ਵੱਖ ਵਿਭਾਗਾਂ ਦੀਆਂ ਸੁਵਿਧਾਵਾਂ ਦਾ ਲਾਭ, ਕੈਂਪ ਨੂੰ ਸਫ਼ਲ ਬਨਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ : ਅਪਰਾਜਿਤਾ ਜੋਸ਼ੀ ਹੁਸ਼ਿਆਰਪੁਰ: 13 ਨਵੰਬਰ ਨੂੰ ਸ੍ਰੀਮਤੀ ਪਾਰਵਤੀ ਦੇਵੀ ਆਰਿਆ ਮਹਿਲਾ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ 'ਚ ਲੱਗਣ ਵਾਲੇ ਲੀਗਲ ਮੈਗਾ ਸਰਵਿਸ ਕੈਂਪ ਨੂੰ ਸਫ਼ਲ ਬਨਾਉਣ ਸਬੰਧੀ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਕੈਂਪ ਸਥਾਨ 'ਤੇ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਵਿਭਾਗਾਂ ਦੀਆਂ ਯੋਜਨਾਵਾਂ ਦਾ ਲਾਭ ਦੇਣ ਸਬੰਧੀ होशियारपुर : अतिरिक्त डिप्टी कमिश्नर-कम -अतिरिक्त जिला चुनाव अधिकारी संदीप सिंह ने कालेजों के प्रिंसिपलों व आइलेट्स सैंटरों के प्रबंधकों को कहा कि उनके संस्थान में पढऩे वाले जिस विद्यार्थी की आयु 1 जनवरी 2022 को 18 या इससे अधिक है उनकी 100 प्रतिशत वोट बनवाना यकीनी बनाया जाए #DC_HOSHIARPUR : ਜ਼ਿਲ੍ਹਾ ਮੈਜਿਸਟਰੇਟ ਨੇ ਵਾਰਡ ਅਟੈਂਡੈਟਾਂ ਦੀ ਭਰਤੀ ਪ੍ਰੀਖਿਆ ਸਬੰਧੀ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਅੰਦਰ ਧਾਰਾ 144 ਲਗਾਉਣ ਦੇ ਹੁਕਮ ਕੀਤੇ ਜਾਰੀ ਹੁਸ਼ਿਆਰਪੁਰ: ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਵਲੋਂ ਵਾਰਡ ਅਟੈਂਡੈਂਟਾਂ ਦੀਆਂ 800 ਆਸਾਮੀਆਂ ਨੂੰ ਭਰਨ ਸਬੰਧੀ ਭਰਤੀ ਪ੍ਰੀਖਿਆ ਦੇ ਮੱਦੇਨਜ਼ਰ 13 ਤੋਂ 14 ਨਵੰਬਰ ਤੱਕ ਜ਼ਿਲ੍ਹੇ ਦੇ ਸਾਰੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਅੰਦਰ ਸੀ.ਆਰ.ਪੀ.ਸੀ. ਧਾਰਾ 144 ਲਗਾਉਣ #AAP_PUNJAB_NEW_CANDIATES : ਵੱਡੀ ਖ਼ਬਰ : ਗੜ੍ਹਸ਼ੰਕਰ ਦੇ ਜੈ ਕਿਸ਼ਨ ਰੋੜੀ ਸਮੇਤ, ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਵੇਖੋ ਸੂਚੀ click here: read more: ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ. UPDATED HOSHIARPUR :ਵੱਡੀ ਖ਼ਬਰ : 22 ਸਾਲ ਦੇ ਨੌਜਵਾਨ ਆਰਿਆਨ ਦੀ ਹੁਸ਼ਿਆਰਪੁਰ ਦੇ ਭੰਗੀ ਚੋ ਵਿਚੋਂ ਲਾਸ਼ ਮਿਲੀ, ਕਤਲ ਦਾ ਖ਼ਦਸ਼ਾ November 12, 2021 November 13, 2021 Adesh Parminder Singh ਹੁਸ਼ਿਆਰਪੁਰ (ਸੰਜੇ ): 22 ਸਾਲ ਦੇ ਨੌਜਵਾਨ ਦੀ ਹੁਸ਼ਿਆਰਪੁਰ ਦੇ ਭੰਗੀ ਚੋ ਵਿਚੋਂ ਲਾਸ਼ ਮਿਲੀ ਹੈ। ਨੌਜਵਾਨ ਦਾ ਨਾਂਅ ਆਰਿਆਨ ਪੁੱਤਰ ਹੰਸ ਰਾਜ ਮੁਹੱਲਾ ਹਰਿ ਨਗਰ ਦੱਸਿਆ ਜਾ ਰਿਹਾ ਹੈ।
ਸਕੂਲ ਸੰਚਾਲਕ ਤੇ ਸਾਥੀ ਨਬਾਲਗ ਵਿਦਿਆਰਥਣਾਂ ਦਾ ਕਰਦੇ ਰਹੇ ਸ਼ੋਸ਼ਣ – PanjabiLok.net – Latest Panjabi News ਮੁਜ਼ੱਫਰਨਗਰ- ਸਖਤ ਕਨੂੰਨ ਦੇ ਬਾਵਜੂਦ ਦੇਸ਼ ਵਿੱਚ ਕੁੜੀਆਂ ਨਾਲ ਜਿਸਮਾਨੀ ਸ਼ੋਸ਼ਣ ਦੇ ਮਾਮਲੇ ਘਟ ਨਹੀ ਰਹੇ।ਯੂ ਪੀ ਦੇ ਮੁਜ਼ੱਫਰਨਗਰ ਜ਼ਿਲ੍ਹੇ 'ਚ ਦੋ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ 'ਤੇ 17 ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਨਸ਼ੀਲਾ ਪਦਾਰਥ ਦੇ ਕੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਥਾਣਾ ਭੋਪਾ 'ਚ ਸਥਿਤ ਸੂਰਿਆ ਦੇਵ ਪਬਲਿਕ ਸਕੂਲ ਦੇ ਸੰਚਾਲਕ ਯੋਗੇਸ਼ ਕੁਮਾਰ ਚੌਹਾਨ ਅਤੇ ਪੁਰਕਾਜੀ ਇਲਾਕੇ 'ਚ ਸਥਿਤ ਜੀਜੀਐੱਸ ਇੰਟਰਨੈਸ਼ਨਲ ਸਕੂਲ ਦੇ ਸੰਚਾਲਕ ਅਰਜੁਨ ਸਿੰਘ ਦੇ ਖਿਲਾਫ ਜਿਨਸੀ ਸ਼ੋਸ਼ਣ, ਨਸ਼ੀਲੇ ਪਦਾਰਥ ਦੇਣ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਮੁਜ਼ੱਫਰਨਗਰ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਸੁਪਰਡੈਂਟ ਅਭਿਸ਼ੇਕ ਯਾਦਵ ਨੇ ਭਾਜਪਾ ਨੇਤਾ ਅਤੇ ਸਥਾਨਕ ਵਿਧਾਇਕ ਪ੍ਰਮੋਦ ਉਟਵਾਲ ਦੇ ਦਖਲ ਤੋਂ ਬਾਅਦ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਉਦੋਂ ਵਾਪਰੀ ਜਦੋਂ ਯੋਗੇਸ਼ ਸੂਰਿਆ ਦੇਵ ਪਬਲਿਕ ਸਕੂਲ ਵਿੱਚ ਪੜ੍ਹਦੀਆਂ 17 ਲੜਕੀਆਂ ਨੂੰ ਪ੍ਰੈਕਟੀਕਲ ਇਮਤਿਹਾਨ ਲਈ ਜੀਜੀਐਸ ਸਕੂਲ ਲੈ ਕੇ ਗਿਆ ਸੀ ਅਤੇ ਉਨ੍ਹਾਂ ਨੂੰ ਰਾਤ ਭਰ ਉੱਥੇ ਰਹਿਣਾ ਪਿਆ। ਪੀੜਤਾਂ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ ਅਨੁਸਾਰ ਦੋਵੇਂ ਮੁਲਜ਼ਮ ਨਾਬਾਲਗ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਦੇ ਸਨ ਅਤੇ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਦੇ ਸਨ। ਮੁਲਜ਼ਮ ਲੜਕੀਆਂ ਨੂੰ ਘਟਨਾ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੰਦਾ ਰਿਹਾ ਹੈ। ਪਰਿਵਾਰ ਅਨੁਸਾਰ ਜਦੋਂ ਉਹ ਸਥਾਨਕ ਪੁਲਿਸ ਕੋਲ ਪਹੁੰਚੇ ਤਾਂ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਵਿਧਾਇਕ ਨਾਲ ਸੰਪਰਕ ਕੀਤਾ। ਵਿਧਾਇਕ ਦੇ ਦਖਲ ਮਗਰੋਂ ਉਚ ਅਧਿਕਾਰੀਆਂ ਨੇ ਕੇਸ ਦਰਜ ਕੀਤਾ।
ਦਿੱਲੀ ਮੋਰਚੇ ਦਾ ਹਿੱਸਾ ਬਣਦਿਆਂ - Trolley Times Manat Mand ਮੰਨਤ ਮੰਡ, ਕੁੰਡਲੀ ਬਾਰਡਰ ਸ਼ਾਮ: ਇਕ ਪੱਤਰਕਾਰ ਨੇ ਬਜ਼ੁਰਗ ਮਾਈ ਨੂੰ ਸਵਾਲ ਕੀਤਾ, "ਬੀਬੀ, ਠੰਡ ਬਹੁਤ ਹੈ , ਗੋਡੇ ਨੀ ਦੁਖਦੇ ? ਤਾਂ ਬੀਬੀ ਦਾ ਜਵਾਬ ਸੀ, "ਜੇ ਗੁਰੂ ਅਰਜਨ ਦੇਵ ਪਾਤਸ਼ਾਹ ਹੱਕਾਂ ਖਾਤਰ ਤੱਤੀ ਤਵੀ ਤੇ ਬਹਿ ਸਕਦੇ ਨੇ ਤਾਂ ਮੈਂ ਠੰਡ 'ਚ ਕਿਉਂ ਨਹੀਂ ਬਹਿ ਸਕਦੀ । ਮੈਂ ਚੜ੍ਹਦੀ ਕਲਾ 'ਚ ਹਾਂ" । ਦੂਸਰਾ ਮੰਜ਼ਰ ਜਿਸ ਨੇ ਮੈਨੂੰ ਬਹੁਤ ਖੁਸ਼ ਤੇ ਹੈਰਾਨ ਕੀਤਾ, ਪੰਜਾਬੀ ਤੇ ਹਰਿਆਣਵੀ ਮੁੰਡਿਆਂ ਦਾ ਵਤੀਰਾ ਸੀ । ਜਿਹੜੇ ਕਿਸੇ ਕੁੜੀ ਨੂੰ ਤੁਰੀ ਆਉਂਦੀ ਵੇਖ ਕੇ ਪਿੱਛੇ ਹਟ ਜਾਂਦੇ ਸੀ, ਭੈਣੇ ਭੈਣੇ ਕਹਿ ਕੇ ਸੰਬੋਧਨ ਕਰ ਰਹੇ ਸੀ । ਰਾਤੀ: ਸਾਰੇ ਅੱਗ ਦੀ ਧੂਣੀ ਦੁਆਲੇ ਬਹਿ ਕੇ ਅੰਦੋਲਨ ਦੀਆਂ ਗਤੀਵਿਧੀਆਂ ਵਿਚਾਰਨ ਲੱਗੇ । ਕਈ ਸਾਥੀਆਂ ਨੇ ਮੋਦੀ ਸਰਕਾਰ ਤੇ ਕਿਸਾਨੀ ਦੇ ਵਿਸ਼ੇ ਉੱਤੇ ਜੋ ਕਵਿਤਾਵਾਂ, ਸ਼ੇਅਰ, ਵਿਚਾਰ ਲਿਖੇ ਸੀ, ਜਿੰਨ੍ਹਾ 'ਚ ਕਈ ਸਰਕਾਰ ਨੂੰ ਵੰਗਾਰਨ ਵਾਲੇ, ਕਈ ਸ਼ਰਮਸਾਰ ਕਰਨ ਵਾਲੇ ਤੇ ਕਈ ਟਿੱਚਰਾਂ ਕਰਨ ਵਾਲੇ ਸੀ, ਸੁਣਾਉਣੇ ਸ਼ੁਰੂ ਕੀਤੇ। ਮੈਂ ਵੀ ਓਸ ਸੰਗਰਾਮੀ ਮਹੌਲ ਵਿਚ ਢੁੱਕਦਾ ਸੰਤ ਰਾਮ ਉਦਾਸੀ ਹੋਰਾਂ ਦਾ ਗੀਤ 'ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ' ਸੁਣਾਇਆ। ਅਗਲੀ ਸਵੇਰ: ਹਰ ਚੀਜ ਵਾਧੂ ਵਰਤਾਈ ਜਾ ਰਹੀ ਸੀ ਪਰ ਵੇਸਟੇਜ ਕੋਈ ਨਹੀਂ। ਇਹ ਲੰਗਰ ਪ੍ਰਥਾ ਦੀ ਸਮਝ ਤੇ ਸਤਿਕਾਰ ਸੀ। ਬੀਬੀਆਂ ਨੇ ਵਾਜ ਮਾਰ ਕੇ ਸਾਨੂੰ ਮੇਥੀ ਦੇ ਪਰੌਂਠੇ ਖਵਾਏ। ਇਕ ਬੀਬੀ ਨੇ ਦਹੀਂ ਦਾ ਭਰਿਆ ਗਲਾਸ ਮੈਂਨੂੰ ਦਿੱਤਾ, ਮੈਂ ਘੱਟ ਕਰਨ ਲਈ ਆਖਿਆ ਤਾਂ ਕਹਿੰਦੇ, "ਪੁੱਤ ਖਾ ਲੈ, ਇੰਜ ਨੀ ਮੋਦੀ ਨਾਲ ਲੜਿਆ ਜਾਣਾ"। ਅਗਲੀ ਸ਼ਾਮ: ਸ਼ਾਮੀ ਅਸੀਂ ਕਈ ਕਿਲੋਮੀਟਰ ਲੰਮਾ ਪੈਦਲ ਮਾਰਚ ਕੱਢਿਆ। ਮਾਰਚ ਵਿਚ ਨਾਹਰੇ ਗੂੰਜ ਰਹੇ ਸਨ, "ਇਨਕਲਾਬ ਜਿੰਦਾਬਾਦ", "ਬੱਚਾ ਬੱਚਾ ਝੋਕ ਦਿਆਂਗੇ,ਜ਼ਮੀਨ ਤੇ ਕਬਜਾ ਰੋਕ ਦਿਆਂਗੇ", "ਡਰਦੇ ਨਹੀਂ ਤੇਰੀ ਘੁਰਕੀ ਤੋਂ, ਖਿੱਚ ਲਵਾਂਗੇ ਕੁਰਸੀ ਤੋਂ", "ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ"। ਵਾਪਸੀ ਤੇ ਇਕ ਜਗ੍ਹਾ ਮੁਸਲਿਮ ਵੀਰਾਂ ਨੇ ਲੰਗਰ ਲਾਇਆ ਹੋਇਆ ਸੀ । ਇਕ ਵੀਰ ਹੱਥ ਜੋੜ ਕੇ ਜੋਰ ਦੇ ਕੇ ਕਹਿਣ ਲੱਗਾ, "ਦੀਦੀ ਮੀਠੇ ਔਰ ਨਮਕ ਵਾਲੇ ਚਾਵਲ ਬਹੁਤ ਸਵਾਦ ਬਨੇ ਹੈਂ, ਥੋੜੇ ਸੇ ਖਾ ਕੇ ਦੇਖੋ"। ਮੈਂ ਮਹਿਸੂਸ ਕੀਤਾ ਕਿ ਇਸ ਅੰਦੋਲਨ ਨੇ ਭਾਈਚਾਰੇ ਨੂੰ ਲਾਂਬੂ ਲਾ ਕੇ ਉੱਤੇ ਸਿਆਸਤ ਦੀਆਂ ਰੋਟੀਆਂ ਸੇਕਣ ਦੀ ਸਾਜਿਸ਼ ਨੂੰ ਢਾਲ ਬਣ ਕੇ ਰੋਕ ਲਿਆ ਹੈ। ਇਸ ਅੰਦੋਲਨ ਨੇ ਮੁਲਕ ਦੀ ਨੌਜਵਾਨੀ ਨੂੰ ਸੇਧ ਦੇਣ ਅਤੇ ਮਰਦੀ ਜਾ ਰਹੀ ਅਣਖ ਨੂੰ ਮੁੜ ਜਗਾਉਣ ਦਾ ਇਤਿਹਾਸਕ ਕੰਮ ਕੀਤਾ ਹੈ । ਵਿਅਕਤੀਗਤ ਤੌਰ ਤੇ ਇਥੇ ਆ ਕੇ ਮੈਂ ਵੀ ਆਪਣੇ ਆਪ ਵਿਚ ਬਹੁਤ ਪੌਜ਼ੇਟਿਵ ਬਦਲਾਅ ਤੇ ਜੋਸ਼ ਮਹਿਸੂਸ ਕੀਤਾ । ਮੈਂ ਮਹਿਸੂਸ ਕੀਤਾ ਕਿ ਏਡਾ ਵੱਡਾ ਅੰਦੋਲਨ ਸ਼ਾਂਤਮਈ, ਅਨੁਸ਼ਾਸਤ ਤਰੀਕੇ ਨਾਲ ਅਗਾਂਹ ਵਧਦਾ ਜਾ ਰਿਹਾ, ਕਿਉਂਕਿ ਇਸਨੂੰ ਸੇਧ ਤੇ ਹੌਸਲਾ ਦੇਣ ਵਾਲਾ ਖੁਦ ਸਾਡਾ ਕੁਰਬਾਨੀਆਂ ਭਰਿਆ ਇਤਿਹਾਸ ਹੈ । ਵਾਪਿਸ ਮੁੜਦਿਆਂ ਇਕ ਰਿਸ਼ਤੇਦਾਰ ਨੇ ਫੋਨ ਕਰਕੇ ਪੁੱਛਿਆ, "ਕਿਵੇਂ ਸੀ ਮੋਰਚਾ ? ਕੀ ਲਗਦਾ, ਕੀ ਬਣੂ"? "ਸਮਾਜ ਕਿਹੋ ਜਿਹਾ ਹੋਵੇ, ਨੌਜਵਾਨੀ ਕਿੱਦਾਂ ਦੀ ਹੋਵੇ, ਦੇਸ਼ 'ਚ ਕੈਸਾ ਭਾਈਚਾਰਾ ਹੋਵੇ, ਜਿਸਦਾ ਸੁਪਨਾ ਲੈਂਦਿਆਂ ਭਗਤ ਸਿੰਘ ਹੋਰਾਂ ਨੇ ਫਾਂਸੀਆਂ ਦੇ ਰੱਸੇ ਚੁੰਮੇ ਹੋਣਗੇ, ਉਹ ਅਜ਼ਾਦ ਭਾਰਤ ਤੇ ਸਮਾਜ ਦਿੱਲੀ ਦੀਆਂ ਬਰੂਹਾਂ ਤੇ ਮੈਂ ਵੇਖ ਆਈ ਹਾਂ" । ਮੈਂ ਫ਼ਖਰ ਮਹਿਸੂਸ ਕਰਦਿਆਂ ਕਿਹਾ ।
ਜੈਪੁਰ, 30 ਜੁਲਾਈ – ਰਾਜਸਥਾਨ ਵਿੱਚ ਚੱਲਦੇ ਸਿਆਸੀ ਸੰਕਟ ਵਿੱਚ ਇੱਕ ਹੋਰ ਦਿਲਚਸਪ ਮੋੜ ਆ ਗਿਆ ਹੈ। ਸਚਿਨ ਪਾਇਲਟ ਧੜੇ ਦੇ ਵਿਧਾਇਕ ਭੰਵਰਲਾਲ ਸ਼ਰਮਾ ਨੇ ਰਾਜਸਥਾਨ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਧੜੇ ਵੱਲੋਂ ਜਾਰੀ ਕੀਤੇ ਟੇਪ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨ ਆਈ ਏ) ਤੋਂ ਕਰਾਉਣ ਦੀ ਮੰਗ ਕੀਤੀ ਹੈ। ਅਜੇ ਸਪੈਸ਼ਲ ਆਪਰੇਸ਼ਨ ਗਰੁੱਪ (ਐੱਸ ਓ ਜੀ) ਇਸ ਦੀ ਜਾਂਚ ਕਰ ਰਿਹਾ ਹੈ। ਭੰਵਰ ਲਾਲ ਸ਼ਰਮਾ ਨੇ ਰਾਜਸਥਾਨ ਪੁਲਸ ਦੇ ਐੱਸ ਓ ਜੀ ਤੋਂ ਜਾਂਚ ਐੱਨ ਆਈ ਏ ਨੂੰ ਟਰਾਂਸਫਰ ਕਰਨ ਦੀ ਮੰਗ ਕਰਦੇ ਹੋਏ ਅਦਾਲਤ ਵਿੱਚ ਪਹੁੰਚ ਕੀਤੀ ਹੈ। ਐੱਸ ਓ ਜੀ ਨੇ 17 ਜੁਲਾਈ ਨੂੰ ਕਾਂਗਰਸ ਦੇ ਚੀਪ ਵ੍ਹਿਪ ਮਹੇਸ਼ ਜੋਸ਼ੀ ਦੀ ਸ਼ਿਕਾਇਤ Ḕਤੇ ਭੰਵਰ ਲਾਲ ਸ਼ਰਮਾ ਦੇ ਖਿਲਾਫ ਦੇਸ਼ਧ੍ਰੋਹ (124 ਏ) ਤੇ ਅਪਰਾਧਕ ਸਾਜ਼ਿਸ਼ (120 ਬੀ) ਦਾ ਕੇਸ ਦਰਜ ਕੀਤਾ ਸੀ। ਐੱਸ ਓ ਜੀ ਦੀ ਟੀਮ ਇਨ੍ਹਾਂ ਵਿਧਾਇਕਾਂ ਦੇ ਆਵਾਜ਼ ਦੇ ਨਮੂਨੇ ਲੈਣ ਲਈ ਹਰਿਆਣਾ ਦੇ ਹੋਟਲਾਂ ਦੀ ਤਲਾਸ਼ੀ ਲੈ ਰਹੀ ਹੈ। ਇਹ ਸ਼ਿਕਾਇਤ ਤਿੰਨ ਆਡੀਓ ਟੇਪਾਂ ਸਾਹਮਣੇ ਆਉਣ ਦੇ ਬਾਅਦ ਦਰਜ ਕੀਤੀ ਗਈ ਹੈ, ਜਿਸ ਵਿੱਚੋਂ ਇੱਕ ਵਿੱਚ ਸ਼ਰਮਾ ਦੀ ਆਵਾਜ਼ ਸੁਣੀ ਗਈ ਸੀ, ਜਿਸ ਵਿੱਚ ਉਹ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਵਿਧਾਇਕਾਂ ਦੀ ਖਰੀਦ-ਫਰੋਖਤ ਰਾਹੀਂ ਗਹਿਲੋਤ ਸਰਕਾਰ ਨੂੰ ਡੇਗਣ ਦੀ ਯੋਜਨਾ ਦੇ ਬਾਰੇ ਗੱਲ ਕਰਦੇ ਸੁਣੇ ਜਾ ਰਹੇ ਹਨ।
ਇਸ ਪਿੰਡ ਚ ਆਈ ਅਜਿਹੀ ਕਿਆ-ਮਤ, ਮਰ ਗਈਆਂ 100 ਤੋਂ ਵੱਧ ਮੱਝਾਂ ਗਾਵਾਂ – Daily Express ਇਸ ਪਿੰਡ ਚ ਆਈ ਅਜਿਹੀ ਕਿਆ-ਮਤ, ਮਰ ਗਈਆਂ 100 ਤੋਂ ਵੱਧ ਮੱਝਾਂ ਗਾਵਾਂ ਇਹ ਖ਼ਬਰ ਜ਼ਿਲ੍ਹਾ ਲੁਧਿਆਣਾ ਦੇ ਹਲਕਾ ਪਾਇਲ ਦੇ ਪਿੰਡ ਬੇਰ ਕਲਾਂ ਦੀ ਹੈ। ਜਿੱਥੇ ਪਿੰਡ ਦੇ ਪਸ਼ੂ ਮੂੰਹ ਖੁਰ ਦੇ ਰੋਗ ਦੀ ਲਪੇਟ ਵਿੱਚ ਆ ਗਏ ਹਨ। ਇਸ ਸਥਿਤੀ ਵਿਚ ਪਸ਼ੂਆਂ ਦੇ ਮੂੰਹ ਵਿਚ ਛਾਲੇ ਹੋ ਜਾਂਦੇ ਹਨ ਅਤੇ ਪੈਰਾਂ ਵਿਚ ਕੀੜੇ ਪੈ ਜਾਂਦੇ ਹਨ। ਪੀਕ ਤਕ ਪੈ ਜਾਂਦੀ ਹੈ। ਪਸ਼ੂ ਖਾਣ ਪੀਣ ਦੇ ਯੋਗ ਨਹੀਂ ਰਹਿੰਦਾ। ਜਿਸ ਕਰਕੇ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ। ਇਸ ਤੋਂ ਬਿਨਾਂ ਪੈਰ ਸਰੀਰ ਦਾ ਵਜ਼ਨ ਨਹੀਂ ਝੱਲਦੇ ਅਤੇ ਪਸ਼ੂ ਲੇਟ ਜਾਂਦਾ ਹੈ। ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਪਸ਼ੂ ਦੀ ਜਾਨ ਵੀ ਜਾ ਸਕਦੀ ਹੈ। ਪਿੰਡ ਬੇਰ ਕਲਾਂ ਦੇ ਲਗਪਗ 100 ਪਸ਼ੂਆਂ ਦੀ ਇਸ ਹਾਲਤ ਵਿੱਚ ਜਾਨ ਜਾ ਚੁੱਕੀ ਹੈ। ਇਕ ਪਰਿਵਾਰ ਦੇ 6 ਪਸ਼ੂ ਇਕ ਦਿਨ ਹੀ ਦਮ ਤੋੜ ਗਏ। ਜਸਪ੍ਰੀਤ ਸਿੰਘ ਨਾਮ ਦੇ ਲੜਕੇ ਦੇ 2 ਪਸ਼ੂਆਂ ਦੀ ਜਾਨ ਚਲੀ ਗਈ ਹੈ ਅਤੇ ਬਾਕੀ ਪਸ਼ੂਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਇਹ ਲੜਕਾ ਰੋ ਰਿਹਾ ਹੈ। ਇਸ ਲੜਕੇ ਨੇ ਪਿੰਡ ਵਿੱਚ ਬਣੀ ਇਸ ਸਥਿਤੀ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੱਤੀ ਸੀ ਅਤੇ ਵਿਭਾਗ ਦੇ ਕਿਸੇ ਅਧਿਕਾਰੀ ਨੇ ਉਸ ਤੇ ਮਸ਼ਹੂਰ ਹੋਣ ਦੇ ਦੋਸ਼ ਲਗਾ ਦਿੱਤੇ ਸਨ। ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਡੇਅਰੀ ਵਾਲਿਆਂ ਵੱਲੋਂ ਨਾਟ ਫਾਰ ਸੇਲ ਵਾਲੀ ਦਵਾਈ ਮੁੱਲ ਵੇਚੀ ਜਾ ਰਹੀ ਹੈ। ਭਾਵੇਂ ਡਾਕਟਰਾਂ ਦੀਆਂ ਟੀਮਾਂ ਪਿੰਡ ਵਿਚ ਪਹੁੰਚ ਚੁੱਕੀਆਂ ਹਨ ਅਤੇ ਪਸ਼ੂਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਪਰ ਲੋਕਾਂ ਮੁਤਾਬਕ ਇਹ ਪ੍ਰਬੰਧ ਕਾਫ਼ੀ ਨਹੀਂ ਹਨ। ਜੇ ਸੀ ਬੀ ਮਸ਼ੀਨ ਦੁਆਰਾ ਟੋਏ ਪੁੱਟ ਕੇ ਮ੍ਰਿਤਕ ਪਸ਼ੂਆਂ ਨੂੰ ਦਬਾਇਆ ਜਾ ਰਿਹਾ ਹੈ। ਬਦਬੂ ਫੈਲ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਸ਼ੂਆਂ ਦਾ ਚਮੜਾ ਉਤਾਰਨ ਵਾਲਿਆਂ ਨੇ ਚਮੜਾ ਉਤਾਰਨਾ ਵੀ ਬੰਦ ਕਰ ਦਿੱਤਾ ਹੈ। ਪਹਿਲਾਂ ਇਹ ਸਥਿਤੀ ਨਾਲ ਦੇ ਪਿੰਡ ਘੁਡਾਣੀ ਕਲਾਂ ਵਿੱਚ ਵੀ ਬਣੀ ਸੀ। ਇਸ ਤੋਂ ਬਿਨਾਂ ਪਿੰਡ ਮਲੌਦ ਵਿੱਚ ਵੀ ਕੁਝ ਪਸ਼ੂ ਇਸ ਦੀ ਲਪੇਟ ਵਿਚ ਆਏ ਦੱਸੇ ਜਾਂਦੇ ਹਨ। ਪਿੰਡ ਵਾਸੀਆਂ ਨੂੰ ਇਹ ਵੀ ਸ਼ਿ ਕ ਵਾ ਹੈ ਕਿ ਚੋਣਾਂ ਸਮੇਂ ਹਰ ਇੱਕ ਰਾਜਨੀਤਕ ਪਾਰਟੀ ਦੇ ਆਗੂ ਪਿੰਡ ਵਿਚ ਵੋਟਾਂ ਮੰਗਣ ਆਉਂਦੇ ਹਨ ਪਰ ਇਸ ਸਮੇਂ ਮਨਵਿੰਦਰ ਸਿੰਘ ਗਿਆਸਪੁਰਾ ਤੋਂ ਬਿਨਾਂ ਕੋਈ ਵੀ ਆਗੂ ਉਨ੍ਹਾਂ ਤੱਕ ਨਹੀਂ ਪਹੁੰਚਿਆ। ਇੱਥੋਂ ਤੱਕ ਕਿ ਹਲਕਾ ਵਿਧਾਇਕ ਨੇ ਵੀ ਉਨ੍ਹਾਂ ਨਾਲ ਸੰਪਰਕ ਕਰਨਾ ਨਹੀਂ ਜ਼ਰੂਰੀ ਨਹੀਂ ਸਮਝਿਆ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪਸ਼ੂ ਮਾਲਕ ਹਰ ਰੋਜ਼ 50 ਤੋਂ 60 ਕਿੱਲੋ ਤੱਕ ਦੁੱਧ ਵੇਚਦੇ ਸਨ, ਅੱਜ ਉਹ ਖ਼ੁਦ ਦੁੱਧ ਮੁੱਲ ਲੈ ਰਹੇ ਹਨ। ਪਸ਼ੂਆਂ ਨੂੰ ਡਾਕਟਰੀ ਸਹਾਇਤਾ ਦਿਵਾਉਣ ਲਈ ਉਨ੍ਹਾਂ ਨੂੰ ਕਾਫੀ ਰਕਮ ਖ਼ਰਚਣੀ ਪੈ ਰਹੀ ਹੈ। ਇਸ ਦੇ ਬਾਵਜੂਦ ਵੀ ਉਨ੍ਹਾਂ ਦੇ ਪਸ਼ੂ ਦਮ ਤੋੜੀ ਜਾ ਰਹੇ ਹਨ। ਪਿੰਡ ਵਾਸੀਆਂ ਨੇ ਹੋਰ ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਵੈ ਕ ਸੀ ਨ ਲਗਵਾ ਲੈਣ ਤਾਂ ਕਿ ਇਸ ਸਥਿਤੀ ਤੋਂ ਬਚਾਅ ਹੋ ਸਕੇ। ਉਨ੍ਹਾਂ ਨੂੰ ਸ਼ਿ ਕ ਵਾ ਹੈ ਕਿ 2 ਸਾਲ ਤੋਂ ਵਿਭਾਗ ਵੱਲੋਂ ਉਨ੍ਹਾਂ ਦੇ ਪਿੰਡ ਵਿਚ ਪਸ਼ੂਆਂ ਨੂੰ ਮੂੰਹ ਖੁਰ ਤੋਂ ਵੈ ਕ ਸੀ ਨ ਨਹੀਂ ਲਗਾਈ ਗਈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਪੰਜਾਬੀ ਬੋਲਣ, ਲਿਖਣ, ਪੜ੍ਹਨ 'ਤੇ ਕਦੀ ਸ਼ਰਮ ਨਾ ਮਹਿਸੂਸ ਕਰੋ - ਕੈਪਟਨ - Skynewspunjab ਪੰਜਾਬੀ ਬੋਲਣ, ਲਿਖਣ, ਪੜ੍ਹਨ 'ਤੇ ਕਦੀ ਸ਼ਰਮ ਨਾ ਮਹਿਸੂਸ ਕਰੋ – ਕੈਪਟਨ Breaking newsSky News Punjab - February 28, 2021 0 ਅਮਿਤਾਭ ਬੱਚਨ ਦੀ ਸਿਹਤ ਵਿਗੜੀ, ਹੋਵੇਗੀ ਸਰਜਰੀ ਮੁੰਬਈ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਸੀਨੀਅਰ ਬਾਲੀਵੁੱਡ ਅਦਾਕਾਰ ਤੇ ਮਸ਼ਹੂਰ ਸਟਾਰ ਅਮਿਤਾਭ ਬੱਚਨ ਦੀ ਤਬੀਅਤ ਵਿਗੜ ਗਈ ਹੈ ਤੇ ਜਿਸ... ਚੰਡੀਗੜ੍ਹ,21 ਫਰਵਰੀ (ਸਕਾਈ ਨਿਊਜ਼ ਬਿਊਰੋ) ਹਰ ਵਰ੍ਹੇ 21 ਫ਼ਰਵਰੀ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅਪਣੀ ਮਾਤ ਭਾਸ਼ਾ ਦੀ ਹੋਂਦ 'ਤੇ ਮਾਣ ਲਈ ਇਹ ਦਿਨ ਅਪਣਾ ਇਕ ਲੰਮਾ ਇਤਿਹਾਸ ਲੈ ਕੇ ਜੁੜਿਆ ਹੋਇਆ ਹੈ। ਸਾਡੀ ਮਾਂ ਬੋਲੀ ਪੰਜਾਬੀ ਲਈ ਪੰਜਾਬ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ, ਜਿਥੇ ਪੰਜਾਬੀ ਵਸਦੇ ਹਨ ਅਪਣੀ ਮਾਤ ਭਾਸ਼ਾ ਪੰਜਾਬੀ ਲਈ ਇਹ ਦਿਹਾੜਾ ਮਨਾਉਂਦੇ ਹਨ। ਕਦੇ ਕਦੇ ਇੰਜ ਲਗਦਾ ਹੈ, ਜਿਵੇਂ ਪ੍ਰਦੇਸਾਂ ਵਿਚ ਜਾ ਕੇ ਵੀ ਪੰਜਾਬੀ ਅਪਣੀ ਮਾਂ ਬੋਲੀ ਤੋਂ ਵਿਰ ਨਹੀਂ ਹੋਏ ਬਲਕਿ ਉਨ੍ਹਾਂ ਨੇ ਉੱਥੇ ਵੀ ਅਪਣਾ ਇਕ ਵਖਰਾ ਪੰਜਾਬ ਵਸਾ ਲਿਆ ਹੈ ਜਿਨ੍ਹਾਂ ਨੇ ਨਾ ਕੇਵਲ ਅਪਣੀ ਮਾਤ ਭਾਸ਼ਾ ਨੂੰ ਹੀ ਸੰਭਾਲਿਆ ਹੋਇਆ ਹੈ ਸਗੋਂ ਅਪਣੇ ਸਾਹਿਤ ਤੇ ਸਭਿਆਚਾਰ ਆਦਿ ਨੂੰ ਵੀ ਦੇਸ਼ਾਂ ਵਿਦੇਸ਼ਾਂ ਵਿਚ ਇਕ ਨਵੀਂ ਨਿਵੇਕਲੀ ਪਹਿਚਾਣ ਦਿਤੀ ਹੈ। ਪੰਜਾਬੀ ਸਪਤਾਹ, ਪੰਜਾਬੀ ਪੰਦਰਵਾੜਾ ਸਾਡੇ ਪੰਜਾਬ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸਾਹਿਤ ਸਭਾਵਾਂ ਆਦਿ ਵਲੋਂ ਹਰ ਵਰ੍ਹੇ ਵੱਡੇ ਵੱਡੇ ਭਾਸ਼ਣਾਂ, ਵਿਚਾਰ ਗੋਸ਼ਟੀਆਂ, ਸੰਮੇਲਨਾਂ ਆਦਿ ਰਾਹੀਂ ਜਾਂ ਫਿਰ ਪੱਤਰਾਂ, ਸੜਕਾਂ 'ਤੇ ਪ੍ਰਚਾਰਾਂ ਆਦਿ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਜੋ ਸਿਰਫ਼ ਇਨ੍ਹਾਂ ਦਿਨਾਂ ਤਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ ਅਤੇ ਫਿਰ ਪੰਜਾਬੀ ਨਾਲ 'ਤੂੰ ਕੌਣ ਤੇ ਮੈਂ ਕੌਣ' ਵਾਲੀ ਗੱਲ 'ਤੇ ਸਥਿਤੀ ਹੋ ਨਿਬੜਦੀ ਹੈ। ਅੱਜ ਆਮ ਪੰਜਾਬੀ ਘਰਾਂ ਤੋਂ ਲੈ ਕੇ ਅਮੀਰ ਘਰਾਂ ਤਕ ਪੰਜਾਬੀ ਦੀ ਜੋ ਦੁਰਦਸ਼ਾ ਹੈ ਉਹ ਕਿਸੇ ਵੀ ਨਜ਼ਰ ਤੋਂ ਲੁਕਿਆ ਨਹੀਂ ਹੋਇਆ। ਕਈ ਵਾਰ ਇਸ ਗੱਲ ਤੇ ਬੜਾ ਅਚੰਭਾ ਤੇ ਹੈਰਾਨੀ ਪ੍ਰਤੀਤ ਹੁੰਦੀ ਹੈ, ਜਦੋਂ ਪੰਜਾਬੀ ਦੇ ਵੱਡੇ ਵੱਡੇ ਹਮਾਇਤੀ ਜੋ ਮੁੱਖ ਬੁਲਾਰੇ ਦੇ ਰੂਪ ਵਿਚ ਪੰਜਾਬੀ ਭਾਸ਼ਾ ਲਈ ਵਿਸ਼ੇਸ਼ ਭਾਸ਼ਣ ਦੇਣ ਲਈ ਬੁਲਾਏ ਜਾਂਦੇ ਹਨ ਪਰ ਅਪਣੇ ਹੀ ਘਰ ਵਿਚ ਅਪਣੇ ਬੱਚੇ ਨੂੰ ਹਿੰਦੀ ਜਾਂ ਅੰਗਰੇਜ਼ੀ ਦੀ ਵਰਤੋਂ ਕਰਨ ਲਈ ਵਧੇਰੇ ਜ਼ੋਰ ਦਿੰਦੇ ਹਨ। ਕੋਈ ਵੀ ਭਾਸ਼ਾ ਮਾੜੀ ਨਹੀਂ ਹੁੰਦੀ ਪਰ ਜੋ ਗੱਲ ਅਪਣੀ ਮਾਤ ਭਾਸ਼ਾ ਵਿਚ ਵਜ਼ਨਦਾਰ ਤਰੀਕੇ ਨਾਲ ਆਖੀ ਜਾ ਸਕਦੀ ਹੈ ਉਹ ਕਿਸੇ ਹੋਰ ਭਾਸ਼ਾ ਵਿਚ ਨਹੀਂ ਆਖੀ ਜਾ ਸਕਦੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਹ ਗੱਲ ਲਿਖੀ ਹੈ ਕਿ-ਪੰਜਾਬੀ ਬੋਲਣ, ਲਿਖਣ, ਪੜ੍ਹਨ 'ਤੇ ਕਦੀ ਸ਼ਰਮ ਨਾ ਮਹਿਸੂਸ ਕਰੋ ਤੇ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਛੋਹ ਤੋਂ ਦੂਰ ਨਾ ਰੱਖੋ। Previous articleਨੱਚਣ ਵਾਲੀ ਕਹਿਣ ਵਾਲੇ ਮੰਤਰੀ 'ਤੇ ਭੜਕੀ ਕੰਗਨਾ,ਕਿਹਾ-ਮੈਂ ਕਮਰ ਨਹੀਂ ਹਿਲਾਉਂਦੀ,ਹੱਡੀਆਂ ਤੋੜਦੀ ਹਾਂ Next articleਗੁਜਰਾਤ 'ਚ ਨਗਰ ਨਿਗਮਾਂ ਚੋਣਾਂ ਲਈ ਵੋਟਿੰਗ ਜਾਰੀ Breaking news Sky News Punjab - February 28, 2021 0 ਮੁੰਬਈ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਸੀਨੀਅਰ ਬਾਲੀਵੁੱਡ ਅਦਾਕਾਰ ਤੇ ਮਸ਼ਹੂਰ ਸਟਾਰ ਅਮਿਤਾਭ ਬੱਚਨ ਦੀ ਤਬੀਅਤ ਵਿਗੜ ਗਈ ਹੈ ਤੇ ਜਿਸ ਕਾਰਨ ਉਨ੍ਹਾਂ ਨੂੰ ਸਰਜਰੀ ਕਰਵਾਉਣੀ...
ਸੰਪੂਰਣ ਬ੍ਰਹਿਮੰਡ ਨੂੰ ਪਰਮੇਸ਼ੁਰ ਦੇ ਵਚਨ—ਅਧਿਆਇ 8 - ਸਰਬਸ਼ਕਤੀਮਾਨ ਪਰਮੇਸ਼ੁਰ ਦੀ ਕਲੀਸਿਯਾ ਸੰਪੂਰਣ ਬ੍ਰਹਿਮੰਡ ਨੂੰ ਪਰਮੇਸ਼ੁਰ ਦੇ ਵਚਨ—ਅਧਿਆਇ 8 ਜਦੋਂ ਮੇਰੇ ਪਰਕਾਸ਼ਨ ਆਪਣੇ ਸਿਖਰ 'ਤੇ ਪਹੁੰਚ ਜਾਂਦੇ ਹਨ, ਅਤੇ ਜਦੋਂ ਮੇਰਾ ਨਿਆਂ ਨੇੜੇ ਆਉਂਦਾ ਹੈ, ਇਹ ਉਹ ਸਮਾਂ ਹੋਵੇਗਾ ਜਦੋਂ ਮੇਰੇ ਸਾਰੇ ਲੋਕ ਪ੍ਰਗਟ ਅਤੇ ਮੁਕੰਮਲ ਕੀਤੇ ਜਾਣਗੇ। ਮੈਂ ਉਨ੍ਹਾਂ ਦੀ ਨਿਰੰਤਰ ਭਾਲ ਵਿੱਚ ਬ੍ਰਹਿਮੰਡ ਦੇ ਸਾਰੇ ਕੋਨਿਆਂ ਦੀ ਯਾਤਰਾ ਕਰਦਾ ਹਾਂ ਜੋ ਮੇਰੇ ਇਰਾਦੇ ਨਾਲ ਇਕਮਿਕ ਹੁੰਦੇ ਹਨ ਅਤੇ ਮੇਰੀ ਵਰਤੋਂ ਲਈ ਢੁਕਵੇਂ ਹੁੰਦੇ ਹਨ। ਕੌਣ ਅੱਗੇ ਆ ਸਕਦਾ ਹੈ ਅਤੇ ਮੇਰੇ ਨਾਲ ਸਹਿਯੋਗ ਕਰ ਸਕਦਾ ਹੈ? ਮਨੁੱਖਾਂ ਦਾ ਮੇਰੇ ਲਈ ਪਿਆਰ ਘੱਟ ਹੈ ਅਤੇ ਮੇਰੇ ਵਿੱਚ ਉਨ੍ਹਾਂ ਦਾ ਵਿਸ਼ਵਾਸ ਵੀ ਤਰਸਯੋਗ ਹਾਲਤ ਤਕ ਘੱਟ ਹੈ। ਜੇ ਮੈਂ ਲੋਕਾਂ ਦੀਆਂ ਕਮਜ਼ੋਰੀਆਂ 'ਤੇ ਆਪਣੇ ਵਚਨਾਂ ਦੇ ਪ੍ਰਭਾਵ ਨੂੰ ਨਿਰਦੇਸ਼ਤ ਨਾ ਕੀਤਾ ਹੁੰਦਾ, ਤਾਂ ਉਹ ਸ਼ੇਖੀਆਂ ਮਾਰਦੇ ਅਤੇ ਅਤਿਕਥਨੀ ਕਰਦੇ, ਸਿਧਾਂਤਵਾਦੀ ਬਣਦੇ ਅਤੇ ਅਡੰਬਰ ਭਰੀਆਂ ਦਲੀਲਾਂ ਪੇਸ਼ ਕਰਦੇ, ਜਿਵੇਂ ਕਿ ਉਹ ਧਰਤੀ ਦੇ ਮਾਮਲਿਆਂ ਦੇ ਸੰਬੰਧ ਵਿਚ ਸਰਬਗਿਆਨੀ ਅਤੇ ਜਾਣੂ ਹੋਣ। ਉਨ੍ਹਾਂ ਵਿੱਚੋਂ ਜਿਹੜੇ ਪਿਛਲੇ ਸਮੇਂ ਵਿੱਚ ਮੇਰੇ ਪ੍ਰਤੀ "ਵਫ਼ਾਦਾਰ"ਸਨ, ਅਤੇ ਉਨ੍ਹਾਂ ਵਿੱਚੋਂ ਜਿਹੜੇ ਅੱਜ ਮੇਰੇ ਨਾਲ "ਦ੍ਰਿੜ੍ਹ ਖੜ੍ਹੇ" ਹਨ, ਕੌਣ ਅਜੇ ਵੀ ਸ਼ੇਖੀ ਮਾਰਨ ਦੀ ਹਿੰਮਤ ਕਰਦੇ ਹਨ? ਕੌਣ ਹਨ ਜੋ ਆਪਣੀਆਂ ਸੰਭਾਵਨਾਵਾਂ ਤੋਂ ਗੁਪਤ ਰੂਪ ਵਿੱਚ ਖੁਸ਼ ਨਹੀਂ ਹਨ? ਜਦੋਂ ਮੈਂ ਲੋਕਾਂ ਨੂੰ ਸਿੱਧੇ ਤੌਰ 'ਤੇ ਬੇਨਕਾਬ ਨਹੀਂ ਕੀਤਾ, ਉਨ੍ਹਾਂ ਕੋਲ ਛੁਪਣ ਦੀ ਕੋਈ ਜਗ੍ਹਾ ਨਹੀਂ ਸੀ ਅਤੇ ਉਹ ਸ਼ਰਮ ਨਾਲ ਤੜਫ ਰਹੇ ਸਨ। ਜੇ ਮੈਂ ਵੱਖਰੇ ਢੰਗ ਨਾਲ ਬੋਲਦਾ ਤਾਂ ਇਹ ਹੋਰ ਕਿੰਨਾ ਵਧੀਕ ਹੁੰਦਾ? ਲੋਕਾਂ ਵਿੱਚ ਇਹਸਾਨਮੰਦੀ ਦੀ ਵਧੇਰੇ ਭਾਵਨਾ ਹੁੰਦੀ, ਉਹ ਵਿਸ਼ਵਾਸ ਹੁੰਦਾ ਕਿ ਕੁਝ ਵੀ ਉਨ੍ਹਾਂ ਨੂੰ ਠੀਕ ਨਹੀਂ ਕਰ ਸਕਦਾ, ਅਤੇ ਉਹ ਸਾਰੇ ਆਪਣੀ ਨਿਸ਼ਕਿਰਿਅਤਾ ਵਿੱਚ ਬੰਨ੍ਹੇ ਹੋਏ ਹੁੰਦੇ। ਜਦੋਂ ਲੋਕ ਉਮੀਦ ਗੁਆ ਬੈਠਦੇ ਹਨ, ਤਾਂ ਰਾਜ ਦੀ ਸਲਾਮੀ ਰਸਮੀ ਤੌਰ 'ਤੇ ਜਾਰੀ ਹੁੰਦੀ ਹੈ, ਜਿਵੇਂ ਕਿ ਲੋਕਾਂ ਨੇ ਕਿਹਾ ਹੈ, "ਉਹ ਸਮਾਂ ਜਦੋਂ ਰੂਹ ਸੱਤ ਗੁਣਾ ਤੀਬਰ ਕੰਮ ਕਰਨਾ ਸ਼ੁਰੂ ਕਰੇ।" ਦੂਜੇ ਸ਼ਬਦਾਂ ਵਿਚ, ਇਹ ਉਦੋਂ ਹੁੰਦਾ ਹੈ ਜਦੋਂ ਰਾਜ ਦੀ ਜ਼ਿੰਦਗੀ ਅਧਿਕਾਰਤ ਤੌਰ 'ਤੇ ਧਰਤੀ 'ਤੇ ਸ਼ੁਰੂ ਹੁੰਦੀ ਹੈ; ਇਹ ਉਦੋਂ ਹੁੰਦਾ ਹੈ ਜਦੋਂ ਮੇਰੀ ਈਸ਼ਵਰਤਾ ਸਿੱਧਾ ਕੰਮ ਕਰਨ ਲਈ ਆਉਂਦੀ ਹੈ (ਬਿਨਾਂ ਕਿਸੇ ਮਾਨਸਿਕ "ਪ੍ਰਕਿਰਿਆ" ਤੋਂ)। ਸਾਰੇ ਲੋਕ ਬਹੁਤ ਦੌੜ ਭੱਜ ਰਹੇ ਹਨ, ਜਿਵੇਂ ਕਿ ਉਹ ਕਿਸੇ ਸੁਪਨੇ ਤੋਂ ਜਗਾਏ ਸਨ ਜਾਂ ਉੱਭਰ ਗਏ ਸਨ, ਅਤੇ ਜਾਗਣ 'ਤੇ ਆਪਣੇ ਆਪ ਨੂੰ ਅਜਿਹੀਆਂ ਪਰਿਸਥਿਤੀਆਂ ਵਿੱਚ ਵੇਖ ਕੇ ਹੈਰਾਨ ਹਨ। ਅਤੀਤ ਵਿੱਚ, ਮੈਂ ਕਲੀਸਿਯਾ ਦੀ ਉਸਾਰੀ ਬਾਰੇ ਬਹੁਤ ਕੁਝ ਕਿਹਾ ਸੀ; ਮੈਂ ਬਹੁਤ ਸਾਰੇ ਰਹੱਸਾਂ ਦਾ ਖੁਲਾਸਾ ਕੀਤਾ, ਪਰ ਜਦੋਂ ਉਹ ਕੰਮ ਸਿਖਰਾਂ 'ਤੇ ਪਹੁੰਚਿਆ, ਇਹ ਅਚਾਨਕ ਖ਼ਤਮ ਹੋ ਗਿਆ। ਰਾਜ ਦੀ ਉਸਾਰੀ, ਹਾਲਾਂਕਿ, ਵੱਖਰੀ ਹੈ। ਕੇਵਲ ਤਾਂ ਹੀ ਜਦੋਂ ਆਤਮਿਕ ਰਾਜ ਦੀ ਲੜਾਈ ਆਪਣੇ ਆਖ਼ਰੀ ਪੜਾਅ 'ਤੇ ਪਹੁੰਚ ਜਾਂਦੀ ਹੈ ਮੈਂ ਧਰਤੀ 'ਤੇ ਆਪਣਾ ਕੰਮ ਨਵੇਂ ਸਿਰੇ ਤੋਂ ਸ਼ੁਰੂ ਕਰਾਂਗਾ। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਸਾਰੇ ਇਨਸਾਨ ਪਿਛਾਂਹ ਹਟਣ ਵਾਲੇ ਹੁੰਦੇ ਹਨ ਉਦੋਂ ਹੀ ਮੈਂ ਰਸਮੀ ਤੌਰ 'ਤੇ ਆਪਣੇ ਨਵੇਂ ਕੰਮ ਦੀ ਸ਼ੁਰੂਆਤ ਕਰਦਾ ਹਾਂ ਅਤੇ ਇਸ ਨੂੰ ਕਾਇਮ ਕਰਦਾ ਹਾਂ। ਰਾਜ ਦੀ ਉਸਾਰੀ ਅਤੇ ਕਲੀਸਿਯਾ ਦੀ ਉਸਾਰੀ ਦੇ ਵਿਚਕਾਰ ਅੰਤਰ ਇਹ ਹੈ ਕਿ ਕਲੀਸਿਯਾ ਨੂੰ ਬਣਾਉਣ ਵਿੱਚ, ਮੈਂ ਮਨੁੱਖਤਾ ਦੁਆਰਾ ਕੰਮ ਕੀਤਾ ਜਿਸ ਦਾ ਸੰਚਾਲਨ ਈਸ਼ਵਰਤਾ ਦੁਆਰਾ ਕੀਤਾ ਜਾਂਦਾ ਸੀ; ਮੈਂ ਸਿੱਧੇ ਤੌਰ 'ਤੇ ਮਨੁੱਖਾਂ ਦੇ ਪੁਰਾਣੇ ਸੁਭਾਅ ਨਾਲ ਨਜਿੱਠਿਆ, ਸਿੱਧੇ ਤੌਰ 'ਤੇ ਉਨ੍ਹਾਂ ਦੇ ਬਦਸੂਰਤ ਆਪੇ ਨੂੰ ਪ੍ਰਗਟ ਕੀਤਾ ਅਤੇ ਉਨ੍ਹਾਂ ਦੀ ਵਾਸਵਿਕਤਾ ਦਾ ਪਰਦਾਫਾਸ਼ ਕੀਤਾ। ਨਤੀਜੇ ਵਜੋਂ, ਉਨ੍ਹਾਂ ਆਪਣੇ ਆਪ ਨੂੰ ਇਸੇ ਅਧਾਰ 'ਤੇ ਜਾਣਿਆ, ਅਤੇ ਇਸ ਲਈ ਉਨ੍ਹਾਂ ਦੇ ਦਿਲਾਂ ਅਤੇ ਉਨ੍ਹਾਂ ਦੇ ਸ਼ਬਦਾਂ ਵਿੱਚ ਉਨ੍ਹਾਂ ਨੂੰ ਯਕੀਨ ਹੋ ਗਿਆ। ਰਾਜ ਦੇ ਨਿਰਮਾਣ ਵਿੱਚ, ਮੈਂ ਆਪਣੀ ਈਸ਼ਵਰਤਾ ਦੁਆਰਾ ਸਿੱਧੇ ਤੌਰ 'ਤੇ ਕੰਮ ਕਰਦਾ ਹਾਂ, ਅਤੇ ਸਾਰੇ ਲੋਕਾਂ ਨੂੰ ਮੇਰੇ ਵਚਨਾਂ ਦੇ ਗਿਆਨ ਦੀ ਬੁਨਿਆਦ 'ਤੇ ਇਹ ਜਾਣਨ ਦੀ ਆਗਿਆ ਦਿੰਦਾ ਹਾਂ ਕਿ ਮੇਰੇ ਕੋਲ ਕੀ ਹੈ ਅਤੇ ਮੈਂ ਕੀ ਹਾਂ, ਜਿਸ ਨਾਲ ਆਖਰਕਾਰ ਉਹਨਾਂ ਨੂੰ ਮੇਰੇ ਦੇਹਧਾਰੀ ਸਰੀਰ ਦੇ ਰੂਪ ਵਿੱਚ ਮੇਰੇ ਬਾਰੇ ਗਿਆਨ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹਾਂ। ਇਸ ਤਰ੍ਹਾਂ ਸਾਰੀ ਮਨੁੱਖਜਾਤੀ ਦੀ ਖਿਆਲੀ ਪਰਮੇਸ਼ੁਰ ਦੀ ਪੈਰਵੀ ਖ਼ਤਮ ਹੁੰਦੀ ਹੈ, ਅਤੇ ਇਸ ਤਰ੍ਹਾਂ ਉਹ ਸਵਰਗ ਵਿਚਲੇ ਪਰਮੇਸ਼ੁਰ ਲਈ ਆਪਣੇ ਦਿਲਾਂ ਵਿਚ ਜਗ੍ਹਾ ਬਣਾਉਣਾ ਬੰਦ ਕਰ ਦਿੰਦੇ ਹਨ; ਭਾਵ, ਮੈਂ ਮਨੁੱਖਤਾ ਨੂੰ ਉਨ੍ਹਾਂ ਕਰਮਾਂ ਬਾਰੇ ਦੱਸਦਾ ਹਾਂ ਜੋ ਮੈਂ ਦੇਹਧਾਰੀ ਰੂਪ ਵਿਚ ਕਰਦਾ ਹਾਂ, ਅਤੇ ਇਸ ਤਰ੍ਹਾਂ ਧਰਤੀ ਉੱਤੇ ਆਪਣਾ ਸਮਾਂ ਮੁਕੰਮਲ ਕਰਾਂਗਾ। ਰਾਜ ਦੀ ਉਸਾਰੀ ਦਾ ਨਿਸ਼ਾਨਾ ਸਿੱਧੇ ਤੌਰ 'ਤੇ ਆਤਮਿਕ ਖੇਤਰ ਹੈ। ਭਾਵ, ਆਤਮਿਕ ਰਾਜ ਦੀ ਲੜਾਈ ਦੀ ਸਥਿਤੀ ਮੇਰੇ ਸਾਰੇ ਲੋਕਾਂ ਵਿੱਚ ਸਿੱਧੇ ਤੌਰ 'ਤੇ ਸਪਸ਼ਟ ਕੀਤੀ ਗਈ ਹੈ, ਅਤੇ ਇਹ ਦਰਸਾਉਣ ਲਈ ਕਾਫ਼ੀ ਹੈ ਕਿ ਨਾ ਸਿਰਫ ਕਲੀਸਿਯਾ ਦੇ ਅੰਦਰ, ਬਲਕਿ ਇਸ ਤੋਂ ਵੀ ਵਧ ਕੇ ਰਾਜ ਦੇ ਯੁੱਗ ਵਿੱਚ ਵੀ, ਹਰ ਵਿਅਕਤੀ ਨਿਰੰਤਰ ਜੰਗ ਲੜ ਰਿਹਾ ਹੈ। ਉਹਨਾਂ ਦੇ ਭੌਤਿਕ ਸਰੀਰ ਦੇ ਬਾਵਜੂਦ, ਆਤਮਿਕ ਰਾਜ ਸਿੱਧੇ ਤੌਰ 'ਤੇ ਪ੍ਰਗਟ ਕੀਤਾ ਜਾਂਦਾ ਹੈ, ਅਤੇ ਉਹ ਆਤਮਿਕ ਰਾਜ ਦੇ ਜੀਵਨ ਦੇ ਸੰਪਰਕ ਵਿੱਚ ਆਉਂਦੇ ਹਨ। ਇਸ ਤਰ੍ਹਾਂ, ਜਦੋਂ ਤੁਸੀਂ ਵਫ਼ਾਦਾਰ ਹੋਣਾ ਸ਼ੁਰੂ ਕਰਦੇ ਹੋ, ਤੁਹਾਨੂੰ ਮੇਰੇ ਕੰਮ ਦੇ ਅਗਲੇ ਹਿੱਸੇ ਲਈ ਢੁਕਵੇਂ ਢੰਗ ਨਾਲ ਤਿਆਰੀ ਕਰਨੀ ਜ਼ਰੂਰੀ ਹੈ। ਤੁਹਾਨੂੰ ਆਪਣਾ ਪੂਰਾ ਦਿਲ ਅਰਪਣ ਕਰਨਾ ਚਾਹੀਦਾ ਹੈ; ਕੇਵਲ ਤਾਂ ਹੀ ਤੁਸੀਂ ਮੇਰੇ ਦਿਲ ਨੂੰ ਸੰਤੁਸ਼ਟ ਕਰ ਸਕਦੇ ਹੋ। ਕਲੀਸਿਯਾ ਵਿਚ ਪਹਿਲਾਂ ਜੋ ਹੋਇਆ ਉਸ ਦੀ ਮੈਨੂੰ ਕੋਈ ਪਰਵਾਹ ਨਹੀਂ; ਅੱਜ, ਇਹ ਰਾਜ ਵਿੱਚ ਹੈ। ਮੇਰੀ ਯੋਜਨਾ ਵਿਚ, ਸ਼ਤਾਨ, ਹਮੇਸ਼ਾ ਤੋਂ ਪਿੱਛੇ-ਪਿੱਛੇ ਹਰ ਕਦਮ 'ਤੇ ਨਜ਼ਰ ਰੱਖਦਾ ਆ ਰਿਹਾ ਹੈ ਅਤੇ, ਮੇਰੀ ਬੁੱਧੀ ਦੇ ਨਿਕੰਮੇ ਹਿੱਸੇ ਵਾਂਗ, ਹਮੇਸ਼ਾਂ ਮੇਰੀ ਅਸਲ ਯੋਜਨਾ ਵਿੱਚ ਵਿਘਨ ਪਾਉਣ ਦੇ ਤਰੀਕੇ ਅਤੇ ਸਾਧਨ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਫਿਰ ਵੀ ਕੀ ਮੈਂ ਇਸ ਦੀਆਂ ਧੋਖੇਬਾਜ਼ ਚਾਲਾਂ ਦੇ ਸਾਹਮਣੇ ਹਾਰ ਮੰਨ ਸਕਦਾ ਹਾਂ? ਸਵਰਗ ਅਤੇ ਧਰਤੀ ਦੀ ਹਰ ਚੀਜ਼ ਮੇਰੀ ਸੇਵਾ ਕਰਦੀ ਹੈ; ਕੀ ਸ਼ਤਾਨ ਦੀਆਂ ਧੋਖੇਬਾਜ਼ ਚਾਲਾਂ ਇਸ ਤੋਂ ਵੱਖਰੀਆਂ ਹੋ ਸਕਦੀਆਂ ਹਨ? ਬਿਲਕੁਲ ਇੱਥੇ ਹੀ ਮੇਰੀ ਬੁੱਧ ਕੱਟਦੀ ਹੈ; ਬਿਲਕੁਲ ਇਹੋ ਚੀਜ਼ ਹੈ ਜੋ ਮੇਰੇ ਕੰਮਾਂ ਬਾਰੇ ਹੈਰਾਨੀਜਨਕ ਹੈ, ਅਤੇ ਇਹ ਮੇਰੀ ਪੂਰੀ ਪ੍ਰਬੰਧਨ ਯੋਜਨਾ ਲਈ ਕਾਰਜਸ਼ੀਲਤਾ ਦਾ ਸਿਧਾਂਤ ਹੈ। ਰਾਜ ਦੀ ਉਸਾਰੀ ਦੇ ਯੁੱਗ ਦੌਰਾਨ, ਫਿਰ ਵੀ ਮੈਂ ਸ਼ੈਤਾਨ ਦੀਆਂ ਧੋਖੇਬਾਜ਼ ਚਾਲਾਂ ਤੋਂ ਨਹੀਂ ਬਚਦਾ, ਪਰ ਉਹ ਕੰਮ ਜਾਰੀ ਰੱਖਦਾ ਹਾਂ ਜੋ ਮੈਨੂੰ ਕਰਨਾ ਚਾਹੀਦਾ ਹੈ। ਬ੍ਰਹਿਮੰਡ ਅਤੇ ਸਾਰੀਆਂ ਚੀਜ਼ਾਂ ਵਿਚੋਂ, ਮੈਂ ਸ਼ੈਤਾਨ ਦੇ ਕੰਮਾਂ ਨੂੰ ਇਸਤੇਮਾਲ ਦੀਆਂ ਵਸਤੂ ਵਜੋਂ ਚੁਣਿਆ ਹੈ। ਕੀ ਇਹ ਮੇਰੀ ਬੁੱਧੀ ਦਾ ਪ੍ਰਗਟਾਵਾ ਨਹੀਂ ਹੈ? ਕੀ ਇਹ ਬਿਲਕੁਲ ਉਹ ਨਹੀਂ ਜੋ ਮੇਰੇ ਕੰਮ ਬਾਰੇ ਹੈਰਾਨੀਜਨਕ ਹੈ? ਰਾਜ ਦੇ ਯੁੱਗ ਵਿਚ ਦਾਖਲ ਹੋਣ ਸਮੇਂ, ਸਵਰਗ ਅਤੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਪੂਰੀ ਤਰ੍ਹਾਂ ਬਦਲ ਜਾਂਦੀਆਂ ਹਨ, ਅਤੇ ਉਹ ਜਸ਼ਨ ਮਨਾਉਂਦੀਆਂ ਅਤੇ ਖੁਸ਼ ਹੁੰਦੀਆਂ ਹਨ। ਕੀ ਤੁਸੀਂ ਕੁਝ ਵੱਖਰੇ ਹੋ? ਕਿਸ ਦੇ ਦਿਲ ਵਿੱਚ ਸ਼ਹਿਦ ਜਿਹੀ ਮਿਠਾਸ ਨਹੀਂ ਹੈ? ਕੌਣ ਅਨੰਦ ਨਾਲ ਭਰਪੂਰ ਨਹੀਂ ਹੈ? ਕੌਣ ਖੁਸ਼ੀ ਨਾਲ ਨਹੀਂ ਨੱਚਦਾ? ਕੌਣ ਪ੍ਰਸ਼ੰਸਾ ਦੇ ਸ਼ਬਦ ਨਹੀਂ ਬੋਲਦਾ? ਕੀ ਤੁਸੀਂ ਉਸ ਸਭ ਦੇ ਮੁੱਢ ਅਤੇ ਉਦੇਸ਼ਾਂ ਨੂੰ ਸਮਝਦੇ ਹੋ ਜਿਨ੍ਹਾਂ ਦੀ ਮੈਂ ਉਪਰੋਕਤ ਗੱਲ ਅਤੇ ਚਰਚਾ ਕੀਤੀ ਹੈ, ਜਾਂ ਨਹੀਂ? ਜੇ ਮੈਂ ਇਹ ਨਾ ਪੁੱਛਿਆ, ਤਾਂ ਬਹੁਤ ਸਾਰੇ ਲੋਕ ਵਿਸ਼ਵਾਸ ਕਰਨਗੇ ਕਿ ਮੈਂ ਸਿਰਫ਼ ਬਕਵਾਸ ਕਰ ਰਿਹਾ ਸੀ, ਅਤੇ ਉਹ ਮੇਰੇ ਵਚਨਾਂ ਦੇ ਸ੍ਰੋਤ ਨੂੰ ਜਾਣ ਨਹੀਂ ਸਕਣਗੇ। ਜੇ ਤੁਸੀਂ ਧਿਆਨ ਨਾਲ ਉਨ੍ਹਾਂ ਬਾਰੇ ਸੋਚੋ, ਤਾਂ ਤੁਹਾਨੂੰ ਉਨ੍ਹਾਂ ਦੀ ਮਹੱਤਤਾ ਪਤਾ ਲੱਗੇਗੀ। ਚੰਗਾ ਹੋਵੇਗਾ ਜੇ ਤੂੰ ਉਨ੍ਹਾਂ ਨੂੰ ਧਿਆਨ ਨਾਲ ਪੜ੍ਹੇਂ: ਮੇਰੇ ਕਿਹੜੇ ਵਚਨਾਂ ਦਾ ਤੈਨੂੰ ਲਾਭ ਨਹੀਂ ਹੈ? ਕਿਹੜੇ ਤੇਰੇ ਜੀਵਨ ਦੇ ਵਧਣ ਦਾ ਕਾਰਨ ਨਹੀਂ ਹਨ? ਕਿਹੜੇ ਹਨ ਜੋ ਆਤਮਿਕ ਸੰਸਾਰ ਦੀ ਹਕੀਕਤ ਦੀ ਗੱਲ ਨਹੀਂ ਕਰਦੇ? ਬਹੁਤੇ ਲੋਕ ਮੰਨਦੇ ਹਨ ਕਿ ਮੇਰੇ ਵਚਨਾਂ ਦਾ ਕੋਈ ਤੁਕ ਨਹੀਂ ਜਾਂ ਦਲੀਲ ਨਹੀਂ ਹੈ, ਕਿ ਉਨ੍ਹਾਂ ਵਿੱਚ ਸਪਸ਼ਟਤਾ ਅਤੇ ਵਿਆਖਿਆ ਦੀ ਘਾਟ ਹੈ। ਕੀ ਮੇਰੇ ਵਚਨ ਸੱਚਮੁੱਚ ਇੰਨੇ ਗੁੰਝਲਦਾਰ ਅਤੇ ਨਾ ਸਮਝੇ ਜਾ ਸਕਣ ਵਾਲੇ ਹਨ? ਕੀ ਤੁਸੀਂ ਸੱਚਮੁੱਚ ਮੇਰੇ ਵਚਨਾਂ ਨੂੰ ਮੰਨਦੇ ਹੋ? ਕੀ ਤੁਸੀਂ ਮੇਰੇ ਵਚਨਾਂ ਨੂੰ ਸੱਚਮੁੱਚ ਸਵੀਕਾਰ ਕਰਦੇ ਹੋ? ਕੀ ਤੁਸੀਂ ਉਨ੍ਹਾਂ ਨਾਲ ਖਿਡੌਣਿਆਂ ਜਿਹਾ ਵਿਵਹਾਰ ਨਹੀਂ ਕਰਦੇ? ਕੀ ਤੂੰ ਉਨ੍ਹਾਂ ਨੂੰ ਆਪਣੀ ਭੱਦੀ ਦਿੱਖ ਨੂੰ ਢੱਕਣ ਲਈ ਕੱਪੜੇ ਵਜੋਂ ਨਹੀਂ ਵਰਤਦਾ? ਇਸ ਵਿਸ਼ਾਲ ਸੰਸਾਰ ਵਿੱਚ, ਕੌਣ ਮੇਰੇ ਦੁਆਰਾ ਵਿਅਕਤੀਗਤ ਤੌਰ ਤੇ ਜਾਂਚਿਆ ਗਿਆ ਹੈ? ਕਿਸ ਨੇ ਮੇਰੇ ਆਤਮਾ ਦੇ ਸ਼ਬਦਾਂ ਨੂੰ ਵਿਅਕਤੀਗਤ ਤੌਰ ਤੇ ਸੁਣਿਆ ਹੈ? ਬਹੁਤ ਸਾਰੇ ਹਨੇਰੇ ਵਿੱਚ ਟੋਂਹਦੇ ਅਤੇ ਭਾਲਦੇ ਹਨ; ਬਹੁਤ ਸਾਰੇ ਮੁਸੀਬਤ ਦੇ ਦੌਰਾਨ ਪ੍ਰਾਰਥਨਾ ਕਰਦੇ ਹਨ; ਬਹੁਤ ਸਾਰੇ, ਭੁੱਖ ਅਤੇ ਠੰਡ ਵਿੱਚ ਪਏ ਹੋਏ ਆਸ ਨਾਲ ਦੇਖਦੇ ਹਨ; ਅਤੇ ਬਹੁਤ ਸਾਰੇ ਸ਼ਤਾਨ ਦੁਆਰਾ ਬੰਨ੍ਹੇ ਹੋਏ ਹਨ; ਤਾਂ ਵੀ ਬਹੁਤ ਸਾਰੇ ਨਹੀਂ ਜਾਣਦੇ ਕਿ ਕਿੱਧਰ ਨੂੰ ਮੁੜਨਾ ਹੈ, ਬਹੁਤ ਸਾਰੇ ਆਪਣੀ ਖੁਸ਼ੀ ਦੇ ਦਰਮਿਆਨ ਮੈਨੂੰ ਧੋਖਾ ਦਿੰਦੇ ਹਨ, ਬਹੁਤ ਸਾਰੇ ਨਾਸ਼ੁਕਰੇ ਹਨ, ਅਤੇ ਬਹੁਤ ਸਾਰੇ ਸ਼ਤਾਨ ਦੀਆਂ ਧੋਖੇਬਾਜ਼ ਚਾਲਾਂ ਦੇ ਪ੍ਰਤੀ ਵਫ਼ਾਦਾਰ ਹਨ। ਤੁਹਾਡੇ ਵਿੱਚੋਂ ਕੌਣ ਅੱਯੂਬ ਹੈ? ਕੌਣ ਪਤਰਸ ਹੈ? ਮੈਂ ਵਾਰ-ਵਾਰ ਅੱਯੂਬ ਦਾ ਜ਼ਿਕਰ ਕਿਉਂ ਕੀਤਾ ਹੈ? ਮੈਂ ਪਤਰਸ ਦਾ ਇੰਨੀ ਵਾਰ ਜ਼ਿਕਰ ਕਿਉਂ ਕੀਤਾ ਹੈ? ਕੀ ਤੁਸੀਂ ਕਦੇ ਪਤਾ ਲਗਾਇਆ ਹੈ ਕਿ ਤੁਹਾਡੇ ਲਈ ਮੇਰੀਆਂ ਕੀ ਉਮੀਦਾਂ ਹਨ? ਤੁਹਾਨੂੰ ਅਜਿਹੀਆਂ ਗੱਲਾਂ ਬਾਰੇ ਸੋਚਦਿਆਂ ਵਧੇਰੇ ਸਮਾਂ ਬਤੀਤ ਕਰਨਾ ਚਾਹੀਦਾ ਹੈ। ਪਤਰਸ ਬਹੁਤ ਸਾਲਾਂ ਤਕ ਮੇਰੇ ਪ੍ਰਤੀ ਵਫ਼ਾਦਾਰ ਸੀ, ਫਿਰ ਵੀ ਉਸ ਨੇ ਕਦੇ ਬੁੜਬੁੜ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਕੋਈ ਸ਼ਿਕਾਇਤ ਸੀ; ਇੱਥੋਂ ਤਕ ਕਿ ਅੱਯੂਬ ਵੀ ਉਸ ਦੇ ਬਰਾਬਰ ਨਹੀਂ ਸੀ, ਅਤੇ, ਯੁੱਗਾਂ ਤੱਕ, ਸਾਰੇ ਸੰਤ ਪਤਰਸ ਤੋਂ ਕਿਤੇ ਪਿੱਛੇ ਰਹਿ ਗਏ ਹਨ। ਉਸ ਨੇ ਨਾ ਸਿਰਫ ਮੈਨੂੰ ਜਾਣਨ ਦੀ ਕੋਸ਼ਿਸ਼ ਕੀਤੀ, ਬਲਕਿ ਮੈਨੂੰ ਉਸ ਸਮੇਂ ਵੀ ਜਾਣਿਆ ਜਦੋਂ ਸ਼ਤਾਨ ਆਪਣੀਆਂ ਧੋਖੇਬਾਜ਼ ਚਾਲਾਂ ਨੂੰ ਲਾਗੂ ਕਰ ਰਿਹਾ ਸੀ। ਇਸ ਨੇ ਪਤਰਸ ਨੂੰ ਮੇਰੀ ਮਰਜ਼ੀ ਦੇ ਅਨੁਸਾਰ ਕਈ ਸਾਲਾਂ ਤੱਕ ਮੇਰੀ ਸੇਵਾ ਕਰਨ ਵਿੱਚ ਅਗਵਾਈ ਕੀਤੀ, ਅਤੇ ਇਸ ਕਾਰਨ ਕਰਕੇ, ਉਸ ਦਾ ਕਦੇ ਵੀ ਸ਼ਤਾਨ ਦੁਆਰਾ ਫਾਇਦਾ ਨਹੀਂ ਉਠਾਇਆ ਗਿਆ। ਪਤਰਸ ਨੇ ਅੱਯੂਬ ਦੀ ਨਿਹਚਾ ਤੋਂ ਸਬਕ ਸਿੱਖੇ, ਫਿਰ ਵੀ ਅੱਯੂਬ ਦੀਆਂ ਕਮੀਆਂ ਨੂੰ ਵੀ ਸਾਫ਼-ਸਾਫ਼ ਸਮਝ ਲਿਆ। ਭਾਵੇਂ ਅੱਯੂਬ ਬਹੁਤ ਨਿਹਚਾ ਰੱਖਦਾ ਸੀ, ਉਸ ਕੋਲ ਆਤਮਿਕ ਸੰਸਾਰ ਦੇ ਮਾਮਲਿਆਂ ਬਾਰੇ ਗਿਆਨ ਦੀ ਘਾਟ ਸੀ, ਇਸ ਲਈ ਉਸ ਨੇ ਬਹੁਤ ਸਾਰੇ ਅਜਿਹੇ ਸ਼ਬਦ ਕਹੇ ਜੋ ਹਕੀਕਤ ਨਾਲ ਮੇਲ ਨਹੀਂ ਖਾਂਦੇ ਸਨ; ਇਹ ਦਰਸਾਉਂਦਾ ਹੈ ਕਿ ਅੱਯੂਬ ਦਾ ਗਿਆਨ ਸਤਹੀ ਅਤੇ ਸੰਪੂਰਨਤਾ ਦੇ ਅਯੋਗ ਸੀ। ਇਸ ਲਈ, ਪਤਰਸ ਨੇ ਹਮੇਸ਼ਾਂ ਆਤਮਾ ਦੀ ਸਮਝ ਪ੍ਰਾਪਤ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ, ਅਤੇ ਹਮੇਸ਼ਾਂ ਆਤਮਿਕ ਸੰਸਾਰ ਦੀਆਂ ਗਤੀਵਿਧੀਆਂ ਨੂੰ ਗੌਹ ਨਾਲ ਵੇਖਣ ਵੱਲ ਧਿਆਨ ਦਿੱਤਾ। ਨਤੀਜੇ ਵਜੋਂ, ਉਹ ਨਾ ਸਿਰਫ ਮੇਰੀਆਂ ਇੱਛਾਵਾਂ ਦਾ ਕੁਝ ਪਤਾ ਲਗਾਉਣ ਦੇ ਯੋਗ ਹੋਇਆ, ਬਲਕਿ ਸ਼ਤਾਨ ਦੀਆਂ ਧੋਖੇਬਾਜ਼ ਚਾਲਾਂ ਬਾਰੇ ਵੀ ਕੁਝ ਗਿਆਨ ਹਾਸਲ ਕਰ ਪਾਇਆ। ਇਸ ਕਰਕੇ, ਉਸ ਦਾ ਮੇਰੇ ਬਾਰੇ ਗਿਆਨ ਯੁੱਗਾਂ ਦੌਰਾਨ ਕਿਸੇ ਹੋਰ ਦੇ ਗਿਆਨ ਨਾਲੋਂ ਬਹੁਤ ਵਧ ਗਿਆ। ਪਤਰਸ ਦੇ ਅਨੁਭਵ ਤੋਂ, ਇਹ ਵੇਖਣਾ ਮੁਸ਼ਕਲ ਨਹੀਂ ਹੈ ਕਿ ਜੇ ਮਨੁੱਖ ਮੈਨੂੰ ਜਾਣਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਮਨਾਂ ਅੰਦਰ ਸਾਵਧਾਨੀ ਪੂਰਵਕ ਗੌਰ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਤੂੰ ਮੇਰੇ ਪ੍ਰਤੀ ਬਾਹਰੀ ਤੌਰ ਤੇ ਕੁਝ ਮਾਤਰਾ "ਸਮਰਪਿਤ" ਕਰੇਂ; ਇਸ ਦੀ ਚਿੰਤਾ ਕਰਨੀ ਬਾਅਦ ਦੀ ਗੱਲ ਹੈ। ਜੇ ਤੂੰ ਮੈਨੂੰ ਨਹੀਂ ਜਾਣਦਾ, ਤਾਂ ਉਹ ਸਾਰਾ ਵਿਸ਼ਵਾਸ, ਪਿਆਰ ਅਤੇ ਵਫ਼ਾਦਾਰੀ ਜਿਸ ਬਾਰੇ ਤੂੰ ਬੋਲਦਾ ਹੈਂ, ਕੇਵਲ ਭਰਮ ਹਨ; ਉਹ ਝੱਗ ਹਨ, ਅਤੇ ਤੂੰ ਯਕੀਨਨ ਇੱਕ ਅਜਿਹਾ ਵਿਅਕਤੀ ਬਣ ਜਾਵੇਂਗਾ ਜੋ ਮੇਰੇ ਅੱਗੇ ਵੱਡੀਆਂ ਸ਼ੇਖੀਆਂ ਮਾਰਦਾ ਹੈ ਪਰ ਆਪਣੇ ਆਪ ਨੂੰ ਨਹੀਂ ਜਾਣਦਾ। ਇਸ ਪ੍ਰਕਾਰ, ਤੂੰ ਇਕ ਵਾਰ ਫਿਰ ਸ਼ਤਾਨ ਦੇ ਜਾਲ ਵਿਚ ਫਸ ਜਾਵੇਂਗਾ ਅਤੇ ਆਪਣੇ ਆਪ ਨੂੰ ਕੱਢਣ ਵਿਚ ਅਸਮਰਥ ਹੋਵੇਂਗਾ; ਤੂੰ ਨਰਕ ਦਾ ਪੁੱਤਰ ਅਤੇ ਵਿਨਾਸ਼ ਦੀ ਇੱਕ ਵਸਤੂ ਬਣ ਜਾਵੇਂਗਾ। ਪਰ ਜੇ ਤੂੰ ਮੇਰੇ ਵਚਨਾਂ ਪ੍ਰਤੀ ਠੰਡਾ ਅਤੇ ਬੇਪਰਵਾਹ ਰਹਿੰਦਾ ਹੈਂ, ਤਾਂ ਤੂੰ ਬੇਸ਼ੱਕ ਮੇਰਾ ਵਿਰੋਧ ਕਰਦਾ ਹੈਂ। ਇਹ ਤੱਥ ਹੈ, ਅਤੇ ਚੰਗਾ ਹੋਵੇਗਾ ਜੇ ਤੂੰ ਆਤਮਿਕ ਸੰਸਾਰ ਦੇ ਦਰਵਾਜ਼ੇ ਰਾਹੀਂ ਉਨ੍ਹਾਂ ਬਹੁਤ ਸਾਰੀਆਂ ਅਤੇ ਵੰਨ-ਸੁਵੰਨੀਆਂ ਆਤਮਾਵਾਂ ਵੱਲ ਵੇਖੇਂ ਜਿਨ੍ਹਾਂ ਨੂੰ ਮੇਰੇ ਵੱਲੋਂ ਤਾੜਨਾ ਦਿੱਤੀ ਗਈ ਹੈ। ਮੇਰੇ ਵਚਨਾਂ ਦਾ ਸਾਹਮਣਾ ਕਰਨ ਵਾਲਿਆਂ ਵਿੱਚੋਂ ਕਿਹੜਾ ਸੀ, ਜੋ ਸੁਸਤ, ਬੇਪਰਵਾਹ ਅਤੇ ਸਵੀਕਾਰ ਨਾ ਕਰਨ ਵਾਲਾ ਨਹੀਂ ਸੀ? ਉਨ੍ਹਾਂ ਵਿੱਚੋਂ ਕਿਹੜਾ ਮੇਰੇ ਵਚਨਾਂ ਪ੍ਰਤੀ ਸਨਕੀ ਨਹੀਂ ਸੀ? ਉਨ੍ਹਾਂ ਵਿੱਚੋਂ ਕਿਸ ਨੇ ਮੇਰੇ ਵਚਨਾਂ ਵਿੱਚ ਨੁਕਸ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ? ਉਨ੍ਹਾਂ ਵਿੱਚੋਂ ਕਿਸ ਨੇ ਮੇਰੇ ਵਚਨਾਂ ਨੂੰ "ਰੱਖਿਆਤਮਿਕ ਹਥਿਆਰਾਂ" ਵਜੋਂ ਆਪਣੇ ਆਪ ਨੂੰ "ਸੁਰੱਖਿਅਤ" ਕਰਨ ਲਈ ਨਹੀਂ ਵਰਤਿਆ? ਕੀ ਉਨ੍ਹਾਂ ਨੇ ਮੇਰੇ ਵਚਨਾਂ ਦੀ ਵਰਤੋਂ ਮੈਨੂੰ ਜਾਣਨ ਦੇ ਢੰਗ ਵਜੋਂ ਨਹੀਂ ਕੀਤੀ, ਪਰ ਸਿਰਫ ਖਿਡੌਣਿਆਂ ਵਾਂਗ ਖੇਡਣ ਲਈ ਕੀਤੀ? ਇਸ ਵਿਚ, ਕੀ ਉਹ ਮੇਰਾ ਸਿੱਧਾ ਵਿਰੋਧ ਨਹੀਂ ਕਰ ਰਹੇ ਸਨ? ਮੇਰੇ ਵਚਨ ਕੌਣ ਹਨ? ਮੇਰਾ ਆਤਮਾ ਕੌਣ ਹੈ? ਮੈਂ ਤੁਹਾਨੂੰ ਅਜਿਹੇ ਪ੍ਰਸ਼ਨ ਕਈ ਵਾਰ ਪੁੱਛ ਚੁੱਕਾ ਹਾਂ, ਫਿਰ ਵੀ ਕੀ ਤੁਸੀਂ ਕਦੇ ਉਨ੍ਹਾਂ ਬਾਰੇ ਕੋਈ ਉੱਚੀ ਅਤੇ ਸਪਸ਼ਟ ਸਮਝ ਪ੍ਰਾਪਤ ਕੀਤੀ ਹੈ? ਕੀ ਤੁਸੀਂ ਕਦੇ ਉਨ੍ਹਾਂ ਨੂੰ ਸੱਚਮੁੱਚ ਅਨੁਭਵ ਕੀਤਾ ਹੈ? ਮੈਂ ਤੁਹਾਨੂੰ ਇਕ ਵਾਰ ਫਿਰ ਯਾਦ ਦਿਵਾਉਂਦਾ ਹਾਂ: ਜੇ ਤੁਸੀਂ ਮੇਰੇ ਵਚਨਾਂ ਨੂੰ ਨਹੀਂ ਜਾਣਦੇ, ਨਾ ਹੀ ਉਨ੍ਹਾਂ ਨੂੰ ਸਵੀਕਾਰਦੇ ਹੋ, ਅਤੇ ਨਾ ਹੀ ਉਨ੍ਹਾਂ ਨੂੰ ਅਮਲ ਵਿਚ ਲਿਆਉਂਦੇ ਹੋ, ਤਾਂ ਤੁਸੀਂ ਲਾਜ਼ਮੀ ਤੌਰ 'ਤੇ ਮੇਰੀ ਤਾੜਨਾ ਦੇ ਭਾਗੀ ਬਣ ਜਾਵੋਗੇ! ਤੁਸੀਂ ਜ਼ਰੂਰ ਸ਼ਤਾਨ ਦੇ ਸ਼ਿਕਾਰ ਬਣੋਗੇ!
ਜ਼ਿੰਦਗੀ ਜਿਉਣ ਲਈ ਹੱਥੀਂ ਕਿਰਤ ਕਰਨਾ ਬਹੁਤ ਜ਼ਰੂਰੀ --- ਜਸਵੀਰ ਸ਼ਰਮਾ ਦਦਾਹੂਰ - sarokar.ca ਪੰਜਾਂ ਦਰਿਆਵਾਂ ਦੀ ਧਰਤੀ, ਪੰਜਾਬ ਕਿਸੇ ਸਮੇਂ ਖੁਸ਼ਹਾਲੀ ਦਾ ਪ੍ਰਤੀਕ ਰਿਹਾ ਹੈ, ਬੇਸ਼ਕ ਅੱਜ ਇਸ ਨੂੰ ਮਾੜੀਆਂ ਨਜ਼ਰਾਂ ਨੇ ਖਾ ਲਿਆ ਹੈ। ਭਾਵ ਛੇਵਾਂ ਦਰਿਆ ਨਸ਼ਿਆਂ ਦਾ ਪੂਰੇ ਜੋਬਨ 'ਤੇ ਵਗ ਰਿਹਾ ਹੈ ਜਦੋਂ ਕਿ ਪਹਿਲੇ ਪੰਜ ਦਰਿਆ ਪੂਰੀ ਤਰ੍ਹਾਂ ਪਾਣੀ ਖੁਣੋ ਸੁੱਕ ਚੁੱਕੇ ਹਨ ਜਾਂ ਸੁੱਕਣ ਕੰਢੇ ਹਨ। ਜੇਕਰ ਅੱਜ ਤੋਂ ਚਾਰ ਕੁ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੀ ਨੁਹਾਰ ਪੂਰੇ ਜੋਬਨ 'ਤੇ ਸੀ। ਚਾਰੇ ਪਾਸੇ ਹਰਿਆਲੀ, ਵਧੀਆ ਫਸਲਾਂ, ਹੱਥੀਂ ਕਿਰਤ ਕਰਨ ਦੀ ਰੀਤੀ ਭਾਰੂ ਸੀ। ਹੱਥੀਂ ਕੰਮ ਕਰਨ ਨੂੰ ਤਰਜੀਹ ਦੇਣੀ ਮਾਨਸਿਕਤਾ ਦੀ ਸਹੀ ਨਿਸ਼ਾਨੀ ਸੀ। ਕੋਈ ਵੀ, (ਭਾਵੇਂ ਉਸ ਸਮੇਂ ਦੇ ਸਾਡੇ ਵੱਡੇ ਵਡੇਰੇ) ਆਪਣੇ ਆਪ ਹੀ ਆਪਣਾ ਕੰਮ ਕਰਨ ਨੂੰ ਪਹਿਲ ਦਿੰਦੇ ਸਨ। ਫਸਲਾਂ ਭਰਪੂਰ ਹੁੰਦੀਆਂ ਸਨ। ਆਰਗੈਨਿਕ ਖੇਤੀ (ਭਾਵ ਅੰਗਰੇਜ਼ੀ ਖਾਦਾਂ ਤੇ ਅੰਗਰੇਜ਼ੀ ਦਵਾਈਆਂ ਦਾ) ਕੋਈ ਜ਼ਿਆਦਾ ਬੋਲ ਬਾਲਾ ਨਹੀਂ ਸੀ। ਬੇਸ਼ਕ ਫਸਲਾਂ ਦੇ ਝਾੜ ਅਜੋਕੇ ਦੌਰ ਨਾਲੋਂ ਕਾਫੀ ਘੱਟ ਸਨ, ਪਰ ਉਹ ਸਾਰੀਆਂ ਹੀ ਫਸਲਾਂ ਸਿਹਤ ਲਈ ਵਧੀਆ ਤੇ ਮਿਲਾਵਟ ਤੋਂ ਰਹਿਤ ਸਨ। ਮਹਿੰਗਾਈ ਦੀ ਜ਼ਿਆਦਾ ਮਾਰ ਨਹੀਂ ਸੀ ਪਰ ਫਿਰ ਵੀ ਲੋਕ ਖੁਸ਼ਹਾਲ ਸਨ ਤੇ ਪਿੰਡਾਂ ਦਾ ਨਜ਼ਾਰਾ ਵੇਖਿਆ ਹੀ ਬਣਦਾ ਸੀ। ਉਨ੍ਹਾਂ ਸਮਿਆਂ ਵਿਚ ਜੇਕਰ ਕਹਿ ਲਿਆ ਜਾਵੇ ਕਿ ਸ਼ਹਿਰਾਂ ਵੱਲ ਲੋਕਾਂ ਦਾ ਬਹੁਤ ਘੱਟ ਰੁਝਾਨ ਸੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸਮੇਂ ਨੇ ਕਰਵਟ ਬਦਲੀ। ਮਸ਼ੀਨੀ ਯੁਗ ਤੇ ਅਤਿ ਆਧੁਨਿਕ ਖੇਤੀ ਦੇ ਸੰਦਾਂ, ਰੇਹਾਂ, ਸਪਰੇਆਂ ਨੇ ਸਾਡਾ ਅਤੀਤ ਸਾਥੋਂ ਖੋਹ ਲਿਆ ਤੇ ਅਸੀਂ ਅਗਾਂਹ ਵਧੂ ਸੋਚ ਦੇ ਧਾਰਨੀ ਬਣਕੇ ਅਮੀਰੀ ਦੀ ਲਾਲਸਾ ਵਿਚ ਅਜਿਹੇ ਜਕੜੇ ਗਏ ਕਿ ਹੱਥੀਂ ਕੰਮ ਕਰਨਾ ਬਿਲਕੁਲ ਹੀ ਵਿਸਾਰ ਦਿੱਤਾ। ਬੇਸ਼ਕ ਅਸੀਂ ਅੱਜ ਅਮੀਰੀ ਦੀ ਝਲਕ ਵਿਚ ਜੀਅ ਰਹੇ ਹਾਂ, ਪਰ ਕਿਰਤ ਨਾ ਕਰਨ ਕਰਕੇ ਅਸੀਂ ਅੱਤ ਦਰਜੇ ਦੇ ਗਰੀਬ ਹੋ ਕੇ ਰਹਿ ਗਏ ਹਾਂ। ਨਸ਼ਿਆ ਨੇ ਕੀ ਜਵਾਨ ਤੇ ਕੀ ਬੁੱਢੇ, ਨੂੰ ਆਪਣੇ ਕਲਾਵੇ ਵਿਚ ਅਜਿਹਾ ਜਕੜਿਆ ਹੈ ਕਿ ਸਾਡੀ ਇੱਜ਼ਤ ਮਾਣ ਤੇ ਸਨਮਾਨ ਸਾਡੀਆਂ ਧੀਆਂ ਭੈਣਾਂ ਵੀ ਇਸਦੀ ਲਪੇਟ ਵਿਚ ਆ ਚੁੱਕੀਆਂ ਹਨ। ਬੜੀ ਸ਼ਰਮ ਤੇ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਅਸੀਂ ਹੋਰ ਕੰਮ ਹੱਥੀਂ ਕਰਨਾ ਤਾਂ ਬਹੁਤ ਦੂਰ ਦੀ ਗੱਲ, ਇਕ ਗਲਾਸ ਪਾਣੀ ਵੀ ਖੁਦ ਉੱਠ ਕੇ ਨਹੀਂ ਪੀ ਸਕਦੇ ਤੇ ਕਿਸੇ ਤੇ ਹੁਕਮ ਚਲਾਉਣ ਨੂੰ ਆਪਣੀ ਸ਼ਾਨ ਸਮਝਦੇ ਹਾਂ ਤੇ ਆਪ ਹੱਥੀਂ ਕੋਈ ਵੀ ਕੰਮ ਕਰਨ ਨੂੰ ਆਪਣੀ ਹੱਤਕ ਸਮਝਦੇ ਹਾਂ। ਗੁਰਬਾਨੀ ਦੇ ਅਨੁਸਾਰ ਵੀ ਹੱਥੀਂ ਕਿਰਤ ਕਰਨ ਨੂੰ ਤਰਜੀਹ ਦਿੱਤੀ ਗਈ ਹੈ। ਲਿਖਿਆ ਹੈ, "ਹੱਥੀ ਵਣਜ ਸੁਨੇਹੀ ਖੇਤੀ, ਕਦੇ ਨਾ ਹੁੰਦੇ ਬਤਿਤੀਆਂ ਤੋਂ ਤੇਤੀ' ਭਾਵ ਅਰਥ ਸਪਸ਼ਟ ਹਨ ਕਿ ਹੱਥੀਂ ਕੰਮ ਕਰਨ ਨਾਲ ਹੀ ਸਹੀ ਇਨਸਾਨੀਅਤ ਦਾ ਫਰਜ਼ ਨਿਭਾਇਆ ਜਾ ਸਕਦਾ ਹੈ। ਵਿਹਲੇ ਬੈਠ ਕੇ ਅਸੀਂ ਨਕਾਰੇ ਭਾਵ ਅਨੇਕਾਂ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਾਂ। ਅਜੋਕੀ ਜਵਾਨੀ ਨੂੰ ਨਸ਼ਿਆਂ ਨੇ ਘੁਣ ਵਾਂਗ ਖਾ ਲਿਆ ਹੈ। ਸਾਡੇ ਪੁਰਾਤਨ ਕਿਰਤ ਸੱਭਿਆਚਾਰ ਦੇ ਜਿਉਂਦੇ ਜਾਗਦੇ ਸਬੂਤ ਸਾਡੇ ਪਿੰਡ ਸਨ ਜਿਨ੍ਹਾਂ ਵਲੋਂ ਮੁੱਖ ਮੋੜ ਕੇ ਸ਼ਹਿਰਾਂ ਵੱਲ ਸਭ ਦੀਆਂ ਮੁਹਾਰਾ ਮੁੜ ਚੁੱਕੀਆਂ ਹਨ। ਅੰਤਾਂ ਦੀ ਮਹਿੰਗਾਈ ਨੇ ਸਾਨੂੰ ਸਭ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਦਿੱਤਾ ਹੈ ਤੇ ਪੂਰਾ ਪੰਜਾਬ ਇਸ ਵੇਲੇ ਕਰਜ਼ੇ ਵਿਚ ਜਕੜਿਆ ਗਿਆ ਹੈ। ਇਸ ਦੇ ਜ਼ਿੰਮੇਵਾਰ ਅਸੀਂ ਖੁਦ ਹਾਂ, ਹੋਰ ਕੋਈ ਨਹੀਂ। ਬਾਹਰਲੇ ਸੂਬਿਆਂ (ਯੂ.ਪੀ ਤੇ ਬਿਹਾਰ ਤੋਂ ਭਈਆਂ ਨੇ) ਪੂਰੇ ਪੰਜਾਬ ਦਾ ਕਾਰੋਬਾਰ ਆਪਣੇ ਹੱਥਾਂ ਵਿਚ ਕਰ ਲਿਆ ਹੈ ਤੇ ਰਹਿੰਦਾ ਖੂੰਹਦਾ ਨਿਪਾਲੀਆਂ ਨੇ। ਅਸੀਂ ਬੜੇ ਫਖਰ ਨਾਲ ਉਨ੍ਹਾਂ ਨੂੰ ਆਪਣੇ ਘਰਾਂ-ਬਾਰਾਂ ਦਾ ਕਾਰੋਬਾਰ ਸੰਭਾਲਣ ਵਿਚ ਫਖ਼ਰ ਮਹਿਸੂਸ ਕਰਦੇ ਹਾਂ ਤੇ ਬੈਠੇ ਬੈਠੇ ਹੁਕਮ ਚਲਾ ਕੇ ਉਨ੍ਹਾਂ ਤੋਂ ਹੀ ਸਭ ਕੁਝ ਕਰਵਾ ਰਹੇ ਹਾਂ ਅਤੇ ਆਪ ਹੱਦ ਦਰਜੇ ਦੇ ਆਲਸੀ ਹੋ ਰਹੇ ਹਾਂ। ਇਹ ਵਰਤਾਰਾ ਅਤਿਅੰਤ ਨਿੰਦਣਯੋਗ ਹੈ। ਅਜੋਕੇ ਦੌਰ ਵਿਚ ਬਾਹਰਲੇ ਦੇਸਾਂ ਵਿਚ ਜਾਣ ਦਾ ਰੁਝਾਨ ਵੀ ਸਿਖਰਾਂ 'ਤੇ ਹੈ, ਜਿੱਥੇ ਜਾਕੇ ਹਰ ਇਕ ਨੂੰ ਪਤਾ ਹੈ ਕਿ ਹੱਥੀਂ ਕੰਮ ਕਰਨਾ ਪੈਣਾ ਹੈ, ਪਰ ਆਪਣੇ ਘਰ, ਭਾਵ ਆਪਣੇ ਦੇਸ਼ ਵਿਚ ਹੱਥੀਂ ਕਿਰਤ (ਕੰਮ ਕਰਨ) ਨੂੰ ਅਸੀਂ ਵਿਸਾਰ ਦਿੱਤਾ ਹੈ। ਬਾਹਰਲੇ ਦੇਸ਼ਾਂ ਵਿੱਚ ਜਾ ਕੇ ਹੱਥੀਂ ਕੰਮ ਕਰਨਾ ਸਾਨੂੰ ਖਿੜੇ ਮੱਥੇ ਮਨਜ਼ੂਰ ਹੈ, ਪਰ ਇੱਥੇ ਅਸੀਂ ਆਪਣੇ ਹੱਥੀਂ ਪਾਣੀ ਦਾ ਗਲਾਸ ਭਰਕੇ ਪੀਣਾ ਵੀ ਆਪਣੀ ਹੇਠੀ ਸਮਝਦੇ ਹਾਂ। ਸਾਡੇ 80/90 ਸਾਲਾ ਬਜ਼ੁਰਗ ਜੋ ਅੱਜ ਸਾਡੇ ਵਿਚ ਜਿਉਂਦੇ ਜਾਗਦੇ ਬੈਠੇ ਹਨ ਉਹ ਪੇਂਡੂ ਹੱਥੀਂ ਕਿਰਤ ਕਰਨ ਦੀ ਜਿਉਂਦੀ ਜਾਗਦੀ ਮਿਸਾਲ ਹਨ। ਜੇਕਰ ਉਹ ਕਿਸੇ ਬੀਮਾਰੀ ਨਾਲ ਗ੍ਰਸਤ ਹਨ ਤਾਂ ਗੱਲ ਵੱਖਰੀ ਹੈ ਤੇ ਜੇਕਰ ਉਹ ਤੰਦਰੁਸਤ ਹਨ ਤਾਂ ਅੱਜ ਵੀ ਉਹ ਆਪਣਾ ਕੰਮ ਹੱਥੀਂ ਕੰਮ ਕਰਨਾ ਲੋਚਦੇ ਹਨ। ਕਈਆਂ ਪਿੰਡਾਂ ਵਿਚ ਅਜਿਹੀਆਂ ਹਸਤੀਆਂ ਅੱਜ ਵੀ ਮੌਜੂਦ ਹਨ ਜਿਨ੍ਹਾਂ 'ਤੇ ਸਾਨੂੰ ਫ਼ਖ਼ਰ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਆਪਣੇ ਕੰਮ ਨੂੰ ਆਪਣੇ ਹੱਥੀਂ ਕਰਨ ਨੂੰ ਤਰਜੀਹ ਦੇਈਏ , ਨਹੀਂ ਤਾਂ ਪਛਤਾਵੇ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪੈਣਾ। ਸਮਾਂ ਆਪਣੀ ਚਾਲ ਚੱਲਦਾ ਰਹਿਣਾ ਹੈ। ਦੋਸਤੋ, ਜੇਕਰ ਪੰਜਾਬ ਨੂੰ ਦੁਬਾਰਾ ਬੁਲੰਦੀਆਂ 'ਤੇ ਵੇਖਣਾ ਚਾਹੁੰਦੇ ਹੋ ਤਾਂ ਆਪਣਾ ਕੰਮ ਆਪਣੇ ਹੱਥੀਂ ਕਰਨ ਦੀ ਪਿਰਤ ਪਾਈਏ ਤੇ ਇਹੀ ਸਿੱਖਿਆ ਦੂਜਿਆਂ ਨੂੰ ਦੇਈਏ।
ਸਲਮਾਨ ਖਾਨ ਦੀ ਸੁਪਰਹਿੱਟ ਫਿਲਮ 'ਤੇਰੇ ਨਾਮ' ਦਾ ਬਣੇਗਾ ਸੀਕੁਅਲ ਪਰ…! – <<<Jeeve Punjab>>> November 29, 2016 jeevepunjabtvLeave a Comment on ਸਲਮਾਨ ਖਾਨ ਦੀ ਸੁਪਰਹਿੱਟ ਫਿਲਮ 'ਤੇਰੇ ਨਾਮ' ਦਾ ਬਣੇਗਾ ਸੀਕੁਅਲ ਪਰ…! ਮੁੰਬਈ— ਕੁਝ ਦਿਨ ਪਹਿਲਾਂ ਡਾਇਰੈਕਟਰ ਸਤੀਸ਼ ਕੌਸ਼ਿਕ ਨੇ ਕਿਹਾ ਸੀ ਕਿ ਟਵਿਟਰ 'ਤੇ ਲੋਕ ਉਸ ਕੋਲ 'ਤੇਰੇ ਨਾਮ 2' ਬਣਾਉਣ ਦੀ ਬੇਨਤੀ ਕਰ ਰਹੇ ਹਨ। ਦੱਸਣਯੋਗ ਹੈ ਕਿ 13 ਸਾਲ ਪਹਿਲਾਂ ਆਈ ਸਲਮਾਨ ਖਾਨ ਤੇ ਭੂਮਿਕਾ ਚਾਵਲਾ ਸਟਾਰਰ ਇਸ ਫਿਲਮ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਸੀ। ਖਬਰਾਂ ਦੀ ਮੰਨੀਏ ਤਾਂ ਸਤੀਸ਼ ਕੌਸ਼ਿਕ ਫਿਲਮ ਦੇ ਸੀਕੁਅਲ ਨੂੰ ਬਣਾਉਣਾ ਚਾਹੁੰਦੇ ਹਨ ਤੇ ਉਨ੍ਹਾਂ ਨੇ ਇਸ ਲਈ ਸਲਮਾਨ ਖਾਨ ਨਾਲ ਗੱਲ ਵੀ ਕਰ ਲਈ ਹੈ ਪਰ ਸਲਮਾਨ ਨੇ ਇਸ ਫਿਲਮ ਨੂੰ ਕਰਨ ਤੋਂ ਮਨ੍ਹਾ ਕਰ ਦਿੱਤਾ। ਹਾਲਾਂਕਿ ਸੂਤਰਾਂ ਦੀ ਮੰਨੀਏ ਤਾਂ ਸਲਮਾਨ ਫਿਲਮ 'ਚ ਮਹਿਮਾਨ ਭੂਮਿਕਾ ਨਿਭਾਉਂਦੇ ਨਜ਼ਰ ਆ ਸਕਦੇ ਹਨ। ਸਲਮਾਨ 'ਤੇਰੇ ਨਾਮ' ਨੂੰ ਆਪਣੇ ਕਰੀਅਰ ਦੀਆਂ ਬਿਹਤਰੀਨ ਫਿਲਮਾਂ 'ਚੋਂ ਇਕ ਮੰਨਦੇ ਹਨ ਪਰ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਨੇ ਇਹ ਫਿਲਮ ਕਰਨ ਤੋਂ ਮਨ੍ਹਾ ਕਿਉਂ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਤੀਸ਼ ਦੀ ਫਿਲਮ 'ਚ ਦੋ ਨਵੇਂ ਚਿਹਰੇ ਨਜ਼ਰ ਆਉਣਗੇ ਪਰ ਉਹ ਕੌਣ ਹੋਣਗੇ, ਇਸ ਦਾ ਖੁਲਾਸਾ ਸਤੀਸ਼ ਨੇ ਅਜੇ ਨਹੀਂ ਕੀਤਾ ਹੈ।
ਸੋਲਰ ਪੀਵੀ: ਲੰਡਨ ਬਾਕੀ ਬ੍ਰਿਟੇਨ ਦੇ ਪਿੱਛੇ ਕਿਉਂ ਹੈ? - ਉਦਯੋਗ - 2022 ਲੰਡਨ ਦੇ ਆਈਲਿੰਗਟਨ ਜ਼ਿਲੇ ਵਿਚ ਛੱਤ ਉੱਤੇ ਸੋਲਰ ਪੈਨਲ [ਚਿੱਤਰ ਸਰੋਤ: ਡੇਵਿਡ ਹੋਲਟ, ਫਲਿੱਕਰ] ਪਿਛਲੇ ਮਹੀਨੇ, ਗ੍ਰੀਨਪੀਸ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ ਜਿਸ ਵਿੱਚ ਇਹ ਦਰਸਾਇਆ ਗਿਆ ਸੀ ਕਿ ਯੂਕੇ ਦੀ ਪ੍ਰਗਤੀਸ਼ੀਲ ਰਾਜਧਾਨੀ ਲੰਡਨ ਤੋਂ ਕਿੰਨਾ ਪਿੱਛੇ ਹੈ, ਸੂਰਜੀ ਪੀਵੀ ਸਥਾਪਨਾ ਦੇ ਸੰਬੰਧ ਵਿੱਚ. ਰਿਪੋਰਟ ਵਿਚ ਪਾਇਆ ਗਿਆ ਹੈ ਕਿ ਇਹ ਸ਼ਹਿਰ ਅਗਲੇ ਦਸ ਸਾਲਾਂ ਵਿਚ ਸੌਰ powerਰਜਾ ਵਿਚ ਦਸ ਗੁਣਾ ਵਾਧਾ ਕਰ ਸਕਦਾ ਹੈ, ਜਿਸ ਨਾਲ ਯੂਕੇ ਵਿਚ ਸੌਰ powerਰਜਾ ਸਥਾਪਤੀ ਲਈ ਸਭ ਤੋਂ ਮਾੜੀ ਕਾਰਗੁਜ਼ਾਰੀ ਦਿਖਾਉਣ ਵਾਲੇ ਸ਼ਹਿਰ ਵਜੋਂ ਇਸ ਦੇ ਰਿਕਾਰਡ ਦੀ ਸਮਾਪਤੀ ਹੋਈ. ਇਸ ਵੇਲੇ ਸ਼ਹਿਰ ਦੇ 3..4 ਮਿਲੀਅਨ ਘਰਾਂ ਵਿਚੋਂ ਸਿਰਫ percent. homes ਪ੍ਰਤੀਸ਼ਤ ਸੋਲਰ useਰਜਾ ਦੀ ਵਰਤੋਂ ਕਰਦੇ ਹਨ, ਜੋ ਕਿ ਸੂਰਜੀ ਸਥਾਪਨਾ ਵਿਚ ਦੇਸ਼ ਦੇ ਬਾਕੀ ਹਿੱਸਿਆਂ ਤੋਂ ਪਿੱਛੇ ਚਲਦੇ ਹਨ. ਗ੍ਰੀਨਪੀਸ ਹੁਣ ਲੰਡਨ ਦੇ ਚਾਰਾਂ ਮੇਅਰ ਉਮੀਦਵਾਰਾਂ ਨੂੰ ਇੱਕ ਵਿਸਤ੍ਰਿਤ ਯੋਜਨਾ ਤਿਆਰ ਕਰਨ ਲਈ ਕਹਿ ਰਹੀ ਹੈ ਜਿਸ ਵਿੱਚ ਇਹ ਨਿਰਧਾਰਤ ਕੀਤਾ ਗਿਆ ਹੈ ਕਿ ਸ਼ਹਿਰ ਦੇ ਦੁਖਦਾਈ ਸੂਰਜੀ sectorਰਜਾ ਖੇਤਰ ਨੂੰ ਕਿਵੇਂ ਹੱਲ ਕੀਤਾ ਜਾਵੇ। ਦਬਾਅ ਸਮੂਹ ਦੁਆਰਾ ਸੁਝਾਏ ਗਏ ਵਿਚਾਰਾਂ ਵਿੱਚ ਕਮਿ communityਨਿਟੀ, ਨਿਵੇਸ਼ਕ ਅਤੇ ਉਦਯੋਗ ਸਮੂਹਾਂ ਨੂੰ ਇਕੱਠਿਆਂ ਕਰਨ ਲਈ ਇੱਕ 'ਲੰਡਨ ਸੋਲਰ ਟਾਸਕ ਫੋਰਸ' ਸਥਾਪਤ ਕਰਨਾ ਸ਼ਾਮਲ ਹੈ ਜਿਸਦਾ ਉਦੇਸ਼ ਕਮਿ communityਨਿਟੀ energyਰਜਾ ਪ੍ਰਾਜੈਕਟਾਂ ਲਈ ਛੱਤ ਦੀ ਜਗ੍ਹਾ ਉਧਾਰ ਦੇਣ ਦੇ ਉਦੇਸ਼ ਨਾਲ ਹੈ। ਗ੍ਰੀਨਪੀਸ ਨੇ ਰਾਜਧਾਨੀ ਵਿਚ ਸੌਰ ਪ੍ਰਾਜੈਕਟਾਂ ਨੂੰ ਵਿੱਤ ਦੇਣ ਅਤੇ ਕੇਂਦਰੀ ਸਰਕਾਰ ਦੁਆਰਾ ਪਿਛਲੇ ਸਾਲ ਕੀਤੇ ਗਏ ਕੁਝ ਪ੍ਰੋਤਸਾਹਨ ਬਹਾਲ ਕਰਨ ਲਈ ਫੀਡ-ਇਨ ਟੈਰਿਫ ਸਥਾਪਤ ਕਰਨ ਦੇ ਸਾਧਨ ਵਜੋਂ ਹਰੀ ਬਾਂਡਾਂ ਦਾ ਸੁਝਾਅ ਵੀ ਦਿੱਤਾ ਹੈ. ਸਮੂਹ ਦਾ ਦਾਅਵਾ ਹੈ ਕਿ ਇਸ ਤਰਾਂ ਦੇ ਉਪਾਅ ਨਾਲ 2025 ਤਕ ਲੰਡਨ ਵਿਚ ਸੋਲਰ generationਰਜਾ ਉਤਪਾਦਨ ਵਿਚ ਦਸ ਗੁਣਾ ਵਾਧਾ ਹੋ ਸਕਦਾ ਹੈ, ਜੋ ਕਿ ਸ਼ਹਿਰ ਦੀ ਵੱਧ ਰਹੀ energyਰਜਾ ਦੀ ਮੰਗ ਲਈ 2050 ਤਕ ਲੋੜੀਂਦੀ ਰਾਸ਼ੀ ਦੇ 0.3 ਪ੍ਰਤੀਸ਼ਤ ਦੀ ਲਾਗਤ ਨਾਲ ਲਗਭਗ 200,000 ਲੰਡਨ ਦੀਆਂ ਛੱਤਾਂ 'ਤੇ ਸੋਲਰ ਸਥਾਪਨਾਵਾਂ ਨੂੰ ਦਰਸਾਉਂਦਾ ਹੈ. ਗ੍ਰੀਨਪੀਸ ਯੂਕੇ ਦੇ energyਰਜਾ ਪ੍ਰਚਾਰਕ ਬਾਰਬਰਾ ਸਟਾਲ ਨੇ ਗਾਰਡੀਅਨ ਨਾਲ ਗੱਲਬਾਤ ਕਰਦਿਆਂ ਕਿਹਾ, "ਲੰਡਨ ਨਵੀਨਤਾ ਵਿੱਚ ਵਿਸ਼ਵ ਪੱਧਰ ਦਾ ਆਗੂ ਹੈ, ਫਿਰ ਵੀ ਇਹ ਸਦੀ ਦੀ revolutionਰਜਾ ਕ੍ਰਾਂਤੀ ਤੋਂ ਖੁੰਝ ਗਿਆ ਹੈ। "ਛੱਤ ਵਾਲੀ ਥਾਂ ਤੋਂ ਲੈ ਕੇ ਕਾਰੋਬਾਰ ਜਾਣਨ ਅਤੇ ਜ਼ਮੀਨੀ ਉਤਸ਼ਾਹ ਤੱਕ, ਰਾਜਧਾਨੀ ਕੋਲ ਸੋਲਰ ਇਨਕਲਾਬ ਨੂੰ ਜਾਰੀ ਕਰਨ ਲਈ ਸੰਪੂਰਨ ਟੂਲਕਿੱਟ ਹੈ ਜੋ ਹਜ਼ਾਰਾਂ ਲੰਡਨ ਵਾਸੀਆਂ ਲਈ ਰੋਜ਼ਗਾਰ, ਨਿਵੇਸ਼, ਸਾਫ਼ ਅਤੇ ਸਸਤੀ energyਰਜਾ ਪੈਦਾ ਕਰ ਸਕਦੀ ਹੈ. ਜੋ ਲੰਬੇ ਸਮੇਂ ਤੋਂ ਗਾਇਬ ਹੈ ਉਹ ਇਸ ਨੂੰ ਬਣਾਉਣ ਦੀ ਰਾਜਨੀਤਿਕ ਇੱਛਾ ਸ਼ਕਤੀ ਹੈ. ਲੰਡਨ ਨੂੰ ਬੁਰੀ ਤਰ੍ਹਾਂ ਸੋਲਰ ਚੈਂਪੀਅਨਜ਼ ਦੀ ਜਰੂਰਤ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਅਗਲਾ ਮੇਅਰ ਇਕ ਬਣ ਜਾਵੇ। " ਪਰ ਇਹ ਕਿਉਂ ਹੈ ਕਿ ਇਹ ਸ਼ਹਿਰ ਦੇਸ਼ ਦੇ ਬਾਕੀ ਹਿੱਸਿਆਂ ਤੋਂ ਇੰਨੇ ਪਹਿਲੇ ਸਥਾਨ ਤੇ ਪਿਆ ਹੈ? ਨਵਿਆਉਣਯੋਗ Energyਰਜਾ ਐਸੋਸੀਏਸ਼ਨ (ਆਰਈਏ) ਦੇ ਸੌਰ ਸਲਾਹਕਾਰ ਰੇ ਨੋਬਲ, ਨੇ ਗਾਰਡੀਅਨ ਵਾਤਾਵਰਣ ਦੇ ਸੰਪਾਦਕ ਐਡਮ ਐੱਮ ਵਾਨ ਨਾਲ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਦੀ ਅਸਥਾਈ ਅਤੇ ਉੱਡਦੀ ਆਬਾਦੀ ਘੱਟ ਲੈਣ ਦਾ ਇਕ ਕਾਰਨ ਹੈ, ਜਿਸ ਵਿਚ ਲੋਕ ਕਾਫ਼ੀ ਲੰਬੇ ਸਮੇਂ ਲਈ ਨਹੀਂ ਘੁੰਮਦੇ. ਸ਼ਹਿਰ ਦੀ ਵੱਧਦੀ ਅਮੀਰ ਅਮੀਰ ਅਬਾਦੀ ਸੌਰ energyਰਜਾ ਦੀ ਸਥਾਪਨਾ ਦੀ ਗਰੰਟੀ, ਜਾਂ ਇੱਥੋਂ ਤਕ ਕਿ ਉਨ੍ਹਾਂ ਦੇ ਸਾਧਾਰਣ energyਰਜਾ ਬਿੱਲਾਂ ਨੂੰ ਘਟਾਉਣ ਬਾਰੇ ਬਿਲਕੁਲ ਧਿਆਨ ਨਹੀਂ ਰੱਖਦੀ. ਸ੍ਰੀ ਨੋਬਲ ਦੱਸਦੇ ਹਨ ਕਿ ਸ਼ਹਿਰ ਦੇ ਬਹੁਤ ਸਾਰੇ ਮਕਾਨ ਕਿਰਾਏ ਦੇ ਹਨ ਜਾਂ ਖ਼ਾਸ ਤੌਰ 'ਤੇ ਨੇੜਲੇ ਭਵਿੱਖ ਵਿਚ ਅੱਗੇ ਵਧਣ ਦੇ ਮੱਦੇਨਜ਼ਰ ਖਰੀਦੇ ਗਏ ਹਨ, ਜਦੋਂ ਕਿ ਉਹ ਜਿਹੜੇ ਆਪਣੇ ਮਕਾਨਾਂ ਦੇ ਮਾਲਕ ਹਨ ਉਨ੍ਹਾਂ ਦੀ ਪਰਵਾਹ ਨਹੀਂ ਹੈ. ਲੰਡਨ ਬੋਰੋ ਆਫ ਸੁਟਨ ਵਿੱਚ ਬੈੱਡ ਜ਼ੈਡ ਵਿਕਾਸ ਉੱਤੇ ਸੋਲਰ ਪੈਨਲ [ਚਿੱਤਰ ਸਰੋਤ: ਵਿਕੀਮੀਡੀਆ ਕਾਮਨਜ਼] ਦੱਖਣੀ ਸੋਲਰ ਦੇ ਪ੍ਰਬੰਧ ਨਿਰਦੇਸ਼ਕ, ਹਾਵਰਡ ਜੋਨਜ਼, ਇਕ ਹੋਰ ਸਪੱਸ਼ਟੀਕਰਨ ਦਿੰਦੇ ਹਨ. ਉਸਦਾ ਤਰਕ ਹੈ ਕਿ ਛੱਤ ਦੀ ਛੋਟੀ ਜਿਹੀ ਜਗ੍ਹਾ ਕਰਕੇ, ਸ਼ਹਿਰ ਦਾ ਰਿਹਾਇਸ਼ੀ ਭੰਡਾਰ ਜ਼ਿੰਮੇਵਾਰ ਹੈ. ਇਮਾਰਤਾਂ ਵੀ ਕਾਫ਼ੀ ਉੱਚੀਆਂ ਹੁੰਦੀਆਂ ਹਨ ਅਤੇ ਇਸਦਾ ਮਤਲਬ ਹੈ ਕਿ ਪਾਚਨ ਦੀ ਕੀਮਤ ਪ੍ਰਤੀਬੰਧਿਤ ਹੋ ਸਕਦੀ ਹੈ. ਇਸਦੇ ਸਿਖਰ ਤੇ, ਤੁਸੀਂ ਲੈਫਟਸ, ਛੱਤ ਦੀਆਂ ਖਿੜਕੀਆਂ, ਡੋਮਰਸ, ਏਰੀਅਲਸ ਅਤੇ ਚਿਮਨੀ ਨੂੰ ਬਦਲਿਆ ਹੈ ਜੋ ਉਪਲਬਧ ਥਾਂ ਦੀ ਮਾਤਰਾ ਨੂੰ ਹੋਰ ਘਟਾਉਂਦੇ ਹਨ. ਹਾਲਾਂਕਿ, ਸੋਲਰ ਟ੍ਰੇਡ ਐਸੋਸੀਏਸ਼ਨ (ਐਸਟੀਏ) ਦੇ ਲਿਓਨੀ ਗ੍ਰੀਨ ਸਿਰਫ ਇਹ ਨਹੀਂ ਖਰੀਦ ਰਹੇ. ਉਹ ਕਹਿੰਦੀ ਹੈ ਕਿ ਇਹ ਸ਼ਹਿਰ ਸੂਰਜੀ ਲਈ ਆਦਰਸ਼ ਹੈ ਕਿ ਆਬਾਦੀ ਆਮ ਤੌਰ 'ਤੇ ਚੰਗੀ ਤਰ੍ਹਾਂ ਪੜ੍ਹੇ-ਲਿਖੇ ਅਤੇ ਰਾਜਨੀਤਿਕ ਤੌਰ' ਤੇ ਸੁਚੇਤ ਹੁੰਦੀ ਹੈ, ਖ਼ਾਸਕਰ ਜਦੋਂ ਹਰੇ ਮੁੱਦਿਆਂ ਦੀ ਗੱਲ ਆਉਂਦੀ ਹੈ. ਗ੍ਰੀਨ ਪਾਰਟੀ ਦੇ ਜੈਨੀ ਜੋਨਸ ਦਾ ਮੰਨਣਾ ਹੈ ਕਿ ਲੰਡਨ ਦੇ ਮੇਅਰ ਬੋਰਿਸ ਜੌਨਸਨ ਵੱਲੋਂ ਸੂਰਜੀ toਾਂਚੇ ਦੀ ਅਣਗਹਿਲੀ ਵਾਲੀ ਰਵੱਈਏ ਮੁੱਖ ਕਾਰਨ ਹੈ ਕਿ ਲੰਡਨ ਵਿਚ ਸੂਰਜੀ ਨਹੀਂ ਚੁੱਕਿਆ ਗਿਆ। ਉਹ ਮੰਨਦੀ ਹੈ ਕਿ ਉਸ ਨੂੰ ਸੌਰ ਗ੍ਰਹਿਣ ਕਰਨ ਲਈ ਸਖਤ ਮਿਹਨਤ ਕਰਨੀ ਚਾਹੀਦੀ ਸੀ. ਇਸਦਾ ਮੁਕਾਬਲਾ ਜੌਹਨਸਨ ਦੇ ਵਾਤਾਵਰਣ ਸਲਾਹਕਾਰ ਮੈਥਿ Pen ਪੇਂਚਰਜ਼ ਦੁਆਰਾ ਕੀਤਾ ਗਿਆ ਹੈ, ਜੋ ਹਾਵਰਡ ਜੌਨ ਦੇ ਵਿਚਾਰਾਂ ਨੂੰ ਸਾਂਝਾ ਕਰਦਾ ਹੈ ਕਿ ਉੱਚੀਆਂ ਇਮਾਰਤਾਂ ਅਤੇ ਛੱਤ ਦੀ ਕਾਫ਼ੀ ਜਗ੍ਹਾ ਨਾ ਹੋਣ ਦੇ ਨਾਲ ਨਾਲ ਸ਼ਹਿਰ ਦੇ ਵੱਖ-ਵੱਖ ਸੰਭਾਲ ਖੇਤਰ ਜਿੱਥੇ ਸੋਲਰ ਸਥਾਪਨਾ ਇਕ ਗੁੰਝਲਦਾਰ ਮਸਲਾ ਹੈ. ਧਿਆਨ ਵਿੱਚ ਰੱਖਣ ਲਈ ਉੱਚੀਆਂ ਇਮਾਰਤਾਂ ਦੁਆਰਾ ਬਣਾਇਆ ਗਿਆ ਪਰਛਾਵਾਂ ਪ੍ਰਭਾਵ ਵੀ ਹੈ. 2015 ਵਿੱਚ ਲੰਡਨ ਅਸੈਂਬਲੀ ਵਾਤਾਵਰਣ ਕਮੇਟੀ ਦੁਆਰਾ ਸਥਿਤੀ ਦੇ ਵਿਸ਼ਲੇਸ਼ਣ ਨੇ ਇਸ ਵਿਚਾਰ ਦੀ ਹਮਾਇਤ ਕੀਤੀ, ਜਦਕਿ ਇਹ ਵੀ ਕਿਹਾ ਕਿ ਉਹ ਪੂਰੀ ਤਰ੍ਹਾਂ ਤਸੱਲੀਬਖਸ਼ ਵਿਆਖਿਆ ਨਹੀਂ ਦਿੰਦੇ। ਐਸਟੀਏ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਸਰਕਾਰੀ ਪ੍ਰੋਤਸਾਹਨ ਯੋਜਨਾਵਾਂ, ਜਿਵੇਂ ਕਿ ਰਿਨਿwਏਬਲਜ਼ ਓਬਿਲਿਗੇਸ਼ਨ (ਆਰਓ) ਅਤੇ ਫੀਡ-ਇਨ ਟੈਰਿਫ (ਐਫ ਟੀ) ਨੇ ਛੱਤ ਸੋਲਰ ਦੀ ਬਜਾਏ ਵੱਡੇ ਸੋਲਰ ਫਾਰਮਾਂ ਨੂੰ ਲਾਭ ਪਹੁੰਚਾਇਆ ਹੈ, ਨਤੀਜੇ ਵਜੋਂ ਵਪਾਰਕ ਅਤੇ ਉਦਯੋਗਿਕ ਛੱਤ ਵਾਲੇ ਸੋਲਰ ਖਾਤੇ ਹਨ. ਅੱਜ ਤੱਕ ਯੂਕੇ ਵਿੱਚ ਸਥਾਪਤ ਸਾਰੇ ਛੱਤ ਸੋਲਰ ਦਾ ਸਿਰਫ ਪੰਜ ਪ੍ਰਤੀਸ਼ਤ ਹੈ, ਜਦੋਂ ਕਿ ਯੂਰਪ ਵਿੱਚ ਵਪਾਰਕ ਅਤੇ ਉਦਯੋਗਿਕ ਛੱਤ ਵਾਲੇ ਸੌਰ ਬਾਜ਼ਾਰ ਵਿੱਚ ਹਾਵੀ ਹਨ. ਗ੍ਰੀਨਪੀਸ ਦਾ ਤਰਕ ਹੈ ਕਿ ਹਾਲਾਂਕਿ ਮੇਅਰ ਦਾ ਸ਼ਹਿਰ ਦੇ ਮੌਜੂਦਾ energyਰਜਾ ਬੁਨਿਆਦੀ muchਾਂਚੇ 'ਤੇ ਜ਼ਿਆਦਾ ਕੰਟਰੋਲ ਨਹੀਂ ਹੈ, ਯੋਜਨਾਬੰਦੀ ਪ੍ਰਕਿਰਿਆ ਉਸ ਨੂੰ ਮੇਅਰ ਦੇ ਨਿਵੇਸ਼ ਪ੍ਰੋਗਰਾਮਾਂ ਦੁਆਰਾ ਸਹਿਯੋਗੀ ਨਵੇਂ ਵਿਕਾਸ ਅਤੇ ਹਾ housingਸਿੰਗ ਪ੍ਰੋਜੈਕਟਾਂ ਦੁਆਰਾ ਅਪਣਾਈ ਗਈ energyਰਜਾ ਰਣਨੀਤੀਆਂ ਨੂੰ ਪ੍ਰਭਾਵਤ ਕਰਨ ਦੀ ਯੋਗਤਾ ਦਿੰਦੀ ਹੈ. ਮੇਅਰ ਵਾਤਾਵਰਣ ਵਿਵਹਾਰ ਨੂੰ ਵੀ ਸ਼ਾਮਲ ਕਰ ਸਕਦੇ ਹਨ, ਤਾਲਮੇਲ ਕਰਕੇ ਅਤੇ ਸ਼ਹਿਰ ਵਿਚ ਹਰੀ ਪਹਿਲਕਦਮੀ ਕਰਕੇ ਅਤੇ GLA ਸਮੂਹ ਦੀ ਲੰਡਨ ਅਸਟੇਟ ਵਿਚ ਵਧੀਆ ਅਭਿਆਸ ਦਾ ਸਮਰਥਨ ਕਰਦੇ ਹਨ, ਜਿਸ ਵਿਚ ਮੇਅਰ ਦੀ ਮਾਲਕੀ ਵਾਲੀ ਬ੍ਰਾfieldਨਫੀਲਡ ਸਾਈਟਾਂ ਸ਼ਾਮਲ ਹਨ. ਉਸ ਕੋਲ ਆਪਣੇ ਸਾਲਾਨਾ ਬਜਟ ਦਾ ਕੁਝ ਹਿੱਸਾ, £ 16 ਬਿਲੀਅਨ ਤੋਂ ਵੱਧ, ਵਿਸ਼ੇਸ਼ ਪ੍ਰੋਗਰਾਮਾਂ, ਜਿਵੇਂ ਕਿ ਆਰਈ: ਨਵੀਂ ਅਤੇ ਆਰਈ: ਐਫਆਈਟੀ ਸਕੀਮਾਂ ਅਤੇ ਵਿਕੇਂਦਰੀਕ੍ਰਿਤ energyਰਜਾ ਪ੍ਰੋਗਰਾਮਾਂ ਲਈ ਫੰਡ ਦੇਣ ਲਈ ਵਰਤਣ ਦੀ ਯੋਗਤਾ ਵੀ ਹੈ. ਸਥਿਰ ਖਰੀਦ ਇਕ ਹੋਰ isੰਗ ਹੈ ਜਿਸ ਵਿਚ ਮੇਅਰ ਟਿਕਾable ਵਿਕਾਸ ਕਰ ਸਕਦਾ ਹੈ. ਸਾਲ 2014 ਵਿੱਚ ਜੈਨੀ ਜੋਨਸ ਦੁਆਰਾ ਪ੍ਰਕਾਸ਼ਤ ਇੱਕ ਰਿਪੋਰਟ ਵਿੱਚ ਦਲੀਲ ਦਿੱਤੀ ਗਈ ਸੀ ਕਿ ਮੇਅਰ ਲੰਡਨ ਵਿੱਚ ਸੋਲਰ ਲੈਣ ਨੂੰ ਵਧਾਉਣ ਲਈ ਕਈ ਪਹਿਲਕਦਮੀਆਂ ਅੱਗੇ ਵਧਾ ਸਕਦੇ ਹਨ। ਉਦਾਹਰਣ ਵਜੋਂ, ਛੋਟੇ ਵਪਾਰਕ ਅਤੇ ਕਮਿ communityਨਿਟੀ ਸਥਾਪਨਾਵਾਂ ਦੇ ਵਿਸਥਾਰ ਨਾਲ ਲੰਡਨ ਦੇ ਵਪਾਰਕ ਅਤੇ ਉਦਯੋਗਿਕ ਕਾਰੋਬਾਰਾਂ, ਸੁਪਰਮਾਰਕੀਟਾਂ, ਕਾਰ ਪਾਰਕਾਂ, ਸਕੂਲ, ਆਵਾਜਾਈ ਅਤੇ ਜਨਤਕ ਇਮਾਰਤਾਂ ਦੀਆਂ ਛੱਤਾਂ 'ਤੇ ਪੈਨਲਾਂ ਲਗਾਈਆਂ ਜਾ ਸਕਦੀਆਂ ਹਨ. ਲੰਡਨ ਬ੍ਰਿਜ ਸਟੇਸ਼ਨ ਇਸਦੇ ਸੌਰ ਪੈਨਲਾਂ ਦੀ ਨਵੀਂ ਗੱਡਣੀ ਵਾਲਾ [ਚਿੱਤਰ ਸਰੋਤ: ਰਿਚਰਡ ਐਸ਼, ਫਲਿੱਕਰ] ਜੋਨਸ ਦਾ ਤਰਕ ਹੈ ਕਿ ਮੇਅਰ ਸਮਰੱਥਾ ਦੇ ਟੀਚਿਆਂ ਨਾਲ ਸੋਲਰ ਐਕਸ਼ਨ ਪਲਾਨ ਤਿਆਰ ਕਰਨ ਦੇ ਉਦੇਸ਼ ਨਾਲ ਕੇਂਦਰ ਸਰਕਾਰਾਂ ਸੋਲਰ ਰਣਨੀਤੀ ਦੀ ਤਰਜ਼ ਦੇ ਨਾਲ ਉੱਚ ਪੱਧਰੀ ਕਾਰਜਕਾਰੀ ਸਮੂਹ ਵੀ ਸਥਾਪਤ ਕਰ ਸਕਦਾ ਹੈ। ਜੀ.ਐਲ.ਏ. ਵਿਚ ਅਧਾਰਤ ਇਕਾਈ ਕਮਿ communityਨਿਟੀ ਸੋਲਰ ਸਕੀਮਾਂ ਅਤੇ ਵਪਾਰਕ ਤਾਇਨਾਤੀ ਲਈ ਸਹਾਇਤਾ ਪ੍ਰਦਾਨ ਕਰ ਸਕਦੀ ਹੈ, ਸੰਭਾਵਿਤ ਸਾਈਟਾਂ ਦੀ ਪਛਾਣ ਕਰਨ ਵਿਚ ਮਦਦ ਕਰ ਸਕਦੀ ਹੈ, ਸੰਭਾਵਿਤ ਮੌਕਿਆਂ ਦਾ ਇਕ ਡਾਟਾਬੇਸ ਵਿਕਸਤ ਕਰ ਸਕਦੀ ਹੈ ਅਤੇ ਛੱਤ ਮਾਲਕਾਂ, ਨਿਵੇਸ਼ਕ, ਸਪਲਾਇਰਾਂ ਅਤੇ ਸਥਾਪਕਾਂ ਦੇ ਨਾਲ ਦਲਾਲੀ ਦਾ ਸਮਰਥਨ ਕਰ ਸਕਦੀ ਹੈ. ਮੇਅਰ ਵਿਆਪਕ ਨਿਯਮ ਲਾਗੂ ਕਰ ਸਕਦਾ ਹੈ ਅਤੇ ਵਿੱਤੀ ਯੋਜਨਾਬੰਦੀ ਲਈ ਸਹਾਇਤਾ ਪ੍ਰਦਾਨ ਕਰ ਸਕਦਾ ਹੈ. ਮੇਅਰ ਦੀ ਬਿਜਲੀ 'ਲਾਈਸੈਂਸ ਲਾਈਟ' ਸੌਰ ਪੈਨਲ ਐਰੇ ਤੋਂ ਬਿਜਲੀ ਖਰੀਦਣ ਲਈ ਵਰਤੀ ਜਾ ਸਕਦੀ ਸੀ, ਇਸ ਨੂੰ ਜਨਤਕ ਸੰਸਥਾਵਾਂ ਜਿਵੇਂ ਟ੍ਰਾਂਸਪੋਰਟ ਫਾਰ ਲੰਡਨ (ਟੀਐਫਐਲ) ਅਤੇ ਸਥਾਨਕ ਕੌਂਸਲਾਂ ਨੂੰ ਵੇਚਿਆ ਜਾ ਸਕਦਾ ਸੀ। ਇਹ ਬਦਲੇ ਵਿੱਚ ਇੱਕ ਗਾਰੰਟੀਸ਼ੁਦਾ ਬਾਜ਼ਾਰ ਬਣਾਏਗਾ, ਜਿਸ ਨਾਲ ਜੋਖਮ ਦੂਰ ਹੋਵੇਗਾ. ਮੇਅਰ ਲੰਡਨ ਲਈ ਮੌਜੂਦਾ ਪਾਵਰ ਆਪ੍ਰੇਟਰ ਯੂਕੇ ਪਾਵਰ ਨੈਟਵਰਕ ਨਾਲ ਕੰਮ ਕਰ ਸਕਦਾ ਹੈ, ਇਹ ਸਮਝਣ ਲਈ ਕਿ ਸੋਲਰ ਪੀਵੀ ਕਿੱਥੇ ਅਤੇ ਕਿਨ੍ਹਾਂ ਹਾਲਤਾਂ ਵਿੱਚ ਗਰਿੱਡ ਨੂੰ ਲਾਭ ਪਹੁੰਚਾ ਸਕਦਾ ਹੈ. ਲੰਡਨ ਲਈ ਆਵਾਜਾਈ ਸੋਲਰ ਨੂੰ ਉਤਸ਼ਾਹਤ ਕਰਨ ਲਈ ਵਿਗਿਆਪਨ ਦੀ ਜਗ੍ਹਾ ਦੀ ਵਰਤੋਂ ਕਰ ਸਕਦੀ ਹੈ. ਰੁਜ਼ਗਾਰ, ਸਿਖਲਾਈ ਅਤੇ ਸਿਖਲਾਈ ਯੋਜਨਾਵਾਂ ਸੈਕਟਰ ਵਿਚ ਵਧੇਰੇ ਲੋਕਾਂ ਨੂੰ ਲਿਆਉਣ ਵਿਚ ਸਹਾਇਤਾ ਕਰ ਸਕਦੀਆਂ ਹਨ ਅਤੇ ਜੀ.ਐਲ.ਏ. ਕਰਾਸਰੇਲ ਵਰਗੇ ਵੱਡੇ infrastructureਾਂਚੇ ਦੇ ਪ੍ਰੋਗਰਾਮਾਂ ਵਿਚ ਸੋਲਰ ਲਗਾਉਣ ਵਿਚ ਸਹਾਇਤਾ ਕਰ ਸਕਦੀ ਹੈ. ਘੱਟ ਕਾਰਬਨ ਅਵਿਸ਼ਕਾਰ ਮੁਕਾਬਲੇ ਅਤੇ ਪੈਨਸ਼ਨ ਸਕੀਮਾਂ ਹੋ ਸਕਦੀਆਂ ਹਨ, ਲੰਡਨ ਗ੍ਰੀਨ ਫੰਡ, ਭੀੜ ਫੰਡਿੰਗ ਪਲੇਟਫਾਰਮ ਅਤੇ ਹੋਰ ਨਿਵੇਸ਼ਕ ਸੈਕਟਰ ਵਿਚ ਪੈਸੇ ਲਿਆਉਣ ਵਿਚ ਸਹਾਇਤਾ ਕਰ ਸਕਦੇ ਹਨ. ਸੰਖੇਪ ਵਿੱਚ, ਵੱਖ ਵੱਖ ਚੁਣੌਤੀਆਂ ਦੇ ਬਾਵਜੂਦ, ਇਹ ਸ਼ਾਇਦ ਸੱਚ ਹੈ ਕਿ ਮੇਅਰ ਲੰਡਨ ਵਿੱਚ ਸੂਰਜੀ ਨੂੰ ਉਤਸ਼ਾਹਤ ਕਰਨ ਲਈ ਉਸ ਤੋਂ ਕਿਤੇ ਵੱਧ ਕਰ ਸਕਦਾ ਸੀ. ਕਿਸ ਸਥਿਤੀ ਵਿੱਚ, ਇਹ ਵੇਖਣਾ ਅਸਲ ਵਿੱਚ ਬਹੁਤ ਦਿਲਚਸਪ ਹੋਵੇਗਾ ਕਿ ਮੇਅਰ ਦੇ ਨਵੇਂ ਉਮੀਦਵਾਰ ਕਿਹੜੇ ਵਿਚਾਰਾਂ ਅਤੇ ਪਹਿਲਕਦਮੀਆਂ ਨੂੰ ਟੇਬਲ ਤੇ ਲਿਆਉਂਦੇ ਹਨ. ਸ਼ਾਇਦ ਲੰਡਨ ਅਜੇ ਵੀ ਆਪਣੇ ਆਪ ਨੂੰ ਘੁੰਮ ਸਕਦਾ ਹੈ.
ਮੋਦੀ ਤੇ ਆਬੇ ਨੇ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਰਖਿਆ – PUNJABMAILUSA.COM ਮੋਦੀ ਤੇ ਆਬੇ ਨੇ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਰਖਿਆ ਅਹਿਮਦਾਬਾਦ, 14 ਸਤੰਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਜਪਾਨੀ ਹਮਰੁਤਬਾ ਸ਼ਿੰਜ਼ੋ ਆਬੇ ਨੇ ਅੱਜ ਇਥੇ ਦੇਸ਼ ਦੇ ਪਹਿਲੇ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖ ਕੇ ਦੇਸ਼ ਦੇ ਰੇਲ ਖੇਤਰ ਵਿੱਚ ਨਵੇਂ ਯੁੱਗ ਦਾ ਮੁੱਢ ਬੰਨ੍ਹਿਆ। ਇਸ ਪ੍ਰਾਜੈਕਟ ਤਹਿਤ ਦੇਸ਼ ਦੀ ਪਹਿਲੀ ਬੁਲੇਟ ਟਰੇਨ ਗੁਜਰਾਤ ਦੇ ਪ੍ਰਮੁੱਖ ਸ਼ਹਿਰ ਅਹਿਮਦਾਬਾਦ ਤੋਂ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚਕਾਰ ਚੱਲੇਗੀ। ਇਸ ਤੋਂ ਪਹਿਲਾਂ ਇਥੇ ਦੋਵੇਂ ਪ੍ਰਧਾਨ ਮੰਤਰੀਆਂ ਨੇ ਵੱਖ-ਵੱਖ ਮੁੱਦਿਆਂ ਉਤੇ ਵਿਆਪਕ ਗੱਲਬਾਤ ਕੀਤੀ, ਜਿਸ ਦੌਰਾਨ ਡੋਕਲਾਮ ਦਾ ਮੁੱਦਾ ਵੀ ਉਠਿਆ। ਦੋਵੇਂ ਮੁਲਕਾਂ ਦਰਮਿਆਨ 15 ਸਮਝੌਤੇ ਵੀ ਸਹੀਬੰਦ ਕੀਤੇ ਗਏ। ਚੀਨ ਨੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਦੋਵਾਂ ਮੁਲਕਾਂ ਨੂੰ ਗੱਠਜੋੜ ਨਹੀਂ ਸਗੋਂ ਭਾਈਵਾਲੀ ਕਰਨੀ ਚਾਹੀਦੀ ਹੈ। ਸ੍ਰੀ ਮੋਦੀ ਨੇ ਇਸ ਪ੍ਰਾਜੈਕਟ ਨੂੰ 'ਜਪਾਨ ਵੱਲੋਂ ਭਾਰਤ ਲਈ ਵੱਡੀ ਸੌਗ਼ਾਤ' ਕਰਾਰ ਦਿੱਤਾ। ਕਰੀਬ 1.10 ਲੱਖ ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਕਰੀਬ ਪੰਜ ਸਾਲਾਂ ਵਿੱਚ 2022 ਤੱਕ ਮੁਕੰਮਲ ਹੋਣ ਦੇ ਆਸਾਰ ਹਨ, ਜਿਸ ਨਾਲ ਦੋਵਾਂ ਸ਼ਹਿਰਾਂ ਦਰਮਿਆਨ 500 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਸੱਤ ਘੰਟਿਆਂ ਤੋਂ ਘਟ ਕੇ ਮਹਿਜ਼ ਤਿੰਨ ਘੰਟੇ ਦਾ ਰਹਿ ਜਾਵੇਗਾ। ਇਸ ਸਬੰਧੀ ਸਾਬਰਮਤੀ ਸਥਿਤ ਅਥਲੈਟਿਕਸ ਸਟੇਡੀਅਮ ਵਿੱਚ ਹੋਈ ਜਨਤਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਆਬੇ ਨੇ ਭਾਰਤ ਤੇ ਜਪਾਨ ਦੀ ਭਾਈਵਾਲੀ ਨੂੰ ਖ਼ਾਸ, ਰਣਨੀਤਕ ਤੇ ਆਲਮੀ ਕਰਾਰ ਦਿੱਤਾ। ਉਨ੍ਹਾਂ ਕਿਹਾ, ''ਮਜ਼ਬੂਤ ਭਾਰਤ ਜਪਾਨ ਦੇ ਹਿੱਤ 'ਚ ਹੈ ਤੇ ਮਜ਼ਬੂਤ ਜਪਾਨ ਵੀ ਭਾਰਤ ਦੇ ਹਿੱਤ ਵਿੱਚ ਹੈ।'' ਦੋਵੇਂ ਆਗੂਆਂ ਨੇ ਬਟਨ ਦਬਾ ਕੇ ਉਦਘਾਟਨੀ ਪੱਥਰ ਤੋਂ ਪਰਦਾ ਹਟਾਉਂਦਿਆਂ ਪ੍ਰਾਜੈਕਟ ਦਾ ਰਸਮੀ ਨੀਂਹ ਪੱਥਰ ਰੱਖਿਆ। ਸ੍ਰੀ ਆਬੇ ਨੇ ਕਿਹਾ, ''ਮੇਰੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਦੂਰਅੰਦੇਸ਼ ਆਗੂ ਹਨ। ਉਨ੍ਹਾਂ ਭਾਰਤ ਵਿੱਚ ਤੇਜ਼ ਰਫ਼ਤਾਰ ਰੇਲ ਲਿਆਉਣ ਦਾ ਫ਼ੈਸਲਾ ਦੋ ਸਾਲ ਪਹਿਲਾਂ ਲਿਆ ਸੀ ਤਾਂ ਕਿ ਇਕ ਨਵਾਂ ਭਾਰਤ ਸਿਰਜਿਆ ਜਾ ਸਕੇ।'' ਉਨ੍ਹਾਂ ਕਿਹਾ ਕਿ ਜਦੋਂ ਉਹ ਕੁਝ ਸਾਲਾਂ ਮਗਰੋਂ ਮੁੜ ਭਾਰਤ ਆਉਣਗੇ ਤਾਂ ਇਸ ਬੁਲੇਟ ਟਰੇਨ ਦੀ ਖਿੜਕੀ ਵਿੱਚੋਂ 'ਭਾਰਤ ਦੇ ਖ਼ੂਬਸੂਰਤ ਨਜ਼ਾਰੇ' ਦੇਖਣ ਦੇ ਖ਼ਾਹਿਸ਼ਮੰਦ ਹਨ। ਉਨ੍ਹਾਂ ਕਿਹਾ ਕਿ ਜਪਾਨ ਦੀ ਸ਼ਿੰਕਨਸੇਨ ਟੈਕਨਾਲੋਜੀ ਦਾ ਇਹ ਪ੍ਰਾਜੈਕਟ ਭਾਰਤੀ ਸਮਾਜ ਤੇ ਲੋਕਾਂ ਦੀ ਜ਼ਿੰਦਗੀ ਵਿੱਚ ਨਵੀਂ ਤਬਦੀਲੀ ਲਿਆਵੇਗਾ। ਇਸ ਮੌਕੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਬੁਲੇਟ ਟਰੇਨ ਚਲਾਉਣ ਦੇ 'ਚਿਰੋਕਣੇ ਸੁਪਨੇ ਨੂੰ ਪੂਰਾ ਕਰਨ ਪੱਖੋਂ ਇਹ ਇਕ ਵੱਡਾ ਕਦਮ' ਹੈ। ਇਸ ਮੌਕੇ ਜਪਾਨ ਦੀ ਸ਼ਲਾਘਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਮੁਲਕ ਭਾਰਤ ਦਾ ਇੰਨਾ ਚੰਗਾ ਦੋਸਤ ਹੈ ਕਿ ਇਸ ਨੇ ਪ੍ਰਾਜੈਕਟ ਲਈ 88 ਹਜ਼ਾਰ ਕਰੋੜ ਦਾ ਕਰਜ਼ਾ ਮਹਿਜ਼ 0.1 ਫ਼ੀਸਦੀ ਵਿਆਜ ਉਤੇ ਦਿੱਤਾ ਹੈ। ਇਸ ਮੌਕੇ ਵਿਰੋਧੀ ਧਿਰ 'ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ, ''ਜਦੋਂ ਮੈਂ ਪਹਿਲਾਂ ਬੁਲੇਟ ਟਰੇਨ ਦੀ ਗੱਲ ਕਰਦਾ ਸਾਂ ਤਾਂ ਉਹ (ਵਿਰੋਧੀ) ਇਸ ਨੂੰ ਖ਼ਿਆਲੀ ਗੱਲਾਂ ਆਖਦੇ ਸਨ ਤੇ ਹੁਣ ਜਦੋਂ ਇਹ ਆ ਰਹੀ ਹੈ ਤਾਂ ਉਹ ਆਖ ਰਹੇ ਹਨ ਕਿ ਇਸ ਦੀ ਕੀ ਲੋੜ ਹੈ।'' ਉਨ੍ਹਾਂ ਕਿਹਾ ਕਿ ਜਪਾਨ ਨੇ 1964 ਵਿੱਚ ਬੁਲੇਟ ਟਰੇਨ ਸ਼ੁਰੂ ਕੀਤੀ ਸੀ, ਜੋ ਹੁਣ 15 ਮੁਲਕਾਂ ਵਿੱਚ ਹੈ। ਉਨ੍ਹਾਂ ਕਿਹਾ, ''ਯੂਰੋਪ ਤੋਂ ਚੀਨ ਤੱਕ, ਬੁਲੇਟ ਟਰੇਨ ਕਿਤੇ ਵੀ ਦੇਖੀ ਜਾ ਸਕਦੀ ਹੈ। ਇਨ੍ਹਾਂ ਰੇਲਾਂ ਨੇ ਨਾ ਸਿਰਫ਼ ਮਾਲੀ, ਸਗੋਂ ਸਮਾਜੀ ਤਬਦੀਲੀਆਂ ਵੀ ਲਿਆਂਦੀਆਂ ਹਨ।'' ਸਰਕਾਰ ਅਹਿਮਦਾਬਾਦ-ਮੁੰਬਈ ਹਾਈ ਸਪੀਡ ਰੇਲ ਨੈਟਵਰਕ ਦਾ ਉਦਘਾਟਨ 15 ਅਗਸਤ, 2022 ਨੂੰ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਰਨ ਦਾ ਇਰਾਦਾ ਰੱਖਦੀ ਹੈ। ਦੋਵਾਂ ਪ੍ਰਧਾਨ ਮੰਤਰੀਆਂ ਨੇ ਇਸ ਮੌਕੇ ਇਕ ਇੰਸਟੀਚਿਊਟ ਦਾ ਵੀ ਨੀਂਹ ਪੱਥਰ ਰੱਖਿਆ, ਜੋ ਵੜੋਦਰਾ ਵਿੱਚ ਬਣਾਇਆ ਜਾਵੇਗਾ। ਇਸ ਵਿੱਚ ਕਰੀਬ 4000 ਲੋਕਾਂ ਨੂੰ ਬੁਲੇਟ ਟਰੇਨ ਪ੍ਰਾਜੈਕਟ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਸਮਾਗਮ ਵਿੱਚ ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਗੁਜਰਾਤ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਿਜੇ ਰੁੂਪਾਣੀ ਤੇ ਦੇਵੇਂਦਰ ਫੜਨਵੀਸ ਵੀ ਹਾਜ਼ਰ ਸਨ। ਸ੍ਰੀ ਆਬੇ ਜੋ ਆਪਣੀ ਦੋ-ਰੋਜ਼ਾ ਫੇਰੀ 'ਤੇ ਬੀਤੇ ਦਿਨ ਇਥੇ ਆਏ ਸਨ, ਨੇ ਆਪਣਾ ਭਾਸ਼ਣ ਜਪਾਨੀ ਭਾਸ਼ਾ ਵਿੱਚ ਦਿੱਤਾ, ਜਿਸ ਦਾ ਹਿੰਦੀ ਤਰਜਮਾ ਕੀਤਾ ਗਿਆ। ਸ੍ਰੀ ਮੋਦੀ ਵੀ ਹਿੰਦੀ ਵਿੱਚ ਬੋਲੇ। ਇਸ ਤੋਂ ਪਹਿਲਾਂ ਦੋਵੇਂ ਆਗੂਆਂ ਨੇ ਵੱਖ-ਵੱਖ ਦੁਵੱਲੇ, ਇਲਾਕਾਈ ਤੇ ਆਲਮੀ ਅਹਿਮੀਅਤ ਵਾਲੇ ਮੁੱਦਿਆਂ ਉਤੇ ਵਿਆਪਕ ਗੱਲਬਾਤ ਕੀਤੀ। ਜਾਣਕਾਰੀ ਮੁਤਾਬਕ ਇਸ ਮੌਕੇ ਭਾਰਤ ਤੇ ਚੀਨ ਦਰਮਿਆਨ ਪਿਛਲੇ ਦਿਨੀਂ ਰੇੜਕੇ ਦਾ ਕਾਰਨ ਬਣਿਆ ਰਿਹਾ ਡੋਕਲਾਮ ਮੁੱਦਾ ਵੀ ਉਠਿਆ, ਪਰ ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ। ਸਾਂਝੇ ਬਿਆਨ ਵਿੱਚ ਦੱਖਣੀ ਚੀਨ ਸਾਗਰ ਦਾ ਵੀ ਜ਼ਿਕਰ ਨਹੀਂ ਆਇਆ, ਜਦੋਂਕਿ 2016 ਵਿੱਚ ਸ੍ਰੀ ਮੋਦੀ ਦੀ ਜਪਾਨ ਫੇਰੀ ਦੌਰਾਨ ਦੋਵੇਂ ਪ੍ਰਧਾਨ ਮੰਤਰੀਆਂ ਦੀ ਸਿਖਰ ਵਾਰਤਾ ਪਿੱਛੋਂ ਜਾਰੀ ਸਾਂਝੇ ਬਿਆਨ ਵਿੱਚ ਦੱਖਣੀ ਚੀਨ ਸਾਗਰ ਸਬੰਧੀ 'ਵਿਵਾਦ ਦਾ ਹੱਲ ਪੁਰਅਮਨ ਢੰਗ ਨਾਲ' ਕਰਨ 'ਤੇ ਜ਼ੋਰ ਦਿੱਤਾ ਗਿਆ ਸੀ। ਇਸ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਸਕੱਤਰ ਐਸ. ਜੈਸ਼ੰਕਰ ਨੇ ਕਿਹਾ ਕਿ ਗੱਲਬਤ ਦੌਰਾਨ ਸਾਰੇ 'ਖੇਤਰੀ ਤੇ ਆਲਮੀ ਮੁੱਦੇ' ਵਿਚਾਰੇ ਗਏ ਹਨ। ਗੱਲਬਾਤ ਤੋਂ ਬਾਅਦ ਸ੍ਰੀ ਆਬੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਮੁਲਕਾਂ ਦੀ 'ਭਾਈਵਾਲੀ ਸਿਰਫ਼ ਦੁਵੱਲੇ ਤੇ ਇਲਾਕਾਈ ਮੁੱਦਿਆਂ 'ਤੇ ਹੀ ਆਧਾਰਤ ਨਹੀਂ ਹੈ, ਸਗੋਂ ਉਹ ਆਲਮੀ ਮੁੱਦਿਆਂ 'ਤੇ ਵੀ ਕਰੀਬੀ ਮਿਲਵਰਤਣ' ਦੇ ਹਾਮੀ ਹਨ। ਇਸ ਦੌਰਾਨ ਦੋਵਾਂ ਮੁਲਕਾਂ ਨੇ 15 ਅਹਿਮ ਇਕਰਾਰਨਾਮਿਆਂ 'ਤੇ ਦਸਤਖ਼ਤ ਕੀਤੇ, ਜੋ ਦਹਿਸ਼ਤਰਗਦੀ ਦੇ ਖ਼ਾਤਮੇ, ਰੱਖਿਆ, ਸ਼ਹਿਰੀ ਪਰਮਾਣੂ ਊਰਜਾ, ਸ਼ਹਿਰੀ ਹਵਾਬਾਜ਼ੀ ਤੇ ਵਪਾਰ ਆਦਿ ਵਰਗੇ ਅਹਿਮ ਖੇਤਰਾਂ ਸਬੰਧੀ ਹਨ। ਦੋਵੇਂ ਮੁਲਕਾਂ ਦਰਮਿਆਨ ਪਰਮਾਣੂ ਊਰਜਾ ਸਹਿਯੋਗ ਵਧਾਉਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸ੍ਰੀ ਆਬੇ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਭਾਰਤ ਦੇ ਐਨਐਸਜੀ ਸਮੇਤ ਹੋਰ ਆਲਮੀ ਪਰਮਾਣੂ ਗਰੁੱਪਾਂ ਵਿੱਚ ਦਾਖ਼ਲੇ ਲਈ ਭਾਰਤ ਨਾਲ ਮਿਲ ਕੇ ਕੰਮ ਕਰਦਾ ਰਹੇਗਾ। ਪੇਈਚਿੰਗ: ਸ੍ਰੀ ਆਬੇ ਦੀ ਭਾਰਤ ਫੇਰੀ ਉਤੇ ਟਿੱਪਣੀ ਕਰਦਿਆਂ ਦੋਵਾਂ ਦੇ ਗੁਆਂਢੀ ਮੁਲਕ ਚੀਨ ਨੇ ਕਿਹਾ ਕਿ ਭਾਰਤ ਤੇ ਜਪਾਨ ਦੇ ਵਧ ਰਹੇ ਸਬੰਧ ਅਮਨ ਤੇ ਸਥਿਰਤਾ ਲਈ ਵਧੀਆ ਰਹਿਣਗੇ, ਪਰ ਇਹ ਗੱਠਜੋੜ ਦੀ ਥਾਂ ਭਾਈਵਾਲੀ ਉਤੇ ਆਧਾਰਤ ਹੋਣੇ ਚਾਹੀਦੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੂਆ ਚੁਨਯਿੰਗ ਨੇ ਇਸ ਬਾਰੇ ਪੁੱਛੇ ਜਾਣ 'ਤੇ ਕਿਹਾ, ''ਅਸੀਂ ਇਸ ਗੱਲ ਦੇ ਹਾਮੀ ਹਾਂ ਕਿ ਖੇਤਰੀ ਮੁਲਕ ਟਕਰਾਅ ਰਹਿਤ ਗੱਲਬਾਤ ਅਤੇ ਗੱਠਜੋੜ ਰਹਿਤ ਭਾਈਵਾਲੀ ਲਈ ਕੰਮ ਕਰਨ।'' ਐਨਆਰਆਈ ਲਾੜੇ ਪਤਨੀਆਂ ਨੂੰ ਧੋਖਾ ਦੇ ਕੇ ਨਹੀਂ ਭੱਜ ਸਕਣਗੇ ਵਿਦੇਸ਼ ਜਸਟਿਨ ਟਰੂਡੋ ਦਾ ਭਾਰਤ ਦੌਰਾ ਚੰਗੀਆਂ ਨੌਕਰੀਆਂ ਤੇ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੰਪਰਕ ਨੂੰ ਮਜ਼ਬੂਤ ਕਰਨ 'ਤੇ ਕੇਂਦ੍ਰਿਤ
ਕਬਰ ਰੇਡਰ: ਅੰਡਰਵਰਲਡ, ਇੱਕ ਸੀਮਤ ਸਮੇਂ ਲਈ ਵਿਕਰੀ 'ਤੇ ਮੈਂ ਮੈਕ ਤੋਂ ਹਾਂ ਜੀਸੇਸ ਅਰਜੋਨਾ ਮਾਂਟਾਲਵੋ | | ਗੇਮਸ, ਮੈਕ ਐਪ ਸਟੋਰ, Mac OS X ਕਬਰ ਰੇਡਰ: ਅੰਡਰਵਰਲਡ ਘੱਟ ਕੀਤਾ ਗਿਆ ਹੈ a 75%, ਦੀ ਅਕਸਰ ਕੀਮਤ ਹੁੰਦੀ ਹੈ 19,99 €, ਅਤੇ ਇਸ ਵੇਲੇ ਸਿਰਫ ਲਈ 4,99 € ਤੁਹਾਡਾ ਹੋ ਸਕਦਾ ਹੈ. ਖੇਡ ਹੈ ਪੂਰੀ ਸਪੈਨਿਸ਼ ਵਿਚ ਅਤੇ ਅਸੀਂ ਤੁਹਾਨੂੰ ਪੜ੍ਹਨ ਦੀ ਸਲਾਹ ਦਿੰਦੇ ਹਾਂ ਘੱਟੋ ਘੱਟ ਲੋੜਾਂ ਤੁਹਾਡੇ ਮੈਕ ਨੂੰ ਕੀ ਚਾਹੀਦਾ ਹੈ, ਨੂੰ ਪੜ੍ਹਨ ਤੋਂ ਬਾਅਦ ਅਸੀਂ ਇਹ ਜ਼ਰੂਰਤਾਂ ਰੱਖੀਆਂ. ਸਾਹਸੀ ਪੁਰਾਤੱਤਵ ਲਾਰਾ ਕਰੌਫਟ ਨੂੰ ਲੱਭਣ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਆਰਕਟਿਕ ਸਮੁੰਦਰ ਦੇ ਅਧੀਨ ਡੁੱਬਿਆ ਸੰਸਾਰ. ਦੇ ਕ੍ਰਿਸਟਲ ਸਾਫ ਪਾਣੀ ਤੋਂ ਥਾਈ ਕਿਨਾਰੇ ਬਰਸਾਤੀ ਨੂੰ ਮੈਕਸੀਕੋ ਦੇ ਜੰਗਲ ਅਤੇ ਇਸਤੋਂ ਅੱਗੇ, ਲਾਰਾ ਉਦੋਂ ਤੱਕ ਨਹੀਂ ਰੁਕਦੀ ਜਦੋਂ ਤੱਕ ਉਸਨੇ ਆਪਣੇ ਗੁਪਤ ਦਰਵਾਜ਼ੇ ਨਹੀਂ ਖੋਲ੍ਹ ਦਿੱਤੇ. ਹਰ ਚੀਜ਼ ਦੀ ਪੜਚੋਲ ਕਰੋ, ਕੁਝ ਵੀ ਨਹੀਂ ਰੋਕੋ. ਉਸ ਦੀ ਯਾਤਰਾ ਉਸ ਨੂੰ ਇਕ ਇਨਾਮ ਦੀ ਮੰਗ ਕਰਨ ਵਾਲੇ ਇਕ ਤਾਕਤਵਰ ਦੁਸ਼ਮਣ ਦੇ ਸਾਮ੍ਹਣੇ ਪੇਸ਼ ਕਰੇਗੀ, ਅਤੇ ਉਸ ਨੂੰ ਉਸ ਸਭ ਦੀ ਜ਼ਰੂਰਤ ਹੋਏਗੀ ਅਥਲੈਟਿਕ ਹੁਨਰ, ਚਰਿੱਤਰ ਅਤੇ ਯੋਗਤਾਵਾਂ ਪਹਿਲਾਂ ਉਥੇ ਪਹੁੰਚਣ ਲਈ. ਲਾਰਾ ਵਾਂਗ, ਖਿਡਾਰੀ ਏ ਸਰੀਰਕ ਗੱਲਬਾਤ ਦਾ ਪ੍ਰਭਾਵਸ਼ਾਲੀ ਪੱਧਰ ਇਕ ਆਧੁਨਿਕ ਖੇਡ ਦੇ ਪਲੇਟਫਾਰਮ 'ਤੇ ਇਕ ਆਕਰਸ਼ਕ, ਅਵਿਸ਼ਵਾਸੀ ਅਤੇ ਧੋਖੇਬਾਜ਼ ਸੰਸਾਰ ਦੇ ਨਾਲ ਪਹਿਲਾਂ ਕਦੇ ਨਹੀਂ ਵੇਖਿਆ ਗਿਆ. 1 ਮੁੱਖ ਵਿਸ਼ੇਸ਼ਤਾਵਾਂ: 2 ਕਬਰ ਰੇਡਰ ਬਾਰੇ ਮਹੱਤਵਪੂਰਣ ਜਾਣਕਾਰੀ: ਅੰਡਰਵਰਲਡ: 3 ਵੇਰਵਾ: 4 ਡਾਊਨਲੋਡ ਕਰੋ: ਆਪਣੇ ਆਪ ਨੂੰ ਲਾਰਾ ਦੇ ਇਤਿਹਾਸ ਦੇ ਸਭ ਤੋਂ ਹਨੇਰਾ ਰੁਮਾਂਚਕ ਵਿਚ ਡੁੱਬਵੋ ਜਿਵੇਂ ਕਿ ਉਸ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਡੇ ਅਤੀਤ ਤੋਂ ਭੂਤ, ਪੁਰਾਣੇ ਸਕੋਰ ਸੈਟਲ ਕਰੋ ਅਤੇ ਪਤਾ ਲਗਾਓ ਕਿ ਉਹ ਕਿਸ ਹੱਦ ਤਕ ਸੱਚਾਈ ਵੱਲ ਜਾਣ ਲਈ ਤਿਆਰ ਹੈ. ਹੱਲ ਕਰਨ ਲਈ ਲਾਰਾ ਦੀ ਅਥਲੈਟਿਕ ਕਾਬਲੀਅਤਾਂ ਦੇ ਨਾਲ ਆਪਣੀ ਚਲਾਕ ਨੂੰ ਜੋੜੋ ਮਹਾਂਕਾਵਿ ਅਤੇ ਮਲਟੀਸਟੇਜ ਪਹੇਲੀਆਂ. ਦਾ ਫਾਇਦਾ ਉਠਾਓ ਨਵੀਆਂ ਹਰਕਤਾਂ ਲਾਰਾ ਦੇ, ਜਿਵੇਂ ਕਿ ਕੰਧ ਜੰਪਿੰਗ, ਪਲੀਆਂ 'ਤੇ ਸਵਿੰਗ ਅਤੇ ਗਤੀਸ਼ੀਲ ਮੁਫਤ ਚੜ੍ਹਨਾ. ਵਰਤੋ ਹੁੱਕ ਲਾਰਾ ਤੋਂ ਚਸਮੇ ਨੂੰ ਦੂਰ ਕਰਨ ਲਈ, ਚੱਟਾਨਾਂ ਤੇ descendਲਾਨਾਂ ਨੂੰ ਉਤਾਰਨਾ ਅਤੇ ਮੱਧਯੁਗੀ ਯੁੱਗ ਦੇ ਪੁਰਾਣੇ ਉਪਕਰਣਾਂ ਨੂੰ ਸੋਧਣਾ. ਜਦੋਂ ਤੁਸੀਂ ਮੁਕਾਬਲਾ ਕਰਦੇ ਹੋ ਤਾਂ ਸ਼ਾਨਦਾਰ ਲੜਾਈਆਂ ਵਿਚ ਹਿੱਸਾ ਲਓ ਸ਼ੇਰ, ਸ਼ਾਰਕ ਅਤੇ ਸਾਈਕਲ ਭੂਤ. ਐਡਰੇਨਾਲੀਨ ਮੋਡ ਦੇ ਨਾਲ ਹੌਲੀ ਸਮਾਂ, ਮੌਤ ਦੇ ਘਾਤਕ ਅਭਿਆਸਾਂ ਨੂੰ ਮਹੱਤਵਪੂਰਣ ਪਲਾਂ ਤੇ ਕੰਮ ਕਰਨ ਲਈ. ਖੋਜ ਓਹਲੇ ਜਿਹੜੀ ਲਾਰਾ ਦੀ ਸਿਹਤ ਨੂੰ ਵਧਾਉਂਦੀ ਹੈ, ਅਤੇ ਲੱਭਦੀ ਹੈ ਖਜ਼ਾਨਾ ਸੰਕਲਪ ਡਰਾਇੰਗ ਅਤੇ ਸਟੋਰੀ ਬੋਰਡਸ ਨੂੰ ਅਨਲੌਕ ਕਰਨ ਲਈ. ਕਬਰ ਰੇਡਰ ਬਾਰੇ ਮਹੱਤਵਪੂਰਣ ਜਾਣਕਾਰੀ: ਅੰਡਰਵਰਲਡ: ਘੱਟੋ ਘੱਟ ਜ਼ਰੂਰਤਾਂ: ਪ੍ਰੋਸੈਸਰ: 1.8 ਗੀਗਾਹਰਟਜ਼, ਰੈਮ: 3 ਜੀਬੀ, ਗ੍ਰਾਫਿਕਸ ਕਾਰਡ: 128 ਐਮਬੀ, ਹਾਰਡ ਡਰਾਈਵ: 8 ਜੀ.ਬੀ. ਹੇਠ ਦਿੱਤੇ ਗ੍ਰਾਫਿਕਸ ਕਾਰਡ ਸਮਰਥਿਤ ਨਹੀਂ ਹਨ: ਏਟੀਆਈ ਐਕਸ 1 ਐਕਸਐਂਗਐਕਸ, ਐੱਨਵੀਆਈਡੀਆ 7 ਐਮਐਕਸਐਕਸ ਲੜੀ ਅਤੇ ਇੰਟੇਲ ਜੀ ਐਮ ਏ ਸੀਰੀਜ਼. ਕੰਟਰੋਲਰ ਨਾਲ ਸਮੱਸਿਆ ਦੇ ਕਾਰਨ, ਗ੍ਰਾਫਿਕਸ ਕਾਰਡ ਇੰਟੈਲ HD 3000 ਉਹ OS X Lion 10.7.5 ਨਾਲ ਸਥਾਪਿਤ ਪ੍ਰਣਾਲੀਆਂ ਦੇ ਅਨੁਕੂਲ ਨਹੀਂ ਹਨ. ਖਿਡਾਰੀ ਜੋ ਵਰਤਦੇ ਹਨ OS X 10.8 ਪਹਾੜੀ ਸ਼ੇਰ ਪ੍ਰਭਾਵਤ ਨਹੀਂ ਹੁੰਦਾ. ਇਹ ਗੇਮ ਇਸ ਸਮੇਂ ਮੈਕ ਓਐਸ ਪਲੱਸ (ਕੇਸ ਸੰਵੇਦਨਸ਼ੀਲ) ਦੇ ਰੂਪ ਵਿੱਚ ਫਾਰਮੈਟ ਕੀਤੇ ਵਾਲੀਅਮ ਦੇ ਅਨੁਕੂਲ ਨਹੀਂ ਹੈ. ਸ਼੍ਰੇਣੀ: ਖੇਡਾਂ ਪੋਸਟ ਕੀਤਾ: 14 / 06 / 2012 ਆਕਾਰ: 7.06 GB ਭਾਸ਼ਾ: Español, ਜਰਮਨ, ਫਰੈਂਚ, ਇੰਗਲਿਸ਼, ਇਤਾਲਵੀ, ਡੱਚ ਲੇਖ ਦਾ ਪੂਰਾ ਮਾਰਗ: ਮੈਂ ਮੈਕ ਤੋਂ ਹਾਂ » ਮੈਕ ਪ੍ਰੋਗਰਾਮ » ਗੇਮਸ » ਕਬਰ ਰੇਡਰ: ਅੰਡਰਵਰਲਡ, ਇੱਕ ਸੀਮਤ ਸਮੇਂ ਲਈ ਵਿਕਰੀ 'ਤੇ
ਜਾਣੋ ਗਾਈਡ ਕੁੱਤਿਆਂ ਦੀ ਸਿਖ਼ਲਾਈ ਬਾਰੇ | Radio-Canada.ca ਜਾਣੋ ਗਾਈਡ ਕੁੱਤਿਆਂ ਦੀ ਸਿਖ਼ਲਾਈ ਬਾਰੇ ਡਿਸਏਬਲ ਲੋਕਾਂ ਦਾ ਸਹਾਰਾ ਬਣਦੇ ਹਨ ਗਾਈਡ ਕੁੱਤੇ ਵੱਖ ਵੱਖ ਤਰਾਂ ਦੀਆਂ ਡਿਸਅਬਿਲਿਟੀਜ਼ ਵਾਲੇ ਲੋਕਾਂ ਦੀ ਮਦਦ ਕਰਨ ਲਈ ਸਿਖ਼ਲਾਈ ਪ੍ਰਾਪਤ ਕੁੱਤਿਆਂ ਨੂੰ ਗਾਈਡ ਕੁੱਤੇ ਕਿਹਾ ਜਾਂਦਾ ਹੈ I ਤਸਵੀਰ: Radio-Canada / Marie-Claude Simard ਛਾਪਣ ਦੀ ਮਿਤੀ: 23 ਨਵੰਬਰ 2021, PM 10:01 ਵਜੇ ਵੱਖ ਵੱਖ ਤਰ੍ਹਾਂ ਦੀਆਂ ਡਿਸਅਬਿਲਿਟੀਜ਼ (ਸਰੀਰਕ ਜਾਂ ਮਾਨਸਿਕ ਤੌਰ 'ਤੇ ਕੋਈ ਵਿਕਾਰ ਵਾਲੇ ਵਿਅਕਤੀ) ਵਾਲੇ ਲੋਕਾਂ ਦੀ ਮਦਦ ਕਰਨ ਲਈ ਸਿਖ਼ਲਾਈ ਪ੍ਰਾਪਤ ਕੁੱਤਿਆਂ ਨੂੰ ਗਾਈਡ ਕੁੱਤੇ ਕਿਹਾ ਜਾਂਦਾ ਹੈ I ਕੈਨੇਡਾ ਵਿੱਚ ਗਾਈਡ ਕੁੱਤਿਆਂ ਦਾ ਪਹਿਲਾ ਅਤੇ ਹੁਣ ਸਭ ਤੋਂ ਵੱਡਾ ਪ੍ਰਦਾਤਾ , ਮੀਰਾ ਫਾਊਂਡੇਸ਼ਨ ਹੈ, ਜੋ ਕਿ ਕਿਊਬੈਕ ਪ੍ਰੋਵਿੰਸ ਵਿੱਚ ਸਥਿਤ ਹੈ I ਮੀਰਾ ਫਾਊਂਡੇਸ਼ਨ ਹੈ, ਕਿਊਬੈਕ ਪ੍ਰੋਵਿੰਸ ਵਿੱਚ ਸਥਿਤ ਹੈ I ਮੀਰਾ ਫਾਊਂਡੇਸ਼ਨ ਵਿੱਚ ਕੁੱਤਿਆਂ ਨੂੰ ਪਾਲਿਆ ਜਾਂਦਾ ਹੈ ਅਤੇ ਸਿਖ਼ਲਾਈ ਦਿੱਤੀ ਜਾਂਦੀ ਹੈ I ਸ਼ੁਰੂ ਵਿੱਚ ਕਿਊਬੈਕ ਵਿੱਚ ਫ੍ਰੈਂਚ ਭਾਸ਼ਾ ਵਿੱਚ ਸਿਖ਼ਲਾਈ ਦਿੱਤੀ ਜਾਂਦੀ ਸੀ ਪਰ ਕੈਨੇਡਾ ਦੇ ਬਾਕੀ ਹਿੱਸਿਆਂ ਲਈ ਅੱਜਕਲ੍ਹ ਕੁੱਤਿਆਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਵੀ ਸਿਖ਼ਲਾਈ ਦਿੱਤੀ ਜਾਂਦੀ ਹੈ I ਇਸਤੋਂ ਪਹਿਲਾਂ, ਕੈਨੇਡਾ ਵਿੱਚ ਅੰਨ੍ਹੇ ਲੋਕਾਂ ਲਈ ਗਾਈਡ ਕੁੱਤੇ , ਅਮਰੀਕਾ ਵਿਚਲੇ ਬ੍ਰੀਡਰਾਂ ਅਤੇ ਟ੍ਰੇਨਰਾਂ ਤੋਂ ਆਉਂਦੇ ਸਨ ਅਤੇ ਮਾਲਕਾਂ ਨੂੰ ਬਹੁਤ ਘੱਟ ਸਿਖ਼ਲਾਈ ਮਿਲਦੀ ਸੀ I ਮੀਰਾ ਫਾਊਂਡੇਸ਼ਨ ਵਿੱਚ ਕੁੱਤਿਆਂ ਨੂੰ ਪਾਲਿਆ ਜਾਂਦਾ ਹੈ ਅਤੇ ਸਿਖ਼ਲਾਈ ਦਿੱਤੀ ਜਾਂਦੀ ਹੈ ਤਸਵੀਰ: Radio-Canada / MIRA ਕੁੱਤਿਆਂ ਲਈ ਫੌਸਟਰ ਹੋਮਜ਼ ਕਤੂਰੇ ਲਗਭਗ ਇੱਕ ਸਾਲ ਲਈ ਫੌਸਟਰ ਹੋਮਜ਼ ਵਿੱਚ ਰਹਿੰਦੇ ਹਨ। ਇਸ ਸਮੇਂ ਦੌਰਾਨ ਉਹਨਾਂ ਨੂੰ ਬੁਨਿਆਦੀ ਹੁਕਮ ਸਿਖਾਏ ਜਾਂਦੇ ਹਨ ਅਤੇ ਵੱਖ ਵੱਖ ਅਵਾਜ਼ਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ I ਉਹਨਾਂ ਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਉਹ ਬਿੱਲੀਆਂ, ਹੋਰਨਾਂ ਕੁੱਤਿਆਂ ਸਮੇਤ ਹੋਰਨਾਂ ਜਾਨਵਰਾਂ ਕਰਕੇ ਵਿਚਲਿਤ ਨਾ ਹੋਣI ਇਸ ਟ੍ਰੇਨਿੰਗ ਦਾ ਉਦੇਸ਼ ਕੁੱਤੇ ਨੂੰ ਬਾਅਦ ਵਿੱਚ ਆਉਣ ਵਾਲੀਆਂ ਸਥਿਤੀਆਂ ਲਈ ਤਿਆਰ ਕਰਨਾ ਹੁੰਦਾ ਹੈ। ਫੌਸਟਰ ਹੋਮਜ਼ ਵਿੱਚ ਕੁੱਤੇ ਦੇ ਕੰਮ ਅਤੇ ਕਿਸੇ ਵੀ ਸਿਹਤ ਸਮੱਸਿਆਵਾਂ ਨੂੰ ਨੋਟ ਕੀਤਾ ਜਾਂਦਾ ਹੈ। ਗੈਬਰੀਏਲ ਮੈਡੇ ਅਤੇ ਉਸਦੀ ਦੋਸਤ ਫ੍ਰਾਂਸਿਸ ਨੇ ਕੁੱਤਿਆਂ ਨੂੰ ਪਾਲ ਕੇ ਦੂਜਿਆਂ ਦੀ ਮਦਦ ਕਰਨ ਦਾ ਸੋਚਿਆ I ਇਹ ਵੀਡੀਓ ਇੰਗਲਿਸ਼ ਵਿੱਚ ਹੈ I ਫਾਊਂਡੇਸ਼ਨ ਵਿੱਚ ਕੁੱਤਿਆਂ ਨੂੰ ਕਈ ਮਹੀਨਿਆਂ ਤੱਕ ਵਿਸ਼ੇਸ਼ ਸਿਖ਼ਲਾਈ ਦਿੱਤੀ ਜਾਂਦੀ ਹੈ ਜੋ ਕਿ ਕੁੱਤੇ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸੇਵਾ 'ਤੇ ਨਿਰਭਰ ਹੁੰਦੀ ਹੈ I ਡਿਸਅਬਿਲਿਟੀਜ਼ ਵਾਲੇ ਲੋਕਾਂ ਲਈ ਕੁਝ ਕਰਨ ਦੇ ਇਰਾਦੇ ਨਾਲ , ਬਹੁਤ ਸਾਰੇ ਲੋਕ ਫੌਸਟਰ ਹੋਮਜ਼ ਵਿੱਚ ਵਲੰਟੀਅਰ ਵੀ ਕਰਦੇ ਹਨ I ਭਾਵੇਂ ਕਿ ਬਹੁਤ ਸਾਰੇ ਕੋਰਪੋਰੇਟ ਸਪੌਂਸਰਜ਼ , ਭੋਜਨ ਅਤੇ ਕੁਝ ਹੋਰ ਖ਼ਰਚਿਆਂ ਲਈ ਸਹਾਇਤਾ ਪ੍ਰਦਾਨ ਕਰਦੇ ਹਨ , ਪਰ ਕੁੱਤੇ ਦੀ ਟ੍ਰੇਨਿੰਗ ਵਿੱਚ ਕਈ ਤਰਾਂ ਦੀਆਂ ਜ਼ਿੰਮੇਵਾਰੀਆਂ ਸ਼ਾਮਿਲ ਹੁੰਦੀਆਂ ਹਨ I ਹਾਲਾਂਕਿ ਫੌਸਟਰ ਹੋਮਜ਼ ਲਈ ਟ੍ਰੇਨਿੰਗ ਦੀ ਇਕ ਸਟੈਂਡਰਡ ਪ੍ਰਕਿਰਿਆ ਹੁੰਦੀ ਹੈ , ਪਰ ਕੁੱਤਿਆਂ ਵਿੱਚ ਵੀ ਕਾਫ਼ੀ ਵੱਖਰੀਆਂ ਸ਼ਖਸੀਅਤਾਂ ਹੋ ਸਕਦੀਆਂ ਹਨ I ਜੌਨ ਪੀਅਰ ਬੌਡਰੌਲਟ ਕਈ ਸਾਲਾਂ ਤੋਂ ਕੁੱਤਿਆਂ ਲਈ ਅਸਥਾਈ ਫੌਸਟਰ ਹੋਮਜ਼ ਪ੍ਰਦਾਨ ਕਰ ਰਹੇ ਹਨ। ਜਨਤਕ ਥਾਵਾਂ 'ਤੇ ਕੁੱਤਿਆਂ ਨੂੰ ਸਿਖ਼ਲਾਈ ਦੇਣਾ ਜੌਨ ਪੀਅਰ ਬੌਡਰੌਲਟ, ਮੌਂਟਰੀਅਲ ਵਿੱਚ ਮੈਕਗਿਲ ਯੂਨੀਵਰਸਿਟੀ ਹੈਲਥ ਸੈਂਟਰ (MUHC) ਵਿੱਚ ਕਈ ਸਾਲਾਂ ਤੋਂ ਕੁੱਤਿਆਂ ਲਈ ਅਸਥਾਈ ਫੌਸਟਰ ਹੋਮਜ਼ ਪ੍ਰਦਾਨ ਕਰ ਰਹੇ ਹਨ। ਆਮ ਤੌਰ 'ਤੇ, ਕਾਰੋਬਾਰਾਂ ਅਤੇ ਜਨਤਕ ਸਥਾਨਾਂ ਵਿੱਚ ਕੁੱਤਿਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ, ਪਰ ਗਾਈਡ ਕੁੱਤਿਆਂ ਅਤੇ ਉਹਨਾਂ ਦੇ ਮਾਲਕਾਂ ਨੂੰ ਇਹਨਾਂ ਨਿਯਮਾਂ ਤੋਂ ਛੋਟ ਹੁੰਦੀ ਹੈ I ਭਾਵੇਂ ਕਿ ਬਹੁਤ ਸਾਰੇ ਮਾਲਕ ਇਸ ਛੋਟ ਤੋਂ ਜਾਣੂ ਹੁੰਦੇ ਹਨ ਪਰ ਬੌਡਰੌਲਟ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਸਾਲਾਂ ਦੌਰਾਨ ਕੁਝ ਮੌਕਿਆਂ 'ਤੇ ਲੋਕਾਂ ਨੂੰ ਇਸ ਬਾਰੇ ਸਮਝਾਉਣਾ ਪਿਆ ਹੈ। ਮੀਰਾ ਫਾਊਂਡੇਸ਼ਨ ਨੇ 1981 ਵਿੱਚ ਆਪਣਾ ਗਾਈਡ ਕੁੱਤਿਆਂ ਦਾ ਸਿਖ਼ਲਾਈ ਪ੍ਰੋਗਰਾਮ ਸ਼ੁਰੂ ਕੀਤਾ, ਕਿਉਂਕਿ ਕੈਨੇਡਾ ਵਿੱਚ ਅੰਨ੍ਹੇ ਲੋਕਾਂ ਲਈ ਗਾਈਡ ਕੁੱਤੇ ਪ੍ਰਦਾਨ ਕਰਨ ਦੇ ਬਹੁਤ ਘੱਟ ਸਰੋਤ ਸਨ I ਉਸ ਸਮੇਂ ਫ੍ਰੈਂਚ ਭਾਸ਼ਾ ਬੋਲਣ ਵਾਲਿਆਂ ਲਈ ਅਜਿਹਾ ਕੋਈ ਵਿਵਸਥਾ ਨਹੀਂ ਸੀ I ਫਾਊਂਡੇਸ਼ਨ ਨੇ ਲਗਭਗ ਇੱਕ ਦਹਾਕੇ ਬਾਅਦ, ਮੰਗ ਵਧਣ ਕਰਕੇ ਆਪਣੇ ਕੁੱਤਿਆਂ ਦਾ ਪ੍ਰਜਨਨ ਸ਼ੁਰੂ ਕੀਤਾ। ਫਾਊਂਡੇਸ਼ਨ ਵਿੱਚ ਕਈ ਨਸਲਾਂ ਦੇ ਕੁੱਤਿਆਂ ਦਾ ਪ੍ਰਜਨਨ ਕੀਤਾ ਜਾਂਦਾ ਹੈ I ਗਾਈਡ ਕੁੱਤਿਆਂ ਦੀ ਉਤਪਤੀ ਹਾਲਾਂਕਿ ਗਾਈਡ ਕੁੱਤਿਆਂ ਦੀ ਵਰਤੋਂ ਨੂੰ 16ਵੀਂ ਸਦੀ ਦੇ ਅੱਧ ਤੱਕ ਕੁਝ ਲਿਖਤਾਂ ਵਿੱਚ ਨੋਟ ਕੀਤਾ ਗਿਆ ਹੈ, ਰਸਮੀ ਤੌਰ 'ਤੇ ਇਹ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਬਹੁਤ ਸਾਰੇ ਅੰਨ੍ਹੇ ਬਜ਼ੁਰਗਾਂ ਦੀ ਮਦਦ ਲਈ ਵੱਡੇ ਪੈਮਾਨੇ 'ਤੇ ਸ਼ੁਰੂ ਹੋਇਆ ਸੀ। ਮੀਰਾ ਫਾਊਂਡੇਸ਼ਨ ਨੇ 1981 ਵਿੱਚ ਆਪਣਾ ਗਾਈਡ ਕੁੱਤਿਆਂ ਦਾ ਸਿਖ਼ਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਾਈਡ ਕੁੱਤਿਆਂ ਦੀ ਸਿਖ਼ਲਾਈ ਅਤੇ ਵਰਤੋਂ ਜ਼ਿਆਦਾਤਰ ਯੂਰਪ, ਬ੍ਰਿਟੇਨ ਅਤੇ ਅਮਰੀਕਾ ਵਿੱਚ ਫੈਲਣ ਤੋਂ ਪਹਿਲਾਂ ਜਰਮਨੀ ਵਿੱਚ ਸ਼ੁਰੂ ਹੋਈ ਸੀ। ਪਿੱਛਲੇ ਕੁਝ ਸਾਲਾਂ ਦੌਰਾਨ , ਗਾਈਡ ਕੁੱਤਿਆਂ ਦੀ ਵਰਤੋਂ ਅਪਾਹਜਾਂ ਲਈ ਵਿਸ਼ੇਸ਼ ਕਾਰਜਾਂ , ਔਟਿਜ਼ਮ ਤੋਂ ਪ੍ਰਭਾਵਿਤ ਲੋਕਾਂ ਸਮੇਤ ਕਈ ਖੇਤਰਾਂ ਵਿੱਚ ਹੋਈ ਹੈI ਮੀਰਾ ਦੀ ਸ਼ੁਰੂਆਤ ਮੀਰਾ ਫਾਊਂਡੇਸ਼ਨ , ਕੈਨੇਡਾ ਵਿੱਚ ਗਾਈਡ ਕੁੱਤਿਆਂ ਨੂੰ ਸਿਖਲਾਈ ਦੇਣ ਅਤੇ ਪ੍ਰਜਨਨ ਵਾਲਾ ਪਹਿਲਾ ਅਦਾਰਾ ਹੈ I ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਫਾਊਂਡੇਸ਼ਨ ਨੂੰ ਇਹ ਅਹਿਸਾਸ ਹੋਇਆ ਕਿ ਜਿਹੜੇ ਕੁੱਤੇ , ਗਾਈਡ ਕੁੱਤਿਆਂ ਲਈ ਸਖ਼ਤ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ , ਉਹਨਾਂ ਨੂੰ ਵ੍ਹੀਲਚੇਅਰਾਂ ਦੀ ਲੋੜ ਵਾਲੇ ਲੋਕਾਂ ਲਈ ਸਹਾਇਤਾ ਕੁੱਤਿਆਂ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। 2003 ਦੌਰਾਨ , ਫਾਊਂਡੇਸ਼ਨ ਨੇ ਔਟਿਜ਼ਮ ਤੋਂ ਪ੍ਰਭਾਵਿਤ ਬੱਚਿਆਂ ਲਈ ਇੱਕ ਥੈਰੇਪੀ ਪ੍ਰਕਿਰਿਆ ਦੇ ਹਿੱਸੇ ਵਜੋਂ ਆਪਣੇ ਕੁੱਤਿਆਂ ਦੀ ਵਰਤੋਂ ਕਰਕੇ ਅਧਿਐਨ ਸ਼ੁਰੂ ਕੀਤਾ। ਸੰਸਥਾਪਕ ਐਰਿਕ ਸੇਂਟ-ਪੀਅਰ ਦਾ ਪੁੱਤਰ, ਨਿਕੋਲਸ ਸੇਂਟ-ਪੀਅਰ ਹੁਣ ਫਾਊਂਡੇਸ਼ਨ ਦਾ ਜਨਰਲ ਮੈਨੇਜਰ ਹੈ I ਪ੍ਰਤੀ ਕੁੱਤਾ ਲਗਭਗ $30,000 ਕੁੱਤਿਆਂ ਦੇ ਇਸ ਟ੍ਰੇਨਿੰਗ ਪ੍ਰੋਗਰਾਮ ਦੀ ਕੀਮਤ ਬਹੁਤ ਜ਼ਿਆਦਾ ਹੈ I ਬੁਨਿਆਦੀ ਢਾਂਚੇ , ਸਟਾਫ਼, ਸਿਖ਼ਲਾਈ, ਭੋਜਨ ਅਤੇ ਰਿਹਾਇਸ਼ ਆਦਿ ਨੂੰ ਮਿਲਾ ਕੇ ਇਸਦੀ ਕੀਮਤ ਲਗਭਗ $30,000 ਬਣਦੀ ਹੈ I ਸਿਖ਼ਲਾਈ ਦੇ ਵੱਖ-ਵੱਖ ਪੜਾਵਾਂ ਵਿੱਚ ਲਗਭਗ 100 ਕੁੱਤੇ ਹਰ ਸਮੇਂ ਹੈੱਡਕੁਆਰਟਰ ਵਿੱਚ ਰਹਿੰਦੇ ਹਨ I ਕੁੱਤੇ , ਮੀਰਾ ਹੈੱਡਕੁਆਰਟਰ ਵਿੱਚ ਜੀਵਨ ਦੀ ਸ਼ੁਰੂਆਤ ਕਰਦੇ ਹਨ ਅਤੇ ਲਗਭਗ ਦੋ ਸਾਲ ਦੀ ਉਮਰ ਵਿੱਚ, ਆਪਣੇ ਨਵੇਂ ਮਾਲਕਾਂ ਨਾਲ ਗ੍ਰੈਜੂਏਟ ਹੁੰਦੇ ਹਨ। ਸਿਖ਼ਲਾਈ ਦੇ ਵੱਖ-ਵੱਖ ਪੜਾਵਾਂ ਵਿੱਚ ਲਗਭਗ 100 ਕੁੱਤੇ ਹਰ ਸਮੇਂ ਹੈੱਡਕੁਆਰਟਰ ਵਿੱਚ ਰਹਿੰਦੇ ਹਨ I ਦੋ ਵਿਅਕਤੀਆਂ ਦੀ ਟੀਮ ਲਗਭਗ ਇੱਕ ਸਾਲ ਦੀ ਉਮਰ ਵਿੱਚ ਜਦੋਂ ਕੁੱਤੇ ਫੌਸਟਰ ਹੋਮਜ਼ ਵਿੱਚ ਜਾਂਦੇ ਹਨ ਤਾਂ ਰਸਮੀ ਸਿਖ਼ਲਾਈ ਸ਼ੁਰੂ ਹੋ ਜਾਂਦੀ ਹੈ। ਟ੍ਰੇਨਰ ਦੇ ਮੁਲਾਂਕਣ ਦੇ ਆਧਾਰ 'ਤੇ ਕੁੱਤੇ ਦੀ ਭਵਿੱਖ ਦੀ ਭੂਮਿਕਾ ਤੈਅ ਹੁੰਦੀ ਹੈ I ਗਾਈਡ-ਕੁੱਤੇ ਦੀ ਸਿਖ਼ਲਾਈ ਲਗਭਗ ਅੱਠ ਮਹੀਨੇ, ਸਹਾਇਤਾ ਕੁੱਤੇ ਦੀ ਲਗਭਗ 6 ਮਹੀਨੇ ਅਤੇ ਥੈਰੇਪੀ-ਔਟਿਜ਼ਮ ਸਿਖਲਾਈ ਲਗਭਗ 3 ਮਹੀਨੇ ਚਲਦੀ ਹੈ। ਅੰਤ ਵਿੱਚ ਕੁਝ ਮਾਮਲਿਆਂ ਵਿੱਚ ਕੁੱਤੇ ਅਤੇ ਮਾਲਕਾਂ , ਦੋਵਾਂ ਦੀ ਇਕੱਠਿਆਂ ਦੀ ਟ੍ਰੇਨਿੰਗ ਹੁੰਦੀ ਹੈ I ਸੇਬੇਸਟੀਅਨ ਮੈਸੀ, ਜੋ ਕਿ 2 ਸਾਲ ਦੀ ਉਮਰ ਤੋਂ ਅੰਨ੍ਹਾ ਹੈ, ਆਪਣੇ ਚੌਥੇ ਗਾਈਡ ਕੁੱਤੇ, ਗੋਆ ਨਾਲ ਰਹਿੰਦਾ ਹੈ। ਮੈਸੀ ਮੁਤਾਬਿਕ ਉਹ ਅਤੇ ਉਸਦਾ ਕੁੱਤਾ ਇੱਕ ਟੀਮ ਬਣਾਉਂਦੇ ਹਨ , ਮੈਸੀ ਨੇ ਕਿਹਾ ਕਿ ਜਦੋਂ ਗੋਆ ਉਸਦੇ ਨਾਲ ਨਹੀਂ ਹੁੰਦਾ, ਤਾਂ ਅਜਿਹਾ ਲੱਗਦਾ ਹੈ ਕਿ ਉਸਦਾ ਇੱਕ ਹਿੱਸਾ ਗਾਇਬ ਹੈ। ਭਾਵੇਂ ਕਿ ਗਾਈਡ ਕੁੱਤਿਆਂ ਦੇ ਮਾਲਕ ਮੀਰਾ ਕੇਂਦਰ ਵਿੱਚ ਸਿਖ਼ਲਾਈ ਪ੍ਰਾਪਤ ਕਰਦੇ ਹਨ ਪਰ ਮੈਸੀ ਦਾ ਕਹਿਣਾ ਹੈ ਕਿ ਇਸਤੋਂ ਬਾਅਦ ਵੀ ਦੋਵਾਂ ਨੂੰ ਇਕ ਦੂਸਰੇ ਦੀਆਂ ਸ਼ਕਤੀਆਂ ਅਤੇ ਸੀਮਾਵਾਂ ਸਮਝਣ ਵਿੱਚ ਸਮਾਂ ਲਗਦਾ ਹੈI ਮੈਸੀ ਨੇ ਕਿਹਾ ਆਪਸੀ ਤਾਲਮੇਲ ਨੂੰ ਪੂਰੀ ਤਰ੍ਹਾਂ ਵਿਕਸਤ ਕਰਨ ਵਿੱਚ ਇੱਕ ਸਾਲ ਦਾ ਸਮਾਂ ਲੱਗ ਸਕਦਾ ਹੈ। ਔਟਿਜ਼ਮ ਤੋਂ ਪ੍ਰਭਾਵਿਤ ਬੱਚਿਆਂ ਦੀ ਸਹਾਇਤਾ ਪ੍ਰਾਪਤ ਜਾਣਕਾਰੀ ਮੁਤਾਬਿਕ , ਹਰ ਸਾਲ ਲੱਗਭਗ 200 ਗਾਈਡ ਕੁੱਤੇ , ਔਟਿਜ਼ਮ ਤੋਂ ਪ੍ਰਭਾਵਿਤ ਬੱਚਿਆਂ ਦੀ ਸਹਾਇਤਾ ਲਈ ਵਰਤੇ ਜਾਂਦੇ ਹਨ I ਮੀਰਾ ਫਾਊਂਡੇਸ਼ਨ ਵੱਲੋਂ 2006 ਅਤੇ 2017 ਦੌਰਾਨ ਕਰਵਾਏ ਗਏ ਅਧਿਐਨਾਂ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਦੋਂ ਅਜਿਹੇ ਬੱਚਿਆਂ ਨੂੰ ਗਾਈਡ ਕੁੱਤਾ ਦਿੱਤਾ ਜਾਂਦਾ ਹੈ ਤਾਂ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵਿੱਚ ਤਣਾਅ ਘਟਦਾ ਹੈ I ਰਿਸਰਚ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਕਿ ਇਹ ਕੁੱਤੇ , 5-12 ਸਾਲ ਦੀ ਉਮਰ ਦੇ ਬੱਚਿਆਂ ਲਈ ਮਦਦ ਲਈ ਬਹੁਤ ਕਾਰਗਰ ਸਾਬਿਤ ਹੁੰਦੇ ਹਨ I ਉੱਚ ਪੱਧਰੀ ਓਪਰੇਸ਼ਨ ਹੈੱਡਕੁਆਰਟਰ ਵਿੱਚ ਪਸ਼ੂਆਂ ਦੇ ਡਾਕਟਰ , ਟ੍ਰੇਨਰ , ਮਨੋਵਿਗਿਨੀਆ ਸਮੇਤ ਬਹੁਤ ਸਾਰੇ ਹੋਰ ਮਾਹਰ ਹੁੰਦੇ ਹਨ ਜੋ ਗੁੰਝਲਦਾਰ ਕਾਰਵਾਈ ਨੂੰ ਚਲਾਉਣ ਲਈ ਲੋੜੀਂਦੇ ਵੱਖ-ਵੱਖ ਕੰਮਾਂ ਵਿੱਚ ਮਦਦ ਕਰਦੇ ਹਨ। ਸੈਂਟਰ , ਪਰਿਵਾਰਾਂ ਅਤੇ ਕੁੱਤਿਆਂ ਦੇ ਆਉਣ-ਜਾਣ ਨਾਲ ਵਿਅਸਤ ਰਹਿੰਦਾ ਹੈ। ਪਰਿਵਾਰ ਆਪਣੇ ਕੁੱਤਿਆਂ ਨਾਲ ਹਰ ਤਿੰਨ ਮਹੀਨਿਆਂ ਬਾਅਦ ਕੁੱਤੇ ਦੀ ਸਿਹਤ ਅਤੇ ਸਰੀਰਕ ਸਥਿਤੀ ਦਾ ਮੁਲਾਂਕਣ ਕਰਾਉਣ ਲਈ ਆਉਂਦੇ ਹਨ। ਹੈੱਡਕੁਆਰਟਰ ਵਿੱਚ ਪਸ਼ੂਆਂ ਦੇ ਡਾਕਟਰ , ਟ੍ਰੇਨਰ , ਮਨੋਵਿਗਿਨੀਆ ਸਮੇਤ ਬਹੁਤ ਸਾਰੇ ਹੋਰ ਮਾਹਰ ਹੁੰਦੇ ਹਨ ਟ੍ਰੇਨਰਜ਼ ਮੁਤਾਬਿਕ ਸਮੇਂ ਦੇ ਨਾਲ ਇਹ ਕੁੱਤੇ ਗਲ ਵਿੱਚ ਪਟੇ ਦੀ ਅਹਿਮੀਅਤ ਨੂੰ ਸਮਝਦੇ ਹਨ I ਟ੍ਰੇਨਰਾਂ ਦਾ ਕਹਿਣਾ ਹੈ ਕਿ ਪਟਾ ਪਾ ਕੇ ਕੁੱਤੇ ਵਰਦੀ ਪਾ ਕੇ ਨੌਕਰੀ 'ਤੇ ਹੋਣ ਵਾਂਗ ਮਹਿਸੂਸ ਕਰਦੇ ਹਨ I ਕੁੱਤੇ ਆਮ ਤੌਰ 'ਤੇ ਲਗਭਗ 7 ਸਾਲਾਂ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋ ਜਾਂਦੇ ਹਨ I ਕੇਂਦਰ ਹਮੇਸ਼ਾ ਪਰਿਵਾਰਾਂ ਅਤੇ ਕੁੱਤਿਆਂ ਦੇ ਆਉਣ-ਜਾਣ ਨਾਲ ਵਿਅਸਤ ਰਹਿੰਦਾ ਹੈ। ਨਿਕੋਲਸ ਸੇਂਟ ਪੀਅਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਹੋ ਰਹੇ ਹਨI ਉਹਨਾਂ ਕਿਹਾ ਮੀਰਾ ਫਾਊਂਡੇਸ਼ਨ ਨੂੰ ਲੋਕਾਂ ਦੀ ਮਦਦ ਕਰਨ ਅਤੇ ਇਕ ਫ਼ਰਕ ਲਿਆਉਣ ਵਿੱਚ ਮਾਣ ਹੈ I
ਅਜੀਤ : ਸ਼ਹੀਦ ਭਗਤ ਸਿੰਘ ਨਗਰ / ਬੰਗਾ - ਲੜੋਆ ਦੇ ਪੰਚਾਇਤੀ ਭੱਠੇ 'ਤੇ ਬਣੇ ਕਮਰਿਆਂ ਦੇ ਦਰਵਾਜ਼ੇ ਤੇ ਹੋਰ ਕੀਮਤੀ ਸਾਮਾਨ ਚੋਰੀ ਔੜ/ਝਿੰਗੜਾਂ, 3 ਮਈ (ਕੁਲਦੀਪ ਸਿੰਘ ਝਿੰਗੜ)-ਪਿੰਡ ਲੜੋਆ ਦੇ ਸੂਏ ਨਜ਼ਦੀਕ ਲੱਗਦੇ ਗਰਾਮ ਪੰਚਾਇਤ ਦੇ ਭੱਠੇ ਤੋਂ ਬੀਤੇ ਦਿਨੀਂ ਚੋਰਾਂ ਵਲੋਂ ਕਮਰਿਆਂ ਦੇ ਦਰਵਾਜ਼ੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ | ਇਸ ਸਬੰਧੀ ਸਰਪੰਚ ਮੁਲਖ ਰਾਜ ਛਿੰਜੀ ਲੜੋਆ, ਪੰਚਾਇਤ ਮੈਂਬਰ ਮਨੋਹਰ ਸਿੰਘ ਗਰਚਾ, ਚਰਨਜੀਤ ਸਿੰਘ, ਕੁਲਵਿੰਦਰ ਕੌਰ ਅਤੇ ਰੰਧਾਵਾ ਸਿੰਘ ਨੇ ਦੱਸਿਆ ਕਿ ਇਸ ਭੱਠੇ ਨੂੰ ਚਲਾਉਣ ਵਾਲੇ ਠੇਕੇਦਾਰਾਂ ਨੇ ਪੰਚਾਇਤ ਨੂੰ ਕਾਫ਼ੀ ਸਮੇਂ ਤੋਂ ਠੇਕਾ ਨਾ ਦੇਣ ਕਰ ਕੇ ਇਹ ਭੱਠਾ ਪੰਚਾਇਤ ਦੇ ਕਬਜ਼ੇ ਵਿਚ ਹੈ ਤੇ ਬੇ-ਆਬਾਦ ਹੈ | ਇਸ ਸਬੰਧੀ ਭੱਠੇ ਨਾਲ ਲੱਗਦੇ ਖੇਤਾਂ ਵਾਲਿਆਂ ਨੇ ਗਰਾਮ ਪੰਚਾਇਤ ਨੂੰ ਦੱਸਿਆ ਕਿ ਭੱਠੇ 'ਤੇ ਬਣੇ ਕਮਰਿਆਂ ਦੇ ਦਰਵਾਜ਼ੇ ਨਹੀਂ ਹਨ ਤਾਂ ਪੰਚਾਇਤ ਨੇ ਜਾ ਕੇ ਮੌਕਾ ਦੇਖਿਆ ਤਾਂ ਕਮਰਿਆਂ ਦੇ ਲੋਹੇ ਦੇ ਦਰਵਾਜ਼ੇ, ਸਬਮਰਸੀਬਲ ਦੀਆਂ ਤਾਰਾਂ ਤੇ ਮੋਟਰ, ਅੱਬਲ ਇੱਟਾਂ, ਮਜ਼ਦੂਰਾਂ ਲਈ ਰੈਣ ਬਸੇਰੇ ਲਈ ਬਣਾਈਆਂ ਗਈਆਂ ਝੁੱਗੀਆਂ ਤੋਂ ਲੋਹੇ ਦੀਆਂ ਟੀਨਾਂ ਆਦਿ ਕੀਮਤੀ ਸਾਮਾਨ ਚੋਰੀ ਹੋ ਚੁੱਕਿਆ ਸੀ ਅਤੇ ਕਮਰਿਆਂ 'ਚ ਕਈ ਕਿਸਮ ਦਾ ਨਸ਼ਾ ਕਰਨ ਵਾਲਾ ਸਾਮਾਨ ਵੀ ਖਿਲਰਿਆ ਪਿਆ ਸੀ | ਘਟਨਾ ਸਬੰਧੀ ਪੁਲਿਸ ਥਾਣਾ ਔੜ ਨੂੰ ਸੂਚਿਤ ਦੇ ਦਿੱਤੀ ਗਈ ਹੈ |
ਸਾਬੂਦਾਣਾ ਖਾਣ ਨਾਲ ਮਿਲਣਗੇ ਇਹ ਹੈਰਾਨੀਜਨਕ ਫਾਇਦੇ ਨਰਾਤਿਆਂ 'ਚ ਬਹੁਤੇ ਲੋਕ ਸਾਬੂਦਾਣਾ ਖੀਰ, ਪਕੌੜੇ ਜਾਂ ਖਿੱਚੜੀ ਬਣਾ ਕੇ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਸੇਵਨ ਸਿਹਤ ਲਈ ਕਿੰਨਾ ਫਾਇਦੇਮੰਦ ਹੈ। ਸਿਰਫ ਵਰਤ ਹੀ ਨਹੀਂ ਸਗੋਂ ਆਮ ਦਿਨਾਂ 'ਚ ਵੀ ਇਸ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾ ਸਿਰਫ ਸਰੀਰ ਨੂੰ ਐਨਰਜੀ ਮਿਲਦੀ ਹੈ ਸਗੋਂ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਇਸ ਸਾਬੂਦਾਣਾ ਦੇ ਕੁਝ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਸਾਬੂਦਾਣੇ 'ਚ ਮੌਜੂਦ ਨਿਊਟ੍ਰਿਸ਼ਨ 100 ਗ੍ਰਾਮ ਸਾਬੂਦਾਣਾ 'ਚ 350 ਕੈਲੋਰੀ ਅਤੇ 67ਗ੍ਰਾਮ ਫੈਟ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ 85 ਗ੍ਰਾਮ ਕਾਬਰਸ, 3 ਮਿਲੀਗ੍ਰਾਮ ਸੋਡੀਅਮ, 5 ਮਿਲੀਗ੍ਰਾਮ ਪੋਟਾਸ਼ੀਅਮ, 1 ਫੀਸਦੀ ਕੈਲਸ਼ੀਅਮ ਅਤੇ 7 ਫੀਸਦੀ ਆਇਰਨ ਵੀ ਪਾਇਆ ਜਾਂਦਾ ਹੈ। ਵਰਤ 'ਚ ਸਾਬੂਦਾਣਾ ਖਾਣ ਨਾਲ ਦਿਨ ਭਰ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ। ਇਸ ਤੋਂ ਤੁਹਾਨੂੰ ਸਾਰੇ ਜ਼ਰੂਰੀ ਪੋਸ਼ਟਿਕ ਤੱਤ ਵੀ ਮਿਲ ਜਾਂਦੇ ਹਨ। ਕਿਵੇਂ ਖਾਈਏ ਸਾਬੂਦਾਣਾ? ਵਰਤ 'ਚ ਤੁਸੀਂ ਸਾਬੂਦਾਣਾ ਪਕੌੜੇ, ਖੀਰ ਜਾਂ ਖਿੱਚੜੀ ਬਣਾ ਕੇ ਖਾ ਸਕਦੇ ਹੋ। ਉਥੇ ਹੀ ਤੁਸੀਂ ਆਮ ਦਿਨਾਂ 'ਚ ਵੜਾ, ਟਿੱਕੀ, ਪਕੌੜੇ, ਪੋਹਾ ਆਦਿ ਵੀ ਬਣਾ ਕੇ ਖਾ ਸਕਦੇ ਹੋ। ਸਾਬੂਦਾਣਾ ਦੇ ਫਾਇਦਿਆਂ ਬਾਰੇ ਸਵੇਰੇ ਬ੍ਰੇਕਫਾਸਟ 'ਚ ਸਾਬੂਦਾਣੇ ਨਾਲ ਬਣੀ ਕੋਈ ਵੀ ਚੀਜ਼ ਖਾਣ ਨਾਲ ਸਰੀਰ 'ਚ ਦਿਨਭਰ ਐਨਰਜੀ ਬਣੀ ਰਹਿੰਦੀ ਹੈ। ਵਿਟਾਮਿਨਸ, ਕਾਬਰਸ ਅਤੇ ਕਾਰਬੋਹਾਈਡ੍ਰੇਟਸ ਹੋਣ ਦੇ ਕਾਰਨ ਇਹ ਸਰੀਰ 'ਚ ਐਨਰਜੀ ਦਿੰਦੇ ਹਨ। ਦੇਰ ਤੱਕ ਪੇਟ ਰਹਿੰਦਾ ਹੈ ਭਰਿਆ ਫਾਈਬਰ ਅਤੇ ਕਾਬਰਸ ਨਾਲ ਭਰਪੂਰ ਹੋਣ ਦੇ ਕਾਰਨ ਸਾਬੂਦਾਣੇ ਦਾ ਸੇਵਨ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਇਸ ਦੇ ਨਾਲ ਹੀ ਇਸ ਨਾਲ ਵਰਤ ਦੌਰਾਨ ਕਬਜ਼, ਗੈਸ ਆਦਿ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ। ਗਰਮੀ 'ਤੇ ਕੰਟਰੋਲ ਵਰਤ ਦੇ ਦਿਨਾਂ 'ਚ ਅਕਸਰ ਸਰੀਰ 'ਚ ਗਰਮੀ ਪੈ ਸਕਦੀ ਹੈ। ਅਜਿਹੇ 'ਚ ਸਾਬੂਦਾਣੇ ਦੀ ਖਿੱਚੜੀ ਖਾਣ ਨਾਲ ਗਰਮੀ ਦੂਰ ਹੁੰਦੀ ਹੈ। ਡਾਈਜੇਸ਼ਨ 'ਚ ਆਸਾਨ ਵਰਤ ਦੇ ਦਿਨਾਂ 'ਚ ਭਾਰੀ ਖਾਣਾ ਖਾਣ ਨਾਲ ਨਾ ਸਿਰਫ ਨੀਂਦ ਆਉਂਦੀ ਹੈ ਸਗੋਂ ਇਸ ਨਾਲ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ ਪਰ ਸਾਬੂਦਾਣਾ ਪਚਾਉਣ 'ਚ ਆਸਾਨ ਹੁੰਦਾ ਹੈ। ਇਹ ਐਨਰਜੀ ਦਿੰਦਾ ਹੈ ਅਤੇ ਇਸ ਨਾਲ ਪੇਟ ਫੁੱਲਣ, ਗੈਸ ਅਤੇ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਹੈ। ਖੂਨ ਵਧਾਉਂਦਾ ਹੈ ਸਾਬੂਦਾਣਾ ਸਾਬੂਦਾਣੇ 'ਚ ਆਇਰਨ ਭਰਪੂਰ ਹੁੰਦਾ ਹੈ, ਜਿਸ ਨਾਲ ਸਰੀਰ 'ਚ ਰੈੱਡ ਸੈਲਸ ਵੱਧਦੇ ਹਨ। ਅਜਿਹੇ 'ਚ ਜੇਕਰ ਤੁਹਾਡੇ ਸਰੀਰ 'ਚ ਵੀ ਖੂਬ ਦੀ ਕਮੀ ਹੈ ਤਾਂ ਸਾਬੂਦਾਣਾ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ। ਮਜ਼ਬੂਤ ਹੱਡੀਆਂ ਅਤੇ ਮਾਸਪੇਸ਼ੀਆਂ ਹੋਣ ਮਜ਼ਬੂਤ ਕੈਲਸ਼ੀਅਮ ਨਾਲ ਭਰਪੂਰ ਹੋਣ ਦੇ ਕਾਰਨ ਇਸ ਦਾ ਸੇਵਨ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਵੀ ਬਣਾਉਂਦਾ ਹੈ। ਇਸ ਦੇ ਨਾਲ ਹੀ ਆਇਰਨ, ਵਿਟਾਮਿਨਸ ਅਤੇ ਪ੍ਰੋਟੀਨ ਦੀ ਮਾਤਰਾ ਵੀ ਵਧੀਆ ਹੁੰਦੀ ਹੈ, ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ। ਭਾਰ ਵਧਾਉਣ 'ਚ ਮਦਦਗਾਰ ਜੇਕਰ ਤੁਸੀਂ ਵੀ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸਾਬੂਦਾਣਾ ਤੁਹਾਡੇ ਲਈ ਵਧੀਆ ਬਦਲ ਹੈ। ਇਸ 'ਚ ਫੈਟ ਅਤੇ ਕੈਲੋਰੀ ਦੀ ਮਾਤਰਾ ਵਧੀਆ ਹੁੰਦੀ ਹੈ, ਜਿਸ ਨਾਲ ਬਿਨਾਂ ਪੇਟ ਦੇ ਮੋਟਾਪੇ ਦੇ ਭਾਰ ਵਧਾਉਣ 'ਚ ਮਦਦ ਮਿਲਦੀ ਹੈ। ਇਸ ਨੂੰ ਖਾਣ ਨਾਲ ਭਾਰ ਨਾਲ ਭਾਰ ਜਲਦੀ ਵੱਧਦਾ ਹੈ। ਬਲੱਡ ਪ੍ਰੈਸ਼ਰ ਕਰੇ ਕੰਟਰੋਲ ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਸਾਬੂਦਾਣਾ ਖਾਣਾ ਤੁਹਾਡੀ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਸਾਬੂਦਾਣਾ ਸਰੀਰ 'ਚ ਬਲੱਡ ਸਰਕੁਲੇਸ਼ਨ ਨੂੰ ਵਧੀਆ ਬਣਾਉਂਦਾ ਹੈ, ਇਸ ਕਰਕੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਨਾਸ਼ਤੇ 'ਚ ਸਾਬੂਦਾਣਾ ਜ਼ਰੂਰ ਖਾਣਾ ਚਾਹੀਦਾ ਹੈ।
README.md exists but content is empty. Use the Edit dataset card button to edit it.
Downloads last month
2
Edit dataset card