article
stringlengths
95
18.9k
is_about_politics
bool
2 classes
ਜਾਣੋ 2019 ਵਿੱਚ ਵਿਗਿਆਨ ਕੀ ਨਵਾਂ ਕਰਨ ਜਾ ਰਿਹਾ ਹੈ। ਅਜਿਹੀਆਂ ਚੀਜ਼ਾ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਜਪਾਨ ਦੇ ਇਸ ਜੋੜੇ ਨੇ ਸਭ ਤੋਂ ਬਜ਼ੁਰਗ ਜੋੜਾ ਹੋਣ ਦਾ ਵਰਲਡ ਰਿਕਾਰਡ ਬਣਾਇਆ ਹੈ। ਇਨ੍ਹਾਂ ਦੇ ਵਿਆਹ ਨੂੰ 80 ਸਾਲ ਹੋ ਗਏ ਹਨ। ਜੋੜੇ ਮੁਤਾਬਕ ਸਹਿਣਸ਼ੀਲਤਾ ਅਤੇ ਧੀਰਜ ਇਨ੍ਹਾਂ ਦੇ ਰਿਸ਼ਤੇ ਦੀ ਕੂੰਜੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਰਗਾੜੀ: ਕਾਂਗਰਸੀ ਮੰਤਰੀਆਂ ਦੀ ਮੌਜੂਦਗੀ ਵਿੱਚ ਮੋਰਚਾ ਖ਼ਤਮ ਖੁਸ਼ਹਾਲ ਲਾਲੀ ਬੀਬੀਸੀ ਪੱਤਰਕਾਰ 9 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46498026 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SUKHCHARAN PREET / BBC ਫੋਟੋ ਕੈਪਸ਼ਨ ਬਰਗਾੜੀ ਇਨਸਾਫ਼ ਮੋਰਚਾ 1 ਜੂਨ 2018 ਨੂੰ ਸ਼ੁਰੂ ਹੋਇਆ ਸੀ। ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਰਗਾੜੀ ਦਾ ਇਹ ਮੋਰਚਾ ਖ਼ਤਮ ਹੋ ਚੁੱਕਾ ਹੈ। ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਕਈ ਵਿਧਾਇਕ ਬਰਗਾੜੀ ਪਹੁੰਚੇ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਜਥੇਦਾਰ ਧਿਆਨ ਸਿੰਘ ਮੰਡ ਨਾਲ ਖੜ੍ਹੇ ਹਾਂ ਤੇ ਉਹ ਜੋ ਫੈਸਲਾ ਕਰਨਗੇ ਅਸੀਂ ਉਸ ਨੂੰ ਮੰਨਾਂਗੇ।ਕੋਈ ਦੋਸ਼ੀ ਬਖ਼ਸ਼ਿਆ ਨਹੀਂ ਜਾਵੇਗਾ- ਬਾਜਵਾਤ੍ਰਿਪਤ ਰਜਿੰਦਰ ਬਾਜਵਾ ਨੇ ਬਰਗਾੜੀ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਆਪਣੀ ਡਿਊਟੀ ਕਰ ਰਹੇ ਹਾਂ। ਵਿਸ਼ੇਸ਼ ਜਾਂਚ ਟੀਮ ਜਿਸ ਖ਼ਿਲਾਫ਼ ਰਿਪੋਰਟ ਦੇਵੇਗੀ , ਉਹ ਮੁੱਖ ਮੰਤਰੀ ਹੋਵੇ ਜਾਂ ਉੱਪ ਮੁੱਖ ਮੰਤਰੀ ਹੋਵੇ ਜਾਂ ਪੁਲਿਸ ਅਫ਼ਸਰ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ।''ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਰਗਾੜੀ ਦਾ ਨਾਂ ਬਦਲ ਕੇ ਬਰਗਾੜੀ ਸਾਹਿਬ ਰੱਖਣ ਦਾ ਐਲਾਨ ਕੀਤਾ ਗਿਆ, ਗੋਲੀ ਕਾਂਡ ਦੇ ਜਖ਼ਮੀ ਮੁੜ ਆਪਣਾ ਹਰਜਾਨਾ ਹਾਸਲ ਕਰਨ ਲਈ ਅਰਜੀਆਂ ਦੇ ਸਕਦੇ ਹਾਂ।''ਜੇਕਰ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਵਾਂਗੇ ਤੇ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਮੋਰਚੇ ਬਾਰੇ ਫ਼ੈਸਲਾ ਲੈਣ।''ਬਾਦਲ ਹਮੇਸ਼ਾ ਪੰਥ ਨੂੰ ਖ਼ਤਰਾ ਦੱਸਦਾ- ਰੰਧਾਵਾਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, "ਅਸੀਂ ਭਰੋਸਾ ਦਿੰਦੇ ਹਾਂ ਕੀ 295-ਏ ਤਹਿਤ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਸਾਰੇ ਝੂਠੇ ਕੇਸ ਖ਼ਤਮ ਕਰ ਦੇਵਾਂਗੇ।''"ਜਿੰਨੀ ਦੇਰ ਕੈਪਟਨ ਅਮਰਿੰਦਰ ਸਿੰਘ ਉੱਤੇ ਅਕਾਲ ਪੁਰਖ ਦੀ ਮੇਹਰ ਰਹੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ। ਕੇਸਾਂ ਦੀ ਨਜ਼ਰਸਾਨੀ ਲਈ ਮੋਰਚੇ ਦੋ-ਦੋ ਵਕੀਲ ਕੇਸ ਦੇਖਣਗੇ।''''ਸਜ਼ਾ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਬਾਹਰਲੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦ ਸਿੱਖ ਬੰਦੀਆਂ ਨੂੰ ਪੰਜਾਬ ਵਿਚ ਤਬਦੀਲ ਕਰਵਾਉਣ ਲਈ ਸੂਬਿਆਂ ਨੂੰ ਪੱਤਰ ਲਿਖ ਦਿੱਤੇ ਗਏ ਹਨ। ਪੰਜਾਬ ਦੀ ਨਾਭਾ ਜੇਲ੍ਹ ਵਿਚ ਬੰਦ ਇੱਕ ਸਿੱਖ ਕੈਦੀ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਹੈ।''"ਪ੍ਰਕਾਸ਼ ਸਿੰਘ ਬਾਦਲ ਆਪਣੇ ਕੁਨਬੇ ਦੇ ਖਤਰੇ ਨੂੰ ਪੰਥ ਖ਼ਤਰੇ ਵਿਚ ਦੱਸਦਾ ਹੈ, ਪਰ ਪੰਥ ਹਮੇਸ਼ਾਂ ਚੜ੍ਹਦੀ ਕਲਾਂ ਵਿਚ ਰਹਿੰਦਾ ਹੈ। ਪਰ ਬਾਦਲ ਨੇ ਆਪਣੇ ਪਰਿਵਾਰ ਤੋਂ ਪੰਥ ਵਾਰ ਦਿੱਤਾ। ਮੈਂ ਗੁਰੂ ਦਾ ਸਿੱਖ ਹਾਂ, ਇਨ੍ਹਾਂ ਦਾ ਬਸ ਚੱਲੇ ਤਾਂ ਮੇਰੇ ਸ੍ਰੀ ਸਾਹਿਬ ਲੁਹਾ ਲੈਣ ਕਿ ਇਹ ਤਾਂ ਕਾਂਗਰਸੀ ਹਾਂ। ਬਾਦਲਾਂ ਨੂੰ ਮੋਰਚੇ ਵਿੱਚ ਆਕੇ ਮਾਫ਼ੀ ਮੰਗੀ ਚਾਹੀਦੀ ਹੈ।''ਦੋਸ਼ੀਆਂ ਨੂੰ ਸਜ਼ਾ ਦੁਆ ਕੇ ਦਮ ਲਵਾਂਗੇ- ਗਿੱਲਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਹਾ, 'ਮੈਂ ਬਹੁਤ ਸਾਰੇ ਮੋਰਚੇ ਦੇਖੇ ਨੇ , ਕਈਆਂ ਵਿਚ ਹਿੱਸਾ ਵੀ ਲਿਆ ਹੈ। ਪਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਸਾਂਤਮਈ ਤਰੀਕੇ ਨਾਲ ਇਹ ਲੜਾਈ ਲੜੀ ਹੈ। ਉਸ ਲਈ ਤੁਸੀਂ ਵਧਾਈ ਦੇ ਪਾਤਰ ਹੋ।''"ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਘਟਨਾਵਾਂ ਹੋਈਆਂ ਸਨ ਉਦੋਂ ਹੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਵਾਅਦਾ ਕੀਤਾ ਸੀ।ਅਸੀਂ ਪਹਿਲਾਂ ਸਿੱਖ ਹਾਂ ਫਿਰ ਕਾਂਗਰਸ ਦੇ ਵਰਕਰ। ਅਸੀਂ ਸਾਰੇ ਹੀ ਗੁਰੂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆ ਕੇ ਦਮ ਲਵਾਂਗੇ।''ਇਹ ਵੀ ਪੜ੍ਹੋ-'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀਜਗੀਰ ਕੌਰ ਨੇ ਹਾਈਕੋਰਟ 'ਚੋਂ ਬਰੀ ਹੋਣ ਤੋਂ ਬਾਅਦ ਦਿੱਤੀ ਵਿਰੋਧੀਆਂ ਨੂੰ ਨਸੀਹਤ ਇੱਕ ਮਾਂ ਦਾ ਪੁੱਤ ਸਿੱਖ ਤੇ ਧੀਆਂ ਮੁਸਲਿਮ ਕਿਵੇਂ ਬਣੀਆਂਇਸ ਦੌਰਾਨ ਮੋਰਚੇ ਦੇ ਇੱਕ ਹੋਰ ਪ੍ਰਬੰਧਕ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ ਕਿ ਬਰਗਾੜੀ ਮੋਰਚਾ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੋਰਚਾ ਆਗੂਆਂ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਸੀ। Image copyright Getty Images ਫੋਟੋ ਕੈਪਸ਼ਨ 6 ਮਹੀਨਿਆਂ ਬਾਅਦ ਬਰਗਾੜੀ ਵਿੱਚ ਪੰਥਕ ਜਥੇਬੰਦੀਆਂ ਦਾ ਧਰਨਾ ਐਤਵਾਰ ਨੂੰ ਖਤਮ ਕਰਨ ਦਾ ਐਲਾਨ ਕੀ ਸਨ ਤਿੰਨ ਮੰਗਾਂ?ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਕਿਹੜੀਆਂ ਸਾਜ਼ਿਸਾਂ ਸਨ ਤੇ ਕੌਣ ਦੋਸ਼ੀ ਸਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰੋ। ਬਰਗਾੜੀ ਤੇ ਬਹਿਬਲ ਕਲਾਂ ਦੇ ਗੋਲੀਬਾਰੀ ਕਾਂਡ ਜਿਸ ਵਿਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਮਾਰੇ ਗਏ। ਉਸ ਗੋਲੀ ਕਾਂਡ ਦੇ ਦੋਸ਼ੀ ਪੁਲਿਸ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਅਤੇ ਦੂਜੇ ਸੂਬਿਆਂ ਵਿੱਚ ਬੰਦ ਸਿੱਖ ਬੰਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕੀਤਾ ਜਾਵੇ।ਬਰਗਾੜੀ ਇਨਸਾਫ਼ ਮੋਰਚਾ 1 ਜੂਨ 2018 ਨੂੰ ਸ਼ੁਰੂ ਹੋਇਆ ਸੀ। ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਸ਼ਾਂਤਮਈ ਤਰੀਕੇ ਨਾਲ ਚੱਲੇ ਇਸ ਮੋਰਚੇ ਨੂੰ ਅਕਾਲੀ-ਭਾਜਪਾ ਤੋਂ ਇਲਾਵਾ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਅਤੇ ਸਮਾਜਿਕ-ਧਾਰਮਿਕ ਜਥੇਬੰਦੀਆਂ ਦਾ ਸਮਰਥਨ ਹਾਸਲ ਹੋਇਆ। ਇਹ ਵੀ ਪੜ੍ਹੋ-ਬੇਅਦਬੀ ਮਾਮਲੇ 'ਚ ਪੁਲਿਸ ਦੇ ਉੱਚ ਅਧਿਕਾਰੀ ਕਟਹਿਰੇ 'ਚ'ਜਲਦ ਹੀ ਸੱਚਾ ਤੇ ਸੁੱਚਾ ਅਕਾਲੀ ਦਲ ਆਵੇਗਾ'ਬਰਗਾੜੀ ਮੋਰਚਾ ਹੋਵੇਗਾ ਖ਼ਤਮ, ਦਾਦੂਵਾਲ ਸਰਕਾਰ ਤੋਂ ਸੰਤੁਸ਼ਟ 'ਨਵਾਂ ਅਕਾਲੀ ਦਲ ਸਰਮਾਏਦਾਰਾਂ ਦਾ ਨਹੀਂ ਆਮ ਲੋਕਾਂ ਦਾ ਹੋਵੇਗਾ'ਆਮ ਆਦਮੀ ਪਾਰਟੀ ਦੇ ਬਾਗੀ ਧੜ੍ਹੇ ਸੁਖਪਾਲ ਸਿੰਘ ਖਹਿਰਾ ਤੇ ਸਿੱਖ ਜਥੇਬੰਦੀਆਂ ਦੀ ਅਗਵਾਈ ਵਿਚ ਬਰਗਾੜੀ ਮੋਰਚੇ ਦੇ ਹੱਕ ਵਿਚ ਮਾਰਚ ਕੱਢਿਆ ਗਿਆ। ਇਸ ਮਾਰਚ ਨੂੰ ਸਾਰੇ ਭਾਈਚਾਰਿਆਂ ਅਤੇ ਸੰਗਠਨਾਂ ਨੇ ਭਰਵਾਂ ਸਹਿਯੋਗ ਦਿੱਤਾ। ਪੰਜਾਬ ਅਤੇ ਦੇਸ ਵਿਦੇਸ਼ ਤੋਂ ਪੰਜਾਬੀ ਭਾਈਚਾਰੇ ਨਾਲ ਸਬੰਧਤ ਲੋਕ ਇਸ ਮੋਰਚੇ ਵਿਚ ਪਹੁੰਚ ਕੇ ਮੰਗਾਂ ਦਾ ਸਮਰਥਨ ਕੀਤਾ ਜਾ ਰਿਹਾ ਸੀ। ਵਿਧਾਨ ਸਭਾ 'ਚ ਬਹਿਸ ਇਸ ਮਾਮਲੇ ਉੱਤੇ ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਰਿਪੋਰਟ ਉੱਤੇ ਬਹਿਸ ਵੀ ਹੋਈ ਪਰ ਅਕਾਲੀ ਦਲ ਨੇ ਇਸ ਰਿਪੋਰਟ ਨੂੰ ਰੱਦ ਕੀਤਾ। Image copyright jasbir singh shetra ਫੋਟੋ ਕੈਪਸ਼ਨ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕੋਟਕਪੁਰਾ ਅਤੇ ਬਹਿਬਲ ਕਲਾਂ ਕਾਂਡ ਲਈ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮਾਮਲਾ ਦਰਜ ਕਰਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ , ਉੱਪ ਮੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਾਕ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।ਪਰ ਸਰਕਾਰ ਨੇ ਇੱਕ ਹੋਰ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜੋ ਮੁੜ ਤੋਂ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਅਕਸ਼ੈ ਕੁਮਾਰ ਤੋਂ ਪੁੱਛਗਿੱਛ ਕੀਤੀ ਗਈ ਹੈ। ਜਾਂਚ ਟੀਮ ਨੇ ਬਰਗਾੜੀ ਮੋਰਚੇ ਵਿਚ ਪਹੁੰਚਕੇ ਧਿਆਨ ਸਿੰਘ ਮੰਡ ਸਣੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਇਹ ਵੀ ਪੜ੍ਹੋ-ਬਾਦਲਾਂ ਦੇ ਭੁੱਲ ਬਖ਼ਸ਼ਾਉਣ 'ਤੇ ਸਿੱਖ ਚਿੰਤਕਾਂ ਨੇ ਚੁੱਕੇ ਸਵਾਲਪੈਰਿਸ ਅੰਦੋਲਨ ਨੂੰ ਜ਼ੋਰ ਨਾਲ ਦਬਾਉਣ ਦੀ ਕੋਸ਼ਿਸ਼ਐਗਜ਼ਿਟ ਪੋਲ ਮੁਤਾਬਕ ਵਾਕਈ ਹਾਰ ਰਹੀ ਹੈ ਭਾਜਪਾ'ਸਿੱਧੂ ਬੋਲ ਨਹੀਂ ਪਾ ਰਿਹਾ ਤੇ ਕੈਪਟਨ ਗੱਲ ਨਹੀਂ ਕਰ ਰਹੇ'ਇਹ ਵੀਡੀਓ ਵੀ ਪਸੰਦ ਆਉਣਗੀਆਂ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬ੍ਰੈਗਜ਼ਿਟ ਸਮਝੌਤਾ : ਪਹਿਲਾਂ ਤੋਂ ਈਯੂ ਜਾਂ ਬ੍ਰਿਟੇਨ 'ਚ ਰਹਿੰਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ 15 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46219906 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੂੰ ਦੇਸ਼ ਦੇ ਯੂਰਪੀ ਯੂਨੀਅਨ ਨੂੰ ਛੱਡਣ (ਬ੍ਰੈਗਜ਼ਿਟ) ਬਾਰੇ ਹੋਏ ਡਰਾਫਟ ਕਰਾਰ ਉੱਪਰ ਸੰਸਦ ਮੈਂਬਰਾਂ ਦੇ ਤਿੱਖੇ ਸਵਾਲ ਝੱਲਣੇ ਪੈ ਰਹੇ ਹਨ। ਪੰਜ ਘੰਟੇ ਚੱਲੀ ਇੱਕ ਬੈਠਕ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਦੀ ਪ੍ਰਵਾਨਗੀ ਤਾਂ ਮਿਲ ਗਈ ਹਾਲਾਂਕਿ ਕਈ ਮੰਤਰੀ ਇਸ ਡੀਲ ਦੇ ਖਿਲਾਫ ਵੀ ਬੋਲੇ। ਕੈਬਨਿਟ ਦੀ ਪ੍ਰਵਾਨਗੀ ਮਗਰੋਂ ਕੀ-ਕੀ ਹੋਇਆਬ੍ਰੈਗਜ਼ਿਟ ਮੰਤਰੀ ਡੌਮੀਨੀਕ ਰਾਬ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਅਸਤੀਫੇ ਦੇਣ ਦੇ ਦੋ ਮੁੱਖ ਕਾਰਨ ਦੱਸੇ।ਵਰਕ ਐਂਡ ਪੈਨਸ਼ਨ ਮੰਤਰੀ ਏਸਥਰ ਮੈਕਵੇ ਨੇ ਅਸਤੀਫਾ ਦਿੱਤਾ। ਜੂਨੀਅਰ ਨੌਰਦਨ ਆਇਰਲੈਂਡ ਮਿਨਿਸਟਰ ਸ਼ੈਲੇਸ਼ ਵਾਰਾ ਦਾ ਅਸਤੀਫਾ।ਜੂਨੀਅਰ ਬ੍ਰੈਗਜ਼ਿਟ ਮੰਤਰੀ ਸੁਏਲਾ ਬ੍ਰੇਵਰਮੈਨ ਅਤੇ ਪਾਰਲੀਮੈਂਟਰੀ ਪ੍ਰਾਈਵੇਟ ਸਕੱਤਰ ਐਨੀ ਮੈਰੀ ਟ੍ਰੇਵੇਲਯਾਨ ਨੇ ਵੀ ਅਹੁਦੇ ਛੱਡਿਆ।ਸੰਸਦ ਵਿੱਚ ਟੈਰੀਜ਼ਾ ਮੇਅ ਨੇ ਕਿਹਾ ''ਬਰਤਾਨੀਆ ਦੇ ਲੋਕ ਚਾਹੁੰਦੇ ਹਨ ਕਿ ਇਹ ਕੰਮ ਸਿਰੇ ਚੜ੍ਹੇ'' ਵਿਰੋਧੀ ਧਿਰ ਲੇਬਰ ਪਾਰਟੀ ਨੇ ਅਜੇ ਸਾਫ ਨਹੀਂ ਕੀਤਾ ਕਿ ਉਹ ਇਸ ਮਸੌਦੇ ਦਾ ਸਮਰਥਨ ਕਰਨਗੇ ਕਿ ਨਹੀਂ। ਪਾਰਟੀ ਲੀਡਰ ਜੈਰੇਮੀ ਕੋਰਬਿਨ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਕਰਾਰ ਦੇਸ਼ ਹਿਤਾਂ ਦਾ ਖਿਆਲ ਰੱਖੇਗਾ। ਟੋਰੀ ਪਾਰਟੀ ਅਤੇ ਉਨ੍ਹਾਂ ਦੀ ਆਪਣੀ ਡੈਮੋਕਰੈਟਿਕ ਯੂਨੀਅਨਿਸਟ ਪਾਰਟੀ ਅੰਦਰੋਂ ਵੀ ਵਿਰੋਧ ਝੱਲਣਾ ਪੈ ਰਿਹਾ ਹੈ। Image copyright Getty Images ਬ੍ਰੈਗਜ਼ਿਟ ਕੀ ਹੈ? ਯੂਰਪੀਅਨ ਕੌਂਸਲ ਦੇ ਮੁਖੀ ਡੌਨਲਡ ਟਸਕ ਨੇ ਕਿਹਾ ਹੈ ਕਿ ਬ੍ਰੈਗਜ਼ਿਟ ਹੈ ਤਾਂ ਹਾਰ ਵਾਲੀ ਸਥਿਤੀ ਹੀ, ਪਰ ਉਹ ਕੋਸ਼ਿਸ਼ ਕਰਨਗੇ ਕਿ ਦੋਹਾਂ ਪੱਖਾਂ ਲਈ ਇਹ ਦਰਦਨਾਕ ਨਾ ਹੋਵੇ। ਬ੍ਰਿਟੇਨ ਨੇ ਯੂਰਪੀਅਨ ਯੂਨੀਅਨ ਨੂੰ 29 ਮਾਰਚ 2019 ਨੂੰ ਛੱਡਣਾ ਹੈ, ਕਿਉਂਕਿ 2016 'ਚ ਹੋਏ ਇੱਕ ਜਨਮਤ ਸੰਗ੍ਰਹਿ ਵਿੱਚ ਯੂਕੇ ਦੇ ਨਾਗਰਿਕਾਂ ਨੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਨੂੰ ਬ੍ਰੈਗਜ਼ਿਟ (ਬ੍ਰਿਟੇਨ+ਐਕਸਿਟ) ਗਿਆ ਜਾਂਦਾ ਹੈ। ਯੂਕੇ ਤੇ ਯੂਰਪੀਅਨ ਯੂਨੀਅਨ ਨੂੰ ਹੁਣ ਇਸ 'ਤਲਾਕ' ਦੀਆਂ ਸ਼ਰਤਾਂ ਤੈਅ ਕਰਨ ਲਈ ਗੱਲਬਾਤ ਕਰਦਿਆਂ ਇੱਕ ਸਾਲ ਹੋ ਚੁੱਕਾ ਹੈ। ਹੁਣ ਵਾਰਤਾਕਾਰਾਂ ਨੇ ਡੀਲ ਫਾਈਨਲ ਕਰ ਲਈ ਹੈ ਪਰ ਇਸ ਨੂੰ ਸੰਸਦ ਮੈਂਬਰਾਂ ਦੀ ਹਮਾਇਤ ਜ਼ਰੂਰੀ ਹੈ, ਇਸ ਤੋਂ ਪਹਿਲਾਂ ਕਿ ਯੂਨੀਅਨ ਦੇ ਮੈਂਬਰ ਬਾਕੀ 27 ਦੇਸ਼ ਇਸ ਉੱਪਰ ਮੋਹਰ ਲਗਾਉਣ। ਇਹ ਵੀ ਪੜ੍ਹੋਪਹਿਲਾਂ ਤੋਂ ਈਯੂ ਜਾਂ ਬ੍ਰਿਟੇਨ 'ਚ ਰਹਿੰਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂਸੰਸਾਰ 'ਚ ਕਿੱਥੇ-ਕਿੱਥੇ ਜਿੱਤੀ ਗਈ ਕਕਾਰਾਂ ਦੀ ਜੰਗ?ਅਮਰੀਕਾ 'ਚ ਲੰਘੇ ਸਾਲ 24 ਸਿੱਖ ਹੋਏ ਨਸਲੀ ਹਮਲਿਆਂ ਦਾ ਸ਼ਿਕਾਰਅੰਦਰ ਕੀ ਹੈ?ਯੂਕੇ ਦੇ ਨਿਕਲ ਜਾਣ ਤੋਂ ਬਾਅਦ 21 ਮਹੀਨਿਆਂ ਦਾ ਇੱਕ ਵਕਫਾ ਹੈ ਜਿਸ ਤਹਿਤ ਦੂਜੀਆਂ ਪ੍ਰਕਿਰਿਆਵਾਂ ਮੁਕੰਮਲ ਹੋਣਗੀਆਂ।ਯੂਕੇ ਵੱਲੋਂ 'ਤਲਾਕ' ਯਾਨਿ ਯੂਰਪ ਤੋਂ ਵੱਖ ਹੋਣ ਲਈ 39 ਅਰਬ ਪੌਂਡ ਦਾ ਭੁਗਤਾਨ ਨਾਗਰਿਕਾਂ ਦੇ ਅਧਿਕਾਰਾਂ ਬਾਰੇ ਪੱਕੇ ਨਿਯਮ, ਜਿਨ੍ਹਾਂ ਤਹਿਤ ਉਹ ਜਿੱਥੇ ਰਹਿੰਦੇ ਉਥੇ ਕੰਮ ਕਰ ਸਕਣ ਅਤੇ ਪਰਿਵਾਰ ਨੂ ਮਿਲ ਸਕਣ।ਇਸ ਸਮਝੌਤੇ ਤਹਿਤ 3000 ਖੇਤਰੀ ਨਿਸ਼ਾਨੀਆਂ ਦੀ ਸੁਰੱਖਿਆ ਕੀਤੀ ਜਾਵੇਗੀ ਜਿਸ ਵਿੱਚ ਪਰਮਾ ਹੈਮ, ਫੈਟਾ ਚੀਜ਼, ਸ਼ੈਂਪੇਨ ਅਤੇ ਵੇਲਸ਼ ਲੈਂਬ ਮੁੱਖ ਤੌਰ 'ਤੇ ਸ਼ਾਮਿਲ ਹਨ। ਵਪਾਰ ਸਮਝੌਤਾ ਹੋਵੇਗਾ?ਇਸ 585 ਸਫਿਆਂ ਦੇ ਮੁੱਖ ਕਰਾਰ ਤੋਂ ਇਲਾਵਾ ਇੱਕ ਟਰੇਡ ਐਗਰੀਮੈਂਟ ਜਾਂ ਵਪਾਰ ਸਮਝੌਤਾ ਵੀ ਹੋਣਾ ਹੈ। ਇਸ ਵਿੱਚ ਤੈਅ ਹੋਵੇਗਾ ਕਿ ਅਲੱਗ ਹੋਣ ਤੋਂ ਬਾਅਦ ਬ੍ਰਿਟੇਨ ਤੇ ਯੂਨੀਅਨ ਦੇ ਰਿਸ਼ਤੇ ਕਿਵੇਂ ਚੱਲਣਗੇ। ਇਹ ਦਸੰਬਰ 2020 ਤੋਂ ਲਾਗੂ ਹੋਵੇਗਾ। ਇਸ ਦਾ ਟੀਚਾ ਤਾਂ ਹੈ ਕਿ ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਖੁਲ੍ਹੇ ਵਪਾਰ ਦਾ ਇੰਤਜ਼ਾਮ ਹੋਵੇ ਅਤੇ ਕੋਈ ਟੈਕਸ ਨਾ ਲੱਗੇ। ਅੱਗੇ ਕੀ?ਯੂਰਪੀ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਅਗਲੇ ਮਹੀਨੇ ਹੋ ਸਕਦੀ ਹੈ ਜਿਸ ਵਿੱਚ ਇਸ ਉੱਪਰ ਫੈਸਲਾ ਲਿਆ ਜਾਵੇਗਾ। ਉਸ ਤੋਂ ਬਾਅਦ ਯੂਕੇ ਦੀ ਪ੍ਰਧਾਨ ਮੰਤਰੀ ਦਾ ਔਖਾ ਕੰਮ ਸ਼ੁਰੂ ਹੋਵੇਗਾ — ਸੰਸਦ ਮੈਂਬਰਾਂ ਨੂੰ ਮਨਾਉਣਾ ਕਿ ਉਹ ਇਸ ਐਗਰੀਮੈਂਟ ਦੇ ਹੱਕ ਵਿੱਚ ਵੋਟ ਪਾਉਣ। ਸੰਸਦ ਦੇ ਹੇਠਲੇ ਸਦਨ 'ਚ ਪ੍ਰਧਾਨ ਮੰਤਰੀ ਕੋਲ ਬਹੁਮਤ ਨਹੀਂ ਹੈ ਅਤੇ ਕਈ ਮੰਤਰੀਆਂ ਦੇ ਅਸਤੀਫੇ ਵੀ ਹੋ ਸਕਦੇ ਹਨ। ਜੇ ਸਦਨ ਸਾਹਮਣੇ ਇਹ ਬਦਲ ਰੱਖੇ ਗਏ ਕਿ 'ਇਸ ਡੀਲ ਨੂੰ ਚੁਣੋਂ ਜਾਂ ਦੁਬਾਰਾ ਜਨਮਤ ਸੰਗ੍ਰਹਿ ਕਰਵਾਓ', ਤਾਂ ਕੰਮ ਔਖਾ ਹੋ ਜਾਵੇਗਾ। ਕੁਝ ਸੰਸਦ ਮੈਂਬਰ ਮੰਨਦੇ ਹਨ ਕਿ ਮੇਅ ਦੁਬਾਰਾ ਰੈਫਰੈਂਡਮ (ਜਨਮਤ ਸੰਗ੍ਰਹਿ) ਕਰਵਾ ਸਕਦੇ ਹਨ, ਹਾਲਾਂਕਿ ਮੇਅ ਨੇ ਇਸ ਸੰਭਾਵਨਾ ਨੂੰ ਖਾਰਜ ਕੀਤਾ ਹੈ, ਹੁਣ ਤਕ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੁਲਕ ਵਿੱਚ ਸ਼ੱਟਡਾਊਨ ਕਰਕੇ ਮਹਿਮਾਨਾਂ ਨੂੰ ਫਾਸਟ ਫੂਡ ਦੀ ਦਾਵਤ ਦਿੱਤੀਸ਼ੱਟਡਾਊਨ ਕਰਕੇ ਅਮਰੀਕਾ ਵਿੱਚ ਕਈ ਸਰਕਾਰੀ ਕਾਮੇ ਛੁੱਟੀ ’ਤੇ ਭੇਜ ਦਿੱਤੇ ਗਏ ਹਨ ਜਾਂ ਬਿਨਾਂ ਤਨਖ਼ਾਹ ਦੇ ਕੰਮ ਕਰ ਰਹੇ ਹਨ। ਵ੍ਹਾਈਟ ਹਾਊਸ ਦਾ ਖਾਨਸਾਮੇ ਵੀ ਸ਼ੱਟਡਾਊਨ ਨਾਲ ਪ੍ਰਭਾਵਿਤ ਹੋਏ ਹਨ। ਅਜਿਹੇ ਵਿੱਚ 2018 ਨੈਸ਼ਨਲ ਕਾਲਜ ਫੁੱਟਬਾਲ ਦੇ ਚੈਂਪੀਅਨਜ਼ ਨੂੰ ਬਰਗਰ-ਪੀਜ਼ੇ ਦੀ ਹੀ ਦਾਵਤ ਦੇਣੀ ਪਈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
10 ਬੱਚਿਆਂ ਦੀ ਦਾਦੀ ਹਾਲੇ ਵੀ ਕਰਦੀ ਹੈ ਮਾਡਲਿੰਗ 23 ਫ਼ਰਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-42886034 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਜਵਾਨੀ ਹੀ ਸਾਰਾ ਕੁਝ ਨਹੀਂ ਹੁੰਦੀ- ਘੱਟੋ-ਘੱਟ 69 ਸਾਲਾ ਫੈਸ਼ਨ ਮਾਡਲ ਮੈਅ ਮਸਕ ਨੂੰ ਦੇਖ ਕੇ ਤਾਂ ਇਹੋ ਲਗਦਾ ਹੈ।ਇਸ ਸਾਲ ਨਿਊ ਯਾਰਕ, ਪੈਰਿਸ, ਮਿਲਾਨ ਤੇ ਲੰਡਨ ਦੇ ਬਸੰਤ ਰੁੱਤ ਫੈਸ਼ਨ ਮੇਲਿਆਂ ਵਿੱਚ ਬਹੁਤ ਸਾਰੀਆਂ ਅਧੇੜ ਉਮਰ ਦੀਆਂ ਮਾਡਲਾਂ ਨਜ਼ਰ ਆਈਆਂ ਜੋ ਪੰਜਾਹਵਿਆਂ ਜਾਂ ਸੱਠਵਿਆਂ ਦੀਆਂ ਸਨ।ਐਲੀਆਨਾ ਇਜ਼ਾਕੇਨਕਾ ਦੀ ਰਿਪੋਰਟ ਦੀ ਰਿਪੋਰਟ ਸਵਾਲ ਕਰਦੀ ਹੈ ਕਿ ਕੀ ਇਸ ਦਾ ਇੱਕ ਅਰਥ ਇਹ ਲਿਆ ਜਾ ਸਕਦਾ ਹੈ ਕਿ ਫ਼ੈਸ਼ਨ ਦੀ ਦੁਨੀਆਂ ਖ਼ੂਬਸੂਰਤੀ ਤੇ ਉਮਰ ਬਾਰੇ ਆਪਣੇ ਰੂੜੀਵਾਦੀ ਵਿਚਾਰਾਂ ਤੋਂ ਬਾਹਰ ਆ ਰਹੀ ਹੈ ਤੇ ਉਮਰ ਬਾਰੇ ਖੁੱਲ੍ਹਾਪਣ ਲਿਆ ਰਹੀ ਹੈ?ਗਵਾਂਤਾਨਾਮੋ ਬੇ ਡਿਟੈਂਸ਼ਨ ਸੈਂਟਰ ਮੁੜ ਖੁੱਲ੍ਹੇਗਾ: ਟਰੰਪਚੀਨ ਤੋਂ ਕਿਉਂ ਡਰ ਰਿਹਾ ਹੈ ਅਮਰੀਕਾ ਆਖ਼ਿਰ ਇਹ ਕੁੜੀਆਂ 'ਨਾ' ਕਿਉਂ ਨਹੀਂ ਕਹਿ ਪਾਉਂਦੀਆਂ?49 ਸਾਲਾ ਮਾਡਲ ਮੈਅ ਮਸਕ ਨੇ ਦੱਸਿਆ, "ਐਨਾ ਕੰਮ ਤਾਂ ਮੈਂ ਪਿਛਲੇ ਪੰਜਾਹ ਸਾਲਾਂ ਵਿੱਚ ਨਹੀਂ ਕੀਤਾ ਜਿੰਨਾ ਮੈਂ 2017 'ਚ ਕਰ ਦਿੱਤਾ ਹੈ।" ਮਸਕ ਇੱਕ ਖਰਬਪਤੀ ਤੇ ਟੈਲਸਾ ਦੇ ਫ਼ਾਊਂਡਰ ਐਲਨ ਮਸਕ ਦੀ ਮਾਂ ਹੈ। ਕੈਨੇਡਾ ਵਿੱਚ ਜਨਮੀ ਮਸਕ ਨੇ ਮਾਡਲਿੰਗ ਜੀਵਨ ਦੀ ਸ਼ੁਰੂਆਤ ਦੱਖਣੀ ਅਫ਼ਰੀਕਾ ਵਿੱਚ ਪੰਦਰਾ ਸਾਲਾਂ ਦੀ ਉਮਰ ਵਿੱਚ ਕੀਤੀ ਪਰ ਕੰਮ ਉਹਨਾਂ ਨੂੰ ਪਿਛਲੇ ਸਾਲਾਂ ਵਿੱਚ ਹੀ ਮਿਲਣ ਲੱਗਿਆ ਹੈ।ਮਸਕ ਨੇ ਹਾਲ ਹੀ ਵਿੱਚ ਆਈਐਮਜੀ ਮਾਡਲਜ਼ ਨਾਲ ਕਰਾਰ ਕੀਤਾ ਹੈ ਜਿਸ ਨਾਲ ਕਈ ਉਘੇ ਮਾਡਲ ਜੁੜੇ ਹੋਏ ਹਨ।ਉਹ ਨਿਊ ਯਾਰਕ, ਐਲੇ ਕੈਨੇਡਾ ਤੇ ਵੋਏਜ ਕੋਰੀਆ ਮੈਗਜ਼ੀਨਾਂ ਦੇ ਕਵਰ ਪੇਜ 'ਤੇ ਵੀ ਨਜ਼ਰ ਆਈ ਹੈ। ਉਸ ਨੇ ਇੱਕ ਅਮਰੀਕੀ ਕੌਸਮੈਟਿਕ ਕੰਪਨੀ 'ਕਵਰ ਗਰਲ' ਦੀ ਸਭ ਤੋਂ ਉਮਰ ਦਰਾਜ਼ ਬ੍ਰਾਂਡ ਅੰਬੈਸਡਰ ਵਜੋਂ ਵੀ ਕੰਮ ਕੀਤਾ ਹੈ।ਦਸ ਬੱਚਿਆਂ ਦੀ ਦਾਦੀ ਦਾ ਕਹਿਣਾ ਹੈ ਕਿ ਕੁਦਰਤੀ ਰੂਪ ਵਿੱਚ ਸਫ਼ੈਦ ਹੁੰਦੇ ਉਸਦੇ ਵਾਲਾਂ ਨੇ ਉਸ ਦੇ ਕੰਮ ਵਿੱਚ ਮਦਦ ਕੀਤੀ ਹੈ। ਇੱਕ ਸਫ਼ਲ ਮਾਡਲ ਹੋਣਾ ਚੁਣੌਤੀਪੂਰਨ ਕੰਮ ਹੈ। Image copyright Getty Images ਫੋਟੋ ਕੈਪਸ਼ਨ ਮਸਕ ਇੱਕ ਖਰਬਪਤੀ ਤੇ ਟੈਲਸਾ ਦੇ ਫ਼ਾਊਂਡਰ ਐਲਨ ਮਸਕ ਨਾਲ 2017 ਦੇ ਕਿਸੇ ਸਮਾਗਮ ਦੌਰਾਨ "ਮੈਨੂੰ ਆਪਣੇ ਖਾਣ-ਪੀਣ ਦੀ ਰੋਜ਼ਾਨਾ ਯੋਜਨਾ ਬਣਾਉਣੀ ਪੈਂਦੀ ਹੈ ਨਹੀਂ ਤਾਂ ਭਾਰ ਵਧ ਜਾਵੇਗਾ।" ਉਸ ਕੋਲ ਨਿਊਟਰੀਸ਼ਨ ਵਿੱਚ ਦੋ ਮਾਸਟਰ ਡਿਗਰੀਆਂ ਹਨ। ਉਹਨਾਂ ਅੱਗੇ ਦੱਸਿਆ, "ਫੇਰ ਦੋ ਹਫ਼ਤੇ ਉਸਨੂੰ ਘਟਾਉਣ ਵਿੱਚ ਲੱਗਣਗੇ। ਮੈਂ ਬਹੁਤੀ ਪਤਲੀ ਨਹੀਂ ਹਾਂ।"ਡੈਬਰਾ ਬਿਊਰੇਨ ਜੋ "ਆਲ ਵਾਕ ਬਿਓਂਡ ਦ ਕੈਟਵਾਕ" ਦੇ ਨਿਰਦੇਸ਼ਕ ਮੁਤਾਬਕ ਉਮਰ ਦਰਾਜ਼ ਮਾਡਲਾਂ ਦੀ ਕਾਮਯਾਬੀ ਦਾ ਇੱਕ ਕਾਰਨ ਸੋਸ਼ਲ ਮੀਡੀਆ ਹੈ।ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ਪਲੈਟਫਾਰਮਾਂ ਜਿਵੇਂ ਇੰਸਟਾਗ੍ਰਾਮ ਦੇ ਵਿਕਾਸ ਕਾਰਨ ਸਾਡੇ ਕੋਲ ਅਜਿਹੀਆਂ ਕਈ ਮਿਸਾਲਾਂ ਹਨ ਕਿ ਮਾਡਲਾਂ ਨੇ ਆਪਣੇ ਪ੍ਰੰਸਸਕ ਆਪ ਹੀ ਤਿਆਰ ਕਰ ਲਏ।ਮਸਕ ਨਾਲ ਵੀ ਅਜਿਹਾ ਹੀ ਹੋਇਆ ਹੈ। ਉਹ ਅਕਸਰ ਇੰਸਟਾਗ੍ਰਾਮ 'ਤੇ ਤਸਵੀਰਾਂ ਪਾਉਂਦੀ ਰਹਿੰਦੀ ਹੈ ਤੇ ਉਸਦੇ 90,000 ਫਾਲੋਅਰ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਪੇਰੂ 'ਚ 'ਫਿਗਰ' 'ਤੇ ਭਾਰੂ ਔਰਤਾਂ ਦੇ ਸ਼ੋਸ਼ਣ ਦੇ ਅੰਕੜੇਅਧੇੜ ਉਮਰ ਹੋਣ ਕਰਕੇ ਮੁਕਾਬਲਾ ਘਟ ਜਾਂਦਾ ਹੈ ਤੇ ਨੌਕਰੀਆਂ ਵੀ। ਇਸ ਲਈ ਜੇ ਤੁਸੀਂ ਕੰਮ ਕਰਦੇ ਰਹੋ ਅਤੇ ਪੋਸਟ ਕਰਦੇ ਰਹੋ ਤਾਂ ਹੀ ਤੁਹਾਡੇ ਕਦਰਦਾਨ ਬਣਦੇ ਹਨ।"ਇਸ ਤੋਂ ਇਲਾਵਾ ਤੁਹਾਨੂੰ ਇੰਸਟਾਗ੍ਰਾਮ 'ਤੇ ਪਾਈਆਂ ਫੋਟੋਆਂ ਕਰਕੇ ਸਿੱਧਾ ਹੀ ਕੰਮ ਮਿਲ ਜਾਂਦਾ ਹੈ ਤੇ ਕਾਸਟਿੰਗ 'ਚ ਸ਼ਾਮਲ ਨਹੀਂ ਹੋਣਾ ਪੈਂਦਾ।"ਪਸੀਨਾ ਤੇ ਅੱਥਰੂਰਿਬੈਕਾ ਵੈਲੇਨਟਾਈਨ ਗ੍ਰੇਅ ਮਾਡਲ ਏਜੰਸੀ ਦੇ ਮੋਢੀ ਹਨ ਜੋ 35 ਸਾਲ ਤੋਂ ਵੱਡੀ ਉਮਰ ਦੇ ਮਾਡਲਾਂ ਨੂੰ ਕੰਮ ਦਿੰਦੀ ਹੈ। ਉਹ ਦੱਸਦੇ ਹਨ, ਮੈਨੂੰ ਲਗਦਾ ਹੈ ਕਿ ਕਈ ਡਿਜ਼ਾਈਨਰਾਂ ਦਾ ਮੰਨਣਾ ਹੈ ਕਿ ਚਿੱਟਿਆਂ ਵਾਲਾਂ ਵਾਲੇ ਮਾਡਲਾਂ ਪ੍ਰਤੀ ਮੌਜੂਦਾ ਹਾਲਾਤ ਸਿਰਫ ਰੁਝਾਨ ਹੈ ਜੋ ਅਗਲੇ ਸਾਲ ਤੱਕ ਖਤਮ ਹੋ ਜਾਵੇਗਾ। ਫੇਰ ਉਹੀ ਪੁਰਾਣੀਆਂ ਲੰਮੀਆਂ ਪਤਲੀਆਂ ਨੌਜਵਾਨ ਮਾਡਲਾਂ ਵਾਪਸ ਆ ਜਾਣਗੀਆਂ। Image copyright Getty Images ਵੈਲੇਨਟਾਈਨ ਮੁਤਾਬਕ ਇਹ ਸਭ ਬਾਜ਼ਾਰ ਦੇ ਦਬਾਅ ਕਾਰਨ ਵੀ ਹੋ ਰਿਹਾ ਹੈ ਕਿਉਂਕਿ ਉਮਰ ਦਰਾਜ਼ ਲੋਕ ਘਰ ਨਹੀਂ ਬੈਠਣਾ ਚਾਹੁੰਦੇ।ਉਹਨਾਂ ਦਾ ਮੰਨਣਾ ਹੈ, "ਫੈਸ਼ਨ ਉਦਯੋਗ ਰੁਝਾਨ ਨਾਲ ਤੁਰ ਰਿਹਾ ਹੈ ਪਰ ਇਹ ਸਾਰੀ ਪ੍ਰਕਿਰਿਆ ਬਹੁਤ ਚੁਣੌਤੀਪੂਰਨ ਹੈ।"ਉਮਰ ਦਰਾਜ਼ ਮਾਡਲ ਦੇਖ ਸਕਦੇ ਹਨ ਕਿ ਇਹ ਇੱਕ ਮੁਸ਼ਕਿਲ ਸਫ਼ਰ ਹੈ ਜਿਸ ਵਿੱਚ ਬਹੁਤ ਸਾਰੀਆਂ ਚੁਣੌਤੀਆਂ, ਪੱਖਪਾਤ ਹਨ ਜਿਨ੍ਹਾਂ ਖਿਲਾਫ਼ ਲੜਾਈ ਲੜੀ ਜਾਣੀ ਹੈ।ਕੀ ਖ਼ੂਬਸੂਰਤੀ ਅਤੇ ਜਵਾਨੀ ਬਰਾਬਰ ਹਨ?ਉਦਯੋਗ ਦੇ ਮਾਹਿਰ ਇਹ ਮੰਨਦੇ ਹਨ ਕਿ ਫੈਸ਼ਨ ਵਿੱਚ ਉਮਰ ਦਰਾਜ਼ ਮਾਡਲ ਵਧ ਰਹੇ ਹਨ।ਵਿਨਸੈਂਟ ਪੀਟਰ ਜੋ ਪੈਰਿਸ ਦੀ ਸਾਈਲੈਂਟ ਮਾਡਲਿੰਗ ਏਜੰਸੀ ਦੇ ਸਹਿਸੰਸਥਾਪਕ ਹਨ ਦਾ ਕਹਿਣਾ ਹੈ, "ਉਮਰ ਦਰਾਜ਼ ਔਰਤਾਂ ਵਧਦੀ ਉਮਰ ਰੋਕਣ ਵਾਲੀਆਂ ਕ੍ਰੀਮਾਂ ਦੀਆਂ ਮਸ਼ਹੂਰੀਆਂ ਵਿੱਚ ਤਾਂ ਦਿਖ ਸਕਦੀਆਂ ਹਨ ਪਰ ਫੈਸ਼ਨ ਦੇ ਵੱਡੇ ਕੰਮ ਉਨ੍ਹਾਂ ਨੂੰ ਨਹੀਂ ਮਿਲਣ ਵਾਲੇ।" Image copyright Getty Images "ਕਦੇ ਕਦਾਈਂ ਉਹ ਕੈਟਵਾਕ ਕਰਦੀਆਂ ਦਿਸ ਜਾਂਦੀਆਂ ਹਨ ਪਰ ਇਹ ਕੋਈ ਟਰੈਂਡ ਨਹੀਂ ਹੈ।"ਇਸ ਸਭ ਦੇ ਦਰਮਿਆਨ ਮੈਅ ਮਸਕ ਨੂੰ ਉਮੀਦ ਹੈ ਕਿ ਉਹ ਆਪਣੇ ਸੱਤਰਵਿਆਂ ਵਿੱਚ ਵੀ ਕੰਮ ਕਰਨਗੇ ਤੇ ਉਸ ਤੋਂ ਮਗਰੋਂ ਵੀ ਕਰਦੇ ਰਹਿਣਗੇ।"ਨੌਜਵਾਨ ਮਾਡਲਾਂ ਨੂੰ ਮੈਨੂੰ ਦੇਖ ਕੇ ਪ੍ਰੇਰਨਾ ਮਿਲਦੀ ਹੈ ਤੇ ਉਹਨਾਂ ਨੂੰ ਭਵਿੱਖ ਬਾਰੇ ਉਮੀਦ ਜਾਗਦੀ ਹੈ। ਮੇਰਾ ਹੈਸ਼ਟੈਗ ਹੈ, #justgettingstarted."ਉਹ ਸਰਾਂ ਜਿੱਥੇ ਬਾਬਾ ਫ਼ਰੀਦ ਨੇ ਕੀਤੀ ਇਬਾਦਤ ਗਾਂਧੀ ਕਤਲ ਕੇਸ: ਕਿੱਥੇ ਹੋਈ ਸਰਕਾਰਾਂ ਤੋਂ ਭੁੱਲ?'ਇਹ ਬਾਲੀਵੁੱਡ ਹੈ...ਸੈਕਸ ਦੀ ਗੱਲ ਕਰਨਾ ਮਨ੍ਹਾਂ ਹੈ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਰੁਲਦਾ ਸਿੰਘ ਕਤਲ ਕੇਸ 'ਚ ਪੰਜਾਬ 'ਚ ਵਾਂਟੇਡ, ਯੂਕੇ 'ਚ ਅੱਤਵਾਦ ਰੋਕੋ ਯੂਨਿਟ ਵੱਲੋਂ ਛਾਪਾ - 5 ਅਹਿਮ ਖਬਰਾਂ 21 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45597193 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸੰਕੇਤਕ ਤਸਵੀਰ ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਖਾਲੀਸਤਾਨੀ ਸਮਰਥਕ ਗੁਰਸ਼ਰਨਬੀਰ ਸਿੰਘ ਵਾਹੀਵਾਲ, ਜਿਸ ਦੀ ਭਾਲ ਪੰਜਾਬ ਪੁਲਿਸ ਅਤੇ ਐਨਆਈਏ ਕਤਲ ਦੇ ਕਈ ਮਾਮਲਿਆਂ ਵਿੱਚ ਕਰ ਰਹੇ ਹਨ, ਦੇ ਯੂਕੇ ਵਿਖੇ ਘਰ ਵਿੱਚ ਪਿਛਲੇ ਹਫ਼ਤੇ ਵੈਸਟ ਮਿਡਲੈਂਡਜ਼ ਕਾਊਂਟਰ-ਟੈਰਰਿਜ਼ਮ ਯੂਨਿਟ ਨੇ ਛਾਪਾ ਮਾਰਿਆ ਸੀ।ਗੁਰਸ਼ਰਨਬੀਰ ਸਿੰਘ 2009 ਵਿੱਚ ਰੁਲਦਾ ਸਿੰਘ ਦੇ ਕਤਲ ਕੇਸ ਵਿੱਚ ਮੁੱਖ ਦੋਸ਼ੀ ਹੈ। ਰੁਲਦਾ ਸਿੰਘ ਆਰਐਸਐਸ ਦੀ ਸੰਸਥਾ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਸਨ ਜਿਨ੍ਹਾਂ ਨੂੰ ਪਟਿਆਲਾ ਵਿੱਚ ਉਨ੍ਹਾਂ ਦੇ ਘਰ ਬਾਹਰ ਕਤਲ ਕਰ ਦਿੱਤਾ ਗਿਆ ਸੀ। ਇਹ ਵੀ ਪੜ੍ਹੋ:ਕਰਤਾਰਪੁਰ ਲਾਂਘਾ: ਭਾਰਤ-ਪਾਕ ਦੇ ਵਿਦੇਸ਼ ਮੰਤਰੀ ਵਿਚਾਰਨਗੇ ਮਸਲਾਜੌੜੇ ਸਿੱਧੂ ਭਰਾਵਾਂ ਨੇ ਉਧਾਰੀ ਪਿਸਟਲ ਨਾਲ ਜਿੱਤੀ ਵਿਸ਼ਵ ਚੈਂਪੀਅਨਸ਼ਿਪ ਕੀ ਹੈ ਜਹਾਜ਼ ਦਾ ਕੈਬਿਨ ਪ੍ਰੈਸ਼ਰ, ਕਿਵੇਂ ਮਰਨ ਤੋਂ ਬਚੇ ਮੁਸਾਫ਼ਰਗੁਰਸ਼ਰਨਬੀਰ ਸਿੰਘ 'ਤੇ ਆਪਣੇ ਭਰਾ ਦੇ ਪਾਸਪੋਰਟ ਜ਼ਰੀਏ ਭਾਰਤ ਵਿੱਚ ਆਉਣ ਅਤੇ ਫਿਰ ਯੂਕੇ ਫਰਾਰ ਹੋਣ ਦਾ ਇਲਜ਼ਾਮ ਹੈ।ਯੂਨੀਵਰਸਿਟੀਆਂ ਨੂੰ 'ਸਰਜੀਕਲ ਸਟਰਾਈਕ ਡੇਅ' ਮਨਾਉਣ ਲਈ ਹਦਾਇਤਾਂਪੰਜਾਬੀ ਟ੍ਰਿਬਿਊਨ ਮੁਤਾਬਕ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਯੂਨੀਵਰਸਿਟੀਆਂ ਨੂੰ 29 ਸਤੰਬਰ 'ਸਰਜੀਕਲ ਸਟਰਾਈਕ ਡੇਅ' ਵਜੋਂ ਮਨਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। Image copyright Getty Images ਯੂਜੀਸੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ 29 ਸਤੰਬਰ ਨੂੰ ਹਥਿਆਰਬੰਦ ਫੌਜੀਆਂ ਦੀਆਂ ਕੁਰਬਾਨੀਆਂ ਦਾ ਗੁਣਗਾਨ ਕਰਨ, ਵਿਸ਼ੇਸ਼ ਪਰੇਡ ਕਰਨ, ਪ੍ਰਦਰਸ਼ਨੀਆਂ 'ਚ ਜਾਣ ਅਤੇ ਭਾਰਤੀ ਸੈਨਾਵਾਂ ਦੇ ਹੱਕ ਵਿੱਚ ਵਿਸ਼ੇਸ਼ ਵਧਾਈ ਕਾਰਡ ਭੇਜਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।ਯੂਜੀਸੀ ਨੇ ਸਾਰੀਆਂ ਯੂਨੀਵਰਸਿਟੀਆਂ ਦੇ ਉਪ ਕੁਲਪਤੀਆ ਨੂੰ ਜਾਰੀ ਕੀਤੀਆਂ ਹਦਾਇਤਾਂ ਵਿੱਚ ਕਿਹਾ ਹੈ, "29 ਸਤੰਬਰ ਨੂੰ ਐੱਨਸੀਸੀ ਯੂਨਿਟਾਂ ਦੀ ਵਿਸ਼ੇਸ਼ ਪਰੇਡ ਕਰਵਾਈ ਜਾਵੇ ਅਤੇ ਐੱਨਸੀਸੀ ਕਮਾਂਡਰ ਵਿਦਿਆਰਥੀਆਂ ਨੂੰ ਸਰਹੱਦਾਂ ਦੀ ਸੁਰੱਖਿਆ ਕਰਨ ਸਬੰਧੀ ਜਵਾਨਾਂ ਨੂੰ ਆਉਂਦੀਆਂ ਔਕੜਾਂ ਤੋਂ ਜਾਣੂ ਕਰਵਾਉਣ।" ਬਜਰੰਗ ਪੂਨੀਆ ਖੇਲ ਰਤਨ ਲਈ ਸਿਫਾਰਿਸ਼ ਨਾ ਹੋਣ 'ਤੇ ਅਦਾਲਤ ਦਾ ਕਰ ਸਕਦੇ ਹਨ ਰੁਖ ਦਿ ਹਿੰਦੂ ਮੁਤਾਬਕ ਰੈਸਲਰ ਬਜਰੰਗ ਪੂਨੀਆ ਨੇ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਲਈ ਨਾਮ ਦੀ ਸਿਫਾਰਿਸ਼ ਨਾ ਹੋਣ ਕਾਰਨ ਅਦਾਲਤ ਦਾ ਰੁਖ ਕਰਨ ਦਾ ਫੈਸਲਾ ਕੀਤਾ ਹੈ। Image copyright Getty Images ਹਰਿਆਣਾ ਦੇ ਝੱਜਰ ਦੇ ਰਹਿਣ ਵਾਲੇ ਬਜਰੰਗ ਪੂਨੀਆ ਨੇ ਇਸ ਸਾਲ ਕਾਮਨਵੈਲਥ ਗੇਮਜ਼ ਅਤੇ ਏਸ਼ੀਅਨ ਗੇਮਜ਼ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ।ਉਨ੍ਹਾਂ ਇਸ ਸਬੰਧੀ ਖੇਡ ਮੰਤਰਾਲੇ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਮੰਤਰਾਲਾ ਇਸ ਦਾ ਕਾਰਨ ਨਹੀਂ ਦੱਸਦਾ ਤਾਂ ਉਹ ਅਦਾਲਤ ਦਾ ਰੁਖ ਕਰਨਗੇ।ਬਜਰੰਗ ਪੂਨੀਆ ਦਾ ਕਹਿਣਾ ਹੈ, "ਮੈਨੂੰ ਸਮਝ ਨਹੀਂ ਆ ਰਿਹਾ ਕਿ ਮੇਰੇ ਨਾਮ ਦੀ ਸਿਫਾਰਿਸ਼ ਕਿਉਂ ਨਹੀਂ ਹੋਈ। ਅੱਜ-ਕੱਲ੍ਹ ਪੁਆਇੰਟ ਸਿਸਟਮ ਹੈ। ਤੁਹਾਨੂੰ ਪਤਾ ਹੁੰਦਾ ਹੈ ਕਿ ਕਿਹੜੇ ਖਿਡਾਰੀ ਦੇ ਜ਼ਿਆਦਾ ਪੁਆਇੰਟ ਹਨ। ਖੇਲ ਰਤਨ ਲਈ ਭੇਜੇ ਐਥਲੀਟਜ਼ ਦੇ ਨਾਮਾਂ ਨਾਲੋਂ ਮੇਰੇ ਸਭ ਤੋਂ ਵੱਧ ਸਕੋਰ ਸਨ।"ਸਰੀਰਕ ਸ਼ੋਸ਼ਣ ਕਰਨ ਵਾਲਿਆਂ ਦਾ ਆਨਲਾਈਨ ਡਾਟਾਬੇਸ ਲਾਂਚਹਿੰਦੁਸਤਾਨ ਟਾਈਮਜ਼ ਮੁਤਾਬਕ ਸਰਕਾਰ ਨੇ ਆਨਲਾਈਨ 'ਨੈਸ਼ਨਲ ਡਾਟਾਬੇਸ ਓਨ ਸੈਕਸ਼ੁਅਲ ਓਫੈਂਡਰਜ਼' ਲਾਂਚ ਕੀਤਾ ਹੈ। ਇਸ ਵਿੱਚ ਰੇਪ, ਗੈਂਗਰੇਪ, ਬੱਚਿਆਂ ਨਾਲ ਛੇੜਛਾੜ, ਅਤੇ ਪਿੱਛਾ ਕਰਨ ਵਾਲੇ ਮੁਲਜ਼ਮਾਂ ਦੇ ਨਾਮ, ਪਤਾ, ਫੋਟੋਆਂ ਅਤੇ ਉੰਗਲੀਆਂ ਦੇ ਨਿਸ਼ਾਨ ਰੱਖੇ ਜਾਣਗੇ। Image copyright Getty Images ਇਹ ਡਾਟਾ ਆਮ ਲੋਕਾਂ ਲਈ ਨਹੀਂ ਹੋਵੇਗਾ, ਸਿਰਫ਼ ਕਾਨੂੰਨੀ ਏਜੰਸੀਆਂ ਹੀ ਇਹ ਡਾਟਾ ਦੇਖ ਸਕਣਗੀਆਂ ਤਾਂ ਕਿ ਸਰੀਰਕ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਅਤੇ ਜਾਂਚ ਕੀਤੀ ਜਾ ਸਕੇ।ਸ਼ਿੰਜੋ ਆਬੇ ਫਿਰ ਚੁਣੇ ਗਏ ਪਾਰਟੀ ਮੁਖੀਦਿ ਟ੍ਰਿਬਿਊਨ ਮੁਤਾਬਕ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਇੱਕ ਵਾਰੀ ਫਿਰ ਤੋਂ ਸੱਤਾਧਾਰ ਲਿਬਰਲ ਡੈਮੋਕਰੇਟਿਕ ਪਾਰਟੀ ਦੇ ਮੁਖੀ ਚੁਣ ਲਏ ਗਏ ਹਨ। ਇਸ ਤਰ੍ਹਾਂ ਤਿੰਨ ਸਾਲ ਹੋਰ ਦੇਸ ਦੇ ਪ੍ਰਧਾਨ ਮੰਤਰੀ ਬਣੇ ਰਹਿਣ ਦਾ ਰਾਹ ਪੱਧਰਾ ਹੋ ਗਿਆ ਹੈ। Image copyright Getty Images ਸ਼ਿੰਜੋ ਆਬੇ ਦਸੰਬਰ, 2012 ਤੋਂ ਦੇਸ ਦੇ ਪ੍ਰਧਾਨ ਮੰਤਰੀ ਹਨ। ਤੀਜੀ ਵਾਰੀ ਪਾਰਟੀ ਮੁਖੀ ਚੁਣੇ ਜਾਣ ਤੋਂ ਬਾਅਦ ਜਪਾਨ ਦੇ ਸਭ ਤੋਂ ਵੱਧ ਸਮੇਂ ਤੱਕ ਪ੍ਰਧਾਨ ਮੰਤਰੀ ਹੋਣਗੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਵੋਗ ਮੈਗਜ਼ੀਨ ਨੇ ਇਸ ਲਈ ਮੁਸਲਮਾਨ ਪੱਤਰਕਾਰ ਕੁੜੀ ਤੋਂ ਮੰਗੀ ਮਾਫ਼ੀ 20 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46931681 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਵੋਗ ਮੈਗਜ਼ੀਨ ਨੇ ਅਮਰੀਕਾ ਦੀ ਮੁਸਲਮਾਨ ਪੱਤਰਕਾਰ ਅਤੇ ਕਾਰਕੁਨ ਨੂਰ ਟਗੌਰੀ ਨੂੰ ਆਪਣੇ ਤਾਜ਼ਾ ਅੰਕ ਵਿੱਚ ਪਾਕਿਸਤਾਨੀ ਅਦਾਕਾਰਾ ਦੱਸਣ 'ਤੇ ਮੁਆਫੀ ਮੰਗੀ ਹੈ। 24 ਸਾਲਾ ਨੂਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੀ ਤਸਵੀਰ ਨਾਲ ਨੂਰ ਬੁਖਾਰੀ ਦਾ ਨਾਂ ਪੜ੍ਹਿਆ ਤਾਂ ਉਨ੍ਹਾਂ ਨੂੰ ਬੇਹੱਦ ਨਿਰਾਸ਼ਾ ਹੋਈ।ਟਗੌਰੀ ਨੇ ਕਿਹਾ, ''ਅਮਰੀਕਾ ਵਿੱਚ ਮੁਸਲਮਾਨਾਂ ਦੀ ਗ਼ਲਤ ਪਛਾਣ ਅਤੇ ਉਨ੍ਹਾਂ ਨੂੰ ਗਲਤ ਰੰਗਣ ਵਿੱਚ ਪੇਸ਼ ਕਰਨਾ” ਇੱਕ ਨਿਰੰਤਰ ਮਸਲਾ ਹੈ।ਨੂਰ ਨੂੰ ਸੋਸ਼ਲ ਮੀਡੀਆ 'ਤੇ ਮੈਗਜ਼ੀਨ ਖਿਲਾਫ਼ ਆਵਾਜ਼ ਚੁੱਕਣ ਕਾਰਨ ਕਾਫ਼ੀ ਹਮਾਇਤ ਮਿਲੀ ਹੈ।ਇਹ ਵੀ ਪੜ੍ਹੋ-ਕੀ ਭਾਜਪਾ ਨੇ ਹੀ 5 ਸਾਲਾਂ 'ਚ ਇਹ ਸੜਕਾਂ ਬਣਾਈਆਂਟਿੱਕ-ਟੋਕ 'ਚ ਕੀ ਹੈ ਜਿਸ ਦੇ ਦੀਵਾਨੇ ਹੋ ਰਹੇ ਹਨ ਲੋਕ?ਇਸ ਚੰਦਰਮਾ ਗ੍ਰਹਿਣ ਦਾ ਨਾਮ ‘ਭੇੜੀਏ’ ਦੇ ਨਾਮ 'ਤੇ ਕਿਉਂ ਪਿਆ?ਭਾਰਤ ਨੂੰ ਸੀਰੀਜ਼ ਜਿਤਾਉਣ ਵਾਲੇ 5 ਕ੍ਰਿਕਟ ਖਿਡਾਰੀਇੰਸਟਾਗ੍ਰਾਮ 'ਤੇ ਨੂਰ ਨੇ ਆਪਣੇ ਪਤੀ ਵੱਲੋਂ ਬਣਾਈ ਗਈ ਵੀਡੀਓ ਨੂੰ ਸ਼ੇਅਰ ਕੀਤਾ। ਨੂਰ ਇਸ ਵੀਡੀਓ ਵਿੱਚ ਪਹਿਲੀ ਵਾਰ ਮੈਗਜ਼ੀਨ ਆਪਣੀ ਤਸਵੀਰ ਦੇਖਣ ਲਈ ਖੋਲ੍ਹ ਰਹੀ ਹੈ ਅਤੇ ਖੁਸ਼ ਨਜ਼ਰ ਆ ਰਹੀ ਹੈ ਪਰ ਗਲਤ ਨਾਮ ਦੇਖ ਕੇ ਉਸ ਦੀ ਖ਼ੁਸ਼ੀ ਉੱਡ ਜਾਂਦੀ ਹੈ।ਜਦੋਂ ਉਨ੍ਹਾਂ ਨੂੰ ਗ਼ਲਤੀ ਨਜ਼ਰ ਆਈ ਤਾਂ ਉਨ੍ਹਾਂ ਨੇ ਕਿਹਾ, ''ਰੁਕੋ-ਰੁਕੋ''। ਉਨ੍ਹਾਂ ਨੂੰ ਅਪਮਾਨਿਤ ਮਹਿਸੂਸ ਹੋਇਆ ਅਤੇ ਉਨ੍ਹਾਂ ਨੇ ਮੈਗਜ਼ੀਨ ਬੰਦ ਕਰ ਦਿੱਤੀ।ਹੋ ਸਕਦਾ ਹੈ ਕੁਝ ਪਾਠਕਾਂ ਨੂੰ ਹੇਠਲੀ ਵੀਡੀਓ ਦੀ ਭਾਸ਼ਾ ਠੀਕ ਨਾ ਲੱਗੇ Skip Instagram post by noor View this post on Instagram I’m SO heartbroken and devastated. Like my heart actually hurts. I’ve been waiting to make this announcement for MONTHS. One of my DREAMS of being featured in American @VogueMagazine came true!! We finally found the issue in JFK airport. I hadn’t seen the photo or the text. Adam wanted to film my reaction to seeing this for the first time. But, as you can see in the video, I was misidentified as a Pakistani actress named Noor Bukhari. My name is Noor Tagouri, I’m a journalist, activist, and speaker. I have been misrepresented and misidentified MULTIPLE times in media publications - to the point of putting my life in danger. I never, EVER expected this from a publication I respect SO much and have read since I was a child. Misrepresentation and misidentification is a constant problem if you are Muslim in America. And as much as I work to fight this, there are moments like this where I feel defeated. A post shared by Noor Tagouri نور التاجوري (@noor) on Jan 17, 2019 at 5:35am PST End of Instagram post by noor Image Copyright noor noor ਨੂਰ ਨੇ ਆਪਣੀ ਸੋਸ਼ਲ ਮੀਡੀਆ ਦੀ ਪੋਸਟ ਵਿੱਚ ਕਿਹਾ, "ਮੈਗਜ਼ੀਨ ਵਿੱਚ ਨਜ਼ਰ ਆਉਣਾ ਮੇਰਾ ਇੱਕ ਸੁਫਨਾ ਸੀ ਅਤੇ ਮੈਂ ਕਦੇ ਵੀ ਉਸ ਪਬਲੀਕੇਸ਼ਨ ਤੋਂ ਅਜਿਹੀ ਗਲਤੀ ਦੀ ਉਮੀਦ ਨਹੀਂ ਸੀ” ਜਿਸ ਦਾ ਉਹ ਬਹੁਤ ਸਤਿਕਾਰ ਕਰਦੀ ਸਨ।'ਉਨ੍ਹਾਂ ਕਿਹਾ, ''ਕਈ ਵਾਰ ਮੀਡੀਆ ਵਿੱਚ ਮੇਰੀ ਗ਼ਲਤ ਪਛਾਣ ਦੱਸੀ ਗਈ ਹੈ ਅਤੇ ਕਈ ਵਾਰ ਮੈਨੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਕਿ ਮੇਰੀ ਜਾਨ ਵੀ ਖ਼ਤਰੇ ਵਿੱਚ ਪਈ ਹੈ।” Image Copyright BBC News Punjabi BBC News Punjabi Image Copyright BBC News Punjabi BBC News Punjabi “ਮੈਂ ਜਿੰਨਾ ਇਸ ਦੇ ਖਿਲਾਫ਼ ਲੜੀ ਹਾਂ ਉਨੀਆਂ ਹੀ ਅਜਿਹੀਆਂ ਘਟਨਾਵਾਂ ਮੈਨੂੰ ਹਾਰਿਆ ਮਹਿਸੂਸ ਕਰਵਾਉਂਦੀਆਂ ਹਨ।''ਸੀਐੱਨਐੱਨ ਅਨੁਸਾਰ ਬੀਤੇ ਸਾਲ ਨੂਰ ਦੀਆਂ ਤਸਵੀਰਾਂ ਓਰਨੈਲਡੋ ਦੇ ਪਲਸ ਨਾਈਟ ਕਲੱਬ ਵਿੱਚ ਗੋਲੀਬਾਰੀ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਦੀ ਪਤਨੀ ਨੂਰ ਸਲਮਾਨ ਦੀਆਂ ਤਸਵੀਰਾਂ ਦੀ ਥਾਂ ਛਾਪੀਆਂ ਗਈਆਂ ਸਨ।ਟੈਗੌਰੀ ਟੈੱਡ ਟੌਕਸ ਵਿੱਚ ਵੀ ਹਿੱਸਾ ਲੈ ਚੁੱਕੀ ਹਨ ਅਤੇ 2016 ਵਿੱਚ ਪਲੇਬੁਆਏ ਮੈਗਜ਼ੀਨ ਵਿੱਚ ਉਨ੍ਹਾਂ ਦੀ ਹਿਜਾਬ ਵਾਲੀ ਤਸਵੀਰ ਨਜ਼ਰ ਆਈ। ਉਹ ਇਸ ਮੈਗਜ਼ੀਨ ਵਿੱਚ ਹਿਜਾਬ ਪਾ ਕੇ ਨਜ਼ਰ ਆਉਣ ਵਾਲੀ ਪਹਿਲੀ ਮੁਸਲਿਮ ਔਰਤ ਸਨ।ਵੋਗ ਮੈਗਜ਼ੀਨ ਨੇ ਇਸ ਗ਼ਲਤੀ ਲਈ ਮੁਆਫ਼ ਮੰਗੀ ਹੈ। Image copyright Getty Images ਮੈਗ਼ਜ਼ੀਨ ਨੇ ਕਿਹਾ, ''ਅਸੀਂ ਨੂਰ ਦੀ ਤਸਵੀਰ ਖਿੱਚਣ ਬਾਰੇ ਕਾਫੀ ਉਤਸ਼ਾਹਤ ਸੀ। ਅਸੀਂ ਉਨ੍ਹਾਂ ਦੇ ਕੀਤੇ ਮੁੱਖ ਕਾਰਜਾਂ 'ਤੇ ਰੋਸ਼ਨੀ ਵੀ ਪਾਈ ਇਸ ਲਈ ਉਨ੍ਹਾਂ ਦਾ ਗ਼ਲਤ ਨਾਂ ਛਾਪਣਾ ਇੱਕ ਅਫਸੋਸਨਾਕ ਗਲਤੀ ਸੀ।''''ਅਸੀਂ ਸਮਝਦੇ ਹਾਂ ਕਿ ਮੀਡੀਆ ਵਿੱਚ ਗਲਤ ਪਛਾਣਖਾਸਕਰ ਗੈਰ-ਗੋਰਿਆਂ ਲਈ, ਇੱਕ ਵੱਡਾ ਮੁੱਦਾ ਹੈ । ਸਾਨੂੰ ਹੋਰ ਸਾਵਧਾਨ ਹੋਣ ਦੀ ਲੋੜ ਹੈ ਅਤੇ ਅਸੀਂ ਟੈਗੌਰੀ ਅਤੇ ਬੁਖ਼ਾਰੀ ਦੋਵਾਂ ਤੋਂ ਇਸ ਗਲਤੀ ਕਾਰਨ ਹੋਈ ਸ਼ਰਮਿੰਦਗੀ ਲਈ ਮੁਆਫੀ ਮੰਗਦੇ ਹਾਂ।''ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਵੌਗ ਦੀ ਮਾਫ਼ੀ ਦੀ ਵੀ ਆਲੋਚਨਾ ਕੀਤੀ ਹੈ ਕਿਉਂਕਿ ਉਸ ਵਿੱਚ ਲਿਖਿਆ ਹੈ ਜੋ 'ਗੈਰ-ਗੋਰੇ', ਜੋ ਇੱਕ ਰੰਗ ਸੂਚਕ ਸ਼ਬਦ ਹੈ।ਸੀਐੱਨਐੱਨ ਨੂੰ ਟੈਗੌਰੀ ਨੇ ਕਿਹਾ, ''ਜਿਸ ਤਰੀਕੇ ਨਾਲ ਇਸ ਮੁੱਦੇ ਬਾਰੇ ਗੱਲਬਾਤ ਹੋ ਰਹੀ ਹੈ ਅਤੇ ਜੋ ਹਮਾਇਤ ਮੈਨੂੰ ਮਿਲ ਰਹੀ ਹੈ ਉਸ ਨਾਲ ਮੈਂ ਕਾਫੀ ਖੁਸ਼ੀ ਹੈ।''''ਇਹ ਸਿਰਫ਼ ਮੇਰੀ ਗ਼ਲਤ ਪਛਾਣ ਦਾ ਮੁੱਦਾ ਨਹੀਂ ਹੈ ਸਗੋਂ...ਇਹ ਹਾਸ਼ੀਆਗਤ ਲੋਕਾਂ ਬਾਰੇ ਹੈ ਜਿਨ੍ਹਾਂ ਨੂੰ ਲਗਾਤਾਰ ਦੂਸਰੇ ਦਰਜੇ ਦੇ ਸਮਝਿਆ ਜਾਂਦਾ ਹੈ ਅਤੇ ਸਹੀ ਤਰ੍ਹਾਂ ਨਹੀਂ ਦੇਖਿਆ ਜਾਂਦਾ।”ਇਹ ਵੀ ਪੜ੍ਹੋ-ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀ ਨੈੱਟਫਲਿਕਸ ਵਰਗੀਆਂ ਕੰਪਨੀਆਂ ਖੁਦ ਨੂੰ ਇਸ ਲਈ ਸੈਂਸਰ ਕਰਨਾ ਚਾਹੁੰਦੀਆਂਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
'2019 ਲੋਕਸਭਾ ਚੋਣਾਂ 'ਚ ਹੁਣ ਰਾਹੁਲ ਦਾਅਵੇਦਾਰ ਪਰ ਮਾਇਆ ਦੀ 'ਮਾਇਆ' ਜ਼ਰੂਰੀ' - ਨਜ਼ਰੀਆ ਰਸ਼ੀਦ ਕਿਦਵਈ ਸੀਨੀਅਰ ਪੱਤਰਕਾਰ 12 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46523964 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਕਾਂਗਰਸ ਸਮਰਥਕ ਕਹਿ ਰਹੇ ਹਨ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਨਣ ਲਈ ਤਿਆਰ ਦਿਸ ਰਹੇ ਹਨ ਰਾਹੁਲ ਗਾਂਧੀ ਨੇ 11 ਦਸੰਬਰ, ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਵਜੋਂ ਇੱਕ ਸਾਲ ਪੂਰਾ ਕੀਤਾ ਅਤੇ ਨਾਲ ਹੀ ਪਾਰਟੀ ਦੇ ਅੰਦਰ ਤੇ ਬਾਹਰ ਉਨ੍ਹਾਂ ਦਾ ਕਦ ਕੁਝ ਵੱਧ ਗਿਆ। ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਚੰਗੇ ਪ੍ਰਦਰਸ਼ਨ ਨੇ ਰਾਹੁਲ ਨੂੰ 2019 ਲਈ ਬਣਾਏ ਜਾ ਰਹੇ "ਮਹਾਂਗੱਠਬੰਧਨ" ਵਿੱਚ ਇੱਕ ਵੱਡੀ ਭੂਮਿਕਾ ਦਾ ਦਾਅਵੇਦਾਰ ਬਣਾ ਦਿੱਤਾ ਹੈ। ਤੇਲੰਗਾਨਾ 'ਚ ਉਨ੍ਹਾਂ ਦੇ ਸਾਥੀ ਚੰਦਰਬਾਬੂ ਨਾਇਡੂ ’ਤੇ ਹਾਰ ਦਾ ਅਸਰ ਜ਼ਰੂਰ ਪਵੇਗਾ ਪਰ ਅਗਲੇ ਸਾਲ ਦੀਆਂ ਚੋਣਾਂ 'ਚ ਨਰਿੰਦਰ ਮੋਦੀ ਖ਼ਿਲਾਫ਼ ਸੂਬਾ ਪੱਧਰ ’ਤੇ ਗੱਠਜੋੜ ਬਣਾਉਣ ਦੀ ਕਵਾਇਦ ਨੂੰ ਹੁਣ ਹੁੰਗਾਰਾ ਜ਼ਰੂਰ ਮਿਲਿਆ ਹੈ। ਸਾਲ 2014 ਤੋਂ ਬਾਅਦ ਪਹਿਲੀ ਵਾਰ ਮੋਦੀ ਤੇ ਅਮਿਤ ਸ਼ਾਹ ਦੀ ਅਗਵਾਈ ਵਾਲੀ ਭਾਜਪਾ ਨੂੰ ਰਾਹੁਲ ਦੀ ਅਗਵਾਈ 'ਚ ਕਾਂਗਰਸ ਨੇ ਸਿੱਧੀ ਲੜਾਈ 'ਚ ਹਰਾਇਆ ਹੈ। Image copyright Getty Images ਫੋਟੋ ਕੈਪਸ਼ਨ ਕੀ ਰਾਹੁਲ ਖੁਦ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਵਜੋਂ ਪੇਸ਼ ਕਰਨਗੇ? ਹੁਣ ਸਵਾਲ ਹੈ ਇਹ ਹੈ ਕਿ, ਕੀ ਰਾਹੁਲ ਖੁਦ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਵਜੋਂ ਪੇਸ਼ ਕਰਨਗੇ ਜਾਂ ਕਿਸੇ ਖੇਤਰੀ ਪਾਰਟੀ ਦੇ ਸਾਥੀ ਨੂੰ ਅੱਗੇ ਕਰਨਗੇ? ਦੋਵੇਂ ਹਾਲਾਤ 'ਚ ਹੀ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ। ਇਹ ਵੀ ਪੜ੍ਹੋLIVE ਰੁਝਾਨ : ਮੋਦੀ ਦੀ ਭਾਜਪਾ ਨੂੰ ਰਾਜਸਥਾਨ, ਛੱਤੀਸਗੜ੍ਹ ਤੇ ਐਮਪੀ 'ਚ ਵੱਡਾ ਝਟਕਾਰਾਜਸਥਾਨ ’ਚ ਕਾਂਗਰਸ ਅੱਗੇ, ਭਾਜਪਾ ਤੋਂ ਮੱਧ ਪ੍ਰਦੇਸ਼ ਵੀ ਖੋਹਣ ਦੇ ਰਾਹ ’ਤੇਕਿਵੇਂ ਕੁਝ ਲੋਕ ਪਾਣੀ ’ਚ ਨੰਗੀਆਂ ਅੱਖਾਂ ਨਾਲ ਵੇਖ ਲੈਂਦੇਅਸਲ 'ਚ ਹੁਣ ਨਜ਼ਰ ਮਾਇਆਵਤੀ ਉੱਪਰ ਹੈ। ਕੀ ਉਨ੍ਹਾਂ ਦੀ ਪਾਰਟੀ ਬਸਪਾ ਰਾਹੁਲ ਦੇ ਮਗਰ ਲੱਗ ਕੇ ਗੱਠਜੋੜ ਦਾ ਹਿੱਸਾ ਬਣੇਗੀ? ਦਲਿਤਾਂ ਦੀ ਆਗੂ ਮੰਨੀ ਜਾਂਦੀ ਮਾਇਆਵਤੀ ਨੇ ਹੁਣ ਤੱਕ ਅਜਿਹਾ ਕਰਨ ਤੋਂ ਕੋਤਾਹੀ ਕੀਤੀ ਹੈ। Image copyright Getty Images ਫੋਟੋ ਕੈਪਸ਼ਨ ਮਾਇਆਵਤੀ ਦਾ ਐੱਨਡੀਏ ਗੱਠਜੋੜ 'ਚ ਵੜਨਾ ਸੌਖਾ ਨਹੀਂ ਮਾਇਆਵਤੀ ਦਾ ਦਾਅ ਕੀ? ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਦੀ ਕਾਮਯਾਬੀ ਕਰਕੇ ਮਾਇਆਵਤੀ ਮਹਾਂਗੱਠਬੰਧਨ ਦੀ ਯੋਜਨਾ ਤੋਂ ਹੋਰ ਵੀ ਦੂਰੀ ਬਣਾ ਲੈਣ। ਪਰ ਮਾਇਆਵਤੀ ਦਾ ਭਾਜਪਾ ਦੇ ਐੱਨਡੀਏ ਗੱਠਜੋੜ 'ਚ ਵੜਨਾ ਸੌਖਾ ਨਹੀਂ ਹੈ। ਉੱਤਰ ਪ੍ਰਦੇਸ਼ ਉਨ੍ਹਾਂ ਦੀ ਕਰਮਭੂਮੀ ਹੈ ਅਤੇ ਉੱਥੇ ਮਾਇਆਵਤੀ ਦਾ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਰਲ ਕੇ ਤੁਰਨਾ ਔਖਾ ਹੀ ਹੈ। ਗੱਲ ਇੰਨੀ ਕੁ ਹੈ ਕਿ ਯੂਪੀ 'ਚ ਭਾਜਪਾ ਕੋਲ ਇੰਨੀ ਥਾਂ ਨਹੀਂ ਹੈ ਜਿੰਨੇ 'ਚ ਮਾਇਆਵਤੀ ਤੇ ਬਸਪਾ ਸੰਤੁਸ਼ਟ ਹੋ ਜਾਣ। ਸੀਟਾਂ ਦਾ ਸਮੀਕਰਨ ਜੰਮੂ-ਕਸ਼ਮੀਰ ਤੋਂ ਲੈ ਕੇ, ਪੰਜਾਬ, ਹਰਿਆਣਾ, ਯੂਪੀ, ਬਿਹਾਰ, ਦਿੱਲੀ, ਰਾਜਸਥਾਨ, ਛੱਤੀਸਗੜ੍ਹ ਤੇ ਗੁਜਰਾਤ ਤੱਕ ਹਿੰਦੀ ਬੋਲਣ ਜਾਂ ਸਮਝਣ ਵਾਲੇ ਇਲਾਕਿਆਂ 'ਚ 273 ਲੋਕ ਸਭਾ ਸੀਟਾਂ ਹਨ। ਇਨ੍ਹਾਂ 'ਚੋਂ 200 ਭਾਜਪਾ ਕੋਲ ਹਨ। ਜੇ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ 'ਚ ਮੰਗਲਵਾਰ ਦੇ ਨਤੀਜਿਆਂ ਨੂੰ ਵੇਖਿਆ ਜਾਵੇ ਤਾਂ ਇਹ ਹੋ ਸਕਦਾ ਹੈ ਕਿ ਅਗਲੇ ਸਾਲ ਲੋਕ ਸਭਾ ਚੋਣਾਂ 'ਚ ਭਾਜਪਾ ਇਨ੍ਹਾਂ ਵਿੱਚੋਂ 80-100 ਸੀਟਾਂ ਗੁਆ ਬੈਠੇ। Image copyright Getty Images ਫੋਟੋ ਕੈਪਸ਼ਨ ਕੀ ਅਮਿਤ ਸ਼ਾਹ ਦਾ 'ਕਾਂਗਰਸ-ਮੁਕਤ ਭਾਰਤ' ਦਾ ਸੁਪਨਾ ਪੂਰਾ ਹੋਵੇਗਾ? ਇਸ ਦੀ ਖਾਨਾਪੂਰਤੀ ਤੇਲੰਗਾਨਾ 'ਚ ਇੱਕ ਸੰਭਾਵਤ ਸਾਥੀ ਦੀ ਜਿੱਤ ਨਾਲ ਨਹੀਂ ਹੋਣੀ, ਨਾ ਹੀ ਬੰਗਾਲ ਤੇ ਤਮਿਲਨਾਡੂ ਨੇ ਭਾਜਪਾ ਨੂੰ ਇੰਨੀਆਂ ਸੀਟਾਂ ਦੇਣੀਆਂ ਹਨ।ਇਹ ਵੀ ਪੜ੍ਹੋਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਦਿੱਤਾ ਅਸਤੀਫਾਜੋਤਹੀਣਾਂ ਦੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ 'ਚ ਇੱਹ ਜੋਤਹੀਣਪਹਿਲੀ ਵਾਰ ਮ੍ਰਿਤਕਾ ਦੀ ਕੁੱਖੋਂ ਹੋਇਆ ਬੱਚੇ ਦਾ ਜਨਮ ਛੱਤੀਸਗੜ੍ਹ 'ਚ ਕਾਂਗਰਸ ਦੀ ਸਫ਼ਲਤਾ ਉੱਭਰ ਕੇ ਆਈ ਹੈ। ਇੱਥੇ ਕਾਂਗਰਸ ਨੇ ਕਿਸੇ ਖੇਤਰੀ ਆਗੂ ਨੂੰ ਅੱਗੇ ਨਹੀਂ ਕੀਤਾ। ਇੱਥੇ ਭਾਜਪਾ ਦੇ ਮੌਜੂਦਾ ਮੁੱਖ ਮੰਤਰੀ, "ਚਾਵਲ ਵਾਲੇ ਬਾਬਾ" ਰਮਨ ਸਿੰਘ ਨੂੰ ਕੁਝ ਲੋਕ ਜੇਤੂ ਮੰਨ ਕੇ ਚਲ ਰਹੇ ਸਨ ਕਿਉਂਕਿ ਉਨ੍ਹਾਂ ਨੇ ਲੋਕ ਭਲਾਈ ਦੀਆਂ ਯੋਜਨਾਵਾਂ ਚਲਾਈਆਂ ਸਨ। ਪਰ ਵੋਟਰ ਦੇ ਮਨ 'ਚ ਕੁਝ ਹੋਰ ਹੀ ਸੀ। ਫਰਜ ਕਰੋ, ਜੇ ਸਾਰੇ ਭਾਰਤ 'ਚ ਹੀ ਵੋਟਰ ਅਜਿਹਾ ਕਰਨ? ਇਹ ਜ਼ਰੂਰ ਹੈ ਕਿ ਹੁਣ ਕੇਂਦਰੀਕਰਨ ਦੀ ਰਾਜਨੀਤੀ ਤੇ ਵਿਅਕਤੀ -ਵਿਸ਼ੇਸ਼ ਨੂੰ ਨਾਇਕ ਬਣਾਉਣ ਵਾਲੀ ਰਾਜਨੀਤੀ ਉੱਪਰ ਸੁਆਲ ਖੜ੍ਹੇ ਹੋ ਗਏ ਹਨ। Image copyright Getty Images ਫੋਟੋ ਕੈਪਸ਼ਨ ਮੋਦੀ ਦਾ ਜਾਦੂ ਕਾਫ਼ੀ ਘੱਟ ਗਿਆ ਲਗਦਾ ਹੈ ਕੁਝ ਮਾਮਲਿਆਂ ਨੂੰ ਧਿਆਨ ਨਾਲ ਵੇਖਣ ਦੀ ਲੋੜ ਹੈ। ਕੀ ਨੋਟਬੰਦੀ ਤੇ ਜੀਐੱਸਟੀ ਦਾ ਅਸਰ ਪਿਆ? ਕੀ ਭਾਰਤ 'ਚ ਕਿਸਾਨੀ ਸਮੱਸਿਆਵਾਂ ਵਾਕਈ ਚੋਣਾਂ 'ਚ ਮੁੱਦਾ ਹਨ? ਕੀ ਐੱਸ.ਸੀ-ਐੱਸ.ਟੀ ਐਕਟ 'ਚ ਕੀਤੇ ਗਏ ਬਦਲਾਅ ਵੀ ਕਾਰਕ ਸਨ? ਵੱਡਾ ਸੁਆਲ ਹੈ: ਕੀ ਨਰਿੰਦਰ ਮੋਦੀ ਦੁਬਾਰਾ ਇਮੇਜ ਦੇ ਸਹਾਰੇ ਜਿੱਤਣਗੇ? ਇਹ ਵੀ ਪੜ੍ਹੋਇੱਕ ਮਾਂ ਦਾ ਪੁੱਤ ਸਿੱਖ ਤੇ ਧੀਆਂ ਮੁਸਲਿਮ ਕਿਵੇਂ ਬਣੀਆਂ'ਕਰਤਾਰਪੁਰ ਲਾਂਘੇ 'ਤੇ ਸ਼ੱਕ ਕਰਨ ਵਾਲਿਆਂ 'ਚ ਕੈਪਟਨ ਇਕੱਲੇ ਨਹੀਂ'ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀਐੱਨਡੀਏ ਦੇ ਵਿਰੋਧੀ ਧਿਰਾਂ 'ਚ ਨਵੀਂ ਉਮੀਦ ਹੈ ਕਿ 17ਵੀਂ ਲੋਕ ਸਭਾ 'ਚ ਮੋਦੀ ਦੀ ਤਾਕਤ ਜ਼ਰੂਰ ਘਟੇਗੀ। ਜੇ ਕੋਈ ਮਹਾਂਗੱਠਬੰਧਨ ਬਣਨਾ ਵੀ ਹੈ ਤਾਂ ਸੰਤੁਲਨ ਬਣਾਉਣਾ ਪਵੇਗਾ — ਇੱਕ ਪਾਸੇ ਕਾਂਗਰਸ ਸਿਧੇ ਟਾਕਰੇ 'ਚ ਜਿੱਤੇ ਅਤੇ ਨਾਲ ਹੀ ਖੇਤਰੀ ਪਾਰਟੀਆਂ ਐੱਨਡੀਏ ਨੂੰ ਹਰਾਉਣ।ਪੰਜ ਸਾਲਾਂ 'ਚ ਅੰਕੜਿਆਂ 'ਚ ਕੀ ਆਇਆ ਫ਼ਰਕ?ਛੱਤੀਸਗੜ੍ਹ (90)ਕਾਂਗਰਸ: 43% ਵੋਟ (2013: 40.3%), 68 ਸੀਟਾਂ (2013: 39) ਭਾਜਪਾ: 33% ਵੋਟ (2013: 41%), 15 ਸੀਟਾਂ (2013: 49) ਬਸਪਾ: 3.9% ਵੋਟ (2013: 4.3%), 2 ਸੀਟਾਂ (2013: 1)ਮੱਧ ਪ੍ਰਦੇਸ਼ (230) ਕਾਂਗਰਸ: 40.9% ਵੋਟ (2013: 36.4%), 114 ਸੀਟਾਂ (2013: 58) ਭਾਜਪਾ: 41% ਵੋਟ (2013: 44.9%), 109 ਸੀਟਾਂ (2013: 165) ਬਸਪਾ: 5% ਵੋਟ (2013: 6.3%), 2 ਸੀਟਾਂ (2013: 4)ਰਾਜਸਥਾਨ (200)* ਕਾਂਗਰਸ: 39.3% ਵੋਟ (2013: 33.7%), 99 ਸੀਟਾਂ (2013: 21)ਭਾਜਪਾ: 38.8% ਵੋਟ (2013: 46%), 73 ਸੀਟਾਂ (2013: 163)ਬਸਪਾ: 4% ਵੋਟ (2013: 3.4%), 6 ਸੀਟਾਂ (2013: 3)*1 ਸੀਟ 'ਤੇ ਉਮੀਦਵਾਰ ਦੀ ਮੌਤ ਹੋਣ ਕਾਰਨ ਚੋਣ ਮੁਲਤਵੀ ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਕੁੰਭ ਮੇਲਾ 2019 - ਕੁੰਭ ਮੇਲੇ ਦੇ ਦੇਖੇ ਤੁਸੀਂ ਇਹ ਰੰਗ ਹਨ 21 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46938040 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਪ੍ਰਯਾਗਰਾਜ ਵਿੱਚ ਇਨ੍ਹੀਂ ਦਿਨੀਂ ਦੁਨੀਆਂ ਦਾ ਸਭ ਤੋਂ ਵੱਡਾ ਮੇਲਾ ਚੱਲ ਰਿਹਾ ਹੈ। 15 ਜਨਵਰੀ ਨੂੰ ਸ਼ਾਹੀ ਇਸ਼ਨਾਨ ਦੇ ਨਾਲ ਇਹ ਮੇਲਾ ਸ਼ੁਰੂ ਹੋਇਆ।49 ਦਿਨਾਂ ਤਕ ਚੱਲਣ ਵਾਲੇ ਇਸ ਮੇਲੇ ਦੀ ਸਮਾਪਤੀ ਚਾਰ ਮਾਰਚ ਨੂੰ ਹੋਵੇਗੀ ਅਤੇ ਇਸ ਦੌਰਾਨ 8 ਸ਼ਾਹੀ ਇਸ਼ਨਾਨ ਹੋਣਗੇ। ਅਗਲਾ ਸ਼ਾਹੀ ਇਸ਼ਨਾਨ 21 ਜਨਵਰੀ ਨੂੰ ਹੋਵੇਗਾ। Image copyright Getty Images ਕੁੰਭ ਵਿੱਚ ਲੋਕਾਂ ਦੇ ਠਹਿਰਨ ਅਤੇ ਆਉਣ-ਜਾਣ ਲਈ ਵੱਡੀ ਪੱਧਰ ਤੇ ਇੰਤਜ਼ਾਮ ਕੀਤੇ ਗਏ ਹਨ। ਮੇਲੇ ਤੱਕ ਪਹੁੰਚਣ ਲਈ ਖ਼ਾਸ ਰੇਲ ਗੱਡੀਆਂ, ਬੱਸਾਂ ਅਤੇ ਈ-ਰਿਕਸ਼ੇ ਚਲਾਏ ਗਏ ਹਨ। ਨਾਲ ਹੀ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। Image copyright EPA ਮੰਨਿਆ ਜਾ ਰਿਹਾ ਹੈ ਕਿ 49 ਦਿਨਾਂ ਤਕ ਚੱਲਣ ਵਾਲੇ ਇਸ ਮੇਲੇ ਵਿੱਚ ਲਗਪਗ 12 ਕਰੋੜ ਲੋਕ ਇਸ਼ਨਾਨ ਕਰਨ ਪਹੁੰਚ ਸਕਦੇ ਹਨ। ਇਨ੍ਹਾਂ ਵਿੱਚੋਂ ਲਗਪਗ 10 ਲੱਖ ਵਿਦੇਸ਼ੀ ਨਾਗਰਿਕ ਵੀ ਹੋਣਗੇ। Image copyright Getty Images ਉੱਤਰ ਪ੍ਰਦੇਸ਼ ਸਰਕਾਰ ਕੁੰਭ 2019 ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਕੁੰਭ ਦੱਸ ਰਹੀ ਹੈ ਅਤੇ ਇਸ ਦੀ ਬ੍ਰਾਡਿੰਗ ਵੀ ਕਰ ਰਹੀ ਹੈ। Image copyright EPA ਮੇਲੇ ਦਾ ਖੇਤਰਫਲ ਵੀ ਇਸ ਵਾਰ ਵਧਾਇਆ ਗਿਆ ਹੈ। ਕੁੰਭ ਦੇ ਡਿਪਟੀ ਕਮਿਸ਼ਨਰ ਕਿਰਣ ਆਨੰਦ ਮੁਤਾਬਕ, ਇਸ ਵਾਰ ਲਗਪਗ 45 ਵਰਗ ਕਿਲੋਮੀਟਰ ਦੇ ਘੇਰੇ ਵਿੱਚ ਫੈਲਿਆ ਜਾ ਰਿਹਾ ਹੈ। ਜਦਕਿ ਇਸ ਤੋਂ ਪਹਿਲਾਂ ਇਹ ਸਿਰਫ਼ 20 ਵਰਗ ਕਿਲੋਮੀਟਰ ਇਲਾਕੇ ਵਿੱਚ ਹੀ ਹੁੰਦਾ ਸੀ। Image copyright EPA ਮੰਨਿਆ ਜਾਂਦਾ ਹੈ ਕਿ ਪ੍ਰਯਾਗਰਾਜ ਵਿੱਚ ਜਿੱਥੇ ਕੁੰਭ ਮੇਲੇ ਹੁੰਦਾ ਹੈ। ਉੱਥੋਂ ਹੀ ਬ੍ਰਹਮੰਡ ਪੈਦਾ ਹੋਇਆ ਅਤੇ ਇਹੀ ਧਰਤੀ ਦਾ ਕੇਂਦਰ ਵੀ ਹੈ। ਮਨੌਤ ਹੈ ਕਿ ਸ੍ਰਿਸ਼ਟੀ ਦੇ ਨਿਰਮਾਣ ਤੋਂ ਪਹਿਲਾਂ ਬ੍ਰਹਮਾ ਜੀ ਨੇ ਇਸੇ ਥਾਂ ਤੇ ਅਸ਼ਵ ਮੇਧ ਯੱਗ ਕੀਤਾ ਸੀ। Image copyright Reuters ਕੁੰਭ ਦੌਰਾਨ ਪ੍ਰਯਾਗਰਾਜ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਤੰਬੂਆਂ ਦਾ ਆਰਜੀ ਸ਼ਹਿਰ ਵਸ ਜਾਂਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਕੁੰਭ ਦੇ ਪ੍ਰਬੰਧ 'ਤੇ ਇਸ ਸਾਲ ਚਾਰ ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਖਰਚ ਹੋ ਰਹੇ ਹਨ। Image copyright EPA ਆਵਾਹਨ ਅਖਾੜਾ, ਅਟਲ ਅਖਾੜਾ, ਮਹਾਨਿਰਵਾਣੀ ਅਖਾੜਾ, ਆਨੰਦ ਅਖਾੜਾ, ਨਿਰਮੋਹੀ ਅਖਾੜਾ, ਦਸ਼ਨਾਮੀ ਅਖਾੜਾ, ਨਿਰੰਜਨੀ ਅਤੇ ਜੂਨਾ ਅਖਾੜਿਆਂ ਦਾ ਵੀ ਸਦੀਆਂ ਪੁਰਾਣਾ ਇਤਿਹਾਸ ਹੈ। ਸਾਰਿਆਂ ਅਖਾੜਿਆਂ ਦੇ ਆਪਣੇ-ਆਪਣੇ ਵਿਧੀ-ਵਿਧਾਨ ਤੇ ਨਿਯਮ ਹਨ। Image copyright Getty Images ਇਨ੍ਹਾਂ ਅਖਾੜਿਆਂ ਦਾ ਠਿਕਾਣਾ ਕਈ ਤੀਰਥ ਅਤੇ ਸ਼ਹਿਰਾਂ ਵਿੱਚ ਹਨ ਪਰ ਕੁੰਭ ਜਿੱਥੇ ਵੀ ਲੱਗੇ ਇਹ ਅਖਾੜੇ ਆਪਣੀ ਪੂਰੀ ਸ਼ਾਨ ਅਤੇ ਸੱਜ-ਧੱਜ ਨਾਲ ਉੱਥੇ ਪਹੁੰਚ ਹੀ ਜਾਂਦੇ ਹਨ। Image copyright EPA ਕੁੰਭ ਅਖਾੜਿਆਂ ਦਾ ਹੀ ਇਕੱਠ ਹੈ, ਜਿੱਥੇ ਅਧਿਆਤਮਿਕ ਅਤੇ ਧਾਰਿਮਕ ਚਰਚਾ ਹੁੰਦੀ ਹੈ। ਅਖਾੜੇ ਆਪਣੀਆਂ-ਆਪਣੀਆਂ ਰਵਾਇਤਾਂ ਵਿੱਚ ਨਵੇਂ ਚੇਲਿਆਂ ਨੂੰ ਨਾਮ-ਦਾਨ ਮਨ ਦਿੰਦੇ ਹਨ ਅਤੇ ਵੱਖੋ-ਵੱਖਰੀਆਂ ਉਪਾਧੀਆਂ ਵੀ ਦਿੰਦੇ ਹਨ।ਜਿੱਥੇ ਸ਼ਰਧਾਲੂ ਕੁੰਭ ਵਿੱਚ ਗੰਗਾ ਦਾ ਇਸ਼ਨਾਨ ਕਰਕੇ ਪੁੰਨ ਖੱਟਣ ਪਹੁੰਚਦੇ ਹਨ, ਉੱਥੇ ਹੀ ਇਨ੍ਹਾਂ ਸਾਧੂਆਂ ਦਾ ਦਾਅਵਾ ਹੈ ਕਿ ਉਹ ਗੰਗਾ ਨੂੰ ਪਵਿੱਤਰ ਕਰਨ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੰਗਾ ਧਰਤੀ 'ਤੇ ਉਤਰਨ ਲਈ ਤਿਆਰ ਨਹੀਂ ਸੀ, ਜਦੋਂ ਸਾਧੂਆਂ ਨੇ ਧਰਤੀ ਨੂੰ ਪਵਿੱਤਰ ਕੀਤਾ ਤਾਂ ਜਾ ਕੇ ਗੰਗਾ ਧਰਤੀ 'ਤੇ ਆਉਣ ਲਈ ਰਾਜ਼ੀ ਹੋਈ। Image copyright EPA ਸਾਲ 1954 ਵਿੱਚ ਕੁੰਭ ਵਿੱਚ ਭਗਦੜ ਮੱਚ ਗਈ। ਜਿਸ ਤੋਂ ਬਾਅਦ ਕਿਸੇ ਹੋਰ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅਖਾੜਾ ਪ੍ਰੀਸ਼ਦ ਕਾਇਮ ਕੀਤੀ ਗਈ। ਇਸ ਪ੍ਰੀਸ਼ਦ ਵਿੱਚ ਮਾਨਤਾ ਪ੍ਰਾਪਤ ਸਾਰੇ 13 ਅਖਾੜਿਆਂ ਦੇ 2-2 ਨੁਮਾਂਇੰਦੇ ਹੁੰਦੇ ਹਨ ਅਤੇ ਆਪਸੀ ਤਾਲਮੇਲ ਕਾਇਮ ਰੱਖਣਾ ਇਸੇ ਕਮੇਟੀ ਦਾ ਕੰਮ ਹੁੰਦਾ ਹੈ। Image copyright Getty Images ਅਖਾੜਾ ਸ਼ਬਦ ਸੁਣਦਿਆਂ ਹੀ ਕੁਸ਼ਤੀ ਤੇ ਮੱਲਾਂ ਦੇ ਘੋਲ ਚੇਤੇ ਵਿੱਚ ਆ ਜਾਂਦੇ ਹਨ ਪਰ ਕੁੰਭ ਦੇ ਮੇਲੇ ਵਿੱਚ ਸਾਧੂਆਂ ਸੰਤਾਂ ਦੇ ਵੀ ਅਖਾੜੇ ਹਨ। ਦੇਖਿਆ ਜਾਵੇ ਤਾਂ ਅਖਾੜਿਆਂ ਦਾ ਧਾਰਮਿਕਤਾ ਨਾਲ ਕੀਤਾ ਲੈਣ-ਦੇਣ ਕਿਉਂਕਿ ਜ਼ੋਰ ਅਜ਼ਮਾਇਸ਼ ਤਾਂ ਇੱਥੇ ਵੀ ਹੁੰਦੀ ਹੈ ਪਰ ਧਰਮਿਕ ਠੁੱਕ ਕਾਇਮ ਕਰਨ ਲਈ।ਅਖਾੜੇ ਇੱਕ ਤਰ੍ਹਾਂ ਨਾਲ ਹਿੰਦੂ ਧਰਮ ਦੇ ਮੱਠ ਕਹੇ ਜਾ ਸਕਦੇ ਹਨ।ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੁੰਭ ਦੇ ਕੈਂਪਾਂ ਨੂੰ ਰੋਸ਼ਨਾਉਣ ਵਾਲੇ ਮੁੱਲਾ ਜੀ ਨੂੰ ਮਿਲੋਤਿਆਰੀਆਂ ਕੁੰਭ ਮੇਲੇ ਦੀਆਂ ਪਰ ਫੋਟੋ ਹੱਜ ਦੀ Image copyright EPA ਰਵਾਇਤੀ ਰੂਪ ਵਿੱਚ ਦੇਖਿਆ ਜਾਵੇ ਤਾਂ ਇਹ ਅਰਧ ਕੁੰਭ ਹੀ ਹੈ ਪਰ ਸਰਕਾਰ ਨੇ ਇਸ ਦਾ ਨਾਮ ਬਦਲ ਕੇ ਮਹਾਂ-ਕੁੰਭ ਰੱਖ ਦਿੱਤਾ ਹੈ।ਇਸ ਵਾਰ ਟ੍ਰਾਂਸਜੈਂਡਰ ਸਾਧੂਆਂ ਨੇ ਵੀ ਕੁੰਭ ਵਿੱਚ ਸ਼ਿਰਕਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਤੀਜੇ ਲਿੰਗ ਵਜੋਂ ਮਾਨਤਾ ਦੇ ਦਿੱਤੀ ਹੈ, ਇਸ ਲਈ ਸਮਾਜਿਕ ਸੋਚ ਵੀ ਬਦਲਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਔਰਤਾਂ ਅਤੇ ਮਰਦਾਂ ਦੇ 13 ਅਖਾੜੇ ਹਨ ਉਨ੍ਹਾਂ ਦੇ ਵੀ ਅਖਾੜੇ ਨੂੰ ਮਾਨਤਾ ਮਿਲਣੀ ਚਾਹੀਦੀ ਹੈ। Image copyright JITENDRA TRIPATHI ਕੁੰਭ ਨੂੰ ਸਿਆਸਤ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇੱਥੇ ਕਈ ਸਿਆਸੀ ਪਾਰਟੀਆਂ ਦੇ ਕੈਂਪ ਲੱਗੇ ਹੋਏ ਹਨ। ਥਾਂ-ਥਾਂ ਸਿਆਸੀ ਆਗੂਆਂ ਦੀਆਂ ਤਸਵੀਰਾਂ ਹਨ। ਇਹੀ ਨਹੀਂ ਕੁੰਭ ਦੇ ਪਹਿਲੇ ਸ਼ਾਹੀ ਇਸ਼ਨਾਨ ਮੌਕੇ ਕਈ ਕੇਂਦਰੀ ਮੰਤਰੀਆਂ ਦੇ ਇਸ਼ਨਾਨ ਦੀਆਂ ਖ਼ਬਰਾਂ ਵੀ ਚਰਚਾ ਵਿੱਚ ਰਹੀਆਂ।ਇਹ ਵੀ ਪੜ੍ਹੋ:ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਰਗਾੜੀ ਮੋਰਚੇ ਦੇ ਆਗੂਆਂ ਨੇ ਖਹਿਰਾ ਤੋਂ ਪਾਸਾ ਵੱਟਿਆ - 5 ਅਹਿਮ ਖ਼ਬਰਾਂ 13 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45848025 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sukhpal Khaira/ ਪੰਥਕ ਆਗੂਆਂ ਨੇ ਬੇਅਦਬੀ ਮਾਮਲੇ 'ਤੇ 'ਆਪ' ਬਾਗ਼ੀ ਆਗੂ ਸੁਖਪਾਲ ਖਹਿਰਾ ਦੇ 15 ਦਿਨਾਂ ਵਾਲੇ ਅਲਟੀਮੇਟਮ ਤੋਂ ਖ਼ੁਦ ਨੂੰ ਵੱਖ ਕਰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਬਾਗੀਆਂ ਅਤੇ ਲੋਕ ਇਨਸਾਫ਼ ਪਾਰਟੀ ਦਾ ਸੁਤੰਤਰ ਐਲਾਨ ਹੈ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਰਗਾੜੀ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੇ ਕਿਹਾ, "ਅਸੀਂ 'ਇਨਸਾਫ਼ ਮੋਰਚੇ' 'ਤੇ ਬੈਠੇ ਹਾਂ, ਜੋ ਨਿਆਂ ਲਈ ਇੱਕ ਧਾਰਮਿਕ ਰੋਸ ਪ੍ਰਦਰਸ਼ਨ ਹੈ। ਅਸੀਂ ਚਾਰ ਮਹੀਨਿਆਂ ਤੋਂ ਵੱਧ ਦੇ ਸਮੇਂ ਤੋਂ ਇਸ ਧਰਨੇ 'ਤੇ ਬੈਠੇ ਹਾਂ ਅਤੇ ਸਾਨੂੰ ਸਿਆਸੀ ਏਜੰਡੇ ਨਾਲ ਕੋਈ ਲੈਣਾ-ਦੇਣਾ ਨਹੀਂ।"ਖ਼ਬਰ ਮੁਤਾਬਕ ਪੰਥਕ ਆਗੂਆਂ ਨੇ ਇਹ ਐਲਾਨ ਸੁਖਪਾਲ ਸਿੰਘ ਵੱਲੋਂ ਸੂਬਾ ਸਰਕਾਰ ਨੂੰ ਦਿੱਤੇ ਗਏ 15 ਦਿਨਾਂ ਦੇ ਅਲਟੀਮੇਟਮ ਦੇ 5ਵੇਂ ਦਿਨ ਕੀਤਾ। ਇਸ ਅਲਟੀਮੇਟਮ 'ਚ ਸੁਖਪਾਲ ਖਹਿਰਾ ਨੇ ਸੂਬਾ ਸਰਕਾਰ ਕੋਲੋਂ ਬੇਅਦਬੀ ਅਤੇ ਬਹਿਬਲ ਕਲਾਂ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਅਤੇ ਜਾਂ ਫੇਰ ਰੋਸ ਪ੍ਰਦਰਸ਼ਨ ਰੈਲੀ ਦਾ ਸਾਹਮਣਾ ਕਰਨ ਲਈ ਕਿਹਾ। ਇਹ ਵੀ ਪੜ੍ਹੋ:ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀਦੁਨੀਆਂ ਦੀ ਸਭ ਤੋਂ ਲੰਬੀ ਉਡਾਣ ਸ਼ੁਰੂ ਰਾਮਪਾਲ ਬਾਬਾ: ਜੇਈ ਤੋਂ ਕਿਵੇਂ ਬਾਬਾ ਬਣੇ ਤੇ ਜੇਲ੍ਹ ਗਏ 'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਬੇਅਦਬੀ ਮਾਮਲਾ: ਐਸਆਈਟੀ ਵੱਲੋਂ ਜਾਂਚ ਸ਼ੁਰੂਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੁਰਾ 'ਚ ਬੇਅਦਬੀ ਬਾਰੇ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਗੋਲਬਾਰੀ ਦੀ ਘਟਨਾ ਦੀ ਜਾਂਚ ਬਣਾਈ ਵਿਸ਼ੇਸ਼ ਟੀਮ ਨੇ ਬਰਗਾੜੀ ਦਾ ਦੌਰਾ ਕੀਤਾ। ਇਸ ਟੀਮ ਨੇ ਬਕਾਇਦਾ ਦਫ਼ਤਰ ਖੋਲ੍ਹ ਸਮਾਂਬੱਧ ਜਾਂਚ ਕਰਨ ਨੂੰ ਆਪਣਾ ਮਿਸ਼ਨ ਦੱਸਿਆ ਹੈ। ਐਸਆਈਟੀ ਦੀ ਅਗਵਾਈ ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਪ੍ਰਬੋਧ ਕੁਮਾਰ ਕਰ ਰਹੇ ਹਨ। ਇਹ ਜਾਂਚ ਬਿਓਰੋ ਦੇ ਵੀ ਡਾਇਰੈਕਟਰ ਹਨ। Image copyright jasbir singh shetra ਫੋਟੋ ਕੈਪਸ਼ਨ ਐਸਆਈਟੀ ਨੇ ਫਰੀਦਕੋਟ 'ਚ ਕੈਂਪ ਲਗਾ ਕੇ ਕੀਤੀ ਜਾਂਚ ਸ਼ੁਰੂ (ਸੰਕੇਤਕ ਤਸਵੀਰ) ਇਸ ਤੋਂ ਇਲਾਵਾ ਟੀਮ ਵਿੱਚ ਕਪੂਰਥਲਾ ਤੋਂ ਆਈਜੀਪੀ ਅਰੁਣਪਾਲ ਸਿੰਘ, ਐਸਐਸਪੀ ਸਤਿੰਦਰ ਸਿੰਘ ਅਤੇ ਕਮਾਂਡੈਂਟ ਭੁਪਿੰਦਰ ਸਿੰਘ ਨੇ ਵੀ ਹੁਣ ਤੱਕ ਜਾਂਚ ਦੇ ਹਾਲਾਤ ਦੀ ਸਮੀਖਿਆ ਕੀਤੀ ਹੈ। ਐਸਆਈਟੀ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਕਿਉਂਕਿ 14 ਨਵੰਬਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਟੀਮ ਨੇ ਆਪਣੀ ਰਿਪੋਰਟ ਸੌਂਪਣੀ ਹੈ। ਜਦੋਂ ਐਮਐਲਏ ਨੇ ਧਮਕਾਇਆ ਮਹਿਲਾ ਆਈਏਐਸ ਅਫ਼ਸਰ ਨੂੰ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਲੰਧਰ ਦੀ ਬਸਤੀ ਦਾਨਿਸ਼ਮੰਦਾ ਵਿੱਚ ਗ਼ੈਰ-ਕਾਨੂੰਨੀ ਉਸਾਰੀਆਂ ਦੀ ਤੋੜ-ਭੰਨ ਦੌਰਾਨ ਪੱਛਮੀ ਜਲੰਧਰ ਦੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੇ ਜੁਆਇੰਟ ਕਮਿਸ਼ਨਰ ਆਸ਼ਿਕਾ ਜੈਨ ਨੂੰ ਸ਼ਰੇਆਮ ਧਮਕਾਇਆ। ਵਿਧਾਇਕ ਸਸ਼ੀਲ ਨੇ ਕਿਹਾ, "ਤੁਸੀਂ ਇੱਕ ਔਰਤ ਹੋ, ਜੇਕਰ ਕੋਈ ਮਰਦ ਹੁੰਦਾ ਤਾਂ ਮੈਂ ਦੱਸਦਾ ਕਿ ਮੈਂ ਕੀ ਵਤੀਰਾ ਕਰਦਾ ਹਾਂ।"ਇਸ ਦੌਰਾਨ ਨੌਜਵਾਨ ਮਹਿਲਾ ਆਈਏਐਸ ਨੇ ਸੰਜਮ ਵਰਤਿਆ ਕਿਹਾ ਉਹ ਕਾਨੂੰਨ ਮੁਤਾਬਕ ਆਪਣਾ ਕੰਮ ਕਰ ਰਹੀ ਹੈ ਪਰ ਵਿਧਾਇਕ ਨੇ ਕਿਹਾ, "ਤੁਹਾਡਾ ਕਾਨੂੰਨ ਇੱਥੇ ਕੰਮ ਨਹੀਂ ਆਵੇਗਾ। ਇਹ ਲੋਕਾਂ ਦਾ ਕਾਨੂੰਨ ਹੈ, ਜਿਸ ਨੂੰ ਤੁਸੀਂ ਨਸ਼ਟ ਕਰ ਰਹੇ ਹੋ। ਜਦੋਂ ਵੀ ਰੇਗੁਲਰਾਈਜੇਸ਼ਨ ਨੀਤੀ ਲਾਗੂ ਹੁੰਦੀ ਹੈ ਤਾਂ ਲੋਕਾਂ ਨੂੰ ਫੀਸ ਭਰਨ ਲਈ ਤਿਆਰ ਹੁੰਦੇ ਹਨ।"ਕਾਂਗਰਸੀ ਵਿਧਾਇਕ ਇਸ ਤੋਂ ਪਹਿਲਾਂ ਵੀ ਸੁਰਖ਼ੀਆਂ ਵਿੱਚ ਆ ਚੁੱਕੇ ਹਨ, ਜਦੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਗ਼ੈਰ ਕਾਨੂੰਨੀ ਉਸਾਰੀਆਂ 'ਤੇ ਕਾਰਵਾਈ ਕਰਨ ਲਈ ਆਦੇਸ਼ ਦਿੱਤਾ ਗਿਆ ਸੀ ਤਾਂ ਉਹ ਇਸ ਦਾ ਵਿਰੋਧ ਕਰਨ ਲਈ ਜੇਸੀਬੀ ਮਸ਼ੀਨ 'ਤੇ ਬੈਠ ਗਏ ਸਨ। ਇਹ ਵੀ ਪੜ੍ਹੋ:ਦੁਨੀਆਂ ਦੀ ਸਭ ਤੋਂ ਲੰਬੀ ਉਡਾਣ ਸ਼ੁਰੂ ਅਮਰੀਕਾ 'ਚ ਸਿੱਖਾਂ 'ਤੇ ਹਮਲੇ ਕਦੋਂ ਤੱਕ?ਸ਼ੰਘਾਈ ਵਿੱਚ ਸਿੱਖਾਂ ਦੇ ਵਸਣ ਅਤੇ ਉਜਾੜੇ ਦੀ ਕਹਾਣੀ'ਔਕਸਫੋਰਡ ਗਰੈਜੂਏਟ' ਸਿੱਖ ਬਜ਼ੁਰਗ ਦੀ ਸੋਸ਼ਲ ਮੀਡੀਆ 'ਤੇ ਚਰਚਾ ਕਿਉਂ?ਦਸਤਾਰਧਾਰੀ ਸਿੱਖ ਬਿਨਾਂ ਹੈਲਮੈਟ ਤੋਂ ਚਲਾ ਸਕਣਗੇ ਮੋਟਰਸਾਈਕਲ ਸੀਬੀਸੀ ਦੀ ਖ਼ਬਰ ਮੁਤਾਬਕ ਓਨਟਾਰੀਓ ਸਣੇ ਤਿੰਨ ਹੋਰ ਸੂਬਿਆਂ ਵਿੱਚ ਜਲਦ ਹੀ ਦਸਤਾਰਧਾਰੀ ਸਿੱਖਾਂ ਨੂੰ ਬਿਨਾਂ ਹੈਲਮੈਟ ਦੇ ਮੋਟਰਸਾਈਕਲ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ। Image copyright Getty Images ਫੋਟੋ ਕੈਪਸ਼ਨ ਇਸ ਅਧਿਕਾਰ ਦੀ ਪਛਾਣ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਦੇ ਨਾਗਿਰਕ ਅਧਿਕਾਰਾਂ ਅਤੇ ਧਾਰਮਿਕ ਪ੍ਰਗਟਾਵੇ ਦੀ ਮਾਨਤਾ ਵਜੋਂ ਹੋਵੇਗੀ। ਦਿ ਪ੍ਰੋਗਰੇਸਿਲ ਕੰਜ਼ਰਵੈਟਿਵ ਸਰਕਾਰ ਮੁਤਾਬਕ ਇਹ ਮਨਜ਼ੂਰੀ ਅਮਲ ਵਿੱਚ 18 ਅਕਤੂਬਰ ਨੂੰ ਆਵੇਗੀ।ਇਸ ਅਧਿਕਾਰ ਦੀ ਪਛਾਣ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਦੇ ਨਾਗਿਰਕ ਅਧਿਕਾਰਾਂ ਅਤੇ ਧਾਰਮਿਕ ਪ੍ਰਗਟਾਵੇ ਦੀ ਮਾਨਤਾ ਵਜੋਂ ਹੋਵੇਗੀ। ਤੁਰਕੀ ਕੋਲ ਹੈ 'ਖਾਸ਼ੋਜੀ ਦੇ ਕਤਲ ਦਾ ਸਬੂਤ'ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਊਦੀ ਅਰਬ ਤੋਂ ਲਾਪਤਾ ਪੱਤਰਕਾਰ ਜਮਾਲ ਖਾਸ਼ੋਜੀ ਸਬੰਧੀ ਤੁਰਕੀ ਅਧਿਕਾਰੀਆਂ ਨੂੰ ਆਡੀਓ ਅਤੇ ਵੀਡੀਓ ਸਬੂਤ ਮਿਲੇ ਹਨ। Image copyright HO VIA AFP ਫੋਟੋ ਕੈਪਸ਼ਨ ਜਮਾਲ 2 ਅਕਤੂਬਰ ਨੂੰ ਸਾਊਦੀ ਦੂਤਾਵਾਸ 'ਚ ਦਾਖ਼ਲ ਹੋਏ ਸਨ, ਜਿਸ ਤੋਂ ਬਾਅਦ ਅੱਜ ਤੱਕ ਨਜ਼ਰ ਨਹੀਂ ਆਏ। ਰਿਪੋਰਟਾਂ ਮੁਤਾਬਕ ਇਸ ਵਿੱਚ ਇਸਤਾਨਬੁਲ ਸਥਿਤ ਸਾਊਦੀ ਦੂਤਾਵਾਸ 'ਚ ਖਾਸ਼ੋਜੀ ਨੂੰ ਤਸੀਹੇ ਦਿੱਤੇ ਜਾਣ ਅਤੇ ਉਨ੍ਹਾਂ ਦੇ ਕਤਲ ਦੀਆਂ ਤਸਵੀਰਾਂ ਹਨ। ਖਾਸ਼ੋਜੀ ਸਾਊਦੀ ਅਰਬ ਦੇ ਆਲੋਚਕ ਮੰਨੇ ਜਾਂਦੇ ਸਨ। ਉਹ 2 ਅਕਤੂਬਰ ਨੂੰ ਦੂਤਾਵਾਸ 'ਚ ਦਾਖ਼ਲ ਹੋਏ ਸਨ, ਜਿਸ ਤੋਂ ਬਾਅਦ ਅੱਜ ਤੱਕ ਨਜ਼ਰ ਨਹੀਂ ਆਏ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ। ਇਹ ਵੀ ਪੜ੍ਹੋ:'ਤਸ਼ੱਦਦ ਮਗਰੋਂ ਉਹ ਟਾਰਚਰ ਦਾ ਸਮਾਨ ਮੇਜ਼ 'ਤੇ ਹੀ ਛੱਡ ਜਾਂਦੇ''ਗਾਵਾਂ ਨੂੰ ਨਹੀਂ, ਸ਼ੇਰਾਂ ਨੂੰ ਪਿੰਜਰੇ ਵਿੱਚ ਰੱਖਿਆ ਜਾਵੇ''ਮੈਂ ਕੰਮ ਤੋਂ ਦੂਰ ਹੋਣ ਕਾਰਨ ਸ਼ਰਾਬ ਪੀਣ ਲੱਗ ਪਿਆ'ਦਾਦੇ-ਪੋਤੇ ਦੀ 'ਲੜਾਈ' ਨੇ ਕੀਤਾ ਇਨੈਲੋ ਦਾ ਰਾਹ ਔਖਾ?ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮੁੰਬਈ ਵਿੱਚ ਇੱਕ ਬੰਦੇ ਕੋਲੋਂ ਸਿਮ ਸਵਾਪਿੰਗ ਕਰ ਕੇ 1 ਕਰੋੜ 86 ਲੱਖ ਰੁਪਏ ਲੁੱਟੇ ਗਏ। ਇਹ ਹੁੰਦਾ ਕਿਵੇਂ ਹੈ ਅਤੇ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੀਰੀਆ ਵਿਚੋਂ ਅਮਰੀਕੀ ਸੈਨਿਕਾ ਨੂੰ ਵਾਪਸ ਬੁਲਾਉਣ ਦੇ ਫ਼ੈਸਲਾ ਲਿਆ ਹੈ ਪਰ ਐੱਸਆਈ ਨਾਲ ਜੂਝ ਰਹੇ ਕੁਰਦਾਂ ਅਤੇ ਅਰਬ ਕਬੀਲੇ ਚਿਤਾਵਨੀ ਦੇ ਰਹੇ ਹਨ ਕਿ ਇਸ ਨਾਲ ਬਿਪਤਾ ਖੜੀ ਹੋ ਸਕਦੀ ਹੈ। ਬੀਬੀਸੀ ਨੇ ਆਈਐੱਸ ਨੂੰ ਬਾਹਰ ਕੱਢਣ ਦੀ ਲੜਾਈ ਦੀ ਵਿਸ਼ੇਸ਼ ਵੀਡੀਓ ਹਾਸਿਲ ਕੀਤੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪੰਜਾਬ ’ਚ ਔਰਤਾਂ ਦੇ ਨਜ਼ਰੀਏ ਨਾਲ ਕਾਰੋਬਾਰ ਲਈ ਕਿਹੜੀਆਂ ਚੁਣੌਤੀਆਂ ਜਸਪਾਲ ਸਿੰਘ ਬੀਬੀਸੀ ਪੱਤਰਕਾਰ 14 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44814423 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sargun/bbc ਫੋਟੋ ਕੈਪਸ਼ਨ ਸਰਗੁਨ ਅਨੁਸਾਰ ਪੰਜਾਬ ਵਿੱਚ ਵਪਾਰ ਵਧਾਉਣਾ ਇੱਕ ਚੁਣੌਤੀ ਹੈ ਅੰਮ੍ਰਿਤਸਰ ਵਿੱਚ ਕੱਪੜੇ ਦਾ ਕਾਰੋਬਾਰ ਕਰਨ ਵਾਲੀ ਸਰਗੁਨ ਸੂਬੇ ਵਿੱਚ ਜ਼ਮੀਨ ਦੀ ਉਪਲਬਧਤਾ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹਰਿਆਣਾ ਦੇ ਮੁਕਾਬਲੇ ਜ਼ਮੀਨ ਕਾਫੀ ਮਹਿੰਗੀ ਹੈ।ਕੁਝ ਦਿਨਾਂ ਪਹਿਲਾਂ ਭਾਰਤ ਸਰਕਾਰ ਦੇ ਸਨਅਤ ਮੰਤਰਾਲੇ ਨੇ ਵਿਸ਼ਵ ਬੈਂਕ ਨਾਲ ਮਿਲ ਕੇ ਈਜ਼ ਆਫ ਡੂਇੰਗ ਬਿਜਨਸ ਦੀ ਰੈਂਕਿੰਗ ਕੱਢੀ ਸੀ। ਇਸ ਰੈਂਕਿੰਗ ਵਿੱਚ ਪੰਜਾਬ 20ਵੇਂ ਨੰਬਰ 'ਤੇ ਹੈ ਜਦਕਿ ਹਰਿਆਣਾ ਦਾ ਸਥਾਨ ਤੀਜਾ ਹੈ।ਪੂਰੀ ਰਿਪੋਰਟ ਲਈ ਇੱਥੇ ਕਲਿੱਕ ਕਰੋ।ਰੈਂਕਿੰਗ ਦੇ ਹਿਸਾਬ ਨਾਲ ਹਰਿਆਣਾ ਵਿੱਚ ਵਪਾਰ ਕਰਨਾ ਪੰਜਾਬ ਦੇ ਮੁਕਾਬਲੇ ਕਾਫੀ ਸੌਖਾ ਹੈ। ਬੀਬੀਸੀ ਪੰਜਾਬੀ ਨੇ ਇਸੇ ਰਿਪੋਰਟ ਦੇ ਆਧਾਰ 'ਤੇ ਪੰਜਾਬ ਤੇ ਹਰਿਆਣਾ ਦੀਆਂ ਸਨਅਤਕਾਰ ਔਰਤਾਂ ਨਾਲ ਗੱਲਬਾਤ ਕੀਤੀ ਅਤੇ ਕਾਰੋਬਾਰ ਨਾਲ ਜੁੜੇ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀਫੋਰਬਜ਼ ਸੂਚੀ 'ਚ ਸ਼ਾਮਲ ਭਾਰਤੀ ਮੂਲ ਦੀਆਂ ਅਮੀਰ ਔਰਤਾਂ 'ਭਾਵੇਂ ਪੈਸੇ ਨਾ ਵੀ ਮੋੜੀਂ ਪਰ ਸਾਡਾ ਪੁੱਤ ਮੋੜਦੇ'ਲੰਡਨ ਐਲਾਨਨਾਮਾ ਰੋਕਣ ਲਈ ਭਾਰਤ ਨੇ ਯੂਕੇ ਨੂੰ ਇਹ ਕਿਹਾ ਸਰਗੁਨ ਜੀਐੱਸਟੀ ਤੋਂ ਵੀ ਖਫ਼ਾ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ਾਲਾਂ ਅਤੇ ਸਟੌਲਾਂ 'ਤੇ ਜੀਐੱਸਟੀ ਨਹੀਂ ਲੱਗਦਾ ਸੀ ਪਰ ਹੁਣ ਕੱਪੜੇ 'ਤੇ ਤਾਂ ਟੈਕਸ ਲੱਗਦਾ ਹੀ ਹੈ, ਕੱਪੜੇ ਦੇ ਕੱਚੇ ਮਾਲ ਨੂੰ ਵੀ ਸਰਕਾਰ ਨੇ ਜੀਐੱਸਟੀ ਦੇ ਘੇਰੇ ਵਿੱਚ ਲਿਆਂਦਾ ਹੈ। ਪੰਜਾਬ 'ਚ ਗੁੰਝਲਦਾਰ ਹੈ ਪ੍ਰਕਿਰਿਆਸਰਗੁਨ ਸ਼ਾਲਾਂ ਅਤੇ ਸਟੌਲਜ਼ ਦੀ ਫੈਕਟਰੀ ਚਲਾਉਂਦੇ ਹਨ। ਉਨ੍ਹਾਂ ਅਨੁਸਾਰ ਪੰਜਾਬ ਵਿੱਚ ਵਪਾਰ ਕਰਨ ਨਾਲ ਦੇਸ ਦੇ ਬਾਜ਼ਾਰ ਤੱਕ ਪਹੁੰਚ ਸੀਮਤ ਰਹਿੰਦੀ ਹੈ। ਪੰਜਾਬ ਦਾ ਸਰਹੱਦੀ ਸੂਬਾ ਹੋਣਾ ਵੀ ਵਪਾਰ ਨੂੰ ਪ੍ਰਭਾਵਿਤ ਕਰਦਾ ਹੈ।ਮੰਨਤ ਅੰਮ੍ਰਿਤਸਰ ਵਿੱਚ 'ਦ ਹਾਊਸ ਆਫ ਗ੍ਰੇਨ' ਰੈਸਟੋਰੈਂਟ ਅਤੇ ਪਲੇਅ ਵੇਅ ਸਕੂਲ ਚਲਾਉਂਦੇ ਹਨ। ਉਹ ਮੰਨਦੇ ਹਨ ਕਿ ਪੰਜਾਬ ਵਿੱਚ ਸਿੰਗਲ ਵਿੰਡੋ ਸਿਸਟਮ ਲਾਗੂ ਨਾ ਹੋਣਾ ਸਭ ਤੋਂ ਵੱਡੀ ਸਮੱਸਿਆ ਹੈ। Image copyright Mannat/bbc ਫੋਟੋ ਕੈਪਸ਼ਨ ਮੰਨਤ ਅਨੁਸਾਰ ਸਰਕਾਰ ਨੂੰ ਕਾਰੋਬਾਰ ਨਾਲ ਜੁੜੀ ਪ੍ਰਕਿਰਿਆ ਨੂੰ ਆਨਲਾਈਨ ਕਰਨਾ ਚਾਹੀਦਾ ਹੈ ਮੰਨਤ ਅਨੁਸਾਰ, "ਪੰਜਾਬ ਵਿੱਚ ਫਾਇਲ ਪ੍ਰਕਿਰਿਆ ਬਹੁਤ ਮੁਸ਼ਕਿਲ ਹੈ। ਸਾਨੂੰ ਜੇ ਕਿਸੇ ਸਰਕਾਰੀ ਦਫ਼ਤਰ ਜਾਣਾ ਹੁੰਦਾ ਹੈ ਤਾਂ ਇੱਕ ਲਿਸਟ ਮਿਲਦੀ ਹੈ ਪਰ ਫਿਰ ਵੀ ਉਹ ਇੱਕ ਵਾਰੀ ਵਿੱਚ ਸਭ ਕੁਝ ਨਹੀਂ ਦੱਸਦੇ ਹਨ ਅਤੇ ਕਈ ਗੇੜੇ ਲਾਉਣੇ ਪੈਂਦੇ ਹਨ।''"ਸਾਰੇ ਕੰਮਾਂ ਲਈ ਇੱਕੋ ਹੀ ਕੇਂਦਰੀ ਸੰਸਥਾ ਹੋਣੀ ਚਾਹੀਦੀ ਹੈ ਜੋ ਸਾਰੀ ਪ੍ਰਕਿਰਿਆ ਪੂਰੀ ਕਰੇ। ਹਰ ਕਿਸਮ ਦੇ ਵਪਾਰ ਲਈ ਸੰਸਥਾਵਾਂ ਦਾ ਕੰਮਕਾਜ ਸੌਖਾ ਹੋਣਾ ਚਾਹੀਦਾ ਹੈ। ਸਾਰੇ ਸਰਟੀਫਿਕੇਟ ਆਨਲਾਈਨ ਮਿਲਣੇ ਚਾਹੀਦੇ ਹਨ।'' ਹਰਿਆਣਾ ਟਾਪ 'ਤੇ ਫਿਰ ਵੀ ਹਨ ਮੁਸ਼ਕਿਲਾਂਹਰਿਆਣਾ ਦੇ ਜ਼ਿਲ੍ਹਾ ਰੋਹਤਕ ਵਿੱਚ ਲਲਿਤਾ ਹੈਂਡਲੂਮ ਦਾ ਵਪਾਰ ਕਰਦੇ ਹਨ। ਉਹ ਮੰਨਦੇ ਹਨ ਕਿ ਹਰਿਆਣਾ ਵਿੱਚ ਬਿਹਤਰ ਵਪਾਰ ਨੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਸਰਕਾਰੀ ਦਫ਼ਤਰਾਂ ਵਿੱਚ ਕਾਫੀ ਸਹਿਯੋਗ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ ਪੂਰੀ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ ਸਮਝਾਇਆ ਜਾਂਦਾ ਹੈ। Image copyright lalita/bbc ਫੋਟੋ ਕੈਪਸ਼ਨ ਲਲਿਤਾ ਹਰਿਆਣਾ ਦੀ ਸਨਅਤ ਨੂੰ ਮਿਲਦੀਆਂ ਸਹੂਲਤਾਂ ਨਾਲ ਖੁਸ਼ ਨਹੀਂ ਹਨ ਲਲਿਤਾ ਦਾ ਮੰਨਣਾ ਹੈ ਕਿ ਹਰਿਆਣਾ ਵਿੱਚ ਜ਼ਮੀਨ ਦੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਜ਼ਮੀਨ ਹਰਿਆਣਾ ਵਿੱਚ ਬਾਕੀ ਸੂਬਿਆਂ ਨਾਲੋਂ ਕਾਫੀ ਸਸਤੀ ਹੈ।FIFA World Cup: ਇੰਗਲੈਂਡ ਨੂੰ ਮਾਤ ਦੇਣ ਵਾਲੇ ਕ੍ਰੋਏਸ਼ੀਆ ਬਾਰੇ ਜਾਣੋ ਇਹ ਗੱਲਾਂਭਾਰ ਘਟਾਉਣਾ ਹੈ ਤਾਂ ਪ੍ਰੋਟੀਨ ਨਾਲ ਇਹ ਵੀ ਖਾਓ.....ਪਰ ਲਲਿਤਾ ਅਨੁਸਾਰ ਹਰਿਆਣਾ ਵਿੱਚ ਅਜੇ ਵੀ ਵਪਾਰ ਚਲਾਉਣਾ ਇੰਨਾ ਸੌਖਾ ਨਹੀਂ ਹੈ। ਲਲਿਤਾ ਦੱਸਦੇ ਹਨ, "ਹਰਿਆਣਾ ਵਿੱਚ ਕੰਪਨੀ ਨੂੰ ਰਜਿਸਟਰ ਕਰਨਾ ਕਾਫੀ ਔਖਾ ਹੈ। ਕਾਫੀ ਸਰਟੀਫਿਕੇਟ ਅਜਿਹੇ ਹਨ ਜੋ ਮੇਰੇ ਵਪਾਰ ਲਈ ਜ਼ਰੂਰੀ ਵੀ ਨਹੀਂ ਹਨ ਪਰ ਉਹ ਵੀ ਮੰਗੇ ਜਾਂਦੇ ਹਨ ਜਿਸ ਕਰਕੇ ਪ੍ਰਕਿਰਿਆ ਕਾਫੀ ਲੰਬੀ ਹੋ ਜਾਂਦੀ ਹੈ।''"ਹਰਿਆਣਾ ਸਰਕਾਰ ਡਿਜੀਟਲ ਹਰਿਆਣਾ ਦੀ ਗੱਲ ਕਰਦੀ ਹੈ ਪਰ ਉਨ੍ਹਾਂ ਦੇ ਵਧੇਰੇ ਆਨਲਾਈਨ ਪੋਰਟਲ ਨਹੀਂ ਚੱਲਦੇ ਹਨ ਇਸ ਲਈ ਆਨਲਾਈਨ ਪ੍ਰਕਿਰਿਆ ਵੀ ਨਾ ਦੇ ਬਰਾਬਰ ਹੈ।''ਕੀ ਹੈ ਈਜ਼ ਆਫ ਡੂਇੰਗ ਬਿਜ਼ਨਸ?ਆਖਰ ਕੀ ਹੈ ਈਜ਼ ਆਫ ਡੂਇੰਗ ਬਿਜ਼ਨਸ ਅਤੇ ਪੰਜਾਬ ਕਿਉਂ ਇਸ ਲਿਸਟ ਵਿੱਚ 20ਵੇਂ ਨੰਬਰ 'ਤੇ ਹੈ ਇਸ ਬਾਰੇ ਬੀਬੀਸੀ ਪੰਜਾਬੀ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਇਕੋਨੋਮਿਕਸ ਡਿਪਾਰਟਮੈਂਟ ਦੀ ਪ੍ਰੋਫੈਸਰ ਤੇ ਚੇਅਰਪਰਸਨ ਉਪੇਂਦਰ ਸਾਹਨੀ ਨੇ ਗੱਲਬਾਤ ਕੀਤੀ।ਉਪੇਂਦਰ ਸਾਹਨੀ ਦੱਸਦੇ ਹਨ, "ਈਜ਼ ਆਫ਼ ਡੂਇੰਗ ਬਿਜ਼ਨਸ ਦਾ ਮਤਲਬ ਹੈ ਕਿ ਜੇ ਕਿਸੇ ਨੇ ਕਿਸੇ ਸੂਬੇ ਜਾਂ ਕਿਸੇ ਮੁਲਕ ਵਿੱਚ ਕੋਈ ਵਪਾਰ ਸ਼ੁਰੂ ਕਰਨਾ ਹੈ ਤਾਂ ਉਸ ਨੂੰ ਕਿੰਨੇ ਚੈਨਲਾਂ ਤੋਂ ਗੁਜ਼ਰਨਾ ਪੈਂਦਾ ਹੈ।'' Image copyright Getty Images ਫੋਟੋ ਕੈਪਸ਼ਨ ਪੰਜਾਬ ਵਿੱਚ ਸਨਅਤ ਨੀਤੀ ਨੂੰ ਕਦੇ ਜ਼ਮੀਨੀ ਪੱਧਰ 'ਤੇ ਲਾਗੂ ਨਹੀਂ ਕੀਤਾ ਗਿਆ "ਜਿਵੇਂ ਤੁਹਾਨੂੰ ਵਪਾਰ ਸ਼ੁਰੂ ਕਰਨ ਲਈ ਸਰਕਾਰ ਦੇ ਵੱਖ-ਵੱਖ ਮਹਿਕਮੇ ਤੋਂ ਮਨਜ਼ੂਰੀਆਂ ਚਾਹੀਦੀਆਂ ਹਨ, ਲਾਈਸੈਂਸ ਜਾਂ ਪਾਣੀ ਤੇ ਬਿਜਲੀ ਦਾ ਕਨੈਕਸ਼ਨ ਚਾਹੀਦਾ ਹੈ ਤਾਂ ਤੁਹਾਨੂੰ ਕਿੰਨਾ ਵਕਤ ਲੱਗਦਾ ਹੈ ਅਤੇ ਕਿੰਨੇ ਮਹਿਕਮਿਆਂ ਤੋਂ ਲੰਘਣਾ ਪੈਂਦਾ ਹੈ।''"ਜੇ ਕਿਸੇ ਸੂਬੇ ਜਾਂ ਦੇਸ ਵਿੱਚ ਅਜਿਹੀ ਪ੍ਰਕਿਰਿਆ ਵਿੱਚ ਘੱਟ ਵਕਤ ਲੱਗਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਉੱਥੇ ਈਜ਼ ਆਫ ਡੂਈਂਗ ਬਿਜ਼ਨੇਸ ਹੈ।''ਕੀ ਹੈ ਇਸਦਾ ਦਾਇਰਾ?ਉਪੇਂਦਰ ਸਾਹਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਇਹ ਰੈਂਕਿੰਗ ਵਪਾਰ ਸ਼ੁਰੂ ਕਰਨ ਵਾਲਿਆਂ 'ਤੇ ਲਾਗੂ ਹੁੰਦੀ ਹੈ ਜਾਂ ਜਾਰੀ ਵਪਾਰ ਨੂੰ ਵੀ ਇਸੀ ਨੀਤੀ ਨਾਲ ਦੇਖਿਆ ਜਾਂਦਾ ਹੈ ਤਾਂ ਉਨ੍ਹਾਂ ਨੇ ਕਿਹਾ, "ਈਜ਼ ਆਫ ਡੂਇੰਗ ਬਿਜ਼ਨਸ ਚੱਲ ਰਹੇ ਵਪਾਰ 'ਤੇ ਵੀ ਲਾਗੂ ਹੁੰਦਾ ਹੈ।''ਉਨ੍ਹਾਂ ਕਿਹਾ, "ਵਪਾਰੀਆਂ ਨੂੰ ਰੋਜ਼ਾਨਾ ਕਈ ਤਰ੍ਹਾਂ ਦੇ ਕੰਮਾਂ ਨੂੰ ਲੈ ਕੇ ਸਰਕਾਰੀ ਮਹਿਕਮਿਆਂ ਨਾਲ ਡੀਲ ਕਰਨਾ ਪੈਂਦਾ ਹੈ। ਜੇ ਤਾਂ ਉਨ੍ਹਾਂ ਦੇ ਸਾਰੇ ਕੰਮ ਸਹੀ ਤਰੀਕੇ ਹੁੰਦੇ ਹਨ, ਉਨ੍ਹਾਂ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਾ ਪੈਂਦਾ, ਸਿਫਾਰਿਸ਼ ਜਾਂ ਰਿਸ਼ਵਤ ਦਾ ਸਹਾਰਾ ਨਹੀਂ ਲੈਣਾ ਪੈਂਦਾ ਤਾਂ ਉੱਥੇ ਈਜ਼ ਆਫ ਡੂਇੰਗ ਬਿਜ਼ਨੇਸ ਹੈ।'' Image copyright Getty Images ਫੋਟੋ ਕੈਪਸ਼ਨ ਪੰਜਾਬ ਵਿੱਚ ਵਪਾਰੀਆਂ ਨੂੰ ਗੁੰਝਲਦਾਰ ਪ੍ਰਸ਼ਾਸਨਿਕ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈਂਦਾ ਹੈ "ਪਰ ਜੇ ਉਨ੍ਹਾਂ ਨੂੰ ਰਿਸ਼ਵਤ ਜਾਂ ਸਿਫਾਰਿਸ਼ ਦਾ ਸਹਾਰਾ ਲੈਣਾ ਪੈਂਦਾ ਹੈ ਜਾਂ ਉਨ੍ਹਾਂ ਦੀ ਫਾਈਲ ਕਿਤੇ ਰੁਕ ਜਾਂਦੀ ਹੈ ਅਤੇ ਇਹ ਦੱਸਿਆ ਹੀ ਨਹੀਂ ਜਾਂਦਾ ਕਿ ਫਾਈਲ ਕਿਉਂ ਰੁਕੀ ਹੈ ਤੇ ਵਪਾਰ ਨੂੰ ਅੱਗੇ ਵਧਾਉਣ ਵਿੱਚ ਰੁਕਾਵਟ ਹੋ ਰਹੀ ਹੈ ਤਾਂ ਈਜ਼ ਆਫ ਬਿਜ਼ਨੇਸ ਨਹੀਂ ਹੈ।''ਇਸ ਰੈਂਕਿੰਗ ਵਿੱਚ ਹਰਿਆਣਾ ਦੇ ਤੀਜੇ ਨੰਬਰ ਅਤੇ ਪੰਜਾਬ ਦੇ 20ਵੇਂ ਨੰਬਰ ਤੇ ਹੋਣ ਬਾਰੇ ਉਨ੍ਹਾਂ ਕਿਹਾ, "ਹਰਿਆਣਾ ਦੀ ਬਿਹਤਰ ਰੈਂਕਿੰਗ ਦਾ ਸਭ ਤੋਂ ਵੱਡਾ ਕਾਰਨ ਹੈ ਗੁਰੂਗ੍ਰਾਮ। ਉੱਥੇ ਵੱਡੀ ਗਿਣਤੀ ਵਿੱਚ ਕੰਪਨੀਆਂ ਮੌਜੂਦ ਹਨ ਅਤੇ ਵਪਾਰ ਲਈ ਚੰਗਾ ਮਾਹੌਲ ਹੈ।''"ਅਸੀਂ ਜੇ ਗੁਰੂਗ੍ਰਾਮ ਨੂੰ ਵੱਖ ਕਰ ਦੇਈਏ ਤਾਂ ਪੰਜਾਬ ਤੇ ਹਰਿਆਣਾ ਦੀ ਰੈਂਕਿੰਗ ਵਿੱਚ ਵਧੇਰੇ ਫਰਕ ਨਹੀਂ ਹੈ।'' Image Copyright @officeofssbadal @officeofssbadal Image Copyright @officeofssbadal @officeofssbadal ਪੰਜਾਬ ਦੇ ਸਾਬਕਾ ਡਿਪਟੀ ਸੀਐੱਮ ਸੁਖਬੀਰ ਬਾਦਲ ਨੇ ਵੀ ਟਵੀਟ ਕਰਕੇ ਮੌਜੂਦਾ ਕੈਪਟਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਲਿਖਿਆ, 'ਪੰਜਾਬ ਅੱਜ ਉਨ੍ਹਾਂ ਬਿਮਾਰੂ ਸੂਬਿਆਂ ਨਾਲ ਮੁਕਾਬਲਾ ਕਰ ਰਿਹਾ ਹੈ ਜੋ ਕਦੇ ਪੰਜਾਬ ਨੂੰ ਆਪਣਾ ਆਦਰਸ਼ਨ ਮੰਨਦੇ ਸਨ।'''ਪੰਜਾਬ 'ਚ ਸਨਅਤ ਨੀਤੀ ਆਈ, ਲਾਗੂ ਨਹੀਂ ਹੋਈ'ਉਪੇਂਦਰ ਸਾਹਨੀ ਮੁਤਾਬਕ, "ਪੰਜਾਬ ਵਿੱਚ ਤਾਂ ਵਪਾਰੀ ਹੀ ਘੱਟ ਆਉਂਦੇ ਹਨ ਕਿਉਂਕਿ ਸਾਡੀ ਟੈਕਸ ਪਾਲਿਸੀ ਅਤੇ ਬਾਕੀ ਪ੍ਰਣਾਲੀਆਂ ਕਾਫੀ ਗੁੰਝਲਦਾਰ ਹਨ। ਸਾਲ 2009 ਵਿੱਚ ਪੰਜਾਬ ਵਿੱਚ ਇੱਕ ਸਨਅਤ ਨੀਤੀ ਆਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਹਰ ਤਰੀਕੇ ਦੇ ਵਪਾਰ ਵਾਸਤੇ ਸਿੰਗਲ ਵਿੰਡੋ ਕਲੀਅਰੈਂਸ ਹੋਵੇਗੀ ਪਰ ਇਹ ਕਦੇ ਲਾਗੂ ਨਹੀਂ ਹੋ ਸਕਿਆ।'' Image copyright Getty Images ਫੋਟੋ ਕੈਪਸ਼ਨ ਪੰਜਾਬ ਵਿੱਚ ਸਰਕਾਰਾਂ ਅਜਿਹਾ ਮਾਹੌਲ ਨਹੀਂ ਬਣਾ ਸਕੀਆਂ ਹਨ ਜਿਸ ਨਾਲ ਨਿਵੇਸ਼ ਸੁਖਾਲਾ ਹੋ ਸਕੇ "ਜੋ ਪੰਜਾਬ ਵਿੱਚ ਵਪਾਰ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਇੱਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ ਗੇੜੇ ਲਗਾਉਣੇ ਪੈਂਦੇ ਹਨ। ਪੰਜਾਬ ਵਿੱਚ ਵਪਾਰ ਕਰਨ ਦੌਰਾਨ ਪ੍ਰਸ਼ਾਸਨਿਕ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।''ਤਾਜ ਮਹਿਲ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਮੁਸ਼ਕਲ ਕਿਉਂ ਹੈ?ਆਸਟਰੇਲੀਆ ਜਾਣ ਦਾ ਰਾਹ ਹੋ ਸਕਦਾ ਹੈ ਹੋਰ ਔਖਾਪੰਜਾਬ ਵਿੱਚ ਵਪਾਰ ਵਾਸਤੇ ਹਾਲਾਤ ਸੁਧਾਰਨ ਬਾਰੇ ਉਪੇਂਦਰ ਸਾਹਨੀ ਨੇ ਕਿਹਾ, "ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਵਪਾਰ ਲਈ ਸੰਸਥਾਗਤ ਬੰਦੋਬਸਤ ਮੌਜੂਦ ਹੈ।''"ਸਰਕਾਰੀ ਪੱਧਰ ਦੇ ਸੁਧਾਰਾਂ ਦੀ ਗੱਲ ਕਰੀਏ ਤਾਂ ਗਵਰਨਮੈਂਟ ਰਿਫੌਰਮ ਕਮਿਸ਼ਨ ਸੀ ਜਿਸ ਨੇ ਆਪਣੀਆਂ ਸਿਫਾਰਿਸ਼ਾਂ ਦਿੱਤੀਆਂ ਸਨ। ਉਸੇ ਤਰ੍ਹਾਂ ਦੇ ਤੁਸੀਂ ਕਿਸੇ ਹੋਰ ਸੁਧਾਰ ਦੀ ਗੱਲ ਕਰੋ ਤਾਂ ਪੰਜਾਬ ਨੇ ਫਿਸਕਲ ਰਿਸਪੌਂਸਬਿਲੀਟੀ ਐਕਟ ਸਭ ਤੋਂ ਪਹਿਲਾਂ ਲਾਗੂ ਕੀਤਾ ਸੀ।''"ਪੰਜਾਬ ਸਮੇਂ-ਸਮੇਂ 'ਤੇ ਸਨਅਤ ਨੀਤੀ ਵੀ ਕੱਢਦਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਬੀਤੇ 10-15 ਸਾਲਾਂ ਤੋਂ ਪੰਜਾਬ ਵਿੱਚ ਅਜਿਹੀ ਕੋਈ ਸਰਕਾਰ ਨਹੀਂ ਆਈ ਹੈ ਜਿਸ ਨੇ ਪ੍ਰਸ਼ਾਸਨਿਕ ਸੁਧਾਰ ਕੀਤੇ ਹੋਣ ਜਾਂ ਅਜਿਹੇ ਹਾਲਾਤ ਪੈਦਾ ਕੀਤੇ ਹੋਣ ਜਿਸ ਨਾਲ ਵਪਾਰੀ ਨਿਵੇਸ਼ ਕਰਨ ਲਈ ਉਤਸ਼ਾਹਤ ਹੋ ਸਕਣ।''ਉਪੇਂਦਰ ਸਾਹਨੀ ਨੇ ਕਿਹਾ, "ਪੰਜਾਬ ਵਿੱਚ ਨੀਤੀਆਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਹਨ। ਪੰਜਾਬ ਇਨਵੈਸਮੈਂਟ ਸਮਿਟ ਵਰਗੇ ਕਈ ਉਪਰਾਲੇ ਹੋਏ ਪਰ ਸਨਅਤਕਾਰਾਂ ਨੂੰ ਭਰੋਸਾ ਤਾਂ ਦਿਵਾਇਆ, ਪਰ ਉਹ ਭਰੋਸੇ ਨਿਵੇਸ਼ ਦਾ ਰੂਪ ਨਹੀਂ ਲੈ ਸਕੇ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਕਾਲੀ ਦਲ ਬਾਦਲ 'ਚੋਂ ਛੁੱਟੀ ਹੋਣ 'ਤੇ ਅਜਨਾਲਾ ਤੇ ਬ੍ਰਹਮਪੁਰਾ ਨੇ ਕੀ ਕਿਹਾ 11 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46170419 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright RAVINDER SINGH ROBIN/BBC ਸੇਵਾ ਸਿੰਘ ਸੇਖਵਾਂ ਤੋਂ ਬਾਅਦ ਅਕਾਲੀ ਦਲ ਵਿੱਚੋਂ ਦੋ ਹੋਰ ਟਕਸਾਲੀ ਆਗੂਆਂ ਦੀ ਛੁੱਟੀ ਹੋ ਗਈ ਹੈ। ਰਣਜੀਤ ਸਿੰਘ ਬ੍ਰਹਮਪੁਰਾ ਤੇ ਰਤਨ ਸਿੰਘ ਅਜਨਾਲਾ ਨੂੰ ਵੀ ਪਾਰਟੀ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਹੈ।ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ, ''ਕੋਰ ਕਮੇਟੀ ਵਿੱਚ ਲੀਡਰ ਸਾਹਿਬਾਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਖੁੱਲ ਕੇ ਚਰਚਾ ਹੋਈ। ਭਰੇ ਮਨ ਨਾਲ ਰਣਜੀਤ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੇ ਪੁੱਤਰ ਰਵਿੰਦਰ ਸਿੰਘ, ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਨੂੰ ਪਾਰਟੀ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਗਿਆ।''ਅਜਨਾਲਾ ਤੇ ਬ੍ਰਹਮਪੁਰਾ ਵੀ ਸੇਵਾ ਸਿੰਘ ਸੇਖਵਾਂ ਨਾਲ ਸੁਰ ਵਿੱਚ ਸੁਰ ਮਿਲਾ ਰਹੇ ਸਨ। 2007 ਤੋਂ 2017 ਤੱਕ ਪੰਜਾਬ ਦੀ ਸੱਤਾ 'ਤੇ ਅਕਾਲੀ ਦਲ ਕਾਬਿਜ ਰਹੀ ਅਤੇ ਇਸੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਹੋਈ। ਸੱਤਾ ਦੇ ਦੱਸ ਸਾਲਾਂ ਵਿੱਚ ਜੋ ਕੁਝ ਹੋਇਆ ਉਸ ਲਈ ਇਨ੍ਹਾਂ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਪਾਰਟੀ ਦੀ ਪ੍ਰਧਾਨਗੀ ਛੱਡਣ ਦੀ ਵੀ ਮੰਗ ਕੀਤੀ ਸੀ।ਇਹ ਵੀ ਪੜ੍ਹੋਕਤਲੇਆਮ ਤੋਂ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ 'ਬੱਚੀ ਦੇ ਮੂੰਹ 'ਚ ਜਲਦਾ ਪਟਾਕਾ ਰੱਖਿਆ' ਪੰਜਾਬ ਛੱਡ ਕੇ ਕਿਉਂ ਜਾਣ ਲੱਗੇ ਕਸ਼ਮੀਰੀ ਵਿਦਿਆਰਥੀ Image copyright SUKHBIR BADAL/FB ਫੋਟੋ ਕੈਪਸ਼ਨ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਸੰਕਟ ਦੂਰ ਕਰਨ ਲਈ ਕੀਤੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ ਕੀ ਕਿਹਾ ਅਜਨਾਲਾ ਤੇ ਬ੍ਰਹਮਪੁਰਾ ਨੇ?ਪਾਰਟੀ ਤੋਂ ਛੁੱਟੀ ਹੋਈ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੁੜ ਉਹੀ ਗੱਲ ਕਹੀ, ''ਅਸੀਂ ਪਾਰਟੀ ਖਿਲਾਫ ਨਹੀਂ ਸਗੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਲਾਂਭੇ ਕੀਤਾ ਜਾਵੇ। ਸਾਰਿਆਂ ਨੂੰ ਪੁੱਤਰ ਪਿਆਰੇ ਹੁੰਦੇ ਹਨ ਪਰ ਬਾਦਲ ਸਾਹਿਬ ਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ।'' ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਡੇਰਾ ਮੁਖੀ ਨੂੰ ਮਾਫੀ ਅਤੇ ਬਰਗਾੜੀ ਕਾਂਡ ਬਾਰੇ ਅਸੀਂ ਆਵਾਜ਼ ਚੁੱਕੀ।ਅਸੀਂ ਲੋਕਾਂ ਅੱਗੇ ਸੱਚੀ ਗੱਲ ਕੀਤੀ ਹੈ ਤੇ ਆਪਣੀ ਲੜਾਈ ਜਾਰੀ ਰੱਖਾਂਗੇ।ਪਹਿਲਾਂ ਹੀ ਪਾਰਟੀ ਵਿੱਚੋਂ ਕੱਢੇ ਗਏ ਸੇਵਾ ਸਿੰਘ ਸੇਖਵਾਂ ਮੁੜ ਬੋਲੇ ਅਤੇ ਕਿਹਾ, ''ਸੁਖਬੀਰ ਸਿੰਘ ਬਾਦਲ ਤੁਸੀਂ ਪਾਰਟੀ ਲਈ ਕੀ ਕੀਤਾ, ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਤੇ ਹਰਸਿਮਰਤ ਕੌਰ ਨੇ ਕਿਹੜੀ ਕੁਰਬਾਨੀਆਂ ਦਿੱਤੀਆਂ। ਅਸੀਂ ਪਾਰਟੀ ਵਿੱਚੋਂ ਬਾਹਰ ਨਹੀਂ ਹੋਵਾਂਗੇ ਸਗੋਂ ਪਾਰਟੀ ਨੂੰ 15 ਸੀਟਾਂ ਉੱਤੇ ਲਿਆਉਣ ਵਾਲਿਆਂ ਨੂੰ ਬਾਹਰ ਕੱਢਾਂਗੇ। ਸੁਖਬੀਰ ਬਾਦਲ ਦੀ ਕਵਾਲਿਟੀ ਇਹੀ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਹਨ।'' ਇਹ ਵੀ ਪੜ੍ਹੋ:ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ - ਸੇਵਾ ਸਿੰਘ ਸੇਖਵਾਂ'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ' Image copyright GURPREET CHAWLA / BBC ਇਸ ਤੋਂ ਪਹਿਲਾਂ ਸੇਵਾ ਸਿੰਘ ਸੇਖਵਾਂ ਦੀ ਹੋਈ ਸੀ ਛੁੱਟੀਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਸੇਖਵਾਂ ਨੇ ਕਿਹਾ ਸੀ ਕਿ ਪਾਰਟੀ ਤੋਂ ਬਾਹਰ ਉਨ੍ਹਾਂ ਲੋਕਾਂ ਨੂੰ ਭੇਜਿਆ ਜਾਵੇਗਾ ਜੋ ਅਕਾਲੀ ਦਲ ਦੇ ਮਾੜੇ ਹਾਲਾਤ ਲਈ ਜ਼ਿੰਮੇਵਾਰ ਹਨ।ਸੇਖਵਾਂ ਨੇ ਬਿਆਨ ਦਿੱਤਾ ਹੀ ਸੀ ਕਿ ਇਸ ਮਗਰੋਂ ਅਕਾਲੀ ਦਲ ਨੇ ਵੀ ਇੱਕ ਬਿਆਨ ਜਾਰੀ ਕੀਤਾ ਕਿ ਸੇਖਵਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਜਾਂਦਾ ਹੈ।ਅਕਾਲੀ ਦਲ ਵੱਲੋਂ ਬਿਆਨ ਜਾਰੀ ਕਰਕੇ ਪਾਰਟੀ ਵੱਲੋਂ ਕਿਹਾ ਗਿਆ ਸੀ , ''ਇਹ ਕਾਰਵਾਈ ਸੇਖਵਾਂ ਵੱਲੋਂ ਪਾਰਟੀ-ਵਿਰੋਧੀ ਕੰਮਾਂ ਦੀ ਵਜ੍ਹਾ ਨਾਲ ਕੀਤੀ ਗਈ। ਮੌਕਾਪ੍ਰਸਤ ਸੇਖਵਾਂ ਲਗਾਤਾਰ ਚਾਰ ਚੋਣਾਂ ਹਾਰ ਚੁੱਕੇ ਹਨ ਅਤੇ ਹੁਣ ਆਪਣੀ ਪਾਰਟੀ ਦੀ ਪਿੱਠ 'ਚ ਖੰਜਰ ਮਾਰ ਰਹੇ ਹਨ।''ਬੇਅਦਬੀ ਮਾਮਲੇ 'ਚ ਬਾਦਲਾਂ ਤੇ ਅਕਸ਼ੇ ਕੁਮਾਰ ਨੂੰ ਸੰਮਨਸਖ਼ਸ਼ ਦੀ ਕਹਾਣੀ ਜੋ ਮਰਦਾ-ਮਰਦਾ ਮੌਤ ਦੀ ਸਕ੍ਰਿਪਟ ਲਿਖ ਗਿਆਕਿਹੜੇ ਕਾਰਨਾਂ ਕਰਕੇ ਹੁੰਦਾ ਹੈ ਲੰਗ ਕੈਂਸਰਸੁਖਬੀਰ ਬਾਦਲ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਕਰ ਚੁੱਕੇ ਹਨਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਲੀਡਰਾਂ ਨੂੰ ਮਨਾਉਣ ਲਈ ਅਤੇ ਪਾਰਟੀ ਵਿੱਚ ਸੰਕਟ ਦੂਰ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਵੀ ਛੱਡਣ ਦੀ ਪੇਸ਼ਕਸ਼ ਕੀਤੀ ਸੀ।ਉਨ੍ਹਾਂ ਨੇ ਕਿਹਾ ਸੀ , "ਪਾਰਟੀ ਜੇਕਰ ਪ੍ਰਧਾਨਗੀ ਲਈ ਕਿਸੇ ਹੋਰ ਨੂੰ ਮੌਕਾ ਦੇਵੇਗੀ ਤਾਂ ਮੈਂ ਸੇਵਾਮੁਕਤ ਹੋਣ ਲਈ ਤਿਆਰ ਹਾਂ। ਪਾਰਟੀ ਸਭ ਤੋਂ ਵੱਡੀ ਹੈ, ਕੋਈ ਸ਼ਖਸ ਪਾਰਟੀ ਤੋਂ ਵੱਡਾ ਨਹੀਂ। ਪਾਰਟੀ ਦੇ ਸੀਨੀਅਰ ਲੀਡਰ ਸਾਡੇ ਬਜ਼ੁਰਗ ਹਨ ਮੈਂ ਉਨ੍ਹਾਂ ਦੇ ਪੈਰੀਂ ਹੱਥ ਵੀ ਲਾਉਂਦਾ ਹਾਂ।"ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
Ind vs Aus: ਭਾਰਤ ਨੂੰ ਆਸਟਰੇਲੀਆ ਖਿਲਾਫ਼ ਸੀਰੀਜ਼ ਜਿਤਾਉਣ ਵਾਲੇ 5 ਭਾਰਤੀ ਖਿਡਾਰੀ 19 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46921200 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਭਾਰਤ ਵੱਲੋਂ ਸਭ ਤੋਂ ਵੱਧ 87 ਦੌੜਾਂ ਮਹਿੰਦਰ ਸਿੰਘ ਧੋਨੀ ਨੇ ਬਣਾਈਆਂ। ਭਾਰਤ ਨੇ ਆਸਟਰੇਲੀਆ ਖਿਲਾਫ਼ ਆਸਟਰੇਲੀਆ ਵਿੱਚ ਪਹਿਲੀ ਵਾਰ ਦੁਵੱਲੀ ਇੱਕ ਰੋਜ਼ਾ ਲੜੀ ਜਿੱਤ ਲਈ ਹੈ। ਤੀਜੇ ਵਨਡੇ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ। ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਮਹਿੰਦਰ ਸਿੰਘ ਧੋਨੀ ਨੇ ਬਣਾਈਆਂ। ਭਾਵੇਂ ਉਨ੍ਹਾਂ ਨੇ ਕਾਫੀ ਗੇਂਦਾਂ ਖਰਚ ਕੀਤੀਆਂ ਪਰ ਫਿਰ ਵੀ ਆਪਣੀ 87 ਦੌੜਾਂ ਦੀ ਪਾਰੀ ਨਾਲ ਭਾਰਤ ਨੂੰ ਜਿੱਤ ਤੱਕ ਪਹੁੰਚਾ ਦਿੱਤਾ। ਕੇਦਾਰ ਜਾਧਵ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਮਹਿੰਦਰ ਸਿੰਘ ਧੋਨੀ ਨਾਲ 121 ਦੌੜਾਂ ਦੀ ਸਾਝੇਦਾਰੀ ਬਣਾਈ। ਮੈਨ ਆਫ਼ ਦੀ ਮੈਚ ਯੁਜਵੇਂਦਰ ਚਹਿਲ ਰਹੇ ਜਿਨ੍ਹਾਂ ਨੇ ਆਪਣੇ ਕ੍ਰਿਕਿਟ ਜੀਵਨ ਦੀ ਸ਼ਾਨਦਾਰ ਖੇਡ ਸਦਕਾ 42 ਦੌੜਾਂ ਦੇ ਬਦਲੇ 6 ਵਿਕਟਾਂ ਲਈਆਂ।ਬੀਬੀਸੀ ਪੱਤਰਕਾਰ ਸਿਵਾਕੁਮਾਰ ਉਲਾਗਾਨਾਥਨ ਨੇ ਭਾਰਤ ਦੀ ਜਿੱਤ ਦੇ ਮਾਅਨਿਆਂ ਬਾਰੇ ਕ੍ਰਿਕਟ ਮਾਹਿਰਾਂ ਨਾਲ ਗੱਲਬਾਤ ਕੀਤੀ।ਭਾਰਤ ਦੇ ਸਾਬਕਾ ਖਿਡਾਰੀ ਅਤੇ ਮਦਨ ਲਾਲ ਨੇ ਕਿਹਾ, ਇਹ ਭਾਰਤ ਦੇ ਸਭ ਤੋਂ ਬੇਹਤਰੀਨ ਦੌਰਿਆਂ ਵਿੱਚੋਂ ਇੱਕ ਹੈ। ਇਸ ਸੀਰੀਜ਼ ਵਿੱਚ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ਼ਾਂਤ ਸ਼ਰਮਾ, ਬੁਮਰਾਹ ਅਤੇ ਸ਼ਮੀ ਨੇ ਆਸਟਰੇਲੀਆਈ ਬੱਲੇਬਾਜ਼ਾਂ ਦੇ ਆਤਮ ਵਿਸ਼ਵਾਸ ਨੂੰ ਢਾਹ ਲਾਈ। ਵਿਰਾਟ ਕੋਹਲੀ, ਪੁਜਾਰਾ ਤੇ ਮਯੰਕ ਨੇ ਟੈਸਟ ਸੀਰੀਜ਼ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ। Image copyright Mike Owen ਫੋਟੋ ਕੈਪਸ਼ਨ ਆਸਟਰੇਲੀਆਈ ਟੀਮ ਦੇ ਖਿਡਾਰੀ ਸ਼ਿਖਰ ਧਵਨ ਦੀ ਰਵਾਨਗੀ ਦੀ ਖ਼ੁਸ਼ੀ ਮਨਾਉਂਦੇ ਹੋਏ। ਆਸਟਰੇਲੀਆ ਦੇ ਪ੍ਰਦਰਸ਼ਨ ਬਾਰੇ ਮਦਨ ਲਾਲ ਨੇ ਕਿਹਾ, ''ਸਮਿਥ ਅਤੇ ਵਾਰਨਰ ਦੀ ਗੈਰ ਮੌਜੂਦਗੀ ਵਿੱਚ ਆਸਟਰੇਲੀਆ ਨੂੰ ਥੋੜ੍ਹੇ ਵਕਤ ਦੀ ਲੋੜ ਹੈ। ਨਵੇਂ ਖਿਡਾਰੀਆਂ ਨੂੰ ਪੈਰ ਜਮਾਉਣ ਵਿੱਚ ਸਮਾਂ ਲੱਗੇਗਾ।''ਨਿਊਜ਼ੀਲੈਂਡ ਦੌਰੇ ਬਾਰੇ ਮਦਨ ਲਾਲ ਨੇ ਕਿਹਾ, ''ਨਿਊਜ਼ੀਲੈਂਡ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਹੈ। ਭਾਰਤ ਲਈ ਇਹ ਦੌਰਾ ਮੁਸ਼ਕਿਲ ਸਾਬਿਤ ਹੋ ਸਕਦਾ ਹੈ।''ਇਹ ਵੀ ਪੜ੍ਹੋ:ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ' Image Copyright BBC News Punjabi BBC News Punjabi Image Copyright BBC News Punjabi BBC News Punjabi ਵਿਜੇ ਲੋਕਪਾਲੀ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, ਭਾਰਤ ਨੇ ਪੂਰੇ ਦੌਰੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜੇ ਪਰਥ ਦਾ ਮੁਕਾਬਲਾ ਛੱਡ ਦੇਈਏ ਤਾਂ ਇਹ ਭਾਰਤ ਦੇ ਸ਼ਾਨਦਾਰ ਵਿਦੇਸ਼ ਦੌਰਿਆਂ ਵਿੱਚੋਂ ਇੱਕ ਹੈ। ਭਾਰਤੀ ਟੀਮ ਦਾ ਆਤਮ ਵਿਸ਼ਵਾਸ ਵੀ ਇਸ ਵੇਲੇ ਕਾਫੀ ਉੱਚਾ ਹੈ।'' Image copyright Getty Images ਉਨ੍ਹਾਂ ਅੱਗੇ ਕਿਹਾ, ''ਇੱਕਰੋਜ਼ਾ ਸੀਰੀਜ਼ ਵਿੱਚ ਧੋਨੀ ਦੀ ਫਾਰਮ ਵਾਪਸ ਆਉਣਾ ਟੀਮ ਲਈ ਕਾਫੀ ਫਾਇਦੇਮੰਦ ਹੈ।''ਭਾਰਤ ਨੇ ਇਸ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਸਟਰੇਲੀਆ ਨੂੰ ਖੇਡ ਦੇ ਹਰ ਹਿੱਸੇ ਵਿੱਚ ਮਾਤ ਦਿੱਤੀ। ਆਉ ਜਾਣਦੇ ਹਾਂ ਇਸ ਸੀਰਜ਼ ਦੇ 5 ਸਭ ਤੋਂ ਖਾਸ ਖਿਡਾਰੀਮਹਿੰਦਰ ਸਿੰਘ ਧੋਨੀ - ਇਸ ਸੀਰੀਜ਼ ਨੂੰ ਮਹਿੰਦਰ ਸਿੰਘ ਧੋਨੀ ਦੇ ਪ੍ਰਦਰਸ਼ਨ ਲਈ ਯਾਦ ਰੱਖਿਆ ਜਾਵੇਗੀ। ਤਿੰਨਾਂ ਮੈਚਾਂ ਵਿੱਚ ਮਹਿੰਦਰ ਸਿੰਘ ਧੋਨੀ ਨੇ ਅਰਧ ਸੈਂਕੜੇ ਮਾਰੀਆ। ਪਹਿਲੇ ਮੈਚ ਵਿੱਚ 51, ਦੂਜੇ ਮੈਚ ਵਿੱਚ 55 ਤੇ ਤੀਜੇ ਮੈਚ ਵਿੱਚ 87 ਦੌੜਾਂ ਬਣਾਈਆਂ। ਭਾਵੇਂ ਕ੍ਰਿਕਟ ਦੇ ਕੁਝ ਮਾਹਿਰਾਂ ਵੱਲੋਂ ਮਹਿੰਦਰ ਸਿੰਘ ਧੋਨੀ ਦੀ ਪਾਰੀ ਦੀ ਆਲੋਚਨਾ ਵੀ ਹੋਈ। ਪਹਿਲੀ ਪਾਰੀ ਵਿੱਚ ਉਨ੍ਹਾਂ ਨੇ 51 ਦੌੜਾਂ ਲਈ 96 ਗੇਂਦਾਂ ਖਰਚ ਕੀਤੀਆਂ। ਪਰ ਹਰ ਮੈਚ ਵਿੱਚ ਭਾਰਤ ਦੇ ਸਕੋਰ ਵਿੱਚ ਮਹਿੰਦਰ ਸਿੰਘ ਧੋਨੀ ਦਾ ਖਾਸ ਯੋਗਦਾਨ ਰਿਹਾ। ਆਖਰੀ ਦੋ ਮੈਚਾਂ ਵਿੱਚ ਤਾਂ ਧੋਨੀ ਨੇ ਸਕੋਰ ਦਾ ਪਿੱਛਾ ਕਰਦੇ ਹੋਏ ਸ਼ਾਨਦਾਰ ਪਾਰੀਆਂ ਖੇਡੀਆਂ। Image copyright Getty Images ਵਿਰਾਟ ਕੋਹਲੀ - ਹਰ ਵਾਰ ਵਾਂਗ ਇਸ ਵਾਰ ਵੀ ਵਿਰਾਟ ਕੋਹਲੀ ਤੋਂ ਸੈਂਕੜੇ ਦੀ ਉਮੀਦ ਸੀ ਜੋ ਉਨ੍ਹਾਂ ਨੇ ਪੂਰੀ ਵੀ ਕੀਤੀ। ਪਹਿਲੇ ਮੈਚ ਵਿੱਚ ਭਾਵੇਂ ਉਹ ਜ਼ਿਆਦਾ ਦੌੜਾਂ ਨਹੀਂ ਬਣਾ ਸਕੇ ਪਰ ਦੂਜੇ ਮੈਚ ਵਿੱਚ ਸੈਂਕੜਾ ਜੜ੍ਹ ਕੇ ਵਿਰਾਟ ਕੋਹਲੀ ਨੇ ਭਾਰਤ ਦੀ ਜਿੱਤ ਵਿੱਚ ਅਹਿਮ ਯੋਗਦਾਨ ਦਿੱਤਾ। ਵਿਰਾਟ ਕੋਹਲੀ ਨੇ 104 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। Image copyright Mike Owen ਫੋਟੋ ਕੈਪਸ਼ਨ ਭੁਵਨੇਸ਼ਵਰ ਕੁਮਾਰ ਭੁਵਨੇਸ਼ਵਰ ਕੁਮਾਰ- ਟੈਸਟ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ। ਉਨ੍ਹਾਂ ਦੀ ਥਾਂ ਭੁਵਨੇਸ਼ਵਰ ਕੁਮਾਰ ਨੂੰ ਸ਼ਾਮਿਲ ਕੀਤਾ ਗਿਆ। ਪਹਿਲੇ ਮੈਚ ਵਿੱਚ ਉਹ ਆਪਣੀ ਲੈਅ ਵਿੱਚ ਦਿਖਾਈ ਦਿੱਤੇ। ਉਨ੍ਹਾਂ ਨੇ 45 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਐਰਨ ਫਿੰਚ ਲਈ ਤਾਂ ਉਹ ਕਾਲ ਬਣ ਕੇ ਰਹੇ। ਹਰ ਮੈਚ ਵਿੱਚ ਭੁਵਨੇਸ਼ਵਰ ਕੁਮਾਰ ਨੇ ਹੀ ਐਰਨ ਫਿੰਚ ਨੂੰ ਆਉਟ ਕੀਤਾ। ਐਰਨ ਫਿੰਟ ਨੇ ਤਿੰਨ ਮੈਚਾਂ ਵਿੱਚ ਭੁਵਨੇਸ਼ਵਰ ਕੁਮਾਰ ਦੀਆਂ 37 ਗੇਂਦਾਂ 'ਤੇ 16 ਦੌੜਾਂ ਬਣਾਈਆਂ ਤੇ ਹਰ ਵਾਰ ਆਪਣੀ ਵਿਕਟ ਭੁਵਨੇਸ਼ਵਰ ਕੁਮਾਰ ਨੂੰ ਹੀ ਦਿੱਤੀ। Image copyright Getty Images ਫੋਟੋ ਕੈਪਸ਼ਨ ਯੁਜਵੇਂਦਰ ਚਹਿਲ ਯੁਜਵੇਂਦਰ ਚਹਿਲ - ਯੁਜਵੇਂਦਰ ਚਹਿਲ ਨੂੰ ਆਖਰੀ ਮੈਚ ਵਿੱਚ ਕੁਲਦੀਪ ਯਾਦਵ ਦੀ ਥਾਂ ਦਿੱਤੀ ਗਈ। ਇੱਕੋ ਮੈਚ ਵਿੱਚ ਉਨ੍ਹਾਂ ਨੇ ਆਪਣੀ ਕਾਬਲੀਅਤ ਦਾ ਨਮੂਨਾ ਪੇਸ਼ ਕਰ ਦਿੱਤਾ। ਆਖਰੀ ਮੈਚ ਵਿੱਚ ਚਹਿਲ ਨੇ ਆਸਟਰੇਲੀਆ ਦੀ ਬੈਟਿੰਗ ਦੀ ਕਮਰ ਤੋੜ ਦਿੱਤੀ ਅਤੇ 42 ਦੌੜਾਂ ਦੇ ਕੇ 6 ਵਿਕਟਾਂ ਲਈਆਂ। Image copyright Getty Images ਫੋਟੋ ਕੈਪਸ਼ਨ ਕੇਦਾਰ ਜਾਧਵ ਕੇਦਾਰ ਜਾਧਵ- ਅੰਬਾਤੀ ਰਾਇਡੂ ਦੀ ਥਾਂ ਕੇਦਾਰ ਜਾਧਵ ਨੂੰ ਮੌਕਾ ਦਿੱਤਾ ਗਿਆ। ਉਨ੍ਹਾਂ ਨੇ ਵੀ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਿਆ। ਮਹਿੰਦਰ ਸਿੰਘ ਧੋਨੀ ਨਾਲ ਬੱਲੇਬਾਜ਼ੀ ਕਰਦੇ ਹੋਏ 121 ਦੌੜਾਂ ਦੀ ਸਾਝੇਦਾਰੀ ਬਣਾਈ। ਉਨ੍ਹਾਂ ਨੇ 57 ਗੇਂਦਾਂ ਵਿੱਚ 61 ਦੌੜਾਂ ਦੀ ਪਾਰੀ ਖੇਡੀ।ਇਹ ਵੀ ਪੜ੍ਹੋ:ਕੀ ਸੱਚਮੁੱਚ ਪ੍ਰਧਾਨ ਮੰਤਰੀ ਮੋਦੀ ਨੇ ਕੁੰਭ ਮੇਲੇ 'ਚ ਲਗਾਈ ਡੁਬਕੀਅਰਬ ਦਾ ਪਹਿਲਾ ਦੇਸ ਜਿੱਥੇ ਔਰਤਾਂ ਲਈ ਵਿਆਗਰਾ ਪਹੁੰਚੀਇੱਥੇ ਪੁਰਸ਼ ਕਿਉਂ ਨਹੀਂ ਪਾ ਸਕਦੇ ਕੰਨੀ ਮੁੰਦੀਆਂ ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕਾਂਗਰਸ ਬਨਾਮ ਭਾਜਪਾ: ਤਿੰਨ ਰਾਜਾਂ ਦੀ ਜਿੱਤ ਰਾਹੁਲ ਲਈ 2019 ਦੀ ਗਾਰੰਟੀ ਕਿਵੇਂ ਨਹੀਂ ਰਾਜੇਸ਼ ਪ੍ਰਿਆਦਰਸ਼ੀ ਡਿਜੀਟਲ ਐਡੀਟਰ, ਬੀਬੀਸੀ ਹਿੰਦੀ 13 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46529112 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਅਜੇ ਕੁਝ ਸਮੇਂ ਤੱਕ ਜਾਰੀ ਰਹੇਗਾ ਪਰ ਹੁਣ ਤੱਕ ਜਿੰਨੀ ਜਾਣਕਾਰੀ ਸਾਹਮਣੇ ਆਈ ਹੈ, ਉਸਦੇ ਆਧਾਰ 'ਤੇ ਹੀ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਇਹ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਲਈ ਖ਼ਤਰੇ ਦੀ ਘੰਟੀ ਹੈ? 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ, ਬਿਹਾਰ, ਦਿੱਲੀ ਤੋਂ ਲੈ ਕੇ ਪੰਜਾਬ ਤੱਕ, ਭਾਜਪਾ ਨੂੰ ਕਈ ਛੋਟੀਆਂ-ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਇਹ ਝਟਕਾ ਕਾਫ਼ੀ ਵੱਡਾ ਹੈ। 'ਕਾਂਗਰਸ ਮੁਕਤ ਭਾਰਤ' ਦਾ ਨਾਅਰਾ ਦੇਣ ਵਾਲੀ ਪਾਰਟੀ ਤੋਂ ਕਾਂਗਰਸ ਨੇ ਤਿੰਨ ਵੱਡੇ ਸੂਬੇ ਖੋਹ ਲਏ ਹਨ। ਪਰ ਇਨ੍ਹਾਂ ਨਤੀਜਿਆਂ ਦੇ ਆਧਾਰ 'ਤੇ 2019 ਲਈ ਕੋਈ ਨਤੀਜਾ ਕੱਢਣਾ ਜਲਦਬਾਜ਼ੀ ਹੋਵੇਗੀ, ਅਜਿਹਾ ਮੰਨਣ ਦੇ ਕਈ ਕਾਰਨ ਹਨ।ਇਹ ਵੀ ਪੜ੍ਹੋ:'ਰਾਹੁਲ 2019 'ਚ ਦਾਅਵੇਦਾਰ ਪਰ ਮਾਇਆਵਤੀ ਦੀ 'ਮਾਇਆ' ਜ਼ਰੂਰੀ' ਰਾਹੁਲ ਨੇ ਕਿਹਾ, 'ਕਾਂਗਰਸ, ਬਸਪਾ ਤੇ ਐੱਸਪੀ ਦੀ ਵਿਚਾਰਧਾਰਾ ਇੱਕ'ਬ੍ਰੈਗਜ਼ਿਟ ਸਮਝੌਤਾ ਰੱਦ ਹੋਣ ਮਗਰੋਂ ਕੀ ਕਰਨਗੇ ਮੇਅਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਅਜੇ ਕਰੀਬ ਚਾਰ ਮਹੀਨੇ ਬਾਕੀ ਹਨ, ਅਜੇ ਜਿਹੜੀ ਚੁਣਾਵੀ ਗਹਿਮਾਗਹਿਮੀ ਨਜ਼ਰ ਆ ਰਹੀ ਹੈ, ਉਹ ਲੋਕ ਸਭਾ ਚੋਣਾਂ ਤੱਕ ਚੱਲਦੀ ਰਹੇਗੀ। ਵਿਧਾਨ ਸਭਾ ਚੋਣਾਂ ਦੇ ਨਤੀਜੇ ਸਿੱਧੇ ਤੌਰ 'ਤੇ ਪਾਰਟੀਆਂ ਦੇ ਮਨੋਬਲ 'ਤੇ ਅਸਰ ਪਾਉਂਦੇ ਹਨ ਪਰ ਉਨ੍ਹਾਂ ਦੀ ਅਹਿਮੀਅਤ ਨੂੰ ਸਹੀ ਢੰਗ ਨਾਲ ਸਮਝਣ ਦੀ ਲੋੜ ਹੈ। Image copyright Getty Images ਫੋਟੋ ਕੈਪਸ਼ਨ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਕਾਂਗਰਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਅੰਗਰੇਜ਼ੀ ਦਾ ਇੱਕ ਮੁਹਾਵਰਾ ਹੈ 'ਸਿਆਸਤ ਵਿੱਚ ਇੱਕ ਹਫ਼ਤਾ ਬਹੁਤ ਲੰਬਾ ਸਮਾਂ ਹੁੰਦਾ ਹੈ',ਅਜੇ ਤਾਂ ਚਾਰ ਮਹੀਨੇ ਬਾਕੀ ਹਨ। ਇਸਦੇ ਨਾਲ ਹੀ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਲੋਕ ਵੱਖ-ਵੱਖ ਤਰੀਕੇ ਨਾਲ ਵੋਟ ਕਰਦੇ ਹਨ। 2019 ਦੀ ਚੋਣ ਮੋਦੀ ਲੋਕਪ੍ਰਿਅਤਾ ਦੇ ਬਲਬੂਤੇ 'ਤੇ ਲੜਨਗੇਇਸਦੀ ਸਭ ਤੋਂ ਵੱਡੀ ਮਿਸਾਲ ਹੈ, ਫਰਵਰੀ 2015 ਵਿੱਚ ਹੋਈਆਂ ਦਿੱਲੀ 'ਚ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 70 ਵਿੱਚੋਂ 67 ਸੀਟਾਂ ਜਿੱਤੀਆਂ ਸਨ ਜਦਕਿ ਉਸ ਤੋਂ ਕੁਝ ਮਹੀਨੇ ਪਹਿਲਾਂ ਹੀ ਮੋਦੀ ਲਹਿਰ ਨਾਲ ਕੇਂਦਰ 'ਚ ਸਰਕਾਰ ਬਣੀ ਸੀ। ਇਹ ਵੀ ਸਮਝਣਾ ਚਾਹੀਦਾ ਹੈ ਕਿ ਮੋਦੀ ਨੇ ਸੰਸਦੀ ਚੋਣਾਂ ਨੂੰ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੀ ਤਰ੍ਹਾਂ ਬਣਾ ਦਿੱਤਾ ਹੈ। 2014 ਦੀ ਹੀ ਤਰ੍ਹਾਂ, 2019 ਦੀ ਚੋਣ ਵੀ ਉਹ ਆਪਣੀ ਨਿੱਜੀ ਲੋਕਪ੍ਰਿਅਤਾ ਦੇ ਆਧਾਰ 'ਤੇ ਲੜਨਗੇ, ਜਿਸ ਵਿੱਚ ਮੁੱਖ ਸੰਦੇਸ਼ ਇਹੀ ਹੋਵੇਗੀ ਕਿ ਮੋਦੀ ਨਹੀਂ ਤਾਂ ਕੀ ਰਾਹੁਲ ਗਾਂਧੀ?ਪਰ ਇਹ ਬਿਲਕੁਲ ਵੀ ਜ਼ਰੂਰੀ ਨਹੀਂ ਹੈ ਕਿ ਇਹ ਦਾਅ ਕੰਮ ਕਰ ਜਾਣ। ਜਿਨ੍ਹਾਂ ਲੋਕਾਂ ਨੂੰ 2004 ਦੀਆਂ ਲੋਕ ਸਭਾ ਚੋਣਾਂ ਯਾਦ ਹਨ, ਉਹ ਜਾਣਦੇ ਹਨ ਕਿ ਅਟਲ ਬਿਹਾਰੀ ਵਾਜਪਈ ਕਿੰਨੇ ਪਸੰਦੀਦਾ ਲੀਡਰ ਸਨ ਅਤੇ ਉਨ੍ਹਾਂ ਸਾਹਮਣੇ ਇੱਕ 'ਵਿਦੇਸ਼ੀ ਮੂਲ' ਦੀ ਔਰਤ ਸੀ ਜਿਹੜੀ ਠੀਕ ਤਰ੍ਹਾਂ ਹਿੰਦੀ ਵੀ ਨਹੀਂ ਬੋਲ ਸਕਦੀ ਸੀ, ਅਤੇ ਉਦੋਂ ਇੰਡੀਆ ਸ਼ਾਈਨ ਕਰ ਰਿਹਾ ਸੀ।ਉਸ ਸਮੇਂ ਪਾਰਟੀ ਦੇ ਸਭ ਤੋਂ ਤੇਜ਼-ਤਰਾਰ ਮੰਨੇ ਜਾਣ ਵਾਲੇ ਨੇਤਾ, ਪ੍ਰਮੋਦ ਮਹਾਜਨ ਨੇ ਪੂਰੇ ਜੋਸ਼ ਅਤੇ ਆਤਮਵਿਸ਼ਵਾਸ ਨਾਲ ਜਿੱਤ ਦੀ ਭਵਿੱਖਬਾਣੀ ਕੀਤੀ ਸੀ।ਇਹ ਵੀ ਪੜ੍ਹੋ:ਰਾਜਸਥਾਨ ’ਚ ਕਾਂਗਰਸ ਅੱਗੇ, ਭਾਜਪਾ ਤੋਂ ਮੱਧ ਪ੍ਰਦੇਸ਼ ਵੀ ਖੋਹਣ ਦੇ ਰਾਹ ’ਤੇਵਿਧਾਨ ਸਭਾ ਚੋਣਾਂ: ਕਾਂਗਰਸ ਦਾ ਜਸ਼ਨ ਸ਼ੁਰੂਉਨ੍ਹਾਂ ਦੀ ਇਸ ਭਵਿੱਖਬਾਣੀ ਨਾਲ ਸਿਆਸਤ ਕਰਨ ਵਾਲਿਆਂ ਅਤੇ ਉਸ 'ਤੇ ਟਿੱਪਣੀ ਕਰਨ ਵਾਲਿਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਭਵਿੱਖਬਾਣੀਆਂ ਅਕਸਰ ਗ਼ਲਤ ਸਾਬਿਤ ਹੁੰਦੀਆਂ ਰਹਿੰਦੀਆਂ ਹਨ। ਭਾਰਤ ਦਾ ਵੋਟਰ ਕਦੋਂ ਕੀ ਹੁਕਮ ਦੇਵੇਗਾ, ਇਹ ਦੱਸਣਾ ਬਹੁਤ ਮੁਸ਼ਕਿਲ ਹੈ। ਹਾਲਾਂਕਿ 2004 ਤੋਂ ਲੈ ਕੇ ਹੁਣ ਤੱਕ ਭਾਰਤ ਦੀ ਸਿਆਸਤ ਬਹੁਤ ਬਦਲ ਚੁੱਕੀ ਹੈ ਪਰ ਇੱਕ ਗੱਲ ਨਹੀਂ ਬਦਲੀ, ਉਹ ਹੈ ਵੋਟਰ ਦੇ ਮਨ ਦੀਆਂ ਗੁੱਥੀਆਂ ਸੁਲਝਾਉਣ 'ਚ ਵਾਰ-ਵਾਰ ਮਿਲਣ ਵਾਲੀ ਨਾਕਾਮੀ। Image copyright Getty Images ਫੋਟੋ ਕੈਪਸ਼ਨ ਮੱਧ ਪ੍ਰਦੇਸ਼ ਵਿੱਚ ਕਾਂਗਰਸ ਅਤੇ ਭਾਜਪਾ ਦੀਆਂ ਵੋਟਾਂ 'ਚ ਬਹੁਤਾ ਫ਼ਰਕ ਨਹੀਂ ਹੈ 2004 ਦੀ ਥੋੜ੍ਹੀ ਹੋਰ ਚਰਚਾ ਕਰ ਲਈਏ ਤਾਂ ਸ਼ਾਇਦ 2019 ਬਾਰੇ ਸੋਚਣ 'ਚ ਕੁਝ ਮਦਦ ਮਿਲੇ। ਇਹ ਆਪਣੇ ਆਪ ਵਿੱਚ ਦਿਲਚਸਪੀ ਵਾਲੀ ਗੱਲ ਹੈ ਕਿ 2003 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਵਾਜਪਈ ਦੀ ਅਗਵਾਈ ਵਿੱਚ ਭਾਜਪਾ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਕਾਂਗਰਸ ਤੋਂ ਖੋਹ ਲਏ ਸੀ। ਅਟਲ ਬਿਹਾਰੀ ਵਾਜਪਈ ਨੇ ਇਸੇ ਜਿੱਤ ਤੋਂ ਬਾਅਦ ਅਤਿ-ਆਤਮਵਿਸ਼ਵਾਸ 'ਚ ਲੋਕ ਸਭਾ ਚੋਣਾਂ ਛੇਤੀ ਕਰਵਾਉਣ ਦਾ ਫ਼ੈਸਲਾ ਲਿਆ ਸੀ। ਉਸ ਸਮੇਂ ਭਾਜਪਾ ਦੀ ਸੋਚ ਸੀ ਕਿ ਵਾਜਪਈ ਦੇ ਕੱਦ ਦੇ ਸਾਹਮਣੇ ਸੋਨੀਆ ਗਾਂਧੀ ਟਿਕ ਨਹੀਂ ਸਕਣਗੇ, ਪਰ ਜਿਸ ਤਰ੍ਹਾਂ ਦਸੰਬਰ ਵਿੱਚ ਸੋਚਿਆ ਸੀ ਅਜਿਹਾ ਕੁਝ ਵੀ ਮਈ 'ਚ ਨਹੀਂ ਹੋਇਆ। ਭਾਜਪਾ ਚੋਣ ਹਾਰ ਗਈ ਅਤੇ ਸਰਕਾਰ ਕਾਂਗਰਸ ਨੇ ਬਣਾਈ।ਕਾਂਗਰਸ ਨੂੰ ਸਖ਼ਤ ਮਿਹਨਤ ਤੋਂ ਬਾਅਦ ਤਿੰਨ ਸੂਬਿਆਂ ਵਿੱਚ ਕਾਮਯਾਬੀ ਤਾਂ ਮਿਲੀ ਹੈ, ਪਰ ਇਸ ਨੂੰ 2019 ਵਿੱਚ ਜਿੱਤ ਦੀ ਗਾਰੰਟੀ ਨਹੀਂ ਮੰਨਿਆ ਜਾ ਸਕਦਾ, ਅਜਿਹਾ ਸੋਚਣਾ ਜਲਦਬਾਜ਼ੀ ਹੋਵੇਗੀ। ਕਾਂਗਰਸ ਦੀ ਤਾਜ਼ਾ ਕਾਮਯਾਬੀ ਨੂੰ ਧਿਆਨ ਨਾਲ ਦੇਖੀਏ ਤਾਂ ਕਈ ਛੋਟੀਆਂ-ਵੱਡੀਆਂ ਗੱਲਾਂ ਸਮਝ ਆਉਂਦੀਆਂ ਹਨ। Image copyright Getty Images ਫੋਟੋ ਕੈਪਸ਼ਨ ਰਾਹੁਲ ਗਾਂਧੀ ਇਨ੍ਹਾਂ ਚੋਣਾਂ ਵਿੱਚ ਮੋਦੀ ਸਾਹਮਣੇ ਵੱਡੀ ਚੁਣੌਤੀ ਬਣ ਕੇ ਉਭਰੇ ਹਨ ਪਹਿਲੀ ਗੱਲ ਤਾਂ ਇਹ ਹੈ ਕਿ ਦੋ ਵੱਡੇ ਸੂਬਿਆਂ- ਮੱਧ ਪ੍ਰਦੇਸ਼ ਅਤੇ ਰਾਜਸਥਾਨ- ਵਿੱਚ ਕਾਂਗਰਸ ਅਤੇ ਭਾਜਪਾ ਦੀਆਂ ਵੋਟਾਂ ਦਾ ਬਹੁਤਾ ਫ਼ਰਕ ਨਹੀਂ ਹੈ। ਮੋਦੀ ਸਾਹਮਣੇ ਚੁਣੌਤੀ ਬਣੇ ਕੇ ਉਭਰੇ ਰਾਹੁਲਬਹੁਤ ਘੱਟ ਫ਼ਰਕ ਦਾ ਮਤਲਬ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਮੋਦੀ ਦੀ ਲੋਕਪ੍ਰਿਅਤਾ ਵਿੱਚ ਕਿਸੇ ਵੱਡੀ ਗਿਰਾਵਟ ਦਾ ਸੰਕੇਤ ਨਹੀਂ ਦੇ ਰਹੇ ਹਨ, ਪਰ ਇਹ ਜ਼ਰੂਰ ਹੈ ਕਿ ਰਾਹੁਲ ਗਾਂਧੀ ਉਨ੍ਹਾਂ ਸਾਹਮਣੇ ਇੱਕ ਚੁਣੌਤੀ ਦੇ ਤੌਰ 'ਤੇ ਉਭਰ ਰਹੇ ਹਨ। ਇਹ ਚੁਣੌਤੀ ਅਤੇ ਭਾਜਪਾ ਮੋਦੀ-ਸ਼ਾਹ ਦੀ ਰਣਨੀਤੀ ਅਗਲੇ ਚਾਰ ਮਹੀਨੇ 'ਚ ਕਈ ਦਿਲਚਸਪ ਖੇਡ ਦਿਖਾਵੇਗੀ। ਇਸਦਾ ਇਹ ਨਤੀਜਾ ਵੀ ਨਹੀਂ ਕੱਢਣਾ ਚਾਹੀਦਾ ਕਿ 2019 'ਚ ਮੋਦੀ ਦੀ ਵਾਪਸੀ ਤੈਅ ਹੈ, ਬਹੁਤ ਸਾਰੇ ਫ਼ੈਕਟਰ ਭਾਜਪਾ ਦੇ ਅਨੁਕੂਲ ਨਹੀਂ ਹੈ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਭਾਜਪਾ ਬਹੁਤ ਮਜ਼ਬੂਤ ਮੰਨੀ ਜਾਂਦੀ ਰਹੀ ਹੈ, ਇਨ੍ਹਾਂ ਸੂਬਿਆਂ 'ਚ ਕੁੱਲ ਮਿਲਾ ਕੇ 65 ਲੋਕਸਭਾ ਸੀਟਾਂ ਹਨ। ਮੱਧ ਪ੍ਰਦੇਸ਼ 'ਚ 29, ਰਾਜਸਥਾਨ 'ਚ 25 ਅਤੇ ਛੱਤੀਗੜ੍ਹ ਵਿੱਚ 11 ਲੋਕ ਸਭਾ ਸੀਟਾਂ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਦੀ ਸ਼ਾਨਦਾਰ ਜਿੱਤ 'ਚ ਇਨ੍ਹਾਂ ਸੂਬਿਆਂ ਦਾ ਅਹਿਮ ਯੋਗਦਾਨ ਰਿਹਾ ਹੈ। Image copyright Getty Images ਫੋਟੋ ਕੈਪਸ਼ਨ ਦਿੱਲੀ 'ਚ ਕਾਂਗਰਸ ਹੈੱਡਕੁਆਟਰ ਬਾਹਰ ਜਸ਼ਨ ਮਨਾਉਂਦੇ ਕਾਂਗਰਸ ਵਰਕਰ ਮੱਧ ਪ੍ਰਦੇਸ਼ 'ਚ 27, ਰਾਜਸਥਾਨ ਵਿੱਚ 25 ਅਤੇ ਛੱਤੀਸਗੜ੍ਹ 'ਚ 10 ਸੀਟਾਂ ਮਿਲਾ ਕੇ ਭਾਜਪਾ ਨੂੰ ਕੁੱਲ 62 ਸੀਟਾਂ ਇਨ੍ਹਾਂ ਤਿੰਨ ਸੂਬਿਆਂ ਵਿੱਚੋਂ ਨਿਕਲੀਆਂ ਸੀ। ਜੇਕਰ ਜਨਤਾ ਦਾ ਮੌਜੂਦਾ ਮੂਡ ਬਰਕਰਾਰ ਰਿਹਾ ਤਾਂ ਭਾਜਪਾ ਨੂੰ ਇਨ੍ਹਾਂ ਸੂਬਿਆਂ ਵਿੱਚ ਸੀਟਾਂ ਦਾ ਨੁਕਸਾਨ ਜ਼ਰੂਰ ਹੋਵੇਗਾ। ਇਹ ਵੀ ਪੜ੍ਹੋ:ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀ'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਮੋਦੀ ਦੀ ਭਾਜਪਾ ਨੂੰ ਰਾਜਸਥਾਨ, ਛੱਤੀਸਗੜ੍ਹ 'ਚ ਵੱਡਾ ਝਟਕਾਪਰ ਮੋਦੀ ਵਿਰੋਧੀਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮੋਦੀ-ਸ਼ਾਹ ਦੀ ਜੋੜੀ ਨੇ ਦੇਸ ਵਿੱਚ ਚੋਣਾਂ ਲੜਨ ਦੇ ਤਰੀਕੇ ਬਦਲ ਕੇ ਰੱਖ ਦਿੱਤੇ ਹਨ, ਉਨ੍ਹਾਂ ਨੇ ਜਿੱਤ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਆਪਣੇ ਜਨੂੰਨ ਨਾਲ ਲੋਕਾਂ ਨੂੰ ਕਈ ਵਾਰ ਹੈਰਾਨ ਕੀਤਾ ਹੈ, 2019 ਦੀਆਂ ਲੋਕ ਸਭਾ ਚੋਣਾਂ ਉਹ ਇਨ੍ਹਾਂ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਨਹੀਂ ਲੜਨਗੇ। ਦੇਖਦੇ ਜਾਓ, ਅੱਗੇ-ਅੱਗੇ ਹੁੰਦਾ ਕੀ ਹੈ! ਨਤੀਜੇ ਕੱਢਣ ਅਤੇ ਖ਼ਤਰੇ ਦੀ ਘੰਟੀ ਵਜਾਉਣ 'ਚ ਐਨੀ ਹੜਬੜੀ ਸਹੀ ਨਹੀਂ ਹੈ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਕੈਨੇਡਾ ਤੋਂ ਪਨਾਹ ਮੰਗਣ ਵਾਲੇ ਸਿੱਖਾਂ ਦੀ ਗਿਣਤੀ 400 ਫੀਸਦੀ ਵਧੀ - 5 ਅਹਿਮ ਖ਼ਬਰਾਂ 17 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46245316 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਲਿਬਰਲ ਆਗੂ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੌਰਾਨ ਸਿੱਖ ਭਾਈਚਾਰੇ ਦੇ ਕੈਨੇਡਾ ਜਾਣ ਦਾ ਰੁਝਾਨ ਕਾਫ਼ੀ ਤੇਜ਼ ਹੋਇਆ ਹੈ।ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਸਿੱਖਾਂ ਵੱਲੋਂ ਪਨਾਹ ਮੰਗਣ ਦੀਆਂ ਅਰਜੀਆਂ ਵਿੱਚ 400 ਫੀਸਦੀ ਦਾ ਵਾਧਾ ਹੋਇਆ ਹੈ।ਜਦਕਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਭਾਰਤੀਆਂ ਵੱਲੋਂ ਜਾਣ ਵਾਲੀਆਂ ਅਜਿਹੀਆਂ ਕੁੱਲ ਅਰਜੀਆਂ ਵਿੱਚ 450 ਫੀਸਦੀ ਦਾ ਉਛਾਲ ਆਇਆ ਹੈ। ਕੈਨੇਡਾ ਦੀ ਬਾਰਡਰ ਸਰਵਿਸ ਏਜੰਸੀ ਮੁਤਾਬਕ ਇਨ੍ਹਾਂ ਵਿੱਚੋਂ ਬਹੁਤੀਆਂ ਅਰਜੀਆਂ ਵਿੱਚ ਪੁਲਿਸ ਦੀ ਬੇਮੁਹਾਰੀ ਗ੍ਰਿਫ਼ਤਾਰੀ ਦੇ ਡਰ ਨੂੰ ਆਧਾਰ ਬਣਾਇਆ ਜਾਂਦਾ ਹੈ। ਇਹ ਵੀ ਪੜ੍ਹੋ:ਹਿਟਲਰ ਅਤੇ ਇਸ ਨਾਬਾਲਗ ਕੁੜੀ ਦੀ ਦੋਸਤੀ ਦੀ ਕਹਾਣੀ'ਲੌਂਗੋਵਾਲ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਖੁਸ਼ ਨਾ ਹੋਣ ਸੁਖਬੀਰ ਬਾਦਲ'ਸਿਗਨੇਚਰ ਬਰਿੱਜ 'ਤੇ ਕੱਪੜੇ ਲਾਹੁਣ ਵਾਲੀਆਂ ਕੁੜੀਆਂ ਜਾਂ ਟਰਾਂਸਜੈਂਡਰ ਭਾਰਤੀ ਕਿਸਾਨਾਂ ਦੀ ਸਬਸਿਡੀ ਆਸਟ੍ਰੇਲੀਆ ਨੇ 'ਖੰਡ ਦੀਆਂ ਵਿਸ਼ਵ ਪੱਧਰੀ ਕੀਮਤਾਂ ਵਿੱਚ ਆਏ ਨਿਘਾਰ' ਦਾ ਠੀਕਰਾ ਭਾਰਤ ਸਿਰ ਭੰਨਦਿਆਂ ਗੰਨਾ ਕਿਸਾਨਾਂ ਨੂੰ ਸਬਸਿਡੀ ਦੇਣ ਖਿਲਾਫ਼ ਵਿਸ਼ਵ ਵਪਾਰ ਸੰਗਠਨ ਵਿੱਚ ਸ਼ਿਕਾਇਤ ਦੀ ਧਮਕੀ ਦਿੱਤੀ ਹੈ। Image copyright Getty Images ਦਿ ਇਕਨਾਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਆਸਟ੍ਰੇਲੀਆ ਦੇ ਵਪਾਰ ਮੰਤਰੀ ਸਾਇਮਨ ਬ੍ਰਮਿੰਘਮ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਖੰਡ ਦੀਆਂ ਕੀਮਤਾਂ ਡਿੱਗਣ ਨਾਲ ਸਥਾਨਕ ਖੰਡ ਉਦਯੋਗ ਨੂੰ ਨੁਕਸਾਨ ਹੋ ਰਿਹਾ ਹੈ। ਜਿਸ ਦੇ ਹੱਲ ਲਈ ਆਸਟ੍ਰੇਲੀਆ ਵਪਾਰ ਵਿਸ਼ਵ ਪੱਧਰੀ ਕਾਨੂੰਨਾਂ ਦੀ ਸਹਾਇਤਾ ਲਵੇਗਾ ਤਾਂ ਜੋ ਬਰਾਬਰੀ ਦਾ ਮੁਕਾਬਲਾ ਹੋ ਸਕੇ।ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿੱਚ ਭਾਰਤ ਨਾਲ ਗੱਲਬਾਤ ਦੀਆਂ ਕੋਸ਼ਿਸ਼ਾਂ ਤੋਂ ਉਨ੍ਹਾਂ ਨੂੰ ਨਿਰਾਸ਼ਾ ਹੋਈ ਹੈ, ਜਿਸ ਕਰਕੇ ਹੁਣ ਉਹ ਭਾਰਤ ਡਬਲਿਊਟੀਓ ਦੇ ਮੈਂਬਰ ਦੇਸਾਂ ਨਾਲ ਰਸਮੀ ਤੌਰ ਤੇ ਇਹ ਮੁੱਦਾ ਚੁੱਕਣਗੇ। Image copyright Jasbir Shetra/BBC ਐਨਆਰਆਈ ਲਾੜਿਆਂ ਦੇ ਪਾਸਪੋਰਟ ਰੱਦਆਪਣੀਆਂ ਪਤਨੀਆਂ ਪ੍ਰਤੀ ਲਾਪ੍ਰਵਾਹੀ ਦਿਖਾਉਣ ਵਾਲੇ 25 ਪਰਵਾਸੀ ਲਾੜਿਆਂ ਦੇ ਪਾਸਪੋਰਟ ਭਾਰਤ ਸਰਕਾਰ ਨੇ ਰੱਦ ਕਰ ਦਿੱਤੇ ਹਨ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਨ੍ਹਾਂ ਵਿੱਚੋਂ 8 ਦੀ ਸਿਫਾਰਿਸ਼ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਜਦਕਿ ਬਾਕੀਆਂ ਖਿਲਾਫ ਰੱਦ ਕਰਨ ਦੀ ਮੰਗ ਪੁਲਿਸ ਨੇ ਕੀਤੀ ਸੀ। ਪਾਸਪੋਰਟ ਰੱਦ ਕੀਤੇ ਜਾਣ ਮਗਰੋਂ ਪੁਲਿਸ ਇਨ੍ਹਾਂ ਲਾੜਿਆਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਸਕਦੀ ਹੈ।ਪੰਜਾਬ ਦੇ ਕਿਸਨਾਂ ਨੇ ਇਸ ਵਾਰ ਪਰਾਲੀ ਘੱਟ ਫੂਕੀਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਸੀਜ਼ਨ ਦੇ ਮੁਕਾਬਲੇ ਇਸ ਸਾਲ ਝੋਨੇ ਦੀ ਪਰਾਲੀ 13 ਫੀਸਦੀ ਘੱਟ ਖੇਤਰ ਵਿੱਚ ਸਾੜੀ ਗਈ। ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਬਕ ਹਾਲਾਂਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਕੋਲ ਇਸ ਮਾਮਲੇ ਵਿੱਚ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀਆਂ ਮਸ਼ੀਨਾਂ ਦੀ ਕਮੀ ਕਾਰਨ ਬਹੁਤਾ ਕੁਝ ਕਰ ਸਕਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ ਪਰ ਪਿੱਛਲੇ ਸਾਲ ਝੋਨੇ ਹੇਠਲੇ ਕੁੱਲ ਰਕਬੇ ਦੇ 62 ਫੀਸਦੀ (44 ਲੱਖ ਏਕੜ) ਵਿੱਚ ਅੱਗ ਲਾਈ ਗਈ ਸੀ ਜੋ ਕਿ ਇਸ ਸਾਲ 49 ਫੀਸਦੀ (36 ਲੱਖ ਏਕੜ) ਰਕਬੇ ਵਿੱਚ ਪਰਾਲੀ ਸਾੜੀ ਗਈ। Image Copyright BBC News Punjabi BBC News Punjabi Image Copyright BBC News Punjabi BBC News Punjabi ਪੰਜਾਬ ਦੇ ਗੁਆਂਢੀ ਸੂਬੇ ਇਹ ਅੰਕੜਾ 25 ਫੀਸਦੀ ਹੈ, ਜਿੱਥੇ ਪਰਾਲੀ ਸਾੜਨ ਦੇ ਪਿਛਲੇ ਸਾਲ ਦੇ 9,878 ਕੇਸਾਂ ਦੇ ਮੁਕਾਬਲੇ 8,235 ਕੇਸ ਸਾਹਮਣੇ ਆਏ। ਖ਼ਬਰ ਮੁਤਾਬਕ ਹਰਿਆਣਾ ਸਰਕਾਰ ਦਾ ਦਾਅਵਾ ਹੈ ਕਿ ਉਸ ਨੇ ਇਸ ਮੰਤਵ ਲਈ ਕੇਂਦਰ ਸਰਕਾਰ ਵੱਲੋਂ ਆਇਆ ਸਾਰਾ ਪੈਸਾ ਖਰਚ ਦਿੱਤਾ ਹੈ।ਦੂਸਰੇ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਮੁਤਾਬਕ ਪਰਾਲੀ ਬਾਰੇ ਨਜ਼ਰੀਏ ਵਿੱਚ ਪੂਰੀ ਤਬਦੀਲੀ ਆਊਣ ਨੂੰ ਤਿੰਨ ਸਾਲ ਲੱਗ ਜਾਣਗੇ। Image copyright CBI ਫੋਟੋ ਕੈਪਸ਼ਨ ਸੀਬੀਆਈ ਦੇ ਦੋਹਾਂ ਨਿਰਦੇਸ਼ਕਾਂ ਵਿੱਚ ਟਕਰਾਅ ਦਾ ਕਾਰਨ ਮੋਇਨ ਕੁਰੈਸ਼ੀ ਹਨ। ਅਸਥਾਨਾ ਨੂੰ ਨਹੀਂ ਮਿਲੀ ਵਰਮਾ ਬਾਰੇ ਜਾਂਚ ਰਿਪੋਰਟ ਦੀ ਕਾਪੀਸੀਬੀਆਈ ਦੇ ਨਿਰਦੇਸ਼ਕ ਅਲੋਕ ਵਰਮਾ ਖਿਲਾਫ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਉਣ ਵਾਲੇ ਰਾਕੇਸ਼ ਅਸਥਾਨਾ ਨੂੰ ਸੁਪਰੀਮ ਕੋਰਟ ਨੇ ਵਰਮਾ ਖਿਲਾਫ਼ ਹੋਈ ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਜਾਂਚ ਰਿਪੋਰਟ ਦੀ ਕਾਪੀ ਦੇਣੋਂ ਮਨਾਂ ਕਰ ਦਿੱਤਾ ਹੈ।ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਅਦਾਲਤ ਨੇ ਅਸਥਾਨਾ ਦਾ ਇਸ ਪਿੱਛੇ ਤਰਕ ਸੀ ਕਿ ਉਹ ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਹੈ ਅਤੇ ਇਸ ਰਿਪੋਰਟ ਨਾਲ ਦੇਸ਼ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਇਸ ਲਈ ਇਸ ਰਿਪੋਰਟ ਦੀ ਕਾਪੀ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ।ਜਿਸ ਨੂੰ ਭਾਰਤ ਦੇ ਚੀਫ ਜਸਟਿਸ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕੇ ਤੁਸੀਂ ਭਾਰਤ ਦੇ ਕੈਬਨਿਟ ਸਕੱਤਰ ਕੋਲ ਕਿਸ ਆਧਾਰ ਤੇ ਸ਼ਿਕਾਇਤ ਕੀਤੀ? ਕੀ ਉਹ ਤੁਹਾਡੇ ਤੋਂ ਉੱਪਰ ਹਨ (ਸੁਪੀਰੀਅਰ)? ਸਾਨੂੰ ਨਹੀਂ ਲਗਦਾ ਕਿ ਤੁਸੀਂ ਕਾਪੀ ਦੇ ਹੱਕਦਾਰ ਹੋ।ਇਹ ਵੀ ਪੜ੍ਹੋ:4 ਸਾਲ ਦੇ ਕਥਿਤ ਸਮਾਜਵਾਦ 'ਚ ਕਿਵੇਂ 20 ਲੱਖ ਲੋਕ ਮਾਰੇ ਗਏ'ਪੰਜ ਵਾਰ ਮੁੱਖ ਮੰਤਰੀ ਰਿਹਾ ਹਾਂ, ਗੰਭੀਰਤਾ ਦਿਖਾਓ ਤੇ ਪੁੱਛਗਿੱਛ ਦੌਰਾਨ ਹਾਜ਼ਰ ਹੋਵੋ'ਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਏਪੀਜੇ ਅਬਦੁਲ ਕਲਾਮ ਨੂੰ ਪੰਜਾਬੀ ਨਹੀਂ ਸੀ ਆਉਂਦੀ, ਮੈਨੂੰ ਅੰਗਰੇਜ਼ੀ ਦਾ ਗਿਆਨ ਨਹੀਂ ਸੀ - ਬਲਬੀਰ ਸਿੰਘ ਸੀਚੇਵਾਲ ਪਾਲ ਸਿੰਘ ਨੌਲੀ ਬੀਬੀਸੀ ਪੰਜਾਬੀ ਲਈ 15 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-41628061 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright PAL SINGH NAULI ਮਰਹੂਮ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਅੱਜ ਜਯੰਤੀ ਹੈ। ਮੁਲਕ ਦੇ 11ਵੇਂ ਰਾਸ਼ਟਰਪਤੀ ਕਲਾਮ ਨੂੰ ਭਾਰਤ ਦਾ ਮਿਜ਼ਾਈਲ ਮੈਨ ਵੀ ਆਖਿਆ ਜਾਂਦਾ ਹੈ।ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਬੀਬੀਸੀ ਨਿਊਜ਼ ਪੰਜਾਬੀ ਨੂੰ ਡਾ. ਕਲਾਮ ਨਾਲ ਹੋਈਆਂ ਮੁਲਾਕਾਤਾਂ ਬਾਰੇ ਦੱਸਿਆ।"ਰਾਸ਼ਟਰਪਤੀ ਹੁੰਦਿਆ ਹੋਇਆ ਡਾ. ਕਲਾਮ ਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ। ਤਿੰਨ ਵਾਰ ਰਾਸ਼ਟਰਪਤੀ ਭਵਨ ਵਿੱਚ ਤੇ ਦੋ ਵਾਰ ਸੁਲਤਾਨਪੁਰ ਲੋਧੀ ਵਿੱਚ।ਅਸਲ ਵਿੱਚ ਇੰਨ੍ਹਾਂ ਮਿਲਣੀਆਂ ਦਾ ਸਬੱਬ ਬਾਬੇ ਨਾਨਕ ਦੀ ਪਵਿੱਤਰ ਵੇਈਂ ਬਣੀ ਸੀ। ਸਾਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ 17 ਅਗਸਤ 2006 ਨੂੰ ਸਿਖਰਾਂ ਦੀ ਧੁੱਪ ਵਿੱਚ ਡਾ. ਕਲਾਮ ਦਾ ਹੈਲੀਕਾਪਟਰ ਸੁਲਤਾਨਪੁਰ ਦੀ ਧਰਤੀ 'ਤੇ ਉਤਰਿਆ ਸੀ। Image copyright PAL SINGH NAULI ਉਹ ਪਵਿੱਤਰ ਵੇਈਂ ਦੀ ਕਾਰ ਸੇਵਾ ਰਾਹੀਂ ਹੋਈ ਸਫ਼ਾਈ ਦੇਖਣ ਲਈ ਆਏ ਸਨ।ਡਾ. ਕਲਾਮ ਨੇ ਮੇਰਾ ਹੱਥ ਫੜਿਆ 'ਤੇ ਮੈਨੂੰ ਨਦੀਂ ਦੇ ਕੰਢੇ ਵੱਲ ਲੈ ਗਏ। ਕਲਾਮ ਸਾਹਿਬ ਨੂੰ ਪੰਜਾਬੀ ਨਹੀਂ ਸੀ ਆਉਂਦੀ ਤੇ ਸਾਡੇ ਅੰਗਰਜ਼ੀ ਪੱਲ੍ਹੇ ਨਹੀਂ ਸੀ ਪੈਂਦੀ। ਲੋਕ ਤੇ ਅਫ਼ਸਰ ਹੈਰਾਨ ਸਨ ਕਿ ਦੋਨਾਂ ਨੂੰ ਇੱਕ ਦੂਜੇ ਦੀ ਭਾਸ਼ਾ ਨਹੀਂ ਅਉਂਦੀ, ਪਰ ਚਿਹਰਿਆਂ ਦੇ ਹਾਵ-ਭਾਵ ਤੋਂ ਸਾਫ਼ ਝਲਕਦਾ ਸੀ ਕਿ ਦੋਵੇਂ ਇੱਕ ਦੂਜੇ ਨੂੰ ਬਖੂਬੀ ਸਮਝ ਰਹੇ ਹਨ।'ਜਦੋਂ ਕਲਾਮ ਹੈਲੀਕਾਪਟਰ ਤੋਂ ਹੇਠਾਂ ਉਤਰ ਆਏ'ਕਲਾਮ ਸਾਹਿਬ ਪਹਿਲੀ ਸੁਲਤਾਨਪੁਰ ਦੀ ਫੇਰੀ ਤੋਂ ਬਾਅਦ ਵਾਪਸ ਜਾਣ ਲਈ ਆਪਣੇ ਹੈਲੀਕਾਪਟਰ ਵਿੱਚ ਬੈਠ ਗਏ ਤਾਂ ਅਸੀਂ ਮਗਰੋਂ ਉੱਥੇ ਪਹੁੰਚੇ।ਸੁਰੱਖਿਆ ਮੁਲਾਜ਼ਮਾਂ ਨੇ ਸਾਨੂੰ ਕਿਹਾ ਕਿ ਰਾਸ਼ਟਰਪਤੀ ਜੀ ਉਡਾਣ ਲਈ ਤਿਆਰ ਹਨ। Image copyright PAL SINGH NAULI ਮੈਂ ਕਿਹਾ ਤੁਸੀਂ ਕਲਾਮ ਸਾਹਿਬ ਨੂੰ ਦੱਸੋ ਕਿ ਬਾਬਾ ਜੀ ਆਏ ਹਨ। ਉੱਡਣ ਲਈ ਤਿਆਰ ਹੈਲੀਕਾਪਟਰ ਅੰਦਰ ਸੁਨੇਹਾ ਪੁੱਜਦਾ ਕੀਤਾ ਗਿਆ। ਸੁਨੇਹਾ ਮਿਲਦਿਆਂ ਹੀ ਡਾ. ਕਲਾਮ ਸਾਹਿਬ ਆਪ ਹੈਲੀਕਾਪਟਰ ਵਿੱਚੋਂ ਉਤਰਕੇ ਮਿਲਣ ਲਈ ਆਏ। ਇਹ ਉਨ੍ਹਾਂ ਦਾ ਵੱਡਪਨ ਸੀ।'ਜਦੋਂ ਸਿਆਸਦਾਨਾਂ ਦੀ ਕਲਾਸ ਲਾਉਣ ਲਈ ਕਿਹਾ'ਡਾ. ਕਲਾਮ ਨਾਲ ਰਾਸ਼ਟਰਪਤੀ ਭਵਨ ਵਿੱਚ ਤਿੰਨ ਮੁਲਾਕਾਤਾਂ ਹੋਈਆਂ ਸਨ। ਪਹਿਲੀ ਮੁਲਾਕਾਤ 23 ਅਪਰੈਲ 2006 ਤੇ ਦੂਜੀ 7 ਫਰਵਰੀ 2007 ਵਿੱਚ।ਦੁਜੀ ਮੁਲਾਕਾਤ ਦੌਰਾਨ ਉਨ੍ਹਾਂ ਮੈਨੂੰ ਕਿਹਾ ਬਾਬਾ ਜੀ ਤੁਸੀਂ ਸਿਆਸੀ ਲੀਡਰਾਂ ਦੀਆਂ ਕਲਾਸਾਂ ਲਗਾਓ। ਇੰਨ੍ਹਾਂ ਲੀਡਰਾਂ ਨੂੰ ਸਮਝਾਉਣ ਦੀ ਸਭ ਤੋਂ ਵੱਧ ਲੋੜ ਹੈ। Image copyright PAL SINGH NAULI 10 ਜੁਲਾਈ 2007 ਨੂੰ ਅਸੀਂ ਦਿੱਲੀ ਵਿੱਚ ਇੰਗਲੈਂਡ ਦੀ ਅੰਬੈਸੀ ਵਿੱਚ ਵੀਜ਼ਾ ਲਗਵਾਉਣ ਲਈ ਗਏ ਸੀ। ਜਦੋਂ ਵਿਹਲੇ ਹੋ ਗਏ ਤਾਂ ਖਿਆਲ ਆਇਆ ਕਿ ਚਲੋ ਡਾ. ਕਲਾਮ ਸਾਹਿਬ ਨੂੰ ਮਿਲਕੇ ਚੱਲਦੇ ਹਾਂ। ਕਈ ਸੇਵਾਦਾਰ ਕਹਿਣ ਲੱਗੇ ਕਿ ਬਾਬਾ ਜੀ ਡਾ. ਕਲਾਮ ਦੇਸ਼ ਦੇ ਰਾਸ਼ਟਰਪਤੀ ਹਨ ਉਹ ਅਗਾਊਂ ਟਾਇਮ ਦਿੱਤਿਆਂ ਕਿਵੇਂ ਮਿਲਣਗੇ। ਮੈਂ ਕਿਹਾ ਤੁਸੀਂ ਰਾਸ਼ਟਰਪਤੀ ਭਵਨ ਫੋਨ ਲਗਾ ਕੇ ਕਹੋ ਕਿ ਬਾਬਾ ਜੀ ਨੇ ਰਾਸ਼ਟਰਪਤੀ ਨੂੰ ਮਿਲਣਾ ਹੈ।ਫੋਨ ਲਾ ਕੇ ਸੁਨੇਹਾ ਦਿੱਤਾ ਤਾਂ ਰਾਸ਼ਟਰਪਤੀ ਭਵਨ ਵਿੱਚ ਪਰਤ ਕੇ ਫੋਨ ਆ ਗਿਆ ਕਿ ਸ਼ਾਮ ਨੂੰ ਆ ਜਾਉ। Image copyright PAL SINGH NAULI ਥੋੜ੍ਹੇ ਸਮੇਂ ਬਾਅਦ ਰਾਸ਼ਟਰਪਤੀ ਭਵਨ ਵਿੱਚੋਂ ਫਿਰ ਫੋਨ ਆਇਆ ਕਿ ਜੇ ਜ਼ਿਆਦਾ ਸਮਾਂ ਮੀਟਿੰਗ ਕਰਨੀ ਹੈ ਤਾਂ ਸਵੇਰੇ ਆ ਜਾਣਾ ਜੇ ਥੋੜ੍ਹਾ ਸਮਾਂ ਮਿਲਣਾ ਹੈ ਤਾਂ ਸ਼ਾਮ ਨੂੰ ਆ ਜਾਣਾ।ਅਸੀਂ ਦਿੱਲੀ ਰਾਤ ਰੁੱਕ ਗਏ ਤਾਂ ਜੋ ਅਗਲੇ ਦਿਨ ਸਵੇਰੇ ਵੱਧ ਸਮਾਂ ਮਿਲੇ। ਇਹ ਰਾਸ਼ਟਰਪਤੀ ਭਵਨ ਵਿੱਚ ਸਾਡੀ ਆਖਰੀ ਮੁਲਾਕਾਤ ਸੀ।'ਵੇਈਂ ਕੰਢੇ ਰੁਖ ਕਲਾਮ ਦੀ ਯਾਦ ਦੁਆਉਂਦਾ ਹੈ'ਡਾ. ਕਲਾਮ ਫਿਰ ਜੁਲਾਈ 2008 ਵਿੱਚ ਸੁਲਤਾਨਪੁਰ ਲੋਧੀ ਆਏ।ਉਦੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੰਦੇ ਪਾਣੀਆਂ ਨੂੰ ਸਾਫ਼ ਕਰਕੇ ਖੇਤੀ ਨੂੰ ਲਗਾਉਣ ਵਾਲਾ ਪ੍ਰੋਜੈਕਟ ਦੇਖਣਾ ਹੈ।ਇਸ ਪ੍ਰੋਜੈਕਟ ਬਾਰੇ ਦੋ ਸਾਲ ਪਹਿਲਾ ਰਾਸ਼ਟਰਪਤੀ ਭਵਨ ਵਿੱਚ ਡਾ. ਕਲਾਮ ਨਾਲ ਹੋਈ ਮੁਲਾਕਾਤ ਵਿੱਚ ਜ਼ਿਕਰ ਕੀਤਾ ਸੀ। Image copyright PAL SINGH NAULI ਦੋ ਸਾਲਾਂ ਬਾਅਦ ਵੀ ਉਨ੍ਹਾਂ ਨੂੰ ਹਰ ਗੱਲ ਯਾਦ ਸੀ। ਵੇਈਂ ਕੰਢੇ ਲਾਇਆ ਪਿੱਪਲ ਦਾ ਰੁਖ ਅੱਜ ਵੀ ਉਨ੍ਹਾ ਦੀ ਹੋਂਦ ਦੀ ਯਾਦ ਦੁਆਉਂਦਾ ਹੈ।ਸੁਲਤਾਨਪੁਰ ਲੋਧੀ ਵਿੱਚ ਡਾ. ਕਲਾਮ ਦੀ ਯਾਦ ਵਿੱਚ ਵੱਡੀ ਨਰਸਰੀ ਬਣਾਉਣ ਦੀ ਯੋਜਨਾ ਹੈ।"(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)
false
ਰਿਵੈਂਜ ਪੋਰਨ : 'ਜੇ ਉਸ ਨੇ ਇਹ ਤਸਵੀਰਾਂ ਨੈੱਟ 'ਤੇ ਪਾ ਦਿੱਤੀਆਂ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ' ਲੌਰਾ ਹਿਗਿੰਸ ਬੀਬੀਸੀ ਪੱਤਰਕਾਰ 29 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46702400 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ISTOCK / BBC THREE ਫੋਟੋ ਕੈਪਸ਼ਨ ਰਿਵੈਂਜ ਪੋਰਨ ਸਾਲ 2015 ਵਿੱਚ ਜੁਰਮ ਕਰਾਰ ਦੇ ਦਿੱਤਾ ਗਿਆ ਇਹ ਸ਼ਬਦ ਮੈਨੂੰ ਇੱਕ ਫੋਨ ਕਾਲ ਦੌਰਾਨ ਮੇਰੀ ਇੱਕ ਸਹਿਕਰਮੀ ਨੇ ਕਹੇ। ਉਸ ਨੂੰ ਹਾਲ ਹੀ ਵਿੱਚ ਪਤਾ ਲੱਗਿਆ ਸੀ ਕਿ ਉਸ ਦਾ ਦੋਸਤ ਉਸ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਇੰਟਰਨੈੱਟ 'ਤੇ ਪਾਉਣ ਜਾ ਰਿਹਾ ਸੀ। ਉਸ ਨੂੰ ਡਰ ਸੀ ਕਿ ਜੇ ਉਸ ਦੇ ਪਰਿਵਾਰ ਨੇ ਇਹ ਤਸਵੀਰਾਂ ਦੇਖ ਲਈਆਂ ਤਾਂ ਕੀ ਹੋਵੇਗਾ, ਜੇ ਉਸਦੇ ਦਫ਼ਤਰ ਦੇ ਸਹਿਕਰਮੀਆਂ ਨੇ ਇਹ ਤਸਵੀਰਾਂ ਦੇਖ ਲਈਆਂ ਤਾਂ ਉਸ ਦੇ ਪੇਸ਼ੇਵਰਾਨਾ ਜ਼ਿੰਦਗੀ ਦਾ ਕੀ ਬਣੇਗਾ।ਇਨ੍ਹਾਂ ਵਿਚਾਰਾਂ ਨੇ ਉਸ ਦੀ ਜ਼ਿੰਦਗੀ ਨਰਕ ਬਣਾ ਰੱਖੀ ਸੀ ਅਤੇ ਉਹ ਖ਼ੁਦਕੁਸ਼ੀ ਕਰਨ ਬਾਰੇ ਸੋਚ ਰਹੀ ਸੀ।ਮੈਂ ਰਿਵੈਂਜ ਪੋਰਨ ਹੈਲਪਲਾਈਨ ਸਾਲ 2015 ਵਿੱਚ ਸ਼ੁਰੂ ਕੀਤੀ ਸੀ, ਜਿਸ ਨੂੰ ਸਰਕਾਰੀ ਸਹਾਇਤਾ ਮਿਲਦੀ ਹੈ। ਇਹ ਵੀ ਪੜ੍ਹੋ:3 ਪੰਜਾਬੀਆਂ ਦੀ ਕਹਾਣੀ ਜਿਨ੍ਹਾਂ ਯੂਕਰੇਨ ’ਚ 10 ਮਹੀਨੇ ਨਰਕ ਭੋਗਿਆ'ਅੱਗ ਨਾਲ ਝੁਲਸੀ ਮੇਰੀ ਵਿਚਾਰੀ ਭੁੱਖੀ-ਤਿਹਾਈ ਧੀ ਦੁਨੀਆਂ ਤੋਂ ਤੁਰ ਗਈ'PUBG ਗੇਮ ਖੇਡਦੇ ਹੋ ਤਾਂ ਇਸ ਬਾਰੇ ਫੈਲਦੀਆਂ ਅਫਵਾਹਾਂ ਦਾ ਸੱਚ ਜਾਣੋਅਮਰੀਕੀ ਰਾਸ਼ਟਰਪਤੀ ਦਾ ਜਹਾਜ਼ ਇਨ੍ਹਾਂ ਸਹੂਲਤਾਂ ਨਾਲ ਹੁੰਦਾ ਹੈ ਲੈਸਇਸ ਦੇ ਸ਼ਿਕਾਰਾਂ ਨੂੰ ਤਸਵੀਰ-ਅਧਾਰਿਤ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਕਿਹਾ ਜਾਂਦਾ ਹੈ। ਇਹ ਉਦੋਂ ਵਾਪਰਦਾ ਹੈ, ਜਦੋਂ ਕੋਈ ਕਿਸੇ ਦੇ ਨਿੱਜੀ ਪਲਾਂ ਦੀਆਂ ਤਸਵੀਰਾਂ ਬਿਨਾਂ ਸਹਿਮਤੀ ਦੇ ਇੰਟਰਨੈੱਟ 'ਤੇ ਪਾ ਦਿੰਦਾ ਹੈ। ਇੰਗਲੈਂਡ ਵਿੱਚ ਇਸ ਨੂੰ ਸਾਲ 2015 ਵਿੱਚ ਜੁਰਮ ਕਰਾਰ ਦੇ ਦਿੱਤਾ ਗਿਆ।ਪੁਰਾਣੇ-ਸਾਥੀ ਸ਼ਾਮਲ ਹੁੰਦੇ ਹਨਰਿਵੈਂਜ ਪੋਰਨ ਕੋਈ ਨਵੀਂ ਚੀਜ਼ ਨਹੀਂ ਹੈ, ਪਹਿਲੀਆਂ ਫੋਨ ਕਾਲਜ਼ ਤਾਂ ਪੁਰਾਣੇ ਮਾਮਲਿਆਂ ਦੀਆਂ ਸਨ। ਕਿਸੇ ਔਰਤ ਦਾ ਇੱਕ ਕੋਈ ਪੁਰਾਣਾ ਸਾਥੀ ਸੀ, ਜੋ ਉਸ ਦੀਆਂ ਨੰਗੀਆਂ ਤਸਵੀਰਾਂ ਜਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ, ਬਲਾਗ ਅਤੇ ਵੈੱਬਸਾਈਟਾਂ ਉੱਪਰ ਪਾਉਂਦਾ ਰਹਿੰਦਾ ਸੀ। ਪਿਛਲੇ ਸੱਤਾਂ ਸਾਲਾਂ ਤੋਂ ਉਹ ਕੋਸ਼ਿਸ਼ ਕਰ ਰਹੀ ਸੀ ਕਿ ਉਹ ਵੀਡੀਓਜ਼ ਨੂੰ ਵੈੱਬਸਾਈਟਾਂ ਤੋਂ ਹਟਾਉਣ ਦੀ ਮੰਗ ਬਿਨਾਂ ਕਿਸੇ ਲਾਭ ਦੇ ਕਰਦੀ ਆ ਰਹੀ ਸੀ। ਉਸ ਨੇ ਪੁਲਿਸ ਕੋਲ ਵੀ ਪਹੁੰਚ ਕੀਤੀ ਪਰ ਕੋਈ ਲਾਭ ਨਹੀਂ ਮਿਲਿਆ। Image copyright ISTOCK / BBC THREE ਫੋਟੋ ਕੈਪਸ਼ਨ ਮੋਬਾਈਲ ਵਿੱਚ ਆਪਣੀਆਂ ਅੰਤਰੰਗ ਤਸਵੀਰਾਂ ਲੈਣ ਸਮੇਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਸਾਡੇ ਕੋਲ ਆਉਂਦੇ ਮਾਮਲਿਆਂ ਵਿੱਚ ਪੁਰਾਣੇ-ਸਾਥੀ ਸ਼ਾਮਲ ਹੁੰਦੇ ਹਨ। ਇਹ ਦੋ ਕਿਸਮ ਦੇ ਸਨ- ਕੋਈ ਸ਼ੋਸ਼ਣ ਵਾਲਾ ਰਿਸ਼ਤਾ, ਕਿਸੇ ਰਿਸ਼ਤੇ ਦਾ ਬਹੁਤ ਹੀ ਦਿਲ ਕੰਬਾਊ ਅੰਤ ਜਾਂ ਜਦੋਂ ਕੋਈ ਪੁਰਾਣਾ ਬੁਆਏ-ਫਰੈਂਡ ਆਪਣੀ ਸਹੇਲੀ ਨੂੰ ਵਾਪਸ ਹਾਸਲ ਕਰਨੀ ਚਾਹੁੰਦਾ ਹੋਵੇ।ਇਨ੍ਹਾਂ ਮਾਮਲਿਆਂ ਵਿੱਚ ਜ਼ਿਆਦਾਤਰ ਔਰਤਾਂ ਨੂੰ ਧਮਕਾਇਆ ਜਾਂਦਾ ਹੈ ਕਿ ਇਹ ਤਸਵੀਰਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਜਾਂ ਦਫ਼ਤਰ ਵਿੱਚ ਭੇਜ ਦਿੱਤੀਆਂ ਜਾਣਗੀਆਂ।ਦੂਸਰੇ ਕੇਸ ਵਿੱਚ ਉਹ ਵਿਅਕਤੀ ਆਪਣੇ ਰਿਸ਼ਤੇ ਵਿੱਚ ਰਹੀ ਔਰਤ ਨੂੰ ਜਿਸ ਹੱਦ ਤੱਕ ਹੋ ਸਕੇ ਬਦਨਾਮ ਕਰਨਾ ਚਾਹੁੰਦਾ ਹੈ।ਜਦੋਂ ਸਾਡੇ ਕੋਲ ਕੋਈ ਫੋਨ ਆਉਂਦਾ ਹੈ ਤਾਂ ਸਾਡੀ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਸਮੱਗਰੀ ਨੂੰ ਇੰਟਰਨੈੱਟ ਤੋਂ ਹਟਾ ਦਿੱਤਾ ਜਾਵੇ। ਹਰੇਕ ਉਮਰ ਦੇ ਲੋਕ ਮਦਦ ਲਈ ਆਉਂਦੇ ਹਨਵੈੱਬਸਾਈਟਾਂ ਤੋਂ ਇਹ ਕੰਮ ਕਰਵਾਉਣਾ ਬੜਾ ਮੁਸ਼ਕਿਲ ਹੁੰਦਾ ਹੈ, ਇਸ ਲਈ ਅਸੀਂ ਕੋਈ ਵਾਅਦਾ ਨਹੀਂ ਕਰਦੇ ਕਿਉਂਕਿ ਕਈ ਵੈੱਬਸਾਈਟਾਂ ਤਾਂ ਸਾਡੀ ਗੱਲ ਸੁਣਦੀਆਂ ਹੀ ਨਹੀਂ।ਪਹਿਲੇ ਸਾਲ ਸਾਡੇ ਕੋਲ 3000 ਕਾਲਜ਼ ਆਈਆਂ ਹੁਣ ਤਿੰਨ ਸਾਲਾਂ ਬਾਅਦ ਸਾਡੇ ਕੋਲ 12000 ਤੋਂ ਵੱਧ ਫੋਨ ਕਾਲਜ਼ ਅਤੇ ਈਮੇਲਜ਼ ਹਨ। ਇਸ ਦਾ ਮਤਲਬ ਇਹ ਨਹੀਂ ਕਿ ਅਜਿਹੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਸਗੋਂ ਇਸ ਦਾ ਅਰਥ ਇਹ ਹੈ ਕਿ ਲੋਕ ਵਧੇਰੇ ਸੁਚੇਤ ਹੋ ਗਏ ਹਨ ਅਤੇ ਮਦਦ ਮੰਗਣ ਲਈ ਸਾਹਮਣੇ ਆਉਣ ਲੱਗੇ ਹਨ।ਲੋਕਾਂ ਦੀ ਧਾਰਨਾ ਹੈ ਕਿ ਇਸ ਕਿਸਮ ਦਾ ਸ਼ੋਸ਼ਣ ਸਿਰਫ਼ ਸੈਲਫੀਆਂ ਲੈਣ ਵਾਲੀ ਪੀੜ੍ਹੀ ਨੂੰ ਪ੍ਰਭਾਵਿਤ ਕਰਦਾ ਹੈ ਪਰ ਸਿਰਫ਼ ਅਜਿਹਾ ਨਹੀਂ ਹੈ ਅਤੇ ਮਾਮਲਾ ਕਿਤੇ ਉਲਝਿਆ ਹੋਇਆ ਹੈ।ਸਾਡੇ ਕੋਲ ਵੱਡੀ ਉਮਰ ਦੇ ਲੋਕ ਵੀ ਮਦਦ ਲਈ ਆਉਂਦੇ ਹਨ। ਜਿਨ੍ਹਾਂ ਦੀ ਸਰੀਰਕ ਗਤੀਵਿਧੀ ਵਿੱਚ ਲੱਗਿਆਂ ਦੀ ਕਿਸੇ ਨੇ ਚੋਰੀ ਫਿਲਮ ਬਣਾ ਲਈ ਜਾਂ ਫੋਟੋ ਖਿੱਚ ਲਈ ਹੋਵੇ ਤਾਂ ਜਿਸ ਦੇ ਆਧਾਰ 'ਤੇ ਪੈਸੇ ਮੰਗੇ ਜਾਂਦੇ ਹਨ।ਦੂਸਰੇ ਨੂੰ ਕੁਦਰਤੀ ਹਾਲਤ ਵਿੱਚ ਦੇਖ ਕੇ ਸੰਤੁਸ਼ਟੀ ਹਾਸਲ ਕਰਨ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ। ਕਈ ਵਾਰ ਲੋਕਾਂ ਦੇ ਸੋਸ਼ਲ ਮੀਡੀਆ ਅਕਾਊਂਟ ਹੈਕ ਕਰ ਲਏ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਚੋਰੀ ਕਰ ਲਈਆਂ ਜਾਂਦੀਆਂ ਹਨ। ਜੈਨੀਫਰ ਲਾਅਰੈਂਸ ਵਰਗੀਆਂ ਅਦਾਕਾਰਾਂ ਨਾਲ ਵੀ ਅਜਿਹਾ ਹੋ ਚੁੱਕਿਆ ਹੈ।ਇੱਕ ਮਸ਼ਹੂਰ ਹਸਤੀ ਸੀ, ਉਸ ਨੇ ਆਪਣੇ ਨਿੱਜੀ ਪਲ ਸੋਸ਼ਲ ਮੀਡੀਆ ਰਾਹੀਂ ਕਿਸੇ ਨਾਲ ਸਾਂਝੇ ਕੀਤੇ, ਜਿੱਥੋਂ ਉਹ ਚੋਰੀ ਕਰ ਲਏ ਗਏ ਤੇ ਫੈਲਾਅ ਦਿੱਤੇ ਗਏ। Image copyright BBC THREE ਫੋਟੋ ਕੈਪਸ਼ਨ ਇਨ੍ਹਾਂ ਮਾਮਲਿਆਂ ਵਿੱਚ ਜ਼ਿਆਦਾਤਰ ਔਰਤਾਂ ਨੂੰ ਧਮਕਾਇਆ ਜਾਂਦਾ ਹੈ ਅਸੀਂ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਤਦ ਤੱਕ ਤਸਵੀਰਾਂ ਸਾਰਿਆਂ ਕੋਲ ਪਹੁੰਚ ਚੁੱਕੀਆਂ ਸਨ। ਉਸ ਲਈ ਇਹ ਸਹਿ ਸਕਣਾ ਬੜਾ ਮੁਸ਼ਕਿਲ ਹੋ ਗਿਆ ਸੀ।ਮੋਬਾਈਲ ਵਿੱਚ ਆਪਣੀਆਂ ਅੰਤਰੰਗ ਤਸਵੀਰਾਂ ਲੈਣ ਸਮੇਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਸਾਡੇ ਕੋਲ ਇੱਕ ਲੜਕੀ ਦੇ ਮਾਂ-ਬਾਪ ਨੇ ਸੰਪਰਕ ਕੀਤਾ। ਉਨ੍ਹਾਂ ਦੀ ਕੁੜੀ ਦਾ ਮੋਬਾਈਲ ਚੋਰੀ ਹੋ ਗਿਆ। ਉਸ ਵਿੱਚੋਂ ਚੋਰ ਨੂੰ ਕੁੜੀ ਦੀਆਂ ਸਮੁੰਦਰ ਦੇ ਕੰਢੇ 'ਤੇ ਖਿੱਚੀਆਂ ਅੱਧ-ਨਗਨ ਤਸਵੀਰਾਂ ਹੱਥ ਲੱਗ ਗਈਆਂ। ਚੋਰਾਂ ਨੇ ਪਰਿਵਾਰ ਨੂੰ ਸੰਪਰਕ ਕਰ ਕੇ ਪੈਸਿਆਂ ਦੀ ਮੰਗ ਕੀਤੀ ਅਤੇ ਨਾ ਦੇਣ ਦੀ ਹਾਲਤ ਵਿੱਚ ਤਸਵੀਰਾਂ ਇੰਟਰਨੈੱਟ ਤੇ ਪਾ ਦੇਣ ਦੀ ਧਮਕੀ ਦਿੱਤੀ। ਅਸੀਂ ਪਰਿਵਾਰ ਵਾਲਿਆਂ ਨੂੰ ਪੁਲਿਸ ਕੋਲ ਜਾਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਉਹ ਪੈਸਿਆਂ ਦੀ ਮੰਗ ਪੂਰੀ ਨਾ ਕਰਨ।ਸਮੱਗਰੀ ਵੈੱਬਸਾਈਟ ਤੋਂ ਹਟਵਾਉਣਾ ਮੁਸ਼ਕਲ ਕਦੇ ਕਦੇ ਅਜਿਹੇ ਕੰਮ ਕਰਨ ਵਾਲੇ ਵੀ ਸਾਨੂੰ ਸੰਪਰਕ ਕਰਦੇ ਹਨ ਕਿ ਇੱਕ ਲੜਕਾ ਮੇਰੇ ਯਾਦ ਹੈ, ਉਸ ਨੇ ਆਪਣੀ ਪੁਰਾਣੀ ਸਹੇਲੀ ਦੀਆਂ ਇਤਰਾਜ਼ਯੋਗ ਤਸਵੀਰਾਂ ਰਿਵੈਂਜ ਪੋਰਨ ਸਾਈਟ ਉੱਪਰ ਪਾ ਦਿੱਤੀਆਂ ਪਰ ਬਾਅਦ ਵਿੱਚ ਉਸ ਨੂੰ ਆਪਣੀ ਕੀਤੀ ਦਾ ਪਛਤਾਵਾ ਹੋਇਆ। ਅਸੀਂ ਇਸ ਦੀ ਸ਼ਿਕਾਇਤ ਕੀਤੀ ਅਤੇ ਬੜੀ ਮੁਸ਼ਕਿਲ ਨਾਲ ਉਹ ਸਮੱਗਰੀ ਵੈੱਬਸਾਈਟ ਤੋਂ ਹਟਵਾਈ।ਅਜਿਹੇ ਮਾਮਲੇ ਗੁੰਝਲਦਾਰ ਹੁੰਦੇ ਹਨ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਬਾਰੇ ਫੈਸਲਕੁਨ ਰਵੱਈਆ ਨਾ ਅਪਣਾਇਆ ਜਾਵੇ ਪਰ ਫਿਰ ਵੀ ਸਾਨੂੰ ਹੈਰਾਨੀ ਹੁੰਦੀ ਹੈ ਕਿ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ। ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਕਿਵੇਂ 'ਫੇਕ ਪੋਰਨ' ਬਣ ਰਿਹਾ ਹੈ ਵੱਡਾ ਖ਼ਤਰਾ?'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ''ਬੇਨਜ਼ੀਰ ਨੇ ਰੱਖਿਆ ਸੀ ਵਿਆਹ ਤੋਂ ਪਹਿਲਾਂ ਸੈਕਸ 'ਤੇ ਮਤਾ'ਅਸੀਂ ਉਸ ਮੁੰਡੇ ਨੂੰ ਚੇਤਾਵਨੀ ਦਿੱਤੀ ਕਿ ਉਸ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਪਰ ਕਾਰਵਾਈ ਕਰਨਾ ਜਾਂ ਮੁਆਫ਼ ਕਰਨਾ ਉਸ ਦੀ ਸਹੇਲੀ ਉੱਤੇ ਨਿਰਭਰ ਹੈ।ਇੱਕ ਵਾਰ ਸਾਨੂੰ ਇੱਕ ਔਰਤ ਨੇ ਸੰਪਰਕ ਕੀਤਾ ਜਿਸ ਦੇ ਪੁਰਾਣੇ ਦੋਸਤ ਨੇ ਉਸ ਦੀ ਨਗਨ ਤਸਵੀਰ ਕੰਪਨੀ ਦੀ ਇੰਕੁਆਇਰੀ ਵਾਲੀ ਈਮੇਲ ਉੱਤੇ ਭੇਜ ਦਿੱਤੀ ਸੀ। ਇਹ ਨਾ ਸਿਰਫ਼ ਉਸ ਦੀ ਈਮੇਲ 'ਤੇ ਵੀ ਗਈ ਸਗੋਂ ਕੰਪਨੀ ਦੇ ਹਰੇਕ ਕਰਮਚਾਰੀ ਕੋਲ ਵੀ ਪਹੁੰਚ ਗਈ। ਕੰਪਨੀ ਚੰਗੀ ਸੀ ਜਿਸ ਨੇ ਉਸ ਔਰਤ ਦਾ ਸਾਥ ਦਿੱਤਾ ਪਰ ਕੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਹੋ ਉਸ ਉੱਤੇ ਕੀ ਬੀਤੀ ਹੋਵੇਗੀ।ਉਹ ਔਰਤ ਉਸ ਕੰਪਨੀ ਦੀ ਹਿੱਸੇਦਾਰ ਵੀ ਸੀ। ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਮੁਲਜ਼ਮ ਨੂੰ ਬਚ ਕੇ ਨਹੀਂ ਜਾਣ ਦੇਣਾ ਚਾਹੁੰਦੀ ਸੀ ਜੋ ਜਾਇਜ਼ ਸੀ। ਉਸ ਨੇ ਸਾਨੂੰ ਸੰਪਰਕ ਕੀਤਾ ਅਤੇ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਉਹ ਇਨ੍ਹਾਂ ਈਮੇਲਜ਼ ਨੂੰ ਡਿਲੀਟ ਕਰ ਦੇਣ।ਅਸੀਂ ਉਸ ਔਰਤ ਨੂੰ ਇਸ ਬਾਰੇ ਵੀ ਸਲਾਹ ਦਿੱਤੀ ਕਿ ਉਹ ਪੁਲਿਸ ਲਈ ਸਬੂਤ ਸੰਭਾਲ ਕੇ ਰੱਖੇ। ਬਦਕਿਸਮਤੀ ਅਸੀਂ ਕੇਸ ਦੇ ਸਿੱਟੇ ਬਾਰੇ ਨਹੀਂ ਕਹਿ ਸਕਦੇ ਕਿਉਂਕਿ ਸਾਨੂੰ ਬਹੁਤੀ ਵਾਰ ਇਸ ਗੱਲ ਦਾ ਪਤਾ ਨਹੀਂ ਲਗਦਾ ਕਿ ਅਦਾਲਤ ਨੇ ਅਜਿਹੇ ਮਾਮਲਿਆਂ ਵਿੱਚ ਕੀ ਰੁਖ਼ ਹੋਵੇਗਾ। Image copyright ISTOCK / BBC THREE ਫੋਟੋ ਕੈਪਸ਼ਨ ਕਿਸੇ ਦੀਆਂ ਅਜਿਹੀਆਂ ਵੀਡੀਓਜ਼ ਨੰ ਦੇਖਣਾ ਵੀ ਤਣਾਅਪੂਰਨ ਹੁੰਦਾ ਹੈ ਮੇਰੀ ਟੀਮ ਇਸ ਕੰਮ ਬਾਰੇ ਕਾਫੀ ਗੰਭੀਰ ਹੈ। ਅਜਿਹਾ ਨਹੀਂ ਹੈ ਕਿ ਸਾਡਾ ਕੋਈ ਬਹੁਤ ਵੱਡਾ ਕਾਲ ਸੈਂਟਰ ਨਹੀਂ ਹੈ, ਜਿਸ ਵਿੱਚ ਬਹੁਤ ਸਾਰੇ ਲੋਕ ਹੋਣ। ਅਸੀਂ ਕੇਵਲ ਤਿੰਨ ਲੋਕ ਹਾਂ ਜਿਸ ਕਾਰਨ ਕੰਮ ਦਾ ਕਾਫੀ ਬੋਝ ਹੁੰਦਾ ਹੈ। ਤਣਾਅਪੂਰਨ ਕੰਮਜਦੋਂ ਤੁਹਾਨੂੰ ਅਜਿਹੀਆਂ ਡਰਾਉਣੀਆਂ ਕਹਾਣੀਆਂ ਰੋਜ਼ਾਨਾ ਸੁਣਨ ਨੂੰ ਮਿਲਣ ਤਾਂ ਇਸ ਦਾ ਤੁਹਾਡੀਆਂ ਭਾਵਨਾਵਾਂ ਉੱਪਰ ਵੀ ਅਸਰ ਪੈਂਦਾ ਹੈ। ਇਸ ਗੱਲ ਦੀ ਵੀ ਹਤਾਸ਼ਾ ਹੁੰਦੀ ਹੈ ਕਿ ਅਸੀਂ ਚਾਹ ਕੇ ਵੀ ਕਿਸੇ ਦੀ ਮਦਦ ਨਹੀਂ ਕਰ ਸਕਦੇ ਹਾਂ। ਇਸ ਕੰਮ ਦਾ ਦੂਸਰਾ ਪਹਿਲੂ ਇਹ ਹੈ ਕਿ ਸਾਨੂੰ ਆਪਣਾ ਬਹੁਤ ਸਾਰਾ ਸਮਾਂ ਪੋਰਨ ਵੈਬਸਾਈਟਾਂ ਦੇਖਣ ਵਿੱਚ ਬਿਤਾਉਣਾ ਪੈਂਦਾ ਹੈ। ਇਹ ਆਪਣੇ ਆਪ ਵਿੱਚ ਇੱਕ ਤਣਾਅਪੂਰਨ ਕੰਮ ਹੈ। ਇਸ ਕੰਮ ਨੇ ਮੈਨੂੰ ਬਾਗ਼ੀ ਬਣਾ ਦਿੱਤਾ ਹੈ। ਮੈਂ ਸਿਰਫ ਰੋ ਕੇ ਘੜੀ ਨਹੀਂ ਟਪਾ ਸਕਦੀ ਕਿਉਂਕਿ ਮੈਂ ਦੂਸਰਿਆਂ ਦੀ ਮਦਦ ਕਰਨੀ ਹੈ। ਇਸ ਲਈ ਆਪਣੇ ਆਪ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਅਤੇ ਤਣਾਅ ਤੋਂ ਆਪਣਾ ਬਚਾਅ ਕਰਨਾ ਪੈਂਦਾ ਹੈ।ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਮੈਂ ਕੋਸ਼ਿਸ਼ ਕਰਦੀ ਹਾਂ ਕਿ ਫੋਨ ਕਰਨ ਵਾਲਿਆਂ ਤੋਂ ਭਾਵੁਕ ਦੂਰੀ ਬਣਾ ਕੇ ਰੱਖਾ ਪਰ ਇਹ ਬਹੁਤ ਮੁਸ਼ਕਿਲ ਹੈ ਉਨ੍ਹਾਂ ਦੀਆਂ ਕਹਾਣੀਆਂ ਮੇਰੇ ਦਿਲ ਨੂੰ ਛੂਹ ਜਾਂਦੀਆਂ ਹਨ। ਮੈਂ ਆਪਣਾ ਧਿਆਨ ਆਪਣੇ ਕੰਮ ਉੱਤੇ ਕੇਂਦਰਿਤ ਰੱਖਦੀ ਹਾਂ ਪਰ ਜਦੋਂ ਪਾਣੀ ਸਿਰੋਂ ਲੰਘ ਜਾਂਦਾ ਹੈ ਤਾਂ ਮੈਂ ਆਪਣੇ ਸਾਥੀਆਂ ਨੂੰ ਕਹਿੰਦੀ ਹਾਂ, "ਬਹੁਤ ਹੋ ਗਿਆ, ਆਰਾਮ ਕਰੋ ਇਨ੍ਹਾਂ ਵੈਬਸਾਈਟਾਂ ਵਿੱਚੋਂ ਨਿਕਲੋ ਅਤੇ ਕੁਝ ਹੋਰ ਕਰੋ।"ਮੈਨੂੰ ਲਗਦਾ ਕਿ ਇਹ ਬਹੁਤ ਘਿਨਾਉਣਾ ਹੈ ਕਿ ਕੁਝ ਲੋਕ ਦੂਸਰਿਆਂ ਦੀਆਂ ਅਜਿਹੀਆਂ ਤਸਵੀਰਾਂ ਨੂੰ ਇੰਟਨੈੱਟ 'ਤੇ ਪਾਉਣਾ ਆਪਣਾ ਹੱਕ ਸਮਝਦੇ ਹਨ। ਮੈਂ ਜਦੋਂ ਤੱਕ ਲੜ ਸਕਦੀ ਹਾਂ ਲੜਾਂਗੀ ਤੇ ਮੈਂ ਇਸ ਨੂੰ ਰੋਕਣ ਲਈ ਸਭ ਕੁਝ ਕਰਾਂਗੀ।(ਇਸ ਲੇਖ ਵਿੱਚ ਫੋਨ ਕਰਨ ਵਾਲਿਆਂ ਦੀ ਪਛਾਣ ਨੂੰ ਗੁਪਤ ਰੱਖਣ ਲਈ ਕੁਝ ਵੇਰਵੇ ਬਦਲ ਦਿੱਤੇ ਗਏ ਹਨ। ਜਿਵੇਂ ਕਿ ਨੈਸਲੀ ਕੇਟੈਨਾ ਨੂੰ ਦੱਸਿਆ ਗਿਆ ਹੈ।)ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਔਰਤਾਂ ਨੂੰ ਸਿਖਾਇਆ ਜਾਂਦਾ ਹੈ ਕਿ ਜਿੰਨੀ ਛੇਤੀ ਹੋ ਸਕੇ ਥੱਲੇ ਦੇਖਦੇ ਹੋਏ ਆਪਣੇ ਘਰ ਪਹੁੰਚੋ। ਸਾਡਾ ਮਕਸਦ ਇਸ ਸਿੱਖਿਆ ਨੂੰ ਭੁੱਲ ਕੇ ਰਾਹਾਂ ਦੇ ਵਿਚਕਾਰ ਤੁਰਨਾ ਸਿੱਖਣਾ ਹੈ।ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਘਰੋਂ ਭੱਜੀ ਕੁੜੀ ਟੋਰੰਟੋ ਪਹੁੰਚੀ ਤਾਂ ਚਿਹਰੇ 'ਤੇ ਕੁਝ ਇਸ ਤਰ੍ਹਾਂ ਦੀ ਖੁਸ਼ੀ ਸੀ 100 ਕਰੋੜ ਰੁਪਏ ਦੀ ਨੰਬਰ ਪਲੇਟ ਤੇ ਦੁਬਈ ਦਾ ਉਹ ਸ਼ੇਖ਼ਕੁੰਭ ਮੇਲਾ 2019 : ਅਖਾੜਿਆਂ ਦਾ ਇਤਿਹਾਸ ਤੇ ਦਾਅਵੇ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਭਾਰਤ 'ਚ ਕਿੰਨਾ ਤੇ ਕਿਵੇਂ ਖ਼ਤਰਨਾਕ ਹੋ ਸਕਦਾ ਹੈ ਵਟਸਐਪ 21 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44909510 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਭਾਰਤ ਸਰਕਾਰ ਨੇ ਵਟਸਐਪ ਨੂੰ ਕਿਹਾ ਸੀ ਕਿ ਉਹ ਸਾਂਝੀ ਕੀਤੀ ਜਾ ਰਹੀ ਸਮੱਗਰੀ ਬਾਰੇ ਆਪਣੀ "ਜਵਾਬਦੇਹੀ ਅਤੇ ਜਿੰਮੇਵਾਰੀ" ਤੋਂ ਟਾਲਾ ਨਹੀਂ ਵੱਟ ਸਕਦੀ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਵਟਸਐਪ ਰਾਹੀਂ ਫੈਲਣ ਵਾਲੇ ਸੰਦੇਸ਼ਾਂ ਕਰਕੇ ਦੇਸ ਵਿੱਚ ਭੀੜ ਹੱਥੋਂ ਆਏ ਦਿਨ ਕਤਲ ਹੁੰਦੇ ਹਨ।ਭਾਰਤ ਸਰਕਾਰ ਦੀਆਂ ਚੇਤਾਵਨੀਆਂ ਤੋਂ ਬਾਅਦ ਵਟਸਐਪ ਨੇ ਮੈਸਜ ਫਾਰਵਰਡ ਕਰਨ ਦੇ ਆਪਣੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ।ਵੀਰਵਾਰ ਨੂੰ ਭਾਰਤ ਸਰਕਾਰ ਨੇ ਮੈਸਜਿੰਗ ਐਪ ਦੀ ਕੰਪਨੀ ਨੂੰ ਆਗਾਹ ਕੀਤਾ ਸੀ ਕਿ ਜੇ ਉਸ ਨੇ ਕੋਈ ਕਦਮ ਨਾ ਚੁੱਕਿਆ ਤਾਂ ਉਸਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਹ ਵੀ ਪੜ੍ਹੋ꞉'ਉਹ ਪਤੀ-ਪਤਨੀ ਦਾ ਲਵ ਸੀਨ ਸੀ, ਮੈਂ ਸ਼ਰਮਿੰਦਾ ਨਹੀਂ ਹਾਂ'ਬੇ-ਭਰੋਸਗੀ ਦਾ ਮਤਾ: 'ਪੱਪੂ' ਵੀ ਪਾਸ ਤੇ ਮੋਦੀ ਵੀ ਜਿੱਤ ਗਏ'ਮੈਨੂੰ ਕੋਠੇ 'ਤੇ ਬਿਠਾਉਣ ਲਈ ਛੇਤੀ ਜਵਾਨ ਕਰਨ ਵਾਲੀਆਂ ਦਵਾਈਆਂ ਦਿੱਤੀਆਂ'ਨੌਕਰੀ ਦੇਣ ਦੇ ਬਹਾਨੇ ਬੁਲਾ ਕੇ 40 ਨੇ ਕੀਤਾ ਬਲਾਤਕਾਰ ਭਾਰਤ ਸਰਕਾਰ ਚਿੰਤਤ ਕਿਉਂਭਾਰਤ ਵਟਸਐਪ ਦਾ ਸਭ ਤੋਂ ਵੱਡਾ ਬਾਜਾਰ ਹੈ, ਮੁਲਕ ਵਿਚ ਇਸ ਦੇ 20 ਕਰੋੜ ਤੋਂ ਵਧੇਰੇ ਵਰਤੋਂਕਾਰ ਹਨ। ਇਹ ਦੇਸ ਦੀ ਸਭ ਤੋਂ ਵੱਡੀ ਇੰਟਰਨੈਂਟ ਆਧਾਰਿਤ ਸਰਵਿਸ ਹੈ। ਤਕਨੀਕੀ ਮਾਹਰ ਪ੍ਰਸ਼ਾਂਤੋ ਕੇ ਰਾਏ ਮੁਤਾਬਕ ਭਾਰਤ ਵਿਚ ਸਰਕਾਰ ਨੇ ਅਗਲੇ ਤਿੰਨ ਸਾਲਾਂ ਦੌਰਾਨ 30 ਕਰੋੜ ਲੋਕਾਂ ਨੂੰ ਇੰਟਰਨੈੱਟ ਉਪਭੋਗਤਾ ਦੇ ਦਾਇਰੇ ਵਿਚ ਲਿਆਉਣ ਦਾ ਟੀਚਾ ਮਿਥਿਆ ਹੋਇਆ ਹੈ।ਇਨ੍ਹਾਂ ਵਿਚੋਂ ਬਹੁਤ ਗਿਣਤੀ ਅੰਗਰੇਜ਼ੀ ਨਾ ਜਾਨਣ ਵਾਲਿਆਂ ਦੀ ਹੋਵੇਗੀ, ਜਿਹੜੇ ਜਿਆਦਾ ਵੀਡੀਓ ਤੇ ਮਿਊਜ਼ਕ ਹੀ ਦੇਖਦੇ-ਸੁਣਦੇ ਹਨ। 3 ਮਹੀਨੇ 'ਚ 17 ਕਤਲਵੀਡੀਓ ਰਾਹੀ ਫੇਕ ਨਿਊਜ਼ ਫ਼ੈਲਾਉਣ ਦਾ ਵਟਸਐਪ ਸਭ ਤੋਂ ਆਸਾਨ ਮੰਚ ਹੈ, ਇਸ ਨਾਲ ਲੋਕਾਂ ਨੂੰ ਗੁਮਰਾਹ ਕਰਨਾ ਆਸਾਨ ਹੈ। ਜਰਾ ਸੋਚੋ ਕਿ ਕਿਸੇ ਲੜਾਈ ਦੇ ਪੁਰਾਣੇ ਵੀਡੀਓ ਨੂੰ ਇੰਟਰਨੈੱਟ ਰਾਹੀ ਫੈਲਾ ਕੇ ਕਿਵੇਂ ਲੋਕਾਂ ਨੂੰ ਭੜਕਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਨੇ ਸਰਕਾਰ ਨੂੰ ਚਿੰਤਾ ਵਿੱਚ ਪਾਇਆ ਹੈ।ਪਿਛਲੇ ਤਿੰਨ ਮਹੀਨਿਆਂ ਦੌਰਾਨ ਭੀੜ ਨੇ 17 ਕਤਲ ਕੀਤੇ ਹਨ। ਇਹ ਸਾਰੇ ਮਾਮਲੇ ਇੰਟਰਨੈੱਟ ਰਾਹੀ ਲੋਕਾਂ ਨੂੰ ਭੜਕਾ ਕੇ ਅੰਜ਼ਾਮ ਦਿੱਤੇ ਗਏ ਹਨ। ਹੁਣ ਤੁਸੀਂ ਪੰਜ ਵਾਰ ਤੋਂ ਵੱਧ ਕੋਈ ਸੁਨੇਹਾ ਅੱਗੇ ਨਹੀਂ ਭੇਜ ਸਕਦੇਵਟਸਐਪ ਨੇ ਦੱਸਿਆ ਕਿ ਭਾਰਤੀ ਲੋਕ ਸਭ ਤੋਂ ਵੱਧ ਮੈਸਜ ਅੱਗੇ ਭੇਜਦੇ ਹਨ।ਹਾਲੇ ਤੱਕ ਕਿਸੇ ਵਟਸਐਪ ਸਮੂਹ ਵਿੱਚ 256 ਤੋਂ ਵਧੇਰੇ ਲੋਕ ਨਹੀਂ ਹੋ ਸਕਦੇ। ਜਿਨ੍ਹਾਂ ਸੁਨੇਹਿਆਂ ਕਰਕੇ ਹਿੰਸਾ ਦੀਆਂ ਘਟਨਾਵਾਂ ਹੋਈਆਂ ,ਉਨ੍ਹਾਂ ਨੂੰ 100 ਤੋਂ ਵੱਧ ਮੈਂਬਰਾਂ ਵਾਲੇ ਇੱਕ ਤੋਂ ਵੱਧ ਗਰੁਪਾਂ ਵਿੱਚ ਫਾਰਵਰਡ ਕੀਤਾ ਗਿਆ।ਨਵੇਂ ਨਿਯਮਾਂ ਤਹਿਤ ਵਟਸਐਪ ਦੀ ਵੈੱਬਸਾਈਟ ਉੱਪਰ ਛਪੇ ਬਲਾਗ ਵਿੱਚ ਕੰਪਨੀ ਨੇ ਕਿਹਾ ਕਿ ਉਹ ਵਰਤੋਂਕਾਰਾਂ ਵੱਲੋਂ ਸੁਨੇਹੇ ਫਾਰਵਰਡ ਕਰਨ ਦੀ ਹੱਦ ਮਿੱਥਣ ਦੀ ਪਰਖ ਕਰ ਰਹੀ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਜੇ ਫੇਸਬੁੱਕ ਤੇ ਵਟਸਐਪ ਉੱਤੇ ਟੈਕਸ ਲੱਗ ਜਾਵੇਭਾਰਤੀਆਂ ਲਈ ਇਹ ਹੱਦ ਹੋਰ ਵੀ ਘੱਟ ਹੋਵੇਗੀ। ਭਾਰਤ ਵਿੱਚ ਵਟਸਐਪ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਵਿਅਕਤੀ ਇੱਕ ਸੰਦੇਸ਼ ਨੂੰ ਪੰਜ ਵਾਰ ਤੋਂ ਵਧੇਰੇ ਵਾਰ ਅੱਗੇ ਨਹੀਂ ਭੇਜ ਸਕੇਗਾ।ਹਾਲਾਂਕਿ ਇਸ ਨਾਲ ਉਸ ਸਮੂਹ ਦੇ ਹੋਰ ਮੈਂਬਰਾਂ ਨੂੰ ਉਹੀ ਸੁਨੇਹਾ ਅੱਗੇ ਭੇਜਣ ਤੋਂ ਨਹੀਂ ਰੋਕਿਆ ਜਾ ਸਕੇਗਾ।ਵਟਸਐਪ ਨੂੰ ਉਮੀਦ ਹੈ ਕਿ ਇਸ ਨਾਲ ਸੁਨੇਹੇ ਘੱਟ ਲੋਕਾਂ ਤੱਕ ਪਹੁੰਚਣਗੇ।ਕੰਪਨੀ ਨੇ ਇਹ ਵੀ ਕਿਹਾ ਕਿ ਜਿਸ ਸੰਦੇਸ਼ ਵਿੱਚ ਵੀਡੀਓ ਜਾਂ ਤਸਵੀਰਾਂ ਹੋਣਗੀਆਂ ਉਨ੍ਹਾਂ ਦੇ ਬਿਲਕੁਲ ਨਜ਼ਦੀਕ ਦਿਸਣ ਵਾਲਾ ਕਵਿਕ ਫਾਰਵਰਡ ਬਟਨ ਹਟਾ ਦਿੱਤਾ ਜਾਵੇਗਾ। Image copyright Getty Images ਫੋਟੋ ਕੈਪਸ਼ਨ ਬਿਦਰ ਵਿੱਚ ਭੀੜ ਨੇ ਅਫਵਾਹ ਦੇ ਪ੍ਰਭਾਵ ਹੇਠ ਆ ਕੇ ਇੱਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਮਗਰੋਂ ਪੁਲਿਸ ਨੇ ਵਟਸਐਪ ਗਰੁੱਪ ਦੇ ਐਡਮਿਨ ਅਤੇ ਵੀਡੀਓ ਪਾਉਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਵਟਸਐਪ ਨੇ ਇਹ ਬਦਲਾਅ ਭੀੜ ਵੱਲੋਂ ਕਤਲ ਦੀਆਂ ਹੋਈਆਂ ਕਈ ਘਟਨਾਵਾਂ ਤੋਂ ਬਾਅਦ ਲਿਆ ਗਿਆ ਹੈ। ਅਪ੍ਰੈਲ 2018 ਤੋਂ ਹੁਣ ਤੱਕ ਹੋਈਆਂ ਘਟਨਾਵਾਂ ਵਿੱਚ 18 ਤੋਂ ਵੱਧ ਜਾਨਾਂ ਗਈਆਂ ਹਨ ਮੀਡੀਆ ਰਿਪੋਰਟਾਂ ਮੁਤਾਬਕ ਇਹ ਗਿਣਤੀ ਇਸ ਤੋਂ ਹੋਰ ਵਧੇਰੇ ਹੈ।ਇਲਜ਼ਾਮ ਲਾਏ ਗਏ ਕਿ ਵਟਸਐਪ ਰਾਹੀਂ ਫੈਲੀਆਂ ਬੱਚਾ ਚੋਰੀ ਦੀਆਂ ਅਫਵਾਹਾਂ ਤੋਂ ਬਾਅਦ ਲੋਕਾਂ ਨੇ ਅਜਨਬੀਆਂ ਉੱਪਰ ਹਮਲੇ ਕੀਤੇ।ਪੁਲਿਸ ਮੁਤਾਬਕ ਲੋਕਾਂ ਨੂੰ ਇਹ ਸਮਝਾਉਣਾ ਮੁਸ਼ਕਿਲ ਸੀ ਕਿ ਇਹ ਸੁਨੇਹੇ ਝੂਠੇ ਹਨ।ਜਵਾਬਦੇਹ ਬਣੇ ਵਟਸਐਪਹਾਲ ਹੀ ਵਿੱਚ ਸ਼ੋਸ਼ਲ ਮੀਡੀਆ ਉੱਪਰ ਫੈਲੀਆਂ ਅਫਵਾਹਾਂ ਤੋਂ ਲੋਕਾਂ ਨੂੰ ਜਾਗਰੂਕ ਬਣਾਉਣ ਲਈ ਤ੍ਰਿਪੁਰਾ ਸਰਕਾਰ ਨੇ ਇੱਕ ਵਿਅਕਤੀ ਨੂੰ ਪਿੰਡ-ਪਿੰਡ ਭੇਜਿਆ ਪਰ ਲੋਕਾਂ ਨੇ ਉਸੇ ਨੂੰ ਬੱਚਾ ਚੋਰ ਸਮਝ ਕੇ ਮਾਰ ਦਿੱਤਾ। Image copyright Getty Images ਫੋਟੋ ਕੈਪਸ਼ਨ ਵਟਸਐਪ ਫੇਸਬੁੱਕ ਦੀ ਹੀ ਕੰਪਨੀ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਵਟਸਐਪ ਨੂੰ ਚੇਤਾਵਨੀ ਦਿੱਤੀ ਸੀ ਕਿ ਵਰਤੋਂਕਾਰ ਵੱਲੋਂ ਸਾਂਝੀ ਕੀਤੀ ਜਾ ਰਹੀ ਸਮੱਗਰੀ ਬਾਰੇ ਆਪਣੀ "ਜਵਾਬਦੇਹੀ ਅਤੇ ਜਿੰਮੇਵਾਰੀ" ਤੋਂ ਟਾਲਾ ਨਹੀਂ ਵੱਟ ਸਕਦੀ।ਇਸ ਦੇ ਜਵਾਬ ਵਿੱਚ ਵਟਸਐਪ ਨੇ ਕਿਹਾ ਸੀ ਕਿ ਉਹ "ਹਿੰਸਾ ਦੀਆਂ ਇਨ੍ਹਾਂ ਘਟਨਾਵਾਂ ਤੋਂ ਹੈਰਾਨ ਹੈ" ਪਰ "ਇਸ ਚੁਣੌਤੀ ਨਾਲ ਨਜਿੱਠਣ ਲਈ ਸਰਕਾਰ ਆਮ ਲੋਕਾਂ ਅਤੇ ਤਕਨੀਕੀ ਕੰਪਨੀਆ ਨੂੰ ਮਿਲ ਕੇ ਕੰਮ ਕਰਨਾ ਪਵੇਗਾ।"ਵਟਸਐਪ ਫੇਸਬੁੱਕ ਦੀ ਹੀ ਕੰਪਨੀ ਹੈ। ਇੱਕ ਦੂਸਰੇ ਨੂੰ ਸੰਦੇਸ਼ ਭੇਜਣ ਵਾਲੀ ਇਸ ਐਪ ਦੀ ਸਭ ਤੋਂ ਵੱਧ ਵਰਤੋਂ ਭਾਰਤ ਵਿੱਚ ਕੀਤੀ ਜਾਂਦੀ ਹੈ। ਜਾਣਕਾਰੀ ਤੇਜ਼ੀ ਨਾਲ ਫੈਲਣ ਕਰਕੇ ਲੋਕ ਜਲਦੀ ਹੀ ਕਿਸੇ ਥਾਂ ਇਕੱਠੇ ਹੋ ਸਕਦੇ ਹਨ।ਸੋਸ਼ਲ ਮੀਡੀਆ ਦੀ ਦੁਰਵਰਤੋਂ ਬਾਰੇ ਇਹ ਵੀ ਪੜ੍ਹੋ꞉ਵਟਸਐਪ ਦੀਆਂ ਅਫਵਾਹਾਂ ਨੇ ਲਈ ਇੱਕ ਹੋਰ ਜਾਨ ਮੰਦਸੌਰ ਰੇਪ ਕੇਸ ਵਿੱਚ ਜੁੱਤੇ ਨੇ ਖੋਲ੍ਹਿਆ ਭੇਤਵਟਸਐਪ ਗਰੁੱਪ 'ਚ 'ਗਲਤੀ' ਨਾਲ ਪੋਸਟਿੰਗ ਨੇ ਲਈ ਜਾਨਸਰਹੱਦ ਪਾਰੋਂ ਨਸ਼ਾ ਤਸਕਰਾਂ ਲਈ 'ਬੀਮਾ' ਸਕੀਮ !ਕਿਉਂ 'ਵੱਟਸਐਪ 'ਤੇ ਵੀਡੀਓ ਪਾਉਣਾ' ਪਿਆ ਇੰਸਪੈਕਟਰ ਲਈ ਭਾਰੂ?ਵੱਟਸਐਪ ’ਤੇ ਫੇਕ ਨਿਊਜ਼ ਦਾ ਪ੍ਰਸਾਰ ਕਿਵੇਂ ਰੁਕੇਗਾਗੂਗਲ, ਇੰਸਟਾਗ੍ਰਾਮ, ਫੇਸਬੁੱਕ ਖ਼ਿਲਾਫ਼ ਸ਼ਿਕਾਇਤਾਂ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪੰਜਾਬ ਦੀ ਸ਼ਗਨ ਸਕੀਮ ਤਹਿਤ ਵਿਆਹੀਆਂ ਕੁੜੀਆਂ ਨੂੰ 9 ਮਹੀਨਿਆਂ ਤੋਂ ਨਹੀਂ ਮਿਲੀ ਰਕਮ - 5 ਅਹਿਮ ਖਬਰਾਂ 27 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46353936 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images/AFP ਦਿ ਟ੍ਰਿਬਿਊਨ ਮੁਤਾਬਕ ਸਰਕਾਰ ਬਣਨ ਦੇ ਚਾਰ ਮਹੀਨੇ ਬਾਅਦ ਹੀ ਕਾਂਗਰਸ ਨੇ ਆਸ਼ੀਰਦਵਾਦ ਸਕੀਮ ਤਹਿਤ ਸ਼ਗਨ ਵਿੱਚ ਵਾਧਾ ਕਰਦਿਆਂ ਇਹ ਰਕਮ 15,000 ਤੋਂ 20,000 ਰੁਪਏ ਕਰ ਦਿੱਤੀ ਸੀ। ਪਰ ਪਿਛਲੇ 9 ਮਹੀਨਿਆਂ ਦੌਰਾਨ ਜਿਨ੍ਹਾਂ ਕੁੜੀਆਂ ਦੇ ਵਿਆਹ ਹੋਏ ਹਨ ਉਹ ਸ਼ਗਨ ਦੀ ਉਡੀਕ ਕਰ ਰਹੀਆਂ ਹਨ।ਇਸ ਸਕੀਮ ਦੇ ਤਹਿਤ ਸੂਬਾ ਸਰਕਾਰ ਐਸਸੀ/ਬੀਸੀ ਜਾਂ ਫਿਰ ਵਿੱਤੀ ਤੌਰ 'ਤੇ ਕਮਜ਼ੋਰ ਵਰਗ ਦੀਆਂ ਕੁੜੀਆਂ ਨੂੰ ਪੈਸੇ ਦਿੰਦੀ ਹੈ। ਪੈਸੇ ਸਿੱਧਾ ਕੁੜੀ ਜਾਂ ਉਸ ਦੇ ਪਰਿਵਾਰ ਦੇ ਖਾਤੇ ਵਿੱਚ ਪਹੁੰਚਾਏ ਜਾਂਦੇ ਹਨ। ਮੁਕਤਸਰ ਦੇ ਜ਼ਿਲ੍ਹਾ ਭਲਾਈ ਅਫਸਰ ਜਗਮੋਹਨ ਸਿੰਘ ਦਾ ਕਹਿਣਾ ਹੈ, "ਮੁਕਤਸਰ ਵਿੱਚ 1700 ਕੁੜੀਆਂ ਸ਼ਗਨ ਦੀ ਉਡੀਕ ਕਰ ਰਹੀਆਂ ਹਨ। ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਹਾਲਾਤ ਇਹੀ ਹਨ। ਹਰੇਕ ਮਹੀਨੇ ਦੇ ਪਹਿਲੇ ਹਫ਼ਤੇ ਅਸੀਂ ਮੁੱਖ ਦਫ਼ਤਰ ਵਿੱਚ ਉਨ੍ਹਾਂ ਕੁੜੀਆਂ ਦੀ ਸੂਚੀ ਭੇਜਦੇ ਹਾਂ ਜੋ ਇਸ ਸਕੀਮ ਦੇ ਤਹਿਤ ਹੱਕਦਾਰ ਹਨ।" ਇਹ ਵੀ ਪੜ੍ਹੋ:ਕਰਤਾਰਪੁਰ ਲਾਂਘਾ: ਜਨਰਲ ਬਾਜਵਾ ਪੰਜਾਬ 'ਚ ਦਹਿਸ਼ਤੀ ਕਾਰਵਾਈ ਬੰਦ ਕਰੇ - ਕੈਪਟਨ'ਨਾ ਸੀ ਭੀੜ, ਨਾ ਨਵੇਂ ਮੁੱਦੇ ਤੇ ਨਾਅਰੇ ਵੀ ਹਾਈਜੈੱਕ ਹੋਏ'ਤੁਹਾਡਾ ਮੋਬਾਈਲ ਨੈਟਵਰਕ ਤੇਜ਼ ਹੈ ਜਾਂ ਵਾਈਫਾਈ?ਰਾਜੋਆਣਾ ਦੀ ਰਿਹਾਈ ਅਗਲੇ ਸਾਲ ਤੱਕ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬੀ ਟ੍ਰਿਬਿਊਨ ਮੁਤਾਬਕ ਅਕਾਲ ਤਖ਼ਤ ਨੇ ਸੋਮਵਾਰ ਨੂੰ ਸ਼੍ਰੋਮਣੀ ਕਮੇਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਅਗਲੇ ਸਾਲ ਤੱਕ ਯਕੀਨੀ ਬਣਾਏ। Image copyright Getty Images ਪੰਜ ਸਿੰਘ ਸਾਹਿਬਾਨ ਦੀ ਬੈਠਕ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਅਗਲੇ ਸਾਲ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੇਅੰਤ ਸਿੰਘ ਹੱਤਿਆ ਕਾਂਡ 'ਚ ਸ਼ਜਾ-ਏ-ਮੌਤ ਹਾਸਲ ਰਾਜੋਆਣਾ ਦੀ ਰਹਿਮ ਪਟੀਸ਼ਨ ਪਿਛਲੇ ਸੱਤ ਸਾਲਾਂ ਤੋਂ ਰਾਸ਼ਟਰਪਤੀ ਕੋਲ ਬਕਾਇਆ ਪਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜ਼ੋਰਦਾਰ ਹੰਭਲਾ ਮਾਰੇ ਤਾਂ ਜੋ ਰਾਸ਼ਟਰਪਤੀ ਕੋਲ ਪਈ ਅਪੀਲ ਦੇ ਹਾਂ-ਪੱਖੀ ਨਤੀਜੇ ਨਿਕਲਣ ਅਤੇ ਰਾਜੋਆਣਾ ਰਿਹਾਅ ਹੋ ਜਾਣ।ਵੈੱਬ ਚੈੱਕ-ਇਨ ਫੀਸ ਹੋਏਗੀ ਰਿਵੀਊਦਿ ਇੰਡੀਅਨ ਐਕਸਪ੍ਰੈਸ ਅਨੁਸਾਰ ਉਡਾਣਾਂ ਵੱਲੋਂ ਵੈੱਬ ਚੈੱਕ-ਇਨ ਦੌਰਾਨ ਲਈ ਜਾਂਦੀ ਫੀਸ ਨੂੰ ਹਵਾਬਾਜ਼ੀ ਮੰਤਰਾਲੇ ਰਿਵੀਊ ਕਰੇਗਾ। ਇੱਕ ਟਵੀਟ ਰਾਹੀਂ ਮੰਤਰਾਲੇ ਨੇ ਕਿਹਾ, "ਕਈ ਉਡਾਣਾਂ ਸਾਰੀਆਂ ਸੀਟਾਂ ਦੇ ਵੈੱਬ ਚੈੱਕ-ਇਨ ਲਈ ਫੀਸ ਲਾ ਰਹੀਆਂ ਹਨ। ਅਸੀਂ ਇਹ ਚੈੱਕ ਕਰਾਂਗੇ ਕਿ ਇਹ ਨਿਯਮਾਂ ਦੇ ਅਧੀਨ ਹੈ ਜਾਂ ਨਹੀਂ।" Image copyright Getty Images ਭਾਰਤ ਦੀ ਸਭ ਤੋਂ ਵੱਡੀ ਹਵਾਈ ਸੇਵਾ ਇੰਡੀਗੋ ਨੇ ਇੱਕ ਗਾਹਕ ਨੂੰ ਟਵੀਟ ਕਰਕੇ ਕਿਹਾ, "ਸਾਡੀ ਰਿਵਾਈਜ਼ਡ ਨੀਤੀ ਦੇ ਤਹਿਤ ਵੈੱਬ ਚੈੱਕ-ਇਨ ਲਈ ਸਾਰੀਆਂ ਸੀਟਾਂ ਲਈ ਹੀ ਫੀਸ ਲੱਗੇਗੀ। ਮੁਫ਼ਤ ਸੇਵਾ ਲਈ ਤੁਸੀਂ ਹਵਾਈ-ਅੱਡੇ 'ਤੇ ਚੈੱਕ-ਇਨ ਕਰ ਸਕਦੇ ਹੋ। ਸੀਟਾਂ ਮੌਜੂਦਗੀ ਦੇ ਆਧਾਰ 'ਤੇ ਦਿੱਤੀਆਂ ਜਾਣਗੀਆਂ।"ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਨਵੇਂ ਨਿਯਮ 14 ਨਵੰਬਰ ਤੋਂ ਲਾਗੂ ਹਨ। ਇਸ ਤੋਂ ਪਹਿਲਾਂ ਇੰਡੀਗੋ ਵਿੱਚ ਕੁਝ ਹੀ ਸੀਟਾਂ ਲਈ ਵੈੱਬ ਚੈੱਕ-ਇਨ ਦੌਰਾਨ ਫੀਸ ਦੇਣੀ ਪੈਂਦੀ ਸੀ ਜਿਵੇਂ ਕਿ ਖਿੜਕੀ ਵਾਲੀ ਸੀਟ ਲਈ ਜਾਂ ਫਿਰ ਜ਼ਿਆਦਾ ਖੁੱਲ੍ਹੀ ਸੀਟ ਵਾਸਤੇ।ਸੁਨੀਲ ਅਰੋੜਾ ਹੋਣਗੇ ਨਵੇਂ ਮੁੱਖ ਚੋਣ ਅਧਿਕਾਰੀਦਿ ਇੰਡੀਅਨ ਐਕਸਪ੍ਰੈਸ ਅਨੁਸਾਰ ਸੁਨੀਲ ਅਰੋੜਾ 2 ਦਿਸੰਬਰ ਨੂੰ ਮੌਜੂਦਾ ਮੁੱਖ ਚੋਣ ਅਧਿਕਾਰੀ ਓਪੀ ਰਾਵਤ ਦੀ ਥਾਂ ਲੈਣਗੇ ਜੋ ਕਿ 1 ਦਿਸੰਬਰ ਨੂੰ ਰਿਟਾਇਰ ਹੋਣ ਵਾਲੇ ਹਨ। ਸੁਨੀਲ ਅਰੋੜਾ 1980 ਬੈਚ ਦੇ ਰਾਜਸਥਾਨ ਕੈਡਰ ਦੇ ਆਈਏਐਸ ਅਧਿਕਾਰੀ ਹਨ ਅਤੇ ਕਈ ਅਹਿਮ ਵਿਭਾਗਾਂ ਵਿੱਚ ਰਹਿ ਚੁੱਕੇ ਹਨ। ਇਸ ਵਿੱਚ ਸਕਿੱਲ ਡੈਵਲੈਪਮੈਂਟ ਸੈਕਰੇਟਰੀ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਹਿਮ ਅਹੁਦੇ ਵੀ ਸ਼ਾਮਿਲ ਹਨ। Image copyright AFP ਅਰੋੜਾ ਵਿੱਤ, ਕੱਪੜਾ ਅਤੇ ਨੀਤੀ ਆਯੋਗ ਵਿੱਚ ਵੀ ਸੇਵਾ ਨਿਭਾ ਚੁੱਕੇ ਹਨ। ਉਹ ਇੰਡੀਅਨ ਏਅਰਲਾਈਂਸ ਦੇ ਸੀਐੱਮਡੀ ਅਹੁਦੇ 'ਤੇ ਵੀ ਪੰਜ ਸਾਲ ਰਹੇ ਹਨ।ਮੰਨਿਆ ਜਾਂਦਾ ਹੈ ਕਿ ਸੁਨੀਲ ਅਰੋੜਾ ਰਾਜਸਥਾਨ ਦੀ ਮੌਜੂਦਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਭਰੋਸੇਮੰਦ ਹਨ। ਉਹ ਸਾਲ 2005 ਤੋਂ 2009 ਵਿਚਾਲੇ ਰਾਜੇ ਦੇ ਮੁੱਖ ਸਕੱਤਰ ਵੀ ਰਹਿ ਚੁੱਕੇ ਹਨ।ਟਰੰਪ ਨੇ ਮੈਕਸੀਕੋ ਨੂੰ ਕਿਹਾ ਕਿ ਪਰਵਾਸੀਆਂ ਨੂੰ ਵਾਪਸ ਭੇਜੋ ਹਿੰਦੁਸਤਾਨ ਟਾਈਮਜ਼ ਮੁਤਾਬਕ ਪਰਵਾਸੀਆਂ 'ਤੇ ਅੱਥਰੂ ਗੈਸ ਦੇ ਗੋਲੇ ਛੱਡਣ ਤੋਂ ਇੱਕ ਦਿਨ ਬਾਅਦ ਅਮੀਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਮੈਕਸੀਕੋ ਬਾਰਡਰ ਨੂੰ ਪੱਕੇ ਤੌਰ ਉੱਤੇ ਹੀ ਬੰਦ ਕਰ ਦੇਣਗੇ। Image copyright Getty Images ਟਰੰਪ ਨੇ ਟੀਵਟ ਕਰਕੇ ਕਿਹਾ, "ਮੈਕਸੀਕੋ ਨੂੰ ਚਾਹੀਦਾ ਹੈ ਕਿ ਉਹ ਪਰਵਾਸੀਆਂ ਨੂੰ ਉਨ੍ਹਾਂ ਦੇ ਦੇਸ ਵਾਪਸ ਭੇਜ ਦੇਵੇ, ਇਨ੍ਹਾਂ ਵਿੱਚੋਂ ਕਾਫ਼ੀ ਅਪਰਾਧੀ ਹਨ। ਇਹ ਚਾਹੇ ਜਹਾਜ ਰਾਹੀਂ ਕਰੋ, ਬੱਸ ਰਾਹੀਂ ਜਾਂ ਫਿਰ ਕਿਸੇ ਵੀ ਤਰ੍ਹਾਂ ਪਰ ਇਹ ਪਰਵਾਸੀ ਅਮਰੀਕਾ ਦਾਖਲ ਨਹੀਂ ਹੋਣੇ ਚਾਹੀਦੇ। ਜੇ ਲੋੜ ਪਈ ਤਾਂ ਅਸੀਂ ਪੱਕੇ ਤੌਰ 'ਤੇ ਸਰਹੱਦ ਸੀਲ ਕਰ ਦੇਵਾਂਗੇ।"ਅਮਰੀਕਾ ਵਾਲੇ ਪਾਸੇ ਏਜੰਟਾਂ ਨੇ 42 ਪਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜੋ ਕਿ ਸਰਹੱਦ ਪਾਰ ਕਰਕੇ ਆਏ ਸਨ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮੰਗਲ 'ਤੇ ਪਾਣੀ ਦੀ 'ਝੀਲ' ਮਿਲੀ ਮੈਰੀ ਹੈਲਟਨ ਪੱਤਰਕਾਰ, ਬੀਬੀਸੀ 26 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44964356 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Science Photo Library ਖੋਜਕਾਰਾਂ ਨੂੰ ਮੰਗਲ ਗ੍ਰਹਿ 'ਤੇ ਪਾਣੀ ਦੇ ਪਦਾਰਥਾਂ ਦੇ ਤੱਤ ਹੋਣ ਦੇ ਸਬੂਤ ਮਿਲੇ ਹੈ।ਉਨ੍ਹਾਂ ਦਾ ਮੰਨਣਾ ਹੈ ਕਿ ਮੰਗਲ ਗ੍ਰਹਿ ਦੇ ਦੱਖਣੀ ਧਰੁਵ ਬਰਫ਼ ਦੇ ਹੇਠਾਂ ਇੱਕ ਝੀਲ ਹੈ, ਜੋ ਕਿ 20 ਕਿਲੋਮੀਟਰ ਤੱਕ ਫੈਲੀ ਹੋਈ ਹੈ।ਪਹਿਲਾਂ ਦੀ ਖੋਜ ਮੁਤਾਬਕ ਮੰਗਲ 'ਤੇ ਪਾਣੀ ਰੁਕ-ਰੁਕ ਕੇ ਵਹਿ ਰਿਹਾ ਸੀ ਪਰ ਇਹ ਪਹਿਲਾ ਚਿੰਨ੍ਹ ਹੈ, ਜੋ ਕਿ ਦੱਸਦਾ ਹੈ ਕਿ ਗ੍ਰਹਿ 'ਤੇ ਲਗਾਤਾਰ ਪਾਣੀ ਦਾ ਸਰੋਤ ਹੈ।ਇਹ ਵੀ ਪੜ੍ਹੋ:ਪਾਕਿਸਤਾਨ: ਇਮਰਾਨ ਦੀ ਪਾਰਟੀ ਰੁਝਾਨਾਂ 'ਚ ਅੱਗੇ, ਵਿਰੋਧੀਆਂ ਵੱਲੋਂ ਧਾਂਦਲੀ ਦੇ ਇਲਜ਼ਾਮਕੀ ਮੌਤ ਦੀ ਸਜ਼ਾ ਤੋਂ ਡਰ ਕੇ ਬਲਾਤਕਾਰ ਘੱਟ ਹੁੰਦੇ ਹਨ? ਵਟਸਐਪ ਐਡਮਿਨ ਹੋਣਾ ਕਿੰਨਾ ਖਤਰਨਾਕ ਹੈਅਤੀਤ ਵਿੱਚ ਨਾਸਾ ਦੇ ਕਿਰੋਸਿਟੀ ਰੋਵਰ (ਇੱਕ ਕਾਰ ਦੇ ਆਕਾਰ ਦਾ) ਨੇ ਜਿਵੇਂ ਪਹਿਲਾਂ ਹੀ ਲੱਭਿਆ ਸੀ ਕਿ ਪਾਣੀ ਦਾ ਸਰੋਤ ਹੈ, ਉਸੇ ਤਰ੍ਹਾਂ ਦੀ ਹੀ ਝੀਲ ਵਰਗਾ ਸਰੋਤ ਲੱਭਿਆ ਹੈ।ਕਿਸ ਔਜਾਰ ਰਾਹੀਂ ਪਾਣੀ ਲੱਭਿਆ?ਹਾਲਾਂਕਿ ਮੰਗਲ ਗ੍ਰਹਿ 'ਤੇ ਵਾਤਾਵਰਨ ਠੰਢਾ ਹੈ, ਜਿਸ ਕਾਰਨ ਜ਼ਿਆਦਾਤਰ ਪਾਣੀ ਬਰਫ਼ ਬਣਿਆ ਹੋਇਆ ਹੈ।ਇਹ ਨਤੀਜੇ ਕਾਫ਼ੀ ਉਤਸ਼ਾਹਜਨਕ ਹਨ ਕਿਉਂਕਿ ਵਿਗਿਆਨੀਆਂ ਨੇ ਮੰਗਲ 'ਤੇ ਪਾਣੀ ਦੀ ਖੋਜ ਲਈ ਲੰਮਾਂ ਸਮਾਂ ਖੋਜ ਕੀਤੀ ਹੈ ਪਰ ਇਹ ਨਤੀਜੇ ਹਾਲੇ ਸਪੱਸ਼ਟ ਨਹੀਂ ਹਨ। Image copyright NASA/JPL/Malin Space Science Systems ਫੋਟੋ ਕੈਪਸ਼ਨ ਮੰਗਲ ਗ੍ਰਹਿ 'ਤੇ ਵਾਤਾਵਰਨ ਠੰਢਾ ਹੈ ਜਿਸ ਕਾਰਨ ਜ਼ਿਆਦਾਤਰ ਪਾਣੀ ਬਰਫ਼ ਬਣਿਆ ਹੋਇਆ ਹੈ ਇਹ ਖੋਜ ਉਨ੍ਹਾਂ ਲੋਕਾਂ ਲਈ ਕਾਫ਼ੀ ਦਿਲਚਸਪ ਹੈ, ਜੋ ਕਿ ਧਰਤੀ ਤੋਂ ਪਾਰ ਜ਼ਿੰਦਗੀ ਹੋਣ ਦੀ ਖੋਜ ਕਰ ਰਹੇ ਹਨ। ਹਾਲਾਂਕਿ ਇਹ ਹਾਲੇ ਵੀ ਜੀਵ ਵਿਗਿਆਨ ਦੀ ਖੋਜ ਦਾ ਹਿੱਸਾ ਨਹੀਂ ਬਣ ਸਕਦਾ।ਇਹ ਖੋਜ ਮਾਰਸਿਸ ਰਾਹੀਂ ਕੀਤੀ ਗਈ ਹੈ। ਮਾਰਸਿਸ ਇੱਕ ਰਾਡਾਰ ਉਪਕਰਨ ਹੈ, ਜੋ ਕਿ ਯੂਰਪੀ ਸਪੇਸ ਏਜੰਸੀ ਦੇ ਮਾਰਸ ਐਕਪ੍ਰੈਸ ਓਰਬਿਟਰ 'ਤੇ ਲਿਜਾਇਆ ਗਿਆ ਸੀ।ਖੋਜ ਕਰਨ ਵਾਲੇ ਖਗੋਲ ਭੌਤਿਕੀ, ਇਟਲੀ ਦੀ ਕੌਮੀ ਸੰਸਥਾ ਦੇ ਪ੍ਰੋਫੈੱਸਰ ਰੌਬਰਟੋ ਓਰਸੇਈ ਮੁਤਾਬਕ, "ਇਹ ਸ਼ਾਇਦ ਜ਼ਿਆਦਾ ਵੱਡੀ ਝੀਲ ਨਹੀਂ ਹੈ।"ਮਾਰਸਿਸ ਇਹ ਨਹੀਂ ਪਤਾ ਲਾ ਸਕਿਆ ਕਿ ਪਾਣੀ ਦਾ ਇਹ ਪੱਧਰ ਕਿੰਨਾ ਮੋਟਾ ਸੀ ਪਰ ਖੋਜਕਾਰਾਂ ਮੁਤਾਬਕ ਇਹ ਘੱਟੋ-ਘੱਟ ਇੱਕ ਮੀਟਰ ਲੰਬਾ ਹੈ।ਇਹ ਵੀ ਪੜ੍ਹੋ:'ਮੈਂ ਚਲਾਈ ਸੀ ਚੰਨ 'ਤੇ ਗੱਡੀ, ਖਿੱਚੀਆਂ ਸੀ ਤਸਵੀਰਾਂ'ਪਿਉ-ਪੁੱਤਰ ਨੇ ਨਾਸਾ ਦੇ ਵਿਗਿਆਨੀ ਬਣ ਕੇ ਠੱਗਿਆਦਖਣੀ ਪੈਸੀਫਿਕ 'ਚ ਡਿੱਗਿਆ ਚੀਨੀ ਸਪੇਸ ਸਟੇਸ਼ਨਪ੍ਰੋਫੈੱਸਰ ਓਰੋਸੇਈ ਨੇ ਅੱਗੇ ਦੱਸਿਆ, "ਇਸ ਤੋਂ ਸਾਬਿਤ ਹੁੰਦਾ ਹੈ ਕਿ ਪਾਣੀ ਦਾ ਸਰੋਤ ਹੈ। ਇੱਕ ਝੀਲ ਹੈ, ਨਾ ਕਿ ਪੱਥਰਾਂ ਅਤੇ ਬਰਫ਼ ਦੇ ਵਿਚਾਲੇ ਖਾਲੀ ਥਾਂ 'ਤੇ ਖੜ੍ਹਾ ਪਾਣੀ ਜਿਵੇਂ ਕਿ ਕਈ ਗਲੇਸ਼ੀਅਰਾਂ 'ਤੇ ਹੁੰਦਾ ਹੈ। ਕਿਵੇਂ ਖੋਜ ਹੋਈ?ਮਾਰਸਿਸ ਵਰਗਾ ਰਾਡਾਰ ਔਜਾਰ ਗ੍ਰਹਿ ਦੇ ਧਰਾਤਲ ਅਤੇ ਉਸ ਤੋਂ ਬਿਲਕੁਲ ਹੇਠਾਂ ਵਾਲੀ ਇੱਕ ਪਰਤ ਦੀ ਜਾਂਚ ਕਰਦਾ ਹੈ, ਜੋ ਕਿ ਇੱਕ ਸਿਗਨਲ ਭੇਜਦਾ ਹੈ ਅਤੇ ਦੱਸਦਾ ਹੈ ਕਿ ਉੱਥੇ ਹੈ ਕੀ। Image copyright ESA/INAF ਫੋਟੋ ਕੈਪਸ਼ਨ ਮਾਰਸਿਸ ਵਰਗਾ ਰਾਡਾਰ ਔਜਾਰ ਗ੍ਰਹਿ ਦੇ ਧਰਾਤਲ ਅਤੇ ਉਸ ਤੋਂ ਬਿਲਕੁਲ ਹੇਠਾਂ ਵਾਲੀ ਇੱਕ ਪਰਤ ਦੀ ਜਾਂਚ ਕਰਦਾ ਹੈ ਰਾਡਾਰ 'ਤੇ ਲਗਾਤਾਰ ਆ ਰਹੀ ਚਿੱਟੀ ਲਕੀਰ ਦਾ ਮਤਲਬ ਹੈ ਕਿ ਦੱਖਣੀ ਧਰੁਵ ਦਾ ਪੱਧਰ ਸ਼ੁਰੂ ਹੋ ਗਿਆ ਹੈ, ਜੋ ਕਿ ਬਰਫ਼ ਅਤੇ ਧੂੜ ਦਾ ਇਕੱਠ ਹੈ।ਖੋਜਕਾਰਾਂ ਨੇ ਇਸ ਦੇ ਹੇਠਾਂ 1.5 ਕਿਲੋਮੀਟਰ ਬਰਫ਼ ਦੇ ਥੱਲੇ ਕੁਝ ਅਨੋਖੀ ਚੀਜ਼ ਲੱਭੀ।ਪ੍ਰੋਫੈੱਸਰ ਓਰੋਸੇਈ ਮੁਤਾਬਕ, "ਹਲਕੇ ਨੀਲੇ ਰੰਗ ਦਾ ਪ੍ਰਤੀਬਿੰਬ ਨਜ਼ਰ ਆਇਆ ਜੋ ਕਿ ਉੱਪਰ ਵਾਲੇ ਪੱਧਰ ਤੋਂ ਵੱਧ ਲਿਸ਼ਕਦਾ ਹੈ। ਇਹੀ ਉਹ ਚਿੰਨ੍ਹ ਸੀ, ਜਿਸ ਤੋਂ ਪਾਣੀ ਦੀ ਹੋਂਦ ਬਾਰੇ ਪਤਾ ਲੱਗਿਆ ਹੈ।"ਇਸ ਦਾ ਮਤਲਬ ਕੀ ਜ਼ਿੰਦਗੀ ਹੈ?ਹਾਲੇ ਕੁਝ ਵੀ ਸਪਸ਼ਟ ਨਹੀਂ ਹੈ।ਓਪਨ ਯੂਨੀਵਰਸਿਟੀ ਦੇ ਡਾ. ਮਨੀਸ਼ ਪਟੇਲ ਦਾ ਕਹਿਣਾ ਹੈ, "ਸਾਨੂੰ ਲੰਮੇ ਸਮੇਂ ਤੋਂ ਪਤਾ ਹੈ ਕਿ ਮੰਗਲ ਗ੍ਰਹਿ ਦਾ ਪੱਧਰ ਜ਼ਿੰਦਗੀ ਲਈ ਔਖਾ ਹੈ। ਇਸ ਲਈ ਹੁਣ ਜ਼ਿੰਦਗੀ ਦੀ ਭਾਲ ਉਪ-ਧਰਾਤਲ 'ਤੇ ਹੈ।""ਇੱਥੇ ਖਤਰਨਾਕ ਕਿਰਨਾਂ ਤੋਂ ਬਚਾਅ ਹੁੰਦਾ ਹੈ ਅਤੇ ਦਬਾਅ 'ਤੇ ਤਾਪਮਾਨ ਵਧੇਰੇ ਅਨੁਕੂਲ ਹੈ। ਸਭ ਤੋਂ ਅਹਿਮ ਇਹ ਹੈ ਕਿ ਜ਼ਿੰਦਗੀ ਲਈ ਲੋੜੀਂਦਾ ਪਾਣੀ ਮੌਜੂਦ ਹੈ।" Image copyright USGS Astrogeology Science Center, Arizona State Un ਫੋਟੋ ਕੈਪਸ਼ਨ ਮਾਰਸਿਸ ਦੇ ਅੰਕੜਿਆਂ ਮੁਤਾਬਕ ਨੀਲੇ ਰੰਗ ਦੀ ਵਧੇਰੀ ਲਿਸ਼ਕਨ ਹੈ ਜਿਸ ਨੂੰ ਪਾਣੀ ਸਮਝਿਆ ਜਾ ਰਿਹਾ ਹੈ ਡਾ. ਪਟੇਲ ਮੁਤਾਬਕ, "ਅਸੀਂ ਜ਼ਿੰਦਗੀ ਦੀ ਖੋਜ ਦੇ ਨੇੜੇ ਨਹੀਂ ਪਹੁੰਚੇ ਹਾਂ ਪਰ ਇਸ ਖੋਜ ਰਾਹੀਂ ਇਨਾ ਜ਼ਰੂਰ ਪਤਾ ਲੱਗਿਆ ਹੈ ਕਿ ਮੰਗਲ 'ਤੇ ਕਿਸ ਥਾਂ ਤੇ ਖੋਜ ਕਰਨੀ ਚਾਹੀਦੀ ਹੈ। ਇਹ ਇੱਕ ਖਜ਼ਾਨੇ ਦੇ ਮਾਨਚਿੱਤਰ ਵਰਗਾ ਹੈ ਜਿੱਥੇ ਕਈ ਐੱਕਸ (x) ਦੇ ਨਿਸ਼ਾਨ ਹੋਣਗੇ ।"ਪਾਣੀ ਦਾ ਤਾਪਮਾਨ ਅਤੇ ਰਸਾਇਨ ਕਿਸੇ ਵੀ ਜੀਵ ਲਈ ਮੁਸ਼ਕਿਲ ਖੜ੍ਹੀ ਕਰ ਸਕਦੇ ਹਨ।ਇੰਨੀ ਠੰਢ ਵਿੱਚ (ਖੋਜਕਾਰਾਂ ਮੁਤਾਬਕ -10 ਅਤੇ-30 ਡਿਗਰੀ ਸੈਲਸੀਅਸ ਵਿਚਾਲੇ ਤਾਪਮਾਨ ਹੈ) ਤਰਲ ਬਣੇ ਰਹਿਣ ਦਾ ਮਤਲਬ ਹੈ ਕਿ ਪਾਣੀ ਵਿੱਚ ਕਈ ਸਾਲਟ ਹਨ। Image copyright Science Photo Library ਫੋਟੋ ਕੈਪਸ਼ਨ ਖਗੋਲ ਵਿਗੀਆਨੀ ਧਰਤੀ ਤੇ ਸਾਲਟ ਝੀਲਾਂ ਤੇ ਵਾਤਾਵਰਨ ਦੀ ਘੋਖ ਕਰ ਰਹੇ ਹਨ ਕਿ ਮੰਗਲ 'ਤੇ ਜ਼ਿੰਦਗੀ ਸੰਭਵ ਹੋ ਸਕਦੀ ਹੈ ਯੂਕੇ ਦੀ ਸੈਂਟ ਐਂਡਰਿਊਜ਼ ਯੂਨੀਵਰਸਿਟੀ ਦੇ ਜੋਤਿਸ਼ ਜੀਵ ਵਿਗਿਆਨੀ ਡਾ. ਕਲੇਅਰ ਕਜ਼ਨਜ਼ ਦਾ ਕਹਿਣਾ ਹੈ, "ਇਹ ਵੀ ਹੋ ਸਕਦਾ ਹੈ ਕਿ ਪਾਣੀ ਕਾਫ਼ੀ ਠੰਢਾ ਹੈ ਅਤੇ ਖਾਰਾ ਹੈ ਜੋ ਕਿ ਜ਼ਿੰਦਗੀ ਲਈ ਕਾਫ਼ੀ ਚੁਣੌਤੀ ਭਰਿਆ ਹੈ।"ਹੁਣ ਅੱਗੇ ਕੀ?ਹਾਲਾਂਕਿ ਇਸ ਖੋਜ ਨਾਲ ਮੰਗਲ ਗ੍ਰਹਿ ਦੇ ਅਤੀਤ ਅਤੇ ਮੌਜੂਦਾ ਹਾਲਾਤ ਬਾਰੇ ਜਾਣਨ ਦਾ ਇੱਕ ਨਜ਼ਰੀਆ ਜ਼ਰੂਰ ਮਿਲ ਗਿਆ ਹੈ ਪਰ ਉਸ ਤੋਂ ਪਹਿਲਾਂ ਝੀਲ ਦੀ ਖਾਸੀਅਤ ਅਤੇ ਵਿਸ਼ੇਸਤਾਵਾਂ ਨੂੰ ਜਾਣਨਾ ਜ਼ਰੂਰੀ ਹੈ।ਓਪਨ ਯੂਨੀਵਰਸਿਟੀ ਦੇ ਡਾ. ਮੈਟ ਬਾਲਮ ਮੁਤਾਬਕ, "ਹੁਣ ਕੀ ਕਰਨ ਦੀ ਲੋੜ ਹੈ ਕਿ ਅਜਿਹੇ ਹੀ ਚਿਨ੍ਹ ਹੋਰ ਥਾਵਾਂ 'ਤੇ ਵੀ ਲੱਭੇ ਜਾਣ ਅਤੇ ਚੰਗੀ ਤਰ੍ਹਾਂ ਉਨ੍ਹਾਂ ਦੀ ਜਾਂਚ ਹੋਵੇ।" Image copyright Science Photo Library ਫੋਟੋ ਕੈਪਸ਼ਨ ਇਸ ਖੇਤਰ ਦੀ ਝੀਲ ਵੋਸਤੋਕ ਨਾਲ ਕੀਤੀ ਜਾ ਸਕਦੀ ਹੈ ਜੋ ਕਿ ਐਨਟਾਰਕਟਿਕਾ ਹੇਠਾਂ 4 ਕਿਲੋਮੀਟਰ ਹੇਠਾਂ ਹੈ "ਮੰਗਲ ਗ੍ਰਹਿ 'ਤੇ ਹੇਠਾਂ ਦੱਬੇ ਹੋਏ ਪਾਣੀ ਨੂੰ ਉਸੇ ਤਰ੍ਹਾਂ ਹੀ ਡੂੰਘਾਈ ਤੱਕ ਪੁੱਟਣ ਲਈ ਪ੍ਰੇਰਿਤ ਕਰਦਾ ਹੈ, ਜਿਵੇਂ ਧਰਤੀ 'ਤੇ ਅਨਟਾਰਕਟਿਕਾ ਦੀ ਝੀਲ ਵਿੱਚ ਗਲੇਸ਼ੀਅਲ ਲਈ ਕੀਤੀ ਜਾ ਰਹੀ ਹੈ।"ਇਹ ਵੀ ਪੜ੍ਹੋ:ਕੀ ਖ਼ਾਸ ਹੈ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਰਾਕਟ 'ਚ?ਜਪਾਨੀ ਪੁਲਾੜ ਯਾਤਰੀ ਨੇ ਕਿਉਂ ਮੰਗੀ ਮੁਆਫ਼ੀ?1972 ਤੋਂ ਬਾਅਦ ਕੋਈ ਚੰਨ 'ਤੇ ਕਿਉਂ ਨਹੀਂ ਗਿਆ?ਪ੍ਰੋਫੈੱਸਰ ਓਰੋਸਈ ਦਾ ਕਹਿਣਾ ਹੈ, "ਉੱਥੇ ਪਹੁੰਚਣਾ ਅਤੇ ਇਸ ਗੱਲ ਦਾ ਸਬੂਤ ਲੈਣਾ ਕਿ ਇਹ ਵਾਕਈ ਝੀਲ ਹੈ ਸੌਖਾ ਕੰਮ ਨਹੀਂ ਹੈ।""ਇਸ ਲਈ ਇੱਕ ਰੋਬੋਟ ਉੱਥੇ ਭੇਜਣਾ ਪਏਗਾ ਜੋ ਬਰਫ਼ ਵਿੱਚ 1.5 ਕਿਲੋਮੀਟਰ ਤੱਕ ਡਰਿਲਿੰਗ ਕਰ ਸਕੇ। ਇਸ ਲਈ ਕੁਝ ਤਕਨੀਕ ਦੀ ਲੋੜ ਹੋਵੇਗੀ ਜੋ ਇਸ ਵੇਲੇ ਮੌਜੂਦ ਨਹੀਂ ਹੈ।ਇਹ ਖੋਜ ਸਾਈਂਸ ਵਿੱਚ ਰਿਪੋਰਟ ਕੀਤੀ ਗਈ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਹਰਿਆਣਾ ਪੁਲਿਸ ਦੀ ਭਰਤੀ : ਨਾ ਬੱਸਾਂ ਪੂਰੀਆਂ ਪਈਆਂ ਨਾ ਰੇਲ ਗੱਡੀਆਂ ਪ੍ਰਭੂ ਦਿਆਲ ਤੇ ਸੱਤ ਸਿੰਘ ਹਰਿਆਣਾ ਤੋਂ ਬੀਬੀਸੀ ਪੰਜਾਬੀ ਲਈ 24 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46666819 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sat singh/bbc ਹਰਿਆਣਾ ਪੁਲਿਸ ਵਿਚ 5000 ਜਵਾਨਾਂ ਦੀ ਭਰਤੀ ਪ੍ਰੀਖਿਆ ਐਤਵਾਰ ਨੂੰ ਸੀ। ਇਹ ਪ੍ਰੀਖਿਆ ਦੇਣ ਸੂਬੇ ਦੇ ਜ਼ਿਲ੍ਹਾ ਹੈੱਡਕੁਆਟਰਾਂ ਉੱਤੇ ਲੱਖਾਂ ਨੌਜਵਾਨਾਂ ਦੀ ਭੀੜ ਕਰੀਬ 15 ਘੰਟੇ ਪਹਿਲਾਂ ਹੀ ਬੱਸ ਅੱਡਿਆ ਅਤੇ ਰੇਲਵੇ ਸਟੇਸ਼ਨਾਂ ਉੱਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਜੱਦੋ-ਜਹਿਦ ਕਰਦੀ ਨਜ਼ਰ ਆਈ।ਦੋ ਸ਼ਿਫਟਾਂ ਵਿਚ ਹੋਈ ਇਸ ਪ੍ਰੀਖਿਆ ਵਿਚ ਬੈਠਣ ਲਈ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤੱਕ ਪਹੁੰਚਣ ਲਈ ਸੂਬੇ ਦਾ ਟਰਾਂਸਪੋਰਟ ਢਾਂਚਾ ਨਾਕਾਫ਼ੀ ਦਿਖਿਆ।ਬੀਬੀਸੀ ਪੰਜਾਬੀ ਦੇ ਰੋਹਤਕ ਤੋਂ ਸਹਿਯੋਗੀ ਸਤ ਸਿੰਘ ਤੇ ਪ੍ਰਭੂ ਦਿਆਲ ਨੇ ਸਿਰਸਾ ਜ਼ਿਲ੍ਹਿਆਂ ਵਿਚ ਹਾਲਾਤ ਜਾ ਜਾਇਜ਼ਾ ਲਿਆ। ਸਿਰਸਾ ਵਿੱਚ 79 ਪ੍ਰੀਖਿਆ ਕੇਂਦਰ ਬਣਾਏ ਗਏ, ਜਿਨ੍ਹਾਂ ਵਿੱਚ ਹਜ਼ਾਰਾਂ ਪ੍ਰੀਖਿਆਰਥੀ ਪਹੁੰਚੇ ਅਤੇ ਪ੍ਰੀਖਿਆ ਕੇਂਦਰਾਂ ਵਿੱਚ ਸਵੇਰ ਦੀ ਸ਼ਿਫਟ ਲਈ ਹਰਿਆਣਾ ਦੇ ਦੂਰ ਦੁਰਾਡੇ ਜ਼ਿਲ੍ਹਿਆਂ ਤੋਂ ਪ੍ਰੀਖਿਆਰਥੀ ਰਾਤ ਨੂੰ ਹੀ ਪਹੁੰਚਣੇ ਸ਼ੁਰੂ ਹੋ ਗਏ ਹਨ। ਇਕੱਲੇ ਹਿਸਾਰ 'ਚੋਂ ਹੀ 40 ਹਜ਼ਾਰ ਤੋਂ ਵੱਧ ਪ੍ਰੀਖਿਆਰਥੀ ਸਿਰਸਾ ਵਿੱਚ ਪ੍ਰੀਖਿਆ ਦੇਣ ਲਈ ਪਹੁੰਚੇ ਸਨ। ਜਿਸ ਕਾਰਨ ਉੱਥੋਂ ਦੇ ਬੱਸ ਅਤੇ ਰੇਲਵੇ ਸਟੇਸ਼ਨਾਂ 'ਤੇ ਕਾਫੀ ਭੀੜ ਦੇਖਣ ਨੂੰ ਮਿਲੀ।ਇਹ ਵੀ ਪੜ੍ਹੋ-ਇੰਡੋਨੇਸ਼ੀਆ ਸੁਨਾਮੀ: ਕਿਉਂ ਹੋਈ ਭਿਆਨਕ ਤਬਾਹੀਕਿਸਾਨ, ਜਿਸਨੇ ਖੁਦਕੁਸ਼ੀ ਤੋਂ ਪਹਿਲਾਂ ਖਰੀਦਿਆ ਆਪਣੇ ਸਸਕਾਰ ਦਾ ਸਮਾਨ 'ਕਾਰਾਂ ਤੇ ਕੰਟੇਨਰ ਹਵਾ ਵਿੱਚ 30 ਫੁੱਟ ਤੱਕ ਉੱਛਲੇ''ਮੈਂ ਘੁੰਡ ਕੱਢੇ ਬਿਨਾਂ ਬਾਹਰ ਜਾਵਾਂ ਤਾਂ ਕੋਈ ਮੈਨੂੰ ਭੂਤਨੀ ਕਹਿੰਦਾ ਹੈ ਤੇ ਕੋਈ ਚੁੜੈਲ' Image copyright Sat singh/bbc ਇਸ ਦੌਰਾਨ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਲਈ ਦੇਰ ਰਾਤ ਤੱਕ ਸੰਘਰਸ਼ ਕਰਨਾ ਪਿਆ। ਜੀਆਰਪੀਐਫ ਤੇ ਆਰਪੀਐਫ ਦੀ ਮਦਦਪੰਚਕੂਲਾ ਵੱਲ ਪ੍ਰੀਖਿਆ ਦੇਣ ਜਾਣ ਵਾਲਿਆਂ ਨੂੰ ਚੰਡੀਗੜ੍ਹ ਜਾਣ ਵਾਲੀ ਇਕਲੌਤੀ ਰੇਲਗੱਡੀ ਦਾ ਸਹਾਰਾ ਲੈਣਾ ਪਿਆ, ਜਿਸ ਜਨਰਲ 4 ਡੱਬੇ ਹੁੰਦੇ ਹਨ, ਦੋ ਅੱਗੇ ਤੇ ਦੋ ਪਿੱਛੇ। ਜਦੋਂ ਇਹ ਡੱਬੇ ਵੀ ਭਰ ਗਏ ਤਾਂ ਇਨ੍ਹਾਂ ਨੇ ਰਿਜ਼ਰਵ ਡੱਬਿਆਂ ਵੱਲ ਰੁਖ਼ ਕੀਤਾ, ਹਾਲਾਂਕਿ ਕਈ ਰਿਜ਼ਰਵ ਡੱਬਿਆਂ ਦੀਆਂ ਸਵਾਰੀਆਂ ਨੇ ਗੇਟ ਹੀ ਨਹੀਂ ਖੋਲ੍ਹੇ। Image copyright Sat singh/bbc ਭਿਵਾਨੀ ਦੀ ਸਟੇਸ਼ਨ ਮਾਸਟਰ ਕਾਮਿਨੀ ਚੌਹਾਨ ਨੇ ਦੱਸਿਆ ਕਿ ਰੇਵਾੜੀ ਤੋਂ ਭਿਵਾਨੀ ਪੈਸੇਂਜਰ 'ਚ ਪਹਿਲਾਂ ਤੋਂ ਹੀ ਭੀੜ ਸੀ। ਜਿਸ ਤੋਂ ਬਾਅਦ ਜੀਆਰਪੀਐਫ ਤੇ ਆਰਪੀਐਫ ਦੀ ਮਦਦ ਨਾਲ ਨੌਜਵਾਨਾਂ ਨੂੰ ਸਟੇਸ਼ਨ 'ਤੇ ਉਤਾਰ ਦਿੱਤਾ। ਇਹ ਵੀ ਪੜ੍ਹੋ-ਹਰਿਆਣਾ 'ਚ ਖਿਡਾਰੀਆਂ ਦੀ ਕਮਾਈ ਨੂੰ ਲੈ ਕੇ 'ਦੰਗਲ'ਕਿਉਂ ਪੰਜਾਬੀ ਖਿਡਾਰੀ ਹਰਿਆਣਾ ਲਈ ਮੈਡਲ ਜਿੱਤ ਰਹੇ?ਹਰਿਆਣਾ 'ਚ ਪੰਜਾਬੀ ਹੋਣ ਦੇ ਕੀ ਮਾਅਨੇ ਹਨ Image copyright Sat singh/bbc ਰੇਲਗੱਡੀ ਦੇ ਡਰਾਈਵਰ ਨੇ ਕਿਹਾ, "ਭਿਵਾਨੀ 'ਚ ਕੱਟੇ ਜਾਣ ਵਾਲੇ ਦੋ ਕੋਟ ਵੀ ਇਨ੍ਹਾਂ ਪ੍ਰੀਖਿਆਰਥੀਆਂ ਕਾਰਨ ਨਹੀਂ ਕੱਟੇ ਗਏ ਅਤੇ ਏਕਤਾ ਐਕਸਪ੍ਰੈਸ ਨੂੰ ਚੰਡੀਗੜ੍ਹ ਲਈ ਭੀੜ ਸਣੇ ਰਵਾਨਾ ਕਰਨਾ ਪਿਆ।" Image copyright Sat singh/bbc ਰੇਲ ਗੱਡੀਆਂ ਤੋਂ ਇਲਾਵਾ ਕਈ ਪ੍ਰੀਖਿਆਰਥੀ ਬੱਸਾਂ ਕਿਰਾਏ 'ਤੇ ਕਰ ਕੇ ਲਿਆਏ ਤੇ ਕਈ ਆਪਣੀਆਂ ਕਾਰਾਂ ਆਦਿ ਦੇ ਰਾਹੀਂ ਪ੍ਰੀਖਿਆ ਦੇਣ ਲਈ ਪਹੁੰਚੇ। Image copyright Prabhu dyal/bbc ਸਮਾਜ ਸੇਵੀ ਸੰਸਥਾਵਾਂ ਨੇ ਲਾਏ ਹੈਲਪ ਡੈਕਸਪ੍ਰੀਖਿਆਰਥੀਆਂ ਨੂੰ ਕੇਂਦਰਾਂ ਦਾ ਰਾਹ ਦੱਸਣ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੈਲਪ ਡੈਕਸ ਲਾਈ ਗਏ ਪਰ ਇਸ ਦੇ ਬਾਵਜੂਦ ਪ੍ਰੀਖਿਆਰਥੀ ਆਪਣੇ ਕੇਂਦਰਾਂ ਨੂੰ ਲਭਣ ਲਈ ਕਾਫੀ ਖੱਜਲ ਖੁਆਰ ਹੋਏ। Image copyright Sat singh/bbc ਨਾਰਨੌਲ ਤੋਂ ਆਏ ਪ੍ਰੀਖਿਆਰਥੀਆਂ ਨੇ ਦੱਸਿਆ ਕਿ ਉਹ ਆਪਣੀ ਗੱਡੀ ਕਰਕੇ ਰਾਤ ਨੂੰ ਹੀ ਸਿਰਸਾ ਆ ਗਏ ਸਨ ਪਰ ਜ਼ਿਆਦਾ ਠੰਡ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਾਧੂ ਬੱਸਾਂ ਚਲਾਈਆਂ ਗਈਆਂਪੁਲਿਸ ਪ੍ਰੀਖਿਆ ਦੇ ਨੋਡਲ ਅਧਿਕਾਰੀ ਡੀਡੀਪੀਓ ਪ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਪ੍ਰੀਖਿਆਰਥੀਆਂ ਦੀ ਸੁਵਿਧਾ ਲਈ ਕਈ ਵਾਧੂ ਬੱਸਾਂ ਚਲਾਈਆਂ ਗਈਆਂ ਹਨ ਅਤੇ ਕਈ ਬੱਸਾਂ ਦੇ ਰੂਟ ਵਧਾਏ ਗਏ ਹਨ। Image copyright Sat singh/bbc ਉਨ੍ਹਾਂ ਨੇ ਦਾਆਵਾ ਕੀਤਾ ਹੈ ਕਿ ਪ੍ਰੀਖਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਗਈ ਹੈ।ਰੋਹਤਕ ਤੋਂ ਸਾਹਿਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਪੰਚਕੂਲਾ ਲਈ ਸ਼ਨਿੱਚਰਵਾਰ ਰਾਤ ਨੂੰ 3 ਘੰਟੇ ਬੱਸ ਲਈ ਇੰਤਜ਼ਾਰ ਕਰਨਾ ਪਿਆ ਪਰ ਬੱਸ ਨਹੀਂ ਮਿਲੀ। ਫਿਰ ਉਨ੍ਹਾਂ ਨੂੰ ਪ੍ਰਾਈਵੇਟ ਬੱਸ 'ਚ ਵੀ ਪ੍ਰੀਖਿਆਰਥੀਆਂ ਦੀ ਭੀੜ ਕਾਰਨ ਵਾਧੂ ਕਿਰਾਇਆ ਦੇਣਾ ਪਿਆ।ਵਰਿੰਦਰ ਨੇ ਦੱਸਿਆ, "ਮੈਂ ਠੰਢ 'ਚ ਬੱਸ ਦੀ ਛੱਤ 'ਤੇ ਲਟਕ ਕੇ ਅੰਬਾਲਾ ਪ੍ਰੀਖਿਆ ਦੇਣ ਪਹੁੰਚਿਆ ਹਾਂ।"ਇਹ ਵੀ ਪੜ੍ਹੋ-'ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਸਾਡਾ ਵਿਚਾਰ ਨਹੀਂ''ਖਾਣੇ ਮਗਰੋਂ ਉਸ ਨੂੰ ਬਿਸਤਰ 'ਚ ਮੇਰੀ ਲੋੜ ਹੁੰਦੀ'ਤੰਦੂਰ ਕਾਂਡ ਦਾ ਦੋਸ਼ੀ ਕਿਵੇਂ ਬਣਿਆ ਸੀ ਪੁਜਾਰੀ'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਆਧੁਨਿਕ ਮਨੁੱਖ ਕਦੋਂ ਆਏ? ‘ਦਿਨ’ ਮੁੱਕਣ ਤੋਂ ਬਸ 20 ਸੈਕਿੰਡ ਪਹਿਲਾਂ! ਇਸ ਛੋਟੇ ਜਿਹੇ ਵਕਫ਼ੇ ’ਚ ਇਨਸਾਨ ਨੇ ਬਹੁਤ ਕੁਝ ਬਦਲ ਦਿੱਤਾ ਹੈ। ਇਸ 20 ਸੈਕਿੰਡ ਦੇ ਸਮੇਂ ਨੂੰ ਕੀ ਨਾਂ ਦਿੱਤਾ ਜਾਵੇ? ਸਾਇੰਸਦਾਨ ਪੌਲ ਕਰੂਟਜ਼ਨ ਤੇ ਯੂਜੀਨ ਐੱਫ. ਸਟੋਰਮਰ ਮੁਤਾਬਕ ਇਸ ਵਕਫ਼ੇ ਦਾ ਨਾਂ ਹੈ — ‘ਐਂਥਰੋਪੋਸੀਨ’।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਡਾਂਸ ਬਾਰਜ਼ ਖੋਲ੍ਹਣ ਲਈ ਸੁਪਰੀਮ ਕੋਰਟ ਨੇ ਕਿਹੋ ਜਿਹੇ ਨਵੇਂ ਨਿਯਮ ਤੈਅ ਕੀਤੇ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46903082 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਮਹਾਰਾਸ਼ਟਰ ਵਿੱਚ ਮੁੜ ਤੋਂ ਡਾਂਸ ਬਾਰ ਖੋਲ੍ਹਣ ਦਾ ਰਾਹ ਪੱਧਰਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਬਾਰੇ ਆਪਣਾ ਫੈਸਲਾ ਸੁਣਾ ਦਿੱਤਾ ਹੈ, ਹੁਣ ਡਾਂਸ ਬਾਰ ਸ਼ਾਮ ਨੂੰ 6 ਵਜੇ ਤੋਂ ਰਾਤ ਨੂੰ 11:30 ਵਜੇ ਤੱਕ ਖੁੱਲ੍ਹਣਗੇ।ਖਾਸ ਤੌਰ 'ਤੇ 2005 ਦੇ ਨਿਯਮਾਂ ਅਨੁਸਾਰ ਹੁਣ ਸਰਕਾਰ ਨੂੰ ਡਾਂਸ ਬਾਰਾਂ ਨੂੰ ਲਾਇਸੈਂਸ ਦੇਣੇ ਪੈਣਗੇ। ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਦੁਆਰਾ ਨਿਰਧਾਰਤ ਕਈ ਪਾਬੰਦੀਆਂ ਅਤੇ ਨਿਯਮਾਂ ਦਾ ਪਾਲਣ ਕੀਤਾ ਹੈ ਅਤੇ ਕਈ ਹਟਾ ਦਿੱਤੀਆਂ ਹਨ।ਜਿਸ ਕਾਰਨ ਮਹਾਰਾਸ਼ਟਰ ਦੀਆਂ ਹਜ਼ਾਰਾਂ ਔਰਤਾਂ ਅਤੇ ਡਾਂਸ ਬਾਰੇ 'ਤੇ ਨਿਰਭਰ ਲੋਕਾਂ ਦਾ ਰੁਜ਼ਗਾਰ ਛੁੱਟ ਗਿਆ ਸੀ।ਕੀ ਸੀ ਮਾਮਲਾ?ਸਾਲ 2005 'ਚ ਵਿੱਚ ਕਾਂਗਰਸ ਤੇ ਐਨਸੀਪੀ ਦੇ ਗਠਜੋੜ ਦੀ ਸਰਕਾਰ ਨੇ ਡਾਂਸ ਬਾਰਾਂ 'ਤੇ ਪਾਬੰਦੀ ਲਾਉਣ ਲਈ ਇੱਕ ਕਾਨੂੰਨ ਪਾਸ ਕੀਤਾ ਸੀ। ਉਸ ਵੇਲੇ ਦੇ ਗ੍ਰਹਿ ਮੰਤਰੀ ਆਰ-ਆਰ ਪਾਟਿਲ ਨੇ ਕਿਹਾ ਸੀ, "ਇਸ ਨਾਲ ਨੌਜਵਾਨ ਪੀੜ੍ਹੀ ਖ਼ਤਰਨਾਕ ਪਾਸੇ ਜਾ ਰਹੀ ਹੈ। ਕਈ ਪਰਿਵਾਰ ਤਣਾਅ 'ਚ ਹਨ, ਕਈ ਪਰਿਵਾਰ ਉਜੜ ਗਏ ਹਨ। ਇਹ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਨੌਜਵਾਨਾਂ ਤੱਕ ਵੀ ਪਹੁੰਚ ਗਈ ਹੈ।"ਇਹ ਵੀ ਪੜ੍ਹੋ:ਦੀਵਾਲੀ ਦੀ ਜਿੱਤੀ ਲਾਟਰੀ, ਲੋਹੜੀ ਤੋਂ ਬਾਅਦ ਵੀ ਰਾਸ਼ੀ ਦੀ ਉਡੀਕਪੰਜਾਬ ਤੇ ਹਰਿਆਣਾ ਵਿਚ ਸਵਾਈਨ ਫਲੂ ਦੀ ਆਹਟ ਬੀਅਰ ਦੀਆਂ ਬੋਤਲਾਂ ’ਤੇ ਗਣੇਸ਼ ਦੀ ਤਸਵੀਰ ਦਾ ਸੱਚਆਰਆਰ ਪਾਟਿਲ ਨੇ ਹਵਾਲਾ ਦਿੱਤਾ ਸੀ ਕਿ ਮਹਾਰਾਸ਼ਟਰ ਵਿੱਚ ਕੁੜੀਆਂ ਨੂੰ ਜ਼ਬਰਦਸਤੀ ਡਾਂਸ ਬਾਰ ਵਿੱਚ ਧੱਕਣ ਵਰਗੇ ਹਾਲਾਤ ਤੋਂ ਦਿਵਾਉਣ ਲਈ ਇਹ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਦੀ ਸ਼ਲਾਘਾ ਹੋਈ ਸੀ ਅਤੇ ਸੂਬੇ ਨੇ ਸੁਆਗਤ ਕੀਤਾ ਸੀ। ਪਰ ਡਾਂਸ ਬਾਰ ਦੇ ਮਾਲਿਕ ਆਪਣੇ ਕੇਸ ਨੂੰ ਮੁੰਬਈ ਹਾਈ ਕੋਰਟ 'ਚ ਲੈ ਕੇ ਗਏ। ਜਿੱਥੇ ਅਦਾਲਤ ਨੇ ਸਰਕਾਰ ਦੇ ਫ਼ੈਸਲੇ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਅਤੇ ਸਰਕਾਰ ਨੇ ਇਸ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ। Image copyright Getty Images ਪਰ ਸੁਪਰੀਮ ਕੋਰਟ ਨੇ ਵੀ ਕਿਹਾ ਮਹਾਰਾਸ਼ਟਰ 'ਚ ਡਾਂਸ-ਬਾਰ 'ਤੇ ਸਰਕਾਰ ਦੀ ਪਾਬੰਦੀ ਗ਼ਲਤ ਹੈ। ਫਿਰ ਸੂਬਾ ਸਰਕਾਰ ਨੇ ਨਵਾਂ ਕਾਨੂੰਨ ਪਾਸ ਕਰਕੇ ਡਾਂਸ-ਬਾਰ 'ਤੇ ਪਾਬੰਦੀ ਜਾਰੀ ਰੱਖੀ। ਡਾਂਸ ਬਾਰ ਦੇ ਮਾਲਿਕਾਂ ਨੇ ਇਸ ਨੂੰ ਕਾਨੂੰਨ ਦੀ ਅਦਾਲਤ 'ਚ ਚੁਣੌਤੀ ਦਿੱਤੀ, ਜਿੱਥੇ ਇਸ ਪਾਬੰਦੀ ਨੂੰ ਗ਼ੈਰ ਕਾਨੂੰਨੀ ਦੱਸਿਆ। ਅਦਾਲਤ ਨੇ ਡਾਂਸ ਬਾਰ ਦੇ ਮਾਲਿਕਾਂ ਨੂੰ ਤੁਰੰਤ ਲਾਈਸੈਂਸ ਵਾਪਸ ਕਰਨ ਲਈ ਆਦੇਸ਼ ਦਿੱਤਾ।ਪਰ ਸਰਕਾਰ ਦੀਆਂ ਸਖ਼ਤ ਸ਼ਰਤਾਂ, ਨਿਯਮ ਆਦਿ ਕਰਕੇ ਡਾਂਸ-ਬਾਰ ਦੇ ਮਾਲਿਕਾਂ ਲਈ ਲਾਈਸੈਂਸ ਵਾਪਸ ਲੈਣਾ ਔਖਾ ਹੋ ਗਿਆ।ਸੁਪਰੀਮ ਕੋਰਟ ਨੇ ਕੀ ਕਿਹਾ ਹੈ?ਡਾਂਸਰਾਂ ਨੂੰ ਧਾਰਮਿਕ ਅਸਥਾਨਾ, ਸਕੂਲਾਂ ਅਤੇ ਕਾਲਜਾਂ ਦੇ ਇੱਕ ਕਿਲੋਮੀਟਰ ਦੇ ਦਾਇਰੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਸੀ ਪਰ ਸੁਪਰੀਮ ਕੋਰਟ ਨੇ ਇਹ ਨਿਯਮ ਰੱਦ ਕਰ ਦਿੱਤਾ ਹੈ।ਸਰਕਾਰ ਦੇ ਨਿਯਮਾਂ ਅਨੁਸਾਰ ਕੁੜੀਆਂ ਨੂੰ ਟਿਪ ਦੇਣ ਦੀ ਇਜਾਜ਼ਤ ਨਹੀਂ ਸੀ। ਅਦਾਲਤ ਨੇ ਕਿਹਾ ਹੈ ਕਿ ਪੈਸੇ ਉਡਾਉਣਾ ਗਲਤ ਪਰ ਟਿਪ ਦੇ ਸਕਦੇ ਹੋ।ਡਾਂਸ ਬਾਰ ਵਿੱਚ ਸ਼ਰਾਬ ਦੀ ਮਨਾਹੀ ਸੀ ਪਰ ਹੁਣ ਸੁਪਰੀਮ ਕੋਰਟ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। Image copyright Getty Images ਫੋਟੋ ਕੈਪਸ਼ਨ ਕੁੜੀਆਂ 'ਤੇ ਪੈਸੇ ਲੁਟਾਉਣ 'ਤੇ ਪਾਬੰਦੀ ਰਹੇਗੀ ਮਹਾਰਾਸ਼ਟਰ ਸਰਕਾਰ ਨੇ ਡਾਂਸ ਬਾਰ ਵਿੱਚ ਸੀਸੀਟੀਵੀ ਲਾਜ਼ਮੀ ਕਰ ਦਿੱਤਾ ਸੀ ਪਰ ਸੁਪਰੀਮ ਕੋਰਟ ਨੇ ਇਹ ਨਿਯਮ ਹਟਾ ਦਿੱਤਾ ਹੈ।ਸਰਕਾਰ ਨੇ ਔਰਤਾਂ ਅਤੇ ਗਾਹਕਾਂ ਦੇ ਨਿੱਜਤਾ ਦੇ ਅਧਿਕਾਰ ਨੂੰ ਬਰਕਰਾਰ ਰੱਖਿਆ ਹੈ।ਕਿਹੜੇ ਨਿਯਮ ਅਤੇ ਸ਼ਰਤਾਂ ਬਰਕਰਾਰ ਰੱਖੀਆਂ ਗਈਆਂ ਹਨ?ਡਾਂਸ-ਬਾਰ ਵਿੱਚ ਅਸ਼ਲੀਲ ਡਾਂਸ ਨਹੀਂ ਹੋਵੇਗਾ।ਡਾਂਸ-ਬਾਰ ਦੇ ਮਾਲਿਕ ਅਤੇ ਵਰਕਰਾਂ ਵਿਚਾਲੇ ਤਨਖ਼ਾਹ ਨੂੰ ਲੈ ਕੇ ਇਕਰਾਰਨਾਮਾ ਹੋਵੇਗਾ। ਡਾਂਸ-ਬਾਰ 6 ਤੋਂ 11.30 ਵਜੇ ਤੱਕ ਚੱਲਣਗੇ।ਕੁੜੀਆਂ 'ਤੇ ਪੈਸੇ ਲੁਟਾਉਣ 'ਤੇ ਪਾਬੰਦੀ ਰਹੇਗੀ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਹੁਣ ਲਾਈਸੈਂਸ ਕਿਵੇਂ ਲਿਆ ਜਾ ਸਕਦਾ ਹੈ?ਸੁਪਰੀਮ ਕੋਰਟ ਦੇ ਫ਼ੈਸਲੇ ਅਤੇ ਸੂਬਾ ਸਰਕਾਰ ਦੇ ਕਾਨੂੰਨ ਤੇ ਨਿਯਮਾਂ ਤਹਿਤ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਵਾਲੇ ਬਿਨੇਕਾਰਾਂ ਨੂੰ ਲਾਇਸੈਂਸ ਦੇ ਦਿੱਤਾ ਜਾਵੇਗਾ।ਮਹਾਰਾਸ਼ਟਰ ਸਰਕਾਰ ਦੇ ਵਕੀਲ ਦਾ ਕੀ ਕਹਿਣਾ ਹੈ?ਵਕੀਲ ਨਿਸ਼ਾਂਤ ਕਟਨੇਸ਼ਵਰਕਰ ਮੁਤਾਬਕ ਮਹਾਰਾਸ਼ਟਰ ਸਰਕਾਰ ਵੱਲੋਂ ਪਾਸ ਕੀਤਾ ਗਏ 'ਮਹਾਰਾਸ਼ਟਰ ਡਾਂਸਿੰਗ ਪਲੇਸਜ਼ ਅਤੇ ਬਾਰਜ਼ ਐਕਟ, 2014' ਨੂੰ ਰੱਦ ਨਹੀਂ ਕੀਤਾ ਗਿਆ। ਸਿਰਫ਼ ਕੁਝ ਨਿਯਮ ਅਤੇ ਸ਼ਰਤਾਂ ਰੱਦ ਕੀਤੀਆਂ ਗਈਆਂ ਹਨ। Image copyright Getty Images ਫੋਟੋ ਕੈਪਸ਼ਨ ਮਹਾਰਾਸ਼ਟਰ ਸਰਕਾਰ ਨੇ ਵੀ ਕੀਤਾ ਹੈ ਫ਼ੈਸਲਾ ਦਾ ਸੁਆਗਤ ਇਸ ਲਈ ਮਹਾਰਾਸ਼ਟਰ ਸਰਕਾਰ ਵੱਲੋਂ ਵੀ ਅਦਾਲਤ ਦੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਗਿਆ ਹੈ। ਸਮਾਜ ਦੀ ਕੀ ਕਹਿਣਾ ਹੈ?ਡਾਂਸ ਬਾਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੇ ਅਧਿਕਾਰਾਂ ਲਈ ਲੜਣ ਵਾਲੀ ਸਮਾਜਿਕ ਵਰਕਰ ਵਰਸ਼ਾ ਕਾਲੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸੁਆਗਤ ਕੀਤਾ। ਉਹ ਅੱਗੇ ਦੱਸਦੀ ਹੈ, "ਪਹਿਲਾਂ ਕੁੜੀਆਂ ਨੂੰ ਆਪਣੀ ਪੜ੍ਹਾਈ ਅੱਧ ਵਿੱਚ ਛੱਡ ਕੇ ਇਸ ਪਾਸੇ ਆਉਣਾ ਪੈਂਦਾ ਸੀ ਪਰ ਹੁਣ ਉਹ ਉਨ੍ਹਾਂ ਦੀ ਪਹਿਲੀ ਤੇ ਅਗਲੀ ਪੀੜ੍ਹੀ ਨੂੰ ਮਦਦ ਕਰ ਸਕਣਗੀਆਂ। ਡਾਂਸ ਬਾਰ ਕਰੀਬ 30 ਸਾਲਾਂ ਤੋਂ ਚੱਲ ਰਹੇ ਹਨ।""ਕਈ ਅਜਿਹੀਆਂ ਕੁੜੀਆਂ ਵੀ ਹਨ ਜੋ ਇਸ ਧੰਦੇ ਤੋਂ ਬਾਹਰ ਨਿਕਲੀਆਂ, ਡਾਕਟਰ, ਇੰਜੀਨੀਅਰ ਬਣ ਗਈਆਂ। ਇਹ ਇੱਕ ਸਕਾਰਾਤਮਕ ਤਸਵੀਰ ਹੈ ਜਿਸ ਨਾਲ ਲੋਕ ਉਤਸ਼ਾਹਿਤ ਹੋ ਸਕਦੇ ਹਨ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਜਿਹਾ ਕੁਝ ਕੀਤਾ ਜਾਵੇ ਜਿਸ ਨਾਲ ਔਰਤਾਂ ਨੂੰ ਡਾਂਸ-ਬਾਰ 'ਚ ਕੰਮ ਨਾ ਕਰਨਾ ਪਵੇ।"ਇਹ ਵੀ ਪੜ੍ਹੋ-ਛੱਤਰਪਤੀ ਕਤਲ ਕੇਸ: 'ਅਵਾਜ਼ ਮਾਰ ਕੇ ਘਰੋਂ ਬਾਹਰ ਬੁਲਾਇਆ ਤੇ ਗੋਲੀਆਂ ਦਾਗ ਦਿੱਤੀਆਂ'ਰਾਮ ਰਹੀਮ ਪੱਤਰਕਾਰ ਛੱਤਰਪਤੀ ਦੇ ਕਤਲ ਦਾ ਦੋਸ਼ੀਕੀ ਡੇਰੇ ਲੋਕਾਂ ਨੂੰ 'ਫੁਲ ਪੈਕੇਜ' ਦਿੰਦੇ ਹਨ?ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਦੀ ਪੂਰੀ ਕਹਾਣੀ ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਰਾਕੇਸ਼ ਸ਼ਰਮਾ: ਜਦੋਂ ਪਹਿਲੀ ਵਾਰ ਪੁਲਾੜ ਤੋਂ ਪਰਤੇ ਤਾਂ ਲੋਕਾਂ ਨੇ ਕਿਹੜੇ ਸਵਾਲ ਪੁੱਛੇ ਸੌਤਿਕ ਬਿਸਵਾਸ ਬੀਬੀਸੀ ਪੱਤਰਕਾਰ 13 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46852298 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright hari adivarekar ਫੋਟੋ ਕੈਪਸ਼ਨ ਪੁਲਾੜ ਜਾਣ ਵਾਲੇ ਰਾਕੇਸ਼ ਸ਼ਰਮਾ ਇੱਕੋ-ਇੱਕ ਭਾਰਤੀ ਹਨ ਪੁਲਾੜ ਜਾਣ ਵਾਲੇ ਪਹਿਲੇ ਭਾਰਤੀ ਰਾਕੇਸ਼ ਸ਼ਰਮਾ ਤੋਂ ਉੱਥੋਂ ਪਰਤਣ ਤੋਂ ਬਾਅਦ ਭਾਰਤ ਵਿੱਚ ਅਕਸਰ ਲੋਕ ਪੁੱਛਦੇ ਸਨ ਕਿ ਕੀ ਉਨ੍ਹਾਂ ਦੀ ਪੁਲਾੜ ਵਿੱਚ ਰੱਬ ਨਾਲ ਮੁਲਾਕਾਤ ਹੋਈ।ਇਸ 'ਤੇ ਉਨ੍ਹਾਂ ਦਾ ਜਵਾਬ ਹੁੰਦਾ ਸੀ, ''ਨਹੀਂ ਮੈਨੂੰ ਉੱਥੇ ਰੱਬ ਨਹੀਂ ਮਿਲਿਆ।'' ਰਾਕੇਸ਼ ਸ਼ਰਮਾ 1984 ਵਿੱਚ ਪੁਲਾੜ ਯਾਤਰਾ 'ਤੇ ਗਏ ਸਨ। ਉਨ੍ਹਾਂ ਦੀ ਪੁਲਾੜ ਯਾਤਰਾ ਨੂੰ ਤਿੰਨ ਦਹਾਕੇ ਤੋਂ ਵੱਧ ਹੋ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਮਿਲਣ ਵਾਲੇ ਉਨ੍ਹਾਂ ਦੇ ਪ੍ਰਸ਼ੰਸਕ ਸੱਚਾਈ ਅਤੇ ਆਪਣੀ ਕਾਲਪਨਿਕਤਾ ਵਿਚਾਲੇ ਦਾ ਫ਼ਰਕ ਬੜੀ ਆਸਾਨੀ ਨਾਲ ਮਿਟਾ ਰਹੇ ਹਨ।ਉਹ ਕਹਿੰਦੇ ਹਨ, ''ਹੁਣ ਮੇਰੇ ਕੋਲ ਆਉਣ ਵਾਲੀਆਂ ਕਈ ਮਹਿਲਾਵਾਂ, ਆਪਣੇ ਬੱਚਿਆਂ ਨਾਲ ਮੇਰੀ ਪਛਾਣ ਇਹ ਕਹਿ ਕੇ ਕਰਵਾਉਂਦੀਆਂ ਹਨ ਕਿ ਇਹ ਅੰਕਲ ਚੰਦ 'ਤੇ ਗਏ ਸਨ।''ਪੁਲਾੜ ਤੋਂ ਆਉਣ ਦੇ ਇੱਕ ਸਾਲ ਬਾਅਦ ਤੱਕ ਰਾਕੇਸ਼ ਸ਼ਰਮਾ ਹਮੇਸ਼ਾ ਪ੍ਰਸ਼ੰਸਕਾਂ ਨਾਲ ਘਿਰੇ ਰਹਿੰਦੇ ਸਨ। ਉਹ ਹਮੇਸ਼ਾ ਕਿਤੇ ਨਾ ਕਿਤੇ ਜਾਂਦੇ ਰਹਿੰਦੇ ਸਨ। ਹੋਟਲਾਂ ਅਤੇ ਗੈਸਟ ਹਾਊਸ 'ਚ ਰੁਕਦੇ ਸਨ। ਸਮਾਗਮਾਂ 'ਚ ਉਹ ਲੋਕਾਂ ਦੇ ਨਾਲ ਤਸਵੀਰਾਂ ਖਿਚਵਾਉਂਦੇ ਸਨ, ਭਾਸ਼ਣ ਦਿੰਦੇ ਸਨ।ਇਹ ਵੀ ਜ਼ਰੂਰ ਪੜ੍ਹੋ:ਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਪਿੰਜਰ ਦਾ ਕੀ ਹੈ ਰਾਜ਼ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚ10 ਤਸਵੀਰਾਂ ਜੋ ਦੁਨੀਆਂ ਭਰ 'ਚ ਰਹੀਆਂ ਚਰਚਾ ਦਾ ਵਿਸ਼ਾ Image copyright Getty Images ਬਜ਼ੁਰਗ ਮਹਿਲਾਵਾਂ ਦੁਆਵਾਂ ਦਿੰਦੀਆਂ ਸਨ। ਪ੍ਰਸ਼ੰਸਕ ਉਨ੍ਹਾਂ ਦੇ ਕੱਪੜੇ ਤੱਕ ਫਾੜ ਦਿੰਦੇ ਸਨ। ਆਟੋਗ੍ਰਾਫ਼ ਲੈਣ ਦੇ ਲਈ ਰੌਲਾ ਪਾਉਂਦੇ ਸਨ। ਸਿਆਸਤਦਾਨ ਵੋਟਾਂ ਲੈਣ ਲਈ ਉਨ੍ਹਾਂ ਨੂੰ ਆਪਣੇ ਖ਼ੇਤਰਾਂ 'ਚ ਹੋਣ ਵਾਲੇ ਜੁਲੂਸਾਂ 'ਚ ਲੈ ਜਾਂਦੇ ਸਨ।ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, ''ਇਹ ਇੱਕ ਬਿਲਕੁਲ ਹੀ ਵੱਖਰਾ ਅਹਿਸਾਸ ਸੀ, ਪ੍ਰਸ਼ੰਸਕਾਂ ਦੇ ਇਸ ਦੀਵਾਨੇਪਨ ਤੋਂ ਮੈਂ ਖਿਝ ਚੁੱਕਿਆ ਸੀ ਅਤੇ ਥੱਕ ਚੁੱਕਿਆ ਸੀ, ਹਰ ਸਮੇਂ ਮੈਨੂੰ ਹੱਸਦੇ ਰਹਿਣਾ ਹੁੰਦਾ ਸੀ।''ਰਾਕੇਸ਼ ਸ਼ਰਮਾ 21 ਸਾਲ ਦੀ ਉਮਰ 'ਚ ਭਾਰਤੀ ਹਵਾਈ ਫ਼ੌਜ ਨਾਲ ਜੁੜੇ ਸਨ ਅਤੇ ਉੱਥੇ ਉਹ ਸੁਪਰਸੋਨਿਕ ਜੈੱਟ ਲੜਾਕੂ ਜਹਾਜ਼ ਉਡਾਉਂਦੇ ਸਨ।ਪਾਕਿਸਤਾਨ ਦੇ ਨਾਲ 1971 ਦੀ ਲੜਾਈ 'ਚ ਉਨ੍ਹਾਂ ਨੇ 21 ਵਾਰ ਉਡਾਣ ਭਰੀ ਸੀ। ਉਸ ਸਮੇਂ ਉਹ 23 ਸਾਲ ਦੇ ਵੀ ਨਹੀਂ ਹੋਏ ਸਨ।25 ਸਾਲ ਦੀ ਉਮਰ ਵਿੱਚ ਉਹ ਹਵਾਈ ਫ਼ੌਜ ਦੇ ਸਭ ਤੋਂ ਬਿਹਤਰੀਨ ਪਾਇਲਟ ਸਨ। ਉਨ੍ਹਾਂ ਨੇ ਪੁਲਾੜ 'ਚ 35 ਵਾਰ ਚਹਿਲ ਕਦਮੀ ਕੀਤੀ ਸੀ ਅਤੇ ਪੁਲਾੜ ਵਿੱਚ ਅਜਿਹਾ ਕਰਨਾ ਵਾਲੇ ਉਹ 128ਵੇਂ ਇਨਸਾਨ ਸਨ। Image copyright Hindustan Times ਫੋਟੋ ਕੈਪਸ਼ਨ ਰਾਕੇਸ਼ ਸ਼ਰਮਾ (ਵਿਚਕਾਰ) ਕਹਿੰਦੇ ਹਨ ਕਿ ਉਨ੍ਹਾਂ ਦੀ ਪੁਲਾੜ ਯਾਤਰਾ 'ਤੇ ਬਹੁਤ ਸ਼ਾਨਦਾਰ ਸਮਾਗਮ ਹੋਇਆ ਸੀ ਜੋ ਗੱਲ ਸਭ ਤੋਂ ਆਸਾਨੀ ਨਾਲ ਭੁਲਾ ਦਿੱਤੀ ਗਈ ਉਹ ਇਹ ਸੀ ਕਿ ਜਿਸ ਸਾਲ ਰਾਕੇਸ਼ ਸ਼ਰਮਾ ਨੇ ਪੁਲਾੜ 'ਚ ਜਾਣ ਦੀ ਉਪਲਬਧੀ ਹਾਸਿਲ ਕੀਤੀ ਉਹ ਸਾਲ ਸਿਰਫ਼ ਇਸ ਉਪਲਬਧੀ ਨੂੰ ਛੱਡ ਦਈਏ ਤਾਂ ਭਾਰਤੀ ਇਤਿਹਾਸ ਦੇ ਸਭ ਤੋਂ ਖ਼ਰਾਬ ਸਾਲਾਂ 'ਚ ਸ਼ੁਮਾਰ ਕੀਤਾ ਜਾਂਦਾ ਹੈ।1984 ਦਾ ਇਹ ਸਾਲ ਪੰਜਾਬ ਦੇ ਦਰਬਾਰ ਸਾਹਿਬ 'ਚ ਸਿੱਖ ਵੱਖਵਾਦੀਆਂ ਖ਼ਿਲਾਫ਼ ਫ਼ੌਜੀ ਕਾਰਵਾਈ ਅਤੇ ਇਸ ਕਾਰਨ ਸਿੱਖ ਅੰਗ ਰੱਖਿਅਕਾਂ ਵੱਲੋਂ ਇੰਦਰਾ ਗਾਂਧੀ ਦੇ ਕਤਲ ਲਈ ਵੀ ਜਾਣਿਆ ਜਾਂਦਾ ਹੈ।ਇਸ ਤੋਂ ਬਾਅਦ ਦੇਸ਼ ਭਰ ਵਿੱਚ ਸਿੱਖਾਂ ਖ਼ਿਲਾਫ਼ ਦੰਗੇ ਭੜਕ ਗਏ ਸਨ।ਇਸ ਸਾਲ ਦੇ ਅਖੀਰ ਵਿੱਚ ਭੋਪਾਲ ਗੈਸ ਕਾਂਡ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। ਇਹ ਦੁਨੀਆਂ ਦੀਆਂ ਸਭ ਤੋਂ ਭਿਆਨਕ ਘਟਨਾਵਾਂ ਵਿੱਚੋਂ ਇੱਕ ਸੀ।ਇਹ ਵੀ ਜ਼ਰੂਰ ਪੜ੍ਹੋ:ਜਦੋਂ ਜਾਨ ਬਚਾਉਣ ਲਈ ਮਾਇਆਵਤੀ ਨੂੰ ਕਮਰੇ 'ਚ ਲੁਕਣਾ ਪਿਆ100 ਕਰੋੜ ਰੁਪਏ ਦੀ ਨੰਬਰ ਪਲੇਟ ਤੇ ਦੁਬਈ ਦਾ ਉਹ ਸ਼ੇਖ਼ਕੀ ਬਾਲੀਵੁੱਡ ਨੇ ਮੋਦੀ ਅੱਗੇ ਰਾਮ ਮੰਦਿਰ ਦੀ ਮੰਗ ਰੱਖੀ? Image copyright Hindustan Times ਫੋਟੋ ਕੈਪਸ਼ਨ ਇੱਕ ਸੋਵੀਅਤ ਰਾਕੇਟ 'ਚ ਰਾਕੇਸ਼ ਸ਼ਰਮਾ ਅਤੇ ਦੋ ਰੂਸੀ ਪੁਲਾੜ ਯਾਤਰੀ ਯੂਰੀ ਮਾਲਯਸ਼ੇਵ ਅਤੇ ਗੇਨਾਡੀ ਸਟ੍ਰੇਕਾਲੋਵ ਪੁਲਾੜ ਯਾਤਰਾ 'ਤੇ ਗਏ ਸਨ ਸਖ਼ਤ ਪ੍ਰੀਖਿਆ ਤੋਂ ਲੰਘਣਾ ਪਿਆਇੰਦਰਾ ਗਾਂਧੀ 1984 ਵਿੱਚ ਪਹਿਲੇ ਭਾਰਤੀ ਪੁਲਾੜ ਸਮਾਗਮਾਂ ਨੂੰ ਸ਼ੁਰੂ ਕਰਨ ਲਈ ਕੋਸ਼ਿਸ਼ਾਂ ਵਿੱਚ ਸਨ। ਇਸ ਲਈ ਉਹ ਸੋਵੀਅਤ ਸੰਘ ਤੋਂ ਮਦਦ ਲੈ ਰਹੇ ਸਨ।ਰਾਕੇਸ਼ ਸ਼ਰਮਾ ਨੂੰ 50 ਫਾਈਟਰ ਪਾਇਲਟਾਂ 'ਚ ਟੈਸਟ ਦੇ ਬਾਅਦ ਚੁਣਿਆ ਗਿਆ ਸੀ। ਉਨ੍ਹਾਂ ਤੋਂ ਇਲਾਵਾ ਰਵੀਸ਼ ਮਲਹੋਤਰਾ ਨੂੰ ਇਸ ਟੈਸਟ ਲਈ ਚੁਣਿਆ ਗਿਆ ਸੀ ਅਤੇ ਇਨ੍ਹਾਂ ਦੋਵਾਂ ਨੂੰ ਰੂਸ ਟ੍ਰੇਨਿੰਗ ਲਈ ਭੇਜਿਆ ਗਿਆ ਸੀ।ਪੁਲਾੜ ਵਿੱਚ ਜਾਣ ਤੋਂ ਇੱਕ ਸਾਲ ਪਹਿਲਾਂ ਰਾਕੇਸ਼ ਸ਼ਰਮਾ ਅਤੇ ਰਵੀਸ਼ ਮਲਹੋਤਰਾ ਸਟਾਰ ਸਿਟੀ ਗਏ ਸਨ ਜੋ ਕਿ ਮਾਸਕੋ ਤੋਂ 70 ਕਿਲੋਮੀਟਰ ਦੂਰ ਸੀ ਅਤੇ ਪੁਲਾੜ ਯਾਤਰੀਆਂ ਦਾ ਟ੍ਰੇਨਿੰਗ ਸੈਂਟਰ ਸੀ।ਰਾਕੇਸ਼ ਯਾਦਰ ਕਰਦੇ ਹੋਏ ਕਹਿੰਦੇ ਹਨ, ''ਉੱਥੇ ਠੰਡ ਬਹੁਤ ਸੀ, ਅਸੀਂ ਬਰਫ਼ 'ਚ ਇੱਕ ਇਮਾਰਤ ਤੋਂ ਦੂਜੀ ਇਮਾਰਤ ਤੱਕ ਪੈਦਲ ਜਾਣਾ ਹੁੰਦਾ ਸੀ।''ਉਨ੍ਹਾਂ ਸਾਹਮਣੇ ਛੇਤੀ ਤੋਂ ਛੇਤੀ ਰੂਸੀ ਭਾਸ਼ਾ ਸਿੱਖਣ ਦੀ ਚੁਣੌਤੀ ਸੀ, ਕਿਉਂਕਿ ਜ਼ਿਆਦਾਤਰ ਉਨ੍ਹਾਂ ਦੀ ਟ੍ਰੇਨਿੰਗ ਰੂਸੀ ਭਾਸ਼ਾ 'ਚ ਹੀ ਹੋਣ ਵਾਲੀ ਸੀ।ਹਰ ਦਿਨ ਉਹ ਛੇ ਤੋਂ ਸੱਤ ਘੰਟੇ ਰੂਸੀ ਭਾਸ਼ਾ ਸਿੱਖਦੇ ਸਨ। ਇਸਦਾ ਅਸਰ ਇਹ ਹੋਇਆ ਕਿ ਉਨ੍ਹਾਂ ਤਿੰਨ ਮਹੀਨੇ 'ਚ ਠੀਕ-ਠਾਕ ਰੂਸੀ ਸਿੱਖ ਲਈ ਸੀ। Image copyright Hindustan Times ਫੋਟੋ ਕੈਪਸ਼ਨ ਤਿੰਨਾਂ ਪੁਲਾੜ ਯਾਤਰੀਆਂ ਦੀ ਟ੍ਰੇਨਿੰਗ ਮਾਸਕੋ ਦੇ ਬਾਹਰ ਸਥਿਤ ਇੱਕ ਕੇਂਦਰ 'ਚ ਹੋਈ ਸੀ ਉਨ੍ਹਾਂ ਦੇ ਖਾਣ-ਪੀਣ 'ਤੇ ਵੀ ਧਿਆਨ ਰੱਖਿਆ ਜਾਂਦਾ ਸੀ। ਓਲੰਪਿੰਕ ਟ੍ਰੇਨਰ ਉਨ੍ਹਾਂ ਦੇ ਸਟੇਮਿਨਾ, ਰਫ਼ਤਾਰ ਅਤੇ ਤਾਕਤ 'ਤੇ ਨਜ਼ਰ ਰੱਖਦੇ ਸਨ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦੇ ਰਹੇ ਸਨ।ਟ੍ਰੇਨਿੰਗ ਦੌਰਾਨ ਹੀ ਮੈਨੂੰ ਦੱਸਿਆ ਗਿਆ ਕਿ ਮੈਨੂੰ ਚੁਣਿਆ ਗਿਆ ਹੈ ਅਤੇ ਰਵੀਸ਼ ਮਲਹੋਤਰਾ ਬੈਕਅੱਪ ਦੇ ਰੂਪ 'ਚ ਹੋਣਗੇ।ਰਾਕੇਸ਼ ਸ਼ਰਮਾ ਬੜੀ ਹੀ ਨਿਮਰਤਾ ਨਾਲ ਮੰਨਦੇ ਹਨ, ''ਇਹ ਕੋਈ ਬਹੁਤਾ ਮੁਸ਼ਕਿਲ ਨਹੀਂ ਸੀ।''ਪਰ ਵਿਗਿਆਨ 'ਤੇ ਲਿਖਣ ਵਾਲੇ ਲੇਖਕ ਪੱਲਵ ਬਾਗਲਾ ਦਾ ਮੰਨਣਾ ਹੈ ਕਿ ਰਾਕੇਸ਼ ਸ਼ਰਮਾ ਨੇ 'ਵਿਸ਼ਵਾਸ ਦੀ ਉੱਚੀ ਛਾਲ ਮਾਰੀ ਹੈ।'ਉਨ੍ਹਾਂ ਨੇ ਲਿਖਿਆ ਹੈ, ''ਉਹ ਇੱਕ ਅਜਿਹੇ ਦੇਸ਼ ਤੋਂ ਸਨ ਜਿਸਦਾ ਕੋਈ ਆਪਣਾ ਪੁਲਾੜ ਪ੍ਰੋਗਰਾਮ ਨਹੀਂ ਸੀ, ਉਨ੍ਹਾਂ ਨੇ ਕਦੇ ਪੁਲਾੜ ਯਾਤਰੀ ਬਣਨ ਦਾ ਸੁਪਨਾ ਨਹੀਂ ਦੇਖਿਆ ਸੀ। ਪਰ ਉਨ੍ਹਾਂ ਨੇ ਔਖੇ ਹਾਲਾਤ 'ਚ ਇੱਕ ਦੂਜੇ ਮੁਲਕ ਜਾ ਕੇ ਸਖ਼ਤ ਟ੍ਰੇਨਿੰਗ ਲ਼ਈ, ਨਵੀਂ ਭਾਸ਼ਾ ਸਿੱਖੀ ਤੇ ਉਹ ਸੱਚ-ਮੁਚ ਇੱਕ ਹੀਰੋ ਹਨ।'' Image copyright Hari Adivarekar ਫੋਟੋ ਕੈਪਸ਼ਨ ਇੰਦਰਾ ਗਾਂਧੀ ਆਮ ਚੋਣਾਂ ਤੋਂ ਪਹਿਲਾਂ ਇੱਕ ਭਾਰਤੀ ਨੂੰ ਪੁਲਾੜ 'ਚ ਭੇਜਣਾ ਚਾਹੁੰਦੇ ਸਨ ਤਿੰਨ ਅਪ੍ਰੈਲ 1984 ਨੂੰ ਇੱਕ ਸੋਵੀਅਤ ਰਾਕੇਟ 'ਚ ਰਾਕੇਸ਼ ਸ਼ਰਮਾ ਅਤੇ ਦੋ ਰੂਸੀ ਪੁਲਾੜ ਯਾਤਰੀ ਯੂਰੀ ਮਾਲਯਸ਼ੇਵ ਅਤੇ ਗੇਨਾਡੀ ਸਟ੍ਰੇਕਾਲੋਵ ਪੁਲਾੜ ਦੇ ਲਈ ਰਵਾਨਾ ਹੋਏ ਸਨ।ਇਹ ਉਸ ਸਮੇਂ ਦੇ ਸੋਵੀਅਤ ਰਿਪਬਲਿਕ ਆਫ਼ ਕਜਾਖ਼ਸਤਾਨ ਦੇ ਇੱਕ ਪੁਲਾੜ ਕੇਂਦਰ ਤੋਂ ਰਵਾਨਾ ਹੋਏ ਸਨ।ਬੋਰਿੰਗ ਰਵਾਨਗੀਰਾਕੇਸ਼ ਸ਼ਰਮਾ ਉਸ ਪਲ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, ''ਜਿਸ ਸਮੇਂ ਅਸੀਂ ਰਵਾਨਾ ਹੋ ਰਹੇ ਸੀ ਉਹ ਬਹੁਤ ਹੀ ਬੋਰਿੰਗ ਸੀ ਕਿਉਂਕਿ ਅਸੀਂ ਇਸਦਾ ਇੰਨਾ ਅਭਿਆਸ ਕੀਤਾ ਸੀ ਕਿ ਇਹ ਕਿਸੇ ਰੂਟੀਨ ਵਾਂਗ ਹੋ ਗਿਆ ਸੀ।''ਜਦੋਂ ਮੈਂ ਪੁੱਛਿਆ ਕਿ ਧਰਤੀ ਤੋਂ ਪੁਲਾੜ 'ਚ ਜਾਂਦੇ ਸਮੇਂ ਕੀ ਉਹ ਪਰੇਸ਼ਾਨ ਵੀ ਸਨ।ਰਾਕੇਸ਼ ਦਾ ਜਵਾਬ ਸੀ, ''ਦੇਖੋ ਪੁਲਾੜ ਵਿੱਚ ਜਾਣ ਵਾਲਾ ਮੈਂ 128ਵਾਂ ਇਨਸਾਨ ਸੀ। 127 ਲੋਕ ਜ਼ਿੰਦਾ ਵਾਪਸ ਆਏ ਸਨ। ਇਸ ਲਈ ਘਬਰਾਉਣ ਦੀ ਕੋਈ ਅਜਿਹੀ ਗੱਲ ਨਹੀਂ ਸੀ।''ਮੀਡੀਆ ਨੇ ਇਸ ਪੁਲਾੜ ਮਿਸ਼ਨ ਨੂੰ ਭਾਰਤ ਅਤੇ ਸੋਵੀਅਤ ਸੰਘ ਦੀ ਦੋਸਤੀ ਨੂੰ ਹੋਰ ਡੁੰਘਾ ਹੁੰਦੇ ਦੇਖਿਆ।ਰਾਕੇਸ਼ ਸ਼ਰਮਾ ਅਤੇ ਉਨ੍ਹਾਂ ਦੇ ਨਾਲ ਜਾਣ ਵਾਲੇ ਪੁਲਾੜ ਯਾਤਰੀਆਂ ਨੇ ਪੁਲਾੜ ਵਿੱਚ ਕਰੀਬ ਅੱਠ ਦਿਨ ਗੁਜ਼ਾਰੇ।ਇਹ ਵੀ ਪੜ੍ਹੋਜਪਾਨੀ ਪੁਲਾੜ ਯਾਤਰੀ ਨੇ ਕਿਉਂ ਮੰਗੀ ਮੁਆਫ਼ੀ?ਪੁਲਾੜ 'ਚੋਂ 7500 ਟਨ ਕੂੜਾ ਇਸ ਤਰ੍ਹਾਂ ਸਾਫ਼ ਹੋਵੇਗਾ'ਮੈਂ ਚਲਾਈ ਸੀ ਚੰਨ 'ਤੇ ਗੱਡੀ, ਖਿੱਚੀਆਂ ਸੀ ਤਸਵੀਰਾਂ''ਸਾਰੇ ਜਹਾਂ ਸੇ ਅੱਛਾ'ਰਾਕੇਸ਼ ਸ਼ਰਮਾ ਉਹ ਪਹਿਲੇ ਇਨਸਾਨ ਸਨ ਜਿਨ੍ਹਾਂ ਨੇ ਪੁਲਾੜ ਵਿੱਚ ਯੋਗ ਦਾ ਅਭਿਆਸ ਕੀਤਾ। ਉਨ੍ਹਾਂ ਨੇ ਯੋਗ ਅਭਿਆਸ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਨਾਲ ਗ੍ਰੈਵੀਟੇਸ਼ਨ ਦੇ ਅਸਰ ਨੂੰ ਘੱਟ ਕਰਨ 'ਚ ਕੀ ਮਦਦ ਮਿਲ ਸਕਦੀ ਹੈ।ਉਨ੍ਹਾਂ ਨੇ ਦੱਸਿਆ, ''ਇਹ ਬਹੁਤ ਮੁਸ਼ਕਿਲ ਸੀ, ਆਪਣੇ ਪੈਰਾਂ ਦੇ ਹੇਠਾਂ ਕਿਸੇ ਵੀ ਭਾਰ ਦਾ ਅਹਿਸਾਸ ਨਹੀਂ ਹੁੰਦਾ। ਤੁਸੀਂ ਪੂਰੀ ਤਰ੍ਹਾਂ ਹਵਾ ਵਿੱਚ ਤੈਰਦੇ ਰਹਿੰਦੇ ਹੋ, ਇਸ ਲਈ ਖ਼ੁਦ ਨੂੰ ਸਾਂਭ ਕੇ ਰੱਖਣ ਲਈ ਕੋਈ ਉਪਾਅ ਕਰਕੇ ਰੱਖਣਾ ਸੀ।''ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰਾਕੇਸ਼ ਸ਼ਰਮਾ ਤੋਂ ਪੁੱਛਿਆ ਕਿ ਪੁਲਾੜ ਤੋਂ ਭਾਰਤ ਕਿਵੇਂ ਦਿਖ ਰਿਹਾ ਸੀ ਤਾਂ ਉਨ੍ਹਾਂ ਨੇ ਹਿੰਦੀ ਵਿੱਚ ਕਿਹਾ ਸੀ, 'ਸਾਰੇ ਜਹਾਂ ਸੇ ਅੱਛਾ।' Image copyright Getty Images ਫੋਟੋ ਕੈਪਸ਼ਨ ਰਾਕੇਸ਼ ਸ਼ਰਮਾ ਹਵਾਈ ਫ਼ੌਜ ਦੇ ਟੈਸਟ ਪਾਇਲਟ ਦੇ ਰੂਪ 'ਚ ਰਿਟਾਇਰ ਹੋਏ ਸਨ ਇਹ ਮੁਹੰਮਦ ਇਕ਼ਬਾਲ ਦਾ ਇੱਕ ਕਲਾਮ ਹੈ ਜੋ ਉਹ ਸਕੂਲ ਦੇ ਦਿਨਾਂ ਵਿੱਚ ਹਰ ਰੋਜ਼ ਕੌਮੀ ਗੀਤ ਦੇ ਬਾਅਦ ਗਾਉਂਦੇ ਸਨ।ਰਾਕੇਸ਼ ਸ਼ਰਮਾ ਬਿਆਨ ਕਰਦੇ ਹਨ, ਇਹ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇਸ ਵਿੱਚ ਕੁਝ ਵੀ ਦੇਸ਼ਭਗਤੀ ਦੇ ਪਾਗਲਪਨ ਵਰਗਾ ਨਹੀਂ ਸੀ। ਸੱਚ-ਮੁੱਚ ਪੁਲਾੜ ਤੋਂ ਭਾਰਤ ਸੋਹਣਾ ਦਿਖ ਰਿਹਾ ਸੀ।''ਨਿਊ ਯਾਰਕ ਟਾਇਮਜ਼ ਨੇ ਉਸ ਵਕਤ ਲਿਖਿਆ ਸੀ ਕਿ ਲੰਬੇ ਸਮੇਂ ਤੱਕ ਭਾਰਤ ਦੀ ਆਪਣੀ ਕੋਈ ਮਨੁੱਖੀ ਪੁਲਾੜ ਯਾਤਰਾ ਨਹੀਂ ਹੋਣ ਵਾਲੀ। ਬਹੁਤ ਲੰਬੇ ਸਮੇਂ ਤੱਕ ਰਾਕੇਸ਼ ਸ਼ਰਮਾ ਪੁਲਾੜ ਜਾਣ ਵਾਲੇ ਇੱਕਲੇ ਭਾਰਤੀ ਬਣੇ ਰਹਿਣਗੇ।ਇਹ ਵੀ ਪੜ੍ਹੋਗਗਨਯਾਨ ਰਾਹੀਂ ਪੁਲਾੜ ਭੇਜੇ ਜਾਣ ਵਾਲੇ ਭਾਰਤੀ ਇੰਝ ਚੁਣੇ ਜਾਣਗੇ1972 ਤੋਂ ਬਾਅਦ ਕੋਈ ਚੰਨ 'ਤੇ ਕਿਉਂ ਨਹੀਂ ਗਿਆ?ਮਨੁੱਖ ਪੁਲਾੜ ਭੇਜਣ ਦੇ ਮਿਸ਼ਨ ਦੀ ਅਗਵਾਈ ਇਹ ਔਰਤ ਕਰੇਗੀਇਕੱਲੇ ਭਾਰਤੀਨਿਊ ਯਾਰਕ ਟਾਇਮਜ਼ ਦੀ ਇਹ ਗੱਲ ਸਹੀ ਸਾਬਿਤ ਹੋ ਰਹੀ ਹੈ। ਅੱਜ 35 ਸਾਲਾਂ ਬਾਅਦ ਵੀ ਰਾਕੇਸ਼ ਸ਼ਰਮਾ ਇਕੱਲੇ ਅਜਿਹੇ ਭਾਰਤੀ ਪੁਲਾੜ ਯਾਤਰੀ ਹਨ ਜਿਨ੍ਹਾਂ ਨੇ ਪੁਲਾੜ ਵਿੱਚ ਚਹਿਲ ਕਦਮੀ ਕੀਤੀ ਹੈ।ਭਾਰਤ ਅਜੇ ਤੱਕ ਆਪਣੇ ਲੋਕਾਂ ਨੂੰ ਆਪਣੀ ਧਰਤੀ ਤੋਂ ਆਪਣੇ ਰਾਕੇਟ ਵਿੱਚ ਪੁਲਾੜ ਭੇਜਣ ਦੇ ਖ਼ੁਆਬ ਹੀ ਦੇਖ ਰਿਹਾ ਹੈ।ਰਾਕੇਸ਼ ਸ਼ਰਮਾ ਨੇ ਪੁਲਾੜ ਤੋਂ ਆਉਣ ਤੋਂ ਬਾਅਦ ਮੁੜ ਤੋਂ ਇੱਕ ਜੈੱਟ ਪਾਇਲਟ ਦੇ ਤੌਰ 'ਤੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ।ਉਨ੍ਹਾਂ ਨੇ ਜਗੁਆਰ ਅਤੇ ਤੇਜਸ ਉਡਾਏ। ਉਨ੍ਹਾਂ ਨੇ ਬੋਸਟਨ ਦੀ ਇੱਕ ਕੰਪਨੀ ਵਿੱਚ ਚੀਫ਼ ਓਪਰੇਟਿੰਗ ਅਫ਼ਸਰ ਦੇ ਤੌਰ 'ਤੇ ਵੀ ਸੇਵਾਵਾਂ ਦਿੱਤੀਆਂ ਜੋ ਜਹਾਜ਼, ਟੈਂਕ ਅਤੇ ਪਨਡੁੱਬੀਆਂ ਦੇ ਲਈ ਸਾਫ਼ਟਵੇਅਰ ਤਿਆਰ ਕਰਦੀ ਸੀ। Image copyright Hari Adaivarekar ਫੋਟੋ ਕੈਪਸ਼ਨ ਰਾਕੇਸ਼ ਸ਼ਰਮਾ ਇਸ ਸਮੇਂ ਦੱਖਣ ਭਾਰਤ ਦੇ ਇੱਕ ਹਿੱਲ ਸਟੇਸ਼ਨ 'ਤੇ ਰਹਿ ਰਹੇ ਹਨ ਦੱਸ ਸਾਲ ਪਹਿਲਾਂਦੱਸ ਸਾਲ ਪਹਿਲਾਂ ਉਹ ਸੇਵਾਮੁਕਤ ਹੋਏ ਅਤੇ ਆਪਣੇ ਸੁਪਨਿਆਂ ਦਾ ਘਰ ਬਣਾਇਆ। ਇਸ ਘਰ ਦੀਆਂ ਛੱਤਾਂ ਤਿਰਛੀਆਂ ਹਨ, ਬਾਥਰੂਮ 'ਚ ਸੋਲਰ ਹੀਟਰ ਲੱਗੇ ਹੋਏ ਹਨ, ਮੀਂਹ ਦਾ ਪਾਣੀ ਇੱਕ ਥਾਂ ਇਕੱਠਾ ਹੁੰਦਾ ਹੈ।ਉਹ ਆਪਣੀ ਇੰਟੀਰਿਅਰ ਡਿਜ਼ਾਈਨਰ ਪਤਨੀ ਮਧੁ ਨਾਲ ਇਸ ਘਰ ਵਿੱਚ ਰਹਿੰਦੇ ਹਨ।ਉਨ੍ਹਾਂ ਉੱਤੇ ਇੱਕ ਬਾਇਓਪਿਕ ਬਣਨ ਦੀ ਚਰਚਾ ਹੈ ਜਿਸ 'ਚ ਸ਼ਾਹਰੁਖ਼ ਖ਼ਾਨ ਰਾਕੇਸ਼ ਸ਼ਰਮਾ ਦੀ ਭੂਮਿਕਾ ਅਦਾ ਕਰਨਗੇ।ਮੇਰਾ ਉਨ੍ਹਾਂ ਨੂੰ ਆਖ਼ਰੀ ਸਵਾਲ ਸੀ, ਕੀ ਤੁਸੀਂ ਮੁੜ ਪੁਲਾੜ ਜਾਣਾ ਚਾਹੋਗੇ?ਆਪਣੀ ਬਾਲਕੌਨੀ ਤੋਂ ਬਾਹਰ ਦੇਖਦੇ ਹੋਏ ਉਨ੍ਹਾਂ ਨੇ ਕਿਹਾ, ''ਮੈਂ ਪੁਲਾੜ 'ਚ ਦੁਬਾਰਾ ਜਾਣਾ ਪਸੰਦ ਕਰਾਂਗਾ, ਪਰ ਇਸ ਵਾਰ ਮੈਂ ਇੱਕ ਸੈਲਾਨੀ ਦੇ ਤੌਰ 'ਤੇ ਜਾਣਾ ਚਾਹਾਂਗਾ, ਜਦੋਂ ਮੈਂ ਉੱਥੇ ਗਿਆ ਸੀ ਤਾਂ ਸਾਡੇ ਕੋਲ ਬਹੁਤ ਸਾਰੇ ਕੰਮ ਕਰਨ ਨੂੰ ਸਨ।''ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸਲਮਾਨ ਖ਼ਾਨ ਬਾਰੇ ਤੁਹਾਨੂੰ ਇਹ 12 ਦਿਲਚਸਪ ਗੱਲਾਂ ਪਤਾ ਹਨ? 27 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46687932 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP/getty images ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅੱਜ 53 ਸਾਲ ਦੇ ਹੋ ਗਏ ਹਨ। 1989 ਵਿੱਚ ਸੁਪਰਹਿੱਟ ਫ਼ਿਲਮ 'ਮੈਨੇ ਪਿਆਰ ਕੀਆ' ਤੋਂ ਉਨ੍ਹਾਂ ਨੇ ਬਤੌਰ ਹੀਰੋ ਬਾਲੀਵੁੱਡ ਵਿੱਚ ਆਪਣਾ ਪੈਰ ਧਰਿਆ। ਉਨ੍ਹਾਂ ਦੀ ਕਾਮਯਾਬੀ ਦਾ ਸਿਲਸਿਲਾ ਅੱਜ 29 ਸਾਲ ਬਾਅਦ ਵੀ ਜਾਰੀ ਹੈ।ਹਾਲਾਂਕਿ ਉਨ੍ਹਾਂ ਦੀ ਪਹਿਲੀ ਫ਼ਿਲਮ 'ਬੀਵੀ ਹੋ ਤੋ ਐਸੀ' 1988 ਵਿੱਚ ਰਿਲੀਜ਼ ਹੋਈ ਸੀ, ਜਿਸ ਵਿੱਚ ਉਹ ਸਹਾਇਕ ਭੂਮਿਕਾ 'ਚ ਸਨ। ਸਲਮਾਨ ਆਪਣੇ ਕਰੀਅਰ ਵਿੱਚ ਆਪਣੀ ਕਾਮਯਾਬੀ ਨਾਲ ਜਿੰਨੇ ਚਰਚਾ ਵਿੱਚ ਰਹੇ ਹਨ, ਓਨਾ ਹੀ ਉਨ੍ਹਾਂ ਦਾ ਵਿਵਾਦਾਂ ਨਾਲ ਵੀ ਰਿਸ਼ਤਾ ਰਿਹਾ ਹੈ। ਸਲਮਾਨ ਖ਼ਾਨ ਨਾਲ ਜੁੜੀਆਂ 12 ਦਿਲਚਸਪ ਗੱਲਾਂ 'ਤੇ ਇੱਕ ਨਜ਼ਰ-1. ਕਿਹਾ ਜਾਂਦਾ ਹੈ ਕਿ 'ਮੈਨੇ ਪਿਆਰ ਕੀਆ' ਵਿੱਚ ਹੀਰੋ ਲਈ ਸਲਮਾਨ ਪਹਿਲੀ ਪਸੰਦ ਨਹੀਂ ਸਨ। ਉਹ ਦੂਜੀ ਅਤੇ ਤੀਜੀ ਪਸੰਦ ਵੀ ਨਹੀਂ ਸਨ। ਉਨ੍ਹਾਂ ਤੋਂ ਪਹਿਲਾਂ ਰਾਜਸ਼੍ਰੀ ਪ੍ਰੋਡਕਸ਼ਨ ਕੰਪਨੀ ਨੇ ਵਿੰਦੂ ਦਾਰਾ ਸਿੰਘ, ਦੀਪਕ ਤਿਜੋਰੀ ਅਤੇ ਫਰਾਜ਼ ਖ਼ਾਨ (ਅਦਾਕਾਰ ਯੂਸੁਫ਼ ਖ਼ਾਨ ਦੇ ਮੁੰਡੇ) ਨੂੰ ਪਹਿਲਾਂ ਇਹ ਰੋਲ ਦੇਣ 'ਤੇ ਵਿਚਾਰ ਕੀਤਾ ਸੀ।2. ਸਲਮਾਨ ਖ਼ਾਨ ਅਤੇ ਮੋਹਨੀਸ਼ ਬਹਿਲ (ਨੂਤਨ ਦੇ ਮੁੰਡੇ) ਨੂੰ ਬਾਅਦ ਵਿੱਚ ਰਾਜਸ਼੍ਰੀ ਵਾਲਿਆਂ ਨੇ ਆਡੀਸ਼ਨ ਲਈ ਬੁਲਾਇਆ। ਸਲਮਾਨ ਹੀਰੋ ਬਣੇ ਅਤੇ ਮੋਹਨੀਸ਼ ਵਿਲੇਨ। ਬਾਅਦ ਵਿੱਚ ਦੋਵੇਂ ਰਾਜਸ਼੍ਰੀ ਦੀ ਫ਼ਿਲਮ 'ਹਮ ਆਪਕੇ ਹੈ ਕੌਣ' ਅਤੇ 'ਹਮ ਸਾਥ ਸਾਥ ਹੈ' ਵਿੱਚ ਨਜ਼ਰ ਆਏ। 3. ਸਲਮਾਨ ਖ਼ਾਨ ਨੂੰ ਅੱਬਾਸ ਮਸਤਾਨ ਨੇ 'ਬਾਜ਼ੀਗਰ' ਵਿੱਚ ਲੀਡ ਰੋਲ ਆਫ਼ਰ ਕੀਤਾ ਸੀ। ਸਲਮਾਨ ਦੇ ਨਾਂਹ ਕਰਨ ਤੋਂ ਬਾਅਦ ਹੀ ਇਹ ਭੂਮਿਕਾ ਸ਼ਾਹਰੁਖ ਖ਼ਾਨ ਨੂੰ ਮਿਲੀ ਅਤੇ ਐਂਟੀ ਹੀਰੋ ਦੀ ਭੂਮਿਕਾ ਨੇ ਉਨ੍ਹਾਂ ਨੂੰ ਕਾਮਯਾਬੀ ਦੀ ਰਾਹ ਵੱਲ ਤੋਰ ਦਿੱਤਾ। 4. ਸਲਮਾਨ ਖ਼ਾਨ ਫ਼ਿਲਮਾਂ ਵਿੱਚ ਅਦਾਕਾਰੀ ਕਰਨ ਦੀ ਬਜਾਏ ਆਪਣੇ ਪਿਤਾ ਦੀ ਤਰ੍ਹਾਂ ਸਕ੍ਰਿਪਟ ਰਾਈਟਰ ਬਣਨਾ ਚਾਹੁੰਦੇ ਸਨ, ਇਹੀ ਕਾਰਨ ਹੈ ਕਿ ਵੀਰ, ਚੰਦਰਮੁਖੀ ਅਤੇ ਬਾਗੀ ਵਰਗੀਆਂ ਫ਼ਿਲਮਾਂ ਦੀ ਸਕ੍ਰਿਪਟ ਲਿਖਣ ਦਾ ਕੰਮ ਵੀ ਉਨ੍ਹਾਂ ਨੇ ਕੀਤਾ।5. ਫ਼ਿਲਮਾਂ ਨਾਲ ਜੁੜਨ ਤੋਂ ਪਹਿਲਾਂ ਸਲਮਾਨ ਨੂੰ ਤੈਰਾਕੀ ਦਾ ਸ਼ੌਕ ਸੀ। ਆਪਣੇ ਸਕੂਲ ਦੀ ਤੈਰਾਕੀ ਟੀਮ ਵਿੱਚ ਵੀ ਸਲਮਾਨ ਸ਼ਾਮਲ ਸਨ। ਜੇਕਰ ਸਲਮਾਨ ਫ਼ਿਲਮਾਂ ਵਿੱਚ ਕਰੀਅਰ ਨਹੀਂ ਬਣਾਉਂਦੇ ਤਾਂ ਸ਼ਾਇਦ ਤੈਰਾਕੀ ਵਿੱਚ ਭਾਰਤ ਦਾ ਨਾਮ ਰੌਸ਼ਨ ਕਰ ਰਹੇ ਹੁੰਦੇ। 6. ਸਲਮਾਨ ਖ਼ਾਨ ਨੂੰ ਸਾਬਣਾਂ ਦਾ ਬਹੁਤ ਸ਼ੌਕ ਹੈ। ਉਨ੍ਹਾਂ ਦੇ ਬਾਥਰੂਮ ਵਿੱਚ ਦੁਨੀਆਂ ਭਰ ਦੇ ਸਾਬਣਾਂ ਦੀ ਕਲੈਕਸ਼ਨ ਹੈ। ਇਹ ਵੀ ਪੜ੍ਹੋ:ਬਿਸ਼ਨੋਈ: ਜਿੰਨ੍ਹਾਂ ਸਲਮਾਨ ਦੀਆਂ ਗੋਡਣੀਆਂ ਲੁਆਈਆਂ ਸਲਮਾਨ ਖ਼ਾਨ ਜੇਲ੍ਹ 'ਚ ਰਹੇ ਤਾਂ ਬਾਲੀਵੁੱਡ ਨੂੰ ਕਿੰਨਾ ਘਾਟਾ?'ਮੁਸਲਮਾਨ ਹੋਣ ਕਾਰਨ ਸਲਮਾਨ ਨੂੰ ਸਜ਼ਾ' 7. ਕਿਹਾ ਜਾਂਦਾ ਹੈ ਕਿ ਇੰਟਰਨੈੱਟ ਅਤੇ ਸਮਾਰਟਫ਼ੋਨ ਦੇ ਜ਼ਮਾਨੇ ਵਿੱਚ ਵੀ ਸਲਮਾਨ ਖ਼ਾਨ ਈਮੇਲ ਆਈਡੀ ਨਹੀਂ ਹੈ। ਸਲਮਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸਦੀ ਲੋੜ ਨਹੀਂ ਪੈਂਦੀ ਹੈ, ਉਹ ਸਿੱਧਾ ਫ਼ੋਨ 'ਤੇ ਗੱਲ ਕਰਨਾ ਪਸੰਦ ਕਰਦੇ ਹਨ।8. ਸਲਮਾਨ ਬੂਟਾਂ ਅਤੇ ਜੁੱਤੀਆਂ ਦਾ ਪ੍ਰਚਾਰ ਕਰਦੇ ਹੋਏ ਤੁਹਾਨੂੰ ਨਜ਼ਰ ਆ ਜਾਣ ਪਰ ਨਿੱਜੀ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਨੰਗੇ ਪੈਰ ਚੱਲਣਾ ਬਹੁਤ ਪਸੰਦ ਹੈ।9. ਸਲਮਾਨ ਖ਼ਾਨ ਕੁਝ ਉਨ੍ਹਾਂ ਅਦਾਕਾਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ 'ਪੀਪਲ ਮੈਗਜ਼ੀਨ' ਨੇ ਦੁਨੀਆਂ ਦੇ ਸਭ ਤੋਂ ਹੈਂਡਸਮ ਪੁਰਸ਼ਾਂ ਦੀ ਆਪਣੀ ਸੂਚੀ 'ਚ ਥਾਂ ਦਿੱਤੀ। ਇਹ ਵੀ ਪੜ੍ਹੋ:ਪੰਚਾਇਤ ਦੀ ਚੋਣ ਇਸ ਲਈ ਪਾਰਟੀ ਦੇ ਨਿਸ਼ਾਨ ਤੋਂ ਨਹੀਂ ਲੜੀ ਜਾਂਦੀਹਾਮਿਦ ਅੰਸਾਰੀ ਵਾਂਗ ਇਸ਼ਕ ’ਚ ਸਰਹੱਦ ਪਾਰ ਕਰਨ ਵਾਲਾ ਪਾਕਿਸਤਾਨੀ ਰਿਹਾਅਭਾਰਤ ਨੂੰ ਸਬਕ ਸਿਖਾਉਣ ਦੀ ਇੱਛਾ ਰੱਖਣ ਵਾਲੇ ਚੀਨੀ ਆਗੂ ਮਾਓ ਬਾਰੇ ਦਿਲਚਸਪ ਗੱਲਾਂ Image copyright Getty Images 10. ਸਲਮਾਨ ਹਮੇਸ਼ਾ ਆਪਣੇ ਹੱਥ ਵਿੱਚ ਫਿਰੋਜਾ ਪੱਥਰ ਦਾ ਬ੍ਰੈਸਲੇਟ ਪਾਉਂਦੇ ਹਨ। ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਵੀ ਅਜਿਹਾ ਹੀ ਬ੍ਰੈਸਲੇਟ ਪਾਉਂਦੇ ਹਨ। 11. ਦੱਸਿਆ ਜਾਂਦਾ ਹੈ ਕਿ ਸਲਮਾਨ ਆਪਣੀਆਂ ਫ਼ਿਲਮਾਂ ਦਾ ਰਿਵਿਊ ਕਦੇ ਨਹੀਂ ਪੜ੍ਹਦੇ।12. ਸਲਮਾਨ ਖ਼ਾਨ ਨੂੰ ਖਾਣ ਵਿੱਚ ਚਾਈਨੀਜ਼ ਬਹੁਤ ਪਸੰਦ ਹੈ ਅਤੇ ਉਨ੍ਹਾਂ ਨੂੰ ਪੇਟਿੰਗ ਕਰਨ ਦਾ ਬਹੁਤ ਸ਼ੌਕ ਹੈ।ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਸਲਮਾਨ ਦੇ ਜੇਲ੍ਹ ਜਾਣ ਮਗਰੋਂ ਕਪਿਲ ਨਾਲ ਕੀ ਹੋਇਆ?'ਹਿਰਨ ਨੇ ਟਾਈਗਰ ਦਾ ਸ਼ਿਕਾਰ ਕਰ ਲਿਆ'ਮੂੰਗਫਲੀ ਖਾਣੀ ਵੀ ਹੋ ਸਕਦੀ ਹੈ ਜਾਨਲੇਵਾ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇਲੰਗਾਨਾ 'ਚ ਰੁਕ ਸਕਦੀਆਂ ਤਾਂ ਪੰਜਾਬ 'ਚ ਕਿਉਂ ਨਹੀਂ : BBC SPECIAL ਪ੍ਰਿਅੰਕਾ ਦੂਬੇ ਬੀਬੀਸੀ ਪੱਤਰਕਾਰ, ਤੇਲੰਗਾਨਾ ਤੋਂ ਵਾਪਸ ਆ ਕੇ 3 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45388387 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Priyanka Dubey/BBC ਫੋਟੋ ਕੈਪਸ਼ਨ ਭਾਰਤ ਦੇ ਉਸ ਸੂਬੇ ਦੀ ਕਹਾਣੀ ਜਿੱਥੇ ਕਿਸਾਨਾਂ ਵੱਲੋਂ ਖੁਦਕੁਸ਼ੀ ਦੀ ਗਿਣਤੀ ਕਰੀਬ ਅੱਧੀ ਹੋ ਗਈ ਹੈ। ਕਿਸਾਨਾਂ ਵੱਲੋਂ ਖੁਦਕੁਸ਼ੀ ਅਤੇ ਖੇਤੀ ਸੰਕਟ ਨਾਲ ਜੁੜੀ ਬੀਬੀਸੀ ਦੀ ਇਸ ਵਿਸ਼ੇਸ਼ ਲੜੀ ਵਿੱਚ ਅਸੀਂ ਗੱਲ ਕਰਾਂਗੇ ਦੇਸ ਦੇ ਦੱਖਣ ਵਿੱਚ ਸਥਿਤ ਸੂਬੇ ਤੇਲੰਗਾਨਾ ਦੀ। ਇੱਥੇ ਬੀਤੇ ਮਾਰਚ ਵਿੱਚ ਸੰਸਦ 'ਚ ਅੰਕੜਿਆਂ ਨੂੰ ਪੇਸ਼ ਕਰਦੇ ਹੋਏ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਸੰਸਦ ਨੂੰ ਦੱਸਿਆ ਕਿ ਤੇਲੰਗਾਨਾ ਵਿੱਚ 2015 ਵਿੱਚ ਦਰਜ ਹੋਈਆਂ 1358 ਕਿਸਨਾਂ ਦੀਆਂ ਖੁਦਕੁਸ਼ੀਆਂ ਦਾ ਅੰਕੜਾ 2016 'ਚ ਘਟ ਕੇ 632 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਤੇਲੰਗਾਨਾ ਸਰਕਾਰ ਅਤੇ ਕੌਮੀ ਆਰਥਿਕ ਸਲਾਹਕਾਰਾਂ ਦੇ ਇੱਕ ਤਬਕੇ ਨੇ ਤੇਲੰਗਾਨਾ 'ਚ ਖੇਤੀ ਸੰਕਟ ਦੀ ਸਥਿਤੀ ਵਿੱਚ ਵੱਡੀਆਂ ਤਬਦੀਲੀਆਂ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ। ਚਾਰੇ ਪਾਸੇ ਪੈਰ ਪਸਾਰਦੇ ਖੇਤੀ ਸੰਕਟ ਵਿੱਚ ਤੇਲੰਗਾਨਾ ਦੀ ਖੇਤੀਬਾੜੀ 'ਚ ਆਏ ਇਨ੍ਹਾਂ ਕਥਿਤ ਸਕਾਰਾਤਮਕ ਬਦਲਾਵਾਂ ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਜਾਣਨ ਲਈ ਅਸੀਂ ਤੇਲੰਗਾਨਾ ਪਹੁੰਚੇ। ਇਹ ਵੀ ਪੜ੍ਹੋ:'ਗੋਲੀ ਚਲਾਉਣ ਦੇ ਮੈਂ ਕਦੇ ਕੋਈ ਹੁਕਮ ਨਹੀਂ ਦਿੱਤੇ' ਥਾਈਲੈਂਡ ਜਾਣ ਦਾ ਇੰਨਾ ਚਾਅ ਕਿਉਂ ਹੈ ਭਾਰਤੀਆਂ ਨੂੰਪੀਰੀਅਡਜ਼ ਮਗਰੋਂ ਔਰਤਾਂ ਦੇ ਤੇਜ਼ ਦਿਮਾਗ ਦੇ ਮੁਕਾਬਲੇ 'ਚ ਮਰਦ ਨਹੀਂਆਖ਼ਰ ਖੁੱਲ੍ਹ ਗਿਆ "ਭੂਤਾਂ ਦੇ ਬੇੜੇ" ਦਾ ਰਾਜ਼ ਅਸੀਂ ਤੇਲੰਗਾਨਾ ਦੇ ਸਿੱਧੀਪੇਠ ਜ਼ਿਲ੍ਹੇ ਦੇ ਰਾਇਆਵਾਰਾਮ ਪਿੰਡ ਵਿੱਚ ਗਏ। ਸੂਬੇ ਦੇ ਮੁੱਖ ਮੰਤਰੀ ਕਲਵਾਕੁੰਥਲ ਚੰਦਰਸ਼ੇਖਰ ਰਾਓ (ਕੇਸੀਆਰ) ਦੀ ਵਿਧਾਨ ਸਭਾ ਸੀਟ ਗਜਵੇਲ 'ਚ ਪੈਣ ਵਾਲੇ ਇਸ ਪਿੰਡ ਦੇ ਰਹਿਣ ਵਾਲੇ ਕਿਸਾਨਾਂ ਦੀ ਜ਼ਿੰਦਗੀ ਸੂਬੇ ਦੇ ਵਧੇਰੇ ਕਿਸਾਨਾਂ ਵਾਂਗ ਬਦਲ ਰਹੀ ਹੈ। ਪ੍ਰਤੀ ਏਕੜ ਜ਼ਮੀਨ 'ਤੇ ਸਾਲਾਨਾ 4 ਹਜ਼ਾਰ ਰੁਪਏਇੱਥੇ ਰਹਿਣ ਵਾਲੇ 23 ਸਾਲ ਦੇ ਕਿਸਾਨ ਉਟੇਲ ਅਸ਼ੋਕ ਭਾਰਤ ਦੇ ਉਨ੍ਹਾਂ ਕੁਝ ਕਿਸਾਨਾਂ 'ਚੋਂ ਹਨ, ਜਿਨ੍ਹਾਂ ਨੂੰ ਆਪਣੇ ਖੇਤ ਤੋਂ ਇੱਕ ਨਿਸ਼ਚਿਤ ਰਕਮ ਮਿਲਣਾ ਤੈਅ ਹੈ। Image copyright Priyanka Dubey/BBC ਫੋਟੋ ਕੈਪਸ਼ਨ ਤੇਲੰਗਾਨਾ ਦੇ ਕਿਸਾਨਾਂ ਨੂੰ ਹਰ ਸਾਲ ਖੇਤ ਤੋਂ ਇੱਕ ਨਿਸ਼ਚਿਤ ਰਕਮ ਮਿਲਣਾ ਤੈਅ ਹੈ ਉਹ ਖੇਤੀ ਕਰਨ ਜਾਂ ਨਾ ਕਰਨ, ਉਨ੍ਹਾਂ ਦੇ ਖੇਤ ਵਿੱਚ ਫ਼ਸਲ ਪੱਕੇ ਜਾਂ ਬੰਜਰ ਜ਼ਮੀਨ ਪਈ ਰਹੇ, ਉਨ੍ਹਾਂ ਨੂੰ ਤੇਲੰਗਾਨਾ ਸਰਕਾਰ ਵੱਲੋਂ ਹਰ ਸਾਲ ਹਰ ਫ਼ਸਲ 'ਤੇ ਪ੍ਰਤੀ ਏਕੜ ਜ਼ਮੀਨ ਦੇ ਹਿਸਾਬ ਨਾਲ 4 ਹਜ਼ਾਰ ਰੁਪਏ ਮਿਲਣਾ ਤੈਅ ਹਨ। ਇਸ ਦਾ ਮਤਲਬ ਇਹ ਹੋਇਆ ਕਿ ਦੋ ਸਾਲ ਫ਼ਸਲ ਉਗਾਉਣ ਵਾਲੇ ਅਸ਼ੋਕ ਨੂੰ ਪ੍ਰਤੀ ਏਕੜ 8 ਹਜ਼ਾਰ ਦੀ ਰਕਮ ਸਾਲ ਵਿੱਚ ਮਿਲਣਾ ਤੈਅ ਰਹੇਗੇ। ਇਹ ਰਕਮ ਸਰਕਾਰ ਵੱਲੋਂ ਮੁਫ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫ਼ਸਲ ਤੋਂ ਹੋਣ ਵਾਲੀ ਆਮਦਨੀ ਅਸ਼ੋਕ ਦੀ ਆਪਣੀ ਹੋਵੇਗੀ। ਅਸ਼ੋਕ ਨੂੰ ਸਰਕਾਰ ਵੱਲੋਂ ਇਹ ਮਦਦ ਕਿਉਂ ਅਤੇ ਕਿਵੇਂ ਮਿਲ ਰਹੀ ਹੈ, ਇਹ ਵਿਸਥਾਰ ਨਾਲ ਜਾਣਨ ਲਈ ਆਓ ਜਾਣਦੇ ਹਾਂ ਅਸ਼ੋਕ ਦੀ ਕਹਾਣੀ।ਖੇਤੀ ਲਈ ਲਿਆ ਗਿਆ ਕਰਜ਼ਾ ਨਾ ਅਦਾ ਕਰਨ ਕਰਕੇ 4 ਸਾਲ ਪਹਿਲਾਂ ਆਪਣੇ ਪਿਤਾ ਉਟੇਲ ਨੇ ਸਿੰਘਮੁੱਲੂ ਨੂੰ ਗੁਆ ਚੁੱਕੇ ਅਸ਼ੋਕ ਲਈ 8 ਹਜ਼ਾਰ ਪ੍ਰਤੀ ਏਕੜ ਦੀ ਇਹ ਨਿਸ਼ਚਿਤ ਸਾਲਾਨਾ ਆਮਦਨੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। Image copyright Priyanka Dubey/BBC ਫੋਟੋ ਕੈਪਸ਼ਨ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਸੂਬੇ ਦੇ ਸਭ ਤੋਂ ਵਧੇਰੇ ਪ੍ਰਭਾਵਿਤ ਜ਼ਿਲ੍ਹਾ ਸਿੱਧੀਪੇਠ ਹੈ ਉਨ੍ਹਾਂ ਨੂੰ ਮਿਲਣ ਲਈ ਅਸੀਂ ਹੈਦਰਾਬਾਦ ਤੋਂ ਸਵੇਰੇ 5 ਵਜੇ ਸਿੱਧੀਪੇਠ ਲਈ ਨਿਕਲੇ। ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਸੂਬੇ ਦੇ ਸਭ ਤੋਂ ਵਧੇਰੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਆਉਣ ਵਾਲੇ ਸਿੱਧੀਪੇਠ 'ਚ ਇਸ ਸਾਲ ਔਸਤ ਬਾਰਿਸ਼ ਹੋਈ ਹੈ। ਅਗਸਤ ਦੀਆਂ ਝੜੀਆਂ ਨਾਲ ਰਾਇਆਵਾਰਾਮ ਦੇ ਆਲੇ-ਦੁਆਲੇ ਮੌਜੂਦ ਝੋਨੇ ਅਤੇ ਕਪਾਹ ਦੇ ਖੇਤ ਵੀ ਭੂਰੀ-ਲਾਲ ਮਿੱਟੀ 'ਤੇ ਵਿਛੇ ਹਰੇ ਕਲੀਨ ਵਾਂਗ ਨਜ਼ਰ ਆਉਂਦੇ ਹਨ। ਇਹ ਵੀ ਪੜ੍ਹੋ:ਕਿਸਾਨ ਕਿਉਂ ਸਾੜਦੇ ਹਨ ਪਰਾਲੀ?ਕਿਸਾਨ ਕਰਜ਼ਾ ਮੁਆਫੀ 'ਤੇ ਘਿਰੇ ਅਮਰਿੰਦਰਕਿਸ ਨੇ ਉਜਾੜਿਆ ਜਸਪਾਲ ਕੌਰ ਦਾ ਹੱਸਦਾ-ਵੱਸਦਾ ਘਰਤਕਰੀਬਨ ਸਵੇਰੇ 8 ਵਜੇ ਅਸੀਂ ਰਾਇਆਵਾਰਾਮ ਪਿੰਡ ਦੀ ਦਹਿਲੀਜ਼ ਦੇ ਬਣੇ ਅਸ਼ੋਕ ਦੇ ਘਰ ਪਹੁੰਚੇ। ਰਸਤੇ ਵਿੱਚ ਪਿੰਡ ਵਾਲਿਆਂ ਤੋਂ ਪਤਾ ਲਗਦਾ ਹੈ ਕਿ ਇਸ ਪਿੰਡ ਵਿੱਚ ਹੁਣ ਤੱਕ 4 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਅਸ਼ੋਕ ਦੇ ਪਿਤਾ ਨੇ ਲਿਆ ਸੀ 4 ਲੱਖ ਦਾ ਕਰਜ਼ਾਗੋਬਰ ਨਾਲ ਤਾਜ਼ਾ-ਤਾਜ਼ਾ ਲਿੱਪੇ ਹੋਏ ਘਰ ਦੇ ਵਿਹੜੇ 'ਚ ਘੁੰਮਦੀਆਂ ਮੁਰਗੀਆਂ ਵਿਚਾਲੇ ਬੈਠੇ ਅਸ਼ੋਕ ਆਪਣਾ ਦਿਨ ਸ਼ੁਰੂ ਕਰ ਚੁੱਕੇ ਸਨ। Image copyright Priyanka Dubey/BBC ਫੋਟੋ ਕੈਪਸ਼ਨ ਰਾਇਆਵਾਰਾਮ ਪਿੰਡ ਵਿੱਚ ਹੁਣ ਤੱਕ 4 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਪਿਤਾ ਨਰਸਿੰਘਮੁੱਲੂ ਬਾਰੇ ਪੁੱਛਣ 'ਤੇ ਅਸ਼ੋਕ ਤੁਰੰਤ ਘਰ ਦੇ ਅੰਦਰੋਂ ਉਨ੍ਹਾਂ ਦੀ ਫੋਟੋ ਅਤੇ ਖੁਦਕੁਸ਼ੀ ਨਾਲ ਜੁੜੇ ਕਾਗ਼ਜ਼ ਲੈ ਆਉਂਦੇ ਹਨ। ਤੇਲੁਗੂ ਵਿੱਚ ਲਿਖੀ ਪੋਸਟਮਾਰਟਮ ਰਿਪੋਰਟ ਦਿਖਾਉਂਦੇ ਹੋਏ ਅਸ਼ੋਕ ਕਹਿੰਦੇ ਹਨ, "ਸਾਡੀ ਕੁੱਲ ਦੋ ਏਕੜ ਜ਼ਮੀਨ ਹੈ। ਇਸ ਵਿੱਚੋਂ 1.2 ਏਕੜ ਸਰਕਾਰੀ ਰਜਿਸਟਰੀ ਨਾਲ ਹੈ ਅਤੇ ਬਾਕੀ ਬੇਨਾਮੀ ਹੈ।""ਮੇਰੇ ਪਿਤਾ ਤਿੰਨ ਏਕੜ ਜ਼ਮੀਨ ਪੱਟੇ 'ਤੇ ਲੈਂਦੇ ਸਨ ਅਤੇ ਫੇਰ ਕੁੱਲ 5 ਏਕੜ 'ਤੇ ਕਪਾਹ, ਝੋਨਾ ਅਤੇ ਮੱਕਾ ਵਰਗੀਆਂ ਫ਼ਸਲਾਂ ਦੀ ਖੇਤੀ ਕਰਦੇ ਸਨ। ਖੇਤੀ ਲਈ ਉਨ੍ਹਾਂ ਨੇ ਸਾਹੂਕਾਰਾਂ ਕੋਲੋਂ 4 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਇਸ ਲਈ ਉਨ੍ਹਾਂ ਨੂੰ ਹਰ ਮਹੀਨੇ 12 ਹਜ਼ਾਰ ਰੁਪਏ ਵਿਆਜ਼ ਦੇਣਾ ਪੈਂਦਾ ਸੀ।""ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਇਸ ਲਈ ਪਿਤਾ ਜੀ ਵਿਆਜ਼ ਨਹੀਂ ਦੇ ਪਾਉਂਦੇ ਸਨ। ਮੰਗਣ ਵਾਲੇ ਘਰ ਆਉਂਦੇ ਤਾਂ ਕਹਿੰਦੇ 'ਦੇ ਦੇਵਾਂਗਾ'। ਪਰ ਅੰਦਰ ਹੀ ਅੰਦਰ ਪ੍ਰੇਸ਼ਾਨ ਰਹਿੰਦੇ। ਫੇਰ ਇੱਕ ਸ਼ਾਮ ਨੂੰ 6 ਵਜੇ ਦੇ ਕਰੀਬ ਉਹ ਘਰ ਦੇ ਪਿੱਛੇ ਗਏ ਅਤੇ ਉੱਥੇ ਵਿਹੜੇ 'ਚ ਪਿਆ ਪੈਸਟੀਸਾਈਡ ਪੀ ਲਿਆ""ਅਸੀਂ ਲੋਕ ਬਾਹਰ ਹੀ ਬੈਠੇ ਸੀ...ਅਸੀਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਬੇਹੋਸ਼ ਦੇਖਿਆ ਤਾਂ ਦੌੜ ਕੇ ਹਸਪਤਾਲ ਲੈ ਗਏ। ਉਨ੍ਹਾਂ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਹਸਪਤਾਲ 'ਚ ਡਾਕਟਰ ਨੇ ਮ੍ਰਿਤ ਕਰਾਰ ਦੇ ਦਿੱਤਾ।" ਫੋਟੋ ਕੈਪਸ਼ਨ ਪਿਤਾ ਨਰਸਿੰਘਮੁੱਲੂ ਦੇ ਜਾਣ ਤੋਂ ਬਾਅਦ ਅਸ਼ੋਕ ਦੇ ਪਰਿਵਾਰ ਦਾ ਖੇਤੀ ਤੋਂ ਜਿਵੇਂ ਭਰੋਸਾ ਉੱਠ ਗਿਆ ਸੀ ਨਰਸਿੰਘਮੁੱਲੂ ਦੇ ਜਾਣ ਤੋਂ ਬਾਅਦ ਅਸ਼ੋਕ ਦੇ ਪਰਿਵਾਰ ਦਾ ਖੇਤੀ ਤੋਂ ਜਿਵੇਂ ਭਰੋਸਾ ਉੱਠ ਗਿਆ ਸੀ। ਪਰ ਕੇਸੀਆਰ ਦੀ ਮੌਜੂਦਾ ਸੂਬਾ ਸਰਕਾਰ ਵੱਲੋਂ ਕਿਸਾਨਾਂ ਲਈ ਸ਼ੁਰੂ ਕੀਤੀ ਗਈ 'ਰਇਤੂ ਬੰਧੂ ਸਕੀਮ' ਵਰਗੀਆਂ ਯੋਜਨਾਵਾਂ ਨੇ ਉਨ੍ਹਾਂ ਨੂੰ ਦੁਬਾਰਾ ਹਿੰਮਤ ਬੰਨ੍ਹ ਕੇ ਖੇਤੀ ਕਰਨ ਲਈ ਪ੍ਰੇਰਿਤ ਕੀਤਾ। ਤੇਲੁਗੂ ਸ਼ਬਦ ਵਿੱਚ 'ਰਇਤੂ ਬੰਧੂ' ਦਾ ਪੰਜਾਬੀ ਵਿੱਚ ਸ਼ਾਬਦਿਕ ਅਰਥ 'ਕਿਸਾਨ ਮਿੱਤਰ' ਹੈ। ਇਸ ਸਾਲ ਦੀ ਸ਼ੁਰੂਆਤ ਨਾਲ ਤੇਲੰਗਾਨਾ ਵਿੱਚ ਲਾਗੂ ਹੋਈ ਇਸ ਯੋਜਨਾ ਦੇ ਤਹਿਤ ਸੂਬੇ ਦੇ ਸਾਰੇ 'ਜ਼ਮੀਨ ਧਾਰਕ' ਕਿਸਾਨਾਂ ਨੂੰ ਹਰ ਸਾਲ ਫ਼ਸਲ 'ਤੇ ਪ੍ਰਤੀ ਏਕੜ 4 ਹਜ਼ਾਰ ਰੁਪਏ ਦਿੱਤੇ ਜਾਣਗੇ। ਅਸ਼ੋਕ ਨੂੰ ਆਪਣੀ 1.2 ਏਕੜ ਜ਼ਮੀਨ 'ਤੇ ਸਾਲ ਦੀ ਫ਼ਸਲ ਲਈ 6 ਹਜ਼ਾਰ ਰੁਪਏ ਦਾ ਚੈੱਕ ਮਿਲ ਗਿਆ ਹੈ। ਉਹ ਕਹਿੰਦੇ ਹਨ, "ਮੈਨੂੰ ਰਾਇਤੂ ਬੰਧੂ ਨਾਲ ਲਾਭ ਹੋਇਆ ਹੈ। ਮੈਂ ਇਨ੍ਹਾਂ ਪੈਸਿਆਂ ਨਾਲ ਹੀ ਅਗਲੀ ਫ਼ਸਲ ਦੇ ਬੀਜ ਖਰੀਦਾਂਗਾ।"ਘੱਟ ਹੋਏ ਕਿਸਾਨ ਖੁਦਕੁਸ਼ੀਆਂ ਦੇ ਅੰਕੜੇਪਰ 'ਰਾਇਤੂ ਬੰਦੂ' ਤੇਲੰਗਾਨਾ 'ਚ ਕਿਸਾਨਾਂ ਅਤੇ ਖੇਤੀ ਦੀ ਬਦਲਦੀ ਨੁਹਾਰ ਦੇ ਕਈ ਕਾਰਨਾਂ ਵਿਚੋਂ ਇੱਕ ਹੈ। ਆਮ ਤੌਰ 'ਤੇ ਕਿਸਾਨ ਖੁਦਕੁਸ਼ੀਆਂ ਦੇ ਕੌਮੀ ਅੰਕੜਿਆਂ 'ਚ ਹਰ ਸਾਲ ਦੂਜੇ ਜਾਂ ਤੀਜੇ ਥਾਂ 'ਤੇ ਬਣੇ ਰਹਿਣ ਵਾਲੇ ਤੇਲੰਗਾਨਾ ਸੂਬੇ ਵਿੱਚ ਅਚਾਨਕ ਕਿਸਾਨ ਖੁਦਕੁਸ਼ੀਆਂ ਦੇ ਅੰਕੜੇ 50 ਫੀਸਦ ਤੱਕ ਡਿੱਗ ਗਏ ਹਨ। Image copyright Priyanka Dubey/BBC ਫੋਟੋ ਕੈਪਸ਼ਨ ਕੌਮੀ ਅਪਰਾਧ ਰਿਕਾਰਡ ਬਿਓਰੋ (ਐਨ.ਸੀ.ਆਰ.ਬੀ) ਨੇ 2015 ਤੋਂ ਬਾਅਦ ਕਿਸਾਨ ਖੁਦਕੁਸ਼ੀਆਂ ਨਾਲ ਜੁੜੇ ਅੰਕੜੇ ਅਧਿਕਾਰਕ ਤੌਰ 'ਤੇ ਜਾਰੀ ਨਹੀਂ ਕੀਤੇ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕੌਮੀ ਅਪਰਾਧ ਰਿਕਾਰਡ ਬਿਓਰੋ (ਐਨ.ਸੀ.ਆਰ.ਬੀ) ਨੇ 2015 ਤੋਂ ਬਾਅਦ ਕਿਸਾਨ ਖੁਦਕੁਸ਼ੀਆਂ ਨਾਲ ਜੁੜੇ ਅੰਕੜੇ ਅਧਿਕਾਰਤ ਤੌਰ 'ਤੇ ਜਾਰੀ ਨਹੀਂ ਕੀਤੇ। ਇਸ ਲਈ ਖੇਤੀਬਾੜੀ ਮੰਤਰੀ ਵੱਲੋਂ ਸੰਸਦ 'ਚ ਇੱਕ ਪ੍ਰਸ਼ਨ ਦੇ ਜਵਾਬ ਵਜੋਂ ਰੱਖੇ ਗਏ 2016 ਦੇ ਇਨ੍ਹਾਂ ਅੰਕੜਿਆਂ ਨੂੰ ਲਿਖਤੀ ਰੂਪ ਵਿੱਚ 'ਪ੍ਰੋਵਿਜ਼ਨਲ' ਅੰਕੜੇ ਕਿਹਾ ਗਿਆ ਹੈ। ਹਾਲਾਂਕਿ 50 ਫੀਸਦ ਗਿਰਾਵਟ ਤੋਂ ਬਾਅਦ ਵੀ ਤੇਲੰਗਾਨਾ ਮਹਾਰਾਸ਼ਟਰ (2550) ਅਤੇ ਕਰਨਾਟਕ (1212) ਤੋਂ ਬਾਅਦ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਦੇਸ ਦੇ ਤੀਜੇ ਨੰਬਰ 'ਤੇ ਹੈ। ਇਹ ਵੀ ਪੜ੍ਹੋ:'ਪੰਜਾਬ ਦਾ ਕਿਸਾਨ ਵਿਹਲੜ ਨਹੀਂ ਹੈ'‘ਜੇ ਮੇਰੇ ਪਿਤਾ ਹੁੰਦੇ ਤਾਂ ਮੇਰਾ ਸੁਪਨਾ ਪੂਰਾ ਹੋ ਜਾਂਦਾ’ਅਫ਼ੀਮ ਦੀ ਖੇਤੀ ਕਿਉਂ ਕਰਨਾ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਕਿਵੇਂ ਅੱਧੀਆਂ ਰਹਿ ਗਈਆਂ ਕਿਸਾਨ ਖੁਦਕੁਸ਼ੀਆਂ?ਆਖ਼ਰ ਕੀ ਕਾਰਨ ਹੈ ਕਿ ਸਾਲ 2015 ਤੱਕ ਦੇਸ 'ਚ ਕਿਸਾਨ ਖੁਦਕੁਸ਼ੀਆਂ ਦੇ ਕੇਂਦਰ ਬਿੰਦੂ ਵਜੋਂ ਪਛਾਣੇ ਜਾਣ ਵਾਲੇ ਤੇਲੰਗਾਨਾ ਸੂਬੇ ਵਿੱਚ ਖੁਦਕੁਸ਼ੀਆਂ ਦੀ ਗਿਣਤੀ ਅੱਧੀ ਕਰ ਸਕਣ ਵਿੱਚ ਸਫਲ ਰਿਹਾ?ਕੀ ਕਾਰਨ ਹੈ ਕਿ ਦੇਸ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨੇ ਰਾਇਤੂ ਬੰਧੂ ਸਕੀਮ ਨੂੰ 'ਦੇਸ ਦੇ ਭਵਿੱਖ ਦਾ ਖੇਤੀ ਨੀਤੀ' ਕਿਹਾ ਹੈ? ਇਸ ਸਕੀਮ ਦੀਆਂ ਕੀ ਖਾਮੀਆਂ ਹਨ?ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਅਸੀਂ ਤੇਲੰਗਾਨਾ ਦੇ ਜਨਗਾਂਵ, ਸਿੱਧੀਪੇਠ ਅਤੇ ਗ੍ਰਾਮੀਣ ਵਾਰੰਗਲ ਜ਼ਿਲ੍ਹਿਆਂ ਦਾ ਦੌਰਾ ਕੀਤਾ। Image copyright Priyanka Dubey/BBC ਫੋਟੋ ਕੈਪਸ਼ਨ ਲੰਗਾਨਾ ਸਰਕਾਰ ਸੂਬੇ ਦੇ ਕਿਸਾਨ ਖੁਦਕੁਸ਼ੀਆਂ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕਈ ਪੱਧਰ 'ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ 'ਰਾਇਤੂ ਬੰਧੂ' ਸਕੀਮ ਦੇ ਚੇਅਰਮੈਨ, ਸੰਸਦ ਮੈਂਬਰ ਅਤੇ ਤੇਲੰਗਾਨਾ ਕੌਮੀ ਸਮਿਤੀ ਦੇ ਸੀਨੀਅਰ ਨੇਤਾ ਸੁਕਿੰਦਰ ਰੈਡੀ ਨਾਲ ਤੇਲੰਗਾਨਾ ਦੀ ਖੇਤੀਬਾੜੀ ਵਿੱਚ ਆਏ ਬਦਲਾਅ ਬਾਰੇ ਵਿਸਥਾਰ 'ਚ ਗੱਲ ਕੀਤੀ। ਹੈਦਰਾਬਾਦ ਸਥਿਤ 'ਰਾਇਤੂ ਬੰਧੂ' ਕਮਿਸ਼ਨ ਦੇ ਦਫ਼ਤਰ 'ਚ ਇਸ ਗੱਲ 'ਚ ਸੁਕਿੰਦਰ ਨੇ ਦੱਸਿਆ ਕਿ ਕਿਵੇਂ ਤੇਲੰਗਾਨਾ ਸਰਕਾਰ ਸੂਬੇ ਦੇ ਕਿਸਾਨ ਖੁਦਕੁਸ਼ੀਆਂ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕਈ ਪੱਧਰ 'ਤੇ ਕੰਮ ਕਰ ਰਹੀ ਹੈ। '7.79 ਲੱਖ ਚੈੱਕ ਵੰਡਣੇ ਬਾਕੀ ਹਨ'ਕਰਜ਼ਾ ਮੁਆਫ਼ੀ ਦੀ ਗੱਲ ਸ਼ੁਰੂ ਕਰਦਿਆਂ ਉਨ੍ਹਾਂ ਨੇ ਕਿਹਾ, "ਅਸੀਂ ਕਿਸਾਨਾਂ ਲਈ 24 ਘੰਟੇ ਮੁਫ਼ਤ ਬਿਜਲੀ ਅਤੇ ਖੇਤੀ ਲਈ ਮੁਫ਼ਤ ਪਾਣੀ ਦੇਣਾ ਸ਼ੁਰੂ ਕੀਤਾ। ਜ਼ਮੀਨੀ ਪਾਣੀ ਉਪਰ ਲੈ ਕੇ ਆਉਣ ਲਈ 'ਮਿਸ਼ਨ ਕਗਾਤੀਆ' ਦੇ ਤਹਿਤ ਪੂਰੇ ਸੂਬੇ 'ਚ ਜਲ ਸੰਗ੍ਰਹਿ ਅਤੇ ਰਾਖਵੇਂਕਰਨ ਲਈ ਛੋਟੇ-ਛੋਟੇ ਤਾਲਾਬ ਬਣਵਾਉਣੇ ਸ਼ੁਰੂ ਕੀਤੇ।" "ਸਾਡਾ ਉਦੇਸ਼ ਹੈ 1 ਕਰੋੜ ਏਕੜ ਖੇਤੀ ਜ਼ਮੀਨ ਨੂੰ ਸਿੰਜਾਈ ਲਈ ਪਾਣੀ ਦੇਣਾ। ਇਸ ਲਈ ਸੂਬੇ 'ਚ ਕਈ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ।" Image copyright Priyanak Dubey/BBC ਫੋਟੋ ਕੈਪਸ਼ਨ ਤੇਲੰਗਾਨਾ ਕੌਮੀ ਸਮਿਤੀ ਦੇ ਸੀਨੀਅਰ ਨੇਤਾ ਸੁਕਿੰਦਰ ਰੇਡੀ ਨਾਲ ਤੇਲੰਗਾਨਾ ਦੀ ਖੇਤੀਬਾੜੀ ਵਿੱਚ ਆਏ ਬਦਲਾਅ ਬਾਰੇ ਵਿਸਥਾਰ 'ਚ ਗੱਲ ਕੀਤੀ। ਆਪਣੀ ਸਰਕਾਰ ਅਤੇ ਮੁੱਖ ਮੰਤਰੀ ਨੂੰ 'ਕਿਸਾਨਾਂ' ਦੀ ਸਰਕਾਰ ਦੱਸਦੇ ਹੋਏ ਸੁਕਿੰਦਰ ਕਹਿੰਦੇ ਹੈ ਕਿ 'ਰਾਇਤੂ ਬੰਧੂ ਸਕੀਮ' ਤੇਲੰਗਾਨਾ ਖੇਤੀਬਾੜੀ 'ਚ ਮਹੱਤਵਪੂਰਨ ਬਦਲਾਅ ਲਿਆ ਰਹੀ ਹੈ।"ਇਸ ਦੇ ਨਾਲ ਹੀ 'ਇਨਵੈਸਟਮੈਂਟ ਸਪੋਰਟ ਸਕੀਮ' ਹੈ। ਅਸੀਂ ਖੇਤੀ ਦੇ ਖਰਚੇ ਚੁੱਕਣ 'ਚ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਤਾਂ ਜੋ ਕਰਜ਼ ਦਾ ਬੋਝ ਘੱਟ ਹੋ ਸਕੇ ਅਤੇ ਫ਼ਸਲ ਦੇ ਖ਼ਰਾਬ ਹੋਣ 'ਤੇ ਨੁਕਸਾਨ ਘੱਟ ਹੋਵੇ। ਇਸ ਸਾਲ ਸਾਉਣੀ ਦੀ ਪਹਿਲੀ ਫ਼ਸਲ ਲਈ ਕਿਸਾਨਾਂ 'ਚ 57.89 ਲੱਖ ਚੈੱਕ ਵੰਡਣ ਲਈ ਸਰਕਾਰ ਨੇ 6 ਹਜ਼ਾਰ ਕਰੋੜ ਰੁਪਏ ਖਰਚ ਕੀਤਾ ਹੈ।""ਅੱਧੇ ਤੋਂ ਵੱਧ ਵੰਡ ਦਿੱਤੇ ਗਏ ਹਨ ਪਰ ਅਜੇ ਵੀ 7.79 ਲੱਖ ਚੈਕ ਵੰਡਣੇ ਬਾਕੀ ਹਨ। ਇਸ ਸਾਲ ਦੀ ਅਗਲੀ ਫ਼ਸਲ 'ਚ 6 ਹਜ਼ਾਰ ਕਰੋੜ ਹੋਰ ਵੰਡਿਆ ਜਾਵੇਗਾ।" ਪਰ ਸੂਬੇ 'ਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਖੇਤੀ ਵਰਕਰਾਂ ਦਾ ਮੰਨਣਾ ਹੈ, 'ਰਾਇਤੂ ਬੰਧੂ' ਸਕੀਮ ਦੀ ਸਭ ਤੋਂ ਵੱਡੀ ਖਾਮੀ ਹੈ ਇਸ ਵਿੱਚ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸ਼ਾਮਿਲ ਨਾ ਕਰਨਾ ਹੈ।'ਰਾਇਤੂ ਬੰਧੂ' ਸਕੀਮ ਦੀਆਂ ਕਮੀਆਂਹੈਦਰਾਬਾਦ ਸਥਿਤ 'ਰਾਇਤੂ ਸਵਰਾਜ ਵੇਦਿਕਾ' ਨਾਮ ਦੇ ਕਿਸਾਨਾਂ ਦੇ ਮੁੱਦਿਆਂ 'ਤੇ ਕੰਮ ਕਰ ਵਾਲੇ ਅਤੇ ਗੈਰ-ਸਰਕਾਰੀ ਸੰਗਠਨ ਨਾਲ ਜੁੜੇ ਕਿਰਨ ਵਾਸਾ ਦੱਸਦੇ ਹਨ, "ਸਾਡੀ ਖੋਜ ਮੁਤਾਬਕ ਤੇਲੰਗਾਨਾ 'ਚ ਤਕਰੀਬਨ 75 ਫੀਸਦ ਕਿਸਾਨ ਕਿਸੇ ਨਾ ਕਿਸੇ ਰੂਪ 'ਚ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਨ। ਇਨ੍ਹਾਂ 75 ਫੀਸਦ 'ਚ ਦਰਅਸਲ ਸੂਬੇ ਦੇ ਲੱਖਾਂ ਕਿਸਾਨਾਂ ਦਾ ਭਵਿੱਖ ਉਲਝਿਆ ਹੋਇਆ ਹੈ।" ਫੋਟੋ ਕੈਪਸ਼ਨ ਸਰਕਾਰ ਘੱਟ ਤੋਂ ਘੱਟ ਸਮਰਥਨ ਮੁੱਲ ਦਾ ਸਹੀ ਸਹੀ ਪਾਲਣ ਸੁਨਿਸ਼ਚਿਤ ਕਰ ਦੇਵੇ ਤਾਂ ਕਿਸਾਨਾਂ ਨੂੰ ਇਨ੍ਹਾਂ ਸਰਕਾਰੀ ਪੈਸਿਆਂ ਦੀ ਲੋੜ ਹੀ ਨਹੀਂ ਪਵੇਗੀ। ਇਸ 'ਚੋਂ 18 ਫੀਸਦ ਕਿਸਾਨ ਅਜਿਹੇ ਹੈ ਜਿਨ੍ਹਾਂ ਦੇ ਕੋਲ ਕੋਈ ਜ਼ਮੀਨ ਨਹੀਂ। ਇਨ੍ਹਾਂ ਨੂੰ ਤੇਲੰਗਾਨਾ 'ਚ 'ਕੌਲ ਰਾਇਤੂ' ਕਿਹਾ ਜਾਂਦਾ ਹੈ। ਇਨ੍ਹਾਂ ਦੇ ਹਿੱਤਾਂ ਦਾ ਕੀ ਹੋਵੇਗਾ? 'ਰਾਇਤੂ ਬੰਧੂ ਸਕੀਮ' ਕੌਲ ਰਾਇਤੂ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਦਰਕਿਨਾਰ ਕਰਦੀ ਹੈ।""ਇਹ ਸਿਰਫ਼ ਤਤਕਾਲੀ ਸਮਾਧਾਨ ਹੈ। ਇਸ ਯੋਜਨਾ ਨਾਲ ਮਿਲੀ ਲੋਕਪ੍ਰਿਅਤਾ ਨਾਲ ਮੁੱਖ ਮੰਤਰੀ ਅਗਲੀਆਂ ਚੋਣਾਂ ਜਿੱਤ ਹੀ ਜਾਣਗੇ। ਪਰ ਕਿਸਾਨੀ ਦਾ ਸੰਕਟ ਲਾਂਗ ਟਰਮ 'ਚ ਦੂਰ ਨਹੀਂ ਹੋਵੇਗਾ। ਕਿਸਾਨਾਂ ਨੂੰ ਆਪਣੀ ਉਪਜ ਦਾ ਸਹੀ ਮੁੱਲ ਚਾਹੀਦਾ, ਉਹ ਸਭ ਤੋਂ ਜ਼ਰੂਰੀ ਹੈ।"ਜ਼ਮੀਨ 'ਤੇ ਕਿਸਾਨਾਂ ਦਾ ਮੰਨਣਾ ਹੈ ਕਿ ਰਾਇਤੂ ਬੰਧੂ ਸਕੀਮ ਨਾਲ ਉਨ੍ਹਾਂ ਨੂੰ ਥੋੜ੍ਹਾ ਤਾਂ ਫਾਇਦਾ ਹੋਇਆ ਹੈ ਪਰ ਜੇਕਰ ਸਰਕਾਰ ਘੱਟ ਤੋਂ ਘੱਟ ਸਮਰਥਨ ਮੁੱਲ ਦਾ ਸਹੀ ਪਾਲਣ ਸੁਨਿਸ਼ਚਿਤ ਕਰ ਦੇਵੇ ਤਾਂ ਉਨ੍ਹਾਂ ਨੂੰ ਇਨ੍ਹਾਂ ਸਰਕਾਰੀ ਪੈਸਿਆਂ ਦੀ ਲੋੜ ਹੀ ਨਹੀਂ ਪਵੇਗੀ। Image copyright Priyanka Dubye/BBC ਫੋਟੋ ਕੈਪਸ਼ਨ ਰਾਜ ਰੇਡੀ ਦੱਸਦੇ ਹਨ ਕਿ ਉਨ੍ਹਾਂ ਨੂੰ ਹਰ ਸਾਲ ਇੱਤ ਏਕੜ 'ਤੇ ਕਪਾਹ ਜਾਂ ਚੋਲ ਉਗਾਉਣ ਵਿੱਚ ਕਰੀਬ 6 ਹਜ਼ਾਰ ਦਾ ਖਰਚਾ ਆ ਜਾਂਦਾ ਹੈ ਗ੍ਰਾਮੀਣ ਵਾਰੰਗਲ ਦੇ ਆਤਮਕੁਰੂ ਪਿੰਡ ਦੇ ਨਿਵਾਸੀ ਕਿਸਾਨ ਰਾਜ ਰੈਡੀ ਦੱਸਦੇ ਹਨ ਕਿ ਉਨ੍ਹਾਂ ਨੂੰ ਹਰ ਸਾਲ ਇੱਕ ਏਕੜ 'ਤੇ ਕਪਾਹ ਜਾਂ ਚਾਵਲ ਉਗਾਉਣ ਵਿੱਚ ਕਰੀਬ 6 ਹਜ਼ਾਰ ਦਾ ਖਰਚਾ ਆ ਜਾਂਦਾ ਹੈ ਅਤੇ ਅਨਾਜ਼ ਵੇਚਣ 'ਤੇ ਮੰਡੀ 'ਚ 3500 ਰੁਪਏ ਤੱਕ ਹੀ ਮਿਲਦੇ ਹਨ। 'ਸਰਾਕਰ ਮੰਡੀ ਦਾ ਮੁੱਲ ਠੀਕ ਦਿਵਾ ਦੇਵੇ ਤਾਂ 4 ਹਜ਼ਾਰ ਰੁਪਏ ਦੀ ਲੋੜ ਨਹੀ'ਉਹ ਜੋੜਦੇ ਹਨ, "ਹਰ ਏਕੜ 'ਤੇ 2500 ਦਾ ਨੁਕਸਾਨ ਹੈ। ਕੋਈ ਵੀ ਵਪਾਰ ਕੀ ਇੰਨੇ ਨੁਕਸਾਨ ਵਿੱਚ ਚੱਲ ਸਕਦਾ ਹੈ? ਇਹ ਸੋਚ ਹੈ ਕਿ ਮਿਸ਼ ਕਾਗਤੀਆ ਨਾਲ ਖੇਤਾਂ ਦੀ ਸਿੰਜਾਈ 'ਚ ਸੁਵਿਧਾ ਹੋਈ ਹੈ ਅਤੇ ਰਾਇਤੂ ਬੰਧੂ ਤੋਂ ਮਿਲਣ ਵਾਲੇ ਪੈਸਿਆਂ ਨਾਲ ਵੀ ਸਾਡੀ ਬਹੁਤ ਮਦਦ ਹੋ ਜਾਂਦੀ ਹੈ।""ਪਰ ਇੱਕ ਤਾਂ ਇੱਥੇ ਵਾਰੰਗਲ 'ਚ ਇੱਕ ਏਕੜ 'ਚ 10 ਕੁਇੰਟਲ ਦੀ ਥਾਂ ਸਿਰਫ਼ 3 ਕੁਇੰਟਲ ਕਪਾਹ ਉਗਦਾ ਹੈ ਕਿਉਂਕਿ ਇਥੋਂ ਦੀ ਜ਼ਮੀਨ ਘੱਟ ਉਪਜਾਊ ਹੈ। ਉਤੋਂ ਫ਼ਸਲ 'ਚ ਲਾਭ ਦੀ ਬਜਾਇ ਹਜ਼ਾਰਾਂ ਦਾ ਨੁਕਸਾਨ ਹੁੰਦਾ ਹੈ।" "ਅਜਿਹੇ ਵਿੱਚ ਕਿਸਾਨ ਖੁਦਕੁਸ਼ੀਆਂ ਨਾ ਕਰਨ ਤਾਂ ਹੋਰ ਕੀ ਕਰਨ? ਜੇਕਰ ਸਰਕਾਰ ਸਾਨੂੰ ਸਾਡੀ ਫ਼ਸਲ ਦਾ ਠੀਕ-ਠੀਕ ਮੁੱਲ ਮੰਡੀ ਵਿਚੋਂ ਦਿਵਾ ਦੇਵੇ ਤਾਂ ਸਾਨੂੰ ਉਨ੍ਹਾਂ ਦੇ 4 ਹਜ਼ਾਰ ਰੁਪਏ ਦੀ ਲੋੜ ਨਹੀਂ ਪਵੇਗੀ।" Image copyright Priyanka Dubey/BBC ਫੋਟੋ ਕੈਪਸ਼ਨ ਮਜ਼ਦੂਰੀ ਕਰਕੇ ਆਪਣੇ ਘਰ ਚਲਾਉਣ ਵਾਲੀ ਸ਼ੋਭਾ ਜਰਗਾਂਵ 'ਚ ਆਪਣੇ 2 ਬੇਟਿਆਂ ਅਤੇ ਸੱਸ ਨਾਲ ਰਹਿੰਦੀ ਹੈ ਘੱਟੋ ਘੱਟ ਸਮਰਥਨ ਮੁੱਲ ਦੇ ਸਵਾਲ ਤੋਂ ਬੋਲਦੇ ਹੋਏ ਸੁਕਿੰਦਰ ਰੈਡੀ ਨੇ ਸਿਰਫ਼ ਇੰਨਾ ਕਿਹਾ, "ਫ਼ਸਲ 'ਚ ਨਮੀ ਰਹਿ ਜਾਵੇ ਤਾਂ ਸਰਕਾਰੀ ਮੁੱਲ ਮਿਲਣ ਵਿੱਚ ਮੁਸ਼ਕਲ ਤਾਂ ਆਉਂਦੀ ਹੈ। ਅਸੀਂ ਇਸ ਨੂੰ ਵੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।""ਅੱਜ ਕੱਲ੍ਹ ਫ਼ਸਲ ਕੱਟ ਕੇ ਸੁਕਾਉਣ ਵਾਲੇ ਡਰਾਈ ਹਾਰਵੈਸਟਰ ਵੀ ਆ ਰਹੇ ਹਨ। ਤਕਨੀਕ ਨਾਲ ਅੱਗੇ ਵਧਣ ਦੇ ਨਾਲ ਹੀ ਸਮੱਸਿਆ ਵੀ ਸੁਲਝ ਜਾਵੇਗੀ।"ਸਰਕਾਰ ਦੇ ਵਾਅਦੇ ਤੋਂ ਦੂਰ, ਤੇਲੰਗਾਨਾ ਦੇ ਪਿੰਡਾਂ 'ਚ ਅੱਜ ਵੀ ਕਿਸਾਨ ਆਪਣੀ ਫ਼ਸਲ ਲਈ ਘੱਟੋ ਘੱਟ ਸਮਰਥਨ ਮੁੱਲ ਲਈ ਤਰਸ ਰਹੇ ਹਨ। ਮਜ਼ਦੂਰੀ ਕਰਕੇ ਆਪਣੇ ਘਰ ਚਲਾਉਣ ਵਾਲੀ ਸ਼ੋਭਾ ਜਰਗਾਂਵ 'ਚ ਆਪਣੇ 2 ਬੇਟਿਆਂ ਅਤੇ ਸੱਸ ਨਾਲ ਰਹਿੰਦੀ ਹੈ। ਉਨ੍ਹਾਂ ਦੇ ਪਤੀ ਸ਼੍ਰੀਨਿਵਾਸਨ ਦੇ ਕੋਲ ਕੋਈ ਜ਼ਮੀਨ ਨਹੀਂ ਸੀ ਅਤੇ ਉਹ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦੇ ਸਨ। Image copyright Priyanka Dubey/BBC ਫੋਟੋ ਕੈਪਸ਼ਨ ਗਣੇਸ਼ ਕੇਸੀਆਰ ਦੀਆਂ ਇਨ੍ਹਾਂ ਜਨਹਿਤ ਯੋਜਨਾਵਾਂ ਤੋਂ ਖ਼ੁਦ ਨੂੰ ਬੇਦਖ਼ਲ ਸਮਝਦਾ ਹੈ ਕਿਰਸਾਨੀ ਲਈ ਲਿਆ ਕਰਜ਼ਾ ਨਾ ਚੁਕਾ ਸਕਣ ਕਾਰਨ ਉਨ੍ਹਾਂ ਨੇ 2014 'ਚ ਪੈਸਟੀਸਾਈਡ ਪੀ ਕੇ ਖੁਦਕੁਸ਼ੀ ਕਰ ਲਈ। ਪਿਤਾ ਦੀ ਮੌਤ ਤੋਂ ਬਾਅਦ ਪੜ੍ਹਾਈ ਛੱਡ ਕੇ ਮਕੈਨਿਕ ਦਾ ਕੰਮ ਸਿੱਖਣ ਲਈ ਮਜਬੂਰ ਸ਼ੋਭਾ ਦਾ 21 ਸਾਲਾ ਪੁੱਤਰ ਗਣੇਸ਼ ਕੇਸੀਆਰ ਦੀਆਂ ਇਨ੍ਹਾਂ ਜਨਹਿਤ ਯੋਜਨਾਵਾਂ ਤੋਂ ਖ਼ੁਦ ਨੂੰ ਬੇਦਖ਼ਲ ਸਮਝਦਾ ਹੈ। ਰਾਇਤੂ ਬੰਧੂ ਸਕੀਮ ਨਾਲ ਸਿਰਫ਼ ਵੱਡੇ ਕਿਸਾਨਾਂ ਨੂੰ ਲਾਭਆਪਣੇ ਪਿਤਾ ਦੀ ਤਸਵੀਰ ਹੱਥ ਵਿੱਚ ਲੈ ਕੇ ਉਹ ਕਹਿੰਦੇ ਹਨ, "ਮੇਰੇ ਪਿਤਾ ਕੋਲ ਕੋਈ ਜ਼ਮੀਨ ਨਹੀਂ ਸੀ। ਸਰਕਾਰ ਦੀਆਂ ਨਵੀਆਂ ਯੋਜਨਾਵਾਂ 'ਚ ਮੇਰੇ ਪਿਤਾ ਅਤੇ ਸਾਡੇ ਪਰਿਵਾਰ ਵਰਗੇ ਲੋਕਾਂ ਲਈ ਕੋਈ ਥਾਂ ਨਹੀਂ ਹੈ। ਰਾਇਤੂ ਬੰਧੂ ਸਕੀਮ ਨਾਲ ਹੋਰ ਲੋਕਾਂ ਨੂੰ ਲਾਭ ਹੋਇਆ ਹੋਵੇਗਾ। ਪਰ ਮੇਰੇ ਪਰਿਵਾਰ ਨੂੰ ਅਤੇ ਮੇਰੇ ਵਰਗੇ ਕਿਸਾਨਾਂ ਨੂੰ ਤਾਂ ਸਰਕਾਰ ਨੇ ਬਿਨਾਂ ਕਿਸੇ ਮਦਦ ਦੇ ਬੇਸਹਾਰਾ ਛੱਡ ਦਿੱਤਾ।"ਉਥੇ ਜਰਗਾਂਵ ਦੇ ਹਰੀਗੋਪਾਲਾ ਪਿੰਡ ਦੇ ਰਹਿਣ ਵਾਲੇ ਕਿਸਾਨ ਸੁਖਮਾਰੀ ਸਮੱਇਆ ਨੂੰ ਲਗਦਾ ਹੈ ਕਿ ਰਾਇਤੂ ਬੰਧੂ ਸਕੀਮ ਨਾਲ ਸਿਰਫ਼ ਵੱਡੇ ਕਿਸਾਨਾਂ ਨੂੰ ਲਾਭ ਹੋਇਆ ਹੈ। Image copyright Priyanka Dubey/BBC ਫੋਟੋ ਕੈਪਸ਼ਨ ਕਿਸਾਨ ਸੁਖਮਾਰੀ ਸਮੱਇਆ ਨੂੰ ਲਗਦਾ ਹੈ ਕਿ ਰਇਤ ਬੰਧੂ ਸਕੀਮ ਨਾਲ ਸਿਰਫ਼ ਵੱਡੇ ਕਿਸਾਨਾਂ ਨੂੰ ਲਾਭ ਹੋਇਆ ਹੈ ਉਹ ਕਹਿੰਦੇ ਹਨ, "ਬੀਮਾ ਯੋਜਨਾ ਤਾਂ ਬਹੁਤ ਚੰਗੀ ਹੈ ਪਰ 'ਰਾਇਤੂ ਬੰਧੂ ਸਕੀਮ' ਨਾਲ ਸਿਰਫ਼ ਵੱਡੇ ਕਿਸਾਨਾਂ ਨੂੰ ਲਾਭ ਹੋਇਆ ਹੈ। ਮੇਰੇ ਕੋਲ 4 ਏਕੜ ਖੇਤ ਹਨ ਅਤੇ ਮੈਨੂੰ ਇਸ ਦਾ 16 ਹਜ਼ਾਰ ਰੁਪਏ ਮਿਲਿਆ ਵੀ ਪਰ ਮੇਰੇ ਖਰਚੇ ਬਹੁਤ ਹਨ।" "ਅੱਜ ਕੱਲ੍ਹ ਲੇਬਰ, ਪੈਸਟੀਸਾਈਡ, ਖਾਦ, ਬੀਜ ਸਭ ਬਹੁਤ ਮਹਿੰਗਾ ਹੈ। ਫੇਰ ਮੰਡੀ 'ਚ ਠੀਕ ਮੁੱਲ ਵੀ ਨਹੀਂ ਮਿਲਦਾ। ਇਸ ਲਈ ਮੈਨੂੰ ਲਗਦਾ ਹੈ ਕਿ 25 ਏਕੜ ਤੋਂ ਵੱਧ ਜ਼ਮੀਨ ਵਾਲੇ ਵੱਡੇ ਕਿਸਾਨਾਂ ਲਈ ਰਾਇਤੂ ਬੰਧੂ ਦਾ ਪੈਸਾ ਘੱਟ ਕਰਕੇ ਛੋਟੇ ਕਿਸਾਨਾਂ ਦਾ ਵਧਾਇਆ ਜਾਣਾ ਚਾਹੀਦਾ ਹੈ।"ਰਾਇਤੂ ਬੰਧੂ ਤੋਂ ਇਲਾਵਾ ਤੇਲੰਗਾਨਾ ਵਿੱਚ ਕਿਸਾਨਾਂ ਲਈ ਸ਼ੁਰੂ ਕਰਵਾਈ ਗਈ ਦੂਜੀ ਵੱਡੀ ਯੋਜਨਾ 'ਰਾਇਤੂ ਬੀਮਾ ਯੋਜਨਾ' ਦੇ ਨਾਮ ਤੋਂ ਸ਼ੁਰੂ ਹੋਈ 5 ਲੱਖ ਰੁਪਏ ਦੀ ਬੀਮਾ ਯੋਜਨਾ ਹੈ। Image copyright Priyanka Dubey/BBC ਫੋਟੋ ਕੈਪਸ਼ਨ 'ਰਇਤੂ ਬੀਮਾ ਯੋਜਨਾ' ਦੇ ਬਾਂਡ ਸਰਟੀਫਿਕੇਟਾਂ ਦੀ ਵੰਡ ਇਸ ਯੋਜਨਾ ਬਾਰੇ ਦੱਸਦੇ ਸੁਕਿੰਦਰ ਕਹਿੰਦੇ ਹਨ, "ਅਸੀਂ ਕਿਸਾਨ ਨੂੰ ਭਰੋਸਾ ਦੇਣਾ ਚਾਹੁੰਦੇ ਹਾਂ ਕਿ ਜੇਕਰ ਉਹ ਨਹੀਂ ਵੀ ਰਿਹਾ ਤਾਂ ਉਸ ਦਾ ਪਰਿਵਾਰ ਸੜਕ 'ਤੇ ਨਹੀਂ ਆਵੇਗਾ। ਇਸ ਲਈ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੇ ਨਾਲ ਕਰਾਰ ਕਰਕੇ ਅਸੀਂ 18 ਤੋਂ 60 ਸਾਲਾਂ ਦੇ ਵਿੱਚ ਤੇਲੰਗਾਨਾ ਦੇ ਹਰ ਕਿਸਾਨ ਨੂੰ 5 ਲੱਖ ਰੁਪਏ ਦਾ ਬੀਮਾ ਕਰਵਾਇਆ ਹੈ।"'ਰਾਇਤੂ ਬੀਮਾ ਯੋਜਨਾ' ਦੇ ਬਾਂਡ ਸਰਟੀਫਿਕੇਟਾਂ ਦੀ ਵੰਡ "ਇਸ ਬੀਮੇ ਲਈ 2271 ਰੁਪਏ ਦਾ ਸਾਲਾਨਾ ਪ੍ਰੀਮੀਅਮ ਸਰਕਾਰ ਹਰ ਕਿਸਾਨ ਵੱਲੋਂ ਐਲਆਈਸੀ ਭਰੇਗੀ। ਪਹਿਲੀ ਕਿਸ਼ਤ 'ਚ 630 ਕਰੋੜ ਦਾ ਪ੍ਰੀਮੀਅਮ ਭਰਿਆ ਜਾ ਚੁੱਕਿਆ ਹੈ। ਇਸ ਵਿਚੋਂ ਦੁਰਘਟਨਾ ਅਤੇ ਸੁਭਾਵਿਕ ਹਰ ਤਰ੍ਹਾਂ ਨਾਲ ਮੌਤ ਕਵਰ ਕੀਤੀ ਜਾਂਦੀ ਹੈ।" Image copyright Priyanka Dubey/BBC ਰਿਪੋਰਟਿੰਗ ਦੌਰਾਨ ਮੈਂ ਸਿੱਧੀਮੇਠ ਦੇ ਰਾਇਆਵਾਰਾਮ ਪਿੰਡ ਦੇ ਪੰਚਾਇਤ ਦਫ਼ਤਰ ਤੋਂ 'ਰਾਇਤੂ ਬੀਮਾ ਯੋਜਨਾ' ਦੇ ਬਾਂਡ ਸਰਟੀਫਿਕੇਟਾਂ ਦੀ ਵੰਡ ਦੇਖੀ ਹੈ। ਸਿੱਧੀਪੇਠ ਦੇ ਨਾਲ-ਨਾਲ ਜਰਗਾਂਵ ਦੇ ਅਕਰਾਜਬਲੀ ਅਤੇ ਹਰੀਗੋਪਾਲਾ ਪਿੰਡ ਤੋਂ ਲੈ ਕੇ ਗ੍ਰਾਮੀਣ ਵਾਰੰਗਲ ਦੇ ਆਤਮਕੁਰੂ ਪਿੰਡ ਤੱਕ ਤਿੰਨ ਜ਼ਿਲ੍ਹਿਆਂ ਵਿੱਚ ਕਿਸਾਨ 'ਰਾਇਤੂ ਬੀਮਾ ਯੋਜਨਾ' ਨਾਲ ਖੁਸ਼ ਨਜ਼ਰ ਆਏ।ਅਕਰਾਜਬਲੀ ਪਿੰਡ ਦੇ ਕਿਸਾਨ ਪ੍ਰਸਾਦ ਨੇ ਦੱਸਿਆ, "ਮੇਰੇ ਕੋਲ 2.5 ਏਕੜ ਜ਼ਮੀਨ ਹੈ। ਇਸ ਬੀਮਾ ਯੋਜਨਾ ਨਾਲ ਤਾਂ ਸਾਨੂੰ ਲਾਭ ਹੋਇਆ ਹੈ ਪਰ 'ਮਿਸ਼ਨ ਕਾਗਤੀਆ' ਨਾਲ ਸਾਡੇ ਪਿੰਡ ਨੂੰ ਲਾਭ ਨਹੀਂ ਹੋਇਆ ਕਿਉਂਕਿ ਕੋਈ ਵੀ ਤਾਲਾਬ ਸਾਡੇ ਖੇਤਾਂ ਕੋਲ ਨਹੀਂ।"ਇਹ ਵੀ ਪੜ੍ਹੋ:ਪੁੱਤ ਦੀ ਜਿੱਤ ਨੂੰ ਪਿਤਾ ਨੇ ਸੁਨਹਿਰੀ ਅੱਖਰਾਂ 'ਚ ਇੰਜ ਸਜਾਇਆ ਬਲੂ ਵ੍ਹੇਲ ਗੇਮ ਤੋਂ ਬਾਅਦ ਮੋਮੋ ਚੈਲੇਂਜ ਤੋਂ ਇੰਜ ਬਚੋ'ਪਾਕਿਸਤਾਨ ਅੱਤਵਾਦੀ ਗੁਟਾਂ ਖਿਲਾਫ ਰਿਹਾ ਨਾਕਾਮ, ਰੁਕੇਗੀ ਮਦਦ'ਏਸ਼ੀਅਨ ਗੇਮਜ਼ 2018 ਦੀ ਕਲੋਜ਼ਿੰਗ ਸੈਰਾਮਨੀ 'ਚ ਰਾਣੀ ਰਾਮਪਾਲ ਕਰੇਗੀ ਭਾਰਤੀ ਦਲ ਦੀ ਅਗਵਾਈਪਰ ਸੂਬੇ 'ਚ ਲੰਬੇ ਸਮੇਂ ਤੋਂ ਕਿਸਾਨਾਂ ਦੇ ਅਧਿਕਾਰਾਂ ਲਈ ਕੰਮ ਕਰ ਹੇ ਸੁਤੰਤਰ ਸਮਾਜਕ ਵਰਕਰਾ ਨੈਨਲਾ ਗੋਵਰਧਨ ਦਾ ਮੰਨਣਾ ਹੈ ਕਿ ਤੇਲੰਗਾਨਾ ਸਰਕਾਰ ਇਹ ਸਾਰੀ ਯੋਜਨਾਵਾਂ ਅਗਲੇ ਸਾਲ ਸੂਬੇ 'ਚ ਹੋਣ ਵਾਲੇ ਚੋਣਾਂ ਦੇ ਮੱਦੇਨਜ਼ਰ ਸ਼ੁਰੂ ਕਰ ਰਹੀ ਹੈ।ਇੱਕ ਇੰਟਰਵਿਊ ਦੌਰਾਨ ਨੈਨਲਾ ਕਹਿੰਦੇ ਹਨ, "ਇਹ ਸਭ ਚੋਣਾਂ ਤੋਂ ਇੱਕ ਸਾਲ ਪਹਿਲਾਂ ਹੀ ਸ਼ੁਰੂ ਕਿਉਂ ਹੋ ਰਿਹਾ ਹੈ? ਕੇਸੀਆਰ ਸਰਕਾਰ ਸੂਬੇ ਦਾ ਖਜ਼ਾਨਾ ਖਾਲੀ ਕਰਕੇ ਅਗਲੀਆਂ ਚੋਣਾਂ ਦੀ ਤਿਆਰੀ ਕਰ ਰਹੀ ਹੈ।" "ਕਰਜ਼ਾ ਮੁਆਫ਼ੀ ਦੇ ਜੋ ਐਲਾਨ ਕੀਤੇ ਗਏ ਹਨ, ਉਹ ਤਾਂ ਅੱਜ ਤੱਕ ਪੂਰੇ ਨਹੀਂ ਹੋਏ, ਵੋਟਾਂ ਲਈ ਕਾਨੂੰਨੀ ਤੌਰ 'ਤੇ ਭ੍ਰਿਸ਼ਟਾਚਾਰ ਲਿਆ ਕੇ ਲੋਕਾਂ ਦਾ ਧਿਆਨ ਵੰਡਿਆ ਜਾ ਰਿਹਾ ਹੈ। ਜਦਕਿ ਅਸਲ 'ਚ ਕਿਸਾਨਾਂ ਨੂੰ ਅੱਜ ਵੀ ਆਪਣੀ ਫ਼ਸਲ ਦੇ ਉਚਿਤ ਮੁੱਲ ਵਰਗੇ ਬੁਨਿਆਦੀ ਅਧਿਕਾਰਾਂ ਲਈ ਤਰਸਣਾ ਪੈ ਰਿਹਾ ਹੈ।"ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕਾਦਰ ਖ਼ਾਨ ਮੌਜੂਦਾ ਦੌਰ ਦੇ ਕਲਾਕਾਰਾਂ ਦੀ ਕਿਹੜੀ ਗੱਲ ਤੋਂ ਦੁਖੀ ਸਨ 1 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46727331 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 81 ਸਾਲਾ ਕਾਦਰ ਖ਼ਾਨ ਪ੍ਰਸਿੱਧ ਹਾਸ ਰਸ ਕਲਾਕਾਰ ਹੋਣ ਦੇ ਨਾਲ-ਨਾਲ ਡਾਇਲਾਗ ਲੇਖਕ ਵੀ ਸਨ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਕਾਦਰ ਖ਼ਾਨ ਦਾ ਕੈਨੇਡਾ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪੁੱਤਰ ਸਰਫ਼ਰਾਜ਼ ਖ਼ਾਨ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸਰਫ਼ਰਾਜ਼ ਖ਼ਾਨ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਪਿਤਾ ਹੁਣ ਸਾਡੇ ਵਿਚਕਾਰ ਨਹੀਂ ਰਹੇ।"81 ਸਾਲਾ ਕਾਦਰ ਖ਼ਾਨ ਪ੍ਰਸਿੱਧ ਹਾਸ ਰਸ ਕਲਾਕਾਰ ਹੋਣ ਦੇ ਨਾਲ-ਨਾਲ ਡਾਇਲਾਗ ਲੇਖਕ ਵੀ ਸਨ। ਉਨ੍ਹਾਂ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਸੀ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮੌਤ ਦੀਆਂ ਅਫ਼ਵਾਹਾਂ ਕਈ ਵਾਰ ਉੱਡੀਆਂ ਸਨ।ਅਦਾਕਾਰ ਅਭਿਤਾਮ ਬੱਚਨ ਅਤੇ ਅਦਾਕਾਰਾ ਰਵੀਨਾ ਟੰਡਨ ਨੇ ਪਹਿਲਾ ਟਵੀਟ ਕਰਕੇ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਸੀ। ਕਾਦਰ ਖ਼ਾਨ ਦਾ ਦੁੱਖਕਾਦਰ ਖ਼ਾਨ ਨੇ ਪਿਛਲੇ ਕੁਝ ਸਾਲਾਂ ਤੋਂ ਆਪਣੇ ਆਪ ਨੂੰ ਫਿਲਮਾਂ ਤੋਂ ਦੂਰ ਕਰ ਲਿਆ ਸੀ। ਇਹ ਵੀ ਪੜ੍ਹੋ:2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾਬਿੱਗ ਬੌਸ 12 ਜਿੱਤਣ ਵਾਲੀ 'ਟੀਵੀ ਦੀ ਨੂੰਹ' ਦੀਪਿਕਾ ਬਾਰੇ 5 ਖ਼ਾਸ ਗੱਲਾਂਸੀਰੀਆ 'ਚੋਂ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਆਈਐੱਸ ਦੇ ਮੁਕਾਬਲੇ ਕੌਣ 'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ' Image Copyright BBC News Punjabi BBC News Punjabi Image Copyright BBC News Punjabi BBC News Punjabi ਉਹ ਕਹਿੰਦੇ ਸਨ, "ਵਕਤ ਦੇ ਨਾਲ ਫਿਲਮਾਂ ਵੀ ਬਦਲ ਗਈਆਂ ਹਨ ਅਤੇ ਅਜਿਹੇ ਦੌਰ ਵਿੱਚ ਮੈਂ ਆਪਣੇ ਆਪ ਨੂੰ ਫਿਟ ਮਹਿਸੂਸ ਨਹੀਂ ਕਰਦਾ। ਮੇਰੇ ਲਈ ਬਦਲਦੇ ਦੌਰ ਨਾਲ ਖ਼ੁਦ ਨੂੰ ਬਦਲਣਾ ਸੰਭਵ ਨਹੀਂ ਹੈ ਤਾਂ ਮੈਂ ਆਪਣੇ ਆਪ ਨੂੰ ਫਿਲਮਾਂ ਤੋਂ ਵੱਖ ਕਰ ਲਿਆ।"ਕਾਦਰ ਖ਼ਾਨ ਨੇ ਇਹ ਵੀ ਕਿਹਾ ਕਿ ਮੌਜੂਦਾ ਦੌਰ ਵਿੱਚ ਕਲਾਕਾਰਾਂ ਦੀ ਭਾਸ਼ਾ 'ਤੇ ਪਕੜ ਨਹੀਂ ਹੈ ਅਤੇ ਇਹ ਗੱਲ ਉਨ੍ਹਾਂ ਨੂੰ ਦੁੱਖੀ ਕਰਦੀ ਸੀ। 70 ਦੇ ਦਹਾਕੇ 'ਚ ਅਮਿਤਾਭ ਬੱਚਨ ਦੀਆਂ ਕੁਝ ਫਿਲਮਾਂ 'ਸੁਹਾਗ', 'ਅਮਰ ਅਕਬਰ ਐਂਥਨੀ' ਅਤੇ 'ਮੁਕੱਦਰ ਕਾ ਸਿੰਕਦਰ' 'ਚ ਕਾਦਰ ਖ਼ਾਨ ਦੀ ਕਲਮ ਨਾਲ ਲਿਖੇ ਸੰਵਾਦ ਵੀ ਕਾਫੀ ਮਕਬੂਲ ਹੋਏ।ਡਾਇਲਾਗ ਕਿੰਗ ਕਾਦਰ ਖ਼ਾਨ ਕਾਦਰ ਖ਼ਾਨ ਨੇ 70 ਦੇ ਦਹਾਕੇ ਤੋਂ ਡਾਇਲਾਗ ਲਿਖਣ ਤੋਂ ਲੈ ਕੇ ਫਿਲਮਾਂ 'ਚ ਅਦਾਕਾਰੀ ਤੱਕ ਖ਼ੂਬ ਨਾਮ ਕਮਾਇਆ। ਖ਼ੂਨ ਪਸੀਨਾ, ਲਾਵਾਰਿਸ, ਪਰਵਰਿਸ਼, ਅਮਰ ਅਕਬਰ ਐਂਥਨੀ, ਨਸੀਬ, ਕੁਲੀ, ਇਨ੍ਹਾਂ ਫਿਲਮਾਂ ਵਿੱਚ ਡਾਇਲਾਗ ਲਿਖਣ ਵਾਲੇ ਕਾਦਰ ਖ਼ਾਨ ਨੇ ਅਮਿਤਾਭ ਬੱਚਨ ਦੇ ਕਰੀਅਰ ਨੂੰ ਸੰਵਾਰਨ 'ਚ ਵੱਡੀ ਭੂਮਿਕਾ ਅਦਾ ਕੀਤੀ ਹੈ। Image copyright Sarfaraz khan ਫੋਟੋ ਕੈਪਸ਼ਨ ਕਾਦਰ ਖ਼ਾਨ ਨੇ ਪਿਛਲੇ ਕੁਝ ਸਾਲਾਂ ਤੋਂ ਆਪਣੇ ਆਪ ਨੂੰ ਫਿਲਮਾਂ ਤੋਂ ਦੂਰ ਕਰ ਲਿਆ ਸੀ ਹਾਲਾਂਕਿ, ਉਨ੍ਹਾਂ ਦੀ ਸ਼ੁਰੂਆਤੀ ਜ਼ਿੰਦਗੀ ਕਾਫ਼ੀ ਸੰਘਰਸ਼ ਭਰੀ ਰਹੀ। ਕਈਆਂ ਇੰਟਰਵਿਊ 'ਚ ਕਾਦਰ ਖ਼ਾਨ ਨੇ ਦਸਿਆ ਹੈ ਕਿ ਅਫ਼ਗਾਨਿਸਤਾਨ 'ਚ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਤਿੰਨ ਭਰਾਵਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਮਾਂ-ਪਿਉ ਨੇ ਅਫ਼ਗਾਨਿਸਤਾਨ ਛੱਡ ਭਾਰਤ ਆਉਣ ਦਾ ਫ਼ੈਸਲਾ ਕੀਤਾ। ਛੇਤੀ ਹੀ ਮਾਂ-ਪਿਉ ਦਾ ਤਲਾਕ ਹੋ ਗਿਆ ਅਤੇ ਸੌਤੇਲੇ ਪਿਤਾ ਦੇ ਨਾਲ ਬਚਪਨ ਬਹੁਤ ਹੀ ਗਰੀਬੀ 'ਚ ਬੀਤਿਆ ਸੀ। ਬਾਵਜੂਦ ਇਸ ਦੇ ਉਨ੍ਹਾਂ ਨੇ ਸਿਵਿਲ ਇੰਜੀਨੀਅਰਿੰਗ ਦਾ ਡਿਪਲੋਪਾ ਕੀਤਾ ਅਤੇ ਮੁੰਬਈ ਕਾਲਜ 'ਚ ਬੱਚਿਆਂ ਨੂੰ ਪੜਾਇਆ।ਇਹ ਵੀ ਪੜ੍ਹੋ:ਸ਼੍ਰੀਦੇਵੀ ਨੂੰ ਕਿਉਂ ਕਹਿੰਦੇ ਸੀ 'ਲੇਡੀ ਬੱਚਨ'? 10 ਖ਼ਾਸ ਗੱਲਾਂਇਨ੍ਹਾਂ ਕੁੜੀਆਂ ਦੀ 'ਕਿੱਕ' ਦੁਨੀਆਂ ਭਰ 'ਚ ਹੈ ਮਸ਼ਹੂਰ‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’ਔਰਤ ਦੀ ਜ਼ਿੰਦਗੀ ਦੇ ਵਿਲੱਖਣ ਪਹਿਲੂਕਾਲਜ 'ਚ ਇੱਕ ਵਾਰ ਨਾਟਕ ਪ੍ਰਤੀਯੋਗਤਾ ਸੀ ਜਿੱਥੇ ਨਰਿੰਦਰ ਬੇਦੀ ਅਤੇ ਕਾਮਿਨੀ ਕੌਸ਼ਲ ਜੱਜ ਸਨ। ਕਾਦਰ ਖ਼ਾਨ ਨੂੰ ਬੈਸਟ ਐਕਟਰ-ਲੇਖਕ ਦਾ ਇਨਾਮ ਮਿਲਿਆ ਅਤੇ ਉਨ੍ਹਾਂ ਦੇ ਨਾਲ ਹੀ ਇੱਕ ਫਿਲਮ ਲਈ ਸੰਵਾਦ ਲਿਖਣ ਦਾ ਮੌਕਾ ਵੀ ਮਿਲਿਆ। ਤਨਖਾਹ ਸੀ 1500 ਰੁਪਏ। ਇਹ ਫਿਲਮ 1972 'ਚ ਆਈ ਜਵਾਨੀ ਦੀਵਾਨੀ ਸੀ ਜੋ ਹਿੱਟ ਹੋ ਗਈ ਅਤੇ ਰਫ਼ੂ ਚੱਕਰ ਵਰਗੀਆਂ ਫਿਲਮਾਂ ਉਨ੍ਹਾਂ ਨੂੰ ਮਿਲੀਆਂ ਸਨ। Image copyright Getty Images ਫੋਟੋ ਕੈਪਸ਼ਨ ਮਨਮੋਹਨ ਦੇਸਾਈ ਨੇ ਆਪਣਾ ਤੋਸ਼ੀਬਾ ਟੀਵੀ, 21000 ਰੁਪਏ ਅਤੇ ਬ੍ਰੈਸਲੇਟ ਕਾਦਰ ਖ਼ਾਨ ਨੂੰ ਖੜ੍ਹੇ ਖੜ੍ਹੇ ਹੀ ਤੋਹਫ਼ੇ ਵਜੋਂ ਦੇ ਦਿੱਤਾ ਸੀ ਪਰ ਕਾਦਰ ਖ਼ਾਨ ਦੀ ਜ਼ਿੰਦਗੀ ਵਿੱਚ ਵੱਡਾ ਮੋੜ ਉਦੋਂ ਆਇਆ ਜਦੋਂ 1974 'ਚ ਮਨਮੋਹਨ ਦੇਸਾਈ ਅਤੇ ਰਾਜੇਸ਼ ਖੰਨਾ ਦੇ ਨਾਲ 'ਰੋਟੀ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਮਨਮੋਹਨ ਦੇਸਾਈ ਨੂੰ ਕਾਦਰ ਖ਼ਾਨ 'ਤੇ ਖ਼ਾਸ ਭਰੋਸਾ ਨਹੀਂ ਸੀ। ਮਨਮੋਹਨ ਦੇਸਾਈ ਅਕਸਰ ਕਹਿੰਦੇ, "ਤੁਸੀਂ ਸ਼ਾਇਰੀ ਤਾਂ ਵਧੀਆ ਕਰ ਲੈਂਦੇ ਹੋ ਪਰ ਮੈਨੂੰ ਅਜਿਹੇ ਡਾਇਲਾਗ ਚਾਹੀਦੇ ਹਨ, ਜਿਨ੍ਹਾਂ 'ਤੇ ਜਨਤਾ ਤਾੜੀ ਮਾਰੇ।"ਕਾਦਰ ਖ਼ਾਨ ਨੇ ਸੰਵਾਦ ਲਿਖੇ ਜੋ ਮਨਮੋਹਨ ਦੇਸਾਈ ਨੂੰ ਪਸੰਦ ਆਏ ਅਤੇ ਉਨ੍ਹਾਂ ਨੇ ਆਪਣਾ ਤੋਸ਼ੀਬਾ ਟੀਵੀ, 21000 ਰੁਪਏ ਅਤੇ ਬ੍ਰੈਸਲੇਟ ਕਾਦਰ ਖ਼ਾਨ ਨੂੰ ਉਥੇ ਖੜ੍ਹੇ ਖੜ੍ਹੇ ਹੀ ਤੋਹਫ਼ੇ ਵਜੋਂ ਦੇ ਦਿੱਤਾ।ਐਕਟਿੰਗ ਦਾ ਕਮਾਲ ਇਸ ਦੇ ਨਾਲ 1973 ਵਿੱਚ ਫਿਲਮ ਦਾਗ਼ 'ਚ ਇੱਕ ਵਕੀਲ ਦੇ ਮਾਮੂਲੀ ਜਿਹੇ ਰੋਲ ਵਿੱਚ ਅਤੇ 1977 ਵਿੱਚ ਅਮਿਤਾਭ ਬੱਚਨ ਨਾਲ ਇੰਸਪੈਕਟਰ ਦੇ ਛੋਟੇ ਜਿਹੇ ਰੋਲ ਵਿੱਚ ਨਜ਼ਰ ਆਏ। Image copyright Sarfaraz Khan ਫੋਟੋ ਕੈਪਸ਼ਨ 90 ਦੇ ਦਹਾਕੇ ਤੱਕ ਆਉਂਦੇ-ਆਉਂਦੇ ਕਾਦਰ ਖ਼ਾਨ ਨੇ ਲਿਖਣਾ ਘੱਟ ਕਰ ਦਿੱਤਾ ਸੀ ਇਸ ਤੋਂ ਬਾਅਦ ਤਾਂ ਖ਼ੂਨ-ਪਸੀਨਾ, ਸ਼ਰਾਬੀ, ਨਸੀਬ, ਕੁਰਬਾਨੀ ਆਦਿ ਫਿਲਮਾਂ ਦੀਆਂ ਝੜੀਆਂ ਲੱਗ ਗਈਆਂ। ਵਿਲੇਨ ਵਜੋਂ ਲੋਕ ਉਨ੍ਹਾਂ ਨੂੰ ਪਛਾਨਣ ਲੱਗੇ। ਕਾਮੇਡੀ ਵਾਲਾ ਦੌਰ 1983 ਵਿੱਚ ਕਾਦਰ ਖ਼ਾਨ ਨੇ ਫਿਲਮ ਹਿੰਮਤਵਾਲਾ ਲਿਖੀ ਅਤੇ ਆਪਣੇ ਲਈ ਕਾਮੇਡੀ ਵਾਲਾ ਰੋਲ ਵੀ ਲਿਖਿਆ। ਉਦੋਂ ਉਹ ਵਿਲੇਨ ਦੇ ਮੋਡ ਵਿਚੋਂ ਬਾਹਰ ਆਉਣਾ ਚਾਹੁੰਦੇ ਸਨ। ਉਥੋਂ ਹੀ ਉਨ੍ਹਾਂ ਦੀ ਲੇਖਨੀ ਅਤੇ ਅਦਾਕਾਰੀ ਦੋਵਾਂ 'ਚ ਹੀ ਬਦਲਾਅ ਦਾ ਦੌਰ ਸ਼ੁਰੂ ਹੋ ਗਿਆ। ਸੰਵਾਦਾਂ 'ਚ ਨਫ਼ਾਸਤ ਦੀ ਥਾਂ ਆਨਾਰਪਨ ਵਾਲੇ ਡਾਇਲਗਜ਼ ਨੇ ਲਈ। ਬੀਬੀਸੀ ਨਾਲ ਇੰਟਰਵਿਊ 'ਚ ਕਾਦਰ ਖ਼ਾਨ ਫਿਲਮ 'ਚ ਵਿਗੜਦੀ ਭਾਸ਼ਾ ਦਾ ਦੋਸ਼ ਖ਼ੁਦ ਨੂੰ ਦਿੰਦੇ ਹਨ। 90 ਦੇ ਦਹਾਕੇ ਤੱਕ ਆਉਂਦੇ-ਆਉਂਦੇ ਕਾਦਰ ਖ਼ਾਨ ਨੇ ਲਿਖਣਾ ਘੱਟ ਕਰ ਦਿੱਤਾ ਅਤੇ ਡੇਵਿਡ ਧਵਨ-ਗੋਵਿੰਦਾ ਨਾਲ ਉਨ੍ਹਾਂ ਦੀ ਜੋੜੀ ਬਾਖ਼ੂਬੀ ਜੰਮਣ ਲੱਗੀ। ਉਦੋਂ ਵੀ ਉਹ ਆਪਣੇ ਡਾਇਲਵਾਗ ਆਪ ਹੀ ਲਿਖਦੇ ਸਨ। Image copyright Sarfaraz khan ਫੋਟੋ ਕੈਪਸ਼ਨ 1983 ਵਿੱਚ ਕਾਦਰ ਖ਼ਾਨ ਨੇ ਫਿਲਮ ਹਿੰਮਤਵਾਲਾ ਲਿਖੀ ਅਤੇ ਆਪਣੇ ਲਈ ਕਾਮੇਡੀ ਵਾਲਾ ਰੋਲ ਵੀ ਲਿਖਿਆ ਬਿਨਾਂ ਖ਼ੁਦ ਹੱਸੇ ਜਾਂ ਟੇਢੇ-ਮੇਢੇ ਮੂੰਹ ਬਣਾਏ ਬਿਨਾਂ ਦਰਸ਼ਕਾਂ ਨੂੰ ਕਿਵੇਂ ਹਸਾਇਆ ਜਾ ਸਕਦਾ ਹੈ ਇਹ ਗੁਰ ਕਾਦਰ ਖ਼ਾਨ 'ਚ ਸੀ। ਅਮਿਤਾਭ ਬੱਚਨ ਨਾਲ ਦੋਸਤੀ ਕਾਦਰ ਖ਼ਾਨ ਦੀ ਇੱਕ ਹੋਰ ਖ਼ੂਬੀ ਸੀ। ਉਹ ਲਿਪ-ਰੀਡਿੰਗ ਕਰ ਸਕਦੇ ਸਨ ਯਾਨਿ ਦੂਰੋਂ ਹੀ ਬੋਲਦੇ ਬੁੱਲਾਂ ਦੇ ਲਫ਼ਜ਼ ਫੜ ਲੈਂਦੇ ਸਨ।ਆਪਣੇ ਇੰਟਰਵਿਊ 'ਚ ਇਹ ਕਿੱਸਾ ਸੁਣਾਉਣਾ ਉਹ ਕਦੇ ਨਹੀਂ ਭੁੱਲਦੇ, "ਸ਼ੁਰੂ-ਸ਼ੁਰੂ ਦੇ ਦਿਨਾਂ ਵਿੱਚ ਜਦੋਂ ਮਨਮੋਹਨ ਦੇਸਾਈ ਦੇ ਘਰ ਗਿਆ ਤਾਂ ਦੂਰੋਂ ਦੇਖ ਕੇ ਉਹ ਬੋਲੇ ਉੱਲੂ ਦੇ ਪੱਠੇ ਨੂੰ ਸਮਝ ਨਹੀਂ ਆਇਆ, ਫਿਰ ਆ ਗਿਆ। ਮੈਂ ਕੋਲ ਜਾ ਕੇ ਕਿਹਾ ਤੁਸੀਂ ਮੇਰੇ ਬਾਰੇ ਇਹ ਲਫ਼ਜ਼ ਬੋਲੇ ਹਨ। ਮੈਂ ਲਿਪ-ਰਿੰਡਿੰਗ ਕਰ ਸਕਦਾ ਹਾਂ।" Image Copyright @SrBachchan @SrBachchan Image Copyright @SrBachchan @SrBachchan "ਫਿਲਮ ਨਸੀਬ 'ਚ ਉਨ੍ਹਾਂ ਨੇ ਇਹ ਸੀਨ ਇਸਤੇਮਾਲ ਕੀਤਾ ਹੈ ਜਦੋਂ ਹਿਰੋਈਨ ਵਿਲੇਨ ਦੀਆਂ ਗੱਲਾਂ ਲਿਪ-ਰੀਡਿੰਗ ਨਾਲ ਸਮਝ ਲੈਂਦੀ ਹੈ।"ਅਮਿਤਾਭ ਬੱਚਨ ਦੇ ਕਰੀਅਰ 'ਚ ਕਾਦਰ ਖ਼ਾਨ ਦੀ ਅਹਿਮ ਭੂਮਿਕਾ ਰਹੀ। ਇੱਕ ਵੇਲੇ ਕਾਦਰ ਖ਼ਾਨ ਅਤੇ ਅਮਿਤਾਭ ਬੱਚਨ ਦੀ ਡੂੰਘੀ ਦੋਸਤੀ ਸੀ। ਬੀਬੀਸੀ ਨੂੰ ਦਿੱਤੇ ਇੰਟਰਵਿਊ 'ਚ ਕਾਦਰ ਖ਼ਾਨ ਨੇ ਦੱਸਿਆ ਸੀ, "ਮੈਂ ਅਮਿਤਾਭ ਨੂੰ ਲੈ ਕੇ ਫਿਲਮ ਵੀ ਬਣਾਉਣਾ ਚਾਹੁੰਦਾ ਸੀ, ਨਾਮ ਸੀ ਜਾਹਿਲ। ਪਰ ਇਸ ਤੋਂ ਪਹਿਲਾਂ ਹੀ ਬੱਚਨ ਨੂੰ 'ਕੁਲੀ' ਦੀ ਸ਼ੂਟਿੰਗ ਦੌਰਾਨ ਸੱਟ ਲੱਗ ਗਈ। ਫਿਰ ਉਹ ਸਿਆਸਤ ਵਿੱਚ ਚਲੇ ਗਏ ਅਤੇ ਫਿਲਮ ਬਣ ਹੀ ਨਹੀਂ ਸਕੀ। ਸਾਡੇ ਵਿਚਕਾਰ ਦਰਾਰ ਵੀ ਆ ਗਈ ਸੀ।"ਇਹ ਵੀ ਪੜ੍ਹੋ:ਇਨ੍ਹਾਂ 5 ਤਰੀਕਿਆਂ ਨਾਲ ਨਵੇਂ ਸਾਲ 'ਚ ਆਪਣੇ ਸੰਕਲਪ ਕਰੋ ਪੂਰੇ ਦੁਨੀਆਂ ਭਰ 'ਚ ਨਵੇਂ ਸਾਲ ਦਾ ਸੁਆਗਤਭੀਮਾ ਕੋਰੇਗਾਂਓ ਹਿੰਸਾ ਤੋਂ ਬਾਅਦ ਕਿੰਨੇ ਸੁਧਰੇ ਹਾਲਾਤਸਕੂਲ 'ਚ ਬੱਚੇ ਹਾਜ਼ਰੀ ਵੇਲੇ ਕਹਿਣਗੇ 'ਜੈ ਹਿੰਦ, ਜੈ ਭਾਰਤ' 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਮਰੀਕਾ ਵਿੱਚ ਸਿਗਰਟ ਲਈ ਰੋਲਿੰਗ ਪੇਪਰ ਨਾ ਦੇਣ 'ਤੇ ਪੰਜਾਬੀ 'ਤੇ ਹਮਲਾ, 5 ਖ਼ਬਰਾਂ 21 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46942202 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਅਮਰੀਕਾ ਵਿੱਚ ਇੱਕ ਸਿੱਖ 'ਤੇ ਨਸਲੀ ਹਮਲਾ ਕੀਤੇ ਜਾਣ ਦੀ ਖਬਰ ਹੈ। 24 ਸਾਲ ਦੇ ਅਮਰੀਕੀ ਨਾਗਰਿਕ ਐਨਡ੍ਰਿਊ ਰਾਮਸੇ ਨੇ ਹਰਵਿੰਦਰ ਸਿੰਘ ਮਾਨੀ ਸ਼ਖਸ 'ਤੇ ਇੱਕ ਸਟੋਰ ਵਿੱਚ ਹਮਲਾ ਕੀਤਾ।ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਰਾਮਸੇ ਨੂੰ ਸਿਗਰੇਟ ਲਈ ਰੋਲਿੰਗ ਪੇਪਰ ਚਾਹੀਦਾ ਸੀ ਪਰ ਉਸਦੇ ਕੋਲ੍ਹ ਆਈਡੀ ਕਾਰਡ ਨਹੀਂ ਸੀ। ਮਨ੍ਹਾਂ ਕਰਨ 'ਤੇ ਇਲਜ਼ਾਮ ਹੈ ਕਿ ਉਸਨੇ ਹਰਵਿੰਦਰ ਦੀ ਦਾੜੀ ਖਿੱਚੀ, ਮੁੱਕਾ ਮਾਰਿਆ ਅਤੇ ਜ਼ਮੀਨ 'ਤੇ ਸੁੱਟ ਕੇ ਲੱਤ ਮਾਰੀ। ਘਟਨਾ ਅਮਰੀਕਾ ਦੇ ਓਰੇਗਨ ਦੀ ਹੈ। ਪੁਲਿਸ ਦੇ ਆਉਣ ਤੱਕ ਰਾਮਸੇ ਨੂੰ ਫੜ ਕੇ ਰੱਖਿਆ ਗਿਆ ਪਰ ਇਸ ਦੌਰਾਨ ਹਰਵਿੰਦਰ ਨੂੰ ਕਾਫੀ ਸੱਟਾਂ ਆਈਆਂ। Image copyright Getty Images ਫੋਟੋ ਕੈਪਸ਼ਨ ਸੰਕੇਤਕ ਤਸਵੀਰ ਚਿੜੀਆਘਰ 'ਚ ਸ਼ਖਸ ਬਣਿਆ ਸ਼ੇਰਾਂ ਦਾ ਸ਼ਿਕਾਰ ਮੋਹਾਲੀ ਦੇ ਛੱਤਬੀੜ ਚਿੜੀਆਘਰ ਵਿੱਚ ਸ਼ੇਰਾਂ ਨੇ ਇੱਕ ਆਦਮੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਇਹ ਹਾਦਸਾ ਦਰਅਸਲ ਓਦੋਂ ਵਾਪਰਿਆ ਚਿੜੀਆਘਰ ਵਿੱਚ ਕੰਧ ਗੇ ਬਾਹਰਲੇ ਪਾਸਿਓਂ ਇੱਕ ਆਦਮੀ ਨੇ ਅੰਦਰਲੇ ਇਲਾਕੇ ਵਿੱਚ ਛਾਲ ਮਾਰ ਦਿੱਤੀ।ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਐਤਵਾਰ ਦੁਪਹਿਰ 2.22 ਮਿੰਟ 'ਤੇ ਪੈਟਰੋਲਿੰਗ ਟੀਮ ਨੇ ਇੱਕ ਆਦਮੀ ਨੂੰ ਕੰਦ 'ਤੇ ਵੇਖਿਆ, ਉਨ੍ਹਾਂ ਨੇ ਉਸਨੂੰ ਛਾਲ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸਨੇ ਨਹੀਂ ਸੁਣੀ। ਅੰਦਰ ਕੁਝ ਡਿੱਗਦਾ ਵੇਖ, ਸ਼ੇਰਨੀ ਸ਼ਿਲਪਾ ਉੱਥੇ ਆ ਗਈ ਅਤੇ ਗਰਦਨ ਤੋਂ ਫੜ ਕੇ ਆਦਮੀ ਨੂੰ ਲੈ ਗਈ। ਨਾਲ ਹੀ ਸ਼ੇਰ ਯੁਵਰਾਜ ਵੀ ਆ ਗਿਆ ਅਤੇ ਦੋਹਾਂ ਨੇ ਮਿਲਕੇ ਉਸ ਦਾ ਸ਼ਿਕਾਰ ਕੀਤਾ। ਤੁਰੰਤ ਹੀ ਬਚਾਅ ਟੀਮ ਅੰਦਰ ਪਹੁੰਚੀ ਅਤੇ ਸ਼ੇਰਾਂ ਨੂੰ ਉੱਥੋਂ ਭਜਾਉਣ ਤੋਂ ਬਾਅਦ ਆਦਮੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤ ਐਲਾਨ ਦਿੱਤਾ ਗਿਆ ਗਿਆ।ਇਹ ਵੀ ਪੜ੍ਹੋ: 'ਕੰਮ ਮੈਨੂੰ ਕੇਜਰੀਵਾਲ ਦੇ ਪਸੰਦ ਹਨ ਪਰ ਬੰਦਾ ਮੈਨੂੰ ਖਹਿਰਾ ਚੰਗਾ ਲੱਗਦਾ ਹੈ' ਪੰਜਾਬ ਦੇ ਇਸ ਪਿੰਡ 'ਚ ਲਾਟਰੀ ਨੇ ਕਈਆਂ ਦੀ ਇੰਝ ਬਦਲੀ ਜ਼ਿੰਦਗੀਉੱਤਰੀ ਕੋਰੀਆ ਤੋਂ ਭੱਜੀਆਂ, ਚੀਨ 'ਚ ਸੈਕਸ ਸਕੈਂਡਲ 'ਚ ਫਸੀਆਂ ਕੁੜੀਆਂ Image copyright Getty Images ਫੋਟੋ ਕੈਪਸ਼ਨ ਟਰੰਪ ਡੈਮੋਕ੍ਰੈਟਸ 'ਤੇ ਬਿਗੜ ਰਹੇ ਹਨ ਕਿਉਂਕਿ ਉਨ੍ਹਾਂ ਦੀਆਂ ਸ਼ਰਤਾਂ ਤੇ ਅਮਲ ਨਹੀਂ ਕੀਤਾ ਜਾ ਰਿਹਾ (ਸੰਕੇਤਕ ਤਸਵੀਰ) ਟਰੰਪ ਨੇ ਕੱਢਿਆ ਡੈਮੋਕ੍ਰੈਟਸ 'ਤੇ ਗੁੱਸਾਅਮਰੀਕਾ ਵਿੱਚ ਹੁਣ ਤੱਕ ਦੇ ਸਭ ਤੋਂ ਲੰਬੇ ਸ਼ੱਟਡਾਊਨ ਨੂੰ ਰੋਕਣ ਲਈ ਟਰੰਪ ਵੱਲੋਂ ਦਿੱਤੇ ਪ੍ਰਸਤਾਵਾਂ ਨੂੰ ਵਿਰੋਧੀ ਪਾਰਟੀ ਡੈਮੋਕ੍ਰੈਟਸ ਨੇ ਖਾਰਿਜ ਕਰ ਦਿੱਤਾ ਹੈ। ਟਰੰਪ ਨੇ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪ੍ਰਸਤਾਵ ਸੁਣੇ ਬਿਨਾਂ ਹੀ ਡੈਮੋਕ੍ਰੈਟਸ ਨੇ ਉਸਨੂੰ ਰੱਦ ਕਰ ਦਿੱਤਾ। ਬੀਬੀਸੀ ਨਿਊਜ਼ ਦੀ ਖਬਰ ਮੁਤਾਬਕ ਡੈਮੋਕ੍ਰੈਟਸ ਨੇ ਟਰੰਪ ਦੀਆਂ ਸ਼ਰਤਾਂ ਨੂੰ 'ਬੰਧਕ ਬਣਾਉਣ' ਵਾਲੀਆਂ ਸ਼ਰਤਾਂ ਆਖਿਆ ਹੈ।ਟਰੰਪ ਨੇ ਪ੍ਰਸਤਾਵ ਰੱਖਿਆ ਸੀ ਕਿ ਉਹਨਾਂ 7,00,000 ਲੋਕਾਂ ਨੂੰ ਜੋ ਆਪਣੇ ਮਾਪਿਆਂ ਨਾਲ ਗੈਰ-ਕਾਨੂੰਨੀ ਤਰੀਕੇ ਅਮਰੀਕਾ ਵਿੱਚ ਆਏ ਸਨ ਉਨ੍ਹਾਂ ਨੂੰ ਤਿੰਨ ਸਾਲ ਤੱਕ ਸੁਰੱਖਿਆ ਦਿੱਤੀ ਜਾਵੇਗੀ। ਨਾਲ ਹੀ ਜੰਗ ਦੇ ਮਾਹੌਲ ਵਾਲੇ ਦੇਸਾਂ ਤੋਂ ਆਏ 3,00,000 ਲੋਕਾਂ ਨੂੰ ਵੀ ਸੁਰੱਖਿਆ ਦਿੱਤੀ ਜਾਏਗੀ। Image copyright European Press Photo Agency ਫੋਟੋ ਕੈਪਸ਼ਨ ਜੁਲਾਈ 2018 ਵਿੱਚ ਸਵਿਟਜ਼ਰਲੈਂਡ ਵਿੱਚ ਬਲੱਡ ਮੂਨ ਦਾ ਨਜ਼ਾਰਾ ਸੂਪਰ ਬਲੱਡ ਵੁਲਫ ਮੂਨ ਦਾ ਨਜ਼ਾਰਾਦੱਖਣੀ ਅਤੇ ਉੱਤਰੀ ਅਮਰੀਕਾ ਵਿੱਚ ਲੋਕ ਬੇਸਬਰੀ ਨਾਲ ਸੂਪਰ ਬਲੱਡ ਵੁਲਫ ਮੂਨ ਦੇ ਨਜ਼ਾਰੇ ਦਾ ਇੰਤਜ਼ਾਰ ਕਰ ਰਹੇ ਹਨ। ਇਹ ਨਜ਼ਾਰਾ ਪੱਛਮੀ ਯੂਰਪ ਅਤੇ ਉੱਤਰੀ ਅਫਰੀਕਾ ਤੋਂ ਵੀ ਦਿਖੇਗਾ। ਸੋਮਵਾਰ ਰਾਤ ਨੂੰ ਢਾਈ ਵਜੇ ਦੇ ਕਰੀਬ ਸ਼ੁਰੂ ਹੋਵੇਗਾ ਅਤੇ ਸਵੇਰੇ ਪੌਣੇ ਅੱਠ ਤੱਕ ਨਜ਼ਰ ਆਵੇਗਾ। ਬਲੱਡ ਮੂਨ ਉਦੋਂ ਹੁੰਦਾ ਹੈ ਜਦ ਧਰਤੀ ਸੂਰਜ ਅਤੇ ਚੰਨ ਦੇ ਵਿਚਾਲੇ ਆ ਜਾਂਦੀ ਹੈ ਅਤੇ ਚੰਨ ਦਾ ਰੰਗ ਲਾਲ ਹੋ ਜਾਂਦਾ ਹੈ। Image copyright Getty Images ਬਿਨਾਂ ਹਿਜਾਬ ਦਾ ਚੈਲੇਂਜਸੋਸ਼ਲ ਮੀਡੀਆ 'ਤੇ ਚੱਲ ਰਹੇ #10yearchallenge ਵਿੱਚ ਤੁਰਕੀ ਦੀਆਂ ਔਰਤਾਂ ਨੇ ਆਪਣੀ ਹਿਜਾਬ ਦੇ ਨਾਲ ਅਤੇ ਉਸ ਤੋਂ ਬਿਨਾਂ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਰਾਹੀਂ ਉਨ੍ਹਾਂ ਦਰਸਾਇਆ ਕਿ ਦੱਸ ਸਾਲ ਉਹ ਹਿਜਾਬ ਵਿੱਚ ਸਨ ਪਰ ਹੁਣ ਨਹੀਂ। ਬੀਬੀਸੀ ਹਿੰਦੀ ਦੀ ਖਬਰ ਮੁਤਾਬਕ ਇੱਕ ਕੁੜੀ ਨੇ ਤਸਵੀਰ ਸਾਂਝੀ ਕਰਕੇ ਲਿਖਿਆ, ''ਜੋ ਤੁਸੀਂ ਸੋਚਦੇ ਹੋ ਉਹ ਕਰਨ ਦਾ ਅਹਿਸਾਸ ਬਹੁਤ ਖੂਬਸੁਰਤ ਹੁੰਦਾ ਹੈ।''ਲੰਬੇ ਸਮੇਂ ਤੋਂ ਤੁਰਕੀ ਵਿੱਚ ਹਿਜਾਬ ਪਹਿਨਣ 'ਤੇ ਵਿਵਾਦ ਹੈ।ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪ੍ਰਿਅੰਕਾ ਗਾਂਧੀ ਦੀ ਸਿਆਸਤ ਵਿੱਚ ਐਂਟਰੀ, ਮਿਲੀ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46969359 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਕਾਂਗਰਸ ਨੇ ਸਾਲ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੂੰ ਸਿਆਸੀ ਮੈਦਾਨਾ ਵਿੱਚ ਉਤਾਰ ਦਿੱਤਾ ਹੈ। ਕਾਂਗਰਸ ਨੇ ਪ੍ਰਿਅੰਕਾ ਨੂੰ ਜਨਰਲ ਸਕੱਤਰ ਬਣਾਇਆ ਹੈ ਅਤੇ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਦਿੱਤੀ ਹੈ। ਪ੍ਰਿਅੰਕਾ ਗਾਂਧੀ ਇਹ ਜ਼ਿੰਮੇਵਾਰੀ ਫਰਵਰੀ 2019 ਤੋਂ ਸਾਂਭੇਗੀ। ਕਾਂਗਰਸ ਨੇ ਪਾਰਟੀ ਵਿੱਚ ਕਈ ਫੇਰਬਦਲ ਕੀਤੇ ਹਨ। ਪ੍ਰਿਅੰਕਾ ਗਾਂਧੀ ਤੋਂ ਇਲਾਵਾ ਜਿਓਤਿਰਾਦਿੱਤਿਆ ਸਿੰਧਿਆ ਨੂੰ ਵੀ ਜਨਰਲ ਸਕੱਤਰ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਪੱਛਮੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। Image Copyright @INCSandesh @INCSandesh Image Copyright @INCSandesh @INCSandesh ਗੁਲਾਮ ਨਬੀ ਆਜ਼ਾਦ ਨੂੰ ਯੂਪੀ ਤੋਂ ਹਟਾ ਕੇ ਹੁਣ ਹਰਿਆਣਾ ਦੀ ਜ਼ਿੰਮੇਵਾਰੀ ਦਿੱਤੀ ਹੈ। ਕਾਂਗਰਸ ਨੇ ਕੇਸੀ ਵੇਣੁਗੋਪਾਲ ਨੂੰ ਤਤਕਾਲ ਪ੍ਰਭਾਵ ਤੋਂ ਕਾਂਗਰਸ ਦਾ ਸੰਗਠਨ ਜਨਰਲ ਸਕੱਤਰ ਬਣਿਆ ਗਿਆ ਹੈ। ਵੇਣੁਗੋਪਾਲ ਨੇ ਅਸ਼ੋਕ ਗਹਿਲੋਤ ਦੀ ਥਾਂ ਲਈ ਹੈ।ਇੰਦਰਾ ਗਾਂਧੀ ਦਾ ਅਕਸਪ੍ਰਿਅੰਕਾ ਦੀ ਤੁਲਨਾ ਅਕਸਰ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਨਾਲ ਹੁੰਦੀ ਹੈ।ਪ੍ਰਿਅੰਕਾ ਦਾ ਹੇਅਰਸਟਾਈਲ, ਕੱਪੜਿਆਂ ਦੀ ਚੋਣ ਅਤੇ ਗੱਲ ਕਰਨ ਦੇ ਤਰੀਕੇ ਵਿੱਚ ਇੰਦਰਾ ਗਾਂਧੀ ਦੀ ਛਾਪ ਸਾਫ਼ ਨਜ਼ਰ ਆਉਂਦੀ ਹੈ। ਪ੍ਰਿਅੰਕਾ ਗਾਂਧੀ ਨੇ ਆਪਣਾ ਪਹਿਲਾ ਜਨਤਕ ਭਾਸ਼ਨ 16 ਸਾਲ ਦੀ ਉਮਰ ਵਿੱਚ ਦਿੱਤਾ ਸੀ।ਇਹ ਵੀ ਪੜ੍ਹੋ:'ਪੰਜਾਬ 'ਚ ਰੁੱਸੇ ਹੋਏ ਲੀਡਰਾਂ ਦਾ ਇਹ ਇਕੱਠ ਲੋਕਾਂ ਨੂੰ ਵੇਚੇਗਾ ਕੀ?'ਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾਜਗਮੀਤ ਨੇ ਜ਼ਿਮਨੀ ਚੋਣ ਬਹਾਨੇ ਵਿੱਢੀ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਮੁਹਿੰਮ Image copyright Getty Images ਸੀਨੀਅਰ ਪੱਤਰਕਾਰ ਅਪਰਣਾ ਦਵਿਵੇਦੀ ਨੇ ਇੱਕ ਲੇਖ ਵਿੱਚ ਲਿਖਿਆ ਸੀ, "ਸਾਲ 2014 ਦੀਆਂ ਲੋਕਸਭਾ ਚੋਣਾਂ ਵਿੱਚ ਕਾਂਗਰਸ ਪ੍ਰਿਅੰਕਾ ਗਾਂਧੀ ਨੂੰ ਬਨਾਰਸ ਤੋਂ ਚੋਣ ਲੜਨਾ ਚਾਹੁੰਦੀ ਸੀ ਪਰ ਮੋਦੀ ਦੇ ਖਿਲਾਫ਼ ਖੜ੍ਹੇ ਹੋਣ ਦੇ ਖਤਰੇ ਤੋਂ ਉਨ੍ਹਾਂ ਨੂੰ ਬਚਨ ਦੀ ਸਲਾਹ ਦਿੱਤੀ ਗਈ ਸੀ।"ਬੀਤੇ ਸਾਲ ਸੋਨੀਆ ਗਾਂਧੀ ਤੋਂ ਜਦੋਂ ਪ੍ਰਿਅੰਕਾ ਦੇ ਸਿਆਸਤ ਵਿੱਚ ਆਉਣ ਦੀ ਗੱਲ ਪੁੱਛੀ ਗਈ ਸੀ ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਇਹ ਪ੍ਰਿਅੰਕਾ ਤੈਅ ਕਰੇਗੀ ਕਿ ਉਹ ਸਿਆਸਤ ਵਿੱਚ ਕਦੋਂ ਆਉਣਾ ਚਾਹੁੰਦੀ ਹੈ। ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਤਾਂ ਔਰਤਾਂ 250 ਸਾਲਾਂ ਤੱਕ ਸਿਆਸਤ 'ਚ ਬਰਾਬਰਤਾ ਦਾ ਕਰਨ ਇੰਤਜ਼ਾਰ-ਇੱਕ ਸਰਵੇਖਣ ਐਲੀਸਨ ਟ੍ਰੋਸਡੇਲ ਬੀਬੀਸੀ ਨਿਊਜ਼ 16 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44845522 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਮੈਕਸੀਕੋ ਦੀ ਪਾਰਲੀਮੈਂਟ ਵਿੱਚ ਔਰਤਾਂ ਅਤੇ ਮਰਦਾਂ ਦੀ ਬਰਾਬਰ ਗਿਣਤੀ ਨੂੰ ਇੱਕ 'ਮੀਲ ਦੇ ਪੱਥਰ' ਵਾਂਗ ਮੰਨਿਆ ਜਾ ਰਿਹਾ ਹੈ। ਦੁਨੀਆਂ ਭਰ ਦੇ ਕਈ ਦੇਸਾਂ ਵਿੱਚ ਔਰਤਾਂ ਰਿਕਾਰਡਤੋੜ ਗਿਣਤੀ ਵਜੋਂ ਚੋਣਾਂ ਲੜ ਰਹੀਆਂ ਹਨ। ਇਹ ਸਿਆਸਤ ਦੇ ਗਲੋਬਲ ਚਿਹਰੇ ਦੇ ਬਦਲਾਅ ਅਤੇ ਕੌਮੀ ਸਿਆਸਤਦਾਨਾਂ ਵਿੱਚ ਲਿੰਗ ਬਰਾਬਰਤਾ ਵੱਲ ਇੱਕ ਕਦਮ ਹੋਰ ਪੁੱਟਣ ਵਜੋਂ ਦੇਖਿਆ ਜਾ ਸਕਦਾ ਹੈ। ਹਾਲ ਹੀ ਵਿੱਚ ਮੈਕਸਿਕੋ ਦੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਚੁਣੇ ਗਏ ਸਿਆਸੀ ਆਗੂਆਂ ਵਿੱਚ ਔਰਤਾਂ ਅਤੇ ਮਰਦਾਂ ਦੀ ਬਰਾਬਰ ਗਿਣਤੀ ਸਾਹਮਣੇ ਆਈ ਹੈ ਜਿਸ ਨੂੰ ਇੱਕ 'ਮੀਲ ਦੇ ਪੱਥਰ' ਵਾਂਗ ਮੰਨਿਆ ਜਾ ਰਿਹਾ ਹੈ। ਸਪੇਨ ਦੇ ਲੋਕਤਾਂਤਰਿਕ ਬਣਨ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜੂਨ ਵਿੱਚ ਚੁਣੀ ਸਰਕਾਰ ਦੀ ਕੈਬਨਿਟ ਵਿੱਚ ਮਰਦਾਂ ਨਾਲੋਂ ਔਰਤਾਂ ਵਧੇਰੇ ਗਿਣਤੀ ਵਿੱਚ ਚੁਣੀਆਂ ਗਈਆਂ ਹਨ। ਇਹ ਵੀ ਪੜ੍ਹੋ:ਔਰਤਾਂ ਜਿਨ੍ਹਾਂ ਦੁਨੀਆਂ ਬਦਲ ਦਿੱਤੀ ਔਰਤ ਦੀ ਜ਼ਿੰਦਗੀ ਦੇ ਵਿਲੱਖਣ ਪਹਿਲੂਫੋਰਬਜ਼ ਸੂਚੀ 'ਚ ਸ਼ਾਮਲ ਭਾਰਤੀ ਮੂਲ ਦੀਆਂ ਅਮੀਰ ਔਰਤਾਂ ਫੋਟੋ ਕੈਪਸ਼ਨ ਡੈਮੋਕ੍ਰੇਟਸ ਉਮੀਦਵਾਰ ਅਲੈਗਜ਼ੈਂਡ੍ਰੀਆ ਓਕਾਸਿਆ ਕਾਰਟੇਜ਼ ਨੇ 56 ਸਾਲਾ ਤਜਰਬੇਕਾਰ ਕਾਂਗਰਸੀ ਜੋਏ ਕ੍ਰਾਉਲੀ ਨੂੰ ਹਰਾਇਆ ਸੀ ਜੇਕਰ ਗੱਲ ਕੀਤੀ ਜਾਵੇ ਨਿਊਜ਼ੀਲੈਂਡ ਦੀ ਤਾਂ, ਪ੍ਰਧਾਨ ਮੰਤਰੀ ਜੈਕਿੰਡਾ ਅਰਡਰਨ 21 ਜੂਨ ਨੂੰ ਇੱਕ ਬੇਟੀ ਨੂੰ ਜਨਮ ਦੇ ਕੇ ਦੂਜੀ ਸਿਆਸੀ ਆਗੂ ਬਣੀ ਹੈ, ਜਿਸ ਨੇ ਸਿਆਸਤ ਵਿੱਚ ਸਰਗਰਮ ਰਹਿੰਦਿਆਂ ਬੱਚੇ ਨੂੰ ਜਨਮ ਦਿੱਤਾ ਜਦਕਿ ਪਹਿਲੀ 1990 ਵਿੱਚ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਸਨ ਜਿਨ੍ਹਾਂ ਨੇ ਬੇਟੀ ਨੂੰ ਜਨਮ ਦਿੱਤਾ ਸੀ। ਕੀ 2018 ਸਿਆਸਤ ਵਿੱਚ ਔਰਤਾਂ ਲਈ ਵਧੀਆ ਸਾਲ ਹੈ?ਅਮਰੀਕਾ ਵਿੱਚ ਵ੍ਹਾਈਟ ਹਾਊਸ 'ਚ ਹਿਲੇਰੀ ਕਲਿੰਟਨ ਦੇ ਹਾਰਨ ਤੋਂ ਸਾਲ ਬਾਅਦ, ਅਮਰੀਕਾ ਵਿੱਚ ਪਬਲਿਕ ਦਫ਼ਤਰਾਂ ਵਿੱਚ ਔਰਤਾਂ ਦੀ ਗਿਣਤੀ ਵਧੀ ਹੈ। ਜੂਨ ਵਿੱਚ ਨਿਊਯਾਰਕ ਵਿੱਚ ਮਿਲੈਨੀਅਲ ਡੈਮੋਕ੍ਰੇਟਸ ਉਮੀਦਵਾਰ ਅਲੈਗਜ਼ੈਂਡ੍ਰੀਆ ਓਕਾਸਿਆ ਕਾਰਟੇਜ਼ ਨੇ 56 ਸਾਲਾ ਤਜਰਬੇਕਾਰ ਕਾਂਗਰਸੀ ਜੋਏ ਕ੍ਰਾਉਲੀ ਨੂੰ ਹਰਾ ਦਿੱਤਾ ਸੀ। 28 ਸਾਲਾ ਔਰਤ ਦੀ ਇਹ ਜਿੱਤ ਬਿਲਕੁਲ ਹੈਰਾਨ ਕਰਨ ਵਾਲੀ ਸੀ ਕਿਉਂਕਿ ਉਸ ਨੂੰ ਸਿਆਸਤ ਦਾ ਕੋਈ ਤਜਰਬਾ ਨਹੀਂ ਸੀ ਅਤੇ ਉਸ ਨੇ ਇੱਕ ਅਜਿਹੇ ਸ਼ਖ਼ਸ ਦੇ ਖ਼ਿਲਾਫ਼ ਚੋਣ ਲੜੀ, ਜੋ 10 ਵਾਰ ਚੋਣਾਂ ਜਿੱਤ ਚੁੱਕੇ ਸਨ ਅਤੇ ਆਪਣੀ ਪਾਰਟੀ ਦੇ ਆਗਾਮੀ ਆਗੂ ਵਜੋਂ ਵੀ ਦੇਖੇ ਜਾ ਰਹੇ ਸਨ। ਸੈਂਟਰ ਫਾਰ ਵੂਮੈਨ ਅਤੇ ਪੌਲਟਿਕਸ ਅਨੁਸਾਰ 470 ਔਰਤਾਂ ਨੇ ਖੁਦ ਨੂੰ ਹਾਊਸ ਆਫ ਰਿਪਰਜ਼ੈਂਟੇਟਿਵ ਦੇ ਉਮੀਦਵਾਰ ਵਜੋਂ ਪੇਸ਼ ਕੀਤਾ। 2012 ਵਿੱਚ ਇਹ ਅੰਕੜਾ 298 ਸੀ ਅਤੇ ਉਹ ਵੀ ਇੱਕ ਰਿਕਾਰਡ ਸੀ। Image copyright EPA ਫੋਟੋ ਕੈਪਸ਼ਨ ਸਪੇਨ ਦੀ ਕੈਬਨਿਟ ਦੀ 17 ਮੈਂਬਰੀ ਟੀਮ ਵਿੱਚ 11 ਔਰਤਾਂ ਓਕਲਾਮਾ ਸਟੇਟ ਯੂਨੀਵਰਸਿਟੀ ਦੇ ਪਾਲੀਟੀਕਲ ਸਾਇੰਸ ਡਿਪਾਰਟਮੈਂਟ ਦੀ ਮੁਖੀ ਪ੍ਰੋਫੈਸਰ ਫਰੀਦਾ ਜਾਲਾਜ਼ਈ ਦਾ ਮੰਨਣਾ ਹੈ ਕਿ ਔਰਤਾਂ ਦੀ ਗਿਣਤੀ ਹੈਰੀ ਕਲਿੰਟਨ ਦੀ ਹਾਰ ਕਾਰਨ ਤਾਂ ਵਧੀ ਹੀ ਹੈ ਪਰ ਇਸ ਦੇ ਨਾਲ ਹੀ ਉਹ ਡੌਨਲਡ ਟਰੰਪ ਨੂੰ ਪਸੰਦ ਵੀ ਨਹੀਂ ਕਰਦੀਆਂ ਹਨ। ਇਹ ਵੀ ਪੜ੍ਹੋ:ਔਰਤਾਂ ਦੇ ਸਰੀਰ 'ਤੇ ਵਾਲਾਂ ਵਾਲੀ ਮਸ਼ਹੂਰੀ ਦੀ ਚਰਚਾ ਕੀ ਭਾਰਤ ਔਰਤਾਂ ਬਾਰੇ ਵਿਅਤਨਾਮ ਤੋਂ ਕੁਝ ਸਿੱਖੇਗਾ?ਇੱਥੇ ਔਰਤਾਂ ਲਈ ਪੈਂਟ ਪਾਉਣਾ ਹੈ ਜੁਰਮਯੂਰਪ ਦੇ ਹਾਲਾਤਮਨਾਕੋ ਸਣੇ ਯੂਰਪ ਦੀਆਂ 17 ਦੇਸਾਂ ਵਿੱਚ 30 ਫੀਸਦ ਤੋਂ ਵੱਧ ਔਰਤਾਂ ਨੂੰ ਲੋਕਾਂ ਨੇ ਆਪਣੇ ਨੁਮਾਇੰਦਿਆਂ ਵਜੋਂ ਚੁਣਿਆ ਹੈ। ਸਾਲ 2017 ਵਿੱਚ ਵੱਡੀ ਵਿੱਚ ਗਿਣਤੀ ਔਰਤਾਂ ਕਈ ਦੇਸਾਂ ਵਿੱਚ ਚੋਣ ਮੈਦਾਨ ਵਿੱਚ ਉਤਰੀਆਂ ਪਰ ਇਹ ਕੋਈ ਵੱਡੀ ਸਫ਼ਲਤਾ ਨਹੀਂ ਹੈ। ਯੂਰਪ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਪਾਰਲੀਮੈਂਟ ਮੈਂਬਰਾਂ ਵਜੋਂ ਸਾਹਮਣੇ ਆਈਆਂ ਪਰ ਇਸ ਦੇ ਨਾਲ ਹੀ ਬਹੁਤੀਆਂ ਹਾਰੀਆਂ ਵੀ। ਜੂਨ 2017 ਵਿੱਚ ਫਰਾਂਸ ਦੀ ਪਾਰਲੀਮੈਂਟ ਵਿੱਚ ਪਹੁੰਚੀਆਂ ਔਰਤਾਂ ਦੀ ਗਿਣਤੀ ਵੱਡੀ ਸੀ। ਫਰਾਂਸ਼ ਦੀ ਨੈਸ਼ਨਲ ਅਸੈਂਬਲੀ ਵਿੱਚ 577 ਵਿਚੋਂ 223 ਔਰਤਾਂ ਸਨ। ਜੂਨ 2018 ਵਿੱਚ ਸਪੇਨ ਵਿੱਚ ਪ੍ਰਧਾਨ ਮੰਤਰੀ ਪੀਡਰੋ ਸੈਨਚੀਜ਼ ਨੇ ਆਪਣੀ 17 ਮੈਂਬਰੀ ਕੈਬਨਿਟ ਲਈ 11 ਔਰਤਾਂ ਨੂੰ ਚੁਣਿਆ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਟੀਮ ਨੇ 'ਵਿਕਾਸਸ਼ੀਲ ਸਮਾਜ ਦਾ ਉਹੀ ਦ੍ਰਿਸ਼ਟੀਕੋਣ ਸਾਂਝਾ ਕੀਤਾ ਜੋ ਆਧੁਨਿਕਤਾ ਅਤੇ ਯੂਰਪ ਦੇ ਹਮਾਇਤੀ ਹੈ।'ਇਸ ਸਾਲ ਸਿਆਸਤ 'ਚ ਔਰਤਾਂ ਦੀ ਗਿਣਤੀ ਵਿੱਚ ਹੋਇਆ ਵਾਧਾ1997 ਤੋਂ ਬਾਅਦ ਦੁਨੀਆਂ ਦੇ ਹਰ ਇੱਕ ਦੇਸ ਵਿੱਚ ਸਿਆਸਤ ਵਿੱਚ ਔਰਤਾਂ ਦੀ ਗਿਣਤੀ ਵਧੀ ਹੈ, ਜਦੋ ਤੋਂ ਇੰਟਰ-ਪਾਰਲੀਮੈਂਟ ਯੂਨੀਅਨ (ਆਈਪੀਯੂ) ਨੇ ਸਿੱਟੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸਨ। Image copyright Getty Images ਫੋਟੋ ਕੈਪਸ਼ਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਅਰਡਰਨ ਨੇ ਆਪਣੇ ਕਾਰਜਕਾਲ ਦੌਰਾਨ ਦਿੱਤਾ ਬੇਟੀ ਨੂੰ ਜਨਮ ਦੋ ਦਹਾਕੇ ਪਹਿਲਾਂ ਸਿਰਫ਼ ਸਵੀਡਨ, ਨੌਰਵੇਅ, ਫਿਨਲੈਂਡ, ਡੈਨਮਾਰਕ ਅਤੇ ਨੀਦਰਲੈਂਡ ਵਿੱਚ ਹੀ 30 ਫੀਸਦ ਵੱਧ ਔਰਤਾਂ ਮੈਂਬਰ ਪਾਰਲੀਮੈਂਟ ਸਨ। ਇਨ੍ਹਾਂ ਵਿੱਚ ਸਵੀਡਨ 40.4 ਫੀਸਦ ਦੇ ਅੰਕੜੇ ਨਾਲ ਸਭ ਤੋਂ ਅੱਗੇ ਸੀ। 21 ਸਾਲ ਬਾਅਦ ਹੁਣ ਇਨ੍ਹਾਂ ਨੂੰ ਰਵਾਂਡਾ ਅਤੇ ਕਈ ਕੇਂਦਰੀ ਤੇ ਦੱਖਣੀ ਅਮਰੀਕੀ ਦੇਸਾਂ ਨੇ ਪਛਾੜ ਦਿੱਤਾ ਹੈ। ਬੋਲੀਵੀਆ, ਗ੍ਰੇਨਾਡਾ, ਮੈਕਸੀਕੋ, ਨਿਕਾਰਾਗੁਆ, ਕੋਸਟਾ ਰੀਕਾ ਅਤੇ ਇਸ ਦੇ ਨਾਲ ਹੀ ਕਿਊਬਾ ਦਾ ਕੈਰੇਬੀਅਨ ਆਈਲੈਂਡ ਵੀ ਮੋਹਰੀ 10 ਵਿੱਚ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਵਿੱਚ ਮਹਿਲਾ ਐਮਪੀਜ਼ ਦੀ ਗਿਣਤੀ 40 ਫੀਸਦ ਤੋਂ ਵੱਧ ਹੈ। ਪਰ ਆਈਪੀਯੂ ਵਿੱਚ ਲਿੰਗ ਆਧਾਰਿਤ ਹਿੱਸੇਦਾਰੀ ਪ੍ਰੋਗਰਾਮ ਦੀ ਇੰਚਾਰਜ਼ ਜ਼ੀਅਨਾ ਹਿਲਾਲ ਮੁਤਾਬਕ ਔਰਤਾਂ ਅਤੇ ਮਰਦਾਂ ਦੀ ਬਰਾਬਰ ਹਿੱਸੇਦਾਰੀ ਵੱਲ ਹੋਣ ਨਵਾਲਾ ਕੰਮ ਪਿਛਲੇ 2-3 ਸਾਲਾਂ ਤੋਂ ਰੁਕ ਜਿਹਾ ਗਿਆ ਹੈ।ਜੇਕਰ ਇਹ ਇੰਜ ਹੀ ਰਿਹਾ ਤਾਂ ਆਈਪੀਯੂ ਦੇ ਅੰਦਾਜ਼ੇ ਮੁਤਾਬਕ ਪਾਰਲੀਮੈਂਟ ਵਿੱਚ ਲਿੰਗ ਬਰਾਬਰਤਾ ਲਿਆਉਣ ਲਈ 250 ਸਾਲ ਲੱਗ ਜਾਣਗੇ।2018 'ਚ 11 ਔਰਤਾਂ ਸਰਕਾਰ ਦੀ ਅਗਵਾਈ ਕਰ ਰਹੀਆਂ ਹਨਦੁਨੀਆਂ ਦੇ ਕਈ ਦੇਸਾਂ ਵਿੱਚ ਅਜੇ ਵੀ ਕੋਈ ਔਰਤਾਂ ਆਗੂਆਂ ਵਜੋਂ ਨਹੀਂ ਚੁਣੀਆਂ ਗਈਆਂ ਹਨ।ਅਜੇ ਵੀ ਕਈ ਦੇਸਾਂ ਵਿੱਚ ਔਰਤਾਂ ਸਿਆਸਤ ਵਿੱਚ ਨਹੀਂ ਹਨ ਪਰ ਫੇਰ ਵੀ ਮੌਜੂਦਾ ਵਕਤ ਵਿੱਚ 11 ਦੇਸਾਂ ਵਿੱਚ ਔਰਤਾਂ ਸਰਕਾਰ ਦੀ ਅਗਵਾਈ ਕਰ ਰਹੀਆਂ ਹਨ। 2017 ਦੀ ਪਿਯੂ ਰਿਸਰਚ ਮੁਤਾਬਕ ਵਰਲਡ ਇਕਨੌਮਿਕ ਫੋਰਮ ਵੱਲੋਂ 146 ਦੇਸਾਂ ਬਾਰੇ ਸਰਵੇਖਣ ਕੀਤਾ ਗਿਆ। ਉਨ੍ਹਾਂ ਦੇਸਾਂ ਵਿੱਚੋਂ 56 ਦੇਸ ਅਜਿਹੇ ਸਨ ਜਿਨ੍ਹਾਂ ਵਿੱਚ ਬੀਤੇ 50 ਸਾਲ ਦੌਰਾਨ ਘੱਟੋ-ਘੱਟ ਇੱਕ ਸਾਲ ਕਿਸੇ ਔਰਤ ਨੇ ਰਾਜ ਕੀਤਾ ਸੀ।ਇਨ੍ਹਾਂ ਵਿਚੋਂ 31 ਦੇਸਾਂ ਵਿੱਚ ਔਰਤਾਂ ਨੇ ਪੰਜ ਸਾਲ ਜਾਂ ਉਸ ਤੋਂ ਘੱਟ ਸਮੇਂ ਲਈ ਸਰਕਾਰ ਦੀ ਅਗਵਾਈ ਕੀਤੀ ਜਦਕਿ 10 ਦੇਸਾਂ ਵਿੱਚ ਔਰਤਾਂ ਨੇ ਸਿਰਫ਼ ਇੱਕ ਸਾਲ ਰਾਜ ਕੀਤਾ ਸੀ। ਜਰਮਨ ਆਗੂ ਐਂਜਲਾ ਮਾਰਕਲ ਹੁਣ ਤੱਕ ਦੀ ਸਭ ਵੱਧ ਸਮੇਂ ਲਈ ਸਰਕਾਰ ਦੀ ਅਗਵਾਈ ਕਰਨ ਵਾਲੀ ਔਰਤ ਸਿਆਸਤਦਾਨ ਹੈ, ਜੋ 2005 ਤੋਂ ਅਹੁਦੇ 'ਤੇ ਕਾਇਮ ਹਨ। ਇਸ ਤੋਂ ਇਲਾਵਾ ਬੰਗਲਾਦੇਸ਼ ਦੀ ਆਗੂ ਸ਼ੇਖ ਹਸੀਨਾ ਵਾਜੇਦ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿੱਚ ਹਨ। ਬਾਕੀ ਕਈ ਸਰਕਾਰਾਂ ਦੀ ਅਗਵਾਈ ਕਰਨ ਵਾਲੀਆਂ ਔਰਤਾਂ 5 ਸਾਲ ਜਾਂ ਉਸ ਤੋਂ ਘੱਟ ਸਮੇਂ ਤੋਂ ਅਹੁਦੇ 'ਤੇ ਹਨ। Image copyright Getty Images ਫੋਟੋ ਕੈਪਸ਼ਨ ਬੰਗਲਾਦੇਸ਼ ਦੀ ਆਗੂ ਸ਼ੇਖ ਹਸੀਨਾ ਵਾਜੇਦ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿੱਚ ਹਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਅਰਡਰਨ, ਆਈਸਲੈਂਡ ਦੀ ਆਗੂ ਕਾਟਰੀਨ ਜੈਕਬਸਡੋਟਿਰ ਅਤੇ ਸਰਬੀਆ ਦੀ ਐਨਾ ਬਰਨਾਬਿਕ ਸਾਲ 2017 ਵਿੱਚ ਚੁਣੀਆਂ ਗਈਆਂ ਸਨ। ਐਰਨਾ ਸੋਲਬਰਗ 2013 ਵਿੱਚ ਨੌਰਵੇਅ ਦੀ ਪ੍ਰਧਾਨ ਮੰਤਰੀ ਚੁਣੀ ਗਈ ਸੀ। ਨਾਮੀਬੀਆ 'ਚ ਸਾਰਾ ਕੁਗੋਂਗੇਵਾਲਾ 2015 ਵਿੱਚ, ਟੈਰੇਜ਼ਾ ਮੇਅ ਯੂਕੇ ਦੀ ਦੂਜੀ ਔਰਤ ਪ੍ਰਧਾਨ ਮੰਤਰੀ ਵਜੋਂ 2016 'ਚ ਚੁਣੀ ਗਈ ਅਤੇ ਇਸੇ ਹੀ ਸਾਲ ਔਂ ਸਾ ਸੂ ਚੀ ਨੇ ਮਿਆਂਮਾਰ ਦਾ ਚਾਰਜ਼ ਸੰਭਾਲਿਆ ਸੀ। ਜਨਵਰੀ 2018 ਵਿੱਚ ਚੁਣੀ ਗਈ ਵੀਓਰਿਕਾ ਡੈਨਾਸਿਲਾ ਰੋਮਾਨੀਆ ਦੇ ਇਤਿਹਾਸ ਵਿੱਚ ਪਹਿਲੀ ਪ੍ਰਧਾਨ ਮੰਤਰੀ ਬਣੀ ਹੈ। ਮੀਆ ਮੋਟਲੇਅ ਵੀ ਮਈ 2018 ਵਿੱਚ ਬਾਰਬਾਡੋਸ ਵਿੱਚ ਚੁਣੀ ਗਈ ਪਹਿਲੀ ਮਹਿਲਾ ਆਗੂ ਹੈ। ਕੀ ਲਿੰਗ ਕੋਟਾ ਸਹਾਇਕ ਹੈ?ਕਈ ਦੇਸਾਂ ਵਿੱਚ ਲਿੰਗ ਕੋਟਾ ਲਗਾਏ ਜਾਣ ਤੋਂ ਬਾਅਦ ਸਿਆਸਤ ਵਿੱਚ ਔਰਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਅਰਜਨਟੀਨਾ ਪਹਿਲਾ ਅਜਿਹਾ ਦੇਸ ਹੈ, ਜਿਸ ਨੇ 1991 ਵਿੱਚ ਕਾਨੂੰਨ ਸ਼ੁਰੂ ਕਰਕੇ ਘੱਟੋ-ਘੱਟ ਔਰਤਾਂ ਦੀ ਗਿਣਤੀ ਨਿਰਧਾਰਿਤ ਕੀਤੀ ਸੀ। ਆਈਪੀਯੂ ਦੀ ਖੋਜ ਅਨੁਸਾਰ 20 ਦੇਸਾਂ ਵਿੱਚ ਔਰਤਾਂ ਨੇ 30 ਫੀਸਦ ਸੀਟਾਂ ਜਿੱਤੀਆਂ ਹਨ, ਜਿੱਥੇ 2017 ਵਿੱਚ ਇਹ ਕੋਟਾ ਲਗਾਇਆ ਗਿਆ, ਜਦਕਿ ਜਿਥੇ ਇਸ ਕੋਟੇ ਨੂੰ ਨਹੀਂ ਲਗਾਇਆ ਉੱਥੇ 15.4 ਫੀਸਦ ਔਰਤਾਂ ਜਿੱਤ ਹਾਸਿਲ ਕਰ ਸਕੀਆਂ ਹਨ।ਰਵਾਂਡਾ ਸਭ ਤੋਂ ਮੋਹਰੀ ਆਈਪੀਯੂ ਸੂਚੀ ਵਿੱਚ ਸਿਰਫ਼ ਤਿੰਨ ਦੇਸ ਰਵਾਂਡਾ, ਕਿਊਬਾ ਅਤੇ ਬੋਲੀਵੀਆ, ਅਜਿਹੇ ਹਨ ਜਿਨ੍ਹਾਂ ਦੇ ਹੇਠਲੇ ਸਦਨ ਵਿੱਚ ਔਰਤਾਂ ਦੀ ਭਾਗੀਦਾਰੀ 50 ਫੀਸਦ ਤੋਂ ਵੱਧ ਹੈ। ਇਸ ਤੋਂ ਇਲਾਵਾ ਮੈਕਸੀਕੋ ਵਿੱਚ ਇਹ ਅੰਕੜਾ 48.6 ਫੀਸਦ ਹੈ। Image copyright AFP ਫੋਟੋ ਕੈਪਸ਼ਨ 2011 ਵਿੱਚ ਯਿੰਗਲਕ ਸ਼ਿਲਾਵਤਰਾ ਨੇ ਥਾਈਲੈਂਡ ਦੀ ਪਹਿਲੀ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਰਚਿਆ ਸੀ। ਰਵਾਂਡਾ ਆਪਣੀ ਪਾਰਲੀਮੈਂਟ ਵਿੱਚ ਔਰਤਾਂ ਦੀ ਭਾਗੀਦਾਰੀ ਦੇ ਅੰਕੜਿਆਂ ਮੁਤਾਬਕ ਬਾਕੀ ਦੇਸਾਂ 'ਚੋਂ ਮੋਹਰੀ ਹੈ। ਕਿੱਥੇ ਹੈ ਔਰਤਾਂ ਦੀ ਘੱਟ ਗਿਣਤੀਯਮਨ, ਓਮਨ, ਹੈਤਾ, ਕੁਵੈਤ, ਲੈਬਨਾਨ ਅਤੇ ਥਾਈਲੈਂਡ ਵਿੱਚ ਔਰਤ ਸਿਆਸਤ ਵਿੱਚ ਜ਼ਿਆਦਾ ਸਰਗਰਮ ਨਹੀਂ ਹਨ। ਇੱਥੇ ਔਰਤ ਮੈਂਬਰ ਪਾਰਲੀਮੈਂਟ ਦਾ ਅੰਕੜਾ 5 ਫੀਸਦ ਜਾਂ ਉਸ ਤੋਂ ਵੀ ਘੱਟ ਹੈ।2011 ਵਿੱਚ ਯਿੰਗਲਕ ਸ਼ਿਲਾਵਤਰਾ ਨੇ ਥਾਈਲੈਂਡ ਦੀ ਪਹਿਲੀ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਰਚਿਆ ਸੀ। ਉਹ 16 ਫੀਸਦ ਔਰਤ ਐਮਪੀਜ਼ ਵਿਚੋਂ ਇੱਕ ਸੀ, ਜੋ ਕਿ ਥਾਈਲੈਂਡ ਦਾ ਸਭ ਤੋਂ ਵੱਡਾ ਅੰਕੜਾ ਸੀ ਪਰ 2015 ਵਿੱਚ ਉਸ 'ਤੇ ਭ੍ਰਿਸ਼ਟਾਚਾਰ ਦਾ ਮਹਾਂਦੋਸ਼ ਲੱਗਾ ਅਤੇ ਉਨ੍ਹਾਂ ਨੇ ਦੇਸ ਛੱਡ ਦਿੱਤਾ। ਉਦੋਂ ਤੋਂ ਸਿਆਸਤ ਵਿੱਚ ਔਰਤਾਂ ਦੇ ਅੰਕੜੇ ਵਿੱਚ ਗਿਰਾਵਟ ਆਈ ਅਤੇ ਇਹ ਅੰਕੜਾ 5 ਫੀਸਦ ਰਹਿ ਗਿਆ। ਯਮਨ ਵਿੱਚ 301 ਮੈਂਬਰ ਪਾਰਲੀਮੈਂਟ ਵਿੱਚ ਕੇਵਲ ਇੱਕ ਹੀ ਔਰਤ ਹੈ, ਇੱਥੇ ਜੈਂਡਰ ਕੋਟਾ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ। ਇਹ ਵੀ ਪੜ੍ਹੋ:ਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?ਆਰਐੱਸਐੱਸ 'ਚ ਕੀ ਹੈ ਔਰਤਾਂ ਦਾ ਪਹਿਰਾਵਾ? ਇਸ ਦੇਸ ਦੀਆਂ ਔਰਤਾਂ ਸਭ ਤੋਂ ਵੱਧ ਸਿਗਰਟ ਪੀਂਦੀਆਂ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਦਿੱਲੀ ਦੀਆਂ ਸੜਕਾਂ 'ਤੇ ਡੁੱਲ੍ਹੇ ਮਾਵਾਂ ਦੇ ਖ਼ੂਨ ਦੇ ਹੰਝੂ ਦਲਜੀਤ ਅਮੀ, ਪੱਤਰਕਾਰ, ਬੀਬੀਸੀ 17 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45878869 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਸਾਇਰਾ ਬਾਨੋ ਦੇ ਪੁੱਤ ਜੂਨੈਦ ਖ਼ਾਨ ਨੂੰ 22 ਜੂਨ 2017 ਨੂੰ ਗਾਜ਼ਿਆਬਾਦ ਤੋਂ ਮਥੁਰਾ ਜਾ ਰਹੀ ਰੇਲਗੱਡੀ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਚਾਰ ਸੂਬਿਆਂ ਤੋਂ ਚਾਰ ਮਾਵਾਂ ਮੁਲਕ ਦੀ ਰਾਜਧਾਨੀ ਦਿੱਲੀ ਵਿੱਚ ਮੰਡੀ ਹਾਉਸ ਤੋਂ ਸੰਸਦ ਮਾਰਗ ਤੱਕ ਪੈਦਲ ਮਾਰਚ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਸਾਰੇ ਸੁਆਲ ਤਿੰਨ ਸ਼ਬਦਾਂ ਦੁਆਲੇ ਘੁੰਮਦੇ ਹਨ, " … ਕਿੱਥੇ … ਕਿਉਂ … ਕਿਵੇਂ …" ।ਇਹ ਤਿੰਨੇ ਸ਼ਬਦ ਉਨ੍ਹਾਂ ਦੇ ਮਾਂ ਹੋਣ ਦੀ ਹੈਸੀਅਤ ਨਾਲ ਜੁੜੇ ਹੋਏ ਹਨ। ਫਾਤਿਮਾ ਨਫ਼ੀਸ ਦਾ ਪੁੱਤਰ ਨਜੀਬ ਅਹਿਮਦ ਪਿਛਲੇ ਦੋ ਸਾਲਾਂ ਤੋਂ ਲਾਪਤਾ ਹੈ ਅਤੇ ਸੀਬੀਆਈ ਨੇ ਅਦਾਲਤ ਵਿੱਚ ਇਸ ਮਾਮਲੇ ਨੂੰ ਬੰਦ ਕਰਨ ਦੀ ਰਪਟ ਦਰਜ ਕਰਵਾਈ ਹੈ। 22 ਸਾਲਾਂ ਦੀ ਆਸ਼ਿਆਨਾ ਠੇਵਾ ਮਾਂ ਬਣਨ ਵਾਲੀ ਹੈ ਅਤੇ ਆਪਣੇ ਹੋਣ ਵਾਲੇ ਬੱਚੇ ਦੇ ਬਾਪ (ਮਾਜਿਦ ਠੇਵਾ) ਨੂੰ ਲੱਭ ਰਹੀ ਹੈ। ਉਸ ਦਾ ਦਾਅਵਾ ਹੈ ਕਿ ਉਸ ਦੇ ਸਾਹਮਣੇ ਗੁਜਰਾਤ ਪੁਲਿਸ ਨੇ ਮਾਜਿਦ ਠੇਵਾ ਨੂੰ ਚੁੱਕਿਆ ਸੀ। ਸਾਇਰਾ ਬਾਨੋ ਦੇ ਪੁੱਤ ਜੂਨੈਦ ਖ਼ਾਨ ਨੂੰ 22 ਜੂਨ 2017 ਨੂੰ ਗਾਜ਼ਿਆਬਾਦ ਤੋਂ ਮਥੁਰਾ ਜਾ ਰਹੀ ਰੇਲਗੱਡੀ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਇਨ੍ਹਾਂ ਔਰਤਾਂ ਨਹੀਂ ਛੱਡੀ ਆਪਣਿਆਂ ਦੇ ਆਉਣ ਦੀ ਆਸਰਾਧਿਕਾ ਵੇਮੂਲਾ ਦੇ ਪੁੱਤ ਰੋਹਿਤ ਵੇਮੂਲਾ ਨੇ 17 ਜਨਵਰੀ 2016 ਨੂੰ ਹੈਦਰਾਵਾਦ ਯੂਨੀਵਰਸਿਟੀ ਦੇ ਹੋਸਟਲ ਵਿੱਚ ਖੁਦਕੁਸ਼ੀ ਕਰ ਲਈ ਸੀ। ਰੋਹਿਤ ਦੀ ਮੌਤ ਤੋਂ ਬਾਅਦ ਪੂਰੇ ਮੁਲਕ ਵਿੱਚ ਉਭਰੀ ਵਿਦਿਆਰਥੀ ਲਹਿਰ ਉਸ ਦੀ ਮੌਤ ਨੂੰ 'ਸੰਸਥਾਗਤ ਕਤਲ' ਕਰਾਰ ਦਿੰਦੀ ਰਹੀ ਹੈ। ਦਿੱਲੀ ਪਹੁੰਚੀਆਂ ਚਾਰੋਂ ਮਾਵਾਂਇਹ ਚਾਰੇ ਮਾਵਾਂ ਆਪਣੇ-ਆਪਣੇ (ਰਾਧਿਕਾ ਵੇਮੂਲਾ ਆਂਧਰਾਪ੍ਰਦੇਸ਼ ਤੋਂ, ਫਾਤਿਮਾ ਨਫ਼ੀਸ ਉੱਤਰ ਪ੍ਰਦੇਸ਼ ਤੋਂ, ਸਾਇਰਾ ਬਾਨੋ ਹਰਿਆਣਾ ਤੋਂ ਅਤੇ ਆਸ਼ਿਆਨਾ ਠੇਵਾ ਗੁਜਰਾਤ ਤੋਂ) ਸੂਬਿਆਂ ਤੋਂ ਦਿੱਲੀ ਆਈਆਂ ਹਨ ਅਤੇ ਰੋਸ ਮਾਰਚ ਦੀ ਪਹਿਲੀ ਕਤਾਰ ਵਿੱਚ ਇਕੱਠੀਆਂ ਚੱਲ ਰਹੀਆਂ ਹਨ। ਉਨ੍ਹਾਂ ਦੇ ਅੱਗੇ-ਅੱਗੇ ਪੁੱਠੇ ਪੈਰੀਂ ਕਦਮੀਂ ਮੀਡੀਆ ਕਰਮੀਆਂ ਦਾ ਕਾਫ਼ਲਾ ਚੱਲ ਰਿਹਾ ਹੈ। ਕੁਝ (ਸ਼ਾਇਦ) ਮੀਡੀਆ ਕਰਮੀਆਂ ਦੇ ਦੋਵਾਂ ਹੱਥਾਂ ਵਿੱਚ ਮੋਬਾਈਲ ਫੋਨ ਸਨ ਜਿਨ੍ਹਾਂ ਉੱਤੇ ਸ਼ਾਇਦ ਫੇਸਬੁੱਕ ਲਾਇਵ ਚੱਲ ਰਹੇ ਹਨ। ਇੱਕ ਮੀਡੀਆ ਕਰਮੀ ਦੇ ਹੱਥਾਂ ਵਿੱਚ ਤਿੰਨ ਮੋਬਾਈਲ ਫੋਨ ਸਨ; ਇੱਕ ਹੱਥ ਵਿੱਚ ਟਰਾਈਪੌਡ ਉੱਤੇ ਦੋ ਮੋਬਾਈਲ ਫੋਨ ਹਨ ਅਤੇ ਦੂਜੇ ਹੱਥ ਵਿੱਚ ਇੱਕ ਮੋਬਾਈਲ ਫੋਨ ਹੈ। ਫੋਟੋ ਕੈਪਸ਼ਨ ਫਾਤਿਮਾ ਨਫ਼ੀਸ, ਆਸ਼ਿਆਨਾ ਠੇਵਾ, ਸਾਇਰਾ ਬਾਨੋ, ਰਾਧਿਕਾ ਵੇਮੂਲਾ ਚਾਰ ਮਾਵਾਂ ਦਿੱਲੀ ਵਿੱਚ ਸੰਸਦ ਮਾਰਗ ਤੱਕ ਪੈਦਲ ਮਾਰਚ ਕਰ ਰਹੀਆਂ ਹਨ ਇਨ੍ਹਾਂ ਤਿੰਨਾ ਮੋਬਾਇਲਾਂ ਉੱਤੇ ਉਹ ਮਾਰਚ ਵਿੱਚ ਸ਼ਾਮਿਲ ਕਾਰਕੁਨਾਂ ਦੀਆਂ ਮੁਲਾਕਾਤ ਸਿੱਧੀਆਂ ਨਸ਼ਰ ਕਰ ਰਹੇ ਹਨ। ਉਸ ਮਾਹੌਲ ਵਿੱਚ ਨਾਅਰੇ ਗੂੰਜ ਰਹੇ ਹਨ: ਹਮ ਕਿਆ ਚਾਹਤੇ? ਨਾਜੀਬ! ਹਮ ਸਭ! ਨਾਜੀਬ! ਨਾਜੀਬ ਅਹਿਮਦ ਦਾ ਨਾਮ ਹਵਾ ਵਿੱਚ ਲਗਾਤਾਰ ਗੂੰਜ ਰਿਹਾ ਹੈ। ਇਹ ਵੀ ਪੜ੍ਹੋ:ਪਰਿਵਾਰ ਦੇ 9 ਜੀਅ ਗੁਆ ਕੇ ਅਫ਼ਗਾਨ ਸੰਸਦ ਪਹੁੰਚੇ ਨਰਿੰਦਰ ਸਿੰਘਕਲਮ ਦੀ ਆਜ਼ਾਦੀ ਲੱਭਦਾ ਲਾਪਤਾ ਪੱਤਰਕਾਰ ਖਾਸ਼ੋਗੀ#MeToo ਅਤੇ 'ਤੇਰਾ ਪੀਛਾ ਨਾ ਛੋੜੂੰਗਾ ਸੋਹਣੀਏ' ਇਸ ਦੌਰਾਨ ਚਾਰਾਂ ਬੀਬੀਆਂ ਦੀਆਂ ਨਜ਼ਰਾਂ ਖਾਲੀ-ਖਾਲੀ ਨਜ਼ਰ ਆਉਂਦੀਆਂ ਹਨ। ਚੱਲਦੇ ਮਾਰਚ ਨੂੰ ਘੇਰ ਕੇ ਮੀਡੀਆ ਕਰਮੀ ਖੜ੍ਹੇ ਹੋ ਜਾਂਦੇ ਹਨ ਅਤੇ ਸੁਆਲ ਪੁੱਛਣ ਲੱਗਦੇ ਹਨ। ਇਹ ਬੀਬੀਆਂ ਧੱਕਾ-ਮੁੱਕੀ ਵਾਲੇ ਹਾਲਾਤ ਵਿੱਚ ਮੀਡੀਆ ਦੇ ਸੁਆਲਾਂ ਦੇ ਜੁਆਬ ਦਿੰਦੀਆਂ ਹਨ। ਮਾਰਚ ਕਈ ਵਾਰ ਰੁਕ ਕੇ ਆਖ਼ਰ ਸੰਸਦ ਮਾਰਗ ਪਹੁੰਚ ਕੇ ਇੱਕ ਰੈਲੀ ਵਿੱਚ ਤਬਦੀਲ ਹੋ ਗਿਆ। ਸਭ ਤੋਂ ਪਹਿਲਾਂ ਜੂਨੈਦ ਖ਼ਾਨ ਦੀ ਮਾਂ ਸਾਇਰਾ ਬਾਨੋ ਨੂੰ ਬੋਲਣ ਲਈ ਬੁਲਾਇਆ ਗਿਆ। ਕਾਲੇ ਰੰਗ ਦੇ ਲਿਵਾਸ ਵਾਲੀ ਸਾਇਰਾ ਬਾਨੋ ਨੇ ਆਪਣਾ ਬੁਰਕਾ ਸਿਰ ਦੇ ਉੱਤੇ ਪਿੱਛੇ ਨੂੰ ਸੁੱਟਿਆ ਹੋਇਆ ਹੈ। ਉਨ੍ਹਾਂ ਦੇ ਹਾਵ-ਭਾਵ ਦੱਸਦੇ ਹਨ ਕਿ ਉਹ ਰੋਜ਼ਾਨਾ ਜ਼ਿੰਦਗੀ ਵਿੱਚ ਬੁਰਕਾ ਪਾ ਕੇ ਰੱਖਦੀ ਹੈ। ਉਨ੍ਹਾਂ ਨੇ ਠੇਠ ਹਰਿਆਣਵੀ ਲਹਿਜ਼ੇ ਵਿੱਚ ਬੋਲਣਾ ਸ਼ੁਰੂ ਕੀਤਾ ਅਤੇ ਸਾਰੀ ਤਕਰੀਰ ਕੇਂਦਰ ਸਰਕਾਰ ਦੀਆਂ ਨਾਕਾਮਯਾਬੀਆਂ ਅਤੇ ਨਾਇਨਸਾਫ਼ੀ ਬਾਬਤ ਕੀਤੀ। ਉਨ੍ਹਾਂ ਨੇ ਨਜੀਬ ਅਹਿਮਦ ਦਾ ਨਾਮ ਵਾਰ-ਵਾਰ ਲਿਆ ਪਰ ਜੂਨੈਦ ਖ਼ਾਨ ਦਾ ਜ਼ਿਕਰ ਤੱਕ ਨਹੀਂ ਕੀਤਾ। ਪੁੱਤ ਜੂਨੈਦ ਖ਼ਾਨ ਦਾ ਜ਼ਿਕਰ ਤੱਕ ਨਹੀਂਨਾਜੀਬ ਦੀ ਅੰਮੀ ਫਾਤਿਮਾ ਨਫ਼ੀਸ ਦੀਆਂ ਅੱਖਾਂ ਸਾਇਰਾ ਬਾਨੋ ਉੱਤੇ ਟਿਕ ਗਈਆਂ ਹਨ। ਸਾਇਰਾ ਬਾਨੋ ਕਹਿ ਰਹੀ ਹੈ, "ਕੋਈ ਨਾਜੀਬ ਸੇ ਅਣਜਾਣ ਨਾ ਹੈ, ਆਜ ਕੀ ਸਰਕਾਰ ਸਾਰਾ ਸਮੁੰਦਰ ਰੋਕ ਲੇਵੇ, ਯੋ ਯਮੁਨਾ ਕਾ ਰੇਤ ਛਾਣੈ ਤੋ ਏਕ ਸੂਈ ਤੱਕ ਕੋ ਹਾਜ਼ਿਰ ਕਰ ਲੇਵੇ। ਲੇਕਿਨ ਦੋ ਸਾਲ ਹੋ ਗਏ, ਅਭੀ ਤੱਕ ਨਾਜੀਬ ਕੋ ਹਾਜ਼ਿਰ ਨਾ ਕੀਆ ਹੈ। ਹਮ ਬਿਲਕੁਲ ਖਾਮੋਸ਼ ਨਾ ਬੈਂਠੇਗੇ। ਜਬ ਤੱਕ ਨਾਜੀਬ ਕੋ ਹਾਜ਼ਿਰ ਨਾ ਕਰੇਂਗੇ ਤਬ ਤੱਕ ਹਮ ਸੜਕ ਪਰ ਜੂੰ ਹੀ ਚੱਕਰ ਲਗਾਵੇਂਗੀ।" ਫੋਟੋ ਕੈਪਸ਼ਨ ਰਾਧਿਕਾ ਵੇਮੂਲਾ ਦੇ ਪੁੱਤ ਰੋਹਿਤ ਵੇਮੂਲਾ ਨੇ 17 ਜਨਵਰੀ 2016 ਨੂੰ ਹੈਦਰਾਵਾਦ ਯੂਨੀਵਰਸਿਟੀ ਦੇ ਹੋਸਟਲ ਵਿੱਚ ਖੁਦਕੁਸ਼ੀ ਕਰ ਲਈ ਸੀ ਨਾਜੀਬ ਅਹਿਮਦ ਨੂੰ ਸਾਇਰਾ ਬਾਨੋ ਆਪਣਾ ਬੇਟਾ ਕਰਾਰ ਦਿੰਦੀ ਹੈ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਨੂੰ ਵੀ 'ਆਪਣਾ' ਕਹਿੰਦੀ ਹੈ ਪਰ ਆਪਣੇ ਪੁੱਤ ਜੂਨੈਦ ਖ਼ਾਨ ਦਾ ਨਾਮ ਵੀ ਉਨ੍ਹਾਂ ਦੀ ਜੁਬਾਨ ਉੱਤੇ ਨਹੀਂ ਆਉਂਦਾ।ਆਸ਼ਿਆਨਾ ਠੇਵਾ ਨੂੰ ਬੋਲਣ ਲਈ ਮੰਚ ਉੱਤੇ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਦਿੱਲੀ ਵਿੱਚ ਪਹਿਲਾ ਚੱਕਰ ਹੈ। ਉਨ੍ਹਾਂ ਨੇ ਆਪਣੀ ਗੱਲ ਸ਼ੁਰੂ ਕੀਤੀ, "ਜਦੋਂ ਮੈਂ ਭੁੱਜ ਵਿੱਚ ਸੀ ਤਾਂ ਲੱਗਦਾ ਸੀ ਕਿ ਆਪਣੇ ਪਤੀ ਲਈ ਇਸ ਤਰ੍ਹਾਂ ਲੜ ਰਹੀ ਮੈਂ ਇਕੱਲੀ ਔਰਤ ਹਾਂ। ਜਦੋਂ ਮੈਂ ਨਾਜੀਬ ਦੇ ਮਾਮਲੇ ਬਾਬਤ ਸੁਣਿਆ ਤਾਂ ਪਤਾ ਲੱਗਿਆ ਕਿ ਮੇਰੇ ਵਾਂਗ ਹੋਰ ਵੀ ਮਾਵਾਂ ਹਨ।" ਫੋਟੋ ਕੈਪਸ਼ਨ 22 ਸਾਲਾਂ ਦੀ ਆਸ਼ਿਆਨਾ ਠੇਵਾ ਮਾਂ ਬਣਨ ਵਾਲੀ ਹੈ ਅਤੇ ਆਪਣੇ ਹੋਣ ਵਾਲੇ ਬੱਚੇ ਦੇ ਬਾਪ (ਮਾਜਿਦ ਠੇਵਾ) ਨੂੰ ਲੱਭ ਰਹੀ ਹੈ ਬੋਲਦਿਆਂ-ਬੋਲਦਿਆਂ ਆਸ਼ਿਆਨਾ ਦਾ ਗਲ ਭਰ ਆਇਆ। ਉਨ੍ਹਾਂ ਨੇ ਇੱਕ ਵਾਰ ਫਾਤਿਮਾ ਨਫ਼ੀਸ ਅਤੇ ਸ਼ਾਇਰਾ ਬਾਨੋ ਨੂੰ ਦੇਖਿਆ। ਮੁੜ ਕੇ ਆਪਣਾ-ਆਪ ਸੰਭਾਲ ਕੇ ਬੋਲੀ, "ਜਦੋਂ ਕੋਈ ਪੁੱਤ ਮਾਂ ਤੋਂ ਵੱਖ ਕਰ ਲਿਆ ਜਾਂਦਾ ਹੈ ਜਾਂ ਜਦੋਂ ਕਿਸੇ ਦਾ ਪਤੀ ਉਸ ਤੋਂ ਖੋਹਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਦਿਲ ਉੱਤੇ ਜੋ ਬੀਤਦੀ ਹੈ ਉਹ ਸਿਰਫ਼ ਮਾਂ ਦੇ ਹੀ ਦਿਲ ਤੋਂ ਹੀ ਪੁੱਛਿਆ ਜਾ ਸਕਦਾ ਹੈ। ਉਹ ਜਦੋਂ ਰਾਤ ਨੂੰ ਰੋਟੀ ਖਾਂਦੀਆਂ ਹਨ ਤਾਂ ਉਨ੍ਹਾਂ ਨੂੰ ਆਪਣਾ ਪੁੱਤ ਯਾਦ ਨਹੀਂ ਆਉਂਦਾ?"ਇਹ ਵੀ ਪੜ੍ਹੋ:ਰਾਜਕੁਮਾਰੀ ਨੇ ਦਿੱਤਾ ਪੁਸ਼ਾਕ ਰਾਹੀਂ ਖ਼ੂਬਸੂਰਤ ਸੁਨੇਹਾਧੀ ਨੂੰ ਇਕੱਲਿਆਂ ਪਾਲਣ ਵਾਲੇ ਪਿਤਾ ਦੀ ਕਹਾਣੀਰਾਮਪਾਲ ਬਾਬਾ: ਜੇਈ ਤੋਂ ਕਿਵੇਂ ਬਾਬਾ ਬਣੇ ਤੇ ਜੇਲ੍ਹ ਗਏ ਇਹ ਸਵਾਲ ਨਾ ਸਿਰਫ਼ ਆਸ਼ਿਆਨਾ ਸਗੋਂ ਰਾਧਿਕਾ ਵੇਮੂਲਾ ਅਤੇ ਫਾਤਿਮਾ ਨਫ਼ੀਸ ਦਾ ਜਬਤ ਤੋੜ ਦਿੰਦਾ ਹੈ। ਉਨ੍ਹਾਂ ਦੀਆਂ ਅੱਖਾਂ ਛਲਕਦੀਆਂ ਹਨ ਤਾਂ ਕੁਝ ਦੇਰ ਪਹਿਲਾਂ ਗੁੱਸੇ ਅਤੇ ਜ਼ੋਸ਼ ਨਾਲ ਨਾਅਰੇ ਲਗਾ ਰਹੇ ਮੁੰਡੇ-ਕੁੜੀਆਂ ਵੀ ਅੱਖਾਂ ਪੂੰਝਣ ਲੱਗੇ ਸਨ। ਆਸ਼ਿਆਨਾ ਠੇਵਾ ਨੇ ਦਿੱਲੀ ਦੇ ਮੰਡੀ ਹਾਉਸ ਤੋਂ ਸੰਸਦ ਮਾਰਗ ਤੱਕ ਪੈਦਲ ਮਾਰਚ ਤੱਕ ਦਾ ਪੈਂਡਾ ਪਹਿਲੀ ਵਾਰ ਤੈਅ ਕੀਤਾ ਹੈ ਪਰ ਫਾਤਿਮਾ ਨਫ਼ੀਸ ਨੇ ਇਸ ਰਾਹ ਨੂੰ ਪਿਛਲੇ ਦੋ ਸਾਲਾਂ ਦੌਰਾਨ ਕਈ ਵਾਰ ਆਪਣੇ ਪੈਰਾਂ ਨਾਲ ਨਾਪਿਆ ਹੈ। ਫਾਤਿਮਾ ਦਾ ਪੁੱਤ ਨਾਜੀਬ 16 ਅਕਤੂਬਰ 2016 ਤੋਂ ਲਾਪਤਾ ਹੈ ਪਰ ਹੁਣ ਸੀਬੀਆਈ ਨੇ ਅਦਾਲਤ ਵਿੱਚ ਉਸ ਦੇ ਮਾਮਲੇ ਨੂੰ ਬੰਦ ਕਰਨ ਦੀ ਰਪਟ ਦਰਜ ਕਰਵਾ ਦਿੱਤੀ ਹੈ। ਸੀਬੀਆਈ ਮੁਤਾਬਕ ਇਸ ਮਾਮਲੇ ਦੇ ਹਰ ਪੱਖ ਦੀ ਜਾਂਚ ਹਨੇਰੀ ਗਲੀ ਵਿੱਚ ਗੁੰਮ ਹੋ ਜਾਂਦੀ ਹੈ, ਇਸ ਲਈ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਫੋਟੋ ਕੈਪਸ਼ਨ ਆਸ਼ਿਆਨਾ ਠੇਵਾ ਨੇ ਦਿੱਲੀ ਦੇ ਮੰਡੀ ਹਾਉਸ ਤੋਂ ਸੰਸਦ ਮਾਰਗ ਤੱਕ ਪੈਦਲ ਮਾਰਚ ਤੱਕ ਦਾ ਰਾਹ ਪਹਿਲੀ ਵਾਰ ਤੈਅ ਕੀਤਾ ਹੈ ਰਾਧਿਕਾ ਵੇਮੂਲਾ ਨੂੰ ਹਿੰਦੀ ਨਹੀਂ ਆਉਂਦੀ ਪਰ ਉਨ੍ਹਾਂ ਦੀ ਇਹ ਘਾਟ ਦਿੱਲੀ ਆਉਣ ਦੇ ਰਾਹ ਵਿੱਚ ਰੋੜਾ ਨਹੀਂ ਬਣੀ ਸਗੋਂ ਸਿਰਫ਼ ਹਿੰਦੀ-ਊਰਦੂ ਬੋਲਣ ਵਾਲੀ ਫਾਤਿਮਾ ਨਫ਼ੀਸ ਦੀ ਭਾਲ ਵਿੱਚ ਸ਼ਰੀਕ ਹੋ ਗਈ ਹੈ। ਆਸ਼ਿਆਨਾ ਠੇਵਾ ਨਾ ਸਿਰਫ਼ ਪਹਿਲੀ ਵਾਰ ਦਿੱਲੀ ਆ ਗਈ ਹੈ ਸਗੋਂ ਫਾਤਿਮਾ ਨਫ਼ੀਸ ਨਾਲ ਦੁੱਖਾਂ ਦੀ ਸਾਂਝ ਪਾ ਚੁੱਕੀ ਹੈ। ਜਦੋਂ ਜੂਨੈਦ ਦਾ ਕਤਲ ਹੋਇਆ ਸੀ ਤਾਂ ਉਸ ਦੀ ਮਾਂ, ਸ਼ਾਇਰਾ ਬਾਨੋ ਦਾ ਮਾਤਮ ਮੀਡੀਆ ਵਿੱਚ ਨਸ਼ਰ ਹੋਇਆ ਸੀ। ਜਦੋਂ ਕੁਝ ਮਹੀਨੇ ਪਹਿਲਾਂ ਈਦ ਆਈ ਸੀ ਤਾਂ ਸ਼ਾਇਰਾ ਦੀ ਇਹ ਬਿਆਨ ਵੀ ਮੀਡੀਆ ਵਿੱਚ ਨਸ਼ਰ ਹੋਇਆ ਸੀ ਕਿ 'ਹੁਣ ਅਸੀਂ ਕਾਹਦੀ ਈਦ ਮਨਾਉਣੀ ਹੈ?' ਇਸ ਵਾਰ ਉਨ੍ਹਾਂ ਦਾ ਚਿਹਰਾ ਬੁਰਕੇ ਤੋਂ ਬਾਹਰ ਆ ਗਿਆ ਹੈ ਅਤੇ ਜੂਨੈਦ ਖ਼ਾਨ ਦਾ ਮਾਤਮ ਨਾਜੀਬ ਅਹਿਮਦ ਅਤੇ ਮਾਜਿਦ ਠੇਵਾ ਦੀ ਭਾਲ ਵਿੱਚ ਤਬਦੀਲ ਹੋ ਗਿਆ ਹੈ। ਸੀਬੀਆਈ ਹੈ ਕਿ ਉਨ੍ਹਾਂ ਨੂੰ ਹਰ ਰਾਹ ਬੰਦ ਗਲੀ ਵਿੱਚ ਜਾਂਦਾ ਜਾਪਦਾ ਹੈ ਪਰ ਮਾਵਾਂ ਹਨ ਕਿ ਹਨੇਰੀਆਂ ਗਲੀਆਂ ਵਿੱਚ ਇੱਕ-ਦੂਜੀ ਦੀ ਹੱਥ ਫੜੀ ਖੜੀਆਂ ਹਨ ਅਤੇ ਪੁੱਛ ਰਹੀਆਂ ਹਨ, " … ਕਿੱਥੇ … ਕਿਉਂ … ਕਿਉਂ …"ਇਹ ਸਿਰਫ਼ ਦਿਲ ਅਤੇ ਕਾਨੂੰਨ ਦੇ ਵਿਚਕਾਰ ਦਾ ਫ਼ਾਸਲਾ ਮਾਤਰ ਨਹੀਂ ਜਾਪਦਾ। ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮੋਦੀ ਦੇ ਜਲਸੇ ਵਿੱਚ ਡਿਊਟੀ ਕਰਕੇ ਮੁੜ ਰਹੇ ਪੁਲਿਸ 'ਤੇ ਹੋਏ ਪਥਰਾਅ ’ਚ ਸਿਪਾਹੀ ਦੀ ਮੌਤ ਸਮੀਰਾਤਮਜ ਮਿਸ਼ਰ ਬੀਬੀਸੀ ਲਈ 30 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46713694 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲਸੇ ਵਿੱਚ ਡਿਊਟੀ ਕਰਕੇ ਮੁੜ ਰਹੇ ਪੁਲਿਸ ਵਾਲਿਆਂ 'ਤੇ ਕੁਝ ਲੋਕਾਂ ਵੱਲੋਂ ਕੀਤੇ ਪਥਰਾਅ ਵਿੱਚ ਇੱਕ ਸਿਪਾਹੀ ਦੀ ਜਾਨ ਚਲੀ ਗਈ।ਗਾਜ਼ੀਪੁਰ ਸਦਰ ਦੇ ਸਰਕਲ ਅਫ਼ਸਰ ਮਹੀਪਾਲ ਪਾਠਕ ਨੇ ਬੀਬੀਸੀ ਨੂੰ ਦੱਸਿਆ, "ਸਿਪਾਹੀ ਸੁਰੇਸ਼ ਵਤਸ ਪੀਐਮ ਦੇ ਜਲਸੇ ਵਿੱਚ ਡਿਊਟੀ ਪੂਰੀ ਕਰਕੇ ਮੁੜ ਰਹੇ ਸਨ। ਨਿਸ਼ਾਦ ਭਾਈਚਾਰੇ ਦੇ ਕੁਝ ਲੋਕ ਨੌਨੇਰਾ ਇਲਾਕੇ ਵਿੱਚਲੇ ਅਟਵਾ ਮੋੜ ਪੁਲਿਸ ਚੌਂਕੀ ’ਤੇ ਪ੍ਰਦਰਸ਼ਨ ਕਰ ਰਹੇ ਸਨ। ਉੱਥੇ ਹੀ ਕੁਝ ਲੋਕਾਂ ਨੇ ਪੱਥਰਾਅ ਕੀਤਾ ਜਿਸ ਵਿੱਚ ਉਨ੍ਹਾਂ ਨੂੰ ਜ਼ਿਆਦਾ ਸੱਟ ਲੱਗ ਗਈ। ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।"ਘਟਨਾ ਤੋਂ ਬਾਅਦ ਗਾਜ਼ੀਪੁਰ ਦੇ ਡੀਐਮ ਕੇ. ਬਾਲਾਜੀ ਅਤੇ ਐੱਸਪੀ ਯਸ਼ਵੀਰ ਸਿੰਘ ਸਮੇਤ ਜ਼ਿਲ੍ਹੇ ਦੇ ਸਾਰੇ ਵੱਡੇ ਅਫ਼ਸਰ ਪਹਿਲਾਂ ਘਟਨਾ ਵਾਲੀ ਥਾਂ ਤੇ ਫੇਰ ਹਸਪਤਾਲ ਪਹੁੰਚੇ। ਘਟਨਾ ਵਿੱਚ ਦੋ ਹੋਰ ਲੋਕ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ ਜੋ ਕਿ ਜ਼ੇਰੇ-ਇਲਾਜ ਹਨ। ਕੁਝ ਹੋਰ ਪੁਲਿਸ ਵਾਲਿਆਂ ਦੇ ਵੀ ਸੱਟਾਂ ਲਗੀਆਂ ਸਨ।ਇਹ ਵੀ ਪੜ੍ਹੋ:ਚੰਡੀਗੜ੍ਹ ਵਿੱਚ ਬਰਤਾਨਵੀ ਔਰਤ ਨਾਲ ਕਥਿਤ ਤੌਰ ’ਤੇ ਬਲਾਤਕਾਰ100 ਡਾਲਰ 'ਚ ਆਈਐਸ ਵੱਲੋਂ ਵੇਚੀ ਇਸ ਕੁੜੀ ਦੀ ਦਰਦਨਾਕ ਕਹਾਣੀ'ਅੱਗ ਨਾਲ ਝੁਲਸੀ ਮੇਰੀ ਵਿਚਾਰੀ ਭੁੱਖੀ-ਤਿਹਾਈ ਧੀ ਦੁਨੀਆਂ ਤੋਂ ਤੁਰ ਗਈ'ਦੱਸਿਆ ਜਾ ਰਿਹਾ ਹੈ ਕਿ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਨਿਸ਼ਾਦ ਸਮਾਜ ਦੇ ਲੋਕ ਧਰਨਾ-ਪ੍ਰਦਰਸ਼ਨ ਕਰ ਰਹੇ ਸਨ। ਪ੍ਰਧਾਨ ਮੰਤਰੀ ਦਾ ਜਲਸਾ ਮੁੱਕਣ ਮਗਰੋਂ ਮੁੜ ਰਹੀ ਕਰੀਮੁਦੀਨ ਥਾਣੇ ਦੀ ਪੁਲਿਸ ਜਾਮ ਖੋਲ੍ਹਣ ਦੀ ਕੋਸ਼ਿਸ਼ ਵਿੱਚ ਲੱਗ ਗਈ।ਪੁਲਿਸ ’ਤੇ ਪਥਰਾਅਪੁਲਿਸ ਦੇ ਸਰਕਲ ਅਫ਼ਸਰ ਸਦਰ ਮਹੀਪਾਲ ਪਾਠਕ ਮੁਤਾਬਕ, ਉਸੇ ਸਮੇਂ ਧਰਨੇ ’ਤੇ ਬੈਠੇ ਲੋਕਾਂ ਨੇ ਪੁਲਿਸ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਈ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਪ੍ਰਦਰਸ਼ਨਕਾਰੀਆਂ ਨੇ ਸਿਪਾਹੀ ਸੁਰੇਂਦਰ ਕੁਮਾਰ ਵਤਸ ’ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। Image copyright LAXMIKANT/BBC ਸਥਾਨਕ ਲੋਕਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਨੋਨਹਰਾ ਥਾਣੇ ਦੇ ਇਲਾਕੇ ਵਿੱਚ ਪ੍ਰਦਰਸ਼ਨ ਕਰਨ ਲਈ ਨਿਸ਼ਾਦ ਭਾਈਚਾਰੇ ਨੇ ਸ਼ਨੀਵਾਰ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਤੋਂ ਇਲਾਵਾ ਪੀਐੱਮ ਨਰਿੰਦਰ ਮੋਦੀ ਦੇ ਪ੍ਰੋਗਰਾਮ ਵਿੱਚ ਅਸ਼ਾਂਤੀ ਫੈਲਾਉਣ ਦੇ ਸ਼ੱਕ ਕਾਰਨ ਪੁਲਿਸ ਨੇ ਨਿਸ਼ਾਦ ਭਾਈਚਾਰੇ ਦੇ ਇੱਕ ਆਗੂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਸੀ।ਦੱਸਿਆ ਜਾ ਰਿਹਾ ਹੈ ਕਿ ਆਪਣੇ ਸਾਥੀ ਦੇ ਫੜੇ ਜਾਣ ਕਾਰਨ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਭੜਕ ਪਿਆ। ਘਟਨਾ ਵਾਲੀ ਥਾਂ ’ਤੇ ਮੌਜੂਦ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਉਮੇਸ਼ ਸ਼੍ਰੀਵਾਸਤਵ ਨੇ ਬੀਬੀਸੀ ਨੂੰ ਦੱਸਿਆ, "ਸ਼ਨਿੱਚਰਵਾਰ ਸਵੇਰ ਜਦੋਂ ਨਿਸ਼ਾਦ ਭਾਈਚਾਰੇ ਵਾਲੇ ਪ੍ਰਦਰਸ਼ਨ ਕਰ ਰਹੇ ਸਨ, ਉਸੇ ਸਮੇਂ ਉਨ੍ਹਾਂ ਦੀ ਰੈਲੀ ਵਿੱਚ ਸ਼ਾਮਲ ਹੋਣ ਆ ਰਹੇ ਭਾਜਪਾ ਆਗੂਆਂ ਨਾਲ ਟਕਰਾਅ ਹੋ ਗਿਆ। ” “ਇਸ ਤੋਂ ਬਾਅਦ ਭਾਜਪਾ ਕਾਰਕੁਨਾਂ ਨੇ ਕਈ ਨਿਸ਼ਾਦ ਆਗੂਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਨਿਸ਼ਾਦ ਭਾਈਚਾਰੇ ਦੇ ਲੋਕ ਇਸ ਗੱਲ ਨੂੰ ਲੈ ਕੇ ਵੀ ਭੜਕੇ ਹੋਏ ਸਨ। ਜਲਸੇ ਤੋਂ ਬਾਅਦ ਜਦੋਂ ਉਨ੍ਹਾਂ ਦਾ ਪੁਲਿਸ ਵਾਲਿਆਂ ਨਾਲ ਟਕਰਾਅ ਹੋਇਆ ਤਾਂ ਕੁਝ ਲੋਕਾਂ ਨੇ ਪੱਥਰਾਅ ਸ਼ੁਰੂ ਕਰ ਦਿੱਤਾ।" ਇਹ ਵੀ ਪੜ੍ਹੋ:ਬੁਲੰਦਸ਼ਹਿਰ ਵਿੱਚ ਕਿਵੇਂ ਹੋਇਆ ਪੁਲਿਸ ਅਫ਼ਸਰ ਦਾ ਕਤਲਕੀ ਪੁਲਿਸ ’ਤੇ ਹੈ ਯੋਗੀ ਸਰਕਾਰ ਦਾ ਦਬਾਅ?ਜਾਨ ਲੈਣ 'ਤੇ ਕਿਉਂ ਉਤਾਰੂ ਹੋ ਜਾਂਦੀ ਹੈ ਭੀੜ?ਮੁੱਖ ਮੰਤਰੀ ਦੇ ਐਲਾਨਮਾਰੇ ਗਏ ਸਿਪਾਹੀ ਸੁਰੇਸ਼ ਵਤਸ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਰਾਣੀਗੰਜ ਦੇ ਰਹਿਣ ਵਾਲੇ ਸਨ। ਉਹ ਇਨ੍ਹੀਂ ਦਿਨੀਂ ਗਾਜ਼ੀਪੁਰ ਦੇ ਕਰੀਮੁਦੀਨ ਥਾਣੇ ਵਿੱਚ ਤਾਇਨਾਅਤ ਸਨ। ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਘਟਨਾ ਉੱਪਰ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਰਹੂਮ ਪੁਲਿਸ ਵਾਲੇ ਦੇ ਪਰਿਵਾਰ ਨੂੰ ਚਾਲੀ ਲੱਖ ਰੁਪਏ, ਉਨ੍ਹਾਂ ਦੇ ਮਾਤਾ-ਪਿਤਾ ਨੂੰ ਦਸ ਲੱਖ ਰੁਪਏ ਦੀ ਮਾਲੀ ਮਦਦ, ਪਤਨੀ ਨੂੰ ਅਸਾਧਾਰਣ ਪੈਨਸ਼ਨ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਗਾਜ਼ੀਪੁਰ ਦੇ ਡੀਐੱਮ ਅਤੇ ਐੱਸਪੀ ਨੂੰ ਮੁਲਜ਼ਮਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਪੁਲਿਸ ਨੇ ਫਿਲਹਾਲ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਪਰ ਹਾਲੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।ਗਾਜ਼ੀਪੁਰ ਦੇ ਪੁਲਿਸ ਸੁਪਰੀਡੈਂਟ ਯਸ਼ਵੀਰ ਸਿੰਘ ਦਾ ਕਹਿਣਾ ਹੈ ਕਿ ਨਿਸ਼ਾਦ ਪਾਰਟੀ ਦੇ ਲੋਕ ਸ਼ਨਿੱਚਰਵਾਰ ਸਵੇਰ ਤੋਂ ਹੀ ਇਜਾਜ਼ਤ ਨਾ ਮਿਲਣ ਦੇ ਬਾਵਜ਼ੂਦ ਸ਼ਹਿਰ ਭਰ ਵਿੱਤ ਥਾਂ-ਥਾਂ ਪ੍ਰਦਰਸ਼ਨ ਕਰ ਰਹੇ ਸਨ। ਦਿਨ ਵਿੱਚ ਵੀ ਜਦੋਂ ਉਨ੍ਹਾਂ ਨੂੰ ਰੋਕਣ ਦੇ ਯਤਨ ਕੀਤੇ ਗਏ ਤਾਂ ਉਨ੍ਹਾਂ ਨੇ ਪੁਲਿਸ ਨਾਲ ਟਕਰਾਉਣ ਦੀ ਕੋਸ਼ਿਸ਼ ਕੀਤੀ।ਨਿਸ਼ਾਦ ਆਗੂ ਹੋਏ ਅੰਡਰ ਗ੍ਰਾਊਂਡ ਫੋਟੋ ਕੈਪਸ਼ਨ (ਸੰਕੇਤਕ ਤਸਵੀਰ) ਉੱਥੇ ਹੀ ਪ੍ਰਦਰਸ਼ਨ ਕਰ ਰਹੇ ਨਿਸ਼ਾਦ ਪਾਰਟੀ ਦੇ ਆਗੂਆਂ ਨੇ ਇਸ ਘਟਨਾ ਵਿੱਚ ਉਨ੍ਹਾਂ ਦੀ ਪਾਰਟੀ ਵਰਕਰਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਆਗੂਆਂ ਨੇ ਘਟਨਾ ਦੇ ਸੰਬੰਧ ਵਿੱਚ ਕੁਝ ਵੀ ਅਧਿਕਾਰਤ ਰੂਪ ਵਿੱਚ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।ਨਿਸ਼ਾਦ ਸਮਾਜ ਦੇ ਲੋਕ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਕੁਝ ਦਿਨਾਂ ਤੋਂ ਧਰਨੇ-ਪ੍ਰਦਰਸ਼ਨ ਕਰ ਰਹੇ ਹਨ। ਨਿਸ਼ਾਦ ਪਾਰਟੀ ਦੇ ਆਗੂ ਛਤਰਪਤੀ ਨਿਸ਼ਾਦ ਨੇ ਸ਼ਨਿੱਚਰਵਾਰ ਸਵੇਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, "ਅਸੀਂ ਨਿਸ਼ਾਦਾਂ ਲਈ ਰਾਖਵੇਂਕਰਨ ਦੀ ਮੰਗ ਕਰ ਰਹੇ ਹਾਂ ਅਤੇ ਆਪਣੇ ਲੋਕਾਂ ਵਿੱਚ ਰਾਖਵੇਂਕਰਨ ਬਾਰੇ ਸੰਦੇਸ਼ ਫੈਲਾਅ ਰਹੇ ਹਾਂ। ਇਲਾਹਾਬਾਦ ਤੋਂ ਸ਼ੁਰੂ ਕਰਕੇ ਅਸੀਂ ਪੂਰੇ ਸੂਬੇ ਵਿੱਚ ਪ੍ਰਦਰਸ਼ਨ ਕਰਾਂਗੇ। ਚਾਰ ਸਾਲ ਹੋ ਗਏ ਪਰ ਕੋਈ ਸਾਡੀਆਂ ਮੰਗਾਂ ਸੁਣ ਹੀ ਨਹੀਂ ਰਿਹਾ।"ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਹੀ ਨਿਸ਼ਾਦ ਪਾਰਟੀ ਦੇ ਆਗੂ ਅੰਡਰ ਗ੍ਰਾਊਂਡ ਹੋ ਗਏ ਹਨ।ਇਹ ਵੀ ਪੜ੍ਹੋ:ਇੰਟਰਨੈੱਟ 'ਤੇ ਆਪਣੀ ਬਿਮਾਰੀ ਦਾ ਇਲਾਜ ਲੱਭਣਾ ਕਿੰਨਾ ਸਹੀ ਕਿਹੋ ਜਿਹੇ ਹਨ ਅਨੁਪਮ ਖੇਰ ਦੀ ਫ਼ਿਲਮ ਵਾਲੇ ਮਨਮੋਹਨ ਹਰਿਆਣਾ: ਸਵਾਈਨ ਫਲੂ ਲਈ ਹਾਈ ਅਲਰਟ, ਹੁਣ ਤੱਕ 7 ਮੌਤਾਂ ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦਾ ਮੁੱਲ ਅਕਾਲੀ ਦਲ ਨੂੰ ਆਉਂਦੇ ਸਮੇਂ 'ਚ ਹੋਰ ਚੁਕਾਉਣਾ ਪਵੇਗਾ - ਨਜ਼ਰੀਆ 6 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46091814 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images/fb ਅਕਾਲੀ ਦਲ ਵਿੱਚ ਸੁਖਦੇਵ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਗੱਲ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਦੇ ਬਾਗੀ ਸੁਰਾਂ ਤੱਕ ਪਹੁੰਚ ਚੁੱਕੀ ਹੈ। ਅਕਾਲੀ ਦਲ ਵੱਲੋਂ ਟਕਸਾਲੀ ਆਗੂਆਂ ਨੂੰ ਮਨਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਜੇ ਤੱਕ ਕਾਮਯਾਬੀ ਨਹੀਂ ਮਿਲੀ।ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਬੋਲਣ ਅਤੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ।ਪਾਰਟੀ ਵਿੱਚ ਖੜੇ ਹੋਏ ਸਿਆਸੀ ਸੰਕਟ ਨਾਲ ਨਜਿੱਠਣ ਲਈ ਸੁਖਬੀਰ ਬਾਦਲ ਹੱਥ ਪੱਲੇ ਮਾਰ ਰਹੇ ਹਨ। ਅਕਾਲੀ ਦਲ ਦੇ ਇਸ ਸਿਆਸੀ ਸੰਕਟ ਬਾਰੇ ਬੀਬੀਸੀ ਪੱਤਰਕਾਰ ਦਲਜੀਤ ਅਮੀ ਨੇ ਸਿਆਸੀ ਮਾਹਿਰ ਪ੍ਰੋਫੈਸਰ ਜਗਰੂਪ ਸਿੰਘ ਨਾਲ ਖਾਸ ਗੱਲਬਾਤ ਕੀਤੀ। ਪੜ੍ਹੋ, ਪ੍ਰੋ. ਜਗਰੂਪ ਦਾ ਇਸ ਪੂਰੇ ਮੁੱਦੇ ਬਾਰੇ ਨਜ਼ਰੀਆਹਾਲ ਵਿੱਚ ਹੀ ਅਕਾਲੀ ਦਲ ਦੇ ਕੁਝ ਟਕਸਾਲੀ ਲੀਡਰਾਂ ਵੱਲੋਂ ਕਿਹਾ ਗਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਮੌਜੂਦਾ ਹਾਲਾਤ ਦੇ ਜ਼ਿੰਮੇਵਾਰ ਹਨ।ਉਨ੍ਹਾਂ ਵੱਲੋਂ ਲਏ ਇਸ ਸਟੈਂਡ ਦੀਆਂ ਜੜ੍ਹਾਂ ਅਕਾਲੀ ਦਲ ਦੀ 2017 ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹੋਈ ਹਾਰ ਅਤੇ 2014 ਦੀਆਂ ਚੋਣਾਂ ਵਿੱਚ ਲੋਕਾਂ ਵੱਲੋਂ ਅਕਾਲੀ ਦਲ ਨੂੰ ਸਵੀਕਾਰ ਨਾ ਕਰਨ ਨਾਲ ਜੁੜੀਆਂ ਹੋਈਆਂ ਹਨ।2017 ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਮੁੱਖ ਵਿਰੋਧੀ ਧਿਰ ਦਾ ਰੁਤਬਾ ਵੀ ਹਾਸਲ ਨਹੀਂ ਕਰ ਸਕੀ ਅਤੇ ਉਸ ਤੋਂ ਬਾਅਦ ਹੋਏ ਵਰਤਾਰਿਆਂ ਤੋਂ ਲਗਦਾ ਹੈ ਕਿ ਪਾਰਟੀ ਦੇ ਸੀਨੀਅਰਾਂ ਲੀਡਰਾਂ ਨੂੰ ਆਪਣਾ ਕੋਈ ਭਵਿੱਖ ਦਿਖਾਈ ਨਹੀਂ ਦੇ ਰਿਹਾ ਹੈ। 2019 ਦੀਆਂ ਚੋਣਾਂ ਵਿੱਚ ਲਗਦਾ ਨਹੀਂ ਕਿ ਅਕਾਲੀ ਦਲ ਵੱਡੇ ਧੜੇ ਦੇ ਰੂਪ ਵਿੱਚ ਉਭਰ ਸਕੇਗਾ।ਇਹ ਵੀ ਪੜ੍ਹੋ:ਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ ਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਕੋਰੀਆ ਦੀ ਮਹਾਰਾਣੀ ਬਣਨ ਵਾਲੀ ਭਾਰਤ ਦੀ ਰਾਜਕੁਮਾਰੀ ਪਾਰਟੀ ਦੇ ਟਕਸਾਲੀ ਆਗੂਆਂ ਨੂੰ ਸ਼ਾਇਦ ਇਹ ਗੱਲ ਸਮਝ ਆ ਗਈ ਹੈ ਕਿ ਪਾਰਟੀ ਅੰਦਰ ਉਨ੍ਹਾਂ ਦਾ ਕੋਈ ਭਵਿੱਖ ਨਹੀਂ ਹੈ ਜਾਂ ਉਨ੍ਹਾਂ ਨੂੰ ਬਣਦਾ ਸਨਮਾਨ ਜਾਂ ਰੁਤਬਾ ਨਹੀਂ ਮਿਲ ਰਿਹਾ।ਸ਼ਾਇਦ ਉਨ੍ਹਾਂ ਨੂੰ ਇਹ ਵੀ ਲਗਦਾ ਹੈ ਕਿ ਪਾਰਟੀ ਨੂੰ ਸਹੀ ਤਰੀਕੇ ਨਾਲ ਨਹੀਂ ਚਲਾਇਆ ਜਾ ਰਿਹਾ। Image copyright Ravinder Singh Robin/BBC ਇਹ ਵੀ ਹੋ ਸਕਦਾ ਹੈ ਕਿ ਲੀਡਰਾਂ ਨੂੰ ਇਹ ਮਹਿਸੂਸ ਹੋਇਆ ਹੋਵੇ ਕਿ ਪਾਰਟੀ ਪੁਰਾਣੀਆਂ ਰਵਾਇਤਾਂ ਦੇ ਹਿਸਾਬ ਨਾਲ ਨਹੀਂ ਚਲਾਈ ਦਾ ਰਹੀ ਹੈ।ਇਸ ਕਰਕੇ ਲੋਕਾਂ ਦਾ ਵਿਸ਼ਵਾਸ ਪਾਰਟੀ ਤੋਂ ਹੌਲੀ-ਹੌਲੀ ਘੱਟ ਰਿਹਾ ਹੈ। ਇਹ ਲੀਡਰ ਪੁਰਾਣੇ ਹਨ ਅਤੇ ਉਨ੍ਹਾਂ ਨੂੰ ਤਜ਼ਰਬਾ ਵੀ ਬਹੁਤ ਹੈ। ਇਹ ਲੀਡਰ ਇਤਿਹਾਸ ਬਾਰੇ ਵੀ ਜਾਣਦੇ ਹਨ ਅਤੇ ਨਿੱਜੀ ਤੌਰ 'ਤੇ ਵੀ ਪਾਰਟੀ ਦੇ ਕਰੀਬ ਰਹੇ ਹਨ। ਜਦੋਂ ਕੋਈ ਪਾਰਟੀ ਜਿੱਤਦੀ ਹੈ ਤਾਂ ਉਸ ਦਾ ਸਿਹਰਾ ਉਸ ਦੇ ਤਜ਼ਰਬੇਕਾਰ ਤੇ ਸੀਨੀਅਰਾਂ ਲੀਡਰਾਂ ਨੂੰ ਜਾਂਦਾ ਹੈ।ਪਿਛਲੇ ਸਮੇਂ ਵਿੱਚ ਕਿਸਾਨਾਂ ਦੀ ਹਾਲਤ, ਮੁਲਾਜ਼ਮਾਂ ਦੀ ਹਾਲਤ, ਨਸ਼ੇ ਦਾ ਵਪਾਰ, ਸ਼ਰਾਬ ਅਤੇ ਰੇਤਾ-ਬਜਰੀ ਤੋਂ ਇਲਾਵਾ ਬਹੁਤ ਸਾਰੇ ਮੁੱਦੇ ਅਜਿਹੇ ਹਨ, ਜਿਸਦਾ ਜਨਤਾ ਵਿੱਚ ਗ਼ਲਤ ਸੰਦੇਸ਼ ਗਿਆ ਹੈ।ਇਹ ਵੀ ਪੜ੍ਹੋ:ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ - ਸੇਵਾ ਸਿੰਘ ਸੇਖਵਾਂ'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਡੇਰਾ ਮੁਖੀ ਨੂੰ ਮੁਆਫੀ ਦੇਣ ਅਤੇ ਬਰਗਾੜੀ ਵਰਗੇ ਮੁੱਦੇ 'ਤੇ ਇਨ੍ਹਾਂ ਆਗੂਆਂ ਨੂੰ ਨਹੀਂ ਪੁੱਛਿਆ ਗਿਆ। ਪਾਰਟੀ ਦੀ ਤਾਕਤ ਵੀ ਇੱਕ ਬੰਦੇ ਦੇ ਹੱਥ ਹੈ, ਸਰਕਾਰ ਦੀ ਤਾਕਤ ਵੀ ਉਨ੍ਹਾਂ ਬੰਦਿਆਂ ਤੱਕ ਹੀ ਸੀਮਤ ਸੀ। ਉਸ ਸਮੇਂ ਸ਼ਾਇਦ ਉਹ ਇਸ ਕਰਕੇ ਨਾ ਬੋਲੇ ਹੋਣ ਕਿਉਂਕਿ ਜਿਹੜੀ ਸਰਕਾਰ ਸੱਤਾ ਵਿੱਚ ਹੁੰਦੀ ਹੈ ਕਿ ਉਸ ਕੋਲ ਦੂਜਿਆਂ ਨੂੰ ਚੁੱਪ ਕਰਵਾਉਣ ਲਈ ਬਹੁਤ ਸਾਰੇ 'ਹਥਿਆਰ' ਹੁੰਦੇ ਹਨ। ਇਸ ਕਾਰਨ ਉਹ ਉਸ ਸਮੇਂ ਬੋਲ ਨਹੀਂ ਸਕੇ ਹੋਣ ਅਤੇ ਹੁਣ ਉਹ ਇਹ ਸੋਚਦੇ ਹਨ ਕਿ ਅਸੀਂ ਘੱਟੋ-ਘੱਟ ਇਹ ਤਾਂ ਕਹਿਣ ਵਾਲੇ ਬਣਾਂਗੇ ਕਿ ਅਸੀਂ ਇਹ ਮੁੱਦੇ ਚੁੱਕੇ ਸਨ।ਨੌਜਵਾਨਾਂ ਦੇ ਮੁੱਦਿਆਂ ਤੋਂ ਮੁਨਕਰ ਹੋਣਾਇਸ ਦੌਰ ਵਿੱਚ ਇਨ੍ਹਾਂ ਆਗੂਆਂ ਵੱਲੋਂ ਚੁੱਕੇ ਗਏ ਸਵਾਲਾਂ ਨੂੰ ਸੁਧਾਰ ਦੀ ਲਹਿਰ ਜਾਂ ਪਛਤਾਵੇ ਦੀ ਲਹਿਰ ਵਜੋਂ ਯਾਦ ਕੀਤਾ ਜਾਵੇਗਾ।ਇਹ ਸਿਰਫ਼ ਅਕਾਲੀ ਦਲ ਦੀ ਗੱਲ ਨਹੀਂ ਹੈ ਸਾਰੀਆਂ ਸਿਆਸੀ ਪਾਰਟੀਆਂ ਦੇ ਢਾਂਚੇ ਨੂੰ ਖੁਰਾ ਲੱਗਾ ਹੈ। ਪਿਛਲੇ ਸਮੇਂ ਦੌਰਾਨ ਇਹ ਵੀ ਸੁਣਨ 'ਚ ਆਇਆ ਸੀ ਕਿ ਅਕਾਲੀ ਆਗੂ ਪਿੰਡਾਂ ਵਿੱਚ ਖੁੱਲ੍ਹੇ ਤੌਰ 'ਤੇ ਨਹੀਂ ਵੜ੍ਹੇ ਕਿਉਂਕਿ ਉਹ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਏ।ਗੁੱਸੇ ਦਾ ਇੱਕ ਕਾਰਨ ਸ਼ਾਇਦ ਬੇਅਦਬੀ ਦਾ ਮੁੱਦਾ ਹੋ ਸਕਦਾ ਪਰ ਇੱਕ ਹੋਰ ਕਾਰਨ ਇਹ ਹੈ ਕਿ ਪਿਛਲੇ 10 ਸਾਲਾਂ 'ਚ ਜੋ ਹਾਲਾਤ ਬਣੇ ਹਨ, ਉਨ੍ਹਾਂ ਕਰਕੇ ਇਨ੍ਹਾਂ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਆਪਣੇ ਹਲਕੇ ਵਿੱਚ ਬਿਨਾਂ ਸੁਰੱਖਿਆ ਦੇ ਚਲੇ ਜਾਣ। ਪੰਜਾਬ ਬਹੁਤ ਛੋਟਾ ਹੈ ਅਤੇ ਲੋਕਾਂ ਨੂੰ ਪਤਾ ਹੁੰਦਾ ਹੈ ਕਿਹੜਾ ਨੇਤਾ ਕੀ ਕਰ ਰਿਹਾ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਇਸ ਦੇ ਨਾਲ ਹੀ ਲੋਕਾਂ ਦੇ ਸਵਾਲ ਬਦਲ ਗਏ ਹਨ, ਨੌਜਵਾਨ ਪੀੜ੍ਹੀ ਅਜੇ ਵੀ ਰੁਜ਼ਗਾਰ ਅਤੇ ਵਿਕਾਸ ਦੀ ਗੱਲ ਕਰਦੀ ਹੈ। ਨੌਜਵਾਨਾਂ ਦੇ ਮੁੱਦਿਆਂ ਤੋਂ ਮੁਨਕਰ ਹੋਣਾ ਵੀ ਇੱਕ ਕਾਰਨ ਹੋ ਸਕਦਾ ਹੈ। ਅਕਾਲੀ ਦਲ ਤਾਂ ਮਰਜੀੜਿਆਂ ਦੀ ਪਾਰਟੀ ਸੀ, ਅਤੇ ਲੋਕਾਂ ਦੇ ਮੁੱਦਿਆਂ ਨਾਲ ਜੁੜੀ ਪਾਰਟੀ ਸੀ ਤੇ ਇਸ ਵਿੱਚ ਕਬਜ਼ੇ ਵਾਲੀ ਗੱਲ ਨਹੀਂ ਸੀ। ਸਭ ਤੋਂ ਹੇਠਲੇ ਪੱਧਰ 'ਤੇ ਬਾਦਲ ਦੀ ਲੋਕਪ੍ਰਿਅਤਾਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਉਨ੍ਹਾਂ ਦੇ ਕਾਰਜਕਾਲ ਨੂੰ ਮੈਂ ਦੋ ਤਰ੍ਹਾਂ ਨਾਲ ਦੇਖਦਾ ਹਾਂ। 70 ਦੇ ਦਹਾਕੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਤਾਂ ਉਸ ਸਮੇਂ ਉਨ੍ਹਾਂ ਦਾ ਰੁਤਬਾ ਬੁਲੰਦੀਆਂ 'ਤੇ ਸੀ। Image copyright Getty Images ਪਰ ਪਹਿਲੀ ਵਾਰ ਹੋਇਆ ਕਿ 2017 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਲੋਕਪ੍ਰਿਅਤਾ ਸਭ ਤੋਂ ਹੇਠਲੇ ਪੱਧਰ 'ਤੇ ਦੇਖਣ ਨੂੰ ਮਿਲੀ। 1997 ਤੋਂ ਲੈ ਕੇ 2014 ਤੱਕ ਸਿਆਸਤਦਾਨਾਂ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੀ ਸਭ ਤੋਂ ਮੋਹਰੀ ਪਸੰਦ ਹੁੰਦੇ ਸਨ ਪਰ 2017 'ਚ ਉਨ੍ਹਾਂ ਦੀ ਲੋਕਪ੍ਰਿਅਤਾ ਦਾ ਪੱਧਰ ਬਹੁਤ ਹੇਠਾਂ ਆ ਗਿਆ ਅਤੇ ਉਸ ਦੇ ਕਾਰਨ ਵੀ ਇਹੀ ਹਨ ਜਿਹੜੇ ਇਨ੍ਹਾਂ ਦੀ ਹਾਰ ਦੇ ਹਨ।ਪ੍ਰਕਾਸ਼ ਸਿੰਘ ਬਾਦਲ ਵੱਲੋਂ ਟਕਸਾਲੀ ਲੀਡਰਾਂ ਜਿਵੇਂ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਨਾਉਣ ਦੀ ਕਾਫ਼ੀ ਕੋਸ਼ਿਸ਼ ਵੀ ਕੀਤੀ ਗਈ ਪਰ ਉਨ੍ਹਾਂ ਵੱਲੋਂ ਪਾਰਟੀ ਨੂੰ ਪਿਛਲੇ ਸਮੇਂ 'ਚ ਲਿਜਾਉਣ ਲਈ ਕੀਤੇ ਇਹ ਯਤਨ ਸਫ਼ਲ ਨਹੀਂ ਹੋਏ। ਉਨ੍ਹਾਂ ਵੱਲੋਂ ਪਟਿਆਲਾ ਵਿੱਚ ਕੀਤੀ ਗਈ ਰੈਲੀ 'ਚ ਵੀ ਬਹੁਤੇ ਲੀਡਰ ਨਹੀਂ ਪਹੁੰਚੇ।ਰਾਮ ਰਹੀਮ ਨੂੰ ਮਾਫ਼ੀ ਸਿਆਸੀ ਭੁੱਲਜੇਕਰ ਧਾਰਮਿਕ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਮੈਂ 2007 ਤੋਂ ਸੂਬੇ ਦੀਆਂ ਸਾਰੀਆਂ ਚੋਣਾਂ ਨੂੰ ਬਹੁਤ ਨੇੜਿਓਂ ਦੇਖਿਆ ਹੈ ਪਰ ਲੋਕ ਬਹੁਤ ਘੱਟ ਧਾਰਮਿਕ ਮੁੱਦਿਆਂ ਦੀ ਗੱਲ ਕਰਦੇ ਹਨ। ਲੋਕ ਅਜੇ ਵੀ ਆਰਥਿਕ, ਵਿਕਾਸ, ਰੁਜ਼ਗਾਰ, ਕਾਨੂੰਨ-ਪ੍ਰਬੰਧ ਅਤੇ ਸਿਸਟਮ ਦੀ ਗੱਲ ਕਰਦੇ ਹਨ ਪਰ ਬੇਅਦਬੀ ਦਾ ਮੁੱਦਾ ਕਦੇ ਵੀ ਸਿਆਸਤ ਦਾ ਐਨਾ ਵੱਡਾ ਹਿੱਸਾ ਨਹੀਂ ਬਣਿਆ।ਪਿਛਲੇ 20 ਸਾਲਾਂ ਵਿੱਚ ਧਾਰਮਿਕ ਮੁੱਦਾ ਕਦੇ ਵੀ ਸਿਆਸਤ ਦਾ ਹਿੱਸਾ ਨਹੀਂ ਬਣਿਆ ਤੇ ਸ਼ਾਇਦ ਅੱਗੇ ਵੀ ਨਹੀਂ ਬਣੇਗਾ। ਪਰ ਇਸ ਨਾਲ ਸੱਤਾਧਾਰੀ ਪਾਰਟੀ ਨੂੰ ਵੀ ਇੱਕ ਮੌਕਾ ਜ਼ਰੂਰ ਮਿਲ ਗਿਆ ਹੈ। ਸੱਤਾਧਾਰੀ ਪਾਰਟੀ ਨੂੰ ਇਹ ਲਗਦਾ ਹੈ ਕਿ ਇਹੀ ਇੱਕ ਮੁੱਦਾ ਹੈ ਜਿਸ ਨਾਲ ਉਹ ਅਕਾਲੀ ਦਲ ਦਾ ਉਤਸ਼ਾਹ ਘਟਾ ਸਕਦੇ ਹਨ ਜਾਂ ਉਨ੍ਹਾਂ ਨੂੰ ਪਿੱਛੇ ਧੱਕ ਸਕਦੇ ਹਨ।ਇਹ ਵੀ ਪੜ੍ਹੋ:ਨਿਊ ਕੈਲੇਡੋਨੀਆ ਨੇ ਮੋੜੀ ਦਰਵਾਜ਼ੇ 'ਤੇ ਆਈ 'ਆਜ਼ਾਦੀ' ਆਦਮਖੋਰ ਬਾਘਣੀ ਦਾ ਇੰਝ ਕੀਤਾ ਗਿਆ ਸ਼ਿਕਾਰਗਰਭ ਵਿੱਚ ਵੀ ਬੱਚੇ ਤੱਕ ਕਿਵੇਂ ਪਹੁੰਚ ਜਾਂਦਾ ਹੈ ਪ੍ਰਦੂਸ਼ਣ ਪਰ ਰਾਮ ਰਹੀਮ ਨੂੰ ਮਾਫ਼ੀ ਦੇਣ ਦਾ ਮੁੱਦਾ ਅਕਾਲੀ ਦਲ ਦੀ ਇੱਕ ਵੱਡੀ ਸਿਆਸੀ ਭੁੱਲ ਸੀ ਹੋ ਸਕਦਾ ਹੈ ਇਸਦਾ ਮੁੱਲ ਇਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਉਤਾਰਨਾ ਪਵੇ। ਇਸ ਮੁੱਦੇ 'ਤੇ ਅਕਾਲੀ ਦਲ ਦੇ ਵੱਖਰੇ-ਵੱਖਰੇ ਬਿਆਨਾਂ ਨੂੰ ਲੋਕਾਂ ਨੇ ਬਹੁਤਾ ਸਵੀਕਾਰ ਨਹੀਂ ਕੀਤਾ। ਇਹ ਮੁੱਦਾ ਇਸ ਵੇਲੇ ਅਕਾਲੀ ਦਲ ਦੇ ਗਲੇ ਦਾ ਫਾਹਾ ਬਣਿਆ ਹੋਇਆ ਹੈ।ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਪੋਰਨ ਦੇਖਣ ਦਾ ਤੁਹਾਡੀ ਸਿਹਤ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ ਨਵੀਨ ਨੇਗੀ ਬੀਬੀਸੀ ਪੱਤਰਕਾਰ 4 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46082033 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright iStock/bbc three ਫੋਟੋ ਕੈਪਸ਼ਨ ਦੂਰਸੰਚਾਰ ਵਿਭਾਗ ਨੇ ਇੰਟਰਨੈੱਟ ਸੇਵਾ ਕੰਪਨੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ 827 ਪੋਰਨ ਸਾਈਟਾਂ ਨੂੰ ਬਲਾਕ ਕਰ ਦੇਣ 1. ਕੀ ਤੁਸੀਂ ਕਦੇ ਕੋਈ 'ਨੀਲੀ ਫ਼ਿਲਮ'/ ਪੋਰਨ ਵੀਡੀਓ ਦੇਖੀ ਹੈ? 2. ਯਾਦ ਹੈ ਪਹਿਲੀ ਵਾਰ ਪੋਰਨ ਫ਼ਿਲਮ ਦੇਖਣ ਵੇਲੇ ਤੁਹਾਡੀ ਉਮਰ ਕਿੰਨੀ ਸੀ? 3. ਹਫ਼ਤੇ 'ਚ ਕਿੰਨੀ ਵਾਰ ਪੋਰਨ ਵੈੱਬਸਾਈਟ ਖੋਲਦੇ ਹੋ?ਅਜਿਹੇ ਸਵਾਲਾਂ ਦੇ ਖੁੱਲ੍ਹ ਕੇ ਜਵਾਬ ਦੇਣਾ ਸੌਖਾ ਨਹੀਂ। ਹੋ ਸਕਦਾ ਹੈ ਕਿ ਕੋਈ ਪਹਿਲੇ ਦੋ ਸਵਾਲਾਂ ਦੇ ਜਵਾਬ ਦੇ ਵੀ ਦੇਵੇ; ਪਰ ਤੀਜੇ ਸਵਾਲ ਦੇ ਜਵਾਬ ਵਜੋਂ ਜ਼ਰਾ ਮੁਸਕੁਰਾਏ ਤੇ ਗੱਲ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕਰੇ।ਜਵਾਬ ਕੋਈ ਦੇਵੇ ਜਾਂ ਨਾ ਦੇਵੇ ਪਰ ਜਦੋਂ ਵੀ ਪੋਰਨ ਸਾਈਟਾਂ ਉੱਪਰ ਪਾਬੰਦੀ ਲੱਗਣ ਦੀ ਗੱਲ ਚਲਦੀ ਹੈ ਤਾਂ ਕਈਆਂ ਦੇ ਚਹਿਰੇ ਲਮਕ ਜਾਂਦੇ ਹਨ। ਦਰਅਸਲ ਭਾਰਤ ਦੇ ਦੂਰਸੰਚਾਰ ਵਿਭਾਗ ਨੇ ਇੰਟਰਨੈੱਟ ਸੇਵਾ ਕੰਪਨੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ 827 ਪੋਰਨ ਸਾਈਟਾਂ ਨੂੰ ਬਲਾਕ ਕਰ ਦੇਣ। ਇਹ ਵੀ ਪੜ੍ਹੋਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ ਕੀ ਖ਼ਤਮ ਹੋ ਗਈ 'ਆਪ' 'ਚ ਏਕਤਾ ਦੀ ਸੰਭਾਵਨਾਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਇਹ ਹਦਾਇਤ ਉੱਤਰਾਖੰਡ ਹਾਈ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ ਆਈ ਹੈ। ਅਦਾਲਤ ਨੇ ਇੰਨ੍ਹਾਂ ਸਾਈਟਾਂ ਨੂੰ ਬੰਦ ਕਰਨ ਦੀ ਗੱਲ ਇੱਕ ਬਲਾਤਕਾਰ ਦੇ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਕਹੀ ਸੀ। ਇਸ ਮਾਮਲੇ 'ਚ ਸੁਣਵਾਈ ਦੌਰਾਨ ਮੁਲਜ਼ਮ ਨੇ ਕਿਹਾ ਸੀ ਕਿ ਉਸ ਨੇ ਰੇਪ ਕਰਨ ਤੋਂ ਪਹਿਲਾਂ ਪੋਰਨ ਵੀਡੀਓ ਦੇਖਿਆ ਸੀ।ਇਸ ਤੋਂ ਬਾਅਦ ਲੋਕਾਂ ਨੇ #PORNBAN ਦੇ ਨਾਲ ਕਈ ਪ੍ਰਤੀਕਰਮ ਦਿੱਤੇ। Image Copyright @blah_blah_nari @blah_blah_nari Image Copyright @blah_blah_nari @blah_blah_nari Image Copyright @nirdeshakikeeda @nirdeshakikeeda Image Copyright @nirdeshakikeeda @nirdeshakikeeda ਕਿੰਨਾ ਕੁ ਦੇਖਿਆ ਜਾਂਦਾ ਹੈ ਪੋਰਨ?ਸਾਲ 2015 'ਚ ਵੀ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ 'ਤੇ ਕਰੀਬ 850 ਪੋਰਨ ਵੈੱਬਸਾਈਟਾਂ ਬੰਦ ਕਰ ਦਿੱਤੀਆਂ ਸਨ। ਪਰ ਥੋੜ੍ਹੀ ਦੇਰ ਬਾਅਦ ਹੀ ਨਵੀਆਂ ਵੈੱਬਸਾਈਟਾਂ ਆ ਗਈਆਂ।ਦੁਨੀਆਂ ਭਰ 'ਚ ਪੋਰਨ ਫਿਲਮਾਂ ਉਪਲਭਧ ਕਰਾਉਣ ਵਾਲੀ ਸਾਈਟ ਪੋਰਨਹਬ ਦੇ ਇੱਕ ਸਰਵੇਖਣ 'ਚ ਸਾਹਮਣੇ ਆਇਆ ਸੀ ਕਿ ਸਾਲ 2017 ਵਿੱਚ ਭਾਰਤ 'ਚ ਪੋਰਨ ਵੀਡੀਓ ਦੇਖਣ 'ਚ 75 ਫ਼ੀਸਦ ਵਾਧਾ ਹੋਇਆ। Image copyright PUNEET BARNALA ਫੋਟੋ ਕੈਪਸ਼ਨ ਉੱਤਰਾਖੰਡ ਹਾਈ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ 857 ਪੋਰਨ ਸਾਈਟਾਂ ਬੰਦ ਕਰਨ ਦਾ ਹੁਕਮ ਇਸ ਦਾ ਵੱਡਾ ਕਾਰਨ ਹੈ ਮੋਬਾਈਲ ਇੰਟਰਨੈੱਟ/ਡਾਟਾ ਦਾ ਸਸਤਾ ਹੋਣਾ। ਦੁਨੀਆਂ 'ਚ ਭਾਰਤ ਪੋਰਨ ਦੇਖਣ ਦੇ ਮਾਮਲੇ 'ਚ ਤੀਜੇ ਪੜਾਅ 'ਤੇ ਹੈ। ਸਭ ਤੋਂ ਉੱਪਰ ਹੈ ਅਮਰੀਕਾ। ਫਿਰ ਨੰਬਰ ਆਉਂਦਾ ਹੈ ਯੂਕੇ ਦਾ।ਪੋਰਨ 'ਤੇ ਕੀ ਹੈ ਕਾਨੂੰਨ?ਜਦੋਂ ਕਿਸੇ ਖੇਤਰ ਵਿੱਚ ਕਿਸੇ ਚੀਜ਼ ਦੀ ਜ਼ਿਆਦਾ ਮੰਗ ਹੋਵੇ ਤਾਂ ਉਸ ਉੱਤੇ ਪਾਬੰਦੀ ਲਾਉਣਾ ਓਨਾ ਹੀ ਮੁਸ਼ਕਿਲ ਹੋ ਜਾਂਦਾ ਹੈ। ਕੁਝ ਇਹੀ ਹਾਲ ਭਾਰਤ ਵਿੱਚ ਪੋਰਨ ਬਾਰੇ ਕਿਹਾ ਜਾ ਸਕਦਾ ਹੈ।ਕੀ ਭਾਰਤ ਵਿੱਚ ਪੋਰਨ ਨੂੰ ਕਾਬੂ ਕਰਨ ਲਈ ਕੋਈ ਖਾਸ ਕਾਨੂੰਨ ਹੈ। ਇਸ ਵਿਸ਼ੇ ਵਿੱਚ ਸਾਈਬਰ ਮਾਮਲਿਆਂ ਦੇ ਮਾਹਿਰ ਪਵਨ ਦੁੱਗਲ ਦਾ ਮੰਨਣਾ ਹੈ ਕਿ ਭਾਰਤ ਵਿੱਚ ਫਿਲਹਾਲ ਪੋਰਨ ਨੂੰ ਕਾਬੂ ਕਰਨ ਲਈ ਕੋਈ ਖਾਸ ਕਾਨੂੰਨ ਨਹੀਂ ਹੈ।ਪਵਨ ਦੁੱਗਲ ਕਹਿੰਦੇ ਹਨ, ''ਕੁਝ ਕਾਨੂੰਨ ਅਜਿਹੇ ਹਨ ਜੋ ਪੋਰਨੋਗ੍ਰਾਫੀ 'ਤੇ ਵੀ ਲਾਗੂ ਹੋ ਸਕਦੇ ਹਨ। ਜਿਵੇਂ ਸੂਚਨਾ ਤਕਨੀਕੀ ਕਾਨੂੰਨ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਅਸ਼ਲੀਲ ਇਲੈਟ੍ਰੋਨਿਕ ਸਮੱਗਰੀ ਦਾ ਪ੍ਰਸਾਰਣ-ਟਰਾਂਸਮਿਸ਼ਨ ਜਾਂ ਅਜਿਹਾ ਕਰਨ ਵਿੱਚ ਮਦਦ ਕਰਨਾ ਗੈਰ-ਕਾਨੂੰਨੀ ਹੈ। ਇਸ ਵਿੱਚ ਪੰਜ ਸਾਲ ਦੀ ਸਜ਼ਾ ਅਤੇ ਤਿੰਨ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ।'' Image copyright PA ਫੋਟੋ ਕੈਪਸ਼ਨ ਸੂਚਨਾ ਤਕਨੀਕੀ ਕਾਨੂੰਨ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਅਸ਼ਲੀਲ ਇਲੈਕਟਰਾਨਿਕ ਸਮੱਗਰੀ ਦਾ ਪ੍ਰਸਾਰਣ-ਟਰਾਂਸਮਿਸ਼ਨ ਗੈਰ-ਕਾਨੂੰਨੀ ਹੈ ਪਵਨ ਦੁੱਗਲ ਦੱਸਦੇ ਹਨ ਕਿ ਅਸਲ ਵਿੱਚ ਇਹ ਦੱਸਣਾ ਕਾਫੀ ਮੁਸ਼ਕਿਲ ਹੈ ਕਿ ਕਿਸ ਤਰ੍ਹਾਂ ਸਮੱਗਰੀ ਕਿਸੇ ਦੇ ਮਨ ਤੇ ਦਿਮਾਗ ਉੱਤੇ ਕੀ ਅਸਰ ਕਰੇਗੀ। ਇਹੀ ਕਾਰਨ ਹੈ ਕਿ ਕਿਹੜੇ ਕੰਟੈਂਟ ਨੂੰ ਅਸ਼ਲੀਲ ਮੰਨਿਆ ਜਾਵੇ, ਇਸ ਦੀ ਪਰਿਭਾਸ਼ਾ ਕਰਨੀ ਕਾਫੀ ਔਖੀ ਹੈ। ਉਹ ਕਹਿੰਦੇ ਹਨ, ''ਅਸ਼ਲੀਲ ਸਮੱਗਰੀ ਵਿੱਚ ਸਿਰਫ਼ ਵੀਡੀਓ ਹੀ ਨਹੀਂ ਹੈ, ਇਸ ਵਿੱਚ ਤਸਵੀਰਾਂ-ਸਕੈੱਚ ਅਤੇ ਮੈਸੇਜ ਵੀ ਸ਼ਾਮਿਲ ਹਨ। ਉੱਥੇ ਹੀ ਚਾਈਲਡ ਪੋਰਨੋਗ੍ਰਾਫੀ 'ਤੇ ਤਾਂ ਉਸ ਸਮੱਗਰੀ ਨੂੰ ਦੇਖਣਾ ਵੀ ਗੈਰ-ਕਾਨੂੰਨੀ ਹੈ ਅਤੇ ਉਸ ਦੀ ਸਜ਼ਾ ਤੈਅ ਹੈ।''ਪੋਰਨ ਦਾ ਸਾਡੇ ਸਰੀਰ ਉੱਤੇ ਅਸਰ ਪਵਨ ਦੁੱਗਲ ਇੱਕ ਗੱਲ ਸਪੱਸ਼ਟ ਕਰਦੇ ਹਨ ਕਿ ਕੋਈ ਵੀ ਸਮੱਗਰੀ ਦਾ ਕਿਸੇ ਵਿਅਕਤੀ ਉੱਤੇ ਕੀ ਅਸਰ ਪਏਗਾ ਇਸ ਨੂੰ ਕੋਈ ਨਹੀਂ ਦੱਸ ਸਕਦਾ ਹੈ ਅਤੇ ਇਸ ਨੂੰ ਕਾਨੂੰਨ ਦੀਆਂ ਕਿਤਾਬਾਂ ਵਿੱਚ ਵੀ ਸਾਫ-ਸਾਫ ਲਿੱਖਣਾ ਔਖਾ ਹੁੰਦਾ ਹੈ।ਅਜਿਹੇ ਵਿੱਚ ਸਵਾਲ ਇਹ ਵੀ ਬਣਦਾ ਹੈ ਕਿ ਪੋਰਨ ਦੇਖਣ ਦਾ ਸਾਡੇ ਸਰੀਰ ਉੱਤੇ ਕਿਵੇਂ ਦਾ ਅਸਰ ਪੈਂਦਾ ਹੈ? ਇਸ 'ਤੇ ਸੈਕਸੋਲਾਜਿਸਟ ਵਿਨੋਦ ਰਾਣਾ ਕਹਿੰਦੇ ਹਨ ਕਿ ਜਿਸ ਦੇਸ ਵਿੱਚ ਸੈਕਸ ਐਜੂਕੇਸ਼ਨ ਦੇ ਨਾਂ 'ਤੇ ਕੁਝ ਵੀ ਨਹੀਂ ਦੱਸਿਆ ਜਾਂਦਾ, ਉੱਥੇ ਲੋਕਾਂ ਕੋਲ ਪੋਰਨ ਹੀ ਬਚਦਾ ਹੈ।ਇਹ ਵੀ ਪੜ੍ਹੋ:ਬਾਗੀ ਅਕਾਲੀਆਂ 'ਚੋਂ ਸੇਖਵਾਂ ਨੂੰ ਪਾਰਟੀ ਨੇ ਇਹ ਕਹਿ ਕੇ ਕੱਢਿਆ 'ਰਫ਼ਾਲ ਸਮਝੌਤੇ ਵਿੱਚ ਕੋਈ ਵਿਚੋਲਾ ਨਹੀਂ ''ਤੇਜ਼ਾਬ ਵਿਚ ਸੁੱਟੇ ਗਏ ਸਨ ਲਾਸ਼ ਦੇ ਟੁਕੜੇ ਕਰਕੇ' ਵਿਨੋਦ ਕਹਿੰਦੇ ਹਨ, '' ਪੋਰਨ ਦੇਖਣ ਦੇ ਫਾਇਦੇ ਅਤੇ ਨੁਕਸਾਨ ਦੋਨੋਂ ਹੁੰਦੇ ਹਨ। ਫਾਇਦਾ ਇਸ ਲਿਹਾਜ਼ ਨਾਲ ਕਿ ਸਾਡੇ ਦੇਸ ਵਿੱਚ ਸੈਕਸ ਇੱਕ ਟੈਬੂ ਹੈ, ਇਸ ਲਈ ਲੋਕ ਸੈਕਸ ਐਜੂਕੇਸ਼ਨ ਦੇ ਨਾਮ 'ਤੇ ਪੋਰਨ ਦੁਆਰਾ ਹੀ ਸਾਰੀਆਂ ਚੀਜ਼ਾਂ ਸਿੱਖਦੇ ਹਨ। ਨੁਕਸਾਨਦਾਇਕ ਇਸ ਲਈ ਕਿ ਇਸ ਦੀ ਸਹੀ ਜਾਣਕਾਰੀ ਨਾ ਹੋਣ 'ਤੇ ਪੋਰਨ ਵੀਡੀਓ ਤੋਂ ਪ੍ਰੇਰਿਤ ਹੋ ਕੇ ਗਲਤ ਧਾਰਣਾ ਵੀ ਬਣਾ ਲੈਂਦੇ ਹਨ।'' Image copyright PUNEET BARNALA ਫੋਟੋ ਕੈਪਸ਼ਨ ਸਾਈਬਰ ਮਾਹਿਰ ਪਵਨ ਦੁੱਗਲ ਅਨੁਸਾਰ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ ਕਿ ਉਹ ਘੱਟੋ-ਘੱਟ ਪੋਰਨੋਗਰਾਫਿਕ ਵੈੱਬਸਾਈਟਾਂ 'ਤੇ ਜਾਣ ਵਿਨੋਦ ਦਾ ਮੰਨਣਾ ਹੈ ਕਿ ਬਾਲਗ ਉਮਰ ਦਾ ਕੋਈ ਵਿਅਕਤੀ ਜੇ ਪੋਰਨ ਸਮੱਗਰੀ ਦੇਖ ਰਿਹਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਹੈ। ਉਹ ਕਹਿੰਦੇ ਹਨ, ''ਸਾਡੇ ਦੇਸ ਵਿੱਚ ਕਾਮਸੂਤਰ ਲਿਖਿਆ ਗਿਆ, ਇੱਥੇ ਖਜ਼ਰਾਹੋ ਦੇ ਮੰਦਿਰਾਂ 'ਚ ਸੈਕਸ ਨਾਲ ਜੁੜੇ ਦ੍ਰਿਸ਼ ਹਨ। ਅਜਿਹੇ ਵਿੱਚ ਅਸੀਂ ਇਨ੍ਹਾਂ ਵੈੱਬਸਾਈਟਸ ਨੂੰ ਕਿੰਨਾ ਕਾਬੂ ਕਰ ਸਕਦੇ ਹਾਂ। ਜੇ ਪੋਰਨ ਦੇਖਣ ਕਾਰਨ ਕੋਈ ਬਲਾਤਕਾਰ ਕਰ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਸਰਕਾਰ ਨੂੰ ਨਸ਼ਿਆਂ ਨਾਲ ਜੁੜੀਆਂ ਚੀਜ਼ਾਂ ਉੱਤੇ ਪਾਬੰਦੀ ਲਾਉਣੀ ਚਾਹੀਦਾ ਹੈ, ਕਿਉਂਕਿ ਬਲਾਤਕਾਰ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਇਹੀ ਹੁੰਦੀ ਹੈ।''ਕੀ ਪੋਰਨ ਉੱਤੇ ਕਾਬੂ ਪਾਉਣਾ ਸੰਭਵ ਹੈ?ਪੋਰਨ ਵੈੱਬਸਾਈਟਾਂ ਉੱਤੇ ਪਾਬੰਦੀ ਦੀ ਗੱਲ ਸਾਹਮਣੇ ਆਉਂਦਿਆਂ ਹੀ ਪੋਰਨਹੱਬ ਨੇ ਆਪਣੀ ਇੱਕ ਦੂਜੀ ਵੈੱਬਸਾਈਟ ਭਾਰਤੀ ਦਰਸ਼ਕਾਂ ਲਈ ਤਿਆਰ ਕਰ ਦਿੱਤੀ।ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਉੱਤੇ ਵੀ ਦਿੱਤੀ। Image Copyright @Pornhub @Pornhub Image Copyright @Pornhub @Pornhub ਪੋਰਨਹੱਬ ਦੀ ਤਰ੍ਹਾਂ ਹੀ ਕਈ ਵੈੱਬਸਾਈਟਾਂ ਹਨ ਜੋ ਪਾਬੰਦੀ ਲੱਗਣ ਦੇ ਬਾਵਜੂਦ ਦੇਸ ਵਿੱਚ ਪੋਰਨ ਸਮੱਗਰੀ ਉਪਲਬੱਧ ਕਰਵਾ ਦਿੰਦੀਆਂ ਹਨ। ਅਖੀਰ ਇਹ ਸੰਭਵ ਕਿੰਵੇਂ ਹੈ।ਇਸ ਉੱਤੇ ਪਵਨ ਦੁੱਗਲ ਦੱਸਦੇ ਹਨ, ''ਅਸਲ ਵਿੱਚ ਭਾਰਤ ਵਿੱਚ ਜੋ ਵੀ ਪੋਰਨ ਸਮੱਗਰੀ ਉਪਲੱਬਧ ਕਰਵਾਈ ਜਾਂਦੀ ਹੈ ਇਸ ਵਿੱਚ ਬਹੁਤ ਵੱਡਾ ਹਿੱਸਾ ਵਿਦੇਸ਼ੀ ਵੈੱਬਸਾਈਟਾਂ ਦਾ ਹੁੰਦਾ ਹੈ। ਅਜਿਹੇ ਵਿੱਚ ਉਹ ਸਿੱਧੇ-ਸਿੱਧੇ ਭਾਰਤੀ ਕਾਨੂੰਨ ਅਧੀਨ ਨਹੀਂ ਆਉਂਦੀਆਂ। ਜੇ ਕਿਸੇ ਵੈੱਬਸਾਈਟ ਨੂੰ ਬੈਨ ਕੀਤਾ ਵੀ ਜਾਂਦਾ ਹੈ ਤਾਂ ਇੰਟਰਨੈੱਟ ਵਿੱਚ ਦੁਨੀਆ ਇੰਨੀ ਵੱਡੀ ਹੈ ਕਿ ਕੋਈ ਵੀ ਇਸ ਨੂੰ ਸਰਹੱਦਾਂ ਵਿੱਚ ਬੰਨ੍ਹ ਨਹੀਂ ਸਕਦਾ। ਇਹੀ ਕਾਰਨ ਹੈ ਕਿ ਪੋਰਨ ਵੈੱਬਸਾਈਟਾਂ ਉੱਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਦੁਬਾਰਾ ਕੁਝ ਫੇਰਬਦਲ ਦੇ ਨਾਲ ਉਪਲੱਬਧ ਹੋ ਜਾਂਦੀ ਹੈ।''ਸਾਈਬਰ ਮਾਹਿਰ ਪਵਨ ਦੁੱਗਲ ਅਤੇ ਸੈਕਸੋਲਾਜਿਸਟ ਵਿਨੋਦ ਰੈਨਾ ਦੋਨਾਂ ਦਾ ਮੰਨਣਾ ਹੈ ਕਿ ਭਾਰਤ ਵਰਗੇ ਵੱਡੇ ਲੋਕਤੰਤਰ ਵਿੱਚ ਇੰਟਰਨੈੱਟ 'ਤੇ ਕਿਸੇ ਸਮੱਗਰੀ ਨੂੰ ਰੋਕ ਪਾਉਣਾ ਸਚਮੁੱਚ ਅਸੰਭਵ ਹੈ। Image copyright Getty Images ਫੋਟੋ ਕੈਪਸ਼ਨ ਅਸ਼ਲੀਲ ਇਲੈਕਟਰੋਨਿਕ ਸਮੱਗਰੀ ਦਾ ਪ੍ਰਸਾਰਨ ਕਰਨ ਤੇ ਪੰਜ ਸਾਲ ਦੀ ਸਜ਼ਾ ਅਤੇ ਤਿੰਨ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ ਤਾਂ ਇਸ ਦਾ ਹੱਲ ਕੀ ਹੋਣਾ ਚਾਹੀਦਾ ਹੈ? ਇਸ 'ਤੇ ਦੋਹਾਂ ਹੀ ਮਾਹਿਰਾਂ ਦੀ ਇੱਕ ਰਾਇ ਹੈ ਜਾਗਰੂਕਤਾ। ਵਿਨੋਦ ਰੈਨਾ ਕਹਿੰਦੇ ਹਨ ਕਿ ਸਕੂਲੀ ਪਾਠਕ੍ਰਮ ਵਿੱਚ 6ਵੀਂ ਦੇ ਬਾਅਦ ਹੀ ਸੈਕਸ ਨਾਲ ਜੁੜੀ ਪੜ੍ਹਾਈ ਸ਼ੁਰੂ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਵਿਦਿਆਰਥੀ ਵੱਡੇ ਹੋ ਕੇ ਗਲਤ ਰਾਹ ਉੱਤੇ ਨਹੀਂ ਜਾਣਗੇ ਅਤੇ ਸਹੀ ਜਾਣਕਾਰੀ ਹਾਸਿਲ ਕਰ ਸਕਣਗੇ।ਇਹ ਵੀ ਪੜ੍ਹੋ:ਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ '84 ਕਤਲੇਆਮ ਦੀ ਰਾਖ਼ 'ਚੋ ਨਿਕਲ ਕੇ ਕਿਵੇਂ 'ਰਾਜਾ' ਬਣਿਆ ਪਾਲੀਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਉੱਥੇ ਹੀ ਪਵਨ ਦੁੱਗਲ ਕਹਿੰਦੇ ਹਨ ਕਿ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ ਕਿ ਉਹ ਘੱਟੋ-ਘੱਟ ਪੋਰਨੋਗਰਾਫਿਕ ਵੈੱਬਸਾਈਟਾਂ 'ਤੇ ਜਾਣ ਹਨ ਕਿਉਂਕਿ ਇਨ੍ਹਾਂ ਵੈੱਬਸਾਈਟਾਂ ਵਿੱਚ ਬਹੁਤ ਸਾਰੇ ਅਜਿਹੇ ਲਿੰਕ ਹੁੰਦੇ ਹਨ ਜੋ ਧੋਖਾਧੜੀ ਨਾਲ ਜੁੜੇ ਹੁੰਦੇ ਹਨ। ਲੋਕ ਅਕਸਰ ਪੋਰਨ ਦੇਖਣ ਦੇ ਨਾਲ-ਨਾਲ ਇਸ ਧੋਖੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ।ਕੁਲ ਮਿਲਾ ਕੇ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਭਲੇ ਹੀ ਲੱਗਦੀਆਂ ਰਹਿੰਦੀਆਂ ਹੋਣ ਪਰ ਇਨ੍ਹਾਂ ਉੱਤੇ ਸਰਕਾਰੀ ਫਾਹਾ ਨਹੀਂ ਪਾਇਆ ਜਾ ਸਕਦਾ।ਇਹ ਵੀਡੀਓ ਵੀ ਜ਼ਰੂਰ ਦੇਖੋ Sorry, this Youtube post is currently unavailable. Sorry, this Youtube post is currently unavailable.(ਬੀਬੀਸੀ ਪੰਜਾਬੀ ਨਾਲ , , , 'ਤੇ ਜੁੜੋ।)
false
ਮਨੀਲਾ ਵਿੱਚ ਲੋਕ ਰੇਲਗੱਡੀਆਂ ਦੀਆਂ ਪਟੜੀਆਂ 'ਤੇ ਲੋਕ ਇਹ ਟਰਾਲੀਆਂ ਚਲਾਉਂਦੇ ਹਨ, ਜਿਸ ਲਈ ਲੋਕ ਪ੍ਰਤੀ ਕਿਲੋਮੀਟਰ ਦੋ ਸੈਂਟ ਕਮਾਉਣ ਲਈ ਇਹ ਜੋਖ਼ਮ ਲੈਂਦੇ ਹਨ।ਇਸ ਦੌਰਾਨ ਸਭ ਤੋਂ ਵੱਧ ਖ਼ਤਰਾ ਪੁਲਾਂ 'ਤੇ ਹੰਦਾ ਹੈ। ਜਿੱਥੇ ਜੇਕਰ ਰੇਲਗੱਡੀ ਤੋਂ ਬਚਣਾ ਹੋਵੇ ਤਾਂ ਸਿੱਧਾ 30 ਮੀਟਰ ਡੂੰਘੀ ਨਦੀ ’ਚ ਛਾਲ੍ਹ ਮਾਰਨੀ ਪਵੇਗੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪੱਛਮੀ ਬੰਗਾਲ 'ਚ 'ਮੁਸਲਿਮ ਅੱਤਵਾਦ' ਵਾਲੇ ਵੀਡੀਓ ਦੀ ਕੀ ਹੈ ਹਕੀਕਤ ਫ਼ੈਕਟ ਚੈੱਕ ਟੀਮ ਬੀਬੀਸੀ ਨਿਊਜ਼ 13 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46849953 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਇਸ ਵੀਡੀਓ ਨੂੰ ਪੱਛਮ ਬੰਗਾਲ ਦਾ ਕਹਿ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਹਿੰਸਕ ਵੀਡੀਓ 'ਪੱਛਮੀ ਬੰਗਾਲ 'ਚ ਇਸਲਾਮਿਕ ਅੱਤਵਾਦ' ਦੀ ਇੱਕ ਝਲਕ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।ਲਗਭਗ ਸਵਾ ਦੋ ਮਿੰਟ ਦੇ ਇਸ ਵੀਡੀਓ 'ਚ ਅਫ਼ਰਾ-ਤਫ਼ਰੀ ਸਾਫ਼ ਦੇਖੀ ਜਾ ਸਕਦੀ ਹੈ। ਵੀਡੀਓ 'ਚ ਦਿਖ ਰਹੀ ਭੀੜ 'ਚ ਜ਼ਿਆਦਾਤਰ ਲੋਕਾਂ ਨੇ ਕੁਰਤੇ-ਪਜਾਮੇ ਅਤੇ ਟੋਪੀਆਂ ਪਹਿਨੀਆਂ ਹੋਈਆਂ ਹਨ ਅਤੇ ਉਹ ਇੱਕ ਗਲੀ ਦੇ ਵਿੱਚ ਭੰਨ-ਤੋੜ ਕਰ ਰਹੇ ਹਨ।ਇਹ ਵੀ ਜ਼ਰੂਰ ਪੜ੍ਹੋ: ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਰਾਮ ਰਹੀਮ ਪੱਤਰਕਾਰ ਛੱਤਰਪਤੀ ਦੇ ਕਤਲ ਦਾ ਦੋਸ਼ੀਜਿਹੜੇ ਫ਼ੇਸਬੁੱਕ ਪੇਜਾਂ 'ਤੇ ਅਤੇ ਗਰੁੱਪਾਂ 'ਚ ਇਹ ਵੀਡੀਓ ਸ਼ੇਅਰ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਕਈਆਂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਇਹ ਵੀਡੀਓ ਵਟਸਐਪ 'ਤੇ ਮਿਲਿਆ।ਪਰ ਜਿਨ੍ਹਾਂ ਨੇ ਵੀ ਇਸ ਵੀਡੀਓ ਨੂੰ ਜਨਤਕ ਤੌਰ 'ਤੇ ਸ਼ੇਅਰ ਕੀਤਾ ਹੈ, ਉਨ੍ਹਾਂ ਨੇ ਇਸ ਵੀਡੀਓ ਨੂੰ ਪੱਛਮ ਬੰਗਾਲ ਦਾ ਦੱਸਿਆ ਹੈ।ਅਜਿਹੇ ਹੀ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, ''2019 'ਚ ਜਿਨ੍ਹਾਂ ਨੂੰ ਬੀਜੇਪੀ ਨੂੰ ਚੁਣਨ ਵਿੱਚ ਪਰੇਸ਼ਾਨੀ ਹੋਵੇ ਉਹ ਇਹ ਭਵਿੱਖ ਚੁਣਨ ਲਈ ਤਿਆਰ ਰਹਿਣ। ਬੰਗਾਲ 'ਚ ਇਸਲਾਮਿਕ ਟੈਰਰ ਦੀ ਇੱਕ ਛੋਟੀ ਜਿਹੀ ਝਲਕ ਪੇਸ਼ ਹੈ। ਹੋਰ ਲੋਕਾਂ ਨੂੰ ਦਿਖਾਓ, ਤਾਂ ਜੋ ਲੋਕ ਜਾਗਰੂਕ ਹੋ ਸਕਣ।''ਬਿਲਕੁਲ ਇਸੇ ਸੁਨੇਹੇ ਦੇ ਨਾਲ ਇਹ ਵੀਡੀਓ 'ਰੀਸਜ੍ਰੇਂਟ ਧਰਮ' ਨਾਂ ਦੇ ਕਥਿਤ ਧਾਰਮਿਕ ਗਰੁੱਪ 'ਚ ਵੀ ਪੋਸਟ ਕੀਤਾ ਗਿਆ ਹੈ, ਜਿੱਥੇ ਇਸ ਵੀਡੀਓ ਨੂੰ 46 ਹਜ਼ਾਰ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ 1,800 ਤੋਂ ਵੱਧ ਲੋਕ ਇਸਨੂੰ ਸ਼ੇਅਰ ਕਰ ਚੁੱਕੇ ਹਨ।ਸ਼ੁੱਕਰਵਾਰ (11 ਜਨਵਰੀ, 2019) ਨੂੰ ਵੀ ਕੁਝ ਨਵੇਂ ਫ਼ੇਸਬੁੱਕ ਪੇਜਾਂ 'ਤੇ ਮੋਬਾਈਲ ਨਾਲ ਬਣਾਈ ਗਈ ਇਹ ਵੀਡੀਓ ਪੋਸਟ ਕੀਤੀ ਗਈ ਹੈ।ਪਰ ਇਸ ਵੀਡੀਓ ਦੇ ਨਾਲ ਜੋ ਵੀ ਦਾਅਵੇ ਕੀਤੇ ਗਏ ਹਨ, ਉਹ ਸਾਰੇ ਗ਼ਲਤ ਹਨ। ਇਹ ਵੀਡੀਓ ਮੁਸਲਮਾਨਾਂ ਵਿਚਾਲੇ ਮੁਸਲਮਾਨਾਂ ਵੱਲੋਂ ਕੀਤੀ ਗਈ ਹਿੰਸਾ ਦਾ ਜ਼ਰੂਰ ਹੈ, ਪਰ ਇਸ ਪਿੱਛੇ ਦੀ ਕਹਾਣੀ ਕੁਝ ਹੋਰ ਹੈ। ਫੋਟੋ ਕੈਪਸ਼ਨ ਟਵਿੱਟਰ 'ਤੇ ਕੁਝ ਇਸ ਤਰ੍ਹਾਂ ਸਾਂਝਾ ਕੀਤਾ ਜਾ ਰਿਹਾ ਹੈ ਵੀਡੀਓ ਵੀਡੀਓ ਕਿਹੜੀ ਥਾਂ ਦਾ ਹੈ?ਰਿਵਰਸ ਸਰਚ ਤੋਂ ਪਤਾ ਲਗਦਾ ਹੈ ਕਿ ਇਹ ਵੀਡੀਓ ਫ਼ੇਸਬੁੱਕ 'ਤੇ ਦਸੰਬਰ 2018 ਤੋਂ ਸ਼ੇਅਰ ਕੀਤਾ ਜਾ ਰਿਹਾ ਹੈ, ਪਰ ਇਸ ਵੀਡੀਓ ਦੇ ਨਾਲ ਸਭ ਤੋਂ ਸ਼ੁਰੂਆਤੀ ਪੋਸਟ 'ਚ ਕਹਾਣੀ ਕੁਝ ਹੋਰ ਲਿਖੀ ਗਈ ਸੀ।ਬੰਗਲਾਦੇਸ਼ ਦੇ ਢਾਕਾ ਸ਼ਹਿਰ 'ਚ ਰਹਿਣ ਵਾਲੇ ਇੱਕ ਸ਼ਖ਼ਸ ਨੇ 1 ਦਸੰਬਰ 2018 ਨੂੰ ਇਹੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਸੀ, ''ਤਬਲੀਗੀ ਜਮਾਤ ਦੀਆਂ ਦੋ ਧਿਰਾਂ 'ਚ ਹਿੰਸਕ ਲੜਾਈ, ਮੌਲਾਨਾ ਸਾਦ ਦੇ ਸਮਰਥਕ ਇੱਕ ਪਾਸੇ ਹਨ ਅਤੇ ਦੂਜੇ ਪਾਸੇ ਉਹ ਹਨ ਜੋ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ। ਇਹ ਜਾਣਨਾ ਦੁੱਖ ਭਰਿਆ ਹੈ ਕਿ ਇਸ ਹਿੰਸਾ 'ਚ 200 ਤੋਂ ਵੱਧ ਲੋਕ ਗੰਭੀਰ ਰੂਪ 'ਚ ਜ਼ਖ਼ਮੀਂ ਹੋਏ ਹਨ।''ਬੰਗਲਾਦੇਸ਼ ਦੇ ਸਥਾਨਕ ਮੀਡੀਆ 'ਚ ਛਪੀਆਂ ਖ਼ਬਰਾਂ ਇਸ ਗੱਲ ਦੀ ਪੁਸ਼ਟੀ ਵੀ ਕਰਦੀਆਂ ਹਨ। ਇਨ੍ਹਾਂ ਰਿਪੋਰਟਾਂ ਦੇ ਮੁਤਾਬਕ ਇਹ ਘਟਨਾ ਤੁਰਾਗ ਨਦੀ ਦੇ ਘਾਟ ਨਾਲ ਲਗਦੇ ਟੋਂਗੀ ਇਲਾਕੇ 'ਚ ਸਥਿਤ ਬਿਸਵ ਇਜ਼ਤੇਮਾ ਗਰਾਊਂਡ ਦੇ ਕੋਲ ਦੀ ਹੈ।ਬੰਗਲਾਦੇਸ਼ੀ ਮੀਡੀਆ ਅਨੁਸਾਰ ਇਸ ਹਿੰਸਾ 'ਚ 55 ਸਾਲਾ ਬਿਲਾਲ ਹੁਸੈਨ ਦੀ ਮੌਤ ਹੋ ਗਈ ਸੀ ਅਤੇ 200 ਤੋਂ ਵੱਧ ਲੋਕ ਜ਼ਖ਼ਮੀਂ ਹੋਏ ਸਨ। ਜਾਣਕਾਰਾਂ ਮੁਤਾਬਕ ਬੰਗਲਾਦੇਸ਼ 'ਚ ਹੋਣ ਵਾਲੇ ਵਿਸਵ ਇਜ਼ਤੇਮਾ ਨੂੰ ਦੁਨੀਆ 'ਚ ਮੁਸਲਮਾਨਾਂ ਦੀ ਦੂਜੀ ਸਭ ਤੋਂ ਵੱਡੀ ਮਹਿਫ਼ਲ ਕਿਹਾ ਜਾਂਦਾ ਹੈ, ਜਿਸਦਾ ਪ੍ਰਬੰਧ ਤਬਲੀਗੀ ਜਮਾਤ ਕਰਦੀ ਹੈ।ਟੋਂਗੀ 'ਚ ਹੋਈ ਹਿੰਸਾ ਦੇ ਕੁਝ ਵੀਡੀਓ ਯੂ-ਟਿਊਬ 'ਤੇ ਵੀ ਪੋਸਟ ਕੀਤੇ ਗਏ ਸਨ, ਜਿਨ੍ਹਾਂ 'ਚ ਉਹ ਵੀਡੀਓ ਵੀ ਸ਼ਾਮਿਲ ਹੈ ਜਿਸ ਨੂੰ ਭਾਰਤ 'ਚ ਪੱਛਮੀ ਬੰਗਾਲ ਦਾ ਕਹਿ ਕੇ ਚਲਾਇਆ ਜਾ ਰਿਹਾ ਹੈ।ਇਹ ਵੀ ਜ਼ਰੂਰ ਪੜ੍ਹੋ:ਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਪਿੰਜਰ ਦਾ ਕੀ ਹੈ ਰਾਜ਼ਮਾਇਆਵਤੀ ਨੂੰ ਪੀਐੱਮ ਬਣਾਉਣ ਬਾਰੇ ਅਖਿਲੇਸ਼ ਨੇ ਕੀ ਕਿਹਾਕੀ ਬਾਲੀਵੁੱਡ ਨੇ ਮੋਦੀ ਅੱਗੇ ਰਾਮ ਮੰਦਿਰ ਦੀ ਮੰਗ ਰੱਖੀ?ਸਾਡੀ ਪੜਤਾਲ 'ਚ ਇਹ ਵੀ ਸਾਹਮਣੇ ਆਇਆ ਕਿ ਬੰਗਲਾਦੇਸ਼ ਦਾ ਇਹ ਪਹਿਲਾ ਵੀਡੀਓ ਨਹੀਂ ਹੈ ਜਿਸਨੂੰ ਪੱਛਮੀ ਬੰਗਾਲ ਦਾ ਕਹਿ ਕੇ ਸ਼ੇਅਰ ਕੀਤਾ ਗਿਆ।ਭਾਸ਼ਾ ਕਾਫ਼ੀ ਹੱਦ ਤੱਕ ਇੱਕੋ ਜਿਹੀ ਹੋਣ ਕਾਰਨ ਅਤੇ ਲੋਕਾਂ ਦਾ ਰੰਗ ਰੂਪ ਇੱਕੋ ਜਿਹਾ ਹੋਣ ਦੇ ਕਾਰਨ ਬੰਗਲਾਦੇਸ਼ੀ ਮੁਸਲਮਾਨਾਂ ਦੇ ਵੀਡੀਓਜ਼ ਪੱਛਮੀ ਬੰਗਾਲ ਦੇ ਮੁਸਲਮਾਨਾਂ ਦਾ ਕਹਿ ਕੇ ਸ਼ੇਅਰ ਕੀਤੇ ਜਾਂਦੇ ਰਹੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
26 ਨਵੰਬਰ ਨੂੰ ਮੁੰਬਈ ’ਤੇ ਹੋਏ ਅੱਤਵਾਦੀ ਹਮਲੇ ਨੂੰ 10 ਸਾਲ ਪੂਰੇ ਹੋ ਗਏ ਹਨ। ਜਿਨ੍ਹਾਂ ਕੱਟੜਪੰਥੀਆਂ ਨੇ ਇਸ ਹਮਲੇ ਨੂੰ ਅੰਜ਼ਾਮ ਦਿੱਤੀ ਸੀ ਉਹ ਸਮੁੰਦਰ ਰਾਹੀਆਂ ਭਾਰਤ ਆਏ ਸਨ। ਅਜਿਹੇ ਹਮਲੇ ਦੇ 10 ਸਾਲਾਂ ਬਾਅਦ ਭਾਰਤ ਦੀ ਸਮੁੰਦਰੀ ਸੁਰੱਖਿਆ ਕਿੰਨੀ ਬਿਹਤਰ ਹੋਈ ਹੈ ਇਸ ਬਾਰੇ ਬੀਬੀਸੀ ਦੇ ਪੱਤਰਕਾਰ ਜੁਗਲ ਪੁਰੋਹਿਤ ਨੇ ਭਾਰਤੀ ਜਲ ਸੈਨਾ ਦੇ ਮੁਖੀ ਐਡਮੀਰਲ ਸੁਨੀਲ ਲਾਂਬਾ ਨਾਲ ਵਿਸ਼ੇਸ਼ ਗੱਲਬਾਤ ਕੀਤੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕਰਤਾਰਪੁਰ ਲਾਂਘਾ: ਨੀਂਹ ਪੱਥਰ ਸਮਾਗਮ ਦੀਆਂ ਕੁਝ ਦਿਲਚਸਪ ਤਸਵੀਰਾਂ 27 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46354829 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਡੇਰਾ ਬਾਬਾ ਨਾਨਕ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਇੱਕ ਸਮਾਗਮ ਦੌਰਾਨ ਨੀਂਹ ਪੱਥਰ ਰੱਖ ਦਿੱਤਾ ਗਿਆ। 90 ਮਿੰਟ ਦੇ ਇਸ ਸਮਾਗਮ ਦੌਰਾਨ ਥੋੜ੍ਹਾ ਡਰਾਮਾ ਵੀ ਹੋਇਆ ਅਤੇ ਕੁਝ ਦਿਲਚਸਪ ਤਸਵੀਰਾਂ ਵੀ ਸਾਹਮਣੇ ਆਈਆਂ ਹਨ।ਡੇਰਾ ਬਾਬਾ ਨਾਨਕ ਵਿੱਚ ਹੋਏ ਸਮਾਗਮ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਨੇਤਾ ਇੱਕ ਮੰਚ ਉੱਤੇ ਨਜ਼ਰ ਆਏ। Image copyright Getty Images ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ 1984 ਸਿੱਖ ਕਤਲੇਆਮ ਬਾਰੇ ਗੱਲ ਕਰਨ 'ਤੇ ਜਿੱਥੇ ਕਾਂਗਰਸ ਦੇ ਸਮਰਥਕਾਂ ਨੇ ਨਾਰਾਜ਼ਗੀ ਜਤਾਈ, ਉੱਥੇ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੁਆਰਾ ਨਸ਼ੇ ਦੀ ਗੱਲ ਕਰਨ 'ਤੇ ਅਕਾਲੀ ਦਲ ਵੱਲੋਂ ਨਾਅਰੇ ਲਗਾਏ ਗਏ। ਜਾਖੜ ਦੀ ਗੱਲ ਸੁਣ ਕੇ ਹਰਸਿਮਰਤ ਬਾਦਲ ਵੀ ਸਟੇਜ ਉੱਤੇ ਖੜੇ ਹੋ ਗਏ। ਉਸ ਸਮੇਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਵਜੇ ਸਾਂਪਲਾ ਨੇ ਉਨ੍ਹਾਂ ਨੂੰ ਬੈਠਣ ਲਈ ਕਿਹਾ।ਇਹ ਵੀ ਪੜ੍ਹੋ:ਕਰਤਾਰਪੁਰ ਲਾਂਘਾ: ਜਨਰਲ ਬਾਜਵਾ ਪੰਜਾਬ 'ਚ ਦਹਿਸ਼ਤੀ ਕਾਰਵਾਈ ਬੰਦ ਕਰੇ - ਕੈਪਟਨ'ਨਾ ਸੀ ਭੀੜ, ਨਾ ਨਵੇਂ ਮੁੱਦੇ ਤੇ ਨਾਅਰੇ ਵੀ ਹਾਈਜੈੱਕ ਹੋਏ'ਤੁਹਾਡਾ ਮੋਬਾਈਲ ਨੈਟਵਰਕ ਤੇਜ਼ ਹੈ ਜਾਂ ਵਾਈਫਾਈ? Image copyright Getty Images ਨੀਂਹ ਪੱਥਰ ਰੱਖਣ ਦੀ ਰਸਮ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਦਾ ਕੀਤੀ ਗਈ।ਉਨ੍ਹਾਂ ਕਿਹਾ ਕਿ ਭਾਰਤ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਚਾਹੁੰਦਾ ਹੈ। ਇਸ ਸਮਾਗਮ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ, "ਗੁਰੂ ਸਾਹਿਬ ਨੇ ਖੁਦ ਮੋਦੀ ਜੀ ਤੋਂ ਇਹ ਕਾਰਜ ਕਰਵਾਇਆ ਹੈ। ਇਹ ਸਾਡੀ ਕੌੰਮ ਲਈ ਸਭ ਤੋਂ ਇਤਿਹਾਸਕ ਦਿਨ ਹੈ। ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਅਰਦਾਸ ਪੂਰੀ ਹੋਈ।" Image copyright Getty Images "ਜਿਸ ਥਾਂ ਤੋਂ ਸਾਨੂੰ 70 ਸਾਲ ਪਹਿਲਾਂ ਵਿਛੋੜਿਆ ਗਿਆ ਉਸ ਦੇ ਦਰਸ਼ਨ ਹੋਣਗੇ। 70 ਸਾਲਾਂ ਤੋਂ ਕੀਤੀ ਅਰਦਾਸ ਸਫਲ ਹੋ ਗਈ।"ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਂਹ ਪੱਥਰ 'ਤੇ ਲਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਵਾਂ 'ਤੇ ਇਤਰਾਜ਼ ਜਤਾਇਆ। Image copyright Getty Images ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸੀ ਤਾਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਉਨ੍ਹਾਂ ਨੂੰ ਦੇਸ ਧਰੋਹੀ ਤੱਕ ਕਹਿ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਉਹ ਆਪ ਪਾਕਿਸਤਾਨ ਜਾ ਰਹੇ ਹਨ। ਉੱਥੇ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਲਾਂਘਾ ਸਾਢੇ ਚਾਰ ਮਹੀਨੇ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਇੱਕ ਖ਼ਾਸ ਟਰੇਨ ਵੀ ਚਲਾਈ ਜਾਵੇਗੀ। Image copyright Getty Images ਭਾਰਤੀ ਸਰਹੱਦ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ 4 ਕਿਲੋਮੀਟਰ ਪਾਕਿਸਤਾਨ ਵੱਲ ਹੈ। ਇਸ ਵਿਚਾਲੇ ਰਾਵੀ ਦਰਿਆ ਅਤੇ ਵੇਈਂ ਨਦੀ ਪੈਂਦੀ ਹੈ ਅਤੇ ਅਜਿਹੇ ਵਿੱਚ ਜੇਕਰ ਗੁਰਦੁਆਰੇ ਤੱਕ ਲਾਂਘਾ ਬਣਾਉਣਾ ਹੈ ਤਾਂ ਇਨ੍ਹਾਂ ਉਪਰ 4 ਕਿਲੋਮੀਟਰ ਲੰਬਾ ਪੁਲ ਉਸਾਰਨ ਦੀ ਲੋੜ ਹੈ।ਇਹ ਵੀ ਪੜ੍ਹੋ:ਕੀ ਭੰਗ ਦੀ ਵਰਤੋਂ ਕਾਮੁਕਤਾ ਵਧਾਉਣ ਲਈ ਹੋਣ ਲੱਗੀਕਸਰਤ ਕਰਨ ਤੋਂ ਬਾਅਦ ਸਾਡੀ ਚਰਬੀ ਕਿੱਥੇ ਜਾਂਦੀ ਹੈ?'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਵਰਲਡ ਹੈਲਥ ਆਰਗਨਾਈਜ਼ੇਸ਼ਨ ਨੇ ਮੋਬੀਈਲ 'ਤੇ ਗੇਮ ਖੇਡਣ ਦੀ ਲਤ ਨੂੰ ਦਿਮਾਗੀ ਬਿਮਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕੀ ਊਧਮ ਸਿੰਘ ਕੰਬੋਜ, ਭਗਤ ਸਿੰਘ ਸੰਧੂ, ਸੁਖਦੇਵ ਥਾਪਰ ਹੋ ਸਕਦੇ ਨੇ? - ਨਜ਼ਰੀਆ ਦਲਜੀਤ ਅਮੀ ਬੀਬੀਸੀ ਪੱਤਰਕਾਰ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43511202 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਨਿਸ਼ਾਨੀਆਂ, ਜੀਵਨੀਆਂ, ਘਟਨਾਵਾਂ, ਪ੍ਰਾਪਤੀਆਂ, ਯਾਦਾਂ ਅਤੇ ਸੁਫ਼ਨਿਆਂ ਰਾਹੀਂ ਇਤਿਹਾਸ ਉੱਤੇ ਦਾਅਵੇਦਾਰੀਆਂ ਹੁੰਦੀਆਂ ਹਨ। ਇਨ੍ਹਾਂ ਤੋਂ ਬਿਨਾਂ ਇਹ ਵੀ ਮਾਅਨੇ ਰੱਖਦਾ ਹੈ ਕਿ ਇਤਿਹਾਸ ਦੀ ਦਾਅਵੇਦਾਰੀ ਦਾ ਮਕਸਦ ਕੀ ਹੈ? ਬਹੁਤੀ ਵਾਰ ਮਕਸਦ ਦੇ ਹਿਸਾਬ ਨਾਲ ਇਤਿਹਾਸਕ ਤੱਥਾਂ, ਸ਼ਖ਼ਸ਼ੀਅਤਾਂ ਅਤੇ ਸਮੇਂ ਦਾ ਸਿਲਸਿਲਾ ਬੀੜਿਆ ਜਾਂਦਾ ਹੈ।ਪੰਜਾਬ ਵਿੱਚ ਇਤਿਹਾਸ ਉੱਤੇ ਦਾਅਵੇਦਾਰੀ ਇਤਿਹਾਸਕ ਸ਼ਖ਼ਸੀਅਤਾਂ ਦੇ ਹਵਾਲੇ ਨਾਲ ਹੁੰਦੀ ਰਹਿੰਦੀ ਹੈ। ਇਨ੍ਹਾਂ ਦਾਅਵੇਦਾਰੀਆਂ ਵਿੱਚ ਦਾਅਵੇਦਾਰਾਂ ਦੀ ਆਪਣੀ ਪਛਾਣ ਨਹਿਤ ਹੁੰਦੀ ਹੈ। ਮਿਸਾਲਾਂ ਕੁਝ ਕੌਮੀ ਨਾਇਕਾਂ ਦੀਆਂ ਹੋ ਸਕਦੀਆਂ ਹਨ।ਨਾਮਾਂ ਦੀ ਸਿਆਸਤਕੁਝ ਸੁਆਲਾਂ ਦੇ ਜੁਆਬ ਪੜ੍ਹਦੀ ਸਾਰ ਦੇਣਾ! ਊਧਮ ਸਿੰਘ ਕੰਬੋਜ ਦਾ ਕੌਮੀ ਮੁਕਤੀ ਲਹਿਰ ਵਿੱਚ ਕੀ ਯੋਗਦਾਨ ਸੀ?ਭ ਸ ਸੰਧੂ ਕੌਣ ਸੀ?ਸੁਖਦੇਵ ਥਾਪਰ ਕਿਸ ਮਾਮਲੇ ਵਿੱਚ ਮੁੱਖ ਮੁਲਜ਼ਮ ਸੀ?ਇਹ ਵੀ ਪੜ੍ਹੋਉਹ ਯਤੀਮਖਾਨਾ ਜਿੱਥੇ ਰਹਿੰਦੇ ਸਨ ਊਧਮ ਸਿੰਘ'ਭਗਤ ਸਿੰਘ ਨਾਲੋਂ ਸੁਖਦੇਵ ਤੇ ਰਾਜਗੁਰੂ ਨਿਖੇੜੇ ਨਹੀਂ ਜਾ ਸਕਦੇ'85 ਸਾਲ ਬਾਅਦ ਕਿਵੇਂ ਲੱਭੀ ਗਈ ਭਗਤ ਸਿੰਘ ਦੀ ਪਿਸਤੌਲ? Image copyright Getty Images ਇਹ ਹੋ ਸਕਦਾ ਹੈ ਕਿ ਇਨ੍ਹਾਂ ਸਾਰੇ ਸੁਆਲਾਂ ਦੇ ਜੁਆਬ ਤੁਹਾਨੂੰ ਆਉਂਦੇ ਹੋਣ ਪਰ ਕੀ ਇਨ੍ਹਾਂ ਨਾਮਾਂ ਵਿੱਚ ਕੁਝ ਅਸਹਿਜਤਾ ਨਿਹਤ ਹੈ?ਭਗਤ ਸਿੰਘ ਨੂੰ ਭ ਸ ਸੰਧੂ ਲਿਖਣ ਵਿੱਚ ਕੋਈ ਤੱਥ ਮੂਲਕ ਗ਼ਲਤੀ ਨਹੀਂ ਹੈ।ਊਧਮ ਸਿੰਘ ਭਾਵੇਂ ਅਹਿਮ ਮੌਕੇ ਆਪਣੀ ਪਛਾਣ ਮੁਹੰਮਦ ਸਿੰਘ ਆਜ਼ਾਦ ਵਜੋਂ ਕਰਵਾਉਂਦਾ ਹੈ ਪਰ ਉਸ ਨੂੰ ਊਧਮ ਸਿੰਘ ਕੰਬੋਜ ਲਿਖਣ ਵਿੱਚ ਕੋਈ ਤੱਥ ਮੂਲਕ ਗ਼ਲਤੀ ਨਹੀਂ ਹੈ।ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਵਾਲੇ ਮਾਮਲੇ ਦਾ ਮੁੱਖ ਮੁਲਜ਼ਮ ਸੁਖਦੇਵ ਸੀ ਪਰ ਉਸ ਨੂੰ ਸੁਖਦੇਵ ਥਾਪਰ ਲਿਖਣ ਵਿੱਚ ਕੋਈ ਗ਼ਲਤ ਬਿਆਨੀ ਨਹੀਂ ਹੈ।ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਤਸਵੀਰਾਂਜਦੋਂ ਭਗਤ ਸਿੰਘ ਦੇ ਹੱਕ 'ਚ ਬੋਲੇ ਸਨ ਜਿਨਾਹਪਾਕਿਸਤਾਨ ਦਾ 'ਅਜੀਤ ਸਿੰਘ ਸੰਧੂ' ਹੈ ਰਾਵ ਅਨਵਾਰ ਯਾਦਗਾਰਾਂ ਦੀ ਸਿਆਸਤਸੁਨਾਮ ਵਿੱਚ ਜਦੋਂ ਊਧਮ ਸਿੰਘ ਬੁੱਤ ਦਾ ਲਗਾਇਆ ਗਿਆ ਤਾਂ ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਟਹਿਲ ਸਿੰਘ ਕੰਬੋਜ ਵਜੋਂ ਦਰਜ ਹੋਇਆ। ਕੁਝ ਸਮੇਂ ਵਿੱਚ ਇਹ ਸੁਆਲ ਖੜ੍ਹਾ ਹੋ ਗਿਆ ਕਿ ਊਧਮ ਸਿੰਘ ਦਾ ਬੁੱਤ ਪੱਗ ਵਾਲਾ ਹੋਣਾ ਚਾਹੀਦਾ ਹੈ। Image copyright Getty Images ਨਵਾਂ ਬੁੱਤ ਲੱਗਿਆ ਤਾਂ ਪੁਰਾਣੇ ਬੁੱਤ ਦੇ ਹੇਠਾਂ ਦਰਜ ਇਬਾਰਤ ਤਕਰੀਬਨ ਹੂਬਹੂ ਨਕਲ ਕੀਤੀ ਗਈ। ਇਸੇ ਇਬਾਰਤ ਦਾ ਅੰਗਰੇਜ਼ੀ ਤਰਜਮਾ ਉਨ੍ਹਾਂ ਨੂੰ ਕੰਬੋਜ ਜਾਤ ਦੇ ਸਿੱਖ ਊਧਮ ਸਿੰਘ ਸਪੁੱਤਰ ਟਹਿਲ ਸਿੰਘ ( Martyr Uddam Singh son of Tehl Singh, A Kamboj Sikh by Caste) ਵਜੋਂ ਦਰਜ ਕਰਦਾ ਹੈ। ਇਸ ਤੋਂ ਬਾਅਦ ਪਹਿਲੇ ਬੁੱਤ ਦੇ ਸਿਰ ਉੱਤੇ ਦਸਤਾਰ ਸਜਾ ਦਿੱਤੀ ਗਈ।ਜਦੋਂ 1973 ਵਿੱਚ ਯਾਦਗਾਰੀ ਧਰਮਸ਼ਾਲਾ ਬਣਾਈ ਗਈ ਤਾਂ ਇਸ ਦਾ ਨਾਮ 'ਸ਼ਹੀਦ ਊਧਮ ਸਿੰਘ ਯਾਦਗਾਰੀ ਕੰਬੋਜ ਧਰਮਸ਼ਾਲਾ' ਰੱਖਿਆ ਗਿਆ।ਜਦੋਂ ਇਸੇ ਧਰਮਸ਼ਾਲਾ ਦੇ ਲਈ ਤਤਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਤਤਕਾਲੀ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਪੰਜ ਲੱਖ ਰੁਪਏ ਦੀ ਸਰਕਾਰੀ ਇਮਦਾਦ ਦਿੱਤੀ ਤਾਂ ਇਨ੍ਹਾਂ ਦੇ ਨਾਮਾਂ ਵਾਲੀ ਸਿੱਲ ਉੱਤੇ 'ਸ਼ਹੀਦ ਊਧਮ ਸਿੰਘ ਯਾਦਗਾਰੀ ਹਾਲ' ਲਿਖਿਆ ਗਿਆ।ਜਦੋਂ ਗੇਟ ਬਣਾਉਣ ਵਿੱਚ ਹਿੱਸਾ ਪਾਉਣ ਵਾਲੇ ਦਾਨੀਆਂ ਦੇ ਨਾਮ ਪੱਥਰ ਉੱਤੇ ਲਿਖੇ ਗਏ ਤਾਂ 'ਧਰਮਸ਼ਾਲਾ' ਹੀ ਲਿਖਿਆ ਗਿਆ। ਇਸ ਸੂਚੀ ਵਿੱਚ ਤਤਕਾਲੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਪਰਮਿੰਦਰ ਸਿੰਘ ਢੀਂਡਸਾ ਦਾ ਨਾਮ ਸਭ ਤੋਂ ਉੱਪਰ ਅਤੇ ਵੱਡੇ ਅੱਖਰਾਂ ਵਿੱਚ ਦਰਜ ਹੈ। ਇਨਕਲਾਬ ਤੇ ਲੁੱਟ-ਖਸੁੱਟ ਬਾਰੇ ਭਗਤ ਸਿੰਘ ਨੇ ਕੀ ਕਿਹਾ?ਭਗਤ ਸਿੰਘ ਦੀ ਜ਼ਿੰਦਗੀ ਦੇ ਅਖ਼ੀਰਲੇ 12 ਘੰਟੇਤਸਵੀਰਾਂ ਦੀ ਸਿਆਸਤਕੌਮੀ ਮੁਕਤੀ ਦੇ ਜ਼ਿਆਦਾਤਰ ਨਾਇਕਾਂ ਦੀਆਂ ਤਸਵੀਰਾਂ ਮਿਲਦੀਆਂ ਹਨ। ਇਹ ਤਸਵੀਰਾਂ ਪਰਿਵਾਰ, ਉਨ੍ਹਾਂ ਦੇ ਸਾਥੀਆਂ ਜਾਂ ਸਰਕਾਰੀ ਦਸਤਾਵੇਜ਼ਾਂ ਵਿੱਚੋਂ ਮਿਲੀਆਂ ਹਨ।ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਦੀਆਂ ਇੱਕ ਤੋਂ ਵੱਧ ਤਸਵੀਰਾਂ ਹਨ। ਇਨ੍ਹਾਂ ਦੀਆਂ ਪੱਗ ਵਾਲੀਆਂ ਤਸਵੀਰਾਂ ਅਤੇ ਬਿਨਾਂ ਪੱਗ ਵਾਲੀਆਂ ਤਸਵੀਰਾਂ ਹਨ।ਸਮੇਂ ਦੇ ਨਾਲ ਕਰਤਾਰ ਸਿੰਘ ਸਰਾਭਾ ਦੀਆਂ ਤਸਵੀਰਾਂ ਦੀ ਥਾਂ ਚਿੱਤਰਕਾਰ ਸੋਭਾ ਸਿੰਘ ਦੇ ਬਣਾਏ ਚਿੱਤਰ ਨੇ ਸਾਂਭ ਲਈ ਹੈ। Image copyright (ਤਸਵੀਰ ਚਮਨਲਾਲ ਨੇ ਉਪਲਬਧ ਕਰਵਾਈ ਹੈ) ਫੋਟੋ ਕੈਪਸ਼ਨ ਸਾਲ 1927 'ਚ ਪਹਿਲੀ ਵਾਰੀ ਗ੍ਰਿਫ਼ਤਾਰੀ ਦੇ ਬਾਅਦ ਜੇਲ੍ਹ 'ਚ ਖਿੱਚੀ ਗਈ ਭਗਤ ਸਿੰਘ ਦੀ ਫੋਟੋ ਇਸੇ ਤਰ੍ਹਾਂ ਜੇਲ੍ਹ ਵਿੱਚ ਮੰਜੇ ਉੱਤੇ ਬੈਠੇ ਭਗਤ ਸਿੰਘ ਦੀ ਤਸਵੀਰ ਨਾਲੋਂ ਸੋਭਾ ਸਿੰਘ ਦੀ ਇਸੇ ਅੰਦਾਜ਼ ਦੇ ਉਤਾਰੇ ਵਾਲਾ ਚਿੱਤਰ ਜ਼ਿਆਦਾ ਮਕਬੂਲ ਹੋ ਗਿਆ ਹੈ। ਕੈਲੰਡਰ ਕਲਾ ਵਿੱਚ ਭਗਤ ਸਿੰਘ ਦੀ ਪੇਸ਼ਕਾਰੀ ਬਹੁਤ ਵੰਨ-ਸਵੰਨੀ ਹੈ। ਉਸ ਦੇ ਸਿਰ ਉੱਤੇ ਟੋਪ ਬਨਾਮ ਪੱਗ ਦਾ ਸੁਆਲ ਲਗਾਤਾਰ ਕਾਇਮ ਰਹਿੰਦਾ ਹੈ। ਇਸ ਤਰ੍ਹਾਂ ਉਸ ਦੇ ਹੱਥ ਵਿੱਚ ਪਿਸਤੌਲ ਬਨਾਮ ਕਿਤਾਬ ਦਾ ਮਸਲਾ ਵੀ ਭਖਿਆ ਰਹਿੰਦਾ ਹੈ। ਇਸ ਤੋਂ ਬਾਅਦ ਉਸ ਦੇ ਸਟਿੱਕਰ ਵਿੱਚ ਹੱਥ ਅਤੇ ਮੁੱਛਾਂ ਦੇ ਨਾਲ-ਨਾਲ ਇਬਾਰਤ ਦੀ ਸਤਰ ਬਦਲਦੀ ਰਹਿੰਦੀ ਹੈ। Image copyright bbc/Sukhcharan preet ਕਿਤੇ ਲਿਖਿਆ ਹੈ: ਗੋਰੇ ਖੰਘੇ ਸੀ, ਤਾਹੀ ਟੰਗੇ ਸੀ। ਕਿਤੇ ਲਿਖਿਆ ਹੈ: ਵੈਰੀ ਖੰਘੇ ਸੀ, ਸਿੰਘਾਂ ਨੇ ਟੰਗੇ ਸੀ। ਕਿਤੇ ਲਿਖਿਆ ਹੈ: ਫਿਰੰਗੀ ਖੰਘੇ ਸੀ, ਜੱਟਾਂ ਨੇ ਟੰਗੇ ਸੀ। ਇਨ੍ਹਾਂ ਤੋਂ ਬਿਨਾਂ ਇਨ੍ਹਾਂ ਹੀ ਅਰਥਾਂ ਵਾਲੀ ਵੰਨ-ਸਵੰਨੀ ਇਬਾਰਤ ਮਿਲਦੀ ਹੈ।ਚਿੱਤਰਕਾਰੀ ਬਨਾਮ ਇਤਿਹਾਸ ਦੀ ਨੁਮਾਇੰਦਗੀਜਦੋਂ ਗੁਰੂ ਨਾਨਕ ਦੇ ਪੰਜ ਸੌ ਸਾਲਾ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਸੋਭਾ ਸਿੰਘ ਤੋਂ ਚਿੱਤਰ ਬਣਵਾਇਆ ਤਾਂ ਭਾਈ ਵੀਰ ਸਿੰਘ ਨੇ ਦੇਖਦਿਆਂ ਹੀ ਕਿਹਾ ਸੀ, "ਇਹ ਮੇਰਾ ਨਾਨਕ ਨਹੀਂ।" Image copyright BBC/sukhcharan preet ਇਸ ਤੋਂ ਬਾਅਦ ਜਸਵੰਤ ਸਿੰਘ ਜਫ਼ਰ ਆਪਣੀ ਕਵਿਤਾ ਰਾਹੀਂ ਸੋਭਾ ਸਿੰਘ ਦੇ ਚਿੱਤਰ ਉੱਤੇ ਸੁਆਲ ਕਰਦੇ ਹਨ ਕਿ ਇਹ ਉਦਾਸੀਆਂ ਕਰਨ ਵਾਲੇ ਪਾਂਧੀ ਦਾ ਮੜੰਗਾ ਨਹੀਂ ਹੋ ਸਕਦਾ। ਸੋਭਾ ਸਿੰਘ ਦੀਆਂ ਚਿੱਤਰਕਾਰੀ ਬਾਰੇ ਦਲੀਲਾਂ ਉਨ੍ਹਾਂ ਦੀ ਕਿਤਾਬ 'ਕਲਾ ਵਾਹਿਗੁਰੂ ਦੀ' ਵਿੱਚ ਦਰਜ ਹਨ। Image Copyright BBC News Punjabi BBC News Punjabi Image Copyright BBC News Punjabi BBC News Punjabi ਕਲਾਤਮਕ ਪੇਸ਼ਕਾਰੀ ਉੱਤੇ ਸੁਆਲ ਕਿਉਂ?ਇਤਿਹਾਸ ਦਾ ਭੂਤ ਤੋਂ ਭਵਿੱਖ ਨੂੰ ਜਾਂਦਾ ਰਾਹ ਸਮਕਾਲੀ ਦੌਰ ਵਿੱਚੋਂ ਗੁਜ਼ਰਦਾ ਹੈ ਅਤੇ ਇਸੇ ਮੋੜ ਉੱਤੇ ਪੇਸ਼ਕਾਰੀ ਸੁਆਲਾਂ ਦੀ ਘੇਰਾਬੰਦੀ ਨਾਲ ਟਕਰਾਉਂਦੀ ਹੈ। ਨਾਇਕਾਂ ਦੀ ਪੇਸ਼ਕਾਰੀ ਬਾਬਤ ਸਭ ਤੋਂ ਅਹਿਮ ਸੁਆਲ ਇਹੋ ਹੁੰਦਾ ਹੈ ਕਿ ਉਨ੍ਹਾਂ ਦੀ ਮੌਜੂਦਾ ਦੌਰ ਵਿੱਚ ਕੌਣ ਨੁਮਾਇੰਦਗੀ ਕਰਦਾ ਹੈ ਜਾਂ ਉਨ੍ਹਾਂ ਦੀ ਲਗਾਤਾਰਤਾ ਨੂੰ ਕਿਸ ਨੇ ਕਾਇਮ ਰੱਖਿਆ ਹੈ।ਮਿਸਾਲ ਦੇ ਤੌਰ ਉੱਤੇ ਭਗਤ ਸਿੰਘ ਦੀ ਪਛਾਣ ਦੇ ਕਿਸੇ ਵੀ ਹੋਰ ਕਿਰਦਾਰ ਵਾਂਗ ਅਨੇਕ ਪੱਖ ਹੋ ਸਕਦੇ ਹਨ। ਉਹ ਕਿਸੇ ਦੇ ਘਰ, ਕਿਸੇ ਥਾਂ, ਕਿਸੇ ਸਮੇਂ ਅਤੇ ਕਿਸੇ ਦੌਰ ਵਿੱਚ ਜੰਮਿਆ ਅਤੇ ਪ੍ਰਵਾਨ ਚੜ੍ਹਿਆ। Image copyright Getty Images ਉਸ ਨੇ ਆਪਣੇ ਜੀਵਨ ਪੰਧ ਦੌਰਾਨ ਕਿਸ ਤੋਂ ਸੇਧ ਲਈ, ਕਿਸ ਨਾਲ ਕਿਨਾਰਾਕਸ਼ੀ ਕੀਤੀ ਅਤੇ ਕਿਸ ਨਾਲ ਸਾਂਝ ਪਾਈ ਹੋਵੇਗੀ। ਉਹ ਕਿਸੇ ਵਡੇਰੇ ਰੁਝਾਨ ਦਾ ਹਿੱਸਾ ਰਿਹਾ ਹੋਵੇਗਾ। ਉਸ ਨੇ ਜ਼ਿੰਦਗੀ ਦੇ ਪਰਵਾਹ ਵਿੱਚ ਆਪਣੀ ਪਛਾਣ ਤੈਅ ਕਰਨ ਦਾ ਉਪਰਾਲਾ ਕੀਤਾ ਹੋਵੇਗਾ। ਇਸ ਤਰ੍ਹਾਂ ਭਗਤ ਸਿੰਘ ਦੇ ਜੀਵਨ ਬਾਬਤ ਬਹੁਤ ਸਾਰੇ ਤੱਥਾਂ ਨੂੰ ਆਪਣੀ ਸੁਹਜ ਮੁਤਾਬਕ ਬੀੜਨ ਨਾਲ ਆਪਣੀ ਲੋੜ/ਸਮਝ ਮੁਤਾਬਕ ਉਸ ਦਾ ਅਕਸ ਬਣਾਇਆ ਜਾ ਸਕਦਾ ਹੈ। ਉਸ ਦੀ ਪਛਾਣ, ਕਾਰਗੁਜ਼ਾਰੀ ਅਤੇ ਸੇਧ ਨਾਲ ਜੁੜੇ ਸਾਰੇ ਤੱਤਾਂ ਵਿੱਚੋਂ ਚੋਣਵੇਂ ਤੱਤ ਨੂੰ ਆਪਣੇ ਮਕਸਦ ਮੁਤਾਬਕ ਉਭਾਰ ਕੇ ਉਸ ਦੀ ਖ਼ਾਨਾਬੰਦੀ ਕਰਨ ਦਾ ਉਪਰਾਲਾ ਕੀਤਾ ਜਾ ਸਕਦਾ ਹੈ।ਭਗਤ ਸਿੰਘ ਨੂੰ ਭਗਤ ਸਿੰਘ ਬਣਾਉਣ ਵਾਲਾ ਤੱਤ ਉਸ ਦੀ ਪਛਾਣ ਦਾ ਫ਼ੈਸਲਾਕੁਨ ਤੱਤ ਹੋ ਸਕਦਾ ਹੈ ਪਰ ਉਸ ਦੀ ਪਛਾਣ ਨਾਲ ਜੁੜੇ ਨਸਲੀ, ਜਾਤੀ, ਜਮਾਤੀ ਅਤੇ ਮਜ਼ਹਬੀ ਤੱਤ ਵੀ ਤੱਥ ਪੱਖੋਂ ਠੀਕ ਹੋ ਸਕਦੇ ਹਨ। ਜਦੋਂ ਭਗਤ ਸਿੰਘ ਨੂੰ ਨਾਇਕ ਦਾ ਰੁਤਬਾ ਮਿਲਦਾ ਹੈ ਤਾਂ ਉਸ ਉੱਤੇ ਆਪਣੇ ਹੋਣ ਦੀ ਦਾਅਵੇਦਾਰੀ ਕਰਨ ਲਈ ਉਸ ਨਾਲ ਜਾਤ ਜਾਂ ਮਜ਼ਹਬ ਦੀ ਸਾਂਝ ਨੂੰ ਅੱਗੇ ਕੀਤਾ ਜਾ ਸਕਦਾ ਹੈ। ਉਂਝ ਇਹ ਵੇਖਣਾ ਅਹਿਮ ਰਹੇਗਾ ਕਿ ਉਸ ਦੀ ਆਪਣੀ ਇਨ੍ਹਾਂ ਤੱਤਾਂ ਬਾਬਤ ਕੀ ਸਮਝ ਸੀ? Image copyright Getty Images 'ਮੈਂ ਨਾਸਤਿਕ ਕਿਉਂ ਹਾਂ?' ਵਰਗਾ ਲੇਖ ਲਿਖਣ ਵਾਲੇ ਭਗਤ ਸਿੰਘ ਦੀ ਪਛਾਣ ਦਾ 'ਰੱਬ ਦੀ ਰਜ਼ਾ ਵਿੱਚ ਮਨੁੱਖਤਾ ਨੂੰ ਲਾਮਬੰਦ' ਕਰਨ ਵਾਲਾ ਤਰਦੱਦ ਕਿੰਨਾ ਕੁ ਮਾਅਨੇ ਰੱਖਦਾ ਹੈ? 'ਨੌਜਵਾਨ ਸਭਾ ਦਾ ਮੈਨੀਫੈਸਟੋ' ਲਿਖਣ ਵਿੱਚ ਹਿੱਸਾ ਪਾਉਣ ਵਾਲੇ ਭਗਤ ਸਿੰਘ ਦੀ ਕਾਰਗੁਜ਼ਾਰੀ ਵਿੱਚ ਜਾਤ ਦਾ ਕੀ ਹਿੱਸਾ ਰਿਹਾ ਹੋਵੇਗਾ? ਕਈ ਵਾਰ ਇਹ ਤੱਥ ਗੌਣ ਰੂਪ ਵਿੱਚ ਬੰਦੇ ਦੇ ਕਿਰਦਾਰ ਨੂੰ ਤਰਾਸ਼ਣ ਵਿੱਚ ਸਹਾਈ ਹੋ ਸਕਦੇ ਹਨ ਪਰ ਭਗਤ ਸਿੰਘ ਦੀ ਸਮਾਜ ਦੀ ਅਜਿਹੀ ਪਾਲਾਬੰਦੀ ਬਾਬਤ ਸੋਚ ਵੀ ਮਾਅਨੇ ਰੱਖਦੀ ਹੈ। ਭਗਤ ਸਿੰਘ ਇੱਕ ਸਮਾਜ ਦੀ ਉਸਾਰੀ ਲਈ ਯਤਨਸ਼ੀਲ ਸੀ। ਕੀ ਉਸ ਦੀ ਯਤਨਸ਼ੀਲਤਾ ਵਿੱਚ ਪਛਾਣ ਦੇ ਇਹ ਤੱਤ ਮਾਅਨੇ ਰੱਖਦੇ ਹਨ? ਇਸੇ ਮੋੜ ਉੱਤੇ ਇਤਿਹਾਸ ਦੀ ਵਿਆਖਿਆ ਮਾਅਨੇ ਰੱਖਦੀ ਹੈ ਕਿ ਇਤਿਹਾਸ ਦੇ ਕਿਨ੍ਹਾਂ ਪੱਖਾਂ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਅਤੇ ਕਿਨ੍ਹਾਂ ਪੱਖਾਂ ਨੂੰ ਗ਼ਲਤੀਆਂ ਵਜੋਂ ਦਰਜ ਕਰ ਕੇ ਦਰੁਸਤ ਕਰਨਾ ਬਣਦਾ ਹੈ। ਭਗਤ ਸਿੰਘ ਦੇ ਹੀਰੋ ਲੈਨਿਨ, ਤ੍ਰਿਪੁਰਾ 'ਚ ਖਲਨਾਇਕ ਕਿਉਂ?ਕਿਸ ਮਸਲੇ 'ਤੇ ਪੰਜਾਬ ਦੇ ਸਾਰੇ ਸੰਸਦ ਮੈਂਬਰ ਹੋਏ ਇੱਕਜੁਟ ?ਇਸੇ ਵਿਆਖਿਆ ਵਿੱਚੋਂ ਭਗਤ ਸਿੰਘ ਦਾ ਕਿਤੇ ਨਾਸਤਿਕ ਹੋਣਾ ਮਾਅਨੇ ਰੱਖਦਾ ਹੈ ਅਤੇ ਕਿਤੇ ਸਿੱਖਾਂ ਜਾਂ ਜੱਟਾਂ ਦੇ ਘਰ ਜੰਮਣਾ। ਦਲੀਲ ਇਹ ਵੀ ਮਾਅਨੇ ਰੱਖਦੀ ਹੈ ਕਿ ਜੇ ਸਾਰੇ ਸਿੱਖ ਜਾਂ ਜੱਟ ਭਗਤ ਸਿੰਘ ਨਹੀਂ ਹੋ ਸਕੇ ਤਾਂ ਉਸ ਵਾਂਗ ਸੋਚਣ ਵਾਲੇ ਵੀ ਸਾਰੇ ਭਗਤ ਸਿੰਘ ਨਹੀਂ ਬਣ ਸਕੇ। ਦਰਅਸਲ ਇਹ ਬੰਦੇ ਹੋਣ ਦੀ ਬਣਤਰ ਵਿੱਚ ਕਿਸੇ ਅੰਤਿਮ ਤੱਤ ਦੇ ਹੋਣ ਦਾ ਮਸਲਾ ਹੈ। ਜਦੋਂ ਭਗਤ ਸਿੰਘ ਦੇ ਭਗਤ ਸਿੰਘ ਹੋਣ ਵਿੱਚ ਕੋਈ ਅੰਤਿਮ ਤੱਤ ਨਹੀਂ ਹੈ ਤਾਂ ਉਸ ਦੇ ਨਸਲੀ ਤੱਤ ਦੇ ਫ਼ੈਸਲਾਕੁਨ ਹੋਣ ਦਾ ਮਾਮਲਾ ਖਾਰਜ ਹੋ ਜਾਂਦਾ ਹੈ। ਇਸ ਤੋਂ ਬਾਅਦ ਸਿਰਫ਼ ਇਤਿਹਾਸ ਤੋਂ ਸਬਕ ਸਿੱਖਣ ਜਾਂ ਸੇਧ ਲੈਣ ਦਾ ਸੁਆਲ ਅਹਿਮ ਹੋ ਜਾਂਦਾ ਹੈ। ਪਛਾਣ ਦੀ ਸਿਆਸਤਭਗਤ ਸਿੰਘ ਦੇ ਜੱਟ ਜਾਂ ਸਿੱਖ, ਊਧਮ ਸਿੰਘ ਦੇ ਸਿੱਖ ਜਾਂ ਕੰਬੋਜ ਅਤੇ ਸੁਖਦੇਵ ਦੇ ਥਾਪਰ ਜਾਂ ਹਿੰਦੂ ਹੋਣ ਦਾ ਸੁਆਲ ਇੱਕ ਤਰ੍ਹਾਂ ਵਡੇਰੇ ਇਤਿਹਾਸ ਨੂੰ ਸੌੜੀ ਪਛਾਣ ਦੀ ਖ਼ਾਨਾਬੰਦੀ ਵਿੱਚ ਪਾਉਣ ਦਾ ਉਪਰਾਲਾ ਹੈ। ਪਛਾਣ ਦਾ ਇਹ ਸੁਆਲ ਕਦੇ ਨਾਇਕਾਂ ਨੂੰ ਉਨ੍ਹਾਂ ਦੇ ਪੁਰਖ਼ਿਆਂ ਦੇ ਨਸਲੀ ਤੱਤ ਨਾਲ ਜੋੜ ਕੇ ਸਮਕਾਲੀ ਸਿਆਸਤ ਦੀ ਖ਼ਾਨਾਬੰਦੀ ਵਿੱਚ ਪਾਉਂਦਾ ਹੈ ਅਤੇ ਕਦੇ ਨਾਇਕਾਂ ਦੇ ਪੁਰਖ਼ਿਆਂ ਨੂੰ ਸਮਕਾਲੀ ਦੌਰ ਮੁਤਾਬਕ ਨਵੀਂ ਪਛਾਣ ਦਿੰਦਾ ਹੈ। ਊਧਮ ਸਿੰਘ ਨੂੰ ਮੁਹੰਮਦ ਸਿੰਘ ਆਜ਼ਾਦ ਦੀ ਥਾਂ ਊਧਮ ਸਿੰਘ ਕੰਬੋਜ ਬਣਾਉਣਾ ਜਾਂ ਮਾਤਾ ਸੁੰਦਰੀ ਨੂੰ ਸੁੰਦਰ ਕੌਰ ਬਣਾਉਣਾ ਇੱਕੋ ਰੁਝਾਨ ਦੀਆਂ ਦੋ ਕੜੀਆਂ ਹਨ। ਇਹ ਦਲੀਲ ਜੇ ਕਿਸੇ ਪੈਗੰਬਰ ਜਾਂ ਇਨਕਲਾਬੀ ਦੇ ਪੁਰਖ਼ਿਆਂ ਜਾਂ ਔਲਾਦ ਉੱਤੇ ਲਾਗੂ ਕਰ ਦਿੱਤੀ ਜਾਵੇ ਜਾਂ ਇੱਕੋ ਕਿਤਾਬਾਂ ਜਾਂ ਗ੍ਰੰਥਾਂ ਦੇ ਹਵਾਲੇ ਦੇਣ ਵਾਲੀ ਵੰਨ-ਸਵੰਨਤਾ ਉੱਤੇ ਲਾਗੂ ਕਰ ਦਿੱਤੀ ਜਾਵੇ ਤਾਂ ਇਤਿਹਾਸ ਪੇਚੀਦਾ ਮਸਲਾ ਬਣ ਕੇ ਸਾਹਮਣੇ ਆਵੇਗਾ।ਬੁੱਤ ਤੋੜਨ 'ਤੇ ਕਿੰਨੀ ਸਜ਼ਾ ਹੁੰਦੀ ਹੈ?'ਆਪਣੇ ਲਹੂ ਦੀਆਂ ਨਹਿਰਾਂ ਅੰਦਰ ਆਪੇ ਤਰਨਾ ਪੈਂਦਾ ਏ' ਇਤਿਹਾਸ ਸ਼ਾਇਦ ਇੱਕੋ ਦਲੀਲ ਨਾਲ ਸਾਂਝ ਪਾ ਸਕੇਗਾ ਕਿ ਅੰਤਿਮ ਸੱਚ ਕੁਝ ਨਹੀਂ ਹੁੰਦਾ ਸਗੋਂ ਜ਼ਿੰਦਗੀ ਬਿਹਤਰ ਸੱਚ ਦੀ ਭਾਲ ਦਾ ਤਰੱਦਦ ਹੈ। ਇਹ ਧਾਰਨਾ ਵੀ ਸਹਿਜ ਸੁਭਾਅ ਸਾਹਮਣੇ ਆ ਜਾਂਦੀ ਹੈ ਕਿ ਸਾਂਝੇ ਇਤਿਹਾਸ ਦੀ ਪੇਸ਼ਕਾਰੀ ਵਿੱਚ ਸਾਂਝੇ ਕਾਰਜ ਦੀ ਸਰਦਾਰੀ ਕਿਵੇਂ ਕਾਇਮ ਰਹਿੰਦੀ ਹੈ। ਸਾਂਝੇ ਕਾਰਜ ਵਿੱਚ ਨਾਇਕ ਇੱਕੋ ਵੇਲੇ ਕਿਸੇ ਇੱਕ ਜੀਅ ਦਾ ਹੋ ਸਕਦਾ ਹੈ ਅਤੇ ਸਮੂਹ ਮਨੁੱਖਤਾ ਦਾ ਸਾਂਝਾ ਵੀ ਹੋ ਸਕਦਾ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਐੱਚਆਈਵੀ ਬਾਰੇ ਪਤਾ ਲੱਗਦਿਆਂ ਹੀ ਅੱਧੇ ਘੰਟੇ 'ਚ ਮੈਨੂੰ ਨੌਕਰੀ ਤੋਂ ਕੱਢ ਦਿੱਤਾ - ਪੀੜਤ ਔਰਤ ਅਨਘਾ ਪਾਠਕ ਪੱਤਰਕਾਰ, ਬੀਬੀਸੀ 9 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46494605 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮੈਨੂੰ ਐੱਚਆਈਵੀ ਪੀੜਤ ਹੋਣ ਕਾਰਨ ਨੌਕਰੀ ਤੋਂ ਕੱਢਿਆ ਸੀ -ਪੀੜਤ "ਮੈਂ ਪਿਛਲੇ 15 ਸਾਲਾਂ ਤੋਂ ਇਕੱਲੇ ਲੜ ਰਹੀ ਹਾਂ। ਮੈਂ ਐੱਚਆਈਵੀ ਨਾਲ ਲੜ ਰਹੀ ਹਾਂ। ਇਸ ਤੱਥ ਨੂੰ ਲੁਕਾਉਣ ਲਈ ਲੜ ਰਹੀ ਹਾਂ ਕਿ ਮੈਂ ਐੱਚਆਈਵੀ ਪਾਜ਼ੀਟਿਵ ਹਾਂ ਅਤੇ ਸਭ ਤੋਂ ਜ਼ਿਆਦਾ ਮੈਂ ਖੁਦ ਨਾਲ ਲੜ ਰਹੀ ਹਾਂ। ਮੈਂ ਆਪਣੀ ਖੁਸ਼ੀ ਦਾ ਇਜ਼ਹਾਰ ਨਹੀਂ ਕਰ ਸਕਦੀ ਕਿਉਂਕਿ ਮੈਂ ਉਸ ਕੰਪਨੀ ਦੇ ਖਿਲਾਫ਼ ਆਪਣਾ ਕੇਸ ਜਿੱਤ ਲਿਆ ਹੈ, ਜਿਸ ਨੇ ਮੈਨੂੰ ਐੱਚਆਈਵੀ ਪੀੜਤ ਹੋਣ ਕਾਰਨ ਨੌਕਰੀ ਤੋਂ ਕੱਢਿਆ ਸੀ।" ਇਹ ਕਹਿਣਾ ਹੈ ਰਜਨੀ ਦਾ (ਪਛਾਣ ਗੁਪਤ ਰੱਖਣ ਲਈ ਬਦਲਿਆ ਹੋਇਆ ਨਾਮ) ਜੋ ਕਿ ਮੇਰੇ ਨਾਲ ਫੋਨ 'ਤੇ ਗੱਲ ਕਰਦੇ ਹੋਏ ਬੇਹੱਦ ਖੁਸ਼ ਲੱਗ ਰਹੀ ਸੀ। ਉਹ ਡੂੰਘਾ ਸਾਹ ਲੈਂਦੀ ਹੈ ਅਤੇ ਆਪਣੀ ਕਹਾਣੀ ਬਿਆਨ ਕਰਦੀ ਹੈ। ਉਸ ਨੂੰ ਸਕਾਰਾਤਮਕ ਖਿੱਚ ਅਤੇ ਪ੍ਰਸ਼ੰਸਾ ਦੀ ਆਦਤ ਨਹੀਂ ਹੈ। ਉਸ ਨੂੰ ਤਾਂ ਆਦਤ ਹੈ ਉਨ੍ਹਾਂ ਲੋਕਾਂ ਦੀ ਜੋ ਉਸ ਨੂੰ ਕੂੜੇ ਵਾਂਗ ਤੱਕਦੇ ਹਨ।35 ਸਾਲਾ ਰਜਨੀ ਪੁਣੇ ਵਿੱਚ ਰਹਿੰਦੀ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਨੌਕਰੀ ਵਾਪਸ ਲੈਣ ਲਈ ਲੜ ਰਹੀ ਹੈ। ਸੋਮਵਾਰ ਨੂੰ ਪੁਣੇ ਦੀ ਕਿਰਤ ਅਦਾਲਤ ਨੇ ਉਸ ਦੇ ਹੱਕ ਵਿੱਚ ਫੈਸਲਾ ਸੁਣਾਇਆ। ਕੋਰਟ ਨੇ ਕੰਪਨੀ ਨੂੰ ਉਸ ਹੁਕਮ ਦਿੱਤੇ ਕਿ ਉਸ ਨੂੰ ਬਹਾਲ ਕੀਤਾ ਜਾਵੇ ਅਤੇ ਉਸ ਦੀ ਗੈਰ-ਹਾਜ਼ਰੀ ਵਾਲੇ ਸਮੇਂ ਲਈ ਵੀ ਉਸ ਨੂੰ ਤਨਖਾਹ ਦਿੱਤੀ ਜਾਵੇ।ਮਹਾਰਾਸ਼ਟਰ ਦੇ ਕੋਹਲਾਪੁਰ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਰਜਨੀ ਦਾ ਵਿਆਹ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ। ਉਹ ਸਿਰਫ਼ 22 ਸਾਲਾਂ ਦੀ ਹੀ ਸੀ ਜਦੋਂ ਉਸ ਦੇ ਪਤੀ ਦਾ ਐੱਚਆਈਵੀ-ਏਡਜ਼ ਕਾਰਨ ਦੇਹਾਂਤ ਹੋ ਗਿਆ। ਇਹ ਵੀ ਪੜ੍ਹੋ:ਬਾਦਲਾਂ ਦੇ ਭੁੱਲ ਬਖਸ਼ਾਉਣ 'ਤੇ ਪ੍ਰਤੀਕਰਮ -'ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ' ਬਿਨਾਂ ਲਾੜੇ ਤੋਂ ਕਿਸ ਨਾਲ ਵਿਆਹ ਕਰਵਾਇਆ ਇਸ ਮੁਟਿਆਰ ਨੇ ਬਿਨਾਂ ਲਾੜੇ ਤੋਂ ਕਿਸ ਨਾਲ ਵਿਆਹ ਕਰਵਾਇਆ ਇਸ ਮੁਟਿਆਰ ਨੇ "ਸਾਲ 2004 ਵਿੱਚ ਮੈਨੂੰ ਪਤਾ ਲੱਗਿਆ ਕਿ ਮੇਰਾ ਪਤੀ ਏਡਜ਼ ਤੋਂ ਪੀੜਤ ਹੈ। ਮੈਂ ਉਸ ਲਈ ਸਭ ਕੁਝ ਕੀਤਾ ਪਰ ਉਸ ਨੂੰ ਬਚਾਅ ਨਾ ਸਕੀ। ਉਸ ਦੀ ਸਾਲ 2006 ਵਿੱਚ ਮੌਤ ਹੋ ਗਈ। ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੇ ਸਹੁਰਿਆਂ ਨੇ ਮੈਨੂੰ ਬੇਦਖਲ ਕਰ ਦਿੱਤਾ। ਮੇਰੇ ਪਤੀ ਦੀ ਮੌਤ ਤੋਂ ਤਿੰਨ ਦਿਨ ਬਾਅਦ ਹੀ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਹੁਣ ਸਹੁਰਾ ਘਰ ਵਿੱਚ ਨਹੀਂ ਰਹਿ ਸਕਦੀ।" ਰਜਨੀ ਦਾ ਕਹਿਣਾ ਹੈ ਕਿ ਉਸ ਦੇ ਮਾਪੇ ਵੀ ਉਸ ਦਾ ਸਮਰਥਨ ਨਹੀਂ ਕਰ ਸਕਦੇ ਸੀ। "ਉਨ੍ਹਾਂ ਦੀ ਵਿੱਤੀ ਹਾਲਤ ਵੀ ਮਾੜੀ ਸੀ। ਇਸ ਲਈ ਉਨ੍ਹਾਂ ਤੇ ਮੈਂ ਬੋਝ ਨਹੀਂ ਬਣ ਸਕਦੀ ਸੀ।"ਇਸ ਲਈ ਉਸ ਨੇ ਛੋਟੀ-ਮੋਟੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। "ਮੈਂ ਪੁਣੇ ਵਿੱਚ 15 ਦਿਨਾਂ ਲਈ ਕੰਮ ਕਰਨ ਆਈ ਸੀ। ਜਦੋਂ ਮੈਂ ਉੱਥੇ ਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਸਮਾਜੇ ਬੋਝ ਤੋਂ ਆਜ਼ਾਦ ਸੀ। ਮੈਂ ਸੋਚਿਆ ਮੈਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੀ ਹਾਂ। ਮੈਂ ਆਪਣੇ ਪਿੰਡ ਵਿੱਚ ਬੀਮਾਰ ਰਹਿੰਦੀ ਸੀ। ਮੈਂ ਵੀ ਐੱਚਆਈਵੀ ਪਾਜ਼ੀਟਿਵ ਸੀ ਪਰ ਮੈਨੂੰ ਇਸ ਬਾਰੇ ਪਤਾ ਨਹੀਂ ਸੀ। ਰਪ ਜਦੋਂ ਮੈਂ ਪੁਣੇ ਆਈ ਤਾਂ ਮੈਨੂੰ ਬਿਹਤਰ ਮਹਿਸੂਸ ਹੋਣ ਲੱਗਿਆ। ਮੇਰੀ ਮਾਂ ਨੇ ਮੈਨੂੰ ਸੁਝਾਅ ਦਿੱਤਾ ਕਿ ਮੈਂ ਉੱਥੇ ਹੀ ਰਹਾਂ ਤੇ ਕੰਮ ਕਰਾਂ।" Image copyright Getty Images ਫੋਟੋ ਕੈਪਸ਼ਨ ਏਡਜ਼ ਬਾਰੇ ਪਤਾ ਲੱਗਣ 'ਤੇ ਰਜਨੀ ਦੇ ਪਰਿਵਾਰ ਨੇ ਉਸ ਦਾ ਸਾਥ ਛੱਡ ਦਿੱਤਾ ਰਜਨੀ ਨੂੰ ਪੁਣੇ ਵਿੱਚ ਛੇਤੀ ਹੀ ਨੌਕਰੀ ਵੀ ਮਿਲ ਗਈ। ਫਿਰ ਇੱਕ ਦਿਨ ਉਸ ਨੂੰ ਪਤਾ ਲੱਗਿਆ ਕਿ ਉਹ ਐੱਚਆਈਵੀ ਤੋਂ ਪੀੜਤ ਹੈ। "ਮੇਰੀ ਜ਼ਿੰਦਗੀ ਫਿਰ ਤਬਾਹ ਹੋ ਗਈ ਸੀ। ਮੈਂ ਭਾਵਨਾਤਕ ਅਤੇ ਸਰੀਰਕ ਤੌਰ ਤੇ ਟੁੱਟ ਗਈ ਸੀ। ਮੈਂ ਕਿਤੇ ਹੋਰ ਨਹੀਂ ਜਾ ਸਕਦੀ ਸੀ। ਪੁਣੇ ਵਿੱਚ ਜ਼ਿੰਦਗੀ ਮੁੜ ਸ਼ੁਰੂ ਕਰਨ ਦਾ ਮੇਰਾ ਸੁਪਨਾ ਟੁੱਟ ਗਿਆ ਸੀ।" ਰਜਨੀ ਇੱਕ ਵਿਧਵਾ ਸੀ ਜਿਸ ਦੇ ਪਤੀ ਦੀ ਮੌਤ ਐੱਚਆਈਵੀ-ਏਡਜ਼ ਕਾਰਨ ਹੋ ਗਈ ਸੀ। ਪਿੱਛੇ ਮੁੜ ਕੇ ਦੇਖਣ ਦਾ ਕੋਈ ਰਾਹ ਨਹੀਂ ਸੀ। "ਮੇਰੇ ਪਰਿਵਾਰ ਨੇ ਮੇਰੇ ਨਾਲ ਸਾਰੇ ਸਬੰਧ ਤੋੜ ਦਿੱਤੇ ਸੀ। ਮੈਂ ਸਭ ਕੁਝ ਖੁਦ ਹੀ ਕਰ ਰਹੀ ਸੀ।"ਜ਼ਿੰਦਗੀ ਵਿੱਚ ਕਦੇ-ਕਦੇ ਅਜਿਹਾ ਮੌਕਾ ਆਉਂਦਾ ਹੈ ਕਿ ਤੁਸੀਂ ਕਾਫ਼ੀ ਟੁੱਟ ਜਾਂਦੇ ਹੋ। ਉਸ ਵੇਲੇ ਖੁਦ ਨੂੰ ਮਜ਼ਬੂਤ ਕਰਕੇ ਲੜੋ। ਇਹ ਰਜਨੀ ਨੇ ਵੀ ਕੀਤਾ। "ਮੈਨੂੰ ਅਹਿਸਾਸ ਹੋਇਆ ਕਿ ਮੇਰੇ ਲਈ ਉੱਥੇ ਕੋਈ ਵੀ ਨਹੀਂ ਸੀ। ਮੇਰੀ ਮੌਤ ਤੇ ਕੋਈ ਵੀ ਰੌਣ ਵਾਲਾ ਨਹੀਂ ਹੈ। ਮੈਨੂੰ ਆਪਣਾ ਧਿਆਨ ਖੁਦ ਹੀ ਰੱਖਣਾ ਪਏਗਾ। ਇਸ ਲਈ ਮੈਂ ਖੁਦ ਦਾ ਧਿਆਨ ਰੱਖਣਾ ਸ਼ੁਰੂ ਕੀਤਾ। ਆਪਣੇ ਖਾਣ-ਪੀਣ ਦਾ ਧਿਆਨ ਰੱਖਿਆ ਤੇ ਇਲਾਜ ਕਰਵਾਉਣਾ ਵੀ ਸ਼ੁਰੂ ਕੀਤਾ।"ਰਜਨੀ ਨੇ ਜਲਦੀ ਹੀ ਇੱਕ ਫਾਰਮਾਸਿਊਟੀਕਲ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੰਮ ਚੰਗਾ ਹੋਣ ਕਾਰਨ ਉਸ ਨੂੰ ਨੌਕਰੀ ਤੇ ਪੱਕਾ ਕਰ ਦਿੱਤਾ ਗਿਆ ਸੀ। ਉਸ ਨੇ ਉੱਥੇ 10 ਸਾਲ ਕੰਮ ਕੀਤਾ। ਉਸ ਨੇ ਦਾਅਵਾ ਕੀਤਾ ਕਿ ਜਦੋਂ ਕੰਪਨੀ ਨੂੰ ਪਤਾ ਲੱਗਿਆ ਕਿ ਉਹ ਐੱਚਆਈਵੀ ਪਾਜ਼ੀਟਿਵ ਹੈ ਤਾਂ ਕੰਪਨੀ ਦੀ ਮੈਨੇਜਮੈਂਟ ਨੇ ਉਸ ਨੂੰ ਨੌਕਰੀ ਛੱਡਣ ਲਈ ਮਜਬੂਰ ਕੀਤਾ।ਅਸਲ ਵਿੱਚ ਕੀ ਹੋਇਆ?ਰਜਨੀ ਦਾ ਦਾਅਵਾ ਹੈ ਕਿ ਉਹ ਬੀਮਾਰ ਸੀ ਅਤੇ ਕੁਝ ਸਮੇਂ ਲਈ ਹਸਪਤਾਲ ਵਿੱਚ ਭਰਤੀ ਸੀ। ਜਦੋਂ ਉਹ ਦੁਬਾਰਾ ਕੰਮ 'ਤੇ ਪਰਤੀ ਤਾਂ ਉਸ ਨੇ ਮੈਡੀਕਲੇਮ (ਇਲਾਜ ਦਾ ਖਰਚਾ) ਕੀਤਾ। "ਮੈਂ ਸੁਣਿਆ ਸੀ ਕਿ ਜੇ ਤੁਸੀਂ ਕੰਪਨੀ ਨੂੰ ਮੈਡੀਕਲੇਮ ਸੌਂਪਦੇ ਹੋ ਤਾਂ ਉਹ ਇਸ ਦਾ ਖਰਚਾ ਚੁੱਕਦੇ ਹਨ। ਮੈਨੂੰ ਹਮੇਸ਼ਾਂ ਵਿੱਤੀ ਸੰਕਟ ਸੀ ਅਤੇ ਮੈਂ ਸੋਚਿਆ ਕਿ ਇਸ ਨਾਲ ਮੇਰੀ ਮਦਦ ਹੋਵੇਗੀ। ਪਰ ਜਿਵੇਂ ਹੀ ਕੰਪਨੀ ਨੇ ਇਹ ਦੇਖਿਾ ਕਿ ਮੈਨੂੰ ਐੱਚਆਈਵੀ ਹੈ ਤਾਂ ਉਨ੍ਹਾਂ ਨੇ ਮੈਨੂੰ 30 ਮਿੰਟਾਂ ਦੇ ਅੰਦਰ ਨੌਕਰੀ ਤੋਂ ਕੱਢ ਦਿੱਤਾ!" Image copyright Getty Images ਫੋਟੋ ਕੈਪਸ਼ਨ ਖੂਨ ਵਿੱਚ ਐਚਆਈਵੀ ਜਾਂਚ ਲਈ ਖੂਨ ਟੈਸਟ ਜ਼ਰੂਰੀ ਹੈ ਪਰ ਉਸ ਨੂੰ ਨੌਕਰੀ ਤੋਂ ਕਿਉਂ ਕੱਢਿਆ ਗਿਆ ਇਸ ਬਾਰੇ ਰਜਨੀ ਨੇ ਦੱਸਿਆ, "ਕੰਪਨੀ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਕਿਉਂਕਿ ਉਹ ਫਾਰਮਾ ਕੰਪਨੀ ਹੈ ਇਸ ਲਈ ਜੋ ਪ੍ਰੋ਼ਡਕਟ ਅਸੀਂ ਬਣਾਉਂਦੇ ਹਾਂ ਤੁਹਾਡੇ ਕਾਰਨ ਉਸ ਦੇ ਖਰਾਬ ਹੋਣ ਦਾ ਖਦਸ਼ਾ ਹੈ। ਇਸ ਲਈ ਤੁਹਾਨੂੰ ਜਾਨਾ ਪਏਗਾ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਅਜਿਹਾ ਨਹੀਂ ਹੋ ਸਕਦਾ। ਮੈਂ ਆਪਣਾ ਬਹੁਤ ਬਿਹਤਰ ਧਿਆਨ ਰੱਖਦੀ ਹਾਂ। ਮੈਂ ਸਾਰੀਆਂ ਸਾਵਧਾਨੀਆਂ ਵਰਤਦੀ ਹਾਂ ਪਰ ਉਨ੍ਹਾਂ ਨੇ ਕੁਝ ਨਹੀਂ ਸੁਣਿਆ। ਮੈਂ ਉਨ੍ਹਾਂ ਨੂੰ ਵਾਰ-ਵਾਰ ਮਿੰਨਤ ਕੀਤੀ ਕਿ ਮੈਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ। ਮੈਨੂੰ ਨੌਕਰੀ ਦੀ ਲੋੜ ਸੀ ਪਰ ਕਿਸੇ ਨੇ ਨਹੀਂ ਸੁਣਿਆ।"ਇਹ ਵੀ ਪੜ੍ਹੋ:ਏਡਜ਼ ਕਿਵੇਂ ਫੈਲਦਾ ਹੈ ਅਤੇ ਕਿਵੇਂ ਨਹੀਂ ਜਾਣੋ ਕਿਵੇਂ ਤੁਸੀਂ ਬੁਢਾਪੇ ਨੂੰ ਟਾਲ ਸਕਦੇ ਹੋਗਾਵਾਂ ਦੇ ਐਂਟੀਬਾਡੀਜ਼ ਨਾਲ ਏਡਜ਼ ਦਾ ਇਲਾਜਰਜਨੀ ਫਿਰ ਮਜਬੂਰ ਸੀ। ਹਾਲਾਂਕਿ ਉਸ ਦੀ ਲੜਾਈ ਦੀ ਹਿੰਮਤ ਬੇਜੋੜ ਸੀ। ਉਸ ਨੂੰ ਕਈ ਲੋਕਾਂ ਨੇ ਵਿੱਤੀ ਮਦਦ ਦਾ ਹੱਥ ਵਧਾਇਆ ਪਰ ਉਸ ਨੇ ਮਨ੍ਹਾ ਕਰ ਦਿੱਤਾ। ਆਪਣੇ ਭਰਾ ਤੋਂ ਉਸ ਨੂੰ ਪਤਾ ਲੱਗਿਆ ਕਿ ਕੋਈ ਵੀ ਕੰਪਨੀ ਐੱਚਆਈਵੀ ਹੋਣ ਕਾਰਨ ਕਿਸੇ ਨੂੰ ਨੌਕਰੀ ਤੋਂ ਨਹੀਂ ਕੱਢ ਸਕਦੀ। ਫਿਰ ਉਸ ਨੇ ਪੁਣੇ ਦੀ ਲੇਬਰ ਕੋਰਟ ਵਿੱਚ ਮਾਮਲਾ ਦਰਜ ਕੀਤਾ। "ਮੈਂ ਕਾਫ਼ੀ ਕੁਝ ਝੱਲ ਚੁੱਕੀ ਸੀ। ਹਰ ਵਾਰ ਜਦੋਂ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦੀ ਸੀ ਤਾਂ ਮੁਸੀਬਤਾਂ ਮੈਨੂੰ ਪਿੱਛੇ ਧੱਕ ਦਿੰਦੀਆਂ ਸਨ। ਮੈਂ ਅਖੀਰ ਤੱਕ ਲੜਨ ਦਾ ਫੈਸਲਾ ਕੀਤਾ। ਮੈਨੂੰ ਨਹੀਂ ਪਤਾ ਸੀ ਕਿ ਕੀ ਹੋਣ ਵਾਲਾ ਹੈ। ਮੈਂ ਕਈ ਵਾਰ ਸਭ ਕੁਝ ਛੱਡ ਕੇ ਭੱਜਣ ਬਾਰੇ ਸੋਚਿਆ। ਪਰ ਹਰ ਵਾਰੀ ਮੈਂ ਅੱਗੇ ਵੱਧਦੀ ਗਈ।"3 ਦਿਸੰਬਰ ਨੂੰ ਲੇਬਰ ਕੋਰਟ ਨੇ ਰਜਨੀ ਦੇ ਹੱਕ ਵਿੱਚ ਫੈਸਲਾ ਸੁਣਾਇਆ। ਇਸ ਵਿੱਚ ਕਿਹਾ ਗਿਆ ਸੀ, "ਕੋਈ ਵੀ ਮੁਲਾਜ਼ਮ ਐੱਆਈਵੀ ਪਾਜ਼ੀਟਿਵ ਹੋਣ ਕਾਰਨ ਨੌਕਰੀ ਤੋਂ ਕੱਢਿਆ ਨਹੀਂ ਜਾ ਸਕਦਾ। ਕਿਉਂਕਿ ਨੌਕਰੀ ਤੋਂ ਕਾਨੂੰਨ ਦੇ ਤਹਿਤ ਤੇ ਕੱਢਿਆ ਜਾ ਸਕਦਾ ਹੈ। ਜੋ ਕਿ ਇਸ ਮਾਮਲੇ ਵਿੱਚ ਨਹੀਂ ਕੀਤਾ ਗਿਆ ਸੀ।"ਮੈਂ ਚਿਹਰਾ ਨਹੀਂ ਲੁਕਾਉਣਾ ਚਾਹੁੰਦੀਜਦੋਂ ਦਾ ਫੈਸਲਾ ਆਇਆ ਹੈ ਰਜਨੀ ਨੂੰ ਲਗਾਤਾਰ ਫੋਨ ਆ ਰਹੇ ਹਨ। ਮੀਡੀਆ ਉਸ ਦੀ ਪ੍ਰਤੀਕਿਰਿਆਵਾਂ ਚਾਹੁੰਦਾ ਹੈ। ਲੋਕ ਉਸ ਦੀ ਹਿੰਮਤ ਦੀ ਪ੍ਰਸ਼ੰਸਾ ਕਰ ਰਹੇ ਹਨ। ਪਰ ਕੀ ਉਹ ਅਸਲ ਵਿੱਚ ਉਸ ਕੰਪਨੀ ਵਿੱਚ ਜਾਣਾ ਚਾਹੁੰਦੀ ਹੈ ਜਿਸ ਨੇ ਉਸ ਨੂੰ ਤਿੰਨ ਸਾਲ ਪਹਿਲਾਂ ਨੌਕਰੀ ਛੱਡਣ ਲਈ ਮਜਬੂਰ ਕਰ ਦਿੱਤਾ ਸੀ? Image copyright Getty Images ਫੋਟੋ ਕੈਪਸ਼ਨ ਵਿਸ਼ਵ ਏਡਜ਼ ਦਿਵਸ 1 ਦਿਸੰਬਰ ਨੂੰ ਹੁੰਦਾ ਹੈ ਤੇ ਲਾਲ ਰਿੱਬਨ ਜਾਗਰੂਕਤਾ ਦਾ ਪ੍ਰਤੀਕ ਹੈ "ਹਾਂ, ਮੈਂ ਉੱਥੇ ਜਾਣਾ ਚਾਹੁੰਦਾ ਹਾਂ। ਮੈਂ ਉੱਥੇ ਕੰਮ ਕਰਨਾ ਚਾਹੁੰਦਾ ਹਾਂ। ਮੈਂ ਸਾਰੀ ਜ਼ਿੰਦਗੀ ਇਹ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਐੱਚਆਈਵੀ ਪਾਜ਼ੀਟਿਵ ਹਾਂ। ਘੱਟੋ-ਘੱਟ ਕੰਪਨੀ ਵਿੱਚ ਹਰ ਕੋਈ ਮੇਰੀ ਹਾਲਤ ਬਾਰੇ ਜਾਣਦਾ ਹੈ। ਇਸ ਦਾ ਮਤਲਬ ਹੈ ਕਿ ਮੈਨੂੰ ਕੁਝ ਵੀ ਲੁਕਾਉਣ ਦਾ ਦਬਾਅ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮੈਨੂੰ ਹੋਰ ਕਿਸੇ ਚੀਜ ਦੀ ਪਰਵਾਹ ਨਹੀਂ ਹੈ। ਮੈਂ ਫੈਸਲਾ ਆਉਣ ਤੋਂ ਬਾਅਦ ਕੁਝ ਨਿਊਜ਼ ਚੈਨਲਾਂ ਨਾਲ ਗੱਲਬਾਤ ਕੀਤੀ ਹੈ ਪਰ ਮੈਂ ਆਪਣਾ ਚਿਹਰਾ ਢੱਕਿਆ ਹੋਇਆ ਸੀ। ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣਾ ਚਿਹਰਾ ਦਿਖਾਉਣਾ ਚਾਹੀਦਾ ਸੀ।"ਐੱਚਆਈਵੀ ਪੀੜਤ ਔਰਤਾਂ ਵੱਧ ਮੁਸ਼ਕਿਲ ਵਿੱਚ ਰਜਨੀ ਦਾ ਮੰਨਣਾ ਹੈ ਕਿ ਐੱਚਆਈਵੀ-ਏਡਜ਼ ਨਾਲ ਪੀੜਤ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਦੁੱਖ ਝੱਲਦੀਆਂ ਹਨ।"ਜਦੋਂ ਹਰ ਮਹੀਨੇ ਮੈਂ ਦਵਾਈਆਂ ਲੈਣ ਲਈ ਜਾਂਦੀ ਹਾਂ ਤਾਂ ਲੋਕ ਮੈਨੂੰ ਸ਼ੱਕੀ ਨਜ਼ਰਾਂ ਨਾਲ ਦੇਖਦੇ ਹਨ। ਤਕਰੀਬਨ ਸਾਰੀਆਂ ਔਰਤਾਂ ਨੂੰ ਆਪਣੇ ਪਤੀਆਂ ਤੋਂ ਹੀ ਵਾਇਰਸ ਮਿਲਦਾ ਹੈ। ਜੇ ਉਨ੍ਹਾਂ ਦੇ ਪਤੀਆਂ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਸਹੁਰੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਦਾ ਸਮਰਥਨ ਨਹੀਂ ਕਰਦੇ। ਇਹ ਮੇਰੇ ਨਾਲ ਵੀ ਹੋਇਆ ਹੈ।" ਮੁੜ ਵਿਆਹ ਦੀ ਇਛੁੱਕ ਨਹੀਂਰਜਨੀ ਪਿਛਲੇ 15 ਸਾਲਾਂ ਤੋਂ ਇਕੱਲੀ ਰਹਿ ਰਹੀ ਹੈ। ਲੋਕ ਅਕਸਰ ਉਸ ਨੂੰ ਫਿਰ ਤੋਂ ਵਿਆਹ ਕਰਵਾਉਣ ਦੀ ਸਲਾਹ ਦਿੰਦੇ ਹਨ। ਪਰ ਉਹ ਇਹ ਨਹੀਂ ਕਰਨਾ ਚਾਹੁੰਦੀ।"ਦੋ ਐੱਚਆਈਵੀ (HIV) ਲੋਕ ਕਈ ਵਾਰ ਇੱਕ-ਦੂਜੇ ਨਾਲ ਵਿਆਹ ਕਰਵਾ ਲੈਂਦੇ ਹਨ। ਲੋਕ ਇਹ ਸੁਝਾਅ ਦਿੰਦੇ ਹਨ ਕਿ ਮੈਂ ਇਸ ਤਰ੍ਹਾਂ ਦੇ ਕਿਸੇ ਵਿਅਕਤੀ ਨਾਲ ਵਿਆਹ ਕਰ ਲਵਾਂ। ਪਰ ਮੈਂ ਦੁਬਾਰਾ ਵਿਆਹ ਨਹੀਂ ਕਰਾਉਣਾ ਚਾਹੁੰਦੀ। ਮੈਂ ਇਹ ਨਹੀਂ ਭੁੱਲ ਸਕਦੀ ਕਿ ਮੇਰੇ ਪਤੀ ਦੇ ਬਿਮਾਰ ਹੋਣ ਕਾਰਨ ਮੈਨੂੰ ਕੀ ਕੁਝ ਸਹਿਣਾ ਪਿਆ? ਮੈਂ ਉਸ ਤਜਰਬੇ ਨੂੰ ਮੁੜ ਨਹੀਂ ਸਹਿ ਸਕਦੀ। ਮੈਂ ਇਕੱਲੀ ਰਹਿ ਕੇ ਖੁਸ਼ ਹਾਂ।" ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਰਾਤ 9 ਵਜੇ ਤੋਂ ਬਾਅਦ ਮਰਦ ਬਾਹਰ ਨਾ ਨਿਕਲਣ ਤਾਂ ਕੁੜੀਆਂ ਕੀ ਕਰਨਗੀਆਂ?- ਬਲਾਗ ਵਿਕਾਸ ਤ੍ਰਿਵੇਦੀ ਪੱਤਰਕਾਰ, ਬੀਬੀਸੀ 6 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45769318 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright FB PAGE PINK/BBC ਫੋਟੋ ਕੈਪਸ਼ਨ ਕੁੜੀਆਂ ਲਈ ਰਾਤ ਨੂੰ 9 ਵਜੇ ਘਰ ਪਹੁੰਚਣਾ ਦੇਰ ਕਿਹਾ ਜਾਂਦਾ ਹੈ (ਸੰਕੇਤਕ ਤਸਵੀਰ) ਅਮਰੀਕਾ ਦੀ ਇੱਕ ਸਮਾਜਿਕ ਕਾਰਕੁਨ ਡੇਨੀਏਲ ਮੁਸਕਾਟੋ ਨੇ ਟਵਿੱਟਰ ਉੱਤੇ ਸਵਾਲ ਪੁੱਛਿਆ- ਰਾਤ 9 ਵਜੇ ਤੋਂ ਬਾਅਦ ਮਰਦਾਂ ਦੇ ਬਾਹਰ ਨਿਕਲਣ 'ਤੇ ਰੋਕ ਲੱਗ ਜਾਵੇ ਤਾਂ ਔਰਤਾਂ ਕੀ ਕਰਨਗੀਆਂ?ਰਾਤ 9 ਵਜੇ ਮਰਦਾਂ ਦੇ ਬਾਹਰ ਨਿਕਲਣ 'ਤੇ ਪਾਬੰਦੀ ਲੱਗ ਜਾਵੇ ਤਾਂ ਕੁੜੀਆਂ ਕੀ ਕਰਨਗੀਆਂ? ਕੁੜੀਆਂ ਸੋਚਣਗੀਆਂ ਨਹੀਂ ਕਿ ਉਨ੍ਹਾਂ ਨੇ ਕੀ ਕਰਨਾ ਹੈ।ਉਹ ਉਨ੍ਹਾਂ ਸਾਰੀਆਂ ਥਾਵਾਂ 'ਤੇ ਜਾਣਗੀਆਂ ਜਿੱਥੋਂ ਲੰਘਦੇ ਹੋਏ ਹੁਣ ਤੱਕ ਉਨ੍ਹਾਂ ਨੇ ਅੱਖਾਂ ਨੀਵੀਂਆਂ ਰੱਖਣ ਕਰਕੇ ਸੜਕਾਂ ਹੀ ਦੇਖੀਆਂ ਸਨ। ਉਹ ਨਜ਼ਰਾਂ ਉੱਪਰ ਚੁੱਕਦੀ ਤਾਂ 'ਦੇਖ...ਦੇਖ ਦੇਖ ਰਹੀ ਹੈ' ਕਹਿਣ ਦੀਆਂ ਸੰਭਵਾਨਾਵਾਂ ਦੀ ਭਾਲ ਕਰ ਲਈ ਜਾਂਦੀ। ਮਨ੍ਹਾ ਕਰਨ 'ਤੇ ਕੁੜੀਆਂ ਖੁਦ ਨੂੰ ਬਦਚਲਨ ਅਖਵਾ ਕੇ ਘਰ ਪਰਤਦੀਆਂ।ਇਹ ਵੀ ਪੜ੍ਹੋ:ਭਾਰਤੀ ਮਹਿਲਾ ਪੱਤਰਕਾਰਾਂ ਨੇ ਵੀ ਕਿਹਾ #MeTooਜਿਨਸੀ ਸ਼ੋਸ਼ਣ 'ਤੇ ਚੁੱਪ ਕਿਉਂ ਰਹਿੰਦੀਆਂ ਹਨ ਕੁੜੀਆਂ?'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਵਾਪਸ ਆਉਂਦਿਆਂ ਹੀ ਉਹ ਪਹਿਲੀ ਗੱਲ ਜਿਹੜੀ ਸੁਣਦੀ ਉਹ- 'ਸਮੇਂ ਤੇ ਘਰ ਆਉਣ' ਦੀ ਸਲਾਹ ਹੁੰਦੀ। ਸਮਾਂ ਜੋ ਕਦੇ ਤੈਅ ਰਿਹਾ ਨਹੀਂ, ਹਮੇਸ਼ਾ ਚਲਦਾ ਰਿਹਾ। ਕੁੜੀਆਂ ਲਈ ਉਹ ਸਮਾਂ ਹਮੇਸ਼ਾ ਤੈਅ ਰਿਹਾ, ਰੁਕਿਆ ਰਿਹਾ।ਕੁੜੀਆਂ ਲਈ ਦੇਰ ਦਾ ਮਤਲਬ ਰਾਤ 9 ਵਜੇ ਘਰ ਪਹੁੰਚਣਾ ਦੇਰ ਕਿਹਾ ਗਿਆ। ਇਸੇ ਦੇ ਨੇੜੇ ਦਾ ਕੋਈ ਸਮਾਂ ਸੀ ਜਦੋਂ ਦਿੱਲੀ ਵਿੱਚ ਫਿਲਮ ਦੇਖ ਕੇ ਪਰਤ ਰਹੀ ਕੁੜੀ ਦਾ ਗੈਂਗਰੇਪ ਕਰਕੇ ਅਹਿਸਾਸ ਕਰਾਇਆ ਗਿਆ ਕਿ ਸੂਰਜ ਡੁੱਬਣ ਤੋਂ ਬਾਅਦ ਘਰੋਂ ਨਿਕਲੀ ਤਾਂ ਦੇਰ ਕਹੀ ਜਾਵੇਗੀ।ਪਰ ਦੇਰ ਸੂਰਜ ਡੁੱਬਣ ਤੋਂ ਬਾਅਦ ਹੀ ਨਹੀਂ ਕਹੀ ਗਈ। ਸਕੂਲ ਤੋਂ ਆਉਂਦੇ ਹੋਏ, ਅਨਾਥ ਆਸ਼ਰਮ ਵਿੱਚ ਪਲ ਰਹੀਆਂ ਬੱਚੀਆਂ ਲਈ 24 ਘੰਟੇ ਜਾਂ ਦਿਨ ਦੀ ਰੌਸ਼ਨੀ ਵੀ ਦੇਰ ਕਹਾਈ। ਕੋਈ ਵੀ ਸਮਾਂ ਅਜਿਹਾ ਨਹੀਂ ਰਿਹਾ ਜੋ ਉਨ੍ਹਾਂ ਲਈ ਦੇਰ ਨਾਲ ਨਿਕਲਣਾ, ਪਰਤਣਾ ਨਾ ਕਹਾਇਆ ਹੋਵੇ। Image copyright Getty Images ਫੋਟੋ ਕੈਪਸ਼ਨ ਔਰਤਾਂ ਛੋਟੇ ਪਰਦਿਆਂ ਦੀਆਂ ਕਹਾਣੀਆਂ ਨਾਲ ਆਪਣੀ ਜ਼ਿੰਦਗੀ ਦੇ ਹੱਲ ਕੱਢਣਾ ਚਾਹੁੰਦੀਆਂ ਹਨ ਉਨ੍ਹਾਂ ਅਧੂਰੇ ਸੀਰੀਅਲਜ਼ ਨੂੰ ਦੇਖਦੇ ਹੋਏ, ਜੋ ਉਹ 8 ਵੱਜ ਕੇ 59 ਮਿੰਟ ਤੱਕ ਦੇਖਦੀਆਂ ਰਹੀਆਂ। ਇਸ ਲਈ ਨਹੀਂ ਕਿ ਉਨ੍ਹਾਂ ਨੂੰ ਉਹ ਲੜੀਵਾਰ ਪਸੰਦ ਹਨ। ਸਗੋਂ ਇਸ ਲਈ ਕਿ ਉਹ ਉਨ੍ਹਾਂ ਛੋਟੇ ਪਰਦਿਆਂ ਦੀਆਂ ਕਹਾਣੀਆਂ ਨਾਲ ਆਪਣੀ ਜ਼ਿੰਦਗੀ ਦੇ ਹੱਲ ਕੱਢਣਾ ਚਾਹੁੰਦੀਆਂ ਹਨ।ਨਾਇਕਾ ਨੂੰ ਦੁਖ ਪਹੁੰਚਾਉਣ ਵਾਲੇ ਕਿਰਦਾਰ ਨੂੰ ਮਾਰੇ ਇੱਕ ਥੱਪੜ ਦੇ ਤਿੰਨ ਰਿਪੀਟ ਟੈਲੀਕਾਸਟ ਦੇਖ ਕੇ ਉਹ ਖੁਸ਼ ਹੁੰਦੀਆਂ ਹਨ। ਅਸਲ ਜ਼ਿੰਦਗੀ ਵਿੱਚ ਸੱਟ ਮਾਰਨ ਦੀ ਹਿੰਮਤ ਸ਼ਾਇਦ ਘੱਟ ਹੀ ਕਰ ਸਕੀਆਂ ਕਿਉਂਕਿ ਜਿਸ ਘਰ ਵਿੱਚ ਪੈਦਾ ਹੋਈਆਂ, ਉਸੇ ਘਰ ਨੇ ਵਿਦਾ ਕਰਦੇ ਹੋਏ ਕਿਹਾ ਸੀ- ਹੁਣ ਉਹ ਤੇਰਾ ਘਰ ਹੈ ਤੂੰ ਪਰਾਇਆ ਧੰਨ ਹੈ।ਖੁਦ ਨੂੰ ਪਰਾਇਆ ਧੰਨ ਸਮਝ ਕੇ ਆਪਣਿਆਂ ਦਾ ਧੰਨ ਪਰਾਇਆਂ ਨੂੰ ਸੌਂਪਣਾ ਹੀ ਨਿਯਮ ਲੱਗਿਆ। ਨਿਯਮਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਖੁਦ ਨੂੰ ਤੋੜਨ ਵਰਗੀਆਂ ਹੁੰਦੀਆਂ ਹਨ। ਅਸੀਂ ਸਾਰੇ ਟੁੱਟਣ ਤੋਂ ਡਰਦੇ ਹਾਂ। ਉਪਰੋਂ ਘਰ ਬਚਾਉਣ ਅਤੇ ਬਣਾਉਣ ਦੀ ਨੈਤਿਕ ਜ਼ਿੰਮੇਵਾਰੀ ਹਮੇਸ਼ਾਂ ਤੋਂ ਔਰਤਾਂ ਦੇ ਸਿਰ ਆਈ ਹੈ।ਮਾਵਾਂ ਤੋਂ ਨਹੀਂ ਔਰਤ ਤੋਂ ਸਵਾਲਰਾਤ 9 ਵਜੇ ਤੋਂ ਬਾਅਦ ਮਰਦ ਨਹੀਂ ਨਿਕਲੇ ਤਾਂ ਉਹ ਔਰਤਾਂ ਨਿਕਲ ਆਉਣਗੀਆਂ ਜੋ ਬਲਾਤਕਾਰੀ, ਛੇੜਛਾੜ ਕਰਨ ਵਾਲੇ ਪੁੱਤਰਾਂ ਨੂੰ ਪੁਚਕਾਰਦੇ ਹੋਏ ਕਹਿੰਦੀਆਂ ਹਨ-ਕੁੜੀਆਂ ਨੇ ਹੀ ਛੋਟੇ ਕੱਪੜੇ ਪਾਏ ਸਨ, ਕੀ ਦੱਸਾਂ ਤੁਹਾਨੂੰ।ਇਨ੍ਹਾਂ ਔਰਤਾਂ ਦੇ ਅੰਦਰ ਜੋ 'ਮਰਦ' ਲੁਕਿਆ ਹੋਇਆ ਹੈ, ਉਸ ਨੂੰ ਕਿਵੇਂ ਪਛਾਣੋਗੇ? ਉਹ ਮਾਵਾਂ ਜੋ ਦੁਨੀਆਂ ਦੀਆਂ ਸਭ ਤੋਂ ਪਿਆਰੀਆਂ ਮਾਵਾਂ ਹਨ ਪਰ ਉਹ ਪੁੱਤਾਂ ਅਤੇ ਧੀਆਂ ਵਿੱਚ ਹਾਲੇ ਵੀ ਫਰਕ ਸਮਝਦੀਆਂ ਹਨ। Image copyright FB/TAAPSEEOFFICIAL/BBC ਫੋਟੋ ਕੈਪਸ਼ਨ ਕੁੜੀਆਂ ਆਪਣੇ ਪ੍ਰੇਮੀਆਂ ਨਾਲ ਦਿਨ ਦੀ ਰੌਸ਼ਨੀ ਵਿੱਚ ਹੱਥ ਫੜ੍ਹ ਕੇ ਨਹੀਂ ਚੱਲ ਸਕਦੀਆਂ। ਧੀ ਪਰਾਇਆ ਧੰਨ, ਪੁੱਤਰ ਆਪਣਾ ਧੰਨ, ਸਿਰ 'ਤੇ ਡਾਂਗ ਮਾਰੇਗਾ ਚਿਤਾ ਸੜਦੇ ਹੋਏ, ਕਬਰ 'ਤੇ ਮਿੱਟੀ ਪਾਏਗਾ। ਇਹ ਮਾਵਾਂ ਇਸ ਗੱਲ ਤੋਂ ਅਣਜਾਨ ਹਨ ਕਿ ਪੁੱਤਰ ਨੇ ਪਹਿਲੀ ਡਾਂਗ ਉਸ ਦਿਨ ਹੀ ਮਾਰ ਦਿੱਤੀ ਸੀ ਜਦੋਂ ਕਿਸੇ ਕੁੜੀ ਨੇ ਉਨ੍ਹਾਂ ਦੇ ਪੁੱਤ ਤੋਂ ਖਿੱਝ ਕੇ ਸਾਲਾਂ ਤੋਂ ਫਿਲਮਾਂ ਅਤੇ ਅਸਲ ਜ਼ਿੰਦਗੀ ਵਿੱਚ ਕਹੀ ਜਾ ਰਹੀ ਗੱਲ ਨੂੰ ਕਿਹਾ ਸੀ- ਤੇਰੇ ਘਰ ਵਿੱਚ ਮਾਂ-ਭੈਣ ਨਹੀਂ ਹੈ।ਇਨ੍ਹਾਂ ਪੁੱਤਾਂ ਨੇ ਉਸ ਲਾਈਨ ਨੂੰ ਹੱਸ ਕੇ ਟਾਲ ਦਿੱਤਾ ਸੀ ਪਰ ਉਹ ਸਵਾਲ ਇਨ੍ਹਾਂ ਮਾਵਾਂ ਦੇ ਮੱਥੇ 'ਤੇ ਹਮੇਸ਼ਾ ਚਿਪਕਿਆ ਰਹੇਗਾ।ਤੁਹਾਡੇ ਪੁੱਤ ਤੋਂ 'ਹਲਕੀ ਜਿਹੀ ਛਿੜੀ' ਉਸ ਕੁੜੀ ਦਾ ਸਵਾਲ ਸਿਰਫ਼ ਤੁਹਾਨੂੰ ਸੀ। ਇੱਕ ਔਰਤ ਤੋਂ, ਜਿਸ ਦੇ ਅੰਦਰ ਕੋਈ ਮਰਦ ਲੁਕਿਆ ਬੈਠਾ ਹੈ? ਜਵਾਬ ਇਹ ਮਾਵਾਂ ਜਾਣਦੀਆਂ ਹਨ।ਮਰਦਾਂ ਦੇ ਨਿਕਲਣ 'ਤੇ ਪਾਬੰਦੀ ਲਾ ਕੇ ਸ਼ਾਇਦ ਸਭ ਕੁਝ ਹਾਸਿਲ ਨਾ ਹੋਵੇ। ਉਹ ਕੁੜੀਆਂ ਜੋ ਆਪਣੇ ਪ੍ਰੇਮੀਆਂ ਨਾਲ ਦਿਨ ਦੀ ਰੌਸ਼ਨੀ ਵਿੱਚ ਹੱਥ ਫੜ੍ਹ ਕੇ ਨਹੀਂ ਚੱਲ ਸਕਦੀਆਂ। ਕਿਉਂਕਿ ਡਰ ਹੈ ਕਿ ਸੱਭਿਆਚਾਰ ਦਾ ਚੋਲਾ ਪਾਏ ਕੋਈ ਐਂਟੀ ਰੋਮੀਓ ਸੁਕਾਅਡ ਆ ਜਾਵੇਗਾ। ਜਿਨ੍ਹਾਂ ਪ੍ਰੇਮੀਆਂ ਦੇ ਗੱਲ 'ਤੇ ਕੁੜੀਆਂ ਨੇ ਪਹਿਲਾਂ ਕੁਝ ਦੇਰ ਲਾਡ ਲਡਾਏ ਸੀ, ਉਨ੍ਹਾਂ ਗੱਲਾਂ 'ਤੇ ਸੱਭਿਆਚਾਰ ਆਪਣੇ ਠੇਕੇਦਾਰਾਂ ਤੋਂ ਥੱਪੜ ਮਰਵਾ ਰਹੀ ਹੈ। Image copyright Getty Images ਫੋਟੋ ਕੈਪਸ਼ਨ ਰਾਤ 9 ਵਜੇ ਸ਼ਾਇਦ ਇਹ ਕੁੜੀਆਂ ਆਪਣੇ ਪ੍ਰੇਮੀਆਂ ਨਾਲ ਮਿਲਣਾ ਚਾਹੁਣ, ਜੋ ਅਸਲ 'ਚ ਮਰਦ ਹਨ। ਗੱਲਾਂ ਦੀ ਲਾਲੀ ਅੱਖਾਂ 'ਚ ਖ਼ੂਨ ਬਣ ਕੇ ਉਤਰ ਰਹੀ ਹੈ । ਰਾਤ 9 ਵਜੇ ਸ਼ਾਇਦ ਇਹ ਕੁੜੀਆਂ ਆਪਣੇ ਪ੍ਰੇਮੀਆਂ ਨਾਲ ਮਿਲਣਾ ਚਾਹੁਣ, ਜੋ ਅਸਲ 'ਚ ਮਰਦ ਹਨ। ਮਰਦਾਂ ਨੂੰ ਬੈਨ ਕਰਨ 'ਤੇ ਕੁੜੀਆਂ ਆਪਣੇ ਪ੍ਰੇਮੀਆਂ ਨਾਲ ਉਸ ਵੇਲੇ ਵੀ ਮਿਲ ਨਹੀਂ ਸਕਣਗੀਆਂ, ਜੋ ਉਨ੍ਹਾਂ ਦੀ ਆਜ਼ਾਦੀ ਲਈ ਚੁਣਿਆ ਹੈ। ਉਹ ਕੁੜੀਆਂ ਜੋ ਆਪਣੇ ਪਤੀ, ਪਿਤਾ, ਭਰਾ ਜਾਂ ਫੇਰ ਦੋਸਤਾਂ ਨਾਲ ਕਿਸੇ ਸ਼ਹਿਰ ਦੀ ਕੋਈ ਸ਼ਾਮ ਦੇਖਣਾ ਚਾਹੁੰਦੀਆਂ ਹਨ ਪਰ 9 ਵਜੇ ਮਰਦ ਨਹੀਂ ਨਿਕਲਣ ਤਾਂ ਕੁੜੀਆਂ ਦੀ ਇਹ ਇੱਛਾ ਵੀ ਸ਼ਾਇਦ ਦੱਬੀ ਰਹਿ ਜਾਵੇਗੀ ਕਿਉਂਕਿ ਦਿਨ ਦੇ ਉਜਾਲੇ ਜਾਂ ਪਾਬੰਦੀਸ਼ੁਦਾ ਸਮੇਂ ਤੋਂ ਪਹਿਲਾਂ ਬਾਈਕ 'ਤੇ ਭਰਾ, ਪਿਤਾ ਅਤੇ ਦੋਸਤ ਦੇ ਪਿੱਛੇ ਜਾਂ ਅੱਗੇ ਬੈਠੀ ਕੁੜੀ ਹਮੇਸ਼ਾ 'ਸੈਟਿੰਗ ਜਾਂ ਸੰਭਾਵਨਾ' ਹੀ ਕਹੀ ਜਾਵੇਗੀ। 'ਸਿਰਫ਼ ਜਨਮ ਦੇਣਾ ਹੈ ਇਸਤਰੀ ਹੋਣਾ ਨਹੀਂ'ਇਹ ਅੱਖਾਂ ਇੰਨੀਆਂ ਸਮਝਦਾਰ ਨਹੀਂ ਹੋਈਆਂ ਕਿ ਕਹਿ ਸਕਣ 'ਸਿਰਫ਼ ਜਨਮ ਦੇਣਾ ਹੀ ਇਸਤਰੀ ਹੋਣਾ ਨਹੀਂ ਹੈ।'ਰਾਤ 9 ਵਜੇ ਮਰਦਾਂ ਦਾ ਬਾਹਰ ਨਿਕਲਣਾ ਬੈਨ ਹੋਇਆ ਤਾਂ ਸੜਕ 'ਤੇ ਸਿਰਫ਼ ਔਰਤਾਂ ਹੀ ਔਰਤਾਂ ਹੋਣਗੀਆਂ ਤੇ ਘਰਾਂ 'ਚ ਸਿਰਫ਼ ਮਰਦ ਹੀ ਮਰਦ। Image copyright AFP ਫੋਟੋ ਕੈਪਸ਼ਨ ਸੰਕੇਤਿਕ ਤਸਵੀਰ ਕੀ ਬਾਹਰ ਹੋਣਾ ਸੁਰੱਖਿਅਤ ਹੈ? ਤਾਂ ਫੇਰ ਉਹ ਸਾਰੇ ਅਖ਼ਬਾਰ ਵੱਖ-ਵੱਖ ਹੈਡਿੰਗ 'ਚ ਕਿਉਂ ਕਹਿੰਦੇ ਹਨ-ਆਪਣੇ ਹੀ ਮਾਮਾ, ਚਾਚਾ, ਪਿਤਾ, ਭਰਾ ਨੇ ਕੀਤਾ ਬੱਚੀ ਨਾਲ ਰੇਪ। ਮਰਦ ਅੰਦਰ ਕੈਦ ਰਹੇ ਅਤੇ ਸਿਰਫ਼ ਔਰਤ ਬਾਹਰ ਤਾਂ ਸਭ ਵੈਸਾ ਹੀ ਰਹੇਗਾ ਜਿਵੇਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਜਾਂ ਫੇਰ ਕਿ ਇਹ ਹੋਵੇ ਕਿ ਰਾਤ 9, 10 ਜਾਂ ਕਿਸੇ ਵੀ ਵੇਲੇ ਸੜਕ 'ਤੇ ਅੱਧੀ ਔਰਤਾਂ ਹੋਣ ਅਤੇ ਅੱਧੇ ਪੁਰਸ਼। ਇੱਕ-ਦੂਜੇ ਦੇ ਮਨ ਨੂੰ ਸਮਝਦੇ ਹੋਏ, ਆਪਣੇ-ਆਪਣੇ ਮਨ ਦੀਆਂ ਕਰਦੇ ਹੋਏ। ਇਹ ਵੀ ਪੜ੍ਹੋ:ਲੱਦਾਖੀ, ਜੋ ' ਅਸਲ ਆਰੀਆ' ਹੋਣ ਦਾ ਕਰਦੇ ਨੇ ਦਾਅਵਾਏਅਰ-ਕੰਡੀਸ਼ਨਰ ਇੰਝ ਲੈ ਸਕਦਾ ਹੈ ਤੁਹਾਡੀ ਜਾਨ'ਮੇਰਾ ਪਤੀ ਘਰੋਂ ਗਿਆ ਤੇ ਕਦੇ ਨਹੀਂ ਮੁੜਿਆ'ਇੱਕ ਦੂਜੇ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਤੁਸੀਂ ਕਦੇ ਵੀ ਆਓ ਘਰ ਜਾਂ ਬਾਹਰ। ਕੋਈ ਸਮਾਂ ਅਜਿਹਾ ਨਹੀਂ ਹੈ ਜੋ ਤੁਹਾਡੇ ਘਰ ਦੇਰ ਨਾਲ ਆਉਣ ਦਾ ਐਲਾਨ ਕਰੇ। ਜਿਸ ਵੇਲੇ ਮਰਦਾਂ ਨੂੰ ਬੈਨ ਕੀਤੇ ਜਾਣ ਬਾਰੇ ਗੱਲ ਹੋਵੇ, ਉਸੇ ਵੇਲੇ ਉਨ੍ਹਾਂ ਨੂੰ ਕਹੋ ਕਿ ਆਓ ਦੇਖੋ ਤੁਹਾਡੇ ਬੈਨ 'ਤੇ ਅਸੀਂ ਇਹ ਕਰ ਰਹੇ ਹਨ। ਤੁਸੀਂ ਦੇਖੋ ਅਤੇ ਸਾਨੂੰ ਉਹ ਭਰੋਸਾ ਦਿਵਾਓ ਕਿ ਤੁਹਾਡੇ ਰਾਤ 9 ਵਜੇ ਤੋਂ ਬਾਅਦ ਬਾਹਰ ਹੋਣ ਨਾਲ ਸਾਡੇ ਇਹ ਕਰਨ ਨਾਲ ਕੋਈ ਅਸਰ ਨਹੀਂ ਹੋਵੇਗਾ। ਇਹ ਵਿਸ਼ਵਾਸ ਸਿਰਫ਼ ਮਰਦ ਨਹੀਂ ਦਿਵਾ ਸਕਦੇ ਹਨ। ਉਹ ਔਰਤਾਂ, ਜਿਨ੍ਹਾਂ ਨੇ ਆਪਣੇ ਅੰਦਰ ਪਿਤਾ ਪ੍ਰਧਾਨ ਸਮਾਜ ਵਰਗੇ ਕਠਿਨ ਅਤੇ ਜ਼ਿੰਦਗੀ ਮੁਸ਼ਕਲ ਬਣਾਉਣ ਵਾਲੇ ਸ਼ਬਦ ਬਿਠਾ ਲਏ ਹਨ, ਇਹੀ ਔਰਤਾਂ ਇਸ ਵਿਸ਼ਵਾਸ ਨੂੰ ਸਭ ਤੋਂ ਵੱਧ ਸਮਝ ਸਕਦੀਆਂ ਹਨ। 'ਮੈਂ ਤੇਰਾ ਸਾਥ ਨਹੀਂ ਸਕਦੀ'ਇੱਕ ਔਰਤ ਰਿਸ਼ਤੇ 'ਚ ਆ ਕੇ ਉਹ ਸਭ ਮੁਆਫ਼ ਕਰ ਦਿੰਦੀ ਹੈ, ਜਿਸ ਦੀ ਸ਼ਿਕਾਰ ਉਹ ਖ਼ੁਦ ਵੀ ਰਹੀ ਹੈ। ਔਰਤਾਂ ਨੂੰ ਆਪਣੀ ਮੁਆਫ਼ ਕਰਨ ਦੀਆਂ ਆਦਤਾਂ ਨੂੰ ਸੁਧਰਾਨਾ ਹੋਵੇਗਾ। Image copyright fbpink/bbc ਫੋਟੋ ਕੈਪਸ਼ਨ ਰਾਤ 9 ਵਜੇ ਮਰਦਾਂ ਦਾ ਬਾਹਰ ਨਿਕਲਣਾ ਬੈਨ ਹੋਇਆ ਤਾਂ ਸੜਕ 'ਤੇ ਸਿਰਫ਼ ਔਰਤਾਂ ਹੀ ਹੋਣਗੀਆਂ ਤੇ ਘਰਾਂ 'ਚ ਸਿਰਫ਼ ਮਰਦ (ਸੰਕੇਤਿਕ ਤਸਵੀਰ) ਆਪਣੇ ਧੋਖਾ ਦੇਣ ਵਾਲੇ ਪੁੱਤਰਾਂ, ਪ੍ਰੇਮੀਆਂ, ਪਤੀਆਂ ਅਤੇ ਦੋਸਤਾਂ ਨੂੰ ਇਹ ਕੰਨ 'ਚ ਹੌਲੀ ਜਿਹੀ ਜਾਂ ਚੁਰਾਹੇ 'ਤੇ ਚੀਕ ਚੀਕ ਦੇ ਦੱਸਣਾ ਹੋਵੇਗਾ ਕਿ ਤੁਸੀਂ ਮੇਰੇ ਆਪਣੇ ਹੋ ਪਰ ਤੁਸੀਂ ਗ਼ਲਤ ਹੋ ਮੇਰੇ ਦੋਸਤ, ਮੇਰੇ ਪੁੱਤਰ, ਮੇਰੇ ਪ੍ਰੇਮੀ... ਮੈਂ ਤੁਹਾਡਾ ਸਾਥ ਨਹੀਂ ਦੇ ਸਕਦੀ।ਔਰਤਾਂ ਅੰਦਰ ਬੈਠਾ 'ਮਰਦ' ਇਹ ਸੁਣ ਕੇ ਸ਼ਾਇਦ ਮਰ ਜਾਵੇਗਾ ਅਤੇ ਜੋ ਮਰਦ ਇਹ ਸਭ ਸੁਣ ਰਹੇ ਹੋਣਗੇ, ਉਨ੍ਹਾਂ ਵਿੱਚ ਇੱਕ ਵੀ ਸੁਧਰਿਆ ਤਾਂ ਯਕੀਨ ਮੰਨੋ। ਇਹ ਵੀ ਪੜ੍ਹੋ:'ਸੈਕਸ ਹਮਲੇ ਨਾਲ ਜ਼ਿੰਦਗੀ ਡਰਾਵਣੀ ਤੇ ਸ਼ਰਮਨਾਕ ਹੋ ਗਈ''16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ''ਮੇਰੀ ਕਾਰ ਨੂੰ ਘੇਰ ਲਿਆ ਗਿਆ ਤੇ ਗੁੰਡੇ ਵੀ ਆ ਗਏ'ਦੇਰ ਲੱਗੇਗੀ ਪਰ ਵਕਤ ਆਵੇਗਾ ਜਦੋਂ ਕੁੜੀਆਂ ਦੇ ਬਾਹਰ ਨਿਕਲਣ ਅਤੇ ਮਨ ਦੀ ਕਰਨ ਲਈ ਮੁੰਡਿਆਂ 'ਤੇ ਬੈਨ ਨਹੀਂ ਲਗਾਉਣਾ ਪਵੇਗਾ। ਔਰਤਾਂ ਵੀ ਵੈਸੇ ਹੀ ਆਜ਼ਾਦ ਹੋਣਗੀਆਂ, ਜਿਵੇਂ ਅੱਜ ਬੈਨ ਹੋਣ ਦੀ ਦਿਸ਼ਾ ਵੱਲ ਵਧਦੇ ਮਰਦ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕਾਂਗਰਸੀ ਸੱਜਣ ਕੁਮਾਰ ਨੂੰ ’84 ਕਤਲੇਆਮ ’ਚ ਉਮਰ ਕੈਦ, ਗਵਾਹ ਨਿਰਪ੍ਰੀਤ ਨੇ ਕਿਹਾ, ਸੱਜਣ ਕਹਿੰਦਾ ਸੀ ਇੱਕ ਸਿੱਖ ਨਹੀਂ ਛੱਡਣਾ 17 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46589281 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਇਸ ਦੇ ਨਾਲ ਹੀ ਸੱਜਣ ਕੁਮਾਰ ’ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।ਸੱਜਣ ਕੁਮਾਰ ਤੋਂ ਇਲਾਵਾ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕਿਸ਼ਨ ਖੋਖਰ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ।ਬੀਬੀਸੀ ਪੱਤਰਕਾਰ ਸੁਚਿਤਰਾ ਮੋਹੰਤੀ ਅਨੁਸਾਰ ਫੈਸਲਾ ਸੁਣਾਉਣ ਵੇਲੇ ਦਿੱਲੀ ਹਾਈ ਕੋਰਟ ਨੇ ਜੱਜ ਨੇ ਕਿਹਾ, "1947 ਵਿੱਚ ਭਾਰਤ - ਪਾਕਿਸਤਾਨ ਦੀ ਵੰਡ ਵੇਲੇ ਕਈ ਲੋਕਾਂ ਦਾ ਕਤਲੇਆਮ ਹੋਇਆ ਸੀ। 37 ਸਾਲਾਂ ਬਾਅਦ ਦਿੱਲੀ ਨੇ ਫਿਰ ਤੋਂ ਉਹੀ ਕਤਲੇਆਮ ਹੋਇਆ।''''ਕਤਲੇਆਮ ਦੇ ਦੋਸ਼ੀਆਂ ਦਾ ਸਿਆਸੀ ਸ਼ਹਿ ਕਾਰਨ ਬਚਾਅ ਹੁੰਦਾ ਰਿਹਾ।'' Image Copyright BBC News Punjabi BBC News Punjabi Image Copyright BBC News Punjabi BBC News Punjabi ਇਸ ਦੇ ਨਾਲ ਹੀ ਸੱਜਣ ਕੁਮਾਰ ਦੇ ਬਰੀ ਹੋਣ ਬਾਰੇ ਪਟੀਸ਼ਨਰ ਜਗਦੀਸ਼ ਕੌਰ ਨੇ ਕਿਹਾ ਕਿ ਨਾ ਤਾਂ ਪਿਤਾ ਦੀ ਕੁਰਬਾਨੀ ਯਾਦ ਆਈ ਨਾ ਹੀ ਪਤੀ ਦੀ ਸੇਵਾ।ਕਿਸ ਮਾਮਲੇ ਵਿੱਚ ਹੋਈ ਸਜ਼ਾ?ਇੱਕ ਨਵੰਬਰ 1984 ਵਿੱਚ ਭੀੜ ਨੇ ਦਿੱਲੀ ਕੈਂਟ ਦੇ ਰਾਜ ਨਗਰ ਇਲਾਕੇ ਵਿੱਚ ਜਗਦੀਸ਼ ਕੌਰ ਦੇ ਘਰ ’ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਜਗਦੀਸ਼ ਕੌਰ ਦੇ ਵੱਡੇ ਪੁੱਤਰ ਤੇ ਪਤੀ ਸਣੇ 5 ਲੋਕਾਂ ਦੀ ਮੌਤ ਹੋਈ ਸੀ। ਸੱਜਣ ਕੁਮਾਰ ਉੱਤੇ ਇਲਜ਼ਾਮ ਹੈ ਕਿ ਉਹ ਵੀ ਭੀੜ ਵਿਚ ਸ਼ਾਮਿਲ ਸੀ।30 ਅਪ੍ਰੈਲ 2013 ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਇਸ ਕਤਲੇਆਮ ਲਈ 5 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ। ਜਿਸ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਮਹਿੰਦਰ ਯਾਦਵ ਨੂੰ ਉਮਰ ਕੈਦ ਅਤੇ ਕੌਂਸਲਰ ਬਲਵਾਨ ਖੋਕਰ ਅਤੇ 3 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸੱਜਣ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ।ਕੀ ਹੈ ਮੁੱਖ ਗਵਾਹ ਨਿਰਪ੍ਰੀਤ ਦਾ ਕਹਿਣਾ?ਇਸ ਮਾਮਲੇ ਵਿੱਚ ਮੁੱਖ ਗਵਾਹ ਨਿਰਪ੍ਰੀਤ ਕੌਰ ਨੇ ਫੈਸਲੇ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਨਿਰਪ੍ਰੀਤ ਕੌਰ ਨੇ ਕਿਹਾ, "ਮੈਂ 2 ਨਵੰਬਰ 1984 ਨੂੰ ਸੱਜਣ ਕੁਮਾਰ ਨੂੰ ਭਾਸ਼ਣ ਦਿੰਦਿਆਂ ਸੁਣਿਆ ਸੀ ਜਿਸ ਵਿੱਚ ਉਹ ਲੋਕਾਂ ਨੂੰ ਕਹਿ ਰਿਹਾ ਸੀ ਕਿ ਇੱਕ ਵੀ ਸਿੱਖ ਨਹੀਂ ਬਚਣਾ ਚਾਹੀਦਾ ਹੈ।''ਫੈਸਲੇ ਤੋਂ ਬਾਅਦ ਨਿਰਪ੍ਰੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੋੱਸਿਆ, "ਮੈਂ ਇਹ ਲੜਾਈ ਇਕੱਲੇ ਨਹੀਂ ਲੜ ਸਕਦੀ ਸੀ। ਮੇਰੀ ਲੜਾਈ ਵਿੱਚ ਸੀਬੀਆਈ ਦੇ ਅਫਸਰਾਂ ਸਣੇ ਕਈ ਲੋਕਾਂ ਨੇ ਸਾਥ ਦਿੱਤਾ ਹੈ।''"ਸਾਡੀ ਮਦਦ ਵਿੱਚ ਸਾਬਕਾ ਐੱਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਆਏ। ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸਾਡੀ ਸੁਰੱਖਿਆ ਦਾ ਪ੍ਰਬੰਧ ਕੀਤਾ।''"ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਅਕਾਲੀਆਂ ਨੇ ਵੀ ਦੋਸ਼ੀਆਂ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।''ਨਿਰਪ੍ਰੀਤ ਕੌਰ ਨੇ ਕਿਹਾ ਕਿ ਜੇ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਹੁੰਦੀ ਤਾਂ ਉਸ ਨੇ ਇੱਕ ਪਲ ਵਿੱਚ ਮਰ ਜਾਣਾ ਸੀ ਪਰ ਹੁਣ ਉਸ ਨੂੰ ਲੰਬੇ ਵਕਤ ਤੱਕ ਸਹਿਣਾ ਪਵੇਗਾ। Image Copyright BBC News Punjabi BBC News Punjabi Image Copyright BBC News Punjabi BBC News Punjabi ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਦੌਰਾਨ ਦਿੱਲੀ ਸਣੇ ਮੁਲਕ ਦੇ ਕਈ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਕਾਂਗਰਸ ਦੇ ਕਈ ਵੱਡੇ ਆਗੂਆਂ ਦੇ ਨਾਂ ਸਾਹਮਣੇ ਆਏ ਸਨ। ਸੱਜਣ ਕੁਮਾਰ ਸਣੇ ਕਾਂਗਰਸ ਦੇ ਉਹ ਪੰਜ ਵੱਡੇ ਆਗੂ ਜਿਨ੍ਹਾਂ ਦੇ ਨਾਂ 1984 ਸਿੱਖ ਕਤਲੇਆਮ ਵਿਚ ਆਏ, ਉਨ੍ਹਾਂ ਉੱਤੇ ਚੱਲ ਰਹੇ ਕੇਸਾਂ ਦਾ ਵੇਰਵਾ ਇਸ ਤਰ੍ਹਾਂ ਹੈ: - ਸੱਜਣ ਕੁਮਾਰਸੱਜਣ ਕੁਮਾਰ ਆਲ ਇੰਡੀਆ ਕਾਂਗਰਸ ਦੇ ਦਿੱਲੀ ਤੋਂ ਸੀਨੀਅਰ ਆਗੂ ਹਨ, ਜਿਹੜੇ 14ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ। ਗੁਰੂ ਰਾਧਾ ਕ੍ਰਿਸ਼ਨਾ ਸੁਸਾਇਟੀ ਤੋਂ ਬਤੌਰ ਸਮਾਜਸੇਵੀ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਸੱਜਣ ਕੁਮਾਰ ਉੱਤੇ ਸਿੱਖ ਕਤਲੇਆਮ ਵਿੱਚ ਭੂਮਿਕਾ ਹੋਣ ਦਾ ਇਲਜ਼ਾਮ ਲਗਦਾ ਹੈ। ਇਸੇ ਕਾਰਨ ਉਨ੍ਹਾਂ ਦੀ ਆਪਣੀ ਹੀ ਪਾਰਟੀ ਨੇ ਉਨ੍ਹਾਂ ਨੂੰ ਅਲੱਗ-ਥਲੱਗ ਕਰ ਦਿੱਤਾ ਸੀ।ਇਕਨੌਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਸੱਜਣ ਕੁਮਾਰ ਦੀ ਕਾਂਗਰਸ ਵਿੱਚ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੋਦੀ ਸਰਕਾਰ ਖ਼ਿਲਾਫ਼ ਕਾਂਗਰਸ ਦੇ ਧਰਨੇ ਵਿੱਚ ਜਦੋਂ 9 ਅਪ੍ਰੈਲ 2018 ਨੂੰ ਸੱਜਣ ਕੁਮਾਰ ਪਹੁੰਚੇ ਤਾਂ ਉਨ੍ਹਾਂ ਨੂੰ ਪਾਰਟੀ ਆਗੂਆਂ ਵੱਲੋਂ ਰਾਜਘਾਟ ਤੋਂ ਹੀ ਵਾਪਿਸ ਭੇਜ ਦਿੱਤਾ ਗਿਆ। ਇਹ ਵੀ ਪੜ੍ਹੋ:'84 ਸਿੱਖ ਕਤਲੇਆਮ: ਕਿਵੇਂ ਉੱਜੜੀ ਨਿਰਪ੍ਰੀਤ ਦੀ ਦੁਨੀਆਂ 'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' 1977 ਦੀ ਐਮਰਜੈਂਸੀ ਦੌਰਾਨ ਸੱਜਣ ਕੁਮਾਰ ਦਾ ਦਿੱਲੀ ਦੀ ਸਿਆਸਤ ਵਿੱਚ ਉਭਾਰ ਹੋਇਆ ਸੀ। ਉਹ ਉਨ੍ਹਾਂ ਕੁਝ ਕਾਂਗਰਸੀ ਆਗੂਆਂ ਵਿੱਚ ਸ਼ਾਮਲ ਹਨ ਜਿਹੜੇ ਉਦੋਂ ਦਿੱਲੀ ਦੀਆਂ ਐਮਸੀ ਚੋਣਾਂ ਜਿੱਤੇ ਸਨ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਅਦਾਲਤ ਵਿੱਚ ਚਾਮ ਕੌਰ ਨਾਮ ਦੀ ਗਵਾਹ ਨੇ ਪਛਾਣਿਆ ਅਤੇ ਦੋਸ਼ ਲਾਇਆ ਕਿ ਸੱਜਣ ਕੁਮਾਰ ਹੀ ਉਹ ਵਿਅਕਤੀ ਸਨ ਜੋ ਉਸ ਦੇ ਘਰ ਨੇੜੇ ਲੋਕਾਂ ਨੂੰ ਸਿੱਖਾਂ ਦਾ ਕਤਲੇਆਮ ਕਰਨ ਲਈ ਭੜਕਾ ਰਹੇ ਸਨ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੱਜਣ ਕੁਮਾਰ ਦੇ ਖ਼ਿਲਾਫ਼ ਕੇਸ ਕਰਨ ਵਾਲੀ ਬੀਬੀ ਜਗਦੀਸ਼ ਕੌਰ ਦਾ ਕੇਸ ਵੀ ਆਖਰੀ ਮੋੜ 'ਤੇ ਪਹੁੰਚ ਚੁੱਕਾ ਹੈ। ਬੀਬੀ ਜਗਦੀਸ਼ ਕੌਰ ਨੇ ਸੱਜਣ ਕੁਮਾਰ ਉੱਤੇ ਇਲਜ਼ਾਮ ਲਾਇਆ ਸੀ ਕਿ ਉਸ ਨੇ ਲੋਕਾਂ ਨੂੰ ਭੜਕਾਉਂਦਿਆਂ ਕਿਹਾ ਸੀ, "ਉਨ੍ਹਾਂ ਦੀ ਮਾਂ (ਇੰਦਰਾ ਗਾਂਧੀ) ਨੂੰ ਸਿੱਖਾਂ ਨੇ ਮਾਰਿਆ ਹੈ ਇਸ ਲਈ ਉਹ ਉਨ੍ਹਾਂ ਦਾ ਕਤਲੇਆਮ ਕਰਨ।'' Image Copyright BBC News Punjabi BBC News Punjabi Image Copyright BBC News Punjabi BBC News Punjabi ਜਗਦੀਸ਼ ਕੌਰ ਦਾ ਕੇਸ 2005 ਵਿੱਚ ਨਾਨਾਵਤੀ ਕਮਿਸ਼ਨ ਵੱਲੋਂ ਮੁੜ ਖੋਲ੍ਹਿਆ ਗਿਆ ਸੀ। 2010 ਵਿੱਚ ਸੀਬੀਆਈ ਨੇ ਸੱਜਣ ਕੁਮਾਰ ਖਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਸੀ। ਇਸ ਕੇਸ ਵਿੱਚ ਪੰਜ ਮੁਲਜ਼ਮ ਸਨ, ਜਿਨ੍ਹਾਂ ਵਿੱਚੋਂ ਸੱਜਣ ਕੁਮਾਰ ਇੱਕ ਸਨ।ਦਿੱਲੀ ਦੀ ਕੜਕੜਡੂਮਾ ਕੋਰਟ ਨੇ 30 ਅਪ੍ਰੈਲ 2013 ਨੂੰ ਕ੍ਰਿਸ਼ਨ ਖੋਖਰ ਅਤੇ ਮਹਿੰਦਰ ਯਾਦਵ ਨੂੰ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ ਜਦਕਿ ਬਲਵਾਨ ਖੋਖਰ, ਕੈਪਟਨ ਭਾਗਮਲ ਅਤੇ ਗਿਰਧਾਰੀ ਲਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਨੂੰ ਸੀਬੀਆਈ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ, ਜਿਸ ਲਈ 22 ਨਵੰਬਰ ਆਖ਼ਰੀ ਬਹਿਸ ਦਾ ਦਿਨ ਸੀ। ਹੁਣ ਅਦਾਲਤ ਨੇ ਇਹ ਫੈਸਲਾ ਲੈਣਾ ਹੈ ਕਿ ਸੱਜਣ ਕੁਮਾਰ ਦੋਸ਼ੀ ਹੈ ਜਾਂ ਨਹੀਂ।ਜਗਦੀਸ਼ ਟਾਈਟਲਰਟਾਈਟਲਰ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਹਨ। ਉਨ੍ਹਾਂ ਨੂੰ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿੱਚ ਨਾਮ ਆਉਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ਼ ਦੇਣਾ ਪਿਆ ਸੀ। ਕੁਝ ਸਮਾਂ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇੱਕ ਵੀਡੀਓ ਜਾਰੀ ਕੀਤੀ ਸੀ। ਇਸ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਟਾਈਟਲਰ 100 ਸਿੱਖਾਂ ਦੇ ਕਤਲ ਦੀ ਗੱਲ ਸਵੀਕਾਰ ਕਰ ਰਹੇ ਹਨ ਭਾਵੇਂ ਕਿ ਟਾਈਟਲਰ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਸੀ ਅਤੇ ਮਨਜੀਤ ਸਿੰਘ ਜੀਕੇ ਦੇ ਦਾਅਵੇ ਖਿਲਾਫ਼ ਮਾਣਹਾਨੀ ਦਾ ਮੁਕੱਦਮਾ ਵੀ ਦਾਇਰ ਕੀਤਾ ਗਿਆ ਸੀ। Image copyright Getty Images ਆਊਟਲੁਕ ਨੇ ਆਪਣੀ ਇੱਕ ਰਿਪੋਰਟ ਵਿੱਚ ਲਿਖਿਆ ਹੈ ਕਿ 1 ਨਵੰਬਰ 1984 ਨੂੰ ਉੱਤਰੀ ਦਿੱਲੀ ਵਿੱਚ ਗੁਰਦੁਆਰਾ ਪੁਲਬੰਗਸ਼ ਉੱਤੇ ਹਮਲਾ ਹੋਇਆ। ਜਿਸ ਵਿੱਚ ਬਾਦਲ ਸਿੰਘ, ਗੁਰਚਰਨ ਸਿੰਘ ਅਤੇ ਠਾਕੁਰ ਸਿੰਘ ਦਾ ਕਤਲ ਕੀਤਾ ਗਿਆ। ਜਗਦੀਸ਼ ਟਾਈਟਲਰ ਉੱਤੇ ਇਸੇ ਘਟਨਾ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਹੈ।8 ਫਰਵਰੀ 2005 ਨੂੰ ਨਿਯੁਕਤ ਕੀਤੇ ਗਏ ਜੀਟੀ ਨਾਨਾਵਤੀ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ, ''ਜਗਦੀਸ਼ ਟਾਈਟਲਰ ਖ਼ਿਲਾਫ਼ ਪੁਖ਼ਤਾ ਸਬੂਤ ਉਪਲੱਬਧ ਹਨ, ਜੋ ਸਾਬਿਤ ਕਰਦੇ ਹਨ ਕਿ ਸਿੱਖਾਂ ਦੇ ਕਤਲੇਆਮ ਵਿੱਚ ਟਾਇਟਲਰ ਦਾ ਹੱਥ ਹੋਣ ਦੀ ਸੰਭਾਵਨਾ ਹੈ।''8 ਅਗਸਤ 2005 ਨੂੰ ਸੰਸਦ ਵਿੱਚ ਪੇਸ਼ ਕੀਤੀ ਗਈ ਜਸਟਿਸ ਨਾਨਾਵਤੀ ਰਿਪੋਰਟ ਵਿੱਚ ਰਾਜੀਵ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੂੰ ਕਲਿੱਨ ਚਿੱਟ ਦਿੱਤੀ ਗਈ ਪਰ ਟਾਈਟਲਰ, ਸੱਜਣ ਕੁਮਾਰ ਅਤੇ ਐਚ ਕੇ ਐਲ ਭਗਤ ਦਾ ਕਤਲੇਆਮ ਵਿੱਚ ਸ਼ਾਮਲ ਹੋਣ ਵੱਲ ਸਾਫ਼ ਇਸ਼ਾਰਾ ਕੀਤਾ ਗਿਆ।ਉਸ ਸਮੇਂ ਕਾਂਗਰਸ ਦੀ ਯੂਪੀਏ ਸਰਕਾਰ ਸੀ, ਜਿਸ ਨੇ ਆਪਣੀ ਐਕਸ਼ਨ ਟੇਕਨ ਰਿਪੋਰਟ ਵਿੱਚ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕੇਸ ਚਲਾਉਣ ਲਈ ਸਬੂਤ ਮੌਜੂਦ ਹਨ। ਇਹ ਵੀ ਪੜ੍ਹੋ:ਸੱਜਣ ਕੁਮਾਰ ਖ਼ਿਲਾਫ਼ ਸੁਣਵਾਈ ਅੱਜਸੁਖਬੀਰ ਤੇ ਕੈਪਟਨ ਦੀ ਸੋਸ਼ਲ ਮੀਡੀਆ 'ਤੇ ਖਿਚਾਈ ?'ਟਾਈਟਲਰ ਦਾ ਭਾਈਚਾਰਕ ਸਾਂਝ ਲਈ ਧਰਨਾ ਜਿਵੇਂ...''ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਬਹਾਦਰੀ ਪੁਰਸਕਾਰ ਮਿਲੇ''1984 ਕਤਲੇਆਮ ਦੀ ਸਰਕਾਰੀ ਕਹਾਣੀ ਝੂਠੀ' - ਨਵੰਬਰ 2017 'ਚ ਛਪਿਆ ਲੇਖਟਾਇਟਲਰ ਖ਼ਿਲਾਫ਼ ਸੀਬੀਆਈ ਨੇ ਨਵੰਬਰ 2005 ਵਿੱਚ ਕੇਸ ਦਰਜ ਕੀਤਾ ਪਰ 28 ਅਕਤੂਬਰ 2007 ਨੂੰ ਦਿੱਲੀ ਕੋਰਟ ਵਿੱਚ ਟਾਈਟਲਰ ਨੂੰ ਕਲੀਨ ਚਿੱਟ ਦੇਣ ਵਾਲੀ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਗਈ।ਦਸੰਬਰ 2008 ਵਿੱਚ ਸੀਬੀਆਈ ਨੇ ਅਮਰੀਕਾ ਜਾ ਕੇ ਜਗਦੀਸ਼ ਟਾਈਟਲਰ ਖ਼ਿਲਾਫ਼ ਗਵਾਹ ਜਸਵੀਰ ਸਿੰਘ ਦੇ ਬਿਆਨ ਦਰਜ ਕੀਤੇ। ਅਪ੍ਰੈਲ 2009 ਨੂੰ ਸੀਬੀਆਈ ਨੇ ਟਾਈਟਲਰ ਖ਼ਿਲਾਫ਼ ਮੁੜ ਕੇਸ ਖੋਲ੍ਹ ਦਿੱਤਾ। Image Copyright BBC News Punjabi BBC News Punjabi Image Copyright BBC News Punjabi BBC News Punjabi 2009 'ਚ ਇੰਡੀਅਨ ਐਕਸਪ੍ਰੈੱਸ ਦੀ ਰੀਤੂ ਸਰੀਨ ਦੀ ਰਿਪੋਰਟ 'ਚ ਲਿਖਿਆ ਗਿਆ ਕਿ ਟਾਈਟਲਰ ਦੇ ਮਾਮਲੇ ਵਿੱਚ ਸੀਬੀਆਈ ਦੇ ਜੁਆਇੰਟ ਡਾਇਰੈਕਟਰ ਅਤੇ ਡੀਆਈਜੀ ਦੀ ਰਿਪੋਰਟ ਨੂੰ ਅਣਦੇਖਿਆ ਕੀਤਾ ਗਿਆ ਹੈ।ਰਿਪੋਰਟ ਵਿੱਚ ਲਿਖਿਆ ਸੀ,''ਲਿਖਤ ਵਿੱਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਕਿ ਬੜਾ ਹਿੰਦੂ ਰਾਓ ਇਲਾਕੇ ਵਿੱਚ ਸਿੱਖ ਕਤਲੇਆਮ ਦੌਰਾਨ ਦੰਗੇ ਅਤੇ ਜਾਇਦਾਦ ਦਾ ਨੁਕਸਾਨ ਪਹੁੰਚਾਉਣ ਦਾ ਜਗਦੀਸ਼ ਟਾਈਟਲਰ ਖ਼ਿਲਾਫ਼ ਸਖ਼ਤ ਕੇਸ ਬਣਦਾ ਹੈ ਪਰ ਇਸਦੇ ਬਾਵਜੂਦ ਏਜੰਸੀ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਨੇ ਟਾਈਟਲਰ ਦੀ ਕਲੀਨ ਚਿੱਟ 'ਤੇ ਦਸਤਖ਼ਤ ਕੀਤੇ।''ਉਨ੍ਹਾਂ ਨੂੰ ਅਜੇ ਤੱਕ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਐਚ ਕੇ ਐਲ ਭਗਤਹਰੀ ਕ੍ਰਿਸ਼ਨ ਲਾਲ ਭਗਤ ਕਾਂਗਰਸ ਦੇ ਮਰਹੂਮ ਆਗੂ ਸਨ, ਜੋ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਦੇ ਮੇਅਰ ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੀਫ਼ ਵਿਪ ਵੀ ਰਹੇ। 1984 ਦੇ ਸਿੱਖ ਕਤਲੇਆਮ ਦੌਰਾਨ ਉਹ ਫਰਵਰੀ 1983 ਤੋਂ 1984 ਤੱਕ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ। Image copyright Getty Images ਉਹ ਦੂਜੀ ਵਾਰ ਫਰਵਰੀ 1988 ਤੋਂ 1989 ਤੱਕ ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਰਹੇ। ਗਾਂਧੀ ਪਰਿਵਾਰ ਦੇ ਨਜ਼ਦੀਕੀਆਂ ਵਿੱਚੋਂ ਇੱਕ ਐਚ ਕੇ ਐਲ ਭਗਤ ਉੱਤੇ '84 ਸਿੱਖ ਕਤਲੇਆਮ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲੱਗੇ।ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ 1984 ਕਤਲੇਆਮ ਬਾਰੇ ਬਣੀਆਂ ਜਾਂਚ ਕਮੇਟੀਆਂ ਵਿੱਚ ਐਚ ਕੇ ਐਲ ਭਗਤ ਦਾ ਨਾਮ ਆਉਂਦਾ ਰਿਹਾ। ਘਟਨਾ ਦੇ ਪਹਿਲੇ 15 ਦਿਨਾਂ ਵਿੱਚ ਹੀ ਉਨ੍ਹਾਂ ਉੱਤੇ ਕਤਲੇਆਮ ਦੇ ਇਲਜ਼ਾਮ ਲੱਗੇ ਪਰ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।ਉਹ ਆਪਣੇ 'ਤੇ ਲ਼ੱਗੇ ਇਲਜ਼ਾਮਾਂ ਨੂੰ ਰੱਦ ਕਰਦੇ ਰਹੇ ਪਰ 15 ਜਨਵਰੀ 1996 ਨੂੰ ਸੈਸ਼ਨ ਜੱਜ ਐਸ ਐਨ ਢੀਂਗਰਾ ਨੇ ਸਤਨਾਮੀ ਬਾਈ ਮਾਮਲੇ ਵਿੱਚ ਐਚ ਕੇ ਐਲ ਭਗਤ ਖਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ। ਭਗਤ ਉੱਤੇ ਇਸ ਕੇਸ ਵਿੱਚ ਸਤਨਾਮੀ ਦੇ ਪਤੀ ਨੂੰ ਭੀੜ ਤੋਂ ਮਰਵਾਉਣ ਦੇ ਇਲਜ਼ਾਮ ਸਨ।ਜਸਟਿਸ ਢੀਂਗਰਾ ਦੇ ਹੁਕਮਾਂ ਉੱਤੇ ਦਿੱਲੀ ਹਾਈਕੋਰਟ ਨੇ ਰੋਕ ਲਾਈ ਸੀ। 24 ਜਨਵਰੀ 1996 ਨੂੰ ਭਗਤ ਦੀ ਗ੍ਰਿਫ਼ਤਾਰੀ ਹੋਈ ਸੀ ਅਤੇ ਉਹ 8 ਫਰਵਰੀ ਤੱਕ ਜੇਲ੍ਹ ਵਿੱਚ ਰਹੇ। ਭਗਤ ਦੀ ਗ੍ਰਿਫ਼ਤਾਰੀ ਉੱਤੇ ਮਰਹੂਮ ਲੇਖਕ ਖੁਸ਼ਵੰਤ ਸਿੰਘ ਦਾ ਬਿਆਨ ਮੀਡੀਆ ਵਿੱਚ ਛਪਿਆ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ, ''ਮੈਨੂੰ ਖੁਸ਼ੀ ਹੈ ਕਿ ਭਗਤ ਨੂੰ ਜੇਲ੍ਹ ਦੀਆਂ ਸਲਾਖਾ ਪਿੱਛੇ ਡੱਕਿਆ ਗਿਆ ਹੈ। ਕਾਂਗਰਸ ਪਾਰਟੀ ਉਨ੍ਹਾਂ ਨੂੰ ਸੰਗਠਨ ਤੋਂ ਬਾਹਰ ਕਰੇ, ਇਸੇ ਤਰ੍ਹਾਂ ਦਾਗੀ ਸੱਜਣ ਕੁਮਾਰ ਤੇ ਟਾਈਟਲਰ ਨੂੰ ਵੀ ਕੱਢਿਆ ਜਾਣਾ ਚਾਹੀਦਾ ਹੈ।''ਭਗਤ ਨੂੰ ਨਾਨਵਤੀ ਕਮਿਸ਼ਨ ਨੇ ਵੀ ਮੁਲਜ਼ਮ ਮੰਨਿਆ ਸੀ। ਆਪਣੇ ਕੇਸਾਂ ਦੀਆਂ ਕਾਰਵਾਈਆਂ ਦੌਰਾਨ ਹੀ ਐਚ ਕੇ ਐਲ ਭਗਤ ਦੀ 29 ਅਕਤੂਬਰ 2005 ਨੂੰ ਮੌਤ ਹੋ ਗਈ।ਕਮਲਨਾਥਕਮਲਨਾਥ ਨੂੰ ਕਾਂਗਰਸ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਜਾ ਰਹੀ ਹੈ। ਦਿੱਲੀ 'ਚ ਸਾਲ 1984 ਦੇ ਸਿੱਖ ਕਤਲੇਆਮ 'ਚ ਇੱਕ ਕਾਤਲਾਨਾ ਭੀੜ ਨੂੰ ਭੜਕਾਉਣ ਦੇ ਇਲਜ਼ਾਮਾਂ ਬਾਰੇ ਮੁੜ ਸਿਆਸਤ ਭਖਣ ਕਰਕੇ ਜੂਨ 2016 'ਚ ਕਮਲ ਨਾਥ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਸਤੀਫਾ ਦੇ ਦਿੱਤਾ ਸੀ।ਭਾਵੇਂ ਇਲਜ਼ਾਮਾਂ ਨੂੰ ਕਦੇ ਅਦਾਲਤ 'ਚ ਸਾਬਤ ਨਹੀਂ ਕੀਤਾ ਜਾ ਸਕਿਆ, ਫਿਰ ਵੀ ਕਮਲ ਨਾਥ ਦੇ ਸਿਆਸੀ ਜੀਵਨ 'ਤੇ ਪ੍ਰਭਾਵ ਜ਼ਰੂਰ ਰਿਹਾ ਹੈ। ਕਮਲ ਨਾਥ ਨੇ 2016 'ਚ ਪੰਜਾਬ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਇੱਕ ਟੀਵੀ ਚੈਨਲ ਨੂੰ ਇੰਟਰਵਿਊ 'ਚ ਕਿਹਾ ਸੀ, "ਇਸ ਮਾਮਲੇ 'ਚ ਇੱਕ ਵਿਸ਼ੇਸ਼ ਜਾਂਚ ਟੀਮ, ਮਿਸ਼ਰਾ ਕਮਿਸ਼ਨ ਅਤੇ ਨਾਨਾਵਟੀ ਕਮਿਸ਼ਨ ਪੜਤਾਲ ਕਰ ਚੁੱਕੇ ਹਨ। ਮੈਂ ਹੁਣ ਵੀ ਜਾਂਚ ਲਈ ਤਿਆਰ ਹਾਂ, ਭਾਵੇਂ ਸੀਬੀਆਈ ਕਰ ਲਵੇ।" Image copyright Getty Images 1 ਨਵੰਬਰ, 1984 ਨੂੰ ਗੁਰਦੁਆਰਾ ਰਕਾਬਗੰਜ ਦੇ ਬਾਹਰ ਮੌਜੂਦ ਹੋਣ ਬਾਰੇ ਕਮਲ ਨਾਥ ਨੇ ਉਦੋਂ ਵੀ ਸਫਾਈ ਦਿੱਤੀ ਕਿ ਉਹ ਤਾਂ ਭੀੜ ਨੂੰ ਹਮਲਾ ਕਰਨ ਤੋਂ ਰੋਕਣ ਗਏ ਸਨ। ਹਮਲੇ 'ਚ ਦੋ ਸਿੱਖਾਂ ਦੀ ਮੌਤ ਹੋਈ ਸੀ।ਨਾਨਾਵਟੀ ਕਮਿਸ਼ਨ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਸਾਲ 2000 'ਚ ਬਣਾਇਆ ਸੀ। ਇਸ ਨੇ ਕਮਲ ਨਾਥ ਦੀ ਕਥਿਤ ਭੂਮਿਕਾ ਨੂੰ ਨਹੀਂ ਮੰਨਿਆ ਸੀ। ਕਮਿਸ਼ਨ ਨੇ ਆਖਿਆ ਸੀ ਕਿ ਪੱਤਰਕਾਰ "ਸੰਜੇ ਸੂਰੀ ਦੇ ਬਿਆਨ ਮੁਤਾਬਕ ਕਮਲ ਨਾਥ ਨੇ ਭੀੜ ਨੂੰ ਰੋਕਿਆ ਸੀ" ਅਤੇ ਕਮਿਸ਼ਨ ਮੁਤਾਬਕ ਸਾਬਤ ਨਹੀਂ ਹੁੰਦਾ ਕਿ ਕਮਲ ਨਾਥ ਨੇ ਭੀੜ ਨੂੰ ਉਕਸਾਇਆ ਵੀ ਸੀ।ਪੱਤਰਕਾਰ ਸੰਜੇ ਸੂਰੀ, ਜਿਨ੍ਹਾਂ ਨੇ ਚਸ਼ਮਦੀਦ ਵਜੋਂ ਇੱਕ ਕਿਤਾਬ ਵੀ ਲਿਖੀ ਹੈ, ਨੇ 2015 'ਚ ਦਿੱਤੇ ਇੱਕ ਇੰਟਰਵਿਊ ਵਿੱਚ ਮੁੜ ਸਵਾਲ ਚੁੱਕਿਆ ਸੀ ਕਿ ਕਮਲ ਨਾਥ ਦੇ ਕਹਿਣ ਉੱਪਰ ਭੀੜ ਦੇ ਰੁਕਣ ਤੋਂ ਇਹ ਸਵਾਲ ਉੱਠਦਾ ਹੈ ਕਿ ਕਮਲ ਨਾਥ ਤੇ ਭੀੜ ਦਾ ਕੀ ਰਿਸ਼ਤਾ ਸੀ ਅਤੇ ਕਮਲ ਨਾਥ ਦਾ ਭੀੜ ਉੱਪਰ "ਕੰਟਰੋਲ" ਸੀ।ਆਪ ਵਿਧਾਇਕ ਅਤੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਵੀ ਸਾਲ 2006 ਵਿੱਚ ਇੱਕ ਗਵਾਹ ਅਦਾਲਤ ਸਾਹਮਣੇ ਪੇਸ਼ ਕੀਤਾ, ਜਿਸਦਾ ਨਾਮ ਮੁਖਤਿਆਰ ਸਿੰਘ ਦੱਸਿਆ ਜਾਂਦਾ ਹੈ।ਇਸ ਗਵਾਹ ਦੇ ਬਿਆਨ ਦੇ ਆਧਾਰ 'ਤੇ ਕਮਲਨਾਥ ਦਾ ਨਾਮ ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ ਸੀ।ਇਹ ਵੀ ਪੜ੍ਹੋ:'ਇਮਰਾਨ ਖ਼ਾਨ ਰੱਖਣਗੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ'ਜੰਮੂ-ਕਸ਼ਮੀਰ ਦੀ ਸਿਆਸੀ ਖੇਡ ਦੇ ਪਿੱਛੇ ਦੀ ਕਹਾਣੀ'ਕਿੱਥੇ ਜਾਵਾਂ? ਇਹ ਸੜਕਾਂ ਹੀ ਮੇਰਾ ਘਰ ਹਨ'ਧਰਮਦਾਸ ਸ਼ਾਸਤਰੀਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਦਿੱਲੀ ਦੇ ਕਰੋਲ ਬਾਗ ਹਲਕੇ ਤੋਂ ਤਤਕਾਲੀ ਸੰਸਦ ਮੈਂਬਰ ਤੇ ਮਰਹੂਮ ਕਾਂਗਰਸ ਆਗੂ ਧਰਮਦਾਸ ਸ਼ਾਸਤਰੀ ਉੱਤੇ ਵੀ ਸਿੱਖ ਵਿਰੋਧੀ ਕਤਲੇਆਮ ਵਿੱਚ ਲੋਕਾਂ ਨੂੰ ਭੜਕਾਉਣ ਦੇ ਦੋਸ਼ ਲੱਗੇ ਸਨ। ਉਹ ਵੀ ਸਿੱਖ ਕਤਲੇਆਮ ਦੀ ਜਾਂਚ ਕਰ ਰਹੇ ਜੀਟੀ ਨਾਨਾਵਤੀ ਕਮਿਸ਼ਨ ਅੱਗੇ ਪੇਸ਼ ਹੋਏ ਸਨ। ਉਨ੍ਹਾਂ ਨੇ ਕਮਿਸ਼ਨ ਨੂੰ ਬੇਨਤੀ ਕੀਤੀ ਸੀ ਕਿ ਗਵਾਹਾਂ ਤੋਂ ਮੁੜ ਪੁੱਛਗਿੱਛ ਕੀਤੀ ਜਾਵੇ। ਸੀਨੀਅਰ ਪੱਤਰਕਾਰ ਸੰਜੇ ਸੂਰੀ ਨੇ ਆਪਣੀ ਕਿਤਾਬ '1984 - ਸਿੱਖ ਵਿਰੋਧੀ ਦੰਗੇ ਅਤੇ ਉਨ੍ਹਾਂ ਤੋਂ ਬਾਅਦ' ਵਿੱਚ ਧਰਮਦਾਸ ਸ਼ਾਸਤਰੀ ਦਾ ਜਿਕਰ ਕੀਤਾ ਹੈ।ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਵੀ ਸੰਜੇ ਸੂਰੀ ਨੇ ਕਿਹਾ ਸੀ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਉਨ੍ਹਾਂ ਨੂੰ ਕਰੋਲ ਬਾਗ ਇਲਾਕੇ ਵਿਚ ਹਿੰਸਾ ਹੋਣ ਦੀ ਖ਼ਬਰ ਮਿਲੀ, ਜਿਸ ਦੀ ਪੁਸ਼ਟੀ ਕਰਨ ਲਈ ਜਦੋਂ ਉਹ ਕਰੋਲ ਬਾਗ ਥਾਣੇ ਵਿਚ ਪਹੁੰਚੇ ਤਾਂ ਤਤਕਾਲੀ ਕਾਂਗਰਸ ਆਗੂ ਧਰਮ ਦਾਸ ਸਾਸ਼ਤਰੀ ਗ੍ਰਿਫ਼ਤਾਰ ਹਿੰਸਾਕਾਰੀਆਂ ਨੂੰ ਛੁਡਾਉਣ ਲਈ ਪੁਲਿਸ ਉੱਤੇ ਦਬਾਅ ਪਾ ਰਹੇ ਸਨ।ਸੂਰੀ ਮੁਤਾਬਕ ਸਾਸ਼ਤਰੀ ਪੁਲਿਸ ਥਾਣੇਦਾਰ ਕਹਿ ਰਹੇ ਸਨ ਕਿ ਗ੍ਰਿਫ਼ਤਾਰ ਕੀਤੇ ਗਏ ਉਸ ਤੇ ਬੰਦੇ ਹਨ, ਜਿੰਨ੍ਹਾਂ ਨੂੰ ਤੁਰੰਤ ਛੱਡਿਆ ਜਾਵੇ।ਸਿਆਸੀ ਪ੍ਰਤੀਕਰਮਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਨਰਿੰਦਰ ਸਿੰਘ ਨੇ ਟਵੀਟ ਕਰਦਿਆਂ ਸੱਜਣ ਕੁਮਾਰ ਖਿਲਾਫ ਹਾਈ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੀੜ੍ਹਤਾਂ ਨੂੰ ਉਹ ਸ਼ਰਨਾਰਥੀ ਕੈਂਪ ਵਿੱਚ ਮਿਲੇ ਸਨ ਉਨ੍ਹਾਂ ਨੇ ਸੱਜਣ ਕਮਾਰ ਦਾ ਨਾਮ ਲਿਆ ਸੀ ਅਤੇ ਉਹ ਹਮੇਸ਼ਾਂ ਤੋਂ ਕਹਿੰਦੇ ਆ ਰਹੇ ਹਨ ਕਿ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। Image Copyright @capt_amarinder @capt_amarinder Image Copyright @capt_amarinder @capt_amarinder ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਵਿੱਚ ਕਿਹਾ ਕਿ ਸਿੱਖਾਂ ਦੇ ਕਤਲੇਆਮ ਪਿੱਛੇ ਕਾਂਗਰਸ ਦਾ ਹੱਥ ਹੋਣ ਦੀ ਗੱਲ ਸਾਬਤ ਹੋਈ ਹੈ।ਬੀਬੀਸੀ ਲਈ ਸੁਖਚਰਨਪ੍ਰੀਤ ਨੇ ਦੱਸਿਆ ਕਿ ਬਾਦਲ ਨੇ ਕਿਹਾ, "ਦਿੱਲੀ ਹਾਈ ਕੋਰਟ ਦੀ ਜੱਜਮੈਂਟ ਵਿੱਚ ਸੱਜਣ ਕੁਮਾਰ ਦੇ ਹੁਣ ਤੱਕ ਬਚੇ ਹੋਣ ਦਾ ਕਾਰਨ ਰਾਜਨੀਤਕ ਸਮਰਥਨ ਹੋਣ ਦਾ ਜਿਕਰ ਆਉਣਾ ਇਹ ਗੱਲ ਸਾਬਤ ਕਰਦਾ ਹੈ। ਜੇ ਰਿਜੀਵ ਗਾਂਧੀ ਜਿੳਂਦਾ ਹੁੰਦਾ ਤਾਂ ਮੇਰੇ ਮੁਤਾਬਿਕ ਸਿੱਖਾਂ ਦੇ ਕਤਲਾਂ ਦੀ ਸਾਜਿਸ਼ ਲਈ ਉਹ ਪਹਿਲਾ ਬੰਦਾ ਹੋਣਾ ਸੀ ਜਿਸਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ।"ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪੜ੍ਹੋ ਕਿਵੇਂ ਇਨ੍ਹਾਂ ਆਦੀਵਾਸੀ ਔਰਤਾਂ ਦੀ ਜ਼ਿੰਦਗੀ ਬਦਲ ਰਹੀ ਹੈ ਨੀਰਜ ਸਿਨਹਾ ਰਾਂਚੀ ਤੋਂ ਬੀਬੀਸੀ ਲਈ 20 ਮਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44187695 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Neeraj sinha/bbc ਫੋਟੋ ਕੈਪਸ਼ਨ ਝਾਰਖੰਡ ਦੇ ਪਿੰਡਾਂ ਵਿੱਚ ਰਾਜ ਮਿਸਤਰੀ ਦਾ ਕੰਮ ਕਰਨ ਵਾਲੀਆਂ ਔਰਤਾਂ ਚਰਚਾ ਵਿੱਚ ਹਨ "ਗਰੀਬੀ ਅਤੇ ਬੇਬਸੀ ਦਾ ਤਾਂ ਪੁੱਛੋ ਹੀ ਨਾ, ਛੋਟੀ ਨਨਾਣ ਦੇ ਵਿਆਹ ਉੱਤੇ ਲਏ ਵਿਆਜ਼ ਵਾਲੇ ਕਰਜ਼ੇ ਨੇ ਤਾਂ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ। ਫੇਰ ਜ਼ਮੀਨ ਵੀ ਵਿਕ ਗਈ, ਕਰਦੇ ਕੀ ਬੱਚਿਆ ਨੂੰ ਲੈ ਕੇ ਪਤੀ ਨਾਲ ਪਰਦੇਸ (ਜਲੰਧਰ,ਪੰਜਾਬ ) ਚਲੇ ਗਏ। ਉਹ ਰਾਜ ਮਿਸਤਰੀ ਦਾ ਕੰਮ ਕਰਦੇ ਅਸੀਂ ਮਜ਼ਦੂਰੀ।"ਆਪਣੇ ਬਿਹਾਰੀ ਲਹਿਜ਼ੇ ਵਿੱਚ ਬਿਹਾਰ ਦੀ ਪੂਨਮ ਦੇਵੀ ਨੇ ਆਪਣੀ ਕਹਾਣੀ ਜਾਰੀ ਰੱਖਦਿਆਂ ਕੁਝ ਪਲ ਲਈ ਖਾਮੋਸ਼ ਹੋ ਜਾਂਦੀ ਹੈ।ਔਰਤ ਦੀ ਜ਼ਿੰਦਗੀ ਦੇ ਵਿਲੱਖਣ ਪਹਿਲੂਇਸਲਾਮ ਕਬੂਲ ਕਰਨ ਵਾਲੀ ਪਹਿਲੀ ਔਰਤ ਕੌਣ ਸੀ?"ਪਤੀ ਮਨ੍ਹਾਂ ਕਰਦੇ ਰਹੇ ਅਤੇ ਮੈਂ ਕਹਿੰਦੀ ਰਹੀ ਕਿ ਕਮਾਉਣ ਲਈ ਤਾਂ ਪਰਦੇਸ ਆਏ ਹਾਂ। ਇਹ ਸੀ ਕਿ ਮੇਰੀ ਨਜ਼ਰ ਰਾਜ ਮਿਸਤਰੀ ਦੀਆਂ ਬਰੀਕੀਆਂ 'ਟਿਕੀ ਰਹਿੰਦੀ ਸੀ। ਫੇਰ ਉਹ ਦਿਨ ਵੀ ਆਇਆ ਜਦੋਂ ਮੈਂ ਆਪਣੇ ਪਿੰਡ ਆਈ ਤਾਂ ਬਣ ਗਈ ਰਾਣੀ ਮਿਸਤਰੀ।" Image copyright Neeraj sinha/bbc ਫੋਟੋ ਕੈਪਸ਼ਨ ਪੂਨਮ ਦੇਵੀ ਨੇ ਕਦੇ ਪਿੰਡ ਵਾਲਿਆਂ ਦੀ ਪ੍ਰਵਾਹ ਨਹੀਂ ਕੀਤੀ ਇਨ੍ਹਾਂ ਦਿਨਾਂ ਵਿੱਚ ਝਾਰਖੰਡ ਦੇ ਪਿੰਡਾਂ ਵਿੱਚ ਰਾਜ ਮਿਸਤਰੀ ਦਾ ਕੰਮ ਕਰਨ ਵਾਲੀਆਂ ਔਰਤਾਂ ਚਰਚਾ ਵਿੱਚ ਹਨ। ਸੂਬੇ ਦੇ ਦੂਰ ਪੂਰਬੀ ਪਿੰਡ ਦੀ ਦਲਿਤ ਔਰਤ ਪੂਨਮ ਦੇਵੀ ਨੂੰ ਵੀ ਰਾਜ ਮਿਸਤਰੀ ਹੋਣ 'ਤੇ ਮਾਣ ਹੈ।ਆਦੀਵਾਸੀ ਪਿਛੋਕੜ ਦੀਆਂ ਇਹ ਗਰੀਬ ਔਰਤਾਂ ਆਪਣੀਆਂ ਸਮੱਸਿਆਵਾਂ ਨੂੰ ਮੌਕਿਆਂ ਵਜੋਂ ਦੇਖਣ ਲੱਗ ਪਈਆਂ ਹਨ।ਫੁਰਤੀ ਨਾਲ ਸਾਰੇ ਕੰਮ ਕਰਦਿਆਂ ਦੇਖ ਇਲਾਕੇ ਵਾਲੇ ਵੀ ਇਨ੍ਹਾਂ ਦੀ ਮੁਹਾਰਤ 'ਤੇ ਹੁਣ ਯਕੀਨ ਕਰਨ ਲੱਗ ਪਏ ਹਨ।ਸੂਬੇ ਦੇ ਜਿਲ੍ਹਾ ਹੈਡਕੁਆਰਟਰਾਂ ਵਿੱਚ ਸਨਮਾਨ ਵੀ ਹੋਣ ਲੱਗ ਪਏ ਹਨ। ਹੁਨਰ, ਮਿਹਨਤ ਅਤੇ ਪ੍ਰੀਖਣਝਾਰਖੰਡ ਦੇ ਸਿਮਡੇਗਾ,ਰਾਂਚੀ, ਲੋਹਰਦਗਾ, ਲਾਤੇਹਰ, ਪਲੂਮਾ, ਚਾਈਬਾਸਾ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਔਰਤਾਂ ਮਿਸਤਰੀਆਂ ਵਜੋਂ ਕੰਮ ਕਰਦੀਆਂ ਆਮ ਮਿਲ ਜਾਂਦੀਆਂ ਹਨ। Image copyright Neeraj sinha/bbc ਇਨ੍ਹਾਂ ਵਿੱਚੋਂ ਕਈ ਔਰਤਾਂ ਨੇ ਜਿੱਥੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਕੰਮ ਸਿੱਖਿਆ ਹੈ, ਉੱਥੇ ਕਈਆਂ ਨੇ ਝਾਰਖੰਡ ਦੀ ਸਰਕਾਰੀ ਰੁਜ਼ਗਾਰ ਪ੍ਰੋਗਰਾਮ ਅਧੀਨ ਸਿਖਲਾਈ ਲਈ ਹੈ।ਇਸ ਮਿਸ਼ਨ ਨੇ ਹੀ ਇਨ੍ਹਾਂ ਨੂੰ ਰਾਣੀ ਮਿਸਤਰੀ ਨਾਮ ਦਿੱਤਾ ਹੈ। ਹੁਣ ਤਾਂ ਪਿੰਡ-ਪਿੰਡ 'ਚ ਇਹ ਚਰਚਾ ਹੁੰਦੀ ਹੈ ਕਿ ਰਾਣੀ ਮਿਸਤਰੀ ਬੁਲਾਓ, ਸਮਝੋ ਅਤੇ ਸਮਝਾਓ।ਰਾਣੀ ਮਿਸਤਰੀ ਕਹਾਉਣਾ ਕਿਵੇਂ ਲੱਗਦਾ ਹੈ? ਇਸ ਬਾਰੇ ਪੂਨਮ ਦੇਵੀ ਨੇ ਦੱਸਿਆ, "ਮੈਂ ਤਾਂ ਇੱਕ ਦਮ ਹੀ ਹੈਰਾਨ ਹੀ ਹੋ ਗਈ, ਜਦੋਂ ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਇੱਧਰ ਪਿੰਡ ਵਿੱਚ ਬਹੁਤ ਕੰਮ ਨਿਕਲਿਆ ਹੈ (ਕੋਈ ਸਰਕਾਰੀ ਯੋਜਨਾ ਸਵੀਕਾਰ ਹੋਈ ਹੈ) ਰਾਣੀ ਮਿਸਤਰੀ ਦੇ ਕਰਨ ਲਈ, ਪਿੰਡ ਮੁੜ ਆਓ। ਮੈਂ ਆਪਣੇ ਪਤੀ ਨੂੰ ਪੁੱਛਿਆ, ਇਹ ਰਾਣੀ ਮਿਸਤਰੀ ਕੀ ਹੁੰਦੀ ਹੈ ਜੀ, ਕੀ ਕੋਈ ਮਜ਼ਦੂਰ ਰਾਣੀ ਬਣ ਸਕੇਗੀ।"ਮੈਂ ਆਪਣੇ ਪਤੀ ਨਾਲ ਪਿੰਡ ਮੁੜ ਆਈ ਆਈ ਅਤੇ ਔਰਤਾਂ ਦੇ ਸਮੂਹ ਨਾਲ ਜੁੜ ਗਈ ਤੇ ਇਸ ਦਾ ਬਕਾਇਦਾ ਸਿਖਲਾਈ ਵੀ ਕੀਤੀ। Image copyright Neeraj sinha/bbc ਸਵੱਛ ਭਾਰਤ ਮਿਸ਼ਨ ਅਧੀਨ ਪਖਾਨੇ ਬਣਾਉਣ ਦਾ ਕੰਮ ਮਿਲਣ ਲੱਗ ਪਿਆ ਹੈ ਅਤੇ ਗੁਰਬਤ ਜਾ ਰਹੀ ਹੈ। ਪੂਨਮ ਦੇਵੀ ਨੇ ਨਨਾਣ ਦੇ ਵਿਆਹ 'ਤੇ ਲਿਆ ਕਰਜ਼ ਵੀ ਮੋੜ ਦਿੱਤਾ ਅਤੇ ਜ਼ਮੀਨ ਵੀ ਖ਼ਰੀਦ ਲਈ ਹੈ, ਇਸ ਤੋਂ ਇਲਾਵਾ ਪਾਣੀ ਲਈ ਬੋਰ ਵੀ ਕਰਵਾ ਲਿਆ ਹੈ।ਇੰਦਰਾ ਆਵਾਸ ਯੋਜਨਾ ਨੇ ਸਿਰ 'ਤੇ ਛੱਤ ਵੀ ਲੈ ਆਉਂਦੀ ਹੈ। ਪੂਨਮ ਦੇਵੀ ਆਪਣੀ ਧੀ ਨੂੰ ਕਾਲਜ ਤੱਕ ਪੜ੍ਹਾਉਣਾ ਚਾਹੁੰਦੀ ਹੈ। ਕਦੇ ਫਟੀਆਂ ਬਿਆਈਆਂ ਦੀ ਪੀੜ ਸਹਿਣ ਵਾਲੀ ਪੂਨਮ ਦੇਵੀ ਕੋਲ ਹੁਣ ਸੈਂਡਲ ਵੀ ਹਨ ਅਤੇ ਸਾੜ੍ਹੀਆਂ ਵੀ।ਮਹਾਰਾਸ਼ਟਰਾ ਦੇ ਇਸ ਪਿੰਡ ਵਿੱਚ ਔਰਤ ਕਰਦੀ ਹੈ ਮਰਦਾਂ ਦੀ ਹਜਾਮਤਦੁੱਧ ਚੁੰਘਾਉਂਦੀ ਔਰਤ ਦੀ ਤਸਵੀਰ 'ਤੇ ਛਿੜੀ ਬਹਿਸਉਨ੍ਹਾਂ ਦੇ ਪਤੀ ਨੇ ਦੱਸਿਆ ਕਿ ਪੂਨਮ ਦੇਵੀ ਨੇ ਕਦੇ ਪਿੰਡ ਵਾਲਿਆਂ ਦੀ ਪ੍ਰਵਾਹ ਨਹੀਂ ਕੀਤੀ। ਸ਼ੁਰੂ ਵਿੱਚ ਟੀਕਾ-ਟਿੱਪਣੀ ਹੁੰਦੀ ਸੀ ਪਰ ਹੁਣ ਪੂਨਮ ਦੇਵੀ ਪਿੰਡ ਦੀ ਸ਼ਾਨ ਬਣੀ ਹੋਈ ਹੈ।ਜ਼ਿੰਦਗੀ ਦੇ ਬਦਲਦੇ ਮਾਅਨੇਝਾਰਖੰਡ ਦੀ ਰੁਜ਼ਗਾਰ ਸਕੀਮ ਦੇ ਅਧਿਕਾਰੀ, ਕੁਮਾਰ ਵਿਕਾਸ ਕਹਿੰਦੇ ਹਨ ਕਿ ਰਾਜ ਮਿਸਤਰੀ ਦਾ ਕੰਮ ਸਿੱਖਣ ਵਿੱਚ ਇਨ੍ਹਾਂ ਔਰਤਾਂ ਨੇ ਕੋਈ ਕਸਰ ਨਹੀਂ ਛੱਡੀ। ਹੁਣ ਇਨ੍ਹਾਂ ਦਾ ਅਜਿਹਾ ਅਕਸ ਉਭਰਿਆ ਹੈ ਕਿ ਇਹ ਔਰਤਾਂ ਨਾ ਤਾਂ ਕੰਮ ਦੇ ਘੰਟਿਆਂ ਅਤੇ ਨਾ ਹੀ ਪੈਸਿਆਂ ਬਾਰੇ ਕੋਈ ਹੀਲ ਹੁੱਜਤ ਕਰਦੀਆਂ ਹਨ। Image copyright Neeraj sinha/bbc ਫੋਟੋ ਕੈਪਸ਼ਨ ਇਹ ਔਰਤਾਂ ਹੁਣ ਵਧੀਆ ਕਮਾਈ ਕਰ ਰਹੀਆਂ ਹਨ ਅਤੇ ਜੀਵਨ ਵਿੱਚ ਸੁਧਾਰ ਲਿਆ ਰਹੀਆਂ ਹਨ ਸ਼ਾਇਦ ਇਸੇ ਕਰਕੇ ਪੰਜਾਹ-ਸੱਠ ਰੁਪਏ ਕਮਾਉਣ ਵਾਲੀਆਂ ਇਹ ਔਰਤਾਂ ਹੁਣ ਵਧੀਆ ਕਮਾਈ ਕਰ ਰਹੀਆਂ ਹਨ ਅਤੇ ਜੀਵਨ ਵਿੱਚ ਸੁਧਾਰ ਲਿਆ ਰਹੀਆਂ ਹਨ।ਦੂਸਰੇ ਪਾਸੇ ਸਿਮਡੇਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਟਾ ਸ਼ੰਕਰ ਨੇ ਅਭਿਆਨ ਛੇੜਿਆ ਹੋਇਆ ਹੈ ਕਿ, "ਰਾਣੀ ਮਿਸਤਰੀ ਬੁਲਾਓ ਅਤੇ ਪਖਾਨਾ ਬਣਵਾਓ।" ਉਨ੍ਹਾਂ ਦੇ ਇਸ ਅਭਿਆਨ ਨਾਲ ਵੱਡੀ ਗਿਣਤੀ ਵਿੱਚ ਔਰਤਾਂ ਜੁੜੀਆਂ ਹਨ।ਉਨ੍ਹਾਂ ਮੁਤਾਬਕ ਇਸ ਲਹਿਰ ਨਾਲ ਖੁਲ੍ਹੇ ਵਿੱਚ ਪਖਾਨਾ ਕਰਨ ਤੋਂ ਮੁਕਤੀ ਵੀ ਮਿਲ ਰਹੀ ਹੈ ਅਤੇ ਔਰਤਾਂ ਦਾ ਸਸ਼ਕਤੀਕਰਨ ਵੀ ਹੋ ਰਿਹਾ ਹੈ।ਇਸ ਦੇ ਨਤੀਜੇ ਵੀ ਵਧੀਆ ਮਿਲ ਰਹੇ ਹਨ। ਘਰੇ ਪਖਾਨਾ ਵੀ ਬਣ ਜਾਂਦਾ ਹੈ ਅਤੇ ਦਿਹਾੜੀ ਦੇ ਪੈਸੇ ਵੀ ਮਿਲ ਜਾਂਦੇ ਹਨ। ਇਹ ਰਾਜ ਮਿਸਤਰੀਆਂ ਵਾਲੇ ਸਾਰੇ ਕੰਮ ਫੜਨ ਲੱਗੀਆਂ ਹਨ ਅਤੇ ਕਈਆਂ ਨੇ ਟੀਮਾਂ ਵੀ ਬਣਾ ਲਈਆਂ ਹਨ.ਮਰਦਾਂ ਦੀ ਸੋਚ ਬਦਲੀਸਿਮਡੇਗਾ ਜ਼ਿਲ੍ਹੇ ਦੇ ਦੂਰ ਦੇ ਇੱਕ ਪਿੰਡ ਦੀ ਆਦੀਵਾਸੀ ਔਰਤ ਮੋਇਲਿਨ ਡਾਂਗ ਅਤੇ ਕੋਲੇਮਡੇਗਾ ਦੀ ਆਸ਼੍ਰਿਤੀ ਲੁਗੁਨ ਦੱਸਦੀਆਂ ਹਨ ਕਿ ਸ਼ੁਰੂਆਤੀ ਦੌਰ ਵਿੱਚ ਮਰਦ ਕਹਿੰਦੇ ਸਨ ਕਿ ਇਹ ਔਰਤਾਂ ਦਾ ਕੰਮ ਨਹੀਂ ਹੈ, ਤੁਸੀਂ ਤਾਂ ਮਜ਼ਦੂਰ ਹੀ ਠੀਕ ਹੋ। ਪਰ ਹੁਣ ਅਸੀਂ ਜ਼ਿੱਦ ਕਰਕੇ ਅਤੇ ਪਸੀਨਾ ਬਹਾ ਕੇ ਉਨ੍ਹਾਂ ਨੇ ਆਪਣੇ ਬਾਰੇ ਇਹ ਧਾਰਨਾ ਬਦਲ ਦਿੰਦੀ ਹੈ। Image copyright Jyoti Rani Kumar ਫੋਟੋ ਕੈਪਸ਼ਨ ਮੋਇਲਿਨ ਡਾਂਗ ਅਤੇ ਕੋਲੇਮਡੇਗਾ ਦੀ ਜੋੜੀ ਪਿੰਡਾਂ ਵਿੱਚ ਪਖਾਨੇ ਬਣਾ ਜਾਂਦੀ ਤੇ ਇਹ ਹਫ਼ਤੇ 4000 ਤੱਕ ਕਮਾ ਲੈਂਦੀਆਂ ਹ ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜੋੜੀ ਆਲੇ-ਦੁਆਲੇ ਦੇ ਪਿੰਡਾਂ ਵਿੱਚ ਪਖਾਨੇ ਬਣਾਉਣ ਜਾਂਦੀਆਂ ਹਨ ਅਤੇ ਹੁਣ ਹਫ਼ਤੇ ਦੇ 4000 ਤੱਕ ਕਮਾ ਲੈਂਦੀਆਂ ਹਨ।ਰੇਣੂ ਦੇਵੀ ਨੇ ਦੱਸਿਆ ਕਿ ਇੱਕ ਔਰਤ ਹੋਣ ਕਰਕੇ ਸ਼ੁਰੂ ਵਿੱਚ ਇਹ ਕੰਮ ਚੁਣੌਤੀ ਵਾਲਾ ਅਤੇ ਮੁਸ਼ਕਿਲ ਸੀ ਪਰ ਤਕਨੀਕ ਸਿੱਖਣ ਮਗਰੋਂ ਪੱਕੀਆਂ ਉਸਾਰੀਆਂ ਨਾਲ ਜੁੜੇ ਹੋਰ ਨਿਰਮਾਣ ਕਾਰਜਾਂ ਨੂੰ ਵੀ ਹੱਥ ਪਾਉਣ ਲੱਗੇ ਹਨ।ਇੱਕ ਹੋਰ ਆਦੀਵਾਸੀ ਔਰਤ ਅੰਜਨਾ ਡੁੰਗ ਡੁੰਗ ਦਾ ਕਹਿਣਾ ਹੈ ਕਿ ਇਸ ਨਾਮ ਅਤੇ ਕੰਮ ਨੇ ਪੇਂਡੂ ਔਰਤਾਂ ਵਿੱਚ ਉਤਸ਼ਾਹ ਭਰਿਆ ਹੈ ਅਤੇ ਜਿਉਣ ਦਾ ਜ਼ਰੀਆ ਵੀ ਮਜਬੂਤ ਹੁੰਦਾ ਦਿਖ ਰਿਹਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਲਾਤਕਾਰ ਮਾਮਲਾ: ਜਲੰਧਰ ਦੇ ਬਿਸ਼ਪ ਮੁਲੱਕਲ ਖ਼ਿਲਾਫ਼ ਕਾਰਵਾਈ ਮੰਗਣ ਵਾਲਿਆਂ ਨੂੰ ਚਰਚ ਦੀ ਚਿਤਾਵਨੀ ਇਮਰਾਨ ਕੁਰੈਸ਼ੀ ਬੀਬੀਸੀ ਲਈ 12 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46839701 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਪੰਜਾਬ ਦੇ ਇੱਕ ਪਾਦਰੀ ਉੱਪਰ ਲੱਗੇ ਬਲਾਤਕਾਰ ਦੇ ਇਲਜ਼ਾਮਾਂ ਦਾ ਅਸਰ ਕੇਰਲ ਵਿੱਚ ਅੱਜ ਵੀ ਸਾਫ ਨਜ਼ਰ ਆ ਰਿਹਾ ਹੈ। ਸ਼ਿਕਾਇਤ ਕਰਨ ਵਾਲੀ ਨਨ ਦਾ ਸਾਥ ਦੇਣ ਲਈ ਇੱਕ ਨਨ ਨੂੰ ਚਰਚ ਵੱਲੋਂ ਵਾਰਨਿੰਗ ਲੈਟਰ ਮਿਲਿਆ ਹੈ, ਜਦ ਕਿ ਇੱਕ ਪਾਦਰੀ ਨੂੰ ਨੋਟਿਸ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਵੀ ਆਰੋਪੀ ਪਾਦਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਮੁਜ਼ਾਹਰੇ ਦਾ ਇੰਤਜ਼ਾਮ ਕੀਤਾ ਸੀ। ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਇੱਕ ਨਨ ਨਾਲ 2014 ਤੋਂ 2016 ਵਿਚਕਾਰ 13 ਵਾਰ ਬਲਾਤਕਾਰ ਦੇ ਇਲਜ਼ਾਮ 'ਚ ਕੁਝ ਦਿਨਾਂ ਲਈ ਗ੍ਰਿਫਤਾਰ ਵੀ ਕੀਤਾ ਗਿਆ ਸੀ। ਬੀਬੀਸੀ ਨਾਲ ਗੱਲ ਕਰਦਿਆਂ ਬਿਸ਼ਪ ਨੇ ਕਿਹਾ ਸੀ, "ਮੇਰੇ ਉੱਤੇ ਜੋ ਦੋਸ਼ ਲੱਗੇ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਹੈ ਅਤੇ ਇਸ ਵਿੱਚ ਰੱਤੀ ਵੀ ਸੱਚਾਈ ਨਹੀਂ ਹੈ।"ਜੂਨ 2018 ਵਿੱਚ ਇਸ 44-ਸਾਲਾ ਨਨ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਆਖਿਆ ਸੀ ਕਿ ਕੈਥੋਲਿਕ ਚਰਚ ਉਸ ਦੀਆਂ ਅਰਜ਼ੀਆਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕਰ ਰਹੀ। ਇਹ ਵੀ ਜ਼ਰੂਰ ਪੜ੍ਹੋਕ੍ਰਿਕਟ ਖਿਡਾਰੀਆਂ ਦੀਆਂ ਔਰਤਾਂ ਬਾਰੇ 5 ਵਿਵਾਦਿਤ ਟਿਪਣੀਆਂਕੀ ਸੋਨੀਆ ਗਾਂਧੀ ਬ੍ਰਿਟੇਨ ਦੀ ਮਹਾਰਾਣੀ ਤੋਂ ਅਮੀਰ ਹਨਛੱਤਰਪਤੀ ਕਤਲ ਕੇਸ: 'ਅਵਾਜ਼ ਮਾਰ ਕੇ ਘਰੋਂ ਬਾਹਰ ਬੁਲਾਇਆ ਤੇ ਗੋਲੀਆਂ ਦਾਗ ਦਿੱਤੀਆਂ'ਚਰਚ ਵੱਲੋਂ ਹੁਣ ਉਸ ਨਨ ਦਾ ਸਾਥ ਦੇਣ ਵਾਲੇ ਸਿਸਟਰ ਲੂਸੀ ਕਲੱਪੁਰਾ ਅਤੇ ਫ਼ਾਦਰ ਔਗਸਟੀਨ ਵਾਤੋਲੀ ਨੂੰ ਭੇਜੀਆਂ ਗਈਆਂ ਚਿੱਠੀਆਂ ਤੋਂ ਬਾਅਦ ਇੱਕ ਨਾਰੀਵਾਦੀ ਧਾਰਮਿਕ ਮਾਹਿਰ ਨੇ ਸਵਾਲ ਚੁੱਕਿਆ: ਕੀ ਚਰਚ ਹਮੇਸ਼ਾ ਸਵਾਲ ਚੁੱਕਣ ਵਾਲੇ ਬਾਲਗਾਂ ਨੂੰ ਵੀ ਭੇਡਾਂ ਵਾਂਗ ਬਣਾਉਣ ਦੀ ਕੋਸ਼ਿਸ਼ ਕਰਦੀ ਰਹੇਗੀ?ਚਿੱਠੀ ਵਿੱਚ ਸਿਸਟਰ ਲੂਸੀ ਨੂੰ "ਆਗਿਆਕਾਰੀ ਵਰਤਾਰੇ ਦੇ ਘੋਰ ਉਲੰਘਣਾ" ਲਈ ਤਲਬ ਕੀਤਾ ਗਿਆ ਸੀ ਪਰ ਉਹ ਫ੍ਰਾਂਸਿਸਕਨ ਕਲੇਰਿਸਟ ਕੋਨਗ੍ਰਿਗੇਸ਼ਨ ਦੇ ਸੁਪੀਰੀਅਰ ਜਨਰਲ ਸਾਹਮਣੇ ਪੇਸ਼ ਨਹੀਂ ਹੋਏ। ਸਿਸਟਰ ਲੂਸੀ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਮੈਂ ਨਹੀਂ ਮੰਨਦੀ ਕਿ ਮੈਂ ਕੁਝ ਗਲਤ ਕੀਤਾ ਹੈ। ਸਿਸਟਰ (ਜਿਸ ਨੇ ਬਿਸ਼ਪ ਉੱਪਰ ਰੇਪ ਦੇ ਇਲਜ਼ਾਮ ਲਗਾਏ ਹਨ) ਨੂੰ ਸਮਰਥਨ ਕਰ ਕੇ ਮੈਂ ਸਗੋਂ ਬਹੁਤ ਸਹੀ ਕੀਤਾ। ਸਾਰੀਆਂ ਹੀ ਸਿਸਟਰਜ਼ ਨੂੰ ਉਸ ਮੁਜ਼ਾਹਰੇ ਵਿੱਚ ਭਾਗ ਲੈਣਾ ਚਾਹੀਦਾ ਸੀ। ਗਲਤੀ ਉਨ੍ਹਾਂ ਦੀ ਹੈ, ਮੇਰੀ ਨਹੀਂ।"ਨਾਲ ਹੀ ਉਨ੍ਹਾਂ ਕਿਹਾ, "ਉਹ ਜੋ ਚਾਹੁੰਦੇ ਹਨ ਉਹ ਕਰ ਲੈਣ। ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰ ਰਹੀ।" Image copyright Getty Images ਫੋਟੋ ਕੈਪਸ਼ਨ ਸਤੰਬਰ ਵਿੱਚ ਬਿਸ਼ਪ ਫਰੈਂਕੋ ਮੁਲੱਕਲ ਦੀ ਗ੍ਰਿਫਤਾਰੀ ਲਈ ਕੇਰਲ ਹਾਈ ਕੋਰਟ ਦੇ ਬਾਹਰ ਇੱਕ ਮੁਜ਼ਾਹਰੇ ਦੌਰਾਨ ਕੁਝ ਨਨਜ਼ ਸਿਸਟਰ ਲੂਸੀ ਨੇ ਕੀਤਾ ਕੀ ਸੀ? 'ਮਿਸ਼ਨਰੀਜ਼ ਆਫ ਜੀਜ਼ਸ' ਨਾ ਦੀ ਸੰਸਥਾ ਦੀਆਂ ਹੋਰ ਸਿਸਟਰਜ਼ ਸਮੇਤ ਲੂਸੀ ਨੇ ਵੀ ਸਤੰਬਰ ਵਿੱਚ ਕੋਚੀ ਸ਼ਹਿਰ ਵਿਖੇ ਹੋਏ ਮੁਜ਼ਾਹਰੇ ਵਿੱਚ ਹਿਸਾ ਲਿਆ ਸੀ। ਇਹ ਪ੍ਰਦਰਸ਼ਨ ਅਸਲ ਵਿੱਚ 'ਸੇਵ ਆਰ ਸਿਸਟਰਜ਼' ਨਾਂ ਦੀ ਇੱਕ ਕਮੇਟੀ ਨੇ ਰੱਖਿਆ ਸੀ ਕਿਉਂਕਿ ਪੀੜਤ ਨਨ ਨੂੰ ਚਰਚ ਦੇ ਸਰਬ-ਉੱਚ ਅਦਾਰਿਆਂ ਵਿੱਚ ਵੀ ਕੋਈ ਸਾਥ ਨਹੀਂ ਮਿਲ ਰਿਹਾ ਸੀ। ਚਰਚ ਦੀ ਵਿਵਸਥਾ ਅਨੁਸਾਰ ਅਜਿਹੀਆਂ ਸ਼ਿਕਾਇਤਾਂ ਚਰਚ ਦੇ ਸਭ ਤੋਂ ਸੀਨੀਅਰ ਅਧਿਕਾਰੀ ਦੁਆਰਾ ਪੁਲਿਸ ਨੂੰ ਭੇਜੀਆਂ ਜਾਂਦੀਆਂ ਹਨ। ਇਹ ਵੀ ਜ਼ਰੂਰ ਪੜ੍ਹੋਸੀਬੀਆਈ ਡਾਇਰੈਕਟਰ ਨੂੰ ਮੁੜ ਹਟਾਉਣ ਤੋਂ ਬਾਅਦ ਮੋਦੀ 'ਤੇ ਇਲਜ਼ਾਮ ਲੱਗੇਪਾਕਿਸਤਾਨ 'ਚ ਵਿਆਹੀ ਭਾਰਤੀ ਨਾਗਰਿਕ ਲਾਪਤਾ ਫੌਜ 'ਚ ਸਮਲਿੰਗੀ ਰਿਸ਼ਤਿਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ - ਜਨਰਲ ਬਿਪਿਨ ਰਾਵਤਮੁਜ਼ਾਹਰਿਆਂ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਮਿਸ਼ਨਰੀਜ਼ ਆਫ ਜੀਜ਼ਸ ਵਿੱਚ ਪੀੜਤ ਨਨ ਨਾਲ ਰਹੀਆਂ ਪੰਜ ਨਨਜ਼ ਨੇ ਇਰਨਾਕੁਲਮ ਵਿੱਚ ਹੋਏ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਜਦੋਂ ਪੁਲਿਸ ਨੇ ਬਿਸ਼ਪ ਮੁਲੱਕਲ ਦੀ ਗ੍ਰਿਫਤਾਰੀ ਐਲਾਨੀ ਤਾਂ 22 ਸਤੰਬਰ ਨੂੰ ਪ੍ਰਦਰਸ਼ਨ ਫਿਲਹਾਲ ਬੰਦ ਕਰ ਦਿੱਤੇ ਗਏ। ਮੁਲੱਕਲ ਨੂੰ ਬਾਅਦ ਵਿੱਚ ਜ਼ਮਾਨਤ ਮਿਲ ਗਈ ਅਤੇ ਇਸ ਵੇਲੇ ਉਹ ਮੁੜ ਜਲੰਧਰ 'ਚ ਹਨ ਜਿੱਥੇ ਸਥਾਨਕ ਚਰਚ ਵੱਲੋਂ ਉਨ੍ਹਾਂ ਦਾ ਵੱਡਾ ਸੁਆਗਤ ਵੀ ਕੀਤਾ ਗਿਆ ਸੀ। ਕਈ ਦਿਨਾਂ ਤਕ ਕੁਝ ਖਾਸ ਨਹੀਂ ਹੋਇਆ ਪਰ ਫਿਰ, 11 ਨਵੰਬਰ ਨੂੰ ਫ਼ਾਦਰ ਔਗਸਟੀਨ ਨੂੰ ਚਰਚ ਵੱਲੋਂ ਨੋਟਿਸ ਮਿਲਿਆ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਆਪਣੇ ਸੰਬੰਧਾਂ ਬਾਰੇ ਸਫਾਈ ਦੇਣ। ਫੋਟੋ ਕੈਪਸ਼ਨ ਰਸਮੀ ਤੌਰ ਤੇ ਅਜੇ ਫ਼ਾਦਰ ਔਗਸਟੀਨ ਨੇ ਨੋਟਿਸ ਦਾ ਜਵਾਬ ਨਹੀਂ ਭੇਜਿਆ ਹੈ ਫ਼ਾਦਰ ਔਗਸਟੀਨ ਨੇ ਬਦਲੇ 'ਚ ਕਿਹਾ ਕਿ ਇਹ ਪ੍ਰਦਰਸ਼ਨ ਤਾਂ ਅਸਲ ਵਿੱਚ ਚਰਚ ਦੇ ਖ਼ਿਲਾਫ਼ ਨਹੀਂ ਸਗੋਂ ਇਸ ਇਮੇਜ ਨੂੰ ਹੋਰ ਵੀ ਬਿਹਤਰ ਕਰਨ ਲਈ ਸਨ। ਇਸ ਜਵਾਬ ਉੱਪਰ, ਨੋਟਿਸ ਭੇਜਣ ਵਾਲੇ ਇਰਨਾਕੁਲਮ ਦੇ ਬਿਸ਼ਪ ਜੇਕਬ ਨੇ ਫ਼ਾਦਰ ਔਗਸਟੀਨ ਨੂੰ ਸੇਵ ਆਰ ਸਿਸਟਰਜ਼ ਨਾਲ ਰਿਸ਼ਤੇ ਤੋੜਨ ਦਾ ਹੁਕਮ ਦੇ ਦਿੱਤਾ। ਰਸਮੀ ਤੌਰ ਤੇ ਅਜੇ ਫ਼ਾਦਰ ਔਗਸਟੀਨ ਨੇ ਨੋਟਿਸ ਦਾ ਜਵਾਬ ਨਹੀਂ ਭੇਜਿਆ ਹੈ। ਉਨ੍ਹਾਂ ਬੀਬੀਸੀ ਨੂੰ ਆਖਿਆ, "ਮੈਂ ਅਜੇ ਜਵਾਬ ਦੇਣ ਬਾਰੇ ਕੋਈ ਫੈਸਲਾ ਨਹੀਂ ਕੀਤਾ। ਸਾਈਨੋਡ (ਚਰਚ ਦੇ ਉੱਚ ਪਾਦਰੀਆਂ ਦਾ ਸੰਮੇਲਨ) 18 ਜਨਵਰੀ ਤਕ ਚੱਲੇਗਾ।" ਸਾਈਨੋਡ ਫਿਲਹਾਲ ਜਾਰੀ ਹੈ। ਪਰ ਫ਼ਾਦਰ ਔਗਸਟੀਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅਤੇ ਸਿਸਟਰ ਲੂਸੀ ਨੂੰ ਭੇਜੀਆਂ ਗਈਆਂ ਇਹ ਚਿਠੀਆਂ ਕ੍ਰਿਸਮਸ ਵੇਲੇ ਰੋਮਨ ਕੈਥੋਲਿਕ ਚਰਚ ਦੇ ਸਰਬ-ਉੱਚ ਧਰਮ ਗੁਰੂ, ਪੋਪ ਫਰਾਂਸਿਸ ਵੱਲੋਂ ਦਿੱਤੇ ਸੰਦੇਸ਼ ਦੇ ਖ਼ਿਲਾਫ਼ ਹਨ। "ਪੋਪ ਫਰਾਂਸਿਸ ਨੇ ਸਾਫ਼ ਕਿਹਾ ਸੀ ਕਿ ਜਿਨਸੀ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਸਿਰਫ ਸ਼ੋਸ਼ਣ ਹੀ ਨਹੀਂ ਸਗੋਂ ਇਸ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਰ ਇੱਥੇ ਕੇਰਲ ਵਿੱਚ ਜਿਨਸੀ ਸ਼ੋਸ਼ਣ ਖ਼ਿਲਾਫ਼ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਹੈ ਜਿਸ ਤੋਂ ਲੱਗੇ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।" Image copyright Getty Images ਫੋਟੋ ਕੈਪਸ਼ਨ ਰੋਮਨ ਕੈਥੋਲਿਕ ਚਰਚ ਦੇ ਸਰਬ-ਉੱਚ ਧਰਮ ਗੁਰੂ, ਪੋਪ ਫਰਾਂਸਿਸ ਫਾਦਰ ਔਗਸਟੀਨ ਨੇ ਕਿਹਾ ਕਿ ਅਸਲ ਵਿੱਚ ਚਰਚ ਦੀ ਲੀਡਰਸ਼ਿਪ ਡਰਦੀ ਹੈ ਕਿ ਕੋਈ ਨਨ ਕੱਲ੍ਹ ਨੂੰ ਇਸ "ਗੁਲਾਮੀ ਪ੍ਰਥਾ" ਉੱਪਰ ਸਵਾਲ ਨਾ ਪੁੱਛ ਲਵੇ। "ਆਗਿਆਕਾਰੀ ਹੋਣ ਦੇ ਨਾਂ 'ਤੇ ਕੋਈ ਵੀ ਨਨ ਨਾ ਤਾਂ ਕੋਈ ਸਵਾਲ ਪੁੱਛ ਸਕਦੀ ਹੈ, ਨਾ ਆਜ਼ਾਦੀ ਨਾਲ ਜੀ ਸਕਦੀ ਹੈ।"ਉਦਾਹਰਣ ਸਾਹਮਣੇ ਹੀ ਪਿਆ ਹੈ। ਸਿਸਟਰ ਲੂਸੀ ਨੂੰ ਮਿਲਿਆ ਵਾਰਨਿੰਗ ਲੈਟਰ ਉਨ੍ਹਾਂ ਨੂੰ ਮਈ 2015 ਦੇ ਇੱਕ ਤਬਾਦਲੇ ਦੇ ਹੁਕਮ ਨੂੰ ਨਾ ਮੰਨਣ ਬਾਰੇ ਗੱਲ ਕਰਦਾ ਹੈ। ਨਾਲ ਹੀ ਇਹ ਲੈਟਰ ਉਨ੍ਹਾਂ ਵੱਲੋਂ ਆਪਣੀਆਂ ਕਵਿਤਾਵਾਂ ਦੀ ਇੱਕ ਕਿਤਾਬ ਛਪਵਾਉਣ ਬਾਰੇ, ਕਾਰ ਚਲਾਉਣਾ ਸਿੱਖਣ ਬਾਰੇ, ਡਰਾਈਵਿੰਗ ਲਾਇਸੈਂਸ ਲੈਣ ਬਾਰੇ ਅਤੇ ਫਿਰ ਕਾਰ ਖਰੀਦਣ ਬਾਰੇ ਵੀ ਸਫਾਈ ਮੰਗਦਾ ਹੈ। ਫ੍ਰਾਂਸਿਸਕਨ ਕਲੇਰਿਸਟ ਕੋਨਗ੍ਰਿਗੇਸ਼ਨ ਦੀ ਸੁਪੀਰੀਅਰ ਜਨਰਲ, ਸਿਸਟਰ ਐਨ ਜੋਸਫ਼ ਵੱਲੋਂ ਭੇਜੀ ਇਸ ਚਿੱਠੀ ਮੁਤਾਬਕ ਇਹ ਸਭ "ਆਗਿਆ ਮੰਨਣ ਦੀ ਸਹੁੰ ਦੀਆਂ ਘੋਰ ਉਲੰਘਣਾਵਾਂ" ਹਨ।ਸਿਸਟਰ ਲੂਸੀ ਨੂੰ 20 ਸਤੰਬਰ ਦੇ ਪ੍ਰਦਰਸ਼ਨ 'ਚ ਹਿੱਸਾ ਲੈਣ ਬਾਰੇ ਵੀ ਪੁੱਛਿਆ ਗਿਆ। ਕੁਝ "ਗੈਰ-ਈਸਾਈ" ਅਖਬਾਰਾਂ ਤੇ ਰਸਾਲਿਆਂ ਵਿੱਚ ਲੇਖ ਲਿਖਣ ਅਤੇ ਟੀਵੀ ਉੱਤੇ ਬਹਿਸਾਂ ਵਿੱਚ ਹਿੱਸਾ ਲੈਣ ਬਾਰੇ ਵੀ ਪੁੱਛਿਆ ਗਿਆ ਹੈ। ਸਿਸਟਰ ਲੂਸੀ ਦਾ ਜਵਾਬ ਸੀ, "ਇਹ ਮੇਰਾ ਮਨੁੱਖੀ ਅਧਿਕਾਰ ਹੈ।"'ਅਸਲ ਕਾਰਨ'ਫ਼ਾਦਰ ਔਗਸਟੀਨ ਮੁਤਾਬਕ, "ਜੀਜ਼ਸ ਕਰਾਈਸਟ ਵੱਲ ਆਗਿਆ ਹੋਣ ਨੂੰ ਹੁਣ ਚਰਚ ਵੱਲ ਆਗਿਆਕਾਰੀ ਹੋਣ ਵਜੋਂ ਵੇਖਿਆ ਜਾਂਦਾ ਹੈ। ਪਰ ਸਵਾਲ ਇਹ ਹੈ ਕਿ ਕੋਈ ਕੈਥੋਲਿਕ ਚਰਚ ਦੇ ਹੇਠਾਂ ਕਿਉ ਲੱਗੇ? ਔਰਤਾਂ ਨੂੰ ਦੂਜੇ ਜਾਂ ਤੀਜੇ ਦਰਜੇ ਦੇ ਇਨਸਾਨਾਂ ਵਜੋਂ ਵਰਤਾਰਾ ਮਿਲਦਾ ਹੈ ਜਦ ਕਿ ਜੀਜ਼ਸ ਸਾਹਮਣੇ ਮਰਦ ਤੇ ਔਰਤ ਵਿਚਕਾਰ ਕੋਈ ਫਰਕ ਨਹੀਂ ਹੈ। ਪਾਦਰੀ ਅਤੇ ਨਨ ਵਿੱਚ ਵੀ ਕੋਈ ਫਰਕ ਨਹੀਂ ਹੈ।"ਇਹ ਵੀ ਜ਼ਰੂਰ ਪੜ੍ਹੋਸਿਆਸਤਦਾਨਾਂ ਨੇ ਜੇ ਚੋਣਾਂ ਜਿੱਤਣੀਆਂ ਤਾਂ ਔਰਤਾਂ ਦੀ ਸੁਣਨੀ ਪੈਣੀਪਾਕਿਸਤਾਨ 'ਚ ਦਾਜ ਖਿਲਾਫ਼ ਅਨੋਖੀ ਮੁਹਿੰਮਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਨਾਰੀਵਾਦੀ ਧਰਮ-ਵਿਗਿਆਨੀ ਕੋਚੁਰਾਨੀ ਅਬ੍ਰਾਹਮ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਭਾਰਤ ਅਤੇ ਹੋਰਨਾਂ ਥਾਵਾਂ 'ਤੇ ਵੀ ਕੈਥੋਲਿਕ ਚਰਚ ਇੱਕ ਬੇਹੱਦ ਕਲੈਰਿਕਲ ਦਰਜਾਬੰਦੀ ਵਾਲਾ ਅਦਾਰਾ ਹੈ। ਇਹੀ ਮੁੱਖ ਮੁੱਦਾ ਹੈ। ਧਰਮ ਵਿੱਚ ਨਿਯਮ ਹਨ ਕਿ ਕੋਈ ਵੀ ਪਾਦਰੀ ਜਾਂ ਨਨ ਕਿਵੇਂ ਆਪਣਾ ਜੀਵਨ ਜੀਏਗਾ। ਇੱਥੇ ਮਰਦ ਜਾਂ ਪਾਦਰੀ ਤਾਂ ਇਸ ਦਰਜਾਬੰਦੀ ਵਿੱਚ ਇੱਕ ਹਿੱਸਾ ਹਨ ਪਰ ਔਰਤਾਂ ਬਾਹਰ ਹਨ।"ਕਈ ਸਾਲ ਪਹਿਲਾਂ ਨਨ ਵਜੋਂ ਜੀਵਨ ਵਿਸਾਰ ਚੁੱਕੀ ਕੋਚੁਰਾਨੀ ਨੇ ਅੱਗੇ ਕਿਹਾ, "ਪੂਰੀ ਮਾਨਸਿਕਤਾ ਹੀ ਮਰਦ-ਪ੍ਰਧਾਨ ਹੈ।" Image copyright Getty Images ਫੋਟੋ ਕੈਪਸ਼ਨ ਕੇਰਲ ਵਿੱਚ ਕੁਝ ਦਿਨ ਪਹਿਲਾਂ ਲਿੰਗਕ ਬਰਾਬਰੀ ਲਈ ਬਣਾਈ ਗਈ 'ਵਿਮੈਨਜ਼ ਵਾਲ' (ਔਰਤਾਂ ਦੀ ਦੀਵਾਰ) ਸਿਸਟਰ ਲੂਸੀ ਬਾਰੇ ਉਨ੍ਹਾਂ ਕਿਹਾ, "ਉਨ੍ਹਾਂ (ਲੂਸੀ) ਨੇ ਤਾਂ (ਕੇਰਲ ਵਿੱਚ ਕੁਝ ਦਿਨ ਪਹਿਲਾਂ ਲਿੰਗਕ ਬਰਾਬਰੀ ਲਈ ਬਣਾਈ ਗਈ) 'ਵਿਮੈਨਜ਼ ਵਾਲ' (ਔਰਤਾਂ ਦੀ ਦੀਵਾਰ) ਵਿੱਚ ਸਲਵਾਰ-ਕਮੀਜ਼ ਪਹਿਨ ਕੇ ਹਿੱਸਾ ਵੀ ਲਿਆ ਸੀ।""ਇਸ ਲਈ ਵੀ ਕੋਨਗ੍ਰਿਗੇਸ਼ਨ ਨੂੰ ਲੱਗਿਆ ਕਿ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪਰ ਮਰਦਾਂ ਨੂੰ ਅਜਿਹੇ ਧਰਮ-ਨਿਰਪੱਖ ਕੱਪੜੇ ਪਹਿਨਣ ਦੀ ਆਜ਼ਾਦੀ ਹੈ।" ਕੋਚੁਰਾਨੀ ਮੁਤਾਬਕ ਇਹ ਪੁਰਾਣੇ ਧਾਰਮਕ ਨਿਯਮ ਭਾਰਤ ਵਿੱਚ ਜ਼ਿਆਦਾ ਮੰਨੇ ਜਾਂਦੇ ਹਨ ਜਦਕਿ ਯੂਰੋਪ ਅਤੇ ਅਮਰੀਕਾ ਵਿੱਚ ਚਰਚ ਜ਼ਿਆਦਾ ਖੁਲ੍ਹੇ ਦਿਮਾਗ ਨਾਲ ਚੱਲਣ ਲੱਗੀ ਹੈ। "ਇੱਥੇ ਤਾਂ ਭੇਡਾਂ ਬਣਾਉਣਾ ਚਾਹੁੰਦੇ ਹਨ।"ਕੋਚੁਰਾਨੀ ਦੀ ਸਲਾਹ ਹੈ ਕਿ ਚਰਚ ਨੂੰ ਇੱਕ ਅਦਾਰੇ ਵਜੋਂ ਹੁਣ ਪਾਦਰੀਆਂ ਅਤੇ ਨਨਜ਼ ਨਾਲ ਗੱਲਬਾਤ ਕਰਨੀ ਚਾਹੀਦੀ ਹੈ। "ਸਮਾਂ ਆ ਗਿਆ ਹੈ ਕਿ ਚਰਚ ਔਰਤਾਂ ਨੂੰ ਵੀ ਬਾਲਗਾਂ ਵਜੋਂ ਵੇਖੇ।"ਪਰ ਕੀ ਸਿਸਟਰ ਲੂਸੀ ਅਤੇ ਫ਼ਾਦਰ ਔਗਸਟੀਨ ਖ਼ਿਲਾਫ਼ ਕਾਰਵਾਈ ਨਾਲ ਚਰਚ ਨੂੰ ਜਨਤਕ ਤੌਰ ਤੇ ਕੋਈ ਸਮੱਸਿਆ ਆਵੇਗੀ?ਇਸ ਬਾਰੇ ਇੱਕ ਚਰਚ ਦੇ ਰਸਾਲੇ 'ਲਾਈਟ ਆਫ ਟਰੂਥ" ਦੇ ਸੰਪਾਦਕ, ਫ਼ਾਦਰ ਪੌਲ ਥਿਲੇਕਟ ਦਾ ਕਹਿਣਾ ਹੈ, "ਇਹ ਕੋਈ ਆਦਰਸ਼ ਤਸਵੀਰ ਤਾਂ ਨਹੀਂ ਪੇਸ਼ ਕਰਦਾ... ਜਦੋਂ ਕੋਈ ਵੀ ਨਿਆਂ ਲਈ ਖੜ੍ਹਦਾ ਹੈ ਤਾਂ ਦਬਾਅ ਪੈਂਦਾ ਹੀ ਹੈ, ਇਹੀ ਆਮ ਤੌਰ 'ਤੇ ਹੁੰਦਾ ਹੈ। ਜੀਜ਼ਸ ਵੀ ਇਸੇ ਨਾਲ ਜੀਏ, ਇਸੇ ਨਾਲ ਮਰੇ।"ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੰਡੋਨੇਸ਼ੀਆ ਸੁਨਾਮੀ ਬਾਰੇ 5 ਗੱਲਾਂ ਜੋ ਅਸੀਂ ਹੁਣ ਤੱਕ ਜਾਣਦੇ ਹਾਂ 24 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46670406 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ 'ਚ ਆਈ ਸੁਨਾਮੀ ਕਰਕੇ ਹੁਣ ਤੱਕ 280 ਲੋਕਾਂ ਦੀ ਮੌਤ ਹੋ ਗਈ ਅਤੇ 850 ਦੇ ਕਰੀਬ ਜ਼ਖ਼ਮੀ ਹੋ ਗਏ ਹਨ।ਹੁਣ ਤੱਕ ਕੀ-ਕੀ ਹੋਇਆ ਜਾਣੋ, 5 ਬਿੰਦੂਆਂ 'ਚਜਿਸ ਥਾਂ ਸੁਨਾਮੀ ਆਈ ਹੈ, ਇਹ ਤੱਟੀ ਖੇਤਰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉੱਤਰ-ਪੂਰਬ ਵਿੱਚ ਪੈਂਦਾ ਹੈ ਜਿੱਥੇ ਸ਼ਨੀਵਾਰ ਰਾਤ ਨੂੰ ਸਥਾਨਕ ਸਮੇਂ ਮੁਤਾਬਕ ਸਾਢੇ 9 ਵਜੇ ਸੁਮੰਦਰੀ ਲਹਿਰਾਂ ਟਕਰਾਈਆਂ। ਅਧਿਕਾਰੀਆਂ ਮੁਤਾਬਕ ਪੈਂਡੇਗਲੈਂਡ ਇਲਾਕੇ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੁਨਾਮੀ ਅਨਕ ਕ੍ਰੇਕਾਟਾਓ ਜਵਾਲਾ ਮੁਖੀ ਫਟਿਆ ਤੇ ਸਮੁੰਦਰ ਸਤ੍ਹਾ ਵਿਚ ਭੂਚਾਲ ਆ ਗਿਆ ਤੇ ਸੁਨਾਮੀ ਦਾ ਕਾਰਨ ਬਣਿਆ।ਇੰਡੋਨੇਸ਼ੀਆ ਦਾ ਪ੍ਰਸਿੱਧ ਰੌਕ ਬੈਂਡ ਸੈਵਨਟੀਨ ਉਦੋਂ ਸਟੇਜ ਉੱਤੇ ਆਪਣੇ ਫਨ ਦਾ ਮੁਜ਼ਾਹਰਾ ਕਰ ਰਿਹਾ ਸੀ ਅਤੇ ਲਹਿਰਾਂ ਜਿਵੇਂ ਹੀ ਸਟੇਜ ਨਾਲ ਟਕਰਾਈਆਂ ਤਾਂ ਬੈਂਡ ਦੇ ਮੈਂਬਰ ਅਤੇ ਸਰੋਤੇ ਪਾਣੀ ਵਿੱਚ ਵਹਿ ਗਏ।ਅੰਤਰਰਾਸ਼ਟਰੀ ਸੁਨਾਮੀ ਚਿਤਾਵਨੀ ਕੇਂਦਰ ਮੁਤਾਬਕ ਸੁਨਾਮੀ ਦਾ ਇਸ ਤਰ੍ਹਾਂ ਆਉਣਾ ਆਮ ਵਰਤਾਰਾ ਨਹੀਂ ਹੈ।ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹੁਣ ਵੀ ਬੀਚ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਵਾਲਾਮੁਖੀ ਹਾਲੇ ਵੀ ਸਰਗਰਮ ਹੈ ਅਤੇ ਮੁੜ ਕੇ ਸਮੁੰਦਰ ਵਿੱਚ ਹਲਚਲ ਹੋ ਸਕਦੀ ਹੈ, ਨਤੀਜਾ ਇਹ ਵੀ ਹੋ ਸਕਦਾ ਕਿ ਮੁੜ ਕੇ ਸੁਨਾਮੀ ਦੇ ਹਾਲਾਤ ਬਣ ਸਕਦੇ ਹਨ। Image copyright Getty Images ਇੰਡੋਨੇਸ਼ੀਆ ਸੁਨਾਮੀ ਨਾਲ ਜੁੜੀਆਂ ਹੋਰ ਖ਼ਬਰਾਂਇੰਡੋਨੇਸ਼ੀਆ 'ਚ ਸੁਨਾਮੀ ਮਗਰੋਂ ਤਬਾਹੀ, 280 ਮੌਤਾਂਇੰਡੋਨੇਸ਼ੀਆ ਸੁਨਾਮੀ: ਕਿਉਂ ਹੋਈ ਭਿਆਨਕ ਤਬਾਹੀਉਹ ਸਟੇਜ 'ਤੇ ਗਾ ਰਹੇ ਸਨ, ਲਹਿਰਾਂ ਆਈਆਂ ਤੇ ਸਭ ਕੁਝ ਰੋੜ੍ਹ ਕੇ ਲੈ ਗਈਆਂ'ਕਾਰਾਂ ਤੇ ਕੰਟੇਨਰ ਹਵਾ ਵਿੱਚ 30 ਫੁੱਟ ਤੱਕ ਉੱਛਲੇ'ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Sorry, this Youtube post is currently unavailable.(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਭਾਰਤ ’ਚ 2014 ਤੋਂ ਬਾਅਦ ‘ਅੱਤਵਾਦੀ’ ਹਮਲਾ ਨਾ ਹੋਣ ਦਾ ਦਾਅਵ ਕਿੰਨਾ ਸੱਚਾ ਰਿਐਲਿਟੀ ਚੈੱਕ ਬੀਬੀਸੀ ਨਿਊਜ਼ 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46976946 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਹਿੰਸਾ ਵਿੱਚ ਕੀ ਵਾਕਈ ਕਮੀ ਆਈ ਹੈ? ਦਾਅਵਾ: ਭਾਰਤ ਵਿੱਚ 2014 ਤੋਂ ਹੁਣ ਤਕ ਨਰਿੰਦਰ ਮੋਦੀ ਦੀ ਸਰਕਾਰ ਦੌਰਾਨ ਕੋਈ ਵੀ ਵੱਡਾ ਅੱਤਵਾਦੀ ਹਮਲਾ ਨਹੀਂ ਹੋਇਆ ਹੈ। ਅਸਲੀਅਤ: ਅਧਿਕਾਰਤ ਅਤੇ ਹੋਰਨਾਂ ਥਾਵਾਂ ਤੋਂ ਲਏ ਅੰਕੜੇ ਸਾਫ ਦਿਖਾਉਂਦੇ ਹਨ ਕਿ ਭਾਰਤ ਵਿੱਚ 2014 ਤੋਂ ਬਾਅਦ ਵੀ ਕਈ ਚਰਮਪੰਥੀ ਅਤੇ ਵੱਖਵਾਦੀ ਹਿੰਸਕ ਹਮਲੇ ਹੋਏ ਹਨ। ਸਰਕਾਰ ਖੁਦ ਇਨ੍ਹਾਂ ਨੂੰ "ਵੱਡੇ" ਹਮਲਿਆਂ ਵਜੋਂ ਪਰਿਭਾਸ਼ਤ ਕਰਦੀ ਹੈ। ਕੁਝ ਦਿਨ ਪਹਿਲਾਂ ਹੀ ਇੱਕ ਭਾਸ਼ਣ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਵੱਡੀ ਆਗੂ ਅਤੇ ਭਾਰਤ ਦੀ ਰੱਖਿਆ ਮੰਤਰੀ ਨਿਰਮਲ ਸੀਤਾਰਮਨ ਨੇ ਇੱਕ ਵੱਡਾ ਦਾਅਵਾ ਕੀਤਾ। "ਸਾਡੇ ਦੇਸ਼ ਵਿੱਚ 2014 ਤੋਂ ਬਾਅਦ ਕੋਈ ਵੱਡਾ ਅੱਤਵਾਦੀ ਹਮਲਾ ਨਹੀਂ ਹੋਇਆ ਹੈ।"ਉਨ੍ਹਾਂ ਅੱਗੇ ਕਿਹਾ, "ਬਾਰਡਰ ਉੱਪਰ ਕੁਝ ਅਸ਼ਾਂਤੀ ਜ਼ਰੂਰ ਹੁੰਦੀ ਰਹਿੰਦੀ ਹੈ ਪਰ ਭਾਰਤੀ ਫੌਜ ਨੇ ਦੇਸ਼ 'ਚ ਵੜਦੇ ਹਰ ਖਤਰੇ ਨੂੰ ਬਾਰਡਰ ਉੱਪਰ ਹੀ ਖਤਮ ਕਰ ਦਿੱਤਾ ਹੈ।" Image copyright Getty Images ਫੋਟੋ ਕੈਪਸ਼ਨ ਨਿਰਮਲ ਸੀਤਾਰਮਨ ਦੇ ਦਾਅਵਿਆਂ ਨੂੰ ਕਈਆਂ ਨੇ ਨਿਰਾ ਝੂਠ ਆਖਿਆ ਹੈ ਇਹ ਵੀ ਜ਼ਰੂਰ ਪੜ੍ਹੋਰੋਜ਼ 10 ਮਿੰਟ ਇਸ ਤਰ੍ਹਾਂ ਲਗਾ ਕੇ ਤੁਸੀਂ ਰਹਿ ਸਕਦੋ ਹੋ ਖੁਸ਼ ਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾਕਮਲਾ ਹੈਰਿਸ ਕੌਣ ਹੈ ਜਿਸ ਤੋਂ ਓਬਾਮਾ ਨੇ ਮੰਗੀ ਸੀ ਮਾਫ਼ੀਇਹ ਦਾਅਵੇ ਵਿਵਾਦ ਦਾ ਕਰਨ ਬਣ ਗਏ ਹਨ, ਸਵਾਲ ਉੱਥੇ ਹਨ ਕਿ "ਵੱਡੇ" ਹਮਲੇ ਦਾ ਮਤਲਬ ਕੀ ਮੰਨਿਆ ਜਾਵੇ, ਕਿਉਂਕਿ ਹਮਲੇ ਤਾਂ ਕਈ ਹੋਏ ਹਨ। ਵਿਰੋਧੀ ਧਿਰ ਬੋਲੇ... ਕਾਂਗਰਸ ਆਗੂ ਅਤੇ ਯੂਪੀਏ ਸਰਕਾਰ ਵਿੱਚ ਮੰਤਰੀ ਰਹੇ ਪੀ. ਚਿਦੰਬਰਮ ਨੇ ਟਵਿੱਟਰ ਉੱਪਰ ਲਿਖਿਆ, "ਕੀ ਰੱਖਿਆ ਮੰਤਰੀ ਭਾਰਤ ਦਾ ਨਕਸ਼ਾ ਲੈ ਕੇ ਉਸ ਉੱਪਰ ਪਠਾਨਕੋਟ ਤੇ ਉੜੀ ਲੱਭਣਗੇ?"ਉਨ੍ਹਾਂ ਦਾ ਇਸ਼ਾਰਾ 2016 ਵਿੱਚ ਹੋਏ ਦੋ ਹਮਲਿਆਂ ਵੱਲ ਸੀ:2016 ਦੇ ਜਨਵਰੀ ਮਹੀਨੇ 'ਚ ਪਠਾਨਕੋਟ ਦੇ ਫੌਜੀ ਬੇਸ ਉੱਪਰ ਹਮਲੇ 'ਚ ਸੱਤ ਭਾਰਤੀ ਸੈਨਿਕ ਅਤੇ ਛੇ ਹਮਲਾਵਰ ਮਾਰੇ ਗਏ ਸਨ। ਇਸ ਦਾ ਇਲਜ਼ਾਮ ਪਾਕਿਸਤਾਨ-ਸਥਿਤ ਇੱਕ ਸੰਗਠਨ ਉੱਪਰ ਲਗਾਇਆ ਗਿਆ ਹੈ। ਚਾਰ ਹਮਲਾਵਰਾਂ ਨੇ ਜੰਮੂ-ਕਸ਼ਮੀਰ ਦੇ ਉੜੀ ਵਿੱਚ ਇੱਕ ਆਰਮੀ ਬੇਸ ਉੱਪਰ ਹਮਲਾ ਕੀਤਾ ਅਤੇ 17 ਫੌਜੀਆਂ ਨੂੰ ਮਾਰ ਦਿੱਤਾ ਸੀ। Image copyright Getty Images ਸਰਕਾਰੀ ਅੰਕੜੇ ਭਾਰਤੀ ਸਰਕਾਰ ਅੰਦਰੂਨੀ ਖਤਰਿਆਂ ਨੂੰ ਚਾਰ ਕਿਸਮਾਂ ਦਾ ਮੰਨਦੀ ਹੈ। ਭਾਰਤ-ਪ੍ਰਸ਼ਾਸਿਤ ਕਸ਼ਮੀਰ ਖਿੱਤੇ ਵਿੱਚ ਘਟਨਾਵਾਂ ਉੱਤਰ-ਪੂਰਵੀ ਖਿੱਤੇ ਵਿੱਚ ਹਮਲੇਕਈ ਇਲਾਕਿਆਂ 'ਚ ਖੱਬੇਪੱਖੀ ਹਿੰਸਾਬਾਕੀ ਦੇਸ਼ ਵਿੱਚ ਅੱਤਵਾਦੀ ਹਮਲੇ ਇਨ੍ਹਾਂ ਅਧਿਕਾਰਤ ਅੰਕੜਿਆਂ ਮੁਤਾਬਕ ਹੀ 2015 ਅਤੇ 2016 ਦੋਵਾਂ ਸਾਲਾਂ ਵਿੱਚ ਇੱਕ-ਇੱਕ "ਵੱਡਾ ਅੱਤਵਾਦੀ ਹਮਲਾ" ਹੋਇਆ ਸੀ। ਇਹ ਅੰਕੜੇ ਸੰਸਦ ਵਿੱਚ ਵੀ ਪੇਸ਼ ਕੀਤੇ ਗਏ ਸਨ। 'ਬਾਕੀ ਦੇਸ਼ ਵਿੱਚ ਅੱਤਵਾਦੀ ਹਮਲੇ' ਮੰਨੇ ਜਾਂਦੇ ਹਮਲਿਆਂ ਬਾਰੇ ਹੀ "ਵੱਡਾ" ਸ਼ਬਦ ਵਰਤਿਆ ਗਿਆ ਹੈ। ਵੱਡਾ ਹਮਲਾ ਮਤਲਬ?ਸੁਰੱਖਿਆ ਮਸਲਿਆਂ ਦੇ ਵਿਸ਼ਲੇਸ਼ਕ ਅਜੇ ਸ਼ੁਕਲਾ ਮੁਤਾਬਕ, "ਇਹ ਧਾਰਨਾ ਦੀ ਗੱਲ ਹੈ, ਕਿਉਂਕਿ ਅਜਿਹਾ ਕੋਈ ਸਰਕਾਰੀ ਦਸਤਾਵੇਜ਼ ਨਹੀਂ ਜਿਸ ਵਿੱਚ ਵੱਡੇ-ਛੋਟੇ ਦਾ ਫਰਕ ਦੱਸਿਆ ਹੋਵੇ।""ਇਹ ਪਰਿਭਾਸ਼ਾ ਉਂਝ ਕਈ ਚੀਜ਼ਾਂ 'ਤੇ ਨਿਰਭਰ ਹੈ, ਜਿਵੇਂ ਕਿ ਹਮਲੇ ਦੀ ਥਾਂ, ਹਮਲੇ ਨੂੰ ਅੰਜਾਮ ਦੇਣ ਵਾਲੇ ਦੀ ਪਛਾਣ, ਹਮਲੇ ਦਾ ਸੰਕੇਤਕ ਅਸਰ।"ਬੀਬੀਸੀ ਨੇ ਪਰਿਭਾਸ਼ਾ ਬਾਰੇ ਭਾਰਤ ਸਰਕਾਰ ਤੋਂ ਪੁੱਛਿਆ ਤਾਂ ਇਸ ਲੇਖ ਦੇ ਲਿਖੇ ਜਾਨ ਤਕ ਕੋਈ ਜਵਾਬ ਨਹੀਂ ਆਇਆ। ਇਹ ਵੀ ਜ਼ਰੂਰ ਪੜ੍ਹੋਕੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 'ਜੈ ਹਿੰਦ' ਨਾਅਰੇ ਬਾਰੇ ਝੂਠ ਬੋਲਿਆ?ਪ੍ਰਿਅੰਕਾ ਗਾਂਧੀ ਦੀ ਸਿਆਸਤ ਵਿੱਚ ਐਂਟਰੀ, ਕਾਂਗਰਸ ਨੇ ਬਣਾਇਆ ਜਨਰਲ ਸਕੱਤਰ'ਅਣਚਾਹੀ ਬੱਚੀ' ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ' ਕੰਗਨਾ ਰਣੌਤ ਦੀ ਕਹਾਣੀ Image copyright Getty Images ਫੋਟੋ ਕੈਪਸ਼ਨ ਖੱਬੇਪੱਖੀ ਹਿੰਸਾ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਅੰਕੜੇ ਮਨਮੋਹਨ ਸਿੰਘ ਦੀ ਸਰਕਾਰ ਨਾਲੋਂ ਚੰਗੇ ਹਨ ਇੱਕ ਗੈਰ-ਸਰਕਾਰੀ ਸੰਗਠਨ, ਸਾਊਥ ਏਸ਼ੀਅਨ ਟੈਰਰਿਜ਼ਮ ਪੋਰਟਲ ਆਪਣੇ ਵੱਲੋਂ ਇੱਕ ਪਰਿਭਾਸ਼ਾ ਦਿੰਦਾ ਹੈ। ਇਸ ਮੁਤਾਬਕ ਤਿੰਨ ਨਾਲੋਂ ਜ਼ਿਆਦਾ ਮੌਤਾਂ ਹੋਣ ਤਾਂ ਮਤਲਬ ਵੱਡਾ ਹਮਲਾ ਸੀ, ਭਾਵੇਂ ਮੌਤਾਂ ਨਾਗਰਿਕਾਂ ਦੀਆਂ ਹੋਣ ਜਾਂ ਫੌਜੀਆਂ ਦੀਆਂ।ਇਸ ਪੋਰਟਲ ਮੁਤਾਬਕ 2014 ਤੋਂ 2018 ਦੇ ਵਕਫ਼ੇ 'ਚ ਭਾਰਤ ਵਿੱਚ 388 ਵੱਡੇ ਹਮਲੇ ਹੋਏ। ਇਹ ਅੰਕੜਾ ਸਰਕਾਰੀ ਅੰਕੜੇ ਨੂੰ ਆਧਾਰ ਬਣਾਉਂਦਾ ਹੈ। ਹਿੰਸਾ ਕਿੱਥੇ ਵਧੀ ਹੈ?ਸਾਨੂੰ ਇਹ ਵੀ ਵੇਖਣਾ ਚਾਹੀਦਾ ਹੈ ਕਿ ਹਿੰਸਾ ਕਿਵੇਂ ਬਦਲੀ ਹੈ। 2009 ਤੋਂ 2013 ਦੌਰਾਨ, ਜਦੋਂ ਕਾਂਗਰਸ ਦੀ ਯੂਪੀਏ ਗੱਠਜੋੜ ਦੀ ਸਰਕਾਰ ਸੀ, ਸਰਕਾਰੀ ਅੰਕੜੇ ਕਹਿੰਦੇ ਹਨ ਕਿ "ਬਾਕੀ ਭਾਰਤ ਵਿੱਚ 15 ਵੱਡੇ ਅੱਤਵਾਦੀ ਹਮਲੇ" ਹੋਏ। ਇਹ ਅੰਕੜਾ ਮੌਜੂਦਾ ਸਰਕਾਰ ਦੇ ਅੰਕੜੇ ਨਾਲੋਂ ਕਾਫੀ ਜ਼ਿਆਦਾ ਹੈ। ਇਹ ਵੀ ਜ਼ਰੂਰ ਪੜ੍ਹੋ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ 'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'ਸਿਗਰਟ ਲਈ ਰੋਲਿੰਗ ਪੇਪਰ ਨਾ ਦੇਣ 'ਤੇ ਪੰਜਾਬੀ 'ਤੇ ਹਮਲਾਪਰ ਭਾਰਤ-ਪ੍ਰਸ਼ਾਸਿਤ ਕਸ਼ਮੀਰ ਵਿੱਚ ਹਮਲੇ 2009 ਤੋਂ 2014 ਵਿਚਕਾਰ ਲਗਾਤਾਰ ਘਟ ਰਹੇ ਸਨ, ਜਦਕਿ ਇਸ ਮੌਜੂਦਾ ਸਰਕਾਰ ਹੇਠਾਂ ਇਹ ਮੁੜ ਵਧੇ ਹਨ। ਸੁਰੱਖਿਆ ਵਿਸ਼ਲੇਸ਼ਕ ਅਜੇ ਸਾਹਨੀ ਮੁਤਾਬਕ ਸਿਰਫ 2018 ਵਿੱਚ ਹੀ ਇੱਥੇ ਅੱਤਵਾਦ-ਸਬੰਧਤ ਹਿੰਸਾ ਵਿੱਚ 451 ਮੌਤਾਂ ਹੋਈਆਂ ਜੋ ਕਿ ਇੱਕ ਦਹਾਕੇ ਵਿੱਚ ਸਭ ਤੋਂ ਜ਼ਿਆਦਾ ਸਨ। ਇਸ ਤੋਂ ਪਹਿਲਾ ਇਸ ਤੋਂ ਜ਼ਿਆਦਾ ਮੌਤਾਂ 2008 ਵਿੱਚ ਹੋਈਆਂ ਸਨ ਜਦੋਂ ਕਾਂਗਰਸ ਸੱਤਾ 'ਚ ਸੀ। ਭਾਰਤ ਦੇ ਉੱਤਰ-ਪੂਰਵੀ ਖਿੱਤੇ ਵਿੱਚ 2012 ਨੂੰ ਛੱਡ ਦੇਈਏ ਤਾਂ ਹਿੰਸਾ ਲਗਾਤਾਰ ਘਟੀ ਹੈ ਅਤੇ 2015 ਤੋਂ ਨਾਗਰਿਕਾਂ ਦੀਆਂ ਮੌਤਾਂ ਦਾ ਅਧਿਕਾਰਤ ਅੰਕੜਾ ਵੀ ਡਿੱਗਦਾ ਜਾ ਰਿਹਾ ਹੈ। ਇਸ ਖਿੱਤੇ ਵਿੱਚ ਕਈ ਦਹਾਕਿਆਂ ਤੋਂ ਵੱਖਵਾਦੀ ਹਿੰਸਾ ਹੁੰਦੀ ਰਹੀ ਹੈ। ਖੱਬੇਪੱਖੀ ਹਿੰਸਾ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਅੰਕੜੇ ਮਨਮੋਹਨ ਸਿੰਘ ਦੀ ਸਰਕਾਰ ਨਾਲੋਂ ਚੰਗੇ ਹਨ। ਮੋਦੀ ਨੇ ਜੁਲਾਈ 2018 ਵਿੱਚ 'ਸਵਰਾਜ' ਮੈਗਜ਼ੀਨ ਨੂੰ ਦੱਸਿਆ, "ਮਾਓਵਾਦੀ ਹਿੰਸਾ ਵਿੱਚ 20 ਫ਼ੀਸਦੀ ਘਾਟਾ ਹੋਇਆ ਹੈ ਅਤੇ 2013 ਤੋਂ 2017 ਦੌਰਾਨ ਮੌਤਾਂ ਦੀ ਗਿਣਤੀ 34 ਫ਼ੀਸਦੀ ਘਟੀ ਹੈ।" ਇਹ ਅੰਕੜਾ ਅਧਿਕਾਰਤ ਅੰਕੜੇ ਨਾਲ ਮਿਲਦਾ ਹੈ। ਪਰ ਇਹੀ ਅੰਕੜਾ ਇਹ ਵੀ ਦੱਸਦਾ ਹੈ ਕਿ ਇਹ ਗਿਰਾਵਟ ਤਾਂ 2011 ਤੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ।ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਕੇ ਜਿੰਬਾਬਵੇ ਵਿੱਚ ਰਾਸ਼ਟਰਪਤੀ ਦੀ ਚੋਣ ਲੜਨ ਵਾਲਾ 40 ਸਾਲਾ ਨੌਜਵਾਨ 30 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45007227 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦੇ ਨੈਲਸਨ ਚਮੀਸਾ ਜ਼ਿੰਬਾਬਵੇ ਵਿੱਚ ਚੋਣਾਂ ਜਾਰੀ ਹਨ ਅਤੇ ਉੱਥੇ ਦੇ 93 ਫੀਸਦ ਬੇਰੁਜ਼ਗਾਰ ਨੌਜਵਾਨਾਂ ਲਈ ਇਹ ਬੇਹੱਦ ਮਾਇਨੇ ਰੱਖਦੀਆਂ ਹਨ। ਉਹ ਚਾਹੁੰਦੇ ਹਨ ਕਿ ਜੋ ਵੀ ਆਗੂ ਰਾਸ਼ਟਰਪਤੀ ਬਣੇ ਚਾਹੇ 72 ਸਾਲ ਦੇ ਐਮਰਸਨ ਮਨਨਗਗਵਾ ਹੋਣ ਜਾਂ 40 ਸਾਲ ਦੇ ਨੈਲਸਨ ਚਮੀਸਾ, ਉਨ੍ਹਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕਰਨ।ਪਹਿਲੀ ਵਾਰ ਹੈ ਕਿ 40 ਸਾਲ ਤੋਂ ਸੱਤਾ 'ਤੇ ਕਾਬਿਜ਼ ਰਹੇ ਰੌਬਰਟ ਮੁਗਾਬੀ ਤੋਂ ਬਿਨਾਂ ਦੇਸ ਵਿੱਚ ਚੋਣਾਂ ਲੜੀਆਂ ਜਾ ਰਹੀਆਂ ਹਨ।ਮੁਗਾਬੀ ਨੇ ਖੁਦ ਆਪਣੀ ਹੀ ਪਾਰਟੀ ਜ਼ਾਨੂ-ਪੀਐੱਫ ਦੀ ਥਾਂ ਵਿਰੋਧੀ ਧਿਰ ਐਮਡੀਸੀ (ਮੂਵਮੈਂਟ ਆਫ ਡੈਮੋਕਰੈਟਿਕ ਚੇਂਜ) ਨੂੰ ਵੋਟ ਪਾਉਣ ਦਾ ਐਲਾਨ ਕੀਤਾ ਹੈ। ਤਾਨਾਸ਼ਾਹਾਂ ਦੀਆਂ ਪਤਨੀਆਂ ਤੋਂ ਐਨੀ ਨਫ਼ਰਤ ਕਿਉਂ ?ਕੌਣ ਹੈ ਜ਼ਿੰਬਾਬਵੇ ਸੰਕਟ ਦਾ ਕੇਂਦਰ ਬਿੰਦੂ ਬਣੀ ਔਰਤ? ਸਰਦਾਰ ਜੋ ਬਣਿਆ ਕਨੇਡਾ ਦਾ ਵੱਡਾ ਸਿਆਸੀ ਚਿਹਰਾਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀ Image copyright AFP ਫੋਟੋ ਕੈਪਸ਼ਨ ਜ਼ਿੰਬਾਬਵੇ 'ਚ ਵੋਟ ਦੇਣ ਲਈ ਲਾਈਨ ਵਿੱਚ ਲੱਗੇ ਲੋਕ ਇਸ ਵਾਰ ਕੁੱਲ ਵੋਟਰਾਂ 'ਚੋਂ 43 ਫੀਸਦ 35 ਸਾਲਾਂ ਤੋਂ ਘੱਟ ਉਮਰ ਦੇ ਹਨ। ਸ਼ਾਇਦ ਇਹੀ ਵਜ੍ਹਾ ਹੈ ਕਿ ਇਸ ਵਾਰ ਰਾਸ਼ਟਰਪਤੀ ਚੋਣਾਂ ਵਿੱਚ ਖੜੇ ਹੋਏ ਮੂਵਮੈਂਟ ਫਾਰ ਡੈਮੋਕਰੇਟਿਕ (MDC) ਪਾਰਟੀ ਦੇ 40 ਸਾਲ ਦੇ ਆਗੂ ਨੈਲਸਨ ਚਮੀਸਾ ਚੋਣ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਦੱਬ ਕੇ ਵਰਤੋਂ ਕਰ ਰਹੇ ਹਨ। Image copyright Reuters ਜਿੱਤੇਗਾ ਕੌਣ, ਇਹ ਨਤੀਜੇ ਦੱਸਣਗੇ ਪਰ ਉਸ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੈ ਕਿ 75 ਸਾਲ ਦੇ ਮਨਨਗਗਵਾ ਜਿਨ੍ਹਾਂ ਨੂੰ ਸਿਆਸੀ ਚਲਾਕੀਆਂ ਕਾਰਨ ਕ੍ਰੌਕੋਡਾਈਲ ਜਾਂ ਮਗਰਮੱਛ ਵੀ ਕਿਹਾ ਜਾਂਦਾ ਹੈ ਉਨ੍ਹਾਂ ਨੂੰ ਚੁਣੌਤੀ ਦੇ ਰਹੇ ਉਨ੍ਹਾਂ ਤੋਂ ਅੱਧੀ ਉਮਰ ਦੇ ਆਗੂ ਨੈਲਸਨ ਚਮੀਸਾ ਕੌਣ ਹਨ?ਵਕਾਲਤ ਕਰ ਚੁਕੇ ਨੈਲਸਨ ਚਮੀਸਾ ਦੋ ਸਾਲ ਪਹਿਲਾਂ ਹੀ ਪਾਦਰੀ ਵੀ ਬਣੇ ਹਨ। ਉਸ ਦਾ ਅਸਰ ਉਨ੍ਹਾਂ ਦੀਆਂ ਰੈਲੀਆਂ ਵਿੱਚ ਵੀ ਸਾਫ ਨਜ਼ਰ ਆਉਂਦਾ ਹੈ ਜੋ ਲੋਕਾਂ ਨੂੰ ਆਕਰਸ਼ਤ ਕਰਨ ਵਿੱਚ ਸਮਰਥ ਸਾਬਤ ਹੁੰਦਾ ਹੈ।ਨੈਲਸਨ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਰੈਲੀਆਂ ਕਰ ਰਹੇ ਹਨ, ਉਨ੍ਹਾਂ ਨੇ #GodIsInIt ਨਾਂ ਦਾ ਹੈਸ਼ਟੈਗ ਵੀ ਚਲਾਇਆ ਹੈ। ਉਹ ਈ-ਰੈਲੀਆਂ ਵੀ ਕਰਦੇ ਹਨ, ਮਤਲਬ ਇਹ ਕਿ ਚਮੀਸਾ ਇੰਟਰਨੈੱਟ ਰਾਹੀਂ ਵੀ ਵੱਡੇ ਇਕੱਠ ਨੂੰ ਸੰਬੋਧਿਤ ਕਰਦੇ ਹਨ।ਨੈਲਸਨ 25 ਸਾਲ ਦੀ ਉਮਰ ਵਿੱਚ ਐਮਪੀ, 31 ਸਾਲ ਵਿੱਚ ਕੈਬਨਿਟ ਮੰਤਰੀ ਤੇ 40 ਸਾਲ ਦੇ ਸਭ ਤੋਂ ਜਵਾਨ ਰਾਸ਼ਟਰਪਤੀ ਬਣਨਗੇ ਜੇ ਉਹ ਜਿੱਤਦੇ ਹਨ।ਕਾਲਜ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਮਸ਼ਹੂਰ ਕੌਂਗੋਲੀਅਨ ਵਾਰਡਰ 'ਵਾਂਬਾ ਡੀਆ ਵਾਂਬਾ' ਦੇ ਨਾਂ ਨਾਲ ਬੁਲਾਇਆ ਜਾਂਦਾ ਸੀ ਕਿਉਂਕਿ ਉਹ ਬੇਹੱਦ ਪ੍ਰਭਾਵਸ਼ਾਲੀ ਸਟੂਡੈਂਟ ਲੀਡਰ ਸਨ।ਚਮੀਸਾ ਕੋਲ ਰਾਜਨੀਤੀ ਵਿਗਿਆਨ, ਇੰਟਰਨੈਸ਼ਨਲ ਰਿਲੇਸ਼ਨਜ਼ ਅਤੇ ਲਾਅ ਵਿੱਚ ਡਿਗਰੀ ਹੈ।2007 ਵਿੱਚ ਸੁਰੱਖਿਆ ਏਜੰਟਸ ਨੇ ਮੁਗਾਬੀ ਖਿਲਾਫ ਵਿਰੋਧ ਕਰਨ ਲਈ ਇਨ੍ਹਾਂ ਨੂੰ ਕੁੱਟਿਆ ਸੀ ਜਿਸ ਕਰਕੇ ਉਨ੍ਹਾਂ ਦਾ ਸਿਰ ਟੁੱਟ ਗਿਆ ਸੀ। ਚਮੀਸਾ ਨੂੰ ਸਿਆਸੀ ਗਤੀਵਿਧੀਆਂ ਕਾਰਨ ਹਰਾਰੇ ਪਾਲੀਟੈਕਨਿਕ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਸੀ। Image copyright AFP ਫੋਟੋ ਕੈਪਸ਼ਨ ਨੈਲਸਨ ਨੂੰ ਵਿਰੋਧੀਆਂ ਨੇ 2007 ਵਿੱਚ ਕੁੱਟਿਆ ਸੀ ਨੈਲਸਨ ਕੁਈ ਵਿਵਾਦਾਂ ਵਿੱਚ ਵੀ ਘਿਰੇ ਰਹੇ ਹਨ। ਆਲੋਚਕਾਂ ਮੁਤਾਬਕ ਰਾਜਨੀਤਕ ਪਾਰਟੀ ਮੂਵਮੈਂਟ ਫਾਰ ਚੇਂਜ ਦੇ ਸਾਬਕਾ ਆਗੂ ਦੀ ਮੌਤ ਤੋਂ ਬਾਅਦ ਨੈਲਸਮ ਨੇ ਗਲਤ ਤਰੀਕੇ ਨਾਲ ਉਨ੍ਹਾਂ ਦੀ ਥਾਂ ਲਈ ਸੀ।ਸੋਸ਼ਲ ਮੀਡੀਆ 'ਤੇ ਝੂਠੀਆਂ ਗੱਲਾਂ ਕਰਨ ਲਈ ਵੀ ਕੁਝ ਲੋਕ ਉਨ੍ਹਾਂ ਦੀਆਂ ਨਿੰਦਾ ਕਰਦੇ ਹਨ। ਅਜਿਹਾ ਇੱਕ ਦਾਅਵਾ ਉਨ੍ਹਾਂ ਕੀਤਾ ਸੀ ਕਿ ਉਹ ਅਮਰੀਕੀ ਰਾਸ਼ਟਪਰਤੀ ਡੌਨਲਡ ਟਰੰਪ ਨੂੰ ਮਿਲੇ ਹਨ ਜਿਸ ਲਈ ਬਾਅਦ ਵਿੱਚ ਉਨ੍ਹਾਂ ਨੂੰ ਮੁਆਫੀ ਵੀ ਮੰਗਣੀ ਪਈ ਸੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਲਰਾਜ ਅਤੇ ਉਨ੍ਹਾਂ ਦੇ ਭਰਾ ਸੁੱਖੀ ਕੈਨੇਡਾ ਦੀ ਟੀਮ ਵੱਲੋਂ ਹਾਕੀ ਵਿਸ਼ਵ ਕੱਪ 2018 ਦਾ ਹਿੱਸਾ ਬਣੇ। ਬੀਬੀਸੀ ਨਾਲ ਖ਼ਾਸ ਗੱਲਬਾਤ ’ਚ ਉਨ੍ਹਾਂ ਪੰਜਾਬ ਅਤੇ ਆਪਣੇ ਪਰਿਵਾਰ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ।(ਰਿਪੋਰਟ – ਸੁਰਯਾਂਸ਼ੀ ਪਾਂਡੇ)(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਮਰੀਕਾ ਅਤੇ ਚੀਨ ਟਰੇਡ ਵਾਰ ਕਰ ਰਹੇ ਹਨ, ਇਸ ਦੇ ਕੀ ਨੁਕਸਾਨ ਹਨ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਫੇਸਬੁੱਕ ਨੂੰ ਸਾਲ 2019 'ਚ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਡੇਵ ਲੀ ਬੀਬੀਸੀ ਪੱਤਰਕਾਰ 6 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46774693 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਪਿਛਲੇ ਸਾਲ ਫੇਸਬੁੱਕ ਉੱਤੇ ਕਾਫੀ ਇਲਜ਼ਾਮ ਲੱਗੇ ਹਨ ਸਾਲ 2019 : ਫੇਸਬੁੱਕ ਦੇ ਬੁਰੇ ਵਕਤ ਦੀ ਦਸਤਕ।ਬੀਤੇ ਸਾਲ ਅਸੀਂ ਫੇਸਬੁੱਕ 'ਤੇ ਕਈ ਇਲਜ਼ਾਮ ਲਗਦੇ ਦੇਖੇ ਹਨ। ਅਸੀਂ ਸੁਣਿਆ ਅਤੇ ਪੜ੍ਹਿਆ ਕਿ ਫੇਸਬੁੱਕ ਆਪਣੇ ਯੂਜਰਜ਼ ਦਾ ਨਿੱਜੀ ਡਾਟਾ ਵੇਚ ਰਿਹਾ ਹੈ। ਇਸ ਸਬੰਧੀ ਫੇਸਬੁੱਕ ਦੇ ਸੰਥਾਪਕ ਮਾਰਕ ਜ਼ਕਰਬਰਗ ਨੂੰ ਅਮਰੀਕੀ ਸੈਨੇਟ ਦੇ ਸਾਹਮਣੇ ਸੁਆਲ-ਜਵਾਬ ਲਈ ਹਾਜ਼ਰ ਵੀ ਹੋਣਾ ਪਿਆ।ਫੇਸਬੁੱਕ ਨੇ ਵੀ ਆਪਣੀਆਂ ਗ਼ਲਤੀਆਂ ਮੰਨੀਆਂ ਅਤੇ ਇਨ੍ਹਾਂ ਨੂੰ ਮੁੜ ਨਾ ਦੁਹਰਾਉਣ ਦੇ ਵਾਅਦੇ ਵੀ ਕੀਤੇ। ਹਾਲਾਂਕਿ ਸਾਰੇ ਵਾਅਦਿਆਂ ਦੌਰਾਨ ਲੋਕਾਂ ਦੇ ਮਨ ਵਿੱਚ ਫੇਸਬੁੱਕ ਨੂੰ ਲੈ ਕੇ ਸ਼ੱਕ ਤਾਂ ਘਰ ਕਰ ਹੀ ਗਿਆ ਹੈ। ਕੁੱਲ ਮਿਲਾ ਕੇ ਕਹੀਏ ਤਾਂ ਸਾਲ 2018 ਦੇ ਨਾਲ ਫੇਸਬੁੱਕ ਦਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਚੰਗਾ ਵੇਲਾ ਲੰਘ ਗਿਆ ਹੈ। ਇਹ ਵੀ ਪੜ੍ਹੋ:ਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ ਸੁਖਪਾਲ ਖਹਿਰਾ ਦੀਆਂ ਕੇਜਰੀਵਾਲ ਨੂੰ ਕਹੀਆਂ 9 ਗੱਲਾਂਟਰੰਪ ਦੀ ਜ਼ਿੱਦ ਕਾਰਨ ਅਮਰੀਕਾ 'ਚ ਥਾਂ-ਥਾਂ ਕੂੜੇ ਦੇ ਢੇਰ ਤੇ ਲੱਖਾਂ ਲੋਕਾਂ ਦੀਆਂ ਤਨਖਾਹਾਂ ਰੁਕੀਆਂਸਿਤਾਰੇ ਵੀ ਕਿਉਂ ਹੋ ਰਹੇ ਹਨ ਡਿਪਰੈਸ਼ਨ ਦਾ ਸ਼ਿਕਾਰਹੁਣ ਮੰਨਿਆ ਜਾ ਰਿਹਾ ਹੈ ਕਿ ਸਾਲ 2019 'ਚ ਉਸ ਦੇ ਬੁਰੇ ਵੇਲੇ ਦੀ ਸ਼ੁਰੂਆਤ ਹੋਵੇਗੀ। ਫੇਸਬੁੱਕ ਨੂੰ ਹੋ ਸਕਦਾ ਹੈ ਜੁਰਮਾਨਾਮੰਨਿਆ ਜਾ ਰਿਹਾ ਹੈ ਕਿ ਅਗਲੇ 12 ਮਹੀਨਿਆਂ 'ਚ ਫੇਸਬੁੱਕ 'ਤੇ ਸਖ਼ਤ ਜੁਰਮਾਨੇ ਲੱਗ ਸਕਦੇ ਹਨ। Image copyright Getty Images ਫੋਟੋ ਕੈਪਸ਼ਨ ਅਗਲੇ 12 ਮਹੀਨਿਆਂ 'ਚ ਫੇਸਬੁੱਕ 'ਤੇ ਸਖ਼ਤ ਜੁਰਮਾਨੇ ਲੱਗ ਸਕਦੇ ਹਨ ਆਇਰਲੈਂਡ ਦੀ ਡਾਟਾ ਸੇਵਾ ਪ੍ਰੋਟੈਕਸ਼ਨ ਕਮੇਟੀ ਨੇ ਦਸੰਬਰ 'ਚ ਐਲਾਨ ਕੀਤਾ ਸੀ ਕਿ ਉਹ ਫੇਸਬੁੱਕ ਦੇ ਖ਼ਿਲਾਫ਼ ਜਾਂਚ ਸ਼ੁਰੂ ਕਰਨ ਵਾਲੀ ਹੈ। ਇਸ ਤੋਂ ਇਲਾਵਾ ਕਈ ਦੇਸਾਂ ਨੇ ਮੰਨਿਆ ਹੈ ਕਿ ਫੇਸਬੁੱਕ 'ਤੇ ਉਨ੍ਹਾਂ ਦੇ ਨਾਗਰਿਕਾਂ ਦਾ ਨਿੱਜੀ ਡਾਟਾ ਸੁਰੱਖਿਅਤ ਨਹੀਂ ਹੈ। ਫੇਸਬੁੱਕ ਲਈ ਇਸ ਦੇ ਗੰਭੀਰ ਸਿੱਟੇ ਹੋ ਸਕਦੇ ਹਨ। ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪ੍ਰਾਈਵੇਸੀ ਪ੍ਰੈਕਟੀਸ਼ਨਰ (ਆਈਏਪੀਪੀ) ਦੇ ਨਿਦੇਸ਼ਕ ਕੈਟ ਕੋਲੈਰੀ ਨੇ ਕਿਹਾ ਹੈ, "ਸਾਡਾ ਮੁੱਖ ਉਦੇਸ਼ ਇਹ ਹੈ ਕਿ ਇਸ ਤਰ੍ਹਾਂ ਦੀਆਂ ਗੜਬੜੀਆਂ ਨੂੰ ਰੋਕਣ ਲਈ ਸਹੀ ਤਰੀਕੇ ਅਪਣਾਏ ਜਾਣ ਅਤੇ ਜੇਕਰ ਇੰਨਾ ਕਾਫੀ ਨਹੀਂ ਹੋਇਆ ਤਾਂ ਅਸੀਂ ਪ੍ਰਸ਼ਾਸਨ ਦੇ ਪੱਧਰ 'ਤੇ ਜਾਂਚ ਕਰਾਂਗੇ।"ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਇਸ ਕਮੇਟੀ ਦਾ ਫ਼ੈਸਲਾ ਫੇਸਬੁੱਕ ਨੂੰ ਕਾਫੀ ਮਹਿੰਗਾ ਪੈ ਸਕਦਾ ਹੈ। ਯੂਰਪੀ ਸੰਘ ਦੇ ਜਨਰਲ ਡਾਟਾ ਪ੍ਰੋਟੈਕਸ਼ਨ ਰੈਗਿਊਲੇਸ਼ਨ (ਜੀਡੀਪੀਆਰ) ਨੇ ਇਸ ਸਬੰਧ 'ਚ ਕਿਹਾ ਹੈ ਕਿ ਜੇਕਰ ਕੰਪਨੀ ਦੀ ਗ਼ਲਤੀ ਸਾਬਿਤ ਹੁੰਦੀ ਹੈ ਤਾਂ ਉਸ ਦੀ ਗਲੋਬਲ ਕਮਾਈ ਦਾ 4 ਫੀਸਦ ਹਿੱਸਾ ਜੁਰਮਾਨੇ ਵਜੋਂ ਵਸੂਲਿਆ ਜਾ ਸਕਦਾ ਹੈ। ਇਸ ਲਿਹਾਜ਼ ਨਾਲ ਦੇਖੀਏ ਤਾਂ ਫੇਸਬੁੱਕ ਜੁਰਮਾਨੇ ਦੀ ਰਕਮ 150 ਕਰੋੜ ਅਮਰੀਕੀ ਡਾਲਰ ਤੋਂ ਵੱਧ ਹੋ ਸਕਦੀ ਹੈ। ਮੁਸ਼ਕਿਲਾਂ ਹੋਰ ਵੀ ਹਨ...ਫੇਸਬੁੱਕ ਲਈ ਮੁਸ਼ਕਿਲਾਂ ਇੱਥੇ ਹੀ ਖ਼ਤਮ ਨਹੀਂ ਹੋਣ ਵਾਲੀਆਂ। ਆਇਰਲੈਂਡ 'ਚ ਜਾਂਚ ਤੋਂ ਇਲਾਵਾ ਅਮਰੀਕਾ ਦੀ ਫੈਡਰਲ ਟਰੇਡ ਕਮੇਟੀ (ਐਫਸੀਟੀ) ਵੀ ਸਾਲ 2011 'ਚ ਹੋਏ ਸਮਝੌਤੇ ਦੇ ਆਧਾਰ 'ਤੇ ਫੇਸਬੁੱਕ 'ਤੇ ਇੱਕ ਜਾਂਚ ਕਰ ਰਹੀ ਹੈ। Image copyright Getty Images ਫੋਟੋ ਕੈਪਸ਼ਨ ਐਫਸੀਟੀ ਦੇ ਨਿਦੇਸ਼ਕ ਡੈਵਿਡ ਵਲਾਦੇਕ ਨੇ ਕਿਹਾ ਸੀ ਫੇਸਬੁੱਕ 'ਤੇ ਜੁਰਮਾਨੇ ਦੀ ਰਕਮ 1 ਅਰਬ ਡਾਲਰ ਤੱਕ ਜਾ ਸਕਦੀ ਹੈ ਇਸ ਸਮਝੌਤੇ ਦੇ ਤਹਿਤ ਫੇਸਬੁੱਕ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਕਿਸੇ ਦਾ ਵੀ ਨਿੱਜੀ ਡਾਟਾ ਪ੍ਰਾਪਤ ਕਰਨ ਜਾਂ ਉਸ ਨੂੰ ਕਿਸੇ ਹੋਰ ਦੇ ਕੋਲ ਸਾਂਝਾ ਕਰਨ ਤੋਂ ਪਹਿਲਾਂ ਉਸ ਵਿਅਕਤੀ ਦੀ ਰਜ਼ਾਮੰਦੀ ਜ਼ਰੂਰ ਲਵੇਗਾ। ਫੇਸਬੁੱਕ ਨੇ ਕਈ ਮੌਕਿਆਂ 'ਤੇ ਕਿਹਾ ਹੈ ਕਿ ਉਸ ਨੇ ਸਮਝੌਤੇ ਦਾ ਉਲੰਘਣ ਨਹੀਂ ਕੀਤਾ। ਇਸ ਦੇ ਬਾਵਜੂਦ ਐਫਸੀਟੀ ਇਸ ਮਾਮਲੇ 'ਤੇ ਹੋਰ ਵਧੇਰੇ ਜਾਂਚ ਕਰਨਾ ਚਾਹੁੰਦੀ ਹੈ। ਜੇਕਰ ਇਸ ਕਮੇਟੀ ਨੇ ਆਪਣੀ ਜਾਂਚ 'ਚ ਦੇਖਿਆ ਹੈ ਕਿ ਫੇਸਬੁੱਕ ਨੇ ਸਮਝੌਤੇ ਦਾ ਉਲੰਘਣ ਕੀਤਾ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਜੁਰਮਾਨਾ ਹੋ ਸਕਦਾ ਹੈ। ਸਮਝੌਤੇ ਮੁਤਾਬਕ ਅਜਿਹਾ ਹੋਣ 'ਤੇ ਜਿੰਨੇ ਦਿਨਾਂ ਤੱਕ ਉਲੰਘਣ ਹੋਇਆ ਫੇਸਬੁੱਕ ਨੂੰ ਉਸ ਦੇ ਹਿਸਾਬ ਨਾਲ ਪ੍ਰਤੀਦਿਨ 40 ਹਜ਼ਾਰ ਅਮਰੀਕੀ ਡਾਲਰ ਦਾ ਜੁਰਮਾਨਾ ਭਰਨਾ ਪਵੇਗਾ। ਇੰਨਾਂ ਹੀ ਨਹੀਂ ਇਹ ਜੁਰਮਾਨਾ ਹਰੇਕ ਯੂਜਰਜ਼ ਦੇ ਨਾਲ ਵਧਦਾ ਜਾਵੇਗਾ। ਸਿਰਫ਼ ਅਮਰੀਕਾ ਦੀ ਹੀ ਗੱਲ ਕੀਤੀ ਜਾਵੇ ਤਾਂ ਫੇਸਬੁੱਕ 'ਤੇ 5 ਕਰੋੜ ਯੂਜਰਜ਼ ਹਨ। ਇਸ ਹਿਸਾਬ ਨਾਲ ਫੇਸਬੁੱਕ 'ਤੇ 300 ਕਰੋੜ ਅਮਰੀਕੀ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ। ਇਹ ਵੀ ਪੜ੍ਹੋ:ਫੇਸਬੁੱਕ ਕਿਉਂ ਮੰਗ ਰਿਹਾ ਹੈ ਤੁਹਾਡੀ ਨਗਨ ਤਸਵੀਰ?ਫੇਸਬੁੱਕ ’ਤੇ ਆਪਣਾ ਡਾਟਾ ਸੁਰੱਖਿਅਤ ਰੱਖਣ ਦੇ ਤਰੀਕੇਫੇਸਬੁੱਕ ਨੇ ਗੱਲਬਾਤ 'ਸੁਣਨ' ਤੋਂ ਕੀਤਾ ਇਨਕਾਰ‘ਪਾਪਾ ਫੇਸਬੁੱਕ ‘ਤੇ ਰਹਿੰਦੇ ਹਨ, ਸਾਡੇ ਨਾਲ ਨਹੀਂ’ Image copyright Getty Images ਫੋਟੋ ਕੈਪਸ਼ਨ ਫੇਸਬੁੱਕ ਇੱਕ ਬਹੁਤ ਵੱਡੀ ਕੰਪਨੀ ਹੈ ਜਿਸ ਦੇ ਕੋਲ ਸੋਸ਼ਲ ਮੀਡੀਆ ਦੀ ਅਸੀਮ ਤਾਕਤ ਹੈ ਹਾਲਾਂਕਿ ਅਜਿਹਾ ਹੋਣ ਦੀਆਂ ਸੰਭਾਵਨਾਵਾਂ ਘੱਟ ਹੀ ਹਨ ਕਿਉਂਕਿ ਐਫਸੀਟੀ ਦਾ ਮਕਸਦ ਕਿਸੇ ਅਮਰੀਕੀ ਕੰਪਨੀ ਨੂੰ ਤਬਾਹ ਕਰਨਾ ਨਹੀਂ ਹੈ। ਉਹ ਸਿਰਫ਼ ਉਸ ਕੰਪਨੀ ਦੇ ਗ਼ਲਤ ਕੰਮਾਂ ਨੂੰ ਰੋਕਣਾ ਚਾਹੁੰਦੇ ਹਨ। ਵਾਸ਼ਿੰਗਟਨ ਪੋਸਟ ਨੂੰ ਦਿੱਤੇ ਇੱਕ ਇੰਟਰਵਿਊ 'ਚ ਐਫਸੀਟੀ ਦੇ ਨਿਦੇਸ਼ਕ ਡੈਵਿਡ ਵਲਾਦੇਕ ਨੇ ਕਿਹਾ ਸੀ ਫੇਸਬੁੱਕ 'ਤੇ ਜੁਰਮਾਨੇ ਦੀ ਰਕਮ 1 ਅਰਬ ਡਾਲਰ ਤੱਕ ਜਾ ਸਕਦੀ ਹੈ। ਫੇਸਬੁੱਕ ਦੀ ਵੰਡ ਹੋਣ ਦੀ ਸੰਭਾਵਨਾ ਕਈ ਦੇਸ ਇਸ ਗੱਲ ਨਾਲ ਸਹਿਮਤ ਹਨ ਕਿ ਫੇਸਬੁੱਕ ਇੱਕ ਬਹੁਤ ਵੱਡੀ ਕੰਪਨੀ ਹੈ ਜਿਸ ਦੇ ਕੋਲ ਸੋਸ਼ਲ ਮੀਡੀਆ ਦੀ ਅਸੀਮ ਤਾਕਤ ਹੈ।ਵੈਸੇ ਮਾਰਕ ਜ਼ਕਰਬਰਗ ਨੇ ਅਮਰੀਕੀ ਸੈਨੇਟ 'ਚ ਕਿਹਾ ਸੀ ਕਿ ਉਨ੍ਹਾਂ ਦੇ ਸਾਹਮਣੇ ਬਹੁਤ ਸਾਰੇ ਵਿਰੋਧੀ ਹਨ ਪਰ ਉਨ੍ਹਾਂ ਨੇ ਉਨ੍ਹਾਂ ਵਿਰੋਧੀਆਂ ਦੇ ਨਾਮ ਨਹੀਂ ਲਏ ਸਨ। ਮੋਟੇ ਤੌਰ 'ਤੇ ਦੇਖੀਏ ਤਾਂ ਸੋਸ਼ਲ ਮੀਡੀਆ 'ਚ ਫੇਸਬੁੱਕ ਦੇ ਸਾਹਮਣੇ ਕੋਈ ਦੂਜੀ ਕੰਪਨੀ ਖੜੀ ਨਜ਼ਰ ਨਹੀਂ ਆਉਂਦੀ। ਫੇਸਬੁੱਕ ਨੇ ਵੱਟਸਐਪ ਅਤੇ ਇੰਸਟਾਗਰਾਮ ਨੂੰ ਆਪਣੇ ਮਲਕੀਅਤ 'ਚ ਲੈ ਲਿਆ ਹੈ ਅਤੇ ਜੇਕਰ ਕੋਈ ਦੂਜੀ ਕੰਪਨੀ ਸੋਸ਼ਲ ਮੀਡੀਆ ਦੀ ਦੁਨੀਆਂ 'ਚ ਉਠਣ ਦੀਆਂ ਕੋਸ਼ਿਸ਼ਾਂ ਕਰਦੀ ਹੈ ਤਾਂ ਫੇਸਬੁੱਕ ਉਹ ਵੀ ਖਰੀਦ ਲੈਂਦਾ ਹੈ। ਨਿਊ ਸਟੇਟਸਮੈਨ ਪੱਤਰਿਕਾ ਮੁਤਾਬਕ ਆਪਣੀ ਕੰਪਨੀ ਨੂੰ ਵੱਖ-ਵੱਖ ਭਾਗਾਂ 'ਚ ਵੰਡਣ ਦੀ ਤਿਆਰੀ ਕਰ ਸਕਦਾ ਹੈ। Image copyright Getty Images ਫੋਟੋ ਕੈਪਸ਼ਨ ਅਮਰੀਕਾ ਵਿੱਚ ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਫੇਸਬੁੱਕ ਲਈ ਕੁਝ ਨੇਮ ਤੈਅ ਕੀਤਾ ਜਾਣੇ ਚਾਹੀਦੇ ਹਨ ਮੁੱਖ ਤੌਰ 'ਤੇ ਫੇਸਬੁੱਕ ਨੂੰ ਉਨ੍ਹਾਂ ਦੇ ਮਾਹਿਰਾਂ ਦੀ ਨਿਗਰਾਨੀ 'ਚ ਇਨ੍ਹਾਂ ਚਾਰ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਫੇਸਬੁੱਕ -ਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਵੱਟਸਐਪਇੰਸਟਾਗਰਾਮ ਫੇਸਬੁੱਕ ਮੈਸੇਂਜਰ ਫੇਸਬੁੱਕ 'ਤੇ ਕੁਝ ਪਾਬੰਦੀਆਂ ਲੱਗ ਜਾਣਗੀਆਂਅਮਰੀਕੀ ਸੀਨੈਟ 'ਚ ਮਾਰਕ ਜ਼ਕਰਬਰਗ ਦੀ ਸੁਣਵਾਈ ਦੌਰਨ ਸੀਨੇਟਰ ਜੌਨ ਕੈਨੇਡੀ ਨੇ ਜ਼ਕਰਬਰਗ ਨੂੰ ਕਿਹਾ ਸੀ ਕਿ ਉਹ ਫੇਸਬੁੱਕ 'ਤੇ ਪਾਬੰਦੀਆਂ ਲਗਾਉਣ ਦੇ ਹੱਕ ਵਿੱਚ ਨਹੀਂ ਹਨ ਪਰ ਜੇਕਰ ਇਸ ਤਰ੍ਹਾਂ ਦੀਆਂ ਗੜਬੜੀ ਸਾਹਮਣੇ ਆਉਂਦੀਆਂ ਹਨ ਤਾਂ ਉਹ ਅਜਿਹਾ ਕਰਨ ਲਈ ਮਜ਼ਬੂਰ ਹੋਣਗੇ। ਅਮਰੀਕਾ ਵਿੱਚ ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਫੇਸਬੁੱਕ ਲਈ ਕੁਝ ਨੇਮ ਤੈਅ ਕੀਤਾ ਜਾਣੇ ਚਾਹੀਦੇ ਹਨ। ਉੱਥੇ ਹੀ ਫੇਸਬੁੱਕ ਨੇ ਵੀ ਕਈ ਮੌਕਿਆਂ 'ਤੇ ਕਿਹਾ ਹੈ ਕਿ ਉਹ ਆਪਣੇ ਲਈ ਨੇਮ ਤੈਅ ਕਰਨ ਲਈ ਤਿਆਰ ਹੈ ਬਸ ਉਹ ਸਾਰੇ ਨੇਮ ਸਹੀ ਦਿਸ਼ਾ 'ਚ ਬਣਾਏ ਗਏ ਹੋਣ ਅਤੇ ਇਸ ਨਾਲ ਇੰਟਰਨੈਟ ਇਸਤੇਮਾਲ ਕਰਨ ਵਾਲਿਆਂ ਨੂੰ ਆਪਸ 'ਚ ਗੱਲਬਾਤ ਕਰਨ 'ਚ ਕੋਈ ਸਮੱਸਿਆ ਪੈਦਾ ਨਾ ਹੋਵੇ। ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਫੇਸਬੁੱਕ 'ਤੇ ਕੁਝ ਨੇਮ ਜਾਂ ਪਾਬੰਦੀਆਂ ਜ਼ਰੂਰ ਲੱਗ ਸਕਦੀਆਂ ਹਨ। ਉਹ ਪਾਬੰਦੀਆਂ ਕਿਸ ਤਰ੍ਹਾਂ ਦੀਆਂ ਹੋਣਗੀਆਂ, ਇਸ ਬਾਰੇ ਡੈਮੋਟਰੈਟਿਕ ਸੰਸਦ ਮੈਂਬਰ ਮਾਰਕ ਵਾਰਨਰ ਕਹਿੰਦੇ ਹਨ ਕਿ ਫੇਸਬੁੱਕ ਨੂੰ ਡਾਟਾ ਪੋਰਟੇਬਿਲਿਟੀ ਸ਼ੁਰੂ ਕਰਨੀ ਚਾਹੀਦੀ ਹੈ, ਇਸ ਦਾ ਮਤਲਬ ਇਹ ਹੈ ਕਿ ਸੋਸ਼ਲ ਮੀਡੀਆ ਯੂਜਰਜ਼ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਇੱਕ ਸੇਵਾ ਦੀ ਥਾਂ 'ਤੇ ਦੂਜੀ ਸੇਵਾ ਵਿੱਚ ਜਾ ਸਕਦਾ ਹੋਵੇ। Image copyright Getty Images ਫੋਟੋ ਕੈਪਸ਼ਨ ਦੁਨੀਆਂ ਭਰ 'ਚ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ ਕਿ ਉਹ ਆਪਣਾ ਫੇਸਬੁੱਕ ਅਕਾਊਂਟ ਡਿਲੀਟ ਕਰ ਰਹੇ ਹਨ ਇਸ ਤੋਂ ਇਲਾਵਾ ਫੇਸਬੁੱਕ ਤੋਂ ਇਹ ਜਾਣਕਾਰੀ ਵੀ ਮੰਗੀ ਜਾ ਸਕਦੀ ਹੈ ਕਿ ਉਹ ਆਪਣੇ ਯੂਜਰਜ਼ ਦਾ ਡਾਟਾ ਕਿੱਥੇ ਅਤੇ ਕਿਸ ਨਾਲ ਸਾਂਝਾ ਕਰ ਰਿਹਾ ਹੈ। ਇਸ ਤਰ੍ਹਾਂ ਦੇ ਨੇਮ ਸਿਰਫ਼ ਫੇਸਬੁੱਕ ਲਈ ਹੀ ਨਹੀਂ, ਉਨ੍ਹਾਂ ਸਾਰੇ ਪਲੇਟਫਾਰਮਾਂ 'ਤੇ ਲਾਗੂ ਹੋ ਸਕਦੇ ਹਨ ਜੋ ਲੋਕਾਂ ਦਾ ਨਿੱਜੀ ਡਾਟਾ ਰੱਖਦੇ ਹਨ। ਇਸ ਵਿੱਚ ਗੂਗਲ ਵੀ ਆਉਂਦਾ ਹੈ।ਲੋਕ ਫੇਸਬੁੱਕ ਬੰਦ ਕਰ ਸਕਦੇ ਹਨਫੇਸਬੁੱਕ ਦੁਨੀਆਂ ਭਰ 'ਚ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ ਪਰ ਜਿਨ੍ਹਾਂ ਦੇਸਾਂ 'ਚ ਉਸ ਨਾਲ ਜੁੜੀਆਂ ਗੜਬੜੀਆਂ ਸਾਹਮਣੇ ਆਈਆਂ ਹਨ ਅਤੇ ਉੱਥੇ ਹੀ ਇਸ ਦੇ ਸੀਮਤ ਹੋਣ ਦਾ ਖ਼ਤਰਾ ਹੈ। ਜੇਕਰ ਗੱਲ ਅਮਰੀਕਾ ਦੀ ਹੀ ਕੀਤੀ ਜਾਵੇ ਤਾਂ ਇੱਥੇ ਪਿਛਲੀਆਂ ਤਿਮਾਹੀਆਂ ਤੋਂ ਫੈਸਬੁੱਕ ਯੂਜਰਜ਼ ਦੀ ਗਿਣਤੀ ਨਹੀਂ ਵਧੀ ਹੈ। ਉੱਥੇ ਹੀ ਯੂਰਪ ਵਿੱਚ ਤਾਂ ਇਸ ਦੀ ਗਿਣਤੀ 'ਚ ਗਿਰਾਵਟ ਆਈ ਹੈ। ਸੁਆਲ ਇਹ ਉੱਠਦਾ ਹੈ ਕਿ ਕੀ ਇੱਕ ਅੰਕੜੇ ਹੋਰ ਖ਼ਰਾਬ ਹੋ ਸਕਦੇ ਹਨ? ਦੁਨੀਆਂ ਭਰ 'ਚ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ ਕਿ ਉਹ ਆਪਣਾ ਫੇਸਬੁੱਕ ਅਕਾਊਂਟ ਡਿਲੀਟ ਕਰ ਰਹੇ ਹਨ, ਇੰਨਾ ਹੀ ਨਹੀਂ ਇਹ ਲੋਕ ਆਪਣੇ ਦੋਸਤਾਂ ਅਤੇ ਸਾਥੀਆਂ ਨੂੰ ਵੀ ਅਜਿਹਾ ਕਰਨ ਕਹਿ ਰਹੇ ਹਨ। ਪਿਛਲੇ ਸਾਲ ਫੇਸਬੁੱਕ 'ਚ ਡਾਟਾ ਚੋਰੀ ਸੰਬੰਧੀ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਕੈਮਬ੍ਰਿਜ ਯੂਨੀਵਰਸਿਟੀ ਨੇ ਅਪ੍ਰੈਲ 'ਚ ਕਰੀਬ 1000 ਫੇਸਬੁੱਕ ਯੂਜਰਜ਼ ਦੇ ਨਾਲ ਇੱਕ ਸਰਵੇ ਕੀਤਾ ਸੀ। ਇਸ ਸਰਵੇ 'ਚ 31 ਫੀਸਦ ਲੋਕਾਂ ਨੇ ਕਿਹਾ ਸੀ ਕਿ ਉਹ ਆਉਣ ਵਾਲੇ ਸਮੇਂ 'ਚ ਫੇਸਬੁੱਕ ਦਾ ਇਸਤੇਮਾਲ ਘੱਟ ਕਰ ਦੇਣਗੇ। ਦੇਖਦੇ ਹਾਂ! ਅੱਗੇ ਕੀ ਹੁੰਦਾ ਹੈ...ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਦੋ ਵੱਡੀਆਂ-ਵੱਡੀਆਂ ਅੱਖਾਂ, ਪੀਲਾ ਰੰਗ, ਡਰਾਉਣੀ ਮੁਸਕਰਾਹਟ ਤੇ ਟੇਢੀ ਨੱਕ ਦੀ ਡਰਾਉਣੀ ਤਸਵੀਰ ਜੇ ਕੋਈ ਤੁਹਾਨੂੰ ਭੇਜੇ ਤਾਂ ਸੰਭਲ ਜਾਓ। ਇੱਕ ਅਣਪਛਾਤੇ ਨੰਬਰ ਤੋਂ ਵਟਸਐਪ ਉੱਤੇ ਅਜਿਹੀ ਤਸਵੀਰ ਭੇਜੀ ਜਾ ਸਕਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
NIA ਦਾ ਦਾਅਵਾ: ਭਾਰਤ ’ਚ ‘ਵੱਡੇ ਹਮਲੇ ਦੀ ਸਾਜ਼ਿਸ਼ ਨਾਕਾਮ’ ਕੀਤੀ 27 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46686078 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਕੌਮੀ ਸੁਰੱਖਿਆ ਏਜੰਸੀ ਐਨਆਈਏ ਦਾ ਕਹਿਣਾ ਹੈ ਕਿ ਦੇਸ ਦੇ ਕਈ ਹਿੱਸਿਆਂ ਵਿੱਚ ਛਾਪੇਮਾਰੀ ਕਰ ਕੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਹ ਗ੍ਰਿਫ਼ਤਾਰੀਆਂ ਖੁਦਕੁਸ਼ ਹਮਲਿਆਂ ਦੀਆਂ ਸਾਜ਼ਿਸ਼ਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤੋਂ ਬਾਅਦ ਹੋਈਆਂ ਹਨ।ਐਨਆਈਏ ਦੇ ਬੁਲਾਰੇ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਉੱਤਰ ਪ੍ਰਦੇਸ਼ ਤੇ ਦਿੱਲੀ ਤੋਂ ਪੰਜ-ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਐੱਨਆਈਏ ਨੇ ਕਿਹਾ, "ਇਸ ਗੈਂਗ ਦਾ ਸਰਗਨਾ ਇੰਟਰਨੈੱਟ ਜ਼ਰੀਏ ਵਿਦੇਸ਼ ਵਿੱਚ ਇੱਕ ਹੈਂਡਲਰ ਤੋਂ ਜੁੜਿਆ ਹੋਇਆ ਹੈ। ਇਹ ਲੋਕ ਆਈਐੱਸ ਤੋਂ ਪ੍ਰਭਾਵਿਤ ਸਨ। ਅਜਿਹੇ ਵਿੱਚ ਇਹ ਸਾਫ਼ ਹੈ ਕਿ ਇਸ ਸਾਜ਼ਿਸ਼ ਵਿੱਚ ਇਹ ਲੋਕ ਕਿਉਂ ਸ਼ਾਮਿਲ ਹੋਏ। ਇਹ ਲੋਕ ਪਹਿਲਾਂ ਕਦੇ ਵੀ ਅਜਿਹੀ ਕਿਸੇ ਸਾਜ਼ਿਸ਼ ਵਿੱਚ ਸ਼ਾਮਿਲ ਸਨ, ਇਸ ਦੀ ਜਾਣਕਾਰੀ ਨਹੀਂ ਹੈ।''"ਗ੍ਰਿਫ਼ਤਾਰ ਹੋਏ ਲੋਕਾਂ ਵਿੱਚ ਇੱਕ ਮਹਿਲਾ ਵੀ ਹੈ। ਬੰਬ ਬਣਾਉਣ ਵਾਲਾ ਇੱਕ ਸ਼ਖਸ ਇਸੇ ਗੈਂਗ ਵਿੱਚ ਸੀ। ਇਹ ਪੂਰਾ ਗਰੁੱਪ ਫਿਦਾਈਨ ਹਮਲੇ ਦੀ ਤਿਆਰੀ ਵਿੱਚ ਸੀ।''ਐਨਆਈਏ ਨੇ ਦੱਸਿਆ ਕਿ ਕੁੱਲ 16 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। 6 ਹੋਰ ਲੋਕਾਂ ਬਾਰੇ ਅਜੇ ਜਾਂਚ ਚੱਲ ਰਹੀ ਹੈ।ਐਨਆਈਏ ਨੇ ਅਮਰੋਹਾ ਦੇ ਮੁਫਤੀ ਸੁਹੇਲ ਨੂੰ ਇਸ ਮੌਡੀਊਲ ਦਾ ਸਰਗਨਾ ਦੱਸਿਆ ਗਿਆ ਹੈ।ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਜ਼ਿਆਦਾਤਰ ਦੀ ਉਮਰ 20 ਤੋਂ 30 ਸਾਲ ਵਿਚਾਲੇ ਹੈ।ਗ੍ਰਿਫ਼ਤਾਰ ਹੋਏ ਲੋਕਾਂ ਦੇ ਸੰਗਠਨ 'ਹਰਕਤ ਉਲ ਹਬਰ-ਏ-ਇਸਲਾਮ' ਨੂੰ ਆਈਐੱਸਆਈਐੱਸ ਮੌਡੀਊਲ ਵਰਗਾ ਦੱਸਿਆ ਜਾ ਰਿਹਾ ਹੈ।100 ਤੋਂ ਵੱਧ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਦੇਸੀ ਰਾਕੇਟ ਲਾਂਚਰ ਵੀ ਬਰਾਮਦ ਕੀਤੇ ਗਏ ਹਨ।ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਹਵਾਈ ਹਾਦਸੇ ਵਿੱਚ ਬਚਣ ਦੀ ਕਿੰਨੀ ਸੰਭਾਵਨਾ? 2 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45044783 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 2009 ਵਿੱਚ ਹਡਸਨ ਨਦੀ ਵਿੱਚ ਡੁੱਬੇ ਜਹਾਜ਼ ਵਿੱਚ 150 ਲੋਕ ਬਚਾਏ ਗਏ ਸਨ ਮੰਗਲਵਾਰ ਨੂੰ ਮੈਕਸੀਕੋ ਵਿੱਚ ਹੋਏ ਭਿਆਨਕ ਜਹਾਜ਼ ਹਾਦਸੇ ਵਿੱਚ ਸਾਰੇ 103 ਯਾਤਰੀਆਂ ਨੂੰ ਬਚਾ ਲਿਆ ਗਿਆ ਤੇ ਕਿਸੇ ਵੀ ਯਾਤਰੀ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। ਇਹ ਗੱਲ ਹੈਰਾਨ ਕਰਦੀ ਹੈ, ਹੈ ਨਾ? ਪਰ ਇਹ ਇੰਨੀ ਵੀ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਅਜਿਹਾ ਪਹਿਲਾਂ ਵੀ ਹੁੰਦਾ ਆਇਆ ਹੈ।ਇੱਕ ਹਾਦਸੇ ਤੋਂ ਬਚਣ ਦੀ ਕਿੰਨੀ ਸੰਭਾਵਨਾ ਹੁੰਦੀ ਹੈ, ਇਸਦਾ ਕੋਈ ਸਿੱਧਾ ਜਵਾਬ ਨਹੀਂ ਹੈ ਪਰ ਇਹ ਹਾਲਾਤ 'ਤੇ ਨਿਰਭਰ ਕਰਦਾ ਹੈ। ਇਹ ਵੀ ਪੜ੍ਹੋ: ਇੱਕ ਰੁਪਏ 'ਚ ਹਵਾਈ ਟਿਕਟ, ਤਿੰਨ ਰੁਪਏ 'ਚ ਕੜਾਹੀ ਚਿਕਨ'ਆਪ' ਦੀ ਘਰੇਲੂ ਜੰਗ : ਕਿਸ ਨੂੰ ਕੌਣ ਕੀ ਕਹਿ ਰਿਹਾ ਹੈਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀਸਾਲ 1983 ਤੋਂ 1999 ਵਿਚਾਲੇ ਹੋਏ ਹਵਾਈ ਹਾਦਸਿਆਂ ਤੇ ਅਮਰੀਕੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੀ ਰਿਪੋਰਟ ਕਹਿੰਦੀ ਹੈ ਕਿ 95 ਫੀਸਦ ਯਾਤਰੀ ਹਾਦਸਿਆਂ ਵਿੱਚ ਸੁਰੱਖਿਅਤ ਪਾਏ ਜਾਂਦੇ ਹਨ। ਅੱਗ, ਉਚਾਈ ਤੇ ਥਾਂ ਤੈਅ ਕਰਦੀ ਹੈ ਕਿ ਸੁਰੱਖਿਅਤ ਰਹਿਣ ਦੀ ਕਿੰਨੀ ਸੰਭਾਵਨਾ ਹੈ?ਹਵਾਈ ਯਾਤਰਾ, ਯਾਤਰਾ ਦੇ ਹੋਰ ਸਾਧਨਾਂ ਤੋਂ ਵੱਧ ਸੁਰੱਖਿਅਤ ਮੰਨੀ ਜਾਂਦੀ ਹੈ ਪਰ ਫੇਰ ਵੀ ਵਧੇਰੇ ਲੋਕਾਂ ਲਈ ਇਹ ਚਿੰਤਾ ਦੀ ਗੱਲ ਹੈ। ਉਨ੍ਹਾਂ ਹਾਲੀਵੁੱਡ ਦੇ ਮੀਡੀਆ ਵਿੱਚ ਅਜਿਹੇ ਦ੍ਰਿਸ਼ ਵੇਖੇ ਜਾਂਦੇ ਹਨ ਜੋ ਅਜਿਹਾ ਸੋਚਣ 'ਤੇ ਮਜਬੂਰ ਕਰਦੀ ਹੈ।ਕੀ ਤੈਅ ਕਰਦਾ ਹੈ ਕਿ ਹਾਦਸਾ ਘਾਤਕ ਨਹੀਂ ਹੋਵੇਗਾ?ਏਅਰ ਟਰਾਂਸਪੋਰਟ ਅਸੋਸੀਏਸ਼ਨ ਦੇ ਸਾਬਕਾ ਡਾਇਰੈਕਟਰ ਆਫ ਸੇਫਟੀ ਟੌਮ ਫੈਰੀਅਰ ਨੇ ਵੈੱਬਸਾਈਟ ਕੌਰਾ 'ਤੇ ਦੱਸਿਆ ਕਿ ਕਿਸੇ ਸਰੀਰ ਲਈ ਕਿੰਨਾ ਵੱਡਾ ਝਟਕਾ ਸੀ, ਜਹਾਜ਼ ਦਾ ਕਿੰਨਾ ਨੁਕਸਾਨ ਹੋਇਆ ਤੇ ਹਾਦਸੇ ਦੀ ਥਾਂ ਦਾ ਆਲਾ ਦੁਆਲਾ ਕਿੰਨਾ ਸੁਰੱਖਿਅਤ ਹੈ, ਇਹ ਸਭ ਗੱਲਾਂ ਤੈਅ ਕਰਦੀਆਂ ਹਨ ਕਿ ਹਾਦਸਾ ਘਾਤਕ ਹੋਵੇਗਾ ਜਾਂ ਨਹੀਂ। ਉਨ੍ਹਾਂ ਕਿਹਾ, ''ਜਿਵੇਂ ਕਿ ਮੈਕਸੀਕੋ ਹਾਦਸੇ ਵਿੱਚ ਟੇਕ ਆਫ ਤੋਂ ਕੁਝ ਹੀ ਸਮੇਂ ਬਾਅਦ ਜਹਾਜ਼ ਕਰੈਸ਼ ਹੋ ਗਿਆ ਹੈ ਅਤੇ ਜਹਾਜ਼ ਦੇ ਅੱਗ ਨੂੰ ਅੱਗ ਲੱਗਣ ਤੋਂ ਪਹਿਲਾਂ ਹੀ ਕਾਫੀ ਯਾਤਰੀ ਨਿਕਲ ਗਏ।'' Image copyright EPA/HANDOUT ਫੋਟੋ ਕੈਪਸ਼ਨ ਮੈਕਸੀਕੋ ਵਿੱਚ ਹੋਏ ਹਵਾਈ ਹਾਦਸੇ ਦੇ ਸਾਰੇ 103 ਯਾਤਰੀ ਸੁਰੱਖਿਅਤ ਸਨ ਜਹਾਜ਼ ਦਾ ਧਰਤੀ 'ਤੇ ਕਰੈਸ਼ ਹੋਣਾ ਵੱਧ ਖਤਰਨਾਕ ਜਾਂ ਪਾਣੀ ਵਿੱਚ? ਏਵੀਏਸ਼ਨ ਸਲਾਹਕਾਰ ਅਡਰੀਆਨ ਜਰਟਸਨ ਮੁਤਾਬਕ ਇਸ ਨਾਲ ਇੰਨਾ ਫਰਕ ਨਹੀਂ ਪੈਂਦਾ। ਫਰਕ ਪੈਂਦਾ ਹੈ ਕਿ ਜਿਸ ਥਾਂ 'ਤੇ ਹਾਦਸਾ ਹੋਇਆ ਹੈ, ਉਸ ਥਾਂ 'ਤੇ ਬਚਾਅ ਕਾਰਜ ਕਿੰਨੀ ਛੇਤੀ ਸ਼ੁਰੂ ਹੋ ਸਕਦਾ ਹੈ।ਉਨ੍ਹਾਂ ਬੀਬੀਸੀ ਨੂੰ ਦੱਸਿਆ, ''ਜਿਵੇਂ ਕਿ ਹਡਸਨ ਨਦੀ 'ਤੇ ਹਾਦਸੇ ਦੌਰਾਨ ਮਦਦ ਲਈ ਬਚਾਅ ਕਾਰਜ ਤੁਰੰਤ ਉਪਲੱਬਧ ਹੋ ਗਏ ਸਨ। ਪਰ ਜੇ ਤੁਸੀਂ ਸਮੁੰਦਰ ਦੇ ਵਿਚਕਾਰ ਹੋ ਤਾਂ ਤੁਹਾਡੇ ਤੱਕ ਮਦਦ ਪਹੁੰਚਾਉਣ ਵਿੱਚ ਸਮਾਂ ਲੱਗ ਸਕਦਾ ਹੈ।''ਉਨ੍ਹਾਂ ਅੱਗੇ ਦੱਸਿਆ, ''ਪਰ ਜੇ ਅਟਲਾਂਟਿਕ ਜਾਂ ਸਹਾਰਾ ਵਿੱਚ ਹਾਦਸਾ ਹੁੰਦਾ ਹੈ, ਤਾਂ ਦੋਹਾਂ ਵਿੱਚ ਬਹੁਤਾ ਫਰਕ ਨਹੀਂ ਕਿਉਂਕਿ ਦੋਵੇਂ ਹੀ ਥਾਵਾਂ 'ਤੇ ਪਹੁੰਚਣਾ ਔਖਾ ਹੋਵੇਗਾ।''ਬਚਣ ਦੀ ਸੰਭਾਵਨਾ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ?ਇੰਟਰਨੈੱਟ 'ਤੇ ਇਸ ਨਾਲ ਜੁੜੀਆਂ ਕਈ ਹਦਾਇਤਾਂ ਹਨ, ਸੀਟਬੈਲਟ ਪਾਉਣਾ, ਅੱਗ ਫੜਣ ਵਾਲੇ ਕੱਪੜੇ ਨਾ ਪਾਉਣਾ ਅਤੇ ਕਈ ਹੋਰ ਗੱਲਾਂ।ਪਰ ਜਰਟਸਨ ਮੁਤਾਬਕ ਇਹ ਕਹਿਣਾ ਆਸਾਨ ਨਹੀਂ ਹੈ ਅਤੇ ਸਾਰਾ ਕੁਝ ਜਹਾਜ਼ ਤੇ ਹਾਦਸੇ 'ਤੇ ਨਿਰਭਰ ਕਰਦਾ ਹੈ।ਉਨ੍ਹਾਂ ਕਿਹਾ, ''ਯਾਤਰੀਆਂ ਦਾ ਆਪਣਾ ਸਾਮਾਨ ਨਾਲ ਲੈ ਕੇ ਜਾਣਾ ਦਿੱਕਤ ਪੈਦਾ ਕਰਦਾ ਹੈ। ਮਨੁੱਖੀ ਸੁਭਾਅ ਅਨੁਸਾਰ ਤੁਸੀਂ ਅਜਿਹਾ ਕਰਦੇ ਹੋ ਪਰ ਉਸ ਵੇਲੇ ਖੁਦ ਦੀ ਜਾਨ ਪਹਿਲਾਂ ਬਚਾਉਣ ਦੀ ਲੋੜ ਹੈ।''ਇਹ ਵੀ ਪੜ੍ਹੋ: ਅੰਗ੍ਰੇਜ਼ੀ ਨਾ ਆਉਣ ਕਾਰਨ ਹੁੰਦੇ ਹਵਾਈ ਜਹਾਜ਼ ਹਾਦਸੇ?ਦਿੱਲੀ ਤੋਂ ਬੀਜਿੰਗ ਦਾ ਸਫਰ, ਸਿਰਫ 30 ਮਿੰਟਾਂ ਵਿੱਚ!ਦੁਨੀਆਂ ਦੀ ਸਭ ਤੋਂ ਲੰਬੀ ਨਾਨ-ਸਟਾਪ ਫਲਾਈਟਮਾਹਿਰਾਂ ਮੁਤਾਬਕ ਜਾਰਗੂਕ ਰਹਿਣਾ ਅਤੇ ਛੇਤੀ ਬਾਹਰ ਨਿਕਲਣ ਬਾਰੇ ਸਭ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ, ''ਮੈਂ ਇਹੀ ਕਹਿ ਸਕਦਾ ਹਾਂ ਕਿ ਬਚਾਅ ਬਾਰੇ ਸੋਚਣ ਤੋਂ ਪਹਿਲਾਂ ਹਾਦਸਾ ਹੋਵੇ ਹੀ ਨਾ, ਇਸ ਬਾਰ ਸੋਚਣ ਦੀ ਲੋੜ ਹੈ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਤਾਲਿਬਾਨ ਹੁਣ ਔਰਤਾਂ ਦੇ ਹੱਕ ਦੀ ਗੱਲ ਕਿਉਂ ਕਰਨ ਲੱਗੇ ਉਮਰ ਸਦਰ ਅਫ਼ਗਾਨ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼, ਕਾਬੁਲ 29 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46335468 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਅਜਿਹਾ ਲਗਾ ਹੈ ਕਿ ਤਾਲੀਬਾਨ ਨੇ ਬੜੀ ਚਾਲਾਕੀ ਨਾਲ ਲੋਕਾਂ ਨੂੰ ਆਪਣੀ ਪਛਾਣ ਬਾਰੇ ਗੁੰਮਰਾਹ ਕੀਤਾ ਹੋਇਆ ਹੈ। ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਮੌਜੂਦਗੀ ਨੂੰ ਦੋ ਦਹਾਕੇ ਤੋਂ ਵੱਧ ਸਮਾਂ ਗੁਜ਼ਰ ਗਿਆ ਹੈ ਪਰ ਬਹੁਤ ਸਾਰੇ ਲੋਕ ਅਜੇ ਵੀ ਉਸ ਦੀ ਪਛਾਣ, ਉਸ ਦੇ ਏਜੰਡੇ, ਉਸ ਦੇ ਨਜ਼ਰੀਏ ਤੋਂ ਬੇਖ਼ਬਰ ਹਨ। ਅਜਿਹਾ ਲਗਦਾ ਹੈ ਕਿ ਤਾਲਿਬਾਨ ਨੇ ਬੜੀ ਚਲਾਕੀ ਨਾਲ ਲੋਕਾਂ ਨੂੰ ਆਪਣੀ ਪਛਾਣ ਬਾਰੇ ਗੁੰਮਰਾਹ ਕੀਤਾ ਹੋਇਆ ਹੈ। ਤਾਲਿਬਾਨ ਦੇ ਤੌਰ-ਤਰੀਕੇ ਅਤੇ ਵਿਹਾਰ ਬਾਰੇ ਕਈ ਅਜਿਹੀਆਂ ਗੱਲਾਂ ਹਨ ਜਿਨ੍ਹਾਂ 'ਤੇ ਯਕੀਨ ਕਰਨਾ ਮੁਸ਼ਕਲ ਲਗਦਾ ਹੈ। ਹਾਲ ਹੀ ਵਿੱਚ ਤਾਲਿਬਾਨ ਨੇ ਖ਼ੁਦ ਨੂੰ ਮਨੁੱਖੀ ਅਧਿਕਾਰ, ਮਹਿਲਾ ਅਧਿਕਾਰ ਅਤੇ ਵਿਆਪਕ ਬੁਨਿਆਦੀ ਅਧਿਕਾਰਾਂ ਵਰਗੇ ਆਧੁਨਿਕ ਕਦਰਾਂ 'ਤੇ ਆਧਾਰਿਤ ਸਰਕਾਰ ਲਈ ਵਚਨਬੱਧ ਮੰਨਿਆ ਹੈ। ਆਪਣੇ ਐਲਾਨਨਾਮਿਆਂ ਵਿੱਚ ਵੀ ਤਾਲਿਬਾਨ ਨੇ ਕਿਹਾ ਹੈ ਕਿ ਉਹ ਪਵਿੱਤਰ ਇਸਲਾਮ ਧਰਮ 'ਤੇ ਆਧਾਰਿਤ ਮਹਿਲਾ ਅਧਿਕਾਰਾਂ 'ਤੇ ਯਕੀਨ ਰੱਖਦੇ ਹਨ ਅਤੇ ਇਸੇ ਤਰ੍ਹਾਂ ਅਫ਼ਗਾਨਿਸਤਾਨ ਵਿੱਚ ਇੱਕ ਆਜ਼ਾਦ ਹਕੂਮਤ ਬਣਾਉਣ ਦੀ ਖਾਹਿਸ਼ ਰੱਖਦੇ ਹਨ। ਤਾਲਿਬਾਨ ਦਾ ਕੱਟੜਪੰਥਤਾਲਿਬਾਨ ਦਾ ਉਦੇਸ਼ ਆਪਣੇ ਲੋਕਾਂ ਨੂੰ ਯਕੀਨ ਦਿਵਾਉਣਾ ਹੈ ਕਿ ਉਹ 70 ਦੇ ਦਹਾਕੇ ਵਾਲੀ ਆਪਣੀ ਨੀਤੀ ਅਤੇ ਵਿਹਾਰ ਵਿੱਚ ਬਦਲਾਅ ਲਿਆ ਕੇ ਉਦਾਰਵਾਦੀ ਸੰਗਠਨ ਬਣ ਗਿਆ ਹੈ। ਇਸ ਤੋਂ ਇਲਾਵਾ ਤਾਲਿਬਾਨ ਦਾ ਇੱਕ ਹੋਰ ਉਦੇਸ਼ ਹੈ, ਖ਼ੁਦ ਨੂੰ 'ਇਸਲਾਮਿਕ ਸਟੇਟ' ਅਤੇ ਤਹਿਰੀਕ-ਏ-ਤਾਲੀਬਾਨ-ਏ-ਪਾਕਿਸਤਾਨ' ਵਰਗੇ ਸੰਗਠਨਾਂ ਤੋਂ ਵੱਖ ਸਾਬਿਤ ਕਰਨਾ। Image copyright Getty Images ਇਨ੍ਹੀ ਦਿਨੀਂ ਬਹੁਤ ਸਾਰੇ ਲੋਕ ਇਹ ਮੰਨਣ ਲੱਗੇ ਹਨ ਕਿ ਤਾਲਿਬਾਨ ਇੱਕ ਰਾਜਨੀਤਕ ਸੰਗਠਨ ਹੈ ਅਤੇ 'ਅਲ-ਕਾਇਦਾ' ਅਤੇ 'ਇਸਲਾਮਿਕ ਸਟੇਟ' ਵਰਗੇ ਹੋਰ ਕੱਟੜਪੰਥੀ ਸੰਗਠਨਾਂ ਨਾਲੋਂ ਵੱਖ ਹੈ। ਅਜਿਹੇ ਲੋਕਾਂ ਦੀ ਦਲੀਲ ਹੈ ਕਿ ਤਾਲਿਬਾਨ ਦਾ ਕੱਟੜਪੰਥ ਸਿਆਸੀ ਕਾਰਨਾਂ ਅਤੇ ਘਟਨਾਵਾਂ ਤੋਂ ਪ੍ਰੇਰਿਤ ਇੱਕ 'ਸਿਆਸੀ ਕੱਟੜਪੰਥ' ਹੈ। ਕਿਉਂਕਿ ਤਾਲਿਬਾਨ ਨੂੰ ਅਮਰੀਕਾ ਨੇ ਸੱਤਾ ਤੋਂ ਹਟਾਇਆ, ਉਸ ਦੇ ਮੈਂਬਰਾਂ ਨੂੰ ਬੰਦੀ ਬਣਾਇਆ ਅਤੇ ਸਜ਼ਾ ਦਿਵਾਈ, ਇਸ ਲਈ ਤਾਲੀਬਾਨ ਦਾ ਕੱਟੜਪੰਥ ਅਸਲ ਵਿੱਚ ਅਮਰੀਕਾ ਦੇ ਖ਼ਿਲਾਫ਼ ਅਤੇ ਅਫ਼ਗਾਨਿਸਤਾਨ ਦੀ ਆਜ਼ਾਦੀ ਦੇ ਪੱਖ ਵਿੱਚ ਹੈ। ਅਜਿਹੇ ਲੋਕਾਂ ਮੁਤਾਬਕ ਇਸ ਮਸਲੇ ਦਾ ਹਲ ਇਹ ਹੈ ਕਿ ਅਮਰੀਕਾ ਤਾਲਿਬਾਨ ਦੇ ਨਾਲ ਸੁਲ੍ਹਾ ਕਰਕੇ, ਅਫ਼ਗਾਨਿਸਤਾਨ ਵਿੱਚ ਸਰਗਰਮ ਇੱਕ ਸਿਆਸੀ ਸੰਗਠਨ ਵਜੋਂ ਉਸ ਨੂੰ ਮਾਨਤਾ ਦੇਵੇ। ਇਹ ਵੀ ਪੜ੍ਹੋ-ਅਮ੍ਰਿਤਸਰ ਧਮਾਕਾ: 3 ਅਣਸੁਲਝੇ ਸਵਾਲ 'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਹਿਟਲਰ ਲਈ 'ਜ਼ਹਿਰ ਚੱਖਣ' ਵਾਲੀ ਔਰਤ ਦੀ ਕਹਾਣੀ'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਅੰਮ੍ਰਿਤਸਰ ਧਮਾਕਾ: 'ਮੇਰੇ ਪੁੱਤ ਨੇ ਬੰਬ ਨਹੀਂ ਸੁੱਟਿਆ' Image copyright AFP ਫੋਟੋ ਕੈਪਸ਼ਨ ਗਜ਼ਨੀ ਸ਼ਹਿਰ 'ਤੇ ਤਾਲੀਬਾਨ ਨੇ ਹਾਲ ਵਿੱਚ ਕਈ ਵੱਡੇ ਹਮਲੇ ਕੀਤੇ ਹਨ, ਕੁਝ ਸਮੇਂ ਲਈ ਇਸ ਸ਼ਹਿਰ 'ਤੇ ਉਨ੍ਹਾਂ ਦਾ ਕਬਜ਼ਾ ਵੀ ਰਿਹਾ ਸਮਝੌਤੇ ਦੀ ਅਮਰੀਕੀ ਕੋਸ਼ਿਸ਼ ਪਿਛਲੇ ਕੁਝ ਸਾਲਾਂ 'ਚ ਤਾਲਿਬਾਨ ਨੇ ਵੀ ਖ਼ੁਦ ਨੂੰ ਇੱਕ ਸਿਆਸੀ ਸੰਗਠਨ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਤਾਲਿਬਾਨ ਬਾਰੇ ਅਜਿਹੀ ਧਾਰਨਾ ਰੱਖਣ ਵਾਲੇ ਲੋਕ ਅਸਲ ਵਿੱਚ ਉਸ ਦੇ ਦੂਜੇ ਪਹਿਲੂਆਂ ਵਰਗੀ ਉਸ ਦੀ ਵਿਚਾਰਧਾਰਾ, ਉਸ ਦੀਆਂ ਕੱਟੜਪੰਥੀ ਗਤੀਵਿਧੀਆਂ ਅਤੇ ਉਸ ਦੇ ਅਪਰਾਧਾਂ ਨੂੰ ਅਣਗੌਲਿਆਂ ਕਰ ਰਹੇ ਹਨ। ਅਜਿਹੀਆਂ ਹੀ ਧਾਰਨਾਵਾਂ ਦਾ ਨਤੀਜਾ ਸੀ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿੱਚ ਉਨ੍ਹਾਂ ਦੇ ਸਲਾਹਕਾਰ ਡਾਕਟਰ ਬਾਰਨੇਟ ਆਰ ਰੂਬਿਨ ਨੇ ਤਾਲਿਬਾਨ ਦੇ ਨਾਲ ਸਮਝੌਤੇ ਦੀ ਕੋਸ਼ਿਸ਼ ਕੀਤੀ। ਕੱਟੜਪੰਥੀ ਵਿਚਾਰਧਾਰਾਪਰ, ਹਕੀਕਤ ਵਿੱਚ ਇਹ ਗੱਲਾਂ ਇੰਨੀਆਂ ਸਿੱਧੀਆਂ ਵੀ ਨਹੀਂ ਹਨ ਅਤੇ ਮਾਮਲਾ ਬੁਰੀ ਤਰ੍ਹਾਂ ਉਲਝਿਆ ਹੋਇਆ ਹੈ। ਤਾਲਿਬਾਨ ਇੱਕ ਅਜਿਹਾ ਸਿਆਸੀ ਸੰਗਠਨ ਨਹੀਂ ਹੈ ਜੋ ਮਹਿਜ਼ ਆਪਣੇ ਰਾਜਨੀਤਕ ਅਧਿਕਾਰਾਂ ਦੀ ਮੰਗ ਜਾਂ ਅਫ਼ਗਾਨਿਸਤਾਨ ਦੀ ਆਜ਼ਾਦੀ ਲਈ ਲੜ ਰਿਹਾ ਹੈ। ਸੱਚ ਤਾਂ ਇਹ ਹੈ ਕਿ ਤਾਲਿਬਾਨ ਧਰਮ ਦੇ ਨਾਮ 'ਤੇ ਕੱਟੜਪੰਥੀ ਵਿਚਾਰਧਾਰਾ ਵਾਲਾ ਸੰਗਠਨ ਹੈ। Image copyright Getty Images ਫੋਟੋ ਕੈਪਸ਼ਨ ਤਾਲਿਬਾਨ ਇੱਕ ਅਜਿਹਾ ਸਿਆਸੀ ਸੰਗਠਨ ਨਹੀਂ ਹੈ ਜੋ ਮਹਿਜ਼ ਆਪਣੇ ਰਾਜਨੀਤਕ ਅਧਿਕਾਰਾਂ ਦੀ ਮੰਗ ਜਾਂ ਅਫ਼ਗਾਨਿਸਤਾਨ ਦੀ ਆਜ਼ਾਦੀ ਲਈ ਲੜ ਰਹੇ ਹਨ ਆਪਣੇ ਦਾਅਵਿਆਂ ਤੋਂ ਉਲਟ ਉਹ ਬੁਨਿਆਦੀ ਆਜ਼ਾਦੀ ਵਰਗੇ, ਧਰਮ, ਉਪਾਸਨਾ, ਵਿਚਾਰ, ਲਿੰਗ ਸਮਾਨਤਾ ਅਤੇ ਵਿਸ਼ਵ ਪੱਧਰ ਦੇ ਮਾਪਦੰਡਾਂ 'ਤੇ ਆਧਾਰਿਤ ਮਨੁੱਖੀ ਅਧਿਕਾਰ ਨੂੰ ਸਵੀਕਾਰ ਨਹੀਂ ਕਰਦਾ ਹੈ। ਤਾਲਿਬਾਨ ਦੀ ਸੋਚ ਮੁਤਾਬਕ ਇਹ ਗੱਲਾਂ ਅਮਰੀਕੀ ਜੀਵਨ ਦੀਆਂ ਕਦਰਾਂ-ਕੀਮਤਾਂ ਦਾ ਹਿੱਸਾ ਹੈ। ਅਜਿਹੇ ਵਿੱਚ ਸਵਾਲ ਇਹ ਉਠਦਾ ਹੈ ਕਿ ਇਸਲਾਮੀ ਮਾਪਦੰਡਾਂ ਤੋਂ ਤਾਲਿਬਾਨ ਦਾ ਕੀ ਮਤਲਬ ਹੈ।ਪਾਕਿਸਤਾਨ ਦੀ ਰਾਜਨੀਤਕ ਵਿਵਸਥਾਪਾਕਿਸਤਾਨ ਦੇ ਇਸਲਾਮੀ ਦਲਾਂ ਤੋਂ ਤਾਲਿਬਾਨ ਦੇ ਸਬੰਧਾਂ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦਾ 'ਅਦਰਸ਼' ਠੀਕ ਉਹੀ ਹੈ ਜੋ 'ਤਹਿਰੀਕ-ਏ-ਤਾਲਿਬਾਨ-ਏ-ਪਾਕਿਸਤਾਨ' ਅਤੇ ਪਾਕਿਸਤਾਨ ਦੇ ਦੂਜੇ ਇਸਲਾਮੀ ਦਲਾਂ ਦਾ ਹੈ। ਇਹ ਵੀ ਪੜ੍ਹੋ-ਪਾਕ ਫੌਜ ਨੇ ਤਾਲੀਬਾਨ ਤੋਂ ਛੁਡਾਇਆ ਪਰਿਵਾਰ 'ਤਾਲੀਬਾਨ ਨੇ ਬੇਟੀ ਮਾਰੀ, ਪਤਨੀ ਦਾ ਰੇਪ ਕੀਤਾ'ਤਾਲਿਬਾਨ ਨਾਲ ਮੁਕਾਬਲੇ ਦੇ ਉਹ 3 ਦਿਨ'ਤੁਹਾਡੀ ਯਾਰੀ ਨੇ ਸਾਡਾ ਕੋਈ ਭਲਾ ਨਹੀਂ ਕੀਤਾ' Image copyright Getty Images ਫੋਟੋ ਕੈਪਸ਼ਨ ਕੱਟੜਪੰਥੀ ਇਸਲਾਮੀ ਸੰਗਠਨ ਹੀ ਅਸਲ 'ਚ ਪਾਕਿਸਤਾਨੀ ਸਮਾਜ ਤੇ ਰਾਜਨੀਤਕ ਵਿਵਸਥਾ 'ਚ ਫਿਰਕੂ ਹਿੰਸਾ, ਕੱਟੜਪੰਥ ਤੇ ਅਸਹਿਣਸ਼ੀਲਤਾ ਲਈ ਜ਼ਿਮੇਵਾਰ ਹੈ ਮਨੁੱਖੀ ਅਧਿਕਾਰਾਂ ਦੇ ਮਾਪਦੰਡਾਂ - ਨਾਗਰਿਕ ਸੁਤੰਤਰਤਾ ਦੇ ਵਿਚਾਰਾਂ ਅਤੇ ਸ਼ਾਸਨ ਪ੍ਰਣਾਲੀ ਨੂੰ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਇਸਲਾਮੀ ਸੰਗਠਨ ਸਥਾਪਿਤ ਕਰਨਾ ਚਾਹੁੰਦੇ ਹਨ, ਦਰਅਸਲ ਇਹੀ ਮਾਪਦੰਡ ਅਫ਼ਗਾਨਿਸਤਾਨ ਦੇ ਤਾਲਿਬਾਨ ਦਾ ਵੀ ਹੈ। ਕੱਟੜਪੰਥੀ ਇਸਲਾਮੀ ਸੰਗਠਨ ਹੀ ਅਸਲ ਵਿੱਚ ਪਾਕਿਸਤਾਨੀ ਸਮਾਜ ਅਤੇ ਰਾਜਨੀਤਕ ਵਿਵਸਥਾ ਵਿੱਚ ਫਿਰਕੂ ਹਿੰਸਾ, ਕੱਟੜਪੰਥ ਅਤੇ ਅਸਹਿਣਸ਼ੀਲਤਾ ਲਈ ਜ਼ਿੰਮੇਵਾਰ ਹੈ। ਹਾਲਾਂਕਿ, ਤਮਾਮ ਇਸਲਾਮੀ ਸੰਗਠਨ ਪਾਕਿਸਤਾਨ ਦੀ ਮੌਜੂਦਾ ਰਾਜਨੀਤਕ ਵਿਵਸਥਾ ਤਹਿਤ ਹੀ ਸਰਗਰਮ ਹਨ ਪਰ ਇਨ੍ਹਾਂ ਦਾ ਬੁਨਿਆਦੀ ਮਕਸਦ ਪਾਕਿਸਤਾਨ ਦੇ ਜਮਹੂਰੀ ਢਾਂਚੇ ਨੂੰ ਬਦਲ ਕੇ ਉਸ ਦੀ ਥਾਂ ਇਸਲਾਮੀ ਧਾਰਮਿਕ ਰੂੜੀਵਾਦੀ, ਕੱਟੜਪੰਥੀ ਅਤੇ ਸਮਾਜਿਕ ਅਸਹਿਣਸ਼ੀਲਤਾ ਵਾਲੀ ਰਾਜਨੀਤਕ ਵਿਵਸਥਾ ਸਥਾਪਿਤ ਕਰਨਾ ਹੈ। ਮੌਸਕੋ ਸੈਸ਼ਨਇਹ ਇਸਲਾਮੀ ਸੰਗਠਨ ਵੀ ਇਸਲਾਮ ਦੀ ਕਿਸੇ ਇੱਕ ਵਿਆਖਿਆ 'ਤੇ ਸਹਿਮਤ ਨਹੀਂ ਹਨ ਜਿਸ ਦਾ ਨਤੀਜਾ ਹੈ ਕਿ ਉਹ ਇਸਲਾਮੀ ਸੰਗਠਨ ਵੀ ਲੜਦੇ ਰਹਿੰਦੇ ਹਨ ਅਤੇ ਇਨ੍ਹਾਂ ਸੰਗਠਨਾਂ ਦਾ ਪਾਕਿਸਤਾਨ ਲਈ ਵੱਖ-ਵੱਖ ਮੰਚਾਂ 'ਤੇ ਆਪਣਾ ਅਸਰ ਹੈ। ਇਨ੍ਹਾਂ ਸੰਗਠਨਾਂ ਦਾ ਪ੍ਰਭਾਵ ਪਾਕਿਸਤਾਨ ਦੇ ਵਿਧਾਇਕਾਂ ਅਤੇ ਨਿਆਂਪਾਲਿਕਾ ਵਿੱਚ ਰਿਹਾ ਹੈ। ਉਨ੍ਹਾਂ ਸੰਗਠਨਾਂ ਦੇ ਦਬਾਅ ਵਿੱਚ ਆ ਕੇ ਸਾਲ 1974 ਵਿੱਚ ਅਹਿਮਦੀਆ ਘੱਟ ਗਿਣਤੀਆਂ ਨੂੰ 'ਗ਼ੈਰ-ਮੁਲਸਮਾਨ' ਐਲਾਨਿਆ ਗਿਆ ਸੀ। ਇਨ੍ਹਾਂ ਦੇ ਦਬਾਅ ਕਾਰਨ ਪਾਕਿਸਤਾਨ ਦੇ ਸੰਵਿਧਾਨ ਅਤੇ ਨਿਆਂ ਵਿਵਸਥਾ ਵਿੱਚ ਤਬਦੀਲੀ ਲਿਆਂਦੀ ਗਈ ਸੀ। Image copyright Getty Images ਫੋਟੋ ਕੈਪਸ਼ਨ ਇਹ ਇਸਲਾਮੀ ਸੰਗਠਨ ਵੀ ਇਸਲਾਮ ਦੀ ਕਿਸੀ ਵਿਆਖਿਆ 'ਤੇ ਸਹਿਮਤ ਨਹੀਂ ਹਨ ਫਿਰ ਸਾਲ 1984 ਅਤੇ 1986 ਵਿੱਚ ਈਸ਼ ਨਿੰਦਾ ਕਾਨੂੰਨ ਆਇਆ ਅਤੇ ਬਾਅਦ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਕਾਨੂੰਨ ਲਿਆਂਦੇ ਗਏ ਹਨ। ਅਫ਼ਗਾਨ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਸੰਵਿਧਾਨ ਅਤੇ ਉਸ ਦੀ ਰਾਜਨੀਤਕ ਵਿਵਸਥਾ ਦੀ ਲਗਾਤਾਰ ਉਲੰਘਣਾ ਕੀਤੀ ਹੈ। ਮੌਸਕੋ ਸੈਸ਼ਨ ਵਿੱਚ ਵੀ ਤਾਲਿਬਾਨ ਦੇ ਪ੍ਰਤੀਨਿਧੀਆਂ ਨੇ ਆਪਣੇ ਭਾਸ਼ਣ ਵਿੱਚ ਅਫ਼ਗਾਨਿਸਤਾਨ ਦੇ ਸੰਵਿਧਾਨ ਅਤੇ ਰਾਜਨੀਤਕ ਵਿਵਸਥਾ ਨੂੰ 'ਗ਼ੈਰ-ਇਸਲਾਮੀ' ਦੱਸਿਆ ਹੈ। ਅਫ਼ਗਾਨਿਸਤਾਨ ਦੀ ਹਕੂਮਤ ਇਨ੍ਹਾਂ ਕੱਟੜਪੰਥੀ ਸੰਗਠਨਾਂ ਦਾ ਦੂਜਾ ਅਸਰ ਇਹ ਹੈ ਕਿ ਬੇਸ਼ੱਕ ਪਾਕਿਸਤਾਨੀ ਕਾਨੂੰਨ ਮੁਤਾਬਕ ਇਹ ਸੰਗਠਨ ਆਪਣੀ ਵੱਖਰੀ ਸੈਨਾ ਨਹੀਂ ਰੱਖ ਸਕਦਾ ਹੈ ਪਰ ਪਾਕਿਸਤਾਨ ਵਿੱਚ ਹਥਿਆਰਬੰਦ ਗੁੱਟਾਂ ਦੇ ਪੈਦਾ ਹੋਣ ਅਤੇ ਵਧਣ ਵਿੱਚ ਇਨ੍ਹਾਂ ਦੀ ਅਸਪੱਸ਼ਟ ਭੂਮਿਕਾ ਰਹੀ ਹੈ। ਖ਼ਾਸਕਰ ਇਨ੍ਹਾਂ ਸੰਗਠਨਾਂ ਲਈ ਪੈਸਾ ਜੁਟਾਉਣਾ ਅਤੇ ਇਨ੍ਹਾਂ ਗੁੱਟਾਂ ਅਤੇ ਸਰਕਾਰ ਵਿਚਾਲੇ ਵਿਚੋਲਗੀ ਕਰਨ ਵਿੱਚ ਇਨ੍ਹਾਂ ਸੰਗਠਨਾਂ ਨੂੰ ਅਤੇ ਇਨ੍ਹਾਂ ਦੀਆਂ ਗਤੀਵਿਧੀਆਂ ਨੂੰ ਇੱਕ ਤਰ੍ਹਾਂ ਨਾਲ ਹਮਾਇਤ ਮਿਲੀ ਹੈ। ਅਸਲ ਵਿੱਚ ਅਫ਼ਗਾਨ ਤਾਲਿਬਾਨ ਦਾ ਇਹ ਮੰਨਣਾ ਹੈ ਕਿ ਅਫ਼ਗਾਨਿਸਤਾਨ ਦੀ ਹਕੂਮਤ ਦੇ ਨਾਲ ਸ਼ਾਂਤੀ ਸਮਝੌਤੇ ਦੇ ਬਾਵਜੂਦ ਆਪਣੀ ਸੈਨਿਕ ਗਤੀਵਿਧੀਆਂ ਨੂੰ ਜਾਰੀ ਰੱਖਿਆ ਜਾਵੇ। Image copyright Getty Images ਫੋਟੋ ਕੈਪਸ਼ਨ ਮੌਸਕੋ ਸੈਸ਼ਨ ਵਿੱਚ ਤਾਲੀਬਾਨ ਦੇ ਰਾਜਨੀਤਕ ਕਾਰਜਕਾਲ ਦੇ ਪ੍ਰਮੁਖ ਸ਼ੇਰ ਮੁਹੰਮਦ ਅੱਬਾਸ ਸਤਾਨਾਕਜ਼ਈ ਪਾਕਿਸਤਾਨ ਦੇ ਇਸਲਾਮੀ ਸੰਗਠਨਾਂ ਵਾਂਗ ਅਫ਼ਗਾਨ ਤਾਲਿਬਾਨ ਵੀ ਅਫ਼ਗਾਨਿਸਤਾਨ ਦੀ ਸ਼ਾਸਨ ਪ੍ਰਣਾਲੀ ਅਤੇ ਸਮਾਜ ਵਿੱਚ ਕੱਟੜਪੰਥੀ ਇਸਲਾਮੀ ਵਿਵਸਥਾ ਲਾਗੂ ਕਰਨਾ ਚਾਹੁੰਦੇ ਹਨ। ਤਾਲੀਬਾਨ ਇਸ ਵੇਲੇ ਜਿਸ ਤਰ੍ਹਾਂ ਦਾ ਵਿਹਾਰ ਕਰ ਰਿਹਾ ਹੈ, ਉਸ ਨੂੰ ਦੇਖਦੇ ਹੋਏ ਵਿਆਪਕ ਬੁਨਿਆਦੀ ਅਧਿਕਾਰਾਂ 'ਤੇ ਆਧਾਰਿਤ ਹਕੂਮਤ, ਮਨੁਖੀ ਅਧਿਕਾਰ ਅਤੇ ਮਹਿਲਾ ਅਧਿਕਾਰ ਨੂੰ ਮਾਨਤਾ ਦੇਣ ਦਾ ਦਾਅਵਾ ਬਿਲਕੁਲ ਹੀ ਸਹੀ ਨਹੀਂ ਹੈ। 'ਦੇਵਬੰਦੀ' ਅਤੇ 'ਅਹਿਲ-ਏ-ਹਦੀਸ'ਤਾਲਿਬਾਨ ਇੱਕ ਵਿਸ਼ੇਸ਼ ਵਿਚਾਰਾਧਾਰਾ 'ਤੇ ਆਧਾਰਿਤ ਸੂਬੇ ਦੀ ਸਥਾਪਨਾ ਕਰਨਾ ਚਾਹੁੰਦਾ ਹੈ, ਜਿੱਥੇ ਉਨ੍ਹਾਂ ਦੀ ਪਰਿਭਾਸ਼ਾ ਦੇ ਮੁਤਾਬਕ ਵਿਸ਼ੇਸ਼ ਰੂਪ ਦਾ ਇਸਲਾਮ ਲਾਗੂ ਹੋਵੇਗਾ, ਬੇਸ਼ੱਕ ਹੀ ਇਹ ਕੰਮ ਜ਼ੋਰ ਜ਼ਬਰਦਸਤੀ ਅਤੇ ਤਾਕਤ ਦੇ ਇਸਤੇਮਾਲ ਨਾਲ ਕੀਤਾ ਜਾਵੇ। ਅਜਿਹੇ ਵਿੱਚ ਤਾਲਿਬਾਨ ਦੇ ਨਾਲ ਕਿਸੇ ਵੀ ਸ਼ਾਂਤੀ ਸਮਝੌਤੇ ਵਿੱਚ ਕੇਵਲ ਮਨੁੱਖੀ ਅਧਿਕਾਰ ਅਤੇ ਮਹਿਲਾ ਅਧਿਕਾਰ ਨੂੰ ਹੀ ਧਿਆਨ ਵਿੱਚ ਨਾ ਰੱਖਿਆ ਜਾਵੇ ਬਲਕਿ ਨਾਗਰਿਕਾਂ ਦੀ ਬੁਨਿਆਦੀ ਆਜ਼ਾਦੀ, ਅਧਿਕਾਰ ਅਤੇ ਸੂਬੇ ਲੋਕਤਾਂਤਰਿਕ ਵਿਵਸਥਾ ਦੇ ਮੁੱਦਿਆਂ ਨੂੰ ਵੀ ਸਪੱਸ਼ਟ ਰੂਪ ਵਿੱਚ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ। ਤਾਲਿਬਾਨ ਨੂੰ ਇਹ ਮੰਨਣਾ ਚਾਹੀਦਾ ਹੈ ਕਿ 'ਦੇਵਬੰਦੀ' ਅਤੇ 'ਅਹਿਲ-ਏ-ਹਦੀਸ' 'ਤੇ ਆਧਾਰਿਤ ਇਸਲਾਮ ਅਫ਼ਗਾਨਿਸਤਾਨ ਵਿੱਚ ਕਬੂਲ ਨਹੀਂ ਕੀਤਾ ਜਾਵੇਗਾ। ਤਾਲਿਬਾਨ ਦੇ ਨਾਲ ਸ਼ਾਂਤੀ ਸਮਝੌਤਾ ਕੇਵਲ ਅਜਿਹੀ ਸੂਰਤ ਵਿੱਚ ਸੰਭਵ ਹੋ ਸਕਦਾ ਹੈ, ਜਦੋਂ ਉਹ ਖੁੱਲ੍ਹੇ ਸ਼ਬਦਾਂ ਵਿੱਚ ਇਨ੍ਹਾਂ (ਪਾਕਿਸਤਾਨੀ) ਸੰਗਠਨਾਂ ਦੇ ਵਿਚਾਰ, ਇਨ੍ਹਾਂ ਦੀ ਸ਼ਾਸਨ ਪ੍ਰਣਾਲੀ ਅਤੇ ਰਾਜਨੀਤਕ ਵਿਵਸਥਾ ਦੀ ਨਿੰਦਾ ਕਰਨ, ਨਹੀਂ ਤਾਂ ਤਾਲੀਬਾਨ ਅਫ਼ਗਾਨਿਸਤਾਨ ਨੂੰ ਦੂਜਾ ਵਜ਼ੀਰਿਸਤਾਨ ਬਣਾ ਦੇਵੇਗਾ। Image copyright Getty Images ਫੋਟੋ ਕੈਪਸ਼ਨ ਤਾਲੀਬਾਨ ਨੂੰ ਇਹ ਮੰਨਣਾ ਚਾਹੀਦਾ ਹੈ ਕਿ 'ਦੇਵਬੰਦੀ' ਅਤੇ ਅਹਿਲ-ਏ-ਹਦੀਸ' 'ਤੇ ਆਧਾਰਿਤ ਇਸਲਾਮ ਅਫ਼ਗਾਨਿਸਤਾਨ ਵਿੱਚ ਕਬੂਲ ਨਹੀਂ ਕੀਤਾ ਜਾਵੇਗਾ। ਅਫ਼ਗਾਨ ਲੋਕਾਂ ਦੀ ਖੁਆਇਸ਼ ਅਤੇ ਖਿਆਲ ਤਾਲੀਬਾਨ ਦੇ ਸੁਪਨੇ ਅਤੇ ਏਜੰਡੇ ਦੇ ਬਿਲਕੁਲ ਖ਼ਿਲਾਫ਼ ਹੈ। ਹਾਲ ਹੀ ਵਿੱਚ ਹੋਈ ਖੋਜ ਅਤੇ ਅਧਿਅਨ ਤੋਂ ਪਤਾ ਲਗਦਾ ਹੈ ਕਿ ਦੇਵਬੰਦੀ ਵਿਚਾਰਾਧਾਰਾ ਵਾਲੇ ਤਾਲਿਬਾਨ ਨੂੰ ਅਫ਼ਗਾਨਿਸਤਾਨ ਵਿੱਚ ਜਨਤਾ ਦਾ ਕੋਈ ਸਹਿਯੋਗ ਪ੍ਰਾਪਤ ਨਹੀਂ ਹੈ। ਇਸ ਤੋਂ ਇਲਾਵਾ ਅਫ਼ਗਾਨ ਲੋਕ ਲੋਕਤਾਂਤਰਿਕ ਵਿਵਸਥਾ ਅੰਦਰ ਸਪੱਸ਼ਟ ਰੂਪ 'ਚ ਮਨੁੱਖ ਅਧਿਕਾਰ ਅਤੇ ਬੁਨਿਆਦੀ ਨਾਗਰਿਕ ਅਧਿਕਾਰ ਚਾਹੁੰਦੇ ਹਨ। ਤਾਲਿਬਾਨ ਦੇ ਨਾਲ ਸ਼ਾਂਤੀ ਸਮਝੌਤੇ ਅਤੇ ਸ਼ਾਂਤੀ ਦੀ ਪ੍ਰਕਿਰਿਆ ਵਿੱਚ ਜਨਤਾ ਦੀਆਂ ਇਨ੍ਹਾਂ ਸਾਰੀਆਂ ਖੁਆਇਸ਼ਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਇਹ ਵੀ ਪੜ੍ਹੋ-ਕਰਤਾਰਪੁਰ ਸਾਹਿਬ ਖੂਨ - ਖਰਾਬਾ ਰੁੱਕਣ ’ਤੇ ਜਾਵਾਂਗਾ - ਕੈਪਟਨਅਯੁੱਧਿਆ ਦਾ ਅਸਲ ਇਤਿਹਾਸ ਕੀ ਹੈਮਰਦਾਂ ਦੀ ਦੂਸਰੀ ਪਤਨੀ 'ਤੇ ਫੈਸਲਾ ਲੈਣ ਵਾਲੀ ਜੱਜਕਿਤੇ ਤੁਹਾਡਾ ਵੀ ਕੋਈ ਸ਼ੋਸ਼ਣ ਤਾਂ ਨਹੀਂ ਕਰ ਰਿਹਾਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਤਾਮਿਲ ਨਾਡੂ ਦਾ ਸ਼ਹਿਰ ਕਾਂਚੀਪੁਰਮ ਹੱਥਾਂ ਨਾਲ ਬਣਾਈਆਂ ਜਾਂਦੀਆਂ ਸਾੜ੍ਹੀਆਂ ਲਈ ਮਸ਼ਹੂਰ ਹੈ ਪਰ ਹੁਣ ਇੱਥੇ ਵਪਾਰ ਘੱਟ ਰਿਹਾ ਹੈ। ਵਾਧੂ ਕਮਾਈ ਨਾ ਹੋਣ ਕਰਕੇ ਅੱਧੇ ਲੋਕ ਇਹ ਕੰਮ ਛੱਡ ਚੁੱਕੇ ਹਨ। ਜਿਸ ਕਾਰਨ ਹੁਣ ਇਨ੍ਹਾਂ ਲੋਕਾਂ ਨੇ ਆਪਣੀਆਂ ਸਾੜੀਆਂ ਦੀ ਵਿਕਰੀ ਲਈ ਆਨਲਾਈਨ ਸ਼ੌਪਿੰਗ ਸਾਈਟਾਂ ਦਾ ਸਹਾਰਾ ਲਿਆ ਹੈ।ਪੱਤਰਕਾਰ ਡੇਵਿਨਾ ਗੁਪਤਾ ਦੀ ਰਿਪੋਰਟ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇਹ ਮੂਲ ਰੂਪ ’ਚ ਅਫ਼ਰੀਕੀ ਹਨ ਪਰ ਅਫ਼ਰੀਕਾ ਦੇ ਨਾਗਰਿਕ ਨਹੀਂ, ਸਗੋਂ ਭਾਰਤੀ ਹੀ ਹਨ। ਭਾਰਤ ਵਿੱਚ ਸਿਦੀ ਲੋਕ ਸਦੀਆਂ ਤੋਂ ਰਹਿ ਰਹੇ ਹਨ। ਪਿਛਲੇ ਕੁਝ ਦਹਾਕਿਆਂ ’ਚ ਬਹੁਤ ਕੁਝ ਬਦਲਿਆ ਹੈ ਜਿਸ ’ਚ ਸਿਦੀ ਔਰਤਾਂ ਦਾ ਵੱਡਾ ਯੋਗਦਾਨ ਹੈ। 1980 ਤੋਂ ਬਾਅਦ ਕਈ ਸਿਦੀ ਵੱਡੇ ਖੇਡ ਮੁਕਾਬਲਿਆਂ ’ਚ ਹਿਸਾ ਲੈ ਚੁੱਕੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕਾਮਨਵੈਲਥ ਗੇਮਜ਼: ਮਿਲਖਾ ਸਿੰਘ ਤੋਂ ਬਾਅਦ ਮੁਹੰਮਦ 400 ਮੀਟਰ ਦੇ ਫਾਈਨਲ 'ਚ ਦੌੜਿਆ ਰੇਹਾਨ ਫਜ਼ਲ ਪੱਤਰਕਾਰ, ਬੀਬੀਸੀ 11 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43721682 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images/AFP ਗੋਲਡਕੋਸਟ ਦੀ ਅਸਲੀ ਕਹਾਣੀ ਭਾਰਤੀ ਮੁੱਕੇਬਾਜ਼ਾਂ ਦੀ ਕਹਾਣੀ ਹੈ। ਹੁਣ ਤੱਕ ਪੰਜ ਭਾਰਤੀ ਮੁੱਕੇਬਾਜ਼ ਸੈਮੀਫਾਈਨਲ ਵਿੱਚ ਦਾਖਲ ਹੋ ਚੁੱਕੇ ਹਨ। ਉਨ੍ਹਾਂ ਦਾ ਘੱਟੋ-ਘੱਟ ਕਾਂਸੀ ਦਾ ਤਗਮਾ ਪੱਕਾ ਹੋ ਚੁੱਕਿਆ ਹੈ।ਇਹ ਉਪਲੱਬਧੀ ਉਸ ਵੇਲੇ ਹਾਸਲ ਹੋਈ ਜਦੋਂ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਮੁੱਕੇਬਾਜ਼ 'ਨੀਡਲ ਵਿਵਾਦ' ਦੇ ਕਾਰਨ ਖ਼ਬਰਾਂ ਵਿੱਚ ਆ ਗਏ ਅਤੇ ਉਨ੍ਹਾਂ ਸਭ ਦੇ ਦੋ-ਦੋ ਵਾਰੀ ਡੋਪ ਟੈਸਟ ਕਰਵਾਏ ਗਏ ਸਨ। ਭਿਵਾਨੀ ਦੇ ਨਮਨ ਤੰਵਰ ਦਾ ਹਾਲੇ ਭਾਰਤੀ ਬਾਕਸਿੰਗ ਪ੍ਰੇਮੀਆਂ ਨੇ ਜ਼ਿਆਦਾ ਨਾਮ ਨਹੀਂ ਸੁਣਿਆ ਹੈ ਪਰ ਜਦੋਂ ਓਕਸਫੋਰਡ ਸਟੂਡੀਓ ਦੀ ਰਿੰਗ ਵਿੱਚ ਨਮਨ, ਸਮੋਆ ਦੇ ਬਾਕਸਰ ਫਰੈਂਕ ਮੈਸੋ ਖਿਲਾਫ਼ ਉਤਰੇ ਤਾਂ ਉਨ੍ਹਾਂ ਦੇ ਤੇਵਰ ਅਤੇ ਆਕੜ ਦੇਖਦੇ ਹੀ ਬਣਦੀ ਸੀ।ਸ਼੍ਰੀਏਅਸੀ ਨੇ ਨਿਸ਼ਾਨੇਬਾਜ਼ੀ 'ਚ ਜਿੱਤਿਆ ਸੋਨ ਤਗਮਾਖਿਡਾਰਨ ਦੀ ਅੱਲੜਪੁਣੇ ਕਾਰਨ ਖੁੰਝਿਆ ਗੋਲਡ?ਇਸ ਅਦਾਕਾਰਾ ਨੇ ਕਿਉਂ ਲਾਹੇ ਸੜਕ 'ਤੇ ਕੱਪੜੇ?ਉਹ ਰੱਸੀ ਵਿੱਚੋਂ ਹੋ ਕੇ ਰਿੰਗ ਵਿੱਚ ਨਹੀਂ ਗਏ ਸਗੋਂ ਉਹ ਛਾਲ ਮਾਰ ਕੇ ਰਿੰਗ ਵਿੱਚ ਦਾਖਲ ਹੋਏ। ਇੱਕ ਦੋ ਮਿੰਟ ਤੱਕ ਵਿਰੋਧੀ ਬਾਕਸਰ ਦਾ ਥਹੁ-ਪਤਾ ਲੈਣ ਤੋਂ ਬਾਅਦ ਉਨ੍ਹਾਂ ਨੇ ਉਸ 'ਤੇ ਮੁੱਕਿਆਂ ਦੀ ਜੋ ਝੜੀ ਲਾਈ ਉਹ ਦੇਖਣ ਲਾਇਕ ਸੀ। ਨਮਨ ਸਿਰਫ਼ 19 ਸਾਲ ਦੇ ਹਨ ਅਤੇ ਤਕਰੀਬਨ ਸਾਢੇ ਛੇ ਫੁੱਟ ਲੰਬੇ ਹਨ। ਉਨ੍ਹਾਂ ਦੇ ਮੁੱਕੇ ਇੰਨੇ ਤਾਕਤਵਰ ਸਨ ਕਿ ਸਮੋਆ ਦੇ ਬਾਕਸਕ ਦੀ ਅੱਖ ਉੱਤੇ ਇੱਕ ਕੱਟ ਲੱਗ ਗਿਆ ਅਤੇ ਉਸ ਵਿੱਚੋਂ ਖੂਨ ਵਹਿਣ ਲੱਗਾ।ਰੈਫਰੀ ਨੇ ਉਨ੍ਹਾਂ ਨੂੰ ਸਟੈਂਡਿੰਗ ਕਾਉਂਟ ਦਿੱਤਾ। ਮੈਂ ਤਾਂ ਇਹ ਮੰਨ ਰਿਹਾ ਸੀ ਕਿ ਜਲਦੀ ਤੋਂ ਜਲਦੀ ਇਹ ਮੁਕਾਬਲਾ ਖ਼ਤਮ ਹੋਵੇ ਅਤੇ ਫਰੈਂਕ ਮੈਸੋ ਦੀਆਂ ਪਰੇਸ਼ਾਨੀਆਂ ਦਾ ਅੰਤ ਹੋਵੇ। ਨਮਨ 'ਓਪਨ ਚੈਸਟ ਸਟਾਈਲ' ਵਿੱਚ ਮੁੱਕੇਬਾਜ਼ੀ ਕਰਦੇ ਹਨ ਅਤੇ ਉਨ੍ਹਾਂ ਦੇ ਵਿਰੋਧੀ ਨੂੰ ਇਹ ਲਗਦਾ ਹੈ ਕਿ ਉਹ ਉਨ੍ਹਾਂ ਦੀ ਟ੍ਰਿਕ ਨੂੰ ਸੰਨ੍ਹ ਲਾ ਸਕਦੇ ਹਨ ਪਰ ਇੱਥੇ ਹੀ ਉਹ ਗਲਤੀ ਕਰਦੇ ਹਨ। Image copyright Getty Images/AFP ਬਦਲੇ ਵਿੱਚ ਉਨ੍ਹਾਂ ਨੂੰ ਜਿਸ ਤਰ੍ਹਾਂ ਦੇ 'ਜੈਬਸ' ਅਤੇ 'ਅਪਰ ਕਟਸ' ਜਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੀ ਉਹ ਕਲਪਨਾ ਵੀ ਨਹੀਂ ਕਰ ਸਕਦੇ।ਅਜਿਹਾ ਕਰਨ ਵਿੱਚ ਨਮਨ ਨੂੰ ਮਦਦ ਮਿਲਦੀ ਹੈ ਲੰਬੇ ਡੀਲਡੌਲ ਕਾਰਨ ਉਨ੍ਹਾਂ ਦੀ ਬਿਹਤਰ ਪਹੁੰਚ ਤੋਂ ਨਮਨ ਨੇ ਆਪਣੇ ਤੋਂ ਕਿਤੇ ਮਸ਼ਹੂਰ ਸੁਮਿਤ ਸਾਂਗਵਾਨ ਨੂੰ ਹਰਾ ਕੇ ਭਾਰਤ ਦੀ ਰਾਸ਼ਟਰਮੰਡਲ ਟੀਮ ਵਿੱਚ ਥਾਂ ਬਣਾਈ ਹੈ। ਉਨ੍ਹਾਂ ਦੀ ਬਾਕਸਿੰਗ ਕਲਾ ਤੋਂ ਕਿਤੇ ਵੱਧ ਬਿਹਤਰ ਹੈ ਉਨ੍ਹਾਂ ਦਾ ਆਤਮ-ਵਿਸ਼ਵਾਸ।CWG2018: ਹਿਨਾ ਸਿੱਧੂ ਨੇ ਜਿੱਤਿਆ ਗੋਲਡਆਸਟਰੇਲੀਆ ਦੀ ਪੰਜਾਬਣ ਪਹਿਲਵਾਨਉਨ੍ਹਾਂ ਦਾ 'ਫੁੱਟ ਵਰਕ' ਕਮਾਲ ਦਾ ਹੈ ਜਿਸ ਦਾ ਕਾਰਨ ਕਈ ਵਾਰੀ ਉਨ੍ਹਾਂ ਦੇ ਵਿਰੋਧੀਆਂ ਦੇ ਮੁੱਕੇ ਉਨ੍ਹਾਂ ਤੱਕ ਪਹੁੰਚ ਨਹੀਂ ਪਾਉਂਦੇ। ਉਨ੍ਹਾਂ ਵਿੱਚ ਤਕੜੇ ਮੁੱਕੇ ਝੱਲਣ ਦੀ ਤਾਕਤ ਵੀ ਹੈ। ਬੀਜਿੰਗ ਓਲੰਪਿਕ ਦੇ ਕੁਆਟਰ ਫਾਈਨਲ ਵਿੱਚ ਪਹੁੰਚਣ ਵਾਲੇ ਅਖਿਲ ਕੁਮਾਰ ਉਨ੍ਹਾਂ ਦੇ ਆਦਰਸ਼ ਹਨ। ਦੇਖ ਕੇ ਸਪਸ਼ਟ ਲੱਗਦਾ ਹੈ ਕਿ ਉਨ੍ਹਾਂ ਦੇ ਸਵੀਡਿਸ਼ ਕੋਚ ਸੇਂਟਿਆਗੋ ਨਿਏਵਾ ਨੇ ਉਨ੍ਹਾਂ 'ਤੇ ਕਾਫ਼ੀ ਮਿਹਨਤ ਕੀਤੀ ਹੈ। ਮੁਹੰਮਦ ਅਨਾਸ ਦਾ ਕਾਰਨਾਮਾਸ਼ੁਰੂ ਵਿੱਚ ਮੁਹੰਮਦ ਅਨਾਸ ਨੂੰ ਭਾਰਤੀ ਐਥਲੈਟਿਕਸ ਦੀ ਟੀਮ ਵਿੱਚ ਚੁਣਿਆ ਤੱਕ ਨਹੀਂ ਜਾ ਰਿਹਾ ਸੀ।ਪਰ ਉਹ ਨਾ ਸਿਰਫ਼ 400 ਮੀਟਰ ਦੀ ਦੌੜ ਦੇ ਫਾਈਨਲ ਵਿੱਚ ਪਹੁੰਚੇ ਸਗੋਂ ਉਨ੍ਹਾਂ ਨੇ ਗੋਲਡਕੋਸਟ ਵਿੱਚ ਆਪਣੀ ਜ਼ਿੰਦਗੀ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਰਿਕਾਰਡ ਵੀ ਬਣਾਇਆ। Image copyright AFP/Getty Images ਅਨਾਸ ਨੂੰ ਇਸ ਦੌੜ ਵਿੱਚ ਚੌਥੀ ਥਾਂ ਮਿਲੀ। ਉਹ ਮਿਲਖਾ ਸਿੰਘ ਤੋਂ ਬਾਅਦ ਪਹਿਲੇ ਭਾਰਤੀ ਐਥਲੀਟ ਬਣੇ ਜੋ ਕਿ ਰਾਸ਼ਟਰ ਮੰਡਲ ਖੇਡਾਂ ਦੀ 400 ਮੀਟਰ ਦੌੜ ਦੇ ਫਾਈਨਲ ਵਿੱਚ ਪਹੁੰਚੇ ਸਨ ਸਗੋ ਉਨ੍ਹਾਂ ਨੇ ਉੱਥੇ ਸੋਨ ਤਗਮਾ ਵੀ ਜਿੱਤਿਆ ਸੀ। ਅਨਾਸ ਨੇ ਇਸ ਦੌੜ ਵਿੱਚ 45.31 ਸੈਕੰਡ ਦਾ ਸਮਾਂ ਕੱਢਿਆ। ਜਦੋਂ ਦੌੜ ਖ਼ਤਮ ਹੋਈ ਤਾਂ ਅਨਾਸ ਟਰੈਕ 'ਤੇ ਹੀ ਡਿੱਗ ਗਏ। ਉਨ੍ਹਾਂ ਨੇ ਹਫ਼ਦਿਆਂ ਕਿਹਾ ਕਿ ਉਹ ਆਪਣੇ ਪ੍ਰਦਰਸ਼ਨ ਤੋਂ ਕਾਫ਼ੀ ਖੁਸ਼ ਹਨ। ਉਨ੍ਹਾਂ ਨੇ ਇਹ ਦੌੜ ਸਿਰਫ਼ ਅਨੁਭਵ ਲੈਣ ਲਈ ਦੌੜੀ ਸੀ। ਮੈਂ ਜ਼ਕਾਰਤਾ ਏਸ਼ੀਅਨ ਖੇਡਾਂ ਤੱਕ ਆਪਣੀ 'ਪੀਕ ਫਾਰਮ' ਵਿੱਚ ਪਹੁੰਚ ਜਾਉਂਗਾ। ਉਦੋਂ ਤੁਸੀਂ ਮੇਰੇ ਤੋਂ ਤਗਮੇ ਦੀ ਉਮੀਦ ਕਰ ਸਕਦੇ ਹੋ। ਮਜ਼ੇ ਦੀ ਗੱਲ ਇਹ ਹੈ ਕਿ ਅਨਾਸ ਨੂੰ ਮਿਲਖਾ ਦੀ ਇਸ ਉਪਲੱਬਧੀ ਬਾਰੇ ਕੋਈ ਜਾਣਕਾਰੀ ਨਹੀਂ ਸੀ। Image copyright AFP/Getty Images ਦੌੜ ਤੋਂ ਠੀਕ ਪਹਿਲਾਂ ਥੋੜ੍ਹੀ ਬੂੰਦਾ-ਬਾਂਦੀ ਤੋਂ ਵੀ ਅਨਾਸ ਦੇ ਪ੍ਰਦਰਸ਼ 'ਤੇ ਥੋੜ੍ਹਾ ਅਸਰ ਪਿਆ। ਉਨ੍ਹਾਂ ਨੇ ਮੰਨਿਆ ਕਿ ਗਿੱਲੇ ਟਰੈਕ ਕਾਰਨ ਉਨ੍ਹਾਂ ਦੇ ਪੈਰਾਂ ਵਿੱਚ 'ਕ੍ਰੈਮਪਸ' ਪੈ ਗਏ। ਉਹ ਆਖਿਰੀ 50 ਮੀਟਰ ਵਿੱਚ ਥੋੜ੍ਹੇ ਢਿੱਲੇ ਪੈ ਗਏ। ਸੁੱਕਾ ਟਰੈਕ ਹੋਣ 'ਤੇ ਉਹ ਆਪਣੀ ਟਾਈਮਿੰਗ ਵਿੱਚ ਥੋੜ੍ਹਾ ਹੋਰ ਸੁਧਾਰ ਕਰ ਸਕਦੇ ਸੀ। ਮੀਂਹ ਕਾਰਨ ਮੌਸਮ ਵੀ ਠੰਡਾ ਹੋ ਗਿਆ ਜਿਸ ਕਾਰਨ ਉਨ੍ਹਾਂ ਦਾ ਸਰੀਰ 'ਸਟਿਫ' ਹੋ ਗਿਆ।ਖੁੱਲ੍ਹੇ ਵਿੱਚ ਪੇਸ਼ਾਬ ਕਰਨ ਵਿੱਚ 500 ਡਾਲਰ ਦਾ ਫਾਈਨਭਾਰਤ ਵਿੱਚ ਤੁਹਾਨੂੰ ਕਾਫ਼ੀ ਲੋਕ ਖੁੱਲ੍ਹੇ ਵਿੱਚ ਪੇਸ਼ਾਬ ਕਰਦੇ ਮਿਲ ਜਾਣਗੇ। ਆਸਟਰੇਲੀਆ ਵਿੱਚ ਇਸ ਦੇ ਲਈ ਬਹੁਤ ਸਖ਼ਤ ਕਾਨੂੰਨ ਹੈ। ਜੇ ਤੁਸੀਂ ਅਜਿਹਾ ਕਰਦੇ ਹੋਏ ਪਾਏ ਜਾਂਦੇ ਹੋ ਤਾਂ ਤੁਹਾਡੇ 'ਤੇ 500 ਡਾਲਰ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। Image copyright Getty Images ਪੂਰੇ ਆਸਟ੍ਰੇਲੀਆ ਵਿੱਚ ਪਬਲਿਕ ਪਖਾਨਿਆਂ ਦਾ ਜਾਲ ਵਿਛਿਆ ਹੋਇਆ ਹੈ, ਪਰ ਹੁਣ ਵੀ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ ਕਿ ਫਲਾਂ ਥਾਂ ਤੇ ਕੁਝ ਲੋਕ ਜਨਤਕ ਥਾਵਾਂ 'ਤੇ ਪੇਸ਼ਾਬ ਕਰਦੇ ਫੜੇ ਗਏ। ਇਸ ਦਾ ਕਾਰਨ ਹੈ ਆਸਟ੍ਰੇਲੀਆਈ ਲੋਕਾਂ ਦਾ ਬੇਹਿਸਾਬ ਬੀਅਰ ਪੀਣਾ ਅਤੇ ਫਿਰ ਪੇਸ਼ਾਬ 'ਤੇ ਕਾਬੂ ਨਾ ਕਰ ਪਾਉਣਾ। ਪਰ ਜੇ ਤੁਹਾਡੇ ਨੇੜੇ-ਤੇੜੇ ਕੋਈ ਟਾਇਲਟ ਨਾ ਹੋਵੇ ਤਾਂ ਤੁਸੀਂ ਕੀ ਕਰੋਗੇ?ਅਜਿਹੇ ਵਿੱਚ ਇੱਕ ਰਿਆਇਤ ਇਹ ਹੈ ਕਿ ਆਪਣੀ ਕਾਰ ਦੇ ਪਿਛਲੇ ਖੱਬੇ ਟਾਇਰ 'ਤੇ ਪੇਸ਼ਾਬ ਕਰ ਸਕਦੇ ਹੋ। ਉਨ੍ਹਾਂ ਲੋਕਾਂ ਦਾ ਕੀ ਜੋ ਤੈਰਦੇ ਹੋਏ ਸਵੀਮਿੰਗ ਪੂਲ ਵਿੱਚ ਪੇਸ਼ਾਬ ਕਰ ਦਿੰਦੇ ਹਨ। ਆਸਟ੍ਰੇਲੀਆਈ ਅਖਬਾਰਾਂ ਵਿੱਚ ਇਸ਼ਤਿਹਾਰ ਛਪ ਰਹੇ ਹਨ ਕਿ ਹੁਣ ਅਜਿਹੇ ਰਸਾਇਣ ਉਪਲੱਬਧ ਹਨ ਕਿ ਸਵੀਮਿੰਗ ਪੂਲ ਵਿੱਚ ਪੇਸ਼ਾਬ ਕਰਦਿਆਂ ਹੀ ਉੱਥੋਂ ਦਾ ਪਾਣੀ ਲਾਲ ਹੋ ਜਾਂਦਾ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਫੇਕ ਨਿਊਜ਼ ਫੈਲਾਉਣ ਵਿੱਚ ਆਮ ਲੋਕ ਕਿਵੇਂ ਹਿੱਸੇਦਾਰੀ ਪਾਉਂਦੇ ਹਨ? ਸ਼ਾਂਤਨੂੰ ਚੱਕਰਵਰਤੀ ਬੀਬੀਸੀ 15 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46569185 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਵੱਟਸਐਪ ਅਤੇ ਫੇਸਬੁੱਕ 'ਤੇ ਦਰਸ਼ਕਾਂ ਵੱਲੋਂ ਸੁਨੇਹੇ ਅਤੇ ਕਹਾਣੀਆਂ ਸਾਂਝੀਆਂ ਕਰਨ ਲਈ ਕਈ ਤਕਨੀਕਾਂ ਦੀ ਵਰਤੋਂ ਹੁੰਦੀ ਹੈ ਦੁਨੀਆ ਭਰ ਵਿੱਚ ਫੇਕ ਨਿਊਜ਼ ਬਾਰੇ ਭਖਵੀਂ ਵਿਚਾਰ ਚਰਚਾ ਵਿਚਾਲੇ ਇਕ ਚੀਜ਼ ਜੋ ਘਟ ਗਈ ਹੈ ਉਹ ਆਮ ਨਾਗਰਿਕ ਦੀ ਆਵਾਜ਼ ਹੈ। ਇਸ ਲਈ ਇਸ ਪ੍ਰੋਜੈਕਟ ਦੀ ਸ਼ੁਰੂਆਤ ਅਸੀਂ ਇੱਕ ਸਾਧਾਰਨ ਸਵਾਲ ਨਾਲ ਕੀਤੀ। ਆਖਰ ਆਮ ਨਾਗਰਿਕ ਬਿਨਾਂ ਤਸਦੀਕ ਕੀਤੇ ਫੇਕ ਨਿਊੂਜ਼ (ਜਾਅਲੀ ਖ਼ਬਰਾਂ) ਕਿਉਂ ਫੈਲਾਉਂਦੇ ਹਨ? ਬਹੁਤ ਸਾਰੇ ਸਰਵੇਖਣ ਦਿਖਾਉਂਦੇ ਹਨ ਕਿ ਜੇਕਰ ਆਮ ਨਾਗਰਿਕ ਫੇਕ ਨਿਊੂਜ਼ ਬਾਰੇ ਚਿੰਤਤ ਹਨ ਤਾਂ ਇਸ ਚਿੰਤਾ ਦੇ ਜਵਾਬ ਵਿਚ ਉਨ੍ਹਾਂ ਨੇ ਆਪਣੇ ਵਿਹਾਰ ਕਿਵੇਂ ਬਦਲੇ ਹਨ? ਅਸੀਂ ਝੂਠੀਆਂ ਖ਼ਬਰਾਂ ਨੂੰ ਕਹਾਣੀਆਂ ਜਾਂ ਯੂਆਰਏਲ ਨਹੀਂ ਸਗੋਂ ਚਿੱਤਰ ਅਤੇ ਮੀਮਜ਼ ਦੇ ਰੂਪ ਵਿੱਚ ਬਿਹਤਰ ਸਮਝਣ ਵਿੱਚ ਵੀ ਦਿਲਚਸਪੀ ਰੱਖਦੇ ਸੀ, ਇਹ ਨਿੱਜੀ ਰੂਪ 'ਚ ਵੱਟਸਐੱਪ ਅਤੇ ਫੇਸਬੁੱਕ 'ਤੇ ਖਬਰਾਂ ਅਤੇ ਸੂਚਨਾ ਪ੍ਰਸਾਰਣ ਦੀ ਮੁੱਖ ਵਿਧੀ ਜਾਣੀ ਜਾਂਦੀ ਹੈ।ਹਾਲਾਂਕਿ ਅਸੀਂ ਤਾਂ ਹੀ ਇਸ ਸਵਾਲ ਦਾ ਪਤਾ ਲਗਾਉਣ ਦੀ ਸ਼ੁਰੂਆਤ ਕਰਨ ਵਿਚ ਬਹੁਤ ਦਿਲਚਸਪੀ ਰੱਖਦੇ ਹਾਂ ਕਿ ਕੀ ਭਾਰਤ ਵਿਚ ਸੋਸ਼ਲ ਮੀਡੀਆ 'ਤੇ ਜਾਅਲੀ ਖਬਰਾਂ (ਫੇਕ ਨਿਊਜ਼) ਦਾ ਈਕੋ ਸਿਸਟਮ ਮੌਜੂਦ ਹੈ ਜਾਂ ਨਹੀਂ। ਡੂੰਘੀ ਗੁਣਾਤਮਕ/ਨਸਲੀ ਵਿਗਿਆਨ ਅਤੇ ਵੱਡੀਆਂ ਡਾਟਾ ਤਕਨੀਕਾਂ ਦੇ ਸੁਮੇਲ ਦਾ ਇਸਤੇਮਾਲ ਕਰਨ ਨਾਲ, ਅਸੀਂ ਦੇਖਿਆ ਹੈ ਕਿ:ਇਹ ਵੀ ਪੜ੍ਹੋ:ਕਮਲ ਨਾਥ ’ਤੇ ਸਿੱਧੂ: ਹਾਈ ਕਮਾਂਡ ਦੇ ਫੈਸਲੇ ਤੋਂ 1 ਇੰਚ ਵੀ ਸੱਜੇ-ਖੱਬੇ ਨਹੀਂ ਹੋ ਸਕਦੇਅਨੁਸ਼ਕਾ ਵਿਰਾਟ ਦੀ ਸਲਾਹ ਕਿਹੜੇ ਮਾਮਲੇ 'ਚ ਨਹੀਂ ਲੈਂਦੇ ਕੀ ਨਿਜ਼ਾਮੁਦੀਨ ਔਲੀਆ ਦੀ ਦਰਗਾਹ 'ਤੇ ਜਾ ਸਕਣਗੀਆਂ ਔਰਤਾਂ?1. ਕੁਝ ਗੱਲਾਂ ਫੇਕ ਨਿਊੂਜ਼ ਦੇ ਫੈਲਣ ਲਈ ਜ਼ਰੂਰੀ ਹਨ-ਜਿਵੇਂ ਕਿ: • ਹਰ ਤਰ੍ਹਾਂ ਦੀਆਂ ਖ਼ਬਰਾਂ ਦੇ ਵਿਚਕਾਰ ਲਾਈਨਾਂ ਦਾ ਧੁੰਦਲਾ ਹੋਣਾ।• ਨਿਊਜ਼ ਮੀਡੀਆ ਦੀ ਪ੍ਰੇਰਨਾ ਬਾਰੇ ਸ਼ੱਕ। • ਡਿਜੀਟਲ ਜਾਣਕਾਰੀ ਦਾ ਹੜ੍ਹ ਅਤੇ ਖਬਰਾਂ ਲਈ ਉੱਚ ਪ੍ਰਵਿਰਤੀ ਵਾਲੇ ਖਪਤਕਾਰਾਂ ਵਿੱਚ ਵਾਧਾ।• ਡਿਜੀਟਲ ਜਾਣਕਾਰੀ ਨੂੰ ਘਟਾਉਣ ਨਾਲ ਨਜਿੱਠਣ ਲਈ ਤਕਨੀਕਾਂ ਦਾ ਮੁਆਇਨਾ ਕਰਨਾ।ਇਨ੍ਹਾਂ ਵਿੱਚ: • ਚੋਣਵੀਂ ਖਪਤ, ਚਿੱਤਰਾਂ ਨੂੰ ਤਰਜੀਹ ਦੇਣਾ, ਭੇਜਣ ਵਾਲੇ ਦੀ ਪ੍ਰਮੁੱਖਤਾ, ਸਰੋਤ ਪ੍ਰਮਾਣੂਵਾਦ, ਮੰਚ ਦੀ ਕਿਸਮ ਅਤੇ ਜੋ ਸੋਚਦੇ ਹੋ ਉਸਨੂੰ ਮਹਿਸੂਸ ਕਰਨਾ ਹੋਣਾ ਜ਼ਰੂਰੀ ਹੈ।• ਖਪਤ ਅਤੇ ਸ਼ੇਅਰਿੰਗ ਵਿਚਕਾਰ ਟੁੱਟਿਆ ਹੋਇਆ ਸੰਬੰਧ।• ਵੱਟਸਐਪ ਅਤੇ ਫੇਸਬੁੱਕ 'ਤੇ ਦਰਸ਼ਕਾਂ ਵੱਲੋਂ ਸੁਨੇਹੇ ਅਤੇ ਕਹਾਣੀਆਂ ਸਾਂਝੀਆਂ ਕਰਨ ਲਈ ਵਰਤੀਆਂ ਜਾਂਦੀਆਂ ਤਕਨੀਕਾਂ।2. ਸ਼ੇਅਰ ਕਰਨ ਦੇ ਕਾਰਨ ਗੁੰਝਲਦਾਰ ਹੁੰਦੇ ਹਨ। Image copyright Getty Images ਇਹ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਫੇਕ ਨਿਊੂਜ਼ ਕਿਉਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।ਕੁਝ ਕਾਰਨ ਇਸ ਪ੍ਰਕਾਰ ਹਨ -• ਨੈੱਟਵਰਕ ਦੇ ਅੰਦਰ ਹੀ ਸੂਚਨਾ ਸਾਂਝੀ ਹੋਣ ਲਈ ਤਸਦੀਕ ਕਰਨਾ।• ਇੱਕ ਨਾਗਰਿਕ ਡਿਊਟੀ ਦੇ ਰੂਪ ਵਿੱਚ ਜਾਣਕਾਰੀ ਸਾਂਝੀ ਕਰਨਾ ।• ਰਾਸ਼ਟਰ ਦਾ ਨਿਰਮਾਣ ਕਰਨ ਲਈ ਸਾਂਝਾ ਕਰਨਾ।• ਕਿਸੇ ਦੀ ਸਮਾਜਿਕ-ਰਾਜਨੀਤਕ ਪਛਾਣ ਦੇ ਪ੍ਰਗਟਾਵੇ ਨੂੰ ਇੱਕ ਸਮੀਕਰਨ ਦੇ ਰੂਪ ਵਿੱਚ ਸਾਂਝਾ ਕਰਨਾ।ਅਸੀਂ ਖੋਜ ਕੀਤੀ ਹੈ ਕਿ ਫੇਕ ਨਿਊੂਜ਼ ਸਾਂਝੀਆਂ ਕਰਨ ਵਿਚ ਸਮਾਜਿਕ-ਰਾਜਨੀਤਿਕ ਪਛਾਣ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਖਾਸ ਤੌਰ 'ਤੇ ਉਹਨਾਂ ਲਈ ਜੋ ਸਹੀ ਹਨ। ਹਾਲਾਂਕਿ ਅਸੀਂ ਕਈ ਵੱਖੋ ਵੱਖਰੀਆਂ ਪਛਾਣਾਂ ਸਹੀ ਪਾਸੇ ਉਭਰਦੀਆਂ ਦੇਖਦੇ ਹਾਂ, ਉਹ ਸਾਰੀਆਂ ਆਮ ਕਹਾਵਤਾਂ ਵਿੱਚ ਬੰਨ੍ਹੀਆਂ ਹੋਈਆਂ ਹੁੰਦੀਆਂ ਹਨ, ਪਰ ਭਾਰਤ ਵਿਚ 'ਵਿਰੋਧੀ' ਪਛਾਣ ਦੀ ਕੋਈ ਅਸਲ ਇਕਸਾਰ ਭਾਵਨਾ ਨਹੀਂ ਹੁੰਦੀ; ਇਸ ਦੀ ਬਜਾਏ ਛੋਟੀਆਂ ਪਛਾਣਾਂ ( ਜਿਵੇਂ ਤਮਿਲ, ਬੰਗਾਲੀ, ਦਲਿਤ) ਅਤੇ ਇੱਥੋਂ ਤਕ ਕਿ ਇਸ ਦੇ ਅੰਦਰ ਵੀ ਵਿਆਪਕ ਤੌਰ 'ਤੇ ਕਿਸੇ ਗੰਭੀਰ ਰੂਪ ਨਾਲ ਸੰਗਠਿਤ ਸਮਾਜਿਕ-ਰਾਜਨੀਤਿਕ ਪਛਾਣ ਨੂੰ ਕਈ ਵਾਰੀ ਕਿਸੇ ਮੁੱਦੇ ਦੇ ਪੱਧਰ 'ਤੇ ਘਟਾ ਦਿੱਤਾ ਜਾ ਸਕਦਾ ਹੈ। Image copyright Getty Images ਫੋਟੋ ਕੈਪਸ਼ਨ ਕਾਫੀ ਲੋਕ ਖਬਰ ਦੀ ਪਰਖ ਕੀਤੇ ਬਿਨਾਂ ਹੀ ਅੱਗੇ ਭੇਜਣਾ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹਨ 3. ਇਸ ਦਾ ਅਰਥ ਇਹ ਹੈ ਕਿ ਫੇਕ ਨਿਊੂਜ਼ ਦੇ ਸੰਦੇਸ਼ਾਂ ਦੀਆਂ ਚਾਰ ਕਿਸਮਾਂ ਖਾਸ ਤੌਰ 'ਤੇ ਨਾਗਰਿਕਾਂ ਦੀ ਵਿਆਪਕ ਤਪਸ਼ ਦੇ ਨਾਜ਼ੁਕ ਫਿਲਟਰਾਂ ਦੁਆਰਾ ਪਾਸ ਕਰਨ 'ਤੇ ਅਸਰਦਾਰ ਹੁੰਦੀਆਂ ਹਨ।ਜੋ ਇਸ ਤਰ੍ਹਾਂ ਹਨ: • ਹਿੰਦੂ ਸ਼ਕਤੀ ਅਤੇ ਉੱਤਮਤਾ • ਸੰਭਾਲ ਅਤੇ ਸੁਰਜੀਤ • ਪ੍ਰਗਤੀ ਅਤੇ ਕੌਮੀ ਮਾਣ • ਸ਼ਖਸੀਅਤ ਅਤੇ ਸ਼ਕਤੀ (ਪ੍ਰਧਾਨ ਮੰਤਰੀ ਮੋਦੀ ਦੀ) ਇਸ ਦਾ ਅਰਥ ਹੈ ਕਿ ਤੱਥਾਂ ਦੀ ਤਸਦੀਕ ਦੀ ਪਛਾਣ ਦੇ ਪ੍ਰਮਾਣ ਪੱਤਰ ਦੀ ਪ੍ਰਮਾਣਿਕਤਾ। ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਇਸ ਤਰ੍ਹਾਂ ਦੀਆਂ ਤਕਨੀਕਾਂ ਦੀ ਵਰਤੋਂ ਸਹੀ ਰਵੱਈਆ ਅਤੇ ਖੱਬੇ ਝੁਕਾਅ ਵਾਲੀਆਂ ਫੇਕ ਨਿਊੂਜ਼ ਦੇ ਸੁਨਿਹਿਆਂ ਦੁਆਰਾ ਕੀਤੀ ਗਈ ਹੈ, ਪਰ ਜ਼ਿਆਦਾਤਰ ਜਵਾਬਦੇਹਾਂ ਦੇ ਫੋਨਾਂ ਵਿਚ ਫੇਕ ਨਿਊੂਜ਼ ਦੇ ਝੁਕਾਅ ਦਾ ਸਹੀ ਹਿੱਸਾ ਬਹੁਤ ਜ਼ਿਆਦਾ ਪ੍ਰਮੁੱਖ ਸੀ। 4. ਅਸਲ ਤੱਥਾਂ ਦੀ ਜਾਂਚ ਦੇ ਕੁਝ ਤਰੀਕੇ ਹਨ, ਉਦਾਹਰਣ ਵਜੋਂ ਗੂਗਲ ਦੀ ਵਰਤੋਂ ਜਾਂ ਟੈਲੀਵਿਜ਼ਨ 'ਤੇ ਦੇਖ ਕੇ ਚੈੱਕ ਕਰਨਾ, ਪਰ ਇਹ ਸੀਮਿਤ ਹਨ। ਪਰ ਕੁਝ ਗਰੁੱਪ ਜੋ ਇਸ ਕਿਸਮ ਦੇ ਤਸਦੀਕ ਰਵੱਈਏ ਵਿੱਚ ਹਿੱਸਾ ਲੈਂਦੇ ਹਨ, ਜੇ ਇਹ ਉਹਨਾਂ ਦੀ ਪਛਾਣ ਨਾਲ ਪ੍ਰਤੀਨਿਧਤਾ ਕਰਦਾ ਹੈ ਤਾਂ ਉਹ ਅਸਪਸ਼ਟ ਝੂਠ ਜਾਣਕਾਰੀ ਸਾਂਝੀ ਕਰਨ ਦੇ ਇਛੁੱਕ ਹੁੰਦੇ ਹਨ।5. ਟਵਿੱਟਰ 'ਤੇ ਇਕ ਫੇਕ ਨਿਊੂਜ਼ ਵਾਤਾਵਰਣ ਉਭਰ ਰਿਹਾ ਹੈ, ਜਿੱਥੇ ਅਸੀਂ ਸਿਆਸੀ ਹੱਕਾਂ 'ਤੇ ਫੇਕ ਨਿਊੂਜ਼ ਦੇ ਸਰੋਤ ਅਤੇ ਐਂਪਲੀਫਾਇਰ ਵਧੇਰੇ ਸੰਘਣੇ ਤੌਰ 'ਤੇ ਆਪਸ ਵਿੱਚ ਜੁੜੇ ਅਤੇ ਗੁੰਝਲਦਾਰ ਦੇਖਦੇ ਹਾਂ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਫ਼ੇਕ ਨਿਊਜ਼ ਕਿਵੇਂ ਦਿੰਦੀ ਹੈ ਮੌਤ ਨੂੰ ਬੁਲਾਵਾਇਸ ਖੋਜ ਦੌਰਾਨ ਤਿਆਰ ਨੈੱਟਵਰਕ ਵਿਸ਼ਲੇਸ਼ਣ ਦੇ ਨਕਸ਼ੇ 'ਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਟਵਿੱਟਰ ਚਲਾਉਣ ਵਾਲੇ ਜੋ ਫੇਕ ਨਿਊੂਜ਼ ਪ੍ਰਕਾਸ਼ਿਤ ਕਰਦੇ ਹਨ ਉਹ ਭਾਜਪਾ-ਵਿਰੋਧੀ ਕਲੱਸਟਰ ਦੀ ਬਜਾਏ, ਭਾਜਪਾ-ਪੱਖੀ ਕਲੱਸਟਰ ਵਿੱਚ ਬੈਠਦੇ ਹਨ।ਫੇਸਬੁੱਕ ' ਤੇ ਅਸੀਂ ਇਕ ਧਰੁਵੀਕਰਨ ਕੌਮ ਦੇ ਸੰਕੇਤਾਂ ਨੂੰ ਵੀ ਦੇਖਦੇ ਹਾਂ, ਜਿਨ੍ਹਾਂ ਦੇ ਸੰਕੇਤ ਹਨ ਕਿ ਜੋ ਸਿਆਸਤ ਨਾਲ ਜੁੜੇ ਹੋਏ ਹਨ ਉਹ ਵੀ ਫੇਕ ਨਿਊੂਜ਼ ਦੇ ਸਰੋਤਾਂ ਵਿਚ ਜ਼ਿਆਦਾ ਦਿਲਚਸਪੀ ਲੈਂਦੇ ਹਨ। ਅਸੀਂ ਫੇਸਬੁੱਕ 'ਤੇ ਇਹ ਵੀ ਪਤਾ ਲਗਾਇਆ ਹੈ ਕਿ ਪ੍ਰਮਾਣਿਤ ਖਬਰਾਂ ਦੇ ਸਰੋਤ ਅਤੇ ਫੇਕ ਨਿਊੂਜ਼ ਪ੍ਰਕਾਸ਼ਿਤ ਕਰਨ ਲਈ ਜਾਣੇ ਜਾਂਦੇ ਸਰੋਤ ਲੋਕਾਂ ਵੱਲੋਂ ਵੱਧ ਦਿਲਚਸਪੀ ਲੈਂਦੇ ਹਨ। ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਜਿਸ ਕਾਰਨ ਫੇਕ ਨਿਊੂਜ਼ ਦੀ ਪ੍ਰਕਿਰਿਆ ਅਤੇ ਖਾਸ ਤੌਰ 'ਤੇ ਉਨ੍ਹਾਂ ਦੀਆਂ ਵਰਤਮਾਨ ਪ੍ਰਮੁੱਖ ਤਸਵੀਰਾਂ ਅਤੇ ਮੀਮਜ਼ ਨੂੰ ਵੇਖਿਆ ਅਤੇ ਖੋਜਿਆ ਗਿਆ, ਇਹ ਕਾਰਨ ਬਹੁਤ ਹੀ ਚੁਣੌਤੀਪੂਰਨ ਹੋਣ ਦੀ ਸੰਭਾਵਨਾ ਹੈ।ਇਹ ਵੀ ਪੜ੍ਹੋ:ਝੂਠੀਆਂ ਖ਼ਬਰਾਂ ਖਿਲਾਫ਼ ਇੰਝ ਜੰਗ ਲੜ ਰਹੇ ਨੇ ਪੱਤਰਕਾਰ 'ਭੀੜ ਨੇ ਬੁਰੀ ਤਰ੍ਹਾਂ ਕੁੱਟਿਆ, ਸ਼ਾਂਤਾ ਦੀ ਮੌਤ ਹੋ ਗਈ'ਫੇਕ ਨਿਊਜ਼ ਦੀ ਪੋਲ ਖੋਲ੍ਹਣ ਦੇ 8 ਸੌਖੇ ਤਰੀਕੇਅਸੀਂ ਸੁਝਾਅ ਦਿੰਦੇ ਹਾਂ ਕਿ ਸਾਰੇ ਅਦਾਕਾਰ -ਮੰਚ, ਮੀਡੀਆ ਸੰਗਠਨ, ਸਰਕਾਰ ਅਤੇ ਸਿਵਲ ਸੁਸਾਇਟੀਆਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਇਕੱਠੇ ਹੋਣ ਦੀ ਜ਼ਰੂਰਤ ਹੈ, ਕਿਉਂਕਿ ਅਸਲ ਵਿਚ ਇਹ ਜਿੰਨੀ ਕੁ ਇਕ ਤਕਨੀਕੀ ਸਮੱਸਿਆ ਹੈ ਓਨੀ ਹੀ ਇਕ ਸਮਾਜਿਕ ਸਮੱਸਿਆ ਵੀ ਹੈ। ਪਰ ਇਸ ਵਿੱਚ, ਆਮ ਨਾਗਰਿਕਾਂ ਨੂੰ ਵੀ ਜ਼ਿੰਮੇਵਾਰੀ ਲੈਣ ਦੀ ਜ਼ਰੂਰਤ ਹੈ ਕਿ ਉਹ ਬਿਨਾਂ ਕੁਝ ਵੀ ਤਸਦੀਕ ਕੀਤੇ ਕੋਈ ਵੀ ਸੂਚਨਾ ਜਾਂ ਸੁਨੇਹਾ ਸਾਂਝਾ ਨਾ ਕਰਨ ਅਤੇ ਲੋੜੀਂਦੀਆਂ ਵਿਸ਼ੇਸ਼ਤਾਵਾਂ ਨਾਲ ਸਮਝੌਤਾ ਕੀਤੇ ਬਿਨਾਂ ਉਨ੍ਹਾਂ ਦੀ ਮਦਦ ਕਰਨ ਲਈ ਕੇਂਦਰਿਤ ਹੱਲ ਨਿਸ਼ਚਿਤ ਕਰਨਾ ਚਾਹੀਦਾ ਹੈ।ਅਸੀਂ ਇਹ ਵੀ ਸਿਫ਼ਾਰਿਸ਼ ਕਰਦੇ ਹਾਂ ਕਿ ਪੱਤਰਕਾਰ ਇਸ ਬਾਰੇ ਹੋਰ ਜਾਂਚ ਕਰਨ ਕਿ ਫੇਕ ਨਿਊੂਜ਼ ਪੈਦਾ ਕਰਨ ਅਤੇ ਪ੍ਰਸਾਰਨ ਦਾ ਇੱਕ ਸੰਗਠਿਤ ਪ੍ਰਬੰਧ ਹੈ ਜਾਂ ਨਹੀਂ।ਇਹ ਵਰਲਡ ਸਰਵਿਸ ਓਡੀਐਂਸ ਰਿਸਰਚ ਟੀਮ ਅਤੇ ਇਸਦੇ ਏਜੰਸੀ ਭਾਈਵਾਲਾਂ ਵਿਚਕਾਰ ਇੱਕ ਸੱਚਾ ਸਹਿਯੋਗੀ ਪ੍ਰਾਜੈਕਟ ਰਿਹਾ ਹੈ। ਇਸ ਰਿਪੋਰਟ ਵਿਚਲੇ ਵਿਚਾਰਾਂ, ਸ਼ਬਦਾਂ ਅਤੇ ਵਾਕਾਂ ਨੂੰ ਕਈ ਥਾਵਾਂ ਤੋਂ ਇਕੱਠਾ ਕੀਤਾ ਗਿਆ ਹੈ, ਜਿਸ ਵਿਚ ਉੱਪਰ ਦੱਸੇ ਗਏ ਵੱਖੋ-ਵੱਖਰੇ ਵਿਅਕਤੀਆਂ ਵਿਚਲੇ ਵਿਚਾਰ-ਵਟਾਂਦਰੇ ਅਤੇ ਮੀਟਿੰਗਾਂ ਅਤੇ ਨਾਲ ਹੀ ਸਾਡੀਆਂ ਸਾਰੀਆਂ ਸਹਿਯੋਗੀ ਏਜੰਸੀਆਂ ਵਿਚਕਾਰ ਹੋਈਆਂ ਪੇਸ਼ਕਾਰੀਆਂ, ਈਮੇਲਾਂ ਅਤੇ ਗੱਲਬਾਤਾਂ ਬਾਰੇ ਵੀ ਦੱਸਿਆ ਗਿਆ ਹੈ। ਖਾਸ ਤੌਰ 'ਤੇ ਮੁੱਖ ਲੇਖਕ ਇਸ ਪ੍ਰਾਜੈਕਟ ਦਾ ਸਿਹਰਾ ਸਾਡੇ ਰਿਸਰਚ ਏਜੰਸੀ ਭਾਈਵਾਲਾਂ ਦੇ ਸਿਰ ਬੰਨ੍ਹਣਾ ਚਾਹੁੰਦਾ ਹੈ।ਪਹਿਲੀ ਭਾਈਵਾਲ ਏਜੰਸੀ 'ਦਿ ਥਰਡ ਆਈ' ਜੋ ਕਿ ਸਾਡੀ ਗੁਣਾਤਮਕ ਖੋਜ ਸਾਥੀ ਹੈ, ਜਿਸ ਦੇ ਬਹੁਤ ਸਾਰੇ ਵਾਕ ਅਤੇ ਵਿਲੱਖਣ ਵਿਸ਼ਲੇਸ਼ਣਾਂ ਦਾ ਵਰਣਨ ਰਿਪੋਰਟ ਦੇ ਮਹੱਤਵਪੂਰਣ ਹਿੱਸਿਆਂ 'ਚ ਲਗਭਗ ਬਿਨਾਂ ਬਦਲੇ ਵਰਤਿਆ ਗਿਆ ਹੈ ਅਤੇ ਦੂਜੀ ਭਾਈਵਾਲ ਏਜੰਸੀ 'ਸਿੰਥੇਸਿਸ' (ਸੰਸਲੇਸ਼ਣ) ਹੈ, ਇਹ ਸਾਡੀ ਡੈਟਾ ਸਾਇੰਸ ਸਹਿਯੋਗੀ ਹੈ ਜੋ ਕਿ ਇੱਕ ਬਹੁਤ ਹੀ ਗੁੰਝਲਦਾਰ ਪ੍ਰਕਿਰਿਆ ਦੇ ਕਾਰਜਾਂ ਨੂੰ ਸਮਝਣ ਲਈ ਬਹੁਤ ਵਧੀਆ ਤਕਨੀਕ ਨਾਲ ਆਈ ਅਤੇ ਸਪੱਸ਼ਟੀਕਰਨਾਂ ਨੂੰ ਸਮਝਣ ਵਿੱਚ ਆਸਾਨ ਹੈ। ਹਾਲਾਂਕਿ ਮੁੱਖ ਲੇਖਕ (ਸ਼ਾਂਤਨੂੰ ਚੱਕਰਵਰਤੀ , ਪੀਐਚ.ਡੀ , ਆਡੀਅੰਸ ਰਿਸਰਚ ਟੀਮ ਦੇ ਮੁਖੀ, ਬੀਬੀਸੀ ਵਰਲਡ ਸਰਵਿਸ) ਰਿਪੋਰਟ ਵਿੱਚ ਸਪਸ਼ਟਤਾ ਦੀ ਘਾਟ ਲਈ ਪੂਰੀ ਜਿੰਮੇਵਾਰੀ ਲੈਂਦੇ ਹਨ। (ਇਹ ਵਿਚਾਰਾਂ ਦਾ ਨਹੀਂ ਸਬੂਤ ਆਧਾਰਿਤ ਕੰਮ ਹੈ। ਫਿਰ ਵੀ ਕਿਸੇ ਤਰ੍ਹਾਂ ਦੇ ਵਿਚਾਰ ਜੋ ਰਿਪੋਰਟ ਵਿਚ ਹਨ, ਇਕੱਲੇ ਲੇਖਕ ਦੇ ਹਨ। ਬੀਬੀਸੀ, ਬੀਬੀਸੀ ਵਰਲਡ ਸਰਵਿਸ ਜਾਂ ਕਿਸੇ ਹੋਰ ਸਬੰਧਤ ਸੰਸਥਾ ਦੀ ਕਾਰਪੋਰੇਟ ਨੀਤੀ ਨੂੰ ਦਰਸਾਉਣ ਜਾਂ ਦਰਸਾਉਣ ਦੇ ਤੌਰ 'ਤੇ ਇਸ ਰਿਪੋਰਟ ਵਿੱਚ ਕੁਝ ਵੀ ਨਹੀਂ ਹੈ। ਬੀਬੀਸੀ ਅਤੇ ਇਸ ਦੇ ਸਹਿਯੋਗੀਆਂ ਦੁਆਰਾ ਕਰਵਾਏ ਗਏ ਇਸ ਸੁਤੰਤਰ ਖੋਜ ਕਾਰਜ ਦੇ ਗੂਗਲ ਅਤੇ ਟਵਿੱਟਰ ਸਹਿ-ਪ੍ਰਯੋਜਕ ਹਨ। ਗੂਗਲ ਅਤੇ ਟਵਿਟਰ ਦਾ ਸਕੋਪ, ਖੋਜ ਕਾਰਜਕ੍ਰਮ, ਪ੍ਰਕਿਰਿਆ ਜਾਂ ਅੰਤਿਮ ਰਿਪੋਰਟ 'ਤੇ ਕੋਈ ਯੋਗਦਾਨ ਜਾਂ ਪ੍ਰਭਾਵ ਨਹੀਂ ਸੀ।)ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਸਮਝਾਓ ਫੇਕ ਨਿਊਜ਼ ਬਾਰੇ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ' ਗੁਰਪ੍ਰੀਤ ਚਾਵਲਾ ਗੁਰਦਾਸਪੁਰ ਤੋਂ ਬੀਬੀਸੀ ਪੰਜਾਬੀ ਲਈ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46895077 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright GURPREET CHAWLA/BBC ਫੋਟੋ ਕੈਪਸ਼ਨ ਮੋਹਨ ਲਾਲ 2018 ਦੇ ਦੀਵਾਲੀ ਬੰਪਰ ਦੇ ਪਹਿਲੇ ਇਨਾਮ ਦੇ ਜੇਤੂ ਹਨ ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਦੀਨਾਨਗਰ ਦੇ ਨਜ਼ਦੀਕ ਪਿੰਡ ਚੁੜ ਚੱਕ ਦੇ ਮੋਹਨ ਲਾਲ ਦੀ ਬੀਤੇ ਸਾਲ ਨਵੰਬਰ ਵਿੱਚ ਡੇਢ ਕਰੋੜ ਦੀ ਲਾਟਰੀ ਨਿਕਲੀ ਪਰ ਕਾਗਜ਼ੀ ਕਾਰਵਾਈ ਕਾਰਨ ਇਨਾਮੀ ਰਾਸ਼ੀ ਅਜੇ ਨਹੀਂ ਮਿਲੀ ਹੈ।ਮੋਹਨ ਲਾਲ ਲੋਹੇ ਦੀਆਂ ਅਲਮਾਰੀਆਂ ਬਣਾਉਂਦਾ ਹੈ। ਪੰਜਾਬ ਸਰਕਾਰ ਦੇ ਦੀਵਾਲੀ ਬੰਪਰ 2018 ਦੇ ਪਹਿਲੇ ਇਨਾਮ ਦਾ ਜੇਤੂ ਮੋਹਨ ਲਾਲ ਸੀ। 14 ਨਵੰਬਰ 2018 ਨੂੰ ਇਸ ਬੰਪਰ ਦਾ ਡਰਾਅ ਨਿਕਲਿਆ ਤਾ ਮੋਹਨ ਲਾਲ ਆਖਦਾ ਹੈ ਕਿ ਉਸ 'ਤੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ।ਮੋਹਨ ਲਾਲ ਪਿਛਲੇ ਕਰੀਬ 12 ਸਾਲ ਤੋਂ ਲਗਾਤਾਰ ਪੰਜਾਬ ਸਰਕਾਰ ਦੀਆਂ ਬੰਪਰ ਲਾਟਰੀਆਂ ਖਰੀਦਦਾ ਸੀ ਅਤੇ ਹਰ ਸਾਲ ਇਹ ਆਸ ਹੁੰਦੀ ਸੀ ਕਿ ਕਿਤੇ ਕਿਸਮਤ ਬਦਲ ਜਾਵੇ।ਅਖੀਰ ਉਹ ਸੱਚ ਹੋਇਆ ਜਦੋਂ ਮੋਹਨ ਲਾਲ ਨੇ ਗੁਰਦਸਪੁਰ ਬੇਦੀ ਲਾਟਰੀ ਸਟਾਲ ਤੋਂ 2 ਵੱਖ-ਵੱਖ ਨੰਬਰਾਂ ਦੀਆਂ ਟਿਕਟਾਂ ਖਰੀਦੀਆਂ ਅਤੇ ਉਹਨਾਂ 'ਚੋਂ ਇੱਕ ਟਿਕਟ ਨੰਬਰ ਦਾ ਪਹਿਲਾਂ ਇਨਾਮ ਨਿਕਲਿਆ ਜੋ ਡੇਢ ਕਰੋੜ ਸੀ। ਪਰ ਮੋਹਨ ਲਾਲ ਅੱਜ ਵੀ ਆਪਣੇ ਨਿਕਲੇ ਇਨਾਮ ਦੀ ਰਾਸ਼ੀ ਉਡੀਕ 'ਚ ਹੈ। ਮੋਹਨ ਲਾਲ ਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ, "ਮੈਂ ਮਿਹਨਤ ਮਜ਼ਦੂਰੀ ਕਰਦਾ ਹਾਂ ਅਤੇ ਲੋਹੇ ਦੀਆਂ ਅਲਮਾਰੀਆਂ ਬਣਾਉਣਾ ਹਾਂ। ਕਈ ਸਾਲ ਪਹਿਲਾਂ ਕੰਮ ਠੀਕ ਸੀ ਪਰ ਹੁਣ ਕੰਮ ਦੇ ਹਾਲਾਤ ਕੁਝ ਚੰਗੇ ਨਹੀਂ ਹਨ।'' ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਮੋਹਨ ਲਾਲ"ਕਦੇ ਦੁਕਾਨਾਂ 'ਤੇ ਕੰਮ ਮਿਲ ਜਾਂਦਾ ਹੈ ਅਤੇ ਕਦੇ-ਕਦੇ ਦਿਹਾੜੀ ਲਾਉਣੀ ਪੈਂਦੀ ਹੈ ਅਤੇ ਮਹੀਨਾ ਭਰ ਮਿਹਨਤ ਕਰ ਮਹਿਜ 10 ਤੋਂ 12 ਹਜ਼ਾਰ ਰੁਪਏ ਹੀ ਜੁੜਦੇ ਹਨ।'' ਕਿਉਂ ਨਹੀਂ ਮਿਲੀ ਰਕਮ?ਗੁਰਦਸਪੁਰ ਦੇ ਪੁਰਾਣੇ ਸਿਵਲ ਹਸਪਤਾਲ ਦੇ ਨਜਦੀਕ ਛੋਟੀ ਜਿਹੀ ਦੁਕਾਨ 'ਬੇਦੀ ਲਾਟਰੀ ਸਟਾਲ' 'ਤੇ ਦੀਵਾਲੀ ਬੰਪਰ 2018 ਦੇ ਪਹਿਲੇ ਇਨਾਮ ਦੇ ਜੇਤੂ ਮੋਹਨ ਲਾਲ ਦੀਆ ਤਸਵੀਰਾਂ ਸੱਜੀਆਂ ਹੋਈਆਂ ਹਨ।ਦਿਲਚਸਪ ਗੱਲ ਤਾਂ ਇਹ ਹੈ ਕਿ ਲਾਟਰੀ ਵੇਚਣ ਵਾਲੇ ਦਾ ਨਾਂ ਵੀ ਮੋਹਨ ਲਾਲ ਹੈ।ਇਹ ਵੀ ਪੜ੍ਹੋ:ਕੀ ਹੈ ਬ੍ਰੈਗਜ਼ਿਟ ਅਤੇ ਟੈਰੀਜ਼ਾ ਮੇਅ ਦੀ ਸੰਸਦ 'ਚ ਹਾਰ ਮਗਰੋਂ 5 ਸੰਭਾਵਨਾਵਾਂਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ?-ਬਲਾਗਕੀਨੀਆ 'ਚ ਹੋਟਲ 'ਤੇ ਹਮਲਾ ਕਰਨ ਵਾਲੇ ਅਲ-ਸ਼ਬਾਬ ਬਾਰੇ ਜਾਣੋਇਨਾਮੀ ਰਾਸ਼ੀ ਮਿਲਣ 'ਚ ਦੇਰੀ ਬਾਰੇ ਟਿਕਟ ਵੇਚਣ ਵਾਲੇ ਲਾਟਰੀ ਸਟਾਲ ਮਾਲਕ ਮੋਹਨ ਲਾਲ ਨੇ ਕਿਹਾ, "ਲਾਟਰੀ ਦੀ ਟਿਕਟ ਜਮਾ ਹੋ ਚੁਕੀ ਹੈ ਅਤੇ ਸਰਕਾਰ ਵੱਲੋਂ ਰਕਮ ਦੇਣ ਦਾ ਸਮਾਂ 90 ਦਿਨ ਦਾ ਹੁੰਦਾ ਹੈ। ਲੇਕਿਨ ਇਸ ਮਾਮਲੇ 'ਚ ਵੱਧ ਸਮਾਂ ਲੱਗ ਰਿਹਾ ਹੈ।'' Image copyright GURPREET CHAWLA/BBC ਫੋਟੋ ਕੈਪਸ਼ਨ ਮੋਹਨ ਲਾਲ ਦੇ ਪਰਿਵਾਰ ਨੂੰ ਉਮੀਦ ਹੈ ਕਿ ਲਾਟਰੀ ਦੀ ਰਕਮ ਨਾਲ ਉਨ੍ਹਾਂ ਦਾ ਭਵਿੱਖ ਸੁਧਰ ਸਕੇਗਾ "ਇਨਾਮ ਜੇਤੂ ਮੋਹਨ ਲਾਲ ਕੋਲ ਪੈਨ ਕਾਰਡ ਨਹੀਂ ਸੀ। ਪੈਨ ਕਾਰਡ ਦੇਰੀ ਨਾਲ ਬਣਿਆ ਅਤੇ ਦੇਰੀ ਨਾਲ ਹੀ ਵਿਭਾਗ ਕੋਲ ਜਮਾਂ ਹੋਇਆ ਹੈ ਇਸ ਲਈ ਇਹ ਇਨਾਮ ਦੀ ਰਾਸ਼ੀ ਮਿਲਣ 'ਚ ਦੇਰੀ ਹੋ ਰਹੀ ਹੈ।'''ਸਾਰੇ ਕਹਿੰਦੇ ਕਰੋੜਪਤਨੀ ਆ ਗਈ' ਮੋਹਨ ਲਾਲ ਦੀ ਪਤਨੀ ਸੁਨੀਤਾ ਦੇਵੀ ਆਖਦੀ ਹੈ ਕਿ ਜਿਵੇਂ ਹੀ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦਾ ਪਹਿਲਾ ਇਨਾਮ ਨਿਕਲਿਆ ਹੈ ਤਾਂ ਦਿਲ ਨੂੰ ਖੁਸ਼ੀ ਮਿਲੀ ,ਚਾਅ ਚੜ ਗਏ ਕਿ ਮਾਲਿਕ ਨੇ ਕਿਰਪਾ ਕਰ ਦਿੱਤੀ ਹੈ।ਸੁਨੀਤਾ ਕਹਿੰਦੀ ਹੈ ਕਿ ਉਹ ਜਿੱਥੇ ਵੀ ਜਾਵੇ, ਸਾਰੇ ਉਸ ਨੂੰ ਕਰੋੜਪਤਨੀ ਆਖਦੇ ਹਨ। ਇਸਦੇ ਨਾਲ ਹੀ ਸੁਨੀਤਾ ਉਮੀਦ ਕਰਦੀ ਹੈ ਕਿ ਜਲਦ ਉਹਨਾਂ ਨੂੰ ਇਨਾਮ ਰਾਸ਼ੀ ਮਿਲੇ ਤਾ ਜੋ ਘਰ ਦੇ ਹਾਲਾਤ ਸੁਧਰ ਸਕਣ। ਸੁਨੀਤਾ ਨੇ ਦੱਸਿਆ, "ਪੈਸੇ ਆਉਣ ਤਾਂ ਸਭ ਤੋਂ ਪਹਿਲਾਂ ਨਵਾਂ ਘਰ ਬਣਾਵਾਂਗੇ।'' ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਸੁਨੀਤਾ ਅਤੇ ਮੋਹਨ ਲਾਲ ਦੀਆਂ ਦੋ ਧੀਆਂ ਹਨ, ਇੱਕ ਦੀ ਉਮਰ 11 ਸਾਲ ਹੈ ਅਤੇ ਦੂਜੀ ਬੇਟੀ ਦੀ ਉਮਰ 5 ਸਾਲ ਹੈ। ਉਹ ਦੋਵੇਂ ਧੀਆਂ ਦਾ ਭਵਿੱਖ ਮਿਲਣ ਵਾਲੇ ਪੈਸਿਆਂ ਨਾਲ ਸੁਰੱਖਿਅਤ ਕਰਨਾ ਚਾਹੁੰਦੇ ਹਨ।ਮੋਹਨ ਲਾਲ ਦੀ ਉਡੀਕ ਹੈ ਕਿ ਪੈਸੇ ਮਿਲਣ ਤਾਂ ਉਹ ਦਿਹਾੜੀ ਛੱਡ ਆਪਣਾ ਖੁਦ ਦਾ ਕੋਈ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਸਕਣ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਹਿਮਾਚਲ ਪ੍ਰਦੇਸ਼ ਦੇ 200 ਤੋਂ ਵੱਧ ਬੱਸ ਰੂਟ ਬਰਫ਼ਬਾਰੀ ਕਾਰਨ ਹੋਏ ਪ੍ਰਭਾਵਿਤ, 26 ਜਨਵਰੀ ਤੱਕ ਮੌਸਮ ਖ਼ਰਾਬ ਰਹਿਣ ਦਾ ਖ਼ਦਸ਼ਾ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੰਟਰਨੈੱਟ 'ਤੇ ਪਿਆਰ ਲੱਭਣ ਲਈ ਉੱਚਾ ਨਿਸ਼ਾਨਾ ਅਤੇ ਸਬਰ ਜ਼ਰੂਰੀ: ਸਰਵੇਖਣ ਐਂਗਸ ਡੇਵਿਸਨ ਬੀਬੀਸੀ ਪੱਤਰਕਾਰ 22 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45171266 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Press Eye ਫੋਟੋ ਕੈਪਸ਼ਨ ਇੰਟਰਨੈੱਟ ਡੇਟਿੰਗ ਹੁਣ ਪਿਆਰ ਲੱਭਣ ਦਾ ਇੱਕ ਮੁੱਖ ਰਸਤਾ ਬਣ ਗਿਆ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਨਲਾਈਨ ਡੇਟਿੰਗ 'ਚ ਸਫ਼ਲਤਾ ਲਈ ਨਿਸ਼ਾਨਾ ਉੱਚਾ ਰੱਖੋ, ਗੱਲਬਾਤ ਸੰਖੇਪ ਅਤੇ ਨਾਲ ਹੀ ਰੱਖੋ ਸਬਰ । ਅਮਰੀਕਾ ਵਿਚ ਆਨਲਾਈਨ ਡੇਟਿੰਗ ਕਰਨ ਵਾਲਿਆਂ ਦੇ ਇਕ ਸਰਵੇਖਣ ਮੁਤਾਬਕ ਆਪਣੀ ``ਪਹੁੰਚ ਤੋਂ ਬਾਹਰ ਜਾਣਾ'' ਜਾਂ ਆਪਣੇ ਨਾਲੋਂ ਜ਼ਿਆਦਾ ਆਕਰਸ਼ਕ ਲੋਕਾਂ ਨਾਲ ਪ੍ਰੇਮ ਸੰਬੰਧ ਬਣਾਉਣਾ ਸਫ਼ਲਤਾ ਦੀ ਕੁੰਜੀ ਹੋ ਸਕਦੀ ਹੈ ।ਇਹ ਵੀ ਪੜ੍ਹੋ:ਕੁੜੀਆਂ ਦੇ ਚਿਹਰੇ 'ਤੇ ਕਿਉਂ ਆ ਜਾਂਦੀ ਹੈ ਦਾੜ੍ਹੀ-ਮੁੱਛਜਵਾਨ ਚਿਹਰੇ ਦਾ ਦਾਅਵਾ ਕਰਨ ਵਾਲੀਆਂ ਕਰੀਮਾਂ ਦਾ ਸੱਚਰੈਫਰੈਂਡਮ 2020: ਗਾਂਧੀ ਦਾ ਹਵਾਲਾ ਦਿੰਦੀ SFJ ਤੇ ਇਸ ਨੂੰ ਮਹਿਜ਼ ਸਰਵੇ ਦੱਸਦੇ ਵੱਖਵਾਦੀਆਂ ਦੇ ਤਰਕ'ਸਾਇੰਸ ਐਡਵਾਂਸਜ਼' ਨਾਂ ਦੇ ਰਸਾਲੇ ਵਿਚ ਛਪਿਆ ਇਹ ਸਰਵੇਖਣ ਕਹਿੰਦਾ ਹੈ ਕਿ ਆਦਮੀਆਂ ਨੂੰ ਆਪਣੇ ਨਾਲੋਂ ਵੱਧ ਆਕਰਸ਼ਕ ਲੱਗਣ ਵਾਲੀਆਂ ਔਰਤਾਂ ਨਾਲ ਪਿਆਰ ਕਾਇਮ ਕਰਨ ਵਿਚ ਵੱਧ ਸਫਲਤਾ ਮਿਲਦੀ ਹੈ । Image copyright Getty Images ਇੰਟਰਨੈੱਟ ਡੇਟਿੰਗ ਹੁਣ ਪਿਆਰ ਲੱਭਣ ਦਾ ਇੱਕ ਮੁੱਖ ਰਸਤਾ ਬਣ ਗਿਆ ਹੈ। ਲੰਮੇ ਸਮੇਂ ਦੇ ਸਾਥੀ ਲੱਭਣ ਲਈ ਇੰਟਰਨੈਟ ਹੁਣ ਤੀਜਾ ਸਭ ਤੋਂ ਮਸ਼ਹੂਰ ਜ਼ਰੀਆ ਹੈ ਅਤੇ 18-34 ਸਾਲ ਉਮਰ ਦੇ ਲੋਕਾਂ 'ਚੋਂ ਅੱਧੇ ਹੁਣ ਕਿਸੇ ਨਾ ਕਿਸੇ ਡੇਟਿੰਗ ਐਪ ਦੀ ਵਰਤੋਂ ਕਰਦੇ ਹਨ । ਆਪਣੇ ਆਪ ਤੋਂ ਉੱਤੇ ਵੇਖੋ ਇਸ ਸਰਵੇਖਣ ਰਿਪੋਰਟ ਲਈ ਵਿਗਿਆਨੀਆਂ ਨੇ ਗੂਗਲ ਦੀ ਤਰ੍ਹਾਂ ਹਿਸਾਬ ਲਗਾ ਕੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਲੋਕ ਪਿਆਰ ਲੱਭਣ ਵੇਲੇ ਕੀ ਭਾਲਦੇ ਹਨ। ਇਸ ਲਈ ਉਨ੍ਹਾਂ ਨੇ ਨਿਊ ਯਾਰਕ, ਬੌਸਟਨ, ਸ਼ਿਕਾਗੋ ਅਤੇ ਸੀਆਟਲ ਦੇ ਕੁਝ ਪਰਲਿੰਗੀ ਲੋਕਾਂ ਦੀਆਂ ਮੈਸੇਜਿੰਗ ਕਰਨ ਦੀਆਂ ਆਦਤਾਂ ਅਤੇ ਸਮਾਜਿਕ ਪਰਿਪੇਖ ਨੂੰ ਪੜ੍ਹਿਆ। ਫੋਟੋ ਕੈਪਸ਼ਨ ਸਰਵੇਖਣ ਮੁਤਾਬਕ ਜਦੋਂ ਔਰਤਾਂ ਨੇ ਆਦਮੀਆਂ ਨਾਲ ਗੱਲ ਛੇੜੀ ਤਾਂ 50 ਫ਼ੀਸਦ ਨੇ ਜੁਆਬ ਦਿੱਤਾ, ਪਰ ਆਦਮੀਆਂ ਨੇ ਜਦੋਂ ਆਪਣੇ ਨਾਲੋਂ ਜ਼ਿਆਦਾ ਆਕਰਸ਼ਕ ਔਰਤਾਂ ਨਾਲ ਗੱਲ ਛੇੜਣ ਦੀ ਕੋਸ਼ਿਸ਼ ਕੀਤੀ ਤਾਂ ਸਫ਼ਲਤਾ ਦੀ ਦਰ 21 ਫ਼ੀਸਦ ਰਹੀ ਪਤਾ ਇਹ ਲੱਗਿਆ ਕਿ ਆਦਮੀ ਅਤੇ ਔਰਤਾਂ ਦੋਵੇਂ ਹੀ ਆਪਣੇ ਨਾਲੋਂ ਕਰੀਬ 25% ਵੱਧ ਆਕਰਸ਼ਕ ਸਾਥੀ ਲੱਭਣ ਦੀ ਕੋਸ਼ਿਸ਼ ਕਰਦੇ ਹਨ । ਤੁਸੀਂ ਕਿੰਨੇ `ਆਕਰਸ਼ਕ' ਹੋ ਇਹ ਇਸ ਤੋਂ ਵੀ ਪਤਾ ਲੱਗਦਾ ਹੈ ਕਿ ਤੁਹਾਨੂੰ ਕਿਸ ਦਾ ਮੈਸੇਜ ਆ ਰਿਹਾ ਹੈ, ਨਾ ਕਿ ਸਿਰਫ਼ ਜ਼ਿਆਦਾ ਮੈਸੇਜ ਆਉਣ ਤੋਂ। ਇਹ ਵੀ ਪੜ੍ਹੋ:ਹੁਣ ਘਰ ਬੈਠੇ ਕਰੋੜਾਂ ਕਮਾ ਰਹੇ ਹਨ ਨੌਜਵਾਨਇੰਟਰਨੈੱਟ 'ਤੇ ਤੁਹਾਡੀ ਵੀਡੀਓ ਤੇ ਫੋਟੋ ਨਾਲ ਕੀ ਕੀ ਹੋ ਸਕਦਾ ਹੈਤੁਹਾਡੇ ਫ਼ੋਨ ਦੀ ਰਫ਼ਤਾਰ ਹੋਵੇਗੀ 10 ਤੋਂ 20 ਗੁਣਾ ਵੱਧਸਰਵੇਖਣ ਮੁਤਾਬਕ, ਜੇਕਰ ਮੈਸੇਜ ਇਹੋ ਜਿਹੇ ਵਿਅਕਤੀ ਤੋਂ ਆ ਰਿਹਾ ਹੈ, ਜਿਸਨੂੰ ਆਪ ਵੀ ਬਹੁਤ ਮੈਸੇਜ ਆਉਂਦੇ ਹਨ ਤਾਂ ਤੁਸੀਂ ਕਾਫੀ ਆਕਰਸ਼ਕ ਹੋ । ਪ੍ਰੇਮੀ ਜਾਂ ਪ੍ਰੇਮਿਕਾ ਲੱਭਣ ਦੇ ਨੁਸਖ਼ੇ ਮੈਸੇਜ ਭੇਜਦੇ ਰਹੋ — ਮਿਹਨਤ ਦਾ ਫ਼ਲ਼ ਮਿਲਦਾ ਜ਼ਰੂਰ ਹੈ ਆਪਣੇ ਨਾਲੋਂ ਉੱਪਰ ਨਜ਼ਰ ਰੱਖੋ — ਇਹ ਜੇਤੂ ਰਣਨੀਤੀ ਹੋ ਸਕਦੀ ਹੈ ਗੱਲ ਨੂੰ ਸੰਖ਼ੇਪ 'ਚ ਲਿਖੋ — ਲੰਮਾ ਜਿਹਾ ਸੰਦੇਸ਼ ਸ਼ਾਇਦ ਪੜ੍ਹਿਆ ਹੀ ਨਾ ਜਾਵੇ ਸਬਰ ਕਰੋ — ਸ਼ਾਇਦ ਸਾਹਮਣੇ ਵਾਲਾ ਵੀ ਹੋਰਾਂ ਦੀ ਘੋਖ ਕਰ ਰਿਹਾ ਹੋਵੇ ਹੋਰ ਕੀ ਦੱਸਿਆ ਸਰਵੇਖਣ ਨੇ ਜਦੋਂ ਔਰਤਾਂ ਨੇ ਆਦਮੀਆਂ ਨਾਲ ਗੱਲ ਛੇੜੀ ਤਾਂ 50 ਫ਼ੀਸਦ ਨੇ ਜੁਆਬ ਦਿੱਤਾ, ਪਰ ਆਦਮੀਆਂ ਨੇ ਜਦ ਆਪਣੇ ਨਾਲੋਂ ਜ਼ਿਆਦਾ ਆਕਰਸ਼ਕ ਔਰਤਾਂ ਨਾਲ ਗੱਲ ਛੇੜਣ ਦੀ ਕੋਸ਼ਿਸ਼ ਕੀਤੀ ਤਾਂ ਸਫ਼ਲਤਾ ਦੀ ਦਰ 21 ਫ਼ੀਸਦ ਰਹੀ । ਫੋਟੋ ਕੈਪਸ਼ਨ ਸਰਵੇਖਣ 'ਚ ਸ਼ਾਮਲ ਜ਼ਿਆਦਾਤਰ ਲੋਕਾਂ ਨੂੰ ਬਹੁਤ ਘੱਟ ਜੁਆਬ ਜਾਂ ਰਿਸਪੋਂਸ ਮਿਲੇ ਸਰਵੇਖਣ ਰਿਪੋਰਟ ਦੀ ਮੁੱਖ ਲੇਖਿਕਾ, ਮਿਸ਼ੀਗਨ ਯੂਨੀਵਰਸਿਟੀ ਦੀ ਡਾ. ਐਲਿਜ਼ਾਬੇਥ ਬ੍ਰਚ ਨੇ ਕਿਹਾ ਕਿ ਆਮ ਤੌਰ 'ਤੇ ਲੋਕ ਇਹ ਕਹਿੰਦੇ ਹਨ ਕਿ ਇੰਟਰਨੈੱਟ ਡੇਟਿੰਗ 'ਚ ਜੁਆਬ ਹੀ ਨਹੀਂ ਮਿਲਦਾ । ਉਨ੍ਹਾਂ ਨੇ ਕਿਹਾ,''ਨਿਰਾਸ਼ਾ ਜ਼ਰੂਰ ਹੁੰਦੀ ਹੈ, ਪਰ ਵਿਸ਼ਲੇਸ਼ਣ ਮੁਤਾਬਕ ਦ੍ਰਿੜ੍ਹਤਾ ਨਾਲ ਡੇਟਿੰਗ ਵੈਬਸਾਈਟ ਦੀ ਵਰਤੋਂ ਕਰਨ ਵਾਲੇ 21% ਲੋਕਾਂ ਨੂੰ ਜੁਆਬ ਮਿਲਦਾ ਹੈ, ਉਹ ਵੀ ਆਪਣੀ 'ਲੀਗ' ਤੋਂ ਬਾਹਰ ਦੇ ਕਿਸੇ ਵਿਅਕਤੀ ਤੋਂ।''ਇਹ ਵੀ ਪੜ੍ਹੋ:ਟਰੰਪ ਦੇ ਇੱਕ ਟਵੀਟ ਨਾਲ ਇਸ ਮੁਲਕ 'ਚ ਵਧਿਆ ਆਰਥਿਕ ਸੰਕਟ'ਪਿਸਤੌਲ ਦੇਖ ਕੇ ਮੈਨੂੰ ਗੌਰੀ ਲੰਕੇਸ਼ ਦੀ ਯਾਦ ਆ ਗਈ'ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਲੈਂਡਸਲਾਈਡ ਕਾਰਨ ਇਹ ਰੂਟ ਬੰਦ ਸਰਵੇਖਣ 'ਚ ਸ਼ਾਮਲ ਜ਼ਿਆਦਾਤਰ ਲੋਕਾਂ ਨੂੰ ਬਹੁਤ ਘੱਟ ਜੁਆਬ ਜਾਂ ਰਿਸਪੋਂਸ ਮਿਲੇ, ਪਰ ਉਨ੍ਹਾਂ 'ਚ ਇੱਕ ਔਰਤ ਅਜਿਹੀ ਵੀ ਸੀ, ਜਿਸਨੂੰ ਮਹੀਨੇ ਦੇ ਇਸ ਸਰਵੇਖਣ ਦੌਰਾਨ 1500 ਤੋਂ ਵੀ ਵੱਧ ਮੈਸੇਜ ਆਏ । (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
'ਡੰਪ ਟਰੰਪ': ਲੱਖਾਂ ਲੋਕਾਂ ਦੇ ਮੁਜ਼ਾਹਰੇ ਦਾ ਸਾਰਅੰਸ਼ -ਤਸਵੀਰਾਂ 14 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44826330 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਟਰੰਪ ਦੇ ਵਿਰੋਧ ਵਿੱਚ ਸੜਕਾਂ ਉੱਪਰ ਨਿਕਲੇ ਪ੍ਰਦਰਸ਼ਨਕਾਰੀਆਂ ਦਾ ਹਜੂਮ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਪਹਿਲੀ ਅਧਿਕਾਰਕ ਬਰਤਾਨੀਆ ਫੇਰੀ ਦਾ ਦੂਜਾ ਦਿਨ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਲਈ ਹੈ ਅਤੇ ਵਿੰਡਸਰ ਕਾਸਲ ਵਿਖੇ ਮਹਾਰਾਣੀ ਨਾਲ ਮੁਲਾਕਾਤ ਕੀਤੀ। ਇਸੇ ਦੌਰਾਨ ਲੰਡਨ ਵਿੱਚ ਉਨ੍ਹਾਂ ਦੀਆਂ ਨੀਤੀਆਂ ਕਰਕੇ ਉਨ੍ਹਾਂ ਦਾ ਵਿਰੋਧ ਵੀ ਵੱਡੇ ਪੱਧਰ ਉੱਤੇ ਹੋ ਰਿਹਾ ਹੈ। ਪੇਸ਼ ਹਨ ਕੁਝ ਝਲਕੀਆਂ। Image copyright Getty Images ਫੋਟੋ ਕੈਪਸ਼ਨ ਰਾਸ਼ਟਰਪਤੀ ਟਰੰਪ ਨੂੰ ਇੱਕ ਪਿੰਜਰੇ ਵਿੱਚ ਬੰਦ ਇੱਕ ਗੋਰੀਲਾ ਦੇ ਰੂਪ ਵਿੱਚ ਦਰਸਾਉਂਦਾ ਇੱਕ ਪ੍ਰਦਰਸ਼ਨਕਾਰੀ। Image copyright Getty Images ਫੋਟੋ ਕੈਪਸ਼ਨ ਪ੍ਰਦਰਸ਼ਨਕਾਰੀਆਂ ਵੱਲੋਂ ਰਾਸ਼ਟਰਪਤੀ ਟਰੰਪ ਦਾ ਬਣਾਇਆ ਗਿਆ ਇੱਕ ਵੱਡਾ ਗੈਸੀ ਗੁਬਾਰਾ ਜਿਸ ਦਾ ਨਾਮ ਟਰੰਪ ਬੇਬੀ ਰੱਖਿਆ ਗਿਆ ਹੈ। Image copyright PA ਫੋਟੋ ਕੈਪਸ਼ਨ ਦੋ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਟਰੰਪ ਅਤੇ ਬਰਤਾਨਵੀਂ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੇ ਰੂਪਾਂ ਵਿੱਚ। Image copyright Getty Images ਫੋਟੋ ਕੈਪਸ਼ਨ ਮੁਜ਼ਾਹਰਿਆਂ ਦੌਰਾਨ ਲੋਕਾਂ ਨੇ ਕਿਹਾ ਕਿ ਅਸੀਂ ਪਿਆਰ ਚਾਹੁੰਦੇ ਹਾਂ ਨਫ਼ਰਤ ਨਹੀਂ Image copyright Reuters ਫੋਟੋ ਕੈਪਸ਼ਨ ਇਸ ਸਭ ਕਾਸੇ ਵਿੱਚ ਇੱਕ ਟਰੰਪ ਹਮਾਇਤੀ ਵੀ ਦੇਖਿਆ ਗਿਆ Image copyright AFP ਫੋਟੋ ਕੈਪਸ਼ਨ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਟਰੰਪ ਅਤੇ ਉਨ੍ਹਾਂ ਦੀ ਪਤਨੀ ਦਾ ਇੱਕ ਬਲੈਕ ਟਾਈ ਡਿਨਰ ਮੌਕੇ ਸਵਾਗਤ ਕਰਦੇ ਹੋਏ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਆਮ ਆਦਮੀ ਪਾਰਟੀ ਦਾ ਪ੍ਰਧਾਨ ਮੰਤਰੀ ਰਿਹਾਇਸ਼ ਵੱਲ ਮਾਰਚ ਸੰਸਦ ਮਾਰਗ ਉੱਤੇ ਰੋਕਿਆ ਗਿਆ 17 ਜੂਨ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44512769 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AAP/Twiiter ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕੇਂਦਰ ਸਰਕਾਰ ਵਿਚਾਲੇ ਤਣਾਅ ਹੋਰ ਵਧ ਗਿਆ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਵਿਚਕਾਰ ਟਕਰਾਅ ਹੁਣ ਦਫ਼ਤਰ ਤੋਂ ਬਾਹਰ ਨਿਕਲ ਕੇ ਅਤੇ ਸੜਕ 'ਤੇ ਆ ਗਿਆ ਹੈ।ਲੈਫਟੀਨੈਂਟ ਗਵਰਨਰ ਅਤੇ ਆਈਏਐਸ ਦੀ ਹੜਤਾਲ ਦੇ ਖਿਲਾਫ ਦਿੱਲੀ ਦੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਵੱਲ ਮਾਰਚ ਕੀਤਾ। ਪੰਜ ਵਜੇ ਦੇ ਕਰੀਬ ਮੰਡੀ ਹਾਊਸ ਤੋਂ ਸ਼ੁਰੂ ਹੋਏ ਇਸ ਮਾਰਚ ਸੈਂਕੜੇ ਆਪ ਵਰਕਰ ਤੇ ਕਈ ਹੋਰ ਪਾਰਟੀਆਂ ਦੇ ਕਾਰਕੁੰਨ ਸ਼ਾਮਲ ਹੋਏ। ਪੰਜਾਬ ਤੋਂ ਸੀਨੀਅਰ ਆਪ ਆਗੂ ਬਲਬੀਰ ਸਿੰਘ ਦੀ ਅਗਵਾਈ ਚ ਕਈ ਵਿਧਾਇਕ ਅਤੇ ਵਰਕਰ ਇਸ ਮਾਰਚ ਵਿਚ ਪਹੁੰਚੇ ਹੋਏ ਸਨ। ਇਹ ਵੀ ਪੜੋ: 'ਹੁਣ ਤੱਕ ਕਿਉਂ ਚੁੱਪ ਸੀ ਕੇਜਰੀਵਾਲ'ਕੀ ਹੈ ਆਪ ਆਗੂ ਕੇਜਰੀਵਾਲ ਦੀ ਅਗਲੀ ਰਣਨੀਤੀ ਕੀ ਹੈ ਕੇਜਰੀਵਾਲ ਦੀ ਮਾਫ਼ੀ ਮੰਗਣ ਪਿੱਛੇ ਮਜਬੂਰੀ?ਬਲਾਗ: ਕੀ ਮੁਆਫ਼ੀ ਮੰਗਣਾ ਪੰਜਾਬੀਆਂ ਦੀ ਰੀਤ ਨਹੀਂ? Image Copyright @AamAadmiParty @AamAadmiParty Image Copyright @AamAadmiParty @AamAadmiParty ਹਾਲਾਂਕਿ, ਐਤਵਾਰ ਨੂੰ ਦਿੱਲੀ ਦੇ ਆਈਐਸ ਐਸੋਸੀਏਸ਼ਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੁਆਰਾ ਹੜਤਾਲ ਦਾ ਖੰਡਨ ਕੀਤਾ ਹੈ। ਆਈਏਐਸ ਐਸੋਸੀਏਸ਼ਨ ਨੇ ਕਿਹਾ ਕਿ ਕੋਈ ਵੀ ਹੜਤਾਲ 'ਤੇ ਨਹੀਂ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਦਿੱਲੀ ਦੀ ਸਥਿਤੀ ਆਮ ਵਰਗੀ ਨਹੀਂ ਹੈ। Image copyright AAP/ ਇਸ ਦੌਰਾਨ ਦਿੱਲੀ ਪੁਲੀਸ ਨੇ ਪ੍ਰਦਰਸ਼ਨ ਦੇ ਮੱਦੇਨਜ਼ਰ ਪੰਜ ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨ ਦੀ ਜਾਣਕਾਰੀ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਕਾਰਕੁਨ ਮੰਡੀ ਹਾਊਸ ਕੋਲ ਇਕੱਠੇ ਹੋਏ ਹਨ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਰੋਸ ਪ੍ਰਦਰਸ਼ਨਾਂ ਲਈ ਆਗਿਆ ਨਹੀਂ ਲਈ ਹੈ। ਇਸ ਲਈ ਕਈ ਰਾਹ ਬੰਦ ਹੋ ਰਹਿਣਗੇ। ਰੋਸ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਲੋਕ ਕਲਿਆਣ ਮਾਰਗ, ਕੇਂਦਰੀ ਸਕੱਤਰੇਤ, ਪਟੇਲ ਚੌਕ, ਉਦਯੋਗ ਭਵਨ ਅਤੇ ਜਨਪਥ ਮੈਟਰੋ ਸਟੇਸ਼ਨ ਬੰਦ ਹੋ ਚੁੱਕੇ ਹਨ।ਕਰੀਬ ਇਕ ਹਫਤੇ ਤੋਂ ਅਰਵਿੰਦ ਕੇਜਰੀਵਾਲ ਆਪਣੇ ਮੰਤਰੀਆਂ ਨਾਲ ਲੈਫਟੀਨੈਂਟ ਗਵਰਨਰ ਦੇ ਧਰਨੇ ਉੱਤੇ ਘਰ ਬੈਠੇ ਹਨ। Image Copyright @AamAadmiParty @AamAadmiParty Image Copyright @AamAadmiParty @AamAadmiParty ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਕੀਤੇ ਜਾਣ ਵਾਲੇ ਮਾਰਚ ਕਾਰਨ ਮੈਟਰੋ ਦੇ 5 ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਉੱਥੇ ਕੁਝ ਵਿਰੋਧੀ ਪਾਰਟੀਆਂ ਵੀ ਕੇਜਰੀਵਾਲ ਦੇ ਹੱਕ ਵਿਚ ਨਿੱਤਰ ਆਈਆਂ ਹਨ।ਇਹ ਵੀ ਪੜ੍ਹੋ'ਮੈਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਹਨ''ਲੋਕਾਂ ਨੇ ਕਿਹਾ ਇਹੋ ਜਿਹਾ ਹੈ, ਤਾਂ ਹੀ ਪਿਤਾ ਨਹੀਂ ਬਣ ਸਕਿਆ''ਮੇਰਾ ਪਤੀ ਮੈਨੂੰ ਗੈਰ-ਕੁਦਰਤੀ ਸੈਕਸ ਲਈ ਮਜਬੂਰ ਕਰਦਾ ਸੀ'ਦਿੱਲੀ ਵਿਚ ਚੱਲ ਰਹੀ ਨੀਤੀ ਆਯੋਗ ਦੀ ਬੈਠਕ ਦੌਰਾਨ 4 ਮੁੱਖ ਮੰਤਰੀਆਂ ਨੇ ਖੁੱਲ਼ ਕੇ ਕੇਜਰੀਵਾਲ ਦੇ ਹੱਕ ਵਿਚ ਆਵਾਜ਼ ਚੁੱਕੀ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਮਾਮਲੇ ਵਿਚ ਸਿੱਧਾ ਦਖਲ ਦੇ ਕੇ ਸੁਲਝਾਉਣ ਦੀ ਮੰਗ ਰੱਖੀ। Image Copyright @AamAadmiParty @AamAadmiParty Image Copyright @AamAadmiParty @AamAadmiParty ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਕਰਨਾਟਕ ਦੇ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ, ਕੇਰਲਾ ਦੇ ਮੁੱਖ ਮੰਤਰੀ ਪਿਨਰਈ ਵਿਜੇਅਨ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਕੇਂਦਰ ਨੂੰ ਸਿਆਸਤ ਤੋਂ ਉੱਪਰ ਉਠ ਕੇ ਸੰਵਿਧਾਨਕ ਸੰਕਟ ਨੂੰ ਹੱਲ ਕਰਨ ਦੀ ਲੋੜ ਹੈ। ਮੁੱਖ ਮੰਤਰੀ ਬੈਨਰਜੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਦੇ ਨੀਤੀ ਕਮਿਸ਼ਨ ਦੀ ਬੈਠਕ ਦੌਰਾਨ ਦਿੱਲੀ ਦਾ ਮੁੱਦਾ ਉਠਾਇਆ ਸੀ। ਉਸ ਨੇ ਕਿਹਾ ਕਿ ਇਸ ਲੜਾਈ ਕਾਰਨ ਦਿੱਲੀ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Image Copyright @DelhiPolice @DelhiPolice Image Copyright @DelhiPolice @DelhiPolice ਉਨ੍ਹਾਂ ਕਿਹਾ ਮੰਗ ਕੀਤੀ ਉੱਪ ਰਾਜਪਾਲ ਤੇ ਪ੍ਰਧਾਨ ਮੰਤਰੀ ਹੜਤਾਲੀ ਅਫ਼ਸਰਾਂ ਨੂੰ ਤੁਰੰਤ ਕੰਮ ਉੱਤੇ ਵਾਪਸ ਜਾਣ ਲਈ ਕਹਿਣ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੋ ਚਿੱਠੀਆਂ ਵੀ ਲਿਖੀਆਂ ਹਨ , ਜਿਨ੍ਹਾਂ ਵਿਚ ਉਹ ਕੰਮ ਵੀ ਗਿਣਾਏ ਹਨ ਜੋ ਹੜਤਾਲ ਕਾਰਨ ਪ੍ਰਭਾਵਿਤ ਹੋ ਰਹੇ ਹਨ। ਇਸ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਮੰਗ ਕੀਤੀ ਹੈ ਕਿ ਦਿੱਲੀ ਨੂੰ ਪੂਰਾ ਰਾਜ ਦਾ ਦਰਜਾ ਦਿੱਤਾ ਜਾਵੇ। ਉਹ ਇਹ ਵੀ ਸ਼ਿਕਾਇਤ ਕਰਦੇ ਹਨ ਕਿ ਦਿੱਲੀ ਸਰਕਾਰ ਦੀ ਅਹਿਮ ਯੋਜਨਾ 'ਡੋਰ ਸਟੈਪ ਡਲਿਵਰੀ' ਵੀ ਅਧਿਕਾਰੀ ਨੇ ਬੰਦ ਕੀਤੀ ਹੋਈ ਹੈ। '...ਖਹਿਰਾ ਖਿਲਾਫ਼ ਹੋਵੇਗੀ ਕਾਰਵਾਈ'ਫੁੱਟਬਾਲ ਵਿਸ਼ਵ ਕੱਪ 2018: ਮੈਦਾਨ 'ਚ ਇੰਸੁਲਿਨ ਕਿਟ ਲੈ ਕੇ ਉਤਰਨ ਵਾਲਾ ਖਿਡਾਰੀਅਮਰੀਕਾ 'ਚ ਫੜੇ ਗਏ 'ਟੌਲੀਵੁੱਡ' ਸੈਕਸ ਰੈਕੇਟ ਦੀ ਪੂਰੀ ਕਹਾਣੀ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਾਲੂ ਸ਼ਹਿਰ ਵਿੱਚ ਬੁਨਿਆਦੀ ਢਾਂਚਾ ਢਹਿ-ਢੇਰੀ ਹੋ ਗਿਆ ਹੈ ਅਤੇ ਖੁਰਾਕ, ਈਂਧਣ ਅਤੇ ਪਾਣੀ ਲਈ ਲੁੱਟ-ਮਾਰ ਹੋ ਰਹੀ ਹੈ।ਇੰਡੋਨੇਸ਼ੀਆ ਦੇ ਪਾਲੂ ਵਿੱਚ ਭੂਚਾਲ ਅਤੇ ਸੁਨਾਮੀ ਮਗਰੋਂ ਹਾਲੇ ਵੀ ਬਹੁਤ ਸਰੀਆਂ ਜ਼ਿੰਦਗੀਆਂ ਮਲਬੇ ਹੇਠ ਫਸੀਆਂ ਹੋ ਸਕਦੀਆਂ ਹਨ।ਸ਼ੁੱਕਰਵਾਰ ਨੂੰ 7.5 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਆਈ ਸੁਨਾਮੀ ਕਰਕੇ 1350 ਤੋਂ ਵੱਧ ਜਾਨਾਂ ਗਈਆਂ ਹਨ।ਇਹ ਵੀ ਪੜ੍ਹੋ:ਚਿੱਟੇ ਦਾ ਹੱਲ ਅਫ਼ੀਮ ਦੀ ਖੇਤੀ: ਗਾਂਧੀ ਤੇ ਨਵਜੋਤ ਸਿੱਧੂ ਨਾਲ ਹੋਰ ਕੌਣ ਸਹਿਮਤ ਕੀ ਮਿੱਠਾ ਬਦ ਵੀ ਹੈ ਜਾਂ ਸਿਰਫ ਬਦਨਾਮ ਹੈਗਾਂਧੀ ਦੇ ਮੱਥੇ 'ਤੇ ਭਗਤ ਸਿੰਘ ਦੀ ਫਾਂਸੀ ਦਾ ਕਲੰਕ ਕਿਉਂ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਨੇਪਾਲ ਵਿੱਚ ਮੱਧੂਮੱਖੀਆਂ ਦੇ ਛੱਤੇ ਤੋਂ ਸ਼ਹਿਦ ਕੱਢਣ ਵਾਲਿਆਂ ਦੇ ਕਹਿਣਾ ਹੈ ਕਿ ਅਸੀ ਪੀੜੀਆਂ ਤੋਂ ਇਹ ਕੰਮ ਕਰਦੇ ਆ ਰਹੇ ਹਾਂ ਤੇ ਇਹ ਸਾਡਾ ਕੁਦਰਤੀ ਸਰੋਤ ਹੈ ਪਰ ਮਧੂਮੱਖੀਆਂ ਦੇ ਛੱਤਿਆਂ ਤੱਕ ਪਹੁੰਚਣਾ ਸੱਚਮੁੱਚ ਬੇਹੱਦ ਔਖਾ ਹੈ। ਹਰ ਵਾਰ ਕਰੀਬ 200-300 ਮਧੂਮੱਖੀਆਂ ਡੰਗਦੀਆਂ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਨੁਸ਼ਕਾ ਸ਼ਰਮਾ ਕਿਹੜੇ ਮਾਮਲੇ 'ਚ ਵਿਰਾਟ ਕੋਹਲੀ ਦੀ ਸਲਾਹ ਨਹੀਂ ਲੈਂਦੇ ਸੁਪ੍ਰਿਆ ਸੋਗਲੇ ਬੀਬੀਸੀ ਹਿੰਦੀ ਦੇ ਲਈ 14 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46557261 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਨੁਸ਼ਕਾ ਦਾ ਮੰਨਣਾ ਹੈ ਕਿ ਉਹ ਆਪਣੇ ਗ਼ਲਤ ਫ਼ੈਸਲਿਆਂ ਲਈ ਖ਼ੁਦ ਜ਼ਿੰਮੇਦਾਰੀ ਲੈਂਦੇ ਹਨ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਇੱਕ ਦਹਾਕਾ ਪੂਰਾ ਕਰ ਚੁੱਕੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਪਿਛਲੇ ਸਾਲ ਹੀ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਕਰਵਾਇਆ ਸੀ।ਜਿੱਥੇ ਅਨੁਸ਼ਕਾ ਸ਼ਰਮਾ ਫ਼ਿਲਮਾਂ ਵਿੱਚ ਪਹਿਲਾਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਉੱਥੇ ਹੀ ਵਿਰਾਟ ਕੋਹਲੀ ਸ਼ਾਨਦਾਰ ਕ੍ਰਿਕਟਰ ਮੰਨੇ ਜਾਂਦੇ ਹਨ।ਕੀ ਅਨੁਸ਼ਕਾ ਸ਼ਰਮਾ ਆਪਣੇ ਕੰਮ ਦੀ ਸਲਾਹ ਆਪਣੇ ਪਤੀ ਵਿਰਾਟ ਕੋਹਲੀ ਨਾਲ ਕਰਦੇ ਹਨ? Image copyright /Anushka Sharma ਬੀਬੀਸੀ ਨਾਲ ਗੱਲਬਾਤ ਵਿੱਚ ਅਨੁਸ਼ਕਾ ਨੇ ਕਿਹਾ, "ਜੇ ਮੈਂ ਵਿਰਾਟ ਤੋਂ ਫ਼ਿਲਮਾ ਬਾਰੇ ਸਲਾਹ ਲਵਾਂਗੀ ਤਾਂ ਹੋ ਸਕਦੀ ਹੈ ਕਿ ਮੈਂ ਗ਼ਲਤ ਫ਼ੈਸਲਾ ਲੈ ਲਵਾਂ। ਮੈਂ ਵਿਰਾਟ ਨੂੰ ਉਨ੍ਹਾਂ ਦੇ ਕੰਮ ਲਈ ਨਹੀਂ ਟੋਕਦੀ ਅਤੇ ਨਾ ਉਹ ਮੇਰੇ ਕੰਮ ਲਈ ਮੈਨੂੰ ਕੁਝ ਕਹਿੰਦੇ ਹਨ। ਦੋਵਾਂ ਵਿਚਾਲੇ ਚੰਗੀ ਅੰਡਰਸਟੈਡਿੰਗ ਬਣੀ ਹੋਈ ਹੈ ਅਤੇ ਅਸੀਂ ਆਪਣੇ ਕੰਮ ਵਿੱਚ ਬੈਸਟ ਦਿੰਦੇ ਹਾਂ।"ਨਾ ਕਹਿਣਾ ਸੌਖਾ ਨਹੀਂ ਹਾਲਾਂਕਿ ਆਪਣੇ ਫਿਲਮੀ ਕਰੀਅਰ ਲਈ ਉਹ ਆਪਣੇ ਭਰਾ ਕਰਣੇਸ਼ ਸ਼ਰਮਾ ਨਾਲ ਜ਼ਰੂਰ ਸਲਾਹ ਮਸ਼ਵਰਾ ਕਰ ਲੈਂਦੀ ਹੈ। ਪਰ ਫ਼ਿਲਮੀ ਦੁਨੀਆਂ 'ਚ ਵਧੇਰੇ ਲੋਕਾਂ ਤੋਂ ਸਲਾਹ ਨਹੀਂ ਲੈਂਦੀ ਅਤੇ ਆਪਣੀ ਸਮਝ ਨਾਲ ਹੀ ਕੰਮ ਕਰਦੀ ਹੈ।ਇਹ ਵੀ ਪੜ੍ਹੋ:ਕਮਲ ਨਾਥ ਉੱਤੇ 1984 ਸਿੱਖ ਕਤਲੇਆਮ ਬਾਰੇ ਇਲਜ਼ਾਮਾਂ 'ਤੇ ਮੁੜ ਵਿਵਾਦ ਮਰਨ ਤੋਂ ਬਾਅਦ 4 ਲੋਕਾਂ ਨੂੰ ਜ਼ਿੰਦਗੀ ਦੇਣ ਵਾਲੀ ਔਰਤ ਭਗਤੀ ਕਰ ਰਹੇ ਸਾਧੂ 'ਤੇ ਚੀਤੇ ਵੱਲੋਂ ਹਮਲਾ, ਹੋਈ ਮੌਤ ਅਨੁਸ਼ਕਾ ਦਾ ਮੰਨਣਾ ਹੈ ਕਿ ਉਹ ਆਪਣੇ ਗ਼ਲਤ ਫ਼ੈਸਲਿਆਂ ਲਈ ਖ਼ੁਦ ਜ਼ਿੰਮੇਵਾਰੀ ਲੈਂਦੇ ਹੈ।ਅਕਸਰ ਫ਼ਿਲਮੀ ਕਲਾਕਾਰਾਂ ਲਈ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਨਾ ਕਹਿਣਾ ਮੁਸ਼ਕਿਲ ਹੁੰਦਾ ਹੈ। ਉੱਥੇ ਹੀ ਅਨੁਸ਼ਕਾ ਲਈ ਕਿਸੇ ਕਿਰਦਾਰ ਲਈ ਨਾ ਕਹਿਣਾ ਸੌਖਾ ਹੈ। Image copyright /Anushka Sharma ਫੋਟੋ ਕੈਪਸ਼ਨ ਫ਼ਿਲਮ ਜ਼ੀਰੋ ਵਿੱਚ ਅਨੁਸ਼ਕਾ ਸ਼ਰਮਾ ਇੱਕ ਵਾਰ ਮੁੜ ਸ਼ਾਹਰੁਖ਼ ਖਾਨ ਨਾਲ ਨਜ਼ਰ ਆਉਣਗੇ ਉਹ ਕਹਿੰਦੇ ਹਨ, "ਨਾ ਕਹਿਣਾ ਸੌਖਾ ਹੈ। ਇਹ ਬਹੁਤ ਪ੍ਰੋਫੈਸ਼ਨਲ ਸੈਟਅਪ ਹੈ। ਸਾਹਮਣੇ ਵਾਲੇ ਨੂੰ ਵੀ ਪਤਾ ਹੁੰਦਾ ਹੈ ਕਿ ਤੁਸੀਂ ਨਾ ਕਿਉਂ ਕਹਿ ਰਹੇ ਹੋ। ਇਹ ਮੇਰੀ ਜ਼ਿੰਦਗੀ ਹੈ, ਮੇਰਾ ਕਰੀਅਰ ਹੈ ਅਤੇ ਮੈਂ ਆਪਣਾ ਕਰੀਅਰ ਬਣਾ ਰਹੀ ਹਾਂ ਅਤੇ ਅੰਤ ਵਿੱਚ ਮੈਨੂੰ ਆਪਣੇ ਹਰ ਫ਼ੈਸਲੇ ਲਈ ਜ਼ਿੰਮੇਵਾਰੀ ਲੈਣੀ ਪਵੇਗੀ ਅਤੇ ਕਿਸੇ ਗ਼ਲਤ ਫ਼ੈਸਲੇ ਤੋਂ ਬਾਅਦ ਕੋਈ ਮੇਰੀ ਮਦਦ ਨਹੀਂ ਕਰੇਗਾ। ਮੈਂ ਬਾਅਦ ਵਿੱਚ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੀ।"ਸਾਲ 2018 ਵਿੱਚ ਅਨੁਸ਼ਕਾ ਸ਼ਰਮਾ ਕਾਫ਼ੀ ਰੁੱਝੇ ਰਹੇ। ਉਨ੍ਹਾਂ ਦੀਆਂ ਤਿੰਨ ਫ਼ਿਲਮਾਂ ਆਈਆਂ 'ਪਰੀ' ਜਿਸ ਵਿੱਚ ਡਾਇਨ ਬਣੇ ਸਨ, ਫ਼ਿਲਮ 'ਸੰਜੂ' ਵਿੱਚ ਉਨ੍ਹਾਂ ਨੇ ਲੇਖਿਕਾ ਦੀ ਭੂਮਿਕਾ ਨਿਭਾਈ, 'ਸੁਈ ਧਾਗਾ' ਵਿੱਚ ਸਾਦੀ ਜ਼ਿੰਦਗੀ ਜਿਉਣ ਵਾਲੀ ਪਿੰਡ ਦੀ ਔਰਤ ਬਣੀ ਸੀ।ਘੱਟ ਸੰਵੇਦਨਸ਼ੀਲਤਾਤਿੰਨਾਂ ਫ਼ਿਲਮਾਂ ਵਿੱਚ ਉਨ੍ਹਾਂ ਨੇ ਵੱਖਰੀ ਤਰ੍ਹਾਂ ਦੀ ਭੂਮਿਕਾ ਨਿਭਾਈ, ਜਿਸ ਲਈ ਉਨ੍ਹਾਂ ਨੂੰ ਕਾਫ਼ੀ ਪਿਆਰ ਵੀ ਮਿਲਿਆ। ਹੁਣ ਉਨ੍ਹਾਂ ਦੀ ਅਗਲੀ ਫ਼ਿਲਮ 'ਜ਼ੀਰੋ' 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਉਹ ਸੈਰੀਬ੍ਰਲ ਪਾਲਸੀ ਨਾਮ ਬਿਮਾਰੀ ਨਾਲ ਪੀੜਤ ਵਿਗਿਆਨੀ ਦਾ ਕਿਰਦਾਰ ਨਿਭਾ ਰਹੇ ਹਨ, ਜੋ ਸਰੀਰਕ ਰੂਪ ਤੋਂ ਕਮਜ਼ੋਰ ਹੈ ਅਤੇ ਵ੍ਹੀਲ ਚੇਅਰ 'ਤੇ ਹੈ।ਬਤੌਰ ਇੱਕ ਅਦਾਕਾਰਾ ਅਨੁਸ਼ਕਾ ਹਮੇਸ਼ਾ ਤੋਂ ਅਜਿਹੇ ਚੁਣੌਤੀ ਵਾਲੇ ਕਿਰਦਾਰ ਕਰਨਾ ਪਸੰਦ ਕਰਦੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਨੂੰ ਅਜਿਹੇ ਮੌਕੇ ਵੀ ਮਿਲੇ।'ਜ਼ੀਰੋ' ਵਿੱਚ ਅਪਾਹਜ ਦਾ ਕਿਰਦਾਰ ਨਿਭਾ ਰਹੀ ਅਨੁਸ਼ਕਾ ਦਾ ਕਹਿਣਾ ਹੈ ਕਿ ਭਾਰਤ ਅਪਾਹਜਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ।ਇਹ ਵੀ ਪੜ੍ਹੋ:ਵਿਰਾਟ ਤੇ ਅਨੁਸ਼ਕਾ ਦੇ ਪ੍ਰਵਾਨ ਚੜ੍ਹੇ ਇਸ਼ਕ ਦਾ ਟਵਿੱਟਰਨਾਮਾ ਤਸਵੀਰਾਂ: 'ਵਿਰੁਸ਼ਕਾ' ਦੇ ਵਿਆਹ ਦੀ ਦਾਅਵਤਬਾਲੀਵੁੱਡ ਤੇ ਕ੍ਰਿਕੇਟ ਦੇ ਸਿਤਾਰੇ ਹੋਏ ਇੱਕ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਲਈ ਵਿਸ਼ੇਸ਼ ਸਹੂਲਤਾਂ ਜਿਵੇਂ ਪਾਰਕਿੰਗ ਲੌਟ ਜਾਂ ਰੈਂਪਸ ਨਹੀਂ ਹੈ। ਜੇਕਰ ਉਹ ਵਿਅਕਤੀ ਆਤਮ-ਨਿਰਭਰ ਰਹਿਣਾ ਚਾਹੁੰਦਾ ਹੈ ਤਾਂ ਉਹ ਨਹੀਂ ਰਹਿ ਸਕਦਾ। ਪਰ ਅਨੁਸ਼ਕਾ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਫ਼ਿਲਮਾਂ ਜ਼ਰੀਏ ਦਰਸ਼ਕਾਂ ਨੂੰ ਅਜਿਹੇ ਮੁੱਦਿਆਂ 'ਤੇ ਸੰਵੇਦਨਸ਼ੀਲ ਬਣਾਉਣ ਦਾ ਮੌਕਾ ਮਿਲਿਆ ਹੈ। Image copyright AFP ਫੋਟੋ ਕੈਪਸ਼ਨ ਫ਼ਿਲਮੀ ਦੁਨੀਆਂ 'ਚ ਵਧੇਰੇ ਲੋਕਾਂ ਤੋਂ ਸਲਾਹ ਨਹੀਂ ਲੈਂਦੀ ਅਤੇ ਆਪਣੀ ਸਮਝ ਨਾਲ ਹੀ ਕੰਮ ਕਰਦੀ ਹੈ ਸਮੇਂ ਦੇ ਨਾਲ-ਨਾਲ ਅਨੁਸ਼ਕਾ ਨੂੰ ਚੰਗੀ ਸਫਲਤਾ ਮਿਲੀ ਹੈ, ਫਿਰ ਵੀ ਉਹ ਜ਼ੀਰੋ ਮਹਿਸੂਸ ਕਰਨਾ ਚਾਹੁੰਦੇ ਹਨ।ਉਨ੍ਹਾਂ ਦਾ ਕਹਿਣਾ ਹੈ, "ਅਸੀਂ ਅਜਿਹੀ ਥਾਂ 'ਤੇ ਹਾਂ ਜਿੱਥੇ ਲੋਕ ਮਹਿਸੂਸ ਕਰਵਾਉਂਦੇ ਹਨ ਕਿ ਤੁਸੀਂ ਤੋਪ ਹੋ। ਜਦਕਿ ਜ਼ਰੂਰ ਹੈ ਕਿ ਤੁਸੀਂ ਜਜ਼ਬਾਤਾਂ ਵਿੱਚ ਨਾ ਆਓ। ਮੈਨੂੰ ਲਗਦਾ ਹੈ ਕਿ ਮੈਂ ਆਪਣੇ ਆਪ ਨੂੰ ਅਜਿਹੇ ਹਾਲਾਤ ਤੋਂ ਬਚਾ ਕੇ ਰੱਖਿਆ ਹੈ। ਇੱਕ ਰਚਨਾਤਮਕ ਵਿਅਕਤੀ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਖ਼ੁਦ ਨੂੰ ਕਿਸੇ ਦਾਇਰੇ 'ਚ ਨਾ ਬੰਨੇ। ਜਿੰਨਾ ਤੁਸੀਂ ਆਪਣੇ ਆਪ ਨੂੰ ਵੱਡਾ ਸਮਝਣ ਲੱਗੋਗੇ ਦਾਇਰਾ ਓਨਾ ਹੀ ਛੋਟਾ ਹੁੰਦਾ ਜਾਂਦਾ ਹੈ।"ਅਨੁਸ਼ਕਾ ਨੇ ਆਪਣੇ 10 ਸਾਲ ਦੇ ਫ਼ਿਲਮੀ ਕਰੀਅਰ ਵਿੱਚ ਹਿੰਦੀ ਫ਼ਿਲਮ ਦੇ ਕਈ ਵੱਡੇ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ ਜਿਸ ਵਿੱਚ ਯਸ਼ ਚੋਪੜਾ, ਆਦਿੱਤਯ ਚੋਪੜਾ, ਵਿਸ਼ਾਲ ਭਰਦਵਾਜ, ਇਮਤਿਆਜ਼ ਅਲੀ, ਰਾਜਕੁਮਾਰ ਹਿਰਾਨੀ, ਕਰਨ ਜੋਹਰ, ਆਨੰਦ ਐਲ ਰਾਏ ਅਤੇ ਅਨੁਰਾਗ ਕਸ਼ਯਪ ਸ਼ਾਮਲ ਹਨ।ਇਹ ਵੀ ਪੜ੍ਹੋ:ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਪਾਕ ਹਾਕੀ ਟੀਮ 'ਚ ਹਨ ਸਲਮਾਨ ਖਾਨ ਦੇ ਫੈਨ'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਅਨੁਸ਼ਕਾ ਨੇ ਫ਼ਿਲਮ ਇੰਡਸਟਰੀ ਦੇ ਕਈ ਵੱਡੇ ਅਦਾਕਾਰਾਂ ਨਾਲ ਕੰਮ ਕੀਤਾ ਹੈ, ਜਿਸ ਵਿੱਚ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਆਮਿਰ ਖ਼ਾਨ, ਅਕਸ਼ੇ ਕੁਮਾਰ, ਐਸ਼ਵਰਿਆ ਰਾਏ ਬੱਚਨ, ਰਣਬੀਰ ਕਪੂਰ, ਪ੍ਰਿਅੰਕਾ ਚੋਪੜਾ ਅਤੇ ਅਨਿਲ ਕਪੂਰ ਸ਼ਾਮਲ ਹੈ। ਫ਼ਿਲਮ ਜ਼ੀਰੋ ਵਿੱਚ ਅਨੁਸ਼ਕਾ ਸ਼ਰਮਾ ਇੱਕ ਵਾਰ ਮੁੜ ਸ਼ਾਹਰੁਖ਼ ਖਾਨ ਨਾਲ ਨਜ਼ਰ ਆਉਣਗੇ। ਫ਼ਿਲਮ ਵਿੱਚ ਕੈਟਰੀਨਾ ਕੈਫ਼ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਅਮਰੀਕਾ 'ਚ ਕੀਤਾ 'ਰਾਸ਼ਟਰਵਾਦ' 'ਤੇ ਹਮਲਾ 26 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43903054 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images "ਵੱਖ ਰਹਿਣਾ, ਕਿਸੇ ਨੂੰ ਵੱਖਰਾ ਕਰ ਦੇਣਾ ਜਾਂ ਰਾਸ਼ਟਰਵਾਦ ਸਾਡੇ ਡਰ ਨੂੰ ਦੂਰ ਕਰਨ ਦਾ ਅਸਥਾਈ ਬਦਲ ਤਾਂ ਹੋ ਸਕਦਾ ਹੈ ਪਰ ਦੁਨੀਆਂ ਲਈ ਆਪਣੇ ਦਰਵਾਜ਼ੇ ਬੰਦ ਕਰਕੇ ਅਸੀਂ ਦੁਨੀਆਂ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੇ। ਇਹ ਸਾਡੇ ਨਾਗਰਿਕਾਂ ਦੇ ਡਰ ਨੂੰ ਘੱਟ ਨਹੀਂ ਕਰੇਗਾ ਬਲਕਿ ਉਸ ਨੂੰ ਹੋਰ ਵਧਾਏਗਾ। ਅਸੀਂ ਅਤਿ-ਰਾਸ਼ਟਰਵਾਦ ਦੀਆਂ ਆਸਾਂ ਨਾਲ ਦੁਨੀਆਂ ਦੀਆਂ ਉਮੀਦਾਂ ਨੂੰ ਨੁਕਸਾਨ ਨਹੀਂ ਹੋਣ ਦਿਆਂਗੇ।"ਇਹ ਸ਼ਬਦ ਸਨ ਫਰਾਂਸ ਦੇ ਰਾਸ਼ਟਰਪਤੀ ਇਮੇਨਿਊਅਲ ਮੈਕਰੋਂ ਦੇ, ਜੋ ਅਮਰੀਕਾ ਦੇ ਤਿੰਨ ਦਿਨਾਂ ਦੌਰੇ 'ਤੇ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਤੋਂ ਬਾਅਦ ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ਦੇ ਸਾਹਮਣੇ ਮੈਕਰੋਂ ਨੇ ਸਾਫ਼-ਸਾਫ਼ ਆਪਣੇ 'ਮਨ ਦੀ ਗੱਲ' ਕਹਿ ਦਿੱਤੀ।ਮੈਕਰੋਂ ਨੇ ਰਾਸ਼ਟਰਵਾਦ ਅਤੇ ਵੱਖਵਾਦ ਦੀਆਂ ਨੀਤੀਆਂ ਨੂੰ ਦੁਨੀਆਂ ਦੀ ਖੁਸ਼ਹਾਲੀ ਲਈ ਖਤਰਾ ਦੱਸਿਆ। Image copyright Getty Images ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਭਾਸ਼ਣ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਅਮਰੀਕਾ ਲਈ ਬਣਾਏ ਏਜੰਡੇ 'ਤੇ ਛੋਟਾ ਜਿਹਾ ਵਾਰ ਸੀ। ਵੈਸੇ ਤਾਂ ਦੋਵੇਂ ਨੇਤਾਵਾਂ ਦੇ ਰਿਸ਼ਤੇ ਕਾਫੀ ਮਜ਼ਬੂਤ ਹਨ ਪਰ ਮੈਕਰੋਂ ਦੇ ਭਾਸ਼ਣ ਤੋਂ ਪਤਾ ਲੱਗ ਰਿਹਾ ਸੀ ਕਿ ਕੌਮਾਂਤਰੀ ਵਪਾਰ ਅਤੇ ਈਰਾਨ ਤੋਂ ਲੈ ਕੇ ਵਾਤਾਵਰਣ ਦੇ ਮੁੱਦੇ ਤੱਕ ਉਹ ਅਮਰੀਕੀ ਰਾਸ਼ਟਰਪਤੀ ਨਾਲ ਸਹਿਮਤ ਨਹੀਂ ਹਨ। ਜਿਵੇਂ ਹੀ ਮੈਕਰੋਂ ਆਪਣੇ ਭਾਸ਼ਣ ਦੇਣ ਲਈ ਆਏ ਤਾਂ ਸੰਸਦ ਵਿੱਚ ਤਿੰਨ ਮਿੰਟ ਤੱਕ ਖੜੇ ਹੋ ਕੇ ਤਾਲੀਆਂ ਵਜਾਉਂਦੇ ਹੋਏ ਉਨ੍ਹਾਂ ਦਾ ਸੁਆਗਤ ਹੋਇਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਅਮਰੀਕਾ ਨਾਲ ਆਪਣੇ ਅਟੁੱਟ ਰਿਸ਼ਤੇ ਦੇ ਕਸੀਦੇ ਪੜ੍ਹੇ, ਜਿਸ ਵਿੱਚ ਸੁਤੰਰਤਾ, ਸ਼ਹਿਨਸ਼ੀਲਤਾ ਅਤੇ ਬਰਾਬਰੀ ਦੇ ਹੱਕ ਸਨ। ਕੀ-ਕੀ ਕਹਿ ਗਏ ਮੈਕਰੋਂ50 ਮਿੰਟ ਲੰਬੇ ਇਸ ਭਾਸ਼ਣ ਵਿੱਚ ਮੈਕਰੋਂ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅਮਰੀਕਾ ਪੈਰਿਸ ਕਲਾਈਮੇਟ ਚੈਂਜ ਸਮਝੌਤੇ ਨੂੰ ਫੇਰ ਤੋਂ ਅਪਣਾਏਗਾ, ਨਾਲ ਹੀ ਉਨ੍ਹਾਂ ਨੇ ਵਾਅਦਾ ਕੀਤਾ ਕਿ ਫਰਾਂਸ ਈਰਾਨ ਨਾਲ 2015 ਦੇ ਪਰਮਾਣੂ ਕਰਾਰ ਨੂੰ ਨਹੀਂ ਤੋੜੇਗਾ। Image copyright Getty Images ਟਰੰਪ ਪੈਰਿਸ ਸਮਝੌਤੇ ਨਾਲ ਅਮਰੀਕਾ ਨੂੰ ਵੱਖ ਕਰ ਚੁੱਕੇ ਹਨ ਅਤੇ ਈਰਾਨ ਦੇ ਨਾਲ ਪਰਮਾਣੂ ਕਰਾਰ ਨੂੰ ਵੀ ਖ਼ਤਮ ਕਰਨ ਦੀ ਧਮਕੀ ਦੇ ਰਹੇ ਹਨ। ਮੈਕਰੋਂ ਦਾ ਕਹਿਣਾ ਸੀ ਕਿ ਇਸ ਸਮਝੌਤੇ ਨਾਲ ਭਾਵੇਂ ਸਾਰੀਆਂ ਚਿੰਤਾਵਾਂ ਦੂਰ ਨਹੀਂ ਹੋ ਰਹੀਆਂ ਹਨ ਅਤੇ ਇਹ ਚਿੰਤਾਵਾਂ ਵਾਜ਼ਬ ਹਨ। ਪਰ ਬਿਨਾਂ ਕਿਸੇ ਅਤੇ ਠੋਸ ਬਦਲ ਤੋਂ ਸਾਨੂੰ ਇਸ ਨੂੰ ਐਂਵੇ ਹੀ ਨਹੀਂ ਛੱਡ ਦੇਣਾ ਚਾਹੀਦਾ। ਉੱਥੇ ਹੀ ਪੈਰਿਸ ਸਮਝੌਤੇ ਦੀ ਵਕਾਲਤ ਕਰਦੇ ਹੋਏ ਉਹ ਵਾਤਾਵਰਨ ਦਾ ਵੀ ਮੁੱਦਾ ਚੁੱਕਦੇ ਹਨ। ਉਨ੍ਹਾਂ ਨੇ ਕਿਹਾ, "ਸਾਡੀ ਜ਼ਿੰਦਗੀ ਦਾ ਮਤਲਬ ਕੀ ਹੈ, ਜੇਕਰ ਅਸੀਂ ਧਰਤੀ ਨੂੰ ਹੀ ਬਰਬਾਦ ਕਰ ਰਹੇ ਹਾਂ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਦਾਅ 'ਤੇ ਲਾ ਰਹੇ ਹਾਂ। ਮੰਨੋ ਲਓ ਕਿ ਕਿਤੇ ਹੋਰ ਕੋਈ ਧਰਤੀ ਨਹੀਂ ਹੈ। ਭਵਿੱਖ 'ਚ ਸਾਨੂੰ ਸਾਰਿਆਂ ਨੂੰ ਇੱਕ ਹੀ ਸੱਚਾਈ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਅਸੀਂ ਸਾਰੇ ਇਸੇ ਧਰਤੀ 'ਤੇ ਰਹਿੰਦੇ ਹਾਂ।" Image copyright Getty Images "ਮੈਨੂੰ ਆਸ ਹੈ ਕਿ ਅਮਰੀਕਾ ਇੱਕ ਦਿਨ ਵਾਪਸ ਪੈਰਿਸ ਸਮਝੌਤੇ ਦਾ ਹਿੱਸਾ ਬਣੇਗਾ।" ਵਪਾਰ ਦੇ ਮੁੱਦੇ 'ਤੇ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਵਪਾਰ ਯੁੱਧ ਕੋਈ ਹੱਲ ਨਹੀਂ ਹੈ ਕਿਉਂਕਿ ਇਸ ਨਾਲ ਸਿਰਫ਼ ਨੌਕਰੀਆਂ ਜਾਣਗੀਆਂ ਅਤੇ ਕੀਮਤਾਂ ਵਧਣਗੀਆਂ। ਸਾਨੂੰ ਵਿਸ਼ਵ ਸੰਗਠਨ ਰਾਹੀਂ ਹੀ ਹੱਲ ਲੱਭਣਾ ਚਾਹੀਦਾ ਹੈ। ਅਸੀਂ ਹੀ ਉਹ ਨਿਯਮ ਲਿਖੇ ਹਨ ਤਾਂ ਸਾਨੂੰ ਉਨ੍ਹਾਂ ਨੂੰ ਮੰਨਣਾ ਵੀ ਚਾਹੀਦਾ ਹੈ। ਟਰੰਪ ਨੇ ਹਾਲ ਹੀ ਵਿੱਚ ਯੂਰਪ ਅਤੇ ਚੀਨ ਦੇ ਉਤਪਾਦਾਂ ਦੇ ਦਰਾਮਦ 'ਤੇ ਨਵੇਂ ਟੈਰਿਫ਼ ਲਾਏ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਦੂਜੇ ਦੇਸਾਂ ਦੀ ਗ਼ਲਤ ਵਾਪਰਕ ਨੀਤੀਆਂ ਦਾ ਸ਼ਿਕਾਰ ਹੁੰਦਾ ਰਿਹਾ ਹੈ। Image copyright Getty Images ਟਰੰਪ ਨੇ ਕਿਹਾ ਸੀ ਕਿ ਵਪਾਰ ਯੁੱਧ ਚੰਗੇ ਹੁੰਦੇ ਹਨ ਅਤੇ ਆਸਾਨੀ ਨਾਲ ਜਿੱਤੇ ਜਾ ਸਕਦੇ ਹਨ। ਉੱਥੇ ਰਾਸ਼ਟਰਵਾਦ ਨੂੰ ਲੈ ਕੇ ਮੈਕਰੋਂ ਨੇ ਕਿਹਾ, "ਨਿਜੀ ਤੌਰ 'ਤੇ ਮੈਨੂੰ ਨਵੇਂ ਸ਼ਕਤੀਸ਼ਾਲੀ ਦੇਸ ਬਣਨ ਦਾ, ਸੁਤੰਤਰਤਾ ਛੱਡਣ ਦਾ ਜਾਂ ਰਾਸ਼ਟਰਵਾਦ ਦੇ ਵਹਿਮ ਦਾ ਕੋਈ ਆਕਰਸ਼ਣ ਨਹੀਂ ਹੈ।"ਮੈਕਰੋਂ ਦੇ ਭਾਸ਼ਣ 'ਤੇ ਸੰਸਦ ਦਾ ਪ੍ਰਤੀਕਿਰਿਆਡੈਮੋਕ੍ਰੇਟਿਕ ਪਾਰਟੀ ਦੇ ਸੀਨੀਅਰ ਸੰਸਦ ਮੈਂਬਰ ਏਡਮ ਸਕੀਫ਼ ਨੇ ਨਿਊਜ਼ ਏਜੰਸੀ ਏਐੱਫਪੀ ਨੂੰ ਦੱਸਿਆ ਕਿ ਮੈਕਰੋਂ ਨੇ ਉਨ੍ਹਾਂ ਦੀ ਉਮੀਦ ਤੋਂ ਵਧ ਰਾਸ਼ਟਰਪਤੀ ਦਾ ਸਿੱਧਾ-ਸਿੱਧਾ ਵਿਰੋਧ ਕੀਤਾ ਹੈ। ਉੱਥੇ ਰਿਪਬਲਿਕ ਪਾਰਟੀ ਦੇ ਜ਼ੈਫ ਫਲੇਕ ਨੇ ਕਿਹਾ ਕਿ ਮੈਕਰੋਂ ਦਾ ਭਾਸ਼ਣ 'ਟਰੰਪਵਾਦ' ਦਾ ਬਿਲਕੁਲ ਉਲਟ ਸੀ। ਪਰ ਰਿਪਬਲਿਕ ਪਾਰਟੀ ਦੇ ਹੀ ਨੇਤਾ ਕੇਵਿਨ ਮੈਕਾਰਥੀ ਨੇ ਕਿਸੇ ਤਰ੍ਹਾਂ ਦੇ ਮਤਭੇਦ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ, "ਮੈਕਰੋਂ ਨੇ ਭਾਸ਼ਣ ਵਿੱਚ ਕਿਹਾ ਕਿ ਉਹ ਸੁਤੰਤਰ ਅਤੇ ਸਹੀ ਵਪਾਰ ਚਾਹੁੰਦੇ ਹਨ। ਉੱਥੇ ਹੀ ਗੱਲ ਰਾਸ਼ਟਰਪਤੀ ਟਰੰਪ ਵੀ ਚਾਹੁੰਦੇ ਹਨ।"(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਿੰਜਰਾ ਤੋੜ: ਚੰਡੀਗੜ੍ਹ 'ਚ ਕੁੜੀਆਂ ਮੁੰਡਿਆਂ ਤੇ ਹੁਕਮਰਾਨਾਂ ਨੂੰ ਸਬਕ ਦੇ ਰਹੀਆਂ ਹਨ : ਨਜ਼ਰੀਆ ਜਾਨਕੀ ਸ਼੍ਰੀਨਿਵਾਸਨ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 20 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46610954 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਪੰਜਾਬ ਯੂਨੀਵਰਸਿਟੀ ਨੇ 15 ਦਸੰਬਰ ਨੂੰ ਇਤਿਹਾਸਕ ਫੈਸਲਾ ਲੈਂਦਿਆਂ ਕੁੜੀਆਂ ਦੇ ਹੋਸਟਲ ਤੋਂ ਕਰਫਿਊ ਵਰਗੀ ਪਾਬੰਦੀ ਨੂੰ ਚੁੱਕ ਦਿੱਤਾ ਹੈ। ਵਿਦਿਆਰਥੀ ਯੂਨੀਅਨ ਦੀ ਪਹਿਲੀ ਮਹਿਲਾ ਪ੍ਰਧਾਨ ਦੀ ਅਗਵਾਈ ਵਿੱਚ ਵਿਦਆਰਥਣਾਂ ਤੇ ਵਿਦਿਆਰਥੀ ਸੰਗਠਾਨਾਂ ਦੇ ਸਹਿਯੋਗ ਨਾਲ ਇਸ ਲਈ ਲਗਪਗ ਡੇਢ ਮਹੀਨਾ ਸੰਘਰਸ਼ ਕੀਤਾ। ਉੱਤਰੀ ਭਾਰਤ ਵਿੱਚ ਕੁੜੀਆਂ ਦੀਆਂ ਅਜਹੀਆਂ ਲਹਿਰਾਂ ਵਿੱਚ ਇੱਕ ਸਾਂਝ ਰਹੀ ਹੈ। ਸਾਰਿਆਂ ਨੂੰ ਪਿੰਜਰਾ ਤੋੜਨ ਦੇ ਸੰਘਰਸ਼ ਚ ਸਾਥ ਦੇਣ ਲਈ ਕਿਹਾ ਗਿਆ। ਇਸ ਫੈਸਲੇ ਨਾਲ ਪੰਜਾਬ ਯੂਨੀਵਰਸਿਟੀ ਦੇਸ ਦੀਆਂ ਹੋਰ ਵੱਡੇ ਅਦਾਰਿਆਂ ਵਿੱਚ ਸ਼ਾਮਲ ਹੋ ਗਈ ਹੈ ਜਿਨ੍ਹਾਂ ਵਿੱਚ ਵਿਦਿਆਰਥਣਾਂ ਉੱਪਰ ਰਿਹਾਇਸ਼ ਬਾਰੇ ਕਿਸੇ ਕਿਸਮ ਦੀ ਪਾਬੰਦੀ ਨਹੀਂ ਹੈ। ਇਨ੍ਹਾਂ ਅਦਾਰਿਆਂ ਵਿੱਚ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਕੁੱਝ ਆਈਆਈਟੀਜ਼ ਸ਼ਾਮਲ ਹਨ।ਪੰਜਾਬ ਯੂਨੀਵਰਸਿਟੀ ਦਾ ਚੰਡੀਗੜ੍ਹ ਸ਼ਹਿਰ ਦੋ ਸੂਬਿਆਂ ਦੀ ਰਾਜਧਾਨੀ ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਇਹ ਸ਼ਹਿਰ ਪੈਸੇ ਪੱਖੋਂ ਤਾਂ ਅਮੀਰ ਹੈ ਪਰ ਲਿੰਗਕ ਬਰਾਬਰੀ ਸਮੇਤ ਸਮਾਜਿਕ ਭਲਾਈ ਦੇ ਹੋਰ ਖੇਤਰਾਂ ਵਿੱਚ ਕਾਫੀ ਗਰੀਬ ਹੈ।ਇਹ ਵੀ ਪੜ੍ਹੋ:ਕੀ ਇਸ ਨੋਟਬੰਦੀ ਕਾਰਨ ਰੋਟੀ-ਬੇਟੀ ਦਾ ਰਿਸ਼ਤਾ ਮੁੱਕ ਜਾਵੇਗਾਰੈਫ਼ਰੈਂਡਮ-2020 ਮੁਹਿੰਮ ਖ਼ਿਲਾਫ਼ ਕੈਪਟਨ ਦਾ ਨਵਾਂ ਦਾਅਵਾ ਪਾਕਿਸਤਾਨ ਤੋਂ ਰਿਹਾਈ ਮਗਰੋਂ ਮੁੰਬਈ ਦੇ ਹਾਮਿਦ ਪਹੁੰਚ ਰਹੇ ਨੇ ਵਾਹਗਾਇਸ ਦੇ ਆਲੇ ਦੁਆਲੇ ਸਭ ਤੋਂ ਮਾੜੇ ਲਿੰਗ ਅਨੁਪਾਤ ਵਾਲੇ ਖੇਤਰ ਹਨ, ਮਾਦਾ ਭਰੂਣ ਹੱਤਿਆ ਹੁੰਦੀ ਹੈ ਪਰ ਕੁੱਲ ਵਿਦਿਆਰਥੀਆਂ ਵਿੱਚੋਂ 70 ਫੀਸਦੀ ਕੁੜੀਆਂ ਹਨ।ਯੂਨੀਵਰਸਿਟੀ ਇੱਕ ਪੁਰਸ਼ ਪ੍ਰਧਾਨ ਥਾਂ ਸ਼ਹਿਰ ਵਾਂਗ ਹੀ ਯੂਨੀਵਰਸਿਟੀ ਵੀ ਪੁਰਸ਼ ਦਬਦਬੇ ਵਾਲੀ ਹੀ ਹੈ ਜਿੱਥੇ 'ਗੇੜੀ ਕਲਚਰ' ਚੱਲਦਾ ਹੈ। ਗੇੜੀ ਜਿਨਸੀ ਸ਼ੋਸ਼ਣ ਦਾ ਪ੍ਰਦਰਸ਼ਨ ਹੈ ਜਿਸ ਵਿੱਚ ਕੁੜੀਆਂ ਦੇ ਕਾਲਜਾਂ ਅਤੇ ਹੋਸਟਲਾਂ ਸਾਹਮਣਿਓਂ ਮੁੰਡੇ ਮਹਿੰਗੀਆਂ ਕਾਰਾਂ ਵਿੱਚ ਉੱਚੀ ਆਵਾਜ਼ 'ਚ ਗਾਣੇ ਵਜਾਉਂਦੇ ਨਿਕਲਦੇ ਹਨ।ਮੁੰਡੇ ਕੁੜੀਆਂ ਨੂੰ ਘੂਰਦੇ ਹਨ, ਬੇਇਜ਼ਤ ਕਰਦੇ ਹਨ। ਫੋਟੋ ਕੈਪਸ਼ਨ 48 ਦਿਨਾਂ ਤੋਂ ਕੁੜੀਆਂ ਦੇ ਹੋਸਟਲ ਨੂੰ 24 ਘੰਟੇ ਖੋਲ੍ਹਣ ਦੀ ਮੰਗ ਨੂੰ ਯੂਨੀਵਰਸਿਟੀ ਸੈਨੇਟ ਨੇ ਮੰਨਿਆ ਅਜਿਹੇ ਵਿੱਚ ਕੁੜੀਆਂ ਨੇ ਨਾ ਸਿਰਫ਼ ਕੈਂਪਸ ਵਿੱਚ ਆਪਣੇ ਹੱਕ ਦਾ ਦਾਅਵਾ ਪੇਸ਼ ਕੀਤਾ ਹੈ ਸਗੋਂ ਸ਼ਹਿਰ ਉੱਤੇ ਵੀ ਦਾਅਵੇਦਾਰੀ ਰੱਖੀ ਹੈ। ਉਨ੍ਹਾਂ ਨੇ ਘੂਰੀਆਂ ਨੂੰ ਨੇਮ ਮੰਨਣ ਤੋਂ ਇਨਕਾਰ ਕੀਤਾ ਹੈ।ਇਨ੍ਹਾਂ ਲਹਿਰਾਂ ਨੂੰ ਮੀਟੂ ਨਾਲ ਜੋੜ ਕੇ ਵੀ ਦੇਖਿਆ ਜਾ ਸਕਦਾ ਹੈ ਜਿਸ ਨੇ ਸੰਸਾਰ ਪੱਧਰ 'ਤੇ ਕੰਮ ਦੀ ਥਾਂ 'ਤੇ ਹੁੰਦੇ ਸ਼ੋਸ਼ਣ ਬਾਰੇ ਔਰਤਾਂ ਵਿੱਚ ਨਵੀਂ ਚੇਤਨਾ ਪੈਦਾ ਕੀਤੀ ਹੈ। ਦੋਵੇਂ ਮੁਹਿੰਮਾਂ ਜਨਤਕ ਥਾਂਵਾਂ 'ਤੇ ਔਰਤਾਂ ਦਾ ਦਾਅਵਾ ਪੇਸ਼ ਕਰਦੀਆਂ ਹਨ ਅਤੇ ਮੰਗ ਕਰਦੀਆਂ ਹਨ ਕਿ ਜਨਤਕ ਥਾਵਾਂ ਦਾ ਮਾਹੌਲ ਹੁਣ ਲਿੰਗ ਬਰਾਰਬਰੀ ਦਰਸ਼ਾਏ।ਇਹ ਵੀ ਪੜ੍ਹੋ:'ਕੁੜੀਆਂ ਦੇ ਹੋਸਟਲ 24 ਘੰਟੇ ਖੁੱਲ੍ਹਣ ’ਤੇ ਮੈਂ ਕਿਉਂ ਡਰ ਰਿਹਾਂ!'ਕਿਹੜਾ 'ਪਿੰਜਰਾ' ਤੋੜਨਾ ਚਾਹੁੰਦੀਆਂ ਨੇ ਇਹ ਕੁੜੀਆਂ?ਕੁੜੀਆਂ ਦਾ ਪਿੰਜਰਾ ਟੁੱਟਣ ਤੋਂ ਘਬਰਾਹਟ ਕਿਸਨੂੰ 'ਕੁੜੀਆਂ 24 ਘੰਟੇ ਐਂਟਰੀ ਦੀ ਆਜ਼ਾਦੀ ਮੰਗਦੀਆਂ ਹੀ ਨਹੀਂ ਸਨ'ਇਸ ਤੋਂ ਪਹਿਲਾਂ ਨਾਰੀਵਾਦੀ ਸੰਘਰਸ਼ਾਂ ਦਾ ਉਦੇਸ਼ ਔਰਤਾਂ ਦੀ ਸਿੱਖਿਆ ਦੇ ਰੁਜ਼ਗਾਰ ਦੇ ਮੌਕਿਆਂ ਤੱਕ ਪਹੁੰਚਾਉਣ ਲਈ ਸੀ ਜਿੱਥੇ ਉਨ੍ਹਾਂ ਨੂੰ ਜਾਣਬੁੱਝ ਤੋਂ ਵਰਜ ਕੇ ਰੱਖਿਆ ਗਿਆ ਸੀ। ਹੁਣ ਖੁੱਲ੍ਹ ਤਾਂ ਮਿਲ ਗਈ ਹੈ ਪਰ ਸ਼ਰਤਾਂ ਨਾਲ।ਔਰਤਾਂ ਨੇ ਸਿੱਖਿਆ ਅਤੇ ਰੁਜ਼ਗਾਰ ਦੀ ਕੀਮਤ ਚੁਕਾਈਉੱਚ ਸਿੱਖਿਆ ਵਿੱਚ ਔਰਤਾਂ ਪਹੁੰਚ ਤਾਂ ਗਈਆਂ ਪਰ ਇਸ ਦੇ ਨਾਲ ਹੀ ਉਨ੍ਹਾਂ ਉੱਪਰ ਸਖ਼ਤ ਅਨੁਸ਼ਾਸ਼ਨ ਵੀ ਥੋਪ ਦਿੱਤਾ ਗਿਆ। ਇਸ ਵਿੱਚ ਨਾ ਸਿਰਫ ਉਨ੍ਹਾਂ ਦੇ ਅਦਾਰਿਆਂ ਵਿੱਚ ਘੁੰਮਣ ਫਿਰਨ 'ਤੇ ਪਾਬੰਦੀਆਂ ਸਨ ਸਗੋਂ ਉਹ ਕਿਹੜੇ ਅਨੁਸ਼ਾਸ਼ਨ ਵਿੱਚ ਪੜ੍ਹਨਗੀਆਂ ਤੇ ਕਿਹੜੇ ਕਿੱਤੇ ਵਿੱਚ ਜਾਣਗੀਆਂ ਇਹ ਵੀ ਤੈਅ ਕਰ ਦਿੱਤਾ ਗਿਆ ਹੈ।ਉਨ੍ਹਾਂ ਨੂੰ ਪੇਸ਼ਵਾਰਾਨਾ ਜ਼ਿੰਦਗੀ ਜਿਊਣ ਦੀ ਉਤਨੀ ਦੇਰ ਹੀ ਖੁੱਲ੍ਹ ਸੀ ਜਦ ਤਕ ਕਿ ਉਹ ਉਨ੍ਹਾਂ ਦੀਆਂ ਘਰੇਲੂ ਜ਼ਿੰਮੇਵਾਰੀਆਂ ਨੂੰ ਪ੍ਰਭਾਵਿਤ ਨਾ ਕਰੇ। Image copyright Getty Images ਫੋਟੋ ਕੈਪਸ਼ਨ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ (ਫਾਈਲ ਫੋਟੋ) ਔਰਤਾਂ ਲਈ ਨਾ ਤਾਂ ਜਨਤਕ ਥਾਵਾਂ ਦਾ ਅਤੇ ਨਾ ਹੀ ਪਰਿਵਾਰਕ ਮਾਹੌਲ ਬਦਲਿਆ। ਉਨ੍ਹਾਂ ਤੋਂ ਉਹੀ ਪੁਰਾਣੇ ਨਿਯਮ ਪਾਲਣ ਦੀ ਉਮੀਦ ਕੀਤੀ ਜਾਂਦੀ।ਔਰਤਾਂ ਨਾਲ ਨਾਗਰਿਕਾਂ ਜਾਂ ਬਾਲਗਾਂ ਵਜੋਂ ਨਹੀਂ ਸਗੋਂ ਬੱਚਿਆਂ ਵਾਂਗ ਵਿਹਾਰ ਕੀਤਾ ਜਾਂਦਾ ਹੈ ਜਾਂ ਉਨ੍ਹਾਂ ਨੂੰ ਕਾਮੁਕਤਾ ਦੇ ਚਸ਼ਮੇ ਵਿੱਚੋਂ ਦੇਖਿਆ ਜਾਂਦਾ ਹੈ।ਯੂਨੀਵਰਸਿਟੀਆਂ ਨੇ ਆਪਣੇ ਆਪ ਨੂੰ ਮਾਂ-ਬਾਪ ਵਾਲੀ ਭੂਮਿਕਾ ਵਿੱਚ ਰੱਖ ਲਿਆ। ਇਸੇ ਕਾਰਨ ਕੁੜੀਆਂ ਨੂੰ ਘਰ ਵਰਗੀ ਸੁਰੱਖਿਆ ਦੇਣ ਦੇ ਤਰਕ ਨੇ ਜਨਮ ਲਿਆ ਅਤੇ ਕੈਂਪਸ ਵਿੱਚ ਲਿੰਗ ਬਰਾਬਰੀ ਨੂੰ ਛਿੱਕੇ 'ਤੇ ਟੰਗ ਦਿੱਤਾ। ਉੱਚ ਸਿੱਖਿਆ ਦੇ ਅਦਾਰਿਆਂ ਵੱਲੋਂ ਮੁੰਡੇ ਅਤੇ ਕੁੜੀਆਂ ਸ਼ਬਦ ਵਰਤਣਾ ਹੀ ਇਹ ਸਿੱਧ ਕਰਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਮਾਜ ਅਤੇ ਬਿਰਾਦਰੀ ਦੇ ਆਜ਼ਾਦ ਬਾਲਗ ਮੈਂਬਰਾਂ ਵਜੋਂ ਨਹੀਂ ਦੇਖਦੇ।ਇਸ ਲਈ ਜੇ ਕੋਈ ਯੂਨੀਵਰਸਿਟੀ ਕੁੜੀਆਂ ਦਾ ਮਾਂ ਜਾਂ ਬਾਪ ਹੈ ਅਤੇ ਪੁਰਸ਼ਾਂ ਨੂੰ ਮੁੰਡਿਆਂ ਵਜੋਂ ਦੇਖਦੀ ਹੈ ਉਨ੍ਹਾਂ ਵੱਲੋਂ ਕੁੜੀਆਂ ਨੂੰ ਪ੍ਰੇਸ਼ਾਨ ਕੀਤੇ ਜਾਣ ਦੀ ਜ਼ਿੰਮੇਵਾਰੀ ਨਹੀਂ ਲੈਂਦੀ।ਕੰਮ ਦੀਆਂ ਥਾਵਾਂ ਤੇ ਵੀ ਔਰਤਾਂ ਦੀਆਂ ਪੇਸ਼ੇਵਰਾਨਾ ਭੂਮਿਕਾਵਾਂ ਵਿੱਚ ਵੀ ਉਨ੍ਹਾਂ ਨੂੰ ਆਗਿਆਕਾਰਤਾ ਦੇ ਪੱਖ ਤੋਂ ਹੀ ਜੱਜ ਕੀਤਾ ਜਾਂਦਾ ਹੈ।ਜਿਹੜੀਆਂ ਔਰਤਾਂ ਆਗਿਆਕਾਰੀ ਹੋਣ ਤੋਂ ਇਨਕਾਰੀ ਹੋ ਜਾਂਦੀਆਂ ਹਨ ਉਨ੍ਹਾਂ ਦੇ ਕਿਰਦਾਰ ਦਾ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਉਨ੍ਹਾਂ ਦੀ ਆਜ਼ਾਦੀ ਅਤੇ ਬਰਾਬਰੀ ਦੀ ਤਾਂਘ ਦੀ ਸਜ਼ਾ ਉਨ੍ਹਾਂ ਨੂੰ ਜਿਨਸੀ ਹਿੰਸਾ ਨਾਲ ਵੀ ਦਿੱਤੀ ਜਾਂਦੀ ਹੈ।ਪਿੰਜਰਾ ਤੋੜ ਤੇ ਮੀਟੂ ਸਾਰਿਆਂ ਲਈ ਬਰਾਬਰੀ ਦੀ ਮੰਗ ਕਰਦੀਆਂ ਹਨਪਿੰਜਰਾ ਤੋੜ ਅਤੇ ਮੀਟੂ ਸੰਸਥਾਵਾਂ ਉੱਪਰ ਇੰਨਾ ਦਬਾਅ ਨਹੀਂ ਪਾਉਂਦੀਆਂ ਜਿੰਨਾ ਪੂਰੇ ਸਮਾਜ 'ਤੇ ਪਾਉਂਦੀਆਂ ਹਨ ਕਿ ਜਨਤਕ ਥਾਵਾਂ ਸਾਰਿਆਂ ਲਈ ਸੁਰੱਖਿਅਤ ਬਣਾਈਆਂ ਜਾਣ।ਔਰਤਾਂ ਸੁਰੱਖਿਆ ਅਤੇ ਆਜ਼ਾਦੀ ਵਿੱਚੋਂ ਇੱਕ ਨੂੰ ਚੁਣਨ ਤੋਂ ਹੁਣ ਇਨਕਾਰੀ ਹਨ। ਫੋਟੋ ਕੈਪਸ਼ਨ ‘ਹੁਣ ਪੰਜਾਬ ਯੂਨੀਵਰਸਿਟੀ ਦੀਆਂ ਕੁੜੀਆਂ ਨੂੰ ਡਰ ਨਹੀਂ ਲੱਗੇਗਾ...’ ਮੀਟੂ ਵਿੱਚ ਹੋਏ ਖੁਲਾਸਿਆਂ ਸਦਕਾ ਪੁਰਸ਼ਾਂ ਨੂੰ ਸਭ ਤੋਂ ਵਧੇਰੇ ਫਿਕਰ ਇਹ ਸੀ ਕਿ ਇਸ ਤਰ੍ਹਾਂ ਕੰਮ ਦੀਆਂ ਥਾਵਾਂ 'ਤੇ ਰੁਮਾਂਸ ਕਿਵੇਂ ਹੋ ਸਕੇਗਾ ਅਤੇ ਹੁਣ ਆਮ ਸਮਝੀਆਂ ਜਾਣ ਵਾਲੀਆਂ ਗੱਲਾਂ ਵੀ ਜਾਨ ਦਾ ਖੌਅ ਬਣ ਸਕਦੀਆਂ ਹਨ।ਉਹ ਸੰਗਠਨਾਂ ਵਿੱਚ ਬਣੀਆਂ ਅੰਦਰੂਨੀ ਸ਼ਿਕਾਇਤ ਕਮੇਟੀਆਂ ਨੂੰ ਜੋ ਕਾਨੂੰਨ ਤਹਿਤ ਜ਼ਰੂਰੀ ਵੀ ਹਨ, ਫਾਲਤੂ ਸਮਝਦੇ ਹਨ। ਉਹ ਵੀ ਉਸ ਕੰਮ ਲਈ ਜਿਸ ਨੂੰ ਪਹਿਲਾਂ ਤਾਂ ਪੁਰਸ਼ਾਂ ਦੀ ਨਜ਼ਰ ਵਿੱਚ ਸ਼ੋਸ਼ਣ ਸਮਝਿਆ ਹੀ ਨਹੀਂ ਜਾਂਦਾ।ਪਰ ਕਮੇਟੀ ਦਾ ਕੰਮ ਕੇਵਲ ਗਲਤੀ ਲਈ ਸਜ਼ਾ ਦੇਣਾ ਨਹੀਂ ਹੈ। ਇਹ ਪ੍ਰਤੀਕ ਹੈ ਉਸ ਇੱਛਾ ਦਾ ਜੋ ਕਿਸੇ ਵੀ ਇਨਸਾਨ ਦੇ ਸਨਮਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਤੀਰੇ ਦਾ ਵਿਰੋਧ ਕਰਨਾ ਚਾਹੁੰਦੀ ਹੈ।ਇਹ ਵੀ ਪੜ੍ਹੋ:ਮੇਰੇ ਬੱਚਿਆਂ ਦੀ ਮੌਤ 'ਕਜ਼ਨ' ਨਾਲ ਵਿਆਹ ਕਾਰਨ ਹੋਈ?ਕਰਤਾਰਪੁਰ ਜ਼ਮੀਨ ਵਟਾਂਦਰਾ: ਕਾਂਗਰਸ, ਭਾਜਪਾ ਤੇ ਗਾਂਧੀ ਦੀਆਂ ਸੁਰਾਂ ਵੱਖਰੀਆਂ'ਮੇਰੇ ਪਤੀ ਨੂੰ ਮਾਰ ਦਿੱਤਾ, ਮੁੰਡੇ ਤੇ ਤਿੰਨ ਭਰਾਵਾਂ ਨੂੰ ਅੱਗ ਲਾ ਦਿੱਤੀ'ਵਰਤਮਾਨ ਲਹਿਰ ਸਮਾਜ ਨੂੰ ਆਪਣੇ ਅੰਦਰ ਝਾਤ ਮਾਰਨ ਦਾ ਇੱਕ ਸੱਦਾ ਹੈ, ਤਾਂ ਕਿ ਇਸ ਬਾਰੇ ਗੱਲਬਾਤ ਹੋ ਸਕੇ ਕਿ ਬਾਲਗਾਂ ਵਿੱਚ ਕਿਹੋ-ਜਿਹਾ ਆਪਸੀ ਵਿਹਾਰ ਹੋਵੇ ਜੋ ਸਹੀ ਵੀ ਹੋਵੇ ਅਤੇ ਆਦਰਪੂਰਨ ਵੀ ਹੋਵੇ ਅਤੇ ਬੱਚਿਆਂ ਨੂੰ ਨਵੇਂ ਸਮਾਜਿਕ ਨੇਮਾਂ ਵਿੱਚ ਕਿਵੇਂ ਵੱਡਿਆਂ ਕੀਤਾ ਜਾਵੇ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi
false
ਕੋਰੇਗਾਂਵ ਹਿੰਸਾ: ਮੋਦੀ ਦੇ 'ਮਹਾਨ ਮਨੁੱਖ' ਸੰਭਾਜੀ ਭਿੜੇ ਕਾਨੂੰਨੀ ਗ੍ਰਿਫ਼ਤ ਤੋਂ ਅਜੇ ਵੀ ਕਿਉਂ ਬਾਹਰ ਅਭੀਜੀਤ ਕਾਂਬਲੇ ਪੱਤਰਕਾਰ, ਬੀਬੀਸੀ 30 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45353261 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright RAJU SANADI/BBC ਭੀਮਾ ਕੋਰੇਗਾਂਵ ਹਿੰਸਾ ਸਬੰਧੀ ਖੱਬੇ ਪੱਖੀ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਸਵਾਲ ਉੱਠਿਆ ਕਿ ਸੰਭਾਜੀ ਭੀੜੇ ਵਿਰੁੱਧ ਹਾਲੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ, ਜੋ ਕਿ ਇਸੇ ਮਾਮਲੇ ਦੇ ਮੁਲਜ਼ਮਾਂ ਵਿੱਚੋਂ ਇੱਕ ਹਨ? ਬੀਬੀਸੀ ਮਰਾਠੀ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਸੁਪਰਡੈਂਟ (ਪੁਣੇ ਪੇਂਡੂ) ਸੰਦੀਪ ਪਾਟਿਲ ਨੇ ਕਿਹਾ ਕਿ ਅਗਲੇ 15-20 ਦਿਨਾਂ ਵਿੱਚ ਸ਼ਿਵ ਪ੍ਰਤਿਸ਼ਠਾਨ ਦੇ ਸੰਭਾਜੀ ਭਿੜੇ ਅਤੇ ਸਮਸਥ ਹਿੰਦੂ ਅਘਾੜੀ ਦੇ ਮਿਲਿੰਦ ਇਕਬੋਟੇ ਦੇ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਸੰਦੀਪ ਪਾਟਿਲ ਨੇ ਕਿਹਾ, "ਭੀਮਾ ਕੋਰੇਗਾਂਵ ਮਾਮਲੇ ਵਿੱਚ ਸੰਭਾਜੀ ਭਿੜੇ ਅਤੇ ਮਿਲਿੰਦ ਏਕਬੋਟੇ ਦੇ ਖਿਲਾਫ਼ ਚਾਰਜਸ਼ੀਟ ਦਾਇਰ ਕਰਨ ਦੀ ਤਿਆਰੀ ਹੈ। ਇਹ ਚਾਰਜਸ਼ੀਟ ਅਗਲੇ 15-20 ਦਿਨਾਂ ਵਿੱਚ ਫਾਇਲ ਕੀਤੀ ਜਾਵੇਗੀ।"ਭੀਮਾ ਕੋਰੇਗਾਂਵ ਵਿੱਚ ਹਿੰਸਾ ਤੋਂ ਬਾਅਦ 1 ਜਨਵਰੀ 2018 ਨੂੰ ਅਨੀਤਾ ਸਾਵਲੇ, ਜੋ ਕਿ ਕਾਲੇਵੜੀ ਨੇੜੇ ਪਿੰਪਰੀ -ਚਿੰਚਵਾੜ ਵਿੱਚ ਰਹਿੰਦੀ ਹੈ, ਨੇ ਪਿੰਪਰੀ ਪੁਲਿਸ ਥਾਣੇ ਵਿੱਚ 2 ਜਨਵਰੀ ਨੂੰ ਸ਼ਿਕਾਇਤ ਦਰਜ ਕਰਵਾਈ।ਇਸ ਵਿੱਚ ਸੰਭਾਜੀ ਭਿੜੇ ਅਤੇ ਮਿਲਿੰਦ ਏਕਬੋਟੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ। ਇਹ ਵੀ ਪੜ੍ਹੋ:ਭਾਰਤੀ ਕੁੜੀਆਂ ਚੀਨ 'ਚ ਵਿਆਹ ਕਿਉਂ ਨਹੀਂ ਕਰਦੀਆਂ‘ਕੱਟੜ ਖੱਬੇਪੱਖੀ ਸੋਚ ਲਈ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ’ਜਦੋਂ ਲਾਪਤਾ ਲੋਕਾਂ ਦੀ ਭਾਲ ਕਰਨ ਵਾਲਾ 'ਲਾਪਤਾ' ਹੋਇਆਸ਼ਿਕਾਇਤ ਦਰਜ ਹੋਣ ਤੋਂ ਸਾਢੇ ਤਿੰਨ ਮਹੀਨਿਆਂ ਬਾਅਦ 14 ਮਾਰਚ ਨੂੰ ਮਿਲਿੰਦ ਏਕਬੋਟੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਪ੍ਰੈਲ ਵਿੱਚ ਉਸ ਨੂੰ ਰਿਹਾਅ ਵੀ ਕਰ ਦਿੱਤਾ ਗਿਆ। ਹਾਲੇ ਤੱਕ ਸੰਭਾਜੀ ਭਿੜੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। Image copyright www.narendramodi.in ਫੋਟੋ ਕੈਪਸ਼ਨ ਰਾਏਗੜ੍ਹ ਦੇ ਕਿਲੇ ਤੋਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ, "ਮੈਂ ਭੀੜੇ ਗੁਰੂਜੀ ਨੂੰ ਕਈ ਸਾਲਾਂ ਤੋਂ ਜਾਣਦਾ ਹਾਂ ਇਸ ਬਾਰੇ ਸੰਦੀਪ ਪਾਟਿਲ ਨੇ ਕਿਹਾ, "ਮੈਂ ਹਾਲੇ ਕੁਝ ਦੇਰ ਪਹਿਲਾਂ ਹੀ ਪੁਲਿਸ ਸੁਪਰਡੈਂਟ(ਪੁਣੇ ਪੇਂਡੂ) ਦਾ ਕਾਰਜਭਾਰ ਸੰਭਾਲਿਆ ਹੈ। ਜ਼ਰੂਰੀ ਦਸਤਾਵੇਜ ਚੈੱਕ ਕਰਨ ਤੋਂ ਬਾਅਦ ਹੀ ਮੈਂ ਇਸ ਮਾਮਲੇ ਬਾਰੇ ਗੱਲਬਾਤ ਕਰ ਸਕਾਂਗਾ।" ਫੜਨਵੀਸ ਨੇ ਐਫਆਈਆਰ ਬਾਰੇ ਕੀ ਕਿਹਾਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮਾਰਚ 2018 ਵਿੱਚ ਕਿਹਾ ਸੀ ਕਿ ਭੀੜੇ ਦੇ ਖਿਲਾਫ਼ ਕੋਈ ਸਬੂਤ ਨਹੀਂ ਹੈ। ਮਹਾਰਾਸ਼ਟਰ ਵਿਧਾਨ ਸਭਾ ਵਿੱਚ ਫੜਨਵੀਸ ਨੇ ਕਿਹਾ ਸੀ, "ਜਿਸ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ, ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਸੰਭਾਜੀ ਭੀੜੇ ਅਤੇ ਮਿਲਿੰਦ ਏਕਬੋਟੇ ਨੂੰ ਭੀਮਾ ਕੋਰੇਗਾਂਵ ਹਿੰਸਾ ਦੀ ਅਗਵਾਈ ਕਰਦਿਆਂ ਦੇਖਿਆ ਸੀ। ਅਸੀਂ ਉਸੇ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ। ਸ਼ਿਕਾਇਤਕਰਤਾ ਔਰਤ ਦਾ ਬਿਆਨ ਰਜਿਸਟਰਾਰ ਦੇ ਸਾਹਮਣੇ ਦਰਜ ਵੀ ਕੀਤਾ ਗਿਆ। ਉਦੋਂ ਉਸ ਨੇ ਕਿਹਾ ਕਿ ਉਹ ਸੰਭਾਜੀ ਭੀੜੇ ਗੁਰੂਜੀ ਨੂੰ ਨਹੀਂ ਜਾਣਦੀ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਦੇਖਿਆ ਹੈ। ਪਰ ਉਸ ਨੇ ਭੀੜੇ ਵੱਲੋਂ ਹਿੰਸਾ ਕਰਵਾਉਣ ਦੇ ਬਾਰੇ ਉਸ ਨੇ ਸੁਣਿਆ ਸੀ। ਹਾਲੇ ਤੱਕ ਪੁਲਿਸ ਨੂੰ ਕੋਈ ਪੁਖਤਾ ਸਬੂਤ ਨਹੀਂ ਮਿਲਿਆ ਹੈ ਜੋ ਬਿਆਨ ਕਰਦਾ ਹੋਵੇ ਕਿ ਭੀੜੇ ਗੁਰੂਜੀ ਹਿੰਸਾ ਵਿੱਚ ਸ਼ਾਮਿਲ ਸੀ।" ਬੀਬੀਸੀ ਮਰਾਠੀ ਨੇ ਸ਼ਿਕਾਇਤਕਰਤਾ ਅਨੀਤਾ ਸਾਲਵੇ ਨਾਲ ਸੰਪਰਕ ਕਰਕੇ ਮੁੱਖ ਮੰਤਰੀ ਦੇ ਇਸ ਬਿਆਨ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, "ਮੁੱਖ ਮੰਤਰੀ ਨੇ ਐਫਆਈਆਰ ਦਰਜ ਕਰਨ ਵੇਲੇ ਰਿਕਾਰਡ ਕੀਤੇ ਮੇਰੇ ਬਿਆਨ ਦੀ ਗਲਤ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਨੇ ਇਸ ਨੂੰ ਸਹੀ ਤਰੀਕੇ ਨਾਲ ਨਹੀਂ ਪੜ੍ਹਿਆ। ਉਨ੍ਹਾਂ ਸਾਰੀ ਗੱਲਬਾਤ ਨੂੰ ਗਲਤ ਸਮਝਿਆ ਹੈ। ਹਾਲੇ ਤੱਕ ਸੰਭਾਜੀ ਭੀੜੇ ਨੂੰ ਗ੍ਰਿਫ਼ਤਾਰ ਕਰ ਲੈਣਾ ਚਾਹੀਦਾ ਸੀ। ਜੇ ਉਨ੍ਹਾਂ ਦੇ ਖਿਲਾਫ਼ ਐਫਆਈਆਰ ਹੈ ਅਤੇ ਉਹ ਸ਼ੱਕੀ ਮੁਲਜ਼ਮ ਹੈ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨਾ ਚਾਹੀਦਾ ਹੈ।" ਇਹ ਵੀ ਪੜ੍ਹੋ:ਕੀ ਇਹ ਔਰਤ ਦਿੱਲੀ ਦੀ ਖ਼ਤਰਨਾਕ ਡੌਨ ਹੈ?'ਪ੍ਰਕਾਸ਼ ਸਿੰਘ ਬਾਦਲ ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ'ਡਰੋਨ ਤੁਸੀਂ ਕਿੱਥੇ ਉਡਾ ਸਕਦੇ ਹੋ ਤੇ ਕਿੱਥੇ ਨਹੀਂ'ਗੁਰੂਜੀ ਸ਼ਾਮਿਲ ਨਹੀਂ ਸੀ'ਸ਼ਿਵ ਪ੍ਰਤਿਸ਼ਠਾਨ ਦੇ ਬੁਲਾਰੇ ਨਿਤਿਨ ਚੌਗੁਲੇ ਨੇ ਸੰਭਾਜੀ ਭੀੜੇ ਖਿਲਾਫ਼ ਇਲਜ਼ਾਮਾਂ ਨੂੰ ਖਾਰਿਜ ਕਰਦਿਆਂ ਕਿਹਾ, "ਪਹਿਲੇ ਦਿਨ ਤੋਂ ਹੀ ਅਸੀਂ ਕਹਿ ਰਹੇ ਹਾਂ ਕਿ ਭੀੜੇ ਗੁਰੂਜੀ ਦੀ ਇਸ ਵਿੱਚ ਕੋਈ ਸ਼ਮੂਲੀਅਤ ਨਹੀਂ ਸੀ। ਜਾਂਚ ਏਜੰਸੀਆਂ ਇਸ ਮਾਮਲੇ ਦੀ 8 ਮਹੀਨਿਆਂ ਤੋਂ ਜਾਂਚ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਕੋਈ ਸਬੂਤ ਨਹੀਂ ਮਿਲਿਆ ਹੈ। ਜੇ ਜਾਂਚ ਏਜੰਸੀਆਂ ਕੰਮ ਨਹੀਂ ਕਰ ਰਹੀਆਂ ਤਾਂ ਜੋ ਉਨ੍ਹਾਂ 'ਤੇ ਇਲਜ਼ਾਮ ਲਾ ਰਹੇ ਹਨ ਉਨ੍ਹਾਂ ਨੂੰ ਏਜੰਸੀਆਂ ਨੂੰ ਕੋਈ ਸਬੂਤ ਦੇਣੇ ਚਾਹੀਦੇ ਹਨ ਜਾਂ ਅਦਾਲਤ ਵਿੱਚ ਪੇਸ਼ ਹੋਣਾ ਚਾਹੀਦਾ ਹੈ।" Image copyright ANITA SAVALE/BBC ਫੋਟੋ ਕੈਪਸ਼ਨ ਸ਼ਿਕਾਇਤਕਰਤਾ ਅਨੀਤਾ ਸਾਲਵੇ ਦਾ ਕਹਿਣਾ ਕਿ ਉਨ੍ਹਾਂ ਦੇ ਬਿਆਨ ਦੀ ਗਲਤ ਵਿਆਖਿਆ ਹੋਈ ਹੈ "ਜੇ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਮੀਡੀਆ ਦੇ ਸਾਹਮਣੇ ਸਬੂਤ ਪੇਸ਼ ਕਰਨੇ ਚਾਹੀਦੇ ਹਨ ਅਤੇ ਉਸ ਤੋਂ ਬਾਅਦ ਭੀੜੇ ਗੁਰੂਜੀ ਨੂੰ ਦੋਸ਼ੀ ਠਹਿਰਾਓ ਅਤੇ ਹਿਰਾਸਤ ਦੀ ਮੰਗ ਕਰੋ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਮਾਓਵਾਦੀਆਂ ਖਿਲਾਫ਼ ਜਾਂਚ ਏਜੰਸੀਆਂ ਨੂੰ ਕੋਈ ਸਬੂਤ ਮਿਲੇ ਹਨ ਜਿਸ ਕਾਰਨ ਉਨ੍ਹਾਂ ਖਿਲਾਫ਼ ਇਹ ਕਾਰਵਾਈ ਹੋਈ ਹੈ।" ਸੁਪਰੀਮ ਕੋਰਟ ਦੇ ਸਾਬਕਾ ਜੱਜ ਪੀਬੀ ਸਾਵੰਤ ਦਾ ਕਹਿਣਾ ਹੈ, "ਇਹ ਫੈਸਲਾ ਪੁਲਿਸ ਨੇ ਕਰਨਾ ਹੈ ਕਿ ਕਿਸੇ ਨੂੰ ਗ੍ਰਿਫ਼ਤਾਰ ਕਰਨਾ ਹੈ ਜਾਂ ਨਹੀਂ। ਉਨ੍ਹਾਂ ਨੇ ਹੋਰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਇਹ ਉਨ੍ਹਾਂ ਦੀ ਯੋਜਨਾ ਹੈ ਕਿ ਹਿੰਦੂਤਵੀ ਸਮਰਥਕਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ ਚਾਹੇ ਜੋ ਮਰਜ਼ੀ ਹੋਵੇ। ਸਿਰਫ਼ ਲੋਕਾਂ ਦੇ ਦਬਾਅ ਕਾਰਨ ਇਹ ਮਾਮਲਾ ਦਰਜ ਹੋਇਆ ਸੀ।" Image copyright RAJU SANADE/BBC ਉਨ੍ਹਾਂ ਅੱਗੇ ਕਿਹਾ, "ਸਬੂਤਾਂ ਨੂੰ ਇਕੱਠਾ ਕਰਨ ਅਤੇ ਅਦਾਲਤ ਅੱਗੇ ਪੇਸ਼ ਕਰਨ ਵਿੱਚ ਕਾਫ਼ੀ ਲਾਪਰਵਾਹੀ ਵਰਤੀ ਗਈ ਹੈ। ਉਨ੍ਹਾਂ ਨੂੰ ਬਾਅਦ ਵਿੱਚ ਨਿਰਦੋਸ਼ ਐਲਾਨ ਦਿੱਤਾ ਜਾਵੇਗਾ। ਹਿੰਦੂਤਵੀ ਸਮਰਥਕ ਕੋਈ ਵੀ ਅਪਰਾਧਕ ਕੰਮ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਇਸ ਸ਼ਾਸਨ ਅਧੀਨ ਕੋਈ ਸਜ਼ਾ ਨਹੀਂ ਮਿਲੇਗੀ। ਉਨ੍ਹਾਂ ਨੂੰ ਸਰਕਾਰ ਨੇ ਇਹ ਛੋਟ ਦਿੱਤੀ ਹੋਈ ਹੈ। "ਇਹ ਵੀ ਪੜ੍ਹੋ:ਭੀਮਾ ਕੋਰੇਗਾਂਵ ਤੇ ਗ੍ਰਿਫ਼ਤਾਰੀਆਂ ਬਾਰੇ 9 ਜ਼ਰੂਰੀ ਗੱਲਾਂਮਰਾਠਿਆਂ ਖਿਲਾਫ਼ ਦਲਿਤਾਂ ਦੀ ਲੜਾਈ ਬਾਰੇ ਪੂਰਾ ਸੱਚਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਭਾਜੀ ਭੀੜੇ ਨਾਲ ਚੰਗੇ ਸਬੰਧ ਹਨ। ਰਾਏਗੜ੍ਹ ਦੇ ਕਿਲੇ ਤੋਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ, "ਮੈਂ ਭੀੜੇ ਗੁਰੂਜੀ ਨੂੰ ਕਈ ਸਾਲਾਂ ਤੋਂ ਜਾਣਦਾ ਹਾਂ। ਉਨ੍ਹਾਂ ਦੀ ਸਾਦਗੀ, ਮਿਹਨਤ ਅਤੇ ਜ਼ਿੰਦਗੀ ਵਿੱਚ ਅਨੁਸ਼ਾਸਨ ਸਾਰਿਆਂ ਲਈ ਮਿਸਾਲ ਹੈ। ਉਹ ਇੱਕ ਮਹਾਨ ਆਦਮੀ ਅਤੇ ਇੱਕ ਸਾਧੂ ਹਨ। ਮੈਂ ਉਨ੍ਹਾਂ ਦੇ ਹੁਕਮ ਮੰਨਦਾ ਹਾਂ ਮੈਂ ਉਨ੍ਹਾਂ ਅੱਗੇ ਸਿਰ ਝੁਕਾਉਂਦਾ ਹਾਂ।"ਭੀਮਾ ਕੋਰੇਗਾਂਵ ਹਿੰਸਾ ਅਤੇ ਭੀੜੇ ਖਿਲਾਫ਼ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਫਰਵਰੀ 2018 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵੀਡੀਓ ਟਵੀਟ ਕੀਤੀ ਜਿਸ ਵਿੱਚ ਉਹ ਇੱਕ ਮੰਚ 'ਤੇ ਨਜ਼ਰ ਆ ਰਹੇ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ: ਮਨਮੋਹਨ ਸਿੰਘ ਦੇ ਸਲਾਹਕਾਰ ਨੇ ਅਸਲ 'ਚ ਉਨ੍ਹਾਂ ਤੇ ਸੋਨੀਆ ਗਾਂਧੀ ਬਾਰੇ ਆਪਣੀ ਕਿਤਾਬ 'ਚ ਕੀ ਲਿਖਿਆ ਰੇਹਾਨ ਫ਼ਜ਼ਲ ਬੀਬੀਸੀ ਪੱਤਰਕਾਰ 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46786362 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright The Accidental Prime Minister Poster ਫੋਟੋ ਕੈਪਸ਼ਨ ਸੰਜੇ ਬਾਰੂ ਦੀ ਕਿਤਾਬ 'ਐਕਸੀਡੈਂਟਲ ਪ੍ਰਾਈਮ ਮਿਨਿਸਟਰ - ਦਿ ਮੇਕਿੰਗ ਐਂਡ ਅਨਮੇਕਿੰਗ ਆਫ਼ ਮਨਮੋਹਨ ਸਿੰਘ' 'ਤੇ ਬਣੀ ਫ਼ਿਲਮ ਦਾ ਪੋਸਟਰ ਜੇਕਰ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਲ 'ਤੇ ਕਿਤਾਬ ਲਿਖਣ ਵਾਲੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੀ ਗੱਲ ਮੰਨੀ ਜਾਵੇ ਤਾਂ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦੇ ਸਬੰਧਾ ਦਾ ਪਹਿਲਾ ਇਮਤਿਹਾਨ ਹੋਇਆ ਸੀ ਜਦੋਂ 15 ਅਗਸਤ, 2004 ਨੂੰ ਉਨ੍ਹਾਂ ਨੇ ਲਾਲ ਕਿਲੇ ਤੋਂ ਦੇਸ ਨੂੰ ਸੰਬੋਧਿਤ ਕਰਨਾ ਸੀ। ਬਾਰੂ ਨੂੰ ਕਿਹਾ ਗਿਆ ਕਿ ਉਹ ਭਾਸ਼ਣ ਤੋਂ ਇੱਕ ਦਿਨ ਪਹਿਲਾਂ ਉਸਦੇ ਡਰੈੱਸ ਰਿਹਰਸਲ ਵਿੱਚ ਹਿੱਸਾ ਲਵੇ। ਜਦੋਂ ਉਹ ਲਾਲ ਕਿਲੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਬੜੀ ਉਤਸੁਕਤਾ ਨਾਲ ਭਾਸ਼ਣ ਦੌਰਾਨ ਹੋਣ ਵਾਲੇ 'ਸੀਟਿੰਗ ਅਰੇਨਜਮੈਂਟ' 'ਤੇ ਨਜ਼ਰ ਮਾਰੀ। ਭਾਸ਼ਣ ਮੰਚ ਤੋਂ ਥੋੜ੍ਹਾ ਪਿੱਛੇ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦੀ ਕੁਰਸੀ ਸੀ। ਉਸ ਤੋਂ ਬਾਅਦ ਸੀਨੀਅਰ ਕੈਬਨਿਟ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਸੁਪਰੀਮ ਕੋਰਟ ਦੇ ਜੱਜ ਦੀ ਕੁਰਸੀ ਸੀ। ਪਹਿਲੀ ਲਾਈਨ ਵਿੱਚ ਸੋਨੀਆ ਗਾਂਧੀ ਦੀ ਕੁਰਸੀ ਗਾਇਬ ਸੀ। ਜਦੋਂ ਬਾਰੂ ਨੇ ਰੱਖਿਆ ਮੰਤਰਾਲੇ ਦੇ ਅਧਿਕਾਰੀ ਤੋਂ ਪੁੱਛਿਆ ਕਿ ਸੋਨੀਆ ਨੂੰ ਕਿੱਥੇ ਬਠਾਇਆ ਜਾਵੇਗਾ ਤਾਂ ਉਸ ਨੇ ਚੌਥੀ ਜਾਂ ਪੰਜਵੀ ਲਾਈਨ ਵੱਲ ਇਸ਼ਾਰਾ ਕਰ ਦਿੱਤਾ ਜਿੱਥੇ ਉਨ੍ਹਾਂ ਦੇ ਕੋਲ ਨਜਮਾ ਹੇਪਤੁੱਲਾ ਨੂੰ ਬਿਠਾਇਆ ਜਾਣਾ ਸੀ। ਬਾਰੂ ਇਹ ਸੁਣ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਆਪਣੇ ਮਨ 'ਚ ਸੋਚਿਆ ਕਿ ਇਸ ਨਾਲ ਮਨਮੋਹਨ ਸਿੰਘ ਨੂੰ ਵਿਅਕਤੀਗਤ ਤੌਰ 'ਤੇ ਬਹੁਤ ਸ਼ਰਮਿੰਦਗੀ ਹੋਵੇਗੀ ਅਤੇ ਸੋਨੀਆ ਗਾਂਧੀ ਵੀ ਬੇਇੱਜ਼ਤ ਮਹਿਸੂਸ ਕਰੇਗੀ। ਇਹ ਵੀ ਪੜ੍ਹੋ:ਸਵਰਨ ਰਾਖਵਾਂਕਰਨ: ਮੋਦੀ ਸਰਕਾਰ ਦੇ ਫੈਸਲੇ ਦਾ ਕਿਸ ਨੂੰ ਹੋਵੇਗਾ ਲਾਭ, ਕਿਸ ਨੂੰ ਨਹੀਂਪੰਜਾਬ ਵਿੱਚ ਕਾਂਗਰਸ ਨੂੰ 'ਆਪ' ਨਾਲ ਗਠਜੋੜ ਦੀ ਲੋੜ ਨਹੀਂ - ਕੈਪਟਨਕਿਸ ਸ਼ਰਤ 'ਤੇ ਸੀਰੀਆ ਤੋਂ ਹੋਵੇਗੀ ਅਮਰੀਕੀ ਫੌਜ ਦੀ ਵਾਪਸੀ ਸਹੀ ਸਮੇਂ 'ਤੇ ਸੋਨੀਆ ਗਾਂਧੀ ਦੀ ਸੀਟ ਬਦਲ ਕੇ ਉਨ੍ਹਾਂ ਨੂੰ ਸਭ ਤੋਂ ਅੱਗੇ ਕੈਬਨਿਟ ਮੰਤਰੀਆਂ ਦੇ ਨਾਲ ਬਿਠਾਇਆ ਗਿਆ ਅਤੇ ਸੰਭਾਵਿਤ ਗੜਬੜ ਟਲ ਗਈ।ਮਨਮੋਹਨ ਅਤੇ ਸੋਨੀਆਸੰਜੇ ਬਾਰੂ ਨੇ ਆਪਣੀ ਕਿਤਾਬ 'ਐਕਸੀਡੈਂਟਲ ਪ੍ਰਾਈਮ ਮਿਨਿਸਟਰ - ਦਿ ਮੇਕਿੰਗ ਐਂਡ ਅਨਮੇਕਿੰਗ ਆਫ਼ ਮਨਮੋਹਨ ਸਿੰਘ' ਵਿੱਟ ਮਨਮੋਹਨ ਸਿੰਘ ਨੂੰ ਕਹਿੰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦੀ ਨਜ਼ਰ ਵਿੱਚ ਪਾਰਟੀ ਪ੍ਰਧਾਨ ਦਾ ਅਹੁਦਾ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਕਿਤੇ ਮਹੱਤਵਪੂਰਨ ਹੈ। ਮੈਂ ਸੰਜੇ ਬਾਰੂ ਨੂੰ ਪੁੱਛਿਆ ਕਿ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਦੇ ਸਬੰਧਾਂ ਵਿੱਚ ਸਿਰਫ਼ ਇਹੀ ਇੱਕ ਦਿੱਕਤ ਸੀ ਜਾਂ ਕੁਝ ਹੋਰ ਵੀ ਸੀ? Image copyright penguin ਫੋਟੋ ਕੈਪਸ਼ਨ ਸੰਜੇ ਬਾਰੂ ਦੀ ਕਿਤਾਬ 'ਐਕਸੀਡੈਂਟਲ ਪ੍ਰਾਈਮ ਮਿਨਿਸਟਰ - ਦਿ ਮੇਕਿੰਗ ਐਂਡ ਅਨਮੇਕਿੰਗ ਆਫ਼ ਮਨਮੋਹਨ ਸਿੰਘ' ਬਾਰੂ ਦਾ ਜਵਾਬ ਸੀ, "ਕਾਫ਼ੀ ਸਾਫ਼-ਸਾਫ਼ ਸਬੰਧ ਸੀ ਦੋਵਾਂ ਦਾ। ਮਨਮੋਹਨ ਸਿੰਘ ਬਹੁਤ ਇੱਜ਼ਤ ਨਾਲ ਉਨ੍ਹਾਂ ਨਾਲ ਪੇਸ਼ ਆਉਂਦੇ ਸਨ ਅਤੇ ਸੋਨੀਆ ਗਾਂਧੀ ਵੀ ਉਨ੍ਹਾਂ ਨਾਲ ਇੱਕ ਬਜ਼ੁਰਗ ਸ਼ਖ਼ਸ ਦੀ ਤਰ੍ਹਾਂ ਵਿਹਾਰ ਕਰਦੀ ਸੀ।""ਪਰ ਮਨਮੋਹਨ ਸਿੰਘ ਨੇ ਮਨ ਲਿਆ ਸੀ ਕਿ ਪਾਰਟੀ ਪ੍ਰਧਾਨ ਦਾ ਅਹੁਦਾ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਵੱਧ ਮਹੱਤਵਪੂਰਨ ਸੀ। ਸਾਡੇ ਦੇਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ।""ਪੰਜਾਹ ਦੇ ਦਹਾਕੇ ਵਿੱਚ ਆਚਾਰਿਆ ਕ੍ਰਿਪਲਾਨੀ ਜਦੋਂ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਨੇ ਨਹਿਰੂ ਨੂੰ ਕਿਹਾ ਸੀ ਕਿ ਪਾਰਟੀ ਪ੍ਰਧਾਨ ਦੇ ਨਾਤੇ ਤੁਹਾਨੂੰ ਮੈਨੂੰ ਸਮਝਾਉਣਾ ਹੋਵੇਗਾ ਕਿ ਤੁਸੀਂ ਸਰਕਾਰ ਵਿੱਚ ਕੀ ਕਰਨ ਜਾ ਰਹੇ ਹੋ। ਜਵਾਹਰਲਾਲ ਨਹਿਰੂ ਨੇ ਕ੍ਰਿਪਲਾਨੀ ਨੂੰ ਕਿਹਾ ਕਿ ਮੈਂ ਤੁਹਾਨੂੰ ਇਸ ਬਾਰੇ ਕੁਝ ਨਹੀਂ ਦੱਸ ਸਕਦਾ।""ਜੇਕਰ ਤੁਸੀਂ ਜਾਣਨਾ ਹੈ ਕਿ ਸਰਕਾਰ ਵਿੱਚ ਕੀ ਹੋ ਰਿਹਾ ਹੈ ਤਾਂ ਤੁਸੀਂ ਮੇਰੇ ਮੰਤਰੀ ਮੰਡਲ ਦੇ ਮੈਂਬਰ ਬਣ ਜਾਓ। ਨਹਿਰੂ ਨੇ ਉਨ੍ਹਾਂ ਨੂੰ ਬਿਨਾਂ ਵਿਭਾਗ ਦੇ ਮੰਤਰੀ ਦਾ ਅਹੁਦਾ 'ਆਫ਼ਰ' ਵੀ ਕੀਤਾ। ਪਰ ਕ੍ਰਿਪਲਾਨੀ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ।""ਜਦੋਂ ਕ੍ਰਿਪਲਾਨੀ ਨੇ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਉਦੋਂ ਤੋਂ ਇਹ ਮੰਨਿਆ ਜਾਣ ਲੱਗਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਅਤੇ ਪੱਧਰ ਪਾਰਟੀ ਪ੍ਰਧਾਨ ਤੋਂ ਵੱਡਾ ਹੈ। ਮੇਰਾ ਮੰਨਣਾ ਹੈ ਕਿ ਮਨਮੋਹਨ ਸਿੰਘ ਦਾ ਇਹ ਮੰਨ ਲੈਣਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਨੀਵਾਂ ਹੈ, ਗ਼ਲਤ ਸੀ।''ਮਨਮੋਹਨ ਨੂੰ ਆਪਣੀ ਟੀਮ ਚੁਣਨ ਦੀ ਛੂਟ ਨਹੀਂਬਾਰੂ ਦੱਸਦੇ ਹਨ, "ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇਸ ਗੱਲ ਦੀ ਛੂਟ ਨਹੀਂ ਸੀ ਕਿ ਉਹ ਆਪਣੀ ਟੀਮ ਖ਼ੁਦ ਚੁਣ ਸਕਣ। ਰੋਜ਼ਾਨਾ ਪੱਧਰ ਦੇ ਸੋਨੀਆ ਗਾਂਧੀ ਦੇ ਨਿਰਦੇਸ਼ ਅਹਿਮਦ ਪਟੇਲ ਜਾਂ ਪੁਲਕ ਚਟਰਜੀ ਜ਼ਰੀਏ ਮਨਮੋਹਨ ਸਿੰਘ ਕੋਲ ਆਉਂਦੇ ਸਨ। ਪਟੇਲ ਹੀ ਉਨ੍ਹਾਂ ਲੋਕਾਂ ਦੀ ਸੂਚੀ ਪ੍ਰਧਾਨ ਮੰਤਰੀ ਕੋਲ ਲਿਆਉਂਦੇ ਸਨ, ਜਿਨ੍ਹਾਂ ਨੂੰ ਸੋਨੀਆ ਮੰਤਰੀ ਮੰਡਲ ਵਿੱਚ ਰੱਖਣਾ ਜਾਂ ਕੱਢਣਾ ਚਾਹੁੰਦੀ ਸੀ।""ਇੱਕ ਵਾਰ ਉਹ ਸੋਨੀਆ ਦਾ ਸੰਦੇਸ਼ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਕੈਬਨਿਟ ਫੇਰਬਦਲ ਵਿੱਚ ਰਾਸ਼ਟਰਪਤੀ ਨੂੰ ਮੰਤਰੀਆਂ ਦੇ ਨਾਮ ਭੇਜੇ ਜਾਣ ਤੋਂ ਤੁਰੰਤ ਪਹਿਲਾਂ ਮਨਮੋਹਨ ਸਿੰਘ ਦੇ ਕੋਲ ਪੁੱਜੇ। ਦੂਜੀ ਸੂਚੀ ਟਾਈਪ ਕਰਨ ਦਾ ਸਮਾਂ ਨਹੀਂ ਸੀ। ਇਸ ਲਈ ਮੂਲ ਸੂਚੀ ਵਿੱਚ ਇੱਕ ਨਾਮ 'ਤੇ 'ਵ੍ਹਾਈਟਨਰ' ਲਗਾ ਕੇ ਦੂਜਾ ਨਾਮ ਲਿਖਿਆ ਗਿਆ।""ਇਸ ਤਰ੍ਹਾਂ ਆਂਧਰਾ ਪ੍ਰਦੇਸ਼ ਦੇ ਸੰਸਦ ਮੈਂਬਰ ਸੁਬਿਰਾਮੀ ਰੈਡੀ ਨੂੰ ਮੰਤਰੀ ਦੀ ਸਹੁੰ ਚੁਕਵਾਈ ਗਈ ਅਤੇ ਹਰੀਸ਼ ਰਾਵਤ (ਜਿਹੜੇ ਬਾਅਦ ਵਿੱਚ ਉਤਰਾਖੰਡ ਦੇ ਮੁੱਖ ਮੰਤਰੀ ਬਣੇ) ਦਾ ਨਾਮ ਕੱਟ ਦਿੱਤਾ ਗਿਆ। ਸੋਨੀਆ ਗਾਂਧੀ ਦੀ ਇਹ ਵੀ ਕੋਸ਼ਿਸ਼ ਰਹਿੰਦੀ ਸੀ ਕਿ ਸਰਕਾਰ ਦੀਆਂ ਸਮਾਜਿਕ ਨੀਤੀਆਂ ਦਾ ਸਿਹਰਾ ਵੀ ਪ੍ਰਧਾਨ ਮੰਤਰੀ ਦੀ ਬਜਾਏ ਪਾਰਟੀ ਨੂੰ ਮਿਲੇ।" Image copyright RAVEENDRAN/AFP/Getty Images ਮੈਂ ਸੰਜੇ ਬਾਰੂ ਨੂੰ ਪੁੱਛਿਆ ਕੀ ਇਸਦੇ ਜ਼ਰੀਏ ਸੋਨੀਆ ਗਾਂਧੀ ਮਨਮੋਹਨ ਸਿੰਘ ਨੂੰ ਦੱਸਣਾ ਚਾਹੁੰਦੀ ਸੀ ਕਿ 'ਹੂ ਇਜ਼ ਦ ਬੌਸ'?ਬਾਰੂ ਦਾ ਜਵਾਬ ਸੀ, "ਮੇਰੇ ਖਿਆਲ ਨਾਲ ਇਹ ਸੋਨੀਆ ਗਾਂਧੀ ਦੀ ਕੋਸ਼ਿਸ਼ ਨਹੀਂ ਸੀ, ਸਗੋਂ ਪਾਰਟੀ ਦੇ ਦੂਜੇ ਨੇਤਾਵਾਂ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਪਾਰਟੀ, ਪ੍ਰਧਾਨ ਮੰਤਰੀ ਤੋਂ ਵੱਡੀ ਹੈ ਅਤੇ ਇਸ ਤਰ੍ਹਾਂ ਦੀ ਚਰਚਾ ਕਾਂਗਰਸ ਨੇਤਾਵਾਂ ਵਿੱਚ ਹੁੰਦੀ ਸੀ। ਪ੍ਰਧਾਨ ਮੰਤਰੀ ਵੱਲੋਂ ਕਦੇ ਇਸਦਾ ਵਿਰੋਧ ਨਹੀਂ ਕੀਤਾ ਗਿਆ ਸੀ।"ਸਿਆਸੀ ਰੂਪ ਤੋਂ ਬਹੁਤ ਨੇੜਿਓਂ ਕੰਮ ਕਰਨ ਦੇ ਬਾਵਜੂਦ ਸੋਨੀਆ ਅਤੇ ਮਨਮੋਹਨ ਸਿੰਘ ਵਿਚਾਲੇ ਇੱਕ ਤਰ੍ਹਾਂ ਦੀ ਸਮਾਜਿਕ ਦੂਰੀ ਸੀ ਅਤੇ ਉਹ ਆਪਸ ਵਿੱਚ ਘੁਲ-ਮਿਲ ਨਹੀਂ ਸਕਦੇ ਸੀ। ਬਾਰੂ ਕਹਿੰਦੇ ਹਨ, "ਦੋਵਾਂ ਪਰਿਵਾਰਾਂ ਵਿਚਾਲੇ ਆਉਣਾ-ਜਾਣਾ ਨਹੀਂ ਸੀ। ਮੈਂ ਨਹੀਂ ਸਮਝਦਾ ਕਿ ਉਹ ਕਦੇ ਚਾਹ 'ਤੇ ਬੈਠ ਕੇ ਗੱਪ ਮਾਰਦੇ ਸਨ। ਮੈਂ ਮਨਮੋਹਨ ਸਿੰਘ ਦੀਆਂ ਧੀਆਂ ਨੂੰ ਕਦੇ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਨਾਲ ਗੱਲ ਕਰਦੇ ਨਹੀਂ ਵੇਖਿਆ।""ਮੇਰੇ ਖਿਆਲ ਵਿੱਚ ਦੋਵਾਂ ਪਰਿਵਾਰਾਂ ਵਿਚਾਲੇ ਜਿਹੜਾ ਥੋੜ੍ਹਾ-ਬਹੁਤਾ ਰਿਸ਼ਤਾ ਸੀ, ਉਹ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਸ਼ੁਰੂ ਹੋਇਆ।''ਲਲਿਤ ਨਾਰਾਇਣ ਮਿਸ਼ਰਾ ਨਾਲ ਮਨਮੋਹਨ ਸਿੰਘ ਦਾ ਟਕਰਾਅਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਦੇ ਅਹੁਦੇ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਨਮੋਹਨ ਸਿੰਘ ਨੇ ਕੈਂਬਰਿਜ ਵਿੱਚ ਭਾਰਤ ਦੀ ਦਰਾਮਦਗੀ ਅਤੇ ਬਰਾਮਦਗੀ 'ਤੇ ਰਿਸਰਚ ਕੀਤੀ ਸੀ। ਕੈਂਬਰਿਜ ਤੋਂ ਵਾਪਿਸ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਵਿਦੇਸ਼ ਵਪਾਰ ਵਿਭਾਗ ਵਿੱਚ ਬਤੌਰ ਸਲਾਹਕਾਰ ਰੱਖਿਆ ਗਿਆ ਸੀ। ਇਹ ਵੀ ਪੜ੍ਹੋ:ਕਿਹੋ ਜਿਹੇ ਹਨ ਅਨੁਪਮ ਖੇਰ ਦੀ ਫ਼ਿਲਮ ਵਾਲੇ ਮਨਮੋਹਨ 'ਮੈਂ ਪ੍ਰੈਸ ਨਾਲ ਗੱਲ ਕਰਨ ਤੋਂ ਡਰਦਾ ਨਹੀਂ ਸੀ''ਮੋਦੀ ਗੁਜਰਾਤ ਚੋਣਾਂ 'ਚ ਹੋ ਰਹੀ ਹਾਰ ਨੂੰ ਲੈ ਕੇ ਡਰੇ'ਵਾਜਪਾਈ ਨੇ ਮਨਮੋਹਨ ਨੂੰ ਅਸਤੀਫ਼ਾ ਦੇਣ ਤੋਂ ਰੋਕਿਆ ਸੀਮਨਮੋਹਨ ਸਿੰਘ ਦੀ ਧੀ ਦਮਨ ਸਿੰਘ ਉਨ੍ਹਾਂ ਦੀ ਜੀਵਨੀ 'ਸਟ੍ਰਿਕਟਲੀ ਪਰਸਨਲ- ਮਨਮੋਹਨ ਐਂਡ ਗੁਰਸ਼ਰਨ' ਵਿੱਚ ਲਿਖਦੀ ਹੈ, "ਮੇਰੇ ਪਿਤਾ ਆਪਣੀ ਨਿਮਰਤਾ ਨੂੰ ਛੱਡ ਕੇ ਸ਼ਰੇਆਮ ਕਹਿੰਦੇ ਸਨ ਕਿ ਉਸ ਸਮੇਂ ਵਿਦੇਸ਼ੀ ਵਪਾਰ ਦੇ ਮੁੱਦਿਆਂ 'ਤੇ ਭਾਰਤ ਵਿੱਚ ਉਨ੍ਹਾਂ ਨਾਲੋਂ ਵੱਧ ਜਾਣਨ ਵਾਲਾ ਕੋਈ ਨਹੀਂ ਸੀ। ਉਸ ਸਮੇਂ ਉਨ੍ਹਾਂ ਦੇ ਮੰਤਰੀ ਸਨ ਲਲਿਤ ਨਾਰਾਇਣ ਮਿਸ਼ਰਾ।''"ਇੱਕ ਵਾਰ ਉਹ ਮਨਮੋਹਨ ਸਿੰਘ ਤੋਂ ਨਾਰਾਜ਼ ਹੋ ਗਏ, ਕਿਉਂਕਿ ਉਹ ਕੈਬਨਿਟ ਨੂੰ ਭੇਜੇ ਜਾਣ ਵਾਲੇ ਇੱਕ ਨੋਟ ਤੋਂ ਸਹਿਮਤ ਨਹੀਂ ਸਨ। ਮਨਮੋਹਨ ਸਿੰਘ ਨੇ ਕਿਹਾ ਕਿ ਉਹ ਦਿੱਲੀ ਸਕੂਲ ਆਫ਼ ਇਕਨੌਮਿਕਸ ਵਿੱਚ ਪ੍ਰੋਫ਼ੈਸਰ ਦੀ ਆਪਣੀ ਨੌਕਰੀ 'ਤੇ ਵਾਪਿਸ ਚਲੇ ਜਾਣਗੇ।''"ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਕੱਤਰ ਪੀਐਨ ਹਕਸਰ ਨੂੰ ਇਸ ਬਾਰੇ ਪਤਾ ਲੱਗ ਗਿਆ। ਉਨ੍ਹਾਂ ਨੇ ਕਿਹਾ ਕਿ ਤੁਸੀਂ ਵਾਪਿਸ ਨਹੀਂ ਜਾਓਗੇ। ਉਨ੍ਹਾਂ ਨੇ ਉਨ੍ਹਾਂ ਨੂੰ ਵਿੱਤ ਮੰਤਰਾਲੇ ਵਿੱਚ ਮੁੱਖ ਆਰਥਿਕ ਸਲਾਹਕਾਰ ਦਾ ਅਹੁਦਾ 'ਆਫ਼ਰ' ਕੀਤਾ। ਇਸ ਤਰ੍ਹਾਂ ਮੰਤਰੀ ਨਾਲ ਲੜਾਈ ਉਨ੍ਹਾਂ ਲਈ ਪ੍ਰਮੋਸ਼ਨ ਲੈ ਕੇ ਆਈ।''ਨਰਸਿਮਹਾ ਰਾਓ ਨੇ ਚੁਣਿਆ ਖਜ਼ਾਨਾ ਮੰਤਰੀ ਮਨਮੋਹਨ ਸਿੰਘ ਨੇ ਇਸ ਤੋਂ ਬਾਅਦ ਯੋਜਨਾ ਆਯੋਗ ਦੇ ਮੈਂਬਰ ਅਤੇ ਉਪ ਪ੍ਰਧਾਨ, ਰਿਜ਼ਰਵ ਬੈਂਕ ਦੇ ਗਵਰਨਰ ਅਤੇ ਯੂਨੀਵਰਿਸਟੀ ਗਰਾਂਟ ਕਮਿਸ਼ਨ ਦੇ ਮੁਖੀ ਦੇ ਤੌਰ 'ਤੇ ਕੰਮ ਕੀਤਾ। ਸਾਲ 1991 ਵਿੱਚ ਨਰਸਿਮਹਾ ਰਾਓ ਨੇ ਉਨ੍ਹਾਂ ਨੂੰ ਭਾਰਤ ਦਾ ਖਜ਼ਾਨਾ ਮੰਤਰੀ ਬਣਾ ਦਿੱਤਾ। Image copyright Prashant Panjiar/The India Today Group/Getty Image ਫੋਟੋ ਕੈਪਸ਼ਨ ਨਰਸਿਮਹਾ ਰਾਓ ਨੇ ਮਨਮੋਹਨ ਸਿੰਘ ਨੂੰ ਫ਼ੋਨ ਕਰ ਸਿੱਧਾ ਸਹੁੰ ਚੁੱਕ ਸਮਾਗਮ ਬਾਰੇ ਜਾਣਕਾਰੀ ਹੀ ਦਿੱਤੀ ਸੀ ਨਰਸਿਮਹਾ ਰਾਓ ਦੇ ਜੀਵਨੀਕਾਰ ਵਿਨੇ ਸੀਤਾਪਤੀ ਦੱਸਦੇ ਹਨ, "ਨਰਸਿਮਹਾ ਰਾਓ ਕੋਲ ਵਿਚਾਰਾਂ ਦੀ ਘਾਟ ਨਹੀਂ ਸੀ। ਉਨ੍ਹਾਂ ਨੂੰ ਇੱਕ ਚਿਹਰਾ ਜਾਂ ਮਖੌਟਾ ਚਾਹੀਦਾ ਸੀ, ਜੋ ਕੌਮਾਂਤਰੀ ਮੁਦਰਾ ਕੋਸ਼ ਅਤੇ ਉਨ੍ਹਾਂ ਦੇ ਘਰੇਲੂ ਵਿਰੋਧੀਆਂ ਦੀਆਂ ਭਾਵਨਾਵਾਂ 'ਤੇ ਮਰਹਮ ਲਗਾ ਸਕੇ। ਸਾਲ 1991 ਵਿੱਚ ਪੀਸੀ ਅਲੈਗਜ਼ੈਂਡਰ ਉਨ੍ਹਾਂ ਦੇ ਸਭ ਤੋਂ ਵੱਡੇ ਸਲਾਹਕਾਰ ਸਨ।''"ਨਰਸਿਮਹਾ ਰਾਓ ਨੇ ਪੀਸੀ ਅਲੈਗਜ਼ੈਂਡਰ ਨੂੰ ਕਿਹਾ ਕਿ ਮੈਂ ਇੱਕ ਅਜਿਹੇ ਸ਼ਖ਼ਸ ਨੂੰ ਵਿੱਤ ਮੰਤਰੀ ਬਣਾਉਣਾ ਚਾਹੁੰਦਾ ਹਾਂ, ਜਿਸਦੀ ਕੌਮਾਂਤਰੀ ਪੱਧਰ 'ਤੇ ਬਹੁਤ ਧਾਕ ਹੋਵੇ। ਅਲੈਗਜ਼ੈਂਡਰ ਨੇ ਉਨ੍ਹਾਂ ਨੂੰ ਆਈਜੀ ਪਟੇਲ ਦਾ ਨਾਮ ਸੁਝਾਇਆ ਜਿਹੜੇ ਇੱਕ ਸਮੇਂ 'ਚ ਰਿਜ਼ਰਵ ਬੈਂਕ ਦੇ ਗਵਰਨਰ ਰਹਿ ਚੁੱਕੇ ਸਨ ਅਤੇ ਉਸ ਸਮੇਂ ਲੰਡਨ ਸਕੂਲ ਆਫ਼ ਇਕਨੌਮਿਕਸ ਦੇ ਡਾਇਰੈਕਟਰ ਸਨ।''"ਪਟੇਲ ਨੇ ਰਾਓ ਦੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ ਕਿਉਂਕਿ ਉਹ ਉਸ ਸਮੇਂ ਦਿੱਲੀ ਵਿੱਚ ਰਹਿਣ ਲਈ ਤਿਆਰ ਨਹੀਂ ਸਨ। ਫਿਰ ਪੀਸੀ ਅਲੈਗਜ਼ੈਂਡਰ ਨੇ ਮਨਮੋਹਨ ਸਿੰਘ ਦਾ ਨਾਮ ਲਿਖਿਆ। ਸਹੁੰ ਚੁੱਕ ਸਮਾਗਮ ਤੋਂ ਇੱਕ ਦਿਨ ਪਹਿਲਾਂ 20 ਜੂਨ ਨੂੰ ਅਲੈਗਜ਼ੈਂਡਰ ਨੇ ਮਨਮੋਹਨ ਸਿੰਘ ਨੂੰ ਫ਼ੋਨ ਕੀਤਾ।'' Image Copyright BBC News Punjabi BBC News Punjabi Image Copyright BBC News Punjabi BBC News Punjabi "ਉਸ ਸਮੇਂ ਮਨਮੋਹਨ ਸਿੰਘ ਸੌ ਰਹੇ ਸਨ, ਕਿਉਂਕਿ ਉਹ ਸਵੇਰੇ ਹੀ ਵਿਦੇਸ਼ ਯਾਤਰਾ ਤੋਂ ਵਾਪਿਸ ਪਰਤੇ ਸਨ। ਉਦੋਂ ਉਨ੍ਹਾਂ ਨੂੰ ਜਗਾ ਕੇ ਦੱਸਿਆ ਗਿਆ ਕਿ ਉਹ ਭਾਰਤ ਦੇ ਅਗਲੇ ਖਜ਼ਾਨਾ ਮੰਤਰੀ ਹੋਣਗੇ। ਮਨਮੋਹਨ ਸਿੰਘ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਉਸ 'ਆਫ਼ਰ' 'ਤੇ ਵਿਸ਼ਵਾਸ ਨਹੀਂ ਹੋਇਆ ਕਿਉਂਕਿ ਉਦੋਂ ਤੱਕ ਨਰਸਿਮਹਾ ਰਾਓ ਦਾ ਸਿੱਧਾ ਫ਼ੋਨ ਉਨ੍ਹਾਂ ਨੂੰ ਨਹੀਂ ਆਇਆ ਸੀ।""ਅਗਲੇ ਦਿਨ ਸਵੇਰੇ ਜਦੋਂ ਮਨਮੋਹਨ ਸਿੰਘ 9 ਵਜੇ ਯੂਜੀਸੀ ਦਫ਼ਤਰ ਗਏ ਉੱਥੇ ਉਨ੍ਹਾਂ ਨੂੰ ਨਰਸਿਮਹਾ ਰਾਓ ਦਾ ਫ਼ੋਨ ਆਇਆ ਕਿ 12 ਵਜੇ ਸਹੁੰ ਚੁੱਕ ਸਮਾਰੋਹ ਹੈ। ਤੁਸੀਂ ਮੇਰੇ ਕੋਲ ਉਸ ਤੋਂ ਇੱਕ ਘੰਟਾ ਪਹਿਲੇ ਆ ਜਾਇਓ, ਕਿਉਂਕਿ ਮੈਂ ਤੁਹਾਡੇ ਨਾਲ ਆਪਣੇ ਭਾਸ਼ਣ ਬਾਰੇ ਗੱਲ ਕਰਨੀ ਹੈ।""ਮਨਮੋਹਨ ਸਿੰਘ ਜਦੋਂ ਉੱਥੇ ਪੁੱਜੇ ਤਾਂ ਨਰਸਿਮਹਾ ਰਾਓ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਅਸੀਂ ਸਫ਼ਲ ਹੁੰਦੇ ਹਾਂ ਤਾਂ ਸਾਨੂੰ ਦੋਹਾਂ ਨੂੰ ਇਸਦਾ ਸਿਹਰਾ ਦਿੱਤਾ ਜਾਵੇਗਾ, ਪਰ ਜੇਕਰ ਅਸੀਂ ਕਾਮਯਾਬ ਨਹੀਂ ਹੋਏ ਤਾਂ ਇਸਦਾ ਦੋਸ਼ ਤੁਹਾਡੇ ਸਿਰ ਮੜਿਆ ਜਾਵੇਗਾ।''ਕਰਜ਼ਾਈ ਸਨ ਮਨਮੋਹਨ ਸਿੰਘ ਦੇ ਪਸੰਦੀਦਾ ਵਿਦੇਸ਼ੀ ਨੇਤਾਮਨਮੋਹਨ ਸਿੰਘ ਨੇ ਉਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਅਤੇ ਉਹ ਭਾਰਤ ਦੇ ਸਭ ਤੋਂ ਸਫ਼ਲ ਵਿੱਤ ਮੰਤਰੀ ਕਹਾਏ। Image copyright The Accidental Prime Minister Poster ਫੋਟੋ ਕੈਪਸ਼ਨ ਫ਼ਿਲਮ 11 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸੰਜੇ ਬਾਰੂ ਦੱਸਦੇ ਹਨ ਕਿ ਮਨਮੋਹਨ ਸਿੰਘ ਬਹੁਤ ਅੰਤਰਮੁਖੀ ਹੁੰਦੇ ਸਨ। ਜਦੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਗੌਰਡਨ ਬਰਾਊਨ ਅਤੇ ਚੀਨ ਦੇ ਪ੍ਰਧਾਨ ਮੰਤਰੀ ਹੂ ਜਿਨ ਤਾਓ ਵੀ ਉਨ੍ਹਾਂ ਦੀ ਤਰ੍ਹਾਂ ਘੱਟ ਗੱਲ ਕਰਨ ਵਾਲੇ ਹੋਣ ਤਾਂ ਗੱਲਬਾਤ ਅੱਗੇ ਵਧਾਉਣ ਵਿੱਚ ਮੁਸ਼ਕਿਲ ਹੁੰਦੀ ਸੀ।ਬਾਰੂ ਕਹਿੰਦੇ ਹਨ, "ਉਹ ਬਹੁਤ ਸ਼ਰਮੀਲੇ ਅਤੇ ਚੁੱਪ ਰਹਿਣ ਵਾਲੇ ਸਨ। ਜਦੋਂ ਦੂਜੇ ਲੋਕ ਗੱਲਾਂ ਕਰਦੇ ਸਨ ਤਾਂ ਉਹ ਬਹੁਤ ਖੁਸ਼ ਹੁੰਦੇ ਸਨ ਕਿ ਉਨ੍ਹਾਂ ਨੂੰ ਬੋਲਣਾ ਨਹੀਂ ਪੈ ਰਿਹਾ। ਕੌਮਾਂਤਰੀ ਬੈਠਕਾਂ ਵਿੱਚ ਵੀ ਉਨ੍ਹਾਂ ਨੂੰ ਉਹ ਨੇਤਾ ਪਸੰਦ ਸਨ ਜਿਹੜੇ ਬਹੁਤ ਗੱਲਾਂ ਕਰਦੇ ਸਨ, ਜਿਵੇਂ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਕਰਜ਼ਾਈ। ਉਹ ਬਹੁਤ ਬੋਲਦੇ ਸਨ ਅਤੇ ਮਨਮੋਹਨ ਸਿੰਘ ਮੁਸਕੁਰਾਉਂਦੇ ਹੋਏ ਉਨ੍ਹਾਂ ਦੀ ਗੱਲ ਸੁਣਦੇ ਸਨ।''ਅੰਡਾ ਉਬਾਲਣਾ ਤੱਕ ਨਹੀਂ ਆਉਂਦਾ ਮਨਮੋਹਨ ਸਿੰਘ ਨੂੰਮਨਮੋਹਨ ਸਿੰਘ ਦੀ ਧੀ ਦਮਨ ਸਿੰਘ ਨੇ ਉਨ੍ਹਾਂ 'ਤੇ ਲਿਖੀ ਜੀਵਨੀ ਵਿੱਚ ਉਨ੍ਹਾਂ ਦੀ ਸ਼ਖ਼ਸੀਅਤ ਦੇ ਦੂਜੇ ਪੱਖਾਂ 'ਤੇ ਵੀ ਰੌਸ਼ਨੀ ਪਾਈ ਹੈ। ਦਮਨ ਸਿੰਘ ਲਿਖਦੀ ਹੈ, "ਹਰ ਦੋ ਮਹੀਨੇ ਬਾਅਦ ਸਾਡਾ ਪਰਿਵਾਰ ਬਾਹਰ ਖਾਣਾ ਖਾਣ ਜਾਂਦਾ ਸੀ। ਅਸੀਂ ਜਾਂ ਤਾਂ ਕਮਲਾ ਨਗਰ ਦੀ ਕ੍ਰਿਸ਼ਨਾ ਸਵੀਟਸ ਵਿੱਚ ਦੱਖਣ ਭਾਰਤੀ ਖਾਣਾ ਖਾਂਦੇ ਸੀ ਜਾਂ ਦਰਿਆਗੰਜ ਦੇ ਤੰਦੂਰ ਵਿੱਚ ਮੁਗਲਾਈ ਖਾਣਾ। ਚੀਨੀ ਖਾਣੇ ਵਿੱਚ ਅਸੀਂ ਮਾਲਚਾ ਰੋਡ 'ਤੇ 'ਫੂਜ਼ੀਆ' ਰੈਸਟੋਰੈਂਟ ਜਾਂਦੇ ਸੀ ਅਤੇ ਚਾਟ ਲਈ ਸਾਡੀ ਪਸੰਦ ਹੁੰਦੀ ਸੀ ਬੰਗਾਲੀ ਮਾਰਕਿਟ।'' Image copyright photodivision.gov.in "ਮੇਰੇ ਪਿਤਾ ਨੂੰ ਨਾ ਤਾਂ ਅੰਡਾ ਉਬਾਲਣਾ ਆਉਂਦਾ ਸੀ ਅਤੇ ਨਾ ਹੀ ਟੀਵੀ ਚਲਾਉਣਾ। ਸਾਨੂੰ ਉਨ੍ਹਾਂ ਦੀ ਸਰਕਾਰੀ ਗੱਡੀ ਵਿੱਚ ਬੈਠਣ ਦਾ ਕਦੇ ਮੌਕਾ ਨਹੀਂ ਮਿਲਿਆ। ਜੇਕਰ ਅਸੀਂ ਕਿਤੇ ਜਾ ਰਹੇ ਹੁੰਦੇ ਸੀ ਅਤੇ ਉਹ ਥਾਂ ਉਨ੍ਹਾਂ ਦੇ ਰਸਤੇ ਵਿੱਚ ਪੈਂਦੀ ਹੋਵੇ, ਤਾਂ ਵੀ ਉਹ ਸਾਨੂੰ ਆਪਣੀ ਸਰਕਾਰੀ ਗੱਡੀ ਵਿੱਚ ਨਹੀਂ ਬੈਠਣ ਦਿੰਦੇ ਸੀ। ਉਨ੍ਹਾਂ ਦੇ ਆਪਣੇ ਚੱਲਣ 'ਤੇ ਕਾਬੂ ਨਹੀਂ ਸੀ। '' "ਇੱਕ ਵਾਰ ਜਦੋਂ ਉਹ ਤੇਜ਼ੀ ਨਾਲ ਚੱਲਣ ਲਗਦੇ ਤਾਂ ਉਨ੍ਹਾਂ ਦੀ ਰਫ਼ਤਾਰ ਚਾਹੁਣ 'ਤੇ ਵੀ ਹੌਲੀ ਨਹੀਂ ਹੁੰਦੀ ਸੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਉਨ੍ਹਾਂ ਨਾ ਚੱਲਣ ਵਿੱਚ ਬੜੀ ਮੁਸ਼ਕਿਲ ਆਉਂਦੀ ਸੀ।''ਭਾਸ਼ਣ ਦੀ ਪ੍ਰੈਕਟਿਸ ਕਰਦੇ ਸਨ ਮਨਮੋਹਨਮਨਮੋਹਨ ਸਿੰਘ ਨੂੰ ਭਾਸ਼ਣ ਦੇਣਾ ਬਿਲਕੁਲ ਨਹੀਂ ਆਉਂਦਾ ਸੀ। ਉਨ੍ਹਾਂ ਦੀ ਆਵਾਜ਼ ਬਹੁਤ ਪਤਲੀ ਸੀ ਅਤੇ ਉਨ੍ਹਾਂ ਨੂੰ ਸਹੀ ਸ਼ਬਦਾਂ 'ਤੇ ਜ਼ੋਰ ਦੇਣ ਵਿੱਚ ਦਿੱਕਤ ਹੁੰਦੀ ਸੀ। ਸ਼ੁਰੂ-ਸ਼ੁਰੂ ਵਿੱਚ ਉਹ ਦੇਸ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਆਪਣੇ ਭਾਸ਼ਣ ਦੀ ਪ੍ਰੈਕਟਿਸ ਕਰਦੇ ਸਨ।ਸੰਜੇ ਬਾਰੂ ਕਹਿੰਦੇ ਹਨ, "ਸਾਲ 2004 ਵਿੱਚ ਜਦੋਂ ਉਹ ਪਹਿਲੀ ਵਾਰ ਦੇਸ ਨੂੰ ਸੰਬੋਧਿਤ ਕਰਨ ਵਾਲੇ ਸਨ, ਤਾਂ ਉਹ ਆਪਣੇ ਭਾਸ਼ਣ ਦੀ ਪ੍ਰੈਕਟਿਸ ਕਰਦੇ ਸਨ। ਪਰ ਜਦੋਂ ਉਨ੍ਹਾਂ ਨੂੰ ਇਸਦੀ ਆਦਤ ਪੈ ਗਈ ਤਾਂ ਉਨ੍ਹਾਂ ਨੇ ਪ੍ਰੈਕਟਿਸ ਛੱਡ ਦਿੱਤੀ। ਉਨ੍ਹਾਂ ਨੂੰ ਹਿੰਦੀ ਪੜ੍ਹਨੀ ਨਹੀਂ ਆਉਂਦੀ ਸੀ। ਉਹ ਜਾਂ ਤਾਂ ਆਪਣਾ ਭਾਸ਼ਣ ਗੁਰਮੁੱਖੀ ਵਿੱਚ ਲਿਖਦੇ ਜਾਂ ਉਰਦੂ ਵਿੱਚ।'' Image copyright photodivision.gov.in ਫੋਟੋ ਕੈਪਸ਼ਨ ਸ਼ੁਰੂ-ਸ਼ੁਰੂ ਵਿੱਚ ਮਨਮੋਹਨ ਸਿੰਘ ਦੇਸ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਆਪਣੇ ਭਾਸ਼ਣ ਦੀ ਪ੍ਰੈਕਟਿਸ ਕਰਦੇ ਸਨ "ਉਨ੍ਹਾਂ ਨੂੰ ਉਰਦੂ ਸਾਹਿਤ ਵਿੱਚ ਬਹੁਤ ਦਿਲਚਸਪੀ ਸੀ। ਉਹ ਅਕਸਰ ਆਪਣੇ ਭਾਸ਼ਣਾਂ ਵਿੱਚ ਉਰਦੂ ਦੇ ਸ਼ੇਰਾਂ ਦੀ ਵਰਤੋਂ ਕਰਦੇ ਸਨ। ਮੁੱਜ਼ਫ਼ਰ ਰਾਜ਼ਮੀ ਦਾ ਇੱਕ ਸ਼ੇਰ ਉਨ੍ਹਾਂ ਨੂੰ ਬਹੁਤ ਪੰਸਦ ਸੀ ਅਤੇ ਜਨਰਲ ਪਰਵੇਜ਼ ਮੁਸ਼ਰਫ਼ ਨੂੰ ਵੀ ਸੁਣਾਇਆ ਸੀ- ਯੇ ਜਬਰ ਭੀ ਦੇਖਾ ਹੈ, ਤਾਰੀਖ਼ ਕੀ ਨਜ਼ਰੋਂ ਨੇ....ਲਮਹੋ ਨੇ ਖਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ...'''ਅੰਡਰਰੇਟਡ' ਸਿਆਸਤਦਾਨਮਨਮੋਹਨ ਸਿੰਘ ਬਾਰੇ ਸਾਲ 2012 ਵਿੱਚ ਇੱਕ ਦਿਲਚਸਪ ਟਿੱਪਣੀ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਕੀਤੀ ਸੀ, "ਮੈਨੂੰ ਪਤਾ ਨਹੀਂ ਕਿ ਮਨਮੋਹਨ ਸਿੰਘ ਇੱਕ 'ਓਵਰਰੇਟਡ' ਅਰਥਸ਼ਾਸਤਰੀ ਹਨ ਜਾਂ ਨਹੀਂ, ਪਰ ਮੈਂ ਇਹ ਜ਼ਰੂਰ ਜਾਣਦਾ ਹਾਂ ਕਿ ਉਹ ਇੱਕ 'ਅੰਡਰਰੇਟਡ' ਸਿਆਸਦਾਨ ਜ਼ਰੂਰ ਹਨ।''ਸੰਜੇ ਬਾਰੂ ਕਹਿੰਦੇ ਹਨ, "ਜੇਕਰ ਤੁਸੀਂ ਉਨ੍ਹਾਂ ਨੂੰ ਅਰਥਸ਼ਾਸਤਰ ਦੇ ਬੁੱਧੀਜੀਵੀ ਦੇ ਤੌਰ 'ਤੇ ਦੇਖੋਗੇ ਤਾਂ ਠੀਕ ਹੈ, ਉਨ੍ਹਾਂ ਨੇ ਕੈਂਬਰਿਜ ਅਤੇ ਆਕਸਫੋਰਡ ਤੋਂ ਪੜ੍ਹਾਈ ਕੀਤੀ ਹੈ, ਪਰ ਉਨ੍ਹਾਂ ਨੇ ਆਪਣੀ ਥੀਸਸ ਪ੍ਰਕਾਸ਼ਿਤ ਹੋਣ ਤੋਂ ਬਾਅਦ ਕੋਈ ਕਿਤਾਬ ਨਹੀਂ ਲਿਖੀ ਹੈ।''ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਪਿਤਾ ਦੇ ਗੁੱਸੇ ਤੋਂ ਡਰ ਕੇ ਭੱਜੀ ਕੁੜੀ ਦੀ ਮਦਦ ’ਤੇ ਆਇਆ ਥਾਈਲੈਂਡ5 ਖਿਡਾਰੀ ਜਿਨ੍ਹਾਂ ਦੇ ਪ੍ਰਦਰਸ਼ਨ ਕਰਕੇ ਭਾਰਤ ਨੇ ਰਚਿਆ ਇਤਿਹਾਸਦੂਜੇ ਪਾਸੇ ਸਿਆਸਤ ਵਿੱਚ ਨਵਾਂ ਹੋਣ ਦੇ ਬਾਵਜੂਦ ਉਹ 10 ਸਾਲ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਹਨ। ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ ਸਭ ਤੋਂ ਲੰਬਾ ਕਾਰਜਕਾਲ ਉਨ੍ਹਾਂ ਦਾ ਹੀ ਰਿਹਾ ਹੈ।"ਮਨਮੋਹਨ ਸਿੰਘ ਨੂੰ ਗੁੱਸਾ ਵੀ ਆਉਂਦਾ ਹੈਮਨਮੋਹਨ ਸਿੰਘ ਦੇ ਸ਼ਾਂਤ ਅਕਸ ਨੂੰ ਦੇਖਦੇ ਹੋਏ ਬਹੁਤ ਘੱਟ ਲੋਕ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹਨ ਕਿ ਉਨ੍ਹਾਂ ਨੂੰ ਕਦੇ ਗੁੱਸਾ ਵੀ ਆਉਂਦਾ ਹੋਵੇਗਾ। ਸੰਜੇ ਬਾਰੂ ਕਹਿੰਦੇ ਹਨ, "ਉਹ ਗੁੱਸੇ ਵੀ ਹੋ ਜਾਂਦੇ ਸਨ। ਗੁੱਸੇ ਵਿੱਚ ਉਨ੍ਹਾਂ ਦਾ ਪੂਰਾ ਮੂੰਹ ਲਾਲ ਹੋ ਜਾਂਦਾ ਸੀ। ਦੋ-ਤਿੰਨ ਵਾਰ ਮੈਨੂੰ ਵੀ ਬਹੁਤ ਝਿੜਕਾਂ ਪਈਆਂ। ਗੁੱਸੇ ਵਿੱਚ ਉਨ੍ਹਾਂ ਦੀ ਆਵਾਜ਼ ਉੱਚੀ ਹੋ ਜਾਂਦੀ ਸੀ। ਇੱਕ ਵਾਰ ਉਹ ਜੈਰਾਮ ਰਮੇਸ਼ 'ਤੇ ਨਾਰਾਜ਼ ਹੋ ਗਏ ਸੀ, ਕਿਉਂਕਿ ਉਨ੍ਹਾਂ ਨੇ ਸੋਨੀਆ ਗਾਂਧੀ ਦੀ ਇੱਕ ਚਿੱਠੀ ਲੀਕ ਕਰ ਦਿੱਤੀ ਸੀ।" Image copyright Sipra Das/The India Today Group/Getty Images "ਉਨ੍ਹਾਂ ਨੇ ਮੇਰੇ ਸਾਹਮਣੇ ਜੈਰਾਮ ਰਮੇਸ਼ ਨੂੰ ਫ਼ੋਨ 'ਤੇ ਝਿੜਕਿਆ। ਜੈਰਾਮ ਫ਼ੋਨ 'ਤੇ ਆਪਣੀ ਸਫ਼ਾਈ ਦੇ ਰਹੇ ਸਨ, ਪਰ ਉਨ੍ਹਾਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ ਫ਼ੋਨ ਨੂੰ ਗੁੱਸੇ ਵਿੱਚ ਸੁੱਟ ਦਿੱਤਾ।''ਮੈਂ ਬਾਰੂ ਤੋਂ ਪੁੱਛਿਆ ਕਿ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਦਾ ਸਭ ਤੋਂ ਵੱਡਾ ਕੰਮ ਹੁੰਦਾ ਹੈ ਲੋਕਾਂ ਵਿੱਚ ਉਨ੍ਹਾਂ ਦੇ ਚੰਗੇ ਅਕਸ ਨੂੰ ਪੇਸ਼ ਕਰਨਾ। ਤੁਹਾਡੇ ਲਈ ਇਹ ਕੰਮ ਕਿੰਨਾ ਮੁਸ਼ਕਿਲ ਸੀ?ਬਾਰੂ ਦਾ ਜਵਾਬ ਸੀ, "ਉਨ੍ਹਾਂ ਦੇ ਪਹਿਲੇ ਕਾਰਜਕਾਲ ਵਿੱਚ ਪ੍ਰੈੱਸ ਜ਼ਰੀਏ ਉਨ੍ਹਾਂ ਦਾ ਅਕਸ ਐਨਾ ਚੰਗਾ ਸੀ ਕਿ ਮੈਨੂੰ ਤਾਂ ਕੋਈ ਮਿਹਤਨ ਹੀ ਨਹੀਂ ਕਰਨੀ ਪਈ। ਉਨ੍ਹਾਂ ਨੂੰ ਵੇਚਣਾ BMW ਕਾਰ ਵਰਗਾ ਸੀ। ਉਹ ਕਾਰ ਐਨਮੀ ਚੰਗੀ ਹੈ ਕਿ ਉਸਦੇ ਲਈ ਕਿਸੇ 'ਸਲੇਜ਼ਮੈਨ' ਦੀ ਲੋੜ ਹੀ ਨਹੀਂ।''ਮਨਮੋਹਨ ਅਤੇ ਵਾਜਪਾਈਵਾਜਪਾਈ ਅਤੇ ਮਨਮੋਹਨ ਸਿੰਘ ਦੇ ਕੰਮ ਕਰਨ ਦੇ ਢੰਗ ਦੀ ਤੁਲਨਾ ਕਰਦੇ ਹੋਏ ਬਾਰੂ ਇੱਕ ਦਿਲਚਸਪ ਟਿੱਪਣੀ ਕਰਦੇ ਹਨ ਕਿ ਵਾਜਪਾਈ ਦੇ ਜ਼ਮਾਨੇ ਵਿੱਚ ਉਨ੍ਹਾਂ ਦੇ ਪ੍ਰਧਾਨ ਸਕੱਤਰ ਬ੍ਰਿਜੇਸ਼ ਮਿਸ਼ਰਾ ਪ੍ਰਧਾਨ ਮੰਤਰੀ ਦੀ ਤਰ੍ਹਾਂ ਕੰਮ ਕਰਦੇ ਸਨ ਅਤੇ ਮਨਮੋਹਨ ਸਿੰਘ ਦੇ ਜ਼ਮਾਨੇ ਵਿੱਚ ਉਹ ਯਾਨਿ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੇ ਸਕੱਤਰ ਦੇ ਤੌਰ 'ਤੇ ਵਿਹਾਰ ਕਰਦੇ ਸਨ। Image copyright Saibal Das/The India Today Group/Getty Images ਇਸ ਨੂੰ ਹੋਰ ਸਮਝਾਉਂਦੇ ਹੋਏ ਬਾਰੂ ਕਹਿੰਦੇ ਹਨ, "ਸਾਡੇ ਵਿੱਚ ਇੱਕ 'ਜੋਕ' ਹੁੰਦਾ ਸੀ। ਸਾਡੇ ਨਾਲ ਕਈ ਲੋਕ ਅਜਿਹੇ ਸਨ ਜਿਹੜੇ ਵਾਜਪਾਈ ਨਾਲ ਵੀ ਕੰਮ ਕਰ ਚੁੱਕੇ ਸਨ। ਉਹ ਕਹਿੰਦੇ ਸਨ ਕਿ ਵਾਜਪਾਈ ਸਿਆਸਤਦਾਨ ਵੱਧ ਸਨ, ਪ੍ਰਸ਼ਾਸਕ ਘੱਟ ਸਨ। ਮਨਮੋਹਨ ਸਿੰਘ ਪ੍ਰਸ਼ਾਸਕ ਵੱਧ ਸਨ, ਸਿਆਸਤਦਾਨ ਘੱਟ ਸਨ।''"ਵਾਜਪਾਈ ਨਿਰਦੇਸ਼ ਦੇ ਕੇ ਪਿੱਛੇ ਹੱਟ ਜਾਂਦੇ ਸਨ ਅਤੇ ਸਾਰਾ ਕੰਮ ਅਧਿਕਾਰੀਆਂ 'ਤੇ ਛੱਡ ਦਿੰਦੇ ਸਨ। ਬ੍ਰਿਜੇਸ਼ ਮਿਸ਼ਰਾ ਇੱਕ ਤਰ੍ਹਾਂ ਨਾਲਵ ਪ੍ਰਧਾਨ ਮੰਤਰੀ ਕਾਰਜਕਾਲ ਨੂੰ ਚਲਾਉਂਦੇ ਸਨ ਪਰ ਮਨਮੋਹਨ ਸਿੰਘ ਦਾ ਸਟਾਈਲ ਬਿਲਕੁਲ ਵੱਖਰਾ ਸੀ। ਉਹ ਵੱਧ ਤੋਂ ਵੱਧ ਸਮਾਂ ਬੈਠਕਾਂ ਵਿੱਚ ਗੁਜਾਰਦੇ ਸਨ।''"ਨਰੇਗਾ, ਭਾਰਤ ਨਿਰਮਾਣ, ਸਰਬ-ਸਿੱਖਿਆ ਮੁਹਿੰਮ ਕਿਸੇ ਦੀ ਕੋਈ ਬੈਠਕ ਹੋ ਰਹੀ ਹੋਵੇ, ਮਨਮੋਹਨ ਸਿੰਘ ਹਮੇਸ਼ਾ ਉੱਥੇ ਮੌਜੂਦ ਰਹਿੰਦੇ ਸਨ। ਇਹ ਕੰਮ ਕਾਇਦੇ ਨਾਲ ਕੈਬਨਿਟ ਸਕੱਤਰ ਜਾਂ ਪ੍ਰਧਾਨ ਸਕੱਤਰ ਦਾ ਹੋਣਾ ਚਾਹੀਦਾ ਹੈ, ਪ੍ਰਧਾਨ ਮੰਤਰੀ ਦਾ ਨਹੀਂ।''"ਮੈਂ ਅਕਸਰ ਉਨ੍ਹਾਂ ਨੂੰ ਹੱਸਦਾ ਸੀ ਕਿ ਬ੍ਰਿਜੇਸ਼ ਮਿਸ਼ਰਾ ਬਾਰੇ ਮਸ਼ਹੂਰ ਸੀ ਕਿ ਉਹ ਤਾਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਕੰਮ ਕਰਦੇ ਸਨ ਅਤੇ ਤੁਹਾਡੇ ਬਾਰੇ ਮਸ਼ਹੂਰ ਹੈ ਕਿ ਤੁਸੀਂ ਤਾਂ ਪ੍ਰਧਾਨ ਮੰਤਰੀ ਦੇ ਸਕੱਤਰ ਦੀ ਤਰ੍ਹਾਂ ਕੰਮ ਕਰਦੇ ਹੋ।''ਇਹ ਵੀਡੀਓਜ਼ ਵੀ ਤੁਹਾਨੁੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪੰਜਾਬ ਭਰ 'ਚ ਸਿੱਖ ਸੰਗਠਨਾਂ ਵੱਲੋਂ 'ਬਾਦਲ ਪਰਿਵਾਰ ਅਰਥੀ ਫੂਕ' ਮੁਜ਼ਾਹਰੇ 1 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45374887 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh robin/bbc ਫੋਟੋ ਕੈਪਸ਼ਨ ਅੰਮ੍ਰਿਤਸਰ 'ਚ ਹਾਲ ਗੇਟ ਦੇ ਬਾਹਰ ਸ਼ੋਮਣੀ ਅਕਾਲੀ ਦਲ ਬਾਦਲ ਖ਼ਿਲਾਫ਼ ਆਪਣਾ ਵਿਰੋਧ ਜਤਾਉਂਦੇ ਪ੍ਰਦਰਸ਼ਨਕਾਰੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਬਾਅਦ ਹੁਣ ਅਕਾਲੀ ਲੀਡਰਸ਼ਿਪ ਤੇ ਬਾਦਲ ਪਰਿਵਾਰ ਖ਼ਿਲਾਫ਼ ਸੂਬੇ ਭਰ ਵਿਚ ਰੋਸ ਮੁਜ਼ਾਹਰੇ ਹੋ ਰਹੇ ਨੇ। ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ ਮੁਤਾਬਕ ਸ਼ਹਿਰ ਦੇ ਹਾਲ ਗੇਟ ਦੇ ਬਾਹਰ ਮੁਜ਼ਾਹਰਾਕਾਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਦੇ ਪੁਤਲੇ ਅੱਗ ਦੇ ਹਵਾਲੇ ਕੀਤੇ।ਪੰਜਾਬ ਦੇ ਕਈ ਸ਼ਹਿਰਾਂ ਤੇ ਕਸਬਿਆਂ ਵਿਚ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਤੋਂ ਇਲਾਵਾ ਯੁਨਾਈਟਿਡ ਅਕਾਲੀ ਦਲ ਅਤੇ ਆਲ ਇੰਡੀਆ ਸਟੂਡੇਂਟ ਫੈਡਰੇਸ਼ਨ (ਗੋਪਾਲਾ) ਵਰਗੇ ਸੰਗਠਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੀਆਂ ਤਸਵੀਰਾਂ ਵਾਲੇ ਪਰਚਿਆਂ ਨੂੰ ਅੱਗ ਦੇ ਹਵਾਲੇ ਕੀਤਾ।ਇਹ ਵੀ ਪੜ੍ਹੋ: ਭਾਰਤੀ ਕੁੜੀਆਂ ਚੀਨ 'ਚ ਵਿਆਹ ਕਿਉਂ ਨਹੀਂ ਕਰਦੀਆਂਹਾਊਸ ਅਰੈਸਟ, ਸਰਚ ਵਾਰੰਟ ਤੇ ਅਰੈਸਟ ਵਾਰੰਟ ਕੀ ਹੁੰਦੇ ਨੇਗੋਗੋਈ ਦਾ ਕੋਰਟ ਮਾਰਸ਼ਲ ਛੱਟੀ ਸਿੰਘਪੁਰਾ ਦੇ ਮੁਲਜ਼ਮਾਂ ਵਰਗਾ ਤਾਂ ਨਹੀਂ ਹੋਵੇਗਾਮੁਜ਼ਾਹਰਾਕਾਰੀਆਂ ਵੱਲੋਂ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀਆਂ ਦੀ ਮੰਗ ਕੀਤੀ ਗਈ, ਇਨ੍ਹਾਂ ਵਿੱਚ ਬਾਦਲਾਂ ਅਤੇ ਮਜੀਠੀਆ ਦਾ ਨਾਂ ਵੀ ਸ਼ਾਮਿਲ ਹੈ। Image copyright Ravinder singh robin/bbc ਫੋਟੋ ਕੈਪਸ਼ਨ ਹਾਲ ਗੇਟ, ਅੰਮ੍ਰਿਤਸਰ ਦੇ ਬਾਹਰ ਅਕਾਲੀ ਦਲ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਪ੍ਰਦਰਸ਼ਨਕਾਰੀ ਮੁਜ਼ਾਹਰਾਕਾਰੀ ਪੰਜਾਬ ਵਿਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਸਨ।ਉਨ੍ਹਾਂ ਦਾ ਇਲਜ਼ਾਮ ਸੀ ਕਿ ਇਸ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ ਉੱਤੇ ਜ਼ਿੰਮੇਵਾਰ ਹਨ। ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ ਮੁਤਾਬਕ ਜ਼ਿਲ੍ਹੇ ਵਿਚ ਕੁਝ ਸਿੱਖ ਸੰਗਠਨ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਿਰੋਧ ਕਰ ਰਹੇ ਹਨ। ਸ਼ੁੱਕਰਵਾਰ ਨੂੰ ਵੱਖ-ਵੱਖ ਸਿੱਖ ਜਥੇਬੰਦੀਆਂ ਅਕਾਲੀ ਦਲ ਬਾਦਲ ਦੇ ਵਿਰੋਧ 'ਚ ਡਟੀਆਂ ਰਹੀਆਂ। Image copyright Gurpreet chawla/bbc ਫੋਟੋ ਕੈਪਸ਼ਨ ਗੁਰਦਾਸਪੁਰ ਵਿੱਚ ਅਕਾਲੀ ਦਲ ਦਾ ਵਿਰੋਧ ਕਰਦੇ ਪ੍ਰਦਰਸ਼ਨਕਾਰੀ ਇਸ ਦੌਰਾਨ ਅਕਾਲੀ ਦਲ ਅੰਮ੍ਰਿਤਸਰ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਦਲ ਖਾਲਸਾ, ਯੁਨਾਈਟਿਡ ਅਕਾਲੀ ਦਲ ਆਦਿ ਜਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਸੜ੍ਹਕਾਂ ਉੱਤੇ ਉਤਰ ਕੇ ਅਕਾਲੀ ਦਲ ਬਾਦਲ ਦਾ ਵਿਰੋਧ ਕੀਤਾ ਗਿਆ।ਇਹ ਵੀ ਪੜ੍ਹੋ:ਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?ਸੈਕਸ ਨੂੰ ਲੈ ਕੇ ਬੱਚਿਆਂ ਵਿੱਚ ਘਬਰਾਹਟ ਕਿਉਂ?ਕਿੱਥੇ ਔਰਤਾਂ ਦੀ 'ਸ਼ੁੱਧੀ' ਲਈ ਸੈਕਸ ਕਰਨਾ ਰਵਾਇਤ ਹੈ?ਮੁਜ਼ਾਹਰਾਕਾਰੀਆਂ ਨੇ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕਿਆ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।ਇਨ੍ਹਾਂ ਮੁਜ਼ਾਹਰਾਕਾਰੀਆਂ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਪੰਥ ਦੋਖੀ ਆਖਦੇ ਹੋਏ ਉਨ੍ਹਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਯੁਨਾਈਟਿਡ ਅਕਾਲੀ ਦਲ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਵਸਣ ਸਿੰਘ ਜ਼ਫਰਵਾਲ ਨੇ ਕਿਹਾ, ''ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਤੋਂ ਸਾਫ਼ ਹੋ ਗਿਆ ਹੈ ਕਿ ਅਕਾਲੀ ਦਲ ਬਾਦਲ ਅਤੇ ਮੁੱਖ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਪੰਥ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਹੈ''''ਜੋ ਲੋਕ ਗੁਰੂ ਦੀ ਬੇਅਦਬੀ ਦੇ ਮਾਮਲਿਆਂ 'ਚ ਦੋਸ਼ੀ ਸਨ ਉਨ੍ਹਾਂ ਦਾ ਸਾਥ ਦਿੱਤਾ ਹੈ, ਜਿਸ ਕਾਰਨ ਇਹ ਖ਼ੁਦ ਵੀ ਗੁਰੂ ਦੇ ਦੋਖੀ ਹਨ।'' Image copyright Gurpreet chawla/bbc ਫੋਟੋ ਕੈਪਸ਼ਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਦਾ ਪੁਤਲਾ ਚੁੱਕੇ ਕੇ ਵਿਰੋਧ ਜਤਾਉਂਦੇ ਵੱਖ-ਵੱਖ ਜਥੇਬੰਦੀਆਂ ਦੇ ਲੋਕ 2015 ਵਿੱਚ ਕੋਟਕਪੂਰਾ ਦੇ ਬਰਗਾੜੀ ਪਿੰਡ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਕਾਰਵਾਈ ਦੌਰਾਨ ਮੌਤ ਦੀ ਜਾਂਚ ਇਸ ਕਮਿਸ਼ਨ ਨੇ ਕੀਤੀ।ਇਹ ਕਮਿਸ਼ਨ ਸੂਬੇ ਵਿੱਚ ਪਿਛਲੇ ਸਾਲ ਆਈ ਕਾਂਗਰਸ ਸਰਕਾਰ ਵਲੋਂ ਅਪ੍ਰੈਲ 2017 ਵਿੱਚ ਬਣਾਇਆ ਗਿਆ ਸੀ।ਇਹ ਵੀ ਪੜ੍ਹੋ:'ਪ੍ਰਕਾਸ਼ ਸਿੰਘ ਬਾਦਲ ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ'ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਇਸ ਹਾਲਤ 'ਚ ਨੇ ਡੇਰੇ ਦੇ ਕਾਰੋਬਾਰ'ਬੇਅਦਬੀ ਦੀਆਂ ਵਧੇਰੇ ਘਟਨਾਵਾਂ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ'ਇਸ ਦਾ ਕੰਮ ਪੰਜਾਬ ਵਿੱਚ ਹੋਈਆਂ ਬੇਅਦਬੀਆਂ ਦੇ ਮਾਮਲਿਆਂ ਦੀ ਤਫਤੀਸ਼ ਕਰਨਾ ਸੀ।ਇਹ ਰਿਪੋਰਟ 27 ਅਗਸਤ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ਉੱਤੇ ਬਹਿਸ ਭਾਵੇਂ 28 ਅਗਸਤ ਨੂੰ ਰੱਖੀ ਗਈ ਹੈ ਪਰ ਸਿਆਸੀ ਉਬਾਲ ਪਹਿਲਾਂ ਹੀ ਚੜ੍ਹ ਗਿਆ ਸੀ। ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
2018 ਵਿੱਚ ਸਭ ਤੋਂ ਵੱਧ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਨ ਵਾਲੀਆਂ ਔਰਤਾਂ 31 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46715599 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Kanu Priya/facebook ਫੋਟੋ ਕੈਪਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਵਿਦਿਆਰਥਨ ਸਟੂਡੈਂਟ ਕੌਂਸਲ ਦੀ ਪ੍ਰਧਾਨ ਬਣੀ ਹੈ ਸਾਲ 2018 ਵਿੱਚ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਉਭਰ ਕੇ ਸਾਹਮਣੇ ਆਈਆਂ ਜਿਹੜੀਆਂ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਵੀ ਬਣੀਆਂ ਅਤੇ ਔਰਤਾਂ ਨੂੰ ਆਪਣੇ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ ਹਿੰਮਤ ਵੀ ਦਿੱਤੀ।ਕਨੂਪ੍ਰਿਆਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਵਿਦਿਆਰਥਣ ਸਟੂਡੈਂਟ ਕੌਂਸਲ ਦੀ ਪ੍ਰਧਾਨ ਬਣੀ ਹੈ। ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੀ ਪ੍ਰਧਾਨ ਚੁਣੀ ਗਈ ਕਨੂਪ੍ਰਿਆ ਦਾ ਸਬੰਧ ਸਟੂਡੈਂਟਸ ਫ਼ਾਰ ਸੁਸਾਇਟੀ ਪਾਰਟੀ ਨਾਲ ਹੈ।ਪੰਜਾਬ ਦੇ ਸਰਹੱਦੀ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਇਲਾਕੇ ਦੀ ਜੰਮਪਲ ਕਨੂਪ੍ਰਿਆ ਨੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਆਜ਼ਾਦੀ ਦੀ ਗੱਲ ਕੀਤੀ ਸੀ। ਇਸ ਗੱਲਬਾਤ 'ਚ ਉਨ੍ਹਾਂ ਕਿਹਾ ਸੀ ਕਿ ਕੈਂਪਸ ਵਿੱਚ ਮੁੰਡਿਆਂ ਦੇ ਅਤੇ ਕੁੜੀਆਂ ਦੇ ਅਧਿਕਾਰ ਬਰਾਬਰ ਹੋਣੇ ਚਾਹੀਦੇ ਹਨ। ਹਾਲਾਂਕਿ ਕਨੂਪ੍ਰਿਆ ਦੇ ਪ੍ਰਧਾਨ ਬਣਨ ਤੋਂ ਬਾਅਦ ਪਿੰਜਰਾ ਤੋੜ ਮੁਹਿੰਮ ਤਹਿਤ ਕੁੜੀਆਂ ਨੂੰ ਮੁੰਡਿਆਂ ਵਾਂਗ 24 ਘੰਟੇ ਹੋਸਟਲ ਵਿੱਚ ਆਉਣ-ਜਾਣ ਦੀ ਆਜ਼ਾਦੀ ਮਿਲੀ ਹੈ। ਕਨੂਪ੍ਰਿਆ 2015 ਵਿੱਚ ਐਸਐਫਐਸ ਵਿੱਚ ਸ਼ਾਮਲ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਪਾਰਟੀ ਦੇ ਵੱਖ ਵੱਖ ਅਹੁਦਿਆਂ ਉੱਤੇ ਕੰਮ ਕੀਤਾ।ਇਹ ਵੀ ਪੜ੍ਹੋ:2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾਵਾਹਗੇ ਰਾਹੀਂ ਵਪਾਰ ਵਧਿਆ ਤਾਂ ਇੰਝ ਹੋਵੇਗੀ ਕਿਸਾਨਾਂ ਦੀ ਚਾਂਦੀਇਨ੍ਹਾਂ ਦੇਸਾਂ 'ਚ ਮਦਦ ਲਈ ਜ਼ਿਆਦਾ ਹੱਥ ਅੱਗੇ ਆਉਂਦੇ ਹਨਤਨੁਸ਼੍ਰੀ ਦੱਤਾਬਾਲੀਵੁੱਡ ਅਦਾਕਾਰ ਤਨੁਸ਼੍ਰੀ ਦੱਤਾ ਨੇ ਅਦਾਕਾਰ ਨਾਨਾ ਪਾਟੇਕਰ 'ਤੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਜਿਸ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਭਾਰਤ ਦੀ #MeToo ਮੁਹਿੰਮ ਦੱਸਿਆ। Image copyright Getty Images ਇਹ ਪਹਿਲੀ ਵਾਰ ਹੋਇਆ ਜਦੋਂ ਕਿਸੇ ਬਾਲੀਵੁੱਡ ਅਦਾਕਾਰਾ ਨੇ ਮੀਡੀਆ ਵਿੱਚ ਆ ਕੇ ਸਰੀਰਕ ਸ਼ੋਸ਼ਣ ਖ਼ਿਲਾਫ਼ ਆਵਾਜ਼ ਚੁੱਕੀ।ਤਨੁਸ਼੍ਰੀ ਦੱਤਾ ਮੁਤਾਬਕ, ਫ਼ਿਲਮ 'ਹੌਰਨ ਓਕੇ ਪਲੀਜ਼' ਦੌਰਾਨ ਨਾਨਾ ਪਾਟੇਕਰ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਸੀ।ਇਸ ਤੋਂ ਬਾਅਦ ਭਾਰਤ ਦੀਆਂ ਬਹੁਤ ਸਾਰੀਆਂ ਔਰਤਾਂ ਨੇ #MeToo ਦੀ ਵਰਤੋਂ ਕਰਕੇ ਸਰੀਰਕ ਸ਼ੋਸ਼ਣ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।ਮਿਤਾਲੀ ਰਾਜ ਭਾਰਤ ਦੀ ਚਰਚਿਤ ਮਹਿਲਾ ਕ੍ਰਿਕਟ ਖਿਡਾਰੀ ਮਿਤਾਲੀ ਰਾਜ ਨੂੰ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਆਖ਼ਰੀ 11 ਖਿਡਾਰੀਆਂ ਵਿੱਚੋਂ ਬਾਹਰ ਰੱਖਿਆ ਗਿਆ। ਭਾਰਤੀ ਟੀਮ 20 ਓਵਰ ਵੀ ਨਹੀਂ ਖੇਡ ਸਕੀ ਅਤੇ 19.2 ਓਵਰਾਂ ਵਿੱਚ ਸਿਰਫ਼ 112 ਦੌੜਾਂ 'ਤੇ ਸਿਮਟ ਗਈ। ਜਿਸ ਤੋਂ ਬਾਅਦ ਇੰਗਲੈਡ ਨੇ ਭਾਰਤੀ ਟੀਮ ਨੂੰ ਕਰਾਰੀ ਮਾਤ ਦਿੱਤੀ। Image copyright Getty Images ਫੋਟੋ ਕੈਪਸ਼ਨ ਮਿਤਾਲੀ ਰਾਜ ਨੇ ਟੀ-20 ਵਿੱਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਤੋਂ ਵੀ ਵੱਧ ਦੌੜਾਂ ਬਣਾਈਆਂ ਹਨ ਮਿਤਾਲੀ ਨੂੰ ਟੀਮ ਤੋਂ ਬਾਹਰ ਰੱਖੇ ਜਾਣ ਦਾ ਟੀਮ ਪ੍ਰਬੰਧਕ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਹੋਈ। ਬਾਅਦ ਵਿੱਚ ਮਿਤਾਲੀ ਰਾਜ ਨੇ ਬੀਸੀਸੀਆਈ ਨੂੰ ਚਿੱਠੀ ਲਿਖ ਕੇ ਕੋਚ ਰਮੇਸ਼ ਪੋਵਾਰ 'ਤੇ ਕਈ ਇਲਜ਼ਾਮ ਲਗਾਏ। ਇਸ ਤੋਂ ਬਾਅਦ ਕੋਚ ਪੋਵਾਰ ਦਾ ਕੌਂਟਰੈਕਟ ਰਿਨਿਊ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਦੀ ਥਾਂ ਡਬਲਿਊ ਵੀ ਰਮਨ ਨੂੰ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ।ਇਹ ਵੀ ਪੜ੍ਹੋ:ਔਰਤ ਯੋਧਿਆਂ ਦੀ ਬਹਾਦਰੀ ਦੇ ਕਿੱਸੇਫੋਰਬਜ਼ ਸੂਚੀ 'ਚ ਸ਼ਾਮਲ ਭਾਰਤੀ ਮੂਲ ਦੀਆਂ ਅਮੀਰ ਔਰਤਾਂ ਔਰਤਾਂ ਦੇ 'ਬੈਠਣ ਦੇ ਹੱਕ' ਦੀ ਪੂਰੀ ਲੜਾਈ ਕੀ ਹੈਕ੍ਰਿਸ਼ਨਾ ਕੁਮਾਰੀਪਾਕਿਸਤਾਨ ਤੋਂ ਆਮ ਚੋਣਾਂ ਵਿੱਚ ਪਾਕਿਸਤਾਨ ਪੀਪਲਸ ਪਾਰਟੀ ਵੱਲੋਂ ਜਿੱਤੇ ਕੇ ਆਈ ਇੱਕ ਹਿੰਦੂ ਸੰਸਦ ਮੈਂਬਰ ਕ੍ਰਿਸ਼ਨਾ ਕੁਮਾਰੀ ਨੂੰ ਬੀਬੀਸੀ ਨੇ ਦੁਨੀਆਂ ਦੀਆਂ 100 ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਵਿੱਚ ਰੱਖਿਆ ਹੈ। Image copyright @AGHA.ARFATPATHAN.7 ਫੋਟੋ ਕੈਪਸ਼ਨ ਕ੍ਰਿਸ਼ਨਾ ਪਾਕਿਸਤਾਨ ਦੇ ਪਿਛੜੇ ਇਲਾਕੇ ਨਗਰਪਾਰਕਰ ਦੀ ਰਹਿਣ ਵਾਲੀ ਹੈ ਕ੍ਰਿਸ਼ਨਾ ਨੂੰ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਲਈ ਆਵਾਜ਼ ਚੁੱਕਣ ਲਈ ਜਾਣਿਆ ਜਾਂਦਾ ਹੈ। ਉਹ ਪਾਕਿਸਤਾਨ ਵਿੱਚ ਹਿੰਦੂ ਦਲਿਤ ਭਾਈਚਾਰੇ ਦੀ ਪਹਿਲੀ ਮਹਿਲਾ ਸੀਨੇਟਰ ਹੈ।ਉਨ੍ਹਾਂ ਨੇ ਪਾਕਿਸਤਾਨ ਵਿੱਚ ਬੰਧੂਆ ਮਜ਼ਦੂਰਾਂ ਅਤੇ ਔਰਤਾਂ ਦੀਆਂ ਸਮੱਸਿਆਵਾਂ 'ਤੇ ਸਾਲਾਂ ਤੱਕ ਸੰਘਰਸ਼ ਕੀਤਾ ਹੈ। ਕ੍ਰਿਸ਼ਨਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਤਿੰਨ ਸਾਲ ਤੱਕ ਖ਼ੁਦ ਵੀ ਬੰਧੂਆ ਮਜ਼ਦੂਰੀ ਕੀਤੀ ਹੈ। ਉਨ੍ਹਾਂ ਨੂੰ ਪੁਲਿਸ ਕਾਰਾਈ ਵਿੱਚ ਛੁਡਾਇਆ ਗਿਆ ਸੀ। ਡੋਨਾ ਸਟ੍ਰਿਕਲੈਂਡਸਾਲ 2018 ਵਿੱਚ ਡੋਨਾ ਸਟਿਰਕਲੈਂਡ ਫਿਜ਼ੀਕਸ ਦੇ ਖੇਤਰ ਵਿੱਚ 55 ਸਾਲ ਬਾਅਦ ਨੌਬਲ ਪੁਰਸਕਾਰ ਜਿੱਤਣ ਵਾਲੀ ਮਹਿਲਾ ਬਣੀ। ਕੈਨੇਡਾ ਦੀ ਡੋਨਾ ਸਟ੍ਰਿਕਲੈਂਡ ਫਿਜ਼ੀਕਸ ਦੇ ਖੇਤਰ ਵਿੱਚ ਇਹ ਅਵਾਰਡ ਜਿੱਤਣ ਵਾਲੀ ਸਿਰਫ਼ ਤੀਜੀ ਔਰਤ ਹੈ। ਉਨ੍ਹਾਂ ਤੋਂ ਪਹਿਲਾਂ ਮੈਰੀ ਕਿਊਰੀ ਨੂੰ 1903 ਅਤੇ ਮਾਰੀਆ ਗੋਪਰਟ-ਮੇਅਰ ਨੂੰ 1963 ਵਿੱਚ ਭੌਤਿਕ ਦਾ ਨੋਬਲ ਮਿਲਿਆ ਸੀ।ਸਟ੍ਰਿਕਲੈਂਡ ਨੇ ਪੁਰਸਕਾਰ ਨੂੰ ਅਮਰੀਕਾ ਦੇ ਅਰਥਰ ਅਸ਼ੀਕਨ ਅਤੇ ਫਰਾਂਸ ਦੇ ਜੇਰਾਰਡ ਮਰੂ ਨਾਲ ਸਾਂਝਾ ਕੀਤਾ।ਉਨ੍ਹਾਂ ਨੇ ਇੱਕ ਅਜਿਹੀ ਲੇਜ਼ਰ ਤਕਨੀਕ ਵਿਕਸਿਤ ਕੀਤੀ ਜਿਹੜੀ ਜੀਵ ਵਿਗਿਆਨ ਨਾਲ ਜੁੜੀਆਂ ਪ੍ਰਣਾਲੀਆਂ ਦੇ ਅਧਿਐਨ ਵਿੱਚ ਵਰਤੀਆਂ ਜਾ ਰਹੀਆਂ ਹਨ।ਪ੍ਰਿਆ ਪ੍ਰਕਾਸ਼ ਵਾਰੀਅਰਇੱਕ ਵੀਡੀਓ ਵਿੱਚ ਆਪਣੀਆਂ ਆਦਾਵਾਂ ਨਾਲ ਦੇਸ-ਦੁਨੀਆਂ ਵਿੱਚ ਛਾ ਜਾਣ ਵਾਲੀ ਭਾਰਤੀ ਅਦਾਕਾਰ ਪ੍ਰਿਆ ਪ੍ਰਕਾਸ ਵਾਰੀਅਰ ਭਾਰਤ ਵਿੱਚ ਰਾਤੋ-ਰਾਤ ਚਰਚਿਤ ਹੋ ਗਈ। Image copyright Muzik247/video grab ਪ੍ਰਿਆ ਨੂੰ ਅੱਖ ਮਾਰਨ ਵਾਲੇ ਉਨ੍ਹਾਂ ਦੇ ਵੀਡੀਓ ਲਈ ਗੂਗਲ 'ਤੇ ਖ਼ੂਬ ਸਰਚ ਕੀਤਾ ਗਿਆ। ਇਹ ਵੀ ਪੜ੍ਹੋ:ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'ਮੀਡੀਆ ਨੇ ਵੀ ਉਨ੍ਹਾਂ ਨੂੰ ਹੱਥੋਂ-ਹੱਥ ਲਿਆ ਅਤੇ ਉਨ੍ਹਾਂ ਦੀ ਤਸਵੀਰ ਅਤੇ ਉਨ੍ਹਾਂ ਨਾਲ ਜੁੜੀਆਂ ਕਈ ਖ਼ਬਰਾਂ ਕੀਤੀਆਂ ਗਈਆਂ। ਉਹ ਲਗਾਤਾਰ ਕਈ ਦਿਨਾਂ ਤੱਕ ਟੌਪ ਟ੍ਰੈਂਡ ਵਿੱਚ ਬਣੀ ਰਹੀ।ਉਨ੍ਹਾਂ ਦੇ ਇੰਟਰਵਿਊ ਕੀਤੇ ਗਏ। ਅਜਿਹੇ ਹੀ ਇੱਕ ਇੰਟਰਵਿਊ ਵਿੱਚ ਪ੍ਰਿਆ ਵਾਰੀਅਰ ਨੇ ਬੀਬੀਸੀ ਨੂੰ ਦੱਸਿਆ ਕਿ ਵਾਇਰਲ ਹੋਇਆ ਉਨ੍ਹਾਂ ਦਾ ਵੀਡੀਓ ਕਿਵੇਂ ਹਿੱਟ ਹੋਇਆ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਦੁਬਈ ਦੇ ਅਖ਼ਬਾਰ ਵੱਲੋਂ ਰਾਹੁਲ ਗਾਂਧੀ ਦਾ ‘ਅਪਮਾਨ’ ਕਰਨ ਦਾ ਸੱਚ ਫੈਕਸ ਚੈੱਕ ਟੀਮ ਬੀਬੀਸੀ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46906275 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sharad ghelani/facebook ਫੋਟੋ ਕੈਪਸ਼ਨ ਅਖ਼ਬਾਰ ਵੱਲੋਂ ਰਾਹੁਲ ਗਾਂਧੀ ਦਾ ਅਪਮਾਨ ਕਰਨ ਦੀਆਂ ਖ਼ਬਰਾਂ ਨੂੰ ਫਰਜ਼ੀ ਦੱਸਿਆ ਹੈ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੁਬਈ ਦੇ ਇੱਕ ਅਖ਼ਬਾਰ ਨੇ ਰਾਹੁਲ ਗਾਂਧੀ ਦੀ ਬੇਇੱਜ਼ਤੀ ਕੀਤੀ ਹੈ।ਅਜਿਹੇ ਦਾਅਵੇ ਸੱਜੇ ਪੱਖੀ ਹਮਾਇਤੀਆਂ ਦੇ ਸੋਸ਼ਲ ਮੀਡੀਆ ਐਕਾਉਂਟਾਂ ਤੋਂ ਜਾਰੀ ਪੋਸਟਾਂ ਜ਼ਰੀਏ ਕੀਤੇ ਜਾ ਰਹੇ ਹਨ।ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੇ ਹਾਲ ਵਿੱਚ ਹੋਏ ਦੁਬਈ ਦੌਰੇ ਕਾਰਨ 'ਦੇਸ ਨੂੰ ਸ਼ਰਮਿੰਦਗੀ' ਝੱਲਣੀ ਪਈ ਹੈ।ਆਪਣੇ ਪੋਸਟ ਨੂੰ ਪੁਖ਼ਤਾ ਕਰਨ ਲਈ ਸੱਜੇ ਪੱਖੀ ਪੇਜਾਂ 'ਤੇ ਗਲਫ ਨਿਊਜ਼ ਦਾ ਫਰੰਟ ਪੇਜ ਦਿਖਾਇਆ ਜਾ ਰਿਹਾ ਹੈ। ਉਸ ਪੇਜ 'ਤੇ ਰਾਹੁਲ ਗਾਂਧੀ ਦੇ ਇੱਕ ਹਾਸੇਕਾਰੀ ਨਾਲ ਹੈੱਡਲਾਈਨ ਲਿਖੀ ਹੈ, 'ਪੱਪੂ ਲੇਬਲ' ਪੋਸਟ ਵਿੱਚ ਆਖਿਰ ਵਿੱਚ ਲਿਖਿਆ ਹੈ ਕਿ ਗਲਫ ਨਿਊਜ਼ ਨੇ ਰਾਹੁਲ ਗਾਂਧੀ ਦੀ ਹਾਸੇਕਾਰੀ ਨਾਲ 'ਪੱਪੂ' ਸ਼ਬਦ ਦਾ ਇਸਤੇਮਾਲ ਕਰਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ।ਬੜੀ ਚਾਲਾਕੀ ਨਾਲ ਫੋਲਡ ਕੀਤੇ ਗਲਫ ਨਿਊਜ਼ ਦੇ ਪੇਜ ਨਾਲ ਕੁਝ ਕੈਪਸ਼ਨਜ਼ ਵੀ ਲਿਖੀਆਂ ਹਨ। Image copyright Amit patel/facebook ਫੋਟੋ ਕੈਪਸ਼ਨ ਕਈ ਸੱਜੇ ਪੱਖੀ ਹਮਾਇਤੀਆਂ ਵੱਲੋਂ ਅਜਿਹੀਆਂ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਜਿਵੇਂ, ''ਜੋ ਵਿਦੇਸਾਂ ਵਿੱਚ ਦੇਸ ਦੀ ਬੇਕਦਰੀ ਕਰਦੇ ਹਨ ਉਨ੍ਹਾਂ ਨੂੰ ਇਸੇ ਤਰੀਕੇ ਦਾ ਸਨਮਾਨ ਮਿਲਦਾ ਹੈ। ਜਿਵੇਂ ਅਬੂ ਢਾਬੀ ਦੇ ਅਖ਼ਬਾਰ ਗਲਫ ਨਿਊਜ਼ ਨੇ ਆਪਣੇ ਲੇਖ ਵਿੱਚ 'ਰਾਹੁਲ ਗਾਂਧੀ' ਨੂੰ ਪੱਪੂ ਕਿਹਾ।''ਇਹ ਵੀ ਪੜ੍ਹੋ:ਰਾਮ ਰਹੀਮ ਨੂੰ ਛਤਰਪਤੀ ਕਤਲ ਮਾਮਲੇ 'ਚ ਉਮਰ ਕੈਦ ਰਾਮ ਰਹੀਮ ਖ਼ਿਲਾਫ਼ ਸੁਪਰੀਮ ਕੋਰਟ ਵਿਚ ਮੁਫ਼ਤ ਕੇਸ ਲੜਨ ਵਾਲਾ ਵਕੀਲ''ਮੈਂ ਨਕਲੀ ਵਾਲ ਲਗਾ ਕੇ ਥੱਕ ਚੁੱਕੀ ਸੀ'' Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਇੱਕ ਹੋਰ ਕੈਪਸ਼ਨ ਵਿੱਚ ਲਿਖਿਆ ਸੀ, ''ਜਦੋਂ 65 ਵਰ੍ਹਿਆਂ ਤੱਕ ਦੇਸ 'ਤੇ ਰਾਜ ਕਰਨ ਵਾਲੀ ਸਿਆਸੀ ਪਾਰਟੀ ਦਾ ਆਗੂ ਵਿਦੇਸਾਂ ਵਿੱਚ ਇਹ ਕਹੇ ਕਿ ਭ੍ਰਿਸ਼ਟਾਚਾਰ ਤੇ ਗਰੀਬੀ ਦੇਸ ਵਿੱਚ ਜੜ੍ਹਾਂ ਤੱਕ ਫੈਲੀ ਹੋਈ ਹੈ ਤਾਂ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ 65 ਵਰ੍ਹਿਆਂ ਤੱਕ ਉਨ੍ਹਾਂ ਨੇ ਕੀ ਕੀਤਾ।''ਕੀ ਹੈ ਸੱਚਾਈ?ਕਈ ਵਾਰ ਕੁਝ ਭਾਜਪਾ ਆਗੂਆਂ ਨੇ ਰਾਹੁਲ ਗਾਂਧੀ ਦਾ 'ਪੱਪੂ' ਕਹਿ ਕੇ ਮਜ਼ਾਕ ਉਡਾਇਆ ਹੈ।ਕੀ ਅਸਲ ਵਿੱਚ ਅਖ਼ਬਾਰ ਨੇ ਰਾਹੁਲ ਗਾਂਧੀ ਦਾ ਅਪਮਾਨ ਕੀਤਾ ਹੈ? ਸੱਚਾਈ ਦਾਅਵਿਆਂ ਤੋਂ ਪਰੇ ਹੈ।ਅਖ਼ਬਾਰ ਦੀ ਪੂਰੀ ਹੈੱਡਲਈਨ ਇਹ ਹੈ, 'ਕਿਵੇਂ ਪੱਪੂ ਲੇਬਲ ਨੇ ਰਾਹੁਲ ਗਾਂਧੀ ਨੂੰ ਬਦਲਿਆ'' ਅਖ਼ਬਾਰ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ਆਪਣੀ ਹਾਸੇਕਾਰੀ ਅਤੇ ਖ਼ਬਰ ਦੀ ਹੈੱਡਲਾਈਨ 'ਤੇ ਦਸਤਖ਼ਤ ਰਾਹੀਂ ਸਹਿਮਤੀ ਦਿੱਤੀ ਸੀ। Image copyright Gopal saini/bbc ਤਾਂ ਫਿਰ ਹੈੱਡਲਾਈਨ ਵਿੱਚ 'ਪੱਪੂ' ਦਾ ਇਸਤੇਮਾਲ ਕਿਉਂ ਕੀਤਾ ਗਿਆ?ਅਸਲ ਵਿੱਚ ਇਹ ਹੈੱਡਲਾਈਨ ਇਸ ਲਈ ਦਿੱਤੀ ਗਈ ਕਿਉਂਕਿ 'ਪੱਪੂ ਲੇਬਲ' ਬਾਰੇ ਰਾਹੁਲ ਗਾਂਧੀ ਤੋਂ ਸਵਾਲ ਪੁੱਛਿਆ ਗਿਆ ਸੀ।ਉਸ ਸਵਾਲ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀ, ''2014 ਵਿੱਚ ਮੈਨੂੰ ਸਭ ਤੋਂ ਬੇਹਤਰੀਨ ਤੋਹਫ਼ਾ ਮਿਲਿਆ। ਮੈਂ ਉਸ ਤੋਂ ਬਹੁਤ ਕੁਝ ਸਿੱਖਿਆ ਜੋ ਸ਼ਾਇਦ ਮੈਂ ਕਿਤੇ ਹੋਰ ਨਹੀਂ ਸਿੱਖ ਸਕਦਾ ਸੀ।''''ਮੇਰੇ ਵਿਰੋਧੀ ਜਿੰਨੀ ਮੇਰੀ ਜ਼ਿੰਦਗੀ ਮੁਸ਼ਕਿਲ ਬਣਾਉਂਦੇ ਹਨ ਉਨ੍ਹਾਂ ਹੀ ਮੈਨੂੰ ਲਾਭ ਹੁੰਦਾ ਹੈ। ਮੈਂ ਇਸ ਸ਼ਬਦ (ਪੱਪੂ) ਕਾਰਨ ਪ੍ਰੇਸ਼ਾਨ ਨਹੀਂ ਹੁੰਦਾ ਹਾਂ। ਮੈਂ ਆਪਣੇ ਵਿਰੋਧੀਆਂ ਦੇ ਹਮਲਿਆਂ ਤੋਂ ਸਿੱਖਦਾ ਹਾਂ।''ਇਹ ਵੀ ਪੜ੍ਹੋ:ਬੀਅਰ ਦੀਆਂ ਬੋਤਲਾਂ ’ਤੇ ਗਣੇਸ਼ ਦੀ ਤਸਵੀਰ ਦਾ ਸੱਚਤਿਆਰੀਆਂ ਕੁੰਭ ਮੇਲੇ ਦੀਆਂ ਪਰ ਫੋਟੋ ਹੱਜ ਦੀ 'ਹਿੰਦੂਆਂ ਦਾ ਮਾਸ ਖਾਂਦੇ ਹਨ ਅਤੇ ਹਿੰਦੂਸਤਾਨ ਵਿੱਚ ਰਹਿੰਦੇ ਹਨ' ਖ਼ਬਰ ਦਾ ਸੱਚਇਸ ਨਾਲ ਇਹ ਸਾਬਿਤ ਹੋਇਆ ਕਿ ਰਾਹੁਲ ਗਾਂਧੀ ਦਾ ਅਪਮਾਨ ਕਰਨਾ ਅਖ਼ਬਾਰ ਦਾ ਮਕਸਦ ਨਹੀਂ ਸੀ। ਬਾਅਦ ਵਿੱਚ ਅਖ਼ਬਾਰ ਵੱਲੋਂ ਇੱਕ ਲੇਖ ਛਾਪ ਕੇ ਸਾਫ਼ ਕੀਤਾ ਗਿਆ ਕਿ ਰਾਹੁਲ ਗਾਂਧੀ ਦਾ ਅਪਮਾਨ ਕਰਨ ਵਾਲੇ ਦਾਅਵੇ ਝੂਠੇ ਹਨ।ਬੀਤੇ ਹਫ਼ਤੇ ਰਾਹੁਲ ਗਾਂਧੀ ਪਰਵਾਸੀ ਭਾਰਤੀਆਂ ਨੂੰ ਮਿਲਣ ਲਈ ਦੁਬਈ ਗਏ ਸਨ। ਉੱਥੇ ਉਨ੍ਹਾਂ ਨੇ ਸਟੇਡੀਅਮ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਸੀ। ਤੁਹਾਨੂੰ ਇਹ ਵੀਡੀਓ ਪਸੰਦ ਆ ਸਕਦੇ ਹਨਇਹ ਵੀਡੀਓਜ਼ ਵੀ ਜ਼ਰੂਰ ਦੇਖੋ: Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਉਦਾਰ ਸਵੀਡਨ ਵਿੱਚ ਹੁਣ ਪਰਵਾਸੀਆਂ ਨੂੰ ਮੰਨਿਆ ਜਾ ਰਿਹਾ ਹੈ ਮੁਸ਼ਕਿਲਾਂ ਦਾ ਕਾਰਨ ਵਾਤਸਲਯੇ ਰਾਇ ਬੀਬੀਸੀ ਪੱਤਰਕਾਰ 14 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45512287 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਵੀਡਨ ਵਿੱਚ ਕਝ ਲੋਕ ਪਰਵਾਸੀਆਂ ਨੂੰ ਦੇਸ ਦੀਆਂ ਮੁਸ਼ਕਿਲਾਂ ਦੀ ਵਜ੍ਹਾ ਮੰਨਦੀਆਂ ਹਨ ਯੂਰਪ ਦੇ ਦੇਸ ਸਵੀਡਨ ਦਾ ਜ਼ਿਕਰ ਹੋਵੇ ਤਾਂ ਤੁਹਾਡੇ ਜ਼ਿਹਨ ਵਿੱਚ ਕੀ ਕੁਝ ਆਉਂਦਾ ਹੈ?ਅਲਫ੍ਰੇਡ ਨੋਬੇਲੇ, ਨੋਬਲ ਪ੍ਰਾਈਜ਼, ਡਾਇਨਾਮਾਈਟ, ਬੋਫੋਰਜ਼, ਕੰਪਿਊਟਰ ਮਾਊਸ ਜਾਂ ਫੁੱਟਬਾਲ ਟੀਮ?ਤੁਹਾਡੇ ਦਿਮਾਗ ਵਿੱਚ ਇਸ ਦੇਸ ਦੀ ਭਾਵੇਂ ਜੋ ਵੀ ਪਛਾਣ ਹੋਵੇ ਉੱਥੋਂ ਦੇ ਲੋਕ ਲੰਬੇ ਸਮੇਂ ਤੋਂ ਆਪਣੇ ਸਮਾਜ ਵਿੱਚ ਖੁੱਲ੍ਹੇਪਨ, ਲਿੰਗ ਆਧਾਰਿਤ ਬਰਾਬਰਤਾ ਅਤੇ ਸਿਆਸਤ ਦੇ ਉਦਾਰ ਚਿਹਰੇ ਵਜੋਂ ਇਤਰਾਉਂਦੇ ਰਹੇ ਹਨ।ਇੱਥੇ ਸਰਕਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਝਾਤ ਨਹੀਂ ਮਾਰਦੀਆਂ ਬਲਕਿ ਸਮਾਜ ਦੀ ਭਲਾਈ, ਸਿਹਤ ਸਹੂਲਤਾਂ ਅਤੇ ਪਾਰਦਰਸ਼ਿਤਾ ਤੈਅ ਕਰਨ ਵਿੱਚ ਲੱਗੀਆਂ ਦਿਖਾਈ ਦਿੰਦੀਆਂ ਹਨ।ਇਹ ਵੀ ਪੜ੍ਹੋ:ਕਾਮਸੂਤਰ ਯੁੱਗ ਤੋਂ ਹੁਣ ਤੱਕ : ਸੈਕਸ ਬਾਰੇ ਭਾਰਤੀਆਂ ਦੀ ਸੋਚ ਕਿੰਨੀ ਬਦਲੀਗਾਮਾ ਪਹਿਲਵਾਨ ਤੇ ਕੁਲਸੁਮ ਨਵਾਜ਼ ਦਾ ਕੀ ਰਿਸ਼ਤਾ ਸੀਪਰਿਵਾਰ ਨਿਯੋਜਨ ਲਈ ਔਰਤਾਂ ਦੀ ਨਸਬੰਦੀ ਇਸ ਲਈ ਹੈ ਖ਼ਤਰਨਾਕਹਥਿਆਰਾਂ ਦੀ ਦਰਆਮਦਗੀ ਦੇ ਮਾਮਲੇ ਵਿੱਚ ਸਭ ਤੋਂ ਵੱਧ ਹਥਿਆਰ ਦਰਆਮਦ ਕਰਨ ਵਾਲੇ ਦੇਸਾਂ ਦੀ ਕਤਾਰ ਵਿੱਚ ਹੋਣ ਦੇ ਬਾਵਜੂਦ ਸਵੀਡਨ ਨੇ ਸਾਲ 1814 ਤੋਂ ਹੁਣ ਤੱਕ ਕੋਈ ਜੰਗ ਨਹੀਂ ਲੜੀ ਹੈ।ਨਵੀਂ ਖੋਜ ਅਤੇ ਨਵੀਂ ਤਕਨੀਕ ਨੂੰ ਵਧਾਵਾ ਦੇਣ ਦਾ ਹਾਮੀ ਇਹ ਦੇਸ ਅਤਿ ਵਿਕਸਿਤ ਪੱਛਮੀ ਦੇਸਾਂ ਲਈ ਵੀ ਦਹਾਕਿਆਂ ਤੱਕ ਮਿਸਾਲ ਰਿਹਾ ਹੈ।ਲੀਹਾਂ ਤੋਂ ਲਹਿੰਦੀ ਵਿਵਸਥਾ?ਸਾਲ 1963 ਵਿੱਚ ਇੱਕ ਦਸਤਾਵੇਜ਼ੀ ਫਿਲਮ ਵਿੱਚ ਸਵੀਡਨ ਬਾਰੇ ਕੁਝ ਇਸ ਤਰ੍ਹਾਂ ਦੱਸਿਆ ਹੈ।"ਲੋਕ ਇੱਥੇ ਦੁਨੀਆਂ ਵਿੱਚ ਸਭ ਤੋਂ ਅਮੀਰ ਹਨ। ਉਨ੍ਹਾਂ ਦੇ ਜੀਵਨ ਦਾ ਪੱਧਰ ਕਾਫੀ ਉੱਚਾ ਹੈ। ਸਰਕਾਰਾਂ ਇੱਥੇ ਸਮਾਜ ਭਲਾਈ ਵੱਲ ਧਿਆਨ ਦਿੰਦੀਆਂ ਹਨ। ਇਸ ਨੇ ਗਰੀਬੀ ਨੂੰ ਖ਼ਤਮ ਕਰ ਦਿੱਤਾ ਹੈ। ਇੱਥੇ ਹੜਤਾਲਾਂ ਨਹੀਂ ਹੁੰਦੀਆਂ ਹਨ, ਇੱਥੇ ਹਰ ਚੀਜ਼ ਤੇ ਹਰ ਕੋਈ ਕੰਮ ਕਰਦਾ ਹੈ। ਇਹ ਦੁਨੀਆਂ ਦਾ ਇਕੱਲਾ ਅਜਿਹਾ ਦੇਸ ਹੈ ਜਿੱਥੇ 7 ਸਾਲ ਦੇ ਬੱਚੇ ਨੂੰ ਵੀ ਸੈਕਸ ਦਾ ਸਬਕ ਦਿੱਤਾ ਜਾਂਦਾ ਹੈ।''ਪੈਮਾਨਾ ਖੁਸ਼ੀ ਦਾ ਹੋਵੇ ਜਾਂ ਸੰਪਨਤਾ ਦਾ। ਸਵੀਡਨ ਦੀ ਗਿਣਤੀ ਵਰ੍ਹਿਆਂ ਤੋਂ ਟੌਪ ਦਸ ਦੇਸਾਂ ਵਿੱਚ ਹੁੰਦੀ ਹੈ। Image copyright Getty Images ਫੋਟੋ ਕੈਪਸ਼ਨ ਯੂਰਪੀ ਯੂਨੀਅਨ ਵਿੱਚ ਹੋਣ ਦੇ ਬਾਵਜੂਦ ਸਵੀਡਨ ਨੇ ਆਪਣੀ ਕਰੰਸੀ ਨਹੀਂ ਬਦਲੀ ਹੈ ਨੌਜਵਾਨ ਹੋਣ ਭਾਵੇਂ ਬਜ਼ੁਰਗ, ਰਹਿਣ ਦੇ ਲਿਹਾਜ਼ ਨਾਲ ਹਰ ਉਮਰ ਦੇ ਲੋਕਾਂ ਲਈ ਇਹ ਅੱਵਲ ਮੁਲਕ ਮੰਨਿਆ ਜਾਂਦਾ ਹੈ ਪਰ ਸਵੀਡਨ ਦੀ ਇਹ ਪਛਾਣ ਹੁਣ ਬਦਲ ਰਹੀ ਹੈ। ਦੱਖਣੀ ਸ਼ਹਿਰ ਮੋਲਮੋ ਵਿੱਚ ਰਹਿਣ ਵਾਲੀ ਇੱਕ ਮਹਿਲਾ ਕਹਿੰਦੀ ਹੈ, ਅਸੀਂ ਤਾਂ ਖੁਸ਼ਕਿਸਮਤ ਸੀ ਪਰ ਹੁਣ ਸਮਾਜ ਵਿੱਚ ਮੁਸ਼ਕਿਲਾਂ ਨਜ਼ਰ ਆ ਰਹੀਆਂ ਹਨ। ਜ਼ਰੂਰੀ ਨਹੀਂ ਕਿ ਇਸ ਦਾ ਸਬੰਧ ਪਰਵਾਸੀਆਂ ਨਾਲ ਹੋਵੇ। ਹੁਣ ਲੋਕਾਂ ਨੂੰ ਲੱਗਦਾ ਹੈ ਕਿ ਬੱਚਿਆਂ ਦਾ ਸਕੂਲ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ, ਬਜ਼ੁਰਗਾਂ ਦੀ ਠੀਕ ਤਰੀਕੇ ਨਾਲ ਦੇਖਭਾਲ ਨਹੀਂ ਹੋ ਰਹੀ ਹੈ। ਬੱਸਾਂ ਤੇ ਟਰੇਨਾਂ ਹਮੇਸ਼ਾ ਦੇਰੀ ਨਾਲ ਚੱਲਦੀਆਂ ਹਨ। ਲੋਕਾਂ ਨੂੰ ਲੱਗਦਾ ਹੈ ਕਿ ਹੁਣ ਉਹ ਸਹੂਲਤਾਂ ਨਹੀਂ ਮਿਲ ਪਾ ਰਹੀਆਂ ਜੋ ਉਨ੍ਹਾਂ ਨੂੰ ਪਹਿਲਾਂ ਮਿਲਦੀਆਂ ਸਨ।ਸੋਸ਼ਲ ਡੇਮੋਕ੍ਰੇਟ ਦਾ ਦਬਦਬਾ ਘਟਿਆਸਵੀਡਨ ਦੀ ਸਿਆਸੀ ਤਸਵੀਰ ਵੀ ਬਦਲ ਰਹੀ ਹੈ। ਇਸ ਦੇਸ ਨੂੰ ਉਦਾਰਵਾਦੀ ਪਛਾਣ ਦੇਣ ਵਾਲੀ ਸੋਸ਼ਲ ਡੈਮੋਕਰੇਟਿਕ ਪਾਰਟੀ ਦਾ ਦਬਦਬਾ ਲਗਾਤਾਰ ਘੱਟਦਾ ਜਾ ਰਿਹਾ ਹੈ। ਕਰੀਬ 7 ਦਹਾਕੇ ਯਾਨੀ ਸਾਲ 2006 ਤੱਕ ਇਸ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਰਹੀਆਂ ਹਨ।ਹਾਲ ਵਿੱਚ ਹੋਈਆਂ ਆਮ ਚੋਣਾਂ ਵਿੱਚ ਇਹ ਪਾਰਟੀ ਜਿਸ ਗਠਜੋੜ ਵਿੱਚ ਹੈ ਉਹ ਮੁਕਾਬਲੇ ਦੇ ਦੂਜੇ ਗਠਜੋੜਾਂ ਤੋਂ ਕੁਝ ਵੱਧ ਵੋਟ ਹਾਸਿਲ ਕਰਨ ਵਿੱਚ ਕਾਮਯਾਬ ਰਿਹਾ ਪਰ ਬਹੁਮਤ ਹਾਸਿਲ ਨਹੀਂ ਕਰ ਸਕਿਆ।ਸਵੀਡਨ ਵਿੱਚ ਗਠਜੋੜ ਨਾਲ ਬਣੀਆਂ ਸਰਕਾਰਾਂ ਆਮ ਹੋ ਗਈਆਂ ਹਨ ਪਰ ਇਸ ਵਾਰ ਵੱਡਾ ਫਰਕ ਪ੍ਰਵਾਸੀਆਂ ਦਾ ਖੁੱਲ੍ਹ ਕੇ ਵਿਰੋਧ ਕਰਨ ਵਾਲੀ ਪਾਰਟੀ ਸਵੀਡਨ ਡੇਮੋਕ੍ਰੇਟਸ ਨੂੰ ਮਿਲੇ ਵੋਟਾਂ ਕਾਰਨ ਮਹਿਸੂਸ ਹੋ ਰਿਹਾ ਹੈ। Image copyright Getty Images ਫੋਟੋ ਕੈਪਸ਼ਨ ਹਾਲ ਵਿੱਚ ਹੋਈਆਂ ਚੋਣਾਂ ਵਿੱਚ ਪਰਵਾਸੀਆਂ ਦੀ ਵਿਰੋਧ ਕਰਨ ਵਾਲੀ ਪਾਰਟੀ ਨੂੰ ਕਾਫੀ ਵੋਟਾਂ ਮਿਲੀਆਂ ਹਨ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਭਾਸ਼ਮਤੀ ਸਰਕਾਰ ਕਹਿੰਦੇ ਹਨ ਕਿ ਸਵੀਡਨ ਡੇਮੋਕਰੇਟਸ ਪਾਰਟੀ ਦੇ 18 ਫੀਸਦੀ ਵੋਟ ਹਾਸਿਲ ਕਰਨ ਨੂੰ ਹੈਰਾਨ ਕਰਨ ਵਾਲਾ ਨਤੀਜਾ ਨਹੀਂ ਕਿਹਾ ਜਾ ਸਕਦਾ ਹੈ। ਉਹ ਕਹਿੰਦੇ ਹਨ, "ਪਿਛਲੇ ਸਾਰ ਇੱਕ ਸਰਵੇਖਣ ਹੋਇਆ। ਉਸੇ ਵੇਲੇ ਇਹ ਅੰਦਾਜ਼ਾ ਲੱਗ ਗਿਆ ਸੀ ਕਿ ਇਨ੍ਹਾਂ ਵੋਟਾਂ ਵਿੱਚ ਵਾਧਾ ਹੋਵੇਗਾ। ਜਦੋਂ 2015 ਦਾ ਪਰਵਾਸੀ ਸੰਕਟ ਹੋਇਆ ਸੀ ਤਾਂ ਉਸ ਦੇ ਤਹਿਤ ਉੱਥੇ ਕਾਫੀ ਸਮੱਸਿਆਵਾਂ ਖੜ੍ਹੀਆਂ ਹੋਈਆਂ ਸਨ। ਉਸ ਵੇਲੇ ਕਾਫੀ ਲੋਕ ਇਕੱਠੇ ਆ ਗਏ ਹਨ। ਉਸੇ ਵਕਤ ਤੋਂ ਉਹ ਮਸ਼ਹੂਰ ਹੋਣ ਲੱਗੇ ਹਨ।ਸਾਲ 2015 ਦੇ ਪ੍ਰਵਾਸੀ ਸੰਕਟ ਵੇਲੇ ਸਵੀਡਨ ਨੇ ਬਹੁਤ ਉਦਾਰ ਰੁਖ ਦਿਖਾਇਆ ਸੀ। ਇੱਕ ਲੱਖ 63 ਹਜ਼ਾਰ ਲੋਕਾਂ ਨੇ ਸਵੀਡਨ ਵਿੱਚ ਸ਼ਰਨ ਹਾਸਿਲ ਕਰਨ ਲਈ ਅਰਜ਼ੀ ਪਾਈ ਸੀ। ਇਹ ਵੀ ਪੜ੍ਹੋ:ਸਵੀਡਨ: ਪਰਵਾਸੀ ਵਿਰੋਧੀ ਪਾਰਟੀ ਦੇ 18 ਫੀਸਦ ਵੋਟਅੰਕੜਿਆਂ ਦੀ ਜ਼ੁਬਾਨੀ, ਪਰਵਾਸ ਦੀ ਕਹਾਣੀਗ੍ਰੀਨ ਕਾਰਡ ਲਾਟਰੀ ਜਿਸ ਨੂੰ ਟਰੰਪ ਕਰਨਗੇ ਖ਼ਤਮਸਵੀਡਨ ਨੇ ਆਬਾਦੀ ਦੇ ਅਨੁਪਾਤ ਵਿੱਚ ਕਿਸੇ ਵੀ ਮੁਲਕ ਦੇ ਮੁਕਾਬਲੇ ਵੱਧ ਪਰਵਾਸੀਆਂ ਨੂੰ ਥਾਂ ਦਿੱਤੀ ਸੀ। ਕਰੀਬ ਇੱਕ ਕਰੋੜ ਦੀ ਆਬਾਦੀ ਵਾਲੇ ਇਸ ਦੇਸ ਵਿੱਚ ਦਸ ਫੀਸਦ ਤੋਂ ਵੱਧ ਪ੍ਰਵਾਸੀ ਹਨ।ਪ੍ਰੋਫੈਸਰ ਭਾਸ਼ਮਤੀ ਸਰਕਾਰ ਕਹਿੰਦੇ ਹਨ, "2015 ਵਿੱਚ ਪ੍ਰਵਾਸੀ ਸੰਕਟ ਦੌਰਾਨ ਤੁਸੀਂ ਦੇਖੋਗੇ, ਸਵੀਡਨ ਦੀ ਸਰਕਾਰ ਨੇ ਜਰਮਨੀ ਵਾਂਗ ਕਦਮ ਚੁੱਕਿਆ ਸੀ। ਪਰਵਾਸੀਆਂ ਦਾ ਬਹੁਤ ਸਵਾਗਤ ਕੀਤਾ ਗਿਆ ਸੀ ਪਰ ਅਚਾਨਕ ਇੰਨੇ ਜ਼ਿਆਦਾ ਲੋਕ ਸਵੀਡਨ ਆਏ ਤਾਂ ਇਨ੍ਹਾਂ ਦੀ ਵਿਵਸਥਾ ਵਿੱਚ ਦਿੱਕਤਾਂ ਆਈਆਂ।'' "ਇੱਥੇ ਮੌਸਮ ਕਾਫੀ ਮੁਸ਼ਕਿਲ ਸੀ ਅਜਿਹੇ ਵਿੱਚ ਬਾਹਰ ਤੋਂ ਆਏ ਲੋਕਾਂ ਨੂੰ ਰਹਿਣ ਲਈ ਥਾਂ ਦੇਣ ਨਾਲ ਕਾਫੀ ਦਿੱਕਤਾਂ ਹੋਈਆਂ ਸਨ।''ਰਾਸ਼ਟਰਵਾਦੀ ਪਾਰਟੀ ਦਾ ਉਭਾਰਸਿਆਸੀ ਵਿਸ਼ਲੇਸ਼ਕ ਸਵੀਡਨ ਦੀ ਰਾਸ਼ਟਰਵਾਦੀ ਪਾਰਟੀ ਦੇ ਉਭਾਰ ਨੂੰ ਇਟਲੀ. ਜਰਮਨੀ, ਆਸਟਰੇਲੀਆ ਅਤੇ ਫਰਾਂਸ ਵਿੱਚ ਦੱਖਣਪੰਥੀ ਪਾਰਟੀਆਂ ਦੇ ਅਸਰ ਵਜੋਂ ਦੇਖਦੇ ਹਨ।ਇਟਲੀ ਵਿੱਚ ਫਾਈਵ ਸਟਾਰ ਮੂਵਮੈਂਟ ਨੇ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ। ਜਰਮਨੀ ਵਿੱਚ ਏਡੀਐੱਫ ਪਾਰਟੀ ਪਹਿਲੀ ਵਾਰ ਸੰਸਦ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੀ। ਆਸਟ੍ਰੀਆ ਵਿੱਚ ਫ੍ਰੀਡਮ ਪਾਰਟੀ ਸਰਕਾਰ ਵਿੱਚ ਸ਼ਰੀਕ ਹੈ ਅਤੇ ਉਸ ਨੇ ਫਰਾਂਸ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਮਰੀ ਲਾ ਪੇਨ ਨੂੰ ਚੁਣੌਤੀ ਪੇਸ਼ ਕੀਤੀ ਸੀ। Image copyright Getty Images ਫੋਟੋ ਕੈਪਸ਼ਨ ਸਵੀਡਨ ਵਿੱਚ ਅੰਕੜਿਆਂ ਅਨੁਸਾਰ ਵਧਦੇ ਅਪਰਾਧ ਦਾ ਕਾਰਨ ਪਰਵਾਸੀ ਨਹੀਂ ਹਨ ਕੌਮਾਂਤਰੀ ਮਾਮਲਿਆਂ ਦੇ ਜਾਣਕਾਰ ਪ੍ਰੋਫੈਸਰ ਹਰਸ਼ ਪੰਤ ਕਹਿੰਦੇ ਹਨ ਕਿ ਇਹ ਬਦਲਾਅ ਪਛਾਣ ਦੀ ਸੰਕਟ ਨਾਲ ਜੁੜਿਆ ਹੋਇਆ ਹੈ।ਉਨ੍ਹਂ ਕਿਹਾ, "2015 ਦੇ ਪ੍ਰਵਾਸੀ ਸੰਕਟ ਦੌਰਾਨ ਜੋ ਕੁਝ ਹੋਇਆ ਉਸ ਦਾ ਬਹੁਤ ਵੱਡਾ ਅਸਰ ਹੋਇਆ ਸੀ। ਉਸ ਨੇ ਯੂਰਪ ਦੀ ਪਛਾਣ ਨੂੰ ਹਿਲਾ ਕੇ ਰੱਖ ਦਿੱਤਾ ਸੀ।'' "ਉਸ ਨਾਲ ਇਹ ਸਵਾਲ ਖੜ੍ਹਾ ਹੋਇਆ ਕਿ ਜੇ ਇਹ ਚੱਲਦਾ ਰਿਹਾ ਤਾਂ ਯੂਰਪ ਦੀ ਆਪਣੀ ਪਛਾਣ ਕੀ ਰਹਿ ਜਾਵੇਗੀ? ਇਹ ਸਵਾਲ ਬ੍ਰਿਟੇਨ ਨੇ ਵੀ ਬ੍ਰੈਕਜ਼ਿਟ ਵਿੱਚ ਚੁੱਕੇ ਸਨ। ਹੁਣ ਸਵੀਡਨ ਵਿੱਚ ਵੀ ਵੱਖਵਾਦ ਯਾਨੀ ਸਵੇਕਜ਼ਿਟ ਦੀ ਗੱਲ ਹੋ ਰਹੀ ਹੈ।''ਪਛਾਣ ਦਾ ਸੰਕਟਇਸ ਵਾਰ ਆਮ ਚੋਣਾਂ ਵਿੱਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਕਰੀਬ 6 ਫੀਸਦ ਵੱਧ ਵੋਟ ਹਾਸਿਲ ਕਰਨ ਵਾਲੀ ਸਵੀਡਨ ਡੇਮੋਕਰੇਟਿਕ ਪਾਰਟੀ ਦੀ ਆਗੂ ਯਿਮੀ ਔਕੌਸਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਵਿੱਚ ਨਸਲਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਸਵੀਡਨ ਵਿੱਚ ਹਰ 6 ਵਿੱਚੋਂ ਇੱਕ ਵਿਅਕਤੀ ਦਾ ਵੋਟ ਹਾਸਿਲ ਕਰਨ ਵਾਲੀ ਇਹ ਪਾਰਟੀ ਆਪਣੀ ਪਛਾਣ ਬਦਲਣ ਵਿੱਚ ਜੁਟੀ ਹੈ। ਔਰਤਾਂ ਅਤੇ ਉੱਚੇ ਤਬਕੇ ਨੂੰ ਨਾਲ ਲੈਣਾ ਇਸਦੀ ਪ੍ਰਾਥਮਿਕਤਾ ਵਿੱਚ ਸ਼ੁਮਾਰ ਹੋ ਗਿਆ ਹੈ। Image copyright Getty Images ਫੋਟੋ ਕੈਪਸ਼ਨ 2015 ਵਿੱਚ ਸਵੀਡਨ ਵਿੱਚ ਵੱਡੀ ਗਿਣਤੀ ਵਿੱਚ ਪਰਵਾਸੀਆਂ ਨੇ ਸ਼ਰਨ ਮੰਗੀ ਸੀ ਪਰ ਹੁਣ ਵੀ ਇਸ ਦੀ ਪਛਾਣ ਪ੍ਰਵਾਸੀਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਨੂੰ ਲੈ ਕੇ ਹੈ। ਇਹ ਪਾਰਟੀ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੀ ਮੰਗ ਚੁੱਕਦੀ ਰਹੀ ਹੈ ਅਤੇ ਰਾਇਸ਼ੁਮਾਰੀ ਕਰਾਵਾਉਣਾ ਚਾਹੁੰਦੀ ਹੈ।ਹਰਸ਼ ਪੰਤ ਦਾ ਮੰਨਣਾ ਹੈ ਕਿ ਯੂਰਪ ਦੀਆਂ ਬਾਕੀ ਦੱਖਣਪੰਥੀ ਪਾਰਟੀਆਂ ਵਾਂਗ ਇਹ ਪਾਰਟੀ ਵੀ ਪਛਾਣ ਦੇ ਸੰਕਟ ਨੂੰ ਚੁੱਕ ਕੇ ਆਧਾਰ ਬਣਾਉਣਾ ਚਾਹੁੰਦੀ ਹੈ।ਉਹ ਕਹਿੰਦੇ ਹਨ, "ਪੱਕੇ ਤੌਰ 'ਤੇ ਇਸ ਵਿੱਚ ਇੱਕ ਇਸਲਾਮ ਵਿਰੋਧੀ ਤੱਤ ਵੀ ਹੈ। ਇਹ ਸਾਰੀਆਂ ਸਿਆਸੀ ਪਾਰਟੀਆਂ ਕਈ ਵਾਰ ਇਸਲਾਮ ਵਿਰੋਧੀ ਵੀ ਰਹੀਆਂ ਹਨ। ਮੈਨੂੰ ਇਹ ਇੱਕ ਪਛਾਣ ਦਾ ਸਵਾਲ ਲੱਗਦਾ ਹੈ।'' "ਸਾਰੇ ਦੇਸ ਜੋ ਕਹਿੰਦੇ ਸੀ ਕਿ ਯੂਰਪੀ ਯੂਨੀਅਨ ਨੇ ਸਾਡੀ ਪਛਾਣ ਨੂੰ ਢਕ ਲਿਆ ਹੈ ਉਹ ਇਸ ਗੱਲ ਤੋਂ ਜ਼ਿਆਦਾ ਡਰ ਗਏ ਹਨ ਕਿ ਬਾਹਰ ਤੋਂ ਆਏ ਲੋਕ ਸਾਡੀ ਪਛਾਣ 'ਤੇ ਸਵਾਲੀਆ ਨਿਸ਼ਾਨ ਲਾ ਰਹੇ ਹਨ।''ਸਵੀਡਨ ਦਾ ਅਰਥਚਾਰਾ ਮਜਬੂਤ ਹੈ ਪਰ ਇਸ ਦੇਸ ਲਈ ਪਛਾਣ ਇੱਕ ਅਹਿਮ ਮੁੱਦਾ ਹੈ। ਯੂਰਪੀ ਯੂਨੀਅਨ ਵਿੱਚ ਹੋਣ ਦੇ ਬਾਅਦ ਵੀ ਸਵੀਡਨ ਨੇ ਇੱਕੋ ਕਰੰਸੀ ਨੂੰ ਮਨਜ਼ੂਰ ਨਹੀਂ ਕੀਤਾ ਹੈ।ਕਿਵੇਂ ਬਣੇਗੀ ਪਛਾਣ?ਸਵੀਡਨ ਵਿੱਚ ਕਈ ਲੋਕ ਘਰ, ਸਿਹਤ ਸਹੂਲਤਾਂ ਅਤੇ ਲੋਕਾਂ ਦੀ ਭਲਾਈ ਦੀਆਂ ਸੇਵਾਵਾਂ ਵਿੱਚ ਹੋਈ ਕਟੌਤੀ ਨੂੰ ਲੈ ਕੇ ਚਿੰਤਾ ਵਿੱਚ ਹਨ। ਵਧਦਾ ਅਪਰਾਧ ਵੀ ਚਿੰਤਾ ਦਾ ਕਾਰਨ ਹੈ। ਦੱਖਣੀ ਸ਼ਹਿਰ ਮੋਲਮੋ ਨੂੰ ਯੂਰਪ ਵਿੱਚ ਬਲਾਤਕਾਰ ਦੀ ਰਾਜਧਾਨੀ ਕਿਹਾ ਜਾਣ ਲੱਗਾ ਹੈ। ਕਈ ਲੋਕ ਵਧਦੇ ਅਪਰਾਧ ਲਈ ਪਰਵਾਸੀਆਂ ਨੂੰ ਜ਼ਿੰਮੇਵਾਰ ਮੰਨਦੇ ਹਨ ਪਰ ਅੰਕੜੇ ਇਸ ਦਾਅਵੇ ਦੀ ਹਮਾਇਤ ਨਹੀਂ ਕਰਦੇ ਹਨ। ਭਾਵੇਂ ਹਰਸ਼ ਪੰਤ ਕਹਿੰਦੇ ਹਨ ਕਿ ਅੰਕੜੇ ਪੇਸ਼ ਕਰਕੇ ਲੋਕਾਂ ਦੀ ਸੋਚ ਨੂੰ ਨਹੀਂ ਬਦਲਿਆ ਜਾ ਸਕਦਾ ਹੈ। Image copyright Getty Images ਫੋਟੋ ਕੈਪਸ਼ਨ 1814 ਤੋਂ ਬਾਅਦ ਸਵੀਡਨ ਨੇ ਕਿਸੇ ਵੀ ਜੰਗ ਵਿੱਚ ਹਿੱਸਾ ਨਹੀਂ ਲਿਆ ਹੈ ਉਨ੍ਹਾਂ ਨੇ ਕਿਹਾ, "ਲੋਕਾਂ ਨੂੰ ਜੇ ਤੁਸੀਂ ਅੰਕੜੇ ਦੇਵੋਗੇ ਤਾਂ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਇੱਕ ਸੋਚ ਬਣ ਗਈ ਹੈ ਕਿ ਜਦੋਂ ਤੁਹਾਡੀ ਮਾਲੀ ਹਾਲਤ ਚੰਗੀ ਨਹੀਂ ਹੈ ਤਾਂ ਤੁਸੀਂ ਕਿਸੇ 'ਤੇ ਇਲਜ਼ਾਮ ਲਾਉਂਦੇ ਹੋ। ਅਜਿਹੇ ਵਿੱਚ ਪ੍ਰਵਾਸੀ ਇੱਕ ਸੌਖਾ ਨਿਸ਼ਾਨਾ ਹੈ। ਵਧ ਰਹੇ ਅਪਰਾਧਾਂ ਲਈ ਪਰਵਾਸੀਆਂ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਵੇਗਾ ਭਾਵੇਂ ਅਪਰਾਧ ਉਹ ਲੋਕ ਕਰ ਰਹੇ ਹੋਣ।''ਹਰਸ਼ ਪੰਤ ਇਹ ਵੀ ਕਹਿੰਦੇ ਹਨ ਕਿ ਪ੍ਰਪੋਰਸ਼ਨ ਰਿਪ੍ਰਜੈਟੇਸ਼ਨ ਯਾਨੀ ਅਨੁਪਾਤ ਦੇ ਆਧਾਰ 'ਤੇ ਨੁਮਾਇੰਦਗੀ ਦੀ ਪ੍ਰਣਾਲੀ 'ਤੇ ਮਾਣ ਕਰਨ ਵਾਲੇ ਸਵੀਡਨ ਵਿੱਚ ਜੋ ਬਦਲਾਅ ਦਿਖ ਰਿਹਾ ਹੈ ਉਹ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਦੀਆਂ ਖਾਮੀਆਂ ਵੱਲ ਇਸ਼ਾਰ ਕਰਦੇ ਹਨ।ਤਾਂ ਕੀ ਸਵੀਡਨ ਦੀ ਉਦਾਰ, ਪ੍ਰਗਤੀਸ਼ੀਲ ਅਤੇ ਖੁਸ਼ਨੁਮਾ ਦੇਸ ਵਜੋਂ ਪਛਾਣ ਖ਼ਤਰੇ ਵਿੱਚ ਹੈ?ਇਸ ਸਵਾਲ 'ਤੇ ਪ੍ਰੋਫੈਸਰ ਸਰਕਾਰ ਕਹਿੰਦੀ ਹੈ, "ਇੱਕ ਚੀਜ਼ ਤੁਹਾਨੂੰ ਦੇਖਣੀ ਚਾਹੀਦੀ ਹੈ ਕਿ ਉੱਥੇ ਬਹੁਤ ਮਜਬੂਤ ਸਿਵਿਲ ਸੋਸਾਈਟੀ ਹੈ। ਕਈ ਐਨਜੀਓ ਜੋ ਕੰਮ ਕਰਦੇ ਹਨ। ਸਵੀਡਨ ਨਾਲ ਨੌਰਵੇ ਵੀ ਪਰਵਾਸੀਆਂ ਦੀ ਕਾਫੀ ਮਦਦ ਕਰਦੇ ਹਨ। ਸਵੀਡਨ ਦੀ ਇੱਕ ਪਛਾਣ ਰਹੀ ਹੈ ਅਤੇ ਉਹ ਬਣੀ ਰਹੇਗੀ।''ਸਵੀਡਨ ਵੀ ਖੁਦ ਹੁਣ ਪਛਾਣ ਨੂੰ ਬਚਾਉਣਾ ਚਾਹੁੰਦਾ ਹੈ ਜਿਸਦੇ ਜ਼ਰੀਏ ਮਿਲੀ ਬਹੁਪੱਖੀ ਕਾਮਯਾਬੀ ਨੂੰ ਦੇਖਣ ਲਈ ਦਹਾਕਿਆਂ ਤੋਂ ਪੂਰੀ ਦੁਨੀਆਂ ਆਉਂਦੀ ਰਹੀ ਹੈ।ਇਹ ਵੀ ਪੜ੍ਹੋ:33 ਟਰੱਕ ਡਰਾਈਵਰਾਂ ਨੂੰ ਕਤਲ ਕਰਨ ਵਾਲਾ ਪੁਲਿਸ ਅੜਿੱਕੇਕੀ ‘ਕਿਰਾਏ ਦੇ ਬੁਆਏਫਰੈਂਡ’ ਘਟਾ ਸਕਣਗੇ ਕੁੜੀਆਂ ਦਾ ਡਿਪਰੈਸ਼ਨ'ਰਾਸ਼ਟਰੀ ਗੀਤ ਮੁਲਕ ਦੇ ਮੂਲ ਲੋਕਾਂ ਦਾ ਅਪਮਾਨ'ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸਵੀਡਨ ਚੋਣਾਂ ਵਿੱਚ ਪਰਵਾਸੀ ਵਿਰੋਧੀ ਪਾਰਟੀ ਨੂੰ ਹਾਸਿਲ ਹੋਈਆਂ 18 ਫੀਸਦ ਵੋਟਾਂ 11 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45468494 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਜਿਵੇਂ ਨਤੀਜੇ ਆਉਣੇ ਸ਼ੁਰੂ ਹੋਏ ਸੋਸ਼ਲ ਡੈਮੋਕਰੈਟਸ ਸਮਰਥਕਾਂ ਨੇ ਸਟਾਕਹੋਮ ਵਿੱਚ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਸਵੀਡਨ ਚੋਣਾਂ ਵਿੱਚ ਪਰਵਾਸੀ ਵਿਰੋਧੀ ਨੈਸ਼ਨਲ ਸਵੀਡਨ ਡੈਮੋਕਰੇਟਸ ਪਾਰਟੀ ਨੇ 18 ਫੀਸਦ ਵੋਟਾਂ ਹਾਸਿਲ ਕਰ ਕੇ ਨਵੀਂ ਸਰਕਾਰ ਵਿੱਚ ਭੂਮਿਕਾ ਨਿਭਾਉਣ ਦੀ ਗੱਲ ਕਹੀ ਹੈ।ਹੁਣ ਅਜੇ ਤੱਕ ਦੋਵੇਂ ਗਠਜੋੜਾਂ ਨੇ ਸਵੀਡਨ ਡੈਮੋਕਰੇਟਸ ਨਾਲ ਕੰਮ ਕਰਨ ਤੋਂ ਇਨਕਾਰ ਕੀਤਾ ਹੈ। ਸੈਂਟਰ ਲੈਫਟ ਪਾਰਟੀ ਨੇ ਹੁਣ ਸੱਜੇਪੱਖੀ ਪਾਰਟੀਆਂ ਦੇ ਗਠਜੋੜ ਤੋਂ ਕੁਝ ਲੀਡ ਬਣਾ ਲਈ ਹੈ।ਨੈਸ਼ਨਲਿਸਟ ਸਵੀਡਨ ਡੈਮੋਕਰੈਟਸ (ਐਸਡੀ) ਨੇ ਇਸ ਵਾਰ ਪਿਛਲੀਆਂ ਚੋਣਾਂ ਨਾਲੋਂ 12.9 ਫੀਸਦ ਵੱਧ ਵੋਟਾਂ ਹਾਸਿਲ ਕੀਤੀਆਂ ਹਨ।ਸਵੀਡਨ ਇੱਕ ਅਨੁਪਾਤਕ ਪ੍ਰਤਿਨਿਧਤਾ ਪ੍ਰਣਾਲੀ ਦੀ ਵਰਤੋਂ ਕਰਦਾ ਹੈ, ਜਿਸ ਦੇ ਤਹਿਤ ਹਰੇਕ ਪਾਰਟੀ ਨੂੰ ਹਰੇਕ ਹਲਕੇ ਵਿੱਚ ਸੀਟਾਂ ਦੀ ਵੰਡ ਕੀਤੀ ਜਾਂਦੀ ਹੈ ਜੋ ਆਮ ਤੌਰ 'ਤੇ ਵੋਟ ਦੇ ਹਿੱਸੇ ਦੇ ਬਰਾਬਰ ਹੁੰਦੀ ਹੈ।ਇਹ ਵੀ ਪੜ੍ਹੋ:ਸਾਂਝੀ-ਖੇਤੀ ਨੇ ਬਾਲੇ ਅਨੁਸੂਚਿਤ ਜਾਤੀਆਂ ਦੇ ਘਰਾਂ ਦੇ ਚੁੱਲ੍ਹੇ'ਰਾਜਾ ਹਿੰਦੋਸਤਾਨੀ' ਦੇਖ ਕੇ ਭਾਰਤੀ ਬੱਚਾ ਗੋਦ ਲੈਣ ਦਾ ਲਿਆ ਫ਼ੈਸਲਾਨਵੀਂ ਰਿਸਰਚ ਅਨੁਸਾਰ ਪ੍ਰੋਬਾਇਓਟੀਕਸ ਦਾ ਕੋਈ ਖ਼ਾਸ ਫਾਇਦਾ ਨਹੀਂਦੋਹਾਂ ਹੀ ਅਹਿਮ ਧੜਿਆਂ ਨੇ ਐਸਡੀ ਨਾਲ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ, ਹਾਲਾਂਕਿ ਐਸਡੀ ਆਗੂ ਦਾ ਦਾਅਵਾ ਹੈ ਕਿ ਉਹ ਹੋਰਨਾਂ ਪਾਰਟੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ। Image copyright AFP ਫੋਟੋ ਕੈਪਸ਼ਨ ਸਵੀਡਨ ਡੈਮੋਕਰੈਟ ਆਗੂ ਜਿਮੀ ਐਕਸਨ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦਾ 'ਵਧੇਰੇ ਅਸਰ' ਹੈ। ਜੈਮੀ ਐਕਸਨ ਨੇ ਪਾਰਟੀ ਦੀ ਇੱਕ ਰੈਲੀ ਦੌਰਾਨ ਕਿਹਾ, "ਅਸੀਂ ਸੰਸਦ ਵਿੱਚ ਆਪਣੀਆਂ ਸੀਟਾਂ ਵਧਾਵਾਂਗੇ ਅਤੇ ਇਸ ਦਾ ਅਸਰ ਆਉਣ ਵਾਲੇ ਹਫ਼ਤਿਆਂ, ਮਹੀਨਿਆਂ ਅਤੇ ਸਾਲਾਂ ਵਿੱਚ ਸਵੀਡਨ 'ਤੇ ਨਜ਼ਰ ਆਉਣ ਲੱਗੇਗਾ।" ਸਵੀਡਨ ਵਿੱਚ ਸਰਕਾਰ ਤੇ ਹੋਰ ਪਾਰਟੀਆਂਪ੍ਰਧਾਨ ਮੰਤਰੀ ਸਟੀਫਨ ਲੋਵਾਨ ਦੀ ਅਗਵਾਈ ਵਾਲੀ ਹਾਕਮ ਧਿਰ ਸੋਸ਼ਲ ਡੈਮੋਕਰੈਟਸ ਅਤੇ ਦਿ ਗ੍ਰੀਨ ਪਾਰਟੀ ਨਾਲ ਮਿਲ ਕੇ ਬਣੀ ਹੈ। ਇਸ ਨੂੰ ਖੱਬੇਪੱਖੀ ਪਾਰਟੀ ਦਾ ਸਮਰਥਨ ਹਾਸਿਲ ਹੈ। Image copyright Getty Images/AFP ਫੋਟੋ ਕੈਪਸ਼ਨ ਪ੍ਰਧਾਨ ਮੰਤਰੀ ਸਟੀਫਨ ਲੋਵਾਨ ਦਾ ਕਹਿਣਾ ਹੈ ਹਾਲੇ ਉਨ੍ਹਾਂ ਕੋਲ ਦੋ ਹਫ਼ਤੇ ਹਨ ਤੇ ਅਹੁਦਾ ਨਹੀਂ ਛੱਡਣਗੇ ਸੱਜੇਪੱਖੀ ਰੁਝਾਨ ਵਾਲਾ ਅਲਾਇਂਸ ਚਾਰ ਪਾਰਟੀਆਂ ਦਾ ਗਠਜੋੜ ਹੈ। ਇਸ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹਨ ਦਿ ਮੋਡਰੇਟਜ਼ ਦੇ ਪ੍ਰਧਾਨ ਉਲਫ਼ ਕ੍ਰਿਸਟਰਸਨ।ਉਨ੍ਹਾਂ ਕਿਹਾ ਕਿ ਹਾਕਮ ਧਿਰ ਨੇ ਆਪਣਾ ਸਮਾਂ ਪੂਰਾ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਸੇਵਾ ਮੁਕਤ ਹੋ ਜਾਣਾ ਚਾਹੀਦਾ ਹੈ।ਪ੍ਰਧਾਨ ਮੰਤਰੀ ਲੋਵਾਨ ਦਾ ਕਹਿਣਾ ਹੈ ਕਿ ਉਹ ਅਹੁਦਾ ਨਹੀਂ ਛੱਡਣਗੇ। ਉਨ੍ਹਾਂ ਪਾਰਟੀ ਦੀ ਰੈਲੀ ਦੌਰਾਨ ਕਿਹਾ, "ਸੰਸਦ ਸ਼ੁਰੂ ਹੋਣ ਵਿੱਚ ਹਾਲੇ ਦੋ ਹਫ਼ਤੇ ਬਾਕੀ ਹਨ। ਮੈਂ ਵੋਟਰਾਂ ਅਤੇ ਚੋਣ ਪ੍ਰਕਿਰਿਆ ਦਾ ਸਨਮਾਨ ਕਰਦਾ ਹਾਂ ਅਤੇ ਸ਼ਾਂਤੀ ਨਾਲ ਕੰਮ ਕਰਾਂਗਾ।"ਸੋਸ਼ਲ ਡੈਮੋਕਰੈਟਸ ਅਤੇ ਮੋਡਰੇਟਸ ਦੋਹਾਂ ਹੀ ਪਾਰਟੀਆਂ ਦੀ ਵੋਟਾਂ ਵਿੱਚ ਗਿਰਾਵਟ ਆਈ ਹੈ ਕਿਉਂਕਿ ਐਸਡੀ ਅਤੇ ਛੋਟੀਆਂ ਪਾਰਟੀਆਂ ਨੇ ਕਾਫ਼ੀ ਵੋਟਾਂ ਹਾਸਿਲ ਕੀਤੀਆਂ ਹਨ।ਮਾਹਿਰਾਂ ਦਾ ਮੰਨਣਾ ਹੈ ਕਿ ਕੇਂਦਰ-ਸੱਜੇਪੱਖੀ ਗਠਜੋੜ ਅਸਾਨੀ ਨਾਲ ਸਰਕਾਰ ਬਣਾ ਸਕਦਾ ਹੈ, ਹਾਲਾਂਕਿ ਕਾਫ਼ੀ ਗੁੰਝਲਦਾਰ ਸਮਝੌਤੇ ਹੋਣੇਗੇ।ਇਹ ਵੀ ਪੜ੍ਹੋ:ਜਦੋਂ ਧੀ ਸਾਹਮਣੇ ਆਇਆ ਬਾਪ ਦਾ ਅਸਲ ਸੱਚ'ਅਕਾਲੀ ਦਲ ਨੂੰ ਇਹ ਦਿਨ ਕਿਉਂ ਦੇਖਣੇ ਪੈ ਰਹੇ ਨੇ'100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਸੀਵਡਨ ਡੈਮੋਕਰੇਟਸ ਕੌਣ ਹਨ?2010 ਵਿੱਚ ਸੰਸਦ ਵਿੱਚ ਆਉਣ ਤੋਂ ਪਹਿਲਾਂ ਕਈ ਸਾਲਾਂ ਤੱਕ ਸਵੀਡਨ ਡੈਮੋਕਰੈਟਸ ਦਾ ਸਬੰਧ ਨਿਓ-ਨਾਜ਼ੀ (ਨਾਜ਼ਾਵਾਦ) ਧੜੇ ਨਾਲ ਜੋੜਿਆ ਗਿਆ ਹੈ। ਐਸਡੀ ਖੁਦ ਦੀ ਬਰਾਂਡਿੰਗ ਬਦਲਣ ਦੀ ਕੋਸ਼ਿਸ਼ ਕਰ ਰਹੀ ਸੀ। ਪਾਰਟੀ ਨੇ ਬਲਦੀ ਟੋਰਚ ਵਾਲਾ ਆਪਣਾ ਲੋਗੋ ਬਦਲ ਕੇ ਸਵੀਡਿਜ਼ ਝੰਡੇ ਦਾ ਰੰਗ ਰੱਖਿਆ।ਵਰਕਿੰਗ ਕਲਾਸ ਨੂੰ ਨਿਸ਼ਾਨਾ ਬਣਾਉਂਦਿਆਂ ਐਸਡੀ ਹੋਰ ਔਰਤਾਂ ਅਤੇ ਵੱਧ ਆਮਦਨ ਵਾਲੇ ਵੋਟਰਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ।ਸਵੀਡਨ ਡੈਮੋਕਰੈਟਸ ਦੇ ਆਗੂ ਜਿਮੀ ਐਕਸਨ ਦਾ ਕਹਿਣਾ ਹੈ ਕਿ ਨਸਲਵਾਦ ਖਿਲਾਫ਼ ਪਾਰਟੀ ਦੀ ਜ਼ੀਰੋ ਟੋਲਰੈਂਸ ਨੀਤੀ ਹੈ।ਹਾਲਾਂਕਿ ਪਾਰਟੀ 'ਤੇ ਹਾਲੇ ਵੀ ਨਸਲਵਾਦ ਦੇ ਕਈ ਮਾਮਲਿਆਂ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਹਨ।ਚੋਣਾਂ ਦੌਰਾਨ ਮੁੱਖ ਮੁੱਦੇ ਸਵੀਡਨ ਦਾ ਅਰਥਚਾਰਾ ਮਜ਼ਬੂਤ ਹੋ ਰਿਹਾ ਹੈ ਪਰ ਕਾਫ਼ੀ ਵੋਟਰਾਂ ਦਾ ਮੰਨਣਾ ਹੈ ਕਿ 2015 ਦੀ ਪਰਵਾਸੀ ਲਹਿਰ ਕਾਰਨ ਹਾਊਸਿੰਗ, ਸਿਹਤ ਅਤੇ ਲੋਕ ਭਲਾਈ ਸੇਵਾਵਾਂ ਤੇ ਵਧੇਰੇ ਦਬਾਅ ਪਿਆ ਹੈ। Image copyright AFP ਫੋਟੋ ਕੈਪਸ਼ਨ ਚੋਣਾਂ ਦੌਰਾਨ ਪਰਵਾਸੀ ਵਿਰੋਧੀ ਮੁਹਿੰਮ ਅਹਿਮ ਰਹੀ ਹੈ। 2015 ਵਿੱਚ ਰਿਕਾਰਡ 1,63,000 ਸ਼ਰਨਾਰਥੀਆਂ ਨੂੰ ਸਵੀਡਨ ਨੇ ਥਾਂ ਦਿੱਤੀ ਸੀ। ਇਹ ਯੂਰਪੀ ਯੂਨੀਅਨ ਵਿੱਚ ਸਭ ਤੋਂ ਵੱਧ ਅੰਕੜਾ ਸੀ।ਕਾਫ਼ੀ ਵੋਟਰ ਵੱਧ ਰਹੀ ਹਿੰਸਾ ਦੀ ਵਜ੍ਹਾ ਵੀ ਵਧਦੇ ਪਰਵਾਸੀਆਂ ਨੂੰ ਮੰਨਦੇ ਹਨ ਹਾਲਾਂਕਿ ਸਰਕਾਰੀ ਅੰਕੜੇ ਇਸ ਵਿਚਾਲੇ ਕੋਈ ਸਬੰਧ ਨਹੀਂ ਦਰਸਾਉਂਦੇ।ਇਹ ਪੜ੍ਹੋ:ਕਿਸ ਹਾਲ 'ਚ ਹਨ ਅਮਰੀਕਾ 'ਚ ਕੈਦ 52 ਭਾਰਤੀ?ਅਮਰੀਕਾ ਵੱਲ ਗੈਰ-ਕਾਨੂੰਨੀ ਪਰਵਾਸ ਦੇ ਤਿੰਨ ਮੁੱਖ ਕਾਰਨ20 ਸਾਲਾ ਜਪਾਨੀ ਕੁੜੀ ਜਿਸ ਤੋਂ ਹਾਰਨ ਤੋਂ ਬੌਖਲਾਈ ਸੈਰੇਨਾਐਸਡੀ ਯੂਰਪੀ ਯੂਨੀਅਨ ਨੂੰ ਛੱਡਣਾ ਚਾਹੁੰਦਾ ਹੈ ਅਤੇ 'ਸਵੈਗਿਜ਼' ਰੈਫ਼ਰੈਂਡਮ ਦੀ ਪੇਸ਼ਕਸ਼ ਵੀ ਕੀਤੀ ਸੀ। ਪਰ ਤਾਕਤਵਰ ਕੇਂਦਰੀ ਪਾਰਟੀਆਂ ਇਸ ਦੇ ਵਿਰੋਧ ਵਿੱਚ ਹਨ ਇਸ ਲਈ ਇਹ ਸੰਭਵ ਨਹੀਂ ਹੋ ਸਕਦਾ।ਇਸ ਤੋਂ ਅਲਾਵਾ ਵਾਤਾਵਰਨ ਵਿੱਚ ਬਦਾਲਅ ਨੂੰ ਲੈ ਕੇ ਕਾਫ਼ੀ ਲੋਕ ਚਿੰਤਤ ਹਨ। ਅੱਤ ਦੀ ਗਰਮੀ ਕਾਰਨ 25000 ਹੈਕਟੇਅਰ ਜੰਗਲ ਨੂੰ ਅੱਗ ਲੱਗ ਗਈ ਸੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਜੱਸੀ ਸਿੱਧੂ ਮਾਮਲੇ ਵਿੱਚ ਕੈਨੇਡਾ ਵੱਲੋਂ ਮਾਂ ਤੇ ਮਾਮੇ ਦੀ ਭਾਰਤ ਸਰਕਾਰ ਨੂੰ ਸਪੁਰਦਗੀ - 5 ਅਹਿਮ ਖਬਰਾਂ 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46982849 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright justiceforjassi.com ਫੋਟੋ ਕੈਪਸ਼ਨ ਮਲਕੀਤ ਕੌਰ 'ਤੇ ਜੱਸੀ ਦੇ ਮਾਮੇ ਸੁਰਜੀਤ ਬਦੇਸ਼ਾ (ਸੱਜੀ ਫੋਟੋ) 'ਤੇ ਨੌਜਵਾਨ ਜੋੜੇ 'ਤੇ ਹਮਲੇ ਦੀ ਸਾਜ਼ਿਸ਼ ਦਾ ਇਲਜ਼ਾਮ ਹੈ ਹਿੰਦੁਸਤਾਨ ਟਾਈਮਜ਼ ਮੁਤਾਬਕ 25 ਸਾਲਾ ਜੱਸੀ ਸਿੱਧੂ ਦੇ ਕਤਲ ਕੇਸ ਵਿੱਚ 19 ਸਾਲਾਂ ਬਾਅਦ ਉਸ ਦੀ ਮਾਂ ਤੇ ਮਾਮੇ ਨੂੰ ਭਾਰਤ ਸਰਕਾਰ ਨੂੰ ਸਪੁਰਦ ਕਰ ਦਿੱਤਾ ਗਿਆ ਹੈ। ਮਲਕੀਤ ਕੌਰ ਸਿੱਧੂ ਅਤੇ ਸੁਰਜੀਤ ਸਿੰਘ ਬਦੇਸ਼ਾ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚੋਂ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਰੌਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰਸੀਐਮਪੀ) ਦੀ ਇੱਕ ਟੀਮ ਦੁਆਰਾ ਵੈਨਕੂਵਰ ਹਵਾਈ ਅੱਡੇ 'ਤੇ ਪਹੁੰਚਾਇਆ ਗਿਆ। ਇਸ ਤੋਂ ਬਾਅਦ ਟੀਮ ਨੇ ਉਨ੍ਹਾਂ ਨੂੰ ਭਾਰਤ ਜਾਣ ਵਾਲੀ ਉਡਾਣ ਵਿੱਚ ਬਿਠਾ ਦਿੱਤਾ।ਉਨ੍ਹਾਂ ਦੀ ਸਪੁਰਦਗੀ ਕਰਨ ਦੀ ਪਿਛਲੀ ਕੋਸ਼ਿਸ਼ ਸਤੰਬਰ 2017 ਵਿੱਚ ਹੋਈ ਸੀ। ਪਰ ਪੰਜਾਬ ਪੁਲਿਸ ਦੀ ਇੱਕ ਟੀਮ, ਜੋ ਉਨ੍ਹਾਂ ਨੂੰ ਟੋਰੰਟੋ ਤੋਂ ਭਾਰਤ ਲੈ ਜਾਣ ਵਾਲੀ ਸੀ, ਨੂੰ ਸੌਂਪ ਦਿੱਤੇ ਜਾਣ ਤੋਂ ਬਾਅਦ ਕਾਫ਼ੀ ਨਾਟਕੀ ਢੰਗ ਨਾਲ ਇਹ ਕੋਸ਼ਿਸ਼ ਨਾਕਾਮਯਾਬ ਰਹੀ। ਕਰਤਾਰਪੁਰ ਸਾਹਿਬ ਦੇ ਸਿਰਫ਼ ਸਿੱਖਾਂ ਨੂੰ ਦਰਸ਼ਨ ਦੀ ਇਜਾਜ਼ਤ 'ਤੇ ਮੁੱਖ ਮੰਤਰੀ ਨੂੰ ਇਤਰਾਜ਼ ਦਿ ਟ੍ਰਿਬਿਊਨ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੀ ਕਥਿਤ ਪੇਸ਼ਕਸ਼ ਦਾ ਵਿਰੋਧ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਿਰਫ਼ ਸਿੱਖ ਸ਼ਰਧਾਲੂਆਂ ਨੂੰ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਹੋਵੇਗੀ। ਇਹ ਵੀ ਪੜ੍ਹੋ:9 ਸਾਲਾ ਬੱਚੇ ਦਾ ਖੁਲਾਸਾ, ਪੁਲਿਸ ਨੇ ਕਿਵੇਂ ਕੀਤਾ ਉਸਦੇ ਮਾਪਿਆਂ ਦਾ ਕਤਲਕੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 'ਜੈ ਹਿੰਦ' ਨਾਅਰੇ ਬਾਰੇ ਝੂਠ ਬੋਲਿਆ?ਕੀ ਤੁਸੀਂ ਪ੍ਰਿਅੰਕਾ ਗਾਂਧੀ ਬਾਰੇ ਇਹ ਗੱਲਾਂ ਜਾਣਦੇ ਹੋਕੈਪਟਨ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਯੂਨੀਵਰਸਲ ਗੁਰੂ ਸਨ ਜਿਨ੍ਹਾਂ ਨੂੰ ਸਾਰੇ ਧਰਮਾਂ ਦੇ ਲੋਕ ਮੰਨਦੇ ਸਨ ਖਾਸ ਕਰਕੇ ਹਿੰਦੂ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਦੋਂ ਪਾਕਿਸਤਾਨ ਕਰਤਾਰਪੁਰ ਦੇ ਦਰਸ਼ਨ ਸਬੰਧੀ ਖਰੜਾ ਪੇਸ਼ ਕਰੇਗਾ ਤਾਂ ਇਹ ਮਾਮਲਾ ਚੁੱਕਿਆ ਜਾਵੇ। Image copyright Getty Images ਇਸ ਤੋਂ ਇਲਾਵਾ ਉਨ੍ਹਾਂ ਨੇ ਦਰਸ਼ਨ ਲਈ ਸ਼ਰਧਾਲੂਆਂ ਦੇ ਇੱਕ ਜਥੇ ਵਿੱਚ 15 ਲੋਕਾਂ ਦੇ ਹੋਣ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਇਕੱਲਾ ਵਿਅਕਤੀ ਵੀ ਦਰਸ਼ਨ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਦੀ ਇਜਾਜ਼ਤ ਹੋਣੀ ਚਾਹੀਦੀ ਹੈ।ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਵਿੱਤ ਮੰਤਰਾਲੇ ਦਾ ਵਾਧੂ ਚਾਰਜ ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਕੇਂਦਰ ਸਰਕਾਰ ਵਿੱਚ ਰੇਲਵੇ ਮੰਤਰੀ ਪੀਯੂਸ਼ ਗੋਇਲ ਨੂੰ ਵਿੱਤ ਮੰਤਰੀ ਦਾ ਵਾਧੂ ਚਾਰਜ ਦੇ ਦਿੱਤਾ ਗਿਆ ਹੈ। ਵਿੱਤ ਮੰਤਰੀ ਅਰੁਣ ਜੇਤਲੀ ਇਸ ਵੇਲੇ 'ਰੈਗੁਲਰ ਚੈੱਕਅਪ' ਲਈ ਅਮਰੀਕਾ ਵਿੱਚ ਹਨ। Image copyright Getty Images ਇੱਕ ਫਰਵਰੀ ਨੂੰ ਮੋਦੀ ਸਰਕਾਰ ਅੰਤਰਿਮ ਬਜਟ ਪੇਸ਼ ਕਰੇਗੀ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ, "ਅਰੁਣ ਜੇਤਲੀ ਦੀ ਸਿਹਤ ਖਰਾਬ ਹੋਣ ਕਾਰਨ ਵਿੱਤ ਮੰਤਰਾਲੇ ਅਤੇ ਕਾਓਪਰੇਟਿਵ ਅਫੇਅਰਜ਼ ਮਾਮਲੇ ਦਾ ਕਾਰਜਭਾਰ ਪੀਯੂਸ਼ ਗੋਇਲ ਸਾਂਭਣਗੇ। ਇਸ ਦੌਰਾਨ ਜੇਤਲੀ ਬਿਨਾਂ ਪੋਰਟਫੋਲੀਓ ਦੇ ਮੰਤਰੀ ਹੋਣਗੇ।"'ਮੀਟ ਖਾਣ ਵਾਲੀਆਂ ਔਰਤਾਂ ਹੁੰਦੀਆਂ ਹਨ ਘੱਟ ਬੀਮਾਰ'ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਜੋ ਔਰਤਾਂ ਮਾਸਾਹਾਰੀ ਭੋਜਨ ਖਾਂਦੀਆਂ ਹਨ ਉਨ੍ਹਾਂ ਨੂੰ ਸ਼ੂਗਰ, ਦਿਲ ਦਾ ਰੋਗ, ਕੈਂਸਰ ਅਤੇ ਮੋਟਾਪੇ ਵਰਗੀਆਂ ਬੀਮਾਰੀਆਂ ਘੱਟ ਹੁੰਦੀਆਂ ਹਨ। ਇਹ ਸਰਵੇਖਣ ਏਮਜ਼ ਅਤੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਸਾਈਂਸ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਸੀ ਜਿਸ ਵਿੱਚ 18 ਤੋਂ 40 ਸਾਲ ਤੱਕ ਦੀਆਂ ਔਰਤਾਂ ਦੇ ਖਾਣ-ਦੀਆਂ ਆਦਤਾਂ ਬਾਰੇ ਅਧਿਐਨ ਕੀਤਾ ਗਿਆ। ਵੈਨੇਜ਼ੁਏਲਾ ਵਿੱਚ ਵਿਰੋਧੀ ਧਿਰ ਨੂੰ ਮਿਲਿਆ ਡੋਨਲਡ ਟਰੰਪ ਦਾ ਸਮਰਥਨ ਵੈਨੇਜ਼ੁਏਲਾ ਵਿੱਚ ਸਰਕਾਰ ਖਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਰੋਧੀ ਧਿਰ ਦੇ ਆਗੂ ਖੁਆਨ ਗੋਈਦੋ ਨੂੰ ਅੰਤਰਿਮ ਰਾਸ਼ਟਰਪਤੀ ਦੇ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਹੈ। Image copyright AFP/Getty Images ਵੈਨੇਜ਼ੁਏਲਾ ਵਿੱਚ ਹਜ਼ਾਰਾਂ ਲੋਕ ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਖਿਲਾਫ਼ ਮੁਜ਼ਾਹਰੇ ਕਰ ਰਹੇ ਹਨ। ਖੁਆਨ ਗੋਈਦੋ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਹਨ। ਬੁੱਧਵਾਰ ਨੂੰ ਉਨ੍ਹਾਂ ਨੇ ਕਰਾਕਾਸ ਵਿੱਚ ਖੁਦ ਨੂੰ ਦੇਸ ਦਾ 'ਕਾਰਜਕਾਰੀ ਰਾਸ਼ਟਰਪਤੀ' ਐਲਾਨ ਦਿੱਤਾ ਹੈ।ਇਹ ਵੀ ਪੜ੍ਹੋ:ਉੱਤਰੀ ਕੋਰੀਆ ਤੋਂ ਭੱਜੀਆਂ, ਚੀਨ 'ਚ ਸੈਕਸ ਸਕੈਂਡਲ 'ਚ ਫਸੀਆਂ ਕੁੜੀਆਂ 9 ਸਾਲਾ ਬੱਚੇ ਦਾ ਖੁਲਾਸਾ, ਪੁਲਿਸ ਨੇ ਕਿਵੇਂ ਕੀਤਾ ਉਸਦੇ ਮਾਪਿਆਂ ਦਾ ਕਤਲਕੀ ਤੁਸੀਂ ਪ੍ਰਿਅੰਕਾ ਗਾਂਧੀ ਬਾਰੇ ਇਹ ਗੱਲਾਂ ਜਾਣਦੇ ਹੋਇਸ ਮਹੀਨੇ ਦੀ ਸ਼ੁਰੂਆਤ ਵਿੱਚ ਨਿਕੋਲਸ ਮਾਦੁਰੋ ਨੇ ਰਾਸ਼ਟਰਪਤੀ ਦੇ ਤੌਰ 'ਤੇ ਆਪਣੇ ਦੂਜੇ ਕਾਰਜਕਾਲ ਦੀ ਸਹੁੰ ਚੁੱਕੀ ਸੀ। ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਉਨ੍ਹਾਂ 'ਤੇ ਵੋਟਾਂ ਦੀ ਗੜਬੜੀ ਕਰਨ ਦਾ ਇਲਜ਼ਾਮ ਲੱਗਿਆ ਸੀ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਗੂਗਲ ਆਪਣੀ ਐਲਗੋਰਿਦਮ ਬਾਰੇ ਕਦੇ ਖੁਲਾਸਾ ਨਹੀਂ ਕਰਦਾ ਪਰ ਇਸ ਕਾਰਨ ਉਹ ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਮੈਂਬਰਾਂ ਵੱਲੋਂ ਪੱਖਪਾਤ ਦੇ ਇਲਜ਼ਾਮਾਂ ਦਾ ਸ਼ਿਕਾਰ ਵੀ ਹੋਇਆ ਹੈ।ਗੂਗਲ ਆਪਣੇ ਨਤੀਜਿਆਂ ਨੂੰ ਸਾਡੀ ਉਮੀਦ ਮੁਤਾਬਕ ਤਰਤੀਬ ਦੇਣ ਲਈ ਸਾਡੀ ਸਰਚ ਹਿਸਟਰੀ ਅਤੇ ਲੋਕੇਸ਼ਨ ਦੀ ਵੀ ਵਰਤੋਂ ਕਰਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਦੁਬਈ: ਕੀ ਬੁਰਜ ਖ਼ਲੀਫ਼ਾ 'ਤੇ ਸੱਚਮੁੱਚ ਲਗਾਈ ਗਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਸਵੀਰ? ਫ਼ੈਕਟ ਚੈੱਕ ਟੀਮ ਬੀਬੀਸੀ ਨਿਊਜ਼ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46822752 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright facebook ਫੋਟੋ ਕੈਪਸ਼ਨ 'ਵਿਦ ਰਾਹੁਲ ਗਾਂਧੀ' ਨਾਮ ਦੇ ਫੇਸਬੁੱਕ ਪੇਜ 'ਤੇ ਹੀ ਸਵਾ ਲੱਖ ਤੋਂ ਵੱਧ ਵਾਰ ਇਸ ਨੂੰ ਵੀਡੀਓ ਨੂੰ ਹੁਣ ਤੱਕ ਦੇਖਿਆ ਗਿਆ ਹੈ ਫ਼ੇਸਬੁੱਕ ਅਤੇ ਟਵਿੱਟਰ ਸਮੇਤ ਵੱਟਸਐਪ 'ਤੇ 13 ਸੈਕਿੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਦੁਬਈ ਸਥਿਤ ਬੁਰਜ ਖ਼ਲੀਫ਼ਾ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਸਵੀਰ ਲਗਾਈ ਗਈ। ਕਾਂਗਰਸ ਸਮਰਥਕ ਦੇ ਤੌਰ 'ਤੇ ਬਣਾਏ ਗਏ ਕੁਝ ਫੇਸਬੁੱਕ ਪੇਜਾਂ 'ਤੇ ਇਹ ਵੀਡੀਓ ਪੋਸਟ ਕੀਤੀ ਗਈ ਹੈ। ਜ਼ਿਆਦਾਤਰ ਥਾਵਾਂ 'ਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਰਾਹੁਲ ਗਾਂਧੀ 11-12 ਜਨਵਰੀ ਨੂੰ ਹੋਣ ਵਾਲੇ ਸੰਯੁਕਤ ਅਰਬ ਅਮੀਰਾਤ ਦੇ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਸਨਮਾਨ ਵਿੱਚ ਉਨ੍ਹਾਂ ਦੀ ਤਸਵੀਰ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ 'ਤੇ ਲਗਾਈ ਗਈ। 'ਵਿਦ ਰਾਹੁਲ ਗਾਂਧੀ' ਨਾਮ ਦੇ ਫੇਸਬੁੱਕ ਪੇਜ 'ਤੇ ਹੀ ਸਵਾ ਲੱਖ ਤੋਂ ਵੱਧ ਵਾਰ ਇਸ ਨੂੰ ਵੀਡੀਓ ਨੂੰ ਹੁਣ ਤੱਕ ਦੇਖਿਆ ਗਿਆ ਹੈ। ਇਹ ਵੀ ਪੜ੍ਹੋ:ਸਾਇੰਸ ਕਾਂਗਰਸ: 'ਤੰਤਰ-ਮੰਤਰਾਂ ਨਾਲ ਲੜਾਈ ਚ ਵਿਗਿਆਨ ਹੀ ਜਿੱਤੇਗੀ'ਅਯੁੱਧਿਆ 'ਚ ਰਾਮ ਮੰਦਿਰ ਬਾਰੇ ਹੁਣ ਤੱਕ ਕੀ-ਕੀ ਹੋਇਆ ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਕਾਂਗਰਸ ਦੀ ਪੁੱਡੂਚੇਰੀ ਯੂਨਿਟ ਦੇ ਅਧਿਕਾਰਕ ਟਵਿੱਟਰ ਹੈਂਡਲ ਨੇ ਵੀ ਇਸ ਵੀਡੀਓ ਨੂੰ ਟਵੀਟ ਕੀਤਾ ਹੈ। Image copyright Inc puducherry/twitter ਵੀਡੀਓ ਦੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਕਿ ਦੁਬਈ ਪ੍ਰਸ਼ਾਸਨ ਨੇ ਕਾਂਗਰਸ ਪ੍ਰਧਾਨ ਦੇ ਸਵਾਗਤ ਲਈ ਵੱਡੇ ਪੱਧਰ 'ਤੇ ਤਿਆਰੀ ਕੀਤੀ ਹੈ ਅਤੇ ਬੁਰਜ ਖ਼ਲੀਫ਼ਾ 'ਤੇ ਉਨ੍ਹਾਂ ਦੀ ਤਸਵੀਰ ਦਿਖਾਈ ਗਈ। ਪਰ ਕਾਂਗਰਸ ਪਾਰਟੀ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਇਹ ਦਾਅਵਾ ਆਪਣੀ ਪੜਤਾਲ ਵਿੱਚ ਅਸੀਂ ਗ਼ਲਤ ਪਾਇਆ। ਕਿਵੇਂ ਬਣਾਇਆ ਗਿਆ ਵੀਡੀਓਦੁਬਈ ਵਿੱਚ ਇਹ ਆਮ ਰਿਵਾਜ ਹੈ ਕਿ ਜਦੋਂ ਕੋਈ ਅਹਿਮ ਮੌਕਾ ਹੁੰਦਾ ਹੈ ਤਾਂ ਉੱਥੇ ਦੀ ਸਰਕਾਰ ਬੁਰਜ ਖ਼ਲੀਫ਼ਾ 'ਤੇ ਹੋਰਾਂ ਦੇਸਾਂ ਦੇ ਝੰਡੇ ਲਗਾਉਂਦੀ ਹੈ। ਇਹ ਵੀ ਪੜ੍ਹੋ:ਖਾਲਿਸਤਾਨੀ ਸਮਰਥਕਾਂ ਦੇ ਰਾਹੁਲ ਦੀ ਸਭਾ ’ਚ ਪਹੁੰਚਣ ਦੀ ਅਸਲੀਅਤਹਾਲੀਵੁੱਡ 'ਚ ਔਰਤਾਂ ਸਰੀਰਕ ਸੋਸ਼ਣ ਖਿਲਾਫ਼ ਲਾਮਬੰਦ'ਭਾਜਪਾ ਕਾਰਕੁਨ ਦੀ ਗਊ ਮਾਸ ਤਸਕਰੀ ਦੇ ਇਲਜ਼ਾਮ 'ਚ ਗ੍ਰਿਫ਼ਤਾਰੀ' ਦਾ ਸੱਚਦੁਬਈ ਵਿੱਚ ਰਹਿ ਰਹੇ ਭਾਰਤੀਆਂ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਦੋ ਵੱਖਰੇ ਮੌਕਿਆਂ 'ਤੇ ਭਾਰਤ ਅਤੇ ਪਾਕਿਸਤਾਨ ਦੇ ਝੰਡੇ ਵੀ ਬੁਰਜ ਖ਼ਲੀਫ਼ਾ 'ਤੇ ਲਗਾਏ ਗਏ ਹਨ। ਪਰ ਜਿਹੜਾ ਵੀਡੀਓ ਕਾਂਗਰਸ ਸਮਰਥਕਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ, ਉਸ ਨੂੰ ਇੱਕ ਮੋਬਾਈਲ ਐਪ ਦੀ ਮਦਦ ਨਾਲ ਬਣਾਇਆ ਗਿਆ ਹੈ। Image copyright Biugo ਵਾਇਰਲ ਵੀਡੀਓ ਵਿੱਚ ਸੱਜੇ ਪਾਸੇ ਜਿਹੜਾ 'Biugo' ਲਿਖਿਆ ਦਿਖਾਈ ਦਿੰਦਾ ਹੈ, ਉਹ ਇੱਕ ਮੋਬਾਈਲ ਐਪ ਦਾ ਨਾਮ ਹੈ। ਉਹ ਇੱਕ ਮੋਬਾਈਲ ਐਪ ਦਾ ਨਾਮ ਹੈ। ਇਸ ਐਪ ਦੀ ਵਰਤੋਂ ਖਾਸ ਕਰਕੇ ਵੀਡੀਓ ਐਡਿਟ ਕਰਨ ਅਤੇ ਤਸਵੀਰਾਂ ਨੂੰ ਕਿਸੇ ਵੀਡੀਓ ਵਿੱਚ ਲਗਾਉਣ ਲਈ ਕੀਤਾ ਜਾਂਦਾ ਹੈ। ਅਸੀਂ ਦੇਖਿਆ ਕਿ ਇਸ ਐਪ ਦੀ ਮਦਦ ਨਾਲ ਕਿਸੇ ਵੀ ਆਮ ਸ਼ਖ਼ਸ ਦੀ ਤਸਵੀਰ ਨੂੰ ਬੁਰਜ ਖ਼ਲੀਫ਼ਾ ਦੇ ਇਸ ਵੀਡੀਓ ਵਿੱਚ ਲਗਾਇਆ ਜਾ ਸਕਦਾ ਹੈ। ਰਾਹੁਲ ਗਾਂਧੀ ਦਾ ਦੌਰਾਇਹ ਸਹੀ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 11-12 ਜਨਵਰੀ ਨੂੰ ਸੰਯੁਕਤ ਅਰਬ ਅਮੀਰਾਤ ਦੇ ਦੌਰੇ 'ਤੇ ਹੋਣਗੇ। ਆਪਣੇ ਇਸ ਦੌਰ 'ਤੇ ਉਹ ਦੁਬਈ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਵੀ ਕਰਨਗੇ। ਕਾਂਗਰਸ ਪਾਰਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਹ ਵੀ ਪੜ੍ਹੋ:ਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਜਿੱਥੇ ਪਿਤਾ ਦੀ ਗੱਲ ਨਾ ਮੰਨਣ 'ਤੇ ਕੁੜੀ ਨੂੰ ਹੋ ਸਕਦੀ ਹੈ ਜੇਲ੍ਹ ਪਰ ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਰਾਹੁਲ ਗਾਂਧੀ ਦਾ ਇਹ ਦੌਰਾ ਗ਼ੈਰ-ਸਿਆਸੀ ਹੋਵੇਗਾ। ਅਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਕਾਂਗਰਸ ਪਾਰਟੀ ਜੇ ਸਕੱਤਰ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਹਿਮਾਂਸ਼ੂ ਵਿਆਸ ਦੇ ਹਵਾਲੇ ਤੋਂ ਲਿਖਿਆ ਹੈ ਕਿ ''ਰਾਹੁਲ ਗਾਂਧੀ ਦੀ ਭਾਰਤੀ ਮੂਲ ਦੇ ਲੋਕਾਂ ਨਾਲ ਹੋਣ ਵਾਲੀ ਇਹ ਮੁਲਾਕਾਤ ਸਿਆਸੀ ਨਹੀਂ ਹੋਵੇਗੀ। ਉਹ ਸਿਰਫ਼ ਐਨਆਰਆਈ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਨਾਲ ਮਿਲ ਕੇ ਸਮਝਣਾ ਚਾਹੁੰਦੇ ਹਨ।'' 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਅਤੇ ਭਾਜਪਾ, ਦੋਵਾਂ ਦੇ ਹੀ ਸਮਰਥਕਾਂ ਵਿੱਚ ਸੋਸ਼ਲ ਮੀਡੀਆ ਪੰਨਿਆਂ 'ਤੇ ਅਜਿਹੀਆਂ ਖ਼ਬਰਾਂ ਨੂੰ ਗ਼ਲਤ ਦਿਸ਼ਾ ਦੇ ਕੇ ਪੇਸ਼ ਕਰਨ ਦੀ ਸੰਭਾਵਨਾ ਵਧੀ ਹੈ। ਰਾਹੁਲ ਗਾਂਧੀ ਦੀ ਇਸ ਵੀਡੀਓ ਨੂੰ ਵਿਦੇਸ਼ ਵਿੱਚ ਹੋਣ ਵਾਲੇ ਨਰਿੰਦਰ ਮੋਦੀ ਦੇ ਪਿਛਲੇ ਕੁਝ ਵੱਡੇ ਪ੍ਰੋਗਰਾਮਾ ਦੇ ਜਵਾਬ ਦੇ ਤੌਰ 'ਤੇ ਦਿਖਾਉਣਾ, ਇਸੇ ਦਾ ਇੱਕ ਨਮੂਨਾ ਹੈ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਮੁੰਬਈ ਹਮਲੇ 'ਚ ਕਸਾਬ ਨੇ ਆਪਣੀ ਬੰਦੂਕ ਥੋੜ੍ਹੀ ਹੋਰ ਮੋੜੀ ਹੁੰਦੀ ਤਾਂ ਮੈਂ ਜ਼ਿੰਦਾ ਨਹੀਂ ਬਚਦਾ - ਅਰੁਣ ਜਾਧਵ ਸੌਤਿਕ ਬਿਸਵਾਸ ਬੀਬੀਸੀ ਪੱਤਰਕਾਰ 26 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46338100 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright KANAGGI KHANNA ਫੋਟੋ ਕੈਪਸ਼ਨ ਅਰੁਣ ਜਾਧਵ ਨੇ ਬਿਆਨ ਕੀਤਾ 26/11 ਹਮਲੇ ਦਾ ਅੱਖੀਂ ਢਿੱਠਾ ਮੰਜ਼ਰ ਟੋਇਟਾ ਐਸਯੂਵੀ ਵਿੱਚ ਗੰਨਪਾਊਡਰ ਅਤੇ ਖ਼ੂਨ ਦੀ ਬਦਬੂ ਭਰ ਗਈ ਸੀ। ਕੌਂਸਟੇਬਲ ਅਰੁਣ ਜਾਧਵ ਗੱਡੀ ਦੇ ਪਿੱਛਲੇ ਹਿੱਸੇ ਵਿੱਚ ਲੁੱਕ ਗਿਆ ਸੀ। ਉੱਥੇ ਬਹੁਤ ਥਾਂ ਸੀ। ਜਾਧਵ ਦੇ ਸੱਜੇ ਹੱਥ ਅਤੇ ਮੋਢੇ 'ਤੇ ਗੋਲੀ ਲੱਗੀ ਸੀ ਅਤੇ ਖ਼ੂਨ ਨਿਕਲ ਰਿਹਾ ਸੀ। ਸੜਕ 'ਤੇ ਹੋਈ ਗੋਲੀਬਾਰੀ 'ਚ ਜ਼ਖ਼ਮੀ ਹੋਏ ਤਿੰਨ ਕੌਂਸਟੇਬਲ ਉਨ੍ਹਾਂ ਦੇ ਉੱਤੇ ਡਿੱਗ ਗਏ। ਇਨ੍ਹਾਂ ਵਿਚੋਂ ਦੋ ਦੀ ਮੌਤ ਹੋ ਚੁੱਕੀ ਸੀ। ਸ਼ਹਿਰ ਦੇ ਐਂਟੀ-ਟੇਰਰ ਯੂਨਿਟ ਦੇ ਇੰਚਾਰਜ ਵਿਚਲੀ ਸੀਟ 'ਤੇ ਬੇਠੈ ਹੋਏ ਸਨ। ਉਨ੍ਹਾਂ ਦੀ ਛਾਤੀ ਵਿੱਚ ਗੋਲੀ ਲੱਗ ਗਈ। ਇਸ ਗੱਡੀ ਵਿੱਚ ਬੈਠੇ ਇੱਕ ਪੁਲਿਸ ਅਧਿਕਾਰੀ ਅਤੇ ਇੰਸਪੈਕਟਰ ਨੂੰ ਵੀ ਗੋਲੀ ਲੱਗ ਗਈ ਸੀ। ਉੱਥੇ ਡਰਾਈਵਰ ਸੀਟ 'ਤੇ ਸੀਨੀਅਰ ਇੰਸਪੈਕਟਰ ਬੈਠੇ ਸਨ, ਉਹ ਵੀ ਗੋਲੀ ਲੱਗਣ ਕਾਰਨ ਸਟੇਅਰਿੰਗ 'ਤੇ ਡਿੱਗ ਪਏ ਸਨ। ਉਹ ਰਾਤ ਉਸ ਦਿਨ ਹੋਰ ਕਾਲੀ ਹੁੰਦੀ ਜਾ ਰਹੀ ਸੀ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਭਾਰਤੀ ਸੈਨਾ ਨੇ ਪਿਛਲੇ 10 ਸਾਲਾਂ ’ਚ ਬਹੁਤ ਤਰੱਕੀ ਕੀਤੀ – ਭਾਰਤੀ ਜਲ ਸੈਨਾ ਮੁਖੀਉਹ 26 ਨਵੰਬਰ 2008 ਦੀ ਸ਼ਾਮ ਸੀ। ਭਾਰਤ ਦੀ ਆਰਥਿਕ ਰਾਜਧਾਨੀ ਅਤੇ ਫਿਲਮ ਜਗਤ ਦਾ ਕੇਂਦਰ, ਮੁੰਬਈ, ਦੁਨੀਆਂ ਦੇ ਭਿਆਨਕ ਅੱਤਵਾਦੀ ਹਮਲੇ ਦੀ ਲਪੇਟ ਵਿੱਚ ਸੀ। ਇਹ ਵੀ ਪੜ੍ਹੋ-'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਹਿਟਲਰ ਲਈ 'ਜ਼ਹਿਰ ਚੱਖਣ' ਵਾਲੀ ਔਰਤ ਦੀ ਕਹਾਣੀ'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਅੰਮ੍ਰਿਤਸਰ ਧਮਾਕਾ: 'ਮੇਰੇ ਪੁੱਤ ਨੇ ਬੰਬ ਨਹੀਂ ਸੁੱਟਿਆ'ਭਾਰਤ-ਪਾਕਿਸਤਾਨ ਵਿਚਾਲੇ ਦਰਾਰ ਹੋਰ ਡੂੰਘੀਉਸ ਸ਼ਾਮ ਨੂੰ 10 ਹਥਿਆਰਬੰਦ ਕੱਟੜਪੰਥੀ ਸਮੁੰਦਰ ਦੇ ਰਸਤੇ ਮੁੰਬਈ ਪਹੁੰਚੇ ਸਨ। ਇਹ ਸਾਰੇ ਪਾਕਿਸਤਾਨ ਤੋਂ ਸਨ। Image copyright AFP ਫੋਟੋ ਕੈਪਸ਼ਨ ਹਮਲਾਵਰਾਂ ਨੇ ਪਹਿਲਾਂ ਤੋਂ ਤੈਅ ਥਾਵਾਂ ਨੂੰ ਆਪਣੇ ਨਿਸ਼ਾਨੇ ਉੱਤੇ ਲਿਆ ਇੱਥੇ ਉੱਤਰ ਕੇ ਕੱਟੜਪੰਥੀ ਦੋ ਗਰੁੱਪਾਂ ਵਿੱਚ ਨਿਖੜ ਗਏ, ਇੱਕ ਨੇ ਗੱਡੀ ਅਗਵਾ ਕੀਤੀ ਅਤੇ ਪਹਿਲਾਂ ਤੋਂ ਤੈਅ ਥਾਵਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਇੱਕ ਮੁੱਖ ਰੇਲਵੇ ਸਟੇਸ਼ਨ, ਦੋ ਲਗਜ਼ਰੀ ਹੋਟਲ, ਇੱਕ ਯਹੂਦੀ ਸੱਭਿਆਚਾਰਕ ਕੇਂਦਰ ਅਤੇ ਇੱਕ ਹਸਪਤਾਲ 'ਤੇ ਹਮਲਾ ਕੀਤਾ। ਕੱਟੜਪੰਥੀਆਂ ਨੇ ਜਿਵੇਂ 60 ਘੰਟਿਆਂ ਤੱਕ ਪੂਰੇ ਸ਼ਹਿਰ ਨੂੰ ਬੰਦੀ ਬਣਾ ਲਿਆ ਸੀ। ਮੌਤ ਦੀ ਉਸ ਖੇਡ ਵਿੱਚ 166 ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਨੇ ਭਾਰਤ-ਪਾਕਿਸਤਾਨ ਵਿਚਾਲੇ ਦਰਾਰ ਨੂੰ ਹੋਰ ਡੂੰਘਾ ਕਰ ਦਿੱਤਾ। ਅਰੁਣ ਜਾਧਵ ਅਤੇ ਹੋਰ 6 ਪੁਲਿਸ ਕਰਮੀ ਇੱਕ ਚਿੱਟੀ ਐਸਯੂਵੀ 'ਚ 132 ਸਾਲ ਪੁਰਾਣੇ ਉਸ ਹਸਪਤਾਲ ਵੱਲ ਦੌੜੇ, ਜਿਸ 'ਤੇ ਕੱਟੜਪੰਥੀਆਂ ਨੇ ਹਮਲਾ ਕਰ ਦਿੱਤਾ ਸੀ। ਉਥੇ ਹਸਪਤਾਲ ਦੇ ਸਟਾਫ ਨੇ ਆਪਣੀ ਸੂਝਬੂਝ ਨਾਲ ਹਸਪਤਾਲ ਦੇ ਵਾਰਡਜ਼ 'ਤੇ ਤਾਲਾ ਲਗਾ ਦਿੱਤਾ ਸੀ ਤਾਂ ਜੋ ਮਰੀਜ਼ਾਂ ਦੀ ਜਾਨ ਬਚ ਸਕੇ। ਉਨ੍ਹਾਂ ਤੋਂ ਪਹਿਲਾਂ ਪੁਲਿਸ ਹਸਪਤਾਲ 'ਚ ਆ ਚੁੱਕੀ ਸੀ। ਉਦੋਂ ਉਤਲੀ ਮੰਜ਼ਿਲ 'ਤੇ ਗੋਲੀਬਾਰੀ ਹੋਈ। ਇਸ ਦੇ ਜਵਾਬ ਵਿੱਚ ਸੀਨੀਅਰ ਅਧਿਕਾਰੀ ਨੇ ਵੀ ਗੋਲੀ ਚਲਾਈ। 'ਸਿਰਫ਼ ਇੱਕ ਪੁਲਿਸ ਵਾਲੇ ਨੇ ਬੁਲੈਟ ਪਰੂਫ਼ ਜੈਕਟ ਪਾਈ ਹੈ'ਉਸ ਤੋਂ ਬਾਅਦ ਬੰਦੂਕਧਾਰੀ ਉਥੋਂ ਭੱਜ ਗਏ ਅਤੇ ਹਸਪਤਾਲ ਦੇ ਪਿੱਛੇ ਤਾੜ ਦੇ ਰੁੱਖਾਂ ਵਾਲੇ ਰਸਤੇ 'ਚ ਲੁਕ ਗਏ। ਉਦੋਂ ਸਾਡੀ ਐਸਯੂਵੀ ਉੱਥੇ ਪਹੁੰਚੀ। ਅਸੀਂ ਪਹੁੰਦੇ ਹੀ ਸੀ ਕਿ ਕੁਝ ਹੀ ਸਕਿੰਟਾਂ ਵਿੱਚ ਕੱਟੜਪੰਥੀਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਅਤੇ ਗੱਡੀ ਅੰਦਰ ਦੋ ਰਾਊਂਡ ਫਾਈਰਿੰਗ ਕੀਤੀ। ਉਹ ਇੰਨਾ ਅਚਾਨਕ ਹਮਲਾ ਸੀ ਕਿ ਸਿਰਫ਼ ਅਰੁਣ ਜਾਧਵ ਹੀ ਜਵਾਬੀ ਫਾਈਰਿੰਗ ਕਰ ਸਕੇ ਬਾਕੀ ਸਾਰਿਆਂ ਨੂੰ ਗੋਲੀਆਂ ਲੱਗ ਗਈਆਂ। ਉਨ੍ਹਾਂ ਨੇ ਫਾਈਰਿੰਗ ਦਾ ਜਵਾਬ ਦਿੰਦਿਆਂ ਗੱਡੀ ਦੀ ਪਿਛਲੀ ਸੀਟ ਤੋਂ ਬੰਦੂਕਧਾਰੀਆਂ ਨੂੰ ਤਿੰਨ ਗੋਲੀਆਂ ਮਾਰੀਆਂ।ਬੰਦੂਕਧਾਰੀਆਂ ਨੇ ਤੁਰੰਤ ਹੀ ਅੱਗੇ ਦੀ ਸੀਟ ਤੋਂ ਤਿੰਨਾਂ ਅਧਿਕਾਰੀਆਂ ਦੀਆਂ ਲਾਸ਼ਾਂ ਕੱਢ ਕੇ ਸੜਕ 'ਤੇ ਸੁੱਟ ਦਿੱਤੀਆਂ। ਉਨ੍ਹਾਂ ਵਿਚੋਂ ਇੱਕ ਨੇ ਇਹ ਵੀ ਕਿਹਾ ਕਿ ਸਿਰਫ਼ ਇੱਕ ਪੁਲਿਸ ਵਾਲੇ ਨੇ ਬੁਲੈਟ ਪਰੂਫ਼ ਜੈਕਟ ਪਾਈ ਹੈ। ਉਸ ਤੋਂ ਬਾਅਦ ਉਹ ਬਾਕੀ ਲਾਸ਼ਾਂ ਨੂੰ ਕੱਢਣ ਲਈ ਗੱਡੀ ਦਾ ਪਿਛਲਾ ਦਰਵਾਜ਼ਾ ਖੋਲ੍ਹਣ ਲੱਗੇ ਪਰ ਉਹ ਖੁੱਲਿਆ ਨਹੀਂ।ਮੁਹੰਮਦ ਅਜਮਲ ਆਮਿਰ ਕਸਾਬ ਤੇ ਇਸਮਾਈਲ ਖ਼ਾਨ ਨੂੰ ਲੱਗਾ ਕਿ ਪਿੱਛੇ ਚਾਰ ਲਾਸ਼ਾਂ ਪਈਆਂ ਹਨ। ਅਸਲ, 'ਚ ਉਨ੍ਹਾਂ ਵਿਚੋਂ ਇੱਕ ਜ਼ਿੰਦਾ ਸੀ ਅਤੇ ਦੂਜਾ ਹੌਲੀ-ਹੌਲੀ ਸਾਹ ਲੈ ਰਿਹਾ ਸੀ। ਬਾਕੀ ਦੋ ਮਰ ਗਏ ਸਨ। ਅਚਾਨਕ ਮ੍ਰਿਤ ਕੌਂਸਟੇਬਲ ਯੋਗੇਸ਼ ਪਾਟਿਲ ਦੀ ਜੇਬ 'ਚ ਪਿਆ ਫੋਨ ਵੱਜਣ ਲੱਗਾ, ਉਹ ਆਪਰੇਸ਼ਨ 'ਤੇ ਜਾਣ ਤੋਂ ਪਹਿਲਾਂ ਉਸ ਨੂੰ ਸਾਈਲੈਂਟ ਕਰਨਾ ਭੁੱਲ ਗਏ ਸਨ। ਇਹ ਹੀ ਪੜ੍ਹੋ-ਕਰਤਾਰਪੁਰ ਸਾਹਿਬ ਖੂਨ - ਖਰਾਬਾ ਰੁੱਕਣ ’ਤੇ ਜਾਵਾਂਗਾ - ਕੈਪਟਨਅਯੁੱਧਿਆ ਦਾ ਅਸਲ ਇਤਿਹਾਸ ਕੀ ਹੈਮਰਦਾਂ ਦੀ ਦੂਸਰੀ ਪਤਨੀ 'ਤੇ ਫੈਸਲਾ ਲੈਣ ਵਾਲੀ ਜੱਜਕਿਤੇ ਤੁਹਾਡਾ ਵੀ ਕੋਈ ਸ਼ੋਸ਼ਣ ਤਾਂ ਨਹੀਂ ਕਰ ਰਿਹਾ Image copyright Getty Images ਫੋਟੋ ਕੈਪਸ਼ਨ ਕਸਾਬ ਦੇ ਕੇਸ ਵਿੱਚ ਜਾਧਵ ਮੁੱਖ ਚਸ਼ਮਦੀਦ ਗਵਾਹ ਬਣੇ ਫੋਨ ਦੀ ਆਵਾਜ਼ ਸੁਣ ਕੇ ਕਸਾਬ ਨੇ ਪਿੱਛੇ ਵੱਲ ਗੋਲੀਆਂ ਚਲਾਈਆਂ। ਗੋਲੀ ਵਿਚਕਾਰਲੀ ਸੀਟ ਤੋਂ ਹੁੰਦਿਆਂ ਹੋਇਆ ਯੋਗੇਸ਼ ਪਾਟਿਲ ਨੂੰ ਲੱਗੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪਰ ਖ਼ੂਨ ਨਾਲ ਭਿੱਜੇ ਅਤੇ ਲਾਸ਼ਾਂ 'ਚ ਦੱਬੇ ਅਰੁਣ ਯਾਧਵ ਦੇ ਜ਼ਿੰਦਾ ਹੋਣ ਬਾਰੇ ਕੱਟੜਪੰਥੀ ਨਹੀਂ ਜਾਣਦੇ ਸਨ।ਉਹ ਕਹਿੰਦੇ ਹਨ, "ਜੇਕਰ ਕਸਾਬ ਨੇ ਆਪਣੀ ਬੰਦੂਕ ਥੋੜ੍ਹੀ ਹੋਰ ਮੋੜੀ ਹੁੰਦੀ ਤਾਂ ਮੈਂ ਜ਼ਿੰਦਾ ਨਹੀਂ ਬਚਦਾ।"ਮੌਤ ਨੂੰ ਨੇੜਿਓਂ ਦੇਖਣ ਵਾਲਿਆਂ 'ਤੇ ਕੀਤੇ ਗਏ ਅਧਿਅਨ ਵਿੱਚ ਦੱਸਿਆ ਜਾਂਦਾ ਹੈ ਕਿ ਉਹ ਲੋਕ ਸ਼ਾਂਤੀ ਅਤੇ ਸਰੀਰ ਤੋਂ ਅਲਹਿਦਗੀ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਕਿਸੇ ਸੁਰੰਗ ਦੇ ਅੰਤ ਵਿੱਚ ਤੇਜ਼ ਰੋਸ਼ਨੀ ਅਤੇ ਸਾਏ ਦਿਖਾਈ ਦਿੰਦੇ ਹਨ। ਸਿਰਫ਼ ਕਸਾਬ ਹੀ ਜ਼ਿੰਦਾ ਫੜਿਆ ਗਿਆਪਰ, ਮੁੰਬਈ ਦੇ ਨੇੜਲੇ ਇਲਾਕਿਆਂ ਵਿੱਚ ਲੰਬੇ ਸਮੇਂ ਤੋਂ ਅਪਰਾਧ ਦਾ ਸਾਹਮਣਾ ਕਰ ਰਹੇ ਅਰੁਣ ਜਾਧਵ ਨੂੰ ਅਜਿਹਾ ਕੁਝ ਵੀ ਮਹਿਸੂਸ ਨਹੀਂ ਹੋਇਆ। ਪਰਿਵਾਰ ਨਾਲ ਜੁੜੀਆਂ ਯਾਦਾਂ ਜਿਵੇਂ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਜੈਰਨ ਲੱਗੀਆਂ। ਉਨ੍ਹਾਂ ਨੂੰ ਲੱਗਾ ਕਿ ਜਿਵੇਂ ਹੁਣ ਉਨ੍ਹਾਂ ਅੰਤ ਆ ਗਿਆ ਹੈ। 51 ਸਾਲਾਂ ਦੇ ਅਰੁਣ ਜਾਦਵ ਦੱਸਦੇ ਹਨ, "ਮੈਂ ਇਸ ਵੇਲੇ ਸੋਚ ਰਿਹਾ ਸੀ ਕਿ ਮੈਂ ਛੇਤੀ ਹੀ ਮਰ ਜਾਵਾਂਗਾ। ਮੈਂ ਆਪਣੀ ਪਤਨੀ, ਬੱਚਿਆਂ, ਮਾਪਿਆਂ ਨੂੰ ਯਾਦ ਕਰ ਰਿਹਾ ਸੀ। ਇਹੀ ਮੇਰਾ ਅੰਤ ਹੈ।"ਅਰੁਣ ਜਾਧਵ ਨੇ ਦੱਸਿਆ ਕਿ ਫਿਰ ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੀ ਬੰਦੂਕ ਚੁੱਕਣ ਦੀ ਕੋਸ਼ਿਸ਼ ਕੀਤੀ ਜੋ ਕਾਰ ਵਿੱਚ ਡਿੱਗ ਗਈ ਸੀ। Image copyright Getty Images ਫੋਟੋ ਕੈਪਸ਼ਨ ਜਾਧਵ ਕਹਿੰਦੇ ਅੱਜ ਵੀ ਉਨ੍ਹਾਂ ਦਾ ਹੱਥ ਦੁਖਦਾ ਹੈ ਤੇ ਇਸ ਦਾ ਬੇਹੱਦ ਖ਼ਿਆਲ ਰੱਖਣਾ ਪੈਂਦਾ ਹੈ ਪਰ ਉਨ੍ਹਾਂ ਦੀ ਜ਼ਖ਼ਮੀ ਬਾਂਹ ਵਿੱਚ ਬਿਲਕੁਲ ਵੀ ਤਾਕਤ ਨਹੀਂ ਸੀ। ਹੁਣ ਉਨ੍ਹਾਂ ਨੂੰ ਆਪਣੀ 9 ਐਮਐਮ ਦੀ ਪਿਸਤੌਲ ਨਾ ਹੋਣ ਦਾ ਅਫ਼ਸੋਸ ਹੋ ਰਿਹਾ ਸੀ। ਉਨ੍ਹਾਂ ਨੇ ਗੱਡੀ ਚੜਨ ਵੇਲੇ ਆਪਣੀ ਪਿਸਤੌਲ ਆਪਣੇ ਸਹਿਕਰਮੀ ਨੂੰ ਦੇ ਦਿੱਤੀ ਸੀ। ਉਹ ਕਹਿੰਦੇ ਹਨ, "ਮੈਂ ਕਿਸੇ ਹੌਲੇ ਹਥਿਆਰ ਨਾਲ ਆਸਾਨੀ ਨਾਲ ਬੰਦੂਕਧਾਰੀਆਂ ਨੂੰ ਮਾਰ ਸਕਦਾ ਸੀ।"ਹੁਣ ਕੱਟੜਪੰਥੀ ਗੱਡੀ ਵਿੱਚ ਬੈਠ ਗਏ ਅਤੇ ਤੇਜ਼ੀ ਨਾਲ ਉਸ ਨੂੰ ਭਜਾਉਣ ਲੱਗੇ। ਇੱਕ ਕ੍ਰਾਸਿੰਗ 'ਤੇ ਉਨ੍ਹਾਂ ਨੇ ਬਾਹਰ ਖੜੇ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਨਾਲ ਹਫੜਾ-ਦਫੜੀ ਮਚ ਗਈ। ਬਾਹਰ ਮੌਜੂਦ ਪੁਲਿਸ ਨੇ ਗੋਲੀਆਂ ਚਲਾਈਆਂ ਅਤੇ ਗੱਡੀ ਦੇ ਪਿੱਛੇ ਟਾਇਰ 'ਤੇ ਗੋਲੀ ਲੱਗੀ।ਗੱਡੀ ਵਿੱਚ ਮੌਜੂਦ ਵਾਇਰਲੈਸ ਨਾਲ ਦੂਜੀਆਂ ਥਾਵਾਂ 'ਤੇ ਹੋਏ ਹਮਲਿਆਂ ਦੇ ਲਗਾਤਾਰ ਸੰਦੇਸ਼ ਆ ਰਹੇ ਸਨ। ਇੱਕ ਸੰਦੇਸ਼ ਆਇਆ, "ਕੁਝ ਹੀ ਦੇਰ ਪਹਿਲਾਂ ਇੱਕ ਪੁਲਿਸ ਵੈਨ ਤੋਂ ਫਾਇਰਿੰਗ ਹੋਈ ਹੈ।"ਪਰ ਬੰਦੂਕਧਾਰੀਆਂ ਨੇ ਉਸ ਪੈਂਚਰ ਟਾਇਰ ਨਾਲ 20 ਮਿੰਟ ਗੱਡੀ ਚਲਾਈ ਜਦੋਂ ਤੱਕ ਕਿ ਟਾਇਰ ਬਾਹਰ ਨਹੀਂ ਆ ਗਿਆ। ਉਸ ਤੋਂ ਬਾਅਦ ਗੱਡੀ ਛੱਡ ਦਿੱਤੀ ਅਤੇ ਸਕੋਡਾ ਸੇਡਾਨ ਨੂੰ ਰੋਕਿਆ ਅਤੇ ਉਸ 'ਚ ਤਿੰਨ ਲੋਕਾਂ ਨੂੰ ਬਾਹਰ ਕੱਢ ਦਿੱਤਾ ਅਤੇ ਫਿਰ ਗੱਡੀ ਲੈ ਕੇ ਸਮੁੰਦਰ ਵੱਲ ਚਲੇ ਗਏ। ਉੱਥੇ ਉਹ ਇੱਕ ਪੁਲਿਸ ਚੈਕਪੁਆਇੰਟ 'ਤੇ ਪਹੁੰਚੇ। ਉੱਥੇ ਗੋਲੀਬਾਰੀ ਹੋਈ, ਜਿਸ ਵਿੱਚ ਇਸਮਾਈਲ ਅਤੇ ਇੱਕ ਪੁਲਿਸ ਕਰਮੀ ਦੀ ਮੌਤ ਹੋ ਗਈ ਸਿਰਫ਼ ਕਸਾਬ ਨੂੰ ਹੀ ਜ਼ਿੰਦਾ ਫੜਿਆ ਗਿਆ। 1988 'ਚ ਹੋਏ ਪੁਲਿਸ 'ਚ ਭਰਤੀਜਾਧਵ ਕਹਿੰਦੇ ਹਨ, "ਮੈਂ ਮਰਨ ਦੀ ਐਕਟਿੰਗ ਕਰ ਰਿਹਾ ਸੀ ਅਤੇ ਸੀਟ ਦੇ ਪਿਛਿਓਂ ਸਭ ਦੇਖ ਰਿਹਾ ਸੀ।" Image copyright Getty Images ਫੋਟੋ ਕੈਪਸ਼ਨ ਜਾਧਵ ਨੂੰ ਅੱਜ ਵੀ ਕੁਝ ਘਟਨਾਵਾਂ ਪਰੇਸ਼ਾਨ ਕਰਦੀਆਂ ਹਨ ਤੇ ਉਹ ਸੌਂ ਨਹੀਂ ਪਾਉਂਦੇ ਉਨ੍ਹਾਂ ਨੇ ਕਿਸੇ ਤਰ੍ਹਾਂ ਵਾਇਰਲੈਸ ਨੂੰ ਚੁੱਕਿਆ ਅਤੇ ਕੰਟ੍ਰੋਲ ਰੂਮ ਵਿੱਚ ਪੂਰੀ ਘਟਨਾ ਬਾਰੇ ਦੱਸਿਆ ਅਤੇ ਮਦਦ ਮੰਗੀ। ਜਦੋਂ ਐਂਬੂਲੈਂਸ ਉਨ੍ਹਾਂ ਤੱਕ ਪਹੁੰਚੀ ਤਾਂ ਉਹ ਬਿਨਾਂ ਕਿਸੇ ਦੀ ਮਦਦ ਦੇ ਉਸ ਵਿੱਚ ਬੈਠੇ ਤੇ ਹਸਪਤਾਲ ਪਹੁੰਚੇ। ਉਸ ਗੱਡੀ ਵਿੱਚ ਮਾਰੇ ਗਏ ਤਿੰਨ ਲੋਕ ਸ਼ਹਿਰ ਦੇ ਮੋਹਰੀ ਪੁਲਿਸ ਕਰਮੀ ਸਨ। ਇਸ ਵਿੱਚ ਸ਼ਹਿਰ ਦੇ ਐਂਟੀ ਟੈਰੇਰਿਸਟ ਸੁਕਾਇਡ ਦੇ ਮੁਖੀ ਹੇਮੰਤ ਕਰਕਰੇ, ਐਡੀਸ਼ਨਲ ਕਮਿਸ਼ਨਰ ਅਸ਼ੋਕ ਕਾਮਟੇ ਅਤੇ ਇੰਸਪੈਕਟਰ ਵਿਜੇ ਸਲਾਸਕਰ ਸ਼ਾਮਿਲ ਸਨ। 1988 ਵਿੱਚ ਮੁੰਬਈ ਪੁਲਿਸ ਜੁਆਇਨ ਕਰਨ ਤੋਂ ਬਾਅਦ ਅਰੁਣ ਜਾਧਵ ਦੀ ਪ੍ਰਮੋਸ਼ਨ ਹੋਈ ਸੀ ਅਤੇ ਗੈਂਗਸਟਰ ਦਾ ਖ਼ਾਤਮਾ ਕਰਨ ਲਈ ਸਲਾਸਕਰ ਦੀ ਟੀਮ ਵਿੱਚ ਸ਼ਾਮਿਲ ਹੋਏ ਸਨ। ਜਦੋਂ ਜਾਧਵ ਜ਼ਿੰਦਗੀ ਅਤੇ ਮੌਤ ਵਿਚਕਾਰ ਫਸੇ ਸੀ ਤਾਂ ਇੱਕ ਕਮਰੇ ਦੇ ਘਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਪੂਰੀ ਰਾਤ ਇਨ੍ਹਾਂ ਹਮਲਿਆਂ ਨਾਲ ਜੁੜੀਆਂ ਖ਼ਬਰਾਂ ਟੀਵੀ 'ਤੇ ਦੇਖ ਰਹੇ ਸਨ। ਜਦੋਂ ਮੁਕਾਬਲੇ ਦੀ ਖ਼ਬਰ ਆਈ ਤਾਂ ਉਨ੍ਹਾਂ ਨੇ ਰੱਬ ਅੱਗੇ ਅਰਦਾਸ ਕੀਤੀ। ਅਰੁਣ ਜਾਧਵ ਨੇ ਹਸਪਤਾਲ ਪਹੁੰਚਣ ਤੋਂ ਬਾਅਦ ਅਗਲੀ ਸਵੇਰ ਆਪਣਿਆਂ ਨਾਲ ਗੱਲ ਕੀਤੀ। ਉਨ੍ਹਾਂ ਦਾ ਆਪਰੇਸ਼ਨ ਹੋਇਆ ਅਤੇ ਹੱਥ ਅਤੇ ਮੋਢੇ 'ਚੋਂ ਪੰਜ ਗੋਲੀਆਂ ਕੱਢੀਆਂ ਗਈਆਂ। ਮਾਰਚ 2010 ਵਿੱਚ ਕਸਾਬ ਨੂੰ ਮੌਤ ਦੀ ਸਜ਼ਾ ਸੁਣਾਈਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰ ਹੈਰਾਨ ਸੀ ਕਿ ਇਸ ਸਭ ਦੇ ਬਾਵਜੂਦ ਉਨ੍ਹਾਂ ਨੂੰ ਸਦਮਾ ਨਹੀਂ ਲੱਗਾ। ਉਨ੍ਹਾਂ ਨੂੰ 7 ਮਹੀਨਿਆਂ ਲਈ ਆਰਾਮ ਕਰਨ ਲਈ ਕਿਹਾ ਗਿਆ। Image copyright KANAGGI KHANNA ਫੋਟੋ ਕੈਪਸ਼ਨ ਜਾਧਵ ਆਪਣੇ ਪਰਿਵਾਰ ਨਾਲ ਮੁਬੰਈ ਵਿੱਚ ਇੱਕ ਛੋਟੇ ਜਿਹੇ ਫਲੈਟ ਵਿੱਚ ਰਹਿੰਦੇ ਹਨ ਕਸਾਬ ਨੂੰ ਸਜ਼ਾ ਦਿਵਾਉਣ ਵਿੱਚ ਅਰੁਣ ਜਾਧਵ ਮੁਖ ਚਸ਼ਮਦੀਦ ਬਣੇ। ਉਨ੍ਹਾਂ ਜੇਲ੍ਹ ਵਿੱਚ ਕਸਾਬ ਨੂੰ ਪਛਾਣਿਆ ਅਤੇ ਉਸ ਦਿਨ ਦੀ ਹਰ ਇੱਕ ਗੱਲ ਬਹੁਤ ਬਰੀਕੀ ਨਾਲ ਜੱਜ ਸਾਹਮਣੇ ਰੱਖੀ। ਮਾਰਚ 2010 ਵਿੱਚ ਕਸਾਬ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਦੋ ਸਾਲ ਬਾਅਦ ਪੁਣੇ ਦੀ ਜੇਲ 'ਚ ਫਾਂਸੀ ਦੇ ਦਿੱਤੀ ਗਈ। ਅਰੁਣ ਜਾਧਵ ਨੂੰ ਉਨ੍ਹਾਂ ਦੀ ਬਹਾਦੁਰੀ ਲਈ ਸਨਮਾਨਿਤ ਵੀ ਕੀਤਾ ਗਿਆ ਅਤੇ ਮੁਆਵਜ਼ਾ ਵੀ ਦਿੱਤਾ ਗਿਆ। ਉਨ੍ਹਾਂ ਦੀ ਵੱਡੀ ਬੇਟੀ ਨੂੰ ਸਰਕਾਰੀ ਨੌਕਰੀ ਦਿੱਤੀ ਗਈ। ਉਨ੍ਹਾਂ ਦਾ ਇੱਕ ਪੁੱਤਰ ਅਤੇ ਧੀ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਈਸ ਦੀ ਪੜ੍ਹਾਈ ਕਰ ਰਹੇ ਹਨ। 10 ਸਾਲ ਬਾਅਦ ਵੀ ਅਰੁਣ ਜਾਧਵ ਲਈ ਜ਼ਿੰਦਗੀ ਬਹੁਤ ਜ਼ਿਆਦਾ ਨਹੀਂ ਬਦਲੀ। ਕੰਮ ਦੌਰਾਨ ਉਹ ਅਜੇ ਵੀ ਅਪਰਾਧੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ। ਬਾਅਦ ਵਿੱਚ ਉਨ੍ਹਾਂ ਦੇ ਹੱਥ ਦੇ ਦੋ ਆਪਰੇਸ਼ਨ ਹੋਏ। ਇਹ ਦੱਸਦੇ ਹਨ ਕਿ ਅਜੇ ਵੀ ਹੱਥ ਵਿੱਚ ਪੀੜ ਹੁੰਦੀ ਹੈ ਅਤੇ ਇਸ ਦਾ ਵਧੇਰੇ ਖ਼ਿਆਲ ਰੱਖਣਾ ਪੈਂਦਾ ਹੈ। ਹਾਲਾਂਕਿ, ਕੁਝ ਚੀਜ਼ਾਂ ਬਦਲੀਆਂ ਹਨ। ਹੁਣ ਉਹ ਕਿਸੇ ਆਪਰੇਸ਼ਨ 'ਚ ਜਾਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਦੱਸਦੇ ਹਨ। ਸੋਮਵਾਰ ਨੂੰ ਇਸ ਹਮਲੇ ਦੇ 10 ਸਾਲ ਪੂਰੇ ਹੋਣ 'ਤੇ ਗੇਟਵੇ ਆਫ ਇੰਡੀਆ 'ਤੇ ਇੱਕ ਦਸਤਾਵੇਜ਼ੀ ਦਿਖਾਈ ਜਾਵੇਗੀ, ਜਿਸ ਵਿੱਚ ਅਰੁਣ ਜਾਧਵ ਦਾ ਇੰਟਰਵਿਊ ਵੀ ਹੋਵੇਗਾ। ਹਾਲਾਂਕਿ ਉਸ ਦਿਨ ਅਰੁਣ ਜਾਧਵ ਇਸ ਸ਼ਹਿਰ ਵਿੱਚ ਨਹੀਂ ਹੋਣਗੇ। ਉਹ ਆਪਣੇ ਪਰਿਵਾਰ ਨਾਲ ਉੱਤਰ ਭਾਰਤ 'ਚ ਕਿਸੇ ਗੁਰੂ ਦੇ ਆਸ਼ਰਮ ਵਿੱਚ ਜਾ ਰਹੇ ਹਨ। ਉਹ ਕਹਿੰਦੇ ਹਨ, "ਅਜਿਹੀ ਘਟਨਾ ਤੋਂ ਬਾਅਦ ਦਿਮਾਗ ਨੂੰ ਸ਼ਾਂਤ ਰੱਖਣਾ ਮੁਸ਼ਕਲ ਹੋ ਸਕਦਾ ਹੈ। ਕਦੇ-ਕਦੇ ਅੱਧੀ ਰਾਤ ਅੱਖ ਖੁੱਲ੍ਹਣ ਤੋਂ ਬਾਅਦ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਮੈਨੂੰ ਉਸ ਦਿਨ ਦੀਆਂ ਕੁਝ ਘਟਨਾਵਾਂ ਯਾਦ ਆਉਂਦੀਆਂ ਹਨ।""ਮੈਨੂੰ ਹੈਰਾਨੀ ਹੁੰਦੀ ਹੈ ਕਿ ਮੈਂ ਮੌਤ ਦੇ ਮੂੰਹੋਂ ਕਿਵੇਂ ਬਚ ਕੇ ਆ ਗਿਆ। ਮੈਨੂੰ ਖ਼ੁਦ ਨਹੀਂ ਪਤਾ। ਸ਼ਾਇਦ ਮੈਂ ਖੁਸ਼ਕਿਸਮਤ ਸੀ ਜਾਂ ਮੈਂ ਚੰਗੇ ਕਰਮ ਕੀਤੇ ਸਨ ਜਾਂ ਸ਼ਾਇਦ ਕੁਝ ਹੋਰ। ਮੈਨੂੰ ਲਗਦਾ ਹੈ ਕਿ ਇਹ ਕਦੇ ਪਤਾ ਨਹੀਂ ਲੱਗੇਗਾ।"ਇਹ ਵੀ ਪੜ੍ਹੋ-ਖਾਲਿਸਤਾਨੀ ਸਮਰਥਕਾਂ ਦੇ ਰਾਹੁਲ ਦੀ ਸਭਾ ’ਚ ਪਹੁੰਚਣ ਦੀ ਅਸਲੀਅਤਬ੍ਰੈਗਜ਼ਿਟ: ਬਰਤਾਨੀਆ ਸਾਹਮਣੇ ਆਖਰੀ ਵੱਡੀ ਚੁਣੌਤੀਡੇਰਾ ਬਾਬਾ ਨਾਨਕ ਦੇ ਨਿਵਾਸੀ ਲਾਂਘੇ ਕਾਰਨ ਇਸ ਲਈ ਹਨ ਫਿਕਰਮੰਦ'ਜਲਦ ਹੀ ਸੱਚਾ ਤੇ ਸੁੱਚਾ ਅਕਾਲੀ ਦਲ ਆਵੇਗਾ'ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਤੰਦੂਰ ਕਾਂਡ ਦੇ ਦੋਸ਼ੀ ਸੁਸ਼ੀਲ ਸ਼ਰਮਾ ਦੀ ਦਿੱਲੀ ਹਾਈ ਕੋਰਟ ਵੱਲੋਂ ਫੌਰਨ ਰਿਹਾਈ ਦੇ ਹੁਕਮ 21 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46647972 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਦਿੱਲੀ ਦੇ ਹਾਈ ਕੋਰਟ ਨੇ ਤੰਦੂਰ ਕਾਂਡ ਵਿੱਚ ਦੋਸ਼ੀ ਸੁਸ਼ੀਲ ਸ਼ਰਮਾ ਨੂੰ ਫੌਰਨ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।ਸੁਸ਼ੀਲ ਸ਼ਰਮਾ ਆਪਣੀ ਪਤਨੀ ਨੈਨਾ ਸਾਹਨੀ ਦੇ 1995 ਵਿੱਚ ਹੋਏ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ। ਪੀਟੀਆਈ ਅਨੁਸਾਰ ਅਦਾਲਤ ਨੇ ਇਹ ਫੈਸਲਾ ਸੁਸ਼ੀਲ ਸ਼ਰਮਾ ਦੀ ਰਿਹਾਈ ਲਈ ਪਾਈ ਪਟੀਸ਼ਨ ’ਤੇ ਸੁਣਾਇਆ ਹੈ।1995 ਵਿੱਚ ਸੁਸ਼ੀਲ ਸ਼ਰਮਾ ਨੇ ਨੈਨਾ ਸਾਹਨੀ ਨੂੰ ਗੋਲੀ ਮਾਰ ਕੇ ਉਸ ਦੀ ਲਾਸ਼ ਰੈਸਟੋਰੈਂਟ ਦੇ ਤੰਦੂਰ ਵਿੱਚ ਸੁੱਟ ਦਿੱਤੀ ਸੀ।ਦਿੱਲੀ ਹਾਈ ਕੋਰਟ ਨੇ 2003 ਵਿੱਚ ਸੁਸ਼ੀਲ ਸ਼ਰਮਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਜਿਸ ’ਤੇ 2007 ਵਿੱਚ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਸੀ।2017 ਵਿੱਚ ਸੁਪਰੀਮ ਕੋਰਟ ਨੇ ਸ਼ਰਮਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ।ਇਹ ਵੀ ਪੜ੍ਹੋ:ਯੂ-ਟਿਊਬ ’ਤੇ ਟੀ-ਸੀਰੀਜ਼ ਦੀ ਸਰਦਾਰੀ ਨੂੰ ਇਸ ਹਸਤੀ ਦੀ ਚੁਣੌਤੀ'ਤੁਸੀਂ ਤਾਂ ਲੋਕਾਂ ਨੂੰ ਜਾਨ ਬਚਾ ਕੇ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ ਸੀ'ਕੀ ਪੁਲਿਸ ’ਤੇ ਹੈ ਯੋਗੀ ਸਰਕਾਰ ਦਾ ਦਬਾਅ?ਮੌਜੂਦਾ ਪਟੀਸ਼ਨ ’ਤੇ ਫੈਸਲਾ ਸੁਣਾਉਂਦੇ ਹੋਏ ਜੱਜ ਸਿਧਾਰਥ ਮਿਰਦੁਲ ਤੇ ਸੰਗੀਤਾ ਢੀਂਗਰਾ ਨੇ ਕਿਹਾ ਕਿ ਉਨ੍ਹਾਂ ਨੂੰ ਸੁਸ਼ੀਲ ਸ਼ਰਮਾ ਦੇ ਮਨੁੱਖੀ ਅਧਿਕਾਰਾਂ ਦੀ ਫਿਕਰ ਹੈ ਅਤੇ ਇਸ ਪੂਰੇ ਮਸਲੇ ਨੂੰ ਉਨ੍ਹਾਂ ਨੇ ਕਾਫੀ ਗੰਭੀਰ ਦੱਸਿਆ।ਤੰਦੂਰ ਕਾਂਡ ਮੀਡੀਆ ਵਿੱਚ ਕਾਫੀ ਸੁਰਖੀਆਂ ਵਿੱਚ ਰਿਹਾ ਸੀ। ਇਸ ਪੂਰੇ ਮਾਮਲੇ ’ਤੇ ਪੇਸ਼ ਹੈ ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਦੀ ਸਮੀਖਿਆ3 ਜੁਲਾਈ, 1995 ਦੀ ਰਾਤ ਦਾ ਇੱਕ ਵੱਜ ਚੁੱਕਿਆ ਸੀ। ਐਡੀਸ਼ਨਲ ਪੁਲਿਸ ਕਮਿਸ਼ਨਰ ਮੈਕਸਵੈੱਲ ਪਰੇਰਾ ਦੇ ਫ਼ੋਨ ਦੀ ਘੰਟੀ ਵੱਜੀ। ਦੂਜੇ ਪਾਸੇ ਡਿਪਟੀ ਪੁਲਿਸ ਕਮਿਸ਼ਨਰ ਆਦਿਤਯ ਆਰੀਆ ਸਨ।ਉਨ੍ਹਾਂ ਪਹਿਲਾਂ ਤਾਂ ਦੇਰ ਰਾਤ ਫ਼ੋਨ ਕਰਨ ਲਈ ਮੁਆਫ਼ੀ ਮੰਗੀ ਅਤੇ ਫ਼ਿਰ ਦੱਸਿਆ ਕਿ ਇੱਕ ਤੰਦੂਰ 'ਚ ਇੱਕ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ।ਪਰੇਰਾ ਨੂੰ ਮਸਲਾ ਸਮਝਣ 'ਚ ਕੁਝ ਸਮਾਂ ਲੱਗਿਆ। ਉਨ੍ਹਾਂ ਆਰੀਆ ਨੂੰ ਕਈ ਸਵਾਲ ਕੀਤੇ, 'ਕੀ? ਤੁਸੀਂ ਹੋਸ਼ ਵਿੱਚ ਤਾਂ ਹੋ? ਕਿਸਦੀ ਲਾਸ਼? ਕਿੱਥੇ? ਤੁਸੀਂ ਇਸ ਸਮੇਂ ਕਿੱਥੇ ਹੋ?'ਆਰੀਆ ਨੇ ਜਵਾਬ ਦਿੱਤਾ, ''ਮੈਂ ਇਸ ਸਮੇਂ ਅਸ਼ੋਕ ਯਾਤਰੀ ਨਿਵਾਸ ਹੋਟਲ ਵਿੱਚ ਹਾਂ, ਇੱਥੇ ਇੱਕ ਰੈਸਟੋਰੈਂਟ ਹੈ ਬਗੀਆ....ਇਹ ਹੋਟਲ ਦੇ ਮੁੱਖ ਭਵਨ 'ਚ ਨਾ ਹੋ ਕੇ ਬਗੀਚੇ ਵਿੱਚ ਹੀ ਹੈ...ਮੈਂ ਉੱਥੋਂ ਹੀ ਬੋਲ ਰਿਹਾ ਹਾਂ...ਤੁਸੀਂ ਸ਼ਾਇਦ ਤੁਰੰਤ ਮੌਕੇ 'ਤੇ ਆਉਣਾ ਚਾਹੋਗੇ? ''ਜਦੋਂ ਮੈਕਸਵੈੱਲ ਪਰੇਰਾ ਅਸ਼ੋਕ ਯਾਤਰੀ ਨਿਵਾਸ ਹੋਟਲ ਪਹੁੰਚੇ ਤਾਂ ਕਨਾਟ ਪਲੇਸ ਥਾਣੇ ਦੇ ਐਸਐਚਓ ਨਿਰੰਜਨ ਸਿੰਘ, ਨੈਨਾ ਸਾਹਨੀ ਦੀ ਲਾਸ਼ ਦਾ ਪੰਚਨਾਮਾ ਕਰਵਾ ਰਹੇ ਸਨ। Image copyright Getty Images ਮੱਖਣ ਦੇ ਚਾਰ ਸਲੈਬਪਰੇਰਾ ਦੱਸਦੇ ਹਨ, ''ਨੈਨਾ ਸਾਹਨੀ ਦੀ ਬੁਰੀ ਤਰ੍ਹਾਂ ਨਾਲ ਸੜੀ ਹੋਈ ਲਾਸ਼ ਬਗੀਆ ਹੋਟਲ ਦੀ ਰਸੋਈ ਦੇ ਫਰਸ਼ 'ਤੇ ਪਈ ਸੀ, ਉਸ ਨੂੰ ਇੱਕ ਕੱਪੜੇ ਨਾਲ ਢਕਿਆ ਗਿਆ ਸੀ...ਬਗੀਆ ਹੋਟਲ ਦੇ ਮੈਨੇਜਰ ਕੇਸ਼ਵ ਕੁਮਾਰ ਨੂੰ ਪੁਲਿਸ ਵਾਲਿਆਂ ਨੇ ਫੜਿਆ ਹੋਇਆ ਸੀ।''''ਨੈਨਾ ਦੇ ਸਰੀਰ ਦਾ ਮੁੱਖ ਹਿੱਸਾ ਸੜ ਚੁੱਕਿਆ ਸੀ। ਅੱਗ ਸਿਰਫ਼ ਨੈਨਾ ਦੇ ਜੂੜੇ ਨੂੰ ਪੂਰੀ ਤਰ੍ਹਾਂ ਨਹੀਂ ਸਾੜ ਸਕੀ ਸੀ।''''ਅੱਗ ਦੇ ਤਾਪ ਕਰਕੇ ਉਨ੍ਹਾਂ ਦੀਆਂ ਅੰਤੜੀਆਂ ਢਿੱਡ ਪਾੜ ਕੇ ਬਾਹਰ ਆ ਗਈਆਂ ਸਨ। ਜੇ ਲਾਸ਼ ਅੱਧਾ ਘੰਟਾ ਹੋਰ ਸੜਦੀ ਰਹਿੰਦੀ ਤਾਂ ਕੁਝ ਵੀ ਨਹੀਂ ਸੀ ਬਚਣਾ ਅਤੇ ਸਾਨੂੰ ਜਾਂਚ ਕਰਨ 'ਚ ਬਹੁਤ ਮੁਸ਼ਕਿਲ ਆਉਂਦੀ।''ਜਦੋਂ ਨੈਨਾ ਸਾਹਨੀ ਦੀ ਲਾਸ਼ ਸਾੜਨ 'ਚ ਦਿੱਕਤ ਆਈ ਤਾਂ ਸੁਸ਼ੀਲ ਕੁਮਾਰ ਨੇ ਬਗੀਆ ਦੇ ਮੈਨੇਜਰ ਕੇਸ਼ਵ ਨੂੰ ਮੱਖਣ ਦੇ ਚਾਰ ਸਲੈਬ ਲਿਆਉਣ ਲਈ ਭੇਜਿਆ।ਉਸ ਸਮੇਂ ਕਨਾਟ ਪਲੇਸ ਥਾਣੇ ਦੇ ਐਸਐਚਓ ਨਿਰੰਜਨ ਸਿੰਘ ਦੱਸਦੇ ਹਨ, ''ਨੈਨਾ ਸਾਹਨੀ ਦੀ ਲਾਸ਼ ਨੂੰ ਤੰਦੂਰ ਦੇ ਅੰਦਰ ਰੱਖ ਕੇ ਨਹੀਂ ਸਗੋਂ ਤੰਦੂਰ ਦੇ ਉੱਤੇ ਰੱਖ ਕੇ ਸਾੜਿਆ ਜਾ ਰਿਹਾ ਸੀ, ਜਿਵੇਂ ਚਿਤਾ ਨੂੰ ਸਾੜਿਆ ਜਾਂਦਾ ਹੈ।''ਹੌਲਦਾਰ ਕੁੰਜੂ ਨੇ ਸਭ ਤੋਂ ਪਹਿਲਾਂ ਸੜੀ ਲਾਸ਼ ਦੇਖੀ, ਉਸ ਸਮੇਂ ਰਾਤ 11 ਵਜੇ ਹੌਲਦਾਰ ਅਬਦੁਲ ਨਜ਼ੀਰ ਕੁੰਜੂ ਅਤੇ ਹੋਮਗਾਰਡ ਚੰਦਰ ਪਾਲ ਜਨਪਥ 'ਤੇ ਗਸ਼ਤ ਲਗਾ ਰਹੇ ਸਨ। Image copyright fb/thetandoormurder ਫੋਟੋ ਕੈਪਸ਼ਨ ਚੰਦਰਪਾਲ ਯਾਦਵ ਅੱਗ ਦੀਆਂ ਲਪਟਾਂ ਤੇ ਧੂੰਆਂਉਹ ਗ਼ਲਤੀ ਨਾਲ ਆਪਣਾ ਵਾਇਰਲੈੱਸ ਸੈੱਟ ਪੁਲਿਸ ਚੌਕੀ 'ਤੇ ਹੀ ਛੱਡ ਆਏ ਸਨ, ਉਸ ਸਮੇਂ ਉਨ੍ਹਾਂ ਨੂੰ ਅਸ਼ੋਕ ਯਾਤਰੀ ਨਿਵਾਸ ਦੇ ਵਿਹੜੇ ਵਿੱਚੋਂ ਅੱਗ ਦੀਆਂ ਲਪਟਾਂ ਤੇ ਧੂੰਆਂ ਉੱਠਦਾ ਦਿਖਿਆ।ਇਸ ਸਮੇਂ ਕੇਰਲ ਦੇ ਸ਼ਹਿਰ ਕੋਲੱਮ 'ਚ ਰਹਿ ਰਹੇ ਅਬਦੁਲ ਨਜ਼ੀਰ ਕੁੰਜੂ ਯਾਦ ਕਰਦੇ ਹਨ, ''ਅੱਗ ਦੇਖ ਕੇ ਜਦੋਂ ਮੈਂ ਬਗੀਆ ਹੋਟਲ ਦੇ ਗੇਟ 'ਤੇ ਪਹੁੰਚਿਆ ਤਾਂ ਮੈਂ ਦੇਖਿਆ ਕਿ ਸੁਸ਼ੀਲ ਵਰਮਾ ਉੱਥੇ ਖੜਾ ਸੀ ਅਤੇ ਉਸ ਨੇ ਗੇਟ ਨੂੰ ਕਨਾਤ ਨਾਲ ਘੇਰ ਰੱਖਿਆ ਸੀ। ਜਦੋਂ ਮੈਂ ਅੱਗ ਦਾ ਕਾਰਨ ਪੁੱਛਿਆ ਤਾਂ ਕੇਸ਼ਵ ਨੇ ਜਵਾਬ ਦਿੱਤਾ ਕਿ ਉਹ ਲੋਕ ਪਾਰਟੀ ਦੇ ਪੁਰਾਣੇ ਪੋਸਟਰ ਸਾੜ ਰਹੇ ਸਨ।''''ਮੈਂ ਅੱਗੇ ਚਲਾ ਗਿਆ, ਪਰ ਮੈਨੂੰ ਲੱਗਣ ਲੱਗਿਆ ਕਿ ਕੁਝ ਗੜਬੜ ਜ਼ਰੂਰ ਹੈ। ਮੈਂ ਬਗੀਆ ਹੋਟਲ ਦੇ ਪਿੱਛੇ ਗਿਆ ਅਤੇ 7-8 ਫ਼ੁੱਟ ਦੀ ਕੰਧ ਪਾਰ ਕਰਕੇ ਅੰਦਰ ਆਇਆ। ਉੱਥੇ ਕੇਸ਼ਵ ਨੇ ਫ਼ਿਰ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਤੰਦੂਰ ਦੇ ਨੇੜੇ ਗਿਆ ਤਾਂ ਦੇਖਿਆ ਕਿ ਉੱਥੇ ਇੱਕ ਲਾਸ਼ ਸੜ ਰਹੀ ਸੀ।''''ਜਦੋਂ ਮੈਂ ਕੇਸ਼ਵ ਵੱਲ ਦੇਖਿਆ ਤਾਂ ਉਸ ਨੇ ਕਿਹਾ ਕਿ ਉਹ ਬੱਕਰਾ ਭੁੰਨ ਰਿਹਾ ਹੈ, ਜਦੋਂ ਮੈਂ ਉਸ ਨੂੰ ਬੱਲੀ ਨਾਲ ਹਿਲਾਇਆ ਤਾਂ ਪਤਾ ਲੱਗਿਆ ਕਿ ਉਹ ਬੱਕਰਾ ਨਹੀਂ ਇੱਕ ਔਰਤ ਦੀ ਲਾਸ਼ ਸੀ, ਮੈਂ ਤੁਰੰਤ ਆਪਣੇ ਐਸਐਚਓ ਨੂੰ ਫ਼ੋਨ ਲਗਾ ਕੇ ਇਸ ਦੀ ਸੂਚਨਾ ਦੇ ਦਿੱਤੀ।''ਇਹ ਵੀ ਪੜ੍ਹੋ:ਨੀਪਾਹ ਵਾਇਰਸ ਤੋਂ ਬਚਣ ਲਈ ਧਿਆਨਯੋਗ ਗੱਲਾਂ IPL 2019: ਕਰੋੜਾਂ ’ਚ ਵਿਕੇ 18 ਸਾਲਾ ਪ੍ਰਭਸਿਮਰਨ ਨੂੰ ਕਿਉਂ ਹੈ ਸੇਧ ਦੀ ਲੋੜਸੁਸ਼ੀਲ ਸ਼ਰਮਾ ਤੇ ਨੈਨਾ ਸਾਹਨੀ ਵਿਚਾਲੇ ਲੜਾਈਹੁਣ ਸਵਾਲ ਉੱਠਦਾ ਹੈ ਕਿ ਸੁਸ਼ੀਲ ਸ਼ਰਮਾ ਨੇ ਕਿਸ ਹਾਲਤ 'ਚ ਨੈਨਾ ਸਾਹਨੀ ਦਾ ਕਤਲ ਕੀਤਾ ਸੀ ਅਤੇ ਕਤਲ ਤੋਂ ਐਨ ਪਹਿਲਾਂ ਉਨ੍ਹਾਂ ਦੋਹਾਂ ਵਿਚਾਲੇ ਕੀ-ਕੀ ਹੋਇਆ ਸੀ?ਨਿਰੰਜਨ ਸਿੰਘ ਦੱਸਦੇ ਹਨ, ''ਸੁਸ਼ੀਲ ਸ਼ਰਮਾ ਨੇ ਮੈਨੂੰ ਦੱਸਿਆ ਸੀ ਕਿ ਕਤਲ ਕਰਨ ਤੋਂ ਬਾਅਦ ਉਸ ਨੇ ਪਹਿਲਾਂ ਲਾਸ਼ ਨੂੰ ਲਿਫ਼ਾਫੇ 'ਚ ਲਪੇਟਿਆ, ਫ਼ਿਰ ਚਾਦਰ 'ਚ ਲਪੇਟਿਆ...ਪਰ ਉਹ ਉਸਨੂੰ ਚੁੱਕ ਨਹੀਂ ਸਕਿਆ, ਇਸ ਲਈ ਉਸਨੂੰ ਖਿੱਚ ਕੇ ਥੱਲੇ ਖੜੀ ਆਪਣੀ ਮਾਰੂਤੀ ਕਾਰ ਤੱਕ ਲੈ ਆਇਆ।''''ਉਸਨੇ ਉਸਨੂੰ ਕਾਰ ਦੀ ਡਿੱਗੀ 'ਚ ਤਾਂ ਰੱਖ ਲਿਆ, ਪਰ ਉਸਦੀ ਸਮਝ 'ਚ ਨਹੀਂ ਆ ਰਿਹਾ ਸੀ ਕਿ ਉਸਨੂੰ ਠਿਕਾਣੇ ਕਿਵੇਂ ਲਗਾਉਣਾ ਹੈ, ਪਹਿਲਾਂ ਤਾਂ ਉਸਨੇ ਸੋਚਿਆ ਕਿ ਉਹ ਲਾਸ਼ ਨੂੰ ਨਿਜ਼ਾਮੁਦੀਨ ਪੁਲ ਹੇਠਾਂ ਯਮੁਨਾ ਨਦੀ 'ਚ ਸੁੱਟ ਦੇਵੇਗਾ।''''ਪਰ ਬਾਅਦ ਵਿੱਚ ਉਸਨੇ ਇਹ ਵਿਚਾਰ ਬਦਲ ਦਿੱਤਾ ਕਿ ਕੋਈ ਉਸਨੂੰ ਅਜਿਹਾ ਕਰਦੇ ਹੋਏ ਦੇਖ ਨਾ ਲਵੇ। ਉਸਨੂੰ ਖ਼ਿਆਲ ਆਇਆ ਕਿ ਉਹ ਆਪਣੇ ਹੀ ਹੋਟਲ 'ਚ ਲਾਸ਼ ਨੂੰ ਸਾੜ ਕੇ ਸਾਰੇ ਸਬੂਤ ਖ਼ਤਮ ਕਰ ਦੇਵੇ। ਉਸਨੇ ਸੋਚਿਆ ਕਿ ਉਸਨੂੰ ਅਜਿਹਾ ਕਰਦੇ ਕੋਈ ਦੇਖੇਗਾ ਨਹੀਂ ਅਤੇ ਲਾਸ਼ ਨੂੰ ਠਿਕਾਣੇ ਲਗਾ ਦਿੱਤਾ ਜਾਵੇਗਾ।''ਦੋਹਾਂ ਵਿਚਾਲੇ ਨਾਰਾਜ਼ਗੀ ਦੀ ਵਜ੍ਹਾ ਨਿਰੰਜਨ ਸਿੰਘ ਅੱਗੇ ਕਹਿੰਦੇ ਹਨ, ''ਸੁਸ਼ੀਲ ਸ਼ਰਮਾ ਅਤੇ ਨੈਨਾ ਸਾਹਨੀ ਦੋਵੇਂ ਮੰਦਰ ਮਾਰਗ ਦੇ ਫ਼ਲੈਟ-8ਏ 'ਚ ਪਤੀ-ਪਤਨੀ ਵਾਂਗ ਰਹਿੰਦੇ ਸਨ, ਪਰ ਉਨ੍ਹਾਂ ਨੇ ਉਸ ਵਿਆਹ ਨੂੰ ਸਭ ਦੇ ਲਈ ਸਮਾਜਿਕ ਤੌਰ 'ਤੇ ਉਜਾਗਰ ਨਹੀਂ ਕੀਤਾ ਸੀ। ਨੈਨਾ ਸ਼ੁਸ਼ੀਲ 'ਤੇ ਲਗਾਤਾਰ ਦਬਾਅ ਬਣਾ ਰਹੀ ਸੀ ਕਿ ਇਸ ਵਿਆਹ ਨੂੰ ਜਨਤਕ ਕਰੋ।''''ਇਸ ਗੱਲ ਕਰਕੇ ਦੋਵਾਂ ਵਿਚਾਲੇ ਨਾਰਾਜ਼ਗੀ ਦਾ ਦੌਰ ਸ਼ੁਰੂ ਹੋ ਗਿਆ, ਇਹ ਗੱਲ ਵੀ ਸਾਹਮਣੇ ਆਈ ਕਿ ਨੈਨਾ ਨੇ ਸੁਸ਼ੀਲ ਦੀਆਂ ਆਦਤਾਂ ਅਤੇ ਤਸ਼ੱਦਦ ਤੋਂ ਤੰਗ ਆਕੇ ਆਪਣੇ ਪੁਰਾਣੇ ਮਿੱਤਰ ਮਤਲੂਬ ਕਰੀਮ ਨੂੰ ਮਦਦ ਲਈ ਗੁਹਾਰ ਲਗਾਈ। ਉਹ ਆਸਟਰੇਲੀਆ ਜਾਣਾ ਚਾਹੁੰਦੀ ਸੀ, ਮਤਲੂਬ ਕਰੀਮ ਨੇ ਉਸਦੇ ਆਸਟਰੇਲੀਆ ਜਾਣ ਵਿੱਚ ਜਿੰਨੀ ਵੀ ਮਦਦ ਹੋ ਸਕਦੀ ਸੀ, ਉਹ ਕੀਤੀ।''''ਸੁਸ਼ੀਲ ਸ਼ਰਮਾ ਨੂੰ ਨੈਨਾ ਸਾਹਨੀ 'ਤੇ ਸ਼ੱਕ ਹੋ ਗਿਆ, ਉਹ ਜਦੋਂ ਵੀ ਘਰ ਵਾਪਿਸ ਆਉਂਦਾ ਸੀ ਤਾਂ ਘਰ ਦੇ ਲੈਂਡ ਲਾਈਨ ਫ਼ੋਨ ਨੂੰ ਚੈੱਕ ਕਰਦਾ ਸੀ ਕਿ ਉਸ ਦਿਨ ਨੈਨਾ ਦੀ ਕਿਸ-ਕਿਸ ਨਾਲ ਗੱਲ ਹੋਈ ਹੈ।''''ਘਟਨਾ ਦੇ ਦਿਨ ਜਦੋਂ ਸੁਸ਼ੀਲ ਨੇ ਆਪਣੇ ਘਰ 'ਚ ਲੱਗੇ ਫ਼ੋਨ ਨੂੰ ਰੀ-ਡਾਇਲ ਕੀਤਾ ਤਾਂ ਦੂਜੇ ਪਾਸੇ ਮਤਲੂਬ ਕਰੀਮ ਨੇ ਫ਼ੋਨ ਚੁੱਕਿਆ।''''ਇਸ ਨਾਲ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਨੈਨਾ ਹੁਣ ਵੀ ਮਤਲੂਬ ਨਾਲ ਸੰਪਰਕ ਵਿੱਚ ਹੈ, ਸੁਸ਼ੀਲ ਨੂੰ ਗੁੱਸਾ ਆ ਗਿਆ ਅਤੇ ਉਸਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਨੈਨਾ 'ਤੇ ਫਾਇਰ ਕੀਤਾ। ਜਦੋਂ ਮੈਂ ਮੌਕੇ 'ਤੇ ਪਹੁੰਚਿਆ ਤਾਂ ਥਾਂ-ਥਾਂ 'ਤੇ ਖ਼ੂਨ ਦੇ ਨਿਸ਼ਾਨ ਲੱਗੇ ਹੋਏ ਸਨ, ਰਿਵਾਲਵਰ ਦੀ ਇੱਕ ਗੋਲੀ ਨੇ ਏਸੀ ਦੇ ਫਰੇਮ ਵਿੱਚ ਛੇਕ ਕਰ ਦਿੱਤਾ ਸੀ।'' Image copyright fb/thetandoormurder ਫੋਟੋ ਕੈਪਸ਼ਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਨੈਨਾ ਸਾਹਨੀ ਸੁਸ਼ੀਲ ਨੇ ਪਹਿਲੀ ਰਾਤ ਗੁਜਰਾਤ ਭਵਨ ਵਿੱਚ ਲੰਘਾਈਸੁਸ਼ੀਲ ਸ਼ਰਮਾ ਨੇ ਨੈਨਾ ਦਾ ਕਤਲ ਕਰਨ ਤੋਂ ਬਾਅਦ ਉਹ ਰਾਤ ਗੁਜਰਾਤ ਭਵਨ 'ਚ ਗੁਜਰਾਤ ਕਾਡਰ ਦੇ ਇੱਕ ਆਈਏਐਸ ਅਧਿਕਾਰੀ ਡੀਕੇ ਰਾਓ ਦੇ ਨਾਲ ਬਿਤਾਈ।ਨਿਰੰਜਨ ਸਿੰਘ ਦੱਸਦੇ ਹਨ, ''ਸਾਨੂੰ ਕੇਸ਼ਵ ਤੋਂ ਇਹ ਜਾਣਕਾਰੀ ਮਿਲ ਗਈ ਸੀ ਕਿ ਦਿਨ 'ਚ ਸੁਸ਼ੀਲ ਦੇ ਦੋਸਤ ਡੀਕੇ ਰਾਓ ਉਨ੍ਹਾਂ ਨੂੰ ਮਿਲਣ ਆਏ ਸਨ ਅਤੇ ਗੁਜਰਾਤ ਭਵਨ 'ਚ ਰੁਕੇ ਹੋਏ ਹਨ। ਇਹ ਜਾਣਕਾਰੀ ਮਿਲਣ ਤੋਂ ਬਾਅਦ ਮੈਂ ਗੁਜਰਾਤ ਭਵਨ ਗਿਆ ਅਤੇ ਉੱਥੋਂ ਦੇ ਕਰਮਚਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਰਾਓ ਕਮਰਾ ਨੰਬਰ 20 ਵਿੱਚ ਰੁਕੇ ਹੋਏ ਹਨ, ਉਨ੍ਹਾਂ ਨਾਲ ਇੱਕ ਗੈਸਟ ਵੀ ਰੁਕੇ ਹੋਏ ਹਨ।''''ਰਾਵ ਦੀ ਸਵੇਰੇ ਪੰਜ ਵਜੇ ਦੀ ਫ਼ਲਾਈਟ ਸੀ, ਉਹ ਕਮਰਾ ਛੱਡ ਕੇ ਚਲੇ ਗਏ ਹਨ ਅਤੇ ਕੁਝ ਦੇਰ ਬਾਅਦ ਉਨ੍ਹਾਂ ਦਾ ਗੈਸਟ ਵੀ ਚਲਾ ਗਿਆ ਹੈ...ਮੈਂ ਡੀਕੇ ਰਾਓ ਨਾਲ ਤੁਰੰਤ ਫ਼ੋਨ 'ਤੇ ਸੰਪਰਕ ਕੀਤਾ। ਡੀਕੇ ਰਾਓ ਨੇ ਦੱਸ ਦਿੱਤਾ ਕਿ ਸੁਸ਼ੀਲ ਸ਼ਰਮਾ ਰਾਤ ਉਨ੍ਹਾਂ ਕੋਲ ਹੀ ਸੀ, ਉਨ੍ਹਾਂ ਇਹ ਵੀ ਦੱਸਿਆ ਕਿ ਉਹ ਬਹੁਤ ਪ੍ਰੇਸ਼ਾਨ ਸੀ।''''ਸੁਸ਼ੀਲ ਨੂੰ ਨੀਂਦ ਨਹੀਂ ਆ ਰਹੀ ਸੀ, ਉਹ ਵਾਰ-ਵਾਰ ਚਾਦਰ ਲੈ ਲੈਂਦਾ ਸੀ...ਸਵੇਰੇ ਰਾਓ ਦੇ ਜਾਣ ਤੋਂ ਬਾਅਦ ਗੁਜਰਾਤ ਭਵਨ ਦੇ ਕਰਮਚਾਰੀਆਂ ਨੇ ਸੁਸ਼ੀਲ ਨੂੰ ਬੈੱਡ ਟੀ ਵੀ ਸਰਵ ਕੀਤੀ।''ਅਗਾਊਂ ਜ਼ਮਾਨਤ ਲੈਣ 'ਚ ਸਫ਼ਲ ਅਗਲੇ ਦਿਨ ਸੁਸ਼ੀਲ ਸ਼ਰਮਾ ਪਹਿਲਾਂ ਟੈਕਸੀ ਤੋਂ ਜੈਪੁਰ ਗਿਆ ਅਤੇ ਫ਼ਿਰ ਉੱਥੋਂ ਚੇਨਈ ਹੁੰਦੇ ਹੋਏ ਬੰਗਲੁਰੂ ਪਹੁੰਚਿਆ।ਮੈਕਸਵੈੱਲ ਪਰੇਰਾ ਯਾਦ ਕਰਦੇ ਹਨ, ''ਸੁਸ਼ੀਲ ਦੇ ਚੇਨਈ 'ਚ ਆਪਣੇ ਨੈੱਟਵਰਕ ਜ਼ਰੀਏ ਇੱਕ ਵਕੀਲ ਅਨੰਤ ਨਾਰਾਇਣ ਨਾਲ ਸੰਪਰਕ ਕੀਤਾ ਅਤੇ ਅਗਾਊਂ ਜ਼ਮਾਨਤ ਲਈ ਅਦਾਲਤ 'ਚ ਅਰਜ਼ੀ ਲਗਾਈ। ਇਸ ਤੋਂ ਬਾਅਦ ਉਹ ਆਪਣਾ ਚਿਹਰਾ ਬਦਲਣ ਲਈ ਤਿਰੂਪਤੀ ਚਲਾ ਗਿਆ ਅਤੇ ਉੱਥੇ ਆਪਣੇ ਵਾਲ ਕਟਾਉਣ ਤੋਂ ਬਾਅਦ ਮੁੜ ਚੇਨਈ ਆ ਗਿਆ।''''ਉਦੋਂ ਤੱਕ ਇਸ ਕਤਲ ਬਾਰੇ ਪੂਰੇ ਭਾਰਤ ਵਿੱਚ ਰੌਲਾ ਪੈ ਚੁੱਕਿਆ ਸੀ, ਪਰ ਇਸਦੇ ਬਾਵਜੂਦ ਚੇਨਈ ਦੇ ਜੱਜ ਨੇ ਉਸਨੂੰ ਅਗਾਊਂ ਜ਼ਮਾਨਤ ਦੇ ਦਿੱਤੀ। ਮੈਂ ਏਸੀਪੀ ਰੰਗਨਾਥਨ ਨੂੰ ਇਸ ਜ਼ਮਾਨਤ ਦਾ ਵਿਰੋਧ ਕਰਨ ਲਈ ਚੇਨਈ ਭੇਜਿਆ, ਅਸੀਂ ਅਡੀਸ਼ਨਲ ਸੋਲੀਸੀਟਰ ਜਨਰਲ ਕੇਟੀਐੱਸ ਤੁਲਸੀ ਨੂੰ ਵੀ ਚੇਨਈ ਲੈ ਗਏ।''''ਜਿਵੇਂ ਹੀ ਸੁਸ਼ੀਲ ਨੂੰ ਸਾਡੀਆਂ ਸਰਗਰਮੀਆਂ ਬਾਰੇ ਪਤਾ ਲੱਗਿਆ, ਉਹ ਸਮਰਪਣ ਕਰਨ ਲਈ ਆਪਣੇ ਵਕੀਲ ਨਾਲ ਬੰਗਲੁਰੂ ਚਲਾ ਗਿਆ। ਸਾਨੂੰ ਇਸਦੀ ਖ਼ਬਰ ਪੀਟੀਆਈ ਤੋਂ ਮਿਲੀ, ਮੈਂ ਖ਼ੁਦ ਬੰਗਲੁਰੂ ਜਾਣ ਦਾ ਫ਼ੈਸਲਾ ਲਿਆ...ਇਸਦੇ ਦੋ ਕਾਰਨ ਸਨ, ਇੱਕ ਤਾਂ ਮੈਂ ਖ਼ੁਦ ਕਰਨਾਟਕ ਦਾ ਰਹਿਣ ਨਾਲਾ ਸੀ ਅਤੇ ਦੂਜਾ ਮੈਂ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਹੋਈ ਸੀ।''''ਮੈਂ ਆਪਣੇ ਨਾਲ ਨਿਰੰਜਨ ਸਿੰਘ ਅਤੇ ਕ੍ਰਾਈਮ ਬ੍ਰਾਂਚ ਦੇ ਰਾਜ ਮਹਿੰਦਰ ਨੂੰ ਵੀ ਲੈ ਗਿਆ। ਉੱਥੋਂ ਅਸੀਂ ਸੁਸ਼ੀਲ ਨੂੰ ਕਸਟਡੀ 'ਚ ਲੈ ਕੇ ਵਾਪਸ ਦਿੱਲੀ ਆਏ।'' Image copyright Getty Images ਕੇਸ਼ਵ 'ਤੇ ਦਬਾਅ ਦੀ ਕੋਸ਼ਿਸ਼ਇਸ ਪੂਰੇ ਮਾਮਲੇ 'ਚ ਬਗੀਆ ਹੋਟਲ ਦਾ ਮੈਨੇਜਰ ਕੇਸ਼ਵ ਕੁਮਾਰ ਸੁਸ਼ੀਲ ਸ਼ਰਮਾ ਦੇ ਨਾਲ ਖੜ੍ਹਾ ਨਜ਼ਰ ਆਇਆ।ਉਸਨੇ ਪਹਿਲਾਂ ਤਾਂ ਅਪਰੂਵਰ ਬਣਨ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਸੁਸ਼ੀਲ ਦੇ ਉਸ 'ਤੇ ਬਹੁਤ ਅਹਿਸਾਨ ਹਨ। ਬਾਅਦ ਵਿੱਚ ਜਦੋਂ ਉਹ ਅਪਰੂਵਰ ਬਣਨ ਲਈ ਤਿਆਰ ਵੀ ਹੋਇਆ ਤਾਂ ਸੁਸ਼ੀਲ ਸ਼ਰਮਾ ਨੇ ਉਸ ਉੱਤੇ ਅਜਿਹਾ ਨਾ ਕਰਨ ਲਈ ਦਬਾਅ ਬਣਾਇਆ।ਨਿਰੰਜਨ ਸਿੰਘ ਦੱਸਦੇ ਹਨ, ''ਕੇਸ਼ਵ ਅਤੇ ਸੁਸ਼ੀਲ ਦੋਵੇਂ ਹੀ ਤਿਹਾੜ ਜੇਲ੍ਹ 'ਚ ਬੰਦ ਸਨ। ਪਹਿਲਾਂ ਤਾਂ ਕੇਸ਼ਵ ਸੁਸ਼ੀਲ ਸ਼ਰਮਾ ਲਈ ਬਹੁਤ ਵਫ਼ਾਦਾਰ ਸੀ, ਪਰ ਹੌਲੀ-ਹੌਲੀ ਜਦੋਂ ਉਸਨੇ ਅਪਰੂਵਰ ਬਣਨ ਦਾ ਮਨ ਬਣਾ ਲਿਆ ਤਾਂ ਸੁਸ਼ੀਲ ਨੂੰ ਇਸ ਗੱਲ ਦੀ ਖ਼ਬਰ ਲੱਗੀ, ਜਦੋਂ ਸੁਸ਼ੀਲ ਨੇ ਕੇਸ਼ਵ ਨੂੰ ਤਿਹਾੜ ਜੇਲ੍ਹ ਅੰਦਰ ਹੀ ਡਰਾਉਣਾ ਧਮਕਾਉਣਾ ਸ਼ੁਰੂ ਕੀਤਾ।''''ਇੱਕ ਘਟਨਾ ਕੇਸ਼ਵ ਨੇ ਮੈਨੂੰ ਆਪਣੀ ਪੇਸ਼ੀ ਦੌਰਾਨ ਸੁਣਾਈ ਕਿ ਉਸਨੂੰ ਜੇਲ੍ਹ ਵਿੱਚ ਹੀ ਕੋਈ ਨਸ਼ੀਲੀ ਦਵਾਈ ਦਿੱਤੀ ਗਈ, ਜਦੋਂ ਉਹ ਡੇਢ-ਦੋ ਦਿਨਾਂ ਤੱਕ ਨੀਂਦ ਤੋਂ ਹੀ ਨਹੀਂ ਉੱਠਿਆ ਤਾਂ ਜੇਲ੍ਹ ਵਾਰਡਨ ਨੂੰ ਪਤਾ ਲੱਗਿਆ ਕਿ ਉਸਨੇ ਡੇਢ-ਦੋ ਦਿਨਾਂ ਤੋਂ ਖਾਣਾ ਵੀ ਨਹੀਂ ਖਾਧਾ। ਉਸੇ ਦਿਨ ਕੇਸ਼ਵ ਨੂੰ ਉਸ ਵਾਰਡ ਤੋਂ ਹਟਾ ਕੇ ਦੂਜੇ ਵਾਰਡ ਵਿੱਚ ਭੇਜ ਦਿੱਤਾ ਗਿਆ।''''ਕੇਸ਼ਵ ਮੁਤਾਬਕ ਇਹ ਕੰਮ ਸੁਸ਼ੀਲ ਸ਼ਰਮਾ ਨੇ ਆਪਣੇ ਬੰਦਿਆਂ ਤੋਂ ਕਰਵਾਇਆ ਸੀ।'' Image copyright /THETANDOORMURDER ਗ੍ਰਹਿ ਸਕੱਤਰ ਨੇ ਕੀਤਾ ਮੌਕੇ ਦਾ ਨਿਰੀਖਣਇਸ ਪੂਰੇ ਮਾਮਲੇ 'ਚ ਪੁਲਿਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਸੁਸ਼ੀਲ ਸ਼ਰਮਾ ਨੂੰ ਆਪਣੇ ਸਿਆਸੀ ਸੰਪਰਕ ਦਾ ਇਸਤੇਮਾਲ ਨਾ ਕਰਨ ਦੇਣਾ। ਮਾਮਲਾ ਇੰਨਾ ਹਾਈ ਪ੍ਰੋਫ਼ਾਈਲ ਹੋ ਗਿਆ ਕਿ ਜਾਂਚ ਦੌਰਾਨ ਭਾਰਤ ਦੇ ਸਾਬਕਾ ਗ੍ਰਹਿ ਸਕੱਤਰ ਪਦਮਨਾਭਇਆ ਖ਼ੁਦ ਸੁਸ਼ੀਲ ਸ਼ਰਮਾ ਅਤੇ ਨੈਨਾ ਸਾਹਨੀ ਦੇ ਮੰਦਰ ਮਾਰਗ ਫ਼ਲੈਟ ਦਾ ਮੁਆਇਨਾ ਕਰਨ ਪਹੁੰਚੇ।ਮੈਕਸਵੈੱਲ ਪਰੇਰਾ ਦੱਸਦੇ ਹਨ, ''ਅਜਿਹਿਆਂ ਵੀ ਖ਼ਬਰਾਂ ਆ ਰਹੀਆਂ ਸਨ ਕਿ ਨੈਨਾ ਦੇ ਕੁਝ ਸੀਨੀਅਰ ਸਿਆਸਤਦਾਨਾਂ ਨਾਲ ਕਥਿਤ ਤੌਰ 'ਤੇ ਸਬੰਧ ਸਨ। ਉਸ ਜ਼ਮਾਨੇ 'ਚ ਸਾਡੇ ਪ੍ਰਧਾਨ ਮੰਤਰੀ ਨਰਮਿਸਹਾ ਰਾਓ ਹੁੰਦੇ ਸਨ, ਉਹ ਸ਼ਾਇਦ ਇਸ ਗੱਲ ਤੋਂ ਘਬਰਾ ਗਏ, ਉਨ੍ਹਾਂ ਨੇ ਇੰਟੈਲੀਜੈਂਸ ਬਿਊਰੋ ਤੋਂ ਉਨ੍ਹਾਂ ਖ਼ਿਲਾਫ਼ ਜਾਂਚ ਬਿਠਾ ਦਿੱਤੀ।''''ਰਾਜਨੇਤਾਵਾਂ ਨੇ ਘਬਰਾ ਕੇ ਗ਼ਲਤ ਬਿਆਨ ਦੇਣੇ ਸ਼ੁਰੂ ਕਰ ਦਿੱਤੇ, ਕਿਸੇ ਨੇ ਕਿਹਾ ਮੈਂ ਕਦੇ ਨੈਨਾ ਸਾਹਨੀ ਨੂੰ ਦੇਖਿਆ ਹੀ ਨਹੀਂ...ਦੂਜੇ ਨੇ ਕਿਹਾ, ਜਦੋਂ ਤੋਂ ਮੈਂ ਦੂਜਾ ਵਿਆਹ ਕੀਤਾ ਹੈ ਮੈਂ ਕਿਸੇ ਔਰਤ ਵੱਲ ਨਜ਼ਰ ਚੁੱਕ ਕੇ ਨਹੀਂ ਦੇਖੀ।'' ਡੀਐਨਏ ਅਤੇ ਸਕਲ ਸੁਪਰ-ਇੰਪੋਜ਼ੀਸ਼ਨ ਦੀ ਵਰਤੋਂਮੈਕਸਵੈੱਲ ਪਰੇਰਾ ਨੇ ਦੱਸਿਆ, ''ਰਾਓ ਨੇ ਗ੍ਰਹਿ ਮੰਤਰੀ ਐਸਬੀ ਚਵਾਨ ਨੂੰ ਕਿਹਾ ਕਿ ਉਹ ਇਸ ਮਾਮਲੇ ਨੂੰ ਖ਼ੁਦ ਦੇਖਣਗੇ, ਉਨ੍ਹਾਂ ਗ੍ਰਹਿ ਸਕੱਤਰ ਪਦਮਨਾਭਇਆ ਨੂੰ ਨਿਰਦੇਸ਼ ਦਿੱਤੇ ਕਿ ਉਹ ਖ਼ੁਦ ਜਾ ਕੇ ਇਸ ਮਾਮਲੇ ਦੀ ਨਿਗਰਾਨੀ ਕਰਨ, ਪਦਮਨਾਭਇਆ ਖ਼ੁਦ ਸੁਸ਼ੀਲ ਸ਼ਰਮਾ ਅਤੇ ਨੈਨਾ ਸਾਹਨੀ ਦੇ ਫ਼ਲੈਟ ਪਹੁੰਚ ਗਏ।''''ਅਖ਼ਬਾਰਾਂ ਨੇ ਇਸ ਘਟਨਾ ਨੂੰ ਮਜ਼ੇ ਲੈ-ਲੈ ਕੇ ਛਾਪਿਆ, ਸਾਨੂੰ ਵੀ ਹੁਕਮ ਮਿਲ ਗਏ ਕਿ ਅਸੀਂ ਇਸ ਮਾਮਲੇ 'ਤੇ ਕਿਸੇ ਸਾਹਮਣੇ ਆਪਣਾ ਮੂੰਹ ਨਾ ਖੋਲ੍ਹੀਏ।''ਇਸ ਜਾਂਚ 'ਚ ਪਹਿਲੀ ਵਾਰ ਡੀਐਨਏ ਅਤੇ ਸਕਲ ਇਮੇਜਿੰਗ ਤਕਨੀਕ ਦਾ ਇਸਤੇਮਾਲ ਕੀਤਾ ਗਿਆ।ਪਰੇਰਾ ਦੱਸਦੇ ਹਨ, ''ਉਸ ਸਮੇਂ 'ਚ ਮਾਸ਼ੇਲਕਰ ਸਾਹਿਬ ਵਿਗਿਆਨ ਅਤੇ ਤਕਨੀਕ ਮੰਤਰਾਲੇ 'ਚ ਸਕੱਤਰ ਹੁੰਦੇ ਸਨ, ਮੈਂ ਉਨ੍ਹਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਹੈਦਰਾਬਾਦ ਦੇ ਸੈਂਟਰ ਫ਼ਾਰ ਮੌਲੀਕੁਲਰ ਬਾਇਓਲਾਜੀ ਦੇ ਡਾਕਟਰ ਲਾਲਜੀ ਸਿੰਘ ਨੂੰ ਭੇਜਿਆ।'' Image copyright Harper collins ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲੀ ਪਰੇਰਾ ਨੇ ਦੱਸਿਆ, ''ਉਨ੍ਹਾਂ ਨੇ ਆ ਕੇ ਡੀਐਨਏ ਫ਼ਿੰਗਰ ਪ੍ਰਿੰਟਿੰਗ ਦੇ ਨਮੂਨੇ ਲਏ ਅਤੇ ਇਹ ਸਾਬਤ ਕਰ ਦਿੱਤਾ ਕਿ ਨੈਨਾ ਸਾਹਨੀ ਦਾ ਡੀਐਨਏ ਉਨ੍ਹਾਂ ਦੇ ਮਾਤਾ-ਪਿਤਾ ਦੀ ਧੀ ਤੋਂ ਇਲਾਵਾ ਕਿਸੇ ਹੋਰ ਦਾ ਨਹੀਂ ਹੋ ਸਕਦਾ। ਅਸੀਂ 'ਸਕਲ ਸੁਪਰ-ਇੰਪੋਜ਼ੀਸ਼ਨ' ਟੈਸਟ ਵੀ ਕਰਵਾਇਆ, ਜਿਸ ਤੋਂ ਇਹ ਸਾਬਤ ਹੋ ਗਿਆ ਕਿ ਇਹ ਨੈਨਾ ਸਾਹਨੀ ਦੀ ਹੀ ਲਾਸ਼ ਹੈ।''''ਸਭ ਕੁਝ ਕਰਨ ਤੋਂ ਬਾਅਦ ਅਸੀਂ ਸਿਰਫ਼ 26 ਦਿਨਾਂ ਅੰਦਰ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ।''ਸਾਲਾਂ ਤੱਕ ਚੱਲੇ ਮੁਕੱਦਮੇ 'ਚ ਸੁਸ਼ੀਲ ਸ਼ਰਮਾ ਨੂੰ ਹੇਠਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ। ਹਾਈ ਕੋਰਟ ਨੇ ਵੀ ਇਹ ਸਜ਼ਾ ਬਰਕਰਾਰ ਰੱਖੀ।ਬਾਅਦ ਵਿੱਚ 8 ਅਕਤੂਬਰ 2013 ਨੂੰ ਸੁਪਰੀਮ ਕੋਰਟ ਨੇ ਇਸ ਸਜ਼ਾ ਨੂੰ ਉਮਰ ਕੈਦ 'ਚ ਬਦਲ ਦਿੱਤਾ। ਸੁਸ਼ੀਲ ਸ਼ਰਮਾ ਹੁਣ ਤੱਕ ਤਿਹਾੜ ਜੇਲ੍ਹ ਵਿੱਚ 23 ਸਾਲ ਕੱਟ ਚੁੱਕਿਆ ਹੈ।ਉਹ ਜੇਲ੍ਹ 'ਚ ਹੁਣ ਪੁਜਾਰੀ ਦਾ ਕੰਮ ਕਰਦਾ ਹੈ। ਉਸ ਦੀਆਂ ਗਤੀਵਿਧੀਆ ਇਸ ਤਰ੍ਹਾਂ ਦੀਆਂ ਹਨ ਕਿ ਦਿੱਲੀ ਸਰਕਾਰ ਉਸਦੇ ਚੰਗੀ ਵਤੀਰੇ ਦੇ ਆਧਾਰ 'ਤੇ ਉਸਨੂੰ ਹਮੇਸ਼ਾ ਲਈ ਜੇਲ੍ਹ ਤੋਂ ਛੱਡਣ ਦਾ ਮਨ ਬਣਾ ਰਹੀ ਹੈ। Image copyright maxwellpereira/bbc ਸੁਪਰੀਮ ਕੋਰਟਮੈਕਸਵੈੱਲ ਪਰੇਰਾ ਕਹਿੰਦੇ ਹਨ, ''ਸੁਸ਼ੀਲ ਸ਼ਰਮਾ ਨੇ ਸੁਪਰੀਮ ਕੋਰਟ ਨੂੰ ਵੀ ਮਨਾ ਲਿਆ, ਕੋਰਟ ਦਾ ਹੁਣ ਕਹਿਣਾ ਹੈ ਕਿ ਉਸ ਵਿੱਚ ਇੰਨਾ ਸੁਧਾਰ ਹੋ ਗਿਆ ਕਿ ਉਹ ਸਭ ਦੇ ਲਈ ਪੂਜਾ ਕਰ ਰਿਹਾ ਹੈ...ਸਾਨੂੰ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ ਹੈ।''''ਪੁਲਿਸ ਨੇ ਜੋ ਕੁਝ ਕਰਨਾ ਸੀ ਉਹ ਕਰ ਚੁੱਕੀ ਹੈ, ਸਾਡੇ ਦੇਸ਼ 'ਚ ਕਾਨੂੰਨ ਹੈ, ਇੱਕ ਵਿਵਸਥਾ ਹੈ, ਨਿਯਮ ਹੈ ਅਤੇ ਇਸ ਮੁਤਾਬਕ ਫ਼ੈਸਲਾ ਕਰਨ ਲਈ ਨਿਆਂਪਾਲਿਕਾ ਹੈ। ਉਹ ਇਸ ਬਾਰੇ ਕੀ ਸੋਚਦੇ ਹਨ - ਇਹ ਉਨ੍ਹਾਂ ਦਾ ਵਿਸ਼ੇਸ਼ ਅਧਿਕਾਰ ਹੈ।''ਭਾਰਤੀ ਅਪਰਾਧ ਜਗਤ ਦੇ ਇਤਿਹਾਸ 'ਚ ਤੰਦੂਰ ਕਤਲ ਕਾਂਡ ਨੂੰ ਸਭ ਤੋਂ ਘਿਨਾਉਣੇ ਅਤੇ ਮਾੜੇ ਅਪਰਾਧ ਦਾ ਨਾਂ ਦਿੱਤਾ ਜਾਂਦਾ ਹੈ। ਇਸਦਾ ਇੰਨਾ ਵੱਡਾ ਅਸਰ ਸੀ ਕਿ ਬਹੁਤ ਸਮੇਂ ਤੱਕ ਲੋਕਾਂ ਨੇ ਤੰਦੂਰ 'ਚ ਬਣਿਆ ਭੋਜਨ ਵੀ ਖਾਣਾ ਛੱਡ ਦਿੱਤਾ ਸੀ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਨੀਦਰਲੈਂਡ ਦੇ ਡਚ ਕਬਾੜਖਾਨੇ ਵਿੱਚ ਲੋਕ ਆਪਣੀ ਨਿਰਾਸ਼ਾ ਨੂੰ ਕੁਝ ਇਸ ਤਰ੍ਹਾਂ ਬਾਹਰ ਕੱਢ ਕੇ ਹੁੰਦੇ ਹਨ ਸੰਤੁਸ਼ਟ ਪਰ ਮਨੋਵਿਗਿਆਨੀਆਂ ਦਾ ਕਹਿਣਾ ਹੈ ਇਹ ਹਰੇਕ ਲਈ ਕਾਰਗਰ ਤਰੀਕਾ ਨਹੀਂ ਹੈ। ਕਈ ਹੋਰ ਵੀ ਅਜਿਹੇ ਲਾਭਕਾਰੀ ਤਰੀਕੇ ਹਨ ਜੋ ਤੁਹਾਡੀਆਂ ਨੂੰ ਭਾਵਨਾਵਾਂ ਨੂੰ ਕੰਟ੍ਰੋਲ ਕਰ ਸਕਦੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸਿਰਫ਼ ਓਲਾ, ਉਬਰ ਦੇਖ ਕੇ ਗੱਡੀ 'ਚ ਨਾ ਬੈਠੋ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਕਮਲੇਸ਼ ਬੀਬੀਸੀ ਪੱਤਰਕਾਰ 25 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46673725 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਤੁਸੀਂ ਓਲਾ, ਉਬਰ ਜਾਂ ਕਿਸੇ ਮਸ਼ਹੂਰ ਬਰਾਂਡ ਦੀ ਕੈਬ ਇਸ ਲਈ ਲੈਂਦੇ ਹੋ ਕਿਉਂਕਿ ਇਸ ਵਿੱਚ ਸਹੂਲਤਾਂ ਅਤੇ ਸੁਰੱਖਿਆ ਦਾ ਵਾਅਦਾ ਮਿਲਦਾ ਹੈ। ਪਰ ਇਹ ਵਾਅਦਾ ਹਮੇਸ਼ਾ ਪੂਰਾ ਹੋਵੇ, ਇਹ ਜ਼ਰੂਰੀ ਨਹੀਂ। ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪੰਜ ਲੋਕਾਂ ਦੇ ਇੱਕ ਗੈਂਗ ਨੇ ਓਲਾ ਕੈਬ ਜ਼ਰੀਏ 200 ਤੋਂ ਵੱਧ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਹ ਗੈਂਗ ਓਲਾ ਦੀਆਂ ਤਿੰਨ ਗੱਡੀਆਂ ਚਲਾਉਦਾ ਸੀ। ਵੱਖ-ਵੱਖ ਰੂਟ ਤੋਂ ਇਹ ਸਵਾਰੀ ਲੈਂਦੇ ਅਤੇ ਸੁੰਨਸਾਨ ਥਾਂ 'ਤੇ ਲੁੱਟ ਨੂੰ ਅੰਜਾਮ ਦਿੰਦੇ। ਇਸ ਗੈਂਗ ਦਾ ਖੁਲਾਸਾ ਸ਼ਨੀਵਾਰ (22 ਦਸੰਬਰ) ਰਾਤ ਨੂੰ ਹੋਇਆ ਜਦੋਂ ਨੋਇਡਾ ਸੈਕਟਰ-39 ਦੀ ਪੁਲਿਸ ਨੇ ਇੱਕ ਕਾਰ ਵਿੱਚ ਸਵਾਰ 4 ਲੋਕਾਂ ਨੂੰ ਸ਼ੱਕ ਤਹਿਤ ਗ੍ਰਿਫ਼ਤਾਰ ਕੀਤਾ।ਪੁਲਿਸ ਮੁਤਾਬਕ ਇਹ ਲੋਕ ਬੜੇ ਚਲਾਕ ਤਰੀਕੇ ਨਾਲ ਲੁੱਟ ਨੂੰ ਅੰਜਾਮ ਦਿੰਦੇ ਸਨ ਅਤੇ ਕਰੀਬ ਇੱਕ ਸਾਲ ਤੋਂ ਇਹ ਸਭ ਕਰ ਰਹੇ ਸਨ। ਇਹ ਵੀ ਪੜ੍ਹੋ:ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿਚਾਲੇ ਆਈ ਸੁਨਾਮੀ, ਪਤਨੀ ਹੋਈ ਲਾਪਤਾਜਦੋਂ ਕ੍ਰਿਸਮਸ ਨੂੰ ਈਸਾਈਆਂ ਨੇ ਹੀ ਬੈਨ ਕੀਤਾ ਸੀਆਰਡਰ ਕੁਝ, ਡਿਲਿਵਰੀ ਕੁਝ ਹੋਰ, ਅਜਿਹੀ ਗੜਬੜੀ ਤੋਂ ਇੰਝ ਬਚੋਇਨ੍ਹਾਂ ਨੂੰ ਦੇਰ ਰਾਤ ਗਸ਼ਤ ਦੌਰਾਨ ਫੜਿਆ ਗਿਆ, ਜਿਸ ਵਿੱਚ ਪੂਰਾ ਮਾਮਲਾ ਸਾਹਮਣੇ ਆਇਆ।ਕਿਵੇਂ ਕਰਦੇ ਸਨ ਵਾਰਦਾਤਤੁਸੀਂ ਸੋਚ ਰਹੇ ਹੋਵੋਗੇ ਕਿ ਓਲਾ ਕੈਬ ਬੁੱਕ ਕਰਦੇ ਸਮੇਂ ਉਸ ਵਿੱਚ ਡਰਾਇਵਰ ਦੀ ਜਾਣਕਾਰੀ ਦਰਜ ਹੁੰਦੀ ਹੈ ਅਤੇ ਰੂਟ ਟਰੈਕ ਹੁੰਦਾ ਹੈ। ਅਜਿਹੇ ਵਿੱਚ ਵਾਰਦਾਤ ਤੋਂ ਬਾਅਦ ਅਪਰਾਧੀ ਕਿਵੇਂ ਬਚ ਸਕਦਾ ਹੈ। Image copyright Noida Police ਫੋਟੋ ਕੈਪਸ਼ਨ ਵਾਰਦਾਤਾਂ ਵਿੱਚ ਵਰਤੀਆਂ ਗਈਆਂ ਗੱਡੀਆਂ ਅਕਸਰ ਦਫ਼ਤਰ ਤੋਂ ਦੇਰ ਰਾਤ ਨਿਕਲਦੇ ਹੋਏ ਜਾਂ ਕਿਤੋਂ ਵਾਪਿਸ ਮੁੜਦੇ ਸਮੇਂ ਲੋਕ ਰਾਹ ਚਲਦੀ ਕੈਬ 'ਚ ਬੈਠ ਜਾਂਦੇ ਹਨ। ਭਰੋਸੇ ਕਾਰਨ ਉਹ ਕੋਈ ਆਮ ਟੈਕਸੀ ਲੈਣ ਦੀ ਬਜਾਏ ਕੋਈ ਵੱਡੇ ਬਰਾਂਡ ਵਾਲੀ ਟੈਕਸੀ ਲੈ ਲੈਂਦੇ ਹਨ। ਪਰ, ਅਜਿਹਾ ਖ਼ਤਰਨਾਕ ਹੋ ਸਕਦਾ ਹੈ। ਇਸ ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ ਇਹ ਗੈਂਗ ਲੋਕਾਂ ਦੇ ਭਰੋਸੇ ਦਾ ਹੀ ਫਾਇਦਾ ਚੁੱਕਦਾ ਸੀ। ਦਰਅਸਲ, ਇਹ ਗੈਂਗ ਬਿਨਾਂ ਬੁੱਕ ਕੀਤੀ ਗਈ ਟੈਕਸੀ ਵਿੱਚ ਵਾਰਦਾਤ ਕਰਦੇ ਸਨ। ਇਸਦੇ ਲਈ ਉਹ ਜ਼ਿਆਦਾਤਰ ਰਾਤ ਦਾ ਸਮਾਂ ਚੁਣਦੇ ਸਨ। ਇਨ੍ਹਾਂ ਪੰਜਾਂ ਵਿੱਚੋਂ ਕੋਈ ਇੱਕ ਕੈਬ ਚਲਾਉਂਦਾ ਸੀ ਅਤੇ ਦੋ ਤੋਂ ਤਿੰਨ ਲੋਕ ਉਸ ਵਿੱਚ ਪਹਿਲਾਂ ਤੋਂ ਹੀ ਸਵਾਰ ਹੁੰਦੇ ਸਨ, ਇਨ੍ਹਾਂ ਨੂੰ ਰਾਤ ਨੂੰ ਇਕੱਲੇ ਜਾਣ ਵਾਲੀਆਂ ਸਵਾਰੀਆਂ ਦੀ ਤਲਾਸ਼ ਹੁੰਦੀ ਸੀ। ਅਜਿਹੇ ਵਿੱਚ ਦੇਰ ਰਾਤ ਨੂੰ ਨਿਕਲੀ ਕੋਈ ਸਵਾਰੀ ਸ਼ੇਅਰ ਕੈਬ ਸਮਝ ਕੇ ਇਨ੍ਹਾਂ ਦੀ ਕੈਬ ਵਿੱਚ ਬੈਠ ਜਾਂਦੀ ਸੀ। Image copyright Getty Images ਫੋਟੋ ਕੈਪਸ਼ਨ ਸੰਕੇਤਿਕ ਤਸਵੀਰ ਵਾਰਦਾਤ ਤੋਂ ਪਹਿਲਾਂ ਇਹ ਲੋਕ ਕੈਬ ਨੂੰ ਓਲਾ ਐਪ ਤੋਂ ਡਿਸਕਨੈਕਟ ਕਰ ਲੈਂਦੇ ਸਨ ਤਾਂ ਜੋ ਉਨ੍ਹਾਂ ਨੂੰ ਟਰੈਕ ਨਾ ਕੀਤਾ ਜਾ ਸਕੇ। ਫਿਰ ਕਿਸੇ ਸੁੰਨਸਾਨ ਥਾਂ 'ਤੇ ਪਹੁੰਚ ਕੇ ਲੁੱਟ ਕਰਕੇ ਸਵਾਰੀ ਨੂੰ ਗੱਡੀ ਤੋਂ ਬਾਹਰ ਸੁੱਟ ਦਿੰਦੇ ਸਨ।ਡੀਐਸਪੀ ਗੌਤਮ ਬੁੱਧ ਨਗਰ ਅਮਿਤ ਕਿਸ਼ੋਰ ਸ਼੍ਰੀਵਾਸਤਵ (ਸੀਓ, ਗ੍ਰੇਟਰ ਨੋਇਡਾ) ਨੇ ਦੱਸਿਆ, ''ਇਹ ਗੈਂਗ ਇੱਕ ਸਾਲ ਤੋਂ ਸਰਗਰਮ ਸੀ ਅਤੇ ਬਹੁਤ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਨਹੀਂ ਦਿੰਦਾ ਸੀ। 1000, 500 ਜਾਂ ਮੋਬਾਈਲ ਲੁੱਟ ਕੇ ਸਵਾਰੀ ਨੂੰ ਛੱਡ ਦਿੰਦੇ ਸਨ ਤਾਂ ਜੋ ਲੋਕ ਪੁਲਿਸ ਦੇ ਚੱਕਰਾਂ ਤੋਂ ਬਚਣ ਲਈ ਰਿਪੋਰਟ ਦਰਜ ਨਾ ਕਰਵਾਉਣ। ਮਾਰ-ਕੁੱਟ ਵੀ ਇਹ ਲੋਕ ਕਿਸੇ ਹਥਿਆਰ ਨਾਲ ਨਹੀਂ ਕਰਦੇ ਸਨ। ਲੋੜ ਪੈਣ 'ਤੇ ਬੰਦੂਕ ਦਿਖਾ ਕੇ ਲੋਕਾਂ ਨੂੰ ਡਰਾਉਂਦੇ ਸਨ।''ਨਜ਼ਰ 'ਚ ਆਉਣਾ ਸੀ ਮੁਸ਼ਕਿਲਇਹ ਗੈਂਗ, ਦਿੱਲੀ, ਨੋਇਡਾ, ਗਾਜ਼ੀਆਬਾਦ, ਫਰੀਦਾਬਾਦ ਅਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵਾਰਦਾਤ ਕਰਦਾ ਸੀ ਅਤੇ ਇਸ ਕਾਰਨ ਕਿਸੇ ਇੱਕ ਥਾਂ 'ਤੇ ਜੁਰਮ ਦਾ ਰਿਕਾਰਡ ਇਕੱਠਾ ਨਹੀਂ ਹੁੰਦਾ ਸੀ।ਐਨਾ ਹੀ ਨਹੀਂ ਮੁਲਜ਼ਮ ਅਪਰਾਧ ਲਈ ਮੀਡੀਆ ਦਾ ਸਹਾਰਾ ਵੀ ਲੈਂਦੇ ਸਨ। ਵਾਰਦਾਤ ਤੋਂ ਬਾਅਦ ਉਹ ਲੋਕ ਅਗਲੇ ਦਿਨ ਅਖ਼ਬਾਰ ਵਿੱਚ ਦੇਖਦੇ ਸੀ ਕਿ ਕਿਤੇ ਘਟਨਾ ਦੀ ਖ਼ਬਰ ਤਾਂ ਨਹੀਂ ਛਪੀ ਹੈ। ਜੇਕਰ ਖ਼ਬਰ ਨਾ ਛਪੀ ਹੋਵੇ ਤਾਂ ਹੀ ਉਸ ਗੱਡੀ ਦੀ ਮੁੜ ਵਰਤੋਂ ਕਰਦੇ ਸਨ ਨਹੀਂ ਤਾਂ ਵੱਖਰੀ ਗੱਡੀ ਜ਼ਰੀਏ ਘਟਨਾ ਨੂੰ ਅੰਜਾਮ ਦਿੰਦੇ ਸਨ। Image copyright Noida Police ਫੋਟੋ ਕੈਪਸ਼ਨ ਮੁਲਜ਼ਮਾਂ ਤੋਂ ਬਰਾਮਦ ਸਮਾਨ ਅਮਿਤ ਕਿਸ਼ੋਰ ਸ਼੍ਰੀਵਾਸਤਵ ਮੁਤਾਬਕ, ''ਪੁਲਿਸ ਨੂੰ ਇਹ ਖ਼ਬਰ ਤਾਂ ਸੀ ਕਿ ਲੁੱਟ ਦੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਕੋਈ ਇੱਕ ਗੈਂਗ ਇਸ ਵਿੱਚ ਸ਼ਾਮਲ ਹੈ ਇਸ ਬਾਰੇ ਪਤਾ ਨਹੀਂ ਸੀ। ਪਰ, ਖ਼ਬਰੀਆਂ ਦੀ ਮਦਦ ਨਾਲ ਸਾਨੂੰ ਇਸ ਗੈਂਗ ਬਾਰੇ ਪਤਾ ਲੱਗਿਆ। ਨੋਇਡਾ ਸੈਕਟਰ-39 ਦੇ ਨੇੜੇ ਸ਼ਨੀਵਾਰ ਰਾਤ ਕਰੀਬ 1 ਵਜੇ ਚੈਕਿੰਗ ਦੌਰਾਨ ਇੰਸਪੈਕਟਰ ਉਦੈ ਪ੍ਰਤਾਪ ਸਿੰਘ ਨੂੰ ਕਾਰ 'ਚ ਸਵਾਰ 4 ਨੌਜਵਾਨਾਂ 'ਤੇ ਸ਼ੱਕ ਹੋਇਆ।''''ਕਾਰ ਦੀ ਜਾਂਚ ਕਰਨ 'ਤੇ ਉਨ੍ਹਾਂ ਕੋਲ ਬੰਦੂਕ ਮਿਲੀ। ਫਿਰ ਉਨ੍ਹਾਂ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਗਈ। ਉੱਥੇ ਮੁਲਜ਼ਮਾਂ ਨੇ ਕਈ ਥਾਵਾਂ 'ਤੇ 200 ਤੋਂ ਵੱਧ ਵਾਰਦਾਤਾਂ ਕਰਨ ਦੀ ਗੱਲ ਕਬੂਲੀ।''ਇਹ ਵੀ ਪੜ੍ਹੋ:ਬੁਰਾੜੀ ਕੇਸ: ਦੈਵੀ ਸ਼ਕਤੀ ਜਾਂ ਮਾਨਸਿਕ ਬਿਮਾਰੀ?ਸੈਕਸ ਨੂੰ ਲੈ ਕੇ ਬੱਚਿਆਂ ਵਿੱਚ ਘਬਰਾਹਟ ਕਿਉਂ?ਹਰ 15 ਮਿੰਟ ਵਿੱਚ ਇੱਕ ਬੱਚੇ ਦਾ ਜਿਨਸੀ ਸ਼ੋਸ਼ਣਨੋਇਡਾ, ਸੈਕਟਰ-39 ਐਚਐਚਓ ਉਦੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੇ ਲੁੱਟ ਦੇ ਮਾਮਲਿਆਂ ਨੂੰ ਲੈ ਕੇ ਸਬੰਧਿਤ ਸੂਬਿਆਂ ਅਤੇ ਜ਼ਿਲ੍ਹਿਆਂ ਨੂੰ ਸੂਚਨਾ ਦਿੱਤੀ ਗਈ ਹੈ। ਨਾਲ ਹੀ ਓਲਾ ਕੰਪਨੀ ਨੂੰ ਵੀ ਨੋਟਿਸ ਦਿੱਤਾ ਜਾ ਰਿਹਾ ਹੈ। Image copyright AFP/GETTY ਫੋਟੋ ਕੈਪਸ਼ਨ ਸੰਕੇਤਿਕ ਤਸਵੀਰ ਪੁਲਿਸ ਦੇ ਮੁਤਾਬਕ ਇਸ ਗੈਂਗ ਦਾ ਸਰਗਨਾ ਸੋਨੂ ਕਚਰੀ ਹੈ, ਜਿਹੜਾ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ। ਉਸਦੇ ਨਾਲ ਲੋਕੇਸ਼, ਪ੍ਰਸ਼ਾਂਤ, ਅਤੁਲ, ਅਰੁਣ ਅਤੇ ਦੀਪਕ ਵੀ ਇਸ ਗੈਂਗ ਵਿੱਚ ਸ਼ਾਮਲ ਹਨ। ਸੋਨੂ ਕਚਰੀ ਅਜੇ ਵੀ ਫਰਾਰ ਹੈ। ਇਹ ਸਾਰੇ ਮੁਲਜ਼ਮ ਬਾਲਗ ਹਨ ਅਤੇ ਉਮਰ 25 ਸਾਲ ਤੱਕ ਹੈ। ਇਨ੍ਹਾਂ ਕੋਲੋ ਲੁੱਟ ਦੇ 3800 ਰੁਪਏ, ਇੱਕ ਬੰਦੂਕ, 17 ਮੋਬਾਈਲ, ਤਿੰਨ ਲੈਪਟਾਪ, ਦੋ ਗਿਟਾਰ, ਤਿੰਨ ਸੋਨੇ ਦੀਆਂ ਚੇਨਾਂ, ਦੋ ਅੰਗੂਠੀਆਂ ਅਤੇ ਤਿੰਨ ਕਾਰਾਂ ਬਰਾਮਦ ਹੋਈਆਂ ਹਨ। ਕੈਬ ਲੈਣ ਦੌਰਾਨ ਸਾਵਧਾਨੀਆਂ ਜੁਰਮ ਦੀਆਂ ਘਟਨਾਵਾਂ ਦੇ ਬਾਵਜੂਦ ਵੀ ਕੰਮ ਰੋਕਿਆ ਨਹੀਂ ਜਾ ਸਕਦਾ। ਦੇਰ ਰਾਤ ਤੱਕ ਦਫ਼ਤਰ ਦੇ ਪ੍ਰੋਗਰਾਮ ਚੱਲਦੇ ਹਨ ਜਾਂ ਬਾਹਰੋ ਆਉਣਾ-ਜਾਣਾ ਹੁੰਦਾ ਹੈ। ਅਜਿਹੇ ਵਿੱਚ ਕੈਬ ਲੈਣ ਤੋਂ ਪਹਿਲਾਂ ਤੁਸੀਂ ਕੀ ਸਾਵਧਾਨੀਆਂ ਵਰਤ ਸਕਦੇ ਹੋ। Image copyright Getty Images ਫੋਟੋ ਕੈਪਸ਼ਨ ਸੰਕੇਤਿਕ ਤਸਵੀਰ ਇਸ ਬਾਰੇ ਇੰਸਪੈਕਟਰ ਉਦੈ ਪ੍ਰਤਾਪ ਸਿੰਘ ਕਹਿੰਦੇ ਹਨ ਕਿ ਲੁੱਟ ਦੀਆਂ ਜ਼ਿਆਦਾਤਰ ਵਾਰਦਾਤਾਂ ਉਨ੍ਹਾਂ ਲੋਕਾਂ ਨਾਲ ਹੁੰਦੀਆਂ ਹਨ ਜਿਹੜੇ ਰਾਹ ਚਲਦੀ ਕੈਬ ਫੜ ਲੈਂਦੇ ਹਨ। ਇਸ ਲਈ ਕੈਬ ਲੈਣੀ ਹੈ ਤਾਂ ਹਮੇਸ਼ਾ ਬੁਕਿੰਗ ਕਰਵਾਓ। ਜੇਕਰ ਕੈਬ ਬੁੱਕ ਨਹੀਂ ਹੋਵੇਗੀ ਤਾਂ ਦੋਸ਼ੀ ਨੂੰ ਫੜਨਾ ਮੁਸ਼ਕਿਲ ਹੋਵੇਗਾ ਅਤੇ ਕੈਬ ਸਰਵਿਸ ਵੀ ਇਸਦੀ ਜ਼ਿੰਮੇਵਾਰੀ ਨਹੀਂ ਲਵੇਗੀ।ਬਿਨਾਂ ਬੁਕਿੰਗ ਕੀਤੀ ਕੈਬ ਨੂੰ ਉਸ ਕੰਪਨੀ ਦੇ ਐਪ 'ਤੇ ਟਰੈਕ ਨਹੀਂ ਕੀਤਾ ਜਾ ਸਕਦਾ। ਐਪ ਨਾਲ ਡਿਸਕਨੈਕਟ ਹੋਣ 'ਤੇ ਕੈਬ ਆਮ ਗੱਡੀ ਦੀ ਤਰ੍ਹਾਂ ਹੋ ਜਾਂਦੀ ਹੈ। Image copyright Getty Images ਫੋਟੋ ਕੈਪਸ਼ਨ ਸਾਵਧਾਨੀ ਲਈ ਕੈਬ ਹਮੇਸ਼ਾ ਬੁੱਕ ਕਰਵਾ ਕੇ ਹੀ ਲਓ ਜੇਕਰ ਕੈਬ ਲੈਣੀ ਵੀ ਪੈ ਜਾਵੇ ਤਾਂ ਗੱਡੀ ਦਾ ਨੰਬਰ ਜ਼ਰੂਰ ਨੋਟ ਕਰ ਲਓ ਜਾਂ ਗੱਡੀ ਅਤੇ ਡਰਾਈਵਰ ਦੀ ਫੋਟੋ ਖਿੱਚ ਲਵੋ। ਇਹ ਜਾਣਕਾਰੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਮੈਸੇਜ ਕਰ ਦਿਓ।ਜ਼ਰੂਰੀ ਨਹੀਂ ਕਿ ਕੈਬ ਵਿੱਚ ਜਿਹੜੇ ਲੋਕ ਪਹਿਲਾਂ ਤੋਂ ਬੈਠੇ ਹੋਣ, ਉਹ ਸਵਾਰੀਆਂ ਹੀ ਹੋਣ। ਸਿਰਫ਼ ਇਸ ਆਧਾਰ 'ਤੇ ਕੈਬ ਨੂੰ ਸੁਰੱਖਿਅਤ ਨਾ ਮੰਨੋ।ਸੰਭਵ ਹੋਵੇ ਤਾਂ ਕੈਬ ਵਿੱਚ ਬੈਠ ਕੇ ਡਰਾਈਵਰ ਦੇ ਸਾਹਮਣੇ ਫ਼ੋਨ ਕਰਕੇ ਕਿਸੇ ਨੂੰ ਗੱਡੀ ਦਾ ਨੰਬਰ, ਪਛਾਣ ਅਤੇ ਰੂਟ ਬਾਰੇ ਦੱਸੋ। ਤੁਸੀਂ ਜੀਪੀਐਸ ਜ਼ਰੀਏ ਕਿਸੇ ਨਾਲ ਆਪਣੀ ਲੋਕੇਸ਼ਨ ਵੀ ਸਾਂਝੀ ਕਰ ਸਕਦੇ ਹੋ। ਅਜਿਹੇ ਵਿੱਚ ਫੜੇ ਜਾਣ ਦਾ ਡਰ ਵਧ ਜਾਵੇਗਾ ਅਤੇ ਅਪਰਾਧੀ ਵਾਰਦਾਤ ਕਰਨ ਤੋਂ ਬਚੇਗਾ। ਇਹ ਵੀ ਪੜ੍ਹੋ:ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਹਿਮਾਲਿਆ ਦੇ ਇਲਾਕੇ ਵਿੱਚ ਪਾਏ ਜਾਣ ਵਾਲੇ ਇਸ ਯਰਸਾਗੁੰਬਾ ਦੀ ਕੌਮਾਂਤਰੀ ਮੰਡੀਆਂ ਵਿੱਚ ਬਰਾਮਦਗੀ ਕੀਤੀ ਜਾਂਦੀ ਹੈ, ਜਿੱਥੇ ਇਨ੍ਹਾਂ ਦੀ ਕੀਮਤ 100 ਅਮਰੀਕੀ ਡਾਲਰ ਤੱਕ ਹੁੰਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਦੁਬਈ ਦਾ ਉਹ ਸ਼ੇਖ਼ ਅਤੇ 100 ਕਰੋੜ ਰੁਪਏ ਦੀ ਨੰਬਰ ਪਲੇਟ ਇਬਰਾਹਿਮ ਸ਼ੇਹਾਬ ਬੀਬੀਸੀ ਪੱਤਰਕਾਰ 13 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46848664 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਲ-ਮਰਜ਼ੂਕੀ ਨੇ ਆਪਣੀ ਲੈਂਬੋਰਗਿਨੀ ਲਈ 8686 ਨੰਬਰ ਖਰੀਦਿਆ ਹੈ ਦੁਬਈ ਇੱਕ ਖ਼ਾਸ ਸ਼ਹਿਰ ਹੈ। ਜਿੱਥੋਂ ਦੀਆਂ ਇਮਾਰਤਾਂ ਖ਼ਾਸ ਹਨ, ਸੜਕਾਂ ਖ਼ਾਸ ਹਨ। ਇਹ ਸ਼ਾਨੋ-ਸ਼ੌਕਤ ਦਿਖਾਉਣ ਦਾ ਸ਼ਹਿਰ ਹੈ। ਇੱਥੋਂ ਦੇ ਸ਼ੇਖ਼ ਮਹਿੰਗੀਆਂ ਚੀਜ਼ਾਂ ਦੇ ਸ਼ੌਕੀਨ ਹਨ। ਦੁਬਈ ਦੀਆਂ ਸੜਕਾਂ 'ਤੇ ਸੁਪਰ ਲਗਜ਼ਰੀ ਗੱਡੀਆਂ ਫਰਾਟੇ ਭਰਦੀਆਂ ਹਨ। ਲਿਮੀਟਡ ਐਡੀਸ਼ਨ ਕਾਰਾਂ ਕਰੋੜਾਂ ਦੀਆਂ ਹਨ।ਉਨ੍ਹਾਂ ਗੱਡੀਆਂ ਦੀ ਨੰਬਰ ਪਲੇਟ ਵੀ ਲੱਖਾਂ-ਕਰੋੜਾਂ ਦੀ ਹੈ। ਕੁਝ ਖ਼ਾਸ ਨੰਬਰਾਂ ਲਈ ਤਾਂ ਕਰੋੜਾਂ ਰੁਪਏ ਵੀ ਖਰਚ ਕੀਤੇ ਗਏ ਹਨ। ਦੁਬਈ ਦੇ ਸ਼ੌਕੀਨਾਂ ਨੂੰ ਸਭ ਤੋਂ ਵੱਖਰੀ ਲਾਈਸੈਂਸ ਪਲੇਟ ਚਾਹੀਦੀ ਹੈ ਅਤੇ ਕਾਰ ਤਾਂ ਸਭ ਤੋਂ ਖ਼ਾਸ ਹੋਣੀ ਹੀ ਚਾਹੀਦੀ ਹੈ। ਆਪਣੀਆਂ ਕਾਰਾਂ ਲਈ ਸਬ ਤੋਂ ਵੱਖ ਅਤੇ ਖ਼ਾਸ ਦਿਖਣ ਵਾਲੇ ਲਾਈਸੈਂਸ ਪਲੇਟ ਲਈ ਦੁਬਈ ਦੇ ਅਮੀਰ ਮੂੰਹ ਮੰਗੀ ਕੀਮਤ ਅਦਾ ਕਰਨ ਲਈ ਤਿਆਰ ਹਨ। ਫੈਂਸੀ ਨੰਬਰ ਲਈ ਬੋਲੀਆਂ ਲੱਗਦੀਆਂ ਹਨ ਅਤੇ ਕੁਝ ਅਮੀਰ ਸ਼ੇਖ਼ ਉਨ੍ਹਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਵੀਆਈਪੀ ਨੰਬਰਾਂ ਦੀ ਇਸ ਬੋਲੀ ਨਾਲ ਸਰਕਾਰ ਨੂੰ ਕਰੋੜਾਂ ਦੀ ਆਮਦਨੀ ਹੁੰਦੀ ਹੈ। ਇਹ ਵੀ ਪੜ੍ਹੋ-ਬਿਸ਼ਪ ਮੁਲੱਕਲ ਖ਼ਿਲਾਫ਼ ਕਾਰਵਾਈ ਮੰਗਣ ਵਾਲਿਆਂ ਨੂੰ ਚਰਚ ਦੀ ਵਾਰਨਿੰਗਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਕੰਕਾਲਾਂ ਦਾ ਕੀ ਹੈ ਰਾਜ਼ਰਾਮ ਰਹੀਮ ਪੱਤਰਕਾਰ ਛੱਤਰਪਤੀ ਦੇ ਕਤਲ ਦਾ ਦੋਸ਼ੀਪਾਂਡਿਆ ਤੇ ਰਾਹੁਲ ਜਾਂਚ ਪੂਰੀ ਹੋਣ ਤੱਕ ਸਸਪੈਂਡ ਫੋਟੋ ਕੈਪਸ਼ਨ ਖ਼ਾਸ ਨੰਬਰ ਤੁਹਾਡੀ ਸੜਕਾਂ 'ਤੇ ਵੱਖਰੀ ਪਛਾਣ ਬਣਾਉਂਦਾ ਹੈ ਮਹਿੰਗਾ ਸ਼ੌਕ 35 ਸਾਲ ਦੇ ਮੁਹੰਮਦ ਅਲ-ਮਰਜ਼ੂਕੀ ਵਿੰਟੇਜ ਕਾਰਾਂ ਦੇ ਸ਼ੌਕੀਨ ਹਨ। ਉਨ੍ਹਾਂ ਨੇ ਆਪਣੀਆਂ ਗੱਡੀਆਂ ਦੇ ਸਪੈਸ਼ਲ ਨੰਬਰਾਂ ਲਈ ਕਰੋੜਾਂ ਰੁਪਏ ਖਰਚ ਕੀਤੇ ਹਨ। ਅਲ-ਮਰਜ਼ੂਕੀ ਦੇ ਕੋਲ ਆਲੀਸ਼ਾਨ ਗੱਡੀਆਂ ਦਾ ਕਾਫ਼ਲਾ ਹੈ ਅਤੇ 11 ਸਪੈਸ਼ਲ ਨੰਬਰ ਪਲੇਟਾਂ ਹਨ। ਉਹ ਆਪਣੇ ਲਈ ਚਾਰ ਗੱਡੀਆਂ ਇਸਤੇਮਾਲ ਕਰਦੇ ਹਨ ਅਤੇ ਸਾਰੀਆਂ ਦੀਆਂ ਲਾਈਸੈਂਸ ਪਲੇਟਾਂ ਵੀ ਵੀਆਈਪੀ ਹਨ। ਲਾਲ ਰੰਗ ਦੀ ਉਨ੍ਹਾਂ ਦੀ ਫਰਾਰੀ ਕਾਰ ਦਾ ਨੰਬਰ 8888 ਹੈ। ਉਹ ਉਨ੍ਹਾਂ ਦੀਆਂ ਗੱਡੀਆਂ ਦੇ ਬੇੜੇ ਦਾ ਸਭ ਤੋਂ ਖ਼ਾਸ ਨੰਬਰ ਹੈ। ਅਲ-ਮਰਜ਼ੂਕੀ ਕਹਿੰਦੇ ਹਨ, "ਇਹ ਮੈਨੂੰ 6 ਲੱਖ ਦਿਰਹਮ (1,63,376 ਅਮਰੀਕੀ ਡਾਲਰ ਜਾਂ ਇੱਕ ਕਰੋੜ 14 ਲੱਖ ਰੁਪਏ) 'ਚ ਮਿਲਿਆ ਸੀ।"ਉਨ੍ਹਾਂ ਦੇ ਕੋਲ ਇੱਕ ਨੰਬਰ ਪਲੇਟ ਅਜਿਹੀ ਵੀ ਹੈ, ਜਿਸ ਵਿੱਚ ਪੰਜ 8 ਹਨ। ਇਹ ਲਾਈਸੈਂਸ ਪਲੇਟ ਖਰੀਦਣ ਲਈ ਅਲ-ਮਰਜ਼ੂਕੀ ਨੇ 9 ਲੱਖ ਦਿਰਹਮ (ਕਰੀਬ 2,45,064 ਅਮਰੀਕੀ ਡਾਲਰ ਜਾਂ ਇੱਕ ਕਰੋੜ 72 ਲੱਖ ਰੁਪਏ) ਖਰਚੇ ਸਨ।ਅਲ-ਮਰਜ਼ੂਕੀ ਨੂੰ 8 ਨੰਬਰ ਨਾਲ ਬਹੁਤ ਪਿਆਰ ਹੈ। ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਨ੍ਹਾਂ ਦੀ ਹਰ ਕਾਰ ਦੇ ਨੰਬਰ ਵਿੱਚ ਇੱਕ 8 ਹੋਣਾ ਹੀ ਚਾਹੀਦਾ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਦੁਬਈ ਦੀਆਂ ਬੁਲੰਦ ਇਮਾਰਤਾਂ ਪਿੱਛੇ ਭਾਰਤੀ ਹੌਂਸਲਾਪਰਸਨਲ ਟਚਉਹ ਕਹਿੰਦੇ ਹਨ, "ਮੈਂ 8 ਨੰਬਰ ਨੂੰ ਆਪਣੇ ਮੋਬਾਈਲ ਨੰਬਰ ਦੇ 8 ਨਾਲ ਮਿਲਾਉਂਦਾ ਹਾਂ। ਉਸ ਲਈ ਬਹੁਤ ਪੈਸੇ ਲਗਦੇ ਹਨ।"ਪਰ ਇਹ ਕਹਿੰਦਿਆਂ ਹੀ ਅਲ-ਮਰਜ਼ੂਕੀ ਝਿਝਕ ਜਾਂਦੇ ਹਨ। ਉਹ ਕਹਿੰਦੇ ਹਨ, "ਕੀਮਤ ਬਾਰੇ ਇਸ ਤਰ੍ਹਾਂ ਖੁੱਲ੍ਹੇਆਮ ਗੱਲਾਂ ਕਰਨਾ ਠੀਕ ਨਹੀਂ ਹੈ।"ਅਲ-ਮਰਜ਼ੂਕੀ ਇਕੱਲੇ ਨਹੀਂ ਹਨ। ਫੈਸ਼ਨੇਬਲ ਨੰਬਰਾਂ ਦੀ ਨਿਲਾਮੀ ਵਿੱਚ ਸ਼ਹਿਰ ਦਾ ਕੋਈ ਵੀ ਨਾਗਰਿਕ ਹਿੱਸਾ ਲੈ ਸਕਦਾ ਹੈ।ਮਰਜ਼ੂਕੀ ਕਹਿੰਦੇ ਹਨ, "ਸੁਪਰ ਲਗਜ਼ਰੀ ਕਾਰਾਂ ਅਤੇ ਸਪੈਸ਼ਲ ਨੰਬਰ ਪਲੇਟਾਂ ਪ੍ਰਤੀ ਲੋਕਾਂ ਦਾ ਪਿਆਰ, ਇਨ੍ਹਾਂ ਨੂੰ ਸੜਕ 'ਤੇ ਵੱਖਰੀ ਪਛਾਣ ਦਿਵਾਉਂਦਾ ਹੈ।"ਇਹ ਵੀ ਪੜ੍ਹੋ-ਦੁਬਈ: ਕਿਹੋ ਜਿਹੀ ਹੈ ਭਾਰਤੀ ਕਾਮਿਆਂ ਦੀ ਜ਼ਿੰਦਗੀਕਿਉਂ ਜ਼ਿੰਦਗੀਆਂ ਬਚਾਉਂਦਾ ਹੈ ਇਹ ਸਰਦਾਰਦੁਬਈ: ਰੇਤ ਦੇ ਢੇਰਾਂ ਉੱਤੇ ਭਾਰਤੀਆਂ ਨੇ ਉਸਾਰੇ ਬੁਰਜ਼'ਅਰਬ ਦੇਸਾਂ ਦੇ ਧੱਕਿਆਂ ਨਾਲੋਂ ਇੱਥੇ ਮਿਹਨਤ ਸੌਖੀ'ਦੌਲਤ ਦਿਖਾਉਣ ਦੀ ਚੀਜ਼ ਹੈ...ਦੁਬਈ ਅਤੇ ਲਗਜ਼ਰੀ ਇੱਕ-ਦੂਜੇ ਦੇ ਨਾਲ-ਨਾਲ ਤੁਰਦੇ ਹਨ। ਸੰਯੁਕਤ ਅਰਬ ਅਮੀਰਾਤ ਦਾ ਇਹ ਸ਼ਹਿਰ ਅਮੀਰ ਸ਼ੇਖ਼ਾਂ ਅਤੇ ਮੋਟੀਆਂ ਤਨਖ਼ਾਹਾਂ ਪਾਉਣ ਵਾਲੇ ਵਿਦੇਸ਼ੀਆਂ ਦੀ ਪਸੰਦੀਦਾ ਥਾਂ ਹੈ।ਸੋਸ਼ਲ ਮੀਡੀਆ ਦੇ ਸੈਲੀਬ੍ਰਿਟੀ, ਜਿਨ੍ਹਾਂ ਵਿੱਚ ਕੁਝ ਨੌਜਵਾਨ ਵੀ ਸ਼ਾਮਿਲ ਹਨ, ਆਪਣੇ ਮਹਿੰਗੇ ਸ਼ੌਕ ਦਿਖਾਉਣ ਤੋਂ ਪਿੱਛੇ ਨਹੀਂ ਹਟਦੇ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ‘ਸਾਡੇ ਪੰਜਾਬੀਆਂ ਦਾ ਅਰਬੀ ਬਣਨ ਦਾ ਸ਼ੌਕ ਅਜੇ ਪੂਰਾ ਨਹੀਂ ਹੋਇਆ’ਇੰਸਟਾਗ੍ਰਾਮ 'ਤੇ ਲੱਖਾਂ ਦੇ ਪਾਲਤੂ ਜਾਨਵਰਾਂ ਦੇ ਨਾਲ ਉਨ੍ਹਾਂ ਦੀਆਂ ਤਸਵੀਰਾਂ ਅਕਸਰ ਦਿਖਦੀਆਂ ਹਨ। ਸੰਯੁਕਤ ਅਰਬ ਅਮੀਰਾਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਇਸ ਸ਼ਹਿਰ 'ਚ ਆਲੀਸ਼ਾਨ ਚੀਜ਼ਾਂ ਦੀ ਭਰਮਾਰ ਹੈ। ਵੀਆਈਪੀ ਨੰਬਰ ਪਲੇਟਾਂ ਉਨ੍ਹਾਂ ਵਿਚੋਂ ਇੱਕ ਹਨ। ਸਾਲ 2008 'ਚ ਦੁਬਈ 'ਚ ਇੱਕ ਨੰਬਰ ਵਾਲੀ ਲਾਈਸੈਂਸ ਪਲੇਟ ਇੱਕ ਕਰੋੜ 42 ਲੱਖ ਡਾਲਰ 'ਚ ਨਿਲਾਮ ਹੋਈ ਸੀ। ਅੱਜ ਦੀ ਕੀਮਤ 'ਤੇ ਇਹ ਰਾਸ਼ੀ ਭਾਰਤੀ ਮੁਦਰਾ 'ਚ 100 ਕਰੋੜ ਤੋਂ ਵੀ ਵੱਧ ਹੈ। ਸਭ ਤੋਂ ਮਹਿੰਗੀ ਨੰਬਰ ਪਲੇਟ ਦੁਬਈ 'ਚ ਉਸ ਨੰਬਰ ਪਲੇਟ ਨੂੰ ਅੱਜ ਵੀ ਸਭ ਤੋਂ ਮਹਿੰਗੀ ਨੰਬਰ ਪਲੇਟ ਮੰਨਿਆ ਜਾਂਦਾ ਹੈ। ਦੁਬਈ 'ਚ ਹੀ ਰਹਿਣ ਵਾਲੀ ਐਂਜਲੀਨਾ ਕਹਿੰਦੀ ਹੈ, "ਜਦੋਂ ਮੈਂ ਸੜਕ 'ਤੇ ਕਿਸੇ ਸਪੈਸ਼ਲ ਨੰਬਰ ਪਲੇਟ ਵਾਲੀ ਗੱਡੀ ਨੂੰ ਲੰਘਦਿਆਂ ਦੇਖਦੀ ਹਾਂ ਤਾਂ ਉਸ ਨਾਲ ਫ਼ਰਕ ਤਾਂ ਪੈਂਦਾ ਹੀ ਹੈ।" ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਇਸ ਸ਼ੇਖ ਦੀ ਹਿੰਦੀ ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨਫ਼ਡੀ ਤਾਰਾਬੇ ਵੀ ਐਂਜਲੀਨਾ ਨਾਲ ਸਹਿਮਤੀ ਜਤਾਉਂਦੇ ਹਨ। ਉਹ ਕਹਿੰਦੇ ਹਨ, "ਕਈ ਦੇਸਾਂ 'ਚ ਲੋਕਾਂ ਨੂੰ ਜ਼ਰਾ ਵੀ ਫ਼ਰਕ ਨਹੀਂ ਪੈਂਦਾ ਪਰ ਦੁਬਈ 'ਚ ਫਰਕ ਪੈਂਦਾ ਹੈ। ਇੱਥੇ ਇੱਕ ਟਰੈਂਡ ਹੈ।""ਖ਼ਾਸਤੌਰ 'ਤੇ ਉਦੋਂ ਜਦੋਂ ਤੁਹਾਡੇ ਕੋਲ ਕੋਈ ਸੁਪਰ ਕਾਰ ਜਾਂ ਕੋਈ ਵਿਸ਼ੇਸ਼ ਕਾਰ ਹੋਵੇ। ਦੁਬਈ 'ਚ ਲਿਮੀਟਡ ਐਡੀਸ਼ਨ ਵਾਲੀਆਂ ਕਈ ਕਾਰਾਂ ਹਨ।""ਜੇਕਰ ਕਿਸੇ ਖ਼ਾਸ ਕਾਰ ਦੀ ਨੰਬਰ ਪਲੇਟ ਵੀ ਖ਼ਾਸ ਹੈ ਤਾਂ ਉਸ ਦੀ ਪਛਾਣ ਕਰਨਾ ਸੌਖਾ ਹੋ ਜਾਂਦਾ ਹੈ।" Image copyright Getty Images ਫੋਟੋ ਕੈਪਸ਼ਨ ਦੁਬਈ ਸ਼ਾਨੋ-ਸ਼ੌਕਤ ਦਿਖਾਉਣ ਵਾਲਾ ਸ਼ਹਿਰ ਹੈ, ਇਥੋਂ ਦੀਆਂ ਇਮਾਰਤਾਂ ਖ਼ਾਸ ਹਨ ਨੰਬਰ ਨਾਲ ਮਿਲਦੀ ਹੈ ਪਛਾਣਅਲ-ਮਰਜ਼ੂਕੀ ਨੇ ਆਪਣੀ ਲੈਂਬੋਰਗਿਨੀ ਲਈ 8686 ਨੰਬਰ ਖਰੀਦਿਆ ਹੈ। ਉਨ੍ਹਾਂ ਦੀ ਦੂਜੀ ਫਰਾਰੀ ਕਾਰ ਦਾ ਨੰਬਰ 55608 ਹੈ। ਉਹ ਕਹਿੰਦੇ ਹਨ ਹਨ, "ਪਹਿਲਾਂ ਇਹ ਸ਼ੌਕ ਸੀ ਪਰ ਹੁਣ ਇਸ ਨੇ ਬਿਜ਼ਨਸ ਦਾ ਰੂਪ ਲੈ ਲਿਆ ਹੈ, ਮੈਂ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ 'ਤੇ ਫੌਲੋਅਰਸ ਦੀ ਗਿਣਤੀ ਦੇਖ ਕੇ ਹੈਰਾਨ ਹੋ ਜਾਂਦਾ ਹੈ।"ਅਲ-ਮਰਜ਼ੂਕੀ ਨੇ ਸਭ ਤੋਂ ਪਹਿਲਾਂ ਜੋ ਸਪੈਸ਼ਲ ਲਾਈਸੈਂਸ ਪਲੇਟੀ ਖਰੀਦੀ ਸੀ ਉਸ ਦਾ ਨੰਬਰ ਸੀ 888। ਉਸ ਤੋਂ ਬਾਅਦ ਉਹ 8 ਨਾਲ ਜੁੜਿਆ ਹਰ ਨੰਬਰ ਖਰੀਦਣਾ ਚਾਹੁੰਦੇ ਹਨ। ਉਹ ਕਹਿੰਦੇ ਹਨ, "ਮੈਂ ਉਸ ਨੂੰ ਖਰੀਦਣ 'ਚ ਦੁਚਿੱਤੀ ਵਿੱਚ ਨਹੀਂ ਪੈਂਦਾ। ਮੈਂ ਚਾਹੁੰਦਾ ਹਾਂ ਕਿ ਹਰ ਖ਼ਾਸ ਚੀਜ਼ ਮੇਰੀ ਹੋਵੇ।"ਇਹ ਵੀ ਪੜ੍ਹੋ-ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈ'ਤੁਸੀਂ ਤਾਂ ਲੋਕਾਂ ਨੂੰ ਜਾਨ ਬਚਾ ਕੇ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ ਸੀ'ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸਬਰੀਮਲਾ ਮੰਦਿਰ 'ਚ ਔਰਤਾਂ ਦੇ 'ਪਹਿਲੀ ਵਾਰ' ਦਾਖ਼ਲ ਹੋਣ ਦਾ ਸੱਚ ਕੀ ਹੈ? ਵਿਗਨੇਸ਼ ਅਇਆਸਾਮੀ ਬੀਬੀਸੀ ਪੱਤਰਕਾਰ 5 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46762701 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਹਾਲ ਹੀ ਵਿੱਚ ਸਬਰੀਮਲਾ ਮੰਦਿਰ 'ਚ ਮਾਹਵਾਰੀ ਵਾਲੀ ਉਮਰ ਦੀਆਂ ਔਰਤਾਂ ਸਬਰੀਮਲਾ ਮੰਦਿਰ ਵਿੱਚ ਦਾਖ਼ਲ ਹੋਈਆਂ ਹਨ।ਮੀਡੀਆ ਰਿਪੋਰਟਾਂ ਵਿੱਚ ਇਹ ਖ਼ਬਰ ਚੱਲ ਰਹੀ ਹੈ ਕਿ ਇਹ ਪਹਿਲੀ ਵਾਰ ਹੈ, 10 ਤੋਂ 50 ਸਾਲ ਦੀ ਉਮਰ ਵਿਚਾਲੇ ਦੀਆਂ ਔਰਤਾਂ ਮੰਦਿਰ ਵਿੱਚ ਦਾਖ਼ਲ ਹੋਈਆਂ ਹਨ। ਹਾਲਾਂਕਿ ਅਤੀਤ ਵਿੱਚ ਔਰਤਾਂ ਦੇ ਮੰਦਿਰ ਅੰਦਰ ਦਾਖ਼ਲ ਹੋਣ ਨੂੰ ਲੈ ਕੇ ਕਈ ਪੁਸ਼ਟੀ ਨਾ ਕਰਨ ਵਾਲੀਆਂ ਰਿਪੋਰਟਾਂ ਛਪੀਆਂ ਹਨ। ਸਤੰਬਰ 2018 ਵਿੱਚ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਫ਼ੈਸਲੇ ਤੋਂ ਬਾਅਦ ਕਈ ਔਰਤਾਂ ਨੇ ਇਕੱਲੇ ਵੀ ਅਤੇ ਗਰੁੱਪ ਵਿੱਚ ਵੀ ਮੰਦਿਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸ਼ਰਧਾਲੂਆਂ ਦੇ ਗੁੱਸੇ ਅਤੇ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। 2 ਜਨਵਰੀ ਨੂੰ ਦੋ ਔਰਤਾਂ ਬਿੰਦੂ ਅਤੇ ਕਨਕਾਦੁਰਗਾ, ਜਿਨ੍ਹਾਂ ਦੀ ਉਮਰ 40 ਸਾਲ ਦੇ ਕਰੀਬ ਹੈ ਉਹ ਮੰਦਿਰ ਵਿੱਚ ਦਾਖ਼ਲ ਹੋ ਗਈਆਂ। ਉਹ ਲੋਕ, ਜਿਹੜੇ ਔਰਤਾਂ ਦੇ ਮੰਦਿਰ ਅੰਦਰ ਦਾਖ਼ਲ ਹੋਣ ਦੇ ਖ਼ਿਲਾਫ਼ ਹਨ ਉਨ੍ਹਾਂ ਦਾ ਦਾਅਵਾ ਹੈ ਕਿ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਪਹਿਲੀ ਵਾਰ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਮੰਦਿਰ ਅੰਦਰ ਦਾਖ਼ਲ ਹੋ ਸਕੀਆਂ ਹਨ। ਕੁਝ ਮੀਡੀਆ ਰਿਪੋਰਟਾਂ ਵਿੱਚ ਵੀ ਇਹੀ ਗੱਲ ਛਾਪੀ ਗਈ ਹੈ। ਬੀਬਸੀ ਵੱਲੋਂ ਇਨ੍ਹਾਂ ਰਿਪੋਰਟਾਂ ਦੀ ਸੱਚਾਈ ਦੀ ਪੁਸ਼ਟੀ ਕੀਤੀ। ਇਹ ਵੀ ਪੜ੍ਹੋ:'ਸ਼੍ਰੋਮਣੀ ਕਮੇਟੀ ਦੇ ਸਿਆਸੀਕਰਨ ਤੇ ਨਸ਼ਿਆ ਖ਼ਿਲਾਫ਼ ਖੜਾ ਕਰਾਂਗਾ ਸੰਗਠਨ'ਕੇਜਰੀਵਾਲ ਦੇ ਕਥਿਤ ਪੋਰਨ ਵੀਡੀਓ ਦੇਖਣ ਦਾ ਕੀ ਹੈ ਸੱਚਸਿਮ ਸਵੈਪਿੰਗ ਕੀ ਹੈ, ਇਸ ਤੋਂ ਕਿਵੇਂ ਬਚ ਸਕਦੇ ਹੋਪਰ ਕੁਝ ਅਜਿਹੇ ਵੀ ਸਬੂਤ ਦਰਜ ਹਨ, ਜਿਨ੍ਹਾਂ ਵਿੱਚ ਇਹ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਕਾਫ਼ੀ ਪਹਿਲਾਂ ਵੀ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਮੰਦਿਰ ਵਿੱਚ ਦਾਖ਼ਲ ਹੋਈਆਂ ਹਨ। ਇਹ ਐਂਟਰੀ ਸਿਰਫ਼ ਸਬਰੀਮਲਾ ਮੰਦਿਰ ਨੂੰ ਚਲਾਉਣ ਵਾਲੇ ਬੋਰਡ ਤਰਾਵਾਨਕੋਰ ਦੇਵਾਸਵਮ ਦੀ ਇਜਾਜ਼ਤ ਨਾਲ ਹੀ ਨਹੀਂ ਸਗੋਂ ਉਨ੍ਹਾਂ ਨੂੰ ਸ਼ਰਧਾਲੂਆਂ ਦੇ ਤੌਰ 'ਤੇ ਕੀਤੀ ਗਈ ਅਦਾਇਗੀ ਦੀ ਰਸੀਦ ਵੀ ਮਿਲੀ। ਕੇਰਲ ਹਾਈ ਕੋਰਟ ਵਿੱਚ ਜਾਂਚ ਲਈ ਆਏ ਅਜਿਹੇ ਹੀ ਮਾਮਲੇ ਵਿੱਚ ਇਸ ਪੂਰੀ ਘਟਨਾ ਬਾਰੇ ਜਾਣਕਾਰੀ ਵੀ ਦਿੱਤੀ ਗਈ ਸੀ। ਇਸ ਫ਼ੈਸਲੇ ਵਿੱਚ ਦਿੱਤੀ ਗਈ ਜਾਣਕਾਰੀ ਤੋਂ ਸਾਬਿਤ ਹੁੰਦਾ ਹੈ ਕਿ ਪੀਰੀਅਡ ਦੀ ਉਮਰ ਵਾਲੀਆਂ ਔਰਤਾਂ ਨੂੰ ਪਹਿਲਾਂ ਤੋਂ ਮੰਦਿਰ ਵਿੱਚ ਦਾਖ਼ਲ ਹੋਣ ਦੀ ਮਨਜ਼ੂਰੀ ਸੀ। Image copyright Getty Images 19 ਅਗਸਤ 1990 ਵਿੱਚ ਜਨਮਭੂਮੀ ਮਲਿਆਲਮ ਅਖ਼ਬਾਰ ਨੇ ਦੇਵਾਸਵਮ ਬੋਰਡ ਦੇ ਤਤਕਾਲੀ ਕਮਿਸ਼ਨਰ ਚੰਦਰਿਕਾ ਦੀ ਫੋਟੋ ਛਾਪੀ ਸੀ, ਜਿਹੜੇ ਆਪਣੇ ਪੋਤੇ ਦੀ ਪਹਿਲੀ 'ਰਾਈਸ ਫੀਡਿੰਗ' ਸੈਰੇਮਨੀ ਵਿੱਚ ਹਿੱਸਾ ਲੈ ਰਹੇ ਸਨ। ਫੋਟੋ ਵਿੱਚ ਬੱਚੇ ਦੀ ਮਾਂ ਵੀ ਸ਼ਾਮਲ ਸੀ। ਇਸ ਨੂੰ ਲੈ ਕੇ ਐਸ ਮਹੇਂਦਰਾ ਨੇ ਕੇਰਲ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਵੀਆਈਪੀਜ਼ ਨੂੰ ਮੰਦਿਰ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਜਦਕਿ ਮਾਹਵਾਰੀ ਵਾਲੀ ਔਰਤ ਦਾ ਮੰਦਿਰ ਅੰਦਰ ਜਾਣਾ ਰਵਾਇਤ ਦੇ ਖ਼ਿਲਾਫ਼ ਹੈ। ਇਸ ਪਟੀਸ਼ਨ ਨੂੰ ਬਾਅਦ ਵਿੱਚ ਕੋਰਟ ਵੱਲੋਂ ਪੀਆਈਐਲ ਵਿੱਚ ਤਬਦੀਲ ਕਰ ਦਿੱਤਾ ਗਿਆ।ਇਹ ਵੀ ਪੜ੍ਹੋ:ਹਿੰਦੂ ਮੰਦਿਰ ਕਾਰਨ ਭਾਰਤੀ ਔਰਤਾਂ ਕਿਉਂ ਵੰਡੀਆਂ ਸਬਰੀਮਲਾ: ਕੇਸ ਜਿੱਤਣ ਤੋਂ ਬਾਅਦ ਵੀ ਆਸਥਾ ਵਾਲੀਆਂ ਔਰਤਾਂ ਮੰਦਰ 'ਚ ਦਾਖਲ ਨਹੀਂ ਹੋਣਗੀਆਂ ਸਬਰੀਮਲਾ 'ਤੇ ਜੱਜ ਇੰਦੂ ਮਲਹੋਤਰਾ ਦੀ ਵੱਖਰੀ ਦਲੀਲਚੰਦਰਿਕਾ ਨੇ ਅਦਾਲਤ ਵਿੱਚ ਇਹ ਕਬੂਲਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਧੀ ਨੇ ਉਸ ਰਸਮ ਵਿੱਚ ਹਿੱਸਾ ਲਿਆ ਸੀ। ਹਾਲਾਂਕਿ ਉਨ੍ਹਾਂ ਕਿਹਾ ਸੀ ਉਸ ਨੂੰ ਕਿਸੇ ਤਰ੍ਹਾਂ ਦਾ ਸਮਰਥਨ ਨਹੀਂ ਦਿੱਤਾ ਗਿਆ। ਉਨ੍ਹਾਂ ਅਦਾਲਤ ਨੂੰ ਇਹ ਵੀ ਕਿਹਾ ਕਿ ਹੋਰਨਾਂ ਵੀ ਕਈ ਬੱਚਿਆਂ ਦੀ ਰਸਮ ਮੰਦਿਰ ਵਿੱਚ ਰੱਖੀ ਗਈ, ਉਨ੍ਹਾਂ ਬੱਚਿਆਂ ਦੀਆਂ ਮਾਵਾਂ ਨੇ ਵੀ ਇਸ ਵਿੱਚ ਹਿੱਸਾ ਲਿਆ। ਉਹ ਔਰਤਾਂ ਵੀ ਪੀਰੀਅਡ ਵਾਲੀ ਉਮਰ ਦੇ ਵਰਗ ਹੇਠ ਆਉਂਦੀਆਂ ਹਨ।ਤਰਾਵਾਨਕੋਰ ਦੇਵਾਸਵਮ ਬੋਰਡ ਨੇ ਇਹ ਮੰਗ ਕੀਤੀ ਕਿ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਜਾਵੇ ਕਿਉਂਕਿ ਇਸ ਮਾਮਲੇ ਵਿੱਚ ਵੱਡੇ ਪੱਧਰ 'ਤੇ ਜਨਤਾ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਵੀ ਅਧਿਕਾਰ ਸ਼ਾਮਲ ਨਹੀਂ ਹੈ। Image copyright A S SATHEESH 26 ਸਾਲ ਬਾਅਦ 2016 ਵਿੱਚ, ਉਹੀ ਬੋਰਡ ਸੁਪਰੀਮ ਕੋਰਟ ਵਿੱਚ ਔਰਤਾਂ ਦੇ ਦਾਖ਼ਲ ਹੋਣ ਖ਼ਿਲਾਫ਼ ਖੜ੍ਹਾ ਹੋਇਆ। ਬੋਰਡ ਦੇ ਮੈਂਬਰਾਂ ਅਤੇ ਪ੍ਰਬੰਧਕਾਂ ਵਿਚ ਤਬਦੀਲੀ ਅਜਿਹੇ ਬਦਲਾਅ ਦਾ ਇੱਕ ਕਾਰਨ ਹੋ ਸਕਦਾ ਹੈ। ਬੋਰਡ ਨੇ ਵੀ ਇਹ ਗੱਲ ਸਵੀਕਾਰੀ ਸੀ ਕਿ ਪੀਰੀਅਡ ਦੀ ਉਮਰ ਵਾਲੀਆਂ ਔਰਤਾਂ ਨੂੰ ਅਤੀਤ ਵਿੱਚ ਮੰਦਿਰ ਅੰਦਰ ਦਾਖ਼ਲ ਹੋਣ ਦੀ ਮਨਜ਼ੂਰੀ ਸੀ ਅਤੇ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਸਮਾਰੋਹ (ਸੈਰੇਮਨੀਜ਼) ਦੀ ਫ਼ੀਸ ਬੋਰਡ ਵੱਲੋਂ ਤੈਅ ਸੀ। ਫ਼ੈਸਲੇ ਮੁਤਾਬਕ, ਬੋਰਡ ਵੱਲੋਂ ਰਾਈਸ ਫੀਡਿੰਗ ਸੈਰੇਮਨੀ ਅਤੇ ਮਲਿਆਲਮ ਮਹੀਨੇ ਦੀ ਸ਼ੁਰੂਆਤ ਦੌਰਾਨ ਔਰਤਾਂ ਦੀ ਐਂਟਰੀ ਨੂੰ ਮਨਜ਼ੂਰੀ ਦਿੱਤੀ ਗਈ ਸੀ ਭਾਵੇਂ ਉਨ੍ਹਾਂ ਦੀ ਉਮਰ ਕਿੰਨੀ ਵੀ ਹੋਵੇ। ਹਾਲਾਂਕਿ 10 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਮਕਰਾਵਿਲਾਕੁ ਪੂਜਾ, ਮੰਡਾਲਾ ਪੂਜਾ ਅਤੇ ਵਿਸ਼ਨੂ ਤਿਉਹਾਰ ਦੌਰਾਨ ਮੰਦਿਰ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਹਾਈ ਕੋਰਟ ਦੀ ਜੱਜਾਂ ਦੀ ਬੈਂਚ ਨੇ 10 ਤੋਂ 50 ਸਾਲ ਦੀਆਂ ਉਮਰ ਦੀਆਂ ਔਰਤਾਂ ਦੀ ਐਂਟਰੀ ਖ਼ਿਲਾਫ਼ ਫ਼ੈਸਲਾ ਸੁਣਾਇਆ। ਉਨ੍ਹਾਂ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਪਿਛਲੇ 20 ਸਾਲਾਂ ਤੋਂ ਔਰਤਾਂ ਨੂੰ ਉਦੋਂ ਮੰਦਿਰ ਅੰਦਰ ਜਾਣ ਦੀ ਇਜਾਜ਼ਤ ਸੀ ਜਦੋਂ ਮੰਦਿਰ ਮਹੀਨੇ ਵਾਲੀ ਪੂਜਾ ਲਈ ਖੁੱਲ੍ਹਦਾ ਹੈ। Image copyright A.S.SATHEESH ਫ਼ੈਸਲੇ ਵਿੱਚ ਇਹ ਵੀ ਕਿਹਾ ਗਿਆ,''ਤਰਾਵਾਨਕੋਰ ਦੇ ਮਹਾਰਾਜਾ ਨੇ, ਮਹਾਰਾਣੀ ਅਤੇ ਦੀਵਾਨ ਦੇ ਨਾਲ 1115 ਮਿਡੀਈਵਲ ਈਰਾ ਵਿੱਚ ਮੰਦਿਰ ਦਾ ਦੌਰਾ ਕੀਤਾ ਸੀ। ਇਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਔਰਤਾਂ ਨੂੰ ਮੰਦਿਰ ਅੰਦਰ ਦਾਖ਼ਲ ਹੋਣ ਦੀ ਕੋਈ ਪਾਬੰਦੀ ਨਹੀਂ ਸੀ। ਪਰ ਜ਼ਿਆਦਾਤਰ ਔਰਤਾਂ ਮੰਦਿਰ ਨਹੀਂ ਜਾਂਦੀਆਂ ਸਨ।''ਇਹ ਵੀ ਪੜ੍ਹੋ:ਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰ‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’ਹਾਈ ਕੋਰਟ ਦੀ 1991 ਦੀ ਜਜਮੈਂਟ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਧਾਰਮਿਕ ਰਸਮਾਂ ਪਿਛਲੇ 40 ਸਾਲਾਂ ਵਿੱਚ ਬਦਲੀਆਂ ਹਨ, ਖ਼ਾਸ ਕਰਕੇ 1950 ਤੋਂ। 27 ਨਵੰਬਰ, 1956 ਨੂੰ ਤਰਾਵਾਨਕੋਰ ਦੇਵਾਸਵਮ ਬੋਰਡ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ 10 ਤੋਂ 55 ਸਾਲ ਦੀਆਂ ਉਮਰ ਦੀਆਂ ਔਰਤਾਂ 'ਤੇ ਮੰਦਿਰ ਅੰਦਰ ਜਾਣ ਉੱਤੇ ਪਾਬੰਦੀ ਲਗਾਈ ਸੀ। ਹਾਲਾਂਕਿ ਇਹ ਨਿਯਮ 1969 ਵਿੱਚ ਬਦਲ ਗਿਆ ਸੀ ਜਦੋਂ ਇੱਕ ਸਮਾਗਮ ਦੌਰਾਨ ਮੰਦਿਰ ਵਿੱਚ ਫਲੈਗ ਸਟਾਫ਼ ਲਗਾਇਆ ਗਿਆ ਸੀ। ਜਸਟਿਸ ਬਾਲਨਾਰਾਇਣ ਵੱਲੋਂ ਦਿੱਤੀ ਹਾਈ ਕੋਰਟ ਦੀ ਜਜਮੈਂਟ ਵਿੱਚ ਕਿਹਾ ਗਿਆ ਕਿ ਇਹ ਬਦਲਾਅ ਪੁਜਾਰੀ ਦੇ ਦਿੱਤੇ ਸੁਝਾਅ ਤੋਂ ਬਾਅਦ ਕੀਤੇ ਗਏ। ਸੁਪਰੀਮ ਕੋਰਟ ਨੇ ਵੀ ਆਪਣੇ ਫ਼ੈਸਲੇ ਵਿੱਚ ਹਾਈ ਕੋਰਟ ਦੀ ਜਜਮੈਂਟ ਦਾ ਹਵਾਲਾ ਦਿੱਤਾ ਹੈ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪੰਜਾਬ ਵਿਚ ਹਿੰਸਕ ਹੋਣ ਲੱਗਿਆ ਅਕਾਲੀਆਂ ਤੇ ਗਰਮਦਲੀਆਂ ਦਾ ਵਿਰੋਧ - 5 ਖ਼ਾਸ ਖਬਰਾਂ 6 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45769017 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ 'ਤੇ ਹਮਲੇ ਤੋਂ ਇੱਕ ਦਿਨ ਬਾਅਦ ਗਰਮਖਿਆਲੀ ਜਥੇਬੰਦੀਆਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਲਵੰਡੀ ਸਾਬੋ ਦੇ ਦੌਰੇ ਦਾ ਵਿਰੋਧ ਕੀਤਾ। ਪੰਜਾਬੀ ਜਾਗਰਣ ਮੁਤਾਬਕ ਤਲਵੰਡੀ ਸਾਬੋ ਵਿੱਚ ਅਕਾਲੀ ਦਲ ਦੀ ਬੈਠਕ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ ਕਰਨ ਪਹੁੰਚੇ ਗਰਮਖਿਆਲੀ ਆਗੂਆਂ ਅਤੇ ਅਕਾਲੀ ਵਰਕਰਾਂ ਵਿਚਾਲੇ ਤਿੱਖੀ ਝੜਪ ਹੋਈ।ਇਸ ਦੌਰਾਨ ਘੱਟੋ-ਘੱਟ ਅੱਠ ਲੋਕ ਜ਼ਖਮੀ ਹੋ ਗਏ। ਦਰਅਸਲ ਰਾਮਾ ਰੋਡ 'ਤੇ ਜਿਸ ਪੈਲੇਸ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਪਹੁੰਚਣਾ ਸੀ ਉੱਥੋਂ ਥੋੜ੍ਹੀ ਹੀ ਦੂਰੀ 'ਤੇ ਇੱਕ ਰਜਬਾਹੇ ਦੇ ਪੁਲ 'ਤੇ ਗਰਮਖਿਆਲੀ ਧਿਰਾਂ ਦੇ ਕਾਰਕੁਨ ਕਾਲੀਆਂ ਝੰਡੀਆਂ ਲੈ ਕੇ ਪਹੁੰਚ ਗਏ। ਟਕਰਾਅ ਇੰਨਾ ਵਧਿਆ ਕਿ ਦੋਹਾਂ ਧਿਰਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ। ਇਹ ਵੀ ਪੜ੍ਹੋ:ਜਿਨਸੀ ਸ਼ੋਸ਼ਣ 'ਤੇ ਚੁੱਪ ਕਿਉਂ ਰਹਿੰਦੀਆਂ ਹਨ ਕੁੜੀਆਂ?'ਮੈਂ ਤਰਲੇ ਕੱਢਦੀ ਰਹੀ ਪਰ ਉਸ ਨੇ ਮੇਰੀ ਇੱਕ ਨਾ ਸੁਣੀ''ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਬੱਬਰ ਖਾਲਸਾ ਸਾਡੇ ਦੇਸ ਲਈ ਖਤਰਾ: ਅਮਰੀਕਾਦਿ ਟ੍ਰਿਬਿਊਨ ਮੁਤਾਬਕ ਅਮਰੀਕਾ ਨੇ ਵਿਦੇਸ਼ਾਂ ਵਿੱਚ ਵੱਖਵਾਦੀ ਗਤੀਵਿਧੀਆਂ 'ਚ ਸਰਗਰਮ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਨੂੰ ਅਮਰੀਕੀ ਹਿੱਤਾਂ ਲਈ ਖਤਰਨਾਕ ਐਲਾਨ ਦਿੱਤਾ ਹੈ। Image copyright Getty Images ਟਰੰਪ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਐਲਾਨੀ ਨਵੀਂ ਕੌਮੀ ਨੀਤੀ ਜਿਸ ਵਿੱਚ ਅੱਤਵਾਦ ਨਾਲ ਨਜਿੱਠਣ ਸਬੰਧੀ ਜ਼ਿਕਰ ਹੈ, ਅਨੁਸਾਰ, "ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਭਾਰਤ ਵਿੱਚ ਹਿੰਸਕ ਕਾਰਵਾਈਆਂ ਰਾਹੀਂ ਆਪਣਾ ਆਜ਼ਾਦ ਰਾਜ ਸਥਾਪਿਤ ਕਰਨ ਦੀ ਇਛੁੱਕ ਹੈ। ਇਹ ਭਾਰਤ ਵਿੱਚ ਅਤੇ ਹੋਰ ਥਾਵਾਂ ਉੱਤੇ ਵੱਡੇ ਅੱਤਵਾਦੀ ਹਮਲੇ ਕਰਨ ਲਈ ਜਿੰਮੇਵਾਰ ਹੈ, ਜਿਨ੍ਹਾਂ ਵਿੱਚ ਬੇਕਸੂਰ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।" ਇਸ ਤੋਂ ਇਲਾਵਾ ਉਨ੍ਹਾਂ ਨੇ ਤਹਿਰੀਕ-ਏ-ਤਾਲੀਬਾਨ ਅਤੇ ਲਸ਼ਕਰ-ਏ-ਤਾਇਬਾ ਨੂੰ ਅਮਰੀਕਾ ਲਈ ਖਤਰਾ ਕਰਾਰ ਦਿੱਤਾ। ਵਾਈਟ ਹਾਊਸ ਵੱਲੋਂ ਜਾਰੀ ਨੈਸ਼ਨਲ ਸਟਰੈਟਿਜੀ ਫਾਰ ਕਾਊਂਟਰ ਟੈਰਰਿਜ਼ਮ ਵਿੱਚ ਕਿਹਾ ਗਿਆ, "ਬੋਕੋ ਹਰਾਮ, ਤਹਿਰੀਕ-ਏ-ਤਾਲੀਬਾਨ, ਲਸ਼ਕਰ-ਏ-ਤਾਇਬਾ ਜਥੇਬੰਦੀਆਂ ਸਥਾਨਕ ਸਰਕਾਰਾਂ ਨੂੰ ਕਮਜ਼ੋਰ ਕਰਨ ਲਈ ਸਿਆਸੀ ਤੇ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ।" ਭਾਰਤ 'ਚ ਕੰਪਨੀਆਂ ਦੀ ਮਰਦ ਮੁਲਜ਼ਮਾਂ ਨੂੰ ਤਰਜੀਹ Image copyright Getty Images ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਵਰਲਡ ਇਕਨੌਮਿਕ ਫੌਰਮ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਜੋ ਕੰਪਨੀਆਂ ਸਭ ਤੋਂ ਵੱਧ ਵਿਕਾਸ ਕਰ ਰਹੀਆਂ ਹਨ, ਉਹ ਮਰਦ ਮੁਲਾਜ਼ਮਾਂ ਨੂੰ ਤਰਜੀਹ ਦਿੰਦੀਆਂ ਹਨ। ਤਿੰਨ ਵਿੱਚੋਂ ਇੱਕ ਕੰਪਨੀ ਨੇ ਦਾਅਵਾ ਕੀਤਾ ਕਿ ਉਹ ਮਰਦਾਂ ਨੂੰ ਨੌਕਰੀ 'ਤੇ ਰੱਖਣ ਨੂੰ ਤਰਜੀਹ ਦਿੰਦੇ ਹਨ ਜਦੋਂਕਿ 10 ਵਿੱਚੋਂ ਇੱਕ ਕੰਪਨੀ ਨੇ ਔਰਤਾਂ ਨੂੰ ਨੌਕਰੀ 'ਤੇ ਰੱਖਣ ਦੀ ਗੱਲ ਕੀਤੀ।ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਤੇਜ਼ੀ ਨਾਲ ਵਿਕਾਸ ਕਰ ਰਹੀਆਂ ਕੰਪਨੀਆਂ 26 ਫੀਸਦੀ ਔਰਤਾਂ ਨੂੰ ਹੀ ਨੌਕਰੀ 'ਤੇ ਰੱਖਣਾ ਪਸੰਦ ਕਰਦੀਆਂ ਹਨ।ਪਾਕਿਸਤਾਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗ੍ਰਿਫ਼ਤਾਰ ਪਾਕਿਸਤਾਨ ਦੇ ਅਖਬਾਰ ਡੌਨ ਮੁਤਾਬਕ ਵਿਰੋਧੀ ਧਿਰ ਦੇ ਆਗੂ ਅਤੇ ਲਹਿੰਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। Image copyright Getty Images ਨੈਸ਼ਨਲ ਅਕਾਊਂਟੀਬਿਲੀਟੀ ਬਿਊਰੋ ਨੇ ਸ਼ਾਹਬਾਜ਼ ਸ਼ਰੀਫ਼ ਨੂੰ ਆਸ਼ੀਆਨਾ-ਏ-ਇਕਬਾਲ ਹਾਊਸਿੰਗ ਸਕੀਮ ਵਿੱਚ 14 ਬਿਲੀਅਨ ਘੁਟਾਲੇ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ।ਰਿਮਾਂਡ ਦੀ ਮੰਗ ਲਈ ਸ਼ਾਹਬਾਜ਼ ਸ਼ਰੀਫ਼ ਨੂੰ ਅੱਜ ਅਕਾਊਂਟੀਬਿਲੀਟੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਇੰਟਰਪੋਲ ਦੇ ਪ੍ਰਧਾਨ ਲਾਪਤਾਹਿੰਦੁਸਤਾਨ ਟਾਈਮਜ਼ ਮੁਤਾਬਕ ਇੰਟਰਪੋਲ ਦੇ ਮੁਖੀ ਮੈਂਗ ਹੋਂਗਵੇਈ ਸਤੰਬਰ ਦੇ ਅਖੀਰ 'ਚ ਆਪਣੇ ਦੇਸ ਚੀਨ ਦੀ ਯਾਤਰਾ ਦੌਰਾਨ ਲਾਪਤਾ ਹੋ ਗਏ ਹਨ। ਇੱਕ ਫਰਾਂਸੀਸੀ ਨਿਆਂਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। Image copyright Getty Images ਮੇਂਗ ਹੋਂਗਵੇਈ ਦੀ ਪਤਨੀ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਜਦੋਂ ਤੋਂ ਉਨ੍ਹਾਂ ਦੇ 64 ਸਾਲਾ ਪਤੀ ਫਰਾਂਸ ਦੇ ਲਿਓਨ ਲਈ ਰਵਾਨਾ ਹੋਏ ਜਿੱਥੇ ਇੰਟਰਪੋਲ ਦਾ ਦਫ਼ਤਰ ਹੈ, ਉਨ੍ਹਾਂ ਨਾਲ ਉਦੋਂ ਤੋਂ ਸੰਪਰਕ ਨਹੀਂ ਹੋ ਸਕਿਆ ਹੈ । ਇਹ ਵੀ ਪੜ੍ਹੋ:ਲੱਦਾਖੀ, ਜੋ ' ਅਸਲ ਆਰੀਆ' ਹੋਣ ਦਾ ਕਰਦੇ ਨੇ ਦਾਅਵਾਏਅਰ-ਕੰਡੀਸ਼ਨਰ ਇੰਝ ਲੈ ਸਕਦਾ ਹੈ ਤੁਹਾਡੀ ਜਾਨ'ਮੇਰਾ ਪਤੀ ਘਰੋਂ ਗਿਆ ਤੇ ਕਦੇ ਨਹੀਂ ਮੁੜਿਆ'ਫਰਾਂਸੀਸੀ ਅਧਿਕਾਰੀ ਨੇ ਕਿਹਾ ਕਿ ਮੈਂਗ ਚੀਨ ਪਹੁੰਚੇ ਸਨ। ਚੀਨ ਵਿੱਚ ਮੈਂਗ ਦੀ ਰੁਟੀਨ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇੱਕ ਬਿਆਨ ਵਿੱਚ ਇੰਟਰਪੋਲ ਨੇ ਕਿਹਾ ਕਿ ਉਹ ਮੈਂਗ ਦੇ ਲਾਪਤਾ ਹੋਣ ਬਾਰੇ ਰਿਪੋਰਟਾਂ ਤੋਂ ਜਾਣੂ ਸਨ ਅਤੇ ਕਿਹਾ ਕਿ "ਇਹ ਫਰਾਂਸ ਅਤੇ ਚੀਨ ਦੇ ਸੰਬੰਧਤ ਵਿਭਾਗਾਂ ਲਈ ਇੱਕ ਵੱਡਾ ਮਾਮਲਾ ਹੈ।" (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਥਾਈਲੈਂਡ ਜਾਣ ਦਾ ਇੰਨਾ ਚਾਅ ਕਿਉਂ ਹੈ ਭਾਰਤੀਆਂ ਨੂੰ ਟੀਮ ਬੀਬੀਸੀ ਨਵੀਂ ਦਿੱਲੀ 1 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45372531 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 2017 ਵਿਚ ਥਾਈਲੈਂਡ ਨੂੰ ਸੈਰ ਸਪਾਟਾ ਕਰਨ ਆਏ 3.5 ਕਰੋੜ ਲੋਕਾਂ ਤੋਂ ਕੁਲ 58 ਅਰਬ ਡਾਲਰ (4122 ਅਰਬ ਭਾਰਤੀ ਰੁਪਏ) ਕਮਾਏ। ਥਾਈਲੈਂਡ ਵਿਦੇਸ਼ੀ ਸੈਲਾਨੀਆਂ ਤੋਂ ਕਮਾਏ ਪੈਸੇ ਦੇ ਮਾਮਲੇ ਵਿੱਚ ਫਰਾਂਸ ਨੂੰ ਪਛਾੜ ਕੇ ਦੁਨੀਆਂ ਵਿੱਚ ਤੀਜੇ ਨੰਬਰ ਉੱਤੇ ਪਹੁੰਚ ਗਿਆ ਹੈ। ਫਾਇਨੈਂਸ਼ੀਅਲ ਟਾਈਮਜ਼ ਅਖ਼ਬਾਰ ਦੇ ਮੁਤਾਬਕ ਥਾਈਲੈਂਡ ਨੂੰ ਇਸ ਮੁਕਾਮ 'ਤੇ ਭਾਰਤੀਆਂ ਨੇ ਪਹੁੰਚਾਇਆ ਹੈ।2017 ਵਿੱਚ ਥਾਈਲੈਂਡ ਨੂੰ ਸੈਰ ਸਪਾਟਾ ਕਰਨ ਆਏ 3.5 ਕਰੋੜ ਲੋਕਾਂ ਤੋਂ ਕੁਲ 58 ਅਰਬ ਡਾਲਰ (4122 ਅਰਬ ਭਾਰਤੀ ਰੁਪਏ) ਕਮਾਏ। ਜੇ ਇਹੀ ਰਫ਼ਤਾਰ ਜਾਰੀ ਰਹੀ ਤਾਂ ਹੋਰ ਪੰਜ ਸਾਲਾਂ 'ਚ ਸਪੇਨ ਨੂੰ ਪਛਾੜ ਕੇ ਥਾਈਲੈਂਡ ਦੂਜੇ ਨੰਬਰ 'ਤੇ ਪਹੁੰਚ ਜਾਵੇਗਾ। ਉਸ ਤੋਂ ਬਾਅਦ ਸਿਰਫ਼ ਅਮਰੀਕਾ ਹੀ ਥਾਈਲੈਂਡ ਤੋਂ ਅੱਗੇ ਰਹਿ ਜਾਏਗਾ। 2018 ਦੇ ਪਹਿਲੇ ਹਿੱਸੇ 'ਚ ਸੈਰ ਸਪਾਟੇ ਤੋਂ ਕਮਾਏ ਪੈਸੇ ਦਾ ਥਾਈਲੈਂਡ ਦੀ ਕੁਲ ਆਮਦਨ (ਜੀਡੀਪੀ) 'ਚ 12.5 ਫ਼ੀਸਦ ਯੋਗਦਾਨ ਰਿਹਾ। ਇਹ ਥਾਈਲੈਂਡ ਦੇ ਆਟੋਮੋਬਾਇਲ ਇੰਡਸਟਰੀ ਦੇ ਬਰਾਬਰ ਦਾ ਹਿੱਸਾ ਹੈ। ਫਾਇਨੈਂਸ਼ੀਅਲ ਟਾਈਮਜ਼ ਦਾ ਕਹਿਣਾ ਹੈ ਕਿ ਜੇਕਰ ਸੈਲਾਨੀਆਂ ਤੋਂ ਹੋਣ ਵਾਲੀ ਆਮਦਨ ਨੂੰ ਕੱਢ ਦਿੱਤਾ ਜਾਈ ਤਾਂ ਥਾਈਲੈਂਡ ਦੀ ਵਿਕਾਸ ਦਰ ਸਿਰਫ 3.3 ਫ਼ੀਸਦ ਹੀ ਰਹਿ ਜਾਂਦੀ ਹੈ। ਇਹ ਵੀ ਪੜ੍ਹੋ:ਆਮਿਰ ਖ਼ਾਨ ਨੇ ਕਿਉਂ ਮੰਗੀ ਸੀ ਰਾਣੀ ਤੋਂ ਮੁਆਫ਼ੀ?ਕੀ ਸਰਦਾਰ ਸਿੰਘ ਬਾਰੇ ਇਹ ਗੱਲਾਂ ਤੁਸੀਂ ਜਾਣਦੇ ਹੋ?ਪੀਰੀਅਡਜ਼ ਮਗਰੋਂ ਔਰਤਾਂ ਦੇ ਤੇਜ਼ ਦਿਮਾਗ ਦੇ ਮੁਕਾਬਲੇ 'ਚ ਮਰਦ ਨਹੀਂਭਾਰਤੀਆਂ ਦਾ ਰੁਝਾਨ ਪਿਛਲੇ ਸਾਲ 14 ਲੱਖ ਭਾਰਤੀ ਨਾਗਰਿਕ ਥਾਈਲੈਂਡ ਗਏ। ਇਹ ਉਸ ਤੋਂ ਪਿਛਲੇ ਸਾਲ ਨਾਲੋਂ 18 ਫ਼ੀਸਦ ਵੱਧ ਹੈ। Image copyright Getty Images ਫੋਟੋ ਕੈਪਸ਼ਨ 2010 ਤੋਂ ਬਾਅਦ ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਹਰ ਸਾਲ 10 ਫ਼ੀਸਦ ਦਾ ਵਾਧਾ ਹੋ ਰਿਹਾ ਹੈ। 2010 ਤੋਂ ਬਾਅਦ ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਹਰ ਸਾਲ 10 ਫ਼ੀਸਦ ਦਾ ਵਾਧਾ ਹੋ ਰਿਹਾ ਹੈ। ਥਾਈਲੈਂਡ ਆਉਣ ਵਾਲੇ ਸੈਲਾਨੀਆਂ ਦੇ ਮਾਮਲੇ ਵਿੱਚ ਭਾਰਤ 2017 ਵਿੱਚ ਪੰਜਵੇ ਨੰਬਰ 'ਤੇ ਸੀ ਜਦਕਿ 2013 ਵਿੱਚ ਸੱਤਵੇਂ ਪੜਾਅ ਉੱਤੇ ਸੀ।ਕੀ ਖਾਸ ਹੈ ਉੱਥੇ?ਦਿੱਲੀ ਤੋਂ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਪਹੁੰਚਣ ਵਿੱਚ ਹਵਾਈ ਜਹਾਜ਼ 'ਤੇ ਚਾਰ ਜਾਂ ਪੰਜ ਘੰਟੇ ਲਗਦੇ ਹਨ। ਜੋ ਲੋਕ ਭਾਰਤ ਦੇ ਵਿੱਚ ਵੀ ਹਵਾਈ ਯਾਤਰਾ ਕਰਦੇ ਰਹਿੰਦੇ ਹਨ ਉਨ੍ਹਾਂ ਦੇ ਹਿਸਾਬ ਨਾਲ ਕਿਰਾਇਆ ਵੀ ਕੋਈ ਜ਼ਿਆਦਾ ਨਹੀਂ ਹੈ। ਤੁਹਾਨੂੰ ਅੱਠ-ਦੱਸ ਹਜ਼ਾਰ ਰੁਪਏ ਵਿੱਚ ਹੀ ਟਿਕਟ ਮਿਲ ਜਾਂਦੀ ਹੈ।ਥਾਈਲੈਂਡ ਆਪਣੇ ਖੂਬਸੂਰਤ ਸਮੁੰਦਰੀ ਕਿਨਾਰਿਆਂ ਜਾਂ ਬੀਚ ਲਈ ਜਾਣਿਆ ਜਾਂਦਾ ਹੈ। Image copyright Getty Images ਫੋਟੋ ਕੈਪਸ਼ਨ ਥਾਈਲੈਂਡ ਆਪਣੇ ਖੂਬਸੂਰਤ ਸਮੁੰਦਰੀ ਕਿਨਾਰਿਆਂ ਜਾਂ ਬੀਚ ਲਈ ਜਾਣਿਆ ਜਾਂਦਾ ਹੈ। ਨੇੜੇ ਅਤੇ ਸਸਤਾ ਹੋਣ ਕਰਕੇ ਵੀ ਭਾਰਤੀ ਇਸਨੂੰ ਪਸੰਦ ਕਰਦੇ ਹਨ। ਮੱਧ-ਵਰਗ ਤੋਂ ਹੇਠਾਂ ਦੇ ਭਾਰਤੀ ਯੂਰਪ ਦਾ ਖਰਚਾ ਨਹੀਂ ਸਹਿ ਸਕਦੇ ਤਾਂ ਥਾਈਲੈਂਡ ਉਨ੍ਹਾਂ ਲਈ ਵਿਦੇਸ਼ੀ ਯਾਤਰਾ ਵਾਸਤੇ ਇੱਕ ਚੰਗਾ ਵਿਕਲਪ ਬਣ ਜਾਂਦਾ ਹੈ।ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਭਾਰਤ ਦਾ ਥਾਈਲੈਂਡ ਨਾਲ ਸੱਭਿਆਚਾਰਕ ਰਿਸ਼ਤਾ ਵੀ ਹੈ। ਥਾਈਲੈਂਡ ਦੇ ਵਧੇਰੇ ਲੋਕ ਬੁੱਧ ਮਤ ਨੂੰ ਮੰਨਦੇ ਹਨ। ਇਸ ਲਈ ਥਾਈਲੈਂਡ ਲਈ ਵੀ ਭਾਰਤ ਕੋਈ ਅਜਨਬੀ ਮੁਲਕ ਨਹੀਂ ਹੈ। ਦੱਖਣ-ਪੂਰਬੀ ਏਸ਼ੀਆ ਵੱਲ ਜਾਣ ਲਈ ਥਾਈਲੈਂਡ ਇੱਕ ਐਂਟਰੀ ਪੁਆਇੰਟ ਦਾ ਕੰਮ ਵਜੋਂ ਕੰਮ ਕਰਦਾ ਹੈ। ਥਾਈਲੈਂਡ ਦੇ ਜ਼ਰੀਏ ਇਸ ਪੂਰੇ ਖਿੱਤੇ ਵਿੱਚ ਆਸਾਨੀ ਨਾਲ ਘੁੰਮਿਆ ਜਾ ਸਕਦਾ ਹੈ। Image copyright Getty Images ਫੋਟੋ ਕੈਪਸ਼ਨ ਦੱਖਣ-ਪੂਰਬੀ ਏਸ਼ੀਆ ਵੱਲ ਜਾਣ ਲਈ ਥਾਈਲੈਂਡ ਇੱਕ ਐਂਟਰੀ ਪੁਆਇੰਟ ਦਾ ਕੰਮ ਵਜੋਂ ਕੰਮ ਕਰਦਾ ਹੈ। ਭਾਰਤੀਆਂ ਨੂੰ ਥਾਈਲੈਂਡ ਦਾ ਵੀਜ਼ਾ ਮਿਲਣਾ ਵੀ ਆਸਾਨ ਹੈ। ਇਸ ਲਈ ਆਨਲਾਈਨ ਵੀ ਅਰਜੀ ਦਾਖ਼ਲ ਕੀਤੀ ਜਾ ਸਕਦੀ ਹੈ। ਇਹ ਵੀ ਪੜ੍ਹੋ:ਸ਼ਾਹੁਰਖ਼ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਮੁਕਾਇਆਪੰਜਾਬ ਤੋਂ ਬਾਅਦ ਹਿਮਾਚਲ ਵੀ ਚਿੱਟੇ ਦੀ ਲਪੇਟ ‘ਚਕੀ ਸੈਕਸ ਲਾਈਫ਼ ਨੂੰ ਲੈ ਕੇ ਤੁਹਾਡੇ ਮਨ ’ਚ ਵੀ ਗਲਤਫ਼ਹਿਮੀਆਂ ਹਨਗੋਗੋਈ ਦਾ ਕੋਰਟ ਮਾਰਸ਼ਲ ਛੱਟੀ ਸਿੰਘਪੁਰਾ ਦੇ ਮੁਲਜ਼ਮਾਂ ਵਰਗਾ ਤਾਂ ਨਹੀਂ ਹੋਵੇਗਾਮੌਸਮ ਅਤੇ ਸੈਕਸ ਵੱਡੇ ਕਾਰਣ ਭਾਰਤ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਥਾਈਲੈਂਡ ਦਾ ਮੌਸਮ ਠੰਡਾ-ਮਿੱਠਾ ਰਹਿੰਦਾ ਹੈ। ਇੱਥੇ ਤਾਪਮਾਨ 33 ਡਿਗਰੀ ਤੱਕ ਹੀ ਪਹੁੰਚਦਾ ਹੈ। ਭਾਰਤੀਆਂ ਨੂੰ ਇੱਥੇ ਦੀਆਂ ਗਲੀਆਂ ਵਿੱਚ ਮਿਲਣ ਵਾਲਾ ਮਸਾਲੇਦਾਰ ਖਾਣਾ ਵੀ ਰਾਸ ਆਉਂਦਾ ਹੈ। Image copyright KHAO LAK EXPLORER ਫੋਟੋ ਕੈਪਸ਼ਨ ਭਾਰਤੀਆਂ ਨੂੰ ਇੱਥੇ ਦੀਆਂ ਗਲੀਆਂ ਵਿੱਚ ਮਿਲਣ ਵਾਲਾ ਮਸਾਲੇਦਾਰ ਖਾਣਾ ਵੀ ਰਾਸ ਆਉਂਦਾ ਹੈ। ਥਾਈਲੈਂਡ ਟੂਰਿਜ਼ਮ ਦੀ ਵੈਬਸਾਈਟ ਮੁਤਾਬਕ ਇੱਥੇ ਵੱਡੀ ਸੰਖਿਆ ਵਿੱਚ ਅਜਿਹੇ ਭਾਰਤੀ ਵੀ ਪਹੁੰਚਦੇ ਹਨ ਜਿਨ੍ਹਾਂ ਦੇ ਮਨ ਵਿੱਚ ਸੈਕਸ ਦੀ ਚਾਹਤ ਹੁੰਦੀ ਹੈ। ਇਸੇ ਵੈਬਸਾਈਟ ਮੁਤਾਬਕ ਭਾਰਤੀ ਮਰਦਾਂ ਦੀ ਦਿਖ ਇੱਥੇ ਬਹੁਤੀ ਚੰਗੀ ਨਹੀਂ ਹੈ। ਥਾਈਲੈਂਡ ਵਿੱਚ ਕਾਫੀ ਸਥਾਨਕ ਲੋਕ ਇਹ ਵੀ ਕਹਿੰਦੇ ਹਨ ਕਿ ਕਾਫ਼ੀਆਂ ਨਾਲੋਂ ਗਰੀਬ ਮੁਲਕ ਤੋਂ ਹੋਣ ਕਾਰਣ ਭਾਰਤੀਆਂ ਕੋਲ ਬਹੁਤੇ ਪੈਸੇ ਨਹੀਂ ਹੁੰਦੇ। ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸੇਲ ਟਾਰਗੇਟ ਪੂਰੇ ਨਹੀਂ ਹੋਏ ਤਾਂ ਕਾਕਰੋਚ ਖੁਆਏ, ਬੈਲਟ ਨਾਲ ਕੁੱਟਿਆ 8 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46125777 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Science Photo Library ਫੋਟੋ ਕੈਪਸ਼ਨ ਮੈਨੇਜਰਾਂ ਨੇ ਧਮਕੀ ਭਰੇ ਮੈਸੇਜ ਭੇਜੇ ਕਿ ਜੇ ਸੇਲਜ਼ ਟੀਚੇ ਪੂਰਾ ਨੇ ਕੀਤੇ ਤਾਂ ਕਾਕਰੋਚ ਖਾਣੇ ਪੈਣਗੇ ਚੀਨ ਦੀ ਇੱਕ ਕੰਪਨੀ ਵਿੱਚ ਸੇਲਜ਼ ਦੇ ਟੀਚੇ ਪੂਰੇ ਨਾ ਕਰਨ ਉੱਤੇ ਮੁਲਾਜ਼ਮਾਂ ਨੂੰ ਜਬਰੀ ਪਿਸ਼ਾਬ ਪਿਆਾਇਆ ਅਤੇ ਕਾਕਰੋਚ ਖਵਾਏ ਗਏ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਕੰਪਨੀ ਦੇ ਮੈਨੇਜਰਾਂ ਨੂੰ ਜੇਲ੍ਹ ਦੀ ਸਜ਼ਾ ਹੋਈ ਹੈ।ਇੱਕ ਵੀਡੀਓ ਜਨਤਕ ਹੋਈ ਜਿਸ ਵਿੱਚ ਮੁਲਾਜ਼ਮਾਂ ਨੂੰ ਬੈਲਟ ਨਾਲ ਕੁੱਟਿਆ ਜਾ ਰਿਹਾ ਹੈ ਅਤੇ ਪੀਲੇ ਰੰਗ ਦਾ ਤਰਲ ਪਦਾਰਥ ਪਿਆਇਆ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ।ਸੋਸ਼ਲ ਮੀਡੀਆ ਪੋਸਟ ਮੁਤਾਬਕ ਸੇਲ ਦੇ ਟੀਚੇ ਪੂਰੇ ਨਾ ਕਰਨ ਕਾਰਨ ਸਟਾਫ ਨੂੰ ਕਾਕਰੋਚ ਖਾਣ ਲਈ ਵੀ ਕਿਹਾ ਗਿਆ ਸੀ।ਇਹ ਵੀ ਪੜ੍ਹੋ:ਅਮਰੀਕਾ 'ਚ ਮੱਧਵਰਤੀ ਚੋਣਾਂ: ਨਤੀਜਿਆਂ ਨਾਲ ਟਰੰਪ ਨੂੰ ਵੱਡਾ ਝਟਕਾ5 ਤਰੀਕਿਆਂ ਰਾਹੀਂ ਕਰੋ ਘਰ ਅੰਦਰਲੀ ਹਵਾ ਸਾਫਇੱਥੇ ਕੁੜੀਆਂ ਨੂੰ ਦੁੱਧ ਵਿੱਚ ਚਾਹ ਪਾਉਣ ਦੀ ਵੀ ਇਜਾਜ਼ਤ ਨਹੀਂਸਾਊਥ ਚਾਈਨਾ ਮੋਰਨਿੰਗ ਪੋਸਟ ਰਿਪੋਰਟਸ ਮੁਤਾਬਕ ਤਿੰਨ ਮੈਨੇਜਰਾਂ ਨੂੰ 5 ਅਤੇ 10 ਦਿਨਾਂ ਦੀ ਸਜ਼ਾ ਹੋਈ ਹੈ।'ਬੈਲਟ ਨਾਲ ਕੁੱਟਿਆ ਗਿਆ'ਸੋਸ਼ਲ ਮੀਡੀਆ ਵੈੱਬਸਾਈਟ ਵੀਬੋ ਉੱਤੇ ਪੋਸਟ ਕੀਤੀ ਗਈ ਵੀਡੀਓ ਕਾਫੀ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਮਰਦ ਮੁਲਾਜ਼ਮ ਇੱਕ ਘੇਰੇ ਵਿੱਚ ਖੜ੍ਹਾ ਹੈ, ਉਸ ਨੂੰ ਬੈਲਟ ਨਾਲ ਕੁੱਟਿਆ ਜਾ ਰਿਹਾ ਹੈ। Image copyright Pearvideo.com ਫੋਟੋ ਕੈਪਸ਼ਨ ਇਹ ਵੀਡੀਓ ਤੁਰੰਤ ਵੀਬੋ ਵੈੱਬਸਾਈਟ ਉੱਤੇ ਵਾਇਰਲ ਹੋ ਗਿਆ ਹੋਰ ਮੁਲਾਜ਼ਮ ਪੀਲੇ ਰੰਗ ਦਾ ਤਰਲ ਪਦਾਰਥ ਨੱਕ ਬੰਦ ਕਰਕੇ ਪੀਂਦੇ ਹੋਏ ਦੇਖੇ ਜਾ ਰਹੇ ਹਨ। ਇਹ ਮੁਲਾਜ਼ਮ ਗੁਈਜ਼ਹਓ ਸ਼ਹਿਰ ਵਿੱਚ ਘਰ ਦੀ ਮੁਰੰਮਤ ਕਰਵਾਉਣ ਵਾਲੀ ਇੱਕ ਕੰਪਨੀ ਦੇ ਦੱਸੇ ਜਾ ਰਹੇ ਹਨ। ਮੈਨੇਜਰਾਂ ਦੇ ਮੈਸੇਜਜ਼ ਦੇ ਸਕੀਰਨਸ਼ਾਟ ਵੀ ਸੋਸ਼ਲ ਮੀਡੀਆ ਉੱਤੇ ਹਨ ਜਿਸ ਵਿੱਚ ਉਹ ਧਮਕੀ ਦੇ ਰਹੇ ਹਨ ਕਿ ਜੇ ਮਾੜੀ ਪਰਫਾਰਮੈਂਸ ਹੋਈ ਤਾਂ ਉਨ੍ਹਾਂ ਨੂੰ ਕਾਕਰੋਚ ਖਾਣੇ ਪੈ ਸਕਦੇ ਹਨ।ਮੀਡੀਆ ਰਿਪੋਰਟਾਂ ਅਨੁਸਾਰ ਕੁਝ ਹੋਰ ਸਜ਼ਾਵਾਂ ਵੀ ਦਿੱਤੀਆਂ ਗਈਆਂ ਹਨ ਜਿਸ ਵਿੱਚ ਟੁਆਇਲੇਟ ਦਾ ਪਾਣੀ ਜਾਂ ਸਿਰਕਾ ਪਿਆਉਣਾ ਜਾਂ ਸਿਰ ਮੁੰਡਣਾ ਸ਼ਾਮਿਲ ਹੈ।ਦਰਅਸਲ ਇਹ ਕਿਹਾ ਜਾ ਰਿਹਾ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਕੰਪਨੀ ਮੁਲਾਜ਼ਮਾਂ ਦੀ ਤਨਖਾਹ ਨਹੀਂ ਦੇ ਸਕੀ ਹੈ। ਮੁਲਾਜ਼ਮਾਂ ਨੂੰ ਡਰ ਸੀ ਕਿ ਜੇ ਉਹ ਨੌਕਰੀ ਛੱਡਣਗੇ ਤਾਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੇਗੀ। Image copyright Pearvideo.com ਫੋਟੋ ਕੈਪਸ਼ਨ ਸੋਸ਼ਲ ਮੀਡੀਆ ਉੱਤੇ ਦਾਅਵਾ ਕੀਤਾ ਗਿਆ ਕਿ ਪੀਲੇ ਰੰਗ ਦਾ ਤਰਲ ਪਦਾਰਥ ਪਿਸ਼ਾਬ ਹੈ ਜ਼ੂਨਈ ਕਾਊਂਟੀ ਪੁਲਿਸ ਨੇ ਤਿੰਨ ਮੈਨੇਜਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਨੂੰ ਫਿਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ।ਇਸ ਤੋਂ ਪਹਿਲਾਂ ਵੀ ਕਈ ਕੰਪਨੀਆਂ ਵਿੱਚ ਵੱਖਰੇ ਤਰ੍ਹਾਂ ਮਾਮਲੇ ਸਾਹਮਣੇ ਆਏ ਸਨ। ਇਹ ਵੀ ਪੜ੍ਹੋ:ਜਦੋਂ ਪੋਰਨ ਤੇ ਸੈਕਸ ਦੀ ਲਤ ਕਰਕੇ ਔਖੀ ਹੋਈ ਮੁੰਡੇ-ਕੁੜੀ ਦੀ ਜ਼ਿੰਦਗੀ ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ'ਡੇਰਾ ਮੁਖੀ ਨੂੰ ਮਾਫ਼ੀ ਦਾ ਮੁੱਲ ਅਕਾਲੀ ਦਲ ਨੂੰ ਚੁਕਾਉਣਾ ਪਵੇਗਾ'ਇੱਕ ਕੰਪਨੀ ਵਿੱਚ ਹੌਂਸਲਾ ਵਧਾਉਣ ਲਈ ਇੱਕ ਪ੍ਰੋਗਰਾਮ ਦੌਰਾਨ ਮੁਲਾਜ਼ਮਾਂ ਦੇ ਇੱਕ-ਦੂਜੇ ਨੂੰ ਥੱਪੜ ਮਾਰਨ ਦੇ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਸਜ਼ਾ ਦੇ ਤੌਰ ਉੱਤੇ ਮੁਲਾਜ਼ਮਾਂ ਨੂੰ ਸੜਕ ਉੱਤੇ ਰਿੜ੍ਹਣ ਜਾਂ ਕੂੜੇ ਦੇ ਢੇਰ ਨੂੰ ਚੁੰਮਣ ਲਈ ਕਿਹਾ ਗਿਆ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪ੍ਰਿਅੰਕਾ ਗਾਂਧੀ ਦੀ ਐਂਟਰੀ ਰਾਹੁਲ, ਕਾਂਗਰਸ ਤੇ ਗਾਂਧੀ ਪਰਿਵਾਰ, ਤਿੰਨਾਂ ਲਈ ਵੱਡਾ ਦਾਅ — ਨਜ਼ਰੀਆ ਰਸ਼ੀਦ ਕਿਦਵਈ ਸੀਨੀਅਰ ਪੱਤਰਕਾਰ 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46975621 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਭਰਾ ਰਾਹੁਲ ਦੀ ਕਾਮਯਾਬੀ ਹੀ ਪ੍ਰਿਅੰਕਾ ਦਾ ਇੱਕੋ-ਇੱਕ ਟੀਚਾ ਜਾਪਦਾ ਹੈ ਪ੍ਰਿਅੰਕਾ ਗਾਂਧੀ ਨੇ 24 ਅਪ੍ਰੈਲ 2009 ਨੂੰ ਪੱਤਰਕਾਰ ਬਰਖਾ ਦੱਤ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਖੁੱਲ੍ਹ ਕੇ ਦੱਸਾਂ, ਮੈਂ ਅਜੇ ਆਪਣੇ ਆਪ ਨੂੰ ਸਮਝ ਨਹੀਂ ਸਕੀ ਹਾਂ ਪਰ ਇੰਨਾ ਸਪਸ਼ਟ ਹੈ ਕਿ ਮੈਂ ਸਿਆਸਤ ਵਿੱਚ ਨਹੀਂ ਆਉਣਾ ਚਾਹੁੰਦੀ। ਮੇਰੀ ਜ਼ਿੰਦਗੀ ਜਿਹੋ-ਜਿਹੀ ਹੈ, ਮੈਂ ਉਸ ਵਿੱਚ ਬਹੁਤ ਖੁਸ਼ ਹਾਂ। ਸਿਆਸਤ ਦੇ ਕੁਝ ਪਹਿਲੂ ਅਜਿਹੇ ਹਨ ਜਿਨ੍ਹਾਂ ਲਈ ਮੈਂ ਸਹਿਜ ਨਹੀਂ ਹਾਂ।"ਕਾਂਗਰਸ ਦੇ ਆਗੂਆਂ ਨੂੰ ਤਾਂ ਸ਼ੁਰੂ ਤੋਂ ਇਹ ਪੱਕਾ ਨਹੀਂ ਸੀ ਲਗਦਾ ਕਿ ਪ੍ਰਿਅੰਕਾ ਆਪਣੇ ਇਨ੍ਹਾਂ ਸ਼ਬਦਾਂ ਉੱਪਰ ਕਾਇਮ ਰਹਿਣਗੇ। ਬੁੱਧਵਾਰ ਨੂੰ ਜਦੋਂ ਪ੍ਰਿਅੰਕਾ ਦਾ ਨਾਂ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਅਤੇ ਪੂਰਵੀ ਉੱਤਰ ਪ੍ਰਦੇਸ਼ ਦੀ ਇੰਚਾਰਜ ਵਜੋਂ ਐਲਾਨਿਆ ਗਿਆ ਤਾਂ ਇਨ੍ਹਾਂ ਕਾਂਗਰਸੀਆਂ ਦੇ ਚਿਹਰਿਆਂ ਉੱਪਰ ਮੁਸਕਾਨ ਸੀ। ਉੱਤਰ ਪ੍ਰਦੇਸ਼ ਦੇ ਕਾਂਗਰਸ ਦਫਤਰ ਤੋਂ ਲੈ ਕੇ ਦਿੱਲੀ ਵਿੱਚ ਮੁੱਖ ਦਫਤਰ ਤਕ ਕਈਆਂ ਦਾ ਇਹ ਮੰਨਣਾ ਸੀ ਕਿ ਪ੍ਰਿਅੰਕਾ ਦਾ ਅਹੁਦਾ ਪੂਰਵੀ ਉੱਤਰ ਪ੍ਰਦੇਸ਼ ਤੋਂ ਬਹੁਤ ਦੂਰ ਤਕ ਜਾਵੇਗਾ। ਜਦੋਂ ਲੋਕ ਸਭਾ ਚੋਣਾਂ ਮਸਾਂ ਤਿੰਨ ਮਹੀਨੇ ਦੂਰ ਹਨ, ਇਹ ਐਲਾਨ ਦੋ ਧਿਰਾਂ ਲਈ ਝਟਕੇ ਵਾਂਗ ਹੈ — ਇੱਕ ਪਾਸੇ ਮੁੜ ਜਿੱਤਣ ਦੀ ਉਮੀਦ ਰੱਖਦੀ ਭਾਜਪਾ ਲਈ, ਦੂਜੇ ਪਾਸੇ ਕਾਂਗਰਸ ਦੇ ਸਮਰਥਨ ਨਾਲ ਆਪਣੀ ਕਹਾਣੀ ਚਮਕਾਉਣ ਦੇ ਤਾਂਘਵਾਨ ਤੀਜੇ ਧਿਰ ਦੇ ਆਗੂਆਂ ਲਈ ਵੀ। Image copyright Getty Images ਫੋਟੋ ਕੈਪਸ਼ਨ 2015 ਵਿੱਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਕਾਂਗਰਸ ਸਮਰਥਕ ਪ੍ਰਿਅੰਕਾ ਨੂੰ ਪਾਰਟੀ 'ਚ ਸਰਗਰਮ ਤੌਰ 'ਤੇ ਲਿਆਉਣ ਦੀ ਮੰਗ ਕਰਦੇ ਹੋਏ ਇਹ ਵੀ ਜ਼ਰੂਰ ਪੜ੍ਹੋਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਰੋਜ਼ਾ ਪਾਰਕਸ ਕੌਣ ਸੀ ਜਿਸ ਦੇ ਨਾਂ 'ਤੇ ਗੁਰਿੰਦਰ ਨੂੰ ਮਿਲਿਆ ਐਵਾਰਡ ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਸਰਸਰੀ ਤੌਰ 'ਤੇ ਜਾਪਦਾ ਹੈ ਕਿ ਪ੍ਰਿਅੰਕਾ ਨੂੰ ਕਾਂਗਰਸ ਦੀ ਅਹੁਦੇਦਾਰ ਬਣਾ ਕੇ ਪਾਰਟੀ ਯੂਪੀ ਵਿੱਚ ਆਪਣੇ ਕਾਰਜਕਰਤਾਵਾਂ ਵਿੱਚ ਨਵੀਂ ਤਾਕਤ ਪੈਦਾ ਕਰਨਾ ਚਾਹੁੰਦੀ ਹੈ। ਜੇਕਰ ਕਾਂਗਰਸ ਨੇ ਯੂਪੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਤਾਂ ਨਰਿੰਦਰ ਮੋਦੀ ਦੀ ਐੱਨਡੀਏ ਸਰਕਾਰ ਦੇ ਵਾਪਸ ਆਉਣ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ।ਮੁੜ ਦੋ ਗਾਂਧੀ ਇਕੱਠੇ ਕਾਂਗਰਸ ਦੇ ਇਤਿਹਾਸ ਵਿੱਚ ਹੀ ਨਹਿਰੂ-ਗਾਂਧੀ ਪਰਿਵਾਰ ਦੇ ਮੈਂਬਰ ਇੱਕ ਟੀਮ ਵਾਂਗ ਕੰਮ ਕਰਦੇ ਆਏ ਹਨ। 1959 ਵਿੱਚ ਕਈ ਲੋਕਾਂ ਨੂੰ ਹੈਰਾਨੀ ਹੋਈ ਸੀ ਜਦੋਂ ਪਿਤਾ ਜਵਾਹਰਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਹੁੰਦਿਆਂ ਹੀ ਇੰਦਰਾ ਗਾਂਧੀ ਕਾਂਗਰਸ ਪ੍ਰਧਾਨ ਬਣੇ ਸਨ। ਬੀਬੀਸੀ ਪੰਜਾਬੀ ਨੂੰ ਆਪਣੇ ਫੋਨ ਉੱਪਰ ਇੰਝ ਲਿਆਓ Image Copyright BBC News Punjabi BBC News Punjabi Image Copyright BBC News Punjabi BBC News Punjabi ਨਹਿਰੂ ਦੇ ਵਿਰੋਧੀਆਂ ਨੇ ਇਸ ਨੂੰ ਇੰਝ ਵੇਖਿਆ ਸੀ ਕਿ ਉਹ ਆਪਣੀ ਧੀ ਨੂੰ ਧੱਕੇ ਨਾਲ ਅੱਗੇ ਵਧਾ ਰਹੇ ਹਨ। ਪਰ ਅਜਿਹੇ ਵੀ ਕਈ ਕਾਂਗਰਸੀ ਸਨ ਜਿਨ੍ਹਾਂ ਨੂੰ ਜਾਪਦਾ ਸੀ ਕਿ ਇੰਦਰਾ ਨੇ ਆਪਣੇ ਕੰਮ ਦੇ ਆਧਾਰ 'ਤੇ ਇਹ ਅਹੁਦਾ ਲਿਆ ਸੀ। ਇਸ ਵਿਸ਼ਵਾਸ ਦਾ ਕਾਰਣ ਵੀ ਸੀ — ਇੰਦਰਾ ਨੇ ਜਨਰਲ ਸਕੱਤਰ ਵਜੋਂ ਕੇਰਲ ਵਿੱਚ ਇੱਕ ਸਮੱਸਿਆ ਨੂੰ ਸੁਲਝਾਇਆ ਸੀ ਅਤੇ ਇਹ ਵੀ ਸਲਾਹ ਦਿੱਤੀ ਸੀ ਕਿ ਭਾਸ਼ਾ ਦੇ ਆਧਾਰ 'ਤੇ ਮਹਾਰਾਸ਼ਟਰ ਤੇ ਗੁਜਰਾਤ ਵੱਖ-ਵੱਖ ਸੂਬੇ ਬਣਾ ਕੇ ਉੱਥੇ ਦਾ ਝਗੜਾ ਵੀ ਮੁਕਾਇਆ ਜਾਵੇ। ਜਦੋਂ 1960 ਵਿੱਚ ਇੰਦਰਾ ਗਾਂਧੀ ਦਾ ਕਾਰਜਕਾਲ ਮੁੱਕਿਆ ਤਾਂ ਕਈ ਕਾਂਗਰਸੀਆਂ ਨੇ ਉਨ੍ਹਾਂ ਨੂੰ ਮੁੜ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਨ ਲਈ ਆਖਿਆ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। Image copyright Getty Images ਫੋਟੋ ਕੈਪਸ਼ਨ ਸੰਜੇ ਅਤੇ ਰਾਜੀਵ ਗਾਂਧੀ ਨਾਲ ਇੰਦਰਾ ਗਾਂਧੀ ਇੰਦਰਾ ਦੇ ਪੁੱਤਰ ਸੰਜੇ ਗਾਂਧੀ ਨੇ 1974-80 ਦੇ ਆਪਣੇ ਸਿਆਸੀ ਸਫ਼ਰ ਦੌਰਾਨ ਜ਼ਿਆਦਾਤਰ ਸਮੇਂ ਪਾਰਟੀ ਵਿੱਚ ਕੋਈ ਅਹੁਦਾ ਨਹੀਂ ਲਿਆ। ਉਹ ਕੁਝ ਸਮੇਂ ਲਈ ਹੀ ਜਨਰਲ ਸੱਕਤਰ ਬਣੇ ਪਰ ਉਂਝ ਉਨ੍ਹਾਂ ਨੂੰ ਕੰਮ ਅਤੇ ਫੈਸਲੇ ਲੈਣ ਦੀ ਤਾਕਤ ਵਿੱਚ ਇੰਦਰਾ ਦੇ ਬਰਾਬਰ ਮੰਨਿਆ ਜਾਂਦਾ ਸੀ। ਜੂਨ 1980 ਵਿੱਚ ਇੱਕ ਜਹਾਜ਼ ਦੁਰਘਟਨਾਂ ਵਿੱਚ ਸੰਜੇ ਗਾਂਧੀ ਦੇ ਮੌਤ ਤੋਂ ਕੁਝ ਹਫਤੇ ਪਹਿਲਾਂ ਹੀ ਉਨ੍ਹਾਂ ਦੇ ਸਾਥੀ ਰਾਮ ਚੰਦਰ ਰਥ ਨੇ ਸੰਜੇ ਨੂੰ ਪਾਰਟੀ ਪ੍ਰਧਾਨ ਵਜੋਂ ਵੇਖਣਾ ਸ਼ੁਰੂ ਕਰ ਦਿੱਤਾ ਸੀ।ਰਥ ਕਹਿੰਦੇ ਸਨ, "ਸੁਭਾਸ਼ ਚੰਦਰ ਬੋਸ ਅਤੇ ਨਹਿਰੂ ਵੀ ਜਵਾਨੀ 'ਚ ਹੀ ਪਾਰਟੀ ਦੇ ਆਗੂ ਬਣ ਗਏ ਸਨ। ਜੇ ਪਾਰਟੀ ਉਨ੍ਹਾਂ (ਸੰਜੇ) ਨੂੰ ਪ੍ਰਧਾਨ ਚੁਣਦੀ ਹੈ ਤਾਂ ਇਹ ਬਿਲਕੁਲ ਲੋਕਤੰਤਰ ਦੇ ਮੁਤਾਬਕ ਹੋਵੇਗਾ। ਇਸ ਵਿੱਚ ਕੁਝ ਗਲਤ ਨਹੀਂ ਹੈ।"ਇਹ ਵੀ ਜ਼ਰੂਰ ਪੜ੍ਹੋ9 ਸਾਲਾ ਬੱਚੇ ਦਾ ਖੁਲਾਸਾ, ਪੁਲਿਸ ਨੇ ਕਿਵੇਂ ਕੀਤਾ ਉਸਦੇ ਮਾਪਿਆਂ ਦਾ ਕਤਲ'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'ਕੁੰਭ ’ਤੇ ਅਰਬਾਂ ਖਰਚ ਕੇ ਸਰਕਾਰ ਨੂੰ ਕੀ ਮਿਲਦਾ ਹੈ?ਸੰਜੇ ਦੇ ਭਰਾ ਰਾਜੀਵ ਗਾਂਧੀ 1983 ਵਿੱਚ ਪਾਰਟੀ ਦੇ ਜਨਰਲ ਸਕੱਤਰ ਬਣੇ ਜਦੋਂ ਉਨ੍ਹਾਂ ਦੇ ਮਾਤਾ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੂੰ ਪਾਰਟੀ ਦਫਤਰ, 24, ਅਕਬਰ ਰੋਡ, ਦਿੱਲੀ, ਵਿੱਚ ਇੰਦਰਾ ਗਾਂਧੀ ਦੇ ਨਾਲ ਵਾਲਾ ਕਮਰਾ ਦਿੱਤਾ ਗਿਆ। ਰਾਜੀਵ ਦੇ ਹਰ ਸ਼ਬਦ ਵਿੱਚ ਵਜਨ ਹੁੰਦਾ ਸੀ ਅਤੇ ਕਈ ਮੰਤਰੀ ਵੀ ਉਨ੍ਹਾਂ ਦੇ ਕਮਰੇ ਬਾਹਰ ਖੜ੍ਹੇ ਨਜ਼ਰ ਆਉਂਦੇ ਸਨ। ਜਿੱਥੇ ਤਕ ਸੋਨੀਆ ਗਾਂਧੀ ਅਤੇ ਪੁੱਤਰ ਰਾਹੁਲ ਦੀ ਗੱਲ ਹੈ ਤਾਂ 2006-2014 ਦੇ ਵਕਫ਼ੇ 'ਚ ਉਨ੍ਹਾਂ ਦੇ ਕਾਰਜਕਾਰੀ ਰਿਸ਼ਤੇ ਬੜੇ ਸਸਫ ਪਰਿਭਾਸ਼ਤ ਸਨ। 'ਟੀਮ ਰਾਹੁਲ' ਵਾਲੇ ਕੁਝ ਜਵਾਨ ਆਗੂਆਂ ਅਤੇ ਮੰਤਰੀਆਂ ਨੂੰ ਛੱਡ ਦੇਈਏ ਤਾਂ ਯੂਪੀਏ ਸਰਕਾਰ ਦੇ ਜ਼ਿਆਦਾਤਰ ਮੰਤਰੀਆਂ ਨੂੰ ਰਾਹੁਲ ਨਾਲ ਮਿਲਣ ਤੋਂ ਗੁਰੇਜ਼ ਕਰਨ ਲਈ ਹੀ ਆਖਿਆ ਜਾਂਦਾ ਸੀ। Image copyright Getty Images ਫੋਟੋ ਕੈਪਸ਼ਨ ਪ੍ਰਿਅੰਕਾ ਗਾਂਧੀ ਫਿਲਹਾਲ ਉੱਤਰ ਪ੍ਰਦੇਸ਼ ਦੇ ਇੱਕ ਹਿੱਸੇ ਦੇ ਇੰਚਾਰਜ ਹਨ ਪਰ ਸੱਚਾਈ ਇਸ ਤੋਂ ਜ਼ਿਆਦਾ ਹੋ ਸਕਦੀ ਹੈ ਪ੍ਰਿਅੰਕਾ ਲਈ ਹੁਣ ਅੱਗੇ ਦਾ ਰਾਹ ਕੀ ਹੈ?ਯੂਪੀਏ ਨੇ 10 ਸਾਲ ਰਾਜ ਕੀਤਾ (2004-14) ਪਰ ਇਸ ਨਾਲ ਰਾਹੁਲ ਦਾ ਸਿਆਸੀ ਕੱਦ ਨਹੀਂ ਵਧਿਆ। ਸਗੋਂ ਇਸ ਵਕਫ਼ੇ ਨੇ ਤਾਂ ਰਾਹੁਲ ਨੂੰ ਇੱਕ ਉਭਰਦੇ ਨੇਤਾ ਦੀ ਬਜਾਇ ਇੱਕ ਦੁਵਿਧਾ ਵਿੱਚ ਫਸੇ ਕਿਰਦਾਰ ਵਜੋਂ ਪੇਸ਼ ਕੀਤਾ। ਰਾਹੁਲ ਸਾਹਮਣੇ ਚੁਣੌਤੀ ਆਈ ਕਿ ਉਹ ਖੁਦ ਨੂੰ ਇੱਕ ਵਿਸ਼ਵਾਸ-ਲਾਇਕ, 24x7 ਕੰਮ ਕਰਨ ਵਾਲੇ ਮਿਹਨਤੀ ਆਗੂ ਵਜੋਂ ਪੇਸ਼ ਕਰਨ ਅਤੇ ਆਪਣੇ ਸਾਥੀਆਂ ਤੋਂ ਇੱਜ਼ਤ ਕਮਾਉਣ। ਰਾਹੁਲ ਨੂੰ ਇਹ ਵੀ ਵਿਖਾਉਣਾ ਪਿਆ ਕਿ ਉਹ ਵਾਕਈ ਭਾਜਪਾ ਨੂੰ ਹਰਾਉਣ ਦੀ ਤਾਕਤ ਦੇ ਮਾਲਕ ਹਨ। 11 ਦਸੰਬਰ 2018 ਨੂੰ ਮੌਕਾ ਆਇਆ ਜਦੋਂ ਰਾਹੁਲ ਇਹ ਸਭ ਵਿਖਾ ਸਕੇ, ਕਿਉਂਕਿ ਕਾਂਗਰਸ ਨੇ ਆਪਣੇ ਬਲਬੂਤੇ ਹੀ ਭਾਜਪਾ ਨੂੰ ਤਿੰਨ ਸੂਬਿਆਂ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਹਰਾਇਆ। Image copyright Getty Images ਫੋਟੋ ਕੈਪਸ਼ਨ ਮਾਂ ਸੋਨੀਆ ਗਾਂਧੀ ਨੇ ਹਮੇਸ਼ਾ ਕਿਹਾ ਕਿ ਪ੍ਰਿਅੰਕਾ ਦਾ ਸਿਆਸਤ 'ਚ ਆਉਣ ਦਾ ਫੈਸਲਾ ਉਨ੍ਹਾਂ ਦਾ ਆਪਣਾ ਹੋਵੇਗਾ ਆਜ਼ਾਦੀ ਤੋਂ ਬਾਅਦ ਭਾਰਤ ਦੇ 72 ਸਾਲਾਂ ਦੇ ਇਤਿਹਾਸ ਵਿੱਚ ਨਹਿਰੂ-ਗਾਂਧੀ ਪਰਿਵਾਰ ਨੇ ਦੇਸ਼ ਦੀ ਅਗੁਆਈ 59 ਸਾਲ ਕੀਤੀ ਹੈ। ਹਰ ਰੰਗ-ਢੰਗ ਦਾ ਕਾਂਗਰਸੀ ਉਨ੍ਹਾਂ ਨੂੰ ਆਪਣਾ ਲੀਡਰ ਮੰਨਦਾ ਹੈ ਅਤੇ ਬਦਲੇ ਵਿੱਚ ਚੋਣਾਂ ਵਿੱਚ ਜਿੱਤ ਹਾਸਲ ਕਰਨ ਦੀ ਤਾਕਤ ਦਾ ਪ੍ਰਦਰਸ਼ਨ ਮੰਗਦਾ ਹੈ। ਨਹਿਰੂ ਤੋਂ ਲੈ ਕੇ ਸੋਨੀਆਂ ਤਕ ਕਿਸੇ ਨੇ ਵੀ ਝਟਕੇ ਨਾਲ ਸਿਆਸਤ ਨਹੀਂ ਛੱਡੀ ਹੈ ਅਤੇ ਨਾਂ ਹੀ ਨਾਕਾਮੀ ਦਾ ਸਾਹਮਣਾ ਕੀਤਾ ਹੈ। ਇਸੇ ਲਈ ਕਾਂਗਰਸੀ ਅੰਨੇਵਾਹ ਉਨ੍ਹਾਂ ਦੇ ਪਿੱਛੇ ਲਗਦੇ ਰਹੇ ਹਨ ਅਤੇ ਗਾਂਧੀਆਂ ਤੋਂ ਅਗਾਂਹ ਨਹੀਂ ਸੋਚਣਾ ਚਾਹੁੰਦੇ। Image copyright Getty Images ਫੋਟੋ ਕੈਪਸ਼ਨ ਪ੍ਰਿਅੰਕਾ ਦੇ ਪਤੀ ਰਾਬਰਟ ਵਡਰਾ ਉੱਪਰ ਠੱਗੀ ਦੇ ਕਈ ਇਲਜ਼ਾਮ ਲਗਾਏ ਗਏ ਹਨ ਇਹ ਵੀ ਜ਼ਰੂਰ ਪੜ੍ਹੋਕੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 'ਜੈ ਹਿੰਦ' ਨਾਅਰੇ ਬਾਰੇ ਝੂਠ ਬੋਲਿਆ?'ਅਣਚਾਹੀ ਬੱਚੀ' ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ' ਕੰਗਨਾ ਰਣੌਤ ਦੀ ਕਹਾਣੀ'ਸਾਰੇ ਬਾਦਲਾਂ ਦੀਆਂ ਵੋਟਾਂ ਖੋਹਣ ਦਾ ਸੌਖਾ ਰਾਹ ਲੱਭ ਰਹੇ ਹਨ'ਹੁਣ ਰਾਹੁਲ ਅਤੇ ਪ੍ਰਿਅੰਕਾ ਨੂੰ ਵੀ ਇਸੇ 'ਮਹਾਨਤਾ' ਉੱਪਰ ਪੂਰਾ ਉੱਤਰਨਾ ਪਵੇਗਾ ਅਤੇ ਕਾਂਗਰਸੀਆਂ ਦੀ ਇਸ ਉਮੀਦ ਨੂੰ ਸਹੀ ਸਾਬਤ ਕਰਨਾ ਪਵੇਗਾ। ਪ੍ਰਿਅੰਕਾ ਨੇ ਲਗਾਤਾਰ ਕਿਹਾ ਹੈ, "ਮੈਂ ਆਪਣੇ ਭਰਾ ਦੀ ਮਦਦ ਲਈ ਕੁਝ ਵੀ ਕਰਾਂਗੀ... ਉਹ ਜੋ ਵੀ ਚਾਹੁਣਗੇ।" ਉਨ੍ਹਾਂ ਦੀ ਪੂਰੀ ਸਿਆਸਤ ਰਾਹੁਲ ਨੂੰ ਕਾਮਯਾਬ ਕਰਨ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਕਾਮਯਾਬੀ ਲਈ ਪ੍ਰਿਅੰਕਾ ਦਾ ਸਰਗਰਮ ਰਾਜਨੀਤੀ ਵਿੱਚ ਆਉਣਾ ਜ਼ਰੂਰੀ ਹੋ ਗਿਆ ਸੀ ਅਤੇ ਛੋਟੀ ਭੈਣ ਨੇ ਆਪਣੇ ਭਰਾ ਲਈ ਇਹ ਵੀ ਕਰ ਦਿੱਤਾ, ਭਾਵੇਂ ਉਨ੍ਹਾਂ ਨੇ 10 ਸਾਲ ਪਹਿਲਾਂ ਕੁਝ ਹੋਰ ਹੀ ਕਿਹਾ ਸੀ।ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਅਮਰੀਕੀ ਰਾਸ਼ਟਰਪਤੀ ਨੇ ਐਲਾਨ ਕੀਤਾ ਸੀਰੀਆ ਵਿਚੋਂ ਅਮਰੀਕੀ ਸੌਨਿਕ ਹੌਲੀ-ਹੌਲੀ ਹਟਾਏ ਜਾ ਰਹੇ ਹਨ ਹਨ । ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਅਮਰੀਕੀ ਸੈਨਿਕਾਂ ਦੇ ਸੀਰੀਆ ’ਤੋਂ ਬਾਹਰ ਨਿਕਲਣ ਤੋਂ ਬਾਅਦ ਜੇਕਰ ਤੁਰਕੀ ਕੁਰਦਾਂ ’ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਤੁਰਕੀ ਨੂੰ ਆਰਥਿਕ ਤੌਰ ’ਤੇ ਤਬਾਹ ਕਰ ਦੇਵੇਗਾ।ਅਜਿਹੇ ਵਿੱਚ ਜਾਣੋ ਕਿ ਕੌਣ ਹਨ ਕੁਰਦ ਤੇ ਕੀ ਉਨ੍ਹਾਂ ਦਾ ਵਿਵਾਦ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕਦੇ ਸੋਚਿਆ ਹੈ ਕਿ ਪੁਲਾੜ ਯਾਤਰੀ ਕਿਸ ਤਰ੍ਹਾਂ ਟਾਇਲੇਟ ਦਾ ਇਸਤੇਮਾਲ ਕਰਦੇ ਹਨ? ਇਹ ਸੌਖਾ ਨਹੀਂ ਹੈ ਅਤੇ ਇਸ ਵਿੱਚ ਕੈਮਰਾ ਦਾ ਵੀ ਇਸਤੇਮਾਲ ਹੁੰਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਮਰੀਕਾ ਵਿੱਚ ਸ਼ੱਟਡਾਊਨ, ਸਿੱਖ ਭਾਈਚਾਰੇ ਨੇ ਲਾਇਆ ਲੰਗਰ- 5 ਅਹਿਮ ਖਬਰਾਂ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46901325 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਮਰੀਕਾ ਵਿੱਚ 22 ਦਸੰਬਰ ਤੋਂ ਸੱਟਡਾਊਨ ਹੈ ਦਿ ਟ੍ਰਿਬਿਊਨ ਮੁਤਾਬਕ ਅਮਰੀਕਾ ਵਿੱਚ ਸ਼ੱਟਡਾਊਨ ਦੇ ਚਲਦਿਆਂ ਸਿੱਖ ਭਾਈਚਾਰੇ ਵੱਲੋਂ ਟੈਕਸਾਸ ਵਿੱਚ ਸਰਕਾਰੀ ਮੁਲਜ਼ਾਮਾਂ ਲਈ ਲੰਗਰ ਲਾਇਆ ਗਿਆ ਹੈ।ਸ਼ੱਟਡਾਊਨ ਕਾਰਨ ਤਕਰੀਬਨ 8 ਲੱਖ ਸਰਕਾਰੀ ਮੁਲਾਜ਼ਮ ਪ੍ਰਭਾਵਿਤ ਹਨ ਜਿਨ੍ਹਾਂ ਨੂੰ ਤਨਖਾਹ ਅਤੇ ਫੰਡ ਨਹੀਂ ਮਿਲ ਰਹੇ। 11 ਜਨਵਰੀ ਤੋਂ ਹੀ ਸਿੱਖ ਭਾਈਚਾਰੇ ਦੇ ਲੋਕਾਂ ਨੇ ਲੰਗਰ ਲਾਇਆ ਹੋਇਆ ਹੈ। ਸਿੱਖ ਸੈਂਟਰ ਵੱਲੋਂ ਫੇਸਬੁੱਕ ਉੱਤੇ ਪੋਸਟ ਪਾ ਕੇ ਸੱਦਾ ਦਿੱਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਰਿਵਾਰ ਸਣੇ ਮੁਫ਼ਤ ਲੰਗਰ ਮੁਹੱਈਆ ਕਰਵਾਇਆ ਜਾਵੇਗਾ। ਪਹਿਲਾਂ ਸੰਸਦ ਦੀ ਪ੍ਰਵਾਨਗੀ ਅਤੇ ਫਿਰ ਰਾਸ਼ਟਰਪਤੀ ਦੇ ਦਸਤਖ਼ਤ ਤੋਂ ਬਿਨਾਂ ਕਿਸੇ ਵੀ ਸੰਬੰਧਿਤ ਵਿਭਾਗ ਨੂੰ ਕੰਮ ਕਾਜ ਜਾਰੀ ਰੱਖਣ ਲਈ ਫੰਡ ਨਹੀਂ ਮਿਲਦੇ ਜਿਸ ਕਾਰਨ ਸਰਕਾਰੀ ਕੰਮ-ਕਾਜ ਠੱਪ ਹੋ ਜਾਂਦਾ ਹੈ ਜਿਸ ਨੂੰ ਸ਼ੱਟਡਾਊਨ ਕਿਹਾ ਜਾਂਦਾ ਹੈ।ਛੱਤਰਪਤੀ ਮਾਮਲੇ ਵਿੱਚ ਸਜ਼ਾ ਦਾ ਐਲਾਨ ਅੱਜ ਪੱਤਰਕਾਰ ਰਾਮ ਚੰਦਰ ਛੱਤਰਪਤੀ ਮਾਮਲੇ ਵਿੱਚ ਪੰਚਕੂਲਾ ਸਥਿਤ ਸਪੈਸ਼ਲ ਸੀਬੀਆਈ ਕੋਰਟ ਅੱਜ ਫੈਸਲਾ ਸੁਣਾਏਗੀ। ਹਿੰਦੁਸਤਾਨ ਟਾਈਮਜ਼ ਮੁਤਾਬਕ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਤਿੰਨ ਹੋਰ ਦੋਸ਼ੀ ਵੀਡੀਓ-ਕਾਨਫਰੰਸਿੰਗ ਰਾਹੀਂ ਮੌਜੂਦ ਰਹਿਣਗੇ।ਇਹ ਵੀ ਪੜ੍ਹੋ:ਦੀਵਾਲੀ ਦੀ ਜਿੱਤੀ ਲਾਟਰੀ, ਲੋਹੜੀ ਤੋਂ ਬਾਅਦ ਵੀ ਰਾਸ਼ੀ ਦੀ ਉਡੀਕਪੰਜਾਬ ਤੇ ਹਰਿਆਣਾ ਵਿਚ ਸਵਾਈਨ ਫਲੂ ਦੀ ਆਹਟ ਬੀਅਰ ਦੀਆਂ ਬੋਤਲਾਂ ’ਤੇ ਗਣੇਸ਼ ਦੀ ਤਸਵੀਰ ਦਾ ਸੱਚ11 ਜਨਵਰੀ ਨੂੰ ਵਿਸ਼ੇਸ਼ ਸੀਬੀਆਈ ਜੱਜ ਜਗਦੀਪ ਸਿੰਘ ਨੇ ਰਾਮ ਰਹੀਮ ਸਣੇ ਕ੍ਰਿਸ਼ਨ ਲਾਲ, ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ। Image copyright Getty Images ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਹਰਿਆਣਾ ਸਰਕਾਰ ਨੇ ਵੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਦੋ ਸੀਰੀਆਰਪੀਐਫ਼ ਦੀਆਂ ਕੰਪਨੀਆਂ ਸਿਰਸਾ ਵਿੱਚ ਤੈਨਾਤ ਹਨ। ਫਤਿਹਾਬਾਦ ਅਤੇ ਹਿਸਾਰ ਵਿੱਚ ਵੀ ਪੂਰੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 1200 ਪੁਲਿਸ ਮੁਲਾਜ਼ਮ ਵੀ ਨਜ਼ਰ ਰੱਖਣ ਲਈ ਤਿਆਰ ਹਨ। ਸਿਰਸਾ ਵਿੱਚ ਹਰ ਪਲ ਨਜ਼ਰ ਰੱਖਣ ਲਈ ਡਰੋਨ ਦੀ ਵੀ ਮਦਦ ਲਈ ਜਾ ਰਹੀ ਹੈ।ਟਾਈਟਲਰ ਦੀ ਮੌਜੂਦਗੀ ਕਾਰਨ ਵਿਵਾਦਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਸ਼ੀਲਾ ਦੀਕਸ਼ਿਤ ਨਾਲ ਸਿੱਖ ਕਤਲੇਆਮ ਮਾਮਲੇ ਵਿੱਚ ਮੁਲਜ਼ਮ ਜਗਦੀਸ਼ ਟਾਈਟਲਰ ਵੱਲੋਂ ਮੰਚ ਸਾਂਝਾ ਕਰਨ 'ਤੇ ਹੰਗਾਮਾ ਹੋ ਗਿਆ ਹੈ। Image copyright Getty Images ਸ਼ੀਲਾ ਦੀਕਸ਼ਿਤ ਨੂੰ ਦਿੱਲੀ ਕਾਂਗਰਸ ਦਾ ਮੁਖੀ ਨਿਯੁਕਤ ਕੀਤੇ ਜਾਣ ਦੇ ਸਮਾਗਮ ਵਿੱਚ ਜਗਦੀਸ਼ ਟਾਈਟਲਰ ਪਹਿਲੀ ਕਤਾਰ ਵਿੱਚ ਬੈਠੇ ਸਨ। ਇਸ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਰਤ ਕੌਰ ਬਾਦਲ ਨੇ ਮਾਸੂਮਾਂ ਦੇ ਕਾਤਲਾਂ ਨੂੰ ਉਤਸ਼ਾਹਤ ਕਰਨ ਦਾ ਇਲਜ਼ਾਮ ਲਾਇਆ। ਇਸ ਤੋਂ ਇਲਾਵਾ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰਕੇ ਨਿੰਦਾ ਕੀਤੀ।ਡੀਜੀਪੀ ਦੀ ਚੋਣ ਲਈ 5 ਸੂਬਿਆਂ ਦੀ ਅਰਜ਼ੀ ਰੱਦ ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਸੂਬੇ ਦੇ ਮੁਖੀ ਦੀ ਚੋਣ ਲਈ ਪੰਜ ਸੂਬਿਆਂ ਵੱਲੋਂ ਪਾਈ ਗਈ ਅਰਜ਼ੀ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤੀ ਹੈ। ਪੰਜਾਬ, ਹਰਿਆਣਾ, ਕੇਰਲ, ਬਿਹਾਰ, ਪੱਛਮ ਬੰਗਾਲ ਨੇ ਅਦਾਲਤ ਦਾ ਜੁਲਾਈ 2018 ਦਾ ਫੈਸਲਾ ਬਦਲਣ ਲਈ ਅਰਜ਼ੀ ਦਾਖਿਲ ਕੀਤੀ ਸੀ ਕਿ ਡੀਜੀਪੀ ਦੀ ਚੋਣ ਦਾ ਅਧਿਕਾਰ ਯੂਪੀਐਸਸੀ ਦੀ ਥਾਂ ਸੂਬਾ ਸਰਕਾਰਾਂ ਨੂੰ ਸੌਂਪ ਦਿੱਤਾ ਜਾਵੇ। ਟੈਰੀਜ਼ਾ ਮੇਅ ਖਿਲਾਫ਼ ਬੇਭਰੋਸਗੀ ਮਤਾ ਖਾਰਿਜਯੂਕੇ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੇ ਖਿਲਾਫ਼ ਸੰਸਦ ਵਿੱਚ ਲਿਆਂਦਾ ਗਿਆ ਬੇਭਰੋਸਗੀ ਮਤਾ ਖਾਰਜ ਹੋ ਗਿਆ ਹੈ। ਵਿਰੋਧੀ ਧਿਰ ਲੇਬਰ ਪਾਰਟੀ ਉਨ੍ਹਾਂ ਖਿਲਾਫ਼ ਬੇਭਰੋਸਗੀ ਮਤਾ ਲੈ ਕੇ ਆਈ ਸੀ। Image copyright Getty Images 325 ਸੰਸਦ ਮੈਂਬਰਾਂ ਨੇ ਸਰਕਾਰ ਦਾ ਸਾਥ ਦਿੱਤਾ ਜਦੋਂਕਿ 306 ਸੰਸਦ ਮੈਂਬਰਾਂ ਨੇ ਬੇਭਰੋਸਗੀ ਮਤੇ ਦੇ ਹੱਕ ਵਿੱਚ ਵੋਟ ਪਾਈ।ਇਸ ਤੋਂ ਬਾਅਦ ਟੈਰੀਜ਼ਾ ਮੇਅ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਨਿੱਜੀ ਹਿੱਤਾਂ ਨੂੰ ਪਾਸੇ ਕਰਕੇ ਇਕੱਠੇ ਹੋ ਕੇ ਕੰਮ ਕਰਨ ਅਤੇ ਬਰੈਗਜ਼ਿਟ ਲਈ ਰਾਹ ਲੱਭਣ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਆਈਐੱਸ ਨੂੰ ਹਰਾਇਆ, ਹੁਣ ਸੀਰੀਆ ਤੋਂ ਹੋਵੇਗੀ ਫੌਜ ਦੀ ਵਾਪਸੀ - ਟਰੰਪ 20 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46623939 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਇਹ ਅਜੇ ਸਾਫ ਨਹੀਂ ਹੈ ਕਿ ਅਮਰੀਕਾ ਕਦੋਂ ਸੀਰੀਆ ਤੋਂ ਫੌਜ ਵਾਪਸ ਬੁਲਾ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕਰ ਦਿੱਤਾ ਹੈ ਕਿ ਸੀਰੀਆ ਵਿੱਚ ਆਈਐੱਸ ਨੂੰ ਹਰਾ ਦਿੱਤਾ ਗਿਆ ਹੈ ਤੇ ਸੀਰੀਆ ਵਿੱਚ ਅਮਰੀਕੀ ਫੌਜ ਰੱਖਣ ਦਾ ਮਕਸਦ ਪੂਰਾ ਹੋ ਗਿਆ ਹੈ।ਅਮਰੀਕੀ ਅਫਸਰਾਂ ਅਨੁਸਾਰ ਸੀਰੀਆ ਵਿੱਚ ਮੌਜੂਦ 2000 ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਅਨੁਸਾਰ ਇਹ ਕੰਮ ਅਗਲੇ 100 ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ। Image Copyright @realDonaldTrump @realDonaldTrump Image Copyright @realDonaldTrump @realDonaldTrump ਅਮਰੀਕਾ ਦੇ ਗ੍ਰਹਿ ਮੰਤਰਾਲੇ ਨੇ ਸਾਫ ਕੀਤਾ ਹੈ ਉਨ੍ਹਾਂ ਦੇ ਅਫ਼ਸਰ ਅਗਲੇ 24 ਘੰਟਿਆਂ ਵਿੱਚ ਸੀਰੀਆ ਨੂੰ ਛੱਡ ਦੇਣਗੇ। ਜ਼ਿਆਦਾਤਰ ਅਮਰੀਕੀ ਫੌਜਾਂ ਉੱਤਰ-ਪੂਰਬੀ ਸੀਰੀਆ ਵਿੱਚ ਤਾਇਨਾਤ ਹਨ।ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਅਮਰੀਕੀ ਫੌਜ ਦੇ ਅਧਿਕਾਰੀ ਚਾਹੁੰਦੇ ਹਨ ਕਿ ਸੀਰੀਆ ਨੂੰ ਨਾ ਛੱਡਿਆ ਜਾਵੇ ਤਾਂ ਜੋ ਅੱਤਵਾਦੀ ਗਰੁੱਪ ਕਿਤੇ ਮੁੜ ਤਾਕਤਵਰ ਨਾ ਹੋ ਜਾਣ।ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਮਾਰਚ ਵਿੱਚ ਕਿਹਾ ਸੀ ਜਲਦ ਹੀ ਅਮਰੀਕੀ ਫੌਜ ਸੀਰੀਆ ਤੋਂ ਹਟਾ ਲਈ ਜਾਵੇਗੀ। ਹਾਲਾਂਕਿ ਅਜੇ ਪੂਰੇ ਤਰੀਕੇ ਨਾਲ ਅੱਤਵਾਦੀ ਗਰੁੱਪਾਂ ਦਾ ਖਾਤਮਾ ਨਹੀਂ ਹੋਇਆ ਹੈ। ਹਾਲ ਵਿੱਚ ਜਾਰੀ ਇੱਕ ਅਮਰੀਕੀ ਰਿਪੋਰਟ ਵਿੱਚ ਸੀਰੀਆ ਵਿਚਾਲੇ 14,000 ਆਈਐੱਸ ਦੇ ਅੱਤਵਾਦੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਗੁਆਂਢੀ ਦੇਸ ਈਰਾਕ ਵਿੱਚ ਇਸ ਤੋਂ ਵੱਧ ਗਿਣਤੀ ਵਿੱਚ ਅੱਤਵਾਦੀ ਮੌਜੂਦ ਹਨ।ਬੀਤੇ ਹਫ਼ਤੇ ਤੁਰਕੀ ਨੇ ਚੇਤਾਵਨੀ ਦਿੱਤੀ ਸੀ ਕਿ ਉਹ ਸੀਰੀਆ ਵਿੱਚ ਅਮਰੀਕਾ ਹਮਾਇਤੀ ਕੁਰਦ ਲੜਾਕਿਆਂ ਖਿਲਾਫ਼ ਕੁਝ ਦਿਨਾਂ ਵਿੱਚ ਹਮਲੇ ਦੀ ਤਿਆਰੀ ਕਰ ਰਹੇ ਹਨ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਯੂਕੇ ਵਿੱਚ ਸਿਗਰਟ, ਈ-ਸਿਗਰਟ ਅਤੇ ਆਮ ਹਵਾ ਨਾਲ ਕੀਤੇ ਪ੍ਰਯੋਗ ਦੇ ਨਤੀਜਿਆਂ ਨੇ ਦਿੱਤੀ ਭਿਆਨਕ ਤਸਵੀਰ। ਸਾਇੰਸਦਾਨਾਂ ਮੁਤਾਬਕ ਈ-ਸਿਗਰਟ ਘੱਟ ਨੁਕਸਾਨ ਕਰਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ।
false