article
stringlengths
95
18.9k
is_about_politics
bool
2 classes
ਗਲੈਮਰ ਦੀ ਦੁਨੀਆਂ ਵਿੱਚ ਉਮਰ ਦਾ ਵਧਣਾ ਗ਼ੁਨਾਹ ਹੈ! ਨਵੀਨ ਨੇਗੀ ਬੀਬੀਸੀ ਪੱਤਰਕਾਰ 20 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45239748 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright /AISHA GHANI ਫੋਟੋ ਕੈਪਸ਼ਨ ਦੇਹਰਾਦੂਨ ਦੀ ਰਹਿਣ ਵਾਲੀ ਆਇਸ਼ਾ ਘਾਨੀ, ਪਿਛਲੇ 5 ਸਾਲ ਤੋਂ ਦੇਸ-ਵਿਦੇਸ਼ ਵਿੱਚ ਮਾਡਲਿੰਗ ਅਤੇ ਇਵੈਂਟ ਸ਼ੋਅ ਹੋਸਟ ਕਰ ਰਹੀ ਹੈ ਤੇਜ਼ ਰੋਸ਼ਨੀ, ਕੈਮਰਿਆਂ ਦੀ ਫਲੈਸ਼ ਅਤੇ ਸਟੇਜ 'ਤੇ ਮੌਜੂਦ ਇੱਕ ਖ਼ੂਬਸੁਰਤ ਹੋਸਟ ਜਿਹੜੀ ਆਪਣੀ ਆਵਾਜ਼ ਅਤੇ ਅਦਾਵਾਂ ਨਾਲ ਸਭ ਨੂੰ ਆਕਰਸ਼ਿਤ ਕਰ ਰਹੀ ਹੈ ਅਤੇ ਉਸਦੀ ਹਰ ਇੱਕ ਅਦਾ 'ਤੇ ਤਾੜੀਆਂ ਮਾਰਦੇ ਦਰਸ਼ਕ।ਸ਼ਾਇਦ ਤੁਸੀਂ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਇਹ ਤਸਵੀਰ ਕਿਸੇ ਗਲੈਮਰ ਪ੍ਰੋਗਰਾਮ ਦੇ ਸਟੇਜ ਸ਼ੋਅ ਦੀ ਹੈ। ਇਸ ਸਟੇਜ ਸ਼ੋਅ ਦੀ ਚਮਕ ਤੋਂ ਵੱਖਰੀ ਦੁਨੀਆਂ ਸਟੇਜ ਤੋਂ ਪਿੱਛੇ ਦੀ ਵੀ ਹੁੰਦੀ ਹੈ। ਜਿੱਥੇ ਤੱਕ ਚਮਕਦਾਰ ਰੋਸ਼ਨੀ ਨਹੀਂ ਪਹੁੰਚਦੀ, ਕੈਮਰਿਆਂ ਦੀ ਫਲੈਸ਼ ਘੱਟ ਜਾਂਦੀ ਹੈ, ਦਰਸ਼ਕਾਂ ਦੀਆਂ ਤਾੜੀਆਂ ਵੀ ਹਵਾ ਹੋ ਜਾਂਦੀਆਂ ਹਨ।ਜਿਨ੍ਹਾਂ ਸੋਹਣੇ ਚਿਹਰਿਆਂ ਨਾਲ ਸਟੇਜ ਦੀ ਰੋਸ਼ਨੀ ਵਧਾਈ ਜਾਂਦੀ ਹੈ, ਉਨ੍ਹਾਂ 'ਤੇ ਉਮਰ ਦੇ ਇੱਕ ਪੜਾਅ ਤੱਕ ਪੁੱਜਣ ਤੋਂ ਬਾਅਦ ਇਸੇ ਸੋਹਣੇਪਣ ਨੂੰ ਬਰਕਰਾਰ ਰੱਖਣ ਦਾ ਦਬਾਅ ਪੈਣ ਲਗਦਾ ਹੈ।ਇਹ ਵੀ ਪੜ੍ਹੋ:ਜੇਲ੍ਹ 'ਚ ਬੰਦ ਰਾਮ ਰਹੀਮ ਨੂੰ ਡੇਰਾ ਪ੍ਰੇਮੀਆਂ ਨੇ ਭੇਜੀ 'ਇੱਕ ਟਨ' ਵਧਾਈਮੈਂ ਦਿਲੋਂ ਉਸ ਦੀ ਹੋ ਚੁੱਕੀ ਹਾਂ: ਪ੍ਰਿਅੰਕਾ ਚੋਪੜਾਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’ਅਜਿਹੇ ਪਤਾ ਨਹੀਂ ਕਿੰਨੇ ਚਿਹਰੇ ਹਨ, ਜਿਹੜੇ ਕਦੇ ਘਰ-ਘਰ ਵਿੱਚ ਪਛਾਣੇ ਜਾਂਦੇ ਸਨ, ਸਮੇਂ ਦੇ ਨਾਲ ਉਹ ਫਿੱਕੇ ਪੈ ਗਏ। ਸਾਲ 2001 ਵਿੱਚ ਟੀਵੀ 'ਤੇ ਇੱਕ ਸੀਰੀਅਲ ਆਉਂਦਾ ਸੀ 'ਕੁਸੁਮ'। ਇਸ ਸੀਰੀਅਲ ਵਿੱਚ ਮੁੱਖ ਕਿਰਦਾਰ ਨਿਭਾਉਣ ਵਾਲੀ ਨੌਸ਼ੀਨ ਅਲੀ ਸਰਦਾਰ ਉਨ੍ਹਾਂ ਦਿਨਾਂ ਵਿੱਚ ਘਰ-ਘਰ 'ਚ ਕੁਸੁਮ ਨਾਲ ਪਛਾਣੀ ਜਾਂਦੀ ਸੀ।ਫਿਲਹਾਲ 34 ਸਾਲ ਦੀ ਹੋ ਚੁੱਕੀ ਨੌਸ਼ੀਨ ਇੰਸਟਾਗਰਾਮ 'ਤੇ ਆਪਣੀਆਂ ਫੋਟੋਆਂ ਪੋਸਟ ਕਰਦੀ ਰਹਿੰਦੀ ਹੈ। ਉਹ ਇੱਕ ਨਵੇਂ ਸੀਰੀਅਲ ' ਅਲਾਦੀਨ ' ਵਿੱਚ ਦਿਖਣ ਵਾਲੀ ਹੈ।ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇਸੇ ਸ਼ੋਅ ਨਾਲ ਜੁੜੀਆਂ ਕੁਝ ਤਸਵੀਰਾਂ ਇੰਸਟਗਰਾਮ 'ਤੇ ਅਪਲੋਡ ਕੀਤੀਆਂ ਜਿਸ ਤੋਂ ਬਾਅਦ ਕੁਝ ਲੋਕ ਉਨ੍ਹਾਂ ਨੂੰ ਟਰੋਲ ਕਰਨ ਲੱਗੇ।ਟਰੋਲ ਕਰਨ ਵਾਲੇ ਲੋਕਾਂ ਨੇ ਨੌਸ਼ੀਨ ਦੀ ਉਮਰ ਅਤੇ ਤਸਵੀਰਾਂ 'ਤੇ ਫਿਲਟਰ ਦੀ ਵਰਤੋਂ ਦੀ ਗੱਲ ਕਹਿ ਕੇ ਮਜ਼ਾਕ ਉਡਾਇਆ। Image copyright NAusheen/instagram ਫੋਟੋ ਕੈਪਸ਼ਨ ਨੌਸ਼ੀਨ ਅਲੀ ਸਰਦਾਰ ਸੋਸ਼ਲ ਮੀਡੀਆ 'ਤੇ ਹੋਈ ਟ੍ਰੋਲਿੰਗ ਦੇ ਜਵਾਬ ਵਿੱਚ ਨੌਸ਼ੀਨ ਨੇ ਬੀਬੀਸੀ ਨੂੰ ਕਿਹਾ ਕਿ ਜਿਸ ਸਮੇਂ ਉਹ ਕੁਸੁਮ ਸੀਰੀਅਲ ਕਰ ਰਹੀ ਸੀ ਉਸ ਸਮੇਂ ਉਨ੍ਹਾਂ ਦੀ ਉਮਰ 17-18 ਸਾਲ ਸੀ, ਜਦਕਿ ਉਹ ਇੱਕ 29-30 ਸਾਲ ਦੀ ਔਰਤ ਦੀ ਭੂਮਿਕਾ ਨਿਭਾ ਰਹੀ ਸੀ। ਲੋਕਾਂ ਨੂੰ ਲੱਗਦਾ ਹੈ ਕਿ ਹੁਣ ਤੱਕ ਤਾਂ ਮੈਂ 40-50 ਸਾਲ ਦੀ ਹੋ ਗਈ ਹੋਵਾਂਗੀ। ਜਦਕਿ ਅਜਿਹਾ ਨਹੀਂ ਹੈ।ਗਲੈਮਰ ਦੀ ਦੁਨੀਆਂ ਵਿੱਚ ਔਰਤਾਂ ਦੀ ਉਮਰ ਕਿੰਨੀ ਮਾਅਨੇ ਰੱਖਦੀ ਹੈ, ਉਸ 'ਤੇ ਨੌਸ਼ੀਨ ਜਵਾਬ ਦਿੰਦੀ ਹੈ ਕਿ ਬਾਲੀਵੁੱਡ ਦੀ ਦੁਨੀਆਂ ਜਿੱਥੇ ਮਰਦ ਪ੍ਰਧਾਨ ਹੈ ਤਾਂ ਉੱਥੇ ਹੀ ਟੀਵੀ ਦੀ ਦੁਨੀਆਂ ਵਿੱਚ ਜ਼ਿਆਦਾਤਰ ਰੋਲ ਔਰਤਾਂ ਅਦਾ ਕਰਦੀਆਂ ਹਨ।ਉਹ ਆਪਣੀ ਗੱਲ ਨੂੰ ਡਿਟੇਲ ਵਿੱਚ ਸਮਝਾਉਂਦੇ ਹੋਏ ਕਹਿੰਦੀ ਹੈ,''ਟੀਵੀ ਦੀ ਦੁਨੀਆਂ ਵਿੱਚ ਭਾਵੇਂ ਤੁਸੀਂ 21 ਸਾਲ ਦੇ ਹੋ ਜਾਂ ਫਿਰ 41 ਸਾਲ ਦੇ, ਤੁਹਾਨੂੰ ਮਾਂ ਦਾ ਰੋਲ ਮਿਲ ਸਕਦਾ ਹੈ। ਜਿੱਥੋਂ ਤੱਕ ਅਦਾਕਾਰਾਂ ਦੇ ਲੀਡ ਰੋਲ ਤੋਂ ਹਟਣ ਦੀ ਗੱਲ ਹੈ ਤਾਂ ਉਨ੍ਹਾਂ ਨੂੰ ਪਰਿਵਾਰ ਦੀਆਂ ਜ਼ਿੰਮੇਦਾਰੀਆਂ ਕਾਰਨ ਬਰੇਕ ਲੈਣੀ ਪੈਂਦੀ ਹੈ।''ਉਮਰ ਅਤੇ ਕਰੀਅਰਨੌਸ਼ੀਨ ਨੇ ਕਿਹਾ ਕਿ ਜੇਕਰ ਕੋਈ ਅਦਾਕਾਰਾ ਲਗਾਤਾਰ ਕੰਮ ਕਰ ਰਹੀ ਹੈ ਤਾਂ ਉਸ ਨੂੰ ਬਹੁਤੇ ਸਵਾਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਪਰ ਜੇਕਰ ਕਿਸੇ ਨੇ ਪਰਿਵਾਰਕ ਕਾਰਨਾਂ ਕਰਕੇ ਜਾਂ ਨਿੱਜੀ ਕੰਮਾਂ ਕਰਕੇ ਬਰੇਕ ਲੈ ਲਿਆ ਹੈ ਤਾਂ, ਉਸ ਨੂੰ ਮੁੜ ਅਪਨਾਉਣ ਕਰਨ ਵਿੱਚ ਲੋਕ ਸਮਾਂ ਲਗਾਉਂਦੇ ਹਨ। ਉਨ੍ਹਾਂ ਨੂੰ ਮਿਲਣ ਵਾਲੇ ਰੋਲ ਵਿੱਚ ਬਦਲਾਅ ਆ ਜਾਂਦਾ ਹੈ। Image copyright NAusheen ਫੋਟੋ ਕੈਪਸ਼ਨ ਕੁਸੁਮ ਸੀਰੀਅਲ ਵਿੱਚ ਨੌਸ਼ੀਨ ਦੀ ਇੱਕ ਝਲਕ ਹਾਲਾਂਕਿ ਨੌਸ਼ੀਨ ਇਹ ਗੱਲ ਟੀਵੀ ਅਤੇ ਫ਼ਿਲਮ ਇੰਡਸਟਰੀ ਲਈ ਕਹਿ ਰਹੀ ਸੀ ਪਰ ਔਰਤਾਂ ਦੀ ਉਮਰ ਅਤੇ ਕਰੀਅਰ ਨਾਲ ਜੁੜਿਆ ਇਹ ਸੱਚ ਤਮਾਮ ਦੂਜੀਆਂ ਨੌਕਰੀਆਂ ਵਿੱਚ ਵੀ ਲਾਗੂ ਹੁੰਦਾ ਹੈ। ਫੋਰਬਸ ਇੰਡੀਆ ਵਿੱਚ ਛਪੀ ਇੱਕ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਔਰਤਾਂ ਕਦੇ ਵੀ ਇੱਕ ਲੀਨੀਅਰ ਕਰੀਅਰ ਜੌਬ (ਲਗਾਤਾਰ ਨੌਕਰੀ) ਨਹੀਂ ਕਰ ਪਾਉਂਦੀਆਂ। ਇਸ ਰਿਪੋਰਟ ਮੁਤਾਬਕ, ਸੈਂਟਰ ਫਾਰ ਟੈਲੇਂਟ ਇਨੋਵੇਸ਼ਨ (ਸੀਟੀਆਈ) ਨੇ ਸਾਲ 2012 ਵਿੱਚ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਔਰਤਾਂ ਦੇ ਨੌਕਰੀ ਕਰਨ ਦੇ ਪੈਟਰਨ 'ਤੇ ਅਧਿਐਨ ਕੀਤਾ।ਇਹ ਵੀ ਪੜ੍ਹੋ:ਔਰਤ ਦੀ ਜ਼ਿੰਦਗੀ ਦੇ ਵਿਲੱਖਣ ਪਹਿਲੂਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?ਔਰਤਾਂ ਦੀਆਂ ਇੱਛਾਵਾਂ ਬਾਰੇ ਤੁਸੀਂ ਕਿੰਨਾ ਜਾਣਦੇ ਹੋ?ਇਸ ਸਟੱਡੀ ਵਿੱਚ ਭਾਰਤ ਵੱਲੋਂ 3 ਹਜ਼ਾਰ ਔਰਤਾਂ ਅਤੇ ਮਰਦਾਂ ਦਾ ਇੰਟਰਵਿਊ ਕੀਤਾ ਗਿਆ, ਜਿਸ ਤੋਂ ਬਾਅਦ ਇਹ ਨਤੀਜਾ ਨਿਕਲਿਆ ਕਿ ਭਾਰਤ ਵਿੱਚ 36 ਫ਼ੀਸਦ ਔਰਤਾਂ ਆਪਣੀ ਨੌਕਰੀ ਤੋਂ ਬਰੇਕ ਲੈ ਲੈਂਦੀਆਂ ਹਨ। ਲਗਭਗ ਅਜਿਹੇ ਹੀ ਅੰਕੜੇ ਜਰਮਨੀ ਅਤੇ ਅਮਰੀਕਾ ਵਿੱਚ ਵੀ ਸਾਹਮਣੇ ਆਏ। ਇਸ ਸਟੱਡੀ ਵਿੱਚ ਅੱਗੇ ਦੱਸਿਆ ਗਿਆ ਕਿ ਜਿੰਨੀਆਂ ਵੀ ਔਰਤਾਂ ਆਪਣੀ ਨੌਕਰੀ ਛੱਡਦੀਆਂ ਹਨ, ਉਨ੍ਹਾਂ ਵਿੱਚ 58 ਫ਼ੀਸਦ ਹੀ ਮੁੜ 'ਫੁੱਲ ਟਾਈਮ ਵਰਕ' ਵਿੱਚ ਵਾਪਸੀ ਕਰਦੀਆਂ ਹਨ। ਗਲੈਮਰ ਦੀ ਦੁਨੀਆਂ ਦੀ ਗੱਲ ਕਰੀਏ ਤਾਂ ਔਰਤਾਂ ਦੇ ਜਵਾਨ ਅਤੇ ਖ਼ੂਬਸੁਰਤ ਦਿਖਣ ਦੀ ਸ਼ਰਤ ਸਿਰਫ਼ ਟੀਵੀ ਅਤੇ ਫ਼ਿਲਮ ਵਿੱਚ ਹੀ ਨਹੀਂ ਕਹੀ ਜਾਂਦੀ, ਇਸ ਵਿੱਚ ਸਟੇਜ ਸ਼ੋਅ ਐਂਕਰ ਅਤੇ ਏਅਰ ਹੋਸਟਸ ਵਰਗੇ ਕਰੀਅਰ ਵੀ ਸ਼ਾਮਲ ਹੁੰਦੇ ਹਨ। Image copyright PRIYA KURIAN ਫੋਟੋ ਕੈਪਸ਼ਨ ਸਟਡੀ ਵਿੱਚ ਦੱਸਿਆ ਗਿਆ ਕਿ ਜਿੰਨੀਆਂ ਵੀ ਔਰਤਾਂ ਆਪਣੀ ਨੌਕਰੀ ਛੱਡਦੀਆਂ ਹਨ ਉਨ੍ਹਾਂ ਵਿੱਚ 58 ਫ਼ੀਸਦ ਹੀ ਮੁੜ 'ਫੁੱਲ ਟਾਈਮ ਵਰਕ' ਵਿੱਚ ਵਾਪਸੀ ਕਰਦੀਆਂ ਹਨ ਦਿੱਲੀ ਵਿੱਚ ਕਈ ਸ਼ੋਅ ਹੋਸਟ ਕਰ ਚੁੱਕੀ ਐਂਕਰ ਕ੍ਰਿਸ਼ਨਾ ਵਰਮਾ ਉਂਜ ਤਾਂ ਮੰਨਦੀ ਹੈ ਕਿ ਉਮਰ ਮਹਿਜ਼ ਇੱਕ ਨੰਬਰ ਹੈ। ਉਹ ਕਹਿੰਦੀ ਹੈ ਕਿ ਗਲੈਮਰ ਦੀ ਦੁਨੀਆਂ ਵਿੱਚ ਉਮਰ ਦੇ ਇਸ ਨੰਬਰ ਦਾ ਮਹੱਤਵ ਵਧ ਜਾਂਦਾ ਹੈ।ਉਨ੍ਹਾਂ ਮੁਤਾਬਕ, ''ਗਲੈਮਰ ਵਰਲਡ ਨਾਲ ਜੁੜੀਆਂ ਕੁੜੀਆਂ 'ਤੇ ਹਮੇਸ਼ਾ ਜਵਾਨ ਦਿਖਣ ਦਾ ਦਬਾਅ ਰਹਿੰਦਾ ਹੈ, ਜੇਕਰ ਤੁਸੀਂ ਫਿੱਟ ਨਹੀਂ ਹੋ, ਆਕਰਸ਼ਕ ਨਹੀਂ ਹੋ, ਤਾਂ ਤੁਹਾਨੂੰ ਜਲਦੀ ਹੀ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ।''ਹਰਿਆਣਾ ਵਿੱਚ ਰਹਿਣ ਵਾਲੀ ਕ੍ਰਿਸ਼ਨਾ ਇਸ ਸਮੇਂ 36 ਸਾਲ ਦੀ ਹੈ, ਸਾਲ 2009 ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ ਸੀ ਅਤੇ ਫਿਲਹਾਲ ਉਹ ਦੋ ਬੱਚਿਆਂ ਦੀ ਮਾਂ ਹੈ।ਆਪਣੇ ਕਰੀਅਰ ਦੇ ਸਭ ਤੋਂ ਚੰਗੇ ਸਮੇਂ ਨੂੰ ਯਾਦ ਕਰਦੇ ਹੋਏ ਕ੍ਰਿਸ਼ਨਾ ਦੱਸਦੀ ਹੈ ਕਿ ਵਿਆਹ ਤੋਂ ਪਹਿਲਾਂ ਉਹ ਐਨੀ ਜ਼ਿਆਦਾ ਰੁੱਝੀ ਰਹਿੰਦੀ ਸੀ ਕਿ ਇੱਕ ਮਹੀਨੇ ਵਿੱਚ ਲਗਭਗ 20-22 ਸ਼ੋਅ ਐਂਕਰ ਕਰਦੀ ਸੀ। ਪਰ ਵਿਆਹ ਹੁੰਦੇ ਹੀ ਉਨ੍ਹਾਂ ਨੂੰ ਸਟੇਜ ਸ਼ੋਅ ਦੇ ਆਫ਼ਰ ਆਉਣੇ ਘੱਟ ਗਏ। ਉਮਰ ਘਟਾਉਣ ਦੀ ਜੱਦੋਜਹਿਦਖ਼ੂਬਸੁਰਤੀ ਉਂਜ ਤਾਂ ਉਮਰ ਦੀ ਮੁਹਤਾਜ਼ ਨਹੀਂ ਹੁੰਦੀ, ਪਰ ਜਿੱਥੇ ਗੱਲ ਕਰੀਅਰ ਅਤੇ ਕੰਮ ਦੀ ਆ ਜਾਂਦੀ ਹੈ ਤਾਂ ਉੱਥੇ ਉਮਰ ਬਹੁਤ ਹੱਦ ਤੱਕ ਮਹੱਤਵਪੂਰਨ ਹੋ ਜਾਂਦੀ ਹੈ। ਸਾਲ-ਦਰ-ਸਾਲ ਵਧਦੀ ਉਮਰ ਨੂੰ ਕਿਵੇਂ ਘੱਟ ਕੀਤਾ ਜਾਵੇ, ਜਾਂ ਕਹੀਏ ਕਿ ਉਸ ਨੂੰ ਕਿਵੇਂ ਲੁਕਾਇਆ ਜਾਵੇ। Image copyright krishna mahra ਫੋਟੋ ਕੈਪਸ਼ਨ ਵਿਆਹ ਤੋਂ ਪਹਿਲਾਂ ਕ੍ਰਿਸ਼ਨਾ ਮਹਿਰਾ ਸਟੇਜ ਸ਼ੋਅ ਕਰਦੀ ਹੋਈ ਹਾਲ ਹੀ ਵਿੱਚ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਦੀ ਅਜਿਹੀ ਹੀ ਇੱਕ ਮਸ਼ਹੂਰੀ ਸੁਰਖ਼ੀਆਂ ਵਿੱਚ ਆਈ। ਐਂਟੀ ਏਜਿੰਦ ਕਰੀਮ ਦੀ ਇਸ ਮਸ਼ਹੂਰੀ ਵਿੱਚ ਮੀਰਾ ਦੱਸਦੀ ਹੈ ਕਿ ਮਾਂ ਬਣਨ ਤੋਂ ਬਾਅਦ ਉਨ੍ਹਾਂ ਦੀ ਸਕਿੱਨ 'ਤੇ ਉਮਰ ਦਾ ਅਸਰ ਵਿਖਣ ਲੱਗਾ ਜਿਨ੍ਹਾਂ ਨੂੰ ਉਨ੍ਹਾਂ ਨੇ ਇਸ ਖ਼ਾਸ ਕਰੀਮ ਦੀ ਮਦਦ ਨਾਲ ਦੂਰ ਕੀਤਾ।ਮੀਰਾ ਦੀ ਇਸ ਮਸ਼ਹੂਰੀ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ। ਕਈ ਸੋਸ਼ਲ ਮੀਡੀਆ ਯੂਜ਼ਰਜ਼ ਨੇ ਲਿਖਿਆ ਕਿ ਸਿਰਫ਼ 23 ਸਾਲ ਦੀ ਮੀਰਾ ਐਂਟੀ ਏਜਿੰਗ ਕਰੀਮ ਦੀ ਮਸ਼ਹੂਰੀ ਕਿਉਂ ਕਰ ਰਹੀ ਹੈ। Skip Instagram post by mira.kapoor View this post on Instagram Being a mother doesn’t mean you stop being yourself right? I took the #Olay #SkinTransformation #28Daychallenge Here’s my #Reborn story.. what’s yours? @olayindia A post shared by Mira Rajput Kapoor (@mira.kapoor) on Aug 6, 2018 at 12:11pm PDT End of Instagram post by mira.kapoor Image Copyright mira.kapoor mira.kapoor ਦੱਖਣੀ ਭਾਰਤ ਦੀ ਅਦਾਕਾਰਾ ਅਮਲਾ ਨੇ ਪਿਛਲੇ ਸਾਲ ਟੀਵੀ ਦੀ ਦੁਨੀਆਂ ਵਿੱਚ ਔਰਤਾਂ ਦੀ ਉਮਰ ਨੂੰ ਲੈ ਕੇ ਹੋਣ ਵਾਲੀ ਬਹਿਸ 'ਤੇ ਬੀਬੀਸੀ ਨੂੰ ਕਿਹਾ ਸੀ, ''ਇਹ ਇੱਕ ਤਰ੍ਹਾਂ ਦੀ ਮਾਨਸਿਕਤਾ ਹੈ ਕਿ ਔਰਤਾਂ ਨੂੰ ਬੁੱਢਾ ਨਹੀਂ ਹੋਣਾ ਚਾਹੀਦਾ, ਦੁਨੀਆਂ ਦੇ ਕਿਸੇ ਵੀ ਪ੍ਰਾਣੀ ਨੂੰ ਦੇਖ ਲਵੋ, ਸਾਰੇ ਆਪਣੀ ਜਵਾਨੀ ਦੇ ਦਿਨਾਂ ਵਿੱਚ ਹੀ ਖ਼ੂਬਸੁਰਤ ਲੱਗਦੇ ਹਨ।''ਨਵੇਂ ਚਿਹਰਿਆਂ ਨਾਲ ਚੁਣੌਤੀਆਂਗਲੈਮਰ ਦੀ ਦੁਨੀਆਂ ਵਿੱਚ ਇੱਕ ਵੱਡੀ ਚੁਣੌਤੀ ਹਰ ਰੋਜ਼ ਨਵੀਆਂ ਕੁੜੀਆਂ ਅਤੇ ਟੈਲੇਂਟ ਦੀ ਐਂਟਰੀ ਦੀ ਵੀ ਹੈ।ਇਵੈਂਟ ਸ਼ੋਅ ਹੋਸਟ ਕਰ ਚੁੱਕੀ ਕ੍ਰਿਸ਼ਨਾ ਦੱਸਦ ਹੈ, ''ਉਮਰ ਵਧਣ ਦੇ ਨਾਲ-ਨਾਲ ਕਈ ਨਵੀਆਂ ਕੁੜੀਆਂ ਵੀ ਚੁਣੌਤੀ ਪੇਸ਼ ਕਰਦੀਆਂ ਰਹਿੰਦੀਆਂ ਹਨ। ਇਵੈਂਟ ਮੈਨੇਜਰ ਚਾਹੁੰਦੇ ਹਨ ਕਿ ਨਵੇਂ ਚਿਹਰੇ ਸ਼ੋਅ ਵਿੱਚ ਸ਼ਾਮਲ ਹੋਣ। ਹਾਲਾਂਕਿ ਤਜ਼ਰਬਾ ਵੀ ਕਾਫ਼ੀ ਹੱਦ ਤੱਕ ਮਾਅਨੇ ਰੱਖਦਾ ਹੈ। ਪਰ ਇਹ ਗਲੈਮਰ ਦੀ ਦੁਨੀਆਂ ਹੈ ਇੱਥੇ ਜਵਾਨ ਦਿਖਣਾ ਹੀ ਪਹਿਲੀ ਸ਼ਰਤ ਹੈ।''ਦੇਹਰਾਦੂਨ ਦੀ ਰਹਿਣ ਵਾਲੀ ਆਇਸ਼ਾ ਘਾਨੀ, ਪਿਛਲੇ 5 ਸਾਲ ਤੋਂ ਦੇਸ-ਵਿਦੇਸ਼ ਵਿੱਚ ਮਾਡਲਿੰਗ ਅਤੇ ਇਵੈਂਟ ਸ਼ੋਅ ਹੋਸਟ ਕਰ ਰਹੀ ਹੈ। ਉਹ ਕਹਿੰਦੀ ਹੈ ਕਿ ਫਿਲਹਾਲ ਉਨ੍ਹਾਂ ਦੇ ਹੱਥ ਵਿੱਚ ਬਹੁਤ ਸਾਰੇ ਪ੍ਰਾਜੈਕਟ ਹਨ, ਉਹ ਐਨੀ ਰੁੱਝੀ ਰਹਿੰਦੀ ਹੈ ਕਿ ਕਈ ਵਾਰ ਆਪਣੀ ਕਰੀਬੀ ਦੋਸਤਾਂ ਜਾਂ ਰਿਸ਼ਤੇਦਾਰਾਂ ਵਾਲ ਇੱਕ ਪਲ ਵੀ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ। Image copyright facebook/aisha ghani ਫੋਟੋ ਕੈਪਸ਼ਨ ਆਇਸ਼ਾ ਦੇਸ-ਵਿਦੇਸ਼ ਵਿੱਚ ਕਈ ਸ਼ੋਅ ਹੋਸਟ ਕਰਦੀ ਹੈ ਆਪਣੀ ਚੁਣੌਤੀਆਂ ਬਾਰੇ 25 ਸਾਲਾ ਆਇਸ਼ਾ ਕਹਿੰਦੀ ਹੈ, ''ਹਮੇਸ਼ਾ ਪ੍ਰਿਜੈਂਟੇਬਲ ਦਿਖਣ ਦਾ ਦਬਾਅ ਬਣਿਆ ਰਹਿੰਦਾ ਹੈ। ਭਾਵੇਂ ਹਾਲਾਤ ਕਿਹੋ ਜਿਹੇ ਵੀ ਹੋਣ, ਚਿਹਰੇ 'ਤੇ ਖੁਸ਼ੀ ਬਰਕਰਾਰ ਰੱਖਣੀ ਚਾਹੀਦੀ ਹੈ। ਸਭ ਤੋਂ ਵੱਡਾ ਡਰ ਰਹਿੰਦਾ ਹੈ ਉਮਰ ਦਾ ਵਧਣ। ਮੈਨੂੰ ਪਤਾ ਹੈ ਕਿ ਅਗਲੇ 4-5 ਸਾਲਾਂ ਵਿੱਚ ਮੈਂ ਵੀ ਵਿਆਹ ਕਰਵਾਉਣਾ, ਸ਼ਾਇਦ ਇਹ ਗਲੈਮਰ ਦੀ ਦੁਨੀਆਂ ਉੱਥੇ ਹੀ ਖ਼ਤਮ ਹੋ ਜਾਵੇ।''ਔਰਤਾਂ ਲਈ ਗਲੈਮਰ ਦੀ ਦੁਨੀਆਂ ਜਿੰਨੀ ਜਲਦੀ ਸ਼ੋਹਤ ਲਿਆਉਂਦੀ ਹੈ, ਓਨੀ ਹੀ ਜਲਦੀ ਉਹ ਉਨ੍ਹਾਂ ਨੂੰ ਇੱਕ ਅਜੀਬ ਜਿਹੇ ਇਕੱਲੇਪਣ ਵਿੱਚ ਵੀ ਧੱਕ ਦਿੰਦੀ ਹੈ।ਇਹ ਵੀ ਪੜ੍ਹੋ:'ਹਰ ਥਾਂ ਪਾਣੀ ਪਰ ਪੀਣ ਲਈ ਇੱਕ ਤੁਪਕਾ ਵੀ ਨਹੀਂ'ਜੱਫ਼ੀ 'ਤੇ ਕੈਪਟਨ ਖਫ਼ਾ, ਸਿੱਧੂ ਬੋਲੇ- ਗਲਤ ਕੀ ਹੈ19 ਸਾਲ ਦੇ ਇਸ ਮੁੰਡੇ ਦੀ ਅਰਬਪਤੀ ਬਣਨ ਦੀ ਕਹਾਣੀਜਦੋਂ ਨੌਸ਼ੀਨ ਤੋਂ ਇਹ ਸਵਾਲ ਪੁੱਛਿਆ ਗਿਆ ਕੀ ਉਮਰ ਸੱਚਮੁੱਚ ਕਰੀਅਰ 'ਤੇ ਅਸਰ ਪਾਉਂਦੀ ਹੈ?ਉਹ ਹੱਸਦੇ ਹੋਏ ਕਹਿੰਦੀ ਹੈ, ''90 ਦੇ ਦਹਾਕੇ ਵਿੱਚ ਅਜਿਹਾ ਬਹੁਤ ਹੁੰਦਾ ਸੀ, ਜੇਕਰ ਅੱਜ ਵੀ ਅਜਿਹਾ ਮੰਨਿਆ ਜਾਵੇਗਾ ਤਾਂ ਅਸੀਂ ਕਿਵੇਂ ਅੱਗੇ ਵਧਾਂਗੇ, ਸਾਨੂੰ ਸਿਆਣੇ ਹੋ ਕੇ ਸੋਚਣ ਦੀ ਲੋੜ ਹੈ। ਉਮਰ ਮਹਿਜ਼ ਨੰਬਰ ਹੈ ਇਹ ਸਮਝਣਾ ਜ਼ਰੂਰੀ ਹੈ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) 
false
’84 ਸਿੱਖ ਕਤਲੇਆਮ: ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣਾ ਮੰਦਭਾਗਾ - ਜਥੇਦਾਰ, ਅਕਾਲ ਤਖ਼ਤ ਸਾਹਿਬ 17 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46588369 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਦਿੱਲੀ ਹਾਈ ਕੋਰਟ ਵੱਲੋਂ ਸੱਜਣ ਕੁਮਾਰ ਦੀ ਸਜ਼ਾ ਨਿਆਂ ਵਿੱਚ ਦੇਰੀ ਦਾ ਸਬੂਤ ਹੈ। 1984 ਦੇ ਪਾਪਾਂ ਲਈ ਕਾਂਗਰਸ ਅਤੇ ਗਾਂਧੀ ਪਰਿਵਾਰ ਵੱਲੋਂ ਸੰਤਾਪ ਝਲਣਾ ਜਾਰੀ ਰਹੇਗਾ।"ਇਹ ਸ਼ਬਦ ਵਿੱਤ ਮੰਤਰੀ ਅਰੁਣ ਜੇਤਲੀ ਨੇ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਉਮਦ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਹੇ।ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਇਸ ਦੇ ਨਾਲ ਹੀ ਸੱਜਣ ਕੁਮਾਰ ’ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।ਸੱਜਣ ਕੁਮਾਰ ਤੋਂ ਇਲਾਵਾ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕਿਸ਼ਨ ਖੋਖਰ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ।ਅਦਾਲਤ ਵੱਲੋਂ ਸਜ਼ਾ ਦਾ ਐਲਾਨ ਕਰਦਿਆਂ ਹੀ ਸੋਸ਼ਲ ਮੀਡੀਆ 'ਤੇ ਸਿਆਸੀ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜਿਸ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਦੇ ਸੁਆਗਤ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ ਇਹ ਪੀੜਤਾਂ ਲਈ ਬਹੁਤ ਲੰਬਾ ਦਰਦਨਾਕ ਇੰਤਜ਼ਾਰ ਰਿਹਾ ਹੈ। ਅਜਿਹੇ ਕਿਸੇ ਮਾਮਲੇ ਵਿੱਚ ਸ਼ਾਮਿਲ ਕਿਸੇ ਨੂੰ ਵੀ ਬਚਣ ਦੀ ਇਜਾਜ਼ਤ ਨਹੀਂ ਹੈ, ਬੇਸ਼ੱਕ ਉਹ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ। Image Copyright @ArvindKejriwal @ArvindKejriwal Image Copyright @ArvindKejriwal @ArvindKejriwal ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਮਲ ਨਾਥਾ ਨੂੰ ਕਾਂਗਰਸ ਵੱਲੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣਾਏ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।ਕਾਂਗਰਸ ਵੱਲੋਂ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਏ ਜਾਣ ’ਤੇ ਵਿਰੋਧੀ ਧਿਰ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਸੱਜਣ ਕੁਮਾਰ ਤੇ ਕਮਲਨਾਥ ਬਾਰੇ ਕਾਂਗਰਸ ਆਗੂ ਕਪਿਲ ਸਿੱਬਲ ਨੇ ਕਿਹਾ, ''ਜੇ 1984 ਕਤਲੇਆਮ ਬਾਰੇ ਕਮਲਨਾਥ ’ਤੇ ਸਵਾਲ ਚੁੱਕੇ ਜਾ ਰਹੇ ਹਨ ਤਾਂ ਕੇਂਦਰ ਸਰਕਾਰ ਵਿੱਚ ਵੀ ਅਜਿਹੇ ਲੋਕ ਹਨ ਜਿਨ੍ਹਾਂ ਨੇ ਗੁਜਰਾਤ ਦੰਗਿਆਂ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਲੱਗੇ ਹਨ।''ਕੀ ਸਨ ਕਮਲ ਨਾਥ ’ਤੇ ਇਲਜ਼ਾਮ?ਕਮਲਨਾਥ ਨੂੰ ਕਾਂਗਰਸ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਜਾ ਰਹੀ ਹੈ। ਦਿੱਲੀ 'ਚ ਸਾਲ 1984 ਦੇ ਸਿੱਖ ਕਤਲੇਆਮ 'ਚ ਇੱਕ ਕਾਤਲਾਨਾ ਭੀੜ ਨੂੰ ਭੜਕਾਉਣ ਦੇ ਇਲਜ਼ਾਮਾਂ ਬਾਰੇ ਮੁੜ ਸਿਆਸਤ ਭਖਣ ਕਰਕੇ ਜੂਨ 2016 'ਚ ਕਮਲ ਨਾਥ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਸਤੀਫਾ ਦੇ ਦਿੱਤਾ ਸੀ।ਭਾਵੇਂ ਇਲਜ਼ਾਮਾਂ ਨੂੰ ਕਦੇ ਅਦਾਲਤ 'ਚ ਸਾਬਤ ਨਹੀਂ ਕੀਤਾ ਜਾ ਸਕਿਆ, ਫਿਰ ਵੀ ਕਮਲ ਨਾਥ ਦੇ ਸਿਆਸੀ ਜੀਵਨ 'ਤੇ ਪ੍ਰਭਾਵ ਜ਼ਰੂਰ ਰਿਹਾ ਹੈ।ਇਹ ਵੀ ਪੜ੍ਹੋ-’84 ਸਿੱਖ ਕਤਲੇਆਮ: ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' 'ਉਨ੍ਹਾਂ ਕਿਹਾ ਸਲਾਮਤ ਰਹਿਣਾ ਹੈ ਤਾਂ ਕੇਸ ਕੱਟ ਲਵੋ'ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵਿੱਟਰ 'ਤੇ ਲਿਖਿਆ ਹੈ, "ਸਿੱਖਾਂ ਨੂੰ ਨਿਸ਼ਾਨਾ ਬਣਾਉਣ ਅਤੇ ਕਤਲੇਆਮ ਕਰਨ ਵਾਲੀ ਕਾਂਗਰਸੀ ਸਾਜ਼ਿਸ਼ ਦਾ ਦਿੱਲੀ ਹਾਈ ਕੋਰਟ ਵੱਲੋਂ '84 ਸਿੱਖ ਕਤਲੇਆਮ 'ਚ ਗਾਂਧੀ ਪਰਿਵਾਰ ਦੇ ਸੱਜਾ ਹੱਥ ਸਮਝੇ ਜਾਂਦੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਕੇ ਬੇਪਰਦਾ ਕਰ ਦਿੱਤਾ ਹੈ।" Image Copyright @officeofssbadal @officeofssbadal Image Copyright @officeofssbadal @officeofssbadal ਵਿੱਤ ਮੰਤਰੀ ਅਰੁਣ ਜੇਤਲੀ ਨੇ ਫ਼ੈਸਲੇ ਬਾਰੇ ਕਰਦਿਆਂ ਪੱਤਰਕਾਰਾਂ ਨੂੰ ਕਿਹਾ ਕਿ ਦੇਰ ਨਾਲ ਹੀ ਸਹੀ ਪਰ ਸ਼ੁਰੂਆਤ ਤਾਂ ਹੋਈ ਹੈ। ਆਸ ਕਰਦੇ ਹਾਂ ਕਿ ਅਦਾਲਤ ਸ਼ੁਰੂਆਤੀ ਕੇਸਾਂ ਦਾ ਵੀ ਜਲਦ ਹੀ ਨਿਪਟਾਰਾ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਟਵਿੱਟਰ 'ਤੇ ਪ੍ਰਤੀਕਿਰਿਆ ਦਿੰਦਿਆ ਟਵੀਟ ਕੀਤਾ, "ਦਿੱਲੀ ਹਾਈ ਕੋਰਟ ਵੱਲੋਂ ਸੱਜਣ ਕੁਮਾਰ ਦੀ ਸਜ਼ਾ ਨਿਆਂ ਵਿੱਚ ਦੇਰੀ ਦਾ ਸਬੂਤ ਹੈ। 1984 ਦੇ ਪਾਪਾਂ ਲਈ ਕਾਂਗਰਸ ਅਤੇ ਗਾਂਧੀ ਪਰਿਵਾਰ ਵੱਲੋਂ ਸੰਤਾਪ ਝਲਣਾ ਜਾਰੀ ਰਹੇਗਾ।" Image Copyright @arunjaitley @arunjaitley Image Copyright @arunjaitley @arunjaitley ਰਾਜਦੀਪ ਸਰਦੇਸਾਈ ਨੇ ਲਿਖਿਆ ਹੈ ਕਿ ਕਾਂਗਰਸੀ ਆਗੂ ਸੱਜਣ ਕੁਮਾਰ '84 ਸਿੱਖਲ ਕਤਲੇਆਮ ਲਈ ਦੋਸ਼ੀ ਕਰਾਰ ਦਿੱਤਾ ਹੈ ਅਤੇ ਇਸ ਲਈ 34 ਸਾਲਾਂ ਦਾ ਲੰਬਾ ਸਮਾਂ ਲੱਗਾ ਜੋ ਕਿ ਸ਼ਰਮਨਾਕ ਹੈ। ਉਨ੍ਹਾਂ ਨੇ ਲਿਖਿਆ, "ਯਕੀਨ ਕਰੋ ਕਾਂਗਰਸ ਹੁਣ ਇਸ ਨੂੰ ਹਮੇਸ਼ਾ ਲਈ ਬਰਖ਼ਾਸਤ ਕਰ ਦੇਵੇਗੀ।" Image Copyright @sardesairajdeep @sardesairajdeep Image Copyright @sardesairajdeep @sardesairajdeep ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਲਿਖਿਆ, "ਨਿਆਂ 'ਚ ਦੇਰੀ ਹੋਈ ਪਰ ਰੁਕਿਆ ਨਹੀਂ।" Image Copyright @OmarAbdullah @OmarAbdullah Image Copyright @OmarAbdullah @OmarAbdullah ਇਹ ਵੀ ਪੜ੍ਹੋ-'84 ਸਿੱਖ ਕਤਲੇਆਮ: ਕਿਵੇਂ ਉੱਜੜੀ ਨਿਰਪ੍ਰੀਤ ਦੀ ਦੁਨੀਆਂ 'ਕਿਵੇਂ ਮੰਨੀਏ ਕਿ ਕਾਂਗਰਸ ਦੇ ਲੋਕ ਨਹੀਂ ਸਨ'1984 ਨਾਲ ਸੰਬੰਧਤ ਕੁਝ ਵੀਡੀਓਜ਼ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਮਿਸ਼ਲਿਨ ਸਟਾਰ ਹਾਸਿਲ ਕਰਨ ਵਾਲੀ ਪੰਜਾਬਣ ਗਰਿਮਾ ਜੋ ਕਿਚਨ ਦੇ ਰਸਤੇ ਦੁਨੀਆ 'ਤੇ ਛਾ ਗਈ ਗੁਰਪ੍ਰੀਤ ਕੌਰ, ਨਿਕਿਤਾ ਮੰਧਾਨੀ ਬੀਬੀਸੀ ਪੱਤਰਕਾਰ 17 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46231656 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright COURTESY OF GAA, BANGKOK ਫੋਟੋ ਕੈਪਸ਼ਨ ਗਰਿਮਾ ਦਾ ਕਿਹਣਾ ਹੈ ਕਿ ਉਨ੍ਹਾਂ ਨੇ ਪਿਤਾ ਨੂੰ ਬਚਪਨ ਵਿੱਚ ਭਾਂਤ-ਸੁਭਾਂਤੇ ਖਾਣੇ ਬਣਾਉਂਦੇ ਦੇਖਿਆ। ਕਹਿੰਦੇ ਹਨ ਕਿ ਭਾਰਤ ਦੀਆਂ ਵਧੇਰੇ ਔਰਤਾਂ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਰਸੋਈ ਵਿੱਚ ਹੀ ਗੁਜ਼ਾਰ ਦਿੰਦੀਆਂ ਹਨ। ਪਰ ਉਸੇ ਰਸੋਈ ਵਿੱਚ ਖੜ੍ਹੇ ਹੋ ਕੇ ਉਹ ਪੂਰੀ ਦੁਨੀਆਂ ਵਿੱਚ ਵੀ ਛਾ ਸਕਦੀਆਂ ਹਨ ਅਤੇ ਅਜਿਹਾ ਹੀ ਸਾਬਿਤ ਕੀਤਾ ਹੈ ਗਰਿਮਾ ਅਰੋੜਾ ਨੇ। ਮੁਬੰਈ ਦੀ ਜੰਮ-ਪਲ ਗਰਿਮਾ ਪੇਸ਼ੇ ਤੋਂ ਇੱਕ ਸ਼ੈਫ਼ ਹੈ, ਜੋ ਥਾਈਲੈਂਡ ਦੇ ਬੈਕਾਂਕ ਵਿੱਚ 'ਗਾਅ' ਨਾਮ ਦਾ ਇੱਕ ਰੈਸਟੋਰੈਂਟ ਚਲਾਉਂਦੀ ਹੈ। 32 ਸਾਲ ਦੀ ਗਰਿਮਾ ਆਪਣੇ ਰੈਸਟੋਰੈਂਟ ਲਈ ਮਿਸ਼ਲਿਨ ਸਟਾਰ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ। ਫੂਡ ਇੰਡਸਟਰੀ ਵਿੱਚ ਕਿਸੇ ਰੈਸਟੋਰੈਂਟ ਨੂੰ ਮਿਸ਼ਲਿਨ ਸਟਾਰ ਮਿਲਣਾ ਬੇਹੱਦ ਸਨਮਾਨ ਵਾਲੀ ਗੱਲ ਮੰਨੀ ਜਾਂਦੀ ਹੈ। ਜਿਸ ਰੈਸਟੋਰੈਂਟ ਦੇ ਕੋਲ ਮਿਸ਼ਲਿਨ ਸਟਾਰ ਹੁੰਦੇ ਹਨ ਉਸ ਨੂੰ ਉੱਚ ਦਰਜੇ ਦਾ ਰੈਸਟੋਰੈਂਟ ਮੰਨਿਆ ਜਾਂਦਾ ਹੈ। ਇਹ ਵੀ ਪੜ੍ਹੋ-ਪਹਿਲਾਂ ਤੋਂ ਈਯੂ ਜਾਂ ਬ੍ਰਿਟੇਨ 'ਚ ਰਹਿੰਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂਉਸ 'ਮੈਰਿਜ ਪੈਲੇਸ' ਦੀ ਖ਼ਾਸੀਅਤ ਜਿੱਥੇ ਹੋਇਆ ਰਣਵੀਰ-ਦੀਪੀਕਾ ਦਾ ਵਿਆਹਮੌਲਵੀ ਨੇ ਇਸ ਲਈ ਕਈ ਨਿਕਾਹ ਕੀਤੇ ਖਾਰਜਦਾੜ੍ਹੀ ਨਾਲ ਇਨ੍ਹਾਂ ਸਰਕਾਰਾਂ ਦੀ 'ਦੁਸ਼ਮਣੀ' ਕਿਉਂ ਹੈ Image copyright GAA, BANGKOK ਫੋਟੋ ਕੈਪਸ਼ਨ ਗਾਅ ਵਿੱਚ ਸੂਰ ਦੀ ਪੱਸਲੀ ਦੀ ਇੱਕ ਡਿੱਸ਼। ਪਰ ਇੱਥੋਂ ਤੱਕ ਪਹੁੰਚਣ ਦੀ ਕਹਾਣੀ ਬੇਹੱਦ ਦਿਲਚਸਪ ਹੈ। ਬਟਰ ਚਿਕਨ ਅਤੇ ਪਰਾਂਠਿਆਂ ਦੇ ਸ਼ੌਕੀਨ ਪੰਜਾਬੀ ਪਰਿਵਾਰ ਤੋਂ ਆਉਣ ਵਾਲੀ ਗਰਿਮਾ ਅਰੋੜਾ ਨੂੰ ਬਚਪਨ ਤੋਂ ਹੀ ਖਾਣੇ ਨਾਲ ਪਿਆਰ ਸੀ। ਘਰ ਵਿੱਚ ਉਹ ਆਪਣੇ ਪਿਤਾ ਨੂੰ ਵੱਖ-ਵੱਖ ਪਕਵਾਨ ਬਣਾਉਂਦਿਆਂ ਦੇਖਦੀ ਅਤੇ ਉੱਥੋਂ ਹੀ ਉਨ੍ਹਾਂ ਦੀ ਦਿਲਚਸਪੀ ਇਸ ਖੇਤਰ ਵਿੱਚ ਜਾਗੀ। Image copyright GAA @FB ਫੋਟੋ ਕੈਪਸ਼ਨ ਗਰਿਮਾ ਖਾਣਾ ਬਣਆ ਕੇ ਬੇਹੱਦ ਸੰਤੁਸ਼ਟੀ ਮਿਲਦੀ ਹੈ ਗਰਿਮਾ ਕਹਿੰਦੀ ਹੈ ਕਿ ਉਸ ਦੇ ਪਿਤਾ 90ਵਿਆਂ ਦੇ ਉਸ ਦਹਾਕੇ ਵਿੱਚ ਇਟਲੀ ਅਤੇ ਮਿਡਲ ਈਸਟ ਦੇ ਅਜਿਹੇ ਖ਼ਾਸ ਪਕਵਾਨ ਬਣਾਇਆ ਕਰਦੇ ਸਨ, ਜਿਨ੍ਹਾਂ ਬਾਰੇ ਭਾਰਤ ਵਿੱਚ ਸ਼ਾਇਦ ਹੀ ਕਿਸੇ ਨੇ ਸੁਣਿਆ ਹੋਵੇ। ਗਰਿਮਾ ਨੇ ਮੁੰਬਈ ਦੇ ਜੈ ਹਿੰਦ ਕਾਲਜ ਤੋਂ ਆਪਣੀ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਸਮੇਂ ਲਈ ਮੁੰਬਈ 'ਚ ਪੱਤਰਕਾਰ ਵਜੋਂ ਵੀ ਕੰਮ ਕੀਤਾ ਹੈ ਪਰ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਉਹ ਆਪਣੇ ਜਨੂਨ ਨੂੰ ਹੀ ਫੌਲੋ ਕਰਨਾ ਚਾਹੁੰਦੀ ਹੈ। ਸੁਪਨੇ ਦਾ ਪਿੱਛਾ ਕਰਦਿਆਂ ਪੈਰਿਸ ਪਹੁੰਚੀ21 ਸਾਲ ਦੀ ਗਰਿਮਾ ਆਪਣੇ ਸੁਪਨੇ ਦਾ ਪਿੱਛਾ ਕਰਦਿਆਂ ਪੈਰਿਸ ਲਈ ਰਵਾਨਾ ਹੋ ਗਈ ਅਤੇ ਉੱਥੇ ਮੰਨੇ-ਪ੍ਰਮੰਨੇ ਕਾਰਡਨ-ਬਲੂ ਕਲਿਨਰੀ ਸਕੂਲ 'ਚ ਸ਼ੈਫ਼ ਦੀ ਪੜ੍ਹਾਈ ਕੀਤੀ। Image copyright GAA, BANGKOK ਫੋਟੋ ਕੈਪਸ਼ਨ ਗਾਅ ਵਿੱਚ ਪਰੋਸਿਆ ਗਿਆ ਮਿੱਠਾ ਪਾਨ। ਇਸ ਤੋਂ ਬਾਅਦ ਉਨ੍ਹਾਂ ਨੇ ਦੁਬਈ, ਡੈਨਮਾਰਕ ਅਤੇ ਕੋਪੈਨਹੈਗਨ ਦੇ ਵੱਡੇ ਰੈਸਟੋਰੈਂਟ 'ਚ ਕੰਮ ਕੀਤਾ। ਗਰਿਮਾ ਮਸ਼ਹੂਰ ਸ਼ੈਫ਼ ਗਗਨ ਆਨੰਦ ਦੇ ਨਾਲ ਵੀ ਕੰਮ ਕਰ ਚੁੱਕੀ ਹੈ। ਇੱਕ ਅਪ੍ਰੈਲ 2017 ਨੂੰ ਗਰਿਮਾ ਅਰੋੜਾ ਨੇ ਆਪਣਾ ਰੈਸਟੋਰੈਂਟ 'ਗਾਅ' ਖੋਲ੍ਹਿਆ। ਉਹ ਕਹਿੰਦੀ ਹੈ, "ਮੇਰੇ ਰੈਸਟੋਰੈਂਟ 'ਚ ਖਾਣਾ ਖਾ ਕੇ ਤੁਹਾਨੂੰ ਅਜਿਹਾ ਲੱਗੇਗਾ, ਮੰਨੋ ਜਿਵੇਂ ਤੁਸੀਂ ਕਿਸੇ ਦੇ ਘਰ ਖਾਣਾ ਖਾ ਰਹੇ ਹੋ। ਸਾਡਾ ਉਦੇਸ਼ ਆਪਣੇ ਮਹਿਮਾਨਾਂ ਨੂੰ ਬਿਹਤਰੀਨ ਤਜ਼ਰਬੇ ਅਤੇ ਖੁਸ਼ੀ ਦੇਣਾ ਹੈ।"ਗਰਿਮਾ ਕਹਿੰਦੇ ਹਨ ਖਾਣਾ ਬਣਾਉਣਾ ਸਿਰਜਣਾਤਮਕ ਹੈ, ਉਨ੍ਹਾਂ ਇਸ 'ਚ ਸੰਤੁਸ਼ਟੀ ਮਿਲਦੀ ਹੈ। ਇਹ ਵੀ ਪੜ੍ਹੋ:-ਖਾਣਾ ਖਾਣ ਦੇ ਸਮੇਂ ਦਾ ਤੁਹਾਡੀ ਸਿਹਤ 'ਤੇ ਕੀ-ਕੀ ਅਸਰ ਹੋ ਸਕਦੈ? ਤੁਹਾਡਾ ਖਾਣਾ ਕੈਂਸਰ ਦਾ ਕਾਰਨ ਤਾਂ ਨਹੀਂ!ਚੀਨੀ ਖਾਣਿਆਂ ’ਚ ਹੋ ਸਕਦਾ ਹੈ ਲੋੜ ਤੋਂ ਵੱਧ ਲੂਣਕੀ ਖਾਣ-ਪੀਣ ਵੀ ਮੀਨੋਪੌਜ਼ ਦਾ ਸਮਾਂ ਤੈਅ ਕਰਦਾ ਹੈ? Image copyright GAA, BANGKOK ਫੋਟੋ ਕੈਪਸ਼ਨ ਗਰਿਮਾ ਆਪਣਾ ਕੰਮ ਜਾਰੀ ਰੱਖਣਾ ਅਤੇ ਆਪਣੇ ਰੈਸਟੋਰੈਂਟ ਤੇ ਹੋਰ ਵਧੇਰੇ ਧਿਆਨ ਦੇਣਾ ਚਾਹੁੰਦੇ ਹਨ। ਗਰਿਮਾ ਆਪਣੇ ਰੈਸਟੋਰੈਂਟ ਵਿੱਚ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੇ ਲਜ਼ੀਜ ਪਕਵਾਨ ਪੇਸ਼ ਕਰਦੀ ਹੈ। ਉਨ੍ਹਾਂ ਦੇ ਪਕਵਾਨਾਂ ਵਿੱਚ ਭਾਰਤ ਸਣੇ ਕਈ ਦੇਸਾਂ ਦਾ ਸੁਆਦ ਸ਼ਾਮਿਲ ਹੁੰਦਾ ਹੈ। ਗਰਿਮਾ ਦੱਸਦੀ ਹੈ ਕਿ ਉਹ ਹਮੇਸ਼ਾ ਭਾਰਤ ਅਤੇ ਅੰਤਰਰਾਸ਼ਟਰੀ ਸੁਆਦ ਨੂੰ ਮਿਲਾ ਕੇ ਕੁਝ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। 'ਗਾਅ' ਰੈਸਟੋਰੈਂਟ ਵਿੱਚ ਜੈਕਫਰੂਟ, ਕੱਦੂਸ ਕ੍ਰੈ-ਫਿਸ਼ ਅਤੇ ਅਮਰੂਦਾਂ ਵਰਗੀਆਂ ਚੀਜ਼ਾਂ ਨਾਲ ਪਕਵਾਨ ਤਿਆਰ ਕੀਤੇ ਜਾਂਦੇ ਹਨ। ਮਿਸ਼ਲਿਨ ਗਾਈਡ ਅਤੇ ਉਸ ਦਾ ਮਹੱਤਵਕਿਸੇ ਰੈਸਟੋਰੈਂਟ ਨੂੰ ਮਿਸ਼ਲਿਨ ਸਟਾਰ ਮਿਲਣਾ ਵੱਡੀ ਗੱਲ ਹੈ। ਇਹ ਸਟਾਰ ਕਿਸੇ ਰੈਸਟੋਰੈਂਟ ਦੀ ਉੱਚਤਾ ਦੀ ਪਛਾਣ ਹੈ ਅਤੇ ਇਸ ਦੇ ਮਿਲਦਿਆਂ ਹੀ ਰੈਸਟੋਰੈਂਟ ਦੀ ਕਮਾਈ ਵੀ ਰਾਤੋਂ-ਰਾਤ ਵੱਧ ਜਾਂਦੀ ਹੈ। Image copyright GUIDE.MICHELIN.COM ਮਿਸ਼ਲਿਨ ਹਰ ਸਾਲ ਆਪਣੀ ਇੱਕ ਗਾਈਡ ਜਾਰੀ ਕਰਦਾ ਹੈ। 2019 ਦੀ ਗਾਈਡ ਵਿੱਚ ਗਰਿਮਾ ਦੇ ਰੈਸਟੋਰੈਂਟ ਨੂੰ ਸਟਾਰ ਮਿਲੇ ਹਨ। ਮਿਸ਼ਲਿਨ ਗਾਈਡ ਦੇ ਨਾਮ ਨਾਲ ਜਾਣੀ ਜਾਣ ਵਾਲੀ ਲਾਲ ਰੰਗ ਦੀ ਛੋਟੀ ਜਿਹੀ ਕਿਤਾਬ ਦੀ ਕਹਾਣੀ ਵੀ ਆਪਣੇ ਆਪ ਵਿੱਚ ਬੇਹੱਦ ਦਿਲਚਸਪ ਹੈ। ਇਹ ਕਹਾਣੀ 1889 ਵਿੱਚ ਫਰਾਂਸ ਕਲੈਰਮੋਂਟ-ਫੈਰੰਡ 'ਚ ਸ਼ੁਰੂ ਹੋਈ। ਦੋ ਭਰਾਵਾਂ ਆਂਦਰੇ ਅਤੇ ਇਦੂਆਰ ਮਿਸ਼ਲਿਨ ਨੇ ਆਪਣੀ ਟਾਇਰ ਦੀ ਕੰਪਨੀ ਸ਼ੁਰੂ ਕੀਤੀ ਸੀ। ਉਸ ਵੇਲੇ ਫਰਾਂਸ 'ਚ ਸਿਰਫ਼ 3000 ਕਾਰਾਂ ਹੁੰਦੀਆਂ ਸਨ। ਆਪਣੇ ਕਾਰੋਬਾਰ ਨੂੰ ਵਧਾਉਣ ਲਈ ਹੀ ਉਨ੍ਹਾਂ ਨੇ ਇੱਕ ਗਾਈਡ ਬਣਾਈ, ਜਿਸ ਵਿੱਚ ਟਰੈਵਲ ਲਈ ਜਾਣਕਾਰੀ ਦਿੱਤੀ ਸੀ। ਇਸ ਗਾਈਡ 'ਚ ਮੈਪ ਸਨ, ਟਾਇਰ ਕਿਵੇਂ ਬਦਲੋ, ਪੈਟ੍ਰੋਲ ਕਿਥੋਂ ਭਰਵਾਓ ਆਦਿ ਜਾਣਕਾਰੀਆਂ ਸਨ। ਇਸ ਤੋਂ ਇਲਾਵਾ ਖਾਣ-ਪੀਣ ਅਤੇ ਰੁਕਣ ਦੇ ਠਿਕਾਣੇ ਵੀ ਦੱਸੇ ਗਏ ਸਨ। ਦਰਅਸਲ ਮਿਸ਼ਲਿਨ ਭਰਾ ਚਾਹੁੰਦੇ ਸਨ ਕਿ ਲੋਕ ਇਸ ਗਾਈਡ ਨੂੰ ਪੜ੍ਹ ਕੇ ਘੁੰਮਣ-ਫਿਰਨ ਨਿਕਲਣ ਤਾਂ ਜੋ ਉਨ੍ਹਾਂ ਦੀਆਂ ਕਾਰਾਂ ਦੇ ਟਾਇਰ ਜ਼ਿਆਦਾ ਚੱਲਣ, ਛੇਤੀ ਘਿਸਣ ਅਤੇ ਉਨ੍ਹਾਂ ਦੇ ਟਾਇਰ ਵਧੇਰੇ ਵਿਕਣ। Image copyright GAA/ ਹਰ ਸਾਲ ਛਪਣ ਵਾਲੀ ਇਹ ਗਾਈਡ 20 ਸਾਲ ਤੱਕ ਤਾਂ ਮੁਫ਼ਤ ਲੋਕਾਂ ਨੂੰ ਦਿੱਤੀ ਜਾਂਦੀ ਸੀ।ਇੱਕ ਵਾਰ ਜਦੋਂ ਆਂਦਰੇ ਮਿਸ਼ਲਿਨ ਨੇ ਕਿਸੇ ਟਾਇਰ ਦੀ ਦੁਕਾਨ ਦੇ ਮੇਜ਼ 'ਤੇ ਗਾਈਡ ਨੂੰ ਐਂਵੇ ਹੀ ਪਈ ਵੇਖਿਆ ਤਾਂ ਉਨ੍ਹਾਂ ਦੇ ਦਿਮਾਗ਼ 'ਚ ਆਇਆ ਕਿ ਲੋਕਾਂ ਨੂੰ ਮੁਫ਼ਤ ਦੀ ਚੀਜ਼ ਦੀ ਕੋਈ ਕਦਰ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਨੇ 1920 ਵਿੱਚ ਨਵੀਂ ਮਿਸ਼ਲਿਨ ਗਾਈਡ ਜਾਰੀ ਕੀਤੀ ਅਤੇ ਉਸ ਨੂੰ ਪ੍ਰਤੀ ਕਿਤਾਬ ਸੱਤ ਫਰੈਂਕ ਦੀ ਵੇਚੀ। ਇਸ ਵਾਰ ਪਹਿਲੀ ਵਾਰ ਗਾਈਡ ਪੈਰਿਸ ਦੇ ਹੋਟਲ ਅਤੇ ਰੈਸਟੋਰੈਂਟ ਦੀ ਸੂਚੀ ਪਾਈ ਗਈ ਸੀ, ਇਸ ਦੇ ਨਾਲ ਹੀ ਇਸ ਵਿੱਚ ਇਸ਼ਤਿਹਾਰਾਂ ਲਈ ਵੀ ਥਾਂ ਛੱਡੀ ਗਈ ਸੀ। 'ਰੈਸਟੋਰੈਂਟ ਇੰਸਪੈਕਟਰ'ਗਾਈਡ ਦੇ ਰੈਸਟੋਰੈਂਟ ਸੈਕਸ਼ਨ ਨੂੰ ਲੋਕਾਂ ਦੀ ਚੰਗੀ ਪ੍ਰਤੀਕਿਰਿਆ ਮਿਲੀ। ਇਸ ਤੋਂ ਬਾਅਦ ਮਿਸ਼ਲਿਨ ਭਰਾਵਾਂ ਨੇ ਕੁਝ ਲੋਕਾਂ ਦੀ ਟੀਮ ਬਣਾਈ। Image copyright GAA@FB ਇਹ ਲੋਕ ਆਪਣੀ ਪਛਾਣ ਲੁਕਾ ਕੇ ਰੈਸਟੋਰੈਂਟ ਜਾਂਦੇ ਅਤੇ ਖਾਣੀ ਖਾ ਕੇ ਰੈਸਟੋਰੈਂਟ ਦੀ ਰੈਟਿੰਗ ਤੈਅ ਕਰਦੇ। ਇਨ੍ਹਾਂ ਖੁਫ਼ੀਆਂ ਗਾਹਕਾਂ ਨੂੰ ਉਸ ਵੇਲੇ 'ਰੈਸਟੋਰੈਟ ਇੰਸਪੈਕਟਰ' ਕਿਹਾ ਜਾਂਦਾ ਸੀ। 1926 ਵਿੱਚ ਇਹ ਗਾਈਡ ਬਿਹਤਰੀਨ ਖਾਣਾ ਦੇ ਵਾਲੇ ਰੈਸਟੋਰੈਂਟਨੂੰ ਸਟਾਰ ਰੇਟਿੰਗ ਦੇਣ ਲੱਗੀ। ਸ਼ੁਰੂਆਤ ਵਿੱਚ ਉਹ ਸਿਰਫ਼ ਇੱਕ ਸਟਾਰ ਦਿੰਦੇ ਸਨ। ਪੰਜਾਂ ਸਾਲਾਂ ਬਾਅਦ, ਜ਼ੀਰੋ, ਇੱਕ, ਦੋ, ਤਿੰਨ ਸਟਾਰ ਦਿੱਤੇ ਜਾਣ ਲੱਗੇ। 1936 ਵਿੱਚ ਸਟਾਰ ਦੇਣ ਲਈ ਨਵੇਂ ਮਾਪਦੰਡ ਤੈਅ ਕੀਤੇ ਗਏ। ਬਾਕੀ ਬਚੀ 20ਵੀਂ ਦੀ ਵਿੱਚ ਕਾਂ ਮਿਸ਼ਲਿਨ ਗਾਈਡ ਬੈਸਟ ਸੇਲਰ ਰਹੀ ਹੈ। ਅੱਜ ਦੀ ਤਰੀਕ ਵਿੱਚ ਗਾਈਡ ਤਿੰਮ ਮਹਾਂਦੀਪਾਂ 'ਚ 30 ਤੋਂ ਵੱਧ ਪ੍ਰਦੇਸ਼ਾਂ ਦੇ 3000 ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਰੇਟਿੰਗ ਦਿੰਦੀ ਹੈ। ਇਨ੍ਹਾਂ ਵਿੱਚ ਬੈਂਕਾਕ, ਵਾਸ਼ਿੰਗਟਨ ਡੀਸੀ, ਹੰਗਰੀ, ਸਵੀਡਨ, ਸਿੰਗਾਪੁਰ, ਨਾਰਵੇ ਸ਼ਾਮਿਲ ਹਨ, ਹਾਲਾਂਕਿ ਮਿਸ਼ਲਿਨ ਭਾਰਤ ਦੇ ਰੈਸਟੋਰੈਂਟਾਂ ਨੂੰ ਰੇਟਿੰਗ ਨਹੀਂ ਦਿੰਦੀ। Image copyright GAA @FB ਫੋਟੋ ਕੈਪਸ਼ਨ ਦੁਨੀਆਂ ਭਰ ਦੇ ਹੁਣ ਤੱਕ 30 ਮਿਲੀਅਨ ਤੋਂ ਵੱਧ ਮਿਸ਼ਲਿਨ ਗਾਈਡਾਂ ਵਿੱਕ ਚੁੱਕੀਆਂ ਹਨ। ਦੁਨੀਆਂ ਭਰ ਦੇ ਹੁਣ ਤੱਕ 30 ਮਿਲੀਅਨ ਤੋਂ ਵੱਧ ਮਿਸ਼ਲਿਨ ਗਾਈਡਾਂ ਵਿੱਕ ਚੁੱਕੀਆਂ ਹਨ। ਗਰਿਮਾ ਅਰੋੜਾ ਕਹਿੰਦੀ ਹੈ ਕਿ ਉਨ੍ਹਾਂ ਨੂੰ ਆਪਣੀ ਟੀਮ ਅਤੇ ਆਪਣੇ ਰੈਸਟੋਰੈਂਟ 'ਤੇ ਮਾਣ ਹੈ। ਉਹ 'ਗਾਅ' ਨੂੰ ਇੱਥੋਂ ਹੋਰ ਅੱਗੇ ਲੈ ਜਾਣਾ ਚਾਹੁੰਦੀ ਹੈ। ਇੱਕ ਸ਼ੈਫ ਵਜੋਂ ਉਨ੍ਹਾਂ ਦੀ ਹਮੇਸ਼ਾ ਇੱਕ ਹੀ ਖੁਆਇਸ਼ ਰਹਿੰਦੀ ਹੈ ਕਿ ਜੋ ਵੀ ਉਨ੍ਹਾਂ ਦੇ ਹੱਥ ਦਾ ਖਾਣਾ ਖਾਏ ਉਹ ਕਹਿੰਦਾ ਹੋਇਆ ਜਾਵੇ ਕਿ "ਅਜਿਹਾ ਖਾਣਾ ਤਾਂ ਮੈਂ ਪਹਿਲਾਂ ਕਦੇ ਖਾਦਾ ਹੀ ਨਹੀਂ।"ਦੁਨੀਆਂ ਦੇ ਟੌਪ ਸ਼ੈਫ ਦੀ ਸੂਚੀ 'ਤੇ ਝਾਤ ਮਾਰੀਏ ਤਾਂ ਤੁਹਾਨੂੰ ਉੱਥੇ ਵਧੇਰੇ ਪੁਰਸ਼ਾਂ ਦੇ ਨਾਮ ਹੀ ਦਿਖਣਗੇ। ਘਰ-ਘਰ 'ਚ ਆਪਣੇ ਹੱਥਾਂ ਦਾ ਜਾਦੂ ਚਲਾਉਣ ਵਾਲੀਆਂ ਔਰਤਾਂ ਉਸ ਪੱਧਰ 'ਤੇ ਘੱਟ ਹੀ ਨਜ਼ਰ ਆਉਂਦੀਆਂ ਹਨ ਪਰ ਗਰਿਮਾ ਅਰੋੜਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਔਰਤਾਂ ਚਾਹੁਣ ਤਾਂ ਕੁਝ ਵੀ ਕਰ ਸਕਦੀਆਂ ਹਨ। ਇਹ ਵੀ ਪੜ੍ਹੋ-'84 ਸਿੱਖ ਕਤਲੇਆਮ ਦੇ ਮਾਮਲੇ 'ਚ ਸੱਜਣ ਕੁਮਾਰ ਦੀ ਸ਼ਨਾਖ਼ਤ ਕਰਤਾਰ ਸਿੰਘ ਸਰਾਭਾ ਦੀ ਸ਼ਖਸੀਅਤ ਨਾਲ ਜੁੜੇ 5 ਅਹਿਮ ਤੱਥ'ਜਦੋਂ ਮਹਾਰਾਜਾ ਪਟਿਆਲਾ ਨੇ ਕੀਤੀ ਸੀ ਸ਼੍ਰੋਮਣੀ ਕਮੇਟੀ 'ਤੇ ਕਬਜ਼ੇ ਦੀ ਕੋਸ਼ਿਸ਼'ਬ੍ਰਿਟੇਨ: ਪ੍ਰਧਾਨ ਮੰਤਰੀ ਕਿਵੇਂ ਜਾ ਸਕਦੀ ਹੈ ਹਟਾਈਇਹ ਵੀਡੀਓ ਵੀ ਜ਼ਰੂਰ ਦੇਖੋ- Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪ੍ਰੈੱਸ ਰਿਵੀਊ - ਰਾਖਵੇਂਕਰਨ ਨਾਲ ਕੀ ਹੋਵੇਗਾ, ਜਦੋਂ ਨੌਕਰੀਆਂ ਨਹੀਂ ਹਨ: ਨਿਤਿਨ ਗੜਕਰੀ 6 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45079822 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕੋਟਾ ਨੌਕਰੀਆਂ ਦੀ ਗਾਰੰਟੀ ਨਹੀਂ ਹੈ ਕਿਉਂਕਿ ਨੌਕਰੀਆਂ ਮੌਜੂਦ ਹੀ ਨਹੀਂ ਹਨ।ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਇਹ ਵਿਚਾਰ ਔਰੰਗਾਬਾਦ ਮਹਾਰਾਸ਼ਟਰ ਵਿੱਚ ਪੱਤਰਕਾਰਾਂ ਨਾਲ ਮਰਾਠਾ ਰਾਖਵਾਂਕਰਨ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਪ੍ਰਗਟ ਕੀਤੇ।ਖ਼ਬਰ ਮੁਤਾਬਕ ਉਨ੍ਹਾਂ ਕਿਹਾ, "ਸਮੇਂ ਦੀ ਮੰਗ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਅਤੇ ਪ੍ਰਤੀ ਜੀਅ ਆਮਦਨੀ ਵਧਾਉਣਾ ਹੈ। ਜੇ ਅਸੀਂ ਰਾਖਵਾਂਕਰਨ ਦੇ ਵੀ ਦੇਈਏ ਤਾਂ ਵੀ ਨੌਕਰੀਆਂ ਤਾਂ ਮੌਜੂਦ ਨਹੀਂ ਹਨ। ਸਰਕਾਰ ਨੇ ਬੈਂਕਾਂ ਵਿੱਚ ਵੀ ਭਰਤੀ ਬੰਦ ਕਰ ਦਿੱਤੀ ਹੈ ਕਿਉਂਕਿ ਬਹੁਤ ਸਾਰਾ ਕੰਮ ਤਕੀਨੀਕ ਨੇ ਸਾਂਭ ਲਿਆ ਹੈ।" ਇਹ ਵੀ ਪੜ੍ਹੋ꞉ਦੇਹ ਵਪਾਰ ਲਈ ਬੱਚੀਆਂ ਨੂੰ ਟੀਕੇ ਲਾ ਕੇ ਕੀਤਾ ਜਾਂਦਾ ਸੀ ਜਵਾਨਰਿਸ਼ਤਿਆਂ ਦੀ 'ਮੰਡੀ' ਵਿੱਚ ਹਰ ਉਮਰ ਵਰਗ ਦਾ ਮੁੰਡਾ ਤੇ ਕੁੜੀ ਓਸਾਮਾ ਦੀ ਮਾਂ ਨੇ ਕਿਹਾ, 'ਓਸਾਮਾ ਚੰਗਾ ਬੱਚਾ ਸੀ''ਮੈਂ ਪੰਜਾਬ ਦਾ ਗ਼ਦਾਰ ਹਾਂ...ਕਿਉਂ ਕਿ' ਇੱਕ ਪਾਰਲੀਮਾਨੀ ਕਮੇਟੀ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਘੜੀਆਂ ਬਨਾਉਣ ਵਾਲੀ ਸਰਕਾਰੀ ਕੰਪਨੀ ਐਚਐਮਟੀ ਨੂੰ ਸ਼ੁਰੂ ਕਰਨ ਕਰਨ ਲਈ ਮਾਹਿਰਾਂ ਦਾ ਪੈਨਲ ਬਣਾਵੇ।ਡੈਕਨ ਹੈਰਾਲਡ ਦੀ ਖ਼ਬਰ ਮੁਤਾਬਕ ਲੋਕ ਸਭਾ ਵਿੱਚ ਪੇਸ਼ ਰਿਪੋਰਟ ਵਿੱਚ ਕਮੇਟੀ ਨੇ ਕਿਹਾ ਕਿ ਸਰਕਾਰ ਸਾਰੀਆਂ ਸਰਕਾਰੀ ਕੰਪਨੀਆਂ ਲਈ ਇੱਕ 'ਖ਼ਾਸ ਆਰਥਿਕ ਪੈਕੇਜ' ਦੇਣ ਲਈ ਰਣਨੀਤੀ ਬਣਾਵੇ। ਸਰਕਾਰ ਇਨ੍ਹਾਂ ਕੰਪਨੀਆਂ ਦੇ ਸਾਰੇ ਮੁਲਾਜ਼ਮਾਂ ਅਤੇ ਰਿਟਾਇਰਡ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਕਾਏ ਮਾਰਚ 2019 ਤੋਂ ਪਹਿਲਾਂ ਅਦਾ ਕਰੇ।ਖ਼ਬਰ ਮੁਤਾਬਕ ਕਮੇਟੀ ਨੇ ਕਿਹਾ ਕਿ ਸਰਕਾਰ ਇਨ੍ਹਾਂ ਕੰਪਨੀਆਂ ਨੂੰ ਸੁਰਜੀਤ ਕਰਨ ਅਤੇ ਵਪਾਰਕ ਪੱਖੋਂ ਲਾਹੇਵੰਦ ਬਣਾਉਣ ਦੀ ਨੀਤ ਨਾਲ ਇੱਕ ਸਮਾਂ-ਬੱਧ ਰਣਨੀਤੀ ਤਿਆਰ ਕਰੇ।ਭਾਰਤ ਦੀਆਂ ਖੁਫੀਆ ਏਜੰਸੀਆਂ ਮੁਤਾਬਕ ਰੈਫਰੈਂਡਮ 2020 ਪਾਕਿਸਤਾਨੀ ਸੂਹੀਆ ਏਜੰਸੀ ਆਈਐਸਆਈ ਦਾ ਖੁਫੀਆ ਅਪਰੇਸ਼ਨ ਹੈ। Image copyright Getty Images ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਭਾਵੇਂ ਰੈਫਰੈਂਡਮ ਦੀ ਕਲਪਨਾ ਅਮਰੀਕਾ ਆਧਾਰਿਤ ਸੰਗਠਨ 'ਸਿੱਖਸ ਫਾਰ ਜਸਟਿਸ' ਨੇ ਜੂਨ 2014 ਵਿੱਚ ਕੀਤੀ ਸੀ ਪਰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਸਾਲ 2015 ਤੋਂ ਆਈਐਸਆਈ ਵੀ ਇਸ ਦੀ ਹਮਾਇਤ ਕਰ ਰਹੀ ਹੈ। ਆਈਐਸਆਈ ਨੇ ਇਸ ਨੂੰ 'ਅਪਰੇਸ਼ਨ ਐਕਸਪ੍ਰੈਸ' ਦਾ ਨਾਮ ਦਿੱਤਾ ਹੈ ਅਤੇ ਇਸ ਲਈ ਅਲਹਿਦਾ ਫੰਡ ਰਾਖਵਾਂ ਰੱਖਿਆ ਹੈ। ਖ਼ਬਰ ਮੁਤਾਬਕ ਇਸ ਲਈ ਸੋਸ਼ਲ ਮੀਡੀਆ (ਵਟਸਐਪ, ਟੈਲੀਗ੍ਰਾਮ ਆਦਿ) ਉੱਪਰ ਸਾਂਝੇ ਕੀਤੇ ਗਏ ਸੁਨੇਹਿਆਂ ਦੀ ਜਾਂਚ ਕੀਤੀ ਗਈ। Image copyright Reuters ਜਸਟਿਸ ਜੋਸਫ਼ ਦੀ ਪ੍ਰਮੋਸ਼ਨ ਵਿੱਚ ਲੁਕਵੀਂ ਡਿਮੋਸ਼ਨਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਕੇ. ਐਮ. ਜੋਸਫ਼ ਨੂੰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਤਾਂ ਭੇਜ ਦਿੱਤਾ ਹੈ ਪਰ ਸੀਨੀਅਰਤਾ ਵਿੱਚ ਉਨ੍ਹਾਂ ਦਾ ਨਾਮ ਹੇਠਾਂ ਕਰ ਦਿੱਤਾ ਹੈ।ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਸ ਬਾਰੇ ਸੁਪਰੀਮ ਕੋਰਟ ਦੇ ਜੱਜ ਚੀਫ਼ ਜਸਟਿਸ ਆਫ਼ ਇੰਡੀਆ ਦੀਪਕ ਮਿਸ਼ਰਾ ਨਾਲ ਮੁਲਾਕਾਤ ਕਰਨਗੇ। ਖ਼ਬਰ ਮੁਤਾਬਕ ਜੱਜ ਇਸ ਗੱਲੋਂ ਸਦਮੇ ਵਿੱਚ ਹਨ ਕਿ ਜਦੋਂ ਜਸਟਿਸ ਜੋਸਫ਼ ਦਾ ਨਾਮ ਸੁਪਰੀਮ ਕੋਰਟ ਵੱਲੋਂ ਭੇਜੀ ਸਿਫਾਰਿਸ਼ ਸੂਚੀ ਵਿੱਚ ਦੂਸਰੇ ਜੱਜਾਂ ਤੋਂ ਉੱਪਰ ਰੱਖਿਆ ਗਿਆ ਸੀ ਤਾਂ ਸਰਕਾਰ ਨੇ ਉਨ੍ਹਾਂ ਦਾ ਨਾਮ ਸਭ ਤੋਂ ਹੇਠਾਂ ਕਿਵੇਂ ਕਰ ਦਿੱਤਾ।ਇਹ ਵੀ ਪੜ੍ਹੋ꞉'ਲੋਕ ਚੀਕਾਂ ਮਾਰਦੇ ਹੋਏ ਬਾਹਰ ਭੱਜ ਰਹੇ ਸਨ'ਚੀਨ ਵਿੱਚ ਗਾਂਧੀ ਦੇ ਸਿਧਾਂਤਾ 'ਤੇ ਚੱਲਦੀ ਹੈ ਇਹ ਔਰਤ ਪ੍ਰਾਚੀਨ ਕਾਲ 'ਚ ਹਿੰਦੂ ਧਰਮ ਕਿੰਨਾ ਸਹਿਣਸ਼ੀਲ ਸੀ?ਘੱਟ ਉਮਰ ਦੇ ਮਰਦਾਂ ਨਾਲ ਖੁਸ਼ ਰਹਿੰਦੀਆਂ ਹਨ ਔਰਤਾਂ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੰਡੋਨੇਸ਼ੀਆ ਜਹਾਜ਼ ਹਾਦਸੇ 'ਚ 189 ਲੋਕਾਂ ਦੀ ਮੌਤ : 'ਆਖ਼ਰੀ ਵਾਰ ਮੈਂ ਉਸਨੂੰ ਕਿਹਾ ਸੀ ਕਿ ਆਪਣਾ ਖਿਆਲ ਰੱਖੀਂ' 30 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46014410 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਇੰਡੋਨੇਸ਼ੀਆ ਦੇ ਅਧਿਕਾਰੀਆਂ ਮੁਤਾਬਕ ਲਾਇਨ ਏਅਰ ਦੀ ਫਲਾਈਟ ਜਕਾਰਤਾ ਤੋਂ ਉਡਾਣ ਭਰਨ ਤੋਂ 13 ਮਿੰਟ ਬਾਅਦ ਹੀ ਕਰੈਸ਼ ਹੋ ਗਈ ।ਕੌਮੀ ਸਰਚ ਅਤੇ ਰਾਹਤ ਬਚਾਅ ਏਜੰਸੀ ਦੇ ਬੁਲਾਰੇ ਯੁਸੁਫ਼ ਲਤੀਫ ਨੇ ਇਸ ਦੇ ਸਮੁੰਦਰ ਵਿੱਚ ਕਰੈਸ਼ ਦੀ ਪੁਸ਼ਟੀ ਕੀਤੀ ਹੈ।ਹਵਾਈ ਜਹਾਜ਼ ਵਿੱਚ ਕ੍ਰਿਊ ਮੈਂਬਰਾਂ ਸਣੇ 189 ਮੁਸਾਫ਼ਰ ਸਨ। ਹਵਾਈ ਜਹਾਜ਼ ਨੇ ਲਾਪਤਾ ਹੋਣ ਤੋਂ ਪਹਿਲਾਂ ਜਕਾਰਤਾ ਵਾਪਸ ਆਉਣ ਦੀ ਇਜਾਜ਼ਤ ਮੰਗੀ ਸੀ।ਫਲਾਈਟ JT-610 ਰਾਜਧਾਨੀ ਇੰਡੋਨੇਸ਼ੀਆ ਤੋਂ ਬੰਗਕਾ ਬੈਲੀਟੰਗ ਦੇ ਸ਼ਹਿਰ ਪੰਗਕਲ ਪਿੰਨਗ ਲਈ ਉਡਾਣ 'ਤੇ ਸੀ। ਇਸ ਹਵਾਈ ਜਹਾਜ਼ ਦੇ ਕੈਪਟਨ ਭਾਰਤ ਦੇ ਭਵਿਆ ਸੁਨੇਜਾ ਹਨ। ਉਹ ਦਿੱਲੀ ਦੇ ਮਯੂਰ ਵਿਹਾਰ ਇਲਾਕੇ ਵਿੱਚ ਰਹਿ ਚੁੱਕੇ ਹਨ। Image copyright BHAVYE SUNEJA ਫੋਟੋ ਕੈਪਸ਼ਨ ਹਾਦਸਾਗ੍ਰਸਤ ਹਵਾਈ ਜਹਾਜ਼ ਦੇ ਕੈਪਟਨ ਭਾਰਤ ਦੇ ਭਵਿਆ ਸੁਨੇਜਾ ਸਨ ਹਾਦਸੇ ਵਾਲੀ ਥਾਂ ਦਾ ਵੀਡੀਓਸੁਨੇਜਾ ਦੇ ਲਿੰਕਡਿਨ ਪ੍ਰੋਫਾਈਲ ਅਨੁਸਾਰ ਉਹ 2011 ਵਿੱਚ ਇਸ ਏਅਰਲਾਈਨਜ਼ ਨਾਲ ਜੁੜੇ ਸਨ। ਸੁਨੇਜਾ ਨੂੰ 2009 ਵਿੱਚ ਬੇਲ ਏਅਰ ਇੰਟਰਨੈਸ਼ਨਲ ਤੋਂ ਪਾਇਲਟ ਦਾ ਲਾਈਸੈਂਸ ਮਿਲਿਆ ਸੀ। ਏ ਲੋਇਨ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਅਜੇ ਤੱਕ ਇਹ ਨਹੀਂ ਪਤਾ ਨਹੀਂ ਲੱਗਾ ਕਿ ਇਹ ਹਾਦਸਾ ਕਿਉਂ ਹੋਇਆ।ਇਹ ਜਹਾਜ਼ ਬੋਇੰਗ 737 ਮੈਕਸ 8, ਬਿਲਕੁੱਲ ਨਵੇਕਲਾ ਏਅਰਕ੍ਰਾਫਟ ਸੀ।ਇੰਡੋਨੇਸ਼ੀਆ ਆਪਦਾ ਏਜੰਸੀ ਦੇ ਮੁੱਖੀ ਸੁਤੋਪੋ ਪੁਰਵੋ ਨੁਗਰੋਹੋ ਨੇ ਕੁਝ ਤਸਵੀਰਾਂ ਟਵੀਟ ਕਰ ਕੇ ਦੱਸਿਆ ਕਿ ਜਹਾਜ਼ ਦਾ ਮਲਬਾ ਅਤੇ ਮੁਸਾਫ਼ਰਾਂ ਦਾ ਸਾਮਾਨ ਸਮੁੰਦਰ ਵਿੱਚ ਤੈਰਦਾ ਮਿਲਿਆ ਹੈ। ਯੁਸੁਫ਼ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ, "ਜਹਾਜ਼ ਪਾਣੀ 30 ਤੋਂ 40 ਮੀਟਰ ਅੱਦਰ ਜਾ ਕੇ ਕ੍ਰੈਸ਼ ਹੋਇਆ ਹੈ। ਅਸੀਂ ਅਜੇ ਵੀ ਜਹਾਜ਼ ਦੇ ਮਲਬੇ ਦੀ ਭਾਲ ਕਰ ਰਹੇ ਹਾਂ।" Image copyright EPA ਫੋਟੋ ਕੈਪਸ਼ਨ ਜਿੱਥੇ ਕਰੈਸ਼ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੋਂ ਹੈਂਡਬੈਗ ਤੋਂ ਇਲਾਵਾ ਹੋਰ ਸਾਮਾਨ ਇਕੱਠਾ ਕਰਦੇ ਬਚਾਅ ਕਰਮੀ 'ਮੈਂ ਉਸ ਦੇ ਬਿਨਾਂ ਨਹੀਂ ਰਹਿ ਸਕਦਾ' ਜਕਾਰਤਾ ਵਿੱਚ ਬੀਬੀਸੀ ਪੱਤਰਕਾਰ ਰੇਬੇਕਾ ਹੇਨਸ਼ਕੇ ਨੇ ਪੀੜਤ ਪਰਿਵਾਰਾਂ ਦੀ ਬੇਬਸੀ ਦਾ ਹਾਲ ਬਿਆਨ ਕੀਤਾ। ਜੋ ਲੋਕ ਜਹਾਜ਼ ਵਿੱਚ ਸਵਾਰ ਸਨ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪਰਿਵਾਰ ਵਾਲੇ ਹੰਝੂਆਂ ਵਿੱਚ ਡੁੱਬੇ ਨਜ਼ਰ ਆਏ। ਜਕਾਰਤਾ ਏਅਰਪੋਰਟ ਉੱਤੇ ਹਰ ਖ਼ਬਰ ਬਾਰੇ ਜਾਣਨ ਲਈ ਕਾਹਲੇ ਦਿਖੇ।ਕੋਈ ਆਪਣੇ ਪਤੀ ਬਾਰੇ, ਕੋਈ ਮਾਂ ਬਾਰੇ ਅਤੇ ਕੋਈ ਆਪਣੇ ਬੱਚੇ ਬਾਰੇ ਪੁੱਛਦਾ ਨਜ਼ਰ ਆਇਆ। ਫੋਟੋ ਕੈਪਸ਼ਨ ਮਰਤਾਦੋ ਦੀ ਪਤਨੀ ਉਸੇ ਜਹਾਜ਼ ਰਾਹੀਂ ਸਫ਼ਰ ਕਰ ਰਹੀ ਸੀ ਮਰਤਾਦੋ ਕੁਰਨੀਆਵਾਨ ਦੀ ਪਤਨੀ ਵੀ ਉਸੇ ਜਹਾਜ਼ ਰਾਹੀਂ ਸਫ਼ਰ ਕਰ ਰਹੀ ਸੀ। ਦੋਹਾਂ ਦਾ ਜਲਦੀ ਹੀ ਵਿਆਹ ਹੋਇਆ ਹੈ ਅਤੇ ਮਰਤਾਦੋ ਦੀ ਪਤਨੀ ਕਿਸੇ ਕੰਮ ਲਈ ਜਾ ਰਹੀ ਸੀ।ਮਰਤਾਦੋ ਨੇ ਕਿਹਾ, ''ਮੈਂ ਉਸ ਬਿਨਾਂ ਨਹੀਂ ਰਹਿ ਸਕਦਾ, ਮੈਂ ਉਸਨੂੰ ਪਿਆਰ ਕਰਦਾ ਹਾਂ। ਆਖ਼ਰੀ ਬਾਰ ਮੈਂ ਉਸਨੂੰ ਕਿਹਾ ਸੀ ਕਿ ਆਪਣਾ ਖਿਆਲ ਰੱਖੀਂ। ਜਦੋਂ ਮੈਂ ਟੀਵੀ ਉੱਤੇ ਖ਼ਬਰ ਦੇਖੀ ਤਾਂ ਮੈਂ ਟੁੱਟ ਗਿਆ।''ਕਿਵੇਂ ਦਾ ਹੁੰਦਾ ਹੈ ਇਹ ਜਹਾਜ਼ ਬੋਇੰਗ 737 ਮੈਕਸ8 2016 ਤੋਂ ਕਮਰਸ਼ੀਅਲ ਜਹਾਜ਼ ਵਜੋਂ ਵਰਤਿਆ ਜਾਂਦਾ ਹੈ। ਫਲਾਈਟ ਟ੍ਰੈਕਿੰਗ ਵੈਬਸਾਈਡ ਫਲਾਈਟਰਡਾਰ24 ਮੁਤਾਬਕ ਇਹ ਜਹਾਜ਼ ਲੋਇਨ ਏਅਰ ਨੂੰ ਅਗਸਤ ਵਿੱਚ ਸੌਂਪਿਆ ਗਿਆ ਸੀ। ਛੋਟੀ ਯਾਤਰਾ ਲਈ ਇਹ ਸਿੰਗਲ-ਐਸਲ ਜਹਾਜ਼ ਵਿੱਚ ਵੱਧ ਤੋਂ ਵੱਧ 210 ਯਾਤਰੀ ਆ ਸਕਦੇ ਹਨ। ਏਵੀਏਸ਼ਨ ਸਲਾਹਕਾਰ ਗੈਰੀ ਸੌਜਾਤਮਾਨ ਨੇ ਬੀਬੀਸੀ ਨੂੰ ਦੱਸਿਆ ਕਿ ਮੈਕਸ 8 ਜਦੋਂ ਦਾ ਆਇਆ ਹੈ ਉਦੋਂ ਤੋਂ ਹੀ ਇਸ ਵਿੱਚ ਮੁਸ਼ਕਲਾਂ ਆ ਰਹੀਆਂ ਸਨ।ਇਹ ਵੀ ਪੜ੍ਹੋ:ਪਾਕਿਸਤਾਨ ਵਿੱਚ ਇਸਰਾਈਲ ਦੇ ਜਹਾਜ਼ ਨੇ ਇੰਝ ਮੱਚਾਈ ‘ਤਰਥੱਲੀ’‘ਜੇ ਮੇਰੇ ਪਤੀ ਪੁੱਤਾਂ ਨੂੰ ਨਾ ਰੋਕਦੇ ਤਾਂ ਉਹ ਮੈਨੂੰ ਜ਼ਰੂਰ ਮਿਲਦੇ’'ਸਾਰੇ ਯਹੂਦੀਆਂ ਨੂੰ ਮਰਨਾ ਪਵੇਗਾ ਕਿਹਾ, ਤੇ ਫਾਇਰਿੰਗ ਸ਼ੁਰੂ ਕਰ ਦਿੱਤੀ''ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਸਾਲਾਨਾ 1 ਕਰੋੜ ਮੌਤਾਂ ਰੋਕਣ ਲਈ ਨਵਾਂ 'ਹਥਿਆਰ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਾਇਲਟ ਦੀ ਗਲਤੀ ਕਾਰਨ ਜਹਾਜ਼ 'ਚ ਮੁਸਾਫਰਾਂ ਦੇ ਕੰਨਾਂ ਅਤੇ ਨੱਕ 'ਚੋਂ ਵਗਣ ਲੱਗਾ ਖ਼ੂਨ 21 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45587613 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਜੈੱਟ ਏਅਰਵੇਜ਼ ਦੇ ਮੁੰਬਈ ਤੋਂ ਜੈਪੁਰ ਜਾ ਰਹੇ ਜਹਾਜ਼ ਵਿੱਚ ਮੁਸਾਫ਼ਰਾਂ ਨੂੰ ਉਸ ਵੇਲੇ ਮੁਸ਼ਕਲਾਂ ਆਈਆਂ ਜਦੋਂ ਸਟਾਫ ਮੈਂਬਰ ਕੈਬਿਨ ਦੇ ਅੰਦਰ ਹਵਾ ਦਾ ਦਬਾਅ ਕਾਇਮ ਰੱਖਣ ਵਾਲਾ ਬਟਣ ਦੱਬਣਾ ਭੁੱਲ ਗਏ। ਇਸ ਕਾਰਨ ਕੁੱਲ 166 ਮੁਸਾਫ਼ਰਾਂ 'ਚੋਂ ਕਿਸੇ ਦੇ ਕੰਨ ਅਤੇ ਕਿਸੇ ਦੇ ਨੱਕ 'ਚੋਂ ਖੂਨ ਵੱਗਣਾ ਸ਼ੁਰੂ ਹੋ ਗਿਆ, ਜਿਸ ਕਰਕੇ 30 ਤੋਂ ਵੱਧ ਮੁਸਾਫ਼ਰਾਂ ਨੂੰ ਹਸਪਤਾਲ ਲਿਜਾਉਣਾ ਪਿਆ। ਫਲਾਈਟ (9W 697) ਨੂੰ ਜੈਪੁਰ ਦੇ ਰਾਹ ਵਿੱਚੋਂ ਵਾਪਸ ਲਿਆ ਕੇ ਮੁੰਬਈ ਉਤਾਰਿਆ ਗਿਆ। ਇਹ ਵੀ ਪੜ੍ਹੋ:ਸ਼ੂਗਰ ਡੈਡੀ ਅਤੇ ਸ਼ੂਗਰ ਬੇਬੀ ਦੇ ਰਿਸ਼ਤੇ ਦਾ ਨਵਾਂ ਰੁਝਾਨ ਨਮਾਜ਼ ਅਦਾ ਕਰਨ 'ਤੇ ਪਾਬੰਦੀ ਦੇ ਇਲਜ਼ਾਮ, ਪਿੰਡ ਦੇ ਹਿੰਦੂਆਂ ਨੇ ਕੀਤਾ ਇਨਕਾਰਅਕਾਲੀਆਂ ਅਤੇ ਕਾਂਗਰਸ ਦੀ ਰੈਲੀ ਸਿਆਸਤ ਦਾ ਸੱਚਮੁਸਾਫ਼ਰਾਂ ਵੱਲੋਂ ਟਵਿੱਟਰ ਅਤੇ ਫੇਸਬੁੱਕ ਉੱਤੇ ਪਾਏ ਗਏ ਵੀਡੀਓਜ਼ 'ਚ ਸਾਰੇ ਹੀ ਆਕਸੀਜਨ ਮਾਸਕ ਦੀ ਵਰਤੋਂ ਕਰਦੇ ਦੇਖੇ ਜਾ ਸਕਦੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਦੋਂ ਤੱਕ ਕੌਕਪਿਟ ਸਟਾਫ਼ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ।ਇੱਕ ਮੁਸਾਫ਼ਰ ਦਰਸ਼ਕ ਹਾਥੀ ਨੇ ਟਵਿੱਟਰ ਉੱਤੇ ਪਾਏ ਵੀਡੀਓ 'ਚ ਮੰਜ਼ਰ ਬਿਆਨ ਕੀਤਾ। Image Copyright @DarshakHathi @DarshakHathi Image Copyright @DarshakHathi @DarshakHathi ਸਤੀਸ਼ ਨਾਇਰ ਨੇ ਆਪਣੀ ਇੱਕ ਤਸਵੀਰ ਪਾਈ ਜਿਸ ਵਿੱਚ ਉਨ੍ਹਾਂ ਨੂੰ ਨਕਸੀਰ ਆ ਰਹੀ ਹੈ। ਨਾਲ ਹੀ ਉਨ੍ਹਾਂ ਨੇ ਜੈੱਟ ਏਅਰਵੇਜ਼ ਉੱਤੇ ਇਲਜ਼ਾਮ ਲਗਾਇਆ ਕਿ ਕੰਪਨੀ ਨੇ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਤਾਕ 'ਤੇ ਰੱਖ ਦਿੱਤਾ। Image Copyright @satishnairk @satishnairk Image Copyright @satishnairk @satishnairk Image Copyright @PereiraGravina @PereiraGravina Image Copyright @PereiraGravina @PereiraGravina ਭਾਰਤ ਦੀ ਉਡਾਣ ਸੰਬੰਧੀ ਰੈਗੂਲੇਟਰ ਅਥਾਰਟੀ ਦੇ ਸੀਨੀਅਰ ਅਧਿਕਾਰੀ ਲਲਿਤ ਗੁਪਤਾ ਨੇ ਹਿੰਦੁਸਤਾਨ ਟਾਈਮਜ਼ ਅਖ਼ਬਾਰ ਨੂੰ ਦੱਸਿਆ ਕਿ ਕੈਬਿਨ ਸਟਾਫ਼ ਹਵਾ ਦੇ ਪ੍ਰੈਸ਼ਰ ਦਾ ਸਵਿੱਚ ਦੱਬਣਾ ਭੁੱਲ ਗਿਆ ਸੀ। ਜੈੱਟ ਏਅਰਵੇਜ਼ ਨੇ ਬਿਆਨ ਜਾਰੀ ਕਰਕੇ ਕਾਰਨ ਨੂੰ ਮੰਨਿਆ ਅਤੇ ਮੁਸਾਫ਼ਰਾਂ ਨੂੰ ਹੋਈਆਂ ਮੁਸ਼ਕਿਲ ਲਈ ਖੇਦ ਜਤਾਇਆ।ਕੀ ਹੈ ਕੈਬਿਨ ਪ੍ਰੈਸ਼ਰ?ਇਨਸਾਨ ਨੂੰ ਜਿਉਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਜਿਵੇਂ-ਜਿਵੇਂ ਅਸੀਂ ਉਚਾਈ ਤੇ ਜਾਂਦੇ ਹਾਂ, ਸਾਨੂੰ ਆਕਸੀਜਨ ਦੀ ਘਾਟ ਮਹਿਸੂਸ ਹੋਣ ਲਗਦੀ ਹੈ।ਧਰਤੀ ਤੋਂ ਉੱਪਰ ਵਧਣ ਨਾਲ ਹਵਾ ਦਾ ਦਬਾਅ ਵੀ ਘੱਟ ਹੋਣ ਲਗਦਾ ਹੈ। ਉੱਪਰ ਹਵਾ ਦਾ ਦਬਾਅ ਘੱਟ ਹੋਣ 'ਤੇ ਆਕਸੀਜਨ ਦੇ ਕਣ ਬਿਖਰਨ ਲਗਦੇ ਹਨ।ਸਮੁੰਦਰੀ ਤੱਟ ਤੋਂ 5.5 ਕਿਲੋਮੀਟਰ ਉੱਪਰ ਆਕਸੀਜਨ ਦੀ ਮਾਤਰਾ ਕਰੀਬ ਅੱਧੀ ਹੋ ਜਾਂਦੀ ਹੈ। ਕਰੀਬ ਸੱਤ ਕਿਲੋਮੀਟਰ ਉੱਤੇ ਆਕਸੀਜਨ ਦੀ ਮਾਤਰਾ ਇੱਕ-ਤਿਹਾਈ ਰਹਿ ਜਾਂਦੀ ਹੈ।ਟਇਹ ਵੀ ਪੜ੍ਹੋ:ਅੰਗ੍ਰੇਜ਼ੀ ਨਾ ਆਉਣ ਕਾਰਨ ਹੁੰਦੇ ਹਵਾਈ ਜਹਾਜ਼ ਹਾਦਸੇ?ਪੰਜਾਬਣ ਬਣੀ ਸਭ ਤੋਂ ਵੱਡੇ ਜਹਾਜ਼ ਦੀ ਪਹਿਲੀ ਪਾਇਲਟ ਸਮੁੰਦਰੀ ਤੱਟ ਤੋਂ ਕਰੀਬ 2.5 ਕਿਲੋਮੀਟਰ ਉੱਪਰ ਉਡਾਨ ਭਰਨ 'ਤੇ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਜਿਵੇਂ ਸਿਰ ਦਰਦ, ਉਲਟੀਆਂ ਅਤੇ ਮਨ ਕੱਚਾ ਹੋਣ ਲਗਦਾ ਹੈ। Image copyright Getty Images ਸਾਰੇ ਜਹਾਜ਼ ਅੰਦਰੋਂ ਪ੍ਰੈਸ਼ਰ ਨੂੰ ਕੰਟਰੋਲ 'ਚ ਰਖਦੇ ਹਨ ਤਾਂ ਜੋ ਮੁਸਾਫ਼ਰ ਆਰਾਮ ਨਾਲ ਸਾਹ ਲੈ ਸਕਣ ਜਦਕਿ ਜਹਾਜ਼ ਦੇ ਬਾਹਰ ਦਬਾਅ ਕਾਫ਼ੀ ਘੱਟ ਹੁੰਦਾ ਹੈ।ਜਹਾਜ਼ 'ਚ ਆਕਸੀਜਨ ਦਾ ਸਿਲੰਡਰ ਨਹੀਂ ਲਿਜਾਇਆ ਜਾ ਸਕਦਾ ਇਸ ਲਈ ਉੱਪਰ ਆਸਮਾਨ 'ਚ ਮੌਜੂਦ ਆਕਸੀਜਨ ਨੂੰ ਜਹਾਜ਼ ਅੰਦਰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਜਹਾਜ਼ ਦੇ ਇੰਜਣ ਨਾਲ ਜੁੜੇ ਟਰਬਾਈਨ ਬਾਹਰ ਦੀ ਆਕਸੀਜਨ ਨੂੰ ਕੰਪ੍ਰੈੱਸ ਕਰ ਕੇ ਅੰਦਰ ਲਿਆਉਂਦੇ ਹਨ। ਇੰਜਣ ਤੋਂ ਹੋ ਕੇ ਗੁਜ਼ਰਨ ਦੇ ਕਾਰਨ ਹਵਾ ਦਾ ਤਾਪਮਾਨ ਵਧ ਜਾਂਦਾ ਹੈ ਜਿਸ ਕਾਰਨ ਸਾਹ ਲੈਣਾ ਔਖਾ ਹੋ ਜਾਂਦਾ ਹੈ।ਅਜਿਹੇ 'ਚ ਕੂਲਿੰਗ ਤਕਨੀਕ ਨਾਲ ਇਸਨੂੰ ਠੰਡਾ ਕੀਤਾ ਜਾਂਦਾ ਹੈ, ਜਿਸ ਕਾਰਨ ਇਸ 'ਚ ਨਮੀ ਘੱਟ ਹੁੰਦੀ ਹੈ।ਜੇ ਕੈਬਿਨ 'ਚ ਕਿਸੇ ਕਾਰਨ ਪ੍ਰੈਸ਼ਰ ਘੱਟ ਹੁੰਦਾ ਹੈ ਤਾਂ ਸੀਟ ਦੇ ਉੱਤੇ ਇੱਕ ਵਾਧੂ ਆਕਸੀਜਨ ਮਾਸਕ ਦੀ ਵਿਵਸਥਾ ਹੁੰਦੀ ਹੈ, ਜਿਸ ਦੀ ਲੋੜ ਪੈਣ 'ਤੇ ਮੁਸਾਫ਼ਰ ਇਸਦੀ ਵਰਤੋਂ ਕਰ ਸਕਦੇ ਹਨ।ਜਹਾਜ਼ ਦੇ ਕਿਹੜੇ-ਕਿਹੜੇ ਹਿੱਸਿਆਂ 'ਚ ਪ੍ਰੈਸ਼ਰ ਏਰੀਆ ਹੁੰਦਾ ਹੈਕਾਕਪਿਟ ਕਾਕਪਿਟ ਦੇ ਹੇਠਲੇ ਹਿੱਸੇ 'ਚ ਕੈਬਿਨ 'ਚ ਕਾਰਗੋ ਕੰਪਾਰਟਮੈਂਟ 'ਚਕਿੰਨੇ ਕੈਬਿਨ ਪ੍ਰੈਸ਼ਰ ਹੁੰਦੇ ਹਨਜਹਾਜ਼ 'ਚ ਦੋ ਕੈਬਿਨ ਪ੍ਰੈਸ਼ਰ ਮਸ਼ੀਨਾਂ ਹੁੰਦੀਆਂ ਹਨ, ਜੋ ਅੰਦਰ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਦੀਆਂ ਹਨ।ਇੱਕ ਵਾਰ 'ਚ ਇੱਕ ਮਸ਼ੀਨ ਮੋਟਰ ਹੀ ਕੰਮ ਕਰਦੀ ਹੈ, ਜਦਕਿ ਦੂਜੀ ਮਸ਼ੀਨ (ਪ੍ਰੈਸ਼ਰ) ਐਮਰਜੈਂਸੀ ਲਈ ਹੁੰਦੀ ਹੈ। Image copyright Getty Images ਇਹ ਦੋਵੇਂ ਮੋਟਰ ਆਟੋਮੈਟਿਕ ਹੁੰਦੀਆਂ ਹਨ, ਜਦਕਿ ਇੱਖ ਮੋਟਰ ਹੋਰ ਹੁੰਦੀ ਹੈ ਜੋ ਮੈਨੁਅਲੀ ਕੰਮ ਕਰਦੀ ਹੈ।ਦੋਵਾਂ ਆਟੋਮੈਟਿਕ ਮੋਟਰਾਂ ਦੇ ਬੰਦ ਜਾਂ ਖ਼ਰਾਬ ਹੋਣ 'ਤੇ ਤੀਜੀ ਮੋਟਰ (ਪ੍ਰੈਸ਼ਰ) ਦੀ ਵਰਤੋਂ ਕੀਤੀ ਜਾਂਦੀ ਹੈ।ਪ੍ਰੈਸ਼ਰ ਘੱਟ ਹੋਣ 'ਤੇ ਕੀ ਹੁੰਦਾ ਹੈ?ਵਧ ਉਚਾਈ 'ਤੇ ਉਡਾਨ ਭਰਨ 'ਤੇ ਨਾ ਸਿਰਫ਼ ਸਾਨੂੰ ਸਾਹ ਲੈਣ 'ਚ ਦਿੱਕਤ ਹੁੰਦੀ ਹੈ ਸਗੋਂ ਸਾਡਾ ਦਿਮਾਗ ਅਤੇ ਸਰੀਰ ਠੀਕ ਤਰੀਕੇ ਕੰਮ ਕਰਨਾ ਬੰਦ ਕਰ ਦਿੰਦਾ ਹੈ।ਸਾਡੀ ਸਵਾਦ ਲੈਣ ਅਤੇ ਸੁੰਘਣ ਦੀ ਸਮਰੱਥਾ 30 ਫੀਸਦੀ ਤੱਕ ਘੱਟ ਜਾਂਦੀ ਹੈ। ਇਹ ਹੀ ਕਾਰਨ ਹੈ ਕਿ ਪਸੰਦੀਦਾ ਖਾਣਾ ਵੀ ਜਹਾਜ਼ 'ਚ ਸੁਆਦ ਨਹੀਂ ਲਗਦਾ। ਨਮੀ ਘੱਟ ਹੋਣ ਕਾਰਨ ਪਿਆਸ ਵੀ ਵਧ ਲਗਦੀ ਹੈ।ਕੈਬਿਨ ਪ੍ਰੈਸ਼ਰ ਘੱਟ ਹੋਣ ਦੇ ਕਾਰਨ ਖ਼ੂਨ ਦੇ ਵਹਾਅ 'ਚ ਨਾਈਟ੍ਰੋਜਨ ਦੀ ਮਾਤਰਾ ਵਧ ਸਕਦੀ ਹੈ ਜੋ ਜੋੜਾਂ 'ਚ ਦਰਦ, ਅਧਰੰਗ, ਇੱਥੋਂ ਤੱਕ ਕਿ ਮੌਤ ਦਾ ਕਾਰਨ ਬਣ ਸਕਦੀ ਹੈ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਖਾਲਿਸਤਾਨੀ ਸਮਰਥਕਾਂ ਦੇ ਰਾਹੁਲ ਗਾਂਧੀ ਦੀ ਸਭਾ ’ਚ ਪਹੁੰਚਣ ਦੀ ਅਸਲੀਅਤ 25 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46333569 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਫੋਟੋ ਕੈਪਸ਼ਨ ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਨਾਲ ਜੁੜਿਆ ਇੱਕ ਵੀਡੀਓ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੈਪਸ਼ਨ ਲਿਖਿਆ ਹੈ ''ਰਾਹੁਲ ਗਾਂਧੀ ਦੀ ਲੰਡਨ ਦੀ ਸਭਾ 'ਚ ਹਿੰਦੂਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ।'' ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਅਜਿਹੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ਜਿਹੜੀਆਂ ਕੁਝ ਸੱਚੀਆਂ ਤੇ ਕੁਝ ਝੂਠੀਆਂ ਹਨ, ਜਾਂ ਕੁਝ ਅੱਧੀ-ਅਧੂਰੀ ਜਾਣਕਾਰੀ ਦੇਣ ਵਾਲੀਆਂ ਹਨ।ਇਨ੍ਹਾਂ ਦਾ ਪਤਾ ਲਗਾਉਣ ਲਈ ਇੱਕ ਖਾਸ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਅਜਿਹੀਆਂ ਖ਼ਬਰਾਂ ਦਾ ਪਤਾ ਲਗਾਇਆ ਜਾਵੇਗਾ। ਇਸ ਪ੍ਰੋਜੈਕਟ ਦਾ ਨਾਮ ਹੈ 'ਏਕਤਾ ਨਿਊਜ਼ਰੂਮ।'ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਸੋਸ਼ਲ ਮੀਡੀਆ ਜ਼ਰੀਏ ਕੁਝ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਦੀ ਪੜਤਾਲ ਕਰਕੇ ਸੱਚਾਈ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਰਾਹੁਲ ਦੀ ਸਭਾ 'ਚ ਬੁਲਾਏ ਗਏ ਖਾਲਿਸਤਾਨੀ ਸਮਰਥਕ - ਫ਼ੇਕਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਨਾਲ ਜੁੜਿਆ ਇੱਕ ਵੀਡੀਓ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੈਪਸ਼ਨ ਲਿਖਿਆ ਹੈ ''ਰਾਹੁਲ ਗਾਂਧੀ ਦੀ ਲੰਡਨ ਦੀ ਸਭਾ 'ਚ ਹਿੰਦੂਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ।''ਇਹ ਵੀ ਪੜ੍ਹੋ:'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਅਮ੍ਰਿਤਸਰ ਧਮਾਕਾ: 3 ਅਣਸੁਲਝੇ ਸਵਾਲ 'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਸ਼ੇਅਰ ਕੀਤੇ ਜਾ ਰਹੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਵੀਡੀਓ 'ਚ ਇੱਕ ਥਾਂ ਰਾਹੁਲ ਗਾਂਧੀ ਦੀ ਤਸਵੀਰ ਵੀ ਦਿਖਾਈ ਦੇ ਰਹੀ ਹੈ। Image copyright video grab/Social Media ਫੋਟੋ ਕੈਪਸ਼ਨ ਇਸ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤਿੰਨ-ਚਾਰ ਮਹੀਨੇ ਪਹਿਲਾਂ ਵੀ ਆਈ ਸੀ ਇਸ ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਜਾ ਰਿਹਾ ਹੈ, "ਕਿਵੇਂ ਸੌਂਪ ਦੇਵਾਂ ਮੈਂ ਕਾਂਗਰਸ ਨੂੰ ਆਪਣਾ ਦੇਸ, ਤੁਸੀਂ ਹੀ ਦੱਸੋ...ਲੰਡਨ ਵਿੱਚ ਰਾਹੁਲ ਗਾਂਧੀ ਦੀ ਸਭਾ 'ਚ ਪਹੁੰਚੇ ਖਾਲਿਸਤਾਨੀ ਅੱਤਵਾਦੀ... ਕਾਂਗਰਸ ਪਾਰਟੀ ਜ਼ਿੰਦਾਬਾਦ ਅਤੇ ਹਿੰਦੁਸਤਾਨ ਮੁਰਦਾਬਾਦ ਦੇ ਲਾਏ ਨਾਅਰੇ... ਤੁਹਾਡੇ ਕੋਲ ਜਿੰਨੇ ਵੀ ਗਰੁੱਪ ਹਨ ਉਨ੍ਹਾਂ ਸਾਰਿਆਂ 'ਚ ਭੇਜੋ।''ਵੀਡੀਓ 'ਚ ਹਿੰਦੁਸਤਾਨ ਮੁਰਦਾਬਾਦ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਸੁਣਾਈ ਦੇ ਰਹੇ ਹਨ।ਨਾਅਰੇ ਕੁਝ ਮੁੰਡੇ ਲਗਾ ਰਹੇ ਹਨ ਜਿਨ੍ਹਾਂ ਨੇ ਪੱਗ ਬੰਨੀ ਹੋਈ ਹੈ। ਇਸਦੇ ਚਲਦੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਿੱਖ ਖਾਲਿਸਤਾਨੀ ਹਨ ਜਿਹੜੇ ਸਭਾ 'ਚ ਬੁਲਾਏ ਗਏ ਸਨ ਅਤੇ ਉਹ ਕਾਂਗਰਸ ਨਾਲ ਜੁੜੇ ਹੋਏ ਹਨ।ਇਸ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤਿੰਨ-ਚਾਰ ਮਹੀਨੇ ਪਹਿਲਾਂ ਵੀ ਆਈ ਸੀ। ਕੁਝ ਦਿਨਾਂ 'ਚ ਰਾਜਸਥਾਨ ਵਿੱਚ ਚੋਣਾਂ ਹੋਣ ਵਾਲੀਆਂ ਹਨ ਜਿਸ ਨੂੰ ਧਿਆਨ ਵਿੱਚ ਰੱਖ ਕੇ ਰਾਜਸਥਾਨ ਦੇ ਵੱਖੋ-ਵੱਖਰੇ ਫੇਸਬੁੱਕ ਗਰੁੱਪਾਂ ਵਿੱਚ ਇਹ ਵੀਡੀਓ ਗ਼ਲਤ ਜਾਣਕਾਰੀ ਨਾਲ ਪੋਸਟ ਕੀਤਾ ਜਾ ਰਿਹਾ ਹੈ। Image copyright video grab/Social Media ਫੋਟੋ ਕੈਪਸ਼ਨ ਵੀਡੀਓ 'ਚ ਹਿੰਦੂਸਤਾਨ ਮੁਰਦਾਬਾਦ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਸੁਣਾਈ ਦੇ ਰਹੇ ਹਨ ਦਰਅਸਲ ਇਸ ਵੀਡੀਓ ਬਾਰੇ ਲੰਡਨ 'ਚ ਛਪੀਆਂ ਕੁਝ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਨਾਅਰੇ ਲਗਾਉਣ ਵਾਲੇ ਚਾਰ ਲੋਕ ਸਖ਼ਤ ਸੁਰੱਖਿਆ ਦੇ ਬਾਵਜੂਦ ਪਰਿਸਰ ਵਿੱਚ ਵੜਨ 'ਚ ਸਫ਼ਲ ਹੋਏ ਸਨ।ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਲੋਕਾਂ ਨੂੰ ਸਭਾ 'ਚ ਬੁਲਾਇਆ ਨਹੀਂ ਗਿਆ ਸੀ ਸਗੋਂ ਇਹ ਬੈਠਕ ਦਾ ਵਿਰੋਧ ਕਰਨ ਲਈ ਆਏ ਸਨ।ਅਸੀਂ ਦੇਖਿਆ ਕਿ ਇਸ ਵੀਡੀਓ ਨੂੰ ਗ਼ਲਤ ਜਾਣਕਾਰੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਦੀ ਸਭਾ 'ਚ ਲੱਖਾਂ ਦੀ ਭੀੜ- ਫ਼ੇਕਸੋਸ਼ਲ ਮੀਡੀਆ 'ਤੇ ਜਨਸਭਾ ਨਾਲ ਜੁੜੀ ਇੱਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਰਾਹੁਲ ਗਾਂਧੀ ਦੀ ਜਨਸਭਾ ਦੀ ਹੈ ਜਿਹੜੀ ਰਾਜਸਥਾਨ ਦੇ ਬੀਕਾਨੇਰ ਵਿੱਚ ਹੋਈ ਸੀ।ਇਹ ਵੀ ਪੜ੍ਹੋ:'ਭੀੜ ਨੇ ਬੁਰੀ ਤਰ੍ਹਾਂ ਕੁੱਟਿਆ, ਸ਼ਾਂਤਾ ਦੀ ਮੌਤ ਹੋ ਗਈ'ਫੇਕ ਨਿਊਜ਼ ਜਾਂ ਗ਼ਲਤ ਜਾਣਕਾਰੀ ਨੂੰ ਰੋਕਣਾ ਮੁਸ਼ਕਿਲ ਕਿਉਂ ਹੈ?ਸੋਸ਼ਲ ਮੀਡੀਆ 'ਤੇ ਝੂਠ ਦੀ ਬੱਲੇ-ਬੱਲੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਇਸ ਤਸਵੀਰ ਵਿੱਚ ਲਿਖਿਆ ਗਿਆ ਹੈ ਕਿ ਇਸ ਜਨਸਭਾ 'ਚ 20 ਲੱਖ ਲੋਕਾਂ ਨੇ ਸ਼ਿਰਕਤ ਕੀਤੀ ਸੀ ਅਤੇ ਇਸ ਨੇ ਇੰਦਰਾ ਗਾਂਧੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ। Image copyright Social media ਫੋਟੋ ਕੈਪਸ਼ਨ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਜੀਪ 'ਤੇ ਹਰੇ ਰੰਗ ਦਾ ਝੰਡਾ ਲੱਗਿਆ ਹੈ ਜਿਸ 'ਤੇ ਚਿੱਟੇ ਰੰਗ ਦਾ ਚੰਨ ਅਤੇ ਤਾਰਾ ਬਣਿਆ ਹੋਇਆ ਹੈ ਇਸ ਤਸਵੀਰ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਹੈ ਕਿ ਇਹ ਤਸਵੀਰ ਬੀਕਾਨੇਰ ਦੀ ਹੈ ਹੀ ਨਹੀਂ। ਇੱਥੋਂ ਤੱਕ ਕਿ ਇਸ ਜਨਸਭਾ ਦਾ ਰਾਹੁਲ ਗਾਂਧੀ ਨਾਲ ਕੋਈ ਨਾਤਾ ਨਹੀਂ ਹੈ। ਇਹ ਤਸਵੀਰ ਸੋਨੀਪਤ ਦੇ ਹਰਿਆਣਾ 'ਚ ਸਾਲ 2013 ਵਿੱਚ ਲਈ ਗਈ ਸੀ ਅਤੇ ਭੁਪਿੰਦਰ ਸਿੰਘ ਹੁੱਡੀ ਦੀ ਰੈਲੀ ਦੀ ਤਸਵੀਰ ਹੈ। ਇਸ ਦੀ ਅਸਲ ਤਸਵੀਰ ਸਾਨੂੰ ਗੈਟੀ ਈਮੇਜਸ 'ਤੇ ਮਿਲੀ ਹੈ।ਲੋਕਾਂ ਨੂੰ ਗੁੰਮਰਾਹ ਕਰਨ ਲਈ ਇਸ ਤਸਵੀਰ ਨੂੰ ਰਾਹੁਲ ਗਾਂਧੀ ਦੀ ਰੈਲੀ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਕਾਂਗਰਸ ਦਾ ਪ੍ਰਚਾਰ ਪਾਕਿਸਤਾਨੀ ਝੰਡੇ ਦੇ ਨਾਲ - ਫ਼ੇਕਫ਼ੇਸਬੁੱਕ 'ਤੇ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ਕਿ ਰਾਜਸਥਾਨ ਦੇ ਕਾਂਗਰਸ ਦੇ ਇੱਕ ਉਮੀਦਵਾਰ ਪਾਕਿਸਤਾਨ ਦਾ ਝੰਡਾ ਲਗਾ ਕੇ ਪ੍ਰਚਾਰ ਕਰ ਰਹੇ ਹਨ। ਲੋਕ ਇਸ 'ਤੇ ਯਕੀਨ ਕਰ ਲੈਣ ਇਸ ਲਈ ਇਸਦੇ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਜਾ ਰਹੀ ਹੈ।ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਜੀਪ 'ਤੇ ਹਰੇ ਰੰਗ ਦਾ ਝੰਡਾ ਲੱਗਿਆ ਹੈ ਜਿਸ 'ਤੇ ਚਿੱਟੇ ਰੰਗ ਦਾ ਚੰਨ ਅਤੇ ਤਾਰਾ ਬਣਿਆ ਹੋਇਆ ਹੈ। ਤਸਵੀਰ ਦੇ ਨਾਲ ਲਿਖਿਆ ਗਿਆ ਹੈ, "ਮਕਰਾਨਾ ਵਿੱਚ ਪਾਕਿਸਤਾਨ ਦਾ ਝੰਡਾ ਲਗਾ ਕੇ ਪ੍ਰਚਾਰ ਕਰਦੇ ਕਾਂਗਰਸੀ ਉਮੀਦਵਾਰ ਜ਼ਾਕਿਰ ਹੁਸੈਨ ਦੇ ਸਮਰਥਕ, ਅਜੇ ਵੀ ਸੰਭਲ ਜਾਓ ਆਪਸੀ ਮਤਭੇਦ ਭੁਲਾ ਕੇ ਸਾਰੇ ਹਿੰਦੂਆਂ ਦੇ ਇੱਕ ਹੋਣ ਦਾ ਸਮਾਂ ਆ ਗਿਆ ਹੈ।" Image copyright AFP/Getty Images ਇਸ ਤਸਵੀਰ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਰਾਜਸਥਾਨ ਦੇ ਨਾਗੋਰ ਜ਼ਿਲ੍ਹੇ ਦੇ ਮਕਰਾਨਾ ਦੀ ਹੈ। ਪਰ ਤਸਵੀਰ ਵਿੱਚ ਜੋ ਝੰਡਾ ਵਿਖਾਈ ਦੇ ਰਿਹਾ ਹੈ, ਉਹ ਪਾਕਿਸਤਾਨ ਦਾ ਨਹੀਂ ਹੈ।ਪਾਕਿਸਤਾਨ ਦੇ ਝੰਡੇ 'ਚ ਇੱਕ ਚਿੱਟੇ ਰੰਗ ਦੀ ਪੱਟੀ ਵੀ ਹੁੰਦੀ ਹੈ ਜਿਹੜੀ ਕਿ ਸ਼ੇਅਰ ਕੀਤੀ ਜਾ ਰਹੀ ਤਸਵੀਰ 'ਚ ਦਿਖ ਰਹੇ ਝੰਡੇ ਵਿੱਚ ਨਹੀਂ ਹੈ।ਇਹ ਵੀ ਪੜ੍ਹੋ:ਅਯੁਧਿਆ ਦਾ ਅਸਲ ਇਤਿਹਾਸ ਕੀ ਹੈਮੈਰੀ ਕੌਮ ਨੇ ਰਚਿਆ ਇੱਕ ਹੋਰ ਇਤਿਹਾਸ ਸਮਲਿੰਗੀ ਵਿਆਹ ਨੂੰ ਮਾਨਤਾ ਲਈ ਰੈਫਰੈਂਡਮ ਮਕਰਾਨਾ ਦੇ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਹਾਲ ਹੀ 'ਚ ਉਨ੍ਹਾਂ ਦਾ ਤਿਉਹਾਰ ਸੀ।ਇਹ ਤਸਵੀਰ ਉਸ ਤਿਉਹਾਰ ਦੇ ਸਮੇਂ ਲਗਾਏ ਜਾਣ ਵਾਲੇ ਝੰਡੇ ਦੀ ਹੈ, ਜਿਹੜਾ ਪਾਕਿਸਤਾਨ ਦਾ ਨਹੀਂ ਹੈ।( ਇਹ ਕਹਾਣੀ ਫ਼ੇਕ ਨਿਊਜ਼ ਨਾਲ ਲੜਨ ਲਈ ਬਣਾਏ ਗਏ ਪ੍ਰਾਜੈਕਟ 'ਏਕਤਾ ਨਿਊਜ਼ਰੂਮ' ਦਾ ਹਿੱਸਾ ਹੈ। ਜੇਕਰ ਤੁਹਾਡੇ ਕੋਲ ਅਜਿਹੀਆਂ ਖ਼ਬਰਾਂ, ਵੀਡੀਓਜ਼, ਤਸਵੀਰਾਂ ਜਾਂ ਦਾਅਵੇ ਆਉਂਦੇ ਹਨ ਜਿਨ੍ਹਾਂ 'ਤੇ ਤੁਹਾਨੂੰ ਸ਼ੱਕ ਹੋਵੇ ਤਾਂ ਉਨ੍ਹਾਂ ਦੀ ਸੱਚਾਈ ਜਾਣਨ ਲਈ ਤੁਸੀਂ 'ਏਕਤਾ ਨਿਊਜ਼ਰੂਮ' ਦੇ ਇਸ ਨੰਬਰ 'ਤੇ +91 89290 23625 ਵੱਟਸਐਪ ਕਰੋ ਜਾਂ ਇੱਥੇ ਕਲਿੱਕ ਕਰੋ।)ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਤਸਵੀਰਾਂ : ਜਿਨ੍ਹਾਂ ਬੀਤੇ ਹਫ਼ਤੇ ਦੌਰਾਨ ਦੁਨੀਆਂ ਦਾ ਧਿਆਨ ਖਿੱਚਿਆ 27 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46002672 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright NARINDER NANU/Getty Images ਫੋਟੋ ਕੈਪਸ਼ਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ ਪੁਰਬ ਮੌਕੇ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਫੁੱਲਾਂ ਨਾਲ ਸਜਾਏ ਜਾਣ ਦਾ ਦ੍ਰਿਸ਼। ਅੰਮ੍ਰਿਤਸਰ ਸ਼ਹਿਰ ਉਨ੍ਹਾਂ ਨੇ ਹੀ ਵਸਾਇਆ ਸੀ ਜਿਸ ਵਿੱਚ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਿਰ ਸਾਹਿਬ ਦੀ ਉਸਾਰੀ ਕਰਵਾਈ। Image copyright COURTESY OF SAUDI ROYAL COURT/HANDOUT VIA REUTERS ਫੋਟੋ ਕੈਪਸ਼ਨ ਸਾਊਦੀ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (ਸੱਜੇ) ਮਰਹੂਮ ਪੱਤਰਕਾਰ ਖਾਸ਼ੋਜੀ ਦੇ ਪੁੱਤਰ ਸਾਲਾਹ ਬਿਨ ਖਾਸ਼ੋਜੀ (ਖੱਬੇ) ਨਾਲ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਮੁਲਾਕਾਤ ਕਰਦੇ ਹੋਏ। ਇਸ ਹਫਤੇ ਵਾਪਰੀਆਂ ਦੁਨੀਆਂ ਦੀਆਂ ਪ੍ਰਮੁੱਖ ਘਟਨਾਵਾਂ ਦੀਆਂ ਚੋਣਵੀਆਂ ਤਸਵੀਰਾਂ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Image copyright SERGEI GAPON / AFP ਫੋਟੋ ਕੈਪਸ਼ਨ ਬੈਲਾਰੂਸ ਦੇ ‘ਇੰਟੀਰੀਅਰ ਸੋਲਜਰ’ ਰਾਜਧਾਨੀ ਮਿਨਸਿਕ ਤੋਂ 30 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ‘ਮੈਡਾਰਡ ਬੈਰਾਟ ਹੈਡਡਰੈਸ’ ਦੀ ਯੋਗਤਾ ਪ੍ਰੀਖਿਆ ਵਿੱਚ ਹਿੱਸਾ ਲੈਂਦੇ ਹੋਏ। Image copyright LUONG THAI LINH / EPA ਫੋਟੋ ਕੈਪਸ਼ਨ ਇੱਕ ਮੁਲਾਜ਼ਮ ਵਿਅਤਨਾਮ ਚਿੜੀਆਘਰ ਦੇ ਤਿੰਨ ਵਿੱਚੋਂ 1 ਦਰਿਆਈ ਘੋੜੇ ਨੂੰ ਖਾਣਾ ਖੁਆਉਂਦੀ ਹੋਈ। ਸੰਨ 1977 ਵਿੱਚ ਬਣੇ ਇਸ ਚਿੜੀਆਘਰ ਵਿੱਚ 90 ਪ੍ਰਜਾਤੀਆਂ ਦੇ 800 ਤੋਂ ਵਧੇਰੇ ਜੀਵ ਹਨ। Image copyright ANN WANG / REUTERS ਫੋਟੋ ਕੈਪਸ਼ਨ ਮਿਆਂਮਾਰ ਦੇ ਮੌਨ ਸੂਬੇ ਵਿਚਲੇ ਕਿਆਕਹਿਟੀਓ ਪਗੋਡਾ ਵਿਖੇ ਬੋਧੀ ਸਾਧੂ ਮੋਮਬੱਤੀਆਂ ਜਲਾ ਕੇ ਪੂਰਨਮਾਸ਼ੀ ਮਨਾਉਂਦੇ ਹੋਏ। Image copyright PHIL NOBLE / GETTY IMAGES ਫੋਟੋ ਕੈਪਸ਼ਨ ਸਸੈਕਸ ਦੇ ਡਿਊਕ ਅਤੇ ਡੱਚਿਸ ਫਿਜੀ ਦੇ ਸੁਵਾ ਵਿੱਚ ਯੂਨੀਵਰਸਿਟੀ ਆਫ ਸਾਊਥ ਪੈਸਿਫਿਕ ਦੇ ਫੇਰੀ ਦੌਰਾਨ। ਵਿਆਹ ਮਗਰੋਂ ਸ਼ਾਹੀ ਜੋੜਾ ਆਪਣੀ ਪਹਿਲੀ ਸੰਸਾਰ ਫੇਰੀ ਉੱਪਰ ਨਿਕਲਿਆ ਹੋਇਆ ਹੈ। ਜਿਸ ਦੌਰਾਨ ਉਹ ਆਸਟ੍ਰੇਲੀਆ, ਨਿਊ ਜ਼ੀਲੈਂਡ, ਫਿਜ਼ੀ ਅਤੇ ਟੌਂਗਾ ਜਾਣਗੇ। Image copyright TORU HANAI / REUTERS ਫੋਟੋ ਕੈਪਸ਼ਨ ਜਾਪਾਨ ਦੇ ਹਿਟਾਚੀਨਾਕਾ ਵਿਚਲੇ ਸੀਸਾਈਡ ਪਾਰਕ ਵਿੱਚ ਫਾਇਰ ਵੀਡ ਦੇ ਖੇਤਾਂ ਵਿੱਚ ਤੁਰਦੇ ਹੋਏ ਲੋਕ। ਇਹ ਘਾਹ ਪਤਝੜ ਦੌਰਾਨ ਅੱਗ ਵਰਗੇ ਲਾਲ ਰੰਗ ਦੀ ਹੋ ਜਾਂਦੀ ਹੈ। Image copyright ILYA NAYMUSHIN / REUTERS ਫੋਟੋ ਕੈਪਸ਼ਨ ਇੱਕ ਮਾਡਲ ਰੂਸੀ ਕਲਾਕਾਰ ਮਾਰੀਆ ਗੈਸਾਨੋਵਾ ਦੀ ਕਲਾਕ੍ਰਿਤੀ ਦੀ ਪੇਸ਼ਕਾਰੀ ਕਰਦੀ ਹੋਈ। ਪਿਛੋਕੜ ਵਿੱਚ ਵਿਕਟਰ ਵਸੈਂਟੋਵ ਦੀ ਕਲਾਕ੍ਰਿਤੀ ਸਿਰੀਨ ਐਂਡ ਐਲਕੋਨੋਸਟ- ਏ ਸੌਂਗ ਆਫ ਜੌਏ ਐਂਡ ਸੌਰੋ ਦੇਖੀ ਜਾ ਸਕਦੀ ਹੈ। Image copyright NELSON ALMEIDA / AFP ਫੋਟੋ ਕੈਪਸ਼ਨ ਬ੍ਰਾਜ਼ੀਲ, ਸਾਓ ਪੋਲੋ ਫੈਸ਼ਨ ਵੀਕ ਵਿੱਚ ਇੱਕ ਮਾਡਲ ਪੈਟਰੀਸ਼ੀਆ ਵੀਏਰਾ ਦੀ ਡਿਜ਼ਾਈਨ ਕੀਤੀ ਪੌਸ਼ਾਕ ਦਿਖਾਉਂਦੀ ਹੋਈ। Image copyright SUSANA VERA / REUTERS ਫੋਟੋ ਕੈਪਸ਼ਨ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਪਸ਼ੂਆਂ ਦੀ ਸਾਲਾਨਾ ਪਰੇਡ ਦੌਰਾਨ ਦੋ ਔਰਤਾਂ ਭੇਡਾਂ ਦੇ ਇੱਜੜ ਸਾਹਮਣੇ ਖੜ੍ਹ ਕੇ ਆਪਣੀ ਤਸਵੀਰ ਖਿੱਚਦੀਆਂ ਹੋਈਆਂ। ਆਜੜੀ ਆਪਣੇ ਸਾਲਾਨਾ ਪ੍ਰਵਾਸ ਦੌਰਾਨ ਜਾਨਵਰਾਂ ਨੂੰ ਸ਼ਹਿਰ ਵਿੱਚੋਂ ਲੰਘਾਉਂਦੇ ਹਨ। ਆਜੜੀ ਜਦੋਂ ਉੱਤਰੀ ਸਪੇਨ ਵਿੱਚ ਠੰਢ ਪੈਣ ਲਗਦੀ ਹੈ ਤਾਂ ਆਪਣੀਆਂ ਭੇਡਾਂ ਨੂੰ ਦੇਸ ਦੇ ਉੱਤਰੀ ਖਿੱਤੇ ਵੱਲ ਲੈ ਕੇ ਜਾਂਦੇ ਹਨ। Image copyright JANE BARLOW / PA ਫੋਟੋ ਕੈਪਸ਼ਨ ਸਕੌਟਲੈਂਡ ਦੀ ਰਵਾਇਤੀ ‘ਰੇਇਜ਼ਨ ਫੋਮ ਫਾਈਟ’ ਵਿੱਚ ਹਿੱਸਾ ਲੈਂਦੇ ਹੋਏ। ਇਹ ਉਤਸਵ ਯੂਨੀਵਰਸਿਟੀ ਆਫ ਸੈਂਟ ਐਂਡਰਿਊਜ਼ ਇਨ ਫਾਈਫ ਵਿੱਚ ਹੋਇਆ। ਇਸ ਤਸਵੀਰ ਵਿੱਚ ਹਫਤਾ ਭਰ ਚੱਲੇ ਸਮਾਗਮਾਂ ਦਾ ਅੰਤਲਾ ਸਮਾਗਮ ਸੀ ਜਿਸ ਵਿੱਚ ਜੂਨੀਅਰ ਵਿਦਿਆਰਥੀ ਆਪਣੇ ਸੀਨੀਅਰਾਂ ਦਾ ਆਪਣਾ ਧਿਆਨ ਰੱਖਣ ਲਈ ਧੰਨਵਾਦ ਕਰਦੇ ਹਨ। ਇਹ ਵੀ ਪੜ੍ਹੋ:'ਵਿਆਹ ਰਜਿਸਟਰ ਕਰਵਾਉਣ ਵੇਲੇ ਮਾਪਿਆਂ ਨੂੰ ਸੱਦਾ ਮਤਲਬ ਮੌਤ ਨੂੰ ਸੱਦਾ''ਭਾਰਤ 'ਚ 50% ਤੋਂ ਵੱਧ ਡਾਕਟਰਾਂ ਤੇ ਵਕੀਲਾਂ ਨੇ ਨਹੀਂ ਭਰਿਆ ਟੈਕਸ'ਨਜ਼ਰੀਆ: ਮੋਦੀ ਨੂੰ ਕਲੀਨ ਚਿੱਟ ਦੇਣ ਵਾਲੇ ਅਫਸਰ ਦੀ ਸੁਪਰ-ਬੌਸ ਬਣਨ ਦੀ ਚਾਹਤ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
IND Vs AUS: ਮਯੰਕ ਅਗਰਵਾਲ ਦੀ ਸ਼ਾਨਦਾਰ ਪਾਰੀ 'ਤੇ ਆਸਟਰੇਲੀਆ ਕਮੈਂਟੇਟਰਾਂ ਦੀ ਵਿਵਾਦਿਤ ਟਿੱਪਣੀ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46685838 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮਯੰਕ ਨੇ ਨਾ ਕੇਵਲ 76 ਦੌੜਾਂ ਬਣਾਈਆਂ ਬਲਿਕ 55 ਓਵਰਜ਼ ਤੱਕ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਨੂੰ ਮਾਤ ਦਿੰਦੇ ਰਹੇ ਭਾਰਤ ਅਤੇ ਆਸਟਰੇਲੀਆ ਵਿਚਾਲੇ ਚੱਲ ਰਹੀ ਟੈਸਟ ਸੀਰੀਜ਼ ਹੁਣ ਤੱਕ ਖੇਡ ਤੋਂ ਇਲਾਵਾ ਕਈ ਹੋਰ ਕਾਰਨਾਂ ਕਰਕੇ ਵੀ ਚਰਚਾ 'ਚ ਰਹੀ ਹੈ। ਫੇਰ ਭਾਵੇ ਸਲੈਜਿੰਗ ਯਾਨਿ ਮੈਦਾਨ ’ਤੇ ਮੰਦੇ ਬੋਲਾਂ ਦਾ ਇਸਤੇਮਾਲ ਹੋਵੇ ਜਾਂ ਫਿਰ ਕਮੈਂਟੇਟਰ ਦੀ ਕਮੈਂਟਰੀ।ਤਾਜ਼ਾ ਮਾਮਲਾ ਭਾਰਤ ਅਤੇ ਆਸਟਰੇਲੀਆ ਦੇ ਤੀਜੇ ਟੈਸਟ ਮੈਚ 'ਚ ਭਾਰਤੀ ਬੱਲੇਬਾਜ ਮਯੰਕ ਅਗਰਵਾਲ ਦੇ 71 ਸਾਲ ਪੁਰਾਣੇ ਰਿਕਾਰਡ ਤੋੜਨ ਤੋਂ ਠੀਕ ਪਹਿਲਾਂ ਦਾ ਹੈ। ਮਯੰਕ ਨੇ ਆਸਟਰੇਲੀਆ ਦੇ ਖ਼ਿਲਾਫ਼ ਪਹਿਲੇ ਹੀ ਟੈਸਟ ਮੈਚ 'ਚ 76 ਦੌੜਾਂ ਦੀ ਪਾਰੀ ਖੇਡੀ, ਇਹ ਇੱਕ ਰਿਕਾਰਡ ਹੈ। ਇਸ ਤੋਂ ਪਹਿਲਾਂ ਸਾਲ 1947 'ਚ ਦੱਤੂ ਫੜਕਰ ਨੇ ਸਿਡਨੀ ਟੈਸਟ 'ਚ 51 ਬਣਾਏ ਸਨ। ਇਹ ਵੀ ਪੜ੍ਹੋ-ਭਾਰਤ ਨੂੰ ਸਬਕ ਸਿਖਾਉਣ ਦੀ ਇੱਛਾ ਰੱਖਣ ਵਾਲੇ ਚੀਨੀ ਆਗੂ ਮਾਓ ਬਾਰੇ ਦਿਲਚਸਪ ਗੱਲਾਂ2018 ਦੀਆਂ ਫਿਲਮਾਂ ਜਿਨ੍ਹਾਂ 'ਚ ਔਰਤਾਂ ਨੇ ਤੋੜੀ ਮਰਦਾਂ ਦੀ ਸਰਦਾਰੀਕੀ ਊਧਮ ਸਿੰਘ ਕੰਬੋਜ, ਭਗਤ ਸਿੰਘ ਸੰਧੂ, ਸੁਖਦੇਵ ਥਾਪਰ ਹੋ ਸਕਦੇ ਨੇ?ਕੀ ਤੁਹਾਡੇ ਦਫ਼ਤਰ 'ਚ ਵੀ 'ਦਿਖਾਵਟੀ - ਰੁੱਝੇ ਹੋਏ' ਲੋਕ ਹਨਮਯੰਕ ਜਦੋਂ ਮੈਦਾਨ 'ਤੇ ਰਿਕਾਰਡ ਕਾਇਮ ਕਰਨ ਵੱਲ ਵਧ ਰਹੇ ਸਨ ਤਾਂ ਆਸਟਰੇਲੀਆ ਦੇ ਕਮੈਂਟੇਟਰ ਕੈਰੀ ਓਫੀਕ ਨੇ ਕਮੈਂਟਰੀ ਬਾਕਸ 'ਚ ਕਿਹਾ, "ਮਯੰਕ ਨੇ ਰਣਜੀ ਮੈਚ ਵਿੱਚ ਜੋ ਤਿਹਰਾ ਸੈਂਕੜਾ ਬਣਾਇਆ ਸੀ, ਉਹ ਰੇਲਵੇ ਕੈਂਟੀਨ ਦੇ ਸਟਾਫ ਖ਼ਿਲਾਫ਼ ਬਣਾਇਆ ਸੀ।"ਦਰਅਸਲ 13 ਮਹੀਨੇ ਪਹਿਲਾਂ ਯਾਨਿ 2017 ਦੇ ਨਵੰਬਰ 'ਚ ਮਯੰਕ ਨੇ ਰਣਜੀ ਟਰਾਫੀ 'ਚ ਕਰਨਾਟਕ ਲਈ ਖੇਡਦਿਆਂ ਹੋਇਆ ਮਹਾਰਾਸ਼ਟਰ ਦੇ ਖ਼ਿਲਾਫ਼ ਬਿਨਾ ਆਊਟ ਹੋਏ 304 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਕਮੈਂਟੇਟਰ ਦੀ ਗੱਲ 'ਤੇ ਸੋਸ਼ਲ 'ਤੇ ਪ੍ਰਤਿਕਿਰਿਆਇਸ ਤੋਂ ਇਲਾਵਾ ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮਾਰਕ ਵਾਅ ਦਾ ਵੀ ਇੱਕ ਬਿਆਨ ਚਰਚਾ 'ਚ ਹੈ। ਮਾਰਕ ਵਾਅ ਨੇ ਕਿਹਾ, "ਭਾਰਤ 'ਚ ਕ੍ਰਿਕਟ 'ਚ 50 ਤੋਂ ਵੱਧ ਦਾ ਔਸਤ ਆਸਟਰੇਲੀਆ ਦੇ 40 ਦੇ ਬਰਾਬਰ ਹੁੰਦਾ ਹੈ।"ਉਨ੍ਹਾਂ ਦੋਵਾਂ ਦੇ ਬਿਆਨਾਂ 'ਤੇ ਸੋਸ਼ਲ ਮੀਡੀਆ 'ਤੇ ਤਿੱਖੀਆਂ ਪ੍ਰਤਿਕਿਰਆਵਾਂ ਦੇਖ ਨੂੰ ਮਿਲ ਰਹੀਆਂ ਹਨ। ਟਵਿੱਟਰ 'ਤੇ ਆਸ਼ੀਰਵਾਦ ਕਰਾਂਡੇ ਨਾਮ ਦੇ ਯੂਜ਼ਰ ਨੇ ਲਿਖਿਆ, "ਕੈਰੀ ਨੇ ਰਣਜੀ ਮੈਚ 'ਚ ਮਯੰਕ ਦੀ ਖੇਡੀ ਪਾਰੀ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਕ੍ਰਿਕਟ ਦੀ ਦੁਨੀਆਂ 'ਚ ਅਜਿਹੀਆਂ ਪ੍ਰਤਿਕਿਰਿਆਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।" Image Copyright @AshirwadKarande @AshirwadKarande Image Copyright @AshirwadKarande @AshirwadKarande ਐਸ਼ ਨਾਮ ਦੇ ਯੂਜ਼ਰ ਨੇ ਕਿਹਾ ਲਿਖਿਆ ਕਿ ਮਾਰਕ ਵਾਅ ਨੇ ਔਸਤ ਨੂੰ ਲੈ ਕੇ ਜੋ ਬਿਆਨ ਦਿੱਤਾ ਹੈ ਅਤੇ ਕੈਰੀ ਨੇ ਵੈਟਰਜ਼ ਅਤੇ ਕੈਂਟੀਨ ਦੇ ਲੋਕਾਂ ਦੇ ਸਾਹਮਣੇ ਤਿਹਰਾ ਸੈਂਕੜਾ ਬਣਾਉਣ ਦੀ ਗੱਲ ਕਹੀ ਹੈ, ਅਪਮਾਨ ਕਰਨ ਵਾਲੀ ਹੈ। Image Copyright @Ayadav1808 @Ayadav1808 Image Copyright @Ayadav1808 @Ayadav1808 ਈਐਸਪੀਐਨ ਕ੍ਰਿਕ ਇੰਨਫੋ ਦੀ ਪੱਤਰਕਾਰ ਮੈਲਿੰਡਾ ਨੇ ਫੇਰਲ ਨੇ ਵੀ ਇਸ ਬਿਆਨ 'ਤੇ ਇਤਰਾਜ਼ ਜਤਾਇਆ ਹੈ।ਉਨ੍ਹਾਂ ਨੇ ਲਿਖਿਆ ਹੈ "ਬੇਤੁਕੇ ਹਾਸੇ ਲਈ ਕਿਸੇ ਦੂਜੇ ਖਿਡਾਰੀ ਲਈ ਸਟੀਰੀਓਟਾਈਪ ਗੱਲ ਕਹਿਣਾ ਸਹੀ ਨਹੀਂ ਹੈ। Image Copyright @melindafarrell @melindafarrell Image Copyright @melindafarrell @melindafarrell ਹਾਲਾਂਕਿ ਆਲੋਚਨਾ 'ਤੇ ਮਾਰਕ ਵਾਅ ਨੇ ਵੀ ਆਪਣਾ ਸਪੱਸ਼ਟੀਕਰਨ ਦਿੱਤਾ ਹੈ।ਮਾਰਕ ਨੇ ਕਿਹਾ, "ਮੈਂ ਇਹ ਗੱਲ ਆਸਟਰੇਲੀਆ 'ਚ ਔਸਤ ਨਾਲ ਖੇਡਣ ਵਾਲੇ ਬੱਲੇਬਾਜ਼ਾਂ ਦੀ ਗਿਣਤੀ ਦੇ ਆਧਾਰ 'ਤੇ ਕਹੀ ਸੀ। ਰਿਕਾਰਡ ਲਈ ਦੱਸਾਂ ਤਾਂ ਅਗਰਵਾਲ ਬਹੁਤ ਵਧੀਆ ਖੇਡੇ ਹਨ।" Image Copyright @juniorwaugh349 @juniorwaugh349 Image Copyright @juniorwaugh349 @juniorwaugh349 ਨਿਊਜ਼ ਆਸਟਰੇਲੀਆ ਦੀ ਖ਼ਬਰ ਮੁਤਾਬਕ ਕੈਰੀ ਓਫੀਕ ਨੇ ਇਸ ਟਿੱਪਣੀ 'ਤੇ ਵਿਰੋਧ ਤੋਂ ਬਾਅਦ ਮੁਆਫ਼ੀ ਮੰਗੀ ਹੈ। ਕੈਰੀ ਓਫੀਕ ਨੇ ਕਿਹਾ, "ਭਾਰਤ 'ਚ ਫਸਰਟ ਕਲਾਸ ਕ੍ਰਿਕਟ 'ਚ ਮਯੰਕ ਨੇ ਜੋ ਦੌੜਾਂ ਬਣਾਈਆਂ ਸਨ, ਮੈਂ ਉਨ੍ਹਾਂ ਦੀ ਗੱਲ ਕਰ ਰਿਹਾ ਸੀ। ਮੇਰਾ ਮਕਸਦ ਕਿਸੇ ਨੂੰ ਜ਼ਲੀਲ ਕਰਨਾ ਨਹੀਂ ਸੀ। ਮੈਚ 'ਚ ਮਯੰਕ ਕਾਫੀ ਦੌੜਾਂ ਬਣਾਈਆਂ, ਜੇਕਰ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ।"ਮਯੰਕ ਅਗਰਵਾਲ ਬਾਰੇ ਪੇਸ਼ ਹੈ ਬੀਬੀਸੀ ਪੱਤਰਕਾਰ ਅਭਿਸ਼ੇਕ ਸ਼੍ਰੀਵਾਸਤਵ ਦੀ ਰਿਪੋਰਟਮੈਲਬਰਨ ਦੇ ਬੌਕਸਿੰਗ ਡੇਅ ਟੈਸਟ 'ਚ ਜਦੋਂ 27 ਸਾਲਾਂ ਮਯੰਕ ਅਗਰਵਾਲ ਆਪਣੇ ਕੈਰੀਅਰ ਦਾ ਪਹਿਲਾਂ ਟੈਸਟ ਖੇਡਣ ਲਈ ਬੱਲਾ ਲੈ ਕੇ ਪਿੱਚ ਵੱਲੋਂ ਜਾ ਰਹੇ ਸਨ ਤਾਂ ਉਨ੍ਹਾਂ 'ਤੇ ਕਾਫੀ ਉਮੀਦਾਂ ਟਿਕੀਆਂ ਹੋਈਆਂ ਸਨ। ਟੀਮ ਮੈਨੇਜਮੈਂਟ ਇਹ ਆਸ ਕਰ ਰਹੀ ਸੀ ਕਿ ਆਸਟਰੇਲੀਆ ਜਿੰਨੀ ਤੇਜ਼ ਵਿਦੇਸ਼ੀ ਪਿੱਚ 'ਤੇ ਉਨ੍ਹਾਂ ਦੇ ਬੱਲੇ ਨਾਲ ਦੌੜਾਂ ਬਣਨ ਅਤੇ ਮਯੰਕ ਨੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ।ਮਯੰਕ ਨੇ ਨਾ ਕੇਵਲ 76 ਦੌੜਾਂ ਬਣਾਈਆਂ ਬਲਕਿ 55 ਓਵਰਜ਼ ਤੱਕ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਨੂੰ ਮਾਤ ਦਿੰਦੇ ਰਹੇ। ਇਸ ਦੌਰਾਨ ਉਨ੍ਹਾਂ ਨੇ 8 ਚੌਕੇ ਅਤੇ ਇੱਕ ਛੱਕਾ ਲਗਾਇਆ। Image copyright Getty Images ਫੋਟੋ ਕੈਪਸ਼ਨ ਮਯੰਕ ਨੇ 8 ਚੌਕੇ ਅਤੇ ਇੱਕ ਛੱਕਾ ਲਗਾਇਆ ਜਦੋਂ ਇਹ ਲਗਣ ਲੱਗਾ ਕਿ ਉਹ ਪਿੱਚ 'ਤੇ ਜੰਮ ਗਏ ਹਨ ਤਾਂ ਪੈਟ ਕਮਿਨਸ ਨੇ ਆਪਣੀ ਗੇਂਦ 'ਤੇ ਵਿਕੇਟ ਦੇ ਪਿੱਛਿਓਂ ਕਪਤਾਨ ਟਿਮ ਪੈਨ ਦੇ ਹੱਥੋਂ ਉਨ੍ਹਾਂ ਨੂੰ ਆਊਟ ਕਰਵਾਇਆ। ਇਸ ਦੌਰਾਨ ਮਯੰਕ ਨੇ ਚੇਤੇਸ਼ਵਰ ਪੁਜਾਰਾ ਦੇ ਨਾਲ ਦੂਜੇ ਵਿਕੇਟ ਲਈ 83 ਦੌੜਾਂ ਦੀ ਸਾਂਝੇਦਾਰੀ ਕੀਤੀ। ਬੇਸ਼ੱਕ ਮਯੰਕ ਆਪਣੇ ਪਹਿਲੇ ਟੈਸਟ 'ਚ ਸੈਂਕੜਾ ਨਹੀਂ ਮਾਰ ਸਕੇ ਪਰ ਪਿੱਚ 'ਤੇ 55 ਓਵਰਜ਼ ਤੱਕ ਉਨ੍ਹਾਂ ਦਾ ਟਿਕੇ ਰਹਿਣਾ ਟੀਮ ਮੈਨੇਜਮੈਂਟ ਲਈ ਇੱਕ ਸਕਾਰਾਤਮਕ ਸੰਦੇਸ਼ ਸੀ, ਜੋ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਲਾਮੀ ਬੱਲੇਬਾਜ਼ ਦੀ ਸਮੱਸਿਆ ਨਾਲ ਜੂਝ ਰਹੇ ਹਨ। ਮੈਚ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮਯੰਕ ਨੇ ਕਿਹਾ, "ਮੈਂ ਲੱਕੀ ਹਾਂ ਕਿ ਮੈਲਬਰਨ ਕ੍ਰਿਕਟ ਗਰਾਊਂਡ 'ਚ ਮੇਰਾ ਡੇਬਿਊ ਹੋਇਆ।"ਪੱਤਰਕਾਰਾਂ ਦੇ ਪੁੱਛਣ 'ਤੇ ਉਨ੍ਹਾਂ ਨੇ ਕਿਹਾ, "ਪਿੱਚ ਸ਼ੁਰੂਆਤ 'ਚ ਥੋੜ੍ਹਾ ਸਲੋਅ ਜ਼ਰੂਰ ਸੀ ਪਰ ਬਾਅਦ 'ਚ ਪਿੱਚ ਵੀ ਤੇਜ਼ ਹੋ ਗਈ।"ਮਯੰਕ ਬਣੇ ਰਿਕਾਰਡਧਾਰੀ ਮਯੰਕ ਅਗਰਵਾਲ ਨੇ ਆਸਟਰੇਲੀਆ ਦੇ ਜ਼ਮੀਨ 'ਤੇ 71 ਸਾਲ ਪੁਰਾਣਾ ਪਹਿਲੇ ਟੈਸਟ 'ਚ ਸਭ ਤੋਂ ਵਧੇਰੇ ਦੌੜਾਂ ਦਾ ਭਾਰਤੀ ਰਿਕਾਰਡ ਤੋੜ ਦਿੱਤਾ ਹੈ। Image copyright Getty Images ਫੋਟੋ ਕੈਪਸ਼ਨ ਬੇਸ਼ੱਕ ਮਯੰਕ ਆਪਣੇ ਪਹਿਲੇ ਟੈਸਟ 'ਚ ਸੈਂਕੜਾ ਨਹੀਂ ਮਾਰ ਸਕੇ ਪਰ ਪਿੱਚ 'ਤੇ 55 ਓਵਰਜ਼ 1947 'ਚ ਦੱਤੂ ਫੜਕਰ ਨੇ ਸਿਡਨੀ ਟੈਸਟ 'ਚ 51 ਦੌੜਾਂ ਦੀ ਪਾਰੀ ਖੇਡੀ ਸੀ। 76 ਦੌੜਾਂ ਦੀ ਪਾਰੀ ਦੀ ਬਦੌਲਤ ਹੁਣ ਇਹ ਰਿਕਾਰਡ ਮਯੰਕ ਦੇ ਨਾਮ ਹੋ ਗਿਆ ਹੈ। ਇੰਨਾ ਹੀ ਨਹੀਂ ਆਸਟਰੇਲੀਆ ਦੀ ਧਰਤੀ 'ਤੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਯੰਕ ਅਗਰਵਾਲ ਕੇਵਲ ਦੂਜੇ ਭਾਰਤੀ ਸਲਾਮੀ ਬੱਲੇਬਾਜ਼ ਹਨ। ਇਹ ਵੀ ਪੜ੍ਹੋ:‘ਟੁੱਟੇ ਸ਼ੀਸ਼ਿਆਂ ਦਾ ਗੁੱਸਾ ਹਰਮਨਪ੍ਰੀਤ ਨੂੰ ਵੇਖ ਉਤਰ ਜਾਂਦਾ’ਕੋਹਲੀ ਨੇ ਮੀਟ ਤੇ ਦੁੱਧ-ਦਹੀਂ ਖਾਣਾ ਕਿਉਂ ਛੱਡਿਆਕੋਹਲੀ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਿਤਾਲੀ ਦੇ ਟੀਮ 'ਚੋਂ 'ਆਊਟ' ਹੋਣ ਦੀ ਕਹਾਣੀਕਿਉਂ ਪੰਜਾਬੀ ਖਿਡਾਰੀ ਹਰਿਆਣਾ ਲਈ ਮੈਡਲ ਜਿੱਤ ਰਹੇ?ਬਤੌਰ ਸਲਾਮੀ ਬੱਲੇਬਾਜ਼ ਆਸਟਰੇਲੀਆ ਦੀ ਧਰਤੀ 'ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਪਹਿਲੇ ਕ੍ਰਿਕਟਰ ਆਮਿਰ ਇਲਾਹੀ ਹਨ ਜਿਨ੍ਹਾਂ ਨੇ 1947 ਦੇ ਉਸੇ ਸਿਡਨੀ ਟੈਸਟ 'ਚ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ। ਇਸ ਵਿੱਚ ਦੱਤੂ ਫੜਕਰ ਨੇ ਅਰਧ ਸੈਂਕੜਾ ਮਾਰਿਆ ਸੀ। ਇਲਾਹੀ ਦਾ ਇਹ ਪਹਿਲਾ ਟੈਸਟ ਸੀ ਅਤੇ ਇਸ ਦੀ ਦੂਜੀ ਪਾਰੀ 'ਚ ਉਨ੍ਹਾਂ ਨੇ ਪਾਰੀ ਦਾ ਆਗਾਜ਼ ਕੀਤਾ ਸੀ। ਮਯੰਕ ਸਹਿਵਾਗ ਵਰਗੇ ਬੱਲੇਬਾਜ਼ਸਕੂਲ ਦੇ ਦਿਨਾਂ 'ਚ ਮਯੰਕ ਬਿਸ਼ਪ ਕੌਟਨ ਬੁਆਇਜ਼ ਸਕੂਲ, ਬੈਂਗਲੁਰੂ ਲਈ ਅੰਡਰ-13 ਕ੍ਰਿਕਟ 'ਚ ਖੇਡਦੇ ਸਨ। ਉਨ੍ਹਾਂ ਦੇ ਕੋਚ ਇਰਫਾਨ ਉਨ੍ਹਾਂ ਨੂੰ ਵਰਿੰਦਰ ਸਹਿਵਾਗ ਵਰਗੇ ਬੱਲੇਬਾਜ਼ ਦੱਸਦੇ ਹਨ। Image copyright Getty Images ਫੋਟੋ ਕੈਪਸ਼ਨ ਆਸਟਰੇਲੀਆ ਦੀ ਧਰਤੀ 'ਤੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਯੰਕ ਅਗਰਵਾਲ ਕੇਵਲ ਦੂਜੇ ਭਾਰਤੀ ਸਲਾਮੀ ਬੱਲੇਬਾਜ਼ ਹੈ ਕਈ ਮੌਕਿਆਂ 'ਤੇ ਉਨ੍ਹਾਂ ਨੇ ਇਸ ਨੂੰ ਸਾਬਿਤ ਵੀ ਕੀਤਾ, 2008-09 ਦੀ ਅੰਡਰ-19 ਕੂਚ ਬਿਹਾਰ ਟਰਾਫੀ 'ਚ 54 ਦੀ ਔਸਤ ਨਾਲ 432 ਦੌੜਾਂ, ਅੰਡਰ-19 ਕ੍ਰਿਕਟ 'ਚ ਹੋਬਰਟ 'ਚ ਆਸਟਰੇਲੀਆ ਦੇ ਖ਼ਿਲਾਫ਼ 160 ਦੌੜਾਂ ਸ਼ਾਨਦਾਰ ਪਾਰੀ ਖੇਡੀ ਸੀ। ਇੱਕ ਇੰਟਰਵਿਊ 'ਚ ਕੋਚ ਨੇ ਕਿਹਾ ਵੀ ਕਿ ਮਯੰਕ 'ਚ ਵਰਿੰਦਰ ਸਹਿਵਾਗ ਦੇ ਸਾਰੇ ਲੱਛਣ ਹਨ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਆਸਾਨੀ ਨਾਲ ਆਪਣਾ ਵਿਕੇਟ ਨਹੀਂ ਗੁਆਉਂਦੇ। ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਮਯੰਕ ਨੇ 2010 'ਚ ਘਰੇਲੂ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਉਨ੍ਹਾਂ ਨੂੰ 2011 ਦੇ ਆਈਪੀਐਲ ਦਾ ਕਾਨਟਰੈਕਟ ਮਿਲਿਆ ਸੀ। ਮਯੰਕ ਲਗਾਤਾਰ ਵਧੀਆ ਖੇਡਦੇ ਰਹੇ ਪਰ ਨਾਲ ਹੀ ਜਾਣਕਾਰ ਕਹਿੰਦੇ ਰਹੇ ਕਨ ਯੋਗਤਾ ਮੁਤਾਬਕ ਉਨ੍ਹਾਂ ਦਾ ਪ੍ਰਦਰਸ਼ਨ ਉਦੋਂ ਤੱਕ ਨਹੀਂ ਹੋਇਆ ਸੀ। Image copyright Getty Images ਫੋਟੋ ਕੈਪਸ਼ਨ ਸਕੂਲ ਵਿੱਚ ਮਯੰਕ ਨੂੰ ਉਨ੍ਹਾਂ ਦੇ ਕੋਚ ਉਨ੍ਹਾਂ ਨੂੰ ਵਰਿੰਦਰ ਸਹਿਵਾਗ ਵਰਗੇ ਬੱਲੇਬਾਜ਼ ਕਹਿੰਦੇ ਸਨ 13 ਮਹੀਨੇ ਪਹਿਲੇ ਯਾਨਿ 2017 ਦੇ ਨਵੰਬਰ 'ਚ ਮਯੰਕ ਨੇ ਆਪਣੀ ਪਹਿਲੀ ਟਰਿਪਲ ਸੈਂਚੁਰੀ ਲਗਾਈ ਸੀ। ਰਣਜੀ ਟਰਾਫੀ 'ਚ ਕਰਨਾਟਕ ਲਈ ਖੇਡਦਿਆਂ ਹੋਇਆਂ ਮਹਾਰਾਸ਼ਟਰ ਦੇ ਖ਼ਿਲਾਫ਼ ਉਨ੍ਹਾਂ ਨੇ ਬਿਨਾ ਆਊਟ ਹੋਏ 304 ਦੌੜਾਂ ਬਣਾਈਆਂ ਸਨ। 2017-18 ਦੀ ਰਣਜੀ ਟਰਾਫੀ ਟੂਰਨਾਮੈਂਟ 'ਚ 1160 ਦੌੜਾਂ ਦੇ ਨਾਲ ਟੂਰਨਾਮੈਂਟ ਦੇ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਬਣੇ। ਇਹ ਮਹਿਜ਼ ਸੰਜੋਗ ਹੀ ਨਹੀਂ ਹੈ ਕਿ ਮੈਲਬਰਨ 'ਚ ਆਪਣੇ ਪਹਿਲੇ ਟੈਸਟ ਵਾਂਗ ਹੀ ਮਯੰਕ ਆਪਣੇ ਪਹਿਲੇ ਰਣਜੀ ਮੈਚ 'ਚ ਵੀ ਸੈਂਕੜੇ ਬਣਾਉਣ ਤੋਂ ਰਹਿ ਗਏ ਸਨ। Image copyright @ @MAYANKCRICKET ਫੋਟੋ ਕੈਪਸ਼ਨ ਪ੍ਰਿਥਵੀ ਸ਼ਾਅ ਦੇ ਜਖ਼ਮੀ ਹੋਣ ਕਾਰਨ ਮਯੰਕ ਨੂੰ ਖੇਡਣ ਦਾ ਸੱਦਾ ਮਿਲਿਆ ਮਯੰਕ ਅਗਰਵਾਲ ਆਈਪੀਐਲ 'ਚ ਰਾਇਲ ਚੈਲੇਂਜਰਜ਼ ਬੰਗਲੁਰੂ, ਦਿੱਲੀ ਡੇਅਰਡੇਵਿਲਜ਼, ਰਾਈਜ਼ਿੰਗ ਪੁਣੇ ਸੁਪਰਜਾਇੰਟਸ ਅਤੇ ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡ ਚੁੱਕੇ ਹਨ। ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
#100WOMEN : ਮੇਰੇ ਮਾਤਾ-ਪਿਤਾ ਨੂੰ ਕਿਹਾ ਗਿਆ, ਮੈਨੂੰ ਬਦਲ ਕੇ ਮੁੰਡਾ ਲੈ ਆਓ 17 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46584684 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Nargis Taraki ਜਦੋਂ ਨਰਗਿਸ ਤਰਾਕੀ ਅਫ਼ਗਾਨਿਸਤਾਨ ਵਿੱਚ ਆਪਣੇ ਮਾਤਾ-ਪਿਤਾ ਦੀ ਪੰਜਵੀਂ ਧੀ ਦੇ ਰੂਪ ਵਿੱਚ ਪੈਦਾ ਹੋਈ, ਤਾਂ ਉਨ੍ਹਾਂ ਦੇ ਮਾਤਾ-ਪਿਤਾ ਨੂੰ ਕਿਹਾ ਗਿਆ ਕਿ ਉਹ ਪਿੰਡ ਦੇ ਕਿਸੇ ਦੂਜੇ ਮੁੰਡੇ ਨਾਲ ਆਪਣੀ ਧੀ ਨੂੰ ਬਦਲ ਲੈਣ।ਹੁਣ 21 ਸਾਲਾ ਨਰਗਿਸ ਨੇ ਇਹ ਸਾਬਿਤ ਕਰਨਾ ਆਪਣੀ ਜ਼ਿੰਦਗੀ ਦਾ ਉਦੇਸ਼ ਬਣਾ ਲਿਆ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਅਜਿਹਾ ਨਾ ਕਰਕੇ ਬਿਲਕੁਲ ਸਹੀ ਕਦਮ ਚੁੱਕਿਆ ਸੀ। ਨਰਗਿਸ ਹੁਣ ਆਪਣੇ ਦੇਸ ਵਿੱਚ ਔਰਤਾਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਲਈ ਮੁਹਿੰਮ ਚਲਾ ਰਹੀ ਹੈ ਅਤੇ 2018 ਲਈ ਬੀਬੀਸੀ 100 ਵੂਮਨ ਦੀ ਸੂਚੀ ਵਿੱਚ ਸ਼ੁਮਾਰ ਹੈ। ਨਰਗਿਸ ਨੇ ਬੀਬੀਸੀ ਨੂੰ ਸੁਣਾਈ ਆਪਣੀ ਕਹਾਣੀ:-ਮੇਰਾ ਜਨਮ 1997 ਵਿੱਚ ਆਪਣੇ ਮਾਤਾ-ਪਿਤਾ ਦੀ ਪੰਜਵੀ ਔਲਾਦ ਅਤੇ ਉਨ੍ਹਾਂ ਦੀ ਪੰਜਵੀ ਧੀ ਦੇ ਰੂਪ ਵਿੱਚ ਹੋਇਆ।ਮੇਰੀ ਭੂਆ ਅਤੇ ਦੂਜੇ ਰਿਸ਼ਤੇਦਾਰਾਂ ਨੇ ਤੁਰੰਤ ਮੇਰੀ ਮਾਂ 'ਤੇ ਦਬਾਅ ਪਾਇਆ ਕਿ ਉਹ ਮੇਰੇ ਪਿਤਾ ਦੇ ਦੂਜੇ ਵਿਆਹ ਲਈ ਰਾਜ਼ੀ ਹੋ ਜਾਣ।ਇਹ ਵੀ ਪੜ੍ਹੋ:ਕਿਸਾਨ ਕਰਜ਼ ਮਾਫ਼ੀ 'ਤੇ ਰਿਜਰਵ ਬੈਂਕ ਨੂੰ ਇਤਰਾਜ਼ ਕਿਉਂਹਰਭਜਨ ਨੇ ਸਾਈਮੰਡ ਨੂੰ ਕਿਉਂ ਕਿਹਾ ਕਾਲਪਨਿਕ ਕਹਾਣੀਕਾਰ ਇਟਲੀ ਵਸਦੇ ਪਰਵਾਸੀਆਂ ਦੇ ਰਾਹ 'ਚ ਨਵੀਂ ਔਕੜ ਅਫ਼ਗਾਨਿਸਤਾਨ ਵਿੱਚ ਦੂਜਾ ਜਾਂ ਤੀਜਾ ਵਿਆਹ ਇੱਕ ਆਮ ਜਿਹੀ ਗੱਲ ਹੈ ਅਤੇ ਅਜਿਹਾ ਇਹ ਸੋਚ ਕੇ ਕੀਤਾ ਜਾਂਦਾ ਹੈ ਕਿ ਨਵੀਂ ਪਤਨੀ ਮੁੰਡੇ ਨੂੰ ਜਨਮ ਦੇ ਸਕਦੀ ਹੈ।ਜਦੋਂ ਮੇਰੀ ਮਾਂ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਸਲਾਹ ਦਿੱਤੀ ਕਿ ਮੇਰੇ ਪਿਤਾ ਮੈਨੂੰ ਇੱਕ ਮੁੰਡੇ ਨਾਲ ਬਦਲ ਲੈਣ। ਉਨ੍ਹਾਂ ਨੇ ਪਿੰਡ ਵਿੱਚ ਇੱਕ ਪਰਿਵਾਰ ਵੀ ਲੱਭ ਲਿਆ, ਜਿਹੜਾ ਮੈਨੂੰ ਆਪਣੇ ਮੁੰਡੇ ਨਾਲ ਬਦਲਣ ਲਈ ਤਿਆਰ ਸੀ।ਪਿਤਾ ਦੀ ਸੋਚ ਦੂਜਿਆਂ ਤੋਂ ਵੱਖਬੱਚੇ ਬਦਲਣਾ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ ਅਤੇ ਮੈਂ ਅਜਿਹਾ ਹੁੰਦੇ ਹੋਏ ਕਦੇ ਨਹੀਂ ਸੁਣਿਆ। ਪਰ ਰਵਾਇਤੀ ਰੂਪ ਤੋਂ ਨੌਕਰੀਪੇਸ਼ਾ ਹੋਣ ਕਾਰਨ ਅਫ਼ਗਾਨ ਸਮਾਜ ਵਿੱਚ ਮੁੰਡਿਆ ਦਾ ਕਾਫ਼ੀ ਮਹੱਤਵ ਹੈ। Image copyright Nargis Taraki ਫੋਟੋ ਕੈਪਸ਼ਨ ਆਪਣੇ ਪਿਤਾ ਦੇ ਨਾਲ ਨਰਗਿਸ ਲੋਕ ਜਾਣਬੁਝ ਕੇ ਮੇਰੀ ਮਾਂ ਨੂੰ ਨਿਰਾਸ਼ ਕਰਨ ਲਈ ਮਿਹਣੇ ਮਾਰਦੇ ਸਨ ਅਤੇ ਮੁੰਡਾ ਨਾ ਹੋਣ ਕਰਕੇ ਉਨ੍ਹਾਂ ਨੂੰ ਨੀਵਾਂ ਮਹਿਸੂਸ ਕਰਵਾਉਂਦੇ ਸਨ। ਮੈਨੂੰ ਛੱਡਣ ਤੋਂ ਇਨਕਾਰ ਕਰਨ ਦੇ ਬਾਵਜੂਦ ਕਈ ਬਜ਼ੁਰਗ ਲੋਕ ਮੇਰੇ ਪਿਤਾ 'ਤੇ ਦਬਾਅ ਪਾਉਂਦੇ ਰਹੇ ਪਰ ਮੇਰੇ ਪਿਤਾ ਦੀ ਸੋਚ ਬਿਲਕੁਲ ਵੱਖਰੀ ਸੀ। ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਕਿਹਾ ਕਿ ਉਹ ਮੈਨੂੰ ਪਿਆਰ ਕਰਦੇ ਹਨ ਅਤੇ ਇੱਕ ਦਿਨ ਸਾਬਿਤ ਕਰ ਦੇਣਗੇ ਕਿ ਇੱਕ ਧੀ ਵੀ ਉਹ ਕੰਮ ਕਰ ਸਕਦੀ ਹੈ, ਜਿਸਦੀ ਉਮੀਦ ਇੱਕ ਪੁੱਤ ਤੋਂ ਕੀਤੀ ਜਾਂਦੀ ਹੈ। ਮੇਰੇ ਪਿਤਾ ਲਈ ਇਹ ਕੰਮ ਸੌਖਾ ਨਹੀਂ ਸੀ। ਉਹ ਫੌਜ ਵਿੱਚ ਸਨ ਅਤੇ ਉਨ੍ਹਾਂ ਨੇ ਸੋਵੀਅਤ ਸਮਰਥਿਤ ਸਰਕਾਰ ਨੂੰ ਉਸ ਵੇਲੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਉਸ ਵੇਲੇ ਮੇਰੇ ਮੂਲ ਜ਼ਿਲ੍ਹੇ 'ਤੇ ਧਾਰਮਿਕ ਜਾਂ ਕੱਟੜਵਾਦੀ ਸੋਚ ਵਾਲੇ ਲੋਕਾਂ ਦਾ ਬੋਲਬਾਲਾ ਸੀ। ਲਿਹਾਜ਼ਾ ਪਿੰਡ ਦੇ ਕੁਝ ਲੋਕ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ ਅਤੇ ਸਾਡਾ ਸਮਾਜਿਕ ਬਾਈਕਾਰਟ ਕਰਦੇ ਸਨ।ਪਰ ਮੇਰੇ ਪਿਤਾ ਨੂੰ ਉਸ ਗੱਲ 'ਤੇ ਭਰੋਸਾ ਸੀ, ਜੋ ਉਨ੍ਹਾਂ ਨੇ ਕਿਹਾ ਸੀ। ਉਹ ਆਪਣੀਆਂ ਗੱਲਾਂ 'ਤੇ ਅਟਲ ਸਨ। ਹਾਲਾਂਕਿ ਮੇਰੇ ਪਰਿਵਾਰ 'ਤੇ ਮੈਨੂੰ ਬਦਲਣ ਲਈ ਦਬਾਅ ਪੈਂਦਾ ਰਿਹਾ ਕਿਉਂਕਿ ਮੈਂ ਕੁੜੀ ਸੀ, ਪਰ ਮੇਰੇ ਚਰਿੱਤਰ 'ਤੇ ਮੇਰੇ ਪਿਤਾ ਨੇ ਛਾਪ ਪਾਈ ਹੈ। ਘਰ ਤੋਂ ਭੱਜਣਾਜਦੋਂ ਤਾਲਿਬਾਨ ਲੜਾਕਿਆਂ ਨੇ ਸਾਡੇ ਜ਼ਿਲ੍ਹੇ 'ਤੇ ਕਬਜ਼ਾ ਕਰ ਲਿਆ ਤਾਂ ਸਾਡੀ ਹਾਲਤ ਮਾੜੀ ਹੋ ਗਈ। ਸਾਲ 1998 'ਚ ਮੇਰੇ ਪਿਤਾ ਨੂੰ ਪਾਕਿਸਤਾਨ ਭੱਜਣਾ ਪਿਆ ਅਤੇ ਛੇਤੀ ਹੀ ਅਸੀਂ ਵੀ ਉੱਥੇ ਪਹੁੰਚ ਗਏ।ਉੱਥੇ ਜ਼ਿੰਦਗੀ ਸੌਖੀ ਨਹੀਂ ਸੀ। ਪਰ ਉੱਥੇ ਜੁੱਤੀਆਂ ਦੇ ਇੱਕ ਕਾਰਖਾਨੇ 'ਚ ਉਨ੍ਹਾਂ ਨੂੰ ਪ੍ਰਬੰਧਕ ਦਾ ਕੰਮ ਮਿਲ ਗਿਆ। ਪਾਕਿਸਤਾਨ 'ਚ ਮੇਰੇ ਮਾਤਾ-ਪਿਤਾ ਲਈ ਸਭ ਤੋਂ ਚੰਗੀ ਗੱਲ ਇਹ ਹੋਈ ਕਿ ਉੱਥੇ ਉਨ੍ਹਾਂ ਨੂੰ ਇੱਕ ਮੁੰਡਾ ਹੋਇਆ। Image copyright Nargis Taraki ਫੋਟੋ ਕੈਪਸ਼ਨ ਨਰਗਿਸ ਤਰਾਕੀ ਆਪਣੀ ਭੈਣ ਅਤੇ ਛੋਟੇ ਭਰਾ ਨਾਲ ਤਾਲਿਬਾਨ ਸ਼ਾਸਨ ਡਿੱਗਣ ਤੋਂ ਬਾਅਦ ਸਾਲ 2001 ਵਿੱਚ ਅਸੀਂ ਸਾਰੇ ਵਾਪਿਸ ਕਾਬੁਲ ਆ ਗਏ। ਸਾਡੇ ਕੋਲ ਆਪਣਾ ਘਰ ਨਹੀਂ ਸੀ ਅਤੇ ਸਾਨੂੰ ਆਪਣੇ ਅੰਕਲ ਦੇ ਘਰ ਰਹਿਣਾ ਪੈਂਦਾ ਸੀ। ਸਮਾਜ ਦੀ ਛੋਟੀ ਸੋਚ ਦੇ ਬਾਵਜੂਦ ਮੈਂ ਤੇ ਮੇਰੀਆਂ ਭੈਣਾਂ ਸਕੂਲ ਜਾਂਦੇ ਰਹੇ। ਮੈਂ ਕਾਬੁਲ ਯੂਨੀਵਰਸਿਟੀ ਵਿੱਚ ਲੋਕ ਨੀਤੀ ਅਤੇ ਪ੍ਰਸ਼ਾਸਨ ਦੀ ਪੜ੍ਹਾਈ ਕੀਤੀ ਅਤੇ ਦੋ ਸਾਲ ਪਹਿਲਾਂ ਉਸ ਵਿੱਚ ਚੰਗੇ ਅੰਕਾਂ ਨਾਲ ਗ੍ਰੈਜੁਏਸ਼ਨ ਕੀਤੀ। ਪੂਰਾ ਸਮਾਂ ਮੈਨੂੰ ਮੇਰੇ ਪਿਤਾ ਦਾ ਸਹਿਯੋਗ ਮਿਲਦਾ ਰਿਹਾ।ਕੁਝ ਸਾਲ ਪਹਿਲਾਂ ਮੈਂ ਕਾਬੁਲ ਵਿੱਚ ਆਪਣੀ ਭੈਣ ਦੇ ਨਾਲ ਇੱਕ ਕ੍ਰਿਕਟ ਮੈਚ ਦੇਖਣ ਗਈ। ਸਟੇਡੀਅਮ ਵਿੱਚ ਜ਼ਿਆਦਾ ਔਰਤਾਂ ਨਹੀਂ ਸਨ ਅਤੇ ਸਾਡੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ ਗਈਆਂ। ਲੋਕ ਸਾਡੀ ਆਲੋਚਨਾ ਕਰਨ ਲੱਗੇ ਅਤੇ ਇਹ ਕਹਿੰਦੇ ਹੋਏ ਸਾਡੀ ਨਿੰਦਾ ਕਰਨ ਲੱਗੇ ਕਿ ਅਸੀਂ ਬੇਸ਼ਰਮੀ ਨਾਲ ਮਰਦਾਂ ਕੋਲ ਬੈਠੀਆਂ ਹੋਈਆਂ ਸੀ। ਕੁਝ ਲੋਕਾਂ ਨੇ ਕਿਹਾ ਕਿ ਅਸੀਂ ਜਿਸਮਫਿਰੋਸ਼ੀ ਕਰ ਰਹੀਆਂ ਸਨ ਅਤੇ ਸਾਨੂੰ ਅਮਰੀਕੀਆਂ ਨੇ ਕੀਮਤ ਅਦਾ ਕੀਤੀ ਸੀ। ਇਹ ਵੀ ਪੜ੍ਹੋ:‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’ਔਰਤ ਯੋਧਿਆਂ ਦੀ ਬਹਾਦਰੀ ਦੇ ਕਿੱਸੇਔਰਤਾਂ ਦੀਆਂ ਇੱਛਾਵਾਂ ਬਾਰੇ ਤੁਸੀਂ ਕਿੰਨਾ ਜਾਣਦੇ ਹੋ?ਜਦੋਂ ਮੇਰੇ ਪਿਤਾ ਨੇ ਫੇਸਬੁੱਕ 'ਤੇ ਕੁਝ ਟਿੱਪਣੀਆਂ ਦੇਖੀਆਂ ਤਾਂ ਮੈਨੂੰ ਦੇਖਦੇ ਹੋਏ ਕਿਹਾ, "ਪਿਆਰੀ ਬੇਟੀ। ਤੂੰ ਸਹੀ ਕੀਤਾ। ਮੈਨੂੰ ਖੁਸ਼ੀ ਹੈ ਕਿ ਤੂੰ ਕੁਝ ਅਜਿਹੇ ਬੇਹੂਦਾ ਲੋਕਾਂ ਨੂੰ ਤਕਲੀਫ਼ ਪਹੁੰਚਾਈ ਹੈ। ਜ਼ਿੰਦਗੀ ਛੋਟੀ ਹੈ ਜਿੰਨਾ ਚਾਹੋ ਇਸਦਾ ਆਨੰਦ ਮਾਣ ਲਵੋ।"ਮੇਰੇ ਪਿਤਾ ਦੀ ਇਸ ਸਾਲ ਦੀ ਸ਼ੁਰੂਆਤ 'ਚ ਕੈਂਸਰ ਨਾਲ ਮੌਤ ਹੋ ਗਈ। ਮੈਂ ਇੱਕ ਅਜਿਹਾ ਸ਼ਖ਼ਸ ਨੂੰ ਗੁਆ ਦਿੱਤਾ, ਜਿਸ ਨੇ ਮੈਨੂੰ ਉਸ ਮੁਕਾਮ ਤੱਕ ਪਹੁੰਚਾਉਣ ਲਈ ਹਰ ਸਹਾਰਾ ਦਿੱਤਾ, ਜਿਸ ਮੁਕਾਮ 'ਤੇ ਅੱਜ ਮੈਂ ਹਾਂ। ਫਿਰ ਵੀ ਮੈਂ ਜਾਣਦੀ ਹਾਂ ਕਿ ਉਹ ਹਮੇਸ਼ਾ ਮੇਰੇ ਨਾਲ ਬਣੇ ਰਹਿਣਗੇ। ਔਕਸਫੋਰਡ ਯੂਨੀਵਰਸਿਟੀ 'ਚ ਪੜ੍ਹਨ ਦਾ ਸੁਪਨਾਤਿੰਨ ਸਾਲ ਪਹਿਲਾਂ ਮੈਂ ਗਜ਼ਨੀ ਸਥਿਤ ਆਪਣੇ ਮੂਲ ਪਿੰਡ 'ਚ ਕੁੜੀਆਂ ਲਈ ਇੱਕ ਸਕੂਲ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਸਦੇ ਲਈ ਮੈਂ ਆਪਣੇ ਪਿਤਾ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਸੀਮਾਵਾਂ ਕਾਰਨ ਇਹ ਲਗਪਗ ਨਾਮੁਮਕਿਨ ਹੋਵੇਗਾ। ਇੱਥੋਂ ਤੱਕ ਕਿ ਮੁੰਡਿਆ ਲਈ ਵੀ ਸੁਰੱਖਿਆ ਕਾਰਨਾਂ ਕਰਕੇ ਸਕੂਲ ਖੋਲ੍ਹਣਾ ਮੁਸ਼ਕਿਲ ਹੋਵੇਗਾ। ਮੇਰੇ ਪਿਤਾ ਨੇ ਸੋਚਿਆ ਕਿ ਸਕੂਲ ਨੂੰ ਧਾਰਮਿਕ ਮਦਰੱਸਾ ਦਾ ਨਾਂ ਦੇਣ ਨਾਲ ਸ਼ਾਇਦ ਸਾਡੀ ਮੰਸ਼ਾ ਪੂਰੀ ਹੋ ਸਕੇ। Image copyright Promote-WIE ਪਰ ਮੈਂ ਆਪਣੇ ਜੱਦੀ ਪਿੰਡ ਤੱਕ ਨਹੀਂ ਪਹੁੰਚ ਸਕੀ। ਕਿਉਂਕਿ ਇਹ ਬੇਹੱਦ ਖ਼ਤਰਨਾਕ ਸੀ। ਮੈਨੂੰ ਅਤੇ ਮੇਰੀ ਇੱਕ ਭੈਣ ਨੂੰ ਭਰੋਸਾ ਹੈ ਕਿ ਅਸੀਂ ਇੱਕ ਨਾ ਇੱਕ ਦਿਨ ਇਹ ਮੁਕਾਮ ਜ਼ਰੂਰ ਹਾਸਲ ਕਰਾਂਗੇ। ਇਸ ਵਿਚਾਲੇ ਮੈਂ ਇੱਕ ਗ਼ੈਰ-ਸਰਕਾਰੀ ਸੰਗਠਨ ਦੇ ਨਾਲ ਔਰਤਾਂ ਦੀ ਸਿੱਖਿਆ, ਸਿਹਤ ਅਤੇ ਸਸ਼ਕਤੀਕਰਨ ਲਈ ਕੰਮ ਕਰਦੀ ਰਹੀ। ਮੈਂ ਸਕੂਲ ਅਤੇ ਕਾਲਜਾਂ ਵਿੱਚ ਪੜ੍ਹਨ ਅਤੇ ਨੌਕਰੀ ਕਰਨ ਲਈ ਕੁੜੀਆਂ ਦੇ ਅਧਿਕਾਰਾਂ 'ਤੇ ਇੱਕ ਭਾਸ਼ਣ ਵੀ ਦਿੱਤਾ। ਮੈਂ ਇੱਕ ਦਿਨ ਯੂਨੀਵਰਸਿਟੀ ਆਫ਼ ਔਕਸਫੋਰਡ ਵਿੱਚ ਪੜ੍ਹਨ ਦਾ ਸੁਪਨਾ ਦੇਖਿਆ ਹੈ।ਜਦੋਂ ਵੀ ਮੈਂ ਕੌਮਾਂਤਰੀ ਯੂਨੀਵਰਸਿਟੀ ਦੀ ਰੈਕਿੰਗ ਦੇਖਦੀ ਹਾਂ ਤਾਂ ਔਕਸਫੋਰਡ ਨੂੰ ਪਹਿਲੇ ਜਾਂ ਦੂਜੇ ਨੰਬਰ 'ਤੇ ਦੇਖਦੀ ਹਾਂ। ਅਤੇ ਜਦੋਂ ਮੈਂ ਕਾਬੁਲ ਯੂਨੀਵਰਸਿਟੀ ਨਾਲ ਉਸਦੀ ਤੁਲਨਾ ਕਰਦੀ ਹਾਂ ਤਾਂ ਉਦਾਸ ਹੋ ਜਾਂਦੀ ਹੈ। ਹਾਲਾਂਕਿ ਅਜਿਹਾ ਨਹੀਂ ਹੈ ਕਿ ਜਿੱਥੇ ਮੈਂ ਪੜ੍ਹਾਈ ਕੀਤੀ, ਮੈਂ ਉਸਦੀ ਧੰਨਵਾਦੀ ਨਹੀਂ ਹਾਂ। ਮੈਨੂੰ ਖਾਲੀ ਸਮੇਂ ਵਿੱਚ ਪੜ੍ਹਨਾ ਪਸੰਦ ਹੈ। ਮੈਂ ਔਸਤਨ ਹਰ ਹਫ਼ਤੇ ਦੋ ਤੋਂ ਤਿੰਨ ਕਿਤਾਬਾਂ ਪੜ੍ਹ ਲੈਂਦੀ ਹਾਂ। ਪਾਓਲੋ ਕੋਏਲਹੋ ਮੇਰੇ ਪਸੰਦੀਦਾ ਲੇਖਕ ਹਨ। 'ਕੋਈ ਸਮਝੌਤਾ ਨਹੀਂ'ਜਿੱਥੇ ਤੱਕ ਮੇਰੇ ਵਿਆਹ ਦਾ ਸਵਾਲ ਹੈ ਤਾਂ ਮੈਂ ਆਪਣਾ ਜੀਵਨ ਸਾਥੀ ਖ਼ੁਦ ਪਸੰਦ ਕਰਾਂਗੀ ਅਤੇ ਮੇਰੇ ਪਰਿਵਾਰ ਨੇ ਮੈਨੂੰ ਮੇਰੀ ਮਰਜ਼ੀ ਮੁਤਾਬਕ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। Image copyright Promote-WIE ਚੰਗਾ ਹੋਵੇਗਾ ਕਿ ਮੈਨੂੰ ਅਜਿਹਾ ਸ਼ਖ਼ਸ ਮਿਲੇ ਜਿਸ 'ਚ ਮੇਰੇ ਪਿਤਾ ਵਰਗੇ ਗੁਣ ਮੌਜੂਦ ਹੋਣ। ਮੈਂ ਆਪਣੀ ਜ਼ਿੰਦਗੀ ਦਾ ਬਾਕੀ ਹਿੱਸਾ ਅਜਿਹੇ ਵਿਅਕਤੀ ਨਾਲ ਗੁਜ਼ਾਰਨਾ ਪਸੰਦ ਕਰਾਂਗੀ, ਜਿਸਦਾ ਰਵੱਈਆ ਮੇਰੇ ਵਾਂਗ ਹੋਵੇ। ਜੋ ਮੈਨੂੰ ਸਹਾਰਾ ਦੇਵੇ ਅਤੇ ਮੇਰੀ ਪਸੰਦ ਨੂੰ ਅਪਣਾ ਸਕੇ। ਇਹ ਵੀ ਪੜ੍ਹੋ:ਨੋਟਬੰਦੀ ਵੇਲੇ ਕਤਾਰ ’ਚ ਜੰਮਿਆ ‘ਖਜ਼ਾਨਚੀ’ ਹੁਣ ਝਗੜੇ ਦਾ ਕਾਰਨ ਬਣਿਆ ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ ਪਰਿਵਾਰ ਵੀ ਜ਼ਰੂਰੀ ਹੈ। ਕਦੇ-ਕਦੇ ਆਪਣੀ ਪਸੰਦ ਦੇ ਚੰਗੇ ਸ਼ਖ਼ਸ ਨਾਲ ਵਿਆਹ ਹੋ ਜਾਂਦਾ ਹੈ, ਪਰ ਉਸਦਾ ਪਰਿਵਾਰ ਮਨ ਮੁਤਾਬਕ ਨਹੀਂ ਹੁੰਦਾ। ਮੈਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਕਰਨਾ ਚਾਹੁੰਦੀ ਹਾਂ, ਉਸ ਵਿੱਚ ਉਹ ਮੈਨੂੰ ਸਹਾਰਾ ਦੇਣ। ਜੇਕਰ ਉਹ ਵਿਰੋਧ ਕਰਨਗੇ ਤਾਂ ਮੈਂ ਉਨ੍ਹਾਂ ਦੀ ਸੋਚ ਬਦਲਣ ਦੀ ਕੋਸ਼ਿਸ਼ ਕਰਾਂਗੀ। ਮੈਂ ਜ਼ਿੰਦਗੀ ਵਿੱਚ ਜੋ ਹਾਸਲ ਕਰਨਾ ਚਾਹੁੰਦੀ ਹਾਂ, ਮੈਨੂੰ ਉਸ 'ਤੇ ਭਰੋਸਾ ਹੈ ਅਤੇ ਉਸ ਨਾਲ ਮੈਂ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੀ।ਕੀ ਹੈ 100 ਵੂਮਨ?ਬੀਬੀਸੀ 100 ਵੂਮਨ ਦੁਨੀਆਂ ਦੀਆਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਕ ਔਰਤਾਂ ਬਾਰੇ ਹੈ। ਬੀਬੀਸੀ ਹਰ ਸਾਲ ਇਸ ਸੀਰੀਜ਼ ਉਨ੍ਹਾਂ ਔਰਤਾਂ ਦੀ ਕਹਾਣੀ ਬਿਆਨ ਕਰਦਾ ਹੈ।2018 ਮਹਿਲਾਵਾਂ ਲਈ ਇੱਕ ਅਹਿਮ ਸਾਲ ਰਿਹਾ ਹੈ। ਇਸ ਵਾਰ ਬੀਬੀਸੀ 100 ਵੂਮਨ ਵਿੱਚ ਤੁਸੀਂ ਪੜ੍ਹੋਗੇ ਉਨ੍ਹਾਂ ਔਰਤਾਂ ਦੀਆਂ ਕਹਾਣੀਆਂ ਜਿਹੜੀਆਂ ਆਪਣੇ ਹੌਸਲੇ ਅਤੇ ਜਨੂਨ ਨਾਲ ਆਪਣੇ ਆਲੇ-ਦੁਆਲੇ 'ਚ ਸਕਾਰਾਤਮਕ ਬਦਲਾਅ ਲਿਆ ਰਹੀ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬ੍ਰੈਗਜ਼ਿਟ ਸਮਝੌਤਾ ਪਾਸ ਨਾ ਹੋਇਆ ਤਾਂ ਕੀ-ਕੀ ਹੋ ਸਕਦਾ ਹੈ 15 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46863908 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਬਰਤਾਨੀਆ ਦੀ ਸਸੰਦ ਵਿੱਚ ਪੈਣ ਵਾਲੀਆਂ ਵੋਟਾਂ ਸ਼ਾਇਦ ਬ੍ਰੈਗਜ਼ਿਟ ਬਾਰੇ ਹੋਏ ਰੈਫਰੈਂਡਮ ਤੋਂ ਬਾਅਦ ਸਭ ਤੋਂ ਅਹਿਮ ਘਟਾਨਾਕ੍ਰਮ ਹੋਵੇਗੀ। ਬ੍ਰਿਟੇਨ ਦੇ ਯੂਰਪ 'ਚੋਂ ਐਗਜ਼ਿਟ (ਬਾਹਰ ਜਾਣ) ਯਾਨੀ 'ਬ੍ਰੈਗਜ਼ਿਟ' ਲਈ ਹੁਣ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਆਪਣਾ ਆਖਰੀ ਦਾਅ ਖੇਡਿਆ ਹੈ। ਉਨ੍ਹਾਂ ਕਿਹਾ ਹੈ ਉਨ੍ਹਾਂ ਵੱਲੋਂ ਦਿੱਤੀ ਗਈ ਯੋਜਨਾ ਨੂੰ ਜੇ ਬ੍ਰਿਟੇਨ ਦੀ ਸੰਸਦ ਦੇ ਸਦਨ 'ਹਾਊਸ ਆਫ ਕਾਮਨਜ਼' ਵਿੱਚ ਪ੍ਰਵਾਨਗੀ ਨਾ ਮਿਲੀ ਤਾਂ ਇਸ ਨਾਲੋਂ ਚੰਗਾ ਇਹੀ ਹੈ ਕਿ ਬ੍ਰੈਗਜ਼ਿਟ ਨਾ ਹੀ ਹੋਵੇ। ਦੂਜੇ ਪਾਸੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬਿਨ ਨੇ ਕਿਹਾ ਹੈ ਕਿ ਉਹ ਮੇਅ ਦੀ ਯੋਜਨਾ ਦਾ ਵਿਰੋਧ ਕਰਨਗੇ, ਜੇ ਇਹ ਪਾਸ ਨਾ ਹੋਈ ਤਾਂ ਉਹ ਸਰਕਾਰ ਨੂੰ ਹਟਾਉਣ ਦਾ ਮਤਾ ਵੀ ਲਿਆਉਣਗੇ।ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਸਰਪੰਚੀ ਔਰਤਾਂ ਜਿੱਤੀਆਂ, ਫੋਟੋਆਂ ਛਪਵਾ ਰਹੇ ਮਰਦ ਪਾਕ ਵੱਲੋਂ ਕਰਤਾਰਪੁਰ ਲਾਂਘੇ ਲਈ ਸਿੱਖਾਂ ਨੂੰ ਨਿਵੇਸ਼ ਦਾ ਸੱਦਾ Image copyright Reuters ਫੋਟੋ ਕੈਪਸ਼ਨ ਟੈਰੀਜ਼ਾ ਮੇਅ ਦੀ ਪਹਿਲੀ ਬੈਠਕ ਡੱਚ ਪ੍ਰਧਾਨ ਮੰਤਰੀ ਮਾਰਖ਼ ਰੂਤੇ ਦੇ ਨਾਲ ਹੋਣੀ ਹੈ। ਹੁਣ ਤੱਕ ਬਰਤਾਨੀਆ ਅਤੇ ਯੂਰਪੀ ਯੂਨੀਅਨ ਵਿੱਚ ਗੱਲਬਾਤ ਇਸੇ ਉਮੀਦ ਨਾਲ ਕੀਤੀ ਜਾ ਰਹੀ ਸੀ ਕਿ ਇੱਕ ਦਿਨ ਬਰਤਾਨੀਆ ਦਾ ਯੂਰਪੀ ਯੂਨੀਅਨ ਤੋਂ ਤੋੜ-ਵਿੱਛੋੜਾ ਸੰਭਵ ਹੋ ਸਕੇਗਾ।ਇਸ ਸਾਰੀ ਗੱਲਬਾਤ ਦਾ ਧੁਰਾ ਬੈਲਜੀਅਮ ਦੀ ਰਾਜਧਾਨੀ ਬ੍ਰਸਲਸ ਰਿਹਾ ਹੈ ਜੋ ਕਿ ਬੈਲਜੀਅਮ ਦੀ ਰਾਜਧਾਨੀ ਅਤੇ ਯੂਰਪੀ ਯੂਨੀਅਨ ਦਾ ਹੈੱਡ-ਆਫਿਸ ਵੀ ਹੈ।ਬਰਤਾਨੀਆ ਦੇ ਸੰਸਦ ਮੈਂਬਰ 18 ਮਹੀਨਿਆਂ ਵਿੱਚ ਇਸ ਸੰਭਾਵੀ ਸਮਝੋਤੇ ਵਿੱਚਲੀਆਂ ਕਈ ਮੱਦਾਂ ਜਿਵੇਂ ਲੋਕਾਂ ਦੀ ਆਵਾ-ਜਾਈ ਅਤੇ ਸਰਹੱਦਾਂ ਬਾਰੇ ਵਿਚਾਰ ਕਰਨਗੇ। ਇਸ ਸਮਝੌਤੇ ਨੂੰ ਬਰਤਾਨੀਆ ਅਤੇ ਯੂਰਪੀ ਯੂਨੀਅਨ ਦਰਮਿਆਨ ਤਲਾਕਨਾਮਾ ਵੀ ਕਿਹਾ ਜਾ ਰਿਹਾ ਹੈ।ਇਹ ਵੀ ਪੜ੍ਹੋ:-'ਕਰਤਾਰਪੁਰ ਲਾਂਘੇ 'ਤੇ ਸ਼ੱਕ ਕਰਨ ਵਾਲਿਆਂ 'ਚ ਕੈਪਟਨ ਇਕੱਲੇ ਨਹੀਂ''ਸਾਡੇ ਤੋਂ ਮੁਆਫ਼ੀ ਤਾਂ ਜਿਸ ਤੋਂ ਮਰਜ਼ੀ ਮੰਗਾ ਲਵੋ'ਮਿਸ ਵਰਲਡ ਬਣੀ ਵੈਨੇਸਾ ਬਾਰੇ ਜਾਣੋ ਦਿਲਚਸਪ ਗੱਲਾਂਜੇ ਸਮਝੌਤਾ ਪਾਸ ਹੋ ਗਿਆ ਤਾਂ ਇਸ ਨਾਲ ਬਰਤਾਨੀਆ ਦੇ ਯੂਰਪੀ ਯੂਨੀਅਨ ਤੋਂ 29 ਮਾਰਚ 2019 ਨੂੰ ਬਰਤਾਨਵੀ ਸਮੇਂ ਮੁਤਾਬਕ ਰਾਤ ਦੇ ਗਿਆਰਾਂ ਵਜੇ ਤੋੜ-ਵਿੱਛੋੜੇ ਦਾ ਰਾਹ ਪੱਧਰਾ ਹੋ ਜਾਵੇਗਾ।ਪਰ ਜਾਪ ਰਿਹਾ ਹੈ ਕਿ ਸੰਸਦ ਵਿੱਚੋਂ ਇਸ ਸਮਝੌਤੇ ਦੇ ਖਰੜੇ ਨੂੰ ਪ੍ਰਵਾਨ ਕਰਵਾਉਣਾ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਟੀਮ ਲਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੋਵੇਗਾ।ਸਮਝੌਤਾ ਸੰਸਦ ਵਿੱਚ ਪਾਸ ਹੋਵੇਗਾ ਜਾਂ ਨਹੀਂ ਹੋਵੇਗਾ?ਬਹੁਤੇ ਸਿਆਸੀ ਮਾਹਿਰਾਂ ਨੂੰ ਇਹ ਖਰੜਾ ਰੱਦ ਹੋਣ ਦੀ ਉਮੀਦ ਹੈ।ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਪਾਰਟੀ ਕੋਲ 650 ਵਿੱਚੋ 315 ਸੀਟਾਂ ਹਨ।ਇਸ ਦੇ ਇਲਾਵਾ ਉਨ੍ਹਾਂ ਨੂੰ ਨੌਰਦਨ ਆਇਰਿਸ਼ ਯੂਨੀਅਨਿਸਟ ਪਾਰਟੀ (ਡੀਯੂਪੀ) ਦੇ 10 ਸੰਸਦ ਮੈਂਬਰਾਂ ਦੇ ਵੀ ਇਸ ਸਮਝੌਤੇ ਦੇ ਹੱਕ ਵਿੱਚ ਭੁਗਤਣ ਦੀ ਉਮੀਦ ਹੈ। Image copyright AFP ਫੋਟੋ ਕੈਪਸ਼ਨ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਟੀਮ ਨੇ ਪਿਛਲੇ ਹਫਤੇ ਸੰਸਦ ਮੈਂਬਰਾਂ ਨੂੰ ਭਰੋਸੇ ਵਿੱਚ ਲੈਣ ਉੱਪਰ ਬਹੁਤ ਮਿਹਨਤ ਕੀਤੀ ਹੈ। ਡੀਯੂਪੀ ਦੀ ਹਮਾਇਤ ਤੋਂ ਬਿਨਾਂ ਸਰਕਾਰ ਕੋਲ ਕੋਈ ਸਾਫ ਬਹੁਮਤ ਨਹੀਂ ਹੈ ਅਤੇ ਕੋਈ ਵੀ ਬਿਲ ਪਾਸ ਨਹੀਂ ਕਰਾ ਸਕਦੀ।ਜਿੱਥੇ ਵਿਰੋਧੀ ਧਿਰ ਇਸ ਦੇ ਖਿਲਾਫ ਵੋਟ ਕਰੇਗੀ ਉੱਥੇ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਪਾਰਟੀ ਦੇ ਵੀ ਕਈ ਸੰਸਦ ਮੈਂਬਰ ਆਪਣੀ ਸਰਕਾਰ ਦੇ ਖਿਲਾਫ ਜਾ ਸਕਦੇ ਹਨ।ਡੀਯੂਪੀ ਦੇ ਵੀ ਕਈ ਮੈਂਬਰ ਇਸ ਸਮਝੌਤੇ ਬਾਰੇ ਵਿਰੋਧੀ ਸੁਰਾਂ ਅਲਾਪ ਚੁੱਕੇ ਹਨ। ਉਨ੍ਹਾਂ ਨੂੰ ਬਰਤਾਨੀਆ ਅਤੇ ਆਇਰਲੈਂਡ ਦੀ ਤਜਵੀਜ਼ਸ਼ੁਦਾ ਸਰਹੱਦ ਬਾਰੇ ਇਤਰਾਜ਼ ਹਨ।ਸੱਤਾਧਾਰੀ ਧਿਰ ਦੇ ਵਿਰੋਧੀਆਂ ਅਤੇ ਬਾਗੀਆਂ ਨੂੰ ਸ਼ਾਂਤ ਕਰਨ ਦੀਆਂ ਮੰਤਰੀ ਕੋਸ਼ਿਸ਼ਾਂ ਵਿੱਚ ਰੁੱਝੇ ਰਹੇ ਹਨ। ਉਹ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਸਰਹੱਦ ਬਾਰੇ ਭਵਿੱਖ ਵਿੱਚ ਆਪਣਾ ਪੱਖ ਰੱਖਣ ਦੀ ਗੱਲ ਕਹਿ ਕੇ ਮਨਾ ਲੈਣ ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ।ਤਜਵੀਜ਼ਸ਼ੁਦਾ ਸਰਹੱਦ ਬਾਰੇ ਕੀ ਵਿਵਾਦ ਹਨ?ਇਹ ਵਿਵਾਦ ਰਿਪਬਲਿਕ ਆਫ ਆਇਰਲੈਂਡ ਅਤੇ ਉੱਤਰੀ ਆਇਰਲੈਂਡ (ਜੋ ਕਿ ਬਰਤਾਨੀਆ ਦਾ ਹਿੱਸਾ ਹੈ) ਦਰਮਿਆਨ ਪੈਂਦੇ ਇਲਾਕਿਆਂ ਬਾਰੇ ਹੈ।ਇਸ ਗੱਲਬਾਤ ਦਾ ਮੁੱਖ ਬਿੰਦੂ ਇਹ ਰਿਹਾ ਹੈ ਕਿ ਇੱਥੇ ਕੋਈ ਅਜਿਹੀ ਸਰੱਹਦ ਨਾ ਬਣਾਈ ਜਾਵੇ ਜਿਸ ਨਾਲ ਬਰਤਾਨੀਆ ਅਤੇ ਰਿਪਬਲਿਕ ਆਫ ਆਇਰਲੈਂਡ ਵਿਚਕਾਰ ਵਪਾਰ 'ਤੇ ਅਸਰ ਪਵੇ।ਬਰਤਾਨੀਆ ਅਤੇ ਯੂਰਪੀ ਯੂਨੀਅਨ ਦੋਵੇਂ ਹੀ ਚਾਹੁੰਦੇ ਹਨ ਕਿ ਬਰਤਾਨੀਆ ਦੇ ਨਿਕਲਣ ਤੋਂ ਬਾਅਦ ਵਪਾਰ ਉੱਪਰ ਕੋਈ ਅਸਰ ਨਾ ਪਵੇ ਅਤੇ ਇਹ ਨਿਰਵਿਘਨ ਜਾਰੀ ਰਹੇ।ਜੇ ਕਈ ਹੱਲ ਨਾ ਹੋ ਸਕਿਆ ਤਾਂ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਸਰਕਾਰ ਨੂੰ ਉੱਤਰੀ ਆਇਰਲੈਂਡ ਨੂੰ ਕਸਟਮ ਯੂਨੀਅਨ ਵਿੱਚ ਰੱਖਣਾ ਪਵੇਗਾ ਜਿਸ ਨਾਲ ਕਿ ਬਾਕੀ ਦਾ ਬਰਤਾਨੀਆ ਇਸ ਤੋਂ ਬਾਹਰ ਹੋ ਜਾਵੇਗਾ। Image copyright Getty Images ਫੋਟੋ ਕੈਪਸ਼ਨ ਵਿਵਾਦ ਰਿਪਬਲਿਕ ਆਫ ਆਇਰਲੈਂਡ ਅਤੇ ਉੱਤਰੀ ਆਇਰਲੈਂਡ (ਜੋ ਕਿ ਬਰਤਾਨੀਆ ਦਾ ਹਿੱਸਾ ਹੈ) ਦਰਮਿਆਨ ਪੈਂਦੇ ਇਲਾਕਿਆਂ ਬਾਰੇ ਹੈ। ਹੋਰ ਵਿਵਾਦਿਤ ਮੁੱਦੇ ਕਿਹੜੇ-ਕਿਹੜੇ ਹਨ?ਇਸ ਸਮਝੌਤੇ ਵਿੱਚ ਹੇਠ ਲਿਖੇ ਮੁੱਖ ਮੁੱਦੇ ਸ਼ਾਮਲ ਹਨ:ਬਰਤਾਨੀਆ ਇਸ ਤੋੜ-ਵਿਛੋੜੇ ਲਈ ਯੂਰਪੀ ਯੂਨੀਅਨ ਨੂੰ ਕਿੰਨੀ ਰਾਸ਼ੀ ਦੇਵੇਗਾ। (ਲਗਪਗ 39 ਬਿਲੀਅਨ ਪੌਂਡ)ਬਰਤਾਨੀਆ ਵਿੱਚ ਰਹਿ ਰਹੇ ਯੂਰਪੀ ਯੂਨੀਅਨ ਦੇ ਨਾਗਰਿਕਾਂ ਅਤੇ ਯੂਰਪੀ ਯੂਨੀਅਨ ਵਿੱਚ ਰਹਿ ਰਹੇ ਬਰਤਾਨੀਆ ਦੇ ਨਾਗਰਿਕਾਂ ਦਾ ਕੀ ਹੋਵੇਗਾਇਸ ਮਸਲੇ ਦੇ ਹੱਲ ਲਈ 31 ਦਸੰਬਰ 2020 ਦੀ ਤਾਰੀਕ ਮਿੱਥੀ ਗਈ ਹੈ। ਤਾਂ ਕਿ ਬਰਤਾਨੀਆ ਅਤੇ ਯੂਰਪੀ ਯੂਨੀਅਨ ਕਿਸੇ ਸਮਝੌਤੇ 'ਤੇ ਪਹੁੰਚ ਸਕਣ। Image copyright HoC ਫੋਟੋ ਕੈਪਸ਼ਨ ਜੇਕਰ ਪ੍ਰਧਾਨ ਮੰਤਰੀ ਭਰੋਸਗੀ ਮਤਾ ਜਿੱਤ ਜਾਂਦੇ ਹਨ ਤਾਂ ਇਹ ਆਪਣੇ ਅਹੁਦੇ ਬਰਕਰਾਰ ਰਹਿ ਸਕਦੀ ਹੈ ਅਤੇ ਇੱਕ ਸਾਲ ਤੱਕ ਇਸ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ। ਜੇ ਸਮਝੌਤਾ ਸੰਸਦ ਵਿੱਚ ਰੱਦ ਹੋ ਗਿਆ?ਇਸ ਦੇ ਕਈ ਸੰਭਾਵੀ ਨਤੀਜੇ ਹੋ ਸਕਦੇ ਹਨ:ਕੋਈ ਸਮਝੌਤਾ ਨਹੀਂਸੰਸਦ ਵਿੱਚ ਦੋਬਾਰਾ ਵੋਟਿੰਗਬਰਤਾਨੀਆ ਅਤੇ ਯੂਰਪੀ ਯੂਨੀਅਨ ਵਿੱਚ ਸਮਝੌਤੇ ਬਾਰੇ ਨਵੇਂ ਸਿਰਿਓਂ ਗੱਲਬਾਤਆਮ ਚੋਣਾਂਬੇਭਰੋਸਗੀ ਮਤਾਇੱਕ ਹੋਰ ਰੈਫਰੈਂਡਮ Image copyright AFP 1. ਕੋਈ ਸਮਝੌਤਾ ਨਹੀਂ ਜੇ ਸਮਝੌਤਾ ਸੰਸਦ ਵਿੱਚ ਰੱਦ ਹੋ ਗਿਆ ਤਾਂ ਬਰਤਾਨੀਆ ਨੂੰ ਬਿਨਾਂ ਸਮਝੌਤੇ ਦੇ ਯੂਰਪੀ ਯੂਨੀਅਨ ਛੱਡਣਾ ਪੈ ਸਕਦਾ ਹੈ।ਮਾਹਰਾਂ ਮੁਤਾਬਕ ਇਹ ਸਥਿਤੀ ਖੱਡ ਵਿੱਚ ਛਾਲ ਮਾਰਨ ਵਰਗੀ ਗੱਲ ਹੋਵੇਗੀ।2. ਸੰਸਦ ਵਿੱਚ ਦੋਬਾਰਾ ਵੋਟਿੰਗਜੇ ਸਮਝੌਤਾ ਰੱਦ ਹੋਇਆ ਅਤੇ ਇਸ ਦਾ ਬਾਜ਼ਾਰ ਉੱਪਰ ਮਾੜਾ ਅਸਰ ਪਿਆ ਤਾਂ ਸਰਕਾਰ ਮੁੜ ਵੋਟਿੰਗ ਦੀ ਤਜਵੀਜ਼ ਰੱਖ ਸਕਦੀ ਹੈ।ਇਹ ਇੰਨਾ ਵੀ ਸਰਲ ਨਹੀਂ ਜਿੰਨਾ ਦਿਸਦਾ ਹੈ ਕਿਉਂਕਿ ਸੰਸਦ ਨੂੰ ਇੱਕੋ ਇਜਲਾਸ ਵਿੱਚ ਇੱਕੋ ਮਸਲੇ ਉੱਪਰ ਦੋ ਵਾਰ ਵੋਟਿੰਗ ਲਈ ਨਹੀਂ ਕਿਹਾ ਜਾ ਸਕਦਾ।ਹਾਂ, ਜੇ ਸਰਕਾਰ ਯੂਰਪੀ ਯੂਨੀਅਨ ਨੂੰ ਸਮਝੌਤੇ ਵਿੱਚ ਕੁਝ ਬਦਲਾਅ ਕਰਨ ਲਈ ਮਨਾ ਲੈਂਦੀ ਹੈਂ ਤਾਂ ਸ਼ਾਇਦ ਇਸ ਬਾਰੇ ਸੰਸਦ ਵਿੱਚ ਦੂਹਰੀ ਵਾਰ ਵੋਟਿੰਗ ਸੰਭਵ ਹੋ ਸਕੇ।ਸੰਸਦ ਦੇ ਕਲਰਕ ਨੇ ਕਿਹਾ ਹੈ ਕਿ ਜੇ ਸੰਸਦ ਆਪਣੀ ਪਿਛਲੀ ਵੋਟ ਨੂੰ ਪਲਟਣਾ ਚਾਹੇ ਤਾਂ ਉਪਰਲੇ ਸਿਧਾਂਤ ਨੂੰ ਨਜ਼ਰ ਅੰਦਾਜ ਕਰਕੇ ਮੁੜ ਵੋਟਿੰਗ ਸੰਭਵ ਹੈ। Image copyright EPA ਫੋਟੋ ਕੈਪਸ਼ਨ ਯੂਰਪੀਅਨ ਕਮਿਸ਼ਨ ਦੇ ਮੁਖੀ ਜੀਨ ਕਲਾਊਡ ਜੰਕਰ ਨਾਲ ਟੈਰੀਜ਼ਾ ਮੇਅ 3. ਨਵੇਂ ਸਿਰਿਓਂ ਗੱਲਬਾਤਬਰਤਾਨੀਆ ਅਤੇ ਯੂਰਪੀ ਯੂਨੀਅਨ ਵਿੱਚ ਸਮਝੌਤੇ ਬਾਰੇ ਨਵੇਂ ਸਿਰਿਓਂ ਗੱਲਬਾਤ ਕਰ ਸਕਦੇ ਹਨ ਪਰ ਇਸ ਵਿੱਚ ਹੋਰ ਸਮਾਂ ਵੀ ਲੱਗੇਗਾ। ਇਸ ਹਾਲਤ ਵਿੱਚ ਦੋ ਵਿਕਲਪ ਹੋ ਸਕਦੇ ਹਨ।ਪਹਿਲਾ- ਬਰਤਾਨੀਆ ਸਰਕਾਰ ਯੂਰਪੀ ਯੂਨੀਅਨ ਨੂੰ ਤੋੜ-ਵਿਛੋੜੇ ਦੀ ਤਰੀਕ ਅੱਗੇ ਵਧਾਉਣ ਲਈ ਕਹਿ ਸਕਦੀ ਹੈ ਪਰ ਇਸ ਲਈ ਬਾਕੀ ਦੇਸਾਂ ਦੀ ਸਹਿਮਤੀ ਜ਼ਰੂਰੀ ਹੈ।ਦੂਸਰਾ- ਬਰਤਾਨੀ ਬ੍ਰੈਗਿਜ਼ਿਟ ਨੂੰ ਸ਼ੁਰੂ ਕਰਨ ਵਾਲੇ ਕਾਨੂੰਨੀ ਉਪਕਰਣ ਆਰਟੀਕਲ 50 ਨੂੰ ਰੱਦ ਕਰਕੇ ਗੱਲਬਾਤ ਨਵੇਂ ਸਿਰਿਓਂ ਸ਼ੁਰੂ ਕਰ ਸਕਦਾ ਹੈ ਪਰ ਕੀ ਯੂਰਪੀ ਯੂਨੀਅਨ ਇਹ ਸਾਰੀ ਕਵਾਇਦ ਮੁੜ-ਸ਼ੁਰੂ ਕਰਨੀ ਚਾਹੇਗਾ।4. ਆਮ ਚੋਣਾਂਸਮਝੌਤਾ ਪਾਸ ਕਰਵਾਉਣ ਲਈ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਕੋਲ ਇੱਕ ਹੋਰ ਰਸਤਾ ਜਲਦੀ ਆਮ ਚੋਣਾਂ ਕਰਵਾਉਣਾ ਹੋ ਸਕਦਾ ਹੈ।ਇਸ ਸਮਝੌਤੇ ਨੂੰ ਸੰਸਦ ਦੇ ਇੱਕ ਤਿਹਾਈ ਮੈਂਬਰਾ ਦੀ ਵੋਟ ਚਾਹੀਦੀ ਹੋਵੇਗੀ ਪਰ ਯੂਰਪੀ ਯੂਨੀਅਨ ਨੂੰ ਤੋੜ-ਵਿਛੋੜੇ ਦੀ ਤਰੀਕ ਅੱਗੇ ਵਧਾਉਣੀ ਪਵੇਗੀ। Image copyright Getty Images 5. ਬੇਭਰੋਸਗੀ ਮਤਾਜੇ ਸਮਝੌਤਾ ਰੱਦ ਹੋਇਆ ਤਾਂ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਸਰਕਾਰ ਨੂੰ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਅਜਿਹਾ ਮਤਾ ਵਿਰੋਧੀ ਧਿਰ ਵੀ ਲਿਆ ਸਕਦੀ ਹੈ ਅਤੇ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਵੀ ਆਪਣੀ ਪੈਂਠ ਸਾਬਤ ਕਰਨ ਲਈ ਲਿਆ ਸਕਦੇ ਹਨ।ਜੇ ਸਰਕਾਰ ਜਿੱਤ ਭਰੋਸੇ ਦਾ ਮਤ ਜਿੱਤਦੀ ਹੈ ਤਾਂ ਕੰਮ ਜਾਰੀ ਰੱਖ ਸਕੇਗੀ ਪਰ ਜੇ ਹਾਰੀ ਤਾਂ ਨਵੀਂ ਸਰਕਾਰ ਨੂੰ 14 ਦਿਨਾਂ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਪਵੇਗਾ।ਜੇ ਕੋਈ ਵੀ ਸਰਕਾਰ ਬਹੁਮਤ ਨਾ ਦਿਖਾ ਸਕੀ ਤਾਂ ਆਮ ਚੋਣਾਂ ਹੀ ਇੱਕ ਰਾਹ ਰਹਿ ਜਾਣਗੀਆਂ।ਬ੍ਰੈਗਜ਼ਿਟ ਬਾਰੇ ਹੋਰ ਖ਼ਬਰਾਂ:ਬ੍ਰੈਗਜ਼ਿਟ: ਬਰਤਾਨੀਆ ਸਾਹਮਣੇ ਆਖਰੀ ਵੱਡੀ ਚੁਣੌਤੀਬ੍ਰਿਟੇਨ ਤੇ ਯੂਰਪੀ ਸੰਘ ਦੇ 'ਤੋੜ ਵਿਛੋੜੇ' ਦੇ ਰਾਹ ਦੇ 5 ਰੋੜੇ ਪਹਿਲਾਂ ਤੋਂ ਈਯੂ ਜਾਂ ਬ੍ਰਿਟੇਨ 'ਚ ਰਹਿੰਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂਬ੍ਰੈਕਸਿਟ ਬਿੱਲ: ਸਰਕਾਰ ਨੂੰ ਕਿਉਂ ਨਹੀਂ ਮਿਲੇ ਲੋੜੀਂਦੇ ਵੋਟ?ਬ੍ਰੈਕਸਿਟ ਕਾਰਨ ਬਰਤਾਨਵੀ ਸਰਕਾਰ ਵਿੱਚ ਅਹਿਮ ਫੇਰਬਦਲਜਿਹੜੀ ਵੀ ਨਵੀਂ ਸਰਕਾਰ 14 ਦਿਨਾਂ ਵਿੱਚ ਬਣ ਗਈ ਉਹੀ ਕੰਮ ਕਰਦੀ ਰਹਿ ਸਕੇਗੀ।ਕੰਜ਼ਰਵੇਟਿਵ ਪਾਰਟੀ ਵੀ ਕਿਸੇ ਹੋਰ ਪ੍ਰਧਾਨ ਮੰਤਰੀ ਨਾਲ ਨਵੀਂ ਸਰਕਾਰ ਬਣਾ ਸਕਦੀ ਹੈ। ਨਵੀਂ ਸਰਕਾਰ ਮਿਲੀ-ਜੁਲੀ ਵੀ ਹੋ ਸਕਦੀ ਹੈ। ਇਹ ਅਲਪਮਤ ਵਾਲੀ ਕਿਸੇ ਹੋਰ ਪਾਰਟੀ ਦੀ ਸਰਕਾਰ ਵੀ ਹੋ ਸਕਦੀ ਹੈ।6. ਇੱਕ ਹੋਰ ਰੈਫਰੈਂਡਮਸਰਕਾਰ ਇਸ ਤੋਂ ਇਲਾਵਾ ਮੁੜ ਤੋਂ ਰੈਫਰੈਂਡਮ ਕਰਵਾਉਣ ਬਾਰੇ ਸੋਚ ਸਕਦੀ ਹੈ ਪਰ ਇਸ ਵਿੱਚ ਵਕਤ ਲਗੇਗਾ। ਇਸ ਲਈ ਨਵਾਂ ਕਾਨੂੰਨ ਬਣੇਗਾ ਤੇ ਰੈਫਰੈਂਡਮ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਸਮਾਂ ਵੀ ਤੈਅ ਕਰਨਾ ਪਵੇਗਾ। ਬਾਕੀ ਤਰੀਕਿਆਂ ਵਾਂਗ ਇਸ ਲਈ ਵੀ ਆਰਟੀਕਲ 50 ਵਿੱਚ ਸੋਧ ਕੀਤੀ ਜਾ ਸਕਦੀ ਹੈ। Image copyright AFP ਫੋਟੋ ਕੈਪਸ਼ਨ ਮਾਈਕਲ ਬਰਨਿਅਰ (ਖੱਬੇ) ਸਮਝੌਤੇ ਦੇ ਕਾਗਜ਼ ਯੂਰਪੀ ਕਾਊਂਸਿਲ ਦੇ ਮੁਖੀ ਡੌਨਲਡ ਟਸਕ ਨੂੰ ਸੌਂਪਦੇ ਹੋਏ 7. ਫੁਟਕਲ ਸੰਭਾਵੀ ਨਤੀਜੇਇਨ੍ਹਾਂ ਤੋਂ ਇਲਾਵਾ ਹੋਰ ਸਿਆਸੀ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਉਦਾਹਰਨ ਵਜੋਂ ਸੰਭਵ ਹੈ ਕਿ ਟੈਰੀਜ਼ਾ ਮੇਅ ਦੀ ਲੀਡਰਸ਼ਿਪ ਲਈ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ। ਇਹ ਚੁਣੌਤੀਆਂ ਉਨ੍ਹਾਂ ਦੀ ਪਾਰਟੀ ਤੱਕ ਹੀ ਸੀਮਿਤ ਹੋਣ ਪਰ ਉਨ੍ਹਾਂ ਨਾਲ ਪ੍ਰਧਾਨ ਮੰਤਰੀ ਬਦਲਣ ਤੱਕ ਦੀ ਸੰਭਾਵਨਾ ਹੋ ਸਕਦੀ ਹੈ।ਇਹ ਵੀ ਪੜ੍ਹੋ:ਉਹ 5 ਟਰਨਿੰਗ ਪੁਆਇੰਟ ਜਿਨ੍ਹਾਂ ਨੇ ਮੈਚ ਟੀਮ ਇੰਡੀਆ ਦੀ ਝੋਲੀ ਪਾਇਆ'ਸਾਡੇ ਤੋਂ ਮੁਆਫ਼ੀ ਤਾਂ ਜਿਸ ਤੋਂ ਮਰਜ਼ੀ ਮੰਗਾ ਲਵੋ'- ਬਾਦਲਮਿਸ ਵਰਲਡ ਬਣੀ ਵੈਨੇਸਾ ਬਾਰੇ ਜਾਣੋ ਦਿਲਚਸਪ ਗੱਲਾਂਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਿਸਮਾਜ਼ੀਆ ਪਿਕਸਲ ਆਰਟ ਅਕੈਡਮੀ ’ਚ ਗੇਮ ਡਿਜ਼ਾਇਨ ਅਤੇ ਗੇਮ ਡਿਵੈਲਪਮੈਂਟ ਸਿੱਖਦੀ ਹੈ। ਉਹ ਕਹਿੰਦੀ ਹੈ ਕਿ ਵਿਦਿਆਰਥੀਆਂ ਨੂੰ ਇਸ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹ ਇਸ ਫੀਲਡ ’ਚ ਵੀ ਕਰੀਅਰ ਬਣਾ ਸਕਦੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮਰਹੂਮ ਅਦਾਕਾਰ ਕਾਦਰ ਖ਼ਾਨ ਹੋਏ ਸਪੁਰਦ-ਏ-ਖ਼ਾਕ। ਕੈਨੇਡਾ ਦੇ ਮਿਸੀਸਾਗਾ ਸ਼ਹਿਰ ’ਚ ISNA ਮਸਜਿਦ ’ਚ ਉਨ੍ਹਾਂ ਦੀਆਂ ਆਖ਼ਰੀ ਰਸਮਾਂ ਹੋਈਆਂ। ਇਸ ਦੌਰਾਨ ਉਨ੍ਹਾਂ ਦੇ ਤਿੰਨ ਪੁੱਤਰ, ਰਿਸ਼ਤੇਦਾਰ, ਦੋਸਤ ਤੇ ਪ੍ਰਸ਼ੰਸਕ ਮੌਜੂਦ ਸਨ। ਕਾਦਰ ਖ਼ਾਨ ਨੂੰ ਬੁੱਧਵਾਰ (2 ਜਨਵਰੀ, 2019) ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ।(ਰਿਪੋਰਟ: ਕੈਨੇਡਾ ਤੋਂ ਬੀਬੀਸੀ ਪੰਜਾਬੀ ਲਈ ਮੋਹਸੀਨ ਅੱਬਾਸ)(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਫਰਾਂਸ ਦੀ ਕ੍ਰਿਸਮਸ ਮਾਰਕਿਟ ਵਿੱਚ ਗੋਲੀਬਾਰੀ, 3 ਦੀ ਮੌਤ 12 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46534151 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਟਰੈਜ਼ਬਰਗ ਦੀ ਕ੍ਰਸਿਮਸ ਮਾਰਕਿਟ ਵਿੱਚ ਗੋਲੀਬਾਰੀ ਹੋਈ ਹੈ। ਫਰਾਂਸ ਦੇ ਸ਼ਹਿਰ ਸਟਰੈਜ਼ਬਰਗ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 12 ਹੋਰ ਜ਼ਖਮੀ ਹੋਏ ਹਨ। ਮੁਲਜ਼ਮ ਫਿਲਹਾਲ ਫਰਾਰ ਹੈ ਪਰ ਪੁਲਿਸ ਦਾ ਦਾਅਵਾ ਹੈ ਕਿ ਸੁਰੱਖਿਆ ਮੁਲਾਜ਼ਮਾਂ ਨਾਲ ਫਾਈਰਿੰਗ ਦੌਰਾਨ ਉਹ ਜ਼ਖਮੀ ਹੋ ਗਿਆ।ਇਹ ਫਾਈਰਿੰਗ ਕ੍ਰਿਸਮਸ ਮਾਰਕਿਟ ਦੇ ਨੇੜੇ ਸੈਂਟਰਲ ਸਕੁਏਰਜ਼, ਪਲੇਸ ਕਲੈਬਰ ਵਿੱਚ ਹੋਈ ਹੈ। ਫਰਾਂਸ ਦੀ ਅਤਿਵਾਦ ਰੋਕੂ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਰਾਂਸ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਕ੍ਰਿਸਟੌਫਰ ਕਾਸਟੇਨਰ ਸਟਰੈਜ਼ਬਰਗ ਲਈ ਰਵਾਨਾ ਹੋ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀਆਂ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦੋਂਕਿ ਹੋਰਨਾਂ ਛੇ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।ਪੁਲਿਸ ਦਾ ਦਾਅਵਾ ਹੈ ਕਿ 29 ਸਾਲਾ ਸ਼ੱਕੀ ਸਟਰੈਜ਼ਬਰਗ ਦਾ ਰਹਿਣ ਵਾਲਾ ਹੈ ਅਤੇ ਸੁਰੱਖਿਆ ਮੁਲਾਜ਼ਮ ਪਹਿਲਾਂ ਹੀ ਉਸ ਨੂੰ ਅਤਿਵਾਦੀ ਖਤਰੇ ਵਜੋਂ ਦੇਖ ਰਹੇ ਸਨ।ਫਰਾਂਸ ਦੇ ਬੀਐਫਐਮ ਟੀਵੀ ਅਨੁਸਾਰ ਇਹ ਨੌਜਵਾਨ ਮੰਗਲਵਾਰ ਸਵੇਰੇ ਸ਼ਹਿਰ ਦੇ ਨਿਉਡੋਰਫ ਜ਼ਿਲ੍ਹੇ ਵਿੱਚ ਆਪਣੇ ਫਲੈਟ ਤੋਂ ਭੱਜ ਗਿਆ ਸੀ ਕਿਉਂਕਿ ਡਕੈਤੀ ਦੇ ਸੰਬੰਧ ਵਿਚ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਗ੍ਰਨੇਡ ਮਿਲੇ ਸਨ।ਇਹ ਵੀ ਪੜ੍ਹੋ:'ਰਾਹੁਲ 2019 'ਚ ਦਾਅਵੇਦਾਰ ਪਰ ਮਾਇਆਵਤੀ ਦੀ 'ਮਾਇਆ' ਜ਼ਰੂਰੀ' ਰਾਹੁਲ ਨੇ ਕਿਹਾ, 'ਕਾਂਗਰਸ, ਬਸਪਾ ਤੇ ਐੱਸਪੀ ਦੀ ਵਿਚਾਰਧਾਰਾ ਇੱਕ'ਬ੍ਰੈਗਜ਼ਿਟ ਸਮਝੌਤਾ ਰੱਦ ਹੋਣ ਮਗਰੋਂ ਕੀ ਕਰਨਗੇ ਮੇਅਨਿਊਡੌਰਫ਼ ਵਿੱਚ ਪੁਲਿਸ ਨੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਲਈ ਕਿਹਾ ਹੈ।ਯਰੂਪੀ ਸੰਸਦ ਜੋ ਕਿ ਨੇੜੇ ਹੀ ਹੈ, ਉਸ ਦੀ ਵੀ ਤਾਲਾਬੰਦੀ ਕਰ ਦਿੱਤੀ ਗਈ ਹੈ। ਸੰਸਦ ਦੇ ਪ੍ਰਧਾਨ ਐਂਟੋਨੀਓ ਤਾਜਾਨੀ ਨੇ ਟਵੀਟ ਕਰਕੇ ਕਿਹਾ ਕਿ, "ਅਤਿਵਾਦੀ ਜਾਂ ਅਪਰਾਧਿਕ ਹਮਲਿਆਂ ਤੋਂ ਡਰਾਇਆ ਨਹੀਂ ਜਾ ਸਕਦਾ।" Image Copyright @EP_President @EP_President Image Copyright @EP_President @EP_President ਸ਼ਹਿਰ ਵਿੱਚ ਹਲਚਲਇਹ ਹਮਲਾ ਸਥਾਨਕ ਸਮੇਂ ਮੁਤਾਬਕ ਰਾਤ ਨੂੰ 8 ਵਜੇ ਮਸ਼ਹੂਰ ਕ੍ਰਿਸਮਿਸ ਮਾਰਕਿਟ ਵਿੱਚ ਹੋਇਆ। ਇੱਥੇ ਕ੍ਰਿਸਮਸ ਵੇਲੇ ਹਜ਼ਾਰਾਂ ਲੋਕ ਅਕਸਰ ਆਉਂਦੇ ਹਨ। Image copyright Getty Images ਪ੍ਰਤੱਖਦਰਸ਼ੀ ਪੈਟਰ ਫਰਿਟਜ਼ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੇ ਗੋਲੀਬਾਰੀ ਦੀ ਆਵਾਜ਼ ਸੁਣੀ ਅਤੇ ਇੱਕ ਵਿਅਕਤੀ ਨੂੰ ਪੁਲ ਉੱਤੇ ਡਿੱਗਿਆ ਦੇਖਿਆ, ਉਸ ਨੂੰ ਗੋਲੀ ਲੱਗੀ ਹੋਈ ਸੀ। ਉਸ ਨੇ ਦੱਸਿਆ ਕਿ ਉਸ ਨੇ ਪੀੜਤ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਗਈ।"ਇਸ ਖੇਤਰ ਵਿੱਚ ਐਂਬੁਲੈਂਸ ਸੇਵਾ ਦਾਖਲ ਨਹੀਂ ਹੋ ਸਕਦੀ। 45 ਮਿੰਟ ਬਾਅਦ ਅਸੀਂ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਬੰਦ ਕਰ ਦਿੱਤੀ ਕਿਉਂਕਿ ਇੱਕ ਡਾਕਟਰ ਨੇ ਫੋਨ 'ਤੇ ਗੱਲਬਾਤ ਕਰਦਿਆਂ ਸਾਨੂੰ ਦੱਸਿਆ ਕਿ ਅਜਿਹਾ ਕਰਨਾ ਬੇਤੁਕਾ ਹੈ।" Image copyright Reuters ਫੋਟੋ ਕੈਪਸ਼ਨ ਪੁਲਿਸ ਨੇ ਸਥਾਨਕਵਾਸੀਆਂ ਨੂੰ ਘਰਾਂ ਵਿੱਚੋਂ ਬਾਹਰ ਨਿਕਲਣ ਤੋਂ ਇਨਕਾਰ ਕੀਤਾ ਹੈ। ਸਥਾਨਕ ਪੱਤਰਕਾਰ ਬਰੂਨੋ ਪਓਸਾਰਡ ਨੇ ਟਵਿੱਟਰ ਉੱਤੇ ਲਿਖਿਆ ਕਿ ਸਿਟੀ ਸੈਂਟਰ ਵਿੱਚ ਉਸ ਦੀ ਗਲੀ ਵਿੱਚ ਦਰਜਨਾਂ ਗੋਲੀਆਂ ਚਲਾਈਆਂ ਗਈਆਂ ਹਨ। ਯੂਰਪੀ ਪਾਰਲੀਮੈਂਟ ਲਈ ਪ੍ਰੈੱਸ ਅਫ਼ਸਰ ਇਮੈਨੁਅਲ ਫੌਲੋਨ ਨੇ ਲਿਖਿਆ ਕਿ ਗੋਲੀਬਾਰੀ ਦੀ ਆਵਾਜ਼ ਸੁਣ ਕੇ ਸੈਂਟਰ ਵਿੱਚ ਹਲਚਲ ਸੀ ਅਤੇ ਪੁਲਿਸ ਸੜਕਾਂ 'ਤੇ ਬੰਦੂਕ ਨਾਲ ਲੈਸ ਹੋ ਕੇ ਭੱਜ ਰਹੀ ਸੀ।ਇੱਕ ਦੁਕਾਨਦਾਰ ਨੇ ਬੀਐਫ਼ਐਮ ਟੀਵੀ ਨੂੰ ਦੱਸਿਆ, "ਗੋਲੀਬਾਰੀ ਹੋ ਰਹੀ ਸੀ ਅਤੇ ਲੋਕ ਇੱਧਰ-ਉੱਧਰ ਭੱਜ ਰਹੇ ਸਨ। ਇਹ ਦੱਸ ਮਿੰਟ ਤੱਕ ਚੱਲਦਾ ਰਿਹਾ।" Image Copyright @RCorbettMEP @RCorbettMEP Image Copyright @RCorbettMEP @RCorbettMEP ਬਰਤਾਨਵੀ ਯੂਰਪੀ ਪਾਰਲੀਮੈਂਟ ਦੇ ਮੈਂਬਰ ਰਿਚਰਡ ਕੋਰਬੈਟ ਨੇ ਟਵੀਟ ਕੀਤਾ ਕਿ ਉਹ ਇੱਕ ਰੈਸਟੋਰੈਂਟ ਵਿੱਚ ਸਨ ਅਤੇ ਹੁਣ ਉਸ ਦੇ ਦਰਵਾਜ਼ੇ ਬੰਦ ਹਨ।ਸਟਰੈਜ਼ਬਰਗ ਦੇ ਮੇਅਰ ਰੌਲਾਂਡ ਰਾਈਸ ਨੇ ਬਾਅਦ ਵਿੱਚ ਟਵੀਟ ਕੀਤਾ ਕਿ ਕ੍ਰਿਸਮਸ ਮਾਰਕਿਟ ਬੁੱਧਵਾਰ ਨੂੰ ਬੰਦ ਰਹੇਗੀ। ਸਥਾਨਕ ਟਾਊਨ ਹਾਲ ਵਿੱਚ ਝੰਡੇ ਝੁਕਾਅ ਦਿੱਤੇ ਜਾਣਗੇ ਜਿੱਥੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕੇਰਲ: ਹੜ੍ਹ ਤੋਂ ਬਾਅਦ 'ਰੈਟ ਫੀਵਰ' ਦਾ ਕਹਿਰ, ਇਸ ਬੁਖ਼ਾਰ ਦੇ ਕੀ ਹਨ ਲੱਛਣ ਇਮਰਾਨ ਕੁਰੈਸ਼ੀ ਬੈਂਗਲੁਰੂ ਤੋਂ ਬੀਬੀਸੀ ਲਈ 4 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45405398 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ "ਰੈਟ ਫੀਵਰ" ਯਾਨਿ ਚੂਹੇ ਕਾਰਨ ਹੋਣ ਵਾਲੀ ਬਿਮਾਰੀ ਨਾਲ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ ਕੇਰਲ 'ਚ ਆਏ ਹੜ੍ਹ ਤੋਂ ਬਾਅਦ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਇੱਥੇ ਪਿਛਲੇ ਦੋ ਦਿਨਾਂ 'ਚ "ਰੈਟ ਫੀਵਰ'' (ਚੂਹੇ ਕਾਰਨ ਹੋਣ ਵਾਲੀ ਬਿਮਾਰੀ) ਨਾਲ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਕੇਰਲ ਸਰਕਾਰ ਨੇ ਇਸ ਸੰਬੰਧੀ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤ ਕਾਬੂ 'ਚ ਹਨ। ਇਹ ਮੌਤਾਂ 13 'ਚੋਂ 5 ਜ਼ਿਲ੍ਹਿਆਂ 'ਚ ਹੋਈਆਂ ਹਨ। ਇਹ ਉਹੀ ਪੰਜ ਜ਼ਿਲ੍ਹੇ ਹਨ ਜੋ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਮਹਾਂਮਾਰੀ ਦਾ ਸ਼ੱਕ ਕੇਰਲ ਸਰਕਾਰ ਦੇ ਵਧੀਕ ਮੁੱਖ ਸਕੱਤਰ (ਸਿਹਤ) ਰਾਜੀਵ ਸਦਾਨੰਦਨ ਨੇ ਬੀਬੀਸੀ ਨੂੰ ਦੱਸਿਆ, "ਸੂਬੇ 'ਚ ਅਜਿਹੇ ਹਾਲਾਤ ਹਨ ਜਿਨ੍ਹਾਂ ਕਾਰਨ ਮਹਾਂਮਾਰੀ ਫੈਲਣ ਦਾ ਪੂਰਾ ਡਰ ਹੈ। ਇਸ ਲਈ ਅਸੀਂ ਲੋਕਾਂ ਨੂੰ ਰੋਕਥਾਮ ਵਜੋਂ ਡਾਕਸੀਸਾਈਕਲਿਨ ਦੀਆਂ ਗੋਲੀਆਂ ਲੈਣ ਨੂੰ ਕਹਿ ਰਹੇ ਹਾਂ।"ਸਦਾਨੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਨੂੰ ਸੱਤ ਅਤੇ ਸੋਮਵਾਰ ਨੂੰ ਚਾਰ ਮੌਤਾਂ ਦੀ ਜਾਣਕਾਰੀ ਮਿਲੀ ਹੈ। ਇਹ ਵੀ ਪੜ੍ਹੋ:ਬਾਦਲਾਂ ਦੀ ਜ਼ਿੰਮੇਵਾਰੀ ਤੇ ਸੁਖਬੀਰ ਦੀ ਅਗਵਾਈ 'ਤੇ ਇਸ ਲਈ ਉੱਠੇ ਸਵਾਲਥਾਈਲੈਂਡ ਜਾਣ ਦਾ ਇੰਨਾ ਚਾਅ ਕਿਉਂ ਹੈ ਭਾਰਤੀਆਂ ਨੂੰਰਾਮ ਰਹੀਮ ਨੂੰ ਮੁਆਫ਼ ਕਰਨ ਲਈ ਐਨ ਆਖ਼ਰੀ ਮੌਕੇ ਦੱਸਿਆ-ਮੱਕੜਮੋਦੀ ਲਈ ਮੁਸ਼ਕਿਲ ਸਮੇਂ 'ਤੇ ਹੀ ਕਿਉਂ ਸਾਹਮਣੇ ਆਉਂਦੇ ਹਨ 'ਸ਼ਹਿਰੀ ਨਕਸਲੀ' ਫੋਟੋ ਕੈਪਸ਼ਨ ਤ੍ਰਿਸ਼ੂਰ, ਪਲੱਕੜ, ਕੋਝੀਕੋਡ, ਮੁਲਪੁਰਮ ਅਤੇ ਕੰਨੂਰ ਜਿਲ੍ਹੇ ਹਨ ਸਭ ਤੋਂ ਵੱਧ ਪ੍ਰਭਾਵਿਤ ਕੇਰਲ ਵਿੱਚ ਜਨਵਰੀ ਤੋਂ ਲੈ ਕੇ ਤਿੰਨ ਸਤੰਬਰ ਤੱਕ ਲੈਪਟੋਸਪਾਇਰੋਸਿਸ (ਰੈਟ ਫੀਵਰ) ਨਾਲ 41 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਤਿੰਨ ਮਹੀਨਿਆਂ 'ਚ ਸੂਬੇ 'ਚ ਰੈਟ ਫੀਵਰ ਦੇ 821 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਜ਼ਿਲ੍ਹਿਆਂ 'ਚ ਇਸ ਦਾ ਸਭ ਤੋਂ ਵੱਧ ਅਸਰ ਦੇਖਿਆ ਗਿਆ ਹੈ, ਉਹ ਹਨ, ਤ੍ਰਿਸੂਰ, ਪਲੱਕੜ, ਕੋਝੀਕੋਡ, ਮਲੱਪੁਰਮ ਅਤੇ ਕੰਨੂਰ। ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਓਰੋ ਸਾਇੰਸਜ਼ 'ਚ ਵਾਇਰੋਲਜੀ ਦੇ ਪ੍ਰੋਫੈਸਰ ਡਾਕਟਰ ਵੀ. ਰਵੀ ਨੇ ਦੱਸਿਆ, "ਲੈਪਟੋਸਪਾਰੀਓ ਇੱਕ ਜੀਵਾਣੂ ਹੈ, ਜੋ ਚੂਹਿਆਂ ਵਿੱਚ ਮਿਲਦਾ ਹੈ। ਹੜ੍ਹ ਦੌਰਾਨ ਜਦੋਂ ਚੂਹੇ ਭਿੱਜ ਜਾਂਦੇ ਹਨ ਤਾਂ ਇਹ ਬੈਕਟੀਰੀਆ ਇਨਸਾਨਾਂ ਤੱਕ ਪਹੁੰਚਦੇ ਹਨ।"ਡਾ. ਰਵੀ ਮੁਤਾਬਕ ਹੜ੍ਹ ਦੇ ਪਾਣੀ ਨਾਲ ਲੋਕਾਂ ਨੂੰ ਡਾਕਸੀਸਾਈਕਲਿਨ ਦੀਆਂ ਗੋਲੀਆਂ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਜੀਵਾਣੂਆਂ ਰਾਹੀਂ ਫੈਲਣ ਵਾਲਾ ਇਹ ਇਨਫੈਕਸ਼ਨ ਇਨਸਾਨਾਂ ਦੇ ਸਰੀਰ 'ਤੇ ਅਸਰ ਦਿਖਾਉਣ ਲਈ ਮਹਿਜ ਦੋ ਹਫ਼ਤਿਆਂ ਦਾ ਸਮਾਂ ਲੈਂਦਾ ਹੈ। ਇਹ ਵੀ ਪੜ੍ਹੋ:ਸਿਹਤ ਬੀਮਾ ਕਿਵੇਂ ਦੇ ਸਕਦਾ ਹੈ ਫਾਇਦਾ?ਪਿਛਲੀ ਜੇਬ ਵਿੱਚ ਬਟੂਆ ਤੁਹਾਡੀ ਸਿਹਤ ਲਈ ਖ਼ਤਰਾਕੀ ਹੈ ਫਾਇਦੇਮੰਦ: ਕੌਫ਼ੀ ਜਾਂ ਚਾਹ?ਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ? ਰੈਟ ਫੀਵਰ ਦੇ ਲੱਛਣਬੁਖ਼ਾਰਬਹੁਤ ਜ਼ਿਆਦਾ ਥਕਾਨ ਮਾਸਪੇਸ਼ੀਆਂ 'ਚ ਦਰਦ ਸਿਰ ਦਰਦ ਜੋੜਾਂ 'ਚ ਦਰਦ ਕਈ ਵਾਰ ਰੈਟ ਫੀਵਰ ਨਾਲ ਪੀੜਤ ਵਿਅਕਤੀ ਦੇ ਜਿਗਰ ਅਤੇ ਗੁਰਦਿਆਂ 'ਤੇ ਇਸ ਦਾ ਅਸਰ ਪੈਂਦਾ ਹੈ। ਡਾ. ਰਵੀ ਮੁਤਾਬਕ ਹੜ੍ਹ ਦੇ ਪਾਣੀ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਘੱਟੋ ਘੱਟ ਇੱਕ ਹਫ਼ਤੇ ਤੱਕ ਡਾਕਸੀਸਾਈਕਲਿਨ ਦੀਆਂ ਗੋਲੀਆਂ ਅਤੇ ਪੈਂਸੀਲੀਨ ਦੀ ਟੀਕਾ ਲਗਵਾਉਣਾ ਚਾਹੀਦਾ ਹੈ। ਨਿਓਰੋ ਸਰਜਨ ਅਤੇ ਕੇਰਲ ਪਲਾਨਿੰਗ ਬੋਰਡ ਦੇ ਮੈਂਬਰ ਡਾ. ਇਕਬਾਲ ਮੁਤਾਬਕ ਹੜ੍ਹ ਤੋਂ ਬਾਅਦ ਅਕਸਰ ਹੈਜ਼ਾ, ਟਾਈਫਾਈਡ, ਦਸਤ, ਹੈਪੇਟਾਈਟਿਸ ਅਤੇ ਰੈਟ ਫੀਵਰ ਵਰਗੀਆਂ ਬਿਮਾਰੀਆਂ ਹੋਣ ਦਾ ਡਰ ਰਹਿੰਦਾ ਹੈ। Image copyright AFP/getty images ਉਨ੍ਹਾਂ ਨੇ ਕਿਹਾ ਹੈ, "ਲੋਕ ਹੁਣ ਰਾਹਤ ਕੈਂਪਾਂ ਤੋਂ ਘਰ ਵਾਪਸ ਆ ਰਹੇ ਹਨ ਅਤੇ ਬਹੁਤ ਸਾਰੇ ਘਰਾਂ 'ਚੋਂ ਹੜ੍ਹ ਦਾ ਪਾਣੀ ਅਜੇ ਸਾਫ ਨਹੀਂ ਹੋਇਆ ਹੈ। ਅਜਿਹੇ ਵਿੱਚ ਬਿਮਾਰੀਆਂ ਹੋਣੀਆਂ ਸੁਭਾਵਕ ਹਨ।"ਕੇਰਲ ਦੇ ਸਿਹਤ ਸੇਵਾ ਨਿਰਦੇਸ਼ਕ ਡਾ. ਸਰਿਤਾ ਨੇ ਕਿਹਾ ਹੈ ਕਿ ਸੂਬੇ ਦੇ ਸਾਰੇ ਹਸਪਤਾਲਾਂ 'ਚ ਡਾਕਸੀਸਾਈਕਲਿਨ ਦੀਆਂ ਗੋਲੀਆਂ ਅਤੇ ਪੈਂਸੀਲਿਨ ਦੇ ਟੀਕੇ ਉਪਲਬਧ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਰੈਟ ਫੀਵਰ ਨਾਲ ਪੀੜਤ ਲੋਕਾਂ ਦਾ ਤੁਰੰਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੇਰਲ 'ਚ ਹੜ੍ਹ ਕਾਰਨ 350 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਘੱਟੋ ਘੱਟ 10 ਲੱਖ ਲੋਕਾਂ ਨੂੰ ਘਰ ਛੱਡ ਕੇ ਰਾਹਤ ਕੈਂਪਾਂ 'ਚ ਸ਼ਰਨ ਲੈਣੀ ਪਈ ਸੀ। ਇਹ ਵੀ ਪੜ੍ਹੋ:ਸਮਲਿੰਗੀ ਸੈਕਸ ਦੀ ਕੋਸ਼ਿਸ਼ ਲਈ ਦੋ ਔਰਤਾਂ ਨੂੰ ਮਾਰੇ ਕੋੜੇ ਪੰਜਾਬ ਪੁਲਿਸ ਇਸ ਲਈ ਸਿੱਖਣ ਲੱਗੀ ਅੰਗਰੇਜ਼ੀ ਰਾਮ ਰਹੀਮ ਨੂੰ ਮੁਆਫ਼ ਕਰਨ ਲਈ ਐਨ ਆਖ਼ਰੀ ਮੌਕੇ ਦੱਸਿਆ-ਮੱਕੜਬਿਮਾਰੀ, ਜਿਸ ਕਾਰਨ ਔਰਤਾਂ ਮਾਂ ਨਹੀਂ ਬਣ ਪਾਉਂਦੀਆਂਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਨਜ਼ਰੀਆਂ: ਭਾਰਤ 'ਚ ਜਾਤ ਆਧਾਰਿਤ ਰਾਖਵੇਂਕਰਨ ਦੀ ਲੋੜ ਕਿਉਂ ਹੈ ? ਦੇਸ ਰਾਜ ਕਾਲੀ ਲੇਖਕ ਅਤੇ ਸੀਨੀਅਰ ਪੱਤਰਕਾਰ 6 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43662470 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Samiratmaj Mishra/BBC ਰਾਖਵੇਂਕਰਨ ਨੂੰ ਲੈ ਕੇ ਇੱਕ ਵਾਰ ਫਿਰ ਮਿੱਥ ਨੇ ਮੈਦਾਨ ਮੱਲ ਲਿਆ ਹੈ। ਮਸਲਾ ਭਾਵੇਂ ਦਲਿਤ ਅੱਤਿਆਚਾਰ ਵਿਰੋਧੀ ਐਕਟ ਨੂੰ ਲਚਕੀਲਾ ਬਣਾਉਣ ਨਾਲ ਮੁੜ ਭਖਿਆ, ਪਰ ਸਾਹ ਇਸ ਨੇ ਰਿਜ਼ਰਵੇਸ਼ਨ ਦੀ ਵਿਰੋਧਤਾ ਉੱਤੇ ਆ ਕੇ ਹੀ ਲਿਆ। ਸਾਨੂੰ ਇਸ ਗੱਲ ਦੀ ਤਹਿ ਤੱਕ ਜਾਣਾ ਚਾਹੀਦਾ ਹੈ ਕਿ ਅਖ਼ੀਰ ਵਿੱਚ ਆ ਕੇ ਦਲਿਤ ਮੁੱਦਿਆਂ ਨਾਲ ਜੁੜਿਆ ਕੋਈ ਵੀ ਨੁਕਤਾ, ਰਿਜ਼ਰਵੇਸ਼ਨ ਦੇ ਵਿਰੋਧ ਉੱਤੇ ਹੀ ਕਿਉਂ ਆ ਜਾਂਦਾ ਹੈ? ਕਿਉਂ ਫਿਰ ਉਸੇ ਸਵਾਲ ਨੂੰ ਰਿੜਕਿਆ ਜਾਂਦਾ ਹੈ? ਲੋਕਾਂ ਦਾ ਗੁੱਸਾ ਉਬਾਲੇ ਮਾਰਨ ਲੱਗਦਾ ਹੈ। ਉਹ ਕਿਵੇਂ ਲੁੱਟੇ ਗਏ ਮਹਿਸੂਸ ਕਰਨ ਲੱਗਦੇ ਹਨ?SC/ST ਐਕਟ 'ਤੇ ਦਲਿਤਾਂ ਦੇ ਗੁੱਸੇ ਬਾਰੇ 4 ਜ਼ਰੂਰੀ ਗੱਲਾਂਕੀ ਦਲਿਤਾਂ ਨੂੰ ਵੱਖਰੇ ਗਲਾਸਾਂ ਵਿੱਚ ਦਿੱਤੀ ਜਾਂਦੀ ਹੈ ਚਾਹ?ਕੀ ਸੋਸ਼ਲ ਮੀਡੀਆ ਨੇ ਦਲਿਤਾਂ ਨੂੰ ਇੱਕਜੁੱਟ ਕੀਤਾ?ਆਖ਼ਰ ਉਹ ਕਿਹੜੀ ਰਗ਼ ਹੈ, ਜਿਸਦੇ ਕਾਰਨ ਜਨਰਲ ਸਮਾਜ ਨੂੰ ਇੰਝ ਹੀ ਨਜ਼ਰ ਆਉਣ ਲੱਗਦਾ ਹੈ ਕਿ ਸਾਰੀਆਂ ਨੌਕਰੀਆਂ ਤਾਂ ਰਿਜ਼ਰਵੇਸ਼ਨ ਨਾਲ ਦਲਿਤ ਲੈ ਗਏ, ਉਹ ਠੱਗੇ ਗਏ। ਉਹਨਾਂ ਦਾ ਹੱਕ ਮਾਰਿਆ ਗਿਆ। ਰਿਜ਼ਰਵੇਸ਼ਨ ਕਾਰਨ ਸਾਰੇ ਨਲਾਇਕ ਹੀ ਭਰਤੀ ਹੋਏ ਨੇ। ਇਹ ਸਾਰੀਆਂ ਅਵਾਜ਼ਾਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਦਿਖਾਈ ਦਿੰਦੀਆਂ ਹਨ। Image copyright Ravi Prakash/BBC ਐਨਾ ਵੱਡਾ ਭਰਮ ਸਿਰਜ ਦਿੱਤਾ ਜਾਵੇਗਾ ਕਿ ਤੁਸੀਂ ਜਦੋਂ ਹਕੀਕਤ ਨਾਲ ਉਹਦਾ ਭੇੜ ਕਰਾਓ, ਤਾਂ ਤੁਹਾਨੂੰ ਲੱਗੇਗਾ ਕਿ ਇਸ ਤੋਂ ਵੱਡੀ ਬੇਇਨਸਾਫ਼ੀ ਵਾਲੀ ਗੱਲ ਹੋ ਨਹੀਂ ਸਕਦੀ। ਇਹ ਸਾਰੀ ਮਿੱਥ ਸਮਾਜ ਨੂੰ ਦੋਫਾੜ ਕਰਦੀ ਹੈ, ਇਸ ਵਾਸਤੇ ਚਰਚਾ ਬਹੁਤ ਜ਼ਰੂਰੀ ਹੈ। ਸਾਨੂੰ ਇਸ ਮਿੱਥ ਤੋਂ ਛੁਟਕਾਰਾ ਪਾ ਕੇ ਤਰਕ ਨਾਲ ਗੱਲ ਨੂੰ ਸਮਝਣਾ ਚਾਹੀਦਾ ਹੈ। ਰਿਜ਼ਰਵੇਸ਼ਨ ਨੂੰ ਆਰਥਿਕ ਨਹੀਂ, ਸਮਾਜਿਕ ਪਰਿਪੇਖ ਤੋਂ ਸਮਝੋ!ਪਹਿਲੀ ਗੱਲ ਤਾਂ ਇਹ ਕਿ ਵਾਰ-ਵਾਰ ਇਹ ਰੌਲਾ ਪਾਇਆ ਜਾਂਦਾ ਹੈ ਕਿ ਰਿਜ਼ਰਵੇਸ਼ਨ ਆਰਥਿਕ ਅਧਾਰ ਉੱਤੇ ਹੋਣੀ ਚਾਹੀਦੀ ਹੈ। ਇਹ ਬਹੁਤ ਹੀ ਨਾ ਸਮਝੀ ਵਾਲੀ ਧਾਰਨਾ ਹੈ। ਕਿਉਂਕਿ ਰਿਜ਼ਰਵੇਸ਼ਨ ਦਿੱਤੀ ਹੀ ਸਮਾਜਕ ਮਤਭੇਦ ਦੇ ਅਧਾਰ ਉੱਤੇ ਸੀ।'ਦਲਿਤਾਂ ਦੇ 'ਭਾਰਤ ਬੰਦ' ਬਾਰੇ ਖੁਲ੍ਹੇ ਦਿਮਾਗ ਨਾਲ ਸੋਚੋ'ਨਾ ਸੱਜੇ, ਨਾ ਖੱਬੇ ਰਾਹ ਦਾ ਪਾਂਧੀ ਸੀ ਕਾਂਸ਼ੀ ਰਾਮ ਦਲਿਤ ਸਿੱਖਾਂ ਨਾਲ ਵਿਤਕਰੇ ਦਾ ਮਸਲਾ ਅਕਾਲ ਤਖ਼ਤ ਕੋਲਇਹਦੀ ਜੜ੍ਹ ਸਮਾਜਿਕ ਅਨਿਆਂ 'ਚ ਪਈ ਹੈ। ਸਦੀਆਂ ਤੋਂ ਸਮਾਜ ਦੇ ਚੌਥੇ ਪੌਡੇ ਉੱਤੇ ਬੈਠੇ ਦਲਿਤ ਲੋਕਾਂ ਨੂੰ ਨਿਆਂ ਦੇਣ ਅਤੇ ਸਮਾਜ ਦੀ ਮੁੱਖਧਾਰਾ ਦੇ ਨੇੜੇ ਲਿਆਉਣ ਖਾਤਰ ਉਹਨਾਂ ਦੇ ਸਸ਼ਕਤੀਕਰਨ ਬਾਰੇ ਵਿਚਾਰ ਕੀਤੀ ਗਈ ਅਤੇ ਸੰਵਿਧਾਨ ਵਿੱਚ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ। ਅਸੀਂ ਇਸਦੇ ਤਕਨੀਕੀ ਪੱਖਾਂ ਵੱਲ ਬਹੁਤਾ ਨਾ ਵੀ ਜਾਈਏ, ਤਾਂ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਸੰਵਿਧਾਨ ਦਾ ਆਧਾਰ ਸਮਾਜਿਕ ਦ੍ਰਿਸ਼ਟੀਕੋਣ ਵਿੱਚ ਹੈ, ਇਸ ਵਾਸਤੇ ਰਿਜ਼ਰਵੇਸ਼ਨ ਬਹੁਤ ਜ਼ਰੂਰੀ ਸੀ। Image copyright Samiratmaj Mishra/BBC ਭਾਰਤੀ ਸੰਵਿਧਾਨ ਨਿਰਮਾਤਾ ਡਾ.ਬੀ ਆਰ ਅੰਬੇਡਕਰ ਜਾਂ ਉਸ ਸਮੇਂ ਦੇ ਹੋਰ ਮੋਹਰੀ ਆਗੂ ਭਾਰਤ ਨੂੰ ਇੱਕ ਸਮਾਨ ਕਰਨ ਦੀ ਸਮਝ ਵਿੱਚੋਂ ਕਾਰਜ ਕਰ ਰਹੇ ਸਨ।ਪਰ ਵਿਡੰਬਨਾਂ ਇਹ ਹੈ ਕਿ ਅੱਜ ਉਹੀ ਆਧਾਰ ਭਾਰਤ ਵਿੱਚ ਪਾੜ ਦਾ ਰਾਹ ਬਣ ਗਿਆ ਹੈ। ਜਿਸ ਆਧਾਰ ਉੱਤੇ ਉਹ ਭਾਰਤ ਦੀ ਇੱਕਮੁੱਠਤਾ ਤਿਆਰ ਕਰ ਰਹੇ ਸਨ, ਅੱਜ ਉਹ ਇਸ ਨੂੰ ਬਿਖੇਰਨ ਦਾ ਬਹਾਨਾ ਬਣ ਗਿਆ ਹੈ। ਰਿਜ਼ਰਵੇਸ਼ਨ ਨੇ ਸਕਾਰਾਤਮਕ ਕੀ ਦਿੱਤਾ, ਪੰਜਾਬ ਨੇ ਦੱਸਿਆ !ਹੁਣ ਅਸੀਂ ਬੀਤੀ 2 ਅਪ੍ਰੈਲ ਨੂੰ ਭਾਰਤ ਬੰਦ ਦੇ ਸੱਦੇ ਉੱਤੇ ਪੰਜਾਬ ਦੀ ਭੂਮਿਕਾ ਬਾਰੇ ਦੇਖੀਏ ਤਾਂ ਪਹਿਲੀ ਵਾਰ ਹੈ ਕਿ ਦਲਿਤ ਭਾਈਚਾਰੇ ਨੇ ਐਨੀ ਦ੍ਰਿੜਤਾ ਨਾਲ ਬੰਦ ਨੇਪਰੇ ਚਾੜ੍ਹਿਆ, ਪਰ ਸੂਬੇ ਵਿੱਚ ਕਿਤੇ ਵੀ ਹਿੰਸਕ ਘਟਨਾ ਨਹੀਂ ਘਟੀ। ਅੰਗਰੇਜ਼ਾਂ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੇ ਮਹਾਰ ਕੌਣ?ਘੋੜੀ ਚੜ੍ਹਨ ਦੇ 'ਜੁਰਮ' 'ਚ ਦਲਿਤ ਦਾ ਕਤਲਇਹ ਦਲਿਤ ਬੁੱਧ ਧਰਮ ਧਾਰਨ ਨੂੰ ਕਿਉਂ ਮਜਬੂਰ ਹੋਏ?ਅਜਿਹਾ ਕਿਉਂ ਹੋਇਆ? ਇਹਦੀਆਂ ਜੜ੍ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ, ਜਿਹਦੇ ਤਹਿਤ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੇ ਲੱਖਾਂ ਵਿਦਿਆਰਥੀ ਕਾਲਜ ਦੀ ਪੜ੍ਹਾਈ ਵਿੱਚ ਦਾਖਲਾ ਲੈ ਸਕੇ।ਉਹਨਾਂ ਨੇ ਸਮਾਜ ਨਾਲ ਵਰ ਮੇਚਣ ਵਾਸਤੇ ਮਿਹਨਤ ਕੀਤੀ ਤੇ ਸਮਾਜ ਵਿੱਚ ਆਪਣਾ ਅਕਸ ਸਾਫ ਕਰਨ ਲਈ ਉੱਲਰੇ। ਅਸੀਂ ਜੇਕਰ ਸਿਰਫ਼ ਜੰਲਧਰ ਤੇ ਆਲੇ ਦੁਆਲੇ ਦੀ ਹੀ ਖਬਰ ਲਈਏ, ਤਾਂ ਦੇਖਿਆ ਗਿਆ ਕਿ ਇਸ ਬੰਦ ਅਤੇ ਪ੍ਰਦਰਸ਼ਨ ਨੂੰ ਉਹੀ ਵਿਦਿਆਰਥੀ ਲੀਡ ਕਰ ਰਹੇ ਸਨ, ਜਿਹਨਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸੰਘਰਸ਼ ਕੀਤਾ ਸੀ। Image copyright Sukhcharan Preet/BBC ਉਹਨਾਂ ਨੇ ਇਸ ਸੰਘਰਸ਼ ਤਹਿਤ ਕਿਤੇ ਵੀ ਸਮਾਜਿਕ ਟਕਰਾਅ ਦੀ ਸਥਿਤੀ ਪੈਦਾ ਨਹੀਂ ਹੋਣ ਦਿੱਤੀ ਅਤੇ ਜਨਰਲ ਸਮਾਜ ਦੇ ਵਿਦਿਆਰਥੀਆਂ ਨੂੰ ਇਹ ਗੱਲ ਸਮਝਾਉਣ ਵਿੱਚ ਕਾਮਯਾਬ ਹੋ ਗਏ ਕਿ ਇਹ ਸਾਡੀ ਹੱਕੀ ਮੰਗ ਹੈ। ਇਹ ਕਿਸੇ ਵੀ ਤਰ੍ਹਾਂ ਨਾਲ ਜਨਰਲ ਸਮਾਜ ਦੇ ਹੱਕਾਂ ਉੱਤੇ ਡਾਕਾ ਨਹੀਂ। ਇਹੀ ਕਾਰਣ ਸੀ ਕਿ ਉਹਨਾਂ ਦੇ ਸੰਘਰਸ਼ ਵਿੱਚ ਬਹੁਤੀ ਥਾਈਂ ਜਨਰਲ ਵਿਦਿਆਰਥੀਆਂ ਦਾ ਸਹਿਯੋਗ ਵੀ ਦਿਖਾਈ ਦਿੱਤਾ ਸੀ। ਹੁਣ ਇਹ ਉਹੀ ਵਿਦਿਆਰਥੀ ਸਨ, ਜੋ ਟਕਰਾਅ ਨਹੀਂ ਡਾਇਲਾਗ ਕਰਨਾ ਚਾਹੁੰਦੇ ਹਨ।ਬਿਸ਼ਨੋਈ: ਜਿੰਨ੍ਹਾਂ ਸਲਮਾਨ ਦੀਆਂ ਗੋਡਣੀਆਂ ਲੁਆਈਆਂ ਕਾਲੇ ਹਿਰਨ 'ਚ ਅਜਿਹਾ ਕੀ ਹੈ ਕਿ ਸਲਮਾਨ ਫਸ ਗਏ?'ਗਾਂ ਮਰੇ ਤਾਂ ਅੰਦੋਲਨ, ਦਲਿਤ ਦੀ ਮੌਤ 'ਤੇ ਚੁੱਪੀ'ਪ੍ਰਸ਼ਾਸਨ ਨੂੰ ਲੱਗਦਾ ਸੀ ਕਿ ਫਗਵਾੜਾ, ਲਾਂਬੜਾ, ਰਾਮਾਮੰਡੀ ਜਾਂ ਬੂਟਾ ਪਿੰਡ 'ਚ ਤਣਾਅ ਵਾਲਾ ਮਾਹੌਲ ਹੈ ਅਤੇ ਇੱਥੇ ਹਿੰਸਾ ਹੋ ਸਕਦੀ ਹੈ, ਪਰ ਇਹਨਾਂ ਸਾਰੀਆਂ ਥਾਵਾਂ ਉੱਤੇ ਉਹ ਨੌਜਵਾਨ ਲੀਡ ਕਰ ਰਹੇ ਸਨ, ਜਿਹੜੇ ਦਲਿਤਾਂ ਦੀ ਸਿੱਖਿਆ ਨੂੰ ਲੈ ਕੇ ਸੰਘਰਸ਼ ਕਰਦੇ ਰਹੇ ਸਨ। Image copyright Shashi Kanta/BBC ਇਸਦੇ ਲਈ ਇੱਕ ਖਾਸ ਅੰਦਾਜ਼ ਵਿੱਚ ਸਿੱਖਿਆ ਦੇ ਮਾਮਲੇ ਵਿੱਚ ਮਿਲੀ ਰਿਜ਼ਰਵੇਸ਼ਨ ਨੇ ਦਰਸਾ ਦਿੱਤਾ ਕਿ ਇਹ ਸਮਾਜ ਜੇਕਰ ਸਿੱਖਿਅਤ ਹੋਇਆ, ਤਾਂ ਹੀ ਸਮਾਜ ਵਿੱਚ ਅਮਨ ਵਰਗਾ ਮਾਹੌਲ ਉੱਭਰ ਸਕਿਆ, ਨਹੀਂ ਤਾਂ ਅਜਿਹੇ ਮਾਮਲਿਆਂ ਵਿੱਚ ਪੰਜਾਬ ਸਭ ਤੋਂ ਉੱਗਰ ਭੂਮਿਕਾ ਨਿਭਾਉਂਦਾ ਰਿਹਾ ਹੈ। ਕੌਣ ਮਾਰ ਸਕਦਾ ਮਿੱਥ 'ਤੇ ਪੋਚਾ?ਸੰਕਟ ਹੁਣ ਇੱਥੇ ਆ ਕੇ ਪੈਦਾ ਹੋ ਜਾਂਦਾ ਹੈ ਕਿ ਜੇਕਰ ਇੰਝ ਹੀ ਮਿੱਥਾਂ ਬਣਦੀਆਂ ਰਹੀਆਂ ਤਾਂ ਸਮਾਜ ਵਿੱਚ ਇਸ ਮਿੱਥ ਉੱਤੇ ਪੋਚਾ ਕੌਣ ਮਾਰੇਗਾ?ਇਸ ਮਸਲੇ ਦਾ ਜਵਾਬ ਸਿੱਧਾ ਹੈ ਕਿ ਇਸ ਉੱਤੇ ਪੋਚਾ ਜਨਰਲ ਸਮਾਜ ਨੇ ਹੀ ਮਾਰਨਾ ਹੈ। ਉਹ ਹੀ ਇੱਕਮਿੱਕ ਕਰ ਸਕਦਾ ਹੈ। Image copyright Manoj Dhaka/BBC ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਵਖਰੇਵਾਂ ਹੈ, ਉਦੋਂ ਤੱਕ ਰਾਖਵਾਂਕਰਨ ਰਹੇਗਾ। ਸਿਆਸੀ ਲੋਕਾਂ ਨੇ ਇਹ ਗੱਲ ਖੜੀ ਰੱਖਣੀ ਹੈ, ਉਹਨਾਂ ਦਾ ਵੋਟ ਮੁਫਾਦ ਹੈ। ਸਮਾਜ ਨੂੰ ਸਮਝ ਤੋਂ ਕੰਮ ਲੈਣਾ ਹੋਵੇਗਾ। ਹੁਣ ਮਾਨਸਿਕਤਾ ਦਾ ਬਦਲਾਅ ਬਹੁਤ ਜ਼ਰੂਰੀ ਹੈ। ਜਨਰਲ ਦੇ ਮਨ 'ਚ ਸਵਾਲ ਤਾਂ ਪੈਦਾ ਹੁੰਦਾ ਹੈ ਕਿਉਂਕਿ ਬੇਰੁਜ਼ਗਾਰੀ ਐਨੀ ਵਧ ਗਈ ਹੈ ਤੇ ਰੁਜ਼ਗਾਰ ਦੇ ਮੌਕੇ ਬਿਲਕੁੱਲ ਵੀ ਨਜ਼ਰ ਨਹੀਂ ਆ ਰਹੇ। Image copyright Getty Images ਜਦੋਂ ਰੁਜ਼ਗਾਰ ਦੇ ਮੌਕੇ ਸੀਮਿਤ ਹੋਣਗੇ ਤਾਂ ਰਿਜ਼ਰਵੇਸ਼ਨ ਟਾਰਗੈੱਟ ਹੁੰਦੀ ਰਹੇਗੀ ਤੇ ਸਮਾਜਿਕ ਪਾੜਾ ਵਧਦਾ ਤੁਰਿਆ ਜਾਵੇਗਾ ਅਤੇ ਨਾਲ ਹੀ ਜਾਤ ਦੇ ਨਾਮ ਉੱਤੇ ਨਫਰਤ ਵੀ ਵਧਦੀ ਤੁਰੀ ਜਾਵੇਗੀ। ਇਸਦਾ ਕਿਤੇ ਜਾ ਕੇ ਵੀ ਅੰਤ ਨਹੀਂ ਹੈ। ਸਾਨੂੰ ਅੰਤ ਇਸ ਸਮਝ ਵਿੱਚੋਂ ਬਣਦਾ ਨਜ਼ਰ ਆ ਰਿਹਾ ਹੈ ਕਿ ਰੁਜ਼ਗਾਰ ਦੇ ਮੌਕਿਆਂ ਦੀ ਪੜਚੋਲ ਕੀਤੀ ਜਾਵੇ ਅਤੇ ਸਮਾਜ ਨੂੰ ਹਕੀਕਤ ਸਮਝਾਈ ਜਾਵੇ, ਤਾਂ ਜਾ ਕੇ ਲੋਕ ਇਸ ਸਾਰੇ ਨਿਜ਼ਾਮ ਨੂੰ ਸਮਝ ਸਕਦੇ ਹਨ ਤੇ ਸਮਾਜਿਕ ਤਣਾਅ ਘੱਟ ਸਕਦਾ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
#MeToo: ਭਾਰਤੀ ਮਹਿਲਾ ਪੱਤਰਕਾਰਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਨੇ ਉਡਾਈ ਕਈਆਂ ਦੀ ਨੀਂਦ ਟੀਮ ਬੀਬੀਸੀ ਨਵੀਂ ਦਿੱਲੀ 6 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45769137 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਅਕਤੂਬਰ 2017 'ਚ ਸੋਸ਼ਲ ਮੀਡੀਆ 'ਤੇ #MeToo ਹੈਸ਼ਟੈਗ ਨਾਲ ਲੋਕਾਂ ਨੇ ਜਿਨਸੀ ਸ਼ੋਸ਼ਣ ਜਾਂ ਜਿਨਸੀ ਹਮਲਿਆਂ ਦੀਆਂ ਕਹਾਣੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ ਸ਼ੁਰੂ ਕੀਤਾ। ਔਰਤਾਂ ਲਈ ਕਿਸੇ ਵੀ ਖੇਤਰ ਵਿੱਚ ਖ਼ੁਦ ਨੂੰ ਸਾਬਿਤ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ। ਕੰਮ ਦੀਆਂ ਚੁਣੌਤੀਆਂ ਤੋਂ ਇਲਾਵਾ ਉਨ੍ਹਾਂ ਨੂੰ ਕਈ ਵਾਰ ਕੰਮਕਾਜ ਵਾਲੀਆਂ ਥਾਵਾਂ 'ਤੇ ਜਿਨਸੀ ਸ਼ੋਸ਼ਣ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਮਾਮਲੇ 'ਚ ਮੀਡੀਆ ਦੀਆਂ ਦੁਨੀਆਂ ਵੀ ਬਚੀ ਨਹੀਂ ਹੈ, ਮੀਡੀਆ ਦੀ ਦੁਨੀਆਂ ਬਾਹਰੋਂ ਜਿੰਨੀ ਵਧੀਆ ਤੇ ਚਮਕੀਲੀ ਨਜ਼ਰ ਆਉਂਦੀ ਹੈ, ਉਹ ਅੰਦਰੋਂ ਓਨੀ ਹੀ ਹਨੇਰੀਆਂ ਗਲੀਆਂ ਵੀ ਹੈ। ਆਏ ਦਿਨ ਛੋਟੇ-ਵੱਡੇ ਮੀਡੀਆ ਹਾਊਸਿਜ਼ 'ਚ ਕਿਸੇ ਨਾ ਕਿਸੇ ਔਰਤਾਂ ਦੇ ਨਾਲ ਮਾੜੇ ਵਿਹਾਰ ਦੀਆਂ ਗੱਲਾਂ ਦੀ ਦਬੀ-ਜ਼ੁਬਾਨ ਵਿਚ ਚਰਚਾ ਹੁੰਦੀ ਰਹਿੰਦੀ ਹੈ। ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਇਸ ਦਬੀ-ਦਬੀ ਚਰਚਾ 'ਚ ਸ਼ਾਮਿਲ ਹੋਣ ਵਾਲੀਆਂ ਇਹ ਗੱਲਾਂ ਹੁਣ ਖੁੱਲ੍ਹ ਕੇ ਜਨਤਕ ਕੀਤੀਆਂ ਜਾ ਰਹੀਆਂ ਹਨ ਅਤੇ ਔਰਤਾਂ ਹੀ ਇਨ੍ਹਾਂ ਮਾਮਲਿਆਂ ਨੂੰ ਉਜਾਗਰ ਕਰ ਰਹੀਆਂ ਹਨ। ਇਹ ਵੀ ਪੜ੍ਹੋ:ਲੱਦਾਖੀ, ਜੋ ' ਅਸਲ ਆਰੀਆ' ਹੋਣ ਦਾ ਕਰਦੇ ਨੇ ਦਾਅਵਾ'ਮੇਰਾ ਪਤੀ ਘਰੋਂ ਗਿਆ ਤੇ ਕਦੇ ਨਹੀਂ ਮੁੜਿਆ'ਏਅਰ-ਕੰਡੀਸ਼ਨਰ ਇੰਝ ਲੈ ਸਕਦਾ ਹੈ ਤੁਹਾਡੀ ਜਾਨ'ਮੈਂ ਤਰਲੇ ਕੱਢਦੀ ਰਹੀ ਪਰ ਉਸ ਨੇ ਮੇਰੀ ਇੱਕ ਨਾ ਸੁਣੀ'ਪੱਤਰਕਾਰਿਤਾ ਨਾਲ ਜੁੜੀਆਂ ਬਹੁਤ ਸਾਰੀਆਂ ਔਰਤਾਂ ਆਪਣੇ ਨਾਲ ਕਾਰਜ ਖੇਤਰ 'ਚ ਹੋਏ ਜਿਨਸੀ ਸ਼ੋਸ਼ਣ ਸਬੰਧੀ ਮਾੜੇ ਵਿਹਾਰ ਨੂੰ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਲਿਖਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ 'ਚੋਂ ਬਹੁਤ ਸਾਰੀਆਂ ਔਰਤਾਂ ਦੇਸ ਦੇ ਮੰਨੇ-ਪ੍ਰਮੰਨੇ ਮੀਡੀਆ ਅਦਾਰਿਆਂ ਦਾ ਹਿੱਸਾ ਰਹਿ ਚੁੱਕੀਆਂ ਹਨ ਜਾਂ ਅਜੇ ਵੀ ਹਨ। Image copyright AFP ਫੋਟੋ ਕੈਪਸ਼ਨ ਪੱਤਰਕਾਰਿਤਾ ਨਾਲ ਜੁੜੀਆਂ ਬਹੁਤ ਸਾਰੀਆਂ ਔਰਤਾਂ ਆਪਣੇ ਨਾਲ ਕਾਰਜ ਖੇਤਰ 'ਚ ਹੋਏ ਮਾੜੇ ਵਿਹਾਰ ਨੂੰ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਲਿਖਣਾ ਸ਼ੁਰੂ ਕਰ ਦਿੱਤਾ ਹੈ। ਜਿਨ੍ਹਾਂ ਪੁਰਸ਼ਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਵੀ ਮੀਡੀਆ ਅਤੇ ਪੱਤਰਕਾਰਿਤਾ ਜਗਤ 'ਚ ਜਾਣੇ-ਪਛਾਣੇ ਚਿਹਰੇ ਹਨ। ਇਸ ਨੂੰ ਭਾਰਤ 'ਚ #MeToo ਮੁਹਿੰਮ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।ਚੈਟ ਦੇ ਸਕਰੀਨ ਸ਼ਾਟਕੁਝ ਦਿਨ ਪਹਿਲਾਂ ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ 'ਤੇ ਫਿਲਮ ਦੀ ਸ਼ੂਟਿੰਗ ਦੌਰਾਨ ਛੇੜਛਾੜ ਦੇ ਇਲਜ਼ਾਮ ਲਗਾਏ ਸਨ।ਜਿਸ ਤੋਂ ਕਈ ਹੋਰ ਔਰਤਾਂ ਨੇ ਲੜੀਵਾਰ ਆਪਣੇ ਨਾਲ ਹੋਈਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੱਤਾ। ਔਰਤਾਂ ਨੇ ਕੰਮਕਾਜੀ ਥਾਵਾਂ 'ਤੇ ਆਪਣੇ ਨਾਲ ਹੋਏ ਜਿਨਸੀ ਦੁਰਵਿਹਾਰ 'ਤੇ ਬੇਬਾਕੀ ਨਾਲ ਸਾਹਮਣੇ ਆ ਰਹੀਆਂ ਹਨ। ਉਹ ਸੋਸ਼ਲ ਮੀਡੀਆ ਰਾਹੀਆਂ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕਰ ਰਹੀਆਂ ਹਨ ਅਤੇ ਦੁਰਵਿਹਾਰ 'ਚ ਸ਼ਾਮਿਲ ਰਹੇ ਪੁਰਸ਼ਾਂ ਦਾ ਨਾਮ ਵੀ ਜਉਜਾਗਰ ਕਰ ਰਹੀਆਂ ਹਨ। ਮੀਡੀਆ ਨਾਲ ਜੁੜੀਆਂ ਬਹੁਤ ਸਾਰੀਆਂ ਔਰਤਾਂ ਨੇ ਇਸ ਸੰਬੰਧੀ ਟਵੀਟ ਕੀਤੇ ਹਨ ਅਤੇ ਆਪਣੇ ਨਾਲ ਹੋਏ ਜਿਨਸੀ ਦੁਰਵਿਹਾਰ ਕਰਨ ਵਾਲੇ ਪੁਰਸ਼ਾਂ ਦੀ ਚੈਟ ਦੇ ਸਕਰੀਨਸ਼ਾਟਸ ਸੋਸ਼ਲ ਮੀਡੀਆ ਦੇ ਸ਼ੇਅਰ ਕੀਤੇ ਹਨ। ਦਰਅਸਲ ਇਸ ਪੂਰੇ ਸਿਲਸਿਲੇ ਦੀ ਸ਼ੁਰੂਆਤ ਕਾਮੇਡੀਅਨ ਉਤਸਵ ਚੱਕਰਵਰਤੀ 'ਤੇ ਇੱਕ ਔਰਤ ਵੱਲੋਂ ਲਗਾਏ ਗਏ ਇਲਜ਼ਾਮਾਂ ਨਾਲ ਹੋਈ। ਇਸ ਔਰਤ ਨੇ ਵੀਰਵਾਰ ਨੂੰ ਟਵੀਟ ਕਰਕੇ ਉਤਸਵ 'ਤੇ ਇਲਜ਼ਾਮ ਲਗਾਏ ਕਿ ਉਤਸਵ ਨੇ ਉਨ੍ਹਾਂ ਨੂੰ ਨੰਗੀਆਂ ਤਸਵੀਰਾਂ ਭੇਜਣ ਦੀ ਗੱਲ ਕਹੀ ਸੀ ਇਸ ਦੇ ਨਾਲ ਹੀ ਆਪਣੇ ਗੁਪਤ ਅੰਗਾਂ ਦੀਆਂ ਤਸਵੀਰਾਂ ਭੇਜਣ ਲਈ ਵੀ ਕਿਹਾ ਸੀ। Image copyright /@WOOTSAW ਫੋਟੋ ਕੈਪਸ਼ਨ ਪੂਰੇ ਸਿਲਸਿਲੇ ਦੀ ਸ਼ੁਰੂਆਤ ਕਾਮੇਡੀਅਨ ਉਤਸਵ ਚੱਕਰਵਰਤੀ 'ਤੇ ਇੱਕ ਔਰਤ ਵੱਲੋਂ ਲਗਾਏ ਗਏ ਇਲਜ਼ਾਮਾਂ ਨਾਲ ਹੋਈ ਹਾਲਾਂਕਿ ਉਤਸਵ ਨੇ ਇਸ 'ਤੇ ਸਫਾਈ ਵੀ ਦਿੰਦਿਆਂ ਕਿਹਾ, "ਇਮਾਦਾਰੀ ਨਾਲ ਕਿਹਾ ਤਾਂ ਮੈਂ ਨਿਹਾਇਤੀ ਗੰਦਾ ਸ਼ਖ਼ਸ ਰਿਹਾ ਹਾਂ। ਹੁਣ ਹਰ ਉਹ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਜਿਸ ਨਾਲ ਆਪਣੀਆਂ ਗਲਤੀਆਂ ਤੋਂ ਉਭਰਿਆ ਜਾ ਸਕੇ। ਇਸ ਲਈ ਕੋਈ ਮੁਆਫ਼ੀ ਨਹੀਂ।"ਉਸ ਤੋਂ ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ, "ਜੋ ਲੋਕ ਮੇਰੇ 'ਤੇ ਇਹ ਇਲਜ਼ਾਮ ਲਗਾ ਰਹੇ ਹਨ ਕਿ ਮੈਂ ਨਾਬਾਲਗ ਕੁੜੀਆਂ ਕੋਲੋਂ ਨਿਊਡ ਤਸਵੀਰਾਂ ਮੰਗੀਆਂ ਹਨ ਤਾਂ ਉਹ ਸਰਾਸਰ ਗ਼ਲਤ ਹੈ। ਜੇਕਰ ਉਹ ਸਿੱਧ ਕਰਨ ਦੇਣ ਤਾਂ ਮੈਂ ਸਾਰੀਆਂ ਕਾਨੂੰਨੀਆਂ ਕਾਰਵਾਈਆਂ ਝੱਲਣ ਲਈ ਤਿਆਰ ਹਾਂ।" Image Copyright @Wootsaw @Wootsaw Image Copyright @Wootsaw @Wootsaw ਇਹ ਵੀ ਪੜ੍ਹੋ:ਈਰਾਨ 'ਚ ਜਿਨਸੀ ਸ਼ੋਸ਼ਣ ਦੇ ਤਜਰਬੇ ਸਾਂਝੇ ਕਰ ਰਹੇ ਨੇ ਲੋਕ #MeToo: "ਮੇਰੇ ਵਰਗਾ ਤਜਰਬਾ ਕਰੀਬ ਹਰ ਕੁੜੀ ਦਾ ਹੈ" ‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’ਔਰਤ ਦੀ ਜ਼ਿੰਦਗੀ ਦੇ ਵਿਲੱਖਣ ਪਹਿਲੂਇਸ ਤੋਂ ਬਾਅਦ ਇੱਕ ਕਈ ਔਰਤਾਂ ਆਪਣੀ-ਆਪਣੀ ਹੱਢਬੀਤੀ ਸੋਸ਼ਲ ਮੀਡੀਆ 'ਤੇ ਜ਼ਾਹਿਰ ਕਰਨ ਲੱਗੀਆਂ। ਔਰਤ ਪੱਤਰਕਾਰ ਸੰਧਿਆ ਮੈਨਨ ਨੇ ਟਵੀਟ ਕਰਕੇ ਕੇਆਰ ਸ੍ਰੀਨਿਵਾਸਨ 'ਤੇ ਇਲਜ਼ਾਮ ਲਗਾਏ ਹਨ, "ਮੌਜੂਦਾ ਟਾਈਮਜ਼ ਆਫ ਇੰਡੀਆ ਦੇ ਹੈਦਰਾਬਾਦ 'ਚ ਰੈਜੀਡੈਂਟ ਐਡੀਟਰ ਨੇ ਇੱਕ ਵਾਰ ਮੈਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ ਸੀ, ਇਹ ਸਾਲ 2008 ਦੀ ਘਟਨਾ ਹੈ, ਜਦੋਂ ਬੰਗਲੁਰੂ 'ਚ ਅਖ਼ਬਾਰ ਦੇ ਇੱਕ ਸੰਸਕਰਨ ਦੇ ਲਾਂਚ 'ਤੇ ਪਹੁੰਚੇ ਸਨ ਅਤੇ ਮੇਰੇ ਲਈ ਉਦੋਂ ਉਹ ਸ਼ਹਿਰ ਨਵਾਂ ਸੀ।" Image Copyright @TheRestlessQuil @TheRestlessQuil Image Copyright @TheRestlessQuil @TheRestlessQuil ਇਸ ਦੇ ਜਵਾਬ 'ਚ ਕੇਆਰ ਸ੍ਰੀਨਿਵਾਸਨ ਨੇ ਲਿਖਿਆ ਹੈ, "ਟਾਈਮਜ਼ ਫ ਇੰਡੀਆ ਦੀ ਸੈਕਸੂਅਲ ਹਰਾਸਮੈਂਟ ਕਮੇਟੀ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇੱਕ ਸੀਨੀਅਰ ਮਹਿਲਾ ਦੀ ਅਗਵਾਈ ਵਾਲੀ ਮਜ਼ਬੂਤ ਕਮੇਟੀ ਇਸ ਦੀ ਜਾਂਚ ਕਰ ਰਹੀ ਹੈ। ਮੈਂ ਇਸ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਿਹਾ ਹਾਂ।" Image copyright ਫੋਟੋ ਕੈਪਸ਼ਨ ਕੇਆਰ ਸ੍ਰੀਨਿਵਾਸਨ ਦੇ ਇਸ ਦੇ ਜਵਾਬ ਵਿੱਚ ਇੱਕ ਟਵੀਕ ਕੀਤਾ ਕਈ ਵੱਡੀਆਂ ਹਸਤੀਆਂ ਦੇ ਟਵੀਟ ਸੁਪਰੀਮ ਕੋਰਟ ਦੀ ਵਕੀਲ ਇੰਦਰਾ ਜੈਸਿੰਘ ਨੇ ਔਰਤਾਂ ਦੀ ਇਸ ਬੇਬਾਕੀ ਦੀ ਤਾਰੀਫ਼ ਕੀਤੀ ਹੈ ਅਤੇ ਟਵੀਟ ਕੀਤਾ ਹੈ, "ਮੈਂ ਮੀਡੀਆ ਦੀਆਂ ਉਨ੍ਹਾਂ ਸਾਰੀਆਂ ਔਰਤਾਂ ਨੂੰ ਸਲਾਮ ਕਰਦੀ ਹਾਂ ਜੋ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦੇ ਤਜਰਬਿਆਂ ਨੂੰ ਲੈ ਕੇ ਬੇਬਾਕ ਹੋਈਆਂ ਹਨ। ਨਿਆਂਪਾਲਿਕਾ 'ਚ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ ਜੋ ਇਸ ਤਰ੍ਹਾਂ ਦੇ ਮਾਮਲੇ ਲੜ ਰਹੀਆਂ ਹਨ। ਤੁਹਾਨੂੰ ਸਾਰਿਆਂ ਨੂੰ ਮੇਰਾ ਸਮਰਥਨ ਹੈ।" Image Copyright @IJaising @IJaising Image Copyright @IJaising @IJaising ਇਸੇ ਤਰ੍ਹਾਂ ਹੀ ਕੁਝ ਸਮਾਂ ਪਹਿਲਾਂ ਤੱਕ ਹਫਿੰਗਟਨ ਪੋਸਟ 'ਚ ਕੰਮ ਕਰਨ ਵਾਲੇ ਅਨੁਰਾਗ ਵਰਮਾ 'ਤੇ ਵੀ ਬਹੁਤ ਸਾਰੀਆੰ ਔਰਤਾਂ ਨੇ ਇਤਰਾਜ਼ਯੋਗ ਮੈਸਜ ਭੇਜਣ ਦੇ ਇਲਜ਼ਾਮ ਲਗਾਏ। ਔਰਤਾਂ ਨੇ ਲਿਖਿਆ ਨੇ ਅਨੁਰਾਗ ਉਨ੍ਹਾਂ ਨੂੰ ਸਨੈਪਚੈਟ 'ਤੇ ਅਜਿਹੇ ਮੈਸਜ ਭੇਜਦੇ ਸਨ। ਇਸ ਦੀ ਸਫਾਈ 'ਚ ਅਨੁਰਾਗ ਨੇ ਮੁਆਫ਼ੀ ਮੰਗਦਿਆਂ ਟਵੀਟ ਕੀਤੀ ਹੈ ਕਿ ਉਨ੍ਹਾਂ ਨੇ ਉਹ ਸਾਰੇ ਮੈਸਜ ਮਜ਼ਾਕੀਆ ਲਹਿਜ਼ੇ 'ਚ ਭੇਜੇ ਸਨ। ਅਨੁਰਾਗ ਨੇ ਲਿਖਿਆ, "ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿਲ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ।"ਉਨ੍ਹਾਂ ਨੇ ਵੀ ਇਹ ਵੀ ਮੰਨਿਆ ਹੈ ਕਿ ਕੁਝ ਔਰਤਾਂ ਨੂੰ ਉਨ੍ਹਾਂ ਨੇ ਨਿਊਡ ਤਸਵੀਰਾਂ ਭੇਜਣ ਦੇ ਵੀ ਮੈਸਜ ਭੇਜੇ ਸਨ। Image Copyright @kitAnurag @kitAnurag Image Copyright @kitAnurag @kitAnurag ਇਸ ਸੰਬੰਧੀ ਹਾਫਿੰਗਟਨ ਪੋਸਟ ਨੇ ਵੀ ਆਪਣੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੋ ਸਾਬਕਾ ਕਰਮੀ ਅਨੁਰਾਗ ਵਰਮਾ ਅਤੇ ਉਤਸਵ ਚੱਕਰਵਰਤੀ 'ਤੇ ਬਹੁਤ ਸਾਰੀਆਂ ਔਰਤਾਂ ਨੇ ਜਿਨਸੀ ਦੁਰਵਿਹਾਰ ਦੇ ਇਲਜ਼ਾਮ ਲਗਾਏ ਹਨ। ਵੈਬਸਾਈਟ ਨੇ ਲਿਖਿਆ ਹੈ, "ਅਸੀਂ ਅਜਿਹੇ ਕਾਰੇ ਨੂੰ ਕਿਸੇ ਵੀ ਤਰ੍ਹਾਂ ਸਹੀ ਨਹੀਂ ਠਹਿਰਾਉਂਦੇ। ਚੱਕਰਵਰਤੀ ਨੇ ਤਿੰਨ ਸਾਲ ਪਹਿਲਾਂ ਹਾਫਿੰਗਟਨ ਪੋਸਟ ਛੱਡ ਦਿੱਤਾ ਸੀ ਜਦਕਿ ਅਨੁਰਾਗ ਵਰਮਾ ਨੇ ਅਕਤੂਬਰ 2017 'ਚ ਹਾਫਿੰਗਟਨ ਪੋਸਟ ਛੱਡਿਆ ਸੀ। ਜਦੋਂ ਤੱਕ ਇਹ ਦੋਵੇਂ ਸਾਡੇ ਨਾਲ ਕੰਮ ਕਰ ਰਹੇ ਸਨ ਉਦੋਂ ਤੱਕ ਸਾਨੂੰ ਇਨ੍ਹਾਂ 'ਤੇ ਲਗਾਏ ਗਏ ਇਲਜ਼ਾਮਾਂ ਬਾਰੇ ਪਤਾ ਨਹੀਂ ਸੀ। ਅਸੀਂ ਇਸ ਗੱਲ ਦਾ ਪਤਾ ਲਗਾ ਰਹੇ ਹਾਂ ਕਿ ਕਈ ਉਨ੍ਹਾਂ 'ਤੇ ਇੱਥੇ ਕੰਮ ਕਰਨ ਦੌਰਾਨ ਵੀ ਅਜਿਹੇ ਇਲਜ਼ਾਮ ਲੱਗੇ ਸਨ।" Skip post by BBC News हिन्दी ऑफिस में अगर महिला को कोई तंग करे तो वो क्या करे?Posted by BBC News हिन्दी on Thursday, 23 August 2018 End of post by BBC News हिन्दी ਕੀ ਹੈ #MeToo#MeToo ਜਾਂ 'ਮੈਂ ਵੀ' ਦਰਅਸਲ ਜਿਨਸੀ ਸ਼ੋਸ਼ਣ ਅਤੇ ਜਿਨਸ਼ੀ ਹਮਲਿਆਂ ਦੇ ਖ਼ਿਲਾਫ਼ ਚੱਲ ਰਹੀ ਵੱਡੀ ਮੁਹਿੰਮ ਹੈ। ਸੋਸ਼ਲ ਮੀਡੀਆ 'ਤੇ ਇਸ ਹੈਸ਼ਟੈਗ ਦੇ ਨਾਲ ਜਨਸੀ ਹਮਲਿਆਂ (ਕੰਮਕਾਜੀ ਥਾਵਾਂ 'ਤੇ) ਦੇ ਸ਼ਿਕਾਰ ਹੋਏ ਲੋਕ ਆਪਣੀ ਹੱਡਬੀਤੀ ਬਿਆਨ ਕਰਦੇ ਹਨ। ਇਹ ਮੁਹਿੰਮ ਲੋਕਾਂ ਨੂੰ ਹਿੰਮਤ ਬੰਨ੍ਹ ਕੇ ਜਿਨਸੀ ਦੁਰਵਿਹਾਰ ਬਾਰੇ ਬੋਲਣ ਅਤੇ ਸ਼ੋਸ਼ਣ ਕਰਨ ਵਾਲੇ ਲੋਕਾਂ ਖ਼ਿਲਾਫ਼ ਆਵਾਜ਼ ਚੁੱਕਣ ਲਈ ਪ੍ਰੇਰਿਤ ਕਰਦਾ ਹੈ। Image copyright GETTY IMAGES ਫੋਟੋ ਕੈਪਸ਼ਨ ਹਾਰਵੀ ਵਾਈਨਸਟੀਨ 'ਤੇ ਇਲਜ਼ਾਮ ਲੱਗਣ ਤੋਂ ਬਾਅਦ ਇਸ ਮੁਹਿੰਮ ਨੇ ਜ਼ੋਰ ਫੜਿਆ ਪਿਛਲੇ ਸਾਲ ਜਦੋਂ ਹਾਲੀਵੁੱਡ ਹਾਰਵੀ ਵਾਈਨਸਟੀਨ 'ਤੇ ਜਿਨਸ਼ੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਤਾਂ ਪੂਰੀ ਦੁਨੀਆਂ 'ਚ ਇਸ ਮੁਹਿੰਮ ਨੇ ਜ਼ੋਰ ਫੜ੍ਹ ਲਿਆ ਅਤੇ ਹੁਣ ਤੱਕ ਆਮ ਲੋਕਾਂ ਤੋਂ ਲੈ ਕੇ ਕਈ ਵੱਡੀਆਂ ਹਸਤੀਆਂ ਇਸ 'ਚ ਸ਼ਾਮਿਲ ਹੋ ਚੁੱਕੀਆਂ ਹਨ। ਕਿਥੋਂ ਹੋਈ ਸ਼ੁਰੂਆਤਅਕਤੂਬਰ 2017 'ਚ ਸੋਸ਼ਲ ਮੀਡੀਆ 'ਤੇ #MeToo ਹੈਸ਼ਟੈਗ ਨਾਲ ਲੋਕਾਂ ਨੇ ਆਪਣੇ ਨਾਲ ਕੰਮਕਾਜੀ ਥਾਵਾਂ 'ਤੇ ਹੋਣ ਜਿਨਸੀ ਸ਼ੋਸ਼ਣ ਜਾਂ ਜਿਨਸੀ ਹਮਲਿਆਂ ਦੀਆਂ ਕਹਾਣੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ ਸ਼ੁਰੂ ਕੀਤਾ। 'ਦਿ ਗਾਰਡੀਅਨ' ਮੁਤਾਬਕ ਟੈਰਾਨਾ ਬਰਕ ਨਾਮ ਦੀ ਇੱਕ ਅਮਰੀਕੀ ਸੋਸ਼ਲ ਵਰਕਰ ਨੇ ਕਈ ਸਾਲ ਪਹਿਲਾਂ ਹੀ ਸਾਲ 2006 'ਚ "ਮੀ ਟੂ" ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰ ਇਹ ਸ਼ਬਦਾਵਲੀ 2017 'ਚ ਉਸ ਵੇਲੇ ਪ੍ਰਸਿੱਧ ਹੋਈ ਜਦੋਂ ਅਮਰੀਕੀ ਅਦਾਕਾਰਾ ਅਲੀਸਾ ਮਿਲਾਨੋ ਨੇ ਟਵਿੱਟਰ 'ਤੇ ਇਸ ਦੀ ਵਰਤੋਂ ਕੀਤੀ Image Copyright @Alyssa_Milano @Alyssa_Milano Image Copyright @Alyssa_Milano @Alyssa_Milano ਮਿਲਾਨੋ ਨੇ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਆਪਣੇ ਨਾਲ ਹੋਈਆਂ ਘਟਨਾਵਾਂ ਬਾਰ ਟਵੀਟ ਕਰਨ ਲਈ ਕਿਹਾ ਤਾਂ ਜੋ ਲੋਕ ਸਮਝ ਸਕਣ ਕਿ ਉਹ ਕਿੰਨੀ ਵੱਡੀ ਸਮੱਸਿਆ ਹੈ। ਉਨ੍ਹਾਂ ਦੀ ਇਹ ਕੋਸ਼ਿਸ਼ ਕਾਮਯਾਬ ਵੀ ਹੋਈ ਅਤੇ #MeToo ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਕਈ ਲੋਕਾਂ ਨੇ ਆਪਣੀ ਹੱਡਬੀਤੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਹੈਸ਼ਟਾਗ ਵਜੋਂ #MeToo ਪੂਰੀ ਦੁਨੀਆਂ 'ਚ ਵੱਡੇ ਪੱਧਰ 'ਤੇ ਵਰਿਤਆ ਜਾਣ ਲੱਗਾ। ਹਾਲਾਂਕਿ ਕੁਝ ਥਾਵਾਂ 'ਤੇ ਲੋਕਾਂ ਨੇ ਇਸ ਤਰ੍ਹਾਂ ਦੇ ਤਜਰਬਿਆਂ ਨੂੰ ਸਾਂਝਾ ਕਰਨ ਲਈ ਕੁਝ ਹੋਰ ਹੈਸ਼ਟੈਗ ਵੀ ਵਰਤੇ ਪਰ ਉਹ ਸਥਾਨਕ ਪੱਧਰ ਤੱਕ ਰਹਿ ਗਏ।ਇਹ ਵੀ ਪੜ੍ਹੋ:ਜਿਨਸੀ ਸ਼ੋਸ਼ਣ 'ਤੇ ਚੁੱਪ ਕਿਉਂ ਰਹਿੰਦੀਆਂ ਹਨ ਕੁੜੀਆਂ?'ਮੈਂ ਤਰਲੇ ਕੱਢਦੀ ਰਹੀ ਪਰ ਉਸ ਨੇ ਮੇਰੀ ਇੱਕ ਨਾ ਸੁਣੀ''ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਅਕਾਲੀਆਂ ਤੇ ਸਿੱਖ ਸੰਗਠਨਾਂ ਵਿਚਾਲੇ ਝੜਪਾਂ ਫੋਟੋ ਕੈਪਸ਼ਨ #MeToo ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਕਈ ਲੋਕਾਂ ਨੇ ਆਪਣੀ ਹੱਡਬੀਤੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਉਦਾਹਰਣ ਵਜੋਂ ਫਰਾਂਸ 'ਚ ਲੋਕਾਂ ਨੇ #balancetonporc ਨਾਮ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਜੋ ਔਰਤਾਂ ਆਪਣੇ ਉੱਤੇ ਜਿਨਸੀ ਹਮਲੇ ਕਰਨ ਵਾਲੇ ਲੋਕਾਂ ਨੂੰ ਸ਼ਰਮਿੰਦਾ ਕਰਨ ਸਕਣ। ਇਸੇ ਤਰ੍ਹਾਂ ਨਾਲ ਕੁਝ ਲੋਕਾਂ ਨੇ #Womenwhoroar ਨਾਮ ਦਾ ਹੈਸ਼ਟੈਗ ਵੀ ਵਰਤਿਆਂ ਸੀ ਪਰ ਪ੍ਰਸਿੱਧ ਨਹੀਂ ਹੋ ਸਕੇ। ਪਰ #MeToo ਨਾ ਸਿਰਫ਼ ਸੋਸ਼ਲ ਮੀਡੀਆ 'ਤੇ ਪ੍ਰਸਿੱਧ ਹੋਇਆ ਬਲਕਿ ਹੁਣ ਵਰਚੁਅਲ ਦੁਨੀਆਂ ਤੋਂ ਬਾਹਰ ਨਿਕਲ ਕੇ ਜਿਨਸੀ ਸ਼ੋਸ਼ਣ ਦੇ ਖ਼ਿਲਾਫ਼ ਇੱਕ ਹਰਮਨ ਪਿਆਰੀ ਮੁਹਿੰਮ ਬਣ ਗਈ ਹੈ। ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਆਈਵੀਐਫ਼ ਬਾਰੇ ਸੋਚ ਰਹੀ ਮਾਂ ਜਿਸਦੇ ਤਿੰਨ ਬੱਚਿਆਂ ਦੀ ਮੌਤ ਸ਼ਾਇਦ 'ਕਜ਼ਨ' ਨਾਲ ਵਿਆਹ ਕਾਰਨ ਹੋਈ ਸੂ ਸਿਸ਼ੇਲ ਬੀਬੀਸੀ ਨਿਊਜ਼ ਬ੍ਰੈਡਫੋਰਡ 19 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46591815 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਰੂਬਾ ਅਤੇ ਸਾਕਿਬ ਪਤੀ ਪਤਨੀ ਹਨ ਉਨ੍ਹਾਂ ਵਿੱਚ ਇੱਕ ਅਜਿਹਾ ਜੀਨ ਹੈ। ਜੋ ਇੱਕ ਲਾਇਲਾਜ ਲਾਇਲਾਜ ਸਥਿਤੀ ਦਾ ਕਾਰਨ ਬਣਦਾ ਹੈ।ਇਸ ਜੀਨ ਤੋਂ ਪੈਦਾ ਹੋਈ ਸਥਿਤੀ ਕਾਰਨ, ਉਨ੍ਹਾਂ ਦੇ ਬੱਚੇ ਦੀ ਮੌਤ ਦੀ 4 ਵਿੱਚੋਂ 1 ਸੰਭਾਵਨਾ ਹੁੰਦੀ ਹੈ।ਰੂਬਾ ਚਾਹੁੰਦੀ ਹੈ ਕਿ ਉਹ ਇੱਕ ਸਿਹਤਮੰਦ ਭਰੂਣ ਦੀ ਚੋਣ ਲਈ ਆਈਵੀਐਫ਼ ਤਕਨੀਕ ਦੀ ਸਹਾਇਤਾ ਲਵੇ। ਪਤੀ ਸਾਕਿਬ ਨੂੰ ਅੱਲ੍ਹਾ 'ਤੇ ਹੀ ਭਰੋਸਾ ਹੈ। ਕੁਝ ਰਿਸ਼ਤੇਦਾਰ ਚਾਹੁੰਦੇ ਹਨ ਕਿ ਉਹ ਵੱਖ ਹੋ ਜਾਣ ਅਤੇ ਕਿਸੇ ਹੋਰ ਨਾਲ ਵਿਆਹ ਕਰਵਾਉਣ।ਰੂਬਾ ਬੀਬੀ ਇੰਨੀ ਛੋਟੀ ਉਮਰ ਵਿੱਚ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਅਤੇ ਏ-ਲੈਵੇਲ ਦੀ ਪੜ੍ਹਾਈ ਤੋਂ ਬਾਅਦ ਯੂਨੀਵਰਸਿਟੀ ਜਾ ਕੇ ਪੜ੍ਹਾਈ ਕਰਨਾ ਚਾਹੁੰਦੀ ਸੀ। ਪਰ ਉਸਦੇ ਮਾਪਿਆਂ ਨੇ ਸਕੈਂਡਰੀ ਸਕੂਲ ਦੀ ਪੜ੍ਹਾਈ ਖਤਮ ਕਰਦਿਆਂ ਹੀ ਪਾਕਿਸਤਾਨ ਵਿੱਚ ਉਸਦੇ ਕਜ਼ਨ, ਸਾਕਿਬ ਮਹਿਮੂਦ ਨਾਲ ਰੂਬਾ ਬੀਬੀ ਦਾ ਵਿਆਹ ਤੈਅ ਕਰ ਦਿੱਤਾ। ਇਹ ਵੀ ਪੜ੍ਹੋ:ਸੱਜਣ ਕੁਮਾਰ ਨੂੰ ’84 ਕਤਲੇਆਮ ’ਚ ਉਮਰ ਕੈਦ'ਉਹ ਸਿੱਖਾਂ ਨੂੰ ਘਰੋਂ ਕੱਢਦੇ, ਤੇਲ ਪਾ ਕੇ ਅੱਗ ਲਾ ਦਿੰਦੇ' 'ਮੇਰੇ ਮਾਤਾ-ਪਿਤਾ ਨੂੰ ਕਿਹਾ ਗਿਆ, ਮੈਨੂੰ ਬਦਲ ਕੇ ਮੁੰਡਾ ਲੈ ਆਓ'ਰੂਬਾ ਬੀਬੀ ਇੰਗਲੈਂਡ ਦੇ ਬ੍ਰੈਡਫੋਰਡ ਵਿੱਚ ਪਲੀ-ਵੱਡੀ ਹੋਈ ਉਹ ਆਪਣੇ ਵਿਆਹ ਤੋਂ ਪਹਿਲਾਂ ਦੋ ਵਾਰ ਪਾਕਿਸਤਾਨ ਗਈ ਸੀ। ਪਹਿਲੀ ਵਾਰ ਉਹ ਚਾਰ ਸਾਲ ਦੀ ਸੀ ਅਤੇ ਦੂਸਰੀ ਵਾਰ 12 ਸਾਲ ਦੀ ਸੀ। ਜਿਸ ਆਦਮੀ ਨਾਲ ਉਸਦੀ ਸਗਾਈ ਹੋਈ ਰੂਬਾ ਬੀਬੀ ਨੂੰ ਉਹ ਚੇਤੇ ਨਹੀਂ ਸੀ ਅਤੇ ਨਾ ਹੀ ਦੋਵਾਂ ਨੇ ਕਦੇ ਇਕੱਲਿਆਂ ਸਮਾਂ ਬਤੀਤ ਕੀਤਾ ਸੀ। ਸਗਾਈ ਸਮੇਂ ਹੁਣ ਉਹ 27 ਸਾਲਾਂ ਦਾ ਸੀ ਅਤੇ ਇੱਕ ਡਰਾਈਵਰ ਸੀ ਅਤੇ ਰੂਬਾ 17 ਸਾਲਾਂ ਦੀ ਸੀ।ਰੂਬਾ ਪੁਰਾਣਾ ਸਮਾਂ ਯਾਦ ਕਰਦੇ ਹੋਏ ਦੱਸਦੀ ਹੈ ਕਿ, "ਮੈਂ ਬਹੁਤ ਘਬਰਾਈ ਹੋਈ ਸੀ ਕਿਉਂਕਿ ਮੈਂ ਉਸਨੂੰ ਨਹੀਂ ਜਾਣਦੀ ਸੀ।""ਮੈਂ ਬਹੁਤ ਸ਼ਰਮੀਲੀ ਸੀ, ਮੈਂ ਜ਼ਿਆਦਾ ਗੱਲ ਨਹੀਂ ਕਰ ਸਕੀ ਅਤੇ ਮੇਰੀ ਕਦੇ ਵੀ ਮੁੰਡਿਆਂ ਵਿੱਚ ਦਿਲਚਸਪੀ ਨਹੀਂ ਰਹੀ। ਮੈਂ ਡਰੀ ਹੋਈ ਸੀ ਅਤੇ ਆਪਣੇ ਮਾਪਿਆਂ ਨੂੰ ਬੇਨਤੀ ਵੀ ਕੀਤੀ ਕਿ ਇਹ ਸਭ ਕੁਝ ਦੇਰ ਲਈ ਟਾਲ ਦਿਓ ਤਾਂ ਜੋ ਸੈਂ ਸਕੂਲ ਦੀ ਪੜ੍ਹਾਈ ਪੂਰੀ ਕਰ ਸਕਾਂ, ਪਰ ਉਹ ਅਜਿਹਾ ਨਾ ਕਰ ਸਕੇ।"ਪਾਕਿਸਤਾਨ ਵਿੱਚ ਤਿੰਨ ਮਹੀਨੇ ਬਿਤਾਉਣ ਤੋਂ ਬਾਅਦ ਉਹ ਗਰਭਵਤੀ ਹੋ ਗਈ। ਦੋ ਮਹੀਨੇ ਬਾਅਦ ਉਹ ਬ੍ਰੈਡਫੋਰਡ ਵਾਪਿਸ ਆ ਗਈ। ਇੰਨੀ ਛੇਤੀ ਮਾਂ ਬਨਣ 'ਤੇ ਉਹ ਕਾਫੀ ਹੈਰਾਨ ਸੀ ਅਤੇ ਖੁਸ਼ ਵੀ ਸੀ।ਉਨ੍ਹਾਂ ਦਾ ਬੇਟਾ, ਹਸਮ 2007 ਵਿੱਚ ਪੈਦਾ ਹੋਇਆ। ਰੂਬਾ ਨੇ ਬੜੇ ਹੀ ਉਤਸ਼ਾਹ ਨਾਲ ਸਾਕਿਬ ਨੂੰ ਫੋਨ 'ਤੇ ਦੱਸਿਆ ਕਿ ਸਭ ਠੀਕ ਹੈ, ਹਾਲਾਂਕਿ ਬੱਚਾ ਕਾਫ਼ੀ ਜ਼ਿਆਦਾ ਸੌਂਦਾ ਸੀ ਅਤੇ ਉਸ ਨੂੰ ਦੁੱਧ ਚੁੰਘਾਉਣ ਵਿੱਚ ਵੀ ਦਿੱਕਤ ਆ ਰਹੀ ਸੀ।ਰੂਬਾ ਨੂੰ "ਲੱਗਿਆ ਕਿ ਇਹ ਸਭ ਆਮ ਹੈ।" ਕੁਝ ਹਫ਼ਤਿਆਂ ਬਾਅਦ ਉਹ ਡਾਕਟਰ ਕੋਲ ਗਈ। ਡਾਕਟਕ ਨੇ ਹਸਮ ਨੂੰ ਦੇਖਿਆ ਤਾਂ ਉਨ੍ਹਾਂ ਨੂ ਲੱਗਿਆ ਕਿ ਹਸਮ ਦੇ ਕੂਲ੍ਹੇ ਕੁਝ ਸਖ਼ਤ ਸਨ।ਰੂਬਾ ਦੱਸਦੀ ਹੈ, "ਡਾਕਟਰ ਹਸਮ ਨੂੰ ਰੈਫ਼ਰ ਕਰ ਰਹੇ ਹਨ ਪਰ ਮੈਂ ਇਸ ਨੂੰ ਮਾਮੂਲੀ ਗੱਲ ਹੀ ਸਮਝਿਆ। ਉਨ੍ਹਾਂ ਨੇ ਕੁਝ ਟੈਸਟ ਕੀਤੇ ਅਤੇ ਫਿਰ ਮੈਨੂੰ ਨਤੀਜੇ ਦੱਸਣ ਲਈ ਬੱਚਿਆਂ ਦੇ ਵਾਰਡ ਵਿੱਚ ਬੁਲਾਇਆ।""ਜਦੋਂ ਮੈਂ ਅੰਦਰ ਗਈ ਤਾਂ ਡਾਕਟਰ ਨੇ ਮੈਨੂੰ ਦੱਸਿਆ ਕਿ ਇੱਕ ਬੁਰੀ ਖਬਰ ਹੈ। ਉਨ੍ਹਾਂ ਨੇ ਮੈਨੂੰ ਇੱਕ ਪਰਚਾ ਫੜਾਉਂਦਿਆਂ ਕਿਹਾ ਕਿ ਹਸਮ ਇਸ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ ਜੋ ਕਿ ਬਹੁਤ ਦੁਰਲੱਭ ਹੈ।""ਮੇਰੇ ਕੁਝ ਸਮਝ ਸੀ ਆ ਰਿਹਾ, ਮੈਂ ਬਹੁਤ ਰੋ ਰਹੀ ਸੀ। ਘਰ ਪਹੁੰਦਿਆਂ ਹੀ ਮੈਂ ਪਾਕਿਸਤਾਨ ਵਿੱਚ ਆਪਣੇ ਪਤੀ ਨੂੰ ਫ਼ੋਨ ਕੀਤਾ, ਉਨ੍ਹਾਂ ਨੇ ਮੈਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਹਰ ਕੋਈ ਮੁਸ਼ਕਿਲਾਂ ਚੋਂ ਗੁਜ਼ਰਦਾ ਹੈ, ਅਤੇ ਅਸੀਂ ਵੀ ਇਕੱਠੇ ਮਿਲ ਕੇ ਇਸ ਮੁਸ਼ਕਿਲ ਤੋਂ ਬਾਹਰ ਆ ਜਾਵਾਂਗੇ।"ਰੂਬਾ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਸਦੇ ਅਤੇ ਉਸਦੇ ਪਤੀ (ਜੋ ਕਿ ਰਿਸ਼ਤੇ ਵਿੱਚ ਉਸਦਾ ਕਜ਼ਨ ਸੀ) ਦੋਹਾਂ ਵਿੱਚ ਹੀ ਇੱਕ ਰੀਸੈੱਸਿਵ ਜੀਨ (I-cell) ਸੀ। ਆਈ-ਸੈੱਲ ਕਾਰਨ ਬੱਚੇ ਦੇ ਵਾਧੇ ਅਤੇ ਸਹੀ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਕੀ ਗਰਭ ’ਚ ਪਲ ਰਹੇ ਭਰੂਣ ਨੂੰ ਜਿਉਣ ਦਾ ਅਧਿਕਾਰ ਹੈ?ਰੀਸੈੱਸਿਵ ਜੀਨ ਉਹ ਜੀਨ ਹੁੰਦੇ ਹਨ ਜੋ ਕਿਸੇ ਵਿੱਚ ਹੁੰਦੇ ਹਨ ਪਰ ਕਿਸੇ ਦੂਸਰੇ ਤਾਕਤਵਰ ਜੀਨ ਵੱਲੋਂ ਦਬਾ ਲਏ ਜਾਂਦੇ ਹਨ। ਜਿਵੇਂ ਕਿਸੇ ਵਿੱਚ ਕਾਲੇ ਵਾਲਾਂ ਵਾਲੇ ਜੀਨ ਭਾਰੂ ਹੋਣ ਤਾਂ ਉਸ ਦੇ ਵਾਲਾਂ ਦਾ ਰੰਗ ਕਾਲਾ ਹੋਵੇਗਾ ਪਰ ਉਸ ਵਿੱਚ ਭੂਰੇ ਵਾਲਾਂ ਵਾਲੇ ਜੀਨ ਵੀ ਹੋ ਸਕਦੇ ਹਨ। ਇਸ ਸਥਿਤੀ ਵਿੱਚ ਭੂਰੇ ਵਾਲਾਂ ਵਾਲੇ ਜੀਨ ਨੂੰ ਰੀਸੈੱਸਿਵ ਜੀਨ ਕਿਹਾ ਜਾਂਦਾ ਹੈ।ਸੱਤ ਮਹੀਨੇ ਬਾਅਦ ਸਕਿਬ ਨੂੰ ਯੂਕੇ ਵਿਚ ਰਹਿਣ ਲਈ ਵੀਜ਼ਾ ਪ੍ਰਾਪਤ ਹੋਇਆ ਅਤੇ ਉਹ ਆਪਣੇ ਬੇਟੇ ਨੂੰ ਪਹਿਲੀ ਵਾਰ ਗੋਦ ਵਿੱਚ ਲੈ ਸਕਿਆ।ਰੂਬਾ ਮੁਤਾਬਕ, "ਮੇਰੇ ਪਤੀ ਨੇ ਕਿਹਾ ਕਿ ਹਸਮ ਆਮ ਬੱਚਿਆਂ ਵਾਂਗ ਹੀ ਦਿੱਖਦਾ ਸੀ। ਉਹ ਨਾ ਬੈਠਦਾ ਸੀ ਅਤੇ ਨਾ ਹੀ ਰਿੜ੍ਹਦਾ ਸੀ, ਪਰ ਉਨ੍ਹਾਂ ਕਿਹਾ ਕਿ ਕੁਝ ਬੱਚੇ ਹੌਲੀ-ਹੌਲੀ ਵੱਧਦੇ ਹਨ।" ਪਰ ਰੂਬਾ ਨੂੰ ਆਪਣੇ ਬੱਚੇ ਵਿੱਚ ਉਸਦੇ ਹਮ ਉਮਰਾਂ ਨਾਲੋਂ ਕਾਫੀ ਵੱਡਾ ਫ਼ਰਕ ਨਜ਼ਰ ਆ ਰਿਹਾ ਸੀ। ਹਸਮ ਬਹੁਤ ਹੌਲੀ ਵੱਧ ਰਿਹਾ ਸੀ। ਛਾਤੀ ਦੀ ਇਨਫੈਕਸ਼ਨ ਕਾਰਨ ਉਸਨੂੰ ਹਸਪਤਾਲ ਵੀ ਛੇਤੀ ਹੀ ਲੈਕੇ ਜਾਣਾ ਪੈਂਦਾ। ਜਿਵੇਂ-ਜਿਵੇਂ ਹਸਮ ਵੱਡਾ ਹੋ ਰਿਹਾ ਸੀ, ਉਸਦੇ ਸਿਰ ਵੱਡਾ ਹੋ ਰਿਹਾ ਸੀ।ਸਾਲ 2010 ਵਿੱਚ ਉਨ੍ਹਾਂ ਦੀ ਅਗਲੀ ਬੱਚੀ ਅਲੀਸ਼ਬਾਹ ਪੈਦਾ ਹੋਈ। ਉਸੇ ਸਮੇਂ ਜਾਂਚ ਤੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਉਹ ਵੀ ਆਈ-ਸੈੱਲ ਨਾਲ ਪੀੜਤ ਸੀ। ਆਪਣੇ ਵੱਡੇ ਭਰਾ ਦੀ ਮੌਤ ਤੋਂ ਤਕਰੀਬਨ ਇੱਕ ਸਾਲ ਬਾਅਦ, 2013 ਦੇ ਅਖੀਰ ਵਿੱਚ ਅਲੀਸ਼ਬਾਹ ਦੀ ਵੀ ਤਿੰਨ ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ।ਤੀਜੀ ਵਾਰ ਗਰਭਵਤੀ ਹੋਣ ਤੋਂ ਪਹਿਲਾਂ, ਰੂਬਾ ਨੇ ਲੀਡਜ਼ ਟੀਚਿੰਗ ਹਸਪਤਾਲ ਵਿੱਚ ਮੌਲਵੀ ਮੁਫ਼ਤੀ ਜ਼ੁਬੈਰ ਬੱਟ ਨਾਲ ਸੰਪਰਕ ਕੀਤਾ। ਉਹ ਜਾਨਣਾ ਚਾਹੁੰਦੀ ਸੀ ਕਿ ਗਰਭ ਦੌਰਾਨ ਭਰੂਣਜਾਂਚ ਕਰਵਾਉਣ ਦੀ ਅਤੇ ਆਈ-ਸੈੱਲ ਦੀ ਪੁਸ਼ਟੀ ਹੋਣ 'ਤੇ ਗਰਭਪਾਤ ਕਰਵਾਉਣ ਲਈ ਉਸਦਾ ਧਰਮ ਇਜਾਜ਼ਤ ਦਿੰਦਾ ਹੈ ਜਾਂ ਨਹੀਂ।।ਮੁਫ਼ਤੀ ਨੇ ਰੂਬਾ ਨੂੰ ਦੱਸਿਆ ਕਿ ਇਹ ਪ੍ਰਵਾਨਯੋਗ ਪ੍ਰਕਿਰਿਆ ਹੋਵੇਗੀ ਪਰ ਉਸਨੂੰ ਬਹੁਤ ਧਿਆਨ ਨਾਲ ਸੋਚਣ ਤੋਂ ਬਾਅਦ ਹੀ ਕੋਈ ਫ਼ੈਸਲਾ ਲੈਣ ਦੀ ਸਲਾਹ ਦਿੱਤੀ।ਇਹ ਵੀ ਪੜ੍ਹੋ:ਇੱਕ ਟੀਕਾ ਤੇ ਤਿੰਨ ਮਹੀਨੇ ਤੱਕ ਪ੍ਰੈਗਨੈਂਸੀ ਤੋਂ ਛੁੱਟੀਪ੍ਰੈਗਨੈਂਸੀ ਤੋਂ ਬਚਣ ਲਈ ਇਹ ਤਰੀਕੇ ਹੋ ਸਕਦੇ ਹਨ ਲਾਹੇਵੰਦਗਰਭ ਵਿੱਚ ਵੀ ਬੱਚੇ ਤੱਕ ਕਿਵੇਂ ਪਹੁੰਚ ਜਾਂਦਾ ਹੈ ਪ੍ਰਦੂਸ਼ਣ ਸਤਮਾਹੇ ਬੱਚੇ ਪੈਦਾ ਹੋਣ ਦੇ ਕੀ-ਕੀ ਕਾਰਨ ਹੋ ਸਕਦੇ ਨੇ"ਜੇਕਰ ਤੁਸੀਂ ਇਸ ਅਵਸਥਾ ਵਿੱਚ ਹੋ ਕਿ ਹਰ ਹਾਲਤ ਵਿੱਚ ਬੱਚੇ ਦੀ ਮੌਤ ਹੋਣੀ ਤੈਅ ਹੀ ਹੈ, ਭਾਵੇਂ ਉਸਦੀ ਮੌਤ ਛੇਤੀ ਨਾ ਹੋਵੇ ਪਰ ਉਹ ਅਜਿਹੀਆਂ ਬਿਮਾਰੀਆਂ ਵਿੱਚ ਘਿਰਿਆ ਰਹੇਗਾ ਜੋ ਉਸ ਨੂੰ ਬਹੁਤ ਕਮਜ਼ੋਰ ਬਣਾ ਦੇਣਗੀਆਂ। ਮੁਸਲਿਮ ਪੈਗੰਬਰ ਦੇ ਕਹੇ ਮੁਤਾਬਿਕ ਸਰੀਰ ਵਿੱਚ ਰੂਹ ਦੇ ਦਾਖ਼ਿਲ ਹੋਣ ਤੋਂ ਪਹਿਲਾ ਗਰਭਪਾਤ ਕਰਵਾਉਣ ਲਈ ਇਹ ਕਾਰਨ ਕਾਫ਼ੀ ਹਨ।"ਉਨ੍ਹਾਂ ਨੇ ਇਹ ਵੀ ਕਿਹਾ ਕਿ ਰੂਬਾ ਨੂੰ ਅਜਿਹਾ ਸਿਰਫ਼ ਇਹ ਸੋਚ ਕੇ ਹੀ ਨਹੀਂ ਕਰਨਾ ਚਾਹੀਦਾ ਕਿ ਉਸ ਨੂੰ ਮਨਜ਼ੂਰੀ ਮਿਲ ਗਈ ਹੈ ਕਿਉੰਕਿ ਉਸਨੇ ਆਪਣੇ ਇਸ ਫ਼ੈਸਲੇ ਨਾਲ ਪੂਰੀ ਜ਼ਿੰਦਗੀ ਬਤੀਤ ਕਰਨੀ ਹੈ।ਉਨ੍ਹਾਂ ਨੇ ਰੂਬਾ ਨੂੰ ਸਹਾਲ ਦਿੱਤੀ ਕਿ ਉਹ ਆਪਣੇ ਭਾਈਚਾਰੇ ਵਿੱਚ ਬਾਕੀਆਂ ਨਾਲ ਇਸ ਬਾਰੇ ਗੱਲ ਕਰੇ ਅਤੇ ਵਿਚਾਰ ਸਾਂਝੇ ਕਰੇ। ਇਨ੍ਹਾਂ ਵਿਚੋਂ ਕੁਝ ਲੋਕ ਅਜਿਹੇ ਵੀ ਹੋਣਗੇ ਜੋ ਗਰਭਪਾਤ ਕਰਵਾਉਣ ਦਾ ਵਿਰੋਧ ਕਰਨਗੇ। ਮੁਫ਼ਤੀ ਜ਼ੁਬੈਰ ਮੁਤਾਬਿਕ, "ਇਕੱਲਿਆ ਇਸ ਨਾਲ ਝੂਝਨਾ ਇੱਕ ਬਹੁਤ ਵੱਡੀ ਚੁਣੌਤੀ ਹੈ।"ਬਰੈਡਫੋਰਡ ਅਧਿਐਨ ਰੂਬਾ ਅਤੇ ਉਸਦਾ ਪਹਿਲਾ ਬੱਚਾ ਹਸਮ ਬ੍ਰੈਡਫੋਰਡ ਸ਼ਹਿਰ ਵਿੱਚ ਪੈਦਾ ਹੋਣ ਵਾਲਿਆਂ (ਬੌਰਨ ਇਨ ਬ੍ਰੈਡਫੋਰਡ) ਬਾਰੇ ਕੀਤੇ ਜਾ ਰਹੇ ਇੱਕ ਅਧਿਐਨ ਵਿੱਚ ਸ਼ਾਮਲ ਕੀਤੇ ਪਹਿਲੇ ਲੋਕਾਂ ਵਿਚੋਂ ਸਨ। 14000 ਪਰਿਵਾਰਾਂ ਦੀ ਸ਼ਮੂਲੀਅਤ ਵਾਲੇ ਇਸ ਲੰਬੇ ਸਮੇਂ ਤੋਂ ਚੱਲ ਰਹੇ ਅਧਿਐਨ ਵਿੱਚ 46% ਪਰਿਵਾਰ ਪਾਕਿਸਤਾਨੀ ਸਨ।ਇਸ ਸ਼ਹਿਰ ਦੀ ਬਾਲ ਮੌਤ ਦਰ - ਕੌਮੀ ਔਸਤ ਤੋਂ ਦੁੱਗਣੀ ਹੈ - ਜਿਸ ਕਾਰਨ ਇਹ ਅਧਿਐਨ ਕਰਨ ਦਾ ਫੈਸਲਾ ਲਿਆ ਗਿਆ।ਡਾਕਟਰਾਂ ਨੇ 200 ਤੋਂ ਵੱਧ ਦੁਰਲੱਭ ਸਥਿਤੀਆਂ ਦੀ ਪਛਾਣ ਕੀਤੀ ਹੈ ਅਤੇ ਜੋੜਿਆਂ ਦੀ ਬਿਹਤਰ ਜਾਂਚ ਅਤੇ ਸਲਾਹਕਾਰੀ ਲਈ ਕੰਮ ਕਰ ਰਹੇ ਹਨ।ਰੂਬਾ ਨੇ ਆਪਣਾ ਮਨ ਬਣਾ ਲਿਆ ਅਤੇ ਗਰਭਪਾਤ ਨਾ ਕਰਵਾਉਣ ਦਾ ਫ਼ੈਸਲਾ ਲਿਆ।ਸਾਲ 2015 ਵਿੱਚ ਜਦੋਂ ਰੂਬਾ ਤੀਸਰੇ ਬੱਚੇ 'ਇਨਾਰਾ' ਨਾਲ ਗਰਭਵਤੀ ਹੋਈ ਤਾਂ, ਉਸਨੇ ਡਾਕਟਰਾਂ ਵੱਲੋਂ ਵਾਰ-ਵਾਰ ਕਹੇ ਜਾਣ ਦੇ ਬਾਵਜੂਦ ਮੈਡੀਕਲ ਸਕੈਨ ਕਰਵਾਉਣ ਤੋਂ ਇਨਕਾਰ ਕਰ ਦਿੱਤਾ।ਰੂਬਾ ਮੁਤਾਬਿਕ, "ਮੈਂ ਚਾਹੁੰਦੀ ਸੀ ਕਿ ਉਹ ਇਸਨੂੰ ਕਿਸੇ ਆਮ ਗਰਭ ਵਾਂਗ ਹੀ ਸਮਝਣ। ਮੈਂ ਨਹੀਂ ਚਾਹੁੰਦੀ ਸੀ ਕਿ ਉਹ ਮੇਰੇ ਮਨ ਅੰਦਰ ਕਿਸੇ ਵੀ ਤਰ੍ਹਾਂ ਦਾ ਸ਼ੱਕ ਪੈਦਾ ਕਰਨ। ਮੈਂ ਗਰਭਪਾਤ ਨਹੀਂ ਕਰਵਾਉਣਾ ਸੀ, ਮੈਂ ਗਰਭ ਦਾ ਆਨੰਦ ਮਾਣਨਾ ਚਾਹੁੰਦੀ ਸੀ।""ਮੈਂ ਆਪਣੇ ਪਤੀ ਨੂੰ ਕਹਿੰਦੀ ਕਿ ਹੋ ਸਕਦਾ ਹੈ ਕਿ ਇਹ ਬੱਚਾ ਵੀ ਬਿਮਾਰ ਪੈਦਾ ਹੋਵੇ ਪਰ ਉਨ੍ਹਾਂ ਨੇ ਕਿਹਾ ਕਿ, 'ਕੋਈ ਗੱਲ ਨਹੀਂ।' ਮੇਰੇ ਮਨ ਅੰਦਰ ਬਹੁਤ ਦੁਬਿਧਾ ਸੀ, ਮੈਂ ਜਾਣਦੀ ਸੀ ਕਿ ਇਸ ਬੱਚੇ ਦੀ ਵੀ ਬਿਮਾਰ ਜਾਂ ਤੰਦਰੁਸਤ ਹੋਣ ਦੀ ਸੰਭਾਵਨਾ ਪਹਿਲੇ ਬੱਚਿਆਂ ਜਿੰਨੀ ਹੀ ਸੀ।"ਪਰ ਇਨਾਰਾ ਦਾ ਵੀ ਜਨਮ ਆਈ-ਸੈੱਲ ਡਿਸਆਰਡਰ ਨਾਲ ਹੀ ਹੋਇਆ।ਰੂਬਾ ਦਾ ਕਹਿਣਾ ਹੈ ਕਿ, "ਮਾਂ ਬਣਨ 'ਤੇ ਮੈਂ ਬਹੁਤ ਖੁਸ਼ ਸੀ, ਪਰ ਬੱਚੀ ਨੂੰ ਦੇਖਦੇ ਹੀ ਅਸੀਂ ਸਮਝ ਗਈ ਸੀ। ਮੈਂ ਦੁਖੀ ਅਤੇ ਪਰੇਸ਼ਾਨ ਹੋ ਗਈ। ਇਸ ਗਰਭ ਤੋਂ ਅਸੀਂ ਇੱਕ ਸਿਹਤਮੰਦ ਬੱਚਾ ਚਾਹੁੰਦੇ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਬੱਚੀ ਨੂੰ ਕਿੰਨਾ ਕੁ ਦਰਦ ਸਹਿਣਾ ਪਵੇਗਾ ਪਰ ਮੇਰੇ ਪਤੀ ਖੁਸ਼ ਸਨ ਅਤੇ ਉਨ੍ਹਾਂ ਮੈਨੂੰ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਨ ਲਈ ਕਿਹਾ।"ਤਕਰੀਬਨ ਇੱਕ ਸਾਲ ਪਹਿਲਾਂ ਦੋ ਸਾਲ ਦੀ ਉਮਰ ਵਿੱਚ ਇਨਾਰਾ ਦੀ ਮੌਤ ਹੋ ਗਈ। ਪਿਛਲੇ ਸਾਲ ਦਸੰਬਰ ਵਿੱਚ ਉਹ ਬਿਮਾਰ ਹੋ ਗਈ ਅਤੇ ਛਾਤੀ ਵਿੱਚ ਇਨਫੈਕਸ਼ਨ ਕਾਰਨ ਉਸਦੀ ਹਾਲਤ ਕਾਫ਼ੀ ਖਰਾਬ ਹੋ ਗਈ। ਉਸ ਨੂੰ ਬ੍ਰੈਡਫੋਰਡ ਰੌਇਲ ਇਨਫਰਮਰੀ ਤੋਂ ਯਾਰਕ (ਇੰਗਲੈਂਡ ਦਾ ਇੱਕ ਸ਼ਹਿਰ) ਲਿਆਂਦਾ ਗਿਆ।"ਯਾਰਕ ਦੇ ਡਾਕਟਰਾਂ ਨੇ ਉਸ ਨੂੰ ਜ਼ਿੰਦਾ ਰੱਖਣ ਦੀ ਪੂਰੀ ਵਾਹ ਲਾਈ, ਮੇਰੇ ਮਨ ਵਿੱਚ ਆਸ ਦੇ ਬਾਵਜੂਦ ਮੈਂ ਦੇਖ ਸਕਦੀ ਸੀ ਕਿ ਉਹ ਦਰਦ ਵਿੱਚ ਹੈ। ਮਰਨ ਤੋਂ ਪਹਿਲਾਂ ਉਸ ਨੂੰ ਦਵਾਈਆਂ ਦੇ ਕੇ ਸ਼ਾਂਤ ਰੱਖਿਆ ਗਿਆ। ਮੈਂ ਉਸਦੇ ਨਾਲ ਹੀ ਲੇਟੀ ਹੋਈ ਸੀ ਅਤੇ ਉਹ ਜ਼ਿਆਦਾਤਰ ਸਮਾਂ ਮੇਰੀ ਬਾਹਾਂ ਵਿੱਚ ਹੀ ਸੀ। ਮੇਰੇ ਪਤੀ ਨੂੰ ਅਹਿਸਾਸ ਹੋ ਗਿਆ ਸੀ ਕਿ ਉਹ ਆਖ਼ਰੀ ਸਾਹ ਲੈ ਰਹੀ ਸੀ।"ਰੂਬਾ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਤਿੰਨ ਬੱਚੇ ਗੁਆਉਣ ਦਾ ਦਰਦ ਅਤੇ ਛੇ ਵਾਰ ਗਰਭਪਾਤ ਦੀ ਪੀੜਾ ਕਿਸ ਤਰ੍ਹਾਂ ਸਹੀ ਹੈ, ਜਿਨ੍ਹਾਂ ਵਿੱਚੋਂ ਇੱਕ ਤਾਂ ਇਨਾਰਾ ਦੀ ਮੌਤ ਤੋਂ ਕੁਝ ਹਫ਼ਤੇ ਬਾਅਦ ਹੀ ਹੋਇਆ ਹੈ। ਰੂਬਾ ਮੁਤਾਬਿਕ, "ਮੇਰਾ ਆਖਰੀ ਗਰਭਪਾਤ ਇਨਾਰਾ ਨੂੰ ਦਫ਼ਨਾਉਣ ਤੋਂ ਬਾਅਦ ਹੋਇਆ, ਉਸ ਵੇਲੇ ਤਾਂ ਮੈਨੂੰ ਪਤਾ ਵੀ ਨਹੀਂ ਸੀ ਕਿ ਮੈਂ ਗਰਭਵਤੀ ਹਾਂ।"ਰੂਬਾ ਕਹਿੰਦੀ ਹੈ ਕਿ ਇਨਾਰਾ ਦੀ ਮੌਤ ਨੇ ਉਸ ਨੂੰ ਇਹ ਗੱਲ ਮੰਨਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਸਦੇ ਬੱਚਿਆਂ ਦੀ ਬਦਨਸੀਬੀ ਅਤੇ ਕਜ਼ਨ ਨਾਲ ਵਿਆਹੇ ਜਾਣਾ, ਆਪਸ ਵਿੱਚ ਜੁੜੇ ਹੋਏ ਹਨ।ਪਹਿਲਾਂ ਕਾਫ਼ੀ ਸਮੇਂ ਤੱਕ ਉਹ ਇਸ ਗੱਲ ਵਿੱਚ ਯਕੀਨ ਨਹੀਂ ਕਰ ਰਹੀ ਸੀ। ਇਸਦਾ ਕਾਰਨ ਇਹ ਵੀ ਸੀ ਕਿ ਜਦੋਂ ਉਹ ਹਸਪਤਾਲਾਂ ਵਿੱਚ ਬਾਕੀ ਬਿਮਾਰ ਅਤੇ ਅਪਾਹਜ ਬੱਚਿਆਂ ਨੂੰ ਦੇਖਦੀ ਤਾਂ ਰੂਬਾ ਸੋਚਦੀ ਕਿ ਇਹ ਸਾਰੇ ਬੱਚੇ ਵੀ ਰਿਸ਼ਤੇ ਦੇ ਭੈਣ-ਭਰਾਵਾਂ ਦੇ ਵਿਆਹ ਤੋਂ ਨਹੀਂ ਜਨਮੇ ਹੋਣਗੇ। ਕਿਉਂਕਿ ਕੁਝ ਬੱਚੇ ਗੋਰਿਆਂ ਦੇ ਵੀ ਸਨ।ਉਸਦਾ ਕਹਿਣਾ ਹੈ ਕਿ, "ਮੇਰੇ ਪਤੀ ਹੁਣ ਵੀ ਇਹ ਗੱਲ ਨਹੀਂ ਮੰਨਦੇ। ਮੈਂ ਮੰਨਦੀ ਹਾਂ ਕਿਉਂਕਿ ਇਹ ਮੇਰੇ ਨਾਲ ਤਿੰਨ ਵਾਰੀ ਹੋ ਚੁੱਕਾ ਹੈ। ਇਸ ਲਈ ਜੋ ਕੁਝ ਵੀ ਕਿਹਾ ਜਾ ਰਿਹਾ ਹੈ, ਉਸ ਵਿੱਚ ਕੁਝ ਤਾਂ ਸੱਚਾਈ ਹੋਵੇਗੀ ਹੀ।"ਰਿਸ਼ਤੇ 'ਚ ਭੈਣ ਭਰਾਵਾਂ ਦਾ ਵਿਆਹਸਾਲ 2013 ਵਿੱਚ ਸਾਈਂਸਦਾਨਾਂ ਵੱਲੋਂ ਰਿਸ਼ਤੇ ਵਿੱਚ ਭੈਣ-ਭਰਾ ਲੱਗਦੇ ਲੋਕਾਂ ਦੇ ਵਿਆਹ ਬਾਰੇ ਆਪਣੀਆਂ ਕੁਝ ਖੋਜਾਂ 'ਦਿ ਲੈਨਸੇਟ' ਰਸਾਲੇ ਵਿੱਚ ਪ੍ਰਕਾਸ਼ਿਤ ਕੀਤੀਆਂ। ਬ੍ਰੈਡਫੋਰਡ ਵਿੱਚ ਪੈਦਾ ਹੋਣ ਵਾਲੀਆਂ ਪਾਕਿਸਤਾਨੀ ਮਾਵਾਂ ਵਿੱਚੋਂ 63% ਆਪਣੇ ਕਜ਼ਨਾਂ ਨਾਲ ਵਿਆਹੀਆਂ ਗਈਆਂ ਸਨ। ਇਨ੍ਹਾਂ ਮਾਵਾਂ ਨੇ ਬੱਚਿਆਂ ਦਾ ਜਮਾਂਦਰੂ ਨੁਕਸ ਨਾਲ ਪੈਦਾ ਹੋਣ ਦਾ ਖਤਰਾ ਦੁਗਣਾ ਅਨੁਭਵ ਕੀਤਾ।ਹਾਲਾਂਕਿ ਬੱਚੇ ਦਾ ਜਮਾਂਦਰੂ ਹੀ ਦਿਲ ਅਤੇ ਨਾੜੀ ਤੰਤਰ ਸਬੰਧੀ ਬਿਮਾਰੀਆਂ ਨਾਲ ਪੈਦਾ ਹੋਣ ਦਾ ਖਤਰਾ ਘੱਟ ਹੈ ਪਰ ਪਾਕਿਸਤਾਨੀ ਵਸੋਂ ਵਿੱਚ ਇਹ ਆਂਕੜਾ 3 ਫ਼ੀਸਦੀ ਤੋਂ ਸ਼ੁਰੂ ਹੋਕੇ, ਰਿਸ਼ਤੇ ਵਿੱਚ ਭੈਣ-ਭਰਾਵਾਂ ਦੇ ਵਿਆਹ ਵਾਲੀ ਜੋੜੀਆਂ ਵਿੱਚ 6 ਫ਼ੀਸਦੀ ਤੱਕ ਦੇਖਿਆ ਗਿਆ ਹੈ। ਬ੍ਰੈਡਫੋਰਡ ਵਿੱਚ ਵਸ ਰਹੇ ਪਰਿਵਾਰ ਅਜੇ ਵੀ ਆਪਣੇ ਮੁੰਡੇ ਅਤੇ ਕੁੜੀਆਂ ਨੂੰ ਵਿਆਹੁਣ ਲਈ ਆਪਣੇ ਮੂਲ ਦੇਸ਼ ਤੋਂ ਖੂਨ ਦੇ ਰਿਸ਼ਤੇ ਵਿੱਚ ਹੀ ਲਾੜਾ ਜਾਂ ਲਾੜਾ ਲੱਭਦੇ ਹਨ। ਅਧਿਐਨ ਵਿੱਚ ਸ਼ਾਮਿਲ ਕੀਤੇ ਗਏ ਹਰ ਚਾਰ ਵਿੱਚੋਂ ਇੱਕ ਬੱਚੇ ਦੇ ਪਿਤਾ ਜਾਂ ਮਾਂ ਨੂੰ ਵਿਆਹ ਲਈ ਇਸ ਦੇਸ਼ ਬੁਲਾਇਆ ਗਿਆ।ਇਨਾਰਾ ਦੀ ਮੌਤ ਤੋਂ ਬਾਅਦ, ਰੂਬਾ ਅਤੇ ਸਾਕਿਬ ਦੇ ਇੰਗਲੈਂਡ ਅਤੇ ਪਾਕਿਸਤਾਨ ਵਿੱਚ ਰਹਿਣ ਵਾਲੇ ਕੁਝ ਰਿਸ਼ਤੇਦਾਰ ਇਸ ਸਿੱਟੇ 'ਤੇ ਪਹੁੰਚੇ ਕਿ ਇਨ੍ਹਾਂ ਲਈ ਇੱਕ ਸਿਹਤਮੰਦ ਬੱਚੇ ਨੂੰ ਜਨਮ ਦੇਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਿਆਹ ਨੂੰ ਖਤਮ ਕਰਕੇ, ਦੋਵਾਂ ਨੂੰ ਖੁਸ਼ੀ-ਖੁਸ਼ੀ ਵੱਖ ਕਰ ਦੇਣਾ ਚਾਹੀਦਾ ਹੈ। ਰਿਸ਼ਤੇਦਾਰਾਂ ਮੁਤਾਬਿਕ ਅਹਿਜਾ ਕਰਨ ਨਾਲ ਰੂਬਾ ਅਤੇ ਸਾਕਿਬ ਕਿਸੇ ਹੋਰ ਨਾਲ ਵਿਆਹ ਕਰ ਸਕਣਗੇ, ਜਿਸ ਨਾਲ ਉਨ੍ਹਾਂ ਦੇ ਬੱਚੇ ਤੰਦਰੁਸਤ ਪੈਦਾ ਹੋਣਗੇ।ਰੂਬਾ ਦੱਸਦੀ ਹੈ, "ਅਸੀਂ ਦੋਵਾਂ ਨੇ ਮਨ੍ਹਾਂ ਕਰ ਦਿੱਤਾ।" "ਮੇਰੇ ਪਤੀ ਦਾ ਕਹਿਣਾ ਹੈ ਕਿ, 'ਜੇਕਰ ਰੱਬ ਨੇ ਮੈਨੂੰ ਬੱਚਾ ਦੇਣਾ ਹੈ ਤਾਂ ਤੁਹਾਡੇ ਤੋਂ ਹੀ ਦੇ ਦੇਣਗੇ। ਉਨ੍ਹਾਂ ਨੇ ਮੈਨੂੰ ਤੁਹਾਡੇ ਤੋਂ ਬੱਚੇ ਦਿੱਤੇ ਹਨ, ਅਤੇ ਉਹ ਮੈਨੂੰ ਤੁਹਾਡੇ ਤੋਂ ਤੰਦਰੁਤਸ ਬੱਚਾ ਵੀ ਦੇ ਸਕਦੇ ਹਨ। ਜੋ ਸਾਡੇ ਲਈ ਲਿਖਿਆ ਗਿਆ ਹੈ, ਉਸ ਨੂੰ ਮਿਟਾਇਆ ਨਹੀਂ ਜਾ ਸਕਦਾ। ਮੈਂ ਦੁਬਾਰਾ ਵਿਆਹ ਨਹੀਂ ਕਰਵਾਵਾਂਗਾ, ਨਾ ਹੀ ਤੁਸੀਂ ਕਰਵਾ ਸਕਦੇ ਓ। ਅਸੀਂ ਦੋਵੇਂ ਮਿਲ ਕੇ ਕੋਸ਼ਿਸ਼ ਕਰਾਂਗੇ।'"ਹਾਲਾਂਕਿ 2007 ਵਿਚ ਰੂਬਾ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ, ਪਰ ਵਿਆਹ ਦੇ 10 ਸਾਲਾਂ ਬਾਅਦ ਉਹ ਸਾਕਿਬ ਤੋਂ ਵੱਖ ਵੀ ਨਹੀਂ ਹੋਣਾ ਚਾਹੁੰਦੀ। "ਰਿਸ਼ਤੇਦਾਰ ਚਾਹੁੰਦੇ ਸਨ ਕਿ ਅਸੀਂ ਕਿਸੇ ਹੋਰ ਨਾਲ, ਸਿਹਤਮੰਦ ਬੱਚੇ ਪੈਦਾ ਕਰਨ ਲਈ ਖੁਸ਼ੀ-ਖੁਸ਼ੀ ਵੱਖ ਹੋ ਜਾਈਏ। ਉਨ੍ਹਾਂ ਹਾਲਾਤਾਂ ਵਿੱਚ ਮੈਂ ਕੀ ਕਰਾਂਗੀ ਜੇ ਮੇਰੇ ਬੱਚੇ ਸਿਹਤਮੰਦ ਪੈਦਾ ਹੁੰਦੇ ਹਨ, ਪਰ ਉਸ ਨਵੇਂ ਵਿਅਕਤੀ ਨਾਲ ਮੈਂ ਉਸ ਤਰ੍ਹਾਂ ਮਹਿਸੂਸ ਨਹੀਂ ਕਰਦੀ ਜਿਸ ਤਰ੍ਹਾਂ ਮੈਂ ਆਪਣੇ ਪਤੀ ਨਾਲ ਕਰਦੀ ਹਾਂ? ਕੀ ਹੋਵੇਗਾ ਜੇਕਰ ਮੇਰਾ ਨਵਾਂ ਵਿਆਹ ਖੁਸ਼ਹਾਲ ਹੀ ਨਾ ਹੋਇਆ? ਹੋ ਸਕਦਾ ਹੈ ਕਿ ਉਹ ਵਿਆਹ ਸਫ਼ਲ ਨਾ ਹੋਵੇ, ਅਤੇ ਅਜਿਹੇ ਵਿਚ ਮੈਂ ਆਪਣੇ ਬੱਚਿਆਂ ਨੂੰ ਇਕੱਲੀ ਮਾਂ ਦੇ ਤੌਰ 'ਤੇ ਨਹੀਂ ਪਾਲਣਾ ਚਾਹੁੰਦੀ। ਲੋਕ ਅਹਿਜਾ ਕਰਦੇ ਹੋਣਗੇ ਪਰ ਮੈਂ ਨਹੀਂ ਕਰਨਾ ਚਾਹੁੰਦੀ।" ਦੋਵਾਂ ਕੋਲ ਕੀ ਰਾਹ ਹਨ?ਇੱਕ ਸੰਭਾਵਨਾ ਆਈਵੀਐਫ਼ ਰਾਹੀਂ ਹੈ। ਇਸ ਤਕਨੀਕ ਨਾਲ ਡਾਕਟਰ ਪਹਿਲਾਂ ਹੀ ਭਰੂਣ ਦੀ ਜਾਂਚ ਕਰ ਸਕਦੇ ਹਨ, ਆਈ-ਸੈਲ ਬੀਮਾਰੀ ਵਾਲੇ ਭਰੂਣ ਨੂੰ ਨਕਾਰ ਕੇ ਅਤੇ ਤੰਦਰੁਸਤ ਭਰੂਣ ਨੂੰ ਚੁਣ ਕੇ ਗਰਭ ਵਿੱਚ ਰੱਖ ਦਿੱਤਾ ਜਾਂਦਾ ਹੈ। ਪਰ ਰੂਬਾ ਦਾ ਕਹਿਣਾ ਹੈ ਕਿ ਸਾਕਿਬ ਇਸ ਬਾਰੇ ਉਤਸ਼ਾਹਿਤ ਨਹੀਂ ਹਨ।ਰੂਬਾ ਮੁਤਾਬਿਕ, "ਉਨ੍ਹਾਂ ਦਾ ਕਹਿਣਾ ਹੈ ਕਿ ਜੋ ਸਾਡੇ ਲਈ ਲਿਖਿਆ ਗਿਆ ਹੈ, ਅੱਲ੍ਹਾ ਸਾਨੂੰ ਦੇ ਦੇਣਗੇ। ਜੇਕਰ ਸਾਡੀ ਕਿਸਮਤ ਵਿੱਚ ਬੱਚਾ ਲਿਖਿਆ ਹੈ, ਤਾਂ ਕਿਸੇ ਵਿੱਚ ਹਾਲਾਤ ਵਿੱਚ ਮਿਲ ਹੀ ਜਾਵੇਗਾ।"ਰੂਬਾ ਖ਼ੁਦ ਆਈਵੀਐਫ਼ ਦਾ ਸਹਾਰਾ ਲੈਣਾ ਚਾਹੁੰਦੀ ਹੈ, ਪਰ ਮੁਸ਼ਕਿਸ ਇਹ ਹੈ ਕਿ ਇਸ ਲਈ ਉਡੀਕ ਕਰਨ ਵਾਲਿਆਂ ਦੀ ਸੂਚੀ ਲੰਬੀ ਹੈ।ਇਹ ਵੀ ਪੜ੍ਹੋ:ਇਟਲੀ ਵਸਦੇ ਪਰਵਾਸੀਆਂ ਦੇ ਰਾਹ 'ਚ ਨਵੀਂ ਔਕੜ ਕੌਡੀ ਦੇ ਭਾਅ ਹੋਏ ਪਿਆਜ਼, ਖ਼ੁਦਕੁਸ਼ੀ ਕਰ ਰਹੇ ਕਿਸਾਨ 'ਮੇਰੇ ਮਾਤਾ-ਪਿਤਾ ਨੂੰ ਕਿਹਾ ਗਿਆ, ਮੈਨੂੰ ਬਦਲ ਕੇ ਮੁੰਡਾ ਲੈ ਆਓ'ਰੂਬਾ ਦਾ ਕਹਿਣਾ ਹੈ, "ਮੈਂ ਚਾਹੁੰਦੀ ਹਾਂ ਕਿ ਇਹ ਛੇਤੀ ਹੋ ਜਾਵੇ। ਜੇ ਤੁਸੀਂ ਲੰਬੇ ਸਮੇਂ ਲਈ ਕਿਸੇ ਚੀਜ਼ ਦੀ ਉਡੀਕ ਕਰਦੇ ਹੋ ਤਾਂ ਉਸ ਲਈ ਕੁਦਰਤੀ ਤੌਰ 'ਤੇ ਕੋਸ਼ਿਸ਼ ਕਰਨਾ ਜ਼ਿਆਦਾ ਲੁਭਾਉਂਦਾ ਹੈ।"ਰੂਬਾ ਦਾ ਪਤੀ ਰੂਬਾ ਨਾਲ ਕਈ ਵਾਰੀ ਡਾਕਟਰ ਕੋਲ ਜਾ ਚੁੱਕਾ ਹੈ, ਪਰ ਉਸ ਲਈ ਕੰਮ ਤੋਂ ਸਮਾਂ ਕੱਢਣਾ ਮੁਸ਼ਕਿਲ ਹੈ ਅਤੇ ਉਸ ਨੂੰ ਅੰਗਰੇਜ਼ੀ ਬੋਲਣੀ ਵੀ ਜ਼ਿਆਦਾ ਨਹੀਂ ਆਉਂਦੀ।ਰੂਬਾ ਦੱਸਦੀ ਹੈ ਕਿ, "ਉਹ ਮੇਰੇ ਨਾਲ ਬੈਠ ਤਾਂ ਜਾਂਦੇ ਹਨ ਪਰ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਕੀ ਕਿਹਾ ਜਾ ਰਿਹਾ ਹੈ। ਉਹ ਦਿਲਚਸਪੀ ਨਹੀਂ ਦਿਖਾਉਂਦੇ ਪਰ ਆਖਦੇ ਹਨ ਕਿ ਇਹ ਫ਼ੈਸਲਾ ਮੇਰੇ 'ਤੇ ਹੈ।"ਰੂਬਾ ਮੁਤਾਬਿਕ ਉਹ ਨਹੀਂ ਦੱਸ ਸਕਦੀ ਕਿ ਭਵਿੱਖ ਵਿੱਚ ਕੀ ਹੋਣਾ ਹੈ ਪਰ ਉਹ ਇਸ ਗੱਲ ਨੂੰ ਲੈਕੇ ਫਿਕਰਮੰਦ ਹੈ ਕਿ ਕੁਦਰਤੀ ਪ੍ਰਕਿਰਿਆ ਨਾਲ ਪੈਦਾ ਹੋਣ ਵਾਲੇ ਬੱਚੇ ਨੂੰ ਕਿੰਨਾ ਕੁਝ ਝੱਲਣਾ ਪਵੇਗਾ।"ਜਦੋਂ ਪਹਿਲੀ ਵਾਰ ਹਸਮ ਇਸ ਬਿਮਾਰੀ ਨਾਲ ਪੀੜਤ ਪਾਇਆ ਗਿਆ ਤਾਂ ਮੈਂ ਸੋਚਿਆ ਕਿ ਮੈਂ ਅਜਿਹਾ ਨਹੀਂ ਕਰ ਸਕਦੀ। ਪਰ ਹੁਣ ਅਜਿਹਾ ਤਿੰਨ ਵਾਰੀ ਹੋ ਚੁੱਕਾ ਹੈ। ਇੱਕ ਬੱਚੇ ਲਈ ਇੰਨੀ ਪੀੜਾ ਤੋਂ ਲੰਗਣਾ ਠੀਕ ਨਹੀਂ ਹੈ।"ਤਿੰਨ ਬੱਚੇ:ਹਸਨ ਮਹਿਮੂਦ: 5 ਜੁਲਾਈ 2007 - 5 ਅਗਸਤ 2012 ਅਲੀਸ਼ਬਾਹ ਮਹਿਮੂਦ: 22 ਮਈ 2010 - 13 ਨਵੰਬਰ 2013 ਇਨਾਰਾ ਈਸ਼ਲ: 22 ਅਪ੍ਰੈਲ 2015 - 6 ਦਸੰਬਰ 2017 ਜੋੜੇ ਦੇ ਅਨੁਭਵਾਂ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪ੍ਰੇਰਿਤ ਕੀਤਾ ਹੈ ਕਿ ਉਹ ਰਿਸ਼ਤੇ 'ਚ ਲੱਗਦੇ ਭੈਣ-ਭਰਾਵਾਂ ਦੇ ਵਿਆਹ ਲਈ ਮਨ੍ਹਾਂ ਕਰ ਸਕਣ। ਇਨ੍ਹਾਂ ਵਿੱਚ ਰੂਬਾ ਦਾ ਆਪਣਾ ਭਰਾ ਵੀ ਸ਼ਾਮਿਲ ਹੈ। ਰੂਬਾ ਮੁਤਾਬਿਕ, "ਮੇਰੇ ਬੱਚੇ ਹੋਣ ਤੋਂ ਪਹਿਲਾਂ ਅਸੀਂ ਕਦੇ ਵੀ ਆਪਣੇ ਹੀ ਪਰਿਵਾਰਿਕ ਸਬੰਧਾਂ ਵਿਚ ਰਿਸ਼ਤਾ ਕਰਨ ਨੂੰ ਗਲਤ ਨਹੀਂ ਮੰਨਿਆ। ਪਰ ਮੇਰੇ ਨਾਲ ਜੋ ਹੋਇਆ ਇਹ ਦੇਖਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਵੀ ਪਰਿਵਾਰ ਵਿੱਚ ਵਿਆਹ ਕਰਨ ਤੋਂ ਪਹਿਲਾਂ ਦੋ ਵਾਰੀ ਸੋਚਦੇ ਹਨ।""10 ਸਾਲ ਪਹਿਲਾਂ ਜੋ ਮੇਰੇ ਮਾਪਿਆਂ ਨੇ ਕਿਹਾ, ਮੈਂ ਮੰਨ ਲਿਆ, ਪਰ ਹੁਣ ਮੇਰੇ ਭੈਣ-ਭਰਾਵਾਂ ਨੂੰ ਫ਼ੈਸਲਾ ਲੈਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਦੇ ਵਿਆਹ ਤੋ ਉਹ ਇਨਕਾਰ ਕਰ ਰਹੇ ਹਨ। ਸਾਡੀ ਨੌਜਵਾਨ ਪੀੜ੍ਹੀ ਨੂੰ ਫ਼ੈਸਲਿਆਂ ਦੀ ਆਜ਼ਾਦੀ ਹੈ, ਜੇਕਰ ਉਨ੍ਹਾਂ ਨੂੰ ਕੁਝ ਪਸੰਦ ਨਹੀਂ ਆਉਂਦਾ ਤਾਂ ਉਹ ਦੱਸ ਸਕਦੇ ਹਨ।"ਤਿੰਨ ਬੱਚਿਆਂ ਨੂੰ ਗੁਆਉਣ ਦੇ ਨਾਲ-ਨਾਲ, ਰੂਬਾ ਨੇ ਛੇ ਵਾਰ ਗਰਭਪਾਤ ਦੀ ਪੀੜ ਵੀ ਸਹੀ ਹੈ। ਇਨਾਰਾ ਨੂੰ ਆਪਣੇ ਭਰਾ ਅਤੇ ਭੈਣ ਦੇ ਨਾਲ ਦਫਨਾਇਆ ਗਿਆ।ਰੂਬਾ ਨੇ ਆਪਣਾ ਧਾਰਮਿਕ ਵਿਸ਼ਵਾਸ ਕਾਇਮ ਰੱਖਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ, "ਰੱਬ ਇੱਕ ਵਿਅਕਤੀ 'ਤੇ ਉਸਦੀ ਸਮਰੱਥਾ ਦੇ ਮੁਤਾਬਿਕ ਹੀ ਭਾਰ ਪਾਉਂਦਾ ਹੈ। ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਲੋਕ ਖ਼ੁਸ਼ਨਸੀਬ ਹਨ ਜਿਨ੍ਹਾਂ ਨੂੰ ਬਿਨ੍ਹਾਂ ਮੁਸ਼ੱਕਤ ਕੀਤੇ ਇੱਕ ਸਿਹਤਮੰਦ ਬੱਚਾ ਮਿਲ ਜਾਂਦਾ ਹੈ। ਇਹੀ ਬੱਚੇ ਕਈ ਵਾਰ ਵੱਡੇ ਹੋਕੇ ਮੁਸੀਬਤਾਂ ਖੜ੍ਹੀਆਂ ਕਰਦੇ ਹਨ ਜਿਸ ਕਾਰਨ ਮਾਪਿਆਂ ਨੂੰ ਵੱਖ ਤਰ੍ਹਾਂ ਦੀਆਂ ਪਰੀਖਿਆਵਾਂ ਤੋਂ ਲੰਘਣਾ ਪੈਂਦਾ ਹੈ।""ਇਸ ਜੀਵਨ ਵਿਚ ਮੈਂ ਬਹੁਤ ਬਦਨਸੀਬ ਹਾਂ, ਪਰ ਅਗਲੀ ਜ਼ਿੰਦਗੀ ਵਿੱਚ ਮੈਂ ਬਹੁਤ ਖ਼ੁਸ਼ਨਸੀਬ ਹੋਵਾਂਗੀ ਕਿਉਂਕਿ ਉਹ ਮਾਸੂਮ ਬੱਚੇ ਸਨ। ਇਹ ਬੱਚੇ ਅਗਲੇ ਜੀਵਨ ਵਿੱਚ ਤੁਹਾਡੀ ਸਹਾਇਤਾ ਕਰਦੇ ਹਨ ਕਿਉਂਕਿ ਤੁਸੀਂ ਉਨ੍ਹਾਂ ਦੇ ਨਾਲ ਰਹਿੰਦੇ ਹੋ।"ਇਹ ਵੀ ਪੜ੍ਹੋ:ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾ1971- ਪੰਜਾਬੀ ਫ਼ੌਜੀ ਅਫ਼ਸਰ ਦੇ ਚੁਟਕਲੇ ਅਤੇ ਪਾਕ ਫੌਜ ਦਾ ਸਰੰਡਰ'84 ਸਿੱਖ ਕਤਲੇਆਮ: ਕਿਵੇਂ ਉੱਜੜੀ ਨਿਰਪ੍ਰੀਤ ਦੀ ਦੁਨੀਆਂ ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਰਾਹੁਲ ਗਾਂਧੀ ਦੇ ਕਿਸਾਨਾਂ ਦੇ ਕਰਜ਼ ਮੁਆਫ਼ੀ ਦੇ ਵਾਅਦੇ ਤੋਂ ਮੁਕਰਨ ਦਾ ਸੱਚ 14 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46567680 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SM VIRAL VIDEO GRAB ਮੱਧ ਪ੍ਰਦੇਸ 'ਚ ਕਾਂਗਰਸ ਦੀ ਸਫ਼ਲਤਾ ਦਾ ਇੱਕ ਵੱਡਾ ਕਾਰਨ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਪਾਰਟੀ ਸੱਤਾ 'ਚ ਆਉਣ ਤੋਂ 10 ਦਿਨਾਂ ਬਾਅਦ ਹੀ ਕਿਸਾਨਾਂ ਦਾ ਕਰਜ਼ ਮੁਆਫ਼ ਕਰ ਦੇਵੇਗੀ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਇੱਕ ਚੋਣ ਰੈਲੀ 'ਚ ਇਸ ਤਰ੍ਹਾਂ ਦਾ ਵਾਅਦਾ ਕੀਤਾ ਸੀ। ਉਸ ਸਭਾ 'ਚ ਉਨ੍ਹਾਂ ਦੇ ਭਾਸ਼ਣ ਦਾ ਇੱਕ ਹਿੱਸਾ ਅਤੇ ਉਸ ਦੇ ਨਾਲ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਦਾ ਇੱਕ ਹਿੱਸਾ ਕਈ ਦੱਖਣੀ ਪੰਥੀ ਸੋਚ ਵਾਲੇ ਸੋਸ਼ਲ ਮੀਡੀਆ ਯੂਜਰਜ਼ ਨੇ ਆਪਣੇ ਗਰੁਪਜ਼ ਅਤੇ ਫੇਸਬੁੱਕ ਪੇਜ ਰਾਹੀਂ ਸ਼ੇਅਰ ਕੀਤਾ। ਇਸ ਵੀਡੀਓ ਰਾਹੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਹੁਲ ਗਾਂਧੀ ਕਿਸਾਨਾਂ ਨਾਲ ਕਰਜ਼ ਮੁਆਫ਼ੀ ਦੇ ਆਪਣੇ ਵਾਅਦੇ ਤੋਂ ਮੁਕਰ ਰਹੇ ਹਨ। ਕੀ ਹੈ ਇਸ ਵਾਇਰਲ ਵੀਡੀਓ 'ਚ ਬੀਬੀਸੀ ਨੇ ਦੇਖਿਆ ਕਿ ਜਿਹੜੇ ਪੇਜਾਂ 'ਤੇ ਇਹ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਲੱਖਾਂ ਫੌਲੋਅਰਜ਼ ਹਨ। ਇਹ ਵੀ ਪੜ੍ਹੋ- ਕਮਲ ਨਾਥ ’ਤੇ ਸਿੱਧੂ: ਹਾਈ ਕਮਾਂਡ ਦੇ ਫੈਸਲੇ ਤੋਂ 1 ਇੰਚ ਵੀ ਸੱਜੇ-ਖੱਬੇ ਨਹੀਂ ਹੋ ਸਕਦੇਅਨੁਸ਼ਕਾ ਵਿਰਾਟ ਦੀ ਸਲਾਹ ਕਿਹੜੇ ਮਾਮਲੇ 'ਚ ਨਹੀਂ ਲੈਂਦੇ ਕੀ ਨਿਜ਼ਾਮੁਦੀਨ ਔਲੀਆ ਦੀ ਦਰਗਾਹ 'ਤੇ ਜਾ ਸਕਣਗੀਆਂ ਔਰਤਾਂ?'ਦਿਲ' ਛੱਡਣ ਲਈ ਅੱਧਵਾਟਿਓਂ ਮੁੜਿਆ ਜਹਾਜ਼ Image copyright AFP ਇਸ ਕਲਿੱਪ ਦੇ ਪਹਿਲੇ ਹਿੱਸੇ 'ਚ ਰਾਹੁਲ ਗਾਂਧੀ ਇਹ ਕਹਿੰਦੇ ਸੁਣੇ ਜਾਂਦੇ ਹਨ, "ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕਾਂਗਰਸ ਦੇ ਸੱਤਾ 'ਚ ਆਉਣ ਦੇ 10 ਦਿਨਾਂ ਬਾਅਦ, ਤੁਹਾਡੇ (ਕਿਸਾਨਾਂ) ਕਰਜ਼ੇ ਮੁਆਫ਼ ਕਰ ਦਿੱਤੇ ਜਾਣਗੇ।"ਕੁਝ ਲੋਕਾਂ ਨੇ ਇਸ ਵੀਡੀਓ 'ਚ ਰਾਹੁਲ ਗਾਂਧੀ ਦੀ ਮੰਦਸੌਰ (ਮੱਧ ਪ੍ਰਦੇਸ਼) ਦੀ ਚੋਣ ਰੈਲੀ ਦਾ ਵੀਡੀਓ ਵੀ ਵਰਤਿਆ ਹੈ ਤਾਂ ਕੁਝ ਲੋਕਾਂ ਨੇ ਵਿਦਿਸ਼ਾ ਦੀ ਚੋਣ ਰੈਲੀ 'ਚ ਦਿੱਤੇ ਗਏ ਭਾਸ਼ਨ ਦਾ ਇੱਕ ਹਿੱਸਾ ਇਸਤੇਮਾਲ ਕੀਤਾ ਹੈ। Image Copyright @Rita_2110 @Rita_2110 Image Copyright @Rita_2110 @Rita_2110 ਉੱਥੇ ਹੀ ਵਾਇਰਲ ਵੀਡੀਓ ਦੇ ਦੂਜੇ ਹਿੱਸੇ 'ਚ ਰਾਹੁਲ ਗਾਂਧੀ ਕਹਿੰਦੇ ਦਿਖਦੇ ਹਨ, "ਮੈਂ ਆਪਣੇ ਭਾਸ਼ਣਾਂ 'ਚ ਕਿਹਾ ਸੀ ਕਿ ਕਰਜ਼ ਮੁਆਫ਼ੀ ਇੱਕ ਮਦਦ ਕਰਨ ਦਾ ਰਸਤਾ ਹੈ, ਪਰ ਇਹ ਹੱਲ ਨਹੀਂ ਹੈ। ਹੱਲ ਗੁੰਝਲਦਾਰ ਹੈ - ਇਸ ਵਿੱਚ ਉਨ੍ਹਾਂ ਦੀ ਮਦਦ ਕਰਨਾ ਵੀ ਸ਼ਾਮਿਲ ਹੈ।"ਜੇਕਰ ਤੁਸੀਂ ਉਨ੍ਹਾਂ ਦੇ ਬਿਆਨਾਂ ਨੂੰ ਨਾਲ ਜੋੜ ਦੇ ਦੇਖੋ ਤਾਂ ਇਸ ਨਾਲ ਬਿਲਕੁਲ ਅਜਿਹਾ ਲਗਦਾ ਹੈ ਕਿ ਰਾਹੁਲ ਗਾਂਧੀ ਆਪਣੀ ਕਹੀ ਗੱਲ ਤੋਂ ਪਲਟ ਰਹੇ ਹਨ। ਪਰ ਇਹ ਸੱਚ ਨਹੀਂ ਹੈ। ਬੀਬੀਸੀ ਦੀ ਜਾਂਚ ਉਨ੍ਹਾਂ ਦੇ ਦੋਵਾਂ ਬਿਆਨਾਂ ਨੂੰ ਬੜੀ ਚਲਾਕੀ ਨਾਲ ਕੱਟਿਆ ਗਿਆ ਹੈ ਅਤੇ ਇਸ ਤਰ੍ਹਾਂ ਨਾਲ ਜੋੜਿਆ ਗਿਆ ਹੈ, ਜਿਸ ਨਾਲ ਇੰਝ ਲਗਦਾ ਹੈ ਕਿ ਉਹ ਸੱਚਮੁਚ ਯੂ-ਟਰਨ ਲੈ ਰਹੇ ਹਨ। ਪਰ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਦਾ ਪੂਰਾ ਵੀਡੀਓ ਦੇਖਣ 'ਤੇ ਪਤਾ ਲਗਦਾ ਹੈ ਕਿ ਵਾਇਰਲ ਹੋ ਰਹੇ ਇਸ ਵੀਡੀਓ 'ਚ ਉਨ੍ਹਾਂ ਦੇ ਸ਼ਬਦਾਂ ਨੂੰ ਸੰਦਰਭ ਤੋਂ ਵੱਖ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਵੀ ਪੜ੍ਹੋ- ਕਿਸਾਨ ਅੰਦੋਲਨਾਂ 'ਚ ਔਰਤਾਂ ਦੀ ਚਰਚਾ ਕਿਉਂ ਨਹੀਂ?ਕਿਸ ਨੇ ਉਜਾੜਿਆ ਜਸਪਾਲ ਕੌਰ ਦਾ ਹੱਸਦਾ-ਵੱਸਦਾ ਘਰਇਸ ਨਾਲ ਇੱਕ ਰਿਪੋਰਟਰ ਨੇ ਪੁੱਛਿਆ ਕਿ ਕੀ 2019 ਦੀਆਂ ਆਮ ਚੋਣਾਂ 'ਚ ਕਰਜ਼ ਮੁਆਫ਼ੀ ਕਾਂਗਰਸ ਦੀ ਰਣਨੀਤੀ ਦਾ ਹਿੱਸਾ ਹੋਵੇਗਾ?ਇਸ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਇਹ ਕਿਹਾ ਸੀ, "ਮੈਂ ਆਪਣੇ ਭਾਸ਼ਣਾਂ 'ਚ ਕਿਹਾ ਸੀ ਕਿ ਕਰਜ਼ ਮੁਆਫ਼ੀ ਇੱਕ ਸਪੋਰਟਿੰਗ ਸਟੈਪ ਹੈ, ਕਰਜ਼ ਮੁਆਫ਼ੀ ਸਲਿਊਸ਼ਨ ਨਹੀਂ ਹੈ। ਸਲਿਊਸ਼ਨ ਜ਼ਿਆਦਾ ਕੰਪਲੈਕਸ ਹੋਵੇਗਾ।""ਸਲਿਊਸ਼ਨ ਕਿਸਾਨਾਂ ਨੂੰ ਸਪੋਰਟ ਕਰਨ ਦਾ ਹੋਵੇਗਾ, ਇਨਫਰਾਸਟ੍ਰੱਕਚਰ ਬਣਾਉਣ ਦਾ ਹੋਵੇਗਾ ਅਤੇ ਟੈਕਨੋਲਾਜੀ ਦੇਣ ਦਾ ਹੋਵੇਗਾ ਤੇ ਫਰੈਂਕਲੀ ਮੈਂ ਬੋਲਾਂ ਤਾਂ ਸਲਿਊਸ਼ਨ ਸੌਖਾ ਨਹੀਂ ਹੋਵੇਗਾ। ਸਲਿਊਸ਼ਨ ਚੈਲੰਜਿੰਗ ਚੀਜ਼ ਹੈ ਅਤੇ ਅਸੀਂ ਇਸ ਨੂੰ ਕਰਕੇ ਦਿਖਾਵਾਂਗੇ।"ਕਿਸਾਨਾਂ ਦਾ ਮੁੱਦਾਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤਿੰਨਾਂ ਹੀ ਸੂਬਿਆਂ ਦੀਆਂ ਵਿਧਆਨ ਸਭਾ ਚੋਣਾਂ 'ਚ ਕਿਸਾਨਾਂ ਦੀ ਸਮੱਸਿਆ ਇੱਕ ਬਹੁਤ ਵੱਡਾ ਮੁੱਦਾ ਰਹੀ ਹੈ। Image copyright EPA ਫੋਟੋ ਕੈਪਸ਼ਨ ਨਵੰਬਰ 'ਚ ਹਜ਼ਾਰਾਂ ਕਿਸਾਨਾਂ ਨੇ ਬਿਹਤਰ ਕੀਮਤਾਂ ਅਤੇ ਕਰਜ਼ ਮੁਆਫ਼ੀ ਨੂੰ ਲੈ ਕੇ ਦਿੱਲੀ ਤੱਕ ਯਾਤਰਾ ਕੀਤੀ ਸੀ ਨਵੰਬਰ 'ਚ ਹਜ਼ਾਰਾਂ ਕਿਸਾਨਾਂ ਨੇ ਬਿਹਤਰ ਕੀਮਤਾਂ ਅਤੇ ਕਰਜ਼ ਮੁਆਫ਼ੀ ਨੂੰ ਲੈ ਕੇ ਦਿੱਲੀ ਤੱਕ ਯਾਤਰਾ ਕੀਤੀ ਸੀ। ਕਿਸਾਨਾਂ ਦੀ ਨਾਰਾਜ਼ਗੀ ਦਾ ਮੁੱਦਾ ਨਰਿੰਦਰ ਮੋਦੀ ਸਰਕਾਰ ਲਈ ਚਿੰਤਾ ਦੀ ਗੱਲ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਭਾਜਪਾ ਨਾਲ ਇਸੇ ਤਰ੍ਹਾਂ ਨਾਰਾਜ਼ ਰਹੇ ਤਾਂ ਆਮ ਚੋਣਾਂ 'ਚ ਵੀ ਪਾਰਟੀ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹੇ ਵਿੱਚ ਇਸ ਛੇੜਛਾੜ ਕੀਤੇ ਗਏ ਵੀਡੀਓ ਨੂੰ ਇਸ ਤਰ੍ਹਾਂ ਵੀ ਦੇਖਿਆ ਜਾ ਸਕਦਾ ਹੈ ਕਿ ਇਹ ਕਿਸਾਨਾਂ ਦੇ ਮੁੱਦੇ 'ਤੇ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਦੀ ਇੱਕ ਕੋਸ਼ਿਸ਼ ਹੈ। ਵੈਸੇ ਹੁਣ ਇਹ ਦੇਖਣਾ ਦਿਲਚਸਪ ਹੈ ਕਿ ਮੱਧ ਪ੍ਰਦੇਸ਼ 'ਚ ਸਰਕਾਰ ਬਣਾਉਣ ਦੇ 10 ਦਿਨਾਂ ਦੇ ਅੰਦਰ ਕਾਂਗਰਸ ਕਿਸਾਨਾਂ ਦਾ ਕਰਜ਼ ਮੁਆਫ਼ ਕਰਦੀ ਹੈ ਕਿ ਨਹੀਂ। ਇਹ ਵੀ ਪੜ੍ਹੋ- ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ 'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਪਾਕ ਹਾਕੀ ਟੀਮ 'ਚ ਹਨ ਸਲਮਾਨ ਖਾਨ ਦੇ ਫੈਨਇਹ ਵੀਡੀਓ ਵੀ ਪਸੰਦ ਆਉਣਗੀਆਂ- Image Copyright BBC News Punjabi BBC News Punjabi Image Copyright BBC News Punjabi BBC News Punjabi Sorry, this Youtube post is currently unavailable.(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਕ੍ਰਿਕਟ ਦੇ ਮੈਦਾਨ ਵਿੱਚ ਤੁਸੀਂ ਕਿੰਨੀ ਚੰਗੀ ਬੈਟਿੰਗ ਕਰ ਸਕਦੇ ਹੋ ਇਹ ਜਾਣਨ ਲਈ ਹੁਣ ਅਨਿਲ ਕੁੰਬਲੇ ਦੀ ਕੰਪਨੀ ਨੇ ਮਾਈਕਰੋਸਾਫਟ ਨਾਲ ਮਿਲ ਕੇ ਇੱਕ ਸੌਫਟਵੇਅਰ ਬਣਾਇਆ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਡੌਨਲਡ ਟਰੰਪ ਨੇ ਇਰਾਨ ਉੱਤੇ ਫਿਰ ਤੋਂ ਪਾਬੰਦੀਆਂ ਲਾਈਆਂ 2 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46072925 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ 2015 ਵਿਚ ਹੋਏ ਸਮਝੌਤੇ ਤਹਿਤ ਇਰਾਨ ਕੌਮਾਂਤਰੀ ਪਾਬੰਦੀਆਂ ਹਟਾਉਣ ਲਈ ਆਪਣੇ ਪਰਮਾਣੂ ਪ੍ਰੌਗਰਾਮ ਨੂੰ ਸੀਮਤ ਕਰਨ ਲਈ ਸਹਿਮਤ ਹੋਇਆ ਸੀ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਰਾਨ ਉੱਤੇ ਇੱਕ ਵਾਰ ਫੇਰ ਪਾਬੰਦੀਆਂ ਲਗਾ ਦਿੱਤੀਆਂ ਹਨ। ਇਹ ਪਾਬੰਦੀਆਂ 2015 ਦੇ ਪਰਮਾਣੂ ਸਮਝੌਤੇ ਤੋਂ ਬਾਅਦ ਹਟਾ ਲਈਆਂ ਗਈਆਂ ਸਨ।ਟਰੰਪ ਨੇ ਇਸੇ ਸਾਲ ਮਈ ਮਹੀਨੇ ਵਿਚ ਅਮਰੀਕਾ ਨੂੰ ਇਸ ਸਮਝੌਤੇ ਤੋਂ ਅਲੱਗ ਕਰ ਦਿੱਤਾ ਸੀ। ਟਰੰਪ ਨੇ ਇਸ ਸਮਝੌਤੇ ਨੂੰ ਖੋਖਲਾ ਕਰਾਰ ਦਿੱਤਾ ਸੀ। 2015 ਵਿਚ ਹੋਏ ਸਮਝੌਤੇ ਤਹਿਤ ਇਰਾਨ ਕੌਮਾਂਤਰੀ ਪਾਬੰਦੀਆਂ ਹਟਾਉਣ ਲਈ ਆਪਣੇ ਪਰਮਾਣੂ ਪ੍ਰੌਗਰਾਮ ਨੂੰ ਸੀਮਤ ਕਰਨ ਲਈ ਸਹਿਮਤ ਹੋਇਆ ਸੀ।ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹੀ ਸੀ ਕਿ ਇਹ ਸਮਝੌਤਾ ਇਰਾਨ ਨੂੰ ਪਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕੇਗਾ।ਇਹ ਵੀ ਪੜ੍ਹੋ:ਮੁਆਵਜ਼ੇ ਨੂੰ ਕੀਤੀ ਨਾਂਹ, ਆਪਣੇ ਦਮ 'ਤੇ ਪਹੁੰਚੇ ਸਿਖਰਾਂ 'ਤੇਜੇ ਕਿਰਾਏਦਾਰ ਹੋ ਤਾਂ ਡਰ ਡਰ ਕੇ ਜੀਣ ਦੀ ਲੋੜ ਨਹੀਂਸ਼ਾਹਰੁਖ ਨੇ ਮੁੰਬਈ 'ਚ ਇੰਝ ਲੱਭਿਆ ਆਪਣਾ ਪਿਆਰ ਬ੍ਰਿਟੇਨ, ਫਰਾਂਸ. ਜਰਮਨੀ, ਰੂਸ ਅਤੇ ਚੀਨ ਵੀ ਇਸ ਸਮਝੌਤੇ ਦਾ ਹਿੱਸਾ ਸੀ। ਇਹ ਪੰਜੇ ਹੀ ਮੁਲਕ ਸਮਝੌਤੇ ਦੇ ਨੂੰ ਮਾਨਤਾ ਦੇ ਰਹੇ ਹਨ। ਇਨ੍ਹਾਂ ਮੁਲਕਾਂ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੀਆਂ ਪਾਬੰਦੀਆਂ ਤੋਂ ਬਚਣ ਲਈ ਇਰਾਨ ਨਾਲ ਲੈਣ ਦੇਣ ਦਾ ਨਵਾਂ ਪ੍ਰਬੰਧ ਬਣਾਉਣਗੇ।ਟਰੰਪ ਦਾ ਤਰਕ ਹੈ ਕਿ ਸਮਝੌਤੇ ਦੀ ਸ਼ਰਤ ਅਮਰੀਕਾ ਨੂੰ ਸਵਿਕਾਰ ਨਹੀਂ ਹੈ, ਕਿਉਂਕਿ ਇਹ ਸਮਝੌਤਾ ਇਰਾਨ ਦੇ ਬੈਲਿਸਟਿਕ ਮਿਜ਼ਾਇਲ ਵਿਕਸਤ ਕਰਨ ਅਤੇ ਗੁਆਂਢੀ ਮੁਲਕਾਂ ਵਿਚ ਦਖਲ ਦੇਣ ਤੋਂ ਰੋਕ ਨਹੀਂ ਸਕਿਆ ਹੈ। ਇਰਾਨ ਦਾ ਕਹਿਣਾ ਹੈ ਕਿ ਟਰੰਪ ਇਰਾਨ ਵਿਰੁੱਧ ਮਨੋਵਿਗਿਆਨਕ ਜੰਗ ਲੜ ਰਹੇ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
'ਭੂਆ-ਭਤੀਜੇ' ਦੀ ਜੋੜੀ ਇਸ ਲਈ ਬਣ ਰਹੀ ਮੋਦੀ ਲਈ ਸਿਰਦਰਦ ਪ੍ਰਦੀਪ ਕੁਮਾਰ ਬੀਬੀਸੀ ਪੱਤਰਕਾਰ 7 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46775403 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਖਿਲੇਸ਼ ਯਾਦਵ ਨੇ ਮਾਇਆਵਤੀ ਨਾਲ ਮੁਲਾਕਾਤ ਨੇ ਨਵੀਂ ਦਿੱਲੀ ਦੇ ਸਿਆਸੀ ਪਾਰੇ ਵਿੱਚ ਨੂੰ ਵਧਾ ਦਿੱਤਾ ਭਾਰਤੀ ਰਾਜਨੀਤੀ ਵਿੱਚ ਇੱਕ ਗੱਲ ਬੜੇ ਭਰੋਸੇ ਨਾਲ ਕਹੀ ਜਾਂਦੀ ਹੈ- ਪ੍ਰਧਾਨ ਮੰਤਰੀ ਬਣਨ ਦਾ ਰਸਤਾ ਉੱਤਰ ਪ੍ਰਦੇਸ਼ ਤੋਂ ਹੋ ਕੇ ਜਾਂਦਾ ਹੈ। ਇਸ ਭਰੋਸੇ ਦੀ ਸਭ ਤੋਂ ਵੱਡਾ ਕਾਰਨ ਤਾਂ ਇਹੀ ਹੈ ਕਿ ਭਾਰਤ 'ਚ ਸਭ ਤੋਂ ਵੱਧ, ਜਵਾਹਰ ਲਾਲ ਨਹਿਰੂ, ਲਾਲ ਬਹਾਦੁਰ ਸ਼ਾਸਤਰੀ, ਇੰਦਰਾ ਗਾਂਧੀ, ਚੌਧਰੀ ਚਰਨ ਸਿੰਘ, ਰਾਜੀਵ ਗਾਂਧੀ, ਵਿਸ਼ਵਨਾਥ ਪ੍ਰਤਾਪ ਸਿੰਘ, ਚੰਦਰਸ਼ੇਖਰ, ਅਟਲ ਬਿਹਾਰੀ ਵਾਜਪਾਈ ਅਤੇ ਹੋਰ ਤਾਂ ਹੋਰ ਨਰਿੰਦਰ ਮੋਦੀ ਵੀ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਤੋਂ ਚੋਣਾਂ ਜਿੱਤ ਆਉਂਦੇ ਰਹੇ ਹਨ। ਦੂਜਾ ਕਾਰਨ ਦੇਖਣਾ ਹੋਵੇ ਤਾਂ 2014 'ਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਇਸ ਸੂਬੇ ਨੇ ਭਾਜਪਾ ਦੇ ਸਭ ਤੋਂ ਵੱਧ 73 ਸੰਸਦ ਮੈਂਬਰਾਂ ਨੂੰ ਜਿਤਾਇਆ, ਅਜਿਹੇ ਵਿੱਚ ਸਭ ਤੋਂ ਵੱਡਾ ਸੁਆਲ ਇਹੀ ਹੈ ਕਿ 2019 ਵਿੱਚ ਕੀ ਹੋਵੇਗਾ?ਇਹ ਸੁਆਲ ਪਿਛਲੇ ਸਾਲ ਹੋਈਆਂ ਗੋਰਖਪੁਰ, ਫੂਲਪੁਰ ਅਤੇ ਕੈਰਾਨਾ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤੋਂ ਹੀ ਤੈਰਨ ਲੱਗੇ ਸਨ, ਜਿਸ ਵਿੱਚ ਵਿਰੋਧ ਦੇ ਮਹਾਗਠਜੋੜ ਨੇ ਭਾਜਪਾ ਦੇ ਉਮੀਦਵਾਰਾਂ ਨੂੰ ਹਰਾ ਦਿੱਤਾ ਸੀ। ਸ਼ੁੱਕਰਵਾਰ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੀ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨਾਲ ਮੁਲਾਕਾਤ ਨੇ ਨਵੀਂ ਦਿੱਲੀ ਦੇ ਸਿਆਸੀ ਪਾਰੇ ਵਿੱਚ ਨੂੰ ਵਧਾ ਦਿੱਤਾ। ਇਹ ਵੀ ਪੜ੍ਹੋ-ਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ ਸੁਖਪਾਲ ਖਹਿਰਾ ਦੀਆਂ ਕੇਜਰੀਵਾਲ ਨੂੰ ਕਹੀਆਂ 9 ਗੱਲਾਂਟਰੰਪ ਦੀ ਜ਼ਿੱਦ ਕਾਰਨ ਅਮਰੀਕਾ 'ਚ ਥਾਂ-ਥਾਂ ਕੂੜੇ ਦੇ ਢੇਰ ਤੇ ਲੱਖਾਂ ਲੋਕਾਂ ਦੀਆਂ ਤਨਖਾਹਾਂ ਰੁਕੀਆਂਸਿਤਾਰੇ ਵੀ ਕਿਉਂ ਹੋ ਰਹੇ ਹਨ ਡਿਪਰੈਸ਼ਨ ਦਾ ਸ਼ਿਕਾਰਮੰਨਿਆ ਜਾ ਰਿਹਾ ਹੈ ਇਸ ਮੁਲਾਕਾਤ ਦੌਰਾਨ 2019 ਦੀਆਂ ਆਮ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੀ ਮੋਹਰੀ ਲੀਡਰਸ਼ਿਪ 'ਚ ਸਹਿਮਤੀ ਬਣ ਗਈ ਹੈ, ਹਾਲਾਂਕਿ ਅਜੇ ਤੱਕ ਇਸ ਦਾ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਪਰ ਦੋਵਾਂ ਪਾਰਟੀਆਂ 'ਚ ਕਈ ਨੇਤਾਵਾਂ ਦਾ ਦਾਅਵਾ ਹੈ ਕਿ ਕੁਝ ਦਿਨਾਂ 'ਚ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ। ਗਲਜੋੜ 'ਤੇ ਸਹਿਮਤੀ ਅਖਿਲੇਸ਼ ਯਾਦਵ ਦੇ ਭਰਾ ਅਤੇ ਬਦਾਯੂੰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਯਾਦਵ ਦਾ ਕਹਿਣਾ ਹੈ, "ਯੂਪੀ 'ਚ ਗਠਜੋੜ ਲਈ ਲੀਡਰਸ਼ਿਪ ਪੱਧਰ 'ਤੇ ਗੱਲ ਹੋ ਰਹੀ ਹੈ, ਸਮਾਂ ਆਉਣ 'ਤੇ ਗਠਜੋੜ ਦਾ ਐਲਾਨ ਕਰ ਦਿੱਤਾ ਜਾਵੇਗਾ।" Image copyright Getty Images ਫੋਟੋ ਕੈਪਸ਼ਨ ਬਸਪਾ-ਸਪਾ ਦੇ ਗਠਜੋੜ ਵਿੱਚ ਕਾਂਗਰਸ ਦੀ ਸ਼ਮੂਲੀਅਤ ਉੱਤੇ ਸੰਸਪੈਂਸ ਬਰਕਰਾਰ ਹੈ ਉੱਥੇ ਹੀ ਸਮਾਜਵਾਦੀ ਪਾਰਟੀ ਦੇ ਬੁਲਾਰੇ ਅਬਦੁੱਲ ਹਫ਼ੀਜ਼ ਗਾਂਧੀ ਦੱਸਦੇ ਹਨ, "ਗਠਜੋੜ ਨੂੰ ਲੈ ਕੇ ਆਪਸੀ ਸਹਿਮਤੀ ਬਣ ਗਈ ਹੈ।"ਹਾਲਾਂਕਿ, ਅਜੇ ਇਹ ਪੂਰੀ ਤਰ੍ਹਾਂ ਤੈਅ ਨਹੀਂ ਹੈ ਕੌਣ ਕਿੰਨੀਆਂ ਸੀਟਾਂ 'ਤੇ ਚੋਣਾਂ ਲੜੇਗਾ, ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜੇ ਇਹ ਵੀ ਤੈਅ ਨਹੀਂ ਹੈ ਕਿ ਗਠਜੋੜ 'ਚ ਕਿਹੜੀਆਂ ਦੂਜੀਆਂ ਪਾਰਟੀਆਂ ਵੀ ਸ਼ਾਮਿਲ ਹੋਣਗੀਆਂ। ਅਬਦੁੱਲ ਹਫ਼ੀਜ ਕਹਿੰਦੇ ਹਨ, "ਕੌਣ ਕਿੰਨੀਆਂ ਸੀਟਾਂ ਲੜੇਗਾ ਜਾਂ ਫਿਰ ਗਠਜੋੜ 'ਚ ਅਤੇ ਕਿਹੜੇ ਦਲ ਸ਼ਾਮਿਲ ਹੋਣਗੇ, ਇਸ ਬਾਰੇ ਅੰਤਮ ਫ਼ੈਸਲਾ ਦੋਵੇਂ ਪਾਰਟੀਆਂ ਦੇ ਪ੍ਰਧਾਨ ਤੈਅ ਕਰਨਗੇ।"ਉੰਝ ਗਠਜੋੜ ਦੇ ਭਵਿੱਖ ਨੂੰ ਲੈ ਕੇ ਕੁਝ ਸੁਆਲ ਸਹਿਯੋਗੀ ਪਾਰਟੀਆਂ ਬਾਰੇ ਵੀ ਬਣੇ ਹੋਏ ਹਨ, ਜਿਵੇਂ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਦੇ ਗਠਜੋੜ 'ਚ ਕਾਂਗਰਸ ਸ਼ਾਮਿਲ ਹੋਵੇਗੀ ਜਾਂ ਨਹੀਂ, ਇਹ ਸਸਪੈਂਸ ਬਣਿਆ ਹੋਇਆ ਹੈ। ਮੌਜੂਦਾ ਸਮੇਂ 'ਚ ਉੱਤਰ ਪ੍ਰਦੇਸ਼ ਤੋਂ ਕਾਂਗਰਸ ਦੇ ਦੋ ਸੰਸਦ ਮੈਂਬਰ ਹਨ- ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਇਨ੍ਹਾਂ ਦੋਵਾਂ ਸੀਟਾਂ ਨੂੰ ਕਾਂਗਰਸ ਲਈ ਛੱਡਣ ਨੂੰ ਤਿਆਰ ਹਨ। ਜਦਕਿ ਦੂਜੇ ਪਾਸੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸ਼ਗੜ੍ਹ 'ਚ ਭਾਜਪਾ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ ਲਈ ਕਾਂਗਰਸ ਪਾਰਟੀ ਦਾ ਮਨੋਬਲ ਵਧਿਆ ਹੋਇਆ ਹੈ। Image copyright Getty Images ਫੋਟੋ ਕੈਪਸ਼ਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਹਨ ਪਰ ਕਾਂਗਰਸ ਦੀ ਗਠਜੋੜ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਅਜੇ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ। ਕਾਂਗਰਸ ਦੀ ਕੀ ਹੋਵੇਗਾ?ਕਾਂਗਰਸ ਵਿਧਾਨ ਮੰਡਲ ਦੇ ਨੇਤਾ ਅਜੇ ਕੁਮਾਰ ਲੱਲੂ ਨੇ ਦੱਸਿਆ, "ਮਹਾਗਠਜੋੜ ਲਈ ਮੋਹਰੀ ਨੇਤਾਵਾਂ ਦੇ ਪੱਧਰ 'ਤੇ ਲਗਾਤਾਰ ਗੱਲਬਾਤ ਜਾਰੀ ਹੈ। ਅਜੇ ਕੁਝ ਨਹੀਂ ਕਿਹਾ ਜਾ ਸਕਦਾ।"ਹਾਲਾਂਕਿ ਕਾਂਗਰਸ ਸੂਬੇ ਦੀਆਂ ਸਾਰੀਆਂ 80 ਸੀਟਾਂ 'ਤੇ ਚੋਣਾਂ ਲੜਨ ਦੇ ਪਲਾਨ ਬੀ 'ਤੇ ਕੰਮ ਕਰ ਚੁੱਕੀ ਹੈ। ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਖੇਮੇ 'ਚ ਵੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਕਾਂਗਰਸ ਵੱਲੋਂ ਇਕੱਲੇ ਚੋਣਾਂ ਲੜਨ ਦੇ ਹਾਲਾਤ 'ਚ ਭਾਰਤੀ ਜਨਤਾ ਪਾਰਟੀ ਦਾ ਨੁਕਸਾਨ ਵਧੇਗਾ। ਉਂਝ, ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਆਪਣੇ ਗਠਜੋੜ 'ਚ ਰਾਸ਼ਟਰੀ ਲੋਕ ਦਲ ਤੋਂ ਇਲਾਵਾ ਕੁਝ ਹੋਰਨਾ ਪਾਰਟੀਆਂ ਨੂੰ ਵੀ ਨਾਲ ਲੈ ਕੇ ਤੁਰਨ ਦਾ ਵਿਚਾਰ ਕਰ ਰਹੀ ਹੈ। ਇਸ ਵਿੱਚ ਸੁਹੇਲਦੇਹ ਭਾਰਤੀ ਸਮਾਜ ਪਾਰਟੀ (ਅਜੇ ਐਡੀਏ ਵਿੱਚ ਸ਼ਾਮਿਲ ਹੈ) ਅਤੇ ਹੋਰ ਛੋਟੀਆਂ-ਛੋਟੀਆਂ ਪਾਰਟੀਆਂ ਸ਼ਾਮਿਲ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਗਠਜੋੜ ਦਾ ਐਲਾਨ ਮਾਇਆਵਤੀ ਦੇ ਜਨਮ ਦਿਨ 'ਤੇ ਯਾਨਿ 15 ਜਨਵਰੀ ਨੂੰ ਕੀਤਾ ਜਾ ਸਕਦਾ ਹੈ। ਇਸ ਵਿੱਚ ਦਿਲਚਸਪ ਗੱਲ ਇਹ ਹੈ ਕਿ ਇਸੇ ਦਿਨ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਦਾ ਵੀ ਜਨਮ ਦਿਨ ਆਉਂਦਾ ਹੈ। ਰਸਮੀ ਐਲਾਨ ਹੋਣ ਤੋਂ ਪਹਿਲਾਂ ਹੀ, ਅਖਿਲੇਸ਼ ਯਾਦਵ ਅਤੇ ਮਾਇਆਵਤੀ ਦੀ ਮੁਲਾਕਾਤ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। Image copyright Pti ਫੋਟੋ ਕੈਪਸ਼ਨ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਅਤੇ ਮਾਇਮਾਵਤੀ ਦਾ ਵੀ ਜਨਮ ਦਿਨ ਇਕੱਠੇ ਆਉਂਦਾ ਹੈ ਮੁਲਾਕਾਤ ਦੀ ਖ਼ਬਰ ਆਉਣ ਤੋਂ ਕੁਝ ਹੀ ਘੰਟੇ ਬਾਅਦ ਉੱਤਰ ਪ੍ਰਦੇਸ਼ 'ਚ ਗ਼ੈਰ-ਕਾਨੂੰਨੀ ਖਾਣ ਮਾਮਲੇ ਵਿੱਚ ਸੀਬੀਆਈ ਦੀ ਖ਼ਬਰ ਵੀ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ 12 ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮਾਮਲੇ 'ਚ ਅਖਿਲੇਸ਼ ਯਾਦਵ ਕੋਲੋਂ ਵੀ ਪੁੱਛਗਿੱਛ ਹੋ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਰਹਿੰਦਿਆਂ ਹੋਇਆਂ 2012-17 ਦੌਰਾਨ ਕੁਝ ਸਮੇਂ ਲਈ ਮਾਈਨਿੰਗ ਵਿਭਾਗ ਉਨ੍ਹਾਂ ਕੋਲ ਰਿਹਾ ਹੈ। ਸੀਬੀਆਈ ਜਾਂਚ ਉਂਝ ਤਾਂ ਇਹ ਜਾਂਚ ਇਲਾਹਾਬਾਦ ਹਾਈਕੋਰਟ ਦੇ ਹੁਕਮ ਨਾਲ ਹੋ ਰਹੀ ਹੈ, ਜਿਸ ਦੇ ਤਹਿਤ ਸੀਬੀਆਈ ਸੂਬੇ ਦੇ 5 ਜ਼ਿਲ੍ਹਿਆਂ, ਸ਼ਾਮਲੀ, ਹਮੀਰਪੁਰ, ਫਤਿਹਪੁਰ, ਦੇਵਰੀਆ ਅਤੇ ਸਿਧਾਰਥ ਨਗਰ 'ਚ ਰੇਤ ਖਾਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਗਠਜੋੜ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਜਾਂਚ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ, ਉਸ ਨੂੰ ਦੇਖਦਿਆਂ ਹੋਇਆ ਉਸ ਜਾਂਚ ਦੀ ਟਾਇਮਿੰਗ 'ਤੇ ਵੀ ਸੁਆਲ ਉੱਠ ਰਹੇ ਹਨ। ਸਮਾਜਵਾਦੀ ਪਾਰਟੀ ਦੇ ਬੁਲਾਰੇ ਅਬਦੁੱਲ ਹਫ਼ੀਜ ਗਾਂਧੀ ਕਹਿੰਦੇ ਹਨ, "ਅਸੀਂ ਸੀਬੀਆਈ ਜਾਂਚ ਦਾ ਸੁਆਗਤ ਕਰਦੇ ਹਾਂ ਪਰ ਯੂਪੀ ਉਭਰਦੇ ਗਠਜੋੜ ਦੀ ਖ਼ਬਰ ਆਉਣ ਤੋਂ ਇੱਕ ਦਿਨ ਬਾਅਦ ਹੀ ਸੀਬੀਆਈ ਰੇਡ ਪਾਉਣਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਉਦੇਸ਼ 'ਤੇ ਸਵਾਲ ਖੜ੍ਹੇ ਕਰਦਾ ਹੈ।"ਇਹ ਵੀ ਪੜ੍ਹੋ-ਉਹ ਔਰਤ ਜੋ ਵੇਸਵਾ ਬਣਨ ਦੇ ਅਧਿਕਾਰ ਲਈ ਲੜੀਦੁਬਈ: ਕਿਹੋ ਜਿਹੀ ਹੈ ਭਾਰਤੀ ਕਾਮਿਆਂ ਦੀ ਜ਼ਿੰਦਗੀਇਸ ਤਰ੍ਹਾਂ ਪੈਦਾ ਹੋਣਗੇ ਭਾਰਤ 'ਚ ਰੋਨਾਲਡੋ ਅਤੇ ਮੈਸੀਹਾਲਾਤ ਜਿਨ੍ਹਾਂ ਕਸ਼ਮੀਰ ਨੂੰ ਭਾਰਤ 'ਚ ਸ਼ਾਮਲ ਕੀਤਾ Image copyright Getty Images ਫੋਟੋ ਕੈਪਸ਼ਨ ਅਮਿਤ ਸ਼ਾਹ ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੂੰ ਯੂਪੀ ਦਾ ਚੋਣ ਇਨਚਾਰਜ ਥਾਪਿਆ ਹੈ ਉਂਝ ਵੀ ਜਿਸ ਤਰ੍ਹਾਂ ਨਾਲ ਭਾਰਤ 'ਚ ਵਿਰੋਧੀ ਦਲਾਂ ਨੂੰ ਡਰਾਉਣ ਲਈ ਸੀਬੀਆਈ ਦਾ ਇਸਤੇਮਾਲ ਹੁੰਦਾ ਰਿਹਾ ਹੈ, ਉਸ ਨੂੰ ਦੇਖਦਿਆਂ ਹੋਇਆ ਇਸ ਸ਼ੱਕ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਜਾਂਚ ਸਿਆਸੀ ਉਦੇਸ਼ ਲਈ ਕੀਤੀ ਜਾ ਰਹੀ ਹੋਵੇ, ਘੱਟੋ-ਘੱਟ ਟਾਇਮਿੰਗ ਦੇ ਹਿਸਾਬ ਨਾਲ ਤਾਂ ਇਹੀ ਲਗਦਾ ਹੈ। ਇਹ ਸ਼ੱਕ ਪਹਿਲਾ ਵੀ ਜਤਾਇਆ ਜਾ ਰਿਹਾ ਸੀ ਕਿ ਉੱਤਰ ਪ੍ਰਦੇਸ਼ ਦੀ ਸਿਆਸਤ 'ਚ ਆਰਥਿਕ ਬੇਨਿਯਮੀਆਂ ਦੇ ਇਲਜ਼ਾਮਾਂ ਅਤੇ ਜਾਂਚ ਏਜੰਸੀਆਂ ਦੇ ਰਹਿੰਦਿਆਂ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਕਿਸੇ ਗਠਜੋੜ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਿਤ ਕਰਨਾ ਸੌਖਾ ਹੋਵੇਗਾ।ਸੀਨੀਅਰ ਸਿਆਸੀ ਪੱਤਰਕਾਰ ਅੰਬਿਕਾਨੰਦ ਸਹਾਇ ਕਹਿੰਦੇ ਹਨ, "ਜਾਂਚ ਦੀ ਟਾਇਮਿੰਗ 'ਤੇ ਤਾਂ ਸੁਆਲ ਉੱਠਣਗੇ ਹੀ ਪਰ ਇਸ ਨਾਲ ਅਖਿਲੇਸ਼ ਯਾਦਵ ਨੂੰ ਕੋਈ ਸਿਆਸੀ ਨੁਕਸਾਨ ਹੋਣ ਵਾਲਾ ਨਹੀਂ ਹੈ ਕਿਉਂਕਿ ਧਾਰਨਾ ਤਾਂ ਇਹੀ ਬਣੇਗੀ ਕਿ ਗਠਜੋੜ ਕਾਰਨ ਜਾਂਚ ਵਿੱਚ ਤੇਜ਼ੀ ਆਈ ਹੈ, ਅਜਿਹੇ 'ਚ ਉਨ੍ਹਾਂ ਨੂੰ ਚੋਣਾਂ ਦਾ ਲਾਭ ਮਿਲਣ ਦੀ ਸੰਭਾਵਨਾ ਵਧੇਰੇ ਹੋਵੇਗੀ।"ਵੋਟ ਬੈਂਕ ਕਿਸ ਦਾ ਵੱਡਾ ਦਰਅਸਲ, ਸਮਾਜਵਾਦੀ ਪਾਰਟੀ ਅਤੇ ਬਹੁਜਨ ਪਾਰਟੀ ਦੇ ਇਕੱਠੇ ਚੋਣ ਮੈਦਾਨ ਵਿੱਚ ਆਉਣ ਨਾਲ ਭਾਜਪਾ ਦੀਆਂ ਉਮੀਦਾਂ ਨੂੰ ਨੁਕਸਾਨ ਪਹੁੰਚਣਾ ਤੈਅ ਹੈ, ਇਸ ਦਾ ਸਭ ਤੋਂ ਵੱਡਾ ਕਾਰਨ ਦੋਵੇਂ ਪਾਰਟੀਆਂ ਦਾ ਆਪਣਾ-ਆਪਣਾ ਵੋਟ ਬੈਂਕ ਹੈ। ਇਸ ਦੇ ਨਾਲ ਇਕੱਠੇ ਆਉਣ 'ਤੇ ਸਿਆਸੀ ਤੌਰ 'ਤੇ ਉਹ ਵਿਨਿੰਗ ਕਾਂਬੀਨੇਸ਼ਨ (ਜੇਤੂ ਸੰਗਠਨ) ਬਣਾਉਂਦੇ ਹਨ। 2014 ਦੀਆਂ ਚੋਣਾਂ 'ਚ ਜਦੋਂ ਭਾਰਤੀ ਜਨਤਾ ਪਾਰਟੀ 73 ਸੀਟਾਂ 'ਤੇ ਜਿੱਤ ਹਾਸਿਲ ਕਰਨ ਵਿੱਚ ਸਫ਼ਲ ਰਹੀ ਸੀ, ਉਦੋਂ ਭਾਜਪਾ ਨੂੰ 42.6 ਫੀਸਦੀ ਵੋਟ ਮਿਲੇ ਸਨ। ਉਸ ਵੇਲੇ ਸਮਾਜਵਾਦੀ ਪਾਰਟੀ ਨੂੰ 22.3 ਫੀਸਦੀ ਅਤੇ ਬਹੁਜਨ ਸਮਾਜ ਪਾਰਟੀ ਨੂੰ 20 ਫੀਸਦ ਦੇ ਕਰੀਬ ਵੋਟ ਮਿਲੇ ਸਨ। ਉਥੇ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 312 ਸੀਟਾਂ ਜਿੱਤਣ ਵਾਲੀ ਭਾਜਪਾ ਨੂੰ 39.7 ਫੀਸਦ ਵੋਟ ਮਿਲੇ ਸਨ। ਜ਼ਾਹਿਰ ਹੈ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਆਪਣਾ ਵੋਟ ਬੈਂਕ ਮਿਲ ਕੇ ਭਾਜਪਾ ਦੇ ਮੁਕਾਬਲੇ 20 ਬੈਠਦਾ ਹੈ, ਇਸ ਤੋਂ ਇਲਾਵਾ ਦੋਵੇਂ ਪਾਰਟੀਆਂ ਆਪਣੇ ਕੈਡਰ ਵੋਟ ਦੇ ਸਿੱਧੇ ਟਰਾਂਸਫਰ ਦਾ ਦਾਅਵਾ ਕਰ ਰਹੀਆਂ ਹਨ। Image copyright Getty Images ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਕਹਿੰਦੇ ਹਨ, "ਇੱਕ ਮਹੀਨਾ ਪਹਿਲਾਂ ਵੀ ਸਾਡੇ ਵਰਕਰਾਂ ਨੂੰ ਪਤਾ ਲੱਗ ਜਾਵੇ ਕਿ ਗਠਜੋੜ ਹੋ ਗਿਆ ਹੈ ਤਾਂ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ, ਹਾਲਾਂਕਿ ਇਸ ਵਾਰ ਅਸੀਂ ਚੋਣਾਂ 'ਚ ਤਿਆਰੀ ਨਾਲ ਨਿੱਤਰਾਂਗੇ ਤਾਂ ਵਰਕਰਾਂ ਨੂੰ ਪਹਿਲਾਂ ਤੋਂ ਹੀ ਪਤਾ ਰਹੇਗਾ।"ਸਮਾਜਵਾਦੀ ਪਾਰਟੀ ਦੇ ਵੋਟ ਬੈਂਕ ਨੂੰ ਸ਼ਿਵਪਾਲ ਯਾਦਵ ਦੇ ਮੋਰਚੇ ਵੱਲੋਂ ਵੱਖ ਚੋਣਾਂ ਲੜਨ ਨਾਲ ਨੁਕਸਾਨ ਵੀ ਚੁੱਕਣਾ ਪਵੇਗਾ। ਇਸ ਤੋਂ ਇਲਾਵਾ ਸੀਟਾਂ ਦੀ ਵੰਡ ਨਾਲ ਦੋਵੇਂ ਪਾਰਟੀਆਂ ਨੂੰ ਕੁਝ ਸੀਟਾਂ 'ਤੇ ਬਾਗ਼ੀਆਂ ਉਮੀਦਵਾਰਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।ਬਾਵਜੂਦ ਇਸ ਦੇ ਸਮਾਜਵਾਦੀ ਪਾਰਟੀ-ਬਹੁਜਨ ਸਮਾਜ ਪਾਰਟੀ ਦੇ ਵੋਟਰਾਂ ਦਾ ਗਣਿਤ ਭਾਜਪਾ ਮੁਸੀਬਤਾਂ ਨੂੰ ਵਧਾ ਸਕਦਾ ਹੈ। ਇਸ ਦੀ ਝਲਕ ਗੋਰਖਪੁਰ, ਫੂਲਪੁਰ ਅਤੇ ਕੈਰਾਨਾ ਦੀਆਂ ਜ਼ਿਮਨੀ ਚੋਣਾਂ ਦੌਰਾਨ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਆਪਸੀ ਗਠਜੋੜ ਦੌਰਾਨ ਭਾਜਪਾ ਦੇ ਨੇਤਾਵਾਂ ਦੇ ਬਿਆਨਾਂ ਤੋਂ ਝਲਕਦੀ ਹੈ। ਗੋਰਖਪੁਰ ਦੀਆਂ ਜ਼ਿਮਨੀ ਚੋਣਾਂ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਾਂ ਹੋਇਆ ਯੋਗੀ ਆਦਿਤਿਆਨਾਥ ਨੇ ਕਿਹਾ ਸੀ, "ਜਦੋਂ ਤੂਫ਼ਾਨ ਆਉਂਦਾ ਹੈ ਤਾਂ ਸੱਪ ਅਤੇ ਛਛੁੰਦਰ ਇਕੱਠੇ ਖੜ੍ਹੇ ਹੋ ਜਾਂਦੇ ਹਨ।" ਮੋਦੀ-ਯੋਗੀ ਦੇ ਨਾਮ ਦਾ ਭਰੋਸਾ ਪਰ ਭਾਜਪਾ ਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸਿੱਧੀ ਉਸ ਦੇ ਬੇੜੇ ਨੂੰ ਪਾਰ ਲਾ ਦੇਵੇਗੀ। ਹਾਲਾਂਕਿ, ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੂੰ ਯੂਪੀ ਦਾ ਚੋਣ ਇੰਚਾਰਜ ਥਾਪਿਆ ਹੈ। Image copyright Getty Images ਫੋਟੋ ਕੈਪਸ਼ਨ ਭਾਜਪਾ ਦੀਆਂ ਕੋਸ਼ਿਸ਼ਾਂ ਆਪਣੇ ਕੁਨਬੇ ਨੂੰ ਸੰਭਾਲਣ ਦੀਆਂ ਹਨ ਨੱਡਾ ਤੋਂ ਇਲਾਵਾ ਗੋਰਧਨ ਝਪਾੜੀਆ, ਦੁਸ਼ਯੰਤ ਗੌਤਮ ਅਤੇ ਨਰੋਤੰਮ ਮਿਸ਼ਰਾ ਨੂੰ ਕੋ-ਇੰਚਾਰਜ ਬਣਾਇਆ ਹੈ। ਦੁਸ਼ਯੰਤ ਗੌਤਮ ਨੇ ਬੀਬੀਸੀ ਨੂੰ ਦੱਸਿਆ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਦੇ ਜਿਸ ਗਠਜੋੜ ਦੀ ਗੱਲ ਹੋ ਰਹੀ ਹੈ, ਉਹ ਸਵਾਰਥ 'ਤੇ ਆਧਾਰਿਤ ਗਠਜੋੜ ਹੋਵੇਗਾ, ਇਨ੍ਹਾਂ ਲੋਕਾਂ ਕੋਲ ਸੂਬੇ ਦੇ ਲੋਕਾਂ ਲਈ ਕੋਈ ਯੋਜਨਾ ਨਹੀਂ ਹੈ। ਜਦਕਿ ਭਾਜਪਾ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਲਗਾਤਾਰ ਲੋਕਾਂ ਲਈ ਕੰਮ ਕਰਨ ਰਹੀਆਂ ਹਨ। ਸਾਨੂੰ ਮੋਦੀ ਜੀ ਅਤੇ ਯੋਗੀ ਜੀ ਦੇ ਕੰਮਾਂ ਦਾ ਲਾਭ ਮਿਲੇਗਾ।"ਦੁਸ਼ਯੰਤ ਗੌਤਮ ਨੇ ਇਹ ਵੀ ਕਹਿੰਦੇ ਹਨ ਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਗਠਜੋੜ ਦਾ ਬਹੁਤਾ ਅਸਰ ਇਸ ਲਈ ਵੀ ਨਹੀਂ ਹੋਵੇਗਾ ਕਿਉਂਕਿ ਦੇਸ ਦਾ ਨੌਜਵਾਨ ਪ੍ਰਧਾਨ ਮੰਤਰੀ ਮੋਦੀ 'ਚ ਆਪਣਾ ਭਵਿੱਖ ਦੇਖ ਰਿਹਾ ਹੈ। ਉਹ ਕਹਿੰਦੇ ਹਨ ਕਿ ਲੋਕਾਂ ਨੂੰ ਪਤਾ ਹੈ ਕਿ 2019 ਦੀਆਂ ਚੋਣਾਂ ਪ੍ਰਧਾਨ ਮੰਤਰੀ ਅਹੁਦੇ ਲਈ ਹੋਣੀਆਂ ਹਨ ਅਤੇ ਇਸ ਰੇਸ 'ਚ ਮੋਦੀ ਦੇ ਸਾਹਮਣੇ ਕੋਈ ਹੈ ਹੀ ਨਹੀਂ।ਹਾਲਾਂਕਿ ਸੂਬੇ ਵਿੱਚ ਭਾਜਪਾ ਦੇ ਭਾਈਵਾਲ ਦਲ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਅਤੇ ਆਪਣਾ ਦਲ ਵੀ ਨਾਰਾਜ਼ ਹਨ, ਇਨ੍ਹਾਂ ਦੋਵਾਂ ਦਲਾਂ ਦਾ ਪੂਰਬੀ ਉੱਤਰ ਪ੍ਰਦੇਸ਼ ਦੀਆਂ ਕਈ ਸੀਟਾਂ 'ਤੇ ਚੰਗਾ ਅਸਰ ਹੈ। ਅਜਿਹੇ 'ਚ ਭਾਜਪਾ ਦੀਆਂ ਕੋਸ਼ਿਸ਼ਾਂ ਆਪਣੇ ਕੁਨਬੇ ਨੂੰ ਸੰਭਾਲਣ ਦੀ ਵੀ ਹੈ। ਅਜਿਹਾ ਕਰਕੇ ਹੀ ਭਾਜਪਾ ਆਪਣੀਆਂ ਕਥਿਤ ਉੱਚੀਆਂ ਜਾਤਾਂ ਦੇ ਵੋਟ ਬੈਂਕ ਤੋਂ ਇਲਾਵਾ ਪਿਛੜੇ ਅਤੇ ਦਲਿਤਾਂ ਦੇ ਕੁਝ ਤਬਕੇ ਦਾ ਵੋਟ ਹਾਸਿਲ ਕਰ ਪਾਵੇਗੀ। Image copyright Getty Images ਫੋਟੋ ਕੈਪਸ਼ਨ 1993 'ਚ ਮੁਲਾਇਮ ਸਿੰਘ ਯਾਦਵ ਨੇ ਕਾਂਸ਼ੀਰਾਮ ਨਾਲ ਹੱਥ ਮਿਲਾਇਆ ਸੀ ਪਰ ਵੋਟਾਂ ਦੇ ਗਣਿਤ 'ਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਦੇ ਗਠਜੋੜ ਦਾ ਪਾਸਾ ਭਾਰੀ ਦਿਖ ਰਿਹਾ ਹੈ। ਠੀਕ 25 ਸਾਲ ਪਹਿਲਾਂ, 1993 'ਚ ਮੁਲਾਇਮ ਸਿੰਘ ਯਾਦਵ ਨੇ ਕਾਂਸ਼ੀਰਾਮ ਨਾਲ ਹੱਥ ਮਿਲਾ ਕੇ ਰਾਮ ਮੰਦਿਰ ਅੰਦੋਲਨ ਦੀਆਂ ਲਹਿਰਾਂ 'ਤੇ ਸਵਾਰ ਹੋ ਕੇ ਭਾਜਪਾ ਨੂੰ ਪਛਾੜ ਕੇ ਸਰਕਾਰ ਬਣਾਉਣ ਦਾ ਚਮਤਕਾਰ ਦਿਖਾਇਆ ਸੀ। 25 ਸਾਲ ਪੁਰਾਣਾ ਇਤਿਹਾਸ ਅੰਬਿਕਾਨੰਦ ਸਹਾਇ ਕਹਿੰਦੇ ਹਨ, "ਜਦੋਂ ਚੋਣਾਂ 'ਚ ਵਿਕਾਸ ਦਾ ਮੁੱਦਾ ਪਿਛੜੇਗਾ, ਚੋਣਾਂ ਜਾਤੀ ਆਧਾਰਿਤ ਹੋਣਗੀਆਂ, ਤੇ ਉਦੋਂ-ਉਦੋਂ ਇਹੀ ਤਸਵੀਰ ਉਜਾਗਰ ਹੋਵੇਗੀ।1993 'ਚ ਤਾਂ ਨਾਅਰਾ ਲੱਗਿਆ ਸੀ, ਮਿਲੇ ਮੁਲਾਇਮ-ਕਾਂਸ਼ੀਰਾਮ ਹਵਾ 'ਚ ਉਡ ਗਏ ਸ਼੍ਰੀਰਾਮ।"ਇਹੀ ਉਹ ਭਰੋਸਾ ਹੈ ਕਿ ਮਾਰਚ, 2018 'ਚ ਰਾਜ ਸਭਾ ਸੀਟ ਦੇ ਆਪਣੇ ਉਮੀਦਵਾਰ ਭਾਵਰਾਓ ਅੰਬੇਦਕਰ ਦੀਹਾਰ ਤੋਂ ਬਾਅਦ ਵੀ ਗਠਜੋੜ 'ਤੇ ਭਰੋਸਾ ਜਤਾਉਂਦਿਆਂ ਹੋਇਆ ਮਾਇਆਵਤੀ ਨੇ ਕਿਹਾ ਸੀ, "ਜਿੱਤ ਤੋਂ ਬਾਅਦ ਪੂਰੀ ਰਾਤ ਲੱਡੂ ਖਾ ਰਹੇ ਹੋਣਗੇ ਪਰ ਮੇਰੀ ਪ੍ਰੈਸ ਕਾਨਫਰੰਸ ਤੋਂ ਬਾਅਦ ਭਾਜਪਾ ਵਾਲਿਆਂ ਨੂੰ ਫਿਰ ਨੀਂਦ ਨਹੀਂ ਆਵੇਗੀ।"ਹੁਣ ਜਦੋਂ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਇਕੱਠੀਆਂ ਗਠਜੋੜ 'ਤੇ ਸਹਿਮਤ ਹੋ ਗਈਆਂ ਹਨ, ਅਜਿਹੇ ਵਿੱਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਉੱਤਰ ਪ੍ਰਦੇਸ਼ 'ਚ ਆਪਣੀ ਰਣਨੀਤੀ ਨੂੰ ਸਖ਼ਤ ਕਰਨਾ ਹੋਵੇਗਾ ਕਿਉਂਕਿ ਯੂਪੀ 'ਚ ਜੇਕਰ ਖੇਡ ਵਿਗੜਿਆ ਤਾਂ ਫਿਰ ਕੇਂਦਰ 'ਚ ਵਾਪਸੀ ਅਸੰਭਵ ਹੋਵੇਗੀ।ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਇੰਟਰਨੈੱਟ ’ਤੇ ਕੁਝ ਸੰਘਣੇ ਬੱਦਲ ਛਾ ਰਹੇ ਹਨ। ਪਿਛਲੇ ਇੱਕ ਸਾਲ ’ਚ ਦੁਨੀਆਂ ਭਰ ਦੇ ਕਈ ਸੋਸ਼ਲ ਮੀਡੀਆ ’ਤੇ ਕੰਮ ਕਰਨ ਵਾਲੇ ਚਿੰਤਾ, ਤਣਾਅ ਅਤੇ ਖਪਣ ਬਾਰੇ ਗੱਲ ਕਰ ਰਹੇ ਹਨ। ਬੌਬੀ ਦੇ ਵੀਡੀਓ ਕਰੋੜਾਂ ਲੋਕ ਦੇਖਦੇ ਹਨ ਅਤੇ ਬਹੁਤੇ ਮਾੜੇ ਸੰਦੇਸ਼ ਭੇਜਦੇ ਹਨ। ਪਰ ਫਿਰ ਵੀ ਉਹ ਕਹਿੰਦਾ ਹੈ ਕਿ ਇਹ ਇੱਕ ਲਤ ਵਾਂਗ ਹੈ ਜੋ ਇੰਨੇ ਨਕਾਰਾਤਮਕ ਸੰਦੇਸ਼ਾਂ ਤੋਂ ਬਾਅਦ ਵੀ ਨਹੀਂ ਛੁਟਦੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਏਸ਼ੀਆ ਕੱਪ ਵਿੱਚ ਬੰਗਲਾਦੇਸ਼ ਦੇ ਇਹ ਬੱਲੇਬਾਜ਼ ਇੱਕ ਹੱਥ ਨਾਲ ਬੱਲਬਾਜ਼ੀ ਕਰ ਨਾਬਾਦ ਰਿਹਾ 16 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45538490 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ਫੋਟੋ ਕੈਪਸ਼ਨ :ਤਮੀਤ ਇਕਬਾਲ ਜਿਸ ਨੇ ਇੱਕ ਹੱਥ ਨਾਲ ਕੀਤੀ ਬੱਲੇਬਾਜੀ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਸ਼ਨਿੱਚਵਾਰ ਨੂੰ ਇੱਕ ਅਜਿਹੀ ਚੀਜ਼ ਨੂੰ ਮਿਲੀ ਜੋ ਕ੍ਰਿਕਟ ਦੇ ਮੈਦਾਨ 'ਤੇ ਕਦੇ-ਕਦੇ ਹੋ ਦੇਖਣੇ ਨੂੰ ਮਿਲਦੀ ਹੈ। ਏਸ਼ੀਆ ਕੱਪ ਦੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਦੇ ਸਾਲਾਮੀ ਬੱਲੇਬਾਜ਼ ਤਮੀਮ ਇਕਬਾਲ ਇੱਕ ਹੱਥ ਨਾਲ ਬੱਲੇਬਾਜ਼ੀ ਕਰਦੇ ਦਿਖੇ।ਏਸ਼ੀਆ ਕਪ 'ਚ ਸ਼੍ਰੀਲੰਕਾ ਦੇ ਖ਼ਿਲਾਫ਼ ਬੱਲੇਬਾਜੀ ਕਰਨ ਉਤਰੀ ਬੰਗਲਾਦੇਸ਼ੀ ਟੀਮ ਨੂੰ ਸ਼ੁਰੂਆਤ ਵਿੱਚ ਹੀ ਤਮੀਮ ਇਕਬਾਲ ਦੇ ਰੂਪ 'ਚ ਕਰਾਰਾ ਝਟਕਾ ਲੱਗਿਆ। ਮੈਚ ਦੇ ਦੂਜੇ ਓਵਰ ਵਿੱਚ ਹੀ ਗੁੱਟ 'ਤੇ ਲੱਗੀ ਸੱਟ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ। ਇਹੀ ਨਹੀਂ ਡਾਕਟਰਾਂ ਨੇ ਕਿਹਾ ਹੁਣ ਏਸ਼ੀਆ ਕੱਪ ਵੀ ਨਹੀਂ ਖੇਡ ਸਕਣਗੇ। ਇਹ ਵੀ ਪੜ੍ਹੋ:ਗਾਂਧੀ ਚਾਹੁੰਦੇ ਸਨ ਕਿ ਔਰਤਾਂ 'ਮਜ਼ੇ ਲਈ ਸੈਕਸ' ਦਾ ਵਿਰੋਧ ਕਰਨ'ਧਮਾਕਿਆਂ ਦੀ ਅਵਾਜ਼ 'ਚ ਕਾਲੇ ਦੌਰ ਦੀ ਆਹਟ ਸੁਣੀ'ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਪੀਰੀਅਡਜ਼ 'ਚ ਦੇਰੀ ਲਈ ਵਰਤੀਆਂ ਜਾਂਦੀਆਂ ਗੋਲੀਆਂ ਇੰਜ ਖ਼ਤਰਨਾਕ ਤਮੀਮ ਦੇ ਜਾਂਦਿਆਂ ਹੀ ਟੀਮ ਹੋਈ ਢੇਅ-ਢੇਰੀ ਮੈਚ ਦੇ ਦੂਜੇ ਵਿੱਚ ਹੀ ਰਿਟਾਇਰਡ ਹਰਟ ਹੋਣ ਤੋਂ ਬਾਅਦ ਤਮੀਮ ਨੂੰ ਹਸਪਤਾਲ ਲੈ ਗਏ, ਜਿੱਥੇ ਸਕੈਨ ਕਰਨ ਤੋਂ ਬਾਅਦ ਲੱਗਾ ਕਿ ਉਨ੍ਹਾਂ ਦੀ ਉਂਗਲ ਦੀ ਹੱਡੀ ਟੁੱਟ ਗਈ ਹੈ। Image copyright Getty Images ਫੋਟੋ ਕੈਪਸ਼ਨ ਤਮੀਮ ਦੇ ਕਰੀਜ਼ ਤੋਂ ਹਟਦਿਆਂ ਹੀ ਉਨ੍ਹਾਂ ਦੀ ਟੀਮ ਦੇ ਵਿਕਟ ਡਿੱਗਣਾ ਸ਼ੁਰੂ ਹੋ ਗਏ ਪਰ ਤਮੀਮ ਦੇ ਕਰੀਜ਼ ਤੋਂ ਹਟਦਿਆਂ ਹੀ ਉਨ੍ਹਾਂ ਦੀ ਟੀਮ ਦੇ ਵਿਕਟ ਡਿੱਗਣਾ ਸ਼ੁਰੂ ਹੋ ਗਏ। ਬੰਗਲਾਦੇਸ਼ ਵੱਲੋਂ ਮੁਸ਼ਫਿਕਰ ਰਹੀਮ ਨੇ 150 ਗੇਂਦਾਂ 'ਤੇ 144 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੁਹੰਮਦ ਮਿਥੁਨ ਨੇ 63 ਦੌੜਾਂ ਬਣਾਈਆਂ। ਇਨ੍ਹਾਂ ਤੋਂ ਬਾਅਦ ਖਿਡਾਰੀਆਂ ਤੋਂ ਇਲਾਵਾ ਬੰਗਲਾਦੇਸ਼ ਦਾ ਕੋਈ ਬੱਲੇਬਾਜ 20 ਦੌੜਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ। ਇਹ ਵੀ ਪੜ੍ਹੋ:ਹਰਿਆਣਾ 'ਚ ਖਿਡਾਰੀਆਂ ਦੀ ਕਮਾਈ ਨੂੰ ਲੈ ਕੇ 'ਦੰਗਲ'ਕਿਉਂ ਪੰਜਾਬੀ ਖਿਡਾਰੀ ਹਰਿਆਣਾ ਲਈ ਮੈਡਲ ਜਿੱਤ ਰਹੇ?ਹਾਕੀ ਖਿਡਾਰੀ ਜੋ ਕਹਿੰਦਾ ਸੀ ‘ਹਾਰ ਕੇ ਨਹੀਂ ਜਾਣਾ’ਇਸ ਤਰ੍ਹਾਂ ਪੈਦਾ ਹੋਣਗੇ ਭਾਰਤ 'ਚ ਰੋਨਾਲਡੋ ਅਤੇ ਮੈਸੀਮੁਸ਼ਫਿਕਰ ਰਹੀਮ ਇੱਕ ਪਾਸੇ ਡਟੇ ਹੋਏ ਸਨ ਪਰ ਦੂਜੇ ਪਾਸੇ ਇੱਕ ਤੋਂ ਬਾਅਦ ਖਿਡਾਰੀ ਆਊਟ ਹੁੰਦੇ ਜਾ ਰਹੇ ਸਨ। ਮੈਚ ਵਿੱਚ 46.5 ਓਵਰ 'ਤੇ ਬੰਗਲਾਦੇਸ਼ ਦੀ ਟੀਮ ਦੇ 9 ਵਿਕਟ ਡਿੱਗ ਚੁੱਕੇ ਸਨ ਅਤੇ ਟੀਮ ਦਾ ਸਕੋਰ 229 ਦੌੜਾਂ ਸੀ। ਜਦੋਂ ਇੱਕ ਹੱਥ ਨਾਲ ਤਮੀਮ ਨੇ ਘੁਮਾਇਆ ਬੱਲਾਬੰਗਲਾਦੇਸ਼ੀ ਟੀਮ ਦੇ 9 ਟੀਮ ਡਿੱਗਣ ਤੋਂ ਬਾਅਦ ਇੱਕ ਪਾਸੇ ਇਹ ਤੈਅ ਹੋ ਗਿਆ ਸੀ ਕਿ ਸ਼੍ਰੀਲੰਕਾ ਨੂੰ ਜਿੱਤ ਲਈ 230 ਦੌੜਾਂ ਬਣਾਉਣੀਆਂ ਹੋਣਗੀਆਂ। ਪਰ ਫੇਰ ਅਚਾਨਕ ਇੱਕ ਹੈਰਾਨੀ ਵਾਲੀ ਗੱਲ ਹੋਈ ਅਤੇ ਤਮੀਮ ਇਕਬਾਲ ਨੇ ਸੱਟ ਦੇ ਬਾਵਜੂਦ ਵੀ ਮੈਦਾਨ 'ਚ ਜਾਣ ਦਾ ਫ਼ੈਸਲਾ ਲਿਆ। Image copyright Getty Images ਫੋਟੋ ਕੈਪਸ਼ਨ ਬੰਗਲਾਦੇਸ਼ੀ ਟੀਮ ਦੇ 9 ਟੀਮ ਡਿੱਗਣ ਤੋਂ ਬਾਅਦ ਇੱਕ ਪਾਸੇ ਇਹ ਤੈਅ ਹੋ ਗਿਆ ਸੀ ਕਿ ਸ਼੍ਰੀਲੰਕਾ ਨੂੰ ਜਿੱਤ ਲਈ 230 ਦੌੜਾਂ ਬਣਾਉਣੀਆਂ ਹੋਣਗੀਆਂ। ਤਮੀਮ ਨੇ ਮੈਦਾਨ 'ਤੇ ਉਤਰਨ ਤੋਂ ਬਾਅਦ ਸਿਰਫ਼ ਦੋ ਗੇਂਦਾਂ ਹੀ ਹੋਰ ਖੇਡੀਆਂ ਪਰ ਉਨ੍ਹਾਂ ਦੀ ਟੀਮ ਦਾ ਸਕੋਰ 261 ਦੌੜਾਂ 'ਤੇ ਪਹੁੰਚ ਗਿਆ। ਮੈਚ ਬੰਗਲਾਦੇਸ ਦੇ ਨਾਂ ਰਿਹਾ ਅਤੇ ਉਸਨੇ 137 ਦੌੜਾਂ ਨਾਲ ਸ੍ਰੀ ਲੰਕਾ ਨੂੰ ਮਾਤ ਦਿੱਤੀ। Image Copyright @MaiKaaLaal @MaiKaaLaal Image Copyright @MaiKaaLaal @MaiKaaLaal ਕ੍ਰਿਕਟ ਦੇ ਇਤਿਹਾਸ 'ਚ ਦਰਜ ਕ੍ਰਿਕਟ ਜਾਂ ਕਿਸੇ ਹੋਰ ਖੇਡ 'ਚ ਖਿਡਾਰੀਆਂ ਦੀ ਫਿਟਨੈਸ ਮੈਚ ਜਿੱਤ-ਹਾਰ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ ਪਰ ਕ੍ਰਿਕਟ ਦੇ ਮੈਦਾਨ 'ਤੇ ਕਦੇ-ਕਦੇ ਅਜਿਹੇ ਖਿਡਾਰੀ ਵੀ ਦੇਖੇ ਜਾਂਦੇ ਹਨ ਜੋਂ ਸੱਟਣ ਲੱਗਣ ਦੇ ਬਾਅਦ ਵੀ ਕ੍ਰਿਕਟ ਅਤੇ ਆਪਣੇ ਦੇਸ ਲਈ ਖੇਡਣ ਲਈ ਮੈਦਾਨ ਵਿੱਚ ਉਤਰ ਜਾਂਦੇ ਹਨ। Image copyright Getty Images ਫੋਟੋ ਕੈਪਸ਼ਨ ਇਸ ਤੋਂ ਪਹਿਲਾਂ ਅਨਿਲ ਕੁੰਬਲੇ ਵੀ ਜਬੜੇ 'ਤੇ ਸੱਟ ਲੱਗਣ ਤੋਂ ਬਾਅਦ ਬਾਲਿੰਗ ਬਲਾਕ ਕਰਨ ਲਈ ਮੈਦਾਨ ਵਿੱਚ ਉਤਰੇ ਸਨ। ਤਮੀਮ ਇਕਬਾਲ ਦਾ ਨਾਮ ਅੱਜ ਅਜਿਹੇ ਖ਼ਿਡਾਰੀਆਂ 'ਚ ਸ਼ਾਮਿਲ ਹੋ ਗਿਆ ਹੈ।ਇਸ ਤੋਂ ਪਹਿਲਾਂ ਅਨਿਲ ਕੁੰਬਲੇ ਵੀ ਜਬੜੇ 'ਤੇ ਸੱਟ ਲੱਗਣ ਤੋਂ ਬਾਅਦ ਬਾਲਿੰਗ ਕਰਨ ਲਈ ਮੈਦਾਨ ਵਿੱਚ ਉਤਰੇ ਸਨ। ਇਹ ਵੀ ਪੜ੍ਹੋ:ਦਾਜ ਕਾਨੂੰਨ 'ਤੇ ਨਵਾਂ ਫੈਸਲਾ ਇਨ੍ਹਾਂ ਮਾਅਨੇ ’ਚ ਇਤਿਹਾਸਕਏਟੀਐੱਮ ਤੋਂ ਪੈਸੇ ਕੱਢਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨਅਕਾਲੀਆਂ ਨੇ 'ਪੋਲ-ਖੋਲ੍ਹ' ਰੈਲੀ ਨੂੰ ਬਣਾਇਆ 'ਜਬਰ ਵਿਰੋਧ ਰੈਲੀ'ਫਿਲੀਪੀਨਜ਼ ਵਿੱਚ ਤੂਫ਼ਾਨ ਨੇ ਮਚਾਈ ਤਬਾਹੀ, ਹੁਣ ਚੀਨ ਵੱਲ ਰਵਾਨਗੀਪਰ ਜੇਕਰ ਬੱਲੇਬਾਜੀ ਦੀ ਗੱਲ ਕਰੀਏ ਤਾਂ ਵੈਸਟ ਇੰਡੀਜ਼ ਦੇ ਮੈਲਕਮ ਮਾਰਸ਼ਲ ਨੇ ਸਾਲ 1984 'ਚ ਇੰਗਲਿਸ਼ ਟੀਮ ਖ਼ਿਲਾਫ਼ ਟੈਸਟ ਮੈਚ 'ਚ ਖੇਡਦੇ ਹੋਏ ਟੁੱਟੇ ਹੱਥ ਨਾਲ ਬੱਲੇਬਾਜੀ ਕੀਤੀ ਸੀ। ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘਾ: ਕੈਪਟਨ ਨੇ ਕਿਹਾ, ਜਨਰਲ ਬਾਜਵਾ ਪੰਜਾਬ 'ਚ ਦਹਿਸ਼ਤੀ ਕਾਰਵਾਈ ਬੰਦ ਕਰੇ 27 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46340064 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਡੇਰਾ ਬਾਬਾ ਨਾਨਕ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅੱਜ ਇੱਕ ਸਮਾਗਮ ਦੌਰਾਨ ਨੀਂਹ ਪੱਥਰ ਰੱਖਿਆ ਗਿਆ। ਨੀਂਹ ਪੱਥਰ ਰੱਖਣ ਦੀ ਰਸਮ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਦਾ ਕੀਤੀ ਗਈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਪਾਕਿਸਤਾਨ ਜਾਣ ਬਾਰੇ ਲਏ ਫੈਸਲੇ ਬਾਰੇ ਕਿਹਾ ਕਿ ਨਵਜੋਤ ਸਿੱਧੂ ਦਾ ਆਪਣਾ ਸੋਚਣ ਦਾ ਤਰੀਕਾ ਹੈ।ਉਨ੍ਹਾਂ ਕਿਹਾ, ''ਇੱਕ ਫੌਜੀ ਹੋਣ ਦੇ ਨਾਤੇ ਮੈਂ ਇਹ ਬੇਕਸੂਰ ਭਾਰਤੀਆਂ ਦੀਆਂ ਹੁੰਦੀਆਂ ਮੌਤਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਹਾਂ। ਅਜਿਹੇ ਹਾਲਾਤ ਵਿੱਚ ਮੈਂ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਜਾਣਾ ਸਹੀ ਨਹੀਂ ਸਮਝਿਆ।'' ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਵੱਲੋਂ ਲਾਂਘੇ ਦੇ ਨੀਂਹ ਪੱਥਰ ਰੱਖੇ ਜਾਣ ਦੇ ਸਮਾਗਮ ਵਿੱਚ ਦੋ ਕੇਂਦਰੀ ਮੰਤਰੀ ਭੇਜੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਭਾਰਤੀ ਨਾਗਰਿਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।ਕੈਪਟਨ ਅਮਰਿੰਦਰ ਨੇ ਕਿਹਾ, "ਕੇਂਦਰ ਸਰਕਾਰ ਪਾਕਿਸਤਾਨ ਕਰਕੇ ਹੁੰਦੇ ਤਣਾਅ ਬਾਰੇ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੀ ਹੈ।''ਕੈਪਟਨ ਅਮਰਿੰਦਰ ਦੀ ਪਾਕ ਦੇ ਫੌਜ ਮੁਖੀ ਨੂੰ ਚੇਤਾਵਨੀਮੈਂ ਜਨਰਲ ਬਾਜਵਾ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਮੈਂ ਸਰਕਾਰ ਵਿੱਚ ਹਾਂ ਕਿਸੇ ਤਰੀਕੇ ਦੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇਲਾਂਘੇ ਦਾ ਮਤਲਬ ਵੀਜ਼ੇ ਦੀ ਲੋੜ ਨਹੀਂ। ਇਹ ਤੁਹਾਡੇ ਵਾਸਤੇ ਖੁਲ੍ਹੇ ਦਰਸ਼ਨ ਦੀਦਾਰ ਹਨ।ਮੈਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਹਰ ਫੌਜੀ ਨੂੰ ਪਤਾ ਹੈ ਕਿ ਦੂਜਾ ਫੌਜੀ ਕੀ ਸੋਚ ਰਿਹਾ ਹੈ। ਯਾਦ ਰੱਖੋ ਸਾਡੇ ਵਿੱਚ ਵੀ ਪੰਜਾਬੀਆਂ ਦਾ ਖੂਨ ਹੈ। ਇਹ ਕਿਸ ਨੇ ਸਿਖਾਇਆ ਕਿ ਸਰਹੱਦ 'ਤੇ ਆ ਕੇ ਸਾਡੇ ਜਵਾਨਾਂ ਨੂੰ ਮਾਰ ਦਿਓ, ਪਠਾਨਕੋਠ 'ਚ, ਦੀਨਾਨਗਰ 'ਚ ਸਾਡੇ ਲੋਕਾਂ ਨੂੰ ਮਾਰ ਦਿਓ। ਅੰਮ੍ਰਿਤਸਰ ਵਿਚ ਨਿਰਦੋਸ਼ ਲੋਕਾਂ 'ਤੇ ਹਮਲਾ ਹੋਇਆ। ਇੱਕ ਬੱਚਾ ਮਾਰਿਆ ਗਿਆ। ਇੱਕ ਛੇ ਸਾਲ ਦਾ ਬੱਚਾ ਜ਼ਖ਼ਮੀ ਹੋਇਆ। ਉਨ੍ਹਾਂ ਨੇ ਕਿਸੇ ਦਾ ਕਿ ਵਗਾੜਿਆ ਸੀ? 20 ਸਾਲਾਂ ਤੱਕ ਪੰਜਾਬ ਨੇ ਅਜਿਹੀਆਂ ਗਤੀਵਿਧੀਆਂ ਦੀ ਮਾਰ ਝੱਲੀ ਹੈ, ਕੀ ਅਸੀਂ ਆਪਣੇ ਬੱਚਿਆਂ ਲਈ ਵਿਕਾਸ ਤੇ ਨੌਕਰੀਆਂ ਨਹੀਂ ਚਾਹੁੰਦੇ।ਮਾਸੂਮਾਂ ਨੂੰ ਗੋਲੀ ਮਾਰਨਾ ਬੁਜ਼ਦਿਲੀ ਹੈ।ਜਨਰਲ ਬਾਜਵਾ ਯਾਦ ਰਖਣ ਕਿ ਜੇ ਗੜਬੜ ਕਰਨ ਦੀ ਕੋਸ਼ਿਸ਼ ਕਰਨਗੇ, ਅਸੀਂ ਪੰਜਾਬ ਵਿੱਚ ਨਹੀਂ ਆਉਣ ਦੇਵਾਂਗੇ।17 ਟੋਲੀਆਂ ਅਸੀ ਇੰਨਾਂ ਦੀਆਂ ਫੜੀਆਂ ਹਨ। ਕੀ ਲਗਦਾ ਹੈ ਕਿ ਪੰਜਾਬ ਇਸ ਤਰ੍ਹਾਂ ਦੀ ਜਗ੍ਹਾ ਹੈ ਜਿਥੇ ਕੁਝ ਵੀ ਕਰੋ? ਤੁਸੀਂ ਇਹ ਗੱਲਾਂ ਬੰਦ ਕਰੋ।ਜਨਰਲ ਬਾਜਵਾ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਸਿੱਖਣ ਦੀ ਲੋੜ ਹੈ। ਮੈਂ ਸਿੱਖ ਹਾਂ। ਮੇਰਾ ਦਿਲ ਹੈ ਮੈਂ ਗੁਰੂ ਸਾਹਿਬ ਦੀ ਧਰਤੀ 'ਤੇ ਜਾਵਾਂ। ਮੈਂ ਮੁਖ ਮੰਤਰੀ ਵੀ ਹਾਂ ਤੇ ਲੋਕਾਂ ਦੀ ਰੱਖਿਆ ਮੇਰਾ ਧਰਮ ਹੈ। ਜਦੋਂ ਤਕ ਮੇਰੇ 'ਚ ਜਾਨ ਹੈ ਮੈਂ ਪੰਜਾਬ ਦੀ ਰੱਖਿਆ ਕਰਾਂਗਾ।ਮੈਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਹਿਣਾ ਚਾਹੁੰਦਾਂ ਹਾਂ ਕਿ ਫੌਜ 'ਤੇ ਕਾਬੂ ਕਰਨ। ਸਾਡੀ ਫੌਜ ਇਸ ਜਵਾਬ ਦੇਣ ਲਈ ਤਿਆਰ ਹੈ।ਇਹ ਵੀ ਪੜ੍ਹੋ-ਡੇਰਾ ਬਾਬਾ ਨਾਨਕ ਦੇ ਨਿਵਾਸੀ ਲਾਂਘੇ ਕਾਰਨ ਇਸ ਲਈ ਹਨ ਫਿਕਰਮੰਦਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਇਸ ਲਈ ਉੱਠਦੀ ਹੈਕਰਤਾਪੁਰ ਲਾਂਘੇ ਬਾਰੇ ਨੌਜਵਾਨ ਇਹ ਸੋਚਦੇ ਹਨ ਸਮਾਗਮ 'ਚ ਕੀ ਹੋਇਆਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਦੇਸ ਕਿਸੇ ਵੀ ਦਹਿਸ਼ਦਗਰਦੀ ਕਾਰਵਾਈ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਚਾਹੁੰਦਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਲਾਂਘਾ ਸਾਢੇ ਚਾਰ ਮਹੀਨੇ ਵਿੱਤ ਪੂਰਾ ਕੀਤਾ ਜਾਵੇਗਾ ਅਤੇ ਇੱਕ ਖ਼ਾਸ ਟਰੇਨ ਵੀ ਚਲਾਈ ਜਾਵੇਗੀ।ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ, "ਗੁਰੂ ਸਾਹਿਬ ਨੇ ਆਪ ਮੋਦੀ ਜੀ ਤੋਂ ਕਰਵਾਇਆ। ਸਾਡੀ ਕੌੰਮ ਲਈ ਸਭ ਤੋਂ ਇਤਿਹਾਸਕ ਦਿਨ ਹੈ। ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਅਰਦਾਸ ਪੂਰੀ ਹੋਈ। ਜਿਸ ਧਾਂ ਤੋਂ ਸਾਨੂੰ 70 ਸਾਲ ਪਹਿਲਾਂ ਵਿਛੋੜਿਆ ਗਿਆ ਉਸ ਦੇ ਦਰਸ਼ਨ ਹੋਣਗੇ। 70 ਸਾਲਾਂ ਤੋਂ ਕੀਤੀ ਅਰਦਾਸ ਸਫਲ ਹੋ ਗਈ।""ਇਹ ਨੀਂਹ ਪੱਥਰ ਸਿੱਖਾਂ ਦੀ ਅਰਦਾਸ ਦੀ ਸ਼ਕਤੀ ਦਾ ਪ੍ਰਤੀਕ ਹੈ।""ਸਿੱਖਾਂ ਦਾ ਕਤਲੇਆਮ ਕਰਨ ਵਾਲੇ ਵੱਡੇ ਮਗਰਮੱਛਾਂ ਨੂੰ ਵੀ ਸਜ਼ਾ ਮਿਲੀ। ਸਭ ਨੂੰ ਪਤਾ ਹੈ ਕਿ ਪਿਛਲੇ ਪ੍ਰਧਾਨ ਮੰਤਰੀਆਂ ਨੇ ਕੀ ਕੀਤਾ। ਕਿਸ ਨੇ ਗੁਰਦੁਆਰੇ ਢਾਹੇ। ਮੋਦੀ ਜੀ ਨੇ ਦੋ ਲੜਦੇ ਹੋਏ ਦੇਸਾਂ ਵਿੱਚ ਅਮਨ ਸ਼ਾਂਤੀ ਲਿਆਉਣ ਦਾ ਕੰਮ ਕੀਤਾ। ਜੋ ਲਾਂਘਾ 70 ਸਾਲ 'ਚ ਨਹੀਂ ਬਣਿਆ ਉਹ ਗਡਕਰੀ ਜੀ ਨੇ 70 ਦਿਨਾਂ ਵਿੱਚ ਹੀ ਬਣਾ ਦੋਣਾ ਹੈ।" ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, "ਲੋਕਾਂ ਦੀਆਂ ਅਰਦਾਸਾਂ ਅੱਜ ਪੂਰੀਆਂ ਹੋਈਆਂ। ਜਿੰਨਾਂ ਗੁਰਧਾਮਾ ਤੋਂ ਸਾਨੂੰ ਵਿਛੋੜਾ ਮਿਲਿਆ ਉਨ੍ਹਾਂ ਤਕ ਅਸੀਂ ਹੁਣ ਪਹੁੰਚ ਸਕਦੇ ਹਾਂ। ਗੁਰੂ ਨਾਨਕ ਦਾ ਡੇਰਾ ਅੱਜ ਸਿੱਖੀ ਦਾ ਧੁਰਾ ਬਣਿਆ।"ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਰੁੱਖ ਲਗਾਉਣ ਲਈ ਪਹੁੰਚੇ। 550 ਪੌਧੇ ਲਗਾਏ ਹਨ। Image copyright Gurpreet Chawla/BBC ਸਮਾਗਮ 'ਤੇ ਸਿਆਸਤਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਂਹ ਪੱਥਰ 'ਤੇ ਲਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਵਾਂ 'ਤੇ ਇਤਰਾਜ਼ ਜਤਾਇਆ।ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਨੀਂਹ ਪੱਥਰ ਤੋਂ ਇਹ ਨਾਮ ਨਾ ਹਟਾਏ ਗਏ ਤਾਂ ਉਹ ਸਮਾਗਮ ਦਾ ਬਾਈਕਾਟ ਕਰਨਗੇ। ਇਸ ਤੋਂ ਇਲਾਵਾ ਰੰਧਾਵਾ ਨੇ ਕਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸੀ ਤਾਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਉਨ੍ਹਾਂ ਨੂੰ ਦੇਸ ਧਰੋਹੀ ਤੱਕ ਕਹਿ ਦਿੱਤਾ ਸੀ ਤੇ ਹੁਣ ਉਹ ਆਪ ਪਾਕਿਸਕਾਨ ਜਾ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਦੇ ਪ੍ਰਬੰਧਾਂ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਅਤੇ ਇਲਾਕੇ ਦੇ ਮੰਤਰੀਆਂ ਨੂੰ ਪੂਰੀ ਤਰਾਂ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ। ਬਿਆਨ ਜਾਰੀ ਕਰਦਿਆਂ ਬਾਜਵਾ ਨੇ ਕਿਹਾ ਹੈ ਕਿ ਇਸ ਸਮਾਗਮ ਸਬੰਧੀ ਫ਼ੈਸਲੇ ਦਿੱਲੀ ਵਿਚ ਬੈਠ ਕੇ ਕੀਤੇ ਗਏ ਹਨ। ਉਨ੍ਹਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਮਾਗਮ 'ਚ ਧੰਨਵਾਦ ਕਰਨ ਦੀ ਜ਼ਿੰਮੇਵਾਰੀ ਦੇਣ 'ਤੇ ਵੀ ਇਤਰਾਜ਼ ਜਤਾਇਆ ਹੈ। ਬਾਜਵਾ ਨੇ ਮੰਗ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਇਲਾਕੇ ਦੇ ਮੰਤਰੀਆਂ ਨੂੰ ਸਮਾਗਮ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਗੁਰਦੁਆਰਾ ਦਰਬਾਰ ਸਾਹਿਬ ਦੇ ਗ੍ਰੰਥੀ ਤੋਂ ਜਾਣੋ ਅਸਥਾਨ ਦੀ ਅਹਿਮੀਆਅਤਲਾਂਘੇ ਬਾਰੇ ਖ਼ਾਸ ਗੱਲਾਂਭਾਰਤੀ ਸਰਹੱਦ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ 4 ਕਿਲੋਮੀਟਰ ਪਾਕਿਸਤਾਨ ਵੱਲ ਹੈ। ਇਸ ਵਿਚਾਲੇ ਰਾਵੀ ਦਰਿਆ ਅਤੇ ਵੇਈਂ ਨਦੀ ਪੈਂਦੀ ਹੈ ਅਤੇ ਅਜਿਹੇ ਵਿੱਚ ਜੇਕਰ ਗੁਰਦੁਆਰੇ ਤੱਕ ਲਾਂਘਾ ਬਣਾਉਣਾ ਹੈ ਤਾਂ ਇਨ੍ਹਾਂ ਉਪਰ 4 ਕਿਲੋਮੀਟਰ ਲੰਬਾ ਪੁਲ ਉਸਾਰਨ ਦੀ ਲੋੜ ਹੈ।ਜੇਕਰ ਤੁਸੀਂ ਕੱਚੇ ਰਸਤੇ ਰਾਹੀਂ ਜਾਂਦੇ ਹੋ ਤਾਂ ਅੱਧੇ ਕਿਲੋਮੀਟਰ ਤੱਕ ਵੇਈਂ ਨਦੀ ਪੈਂਦੀ ਹੈ ਅਤੇ ਉਸ ਦੇ ਦੋ ਕਿਲੋਮੀਟਰ ਬਾਅਦ ਰਾਵੀ ਦਰਿਆ ਆਉਂਦਾ ਹੈ।ਵੇਂਈ ਨਦੀ ਰਾਵੀ ਦਰਿਆ 'ਚੋਂ ਹੀ ਨਿਕਲਦੀ ਹੈ ਅਤੇ ਫੇਰ ਕੁਝ ਕਿਲੋਮੀਟਰ ਬਾਅਦ ਜਾ ਕੇ ਰਾਵੀ 'ਚ ਹੀ ਮਿਲ ਜਾਂਦੀ ਹੈ। ਇਸ ਤਰ੍ਹਾਂ 3 ਕਿਲੋਮੀਟਰ ਦਾ ਰਸਤਾ ਪਾਣੀ ਵਿੱਚ ਪੈਂਦਾ ਹੈ। ਦਰਅਸਲ, ਡੇਰਾ ਬਾਬਾ ਨਾਨਕ ਤੋਂ ਸ਼ਰਧਾਲੂ 4 ਕਿਲੋਮੀਟਰ ਦੂਰ ਤੋਂ ਹੀ ਗੁਰਦੁਆਰੇ ਦੇ ਦਰਸ਼ਨ ਕਰਦੇ ਹਨ, ਜਿੱਥੇ ਬੀਐਸਐਫ ਨੇ "ਦਰਸ਼ਨ ਅਸਥਲ" ਬਣਾਇਆ ਹੋਇਆ ਹੈ। ਗੁਰਦੁਆਰੇ ਦਾ ਇਤਿਹਾਸਬੀਬੀਸੀ ਉਪਦੂ ਨਾਲ ਗੱਲਬਾਤ ਦੌਰਾਨ ਕਰਤਾਰਪੁਰ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਦੀ ਦੇਖਭਾਲ ਕਰਨ ਵਾਲੇ ਗੋਬਿੰਦ ਸਿੰਘ ਮੁਤਾਬਕ, "ਕਰਤਾਰਪੁਰ ਵਿਖੇ ਸਿੱਖ ਧਰਮ ਦੇ ਬਾਨੀ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦਾ ਸਭ ਤੋਂ ਵੱਧ ਸਮਾਂ 17-18 ਸਾਲ ਗੁਜਾਰਿਆ ਅਤੇ ਇੱਥੇ ਉਨ੍ਹਾਂ ਨੇ ਅਕਾਲ ਚਲਾਣਾ ਕੀਤਾ ਸੀ।""ਇਸ ਦਾ ਨਾਮ ਵੀ ਗੁਰੂ ਨਾਨਕ ਦੇਵ ਜੀ ਨੇ ਹੀ ਰੱਖਿਆ ਸੀ। ਕਰਤਾਰ ਦਾ ਮਤਲਬ 'ਕਰਤਾ'। ਇੱਥੇ ਹੀ ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੇ 7 ਸਾਲ ਬਿਤਾਏ ਹਨ। ਉਨ੍ਹਾਂ ਨੂੰ ਸਿੱਖਾਂ ਦੇ ਦੂਜੇ ਗੁਰੂ ਵਜੋਂ ਥਾਪਿਆ ਗਿਆ।"ਇਸ ਥਾਂ 'ਤੇ ਗੁਰੂ ਜੀ ਰਹਿੰਦੇ ਸਨ ਅਤੇ ਘੁੰਮਣ ਤੇ ਧਿਆਨ ਲਾਉਣ ਲਈ ਰਾਵੀ ਦੇ ਦੂਜੇ ਪਾਸੇ ਜਾਂਦੇ ਸਨ, ਜਿੱਥੇ ਅੱਜ ਗੁਰਦੁਆਰਾ ਡੇਰਾ ਬਾਬਾ ਨਾਨਕ ਬਣਿਆ ਹੋਇਆ ਹੈ। ਗੁਰਦੁਆਰੇ ਤੋਂ ਕੁਝ ਕਦਮ ਪਹਿਲਾਂ ਇੱਥੇ ਇੱਕ ਖੂਹ ਹੈ ਜਿਸ ਨੂੰ 'ਸ੍ਰੀ ਖੂਹ ਸਾਹਿਬ' ਕਹਿੰਦੇ ਹਨ। ਇਸ ਦਾ ਸਬੰਧ ਵੀ ਗੁਰੂ ਨਾਨਕ ਦੇਵ ਜੀ ਨਾਲ ਹੈ। ਫੋਟੋ ਕੈਪਸ਼ਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼ ਗੋਬਿੰਦ ਸਿੰਘ ਮੁਤਾਬਕ ਇਸ ਖੂਹ ਦਾ ਪਾਣੀ ਕਦੇ ਨਹੀਂ ਸੁਕਦਾ ਅੱਜ ਵੀ ਵਗ ਰਿਹਾ ਹੈ। ਗੁਰਦੁਆਰੇ ਅੰਦਰ ਦਾਖ਼ਲ ਹੁੰਦਿਆਂ ਹੀ ਸੱਜੇ ਪਾਸੇ ਵਿਹੜਾ ਬਣਿਆ ਹੋਇਆ ਹੈ। ਪੈਰ ਧੋਣ ਤੋਂ ਬਾਅਦ ਤੁਸੀਂ ਦਰਗਾਹ ਸਾਹਿਬ ਦਾਖ਼ਲ ਹੁੰਦੇ ਹੋ। ਇਹ ਉਹ ਸਥਾਨ ਜਿੱਥੇ ਮੁਸਲਮਾਨ ਵੀ ਗੁਰੂ ਨਾਨਕ ਦੇਵ ਜੀ ਨੂੰ ਸਜਦਾ ਕਰਦੇ ਹਨ। ਦਰਗਾਹ ਸਾਹਿਬ ਤੋਂ ਬਾਅਦ ਖੱਬੇ ਪਾਸੇ ਇੱਕ ਗੁਰਦੁਆਰਾ 'ਸਮਾਧੀ' ਹੈ, ਜਿੱਥੇ ਹਿੰਦੂ ਅਤੇ ਸਿੱਖ ਮੱਥਾ ਟੇਕਦੇ ਹਨ। ਗੋਬਿੰਦ ਸਿੰਘ ਦਾ ਕਹਿਣਾ ਹੈ, "ਗੁਰਦੁਆਰਾ ਤਿਆਰ ਹੈ ਤਾਂ ਅਸੀਂ ਵੀ ਹਾਂ। ਪਰ ਹੁਣ ਭਾਰਤੀ ਸਰਕਾਰ 'ਤੇ ਗੱਲ ਟਿਕੀ ਹੋਈ ਹੈ।"ਗੁਰਦੁਆਰੇ ਦੇ ਬਾਹਰ ਕੁਝ ਕਮਰੇ ਹਨ। ਕੀ ਲਾਂਘਾ ਖੁੱਲ੍ਹਣ ਤੋਂ ਬਾਅਦ ਸ਼ਰਧਾਲੂਆਂ ਲਈ ਇਹ ਕਾਫ਼ੀ ਹੋਣਗੇ?ਇਹ ਵੀ ਪੜ੍ਹੋ-ਖਾਲਿਸਤਾਨੀ ਸਮਰਥਕਾਂ ਦੇ ਰਾਹੁਲ ਦੀ ਸਭਾ ’ਚ ਪਹੁੰਚਣ ਦੀ ਅਸਲੀਅਤਬ੍ਰੈਗਜ਼ਿਟ: ਬਰਤਾਨੀਆ ਸਾਹਮਣੇ ਆਖਰੀ ਵੱਡੀ ਚੁਣੌਤੀਕਰਤਾਰਪੁਰ ਸਾਹਿਬ ਖੂਨ - ਖਰਾਬਾ ਰੁੱਕਣ ’ਤੇ ਜਾਵਾਂਗਾ - ਕੈਪਟਨਅਯੁੱਧਿਆ ਦਾ ਅਸਲ ਇਤਿਹਾਸ ਕੀ ਹੈਮਰਦਾਂ ਦੀ ਦੂਸਰੀ ਪਤਨੀ 'ਤੇ ਫੈਸਲਾ ਲੈਣ ਵਾਲੀ ਜੱਜਕਿਤੇ ਤੁਹਾਡਾ ਵੀ ਕੋਈ ਸ਼ੋਸ਼ਣ ਤਾਂ ਨਹੀਂ ਕਰ ਰਿਹਾਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਅੱਜ ਦੀਆਂ 5 ਅਹਿਮ ਖ਼ਬਰਾਂ: 'ਸੁਖਬੀਰ ਦੇ ਵਿਧਾਨ ਸਭਾ ਤੋਂ ਵਾਕ ਆਊਟ 'ਤੇ ਖਫ਼ਾ ਕਈ ਅਕਾਲੀ ਲੀਡਰ' 1 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45380438 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਕਾਲੀ ਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮੁੱਢ ਤੋਂ ਖਾਰਿਜ ਕਰ ਦਿੱਤਾ ਹੈ ਵਿਧਾਨ ਸਭਾ ਵਿੱਚ ਬੇਅਦਬੀ ਮੁੱਦੇ 'ਤੇ ਚਰਚਾ ਦਾ ਸਾਹਮਣਾ ਕਰਨ ਦੀ ਥਾਂ ਵਾਕ ਆਊਟ ਕਰਨਾ ਸੁਖਬੀਰ ਬਾਦਲ ਨੂੰ ਮਹਿੰਗਾ ਪੈ ਗਿਆ ਹੈ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੰਨਦੀ ਹੈ ਕਿ ਬੇਅਦਬੀ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਵਿਧਾਨ ਸਭਾ ਤੋਂ ਵਾਕ ਆਊਟ ਕਰਨ ਦੀ ਬਜਾਏ ਆਪਣੀ ਗੱਲ ਰੱਖਣੀ ਚਾਹੀਦੀ ਸੀ। ਬੇਅਦਬੀ ਮਾਮਲੇ ਵਿੱਚ ਸੌਂਪੀ ਗਈ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁਲਿਸ ਕਾਰਵਾਈ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਇਸ ਫ਼ੈਸਲੇ ਵਿੱਚ ਉਨ੍ਹਾਂ ਦੇ ਆਪਣੇ ਹੀ ਕਈ ਲੀਡਰ ਸਹਿਮਤ ਨਜ਼ਰ ਨਹੀਂ ਆ ਰਹੇ ਹਨ। ਸੀਨੀਅਰ ਅਕਾਲੀ ਲੀਡਰ ਤੋਤਾ ਸਿੰਘ ਦਾ ਕਹਿਣਾ ਹੈ ਕਿ ਅਕਾਲੀ ਵਿਧਾਇਕਾਂ ਨੂੰ ਵਾਕ ਆਊਟ ਕਰਨ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਤੇ ਕਾਂਗਰਸ ਅਤੇ ਆਮ ਆਦਮੀ।ਇਹ ਵੀ ਪੜ੍ਹੋ:'ਬਾਦਲਾਂ ਨੇ ਪੰਥ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ'ਭਾਰਤੀ ਕੁੜੀਆਂ ਚੀਨ 'ਚ ਵਿਆਹ ਕਿਉਂ ਨਹੀਂ ਕਰਦੀਆਂਹਾਊਸ ਅਰੈਸਟ, ਸਰਚ ਵਾਰੰਟ ਤੇ ਅਰੈਸਟ ਵਾਰੰਟ ਕੀ ਹੁੰਦੇ ਨੇਬਰਗਾੜੀ ਅਤੇ ਹੋਰ ਬੇਅਦਬੀ ਦੇ ਮਾਮਲਿਆਂ ਦੀ ਤਫਤੀਸ਼ ਲਈ ਪੰਜਾਬ ਸਰਕਾਰ ਵਲੋਂ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ਼ ਕੋਟਕਪੂਰਾ ਵਿਖੇ ਮੁਜ਼ਾਹਰੇ 'ਤੇ ਹੋਈ ਪੁਲਿਸ ਕਾਰਵਾਈ ਤੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਣਜਾਣ ਨਹੀਂ ਸਨ।ਫਲਸਤੀਨੀ ਰਿਫਿਊਜੀ ਏਜੰਸੀ 'ਤੇ ਅਮਰੀਕਾ ਦਾ ਵੱਡਾ ਫ਼ੈਸਲਾਅਮਰੀਕਾ ਸੰਯੁਕਤ ਰਾਸ਼ਟਰ ਦੀ ਫਲਸਤੀਨੀ ਰਿਫਿਊਜੀ ਏਜੰਸੀ ਨੂੰ ਦਿੱਤੀ ਜਾਣ ਵਾਲੀ ਸਾਰੀ ਮਦਦ ਰੋਕਣ ਜਾ ਰਿਹਾ ਹੈ। Image copyright Reuters ਫੋਟੋ ਕੈਪਸ਼ਨ ਅਮਰੀਕਾ ਨੇ ਕਿਹਾ ਕਿ ਫਲਸਤੀਨੀ ਰਿਫਿਊਜੀ ਏਜੰਸੀ ਨੂੰ ਮਦਦ ਦੇਣ ਦਾ ਕੋਈ ਮਤਲਬ ਨਹੀਂ ਬਣਦਾ ਹੈ ਅਮਰੀਕਾ ਨੇ ਇਸ ਏਜੰਸੀ ਯੁਨਾਈਟਿਡ ਨੇਸ਼ਨਜ਼ ਰਿਲੀਫ਼ ਐਂਡ ਵਰਕਸ ਏਜੰਸੀ( Unrwa) ਨੂੰ ਪੂਰੇ ਤਰੀਕੇ ਨਾਲ ਗਲਤ ਤੇ ਨਕਾਰਾ ਕਰਾਰ ਦਿੱਤਾ ਹੈ।ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਅਮਰੀਕਾ ਦੇ ਇਸ ਕਦਮ ਨੂੰ ਉਨ੍ਹਾਂ ਦੇ ਲੋਕਾਂ ਖਿਲਾਫ 'ਹਮਲਾ' ਕਰਾਰ ਦਿੱਤਾ ਹੈ।ਨਬੀਲ ਅਬੂ ਰੁਦੇਨਾ ਨੇ ਰੌਇਟਰਜ਼ ਨਿਊਜ਼ ਏਜੰਸੀ ਨੂੰ ਕਿਹਾ, "ਅਜਿਹੀ ਸਜ਼ਾ ਇਸ ਸੱਚਾਈ ਨੂੰ ਨਹੀਂ ਬਦਲ ਦਿੰਦੀ ਕਿ ਅਮਰੀਕਾ ਕੋਲ ਹੁਣ ਇਸ ਖੇਤਰ ਵਿੱਚ ਕੋਈ ਭੂਮਿਕਾ ਨਿਭਾਉਣ ਨੂੰ ਨਹੀਂ ਬਚੀ ਹੈ ਅਤੇ ਇਹ ਕਦਮ ਸਮੱਸਿਆ ਦਾ ਹੱਲ ਕੱਢਣ ਵੱਲ ਨਹੀਂ ਹੈ।''ਉਨ੍ਹਾਂ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਦੇ ਮਤੇ ਦੀ 'ਉਲੰਘਣਾ' ਹੈ।ਕੈਪਟਨ ਦੀ ਜੇਟਲੀ ਨੂੰ ਗੁਹਾਰਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਣਕ ਅਤੇ ਝੋਨੇ ਦੀ ਖਰੀਦ ਸਬੰਧੀ ਅਨਾਜ ਖਾਤੇ ਦੇ 31,000 ਕਰੋੜ ਰੁਪਏ ਦੇ ਤੁਰੰਤ ਨਿਬੇੜੇ ਲਈ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਨਿੱਜੀ ਦਖਲ ਦੀ ਮੰਗ ਕੀਤੀ ਹੈ। Image copyright Captain Amarinder Singh/fb ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਅਰੁਣ ਜੇਤਲੀ ਨਾਲ ਬੈਠਕ ਦੌਰਾਨ ਇਹ ਮੰਗ ਚੁੱਕੀ। ਕੈਪਟਨ ਨੇ ਕਿਹਾ ਕਿ ਇਸ 31,000 ਕਰੋੜ ਰੁਪਏ ਦੀ ਰਾਸ਼ੀ ਵਿੱਚ 12,000 ਕਰੋੜ ਰੁਪਏ ਮੂਲ ਰਾਸ਼ੀ ਹੈ ਜਦਕਿ ਇਸ 'ਤੇ 19,000 ਕਰੋੜ ਰੁਪਏ ਵਿਆਜ ਦੇ ਹਨ।ਉਨ੍ਹਾਂ ਕਿਹਾ ਕਿ ਪਹਿਲਾਂ ਹੀ ਵਿੱਤੀ ਬੋਝ ਦਾ ਸਾਹਮਣਾ ਕਰ ਰਹੇ ਪੰਜਾਬ 'ਤੇ ਇਹ ਇੱਕ ਹੋਰ ਬੋਝ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹ ਇਸ ਮੁੱਦੇ ਨੂੰ ਵਾਰ-ਵਾਰ ਚੁੱਕਦੇ ਰਹੇ ਹਨ ਅਤੇ ਹੁਣ ਇਹ ਮੁੱਦਾ ਕੇਂਦਰੀ ਵਿੱਤ ਮੰਤਰੀ ਦੇ ਫ਼ੈਸਲੇ ਲਈ ਰੁਕਿਆ ਹੋਇਆ ਹੈ।ਉਨ੍ਹਾਂ ਦੱਸਿਆ ਕਿ ਸੂਬਾ ਪਹਿਲਾਂ ਹੀ 3240 ਕਰੋੜ ਰੁਪਏ ਦੇ ਸਾਲਾਨਾ ਵਿਆਜ ਭੁਗਤਾਨ ਦੀ ਦੇਣਦਾਰੀ ਦਾ ਸਾਹਮਣਾ ਕਰ ਰਿਹਾ ਹੈ ਅਤੇ 20 ਸਾਲ ਦੇ ਭੁਗਤਾਨ ਸਮੇਂ ਦੌਰਾਨ ਇਹ ਰਾਸ਼ੀ 65,000 ਕਰੋੜ ਰੁਪਏ ਤੱਕ ਪਹੁੰਚ ਜਾਵੇਗੀ।'ਗ੍ਰਿਫ਼ਤਾਰ ਕਾਰਕੁਨਾਂ ਦਾ ਮਾਓਵਾਦੀਆਂ ਨਾਲ ਸਬੰਧ'ਸੁਪਰੀਮ ਕੋਰਟ ਦੇ ਦਬਾਅ ਅਤੇ ਸਖ਼ਤ ਅਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਵਕੀਲ ਦੀ ਗ੍ਰਿਫ਼ਤਾਰੀ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਕਿਹਾ ਕਿ ਕਾਰਕੁਨਾਂ ਤੋਂ ਬਰਾਮਦ ਹੋਈਆਂ ਚਿੱਠੀਆਂ ਤੋਂ ਪਤਾ ਲਗਦਾ ਹੈ ਕਿ ਜਨਵਰੀ ਮਹੀਨੇ ਹੋਈ ਭੀਮਾ ਕੋਰੇਗਾਂਓ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਸੀ।ਇੰਡੀਅਨ ਐਕਪ੍ਰੈੱਸ ਦੀ ਖ਼ਬਰ ਮੁਤਾਬਕ ਮਹਾਰਾਸ਼ਟਰ ਪੁਲਿਸ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ। Image copyright AFP ਫੋਟੋ ਕੈਪਸ਼ਨ ਮਹਾਰਾਸ਼ਟਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਸਮਾਜਿਕ ਕਾਰਕੁਨ ਕਈ ਮੁੱਦਿਆਂ 'ਤੇ ਸਰਕਾਰ ਦਾ ਵਿਰੋਧ ਕਰਦੇ ਰਹੇ ਹਨ ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਕਾਰਕੁਨਾਂ ਦੇ ਮਾਓਵਾਦੀਆਂ ਨਾਲ ਸਬੰਧ ਸਨ। ਇਸ ਪੱਤਰ ਵਿੱਚ ਅੱਠ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਤਾਂ ਜੋ ਗ੍ਰਨੇਡ ਖਰੀਦੇ ਜਾ ਸਕਣ। ਹਾਊਸ ਅਰੈਸਟ ਵਿੱਚ ਰੱਖੇ ਪੰਜ ਕਾਰਕੁਨਾਂ ਵਿੱਚੋਂ ਕਾਰਕੁਨ ਅਤੇ ਪ੍ਰੋਫੈਸਰ ਸੁਧਾ ਭਾਰਦਵਾਜ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਆਪਣੇ ਕੋਲੋਂ ਇਹ ਕਹਾਣੀ ਬਣਾਈ ਹੈ।2021 ਦੀ ਜਨਗਣਨਾ ਲਈ ਓਬੀਸੀ ਦੇ ਅੰਕੜੇ ਜੁਟਾਉਣ ਦਾ ਫ਼ੈਸਲਾਕੇਂਦਰ ਸਰਕਾਰ ਨੇ 2021 ਦੀ ਮਰਦਮ ਸ਼ੁਮਾਰੀ ਵਿੱਚ ਪਿੱਛੜੇ ਵਰਗ (ਓਬੀਸੀ) ਦੇ ਅੰਕੜੇ ਜੁਟਾਉਣ ਦਾ ਫ਼ੈਸਲਾ ਲਿਆ ਹੈ।ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਹ ਪਹਿਲਾ ਮੌਕਾ ਹੈ ਜਦੋਂ ਸੁਤੰਤਰ ਰੂਪ ਤੋਂ ਓਬੀਸੀ ਵਰਗ ਦੇ ਵੱਖਰੇ ਅੰਕੜੇ ਇਕੱਠੇ ਕੀਤੇ ਜਾਣਗੇ।ਇਹ ਵੀ ਪੜ੍ਹੋ:ਅਮਰੀਕਾ ਫਲਸਤੀਨੀ ਰਿਫਿਊਜੀ ਏਜੰਸੀ ਨੂੰ ਰੋਕ ਰਿਹਾ ਹੈ ਮਦਦ'ਅੱਜ ਅੱਖ ਮਾਰਨ 'ਤੇ ਇਤਰਾਜ਼ ਹੈ ਕੱਲ੍ਹ ਕੁੜੀਆਂ ਦੇ ਹੱਸਣ 'ਤੇ ਹੋਵੇਗਾ''ਅੰਮ੍ਰਿਤਾ ਪ੍ਰੀਤਮ ਦੀ ਮੈਨੂੰ ਵਾਰਿਸ ਸਮਝਦੇ ਨੇ ਲੋਕ' ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਰਾਜਨਾਥ ਸਿੰਘ ਨੇ ਮਰਦਮ ਸ਼ੁਮਾਰੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਅੰਕੜਿਆਂ ਨੂੰ ਤਿੰਨ ਸਾਲ ਵਿੱਚ ਪੇਸ਼ ਕਰਨ ਲਈ ਕਿਹਾ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) 
true
ਪਠਾਨਕੋਟ ਹਮਲੇ ਨੂੰ ਕਿੰਨੇ ਹਮਲਾਵਰਾਂ ਨੇ ਅੰਜਾਮ ਦਿੱਤਾ ਸੀ? ਜੁਗਲ ਆਰ ਪੁਰੋਹਿਤ ਬੀਬੀਸੀ ਪੱਤਰਕਾਰ 9 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46799464 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਪਠਾਨਕੋਟ ਏਅਰਬੇਸ 'ਤੇ ਹੋਏ ਹਮਲੇ ਨੂੰ ਤਿੰਨ ਸਾਲ ਹੋ ਗਏ। ਕਈ ਘੰਟਿਆਂ ਤੱਕ ਚੱਲੇ ਆਪਰੇਸ਼ਨ ਮਗਰੋਂ ਏਅਰ ਫੋਰਸ ਸਟੇਸ਼ਨ ਵਿੱਚ ਦਾਖਲ ਹੋਏ ਹਮਲਾਵਰਾਂ ਦਾ ਖਾਤਮਾ ਹੋਇਆ।ਇਸ ਜਵਾਬੀ ਕਾਰਵਾਈ ਵਿੱਚ ਸ਼ਾਮਲ ਰਹੇ ਏਅਰ ਮਾਰਸ਼ਲ ਐੱਸਬੀ ਦੇਵ ਹਾਲ ਹੀ ਵਿੱਚ ਹਵਾਈ ਫੌਜ ਦੇ ਉਪ ਮੁਖੀ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ।ਆਪਣੀ ਰਿਟਾਇਰਮੈਂਟ ਮਗਰੋਂ ਏਅਰ ਮਾਰਸ਼ਲ ਐੱਸਬੀ ਦੇਵ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਪਠਾਨਕੋਟ ਹਮਲੇ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕੁਝ ਅਹਿਮ ਸਵਾਲਾਂ ਦੇ ਜਵਾਬ ਦਿੱਤੇ। Image copyright AFP ਫੋਟੋ ਕੈਪਸ਼ਨ ਰਿਟਾਇਰਡ ਏਅਰ ਮਾਰਸ਼ਲ ਐੱਸਬੀ ਦੇਵ ਸਵਾਲ: ਪਠਾਨਕੋਟ ਹਮਲੇ ਨੂੰ ਤਿੰਨ ਸਾਲ ਹੋ ਗਏ ਹਨ। ਤੁਸੀਂ ਇਸ ਅਭਿਆਨ ਵਿੱਚ ਸ਼ਾਮਲ ਸੀ। ਇਸ ਨਾਲ ਜੁੜੀਆਂ ਤੁਹਾਡੀਆਂ ਯਾਦਾਂ ਕੀ ਹਨ?ਜਵਾਬ: ਪਠਾਨਕੋਟ ਪੰਜਾਬ 'ਚ ਹੈ, ਜੰਮੂ-ਕਸ਼ਮੀਰ 'ਚ ਨਹੀਂ। ਕਿਸੇ ਵੀ ਤਰ੍ਹਾਂ ਦੇ ਵਿਵਾਦਤ ਖੇਤਰ ਵਿੱਚ ਨਹੀਂ। ਸਰਹੱਦਾਂ ਦੀ ਸੁਰੱਖਿਆ ਵਾਂਗ ਇੱਥੇ ਉਸ ਪੱਧਰ ਦੀ ਰਾਖੀ ਦੀ ਲੋੜ ਨਹੀਂ ਸੀ। ਇਸ ਲਿਹਾਜ਼ ਨਾਲ ਇਹ ਆਸਾਨ ਨਿਸ਼ਾਨਾ ਸੀ। ਮੈਂ ਹੈਰਾਨ ਹੁੰਦਾ ਹਾਂ ਕਿ ਸਰਕਾਰ ਪਠਾਨਕੋਟ ਨੂੰ ਲੈ ਕੇ ਰੱਖਿਆਤਮਕ ਸਥਿਤੀ 'ਚ ਕਿਉਂ ਸੀ? ਇਸ ਆਪਰੇਸ਼ਨ ਨੂੰ ਸਹੀ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਸੀ। Image copyright Getty Images ਫੋਟੋ ਕੈਪਸ਼ਨ ਤਿੰਨ ਸਾਲ ਪਹਿਲਾਂ ਪਠਾਨਕੋਟ ਏਅਰਬੇਸ 'ਤੇ ਹਮਲਾ ਹੋਇਆ ਸੀ ਸਵਾਲ: ਸਰਕਾਰ ਦੀ ਕਿਹੜੀ ਗੱਲੋਂ ਤੁਹਾਨੂੰ ਲੱਗਿਆ ਕਿ ਉਹ ਰੱਖਿਆਤਮਕ ਸੀ?ਜਵਾਬ: ਮੈਨੂੰ ਨਹੀਂ ਪਤਾ। ਉਸ ਵੇਲੇ ਕੁਝ ਮੀਡੀਆ ਅਭਿਆਨ ਚਲਾਏ ਗਏ ਜਿਨ੍ਹਾਂ 'ਚ 30 ਸਾਲ ਪੁਰਾਣੀਆਂ ਗੱਲਾਂ ਨੂੰ ਉਭਾਰਿਆ ਗਿਆ। ਭਾਰਤੀ ਹਵਾਈ ਫੌਜ ਦੇ ਸਪੈਸ਼ਲ ਕਮਾਂਡੋ ਦਸਤੇ 'ਗਰੁੜ' ਨੂੰ ਬੁਰਾ-ਭਲਾ ਕਿਹਾ ਗਿਆ। ਇਸ ਦਸਤੇ ਵੱਲੋਂ ਬਹਾਦਰੀ ਦੇ ਕਈ ਤਮਗੇ ਜਿੱਤੇ ਗਏ ਹਨ...ਅਸ਼ੋਕ ਚੱਕਰ, ਕੀਰਤੀ ਚੱਕਰ, ਸ਼ੌਰਿਆ ਚੱਕਰ ਆਦਿ। ਇਸ ਮਸਲੇ 'ਤੇ ਸਰਕਾਰ ਨੂੰ ਅਸਲ ਵਿੱਚ ਬਚਾਅ ਦੀ ਮੁਦਰਾ 'ਚ ਨਹੀਂ ਆਉਣਾ ਚਾਹੀਦਾ ਸੀ। ਲੈਫਟੀਨੈਂਟ ਕਰਨਲ ਨਿਰੰਜਨ ਦੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਦੀਆਂ ਖ਼ਬਰਾਂ ਉਨ੍ਹਾਂ ਬਾਰੇ ਛਪੀਆਂ, ਉਨ੍ਹਾਂ ਨੂੰ ਦੇਸਧ੍ਰੋਹੀ ਵਾਂਗ ਦਿਖਾਇਆ ਗਿਆ! ਅਫਵਾਹਾਂ ਇਹ ਸਨ ਕਿ ਉਸ ਵੇਲੇ ਉਹ ਸੈਲਫੀ ਲੈ ਰਹੇ ਸਨ। 'ਗਰੁੜ' ਨੂੰ ਬਹੁਤ ਦੁੱਖ ਹੋਇਆ, ਉਹ ਮੇਰੇ ਕੋਲ ਆਏ ਤੇ ਕਿਹਾ ਕਿ ਦੇਖੋ ਕਿਸ ਤਰ੍ਹਾਂ ਦੀਆਂ ਗ਼ਲਤ ਗੱਲਾਂ ਫੈਲਾਈਆਂ ਜਾ ਰਹੀਆਂ ਹਨ।ਇਹ ਵੀ ਪੜ੍ਹੋ:'ਪਠਾਨਕੋਟ ਹਮਲਾ ਕਸ਼ਮੀਰ ਨਾਲ ਸੰਪਰਕ ਤੋੜਨ ਲਈ ਸੀ'ਫ਼ੌਜੀ ਵਰਦੀ ਵਾਲਿਆਂ ਨੂੰ ਦੇਖ ਕੇ ਇੱਥੇ ਕਿਉਂ ਘਬਰਾਉਂਦੇ ਨੇ ਲੋਕ'ਮੌਤ ਤਾਂ ਬੰਦੇ ਨੂੰ ਮੰਜੇ 'ਤੇ ਵੀ ਘੇਰ ਲੈਂਦੀ ਹੈ...' Image copyright Getty Images ਫੋਟੋ ਕੈਪਸ਼ਨ ਪਠਾਨਕੋਟ ਵਿੱਚ ਤਿੰਨ ਸਾਲਾਂ ਬਾਅਦ ਵੀ ਸ਼ੱਕ ਤੇ ਡਰ ਦਾ ਮਾਹੌਲ ਹੈ (ਸੰਕੇਤਕ ਤਸਵੀਰ) ਸਵਾਲ: ਜੇਕਰ ਸਰਕਾਰ ਦਾ ਰੱਖਿਆਤਮਕ ਰੁਖ ਨਾ ਹੁੰਦਾ ਤਾਂ ਸੁਰੱਖਿਆ ਬਲਾਂ ਦੀ ਹੌਸਲਾ ਅਫਜ਼ਾਈ ਹੁੰਦੀ?ਜਵਾਬ: ਹਾਂ ਬਿਲਕੁਲ, ਪਠਾਨਕੋਟ ਇੱਕ ਚੰਗੀ ਤਰ੍ਹਾਂ ਨੇਪਰੇ ਚਾੜ੍ਹਿਆ ਗਿਆ ਆਪਰੇਸ਼ਨ ਸੀ। ਏਅਰਬੇਸ ਉੱਤੇ ਹਮਲਾ ਕਰਨ ਦਾ ਮਤਲਬ ਹੈ ਕਿ ਫਿਊਲ ਅਤੇ ਏਅਰਕਰਾਫ਼ਟ ਵਰਗੀਆਂ ਕਈ ਚੀਜ਼ਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਸੀ ਪਰ ਅਸੀਂ ਸਾਰੀਆਂ ਚੀਜ਼ਾਂ ਨੂੰ ਬਚਾ ਲਿਆ। ਸਵਾਲ: ਸਰਕਾਰ ਨਾਲ ਤੁਹਾਡੀ ਉਸ ਦੇ ਇਸ ਰੁਖ 'ਤੇ ਕਦੇ ਚਰਚਾ ਹੋਈ ਸੀ?ਜਵਾਬ: ਕਈ ਮੌਕਿਆਂ 'ਤੇ ਇਸ ਬਾਰੇ ਚਰਚਾ ਹੋਈ। ਬਾਕੀ ਕਸ਼ਮੀਰ ਵਿੱਚ 'ਗਰੁੜ' ਦਸਤਿਆਂ ਨੇ ਆਪਣੇ ਆਪ ਨੂੰ ਸਾਬਿਤ ਕਰ ਦਿੱਤਾ।ਇਹ ਵੀ ਪੜ੍ਹੋ:ਰਾਖਵੇਂਕਰਨ ਸਾਰੇ ਧਰਮਾਂ ਦੇ ਲੋਕਾਂ ਲਈ, ਸਰਕਾਰ ਨੇ ਦਿੱਤੀ ਤਫ਼ਸੀਲ - LIVE'ਕਿੰਨਰਾਂ ਤੋਂ ਦੁਆਵਾਂ ਤਾਂ ਲਈਆਂ ਨੇ ਪਰ ਗੁਰੂ ਵਜੋਂ ਪਹਿਲੀ ਵਾਰ ਦੇਖਿਆ' ਕਿਮ ਜੋਂਗ ਇਸ ਟਰੇਨ ਵਿੱਚ ਹੀ ਕਿਉਂ ਸਫ਼ਰ ਕਰਦੇ ਹਨ?ਵੀਡੀਓ ਇੰਟਰਵਿਆ ਦੇਖਣ ਲਈ ਕਲਿੱਕ ਕਰੋ Image Copyright BBC News Punjabi BBC News Punjabi Image Copyright BBC News Punjabi BBC News Punjabi ਸਵਾਲ: ਤੁਹਾਡੇ ਮੁਤਾਬਕ ਪਠਾਨਕੋਟ ਨੂੰ ਲੋਕ ਕਿਵੇਂ ਯਾਦ ਰੱਖਣ?ਜਵਾਬ: ਪਠਾਨਕੋਟ ਤੋਂ ਸਾਨੂੰ ਦੋ ਚੀਜ਼ਾਂ ਸਿੱਖਣ ਨੂੰ ਮਿਲੀਆਂ- ਪਹਿਲੀ, ਤਕਨੀਕੀ ਸਬਕ। ਇਸ ਗੱਲ ਤੋਂ ਅਸੀਂ ਜਾਣੂ ਸੀ ਕਿ ਪਠਾਨਕੋਟ ਵਰਗੇ ਹਾਲਾਤਾਂ ਵਿੱਚ 5.56mm ਹਥਿਆਰਾਂ ਦਾ ਕੋਈ ਫਾਇਦਾ ਨਹੀਂ ਹੋਵੇਗਾ। ਹਮਲਾਵਰਾਂ ਨੂੰ ਕਿਸੇ ਚੀਜ਼ ਦਾ ਫਰਕ ਨਹੀਂ ਹੁੰਦਾ, ਉਨ੍ਹਾਂ ਦਾ ਕੰਮ ਸਿਰਫ ਟ੍ਰਿਗਰ ਦੱਬਣਾ ਹੈ।ਤੁਸੀਂ ਕਹੋਗੇ ਤਿੰਨ ਸਾਲ ਹੋ ਗਏ ਅਤੇ ਇੰਟੇਗ੍ਰੇਟੇਡ ਪੇਰੀਮੀਟਰ ਸਿਕਿਊਰਿਟੀ ਸਿਸਟਮ (IPSS) ਵਰਗੀ ਵਿਵਸਥਾ ਨੂੰ ਪੁਖਤਾ ਬਣਾਉਣ ਦੀ ਦਿਸ਼ਾ ਵੱਲ ਕੀ ਹੋਇਆ ਹੈ ਤਾਂ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਪ੍ਰੋਕਿਓਰਮੈਂਟ ਪ੍ਰਕਿਰਿਆ ਵਿੱਚ ਸਮਾਂ ਲੱਗਦਾ ਹੈ ਅਤੇ ਕੰਮ ਜਾਰੀ ਹੈ।ਜਦੋਂ ਇੱਕ ਵਾਰ ਅਜਿਹਾ ਸਿਸਟਮ ਆ ਜਾਂਦਾ ਹੈ ਤਾਂ ਤੁਹਾਨੂੰ ਵੱਧ ਯਕੀਨ ਹੋ ਜਾਂਦਾ ਹੈ ਕਿ ਅਜਿਹੀ ਕੋਈ ਘਟਨਾ ਮੁੜ ਨਹੀਂ ਵਾਪਰੇਗੀ। ਸਵਾਲ: ਐੱਨਆਈਏ ਦਾ ਕਹਿਣਾ ਹੈ ਕਿ ਮਿਲੀਟਰੀ ਇੰਜਨੀਅਰਿੰਗ ਸਰਵਿਸਸ ਦੇ ਸ਼ੈੱਡ ਕੋਲ ਹਮਲਾਵਰਾਂ ਦੇ ਹੋਣ ਬਾਰੇ ਪਤਾ ਨਹੀਂ ਲੱਗ ਸਕਿਆ ਸੀ?ਜਵਾਬ: ਮੈਂ ਤੁਹਾਨੂੰ ਦੱਸਦਾ ਹਾਂ ਕਿ ਉਨ੍ਹਾਂ ਦਾ ਪਲਾਨ ਕੀ ਸੀ। ਉਨ੍ਹਾਂ ਦਾ ਪਲਾਨ ਸੀ ਕਿ ਉੱਥੋਂ ਕੋਈ ਵਾਹਨ ਹਾਈਜੈੱਕ ਕਰੋ, ਉਸ 'ਤੇ ਸਵਾਰ ਹੋ ਕੇ ਆਪਣੀ ਕਾਰਵਾਈ ਨੂੰ ਅੰਜਾਮ ਦਿਓ। ਜਦੋਂ ਸਾਨੂੰ ਇਸ ਬਾਰੇ ਪਤਾ ਲੱਗਿਆ ਕਿ ਉਹ ਅੰਦਰ ਸਨ। ਉਸ ਵੇਲੇ ਤਿੰਨ ਵੱਜੇ ਸਨ। ਉਸ ਵੇਲੇ ਉਹ ਅੰਦਰ ਆ ਚੁੱਕੇ ਸਨ। ਤਤਕਾਲੀ ਏਅਰ ਆਫੀਸਰ ਇਨਚਾਰਜ (ਏਓਸੀ) ਧਾਮੂਨ ਇਸ ਮੁੱਦੇ ਉੱਤੇ ਚੁੱਪ ਹਨ ਕਿਉਂਕੀ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਚੰਗਾ ਵਤੀਰਾ ਨਹੀਂ ਹੋਇਆ।ਸਵੇਰੇ ਉਨ੍ਹਾਂ ਨੂੰ ਪਤਾ ਸੀ ਕਿ ਇੱਕ ਚਿਤਾਵਨੀ ਜਾਰੀ ਹੋਈ ਹੈ ਪਰ ਉਸ ਵੇਲੇ ਪੱਕੇ ਤੌਰ 'ਤੇ ਕੁਝ ਨਹੀਂ ਪਤਾ ਸੀ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਸੰਕੇਤ ਮਿਲਿਆ ਕਿ ਏਅਰਬੇਸ ਖ਼ਤਰੇ ਵਿੱਚ ਹੋ ਸਕਦਾ ਹੈ, ਉਸ ਵੇਲੇ ਤੱਕ ਹਮਲਾਵਰ ਏਅਰਬੇਸ ਅੰਦਰ ਦਾਖਲ ਹੋ ਚੁੱਕੇ ਸਨ। ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਇਮਰਾਨ ਨੇ ਕੋਹਲੀ ਨੂੰ ਵਧਾਈ ਦਿੰਦਿਆਂ ਆਸਟਰੇਲੀਆ ’ਚ ਜਿੱਤ ਦੀ ਅਹਿਮੀਅਤ ਦੱਸੀ Image copyright Getty Images ਦੂਜੀ ਗੱਲ, ਇਹ ਸੀ ਕਿ ਜਦੋਂ ਤੁਹਾਡੇ ਕੋਲ ਵਾਹਨ ਹੋਵੇ ਤਾਂ ਤੁਸੀਂ ਛੇਤੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਸਕਦੇ ਹੋ ਇਹ ਗੱਲ ਸਾਡੇ ਲਈ ਚਿੰਤਾ ਵਾਲੀ ਸੀ। ਉਹ ਅੰਦਰ ਤਬਾਹੀ ਮਚਾ ਸਕਦੇ ਸੀ। ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਟੈਕਨੀਕਲ ਏਰੀਆ ਵਿੱਚ ਨਹੀਂ ਹਨ, ਅਸੀਂ ਏਅਰਫੀਲਡ ਨੂੰ ਖੁੱਲ੍ਹਾ ਰੱਖਿਆ ਤਾਂ ਜੋ ਐਨਐੱਸਜੀ ਕਮਾਂਡੋ ਆ ਸਕਣ। ਸਵਾਲ: ਜੇਕਰ ਉਨ੍ਹਾਂ ਦਾ ਪਲਾਨ ਕਿਸੇ ਵਾਹਨ ਨੂੰ ਹਾਈਜੈਕ ਕਰਕੇ ਅਗਲੀ ਕਾਰਵਾਈ ਨੂੰ ਅੰਜਾਮ ਦੇਣਾ ਸੀ, ਉਨ੍ਹਾਂ ਕੋਲ ਪੂਰਾ ਇੱਕ ਦਿਨ ਸੀ, ਕਿਹੜੀ ਗੱਲੋਂ ਉਹ ਰੁਕੇ ਰਹੇ?ਜਵਾਬ: ਹਮਲਾ ਕਰਨ ਦਾ ਸਹੀ ਸਮਾਂ ਹਮੇਸ਼ਾ ਦੇਰ ਰਾਤ ਦਾ ਹੁੰਦਾ ਹੈ। ਉਹ ਸਵੇਰੇ 4 ਵਜੇ ਪਹੁੰਚੇ ਅਤੇ ਉਸ ਵੇਲੇ ਤੱਕ ਏਅਰ ਬੇਸ ਅੰਦਰ ਹਲਚਲ ਸ਼ੁਰੂ ਹੋ ਜਾਂਦੀ ਹੈ। ਹਮਲਾ ਕਰਨ ਦਾ ਸਮਾਂ ਉਸ ਤੋਂ ਇੱਕ ਜਾਂ ਦੋ ਘੰਟੇ ਪਹਿਲਾਂ ਦਾ ਸੀ। ਉਨ੍ਹਾਂ ਨੂੰ ਆਰਾਮ ਦੀ ਲੋੜ ਸੀ ਤਾਂ ਜੋ ਉਹ ਹਮਲੇ ਲਈ ਤਿਆਰੀ ਕਰ ਸਕਣ। ਉਹ ਸਹੀ ਸਮੇਂ ਦੀ ਉਡੀਕ ਕਰਨ ਲੱਗ ਗਏ। Image copyright PIB ਫੋਟੋ ਕੈਪਸ਼ਨ ਘਟਨਾਵਾਲੀ ਥਾਂ ਦਾ ਦੌਰਾ ਕਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਮੈਂ ਉੱਥੇ ਸੀ ਤਾਂ ਗੋਲੀਬਾਰੀ ਸ਼ੁਰੂ ਹੋ ਚੁੱਕੀ ਸੀ। ਜਦੋਂ ਇੱਕ ਵਾਰ ਗੋਲੀਬਾਰੀ ਸ਼ੁਰੂ ਹੋ ਗਈ ਮੈਂ ਉੱਥੋਂ ਵਾਪਿਸ ਨਹੀਂ ਜਾ ਸਕਦਾ। ਬਹੁਤ ਬੁਰਾ ਲੱਗ ਰਿਹਾ ਸੀ। ਸਾਡੇ ਨੌਜਵਾਨ ਕਿਵੇਂ ਲੜੇ ਸਨ ਅਤੇ ਇਹ ਸਭ ਤੋਂ ਸ਼ਾਬਾਸ਼ੀ ਵਾਲੀ ਗੱਲ ਸੀ। ਸਵਾਲ: ਏਅਰ ਬੇਸ ਦੇ ਡਿਫੈਂਸ਼ ਸਿਕਿਊਰਿਟੀ ਕੋਰ (DSC) ਕੋਲ ਹਥਿਆਰ ਕਿਉਂ ਨਹੀਂ ਸਨ?ਜਵਾਬ: ਮੈਂ ਤੁਹਾਡੇ ਨਾਲ ਸਹਿਮਤ ਹਾਂ। ਉਨ੍ਹਾਂ ਕੋਲ ਹਥਿਆਰ ਹੋਣੇ ਚਾਹੀਦੇ ਸਨ। ਜੇਕਰ ਉਹ ਸਾਹਮਣੇ ਨਾ ਆਉਂਦੇ ਤਾਂ ਨੁਕਸਾਨ ਘੱਟ ਹੁੰਦਾ।ਸਵਾਲ: ਜਿੱਥੇ ਸਾਨੂੰ ਇਹ ਨਾ ਪਤਾ ਹੋਵੇ ਕਿ ਕਿੰਨੇ ਹਮਲਾਵਰ ਸਨ ਉਸ ਆਪਰੇਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ?ਜਵਾਬ: ਹਾਲਾਤ ਹਮੇਸ਼ਾ ਅਨਿਸ਼ਚਿਤ ਹੁੰਦੇ ਹਨ।ਜਵਾਲ: ਅਸਲ ਵਿੱਚ ਉੱਥੇ ਕਿੰਨੇ ਹਮਲਾਵਰ ਸਨ? ਜੇਕਰ ਉਹ ਚਾਰ ਸਨ ਤਾਂ ਦੋ ਜਨਵਰੀ ਨੂੰ ਹੀ ਮਾਰ ਦਿੱਤੇ ਗਏ, ਜੇਕਰ ਉੱਥੇ ਛੇ ਹਮਲਾਵਰ ਸਨ ਜੋ ਕਿ ਐੱਨਆਈਏ ਦੀ ਜਾਂਚ ਮੁਤਾਬਕ ਨਹੀਂ ਸਨ, ਤਾਂ ਆਪਰੇਸ਼ਨ ਇੰਨਾ ਲੰਬਾ ਕਿਉਂ ਚੱਲਿਆ? ਜਵਾਬ: ਐੱਨਆਈਏ ਨੂੰ ਪਤਾ ਹੈ, ਮੈਨੂੰ ਬਿਲਕੁਲ ਨਹੀਂ ਪਤਾ। ਸਿਰਫ ਵਿਗਿਆਨਕ ਜਾਂਚ ਤੋਂ ਹੀ ਪਤਾ ਲੱਗ ਸਕਦਾ ਹੈ। ਜਦੋਂ ਤੁਸੀਂ ਅਜਿਹੇ ਹਾਲਤਾਂ ਵਿੱਚ ਘਿਰੇ ਹੁੰਦੇ ਹੋ ਤਾਂ ਅਜੀਬੋ ਗਰੀਬ ਚੀਜਾਂ ਵਾਪਰਦੀਆਂ ਹਨ। Image copyright EPA ਸਵਾਲ: ਪਾਕਿਸਤਾਨੀ ਜਾਂਚ ਟੀਮ ਦੇ ਏਅਰ ਬੇਸ ਅੰਦਰ ਆਉਣ ਦੇਣ ਤੋਂ ਪਹਿਲਾਂ ਤੁਹਾਡੇ ਨਾਲ ਸਲਾਹ ਕੀਤੀ ਗਈ?ਜਵਾਬ: ਸਾਡੀ ਸਲਾਹ ਲਈ ਗਈ ਸੀ। ਅਸੀਂ ਹੀ ਕੰਧ ਤੋੜੀ ਸੀ। ਉਹ ਘਟਨਾ ਵਾਲੀ ਥਾਂ ਤੋਂ ਇਲਾਵਾ ਕੁਝ ਨਹੀਂ ਦੇਖ ਸਕੇ।ਸਵਾਲ: ਰਫਾਲ ਮੁੱਦੇ ਨੂੰ ਤੁਸੀਂ ਏਅਰ ਫੋਰਸ ਅਤੇ ਸੁਰੱਖਿਆ ਫੋਰਸਾਂ ਦੇ ਲਿਹਾਜ਼ ਨਾਲ ਕਿਵੇਂ ਦੇਖਦੇ ਹੋ?ਜਵਾਬ: ਇਸ ਨਾਲ ਹਵਾਈ ਜਹਾਜ਼ਾਂ ਦੇ ਆਉਣ ਦੀ ਪ੍ਰਕਿਰਿਆ ਸੁਸਤ ਹੋ ਜਾਵੇਗੀ। ਸੁਰੱਖਿਆ ਤਿਆਰੀਆਂ ਨਾਲ ਸਮਝੌਤਾ ਹੋਵੇਗਾ। ਜਿੰਨੀ ਦੇਰੀ ਹੋਵੇਗੀ ਉਸਦੀ ਕੀਮਤ ਓਨੀ ਹੀ ਚੁਕਾਉਣੀ ਪਵੇਗੀ। ਇਹ ਵੀਡੀਓ ਵੀ ਤਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਾਕਿਸਤਾਨੀ ਮੁੰਡੇ ਦਾ ਊਠ ਦੀ ਪਿੱਠ ਤੋਂ ਅਮਰੀਕਾ ਦਾ ਸਫ਼ਰ ਉਮਰ ਦਰਾਜ਼ ਨੰਗਿਆਨਾ ਪਾਕਿਸਤਾਨ ਤੋਂ ਬੀਬੀਸੀ ਉਰਦੂ 12 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46844129 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ramesh Jaipal ਫੋਟੋ ਕੈਪਸ਼ਨ ਊਠ ਉੱਪਰ ਬੈਠਾ ਬੱਚਾ ਜਿੰਨ੍ਹਾ ਰੋਂਦਾ ਸੀ ਜਾਨਵਰ ਉਨ੍ਹਾਂ ਹੀ ਤੇਜ਼ ਦੌੜਦਾ ਸੀ। ਸਾਊਦੀ ਅਰਬ ਵਿੱਚ ਊਠਾਂ ਦੀ ਦੌੜ 'ਚ ਇੱਕ ਪੰਜ ਸਾਲਾਂ ਦਾ ਬੱਚਾ ਊਠ ਭਜਾਉਂਦਾ ਸੀ।ਉਹ ਪਾਕਿਸਤਾਨ ਤੋਂ ਸੀ ਤੇ ਸਾਊਦੀ ਅਰਬ ਵਿੱਚ ਊਠ ਦੌੜਾਂ ਵਿੱਚ ਇਨ੍ਹਾਂ ਜਾਨਵਰਾਂ ਨੂੰ ਦੌੜਾਉਂਦਾ ਸੀ।ਇਸ ਕੰਮ ਦੇ ਬਦਲੇ ਉਸ ਨੂੰ 10,000 ਰੁਪਏ ਮਿਲਦੇ ਸਨ ਜੋ ਉਹ ਆਪਣੇ ਪਰਿਵਾਰ ਨੂੰ ਪਿੱਛੇ ਪਾਕਿਸਤਾਨ ਭੇਜ ਦਿੰਦਾ।ਸਾਲ 1990 ਵਿੱਚ ਇਹ ਇੱਕ ਵੱਡੀ ਰਕਮ ਜ਼ਰੂਰ ਸੀ ਪਰ ਜਾਨ ਦਾ ਖ਼ਤਰਾ ਇਸ ਨੰਨ੍ਹੇ ਊਠ ਸਵਾਰ ਤੇ ਹਮੇਸ਼ਾ ਬਣਿਆ ਰਹਿੰਦਾ ਸੀ। ਉਸਦੇ ਦੋ ਸਾਥੀ ਉੱਠ ਤੋਂ ਡਿੱਗ ਕੇ ਮਰ ਵੀ ਚੁੱਕੇ ਸਨ। ਬੱਚੇ ਨਾਲ ਵੀ ਦੁਰਘਟਨਾ ਹੋਈ ਸੀ ਪਰ ਉਹ ਬਚ ਗਿਆ।ਇਹ ਵੀ ਪੜ੍ਹੋ:ਰਾਮ ਰਹੀਮ ਛੱਤਰਪਤੀ ਦੇ ਕਤਲ ਦਾ ਦੋਸ਼ੀ, ਬੇਟੇ ਨੇ ਕੀਤੀ ਕਤਲ ਦੀ ਸਾਜ਼ਿਸ਼ ਦਬਾਉਣ ਦੀ ਗੱਲਕੀ ਸੋਨੀਆ ਗਾਂਧੀ ਬ੍ਰਿਟੇਨ ਦੀ ਮਹਾਰਾਣੀ ਤੋਂ ਅਮੀਰ ਹਨਪਾਕਿਸਤਾਨ 'ਚ ਵਿਆਹੀ ਭਾਰਤੀ ਨਾਗਰਿਕ ਲਾਪਤਾ ਇਸ ਤਰ੍ਹਾਂ ਪੰਜ ਹੋਰ ਸਾਲ ਲੰਘ ਗਏ। ਸਾਲ 1995 ਵਿੱਚ ਸੰਯੁਕਤਰ ਰਾਸ਼ਟਰ ਦੇ ਯੂਨੀਸੈਫ ਨੇ ਸੈਂਕੜੇ ਊਠਾਂ ਦੀ ਸਵਾਰੀ ਕਰਨ ਵਾਲੇ ਬੱਚਿਆਂ ਨੂੰ ਬਚਾਇਆ ਜੋ ਊਠ ਦੌੜਾਂ ਵਿੱਚ ਵਰਤੇ ਜਾਂਦੇ ਸਨ।ਜਿਉਂਦੇ ਬਚਣ ਵਾਲਿਆਂ ਵਿੱਚ ਇੱਕ ਸਾਡਾ ਇਹ ਨੰਨ੍ਹਾ ਊਠ ਸਵਾਰ ਵੀ ਸੀ। ਉਹ ਸਾਊਦੀ ਤੋਂ ਵਾਪਸ ਆਪਣੇ ਘਰ ਪਾਕਿਸਤਾਨ, ਰਹੀਮਯਾਰ ਖ਼ਾਨ ਪਹੁੰਚ ਗਿਆ ਜਿੱਥੋਂ ਉਸ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ। ਘਰ ਦੀ ਆਰਥਿਕ ਹਾਲਤ ਇੰਨ੍ਹੀ ਚੰਗੀ ਨਹੀਂ ਸੀ ਕਿ ਪਰਵਾਰ ਉਨ੍ਹਾਂ ਦੀ ਪੜ੍ਹਾਈ ਦਾ ਖ਼ਰਚ ਚੁੱਕ ਸਕਦਾ। ਇਸ ਲਈ ਉਸ ਨੇ ਹਰ-ਇੱਕ ਨਿੱਕਾ ਮੋਟਾ ਕੰਮ ਸ਼ੁਰੂ ਕੀਤਾ। Image copyright RAMESH JAIPAL ਫੋਟੋ ਕੈਪਸ਼ਨ ਦੋ ਸਾਥੀ ਊਠ ਤੋਂ ਡਿੱਗ ਕੇ ਮਰ ਵੀ ਚੁੱਕੇ ਸਨ। ਬੱਚੇ ਨਾਲ ਵੀ ਦੁਰਘਟਨਾ ਹੋਈ ਸੀ ਪਰ ਉਹ ਬਚ ਗਿਆ। ਉਸ ਨੇ ਗਟਰ ਸਾਫ਼ ਕਰਨ ਵਾਲਿਆਂ ਨਾਲ ਮਿਲ ਕੇ ਕੰਮ ਕਰਨ ਤੋਂ ਇਲਾਵਾ ਰਿਕਸ਼ਾ ਵੀ ਚਲਾਇਆ ਅਤੇ ਆਪਣੀ ਪੜ੍ਹਾਈ ਦਾ ਖ਼ਰਚ ਚੁੱਕਿਆ।22 ਸਾਲ ਦੇ ਸੰਘਰਸ਼ ਤੋਂ ਬਾਅਦ ਸਾਲ 2017 ਵਿੱਚ ਇਹ ਨੌਜਵਾਨ ਅਮਰੀਕੀ ਸਰਕਾਰ ਦੀ ਇੱਕ ਫੈਲੋਸ਼ਿੱਪ ਸਦਕਾ ਵਾਸ਼ਿੰਗਟਨ ਕਾਲਜ ਆਫ਼ ਲਾਅ ਵਿੱਚ ਪਹੁੰਚ ਗਿਆ।ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਵਾਪਸ ਆ ਗਿਆ ਅਤੇ ਹੁਣ ਅਜਿਹੇ ਬੱਚਿਆਂ ਦੀ ਸਿੱਖਿਆ ਲਈ ਕੰਮ ਕਰਦਾ ਹੈ ਜੋਂ ਉਸ ਵਰਗੇ ਹਾਲਾਤ ਨਾਲ ਦੋ ਚਾਰ ਹੋ ਰਹੇ ਹਨ।ਪਾਕਿਸਾਤਾਨ ਦੇ ਘੱਟ ਗਿਣਤੀ ਹਿੰਦੂਆਂ ਨਾਲ ਸੰਬੰਧਿਤ ਇਸ ਨੌਜਵਾਨ ਦਾ ਨਾਮ ਰਮੇਸ਼ ਜੈਪਾਲ ਹੈ ਅਤੇ ਇਹ ਉਸੇ ਦੀ ਕਹਾਣੀ ਹੈ।ਪਾਕਿਸਤਾਨੀ ਪੰਜਾਬ ਦੇ ਰਹੀਮਯਾਰ ਖ਼ਾਨ ਤੋਂ ਕੁਝ ਕਿਲੋਮੀਟਰ ਦੂਰ ਲਿਕਕਤਪੁਰ ਦੇ ਇੱਕ ਪਿੰਡ ਵਿੱਚ ਹਾਲ ਹੀ ਵਿੱਚ ਉਸ ਦੇ ਯਤਨਾਂ ਸਦਕਾ ਹੁਣ ਹਿੰਦੂਆਂ ਲਈ ਇੱਕ ਛੋਟੇ ਜਿਹੇ ਟੈਂਟ ਵਿੱਚ ਸਕੂਲ ਬਣਾਇਆ ਗਿਆ।ਚੇਲਿਸਤਾਨ ਦੀ ਰੇਤ ਉੱਤੇ ਖੁੱਲ੍ਹੀ ਹਵਾ ਵਿੱਚ ਬਣੇ ਇਸ ਸਕੂਲ ਵਿੱਚ ਬੈਠੇ ਜੈਪਾਲ ਨੇ ਬੀਬੀਸੀ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਸਿੱਖਿਆ ਹਾਸਲ ਕਰਨ ਲਈ ਲਲਕ ਅਰਬ ਦੇ ਇੱਕ ਰੇਗਿਸਤਾਨ ਵਿੱਚ ਲੱਗੀ ਜਿੱਥੇ ਉਹ ਊਠ-ਦੌੜ ਵਿੱਚ ਸ਼ਾਮਲ ਹੁੰਦਾ ਸੀ।ਉਸ ਨੇ ਕਿਹਾ, "ਮੇਰੀ ਪੜ੍ਹਾਈ ਵਿੱਚ ਕਈ ਰੁਕਾਵਟਾਂ ਆਈਆਂ। ਮੈਂ ਇਸ ਨੂੰ ਟੁਕੜਿਆਂ ਵਿੱਚ ਹੀ ਸਹੀ ਪਰ ਜਾਰੀ ਰੱਖਿਆ।"ਜਾਨ ਹਥੇਲੀ ’ਤੇ ਲੈ ਕੇ ਸਵਾਰੀਸਾਲ 1980 ਅਤੇ 1990 ਦੇ ਦਹਾਕੇ ਵਿੱਚ ਦਸ ਸਾਲਾਂ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਊਠਾਂ ਦੀ ਦੌੜਾਂ ਵਿੱਚ ਵਰਤਿਆ ਜਾਂਦਾ ਸੀ।ਅਰਬ ਦੇਸਾਂ ਵਿੱਚ ਹੋਣ ਵਾਲੀਆਂ ਇਨ੍ਹਾਂ ਰਵਾਇਤੀ ਦੌੜਾਂ ਵਿੱਚ ਉਊਠ ਉੱਪਰ ਬੈਠਾ ਬੱਚਾ ਜਿੰਨ੍ਹਾ ਰੋਂਦਾ ਸੀ ਜਾਨਵਰ ਉਨ੍ਹਾਂ ਹੀ ਤੇਜ਼ ਦੌੜਦਾ ਸੀ। ਫੋਟੋ ਕੈਪਸ਼ਨ ਰਮੇਸ਼ ਨੇ ਖੈਰਪੁਰ ਯੂਨੀਵਰਸਿਟੀ ਤੋਂ ਪਹਿਲਾਂ ਸਮਾਜਸ਼ਾਸਤਰ ਅਤੇ ਫਿਰ ਪੇਂਡੂ ਵਿਕਾਸ ਵਿੱਚ ਐੱਮ.ਏ. ਕੀਤੀ। ਇਸੇ ਕਾਰਨ ਬੱਚਿਆਂ ਦੀ ਚੋਣ ਬਹੁਤ ਸੋਚ-ਸਮਝ ਕੇ ਕੀਤੀ ਜਾਂਦੀ ਸੀ। ਅਮੀਰ ਊਠ ਮਾਲਕਾਂ ਨੂੰ ਅਜਿਹੇ ਗ਼ਰੀਬ ਬੱਚੇ ਪਿਛੜੇ ਹੋਏ ਦੇਸਾਂ ਤੋਂ ਆਸਾਨੀ ਨਾਲ ਮਿਲ ਜਾਂਦੇ ਸਨ। ਪਾਕਿਸਤਾਨ ਦੇ ਬਹਾਵਲਪੁਰ, ਰਹੀਮਯਾਰ ਖ਼ਾਨ, ਖ਼ਾਨੀਵਾਲ ਅਤੇ ਦੱਖਣੀ ਪੰਜਾਬ ਦੇ ਕਈ ਇਲਾਕੇ ਵੀ ਅਜਿਹੀਆਂ ਹੀ ਥਾਵਾਂ ਸਨ।ਰਮੇਸ਼ ਜੈਪਾਲ ਆਪਣੇ ਬੇਰੁਜ਼ਗਾਰ ਮਾਮੇ ਦੇ ਨਾਲ ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਅਲ ਐਨ ਪਹੁੰਚਿਆ ਸੀ। ਆਪਣੇ ਨਾਲ 10 ਸਾਲਾਂ ਤੋਂ ਛੋਟੇ ਬੱਚੇ ਲਿਆਉਣ ਵਾਲਿਆਂ ਨੂੰ ਨੌਕਰੀ ਸੌਖਿਆਂ ਹੀ ਦੇ ਦਿੱਤੀ ਜਾਂਦੀ ਸੀ। ਉਨ੍ਹਾਂ ਦੇ ਖ਼ਾਨਦਾਨ ਦੀ ਵੀ ਆਰਥਿਕ ਹਾਲਾਤ ਖ਼ਰਾਬ ਸੀ। ਰਮੇਸ਼ ਨੇ ਕਿਹਾ, "ਮੇਰੀ ਮਾਂ ਨੂੰ ਇਹ ਉਮੀਦ ਸੀ ਕਿ ਭਾਈ ਦੇ ਨਾਲ ਜਾ ਰਿਹਾ ਹੈ ਤਾਂ ਉਸ ਦਾ ਖ਼ਿਆਲ ਰੱਖੇਗਾ। ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਉੱਥੇ ਅਜਿਹੇ ਹਾਲਾਤ ਹਨ ਸ਼ਾਇਦ ਉਹ ਕਦੇ ਨਾ ਭੇਜਦੇ।""ਰੇਗਿਸਤਾਨ ਦੇ ਵਿੱਚ-ਵਿਚਕਾਰ ਅਸੀਂ ਟੀਨ ਦੇ ਘਰਾਂ ਜਾਂ ਟੈਂਟਾਂ ਵਿੱਚ ਰਹਿੰਦੇ ਸੀ। ਗਰਮੀਆਂ ਵਿੱਚ ਤਾਪਮਾਨ 41 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਜਾਂਦਾ ਸੀ ਅਤੇ ਸਰਦੀਆਂ ਵਿੱਚ ਕੜਾਕੇ ਦੀ ਠੰਢ ਹੋ ਜਾਂਦੀ ਸੀ।"ਸਰਦੀਆਂ ਵਿੱਚ ਸੁਵਖ਼ਤੇ ਚਾਰ ਵਜੇ ਊਠਾਂ ਦੀ ਦੌੜ ਸ਼ੁਰੂ ਹੋ ਜਾਂਦੀ ਸੀ ਜਦਕਿ ਬਾਕੀ ਦਿਨਾਂ ਵਿੱਚ ਉਨ੍ਹਾਂ ਦੀ ਦੇਖ-ਭਾਲ ਕਰਨੀ ਹੁੰਦੀ ਸੀ। ਇਸ ਦੌਰਾਨ ਊਠਾਂ ਨੂੰ ਚਾਰਾ ਪਾਉਣਾ ਹੁੰਦਾ ਅਤੇ ਉਨ੍ਹਾਂ ਦੀ ਮਾਲਿਸ਼ ਕਰਨੀ ਹੁੰਦੀ ਸੀ।ਰਮੇਸ਼ ਨੇ ਦੱਸਿਆ, "ਦੌੜ ਦੇ ਦੌਰਾਨ ਇੱਕ ਹਾਦਸੇ ਵਿੱਚ ਮੇਰੇ ਸਿਰ ਵਿੱਚ ਸੱਟ ਲੱਗੀ ਅਤੇ 10 ਟਾਂਕੇ ਲੱਗੇ ਜੋ ਅੱਜ ਵੀ ਦੁਖ਼ਦੇ ਹਨ।"ਰਮੇਸ਼ ਜੈਪਾਲ ਨੇ ਦੱਸਿਆ ਕਿ ਪਾਸਪੋਰਟ ਮਾਲਕ ਕੋਲ ਹੋਣ ਕਾਰਨ ਉਸ ਦੀਆਂ ਵਤਨ ਵਾਪਸੀ ਦੀਆਂ ਕਈ ਕੋਸ਼ਿਸ਼ਾਂ ਨਾਕਾਮ ਰਹੀਆਂ।ਪੰਜ ਸਾਲ ਬਾਅਦ 1995 ਵਿੱਚ ਯੂਨੈਸੈਫ਼ ਨੇ ਊਠਾਂ ਦੀ ਦੌੜ ਵਿੱਚ ਬੱਚਿਆਂ ਦੀ ਵਰਤੋਂ ਉੱਪਰ ਪਾਬੰਦੀ ਲਾ ਦਿੱਤੀ। ਸੈਂਕੜੇ ਬੱਚਿਆਂ ਨੂੰ ਉਸ ਸਮੇਂ ਆਜ਼ਾਦੀ ਮਿਲੀ ਅਤੇ ਰਮੇਸ਼ ਉਨ੍ਹਾਂ ਖ਼ੁਸ਼ਕਿਸਮਤਾਂ ਵਿੱਚੋਂ ਇੱਕ ਸੀ। Image copyright RAMESH JAIPAL ਫੋਟੋ ਕੈਪਸ਼ਨ ਸੋਸ਼ਲ ਮੀਡੀਆ ਜ਼ਰੀਏ ਰਮੇਸ਼ ਨੇ ਅਮਰੀਕੀ ਸਰਕਾਰ ਦੇ ਹਿਊਬਰਟ ਹਮਫ੍ਰੀ ਫੈਲੋਸ਼ਿਪ ਪ੍ਰੋਗਰਾਮ ਦੇ ਬਾਰੇ ਵਿੱਚ ਪੜ੍ਹਿਆ। ਪੜ੍ਹਾਈ ਦੀ ਆਦਤ ਪਈਰਮੇਸ਼ ਅਨੁਸਾਰ ਉਸ ਦਾ ਮਾਲਿਕ ਇੱਕ ਅਨਪੜ੍ਹ ਅਤੇ ਬੇਰਹਿਮ ਸ਼ਖਸ ਸੀ। ਇਸ ਦੇ ਮੁਕਾਬਲੇ ਉਸ ਦਾ ਭਰਾ ਕਾਫੀ ਪੜ੍ਹਿਆ-ਲਿਖਿਆ ਅਤੇ ਸੁਲਝਿਆ ਹੋਇਆ ਇਨਸਾਨ ਸੀ। ਇਸੇ ਕਾਰਨ ਉਸ ਦੀ ਇੱਜ਼ਤ ਸੀ।ਰਮੇਸ਼ ਨੇ ਕਿਹਾ, "ਉੱਥੋਂ ਮੈਨੂੰ ਮਾਲੂਮ ਹੋਇਆ ਕਿ ਇਨਸਾਨ ਦੀ ਇੱਜ਼ਤ ਸਿੱਖਿਆ ਨਾਲ ਹੁੰਦੀ ਹੈ।"ਪਾਕਿਸਤਾਨ ਵਾਪਸ ਆਉਣ ਤੋਂ ਬਾਅਦ ਰਮੇਸ਼ ਦੇ ਘਰ ਵਾਲਿਆਂ ਨੇ ਉਸ ਨੂੰ ਸਕੂਲ ਭੇਜਣਾ ਸ਼ੁਰੂ ਕੀਤਾ। ਉਸ ਦੇ ਪਿਤਾ ਇੱਕ ਸਰਕਾਰੀ ਵਿਭਾਗ ਵਿੱਚ ਮਾਮੁਲੀ ਜਿਹੇ ਮੁਲਾਜ਼ਮ ਸਨ। ਉਸ ਦਾ ਪਰਿਵਾਰ ਪਿੰਡ ਤੋਂ ਨਿਕਲ ਕੇ ਸ਼ਹਿਰ ਦੇ ਦੋ ਕਮਰਿਆਂ ਦੇ ਇੱਕ ਮਕਾਨ ਵਿੱਚ ਰਹਿ ਰਿਹਾ ਸੀ।ਆਰਥਿਕ ਹਾਲਾਤ ਅਜਿਹੇ ਨਹੀਂ ਸਨ ਕਿ ਉਸ ਦੇ ਪਿਤਾ ਬਾਕੀ ਬੱਚਿਆਂ ਨਾਲ ਉਨ੍ਹਾਂ ਦੀ ਸਿੱਖਿਆ ਦਾ ਖਰਚ ਚੁੱਕ ਸਕਣ। ਇਸ ਕਾਰਨ ਰਮੇਸ਼ ਨੂੰ ਮਿਹਨਤ ਮਜ਼ਦੂਰੀ ਕਰਨੀ ਪਈ।ਉਹ ਕਹਿੰਦਾ ਹੈ, ''ਮੈਂ ਗੁੱਬਾਰੇ ਵੇਚੇ, ਪਤੰਗ ਵੇਚੀ, ਗਟਰ ਸਾਫ਼ ਕਰਨ ਵਾਲਿਆਂ ਨਾਲ ਕੰਮ ਕੀਤਾ ਅਤੇ ਫਿਰ ਕੁਝ ਵਕਤ ਤੱਕ ਕਿਰਾਏ 'ਤੇ ਰਿਕਸ਼ਾ ਚਲਾਇਆ।''ਇਸੇ ਤਰ੍ਹਾਂ ਥੋੜ੍ਹਾ-ਥੋੜ੍ਹਾ ਪੜ੍ਹਦੇ ਹੋਏ ਉਸ ਨੇ ਮੈਟਰਿਕ ਪਾਸ ਕੀਤੀ। ਉਸ ਤੋਂ ਬਾਅਦ ਇੱਕ ਵਾਰ ਫਿਰ ਪੜ੍ਹਾਈ ਛੁੱਟ ਗਈ ਤਾਂ ਉਸ ਨੇ ਮਜ਼ਦੂਰੀ ਕੀਤੀ। ਭਾਵੇਂ ਉਸ ਨੇ ਕੰਪਿਊਟਰ ਸਿੱਖ ਲਿਆ। ਦੋ ਸਾਲ ਬਾਅਦ ਮੁੜ ਪੜ੍ਹਾਈ ਸ਼ੁਰੂ ਕੀਤੀ ਤਾਂ ਐਡਮਿਨਿਸਟਰੇਸ਼ਨ ਵਿੱਚ ਡਿਪਲੋਮਾ ਕੀਤਾ ਅਤੇ ਫਿਰ ਗ੍ਰੈਜੁਏਸ਼ਨ ਕੀਤੀ।ਰਮੇਸ਼ ਨੇ ਖੈਰਪੁਰ ਯੂਨੀਵਰਸਿਟੀ ਤੋਂ ਪਹਿਲਾਂ ਸਮਾਜਸ਼ਾਸਤਰ ਅਤੇ ਫਿਰ ਪੇਂਡੂ ਵਿਕਾਸ ਵਿੱਚ ਐੱਮ.ਏ. ਕੀਤੀ। ਰੇਗਿਸਤਾਨ ਤੋਂ ਅਮਰੀਕਾ ਦਾ ਸਫ਼ਰਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਸਮਾਜ ਦੀ ਤਰੱਕੀ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ। ਇੱਕ ਸਥਾਨਕ ਸਮਾਜਿਕ ਸੰਗਠਨ ਸ਼ੁਰੂ ਕਰਨ ਤੋਂ ਬਾਅਦ ਸਾਲ 2008 ਵਿੱਚ ਉਸ ਨੇ ਦੋਸਤਾਂ ਦੀ ਮਦਦ ਨਾਲ ਹਰੇ ਰਾਮਾ ਫਾਊਂਡੇਸ਼ਨ ਆਫ਼ ਪਾਕਿਸਤਾਨ ਨਾਂ 'ਤੇ ਸੰਗਠਨ ਦੀ ਸ਼ੁਰੂਆਤ ਕੀਤੀ।ਉਹ ਕਹਿੰਦਾ ਹੈ, "ਸਮਾਜਿਕ, ਆਰਥਿਕ ਅਤੇ ਸਿੱਖਿਆ ਦੇ ਲਿਹਾਜ਼ ਤੋਂ ਜੇ ਕੋਈ ਭਾਈਚਾਰਾ ਸਭ ਤੋਂ ਪਿੱਛੇ ਸੀ ਤਾਂ ਉਹ ਪਾਕਿਸਤਾਨ ਦਾ ਘੱਟ ਗਿਣਤੀ ਹਿੰਦੂ ਭਾਈਚਾਰਾ ਸੀ। ਇਸ ਕਾਰਨ ਵਿਤਕਰੇ ਹਾ ਸਾਹਮਣਾ ਵੀ ਕਰਨਾ ਪਿਆ। ਹਰੇ ਰਾਮਾ ਫਾਊਂਡੇਸ਼ਨ ਦੇ ਜ਼ਰੀਏ ਅਸੀਂ ਨਾ ਕੇਵਲ ਹਿੰਦੂ ਬਲਕਿ ਤਮਾਮ ਪਿਛੜੇ ਤਬਕਿਆਂ ਦੀ ਬੇਹਤਰੀ ਲਈ ਕੰਮ ਕੀਤਾ।" ਫੋਟੋ ਕੈਪਸ਼ਨ ਹੁਣ ਰਮੇਸ਼ ਆਪਣੀ ਸਿੱਖਿਆ ਦੀ ਵਰਤੋਂ ਪਾਕਿਸਤਾਨ ਦੇ ਵਿਕਾਸ ਵਿੱਚ ਕਰਨਾ ਚਾਹੁੰਦਾ ਹੈ। ਉਸ ਦਾ ਦਾਅਵਾ ਹੈ ਕਿ ਉਹ ਹਿੰਦੂ ਮੈਰਿਜ ਐਕਟ ਲਿਖਣ ਵਾਲਿਆਂ ਵਿੱਚੋਂ ਸ਼ਾਮਿਲ ਸੀ। ਉਹ ਕਹਿੰਦਾ ਹੈ, "ਹਿੰਦੂ ਭਾਈਚਾਰੇ ਦੇ ਹੱਕਾਂ ਲਈ ਮੈਂ ਪੰਜਾਬ ਅਸੈਂਬਲੀ ਲਾਹੌਰ ਦੇ ਸਾਹਮਣੇ ਪ੍ਰਦਰਸ਼ਨ ਦੀ ਅਗਵਾਈ ਤੱਕ ਕੀਤੀ।"ਸੋਸ਼ਲ ਮੀਡੀਆ ਜ਼ਰੀਏ ਉਸ ਨੇ ਅਮਰੀਕੀ ਸਰਕਾਰ ਦੇ ਹਿਊਬਰਟ ਹਮਫ੍ਰੀ ਫੈਲੋਸ਼ਿਪ ਪ੍ਰੋਗਰਾਮ ਦੇ ਬਾਰੇ ਪੜ੍ਹਿਆ। ਐੱਮ.ਏ ਦੀ ਪੜ੍ਹਾਈ ਦੇ ਨਾਲ ਉਸ ਦਾ ਸਮਾਜਿਕ ਕੰਮਾਂ ਦਾ ਤਜ਼ੁਰਬਾ ਕੰਮ ਆਇਆ ਅਤੇ ਸਾਲ 2017 ਵਿੱਚ ਉਸ ਨੂੰ ਇਸ ਪ੍ਰੋਗਰਾਮ ਲਈ ਚੁਣ ਲਿਆ ਗਿਆ।ਇਸ ਪ੍ਰੋਗਰਾਮ ਤਹਿਤ ਇੱਕ ਸਖ਼ਤ ਮੁਕਾਬਲੇ ਤੋਂ ਬਾਅਦ ਪਾਕਿਸਤਾਨ ਤੋਂ ਹਰ ਸਾਲ ਵੱਖ-ਵੱਖ ਭਾਈਚਾਰੇ ਦੇ ਚੁਣੇ ਹੋਏ ਲੋਕਾਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਵੱਖ-ਵੱਖ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਮੌਕਾ ਦਿੱਤਾ ਜਾਂਦਾ ਹੈ।ਅੰਗਰੇਜ਼ੀ ਕਮਜ਼ੋਰ ਹੋਣ ਦੇ ਕਾਰਨ ਰਮੇਸ਼ ਨੇ ਯੂਨੀਵਰਸਿਟੀ ਆਫ ਕੈਲੀਫੌਰਨੀਆ ਤੋਂ ਅੰਗਰੇਜ਼ੀ ਵਿੱਚ ਕੋਰਸ ਕੀਤਾ ਜਿਸ ਤੋਂ ਬਾਅਦ ਉਸ ਨੇ ਵਾਸ਼ਿੰਗਟਨ ਕਾਲੇਜ ਆਫ਼ ਲਾਅ ਤੋਂ ਕਾਨੂੰਨ ਅਤੇ ਮਨੁੱਖੀ ਅਧਿਕਾਰ ਦੀ ਸਿੱਖਿਆ ਹਾਸਿਲ ਕੀਤੀ।ਰਮੇਸ਼ ਕਹਿੰਦਾ ਹੈ, "ਘੱਟ ਗਿਣਤੀ ਭਾਈਚਾਰੇ ਤੋਂ ਹੋਣ ਅਤੇ ਇੱਕ ਪਿਛੜੇ ਇਲਾਕੇ ਤੋਂ ਨਿਕਲ ਕੇ ਮੈਂ ਸਿੱਖਿਆ ਲਈ ਅਮਰੀਕਾ ਤੱਕ ਪਹੁੰਚ ਜਾਵਾਂਗਾ ਅਜਿਹਾ ਮੈਂ ਕਦੇ ਵੀ ਨਹੀਂ ਸੋਚਿਆ ਸੀ।"ਉਸ ਦਾ ਮੰਨਣਾ ਹੈ ਕਿ ਅਮਰੀਕਾ ਵਿੱਚ ਵਕਤ ਗੁਜ਼ਾਰਨ ਅਤੇ ਉੱਥੇ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਉਸ ਵਿੱਚ ਉਹ ਸਾਰੇ ਗੁਣ ਹਨ ਜਿਨ੍ਹਾਂ ਦਾ ਇਸਤੇਮਾਲ ਕਰਨ ਕੇ ਉਹ ਪਾਕਿਸਤਾਨ ਦੀ ਤਰੱਕੀ ਵਿੱਚ ਆਪਣਾ ਅਹਿਮ ਕਿਰਦਾਰ ਅਦਾ ਕਰ ਸਕਦਾ ਹੈ।100 ਸਕੂਲ ਬਣਾਉਣ ਦਾ ਮਿਸ਼ਨਰਹੀਮਯਾਰ ਖ਼ਾਨ ਵਿੱਚ ਆਪਣੇ ਘਰ ਨੂੰ ਰਮੇਸ਼ ਨੇ ਕਈ ਕੰਮਾਂ ਦਾ ਹਿੱਸਾ ਬਣਾ ਲਿਆ ਹੈ। ਦਿਨ ਵਿੱਚ ਉਹ ਸਟੇਟ ਆਫ ਲਾਈਫ ਇੰਸ਼ੋਰੈਂਸ ਕੰਪਨੀ ਆਫ ਪਾਕਿਸਤਾਨ ਵਿੱਚ ਸੇਲਸ ਮੈਨੇਜਰ ਹੈ ਅਤੇ ਬਾਅਦ ਵਿੱਚ ਸਮਾਜ ਦੇ ਕੰਮਾਂ ਵਿੱਚ ਰੁਝਿਆ ਰਹਿੰਦਾ ਹੈ।ਉਹ ਕਹਿੰਦਾ ਹੈ, "ਪਹਿਲਾਂ ਯੂਏਈ ਅਤੇ ਫਿਰ ਅਮਰੀਕਾ ਵਿੱਚ ਰਹਿ ਕੇ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ ਕਿ ਅੱਜ ਦੇ ਦੌਰ ਵਿੱਚ ਸਿੱਖਿਆ ਸਭ ਤੋਂ ਅਹਿਮ ਹਥਿਆਰ ਹੈ।"ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੇ ਵੱਖ-ਵੱਖ ਸੰਗਠਨਾਂ ਅਤੇ ਹਿੰਦੂ ਭਾਈਚਾਰੇ ਦੀ ਮਦਦ ਨਾਲ ਰਹੀਮਯਾਰ ਖਾਨ ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾਂ ਵਿੱਚ ਹਿੰਦੂ ਬੱਚਿਆਂ ਲਈ ਛੋਟੇ ਸਕੂਲ ਬਣਾਏ ਹਨ।ਦੋ ਦਰਜਨ ਦੇ ਕਰੀਬ ਵਿਦਿਆਰਥੀਆਂ ਵਾਲੇ ਸਕੂਲਾਂ ਵਿੱਚ ਕੇਵਲ ਇੱਕ ਟੀਚਰ ਹੈ ਅਤੇ ਬੱਚੇ ਜ਼ਮੀਨ 'ਤੇ ਬੈਠਦੇ ਹਨ। ਰਮੇਸ਼ ਜੈਪਾਲ ਦਾ ਕਹਿਣਾ ਸੀ, ਘੱਟੋਂ-ਘੱਟ ਇਸ ਤਰ੍ਹਾਂ ਬੱਚੇ ਸਿੱਖਿਆ ਤਾਂ ਹਾਸਿਲ ਕਰ ਰਹੇ ਹਨ। ਉਨ੍ਹਾਂ ਦੀ ਸਿੱਖਿਆ ਦਾ ਸਿਲਸਿਲਾ ਟੁੱਟੇਗਾ ਤਾਂ ਨਹੀਂ।ਉਸ ਦਾ ਕਹਿਣਾ ਸੀ ਕਿ ਉਸ ਦਾ ਮਿਸ਼ਨ ਹੈ ਕਿ ਸਾਲ 2020 ਤੱਕ ਉਹ ਪਾਕਿਸਤਾਨ ਵਿੱਚ ਅਜਿਹੇ ਸੌ ਤੋਂ ਵੱਧ ਸਕੂਲ ਬਣਾਏ। ਰਮੇਸ਼ ਜੈਪਾਲ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਉਹ ਪਾਕਿਸਤਾਨ ਦੀ ਸੰਸਦੀ ਸਿਆਸਤ ਦਾ ਵੀ ਹਿੱਸਾ ਬਣਨਾ ਚਾਹੁੰਦਾ ਹੈ।ਇਹ ਵੀ ਪੜ੍ਹੋ:ਪੰਜਾਬ ਦੀ ਨਾਬਰੀ ਨੂੰ ਮੁਖਾਤਬ ਗੁਰਦਿਆਲ ਸਿੰਘ ਦੇ ਪਾਤਰ ਤੁਹਾਡੇ ਕੁਝ ਸਾਹ, ਕੁਝ ਪਲਾਂ ’ਚ ਦੱਸਣਗੇ, ਕਿਹੜਾ ਖਾਣਾ ਹੈ ਸਿਹਤਮੰਦਹਾਰਦਿਕ ਪਾਂਡਿਆ ਤੇ ਕੇ.ਐੱਲ ਰਾਹੁਲ ਜਾਂਚ ਪੂਰੀ ਹੋਣ ਤੱਕ ਸਸਪੈਂਡ ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
Ind Vs Aus: ਭਾਰਤ ਨੇ ਆਸਟਰੇਲੀਆ ਵਿੱਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤ ਕੇ ਬਣਾਇਆ ਇਤਿਹਾਸ 7 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46778388 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਜਿੱਤ ਤੋਂ ਬਾਅਦ ਭਾਰਤੀ ਟੀਮ ਇਸ ਅੰਦਾਜ਼ ਵਿੱਚ ਨਜ਼ਰ ਆਈ ਭਾਰਤੀ ਕ੍ਰਿਕਟ ਟੀਮ ਨੇ ਉਹ ਇਤਿਹਾਸ ਬਣਾ ਦਿੱਤਾ ਹੈ ਜਿਸਦਾ ਇੰਤਜ਼ਾਰ 72 ਸਾਲਾ ਤੋਂ ਸੀ। ਭਾਰਤੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਆਸਟਰੇਲੀਆ 'ਚ ਕਿਸੇ ਟੈਸਟ ਸੀਰੀਜ਼ 'ਚ ਜਿੱਤ ਹਾਸਿਲ ਕੀਤੀ ਹੈ। ਸਿਡਨੀ ਟੈਸਟ ਦੇ ਪੰਜਵੇਂ ਦਿਨ ਮੀਂਹ ਕਰਕੇ ਮੈਚ ਨੂੰ ਸਮੇਂ ਤੋਂ ਪਹਿਲਾਂ ਡ੍ਰਾਅ ਐਲਾਨ ਕੀਤੇ ਜਾਣ ਦੇ ਨਾਲ ਹੀ ਭਾਰਤ ਨੇ ਚਾਰ ਟੈਸਟ ਮੈਚਾਂ ਦੀ ਮੌਜੂਦਾਂ ਸੀਰੀਜ਼ ਨੂੰ 2-1 ਤੋਂ ਜਿੱਤ ਲਿਆ ਹੈ। ਇਸ ਜਿੱਤ ਨਾਲ ਹੀ ਭਾਰਤੀ ਕ੍ਰਿਕਟ ਟੀਮ ਨੇ ਗਾਵਸਕਰ-ਬਾਰਡਰ ਟਰਾਫੀ 'ਤੇ ਕਬਜ਼ਾ ਕਰ ਲਿਆ ਹੈ। Image copyright Getty Images ਫੋਟੋ ਕੈਪਸ਼ਨ ਕਪਤਾਨ ਕੋਹਲੀ ਨੂੰ ਵਧਾਈ ਦਿੰਦੀ ਉਨ੍ਹਾਂ ਦੀ ਪਤਨੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਉਹ ਪੰਜ ਖਿਡਾਰੀ ਜਿਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ Image copyright Bcci 1.ਚੇਤੇਸ਼ਵਰ ਪੁਜਾਰਾਪੂਰੀ ਟੈਸਟ ਸੀਰੀਜ਼ ਵਿੱਚ ਪੁਜਾਰਾ ਨੇ ਆਪਣੇ ਬੱਲੇ ਦਾ ਕਮਾਲ ਦਿਖਾਇਆ। ਚੇਤੇਸ਼ਵਰ ਪੁਜਾਰਾ ਨੂੰ ਮੈਨ ਆਫ ਦਿ ਸੀਰੀਜ਼ ਚੁਣਿਆ ਗਿਆ। ਉਨ੍ਹਾਂ ਨੇ ਸੀਰੀਜ਼ 'ਚ 74 ਦੀ ਔਸਤ 521 ਦੌੜਾਂ ਬਣਾਈਆਂ ਅਤੇ ਇਸ ਸੀਰੀਜ਼ 'ਚ ਪੁਜਾਰਾ ਨੇ ਤਿੰਨ ਸੈਂਕੜੇ ਲਗਾਏ। Image copyright Reuters 2. ਜਸਪ੍ਰੀਤ ਬੁਮਰਾਹ ਬੁਮਰਾਹ ਨੇ ਸੀਰੀਜ਼ ਵਿੱਚ ਗੇਂਦਬਾਜ਼ੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਨੈਥਨ ਲਾਇਨ ਨਾਲ ਮਿਲ ਕੇ 21 ਵਿਕਟਾਂ ਲਈਆਂ। ਬੁਮਰਾਹ ਦਾ ਚੰਗਾ ਪ੍ਰਦਰਸ਼ਨ ਰਿਹਾ 33 /6, ਮੈਲਬਰਨ ਟੈਸਟ ਜਿਤਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। Image copyright Reuters 3. ਮੋਹੰਮਦ ਸ਼ਮੀਸੀਰੀਜ਼ ਜਿਤਾਉਣ ਵਿੱਚ ਤੇਜ਼ ਗੇਂਦਬਾਜ਼ੀ ਦੀ ਵੀ ਹਿੱਸੇਦਾਰੀ ਰਹੀ। ਉਨ੍ਹਾਂ ਨੇ ਇਸ ਸੀਰੀਜ਼ ਵਿੱਚ 16 ਵਿਕਟਾਂ ਲਈਆਂ। ਉਨ੍ਹਾਂ ਦਾ ਸਭ ਤੋਂ ਵਧੀਆ ਪ੍ਰਦਰਸ਼ਨ 56 ਦੌੜਾਂ ਦੇ ਕੇ 6 ਵਿਕਟਾਂ ਰਿਹਾ। Image copyright Getty Images 4. ਮਯੰਕ ਅਗਰਵਾਲਪ੍ਰੀਥਵੀ ਸ਼ਾਅ ਜ਼ਖਮੀ ਹੋਏ ਤਾਂ ਜਲਦਬਾਜ਼ੀ ਵਿੱਚ ਮਯੰਕ ਅਗਰਵਾਲ ਨੂੰ ਆਸਟਰੇਲੀਆ ਸੱਦਿਆ ਗਿਆ। ਅਗਰਵਾਲ ਨੇ ਇਸ ਸੀਰੀਜ਼ ਦੌਰਾਨ ਚੰਗਾ ਪ੍ਰਦਰਸ਼ਨ ਕਰਦਿਆਂ ਦੋ ਅਰਧ ਸੈਂਕੜੇ ਵੀ ਲਗਾਏ।ਇਸ ਤੋਂ ਇਲਾਵਾ ਉਨ੍ਹਾਂ ਕਈ ਸ਼ਾਨਦਾਰ ਕੈਚ ਲੈ ਕੇ ਜਿੱਤ ਦਾ ਰਾਹ ਪੱਧਰਾ ਕੀਤਾ। Image copyright Getty Images 5. ਵਿਰਾਟ ਕੋਹਲੀਹਾਲਾਂਕਿ ਕਪਤਾਨ ਵਿਰਾਟ ਕੋਹਲੀ ਦੇ ਬੱਲੇ ਵਿੱਚੋਂ ਦੌੜਾਂ ਜ਼ਿਆਦਾ ਤਾਂ ਨਹੀਂ ਨਿਕਲੀਆਂ ਪਰ ਉਨ੍ਹਾਂ ਦੀ ਕਪਤਾਨੀ ਕਮਾਲ ਦੀ ਰਹੀ।ਉਨ੍ਹਾਂ ਕਈ ਮੌਕਿਆਂ ਤੇ ਕਈ ਅਹਿਮ ਫੈਸਲੇ ਲੈ ਕੇ ਜਿੱਤ ਦੀ ਰਣਨੀਤੀ ਘੜੀ।ਦਿਲਚਸਪ ਗੱਲ ਇਹ ਹੈ ਕਿ ਵਿਰਾਟ ਨੇ ਸੀਰੀਜ਼ ਵਿੱਚ ਤਿੰਨ ਟਾਸ ਵੀ ਜਿੱਤੇ। ਇੱਕ ਸੈਂਕੜਾ ਤੇ ਅਰਧ ਸੈਂਕੜਾ ਲਾ ਕੇ ਵਿਰਾਟ ਕੋਹਲੀ ਨੇ ਕੁੱਲ 282 ਦੌੜਾਂ ਬਣਾਈਆਂ। ਇਹ ਵੀ ਪੜ੍ਹੋਕ੍ਰਿਕਟ ਮੈਦਾਨ 'ਚ ਗੁਲਾਬੀ ਸਾੜੀਆਂ ਤੇ ਪੱਗਾਂ ਕਿਉਂ ਨਜ਼ਰ ਆਈਆਂ 'ਭਾਰਤੀ ਕ੍ਰਿਕਟ ਵਿੱਚ ਸਿਫਾਰਿਸ਼ ਲਈ ਥਾਂ ਨਹੀਂ'ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਪੰਜਾਬੀ ਮੁੰਡੇ ਦਾ ਕਮਾਲਕਿਵੇਂ ਗੁੰਮਨਾਮੀ ਚੋਂ ਨਿਕਲ ਕੇ ਕ੍ਰਿਕਟ 'ਚ ਛਾਏ ਨਵਦੀਪ? Image copyright Getty Images ਫੋਟੋ ਕੈਪਸ਼ਨ ਭਾਰਤੀ ਕ੍ਰਿਕਟ ਟੀਮ ਨੇ ਗਾਵਸਕਰ-ਬਾਰਡਰ ਟਰਾਫੀ 'ਤੇ ਕਬਜ਼ਾ ਕਰ ਲਿਆ ਹੈ Image copyright Getty Images ਫੋਟੋ ਕੈਪਸ਼ਨ ਜਿੱਤ ਮਗਰੋਂ ਭਾਰਤੀ ਟੀਮ ਦੇ ਕਪਤਨਾ ਵਿਰਾਟ ਕੋਹਲੀ ਨਾਲ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਸੀਰੀਜ਼ ਦੇ ਚਾਰੇ ਟੈਸਟ ਮੈਚਾਂ ਦਾ ਹਾਲਐਡੀਲੇਡ ਟੈਸਟ : ਭਾਰਤ- 250 ਦੌੜਾਂ (ਪਹਿਲੀ ਪਾਰੀ), 307 ਦੌੜਾਂ (ਦੂਜੀ ਪਾਰੀ), ਆਸਟਰੇਲੀਆ - 235 ਦੌੜਾਂ (ਪਹਿਲੀ ਪਾਰੀ), 291 ਦੌੜਾਂ (ਦੂਜੀ ਪਾਰੀ)ਨਤੀਜਾ - ਭਾਰਤ 31 ਦੌੜਾਂ ਨਾਲ ਜਿੱਤਿਆ। ਮੈਨ ਆਫ ਦਿ ਮੈਚ -ਚੇਤੇਸ਼ਵਰ ਪੁਜਾਰਾ ਪਰਥ ਟੈਸਟ : ਆਸਟਰੇਲੀਆ - 326 ਦੌੜਾਂ (ਪਹਿਲੀ ਪਾਰੀ), 243 ਦੌੜਾਂ (ਦੂਜੀ ਪਾਰੀ), ਭਾਰਤ- 283 ਦੌੜਾਂ (ਪਹਿਲੀ ਪਾਰੀ), 140 ਦੌੜਾਂ (ਦੂਜੀ ਪਾਰੀ)ਨਤੀਜਾ - ਆਸਟਰੇਲੀਆ 146 ਦੌੜਾਂ ਨਾਲ ਜਿੱਤਿਆ। ਮੈਨ ਆਫ ਦਿ ਮੈਚ - ਨੈਥਨ ਲਾਇਨ ਮੈਲਬਰਨ ਟੈਸਟ : 443/7 (ਪਹਿਲੀ ਪਾਰੀ ਐਲਾਨੀ), 106/8 (ਦੂਜੀ ਪਾਰੀ ਐਲਾਨੀ) ਆਸਟਰੇਲੀਆ - 151 ਦੌੜਾਂ (ਪਹਿਲੀ ਪਾਰੀ), 261 ਦੌੜਾਂ (ਦੂਜੀ ਪਾਰੀ)ਭਾਰਤ 137 ਦੌੜਾਂ ਨਾਲ ਜਿੱਤਿਆ। ਮੈਨ ਆਫ ਦਿ ਮੈਚ - ਜਸਪ੍ਰੀਤ ਬੁਮਰਾਹ ਸਿਡਨੀ ਟੈਸਟ : 622/7 (ਪਹਿਲੀ ਪਾਰੀ ਐਲਾਨੀ)। ਆਸਟਰੇਲੀਆ - 300 ਦੌੜਾਂ (ਪਹਿਲੀ ਪਾਰੀ), 6/0 ਦੌੜਾਂ (ਦੂਜੀ ਪਾਰੀ) ਇਹ ਵੀ ਪੜ੍ਹੋ:ਕੋਹਲੀ ਨੇ ਮੀਟ ਤੇ ਦੁੱਧ-ਦਹੀਂ ਖਾਣਾ ਕਿਉਂ ਛੱਡਿਆਵਿਰਾਟ ਨੇ ਦੇਸ ਲਈ ਖੇਡਣ ਨਾਲੋਂ ਕਾਊਂਟੀ ਨੂੰ ਚੁਣਿਆਵਿਰਾਟ ਦੇ ਬੱਲੇ ਨਾਲ ਖੇਡੇਗੀ ਇੰਗਲੈਂਡ ਦੀ ਕ੍ਰਿਕਟਰਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮੈਰੀਟਲ ਰੇਪ ਬਾਰੇ ਹੰਗਾਮਾ ਕਿਉਂ ਹੋ ਰਿਹਾ ਹੈ ਸਰੋਜ ਸਿੰਘ ਅਤੇ ਵਿਭੁਰਾਜ ਬੀਬੀਸੀ ਪੱਤਰਕਾਰ 22 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44911105 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਵਿਆਹ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਪਤਨੀ ਹਮੇਸ਼ਾ ਸੈਕਸ ਲਈ ਤਿਆਰ ਬੈਠੀ ਹੈ (ਸੰਕੇਤਰ ਤਸਵੀਰ) 'ਵਿਆਹ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਪਤਨੀ ਹਮੇਸ਼ਾ ਸੈਕਸ ਲਈ ਤਿਆਰ ਬੈਠੀ ਹੈ' - ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ 'ਤੇ ਸੁਣਵਾਈ ਦੌਰਾਨ ਐਕਟਿੰਗ ਚੀਫ ਜਸਟਿਸ ਗੀਤਾ ਮਿੱਤਲ ਅਤੇ ਸੀ ਹਰੀ ਸ਼ੰਕਰ ਦੀ ਬੈਂਚ ਨੇ ਇਹ ਟਿੱਪਣੀ ਕੀਤੀ। ਮੈਰੀਟਲ ਰੇਪ 'ਤੇ ਇਹ ਜਨਹਿਤ ਪਟੀਸ਼ਨ ਤ੍ਰਿਤ ਫਾਊਂਡੇਸ਼ਨ ਅਤੇ ਆਲ ਇੰਡੀਆ ਡੈਮੋਕ੍ਰੇਟਿਕ ਵੂਮਨ ਐਸੋਸੀਏਸ਼ਨ ਨੇ ਦਿੱਲੀ ਹਾਈ ਕੋਰਟ ਵਿੱਚ ਪਾਈ ਸੀ। ਤ੍ਰਿਤ ਫਾਊਡੇਸ਼ਨ ਚਿਤਰਾ ਅਵਸਥੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਇਸ ਪਟੀਸ਼ਨ ਨੂੰ ਦਾਇਰ ਦਾ ਉਦੇਸ਼ ਦੱਸਿਆ। ਇਹ ਵੀ ਪੜ੍ਹੋ:'ਉਹ ਪਤੀ-ਪਤਨੀ ਦਾ ਲਵ ਸੀਨ ਸੀ, ਮੈਂ ਸ਼ਰਮਿੰਦਾ ਨਹੀਂ ਹਾਂ'ਬੇ-ਭਰੋਸਗੀ ਦਾ ਮਤਾ: 'ਪੱਪੂ' ਵੀ ਪਾਸ ਤੇ ਮੋਦੀ ਵੀ ਜਿੱਤ ਗਏ'ਮੈਨੂੰ ਕੋਠੇ 'ਤੇ ਬਿਠਾਉਣ ਲਈ ਛੇਤੀ ਜਵਾਨ ਕਰਨ ਵਾਲੀਆਂ ਦਵਾਈਆਂ ਦਿੱਤੀਆਂ'ਉਨ੍ਹਾਂ ਦੀ ਦਲੀਲ ਹੈ ਕਿ ਰੇਪ ਦੀ ਪਰਿਭਾਸ਼ਾ ਵਿੱਚ ਵਿਆਹੁਤਾ ਔਰਤਾਂ ਦੇ ਨਾਲ ਭੇਦਭਾਵ ਦਿਖਦਾ ਹੈ। ਉਨ੍ਹਾਂ ਦਾ ਤਰਕ ਹੈ ਕਿ ਪਤੀ ਦਾ ਪਤਨੀ ਨਾਲ ਰੇਪ ਪਰਿਭਾਸ਼ਤ ਕਰਕੇ ਇਸ 'ਤੇ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਇਸ ਲਈ ਕਈ ਔਰਤਾਂ ਦੀ ਹੱਢਬੀਤੀ ਨੂੰ ਉਨ੍ਹਾਂ ਨੇ ਆਪਣੀ ਪਟੀਸ਼ਨ ਦਾ ਆਧਾਰ ਬਣਾਇਆ ਹੈ। ਫੋਟੋ ਕੈਪਸ਼ਨ ਮੈਰੀਟਲ ਰੇਪ 'ਤੇ ਇਹ ਜਨਹਿਤ ਪਟੀਸ਼ਨ ਲਈ ਕਈ ਔਰਤਾਂ ਦੀ ਹੱਢਬੀਤੀ ਨੂੰ ਆਧਾਰ ਬਣਾਇਆ ਇਹ ਪਟੀਸ਼ਨ ਦੋ ਸਾਲ ਪਹਿਲਾਂ ਦਾਇਰ ਕੀਤੀ ਗਈ ਸੀ। ਕਿਉਂਕਿ ਇਹ ਜਨਹਿਤ ਪਟੀਸ਼ਨ ਹੈ ਇਸ ਲਈ ਦਿੱਲੀ ਸਥਿਤ ਐਨਜੀਓ ਮੈਨ ਵੇਲਫੇਅਰ ਟਰੱਸਟ ਨੇ ਵੀ ਇਸ 'ਤੇ ਕੋਰਟ ਵਿੱਚ ਆਪਣਾ ਪੱਖ ਰੱਖਿਆ ਹੈ। ਮੈਨ ਵੇਲਫੇਅਰ ਟਰੱਸਟ ਪੁਰਸ਼ਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਹੈ। ਮੈਨ ਵੇਲਫੇਅਰ ਟਰੱਸਟ ਦੇ ਪ੍ਰਧਾਨ ਅਮਿਤ ਲਖਾਨੀ ਮੁਤਾਬਕ, "ਵਿਆਹੁਤਾ ਔਰਤ ਨਾਲ ਉਸ ਦਾ ਪਤੀ ਜੇਕਰ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਕਰਦਾ ਹੈ ਤਾਂ ਕਾਨੂੰਨ ਦੀਆਂ ਕਈ ਧਾਰਾਵਾਂ ਹਨ ਜਿਨ੍ਹਾਂ ਦਾ ਸਹਾਰਾ ਉਹ ਲੈ ਸਕਦੀ ਹੈ। ਇਸ ਲਈ ਵੱਖਰਾ ਮੈਰੀਟਲ ਰੇਪ ਕਾਨੂੰਨ ਬਣਾਉਣ ਦੀ ਕੀ ਲੋੜ ਹੈ?"ਅਜਿਹੇ ਵਿੱਚ ਇਹ ਸਵਾਲ ਪੁੱਛਿਆ ਜਾ ਸਕਦਾ ਹੈ ਕਿ 'ਰੇਪ' ਅਤੇ ਮੈਰੀਟਲ ਰੇਪ' ਵਿੱਚ ਕੀ ਫਰਕ ਹੈ। ਕੀ ਹੈ ਰੇਪ?ਕਿਸੇ ਵੀ ਉਮਰ ਦੀ ਔਰਤ ਦੀ ਮਰਜ਼ੀ ਦੇ ਖ਼ਿਲਾਫ਼ ਜਾਂ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਸਰੀਰ (ਵੀਜਾਇਨਾ ਜਾਂ ਏਨਸ) ਵਿੱਚ ਆਪਣੇ ਸਰੀਰ ਦਾ ਕੋਈ ਅੰਗ ਪਾਉਣਾ ਰੇਪ ਹੈ। ਉਸ ਦੇ ਨਿੱਜੀ ਅੰਗਾਂ ਨੂੰ ਪੈਨੀਟ੍ਰੇਸ਼ਨ ਦੇ ਮਕਸਦ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਰੇਪ ਹੈ। ਉਸ ਦੇ ਮੂੰਹ ਵਿੱਚ ਆਪਣੇ ਨਿੱਜੀ ਅੰਗ ਦਾ ਕੋਈ ਹਿੱਸਾ ਪਾਉਣਾ ਰੇਪ ਹੈ। ਉਸ ਦੇ ਨਾਲ ਓਰਲ ਸੈਕਸ ਕਰਨਾ ਰੇਪ ਹੈ। Image copyright Thinkstock ਆਈਪੀਸੀ ਦੀ ਧਾਰਾ 375 ਮੁਤਾਬਕ ਕੋਈ ਵਿਅਕਤੀ ਜੇਕਰ ਕਿਸੇ ਔਰਤ ਨਾਲ ਹੇਠ ਲਿਖੀਆਂ ਹਾਲਤਾਂ ਵਿੱਚ ਜਿਨਸੀ ਸੰਬੰਧ ਬਣਾਉਂਦਾ ਹੈ ਤਾਂ ਇਸ ਨੂੰ ਰੇਪ ਕਿਹਾ ਜਾ ਸਕਦਾ ਹੈ। ਔਰਤਾ ਦੀ ਇੱਛਾ ਦੇ ਵਿਰੁੱਧਔਰਤ ਦੀ ਮਰਜ਼ੀ ਦੇ ਬਿਨਾਂਔਰਤ ਦੀ ਮਰਜ਼ੀ ਨਾਲ ਪਰ ਇਹ ਸਹਿਮਤੀ ਉਸ ਨੂੰ ਮੌਤ ਜਾਂ ਨੁਕਸਾਨ ਪਹੁੰਚਾਉਣ ਜਾਂ ਉਸ ਦੇ ਕਿਸੇ ਕਰੀਬੀ ਵਿਅਕਤੀ ਦੇ ਨਾਲ ਅਜਿਹਾ ਕਰਨ ਦਾ ਡਰ ਦਿਖਾ ਕੇ ਹਾਸਿਲ ਕੀਤੀ ਗਈ ਹੋਵੇ। ਔਰਤ ਦੀ ਮਰਜ਼ੀ ਨਾਲ ਪਰ ਇਹ ਸਹਿਮਤੀ ਦੇਣ ਵੇਲੇ ਔਰਤ ਦੀ ਮਾਨਸਿਕ ਸਥਿਤੀ ਠੀਕ ਨਾ ਹੋਵੇ ਜਾਂ ਫੇਰ ਉਸ 'ਤੇ ਕਿਸੇ ਨਸ਼ੀਲੇ ਪਦਾਰਥ ਦਾ ਪ੍ਰਭਾਵ ਹੋਵੇ ਅਤੇ ਉਹ ਸਹਿਮਤੀ ਦੇਣ ਦੇ ਨਤੀਜੇ ਨੂੰ ਸਮਝਣ ਦੀ ਹਾਲਤ ਵਿੱਚ ਨਾ ਹੋਵੇ। ਪਰ ਇਸ ਵਿੱਚ ਖਾਮੀ ਵੀ ਹੈ। ਪਿਛਲੇ ਸਾਲ ਅਕਤੂਬਰ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ 15 ਸਾਲ ਤੋਂ ਘੱਟ ਉਮਰ ਦੀ ਪਤਨੀ ਨਾਲ ਸਰੀਰਕ ਸੰਬੰਧ ਬਣਾਉਣਾ ਅਪਰਾਧ ਹੈ ਅਤੇ ਇਸ ਨੂੰ ਰੇਪ ਮੰਨਿਆ ਜਾ ਸਕਦਾ ਹੈ। ਅਦਾਲਤ ਮੁਤਾਬਕ ਨਾਬਾਲਗ ਪਤਨੀ ਇੱਕ ਸਾਲ ਦੇ ਅੰਦਰ ਸ਼ਿਕਾਇਤ ਦਰਜ ਕਰਵਾ ਸਕਦੀ ਹੈ। ਇਸ ਕਾਨੂੰਨ ਵਿੱਚ ਵਿਆਹੁਤਾ ਔਰਤ (18 ਸਾਲ ਤੋਂ ਵੱਧ ਉਮਰ) ਨਾਲ ਉਸ ਦਾ ਪਤੀ ਅਜਿਹਾ ਕਰੇ ਤਾਂ ਉਸ ਨੂੰ ਕੀ ਮੰਨਿਆ ਜਾਵੇਗਾ, ਇਸ 'ਤੇ ਸਥਿਤੀ ਸਾਫ ਨਹੀਂ ਹੈ। ਇਸ ਲਈ ਮੈਰੀਟਲ ਰੇਪ 'ਤੇ ਬਹਿਸ ਹੋ ਰਹੀ ਹੈ। ਇਹ ਵੀ ਪੜ੍ਹੋ:ਪਤੀ ਨੇ ਪਤਨੀ ਜੂਏ ’ਚ ਹਾਰੀ, ਜ਼ਬਰਨ ਕਰਵਾਇਆ ‘ਰੇਪ’ਬਲਾਗ: ਅੱਜ ਦੀ ਸੀਤਾ ਕੀ ਚਾਹੁੰਦੀ ਹੈ?ਐਂਟੀਬਾਇਓਟਿਕ ਤੇ ਸ਼ਰਾਬ ਦੇ ਮੇਲ ਦੇ ਕੀ ਹਨ ਅਸਰ? ਕੀ ਹੈ ਮੈਰੀਟਲ ਰੇਪ ਭਾਰਤ ਵਿੱਚ 'ਵਿਆਹੁਤਾ ਬਲਾਤਕਾਰ' ਯਾਨਿ 'ਮੈਰੀਟਲ ਰੇਪ' ਕਾਨੂੰਨ ਦੀ ਨਜ਼ਰ ਵਿੱਚ ਅਪਰਾਧ ਨਹੀਂ ਹੈ। ਇਸ ਲਈ ਆਈਪੀਸੀ ਦੀ ਕਿਸੇ ਧਾਰਾ ਵਿੱਚ ਨਾ ਤਾਂ ਇਸ ਦੀ ਪਰਿਭਾਸ਼ਾ ਹੈ ਅਤੇ ਨਾ ਹੀ ਇਸ ਲਈ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਹੈ। Image copyright ManekaGandhi ਫੋਟੋ ਕੈਪਸ਼ਨ ਮੇਨਕਾ ਗਾਂਧੀ ਮੁਾਤਬਕ ਭਾਰਤ 'ਚ ਗਰੀਬੀ, ਸਿੱਖਿਆ ਦੇ ਪੱਧਰ ਤੇ ਧਾਰਮਿਕ ਮਾਨਤਾਵਾਂ ਕਾਰਨ ਵਿਆਹੁਤਾ ਰੇਪ ਦੀ ਧਾਰਨਾ ਫਿਟ ਨਹੀਂ ਬੈਠਦੀ ਪਰ ਜਨਹਿਤ ਪਟੀਸ਼ਨ ਦਾਇਰ ਕਰਨ ਵਾਲੀ ਸੰਸਥਾ ਤ੍ਰਿਤ ਫਾਊਂਡੇਸ਼ਨ ਦੀ ਚਿਤਰਾ ਅਵਸਥੀ ਮੁਤਾਬਕ ਪਤੀ ਆਪਣੀ ਪਤਨੀ ਦੀ ਮਰਜ਼ੀ ਦੇ ਬਿਨਾਂ ਉਸ ਨਾਲ ਜ਼ਬਰਨ ਸਰੀਰਕ ਸੰਬੰਧ ਬਣਾਉਂਦਾ ਹੈ ਤਾਂ ਉਸ ਨੂੰ ਅਪਰਾਧ ਮੰਨਿਆ ਜਾਵੇ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ 2016 ਵਿੱਚ ਮੈਰੀਟਲ ਰੇਪ 'ਤੇ ਟਿੱਪਣੀ ਕਰਦੇ ਹੋਏ ਕਿਹਾ ਸੀ, "ਪੱਛਮੀ ਦੇਸਾਂ ਵਿੱਚ ਮੈਰੀਟਲ ਰੇਪ ਦੀ ਧਾਰਨਾ ਪ੍ਰਚਲਿਤ ਹੈ, ਪਰ ਭਾਰਤ ਵਿੱਚ ਗਰੀਬੀ, ਸਿੱਖਿਆ ਦੇ ਪੱਧਰ ਅਤੇ ਧਾਰਮਿਕ ਮਾਨਤਾਵਾਂ ਕਾਰਨ ਵਿਆਹੁਤਾ ਰੇਪ ਦੀ ਧਾਰਨਾ ਫਿਟ ਨਹੀਂ ਬੈਠਦੀ।"ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਵਿੱਚ 'ਮੈਰੀਟਲ ਰੇਪ' ਨੂੰ 'ਅਪਰਾਧ ਕਰਾਰ ਦੇਣ ਲਈ ਦਾਇਰ ਕੀਤੀਆਂ ਗਈਆਂ ਪਟੀਸ਼ਨਾਂ ਦੇ ਜਵਾਬ ਵਿੱਚ 2017 'ਚ ਕਿਹਾ ਸੀ ਕਿ 'ਵਿਆਹ ਸੰਸਥਾ ਅਸਥਿਰ' ਹੋ ਸਕਦੀ ਹੈ। ਦਿੱਲੀ ਹਾਈ ਕੋਰਟ ਵਿੱਚ ਕੇਂਦਰ ਸਰਕਾਰ ਨੇ ਕਿਹਾ, "ਮੈਰੀਟਲ ਰੇਪ ਨੂੰ ਅਪਰਾਧ ਨਹੀਂ ਕਰਾਰ ਦਿੱਤਾ ਜਾ ਸਕਦਾ ਅਤੇ ਅਜਿਹਾ ਕਰਨ ਨਾਲ ਵਿਆਹ ਸੰਸਥਾ ਅਸਥਿਰ ਹੋ ਸਕਦੀ ਹੈ। ਪਤੀਆਂ ਨੂੰ ਤੰਗ ਕਰਨ ਲਈ ਇਹ ਇੱਕ ਸੌਖਾ ਹਥਿਆਰ ਹੋ ਸਕਦਾ ਹੈ। ਕੀ ਕਹਿੰਦਾ ਹੈ ਹਿੰਦੂ ਮੈਰਿਜ ਐਕਟ ਹਿੰਦੂ ਵਿਆਹ ਐਕਟ ਪਤੀ ਅਤੇ ਪਤਨੀ ਲਈ ਇੱਕ-ਦੂਜੇ ਪ੍ਰਤੀ ਕੁਝ ਜ਼ਿੰਮੇਦਾਰੀਆਂ ਤੈਅ ਕਰਦਾ ਹੈ। Image copyright SPL ਫੋਟੋ ਕੈਪਸ਼ਨ ਹਿੰਦੂ ਵਿਆਹ ਐਕਟ ਪਤੀ ਅਤੇ ਪਤਨੀ ਲਈ ਇੱਕ-ਦੂਜੇ ਪ੍ਰਤੀ ਕੁਝ ਜ਼ਿੰਮੇਦਾਰੀਆਂ ਤੈਅ ਕਰਦਾ ਹੈ। ਕਾਨੂੰਨੀ ਤੌਰ 'ਤੇ ਇਹ ਮੰਨਿਆ ਗਿਆ ਹੈ ਕਿ ਸੈਕਸ ਲਈ ਇਨਕਾਰ ਕਰਨਾ ਕਰੂਰਤਾ ਹੈ ਅਤੇ ਇਸ ਆਧਾਰ 'ਤੇ ਤਲਾਕ ਮੰਗਿਆ ਜਾ ਸਕਦਾ ਹੈ। ਕੀ ਹੈ ਵਿਵਾਦ?ਇੱਕ ਪਾਸੇ ਰੇਪ ਦਾ ਕਾਨੂੰਨ ਹੈ ਅਤੇ ਦੂਜੇ ਪਾਸੇ ਹਿੰਦੂ ਮੈਰਿਜ ਐਕਟ- ਦੋਵਾਂ ਵਿੱਚ ਇੱਕ ਦੂਜੇ ਤੋਂ ਉਲਟ ਗੱਲਾਂ ਲਿਖੀਆਂ ਹਨ, ਜਿਸ ਕਾਰਨ 'ਮੈਰੀਟਲ ਰੇਪ' ਨੂੰ ਲੈ ਕੇ ਸ਼ੱਕ ਦੀ ਸਥਿਤੀ ਬਣੀ ਹੋਈ ਹੈ। ਮੈਨ ਵੇਲਫੇਅਰ ਟਰੱਸਟ ਦੇ ਅਮਿਤ ਲਖਾਨੀ ਦਾ ਤਰਕ ਹੈ ਕਿ ਰੇਪ ਸ਼ਬਦ ਦਾ ਇਸਤੇਮਾਲ ਹਮੇਸ਼ਾ 'ਥਰਡ ਪਾਰਟੀ' ਦੀ ਸੂਰਤ ਵਿੱਚ ਕਰਨਾ ਚਾਹੀਦਾ ਹੈ। ਵਿਆਹੁਤਾ ਰਿਸ਼ਤਾ ਵਿੱਚ ਇਸ ਦਾ ਇਸਤੇਮਾਲ ਗ਼ਲਤ ਹੈ। ਜਦ ਕਿ ਤ੍ਰਿਤ ਫਾਊਂਡੇਸ਼ਨ ਦਾ ਤਰਕ ਹੈ ਕਿ ਕਾਨੂੰਨ ਨਾ ਹੋਣ ਕਰਕੇ ਔਰਤਾਂ ਇਸ ਲਈ ਦੂਜੇ ਕਾਨੂੰਨ ਜਿਵੇਂ ਘਰੇਲੂ ਹਿੰਸਾ ਕਾਨੂੰਨ ਦਾ ਸਹਾਰਾ ਲੈਂਦੀਆਂ ਹਨ, ਜੋ ਉਨ੍ਹਾਂ ਦੇ ਪੱਖ ਨੂੰ ਮਜ਼ਬੂਤ ਕਰਨ ਦੀ ਬਜਾਇ ਕਮਜ਼ੋਰ ਕਰਦਾ ਹੈ। ਨਿਰਭਿਆ ਰੇਪ ਮਾਮਲੇ ਤੋਂ ਬਾਅਦ ਜਸਟਿਸ ਵਰਮਾ ਕਮੇਟੀ ਨੇ ਵੀ ਮੈਰੀਟਲ ਰੇਪ ਲਈ ਵੱਖਰਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ। Image copyright Thinkstock ਫੋਟੋ ਕੈਪਸ਼ਨ ਇੱਕ ਪਾਸੇ ਰੇਪ ਦਾ ਕਾਨੂੰਨ ਹੈ ਅਤੇ ਦੂਜੇ ਪਾਸੇ ਹਿੰਦੂ ਮੈਰਿਜ ਐਕਟ- ਦੋਵਾਂ ਵਿੱਚ ਇੱਕ ਦੂਜੇ ਤੋਂ ਉਲਟ ਗੱਲਾਂ ਲਿਖੀਆਂ ਹਨ, ਉਨ੍ਹਾਂ ਦੀ ਦਲੀਲ ਸੀ ਕਿ ਵਿਆਹ ਤੋਂ ਬਾਅਦ ਸੈਕਸ 'ਚ ਵੀ ਸਹਿਮਤੀ ਅਤੇ ਅਸਹਿਮਤੀ ਪਰਿਭਾਸ਼ਤ ਕਰਨੀ ਚਾਹੀਦੀ ਹੈ। ਤਾਂ ਫੇਰ ਔਰਤਾਂ ਦੀ ਸੁਣਵਾਈ ਕਿੱਥੇ?ਜਾਣਕਾਰ ਮੰਨਦੇ ਹਨ, ਮੈਰੀਟਲ ਰੇਪ 'ਤੇ ਵੱਖ ਤੋਂ ਕਾਨੂੰਨ ਨਾ ਹੋਣ ਕਰਕੇ ਔਰਤਾਂ ਆਪਣੇ ਉੱਤੇ ਹੋ ਰਹੀ ਕਰੂਰਤਾ ਲਈ ਅਕਸਰ 498 (ਏ) ਦਾ ਸਹਾਰਾ ਲੈਂਦੀਆਂ ਹਨ। ਵੈਸੇ ਤਾਂ ਧਾਰਾ 498 (ਏ) ਮੁਤਾਬਕ ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਦੇ ਅਜਿਹੇ ਸਾਰੇ ਵਤੀਰਿਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜੋ ਕਿਸੇ ਔਰਤ ਨੂੰ ਮਾਨਸਿਕ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਜਾਂ ਉਸ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ। ਦੋਸ਼ੀ ਸਾਬਿਤ ਹੋਣ 'ਤੇ ਇਸ ਧਾਰਾ ਦੇ ਤਹਿਤ ਪਤੀ ਨੂੰ ਵੱਧ ਤੋਂ ਵੱਧ ਤਿੰਨ ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ। ਬਲਾਤਕਾਰ ਦੇ ਕਾਨੂੰਨ ਵਿੱਚ ਵੱਧ ਤੋਂ ਵੱਧ ਉਮਰ ਕੈਦ ਅਤੇ ਘਿਨੌਣੀ ਹਿੰਸਾ ਲਈ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਹੈ। 1983 ਦੀ ਆਈਪੀਸੀ ਧਾਰਾ 498 (ਏ) ਦੇ ਦੋ ਦਹਾਕਿਆ ਬਾਅਦ 2005 ਵਿੱਚ ਸਰਕਾਰ ਨੇ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਲਈ 'ਪ੍ਰੋਟੈਕਸ਼ਨ ਆਫ ਵੂਮੈਨ ਫਰਾਮ ਡੋਮੈਸਟਿਕ ਵਾਇਲੈਂਸ' ਨਾਮ ਦਾ ਇੱਕ ਕਾਨੂੰਨ ਵੀ ਬਣਾਇਆ ਹੈ। Image copyright youtube ਫੋਟੋ ਕੈਪਸ਼ਨ ਮੈਰੀਟਲ ਰੇਪ 'ਤੇ ਕੇਂਦਰ ਸਰਕਾਰ ਕਾਨੂੰਨ ਬਣਾਵੇ, ਇਸ ਮੰਗ ਨੂੰ ਲੈ ਕੇ ਪਿਛਲੇ ਦੋ ਸਾਲ ਤੋਂ ਦਿੱਲੀ ਹਾਈ ਕੋਰਟ ਵਿੱਚ ਬਹਿਸ ਚੱਲ ਰਹੀ ਹੈ। ਇਸ ਵਿੱਚ ਗ੍ਰਿਫ਼ਤਾਰੀ ਵਰਗੀ ਸਜ਼ਾ ਨਹੀਂ ਹੈ ਬਲਕਿ ਜੁਰਮਾਨਾ ਅਤੇ ਸੁਰੱਖਿਆ ਵਰਗੀ ਮਦਦ ਦਾ ਪ੍ਰਾਵਧਾਨ ਹੈ। ਹੁਣ ਅੱਗੇ ਕੀ ਹੋਵੇਗਾ?ਮੈਰੀਟਲ ਰੇਪ 'ਤੇ ਕੇਂਦਰ ਸਰਕਾਰ ਕਾਨੂੰਨ ਬਣਾਵੇ, ਇਸ ਮੰਗ ਨੂੰ ਲੈ ਕੇ ਪਿਛਲੇ ਦੋ ਸਾਲ ਤੋਂ ਦਿੱਲੀ ਹਾਈ ਕੋਰਟ ਵਿੱਚ ਬਹਿਸ ਚੱਲ ਰਹੀ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ 8 ਅਗਸਤ ਨੂੰ ਹੈ। ਉਸ ਦਿਨ ਦੋਵੇਂ ਪੱਖ ਆਪਣੇ ਵੱਲੋਂ ਨਵੀਆਂ ਦਲੀਲਾਂ ਪੇਸ਼ ਕਰਨਗੇ ਅਤੇ ਦੁਨੀਆਂ ਦੇ ਦੂਜੇ ਦੇਸਾਂ ਵਿੱਚ ਇਸ 'ਤੇ ਕੀ ਕਾਨੂੰਨ ਹੈ ਇਸ ਬਾਰੇ ਵੀ ਚਰਚਾ ਹੋਵੇਗੀ। ਫਿਲਹਾਲ ਇਸ 'ਤੇ ਕੋਈ ਫੈਸਲਾ ਆਉਣ ਵਿੱਚ ਥੋੜ੍ਹਾ ਹੋਰ ਸਮਾਂ ਲੱਗੇਗਾ। ਇਹ ਵੀ ਪੜ੍ਹੋ:ਪਾਕ ਜਗੀਰਦਾਰਾਂ ਨੂੰ ਚੁਣੌਤੀ ਦੇਣ ਤੁਰੀ ਦਲਿਤ ਔਰਤ 'ਸਾਨੂੰ ਡਰ ਹੈ ਕਿ ਉਸ ਦੇ ਮਾਪੇ ਸਾਨੂੰ ਮਾਰ ਦੇਣਗੇ' 'ਆਪਣੇ ਬੱਚੇ ਨੂੰ ਦੁੱਧ ਪਿਆਉਣਾ ਜ਼ੁਰਮ ਤਾਂ ਨਹੀਂ...'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਾਕਿਸਤਾਨ 'ਚ ਵਿਆਹੀ ਭਾਰਤੀ ਨਾਗਰਿਕ ਲਾਪਤਾ ਕਰਾਚੀ ਤੋਂ ਸ਼ੁਮਾਇਲਾ ਜ਼ਾਫ਼ਰੀ, ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ ਬੀਬੀਸੀ ਪੰਜਾਬੀ 11 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46825624 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright JIVIBEN FAMILY ਭਾਰਤੀ ਨਾਗਰਿਕ ਅਤੇ ਪਾਕਿਸਤਾਨ ਵਿੱਚ ਵਿਆਹੀ ਜਿਵੀਬੇਨ ਪ੍ਰਤਾਪ ਹਿਰਾਨੀ 3 ਜਨਵਰੀ ਨੂੰ ਸਮਝੌਤਾ ਐਕਸਪ੍ਰੈੱਸ ਜ਼ਰੀਏ ਅਟਾਰੀ ਪਹੁੰਚੀ ਸੀ, ਜਿੱਥੋਂ ਉਹ ਲਾਪਤਾ ਹੋ ਗਈ। ਜਿਵੀਬੇਨ ਪਾਕਿਸਤਾਨ ਦੇ ਕਰਾਚੀ ਵਿੱਚ ਵਿਆਹੀ ਹੋਈ ਹੈ ਅਤੇ ਉਹ ਭਾਰਤ ਆਪਣਾ ਪਾਸਪੋਰਟ ਰੀਨਿਊ ਕਰਵਾਉਣ ਆਈ ਸੀ। ਜਿਵੀਬੇਨ ਦੇ ਰਿਸ਼ਤੇਦਾਰ ਦੀਪਕ ਨੇ ਦੱਸਿਆ ਕਿ ਉਨ੍ਹਾਂ ਨੇ 4 ਜਨਵਰੀ ਨੂੰ ਅੱਟਾਰੀ-ਦਿੱਲੀ ਟ੍ਰੇਨ ਜ਼ਰੀਏ ਦਿੱਲੀ ਪਹੁੰਚਣਾ ਸੀ। ਪਰ ਜਿਵੀਬੇਨ ਦੇ ਨਾ ਪਹੁੰਚਣ 'ਤੇ ਉਹ ਉਸਦਾ ਪਤਾ ਲਗਾਉਣ ਲਈ ਅੰਮ੍ਰਿਤਸਰ ਗਏ। ਉਸਦੇ ਨਾ ਮਿਲਣ 'ਤੇ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਹੀ FIR ਦਰਜ ਕਰਵਾਈ।ਰੇਲਵੇ ਪੁਲਿਸ ਦੇ AIG ਦਲਜੀਤ ਸਿੰਘ ਰਾਣਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ 8 ਜਨਵਰੀ ਨੂੰ ਜਿਵੀਬੇਨ ਦੇ ਰਿਸ਼ਤੇਦਾਰਾਂ ਵੱਲੋਂ ਲਾਪਤਾ ਦੀ ਰਿਪੋਰਟ ਦਰਜ ਕਰਵਾਈ ਗਈ। ਇਹ ਵੀ ਪੜ੍ਹੋ:ਸਾਇੰਸ ਕਾਂਗਰਸ: 'ਤੰਤਰ-ਮੰਤਰਾਂ ਨਾਲ ਲੜਾਈ ਚ ਵਿਗਿਆਨ ਹੀ ਜਿੱਤੇਗੀ'ਅਯੁੱਧਿਆ 'ਚ ਰਾਮ ਮੰਦਿਰ ਬਾਰੇ ਹੁਣ ਤੱਕ ਕੀ-ਕੀ ਹੋਇਆ ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਉਨ੍ਹਾਂ ਕਿਹਾ ਕਿ ਅਧਿਕਾਰੀ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਨ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਵੀਬੇਨ ਦੇ ਪਤੀ ਅਮਰਸੀ ਪ੍ਰਤਾਪ ਹਿਰਾਨੀ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਵਾਹਗਾ ਛੱਡ ਕੇ ਆਏ ਸਨ ਅਤੇ ਉਨ੍ਹਾਂ ਸਾਰੀਆਂ ਸਵਾਰੀਆਂ ਦੀ ਸੂਚੀ ਦੇਖੀ ਸੀ ਜਿਹੜੀਆਂ ਸਮਝੌਤਾ ਐਕਸਪ੍ਰੈੱਸ ਜ਼ਰੀਏ ਅਟਾਰੀ ਜਾ ਰਹੀਆਂ ਸਨ। ਜਿਵੀਬੇਨ ਦਾ ਨਾਮ ਵੀ ਉਸ ਸੂਚੀ ਵਿੱਚ ਸੀ ਪਰ ਉਸਦੇ ਪਰਿਵਾਰ ਨੂੰ ਜਿਵੀਬੇਨ ਦਿੱਲੀ ਵਿੱਚ ਨਹੀਂ ਮਿਲੀ, ਜਿੱਥੇ ਉਹ ਉਸਦੀ ਉਡੀਕ ਕਰ ਰਹੇ ਸਨ।ਜਿਵੀਬੇਨ ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਕਰਾਚੀ ਵਿੱਚ ਵਿਆਹੀ ਹੋਈ ਹੈ। ਅਮਰਸੀ ਨੇ ਦੱਸਿਆ ਕਿ 10 ਸਾਲ ਪਹਿਲਾਂ ਦੋਵਾਂ ਦਾ ਵਿਆਹ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਭਾਰਤ ਆਉਣ ਲਈ ਵੀਜ਼ਾ ਨਹੀਂ ਮਿਲਿਆ ਇਸ ਲਈ ਜਿਵੀਬੇਨ ਇਕੱਲੀ ਹੀ ਗਈ ਸੀ।ਦੀਪਕ ਨੇ ਦੱਸਿਆ ਕਿ ਸੀਸੀਟੀ ਫੂਟੇਜ ਤੋਂ ਪਤਾ ਲੱਗਿਆ ਹੈ ਕਿ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਤਾਂ ਪਹੁੰਚੀ ਸੀ ਪਰ ਉਸ ਤੋਂ ਬਾਅਦ ਗੁਆਚ ਗਈ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇਸਲਾਮਿਕ ਸਟੇਟ ਵੱਲੋਂ ਵੇਚੀ ਗਈ ਕੁੜੀ ਨੂੰ ਜਦੋਂ ਮੁੜ ਮਿਲਿਆ ਉਸਦਾ ਕਿਡਨੈਪਰ ਵਿਕਟੋਰੀਆ ਬਿਜ਼ਟ ਅਤੇ ਲਾਈਸ ਡੂਸੇ ਬੀਬੀਸੀ ਨਿਊਜ਼ 20 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45244939 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਆਈਐਸ ਲੜਾਕਿਆਂ ਨੇ ਅਸ਼ਵਾਕ ਨੂੰ 100 ਡਾਲਰ ਵਿੱਚ ਅਬੂ ਹੁਮਾਮ ਨਾਮ ਦੇ ਸ਼ਖ਼ਸ ਨੂੰ ਵੇਚ ਦਿੱਤਾ ਸੀ ਕੋਈ ਵੀ ਸ਼ਖ਼ਸ ਇੱਕ ਵਾਰ ਕੈਦ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਮੁੜ ਅਜਿਹਾ ਨਾ ਹੋਣ ਦੀ ਦੁਆ ਕਰਦਾ ਹੈ। ਪਰ, ਅਗਵਾ ਕਰਨ ਵਾਲੇ ਨਾਲ ਉਸ ਦਾ ਇੱਕ ਵਾਰ ਮੁੜ ਸਾਹਮਣਾ ਹੋ ਜਾਵੇ ਤਾਂ ਸੋਚੋ ਕੀ ਹਾਲ ਹੋਵੇਗਾ।ਅਜਿਹਾ ਹੀ ਹੋਇਆ ਇੱਕ ਯਜ਼ਿਦੀ ਕੁੜੀ ਨਾਲ ਜਿਹੜੀ ਲੰਬੇ ਸਮੇਂ ਤੱਕ ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਦੀ ਗੁਲਾਮੀ ਵਿੱਚ ਰਹੀ।ਅਸ਼ਵਾਕ ਜਦੋਂ 14 ਸਾਲ ਦੀ ਸੀ ਤਾਂ ਉੱਤਰੀ ਇਰਾਕ ਵਿੱਚ ਆਈਐਸ ਲੜਾਕਿਆਂ ਨੇ ਹਮਲਾ ਕਰ ਦਿੱਤਾ ਸੀ। ਉਨ੍ਹਾਂ ਨੇ ਹਜ਼ਾਰਾਂ ਔਰਤਾਂ ਨੂੰ ਸੈਕਸ ਸਲੇਵ ਬਣਾਇਆ, ਜਿਸ ਵਿੱਚ ਅਸ਼ਵਾਕ ਵੀ ਸ਼ਾਮਲ ਸੀ।ਆਈਐਸ ਲੜਾਕਿਆਂ ਨੇ ਅਸ਼ਵਾਕ ਨੂੰ 100 ਡਾਲਰ ਵਿੱਚ ਅਬੂ ਹੁਮਾਮ ਨਾਮ ਦੇ ਸ਼ਖ਼ਸ ਨੂੰ ਵੇਚ ਦਿੱਤਾ।ਇਹ ਵੀ ਪੜ੍ਹੋ:ਜੇਲ੍ਹ 'ਚ ਬੰਦ ਰਾਮ ਰਹੀਮ ਨੂੰ ਡੇਰਾ ਪ੍ਰੇਮੀਆਂ ਨੇ ਭੇਜੀ 'ਇੱਕ ਟਨ' ਵਧਾਈਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’ਜੱਫ਼ੀ 'ਤੇ ਕੈਪਟਨ ਖਫ਼ਾ, ਸਿੱਧੂ ਬੋਲੇ- ਗਲਤ ਕੀ ਹੈਅਸ਼ਵਾਕ ਨੂੰ ਹੁਮਾਮ ਵੱਲੋਂ ਰੋਜ਼ਾਨਾ ਸਰੀਰਕ ਹਿੰਸਾ ਅਤੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ। ਤਿੰਨ ਮਹੀਨੇ ਉਹ ਇਸੇ ਖੌਫ਼ਨਾਕ ਅਤੇ ਦਰਦ ਭਰੇ ਮਾਹੌਲ ਵਿੱਚ ਰਹੀ ਅਤੇ ਫਿਰ ਇੱਕ ਦਿਨ ਕਿਸੇ ਤਰ੍ਹਾਂ ਉੱਥੋਂ ਭੱਜ ਗਈ।ਇਸ ਤੋਂ ਬਾਅਦ ਅਸ਼ਵਾਕ ਆਪਣੀ ਮਾਂ ਅਤੇ ਇੱਕ ਭਰਾ ਦੇ ਨਾਲ ਜਰਮਨੀ ਆ ਗਈ। ਉਸ ਨੇ ਸੋਚ ਲਿਆ ਸੀ ਕਿ ਹੁਣ ਉਹ ਪਿੱਛੇ ਮੁੜ ਕੇ ਕਦੇ ਨਹੀਂ ਦੇਖੇਗੀ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗੀ। ਫੋਟੋ ਕੈਪਸ਼ਨ ਹੁਣ ਅਸ਼ਵਾਕ 19 ਸਾਲ ਦੀ ਹੈ ਅਤੇ ਕਦੇ ਜਰਮਨੀ ਵਾਪਿਸ ਨਹੀਂ ਜਾਣਾ ਚਾਹੁੰਦੀ ਉਹ ਇੱਕ ਨਵੀਂ ਸ਼ੁਰੂਆਤ ਕਰ ਹੀ ਰਹੀ ਸੀ ਕਿ ਕੁਝ ਮਹੀਨੇ ਪਹਿਲਾਂ ਉਸ ਦਾ ਉਸੇ ਦਹਿਸ਼ਤ ਨਾਲ ਸਾਹਮਣਾ ਹੋ ਗਿਆ। ਅਸ਼ਵਾਕ ਇੱਕ ਸੁਪਰਮਾਰਕੀਟ ਦੇ ਬਾਹਰ ਇੱਕ ਗਲੀ ਵਿੱਚ ਸੀ ਕਿ ਉਦੋਂ ਹੀ ਕਿਸੇ ਨੇ ਉਸ ਦਾ ਨਾਂ ਲੈ ਕੇ ਆਵਾਜ਼ ਮਾਰੀ।ਜਦੋਂ ਕਿਡਨੈਪਰ ਨਾਲ ਟਕਰਾਈਅਸ਼ਵਾਕ ਦੱਸਦੀ ਹੈ, ''ਇੱਕ ਕਾਰ ਅਚਾਨਕ ਮੇਰੇ ਕੋਲ ਆ ਕੇ ਰੁਕੀ। ਉਹ ਅੱਗੇ ਦੀ ਸੀਟ 'ਤੇ ਬੈਠਿਆ ਹੋਇਆ ਸੀ। ਉਸ ਨੇ ਮੇਰੇ ਨਾਲ ਜਰਮਨ ਭਾਸ਼ਾ ਵਿੱਚ ਗੱਲ ਕੀਤੀ ਅਤੇ ਪੁੱਛਿਆ: ਤੁਸੀਂ ਅਸ਼ਵਾਕ ਹੋ? ਮੈਂ ਡਰ ਗਈ ਅਤੇ ਕੰਬਣ ਲੱਗੀ। ਮੈਂ ਕਿਹਾ ਨਹੀਂ, ਤੁਸੀਂ ਕੌਣ ਹੋ?""ਉਸ ਆਦਮੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੂੰ ਅਸ਼ਵਾਕ ਹੈਂ ਅਤੇ ਮੈਂ ਅਬੂ ਹੁਮਾਮ ਹਾਂ। ਫਿਰ ਅਬੂ ਹੁਮਾਮ ਉਸ ਨਾਲ ਅਰਬੀ ਭਾਸ਼ਾ ਵਿੱਚ ਗੱਲ ਕਰਨ ਲੱਗਾ ਅਤੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੂੰ ਕਿੱਥੇ ਅਤੇ ਕਿਸਦੇ ਨਾਲ ਰਹਿੰਦੀ ਹੈ। ਉਹ ਜਰਮਨੀ ਵਿੱਚ ਮੇਰੇ ਬਾਰੇ ਸਭ ਜਾਣਦਾ ਸੀ।"ਉਹ ਕਹਿੰਦੀ ਹੈ, "ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਜਰਮਨੀ ਵਿੱਚ ਕੁਝ ਅਜਿਹਾ ਦੇਖਣਾ ਪਵੇਗਾ। ਮੈਂ ਉਸ ਮਾਰ-ਕੁੱਟ ਅਤੇ ਦਰਦ ਨੂੰ ਭੁੱਲਣ ਲਈ ਆਪਣਾ ਪਰਿਵਾਰ ਅਤੇ ਦੇਸ ਛੱਡ ਕੇ ਜਰਮਨੀ ਆ ਗਈ ਸੀ। ਮੈਂ ਉਸ ਸ਼ਖਸ ਨਾਲ ਕਦੇ ਮਿਲਣਾ ਨਹੀਂ ਚਾਹੁੰਦੀ ਸੀ।" Image copyright Getty Images ਫੋਟੋ ਕੈਪਸ਼ਨ ਅਸ਼ਵਾਕ ਨੂੰ ਆਈਐਸ ਲੜਾਕੇ ਵੱਲੋਂ ਤਿੰਨ ਮਹੀਨੇ ਤੱਕ ਸੈਕਸ ਸਲੇਵ ਬਣਾ ਕੇ ਰੱਖਿਆ ਗਿਆ ਫਿਰ ਪਰਤੀ ਇਰਾਕਜਰਮਨੀ ਦੇ ਫੈਡਰਲ ਪ੍ਰਾਸੀਕਿਊਟਰ ਕਹਿੰਦੇ ਹਨ ਕਿ ਅਸ਼ਵਾਕ ਨੇ ਘਟਨਾ ਦੇ ਪੰਜ ਦਿਨ ਬਾਅਦ ਇਸ ਬਾਰੇ ਪੁਲਿਸ ਨੂੰ ਦੱਸਿਆ।ਅਸ਼ਵਾਕ ਕਹਿੰਦੀ ਹੈ ਕਿ ਉਸ ਨੇ ਪੁਲਿਸ ਨੂੰ ਉਸ ਦਿਨ ਦੀ ਘਟਨਾ ਅਤੇ ਇਰਾਕ ਦੇ ਖ਼ੌਫ਼ਨਾਕ ਦਿਨਾਂ ਬਾਰੇ ਵੀ ਸਭ ਕੁਝ ਦੱਸ ਦਿੱਤਾ। ਉਸ ਨੇ ਪੁਲਿਸ ਨੂੰ ਸੁਪਰਮਾਰਕੀਟ ਦੀ ਸੀਸੀਟੀਵੀ ਦੇਖਣ ਲਈ ਵੀ ਕਿਹਾ ਪਰ ਅਜਿਹਾ ਨਹੀਂ ਹੋਇਆ। ਅਸ਼ਵਾਕ ਨੇ ਪੂਰਾ ਮਹੀਨਾ ਉਡੀਕ ਕੀਤੀ ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।ਇਸ ਤੋਂ ਬਾਅਦ ਅਸ਼ਵਾਕ ਮੁੜ ਤੋਂ ਉੱਤਰੀ ਇਰਾਕ ਵਾਪਿਸ ਚਲੀ ਗਈ। ਉਸ ਨੂੰ ਅਬੂ ਹੁਮਾਮ ਦੇ ਮਿਲਣ ਦਾ ਡਰ ਤਾਂ ਸੀ ਹੀ ਪਰ ਆਪਣੀਆਂ ਚਾਰ ਭੈਣਾਂ ਨੂੰ ਮਿਲਣ ਦੀ ਉਮੀਦ ਵੀ ਸੀ। ਅਸ਼ਵਾਕ ਦੀਆਂ ਭੈਣਾਂ ਨੂੰ ਵੀ ਆਈਐਸ ਦੇ ਲੜਾਕਿਆਂ ਨੇ ਬੰਦੀ ਬਣਾ ਲਿਆ ਸੀ।ਇਹ ਵੀ ਪੜ੍ਹੋ:ਇੰਡੋਨੇਸ਼ੀਆ ਕਿਉਂ ਹੈ IS ਦੇ ਨਿਸ਼ਾਨੇ 'ਤੇ'ਚਾਕਲੇਟ ਦੇ ਡੱਬੇ' ਨੂੰ ਜਿਵੇਂ ਹੀ ਉਸ ਨੇ ਚੁੱਕਿਆ....ਪਾਕਿਸਤਾਨ ਦੇ 'ਗ਼ਾਇਬ' ਸ਼ੀਆ ਮੁਸਲਮਾਨਾਂ ਦੀ ਕਹਾਣੀਅਸ਼ਵਾਕ ਕਹਿੰਦੀ ਹੈ, "ਜੇਕਰ ਤੁਸੀਂ ਇਸ ਸਭ ਦਾ ਸਾਹਮਣਾ ਨਾ ਕੀਤਾ ਤਾਂ ਤੁਸੀਂ ਨਹੀਂ ਜਾਣ ਸਕੋਗੇ ਕਿ ਇਹ ਕਿਵੇਂ ਹੁੰਦਾ ਹੈ। ਦਿਲ ਅੰਦਰ ਇੱਕ ਝਟਕਾ ਜਿਹਾ ਲਗਦਾ ਹੈ ਅਤੇ ਤੁਹਾਨੂੰ ਕੁਝ ਸਮਝ ਨਹੀਂ ਆਉਂਦੀ। ਜਦੋਂ ਇੱਕ ਕੁੜੀ ਨਾਲ ਆਈਐਸ ਨੇ ਰੇਪ ਕੀਤਾ ਹੋਵੇ ਅਤੇ ਮੁੜ ਉਹੀ ਸ਼ਖ਼ਸ ਸਾਹਮਣੇ ਆ ਜਾਵੇ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿੰਝ ਲਗਦਾ ਹੈ।''ਹੋਰ ਵੀ ਹਨ ਮਾਮਲੇਜਰਮਨੀ ਦੀ ਉੱਚ ਅਦਾਲਤ ਦੇ ਬੁਲਾਰੇ ਫਰੌਕ ਖੁਲਰ ਨੇ ਕਿਹਾ ਕਿ ਪੁਲਿਸ ਨੇ ਆਈ-ਫਿਟ ਈਮੇਜ ਜ਼ਰੀਏ ਅਤੇ ਅਸ਼ਵਾਕ ਦੇ ਬਿਆਨ ਦੇ ਆਧਾਰ 'ਤੇ ਅਬੂ ਹੁਮਾਮ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਉਸਦਾ ਪਤਾ ਨਹੀਂ ਲੱਗਿਆ ਹੈ।ਪੁਲਿਸ ਨੇ ਜੂਨ ਵਿੱਚ ਅਸ਼ਵਾਕ ਨਾਲ ਮੁੜ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਤੱਕ ਉਹ ਇਰਾਕ ਚਲੀ ਗਈ ਸੀ। ਫੋਟੋ ਕੈਪਸ਼ਨ ਅਸ਼ਵਾਕ ਦੇ ਬਿਆਨ ਦੇ ਆਧਾਰ 'ਤੇ ਅਬੂ ਹੁਮਾਮ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਉਸਦਾ ਪਤਾ ਨਹੀਂ ਲੱਗਿਆ ਹੈ ਹਾਲਾਂਕਿ, ਜਰਮਨੀ ਦੇ ਕਾਰਕੁਨ ਕਹਿੰਦੇ ਹਨ ਕਿ ਇਹ ਇਕੱਲਾ ਮਾਮਲਾ ਨਹੀਂ ਹੈ।ਯਜ਼ਿਦੀ ਲੋਕਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਹਾਵਰ ਡਾਟ ਹੈਲਪ ਦੀ ਸੰਸਥਾਪਕ ਅਤੇ ਕਾਰਕੁਨ ਡੂਜ਼ੇਲ ਟੇਕਲ ਕਹਿੰਦੀ ਹੈ ਕਿ ਉਨ੍ਹਾਂ ਨੇ ਅਜਿਹੇ ਕਈ ਮਾਮਲੇ ਸੁਣੇ ਹਨ ਜਿਨ੍ਹਾਂ ਵਿੱਚ ਯਜ਼ਿਦੀ ਸ਼ਰਨਾਰਥੀ ਕੁੜੀਆਂ ਨੇ ਜਰਮਨੀ ਵਿੱਚ ਆਈਐਸ ਲੜਾਕਿਆਂ ਨੂੰ ਪਛਾਣਿਆ ਹੈ।ਅਸ਼ਵਾਕ ਵੀ ਕਹਿੰਦੀ ਹੈ ਕਿ ਉਨ੍ਹਾਂ ਨੇ ਵੀ ਆਈਐਸ ਦੀ ਕੈਦ ਤੋਂ ਭੱਜ ਕੇ ਆਈਆਂ ਹੋਰ ਕੁੜੀਆਂ ਤੋਂ ਵੀ ਅਜਿਹੀਆਂ ਗੱਲਾਂ ਸੁਣੀਆਂ ਹਨ।ਹਾਲਾਂਕਿ, ਸਾਰੇ ਮਾਮਲੇ ਪੁਲਿਸ ਕੋਲ ਨਹੀਂ ਪਹੁੰਚਦੇ।ਇਹ ਵੀ ਪੜ੍ਹੋ:ਵੈਨੇਜ਼ੁਏਲਾ ਦੇ ਲੋਕਾਂ ਦੇ ਮੁਲਕ ਛੱਡ ਕੇ ਭੱਜਣ ਦੇ ਕਾਰਨਕੀ ਕੇਰਲਾ ਦੇ ਹੜ੍ਹ ਦਾ ਕਾਰਨ ਔਰਤਾਂ ਦਾ ਸਬਰੀਮਲਾ ਜਾਣ ਲਈ ਕੀਤਾ ਕੇਸ ਹੈਵਾਜਪਾਈ 'ਤੇ ਪੋਸਟ ਲਿਖਣ ਵਾਲੇ ਪ੍ਰੋਫ਼ੈਸਰ ਉੱਤੇ ਹੋਏ ਹਮਲੇ ਦੀ ਪੂਰੀ ਕਹਾਣੀ "ਮੈਂ ਕਦੇ ਜਰਮਨੀ ਨਹੀਂ ਜਾਵਾਂਗੀ"ਕੁਰਦੀਸਤਾਨ ਵਾਪਿਸ ਜਾ ਕੇ ਯਜ਼ਿਦੀ ਕੈਂਪ ਵਿੱਚ ਰਹਿ ਰਹੀ ਅਸ਼ਵਾਕ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹੈ ਪਰ ਉਹ ਅਤੇ ਉਨ੍ਹਾਂ ਦਾ ਪਰਿਵਾਰ ਦੇਸ ਛੱਡਣਾ ਚਾਹੁੰਦੇ ਹਨ।ਅਸ਼ਵਾਕ ਦੇ ਪਿਤਾ ਕਹਿੰਦੇ ਹਨ, ''ਸਾਨੂੰ ਆਈਐਸ ਦੇ ਲੜਾਕਿਆਂ ਤੋਂ ਬਹੁਤ ਡਰ ਲਗਦਾ ਹੈ।''ਪਰ, ਜਰਮਨੀ ਵਿੱਚ ਵਾਪਰੀ ਘਟਨਾ ਨੇ ਅਸ਼ਵਾਕ 'ਤੇ ਐਨਾ ਡੂੰਘਾ ਅਸਰ ਪਾਇਆ ਹੈ ਕਿ ਉਹ ਕਹਿੰਦੀ ਹੈ,ਜੇਕਰ ਪੂਰੀ ਦੁਨੀਆਂ ਖ਼ਤਮ ਵੀ ਹੋ ਜਾਵੇਗੀ ਤਾਂ ਵੀ ਉਹ ਜਰਮਨੀ ਨਹੀਂ ਜਾਵੇਗੀ।"ਕਈ ਹੋਰ ਯਜ਼ੀਦੀਆਂ ਦੀ ਤਰ੍ਹਾਂ ਹੁਣ ਅਸ਼ਵਾਕ ਦਾ ਪਰਿਵਾਰ ਵੀ ਆਸਟਰੇਲੀਆ ਜਾਣ ਲਈ ਗੁਜ਼ਾਰਿਸ਼ ਕਰ ਰਿਹਾ ਹੈ। ਇਹ ਆਈਐਸ ਲੜਾਕਿਆਂ ਵੱਲੋਂ ਅਗਵਾ ਕੀਤੀਆਂ ਗਈਆਂ ਕੁੜੀਆਂ ਲਈ ਚਲਾਏ ਗਏ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਹੈ।ਇਹ ਵੀਡੀਓ ਵੀ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) 
false
ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਕੇਸ ਵਿੱਚ ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਸਣੇ 4 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।ਸ਼ੁੱਕਰਵਾਰ ਸਵੇਰ ਤੋਂ ਹੀ ਪੰਚਕੂਲਾ, ਸਿਰਸਾ ਅਤੇ ਰੋਹਤਕ ਵਿੱਚ ਸਖ਼ਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ। ਤਿੰਨ ਹੋਰ ਦੋਸ਼ੀ ਕ੍ਰਿਸ਼ਨ ਕੁਮਾਰ, ਕੁਲਦੀਪ ਅਤੇ ਨਿਰਮਲ ਹਿਰਾਸਤ ਵਿੱਚ ਲੈ ਲਏ ਗਏ ਹਨ। ਇੰਨਾਂ ਨੂੰ ਅੰਬਾਲਾ ਜੇਲ੍ਹ ਲਿਜਾਇਆ ਜਾਵੇਗਾ। ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ।ਇਹ ਵੀ ਪੜ੍ਹੋ:ਕੀ ਸੋਨੀਆ ਗਾਂਧੀ ਬ੍ਰਿਟੇਨ ਦੀ ਮਹਾਰਾਣੀ ਤੋਂ ਅਮੀਰ ਹਨਪਾਕਿਸਤਾਨ 'ਚ ਵਿਆਹੀ ਭਾਰਤੀ ਨਾਗਰਿਕ ਲਾਪਤਾ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮੰਟੋ ਕੋਲੋਂ ਪਾਕਿਸਤਾਨ ਕਿਉਂ ਡਰਦਾ ਹੈ? ਜ਼ੁਬੈਰ ਅਹਿਮਦ ਲਾਹੌਰ ਤੋਂ ਬੀਬੀਸੀ ਪੰਜਾਬੀ ਲਈ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46906277 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਮੰਟੋ ਬਾਰੇ ਨੰਦਿਤਾ ਦਾਸ ਵੱਲੋਂ ਬਣਾਈ ਫਿਲਮ ਨੂੰ ਪਾਕਿਸਤਾਨ ਵਿੱਚ ਬੈਨ ਕਰ ਦਿੱਤਾ ਗਿਆ ਹੈ ਜਨੂਬੀ (ਦੱਖਣੀ) ਏਸ਼ੀਆ ਵਿੱਚ ਉਰਦੂ ਅਦਬ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਜਾਣ ਵਾਲੇ ਲਿਖਾਰੀ ਫ਼ੈਜ਼ ਅਹਿਮਦ ਫ਼ੈਜ਼ ਅਤੇ ਸਆਦਤ ਹਸਨ ਮੰਟੋ ਹਨ। ਪਿਛਲੇ ਸੱਤਰ ਸਾਲਾਂ ਵਿੱਚ ਮੰਟੋ ਦੀਆਂ ਕਿਤਾਬਾਂ ਦੀ ਸਦਾ ਮੰਗ ਰਹੀ ਹੈ। ਇੱਕ ਤਰ੍ਹਾਂ ਦਾ ਉਹ ਹੁਣ 'ਘਰੋਕੀ ਨਾਮ' ਬਣ ਗਿਆ ਹੈ। ਉਸ ਦੀਆਂ ਕੁੱਲ ਲਿਖਤਾਂ ਕਈ ਜਿਲਦਾਂ ਵਿੱਚ ਛਪਦੀਆਂ ਹਨ, ਵਾਰ-ਵਾਰ ਛਪਦੀਆਂ ਹਨ ਅਤੇ ਵਿਕ ਜਾਂਦੀਆਂ ਹਨ। ਉਂਝ ਇਹ ਵੀ ਸੱਚ ਹੈ ਕਿ ਮੰਟੋ ਨੂੰ ਸਾਰੀ ਉਮਰ ਪਾਬੰਦੀ ਸਹਿਣੀ ਪਈ ਅਤੇ ਹਰ ਵਾਰ ਉਸ ਦੀਆਂ ਕਹਾਣੀਆਂ 'ਫ਼ਹਾਸ਼ੀ' (ਲੱਚਰ) ਦੇ ਨਾਮ ਉੱਤੇ ਪਾਬੰਦੀਆਂ ਦਾ ਸ਼ਿਕਾਰ ਹੁੰਦੀਆਂ ਰਹੀਆਂ। 'ਠੰਢਾ ਗੋਸ਼ਤ', 'ਕਾਲੀ ਸਲਵਾਰ' ਅਤੇ 'ਬੋਅ' ਉੱਤੇ ਪਾਬੰਦੀ ਲੱਗੀ। ਉਸ ਦੀਆਂ ਕਹਾਣੀਆਂ ਨੂੰ ਇਨ੍ਹਾਂ ਪਾਬੰਦੀਆਂ ਨੇ ਹੋਰ ਮਸ਼ਹੂਰੀ ਦਿੱਤੀ ਅਤੇ ਉਸ ਨੂੰ ਇਨ੍ਹਾਂ ਹਟਕਾਂ (ਪਾਬੰਦੀਆਂ) ਦਾ ਹਮੇਸ਼ਾਂ ਫਾਇਦਾ ਹੀ ਹੋਇਆ। ਮੰਟੋ ਦੀਆਂ ਕਹਾਣੀਆਂ ਅਤੇ ਪੰਜ ਵਾਰ ਹਟਕ ਲੱਗੀ ਪਰ ਉਸ ਨੂੰ ਕਦੀ ਸਜ਼ਾ ਨਹੀਂ ਹੋਈ। ਮੰਟੋ ਦੀਆਂ ਲਿਖਤਾਂ 'ਤੇ ਹਟਕ ਕਿਉਂ?ਹੁਣ ਨੰਦਿਤਾ ਦਾਸ ਦੀ ਨਵੀਂ ਫਿਲਮ 'ਮੰਟੋ' ਉੱਤੇ ਪਾਕਿਸਤਾਨ ਅੰਦਰ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਦੂਜੇ ਪਾਸੇ ਲਾਹੌਰ ਦੇ ਰਹਤਲੀ ਮਰਕਜ਼ (ਸੱਭਿਆਚਾਰਕ ਕੇਂਦਰ) 'ਅਲਹਮਰਾ' ਵਿੱਚ ਮੰਟੋ ਮੇਲੇ ਉੱਤੇ ਵੀ ਹਟਕ ਲਗਾ ਦਿੱਤੀ ਗਈ ਹੈ। Image copyright Saeed ahmed/facebook ਇਸ ਦਾ ਕਾਰਨ ਮੰਟੋ ਦੀਆਂ ਲਿਖਤਾਂ ਦਾ 'ਬੋਲਡ ਨੇਚਰ' ਦੱਸਿਆ ਗਿਆ ਹੈ। (13 ਜਨਵਰੀ ਨੂੰ ਲਾਹੌਰ ਆਰਟਸ ਕਾਉਂਸਿਲ-ਅਲਹਮਰਾ ਦੇ ਫੇਸਬੁੱਕ ਪੰਨੇ ਉੱਤੇ ਨੇਸ਼ਨ ਅਖ਼ਬਾਰ ਦੀ ਖ਼ਬਰ ਸਾਂਝੀ ਕੀਤੀ ਗਈ ਹੈ ਜਿਸ ਮੁਤਾਬਕ 'ਮੰਟੋ ਮੇਲਾ' ਫਰਵਰੀ ਦੇ ਵਿਚਕਾਰਲੇ ਹਫ਼ਤੇ ਹੋਣਾ ਹੈ।) ਫੋਟੋ ਕੈਪਸ਼ਨ ਜਨੂਬੀ (ਦੱਖਣੀ) ਏਸ਼ੀਆ ਵਿੱਚ ਉਰਦੂ ਅਦਬ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਜਾਣ ਵਾਲੇ ਲਿਖਾਰੀ ਫ਼ੈਜ਼ ਅਹਿਮਦ ਫ਼ੈਜ਼ ਅਤੇ ਸਆਦਤ ਹਸਨ ਮੰਟੋ ਹਨ। ਦੱਸ ਪਈ ਹੈ ਕਿ ਮੰਟੋ ਮੇਲੇ ਉੱਤੇ ਹਟਕ ਦਾ ਕਾਰਨ ਮਨਿਸਟਰੀ ਆਫ਼ ਕਲਚਰ ਅੰਦਰ ਮਜਹਬੀ ਇੰਤਹਾਪਸੰਦਾਂ ਦਾ ਜ਼ੋਰ ਹੈ। ਉਨ੍ਹਾਂ ਮੁਤਾਬਕ ਲਿਖਾਰੀ ਦੀਆਂ ਲਿਖਤਾਂ ਫ਼ਹਾਸ਼ੀ ਫੈਲਾਉਣ ਦਾ ਕਾਰਨ ਹਨ। ਇਹ ਵੀ ਪੜ੍ਹੋ:ਰਾਮ ਰਹੀਮ ਨੂੰ ਛਤਰਪਤੀ ਕਤਲ ਮਾਮਲੇ 'ਚ ਉਮਰ ਕੈਦ ਰਾਮ ਰਹੀਮ ਖ਼ਿਲਾਫ਼ ਸੁਪਰੀਮ ਕੋਰਟ ਵਿਚ ਮੁਫ਼ਤ ਕੇਸ ਲੜਨ ਵਾਲਾ ਵਕੀਲ''ਮੈਂ ਨਕਲੀ ਵਾਲ ਲਗਾ ਕੇ ਥੱਕ ਚੁੱਕੀ ਸੀ'' Image Copyright BBC News Punjabi BBC News Punjabi Image Copyright BBC News Punjabi BBC News Punjabi ਚੇਤੇ ਰਹੇ ਕਿ ਮੇਲੇ ਵਿੱਚ ਚਾਰ ਥੇਟਰ ਗਰੁੱਪਾਂ ਨੇ ਨਾਟਕ ਖੇਡਣੇ ਸਨ ਜਿਸ ਵਿੱਚ ਅਜੋਕਾ ਅਤੇ ਹੋਰ ਦੂਜੇ ਥੇਟਰ ਗਰੁੱਪ ਸਨ ਜੋ ਕਈ ਦਿਨਾਂ ਤੋਂ ਰੀਹਰਸਲ ਕਰ ਰਹੇ ਸਨ। ਲੋਕਾਂ ਦੇ ਰੋਹ ਕਾਰਨ ਅਲਹਮਰਾ ਕਹਿ ਰਿਹਾ ਹੈ ਕਿ ਮੰਟੋ ਮੇਲਾ ਸਿਰਫ਼ ਅੱਗੇ ਕੀਤਾ ਗਿਆ ਹੈ ਪਰ ਹਾਲੇ ਤੱਕ ਕਿਸੇ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ।ਹੁਣ ਫਿਲਮ ਇੰਟਰਨੈੱਟ 'ਤੇ ਮੌਜੂਦਨੰਦਿਤਾ ਦਾਸ ਦੀ ਫਿਲਮ ਅਤੇ ਹਟਕ ਬਾਰੇ ਸੈਂਸਰ ਬੋਰਡ ਦੀ ਇਹ ਗੱਲ ਬਾਹਰ ਆਈ ਹੈ ਕਿ ਬੋਰਡ ਨੂੰ ਫਿਲਮ ਬਾਰੇ ਤਾਂ ਕੋਈ ਇਤਰਾਜ਼ ਨਹੀਂ ਪਰ ਫਿਲਮ ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਬਾਰੇ 'ਸਹੀ ਬਿਆਨਿਆ' ਨਹੀਂ ਗਿਆ ਹੈ। ਹੁਣ ਫਿਲਮ ਨੈੱਟ ਫਲਿਕਸ ਉੱਤੇ ਪਾ ਦਿੱਤੀ ਗਈ ਹੈ ਜਿਸ ਨੂੰ ਹਰ ਕੋਈ ਦੇਖ ਸਕਦਾ ਹੈ। ਫਿਲਮ ਉੱਤੇ ਪਾਬੰਦੀ ਬਰਖ਼ਿਲਾਫ਼ ਲਾਹੌਰ, ਪਿਸ਼ਾਵਰ ਅਤੇ ਮੁਲਤਾਨ ਵਿੱਚ ਵਿਖਾਲੇ (ਮੁਜ਼ਾਹਰੇ) ਵੀ ਕੀਤੇ ਗਏ ਹਨ। ਲਾਹੌਰ ਵਿੱਚ ਇਹ ਵਿਖਾਲਾ ਮੰਟੋ ਮੈਮੋਰੀਅਲ ਸੁਸਾਇਟੀ ਦੇ ਪ੍ਰਧਾਨ ਸਈਦ ਅਹਿਮਦ ਅਤੇ ਦੂਜੇ ਤਰੱਕੀਪਸੰਦ ਸੂਝਵਾਨਾਂ ਨੇ ਕੀਤਾ। ਫੋਟੋ ਕੈਪਸ਼ਨ ਮੰਟੋ ਨੂੰ ਸ਼ੁਰੂ ਤੋਂ ਹੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਹੈ ਪਿਛਲੇ ਐਤਵਾਰ ਨੂੰ ਇਥੇ ਲਾਹੌਰ ਅੰਦਰ ਇੱਕ ਅਦਬੀ ਮੇਲੇ ਵਿੱਚ ਇੱਕ ਪ੍ਰੋਗਰਾਮ ਖ਼ਾਸ ਕਰ ਕੇ ਪਾਬੰਦੀਯਾਫ਼ਤਾ ਫਿਲਮ ਮੰਟੋ ਬਾਰੇ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਬਾਰੇ ਡਾਕਟਰ ਆਇਸ਼ਾ ਜਲਾਲ ਨੇ ਵੀ ਗੱਲਬਾਤ ਕੀਤੀ। ਨਿਰਾ ਲਿਖਤ ਦਾ ਮਾਮਲਾ ਨਹੀਂਆਇਸ਼ਾ ਬਹੁਤ ਮਸ਼ਹੂਰ ਤਵਾਰੀਖ਼ਕਾਰ (ਇਤਿਹਾਸਕਾਰ) ਹਨ ਅਤੇ ਉਨ੍ਹਾਂ ਦੀਆਂ ਕਿਤਾਬਾਂ ਬਹੁਤ ਨਾਮਣਾ ਖੱਟ ਚੁੱਕੀਆਂ ਹਨ। ਉਹ ਮੰਟੋ ਦੀ ਰਿਸ਼ਤੇਦਾਰ ਵੀ ਹੈ ਅਤੇ ਉਨ੍ਹਾਂ ਮੰਟੋ ਅਤੇ ਵੰਡ ਦੇ ਹਵਾਲੇ ਨਾਲ ਇੱਕ ਕਿਤਾਬ ਵੀ ਲਿਖੀ ਹੈ। ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਪਿਛਲੇ 70 ਸਾਲ ਵਿੱਚ ਕੀ ਕੁਝ ਬਦਲਿਆ ਹੈ ਕਿਉਂਕਿ 70 ਸਾਲ ਪਹਿਲਾਂ ਵੀ ਮੰਟੋ ਉੱਤੇ ਝੇੜਾ ਸੀ ਅਤੇ ਹੁਣ ਵੀ ਹੈ। ਫਿਲਮ ਬਾਰੇ ਗੱਲ ਕਰਦਿਆਂ ਉਨ੍ਹਾਂ ਪਾਕਿਸਤਾਨ ਵਿੱਚ ਸਰਮਦ ਖੋਸਟ ਦੀ ਮੰਟੋ ਬਾਰੇ ਫਿਲਮ ਦੀ ਵੀ ਗੱਲ ਕੀਤੀ ਅਤੇ ਆਖਿਆ ਕਿ ਨੰਦਿਤਾ ਦਾਸ ਦੀ ਫਿਲਮ ਤਵਾਰੀਖ਼ੀ ਪੱਖੋਂ ਜ਼ਿਆਦਾ ਸਹੀ ਹੈ, ਭਾਵੇਂ ਇਸ ਉੱਤੇ ਹਟਕ ਲਗਾ ਦਿੱਤੀ ਗਈ ਹੈ ਪਰ ਇਹ ਨੈੱਟ ਉੱਤੇ ਪਈ ਹੈ ਇਸ ਲਈ ਹਟਕ ਦੀ ਕੋਈ ਤੁੱਕ ਨਹੀਂ ਬਣਦੀ। ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਹੋਣ ਵਾਲੇ ਮੰਟੋ ਮੇਲੇ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ ਉਨ੍ਹਾਂ ਇਹ ਵੀ ਆਖਿਆ ਕਿ ਵੰਡ ਦੀ ਸਮਾਜਿਕ ਤਨਕੀਦ ਇਸ ਤੋਂ ਵੱਖ ਹੈ ਜੋ ਵੰਡ ਬਾਰੇ ਕੀਤੀ ਜਾਂਦੀ ਹੈ। ਜੇ ਕਿਸੇ ਵਿੱਚ ਤਨਕੀਦ ਬਰਦਾਸ਼ਤ ਕਰਨ ਦਾ ਹੌਂਸਲਾ ਨਹੀਂ ਤਾਂ ਇਹ ਮੰਟੋ ਦਾ ਕਸੂਰ ਨਹੀਂ ਸਗੋਂ ਉਸ ਦਾ ਆਪਣਾ ਮਸਲਾ ਹੈ ਜਾਂ ਅਦਬ ਦੀ ਸਮਝ ਦਾ ਵੀ ਪਰ ਇਹ ਨਿਰਾ ਲਿਖਤ ਦਾ ਮਾਮਲਾ ਨਹੀਂ।ਇਹ ਵੀ ਆਖਿਆ ਗਿਆ ਕਿ ਕਿਵੇਂ ਕਾਲੋਨੀ-ਗਿਰੀ (ਬਸਤੀਵਾਦੀ) ਦੇ ਕਾਨੂੰਨ ਹੁਣ ਵੀ ਮੰਟੋ ਉੱਤੇ ਲਾਗੂ ਕੀਤੇ ਜਾਂਦੇ ਹਨ ਜਿਹੜੇ ਆਜ਼ਾਦੀ ਤੋਂ ਪਹਿਲੇ ਵੀ ਲਾਗੂ ਕੀਤੇ ਜਾਂਦੇ ਸਨ। 'ਅਸੀਂ ਫਜ਼ੂਲ ਕਾਨੂੰਨ ਬਣਾਏ ਜਾਂਦੇ ਹਾਂ'ਆਇਸ਼ਾ ਹੋਰਾਂ ਦਾ ਆਖਣਾ ਸੀ ਇਨ੍ਹਾਂ ਦਾ ਪ੍ਰਸੰਗ ਵੱਖਰਾ ਹੈ ਅਤੇ ਮੰਟੋ ਉੱਤੇ ਭਾਵੇਂ ਕਈ ਦੋਸ਼ ਲਗਾਏ ਗਏ ਸਨ ਪਰ ਉਨ੍ਹਾਂ ਦਾ ਜ਼ੁਰਮਾਨਾ ਬੱਸ ਥੋੜਾ ਜਿਹਾ ਹੁੰਦਾ ਸੀ।ਇਸ ਉੱਤੇ ਵੀ ਗੱਲ ਹੋਈ ਕਿ ਫਿਲਮ ਵਿੱਚ ਮੰਟੋ ਨੂੰ ਇੱਕ ਨਾਖ਼ੁਸ਼ ਬਣਦਾ ਦੱਸਿਆ ਗਿਆ ਹੈ ਅਤੇ ਉਸ ਦਾ ਪਾਕਿਸਤਾਨ ਆ ਜਾਣਾ ਉਸ ਲਈ ਚੰਗਾ ਨਹੀਂ ਸੀ। ਆਇਸ਼ਾ ਹੋਰਾਂ ਨੇ ਆਖਿਆ ਕਿ ਜੋ ਵੀ ਹੋਵੇ ਇਸ ਨਾਲ ਸਹਿਮਤ ਕਰ ਲਈ ਸੀ ਪਰ ਜਿਸ ਸ਼ੈਅ ਦੀ ਉਸ ਨੂੰ ਸ਼ਿਕਾਇਤ ਸੀ ਕਿ ਇਸ ਦਾ ਵਜੂਦ ਕਦੀ ਵੀ ਸਾਫ਼ ਤਰ੍ਹਾਂ ਨਹੀਂ ਮੰਨਿਆ ਗਿਆ। Image copyright Lahore art council/facebook ਫੋਟੋ ਕੈਪਸ਼ਨ ਹੁਣ ਮੰਟੋ ਮੇਲਾ ਫਰਵਰੀ ਵਿੱਚ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਦਿਨ ਉਸ ਨੂੰ ਸਭ ਤੋਂ ਬਿਹਤਰੀਨ ਕਹਾਣੀਕਾਰ ਕਹਿੰਦੇ ਸਨ ਅਤੇ ਅਗਲੇ ਦਿਨ ਕਹਿੰਦੇ ਸਨ ਕਿ ਤੂੰ ਆਪਣਾ ਫ਼ਲੈਟ ਖਾਲੀ ਕਰਦੇ। ਇਹ ਹੀ ਨੰਦਿਤਾ ਦੀ ਫਿਲਮ ਦੱਸਦੀ ਹੈ ਪਰ ਕਿਉਂਕਿ ਇਹ ਇੰਡੀਅਨ ਫਿਲਮ ਹੈ ਅਤੇ ਇੱਕ ਇੰਡੀਅਨ ਫਿਲਮਕਾਰ ਨੇ ਬਣਾਈ ਹੈ ਤਾਂ ਇਹ ਹੀ ਇਤਰਾਜ਼ ਹੈ ਕਿ ਇੱਕ ਇੰਡੀਅਨ ਸਾਨੂੰ ਕਿਵੇਂ ਦੱਸ ਸਕਦਾ ਹੈ ਕਿ ਇੱਕ ਪਾਕਿਸਤਾਨੀ ਬੰਦਾ ਜੋ ਪਾਕਿਸਤਾਨ ਗਿਆ ਸੀ, ਉਹ ਨਾਖ਼ੁਸ਼ ਸੀ। ਇਹ ਵੀ ਪੜ੍ਹੋ:'ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਗੈਰ-ਕਾਨੂੰਨੀ' ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਉਨ੍ਹਾਂ ਕਿਹਾ ਕਿ ਮੀਡੀਆ ਨੂੰ ਕਾਬੂ ਕਰਨ ਦਾ ਆਹਰ ਨਾਕਾਮੀ ਦੀ ਨਿਸ਼ਾਨੀ ਹੈ, ਇਸ ਲਈ ਨਹੀਂ ਕਿ ਇਹ ਕਾਮਯਾਬ ਹੈ। ਅਸੀਂ ਜਿੰਨੇ ਨਾਕਾਮ ਹਾਂ, ਓਨੇ ਈ ਫ਼ਜ਼ੂਲ ਕਾਨੂੰਨ ਅਸੀਂ ਬਣਾਈ ਜਾਂਦੇ ਹਾਂ। ਲਗਦਾ ਤਾਂ ਇਹੋ ਹੈ ਕਿ ਪਿਛਲੇ ਸੱਤਰ ਵਰ੍ਹਿਆਂ ਵਿੱਚ ਕੁਝ ਵੀ ਨਹੀਂ ਬਦਲਿਆ। ਜੇ ਮਲ਼ਵਾ ਨਿਆਂ, ਜ਼ੁਲਮ ਕਮਾਵਣ ਆਲਿਆਂ, ਕਬਜ਼ੇ ਗਰੁੱਪਾਂ ਅਤੇ ਮੱਲ ਮਾਰਨ ਵਾਲਿਆਂ ਨੂੰ ਅੱਜ ਵੀ ਮੰਟੋ ਤੋਂ ਡਰ ਲਗਦਾ ਹੈ ਫੇਰ ਮੰਟੋ ਵੀ ਨਹੀਂ ਬਦਲਿਆ। ਉਹ ਉਹੋ ਹੈ ਅਤੇ ਜਿਊਂਦਾ ਹੈ। ਉਹ ਮਣਾ-ਮੂੰਹੀ ਮਿੱਟੀ ਹੇਠ ਨਹੀਂ, ਸਾਡੇ ਨਾਲ ਬੈਠ ਕੇ ਹੱਸ ਰਿਹਾ ਹੈ ਕਿ ਉਹ ਵੱਡਾ ਕਹਾਣੀਕਾਰ ਹੈ ਜਾਂ ਰੱਬ। (ਲੇਖਕ ਲਾਹੌਰ ਵਸਦੇ ਪੰਜਾਬੀ ਬੋਲੀ ਦੇ ਕਾਰਕੁਨ ਹਨ।)ਇਹ ਵੀਡੀਓਜ਼ ਵੀ ਜ਼ਰੂਰ ਦੇਖੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸੋਸ਼ਲ: 6,200 ਰੁਪਏ ਦੀ ਇਸ 'ਲੁੰਗੀ' 'ਚ ਕੀ ਕੁਝ ਖ਼ਾਸ ਹੈ? 3 ਫ਼ਰਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-42899093 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Zara/AFP ਰੈਡੀਮੇਡ ਕੱਪੜਿਆਂ ਦੇ ਬਰਾਂਡ, ਜ਼ਾਰਾ, ਵੱਲੋਂ ਬਾਜ਼ਾਰ ਵਿੱਚ ਲਿਆਂਦਾ ਗਿਆ ਲੁੰਗੀ ਦੀ ਦਿੱਖ ਵਾਲਾ ਪਹਿਰਾਵਾ ਭਾਰਤੀਆਂ ਅਤੇ ਏਸ਼ੀਆਈ ਲੋਕਾਂ ਵਿੱਚ ਇੰਟਰਨੈੱਟ 'ਤੇ ਮਖ਼ੌਲ ਦਾ ਕੇਂਦਰ ਬਣ ਗਿਆ ਹੈ। ਲੁੰਗੀ ਇੱਕ ਅਜਿਹਾ ਪਹਿਰਾਵਾ ਹੈ, ਜਿਸ ਨੂੰ ਖ਼ਾਸ ਕਰ ਕੇ ਦੱਖਣੀ ਭਾਰਤ, ਦੱਖਣੀ ਪੂਰਬੀ ਏਸ਼ੀਆ, ਪੂਰਬੀ ਅਫ਼ਰੀਕਾ ਅਤੇ ਅਰਬ ਮੁਲਕਾਂ ਵਿੱਚ ਪਾਇਆ ਜਾਂਦਾ ਹੈ।ਆਮ ਤੌਰ 'ਤੇ ਇਸ ਦਾ ਮੁੱਲ ਕੁਝ ਸੌ ਰੁਪਏ ਹੀ ਹੁੰਦਾ ਹੈ। ਪਰ ਸੰਸਾਰ ਭਰ ਵਿੱਚ ਮਸ਼ਹੂਰ ਫ਼ੈਸ਼ਨ ਬਰਾਂਡ, ਜ਼ਾਰਾ, ਦੇ ਇਸੇ ਤਰ੍ਹਾਂ ਦੇ ਇੱਕ ਪਹਿਰਾਵੇ ਦੀ ਕੀਮਤ ਯੂਕੇ ਵਿੱਚ 69 ਪੌਂਡ (ਕਰੀਬ 98 ਡਾਲਰ) ਰੱਖੀ ਗਈ ਹੈ। 10 ਬੱਚਿਆਂ ਦੀ ਦਾਦੀ ਹਾਲੇ ਵੀ ਕਰਦੀ ਹੈ ਮਾਡਲਿੰਗ'ਇਹ ਬਾਲੀਵੁੱਡ ਹੈ...ਸੈਕਸ ਦੀ ਗੱਲ ਕਰਨਾ ਮਨ੍ਹਾਂ ਹੈ'ਹਰ 6 ਮਹੀਨੇ ਚ ਮੁਲਕ ਬਦਲਣ ਵਾਲਾ ਟਾਪੂਜੇ ਇਸ ਕੀਮਤ ਨੂੰ ਰੁਪਈਆਂ ਵਿੱਚ ਦੇਖੀਏ ਤਾਂ ਕਈ ਹਜ਼ਾਰ ਬਣਦੇ ਹਨ। ਜ਼ਾਰਾ ਮੁਤਾਬਕ ਉਨ੍ਹਾਂ ਦਾ ਇਹ ਪਹਿਰਾਵਾ ਇੱਕ ਚੈੱਕ ਮਿੰਨੀ ਸਕਰਟ ਹੈ, ਜਿਸ 'ਤੇ ਜ਼ਿਪ ਵੀ ਲੱਗੀ ਹੋਈ ਹੈ। ਪਰ ਇਹ ਲੁੰਗੀ ਦੀ ਦਿੱਖ ਵਾਲਾ ਪਹਿਰਾਵਾ ਸੋਸ਼ਲ ਮੀਡੀਆ 'ਤੇ ਮਖ਼ੌਲ ਦਾ ਕੇਂਦਰ ਬਣ ਗਿਆ ਹੈ।ਆਪਣੇ ਟਵੀਟਰ ਹੈਂਡਲ ਤੋਂ ਕੁਰਸ਼ੀਦ ਨੇ ਕਿਹਾ, "ਅੰਕਲ ਦੀ 3 ਪੌਂਡ ਦੀ ਲੁੰਗੀ (ਏਸ਼ੀਆ 'ਚ ਮਰਦਾਂ ਦੀ ਸਕਰਟ), ਜ਼ਾਰਾ 70 ਪੌਂਡ 'ਚ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ।" Image Copyright @strawbaby_whirl @strawbaby_whirl Image Copyright @strawbaby_whirl @strawbaby_whirl ਬਹੁਤ ਸਾਰੀਆਂ ਟਿੱਪਣੀਆਂ 'ਚ ਲੋਕਾਂ ਨੇ ਇਸ ਪਹਿਰਾਵੇ ਨੂੰ ਜ਼ਾਰਾ ਦੇ ਬਰਾਂਡ ਹੇਠ ਦੇਖ ਕੇ ਹੈਰਾਨੀ ਪਰਗਟ ਕੀਤੀ ਹੈ। ਕਈ ਲੋਕਾਂ ਨੇ ਇਸ ਗੱਲ ਤੇ ਰੋਸ ਜਤਾਇਆ ਹੈ ਕਿ ਇਸ ਨੂੰ ਲੁੰਗੀ ਨਹੀਂ ਕਿਹਾ ਜਾ ਰਿਹਾ। ਸੈਲੀਯੂਲਿਨ ਲਿਖਦੇ ਹਨ, "ਜ਼ਾਰਾ, ਆਪਣੇ ਕੱਪੜਿਆਂ ਨੂੰ ਕਿਸੇ ਸਭਿਆਚਾਰ ਨਾਲ ਮਿਲਾਉਣ ਤੋਂ ਪਹਿਲਾਂ ਸੋਚ ਲਓ।" Image Copyright @sallyyuelin @sallyyuelin Image Copyright @sallyyuelin @sallyyuelin ਹਨੀਕਯੂਮਨ ਲਿਖਦੇ ਹਨ, "ਜ਼ਾਰਾ, ਇਹ "ਚੈੱਕ ਮਿੰਨੀ ਸਕਰਟ" ਨਹੀਂ ਹੈ। ਇਹ ਲੁੰਗੀ ਹੈ। ਤੁਸੀਂ ਇਸ ਨੂੰ ਉਹੀ ਕਿਉਂ ਨਹੀਂ ਕਹਿੰਦੇ, ਜੋ ਅਸਲ ਵਿੱਚ ਇਹ ਹੈ? ਸਭਿਆਚਾਰ ਨੂੰ ਢੁਕਵੀਂ ਮਾਨਤਾ ਦਿਓ।" Image Copyright @honeycumin @honeycumin Image Copyright @honeycumin @honeycumin 'ਮੇਰੀ ਪਤਨੀ ਦਾ ਵਰਜਿਨਿਟੀ ਟੈਸਟ ਨਹੀਂ ਹੋਏਗਾ'ਦੁਨੀਆਂ ਦਾ ਸਭ ਤੋਂ ਮਹਾਨ ਦੇਸ ਕਿਹੜਾ ਹੈ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਫਲੋਰੈਂਸ ਤੁਫਾਨ: 'ਪਰਲੋ' ਵਰਗੇ ਝੱਖੜਾਂ ਤੋਂ ਬਚਣ ਦੀ ਇੰਝ ਕਰੋ ਤਿਆਰੀ 15 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45532019 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਇੱਕ ਕਰੋੜ ਲੋਕ ਤੂਫਾਨ ਦੀ ਮਾਰ ਹੇਠ ਆ ਸਕਦੇ ਹਨ। ਸਮੁੰਦਰੀ ਤੂਫ਼ਾਨ (ਚੱਕਰਵਾਤ) ਨਾਲ ਅਮਰੀਕਾ ਦੇ ਈਸਟ ਕੋਸਟ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ, ਤੁਫ਼ਾਨ ਕਾਰਨ ਹਜ਼ਾਰਾਂ ਘਰ ਅਤੇ ਰੁੱਖ ਢਹਿ ਢੇਰੀ ਹੋ ਗਏ ਹਨ। ਸਮੁੰਦਰੀ ਤੂਫ਼ਾਨ ਦੇ ਝੱਖੜ ਦਾ ਰੂਪ ਲੈਣ ਕਰਕੇ ਮੌਸਮ ਹੋਰ ਵੀ ਖ਼ਰਾਬ ਹੋ ਗਿਆ ਪਰ ਮਾਹਿਰਾਂ ਦਾ ਕਹਿਣਾ ਹੈ ਇਹ ਅਜੇ ਵੀ ਖ਼ਤਰਨਾਕ ਤੂਫਾ਼ਨ ਹੋਰ ਤਬਾਹੀ ਮਚਾ ਸਕਦਾ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਜਾਨ-ਲੇਵਾ ਫਲੋਰੈਂਸ ਤੂਫਾਨ ਆਇਆ ਅਮਰੀਕਾ ਦੇ ਤੱਟੀ ਖੇਤਰਾਂ ਵਿੱਚਮੌਸਮ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਪਰ ਕੁਝ ਦਿਨਾਂ ਤੱਕ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ ।ਇਲਾਕੇ ਵਿੱਚ 17 ਲੱਖ ਲੋਕਾਂ ਨੂੰ ਮਕਾਨ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਹੈ। ਇਹ ਵੀ ਪੜ੍ਹੋ:ਕੀ ‘ਕਿਰਾਏ ਦੇ ਬੁਆਏਫਰੈਂਡ’ ਘਟਾ ਸਕਣਗੇ ਕੁੜੀਆਂ ਦਾ ਡਿਪਰੈਸ਼ਨ'ਧਮਾਕਿਆਂ ਦੀ ਅਵਾਜ਼ 'ਚ ਕਾਲੇ ਦੌਰ ਦੀ ਆਹਟ ਸੁਣੀ''ਕਦੇ ਪੱਤਰਕਾਰ ਉਨ੍ਹਾਂ ਦੇ ਫੇਵਰੇਟ ਸਨ, ਹੁਣ ਜੇਲ੍ਹ ਜਾ ਰਹੇ ਹਨ'ਬੇਅਦਬੀ ਮਾਮਲੇ ਦੇ 3 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ ਨਾਰਥ ਕਾਰੋਲੀਨਾ ਵਿੱਚ 5 ਮੌਤਾਂ ਦਰਜ ਕੀਤੀਆਂ ਗਈਆਂ ਹਨ। ਰਿਪੋਰਟਾਂ ਮੁਤਾਬਕ ਕਰੀਬ ਇੱਕ ਕਰੋੜ ਇਸ ਤਫਾਨ ਦੀ ਮਾਰ ਹੇਠ ਆ ਗਏ ਹਨ।ਉਸ ਤੋਂ ਇਲਾਵਾ ਦੁਨੀਆਂ ਦੇ ਖ਼ਤਰਨਾਕ ਤੂਫ਼ਾਨਾਂ ਨੇ ਲੋਕਾਂ ਨੂੰ ਆਪਣੇ ਘਰਾਂ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ।ਅਮਰੀਕੀ ਅਧਿਕਾਰੀਆਂ ਮੁਤਾਬਰ ਤੂਫ਼ਾਨ ਫਿਲੀਪੀਨਜ਼ ਵੱਲ ਜਾ ਰਿਹਾ ਹੈ ਅਤੇ ਅਧਿਕਾਰੀਆਂ ਮੁਤਾਬਕ 5 ਮਿਲੀਅਨ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਜਿਹੀਆਂ ਤਬਾਹੀਆਂ ਨੇ ਲੋਕਾਂ ਨੂੰ ਆਪਣੇ ਘਰਾਂ ਨੂੰ ਤਿਆਰ ਰਹਿਣ ਅਤੇ ਜ਼ਰੂਰੀ ਸਾਮਾਨ ਦੀ ਸਪਲਾਈ 'ਤੇ ਜ਼ੋਰ ਦਿੱਤਾ ਹੈ ਪਰ ਤੁਸੀਂ ਕੀ ਕਰ ਸਕਦੇ ਹੋ ਅਤੇ ਤੂਫ਼ਾਨ ਆਉਣ 'ਤੇ ਤੁਸੀਂ ਕਿਵੇਂ ਨਜਿੱਠ ਸਕਦੇ ਹੋ? ਤੂਫ਼ਾਨ ਤੋਂ ਬਚਣ ਦੇ ਕੁਝ ਸੁਝਾਅ ਹਨ.. Image copyright AFP ਫੋਟੋ ਕੈਪਸ਼ਨ ਘਰ ਦੀਆਂ ਖਿੜਕੀਆਂ ਦੇ ਬਾਹਰ "ਵਾਟਰ ਪਰੂਫ ਪਲਾਈ" ਲਗਾ ਸਕਦੇ ਹੋ ਘਰ ਸਰਕਾਰ ਦੀ ਸਲਾਹ ਰੇਡੀ ਕੰਪੇਨ ਦੇ ਹਿੱਸੇ ਦੇ ਤਹਿਤ ਪਹਿਲਾਂ ਹੀ ਸਥਾਈ ਤੂਫ਼ਾਨ ਸ਼ਟਰ ਲਗਾਉਣਾ ਸਭ ਤੋਂ ਸੁਰੱਖਿਅਤ ਕਦਮ ਹੈ। ਜੇਕਰ ਫੇਰ ਵੀ ਸਮਾਂ ਨਹੀਂ ਹੈ ਤਾਂ ਆਪਣੇ ਘਰ ਦੀਆਂ ਖਿੜਕੀਆਂ ਦੇ ਬਾਹਰ "ਵਾਟਰ ਪਰੂਫ ਪਲਾਈ" ਲਗਾ ਸਕਦੇ ਹੋ।ਜਦੋਂ ਤੂਫ਼ਾਨ ਆਉਂਦਾ ਹੈ ਤਾਂ ਬਿਨਾਂ ਖਿੜਕੀ ਦੇ ਕਮਰੇ ਵਿੱਚ ਜਾਂ ਇਮਾਰਤ ਦੀ ਹੇਠਲੀ ਮੰਜ਼ਿਲ ਵਿੱਚ ਰਹਿਣਾ ਬਿਹਤਰ ਹੈ ਪਰ ਧਿਆਨ ਰਹੇ ਕਿ ਉੱਥੇ ਹੜ੍ਹ ਨਹੀਂ ਆਉਣਾ ਚਾਹੀਦਾ। ਇਹ ਵੀ ਪੜ੍ਹੋ:ਦੁਬਈ ਦੇ ਸ਼ਾਹੀ ਮਹਿਲ ਤੋਂ 'ਭੱਜੀ' ਰਾਜਕੁਮਾਰੀ ਦੀ ਕਹਾਣੀਝੱਖੜ ਦੌਰਾਨ ਇਨ੍ਹਾਂ 5 ਹਦਾਇਤਾਂ ਦਾ ਪਾਲਣ ਕਰੋਸਿਗਰਟ ਪੀਣ ਦੀ ਆਦਤ ਤੋਂ ਛੁਟਕਾਰਾ ਪਾਉਣ ਦੇ ਤਰੀਕੇਇਹ ਹਨ ਇਤਿਹਾਸ ਦੇ 11 ਸਭ ਤੋਂ ਮਾਰੂ ਭੂਚਾਲਕਿਨਾਰਿਆਂ 'ਤੇ ਰਹਿਣ ਵਾਲੇ ਲੋਕਾਂ ਨੂੰ ਆਪਣੇ ਕਮਜ਼ੋਰ ਘਰਾਂ ਅਤੇ ਆਪਣੀ ਸੰਪਤੀ ਨੂੰ ਸੁਰੱਖਿਅਤ ਕਰਨਾ ਪਿਆ ਸੀ। ਕਈ ਲੋਕਾਂ ਨੇ ਆਪਣੇ ਘਰ ਦੀਆਂ ਛੱਤਾਂ ਦਾ ਟਾਇਰਾਂ ਨਾਲ ਭਾਰ ਵਧਾਇਆ ਅਤੇ ਆਪਣੀਆਂ ਖੜਕੀਆਂ ਨੂੰ ਬੰਦ ਕੀਤਾ। ਸਪਲਾਈਜਦੋਂ ਘਰ ਤਿਆਰ ਹੋ ਜਾਵੇ ਤਾਂ ਲੋਕ ਆਪਣੇ ਮੰਜੇ ਹੇਠਾਂ ਜਾਂ ਜੇਕਰ ਚਿਤਾਵਨੀ ਪਹਿਲਾਂ ਜਾਰੀ ਕੀਤੀ ਗਈ ਤਾਂ ਸੁਰੱਖਿਅਤ ਥਾਂ 'ਤੇ ਜਾ ਸਕਦੇ ਹਨ। Image copyright AFP ਫੋਟੋ ਕੈਪਸ਼ਨ ਇੱਕ ਸੁਰੱਖਿਅਤ ਕਿਟ ਤਿਆਰ ਕੀਤੀ ਜਾਣੀ ਚਾਹੀਦੀ ਹੈ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਜੇਮਸ ਜੋਸਫ ਦਾ ਕਹਿਣਾ ਹੈ,"ਲੋਕ ਚਿਤਾਨਵੀ ਨੂੰ ਅਣਗੌਲਿਆ ਕਰਦੇ ਹਨ ਅਤੇ ਖਤਰਾ ਮੁੱਲ ਲੈ ਲੈਂਦੇ ਹਨ।"ਇੱਕ ਸੁਰੱਖਿਅਤ ਕਿਟ ਤਿਆਰ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿੱਚ ਤਿੰਨ ਦਿਨ ਦਾ ਭੋਜਨ ਦਵਾਈਆਂਟਾਰਚਬੈਟਰੀਆਂਪੈਸੇਫਰਸਟ ਏਡ ਕਿਟਨਜੀਤੇਅਧਿਕਾਰੀਆਂ ਮੁਤਾਬਕ ਜਦੋਂ ਖ਼ਤਰਨਾਕ ਤੂਫ਼ਾਨ ਮੱਠਾ ਪੈਂਦਾ ਅਤੇ ਲੋਕ ਆਪਣੇ ਘਰਾਂ ਨੂੰ ਪਰਤਣ ਦੀ ਤਿਆਰੀ ਕਰਦੇ ਹਨ ਤਾਂ ਵੀ ਕਈ ਖ਼ਤਰੇ ਬਰਕਰਾਰ ਰਹਿੰਦੇ ਹਨ। Image copyright Getty Images ਫੋਟੋ ਕੈਪਸ਼ਨ ਹੜ੍ਹ ਦੇ ਪਾਣੀ ਵਿੱਚ ਤੁਰਨ ਤੋਂ ਬਚਣਾ ਚਾਹੀਦਾ ਹੈ, ਕੈਂਪੇਨ ਦੀ ਚਿਤਾਵਨੀ ਮੁਤਾਬਕ, "ਹੜ੍ਹ ਦੇ ਪਾਣੀ ਵਿੱਚ ਤੁਰਨ ਤੋਂ ਬਚਣਾ ਚਾਹੀਦਾ ਹੈ, ਜਿਸ ਵਿੱਚ ਖ਼ਤਰਨਾਕ ਮਲਬਾ ਹੋ ਸਕਦਾ ਹੈ। ਭੂਮੀਗਤ ਬਿਜਲੀ ਦੀਆਂ ਤਾਰਾਂ ਨਾਲ ਵੀ ਪਾਣੀ ਵਿੱਚ ਕਰੰਟ ਆ ਸਕਦਾ ਹੈ।"ਇਸ ਦੇ ਨਾਲ ਹੀ ਸਫਾਈ ਕਰਨ ਵੇਲੇ ਸੁਰੱਖਿਅਤ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਕਿਸੇ ਹੋਰ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi ਇਹ ਪੜ੍ਹੋ :ਪੰਜਾਬੀ ਪੱਤਰਕਾਰ ਨੇ ਇੰਝ ਲੱਭਿਆ ਸੀ ਸੰਜੇ ਦੱਤ ਦਾ ਅੰਡਰ-ਵਰਲਡ ਕਨੈਕਸ਼ਨਚਿੱਟੇ ਤੋਂ ਬਾਅਦ ਪੰਜਾਬ ਵਿੱਚ 'ਕੱਟ' ਦਾ ਕਹਿਰ ਐਨਬੀਐਲ ਖੇਡਣ ਕੈਨੇਡਾ ਜਾ ਰਹੇ ਸਤਨਾਮ ਦਾ ਖੇਡ ਸਫ਼ਰਮਾਂ ਬਣਨ ਲਈ 10 ਵਾਰ ਝੱਲਿਆ ਗਰਭਪਾਤ ਦਾ ਦਰਦ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸੱਜਣ ਕੁਮਾਰ ਦੀ 1984 ਸਿੱਖ ਕਤਲੇਆਮ ਮਾਮਲੇ 'ਤੇ ਅਰਜ਼ੀ ਬਾਰੇ ਗੁਲ ਪਨਾਗ ਨੇ ਕਿਹਾ 'ਬੇਸ਼ਰਮੀ ਦੀ ਵੱਡੀ ਉਦਾਹਰਣ' 21 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46644970 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images 1984 ਸਿੱਖ ਕਤਲੇਆਮ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਪਾਈ ਅਰਜ਼ੀ ਰੱਦ ਹੋ ਗਈ ਹੈ। ਸੱਜਣ ਕੁਮਾਰ ਨੇ ਸਰੰਡਰ ਕਰਨ ਲਈ ਦਿੱਲੀ ਹਾਈ ਕੋਰਟ ਤੋਂ 31 ਜਨਵਰੀ ਤੱਕ ਦਾ ਸਮਾਂ ਮੰਗਿਆ ਸੀ। ਇਸ ਸਬੰਧੀ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ। Image Copyright @hsphoolka @hsphoolka Image Copyright @hsphoolka @hsphoolka ਦਿੱਲੀ ਹਾਈ ਕੋਰਟ ਨੇ ਪੰਜ ਲੋਕਾਂ ਦੇ ਕਤਲ ਦੇ ਕੇਸ ਵਿੱਚ ਸਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੂੰ 31 ਦਸੰਬਰ ਤਕ ਸਰੰਡਰ ਕਰਨ ਲਈ ਕਿਹਾ ਗਿਆ ਸੀ।ਸੱਜਣ ਕੁਮਾਰ ਨੇ ਸਰੰਡਰ ਕਰਨ ਲਈ ਹੋਰ ਸਮਾਂ ਮੰਗਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਤਿੰਨ ਬੱਚੇ ਅਤੇ ਅੱਠ ਪੋਤੇ ਹਨ ਇਸ ਲਈ ਥੋੜ੍ਹਾ ਹੋਰ ਸਮਾਂ ਚਾਹੀਦਾ ਹੈ। ਇਹ ਵੀ ਪੜ੍ਹੋ:ਸੋਹਰਾਬੂਦੀਨ ਸ਼ੇਖ਼ ਕੇਸ 'ਚ ਜੱਜ ਨੇ ਕਿਹਾ, "ਮ੍ਰਿਤਕਾਂ ਦੇ ਪਰਿਵਾਰਾਂ ਲਈ ਅਫਸੋਸ ਹੈ, ਪਰ ਮੈਂ ਬੇਵਸ ਹਾਂ"ਕੀ ਪੁਲਿਸ ’ਤੇ ਹੈ ਯੋਗੀ ਸਰਕਾਰ ਦਾ ਦਬਾਅ?ਕੀ ਹੈ ਸਰੋਗੇਸੀ, ਕੌਣ ਕਰਵਾ ਸਕਦਾ ਹੈ ਤੇ ਕੌਣ ਨਹੀਂ? ਪਰ ਸੱਜਣ ਕੁਮਾਰ ਵੱਲੋਂ ਸਰੰਡਰ ਕਰਨ ਲਈ ਹੋਰ ਸਮਾਂ ਮੰਗਣ ਦੇ ਕਾਫੀ ਲੋਕਾਂ ਨੇ ਇਤਰਾਜ਼ ਜਤਾਇਆ। Image copyright Getty Images ਅਦਾਕਾਰਾ ਗੁਲ ਪਨਾਗ ਨੇ ਟਵੀਟ ਕਰਕੇ ਕਿਹਾ, "ਜਿਸ ਭੀੜ ਦੀ ਅਗਵਾਈ ਤੁਸੀਂ ਤੇ ਤੁਹਾਡੇ ਦੋਸਤਾਂ ਨੇ ਕੀਤੀ ਸੀ, ਉਨ੍ਹਾਂ ਨੇ ਤਾਂ ਲੋਕਾਂ ਨੂੰ ਜ਼ਿਦਗੀ ਬਚਾਉਣ ਲਈ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ। ਤੁਸੀਂ ਬੇਸ਼ਰਮੀ ਦੀ ਉਦਾਹਰਣ ਹੋ ਸੱਜਣ ਕੁਮਾਰ।" Image Copyright @GulPanag @GulPanag Image Copyright @GulPanag @GulPanag ਇਸ ਤੋਂ ਬਾਅਦ ਕਈ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਨਰਾਜ਼ਗੀ ਜਤਾਈ।ਇਹ ਵੀ ਪੜ੍ਹੋ:'ਮੇਰੇ ਪਤੀ ਨੂੰ ਮਾਰ ਦਿੱਤਾ, ਮੁੰਡੇ ਤੇ ਤਿੰਨ ਭਰਾਵਾਂ ਨੂੰ ਅੱਗ ਲਾ ਦਿੱਤੀ'ਸੱਜਣ ਕੁਮਾਰ ਨੂੰ ’84 ਕਤਲੇਆਮ ’ਚ ਉਮਰ ਕੈਦ'84 ਕਤਲੇਆਮ ਸਿਆਸੀ ਆਗੂਆਂ ਵੱਲੋਂ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਹੋਇਆ'ਰਿੰਪਲ ਜੌਹਲ ਨਾਮ ਦੇ ਟਵਿੱਟਰ ਅਕਾਉਂਟ ਤੋਂ ਲਿਖਿਆ ਗਿਆ, "ਸੱਜਣ ਕੁਮਾਰ ਨੇ ਸਿੱਖਾਂ ਨੂੰ ਕਤਲ ਕਰਨ ਲਈ ਭੀੜ ਨੂੰ ਭੜਕਾਇਆ ਅਤੇ ਪਰਿਵਾਰਾਂ ਨੂੰ ਆਪਣੇ ਕਰੀਬੀਆਂ ਨਾਲ ਮਿਲਣ ਦਾ ਮੌਕਾ ਵੀ ਨਹੀਂ ਦਿੱਤਾ। ਤੁਹਾਡੀ ਭੜਕਾਈ ਭੀੜ ਨੇ ਲੋਕਾਂ ਨੂੰ ਮਾਰਿਆ ਜੋ ਕਦੇ ਵਾਪਸ ਨਹੀਂ ਮੁੜਨਗੇ। ਅੱਜ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਸਮਾਂ ਮੰਗ ਰਿਹਾ ਹੈ। ਕਰਮਾਂ ਦੀ ਖੇਡ ਹੈ।" Image Copyright @rimpaljohal @rimpaljohal Image Copyright @rimpaljohal @rimpaljohal ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ: ਕੀ ਸੀ ਪੂਰਾ ਮਾਮਲਾ?ਅਦਾਲਤ ਵੱਲੋਂ ਸੱਜਣ ਕੁਮਾਰੀ ਦੀ ਪਟੀਸ਼ਨ ਰੱਦ ਕਰਨ ਤੋਂ ਬਾਅਦ ਪੀਐਸ ਨਾਮ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ ਗਿਆ, "ਸੱਜਣ ਕੁਮਾਰ ਨੂੰ ਨਵੇਂ ਸਾਲ ਦੀ ਵਧਾਈ ਅਤੇ ਬਾਕੀ ਦੀ ਜ਼ਿੰਦਗੀ ਲਈ ਵੀ ਮੁਬਾਰਕਾਂ।" Image Copyright @pav_aus @pav_aus Image Copyright @pav_aus @pav_aus ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਭਾਰਤ ਦੇ ਚੰਦਰਯਾਨ-1 ਦੀ ਮਦਦ ਨਾਲ ਚੰਦਰਮਾ 'ਤੇ ਮਿਲੇ ਬਰਫ਼ ਦੇ ਸਬੂਤ ਪੌਲ ਰਿੰਕਸਨ ਵਿਗਿਆਨ ਸੰਪਾਦਕ, ਬੀਬੀਸੀ ਨਿਊਜ਼ ਵੈਬਸਾਈਟ 22 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45260872 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright NASA ਫੋਟੋ ਕੈਪਸ਼ਨ ਚੰਦਰਮਾ ਦੇ ਦੱਖਣੀ ਧਰੁਵ 'ਤੇ ਜ਼ਿਆਦਾ ਬਰਫ਼ ਟੋਇਆਂ 'ਚ ਕੇਂਦਰਿਤ ਹੈ ਭਾਰਤ ਵੱਲੋਂ 10 ਸਾਲ ਪਹਿਲਾਂ ਚੰਦਰਮਾ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਚੰਦਰਯਾਨ-1 ਮਿਸ਼ਨ ਲਾਂਚ ਕੀਤਾ ਗਿਆ ਸੀ। ਹੁਣ ਵਿਗਿਆਨੀਆਂ ਨੇ ਉਸ ਮਿਸ਼ਨ ਦੀ ਇੱਕ ਖੋਜ ਦੇ ਅਧਾਰ 'ਤੇ ਚੰਦਰਮਾ 'ਤੇ ਬਰਫ਼ ਮਿਲਣ ਦਾ ਦਾਅਵਾ ਕੀਤਾ ਹੈ।ਵਿਗਿਆਨੀਆਂ ਮੁਤਾਬਕ ਚੰਦਰਮਾ ਦੇ ਦੱਖਣੀ ਅਤੇ ਉੱਤਰੀ ਧਰੁਵ 'ਤੇ ਕਈ ਥਾਂ 'ਤੇ ਬਰਫ਼ ਨਜ਼ਰ ਆਈ ਹੈ।ਇਸ ਦਾ ਪਤਾ ਭਾਰਤ ਦੇ ਚੰਦਰਯਾਨ-1 ਮਿਸ਼ਨ ਦੌਰਾਨ ਲੱਗਿਆ, ਜਿਸ ਨੇ 2008 ਅਤੇ 2009 ਵਿੱਚ ਚੰਦਰਮਾ 'ਤੇ ਖੋਜ ਕੀਤੀ ਸੀ। ਇਸ ਖੋਜ ਦਾ ਬਿਓਰਾ ਨੈਸ਼ਨਲ ਅਕੈਡਮੀ ਆਫ ਸਾਇੰਸਜ਼ (ਪੀਐਨਏਐਸ) ਦੇ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਵੀ ਪੜ੍ਹੋ:100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਜੇਲ੍ਹ 'ਚ ਬੰਦ ਰਾਮ ਰਹੀਮ ਨੂੰ ਡੇਰਾ ਪ੍ਰੇਮੀਆਂ ਨੇ ਭੇਜੀ 'ਇੱਕ ਟਨ' ਵਧਾਈਜੱਫ਼ੀ 'ਤੇ ਕੈਪਟਨ ਖਫ਼ਾ, ਸਿੱਧੂ ਬੋਲੇ- ਗਲਤ ਕੀ ਹੈ ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਬਲੱਡ ਮੂਨ ਕੀ ਹੁੰਦਾ ਹੈਬਰਫ਼ ਦੇ ਟੁਕੜਿਆਂ ਦੀ ਵੰਡ ਡਬ-ਖੜੱਬੀ ਹੈ। ਚੰਦਰਮਾ ਦੇ ਦੱਖਣੀ ਧਰੁਵ 'ਤੇ ਜ਼ਿਆਦਾ ਬਰਫ਼ ਟੋਇਆਂ 'ਚ ਕੇਂਦਰਿਤ ਹੈ। ਉੱਥੇ ਹੀ ਉੱਤਰੀ ਧੁਰਵ 'ਤੇ ਪਾਣੀ-ਬਰਫ਼ ਦੋਵੇਂ ਹੀ ਵਿਰਲੇ ਅਤੇ ਵਧੇਰੇ ਵਿਆਪਕ ਰੂਪ ਨਾਲ ਫੈਲੇ ਹੋਏ ਹਨ। ਵਿਗਿਆਨੀਆਂ ਨੇ ਮੂਨ ਮਿਨਰਲੋਜੀ ਮੈਪਰ (M3) ਉਪਕਰਣ ਦੀ ਵਰਤੋਂ ਕੀਤੀ ਸੀ ਜੋ ਸਾਲ 2008 ਵਿੱਚ ਭਾਰਤੀ ਪੁਲਾੜ ਰਿਸਰਚ ਸੈਂਟਰ (ਇਸਰੋ) ਵੱਲੋਂ ਛੱਡੇ ਗਏ ਚੰਦਰਯਾਨ-1 'ਤੇ ਲਗਾਇਆ ਗਿਆ ਸੀ।ਇਸ ਉਪਕਰਣ ਨੇ ਚੰਦਰਮਾ ਦੇ ਧਰਾਤਲ 'ਤੇ ਪਾਣੀ-ਬਰਫ਼ ਦੇ ਤਿੰਨ ਵਿਸ਼ੇਸ਼ ਹਸਤਾਖ਼ਰਾਂ ਦੀ ਪਛਾਣ ਕੀਤੀ। ਐਮ 3 ਨੇ ਨਾ ਕੇਵਲ ਬਰਫ਼ ਦੇ ਪ੍ਰਤੀਕਿਰਿਆਤਮਕ ਗੁਣਾਂ ਨੂੰ ਚੁੱਕਿਆ ਬਲਕਿ ਇਹ ਸਿੱਧੇ ਤੌਰ 'ਤੇ ਉਸਦੇ ਅਸਥਾਈ ਇੰਫਰਾਰੈੱਡ ਰੋਸ਼ਨੀ ਨੂੰ ਜਜ਼ਬ ਕਰਨ ਦੇ ਵੱਖਰੇ ਤਰੀਕੇ ਨੂੰ ਮਾਪਣ ਦੇ ਯੋਗ ਸੀ।ਇਸ ਦਾ ਮਤਲਬ ਇਹ ਹੈ ਕਿ ਐਮ 3 ਉਪਕਰਣ ਤਰਲ ਪਾਣੀ, ਭਾਫ ਅਤੇ ਠੋਸ ਬਰਫ਼ ਵਿਚਾਲੇ ਫਰਕ ਵੀ ਦੱਸ ਸਕਦਾ ਹੈ। Image copyright JAXA/NHK ਫੋਟੋ ਕੈਪਸ਼ਨ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਚੰਦਰਮਾ ਦੇ ਧਰੁਵਾਂ 'ਤੇ ਸਥਾਈ ਤੌਰ 'ਤੇ ਪਰਛਾਵੇ ਵਾਲੇ ਟੋਇਆਂ ਦਾ ਤਾਪਮਾਨ -157 ਸੈਲੀਅਸ ਤੋਂ ਵਧ ਨਹੀਂ ਹੁੰਦਾ ਚੰਦਰਮਾ ਦਾ ਤਾਪਮਾਨ ਦਿਨ ਵੇਲੇ ਵਧੇਰੇ ਉੱਚ 100 ਸੈਲੀਅਸ 'ਤੇ ਪਹੁੰਚ ਸਕਦਾ ਹੈ, ਜੋ ਧਰਾਤਲ ਦੀ ਬਰਫ਼ ਲਈ ਸਭ ਤੋਂ ਵਧੀਆ ਸ਼ਰਤਾਂ ਪ੍ਰਦਾਨ ਨਹੀਂ ਕਰਦਾ। ਪਰ ਕਿਉਂਕਿ ਚੰਦਰਮਾ ਆਪਣੀ ਧੁਰੀ ਵੱਲ 1.54 ਡਿਗਰੀ ਨਾਲ ਝੁਕਿਆ ਹੋਇਆ ਹੈ, ਇਸ ਲਈ ਇਸ ਦੇ ਕੁਝ ਹਿੱਸੇ ਦਿਨ ਵੇਲੇ ਨਹੀਂ ਦਿਸਦੇ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਚੰਦਰਮਾ ਦੇ ਧਰੁਵਾਂ 'ਤੇ ਸਥਾਈ ਤੌਰ 'ਤੇ ਪਰਛਾਵੇ ਵਾਲੇ ਟੋਇਆਂ ਦਾ ਤਾਪਮਾਨ -157 ਸੈਲੀਸਿਅਸ ਤੋਂ ਵਧ ਨਹੀਂ ਹੁੰਦਾ। ਇਹ ਇੱਕ ਅਜਿਹਾ ਵਾਤਾਵਰਨ ਦੇਵੇਗਾ ਕਿ ਪਾਣੀ-ਬਰਫ਼ ਦੇ ਟੁਕੜੇ ਲੰਬੇ ਸਮੇਂ ਤੱਕ ਬਣੇ ਰਹਿਣਗੇ। ਮਤਲਬ ਇਹ ਕਿ ਚੰਦਰਮਾ ਦੇ ਦੱਖਣੀ ਧੁਰੇ 'ਤੇ ਬਰਫ਼ ਦੀਆਂ ਪਿਛਲੀਆਂ ਅਸਿੱਧੀਆਂ ਖੋਜਾਂ ਦੇ ਹੱਕ ਵਿੱਚ ਜਾਂਦਾ ਹੈ। ਇਹ ਵੀ ਪੜ੍ਹੋ:'ਸਿੱਧੂ ਨੂੰ ਨਿਸ਼ਾਨਾ ਬਣਾਉਣ ਵਾਲੇ ਸ਼ਾਂਤੀ ਦੇ ਪੈਰੋਕਾਰ ਨਹੀਂ'ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਇਸ ਲਈ ਉੱਠਦੀ ਹੈ'ਹੜ੍ਹ ਤੋਂ ਤਾਂ ਬਚ ਗਏ ਪਰ ਜ਼ਿੰਦਾ ਰਹਿਣਾ ਮੁਸ਼ਕਿਲ'ਕੀ ਸੈਕਸ ਲਾਈਫ਼ ਨੂੰ ਲੈ ਕੇ ਤੁਹਾਡੇ ਮਨ ’ਚ ਵੀ ਗਲਤਫ਼ਹਿਮੀਆਂ ਹਨਹਾਲਾਂਕਿ ਉਨ੍ਹਾਂ ਨਤੀਜਿਆਂ ਨੂੰ ਸੰਭਾਵੀ ਤੌਰ 'ਤੇ ਹੋਰਨਾਂ ਘਟਨਾਵਾਂ ਰਾਹੀਂ ਸਮਝਾਇਆ ਜਾ ਸਕਦਾ ਹੈ, ਜਿਵੇਂ ਕਿ ਅਸਾਧਾਰਣ ਤੌਰ 'ਤੇ ਚੰਦਰਮਾ ਦੀ ਮਿੱਟੀ ਦਾ ਪ੍ਰਤੀਬਿੰਬ। ਜੇਕਰ ਧਰਾਤਲ 'ਤੇ ਸ਼ੁਰੂ ਦੇ ਕੁਝ ਮਿਲੀਮੀਟਰ ਵਿਚਾਲੇ ਕਾਫੀ ਬਰਫ਼ ਹੈ ਤਾਂ ਚੰਦਰਮਾ 'ਤੇ ਭਵਿੱਖ ਮਨੁੱਖੀ ਮਿਸ਼ਨਾਂ ਲਈ ਪਾਣੀ ਸਰੋਤ ਵਜੋਂ ਸੁਗਮ ਹੈ। ਧਰਾਤਲ 'ਤੇ ਪਾਣੀ-ਬਰਫ਼ ਬੁੱਧ ਗ੍ਰਹਿ ਦੇ ਉੱਤਰੀ ਧਰੁਵ ਵਿੱਚ ਅਤੇ ਨਿੱਕੇ ਗ੍ਰਹਿ ਸੇਰੇਸ ਵਰਗੇ ਹੋਰ ਸੋਲਰ ਸਿਸਟਮ ਪਿੰਡਾਂ 'ਤੇ ਵੀ ਮਿਲਿਆ ਹੈ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅੰਮ੍ਰਿਤਸਰ ਰੇਲ ਹਾਦਸਾ꞉ ਦਸਹਿਰਾ ਸਮਾਗਮ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ? ਰਵਿੰਦਰ ਸਿੰਘ ਰੌਬਿਨ ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਲਈ 24 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45955898 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਮੈਡਮ ਸਿੱਧੂ ਨੇ ਕਿਹਾ ਹੈ ਕਿ ਮਿੱਠੂ ਉਨ੍ਹਾਂ ਦੇ ਸੰਪਰਕ ਵਿੱਚ ਹੈ ਪਰ ਕਿਸੇ ਹੋਰ ਰਾਹੀਂ। ਅੰਮ੍ਰਿਤਸਰ ਵਿੱਚ ਰਾਵਣ ਦਹਿਨ ਮੌਕੇ ਹੋਏ ਹਾਦਸੇ ਬਾਰੇ ਸਭ ਤੋਂ ਵੱਡਾ ਸਵਾਲ ਇਹੀ ਕੀਤਾ ਜਾ ਰਿਹਾ ਹੈ ਕੀ ਜੌੜਾ ਫਾਟਕ ਨਜ਼ਦੀਕ ਧੋਬੀ ਘਾਟ ਵਿੱਚ ਹੋਏ ਦਸਹਿਰੇ ਦੇ ਪ੍ਰੋਗਰਾਮ ਦੀ ਪ੍ਰਬੰਧਕਾਂ ਨੇ ਨਗਰ ਨਿਗਮ ਅਤੇ ਪ੍ਰਸ਼ਾਸ਼ਨ ਤੋਂ ਇਜਾਜ਼ਤ ਨਹੀਂ ਲਈ ਸੀ?ਇਸ ਘਟਨਾ ਤੋਂ ਬਾਆਦ ਇਸ ਬਾਰੇ ਤੁਰੰਤ ਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ ਡੀਸੀਪੀ ਪਵਾਰ ਨੇ ਦੱਸਿਆ ਸੀ, "ਪੁਲਿਸ ਨੇ ਇਸ ਸਮਾਗਮ ਦੀ ਆਗਿਆ ਦੇ ਦਿੱਤੀ ਸੀ ਪਰ ਸ਼ਰਤ ਇਹ ਸੀ ਕਿ ਇਸ ਸਮਾਗਮ ਬਾਰੇ ਅੰਮ੍ਰਿਤਸਰ ਨਗਰ ਨਿਗਮ ਤੋਂ ਵੀ ਇਸ ਦੀ ਇਜਾਜ਼ਤ ਲੈ ਲਈ ਜਾਵੇ। ਜੇ ਨਗਰ ਨਿਗਮ ਇਹ ਆਗਿਆ ਨਹੀਂ ਦਿੰਦਾ ਤਾਂ ਪੁਲਿਸ ਸੁਰੱਖਿਆ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।"ਇਹ ਵੀ ਪੜ੍ਹੋ ਅਤੇ ਦੇਖੋ:ਅੰਮ੍ਰਿਤਸਰ ਰੇਲ ਹਾਦਸਾ: ਮਾਵਾਂ ਨੂੰ ਇੰਝ ਮਿਲੇ ਵਿਛੜੇ ਬੱਚੇ ਅੰਡਰ ਮੈਟ੍ਰਿਕ ਬ੍ਰਹਮਪੁਰਾ ਨੇ ਕਦੇ ਲਾਈ ਸੀ ਕੈਰੋਂ ਦੇ ਸਿਆਸੀ ਕਿਲ੍ਹੇ ਨੂੰ ਸੰਨ੍ਹ'ਲੋਕ ਰਾਵਣ ਸਾੜਦੇ ਨੇ ਅਸੀਂ ਘਰ ਹੀ ਸਾੜ ਲਿਆ'ਅੰਮ੍ਰਿਤਸਰ ਹਾਦਸੇ ਤੋਂ ਬਾਅਦ ਦੇ ਘਟਨਕ੍ਰਮ ਬਾਰੇ 7 ਅਹਿਮ ਨੁਕਤੇ꞉ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਕਾਰਜਾਂ ਲਈ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ।ਹਾਦਸੇ ਤੋਂ ਬਾਅਦ ਭੜਕੇ ਲੋਕਾਂ ਨੇ ਨਵਜੋਤ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਉੱਪਰ ਪਥਰਾਅ ਕੀਤਾ ਜਿਸ ਮਗਰੋਂ ਮਾਹੌਲ ਸਾਂਭਿਆ।ਰੇਲਵੇ ਨੇ ਅਤੇ ਡਰਾਈਵਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਮਿਲੀ ਸੀ , ਇੰਜਣ ਦਾ ਹਾਰਨ ਵਜਾਇਆ ਗਿਆ ਸੀ।ਸੁਖਬੀਰ ਸਿੰਘ ਬਾਦਲ꞉ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਉੱਪਰ ਐਫਆਈਆਰ ਦਰਜ ਕਰਨਦਿਆਂ ਹਾਦਸੇ ਨੂੰ ਕਤਲਿਆਮ ਦੱਸਿਆ।ਨਵਜੋਤ ਸਿੰਘ ਸਿੱਧੂ꞉ ਮੈਂ ਅਸਤੀਫਾ ਨਹੀਂ ਦੇਵਾਂਗਾ, ਹਾਦਸਾ ਰੇਲਵੇ ਦੀ ਜ਼ਮੀਨ 'ਤੇ ਹੋਇਆ।ਸਮਾਗਮ ਦੀ ਮੁੱਖ ਮਹਿਮਾਨ, ਡਾਕਟਰ ਨਵਜੋਤ ਕੌਰ ਸਿੱਧੂ ਉੱਪਰ ਲੋਕਾਂ ਦਾ ਇਲਜ਼ਾਮ ਸੀ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਘਰੇ ਪਹੁੰਚਣ ਤੋਂ ਬਾਅਦ ਮਿਲੀ।ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਮਿੱਠੂ ਮਦਾਨ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ।ਇਸ ਹਾਦਸੇ ਤੋਂ ਦੋ ਦਿਨਾਂ ਬਾਅਦ ਮਿੱਠੂ ਮਦਾਨ ਜੋ ਇਸ ਦਸਹਿਰਾ ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਸੀ ਨੇ ਸੋਸ਼ਲ ਮੀਡੀਆ ਉੱਪਰ ਦੋ ਮਿੰਟ 14 ਸਕਿੰਟਾਂ ਦਾ ਇੱਕ ਵੀਡੀਓ ਸਾਂਝਾ ਕੀਤਾ।ਇਸ ਵੀਡੀਓ ਵਿੱਚ ਮਿੱਠੂ ਮਦਾਨ ਨੇ ਕਿਹਾ, "ਰਾਵਨ ਦੇ ਆਲੇ-ਦੁਆਲੇ ਵੀਹ ਫੁੱਟ ਦਾ ਘੇਰਾ ਵੀ ਬਣਾਇਆ ਹੋਇਆ ਸੀ। ਕਿਸੇ ਤਰ੍ਹਾਂ ਦੀ ਵੀ ਆਪਾਂ ਆਪਣੇ ਵੱਲੋਂ ਕੋਈ ਕਮੀ ਨਹੀਂ ਸੀ ਛੱਡੀ। ਪੰਜਾਹ ਤੋਂ ਸੌ ਪੁਲਿਸ ਵਾਲੇ ਉੱਥੇ ਸਨ। ਕਾਰਪੋਰੇਸ਼ਨ ਤੋਂ ਫਾਇਰ ਬ੍ਰਿਗੇਡ ਅਤੇ ਪਾਣੀ ਦੇ ਟੈਂਕਰ ਵੀ ਆਏ ਹੋਏ ਸਨ।""ਜੋ ਪ੍ਰੋਗਰਾਮ ਕੀਤਾ ਗਿਆ ਉਹ ਦਸਹਿਰਾ ਗਰਾਊਂਡ ਦੀ ਚਾਰਦਿਵਾਰੀ ਦੇ ਅੰਦਰ ਸੀ ਨਾ ਕਿ ਰੇਲਵੇ ਲਾਈਨਾਂ ਉੱਪਰ। ਲਾਈਨਾਂ 'ਤੇ ਤਦ ਹੁੰਦਾ ਜੇ ਆਪਾਂ ਕੁਰਸੀਆਂ ਉੱਥੇ ਲਾਈਆਂ ਹੁੰਦੀਆਂ।"ਇਸ ਦੌਰਾਨ ਮਿੱਠੂ ਨੇ ਸਾਰੀਆਂ ਇਜਾਜ਼ਤਾਂ ਲੈਣ ਦੀ ਗੱਲ ਵੀ ਕਹੀ। Image copyright Ravinder Singh Robin / bbc ਫੋਟੋ ਕੈਪਸ਼ਨ ਸ਼ੁੱਕਰਵਾਰ ਦਸਿਹਰੇ ਵਾਲੇ ਦਿਨ ਦੀ ਘਟਨਾ ਤੋਂ ਬਾਅਦ ਐਤਵਾਰ ਨੂੰ ਜੌੜਾ ਫਾਟਕ ਤੋਂ ਰੇਲ ਆਵਾਜਾਹੀ ਮੁੜ ਸ਼ੁਰੂ ਹੋ ਗਈ ਇਸ ਬਾਰੇ ਧੁੰਦ ਸਾਫ਼ ਕਰਦਿਆਂ ਨਗਰ ਨਿਗਮ ਦੀ ਕਮਿਸ਼ਨਰ ਸੋਨਾਲੀ ਨੇ ਦੱਸਿਆ, ਅਸੀਂ ਅਜਿਹੇ ਕਿਸੇ ਪ੍ਰੋਗਰਾਮ ਦੀ ਇਜਾਜ਼ਤ ਨਹੀਂ ਦਿੱਤੀ।ਕਾਰਪੋਰੇਸ਼ਨ ਤੋਂ ਫਾਇਰ ਬ੍ਰਿਗੇਡ ਅਤੇ ਪਾਣੀ ਦੇ ਟੈਂਕਰ ਭੇਜਣ ਬਾਰੇ ਉਨ੍ਹਾਂ ਕਿਹਾ, " ਉੱਥੇ ਕੋਈ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਨਹੀਂ ਦਿੱਤਾ ਗਿਆ। ਰਹੀ ਗੱਲ ਪਾਣੀ ਦੇ ਟੈਂਕ ਦੀ ਤਾਂ ਉਹ ਅਸੀਂ ਹਲਕੇ ਦੇ ਐਮਸੀ ਦੇ ਕਹਿਣ 'ਤੇ ਦਿੱਤੇ ਸਨ। ਸਾਨੂੰ ਇਸ ਪ੍ਰੋਗਰਾਮ ਬਾਰੇ ਨਹੀਂ ਦੱਸਿਆ ਗਿਆ। ਇਸ ਬਾਰੇ ਨਾ ਹੀ ਜ਼ਬਾਨੀ ਅਤੇ ਨਾ ਹੀ ਲਿਖਿਤ ਆਗਿਆ ਦਿੱਤੀ ਗਈ।"ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਕੂ ਨੇ ਕਿਹਾ, " ਪ੍ਰਬੰਧਕਾਂ ਨੇ ਇਸ ਪ੍ਰੋਗਰਾਮ ਲਈ ਅਰਜੀ ਤੱਕ ਨਹੀਂ ਦਿੱਤੀ। ਅਜਿਹੇ ਸਮਾਗਮਾਂ ਲਈ ਫਾਇਰ ਬ੍ਰਿਗੇਡ ਅਤੇ ਸਿਹਤ ਵਿਭਾਗ ਤੋਂ ਵੀ ਆਗਿਆ ਲੈਣੀ ਪੈਂਦੀ ਹੈ। ਜਿਹੜੀ ਪ੍ਰਬੰਧਕਾਂ ਨੇ ਨਹੀਂ ਲਈ ਗਈ।" Sorry, this Youtube post is currently unavailable.ਇਸੇ ਵਿਵਾਦ ਵਿਚਕਾਰ 15 ਅਕਤੂਬਰ ਦੀ ਇੱਕ ਚਿੱਠੀ ਸਾਹਮਣੇ ਆਈ, ਜਿਸ ਵਿੱਚ ਮਿੱਠੂ ਮਦਾਨ ਨੇ ਅੰਮ੍ਰਿਤਸਰ ਦੇ ਡੀਸੀਪੀ ਤੋਂ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਲਈ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਸੀ।ਦੂਸਰੀ ਚਿੱਠੀ ਵਿੱਚ ਪੁਲਿਸ ਸਟੇਸ਼ਨ ਮੋਹਕਮਪੁਰ ਨੇ ਪ੍ਰਬੰਧਕਾਂ ਨੂੰ ਸਮਾਗਮ ਦੀ ਆਗਿਆ ਦੇ ਦਿੱਤੀ ਸੀ। ਸ਼ਰਤ ਇਹ ਲਾਈ ਗਈ ਸੀ ਕਿ ਉਹ ਲਾਊਡ ਸਪੀਕਰਾਂ ਦੀ ਵਰਤੋਂ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨਗੇ।ਇਸ ਸਮਾਗਮ ਵਿੱਚ 20 ਹਜ਼ਾਰ ਦੇ ਇਕੱਠ ਦੀ ਆਗਿਆ ਦਿੱਤੀ ਗਈ ਸੀ।ਹਾਲਾਂਕਿ ਅਹਿਮ ਗੱਲ ਇਹ ਵੀ ਹੈ ਕਿ ਇੱਕ ਏਕੜ ਤੋਂ ਵੀ ਘੱਟ ਖੇਤਰਫਲ ਵਾਲੇ ਧੋਬੀਘਾਟ ਮੈਦਾਨ ਵਿੱਚ 20 ਹਜ਼ਾਰ ਲੋਕ ਉਸਦੀ ਸਮਰੱਥਾ ਤੋਂ ਕਿਤੇ ਜ਼ਿਆਦਾ ਹਨ। ਮੈਦਾਨ ਦਾ ਇੱਕ ਹੀ ਗੇਟ ਜੋ ਕਰੀਬ 10 ਫੁੱਟ ਚੌੜਾ ਹੈ। ਪ੍ਰੋਗਰਾਮ ਲਈ ਵੀਆਈਪੀ ਐਂਟਰੀ ਪਿਛਲੇ ਪਾਸੇ ਤੋਂ ਤਿਆਰ ਕੀਤੀ ਗਈ ਸੀ।ਲੋਕਾਂ ਦੀ ਸਹੂਲਤ ਲਈ ਮੈਦਾਨ ਵਿੱਚ ਇੱਕ ਵੱਡੀ ਐਲਈਡੀ ਸਕਰੀਨ ਰੇਲਵੇ ਲਾਈਨ ਵੱਲ ਲਾਈ ਗਈ ਸੀ। ਵੱਡੀ ਗਿਣਤੀ ਵਿੱਚ ਲੋਕ ਰੇਲਵੇ ਲਾਈਨਾਂ ਉੱਪਰ ਖੜ੍ਹੇ ਹੋ ਕੇ ਸਕਰੀਨ ਉੱਪਰ ਹੀ ਪ੍ਰੋਗਰਾਮ ਦੇਖ ਰਹੇ ਸਨ।ਅੰਮ੍ਰਿਤਸਰ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਜੀਆਰਪੀ ਅੰਮ੍ਰਿਤਸਰ ਪੁਲਿਸ ਸਟੇਸ਼ਨ ਵਿੱਚ 19 ਅਕਤੂਬਰ ਨੂੰ ਦਰਜ ਐਫਆਈਆਰ ਨੰਬਰ 169 ਵਿੱਚ ਅਣਪਛਾਤੇ ਵਿਅਕਤੀਆਂ ਉੱਪਰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 304,304-ਏ, 337, 338 ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੂਸਰੇ ਪਾਸੇ ਰੇਲਵੇ ਪੁਲਿਸ ਦੇ ਐਡੀਸ਼ਨਲ ਨਿਰਦੇਸ਼ਕ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਐਸਆਈਟੀ ਬਣਾਈ ਗਈ ਹੈ। ਜੋ ਇਸ ਮਾਮਲੇ ਵਿੱਚ ਰੇਲਵੇ ਦੀ ਭੂਮਿਕਾ ਦੀ ਵੀ ਜਾਂਚ ਕਰੇਗੀ।ਇਹ ਵੀ ਪੜ੍ਹੋ'ਆਪ' ਦਾ ਸੰਕਟ ਨਿਬੇੜਨ ਲਈ ਹੋਈ ਬੈਠਕ ਦਾ ਕੀ ਨਿਕਲਿਆ ਸਿੱਟਾ 13 ਔਰਤਾਂ ਨੂੰ ਆਪਣੇ ਜਾਲ 'ਚ ਫਸਾ ਕੇ 6 ਨੂੰ ਬਣਾਇਆ ਏਡਜ਼ ਦੀਆਂ ਰੋਗੀਉਹ ਪੁਲ ਜਿੱਥੇ ਪਰਵਾਸੀਆਂ ਨੇ ਅਮਰੀਕਾ ਜਾਣ ਲਈ ਲਾਏ ਡੇਰੇ Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਭਾਰਤ ਦੇ ਇੰਜੀਨੀਅਰਾਂ ਨੇ ਇੰਝ ਦਿੱਤਾ ਥਾਈਲੈਂਡ ਆਪਰੇਸ਼ਨ ਨੂੰ ਅੰਜਾਮ ਸਵਾਤੀ ਰਾਜਗੋਲਕਰ ਅਤੇ ਰੁਜੁਤਾ ਲੁਕਤੁਕੇ ਬੀਬੀਸੀ ਪੱਤਰਕਾਰ 14 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44819246 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright kbl limited ਫੋਟੋ ਕੈਪਸ਼ਨ KBL ਨੇ ਆਪਣੀ 5 ਮੈਂਬਰੀ ਟੀਮ ਭੇਜੀ ਸੀ ਜਿਨ੍ਹਾਂ ਵਿੱਚੋਂ 2 ਭਾਰਤੀ, ਇੱਕ ਅਮਰੀਕੀ ਅਤੇ ਦੋ ਥਾਈਲੈਂਡ ਦੀ ਸਹਾਇਕ ਕੰਪਨੀ ਦੇ ਹੀ ਸਨ ਆਖ਼ਰਕਾਰ ਪਿਛਲੇ ਹਫ਼ਤੇ ਐਤਵਾਰ ਨੂੰ ਥਾਈਲੈਂਡ ਦੀ ਗੁਫ਼ਾ ਵਿੱਚ ਫਸੇ 12 ਬੱਚਿਆਂ ਅਤੇ ਫੁੱਟਬਾਲ ਕੋਚ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਬੱਚੇ ਕਰੀਬ ਦੋ ਹਫ਼ਤੇ ਤੋਂ ਵੱਧ ਸਮਾਂ ਗੁਫ਼ਾ ਵਿੱਚ ਫਸੇ ਰਹੇ। ਮੀਂਹ ਅਤੇ ਝੱਖੜ ਕਾਰਨ ਬਚਾਅ ਕਾਰਜ ਟੀਮ ਨੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ।ਬਹੁਤੇ ਲੋਕ ਭਾਰਤ ਦੀ ਕਿਰਲੌਸਕਰ ਬ੍ਰਦਰਜ਼ ਲਿਮਿਟਡ ਕੰਪਨੀ (KBL) ਬਾਰੇ ਨਹੀਂ ਜਾਣਦੇ, ਉਹ ਕੰਪਨੀ ਜਿਹੜੀ ਥਾਈਲੈਂਡ ਦੇ ਬਚਾਅ ਕਾਰਜਾਂ ਵਿੱਚ ਸ਼ਾਮਲ ਸੀ। ਇਸ ਕੰਪਨੀ ਨੇ ਆਪਰੇਸ਼ਨ ਵਿੱਚ ਵਰਤੀ ਗਈ ਤਕਨੀਕ ਬਾਰੇ ਥਾਈਲੈਂਡ ਨੂੰ ਦੱਸਿਆ ਸੀ, ਗੁਫ਼ਾ ਵਿੱਚੋਂ ਪਾਣੀ ਕੱਢਣ ਲਈ ਜਿਹੜੇ ਪੰਪਾਂ ਦੀ ਵਰਤੋਂ ਕੀਤੀ ਗਈ ਉਸ ਬਾਰੇ ਵੀ ਉਨ੍ਹਾਂ ਨੇ ਹੀ ਸਲਾਹ ਦਿੱਤੀ। ਥਾਈ ਸਰਕਾਰ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਤੋਂ ਇਹ ਮਦਦ ਮੰਗੀ ਸੀ। KBL ਨੇ ਆਪਣੀ 5 ਮੈਂਬਰੀ ਟੀਮ ਭੇਜੀ ਸੀ ਜਿਨ੍ਹਾਂ ਵਿੱਚੋਂ 2 ਭਾਰਤੀ, ਇੱਕ ਅਮਰੀਕੀ ਅਤੇ ਦੋ ਥਾਈਲੈਂਡ ਦੀ ਸਹਾਇਕ ਕੰਪਨੀ ਦੇ ਹੀ ਸਨ।ਇਹ ਵੀ ਪੜ੍ਹੋ:ਥਾਈਲੈਂਡ ਦੀ ਗੁਫ਼ਾ 'ਚੋਂ ਬੱਚੇ ਇਸ ਤਰ੍ਹਾਂ ਸੁਰੱਖਿਅਤ ਕੱਢੇ ਗਏਬੱਚਿਆਂ ਨੂੰ ਗੁਫ਼ਾ ਅੰਦਰੋਂ ਕੱਢਣ ਦਾ ਮਿਸ਼ਨ ਜਾਰੀਥਾਈਲੈਂਡ: ਗੁਫ਼ਾ 'ਚੋਂ 8 ਬੱਚੇ ਬਾਹਰ, ਹੁਣ ਬਾਕੀ 5 ਲਈ ਤਿਆਰੀਆਂ5 ਮੈਂਬਰ ਟੀਮ ਵਿੱਚ ਪ੍ਰਸਾਦ ਕੁਲਕਰਨੀ ਵੀ ਸ਼ਾਮਲ ਸਨ, ਜਿਹੜੇ ਇੱਕ ਡਿਜ਼ਾਈਨ ਹੈੱਡ ਦੇ ਤੌਰ 'ਤੇ ਕੰਮ ਕਰਦੇ ਹਨ ਅਤੇ ਭਾਰਤੀ ਟੀਮ ਨੂੰ ਵੀ ਉਨ੍ਹਾਂ ਨੇ ਲੀਡ ਕੀਤਾ। ਇਸ ਟੀਮ ਵਿੱਚ ਸ਼ਾਮ ਸ਼ੁਕਲਾ, ਫਿਲਿਪ ਡੀਲਨੇਅ, ਰੇਮਕੋ ਵਲੀਸਚ ਅਤੇ ਐਡੀਸੋਰਨ ਜਿੰਦਾਪੁਨ ਸ਼ਾਮਲ ਸਨ। ਪ੍ਰਸਾਦ ਕੁਲਕਰਨੀ ਮਹਾਰਾਸ਼ਟਰ ਦੇ ਸਾਂਗਲੀ ਤੋਂ ਹਨ ਅਤੇ ਸ਼ਾਮ ਸ਼ੁਕਲਾ ਪੁਣੇ ਦੇ ਰਹਿਣ ਵਾਲੇ ਹਨ। ਬਚਾਅ ਕਾਰਜਾਂ ਦੌਰਾਨ ਲਗਾਤਾਰ ਬਾਰਿਸ਼ ਹੋ ਰਹੀ ਸੀ ਅਤੇ ਤੂਫ਼ਾਨ ਕਾਰਨ ਮੁਸ਼ਕਿਲਾਂ ਹੋਰ ਵੱਧ ਰਹੀਆਂ ਸਨ। ਗੁਫ਼ਾ ਵਿੱਚ ਵਧਦੇ ਪਾਣੀ ਦੇ ਪੱਧਰ ਨੇ ਆਪਰੇਸ਼ਨ ਨੂੰ ਹੋਰ ਮੁਸ਼ਕਿਲ ਬਣਾ ਦਿੱਤਾ ਸੀ। ਬੀਬੀਸੀ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਗੁਫ਼ਾ ਵਿੱਚੋਂ ਪਾਣੀ ਕੱਢਣ ਦਾ ਆਪਰੇਸ਼ਨ ਕਿਵੇਂ ਚਲਾਇਆ ਗਿਆ। ਔਖਾ ਅਤੇ ਮੁਸ਼ਕਿਲਾਂ ਨਾਲ ਭਰਿਆ ਆਪਰੇਸ਼ਨ ਫੋਟੋ ਕੈਪਸ਼ਨ ਪਾਣੀ ਨਾਲ ਭਰੇ ਹਿੱਸੇ ਵਿੱਚੋਂ ਬਾਹਰ ਕੱਢਣ ਲਈ ਬੱਚੇ ਨੂੰ ਗੋਤਾਖੋਰ ਦੀ ਪਿੱਠ ਉੱਤੇ ਬੰਨਿਆ 23 ਜੂਨ ਦੀ ਗੱਲ ਹੈ ਜਦੋਂ 12 ਫੁੱਟਬਾਲ ਖਿਡਾਰੀ ਥਾਈਲੈਂਡ ਦੀ ਗੁਫ਼ਾ ਵਿੱਚ ਫਸ ਗਏ ਇਸ ਖ਼ਬਰ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। 12 ਮੁੰਡਿਆਂ ਦਾ ਗਰੁੱਪ ਅਤੇ ਉਨ੍ਹਾਂ ਦੇ ਕੋਚ ਗੁਫ਼ਾ ਦੇਖਣ ਲਈ ਗਏ ਸਨ, ਅਚਾਨਕ ਹੜ੍ਹ ਆ ਗਿਆ ਤੇ ਉਹ ਸਾਰੇ ਗੁਫ਼ਾ ਵਿੱਚ ਹੀ ਫਸ ਗਏ। 2 ਜੁਲਾਈ ਨੂੰ ਉਨ੍ਹਾਂ ਦੀ ਖੋਜ ਕੀਤੀ ਗਈ ਸੀ ਉਸ ਤੋਂ ਪਹਿਲਾਂ 9 ਦਿਨ ਉਨ੍ਹਾਂ ਨੇ ਗੁਫ਼ਾ ਦੇ ਅੰਦਰ ਬਹੁਤ ਹੀ ਘੱਟ ਖਾਣੇ ਅਤੇ ਬਹੁਤ ਹੀ ਘੱਟ ਰੋਸ਼ਨੀ ਵਿੱਚ ਕੱਢੇ। ਖ਼ਬਰਾਂ ਇਹ ਵੀ ਆ ਰਹੀਆਂ ਸਨ ਕਿ ਇਹ ਆਪਰੇਸ਼ਨ ਕਈ ਮਹੀਨਿਆਂ ਤੱਕ ਜਾਰੀ ਰਹਿ ਸਕਦਾ ਹੈ। Image copyright kbl limited ਫੋਟੋ ਕੈਪਸ਼ਨ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਨੇ ਇਹ ਯੋਜਨਾ ਬਣਾਈ ਭਾਰੀ ਮੀਂਹ ਅਤੇ ਪਾਣੀ ਦਾ ਪੱਧਰ ਵੱਧਣ ਕਾਰਨ ਇਹ ਆਪਰੇਸ਼ਨ ਐਤਵਾਰ 8 ਜੁਲਾਈ ਨੂੰ ਸ਼ੁਰੂ ਕੀਤਾ ਗਿਆ। ਥਾਈ ਸਰਕਾਰ ਨੇ ਥਾਈਲੈਂਡ ਵਿੱਚ ਭਾਰਤੀ ਅੰਬੈਸੀ ਨੂੰ ਮਦਦ ਲਈ ਗੁਹਾਰ ਲਾਈ। ਉਨ੍ਹਾਂ ਨੇ ਕਿਰਲੌਸਕਰ ਭਰਾਵਾਂ ਤੋਂ ਗੁਫ਼ਾ ਅੰਦਰੋਂ ਪਾਣੀ ਬਾਹਰ ਕੱਢਣ ਲਈ ਪੰਪਾਂ ਦੀ ਮੰਗ ਕੀਤੀ। KBL ਦੀ ਥਾਈਲੈਂਡ ਵਿੱਚ ਸਹਾਇਕ ਕੰਪਨੀ ਹੈ। ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਨੇ ਇਹ ਯੋਜਨਾ ਬਣਾਈ।ਉਨ੍ਹਾਂ ਨੇ ਆਪਰੇਸ਼ਨ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਸੂਚੀ ਤਿਆਰ ਕੀਤੀ ਅਤੇ ਪੰਜ ਮੈਂਬਰੀ ਟੀਮ ਨੂੰ ਜ਼ਰੂਰੀ ਉਪਕਰਨਾਂ ਅਤੇ ਪੰਪਾਂ ਦੇ ਨਾਲ ਤੁਰੰਤ ਥਾਈਲੈਂਡ ਲਈ ਰਵਾਨਾ ਕੀਤਾ। Image copyright /ELONMUSK ਥਾਈ ਆਰਮੀ ਵੱਲੋਂ ਹੁਣ ਤੱਕ ਦੇ ਕੀਤੇ ਗਏ ਵੱਡੇ ਆਪਰੇਸ਼ਾਂ ਦਾ ਇਹ ਵੀ ਇੱਕ ਹਿੱਸਾ ਹੈ। ਪ੍ਰਸਾਦ ਕੁਲਕਰਨੀ ਵੱਲੋਂ ਲੀਡ ਕੀਤੀ ਜਾ ਰਹੀ ਭਾਰਤੀ ਟੀਮ ਨੇ ਦੂਜੇ ਦਿਨ ਆਪਣਾ ਕੰਮ ਸ਼ੁਰੂ ਕੀਤਾ। ਲਗਾਤਾਰ ਪੈ ਰਹੇ ਮੀਂਹ ਅਤੇ ਆ ਰਹੇ ਤੂਫ਼ਾਨ ਨੇ ਗੁਫ਼ਾ ਵਿੱਚ ਫਸੇ ਮੁੰਡਿਆ ਤੱਕ ਪਹੁੰਚ ਮੁਸ਼ਕਿਲ ਬਣਾ ਦਿੱਤਾ ਸੀ। ਗੁਫ਼ਾ ਵਿੱਚ ਉਨ੍ਹਾਂ ਦੁਆਲੇ ਹਰ ਪਾਸੇ ਪਾਣੀ ਸੀ।ਕਿਵੇਂ ਚਲਾਇਆ ਗਿਆ ਆਪਰੇਸ਼ਨਥਾਈ ਆਰਮੀ ਨੇ ਬੱਚਿਆਂ ਨੂੰ ਬਾਹਰ ਕੱਢਣ ਲਈ ਦੁਨੀਆਂ ਤੋਂ ਮਦਦ ਲਈ ਸੀ। ਉਨ੍ਹਾਂ ਨੂੰ ਖਾਣ ਦੀਆਂ ਚੀਜ਼ਾਂ ਅਤੇ ਮੈਡੀਕਲ ਮਦਦ ਮੁਹੱਈਆ ਕਰਵਾਈ ਜਾ ਰਹੀ ਸੀ। ਪ੍ਰਸਾਦ ਕੁਲਰਨੀ ਨੇ ਟਾਈਮਜ਼ ਨਿਊਜ਼ ਨੈੱਟਵਰਕ ਨਾਲ ਇਸ ਆਪਰੇਸ਼ਨ ਬਾਰੇ ਗੱਲਬਾਤ ਕੀਤੀ, ''ਆਪਰੇਸ਼ਨ ਤੁਰੰਤ ਸ਼ੁਰੂ ਕੀਤਾ ਗਿਆ ਸੀ। ਅਸੀਂ 5 ਜੁਲਾਈ ਨੂੰ ਥਾਈਲੈਂਡ ਪਹੁੰਚ ਗਏ ਸੀ। ਸਾਡਾ ਮੁੱਖ ਕੰਮ ਪਾਣੀ ਨੂੰ ਬਾਹਰ ਕੱਢਣਾ ਅਤੇ ਬਚਾਅ ਕਾਰਜ ਟੀਮ ਦੀ ਮਦਦ ਕਰਨਾ ਸੀ।ਗੁਫ਼ਾ ਵਿੱਚ 90 ਡਿਗਰੀ ਦਾ ਮੋੜ ਸੀ। ਇਸ ਤੋਂ ਇਲਾਵਾ ਸਤਹ ਵੀ ਖੁਰਦਰੀ ਸੀ। ਅਜਿਹੇ ਹਾਲਾਤਾਂ ਵਿੱਚ ਗੁਫ਼ਾ ਦੇ ਬਿਲਕੁਲ ਅੰਦਰ ਤੱਕ ਪਹੁੰਚਣਾ ਬਹੁਤ ਔਖਾ ਸੀ। ''ਇਹ ਵੀ ਪੜ੍ਹੋ:ਹੈਰਾਨ ਕਰ ਦੇਵੇਗੀ ਮੁੰਡਿਆਂ ਨੂੰ ਗੁਫ਼ਾ 'ਚੋਂ ਕੱਢਣ ਦੀ ਕਹਾਣੀਬੱਚਿਆਂ ਨੂੰ ਆਕਸੀਜਨ ਦੇਣ ਗਏ ਗੋਤਾਖੋਰ ਦੀ ਗੁਫ਼ਾ 'ਚ ਮੌਤਗੁਫ਼ਾ 'ਚ ਫਸੇ ਥਾਈ ਖਿਡਾਰੀ ਇੰਝ ਬਾਹਰ ਕੱਢੇ ਜਾ ਸਕਦੇ ਹਨਗੁਫ਼ਾ ਦੇ ਬਾਹਰ ਵੀ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਸੀ। ਇੱਥੋਂ ਤੱਕ ਕਿ ਸਕੂਬਾ ਡਾਈਵਰ ਵੀ ਉਸ ਸਮੇਂ ਉਨ੍ਹਾਂ ਮੁੰਡਿਆ ਤੱਕ ਨਹੀਂ ਪਹੁੰਚ ਪਾ ਰਹੇ ਸੀ। Image copyright AFP/getty images ਫੋਟੋ ਕੈਪਸ਼ਨ ਗੁਫ਼ਾ ਵਿੱਚੋਂ ਪੂਰੀ ਤਰ੍ਹਾਂ ਪਾਣੀ ਬਾਹਰ ਕੱਢਣ ਦਾ ਕੰਮ ਪ੍ਰਸਾਦ ਅਤੇ ਉਨ੍ਹਾਂ ਦੀ ਟੀਮ ਨੇ ਕੀਤਾ ਉਨ੍ਹਾਂ ਦੀ ਟੀਮ ਨੇ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਇਸ ਬਾਰੇ ਵੀ ਪ੍ਰਸਾਦ ਕੁਲਕਰਨੀ ਨੇ ਗੱਲਬਾਤ ਕੀਤੀ,''ਇੱਕ ਹੋਰ ਸਮੱਸਿਆ ਹਨੇਰੇ ਦੀ ਸੀ ਅਤੇ ਧੁੰਦ ਤੇ ਭਾਫ਼ ਕਾਰਨ ਘੱਟ ਵਿਖਾਈ ਦੇ ਰਿਹਾ ਸੀ। ਜਦੋਂ ਮੀਂਹ ਰੁਕਿਆ ਤਾਂ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਸੀ। ਬਿਜਲੀ ਦਾ ਕੱਟ ਲੱਗਿਆ ਹੋਇਆ ਸੀ। ਇਸ ਕਰਕੇ ਕੋਈ ਬਦਲ ਨਹੀਂ ਸੀ ਪਰ ਪੰਪਾਂ ਦੀ ਘੱਟ ਸਮਰਥਾ ਦੀ ਵਰਤੋਂ ਕੀਤੀ ਗਈ।'' ਗੁਫ਼ਾ ਵਿੱਚੋਂ ਪੂਰੀ ਤਰ੍ਹਾਂ ਪਾਣੀ ਬਾਹਰ ਕੱਢਣ ਦਾ ਕੰਮ ਪ੍ਰਸਾਦ ਅਤੇ ਉਨ੍ਹਾਂ ਦੀ ਟੀਮ ਨੇ ਕੀਤਾ। ਉਨ੍ਹਾਂ ਨੇ 8 ਦਿਨ ਕੰਮ ਕੀਤਾ।ਥਾਈ ਸਰਕਾਰ ਵੱਲੋਂ ਹੌਸਲਾ ਅਫਜ਼ਾਈਇਸ ਬਚਾਅ ਕਾਰਜ ਨੂੰ ਪੂਰੀ ਦੁਨੀਆਂ ਦੇ ਮੀਡੀਆ ਨੇ ਕਵਰ ਕੀਤਾ। ਪੂਰੀ ਦੁਨੀਆਂ ਵਿੱਚ ਲੋਕ ਮੁੰਡਿਆਂ ਦੇ ਸੁਰੱਖਿਅਤ ਬਾਹਰ ਆਉਣ ਲਈ ਪ੍ਰਾਰਥਨਾ ਕਰ ਰਹੇ ਸਨ। ਆਖ਼ਰਕਾਰ ਆਪ੍ਰੇਸ਼ਨ ਕਾਮਯਾਬ ਹੋਇਆ। ਥਾਈ ਸਰਕਾਰ ਵੱਲੋਂ ਭਾਰਤੀ ਦੀ ਟੀਮ ਦੀ ਹੌਸਲਾ ਅਫਜ਼ਾਈ ਕੀਤੀ ਗਈ ਹੈ। Image copyright indian ambassador ਫੋਟੋ ਕੈਪਸ਼ਨ ਭਾਰਤ ਸਰਕਾਰ ਨੂੰ ਥਾਈ ਸਰਕਾਰ ਦਾ ਧੰਨਵਾਦ ਥਾਈ ਸਰਕਾਰ ਵੱਲੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖ ਕੇ ਧੰਨਵਾਦ ਕੀਤਾ ਗਿਆ ਹੈ।ਇਹ ਵੀ ਪੜ੍ਹੋ:ਗੁਫ਼ਾ 'ਚੋਂ ਫੁੱਟਬਾਲ ਟੀਮ 9 ਦਿਨ ਬਾਅਦ ਸੁਰੱਖਿਅਤ ਮਿਲੀਗੁਫ਼ਾ 'ਚੋਂ ਕੱਢੇ ਬੱਚਿਆਂ ਨੂੰ ਹੋ ਸਕਦੀਆਂ ਇਹ ਬਿਮਾਰੀਆਂਗੁਫ਼ਾ 'ਚ ਫਸੇ ਬੱਚਿਆਂ ਦਾ ਸੁਨੇਹਾ, 'ਨਾ ਕਰੋ ਫਿਕਰ, ਅਸੀਂ ਹਾਂ ਬਹਾਦਰ'ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਸਰਕਾਰ ਨੇ ਥਾਈ ਸਰਕਾਰ ਦੀ ਮਦਦ ਕੀਤੀ ਹੋਵੇ। ਸਾਲ 2011 ਵਿੱਚ ਜਦੋਂ ਥਾਈਲੈਂਡ ਵਿੱਚ ਭਾਰੀ ਹੜ੍ਹ ਆਇਆ ਸੀ ਭਾਰਤ ਸਰਕਾਰ ਨੇ ਉਦੋਂ ਵੀ ਕਿਰਲੌਸਕਰ ਕੰਪਨੀ ਜ਼ਰੀਏ ਥਾਈ ਸਰਕਾਰ ਦੀ ਮਦਦ ਕੀਤੀ ਸੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੱਕ ਮੁੰਡੇ ਦੀ ਕਹਾਣੀ ਜਿਸ ਨੇ ਸਮੁੰਦਰ ਚ 49 ਦਿਨ ਬਿਨਾਂ ਖਾਣੇ ਦੇ ਕੱਟੇ 4 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45684631 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਆਲਦੀ ਨੂੰ 'ਕੁਦਰਤੀ ਆਫ਼ਤ' ਦੀ ਵਜ੍ਹਾ ਕਰਕੇ ਜਾਪਾਨ 'ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਪੂਰੇ 49 ਦਿਨਾਂ ਤੱਕ ਸਮੁੰਦਰ ਦੀਆਂ ਲਹਿਰਾਂ ਵਿੱਚ ਇੱਕ ਟੁੱਟੀ ਹੋਈ ਕਿਸ਼ਤੀ 'ਚ ਰਹਿਣਾ, ਉਹ ਵੀ ਖਾਣੇ ਅਤੇ ਪਾਣੀ ਬਗੈਰ। ਕੀ ਇਹ ਤੁਹਾਨੂੰ 'ਲਾਇਫ਼ ਆੱਫ਼ ਪਾਈ' ਜਾਂ ਫਿਰ ਕੋਈ ਇਸ ਤਰ੍ਹਾਂ ਦੀ ਫ਼ਿਲਮ ਦੀ ਯਾਦ ਨਹੀਂ ਦੁਆਉਂਦਾ?ਪਰ ਇੱਥੇ ਕਿਸੇ ਫ਼ਿਲਮ ਦੀ ਗੱਲ ਨਹੀਂ ਹੋ ਰਹੀ, ਇਹ ਅਸਲੀ ਕਹਾਣੀ ਹੈ।ਜੁਲਾਈ ਦੇ ਮਹੀਨੇ ਵਿਚ, 18 ਸਾਲਾਂ ਦੇ ਆਲਦੀ ਨੋਵੇਲ ਆਦਿਲਾਂਗ ਇੰਡੋਨੇਸ਼ੀਆ ਦੇ ਸਮੁੰਦਰੀ ਤੱਟ ਤੋਂ ਤਕਰੀਬਨ 125 ਕਿਲੋਮੀਟਰ ਦੂਰ ਇੱਕ 'ਫਿਸ਼ਿੰਗ ਹੱਟ' (ਮੱਛੀਆਂ ਫੜਨ ਲਈ ਬਣਾਈ ਗਈ ਝੌਪੜੀ ਵਰਗੀ ਕਿਸ਼ਤੀ) ਵਿਚ ਸਨ। ਇਸੇ ਵੇਲੇ ਅਚਾਨਕ ਤੇਜ਼ ਹਵਾਵਾਂ ਚੱਲਣ ਲੱਗੀਆਂ ਅਤੇ ਕਿਸ਼ਤੀ ਦਾ ਐਂਕਰ ਟੁੱਟ ਗਿਆ। Image copyright EPA ਫੋਟੋ ਕੈਪਸ਼ਨ ਐਂਕਰ ਟੁੱਟਣ ਕਾਰਨ ਆਲਦੀ ਦੀ ਫਿਸ਼ਿੰਗ ਹੱਟ ਬੇਕਾਬੂ ਹੋ ਗਈ ਨਤੀਜਾ ਇਹ ਹੋਇਆ ਕਿ ਆਲਦੀ ਦੀ ਫਿਸ਼ਿੰਗ ਹੱਟ ਬੇਕਾਬੂ ਹੋ ਗਈ ਅਤੇ ਕਈ ਹਜ਼ਾਰ ਕਿਲੋਮੀਟਰ ਦੂਰ ਗੁਆਮ ਦੇ ਨੇੜੇ ਜਾ ਕੇ ਰੁਕੀ।ਹਾਲਾਤ ਅਜਿਹੇ ਸਨ ਕਿ ਆਲਦੀ ਦਾ ਜ਼ਿੰਦਾ ਬਚਣਾ ਬਹੁਤ ਮੁਸ਼ਕਿਲ ਸੀ, ਪਰ ਖੁਸ਼ਕਿਸਮਤੀ ਨਾਲ ਪਨਾਮਾ ਦੇ ਇੱਕ ਜਹਾਜ਼ ਨੇ ਉਸ ਨੂੰ 49 ਦਿਨਾਂ ਬਾਅਦ ਸੁਰੱਖਿਅਤ ਬਚਾ ਲਿਆ।ਇਹ ਵੀ ਪੜ੍ਹੋ:ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆ9 ਤੱਥ ਜਿਨ੍ਹਾਂ ਕਾਰਨ ਵਧਿਆ ਸੈਕਸ ਟੁਆਏਜ਼ ਦਾ ਵਪਾਰ '16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ'ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਸਮੂਹ ਦੇ ਰਹਿਣ ਵਾਲੇ ਆਲਦੀ ਇੱਕ 'ਰੋਮਪਾਂਗ' 'ਤੇ ਕੰਮ ਕਰਦੇ ਸਨ। ਰੋਮਪਾਂਗ ਇੱਕ ਮੱਛੀਆਂ ਫੜਨ ਵਾਲੀ ਕਿਸ਼ਤੀ ਹੈ, ਜੋ ਬਿਨਾਂ ਪੈਡਲ ਅਤੇ ਬਿਨਾਂ ਇੰਜਨ ਦੇ ਚੱਲਦੀ ਹੈ।ਇੰਡੋਨੇਸ਼ੀਆ ਦੇ 'ਜਕਾਰਤਾ ਪੋਸਟ' ਅਖ਼ਬਾਰ ਵਿਚ ਛਪੀ ਇੱਕ ਰਿਪੋਰਟ ਮੁਤਾਬਕ ਕਿਸ਼ਤੀ 'ਤੇ ਆਲਦੀ ਦਾ ਕੰਮ ਮੱਛੀਆਂ ਨੂੰ ਕਿਸ਼ਤੀ ਵੱਲ ਆਕਰਸ਼ਿਤ ਕਰਨ ਵਾਲੇ ਖਾਸ ਲੈਂਪਾਂ ਨੂੰ ਜਗਾਉਣਾ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸੀ।ਮੱਛੀਆਂ ਫੜਨ ਲਈ ਬਣਾਈ ਗਈ ਇਸ ਝੌਪੜੀ ਵਰਗੀ ਕਿਸ਼ਤੀ ਨੂੰ ਸਮੁੰਦਰ ਵਿੱਚ ਰੱਸੀਆਂ ਦੇ ਸਹਾਰੇ ਚਲਾਇਆ ਜਾਂਦਾ ਹੈ। Image copyright EPA ਫੋਟੋ ਕੈਪਸ਼ਨ ਆਲਦੀ ਹੁਣ ਘਰ ਆ ਗਏ ਹਨ ਅਤੇ ਉਨ੍ਹਾਂ ਦੀ ਸਿਹਤ ਬਿਹਤਰ ਹੈ ਮੱਛੀਆਂ ਫੜ ਕੇ ਭਰਿਆ ਢਿੱਡ14 ਜੁਲਾਈ ਨੂੰ ਜਦੋਂ ਤੇਜ਼ ਹਵਾਵਾਂ ਦੇ ਕਾਰਨ ਆਲਦੀ ਦੀ ਕਿਸ਼ਤੀ ਕਾਬੂ ਤੋਂ ਬਾਹਰ ਹੋ ਗਈ, ਉਸ ਕੋਲ ਬਹੁਤ ਘੱਟ ਖਾਣਾ ਬਚਿਆ ਸੀ। ਅਜਿਹੇ 'ਚ ਉਸ ਬਹੁਤ ਹੀ ਹਿੰਮਤ ਅਤੇ ਸਮਝ ਨਾਲ ਕੰਮ ਲਿਆ। ਆਲਦੀ ਨੇ ਮੱਛੀਆਂ ਫ਼ੜੀਆਂ ਅਤੇ ਲੱਕੜਾਂ ਬਾਲ ਕੇ ਉਨ੍ਹਾਂ ਮੱਛੀਆਂ ਨੂੰ ਪਕਾਇਆ।ਅਜੇ ਇਹ ਗੱਲ ਦਾ ਪਤਾ ਨਹੀਂ ਲੱਗਿਆ ਹੈ ਕਿ ਆਲਦੀ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ।ਇਹ ਵੀ ਪੜ੍ਹੋ:ਸਬਰੀਮਲਾ 'ਤੇ ਜੱਜ ਇੰਦੂ ਮਲਹੋਤਰਾ ਦੀ ਵੱਖਰੀ ਦਲੀਲਇਸ ਸ਼ਹਿਰ ਵਿੱਚ ਲੋਕ ਅੰਡਰਗ੍ਰਾਊਂਡ ਕਿਉਂ ਰਹਿੰਦੇ ਹਨਅਮਿਤਾਭ ਬੱਚਨ ਦੀ ਸੋਸ਼ਲ ਮੀਡੀਆ 'ਤੇ ਖਿਚਾਈਜਪਾਨ 'ਚ ਮੌਜੂਦ ਇੰਡੋਨੇਸ਼ੀਆ ਦੇ ਰਾਜਦੂਤ ਫ਼ਜਰ ਫ਼ਿਰਦੌਸ ਨੇ 'ਦਿ ਜਕਾਰਤਾ ਪੋਸਟ' ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਇਨ੍ਹਾਂ 49 ਦਿਨਾਂ 'ਚ ਆਲਦੀ ਡਰੇ ਸਹਿਮੇ ਰਹਿੰਦੇ ਸਨ ਅਤੇ ਅਕਸਰ ਰੋਂਦੇ ਵੀ ਸਨ। ਪਰ ਕਿਸੇ ਦਾ ਧਿਆਨ ਨਹੀਂ ਗਿਆ...ਫਜਰ ਫ਼ਿਰਦੌਸ ਮੁਤਾਬਕ, "ਆਲਦੀ ਨੂੰ ਜਦੋਂ ਵੀ ਕੋਈ ਵੱਡਾ ਜਹਾਜ਼ ਦਿੱਖਦਾ ਤਾਂ ਉਸ ਦੇ ਮਨ ਵਿਚ ਆਸ ਜਾਗ ਜਾਂਦੀ। 10 ਤੋਂ ਵੀ ਵੱਧ ਜਹਾਜ਼ ਉਨ੍ਹਾਂ ਦੇ ਰਸਤੇ ਵਿੱਚੋਂ ਲੰਘੇ, ਪਰ ਕਿਸੇ ਦਾ ਵੀ ਧਿਆਨ ਉਨ੍ਹਾਂ ਵੱਲ ਨਹੀਂ ਗਿਆ ਅਤੇ ਨਾ ਹੀ ਕੋਈ ਜਹਾਜ਼ ਰੁਕਿਆ।"ਆਲਦੀ ਦੀ ਮਾਂ ਨੇ ਨਿਊਜ਼ ਏਜੰਸੀ ਏਐਫ਼ਪੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਲਾਪਤਾ ਹੋਣ ਬਾਰੇ ਕਿਸ ਤਰ੍ਹਾਂ ਪਤਾ ਲੱਗਾ। ਉਨ੍ਹਾਂ ਕਿਹਾ, "ਆਲਦੀ ਦੇ ਬੌਸ ਨੇ ਮੇਰੇ ਪਤੀ ਨੂੰ ਦੱਸਿਆ ਕਿ ਉਹ ਲਾਪਤਾ ਹੋ ਗਿਆ ਹੈ। ਇਸ ਤੋਂ ਬਾਅਦ ਅਸੀਂ ਸਭ ਕੁਝ ਰੱਬ 'ਤੇ ਛੱਡ ਦਿੱਤਾ ਅਤੇ ਉਸ ਦੀ ਸਲਾਮਤੀ ਲਈ ਲਗਾਤਾਰ ਦੁਆਵਾਂ ਕਰਦੇ ਰਹੇ।"ਆਖ਼ਿਰਕਾਰ ਇੱਕ ਜਹਾਜ਼ ਰੁਕਿਆ...31 ਅਗਸਤ ਨੂੰ ਆਲਦੀ ਨੇ ਆਪਣੇ ਨੇੜੇ ਇੱਕ ਪਨਾਮਾ ਦੇ ਜਹਾਜ਼ ਨੂੰਲੰਘਦੇ ਦੇਖਕੇ ਐਮਰਜੈਂਸੀ ਰੇਡੀਓ ਸਿਗਨਲ ਭੇਜਿਆ।ਇਸ ਤੋਂ ਬਾਅਦ ਜਹਾਜ਼ ਦੇ ਕੈਪਟਨ ਨੇ ਗੁਆਮ ਦੇ ਕੋਸਟਗਾਰਡ ਨਾਲ ਸੰਪਰਕ ਕੀਤਾ। ਕੋਸਟਗਾਰਡ ਨੇ ਜਹਾਜ਼ ਚਾਲਕ ਦਲ ਨੂੰ ਆਦੇਸ਼ ਦਿੱਤੇ ਕਿ ਉਹ ਆਲਦੀ ਨੂੰ ਉਸਦੀ ਮੰਜ਼ਿਲ/ ਜਪਾਨ ਲੈ ਕੇ ਜਾਣ।ਇਹ ਜਾਣਕਾਰੀ ਓਸਾਕਾ ਵਿਚ ਇੰਡੋਨੇਸ਼ੀਆ ਦੇ ਦੂਤਾਵਾਸ ਦੇ ਫ਼ੇਸਬੁੱਕ ਪੇਜ ਉੱਤੇ ਸਾਂਝੀ ਕੀਤੀ ।ਹੁਣ ਜਸ਼ਨ ਮਨਾਉਣ ਦੀ ਹੋ ਰਹੀ ਹੈ ਤਿਆਰੀਆਲਦੀ 6 ਸਤੰਬਰ ਨੂੰ ਜਾਪਾਨ ਪਹੁੰਚੇ ਅਤੇ ਦੋ ਦਿਨਾਂ ਬਾਅਦ ਉਸ ਨੇ ਇੰਡੋਨੇਸ਼ੀਆ ਲਈ ਉਡਾਨ ਭਰੀ। ਇਸ ਤੋਂ ਬਾਅਦ ਆਖ਼ਿਰਕਾਰ ਉਹ ਆਪਣੇ ਪਰਿਵਾਰ ਨੂੰ ਮਿਲੇ। ਇਹ ਵੀ ਪੜ੍ਹੋ:ਤੁਹਾਨੂੰ ਗੂਗਲ ਦੇ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਯਾਦ ਹੈਇਮਰਾਨ ਖ਼ਾਨ ਨੇ ਵੇਚੀਆਂ ਨਵਾਜ਼ ਸ਼ਰੀਫ ਦੀਆਂ ਮੱਝਾਂ'ਅਦਾਲਤ ਧਰਮ ਦੇ ਮਾਮਲੇ 'ਚ ਦਖਲ ਕਿਉਂ ਨਾ ਦੇਵੇ'ਦੱਸਿਆ ਜਾ ਰਿਹਾ ਹੈ ਕਿ ਉਸ ਦੀ ਸਿਹਤ ਠੀਕ ਹੈ।ਆਲਦੀ ਦੀ ਮਾਂ ਨੇ ਕਿਹਾ ਕਿ, "ਉਹ ਹੁਣ ਵਾਪਸ ਆ ਗਿਆ ਹੈ, 30 ਸਤੰਬਰ ਨੂੰ ਉਸਦਾ ਜਨਮ ਦਿਨ ਹੈ ਅਤੇ ਉਹ 19 ਸਾਲ ਦਾ ਹੋ ਜਾਵੇਗਾ। ਅਸੀਂ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਹਾਂ।"ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਹਾਲੀਵੁੱਡ ਦੀਆਂ ਮਸ਼ਹੂਰ ਸ਼ਖਸੀਅਤਾਂ ਆਰਟੀਫੀਸ਼ੀਅਲ 'ਬੌਡੀ ਇਮਪਲਾਂਟਸ' ਦਾ ਨਵਾਂ ਫੈਸ਼ਨ ਆਪਣਾ ਰਹੀਆਂ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਜਾਪਾਨ ਦੀ ਰਾਜਕੁਮਾਰੀ ਆਇਆਕੋ ਨੇ ਇੱਕ 32 ਸਾਲਾ ਕਾਰੋਬਾਰੀ ਕੀਅ ਮੋਰੀਆ ਨਾਲ ਵਿਆਹ ਕਰਾਇਆ ਜੋ ਰਾਜ ਘਰਾਣੇ ਦੇ ਨਹੀਂ ਹਨ ਸਗੋਂ ਇੱਕ ਆਮ ਇਨਸਾਨ ਹਨ। ਰਾਜ ਕੁਮਾਰੀ ਨੇ ਆਪਣੇ ਪਿਆਰ ਨਾਲ ਵਿਆਹ ਕਰਵਾਉਣ ਲਈ ਰਾਜ ਪਰਿਵਾਰ ਵਿੱਚੋਂ ਆਪਣੀ ਦਾਅਵੇਦਾਰੀ ਛੱਡਣੀ ਪਈ ਹੈ। ਦੇਖੋ ਵਿਆਹ ਦੇ ਪਲ।ਇਹ ਵੀ ਪੜ੍ਹੋ-ਅਕਾਲ ਤਖ਼ਤ ਜਥੇਦਾਰ ਨੇ ਕੀ ਦਿੱਤਾ ਪਹਿਲਾ ਸੰਦੇਸ਼ ਸਿੱਖ ਬੱਚੀ ਨਾਲ ਕਥਿਤ ਤੌਰ 'ਤੇ ਬਲਾਤਕਾਰ'ਜਿਨਸੀ ਸ਼ੋਸ਼ਣ ਦੇ ਮੁਲਜ਼ਮਾਂ 'ਤੇ 20 ਸਾਲ ਬਾਅਦ ਵੀ ਹੋ ਸਕਦੀ ਐਫ਼ਆਈਆਰ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸਮਲਿੰਗੀ ਕੁੜੀਆਂ ਦੀ ਪ੍ਰੇਮ ਕਹਾਣੀ ਭਾਰਤੀ ਟੀਵੀ ਸਕਰੀਨ 'ਤੇ ਇੰਝ ਪੁੱਜੀ ਯੋਗਿਤਾ ਲਿਮਾਏ ਬੀਬੀਸੀ ਪੱਤਰਕਾਰ, ਮੁੰਬਈ 3 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45717310 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright VB ON THE WEB/JIOCINEMA/ ਫੋਟੋ ਕੈਪਸ਼ਨ 'ਮਾਇਆ 2' ਨੂੰ ਉਂਝ ਕਿਸੇ ਸਿਨੇਮਾ ਘਰ 'ਚ ਜਾਂ ਟੀਵੀ ਉੱਪਰ ਦਿਖਾਉਣਾ ਬਹੁਤ ਔਖਾ ਹੁੰਦਾ। ਸਸਤੇ ਸਮਾਰਟ ਫੋਨ ਤੇ ਹੋਰ ਵੀ ਸਸਤੇ ਇੰਟਰਨੈੱਟ ਨੇ ਭਾਰਤ ਵਿੱਚ ਛੋਟੀ ਸਕਰੀਨ ਦੇ ਸ਼ੌਕ ਨੂੰ ਨਵੇਂ ਸਿਖਰ 'ਤੇ ਪਹੁੰਚਾ ਦਿੱਤਾ ਹੈ। ਇਸ ਦੇ ਨਾਲ ਹੀ ਮਨੋਰੰਜਨ ਉਦਯੋਗ ਵਿੱਚ ਵੀ ਰਚਨਾਤਮਿਕਤਾ ਦੀ ਨਵੀ ਆਜ਼ਾਦੀ ਨੇ ਜਨਮ ਲੈ ਲਿਆ ਹੈ। ਨਿਰਦੇਸ਼ਕਾ ਕ੍ਰਿਸ਼ਨਾ ਭੱਟ ਦਾ ਕਹਿਣਾ ਹੈ ਕਿ ਇੰਟਰਨੈੱਟ ਨੇ ਉਨ੍ਹਾਂ ਨੂੰ "ਜਿਵੇਂ ਮਰਜ਼ੀ ਕਹਾਣੀ ਕਹਿਣ ਦੀ ਤਾਕਤ" ਦੇ ਦਿੱਤੀ ਹੈ।ਉਨ੍ਹਾਂ ਨੇ ਇੰਟਰਨੈੱਟ ਉੱਤੇ ਪ੍ਰਸਾਰਣ ਲਈ ਦੋ ਸ਼ੋਅ ਬਣਾਏ ਹਨ, ਜਿਨ੍ਹਾਂ ਵਿੱਚੋਂ ਇੱਕ ਹੈ 'ਮਾਇਆ 2' ਜੋ ਕਿ ਦੋ ਔਰਤਾਂ ਦੀ ਸਮਲਿੰਗੀ ਪ੍ਰੇਮ ਕਹਾਣੀ ਹੈ। ਅਜਿਹੀ ਕਹਾਣੀ ਨੂੰ ਉਂਝ ਕਿਸੇ ਸਿਨੇਮਾ ਘਰ 'ਚ ਜਾਂ ਟੀਵੀ ਉੱਪਰ ਦਿਖਾਉਣਾ ਬਹੁਤ ਔਖਾ ਹੁੰਦਾ। ਫੋਟੋ ਕੈਪਸ਼ਨ ਨਿਰਦੇਸ਼ਕਾ ਕ੍ਰਿਸ਼ਨਾ ਭੱਟ ਭੱਟ ਮੁਤਾਬਕ, "ਕਿਸੇ ਸਿਨੇਮਾ ਵਿੱਚ ਜੇ ਮੈਂ ਕੋਈ ਸੈਕਸ ਸੀਨ ਦਿਖਾਉਣਾ ਹੋਵੇ ਤਾਂ ਸੈਂਸਰ ਬੋਰਡ ਦੇ 10,000 ਨਿਯਮਾਂ ਨਾਲ ਨਿਪਟਣਾ ਪਵੇਗਾ।" ਉਨ੍ਹਾਂ ਨੂੰ ਪੂਰਾ ਯਕੀਨ ਹੈ, "ਚੁੰਮਣ ਨੂੰ ਤਾਂ ਕੁਝ ਬੇਵਕੂਫਾਨਾ ਗੱਲਾਂ ਕਹਿ ਕੇ ਕੱਟ ਦੇਣਗੇ। ਉਹੋ ਜਿਹੀ ਕੋਈ ਚੀਜ਼ ਤਾਂ ਟੀਵੀ 'ਤੇ ਵੀ ਨਹੀਂ ਦਿਖਾ ਸਕਦੇ।"ਇਹ ਵੀ ਪੜ੍ਹੋਲੁਕੇ ਹੋਏ ਕੈਮਰਿਆਂ ਤੋਂ ਇੰਝ ਬਚ ਸਕਦੇ ਹੋ ਤੁਸੀਂ ਭਾਰਤ ਤੇ ਪਾਕ ਕਿਹੋ ਜਿਹਾ ਇਤਿਹਾਸ ਪੜ੍ਹਾ ਰਹੇ ਨੇ ਔਰਤਾਂ ਲਈ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਦੇਸਫ਼ਿਲਮਾਂ ਤੇ ਟੀਵੀ ਉੱਤੇ ਤਾਂ ਭਾਰਤ ਵਿੱਚ ਸਖ਼ਤ ਸੈਂਸਰਸ਼ਿਪ ਹੈ ਪਰ ਇੰਟਰਨੈੱਟ ’ਤੇ ਚੱਲਣ ਵਾਲੇ ਸ਼ੋਅ ਅਜੇ ਤੱਕ ਤਾਂ ਇਸ ਦਾਇਰੇ ਤੋਂ ਬਾਹਰ ਹਨ। ਭੱਟ ਦਾ ਅੱਗੇ ਕਹਿਣਾ ਹੈ, "ਜੇ ਤੁਸੀਂ ਜੋ ਕਹਿਣਾ ਚਾਹੋ ਉਹ ਆਪਣੇ ਤਰੀਕੇ ਨਾਲ ਹੀ ਕਹਿ ਸਕੋ, ਕੋਈ ਤੁਹਾਡੇ ਸਿਰ 'ਤੇ ਨਾ ਚੜ੍ਹਿਆ ਬੈਠਾ ਹੋਵੇ, ਤਾਂ ਆਜ਼ਾਦੀ ਦੇ ਨਵੇਂ ਮਾਅਨੇ ਹੋ ਜਾਂਦੇ ਹਨ, ਉਹ ਸਵੈ-ਨਿਰਭਰਤਾ ਬਣ ਜਾਂਦੀ ਹੈ। ਇਹੀ ਹੈ ਡਿਜੀਟਲ ਦਾ ਫਾਇਦਾ।" Image copyright JIOCINEMA/LONERANGER PRODUCTIONS ਫੋਟੋ ਕੈਪਸ਼ਨ 'ਮਾਇਆ 2’ ਦਾ ਇੱਕ ਦ੍ਰਿਸ਼ ਉਂਝ ਕੀ ਹੁੰਦਾ ਹੈ ਭਾਰਤ ਵਿੱਚ ਉਂਝ ਪ੍ਰਾਈਮ-ਟਾਈਮ ਟੀਵੀ ਉੱਤੇ ਅਜਿਹੇ ਸੀਰੀਅਲ ਆਉਂਦੇ ਹਨ, ਜੋ ਕਈ ਸਾਲਾਂ ਤੱਕ ਰੁੜ੍ਹਦੇ ਰਹਿੰਦੇ ਹਨ।ਇਹ ਨਾ ਕੇਵਲ ਨਵੇਂ ਕੰਮ ਦੇ ਰਾਹ ਦਾ ਰੋੜਾ ਬਣਦੇ ਹਨ ਸਗੋਂ ਇਹ ਵੀ ਤੈਅ ਕਰ ਦਿੰਦੇ ਹਨ ਕਿ ਕਿਹੜੀ ਕਹਾਣੀ ਦੱਸਣਯੋਗ ਹੈ ਤੇ ਕਿਹੜੀ ਨਹੀਂ।ਡਿਜੀਟਲ ਵੀਡੀਓ ਸਰਵਿਸ ਨੇ ਲੇਖਕਾਂ ਤੇ ਨਿਰਦੇਸ਼ਕਾਂ ਨੂੰ ਨਵੇਂ ਰਾਹ ਦੇ ਦਿੱਤੇ ਹਨ। ਇਹ ਵੀ ਪੜ੍ਹੋ'ਉਹ ਪਤੀ-ਪਤਨੀ ਦਾ ਲਵ ਸੀਨ ਸੀ, ਮੈਂ ਸ਼ਰਮਿੰਦਾ ਨਹੀਂ ਹਾਂ'ਬਾਲ ਠਾਕਰੇ ਦਾ ਰੋਲ ਅਦਾ ਕਰਨ ਬਾਰੇ ਕੀ ਬੋਲੇ ਨਵਾਜ਼ੁਦੀਨ ਸਿੱਦੀਕੀ?ਭਾਰਤੀ ਕਿੱਥੇ ਕਰਵਾਉਂਦੇ ਨੇ ਸਮਲਿੰਗੀ ਵਿਆਹ? ਉਦਾਹਰਣ ਹੈ ਹਿੰਦੀ ਸੀਰੀਅਲ 'ਅਪਹਰਣ', ਜਿਸ ਦੀ ਸ਼ੂਟਿੰਗ ਉੱਤਰੀ ਮੁੰਬਈ ਦੇ ਚਾਂਦੀਵਲੀ ਸਟੂਡੀਓ ਵਿੱਚ ਚੱਲ ਰਹੀ ਹੈ।ਦਿਨ ਲੰਬਾ ਹੋਣ ਦੀ ਸੰਭਾਵਨਾ ਹੈ, ਤੜਕੇ ਸ਼ੁਰੂ ਹੋਈ ਸ਼ੂਟਿੰਗ ਰਾਤ ਤੱਕ ਚੱਲੇਗੀ। ਇਸ ਦੌੜ ਦੀ ਲੋੜ ਕੀ ਹੈ? ਅਸਲ ਵਿੱਚ ਚੁਣੌਤੀ ਹੈ 11 ਐਪੀਸੋਡ ਬਣਾਉਣ ਦੀ, ਜਿਨ੍ਹਾਂ ਨੂੰ ਨਵੰਬਰ ਵਿੱਚ ਆਲਟ-ਬਾਲਾਜੀ (ALTBalaji) ਵੀਡੀਓ-ਓਨ-ਡਿਮਾਂਡ ਸੇਵਾ ਰਾਹੀਂ 96 ਮੁਲਕਾਂ ਤੱਕ ਪਹੁੰਚਾਇਆ ਜਾਵੇਗਾ।ਖੁੱਲ੍ਹੇ ਆਸਮਾਨ ਹੇਠਾਂ ਇੱਕ ਗਲੀ ਦੇ ਬਾਜ਼ਾਰ ਦਾ ਸੈੱਟ ਲੱਗਿਆ ਹੋਇਆ ਹੈ। ਅਰੁਣੋਦੈਅ ਸਿੰਘ ਇਸ ਵਿੱਚ ਅਜਿਹੇ ਪੁਲਿਸ ਵਾਲੇ ਦਾ ਮੁੱਖ ਕਿਰਦਾਰ ਨਿਭਾ ਰਹੇ ਹਨ ਜੋ ਕਿ ਇੱਕ ਕਿਡਨੈਪ ਦੇ ਭੰਬਲਭੂਸੇ 'ਚ ਫਸ ਜਾਂਦਾ ਹੈ। ਫੋਟੋ ਕੈਪਸ਼ਨ ਅਰੁਣੋਦੈਅ ਸਿੰਘ ਮੁਤਾਬਕ ਕਾਸਟਿੰਗ ਡਾਇਰੈਕਟਰ ਸਮਝਦੇ ਹਨ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਕੌਣ ਕੀ ਕਰ ਸਕਦਾ ਹੈ। ਆਜ਼ਾਦੀ ਦੇ ਮਾਅਨੇਅਰੁਣੋਦੈਅ ਕਈ ਫ਼ਿਲਮਾਂ ਵਿੱਚ ਛੋਟੇ-ਛੋਟੇ ਕਿਰਦਾਰ ਨਿਭਾ ਚੁੱਕੇ ਹਨ। ਉਹ ਕਹਿੰਦੇ ਹਨ, "ਪਿਛਲੇ 5-6 ਸਾਲਾਂ ਦੌਰਾਨ ਮੈਂ ਬਾਲੀਵੁੱਡ ਦੇ ਸਿਸਟਮ 'ਚ ਫਸ ਜਿਹਾ ਗਿਆ ਹਾਂ। ਮੈਂ ਕੋਈ ਵੱਡਾ ਸਟਾਰ ਨਹੀਂ ਬਣਿਆ ਪਰ ਇਹ ਵੀ ਨਹੀਂ ਹੈ ਕਿ ਮੈਨੂੰ ਕੋਈ ਜਾਣਦਾ ਹੀ ਨਹੀਂ।"ਉਨ੍ਹਾਂ ਮੁਤਾਬਕ ਕਾਸਟਿੰਗ ਡਾਇਰੈਕਟਰ ਇੰਝ ਸਮਝਦੇ ਹਨ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਅਰੁਣੋਦੈਅ ਕੀ ਕਰ ਸਕਦਾ ਹੈ, "ਇਸ ਲਈ ਮੈਨੂੰ ਕਈ ਵਾਰ ਆਡੀਸ਼ਨ ਦੇ ਮੌਕੇ ਵੀ ਨਹੀਂ ਮਿਲਦੇ।"ਆਨਲਾਈਨ ਐਂਟਰਨਟੇਨਮੈਂਟ ਨੇ ਅਰੁਣੋਦੈਅ ਲਈ ਵੀ ਨਵੇਂ ਮੌਕੇ ਬਣਾਏ ਹਨ, "ਐਕਟਰਾਂ ਲਈ, ਖਾਸ ਤੌਰ 'ਤੇ ਲੇਖਕਾਂ ਲਈ, ਹੁਣ ਬਹੁਤ ਕੁਝ ਨਵਾਂ ਕਰਨ ਲਈ ਹੈ। ਚੰਗਾ ਹੈ ਕਿ ਇਹ ਹੋ ਰਿਹਾ ਹੈ ਕਿਉਂਕਿ ਇਹ ਕੰਮ ਡਾਢਾ ਹੀ ਔਖਾ ਹੈ।"ਬਾਹਰਲੇ ਦੇਸ਼ਾਂ ਤੋਂ ਵੀ ਕੰਪਨੀਆਂ ਭਾਰਤ 'ਚ ਇਸ ਕੰਮ ਲਈ ਪੁੱਜ ਰਹੀਆਂ ਹਨ। ਨੈੱਟਫਲਿਕਸ ਤੇ ਐਮੇਜ਼ੋਨ ਨੇ ਖ਼ਾਸੇ ਪੈਸੇ ਵੀ ਲਾਏ ਹਨ। ਫੋਟੋ ਕੈਪਸ਼ਨ ਹਿੰਦੀ ਸੀਰੀਅਲ 'ਅਪਹਰਣ' ਦੀ ਸ਼ੂਟਿੰਗ ਚਾਂਦੀਵਲੀ ਸਟੂਡੀਓ ਵਿੱਚ ਕੀਮਤ ਤੇ ਕੰਟੈਂਟ ਵੱਡੇ ਸਵਾਲ ਸਵਾਲ ਹੈ ਕਿ ਇਸ ਪੈਸੇ ਦਾ ਮੁੱਲ ਕਿਵੇਂ ਪਵੇਗਾ। ਭਾਰਤ ਵਰਗੇ ਵੱਡੇ ਬਾਜ਼ਾਰ ਵਿੱਚ, ਜਿੱਥੇ 30 ਕਰੋੜ ਲੋਕਾਂ ਕੋਲ ਸਮਾਰਟ ਫੋਨ ਹਨ, ਸਬਸਕ੍ਰਿਪਸ਼ਨ ਨਾਲ ਹੀ ਚੰਗੇ ਪੈਸੇ ਬਣ ਸਕਦੇ ਹਨ। ਆਲਟ-ਬਾਲਾਜੀ ਦੇ ਮੁੱਖ ਕਾਰਜਕਾਰੀ ਅਧਿਕਾਰੀ, ਨਚੀਕੇਤ ਪੰਤਵੈਦਿਆ ਦਾ ਕਹਿਣਾ ਹੈ, "ਡਿਜੀਟਲ ਮੀਡੀਅਮ ਆਮ ਟੀਵੀ ਤੋਂ ਅਲਹਿਦਾ ਇੰਝ ਹੈ ਕਿ ਇਸ ਵਿੱਚ ਕਿਸੇ ਵਿਚੋਲੇ ਦੀ ਲੋੜ ਨਹੀਂ।""ਕੰਪਨੀਆਂ ਸਬਸਕ੍ਰਿਪਸ਼ਨ ਦਾ ਸਾਰਾ ਪੈਸਾ ਆਪਣੇ ਕੋਲ ਰੱਖ ਸਕਦੀਆਂ ਹਨ। ਇਸੇ ਕਰਕੇ ਇਹ ਬਿਜ਼ਨਸ ਇੰਨਾ ਆਕਰਸ਼ਕ ਬਣ ਗਿਆ ਹੈ।"ਇਹ ਵੀ ਪੜ੍ਹੋ'ਮੇਰੇ ਵਿਆਹ ਨਾ ਕਰਨ ਦੇ ਫ਼ੈਸਲੇ 'ਤੇ ਇੰਨੇ ਸਵਾਲ ਕਿਉਂ'ਸੇਰੀਨਾ ਇਸ ਲਈ ਆਈ ਗਾਇਕੀ ਦੇ ਮੈਦਾਨ 'ਚਤੁਹਾਨੂੰ ਗੂਗਲ ਦੇ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਯਾਦ ਹੈਆਲਟ-ਬਾਲਾਜੀ ਨੂੰ 20 ਕਰੋੜ ਦਰਸ਼ਕਾਂ ਦੇ ਅੰਕੜੇ 'ਤੇ ਪਹੁੰਚਣ ਦੀ ਉਮੀਦ ਹੈ। ਪਰ ਚੁਣੌਤੀਆਂ ਕਈ ਹਨ; ਸਭ ਤੋਂ ਵੱਡਾ ਸਵਾਲ ਹੈ ਕੀਮਤ ਦਾ — ਗਾਹਕ ਤੋਂ ਪੈਸੇ ਕਿੰਨੇ ਲਏ ਜਾਣ?ਪੰਤਵੈਦਿਆ ਮੁਤਾਬਕ, "ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਗਾਹਕ ਲਈ ਕੀਮਤ ਨੂੰ ਇੱਕ ਰੁਪਈਆ ਪ੍ਰਤੀ ਦਿਨ ਤੋਂ ਹੇਠਾਂ ਰੱਖੀਏ। ਲੋਕ ਇਸੇ ਕੀਮਤ 'ਤੇ ਹੀ ਇਸ ਨਵੀਂ ਚੀਜ਼ ਨੂੰ ਖਰੀਦਣਗੇ।"ਗੱਲ ਇਹ ਵੀ ਹੈ ਕਿ ਕੰਟੈਂਟ ਕੀ ਹੈ? ਪੰਤਵੈਦਿਆ ਦਾ ਇਸ ਬਾਰੇ ਵਿਚਾਰ ਹੈ ਕਿ ਭਾਰਤ ਦੇ 95 ਫ਼ੀਸਦ ਘਰਾਂ ਵਿੱਚ ਇੱਕ ਹੀ ਟੀਵੀ ਹੈ, ਇਸ ਲਈ ਹਰ ਵਿਅਕਤੀ ਆਪਣੀ ਮਰਜ਼ੀ ਦੀ ਚੀਜ਼ ਨਹੀਂ ਦੇਖ ਸਕਦਾ। ਸਾਡਾ ਟੀਚਾ ਹੈ ਕਿ ਗਾਹਕ ਨੂੰ ਚੁਆਇਸ ਹੋਵੇ — ਕੁਝ ਚੀਜ਼ਾਂ ਆਪਣੀ ਪਸੰਦ ਦੀਆਂ ਉਹ ਇਕੱਲੇ ਦੇਖੇ, ਕੁਝ ਪਰਿਵਾਰ ਦੇ ਨਾਲ। ਇਸੇ ਲਈ ਇਹ ਬੜਾ ਵੱਡਾ ਸਵਾਲ ਹੈ ਕਿ ਕੰਟੈਂਟ ਕੀ ਹੋਵੇ।" Image copyright Getty Images ਅੱਗੇ ਕੀ?ਇਸ ਨਵੇਂ ਕੰਮ ਦੇ ਚੱਲਣ ਲਈ ਮੋਬਾਈਲ ਡਾਟਾ ਜਾਂ ਇੰਟਰਨੈੱਟ ਦਾ ਸਸਤਾ ਤੇ ਤੇਜ਼ ਰਹਿਣਾ ਜ਼ਰੂਰੀ ਹੈ। ਹੁਣ ਤੱਕ ਤਾਂ ਮੋਬਾਈਲ ਕੰਪਨੀਆਂ ਦੇ ਵਿਚਕਾਰ ਕੰਪੀਟੀਸ਼ਨ ਕਰਕੇ ਕੀਮਤਾਂ ਘੱਟ ਹਨ। ਇਹ ਕੋਈ ਨਹੀਂ ਕਹਿ ਸਕਦਾ ਕਿ ਅਜਿਹੀਆਂ ਘੱਟ ਕੀਮਤਾਂ ਕਿੰਨੀ ਕੁ ਦੇਰ ਚੱਲਣਗੀਆਂ। ਜਿੰਨੀ ਦੇਰ ਇਸ ਵਿੱਚ ਕੋਈ ਫਰਕ ਨਹੀਂ ਆਉਂਦਾ, ਕਲਾਕਾਰਾਂ ਲਈ ਤਾਂ ਇਹ ਇੱਕ ਨਵਾਂ ਰਾਹ ਬਣਾਉਂਦਾ ਹੀ ਹੈ, ਖਾਸ ਕਰਕੇ ਮੌਕੇ ਲਈ ਤਰਸਦੇ, ਮੁੰਬਈ ਵਿੱਚ ਧੱਕੇ ਖਾਣ ਵਾਲੇ ਕਲਾਕਾਰਾਂ ਲਈ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮਾਲਟਾ ਕਿਸ਼ਤੀ ਕਾਂਡ ਵਿੱਚ ਆਪਣਾ ਪੁੱਤ ਗੁਆ ਚੁੱਕੇ ਮਾਪਿਆਂ ਨੂੰ ਅੱਜ ਵੀ ਉਸਦੇ ਪਰਤਣ ਦੀ ਆਸ ਹੈ। 22 ਸਾਲ ਪਹਿਲਾਂ ਇਨ੍ਹਾਂ ਦਾ ਪੁੱਤਰ ਪਲਵਿੰਦਰ ਸਿੰਘ ਹਾਦਸੇ ਦੌਰਾਨ ਲਾਪਤਾ ਹੋ ਗਿਆ ਸੀ। ਪਲਵਿੰਦਰ ਦੀ ਮਾਂ ਮਹਿੰਦਰ ਕੌਰ ਹੁਣ ਤੱਕ ਸਦਮੇ ਵਿੱਚ ਹੈ।ਵੀਡੀਓ: ਸਰਬਜੀਤ ਸਿੰਘ ਧਾਲੀਵਾਲ/ਗੁਲਸ਼ਨ ਕੁਮਾਰ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਸਥਮਾ ਕਾਰਨ ਦੁਨੀਆਂ ਭਰ 'ਚ ਹਰ ਸਾਲ ਢਾਈ ਲੱਖ ਲੋਕ ਮਰਦੇ ਹਨ। ਇਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਬਚਾਇਆ ਜਾ ਸਕਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਜਿੱਤੀ 2 ਕਰੋੜ ਦੀ ਲਾਟਰੀ - 5 ਅਹਿਮ ਖ਼ਬਰਾਂ 20 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46936295 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਅਸ਼ੋਕ ਕੁਮਾਰ ਨੇ ਪੰਜਾਬ ਲੋਹੜੀ ਬੰਪਰ ਤਹਿਤ 2 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।29 ਸਾਲਾ ਅਸ਼ੋਕ ਨੇ ਸਾਲ 2010 ਵਿੱਚ ਹੀ ਪੁਲਿਸ ਦੀ ਨੌਕਰੀ ਸ਼ੁਰੂ ਕੀਤੀ ਸੀ। ਉਸ ਨੇ ਦੱਸਿਆ, "ਮੈਨੂੰ ਲਾਟਰੀ ਵੇਚਣ ਵਾਲੇ ਨੇ 16 ਜਨਵਰੀ ਨੂੰ ਹੀ ਇਸ ਦੀ ਜਾਣਕਾਰੀ ਦੇ ਦਿੱਤੀ ਸੀ ਪਰ ਮੈਂ ਇਹ ਗੱਲ ਕਿਸੇ ਨੂੰ ਸਰਕਾਰੀ ਗਜ਼ਟ ਛਪਣ ਤੱਕ ਨਹੀਂ ਦੱਸੀ।"ਅਸ਼ੋਕ ਕੁਮਾਰ ਇਸ ਵੇਲੇ ਹੁਸ਼ਿਆਰਪੁਰ ਵਿੱਚ ਤਾਇਨਾਤ ਹਨ।ਪਟਿਆਲਾ ਦੇ ਮੁੰਡੇ ਨੇ ਹਾਸਿਲ ਕੀਤੇ 100 ਫੀਸਦੀ ਅੰਕਦਿ ਟ੍ਰਿਬਿਊਨ ਮੁਤਾਬਕ ਪਟਿਆਲਾ ਦਾ ਰਹਿਣ ਵਾਲਾ ਜੈਏਸ਼ ਸਿੰਗਲਾ ਉਨ੍ਹਾਂ 15 ਉਮੀਦਵਾਰਾਂ ਵਿੱਚੋਂ ਇੱਕ ਹੈ ਜਿਸ ਨੇ ਜੇਈਈ ਵਿੱਚ 100 ਫੀਸਦੀ ਅੰਕ ਹਾਸਿਲ ਕੀਤੇ ਹਨ।18 ਸਾਲਾ ਜੈਏਸ਼ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਪੇਪਰ 1 (ਬੀਈ-/ਬੀਟੈੱਕ) ਵਿੱਚ 100 ਫੀਸਦੀ ਅੰਕ ਹਾਸਿਲ ਕੀਤੇ ਹਨ।ਇਹ ਵੀ ਪੜ੍ਹੋ:ਆਈਐੱਸ ਤੋਂ ਭੱਜੀ ਹੁਸਨਾ ਮੁੱਕਿਆਂ ਰਾਹੀਂ ਹੌਂਸਲੇ ਭੰਨਣ ਦਾ ਇਰਾਦਾ ਰੱਖਦੀ'ਲਿਵਰ ਪੂਲ ਦੀ ਤੂੰ ਗੱਲ ਕਰਦੀ ਮੁੰਡਾ ਯੂਨਾਈਟਡ ਦਾ ਫੈਨ ਬੱਲੀਏ...'ਵੋਗ ਮੈਗਜ਼ੀਨ ਨੇ ਮੁਸਲਮਾਨ ਪੱਤਰਕਾਰ ਕੁੜੀ ਤੋਂ ਮੰਗੀ ਮਾਫ਼ੀਜੈਏਸ਼ ਦਾ ਕਹਿਣਾ ਹੈ ਕਿ ਉਹ ਦਿਨ ਵਿੱਚ 5-6 ਘੰਟੇ ਪੜ੍ਹਦਾ ਸੀ ਅਤੇ ਇਸ ਲਈ ਉਸ ਨੇ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾ ਲਈ ਸੀ। ਕਰਤਾਰਪੁਰ ਲਾਂਘੇ ਲਈ ਸਿੱਖ ਸੰਸਥਾ ਤੇ ਪਾਕ ਕੰਪਨੀ ਵਿਚਾਲੇ ਦਸਤਖਤਹਿੰਦੁਸਤਾਨ ਟਾਈਮਜ਼ ਮੁਤਾਬਕ ਕਰਤਾਰਪੁਰ ਲਾਂਘਾ ਬਣਾਉਣ ਲਈ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਨੇ ਪਾਕਿਸਤਾਨ ਦੀ ਕੰਪਨੀ ਹਾਸ਼ੂ ਗਰੁੱਪ ਦੇ ਨਾਲ ਐੱਮਓਯੂ 'ਤੇ ਦਸਤਖਤ ਕਰ ਲਏ ਹਨ।ਸੰਗਠਨ ਵੱਲੋਂ ਬਿਜ਼ਨੈਸਮੈਨ ਰਾਮੀ ਰੰਗੜ ਨੇ ਦਸਤਖਤ ਕੀਤੇ ਹਨ। Image copyright GURINDER BAJWA/bbc ਫੋਟੋ ਕੈਪਸ਼ਨ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਅੰਦਰ ਪੈਂਦਾ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰੰਗੜ ਨੇ ਕਿਹਾ ਕਿ ਇਹ ਸਮਝੌਤਾ ਪਾਕਿਸਤਾਨ ਦੀ ਮਸ਼ਹੂਰ ਕੰਪਨੀ ਅਤੇ ਬਰਤਾਨਵੀ ਸਿੱਖਾਂ ਵਚਨਬੱਧਤਾ ਦਾ ਪ੍ਰਤੀਕ ਹੈ ਜੋ ਕਿ ਮਿਲ ਕੇ ਕੰਮ ਕਰਨਗੇ।ਉਨ੍ਹਾਂ ਕਿਹਾ, "ਇਹ ਸਾਡੇ ਲਈ ਇਤਿਹਾਸਕ ਮੌਕਾ ਹੈ ਅਤੇ ਅਜਿਹਾ ਮੌਕਾ ਹੈ ਜੋ ਸ਼ਾਇਦ ਜ਼ਿੰਦਗੀ ਵਿੱਚ ਦੁਬਾਰਾ ਨਾ ਮਿਲੇ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਦਮ ਦੀ ਸ਼ਲਾਘਾ ਕਰਦੇ ਹਾਂ।" ਕੰਗਨਾ ਨੂੰ ਕਰਨੀ ਸੈਨਾ ਦੀ ਧਮਕੀਦਿ ਟ੍ਰਿਬਿਊਨ ਮੁਤਾਬਕ ਕਰਨੀ ਸੈਨਾ ਦੀ ਮਹਾਰਾਸ਼ਟਰ ਯੁਨਿਟ ਨੇ ਅਦਾਕਾਰਾ ਕੰਗਨਾ ਰਣਾਉਤ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਸੰਗਠਨ ਦੀ ਅਲੋਚਨਾ ਜਾਰੀ ਰੱਖੇਗੀ ਤਾਂ ਉਹ ਉਸ ਦੀਆਂ ਫਿਲਮਾਂ ਦੇ ਸੈੱਟ ਨੂੰ ਅੱਗ ਲਾ ਦੇਣਗੇ। Image copyright Getty Images ਮਹਾਰਾਸ਼ਟਰ ਕਰਨੀ ਸੈਨਾ ਦੇ ਮੁਖੀ ਅਜੇ ਸਿੰਘ ਸੰਗਰ ਨੇ ਕਿਹਾ, "ਜੇ ਉਹ ਸਾਨੂੰ ਧਮਕੀ ਦੇਣਾ ਜਾਰੀ ਰੱਖੇਗੀ ਤਾਂ ਅਸੀਂ ਯਕੀਨੀ ਬਣਾਵਾਂਗੇ ਕਿ ਉਹ ਮਹਾਰਾਸ਼ਟਰ ਵਿੱਚ ਕਦਮ ਨਾ ਰੱਖੇ। ਅਸੀਂ ਉਸ ਦੀਆਂ ਫਿਲਮਾਂ ਦੇ ਸੈੱਟ ਸਾੜ ਦਿਆਂਗੇ ਤੇ ਉਸ ਦਾ ਕਰੀਅਰ ਖ਼ਤਮ ਕਰ ਦੇਵਾਂਗੇ।" ਮੈਕਸੀਕੋ ਪਾਈਪਲਾਈਨ ਵਿੱਚ ਧਮਾਕਾਮੈਕਸੀਕੋ ਦੇ ਹਿਡਾਲਗੋ ਸੂਬੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਤੇਲ ਪਾਈਪ ਲਾਈਨ ਹਾਦਸੇ ਵਿੱਚ 71 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕਈ ਦਰਜਨ ਲੋਕ ਜ਼ਖਮੀ ਵੀ ਹੋਏ ਹਨ।ਸਰਕਾਰੀ ਅਧਿਕਾਰੀਆਂ ਨੇ ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। Image copyright SEDENA ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਿਡਾਲਗੋ ਸੂਬੇ ਵਿੱਚ ਸ਼ੱਕੀ ਤੇਲ ਚੋਰਾਂ ਨੇ ਪਾਈਪਲਾਈਨ ਵਿੱਚ ਮੋਰੀ ਕਰ ਦਿੱਤੀ ਜਿਸ ਤੋਂ ਬਾਅਦ ਪਾਈਪਲਾਈਨ ਵਿੱਚ ਅੱਗ ਭੜਕ ਗਈ।ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਸ਼ਾਮ ਨੂੰ ਦਰਜਨਾਂ ਲੋਕ ਪਾਈਪਲਾਈਨ ਤੋਂ ਰਿਸਦਾ ਹੋਇਆ ਤੇਲ ਭਰਨ ਦੀ ਕੋਸ਼ਿਸ਼ ਕਰ ਰਹੇ ਸਨ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਤੁਸੀਂ ਕਿਸੇ ਦੇ ਸੈਂਟ ਤੋਂ ਹੀ ਉਨ੍ਹਾਂ ਬਾਰੇ ਬਹੁਤ ਕੁਝ ਦੱਸ ਸਕਦੇ ਹੋ। ਬਰਤਾਨੀਆ ਦੇ ਰੋਜ਼ਾ ਡੋਵ ਨੂੰ "ਦੁਨੀਆਂ ਦੇ ਸਭ ਤੋਂ ਮਹਾਨ ਨੱਕ" ਵਾਲੇ ਵਜੋਂ ਜਾਣਿਆ ਜਾਂਦਾ ਹੈ। ਉਹ ਇੱਕ ਵਾਰ ਸੁੰਘ ਕੇ 800 ਕਿਸਮ ਦੀਆਂ ਮਹਿਕਾਂ ਪਛਾਣ ਸਕਦੇ ਹਨ। ਉਹ ਕੁਝ ਖਾਸ ਗਾਹਕਾਂ ਲਈ ਬਣਾਏ ਜਾਂਦੇ ਦੁਨੀਆਂ ਦੇ ਸਭ ਤੋਂ ਮਹਿੰਗੇ ਸੈਂਟ ਵੇਚਦੇ ਹਨ। ਕਈਆਂ ਦੀ ਕੀਮਤ 35,000 ਡਾਲਰ ਤੋਂ ਸ਼ੁਰੂ ਹੁੰਦੀ ਹੈ।ਕਿਹੜਾ ਇਤਰ ਸੋਨੇ ਤੋਂ ਵੀ ਮਹਿੰਗਾ ਹੈ? (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪੰਜਾਬ 'ਚ 'ਆਪ' ਦੇ ਮਹਾਂਗਠਜੋੜ ’ਚ ਸ਼ਾਮਲ ਹੋਣ ਬਾਰੇ ਭਗਵੰਤ ਮਾਨ ਨੇ ਦਿੱਤਾ ਇਹ ਜਵਾਬ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46961683 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ranjit Singh Bramphpura/FB ਪੰਜਾਬ ਵਿੱਚ ‘ਪੰਜਾਬ ਡੈਮੋਕ੍ਰੇਟਿਕ ਅਲਾਂਇਸ ’ਦੇ ਨਾਂ ’ਤੇ ਮਹਾਂਗਠਜੋੜ ਬਣਾਉਣ ਦੀ ਤਿਆਰੀ ਸ਼ੁਰੂਆਤ ਹੋ ਗਈ ਹੈ। ਇਸ ਬਾਬਤ ਲੁਧਿਆਣਾ ਵਿੱਚ ਇੱਕ ਬੈਠਕ ਹੋਈ।ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਮੰਚ, ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਪੰਜਾਬ ਫਰੰਟ ਅਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਇਸ ਗਠਜੋੜ ਦਾ ਪਹਿਲਾਂ ਹੀ ਹਿੱਸਾ ਹੈ। ਹੁਣ ਅਕਾਲੀਆਂ ਦੇ ਬਾਗੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਵੀ ਇਸ ਗਠਜੋੜ ਵਿਚ ਸ਼ਾਮਲ ਹੋਏ।ਇਹ ਵੀ ਪੜ੍ਹੋ:ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਲੁਧਿਆਣਾ ਦੇ ਸਰਕਟ ਹਾਊਸ ਵਿੱਚ ਹੋਈ ਇਸ ਬੈਠਕ ਦੌਰਾਨ ਘੱਟੋ-ਘੱਟ ਸਾਂਝਾ ਪ੍ਰੋਗਰਾਮ ਤੈਅ ਕਰਨ ਦਾ ਫ਼ੈਸਲਾ ਕੀਤਾ ਗਿਆ।ਟਿਕਟਾਂ ਦੀ ਵੰਡ ਅਗਲੀ ਬੈਠਕ ’ਚ ਸੁਖਪਾਲ ਖਹਿਰਾ ਨੇ ਦੱਸਿਆ ਕਿ ਮੰਗਲਵਾਰ ਦੀ ਬੈਠਕ ਦੌਰਾਨ ਘੱਟੋ-ਘੱਟ ਸਾਂਝਾ ਪ੍ਰੋਗਰਾਮ ਉਲੀਕਿਆ ਜਾਵੇਗਾ ਅਤੇ ਟਿਕਟਾਂ ਦੀ ਵੰਡ ਉੱਤੇ ਵਿਚਾਰ ਅਗਲੀ ਬੈਠਕ ਦੌਰਾਨ ਕੀਤਾ ਜਾਵੇਗਾ। ਇਸ ਬਾਰੇ ਛੇਤੀ ਹੀ ਬੈਠਕ ਕੀਤੀ ਜਾਵੇਗੀ ਅਤੇ ਆਪਸੀ ਸਹਿਮਤੀ ਨਾਲ ਫ਼ੈਸਲੇ ਲੈਣਗੇ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜਦੋਂ ਇਕੱਠੇ ਹੋਕੇ ਬਾਹਵਾਂ ਵਿੱਚ ਬਾਹਵਾਂ ਪਾ ਲਈਆਂ ਤਾਂ ਇਸ ਤੋਂ ਵੱਡਾ ਫੈਸਲਾ ਕੀ ਹੋ ਸਕਦਾ ਹੈ। Image copyright Ranjit singh Bramhpura/FB ਇਸ ਗਠਜੋੜ ਦੀ ਅਗਵਾਈ ਕੌਣ ਕਰੇਗਾ ਇਸ ਬਾਰੇ ਖਹਿਰਾ ਮੁਤਾਬਕ ਇਸ ਬੈਠਕ ਵਿੱਚ ਕੋਈ ਵਿਚਾਰ ਨਹੀਂ ਕੀਤੀ ਗਈ। ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਗਲੇ ਇੱਕ ਹਫ਼ਤੇ ਵਿੱਚ ਅਗਲੀ ਬੈਠਕ ਕੀਤੀ ਜਾਵੇਗੀ।ਆਮ ਆਦਮੀ ਪਾਰਟੀ ਨਾਲ ਰਿਸ਼ਤੇਲੁਧਿਆਣਾ ਦੀ ਬੈਠਕ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰਸਤਾਵ ਰੱਖਿਆ ਕਿ ਇਸ ਗਠਜੋੜ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਸ਼ਾਮਲ ਕੀਤਾ ਜਾਵੇ। ਸੁਖਪਾਲ ਸਿੰਘ ਖਹਿਰਾ ਮੁਤਾਬਕ ਸਾਰੀਆਂ ਹੀ ਧਿਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਉੱਤੇ ਕੋਈ ਇਤਰਾਜ਼ ਨਹੀਂ ਹੈ।ਇਹ ਵੀ ਪੜ੍ਹੋ:'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'ਪੰਜਾਬ 'ਚ ਤੀਜੀ ਧਿਰ ਦਾ ਇਤਿਹਾਸ ਝਾੜੂ ਤੀਲਾ-ਤੀਲਾ ਨਹੀਂ ਹੋਇਆ, ਰੱਬ ਨੇ ਪਾਰਟੀ ਦੀ ਸਫ਼ਾਈ ਕੀਤੀ- ਕੇਜਰੀਵਾਲ ਬਾਦਲ ਤੇ ਕੈਪਟਨ ਖ਼ਿਲਾਫ਼ ਖਹਿਰਾ ਨੇ ਪਾਸ ਕਰਵਾਏ 3 ਮਤੇਸੁਖਪਾਲ ਖਹਿਰਾ ਦੇ ਦਾਅਵੇ ਮੁਤਾਬਕ ਰਣਜੀਤ ਸਿੰਘ ਬ੍ਰਹਮਪੁਰਾ ਨੇ ਭਗਵੰਤ ਮਾਨ ਨਾਲ ਇਸ ਬਾਰੇ ਫ਼ੋਨ ਉੱਤੇ ਗੱਲਬਾਤ ਕੀਤੀ। ਖਹਿਰਾ ਨੇ ਮੀਡੀਆ ਨੂੰ ਦੱਸਿਆ, 'ਭਗਵੰਤ ਮਾਨ ਨੇ ਬ੍ਰਹਮਪੁਰਾ ਨੂੰ ਕਿਹਾ ਕਿ ਜਿੱਥੇ ਖਹਿਰਾ ਤੇ ਬੈਂਸ ਭਰਾ ਹੋਣਗੇ ਉਹ ਉਸ ਗਠਜੋੜ ਵਿੱਚ ਸ਼ਾਮਲ ਨਹੀਂ ਹੋ ਸਕਦੇ। Image copyright Bhagwant Mann/FB ਖਹਿਰਾ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਦੇ ਹਿੱਤਾਂ ਦੀ ਬਜਾਇ ਨਿੱਜੀ ਨਫ਼ਰਤ ਦੇ ਏਜੰਡੇ ’ਤੇ ਕੰਮ ਕਰ ਰਹੇ ਹਨ।'ਮਾਇਆਵਤੀ ਨੂੰ ਮੰਨਣਗੇ ਪੀਐੱਮ?ਬੈਠਕ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦਾ ਪ੍ਰਸਤਾਵ ਸੀ ਕਿ ਕੌਮੀ ਪੱਧਰ ਉੱਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਾਇਆਵਤੀ ਦਾ ਸਮਰਥਨ ਕੀਤਾ ਜਾਵੇ। ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਲਈ ਬਸਪਾ ਆਗੂਆਂ ਨੂੰ ਕਿਹਾ ਗਿਆ ਕਿ ਉਹ ਗਠਜੋੜ ਦੇ ਆਗੂਆਂ ਦੀ ਬਸਪਾ ਮੁਖੀ ਨਾਲ ਬੈਠਕ ਕਰਵਾਉਣ। ਮਾਇਆਵਤੀ ਨਾਲ ਪੰਜਾਬ ਦੇ ਮੁੱਦਿਆਂ ਉੱਤੇ ਉਨ੍ਹਾਂ ਦਾ ਪੱਖ ਲੈਣ ਤੋਂ ਬਾਅਦ ਹੀ ਢੁਕਵੇਂ ਸਮੇਂ ਉੱਤੇ ਸਮਰਥਨ ਦਾ ਐਲਾਨ ਕੀਤਾ ਜਾਵੇਗਾ। Image copyright Getty Images ਕਿਸ ਨੇ ਕੀ ਕਿਹਾ?ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਜਿਹੀਆਂ ਬੈਠਕਾਂ ਹੁੰਦੀਆਂ ਰਹਿੰਦੀਆਂ ਹਨ। ਹਰ ਬੰਦੇ ਨੂੰ ਲੋਕਤੰਤਰ ਵਿੱਚ ਸਿਆਸਤ ਕਰਨ ਦਾ ਹੱਕ ਹੈ ਪਰ ਚੋਣਾਂ ਤੋਂ ਬਾਅਦ ਅਜਿਹੇ ਗਰੁੱਪਾਂ ਦਾ ਭੋਗ ਪੈ ਜਾਂਦਾ ਹੈ। ਇਸ ਤਰ੍ਹਾਂ ਦੇ ਖੁਦਗਰਜ਼ ਲੋਕਾਂ ਨਾਲ ਨਹੀਂ ਚੱਲਿਆ ਜਾ ਸਕਦਾ।ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਜਿਵੇਂ ਕੇਂਦਰ ਵਿਚ ਗਠਜੋੜ ਕਰਨ ਵਾਲਿਆਂ ਦਾ ਕੋਈ ਆਗੂ ਨਹੀਂ ਹੈ ਉਸੇ ਤਰ੍ਹਾਂ ਪੰਜਾਬ ਵਿਚ ਗਠਜੋੜ ਕਰਨ ਵਾਲਿਆਂ ਦਾ ਵੀ ਕੋਈ ਆਗੂ ਨਹੀਂ ਹੈ। ਇਹ ਵੀ ਪੜ੍ਹੋ:ਕਮਲਾ ਹੈਰਿਸ ਕੌਣ ਹੈ ਜਿਸ ਤੋਂ ਓਬਾਮਾ ਨੇ ਮੰਗੀ ਸੀ ਮਾਫ਼ੀਮਾਇਆਵਤੀ 'ਤੇ ਹਰ ਇੱਕ ਟਿੱਪਣੀ ਪਿਛਲੀ ਟਿੱਪਣੀ ਨਾਲੋਂ ਮਾੜੀ ਹੈ - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Sorry, this Youtube post is currently unavailable.(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਨਾਸਾ ਸੂਰਜ ਦੇ ਤਾਪ ਬਾਰੇ ਜਾਣਕਾਰੀ ਇਕੱਠਾ ਕਰੇਗਾ। ਇਹ ਤਾਪ ਧਰਤੀ 'ਤੇ ਹੁੰਦੇ ਸੰਚਾਰ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰ ਸਕਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕਾਂਗਰਸ ਦੀ ਜਿੱਤ ਮਗਰੋਂ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਦਾ ਸੱਚ 16 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46579023 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright viral video/twitter ਫੋਟੋ ਕੈਪਸ਼ਨ ਵਾਇਰਲ ਵੀਡੀਓ 'ਚ ਨਜ਼ਰ ਆ ਰਹੇ ਹਨ ਇਸ ਦੀ ਅਸਲੀਅਤ ਦੇ ਸਬੂਤ "ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਨੂੰ 24 ਘੰਟੇ ਵੀ ਨਹੀਂ ਹੋਏ, 'ਬਾਬਰੀ ਮਸਜਿਦ ਲੈ ਕੇ ਰਹਾਂਗੇ', 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲੱਗਣ ਲੱਗੇ"। 11 ਦਸੰਬਰ ਦੇ ਚੋਣ ਨਤੀਜਿਆਂ ਤੋਂ ਬਾਅਦ ਇਸ ਕਮੈਂਟ ਨਾਲ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਕੁਝ ਲੋਕਾਂ ਨੇ ਇਸ ਨੂੰ ਰਾਜਸਥਾਨ, ਕੁਝ ਨੇ ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਜਿੱਤ ਤੋਂ ਬਾਅਦ ਦਾ ਮਾਹੌਲ ਦੱਸਿਆ ਹੈ।ਵੀਡੀਓ 'ਚ ਲੋਕਾਂ ਦਾ ਇੱਕ ਛੋਟਾ ਜਿਹਾ ਕਾਫ਼ਿਲਾ ਨਜ਼ਰ ਆਉਂਦਾ ਹੈ ਜਿਨ੍ਹਾਂ ਨੇ ਹਰੇ ਝੰਡੇ ਚੁੱਕੇ ਹੋਏ ਹਨ। ਕੁਝ ਲੋਕਾਂ ਦੇ ਹੱਥਾਂ 'ਚ ਕਾਲੇ ਪੋਸਟਰ ਫੜੇ ਹੋਏ ਹਨ ਅਤੇ ਨਾਅਰਿਆਂ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਫੇਸਬੁੱਕ ਸਰਚ ਕਰਕੇ ਪਤਾ ਲੱਗਦਾ ਹੈ ਕਿ ਇਸ ਪੋਸਟ ਨੂੰ ਸੈਂਕੜਿਆਂ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। Image copyright Google ਟਵਿੱਟਰ ਉੱਪਰ ਵੀ ਇਹੀ ਹਾਲ ਹੈ। ਕੈਨੇਡਾ ਦੇ ਟੋਰੰਟੋ 'ਚ ਰਹਿਣ ਵਾਲੇ ਪਾਕਿਸਤਾਨ ਮੂਲ ਦੇ ਲੇਖਕ ਤਾਰਿਕ ਫਤਹਿ ਨੇ ਵੀ ਇਸ ਵੀਡੀਓ ਨੂੰ ਟਵੀਟ ਕੀਤਾ ਹੈ। ਉਨ੍ਹਾਂ ਨਾਲ ਲਿਖਿਆ ਹੈ, "ਰਾਜਸਥਾਨ 'ਚ ਮੁਸਲਮਾਨਾਂ ਨੇ ਹਰੇ ਇਸਲਾਮਿਕ ਝੰਡੇ ਚੁੱਕ ਕੇ, 'ਅੱਲ੍ਹਾ-ਹੂ-ਅਕਬਰ' ਚੀਕਦੇ ਹੋਏ ਰੈਲੀ ਕੱਢੀ।" Image Copyright @TarekFatah @TarekFatah Image Copyright @TarekFatah @TarekFatah ਤਾਰਿਕ ਤੋਂ ਪਹਿਲਾਂ ਸਮਾਜਕ ਕਾਰਕੁਨ ਅਤੇ ਲੇਖਿਕਾ ਮਧੂ ਪੂਰਨਿਮਾ ਕਿਸ਼ਵਰ ਨੇ ਵੀ ਇਹ ਵੀਡੀਓ ਟਵੀਟ ਕੀਤਾ ਸੀ। ਉਨ੍ਹਾਂ ਨੇ ਇਸ ਨੂੰ ਆਪਣੇ ਟਵਿੱਟਰ ਪ੍ਰੋਫ਼ਾਈਲ 'ਚ ਸਭ ਤੋਂ ਉੱਪਰ ਟਿਕਾਇਆ ਅਤੇ ਨਾਲ ਲਿਖਿਆ, "ਕਾਂਗਰਸ ਦੀ ਜਿੱਤ ਨੂੰ 24 ਘੰਟੇ ਵੀ ਨਹੀਂ ਹੋਏ, ਬਾਬਰੀ ਮਸਜਿਦ ਦੀ ਮੰਗ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਣ ਲੱਗੇ।" Sorry, this post is currently unavailable.ਦੋਹਾਂ ਦੇ ਹੀ ਟਵੀਟ ਹਜ਼ਾਰਾਂ ਵਾਰ ਰੀ-ਟਵੀਟ ਹੋਏ। ਪਰ ਅਸੀਂ ਪੜਤਾਲ 'ਚ ਇਹ ਵੇਖਿਆ ਕਿ ਇਸ ਵਾਇਰਲ ਵੀਡੀਓ ਦਾ ਰਾਜਸਥਾਨ, ਮੱਧ ਪ੍ਰਦੇਸ਼ ਜਾਂ ਕਾਂਗਰਸ ਨਾਲ ਕੋਈ ਰਿਸ਼ਤਾ ਨਹੀਂ ਹੈ।ਇਹ ਵੀ ਜ਼ਰੂਰ ਪੜ੍ਹੋਕੁੜੀ ਨੂੰ ਮਿਲਣ ਬਿਨਾਂ ਦਸਤਾਵਾਜ਼ਾਂ ਤੋਂ ਪਾਕ ਪਹੁੰਚਿਆ ਸੀ ਇਹ ਭਾਰਤੀ ਨੌਜਵਾਨਕਮਲ ਨਾਥ ’ਤੇ ਸਿੱਧੂ: ਹਾਈ ਕਮਾਂਡ ਦੇ ਫੈਸਲੇ ਤੋਂ 1 ਇੰਚ ਵੀ ਸੱਜੇ-ਖੱਬੇ ਨਹੀਂ ਹੋ ਸਕਦੇਕਰਤਾਰਪੁਰ ਗੁਰਦੁਆਰੇ ਲਈ ਪਾਕ ਨਾਲ ਜ਼ਮੀਨ ਦੀ ਅਦਲਾ-ਬਦਲੀ ਦਾ ਮਤਾਵੀਡੀਓ ਦੀ ਪੜਤਾਲ ਮਾਡਲ ਅਤੇ ਐਕਟਰ ਰਹੀ ਕੋਇਨਾ ਮਿਤ੍ਰਾ ਨੇ ਵੀ ਉਹੀ ਵੀਡੀਓ ਟਵੀਟ ਕੀਤਾ ਜਿਸ ਨੂੰ ਮਧੂ ਕਿਸ਼ਵਰ ਨੇ ਸ਼ੇਅਰ ਕੀਤਾ ਸੀ। ਨਾਲ ਲਿਖਿਆ, "ਭਾਰਤ-ਵਿਰੋਧੀ ਤੱਤ ਬਾਹਰ ਨਿਕਲ ਆਏ ਹਨ।"ਗੌਰਤਲਬ ਹੈ ਕਿ ਮਧੂ ਕਿਸ਼ਵਰ ਨੇ ਜਿਹੜਾ ਵੀਡੀਓ ਸ਼ੇਅਰ ਕੀਤਾ ਉਸ ਵਿੱਚ ਕੋਈ ਆਵਾਜ਼ ਹੈ ਹੀ ਨਹੀਂ, ਫਿਰ ਵੀ ਉਨ੍ਹਾਂ ਦਾ ਦਾਅਵਾ ਸੀ ਕਿ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਸੁਣਦੇ ਹਨ। Image Copyright @koenamitra @koenamitra Image Copyright @koenamitra @koenamitra ਵੀਡੀਓ 'ਚ ਨਜ਼ਰ ਆ ਰਹੇ 'ਸ੍ਰੀ ਬਾਲਾਜੀ ਪੇਂਟਰਜ਼, ਹਾਰਡਵੇਅਰ' ਤੇ ਹਰੇ ਝੰਡੇ-ਬੈਨਰ ਅਤੇ ਉਨ੍ਹਾਂ ਉੱਪਰਲੀ ਲਿਖਾਈ ਦੇ ਆਧਾਰ 'ਤੇ ਜਦੋਂ ਅਸੀਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦਾ ਹੈ। ਇਹ ਵੀ ਜ਼ਰੂਰ ਪੜ੍ਹੋਵਿਆਹ ਟੁੱਟ ਰਿਹਾ ਹੈ ਤਾਂ ਇਹ ਤਰੀਕਾ ਮਦਦਗਾਰ ਸਾਬਿਤ ਹੋ ਸਕਦਾਮਨਦੀਪ ਕੌਰ ਬਣੀ ਬਰਤਾਨਵੀ ਏਅਰ ਫੋਰਸ ਦੀ ਪਹਿਲੀ ਗ੍ਰੰਥੀ 'ਦਿਲ' ਛੱਡਣ ਲਈ ਅੱਧਵਾਟਿਓਂ ਮੁੜਿਆ ਜਹਾਜ਼ਪੋਸਟਰ ਤੋਂ ਹੀ ਪੱਤਾ ਲੱਗ ਜਾਂਦਾ ਹੈ ਕਿ ਇਸ ਰੈਲੀ ਨੂੰ ਸੰਭਲ ਸ਼ਹਿਰ ਦੀ 'ਮਿਨਜਾਨਿਬ ਇੰਡੀਅਨ ਯੂਨੀਅਨ ਮੁਸਲਿਮ ਲੀਗ' ਨੇ ਸੱਦਿਆ ਸੀ। ਰਿਵਰਸ ਇਮੇਜ ਸਰਚ ਨਾਲ ਸਾਨੂੰ ਯੂ-ਟਿਊਬ ਉੱਪਰ ਦੋ ਸਾਲ ਪਹਿਲਾਂ (16 ਦਸੰਬਰ 2016 ਨੂੰ) ਪੋਸਟ ਕੀਤਾ ਅਸਲ ਵੀਡੀਓ ਮਿਲਿਆ। Image Copyright Junaid Zubairi Junaid Zubairi Image Copyright Junaid Zubairi Junaid Zubairi ਇਸ ਵੀਡੀਓ ਨੂੰ ਜੁਨੈਦ ਜ਼ੁਬੈਰੀ ਨੇ ਪੋਸਟ ਕੀਤਾ ਸੀ ਅਤੇ ਇਸ ਨੂੰ 6 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਜੁਨੈਦ ਜ਼ੁਬੈਰੀ ਮੁਤਾਬਕ ਇਹ ਵੀਡੀਓ ਬਾਬਰੀ ਮਸਜਿਦ ਦੀ ਬਰਸੀ 'ਤੇ ਸੰਭਲ 'ਚ ਕੱਢੇ ਗਏ ਇੱਕ ਜੁਲੂਸ ਦਾ ਹੈ। ਇਹ ਵੀ ਜ਼ਰੂਰ ਪੜ੍ਹੋਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਸਿੱਧੂ ਦੇ 'ਨਿੱਕੇ ਫੈਨ' ਨੂੰ ਇੰਝ ਮਿਲਿਆ ਆਟੋਗ੍ਰਾਫ਼ਉਨ੍ਹਾਂ ਦੇ ਯੂ-ਟਿਊਬ ਚੈਨਲ ਉੱਪਰ ਬਾਬਰੀ ਮਸਜਿਦ ਦੀ ਬਰਸੀ ਦਾ ਇੱਕ ਹੋਰ ਵੀਡੀਓ ਸਾਲ 2017 'ਚ ਪਾਇਆ ਗਿਆ ਸੀ। ਸੰਭਲ ਦੇ ਕੁਝ ਲੋਕਾਂ ਨੇ ਸਾਨੂੰ ਦੱਸਿਆ ਕਿ ਇਹ ਮੁਸਲਿਮ ਲੀਗ ਹਰ ਸਾਲ 6 ਦਸੰਬਰ ਨੂੰ ਬਾਬਰੀ ਮਸਜਿਦ ਦੀ ਬਰਸੀ 'ਤੇ ਸ਼ਹਿਰ 'ਚ ਰੈਲੀ ਕੱਢਦੀ ਹੈ, ਹਾਲਾਂਕਿ ਇਸ ਨੂੰ ਛੋਟੇ ਪੱਧਰ 'ਤੇ ਹੀ ਕੱਢਿਆ ਜਾਂਦਾ ਹੈ। ਉਨ੍ਹਾਂ ਨੇ ਇਹ ਦੱਸਿਆ ਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ ਕਈ ਸਾਲਾਂ ਤੋਂ ਹੀ ਬਾਬਰੀ ਮਸਜਿਦ ਨੂੰ ਮੁੜ ਉਸਾਰਨ ਦੀ ਮੰਗ ਕਰ ਰਹੀ ਹੈ ਅਤੇ ਉੱਤਰ ਪ੍ਰਦੇਸ਼ 'ਚ ਯੋਗੀ ਆਦਿੱਤਿਆਨਾਥ ਦੀ ਭਾਜਪਾ ਸਰਕਾਰ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੀ ਸਰਕਾਰ ਵੇਲੇ ਵੀ ਇਹ ਜੁਲੂਸ ਨਿਕਲਦੇ ਰਹੇ ਹਨ। ਇਹਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਗੁਰਿੰਦਰ ਸਿੰਘ ਖਾਲਸਾ ਨੂੰ ਅਮਰੀਕਾ ਵਿੱਚ ਸਿੱਖ ਦਸਤਾਰ ਲਈ ਨੀਤੀ ਬਦਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਰੋਜ਼ਾ ਪਾਰਕਸ ਟਰੇਲਬਲੇਜ਼ਰ ਐਵਾਰਡ ਮਿਲਿਆ ਹੈ, ਤੁਸੀਂ ਇਸ ਐਵਾਰਡ ਬਾਰੇ ਕੀ ਜਾਣਦੇ ਹੋ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਭਾਰਤੀ ‘ਕਰੀ’ ਦੇ ਜ਼ਾਇਕੇ ’ਤੇ ਬ੍ਰੈਗਜ਼ਿਟ ਦਾ ਕਿੰਨਾ ਅਸਰ ਪੈ ਸਕਦਾ ਹੈ। ਇਸ ਬਾਰੇ ਕੀ ਕਹਿੰਦੇ ਹਨ ਉੱਥੋਂ ਦੇ ਰੈਸਟੋਰੈਂਟ ਮਾਲਕ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸਾਨੂੰ ਭੂਤਾਂ 'ਤੇ ਯਕੀਨ ਕਿਉਂ ਕਰਨਾ ਚਾਹੀਦਾ ਹੈ ਟੌਕ ਥੌਂਪਸਨ ਬੀਬੀਸੀ ਫਿਊਚਰ 10 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46162612 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਪੁਰਤਗਾਲ 'ਚ ਇੱਕ ਚਰਚ ਸਾਹਮਣੇ ਪ੍ਰਾਰਥਨਾ ਕਰਦੀ ਇੱਕ ਔਰਤ ਪੱਛਮੀਂ ਦੇਸ਼ਾਂ 'ਚ ਹੈਲੋਵੀਨ ਤਿਉਹਾਰ ਮੌਕੇ ਭੂਤਾਂ-ਪ੍ਰੇਤਾਂ ਤੇ ਹੋਰ ਅਜੀਬੋ-ਗਰੀਬ ਚੀਜ਼ਾਂ ਦੀ ਖੂਬ ਨੁਮਾਇਸ਼ ਹੁੰਦੀ ਹੈ। ਇਸ ਸਾਲ ਦਾ ਹੈਲੋਵੀਨ 10 ਦਿਨ ਪਹਿਲਾਂ ਹੀ ਲੰਘਿਆ ਹੈ। ਇਸ ਦਿਨ ਮਰ ਚੁੱਕੇ ਲੋਕਾਂ ਦੇ ਧਰਤੀ ਉੱਪਰ ਪਰਤਣ ਵਰਗਾ ਮਾਹੌਲ ਸਿਰਜਿਆ ਜਾਂਦਾ ਹੈ। ਦੁਨੀਆਂ ਵਿੱਚ ਸੱਭਿਚਾਰਕ ਸੰਚਾਰ ਵਧਣ ਕਰਕੇ, ਮੁੱਖ ਤੌਰ 'ਤੇ ਈਸਾਈ ਪੰਥ ਦਾ ਮੰਨਿਆ ਜਾਣ ਵਾਲਾ ਇਹ ਤਿਉਹਾਰ ਹੁਣ ਭਾਰਤ ਵਰਗੇ ਦੇਸ਼ਾਂ 'ਚ ਵੀ ਪਹਿਲਾਂ ਨਾਲੋਂ ਜ਼ਿਆਦਾ ਮਨਾਇਆ ਜਾਣ ਲੱਗਾ ਹੈ। ਭੂਤਾਂ ਦੀ ਹੋਂਦ ਉੱਪਰ ਸਵਾਲ ਹਮੇਸ਼ਾ ਹੀ ਖੜ੍ਹਾ ਰਹਿੰਦਾ ਹੈ, ਪਰ ਇਸ ਮੌਕੇ ਸਵਾਲ ਇਹ ਵੀ ਪੁੱਛਿਆ ਜਾਵੇ: ਕੀ ਅਸੀਂ ਭੂਤਾਂ ਕੋਲੋਂ ਜ਼ਿੰਦਗੀ ਬਾਰੇ ਕੋਈ ਅਹਿਮ ਸਬਕ ਸਿੱਖ ਸਕਦੇ ਹਾਂ?ਇੱਥੋਂ ਆਇਆ ਹੈਲੋਵੀਨ ਹੈਲੋਵੀਨ ਤਿਉਹਾਰ ਕੈਲਟਿਕ ਪ੍ਰੰਪਰਾ ਦੇ 'ਸਮਹਾਇਨ' ਤਿਉਹਾਰ 'ਚੋਂ ਨਿਕਲਿਆ ਹੈ। ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਭੂਮੱਧ ਸਾਗਰ ਤੇ ਯੂਰਪ ਦੇ ਇਲਾਕਿਆਂ 'ਚ ਰਹਿਣ ਵਾਲੇ ਲੋਕ ਕੇਲਟਿਕ ਭਾਸ਼ਾਵਾਂ ਬੋਲਦੇ ਸਨ। ਉਨ੍ਹਾਂ ਦੀ ਆਸਥਾ ਬੁੱਤਾਂ ਤੇ ਦੇਵਤਿਆਂ 'ਚ ਸੀ। ਸਮਹਾਇਨ ਤਿਉਹਾਰ ਮਨਾਉਣ ਪਿੱਛੇ ਵਿਸ਼ਵਾਸ ਸੀ ਕਿ ਸਾਲ ਦੇ ਇੱਕ ਖਾਸ ਸਮੇਂ ਸਾਡੀ ਦੁਨੀਆਂ ਤੇ ਪਰਲੋਕ ਵਿਚਲਾ ਫ਼ਰਕ ਖ਼ਤਮ ਹੋ ਜਾਂਦਾ ਹੈ। ਵਿਸ਼ਵਾਸ ਸੀ ਕਿ ਇਨਸਾਨ ਅਤੇ ਪ੍ਰੇਤ ਇਕੱਠੇ ਧਰਤੀ 'ਤੇ ਵਿਚਰਦੇ ਹਨ। Image copyright Gary doak/alamy ਈਸਵੀ 7 'ਚ ਜਦੋਂ ਇਸਾਈ ਪਰਮ ਗੁਰੂ ਪੋਪ ਗ੍ਰੈਗਰੀ ਨੇ ਲੋਕਾਂ ਨੂੰ ਆਪਣੇ ਪੰਥ ਨਾਲ ਜੋੜਣ ਦੀ ਮੁਹਿੰਮ ਛੇੜੀ ਤਾਂ ਉਨ੍ਹਾਂ ਪ੍ਰਚਾਰਕਾਂ ਨੂੰ ਆਖਿਆ ਕਿ ਉਹ 'ਪੇਗਨ' ਜਾਂ ਬੁੱਤਪ੍ਰਸਤੀ 'ਚ ਆਸਥਾ ਰੱਖਣ ਵਾਲੇ ਲੋਕਾਂ ਦਾ ਵਿਰੋਧ ਨਾ ਕਰਨ, ਸਗੋਂ ਉਨ੍ਹਾਂ ਦੇ ਤਿਉਹਾਰਾਂ ਦਾ 'ਇਸਾਈਕਰਨ' ਕਰ ਦੇਣ।ਇਸ ਤੋਂ ਬਾਅਦ ਹੀ ਸਮਹਾਇਨ ਬਦਲ ਕੇ 'ਆਲ ਸੇਂਟਜ਼ ਡੇਅ' ਬਣ ਗਿਆ। ਇਸ ਨੂੰ 'ਆਲ ਹੈਲੋਜ਼ ਡੇਅ' ਵੀ ਆਖਿਆ ਜਾਣ ਲੱਗਾ ਅਤੇ ਇਸ ਦੀ ਪਿਛਲੀ ਰਾਤ ਨੂੰ 'ਹੈਲੋਜ਼ ਈਵਨਿੰਗ' ਜਾਂ 'ਹੈਲੋਵੀਨ' ਦਾ ਨਾਂ ਦਿੱਤਾ ਗਿਆ। ਇਹ ਵੀ ਪੜ੍ਹੋਕੀ ਭਵਿੱਖ ’ਚ ਸਿਰਫ਼ ਬਜ਼ੁਰਗ ਹੀ ਰਹਿ ਜਾਣਗੇ? 'ਬੱਚੀ ਦੇ ਮੂੰਹ 'ਚ ਜਲਦਾ ਪਟਾਕਾ ਰੱਖਿਆ' ਇੱਥੇ ਕੁੜੀਆਂ ਨੂੰ ਚਾਹ ਵਿੱਚ ਦੁੱਧ ਪਾਉਣ ਦੀ ਵੀ ਇਜਾਜ਼ਤ ਨਹੀਂਭੂਤਾਂ 'ਤੇ ਯਕੀਨ ਦਾ ਫ਼ਾਇਦਾਭੂਤਾਂ-ਪ੍ਰੇਤਾਂ ਉੱਪਰ ਵਿਸ਼ਵਾਸ ਕ੍ਰਿਸ਼ਚੀਅਨ ਚਰਚ ਲਈ ਫ਼ਾਇਦੇ ਦਾ ਸੌਦਾ ਨਿਕਲਿਆ। ਪੋਪ ਗ੍ਰੈਗਰੀ ਨੇ ਲੋਕਾਂ ਨੂੰ ਕਿਹਾ ਕਿ ਜੇ ਭੂਤ ਦਿਖੇ ਤਾਂ ਉਸ ਲਈ ਅਰਦਾਸ ਕਰੋ ਤਾਂ ਜੋ ਉਸ ਭੂਤ ਨੂੰ ਜੰਨਤ ਨਸੀਬ ਹੋਵੇ। ਇਹ ਆਸਥਾ ਵੱਡਾ ਕਾਰੋਬਾਰ ਬਣ ਗਈ। ਚਰਚ ਦੇ ਪਾਦਰੀ ਨੂੰ ਲੋਕ ਆਪਣੇ ਪਾਪਾਂ ਦੀ ਮਾਫ਼ੀ ਲਈ ਵੱਡੀ ਰਕਮ ਦੇਣ ਲੱਗੇ। ਆਮ ਜਨਤਾ ਅਖੀਰ ਇਸ 'ਭੂਤ ਟੈਕਸ' ਕਰਕੇ ਤੰਗ ਹੋਣ ਲੱਗੀ। Image copyright Getty Images ਫੋਟੋ ਕੈਪਸ਼ਨ ਸਪੇਨ 'ਚ ਹੈਲੋਵੀਨ ਦੀ ਰਾਤ ਇੱਕ ਆਦਮੀ ਭੂਤ ਦੇ ਰੂਪ 'ਚ ਜਰਮਨੀ ਦੇ ਧਰਮ ਪ੍ਰਚਾਰਕ ਮਾਰਟਿਨ ਲੂਥਰ ਦੀ ਅਗੁਆਈ 'ਚ ਇਸ ਖਿਲਾਫ ਆਵਾਜ਼ ਉੱਠਣ ਲੱਗੀ। ਇਸੇ ਸੁਧਾਰਵਾਦ ਤੋਂ ਬਾਅਦ ਈਸਾਈ ਪੰਥ ਦੋਫਾੜ ਹੋ ਗਿਆ ਅਤੇ ਪ੍ਰੋਟੈਸਟੈਂਟ ਤੇ ਕੈਥੋਲਿਕ ਫਿਰਕੇ ਸਥਾਪਤ ਹੋ ਗਏ। ਸੁਧਾਰਵਾਦੀ ਮੰਨੀ ਜਾਂਦੀ ਪ੍ਰੋਟੈਸਟੈਂਟ ਸ਼ਾਖਾ ਨੇ ਭੂਤਾਂ-ਪ੍ਰੇਤਾਂ 'ਚ ਯਕੀਨ ਕਰਨ ਵਾਲੇ ਕੈਥੋਲਿਕ ਫਿਰਕੇ ਨੂੰ ਅੰਧਵਿਸ਼ਵਾਸੀ ਆਖਣਾ ਸ਼ੁਰੂ ਕਰ ਦਿੱਤਾ। ਸਵਾਲ ਬਾਕੀਫਿਰ ਵੀ ਭੂਤਾਂ ਦੀ ਹੋਂਦ ਉੱਪਰ ਸਵਾਲ ਮੁੱਕੇ ਨਹੀਂ। ਲੋਕਾਂ ਨੇ ਵਿਗਿਆਨ ਵਿੱਚ ਜਵਾਬ ਲੱਭਣੇ ਸ਼ੁਰੂ ਕਰ ਦਿੱਤੇ। 19ਵੀਂ ਸਦੀ ਆਉਂਦਿਆਂ ਤੱਕ ਅਧਿਆਤਮਵਾਦ ਨੇ ਜ਼ੋਰ ਫੜ੍ਹਿਆ ਜਿਸ ਨੂੰ ਮੰਨਣ ਵਾਲੇ ਲੋਕਾਂ ਦਾ ਵਿਸ਼ਵਾਸ ਸੀ ਕਿ ਮਰੇ ਹੋਏ ਲੋਕ ਜ਼ਿੰਦਾ ਲੋਕਾਂ ਨਾਲ ਸੰਵਾਦ ਕਰ ਸਕਦੇ ਹਨ। ਇਸ ਲਈ ਮੰਡਲੀਆਂ ਬੈਠਣ ਲੱਗੀਆਂ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅਧਿਆਤਮਵਾਦ ਦਾ ਖ਼ਾਤਮਾ ਹੋਣ ਲੱਗਾ ਹਾਲਾਂਕਿ ਇਸ ਦਾ ਅਸਰ ਅਜੇ ਵੀ ਵਿਖ ਜਾਂਦਾ ਹੈ। ਅੱਜ ਵੀ 'ਭੂਤਾਂ ਦੇ ਸ਼ਿਕਾਰੀ' ਮਸ਼ਹੂਰ ਹੋ ਜਾਂਦੇ ਹਨ ਅਤੇ ਇਨ੍ਹਾਂ ਉੱਪਰ ਫ਼ਿਲਮਾਂ ਵੀ ਬਣਦੀਆਂ ਹਨ। ਇਹ ਵੀ ਪੜ੍ਹੋਪ੍ਰਦੂਸ਼ਣ ਨਾਲ ਨਜਿੱਠਣ ਦੇ ਨੁਸਖ਼ੇ ਕਿੰਨੇ ਕਾਰਗਰਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ ਹੋਰ ਧਰਮਾਂ 'ਚ ਵੀ ਇਹ ਨਹੀਂ ਕਿ ਭੂਤ-ਪ੍ਰੇਤ ਸਿਰਫ ਈਸਾਈ ਧਰਮ 'ਚ ਹੁੰਦੇ ਹਨ। ਦੂਜੇ ਮਜ਼ਹਬਾਂ 'ਚ ਵੀ ਇਸ ਨੂੰ ਲੈ ਕੇ ਵਿਚਾਰ-ਤਕਰਾਰ ਚਲਦਾ ਰਹਿੰਦਾ ਹੈ। ਹਿੰਦੂ ਧਰਮ 'ਚ ਤਾਂ ਬਾਕਾਇਦਾ ਆਤਮਾਵਾਂ ਨੂੰ ਬੁਲਾਉਣ ਦੀ ਰਵਾਇਤ ਹੈ। ਅਘੋਰੀ ਸਾਧੂ ਇਸ ਲਈ ਮਸ਼ਹੂਰ ਹਨ। Image copyright Getty Images ਤਾਈਵਾਨ 'ਚ 90 ਫ਼ੀਸਦੀ ਲੋਕ ਭੂਤ ਦੇਖਣ ਦਾ ਦਾਅਵਾ ਕਰਦੇ ਹਨ। ਜਾਪਾਨ, ਕੋਰੀਆ ਤੇ ਚੀਨ 'ਚ ਵੀ ਭੂਤਾਂ ਦਾ ਮਹੀਨਾ ਮਨਾਇਆ ਜਾਂਦਾ ਹੈ। ਇਸ ਵਿੱਚ ਇੱਕ ਖਾਸ 'ਭੂਤ ਦਿਹਾੜਾ' ਵੀ ਆਉਂਦਾ ਹੈ। ਇਨ੍ਹਾਂ ਮਾਨਤਾਵਾਂ ਦਾ ਸਬੰਧ ਬੁੱਧ ਧਰਮ ਨਾਲ ਹੈ ਜਿਸ ਦੀ ਇੱਕ ਕਹਾਣੀ 'ਚ ਲਿਖਿਆ ਹੈ ਕਿਵੇਂ ਗੌਤਮ ਬੁੱਧ ਨੇ ਇੱਕ ਨੌਜਵਾਨ ਭਿਖਸ਼ੂ ਨੂੰ ਆਪਣੀ ਮਰ ਚੁੱਕੀ ਮਾਂ ਦੀ ਮਦਦ ਦਾ ਤਰੀਕਾ ਦੱਸਿਆ। ਉਸ ਭਿਖਸ਼ੂ ਨੂੰ ਵਾਰ-ਵਾਰ ਆਪਣੀ ਹੀ ਮਾਂ ਇੱਕ ਭੁੱਖੇ ਪ੍ਰੇਤ ਦੇ ਰੂਪ 'ਚ ਦਿੱਸ ਰਹੀ ਸੀ। ਤਾਈਵਾਨ 'ਚ ਵੀ ਭੂਤਾਂ ਨੂੰ ਚੰਗੇ ਤੇ ਮਾੜੇ ਭੂਤਾਂ 'ਚ ਵੰਡਿਆ ਜਾਂਦਾ ਹੈ। ਪੁਸ਼ਤੈਨੀ ਤੌਰ 'ਤੇ ਪਰਿਵਾਰ ਨਾਲ ਜੁੜੇ ਹੋਏ ਭੂਤ ਚੰਗੇ ਅਤੇ ਦੋਸਤਾਨਾ ਮੰਨੇ ਜਾਂਦੇ ਹਨ। ਭੂਤਾਂ ਦੇ ਦਿਹਾੜੇ 'ਤੇ ਉਨ੍ਹਾਂ ਦਾ ਘਰ ਸੁਆਗਤ ਕੀਤਾ ਜਾਂਦਾ ਹੈ। ਜਿਹੜੇ ਪ੍ਰੇਤ ਦੋਸਤਾਨਾ ਨਹੀਂ ਹੁੰਦੇ ਉਹ ਗੁੱਸੇ 'ਚ ਜਾਂ ਭੁੱਖੇ ਹੁੰਦੇ ਹਨ। ਇਹ ਵੀ ਪੜ੍ਹੋਕੰਪਨੀ ਨੇ ਪਾਸਵਰਡ ਨਹੀਂ ਦਿੱਤਾ, ਤਾਂ ਬੰਬ ਭੇਜਿਆਹਾਸ਼ਿਮਪੁਰਾ ਕਤਲੇਆਮ: ਨਸਲਕੁਸ਼ੀ ਤੋਂ ਕੁਝ ਸਮਾਂ ਪਹਿਲਾਂ ਖਿੱਚੀਆਂ ਤਸਵੀਰਾਂ ਕੀ ਭੂਚਾਲ ਦੀ ਮਾਰ ਝੱਲ ਸਕੇਗਾ ਸਰਦਾਰ ਪਟੇਲ ਦਾ ਬੁੱਤਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੰਡੋਨੇਸ਼ੀਆ ਵਿੱਚ ਇੱਕ ਹਫ਼ਤੇ ਵਿੱਚ ਦੂਜਾ ਭੂਚਾਲ, 91 ਮੌਤਾਂ 6 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45079817 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਇੰਡੋਨੇਸ਼ੀਆ ਦੇ ਲਾਮਬੋਕ ਟਾਪੂ ਤੇ ਆਏ ਭੂਚਾਲ ਵਿੱਚ ਹੁਣ ਤਕ ਘੱਟ ਤੋਂ ਘੱਟ 91 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਅਫਸਰਾਂ ਦੇ ਮੁਤਾਬਕ ਸੈਂਕੜੇ ਲੋਕ ਜ਼ਖ਼ਮੀ ਹਨ।ਰਿਕਟਰ ਪੈਮਾਨੇ ਉੱਪਰ 6.9 ਦੀ ਤੀਬਰਤਾ ਵਾਲੇ ਇਸ ਭੂਚਾਲ ਵਿੱਚ ਹਜ਼ਾਰਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਕਈ ਥਾਵਾਂ ਉੱਤੇ ਬਿਜਲੀ ਨਹੀਂ ਹੈ।ਲਾਮਬੋਕ ਦੇ ਪੜੋਸੀ ਟਾਪੂ ਬਾਲੀ ਤੋਂ ਆਈ ਵੀਡੀਓ 'ਚ ਲੋਕ ਚੀਕਾਂ ਮਾਰਦੇ ਹੋਏ ਘਰਾਂ ਤੋਂ ਬਾਹਰ ਭਜਦੇ ਨਜ਼ਰ ਆ ਰਹੇ ਹਨ।ਗਿਲੀ ਟਾਪੂ ਤੋਂ ਲਗਭਗ 1000 ਸੈਲਾਨੀਆਂ ਨੂੰ ਕੱਢਿਆ ਗਿਆ ਹੈ। ਇਹ ਵੀ ਪੜ੍ਹੋ꞉ਪ੍ਰਾਚੀਨ ਕਾਲ 'ਚ ਹਿੰਦੂ ਧਰਮ ਕਿੰਨਾ ਸਹਿਣਸ਼ੀਲ ਸੀ?'180 ਡਿਗਰੀ 'ਤੇ ਘੁੰਮਦਾ ਜਹਾਜ਼ ਪੱਥਰ ਵਾਂਗ ਜ਼ਮੀਨ 'ਤੇ ਡਿੱਗਿਆ''ਵਿਸ਼ਵ ਰਿਕਾਰਡ' ਤੋੜੇਗੀ ਪੰਜਾਬੀ ਵੱਲੋਂ ਬ੍ਰਿਟੇਨ 'ਚ ਉਗਾਈ ਤਰ? Image Copyright @Sutopo_PN @Sutopo_PN Image Copyright @Sutopo_PN @Sutopo_PN 'ਹਰ ਪਾਸੇ ਹਫੜਾ-ਤਫੜੀ ਸੀ'ਲਾਮਬੋਕ ਵਿੱਚ ਪਿਛਲੇ ਹਫਤੇ ਵੀ ਭੂਚਾਲ ਆਇਆ ਸੀ ਜਿਸ ਵਿੱਚ 16 ਲੋਕ ਮਾਰੇ ਗਏ ਸਨ।ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਜਿਸ ਨੂੰ ਕੁਝ ਸਮੇ ਬਾਅਦ ਵਾਪਸ ਲੈ ਲਿਆ ਗਿਆ।ਇੰਡੋਨੇਸ਼ੀਆ ਦੇ ਇੱਕ ਬੁਲਾਰੇ ਨੇ ਏਐਫਪੀ ਨੂੰ ਦੱਸਿਆ ਕਿ ਲਾਮਬੋਕ ਦੇ ਮੁੱਖ ਸ਼ਹਿਰ ਮਤਾਰਾਮ ਦੀਆਂ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।ਮਤਾਰਾਮ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ, "ਹਰ ਕੋਈ ਆਪਣੇ ਘਰੋਂ ਬਾਹਰ ਭਜਿਆ। ਹਰ ਕੋਈ ਹੜਬੜੀ ਵਿੱਚ ਸੀ।" ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਇੰਡੋਨੇਸ਼ੀਆ ਦੇ ਟਾਪੂ ਲਾਮਬੋਕ 'ਤੇ 9.1 ਤੀਬਰਤਾ ਦੇ ਭੂਚਾਲ ਦੀ ਦਸਤਕ'ਹਸਪਤਾਲ ਖਾਲੀ ਕਰਵਾਇਆ ਗਿਆ'ਬਾਲੀ ਦੀ ਰਾਜਧਾਨੀ ਦੇਨਪਸਾਰ ਵਿੱਚ ਹਸਪਤਾਲ 'ਚੋਂ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ। ਦੇਨਪਸਾਰ ਵਿੱਚ ਕੰਮ ਕਰਦੇ ਇੱਕ ਵਿਅਕਤੀ ਨੇ ਕਿਹਾ, "ਸ਼ੁਰੂ 'ਚ ਤਾਂ ਹਲਕੇ ਝਟਕੇ ਸਨ, ਪਰ ਹੌਲੀ-ਹੌਲੀ ਤੇਜ਼ ਹੋ ਗਏ। ਲੋਕਾਂ ਨੇ ਚੀਕਨਾਂ ਸ਼ੁਰੂ ਕੀਤਾ - ਭੂਚਾਲ। ਸਾਰਾ ਸਟਾਫ ਹੜਬੜਾ ਗਿਆ ਅਤੇ ਬਾਹਰ ਭਜਣਾ ਸ਼ੁਰੂ ਕਰ ਦਿੱਤਾ।" Image copyright Getty Images ਸਿੰਗਾਪੁਰ ਦੇ ਗ੍ਰਹਿ ਮੰਤਰੀ ਕੇ ਸ਼ਨਮੁਗਮ ਇੱਕ ਕਾਂਨਫਰੰਸ ਲਈ ਲਾਮਬੋਰ ਵਿੱਚ ਸੀ ਜਦੋਂ ਭੂਚਾਲ ਆਇਆ।ਉਨ੍ਹਾਂ ਨੇ ਫੇਸਬੁੱਕ 'ਤੇ ਲਿਖਿਆ ਕਿ ਉਨ੍ਹਾਂ ਦੇ ਹੋਟਲ ਦਾ ਕਮਰਾ ਬੁਰੀ ਤਰ੍ਹਾਂ ਹਿਲ ਰਿਹਾ ਸੀ।ਉਨ੍ਹਾਂ ਕਿਹਾ, "ਖੜਾ ਹੋਣਾ ਬਹੁਤ ਔਖਾ ਸੀ।"ਗਿਲੀ ਟਾਪੂ ਦੇ ਇੱਕ ਅਫਸਰ ਨੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਲੋਕ ਸਮੁੰਦਰ ਦੇ ਕੰਢੇ ਬਾਹਰ ਕੱਢੇ ਜਾਣ ਦਾ ਇੰਤਜ਼ਾਰ ਕਰ ਰਹੇ ਸੀ। ਕੁਝ ਨੁਕਸਾਨ ਦੇ ਬਾਵਜੂਦ, ਬਾਲੀ ਅਤੇ ਲਾਮਬੋਕ ਦੇ ਹਵਾਈ ਅੱਢੇ ਖੁਲੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਗੇਮ ਵਿੱਚ ਇਹ ਦਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੋਈ ਵੀ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਪਰ ਇਸ ਵਿੱਚ ਹਿੱਸਾ ਸਾਰੇ ਲੈਣਾ ਚਾਹੁੰਦੇ ਹਨ। ਸਾਊਥ ਏਸ਼ੀਆ ਦੀਆਂ ਮਹਿਲਾਵਾਂ ਨੂੰ ਅਰੇਂਜ ਮੈਰਿਜ ਤੋਂ ਬਾਅਦ ਸੰਘਰਸ਼ ਕਰਨਾ ਪੈਂਦਾ ਹੈ।
false
ਮੋਦੀ ਸਰਕਾਰ ਤੁਹਾਡੀ ਨਿੱਜੀ ਜਾਣਕਾਰੀ ਤੱਕ ਇੰਝ ਪਹੁੰਚ ਸਕਦੀ ਹੈ 23 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46659853 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਤੁਹਾਡੇ ਅਤੇ ਸਾਡੇ ਕੰਪਿਊਟਰ 'ਤੇ ਕੀ ਸੱਚਮੁੱਚ ਸਰਕਾਰ ਦੀ ਨਜ਼ਰ ਹੋਵੇਗੀ? ਅਸੀਂ ਉਸ ਵਿੱਚ ਕੀ ਡਾਟਾ ਰੱਖਦੇ ਹਨ, ਸਾਡੀ ਆਨਲਾਈਨ ਗਤੀਵਿਧੀਆਂ ਕੀ ਹਨ, ਸਾਡੇ ਸੰਪਰਕ ਕਿੰਨਾਂ ਨਾਲ ਹੈ, ਇਨ੍ਹਾਂ ਸਭ 'ਤੇ ਨਿਗਰਾਨੀ ਰਹੇਗੀ?ਇਹ ਸਵਾਲ ਆਮ ਲੋਕਾਂ ਦੇ ਮਨ 'ਚ ਸਰਕਾਰ ਦੇ ਉਸ ਆਦੇਸ਼ ਤੋਂ ਬਾਅਦ ਉਠ ਰਹੇ ਹਨ, ਜਿਸ ਵਿੱਚ ਉਨ੍ਹਾਂ ਨੇ ਦੇਸ ਦੀ ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਨੂੰ ਸਾਰੇ ਕੰਪਿਊਟਰ 'ਚ ਮੌਜੂਦ ਡਾਟਾ 'ਤੇ ਨਜ਼ਰ ਰੱਖਣ, ਉਸ ਨੂੰ ਸਿੰਕਰੋਨਾਈਜ਼ (ਹਾਸਿਲ) ਅਤੇ ਉਸ ਦੀ ਜਾਂਚ ਕਰਨ ਦੇ ਅਧਿਕਾਰ ਦਿੱਤੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ 10 ਏਜੰਸੀਆਂ ਨੂੰ ਇਹ ਅਧਿਕਾਰ ਦਿੱਤੇ ਹਨ। ਪਹਿਲਾਂ ਵੱਡੇ ਆਪਰਾਧਿਕ ਮਾਮਲਿਆਂ 'ਚ ਹੀ ਕੰਪਿਊਟਰ ਜਾਂ ਆਨਲਾਈਨ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਂਦੀ ਸੀ, ਜਾਂਚ ਕੀਤੀ ਜਾਂਦੀ ਸੀ ਅਤੇ ਇਨ੍ਹਾਂ ਨੂੰ ਜ਼ਬਤ ਕੀਤਾ ਜਾਂਦਾ ਸੀ। ਪਰ ਕੀ ਨਵੇਂ ਆਦੇਸ਼ ਤੋਂ ਬਾਅਦ ਆਮ ਲੋਕ ਵੀ ਇਸ ਦੇ ਅਧੀਨ ਹੋਣਗੇ?ਇਹ ਵੀ ਪੜ੍ਹੋ-ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝਇਹ ‘ਫਰਿਸ਼ਤਾ’ ਗਰੀਬਾਂ ਦੇ ਇਲਾਜ ਦੇ ਬਿਲ ਭਰਨਾ ਆਪਣਾ ਧਰਮ ਸਮਝਦਾਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਵਿਰੋਧੀ ਦਲ ਵੀ ਇਸ 'ਤੇ ਸਵਾਲ ਚੁੱਕ ਰਹੇ ਹਨ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸਰਕਾਰ ਨੇ ਇਸ ਫ਼ੈਸਲੇ ਦੇ ਨਾਲ ਦੇਸ 'ਚ ਅਣਐਲਾਨੀ ਐਮਰਜੈਂਸੀ ਲਾਗੂ ਹੋ ਗਈ ਹੈ। ਉੱਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਇਹ ਅਧਿਕਾਰ ਏਜੰਸੀਆਂ ਨੂੰ ਪਹਿਲਾਂ ਤੋਂ ਹੀ ਹਾਸਿਲ ਸੀ। ਉਨ੍ਹਾਂ ਨੇ ਸਿਰਫ਼ ਇਸ ਨੂੰ ਦੁਬਾਰਾ ਜਾਰੀ ਕੀਤਾ ਹੈ। ਰਾਜ ਸਭਾ 'ਚ ਇਨ੍ਹਾਂ ਇਲਜ਼ਾਮਾਂ 'ਤੇ ਵਿੱਤ ਮੰਤਰੀ ਜੇਤਲੀ ਨੇ ਸਰਕਾਰ ਵੱਲੋਂ ਪੱਖ ਰੱਖਿਆ। ਉਨ੍ਹਾਂ ਨੇ ਕਿਹਾ ਹੈ ਕਿ ਵਿਰੋਧੀ ਧਿਰ ਆਮ ਲੋਕਾਂ ਨੂੰ ਭਰਮ ਵਿੱਚ ਪਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਈਟੀ ਐਕਟ ਦੇ ਸੈਕਸ਼ਨ 69 ਦੇ ਤਹਿਤ ਕੋਈ ਵੀ ਪ੍ਰਗਟਾਵਾ ਦੀ ਸੁਤੰਤਰਤਾ ਦਾ ਗ਼ਲਤ ਇਸਤੇਮਾਲ ਕਰਦਾ ਹੈ ਅਤੇ ਉਹ ਰਾਸ਼ਟਰ ਦੀ ਸੁਰੱਖਿਆ ਲਈ ਚੁਣੌਤੀ ਹੈ ਤਾਂ ਅਧਿਕਾਰ ਹਾਸਿਲ ਏਜੰਸੀਆਂ ਕਾਰਵਾਈ ਕਰ ਸਕਦੀਆਂ ਹਨ। ਜੇਤਲੀ ਦੇ ਆਪਣੇ ਜਵਾਬ 'ਚ ਕਿਹਾ, "ਸਾਲ 2009 'ਚ ਯੂਪੀਏ ਦੀ ਸਰਕਾਰ ਨੇ ਇਹ ਤੈਅ ਕੀਤਾ ਸੀ ਕਿ ਕਿਹੜੀਆਂ ਏਜੰਸੀਆਂ ਨੂੰ ਕੰਪਿਊਟਰ 'ਤੇ ਨਿਗਰਾਨੀ ਦੇ ਅਧਿਕਾਰ ਹੋਣਗੇ। ਸਮੇਂ-ਸਮੇਂ 'ਤੇ ਇਨ੍ਹਾਂ ਏਜੰਸੀਆਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਅਤੇ ਹਰ ਬਾਰ ਕਰੀਬ-ਕਰੀਬ ਉਹੀ ਏਜੰਸੀਆਂ ਹੁੰਦੀਆਂ ਹਨ।""ਉਨ੍ਹਾਂ ਦੇ ਕੰਪਿਊਟਰ 'ਤੇ ਨਿਗਰਾਨੀ ਰੱਖੀ ਜਾਂਦੀ ਹੈ, ਜੋ ਕੌਮੀ ਸੁਰੱਖਿਆ, ਅਖੰਡਤਾ ਲਈ ਚੁਣੌਤੀ ਹੁੰਦੇ ਹਨ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਿਲ ਹੁੰਦੇ ਹਨ। ਆਮ ਲੋਕਾਂ ਦੇ ਕੰਪਿਊਟਰ ਜਾਂ ਡਾਟਾ 'ਤੇ ਨਜ਼ਰ ਨਹੀਂ ਰੱਖੀ ਜਾਂਦੀ ਹੈ।"ਵਿਸ਼ਲੇਸ਼ਣ ਤੇ ਮੁਲੰਕਣ ਕਰਨ ਦੀ ਲੋੜ ਹੈ - ਪਵਨ ਦੁੱਗਲ ਸਾਈਬਰ ਕਾਨੂੰਨ ਮਾਹਿਰ ਪਵਨ ਦੁੱਗਲ ਮੁਤਾਬਕ ਸਰਕਾਰ ਨੇ ਆਈਟੀ ਸੈਕਸ਼ਨ 69 ਤਹਿਤ ਇਹ ਆਦੇਸ਼ ਜਾਰੀ ਕੀਤਾ ਹੈ ਅਤੇ ਸਰਕਾਰ ਨੂੰ ਇਸ ਸੈਕਸ਼ਨ ਦੇ ਤਹਿਤ ਨਜ਼ਰਸਾਨੀ ਕਰਨ ਦਾ ਅਧਿਕਾਰ ਹੈ। Image copyright Getty Images ਪਵਨ ਦੁੱਗਲ ਨੇ ਦੱਸਿਆ, "ਸਰਕਾਰ ਕੋਲ ਇਹ ਸ਼ਕਤੀ 2000 ਤੋਂ ਹੈ ਅਤੇ ਇਸ ਵਿੱਚ 2008 'ਚ ਸੋਧ ਹੋਈ ਸੀ।''"ਇਸ ਦੇ ਤਹਿਤ ਸਰਕਾਰ ਨੂੰ ਅਧਿਕਾਰ ਹੈ ਕਿ ਉਹ ਕਿਸੇ ਵੀ ਏਜੰਸੀ ਨੂੰ ਆਦੇਸ਼ ਦੇ ਸਕਦੀ ਹੈ ਕਿ ਉਹ ਕਿਸੇ ਦਾ ਕੰਪਿਊਟਰ ਜਾਂ ਡਾਟਾ ਖੰਘਾਲ ਲਵੇ ਤੇ ਜਾਂਚ ਕਰੇ ਕਿ ਕਿਤੇ ਕਾਨੂੰਨ ਦੀ ਉਲੰਘਣਾ ਤਾਂ ਨਹੀਂ ਹੋ ਰਹੀ।''"ਅਜਿਹਾ ਨਹੀਂ ਹੈ ਇਹ ਸ਼ਕਤੀ ਨਵੀਂ ਆਈ ਹੈ ਪਰ ਹੁਣ ਲੋਕਾਂ ਦੀ ਨਿੱਜਤਾ ਨੂੰ ਲੈ ਕੇ ਅਜਿਹੇ ਨੋਟਿਸਾਂ ਦੇ ਮਾਅਨੇ ਤੇ ਪ੍ਰਭਾਵ ਬਾਰੇ ਵਿਚਾਰ ਕਰਨ ਦੀ ਲੋੜ ਹੈ।'' ਪਵਨ ਦੁੱਗਲ ਮੁਤਾਬਕ 2015 'ਚ ਸੁਪਰੀਮ ਕੋਰਟ ਨੇ ਸੈਕਸ਼ਨ 69 ਦੀ ਸੰਵਿਧਾਨਿਕ ਵੈਧਤਾ ਨੂੰ ਤੈਅ ਕੀਤਾ ਸੀ। ਉਸ ਵੇਲੇ ਸੈਕਸ਼ਨ 69 ਨੂੰ ਸਹੀ ਕਰਾਰ ਦਿੱਤਾ ਗਿਆ ਸੀ।ਉਨ੍ਹਾਂ ਕਿਹਾ, "ਪਰ ਪਿਛਲੇ ਸਾਲ ਇੱਕ ਇਤਿਹਾਸਕ ਫ਼ੈਸਲਾ ਆਇਆ ਕਿ ਸਾਰੇ ਭਾਰਤੀਆਂ ਲਈ ਨਿੱਜਤਾ ਦਾ ਹੱਕ ਮੌਜੂਦ ਹੈ ਅਤੇ ਅਜਿਹੇ 'ਚ ਇਹ ਨਵਾਂ ਨੋਟੀਫਿਕੇਸ਼ਨ 'ਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਉਲਟ ਹੈ।''"ਹੁਣ ਦੇਖਣਾ ਇਹ ਹੋਵੇਗਾ ਕਿ ਇਸ ਤਰ੍ਹਾਂ ਨੇ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਜਾਂ ਨਹੀਂ ਕਿਉਂਕਿ ਮੇਰਾ ਮੰਨਣਾ ਹੈ ਕਿ ਸੁਪਰੀਮ ਕੋਰਟ ਨੂੰ ਸੈਕਸ਼ਨ 69, ਆਈਟੀਐਕਟ ਦੀ ਵੈਧਤਾ ਨੂੰ ਦੁਬਾਰਾ ਦੇਖਣਾ ਹੋਵੇਗਾ।'' ਇਹ ਵੀ ਪੜ੍ਹੋ-ਸੋਸ਼ਲ ਮੀਡੀਆ 'ਤੇ ਆਪਣਾ ਡਾਟਾ ਚੋਰੀ ਹੋਣ ਤੋਂ ਬਚਾਓਕੀ ਤੁਹਾਡੇ ਬੌਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ?ਆਨਲਾਈਨ ਡੇਟਿੰਗ ਦੇ ਅਜਿਹੇ ਦਿਲਚਸਪ ਤਜਰਬੇ ਤੁਸੀਂ ਵੀ ਕੀਤੇ ਹਨ?ਹੁਣ ਕੀ ਹੈ ਨਵਾਂ?"ਪਰ ਉਦੋਂ ਸਰਕਾਰ ਨੇ ਜੋ ਇਹ ਨੋਟਿਸ ਜਾਰੀ ਕੀਤਾ ਹੈ, ਉਹ ਕਾਨੂੰਨ ਦੇ ਤਹਿਤ ਹੀ ਸੀ। ਪਹਿਲਾਂ ਇਹ ਸੀ ਕਿ ਕੁਝ ਗਿਣੀਆਂ-ਚੁਣੀਆਂ ਏਜੰਸੀਆਂ ਨੂੰ ਹੀ ਹੁਕਮ ਦਿੱਤਾ ਜਾ ਸਕਦਾ ਸੀ ਤਾਂ ਜੋ ਉਸ ਦਾ ਗ਼ਲਤ ਇਸਤੇਮਾਲ ਨਾ ਹੋਵੇ।'' ''ਪਰ ਇਸ ਵਿੱਚ ਸਰਕਾਰ ਨੇ ਪਹਿਲੀ ਵਾਰ 10 ਏਜੰਸੀਆਂ ਨੂੰ ਇਹ ਆਦੇਸ਼ ਦੇ ਦਿੱਤਾ ਹੈ।''"ਹੁਣ ਚੁਣੌਤੀ ਹੋਵੇਗੀ ਕਿ, ਕਿਵੇਂ ਇਸ ਬਾਰੇ ਨਿਗਰਾਨੀ ਰੱਖੀ ਜਾਵੇ ਕਿ, ਕਿਤੇ ਤਾਕਤਾਂ ਦਾ ਗਲਤ ਇਸਤੇਮਾਲ ਤਾਂ ਨਹੀਂ ਹੋ ਰਿਹਾ ਹੈ।'' ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ਤਾਂ ਰਹੋ ਸਾਵਧਾਨ !ਜਦੋਂ ਪਵਨ ਦੁੱਗਲ ਤੋਂ ਪੁੱਛਿਆ ਗਿਆ ਕਿ ਆਮ ਲੋਕਾਂ ਦੇ ਡੇਟਾ ਤੱਕ ਏਜੰਸੀਆਂ ਦੀ ਪਹੁੰਚ ਸੌਖੀ ਹੋ ਗਈ ਹੈ ਤਾਂ ਪਵਨ ਦੁੱਗਲ ਨੇ ਇਸ ਬਾਰੇ ਹਾਮੀ ਭਰੀ।ਉਨ੍ਹਾਂ ਕਿਹਾ, "ਏਜੰਸੀਆਂ ਬਿਲਕੁਲ ਤੁਹਾਡੇ ਨਿੱਜੀ ਡਾਟਾ ਤੱਕ ਪਹੁੰਚ ਸਕਦੀਆਂ ਹਨ ਪਰ ਉਨ੍ਹਾਂ ਪਹਿਲਾਂ ਲਿਖਤ 'ਚ ਇਹ ਆਧਾਰ ਬਣਾਉਣਾ ਪਵੇਗਾ ਕਿ ਕਿਸ ਤਰ੍ਹਾਂ ਤੁਹਾਡਾ ਡਾਟਾ ਸੈਕਸ਼ਨ 69 ਦੇ ਤਹਿਤ ਜਾਂਚ ਖੇਤਰ 'ਚ ਆਉਂਦਾ ਹੈ।''"ਫਿਰ ਉਨ੍ਹਾਂ ਮਨਜ਼ੂਰੀ ਲੈਣੀ ਪਵੇਗੀ ਤੇ ਇਸ ਤਰ੍ਹਾਂ ਉਹ ਜਾਂਚ ਕਰ ਸਕਦੀਆਂ ਹਨ।''ਕੀ ਹੈ ਆਈਟੀ ਐਕਟ 2000?ਭਾਰਤ ਸਰਕਾਰ ਨੇ ਆਈਟੀ ਐਕਟ ਕਾਨੂੰਨ ਨਾਲ ਸਬੰਧਿਤ ਨੋਟੀਫਿਕੇਸ਼ਨ 09 ਜੂਨ 2009 ਨੂੰ ਪ੍ਰਕਾਸ਼ਿਤ ਕੀਤਾ ਸੀ। ਇਸ ਕਾਨੂੰਨ ਦੇ ਸੈਕਸ਼ਨ 69 'ਚ ਇਸ ਗੱਲ ਦਾ ਜ਼ਿਕਰ ਹੈ ਕਿ ਜੇਕਰ ਕੋਈ ਕੌਮੀ ਸੁਰੱਖਿਆ ਲਈ ਚੁਣੌਤੀ ਪੇਸ਼ ਕਰ ਰਿਹਾ ਹੈ ਅਤੇ ਦੇਸ ਦੀ ਅਖੰਡਤਾ ਦੇ ਖ਼ਿਲਾਫ਼ ਕੰਮ ਕਰ ਰਿਹਾ ਹੈ ਤਾਂ ਸਮਰੱਥ ਏਜੰਸੀਆਂ ਉਨ੍ਹਾਂ ਦੇ ਕੰਪਿਊਟਰ ਅਤੇ ਡਾਟਾ ਦੀ ਨਿਗਰਾਨੀ ਕਰ ਸਕਦੀਆਂ ਹਨ। ਕਾਨੂੰਨ ਦੇ ਸਬ-ਸੈਕਸ਼ਨ ਇੱਕ 'ਚ ਨਿਗਰਾਨੀ ਦੇ ਅਧਿਕਾਰ ਕਿੰਨਾ ਏਜੰਸੀਆਂ ਨੂੰ ਦਿੱਤੇ ਜਾਣਗੇ, ਇਹ ਸਰਕਾਰ ਤੈਅ ਕਰੇਗੀ। ਉੱਥੇ ਹੀ ਸਬ-ਸੈਕਸ਼ਨ ਦੋ 'ਚ ਜੇਕਰ ਕੋਈ ਅਧਿਕਾਰ ਹਾਸਿਲ ਏਜੰਸੀ ਕਿਸੇ ਨੂੰ ਸੁਰੱਖਿਆ ਨਾਲ ਜੁੜੇ ਮਾਮਲਿਆਂ 'ਚ ਬੁਲਾਉਂਦਾ ਹੈ ਤਾਂ ਉਸ ਨੂੰ ਏਜੰਸੀਆਂ ਨੂੰ ਸਹਿਯੋਗ ਕਰਨਾ ਹੋਵੇਗਾ ਅਤੇ ਸਾਰੀਆਂ ਜਾਣਕਾਰੀਆਂ ਦੇਣੀਆਂ ਹੋਣਗੀਆਂ। Image copyright Getty Images ਸਬ-ਸੈਕਸ਼ਨ ਤਿੰਨ 'ਚ ਉਹ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਬੁਲਾਇਆ ਗਿਆ ਵਿਅਕਤੀ ਏਜੰਸੀਆਂ ਦੀ ਮਦਦ ਨਹੀਂ ਕਰਦਾ ਤਾਂ ਉਹ ਸਜ਼ਾ ਦਾ ਅਧਿਕਾਰੀ ਹੋਵੇਗਾ। ਇਸ ਵਿੱਚ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕਿਹੜੀਆਂ ਏਜੰਸੀਆਂ ਨੂੰ ਦਿੱਤੇ ਗਏ ਹਨ ਅਧਿਕਾਰ?ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ 'ਚ ਕੁੱਲ 10 ਏਜੰਸੀਆਂ ਅਤੇ ਖ਼ੁਫ਼ੀਆਂ ਏਜੰਸੀਆਂ ਨੂੰ ਕੰਪਿਊਟਰ ਆਈਟੀ ਸਾਮਾਨਾਂ 'ਤੇ ਨਿਗਰਾਨੀ ਦੇ ਅਧਿਕਾਰ ਦਿੱਤੇ ਗਏ ਹਨ। ਇਹ ਏਜੰਸੀਆਂ ਹਨ-ਇੰਟੈਲੀਜੈਂਸ ਬਿਓਰੋਨਾਰਕੋਟਿਕਸ ਕੰਟਰੋਲ ਬਿਓਰੋਇਨਫੋਰਸਮੈਂਟ ਡਾਇਰੈਕਟੋਰੇਟ ਸੈਂਟਰਲ ਬੋਰਡ ਆਫ ਡਾਇਰੈਕਟੋਰੇਟ ਟੈਕਸਜ਼ਡਾਇਰੈਕਟੋਰੇਟ ਆਫ ਰਿਵੈਨਿਊ ਇੰਟੈਲੀਜੈਂਸਸੈਂਟਰਲ ਬਿਓਰੋ ਆਫ ਇਨਵੈਸਟੀਗੇਸ਼ਨ ਨੈਸ਼ਨਲ ਇਨਵੈਸੀਗੇਸ਼ਨ ਏਜੰਸੀ ਕੈਬਨਿਟ ਸੈਕਟੇਰੀਏਟ (ਰਾਅ)ਡਾਇਰੈਕਟੋਰੇਟ ਆਫ ਸਿਗਨਲ ਇੰਟੈਲੀਜੈਂਸਕਮਿਸ਼ਨ ਆਫ ਪੁਲਿਸ, ਦਿੱਲੀਨਿਗਰਾਨੀ ਦਾ ਇਤਿਹਾਸਤਕਨੀਕ ਰਾਹੀਂ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਨਹੀਂ ਦਿੱਤਾ ਜਾ ਸਕੇ, ਇਸ ਲਈ ਕਰੀਬ 100 ਸਾਲ ਪਹਿਲਾਂ ਇੰਡੀਅਨ ਟੈਲੀਗਰਾਫੀ ਐਕਟ ਬਣਾਇਆ ਗਿਆ ਸੀ। ਇਸ ਐਕਟ ਦੇ ਤਹਿਤ ਸੁਰੱਖਿਆ ਏਜੰਸੀਆਂ ਉਸ ਵੇਲੇ ਟੈਲੀਫੋਨ 'ਤੇ ਕੀਤੀ ਗੱਲਬਾਤ ਨੂੰ ਟੈਪ ਕਰਦੀਆਂ ਸਨ। Image copyright Getty Images ਸ਼ੱਕੀ ਲੋਕਾਂ ਦੀ ਗੱਲਬਾਤ ਹੀ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਹੇਠ ਹੁੰਦੀ ਸੀ। ਉਸ ਤੋਂ ਬਾਅਦ ਜਦੋਂ ਤਕਨੀਕ ਨੇ ਵਿਕਾਸ ਕੀਤਾ, ਕੰਪਿਊਟਰ ਦਾ ਰਿਵਾਜ਼ ਵਧਿਆ ਅਤੇ ਇਸ ਰਾਹੀਂ ਅਪਰਾਧ ਨੂੰ ਅੰਜ਼ਾਮ ਦਿੱਤਾ ਜਾਣ ਲੱਗਾ ਤਾਂ ਸਾਲ 2000 'ਚ ਭਾਰਤੀ ਸੰਸਦ ਨੇ ਆਈਟੀ ਕਾਨੂੰਨ ਬਣਾਇਆ। ਇਹ ਵੀ ਪੜ੍ਹੋ-'ਖਾਣੇ ਮਗਰੋਂ ਉਸ ਨੂੰ ਬਿਸਤਰ 'ਚ ਮੇਰੀ ਲੋੜ ਹੁੰਦੀ'ਚੰਡੀਗੜ੍ਹ 'ਚ ਕੁੜੀਆਂ ਵੱਲੋਂ ਹੁਕਮਰਾਨਾਂ ਨੂੰ ਸਬਕਸਾਇਰਾ ਬਾਨੋ ਦੀ ਮੋਦੀ ਨੂੰ ਗੁਹਾਰ, 'ਦਿਲੀਪ ਸਾਹਿਬ ਦਾ ਘਰ ਬਚਾ ਲਓ''ਤੁਸੀਂ ਤਾਂ ਲੋਕਾਂ ਨੂੰ ਜਾਨ ਬਚਾ ਕੇ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ ਸੀ'ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਰੈੱਡ ਕਰਾਸ ਦੇ ਅੰਦਾਜ਼ੇ ਮੁਤਾਬਕ ਇੰਡੋਨੇਸ਼ੀਆ ਵਿੱਚ ਆਏ ਭੂਚਾਲ ਅਤੇ ਸੁਨਾਮੀ ਕਾਰਨ 16 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।ਇੰਡੋਨੇਸ਼ੀਆਈ ਖਿੱਤੇ ਵਿੱਚ ਭੂਚਾਲ ਅਤੇ ਜਵਾਲਾਮੁਖੀ ਵਾਲੇ ਖਿੱਤੇ ਵਿੱਚ ਵਸਿਆ ਹੋਇਆ ਹੈ, ਜਿਸ ਨੂੰ ਰਿੰਗ ਆਫ ਫਾਇਰ ਕਿਹਾ ਜਾਂਦਾ ਹੈ।ਇਹ ਵੀ ਪੜ੍ਹੋ:ਇੰਡੋਨੇਸ਼ੀਆ: 'ਮਲਬੇ 'ਚੋਂ ਬੱਚੇ ਦੀ ਆਵਾਜ਼ ਆ ਰਹੀ ਹੈ'ਦੁਨੀਆਂ ਦੀਆਂ ਪੰਜ ਖ਼ਤਰਨਾਕ ਜਾਸੂਸ ਔਰਤਾਂ ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਅਫ਼ੀਮ ਦੀ ਖੇਤੀ ਚਿੱਟੇ ਤੋਂ ਚੰਗੀ - ਨਵਜੋਤ ਸਿੱਧੂ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬ੍ਰਿਟੇਨ ਦੇ ਪੁਲਾੜ ਵਿਗਿਆਨੀ ਬਿਲ ਚੈਪਲਿਨ ਨੇ ਦਿਖਾਇਆ ਤਾਰਿਆਂ ਦੀ ਆਵਾਜ਼ ਕਿਵੇਂ ਦੀ ਹੁੰਦੀ ਹੈ ਤੇ ਇਹ ਜਾਣਨਾ ਕਿੰਲਾ ਲਾਹੇਵੰਦ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਫਗਾਨਿਸਤਾਨ : ਤਾਲਿਬਾਨ ਕੋਲ ਆਖ਼ਰ ਐਨਾ ਪੈਸਾ ਆਉਂਦਾ ਕਿੱਥੋਂ ਹੈ? ਦਾਊਦ ਆਜ਼ਮੀ ਬੀਬੀਸੀ ਵਰਲਡ ਸਰਵਿਸ ਐਂਡ ਰਿਐਲਿਟੀ ਚੈੱਕ 28 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46696130 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਅਮਰੀਕੀ ਫੌਜ ਪਿਛਲੇ ਕਈ ਸਾਲਾਂ ਤੋਂ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਵਿਰੁੱਧ ਸੰਘਰਸ਼ ਕਰ ਰਹੀ ਹੈ। ਪਰ ਹੁਣ ਕੁਝ ਇਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਹਨ ਕਿ ਅਮਰੀਕਾ ਦੀ ਸਰਕਾਰ ਅਫ਼ਗ਼ਾਨਿਸਤਾਨ ਤੋਂ ਆਪਣੇ ਫ਼ੌਜੀਆਂ ਨੂੰ ਵਾਪਿਸ ਬੁਲਾਉਣ ਦੀ ਯੋਜਨਾ ਬਣਾ ਰਹੀ ਹੈ।ਅਫ਼ਗ਼ਾਨਿਸਤਾਨ ਵਿੱਚ ਅਮਰੀਕਾ ਦੇ ਫੌਜੀ ਦਸਤੇ, ਤਾਲਿਬਾਨ ਸਮੇਤ ਦੂਜੇ ਕਈ ਕੱਟੜਪੰਥੀ ਸੰਗਠਨਾਂ ਦੇ ਵਿਰੁੱਧ ਲੜਾਈ ਵਿੱਚ ਅਫ਼ਗਾਨ ਸਰਕਾਰ ਦਾ ਸਾਥ ਦੇ ਰਹੇ ਹਨ। ਅਮਰੀਕਾ ਦੀ ਅਗਵਾਈ ਹੇਠ ਗਠਜੋੜ ਫੌਜਾਂ ਨੇ ਤਾਲਿਬਾਨ ਨੂੰ ਸਾਲ 2001 ਵਿੱਚ ਹੀ ਅਫ਼ਗ਼ਾਨਿਸਤਾਨ ਦੀ ਸੱਤਾ ਤੋਂ ਬਾਹਰ ਕਰ ਦਿੱਤਾ ਸੀ।ਇਹ ਵੀ ਪੜ੍ਹੋ:ਕੀ '84 ਸਹਾਰੇ ਅਕਾਲੀਆਂ ਦੇ ਦਾਗ ਧੋਤੇ ਜਾਣਗੇ'ਜਦੋਂ ਬੇਨਜ਼ੀਰ ਨੇ ਰੱਖਿਆ ਸੀ ਵਿਆਹ ਤੋਂ ਪਹਿਲਾਂ ਸੈਕਸ 'ਤੇ ਮਤਾ'ਕੀ ਆਨਲਾਇਨ ਸ਼ਾਪਿੰਗ ਕਰਨ ਵਾਲਿਆਂ ਦੇ 'ਚੰਗੇ ਦਿਨ' ਹੋਏ ਖਤਮ?ਇਸ ਦੇ ਬਾਵਜੂਦ ਤਾਲਿਬਾਨ ਕੋਲ ਅਜੇ ਤੱਕ ਲਗਭਗ ਸੱਠ ਹਜ਼ਾਰ ਲੜਾਕੂ ਹਨ। ਸਿਰਫ਼ ਐਨਾ ਹੀ ਨਹੀਂ, ਪਿਛਲੇ 17 ਸਾਲਾਂ ਦੌਰਾਨ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਖੇਤਰੀ ਕੰਟਰੋਲ ਵਿੱਚ ਵੀ ਵਾਧਾ ਹੋਇਆ ਹੈ। ਅਫ਼ਗ਼ਾਨਿਸਤਾਨ ਦੀ ਸਰਕਾਰ ਅਤੇ ਤਾਲਿਬਾਨ ਵਿਚਕਾਰ ਸੰਘਰਸ਼ ਵਧਦਾ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਕੱਟੜਪੰਥੀ ਮੁਹਿੰਮਾਂ ਨੂੰ ਚਲਾਉਣ ਲਈ ਵੱਡੀ ਮਾਲੀ ਸਹਾਇਤਾ ਦੀ ਲੋੜ ਹੈ। ਅਜਿਹੇ ਵਿੱਚ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਤਾਲਿਬਾਨ ਨੂੰ ਇਹ ਮਾਲੀ ਸਹਾਇਤਾ ਕਿੱਥੋਂ ਮਿਲਦੀ ਹੈ?ਆਖ਼ਿਰ ਕਿੰਨਾ ਅਮੀਰ ਹੈ ਤਾਲਿਬਾਨ?ਸਾਲ 1996 ਤੋਂ 2001 ਤੱਕ ਅਫ਼ਗ਼ਾਨਿਸਤਾਨ 'ਤੇ ਤਾਲੀਬਾਨ ਦਾ ਸ਼ਾਸਨ ਸੀ। ਇਸ ਦੌਰਾਨ ਅਫ਼ਗ਼ਾਨਿਸਤਾਨ ਵਿੱਚ ਸ਼ਰੀਆ ਕਾਨੂੰਨ ਲਾਗੂ ਸੀ। Image copyright Getty Images ਇਸ ਸੰਗਠਨ ਨਾਲ ਜੁੜੀ ਪੈਸਿਆਂ ਦੀ ਆਵਾਜਾਈ ਨੂੰ ਸਮਝਣਾ, ਇੱਕ ਤਰ੍ਹਾਂ ਨਾਲ ਕਿਆਸ ਲਗਾਉਣ ਦੇ ਬਰਾਬਰ ਹੈ, ਕਿਉਂਕਿ ਇਹ ਖੁਫ਼ੀਆ ਕੱਟੜਪੰਥੀ ਸੰਗਠਨ ਆਪਣੇ ਖਾਤਿਆਂ ਦੇ ਨਾਲ ਜੁੜੀ ਜਾਣਕਾਰੀ ਨੂੰ ਪ੍ਰਕਾਸ਼ਿਤ ਨਹੀਂ ਕਰਦੇ ਹਨ।ਪਰ ਬੀਬੀਸੀ ਨੇ ਅਫ਼ਗ਼ਾਨਿਸਤਾਨ ਦੇ ਅੰਦਰ ਅਤੇ ਬਾਹਰ ਅਜਿਹੇ ਕਈ ਲੋਕਾਂ ਦਾ ਇੰਟਰਵਿਊ ਕੀਤਾ ਹੈ, ਜਿਸ ਦੇ ਆਧਾਰ 'ਤੇ ਇਹ ਪਤਾ ਲੱਗਿਆ ਹੈ ਕਿ ਤਾਲਿਬਾਨ ਇੱਕ ਬਹੁਤ ਹੀ ਗੁੰਝਲਦਾਰ ਆਰਥਿਕ ਪ੍ਰਣਾਲੀ ਚਲਾਉਂਦਾ ਹੈ। ਇਸ ਤੋਂ ਇਲਾਵਾ ਕੱਟੜਪੰਥੀ ਮੁਹਿੰਮਾਂ ਨੂੰ ਚਲਾਉਣ ਲਈ ਟੈਕਸ ਪ੍ਰਣਾਲੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ।ਸਾਲ 2011 ਵਿੱਚ ਇਸ ਸੰਗਠਨ ਦੀ ਸਾਲਾਨਾ ਆਮਦਨ ਤਕਰੀਬਨ 28 ਅਰਬ ਰੁਪਏ ਦੀ ਸੀ। ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹੁਣ ਇਹ ਅੰਕੜਾ ਵੱਧ ਕੇ 105.079 ਅਰਬ ਰੁਪਏ ਹੋ ਸਕਦਾ ਹੈ।ਅਫ਼ਗ਼ਾਨਿਸਤਾਨ ਅਤੇ ਅਮਰੀਕੀ ਸਰਕਾਰ ਉਨ੍ਹਾਂ ਦੇ ਨੈਟਵਰਕਾਂ 'ਤੇ ਨਕੇਲ ਕੱਸਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹੁਣ ਤੋਂ ਕੁਝ ਸਮਾਂ ਪਹਿਲਾਂ ਅਮਰੀਕੀ ਸਰਕਾਰ ਨੇ ਡਰੱਗ ਉਤਪਾਦਨ ਕਰਨ ਵਾਲੀ ਪ੍ਰਯੋਗਸ਼ਾਲਾਵਾਂ 'ਤੇ ਬੰਬਾਰੀ ਕਰਨ ਦੀ ਰਣਨੀਤੀ ਤਿਆਰ ਕੀਤੀ ਸੀ।ਪਰ ਤਾਲਿਬਾਨ ਦੀ ਕਮਾਈ ਸਿਰਫ਼ ਨਸ਼ੇ ਦੇ ਕਾਰੋਬਾਰ ਵਿਚੋਂ ਹੀ ਨਹੀਂ ਹੁੰਦੀ।ਸੰਯੁਕਤ ਰਾਸ਼ਟਰ ਨੇ 2012 ਵਿੱਚ ਉਸ ਧਾਰਨਾ ਦੇ ਖਿਲਾਫ਼ ਚਿਤਾਵਨੀ ਦਿੱਤੀ ਸੀ ਜਿਸਦੇ ਤਹਿਤ ਇਹ ਮੰਨਿਆ ਜਾਂਦਾ ਸੀ ਕਿ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਲਈ ਆਮਦਨ ਦਾ ਮੁੱਖ ਸਰੋਤ ਅਫੀਮ ਦੀ ਕਾਸ਼ਤ ਹੈ।ਅਫ਼ੀਮ, ਕਰਾਧਾਨ ਅਤੇ ਫੰਡ ਇਕੱਤਰ ਕਰਨਾਅਫ਼ਗ਼ਾਨਿਸਤਾਨ ਦੁਨੀਆ ਵਿੱਚ ਅਫ਼ੀਮ ਦਾ ਸਭ ਤੋਂ ਵੱਡਾ ਉਤਪਾਦਕ ਹੈ। ਜੇਕਰ ਹਰ ਸਾਲ ਇੱਥੇ ਪੈਦਾ ਹੋਣ ਵਾਲੀ ਅਫ਼ੀਮ ਨੂੰ ਬਰਾਮਦ ਕੀਤਾ ਜਾਵੇ ਤਾਂ ਇਸਦੇ ਕਰੀਬ 105 ਤੋਂ 210 ਅਰਬ ਰੁਪਏ ਬਣਦੇ ਹਨ। ਅਫੀਮ ਦੀ ਕਾਸ਼ਤ ਇੱਕ ਵੱਡਾ ਕਾਰੋਬਾਰ ਹੈ। ਦੁਨੀਆਂ ਭਰ ਵਿੱਚ ਹੈਰੋਇਨ ਦੀ ਜ਼ਿਆਦਾਤਰ ਸਪਲਾਈ ਵੀ ਇਸੇ ਖੇਤਰ ਤੋਂ ਹੁੰਦੀ ਹੈ।ਅਫ਼ਗ਼ਾਨਿਸਤਾਨ ਵਿੱਚ ਅਫ਼ੀਮ ਦੀ ਕਾਸ਼ਤ ਵਾਲੇ ਖੇਤਰ ਦਾ ਇੱਕ ਹਿੱਸਾ ਸਰਕਾਰ ਦੇ ਕਾਬੂ ਹੇਠ ਹੈ। ਪਰ ਅਫ਼ੀਮ ਦੀ ਖੇਤੀ ਵਾਲੇ ਜ਼ਿਆਦਾਤਰ ਹਿੱਸੇ 'ਤੇ ਤਾਲਿਬਾਨ ਦਾ ਕਾਬੂ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਤਾਲਿਬਾਨ ਦੀ ਆਮਦਨ ਦਾ ਵੱਡਾ ਸਰੋਤ ਹੈ। ਪਰ ਤਾਲਿਬਾਨ ਇਸ ਕਾਰੋਬਾਰ ਦੇ ਵੱਖ-ਵੱਖ ਪੱਧਰਾਂ 'ਤੇ ਟੈਕਸ ਲੈਂਦਾ ਹੈ।ਇਹ ਵੀ ਪੜ੍ਹੋ:ਪਾਕ ਫੌਜ ਨੇ ਤਾਲੀਬਾਨ ਤੋਂ ਛੁਡਾਇਆ ਪਰਿਵਾਰ ਤਾਲਿਬਾਨ ਹੁਣ ਔਰਤਾਂ ਦੇ ਹੱਕ ਦੀ ਗੱਲ ਕਰਨ ਲੱਗੇ'ਤਾਲੀਬਾਨ ਨੇ ਬੇਟੀ ਮਾਰੀ, ਪਤਨੀ ਦਾ ਰੇਪ ਕੀਤਾ'ਅਫ਼ੀਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ 10 ਫ਼ੀਸਦ ਉਤਪਾਦਨ ਟੈਕਸ ਲਿਆ ਜਾਂਦਾ ਹੈ।ਇਸ ਤੋਂ ਬਾਅਦ ਅਫ਼ੀਮ ਨੂੰ ਹੈਰੋਇਨ ਵਿੱਚ ਤਬਦੀਲ ਕਰਨ ਵਾਲੀ ਪ੍ਰਯੋਗਸ਼ਾਲਾਵਾਂ ਤੋਂ ਵੀ ਟੈਕਸ ਲਿਆ ਜਾਂਦਾ ਹੈ। ਸਿਰਫ਼ ਇਹ ਨਹੀਂ, ਇਸ ਗੈਰ-ਕਾਨੂੰਨੀ ਵਪਾਰ ਨੂੰ ਕਰਨ ਵਾਲੇ ਵਪਾਰੀਆਂ ਤੋਂ ਵੀ ਟੈਕਸ ਲਿਆ ਜਾਂਦਾ ਹੈ। ਇਸ ਤਰ੍ਹਾਂ ਇਸ ਵਪਾਰ ਵਿੱਚ ਤਾਲਿਬਾਨ ਦਾ ਹਿੱਸਾ ਹਰ ਸਾਲ 7 ਅਰਬ ਰੁਪਏ ਤੋਂ ਲੈ ਕੇ 28 ਅਰਬ ਰੁਪਏ ਵਿਚਕਾਰ ਰਹਿੰਦਾ ਹੈ।ਪ੍ਰਯੋਗਸ਼ਾਲਾਵਾਂ 'ਤੇ ਬੰਬਾਰੀਟਰੰਪ ਪ੍ਰਸ਼ਾਸਨ ਦੇ ਹਮਲਾਵਰ ਰਵੱਈਏ ਦੇ ਚਲਦੇ, ਅਮਰੀਕੀ ਫੌਜ ਨੇ ਨਵੀਂ ਰਣਨੀਤੀ ਤਿਆਰ ਕੀਤੀ ਹੈ। ਜਿਸਦੇ ਤਹਿਤ ਤਾਲਿਬਾਨ ਦੀ ਕਮਾਈ ਦੇ ਸਰੋਤਾਂ ਨੂੰ ਤਬਾਹ ਕਰਨ ਲਈ ਉਨ੍ਹਾਂ ਥਾਵਾਂ 'ਤੇ ਬੰਬਾਰੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਿੱਥੇ ਅਫ਼ੀਮ ਨੂੰ ਹੈਰੋਇਨ ਵਿੱਚ ਤਬਦੀਲ ਕੀਤਾ ਜਾਂਦਾ ਹੈ। Image copyright Reuters ਅਮਰੀਕੀ ਫੌਜ ਦਾ ਕਹਿਣਾ ਹੈ ਕਿ ਤਾਲਿਬਾਨ ਦੀ ਆਮਦਨ ਦਾ 60 ਫ਼ੀਸਦੀ ਹਿੱਸਾ ਨਸ਼ੇ ਦੇ ਕਾਰੋਬਾਰ ਤੋਂ ਆਉਂਦਾ ਹੈ।ਸਾਲ 2018 ਦੇ ਅਗਸਤ ਮਹੀਨੇ ਵਿੱਚ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਅਫ਼ਗ਼ਾਨਿਸਤਾਨ ਵਿੱਚ ਮੌਜੂਦ ਸੰਭਾਵੀ 400 ਤੋਂ 500 ਦੇ ਕਰੀਬ ਪ੍ਰਯੋਗਸ਼ਾਲਾਵਾਂ ਨੂੰ ਤਬਾਹ ਕਰ ਦਿੱਤਾ ਹੈ। ਜਿਨ੍ਹਾਂ ਵਿੱਚੋਂ ਅੱਧੀ ਤੋਂ ਵੱਧ ਦੱਖਣੀ ਹੇਲਮੰਡ ਸੂਬੇ ਵਿੱਚ ਸਥਿਤ ਸਨ।ਇਸਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹਵਾਈ ਹਮਲੇ ਨੇ ਤਾਲਿਬਾਨ ਦੀ ਅਫ਼ੀਮ ਦੇ ਵਪਾਰ ਤੋਂ ਹੋਣ ਵਾਲੀ ਕੁੱਲ ਕਮਾਈ ਦੇ ਇੱਕ ਚੌਥਾਈ ਹਿੱਸੇ ਨੂੰ ਖ਼ਤਮ ਕਰ ਦਿੱਤਾ ਹੈ।ਪਰ ਲੰਬੇ ਸਮੇਂ ਵਿੱਚ ਇਸ ਹਵਾਈ ਹਮਲੇ ਦੇ ਕੀ ਪ੍ਰਭਾਵ ਹੁੰਦੇ ਹਨ, ਇਹ ਦੇਖਣਾ ਅਜੇ ਬਾਕੀ ਹੈ।ਭਾਵੇਂ ਪ੍ਰਯੋਗਸ਼ਾਲਾਵਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ, ਪਰ ਉਨ੍ਹਾਂ ਨੂੰ ਮੁੜ ਖੜ੍ਹਾ ਕਰਨ ਵਿੱਚ ਜ਼ਿਆਦਾ ਸਮਾਂ ਅਤੇ ਪੈਸੇ ਨਹੀਂ ਲਗਦੇ ਹਨ।ਆਮ ਤੌਰ 'ਤੇ ਤਾਲਿਬਾਨ ਨਸ਼ੇ ਦੇ ਕਰੋਬਾਰ ਵਿੱਚ ਸ਼ਾਮਲ ਹੋਣ ਦੀ ਗੱਲ ਨੂੰ ਨਕਾਰਦਾ ਹੈ। ਸਿਰਫ਼ ਇਹ ਹੀ ਨਹੀਂ, ਆਪਣੇ ਸ਼ਾਸਨ ਦੌਰਾਨ ਅਫੀਮ ਦੀ ਕਾਸ਼ਤ 'ਤੇ ਬੈਨ ਲਗਾਉਣ ਦੇ ਫ਼ੈਸਲੇ 'ਤੇ ਸ਼ੇਖ਼ੀ ਵੀ ਤਾਲਿਬਾਨ ਹੀ ਮਾਰਦਾ ਹੈ। ਆਮਦਨ ਦੇ ਹੋਰ ਕਿਹੜੇ ਸਰੋਤ ਹਨ?ਅਫ਼ੀਮ ਦੀ ਖੇਤੀ ਤੋਂ ਇਲਾਵਾ ਤਾਲਿਬਾਨ ਕਈ ਹੋਰ ਸਰੋਤਾਂ ਤੋਂ ਵੀ ਪੈਸੇ ਕਮਾਉਂਦਾ ਹੈ। Image copyright Getty Images ਸਾਲ 2018 ਦੀ ਸ਼ੁਰੂਆਤ ਵਿੱਚ ਬੀਬੀਸੀ ਦੀ ਇੱਕ ਇਨਵੈਸਟੀਗੇਟਿਵ ਸਟੋਰੀ ਵਿੱਚ ਪਤਾ ਲੱਗਿਆ ਸੀ ਕਿ ਅਫ਼ਗ਼ਾਨਿਸਤਾਨ ਦੇ 70 ਫ਼ੀਸਦ ਖੇਤਰ ਵਿੱਚ ਤਾਲਿਬਨ ਸਰਗਰਮ ਹੈ।ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਤੋਂ ਹੀ ਤਾਲਿਬਾਨ ਟੈਕਸ ਦੀ ਵਸੂਲੀ ਕਰਦਾ ਹੈ।ਤਾਲਿਬਾਨ ਦੇ ਆਰਥਿਕ ਕਮਿਸ਼ਨ ਨੇ ਇਸੇ ਸਾਲ ਇੱਕ ਖੁੱਲ੍ਹੀ ਚਿੱਠੀ ਲਿਖ ਕੇ ਅਫ਼ਗ਼ਾਨੀ ਵਪਾਰੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੂੰ ਤਾਲਿਬਾਨ ਦੇ ਕੰਟਰੋਲ ਵਾਲੇ ਖੇਤਰਾਂ ਵਿੱਚ ਆਪਣਾ ਸਾਮਾਨ ਲੈ ਕੇ ਜਾਉਣ ਲਈ ਟੈਕਸ ਦੇਣਾ ਹੋਵੇਗਾ।ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਕਿਵੇਂ 'ਫੇਕ ਪੋਰਨ' ਬਣ ਰਿਹਾ ਹੈ ਵੱਡਾ ਖ਼ਤਰਾ?ਸਲਮਾਨ ਖ਼ਾਨ ਬਾਰੇ ਤੁਹਾਨੂੰ ਇਹ 12 ਦਿਲਚਸਪ ਗੱਲਾਂ ਪਤਾ ਹਨ?ਇਸ ਤੋਂ ਇਲਾਵਾ ਉਹ ਟੈਲੀਕਾਮ ਅਤੇ ਮੋਬਾਈਲ ਫ਼ੋਨ ਆਪਰੇਟਰਾਂ ਤੋਂ ਵੀ ਕਮਾਈ ਕਰਦਾ ਹੈ।ਅਫ਼ਗ਼ਾਨਿਸਤਾਨ ਦੀ ਇੱਕ ਬਿਜਲੀ ਕੰਪਨੀ ਦੇ ਮੁਖੀ ਨੇ ਬੀਬੀਸੀ ਨੂੰ ਦੱਸਿਆ ਕਿ ਤਾਲਿਬਾਨ ਹਰ ਸਾਲ ਬਿਜਲੀ ਵੇਚ ਕੇ 14 ਕਰੋੜ ਰੁਪਏ ਕਮਾਉਂਦਾ ਹੈ। ਇਸ ਤੋਂ ਇਲਾਵਾ ਲਗਾਤਾਰ ਹੁੰਦੀਆਂ ਲੜਾਈਆਂ ਤੋਂ ਵੀ ਕਮਾਈ ਹੁੰਦੀ ਹੈ। ਤਾਲਿਬਾਨ ਜਦੋਂ ਵੀ ਕਿਸੇ ਫੌਜ ਦੀ ਚੌਕੀ ਜਾਂ ਫਿਰ ਸ਼ਹਿਰੀ ਇਲਾਕੇ 'ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਇਸਦਾ ਸਿੱਧਾ ਲਾਭ ਹੁੰਦਾ ਹੈ।ਅਜਿਹੀਆਂ ਕਾਰਵਾਈਆਂ ਵਿੱਚ ਉਹ ਸਰਕਾਰੀ ਤਿਜੋਰੀਆਂ ਖਾਲੀ ਕਰਨ ਦੇ ਨਾਲ ਨਾਲ, ਹਥਿਆਰ, ਗੱਡੀਆਂ ਅਤੇ ਫੌਜੀ ਵਾਹਨ ਵੀ ਹਾਸਿਲ ਕਰ ਲੈਂਦਾ ਹੈ।ਅਫ਼ਗ਼ਾਨਿਸਤਾਨ ਦੇ ਖਣਿਜ ਪਦਾਰਥਖਣਿਜ ਪਦਾਰਥਾਂ ਦੇ ਮਾਮਲੇ ਵਿਚ ਅਫ਼ਗ਼ਾਨਿਸਤਾਨ ਬਹੁਤ ਅਮੀਰ ਹੈ। ਪਰ ਖੇਤਰ ਵਿਚ ਲਗਾਤਾਰ ਚੱਲ ਰਹੇ ਸੰਘਰਸ਼ ਕਾਰਨ ਇਨ੍ਹਾਂ ਖਣਿਜ ਪਦਾਰਥਾਂ ਦਾ ਜ਼ਿਆਦਾ ਲਾਭ ਨਹੀਂ ਚੁੱਕਿਆ ਗਿਆ ਹੈ।ਅਫ਼ਗ਼ਾਨਿਸਤਾਨ ਵਿੱਚ ਖਣਿਜ ਉਦਯੋਗ ਘੱਟੋ-ਘੱਟ 70 ਅਰਬ ਰੁਪਏ ਦਾ ਹੈ। ਪਰ ਜ਼ਿਆਦਾਤਰ ਮਾਈਨਿੰਗ ਛੋਟੇ ਪੱਧਰ ਉੱਤੇ ਅਤੇ ਗੈਰ-ਕਾਨੂੰਨੀ ਢੰਗ ਨਾਲ ਹੋ ਰਿਹਾ ਹੈ।ਤਾਲਿਬਾਨ ਨੇ ਇਨ੍ਹਾਂ ਮਾਈਨਿੰਗ ਖੇਤਰਾਂ 'ਤੇ ਕਾਬੂ ਕਰਕੇ ਗੈਰ-ਕਾਨੂੰਨੀ ਅਤੇ ਕਾਨੂੰਨੀ ਮਾਈਨਿੰਗ ਕਰਨ ਵਾਲੀ ਪਾਰਟੀਆਂ ਤੋਂ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਤਾਲਿਬਾਨ ਦੱਖਣੀ ਹੇਲਮੰਡ ਸੂਬੇ 'ਚ ਕੰਮ ਕਰਨ ਵਾਲੀ 25-30 ਮਾਈਨਿੰਗ ਕੰਪਨੀਆਂ ਤੋਂ ਹਰ ਸਾਲ 70 ਕਰੋੜ ਰੁਪਏ ਹਾਸਿਲ ਕਰਦਾ ਹੈ। ਪੂਰਬੀ ਨੰਗਰਹਾਰ ਸੂਬੇ ਦੇ ਗਵਰਨਰ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਖੇਤਰ ਵਿਚ ਮਾਈਨਿੰਗ ਤੋਂ ਹੋਣ ਵਾਲੀ ਕਮਾਈ ਦਾ ਅੱਧਾ ਹਿੱਸਾ ਜਾਂ ਤਾਂ ਤਾਲਿਬਾਨ ਨੂੰ ਜਾਂਦਾ ਹੈ ਜਾਂ ਫਿਰ ਇਸਲਾਮਿਕ ਸਟੇਟ ਨੂੰ। Image copyright AFP ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਇਹ ਸੰਗਠਨ ਇੱਥੋਂ ਲੰਘਣ ਵਾਲੇ ਹਰ ਟਰੱਕ ਤੋਂ 35 ਹਜ਼ਾਰ ਰੁਪਏ ਲੈਂਦੇ ਹਨ ਅਤੇ ਇਸ ਇਲਾਕੇ ਤੋਂ ਲੰਘਣ ਵਾਲੇ ਟਰੱਕਾਂ ਦੀ ਗਿਣਤੀ ਸੈਂਕੜਿਆਂ ਵਿਚ ਹੁੰਦੀ ਹੈ।ਤਾਲਿਬਾਨ, ਸਥਾਨਕ ਵਪਾਰੀ ਅਤੇ ਅਫ਼ਗ਼ਾਨੀ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਤਾਲਿਬਾਨ ਹੁਣ ਹਰ ਸਾਲ ਮਾਈਨਿੰਗ ਖੇਤਰਾਂ ਤੋਂ 350 ਕਰੋੜ ਰੁਪਏ ਵਸੂਲਦਾ ਹੈ। ਵਿਦੇਸ਼ੀ ਸਰੋਤਾਂ ਤੋਂ ਆਮਦਨਕਈ ਅਫ਼ਗ਼ਾਨੀ ਅਤੇ ਅਮਰੀਕੀ ਅਧਿਕਾਰੀ ਦੱਸਦੇ ਹਨ ਕਿ ਕਈ ਸਰਕਾਰਾਂ, ਜਿਨ੍ਹਾਂ ਵਿੱਚ ਪਾਕਿਸਤਾਨ, ਇਰਾਨ ਅਤੇ ਰੂਸ ਸ਼ਾਮਲ ਹਨ, ਅਫ਼ਗ਼ਾਨੀ ਤਾਲਿਬਾਨ ਨੂੰ ਵਿੱਤੀ ਸਹਾਇਤਾ ਦਿੰਦੀਆਂ ਹਨ। ਪਰ ਇਹ ਦੇਸ ਇਸ ਤੋਂ ਇਨਕਾਰ ਕਰਦੇ ਹਨ।ਕਈ ਖਾੜੀ ਦੇਸ, ਜਿਵੇਂ ਕਿ ਸਾਊਦੀ ਅਰਬ, ਯੂਏਈ, ਪਾਕਿਸਤਾਨ ਅਤੇ ਕ਼ਤਰ ਵਿੱਚ ਰਹਿਣ ਵਾਲੇ ਕਈ ਲੋਕ ਨਿੱਜੀ ਪੱਧਰ 'ਤੇ ਤਾਲਿਬਾਨ ਨੂੰ ਵੱਡੀ ਵਿੱਤੀ ਸਹਾਇਤਾ ਦਿੰਦੇ ਹਨ।ਹਾਲਾਂਕਿ ਤਾਲਿਬਾਨ ਦੀ ਕਮਾਈ ਦਾ ਸਹੀ ਅੰਦਾਜ਼ਾ ਲਗਾਉਣਾ ਤਾਂ ਸੰਭਵ ਨਹੀਂ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਤਾਲਿਬਾਨ ਦੀ ਸਾਲਾਨਾ ਕਮਾਈ 35 ਅਰਬ ਰੁਪਏ ਤੱਕ ਹੋ ਸਕਦੀ ਹੈ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਹਿੰਦੂ ਹੋਣ ਦੇ ਬਾਵਜੂਦ ਪਰਿਵਾਰ ਨੇ ਇਸ ਲਈ ਦਫ਼ਨਾਈ ਸੀ ਲਾਸ਼ ਨਿਤੀਨ ਸ਼੍ਰੀਵਾਸਤਵ ਬੀਬੀਸੀ ਪੱਤਰਕਾਰ, ਇੰਫਾਲ ਤੋਂ 4 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46432210 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਗੋਬਿੰਦ ਦੀ ਪਤਨੀ ਥੋਈਬੀ ਦੀ ਚਿੰਤਾ ਆਪਣੀ ਧੀ ਦੇ ਵੱਡੇ ਹੋਣ ਦੇ ਨਾਲ ਵੱਧਦੀ ਜਾ ਰਹੀ ਹੈ ਪਹਾੜੀ ਇਲਾਕਿਆਂ ਵਿੱਚ ਸਵੇਰ ਜਲਦੀ ਹੁੰਦੀ ਹੈ। ਇੰਫ਼ਾਲ ਦੀ ਖ਼ੂਬਸੂਰਤ ਘਾਟੀ ਤੋਂ ਕਰੀਬ 10 ਕਿੱਲੋਮੀਟਰ ਦੂਰ ਇੱਕ ਪਿੰਡ ਵਿੱਚ ਆਮ ਵਾਂਗ ਚਹਿਲ-ਪਹਿਲ ਹੈ।ਮੁਰਗੀਆਂ ਰੁਕ-ਰੁਕ ਕੇ ਬਾਂਗ ਦਿੰਦੀਆਂ ਹਨ ਅਤੇ ਪਾਲਤੂ ਬਕਰੀਆਂ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੀਆਂ ਹਨ।ਇੱਕ-ਦੋ ਕਮਰੇ ਵਾਲੇ ਘਰ ਦੇ ਅੰਦਰ ਇੱਕ ਮਾਂ ਆਪਣੀ ਨੌਂ ਸਾਲਾ ਕੁੜੀ ਨੂੰ ਨਾਸ਼ਤਾ ਕਰਵਾ ਰਹੀ ਹੈ। ਸਲੇਟੀ ਰੰਗ ਦੀ ਸਕੂਲੀ ਵਰਦੀ ਪਹਿਨੇ, ਚਾਵਲ ਦਾ ਸੂਪ ਪੀਣ ਤੋਂ ਬਾਅਦ ਮੁਸਕੁਰਾਉਂਦੀ ਹੋਈ ਇਲੁਹੇਨਬੀ ਨੇ ਮਾਂ ਬੋਲੀ 'ਚ ਮਾਂ ਤੋਂ ਪੁੱਛਿਆ, "ਦਿੱਲੀ ਤੋਂ ਆਏ ਇਹ ਲੋਕ ਪਾਪਾ ਨੂੰ ਜਾਣਦੇ ਹਨ?"ਇੱਕ ਜ਼ਬਰਦਸਤੀ ਵਾਲੀ ਮੁਸਕੁਰਾਹਟ ਨਾਲ ਉਨ੍ਹਾਂ ਦੀ ਮਾਂ, ਥੋਈਬੀ ਨੇ ਜਵਾਬ ਦਿੱਤਾ, "ਹੋ ਸਕਦਾ ਹੈ ਪਰ ਤੂੰ ਅਜੇ ਸਕੂਲ ਵੱਲ ਧਿਆਨ ਦੇ ਅਤੇ ਟਿਫ਼ਨ ਖ਼ਤਮ ਕਰ ਲਵੀਂ।"ਇਲੁਹੇਨਬੀ ਸਿਰਫ਼ 40 ਦਿਨ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਇੰਫ਼ਾਲ ਦੇ ਹਾਈ ਸਿਕਊਰਟੀ ਜ਼ੋਨ ਵੱਲ ਨਿਕਲੇ ਸਨ, ਹੁਣ ਉਹ ਰੋਜ਼ ਪੁੱਛਦੀ ਹੈ, ਪਾਪਾ ਘਰ ਕਦੋਂ ਵਾਪਸ ਆਉਣਗੇ।ਇਹ ਵੀ ਪੜ੍ਹੋ:ਜਗੀਰ ਕੌਰ ਧੀ ਦੇ ਜਬਰਨ ਤਾਲਾਬੰਦੀ ਤੇ ਗਰਭਪਾਤ ਕਰਵਾਉਣ ਦੇ ਮਾਮਲੇ 'ਚੋਂ ਬਰੀਫਰਾਂਸ: ਪੈਟਰੋਲ ਕੀਮਤਾਂ ਲਈ ਪ੍ਰਦਰਸ਼ਨ ਕਰਦੇ ਲੋਕ ਗੱਲਬਾਤ ਤੋਂ ਪਿੱਛੇ ਹਟੇਕੀ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਡ ਕਰ ਸਕਣਗੇ ਫੋਟੋ ਕੈਪਸ਼ਨ ਗੋਬਿੰਦ ਅਤੇ ਨੋਬੀ ਦੀਆਂ ਲਾਸ਼ਾਂ ਇੱਥੇ ਦਫ਼ਨ ਹਨ ਜਵਾਬ ਕਿਸੇ ਦੇ ਕੋਲ ਨਹੀਂ ਕਿਉਂਕਿ ਗੋਬਿੰਦ ਕਦੇ ਨਹੀਂ ਪਰਤਣਗੇ। ਸਾਲ 2009 ਵਿੱਚ ਉਹ ਇੱਕ ਕਥਿਤ ਫ਼ਰਜ਼ੀ ਮੁੱਠਭੇੜ ਵਿੱਚ ਮਾਰੇ ਗਏ ਸਨ ਅਤੇ ਦੋ ਦਿਨ ਬਾਅਦ ਕਿਸੇ ਨੇ ਟੀਵੀ 'ਤੇ ਖ਼ਬਰ ਦੇਖ ਕੇ ਘਰ ਦੱਸਿਆ।ਗੋਬਿੰਦ ਦੀ ਪਤਨੀ ਥੋਈਬੀ ਨੇ ਕਿਹਾ, "ਉਹ ਸਿਰਫ਼ ਬਾਜ਼ਾਰ ਤੋਂ ਸਾਮਾਨ ਲੈਣ ਗਏ ਸਨ ਜਦੋਂ ਦੇਰ ਰਾਤ ਵਾਪਿਸ ਨਹੀਂ ਮੁੜੇ ਤਾਂ ਅਸੀਂ ਲੱਭਣਾ ਸ਼ੁਰੂ ਕੀਤਾ।'' "ਕੁੜੀ ਨੂੰ ਅੱਜ ਤੱਕ ਨਹੀਂ ਪਤਾ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਅਸੀਂ ਉਸ ਨੂੰ ਕਿਹਾ ਹੈ ਕਿ ਉਹ ਦਿੱਲੀ ਵਿੱਚ ਨੌਕਰੀ ਕਰਦੇ ਹਨ।''"ਸੱਸ-ਸਹੁਰਾ ਬਿਮਾਰ ਰਹਿੰਦੇ ਹਨ ਅਤੇ ਗੋਬਿੰਦ ਨੂੰ ਯਾਦ ਕਰਕੇ ਰੋਂਦੇ ਰਹਿੰਦੇ ਹਨ। ਗੋਬਿੰਦ ਚਾਹੁੰਦੇ ਸਨ ਕਿ ਉਨ੍ਹਾਂ ਦੀ ਧੀ ਆਈਐਸ ਅਫ਼ਸਰ ਬਣੇ, ਪਤਾ ਨਹੀਂ ਅੱਗੇ-ਅੱਗੇ ਕੀ ਹੋਵੇਗਾ"ਗੋਬਿੰਦ ਦੀ ਲਾਸ਼ ਨੂੰ ਦਫ਼ਨਾਇਆ ਕਿਉਂ ਗਿਆ?ਗੋਬਿੰਦ ਦੀ ਮ੍ਰਿਤਕ ਦੇਹ ਦੋ ਦਿਨ ਬਾਅਦ ਮਿਲੀ ਸੀ ਅਤੇ ਜਦੋਂ ਪਰਿਵਾਰ ਅਤੇ ਪਿੰਡ ਵਾਲਿਆਂ ਦੀ ਮੁੜ ਪੋਸਟਮਾਰਟਮ ਦੀ ਮੰਗ ਨਹੀਂ ਮੰਨੀ ਗਈ ਤਾਂ ਪਰਿਵਾਰ ਨੇ ਇੱਕ ਵੱਡਾ ਫ਼ੈਸਲਾ ਲਿਆ। ਹਿੰਦੂ ਹੋਣ ਦੇ ਬਾਵਜੂਦ ਉੇਨ੍ਹਾਂ ਦੇ ਪਰਿਵਾਰ ਨੇ ਗੋਬਿੰਦ ਦੀ ਲਾਸ਼ ਨੂੰ ਦਫ਼ਨਾਉਣ ਦਾ ਫ਼ੈਸਲਾ ਕੀਤਾ ਤਾਂ ਜੋ ਭਵਿੱਖ ਵਿੱਚ ਕਿਸੇ ਤਰ੍ਹਾਂ ਫੋਰੈਂਸਿਕ ਜਾਂਚ 'ਚ ਮਦਦ ਮਿਲੇ। ਦਰਅਸਲ, ਲਾਸ਼ਾਂ ਦੋ ਨੌਜਵਾਨਾਂ ਦੀਆਂ ਦਬਾਈਆਂ ਗਈਆਂ ਸਨ। ਗੋਬਿੰਦ ਉਸ ਸ਼ਾਮ ਆਪਣੇ ਦੋਸਤ ਨੋਬੀ ਨਾਲ ਬਾਹਰ ਨਿਕਲੇ ਸਨ ਅਤੇ ਨੋਬੀ ਦੀ ਲਾਸ਼ ਵੀ ਉਨ੍ਹਾਂ ਦੇ ਨਾਲ ਮਿਲਿਆ ਸੀ। ਫੋਟੋ ਕੈਪਸ਼ਨ ਨੋਬੀ ਦੇ ਪਿਤਾ ਬਸਨਥ ਲਗਭਗ ਰੋਜ਼ ਹੀ ਉਸ ਖੇਤ ਵਿੱਚ ਜਾਂਦੇ ਜਿੱਥੇ ਨੋਬੀ ਅਤੇ ਗੋਬਿੰਦ ਦੀਆਂ ਲਾਸ਼ਾਂ ਦਫ਼ਨ ਹਨ ਨੋਬੀ ਦੇ ਪਿਤਾ ਖ਼ੁਦ ਮਣੀਪੁਰ ਰਾਇਫ਼ਲਸ ਤੋਂ ਰਿਟਾਇਰ ਹੋਏ ਸਨ, ਉਨ੍ਹਾਂ ਨੇ ਵੀ ਗੋਬਿੰਦ ਦੀ ਹੀ ਤਰ੍ਹਾਂ ਨੋਬੀ ਦੀ ਲਾਸ਼ ਨੂੰ ਵੀ ਦਫਨਾਉਣ ਦਾ ਫ਼ੈਸਲਾ ਲਿਆ।ਨੋਬੀ ਦੇ ਪਿਤਾ ਬਸਨਥ ਲਗਭਗ ਰੋਜ਼ ਹੀ ਉਸ ਖੇਤ ਵਿੱਚ ਜਾਂਦੇ ਜਿੱਥੇ ਨੋਬੀ ਅਤੇ ਗੋਬਿੰਦ ਦੀਆਂ ਲਾਸ਼ਾਂ ਦਫ਼ਨ ਹਨ।ਉਨ੍ਹਾਂ ਨੇ ਦੱਸਿਆ, "ਸੋਚਿਆ ਸੀ ਕਿ ਉਹ ਸਾਡੇ ਬੁਢਾਪੇ 'ਚ ਲਾਠੀ ਬਣੇਗਾ, ਪਰ ਹੋਇਆ ਕੁਝ ਹੋਰ। ਨਿਆਂਇਕ ਜਾਂਚ ਵਿੱਚ ਕਿਹਾ ਗਿਆ ਕਿ ਦੋਵਾਂ ਦਾ ਕਿਸੇ ਅੱਤਵਾਦੀ ਸੰਗਠਨ ਨਾਲ ਕੋਈ ਨਾਤਾ ਨਹੀਂ ਸੀ।''"ਫਿਰ ਦੋਵਾਂ ਪਰਿਵਾਰਾਂ ਨੂੰ ਸਾਢੇ ਪੰਜ ਲੱਖ ਰੁਪਏ ਦਾ ਮੁਆਵਜ਼ਾ ਜ਼ਰੂਰ ਮਿਲਿਆ ਪਰ ਲੱਖਾਂ ਡਾਲਰ ਵੀ ਬੇਕਾਰ ਹਨ ਜਵਾਨ ਪੁੱਤ ਨੂੰ ਗੁਆਉਣ ਤੋਂ ਬਾਅਦ।"ਫਰਜ਼ੀ ਐਨਕਾਊਂਟਰ 'ਚ 1528 ਲੋਕ ਮਾਰੇ ਜਾ ਚੁੱਕੇ ਹਨਭਾਰਤ ਦੇ ਪੂਰਬੀ ਉੱਤਰ ਸੂਬੇ ਮਣੀਪੁਰ ਵਿੱਚ ਲੰਬੇ ਸਮੇਂ ਤੱਕ ਚੱਲੇ ਅੱਤਵਾਦ ਅਤੇ ਹਿੰਸਾ ਦੇ ਨਿਸ਼ਾਨ ਅੱਜ ਵੀ ਤਾਜ਼ਾ ਹਨ।ਸੂਬੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਵੱਖਵਾਦੀ ਹਿੰਸਾ ਦਾ ਕਹਿਰ ਰਿਹਾ ਹੈ ਅਤੇ ਦਰਜਨਾਂ ਸੰਗਠਨ ਵੱਖਰੇ ਸੂਬੇ ਦੀ ਮੰਗ ਕਰਦੇ ਰਹੇ ਹਨ। Image copyright Deepak Jasrotia/BBC ਫੋਟੋ ਕੈਪਸ਼ਨ ਮਣੀਪੁਰ ਸਰਕਾਰ ਦਾ ਦਾਅਵਾ ਹੈ ਕਿ ਸਾਲ 2000 ਤੋਂ ਲੈ ਕੇ 2012 ਤੱਕ ਕਰੀਬ 120 ਪੁਲਿਸ ਕਰਮੀ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਬਾਗੀਆਂ ਹੱਥੋਂ ਮਾਰੇ ਜਾ ਚੁੱਕੇ ਹਨ ਪੀਪਲਜ਼ ਲਿਬਰੇਸ਼ਨ ਆਰਮੀ ਆਫ਼ ਮਣੀਪੁਰ, ਨੈਸ਼ਨਲ ਸੋਸ਼ਲਿਸਟ ਕਾਊਂਸਲ ਆਫ਼ ਨਾਗਾਲੈਂਡ (ਐਨਐਸਸੀਐਨ) ਦਾ ਆਈਜਕ ਮੁਈਵਾ ਗੁੱਟ ਅਤੇ ਪਾਬੰਦੀਸ਼ੁਦਾ ਐਨਐਸਸੀਐਨ ਖਾਪਲਾਂਗ ਗੁੱਟ ਵਰਗੇ ਦੋ ਦਰਜਨ ਤੋਂ ਵੱਧ ਗੁੱਟਾਂ ਦੀ ਮੌਜੂਦਗੀ ਨਾਲ ਸੂਬੇ ਵਿੱਚ ਲਗਾਤਾਰ ਤਣਾਅ ਬਣਿਆ ਰਿਹਾ ਹੈ।ਮਨੁੱਖੀ ਅਧਿਕਾਰ ਸੰਗਠਨਾਂ ਦਾ ਦਾਅਵਾ ਹੈ ਕਿ ਸਾਲ 1979 ਤੋਂ ਲੈ ਕੇ 2012 ਤੱਕ ਤਰੀਬ 1528 ਲੋਕ ਮਣੀਪੁਰ ਵਿੱਚ ਫ਼ਰਜ਼ੀ ਐਨਕਾਊਂਟਰ 'ਚ ਮਾਰੇ ਜਾ ਚੁੱਕੇ ਹਨ।ਇਹ ਵੀ ਪੜ੍ਹੋ:ਸੋਸ਼ਲ ਮੀਡੀਆ ਨੇ ਕੁਝ ਇਸ ਤਰ੍ਹਾਂ ਵਿਛੜੇ ਭਰਾਵਾਂ ਨੂੰ ਮਿਲਾਇਆਫਾਰੁਕ ਦੇ ਕਤਲ ਨਾਲ ਪਿਤਾ ਦੀ ਆਖਰੀ ਉਮੀਦ ਵੀ ਟੁੱਟ ਗਈਇਨ੍ਹਾਂ 7 ਰੋਹਿੰਗਿਆ ਸ਼ਰਨਾਰਥੀਆਂ ਦੀ ਜ਼ਿੰਦਗੀ ਕਿੰਨੀ ਸੁਰੱਖਿਅਤ ਇਨ੍ਹਾਂ ਵਿੱਚ 98 ਨਾਬਾਲਿਗ ਅਤੇ 31 ਔਰਤਾਂ ਵੀ ਸ਼ਾਮਲ ਹਨ। ਜਿਨ੍ਹਾਂ ਲੋਕਾਂ ਨੂੰ ਅਜਿਹੀ ਫ਼ਰਜ਼ੀ ਮੁਠਭੇੜਾਂ 'ਚ ਮਾਰਿਆ ਗਿਆ, ਉਨ੍ਹਾਂ ਵਿੱਚੋਂ ਜ਼ਿਆਦਾਤਰ ਗ਼ਰੀਬ ਜਾਂ ਬੇਰੁਜ਼ਗਾਰ ਸਨ।ਦੂਜੇ ਪਾਸੇ ਮਣੀਪੁਰ ਸਰਕਾਰ ਦਾ ਦਾਅਵਾ ਹੈ ਕਿ ਸਾਲ 2000 ਤੋਂ ਲੈ ਕੇ 2012 ਤੱਕ ਕਰੀਬ 120 ਪੁਲਿਸ ਮੁਲਾਜ਼ਮ ਅਤੇ ਨੀਮ ਫੌਜੀ ਦਸਤਿਆਂ ਦੇ ਜਵਾਨ ਬਾਗੀਆਂ ਹੱਥੋਂ ਮਾਰੇ ਜਾ ਚੁੱਕੇ ਹਨ।ਸੁਪਰੀਮ ਕੋਰਟ ਨੇ ਪਿਛਲੇ ਸਾਲ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਸੀਬੀਆਈ ਜਾਂਚ ਦੇ ਹੁਕਮ ਵੀ ਦਿੱਤੇ ਹਨ ਅਤੇ ਜਾਂਚ ਜਾਰੀ ਹੈ ਪਰ ਵੱਖਵਾਦ ਦੀ ਹਿੰਸਾ 'ਚ ਜਿਹੜਾ ਪਰਿਵਾਰਾਂ ਦਾ ਨੁਕਸਾਨ ਹੋਇਆ ਸੀ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਕੋਈ ਅੰਤ ਨਹੀਂ ਹੈ।ਮਣੀਪੁਰ 'ਚ ਹਾਲਾਤ ਪਹਿਲਾਂ ਨਾਲੋਂ ਬਿਹਤਰਮਨੁੱਖੀ ਅਧਿਕਾਰ ਕਾਰਕੁੰਨ ਓਨਿਲ ਸ਼ੇਤਰੀਮਈਯੁਮ ਅਤੇ ਉਨ੍ਹਾਂ ਦੇ ਸਾਥੀ ਕਈ ਸਾਲਾਂ ਤੋਂ ਪੀੜਤ ਪਰਿਵਾਰਾਂ ਦੀ ਮਦਦ ਕਰਨ ਦੀ ਕੋਸ਼ਿਸ਼ 'ਚ ਹਨ।ਓਨਿਲ ਨੇ ਕਿਹਾ, "ਜਿਨ੍ਹਾਂ ਦੇ ਪਤੀ ਮਾਰੇ ਗਏ ਉਨ੍ਹਾਂ ਨੂੰ ਸਮਾਜਿਕ ਬਾਈਕਾਟ ਨਾਲ ਲੜਨਾ ਪਿਆ, ਰਾਤ ਨੂੰ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਲੱਗ ਗਈ।''"ਉਨ੍ਹਾਂ ਨੂੰ ਆਪਣਾ ਪਰਿਵਾਰ ਵੀ ਚਲਾਉਣਾ ਪੈ ਰਿਹਾ ਹੈ ਅਤੇ ਉਨ੍ਹਾਂ ਬੱਚਿਆਂ ਨੂੰ ਵੀ ਵੱਡਾ ਕਰਨਾ ਪਿਆ ਹੈ ਜਿਨ੍ਹਾਂ ਦੇ ਪਿਤਾ 'ਤੇ ਅੱਤਵਾਦੀ ਹੋਣ ਦਾ ਇਲਜ਼ਾਮ ਹੈ। ਉੱਪਰੋਂ ਮਾਨਸਿਕ ਸੱਟ ਪਹੁੰਚੀ, ਉਹ ਵੱਖਰੀ। ਹੁਣ ਉਨ੍ਹਾਂ ਨੂੰ ਇਨਸਾਫ਼ ਦੀ ਉਡੀਕ ਹੈ।" Image copyright Deepak Jasrotia/BBC ਫੋਟੋ ਕੈਪਸ਼ਨ ਓਨਿਲ ਸ਼ੇਤਰੀਮਈਯੁਮ, ਮਨੁੱਖੀ ਅਧਿਕਾਰ ਕਾਰਕੁਨ ਹਾਲਾਂਕਿ ਸੱਚਾਈ ਇਹ ਵੀ ਹੈ ਕਿ ਫਿਲਹਾਲ ਮਣੀਪੁਰ ਵਿੱਚ ਹਾਲਾਤ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਦਿਖਦੇ ਹਨ। ਰਾਜਧਾਨੀ ਇੰਫ਼ਾਲ ਵਿੱਚ ਕਈ ਨਵੇਂ ਹੋਟਲ ਅਤੇ ਸ਼ੌਪਿੰਗ ਮਾਲ ਖੁੱਲ੍ਹ ਚੁੱਕੇ ਹਨ ਅਤੇ ਸੂਬੇ ਵਿੱਚ ਸੈਲਾਨੀਆਂ ਦਾ ਆਉਣਾ-ਜਾਣਾ ਸ਼ੁਰੂ ਹੋਇਆ ਹੈ। ਪਿਛਲੇ ਸਾਲਾਂ ਵਿੱਚ ਜੇ ਹਰ ਦੂਜੇ ਜਾਂ ਤੀਜੇ ਦਿਨ ਸਿਆਸੀ ਅਤੇ ਸਮਾਜਿਕ ਮੰਗਾਂ ਨੂੰ ਲੈ ਕੇ ਬੰਦ ਦਾ ਸੱਦਾ ਦਿੱਤਾ ਜਾਂਦਾ ਸੀ ਤਾਂ ਹੁਣ ਉਸਦੀ ਗਿਣਤੀ ਘੱਟ ਹੋਈ ਹੈ।ਪਰ ਅੱਜ ਵੀ ਜਦੋਂ ਬੰਦ ਐਲਾਨਿਆ ਜਾਂਦਾ ਹੈ ਤਾਂ ਸਭ ਕੁਝ ਸਕੂਲ, ਹਸਪਤਾਲ, ਬੱਸ ਅੱਡੇ ਅਤੇ ਦੁਕਾਨਾਂ ਬੰਦ ਰਹਿੰਦੀਆਂ ਹਨ। ਫੋਟੋ ਕੈਪਸ਼ਨ ਫਰਜ਼ੀ ਮੁਠਭੇੜ ਦੇ ਸੈਂਕੜੇ ਮਾਮਲਿਆਂ ਦੀ ਜਾਂਚ ਹੋ ਰਹੀ ਹੈ ਮੇਰੀ ਪਿਛਲੀ ਮਣੀਪੁਰ ਯਾਤਰਾ 2012 ਵਿੱਚ ਹੋਈ ਸੀ ਅਤੇ ਉਦੋਂ ਇੱਕ ਚੀਜ਼ ਸੜਕਾਂ 'ਤੇ ਹਰ ਸਮੇਂ ਦਿਖ ਜਾਂਦੀ ਸੀ।ਲਾਲ ਰੰਗ ਦੇ ਝੰਡਿਆਂ ਵਾਲੀ ਫੌਜੀ ਬਖ਼ਤਰਬੰਦ ਗੱਡੀਆਂ ਜਿਹੜੀਆਂ ਦਿਨ-ਰਾਤ ਗਸ਼ਤ 'ਤੇ ਰਹਿੰਦੀਆਂ ਸੀ। ਹੁਣ ਉਨ੍ਹਾਂ ਦੀ ਤਾਦਾਦ ਵੀ ਕਾਫ਼ੀ ਘੱਟ ਹੈ ਅਤੇ ਰਾਜਧਾਨੀ ਇੰਫ਼ਾਲ ਤੋਂ ਵਿਵਾਦਤ AFSPA ਯਾਨਿ ਸਸ਼ਤਰ ਬਲ ਵਿਸ਼ੇਸ਼ ਅਧਿਕਾਰ ਕਾਨੂੰਨ ਹਟਾ ਲਿਆ ਗਿਆ ਹੈ।ਹਾਲਾਂਕਿ ਸੂਬੇ ਦੇ ਦੂਜੇ ਇਲਾਕਿਆਂ ਵਿੱਚ ਇਹ ਕਾਨੂੰਨ ਅੱਜ ਵੀ ਲਾਗੂ ਹੈ ਜਿਹੜਾ ਸੁਰੱਖਿਆ ਬਲਾਂ ਨੂੰ ਬਿਨਾਂ ਵਾਰੰਟ ਦੇ ਘਰਾਂ ਦੀ ਤਲਾਸ਼ੀ ਵਰਗੇ ਕਈ ਵਿਸ਼ੇਸ਼ ਅਧਿਕਾਰ ਦਿੰਦਾ ਹੈ। ਫੋਟੋ ਕੈਪਸ਼ਨ ਇੰਫ਼ਾਲ ਬੰਦ ਦੌਰਾਨ ਵਿਰੋਧ ਪ੍ਰਦਰਸ਼ਨ ਮਣੀਪੁਰ ਅਤੇ ਮਿਆਂਮਾਰ ਸਰਹੱਦ 'ਤੇ ਤਾਇਨਾਤ ਭਾਰੀ ਫੌਜੀਆਂ ਦੀ 57 ਮਾਊਂਟੇਨ ਡਿਵੀਜ਼ਨ ਦੇ ਜੀਓਸੀ ਮੇਜਰ ਜਨਰਲ ਵੀਕੇ ਮਿਸ਼ਰਾ ਮੁਤਾਬਕ, "ਸੁਰੱਖਿਆ ਬਲਾਂ ਦੀਆਂ ਚੁਣੌਤੀਆਂ ਅੱਜ ਵੀ ਉਸੇ ਤਰ੍ਹਾਂ ਹੀ ਹਨ ਜਿਵੇਂ ਪਹਿਲਾਂ ਸਨ।"ਉਨ੍ਹਾਂ ਨੇ ਕਿਹਾ, "ਜੇ ਆਪਰੇਸ਼ਨ ਕਰਨੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਰਨਾ ਹੀ ਪੈਂਦਾ ਹੈ। ਜਿੱਥੋਂ ਤੱਕ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਇਲਜ਼ਾਮਾਂ ਦੀ ਗੱਲ ਹੈ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ ਸਾਡੇ ਸਿਸਟਮ ਵਿੱਚ ਵਸਿਆ ਹੋਇਆ ਹੈ।"ਧੀ ਦੇ ਵੱਡੇ ਹੋਣ ਨਾਲ ਵਧ ਰਹੀ ਚਿੰਤਾਮਨੁੱਖੀ ਅਧਿਕਾਰ ਕਾਰਕੁਨ ਬਬਲੂ ਲੋਈਤੋਂਗਮ ਮੁਤਾਬਕ, "ਉਹ ਦੌਰ ਦੂਜਾ ਸੀ ਜਦੋਂ ਅਜਿਹੇ ਸਖ਼ਤ ਕਾਨੂੰਨ ਦੀ ਲੋੜ ਸੀ। ਅੱਜ ਇਸ ਦੀ ਕੀ ਲੋੜ? ਦੂਜੀ ਗੱਲ ਇਹ ਵੀ ਹੈ ਕਿ ਉਸ ਕਾਨੂੰਨ ਦੇ ਤਹਿਤ ਹੋਈਆਂ ਵਾਰਦਾਤਾਂ ਦੀ ਵਿਆਪਕ ਜਾਂਚ ਵੀ ਜਾਰੀ ਹੈ।"ਅੱਤਵਾਦ ਅਤੇ ਹਿੰਸਾ ਵਿਚਾਲੇ ਮਣੀਪੁਰ ਵਿੱਚ ਇੱਕ ਸਿਆਸੀ ਸਰਕਾਰ ਵੀ ਰਹੀ ਹੈ ਅਤੇ ਇਨੀਂ ਦਿਨੀਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਮੁੱਖ ਮੰਤਰੀ ਐਨ ਬਿਰੇਨ ਸਿੰਘ ਹਨ ਜਿਹੜੇ ਸਾਬਕਾ ਕਾਂਗਰਸੀ ਹਨ। ਫੋਟੋ ਕੈਪਸ਼ਨ ਮੇਜਰ ਜਨਰਲ ਵੀਕੇ ਸ਼ਰਮਾ ਉਨ੍ਹਾਂ ਦੀ ਖ਼ੁਦ ਦੀ ਰਾਏ ਤਾਂ AFSPA ਕਾਨੂੰਨ ਤੋਂ ਥੋੜ੍ਹੀ ਵੱਖਰੀ ਦਿਖਾਈ ਦਿੱਤੀ ਪਰ ਦੂਜੇ ਸਿਆਸੀ ਅਤੇ ਗੈ਼ਰ-ਸਿਆਸੀ ਸਮੀਕਰਣਾਂ ਦਾ ਥੋੜ੍ਹਾ ਦਬਾਅ ਵੀ ਦਿਖਿਆ।ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, "ਮੇਰੇ ਡੇਢ ਸਾਲ ਦੇ ਕਾਰਜਕਾਲ ਵਿੱਚ ਕੋਈ ਵੱਡੀ ਅੱਤਵਾਦੀ ਹਿੰਸਾ ਦੀ ਵਾਰਦਾਤ ਨਹੀਂ ਹੋਈ।''"ਮੈਂ ਖ਼ੁਦ ਕੇਂਦਰ ਸਰਕਾਰ ਨੂੰ ਕਹਿ ਕੇ ਆਫ਼ਸਪਾ ਨੂੰ ਹਟਾਉਣਾ ਚਾਹੁੰਦਾ ਹਾਂ ਪਰ ਕੁਝ ਦੂਜੇ ਦੇਸਾਂ ਨਾਲ ਸਾਡੀ ਸਰਹੱਦ ਜੁੜੀ ਹੋਈ ਹੈ ਅਤੇ ਥੋੜ੍ਹਾ ਅੱਤਵਾਦ ਵੀ ਹੈ। ਪਰ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਇਸ ਨੂੰ ਹਟਾਉਣ 'ਤੇ ਵਿਚਾਰ ਕਰ ਸਕਦੇ ਹਾਂ।"ਇਹ ਵੀ ਪੜ੍ਹੋ:ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਸਿੱਧੂ ਤੇ ਕੈਪਟਨ ਦੀਆਂ ਵੱਖਰੀਆਂ ਸੁਰਾਂ 'ਤੇ ਸੋਸ਼ਲ ਮੀਡੀਆ 'ਕੈਪਟਨ ਮੇਰੇ ਪਿਤਾ ਬਰਾਬਰ, ਮੈਂ ਮਸਲਾ ਸੁਲਝਾ ਲਵਾਂਗਾ'ਸਿਆਸੀ ਪੱਧਰ 'ਤੇ ਮਣੀਪੁਰ ਅੱਜ ਇੱਕ ਮੁਸ਼ਕਿਲ ਦੁਰਾਹੇ 'ਤੇ ਖੜ੍ਹਾ ਹੈ।ਪਰ ਜਿਨ੍ਹਾਂ ਲੋਕਾਂ ਨੇ ਇੱਥੋਂ ਤੱਕ ਦੇ ਸਫ਼ਰ ਵਿੱਚ ਆਪਣਿਆਂ ਨੂੰ ਗੁਆਇਆ ਹੈ, ਉਨ੍ਹਾਂ ਦੇ ਦਿਲਾਂ ਵਿੱਚ ਅੱਗੇ ਕੀ ਹੋਵੇਗਾ, ਇਹ ਜਾਣਨ ਦੀ ਦਿਲਚਸਪੀ ਬਹੁਤ ਘੱਟ ਹੈ। ਫੋਟੋ ਕੈਪਸ਼ਨ ਮਣੀਪੁਰ ਦੇ ਮੁੱਖ ਮੰਤਰੀ ਐਨ ਬਿਰੇਨ ਸਿੰਘ ਕਥਿਤ ਫ਼ਰਜ਼ੀ ਮੁਠਭੇੜ ਦੇ ਸ਼ਿਕਾਰ ਹੋਏ ਗੋਬਿੰਦ ਦੀ ਪਤਨੀ ਦੀ ਚਿੰਤਾ ਆਪਣੀ ਧੀ ਦੇ ਵੱਡੇ ਹੋਣ ਦੇ ਨਾਲ ਵੱਧਦੀ ਜਾ ਰਹੀ ਹੈ।ਵਿਦਾ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਕਿਹਾ ਸੀ, "ਧੀ ਤੋਂ ਕਦੋਂ ਤੱਕ ਲੁਕਾ ਸਕਾਂਗੀ ਕਿ ਉਸਦਾ ਬਾਪ ਦਿੱਲੀ ਵਿੱਚ ਨੌਕਰੀ ਨਹੀਂ, ਨੇੜੇ ਦੇ ਖੇਤਾਂ ਵਿੱਚ ਦਫ਼ਨ ਹੈ।"ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
'ਕਮੀਜ਼ ਦੀ ਕਰੀਜ਼ ਕੀ ਖਰਾਬ ਹੋਈ, ਪਤੀ ਨੇ ਪ੍ਰੈੱਸ ਦੇ ਨਿਸ਼ਾਨ ਮੇਰੇ ਸਰੀਰ 'ਤੇ ਪਾ ਦਿੱਤੇ' 13 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45481111 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਵਲੇਰੀ, ਨੈਨਸੀ ਅਤੇ ਵਿਕਟੋਰੀਆਂ ਉਨ੍ਹਾਂ 1.9 ਮਿਲੀਅਨ ਲੋਕਾਂ 'ਚ ਸ਼ੁਮਾਰ ਹਨ ਜੋ ਇੰਗਲੈਂਡ ਤੇ ਵੇਲਜ਼ 'ਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਹਨ ਕਈ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਵਲੇਰੀ, ਨੈਨਸੀ ਅਤੇ ਵਿਕਟੋਰੀਆਂ ਉਨ੍ਹਾਂ 19 ਲੱਖ ਲੋਕਾਂ ਵਿੱਚ ਸ਼ੁਮਾਰ ਹਨ ਜੋ ਇੰਗਲੈਂਡ ਅਤੇ ਵੇਲਜ਼ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਹਨ। ਇਹ ਹਿੰਸਾ ਮਾਨਸਿਕ ਅਤੇ ਸਰੀਰਕ ਦੋਵੇਂ ਤਰ੍ਹਾਂ ਦੀ ਹੀ ਹੋ ਸਕਦੀ ਹੈ ਜੋ ਕਿ ਜੀਵਨ ਸਾਥੀ, ਭੈਣ-ਭਰਾ, ਮਾਪੇ ਜਾਂ ਬੱਚੇ ਕਰ ਸਕਦੇ ਹਨ। ਇਹ ਚਾਰ ਔਰਤਾਂ ਆਪਣੇ ਹੀ ਘਰ ਵਿੱਚ ਹੀ ਅਸੁਰੱਖਿਅਤ ਰਹਿਣ ਦੀ ਤਰਜਮਾਨੀ ਕਰਦੀਆਂ ਹਨ। ਇਨ੍ਹਾਂ ਔਰਤਾਂ ਨੇ ਆਪਣੇ ਨਿੱਜੀ ਤਜਰਬੇ ਬੀਬੀਸੀ ਨਾਲ ਸਾਂਝੇ ਕੀਤੇ।ਇਹ ਵੀ ਪੜ੍ਹੋ:ਲਾਂਘੇ ਲਈ ਬਣਾਉਣਾ ਹੋਵੇਗਾ 4 ਕਿਲੋਮੀਟਰ ਦਾ ਪੁਲਅਮਰੀਕਾ ਦੀਆਂ ਕੌਮਾਂਤਰੀ ਸੰਗਠਨਾਂ ਨੂੰ ਧਮਕੀਆਂਨਵੇਂ ਬੇਅਦਬੀ ਬਿੱਲ ਦੇ ਵਿਰੋਧ ਦਾ ਅਸਲ ਕਾਰਨ ਮੇਰੇ ਪਤੀ ਨੇ ਮੈਨੂੰ ਪ੍ਰੈਸ ਨਾਲ ਸਾੜਿਆ - ਵਲੇਰੀਮੇਰਾ ਰੋਜ਼ਾਨਾ ਨੇਮ ਰਹਿੰਦਾ ਸੀ-ਸਵੇਰੇ ਪੰਜ ਵਜੇ ਉੱਠ ਕੇ ਉਸ ਦੇ ਉੱਠਣ ਤੋਂ ਪਹਿਲਾਂ ਹਰ ਚੀਜ਼ ਤਿਆਰ ਕਰਨੀ। ਮੈਨੂੰ ਯਾਦ ਹੈ ਕਿ ਮੈਂ ਉਸ ਲਈ ਘਰ ਨੂੰ ਬਿਲਕੁਲ ਸਹੀ ਕਰਨ ਵਿੱਚ ਕਾਫੀ ਸਮਾਂ ਲਗਾਉਂਦੀ ਸੀ।ਮੇਰਾ ਦੋ ਵਾਰ ਵਿਆਹ ਹੋਇਆ ਅਤੇ ਦੋਹਾਂ ਹੀ ਰਿਸ਼ਤਿਆਂ ਵਿੱਚ ਮੈਂ ਕਾਬੂ ਕਰਨ, ਬਦਸਲੂਕੀ ਅਤੇ ਹਿੰਸਾ ਦਾ ਸਾਹਮਣਾ ਕੀਤਾ।ਇੱਕ ਦਿਨ ਮੇਰੇ ਪਹਿਲੇ ਪਤੀ ਦੀ ਕਮੀਜ਼ ਦੀ ਇੱਕ ਕਰੀਜ਼ 'ਤੇ ਪ੍ਰੈਸ ਨਾ ਹੋਣ ਕਾਰਨ ਉਸ ਨੇ ਗਰਮ ਪ੍ਰੈਸ ਨਾਲ ਮੈਨੂੰ ਸਾੜਿਆ। Image copyright Getty Images ਫੋਟੋ ਕੈਪਸ਼ਨ ਤੁਹਾਡਾ ਜੀਵਨ ਸਾਥੀ ਤੁਹਾਨੂੰ ਇੰਨਾ ਕਮਜ਼ੋਰ ਮਹਿਸੂਸ ਕਰਵਾਉਂਦਾ ਹੈ ਕਿ ਤੁਹਾਨੂੰ ਲਗਦਾ ਹੈ ਕਿ ਤੁਸੀਂ ਕਿਸੇ ਚੀਜ਼ ਦੇ ਲਾਇਕ ਨਹੀਂ ਹੋ (ਸੰਕੇਤਕ ਤਸਵੀਰ) ਮੇਰੇ ਦੂਜੇ ਪਤੀ ਨੇ ਮੈਨੂੰ ਪੌੜੀਆਂ ਤੋਂ ਧੱਕਾ ਦੇ ਦਿੱਤਾ ਸੀ ਅਤੇ ਮੈਨੂੰ ਬੇਹੋਸ਼ੀ ਵਿੱਚ ਹੀ ਛੱਡ ਕੇ ਕੰਮ 'ਤੇ ਚਲਾ ਗਿਆ। ਮੇਰੇ ਬਹੁਤ ਸਾਰੇ ਦਾਗ, ਦਰਦ ਹਨ।ਮੇਰਾ ਛੁਟਕਾਰਾ ਸੌਖਾ ਨਹੀਂ ਸੀ ਕਿਉਂਕਿ ਮੇਰੇ ਬੱਚੇ ਸਨ। ਮੈਂ ਨਵਾਂ ਘਰ ਨਹੀਂ ਖਰੀਦ ਸਕਦੀ ਸੀ। ਮੈਂ ਖੁਦ ਨੂੰ ਨਿਗੂਣਾ ਸਮਝਿਆ।ਮੈਨੂੰ ਲੱਗਿਆ ਕਿ ਮੈਂ ਦੋਸਤਾਂ ਅਤੇ ਲੋਕਾਂ ਨਾਲ ਘੁਲਣ-ਮਿਲਣ ਦੇ ਯੋਗ ਨਹੀਂ ਹਾਂ ਇਸ ਲਈ ਮੈਂ ਕਿਸੇ ਨਾਲ ਕੋਈ ਸਬੰਧ ਨਹੀਂ ਰੱਖਿਆ। ਮੈਂ ਨੌਜਵਾਨ ਹੁੰਦਿਆਂ ਕਾਫ਼ੀ ਆਤਮ-ਵਿਸ਼ਵਾਸ ਵਾਲੀ ਤੇ ਮਸ਼ਹੂਰ ਸੀ। ਇਹ ਸਭ ਇੱਕਦਮ ਹੀ ਖ਼ਤਮ ਹੋ ਗਿਆ।ਤੁਹਾਡਾ ਜੀਵਨ ਸਾਥੀ ਤੁਹਾਨੂੰ ਇੰਨਾ ਕਮਜ਼ੋਰ ਮਹਿਸੂਸ ਕਰਵਾਉਂਦਾ ਹੈ ਕਿ ਤੁਹਾਨੂੰ ਲਗਦਾ ਹੈ ਕਿ ਤੁਸੀਂ ਕਿਸੇ ਚੀਜ਼ ਦੇ ਯੋਗ ਨਹੀਂ ਹੋ। ਤੁਹਾਨੂੰ ਲਗਦਾ ਹੈ ਜੋ ਤੁਹਾਨੂੰ ਮਿਲ ਰਿਹਾ ਹੈ ਉਹ ਸਹੀ ਹੈ। ਉਹ ਤੁਹਾਨੂੰ ਜਿਵੇਂ ਦਾ ਬਣਾਉਣਾ ਚਾਹੁੰਦੇ ਹਨ ਤੁਸੀਂ ਉਸੇ ਤਰ੍ਹਾਂ ਹੀ ਬਣ ਜਾਂਦੇ ਹੋ। Image copyright Getty Images ਫੋਟੋ ਕੈਪਸ਼ਨ ਵਲੇਰੀ ਨੇ ਦੱਸਿਆ ਕਿ ਉਸ ਦਾ ਪਤੀ ਪੌੜੀਆਂ ਤੋਂ ਸੁੱਟ ਕੇ ਕੰਮ 'ਤੇ ਚਲਾ ਗਿਆ (ਸੰਕੇਤਕ ਤਸਵੀਰ) ਲੋਕ ਸਮਝ ਨਹੀਂ ਸਕਦੇ ਕਿ ਕੋਈ ਆਪਣੇ ਨਾਲ ਇਸ ਤਰ੍ਹਾਂ ਹੁੰਦਾ ਕਿਵੇਂ ਝੱਲ ਸਕਦਾ ਹੈ ਅਤੇ ਬਦਸਲੂਕੀ ਕਰਨ ਵਾਲੇ ਨੂੰ ਕੁਝ ਕਹਿੰਦਾ ਵੀ ਨਹੀਂ ਹੈ। ਦਿਮਾਗ ਨੂੰ ਕਾਬੂ ਕਰਨ ਵਿੱਚ ਕਈ ਸਾਲ ਲਗਾਏ ਜਾਂਦੇ ਹਨ।ਮੈਨੂੰ ਪਤਾ ਹੈ ਕਿ ਮੈਂ ਮਜ਼ਬੂਤ ਹਾਂ ਕਿਉਂਕਿ ਮੈਂ ਹਾਲੇ ਵੀ ਇੱਥੇ ਹਾਂ। ਮੈਂਨੂੰ ਆਪਣੇ ਜ਼ਖਮਾਂ 'ਤੇ ਮਾਣ ਮਹਿਸੂਸ ਹੁੰਦਾ ਹੈ। ਮੈਨੂੰ ਕੋਈ ਸ਼ਰਮ ਨਹੀਂ ਹੈ ਜੋ ਮੈਂ ਕੀਤਾ ਹੈ ਅਤੇ ਮੈਂ ਜਿਸ ਵਿੱਚੋਂ ਲੰਘੀ ਹਾਂ।ਗੁਆਂਢੀਆਂ ਨੇ ਕਦੇ ਸਾਰ ਨਹੀਂ ਲਈ - ਰਸ਼ੈਲਸਭ ਤੋਂ ਵੱਧ ਦੁਖ ਦੇਣ ਵਾਲੀ ਗੱਲ ਇਹ ਸੀ ਕਿ ਮੇਰੇ ਆਲੇ-ਦੁਆਲੇ ਲੋਕ ਕੱਟੜ ਜਿਊਜ਼ ਭਾਈਚਾਰੇ ਨਾਲ ਸਬੰਧਤ ਸਨ। ਉਨ੍ਹਾਂ ਨੇ ਮੇਰੇ ਨਾਲ ਬਦਸਲੂਕੀ ਹੁੰਦਿਆਂ ਦੇਖੀ ਪਰ ਕਦੇ ਮੇਰੇ ਲਈ ਖੜੇ ਨਹੀਂ ਹੋਏ। ਉਨ੍ਹਾਂ ਨੇ ਕਦੇ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਨਹੀਂ ਪੁੱਛਿਆ ਕਿ ਮੈਂ ਠੀਕ ਹਾਂ।ਸਾਡਾ ਵਿਆਹ ਟੁੱਟਣ ਵਾਲਾ ਸੀ ਤਾਂ ਮੈਂ ਦੂਜੇ ਕਮਰੇ ਵਿੱਚ ਸੌਣਾ ਸ਼ੁਰੂ ਕਰ ਦਿੱਤਾ। ਮੈਂ ਇੰਨੀ ਡਰੀ ਹੋਈ ਸੀ ਕਿ ਮੈਂ ਲੰਮੇ ਵੀ ਨਹੀਂ ਪੈਂਦੀ ਸੀ। ਮੈਂ ਸਾਰੀ ਰਾਤ ਸੋਫੇ 'ਤੇ ਹੀ ਬੈਠੀ ਰਹਿੰਦੀ ਸੀ। ਫਿਰ ਵੀ ਉਹ ਸੈਕਸ ਲਈ ਜ਼ੋਰ ਪਾਉਂਦਾ ਸੀ। ਮੈਂ ਨਾਂਹ ਨਹੀਂ ਕਹਿ ਸਕਦੀ ਸੀ। ਮੈਨੂੰ ਉਸ ਦੇ ਕਮਰੇ ਵਿੱਚ ਜਾਣਾ ਹੀ ਪੈਂਦਾ ਸੀ।ਮੈਂ ਉੱਠਦੀ ਸੀ, ਨਹਾਉਂਦੀ ਸੀ ਅਤੇ ਖੁਦ ਨੂੰ ਰਗੜਦੀ ਸੀ ਅਤੇ ਇਹ ਸੋਚਦੀ ਸੀ ਕਿ ਕੁਝ ਵੀ ਨਹੀਂ ਹੋਇਆ ਅਤੇ ਇਸੇ ਤਰ੍ਹਾਂ ਦਿਨ ਲੰਘਦੇ ਗਏ। Image copyright Getty Images ਫੋਟੋ ਕੈਪਸ਼ਨ 'ਹਾਲਾਂਕਿ ਮੈਂ ਘਰ ਬਦਲ ਲਿਆ ਹੈ ਪਰ ਹਾਲੇ ਵੀ ਕਈ ਚੀਜ਼ਾਂ ਹਨ ਜਿਨ੍ਹਾਂ ਦਾ ਅਸਰ ਮੇਰੇ ਦਿਮਾਗ 'ਤੇ ਰਹਿੰਦਾ ਹੈ' (ਸੰਕੇਤਕ ਤਸਵੀਰ) ਹਾਲਾਂਕਿ ਮੈਂ ਘਰ ਬਦਲ ਲਿਆ ਹੈ ਪਰ ਹਾਲੇ ਵੀ ਕਈ ਚੀਜ਼ਾਂ ਹਨ ਜਿਨ੍ਹਾਂ ਦਾ ਅਸਰ ਮੇਰੇ 'ਤੇ ਰਹਿੰਦਾ ਹੈ। ਉਸ ਦਾ ਅਸਰ ਮੇਰੇ ਦਿਮਾਗ 'ਤੇ ਇੰਨਾ ਜ਼ਿਆਦਾ ਹੈ ਕਿ ਮੈਂ ਹਾਲੇ ਵੀ ਉਹ ਚੀਜ਼ਾਂ ਉਸੇ ਤਰ੍ਹਾਂ ਕਰਦੀ ਹਾਂ ਜਿਵੇਂ ਉਹ ਚਾਹੁੰਦਾ ਸੀ।ਇਹ ਵੀ ਪੜ੍ਹੋ:ਇੱਥੋਂ ਦੇ ਹਰ ਬਾਸ਼ਿੰਦੇ ਨੂੰ ਆਪ੍ਰੇਸ਼ਨ ਕਰਵਾਉਣਾ ਪੈਂਦਾ ਹੈ'ਦੁਨੀਆਂ ਦਾ ਸਭ ਤੋਂ ਇਕੱਲਾ ਆਦਮੀ' ਕੀ ਭਰੂਣ ਨੂੰ ਵੀ ਜਿਉਣ ਦਾ ਅਧਿਕਾਰ ਹੈਹਰ ਚੀਜ਼ 'ਤੇ ਉਸ ਦਾ ਹੀ ਕਾਬੂ ਸੀ। ਅਲਮਾਰੀ ਵਿੱਚ ਡੱਬਿਆਂ 'ਤੇ ਲੇਬਲ ਜ਼ਰੂਰੀ ਸੀ, ਬਿਲਕੁਲ ਸਾਹਮਣੇ, ਸਿੱਧਾ। ਹਰੇਕ ਚੀਜ਼ ਸਿੱਧੀ, ਬਿਲਕੁਲ ਸਹੀ।17 ਸਾਲਾਂ ਬਾਅਦ ਮੈਂ ਸ਼ਰਮਿੰਦਾ ਹੋਣਾ ਛੱਡ ਦਿੱਤਾ। ਅਚਾਨਕ ਮੈਨੂੰ ਪਤਾ ਲੱਗਿਆ ਕਿ ਮੇਰੀ ਆਵਾਜ਼ ਦੀ ਅਹਿਮੀਅਤ ਹੈ। ਇਸੇ ਕਾਰਨ ਮੈਨੂੰ ਤਾਕਤ ਮਿਲੀ ਅਤੇ ਮੈਨੂੰ ਅਹਿਸਾਸ ਹੋਇਆ ਕਿ ਪੀੜਤ ਨਹੀਂ ਹਾਂ ਸਗੋਂ ਬਚ ਨਿਕਲੀ ਹਾਂ।ਮੈਂ ਗਰਭਵਤੀ ਸੀ, ਫਿਰ ਵੀ ਮੈਨੂੰ ਧੱਕਾ ਮਾਰਿਆ - ਨੈਨਸੀਪਹਿਲਾਂ ਮੈਨੂੰ ਚੰਗਾ ਲਗਦਾ ਸੀ ਕਿ ਉਹ ਰੋਜ਼ਾਨਾ ਮੈਨੂੰ ਮਿਲਣ ਆਉਂਦਾ ਹੈ ਜਾਂ ਜਦੋਂ ਲੋਕਾਂ ਨਾਲ ਬਾਹਰ ਹੋਵਾਂ ਤਾਂ ਹਮੇਸ਼ਾਂ ਮੈਸੇਜ ਕਰਦਾ ਹੈ। ਫਿਰ ਜਦੋਂ ਮੈਂ ਗਰਭਵਤੀ ਹੋਈ ਤਾਂ ਮੈਨੂੰ ਯਾਦ ਹੈ ਉਸ ਨੇ ਧੱਕਾ ਮਾਰਿਆ ਸੀ। ਮੈਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੈਂ ਇਸ਼ਾਰਿਆਂ ਨੂੰ ਸਮਝ ਹੀ ਨਹੀਂ ਸਕੀ।ਫਿਰ ਧੱਕੇ ਝਟਕਿਆਂ ਵਿੱਚ ਬਦਲ ਗਏ। ਮੈਂ ਫਿਰ ਵੀ ਕੁਝ ਨਹੀਂ ਕੀਤਾ। ਮੈਨੂੰ ਪਤਾ ਨਹੀਂ ਸੀ ਕੀ ਕਰਨਾ ਚਾਹੀਦਾ ਹੈ। ਮੈਂ ਇਸ ਤੋਂ ਪਹਿਲਾਂ ਕਦੇ ਇਸ ਹਾਲਤ ਵਿੱਚ ਨਹੀਂ ਰਹੀ, ਕਿਸੇ ਨੇ ਪਹਿਲਾਂ ਮੈਨੂੰ ਕਦੇ ਨਹੀਂ ਮਾਰਿਆ ਸੀ। ਮੈਨੂੰ ਸਮਝ ਹੀ ਨਹੀਂ ਆਇਆ ਕਿ ਇਹ ਹਿੰਸਾ ਸੀ, ਬਦਸਲੂਕੀ ਸੀ। Image copyright Getty Images ਫੋਟੋ ਕੈਪਸ਼ਨ 'ਉਸ ਨੇ ਮੈਨੂੰ ਕੁੱਟਿਆ, ਥੱਪੜ ਮਾਰੇ, ਧੱਕੇ ਮਾਰੇ, ਲੱਤਾਂ ਮਾਰੀਆਂ' (ਸੰਕੇਤਕ ਤਸਵੀਰ) ਮੈਂ ਉਹ ਦਿਨ ਕਦੇ ਵੀ ਨਹੀਂ ਭੁੱਲ ਸਕਦੀ ਜਦੋਂ ਉਸ ਨੇ ਆਖਿਰੀ ਵਾਰੀ ਮੇਰੇ ਨਾਲ ਹਿੰਸਾ ਕੀਤੀ। ਉਹ ਇੰਨਾ ਜ਼ਿਆਦਾ ਹਿੰਸਕ ਸੀ ਜਿੰਨਾ ਪਹਿਲਾਂ ਕਦੇ ਨਹੀਂ ਹੋਇਆ ਸੀ। ਉਸ ਨੇ ਮੈਨੂੰ ਕੁੱਟਿਆ, ਥੱਪੜ ਮਾਰੇ, ਧੱਕੇ ਮਾਰੇ, ਲੱਤਾਂ ਮਾਰੀਆਂ ਅਤੇ ਅਖੀਰ ਵਿੱਚ ਉਹ ਮੀਟ ਵੱਢਣ ਵਾਲਾ ਦਾਤਰ ਲੈ ਆਇਆ ਤੇ ਮੇਰੇ ਗਲੇ 'ਤੇ ਰੱਖ ਦਿੱਤਾ।ਮੈਂ ਗਲੀ ਵਿੱਚ ਭੱਜ ਗਈ ਅਤੇ ਇੱਕ ਪਬ ਦੇ ਟਾਇਲੇਟ ਵਿੱਚ ਲੁਕ ਗਈ। ਉਸ ਨੇ ਮੇਰਾ ਪਿੱਛਾ ਕੀਤਾ ਪਰ ਉਸ ਦੇ ਦੋ ਰਾਹ ਸਨ। ਮੈਂ ਨਿਕਲ ਕੇ ਘਰ ਭੱਜ ਗਈ ਅਤੇ ਸੋਚਿਆ ਕਿ ਸੁਰੱਖਿਅਤ ਹਾਂ ਪਰ ਉਹ ਘਰ ਵਾਪਸ ਆ ਗਿਆ। ਫਿਰ ਮੈਨੂੰ ਪੁਲਿਸ ਨੂੰ ਫੋਨ ਕਰਨਾ ਪਿਆ।ਇਹ ਹਾਦਸਾ ਕਦੇ ਭੁੱਲਿਆ ਨਹੀਂ ਜਾ ਸਕਦਾ। ਤੁਸੀਂ ਇਸ ਨਾਲ ਨਜਿੱਠਣਾ ਤੇ ਆਮ ਵਾਂਗ ਜ਼ਿੰਦਗੀ ਜਿਉਣੀ ਸਿੱਖ ਲੈਂਦੇ ਹੋ।ਉਸ ਤੋਂ ਬਾਅਦ ਮੈਂ ਕਦੇ ਵੀ ਕਿਸੇ ਮਰਦ ਨਾਲ ਇਕੱਲੇ ਰਹਿਣਾ ਪਸੰਦ ਨਹੀਂ ਕਰਦੀ। ਹਾਲਾਂਕਿ ਮੈਨੂੰ ਪਤਾ ਹੈ ਕਿ ਉਹ ਸਾਰੇ ਹੀ ਇੱਕੋ ਜਿਹੇ ਨਹੀਂ ਹੁੰਦੇ। ਮੈਨੂੰ ਸ਼ਾਇਦ ਜ਼ਿੰਦਗੀ ਵਿੱਚ ਕੋਈ ਹੋਰ ਵੀ ਮਿਲ ਜਾਂਦਾ ਪਰ ਮੈਂ ਦੁਬਾਰਾ ਉਸ ਹਾਲਾਤ ਵਿੱਚ ਨਹੀਂ ਪੈਣਾ ਚਾਹੁੰਦੀ।ਵਿਕਟੋਰੀਆਮੈਂ ਦੋ ਵੱਖ-ਵੱਖ ਲੋਕਾਂ ਰਾਹੀਂ ਘਰੇਲੂ ਹਿੰਸਾ ਦੀ ਸ਼ਿਕਾਰ ਹੋਈ ਹਾਂ। ਮੈਂ ਜਿੰਨੇ ਵੀ ਸਾਲ ਉਸ ਰਿਸ਼ਤੇ ਵਿੱਚ ਸੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਬੇਕਾਰ ਅਤੇ ਇਕੱਲੀ ਹਾਂ। ਉਸ ਨੇ ਮੇਰਾ ਦਿਮਾਗ ਬਦਲ ਦਿੱਤਾ ਸੀ, ਕਾਬੂ ਕਰ ਲਿਆ ਸੀ ਤੇ ਮੈਨੂੰ ਖ਼ਤਮ ਕਰ ਦਿੱਤਾ ਸੀ। ਮੈਨੂੰ ਲੱਗਿਆ ਕਿ ਸਾਰੀ ਮੇਰੀ ਹੀ ਗਲਤੀ ਹੈ। Image copyright Getty Images ਫੋਟੋ ਕੈਪਸ਼ਨ 'ਮੈਂ ਆਪਣੇ ਸਰੀਰ ਨਾਲ ਬੱਚੇ ਨੂੰ ਢੱਕ ਕੇ ਬਚਾਇਆ' (ਸੰਕੇਤਕ ਤਸਵੀਰ) ਮੇਰੇ ਪਹਿਲੇ ਪਤੀ ਨੇ ਹਥੌੜੀ ਫੜੀ ਅਤੇ ਘਰ ਭੰਨ ਦਿੱਤਾ-ਦਰਵਾਜ਼ੇ ਖਿੜਕੀਆਂ ਸਭ ਤੋੜ ਦਿੱਤੇ ਅਤੇ ਫਿਰ ਮੇਰੇ ਤੇ ਮੇਰੇ ਬੱਚੇ ਵੱਲ ਵਧਿਆ।ਅਸੀਂ ਪੁੱਤਰ ਦੇ ਕਮਰੇ ਵਿੱਚ ਗਏ ਅਤੇ ਮੈਂ ਆਪਣੇ ਪੁੱਤਰ ਨੂੰ ਆਪਣੇ ਸਰੀਰ ਨਾਲ ਢੱਕ ਲਿਆ ਤਾਂਕਿ ਬਚਾ ਸਕਾਂ। ਮੇਰਾ ਪਤੀ ਮੇਰੇ ਸਿਰ 'ਤੇ ਹਥੌੜੇ ਨਾਲ ਹਮਲਾ ਕਰਨ ਦੀ ਤਿਆਰੀ ਵਿੱਚ ਸੀ। ਮੇਰੇ 11 ਸਾਲਾ ਬੱਚੇ ਨੇ ਉਸ ਨੂੰ ਮੁੱਕਾ ਮਾਰਿਆ। ਮੈਨੂੰ ਯਾਦ ਹੈ ਮੇਰੇ ਪੁੱਤਰ ਨੇ ਮੇਰੀ ਜ਼ਿੰਦਗੀ ਬਚਾਈ।ਇਹ ਵੀ ਪੜ੍ਹੋ:'....ਤਿਉਹਾਰ ਨਹੀਂ ਇਹ ਹਿੰਸਾ ਹੈ''ਮਾਂ ਨੇ ਕਿਹਾ ਸੀ ਉਹ ਤਿੱਤਲੀ ਬਣੇਗੀ' ਔਰਤਾਂ ਹਿੰਸਾ ਸਹਿ ਕੇ ਵੀ ਨਹੀਂ ਤੋੜਦੀਆਂ ਰਿਸ਼ਤਾ, ਪੜ੍ਹੋ ਕਿਉਂਜਦੋਂ ਮੈਂ ਹਸਪਤਾਲ 'ਚੋਂ ਬਾਹਰ ਆਈ ਮੈਂ ਖੁਦਕੁਸ਼ੀ ਕਰਨ ਜਾ ਰਹੀ ਸੀ। ਉਦੋਂ ਹੀ ਮੇਰੇ ਪੁੱਤਰ ਦਾ ਮੈਸੇਜ ਆਇਆ:"ਮਾਂ ਕਿਰਪਾ ਕਰਕੇ ਘਰ ਆ ਜਾਓ, ਮੈਨੂੰ ਤੁਹਾਡੀ ਲੋੜ ਹੈ।"ਮੈਨੂੰ ਲਗਦਾ ਹੈ ਕਿ ਜੇ ਮੇਰਾ ਬੱਚਾ ਨਾ ਹੁੰਦਾ ਤਾਂ ਮੈਂ ਇੱਥੇ ਨਹੀਂ ਹੋਣਾ ਸੀ।ਅੱਜ ਤੱਕ ਮੈਨੂੰ ਥੈਰੇਪੀ ਦੀ ਲੋੜ ਹੈ ਕਿਉਂਕਿ ਮੈਨੂੰ ਉਹ ਡਰਾਉਣੇ ਸੁਪਨੇ ਆਉਂਦੇ ਹਨ। ਮੈਂ ਚਾਹੁੰਦੀ ਹਾਂ ਕਿ ਮੈਂ ਸੌਂ ਸਕਾਂ ਅਤੇ ਅੱਖਾਂ ਬੰਦ ਕਰਨ ਤੋਂ ਨਾ ਡਰਾਂ।ਪੰਜਾਬ ਦਾ ਵੀ ਇਹੀ ਹਾਲਉਕਤ ਕਹਾਣੀਆਂ ਭਾਵੇਂ ਬ੍ਰਿਟੇਨ ਦੀਆਂ ਹਨ ਪਰ ਪੰਜਾਬ ਵੀ ਘਰੇਲੂ ਹਿੰਸਾ ਤੋਂ ਬਚਿਆ ਨਹੀਂ ਹੈ। ਨੈਸ਼ਨਲ ਕਰਾਇਮ ਬਿਊਰੋ ਦੇ ਅੰਕੜੇ ਇਸ ਤੱਥ ਦੀ ਮੁੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ।ਸਾਲ 2016 ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਦਹੇਜ ਲਈ 80 ਕੁੜੀਆਂ ਨੂੰ ਮਾਰੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਜਦਕਿ ਦਹੇਜ ਰੋਕੂ ਐਕਟ ਤਹਿਤ ਹਿੰਸਾ ਦੇ 5 ਮਾਮਲੇ ਦਰਜ ਕੀਤੇ ਗਏ।ਇਸੇ ਤਰ੍ਹਾਂ ਘਰੇਲੂ ਹਿੰਸਾ ਰੋਕੂ ਐਕਟ -2005 ਤਹਿਤ ਵੀ 2 ਮਾਮਲੇ ਦਰਜ ਕੀਤੇ ਗਏ ਸਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਜਦੋਂ ਲੈਂਡਿੰਗ ਦੌਰਾਨ ਜਹਾਜ਼ ਦੇ ਹੋਏ ਦੋ ਟੁਕੜੇ, ਕੀ ਹੋਇਆ ਸਵਾਰੀਆਂ ਦਾ? 23 ਮਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44226064 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਮੰਗਲਵਾਰ ਸਵੇਰੇ ਅਮਰੀਕਾ ਦੇ ਹੌਂਡਿਊਰਸ ਦੀ ਰਾਜਧਾਨੀ ਟੈਗੂਸੀਗੈਲਪਾਹ ਵਿੱਚ ਇੱਕ ਪ੍ਰਾਈਵੇਟ ਜੈੱਟ ਕਰੈਸ਼ ਵਿੱਚ ਘੱਟੋ ਘੱਟ 6 ਅਮਰੀਕੀ ਜ਼ਖਮੀ ਹੋ ਗਏ ਪਰ ਕਿਸੇ ਦੀ ਵੀ ਜਾਨ ਨਹੀਂ ਗਈ। Image copyright Reuters ਜੈੱਟ ਟੈਕਸਸ ਤੋਂ ਆ ਰਿਹਾ ਸੀ ਜਦੋਂ ਟੌਨਕੌਨਟਿਨ ਕੌਮਾਂਤਰੀ ਹਵਾਈ ਅੱਡੇ ਦੇ ਰਨਵੇਅ 'ਤੇ ਰੁੜਦਾ ਚਲਾ ਗਿਆ। Image copyright EPA ਅਧਿਕਾਰੀ ਸਾਫ਼ ਸਾਫ਼ ਦੱਸ ਨਹੀਂ ਪਾ ਰਹੇ ਕਿ ਜੈੱਟ ਵਿੱਚ ਛੇ ਲੋਕ ਸਵਾਰ ਸਨ ਜਾਂ ਨੌ ਪਰ ਇੱਕ ਪੁਲਿਸ ਅਫ਼ਸਰ ਨੇ ਕਿਹਾ, ''ਸ਼ੁਕਰ ਹੈ, ਕਿਸੇ ਦੀ ਮੌਤ ਨਹੀਂ ਹੋਈ।'' Image copyright Reuters ਮੌਕੇ 'ਤੇ ਮੌਜੂਦ ਇੱਕ ਗਵਾਹ ਨੇ ਏਐੱਫਪੀ ਨੂੰ ਦੱਸਿਆ ਕਿ ਉਸਨੇ ਪੰਜ ਮਰਦਾਂ ਅਤੇ ਇੱਕ ਔਰਤ ਨੂੰ ਜਹਾਜ਼ 'ਚੋਂ ਕੱਢਣ 'ਚ ਮਦਦ ਕੀਤੀ। ਉਹ ਸਾਰੇ ਠੀਕ ਹਾਲਤ ਵਿੱਚ ਸਨ। Image copyright AFP/GETTY ਹੌਂਡਿਊਰਸ ਦੇ ਸਥਾਨਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਅੱਧਾ ਹੋਇਆ ਜਹਾਜ਼ ਦਿਸ਼ਾ ਬਦਲਦਿਆਂ ਹੋਏ ਖਾਈ ਵਿੱਚ ਡਿੱਗ ਗਿਆ ਸੀ। Image copyright Reuters ਟਿਨਕੌਨਟਿਨ ਹਵਾਈ ਅੱਡਾ ਪਹਾੜਾਂ ਵਿਚਾਲੇ ਬਣਿਆ ਹੋਇਆ ਹੈ ਅਤੇ ਇਸਦਾ ਰਨਵੇਅ ਬੇਹੱਦ ਛੋਟਾ ਹੈ। ਇਹ ਦੁਨੀਆਂ ਦੇ ਸਭ ਤੋਂ ਖਤਰੇ ਭਰੇ ਹਵਾਈ ਅੱਡਿਆਂ 'ਚੋਂ ਇੱਕ ਹੈ। Image copyright AFP/GETTY 2008 ਵਿੱਚ ਏਅਰਲਾਈਨ ਟਾਕਾ ਦਾ ਜਹਾਜ਼ ਵੀ ਇਸੇ ਥਾਂ 'ਤੇ ਕਰੈਸ਼ ਹੋ ਗਿਆ ਸੀ। ਉਸ ਕਰੈਸ਼ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ। Image copyright Reuters ਸਰਕਾਰ ਰਾਜਧਾਨੀ ਤੋਂ 50 ਕਿਲੋਮੀਟਰ ਦੂਰ ਇੱਕ ਨਵਾਂ ਹਵਾਈ ਅੱਡਾ ਬਣਾ ਰਹੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਬੀਬੀਸੀ ਪੱਤਰਕਾਰ ਸੂਰਿਆਂਸ਼ੀ ਪਾਂਡੇ ਨਾਲ ਆਪਣੀਆਂ ਜਿੱਤਾਂ ਅਤੇ ਉਮੀਦਾਂ ਤੋਂ ਲੈ ਕੇ ਸਾਇਨਾ ਨੇਹਵਾਲ ਨਾਲ ਚਲਦੇ ਮੁਕਾਬਲੇ ਬਾਰੇ ਗੱਲਬਾਤ ਕੀਤੀ।ਸਿੰਧੂ ਨੇ ਕਿਹਾ ਕਿ ਸਾਇਨਾ ਇੱਕ ਵਧੀਆ ਖਿਡਾਰੀ ਹੈ ਪਰ ਜਦੋਂ ਇੱਕ ਦੂਸਰੇ ਦੇ ਵਿਰੋਧ ਵਿੱਚ ਖੇਡਣਗੀਆਂ ਤਾਂ ਕੋਈ ਇੱਕ ਹੀ ਜਿੱਤ ਸਕਦਾ ਹੈ।ਇਹ ਵੀ ਪੜ੍ਹੋ:ਕਿਹੜੀ ਗੱਲੋਂ ਭੜਕੀ ਪੀਵੀ ਸਿੰਧੂ?ਪੀ ਵੀ ਸਿੰਧੂ ਬਣੀ ਵਿਸ਼ਵ ਦੀ 7ਵੀਂ ਸਭ ਤੋਂ ਕਮਾਊ ਖਿਡਾਰਨਮਨੂ, ਮਨਿਕਾ ਅਤੇ ਮੈਰੀ - ਭਾਰਤ ਦੀਆਂ ਸੁਪਰਗਰਲਜ਼ਪੀ ਵੀ ਸਿੰਧੂ : ਵਰਲਡ ਟੂਰ ਫਾਇਨਲ ਜਿੱਤਣ ਵਾਲੀ ਪਹਿਲੀ ਭਾਰਤੀ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਮਗਰੋਂ ਸੁਨਾਮੀ, 222 ਮੌਤਾਂ, ਤਬਾਹੀ ਦੀਆਂ ਡਰਾਉਣੀਆਂ ਤਸਵੀਰਾਂ 23 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46663559 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ(ਖਾੜੀ) ਦੇ ਆਲੇ ਦੁਆਲੇ ਦੇ ਸਮੁੰਦਰੀ ਇਲਾਕਿਆਂ ਵਿੱਚ ਅਧਿਕਾਰੀਆਂ ਮੁਤਾਬਕ ਸੁਨਾਮੀ ਕਾਰਨ ਘੱਟ ਤੋਂ ਘੱਟ 220 ਲੋਕ ਮਾਰੇ ਗਏ ਹਨ ਅਤੇ 843 ਜ਼ਖਮੀ ਹੋਏ ਹਨ।ਕਈ ਲੋਕ ਲਾਪਤਾ ਆਪਣਿਆਂ ਦੀ ਭਾਲ ਵਿੱਚ ਲੱਗੇ ਹੋਏ ਹਨ ਅਤੇ ਬਚਾਅ ਟੀਮਾਂ ਵੀ ਲਗਾਤਾਰ ਗੁਮਸ਼ੁਦਾ ਲੋਕਾਂ ਭਾਲ ਵਿੱਚ ਕਰ ਰਹੀਆਂ ਹਨ।ਅਧਿਕਾਰੀਆਂ ਦਾ ਕਹਿਣਾ ਹੈ ਕਿ ਕ੍ਰੇਕਾਟੋਆ ਜਵਾਲਾਮੁਖੀ ਫਟਣ ਮਗਰੋਂ ਸਮੁੰਦਰ ਵਿੱਚ ਸੁਨਾਮੀ ਆਈ। Image copyright Getty Images ਫੋਟੋ ਕੈਪਸ਼ਨ ਸੁਨਾਮੀ ਕਾਰਨ ਕਈ ਸੈਰ-ਸਪਾਟੇ ਵਾਲੀਆਂ ਥਾਵਾਂ ਪ੍ਰਭਾਵਿਤ ਹੋਈਆਂ ਹਨ ਸ਼ਨਿੱਚਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ ਸਾਢੇ ਨੌਂ ਵਜੇ ਸੁਨਾਮੀ ਆਈ, ਖਦਸ਼ਾ ਇਹ ਹੈ ਕਿ ਮੌਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਅਧਿਕਾਰੀਆਂ ਮੁਤਾਬਕ ਪੈਂਡੇਗਲੈਂਡ ਇਲਾਕੇ ਵਿੱਚ 100 ਤੋਂ ਵੱਧ ਮੌਤਾਂ ਹੋਈਆਂ ਹਨ। Image copyright Getty Images ਸੁਨਾਮੀ ਕਾਰਨ ਕਈ ਸੈਰ-ਸਪਾਟੇ ਵਾਲੀਆਂ ਥਾਵਾਂ ਪ੍ਰਭਾਵਿਤ ਹੋਈਆਂ ਹਨ। 'ਲੋਕ ਸਮੁੰਦਰ ਤੋਂ ਬਣਾਉਣ ਦੂਰੀ'ਅਧਿਕਾਰੀਆਂ ਨੇ ਹੋਰ ਸੁਨਾਮੀ ਦੇ ਖਦਸ਼ੇ ਕਾਰਨ ਹਦਾਇਤ ਜਾਰੀ ਕੀਤੀ ਹੈ ਕਿ ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਸਮੁੰਦਰ ਤੋਂ ਦੂਰ ਰਹਿਣ। Image copyright Reuters ਸੁੰਡਾ ਸਟ੍ਰੇਟ ਖਾੜੀ, ਜਾਵਾ ਅਤੇ ਸੁਮਾਤਰਾ ਦੀਪਾਂ ਵਿਚਾਲੇ ਸਥਿਤ ਹੈ। ਇਹ ਜਾਵਾ ਸਮੁੰਦਰ ਨੂੰ ਹਿੰਦ ਮਹਾਂਸਾਗਰ ਨਾਲ ਜੋੜਦੀ ਹੈ। ਇੰਡੋਨੇਸ਼ੀਅਨ ਭਾਸ਼ਾ ਵਿੱਚ ਸੁੰਡਾ ਸਟ੍ਰੇਟ ਦਾ ਅਰਥ ਹੈ ਪੱਛਮੀ ਇੰਡੋਨੇਸ਼ੀਆ। Skip post by BBC News Punjabi ਇੰਡੋਨੇਸ਼ੀਆ ਵਿੱਚ ਜਵਾਲਾਮੁਖੀ ਫਟਣ ਮਗਰੋਂ ਆਈ ਸੁਨਾਮੀ ਤੋਂ ਬਾਅਦ ਦੀਆਂ ਭਿਆਨਕ ਤਸਵੀਰਾਂ, ਕਈ ਇਮਾਰਤਾਂ ਹੋਈ ਤਬਾਹਤਾਜ਼ਾ ਅਪਡੇਟ - https://bbc.in/2CuycOXPosted by BBC News Punjabi on Sunday, 23 December 2018 End of post by BBC News Punjabi ਏਬੀਸੀ ਨਿਊਜ਼ ਇੰਡੋਨੇਸ਼ੀਆ ਦੇ ਪੱਤਰਕਾਰ ਡੇਵਿਡ ਲਿਪਸਨ ਨੇ ਬੀਬੀਸੀ ਟੈਲੀਵਿਜ਼ਨ ਨੂੰ ਦੱਸਿਆ, ''ਅਸੀਂ ਸਥਾਨਕ ਏਜੰਸੀਆਂ ਤੋਂ ਸੁਣਿਆ ਹੈ ਕਿ ਦੱਖਣੀ ਸੁਮਾਤਰਾ ਵਿੱਚ 110 ਤੋਂ ਵੱਧ ਅਤੇ ਜਾਵਾ ਦੇ ਪੱਛਮੀ ਤੱਟ 'ਤੇ 90 ਤੋਂ ਵੱਧ ਮੌਤਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ।'' Image copyright AFP/GETTY IMAGES ਫੋਟੋ ਕੈਪਸ਼ਨ ਬਚਾਅ ਕਾਰਜ ਦੌਰਾਨ ਬਰਾਮਦ ਕੀਤੀਆਂ ਗਈਆਂ ਲਾਸ਼ਾ ਨੂੰ ਸ਼ਿਨਾਖਤ ਲਈ ਰੱਖਦੇ ਕਰਮੀ Image Copyright BBC News Punjabi BBC News Punjabi Image Copyright BBC News Punjabi BBC News Punjabi Image copyright Reuters Image copyright Indonesian Red Cross/ ਇਹ ਵੀ ਪੜ੍ਹੋ:ਕਿਸੇ ਦੀ ਪਤਨੀ ਲਾਪਤਾ, ਕਿਸੇ ਨੇ ਜੰਗਲ 'ਚ ਭੱਜ ਕੇ ਬਚਾਈ ਜਾਨ ਕੀ ਹੋ ਸਕਦੀ ਹੈ ਭੁਚਾਲ ਦੀ ਭਵਿੱਖਬਾਣੀ? Image copyright EPA ਸੁਨਾਮੀ ਕੀ ਹੁੰਦੀ ਹੈ?ਸਮੁੰਦਰ ਦੇ ਅੰਦਰ ਜਦੋਂ ਅਚਾਨਕ ਬਹੁਤ ਤੇਜ਼ ਹਲਚਲ ਹੁੰਦੀ ਹੈ ਤਾਂ ਉਸ ਵਿੱਚ ਤੂਫ਼ਾਨ ਆ ਜਾਂਦਾ ਹੈ। ਇਸ ਹਾਲਤ ਵਿੱਚ ਬਹੁਤ ਉੱਚੀਆਂ ਅਤੇ ਸ਼ਕਤੀਸ਼ਾਲੀ ਲਹਿਰਾਂ ਦਾ ਇੱਕ ਸਿਲਸਿਲਾ ਬਣ ਜਾਂਦਾ ਹੈ ਜੋ ਬਹੁਤ ਹੀ ਤੇਜ਼ੀ ਨਾਲ ਅੱਗੇ ਵਧਦਾ ਹੈ। Image copyright Reuters ਫੋਟੋ ਕੈਪਸ਼ਨ ਪੈਂਡੇਗਲੈਂਗ ਇਲਾਕੇ ਦੇ ਵਸਨੀਕ ਸਥਾਨਕ ਮਸਜੀਦਾਂ ਵਿੱਚ ਬੈਠੇ ਹਨ ਸ਼ਕਤੀਸ਼ਾਲੀ ਲਹਿਰਾਂ ਦੇ ਇਸ ਸਿਲਸਿਲੇ ਨੂੰ ਹੀ ਸੁਨਾਮੀ ਕਹਿੰਦੇ ਹਨ। ਦਰਅਸਲ ਸੁਨਾਮੀ ਜਾਪਾਨੀ ਭਾਸ਼ਾ ਦਾ ਸ਼ਬਦ ਹੈ। ਜੋ ਦੋ ਸ਼ਬਦਾਂ ਸੂ ਅਤੇ ਨਾਮੀ ਤੋਂ ਮਿਲ ਕੇ ਬਣਿਆ ਹੈ। ਸੂ ਦਾ ਅਰਥ ਹੁੰਦਾ ਹੈ ਸਮੁੰਦਰੀ ਕਿਨਾਰ ਅਤੇ ਨਾਮੀ ਭਾਵ ਕਿ ਲਹਿਰਾਂ।ਪਹਿਲਾਂ ਸੁਨਾਮੀ ਨੂੰ ਸਮੁੰਦਰ ਵਿੱਚ ਉੱਠਣ ਵਾਲੇ ਜਵਾਰ ਦੇ ਰੂਪ ਵਿੱਚ ਲਿਆ ਜਾਂਦਾ ਸੀ ਪਰ ਅਜਿਹਾ ਨਹੀਂ ਹੈ। ਦਰਅਸਲ ਸਮੁੰਦਰ ਵਿੱਚ ਜਵਾਰ ਦੀਆਂ ਲਹਿਰਾਂ ਚੰਦ-ਸੂਰਜ ਅਤੇ ਗ੍ਰਹਿਆਂ ਦੀ ਗੁਰੂਤਾ ਖਿੱਚ ਦੇ ਅਸਰ ਨਾਲ ਪੈਦਾ ਹੁੰਦੀਆਂ ਹਨ। ਸੁਨਾਮੀ ਲਹਿਰਾਂ ਦਾ ਸੰਬੰਧ ਧਰਤੀ ਤੋਂ ਬਾਹਰਲੇ ਨਹੀਂ ਸਗੋਂ ਅੰਦਰੂਨੀ ਕਾਰਕਾਂ ਨਾਲ ਹੁੰਦਾ ਹੈ। Image copyright OYSTEIN LUND ANDERSEN ਫੋਟੋ ਕੈਪਸ਼ਨ ਸੁਨਾਮੀ ਤੋਂ ਬਾਅਦ ਆਇਨਰ ਬੀਚ ਦੀਆਂ ਪਾਣੀ ਨਾਲ ਭਰੀਆਂ ਸੜਕਾਂ। ਇਨ੍ਹਾਂ ਕਾਰਨਾਂ ਵਿੱਚੋਂ ਸਭ ਤੋਂ ਅਸਰਦਾਰ ਹੈ, ਭੂਚਾਲ। ਇਸ ਤੋਂ ਇਲਾਵਾ ਜ਼ਮੀਨ ਧਸਣਾ, ਜਵਾਲਾਮੁਖੀ, ਕੋਈ ਧਮਾਕਾ ਅਤੇ ਕਦੇ ਕਦਾਈਂ ਉਲਕਾ ਡਿੱਗਣ ਕਾਰਨ ਵੀ ਸੁਨਾਮੀ ਉੱਠਦੀ ਹੈ।ਇਹ ਲਹਿਰਾਂ ਸਮੁੰਦਰੀ ਕੰਢਿਆਂ ਤੇ ਪਹੁੰਚ ਕੇ ਭਿਆਨਕ ਤਬਾਹੀ ਮਚਾਉਂਦੀਆਂ ਹਨ। Image copyright BNPB ਫੋਟੋ ਕੈਪਸ਼ਨ ਇੰਡੋਨੇਸ਼ੀਆ ਡਿਜ਼ਾਸਟਰ ਮੈਨੇਜਮੈਂਟ ਟੀਮ ਵੱਲੋਂ ਜਾਰੀ ਕੀਤੀ ਗਈ ਤਸਵੀਰ ਜਿਵੇਂ ਭੂਚਾਲ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਉਵੇਂ ਹੀ ਸੁਨਾਮੀ ਬਾਰੇ ਵੀ ਕੋਈ ਅੰਦਾਜਾ ਨਹੀਂ ਲਾਇਆ ਜਾ ਸਕਦਾ।ਹਾਂ ਧਰਤੀ ਦੇ ਜਿਹੜੇ ਖੇਤਰਾਂ ਵਿੱਚ ਧਰਤੀ ਦੀਆਂ ਟੈਕਟਾਨਿਕ ਪਲੇਟਾਂ ਮਿਲਦੀਆਂ ਹਨ ਉਨ੍ਹਾਂ ਖੇਤਰਾਂ ਵਿੱਚ ਸੁਨਾਮੀ ਵਧੇਰੇ ਆਉਂਦੀ ਹੈ।ਇਹ ਵੀ ਪੜ੍ਹੋ:ਤੰਦੂਰ ਕਾਂਡ ਦਾ ਦੋਸ਼ੀ ਕਿਵੇਂ ਬਣਿਆ ਸੀ ਪੁਜਾਰੀਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝ'ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਸਾਡਾ ਵਿਚਾਰ ਨਹੀਂ'ਕ੍ਰੇਕਾਟੋਆ ਜਵਾਲਾਮੁਖੀਇਸ ਤੋਂ ਪਹਿਲਾਂ ਇਹ ਜਵਾਲਾਮੁਖੀ ਸਾਲ 1883 ਵਿੱਚ ਵੀ ਫਟਿਆ ਸੀ। ਉਹ ਘਟਨਾ ਜਵਾਲਾਮੁਖੀ ਦੇ ਇਤਿਹਾਸ ਦੀ ਸਭ ਤੋਂ ਹਿੰਸਕ ਘਟਨਾ ਸੀ। Image copyright OYSTEIN LUND ANDERSEN ਫੋਟੋ ਕੈਪਸ਼ਨ ਅੰਕ ਕ੍ਰੇਕਾਟੋਆ ਦੀ ਇਹ ਤਸਵੀਰ ਓਇਸਟੀਨ ਲੁਆਂਡ ਐਂਡਰਸੇਨ ਨੇ ਸ਼ਨਿੱਚਰਵਾਰ ਨੂੰ ਖਿੱਚੀ ਸੀ। ਉਸ ਸਮੇਂ ਸੁਨਾਮੀ ਦੀਆਂ 135 ਫੁੱਟ ਉੱਚੀਆਂ ਲਹਿਰਾਂ ਉੱਠੀਆਂ ਸਨ ਅਤੇ 30 ਹਜ਼ਾਰ ਤੋਂ ਵਧੇਰੇ ਮੌਤਾਂ ਹੋਈਆਂ ਸਨ।ਹਜ਼ਾਰਾਂ ਮੌਤਾਂ ਇਸ ਤੋਂ ਨਿਕਲੀ ਸਵਾਹ ਕਾਰਨ ਹੋਈਆਂ ਸਨ।ਇਹ ਧਮਾਕੇ ਟੀਐਨਟੀ ਦੇ 200 ਮੈਗਾਟਨ ਦੇ ਬਰਾਬਰ ਸੀ ਅਤੇ ਸਾਲ 1945 ਵਿੱਚ ਹੀਰੋਸ਼ੀਮਾ ਵਿੱਚ ਸੁੱਟੇ ਪਰਮਾਣੂ ਬੰਬ ਤੋਂ 13,000 ਗੁਣਾ ਜ਼ਿਆਦਾ ਖ਼ਤਰਨਾਕ ਸੀ।ਇਹ ਧਮਾਕੇ ਹਜ਼ਾਰਾਂ ਕਿਲੋਮੀਟਰ ਦੂਰ ਤੱਕ ਵੀ ਸੁਣੇ ਗਏ।ਜਵਾਲਾਮੁਖੀ ਦੀਪ ਗਾਇਬ ਹੋ ਗਿਆ।ਸਾਲ 1927 ਵਿੱਚ ਕ੍ਰੈਕਾਟੋਅ ਦਾ ਬੱਚਾ ਅੰਕ ਕ੍ਰੇਕਾਟੋਆ ਉਭਰਿਆ।ਇਹ ਵੀ ਪੜ੍ਹੋ:'ਮੈਂ ਆਪਣੇ ਪਰਿਵਾਰ ਨਾਲ ਜੰਗਲ 'ਚ ਸ਼ਰਨ ਲਈ ਹੋਈ ਹੈ' ਮੋਦੀ ਸਰਕਾਰ ਤੁਹਾਡੀ ਨਿੱਜੀ ਜਾਣਕਾਰੀ ਤੱਕ ਇੰਝ ਪਹੁੰਚ ਸਕਦੀ ਹੈਇਹ ‘ਫਰਿਸ਼ਤਾ’ ਗਰੀਬਾਂ ਦੇ ਇਲਾਜ ਦੇ ਬਿਲ ਭਰਨਾ ਆਪਣਾ ਧਰਮ ਸਮਝਦਾਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਆਖ਼ਰ ਖੁੱਲ੍ਹ ਗਿਆ "ਭੂਤਾਂ ਦੇ ਬੇੜੇ" ਦਾ ਰਾਜ਼ 2 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45383859 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright YANGON POLICE/ ਫੋਟੋ ਕੈਪਸ਼ਨ 2001 ਵਿੱਚ ਬਣਿਆ ਸੀ ਸੈਮ ਰਾਤੁਲੰਗੀ ਪੀਬੀ 1600 ਮਿਆਂਮਾਰ ਅਧਿਕਾਰੀਆਂ ਨੇ ਯੈਂਗੋਨ ਇਲਾਕੇ ਵਿੱਚ ਆਪਣੇ ਆਪ ਚੱਲਣ ਵਾਲੇ "ਭੂਤਾਂ ਦੇ ਬੇੜੇ" ਦਾ ਰਾਜ਼ ਖੋਲ੍ਹਣ ਦਾ ਦਾਅਵਾ ਕੀਤਾ ਹੈ। ਮਛੇਰਿਆਂ ਨੂੰ ਮਿਆਂਮਾਰ ਦੀ ਵਪਾਰਕ ਰਾਜਧਾਨੀ ਨੇੜੇ ਸਮੁੰਦਰ ਵਿਚ ਇਹ ਵੱਡਾ ਖਾਲੀ ਅਤੇ ਜੰਗ ਖਾਧਾ ਜਹਾਜ਼ ਸੈਮ ਰਾਤੁਲੰਗੀ ਪੀਬੀ 1600 ਆਪੇ ਚੱਲਦਾ ਦਿਖਿਆ ਸੀ।ਨੇਵੀ ਦਾ ਕਹਿਣਾ ਹੈ ਕਿ ਇਸ ਨੂੰ ਇੱਕ ਬੇੜੇ ਰਾਹੀ ਟੋਅ ਕਰਕੇ ਬੰਗਲਾਦੇਸ਼ 'ਚ ਇੱਕ ਜਹਾਜ਼ ਤੋੜਨ ਵਾਲੇ ਕਾਰਖਾਨੇ ਵੱਲ ਲਿਜਾਇਆ ਜਾ ਰਿਹਾ ਸੀ ਪਰ ਖ਼ਰਾਬ ਮੌਸਮ ਕਾਰਨ ਕਿਸੇ ਤਰ੍ਹਾਂ ਇਹ ਛੁੱਟ ਗਿਆ।ਵੀਰਵਾਰ ਨੂੰ ਪ੍ਰਸ਼ਾਸਨ ਅਤੇ ਨੇਵੀ ਅਧਿਕਾਰੀਆਂ ਨੂੰ ਸਮੁੰਦਰੀ ਤਟ 'ਤੇ ਘੁੰਮਣ ਦੌਰਾਨ ਸੈਮ ਰਾਤੁਲੰਗੀ ਪੀਬੀ 1600 ਨਜ਼ਰ ਆਇਆ।ਇਹ ਵੀ ਪੜ੍ਹੋ:ਆਮਿਰ ਖ਼ਾਨ ਨੇ ਕਿਉਂ ਮੰਗੀ ਸੀ ਰਾਣੀ ਤੋਂ ਮੁਆਫ਼ੀ?ਕੀ ਸਰਦਾਰ ਸਿੰਘ ਬਾਰੇ ਇਹ ਗੱਲਾਂ ਤੁਸੀਂ ਜਾਣਦੇ ਹੋ?ਪੀਰੀਅਡਜ਼ ਮਗਰੋਂ ਔਰਤਾਂ ਦੇ ਤੇਜ਼ ਦਿਮਾਗ ਦੇ ਮੁਕਾਬਲੇ 'ਚ ਮਰਦ ਨਹੀਂਥਾਈਲੈਂਡ ਜਾਣ ਦਾ ਇੰਨਾ ਚਾਅ ਕਿਉਂ ਹੈ ਭਾਰਤੀਆਂ ਨੂੰਪੁਲਿਸ ਅਤੇ ਨਿਗਰਾਨ ਵੀ ਹੈਰਾਨ ਹੋ ਗਏ ਕਿ ਇੰਨਾਂ ਵੱਡਾ ਜਹਾਜ਼ ਬਿਨਾਂ ਕਿਸੇ ਸਮਾਨ ਅਤੇ ਚਾਲਕ ਦੇ ਮਿਆਂਮਾਰ ਤਟ ਤੋਂ ਕਿਵੇਂ ਗਾਇਬ ਹੋ ਗਿਆ। ਦੁਨੀਆਂ ਭਰ ਦੇ ਜਹਾਜ਼ਾਂ ਦੇ ਸਫ਼ਰ ਦੀ ਜਾਣਕਾਰੀ ਰੱਖਣ ਵਾਲੀ ਮਰੀਨ ਟ੍ਰੈਫਿਕ ਵੈਬਸਾਇਟ ਮੁਤਾਬਕ 2001 ਵਿੱਚ ਬਣਿਆ ਇਹ ਜਹਾਜ਼ ਕਰੀਬ 177 ਮੀਟਰ ਲੰਬਾ ਹੈ। Image copyright YANGON POLICE/ ਫੋਟੋ ਕੈਪਸ਼ਨ ਬੰਗਲਾਦੇਸ਼ ਵਿੱਚ ਬੇੜਿਆਂ ਨੂੰ ਤੋੜਨ ਵਾਲਾ ਵੱਡਾ ਕਾਰਖ਼ਾਨਾ ਹੈ ਏਐਫਪੀ ਨਿਊਜ਼ ਏਜੰਸੀ ਮੁਤਾਬਕ 2009 ਵਿੱਚ ਇਸ ਜਹਾਜ਼ ਆਖ਼ਰੀ ਲੋਕੇਸ਼ਨ ਤਾਇਵਾਨ ਬੰਦਰਗਾਹ ਰਿਕਾਰਡ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਇਸ ਸੇਵਾਮੁਕਤ ਜਹਾਜ਼ ਨੂੰ ਪਹਿਲੀ ਵਾਰ ਮਿਆਂਮਾਰ ਵਿੱਚ ਦੇਖਿਆ ਗਿਆ ਸੀ। ਸ਼ਨੀਵਾਲ ਨੂੰ ਮਿਆਂਮਾਰ ਦੀ ਨੇਵੀ ਨੇ ਕਿਹਾ ਸੀ ਕਿ "ਇਸ ਦੇ ਸਿਰੇ 'ਤੇ ਦੋ ਤਾਰਾਂ ਮਿਲੀਆਂ ਹਨ", ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਕਿਸੇ ਹੋਰ ਜਹਾਜ਼ ਦੁਆਰਾ ਖਿੱਚਿਆ ਜਾ ਰਿਹਾ ਸੀ। ਇਸ ਤੋਂ ਬਾਅਦ ਟੋਅ ਕਰਨ ਵਾਲਾ ਬੇੜਾ ਮਿਆਂਮਾਰ ਬੰਦਰਗਾਹ ਤੋਂ 80 ਕਿਲੋਮੀਟਰ ਦੂਰ ਮਿਲਿਆ। ਇੰਡੋਨੇਸ਼ੀਆ ਦੇ 13 ਕਰਊ ਮੈਂਬਰਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਪਤਾ ਲੱਗਾ ਕਿ ਟੋਅ ਬੇੜਾ ਇਸ ਨੂੰ 13 ਅਗਸਤ ਤੋਂ ਖਿੱਚ ਰਿਹਾ ਸੀ ਅਤੇ ਜਿਸ ਦਾ ਇਸ ਨੂੰ ਬੰਗਲਾਦੇਸ਼ ਦੇ ਕਾਰਖਾਨੇ ਤੱਕ ਲੈ ਕੇ ਜਾਣਾ ਉਦੇਸ਼ ਸੀ, ਜਿੱਥੇ ਇਸ ਨੂੰ ਤੋੜਿਆ ਜਾ ਸਕਦਾ। ਪਰ ਰਸਤੇ ਵਿੱਚ ਖ਼ਰਾਬ ਮੌਸਮ ਹੋਣ ਕਾਰਨ ਇਸ ਨੂੰ ਟੋਅ ਕੇ ਲੈ ਜਾਣ ਵਾਲੀਆਂ ਤਾਰਾਂ ਟੁੱਟ ਗਈਆਂ ਅਤੇ ਉਨ੍ਹਾਂ ਨੇ ਜਹਾਜ਼ ਨੂੰ ਛੱਡਣ ਦਾ ਫੈ਼ਸਲਾ ਕਰ ਲਿਆ। ਇਸ ਮਾਮਲੇ ਦੀ ਹੋਰ ਗਹਿਰਾਈ ਨਾਲ ਅਧਿਕਾਰੀ ਅਗਲੀ ਜਾਂਚ ਕਰ ਰਹੇ ਹਨ। ਇਹ ਵੀ ਪੜ੍ਹੋ:ਸ਼ਾਹੁਰਖ਼ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਮੁਕਾਇਆਪੰਜਾਬ ਤੋਂ ਬਾਅਦ ਹਿਮਾਚਲ ਵੀ ਚਿੱਟੇ ਦੀ ਲਪੇਟ ‘ਚਕੀ ਸੈਕਸ ਲਾਈਫ਼ ਨੂੰ ਲੈ ਕੇ ਤੁਹਾਡੇ ਮਨ ’ਚ ਵੀ ਗਲਤਫ਼ਹਿਮੀਆਂ ਹਨਗੋਗੋਈ ਦਾ ਕੋਰਟ ਮਾਰਸ਼ਲ ਛੱਟੀ ਸਿੰਘਪੁਰਾ ਦੇ ਮੁਲਜ਼ਮਾਂ ਵਰਗਾ ਤਾਂ ਨਹੀਂ ਹੋਵੇਗਾਇਲੈਵਨ ਮਿਆਂਮਾਰ ਦੀ ਖ਼ਬਰ ਮੁਤਾਬਕ ਇਸ ਨੂੰ ਟੋਅ ਕਰਨ ਵਾਲੇ ਬੇੜੇ ਦਾ ਮਾਲਕ ਮਲੇਸ਼ੀਆ ਤੋਂ ਹੈ।ਬੰਗਲਾਦੇਸ਼ ਵਿੱਚ ਬੇੜਿਆਂ ਨੂੰ ਤੋੜਨ ਵਾਲਾ ਵੱਡਾ ਕਾਰਖ਼ਾਨਾ ਹੈ। ਜਿਥੇ ਸਾਲਾਨਾ ਸੈਂਕੜੇ ਵਪਾਰਕ ਜਹਾਜ਼ ਤੋੜੇ ਜਾਂਦੇ ਹਨ। ਪਰ ਇਹ ਕੰਮ ਵਿਵਾਦਪੂਰਨ ਹੈ, ਆਲੋਚਕਾਂ ਦਾ ਕਹਿਣਾ ਹੈ ਕਿ ਵਾਤਾਵਰਨ ਵਿਰੋਧੀ ਅਤੇ ਮਜ਼ਦੂਰਾਂ ਲਈ ਖ਼ਤਰਨਾਕ ਧੰਦਾ ਹੈ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਰਾਮ ਰਹੀਮ ਖ਼ਿਲਾਫ਼ ਛਤਰਪਤੀ ਕੇਸ ਵਿਚ ਸੁਪਰੀਮ ਕੋਰਟ ਵਿਚ ਮੁਫ਼ਤ ਕੇਸ ਲੜਨ ਵਾਲਾ ਵਕੀਲ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46905625 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SPI.ORG.IN/BBC ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਵਿਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੇ ਉਨ੍ਹਾਂ ਦੇ 3 ਪ੍ਰੇਮੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 2002 ਵਿਚ ਜਦੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਛਤਰਪਤੀ ਕਤਲ ਕੇਸ ਦੀ ਜਾਂਚ ਸੀਬੀਆਈ ਨੂੰ ਕਰਨ ਦੇ ਹੁਕਮ ਦਿੱਤੇ ਤਾਂ ਡੇਰਾ ਸੱਚਾ ਸੌਦਾ ਮੁਖੀ ਸੁਪਰੀਮ ਕੋਰਟ ਚਲਾ ਗਿਆ ਸੀ । ਛਤਰਪਤੀ ਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ ਤਾਂ ਦਿੱਲੀ ਹਾਈਕੋਰਟ ਦੇ ਸਾਬਕਾ ਮੁੱਖ ਜੱਜ ਰਾਜਿੰਦਰ ਸੱਚਰ ਨੇ ਬਿਨਾਂ ਫ਼ੀਸ ਤੋਂ ਸੁਪਰੀਮ ਕੋਰਟ ਵਿਚ ਇਹ ਕੇਸ ਲੜਿਆ ਅਤੇ ਸੀਬੀਆਈ ਜਾਂਚ ਦਾ ਰਾਹ ਪੱਧਰਾ ਕੀਤਾ।ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਅਤੇ ਸਮਾਜਿਕ ਕਾਰਕੁਨ ਰਾਜੀਵ ਗੋਦਾਰਾ ਨੇ ਰਾਜਿੰਦਰ ਸੱਚਰ ਦੀ 20 ਅਪ੍ਰੈਲ 2018 ਨੂੰ ਹੋਈ ਮੌਤ ਤੋਂ ਬਾਅਦ ਬੀਬੀਸੀ ਪੰਜਾਬੀ ਲਈ ਲਿਖੇ ਮਰਸੀਏ ਵਿਚ ਜਸਟਿਸ ਸੱਚਰ ਵੱਲੋਂ ਇਸ ਕੇਸ ਵਿਚ ਫੈਸਲਾਕੁੰਨ ਭੂਮਿਕਾ ਨਿਭਾਉਣ ਦੀ ਜਾਣਕਾਰੀ ਸਾਂਝੀ ਕੀਤੀ ਸੀ।ਛਤਰਪਤੀ ਦਾ ਕੇਸ ਤੇ ਜਸਟਿਸ ਸੱਚਰਰਾਜੀਵ ਗੋਦਾਰਾ ਨੇ ਲਿਖਿਆ ਸੀ, '2002 ਵਿੱਚ ਹਰਿਆਣਾ ਦੇ ਸਿਰਸਾ ਤੋਂ ਪੱਤਰਕਾਰ ਰਾਮ ਚੰਦਰ ਛਤਰਪਤੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੇ ਇਲਜ਼ਾਮ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ ਉੱਤੇ ਲੱਗੇ।ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਸ ਕੇਸ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ। ਇਨ੍ਹਾਂ ਹੁਕਮਾਂ ਖਿਲਾਫ਼ ਡੇਰਾ ਸੱਚਾ ਸੌਦਾ ਨੇ ਸੁਪਰੀਮ ਕੋਰਟ ਵਿੱਚ ਅਪੀਲ ਕਰ ਦਿੱਤੀ ਸੀ'। ਇਹ ਵੀ ਪੜ੍ਹੋ-ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ'ਪੰਜਾਬ ਤੇ ਹਰਿਆਣਾ ਵਿਚ ਸਵਾਈਨ ਫਲੂ ਦੀ ਆਹਟ ਟੈਰੀਜ਼ਾ ਮੇਅ ਖਿਲਾਫ਼ ਬੇਭਰੋਸਗੀ ਮਤਾ ਖਾਰਿਜਅਦਾਕਾਰ ਕਿਉਂ ਸਾਂਝੀਆਂ ਕਰ ਰਹੇ 10 ਸਾਲ ਪੁਰਾਣੀਆਂ ਤਸਵੀਰਾਂਗੋਦਾਰਾ ਨੇ ਅੱਗੇ ਲਿਖਿਆ ਕਿ ਸਿਰਸਾ ਵਿੱਚ ਛਤਰਪਤੀ ਦੇ ਮਿੱਤਰਾਂ ਵਿੱਚ ਚਰਚਾ ਹੋਈ ਕਿ ਸੁਪਰੀਮ ਕੋਰਟ ਵਿੱਚ ਡੇਰੇ ਖਿਲਾਫ਼ ਕਿਹੜਾ ਵਕੀਲ ਮਜ਼ਬੂਤੀ ਨਾਲ ਖੜ੍ਹਾ ਹੋ ਸਕਦਾ ਹੈ, ਜਿਹੜਾ ਬਿਨਾਂ ਫੀਸ ਛਤਰਪਤੀ ਦੇ ਪਰਿਵਾਰ ਲਈ ਕਾਨੂੰਨੀ ਲੜਾਈ ਲੜ ਸਕੇ। Image copyright Prabhu Dayal/BBC ਫੋਟੋ ਕੈਪਸ਼ਨ ਛੱਤਰਪਤੀ ਮਾਮਲੇ ਵਿੱਚ ਪੰਚਕੁਲਾ ਦੀ ਸੀਬੀਆਈ ਕੋਰਟ 11 ਜਨਵਰੀ ਨੂੰ ਫੈਸਲਾ ਸੁਣਾ ਸਕਦੀ ਹੈ ਉਸ ਸਮੇਂ ਰਾਜਿੰਦਰ ਸੱਚਰ ਦਾ ਨਾਮ ਹੀ ਸਾਰਿਆਂ ਦੀ ਜ਼ੁਬਾਨ 'ਤੇ ਸੀ। ਇਹੀ ਫੈਸਲਾ ਹੋਇਆ ਕਿ ਉਨ੍ਹਾਂ ਨੂੰ ਮਿਲ ਕੇ ਇਸ ਬਾਰੇ ਬੇਨਤੀ ਕੀਤੀ ਜਾਵੇ।ਗੋਦਾਰਾ ਨੇ ਲਿਖਿਆ ਸੀ , 'ਉਸ ਸਮੇਂ ਯੋਗੇਂਦਰ ਯਾਦਵ ਦੇ ਹਵਾਲੇ ਨਾਲ ਅੰਸ਼ੁਲ ਛਤਰਪਤੀ (ਪੱਤਰਕਾਰ ਛਤਰਪਤੀ ਦੇ ਪੁੱਤਰ) ਅਤੇ ਦੋਸਤ ਵੀਰੇਂਦਰ ਭਾਟੀਆ ਨਾਲ ਰਾਜਿੰਦਰ ਸੱਚਰ ਨੂੰ ਉਨ੍ਹਾਂ ਦੇ ਘਰੇ ਪਹਿਲੀ ਵਾਰ ਮੈਂ ਨਿੱਜੀ ਤੌਰ ਉੱਤੇ ਮਿਲਿਆ ਸੀ'। 'ਛੱਤਰਪਤੀ ਦੇ ਕਤਲ ਦੇ ਕੇਸ ਵਿੱਚ ਜਦੋਂ ਉਨ੍ਹਾਂ ਨੂੰ ਡੇਰੇ ਦੀ ਭੂਮਿਕਾ ਬਾਰੇ ਦੱਸਿਆ ਗਿਆ ਤਾਂ ਉਹ ਡੇਰੇ ਦੀ ਤਾਕਤ ਦੀ ਪਰਵਾਹ ਕੀਤੇ ਬਿਨਾਂ ਤੁਰੰਤ ਹੀ ਬਗ਼ੈਰ ਫੀਸ ਦੇ ਕੇਸ ਲੜਨ ਲਈ ਤਿਆਰ ਹੋ ਗਏ'। ਉਨ੍ਹਾਂ ਨੇ ਸੁਪਰੀਮ ਕੋਰਟ ਤੋਂ ਸੀਬੀਆਈ ਜਾਂਚ ਦਾ ਹਾਈ ਕੋਰਟ ਦਾ ਫੈਸਲਾ ਬਰਕਰਾਰ ਰਖਵਾਇਆ।ਜਿਸ ਮਗਰੋਂ ਹੋਈ ਜਾਂਚ ਕਰਕੇ ਡੇਰਾ ਮੁਖੀ 'ਤੇ ਅੱਜ ਵੀ ਕਤਲ ਦੇ ਕੇਸ ਵਿੱਚ ਮੁਲਜ਼ਮ ਵਜੋਂ ਕੇਸ ਚੱਲਣ ਦਾ ਰਾਹ ਪੱਧਰਾ ਹੋ ਗਿਆ। Image copyright Prabhu Dayal/BBC ਫੋਟੋ ਕੈਪਸ਼ਨ ਛਤਰਪਤੀ ਦੇ ਬੇਟੇ ਨੇ ਦੱਸਿਆ ਅੰਸ਼ੁਲ ਯੋਗੇਂਦਰ ਯਾਦਵ ਦੇ ਹਵਾਲੇ ਨਾਲ ਮਿਲੇ ਸੀ ਸੱਚਰ ਨੂੰ ਸੱਚਰ ਕਮੇਟੀ ਦੇ ਚੇਅਰਮੈਨਰਾਜੀਵ ਗੋਦਾਰਾ ਮੁਤਾਬਕ ਭਾਰਤ ਵਿੱਚ ਮੁਸਲਮਾਨਾਂ ਦੀ ਆਰਥਿਕ, ਸਮਾਜਿਕ ਅਤੇ ਵਿਦਿਅਕ ਹਾਲਤ ਨੂੰ ਸਾਹਮਣੇ ਲਿਆਉਣ ਲਈ ਇੱਕ ਕਮਿਸ਼ਨ ਬਣਾਇਆ ਗਿਆ ਸੀ। ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਰਹੇ ਰਾਜਿੰਦਰ ਸੱਚਰ ਇਸ ਕਮੇਟੀ ਦੇ ਮੁਖੀ ਸਨ।ਗੋਦਾਰਾ ਆਪਣੇ ਲੇਖ ਵਿਚ ਉਹ ਲਿਖਦੇ ਹਨ, 'ਇਸ ਕਮਿਸ਼ਨ ਦੀਆਂ ਸਿਫਾਰਿਸ਼ਾਂ ਸੱਚਰ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ ਅਤੇ ਕਿਸੇ ਨਾ ਕਿਸੇ ਪੱਖੋਂ ਭਾਰਤ ਦੀ ਸਮਾਜਿਕ ਬਹਿਸ ਦਾ ਹਿੱਸਾ ਰਹੀਆਂ ਹਨ'।'ਰਾਜਿੰਦਰ ਸੱਚਰ ਦਾ ਨਾਂ ਭਾਰਤ ਵਿੱਚ ਨਾਗਰਿਕ ਆਜ਼ਾਦੀ ਦੇ ਝੰਡਾਬਰਦਾਰ ਵਜੋਂ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ'। Image Copyright BBC News Punjabi BBC News Punjabi Image Copyright BBC News Punjabi BBC News Punjabi ਮਨੁੱਖੀ ਅਧਿਕਾਰਾਂ ਦੇ ਝੰਡਾਬਰਦਾਰ ਸਾਲ 2009 ਬਣੇ ਲੋਕ ਰਾਜਨੀਤਕ ਮੰਚ ਦੇ ਪ੍ਰਧਾਨਗੀ ਮੰਡਲ ਵਿੱਚ ਰਾਜਿੰਦਰ ਸੱਚਰ ਸ਼ਾਮਿਲ ਸਨ। ਸਾਲ 2010-11 ਵਿੱਚ ਉਹ ਦੇਸ ਭਰ ਦੇ ਸਮਾਜਵਾਦੀ ਵਿਚਾਰਕਾਂ ਨੂੰ ਇੱਕ ਮੰਚ 'ਤੇ ਲਿਆਉਣ ਵਾਲੀ ਮੁਹਿੰਮ ਦਾ ਅਹਿਮ ਹਿੱਸਾ ਰਹੇ।ਸਾਲ 1923 ਵਿੱਚ ਜਨਮੇ ਜਸਟਿਸ ਸੱਚਰ ਲਹਿੰਦੀ ਉਮਰੇ ਨਵੀਂ ਸਿਆਸੀ ਪਾਰਟੀ ਸੋਸ਼ਲਿਸਟ ਇੰਡੀਆ ਦੇ ਮਜ਼ਬੂਤ ਸਾਥੀ ਵਜੋਂ ਖੜ੍ਹੇ ਹੋਏ।ਇਹ ਵੀ ਪੜ੍ਹੋ-ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਖਹਿਰਾ ਦੀ ਵਿਧਾਇਕੀ ਰਹੇਗੀ ਜਾਂ ਜਾਏਗੀ Image copyright Getty Images ਫੋਟੋ ਕੈਪਸ਼ਨ ਗੁਰਮੀਤ ਰਾਮ ਰਹੀਮ ਸਿੰਘ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਪੱਤਰਕਾਰ ਛਤਰਪਤੀ ਦਾ ਕਤਲ ਕਰਵਾਇਆ ਸੀ ਗੋਦਾਰਾ ਸੱਚਰ ਬਾਰੇ ਹੋਰ ਵੇਰਵਾ ਦਿੰਦਿਆਂ ਲਿਖਦੇ ਹਨ, 'ਜਸਟਿਸ ਸੱਚਰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਮਨੁੱਖੀ ਸੁਰੱਖਿਆ ਅਤੇ ਕਾਨੂੰਨ ਦੀ ਸਮੀਖਿਆ ਕਰਨ ਵਾਲੀਆਂ ਅਨੇਕਾਂ ਕਮੇਟੀਆਂ ਦੇ ਮੈਂਬਰ ਰਹੇ। ਉਨ੍ਹਾਂ ਦਾ ਯੋਗਦਾਨ ਇਨ੍ਹਾਂ ਸਭ ਗਤੀਵਿਧੀਆਂ ਵਿੱਚ ਬੇਹੱਦ ਪੁਖ਼ਤਾ ਰਿਹਾ। 'ਭਾਵੇਂ ਉਹ ਕੰਪਨੀਜ਼ ਐਕਟ ਦੀ ਸਮੀਖਿਆ ਦਾ ਮਾਮਲਾ ਹੋਵੇ, ਇੰਡਸਟਰੀਅਲ ਡਿਸਪਿਊਟ ਐਕਟ ਜਾਂ ਫੇਰ ਪ੍ਰੋਟੈਕਸ਼ਨ ਆਫ਼ ਹਿਊਮਨ ਰਾਈਟਸ ਦੀ ਸਮੀਖਿਆ ਦਾ ਮਾਮਲਾ ਹੋਵੇ'।'ਨਾਗਰਿਕ ਆਜ਼ਾਦੀ ਦੇ ਪਹਿਰੇਦਾਰ ਵਜੋਂ 1990 ਵਿੱਚ ਕਸ਼ਮੀਰ ਦੀ ਸਥਿਤੀ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਅਤੇ ਨਾਗਰਿਕ ਅਧਿਕਾਰਾਂ ਨਾਲ ਵਾਬਸਤਾ ਕਈ ਘਟਨਾਵਾਂ ਨਾਲ ਜੁੜੇ ਮਾਮਲਿਆਂ ਵਿੱਚ ਇੱਕ ਰਿਪੋਰਟ ਉਨ੍ਹਾਂ ਦੀ ਅਗਵਾਈ ਅਤੇ ਸਹਿਯੋਗ ਨਾਲ ਪੀਯੂਸੀਐਲ ਨੇ ਜਾਰੀ ਕੀਤੀ ਸੀ'।ਜੱਜ ਬਣਨ ਤੋਂ ਪਹਿਲਾਂ ਤੇ ਬਾਅਦ ਗੋਦਾਰਾ ਨੇ ਆਪਣੇ ਲੇਖ ਵਿਚ ਲਿਖਿਆ ਕਿ ਜੱਜ ਬਣਨ ਤੋਂ ਪਹਿਲਾਂ ਅਤੇ ਫੇਰ ਰਿਟਾਇਰਮੈਂਟ ਤੋਂ ਬਾਅਦ ਜਸਟਿਸ ਸੱਚਰ ਵਕੀਲ ਵਜੋਂ ਪੋਟਾ (ਪ੍ਰੀਵੈਨਸ਼ਨ ਆਫ ਟੈਰੇਰਿਜ਼ਮ ਐਕਟ) ਦੇ ਮਾਮਲੇ ਤੋਂ ਲੈ ਕੇ ਤਾਮਿਲ ਨਾਡੂ ਵਿੱਚ ਹੋਈ ਅੰਦੋਲਨਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਤੱਕ ਦੇ ਅਨੇਕ ਕੇਸਾਂ ਨੂੰ ਅਦਾਲਤ ਵਿੱਚ ਮਜ਼ਬੂਤੀ ਨਾਲ ਲੜੇ। Image copyright Hindustan Times 'ਜਸਟਿਸ ਸੱਚਰ ਨੇ ਕੀਨੀਆ ਵਿੱਚ ਹਾਊਸਿੰਗ ਦੇ ਸਵਾਲ 'ਤੇ ਯੂਨਾਈਟਿਡ ਨੇਸ਼ਨ ਦੇ ਨੁੰਮਾਇੰਦੇ ਵਜੋਂ 2000 ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਸੀ। ਇਸ ਦੇ ਨਾਲ ਹੀ ਮੁੰਬਈ ਵਿੱਚ ਝੁੱਗੀ ਝੋਂਪੜੀ ਵਾਲਿਆਂ ਦੇ ਅਧਿਕਾਰਾਂ ਦੀ ਉਲੰਘਣਾ ਦੀ ਵੀ ਜਾਂਚ ਰਿਪੋਰਟ ਤਿਆਰ ਕੀਤੀ'। 'ਮਾਰਚ 2005 ਵਿੱਚ ਭਾਰਤ ਦੀ ਕੇਂਦਰ ਸਰਕਾਰ ਨੇ ਜਸਟਿਸ ਸੱਚਰ ਨੂੰ ਮੁਸਲਿਮ ਸਮਾਜ ਦੀ ਆਰਥਿਕ ਅਤੇ ਸਮਾਜਿਕ ਅਤੇ ਵਿਦਿਅਕ ਸਥਿਤੀ ਦੀ ਨਿਸ਼ਾਨਦੇਹੀ ਕਰਕੇ ਰਿਪੋਰਟ ਸੌਂਪਣ ਲਈ ਕਿਹਾ ਸੀ'। ਨਵੰਬਰ 2006 ਵਿੱਚ ਸੌਂਪੀ ਇਸ ਰਿਪੋਰਟ ਵਿੱਚ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਵਿੱਚ ਵਧ ਰਹੀ ਆਰਥਿਕ ਅਤੇ ਸਮਾਜਿਕ ਅਸੁਰੱਖਿਆ ਦੀ ਨਿਸ਼ਾਨਦੇਹੀ ਕੀਤੀ। ਇਸ ਰਿਪੋਰਟ ਵਿੱਚ ਇਹ ਤੱਥ ਉਭਰਿਆ ਸੀ ਕਿ ਮੁਸਲਿਮ ਆਬਾਦੀ ਦੀ ਨੁਮਾਇੰਦਗੀ ਸਿਵਲ ਸੇਵਾਵਾਂ, ਪੁਲਿਸ, ਫੌਜ ਅਤੇ ਸਿਆਸਤ ਵਿੱਚ ਵੀ ਘੱਟ ਹੈ।ਇਹ ਵੀ ਪੜ੍ਹੋ-ਛੱਤਰਪਤੀ ਕਤਲ ਕੇਸ: 'ਅਵਾਜ਼ ਮਾਰ ਕੇ ਘਰੋਂ ਬਾਹਰ ਬੁਲਾਇਆ ਤੇ ਗੋਲੀਆਂ ਦਾਗ ਦਿੱਤੀਆਂ'ਰਾਮ ਰਹੀਮ ਪੱਤਰਕਾਰ ਛੱਤਰਪਤੀ ਦੇ ਕਤਲ ਦਾ ਦੋਸ਼ੀਕੀ ਡੇਰੇ ਲੋਕਾਂ ਨੂੰ 'ਫੁਲ ਪੈਕੇਜ' ਦਿੰਦੇ ਹਨ?ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਦੀ ਪੂਰੀ ਕਹਾਣੀ ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੱਕ ਕੁੜੀ ਦੀ ਕਹਾਣੀ ਜਿਸ ਨੇ ਸਰੀਰਕ ਸ਼ੋਸ਼ਣ ਕਰਕੇ ਖੇਡ ਛੱਡੀ ਕੇਟ ਮੋਰਗਨ ਪੱਤਰਕਾਰ, ਬੀਬੀਸੀ 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46769846 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਜਦੋਂ ਮੇਘਨ 17 ਸਾਲਾਂ ਦੀ ਸੀ ਤਾਂ ਦੋਹਾਂ ਵਿਚਾਲੇ 'ਗੁਪਤ ਰਿਸ਼ਤਾ' ਸ਼ੁਰੂ ਹੋ ਗਿਆ "ਜਦੋਂ ਮੈਂ 16 ਸਾਲਾਂ ਦੀ ਸੀ, ਅਸੀਂ ਥੋੜ੍ਹੇ ਜ਼ਿਆਦਾ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਹ ਸਿਰਫ਼ ਖੇਡ ਬਾਰੇ ਨਹੀਂ ਸਨ। ਮੈਂ ਕਾਫ਼ੀ ਭੋਲੀ ਅਤੇ ਜਲਦੀ ਪ੍ਰਭਾਵਿਤ ਹੋਣ ਵਾਲੀ ਸੀ।"ਮੇਘਨ (ਬਦਲਿਆ ਹੋਇਆ ਨਾਮ) - ਨੇ ਦੱਸਿਆ ਕਿ ਉਹ ਉਦੋਂ 17 ਸਾਲ ਦੀ ਸੀ, ਜਦੋਂ ਉਸਨੇ ਪਹਿਲੀ ਵਾਰ ਆਪਣੇ ਖੇਡ ਕੋਚ ਨੂੰ ਚੁੰਮਿਆ ਸੀ। ਉਹ ਉਮਰ ਵਿੱਚ ਕਾਫ਼ੀ ਵੱਡਾ ਸੀ ਅਤੇ ਉਸ ਨੇ ਉਸ ਦੇ ਕਈ ਖੇਡ ਦੌਰਿਆਂ ਦੌਰਾਨ ਰਖਵਾਲੇ (ਗਾਰਡੀਅਨ) ਵਜੋਂ ਧਿਆਨ ਰੱਖਿਆ ਸੀ ਅਤੇ ਮੇਘਨ ਦੇ ਮਾਪੇ ਉਸ 'ਤੇ ਪੱਕਾ ਵਿਸ਼ਵਾਸ ਰੱਖਦੇ ਸਨ।ਹਾਲਾਂਕਿ ਯੂਕੇ ਵਿੱਚ ਅਧਿਆਪਕਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ 16 ਅਤੇ 17 ਸਾਲ ਦੀ ਉਮਰ ਦੇ ਬੱਚਿਆਂ ਨਾਲ ਜਿਨਸੀ ਸਬੰਧ ਰੱਖਣਾ ਗੈਰ-ਕਾਨੂੰਨੀ ਹੈ ਪਰ ਇਹ ਨਿਯਮ ਖੇਡ ਕੋਚਾਂ 'ਤੇ ਲਾਗੂ ਨਹੀਂ ਹੁੰਦਾ। ਮੁਹਿੰਮ ਚਲਾਉਣ ਵਾਲੇ ਕਈ ਲੋਕ ਇਸ ਨਿਯਮ ਨੂੰ ਬਦਲਣਾ ਚਾਹੁੰਦੇ ਹਨ।ਉਨ੍ਹਾਂ ਨੇ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਉਹ ਸਾਲ 2017 ਵਿੱਚ ਪੇਸ਼ ਕੀਤੀਆਂ ਗਈਆਂ ਤਜਵੀਜਾਂ ਤੋਂ ਪਿੱਛੇ ਹੱਟ ਰਹੀ ਹੈ। ਇਸ ਵਿੱਚ ਕਿਹਾ ਗਿਆ ਸੀ ਕੋਚਾਂ ਨੂੰ ਵੀ ਕਾਨੂੰਨ ਅਧੀਨ ਉਸ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ ਜਿਸ ਵਿੱਚ ਉਹ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਨਾ ਕਰ ਸਕਣ। ਇਹ ਵੀ ਪੜ੍ਹੋ:ਪਾਕਿਸਤਾਨ 'ਚ 'ਹਿੰਦੂਆਂ ਦੀ ਕੁੱਟ-ਮਾਰ' ਵਾਲੇ ਵੀਡੀਓ ਦਾ ਸੱਚ'ਧਮਕੀਆਂ ਮਿਲ ਰਹੀਆਂ ਹਨ, ਅਸੀਂ ਡਰਦੀਆਂ ਨਹੀਂ''ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ'ਨਿਆਂ ਮੰਤਰਾਲੇ ਲਗਾਤਾਰ ਕਹਿ ਰਿਹਾ ਹੈ ਕਿ ਕਾਨੂੰਨ ਸਮੀਖਿਆ ਅਧੀਨ ਹੈ।ਮੇਘਨ ਉਸ ਸਮੇਂ ਅਲ੍ਹੜ ਉਮਰ ਦੀ ਹੀ ਸੀ ਜਦੋਂ ਉਸ ਸ਼ਖਸ ਨੂੰ ਪਹਿਲੀ ਵਾਰੀ ਮਿਲੀ ਜਿਸ ਉੱਤੇ ਬਾਅਦ ਵਿੱਚ ਉਸ ਨੇ ਫਾਇਦਾ ਚੁੱਕਣ ਦਾ ਇਲਜ਼ਾਮ ਲਾਇਆ ਸੀ।ਜਦੋਂ ਉਹ ਹੋਰ ਉੱਚ ਪੱਧਰ 'ਤੇ ਮੁਕਾਬਲਾ ਕਰਨ ਲੱਗੀ ਤਾਂ ਉਸ ਦੀ ਸਿਖਲਾਈ ਹਫ਼ਤੇ ਵਿਚ ਸੱਤ ਦਿਨ ਹੁੰਦੀ ਸੀ। ਉਸ ਨੇ ਕਿਹਾ ਕਿ ਉਹ ਸਿਖਲਾਈ ਵੇਲੇ ਅਕਸਰ ਆਪਣੇ ਕੋਚ ਦੇ ਨਾਲ ਇਕੱਲੀ ਹੁੰਦੀ ਸੀ। 'ਉਮਰ ਦਾ ਵੱਡਾ ਫਾਸਲਾ'ਮੇਘਨ ਨੇ ਦੱਸਿਆ, "ਮੈਨੂੰ ਲਗਿਆ ਕਿ ਸਭ ਦੇ ਵਿਅਕਤੀਗਤ ਸੈਸ਼ਨ ਹੁੰਦੇ ਹੋਣਗੇ ਪਰ ਅਸਲ ਵਿੱਚ ਇਹ ਸਿਰਫ਼ ਮੇਰੇ ਹੀ ਹੁੰਦੇ ਸਨ। ਉਹ ਹੋਰਨਾਂ ਨੂੰ ਕਹਿੰਦਾ ਸੀ ਕਿ ਟਰੇਨਿੰਗ ਰੱਦ ਹੋ ਗਈ ਹੈ ਤਾਂ ਕਿ ਟਰੇਨਿੰਗ ਦੌਰਾਨ ਅਸੀਂ ਇਕੱਲੇ ਹੋਈਏ।" ਉਸ ਨੇ ਦੱਸਿਆ ਕਿ ਸਿਖਲਾਈ ਅਤੇ ਮੀਟਿੰਗ ਦਾ ਸਮਾਂ ਤੈਅ ਕਰਨ ਲਈ ਉਸ ਦੇ ਕੋਚ ਕੋਲ ਉਸ ਦਾ ਫੋਨ ਨੰਬਰ ਹੁੰਦਾ ਸੀ।ਜਦੋਂ ਉਹ 16 ਸਾਲ ਦੀ ਸੀ, ਜੋ ਕਿ ਯੂਕੇ ਵਿੱਚ ਰਜ਼ਾਮੰਦੀ ਦੇ ਲਈ ਸਹੀ ਉਮਰ ਸਮਝੀ ਜਾਂਦੀ ਹੈ, ਕੋਚ ਨੇ ਮੇਘਨ ਤੋਂ ਨਿੱਜੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਜਿਵੇਂ ਕਿ ਉਸ ਦੀ ਸੈਕਸ ਜ਼ਿੰਦਗੀ ਬਾਰੇ। Image copyright Getty Images ਫੋਟੋ ਕੈਪਸ਼ਨ ਮੇਘਨ ਦਾ ਕਹਿਣਾ ਹੈ, "ਉਹ ਇਸ ਮਾਮਲੇ ਵਿੱਚੋਂ ਬੱਚ ਕੇ ਨਿਕਲ ਗਿਆ... ਪਰ ਮੇਰੇ ਲਈ ਕਾਫ਼ੀ ਨਿਰਾਸ਼ਾ ਵਾਲਾ ਰਿਹਾ।" (ਸੰਕੇਤਕ ਤਸਵੀਰ) ਮੇਘਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਰਾਤ ਨੂੰ ਘੁੰਮਣ ਤੋਂ ਬਾਅਦ ਇੱਕ-ਦੂਜੇ ਨੂੰ ਚੁੰਮਿਆ ਅਤੇ ਕਈ ਵਾਰੀ ਜਦੋਂ ਉਹ ਉਸ ਨੂੰ ਘਰ ਛੱਡਣ ਗਿਆ ਤਾਂ ਉਸ ਦੀ ਗੱਡੀ ਵਿੱਚ ਉਹ ਇੱਕ-ਦੂਜੇ ਦੇ ਹੋਰ ਨੇੜੇ ਵੀ ਆਏ। ਉਹ ਇੰਝ ਅਹਿਸਾਸ ਕਰਵਾ ਰਿਹਾ ਸੀ ਜਿਵੇਂ 'ਉਹ ਇੱਕ ਰਿਸ਼ਤੇ ਵਿੱਚ ਹੋਣ।'"ਇਹ ਇੱਕ ਰਾਜ਼ ਸੀ ਇਸ ਲਈ ਮੈਂ ਸੋਚਿਆ ਕਿ ਸਾਨੂੰ ਸਾਡੇ ਸਾਰੇ ਮੈਸੇਜ ਡਿਲੀਟ ਕਰਨਾ ਚਾਹੀਦੇ ਹਨ।""ਮੈਨੂੰ ਚੰਗਾ ਨਹੀਂ ਲੱਗਿਆ ਕਿ ਅਸੀਂ ਇਸ ਨੂੰ ਗੁਪਤ ਰੱਖੀਏ ਕਿਉਂਕਿ ਮੈਨੂੰ ਲਗਦਾ ਸੀ ਕਿ ਮੈਂ ਝੂਠ ਬੋਲ ਰਹੀ ਹਾਂ। ਮੈਨੂੰ ਇੱਕ ਅਪਰਾਧੀ ਵਰਗਾ ਲਗਦਾ ਸੀ।"ਮੇਘਨ ਨੇ ਦੱਸਿਆ ਕਿ ਇਹ ਰਿਸ਼ਤਾ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ ਉਸ ਨੂੰ ਉਮਰ ਦੇ ਵੱਡੇ ਫਰਕ ਦਾ ਅਹਿਸਾਸ ਨਹੀਂ ਹੋਇਆ ਅਤੇ ਉਸ ਨੇ ਫਿਰ ਰਿਸ਼ਤਾ ਤੋੜ ਦਿੱਤਾ।ਉਸ ਨੇ ਫਿਰ ਆਪਣੇ ਮਾਪਿਆਂ ਨੂੰ ਇਸ ਬਾਰੇ ਦੱਸਿਆ ਜੋ ਕਿ ਕਾਫ਼ੀ ਦੁਖੀ ਹੋਏ ਅਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ।ਕੋਚ ਨੇ ਸਾਰੇ ਦਾਅਵਿਆਂ ਨੂੰ ਖਾਰਿਜ ਕੀਤਾ ਪਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਹ ਜ਼ਮਾਨਤ 'ਤੇ ਬਾਹਰ ਵੀ ਆ ਗਿਆ। ਇਹ ਮਾਮਲਾ ਖਤਮ ਕਰ ਦਿੱਤਾ ਗਿਆ ਕਿਉਂਕਿ ਪੁਲਿਸ ਨੂੰ ਇਸ ਵਿੱਚ ਕੋਈ ਅਪਰਾਧ ਨਜ਼ਰ ਨਹੀਂ ਆਇਆ।ਮੇਘਨ ਨੇ ਕਿਹਾ, "ਉਹ ਇਸ ਤੋਂ ਬਚ ਗਿਆ...ਪਰ ਮੇਰੇ ਲਈ ਇਹ ਕਾਫ਼ੀ ਨਿਰਾਸ਼ਾ ਭਰਿਆ ਸੀ।" ਅਹੁਦੇ ਦਾ ਫਾਇਦਾਬੱਚਿਆਂ ਲਈ ਕੰਮ ਕਰਨ ਵਾਲੀ ਸੰਸਥਾ ਐਨਐਸਪੀਸੀਸੀ ਦੇ ਮੁਖੀ ਡੈੱਸ ਮੈਨੀਅਨ ਦਾ ਕਹਿਣਾ ਹੈ ਕਿ 'ਕਾਨੂੰਨ ਬਿਲਕੁਲ ਵਾਜਿਬ ਨਹੀਂ ਹੈ।'ਉਨ੍ਹਾਂ ਕਿਹਾ, "ਸਾਨੂੰ ਪਤਾ ਹੈ ਕਿ ਕਈ ਲੋਕ ਹਨ ਜਿਨ੍ਹਾਂ ਨਾਲ ਗਲਤ ਵਿਹਾਰ ਹੁੰਦਾ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ।" Image copyright Getty Images ਫੋਟੋ ਕੈਪਸ਼ਨ ਮੇਘਨ ਨੇ ਖੇਡ ਛੱਡਣ ਦਾ ਫੈਸਲਾ ਕੀਤਾ "ਅਸੀਂ ਇੱਕ ਅਜਿਹੇ ਰਿਸ਼ਤੇ ਦੀ ਗੱਲ ਕਰ ਰਹੇ ਹਾਂ ਜਿਸ ਵਿੱਚ ਉਮਰ ਵਿੱਚ ਵੱਡੇ ਵਿਅਕਤੀ ਕੋਲ ਭਰੋਸੇਯੋਗ ਅਹੁਦਾ ਹੈ ਅਤੇ ਉਹ ਨੌਜਵਾਨ ਨਾਲੋਂ ਵਧੇਰੇ ਤਾਕਤਵਰ ਜਾਂ ਮਜ਼ਬੂਤ ਸਥਿਤੀ ਵਿੱਚ ਹੁੰਦਾ ਹੈ।" "ਸਾਨੂੰ ਪਤਾ ਹੈ ਕਿ ਜਿਨ੍ਹਾਂ ਨੂੰ ਬੱਚਿਆਂ ਨਾਲ ਸਰੀਰਕ ਸਬੰਧ ਬਣਾਉਣ ਦਾ ਸ਼ੌਂਕ ਹੁੰਦਾ ਹੈ ਉਹ ਆਪਣੇ ਅਹੁਦੇ ਅਤੇ ਪ੍ਰਭਾਵ ਦੀ ਵਰਤੋਂ ਕਰਨਗੇ ਤਾਂ ਕਿ ਉਹ ਆਪਣਾ ਬਚਾਅ ਅਸਾਨੀ ਨਾਲ ਕਰ ਸਕਣ।"ਨਿਆਂ ਮੰਤਰਾਲੇ ਦਾ ਕਹਿਣਾ ਹੈ ਕਿ ਉਹ "ਬੱਚਿਆਂ ਅਤੇ ਨੌਜਵਾਨਾਂ ਨੂੰ ਸਰੀਰਕ ਸ਼ੋਸ਼ਣ ਖਿਲਾਫ਼ ਬਚਾਉਣ ਲਈ ਉਹ ਵਚਨਬੱਧ ਹਨ। "ਇਹ ਵੀ ਪੜ੍ਹੋ:'ਅਸੀਂ ਸੈਕਸ ਨਹੀਂ ਵੇਚਦੇ ਇਹ ਸਿਰਫ਼ ਕਲਾ ਹੈ'ਕਿਹੋ ਜਿਹੀ ਹੈ ਸੈਕਸ ਦੀ ਲਤ ਵਾਲਿਆਂ ਦੀ ਜ਼ਿੰਦਗੀ?ਔਰਤਾਂ ਦੀਆਂ ਇੱਛਾਵਾਂ ਬਾਰੇ ਤੁਸੀਂ ਕਿੰਨਾ ਜਾਣਦੇ ਹੋ?ਇੱਕ ਬੁਲਾਰੇ ਨੇ ਦੱਸਿਆ, "ਸਾਡੇ ਕੋਲ ਪਹਿਲਾਂ ਹੀ ਕਈ ਕਿਸਮ ਦੇ ਫੌਜਦਾਰੀ ਅਪਰਾਧੀ ਹਨ ਜਿਨ੍ਹਾਂ ਖਿਲਾਫ਼ ਮੁਕੱਦਮੇ ਚਲਾਉਣ ਅਤੇ ਸਜ਼ਾ ਦੇਣ ਦੀ ਤਜਵੀਜ ਹੈ।" ਮੇਘਨ ਨੂੰ ਲੱਗਦਾ ਹੈ ਕਿ ਇਸ ਰਿਸ਼ਤੇ ਨੇ ਉਸ ਦੀ ਮਨਪੰਸਦ ਖੇਡ ਨੂੰ 'ਬਰਬਾਦ' ਕਰ ਦਿੱਤਾ। ਉਸ ਨੇ ਉਹ ਖੇਡ ਛੱਡ ਦਿੱਤੀ ਪਰ ਮੁੜ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਟੈਸਲਾ ਕਾਰ ਨੂੰ ਲੱਗੀ ਅੱਗ, ਯੂਕੇ ਦੇ ਟੀਵੀ ਡਾਇਰੈਕਟਰ ਸਨ ਸਵਾਰ 17 ਜੂਨ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44512707 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Mary McCormack ਯੂਕੇ ਦੇ ਟੀਵੀ ਡਾਇਰੈਕਟਰ ਮਾਈਕਲ ਮੋਰਿਸ ਦੀ ਟੈਸਲਾ ਕਾਰ ਨੂੰ ਉਦੋਂ ਅੱਗ ਲੱਗ ਗਈ ਜਦੋਂ ਉਹ ਲਾਸ ਐਂਜਲੇਸ ਵਿੱਚ ਗੱਡੀ ਚਲਾ ਰਹੇ ਸਨ। ਇਹ ਦਾਅਵਾ ਉਨ੍ਹਾਂ ਦੀ ਅਦਾਕਾਰਾ ਪਤਨੀ ਮੈਰੀ ਮੈਕੋਰਮੈਕ ਨੇ ਕੀਤਾ ਹੈ।ਮੌਰੀ ਮੈਕੋਰਮੈਕ ਨੇ ਇਸ ਦਾ ਇੱਕ ਵੀਡੀਓ ਵੀ ਟਵੀਟ ਕੀਤਾ।ਉਨ੍ਹਾਂ ਲਿਖਿਆ, "ਕੋਈ ਹਾਦਸਾ ਨਹੀਂ, ਸੈਂਟਾ ਮੋਨੀਕਾ ਤੇ ਟਰੈਫ਼ਿਕ ਵਿਚਾਲੇ ਅਚਾਨਕ। ਉਸ ਚੰਗੇ ਜੋੜੇ ਨੂੰ ਧੰਨਵਾਦ ਜਿਸ ਨੇ ਉਸ ਨੂੰ ਬਾਹਰ ਕੱਢਿਆ।" Image Copyright @marycmccormack @marycmccormack Image Copyright @marycmccormack @marycmccormack ਕੋਈ ਵੀ ਜ਼ਖਮੀ ਨਹੀਂ ਹੋਇਆ। ਟੈਸਲਾ ਨੇ ਏਬੀਸੀ ਨਿਊਜ਼ ਨੂੰ ਕਿਹਾ ਕਿ ਉਹ ਅਜਿਹੇ ਅਸਾਧਾਰਨ ਹਾਦਸੇ ਦੀ ਜਾਂਚ ਕਰ ਰਹੇ ਹਨ।ਟੈਸਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਿਜਲੀ ਦੇ ਵਾਹਨ ਪੈਟਰੋਲ ਦੇ ਵਾਹਨਾਂ ਨਾਲੋਂ ਘੱਟ ਹੀ ਅੱਗ ਫੜ੍ਹਦੇ ਹਨ।'UK ਮਾਲਿਆ ਨੂੰ ਲੈ ਸਕਦਾ ਹੈ, ਵਿਦਿਆਰਥੀਆਂ ਨੂੰ ਨਹੀਂ''ਇੰਟਰਵਿਊ ਲੈਣ ਵਾਲੇ ਨੂੰ ਮੇਰਾ ਸਰੀਰ ਪਸੰਦ ਨਹੀਂ ਆਇਆ'ਫੁੱਟਬਾਲ ਵਿਸ਼ਵ ਕੱਪ 2018: ਮੈਦਾਨ 'ਚ ਇੰਸੁਲਿਨ ਕਿਟ ਲੈ ਕੇ ਉਤਰਨ ਵਾਲਾ ਖਿਡਾਰੀਆਪਣੇ ਟਵੀਟ ਵਿੱਚ ਮੈਕੋਰਮੈਕ ਨੇ ਲਿਖਿਆ, "ਰੱਬ ਦਾ ਸ਼ੁਕਰ ਹੈ ਕਿ ਮੇਰੀਆਂ ਤਿੰਨੋ ਧੀਆਂ ਉਸ ਕਾਰ ਵਿੱਚ ਨਹੀਂ ਸਨ।" ਮੌਕੇ 'ਤੇ ਅੱਗ ਬੁਝਾਊ ਦਸਤੇ ਨੂੰ ਬੁਲਾਇਆ ਗਿਆ ਅਤੇ ਅੱਗ ਤੁਰੰਤ ਹੀ ਬੁਝਾ ਦਿੱਤੀ ਗਈ।ਮੈਕੋਰਮੈਕ ਨੇ ਬਾਅਦ ਵਿੱਚ ਟਵੀਟ ਕੀਤਾ, "ਇਹ ਕਾਰ ਆਟੋਮੈਟਿਕ ਡਰਾਈਵਰ ਵਾਲੀ ਨਹੀਂ ਸੀ ਸਗੋਂ ਇਹ ਆਮ ਟੈਸਲਾ ਕਾਰ ਸੀ।" Image Copyright @marycmccormack @marycmccormack Image Copyright @marycmccormack @marycmccormack ਟੈਸਲਾ ਦੇ ਇੱਕ ਬੁਲਾਰੇ ਨੇ ਏਬੀਸੀ ਨਿਊਜ਼ ਨੂੰ ਦੱਸਿਆ, "ਅਸੀਂ ਸਥਾਨਕ ਅਧਿਕਾਰੀਆਂ ਦੀ ਮਦਦ ਕਰ ਰਹੇ ਹਾਂ ਅਤੇ ਸੰਤੁਸ਼ਟ ਹਾਂ ਕਿ ਸਾਡਾ ਗਾਹਕ ਸੁਰੱਖਿਅਤ ਹੈ। ਇਹ ਇੱਕ ਅਸਾਧਾਰਨ ਹਾਦਸਾ ਹੈ ਅਤੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।"(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
#AutoExpo2018: ਕੀ ਹੈ ਗੱਡੀਆਂ ਦੇ ਸ਼ੌਕੀਨਾਂ ਲਈ ਖਾਸ? 9 ਫ਼ਰਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-42994485 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SAJJAD HUSSAIN/AFP/GETTY IMAGES ਉਹ ਜ਼ਮਾਨਾ ਗਿਆ ਜਦੋਂ ਕਾਰਾਂ ਸਿਰਫ਼ ਧੂੰਆਂ ਛੱਡਦੀਆਂ ਸਨ, ਹੁਣ ਇਹ ਦਿਲ ਵੀ ਚੋਰੀ ਕਰਦੀਆਂ ਹਨ।ਸੰਸਾਰ ਡੀਜ਼ਲ-ਪੈਟ੍ਰੋਲ ਤੋਂ ਅੱਗੇ ਵਧ ਗਿਆ ਹੈ ਅਤੇ ਇਲੈਕਟ੍ਰਿਕ ਵਾਹਨਾਂ ਦੇ ਵਰਗ ਵਿੱਚ ਖਰੀਦਦਾਰਾਂ ਕੋਲ ਮੌਕੇ ਵਧ ਗਏ ਹਨ।ਇਹ ਹੌਂਡਾ ਮੋਟਰਜ਼ ਦੀ 'ਸਪੋਰਟਸ ਈਵੀ ਕੰਸੈਪਟ' ਕਾਰ ਹੈ।ਕੰਪਨੀ ਦਾ ਦਾਅਵਾ ਹੈ ਕਿ ਇਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਸੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ। Image copyright SAJJAD HUSSAIN/AFP/GETTY IMAGES ਜ਼ਮਾਨਾ ਗੁਜ਼ਰ ਗਿਆ ਪਰ ਮਾਰੂਤੀ-ਸੁਜ਼ੂਕੀ ਦਾ ਜਲਵਾ ਅੱਜ ਵੀ ਬਰਕਰਾਰ ਹੈ। ਆਟੋ ਐਕਸਪੋ 2018 ਵਿੱਚ ਸੁਜ਼ੂਕੀ ਨੇ ਆਪਣੀ ਨਵੀਂ ਕੰਸੈਪਟ ਫਿਊਚਰ ਐੱਸ ਕਾਰ ਤੋਂ ਪਰਦਾ ਚੁੱਕਿਆ।ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੁਜ਼ੂਕੀ ਇਸੇ ਕੰਪੈਕਟ ਹੈਚਬੈਕ ਕਾਰ ਦੇ ਤੌਰ ਉੱਤੇ ਬਜ਼ਾਰ ਵਿੱਚ ਉਤਾਰੇਗੀ।ਮਾਰੂਤੀ ਦੀ ਵਿਟਾਰਾ ਬ੍ਰੀਜ਼ਾ ਤੋਂ ਬਾਅਦ ਕੰਸੈਪਟ ਐੱਸ ਉਹ ਕਾਰ ਹੋਵੇਗੀ ਜਿਸ ਦਾ ਡਿਜ਼ਾਇਨ ਪੂਰੀ ਤਰ੍ਹਾਂ ਭਾਰਤ ਲਈ ਤਿਆਰ ਕੀਤਾ ਗਿਆ ਹੈ। Image copyright RAMINDER PAL SINGH/EPA ਮਰਸਡੀਜ਼ ਬੈਂਨਜ਼ ਦੀ 'ਮੇਬੈਕ ਐੱਸ 650' ਦੀ ਕੀਮਤ 2.73 ਕਰੋੜ ਰੁਪਏ ਰੱਖੀ ਗਈ ਹੈ। ਭਾਵੇ ਕਿ ਇਹ ਅਜੇ ਤੱਕ ਇਲੈਕਟ੍ਰੋਨਿਕ ਕਾਰ ਹੈ।ਕੰਪਨੀ ਦਾ ਇਰਾਦਾ ਆਪਣੀ ਕੁੱਲ ਵਿਕਰੀ ਦਾ 20 ਤੋਂ 25 ਫੀਸਦ ਟੀਚਾ ਇਸੇ ਸੈਗਮੈਂਟ ਤੋਂ ਪੂਰਾ ਕਰਨ ਦਾ ਹੈ।ਕੰਪਨੀ ਨੇ 'ਮੇਬੈਕ ਐੱਸ 650' ਨੂੰ ਮਹਿਲ ਔਨ ਵਹੀਕਲ ਦਾ ਨਾਮ ਦਿੱਤਾ ਹੈ।ਜਰਮਨੀ ਤੋਂ ਬਾਹਰ ਭਾਰਤ ਪਹਿਲਾ ਅਜਿਹਾ ਦੇਸ ਹੈ, ਜਿੱਥੇ 'ਮੇਬੈਕ ਐੱਸ 650' ਲਾਂਚ ਕੀਤੀ ਜਾ ਰਹੀ ਹੈ। Image copyright SAJJAD HUSSAIN/AFP/GETTY IMAGES ਦਿੱਲੀ ਐੱਨਸੀਆਰ ਦੇ ਗਰੇਟਰ ਨੋਇਡਾ ਵਿੱਚ ਆਟੋ- ਐਕਸਪੋ ਵਿੱਚ ਬੁੱਧਵਾਰ ਨੂੰ ਜਿਨ੍ਹਾਂ ਕੰਸੈਪਟ ਕਾਰਾਂ ਦੀ ਨੁੰਮਾਇਸ਼ ਕੀਤੀ ਗਈ ਉਨ੍ਹਾਂ ਵਿੱਚ ਰੇਨਾ ਮੋਟਰਜ਼ ਦੀ ਕੰਸੈਪਟ ਕਾਰ ਰੇਆਨ ਵੀ ਇੱਕ ਸੀ।ਸੱਤ ਫਰਬਰੀ ਨੂੰ ਸ਼ੁਰੂ ਹੋਏ ਇਸ ਆਟੋ ਐਕਸਪੋ ਨੂੰ ਆਮ ਲੋਕਾਂ ਲਈ ਸ਼ੁੱਕਰਵਾਰ ਨੂੰ ਖੋਲਿਆ ਗਿਆ ਹੈ। Image copyright SAJJAD HUSSAIN/AFP/GETTY IMAGES ਦੱਖਣੀ ਕੋਰੀਆ ਦੀ ਕੀਆ ਮੋਟਰ ਭਾਰਤ ਵਿੱਚ ਨਵਾਂ ਨਾਂ ਹੈ । ਇਹ ਕੰਪਨੀ 2019 ਵਿੱਚ ਪਹਿਲੀ ਐੱਸਯੂਵੀ ਉਤਾਰ ਰਹੀ ਹੈ।ਕੀਆ ਮੋਟਰਜ਼ ਨੇ ਸੰਸਾਰ ਦੀ ਪੰਜਵੀਂ ਸਭ ਤੋਂ ਵੱਡੀ ਕਾਰ ਮਾਰਕੀਟ ਭਾਰਤ ਵਿੱਚ 2021 ਤੱਕ ਤਿੰਨ ਲੱਖ ਕਾਰਾਂ ਵੇਚਣ ਦਾ ਟੀਚਾ ਰੱਖਿਆ ਹੈ।ਆਟੋ ਐਕਸਪੋ ਵਿੱਚ ਕੰਪਨੀ ਆਪਣੀ ਹਾਈਬ੍ਰਿਡ ਕਾਰ 'ਕੀਆ ਨੀਰੋ' ਪੇਸ਼ ਕਰ ਰਹੀ ਹੈ। Image copyright SAJJAD HUSSAIN/AFP/Getty Images ਇਸ ਤੋਂ ਇਲਾਵਾ ਰੇਨਾ ਮੋਟਰਜ਼ ਦੀ ਰੇਆਨਸ ਅਤੇ ਟ੍ਰੇਜ਼ਰ ਦੀ ਵੀ ਨੁੰਮਾਇਸ਼ ਲੱਗੀ ਹੋਈ ਹੈ। ਇਸ ਨੂੰ ਕੰਪਨੀ ਦੇ ਮੁੱਖ ਡਿਜ਼ਾਇਨਰ ਲਾਰੈੱਸ ਵੈਨ ਏਕਰ ਦੇ ਦਿਮਾਗ ਦੀ ਕਾਢ ਕਿਹਾ ਜਾ ਰਿਹਾ ਹੈ।ਜਾਣਕਾਰਾਂ ਮੁਤਾਬਕ ਟ੍ਰੇਜ਼ਰ ਕਾਰ ਰੇਨਾ ਮੋਟਰਜ਼ ਦਾ ਭਵਿੱਖ ਹੈ। Image copyright SAJJAD HUSSAIN/AFP/GETTY IMAGES ਮਹਿੰਦਰਾ ਦੀ ਥਾਰ ਦੇਸੀ ਆਟੋ ਮਾਰਕੀਟ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਹੈ। ਕੰਪਨੀ ਨੇ ਆਟੋ ਐਕਸਪੋ ਵਿੱਚ ਇਸ ਦਾ ਮੋਡੀਫਾਇਡ ਵਰਜਨ ਮਹਿੰਦਰਾ ਥਾਰ ਵੰਨਡਰਲਸ ਕੀਤਾ ਗਿਆ ਹੈ।2.5 ਲੀਟਰ ਡੀਜ਼ਲ ਇੰਜਣ ਦੀ ਸਮਰੱਥਾ ਵਾਲਾ ਇਹ ਥਾਰ 105 ਬੀਐੱਚਪੀ ਦੀ ਤਾਕਤ ਪੈਦਾ ਕਰਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਮਰੀਕਾ 'ਚ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਨਿਊਜ਼ ਚੈਨਲ ਸੀਐੱਨਐੱਨ ਦੇ ਸੀਨੀਅਰ ਪੱਤਰਕਾਰ ਜਿਮ ਐਕੋਸਟਾ ਦੀ ਤਿੱਖੀ ਬਹਿਸ ਹੋਈ ਜਿਸ ਤੋਂ ਬਾਅਦ ਉਨ੍ਹਾਂ ਕੋਲੋਂ ਵ੍ਹਾਈਟ ਹਾਊਸ 'ਚ ਵੜਨ ਲਈ ਜ਼ਰੂਰੀ ਸਨਦ ਹੀ ਖੋਹ ਲਈ ਗਈ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸਾਇੰਸ ਕਾਂਗਰਸ: 'ਤੰਤਰ-ਮੰਤਰਾਂ ਨਾਲ ਲੜਾਈ ਅਖ਼ੀਰ ਵਿੱਚ ਵਿਗਿਆਨ ਹੀ ਜਿੱਤੇਗਾ- ਨਜ਼ਰੀਆ ਲਾਲਟੂ ਪ੍ਰੋਫੈਸਰ, ਆਈਆਈਟੀ ਹੈਦਰਾਬਾਦ 11 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46799459 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਾਇੰਸ ਕਾਂਗਰਸ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੋਰ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਹਿੰਦੁਸਤਾਨ ਦੇ ਕਈ ਹੋਰ ਮੁੱਦਿਆਂ ਦੀ ਤਰ੍ਹਾਂ ਵਿਗਿਆਨ ਵੀ ਧੜਿਆਂ ਵਿੱਚ ਵੰਡਿਆ ਹੋਇਆ ਹੈ। ਬੈਂਗਲੌਰ, ਦਿੱਲੀ ਅਤੇ ਇਲਾਹਾਬਾਦ ਦੀਆਂ ਤਿੰਨ ਅਕਾਦਮੀਆਂ ਹਨ ਅਤੇ ਸਭ ਤੋਂ ਪੁਰਾਣੀ ਬਰਾਦਰੀ ਭਾਰਤੀ ਵਿਗਿਆਨ ਕਾਂਗਰਸ ਦੀ ਹੈ, ਜਿਸ ਦੀ ਸ਼ੁਰੂਆਤ ਕੋਲਕਾਤਾ ਤੋਂ ਹੋਈ ਅਤੇ ਸਾਰੇ ਮੁਲਕ ਵਿੱਚ ਇਸ ਦੀਆਂ ਸ਼ਾਖਾਵਾਂ ਹਨ। ਬਸਤੀਵਾਦੀ ਹਕੂਮਤ ਦੇ ਨਾਲ ਆਧੁਨਿਕ ਵਿਗਿਆਨ ਦੀ ਹਿੰਦੋਸਤਾਨ ਵਿੱਚ ਆਮਦ ਹੋਈ, ਇਸ ਦੀ ਦਿਸ਼ਾ ਬ੍ਰਿਟਿਸ਼ ਵਿਗਿਆਨੀਆਂ ਨੇ ਤੈਅ ਕੀਤੀ। ਭਾਰਤੀ ਵਿਗਿਆਨੀਆਂ ਨੇ ਜਲਦੀ ਹੀ ਵਾਗ਼ਡੋਰ ਸੰਭਾਲ ਲਈ। ਇਨ੍ਹਾਂ ਵਿੱਚੋਂ ਕਈ ਰਾਸ਼ਟਰਵਾਦੀ ਝੁਕਾਅ ਦੇ ਸਨ। Image copyright Getty Images ਵਡੇਰੇ ਸਮਾਜ ਦੀਆਂ ਜਾਤਾਂ, ਜਮਾਤਾਂ ਅਤੇ ਜਿਣਸਾਂ ਦੇ ਸਮੀਕਰਨਾਂ ਵਿੱਚ ਉਲਝਿਆ ਵਿਗਿਆਨ ਤਰੱਕੀ ਕਰਦਾ ਰਿਹਾ। ਆਜ਼ਾਦੀ ਮਿਲਣ ਤੱਕ ਬਹੁਤ ਘੱਟ ਔਰਤਾਂ ਨੂੰ ਵਿਗਿਆਨੀਆਂ ਵਜੋਂ ਨੌਕਰੀ ਮਿਲੀ। ਅਜੇ ਵੀ ਉਨ੍ਹਾਂ ਦੀ ਤਾਦਾਦ ਘੱਟ ਹੀ ਹੈ। ਇਹ ਵੀ ਪੜ੍ਹੋ:ਰਾਖਵੇਂਕਰਨ ਸਾਰੇ ਧਰਮਾਂ ਦੇ ਲੋਕਾਂ ਲਈ, ਸਰਕਾਰ ਨੇ ਦਿੱਤੀ ਤਫ਼ਸੀਲ - LIVE'ਕਿੰਨਰਾਂ ਤੋਂ ਦੁਆਵਾਂ ਤਾਂ ਲਈਆਂ ਨੇ ਪਰ ਗੁਰੂ ਵਜੋਂ ਪਹਿਲੀ ਵਾਰ ਦੇਖਿਆ' ਕਿਮ ਜੋਂਗ ਇਸ ਟਰੇਨ ਵਿੱਚ ਹੀ ਕਿਉਂ ਸਫ਼ਰ ਕਰਦੇ ਹਨ?ਮੁਲਕ ਬਦਲ ਰਿਹਾ ਹੈ, ਨਾਲ ਹੀ ਭਾਰਤੀ ਵਿਗਿਆਨ ਬਦਲ ਰਿਹਾ ਹੈ, ਹਾਲਾਂਕਿ ਖਾਸ ਤੌਰ 'ਤੇ ਉਪਰਲੇ ਤਬਕਿਆਂ ਵਿੱਚ ਇਸ ਦਾ ਵਿਰੋਧ ਵੀ ਬੜਾ ਹੋ ਰਿਹਾ ਹੈ। Image copyright Pal Singh Nauli/BBC ਫੋਟੋ ਕੈਪਸ਼ਨ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਵਿੱਚ 106ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ ਸੀ ਭਾਰਤੀ ਵਿਗਿਆਨ ਕਾਂਗਰਸ ਦੇ ਸਾਲਾਨਾ ਇਕੱਠ ਵਿੱਚ ਕਿਤੇ ਜ਼ਿਆਦਾ ਲੋਕ ਸ਼ਾਮਲ ਹੋ ਰਹੇ ਹਨ ਅਤੇ ਨਾਲ ਹੀ ਖੋਜ ਤੋਂ ਲੱਭੀਆਂ ਕਾਢਾਂ ਵਿੱਚ ਵੀ ਵੰਨ-ਸਵੰਨਤਾ ਦਿਸ ਰਹੀ ਹੈ। ਪ੍ਰਾਚੀਨ ਭਾਰਤ ਅਤੇ ਆਧੁਨਿਕ ਵਿਗਿਆਨਕਈ ਦਹਾਕੇ ਪਹਿਲਾਂ ਤੋਂ ਹੀ, ਖਾਸ ਤੌਰ 'ਤੇ ਭਾਰਤੀ ਵਿਗਿਆਨ ਦੇ ਉਤਲੇ ਤਬਕਿਆਂ ਦੀਆਂ ਨਜ਼ਰਾਂ ਵਿੱਚ ਇਹ ਮਾਣ ਗਵਾ ਚੁੱਕਿਆ ਹੈ ਅਤੇ ਕਈ ਤਾਂ ਇਸ ਨੂੰ 'ਸਾਲਾਨਾ ਮੇਲਾ' ਕਹਿੰਦੇ ਹਨ।ਅਕਾਦਮੀ ਦੇ ਇਕੱਠਾਂ ਵਿੱਚ ਤੰਤਰ-ਮੰਤਰ ਦੀਆਂ ਫੈਲਸੂਫ਼ੀਆ ਚਰਚਾਵਾਂ ਵਿੱਚ ਆ ਜਾਂਦੀਆਂ ਹਨ ਪਰ ਵਿਗਿਆਨ ਕਾਂਗਰਸ ਦੇ ਇਕੱਠਾਂ ਵਿੱਚ ਇਹ ਜ਼ਿਆਦਾ ਸਿੱਧੇ ਤੌਰ ਨਾਲ ਅਤੇ ਵੱਡੀ ਤਾਦਾਦ ਵਿੱਚ ਦਿਸਦਾ ਹੈ। ਹੁਣ ਤਾਂ ਦਿੱਲੀ ਵਿੱਚ ਵੀ ਸੱਤਾਧਾਰੀ ਪਾਰਟੀ ਅੰਟ-ਸ਼ੰਟ ਗੱਲਾਂ ਦੀ ਚੈਂਪੀਅਨ ਹੈ ਅਤੇ ਸਾਲਾਨਾ ਇਕੱਠ ਵਿੱਚ ਪ੍ਰਧਾਨ ਮੰਤਰੀ ਦਾ ਬੋਲਣਾ ਰਵਾਇਤ ਹੈ। ਹੁਣ ਖ਼ਬਰਾਂ ਵਿੱਚ ਪੁਰਾਣੇ ਭਾਰਤ ਅਤੇ ਆਧੁਨਿਕ ਵਿਗਿਆਨ ਵਿੱਚ ਰਿਸ਼ਤਿਆਂ ਦੇ ਦਾਅਵੇ ਵਧੇਰੇ ਦਿਖਣ ਲੱਗ ਪਏ ਹਨ ਪਰ ਹਮੇਸ਼ਾ ਹੀ ਇਹ ਮੌਜੂਦ ਸਨ। ਜੇ ਅਸੀਂ ਸੋਚੀਏ ਕਿ ਇਹ ਅਚਾਨਕ ਮੂਹਰੇ ਆ ਗਏ ਹਨ, ਤਾਂ ਇਹ ਗ਼ਲਤ ਸੋਚ ਹੋਵੇਗੀ। ਪਹਿਲਾਂ ਗੰਭੀਰ ਵਿਗਿਆਨੀ ਇਨ੍ਹਾਂ ਨੂੰ ਘਟੀਆ ਸਮਝ ਕੇ ਅਤੇ ਇਹ ਸੋਚ ਕੇ ਕਿ ਵੱਡੇ ਇਕੱਠ ਵਿੱਚ ਕੁਝ ਅਜਿਹੇ ਪਰਚੇ ਹੋਣੇ ਲਾਜ਼ਮੀ ਹਨ, ਨਜ਼ਰਅੰਦਾਜ਼ ਕਰਦੇ ਸਨ। ਹੁਣ ਇਹ ਸੰਘ ਪਰਿਵਾਰ ਦੇ ਮੂਲਵਾਦੀ ਰੌਲੇ ਨਾਲ ਜੁੜ ਗਿਆ ਹੈ, ਇਸ ਕਰਕੇ ਉਨ੍ਹਾਂ ਦੇ ਦੂਜੇ ਹੋਰ ਹੰਗਾਮਿਆਂ ਨਾਲ ਇਹ ਵੀ ਖ਼ਬਰਾਂ ਬਣ ਗਏ ਹਨ। Image copyright Bjp/twitter ਫੋਟੋ ਕੈਪਸ਼ਨ ਇਸ ਮੌਕੇ ਪ੍ਰਧਾਨ ਮੰਤਰੀ ਨੇ ਸੰਬੋਧਿਤ ਵੀ ਕੀਤਾ ਸੀ ਹਿੰਦੀ ਦੇ ਇੱਕ ਕਵੀ ਨੇ ਇਸ ਸਾਲ ਦੇ ਇਕੱਠ ਨੂੰ 'ਹਾਸ ਕਾਂਗਰਸ' ਕਿਹਾ ਹੈ। ਸੱਚ ਹੈ ਕਿ ਅਸੀਂ ਇੰਝ ਝੂਠੇ ਦਾਅਵਿਆਂ ਉੱਤੇ ਹੱਸ ਲੈਂਦੇ ਹਾਂ ਪਰ ਇਹ ਹਾਸਾ ਆਇਆ ਕਿੱਧਰੋਂ, ਇਸ ਬਾਰੇ ਸੋਚਣ ਦੀ ਲੋੜ ਹੈ।ਗੰਭੀਰ ਵਿਗਿਆਨਕਅਕਾਦਮੀ ਦੇ ਫੈਲੋ ਅਤੇ ਹੋਰ ਐਲੀਟ ਵਿਗਿਆਨੀਆਂ ਨੂੰ ਜਿਹੜੇ ਖੁਦ ਆਪਣੀ ਜ਼ਿੰਦਗੀ ਵਿੱਚ ਪਿਛਾਕੜੀ ਸੋਚਾਂ ਨੂੰ ਜਿਉਂਦੇ ਹਨ, ਜਾਂ ਜਿਨ੍ਹਾਂ ਨੂੰ ਲਗਦਾ ਹੈ ਕਿ ਇਹ ਗੱਲਾਂ ਤਾਂ ਚਲਦੀਆਂ ਰਹਿੰਦੀਆਂ ਹਨ ਅਤੇ ਇਨ੍ਹਾਂ ਬਾਰੇ ਸੋਚ ਕੇ ਕੀ ਕਰਨਾ ਹੈ, ਉਨ੍ਹਾਂ ਨੂੰ ਸੋਚਣਾ ਪਵੇਗਾ ਪਰ ਇੰਝ ਆਪਣੇ ਬਾਰੇ ਸੋਚਣਾ ਸੌਖਾ ਨਹੀਂ ਹੁੰਦਾ। ਇਹ ਵੀ ਪੜ੍ਹੋ:'ਇੱਕ ਪਰਿਵਾਰ ਨੇ ’84 ਦੇ ਮੁਲਜ਼ਮਾਂ ਨੂੰ ‘ਸੱਜਣ’ ਦੱਸ ਕੇ ਫਾਇਲਾਂ ਲੁਕਾਈਆਂ'ਗੈਰ-ਵਿਗਿਆਨਕ ਭਾਸ਼ਣਾਂ ਤੋਂ ਬਾਅਦ ਸਾਇੰਸ ਕਾਂਗਰਸ ਨੇ ਕਰੜੇ ਕੀਤੇ ਨਿਯਮ ਜਿਵੇਂ-ਜਿਵੇਂ ਜਮਹੂਰੀ ਰਸਮਾਂ ਮਜ਼ਬੂਤ ਹੋ ਰਹੀਆਂ ਹਨ, ਤੇ ਸਮਾਜ ਦੇ ਵੱਡੇ ਹਿੱਸੇ ਦੀਆਂ ਮੰਗਾਂ ਸਾਹਮਣੇ ਆ ਰਹੀਆਂ ਹਨ, ਭਾਰਤੀ ਵਿਗਿਆਨ ਦੀ ਗਿਆਨ ਪਾਉਣ ਦੀ ਬੁਨਿਆਦ ਮਜ਼ਬੂਤ ਹੁੰਦੀ ਰਹੇਗੀ।ਹੁਣ ਤੰਗਨਜ਼ਰ ਪਤਵੰਤਿਆਂ ਨੂੰ ਵੀ ਇਹ ਚਿੰਤਾ ਹੋਣ ਲੱਗ ਪਈ ਹੈ ਕਿ ਪੈਸਿਆਂ ਵਿੱਚ ਕਟੌਤੀ ਹੋ ਰਹੀ ਹੈ। ਸੰਘ ਪਰਿਵਾਰ ਨੇ ਆਧੁਨਿਕ ਵਿਦਿਆ ਨੂੰ ਕਦੇ ਜ਼ਰੂਰੀ ਮੰਨਿਆ ਹੀ ਨਹੀਂ, ਇਸ ਕਰਕੇ ਵਿਗਿਆਨ ਵਿੱਚ ਕਟੌਤੀ ਕੋਈ ਵੱਖਰੀ ਗੱਲ ਨਹੀਂ ਹੈ। ਸਭ ਤੋਂ ਵਧੀਆ ਮੰਨੇ ਜਾਣ ਵਾਲੇ ਖੋਜ ਅਦਾਰਿਆਂ ਵਿੱਚ ਵੀ ਸਰਕਾਰੀ ਗ੍ਰਾਂਟਾਂ ਵਿੱਚ ਕਟੌਤੀ ਹੋਈ ਹੈ। ਕੁਝ ਖਿੱਤਿਆਂ ਨੂੰ ਅਹਿਮੀਅਤ ਦਿੱਤੀ ਗਈ ਹੈ, ਜਾਂ ਤਾਂ ਚੀਨ ਦੇ ਨਾਲ ਰੀਸ ਕਰਕੇ ਜਾਂ 'ਗਊ' ਵਿਗਿਆਨ ਨੂੰ ਤਵੱਜੋ ਦਿੱਤੀ ਜਾ ਰਹੀ ਹੈ। Image copyright PAl singh nauli/bbc ਵਿਸ਼ਵ ਵਪਾਰ ਸੰਸਥਾ ਦੇ ਗੈੱਟ ਸਮਝੌਤਿਆਂ ਵਿੱਚ ਉੱਚ ਵਿਦਿਆ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਲੈਣ-ਦੇਣ ਲਈ ਲੁਟਾ ਦੇਣ ਦਾ ਖ਼ਤਰਾ ਵੀ ਹੈ। ਹਰ ਸਟੇਟ ਵਿੱਚ ਸਰਕਾਰੀ ਸਕੂਲਾਂ ਨੂੰ ਬੰਦ ਕਰ ਕੇ ਪ੍ਰਾਈਵੇਟ ਖੇਤਰ ਨੂੰ ਖੁੱਲ੍ਹੀ ਛੁੱਟ ਦਿੱਤੀ ਜਾ ਰਹੀ ਹੈ, ਜੋ ਗੰਭੀਰ ਚਿੰਤਾ ਦਾ ਕਾਰਨ ਹੈ।ਪਹਿਲ ਦਾ ਮੁੱਦਾ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਅੰਗਰੇਜ਼ੀ ਜ਼ੁਬਾਨ ਵਿੱਚ ਕਰਵਾਈ ਜਾਂਦੀ ਹੈ। ਸਿੱਖਿਆ ਦੇ ਮਾਹਿਰ ਦਸਦੇ ਹਨ ਕਿ ਜੇ ਬੱਚੇ ਦੀ ਸਿੱਖਿਆ ਉਸ ਦੀ ਮਾਦਰੀ ਜ਼ੁਬਾਨ ਵਿੱਚ ਨਾ ਹੋਵੇ ਤਾਂ ਸਿੱਖਣ ਦੇ ਮਿਆਰ ਦਾ ਸੰਕਟ ਪੈਦਾ ਹੁੰਦਾ ਹੈ। ਨਾਲ ਹੀ ਦੇਸੀ ਜ਼ੁਬਾਨਾਂ ਵਿੱਚ ਵਿਗਿਆਨਿਕ ਲਫਜ਼ਾਂ ਨੂੰ ਸੰਸਕ੍ਰਿਤ ਦਾ ਜਬਾੜਾ-ਤੋੜ ਅਭਿਆਸ ਬਣਾ ਦਿੱਤਾ ਗਿਆ ਹੈ। ਮੁਲਕ ਵਿੱਚ ਲੱਖਾਂ ਸਿੱਖਿਆ ਕਰਮੀ ਵਿਗਿਆਨ ਨੂੰ ਰੋਚਕ ਬਣਾਉਣ ਵਿੱਚ ਰੁੱਝੇ ਹੋਏ ਹਨ ਪਰ ਅੱਜ ਵੀ ਵਿਗਿਆਨ ਦੀ ਸਿੱਖਿਆ ਪਰਿਭਾਸ਼ਾਵਾਂ ਅਤੇ ਸੂਚਨਾ ਵਿੱਚ ਹੀ ਸੀਮਿਤ ਹੈ।ਸੂਚਨਾ ਜ਼ਰੂਰੀ ਹੈ ਪਰ ਵਿਗਿਆਨ ਸਿਰਫ਼ ਇਹ ਨਹੀਂ ਹੈ। ਕੁਦਰਤ ਨੂੰ ਵੇਖਣਾ, ਉਸ ਨੂੰ ਮਹਿਸੂਸ ਕਰਨਾ ਅਤੇ ਇਸ ਦੀ ਬੁਨਿਆਦ ਉੱਤੇ ਸਿਧਾਂਤ ਬਣਾਉਣ ਦਾ ਤਰੀਕਾ ਵਿਗਿਆਨ ਹੈ। ਜੇ ਇਸ ਨੂੰ ਸੂਚਨਾ ਮੰਨੀਏ ਤਾਂ ਇਹ ਸੋਚਦੇ ਹਾਂ ਕਿ ਇਸ ਦਾ ਮਾਲਿਕ ਕੌਣ ਹੈ।ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਇਮਰਾਨ ਨੇ ਕੋਹਲੀ ਨੂੰ ਵਧਾਈ ਦਿੰਦਿਆਂ ਆਸਟਰੇਲੀਆ ’ਚ ਜਿੱਤ ਦੀ ਅਹਿਮੀਅਤ ਦੱਸੀ ਜੇ ਗਿਆਨ ਨੂੰ ਜਗਿਆਸਾ ਪੂਰਤੀ ਵਜੋਂ ਵੇਖੀਏ ਤਾਂ ਇਹ ਇਹੋ ਜਿਹੀ ਇਨਸਾਨੀ ਫਿਤਰਤ ਬਣ ਕੇ ਪੇਸ਼ ਆਉਂਦਾ ਹੈ ਜਿਸ ਦੀ ਪਰਵਰਿਸ਼ ਕੀਤੀ ਗਈ ਹੋਵੇ। ਜੇ ਅਸੀਂ ਜਾਣ ਲਈਏ ਕਿ ਵਿਗਿਆਨ ਸਿਰਫ਼ ਸ਼ਬਦ-ਭੰਡਾਰ ਨਹੀਂ ਹੈ ਤਾਂ ਹਰ ਗੱਲ ਨੂੰ ਪੁਰਾਣਾਂ ਅਤੇ ਸ਼ਾਸਤਰਾਂ ਵਿੱਚ ਲੱਭਣ ਦੀ ਕੋਸ਼ਿਸ ਖ਼ਤਮ ਹੋ ਜਾਵੇਗੀ। Image copyright PAl singh nauli/bbc ਵਿਗਿਆਨ ਹਰ ਇਨਸਾਨ ਦੀ ਫਿਤਰਤ ਹੈ ਹਰ ਕੋਈ ਇਹ ਹਰਕਤ ਕਰਦਾ ਹੈ ਅਤੇ ਇਸ ਤੋਂ ਆਨੰਦ ਲੈਂਦਾ ਹੈ। ਇਹ ਇਸ ਲਈ ਹੈ ਕਿਉਂਕਿ ਆਪਣੀਆਂ ਤਮਾਮ ਕਮਜ਼ੋਰੀਆਂ ਦੇ ਬਾਵਜੂਦ ਇਸ ਦੀ ਬੁਨਿਆਦ ਤਰਕਸ਼ੀਲਤਾ ਹੈ।ਅੰਟ-ਸ਼ੰਟ ਨਹੀਂ ਚਲਨਾ। ਹੁਕਮਰਾਨ ਪਾਰਟੀ ਦੇ ਮੰਤਰੀ ਜਾਂ ਹੋਰ ਕੋਈ ਆਪਣੇ ਭੰਡਾਂ ਦੀ ਫੌਜ ਨੂੰ ਹਾਸਰਸ ਪੈਦਾ ਕਰਨ ਵਿੱਚ ਲਗਾਈ ਰੱਖਣ ਪਰ ਅਖ਼ੀਰ ਵਿੱਚ ਜਿੱਤ ਵਿਗਿਆਨ ਦੀ ਹੋਵੇਗੀ। ਅੰਬੇਦਕਰ ਅਤੇ ਭਗਤ ਸਿੰਘ ਵਰਗੇ ਤਰਕਸ਼ੀਲ ਵਿਚਾਰਕਾਂ ਤੋਂ ਪ੍ਰੇਰਿਤ ਨਵੀਆਂ ਮੁਹਿੰਮਾਂ ਦੀ ਵਧਦੀ ਤਾਕਤ ਨੂੰ ਵੇਖਦਿਆਂ ਇਹੋ ਹੀ ਲਗਦਾ ਹੈ। (ਲੇਖਕ ਇੰਡੀਅਨ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ, ਹੈਦਰਾਬਾਦ ਵਿੱਚ ਬਤੌਰ ਵਿਗਿਆਨੀ ਕੰਮ ਕਰਦੇ ਹਨ ਅਤੇ ਹਿੰਦੀ ਸਾਹਿਤ ਵਿੱਚ ਕਵੀ ਅਤੇ ਕਹਾਣੀਕਾਰ ਵਜੋਂ ਸਰਗਰਮ ਹਨ।) ਇਹ ਵੀਡੀਓ ਵੀ ਤਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬੁਲੰਦਸ਼ਹਿਰ ਹਿੰਸਾ: ਕੀ ਪੁਲਿਸ ’ਤੇ ਹੈ ਯੋਗੀ ਸਰਕਾਰ ਦਾ ਦਬਾਅ? ਪੜ੍ਹੋ ਗਰਾਊਂਡ ਰਿਪੋਰਟ ਨਿਤਿਨ ਸ਼੍ਰੀਵਾਸਤਵ ਬੀਬੀਸੀ ਪੱਤਰਕਾਰ, ਬੁਲੰਦਸ਼ਹਿਰ ਤੋਂ 21 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46640611 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਪ੍ਰੇਮਜੀਤ ਇਨ੍ਹੀਂ ਦਿਨੀਂ ਡਰਦੇ-ਡਰਦੇ ਖੇਤਾਂ 'ਚ ਗੰਨੇ ਦੀ ਕਟਾਈ ਕਰਵਾਉਂਦੇ ਹਨ ਪਾਰਟ 1ਸਰਦੀਆਂ ਦੀ ਸਵੇਰ ਦੇ ਸਾਢੇ 10 ਵੱਜ ਰਹੇ ਸਨ ਅਤੇ ਬੁਲੰਦਸ਼ਹਿਰ ਜ਼ਿਲ੍ਹੇ 'ਚ ਗੰਨੇ ਦੇ ਇੱਕ ਖੇਤ 'ਚ ਕਟਾਈ ਜਾਰੀ ਹੈ। ਕੁਝ ਮਜ਼ਦੂਰਾਂ ਵਿਚਾਲੇ ਖੜੇ ਖੇਤ ਦੇ ਮਾਲਕ ਪ੍ਰੇਮਜੀਤ ਸਿੰਘ ਨੇ ਸਾਨੂੰ ਨੇੜੇ ਦੇ ਬਾਗ਼ 'ਚ ਖੜੇ ਦੇਖਿਆ ਅਤੇ ਸਾਡੇ ਵੱਲ ਵਧੇ। ਇਸ ਬਾਗ਼ 'ਚ 3 ਦਸੰਬਰ ਨੂੰ ਇੱਕ ਦਰਜਨ ਗਊਆਂ ਦੇ ਪਿੰਜਰ ਮਿਲੇ ਸਨ। ਆਸ ਦੇ ਉਲਟ ਉਨ੍ਹਾਂ ਨੇ ਗੱਲ ਕਰਨ ਵਿੱਚ ਪਹਿਲ ਕਰਦਿਆਂ ਕਿਹਾ, "ਸਾਡੇ ਮਹਾਓ ਪਿੰਡ ਨੂੰ ਨਜ਼ਰ ਲੱਗ ਗਈ ਹੈ। ਜੋ ਗੱਲਬਾਤ ਨਾਲ ਸੁਲਝ ਰਹੀ ਸੀ, ਨੇਤਾਗਿਰੀ ਦੇ ਚੱਕਰ 'ਚ ਯੋਗੇਸ਼ ਰਾਜ ਵਰਗੇ ਬਾਹਰ ਵਾਲਿਆਂ ਨੇ ਉਸ ਨੂੰ ਵਿਗਾੜ ਦਿੱਤਾ ਹੈ।"18 ਜਨਵਰੀ ਨੂੰ ਪ੍ਰੇਮਜੀਤ ਦੀ ਬੇਟੀ ਦਾ ਵਿਆਹ ਹੋਣਾ ਹੈ, ਕਾਰਡ ਇੱਕ ਮਹੀਨੇ ਪਹਿਲਾਂ ਵੰਡੇ ਗਏ ਹਨ ਪਰ ਪਿਛਲੇ ਹਫ਼ਤੇ ਮੰਗਣੀ ਦੀ ਰਸਮ ਨੂੰ ਰੱਦ ਕਰਨਾ ਪਿਆ। ਇਲਾਕੇ 'ਚ ਤਣਾਅ 3 ਦਸੰਬਰ ਦੀ ਸਵੇਰ ਪ੍ਰੇਮਜੀਤ ਦੇ ਨੇੜਲੇ ਬਾਗ਼ 'ਚ ਗਊਆਂ ਦੇ ਪਿੰਜਰ ਮਿਲਣ ਤੋਂ ਬਾਅਦ ਪਿੰਡ ਵਿੱਚ ਤਣਾਅ ਹੋ ਗਿਆ ਸੀ। ਇਹ ਵੀ ਪੜ੍ਹੋ:ਸੀਰੀਆ 'ਚੋਂ ਅਮਰੀਕੀ ਫੌਜਾਂ ਦੀ ਵਾਪਸੀ ਦਾ ਕੁਰਦਾਂ ਵੱਲੋਂ ਵਿਰੋਧ ਖੂੰਖਾਰ ਜਾਨਵਰਾਂ ਨਾਲ ਖੇਡਦਾ ਇਹ ਬੱਚਾਫੇਸਬੁੱਕ ਨੇ ਨੈੱਟਫਲਿਕਸ ਤੇ ਐਮਾਜ਼ੋਨ ਨਾਲ ਸਾਂਝਾ ਕੀਤਾ ਤੁਹਾਡਾ ਨਿੱਡੀ ਡਾਟਾ ਕਰਤਾਰਪੁਰ ਲਾਂਘਾ: ਭਾਰਤ ਨਾਲ ਜ਼ਮੀਨ ਤਬਾਦਲੇ ਦਾ ਪੰਜਾਬ ਅਸੈਂਬਲੀ ਦਾ ਮਤਾ ਪਾਕਿਸਤਾਨ ਵੱਲੋਂ ਰੱਦ ਨੇੜਲੇ ਚਿੰਗਰਾਵਟੀ ਥਾਣੇ ਦਾ ਘਿਰਾਓ ਕਰਨ ਤੋਂ ਬਾਅਦ ਰੋਹਮਈ ਭੀੜ ਨੇ ਅੱਗ ਲਗਾ ਦਿੱਤੀ ਅਤੇ ਪੁਲਿਸ ਨੂੰ ਭੱਜ ਕੇ ਜਾਨ ਬਚਾਉਣੀ ਪਈ। ਹਿੰਸਾ ਵਿੱਚ ਸਿਆਨਾ ਥਾਣੇ ਦੇ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਅਤੇ ਭੀੜ ਵਿੱਚ ਸ਼ਾਮਲ ਨੌਜਵਾਨ ਸੁਮਿਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਫੋਟੋ ਕੈਪਸ਼ਨ ਇੰਸਪੈਕਟਰ ਸੁਬੋਧ ਦਾ ਕਤਲ ਇੱਥੇ ਹੀ ਹੋਇਆ ਸੀ ਹਿੰਸਾ ਦੇ ਮਾਮਲੇ ਵਿੱਚ 20 ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਜੀਤੂ ਫੌਜੀ ਸਣੇ ਵਧੇਰੇ ਮਹਾਓ ਪਿੰਡ ਦੇ ਨੌਜਵਾਨ ਹਨ। ਘਟਨਾ ਵਾਲੀ ਥਾਂ ਤੋਂ ਮਹਿਜ਼ ਡੇਢ ਕਿਲੋਮੀਟਰ ਦੂਰ ਮਹਾਓ ਦੇ ਦਰਜਨਾਂ ਲੋਕ ਗਊ ਹੱਤਿਆ ਦਾ ਵਿਰੋਧ ਅਤੇ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦਿਆਂ ਥਾਣੇ ਤੱਕ ਆਏ ਸਨ। ਦਰਜਨਾਂ ਵੀਡੀਓਜ਼ ਰਾਹੀਂ ਇਨ੍ਹਾਂ ਲੋਕਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਜ਼ਿੰਦਗੀ ਬਰਬਾਦੀ ਦੇ ਕੰਢੇ ਪ੍ਰੇਮਜੀਤ ਇਨ੍ਹੀਂ ਦਿਨੀਂ ਡਰਦੇ-ਡਰਦੇ ਖੇਤਾਂ 'ਚ ਗੰਨੇ ਦੀ ਕਟਾਈ ਕਰਵਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਪੁਲਿਸ ਕਿਤੇ ਉਨ੍ਹਾਂ ਨੂੰ ਵੀ ਨਾ "ਚੁੱਕ ਕੇ ਲੈ ਜਾਵੇ"।ਬੇਟੀ ਦਿੱਲੀ ਦੀ ਇੱਕ ਕੰਪਨੀ ਵਿੱਚ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਹੈ ਪਰ ਆਪਣੀ ਵਿਆਹ ਦੀ ਤਰੀਕ ਨੇੜੇ ਆਉਣ 'ਤੇ ਵੀ ਇੱਥੇ ਆਉਣ ਲਈ ਤਿਆਰ ਨਹੀਂ।ਪ੍ਰੇਮਜੀਤ ਨੇ ਕਿਹਾ, "ਰਿਸ਼ਤੇਦਾਰ ਅਤੇ ਬੇਟੀ ਦੇ ਦੋਸਤ, ਹੁਣ ਇੱਥੇ ਆਉਣ ਤੋਂ ਡਰ ਰਹੇ ਹਨ। ਸਾਡੀ ਜ਼ਿੰਦਗੀ ਬਰਬਾਦੀ ਦੇ ਕੰਢੇ ਆ ਗਈ ਹੈ ਪਰ ਹਿੰਸਾ ਦੇ ਮੁੱਖ ਮੁਲਜ਼ਮ ਅਜੇ ਵੀ ਫਰਾਰ ਕਿਉਂ ਹਨ?""ਸਾਡੇ ਪਿੰਡ 'ਤੇ ਪੁਲਿਸ ਦਾ ਗੁੱਸਾ ਨਿਕਲ ਰਿਹਾ ਹੈ, ਲੋਕ ਕੁੱਟੇ ਗਏ ਪਰ ਅਸਲ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਹੋ ਰਹੀ?" "ਵਿਧਾਇਕ ਦੇਵੇਂਦਰ ਸਿੰਘ ਲੋਧੀ ਤੋਂ ਇਲਾਵਾ ਸਾਨੂੰ ਕੋਈ ਮਿਲਣ ਨਹੀਂ ਆਇਆ। ਚੋਣਾਂ ਵੇਲੇ ਤਾਂ ਸਾਰੇ ਚੱਕਰ ਲਗਾਉਂਦੇ ਹਨ।" ਇਹ ਕਹਿ ਕੇ ਪ੍ਰੇਮਜੀਤ ਦੁਬਾਰਾ ਖੇਤ ਵੱਲੋਂ ਵਾਪਸ ਚਲੇ ਗਏ। ਪਾਰਟ 2"ਤੂੰ ਕੋਤਵਾਲ ਨੂੰ ਮਾਰੇਂਗਾ? ਹਿੰਮਤ ਦੇਖ ਇਨ੍ਹਾਂ ਦੀ, ਹੁਣ ਹੰਝੂ ਵਹਾਉਣ ਨਾਲ ਕੁਝ ਨਹੀਂ ਹੋਣਾ, ਜੱਜ ਸਾਬ੍ਹ ਦੇ ਸਾਹਮਣੇ ਗੱਲ ਕਰਿਓ।"ਇੱਕ ਪੁਲਿਸ ਵਾਲਾ ਤਿੰਨ ਲੋਕਾਂ ਦੇ ਹੱਥਾਂ ਨੂੰ ਹੱਥਕੜੀਆਂ ਲਗਾਉਂਦਿਆ ਇਹ ਗੱਲਾਂ ਕਹਿ ਰਿਹਾ ਸੀ। ਬਰਾਂਡਿਡ ਜੀਨਜ਼, ਜੁੱਤੀਆਂ ਤੇ ਜੈਕੇਟ ਵਾਲੇ ਇਹ ਨੌਜਵਾਨ ਸਿਸਕ-ਸਿਸਕ ਕੇ ਰੋ ਰਹੇ ਸਨ। ਮਹਾਓ ਪਿੰਡ ਤੋਂ 25 ਮਿੰਟ ਦੀ ਦੂਰੀ 'ਤੇ ਹੈ ਸਿਆਨਾ, ਜਿਸ ਦੀ ਕੋਤਵਾਲੀ 'ਚ ਬੁੱਧਵਾਰ ਦੁਪਹਿਰ ਨੂੰ ਕਾਫ਼ੀ ਚਹਿਲ-ਪਹਿਲ ਸੀ। Image copyright Adnan Abidi/Reuters ਫੋਟੋ ਕੈਪਸ਼ਨ ਥਾਣੇ ਦੇ ਲੋਕ ਉਸ ਘਟਨਾ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ ਮੰਗਲਵਾਰ ਸ਼ਾਮ ਨੂੰ ਇਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਕਿਉਂਕਿ ਚਿੰਗਰਾਵਟੀ 'ਚ ਹੋਈ ਹਿੰਸਾ ਤੋਂ ਬਾਅਦ ਵੀਡੀਓ ਫੁਟੇਜ ਦੀ ਮਦਦ ਨਾਲ ਜਿਨ੍ਹਾਂ 28 ਲੋਕਾਂ ਦੇ ਖ਼ਿਲਾਫ਼ ਨਾਮਜ਼ਦ ਐਫਆਈਆਰ ਦਰਜ ਹੋਈ ਹੈ, ਉਨ੍ਹਾਂ ਵਿੱਚ ਇਹ ਤਿੰਨ ਸ਼ਾਮਿਲ ਹਨ ਜੋ ਅਜੇ ਤੱਕ ਫਰਾਰ ਸਨ। ਗੁੱਸੇ ਦੇ ਨਾਲ-ਨਾਲ ਲਾਚਾਰੀ ਇਹ ਉਹੀ ਥਾਣਾ ਹੈ ਜਿੱਥੇ ਕੁਝ ਮਹੀਨੇ ਪਹਿਲਾਂ ਇੰਸਪੈਕਟਰ ਸੁਬੋਧ ਕੁਮਾਰ ਦਾ ਤਬਾਦਲਾ ਹੋਇਆ ਸੀ। ਇਹ ਉਨ੍ਹਾਂ ਦੀ ਆਖ਼ਰੀ ਪੋਸਟਿੰਗ ਸਾਬਿਤ ਹੋਈ ਕਿਉਂਕਿ 3 ਦਸੰਬਰ ਨੂੰ ਹਿੰਸਾ 'ਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਥਾਣੇ ਦੇ ਲੋਕ ਉਸ ਘਟਨਾ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ। ਸਾਰਿਆਂ ਦੇ ਚਿਹਰੇ 'ਤੇ ਗੁੱਸਾ ਦੇ ਨਾਲ-ਨਾਲ ਲਾਚਾਰੀ ਝਲਕ ਰਹੀ ਹੈ। ਨਾਮ ਨਾ ਲਏ ਜਾਣ ਦੀ ਸ਼ਰਤ 'ਤੇ ਇੱਕ ਪੁਲਿਸ ਕਰਮੀ ਨੇ ਦੱਸਿਆ, "ਮਜਾਲ ਨਹੀਂ ਸੀ ਕਿਸੇ ਦੀ ਵੀ ਕਿ ਕੋਈ ਸਿਪਾਹੀ ਤੱਕ 'ਤੇ ਹੱਥ ਚੁੱਕੇ। ਕੋਤਵਾਲ ਤਾਂ ਵੱਡੀ ਚੀਜ਼ ਹੁੰਦੀ ਹੈ, ਇਲਾਕੇ 'ਚ।""ਮੈਂ ਹੁਣ ਉਸ ਘਟਨਾ ਦੇ ਵੀਡੀਓ ਦੇਖਣੇ ਬੰਦ ਹੀ ਕਰ ਦਿੱਤੇ ਹਨ ਕਿਉਂਕਿ ਜੋ ਹੋਇਆ ਉਸ 'ਤੇ ਯਕੀਨ ਨਹੀਂ ਆਉਂਦਾ। ਹੁਣ ਤਾਂ ਕਿਸੇ 'ਤੇ ਵੀ ਕੋਈ ਵੀ ਹੱਥ ਚੁੱਕੇਗਾ, ਗੋਲੀ ਚਲਾ ਦੇਵੇਗਾ ਕੀ? ਪਰ ਅਸੀਂ ਕਿਸੇ ਦਾ ਵੀ ਪ੍ਰੈਸ਼ਰ ਆਉਣ 'ਤੇ ਵੀ ਛੱਡਣ ਵਾਲੇ ਨਹੀਂ ਉਨ੍ਹਾਂ ਲੋਕਾਂ ਨੂੰ।"ਉਦੋਂ ਪਿੱਛਿਓਂ ਇੱਕ ਪੁਲਿਸ ਕਰਮੀ ਨੇ ਡੈਸਕ 'ਤੇ ਬੈਠੇ ਸਬ-ਇਸੰਪੈਕਟਰ ਰੈਂਕ ਦੇ ਕੁਝ ਅਫ਼ਸਰਾਂ ਨੂੰ ਪੁੱਛਿਆ, "ਦਿੱਲੀ ਤੋਂ ਸੰਸਦ ਮੈਂਬਰਾਂ ਦੀ ਕੋਈ ਟੀਮ ਆ ਰਹੀ ਹੈ, ਜਨਾਬ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕਰਨ, ਕੌਣ-ਕੌਣ ਜਾ ਰਿਹਾ ਹੈ ਉੱਥੇ?"ਇਹ ਵੀ ਪੜ੍ਹੋ:ਬੁਲੰਦਸ਼ਹਿਰ: ਭੀੜ ਦੀ ਹਿੰਸਾ 'ਚ ਇੰਸਪੈਕਟਰ ਸਣੇ 2 ਦੀ ਮੌਤਜਾਨ ਲੈਣ 'ਤੇ ਕਿਉਂ ਉਤਾਰੂ ਹੋ ਜਾਂਦੀ ਹੈ ਭੀੜ?ਬੁਲੰਦਸ਼ਹਿਰ ਵਿੱਚ ਕਿਵੇਂ ਹੋਇਆ ਪੁਲਿਸ ਅਫ਼ਸਰ ਦਾ ਕਤਲ Image copyright Adnan Abidi/Reuters ਫੋਟੋ ਕੈਪਸ਼ਨ ਹਿੰਸਾ ਤੋਂ ਬਾਅਦ ਦੀ ਕਾਰਵਾਈ ਦੌਰਾਨ ਬੁਲੰਦਸ਼ਹਿਰ ਪ੍ਰਸ਼ਾਸਨ 'ਤੇ ਸਿਆਸੀ ਦਬਾਅ ਦੇ ਇਲਜ਼ਾਮ ਲੱਗੇ ਹਨ। ਜਿਸ ਪੁਲਿਸ ਕਰਮੀ ਨਾਲ ਸਾਡੀ ਗੱਲ ਹੋ ਰਹੀ ਸੀ, ਉਸ ਨੇ ਹੌਲੀ ਜਿਹੀ ਮੇਰੇ ਕੋਲ ਆ ਕੇ ਕਿਹਾ, "ਜਿਨ੍ਹਾਂ ਦੀਆਂ ਗਾਲ੍ਹਾਂ ਸੁਣੋ, ਉਨ੍ਹਾਂ ਦੀ ਸੁਰੱਖਿਆ ਦਾ ਵੀ ਇੰਤਜ਼ਾਮ ਕਰੋ।"ਪਾਰਟ 3ਹਿੰਸਾ ਤੋਂ ਬਾਅਦ ਦੀ ਕਾਰਵਾਈ ਦੌਰਾਨ ਬੁਲੰਦਸ਼ਹਿਰ ਪ੍ਰਸ਼ਾਸਨ 'ਤੇ ਸਿਆਸੀ ਦਬਾਅ ਦੇ ਇਲਜ਼ਾਮ ਲੱਗੇ ਹਨ। ਘਟਨਾ ਤੋਂ ਕੁਝ ਦਿਨ ਬਾਅਦ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਪਰਵੀਰ ਰੰਜਨ ਸਿੰਘ ਦਾ ਤਬਾਦਲਾ ਲਖਨਊ ਕਰ ਦਿੱਤਾ ਗਿਆ, ਜਿੱਥੇ ਹੁਣ ਉਹ ਡਾਇਲ-100 ਵਾਲੀ ਪੁਲਿਸ ਸੇਵਾ ਦੇ ਦਫ਼ਤਰ 'ਚ ਬੈਠਦੇ ਹਨ। ਪੁਲਿਸ ਸੁਪਰਡੈਂਟ (ਦੇਹਾਤੀ), ਰਈਸ ਅਖ਼ਤਰ ਅਤੇ ਖੇਤਰ ਅਧਿਕਾਰੀ ਐਸਪੀ ਸਿੰਘ ਦਾ ਵੀ ਤਬਾਦਲਾ ਘਟਨਾ ਦੇ ਕੁਝ ਦਿਨ ਬਾਅਦ ਹੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇਲਾਕੇ ਦੇ ਭਾਜਪਾ ਵਿਧਾਇਕ ਦੇਵੇਂਦਰ ਸਿੰਘ ਲੋਧੀ ਅਤੇ ਸੰਸਦ ਮੈਂਬਰ ਭੋਲਾ ਸਿੰਘ ਨੇ ਮਾਮਲੇ ਨੂੰ ਪੁਲਿਸ ਦੀ ਨਾਕਾਮੀ ਦੱਸਿਆ ਸੀ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਜ਼ਾਹਿਰ ਹੈ, ਪੁਲਿਸ ਮਹਿਕਮੇ 'ਚ ਇਸ ਦਾ ਸੰਦੇਸ਼ ਬਹੁਤਾ ਚੰਗਾ ਤਾਂ ਨਹੀਂ ਗਿਆ ਹੋਵੇਗਾ। ਖ਼ਾਸ ਤੌਰ 'ਤੇ ਉਦੋਂ, ਜਦੋਂ ਉਨ੍ਹਾਂ ਦੇ ਆਪਣੇ ਅਫ਼ਸਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੋਵੇ।ਸੂਬੇ ਦੇ ਸਾਬਕਾ ਡੀਜੀਪੀ ਵਿਕਰਮ ਸਿੰਘ ਨੇ ਬੀਬੀਸੀ ਨੂੰ ਕਿਹਾ, "ਪੁਲਿਸ ਅਧਿਕਾਰੀ ਦਾ ਕਤਲ ਸਭ ਤੋਂ ਘਟੀਆ ਅਪਰਾਧ ਹੈ।" Image copyright Adnan Abidi/Reuters ਫੋਟੋ ਕੈਪਸ਼ਨ ਹਿੰਸਾ ਦੌਰਾਨ ਗੁੱਸੇ ਨਾਲ ਭਰੀ ਭੀੜ ਨੇ ਗੱਡੀਆਂ ਨੂੰ ਸਾੜਿਆ ਉਨ੍ਹਾਂ ਨੇ ਕਿਹਾ, "ਮੇਰੀ ਪੂਰੀ ਨੌਕਰੀ 'ਚ ਅਜਿਹਾ ਮਾਮਲਾ ਇੱਕ ਹੀ ਵਾਰ ਹੋਇਆ ਅਤੇ 72 ਘੰਟਿਆਂ ਦੇ ਅੰਦਰ ਅੰਦਰ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ ਗਿਆ। ਅਜਿਹੇ ਮੌਕੇ 'ਤੇ ਇਲਾਕੇ ਛਾਉਣੀਆਂ 'ਚ ਤਬਦੀਲ ਹੋ ਜਾਂਦੇ ਹਨ ਅਤੇ ਜੇਕਰ ਵੀਡੀਓ ਫੁਟੇਜ ਦੇ ਬਾਵਜੂਦ ਕਾਰਵਾਈ ਇੰਨੀ ਲੰਬੀ ਚੱਲੇ ਤਾਂ ਪ੍ਰਸ਼ਾਸਨ ਦਾ ਉਦਾਰ ਦ੍ਰਿਸ਼ਟੀਕੋਣ ਸਾਫ਼ ਨਜ਼ਰ ਆਉਂਦਾ ਹੈ।"ਨਿਆਇਕ ਜਾਂਚ ਦੀ ਮੰਗਵਿਕਰਮ ਸਿੰਘ ਮੰਨਦੇ ਹਨ, "ਪੁਲਿਸ ਜਾਂ ਪ੍ਰਸ਼ਾਸਨ 'ਚ ਅਜਿਹੇ ਮੌਕੇ 'ਤੇ ਪ੍ਰੈਸ਼ਰ ਹਮੇਸ਼ਾ ਤੋਂ ਹੀ ਰਹਿੰਦਾ ਆਇਆ ਹੈ ਪਰ ਸੀਐਮ ਆਉਂਦੇ ਹਨ ਅਤੇ ਪੰਜ ਸਾਲ ਬਾਅਦ ਜਾਂਦੇ ਹਨ, ਅਫ਼ਸਰਾਂ ਨੂੰ ਉਹੀ ਕਰਨਾ ਚਾਹੀਦਾ ਹੈ ਜੋ ਸਹੁੰ ਉਨ੍ਹਾਂ ਨੇ ਫੋਰਸ ਨਾਲ ਜੁੜਨ ਵੇਲੇ ਸੰਵਿਧਾਨ ਦੇ ਪ੍ਰਤੀ ਖਾਧੀ ਸੀ।"ਸਿਆਨਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦੇਵੇਂਦਰ ਸਿੰਘ ਲੋਧੀ ਦੀ ਸ਼ਿਕਾਇਤ ਅੱਜ ਵੀ ਬਰਕਰਾਰ ਹੈ। ਬੀਬੀਸੀ ਨਾਲ ਹੋਈ ਗੱਲਬਾਤ 'ਚ ਉਨ੍ਹਾਂ ਨੇ ਕਿਹਾ, "ਕਾਰਵਾਈ ਤਾਂ ਉੱਚ ਪੱਧਰੀ ਹੋਣੀ ਚਾਹੀਦੀ ਸੀ, ਅਜੇ ਤਾਂ ਕਾਰਵਾਈ ਦੀ ਕੋਈ ਦਿਸ਼ਾ ਹੀ ਨਹੀਂ ਹੈ। ਇਸ ਲਈ ਮੈਂ ਨਿਆਇਕ ਜਾਂਚ ਦੀ ਮੰਗ ਕੀਤੀ ਹੈ।"ਵਿਧਾਇਕ ਦੇਵੇਂਦਰ ਸਿੰਘ ਲੋਧੀ ਹਾਲ ਹੀ ਵਿੱਚ ਸੰਸਦੀ ਖੇਤਰ ਦੇ ਸਾਰੇ ਵਿਧਾਇਕਾਂ ਦੇ ਇੱਕ ਦਲ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮਿਲ ਕੇ ਆਏ ਹਨ। Image copyright Adnan Abidi/Reuters ਫੋਟੋ ਕੈਪਸ਼ਨ ਹਿੰਸਾ ਦੇ ਮੁਲਜ਼ਮ ਯੋਗੇਸ਼ ਦੀ ਪਰਿਵਾਰ ਵਾਲੇ ਬੇਹਾਲ ਉਨ੍ਹਾਂ ਨੇ ਕਿਹਾ, "ਕਿਸੇ ਵੀ ਨਿਰੋਦਸ਼ ਨੂੰ ਜੇਲ੍ਹ 'ਚ ਨਹੀਂ ਭੇਜਿਆ ਜਾਵੇਗਾ। ਸਾਰੇ ਅਧਿਕਾਰੀਆਂ ਕੋਲੋਂ ਲਾਪ੍ਰਵਾਹੀ ਹੋਈ ਹੈ, ਪੁਲਿਸ ਨੇ ਰਿਪੋਰਟ ਦਰਜ ਕਰਨ ਤੋਂ ਲੈ ਕੇ ਲੋਕਾਂ ਨੂੰ ਸਮਝਾਉਣ ਅਤੇ ਸ਼ਾਂਤ ਕਰਨ ਤੱਕ ਸਾਰੀਆਂ ਚੀਜ਼ਾਂ 'ਚ ਦੇਰੀ ਕੀਤੀ ਹੈ। ਮੈਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਾਂ।"ਸਰਕਾਰੀ ਮਹਿਕਮੇ ਦਾ ਮਨੋਬਲਪਰ ਬੁਲੰਦਸ਼ਹਿਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਪ੍ਰਭਾਕਰ ਚੌਧਰੀ ਦਾ ਕਹਿਣਾ ਹੈ, "ਕੋਈ ਵੀ ਪ੍ਰੈਸ਼ਰ ਨਹੀਂ ਹੈ, ਪੁਲਿਸ ਮਹਿਕਮੇ 'ਤੇ। ਜੇਕਰ ਹੋਵੇਗਾ ਤਾਂ ਵੀ ਉਸ ਨੂੰ ਮੰਨਿਆ ਨਹੀਂ ਜਾਵੇਗਾ ਕਿਉਂਕਿ ਮਾਮਲਾ ਬੇਹੱਦ ਗੰਭੀਰ ਹੈ।"ਉਨ੍ਹਾਂ ਨੇ ਕਿਹਾ, "ਅਸੀਂ ਗਊਆਂ ਦੇ ਪਿੰਜਰ ਮਿਲਣ 'ਤੇ ਭੀੜ ਵੱਲੋਂ ਹੋਈ ਹਿੰਸਾ, ਦੋਵਾਂ ਮਾਮਲਿਆਂ 'ਤੇ ਨਿਰਪੱਖਤਾ ਨਾਲ ਕਾਰਵਾਈ ਕੀਤੀ ਹੈ। ਇੱਥੋਂ ਤੱਕ ਕਿ ਗਊਆਂ ਦੇ ਮਾਮਲੇ 'ਚ ਜਿਨ੍ਹਾਂ ਚਾਰ ਲੋਕਾਂ ਨੂੰ ਹੱਥ ਨਹੀਂ ਪਾਇਆ ਗਿਆ ਉਨ੍ਹਾਂ ਰਿਹਾਅ ਕੀਤਾ ਜਾ ਰਿਹਾ ਹੈ ਅਤੇ ਤਿੰਨ ਹੋਰ ਹਿਰਾਸਤ 'ਚ ਲਏ ਗਏ ਹਨ।"ਬੁਲੰਦਸ਼ਹਿਰ ਦੇ ਜ਼ਿਲਾ ਅਧਿਕਾਰੀ ਅਨੁਜ ਝਾਅ ਵੀ ਕਿਸੇ ਤਰ੍ਹਾਂ ਦੀ ਸਿਆਸੀ ਦਖ਼ਲਅੰਦਾਜ਼ੀ ਤੋਂ ਇਨਕਾਰ ਕਰਦੇ ਹਨ ਅਤੇ ਦੱਸਦੇ ਹਨ, "ਘਟਨਾ ਤੋਂ ਤੁਰੰਤ ਬਾਅਦ ਸਭ ਤੋਂ ਵੱਡੀ ਚੁਣੌਤੀ ਸੀ ਕਿ ਹੋਰ ਦੰਗੇ ਨਾ ਭੜਕਣ, ਜਿਸ ਨੂੰ ਅਸੀਂ ਬੇਹੱਦ ਪ੍ਰੋਫੈਸ਼ਨਲ ਢੰਗ ਨਾਲ ਸਿੱਝਿਆ।"ਇਹ ਵੀ ਪੜ੍ਹੋ:'ਇਸ ਦੇਸ 'ਚ ਗਊ ਦੀ ਜ਼ਿੰਦਗੀ ਮਾਅਨੇ ਰੱਖਦੀ ਹੈ ਮਨੁੱਖ ਦੀ ਨਹੀਂ'ਜਾਨ ਲੈਣ 'ਤੇ ਕਿਉਂ ਉਤਾਰੂ ਹੋ ਜਾਂਦੀ ਹੈ ਭੀੜ?ਫੇਕ ਨਿਊਜ਼ ਤੋਂ ਭੜਕੀ ਭੀੜ ਨੇ ਜਦੋਂ ਮਾਂ ਸਾਹਮਣੇ ਲਈ ਮੁੰਡੇ ਦੀ ਜਾਨ"ਉਸ ਤੋਂ ਬਾਅਦ ਦਾ ਚੈਲੰਜ ਸੀ ਦੋਸ਼ੀਆਂ ਨੂੰ ਸਜ਼ਾ ਹੋਵੇ ਅਤੇ ਅਸੀਂ ਉਸ ਨੂੰ ਵੀ ਪ੍ਰੋਫੈਸ਼ਨਲ ਢੰਗ ਨਾਲ ਨਿਭਾ ਰਹੇ ਹਾਂ। ਕਿਸੇ ਵੀ ਚੀਜ਼ 'ਚ ਕੋਈ ਸਮਝੌਤਾ ਨਹੀਂ ਹੋਵੇਗਾ।"ਪਰ ਨਾਲ ਹੀ ਜ਼ਿਲ੍ਹੇ ਦੇ ਕੁਝ ਦੂਜੇ ਸੀਨੀਅਰ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ, "ਇਸ ਤਰ੍ਹਾਂ ਦੀ ਘਟਨਾ ਨਾਲ ਸਰਕਾਰੀ ਮਹਿਕਮੇ ਦਾ ਮਨੋਬਲ ਡਿੱਗਣਾ ਆਮ ਹੈ।" ਫੋਟੋ ਕੈਪਸ਼ਨ ਭਾਜਪਾ ਦੇ ਦਾਅਵਿਆਂ ਨੂੰ ਸਮਾਜਵਾਦੀ ਪਾਰਟੀ ਦੇ ਬੁਲੰਦਸ਼ਹਿਰ ਜ਼ਿਲ੍ਹਾ ਪ੍ਰਧਾਨ ਹਾਮਿਦ ਅਲੀ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ ਇੱਕ ਸੀਨੀਅਰ ਅਧਿਕਾਰੀ ਮੁਤਾਬਕ, "ਅਜਿਹੇ ਕਿਸੇ ਵੀ ਮਾਮਲੇ ਵਿੱਚ ਕੁਝ ਅਜਿਹੇ ਸਰਕਾਰੀ ਕਰਮੀ ਹੁੰਦੇ ਹਨ ਜੋ ਮੌਕੇ 'ਤੇ ਭੇਜੇ ਜਾਂਦੇ ਹਨ, ਹਾਲਾਤ ਨੂੰ ਸੰਭਾਲਣ ਲਈ। ਜੇਕਰ ਉਨ੍ਹਾਂ ਦੇ ਮਨ 'ਚ ਜਾਨ ਗੁਆਉਣ ਜਾਂ ਭੀੜ ਦਾ ਸ਼ਿਕਾਰ ਹੋਣ ਦਾ ਡਰ ਬੈਠ ਜਾਵੇਗਾ ਤਾਂ ਮਨੋਬਲ ਖ਼ਤਮ ਹੋ ਹੀ ਜਾਵੇਗਾ।"ਸਰਕਾਰ ਦਾ ਮਕਸਦਉੱਧਰ, ਉੱਤਰ ਪ੍ਰਦੇਸ਼ ਭਾਜਪਾ ਦੇ ਬੁਲਾਰੇ ਚੰਦਰਮੋਹਨ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਪ੍ਰਦੇਸ਼ 'ਚ ਸੱਤਾਧਾਰੀ ਯੋਗੀ ਸਰਕਾਰ ਦਾ ਹਿੰਸਾ ਤੋਂ ਬਾਅਦ ਪ੍ਰਸ਼ਾਸਨਿਕ ਕਾਰਵਾਈ 'ਤੇ ਕੋਈ ਦਬਾਅ ਰਿਹਾ ਹੈ। ਉਨ੍ਹਾਂ ਨੇ ਕਿਹਾ, "ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਘਟਨਾ ਨੂੰ ਵੱਡਾ ਰੂਪ ਅਖ਼ਤਿਆਰ ਕਰਨ ਤੋਂ ਰੋਕਣ ਲਈ ਪੂਰੀਆਂ ਕੋਸ਼ਿਸ਼ਾਂ ਸਫ਼ਲ ਢੰਗ ਨਾਲ ਕੀਤੀਆਂ ਹਨ।"ਗੌਰਤਲਬ ਹੈ ਕਿ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਹਿੰਸਾ ਦੇ ਦੋ ਮੁੱਖ ਮੁਲਜ਼ਮ ਯੋਗੇਸ਼ ਰਾਜ ਅਤੇ ਸ਼ਿਖਰ ਅਗਰਵਾਲ ਦਾ ਸੰਬੰਧ ਬਜਰੰਗ ਦਲ ਅਤੇ ਭਾਜਪਾ ਦੀ ਨੌਜਵਾਨ ਇਕਾਈ ਨਾਲ ਰਿਹਾ ਹੈ। ਕੀ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੌਲੀ ਦੱਸੀ ਜਾ ਰਹੀ ਹੈ ਜਾਂ ਅਜੇ ਤੱਕ ਉਹ ਗ੍ਰਿਫ਼ਤਾਰੀ ਤੋਂ ਬਚੇ ਹੋਏ ਹਨ ਅਤੇ ਆਪਣੇ ਆਪ ਨੂੰ ਨਿਰਦੋਸ਼ ਦੱਸਣ ਵਾਲੀ ਵੀਡੀਓ ਜਾਰੀ ਕਰ ਰਹੇ ਹਨ? ਮੈਂ ਇਹੀ ਸਵਾਲ ਭਾਜਪਾ ਦੇ ਬੁਲਾਰੇ ਚੰਦਰਮੋਹਨ ਨੂੰ ਕੀਤਾ।ਉਨ੍ਹਾਂ ਦਾ ਜਵਾਬ ਸੀ, "ਇਹ ਇਲਜ਼ਾਮ ਗ਼ਲਤ ਹਨ, ਗ੍ਰਿਫ਼ਤਾਰੀਆਂ ਲਗਾਤਾਰ ਹੋ ਰਹੀਆਂ ਹਨ। ਇਸ ਦੇ ਨਾਲ ਹੀ ਅਧਿਕਾਰੀਆਂ ਦੀ ਭੂਮਿਕਾ 'ਤੇ ਸਵਾਲ ਚੁੱਕੇ ਹਨ, ਉਨ੍ਹਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਸਰਕਾਰ ਦੇ ਉਦੇਸ਼ ਹਰ ਦੋਸ਼ੀ ਨੂੰ ਸਜ਼ਾ ਦਿਵਾਉਣ ਦਾ ਹੈ।"'ਸਿਆਸੀ ਸਾਜ਼ਿਸ਼'ਬੁਲੰਦਸ਼ਹਿਰ 'ਚ ਹੋਈ ਹਿੰਸਾ ਨੇ ਦੋ ਹਫ਼ਤਿਆਂ 'ਚ ਹੀ ਪੂਰਾ ਸਿਆਸੀ ਮਾਹੌਲ ਸਰਗਰਮ ਕਰ ਦਿੱਤਾ ਹੈ। ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਭਾਜਪਾ ਦੇ ਰਵੱਈਏ ਦੀ ਨਿੰਦਾ ਵੀ ਕੀਤੀ ਹੈ। ਫੋਟੋ ਕੈਪਸ਼ਨ ਯੋਗੇਸ਼ ਰਾਜ ਦਾ ਘਰ ਉੱਤਰ ਪ੍ਰਦੇਸ਼ ਦੇ ਕਾਂਗਰਸ ਬੁਲਾਰੇ ਅਖਿਲੇਸ਼ ਪ੍ਰਤਾਪ ਸਿੰਘ ਦਾ ਇਲਜ਼ਾਮ ਹੈ, "ਯੋਗੀ ਸਰਕਾਰ ਦੋਸ਼ੀਆਂ ਦੇ ਨਾਲ ਖੜੀ ਦਿਸਦੀ ਹੈ।"ਉਨ੍ਹਾਂ ਨੇ ਕਿਹਾ, "ਇੰਨੀ ਵੱਡੀ ਘਟਨਾ ਦੇ ਤਿੰਨ ਦਿਨ ਬਾਅਦ ਮੁੱਖ ਮੰਤਰੀ ਉਚ ਪੱਧਰੀ ਬੈਠਕ ਕਰਦੇ ਹਨ ਪਰ ਜੋ ਦੋ ਜਾਨਾਂ ਗਈਆਂ ਉਨ੍ਹਾਂ ਦੇ ਜ਼ਿਕਰ ਕੀਤੇ ਬਗ਼ੈਰ ਉਹ ਪ੍ਰਸ਼ਾਸਨ ਨੂੰ ਸਿਰਫ਼ ਗਊਆਂ ਦੀਆਂ ਹੱਤਿਆਵਾਂ ਨੂੰ ਰੋਕਣ ਦਾ ਆਦੇਸ਼ ਦਿੰਦੇ ਹਨ। ਇਹ ਸਰਕਾਰ ਦੀ ਪ੍ਰਾਥਮਿਕਤਾ ਅਤੇ ਗੁਨਾਹਕਾਰਾਂ ਦੇ ਨਾਲ ਮਿਲੇ ਹੋਣ ਲਈ ਕਾਫੀ ਨਹੀਂ ਹੈ।"ਬੁਲੰਦਸ਼ਹਿਰ ਹਿੰਸਾ ਤੋਂ ਬਾਅਦ ਮੁੱਖ ਮੰਤਰੀ ਦੇ ਗਊ ਹੱਤਿਆ ਰੋਕਣ ਵਾਲੇ ਬਿਆਨ ਦੀ ਕਾਫੀ ਨਿੰਦਾ ਹੋਈ ਸੀ ਅਤੇ ਕੁਝ ਮਾਹਿਰਾਂ ਨੇ ਕਿਹਾ ਸੀ ਕਿ ਇਸ ਨਾਲ ਪੁਲਿਸ ਦਾ ਮਨੋਬਲ ਵੀ ਡਿੱਗੇਗਾ।ਪਰ ਭਾਜਪਾ ਬੁਲਾਰੇ ਚੰਦਰਮੋਹਨ ਇਸ ਬਿਆਨ ਨੂੰ ਸਹੀ ਦੱਸਦੇ ਹੋਏ ਕਹਿੰਦੇ ਹਨ, "ਜੋ ਘਟਨਾ ਵਾਪਰੀ ਉਸ ਦੀ ਬੁਨਿਆਦ ਗਊ ਹੱਤਿਆ ਹੈ ਅਤੇ ਘਟਨਾ ਪੂਰੀ ਤਰ੍ਹਾਂ ਨਾਲ ਇੱਕ ਸਿਆਸੀ ਸਾਜ਼ਿਸ਼ ਹੈ। ਜਿਸ ਵੇਲੇ ਬੁਲੰਦਸ਼ਹਿਰ 'ਚ ਇੱਕ ਭਾਈਚਾਰੇ ਦਾ ਵੱਡਾ ਧਾਰਮਿਕ ਸਮਾਗਮ ਹੋ ਰਿਹਾ ਸੀ, ਉਸੇ ਵੇਲੇ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਗਊਆਂ ਦੇ ਪਿੰਜਰਾਂ ਦਾ ਮਿਲਣਾ ਇੱਕ ਵੱਡੀ ਸਿਆਸੀ ਸਾਜ਼ਿਸ਼ ਹੀ ਹੈ।"ਮੰਦਿਰ-ਮਸਜਿਦ ਦੀ ਸਿਆਸਤਦਰਅਸਲ ਭਾਜਪਾ ਦਾ ਇਸ਼ਾਰਾ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ (ਦਰਿਆਪੁਰ ਇਲਾਕੇ) 'ਚ 'ਇੱਜਤੇਮਾ' ਨਾਮ ਹੇਠ ਕਰਵਾਏ ਗਏ ਸਮਾਗਮ ਵਲ ਹੈ, ਜਿਸ ਵਿੱਚ ਲੱਖਾਂ ਮੁਸਲਮਾਨ 1-3 ਦਸੰਬਰ ਤੱਕ ਉੱਥੇ ਪਹੁੰਚੇ ਸਨ। ਇਸ ਨੂੰ ਮੁਸਲਮਾਨਾਂ ਦਾ ਸਤਿਸੰਗ ਕਿਹਾ ਜਾਂਦਾ ਹੈ। ਹਿੰਸਾ ਨੂੰ 'ਸਿਆਸੀ ਸਾਜ਼ਿਸ਼' ਦੱਸਣ ਵਾਲੇ ਭਾਜਪਾ ਦੇ ਦਾਅਵਿਆਂ ਨੂੰ ਸਮਾਜਵਾਦੀ ਪਾਰਟੀ ਦੇ ਬੁਲੰਦਸ਼ਹਿਰ ਜ਼ਿਲ੍ਹਾ ਪ੍ਰਧਾਨ ਹਾਮਿਦ ਅਲੀ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ। ਫੋਟੋ ਕੈਪਸ਼ਨ ਯੋਗੇਸ਼ ਦੀ ਚਾਚੀ ਭੂਰੀ ਦੇਵੀ ਦੀ ਬੇਟੀ ਦੇ ਹੱਥਾਂ 'ਤੇ ਵੀ ਡੰਡਾ ਵੱਜਾ ਅਤੇ ਜਿੱਥੇ ਅੱਜ ਵੀ ਸੋਜ਼ਿਸ਼ ਹੈ। ਉਨ੍ਹਾਂ ਨੇ ਕਿਹਾ, "ਸਰਕਾਰ ਨੇ ਜਲਦਬਾਜ਼ੀ 'ਚ ਆਲ੍ਹਾ ਅਫ਼ਸਰਾਂ ਦੀਆਂ ਬਦਲੀਆਂ ਕਿਉਂ ਕੀਤੀਆਂ? ਜ਼ਾਹਿਰ ਹੈ ਕਿ ਕੋਈ ਉਦੇਸ਼ ਹੀ ਹੋਵੇਗਾ, ਨਹੀਂ ਤਾਂ ਅਫ਼ਸਰਾਂ ਦੀ ਜਾਂਚ ਪੂਰੀ ਤਾਂ ਹੋਣ ਦਿੰਦੇ। ਪਰ ਮੰਦਿਰ-ਮਸਜਿਦ ਦੀ ਸਿਆਸਤ ਅਤੇ ਹਿੰਦੂ-ਮੁਸਲਮਾਨਾਂ ਨੂੰ ਲੜਾਉਣ ਦੀ ਸਿਆਸਤ ਹੁਣ ਚੱਲਣ ਵਾਲੀ ਨਹੀਂ ਹੈ।"ਪਾਰਟ 4ਮਹਾਓ ਤੋਂ ਕਰੀਬ 20 ਮਿੰਟ ਦੂਰੀ 'ਤੇ ਹੈ ਨਵਾਂਬਾਂਸ ਪਿੰਡ ਜਿੱਥੇ ਅਸੀਂ ਬੁੱਧਵਾਰ ਨੂੰ ਪਹੁੰਚੇ। ਇਸ ਪਿੰਡ 'ਚ ਵੀ ਕਰੀਬ ਇੱਕ-ਤਿਹਾਈ ਘਰਾਂ 'ਤੇ ਅੱਜ ਵੀ ਤਾਲੇ ਲੱਗੇ ਹਨ ਅਤੇ ਅਸੀਂ ਜਿਸ ਕੋਲੋਂ ਵੀ ਇੱਕ ਵਿਅਕਤੀ ਦਾ ਪਤਾ ਪੁੱਛਣ ਲਈ ਠਹਿਰਦੇ ਹਾਂ, ਉਹ ਪਹਿਲਾਂ ਹੀ ਇਸ਼ਾਰਾ ਇੱਕ ਭੀੜੀ ਜਿਹੀ ਗਲੀ ਵੱਲ ਕਰ ਦਿੰਦਾ ਹੈ। ਸਾਨੂੰ ਤਲਾਸ਼ ਹੈ ਯੋਗੇਸ਼ ਰਾਜ ਦੇ ਘਰ ਦੀ। ਗਲੀ ਅੰਦਰ ਜਾਣ ਤੋਂ ਪਹਿਲਾਂ ਹੀ ਇੱਕ ਵੱਡੇ ਜਿਹੇ 'ਅਖੰਡ ਭਾਰਤ' ਵਾਲੇ ਨਕਸ਼ੇ 'ਤੇ ਨਜ਼ਰ ਪਈ ਤਾਂ ਯੋਗੇਸ਼ ਦਾ ਇੱਕ ਗੁਆਂਢੀ ਬੋਲਿਆ, "ਉਹ ਬਜਰੰਗ ਦਲ ਦਾ ਸਮਰਪਿਤ ਕਾਰਜਰਤਾ ਹੈ ਅਤੇ ਪੂਰੇ ਇਲਾਕੇ 'ਚ ਕਿਤੇ ਵੀ ਗਊਆਂ ਦੀ ਹੱਤਿਆ ਹੁੰਦੀ ਤਾਂ ਪਹਿਲਾਂ ਹੀ ਪਹੁੰਚ ਜਾਂਦਾ ਸੀ।ਯੋਗੇਸ਼ ਰਾਜ ਨੂੰ ਹਿੰਸਾ ਦਾ ਮੁੱਖ ਦੋਸ਼ੀ ਦੱਸਿਆ ਗਿਆ ਅਤੇ ਫਿਲਹਾਲ ਉਹ ਪੁਲਿਸ ਦੀਆਂ ਦਰਜਨਾਂ ਟੀਮਾਂ ਨੂੰ ਚਕਮਾ ਦੇਣ 'ਚ ਸਫ਼ਲ ਰਹੇ ਹਨ। ਹਿੰਸਾ ਦੇ ਵੀਡੀਓ 'ਚ ਵੀ ਗੁਸੈਲੇ ਯੋਗੇਸ਼ ਨੂੰ ਪ੍ਰਸ਼ਾਸਨ ਨਾਲ ਘਟਨਾ ਤੋਂ ਪਹਿਲਾਂ ਗਊਆਂ ਦੇ ਕਤਲ 'ਤੇ ਕਾਰਵਾਈ ਕਰਨ ਦੀ ਮੰਗ ਕਰਦੇ ਦੇਖਿਆ ਗਿਆ ਹੈ। ਬੁਲੰਦਸ਼ਹਿਰ ਪੁਲਿਸ ਦਾ ਜਵਾਬ ਪਰ ਯੋਗੇਸ਼ ਦੇ ਦਰਵਾਜ਼ੇ ਤੱਕ ਪਹੁੰਚਣ ਤੋਂ ਪਹਿਲਾ ਇੱਕ ਔਰਤ ਨੇ ਮੇਰਾ ਰਸਤਾ ਰੋਕ ਕੇ ਪੁੱਛਿਆ, "ਕੀ ਤੁਸੀਂ ਮੇਰੇ ਪਤੀ ਅਤੇ ਬੇਟੇ ਨੂੰ ਜੇਲ੍ਹ ਤੋਂ ਛੁਡਾ ਸਕਦੇ ਹਨ?" ਇਨ੍ਹਾਂ ਦਾ ਨਾਮ ਭੂਰੀ ਦੇਵੀ ਹੈ ਅਤੇ ਇਹ ਯੋਗੇਸ਼ ਕੁਮਾਰ ਦੀ ਚਾਚੀ ਹੈ। ਉਨ੍ਹਾਂ ਨੇ ਦੱਸਿਆ, "ਜਿਸ ਦਿਨ ਹਿੰਸਾ ਹੋਈ, ਉਸ ਰਾਤ ਪੌਣੇ 12 ਵਜੇ ਪੁਲਿਸ ਵਾਲੇ ਮੇਰੇ ਪਤੀ ਦੇਵੇਂਦਰ ਤੇ ਬੇਟੇ ਚਮਨ ਕੁਮਾਰ ਨੂੰ ਘਰੋਂ ਮਾਰਦੇ ਕੁੱਟਦੇ ਲੈ ਗਏ। ਮੇਰੀ ਬੇਟੀ ਦੇ ਹੱਥਾਂ 'ਤੇ ਵੀ ਡੰਡਾ ਵੱਜਿਆ ਜਿੱਥੇ ਅੱਜ ਵੀ ਸੋਜ਼ਿਸ਼ ਹੈ। ਉਹ ਜੇਲ੍ਹ 'ਚ ਹਨ ਪਰ ਮੈਂ ਸਹੁੰ ਖਾ ਕੇ ਕਹਿੰਦੀ ਹਾਂ ਕਿ ਉਹ ਹਿੰਸਾ ਵੇਲੇ ਮੌਕੇ 'ਤੇ ਮੌਜੂਦ ਨਹੀਂ ਸਨ। ਯੋਗੇਸ਼ ਨਹੀਂ ਮਿਲਿਆ ਤਾਂ ਸਾਡੇ ਲੋਕਾਂ ਨੂੰ ਲੈ ਗਏ।"ਦਰਅਸਲ ਪੁਲਿਸ ਨੇ ਜਿਨ੍ਹਾਂ 28 ਲੋਕਾਂ ਖ਼ਿਲਾਫ਼ ਨਾਮਜ਼ਦ ਰਿਪੋਰਟ ਦਰਜ ਕੀਤੀ ਹੈ, ਉਨ੍ਹਾਂ ਵਿਚ ਭੂਰੀ ਦੇਵੀ ਦੇ ਪਤੀ ਅਤੇ ਬੇਟੇ ਦੇ ਨਾਮ ਹਨ। ਹਾਂਲਾਕਿ, ਭੂਰੀ ਦੇਵੀ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਬੇਟਾ ਪੁਲਿਸ ਪ੍ਰੀਖਿਆ ਦੀ ਤਿਆਰੀ ਦੇ ਸਿਲਸਿਲੇ 'ਚ ਕੋਚਿੰਗ ਕਰ ਰਿਹਾ ਸੀ ਅਤੇ ਘਟਨਾ ਵਾਲੀ ਥਾਂ 'ਤੇ ਨਹੀਂ ਸੀ। ਜਦਕਿ ਬੁਲੰਦਸ਼ਹਿਰ ਪੁਲਿਸ ਦਾ ਦਾਅਵਾ ਹੈ, "ਜਿੰਨੇ ਵੀ ਲੋਕਾਂ ਦੇ ਖ਼ਿਲਾਫ਼ ਨਾਮਜ਼ਦ ਰਿਪੋਰਟਾਂ ਹਨ ਉਨ੍ਹਾਂ ਸਾਰਿਆਂ ਦੀ ਸ਼ਨਾਖ਼ਤ ਕਰਵਾਈ ਗਈ ਹੈ ਅਤੇ ਜਿਨ੍ਹਾਂ ਦੀ ਨਹੀਂ ਹੋ ਸਕੀ ਉਹ ਅਣਜਾਣ ਰਿਪੋਰਟ ਦਾ ਹਿੱਸਾ ਹਨ।"ਯੋਗੇਸ਼ ਦੇ ਆਂਢ-ਗੁਆਂਢ ਵਾਲੇ ਕੁਝ ਵੀ ਬੋਲਣ ਤੋਂ ਡਰ ਰਹੇ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਘਟਨਾ ਵਾਲੀ ਸ਼ਾਮ ਨੂੰ ਘਰ ਛੱਡ ਕੇ ਚਲੇ ਗਏ ਸਨ। ਘਰ ਦੇ ਬਾਹਰ ਕੁਰਕੀ ਦਾ ਨੋਟਿਸ ਚਿਪਕਿਆ ਮਿਲਿਆ ਹੈ। ਤੁਰਨ ਤੋਂ ਪਹਿਲਾਂ ਮੈਂ ਭੂਰੀ ਦੇਵੀ ਨੂੰ ਪੁੱਛਿਆ, "ਯੋਗੇਸ਼ ਦੀ ਤਲਾਸ਼ 'ਚ ਪੁਲਿਸ ਪਿਛਲੀ ਵਾਰ ਕਦੋਂ ਆਈ ਸੀ?" ਜਵਾਬ ਮਿਲਿਆ, "ਚਾਰ ਦਿਨ ਹੋ ਗਏ ਇਸ ਗੱਲ ਨੂੰ।"ਪਾਰਟ 5ਇਸੇ ਮੰਗਲਵਾਰ ਨੂੰ ਕਈ ਵਾਰ ਮਿਲਾਉਣ ਤੋਂ ਬਾਅਦ ਅਭਿਸ਼ੇਕ ਸਿੰਘ ਦਾ ਫੋਨ ਮਿਲਿਆ। ਬੋਲੇ, "ਜ਼ਰਾ ਬੈਂਕ ਤੱਕ ਆਇਆ ਹਾਂ ਅਤੇ ਕਾਫੀ ਕੰਮ ਹਨ, ਜੇਕਰ ਦੋ ਵਜੇ ਤੋਂ ਬਾਅਦ ਗੱਲ ਕਰੋ ਤਾਂ ਚੰਗਾ ਰਹੇਗਾ।" ਦੋ ਵਜੇ ਤੋਂ ਬਾਅਦ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੇ ਬੇਟੇ ਨਾਲ ਸਾਡੀ ਲੰਬੀ ਗੱਲਬਾਤ ਹੋਈ। ਅਭਿਸ਼ੇਕ ਨੇ ਕਿਹਾ, "ਸਰਕਾਰ ਸਿਰਫ਼ ਆਪਣੇ ਲੋਕਾਂ ਨੂੰ ਬਚਾਅ ਰਹੀ ਹੈ। ਕੁਝ ਧਾਰਮਿਕ ਸੰਗਠਨਾਂ ਦਾ ਪੂਰਾ ਦਬਾਅ ਹੈ ਯੋਗੀ ਸਰਕਾਰ 'ਤੇ। ਅਸੀਂ ਲੋਕ ਜਾਂਚ ਤੋਂ ਅਜੇ ਸੰਤੁਸ਼ਟ ਨਹੀਂ ਹਾਂ ਅਤੇ ਕਈ ਸਵਾਲ ਸਾਡੇ ਮਨ ਵਿੱਚ ਹਨ।"ਉਨ੍ਹਾਂ ਨੇ ਕਿਹਾ, "ਸਰਕਾਰ ਇੱਕ ਪਾਸੇ ਮੁਆਵਜ਼ਾ ਦਿੰਦੀ ਹੈ ਅਤੇ ਦੂਜੇ ਪਾਸੇ ਘਟਨਾ ਦੀ ਜਾਂਚ ਦੀ ਬਜਾਇ ਗਊ ਹੱਤਿਆ ਦੀ ਗੱਲ ਕਰਦੀ ਰਹਿੰਦੀ ਹੈ। ਪਰ ਸਚਾਈ ਇਹੀ ਹੈ ਕਿ ਪੁਲਿਸ ਵਾਲਿਆਂ 'ਤੇ ਬੇਹੱਦ ਦਬਾਅ ਹੈ ਇਸ ਮਾਮਲੇ ਨੂੰ ਠੰਢਾ ਕਰ ਦੇਣ ਦਾ। ਮੇਰੇ ਪਿਤਾ ਜੀ ਵੀ ਸਿਆਸਤ ਦਾ ਸ਼ਿਕਾਰ ਹੋਏ ਹਨ, ਬਸ।"ਉਧਰ ਘਟਨਾ ਵਿੱਚ ਸੁਮਿਤ ਨਾਮ ਦੇ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਨੂੰ ਵੀਡੀਓ ਫੁਟੇਜ ਵਿੱਚ ਦੰਗਾਕਾਰੀਆਂ ਦੇ ਨਾਲ ਸਾਫ ਦੇਖਿਆ ਜਾ ਸਕਦਾ ਹੈ। ਇਹ ਵੀ ਪੜ੍ਹੋ:IPL 2019: ਕਰੋੜਾਂ ’ਚ ਵਿਕੇ 18 ਸਾਲਾ ਪ੍ਰਭਸਿਮਰਨ ਨੂੰ ਕਿਉਂ ਹੈ ਸੇਧ ਦੀ ਲੋੜਸਾਇਰਾ ਬਾਨੋ ਦੀ ਮੋਦੀ ਨੂੰ ਗੁਹਾਰ, 'ਦਿਲੀਪ ਸਾਹਿਬ ਦਾ ਘਰ ਬਚਾ ਲਓ'ਵਾਕਈ ਮਿਸਰ 'ਚ ਮਕਬਰੇ ਹੇਠਾਂ ਮਿਲਿਆ ਹਿੰਦੂ ਮੰਦਿਰ? ਜਿਨ੍ਹਾਂ ਨਾਲ ਉਸ ਨੂੰ ਦੇਖਿਆ ਗਿਆ ਹੈ ਉਨ੍ਹਾਂ ਦੇ ਨਾਮ ਐਫਆਈਆਰ 'ਚ ਦਰਜ ਹਨ ਅਤੇ ਕਈ ਗ੍ਰਿਫ਼ਤਾਰ ਵੀ ਕੀਤੇ ਗਏ ਹਨ। ਸੁਮਿਤ ਦੇ ਪਰਿਵਾਰ ਦੀ ਵੀ ਮੰਗ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇ ਨਾਲ ਸ਼ਹੀਦ ਦਾ ਦਰਜਾ ਦੇਣ ਦੀ ਰਹੀ ਹੈ। ਫੇਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸੁਮਿਤ ਦੇ ਪਿਤਾ ਨੂੰ ਆਪਣੇ ਦਫ਼ਤਰ ਬੁਲਾਉਣਾ ਅਤੇ ਮੁਲਾਕਾਤ ਕਰਨ ਨਾਲ ਗ਼ਲਤ ਸੰਦੇਸ਼ ਨਹੀਂ ਜਾਂਦਾ ਕੀ? ਮੈਂ ਇਸ ਸਵਾਲ ਨੂੰ ਭਾਜਪਾ ਬੁਲਾਰੇ ਚੰਦਰਮੋਹਨ ਦੇ ਸਾਹਮਣੇ ਰੱਖਿਆ।ਉਨ੍ਹਾਂ ਜਵਾਬ ਸੀ, "ਸਾਡੀ ਹਮਦਰਦੀ ਉਸ ਪਰਿਵਾਰ ਨਾਲ ਵੀ ਹੈ, ਜਿਸ ਦੇ ਨੌਜਵਾਨ ਬੇਟੇ ਦੀ ਮੌਤ ਹੋਈ ਹੈ। ਇਸ ਨਾਲ ਹੀ ਬੁਲੰਦਸ਼ਹਿਰ 'ਚ ਸ਼ਾਂਤੀ ਕਾਇਮ ਰੱਖਣੀ ਸਾਡੀ ਪਹਿਲ ਹੈ।"ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46959990 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸਾਂ ਨੇ ਇਨਸਾਨਾਂ ਨੂੰ ਪੁਲਾੜ ਵਿੱਚ ਭੇਜਣ ਤੋਂ ਪਹਿਲਾਂ ਜਾਨਵਰਾਂ ਨੂੰ ਭੇਜ ਕੇ ਪ੍ਰਯੋਗ ਕੀਤੇ ਹਨ। ਭਾਰਤ ਦੀ ਪੁਲਾੜ ਏਜੰਸੀ ਇਸਰੋ ਨੇ ਤੈਅ ਕੀਤਾ ਹੈ ਕਿ ਉਹ ਆਪਣੇ ਪੁਲਾੜ ਮਿਸ਼ਨ ਵਿੱਚ ਦੂਸਰੇ ਦੇਸਾਂ ਵਾਂਗ ਜਾਨਵਰ ਨਹੀਂ ਸਗੋਂ ਰੋਬੋਟ ਭੇਜੇਗੀ।ਦਰਅਸਲ ਇਸਰੋ 2021 ਦੇ ਅੰਤ ਤੱਕ ਇਨਸਾਨਾਂ ਨੂੰ ਪੁਲਾੜ ਵਿੱਚ ਭੇਜਣਾ ਚਾਹੁੰਦੀ ਹੈ। ਜਿਸ ਤੋਂ ਪਹਿਲਾਂ ਮਨੁੱਖਾਂ ਵਰਗੇ ਰੋਬੋਟਸ ਦਾ ਸਹਾਰਾ ਲਿਆ ਜਾਵੇਗਾ।ਇਸਰੋ ਮੁਖੀ ਨੇ ਬੀਬੀਸੀ ਨੂੰ ਦੱਸਿਆ, "ਪੁਲਾੜ ਵਿੱਚ ਹੋਣ ਵਾਲੇ ਗੁੰਝਲਦਾਰ ਪ੍ਰੀਖਣਾਂ ਵਿੱਚ ਵਿਚਾਰੇ ਕਮਜ਼ੋਰ ਜਾਨਵਰਾਂ ਦਾ ਸਹਾਰਾ ਲੈਣ ਦਾ ਸਾਡਾ ਕੋਈ ਇਰਾਦਾ ਨਹੀਂ ਹੈ।" ਭਾਰਤ ਸਰਕਾਰ ਅਤੇ ਇਸਰੋ ਨੇ ਸਪਸ਼ਟ ਕਰ ਦਿੱਤਾ ਹੈ ਕਿ ਗਗਨਯਾਨ ਮਿਸ਼ਨ ਤਹਿਤ ਭਾਰਤੀ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਣ ਦੀ ਤਿਆਰੀ ਠੀਕ-ਠਾਕ ਚੱਲ ਰਹੀ ਹੈ।ਇਸੇ ਦੌਰਾਨ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸਾਂ ਨੇ ਇਨਸਾਨਾਂ ਨੂੰ ਪੁਲਾੜ ਵਿੱਚ ਭੇਜਣ ਤੋਂ ਪਹਿਲਾਂ ਜਾਨਵਰਾਂ ਨੂੰ ਭੇਜ ਕੇ ਪ੍ਰਯੋਗ ਕੀਤੇ, ਤਾਂ ਇਸਰੋ ਅਜਿਹਾ ਕਿਉਂ ਨਹੀਂ ਕਰ ਰਿਹਾ।ਇਹ ਵੀ ਪੜ੍ਹੋ:ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਬੀਬੀਸੀ ਨੇ ਜਦੋਂ ਇਸਰੋ ਮੁਖੀ ਨੂੰ ਇਸ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ, ਭਾਰਤ ਬਿਲਕੁਲ ਸਹੀ ਕਦਮ ਚੁੱਕ ਰਿਹਾ ਹੈ।" Image copyright Getty Images ਉਨ੍ਹਾਂ ਕਿਹਾ, "ਜਦੋਂ ਅਮਰੀਕਾ ਅਤੇ ਰੂਸ ਜਦੋਂ ਜਾਨਵਰਾਂ ਨੂੰ ਪੁਲਾੜ ਵਿੱਚ ਭੇਜ ਰਹੇ ਸਨ ਤਾਂ ਅੱਜ ਵਰਗੀ ਆਧੁਨਿਕ ਤਕਨੀਕ ਮੌਜੂਦ ਨਹੀਂ ਸੀ। ਮਨੁੱਖੀ ਰੋਬੋਟਸ ਈਜ਼ਾਦ ਨਹੀਂ ਹੋਏ ਸਨ। ਇਸ ਲਈ ਵਿਚਾਰ ਜਾਨਵਰਾਂ ਦੀ ਜਾਨ ਖ਼ਤਰੇ ਵਿੱਤ ਪਾਈ ਜਾ ਰਹੀ ਸੀ। ਹੁਣ ਸਾਡੇ ਕੋਲ ਸੈਂਸਰ ਹਨ, ਟੈਕਨੌਲੋਜੀ ਹੈ ਜਿਸ ਨਾਲ ਸਾਰੀ ਟੈਸਟਿੰਗ ਹੋ ਸਕਦੀ ਹੈ ਤਾਂ ਕਿਉਂ ਨਾ ਉਸੇ ਦਾ ਸਹਾਰਾ ਲਿਆ ਜਾਵੇ।" ਮਿਸ਼ਨ ਗਗਨਯਾਨ ਦੇ ਲਾਂਚ ਹੋਣ ਤੋਂ ਪਹਿਲਾਂ ਇਸਰੋ ਦੀ ਯੋਜਨਾ ਦੋ ਪ੍ਰਯੋਗ ਕਰਨ ਦੀ ਹੈ। ਜਿਸ ਵਿੱਚ ਮਨੁੱਖਾਂ ਵਰਗੇ ਰੋਬੋਟਾਂ ਦਾ ਸਹਾਰਾ ਲਿਆ ਜਾਵੇਗਾਮਾਹਿਰਾਂ ਦਾ ਮੰਨਣਾ ਹੈ ਕਿ ਇਹ "ਕਾਫ਼ੀ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਕਿਸੇ ਜੀਵ ਅਤੇ ਰੋਬੋਟ ਵਿੱਚ ਆਖ਼ਰ ਕੁਝ ਤਾਂ ਫ਼ਰਕ ਹੁੰਦਾ ਹੀ ਹੈ।"ਇਹ ਵੀ ਪੜ੍ਹੋ:ਮਨੁੱਖ ਪੁਲਾੜ ਭੇਜਣ ਦੇ ਮਿਸ਼ਨ ਦੀ ਅਗਵਾਈ ਇਹ ਔਰਤ ਕਰੇਗੀਚੰਦ ’ਤੇ ਕਬਜ਼ੇ ਦੀ ਲੜਾਈ ਦਾ ਜੇਤੂ ਕੌਣ ਹੋਵੇਗਾਚੀਨ ਨੇ ਉਗਾਈ ਚੰਨ ’ਤੇ ਕਪਾਹ -ਵਿਗਿਆਨਕ ਕੌਤਕਗਗਨਯਾਨ ਰਾਹੀਂ ਪੁਲਾੜ ਭੇਜੇ ਜਾਣ ਵਾਲੇ ਭਾਰਤੀ ਇੰਝ ਚੁਣੇ ਜਾਣਗੇਸਾਇੰਸ ਮਾਮਲਿਆਂ ਦੇ ਜਾਣਕਾਰ ਪੱਲਵ ਬਾਗਲਾ ਮੁਤਾਬਕ, "ਜੇ ਗਗਨਯਾਨ ਦੇ ਤਹਿਤ ਇਸਰੋ ਸਿੱਧੇ ਇਨਸਾਨ ਪੁਲਾੜ ਵਿੱਚ ਭੇਜਣੇ ਚਾਹੁੰਦੀ ਹੈ ਤਾਂ ਉਸ ਨੂੰ ਪਹਿਲੀਆਂ ਦੋ ਉਡਾਣਾਂ ਵਿੱਚ ਲਾਈਫ਼ ਸਪੋਰਟ ਸਿਸਟਮ ਟੈਸਟ ਕਰਨਾ ਚਾਹੀਦਾ ਹੈ।ਯਾਨੀ ਕਾਰਬਨ ਡਾਈਆਕਸਾਈਡ ਸੈਂਸਰ, ਹੀਟ ਸੈਂਸਰ, ਹਿਊਮਿਡਿਟੀ ਸੈਂਸਰ ਅਤੇ ਕ੍ਰੈਸ਼ ਸੈਂਸਰ ਆਦਿ ਤਾਂ ਰੋਬੋਟ ਦੇ ਹੀ ਹਿੱਸੇ ਹਨ। ਮੇਰੇ ਹਿਸਾਬ ਨਾਲ ਵੱਡਾ ਖ਼ਤਰਾ ਹੈ ਕਿਉਂਕਿ ਭਾਰਤ ਪੁਲਾੜ ਵਿੱਚ ਮਨੁੱਖਾਂ ਨੂੰ ਅਜਿਹੀ ਸਿੱਧੀ ਦੀ ਉਡਾਣ ਭੇਜਣਾ ਚਾਹੁੰਦਾ ਹੈ, ਜਿਸ ਵਿੱਚ ਪਹਿਲਾਂ ਕਦੇ ਵੀ ਜੀਵ ਨਹੀਂ ਗਿਆ। ਖ਼ਤਰਾ ਤਾਂ ਵੱਡਾ ਹੈ ਹੀ।" Image copyright Getty Images ਦੂਸਰੇ ਪਾਸੇ ਇਸਰੋ ਮੁਤਾਬਕ ਗਗਨਯਾਨ ਯੋਜਨਾ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਇਸ ਸਾਲ ਦੇ ਅੰਤ ਤੱਕ ਯਾਤਰੀਆਂ ਦੀ ਭਾਲ ਪੂਰੀ ਕਰ ਲਈ ਜਾਵੇਗੀ।ਇਸਰੋ ਮੁਖੀ ਕੇ ਸ਼ਿਵਨ ਨੇ ਬੀਬੀਸੀ ਨੂੰ ਇਸ ਸਵਾਲ ਦਾ ਨਾਂਹ ਵਿੱਚ ਜਵਾਬ ਦਿੱਤਾ, "ਕੀ ਇਸ ਤਰੀਕੇ ਨਾਲ ਪਹਿਲੀ ਵਾਰ ਪੁਲਾੜ ਵਿੱਚ ਜਾਣ ਵਾਲੇ ਯਾਤਰੀ ਦੀ ਜਾਨ ਨੂੰ ਖ਼ਤਰਾ ਨਹੀਂ ਹੋ ਸਕਦਾ?"ਸਰਾਕਾਰੀ ਅੰਕੜਿਆਂ ਨੂੰ ਦੇਖੀਏ ਤਾਂ ਭਾਰਤ ਦੇ ਇਸ ਅਹਿਮ ਮਿਸ਼ਨ ਦੀ ਲਾਗਤ ਲਗਪਗ 10,000 ਕਰੋੜ ਦੱਸੀ ਜਾ ਰਹੀ ਹੈ ਅਤੇ ਸਰਕਾਰ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ।ਸਾਲ 2108 ਵਿੱਚ ਭਾਰਤ ਦੇ ਅਜਾਦੀ ਦਿਹਾੜੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਨ ਵਿੱਚ ਇਸ ਮਿਸ਼ਨ ਦਾ ਐਲਾਨ ਕੀਤਾ ਸੀ। Image copyright ਵਿਗਿਆਨ ਅਤੇ ਤਕਨੀਕੀ ਮੰਤਰਾਲੇ ਦੇ ਕੁਝ ਵੱਡੇ ਅਫਸਰਾਂ ਮੁਤਾਬਕ, ਸਾਫ਼ ਹੈ, ਇਸਰੋ ਅਤੇ ਮੰਤਰਾਲੇ ਤੇ ਕੁਝ ਦਬਾਅ ਵੀ ਹੈ ਕਿ ਇਹ ਮਿਸ਼ਨ ਲੀਹ 'ਤੇ ਰਹੇ ਅਤੇ ਸਫਲ ਵੀ ਹੋਵੇ।"ਇਸਰੋ ਮੁਖੀ ਕੇ ਸ਼ਿਵਾਨ ਮੁਤਾਬਕ, ਗਗਨਯਾਨ ਲਈ ਪ੍ਰਬੰਧ ਕੀਤਾ ਜਾ ਚੁੱਕਿਆ ਹੈ ਤੇ ਸਪੇਸਫਲਾਈਟ ਸੈਂਟਰ ਬਣਾਇਆ ਜਾ ਚੁੱਕਿਆ ਹੈ। ਪਹਿਲਾ ਮਨੁੱਖ ਰਹਿਤ ਮਿਸ਼ਨ ਦਸੰਬਰ 2020 ਤੱਕ ਅਤੇ ਦੂਸਰਾ ਮਿਸ਼ਨ ਜੁਲਾਈ 2021 ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਮਨੁੱਖਾਂ ਨਾਲ ਭਾਰਤ ਦੀ ਪਹਿਲੀ ਉਡਾਣ ਦਸੰਬਰ 2012 ਤੱਕ ਪੂਰੀ ਕਰਨ ਦਾ ਟੀਚਾ ਹੈ।" ਜੇ ਇਹ ਮਿਸ਼ਨ ਕਾਮਯਾਬ ਰਿਹਾ ਤਾਂ ਭਾਰਤ ਪੁਲਾੜੀ ਮਿਸ਼ਨ ਭੇਜਣ ਵਾਲਾ ਚੌਥਾ ਦੇਸ ਬਣ ਜਾਵੇਗਾ । ਸਭ ਤੋਂ ਪਹਿਲਾਂ ਤਤਕਾਲੀ ਸੋਵੀਅਤ ਸੰਘ ਜਿਸ ਨੂੰ ਹੁਣ ਰੂਸ ਕਿਹਾ ਜਾਂਦਾ ਹੈ, ਨੇ ਅਤੇ ਫਿਰ ਅਮਰੀਕਾ ਨੇ 50 ਤੋਂ ਵੀ ਵਧੇਰੇ ਸਾਲ ਪਹਿਲਾਂ ਪੁਲਾੜ ਵਿੱਚ ਪੁਲਾਂਘ ਰੱਖੀ ਸੀ।ਇਨ੍ਹਾਂ ਦੇਸਾਂ ਨੇ ਪੁਲਾੜ ਵਿੱਚ ਮਨੁੱਖ ਭੇਜਣ ਤੋਂ ਪਹਿਲਾਂ ਜਾਨਵਰਾਂ ਦੇ ਵੀ ਟਰਾਇਲ ਕੀਤੇ ਸਨ। ਇਨ੍ਹਾਂ ਪ੍ਰੀਖਣਾਂ ਦੇ ਕਾਮਯਾਬ ਹੋਣ ਤੋਂ ਬਾਅਦ ਹੀ ਮਨੁੱਖਾਂ ਨੂੰ ਭੇਜਿਆ ਗਿਆ ਸੀ। ਇਸ ਤੋਂ ਕਈ ਦਹਾਕਿਆਂ ਬਾਅਦ 2003 ਵਿੱਚ ਪੈਰ ਰੱਖਿਆ ਸੀ। Image copyright Getty Images ਪੱਲਵ ਬਾਗਲਾ ਮੁਤਾਬਕ, "ਜ਼ਿਆਦਾਤਰ ਦੇਸ ਆਪਣੇ ਸਪੇਸ ਮਿਸ਼ਨਾਂ ਬਾਰੇ ਪੂਰੀ ਸੀਕਰੇਸੀ ਵਰਤਦੇ ਹਨ। ਮਿਸਾਲ ਵਜੋਂ ਜਦੋਂ 2003 ਵਿੱਚ ਚੀਨ ਦਾ ਪਹਿਲਾ ਪੁਲਾੜ ਮਿਸ਼ਨ ਵਾਪਸ ਆਇਆ ਤਾਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਉਹ ਖੂਨ ਨਾਲ ਭਰਿਆ ਹੋਇਆ ਸੀ।" ਕੁਝ ਦੂਸਰੇ ਮਾਹਿਰਾਂ ਦਾ ਕਹਿਣਾ ਹੈ, ਇਸ ਤਰ੍ਹਾਂ ਦੇ ਮਿਸ਼ਨਾਂ ਵਿੱਚ ਖ਼ਤਰਾ ਜ਼ਿਆਦਾ ਰਹਿੰਦਾ ਹੈ।ਇੰਡੀਅਨ ਇੰਸਟੀਚਿਊਟ ਆਫ਼ ਸਾਈਂਸਿਜ਼ ਤੋਂ ਸੇਨ ਮੁਕਤ ਪ੍ਰੋਫੈਸਰ ਆਰ ਕੇ ਸਿਨ੍ਹਾ ਨੇ ਦੱਸਿਆ, "ਬਰਤਾਨੀਆ, ਫਰਾਂਸ, ਜਪਾਨ, ਵਰਗੇ ਦੇਸ ਅੱਜ ਤੱਕ ਅਜਿਹਾ ਨਹੀਂ ਕਰ ਸਕੇ। ਭਾਰਤ ਨੇ ਦਸ ਹਜ਼ਾਰ ਕਰੋੜ ਲਾ ਦਿੱਤੇ ਹਨ ਤਾਂ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਹੁੰਦਾ ਹੈ।" ਪੱਲਵ ਬਾਗਲਾ ਵੀ ਇਸ ਨਾਲ ਸਹਿਮਤ ਹਨ। ਉਨ੍ਹਾਂ ਕਿਹਾ, "ਦਾਅ ਬਹੁਤ ਵੱਡਾ ਹੈ ਅਤੇ ਖ਼ਤਰਾ ਵੀ। ਹਾਲਾਂਕਿ ਇਸਰੋ ਜੋ ਕਹਿੰਦਾ ਹੈ ਉਹ ਕਰਦਾ ਵੀ ਹੈ।"ਇਹ ਵੀ ਪੜ੍ਹੋ:ਕਮਲਾ ਹੈਰਿਸ ਕੌਣ ਹੈ ਜਿਸ ਤੋਂ ਓਬਾਮਾ ਨੇ ਮੰਗੀ ਸੀ ਮਾਫ਼ੀਮਾਇਆਵਤੀ 'ਤੇ ਹਰ ਇੱਕ ਟਿੱਪਣੀ ਪਿਛਲੀ ਟਿੱਪਣੀ ਨਾਲੋਂ ਮਾੜੀ ਹੈ - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Sorry, this Youtube post is currently unavailable.(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਅਰਮੀਨੀਆ ਦੇ ਲੋਕ ਕਿਉਂ ਹੋਏ ਆਪਣੀ ਸਰਕਾਰ ਦੇ ਖ਼ਿਲਾਫ਼ ? 23 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43855559 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਅਰਮੀਨੀਆ ਵਿੱਚ ਸਰਕਾਰ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ ਦੇ ਪ੍ਰਬੰਧਕ ਨਿਕੋਲ ਪਛੀਨਿਆ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਨਿਕੋਲ ਪਛੀਨਿਆ ਪ੍ਰਧਾਨ ਮੰਤਰੀ ਸਰਜ਼ ਸਰਗਸਿਆਨ ਕੋਲੋਂ ਸੰਵਿਧਾਨ ਵਿੱਚ ਬਦਲਾਅ ਕਾਰਨ ਅਸਤੀਫ਼ਾ ਮੰਗ ਰਹੇ ਹਨ। ਵਿਰੋਧੀਆਂ ਦਾ ਮੰਨਣਾ ਹੈ ਬਦਲਾਅ ਉਨ੍ਹਾਂ ਸੱਤਾ ਕਾਇਮ ਰੱਖਣ ਲਈ ਕੀਤੇ ਹਨ। ਇਨ੍ਹਾਂ ਬਦਲਾਵਾਂ ਕਾਰਨ ਪ੍ਰਧਾਨ ਮੰਤਰੀ ਨੂੰ ਮਹੱਤਵਪੂਰਨ ਸ਼ਕਤੀ ਮਿਲ ਗਈ ਹੈ। ਸਰਜ਼ ਸਰਗਸਿਆਨ ਨੇ ਅਜੇ ਪਿਛਲੇ ਹਫ਼ਤੇ 17 ਅਪ੍ਰੈਲ ਨੂੰ ਹੀ ਪ੍ਰਧਾਨ ਮੰਤਰੀ ਦਾ ਅਹੁਦਾ ਸਾਂਭਿਆ ਹੈ। ਇਸ ਤੋਂ ਪਹਿਲਾਂ ਉਹ ਦੋ ਵਾਰ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਕਿਉਂ ਪੰਜਾਬੀ ਖਿਡਾਰੀ ਜਿੱਤ ਰਹੇ ਨੇ ਹਰਿਆਣਾ ਲਈ ਮੈਡਲ?ਔਕੜਾਂ ਨੂੰ ਮਾਤ ਦੇਣਾ ਹੈ ਤਾਂ ਮਿਲੋ 'ਸੁਪਰ ਸਿੰਘ' ਨੂੰਕੀ ਚਾਹੁੰਦੇ ਹਨ ਅਰਮੀਨੀਆ ਦੇ ਲੋਕ?ਨਿਕੋਲ ਕਹਿੰਦੇ ਹਨ ਉਹ ਸਿਰਫ਼ ਪ੍ਰਧਾਨ ਮੰਤਰੀ ਦੇ ਅਸਤੀਫੇ ਅਤੇ ਸ਼ਕਤੀਆਂ ਦੇ ਬਦਲਾਅ ਦੇ ਢਾਂਚੇ 'ਤੇ ਗੱਲ ਕਰਨ ਲਈ ਤਿਆਰ ਹਨ। Image copyright AFP ਸ਼ਨੀਵਾਰ ਨੂੰ ਉਨ੍ਹਾਂ ਨੇ ਰਾਜਧਾਨੀ ਯੇਰੇਵਨ ਦੇ ਰਿਪਬਲਿਕ ਸੁਕੇਅਰ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਜ਼ ਸਰਗਸਿਆਨ ਅਰਮੀਨੀਆ ਵਿੱਚ "ਨਵੀਂ ਹਕੀਕਤ" ਨੂੰ ਨਹੀਂ ਸਮਝ ਰਹੇ। ਪਰ ਸਰਜ਼ ਸਰਗਸਿਆਨ ਨੇ ਕੁਝ ਅਣਸੁਖਾਵਾਂ ਨਾ ਵਾਪਰੇ ਇਸ ਲਈ ਗੱਲਬਾਤ ਦਾ ਸੱਦਾ ਦਿੱਤਾ ਹੈ।ਰਾਇਟ ਪੁਲਿਸ ਕਈ ਦਿਨਾਂ ਤੋਂ ਪ੍ਰਦਰਸ਼ਨਕਾਰੀਆਂ ਦੀ ਭੀੜ ਨਾਲ ਆਹਮੋ-ਸਾਹਮਣੇ ਹੋ ਰਹੀ ਹੈ ਅਤੇ ਕਈ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਬੀਬੀਸੀ ਦੇ ਰੇਹਨ ਡੇਮੀਟ੍ਰੀ ਦੇ ਰਿਪੋਰਟ ਮੁਤਾਬਕ, "ਦੇਸ ਦੇ ਕਈ ਲੋਕ ਸੱਚਮੁੱਚ ਆਪਣੇ ਦੇਸ ਵਿੱਚ ਬਦਲਾਅ ਚਾਹੁੰਦੇ ਹਨ ਪਰ ਉਹ ਸੋਚਦੇ ਹਨ ਕਿ ਉਨ੍ਹਾਂ ਇਹ ਮੌਕਾ ਨਹੀਂ ਮਿਲ ਰਿਹਾ ਕਿਉਂਕਿ ਲੀਡਰਸ਼ਿਪ ਉਹੀ ਰਹਿੰਦੀ ਹੈ।"ਜਦੋਂ ਰਾਸ਼ਟਰਪਤੀ ਮਿਲੇ ਪ੍ਰਦਰਸ਼ਨਕਾਰੀਆਂ ਨੂੰ ਅਰਮੇਨ ਸਰਗਸਿਆਨ ਜੋ ਸਰਜ਼ ਸਰਗਸਿਆਨ ਨਾਲ ਸਬੰਧਤ ਨਹੀਂ ਹਨ, ਪ੍ਰਦਰਸ਼ਨਕਾਰੀਆਂ ਵਿਚਾਲੇ ਆਏ ਅਤੇ ਨਿਕੋਲ ਨਾਲ ਹੱਥ ਮਿਲਾਇਆ ਅਤੇ ਅਧਿਕਾਰਤ ਗੱਲਬਾਤ ਲਈ ਕਿਹਾ। Image copyright Getty Images ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਕਰੀਬ 10 ਮਿੰਟ ਗੱਲ ਕੀਤੀ ਅਤੇ ਉਚਿਤ ਗੱਲਬਾਤ ਲਈ ਹੋਟਲ ਵਿੱਚ ਚੱਲਣ ਦਾ ਵੀ ਸੱਦਾ ਦਿੱਤਾ। ਨਿਕੋਲ ਨੇ ਉਸ ਵੇਲੇ ਮਨ੍ਹਾਂ ਕਰ ਦਿੱਤਾ ਪਰ ਉਨ੍ਹਾਂ ਗਾਰੰਟੀ ਮੰਗੀ ਕਿ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਬਲ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਰਾਸ਼ਟਰਪਤੀ ਦੇ ਇਸ ਨਾਟਕੀ ਦਖ਼ਲ ਤੋਂ ਬਾਅਦ ਨਿਕੋਲ ਨੇ ਸਰਜ਼ ਸਰਗਸਿਆਨ ਨਾਲ ਗੱਲ ਕਰਨ ਦਾ ਐਲਾਨ ਕੀਤਾ। ਸਰਜ਼ ਸਰਗਸਿਆਨ ਖ਼ਿਲਾਫ਼ ਇੰਨਾਂ ਗੁੱਸਾ ਕਿਉਂ?ਨਿਕੋਲ ਨੇ ਹਾਲ ਹੀ ਵਿੱਚ 1989 ਵਿੱਚ ਚਲਾਏ ਗਏ ਸ਼ਾਂਤਮਈ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਆਪਣੇ ਵੱਲੋਂ ਚਲਾਈ ਗਈ ਇਸ ਮੁਹਿੰਮ ਨੂੰ "ਵੈਲਵੇਟ ਕ੍ਰਾਂਤੀ" ਦੀ ਵਿਆਖਿਆ ਕੀਤੀ ਸੀ। Image copyright AFP 1989 ਦੇ ਇਸ ਪ੍ਰਦਰਸ਼ਨ ਕਾਰਨ ਚੈਕੋਸਲੋਵਾਕੀਆ (ਜੋ ਬਾਅਦ ਵਿੱਚ ਦੋ ਸਟੇਟਾਂ ਚੈੱਕ ਰਿਪਬਲਿਕ ਅਤੇ ਸਲੋਵਾਕੀਆ ਵਿੱਚ ਵੰਡਿਆ ਗਿਆ) ਵਿੱਚ ਕਮਿਊਨਿਸਟ ਸ਼ਾਸਨ ਦਾ ਅੰਤ ਹੋਇਆ ਸੀ। 2008 ਵਿੱਚ ਸਰਜ਼ ਸਰਗਸਿਆਨ ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਕਰਨ ਕਰਕੇ ਜੇਲ੍ਹ ਵਿੱਚ ਜਾਣ ਵਾਲੇ ਕਾਰਕੁੰਨ ਨੇ "ਸਮੁੱਚੀ ਸਟੇਟ ਦੀ ਪ੍ਰਣਾਲੀ ਨੂੰ ਠੱਪ ਕਰਨ ਲਈ" ਸਮਰਥਕਾਂ ਨੂੰ ਬੁਲਾਇਆ ਕਿਉਂਕਿ "ਸੱਤਾ ਲੋਕਾਂ ਨਾਲ ਹੀ ਹਾਸਿਲ ਹੁੰਦੀ ਹੈ।"ਉੱਥੇ ਹੀ ਸਰਜ਼ ਸਰਗਸਿਆਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਬਣਨ ਦੀ ਅਖ਼ੀਰ ਤੱਕ ਕੋਈ ਮਨਸ਼ਾ ਨਹੀਂ ਸੀ।ਹਾਲਾਂਕਿ ਉਹ ਮੰਗਲਵਾਰ ਨੂੰ ਪਾਰਲੀਮੈਂਟ ਵੱਲੋਂ ਇਸ ਅਹੁਦੇ ਲਈ ਚੁਣੇ ਗਏ ਸਨ। 2008 ਵਿੱਚ ਸਰਜ਼ ਸਰਗਸਿਆਨ ਪਹਿਲੀ ਵਾਰ ਰਾਸ਼ਟਰਪਤੀ ਬਣੇ ਸਨ ਤਾਂ ਲੋਕਾਂ ਨੇ ਰੋਸ ਮੁਜ਼ਾਹਰਾ ਕਰਦਿਆਂ ਉਨ੍ਹਾਂ 'ਤੇ ਕਥਿਤ ਤੌਰ 'ਤੇ ਵੋਟਾਂ ਦੀ ਹੇਰਾਫੇਰੀ ਦੇ ਇਲਜ਼ਾਮ ਲਗਾਏ ਸਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅੰਮ੍ਰਿਤਸਰ ਰੇਲ ਹਾਦਸਾ : ਮਰੀਜ਼ ਇਲਾਜ ਤੋਂ ਬਾਅਦ ਵੀ ਘਰ ਜਾਣ ਲਈ ਰਾਜ਼ੀ ਨਹੀਂ ਰਵਿੰਦਰ ਸਿੰਘ ਰੌਬਿਨ ਪੱਤਰਕਾਰ ਬੀਬੀਸੀ 27 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45994797 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder Singh Robin/BBC ਫੋਟੋ ਕੈਪਸ਼ਨ ਜੱਗੂ ਦਿਹਾੜੀ ਉੱਤੇ ਕੰਮ ਕਰਦਾ ਹੈ ਅਤੇ ਉਸ ਨੂੰ ਆਪਣੀ ਮਾਂ, ਪਤਨੀ ਅਤੇ ਤਿੰਨ ਬੱਚਿਆਂ ਦੀ ਫਿਕਰ ਹੈ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਵਿੱਚ ਦਸਹਿਰਾ ਦੇਖਣ ਗਏ ਜੱਗੂ ਨੰਦਨ ਦੀ ਜ਼ਿੰਦਗੀ ਦੀ ਰਫ਼ਤਾਰ ਰੁੱਕ ਗਈ ਹੈ। ਰੇਲ ਹਾਦਸੇ ਤੋਂ ਬਾਅਦ ਜੱਗੂ ਨੂੰ ਗੁਰੂ ਨਾਨਕ ਹਸਪਤਾਲ ਲਿਆਂਦਾ ਗਿਆ ਸੀ।ਇੱਥੇ ਜੱਗੂ ਦੀਆਂ ਕਈ ਸਰਜਰੀਆਂ ਹੋਈਆਂ ਅਤੇ ਡਾਕਟਰ ਨੇ ਉਸ ਨੂੰ ਤਿੰਨ ਮਹੀਨਿਆਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਜੱਗੂ ਉਨ੍ਹਾਂ ਕਈ ਮਰੀਜ਼ਾਂ ਵਿੱਚੋਂ ਹੈ, ਜੋ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਨਹੀਂ ਜਾਣਾ ਚਾਹੁੰਦੇ।ਦਰਅਸਲ ਜੱਗੂ ਦਿਹਾੜੀ ਉੱਤੇ ਕੰਮ ਕਰਦਾ ਹੈ ਅਤੇ ਉਸ ਨੂੰ ਆਪਣੀ ਮਾਂ, ਪਤਨੀ ਅਤੇ ਤਿੰਨ ਬੱਚਿਆਂ ਦੀ ਫਿਕਰ ਹੈ। ਬੀਬੀਸੀ ਨਾਲ ਗੱਲਬਾਤ ਕਰਦਿਆਂ ਜੱਗੂ ਨੇ ਕਿਹਾ, "ਉਨ੍ਹਾਂ ਸਾਰਿਆਂ ਨੂੰ ਅਗਲੇ ਤਿੰਨ ਮਹੀਨਿਆਂ ਤੱਕ ਕੌਣ ਪਾਲੇਗਾ ਅਤੇ ਮੇਰੇ ਲਈ ਦਵਾਈਆਂ ਕਿਵੇਂ ਆਉਣਗੀਆਂ।"ਇਹ ਵੀ ਪੜ੍ਹੋ:'ਆਪ' 'ਚ ਏਕਤਾ ਦੇ ਸਮਝੌਤੇ ਤੋਂ ਕੌਣ ਭੱਜ ਰਿਹਾ CBI ਡਾਇਰੈਕਟਰ ਮਾਮਲੇ ਦੀ ਜਾਂਚ ਦੋ ਹਫ਼ਤੇ 'ਚ ਪੂਰੀ ਹੋਵੇ- ਸੁਪਰੀਮ ਕੋਰਟ'ਪੰਜਾਬ ਪੁਲਿਸ ਨਸ਼ਾ ਤਸਕਰਾਂ ਦਾ ਨਿਯਮਿਤ ਫੀਡਬੈਕ ਨਹੀਂ ਦਿੰਦੀ' ਤੁਹਾਨੂੰ ਦੱਸ ਦੇਈਏ ਕਿ ਸੂਬਾ ਸਰਕਾਰ ਨੇ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ ਪਰ ਜ਼ਖਮੀਆਂ ਦੇ ਲਈ ਕੋਈ ਐਲਾਨ ਨਹੀਂ ਹੋਇਆ ਹੈ। Image copyright Ravinder Singh Robin/BBC ਫੋਟੋ ਕੈਪਸ਼ਨ ਕੇਂਦਰ ਸਰਕਾਰ ਵੱਲੋਂ ਐਲਾਨੇ 50,000 ਰੁਪਏ ਦੇ ਮੁਆਵਜ਼ਾ ਹਾਲੇ ਮਰੀਜ਼ਾਂ ਨੂੰ ਨਹੀਂ ਮਿਲਿਆ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਇੰਨਾ ਜ਼ਰੂਰ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਇਲਾਜ ਦਾ ਖਰਚਾ ਸੂਬਾ ਸਰਕਾਰ ਚੁੱਕੇਗੀ। ਕੇਂਦਰ ਸਰਕਾਰ ਵੱਲੋਂ ਐਲਾਨੇ 50,000 ਰੁਪਏ ਦੇ ਮੁਆਵਜ਼ਾ ਹਾਲੇ ਮਰੀਜ਼ਾਂ ਨੂੰ ਨਹੀਂ ਮਿਲਿਆ ਹੈ।14 ਵਿੱਚੋਂ 4 ਹੀ ਘਰ ਜਾਣ ਲਈ ਤਿਆਰਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਤੋਂ ਇਲਾਜ ਤੋਂ ਬਾਅਦ 14 ਵਿੱਚੋਂ ਸਿਰਫ਼ ਚਾਰ ਹੀ ਮਰੀਜ਼ ਅਜਿਹੇ ਹਨ, ਜੋ ਕਿ ਘਰ ਜਾਣ ਲਈ ਤਿਆਰ ਹਨ। Image copyright Ravinder Singh Robin/BBC ਫੋਟੋ ਕੈਪਸ਼ਨ ਸਿਵਲ ਹਸਪਤਾਲ ਦੇ ਡਾ. ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਛੁੱਟੀ ਦੇਣ ਦੇ ਬਾਵਜੂਦ ਕਈ ਮਰੀਜ਼ ਘਰ ਜਾਣ ਲਈ ਰਾਜ਼ੀ ਨਹੀਂ ਹਨ ਤਿੰਨ ਬੱਚਿਆਂ ਦੇ ਪਿਤਾ ਪਰਸ਼ੂ ਰਾਮ ਦਾ ਕਹਿਣਾ ਹੈ, "ਡਾਕਟਰਾਂ ਨੇ ਘਰ ਜਾਣ ਲਈ ਕਿਹਾ ਹੈ ਪਰ ਹੋਰ ਇਲਾਜ ਦੇ ਲਈ ਮੈਨੂੰ ਸ਼ਾਇਦ ਖੁਦ ਹੀ ਖਰਚਾ ਚੁੱਕਣਾ ਪਏ। ਕੀ ਪਤਾ ਦੁਬਾਰਾ ਆਉਣ ਤੋਂ ਬਾਅਦ ਮੇਰਾ ਮੁੜ ਮੁਫ਼ਤ ਇਲਾਜ ਹੋਵੇਗਾ ਜਾਂ ਨਹੀਂ।"ਸਬਜ਼ੀ ਵੇਚਣ ਵਾਲੇ ਪਰਸ਼ੂ ਰਾਮ ਨੇ ਡਰ ਜ਼ਾਹਿਰ ਕੀਤਾ ਕਿ ਸ਼ਾਇਦ ਜ਼ਖਮੀ ਲੋਕਾਂ ਨੂੰ ਮਿਲਣ ਵਾਲਾ ਮੁਆਵਜ਼ਾ ਵੀ ਨਾ ਮਿਲੇ। ਪੇਸ਼ੇ ਤੋਂ ਪੇਂਟਰ ਕ੍ਰਿਸ਼ਨਾ ਦੈ ਕਹਿਣਾ ਹੈ ਕਿ ਡਾਕਟਰ ਦੀ ਸਲਾਹ ਦੇ ਬਾਵਜੂਦ ਉਹ ਘਰ ਜਾਣ ਲਈ ਰਾਜ਼ੀ ਨਹੀਂ ਹਨ। ਕ੍ਰਿਸ਼ਨਾ ਦਾ ਕਹਿਣਾ ਹੈ, "ਇਹ ਮੇਰੇ ਕੰਮ ਦਾ ਸਭ ਤੋਂ ਵਧੀਆ ਸਮਾਂ ਹੈ। ਮੈਨੂੰ ਨਹੀਂ ਲਗਦਾ ਕਿ ਮੈਂ ਕੁਝ ਹੋਰ ਦਿਨ ਕੰਮ ਸਕਾਗਾਂ ਇਸ ਲਈ ਬਿਹਤਰ ਹੋਵੇਗਾ ਕਿ ਮੈਂ ਕੁਝ ਹੋਰ ਦਿਨ ਹਸਪਤਾਲ ਵਿੱਚ ਰਹਾਂ। ਇੱਥੇ ਘੱਟੋ-ਘੱਟ ਸਾਡਾ ਧਿਆਨ ਰੱਖਣ ਅਤੇ ਚੰਗਾ ਭੋਜਨ ਦੇਣ ਲਈ ਲੋਕ ਹਨ।"ਇਹ ਵੀ ਪੜ੍ਹੋ:ਕੀ ਮੋਦੀ ਨੇ ਇਸ ਕਰਕੇ CBI ਡਾਇਰੈਕਟਰ ਨੂੰ ਹਟਾਇਆਇਸ ਗੀਤ ਨੇ ਪਾਈ ਪਾਕਿਸਤਾਨ 'ਚ ਭਸੂੜੀ13 ਔਰਤਾਂ ਨੂੰ ਆਪਣੇ ਜਾਲ 'ਚ ਫਸਾ ਕੇ 6 ਨੂੰ ਬਣਾਇਆ ਏਡਜ਼ ਦੀਆਂ ਰੋਗੀਸਿਵਲ ਹਸਪਤਾਲ ਦੇ ਡਾਕਟਰ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਕਈ ਮਰੀਜ਼ਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਫਿਰ ਉਹ ਘਰ ਜਾਣ ਲਈ ਰਾਜ਼ੀ ਨਹੀਂ ਹਨ। Image copyright Ravinder Singh Robin/BBC ਫੋਟੋ ਕੈਪਸ਼ਨ ਸਬਜ਼ੀ ਵੇਚਣ ਵਾਲੇ ਪਰਸ਼ੂ ਰਾਮ ਨੇ ਡਰ ਜ਼ਾਹਿਰ ਕੀਤਾ ਕਿ ਸ਼ਾਇਦ ਜ਼ਖਮੀ ਲੋਕਾਂ ਨੂੰ ਮਿਲਣ ਵਾਲਾ ਮੁਆਵਜ਼ਾ ਵੀ ਨਾ ਮਿਲੇ ਡਾ. ਭੁਪਿੰਦਰ ਅਨੁਸਾਰ, "ਉਨ੍ਹਾਂ ਨੂੰ ਸ਼ਾਇਦ ਡਰ ਲਗਦਾ ਹੈ ਕਿ ਛੁੱਟੀ ਮਿਲਣ ਤੋਂ ਬਾਅਦ ਸ਼ਾਇਦ ਕੇਂਦਰ ਸਰਕਾਰ ਵੱਲੋਂ ਐਲਾਨਿਆ ਮੁਆਵਜ਼ਾ ਉਨ੍ਹਾਂ ਨੂੰ ਨਾ ਮਿਲੇ।"ਇਹ ਵੀ ਪੜ੍ਹੋ:'ਲੋਕ ਰਾਵਣ ਸਾੜਦੇ ਨੇ ਅਸੀਂ ਘਰ ਹੀ ਸਾੜ ਲਿਆ'ਅੰਮ੍ਰਿਤਸਰ ਰੇਲ ਹਾਦਸਾ : ਜਵਾਬ ਮੰਗਦੇ ਪੰਜ ਸਵਾਲਮ੍ਰਿਤਕਾਂ 'ਚ ਰਾਮਲੀਲ੍ਹਾ ਦਾ ਰਾਵਣ ਵੀ ਸ਼ਾਮਲਅਸਿਸਟੈਂਟ ਡਿਪਟੀ ਕਮਿਸ਼ਨਰ, ਜਨਰਲ ਡਾ. ਸ਼ਿਵਰਾਜ ਬਲ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲੇ ਤੱਕ 71 ਵਿੱਚੋਂ 46 ਮਰੀਜ਼ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਹਾਲੇ ਦਾਖਿਲ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕੈਨੇਡਾ ਦੀ ਰਹਿਣ ਵਾਲੀ ਮੈਰੀਸਾ ਸਰੋਗੇਟ ਮਾਂ ਹੈ ਜਿਹੜੀ ਦੂਜਿਆਂ ਨੂੰ ਬੱਚੇ ਪੈਦਾ ਕਰਕੇ ਦਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਸਿਰਫ਼ ਇਨ੍ਹਾਂ ਲੋਕਾਂ ਲਈ ਬੱਚੇ ਪੈਦਾ ਨਹੀਂ ਕਰ ਰਹੀ ਪਰ ਮੈਂ ਇੱਕ ਵਿਰਾਸਤ ਵੀ ਬਣਾ ਰਿਹਾ ਹਾਂ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮੋਦੀ ਵੀ ਤੇ ਕੈਪਟਨ ਵੀ, ਦੋਵੇਂ ਲੋਕਾਂ ਦੇ ਨਿਸ਼ਾਨੇ 'ਤੇ 13 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45512583 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਸੂਰਜ ਦੀ ਤੇਜ਼ ਤਪਸ਼ ਵਿਚਾਲੇ ਜਦੋਂ ਸਟੇਜ ਤੋਂ ਨਾਅਰਾ ਲਗਦਾ ਤਾਂ ਲੋਕ ਬਾਹਵਾਂ ਖੜ੍ਹੀਆਂ ਕਰ ਕੇ ਇਸ ਦਾ ਸਮਰਥਨ ਕਰਦੇ। "ਤਾਨਾਸ਼ਾਹੀ ਚੱਕ ਦਿਆਂਗੇ, ਲੋਕ ਏਕਤਾ ਜ਼ਿੰਦਾਬਾਦ" ਇਹ ਨਾਅਰੇ ਵੀਰਵਾਰ ਨੂੰ ਚੰਡੀਗੜ੍ਹ ਦੀ ਪੰਜਾਬ ਹੱਦ ਨਾਲ ਲੱਗਦੀ ਮੁਹਾਲੀ ਉੱਤੇ ਗੂੰਜੇ। ਤਪਦੀ ਦੁਪਹਿਰ ਵਿੱਚ ਜਲੰਧਰ, ਮਾਨਸਾ, ਬਠਿੰਡਾ, ਲੁਧਿਆਣਾ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਪੋ-ਆਪਣੀਆਂ ਯੂਨੀਅਨਾਂ ਦੇ ਝੰਡੇ, ਜਥੇਬੰਦੀਆਂ ਦੇ ਬੈਨਰ ਲੈ ਕੇ ਆਏ ਲੋਕ ਜ਼ਮੀਨ ਉੱਤੇ ਬੈਠ ਕੇ ਮੰਚ ਤੋਂ ਸੰਬੋਧਨ ਕਰ ਰਹੇ ਲੋਕਾਂ ਦੇ ਵਿਚਾਰ ਟਿਕਟਿਕੀ ਲਗਾ ਕੇ ਸੁਣ ਰਹੇ ਸਨ। ਸੂਰਜ ਦੀ ਤੇਜ਼ ਤਪਸ਼ ਵਿਚਾਲੇ ਜਦੋਂ ਸਟੇਜ ਤੋਂ ਨਾਅਰਾ ਲੱਗਦਾ ਤਾਂ ਲੋਕ ਬਾਹਵਾਂ ਖੜ੍ਹੀਆਂ ਕਰ ਕੇ ਇਸ ਦਾ ਸਮਰਥਨ ਕਰਦੇ। ਇਹ ਵੀ ਪੜ੍ਹੋ:ਕਾਮਸੂਤਰ ਯੁੱਗ ਤੋਂ ਹੁਣ ਤੱਕ : ਸੈਕਸ ਬਾਰੇ ਭਾਰਤੀਆਂ ਦੀ ਸੋਚ ਕਿੰਨੀ ਬਦਲੀਪਰਿਵਾਰ ਨਿਯੋਜਨ ਲਈ ਔਰਤਾਂ ਦੀ ਨਸਬੰਦੀ ਇਸ ਲਈ ਹੈ ਖ਼ਤਰਨਾਕਬਾਦਲਾਂ ਲਈ ਨਵੀਆਂ ਗੱਡੀਆਂ ਖਰੀਦਣ ਦਾ ਮਤਾ ਰੱਦਗਾਮਾ ਪਹਿਲਵਾਨ ਤੇ ਕੁਲਸੁਮ ਨਵਾਜ਼ ਦਾ ਕੀ ਰਿਸ਼ਤਾ ਸੀ ਫੋਟੋ ਕੈਪਸ਼ਨ ਮਹਾਰਾਸ਼ਟਰ ਦੇ ਭੀਮਾ ਕੋਰੇਗਾਂਵ ਹਿੰਸਾ ਦੇ ਸਬੰਧ ਵਿੱਚ ਪੁਣੇ ਪੁਲਿਸ ਵੱਲੋਂ ਸਮਾਜਿਕ ਕਾਰਕੁਨਾਂ ਦੀ ਕੀਤੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ। ਸਮਾਜਿਕ ਕਾਰਕੁਨਾਂ ਦੀ ਕੀਤੀ ਗ੍ਰਿਫ਼ਤਾਰੀ ਦਾ ਵਿਰੋਧਪੰਜਾਬ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਮਹਾਰਾਸ਼ਟਰ ਦੇ ਭੀਮਾ ਕੋਰੇਗਾਂਵ ਹਿੰਸਾ ਦੇ ਸਬੰਧ ਵਿੱਚ ਪੁਣੇ ਪੁਲਿਸ ਵੱਲੋਂ ਸਮਾਜਿਕ ਕਾਰਕੁਨਾਂ ਦੀ ਕੀਤੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਇਹ ਮੁਜ਼ਾਹਰਾ ਕੀਤਾ। ਮੁਜ਼ਾਹਰੇ ਵਿਚ ਵਿਦਿਆਰਥੀ, ਮੁਲਾਜ਼ਮ, ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ।ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਅਤੇ ਪੱਤਰਕਾਰ ਗੌਤਮ ਨਵਲਖਾ, ਸਿਵਲ ਰਾਈਟਸ ਵਕੀਲ ਸੁਧਾ ਭਾਰਦਵਾਜ, ਹੈਦਰਾਬਾਦ ਦੇ ਕਵੀ ਵਰਵਰਾ ਰਾਵ, ਆਨੰਦ ਤੇਲਤੁੰਬੜੇ, ਮੁੰਬਈ ਵਿੱਚ ਵਰਨੇਨ ਗੋਂਜ਼ਾਲਵਿਸ ਅਤੇ ਅਰੁਣ ਫਰੇਰਾ ਅਤੇ ਰਾਂਚੀ ਵਿਚ ਸਟੇਨ ਸਵਾਮੀ ਨੂੰ ਪੁਲਿਸ ਕੁਝ ਦਿਨ ਪਹਿਲਾਂ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਗ੍ਰਿਫ਼ਤਾਰੀ ਨੂੰ ਜਦੋਂ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਤਾਂ ਅਦਲਾਤ ਨੇ ਇਨ੍ਹਾਂ ਨੂੰ ਜੇਲ੍ਹ ਦੀ ਬਜਾਇ ਇਨ੍ਹਾਂ ਦੇ ਘਰਾਂ ਵਿਚ ਹੀ ਰੱਖਣ ਦੇ ਹੁਕਮ ਦੇ ਦਿੱਤੇ ਸਨ। ਫੋਟੋ ਕੈਪਸ਼ਨ ਪ੍ਰਦਰਸ਼ਨ ਵਿਚ ਵਿਦਿਆਰਥੀ, ਕਰਮਚਾਰੀ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ ਕਿਸਾਨ ਆਗੂ ਬੂਟਾ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਰਕਾਰ ਨੇ ਜੋ ਹਿੰਸਾ ਦੇ ਨਾਮ ਉੱਤੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ, ਉਹ ਪੂਰੀ ਤਰਾਂ ਗ਼ਲਤ ਹਨ। ਉਨ੍ਹਾਂ ਆਖਿਆ ਕਿ ਭੀਮਾ ਕੋਰੇਗਾਂਵ ਹਿੰਸਾ ਦੇ ਅਸਲ ਦੋਸ਼ੀ, ਜੋ ਕਿ ਹਿੰਦੂਤਵ ਸੰਸਥਾਵਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਦੇ ਖ਼ਿਲਾਫ਼ ਪੁਲਿਸ ਵੱਲੋਂ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਲੋਕ ਹਿੱਤਾਂ ਲਈ ਬੋਲਣ ਵਾਲੀਆਂ ਆਵਾਜ਼ਾਂ ਨੂੰ ਸਰਕਾਰ ਵੱਲੋਂ ਬੰਦ ਕੀਤੀ ਜਾ ਰਹੀ ਹੈ।'ਬੋਲਣ ਦੀ ਅਜ਼ਾਦੀ ਨੂੰ ਖਤਰਾ'ਬੂਟਾ ਸਿੰਘ ਨੇ ਆਖਿਆ ਕਿ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਕਰ ਕੇ ਸਰਕਾਰ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਗ੍ਰਿਫ਼ਤਾਰੀ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਪੁਲਿਸ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਸੰਬੰਧਤ ਸਬੂਤ ਅਦਾਲਤ ਵਿਚ ਪੇਸ਼ ਕਰਨ ਦੀ ਬਜਾਏ ਮੀਡੀਆ ਵਿਚ ਜਾਰੀ ਕਰ ਕੇ ਕਾਰਕੁਨਾਂ ਨੂੰ ਬਦਨਾਮ ਕਰਨ ਦੀ ਚਾਲ ਖੇਡੀ ਹੈ।ਇਹ ਵੀ ਪੜ੍ਹੋ:'ਮਨੁੱਖੀ ਹਕੂਕ ਕਾਰਕੁਨਾਂ ਖਿਲਾਫ਼ ਪੁਲਿਸ ਦੇ ਸਬੂਤ ਫਰਜ਼ੀ'ਰਾਜਗੁਰੂ ਨੂੰ ਸੰਘ ਕਾਰਕੁਨ ਸਾਬਤ ਕਰਨ ਦਾ ਅਰਥ'ਜਮਹੂਰੀ ਕਾਰਕੁਨਾਂ ਨੂੰ ਜੇਲ੍ਹਾਂ 'ਚ ਸੁੱਟਣ ਦਾ ਵਰਤਾਰਾ ਨਵਾਂ ਨਹੀਂ'ਦਲਿਤਾਂ ਦੀ ਯਲਗਾਰ ਪਰੀਸ਼ਦ ਤੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਦੀ ਗ੍ਰਿਫ਼ਤਾਰੀ ਦਾ ਸਬੰਧਇਸ ਦੌਰਾਨ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਲੋਕਾਂ ਦੇ ਨਿਸ਼ਾਨੇ ਉੱਤੇ ਸਿਰਫ਼ ਕੇਂਦਰ ਦੀ ਮੋਦੀ ਸਰਕਾਰ ਹੀ ਨਹੀਂ ਸੀ, ਸਗੋਂ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਬਾਰੇ ਕਾਨੂੰਨ ਦੀ ਖੁੱਲ੍ਹ ਕੇ ਖ਼ਿਲਾਫ਼ਤ ਹੋਈ। ਫੋਟੋ ਕੈਪਸ਼ਨ ਇਸ ਦੌਰਾਨ ਪ੍ਰਦਰਸ਼ਨ ਸ਼ਾਮਲ ਹੋਏ ਲੋਕਾਂ ਦੇ ਨਿਸ਼ਾਨੇ ਉੱਤੇ ਸਿਰਫ਼ ਕੇਂਦਰ ਦੀ ਮੋਦੀ ਸਰਕਾਰ ਹੀ ਨਹੀਂ ਸੀ, ਸਗੋਂ ਪੰਜਾਬ ਸਰਕਾਰ ਵੀ ਸੀ ਮਨੁੱਖੀ ਅਧਿਕਾਰ ਕਾਰਕੁਨ ਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫ਼ੈਸਰ ਜਗਮੋਹਨ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦਾ ਇਹ ਕਦਮ ਬੋਲਣ ਦੀ ਆਜ਼ਾਦੀ ਦੇ ਖ਼ਿਲਾਫ਼ ਹੈ। ਉਨ੍ਹਾਂ ਆਖਿਆ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਮ ਹੇਠ ਇਸ ਕਾਨੂੰਨ ਵਰਤੋਂ ਲੋਕ ਪੱਖੀ ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਦੇ ਖ਼ਿਲਾਫ਼ ਕੀਤੀ ਜਾ ਸਕਦੀ ਹੈ। ਇਸ ਮੌਕੇ ਪੰਜਾਬ ਟੀਚਰਜ਼ ਯੂਨੀਅਨ ਨਾਲ ਜੁੜੇ ਸੁਖਵਿੰਦਰ ਸਿੰਘ ਚਹਿਲ ਨੇ ਆਖਿਆ ਕਿ ਜਿਵੇਂ ਕੇਂਦਰ ਵਿਚ ਮੋਦੀ ਸਰਕਾਰ ਲੋਕਾਂ ਦੇ ਬੋਲਣ ਦੀ ਆਜ਼ਾਦੀ ਖੋਹ ਰਹੀ ਹੈ ਉਸੀ ਤਰੀਕੇ ਨਾਲ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਕੰਮ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਅਧਿਆਪਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।ਇਹ ਵੀ ਪੜ੍ਹੋ:ਲੰਡਨ ਦੀ ਅਦਾਲਤ 'ਚ ਕਿੰਨੇ ਪਰੇਸ਼ਾਨ ਦਿਖੇ ਮਾਲਿਆਮੋਦੀ ਗੁਆਂਢੀ ਮੁਲਕਾਂ ਦਾ ਭਰੋਸਾ ਕਿਉਂ ਨਹੀਂ ਜਿੱਤ ਪਾ ਰਹੇ 'ਰਾਸ਼ਟਰੀ ਗੀਤ ਮੁਲਕ ਦੇ ਮੂਲ ਲੋਕਾਂ ਦਾ ਅਪਮਾਨ'ਮੋਦੀ ਗੁਆਂਢੀ ਮੁਲਕਾਂ ਦਾ ਭਰੋਸਾ ਕਿਉਂ ਨਹੀਂ ਜਿੱਤ ਪਾ ਰਹੇ ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੰਡੋਨੇਸ਼ੀਆ: 'ਅਸੀਂ ਨਹੀਂ ਜਾਣਦੇ ਸਾਡੇ ਆਪਣੇ ਕਿੱਥੇ ਹਨ' 30 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45681207 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂਆਂ ਤੇ ਭੂਚਾਲ ਦੇ ਝਟਕੇ ਸੁਨਾਮੀ ਤੋਂ ਬਾਅਦ ਮਹਿਸੂਸ ਕੀਤੇ ਗਏ ਹਨ। ਸੁਨਾਮੀ ਨਾਲ ਹੁਣ ਮੌਤਾਂ ਦਾ ਅੰਕੜਾ 832 ਪਹੁੰਚ ਗਿਆ ਹੈ।ਕਰੀਬ 500 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪਾਲੂ ਸ਼ਹਿਰ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਲੋਕ ਲਾਪਤਾ ਹਨ। ਉਹ ਲੋਕ ਢਹਿਢੇਰੀ ਹੋਈਆਂ ਇਮਾਰਤਾਂ ਦੇ ਥੱਲੇ ਦੱਬੇ ਦੱਸੇ ਜਾ ਰਹੇ ਹਨ।ਲਾਸ਼ਾਂ ਸੜਕਾਂ 'ਤੇ ਪਈਆਂ ਹੋਈਆਂ ਹਨ ਅਤੇ ਜ਼ਖ਼ਮੀਆਂ ਦਾ ਇਲਾਜ ਕੈਂਪ ਵਿੱਚ ਚੱਲ ਰਿਹਾ ਹੈ। ਮ੍ਰਿਤਕਾਂ ਦੀ ਗਿਣਤੀ ਬਾਰੇ ਅਜੇ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ ਹੈ।ਅਧਿਕਾਰੀਆਂ ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਤੱਟਵਰਤੀ ਇਲਾਕਿਆਂ ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਅਤੇ ਬਾਅਦ ਵਿਚ ਸੁਨਾਮੀ ਨੇ ਕਹਿਰ ਢਾਇਆ।ਅਧਿਕਾਰੀਆਂ ਮੁਤਾਬਕ ਇੰਡੋਨੇਸ਼ੀਆ ਦੇ ਪਾਲੂ ਸ਼ਹਿਰ ਵਿਚ ਸੁਨਾਮੀ ਦਾ ਸਭ ਤੋਂ ਜ਼ਿਆਦਾ ਅਸਰ ਦੇਖਿਆ ਗਿਆ ਹੈ, ਇੱਥੇ ਸਮੁੰਦਰ ਵਿਚ 3 ਮੀਟਰ ਤੱਕ ਉੱਚੀਆਂ ਲਹਿਰਾ ਉੱਠੀਆਂ ਹਨ। Image copyright ANTARA FOTO/ROLEX MALAHA VIA REUTER ਫੋਟੋ ਕੈਪਸ਼ਨ ਇੰਡੋਨੇਸ਼ੀਆ ਦੇ ਤੱਟਵਰਤੀ ਇਲਾਕਿਆਂ ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਅਤੇ ਬਾਅਦ ਵਿਚ ਸੁਨਾਮੀ ਬੀਬੀਸੀ ਦੀ ਟੀਮ ਜਦੋਂ ਸੁਨਾਮੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਗਈ ਤਾਂ ਉਨ੍ਹਾਂ ਨੂੰ ਉਹ ਲੋਕ ਮਿਲੇ ਜੋ ਆਪਣਿਆਂ ਦੀ ਭਾਲ ਵਿੱਚ ਲੱਗੇ ਹੋਏ ਸਨ।ਇੱਕ ਨੇ ਕਿਹਾ, ਮੈਨੂੰ ਪਤਾ ਕਿ ਮੈਂ ਆਪਣੇ ਪਰਿਵਾਰ ਦੇ ਤਿੰਨ ਮੈਂਬਰ ਗੁਆ ਚੁੱਕਾ ਹਾਂ, ਦੋ ਬਜ਼ੁਰਗ ਅਤੇ ਇੱਕ ਨੌਜਵਾਨ ਪਿਤਾ ਸੀ। ਸਾਨੂੰ ਉਨ੍ਹਾਂ ਬਾਰੇ ਕੁਝ ਨਹੀਂ ਪਤਾਸੋਸ਼ਲ ਮੀਡੀਆ ਵਿਚ ਸੁਨਾਮੀ ਦਾ ਜਿਹੜਾ ਵੀਡੀਓ ਆਇਆ ਹੈ , ਉਸ ਵਿਚ ਲੋਕਾਂ ਦੇ ਚੀਕਾਂ ਮਾਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।ਇਹ ਵੀ ਪੜ੍ਹੋ'ਔਰਤਾਂ ਨੂੰ ਮੰਦਿਰ 'ਚ ਆਉਣ ਤੋਂ ਰੋਕਣਾ ਬਰਾਬਰਤਾ ਦੇ ਅਧਿਕਾਰ ਦੀ ਉਲੰਘਣਾ'ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆ'16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ'ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਸੁਨਾਮੀ ਦੇ ਕਾਰਨ ਇੱਕ ਮਸਜਿਦ ਸਣੇ ਕਈ ਇਮਾਰਤਾਂ ਡਿੱਗਦੀਆਂ ਹਨ। Image copyright AFP ਫੋਟੋ ਕੈਪਸ਼ਨ ਭੂਚਾਲ ਦੇ ਜ਼ਬਰਦਸਤ ਝਟਕਿਆਂ ਤੋਂ ਬਾਅਦ ਹੁਣ ਸੁਨਾਮੀ ਨਾਲ 380 ਮੌਤਾਂ ਹੋਣ ਦੀ ਪੁਸ਼ਟੀ ਹੋ ਗਈ ਹੈ। ਇੰਡੋਨੇਸ਼ੀਆ ਦੇ ਆਪਦਾ ਪ੍ਰਬੰਧਨ ਏਜੰਸੀ ਦੇ ਬੁਲਾਰੇ ਪੁਰਵੋ ਨੁਗਰੋਹੋ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਕਿਹਾ, "ਸੂਨਾਮੀ ਕਾਰਨ ਕਾਫੀ ਲਾਸ਼ਾਂ ਸਮੁੰਦਰ ਦੇ ਕਿਨਾਰੇ ਮਿਲੀਆਂ ਹਨ। ਸਹੀ ਗਿਣਤੀ ਬਾਰੇ ਅਜੇ ਅੰਦਾਜ਼ਾ ਨਹੀਂ ਹੈ।''''ਸੁਨਾਮੀ ਖੁਦ ਨਹੀਂ ਆਇਆ ਸਗੋਂ ਆਪਣੇ ਨਾਲ ਕਾਰਾਂ, ਲੱਕੜਾਂ, ਘਰ ਸਭ ਕੁਝ ਲੈ ਕੇ ਆਇਆ।'' Image Copyright @davidlipson @davidlipson Image Copyright @davidlipson @davidlipson ਪਿਛਲੇ ਮਹੀਨੇ ਇੰਡੋਨੇਸ਼ੀਆ ਵਿਚ ਇਕ ਤੋਂ ਬਾਅਦ ਇੱਕ ਭੂਚਾਲ ਆਏ ਸਨ, ਜਿਸ ਵਿਚ ਸੈਕੜੇ ਵਿਅਕਤੀ ਮਾਰੇ ਗਏ ਸਨ। ਸਭ ਤੋਂ ਖ਼ਤਰਨਾਕ ਭੂਚਾਲ ਪੰਜ ਅਗਸਤ ਨੂੰ ਆਇਆ ਸੀ, ਜਿਸ ਵਿਚ 460 ਲੋਕਾਂ ਦੀ ਮੌਤ ਹੋ ਗਈ ਸੀ।ਇਹ ਵੀ ਪੜ੍ਹੋ:ਪੀਰੀਅਡਜ਼ 'ਚ ਕਈ ਵਾਰ ਖੁਦਕੁਸ਼ੀ ਦਾ ਖਿਆਲ ਇਸ ਲਈ ਆਉਂਦਾ ਹੈਫੇਸਬੁੱਕ ਸੁਰੱਖਿਆ, 5 ਕਰੋੜ ਅਕਾਊਂਟ ਖ਼ਤਰੇ 'ਚ 'ਭਿੰਡਰਾਵਾਲੇ ਦੇ ਪੋਸਟਰ ਨਹੀਂ ਹਟਾਏ, ਇਸ ਲਈ ਮੁੱਖ ਮੰਤਰੀ ਗੁਰਦੁਆਰੇ ਨਹੀਂ ਆਏ'ਬਰੈੱਟ ਕੈਵਨੌ: ਟਰੰਪ ਵੱਲੋਂ ਐੱਫ਼ਬੀਆਈ ਜਾਂਚ ਦੇ ਹੁਕਮਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
'84 ਸਿੱਖ ਕਤਲੇਆਮ: ਨਿਰਪ੍ਰੀਤ ਕੌਰ ਪਿਤਾ ਦੇ ਕਤਲ ਦਾ ਬਦਲਾ ਲੈਣ ਲਈ ਖਾੜਕੂ ਬਣੀ ਸੀ ਸਰਬਜੀਤ ਧਾਲੀਵਾਲ ਬੀਬੀਸੀ ਪੱਤਰਕਾਰ 17 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44332213 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਨਿਰਪ੍ਰੀਤ ਦੱਸਦੀ ਹੈ ਕਿ ਉਸ ਦੇ ਪਿਤਾ ਉਸ ਨੂੰ ਪਿਆਰ ਨਾਲ 'ਬੇਬੀ' ਆਖ ਕੇ ਬੁਲਾਉਂਦੇ ਸੀ "ਜੇਕਰ 1984 ਵਿੱਚ ਮੇਰੇ ਪਿਤਾ ਦਾ ਕਤਲ ਨਾ ਹੁੰਦਾ ਤਾਂ ਮੇਰੀ ਜ਼ਿੰਦਗੀ ਕੁਝ ਹੋਰ ਹੋਣੀ ਸੀ। ਮੈਂ ਅੱਜ ਕੋਈ ਆਈਏਐੱਸ ਜਾਂ ਆਈਪੀਐੱਸ ਅਫ਼ਸਰ ਹੁੰਦੀ, ਪਰ ਇਹ ਹੋ ਨਾ ਸਕਿਆ।" ਇਹ ਸ਼ਬਦ ਦਿੱਲੀ ਦੀ ਜੰਮਪਲ ਅਤੇ ਹੁਣ ਮੁਹਾਲੀ ਵਿਚ ਰਹਿ ਰਹੀ ਨਿਰਪ੍ਰੀਤ ਕੌਰ ਦੇ ਹਨ। ਸਿਰ ਉੱਤੇ ਦਸਤਾਰ ਬੰਨੀ ਸੋਫ਼ੇ ਉੱਤੇ ਬੈਠੀ ਨਿਰਪ੍ਰੀਤ ਜਦੋਂ ਇਹ ਗੱਲ ਆਖ ਰਹੀ ਸੀ ਤਾਂ ਉਸ ਦੇ ਚਿਹਰੇ ਉੱਤੇ ਉਦਾਸੀ ਸੀ। ਨਿਰਪ੍ਰੀਤ ਮੁਤਾਬਕ ਜੇਕਰ ਅਪਰੇਸ਼ਨ ਬਲੂ ਸਟਾਰ ਨਾ ਹੁੰਦਾ ਤਾਂ ਇੰਦਰਾ ਗਾਂਧੀ ਦੀ ਹੱਤਿਆ ਵੀ ਨਾ ਹੁੰਦੀ ਅਤੇ ਨਾ ਹੀ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਹੁੰਦਾ। ਇਹ ਵੀ ਪੜ੍ਹੋ:’84 ਸਿੱਖ ਕਤਲੇਆਮ: ਕਾਂਗਰਸੀ ਸੱਜਣ ਕੁਮਾਰ ਨੂੰ ਉਮਰ ਕੈਦ, ਗਵਾਹ ਨਿਰਪ੍ਰੀਤ ਨੇ ਇਹ ਕਿਹਾਅਕਾਲ ਤਖ਼ਤ ਸਾਹਿਬ 'ਤੇ ਟੈਂਕ ਭੇਜਣ ਦਾ ਫ਼ੈਸਲਾ ਕਿਸ ਦਾ ਸੀ?ਨਜ਼ਰੀਆ: ਸੰਤ ਭਿੰਡਰਾਵਾਲੇ ਦੀ ਸ਼ਖ਼ਸੀਅਤ ਤੇ ਸੋਚ ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਉਹ ਔਰਤ, ਜਿਸ ਨੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਖਾੜਕੂ ਨਾਲ ਵਿਆਹ ਕਰਵਾਇਆਨਿਰਪ੍ਰੀਤ ਆਪਣੇ ਅਤੇ ਪਰਿਵਾਰ ਨਾਲ ਹੋਈ ਵਧੀਕੀ ਦਾ ਬਦਲਾ ਲੈਣ ਲਈ 1984 ਤੋਂ ਲੈ ਕੇ ਹੁਣ ਤੱਕ ਲੜਾਈ ਲੜ ਰਹੀ ਹੈ। ਫ਼ਰਕ ਸਿਰਫ਼ ਐਨਾ ਹੈ ਕਿ ਪਹਿਲਾਂ ਉਸ ਨੇ ਬਦਲਾ ਲੈਣ ਲਈ ਹਥਿਆਰਬੰਦ ਤਰੀਕਾ ਅਜ਼ਮਾਇਆ ਅਤੇ ਹੁਣ ਉਹ ਕਾਨੂੰਨੀ ਤਰੀਕੇ ਨਾਲ ਲੜਾਈ ਲੜ ਰਹੀ ਹੈ। ਜ਼ਿੰਦਗੀ ਦਾ ਮਕਸਦ ਇੱਕੋ ਹੈ - ਪਿਤਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ। ਕੀ ਹੋਇਆ ਸੀ ਨਿਰਪ੍ਰੀਤ ਦੇ ਪਰਿਵਾਰ ਨਾਲਨਿਰਪ੍ਰੀਤ ਦੇ ਪਰਿਵਾਰ ਦਾ ਪਿਛੋਕੜ ਸਿਆਲਕੋਟ ਨਾਲ ਹੈ। ਵੰਡ ਤੋਂ ਬਾਅਦ ਪਿਤਾ ਪੰਜਾਬ ਆ ਗਏ ਅਤੇ ਫੌਜ ਵਿਚ ਭਰਤੀ ਹੋ ਗਏ। ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਕੁਝ ਸਮਾਂ ਨੌਕਰੀ ਕਰਨ ਤੋਂ ਬਾਅਦ ਨਿਰਪ੍ਰੀਤ ਦੇ ਪਿਤਾ ਨੇ ਟੈਕਸੀ ਸਟੈਂਡ ਖ਼ਰੀਦ ਲਿਆ ਅਤੇ ਕਾਰੋਬਾਰ ਸ਼ੁਰੂ ਕਰ ਦਿੱਤਾ। ਨਿਰਪ੍ਰੀਤ ਦੱਸਦੀ ਹੈ ਕਿ ਉਸ ਦੇ ਪਿਤਾ ਉਸ ਨੂੰ ਪਿਆਰ ਨਾਲ 'ਬੇਬੀ' ਆਖ ਕੇ ਬੁਲਾਉਂਦੇ ਸੀ।ਨਿਰਪ੍ਰੀਤ ਨੇ ਕਿਹਾ ਕਿ ਪੜ੍ਹਾਈ ਵਿਚ ਉਹ ਸ਼ੁਰੂ ਤੋਂ ਹੁਸ਼ਿਆਰ ਸੀ ਅਤੇ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਸ ਨੇ ਦਿੱਲੀ ਦੇ ਵੈਂਕਟੇਸ਼ਵਰ ਕਾਲਜ ਵਿਚ ਦਾਖ਼ਲਾ ਲਿਆ ਸੀ। ਪਾਲਮ ਕਾਲੋਨੀ ਵਿਚ ਰਹਿਣ ਵਾਲੀ ਨਿਰਪ੍ਰੀਤ ਦਾ ਪਰਿਵਾਰ ਆਰਥਿਕ ਪੱਖੋਂ ਕਾਫ਼ੀ ਖ਼ੁਸ਼ਹਾਲ ਸੀ।1984 ਵਿਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦਿੱਲੀ ਵਿਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ।ਨਵੰਬਰ 1984 ਵਿੱਚ ਦਿੱਲੀ ਵਿਚ ਹੋਏ ਕਤਲੇਆਮ ਦੌਰਾਨ ਨਿਰਪ੍ਰੀਤ ਦੀਆਂ ਅੱਖਾਂ ਸਾਹਮਣੇ ਉਸੇ ਦੇ ਪਿਤਾ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਅਤੇ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ। ਇਹ ਵੀ ਪੜ੍ਹੋ'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' '84 ਸਿੱਖ ਕਤਲੇਆਮ : 80 ਦੋਸ਼ੀਆਂ ਦੀ ਸਜ਼ਾ ਹਾਈ ਕੋਰਟ ਵੱਲੋਂ ਬਰਕਰਾਰ ਕਲਮਾਂ ਛੱਡ ਖਾੜਕੂ ਲਹਿਰ 'ਚ ਸ਼ਾਮਿਲ ਹੋਣ ਵਾਲੇ ਕੁਝ ਨੌਜਵਾਨ 'ਉਨ੍ਹਾਂ ਕਿਹਾ ਸਲਾਮਤ ਰਹਿਣਾ ਹੈ ਤਾਂ ਕੇਸ ਕੱਟ ਲਵੋ'ਜਦੋਂ ਸ਼੍ਰੋਮਣੀ ਕਮੇਟੀ ਨੇ ਕੀਤੀ ਇੰਦਰਾ ਗਾਂਧੀ ਦੀ ਤਾਰੀਫ਼ਨਿਰਪ੍ਰੀਤ ਦਾ ਦਾਅਵਾ ਹੈ ਕਿ ਜਿੰਨ੍ਹਾਂ ਲੋਕਾਂ ਨੇ ਉਸ ਦੇ ਪਿਤਾ ਨੂੰ ਮਾਰਿਆ ਸੀ ਉਨ੍ਹਾਂ ਦਾ ਚਿਹਰਾ ਉਹ ਕਦੇ ਨਹੀਂ ਭੁੱਲ ਸਕਦੀ। ਇਸ ਘਟਨਾ ਨੇ ਵੀਹ ਸਾਲ ਦੀ ਉਮਰ ਦੀ ਨਿਰਪ੍ਰੀਤ ਦੀ ਜ਼ਿੰਦਗੀ ਦਾ ਮਕਸਦ ਹੀ ਬਦਲ ਦਿੱਤਾ। ਨਿਰਪ੍ਰੀਤ ਦੀ ਜਾਨ ਨੂੰ ਖ਼ਤਰਾ ਦੇਖ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਜਲੰਧਰ ਦੇ ਕਾਲਜ ਵਿਚ ਪੜ੍ਹਾਈ ਲਈ ਭੇਜ ਦਿੱਤਾ ਸੀ। ਨਿਰਪ੍ਰੀਤ ਨੇ ਦੱਸਿਆ ਕਿ ਜਲੰਧਰ ਉਹ ਆ ਤਾਂ ਗਈ ਪਰ ਅੰਦਰੋਂ-ਅੰਦਰੀਂ ਪਿਤਾ ਦੀ ਮੌਤ ਦਾ ਬਦਲਾ ਉਸ ਦੇ ਦਿਮਾਗ਼ ਵਿਚ ਹਰ ਸਮੇਂ ਘੁੰਮਦਾ ਰਹਿੰਦਾ। ਫੋਟੋ ਕੈਪਸ਼ਨ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਨਿਰਪ੍ਰੀਤ ਨੇ ਇੱਕ ਖਾਲਿਸਤਾਨੀ ਨਾਲ ਵਿਆਹ ਕਰਵਾ ਲਿਆ ਕੀ ਕੀਤਾ ਪਿਤਾ ਦੀ ਮੌਤ ਦਾ ਬਦਲਾ ਲੈਣ ਲਈਜਲੰਧਰ ਆਉਣ ਉੱਤੇ ਨਿਰਪ੍ਰੀਤ ਦਾ ਕੁਝ ਅਜਿਹੇ ਲੋਕਾਂ ਨਾਲ ਮੇਲ ਹੋਇਆ ਜੋ ਖ਼ਾਲਿਸਤਾਨ ਦੀ ਮੁਹਿੰਮ ਵਿਚ ਸ਼ਾਮਲ ਸਨ। ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਨਿਰਪ੍ਰੀਤ ਨੂੰ ਇਹ ਤਰੀਕਾ ਠੀਕ ਲੱਗਿਆ ਅਤੇ ਉਸ ਨੇ ਇੱਕ ਖਾੜਕੂ ਲਹਿਰ ਦੇ ਕਾਰਕੁਨ ਨਾਲ ਵਿਆਹ ਕਰਵਾ ਲਿਆ। ਨਿਰਪ੍ਰੀਤ ਮੁਤਾਬਕ ਇਸ ਤੋਂ ਪਹਿਲਾਂ ਉਹ ਪਿਤਾ ਦੀ ਮੌਤ ਦਾ ਬਦਲਾ ਲੈ ਸਕਦੀ, ਵਿਆਹ ਤੋ ਠੀਕ 12 ਦਿਨ ਬਾਅਦ ਉਸ ਦੇ ਪਤੀ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ। ਨਿਰਪ੍ਰੀਤ ਇਸ ਮੁਕਾਬਲੇ ਉੱਤੇ ਵੀ ਸਵਾਲ ਚੁੱਕਦੀ ਹੈ। ਨਿਰਪ੍ਰੀਤ ਮੁਤਾਬਕ ਜਿਸ ਰਸਤੇ ਉੱਤੇ ਉਹ ਤੁਰ ਪਈ ਸੀ ਬਿਨਾਂ ਮਕਸਦ ਪੂਰਾਂ ਕੀਤੇ ਉਹ ਉੱਥੋ ਵਾਪਿਸ ਨਹੀਂ ਪਰਤ ਸਕਦੀ ਸੀ।ਇਸ ਲਈ ਉਸ ਨੇ ਆਪਣੀ ਲੜਾਈ ਹੁਣ ਖ਼ੁਦ ਲੜਨ ਦਾ ਫ਼ੈਸਲਾ ਕੀਤਾ। ਉਦੋਂ ਤੱਕ ਨਿਰਪ੍ਰੀਤ ਨੂੰ ਪੁਲਿਸ ਨੇ ਭਗੌੜਾ ਕਰਾਰ ਦੇ ਦਿੱਤਾ ਸੀ।ਇਸ ਦੌਰਾਨ ਨਿਰਪ੍ਰੀਤ ਇੱਕ ਬੱਚੇ ਦੀ ਮਾਂ ਵੀ ਬਣਨ ਚੁੱਕੀ ਸੀ। ਨਿਰਪ੍ਰੀਤ ਨੇ ਦੱਸਿਆ ਕਿ ਕਈ ਵਾਰ ਉਸ ਨੇ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। 1988 ਵਿੱਚ ਆਪਰੇਸ਼ਨ ਬਲੈਕ ਥੰਡਰ ਦੌਰਾਨ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਫੋਟੋ ਕੈਪਸ਼ਨ ਨਿਰਪ੍ਰੀਤ ਨੇ ਦੱਸਿਆ ਕਿ ਉਸ ਦੇ ਮੁੰਡੇ ਨਾਲ ਉਸ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਰੱਖਿਆ ਗਿਆ ਜੇਲ੍ਹ ਦੀ ਜ਼ਿੰਦਗੀਨਿਰਪ੍ਰੀਤ ਨੇ ਦੱਸਿਆ ਕਿ ਉਸ ਦੇ ਮੁੰਡੇ ਨਾਲ ਉਸ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਰੱਖਿਆ ਗਿਆ। ਪੰਜਾਬ ਤੋਂ ਬਾਅਦ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਵੀ ਰਹੀ। ਉਸ ਦਾ ਮੁੰਡਾ ਵੀ ਜੇਲ੍ਹ ਵਿਚ ਉਸ ਦੇ ਨਾਲ ਸੀ। ਜੇਲ੍ਹ ਦੀ ਜ਼ਿੰਦਗੀ ਦੌਰਾਨ ਨਿਰਪ੍ਰੀਤ ਨੇ ਆਪਣੀ ਲੜਾਈ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਪਰ ਉਹ ਹੁਣ ਹਥਿਆਰਬੰਦ ਤਰੀਕੇ ਨਾਲ ਨਹੀਂ ਕਾਨੂੰਨੀ ਤਰੀਕੇ ਨਾਲ ਲੜਾਈ ਲੜਨਾ ਚਾਹੁੰਦੀ ਸੀ। 1990 ਵਿਚ ਜ਼ਮਾਨਤ ਉੱਤੇ ਰਿਹਾਅ ਹੋਈ। ਇਸ ਤੋ ਬਾਅਦ ਨਿਰਪ੍ਰੀਤ ਕੌਰ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। 1996 ਵਿਚ ਉਹ ਮੁੜ ਬਰੀ ਹੋ ਗਈ। ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਨਿਰਪ੍ਰੀਤ ਲਈ ਸਭ ਤੋਂ ਔਖਾ ਸੀ ਜ਼ਿੰਦਗੀ ਨੂੰ ਮੁੜ ਤੋਂ ਸ਼ੁਰੂ ਕਰਨਾ ਇਸ ਲਈ ਉਸ ਨੂੰ ਕਾਫ਼ੀ ਮਿਹਨਤ ਵੀ ਕਰਨੀ ਪਈ।ਨਿਰਪ੍ਰੀਤ ਦੱਸਦੀ ਹੈ ਕਿ ਉਸ ਨੇ ਸਬੂਤਾਂ ਨਾਲ ਅਦਾਲਤ ਵਿੱਚ ਜਾ ਕੇ ਆਪਣੇ ਪਰਿਵਾਰ ਨਾਲ ਹੋਈ ਵਧੀਕੀ ਖ਼ਿਲਾਫ਼ ਲੜਾਈ ਲੜਨ ਦਾ ਫ਼ੈਸਲਾ ਕੀਤਾ। ਪਿਛਲੇ ਕਈ ਸਾਲਾਂ ਤੋਂ ਨਿਰਪ੍ਰੀਤ ਕਾਨੂੰਨੀ ਲੜਾਈ ਲੜ ਰਹੀ ਹੈ। ਉਸ ਦਾ ਕਹਿਣਾ ਹੈ ਕਿ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਲੜਾਈ ਲੜਨੀ ਲੰਬੀ ਅਤੇ ਔਖੀ ਤਾਂ ਜ਼ਰੂਰ ਹੈ ਪਰ ਉਸ ਨੂੰ ਉਮੀਦ ਹੈ ਕਿ ਇਨਸਾਫ਼ ਜ਼ਰੂਰ ਮਿਲੇਗਾ। ਇਹ ਵੀ ਪੜ੍ਹੋ:'ਜਿਨਸੀ ਸ਼ੋਸ਼ਣ ਦੇ ਮੁਲਜ਼ਮਾਂ 'ਤੇ 20 ਸਾਲ ਬਾਅਦ ਵੀ ਹੋ ਸਕਦੀ ਐਫ਼ਆਈਆਰ'ਤੁਸੀਂ ਵੀ ਹੈਲਥ ਸਪਲੀਮੈਂਟ ਲੈਂਦੇ ਹੋ ਤਾਂ ਇਹ ਪੜੋ ਪਾਕਿਸਤਾਨੀ ਔਰਤਾਂ: ਬੀਬੀਸੀ ਨਾਲ ਕਿਹੋ ਜਿਹੇ ਤਜਰਬੇ ਸਾਂਝੇ ਕਰ ਰਹੀਆਂ 1984 ਨਾਲ ਜੁੜੀਆਂ ਇਹ ਵੀਡੀਓ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਗਗਨਯਾਨ ਰਾਹੀਂ ਪੁਲਾੜ ਭੇਜੇ ਜਾਣ ਵਾਲੇ ਭਾਰਤੀ ਇੰਝ ਚੁਣੇ ਜਾਣਗੇ 28 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46704086 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਫੋਟੋ ਕੈਪਸ਼ਨ ਕੇਂਦਰੀ ਕੈਬਨਿਟ ਨੇ 2022 ਤੱਕ ਤਿੰਨ ਭਾਰਤੀਆਂ ਨੂੰ ਪੁਲਾੜ ਭੇਜਣ ਲਈ 10 ਹਜ਼ਾਰ ਕਰੋੜ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੇਂਦਰੀ ਕੈਬਨਿਟ ਨੇ ਸਾਲ 2012 ਤੱਕ ਤਿੰਨ ਭਾਰਤੀਆਂ ਨੂੰ ਪੁਲਾੜ ਭੇਜਣ ਲਈ 10 ਹਜ਼ਾਰ ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ਕਰ ਪ੍ਰਸਾਦ ਨੇ ਇਸ ਬਾਰੇ ਸ਼ੁੱਕਰਵਾਰ ਸ਼ਾਮ ਜਾਣਕਾਰੀ ਦਿੱਤੀ। Sorry, this post is currently unavailable.ਇਸ ਪ੍ਰੋਜੈਕਟ ਦਾ ਨਾਮ ਗਗਨਯਾਨ ਹੈ। ਇਸ ਦੇ ਤਹਿਤ ਤਿੰਨ ਭਾਰਤੀਆਂ ਨੂੰ ਸਾਲ 2022 ਤੱਕ 7 ਦਿਨਾਂ ਲਈ ਪੁਲਾੜ ਭੇਜਿਆ ਜਾਵੇਗਾ। ਇਸ ਪ੍ਰੋਜੈਕਟ 'ਚ ਕੁੱਲ 10 ਹਜ਼ਾਰ ਕਰੋੜ ਰੁਪਏ ਖਰਚ ਹੋਣੇ ਹਨ। ਗਗਨਯਾਨ ਪ੍ਰੋਜੈਕਟ ਸਫ਼ਲ ਹੋਣ 'ਤੇ ਇਨਸਾਨ ਨੂੰ ਪੁਲਾੜ ਭੇਜਣ ਵਾਲੇ ਭਾਰਤ ਚੌਥਾ ਦੇਸ ਬਣ ਜਾਵੇਗਾ। ਇਸ ਤੋਂ ਪਹਿਲਾਂ ਇਹ ਕੰਮ ਰੂਸ, ਅਮਰੀਕਾ ਅਤੇ ਚੀਨ ਨੇ ਕੀਤਾ ਹੈ। ਬੀਬੀਸੀ ਪੱਤਰਕਾਰ ਨਵੀਨ ਨੇਗੀ ਨੇ ਇਸ ਬਜਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਵਿਗਿਆਨ ਮਾਮਲਿਆਂ ਦੇ ਜਾਣਕਾਰ ਪੱਲਵ ਬਾਗਲਾ ਨਾਲ ਗੱਲਬਾਤ ਕੀਤੀ। ਇਹ ਵੀ ਪੜ੍ਹੋ-3 ਪੰਜਾਬੀਆਂ ਦੀ ਕਹਾਣੀ ਜਿਨ੍ਹਾਂ ਯੂਕਰੇਨ ’ਚ 10 ਮਹੀਨੇ ਨਰਕ ਭੋਗਿਆ'ਅੱਗ ਨਾਲ ਝੁਲਸੀ ਮੇਰੀ ਵਿਚਾਰੀ ਭੁੱਖੀ-ਤਿਹਾਈ ਧੀ ਦੁਨੀਆਂ ਤੋਂ ਤੁਰ ਗਈ'ਕੁੱਤਾ ਪਾਲਣਾ ਇੰਝ ਹੋ ਸਕਦਾ ਹੈ ਤੁਹਾਡੀ ਸਿਹਤ ਲਈ ਫਾਇਦੇਮੰਦਅਮਰੀਕੀ ਰਾਸ਼ਟਰਪਤੀ ਦਾ ਜਹਾਜ਼ ਇਨ੍ਹਾਂ ਸਹੂਲਤਾਂ ਨਾਲ ਹੁੰਦਾ ਹੈ ਲੈਸਪਲਵ ਬਾਗਲਾ ਕਹਿੰਦੇ ਹਨ, "ਇਹ ਬਹੁਤ ਵੱਡੇ ਕਦਮ ਹੈ। ਇਹ ਭਾਰਤ ਅਤੇ ਪੁਲਾੜ ਏਜੰਸੀ ਲਈ ਬਹੁਤ ਵੱਡੀ ਸਫਲਤਾ ਹੈ। ਕੈਬਨਿਟ ਤੋਂ ਇਸ ਦੀ ਮਨਜ਼ੂਰੀ ਤੋਂ ਬਾਅਦ ਇਸਰੋ ਨੂੰ ਬਹੁਤ ਹੀ ਤਿਆਰੀ ਨਾਲ ਕਰਨਾ ਹੋਵੇਗੀ ਤਾਂ ਜੋ ਇਸ ਦਾ ਟੀਚਾ 2022 ਤੱਕ ਪੂਰਾ ਹੋ ਜਾਵੇ।"ਇਸ ਨੂੰ ਪੂਰਾ ਕਰਨ ਲਈ ਲਗਗ 40 ਮਹੀਨਿਆਂ ਦਾ ਸਮਾਂ ਮਿਲਿਆ ਹੈ, ਇੰਨੇ ਘੱਟ ਸਮੇਂ ਵਿਚ ਪੂਰਾ ਕਰਨਾ ਇਸਰੋ ਲਈ ਕਿੰਨਾ ਚੁਣੌਤੀ ਭਰਿਆ ਹੈ? Image copyright AFP ਫੋਟੋ ਕੈਪਸ਼ਨ ਗਗਨਯਾਨ ਪ੍ਰੋਜੈਕਟ ਸਫ਼ਲ ਹੋਣ 'ਤੇ ਇਨਸਾਨ ਨੂੰ ਪੁਲਾੜ ਭੇਜਣ ਵਾਲੇ ਭਾਰਤ ਚੌਥਾ ਦੇਸ ਬਣ ਜਾਵੇਗਾ ਬਾਗਲਾ ਦੱਸਦੇ ਹਨ, "ਇਸਰੋ ਦੇ ਚੇਅਰਮੈਨ ਨਾਲ ਮੇਰੀ ਗੱਲ ਹੋਈ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਜੇਕਰ ਇਸਰੋ ਨੂੰ ਕੋਈ ਟੀਚਾ ਦਿੱਤਾ ਜਾਂਦਾ ਹੈ ਤਾਂ ਉਹ ਉਸ ਨੂੰ ਪੂਰਾ ਕਰਦਾ ਹੈ। ਉਹ ਪਿਛਲੇ ਇੱਕ ਦਹਾਕੇ ਤੋਂ ਇਸ ਕੰਮ ਲਈ ਆਪਣੇ ਵੱਲੋਂ ਲਗਿਆ ਹੋਇਆ ਹੈ।" "ਇਸੇ ਦੌਰਾਨ ਉਨ੍ਹਾਂ ਨੇ ਤਕਨੀਕ ਦਾ ਵੀ ਵਿਕਾਸ ਕੀਤਾ ਹੈ ਪਰ ਹਿਊਮਨ ਰੇਟਿੰਗ, ਪ੍ਰੀ ਮੋਡਿਊਲ ਅਤੇ ਲਾਈਫ ਸਪੋਰਟ ਲਈ ਇਸਰੋ ਨੂੰ ਕਾਫੀ ਮਿਹਨਤ ਲੱਗੇਗੀ। 40 ਮਹੀਨਿਆਂ ਦਾ ਸਮੇਂ 'ਚ ਇਸ ਨੂੰ ਪੂਰਾ ਕਰਨਾ ਮੁਸ਼ਕਲ ਹੈ ਪਰ ਨਾਮੁਮਕਿਨ ਨਹੀਂ।"ਮਾਨਵ ਮਿਸ਼ਨ 'ਚ ਕਿੰਨੀ ਮੁਸ਼ਕਲ ਆਉਂਦੀ ਹੈ ਅਤੇ ਕਿਸੇ ਸਪੇਸ ਏਜੰਸੀ ਲਈ ਇਹ ਕਿੰਨਾ ਮੁਸ਼ਕਲ ਹੁੰਦਾ ਹੈ?ਬਾਗਲਾ ਮੁਤਾਬਕ, "ਜੇ ਮਾਨਵ ਮਿਸ਼ਨ ਸੌਖਾ ਹੁੰਦਾ ਤਾਂ ਦੁਨੀਆਂ 'ਚ ਹੋਰ ਵੀ ਪੁਲਾੜ ਏਜੰਸੀਆਂ ਇਸ ਨੂੰ ਕਰਵਾ ਸਕਦੀਆਂ ਹਨ। ਦੁਨੀਆਂ ਵਿੱਚ ਅਜੇ ਤੱਕ ਅਜਿਹਾ ਕਰਨ ਵਾਲੀਆਂ ਕੇਵਲ ਤਿੰਨ ਹੀ ਏਜੰਸੀਆਂ ਹੀ ਹਨ ਕਿਉਂਕਿ ਇਸ ਨੂੰ ਕਰਨਾ ਬਹੁਤ ਹੀ ਮੁਸ਼ਕਲ ਕੰਮ ਹੈ। ਇਸਰੋ ਇਸ ਨੂੰ ਮੁਕੰਮਲ ਕਰਨ ਲਈ ਪੂਰੀ ਕੋਸ਼ਿਸ਼ ਕਰੇਗਾ। ਕਿਸੇ ਨੂੰ ਪੁਲਾੜ 'ਚ ਭੇਜਣਾ ਅਤੇ ਉਸ ਨੂੰ ਸਹੀ ਸਲਾਮਤ ਵਾਪਸ ਲਿਆਉਣਾ ਗੁੱਡੇ-ਗੁੱਡੀਆਂ ਦਾ ਖੇਡ ਨਹੀਂ।"ਇਹ ਵੀ ਪੜ੍ਹੋ:ਕੀ ਹੈ ਫਾਇਦੇਮੰਦ: ਕੌਫ਼ੀ ਜਾਂ ਚਾਹ?ਕੀ ਹੈ ਸੋਸ਼ਲ ਮੀਡੀਆ ਦਾ ਦਿਮਾਗੀ ਸਿਹਤ 'ਤੇ ਅਸਰ?ਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?ਖਾਣਾ ਖਾਣ ਦੇ ਸਮੇਂ ਦਾ ਤੁਹਾਡੀ ਸਿਹਤ 'ਤੇ ਕੀ-ਕੀ ਅਸਰ ਹੋ ਸਕਦੈ? "ਇਸਰੋ ਨੂੰ ਬਾਹੁਬਲੀ ਰਾਕੇਟ ਦੀ ਹਿਊਮਨ ਰੈਟਿੰਗ ਕਰਨੀ ਪਵੇਗੀ, ਪ੍ਰੀ ਮੋਡਿਊਲ ਬਣਾਉਣਾ ਪਵੇਗਾ, ਪੁਲਾੜ 'ਚ ਕੀ ਖਾਣਗੇ, ਉੱਥੇ ਕੀ-ਕੀ ਕੰਮ ਕਰਨਗੇ, ਇਹ ਸਭ ਕੁਝ ਪਹਿਲਾਂ ਤਿਆਰ ਕਰਨਾ ਪਵੇਗਾ ਅਤੇ ਇਸ ਸਭ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਲੈ ਕੇ ਆਉਣਾ ਹੋਵੇਗਾ, ਜਿਵੇਂ ਕਿ ਉਨ੍ਹਾਂ ਨੇ ਦੱਸਿਆ ਕਿ ਉਹ ਅਰੇਬੀਅਨ ਸੀ 'ਚ ਵਾਪਸੀ ਕਰਨਗੇ। ਇਹ ਸਭ ਕੁਝ ਕਰਨਾ ਮੁਸ਼ਕਲ ਹੈ ਪਰ ਇਸਰੋ ਇਸ ਨੂੰ ਪੂਰਾ ਕਰਨ ਵਿੱਚ ਪੂਰੀ ਮਿਹਨਤ ਕਰ ਰਿਹਾ ਹੈ।"ਜਿਨ੍ਹਾਂ ਤਿੰਨ ਲੋਕਾਂ ਨੂੰ ਪੁਲਾੜ 'ਤੇ ਭੇਜਿਆ ਜਾਵੇਗਾ, ਉਨ੍ਹਾਂ ਦੀ ਚੋਣ ਕਿਸ ਪੈਮਾਨੇ 'ਤੇ ਹੋਵੇਗੀ ਅਤੇ ਉਹ ਕੌਣ ਲੋਕ ਹੋਣਗੇ?ਬਾਗਲਾ ਮੁਤਾਬਕ, "ਪ੍ਰੈੱਸ ਰਿਲੀਜ਼ ਦੇ ਹਿਸਾਬ ਨਾਲ ਤਾਂ ਅਪ-ਟੂ-ਥ੍ਰੀ ਕਰੂ ਦੀ ਗੱਲ ਹੋ ਰਹੀ ਹੈ। ਜੋ ਕਰੂ ਮੋਡਿਊਲ ਬਣਿਆ ਹੈ ਉਹ ਤਿੰਨਾਂ ਲੋਕਾਂ ਨੂੰ ਪੁਲਾੜ 'ਚ ਲੈ ਕੇ ਜਾਣ ਦੇ ਕਾਬਿਲ ਹੈ। ਉਸ 'ਚ ਇੱਕ ਹਫ਼ਤੇ ਤੱਕ ਖਾਣਾ-ਪੀਣਾ ਤੇ ਹਵਾ ਦੇ ਕੇ ਜ਼ਿੰਦਾ ਰੱਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਵਾਪਸ ਧਰਤੀ 'ਤੇ ਲਿਆਂਦਾ ਜਾ ਸਕਦਾ ਹੈ।" Image copyright EPA "ਇਸ ਵਿੱਚ ਜਾਣ ਦਾ ਪਹਿਲਾ ਮੌਕਾ ਏਅਰਫੋਰਸ ਦੇ ਟੈਸਟ ਪਾਇਲਟ ਨੂੰ ਦਿੱਤਾ ਜਾਂਦਾ ਹੈ ਕਿਉਂਕਿ ਪੁਲਾੜ 'ਚ ਜਾ ਕੇ ਆਪਣਾ ਕੰਮ ਖ਼ਤਮ ਕਰਕੇ ਵਾਪਸ ਆਉਣ ਦੇ ਉਹ ਵਧੇਰੇ ਕਾਬਿਲ ਹੁੰਦੇ ਹਨ। ਉਨ੍ਹਾਂ ਨੂੰ ਟਰੇਨਿੰਗ ਵੀ ਅਜਿਹੀ ਹੀ ਦਿੱਤੀ ਜਾਂਦੀ ਹੈ ਅਤੇ ਹੋ ਸਕਦਾ ਹੈ ਇੰਡੀਅਨ ਏਅਰਫੋਰਸ ਦੇ ਟੈਸਟ ਪਾਇਲਟ ਨੂੰ ਇਸ 'ਚ ਜਾਣ ਪਹਿਲਾ ਮੌਕਾ ਦਿੱਤਾ ਜਾਵੇ।"ਕੀ ਇਸਰੋ ਤੋਂ ਇਲਾਵਾ ਇਸ ਯੋਜਨਾ 'ਚ ਕੋਈ ਪ੍ਰਾਈਵੇਟ ਸੈਕਟਰ ਵੀ ਸ਼ਾਮਿਲ ਹੋਵੇਗਾ?ਬਾਗਲਾ ਦੱਸਦੇ ਹਨ, "ਇਸਰੋ ਦੀ ਜੋ ਸੈਟੇਲਾਈਟ ਬਣਦੀ ਹੈ, ਉਸ ਵਿੱਚ ਪ੍ਰਾਈਵੇਟ ਸੈਕਟਰ ਦੀ ਭੂਮਿਕਾ ਜ਼ਰੂਰ ਹੁੰਦੀ ਹੈ ਪਰ ਇਸ ਵਿੱਚ ਕੋਈ ਪ੍ਰਾਈਵੇਟ ਕੰਪਨੀ ਪੂਰੀ ਤਰ੍ਹਾਂ ਸ਼ਾਮਿਲ ਹੋਵੇਗੀ ਇਸ ਦੀ ਕੋਈ ਜਾਣਕਾਰੀ ਅਜੇ ਨਹੀਂ ਹੈ।"15 ਅਗਸਤ ਨੂੰ ਮੋਦੀ ਨੇ ਕੀਤਾ ਸੀ ਐਲਾਨਭਾਰਤੀਆਂ ਨੂੰ ਆਪਣੇ ਦਮ 'ਤੇ ਪੁਲਾੜ ਭੇਜਣ ਦੇ ਇਸ ਪ੍ਰੋਜੈਕਟ ਦਾ ਐਲਾਨ ਬੀਤੇ ਸਾਲ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਮੋਦੀ ਨੇ ਲਾਲ ਕਿਲੇ ਤੋਂ ਦਿੱਤੇ ਆਪਣੇ ਭਾਸ਼ਣ 'ਚ ਐਲਾਨ ਕੀਤਾ ਸੀ ਕਿ 2022 'ਚ ਦੇਸ ਦੀ ਕਿਸੇ ਬੇਟੀ ਜਾਂ ਬੇਟੇ ਨੂੰ ਪੁਲਾੜ 'ਤੇ ਭੇਜਿਆ ਜਾਵੇਗਾ। Image copyright AFP ਫੋਟੋ ਕੈਪਸ਼ਨ ਪੀਐਮ ਮੋਦੀ ਨੇ ਕੀਤਾ ਸੀ ਪਿਛਲੇ 15 ਅਗਸਤ ਨੂੰ ਇਸ ਦਾ ਐਲਾਨ ਪੀਐਮ ਮੋਦੀ ਦੇ ਇਸ ਐਲਾਨ ਤੋਂ ਬਾਅਦ ਇਸਰੋ ਦੇ ਚੇਅਰਮੈਨ ਡਾ. ਸੀਵਾਨ ਕਾਅ ਨੇ ਇਹ ਕਿਹਾ ਸੀ, "ਇਸਰੋ ਦੀਆਂ ਕਈ ਮਸ਼ਰੂਫ਼ੀਅਤ ਹਨ ਪਰ ਇਹ ਕੰਮ 2022 ਤੱਕ ਕਰ ਲੈਣਗੇ।"ਇਸਰੋ ਨੇ ਆਸ ਜਤਾਈ ਹੈ ਕਿ ਉਹ 40 ਮਹੀਨਿਆਂ ਦੇ ਅੰਦਰ ਪਹਿਲੇ ਮਿਸ਼ਨ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਸੇ ਮਿਸ਼ਨ ਦੇ ਕ੍ਰਮ 'ਚ ਨਵੰਬਰ 'ਚ ਇਸਰੋ ਨੇ ਰਾਕੇਟ ਜੀਐਸਐਲਵੀ ਮਾਰਕ 3ਡੀ 2 ਨੂੰ ਸਫ਼ਲ ਤੌਰ 'ਤੇ ਜਾਰੀ ਕੀਤਾ। ਵਿਗਿਆਨ ਦੇ ਮਾਮਲਿਆਂ ਦੇ ਜਾਣਕਾਰ ਪਲਵ ਬਾਗਲਾ ਨੇ ਬੀਬੀਸੀ ਨੂੰ ਦੱਸਿਆ ਸੀ, "2022 ਤੋਂ ਪਹਿਲਾਂ ਭਾਰਤ ਮਿਸ਼ਨ 'ਗਗਨਯਾਨ' ਦੇ ਤਹਿਤ ਕਿਸੇ ਭਾਰਤੀ ਨੂੰ ਪੁਲਾੜ 'ਚ ਭੇਜਣਾ ਚਾਹੁੰਦਾ ਹੈ ਅਤੇ ਉਹ ਭਾਰਤੀ ਇਸੇ ਜੀਐਸਐਲਵੀ ਮਾਰਕ 3 ਰਾਕੇਟ 'ਚ ਭੇਜਿਆ ਜਾਵੇਗਾ।"ਭਾਰਤ ਦੇ ਇਸ ਐਲਾਨ ਤੋਂ ਬਾਅਦ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਪਾਕਿਸਤਾਨ ਵੀ ਚੀਨ ਦੀ ਮਦਦ ਨਾਲ ਸਾਲ 2022 ਤੱਕ ਪਾਕਿਸਤਾਨੀ ਨੂੰ ਪੁਲਾੜ ਭੇਜ ਸਕਦਾ ਹੈ।ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਆਸਟਰੇਲੀਆ ਔਰਤਾਂ ਲਈ ਕਿੰਨਾ ਕੁ ਖਤਰਨਾਕ? 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46978387 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AYA MAASARWE / ਫੋਟੋ ਕੈਪਸ਼ਨ ਆਯਾ ਮਾਸਰਵੇ ਮੈਲਬਰਨ ਵਿੱਚ ਆਪਣੇ ਘਰ ਤੁਰ ਕੇ ਜਾ ਰਹੀ ਸੀ ਜਦੋਂ ਉਸ ਉੱਪਰ ਕਾਤਲਾਨਾ ਹਮਲਾ ਹੋਇਆ ਪਿਛਲੇ ਹਫ਼ਤੇ 'ਚ ਆਸਟਰੇਲੀਆ ਵਿੱਚ ਇੱਕ ਔਰਤ ਦੇ ਕਤਲ ਨੇ ਘਬਰਾਹਟ ਪੈਦਾ ਕੀਤੀ ਹੈ। 21 ਸਾਲ ਦੀ ਅਰਬੀ ਵਿਦਿਆਰਥਣ, ਆਯਾ ਮਾਸਰਵੇ ਮੈਲਬਰਨ ਵਿੱਚ ਆਪਣੇ ਘਰ ਤੁਰ ਕੇ ਜਾ ਰਹੀ ਸੀ ਜਦੋਂ ਉਸ ਉੱਪਰ ਕਾਤਲਾਨਾ ਹਮਲਾ ਹੋਇਆ। ਪਰਿਵਾਰ ਨੇ ਕਿਹਾ ਹੈ ਕਿ ਉਹ ਤਾਂ ਆਸਟਰੇਲੀਆ ਪੜ੍ਹਨ ਇਸ ਲਈ ਗਈ ਸੀ ਕਿਉਂਕਿ ਉਸ ਨੂੰ ਜਾਪਦਾ ਸੀ ਕਿ ਆਸਟਰੇਲੀਆ ਬਾਕੀ ਦੇਸ਼ਾਂ ਨਾਲੋਂ ਸੁਰੱਖਿਅਤ ਹੈ। ਇਹ ਕਤਲ ਆਸਟਰੇਲੀਆ 'ਚ ਅਜਿਹੇ ਕਤਲਾਂ ਦੀ ਇਕ ਲੜੀ ਵਿੱਚ ਨਵੀਂ ਘਟਨਾ ਵਜੋਂ ਵੇਖਿਆ ਜਾ ਰਿਹਾ ਹੈ। ਅੰਕੜੇ ਬੋਲਦੇ ਹਨ ਆਸਟਰੇਲੀਆ ਵਿੱਚ ਹਰ ਤੀਜੀ ਔਰਤ ਨਾਲ ਸ਼ਰੀਰਕ ਹਿੰਸਾ ਹੋਈ ਹੈ ਅਤੇ ਹਰ ਪੰਜਵੀ ਔਰਤ ਨਾਲ ਜਿਨਸੀ ਸ਼ੋਸ਼ਣ ਦੀ ਘਟਨਾ ਹੋਈ ਹੈ। ਇਹ ਅੰਕੜੇ ਸਰਕਾਰ ਦੇ ਹਨ। Image copyright EPA ਫੋਟੋ ਕੈਪਸ਼ਨ ਆਯਾ ਮਾਸਰਵੇ ਨੂੰ ਕਈ ਲੋਕਾਂ ਨੇ ਯਾਦ ਕੀਤਾ ਅਤੇ ਇਹ ਜਨਤਕ ਮੁਹਿੰਮ ਬਣਦਾ ਜਾ ਰਿਹਾ ਹੈ Skip post by @PatsKarvelas Everywhere I go in Melbourne women are talking about the murder of Aiia Maasarwe in despair that there is literally nothing they can do to be safe. #AiiaMaasarwe— PatriciaKarvelas (@PatsKarvelas) 17 ਜਨਵਰੀ 2019 End of post by @PatsKarvelas ਮੂਲ-ਨਿਵਾਸੀ ਔਰਤਾਂ ਲਈ ਤਾਂ ਇਹ ਅੰਕੜਾ ਇਸ ਤੋਂ ਵੀ ਮਾੜਾ ਹੈ। ਘਰੇਲੂ ਹਿੰਸਾ ਤਾਂ ਹੋਰ ਵੀ ਆਮ ਹੈ। ਹਰ ਹਫ਼ਤੇ ਔਸਤਨ ਇੱਕ ਔਰਤ ਆਪਣੇ ਮੌਜੂਦਾ ਜਾਂ ਪਹਿਲਾਂ ਰਹੇ ਮਰਦ ਸਾਥੀ ਵੱਲੋਂ ਕਤਲ ਕੀਤੀ ਜਾਂਦੀ ਹੈ। ਇਹ ਵੀ ਜ਼ਰੂਰ ਪੜ੍ਹੋ ਕਮਲਾ ਹੈਰਿਸ ਕੌਣ ਹੈ ਜਿਸ ਤੋਂ ਓਬਾਮਾ ਨੇ ਮੰਗੀ ਸੀ ਮਾਫ਼ੀਕੀ ਤੁਸੀਂ ਪ੍ਰਿਅੰਕਾ ਗਾਂਧੀ ਬਾਰੇ ਇਹ ਗੱਲਾਂ ਜਾਣਦੇ ਹੋਕਨ੍ਹਈਆ ਮੁਸਲਮਾਨ ਬਣੇ ਜਾਂ ਨਹੀਂ ਜਾਣੋ ਕੀ ਹੈ ਸੱਚਯੂਨੀਵਰਸਿਟੀ ਆਫ ਸਿਡਨੀ ਦੇ ਪ੍ਰੋਫੈਸਰ ਰੂਥ ਫਿਲਿਪਸ ਮੁਤਾਬਕ, "ਕਤਲ ਤਾਂ ਇਸ ਦਾ ਸਭ ਤੋਂ ਮਾੜਾ ਰੂਪ ਹੈ ਪਰ ਔਰਤਾਂ ਨਾਲ ਘਰ ਦੇ ਅੰਦਰ ਹਿੰਸਾ ਤਾਂ ਬਹੁਤ ਆਮ ਹੈ। ਇਹ ਗੰਭੀਰ ਸਮੱਸਿਆ ਹੈ। ਇਹ ਕੋਈ ਮੌਜੂਦਾ ਸਮੱਸਿਆ ਨਹੀਂ ਸਗੋਂ ਆਸਟਰੇਲਿਆਈ ਸਮਾਜ ਵਿੱਚ ਲਗਾਤਾਰ ਚਲਦੇ ਲਿੰਗ-ਆਧਾਰਤ ਵਿਤਕਰੇ ਦਾ ਮਾਮਲਾ ਹੈ।"ਹਾਲ ਵਿੱਚ ਕੀ ਹੋਇਆ ਹੈ?ਹੈੱਡਲਾਈਨਾਂ ਬਣਾਉਣ ਵਾਲੇ ਕਤਲ ਦੇ ਮਾਮਲੇ ਆਸਟਰੇਲੀਆ ਵਿੱਚ ਇਸ ਸਮੱਸਿਆ ਨੂੰ ਕੌਮੀ ਪੱਧਰ 'ਤੇ ਲੈ ਆਏ ਹਨ। Image copyright ਫੋਟੋ ਕੈਪਸ਼ਨ ਹਾਸ ਕਲਾਕਾਰ ਯੂਰੀਡੀਸ ਡਿਕਸਨ ਲੋਕਾਂ ਵਿੱਚ ਬਹਿਸ ਉਦੋਂ ਤੇਜ਼ ਹੋ ਗਈ ਜਦੋਂ ਮੈਲਬਰਨ ਵਿੱਚ ਹੀ ਇੱਕ ਹਾਸ ਕਲਾਕਾਰ ਯੂਰੀਡੀਸ ਡਿਕਸਨ ਦਾ ਕਤਲ ਹੋਇਆ। ਸਿਰਫ ਅਕਤੂਬਰ ਮਹੀਨੇ ਵਿੱਚ ਹੀ ਆਸਟਰੇਲੀਆ ਵਿੱਚ 11 ਅਜਿਹੇ ਕਤਲ ਹੋਏ।ਯੂਨੀਵਰਸਿਟੀ ਆਫ ਮੈਲਬਰਨ ਵਿੱਚ ਘਰੇਲੂ ਹਿੰਸਾ ਉੱਪਰ ਸ਼ੋਧ ਕਰ ਰਹੇ ਪ੍ਰੋਫੈਸਰ ਕੈਲਸੀ ਹੇਗਾਰਟੀ ਨੇ ਦੱਸਿਆ, "ਕਈ ਵਾਰੀ ਔਰਤਾਂ ਖਿਲਾਫ ਹਿੰਸਾ ਦੇ ਕਈ ਮਾਮਲੇ ਇਕੱਠੇ ਸਾਹਮਣੇ ਆਉਂਦੇ ਹਨ ਤਾਂ ਸਭ ਸਮੱਸਿਆ ਬਾਰੇ ਗੱਲ ਕਰਨ ਲੱਗਦੇ ਹਨ। ਅਸਲ ਵਿੱਚ ਤਾਂ ਇਹ ਸਮੱਸਿਆ ਪਰਦੇ ਪਿੱਛੇ ਹਮੇਸ਼ਾ ਸਾਡੇ ਨਾਲ-ਨਾਲ ਰਹਿੰਦੀ ਹੈ।"ਇਹ ਵੀ ਜ਼ਰੂਰ ਪੜ੍ਹੋ 'ਅਣਚਾਹੀ ਬੱਚੀ' ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ' ਕੰਗਨਾ ਰਣੌਤ ਦੀ ਕਹਾਣੀ'ਸਾਰੇ ਬਾਦਲਾਂ ਦੀਆਂ ਵੋਟਾਂ ਖੋਹਣ ਦਾ ਸੌਖਾ ਰਾਹ ਲੱਭ ਰਹੇ ਹਨ'ਸੁਭਾਸ਼ ਚੰਦਰ ਬੋਸ ਦੀ ਉਹ ਅਨੋਖੀ ਪ੍ਰੇਮ ਕਹਾਣੀਇਸ ਬਾਰੇ ਆਵਾਜ਼ ਉਠਾਉਣ ਵਾਲਿਆਂ 'ਚ ਮੋਹਰੀ ਹਨ ਰੋਜ਼ੀ ਬੈਟੀ, ਜਿਨ੍ਹਾਂ ਨੇ ਇਸ ਬਾਰੇ ਮੁਹਿੰਮ ਉਦੋਂ ਸ਼ੁਰੂ ਕੀਤੀ ਜਦੋਂ ਉਨ੍ਹਾਂ ਦੇ ਪੁੱਤਰ ਨੂੰ ਉਸ ਦੇ ਪਿਤਾ ਨੇ ਹੀ 2014 ਵਿੱਚ ਮਾਰ ਦਿੱਤਾ। 2012 ਵਿੱਚ ਆਇਰਲੈਂਡ ਦੀ ਇੱਕ ਔਰਤ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਵੀ ਜਨਤਾ ਵਿਚ ਆਵਾਜ਼ ਉੱਠੀ ਸੀ। ਉਹ ਵੀ ਮੈਲਬਰਨ ਦੀ ਹੀ ਘਟਣਾ ਸੀ ਅਤੇ ਉਸ ਤੋਂ ਬਾਅਦ ਕਈ ਮੁਜ਼ਾਹਰੇ ਹੋਏ ਸਨ। ਕਾਨੂੰਨ ਵਿੱਚ ਕੁਝ ਸਖਤੀ ਵੀ ਆਈ ਸੀ।ਪਿਛਲੇ ਹਫ਼ਤੇ ਹੋਏ ਕਤਲ ਨਾਲ ਮੁੜ ਉਹੋ ਜਿਹਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। Skip post by @PatsKarvelas Everywhere I go in Melbourne women are talking about the murder of Aiia Maasarwe in despair that there is literally nothing they can do to be safe. #AiiaMaasarwe— PatriciaKarvelas (@PatsKarvelas) 17 ਜਨਵਰੀ 2019 End of post by @PatsKarvelas ਆਸਟਰੇਲੀਆ ਦਾ ਕੀ ਹਾਲ ਹੈ?ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਆਸਟਰੇਲੀਆ ਵਿੱਚ ਔਰਤਾਂ ਖਿਲਾਫ ਹਿੰਸਾ "ਪਰੇਸ਼ਾਨ ਕਰਨ ਦੀ ਹੱਦ ਤਕ ਆਮ" ਹੈ ਪਰ ਮਾਹਰ ਕਹਿੰਦੇ ਹਨ ਕਿ ਇਸ ਦਾ ਹਾਲ ਕਈ ਵਿਕਾਸਸ਼ੀਲ ਦੇਸ਼ਾਂ ਨਾਲੋਂ ਕਿਤੇ ਚੰਗਾ ਹੈ। 2012 ਵਿੱਚ ਆਸਟਰੇਲੀਆ ਦੀ ਸਰਕਾਰ ਨੇ ਔਰਤਾਂ ਅਤੇ ਬੱਚਿਆਂ ਨਾਲ ਹੋਣ ਵਾਲੀ ਹਿੰਸਾ ਖਿਲਾਫ ਨਵੀਂ ਨੀਤੀ ਬਣਾਈ ਸੀ। Image copyright Getty Images ਫੋਟੋ ਕੈਪਸ਼ਨ ਆਸਟਰੇਲੀਆ ਵਿੱਚ ਔਰਤਾਂ ਖਿਲਾਫ ਹਿੰਸਾ "ਪਰੇਸ਼ਾਨ ਕਰਨ ਦੀ ਹੱਦ ਤਕ ਆਮ" ਹੈ ਪਰ ਮਾਹਿਰ ਕਹਿੰਦੇ ਹਨ ਕਿ ਬਹੁਤ ਕੁਝ ਨਹੀਂ ਸੁਧਰਿਆ। ਪ੍ਰੋਫੈਸਰ ਫਿਲਿਪਸ ਮੁਤਾਬਕ ਔਰਤਾਂ ਲਈ ਬਣਾਏ ਗਏ ਆਮ ਪਨਾਹ ਘਰ ਪਹਿਲਾਂ ਜਿੰਨੇ ਹੀ ਮਾੜੇ ਹਨ। ਉਨ੍ਹਾਂ ਬੀਬੀਸੀ ਨੂੰ ਦੱਸਿਆ, "ਹਿੰਸਾ ਵਿੱਚ ਕਮੀ ਦੇ ਕੋਈ ਸਬੂਤ ਤਾਂ ਨਹੀਂ ਹਨ, ਨਾ ਹੀ ਔਰਤਾਂ ਦੀ ਸੁਰੱਖਿਆ ਦੇ ਕੋਈ ਪਹਿਲਾਂ ਨਾਲੋਂ ਚੰਗੇ ਇੰਤਜ਼ਾਮ ਨਜ਼ਰ ਆ ਰਹੇ ਹਨ।" Image copyright Getty Images/representative ਫੋਟੋ ਕੈਪਸ਼ਨ ‘ਔਰਤਾਂ ਵੱਲ ਇੱਜ਼ਤ ਨੂੰ ਉਂਝ ਵੀ ਵਧਾਉਣ ਦੀ ਲੋੜ ਹੈ’ ਮਾਹਿਰ ਕਹਿੰਦੇ ਹਨ ਕਿ ਔਰਤਾਂ ਵੱਲ ਇੱਜ਼ਤ ਨੂੰ ਉਂਝ ਵੀ ਵਧਾਉਣ ਦੀ ਲੋੜ ਹੈ ਤਾਂ ਵਿਹਾਰ ਬਿਹਤਰ ਹੋ ਸਕੇ। ਆਸਟਰੇਲੀਆ ਵਿੱਚ ਲਿੰਗ ਅਸਮਾਨਤਾ ਦੇ ਮਸਲਿਆਂ ਦੇ ਕਮਿਸ਼ਨਰ ਕੇਟ ਜੈਂਕਿੰਸ ਮੁਤਾਬਕ, "ਇਹ ਹਿੰਸਾ ਉਦੋਂ ਹੀ ਮੁੱਕੇਗੀ ਜਦੋਂ ਔਰਤਾਂ ਕੇਵਲ ਸੁਰੱਖਿਅਤ ਹੀ ਨਹੀਂ ਹੋਣਗੀਆਂ ਸਗੋਂ ਉਨ੍ਹਾਂ ਦੀ ਇੱਜ਼ਤ ਵੀ ਹੋਵੇਗੀ। ਉਨ੍ਹਾਂ ਨੂੰ ਘਰ ਦੇ ਅੰਦਰ ਅਤੇ ਜਨਤਕ ਤੌਰ 'ਤੇ ਬਰਾਬਰ ਮੰਨਿਆ ਜਾਣਾ ਜ਼ਰੂਰੀ ਹੈ।" ਇਹ ਵੀ ਜ਼ਰੂਰ ਪੜ੍ਹੋ 9 ਸਾਲਾ ਬੱਚੇ ਦਾ ਖੁਲਾਸਾ, ਪੁਲਿਸ ਨੇ ਕਿਵੇਂ ਕੀਤਾ ਉਸਦੇ ਮਾਪਿਆਂ ਦਾ ਕਤਲਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਰੋਜ਼ਾ ਪਾਰਕਸ ਕੌਣ ਸੀ ਜਿਸ ਦੇ ਨਾਂ 'ਤੇ ਗੁਰਿੰਦਰ ਨੂੰ ਮਿਲਿਆ ਐਵਾਰਡ ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਚੀਨ 'ਚ ਵੀ #MeToo ਜ਼ਰੀਏ ਜਿਣਸੀ ਸੋਸ਼ਣ 'ਤੇ ਗੱਲ ਹੋਣ ਲੱਗੀ ਉਪਾਸਨਾ ਭੱਟ ਬੀਬੀਸੀ ਮੋਨੀਟਰਿੰਗ 11 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45473468 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਚੀਨ ਵਿੱਚ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਅਤੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਬਾਰੇ ਹੋ ਰਹੀ ਹੈ ਚਰਚਾ ਕਾਰਨ "Me Too" ਮੁਹਿੰਮ ਚਲਾਈ ਜਾ ਰਹੀ ਹੈ।ਚੀਨ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਪੁਰਸ਼ ਪ੍ਰਧਾਨ ਸਮਾਜ 'ਚ ਕਈ ਔਰਤਾਂ ਨੇ ਮਰਦਾਂ ਦੇ ਖ਼ਿਲਾਫ਼ ਦੇ ਆਵਾਜ਼ ਬੁਲੰਦ ਕੀਤੀ। ਸਰਕਾਰੀ ਮੀਡੀਆ ਨੇ ਇਸ ਮੁੱਦੇ ਨੂੰ ਸੁਰਖ਼ੀਆਂ 'ਚ ਰੱਖਿਆ ਹੈ ਜੋ ਇਹ ਦੱਸਦਾ ਹੈ ਕਿ ਅਕਤੂਬਰ 2017 ਦੇ ਹਾਰਵੇ ਵਾਇਨਸਟੀਨ ਦਾ ਮੁੱਦਾ ਕੌਮਾਂਤਰੀ ਸੁਰਖ਼ੀਆਂ 'ਚ ਰਹਿਣ ਤੋਂ ਬਾਅਦ ਸਰਕਾਰੀ ਮੀਡੀਆ ਦਾ ਇਸ ਪ੍ਰਤੀ ਨਜ਼ਰੀਆ ਕੁਝ ਬਦਲਿਆ ਹੈ। ਇਸ ਨਾਲ ਇੱਕ ਹੋਰ ਉਪਰਾਲਾ ਵਿੱਢਿਆ ਜਾ ਰਿਹਾ ਹੈ। ਚੀਨ ਵਿੱਚ ਕੰਮਕਾਜੀ ਥਾਵਾਂ 'ਤੇ ਜਿਣਸੀ ਸ਼ੋਸ਼ਣ 'ਤੇ ਕਾਨੂੰਨ ਬਣਾਉਣ ਲਈ ਵਿਚਾਰ-ਚਰਚਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਫਿਲਹਾਲ ਚੀਨ ਵਿੱਚ ਜਿਣਸੀ ਸ਼ੋਸ਼ਣ ਲਈ ਕੋਈ ਕਾਨੂੰਨੀ ਪਰਿਭਾਸ਼ਾ ਨਹੀਂ ਹੈ। ਇਹ ਵੀ ਪੜ੍ਹੋ:100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀ#MeToo: "ਮੇਰੇ ਵਰਗਾ ਤਜਰਬਾ ਕਰੀਬ ਹਰ ਕੁੜੀ ਦਾ ਹੈ" ਚੀਨ 'ਚ #MeToo ਮੁਹਿੰਮ ਹੇਠ ਦੋਸ਼ੀ ਪ੍ਰੋਫੈਸਰ ਦੀ ਛੁੱਟੀ 100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਕਿਵੇਂ ਸੋਸ਼ਲ ਮੀਡੀਆ 'ਤੇ ਚਰਚਾ ਸ਼ੁਰੂ ਹੋਈ?ਕਥਿਤ ਤੌਰ 'ਤੇ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਜੁਲਾਈ ਤੱਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਚਰਚਾ ਦਾ ਮੁੱਦਾ ਬਣਿਆ ਰਿਹਾ ਜਿਸ ਦੌਰਾਨ ਔਰਤਾਂ ਨੇ ਮਰਦਾਂ 'ਤੇ ਕਈ ਗੰਭੀਰ ਇਲਜ਼ਾਮ ਲਾਏ ਹਨ। ਤਾਜ਼ਾ ਮਾਮਲਾ 13 ਅਗਸਤ ਨੂੰ ਸਾਹਮਣੇ ਆਇਆ ਜਿਸ ਵਿੱਚ ਗ੍ਰੈਜੂਏਸ਼ਨ ਦੀ ਇੱਕ ਵਿਦਿਆਰਥਣ ਨੇ ਸ਼ਡੌਂਗ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ 'ਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਕੈਥਰੀਨ ਡੁਨੋਵਵੇਇਬੋ ਯੂਜ਼ਰ ਨੇ ਇਸ ਮੁੱਦੇ ਨੂੰ ਸਾਹਮਣੇ ਲਿਆਉਣ ਆਲਈ ਹਾਂਗਕਾਂਗ ਦੀ ਵੈਬਸਾਈਟ ਦਿ ਫੀਨਿਕਸ ਦੀ ਸ਼ਲਾਘਾ ਕੀਤੀ ਹੈ। ਵੈਬਸਾਈਟ ਨੇ ਯੂਨੀਵਰਸਿਟੀ ਦੀ ਕਮਿਊਨਿਸਟ ਪਾਰਟੀ ਨੂੰ ਵੀਚੈਟ ਮੈਸੇਜਿੰਗ ਐਪ 'ਤੇ ਇਹ ਕਿਹਾ ਕਿ ਵਿਦਿਆਰਥਣ ਨੇ ਉਨ੍ਹਾਂ ਨੂੰ ਇੱਕ ਸ਼ਿਕਾਇਤ ਕੀਤੀ ਹੈ। ਵੈਬਸਾਈਟ ਨੇ ਕਿਹਾ ਹੈ ਕਿ ਯੂਨੀਵਰਸਿਟੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ "ਅਧਿਆਪਕਾਂ ਵੱਲੋਂ ਨੈਤਿਕਤਾ ਅਤੇ ਸਦਾਚਾਰ ਦੀ ਉਲੰਘਣਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।" Image copyright AFP/Getty Images ਫੋਟੋ ਕੈਪਸ਼ਨ ਚੀਨ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਪੁਰਸ਼ ਪ੍ਰਧਾਨ ਸਮਾਜ 'ਚ ਕਈ ਔਰਤਾਂ ਨੇ ਮਰਦਾਂ ਦੇ ਖ਼ਿਲਾਫ਼ ਦੇ ਆਵਾਜ਼ ਬੁਲੰਦ ਕੀਤੀ। ਇਸ 'ਤੇ ਇੱਕ ਵੇਇਬੋ ਯੂਜ਼ਰ ਨੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ, "ਅਮਰੀਕੀ ਪ੍ਰੋਫੈਸਰ ਜਿੱਥੇ ਵਿਦਿਆ ਦੇਣ 'ਚ ਮਸਰੂਫ਼ ਹਨ ਉੱਥੇ ਹੀ ਚੀਨ ਦੇ ਪ੍ਰੋਫੈਸਰ ਚੀਨ ਦੀਆਂ ਕੁੜੀਆਂ ਦਾ ਸ਼ੋਸ਼ਣ ਕਰ ਰਹੇ ਹਨ।"ਇਸੇ ਤਰ੍ਹਾਂ ਹੀ ਕਈ ਕੰਪਨੀਆਂ ਵੀ ਇਨ੍ਹਾਂ ਕਾਰਨਾਂ ਕਰਕੇ ਖ਼ਬਰਾਂ 'ਚ ਆਈਆਂ। ਮੋਬਾਈਕ ਕੰਪਨੀ ਦੀ ਇੱਕ ਮਹਿਲਾ ਇੰਜੀਨੀਅਰ ਦੀ 9 ਅਗਸਤ ਤੋਂ ਆਨਲਾਈਨ ਚਿੱਠੀ ਟਰੈਂਡ ਹੋਣੀ ਸ਼ੁਰੂ ਹੋ ਗਈ। Image copyright BUAA ਫੋਟੋ ਕੈਪਸ਼ਨ 26 ਜੁਲਾਈ ਨੂੰ ਬੀਜਿੰਗ ਦੀ ਬੇਇਹਾਂਗ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਵੀ ਇੱਕ ਪ੍ਰੋਫੈਸਰ ਵੱਲੋਂ ਛੇੜਛਾੜ ਕਰਨ ਸੰਬੰਧੀ ਚਿੱਠੀ ਪੋਸਟ ਕੀਤੀ। ਇਸ ਚਿੱਠੀ ਵਿੱਚ ਉਸ ਨੇ ਲਿਖਿਆ ਸੀ ਕਿ ਉਹ ਅਤੇ ਦੋ ਹੋਰ ਮਹਿਲਾ ਮੁਲਾਜ਼ਮ ਇੱਕ ਮੈਨੇਜਰ ਵੱਲੋਂ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ। ਚਿੱਠੀ ਨਸ਼ਰ ਹੋਣ ਕਾਰਨ ਕੰਪਨੀ ਨੇ ਉਸ ਨੂੰ ਬਰਖ਼ਾਸਤ ਕਰ ਦਿੱਤਾ। ਅਜਿਹੇ ਕਈ ਕੇਸਾਂ ਵਿੱਚ 26 ਜੁਲਾਈ ਨੂੰ ਬੀਜਿੰਗ ਦੀ ਬੇਇਹਾਂਗ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਵੀ ਇੱਕ ਪ੍ਰੋਫੈਸਰ ਵੱਲੋਂ ਛੇੜਛਾੜ ਕਰਨ ਸੰਬੰਧੀ ਚਿੱਠੀ ਪੋਸਟ ਕੀਤੀ। ਯੂਨੀਵਰਸਿਟੀ ਨੇ ਉਸ ਚਿੱਠੀ ਪੋਸਟ ਕਰਨ ਵਾਲੀ ਸ਼ਾਮ ਨੂੰ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਇਲਜ਼ਾਮਾਂ ਦੀ ਜਾਂਚ ਕੀਤੀ ਜਾਵੇਗੀ। ਅਗਲੀ ਸਵੇਰ ਤੱਕ ਇਸ ਪੋਸਟ 'ਤੇ 2,03,000 ਤੋਂ ਵੱਧ ਲਾਈਕਸ, 46000 ਸ਼ੇਅਰਸਜ਼ ਅਤੇ 34000 ਕਮੈਂਟਸ ਆ ਗਏ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਾਰਵਾਈ ਦੀ ਸ਼ਲਾਘਾ ਕੀਤੀ। ਇਹ ਵੀ ਪੜ੍ਹੋ:'ਜਿਨਸੀ ਸ਼ੋਸ਼ਣ ਬਾਰੇ ਫਿਲਮੀ ਹਸਤੀਆਂ ਨਹੀਂ ਬੋਲਦੀਆਂ'ਈਰਾਨ 'ਚ ਜਿਨਸੀ ਸ਼ੋਸ਼ਣ ਦੇ ਤਜਰਬੇ ਸਾਂਝੇ ਕਰ ਰਹੇ ਨੇ ਲੋਕ ਜਦੋਂ ਧੀ ਸਾਹਮਣੇ ਆਇਆ ਬਾਪ ਦਾ ਅਸਲ ਸੱਚ'ਰਾਜਾ ਹਿੰਦੋਸਤਾਨੀ' ਦੇਖੀ, ਭਾਰਤੀ ਬੱਚਾ ਗੋਦ ਲੈਣਾ ਹੈਮੀਡੀਆ ਕਵਰੇਜਸਰਕਾਰੀ ਮੀਡੀਆ ਨੇ ਜਨਵਰੀ 2018 ਤੋਂ ਬਾਅਦ ਕੁਝ ਕਥਿਤ ਕੇਸਾਂ 'ਤੇ ਚਰਚਾ ਕੀਤੀ ਅਤੇ ਮੰਨਿਆ ਕਿ ਇਹ ਵੀ ਮੁੱਦਾ ਹੈ, ਹਾਲਾਂਕਿ ਇਹ ਕਵਰੇਜ ਛੋਟੇ ਪੱਧਰ 'ਤੇ ਹੀ ਕੀਤੀ ਗਈ। ਅਜਿਹੀਆਂ ਖ਼ਬਰਾਂ ਨੂੰ ਸ਼ੁਰੂਆਤ ਵਿੱਚ ਅਖ਼ਬਾਰਾਂ ਵਿੱਚ ਥਾਂ ਨਹੀਂ ਦਿੱਤੀ ਜਾਂਦੀ ਸੀ ਪਰ ਵਾਇਨਸਟੀਨ ਦੇ ਕੇਸ ਤੋਂ ਕੁਝ ਦਿਨਾਂ ਬਾਅਦ 16 ਅਕਤੂਬਰ 2017 ਨੂੰ ਚਾਇਨਾ ਡੇਅਲੀ ਅਖ਼ਬਾਰ ਨੇ ਇਸ ਮੁੱਦੇ ਨੂੰ ਛਾਪਿਆ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਸਰਵੇਖਣ ’ਚ ਪਤਾ ਲੱਗਿਆ ਹੈ ਕਿ ਦੁਨੀਆਂ ਭਰ ’ਚ ਇਹ ਗਿਣਤੀ ਵੱਡੀ ਹੈ।ਇਸੇ ਤਰ੍ਹਾਂ ਹੀ ਜਨਵਰੀ ਵਿੱਚ ਕੁਝ ਮੀਡੀਆ ਅਦਾਰਿਆਂ ਨੇ ਬੀਜਿੰਗ ਦੀ ਬੇਇਹਾਂਗ ਯੂਨੀਵਰਸਿਟੀ ਸਾਬਕਾ ਵਿਦਿਆਥਣ ਵੱਲੋਂ ਆਪਣੇ ਅਧਿਆਪਕ 'ਤੇ ਲਗਾਏ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਦਾ ਵੀ ਜ਼ਿਕਰ ਕੀਤਾ। ਇਸੇ ਤਰ੍ਹਾਂ ਵੱਖ-ਵੱਖ ਮੀਡੀਆ ਅਦਾਰਿਆਂ ਨੇ ਇਸ ਨਾਲ ਸੰਬੰਧ 'ਤੇ ਮੁੱਦਿਆਂ ਨੂੰ ਆਪਣੇ ਅਖ਼ਬਾਰਾਂ, ਵੈਬਸਾਈਟਾਂ ਆਦਿ 'ਤੇ ਥਾਂ ਦੇਣੀ ਸ਼ੁਰੂ ਕੀਤੀ। ਅਗਲੇਰੀ ਕਾਰਵਾਈਚੀਨ ਵਿੱਚ ਸੋਸ਼ਲ ਮੀਡੀਆ ਬਾਰੇ ਰੂੜੀਵਾਦੀ ਧਾਰਨਾ ਅਤੇ ਜਿਣਸੀ ਸ਼ੋਸ਼ਣ ਲਈ ਕੋਈ ਕਾਨੂੰਨ ਨਾ ਹੋਣ ਕਰਕੇ ਅਜਿਹੇ ਕੇਸਾਂ ਨੂੰ ਸਾਹਮਣੇ ਲਿਆਉਣ ਵਿੱਚ ਰੁਕਾਵਟ ਆਉਂਦੀ ਹੈ। ਹਾਲ ਹੀ ਵਿੱਚ ਚੀਨ ਵਿੱਚ ਇੱਕ ਸਿਵਿਲ ਕੋਡ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਹੋਰਨਾਂ ਮੁੱਦਿਆਂ ਦੇ ਇਲਾਵਾ ਕੰਮਕਾਜੀ ਥਾਵਾਂ 'ਤੇ ਹੁੰਦੀਆਂ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਆਸ ਹੈ ਕਿ 2020 ਦੇਸ ਦੇ ਮੋਹਰੀ ਵਿਧਾਨਿਕ ਢਾਂਚੇ ਵਿੱਚ ਇਸ ਦੀ ਚਰਚੀ ਕੀਤੀ ਜਾਵੇਗੀ। ਇਹ ਵੀ ਪੜ੍ਹੋ:ਸਾਂਝੀ ਖੇਤੀ: ਅਨੁਸੂਚਿਤ ਜਾਤੀ ਦੀਆਂ ਬੀਬੀਆਂ ਦਾ ਬੋਲਬਾਲਾਸਵੀਡਨ: ਪਰਵਾਸੀ ਵਿਰੋਧੀ ਪਾਰਟੀ ਦੀ ਸਰਕਾਰ 'ਚ ਭੂਮਿਕਾ ਨਿਭਾਉਣ ਦੀ ਇੱਛਾ‘ਲੋਕ ਨਹੀਂ ਮੰਨਦੇ ਕਿ ਮੁੰਡੇ-ਮੁੰਡੇ ਵੀ ਵਿਆਹ ਕਰਵਾ ਸਕਦੇ’ਪਾਕਿਸਤਾਨ ਦੀ ਇਹ ਰੇਸਰ ਰੇਗਿਸਤਾਨ 'ਚ ਹਵਾ ਨਾਲ ਗੱਲਾਂ ਕਰਦੀ ਹੈਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਾਕਿਸਤਾਨ ਵਿੱਚ ਈਸਾਈਆਂ ਦਾ 'ਲਾਲ ਕੁਰਤੀ' ਨਾਲ ਕਨੈਕਸ਼ਨ 1 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46046359 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP/GETTY IMAGES ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਹਿੰਦੂ ਅਤੇ ਈਸਾਈ ਭਾਈਚਾਰੇ ਦੇ ਲੋਕ ਪੂਰੀ ਆਬਾਦੀ ਦਾ 1.6 ਫੀਸਦ ਹਿੱਸਾ ਬਣਦੇ ਹਨ ਬੀਤੇ ਕੁਝ ਸਾਲਾਂ ਵਿੱਚ ਪਾਕਿਸਤਾਨ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ 'ਤੇ ਹਮਲੇ ਵਧੇ ਹਨ।ਹਮਲੇ ਉਨ੍ਹਾਂ ਦੇ ਘਰ ਤੇ ਉਨ੍ਹਾਂ ਦੀਆਂ ਇਬਾਦਤ ਦੀਆਂ ਥਾਂਵਾਂ 'ਤੇ ਹੋ ਰਹੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਮਾਮਲੇ ਈਸ਼ ਨਿੰਦਾ ਨਾਲ ਜੁੜੇ ਹਨ।ਕਈ ਮਾਮਲਿਆਂ ਦੇ ਨਾਲ ਸਿਆਸੀ ਹਿੱਤ ਵੀ ਜੁੜਦੇ ਹਨ। ਬੀਬੀਸੀ ਪੱਤਰਕਾਰ ਐੱਮ ਇਲਿਆਸ ਖ਼ਾਨ ਪਾਕਿਸਤਾਨ ਵਿੱਚ ਈਸਾਈ ਭਾਈਚਾਰੇ ਅਤੇ ਉਨ੍ਹਾਂ 'ਤੇ ਹੋ ਰਹੇ ਹਮਲਿਆਂ ਦੇ ਕਾਰਨਾਂ ਬਾਰੇ ਦੱਸ ਰਹੇ ਹਨ।ਪਾਕਿਸਤਾਨ ਵਿੱਚ ਕਿੰਨੇ ਈਸਾਈ ਭਾਈਚਾਰੇ ਦੇ ਲੋਕ ਹਨ?ਪਾਕਿਸਤਾਨ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਬਹੁਗਿਣਤੀ ਵਿੱਚ ਹਨ। ਹਿੰਦੂ ਅਤੇ ਈਸਾਈ ਭਾਈਚਾਰੇ ਦੇ ਲੋਕ ਪੂਰੀ ਆਬਾਦੀ ਦੇ 1.6 ਫੀਸਦ ਹਿੱਸਾ ਬਣਦੇ ਹਨ।ਇਹ ਵੀ ਪੜ੍ਹੋਆਸੀਆ ਬੀਬੀ: 'ਮੈਨੂੰ ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ ਸੀ'ਸਟੈਚੂ ਆਫ਼ ਯੂਨਿਟੀ: ਪੀਐੱਮ ਮੋਦੀ ਦੇ ਭਾਸ਼ਣ ਦੀਆਂ ਵੱਡੀਆਂ ਗੱਲਾਂ ਜਦੋਂ ਸ਼੍ਰੋਮਣੀ ਕਮੇਟੀ ਨੇ ਕੀਤੀ ਇੰਦਰਾ ਗਾਂਧੀ ਦੀ ਤਾਰੀਫ਼ਕਰਾਚੀ ਵਿੱਚ ਈਸਾਈ ਭਾਈਚਾਰੇ ਦੀ ਵੱਡੀ ਆਬਾਦੀ ਹੈ ਅਤੇ ਲਾਹੌਰ ਤੇ ਫੈਸਲਾਬਾਦ ਵਿੱਚ ਵੀ ਈਸਾਈ ਵੱਡੇ ਗਿਣਤੀ ਵਿੱਚ ਹਨ।ਪੰਜਾਬ ਵਿੱਚ ਵੀ ਈਸਾਈਆਂ ਦੇ ਕਈ ਪਿੰਡ ਹਨ। ਕੱਟੜਵਾਦ ਨਾਲ ਪ੍ਰਭਾਵਿਤ ਉੱਤਰ-ਪੱਛਮੀ ਖੈਬਰ ਪਖਤੂਨਵਾ ਸੂਬੇ ਵਿੱਚ, ਖਾਸ ਕਰਕੇ ਪੇਸ਼ਾਵਰ ਵਿੱਚ ਈਸਾਈਆਂ ਦੀ ਵੱਡੀ ਆਬਾਦੀ ਹੈ। Image copyright AFP/GETTY IMAGES ਫੋਟੋ ਕੈਪਸ਼ਨ ਈਸਾਈ ਭਾਈਚਾਰਾ ਸਮਰਾਜ ਦੇ ਸਭ ਤੋਂ ਗਰੀਬ ਤਬਕੇ ਵਿੱਚੋਂ ਹੈ ਅਤੇ ਜ਼ਿਆਦਾਤਰ ਛੋਟੀਆਂ-ਮੋਟੀਆਂ ਦਿਹਾੜੀਆਂ ਕਰਦਾ ਹੈ ਵੰਡ ਤੋਂ ਪਹਿਲਾਂ ਮੌਜੂਦਾ ਪਾਕਿਸਤਾਨ ਵਿੱਚ ਵੱਖ-ਵੱਖ ਫਿਰਕਿਆਂ ਦੇ ਲੋਕ ਰਹਿੰਦੇ ਸਨ। ਪਰ ਹੌਲੀ-ਹੌਲੀ ਅਸਹਿਨਸ਼ੀਲਤਾ ਵਧਦੀ ਗਈ ਅਤੇ ਸਮਾਜ ਵਿੱਚ ਇਸਲਾਮ ਦਾ ਦਬਦਬਾ ਕਾਫੀ ਵਧ ਗਿਆ।ਪਹਿਲਾਂ ਘੱਟ ਗਿਣਤੀ ਭਾਈਚਾਰੇ ਇਨ੍ਹਾਂ ਸ਼ਹਿਰਾਂ ਦੀ ਕੁੱਲ ਆਬਾਦੀ ਦਾ 15 ਫੀਸਦ ਸਨ ਪਰ ਹੁਣ ਕੁੱਲ ਆਬਾਦੀ ਵਿੱਚ ਇਨ੍ਹਾਂ ਦਾ ਹਿੱਸਾ ਕੇਵਲ 4 ਫੀਸਦ ਰਹਿ ਗਿਆ ਹੈ।ਕੀ ਇਨ੍ਹਾਂ ਦਾ ਕੋਈ ਦਬਦਬਾ ਹੈ?ਪਾਕਿਸਤਾਨ ਦੇ ਈਸਾਈਆਂ ਦਾ ਵੱਡਾ ਹਿੱਸਾ ਉਨ੍ਹਾਂ ਹਿੰਦੂਆਂ ਤੋਂ ਬਣਦਾ ਹੈ ਜੋ ਬਰਤਾਨਵੀ ਰਾਜ ਵੇਲੇ ਜਾਤ-ਪਾਤ ਦੇ ਵਿਤਕਰੇ ਤੋਂ ਬਚਣ ਲਈ ਈਸਾਈ ਬਣ ਗਏ ਸਨ।ਇਨ੍ਹਾਂ ਵਿੱਚ ਕਈ ਲੋਕ ਮਜ਼ਦੂਰੀ ਕਰਦੇ ਹਨ। ਪਾਕਿਸਤਾਨ ਦੇ ਹਰ ਛਾਉਣੀ ਵਾਲੇ ਸ਼ਹਿਰ ਵਿੱਚ ਇੱਕ ਇਲਾਕਾ ਹੁੰਦਾ ਹੈ ਜਿਸ ਨੂੰ ਲਾਲ ਕੁਰਤੀ ਕਿਹਾ ਜਾਂਦਾ ਹੈ। ਰਵਾਇਤੀ ਤੌਰ 'ਤੇ ਈਸਾਈ ਭਾਈਚਾਰੇ ਦੇ ਲੋਕ ਇਸ ਇਲਾਕੇ ਵਿੱਚ ਰਹਿੰਦੇ ਹਨ।ਇਹ ਵੀ ਪੜ੍ਹੋ:'ਜਿਨਸੀ ਸ਼ੋਸ਼ਣ ਦੇ ਮੁਲਜ਼ਮਾਂ 'ਤੇ 20 ਸਾਲ ਬਾਅਦ ਵੀ ਹੋ ਸਕਦੀ ਐਫ਼ਆਈਆਰ'ਤੁਸੀਂ ਵੀ ਹੈਲਥ ਸਪਲੀਮੈਂਟ ਲੈਂਦੇ ਹੋ ਤਾਂ ਇਹ ਪੜੋ ਪਾਕਿਸਤਾਨੀ ਔਰਤਾਂ: ਬੀਬੀਸੀ ਨਾਲ ਕਿਹੋ ਜਿਹੇ ਤਜਰਬੇ ਸਾਂਝੇ ਕਰ ਰਹੀਆਂ ਪਰ ਈਸਾਈ ਭਾਈਚਾਰਾ ਸਮਰਾਜ ਦੇ ਸਭ ਤੋਂ ਗਰੀਬ ਤਬਕੇ ਵਿੱਚੋਂ ਹੈ ਅਤੇ ਜ਼ਿਆਦਾਤਰ ਛੋਟੀਆਂ-ਮੋਟੀਆਂ ਦਿਹਾੜੀਆਂ ਕਰਦਾ ਹੈ। Image copyright Getty Images ਫੋਟੋ ਕੈਪਸ਼ਨ ਈਸ਼ ਨਿੰਦਾ ਦੇ ਇਲਜ਼ਾਮਾਂ ਕਾਰਨ ਭੀੜ ਵੱਲੋਂ ਈਸਾਈਆਂ ਖਿਲਾਫ਼ ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਹਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਪੂਰੇ-ਪੂਰੇ ਪਿੰਡ ਈਸਾਈ ਭਾਈਚਾਰੇ ਦੇ ਹਨ ਅਤੇ ਉਹ ਲੋਕ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਖੇਤਾਂ ਵਿੱਚ ਵੀ ਦਿਹਾੜੀ 'ਤੇ ਕੰਮ ਕਰਦੇ ਹਨ।ਹਾਲਾਂਕਿ ਈਸਾਈ ਭਾਈਚਾਰੇ ਦੇ ਕੁਝ ਲੋਕਾਂ ਦੇ ਮਾਲੀ ਹਾਲਾਤ ਕਾਫੀ ਚੰਗੇ ਹਨ। ਅਜਿਹੇ ਲੋਕ ਪੜ੍ਹੇ-ਲਿਖੇ ਹਨ ਅਤੇ ਕਰਾਚੀ ਵਿੱਚ ਰਹਿੰਦੇ ਹਨ। ਇਹ ਲੋਕ ਬਰਤਾਨਵੀ ਰਾਜ ਵੇਲੇ ਗੋਆ ਤੋਂ ਆਏ ਸਨ।ਪਰ ਸਾਰਿਆਂ ਦੇ ਮਨਾਂ ਵਿੱਚ ਖੌਫ਼ ਦੀ ਭਾਵਨਾ ਹੈ। ਕਈ ਅਮੀਰ ਈਸਾਈ ਭਾਈਚਾਰੇ ਦੇ ਲੋਕ ਪਾਕਿਸਤਾਨ ਛੱਡ ਕੇ ਕੈਨੇਡਾ ਅਤੇ ਆਸਟਰੇਲੀਆ ਵਰਗੇ ਦੇਸਾਂ ਵੱਲ ਜਾ ਰਹੇ ਹਨ।ਉਨ੍ਹਾਂ ਨੂੰ ਲਗਦਾ ਹੈ ਕਿ ਪਾਕਿਸਤਾਨ ਵਿੱਚ ਅਸਹਿਨਸ਼ੀਲਤਾ ਬਰਦਾਸ਼ਤ ਤੋਂ ਬਾਹਰ ਹੈ।ਈਸਾਈ ਭਾਈਚਾਰੇ ਤੇ ਕਿਉਂ ਹੁੰਦੇ ਹਨ ਹਮਲੇ?ਮੁਸਲਮਾਨ ਤੇ ਈਸਾਈ ਭਾਈਚਾਰੇ ਦੇ ਲੋਕ ਕਾਫੀ ਸਮੇਂ ਤੋਂ ਪਿਆਰ ਨਾਲ ਰਹਿ ਰਹੇ ਹਨ। ਪਰ ਈਸ਼ ਨਿੰਦਾ ਦੇ ਇਲਜ਼ਾਮਾਂ ਕਾਰਨ ਭੀੜ ਵੱਲੋਂ ਈਸਾਈਆਂ ਖਿਲਾਫ਼ ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਹਨ। ਇਸਲਾਮੀ ਅੱਤਵਾਦੀ ਵੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹਨ। Image copyright Getty Images ਹਾਲ ਵਿੱਚ ਹੋਏ ਹਮਲੇਦਸੰਬਰ, 2017 ਵਿੱਚ ਕਵੇਟਾ ਦੀ ਇੱਕ ਚਰਚ 'ਤੇ ਹਮਲੇ ਵਿੱਚ 9 ਲੋਕਾਂ ਦੀ ਮੌਤ ਹੋਈ ਸੀ ਜਦਕਿ 57 ਲੋਕ ਜ਼ਖਮੀ ਹੋਏ ਸਨ।ਮਾਰਚ 2016 ਵਿੱਚ ਈਸਟਰ ਮਨਾਉਂਦੇ ਹੋਏ ਈਸਾਈਆਂ 'ਤੇ ਫਿਦਾਈਨ ਹਮਲਾ ਹੋਇਆ ਜਿਸ ਵਿੱਚ 70 ਲੋਕਾਂ ਦੀ ਮੌਤ ਹੋਈ ਸੀ ਜਦਕਿ 340 ਲੋਕ ਜ਼ਖਮੀ ਹੋਏ ਸਨ।ਮਾਰਚ 2015 ਵਿੱਚ ਹੋਏ ਦੋਹਰੇ ਬੰਬ ਧਮਾਕੇ ਵਿੱਚ 14 ਲੋਕਾਂ ਦੀ ਮੌਤ ਹੋਈ ਸੀ ਜਦਕਿ 70 ਲੋਕ ਜ਼ਖਮੀ ਹੋਏ ਸਨ।2013 ਵਿੱਚ ਪੇਸ਼ਾਵਰ ਵਿੱਚ ਹੋਏ ਹਮਲੇ ਵਿੱਚ 80 ਲੋਕਾਂ ਦੀ ਮੌਤ ਹੋ ਗਈ ਸੀ।2009 ਵਿੱਚ ਪੰਜਾਬ ਦੇ ਸ਼ਹਿਰ ਗੋਜਰਾ ਵਿੱਚ ਭੀੜ ਨੇ ਇੱਕ ਚਰਚ ਅਤੇ 40 ਘਰਾਂ ਨੂੰ ਅੱਗ ਲਾ ਦਿੱਤੀ ਸੀ। ਇਸ ਹਮਲੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੀ।2005 ਵਿੱਚ ਫੈਸਲਾਬਾਦ ਵਿੱਚ ਇੱਕ ਨਿਵਾਸੀ 'ਤੇ ਕੁਰਾਨ ਦੇ ਪੰਨੇ ਸਾੜਨ ਦੇ ਇਲਜ਼ਾਮਾਂ ਕਾਰਨ ਭੀੜ ਨੇ ਚਰਚ ਅਤੇ ਈਸਾਈਆਂ ਦੇ ਸਕੂਲ ਵਿੱਚ ਅੱਗ ਲਾ ਦਿੱਤੀ ਸੀ।1990 ਦੇ ਦਹਾਕਿਆਂ ਤੋਂ ਈਸਾਈ ਭਾਈਚਾਰੇ ਦੇ ਲੋਕਾਂ ਤੇ ਕੁਰਾਨ ਅਤੇ ਪੈਗੰਬਰ ਮੁਹੰਮਦ ਦੀ ਬੇਅਦਬੀ ਕਰਨ ਦੇ ਇਲਜ਼ਾਮ ਲਗਦੇ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਵਿੱਚ ਜ਼ਿਆਤੀ ਦੁਸ਼ਮਣੀ ਮੁੱਖ ਕਾਰਨ ਹੈ।ਕਈ ਮਾਮਲਿਆਂ ਵਿੱਚ ਹੇਠਲੀਆਂ ਅਦਾਲਤਾਂ ਵੱਲੋਂ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਪਰ ਹਾਈ ਕੋਰਟ ਵਿੱਚ ਉਹ ਸਜ਼ਾਵਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ। ਕਿਉਂਕਿ ਉਨ੍ਹਾਂ ਮਾਮਲਿਆਂ ਵਿੱਚ ਕੋਈ ਸਬੂਤ ਨਹੀਂ ਮਿਲਦੇ ਹਨ।ਕਈ ਮਾਮਲਿਆਂ ਵਿੱਚ ਤਾਂ ਸਾਫ਼ ਪਤਾ ਲਗਦਾ ਹੈ ਕਿ ਆਪਣੇ ਮਾਲੀ ਫਾਇਦੇ ਲਈ ਈਸ਼ ਨਿੰਦਾ ਦੇ ਇਲਜ਼ਾਮ ਲਾਏ ਗਏ ਸਨ। Image copyright AFP/GETTY IMAGES ਫੋਟੋ ਕੈਪਸ਼ਨ ਕੁਝ ਹਿੰਸਾ ਦੀਆਂ ਘਟਨਾਵਾਂ ਸਿੱਧੀਆਂ ਅਮਰੀਕਾ ਵੱਲੋਂ ਅਫਗਾਨਿਸਤਾਨ ਵਿੱਚ ਕੀਤੀ ਜਾਰੀ ਜੰਗੀ ਕਾਰਵਾਈ ਦਾ ਨਤੀਜਾ ਹਨ ਅਤੇ ਇਨ੍ਹਾਂ ਪਿੱਛੇ ਸਿਆਸੀ ਮੰਸ਼ਾ ਹੈ 2012 ਵਿੱਚ ਰਿਮਸਾ ਮਸੀਹ ਪਹਿਲੀ ਈਸਾਈ ਭਾਈਚਾਰੇ ਦੀ ਕੁੜੀ ਬਣੀ ਜਿਸ ਨੂੰ ਈਸ਼ ਨਿੰਦਾ ਦੇ ਮਾਮਲੇ ਵਿੱਚ ਬਰੀ ਕੀਤਾ ਗਿਆ ਸੀ। ਸੁਣਵਾਈ ਵਿੱਚ ਇਹ ਪਤਾ ਲੱਗਿਆ ਕਿ ਸਥਾਨਕ ਮੌਲਵੀ ਵੱਲੋਂ ਉਸ 'ਤੇ ਝੂਠੇ ਇਲਜ਼ਾਮ ਲਾਏ ਸਨ।ਆਸੀਆ ਬੀਬੀ ਦਾ ਹਾਲ ਵਿੱਚ ਵਾਪਰਿਆ ਉਦਾਹਰਨ ਹੈ ਜਿਸ ਵਿੱਚ ਹਾਈ ਕੋਰਟ ਨੇ ਹੇਠਲੀ ਅਦਾਲਤ ਦਾ ਫੈਸਲਾ ਬਦਲ ਦਿੱਤਾ। 2010 ਵਿੱਚ ਪੰਜਾਬ ਦੇ ਇੱਕ ਪਿੰਡ ਵਿੱਚ ਆਸੀਆ ਦੀ ਕੁਝ ਮੁਸਲਮਾਨ ਔਰਤਾਂ ਨਾਲ ਕਹਾਸੁਣੀ ਹੋਈ ਅਤੇ ਬਾਅਦ ਵਿੱਚ ਉਸ 'ਤੇ ਈਸ਼ ਨਿੰਦਾ ਦਾ ਇਲਜ਼ਾਮ ਲਾ ਦਿੱਤਾ ਗਿਆ ਸੀ।ਉਸ ਵੇਲੇ ਦੇ ਤਤਕਾਲੀ ਪੰਜਾਬ ਦੇ ਗਵਰਨਰ ਸਲਮਾਨ ਤਸੀਰ ਨੇ ਜਦੋਂ ਕਿਹਾ ਕਿ ਮਾਮਲੇ ਵਿੱਚ ਈਸ਼ ਨਿੰਦਾ ਦੇ ਕਾਨੂੰਨ ਦੀ ਗਲਤ ਵਰਤੋਂ ਕੀਤੀ ਗਈ ਹੈ ਤਾਂ ਉਨ੍ਹਾਂ ਦੇ ਅੰਗ ਰੱਖਿਅਕ ਮੁਮਤਾਜ਼ ਕਾਦਿਰ ਨੇ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ। Image copyright Getty Images ਕਾਦਿਰ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਅਤੇ ਫਰਵਰੀ 2016 ਵਿੱਚ ਉਸ ਨੂੰ ਫਾਂਸੀ ਦਿੱਤੀ ਗਈ। ਇਸ ਸਜ਼ਾ ਖਿਲਾਫ ਕਈ ਮੁਜ਼ਾਹਰੇ ਹੋਏ। 2011 ਵਿੱਚ ਪਾਕਿਸਤਾਨ ਦੇ ਘੱਟ ਗਿਣਤੀ ਮੰਤਰਾਲੇ ਦੇ ਮੰਤਰੀ ਅਤੇ ਈਸਾਈ ਭਾਈਚਾਰੇ ਦੇ ਆਗੂ ਸ਼ਾਹਬਾਜ਼ ਭੱਟੀ ਦਾ ਤਾਲਿਬਾਨ ਵੱਲੋਂ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਈਸ਼ ਨਿੰਦਾ ਕਾਨੂੰਨ ਦੇ ਖਿਲਾਫ ਬੋਲਿਆ ਸੀ।ਕੋਈ ਹੋਰ ਕਾਰਨ?ਕੁਝ ਹਿੰਸਾ ਦੀਆਂ ਘਟਨਾਵਾਂ ਸਿੱਧੀਆਂ ਅਮਰੀਕਾ ਵੱਲੋਂ ਅਫਗਾਨਿਸਤਾਨ ਵਿੱਚ ਕੀਤੀ ਜਾਰੀ ਜੰਗੀ ਕਾਰਵਾਈ ਦਾ ਨਤੀਜਾ ਹਨ ਅਤੇ ਇਨ੍ਹਾਂ ਪਿੱਛੇ ਸਿਆਸੀ ਮੰਸ਼ਾ ਹੈ।2001 ਦੇ ਆਖਰੀ ਮਹੀਨਿਆਂ ਵਿੱਚ ਅਮਰੀਕਾ ਵੱਲੋਂ ਸ਼ੁਰੂ ਕੀਤੇ ਆਪ੍ਰੇਸ਼ਨ ਦੇ ਕੁਝ ਵਕਤ ਬਾਅਦ ਤਕਸ਼ੀਲਾ ਸ਼ਹਿਰ ਵਿੱਚ ਈਸਾਈਆਂ ਦੇ ਹਸਪਤਾਲ 'ਤੇ ਹੋਏ ਹਮਲੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਸੀ। Image copyright Getty Images ਫੋਟੋ ਕੈਪਸ਼ਨ ਸੁਪਰੀਮ ਕੋਰਟ ਨੇ ਆਸੀਆ ਬੀਬੀ ਦੀ ਮੌਤ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਹੈ ਦੋ ਮਹੀਨੇ ਬਾਅਦ ਇੱਕ ਬੰਦੂਕਧਾਰੀ ਨੇ ਈਸਾਈ ਭਾਈਚਾਰੇ ਦੀ ਇੱਕ ਜਥੇਬੰਦੀ ਦੇ 6 ਕਾਮਿਆਂ ਨੂੰ ਮਾਰ ਦਿੱਤਾ। ਅਜਿਹੀਆਂ ਘਟਨਾਵਾਂ ਸਾਲਾਂ ਤੋਂ ਚੱਲ ਰਹੀਆਂ ਹਨ।ਇਹ ਵੀ ਪੜ੍ਹੋ:ਨਰਿੰਦਰ ਮੋਦੀ ਨੂੰ ਸਰਦਾਰ ਪਟੇਲ ਨਾਲ ਇੰਨਾ ਪਿਆਰ ਕਿਉਂ ਹੈ?ਆਰਥਿਕ ਮੰਦੀ ਵੇਲੇ ਬਣਾਈ 1000 ਕਰੋੜ ਦੀ ਕੰਪਨੀਕੈਦੀਆਂ ਨਾਲ ਕੰਮ ਕਰਨਾ ਚਾਹੁੰਦੀਆਂ ਹਨ ਇਹ ਔਰਤਾਂਪਾਕਿਸਤਾਨ ਦੇ ਹਿੰਦੂ ਅਤੇ ਈਸਾਈਆਂ 'ਤੇ ਹੋ ਰਹੇ ਹਮਲੇ ਇੱਕ ਅੱਤਵਾਦੀ ਪਲਾਨ ਦਾ ਹਿੱਸਾ ਹੋ ਸਕਦੇ ਹਨ। ਇਸ ਪਲਾਨ ਪਿੱਛੇ ਪੱਛਮ ਦੇਸਾਂ ਨੂੰ ਸਬਕ ਸਿਖਾਉਣਾ ਜਾਂ ਦੇਸ ਦੀ ਸਰਕਾਰ ਨੂੰ ਪੱਛਮ ਦੇਸਾਂ ਨਾਲ ਦੋਸਤੀ ਵਧਾਉਣ ਤੋਂ ਰੋਕਣ ਦੇ ਮਕਸਦ ਹੋ ਸਕਦੇ ਹਨ।ਇਹ ਦੇਸ ਦੀ ਤਾਕਤਵਰ ਫੌਜ ਦੀ ਰਣਨੀਤੀ ਦਾ ਵੀ ਹਿੱਸਾ ਹੋ ਸਕਦਾ ਹੈ ਜੋ ਅਫਗਾਨਿਸਤਾਨ ਅਤੇ ਭਾਰਤ ਵਿੱਚ ਸਰਗਰਮ ਅੱਤਵਾਦੀਆਂ ਨੂੰ ਬਚਾਉਣ ਲਈ ਜਾਣੀ ਜਾਂਦੀ ਹੈ।ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਖਾਣਾ ਚਬਾਉਣ ਵੇਲੇ ਅਸੀਂ ਬਹੁਤ ਹਵਾ ਨਿਗਲਦੇ ਹਾਂ ਕਿਉਂਕਿ ਉਸ ਵੇਲੇ ਸਾਡਾ ਗਲਾ ਪੂਰਾ ਖੁੱਲ੍ਹਿਆ ਹੁੰਦਾ ਹੈ, ਜਿੰਨਾ ਚਬਾਉਂਦੇ ਹਾਂ, ਉਨੀ ਹੀ ਹਵਾ ਨਿਗਲਦੇ ਹਾਂ। ਖਾਣੇ ਤੋਂ ਬਾਅਦ ਡਕਾਰ ਆਮ ਹੈ ਪਰ ਜ਼ਿਆਦਾ ਆਉਣ ਤਾਂ ਡਾਕਟਰ ਕੋਲ ਜਾਓ!ਇਹ ਵੀ ਪੜ੍ਹੋ:ਪਿਛਲੀ ਜੇਬ ਵਿੱਚ ਬਟੂਆ ਤੁਹਾਡੀ ਸਿਹਤ ਲਈ ਖ਼ਤਰਾਕੀ ਹੈ ਫਾਇਦੇਮੰਦ: ਕੌਫ਼ੀ ਜਾਂ ਚਾਹ?ਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਜੋਤਹੀਣਾਂ ਦੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ ਵਿੱਚ ਲੱਗੀ ਇੱਕ ਜੋਤਹੀਣ ਵਰਜੀਨੀਆ ਹੈਰੀਸਨ ਬੀਬੀਸੀ ਨਿਊਜ਼, ਸਿੰਗਾਪੁਰ 7 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46481771 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright IBM ਫੋਟੋ ਕੈਪਸ਼ਨ ਚੀਕੋ ਅਸਾਕਾਵਾ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਰੰਗਾਂ ਦੀਆਂ ਯਾਦਾਂ ਉਨ੍ਹਾਂ ਦੀ ਕੰਮ ਵਿੱਚ ਮਦਦ ਕਰਦੀਆਂ ਹਨ। ਚੀਕੋ ਅਸਾਕਾਵਾ 14 ਸਾਲ ਦੇ ਸਨ ਜਦੋਂ ਸਵਿਮਿੰਗ ਪੂਲ 'ਚ ਹੋਏ ਹਾਦਸੇ ਕਾਰਨ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਪਿਛਲੇ ਤੀਹ ਸਾਲਾਂ ਤੋਂ ਉਹ ਕੋਸ਼ਿਸ਼ ਕਰ ਰਹੇ ਹਨ ਕਿ ਉਹ ਤਕਨੀਕ ਦੀ ਮਦਦ ਨਾਲ ਜੋਤਹੀਣਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਸਕਣ। ਚੀਕੋ ਅਸਾਕਾਵਾ ਇਸ ਕੰਮ ਲਈ ਹੁਣ ਉਹ ਆਰਟੀਫੀਸ਼ਲ ਇੰਟੈਲੀਜੈਂਸ ਉੱਤੇ ਕੰਮ ਕਰ ਰਹੇ ਹਨ।ਚੀਕੋ ਅਸਾਕਾਵਾ ਦਾ ਜਨਮ ਜਪਾਨ ਵਿੱਚ ਹੋਇਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਇਸ ਪਾਸੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਡਿਸੇਬਲਡ ਲੋਕਾਂ ਦੀ ਮਦਦ ਕਰਨ ਵਾਲੀ ਕੋਈ ਤਕਨੀਕ ਜਿਸ ਨੂੰ ਅਸਿਸਟਿਵ ਟੈਕਨੌਲੋਜੀ ਕਿਹਾ ਜਾਂਦਾ ਹੈ।ਵਿਕਲਾਂਗ ਲੋਕਾਂ ਲਈ ਮਦਦਗਾਰ ਤਕਨੀਕ ਵਿੱਚ ਵਿਕਾਸ ਦੀ ਕਮੀ ਕਾਰਨ ਉਹ ਖ਼ੁਦ ਦੀਆਂ ਪਰੇਸ਼ਾਨੀਆਂ ਬਾਰੇ ਚੀਕੋ ਅਸਾਕਾਵਾ ਨੇ ਦੱਸਿਆ, "ਮੈਂ ਆਪਣੇ-ਆਪ ਕੋਈ ਜਾਣਕਾਰੀ ਪੜ੍ਹ ਨਹੀਂ ਸਕਦੀ ਸੀ ਅਤੇ ਨਾ ਹੀ ਕਿਤੇ ਜਾ ਸਕਦੀ ਸੀ।"ਦਰਦ ਭਰੇ ਤਜੁਰਬਿਆਂ ਕਾਰਨ ਉਨ੍ਹਾਂ ਨੇ ਕੰਪਿਊਟਰ ਵਿਗਿਆਨ ਵਿੱਚ ਕੋਰਸ ਕਰਨ ਦੀ ਸੋਚੀ। ਕੋਰਸ ਤੋਂ ਬਾਅਦ ਅਸਾਕਾਵਾ ਨੇ ਆਈਬੀਐਮ ਵਿੱਚ ਨੌਕਰੀ ਕੀਤੀ। ਨੌਕਰੀ ਦੌਰਾਨ ਹੀ ਉਨ੍ਹਾਂ ਨੇ ਅਕਸੈਸਿਬਿਲਿਟੀ ਬਾਰੇ ਕੰਮ ਸ਼ੁਰੂ ਕੀਤਾ ਅਤੇ ਨਾਲੋ-ਨਾਲ ਡਾਕਟਰੇਟ ਲਈ ਪੜ੍ਹਾਈ ਕੀਤੀ।ਇਹ ਵੀ ਪੜ੍ਹੋ:ਗਾਂਧੀ 'ਤੇ ਅੰਬੇਡਕਰ ਦੇ ਇਲਜ਼ਾਮਾਂ ਦਾ ਬਚਾਅ ਕਰਨ ਵਾਲੇ ਕੀ ਕਹਿੰਦੇ ਹਨਨਵਜੋਤ ਸਿੱਧੂ ਨੂੰ ‘ਗੱਦਾਰ’ ਕਹਿਣ ਦੇ ਬਾਵਜੂਦ ਉਹ ਪੰਜਾਬੀਆਂ ’ਚ ‘ਹੀਰੋ’ ਕਿਉਂ?ਵੋਟ ਚੋਰੀ ਹੋਣ ਮਗਰੋਂ ਵੀ ਤੁਸੀਂ ਪਾ ਸਕਦੇ ਹੋ ਵੋਟ, ਜਾਣੋ ਕਿਵੇਂਡਿਜੀਟਲ ਬਰੇਲ ਦੇ ਮੋਢੀਆਂ ਵਿੱਚ ਆਸਾਕਾਵਾ ਹੀ ਸ਼ਾਮਲ ਹਨ ਅਤੇ ਦੁਨੀਆਂ ਦਾ ਪਹਿਲਾ ਵੈੱਬ-ਟੂ-ਸਪੀਚ ਬਰਾਊਜ਼ਰ (ਇੰਟਰਨੈੱਟ ਤੇ ਲਿਖੇ ਨੂੰ ਬੋਲਣ ਵਾਲਾ ਬਰਾਊਜ਼ਰ) ਬਣਾਇਆ। ਅੱਜ-ਕੱਲ ਅਜਿਹੇ ਬਰਾਊਜ਼ਰ ਆਮ ਹਨ ਪਰ 20 ਸਾਲ ਪਹਿਲਾਂ ਡਾ. ਆਸਾਕਾਵਾ ਨੇ ਜਪਾਨ ਵਿੱਚ ਉਨ੍ਹਾਂ ਜੋਤਹੀਣਾ ਲਈ ਜੋ ਇੰਟਰਨੈੱਟ ਵਰਤਦੇ ਹਨ ਨਵੀਂ ਜਾਣਕਾਰੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ। Image copyright IBM ਹੁਣ ਡਾ. ਆਸਾਕਾਵਾ ਅਤੇ ਹੋਰ ਤਕਨੀਕੀ ਮਾਹਿਰ ਆਰਟੀਫੀਸ਼ਲ ਇੰਟੈਲੀਜੈਂਸ ਦੀ ਮਦਦ ਨਾਲ ਜੋਤਹੀਣਾਂ ਲਈ ਹੋਰ ਤਕਨੀਕੀ ਉਪਕਰਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੋਤਹੀਣਾਂ ਲਈ ਸੂਖਮ ਨਕਸ਼ੇਮਿਸਾਲ ਵਜੋਂ ਡਾ. ਆਸਾਕਾਵਾ ਨੇ ਆਵਾਜ਼ ਨਾਲ ਚੱਲਣ ਵਾਲੀ 'ਨੈਵਕੌਗ' ਨਾਮ ਦੀ ਇੱਕ ਸਮਾਰਟਫੋਨ ਐਪਲੀਕੇਸ਼ਨ ਬਣਾਈ ਹੈ। ਇਸ ਨਾਲ ਜੋਤਹੀਣ ਲੋਕਾਂ ਨੂੰ ਇਮਾਰਤਾਂ ਦੇ ਅੰਦਰ ਘੁੰਮਣ-ਫਿਰਨ ਵਿੱਚ ਸੌਖ ਹੋ ਸਕੇਗੀ ਜੋ ਕਿ ਅਕਸਰ ਕਾਫੀ ਗੁੰਝਲਦਾਰ ਹੁੰਦੇ ਹਨ।ਐਪਲੀਕੇਸ਼ਨ ਕੰਮ ਕਿਵੇਂ ਕਰਦੀ ਹੈ?ਇਮਾਰਤ ਦੇ ਅੰਦਰ ਦਾ ਨਕਸ਼ਾ ਤਿਆਰ ਕਰਨ ਲਈ ਲਗਪਗ 10 ਮੀਟਰ ਦੀ ਦੂਰੀ 'ਤੇ ਬਲੂਟੂਥ ਉਪਕਣ ਲਾਏ ਜਾਂਦੇ ਹਨ। ਇਹ ਉਪਕਰਣ ਬਹੁਤ ਘੱਟ ਬੈਟਰੀ ਖਾਂਦੇ ਹਨ ਅਤੇ ਇਨ੍ਹਾਂ ਵੱਲੋਂ ਭੇਜੇ ਡਾਟੇ ਦੀ ਮਦਦ ਨਾਲ ਕਿਸੇ ਖ਼ਾਸ ਥਾਂ ਦਾ ਨਕਸ਼ਾ ਤਿਆਰ ਕੀਤਾ ਜਾਂਦਾ ਹੈ। ਇਸ ਡਾਟੇ ਨਾਲ ਸਥਿਤੀ ਦੀ ਵਿਲੱਖਣ ਪਹਿਚਾਣ ਬਣਾ ਲਈ ਜਾਂਦੀ ਹੈ ਜਿਵੇਂ ਉਂਗਲਾਂ ਦੇ ਨਿਸ਼ਾਨ।ਡਾ. ਆਸਾਕਾਵਾ ਨੇ ਦੱਸਿਆ, "ਅਸੀਂ ਵਰਤੋਂਕਾਰ ਦੀ ਸਿਥਤੀ ਦਾ ਪਤਾ ਕਰਨ ਲਈ ਉਸਦੇ ਨਿਸ਼ਾਨ ਦੀ ਤੁਲਨਾ ਸਰਵਰ ਦੇ ਨਿਸ਼ਾਨਾਂ ਵਾਲੇ ਮਾਡਲ ਨਾਲ ਕਰਦੇ ਹਾਂ।" ਇਹ ਵਰਤੋਂਕਾਰ ਦੇ ਫਿੰਗਰਪ੍ਰਿੰਟ ਨੂੰ ਡਾਟਾਬੇਸ ਦੇ ਫਿੰਗਰਪ੍ਰਿੰਟ ਨਾਲ ਮਿਲਾਉਣ ਵਾਂਗ ਹੈ। ਉਨ੍ਹਾਂ ਮੁਤਾਬਕ, ਅਜਿਹੇ ਡਾਟੇ ਨਾਲ ਗੂਗਲ ਤੋਂ ਵੀ ਜ਼ਿਆਦਾ ਵਿਸਤਰਿਤ ਨਕਸ਼ਾ ਤਿਆਰ ਕੀਤਾ ਜਾ ਸਕਦਾ ਹੈ। ਖ਼ਾਸਕਰ ਕੇ ਜਦੋਂ ਗੂਗਲ ਇਮਾਰਤਾਂ ਦੇ ਅੰਦਰ ਕੰਮ ਨਹੀਂ ਕਰਦਾ ਅਤੇ ਜੋਤਹੀਣਾਂ ਅਤੇ ਘੱਟ ਨਜ਼ਰ ਵਾਲਿਆਂ ਲਈ ਬਹੁਤਾ ਮਦਦਗਾਰ ਸਾਬਤ ਨਹੀਂ ਹੋ ਸਕਦਾ। Image copyright Getty Images ਫੋਟੋ ਕੈਪਸ਼ਨ ਜੋਤਹੀਣਾਂ ਲਈ ਬ੍ਰੇਲ ਕੀ-ਬੋਰਡ ਅਤੇ ਸਕਰੀਨ ਤੋਂ ਪੜ੍ਹ ਕੇ ਬੋਲਣ ਵਾਲੇ ਸਾਫਟਵੇਅਰ ਹਾਲੇ ਵੀ ਮੁੱਖ ਸਾਧਨ ਹਨ। "ਇਹ ਬਹੁਤ ਮਦਦਗਾਰ ਹੋ ਸਕਦਾ ਹੈ, ਪਰ ਇਹ ਸਾਨੂੰ ਸਟੀਕਤਾ ਨਾਲ ਇੱਧਰੋਂ-ਉੱਧਰ ਨਹੀਂ ਲਿਜਾ ਸਕਦਾ।" ਡਾ. ਆਸਾਕਾਵਾ ਹੁਣ ਆਈਬੀਐਮ ਦੇ ਫੈਲੋ ਵਜੋਂ ਹਨ। ਆਈਬੀਐਮ ਦੇ ਇਸ ਸਮੂਹ ਵਿੱਚੋਂ ਹੁਣ ਤੱਕ ਪੰਜ ਲੋਕ ਨੋਬਲ ਪੁਰਸਕਾਰ ਹਾਸਲ ਕਰ ਚੁੱਕੇ ਹਨ।ਨੈਵਕੌਗ ਫਿਲਹਾਲ ਇੱਕ ਪਾਇਲਟ ਪ੍ਰੋਜੈਕਟ ਹੈ ਅਤੇ ਅਮਰੀਕਾ ਦੇ ਕਈ ਸ਼ਹਿਰਾਂ ਅਤੇ ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਉਪਲਭਦ ਹੈ। ਆਈਬੀਐਮ ਦਾ ਕਹਿਣਾ ਹੈ ਕਿ ਐਪਲੀਕੇਸ਼ਨ ਆਮ ਜਨਤਾ ਤੱਕ ਪਹੁੰਚਾਉਣ ਦੀਆਂ ਉਸਦੀਆਂ ਕੋਸ਼ਿਸ਼ਾਂ ਆਖਰੀ ਪੜਾਅ 'ਤੇ ਹਨ। 'ਇਸ ਨੇ ਮੈਨੂੰ ਵਧੇਰੇ ਕੰਟਰੋਲ ਦਿੱਤਾ'ਪਿਟਸਬਰਗ ਦੇ ਕ੍ਰਿਸਟੀਨ ਹੁਨਸੀਂਗਰ (70 ) ਅਤੇ ਉਨ੍ਹਾਂ ਦੇ ਪਤੀ ਡੁਗਲਸ ਹੁਨਸੀਂਗਰ (65) ਦਾ ਬਜ਼ੁਰਗ ਜੋੜਾ ਜੋਤਹੀਣ ਹੈ। ਦੋਵਾਂ ਨੇ ਇੱਕ ਹੋਟਲ ਵਿੱਚ ਜੋਤਹੀਣਾਂ ਦੀ ਕਾਨਫਰੰਸ ਦੌਰਾਨ ਨੈਵਕੌਗ ਦੀ ਵਰਤੋਂ ਕੀਤੀ।ਕ੍ਰਿਸਟੀਨ ਹੁਨਸੀਂਗਰ ਇੱਕ ਸਾਬਕਾ ਸਰਕਾਰੀ ਅਫ਼ਸਰ ਰਹੇ ਹਨ। ਉਨ੍ਹਾਂ ਦੱਸਿਆ, "ਮੈਨੂੰ ਲੱਗਿਆ ਜਿਵੇਂ ਮੇਰਾ ਆਪਣੀ ਸਥਿਤੀ ਉੱਪਰ ਵਧੇਰੇ ਕੰਟਰੋਲ ਹੋਵੇ।" Image copyright Getty Images ਫੋਟੋ ਕੈਪਸ਼ਨ ਕੀ ਜੋਤਹੀਣਾਂ ਦੇ ਘੁੰਮਣ-ਫਿਰਨ ਵਿੱਚ ਮਦਦ ਲਈ ਬਣ ਰਹੀਆਂ ਐਪਲੀਕੇਸ਼ਨਾਂ ਕਾਰਨ ਜੋਤਹੀਣਾਂ ਦੀ ਛੜੀਆਂ ਉੱਪਰ ਨਿਰਭਰਤਾ ਘਟੇਗੀ। ਕ੍ਰਿਸਟੀਨ ਹੁਨਸੀਂਗਰ ਆਪਣੀ ਛੜੀ ਦੇ ਨਾਲ ਹੋਰ ਵੀ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਹਨ ਪਰ ਉਨ੍ਹਾਂ ਕਿਹਾ ਕਿ ਨੈਵਕੌਗ ਨੇ ਉਨ੍ਹਾਂ ਨੂੰ ਅਣਜਾਣੇ ਖੇਤਰਾਂ ਵਿੱਚ ਘੁੰਮਣ-ਫਿਰਨ ਦੀ ਵਧੇਰੇ ਆਜ਼ਾਦੀ ਦਿੱਤੀ।ਕ੍ਰਿਸਟੀਨ ਹੁਨਸੀਂਗਰ ਦਾ ਮੰਨਣਾ ਹੈ ਕਿ ਇਸ ਐਪਲੀਕੇਸ਼ਨ ਸਦਕਾ ਉਨ੍ਹਾਂ ਨੂੰ ਅੰਦਾਜ਼ੇ ਨਹੀਂ ਲਾਉਣੇ ਪੈਂਦੇ।"ਇਹ ਬਹੁਤ ਆਜ਼ਾਦ ਕਰਨ ਵਾਲਾ ਅਨੁਭਵ ਸੀ।"ਬੁੱਧੀਮਾਨ ਸੂਟਕੇਸਡਾ. ਆਸਾਕਾਵਾ ਦੀ ਅਗਲੀ ਵੱਡੀ ਚੁਣੌਤੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲਾ ਸੂਟਕੇਸ ਤਿਆਰ ਕਰਨਾ ਹੈ ਜੋ ਜੋਤਹੀਣਾਂ ਦੀ ਘੁੰਮਣ-ਫਿਰਨ ਵਿੱਚ ਮਦਦ ਕਰਨ ਵਾਲਾ ਇੱਕ ਰੋਬੋਟ ਹੋਵੇਗਾ।ਇਹ ਸੂਟਕੇਸ ਕਿਸੇ ਜੋਤਹੀਣ ਵਿਅਕਤੀ ਨੂੰ ਹਵਾਈ ਅੱਡੇ ਵਰਗੀਆਂ ਭੀੜ-ਭੜੱਕੇ ਵਾਲੀਆਂ ਰਾਹਾਂ ਵਿੱਚੋਂ ਲੰਘਾਵੇਗਾ ਅਤੇ ਸਮੇਂ ਤੋਂ ਪਹਿਲਾਂ ਆਉਣ ਵਾਲੀਆਂ ਅਤੇ ਦੇਰੀ ਨਾਲ ਚੱਲਣ ਵਾਲੀਆਂ ਉਡਾਣਾਂ ਬਾਰੇ ਵੀ ਜਾਣਕਾਰੀ ਦੇਵੇਗਾ। ਜੇ ਕਿਸੇ ਉਡਾਣ ਦਾ ਸਥਾਨ ਬਦਲਦਾ ਹੈ ਉਸ ਬਾਰੇ ਵੀ ਜਾਣਕਾਰੀ ਦੇਵੇਗਾ।ਇਸ ਸੂਟਕੇਸ ਵਿੱਚ ਆਪਣੇ-ਆਪ ਘੁੰਮ ਸਕਣ ਲਈ ਇੱਕ ਮੋਟਰ ਅਤੇ ਰਾਹ ਪਛਾਨਣ ਲਈ ਇੱਕ ਕੈਮਰ ਲੱਗਿਆ ਹੋਵੇਗਾ।ਇਹ ਆਪਣੇ ਨਾਲ ਚੱਲ ਰਹੇ ਜੋਤਹੀਣ ਵਿਅਕਤੀ ਨੂੰ ਸਾਹਮਣੇ ਆ ਰਹੀਆਂ ਪੌੜੀਆਂ ਬਾਰੇ ਵੀ ਦੱਸੇਗਾ।ਡਾ. ਆਸਾਕਾਵਾ ਨੇ ਇਸ ਪ੍ਰੋਜੈਕਟ ਬਾਰੇ ਦੱਸਿਆ "ਜੇ ਅਸੀਂ ਰੋਬੋਟ ਨਾਲ ਮਿਲ ਕੇ ਕੰਮ ਕਰੀਏ ਤਾਂ ਇਹ ਕਾਫੀ ਹਲਕਾ ਅਤੇ ਕਿਫਾਇਤੀ ਹੋ ਸਕਦਾ ਹੈ।"ਇਸ ਦਾ ਹੁਣ ਵਾਲਾ ਰੂਪ ਤਾਂ 'ਕਾਫੀ ਭਾਰਾ' ਹੈ। ਆਈਬੀਐਮ ਕੋਸ਼ਿਸ਼ ਕਰ ਰਹੀ ਹੈ ਕਿ ਇਸ ਨੂੰ ਹਲਕਾ ਬਣਾਇਆ ਜਾ ਸਕੇ ਅਤੇ ਘੱਟੋ-ਘੱਟ ਇਸ ਵਿੱਚ ਇੱਕ ਲੈਪਟੌਪ ਤਾਂ ਰੱਖਿਆ ਜਾ ਸਕੇ। ਕੰਪਨੀ 2020 ਥੱਕ ਇਸ ਨੂੰ ਟੋਕੀਓ ਵਿੱਚ ਜਾਰੀ ਕਰਨਾ ਚਾਹੁੰਦੀ ਹੈ।"ਮੈਨੂੰ ਇਕਲਿਆਂ ਸਫਰ ਕਰਨਾ ਪਸੰਦ ਹੈ। ਮੈਂ ਇਸੇ ਕਾਰਨ ਸੂਟਕੇਸ 'ਤੇ ਕੰਮ ਕਰਨਾ ਚਾਹੁੰਦੀ ਹਾਂ ਭਾਵੇਂ ਇਸ ਵਿੱਚ ਕਿੰਨਾ ਹੀ ਸਮਾਂ ਕਿਉਂ ਨਾ ਲੱਗ ਜਾਵੇ।"ਆਈਬੀਐਮ ਨੇ ਮੈਨੂੰ ਸੂਟਕੇਸ ਦੀਆਂ ਵੀਡੀਓ ਦਿਖਾਈਆਂ ਪਰ ਕੰਪਨੀ ਹਾਲੇ ਤਸਵੀਰਾਂ ਜਾਰੀ ਨਹੀਂ ਕਰਨੀਆਂ ਚਾਹੁੰਦੀ।ਸਮਾਜਿਕ ਭਲਾਈ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਈਬੀਐਮ ਹਾਲੇ ਵੀ ਇਸ ਦਿਸ਼ਾ ਵਿੱਚ ਮਾਈਕ੍ਰੋਸਾਫਟ ਅਤੇ ਗੂਗਲ ਤੋਂ ਕਾਫੀ ਪਿੱਛੇ ਹੈ। ਮਾਈਕ੍ਰੋਸਾਫਟ ਨੇ AI for Good ਪ੍ਰੋਗਰਾਮ ਲਈ 115 ਮਿਲੀਅਨ ਡਾਲਰ ਰਾਖਵੇਂ ਰੱਖੇ ਹਨ। ਜਦਕਿ ਕੰਪਨੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਫਾਰ ਐਕਸੈਸਿਬਿਲੀਟੀ ਇਨੀਸ਼ੀਏਟਿਵ ਲਈ 25 ਮਿਲੀਅਨ ਡਾਲਰ ਰੱਖੇ ਹਨ। ਇਸ ਤਹਿਤ ਮਿਸਾਲ ਵਜੋਂ ਇੱਕ ਬੋਲਣ ਵਾਲੀ ਕੈਮਰਾ ਐਪਲੀਕੇਸ਼ਨ ਦਾ ਵਿਕਾਸ ਇਸ ਦੇ ਐਕਸੈਸਿਬਿਲੀਟੀ ਪ੍ਰੋਜੈਕਟ ਦਾ ਕੇਂਦਰੀ ਬਿੰਦੂ ਹੈ। Image copyright MICROSOFT ਫੋਟੋ ਕੈਪਸ਼ਨ ਮਾਈਕ੍ਰੋਸਾਫਟ ਦੀ ਤਸਵੀਰ ਤੋਂ ਪੜ੍ਹ ਸਕਣ ਵਾਲੀ ਐਪਲੀਕੇਸ਼ਨ ਦੀ ਵਰਤੋਂ ਦਿਖਾਉਂਦੇ ਹੋਏ ਕੰਪਨੀ ਦੇ ਸਾਦਿਕ ਸ਼ੇਖ਼। ਇਸੇ ਸਾਲ ਵਿੱਚ ਗੂਗਲ ਦੀ ਇੱਕ ਲੁੱਕਆਊਟ ਐਪਲੀਕੇਸ਼ਨ ਜਾਰੀ ਕਰਨ ਦੀ ਯੋਜਨਾ ਹੈ। ਜੋ ਪਹਿਲਾਂ-ਪਹਿਲ ਇਸ ਦੇ ਪਿਕਸਲ ਫੋਨ ਵਿੱਚ ਮਿਲੇਗੀ। ਇਸ ਨਾਲ ਘੱਟ ਨਜ਼ਰ ਵਾਲਿਆਂ ਨੂੰ ਕੁਝ ਖ਼ਾਸ ਵਸਤਾਂ ਦੇ ਦੁਆਲੇ ਘੁੰਮਣ-ਫਿਰਨ ਵਿੱਚ ਮਦਦ ਮਿਲੇਗੀ।ਸੀਸੀਐਸ ਇਨਸਾਈਟ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਰਿਸਰਚ ਅਤੇ ਇੰਟਰਪ੍ਰਾਈਜ਼ ਹੈਡ ਨਿੱਕ ਮੈਕੁਇਰ ਦਾ ਕਹਿਣਾ ਹੈ, "ਤਕਨੀਕੀ ਵਿਕਾਸ ਦੇ ਦੀ ਸਮੁੱਚੇ ਰੂਪ ਵਿੱਚ ਗੱਲ ਕਰੀਏ ਤਾਂ ਇਸ ਪੱਖੋਂ ਡਿਸੇਬਲਡ ਲੋਕਾਂ ਨੂੰ ਨਜ਼ਰਅੰਦਾਜ ਕੀਤਾ ਜਾਂਦਾ ਰਿਹਾ ਹੈ।" ਪਰ ਉਨ੍ਹਾਂ ਦਾ ਕਹਿਣਾ ਹੈ ਕਿ ਵੱਡੀਆਂ ਤਕਨੀਕੀ ਕੰਪਨੀਆਂ ਦੇ ਇਸ ਪਾਸੇ ਲੱਗਣ ਕਾਰਨ ਇਸ ਹਾਲਤ ਵਿੱਚ ਪਿਛਲੇ ਇੱਕ ਸਾਲ ਤੋਂ ਬਦਲਾਅ ਆ ਰਿਹਾ ਹੈ। ਕੰਪਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਮਾਜਿਕ ਸੋਸ਼ਲ ਭਲਾਈ ਲਈ ਵਰਤੋਂ ਵਿੱਚ ਕੰਮ ਕਰ ਰਹੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਐਮੇਜ਼ੌਨ ਜਿਸ ਨੇ ਪਹਿਲਾਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਕਾਫੀ ਨਿਵੇਸ਼ ਕੀਤਾ ਹੋਇਆ ਹੈ ਦੇ ਇਸ ਪਾਸੇ ਆਉਣ ਨਾਲ ਹੋਰ ਫਰਕ ਪਵੇਗਾ।ਇਹ ਵੀ ਪੜ੍ਹੋ- ਯੂਟਿਊਬ ਜ਼ਰੀਏ ਲੱਖਪਤੀ ਬਣਨ ਵਾਲਾ 7 ਸਾਲਾ ਬੱਚਾ ਕੀ ਹੈ ਮਨੁੱਖੀ ਖੋਪੜੀਆਂ ਦੀ ਤਸਕਰੀ ਦਾ ਸੱਚ ਰਾਜਸਥਾਨ 'ਚ 20 ਲੱਖ ਨੌਜਵਾਨ ਪਹਿਲੀ ਵਾਰ ਪਾ ਰਹੇ ਵੋਟਇਹ ਵੀਡੀਓ ਵੀ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਗਾਂਧੀ ਦੇ ਮੱਥੇ 'ਤੇ ਭਗਤ ਸਿੰਘ ਦੀ ਫਾਂਸੀ ਦਾ ਕਲੰਕ ਕਿਉਂ ਉਰਵੀਸ਼ ਕੋਠਾਰੀ ਬੀਬੀਸੀ ਲਈ 2 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45715619 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Keystone-France/Getty Images ਆਦਰਸ਼ ਇਨਕਲਾਬੀ ਮੰਨੇ ਜਾਂਦੇ ਭਗਤ ਸਿੰਘ ਜੰਗ-ਏ-ਆਜ਼ਾਦੀ ’ਚ ਹਿੰਸਾ ਦੇ ਵਿਰੋਧੀ ਨਹੀਂ ਸਨ। 1907 ਵਿੱਚ ਭਗਤ ਸਿੰਘ ਦਾ ਜਨਮ ਹੋਇਆ। ਉਸ ਵੇਲੇ 38 ਸਾਲ ਦੀ ਉਮਰ 'ਚ ਮੋਹਨਦਾਸ ਕਰਮਚੰਦ ਗਾਂਧੀ ਦੱਖਣੀ ਅਫ਼ਰੀਕਾ ਵਿੱਚ ਅਹਿੰਸਕ ਲੜਾਈ ਦੇ ਪ੍ਰਯੋਗ ਕਰ ਰਹੇ ਸਨ।ਸੱਤਿਆਗ੍ਰਹਿ ਦੇ ਅਨੁਭਵ ਲੈ ਕੇ ਗਾਂਧੀ 1915 ਵਿੱਚ ਭਾਰਤ ਪਰਤੇ ਅਤੇ ਦੇਸ਼ ਦੀ ਰਾਜਨੀਤੀ ਉੱਪਰ ਛਾ ਗਏ। ਭਗਤ ਸਿੰਘ ਨੇ ਹਿੰਸਕ ਕ੍ਰਾਂਤੀ ਦਾ ਰਾਹ ਵੀ ਚੁਣਿਆ ਪਰ ਫਿਰ ਵੀ ਦੋਵਾਂ ਦੀਆਂ ਕੁਝ ਗੱਲਾਂ ਇੱਕੋ ਜਿਹੀਆਂ ਸਨ। ਦੇਸ਼ ਦੇ ਆਮ ਆਦਮੀ ਦਾ ਦਰਦ ਦੋਹਾਂ ਲਈ ਅਹਿਮ ਸੀ। ਉਨ੍ਹਾਂ ਲਈ ਆਜ਼ਾਦੀ ਇੱਕ ਰਾਜਨੀਤਕ ਵਿਚਾਰ ਨਹੀਂ ਸੀ। ਦੋਵੇਂ ਚਾਹੁੰਦੇ ਸਨ ਕਿ ਜਨਤਾ ਸ਼ੋਸ਼ਣ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਵੇ।ਭਗਤ ਸਿੰਘ ਰੱਬ ਨੂੰ ਨਹੀਂ ਮੰਨਦੇ ਸਨ ਪਰ ਗਾਂਧੀ ਪੱਕੇ ਆਸਤਿਕ ਸਨ। ਧਰਮ ਦੇ ਨਾਂ 'ਤੇ ਨਫ਼ਰਤ ਦੇ ਦੋਵੇਂ ਹੀ ਖਿਲਾਫ਼ ਸਨ। Image copyright Dinodia Photos/Getty Images ਫੋਟੋ ਕੈਪਸ਼ਨ 1908 ਵਿੱਚ ਮੋਹਨਦਾਸ ਕਰਮਚੰਦ ਗਾਂਧੀ ਦੱਖਣੀ ਅਫਰੀਕਾ ਵਿੱਚ। ਇਹ ਵੀ ਪੜ੍ਹੋਔਰਤਾਂ ਲਈ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਦੇਸਦੁਨੀਆਂ ਦੀਆਂ ਪੰਜ ਖ਼ਤਰਨਾਕ ਜਾਸੂਸ ਔਰਤਾਂ ਚਿੱਟੇ ਦਾ ਹੱਲ ਅਫ਼ੀਮ ਦੀ ਖੇਤੀ: ਗਾਂਧੀ ਤੇ ਨਵਜੋਤ ਸਿੱਧੂ ਨਾਲ ਹੋਰ ਕੌਣ ਸਹਿਮਤ ਭਗਤ ਸਿੰਘ ਨੂੰ ਸਜ਼ਾਸਾਲ 1929 ਵਿੱਚ ਸਾਈਮਨ ਕਮਿਸ਼ਨ ਭਾਰਤ ਆਇਆ। ਉਸ ਦੇ ਵਿਰੋਧ ਵਿੱਚ ਮੁਜ਼ਾਹਰੇ ਦੌਰਾਨ ਉੱਘੇ ਨੇਤਾ ਲਾਲਾ ਲਾਜਪਤ ਰਾਏ ਨੂੰ ਪੁਲਿਸ ਦੇ ਲਾਠੀਚਾਰਜ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਲਾਲਾ ਲਾਜਪਤ ਰਾਏ ਦੇ ਜੀਵਨ ਦੇ ਅਖੀਰਲੇ ਸਾਲਾਂ ਵਿੱਚ ਭਗਤ ਸਿੰਘ ਉਨ੍ਹਾਂ ਦੀ ਰਾਜਨੀਤੀ ਦਾ ਵਿਰੋਧ ਕਰਦੇ ਸਨ ਪਰ ਉਨ੍ਹਾਂ ਦੀ ਮੌਤ ’ਤੇ ਭਗਤ ਸਿੰਘ ਨੂੰ ਬਹੁਤ ਗੁੱਸਾ ਆਇਆ। ਇਸ ਦਾ ਬਦਲਾ ਲੈਣ ਲਈ ਉਨ੍ਹਾਂ ਨੇ ਸਾਥੀਆਂ ਨਾਲ ਰਲ ਕੇ ਪੁਲਿਸ ਐਸਪੀ ਸਕਾਟ ਦੇ ਕਤਲ ਦੀ ਯੋਜਨਾ ਬਣਾਈ। Image copyright Getty Images ਫੋਟੋ ਕੈਪਸ਼ਨ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ। ਹੋਇਆ ਇਹ ਕਿ ਇੱਕ ਸਾਥੀ ਦੀ ਗਲਤੀ ਕਾਰਨ ਸਕਾਟ ਦੀ ਥਾਂ ਇੱਕ ਹੋਰ ਪੁਲਿਸ ਮੁਲਾਜ਼ਮ, 21 ਸਾਲਾਂ ਦੇ ਸਾਂਡਰਸ ਦੀ ਹੱਤਿਆ ਹੋ ਗਈ। ਇਸ ਮਾਮਲੇ 'ਚ ਭਗਤ ਸਿੰਘ ਨਹੀਂ ਫੜੇ ਗਏ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਅਸੈਂਬਲੀ ਸਭਾ ਵਿੱਚ ਬੰਬ ਸੁੱਟਿਆ। ਉਸ ਵੇਲੇ ਸਰਦਾਰ ਪਟੇਲ ਦੇ ਵੱਡੇ ਭਰਾ ਵਿੱਠਲ਼ ਭਾਈ ਪਟੇਲ ਸਭਾ ਦੇ ਪਹਿਲੇ ਭਾਰਤੀ ਪ੍ਰਧਾਨ ਵਜੋਂ ਮੌਕੇ ਦੀ ਅਗਵਾਈ ਕਰ ਰਹੇ ਸਨ। ਭਗਤ ਸਿੰਘ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਸਨ, ਸਗੋਂ ਬਸ "ਬੋਲੀ" ਅੰਗਰੇਜ਼ ਸਰਕਾਰ ਦੇ ਕੰਨਾਂ ਵਿੱਚ ਭਾਰਤ ਦੀ ਸੱਚਾਈ ਦੀ ਗੂੰਜ ਸੁਣਾਉਣਾ ਚਾਹੁੰਦੇ ਸਨ। ਬੰਬ ਸੁੱਟਣ ਤੋਂ ਬਾਅਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਬਟੁਕੇਸ਼ਵਰ ਦੱਤ ਭੱਜ ਸਕਦੇ ਸਨ ਪਰ ਉਨ੍ਹਾਂ ਨੇ ਗ੍ਰਿਫਤਾਰੀ ਦੇ ਦਿੱਤੀ। ਭਗਤ ਸਿੰਘ ਕੋਲ ਉਸ ਵੇਲੇ ਰਿਵਾਲਵਰ ਵੀ ਸੀ। ਬਾਅਦ 'ਚ ਇਹ ਸਿੱਧ ਹੋਇਆ ਕਿ ਇਹੀ ਰਿਵਾਲਵਰ ਸਾਂਡਰਸ ਦੀ ਹੱਤਿਆ ਵਿਚ ਵਰਤੀ ਗਈ ਸੀ, ਜਿਸ ਕਰਕੇ ਭਗਤ ਸਿੰਘ ਨੂੰ ਉਸ ਮਾਮਲੇ ਵਿੱਚ ਹੀ ਫਾਂਸੀ ਦਿੱਤੀ ਗਈ। Image copyright Getty Images ਗਾਂਧੀ ਤੇ ਸਜ਼ਾ ਮਾਫ਼ੀਸਾਲ 1930 ਵਿੱਚ ਦਾਂਡੀ ਮਾਰਚ ਤੋਂ ਬਾਅਦ ਗਾਂਧੀ-ਕਾਂਗਰਸ ਅਤੇ ਅੰਗਰੇਜ਼ ਸਰਕਾਰ ਵਿਚਕਾਰ ਸੰਘਰਸ਼ ਤੇਜ਼ ਹੋ ਗਿਆ ਸੀ। ਇਸੇ ਦੌਰਾਨ ਭਾਰਤ ਦੀ ਰਾਜ ਵਿਵਸਥਾ 'ਚ ਸੁਧਾਰਾਂ ਦੇ ਮਸਲੇ ਉੱਪਰ ਬ੍ਰਿਟੇਨ ਦੀ ਸਰਕਾਰ ਨੇ ਉਨ੍ਹਾਂ ਨੂੰ ਗੋਲਮੇਜ਼ ਸੰਮੇਲਨ ਲਈ ਲੰਡਨ ਬੁਲਾਇਆ ਪਰ ਗਾਂਧੀ ਜੀ ਤੇ ਕਾਂਗਰਸ ਨੇ ਭਾਗ ਨਹੀਂ ਲਿਆ। ਸੰਮੇਲਨ ਬੇਨਤੀਜਾ ਹੀ ਰਹਿ ਗਿਆ। ਦੂਜੇ ਸੰਮੇਲਨ 'ਚ ਬਰਤਾਨਵੀ ਸਰਕਾਰ ਨੇ ਪਹਿਲੇ ਸੰਮੇਲਨ ਵਾਲਾ ਹਾਲ ਹੋਣੋਂ ਬਚਾਉਣ ਲਈ ਸੰਘਰਸ਼ ਦੀ ਥਾਂ ਗੱਲਬਾਤ ਕਰਨ ਦਾ ਫੈਸਲਾ ਕੀਤਾ। 17 ਫਰਵਰੀ 1931 ਤੋਂ ਵਾਇਸਰਾਏ ਇਰਵਿਨ ਅਤੇ ਗਾਂਧੀ ਦੀ ਗੱਲਬਾਤ ਸ਼ੁਰੂ ਹੋਈ। ਇੱਕ ਸਮਝੌਤਾ 5 ਮਾਰਚ 1931 ਨੂੰ ਕੀਤਾ ਗਿਆ ਜਿਸ ਦੇ ਮੁਤਾਬਕ ਅਹਿੰਸਕ ਸੰਘਰਸ਼ ਕਰਨ ਲਈ ਜੇਲ੍ਹ 'ਚ ਬੰਦ ਲੋਕਾਂ ਨੂੰ ਛੱਡਣ ਦੀ ਗੱਲਬਾਤ ਤੈਅ ਹੋਈ। ਫਿਰ ਵੀ ਰਾਜਨੀਤਕ ਹੱਤਿਆ ਦੇ ਮਾਮਲੇ 'ਚ ਫਾਂਸੀ ਦਾ ਸਾਹਮਣਾ ਕਰ ਰਹੇ ਭਗਤ ਸਿੰਘ ਨੂੰ ਮਾਫ਼ੀ ਨਹੀਂ ਮਿਲੀ। ਸਿਰਫ ਭਗਤ ਸਿੰਘ ਹੀ ਨਹੀਂ ਸਗੋਂ ਅਜਿਹੇ ਮਾਮਲਿਆਂ 'ਚ ਸਜ਼ਾਯਾਫ਼ਤਾ ਕਿਸੇ ਵੀ ਕੈਦੀ ਨੂੰ ਰਿਆਇਤ ਨਹੀਂ ਮਿਲੀ। ਇੱਥੋਂ ਹੀ ਵਿਵਾਦ ਨੇ ਜਨਮ ਲੈ ਲਿਆ।ਇਹ ਵੀ ਪੜ੍ਹੋਗਾਂਧੀ ਦੇ ਧਰਮ ਬਾਰੇ ਤੁਸੀਂ ਜਾਣਦੇ ਹੋ?ਕੀ ਗਾਂਧੀ ਦੇ ਕਤਲ 'ਚ ਸਾਵਰਕਰ ਦੀ ਭੂਮਿਕਾ ਸੀ?ਜੇਲ੍ਹ ਦੀ ਕੋਠੜੀ ਜੋ ਬਣ ਗਈ ਗਾਂਧੀ ਮੰਦਿਰ'ਗਾਂਧੀ, ਵਾਪਸ ਜਾਓ' ਇਸੇ ਦੌਰਾਨ ਇਹ ਸਵਾਲ ਚੁੱਕੇ ਜਾਂ ਲੱਗੇ ਕਿ ਜਦੋਂ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ, ਉਸ ਵੇਲੇ ਅੰਗਰੇਜ਼ਾਂ ਨਾਲ ਸਮਝੌਤਾ ਕਿਵੇਂ ਕੀਤਾ ਜਾ ਸਕਦਾ ਹੈ। ਇਸ ਮਸਲੇ ਨਾਲ ਜੁੜੇ ਸਵਾਲਾਂ ਦੇ ਪਰਚੇ ਬਣਾ ਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਵੰਡੇ ਗਏ।ਖੱਬੇ ਪੱਖੀ ਇਸ ਸਮਝੌਤੇ ਤੋਂ ਨਾਰਾਜ਼ ਸਨ ਅਤੇ ਉਹ ਜਨਤਕ ਸਭਾਵਾਂ ਵਿੱਚ ਵੀ ਗਾਂਧੀ ਦੇ ਖਿਲਾਫ ਪ੍ਰਦਰਸ਼ਨ ਕਰਨ ਲੱਗੇ। ਇਸ ਰੌਲੇ ਦੌਰਾਨ ਹੀ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ। ਇਸ ਦੇ ਬਾਅਦ ਤਾਂ ਲੋਕਾਂ 'ਚ ਗੁੱਸੇ ਦੀ ਲਹਿਰ ਖੜ੍ਹੀ ਹੋ ਗਈ ਪਰ ਇਹ ਸਿਰਫ ਅੰਗਰੇਜ਼ਾਂ ਦੇ ਖਿਲਾਫ ਹੀ ਨਹੀਂ ਸੀ, ਸਗੋਂ ਗਾਂਧੀ ਦੇ ਖਿਲਾਫ ਵੀ ਸੀ, ਕਿਉਂਕਿ ਉਨ੍ਹਾਂ ਨੇ ਇਹ ਮੰਗ ਨਹੀਂ ਸੀ ਰੱਖੀ ਕਿ 'ਭਗਤ ਸਿੰਘ ਦੀ ਫਾਂਸੀ-ਮਾਫੀ ਨਹੀਂ ਤਾਂ ਸਮਝੌਤਾ ਨਹੀਂ'। Image copyright Dinodia Photos/Getty Images ਫਾਂਸੀ ਦੇ ਤਿੰਨ ਦਿਨਾਂ ਬਾਅਦ ਹੀ ਕਾਂਗਰਸ ਦਾ ਸੰਮੇਲਨ ਸ਼ੁਰੂ ਹੋਇਆ, ਜਿਸ ਵਿੱਚ ਪਹਿਲੀ ਤੇ ਆਖ਼ਰੀ ਵਾਰ ਸਰਦਾਰ ਵੱਲਭ ਭਾਈ ਪਟੇਲ ਕਾਂਗਰਸ ਦੇ ਪ੍ਰਧਾਨ ਬਣੇ। ਇੱਕ ਦਿਨ ਪਹਿਲਾਂ, 25 ਮਾਰਚ ਨੂੰ ਜਦੋਂ ਗਾਂਧੀ ਇਸ ਸੰਮੇਲਨ ਲਈ ਕਰਾਚੀ ਪੁੱਜੇ ਤਾਂ ਉਨ੍ਹਾਂ ਦਾ ਸੁਆਗਤ ਮੁਜ਼ਾਹਰਿਆਂ ਨਾਲ ਹੋਇਆ, ਉਨ੍ਹਾਂ ਨੂੰ ਕਾਲੇ ਕੱਪੜੇ ਦੇ ਫੁੱਲ ਦਿੱਤੇ ਗਏ ਅਤੇ ਨਾਅਰੇ ਲੱਗੇ, "ਗਾਂਧੀ ਮੁਰਦਾਬਾਦ, ਗਾਂਧੀ ਗੋ ਬੈਕ, ਗਾਂਧੀ ਵਾਪਸ ਜਾਓ।"ਇਸ ਵਿਰੋਧ ਨੂੰ ਗਾਂਧੀ ਨੇ "ਦੁੱਖ ’ਚੋਂ ਉੱਠਣ ਵਾਲਾ ਗੁੱਸਾ" ਅਤੇ "ਹਲਕਾ ਪ੍ਰਦਰਸ਼ਨ" ਆਖਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ "ਬਹੁਤ ਗੌਰਵ ਭਰੀ ਸ਼ੈਲੀ" 'ਚ ਆਪਣਾ ਗੁੱਸਾ ਜ਼ਾਹਿਰ ਕੀਤਾ। ਇੱਕ ਅਖ਼ਬਾਰ ਦੀ ਰਿਪੋਰਟ ਮੁਤਾਬਕ 25 ਮਾਰਚ ਦੁਪਹਿਰੇ ਕਈ ਲੋਕ ਗਾਂਧੀ ਦੀ ਰਿਹਾਇਸ਼ 'ਤੇ ਪਹੁੰਚ ਗਏ ਅਤੇ ਨਾਅਰੇ ਲਾਉਣ ਲੱਗੇ, "ਕਿੱਥੇ ਹੈ ਖੂਨੀ?" Image copyright Getty Images ਫੋਟੋ ਕੈਪਸ਼ਨ ਵਾਹਰ ਲਾਲ ਨਹਿਰੂ ਨਾਲ ਮਹਾਤਮਾ ਗਾਂਧੀ ਉਨ੍ਹਾਂ ਨੂੰ ਜਵਾਹਰ ਲਾਲ ਨਹਿਰੂ ਮਿਲੇ, ਜੋ ਉਨ੍ਹਾਂ ਨੂੰ ਇੱਕ ਤੰਬੂ ਵਿੱਚ ਲੈ ਗਏ। ਨਹਿਰੂ ਨੇ ਤਿੰਨ ਘੰਟੇ ਗੱਲਬਾਤ ਕਰਕੇ ਇਨ੍ਹਾਂ ਲੋਕਾਂ ਨੂੰ ਸਮਝਾਇਆ ਪਰ ਇਹ ਸ਼ਾਮ ਨੂੰ ਮੁੜ ਵਿਰੋਧ ਕਰਨ ਪਹੁੰਚ ਗਏ। ਕਾਂਗਰਸ ਦੇ ਅੰਦਰ ਵੀ ਸੁਭਾਸ਼ ਚੰਦਰ ਬੋਸ ਸਮੇਤ ਕਈ ਲੋਕਾਂ ਨੇ ਗਾਂਧੀ-ਇਰਵਿਨ ਸਮਝੌਤੇ ਦਾ ਵਿਰੋਧ ਕੀਤਾ। ਇਹ ਲੋਕ ਵੀ ਮੰਨਦੇ ਸਨ ਕਿ ਸਮਝੌਤੇ ਤਹਿਤ ਭਗਤ ਸਿੰਘ ਦੀ ਸਜ਼ਾ ਮਾਫ ਹੋਣੀ ਚਾਹੀਦੀ ਸੀ। ਫਿਰ ਵੀ ਕਾਂਗਰਸ ਵਰਕਿੰਗ ਕਮੇਟੀ ਪੂਰੀ ਤਰ੍ਹਾਂ ਗਾਂਧੀ ਦੇ ਸਮਰਥਨ ਵਿੱਚ ਸੀ। 'ਜੇ ਮੈਨੂੰ ਭਗਤ ਸਿੰਘ ਮਿਲਦੇ' Image copyright Getty Images ਗਾਂਧੀ ਨੇ ਇਸ ਮੁੱਦੇ ਉੱਪਰ ਕਈ ਵਾਰ ਟਿੱਪਣੀਆਂ ਕੀਤੀਆਂ ਅਤੇ ਇੱਕ ਵਾਰ ਕਿਹਾ, "ਭਗਤ ਸਿੰਘ ਦੀ ਬਹਾਦਰੀ ਲਈ ਸਾਡੇ ਮਨ 'ਚ ਇੱਜ਼ਤ ਉੱਭਰਦੀ ਹੈ। ਲੇਕਿਨ ਮੈਨੂੰ ਅਜਿਹਾ ਤਰੀਕਾ ਚਾਹੀਦਾ ਹੈ, ਜਿਸ 'ਚ ਖੁਦ ਦਾ ਬਲੀਦਾਨ ਕਰਨ ਵੇਲੇ ਹੋਰਾਂ ਨੂੰ ਨੁਕਸਾਨ ਨਾ ਹੋਵੇ।"ਇਹ ਵੀ ਪੜ੍ਹੋਭਗਤ ਸਿੰਘ ਦਾ ਕਾਂਗਰਸ ਨਾਲ ਕੀ ਰਿਸ਼ਤਾ ਸੀ?ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਤਸਵੀਰਾਂਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ 'ਤੇ ਦਾਅਵੇਦਾਰੀਆਂ ਉਨ੍ਹਾਂ ਨੇ ਸਫਾਈ ਪੇਸ਼ ਕੀਤੀ, "ਸਮਝੌਤੇ ਦੀਆਂ ਸ਼ਰਤਾਂ 'ਚ ਫਾਂਸੀ ਰੋਕਣਾ ਸ਼ਾਮਲ ਨਹੀਂ ਸੀ। ਇਸ ਲਈ ਇਸ ਤੋਂ ਪਿੱਛੇ ਹਟਣਾ ਠੀਕ ਨਹੀਂ।" Image copyright Dinodia Photos/Getty Images ਫੋਟੋ ਕੈਪਸ਼ਨ ਗਾਂਧੀ ਨੇ ਆਪਣੀ ਕਿਤਾਬ 'ਹਿੰਦ ਸਵਰਾਜ' ਗਾਂਧੀ ਨੇ ਆਪਣੀ ਕਿਤਾਬ 'ਹਿੰਦ ਸਵਰਾਜ' ਵਿੱਚ ਲਿਖਿਆ:"ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਹੁੰਦਾ ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਕਿ ਉਨ੍ਹਾਂ ਦਾ ਰਸਤਾ ਅਸਫ਼ਲ ਹੈ। ਰੱਬ ਨੂੰ ਹਾਜ਼ਰ-ਨਾਜ਼ਰ ਮਂਨ ਕੇ ਮੈਂ ਇਹ ਸੱਚ ਦੱਸਣਾ ਚਾਹੁੰਦਾ ਹਾਂ ਕਿ ਹਿੰਸਾ ਰਾਹੀਂ ਸਵਰਾਜ ਨਹੀਂ ਮਿਲ ਸਕਦਾ। ਸਿਰਫ ਮੁਸ਼ਕਲਾਂ ਮਿਲ ਸਕਦੀਆਂ ਹਨ।"ਮੈਂ ਜਿੰਨੇ ਤਰੀਕਿਆਂ ਨਾਲ ਵਾਇਸਰਾਏ ਨੂੰ ਸਮਝ ਸਕਦਾ ਸੀ, ਮੈਂ ਕੋਸ਼ਿਸ਼ ਕੀਤੀ। ਮੇਰੇ ਕੋਲ ਸਮਝਾਉਣ ਦੀ ਜਿੰਨੀ ਸ਼ਕਤੀ ਸੀ, ਮੈਂ ਪੂਰੀ ਵਰਤੀ। 23 ਮਾਰਚ ਸਵੇਰੇ ਮੈਂ ਵਾਇਸਰਾਏ ਨੂੰ ਇੱਕ ਨਿੱਜੀ ਚਿਠੀ ਲਿਖੀ, ਜਿਸ ਵਿੱਚ ਮੈਂ ਆਪਣੀ ਪੂਰੀ ਆਤਮਾ ਪਾ ਦਿੱਤੀ। "ਭਗਤ ਸਿੰਘ ਅਹਿੰਸਾ ਦੇ ਪੁਜਾਰੀ ਨਹੀਂ ਸਨ ਪਰ ਹਿੰਸਾ ਨੂੰ ਧਰਮ ਨਹੀਂ ਮੰਨਦੇ ਸਨ। ਇਨ੍ਹਾਂ ਵੀਰਾਂ ਨੇ ਮੌਤ ਦੇ ਡਰ ਉੱਤੇ ਵੀ ਜਿੱਤ ਪ੍ਰਾਪਤ ਕਰ ਲਈ। ਇਨ੍ਹਾਂ ਦੀ ਵੀਰਤਾ ਅੱਗੇ ਸਿਰ ਝੁਕਾਉਂਦੇ ਹਾਂ। ਪਰ ਇਨ੍ਹਾਂ ਦੇ ਕੀਤੇ ਕੰਮ ਨੂੰ ਦੁਬਾਰਾ ਨਹੀਂ ਕਰਨਾ ਚਾਹੀਦਾ। ਇਨ੍ਹਾਂ ਦੇ ਇਸ ਕਾਰੇ ਨਾਲ ਦੇਸ਼ ਨੂੰ ਕੋਈ ਫਾਇਦਾ ਹੋਇਆ ਹੋਵੇ, ਮੈਂ ਇਹ ਨਹੀਂ ਮੰਨਦਾ। ਖੂਨ ਕਰ ਕੇ ਸ਼ੋਹਰਤ ਹਾਸਲ ਕਰਨ ਦੀ ਰਵਾਇਤ ਚੱਲ ਪਈ ਤਾਂ ਲੋਕ ਇੱਕ ਦੂਜੇ ਦੇ ਕਤਲ ਵਿੱਚ ਹੀ ਨਿਆਂ ਲੱਭਣ ਲੱਗਣਗੇ।" Image copyright Keystone/Getty Images ਸ਼ਬਦਾਂ ਦੇ ਮਾਅਨੇ ਖੋਜਕਾਰਾਂ ਨੂੰ ਅਜਿਹੇ ਸਬੂਤ ਨਹੀਂ ਮਿਲੇ ਜੋ ਦੱਸਣ ਕਿ ਗਾਂਧੀ ਨੇ ਭਗਤ ਸਿੰਘ ਦੀ ਫਾਂਸੀ ਰੋਕਣ ਲਈ ਵਾਇਸਰਾਇ ਉੱਪਰ ਪੂਰੀ ਤਰ੍ਹਾਂ ਦਬਾਅ ਬਣਾਇਆ ਹੋਵੇ। ਇਹ ਜ਼ਰੂਰ ਹੈ ਕਿ ਫਾਂਸੀ ਵਾਲੇ ਦਿਨ ਤੜਕੇ ਉਨ੍ਹਾਂ ਨੇ ਇੱਕ ਭਾਵਨਾਤਮਕ ਚਿੱਠੀ ਵਾਇਸਰਾਏ ਨੂੰ ਲਿਖੀ ਸੀ ਪਰ ਉਦੋਂ ਦੇਰ ਹੋ ਚੁੱਕੀ ਸੀ। ਇਸ ਵਿਸ਼ੇ ਉੱਪਰ ਮੌਜੂਦ ਰਿਸਰਚ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਫਾਂਸੀ ਦੇ ਦਿਨ ਤੋਂ ਪਹਿਲਾਂ ਵਾਇਸਰਾਇ ਨਾਲ ਚਰਚਾ ਵਿੱਚ ਗਾਂਧੀ ਨੇ ਭਗਤ ਸਿੰਘ ਦੀ ਫਾਂਸੀ ਨੂੰ ਗੈਰ-ਜ਼ਰੂਰੀ ਮੰਨਿਆ ਸੀ। ਇਸੇ ਲਈ ਬਾਅਦ 'ਚ ਗਾਂਧੀ ਵੱਲੋਂ ਆਪਣੀ ਪੂਰੀ ਤਾਕਤ ਲਗਾਉਣ ਦਾ ਦਾਅਵਾ ਸਹੀ ਨਹੀਂ ਜਾਪਦਾ। ਇਹ ਵੀ ਪੜ੍ਹੋਭਾਰਤ ਤੇ ਪਾਕ ਕਿਹੋ ਜਿਹਾ ਇਤਿਹਾਸ ਪੜ੍ਹਾ ਰਹੇ ਨੇ ਕਾਰ ਨਾ ਰੋਕਣ 'ਤੇ ਪੁਲਿਸ ਦਾ ਗੋਲੀ ਚਲਾਉਣਾ ਕਿੰਨਾ ਜਾਇਜ਼ਇੰਡੋਨੇਸ਼ੀਆ ਦੇ ਭੂਚਾਲ ਦਾ ਹੀਰੋ ਏਅਰ ਟ੍ਰੈਫ਼ਿਕ ਕੰਟ੍ਰੋਲਰ ਆਪਣੇ ਖਿਲਾਫ਼ ਵਿਰੋਧ ਨੂੰ ਵੇਖਦਿਆਂ ਗਾਂਧੀ ਨੇ ਸਾਰੀ ਨਿੰਦਾ ਨੂੰ ਆਪਣੇ ਉੱਪਰ ਲੈ ਕੇ ਆਪਣੇ ਵਿਚਾਰ ਲੋਕਾਂ ਸਾਹਮਣੇ ਰੱਖੇ। ਭਗਤ ਸਿੰਘ ਦੀ ਬਹਾਦਰੀ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੇ ਰਾਹ ਦਾ ਸਾਫ ਸ਼ਬਦਾਂ ਵਿੱਚ ਵਿਰੋਧ ਕੀਤਾ ਅਤੇ ਇਸ ਨੂੰ ਗੈਰ-ਕਾਨੂੰਨੀ ਆਖਿਆ। ਇੱਕ ਨੇਤਾ ਵਜੋਂ ਇਸ ਮੁੱਦੇ ਉੱਪਰ ਗਾਂਧੀ ਦੀ ਨੈਤਿਕ ਹਿੰਮਤ ਯਾਦ ਰੱਖਣ ਯੋਗ ਹੈ। ਇਸ ਪੂਰੇ ਮੁੱਦੇ 'ਤੇ ਗਾਂਧੀ ਦੇ ਵਰਤਾਰੇ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਉਨ੍ਹਾਂ ਦਾ ਪੱਖ ਵੀ ਸਮਝ ਆਉਂਦਾ ਹੈ। ਭਗਤ ਸਿੰਘ ਖੁਦ ਆਪਣੀ ਸਜ਼ਾ ਮਾਫੀ ਦੀ ਅਰਜ਼ੀ ਦੇਣ ਲਈ ਤਿਆਰ ਨਹੀਂ ਸਨ। ਜਦੋਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਲਈ ਅਰਜ਼ੀ ਲਾਈ ਤਾਂ ਉਨ੍ਹਾਂ ਨੇ ਕੌੜੇ ਸ਼ਬਦਾਂ ਭਰੀ ਚਿੱਠੀ ਲਿਖ ਕੇ ਇਸ ਦਾ ਜਵਾਬ ਦਿੱਤਾ ਸੀ।ਨਿੰਦਿਆ ਕਿਸਨੂੰ ਜਾਵੇ? ਭਗਤ ਸਿੰਘ ਦੀ ਸਜ਼ਾ ਦੇ ਮੁੱਦੇ ਉੱਪਰ ਗਾਂਧੀ ਨੂੰ ਕਿਉਂ ਨਿੰਦਿਆ ਜਾਂਦਾ ਹੈ? ਕੀ ਇਸ ਦੀ ਵਜ੍ਹਾ ਭਗਤ ਸਿੰਘ ਲਈ ਪਿਆਰ ਹੈ ਜਾਂ ਗਾਂਧੀ ਦੇ ਖਿਲਾਫ ਉਂਝ ਹੀ ਗੁੱਸਾ? ਭਗਤ ਸਿੰਘ ਦੇ ਨਾਂ ਵਰਤ ਕੇ ਗਾਂਧੀ ਦਾ ਵਿਰੋਧ ਕਰਨ ਵਾਲੇ ਆਪਣੀਆਂ ਰੋਟੀਆਂ ਤਾਂ ਨਹੀਂ ਸੇਕ ਰਹੇ? ਇਸ ਦੇ ਉਲਟ ਨਾਅਰੇਬਾਜ਼ੀ ਕਰਨ ਵਾਲੇ ਭਗਤ ਸਿੰਘ ਨੂੰ ਖੱਬੇਪੱਖੀ, ਨਾਸਤਿਕ, ਬੁੱਧੀਜੀਵੀ, ਫਿਰਕੂਵਾਦ ਦਾ ਵਿਰੋਧੀ ਦੱਸਦੇ ਹਨ। Image copyright Getty Images ਫੋਟੋ ਕੈਪਸ਼ਨ ਗਾਂਧੀ ਦਾ ਇੰਗਲੈਂਡ ਵਿੱਚ ਇੱਕ ਬੁੱਤ ਜਦੋਂ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਬੰਬ ਸੁੱਟਿਆ, ਉਸ ਵੇਲੇ ਲੇਖਕ ਖੁਸ਼ਵੰਤ ਸਿੰਘ ਦੇ ਪਿਤਾ ਸੋਭਾ ਸਿੰਘ ਉੱਥੇ ਮੌਜੂਦ ਸਨ। ਉਨ੍ਹਾਂ ਨੇ ਅਦਾਲਤ 'ਚ ਭਗਤ ਸਿੰਘ ਦੀ ਪਛਾਣ ਕੀਤੀ ਸੀ। ਬਾਅਦ ਵਿੱਚ ਖੁਸ਼ਵੰਤ ਸਿੰਘ ਦੀ ਨਿਖੇਧੀ ਲਈ ਕੁਝ ਫ਼ਿਰਕੂਵਾਦੀਆਂ ਨੇ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਗਵਾਹੀ ਕਰਕੇ ਹੀ ਭਗਤ ਸਿੰਘ ਨੂੰ ਫਾਂਸੀ ਹੋਈ ਸੀ।ਅਸਲ ਵਿੱਚ ਭਗਤ ਸਿੰਘ ਨੂੰ ਅਸੈਂਬਲੀ 'ਚ ਬੰਬ ਸੁੱਟਣ ਲਈ ਨਹੀਂ ਬਲਕਿ ਸਾਂਡਰਸ ਦੀ ਹੱਤਿਆ ਦੇ ਮਾਮਲੇ ਵਿੱਚ ਫਾਂਸੀ ਸੁਣਾਈ ਗਈ ਸੀ। ਇਸ ਨਾਲ ਸੋਭਾ ਸਿੰਘ ਦਾ ਕੋਈ ਵਾਸਤਾ ਨਹੀਂ ਸੀ।ਵੱਡੀ ਗੱਲ ਇਹ ਵੀ ਹੈ ਕਿ ਭਗਤ ਸਿੰਘ ਦੀ ਫਾਂਸੀ ਪਿੱਛੇ ਉਨ੍ਹਾਂ ਦੇ ਕੁਝ ਸਾਥੀ ਵੀ ਸਨ, ਜੋ ਕਿ ਸਰਕਾਰੀ ਗਵਾਹ ਬਣ ਗਏ ਸਨ। ਇਨ੍ਹਾਂ ਵਿੱਚ ਹੀ ਸ਼ਾਮਲ ਸਨ, ਜਯ ਗੋਪਾਲ ਜਿਨ੍ਹਾਂ ਦੀ ਗਲਤੀ ਕਰਕੇ ਹੀ ਸਕਾਟ ਦੀ ਥਾਂ ਸਾਂਡਰਸ ਦੀ ਹੱਤਿਆ ਹੋਈ ਸੀ। ਕਈ ਸਾਲਾਂ ਤੋਂ ਭਗਤ ਸਿੰਘ ਨੂੰ ਹੋਈ ਫਾਂਸੀ ਦੇ ਨਾਂ 'ਤੇ ਗਾਂਧੀ (ਜਾਂ ਸੋਭਾ ਸਿੰਘ) ਨੂੰ ਨਿੰਦਿਆ ਜਾਂਦਾ ਰਿਹਾ ਹੈ ਪਰ ਭਗਤ ਸਿੰਘ ਦੇ ਇਨ੍ਹਾਂ ਸਾਥੀਆਂ ਦੀ ਕੋਈ ਗੱਲ ਹੀ ਨਹੀਂ ਹੁੰਦੀ। ਕਿਉਂਕਿ ਉਸ ਦਾ ਕੋਈ ਰਾਜਨੀਤਿਕ ਲਾਭ ਨਹੀਂ ਮਿਲਦਾ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਏਅਰ ਬੱਸ ਜ਼ੈਫ਼ਾਇਰ ਦਿਨ ਵੇਲੇ ਸੌਰ ਊਰਜਾ ਅਤੇ ਰਾਤ ਨੂੰ ਸੌਰ ਊਰਜਾ ਨਾਲ ਚਾਰਜ ਕੀਤੀਆਂ ਬੈਟਰੀਆਂ ਨਾਲ ਚਲਦਾ ਹੈ।ਇਹ ਸਵੈਚਾਲਿਤ ਜਹਾਜ਼ 25 ਮੀਟਰ ਲੰਮਾ ਹੈ ਅਤੇ ਇਸਦਾ ਭਾਰ ਔਸਤਨ ਇੱਕ ਇਨਸਾਨ ਦੇ ਭਾਰ ਦੇ ਬਰਾਬਰ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇਨ੍ਹਾਂ 4 ਗੱਲਾਂ ਨੇ ਔਰਤਾਂ ਨੂੰ ਸਰੀਰਕ ਸ਼ੋਸ਼ਣ ਬਾਰੇ ਬੋਲਣ ਲਾਇਆ - ਨਜ਼ਰੀਆ ਵਿਕਾਸ ਤ੍ਰਿਵੇਦੀ ਬੀਬੀਸੀ ਪੱਤਰਕਾਰ 7 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45769323 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ 'ਔਰਤ ਪੈਦਾ ਨਹੀਂ ਹੁੰਦੀ, ਬਣਾ ਦਿੱਤੀ ਜਾਂਦੀ ਹੈ'ਉਹ ਪਹਿਲੀ ਔਰਤ ਕੌਣ ਸੀ ਜਿਸ ਨੂੰ ਬਣਾਇਆ ਗਿਆ। ਅਸੀਂ ਨਹੀਂ ਜਾਣਦੇ ਪਰ ਇਹ ਫਿਕਰ ਜ਼ਰੂਰੀ ਹੈ ਕਿ ਉਹ ਆਖਿਰੀ ਔਰਤ ਕੌਣ ਹੋਵੇਗੀ ਜਿਸ ਨੂੰ ਬਣਾਇਆ ਜਾਵੇਗਾ। ਕਿਉਂਕਿ ਉਸ ਆਖਿਰੀ ਔਰਤ ਤੋਂ ਬਾਅਦ ਦੀਆਂ ਔਰਤਾਂ ਬਣਾਈਆਂ ਨਹੀਂ ਗਈਆਂ ਹੋਣਗੀਆਂ। ਉਹ ਸਿਰਫ਼ ਆਖਿਰੀ ਔਰਤ ਹੋਵੇਗੀ।ਭਾਰਤ ਸਣੇ ਪੂਰੀ ਦੁਨੀਆਂ ਦੀਆਂ ਔਰਤਾਂ ਉਸ ਆਖਿਰੀ ਔਰਤ ਵੱਲ ਵੱਧ ਰਹੀ ਹੈ ਤਾਂ ਕਿ ਉਸ ਤੋਂ ਬਾਅਦ ਉਹ ਸਮਾਜ ਦੀਆਂ ਬਣਾਈਆਂ, ਦੱਬੀਆਂ ਅਤੇ ਕੁਚਲੀਆਂ ਹੋਈਆਂ ਔਰਤਾਂ ਨਾ ਰਹਿ ਜਾਣ। ਜੋ ਸਦੀਆਂ ਤੋਂ ਆਪਣੇ ਬਣਨ, ਹਾਲਾਤ ਵਿੱਚ ਢਾਲੇ ਜਾਣ ਤੋਂ ਤੰਗ ਤਾਂ ਹਨ ਪਰ ਇਸ ਗੱਲ ਤੋਂ ਬੇਖਬਰ ਵੀ ਹਨ।#MeToo ਵਰਗੀ ਮੁਹਿੰਮ ਜਾਂ ਕਿਸੇ ਇੱਕ ਵੀ ਔਰਤ ਦਾ ਆਪਣੇ ਨਾਲ ਹੋ ਰਹੇ ਸ਼ੋਸ਼ਣ ਉੱਤੇ ਚੀਕਣਾ ਇਸੇ ਜ਼ਰੂਰੀ ਸਫ਼ਰ ਦਾ ਅਹਿਮ ਪੜਾਅ ਹੈ।ਸਟੀਰੀਓਟਾਈਪ ਗੱਲ ਹੈ ਕਿ ਔਰਤਾ ਦੇਖਾ-ਦੇਖੀ ਵਿੱਚ ਕਾਫ਼ੀ ਕੁਝ ਕਰਦੀਆਂ ਹਨ।ਦੂਜਿਆਂ ਦਾ ਸੁਖ ਦੇਖ ਕੇ ਸਾਨੂੰ ਸਭ ਨੂੰ ਆਪਣੇ ਹਿੱਸੇ ਦੇ ਵੀ ਸੁੱਖ ਲੱਭਣੇ ਪੈਂਦੇ ਹਨ।ਇਸ ਗੱਲ ਦਾ ਸ਼ੁਕਰ ਮਨਾਈਏ ਕਿ ਇਹੀ ਨਿਯਮ ਦੁਖ ਅਤੇ ਤਕਲੀਫਾਂ ਨੂੰ ਬਿਆਨ ਕਰਨ ਵਿੱਚ ਵੀ ਲਾਗੂ ਹੋ ਰਹੇ ਹਨ।ਇਹ ਵੀ ਪੜ੍ਹੋ:ਭਾਰਤੀ ਮਹਿਲਾ ਪੱਤਰਕਾਰਾਂ ਨੇ ਵੀ ਕਿਹਾ #MeTooਜਿਨਸੀ ਸ਼ੋਸ਼ਣ 'ਤੇ ਚੁੱਪ ਕਿਉਂ ਰਹਿੰਦੀਆਂ ਹਨ ਕੁੜੀਆਂ?'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਇਸੇ ਨਿਯਮ ਦਾ ਪਿਆਰਾ ਨਤੀਜਾ ਹੈ ਕਿ ਇਹ ਔਰਤਾਂ ਹੁਣ ਕਾਫੀ ਕੁਝ ਬੋਲਣ ਲੱਗੀਆਂ ਹਨ। ਇਨ੍ਹਾਂ ਔਰਤਾਂ ਨੇ ਹੁਣ 'ਔਰਤ ਹੋ ਔਰਤ ਦੀ ਤਰ੍ਹਾਂ ਰਹੋ' ਲਾਈਨ ਨੂੰ ਅੰਗੂਠਾ ਦਿਖਾ ਦਿੱਤਾ ਹੈ। ਇਨ੍ਹਾਂ ਬੜਬੜਾਉਂਦੀਆਂ ਹਿੰਮਤੀ ਔਰਤਾਂ 'ਵਾਂਗ ਰਹੋ' ਨੂੰ ਨਹੀਂ ਸਗੋਂ ਆਪਣੀ ਹੋਂਦ ਨੂੰ ਅਖੀਰ ਸਮਝਿਆ ਅਤੇ ਚੁਣਿਆ ਹੈ।ਆਪਣੇ ਮੰਨ ਅੰਦਰ ਲੁਕੇ ਬੈਠੇ ਇੱਕ ਪਿਤਾਪੁਰਖੀ ਸੋਚ ਵਾਲੇ ਆਦਮੀ ਦੀ ਭਾਸ਼ਾ ਵਿੱਚ ਪੁੱਛੀਏ ਤਾਂ ਅਚਾਨਕ ਇਨ੍ਹਾਂ ਔਰਤਾਂ ਦੀ ਜ਼ਬਾਨ ਜੋ ਕੱਲ੍ਹ ਤੱਕ ਚਲਦੀ ਨਹੀਂ ਸੀ... ਅੱਜ ਦੌੜਨ ਕਿਵੇਂ ਲੱਗੀ ਹੈ? ਤਾਂ ਮਨ ਦੇ ਅੰਦਰ ਕਿਤੇ ਆਜ਼ਾਦ ਬੈਠੀ ਔਰਤ ਜਵਾਬ ਦੇਣਾ ਚਾਹੁੰਦੀ ਹੈ।ਉਹ ਕਾਰਨ ਜਾਂ ਟ੍ਰਿਗਰ ਦਬਾਉਣਾ ਚਾਹੁੰਦੀ ਹੈ ਜਿਸ ਕਾਰਨ ਸ਼ਾਇਦ ਹਾਲੀਵੁੱਡ ਹੀਰੋਇਨਾਂ ਭਾਰਤ ਵਿੱਚ ਕਿਸੇ ਵੀ ਗ੍ਰੇਡ ਦੀ ਕੋਈ ਕਲਾਕਾਰ, ਸਕੂਲੀ ਬੱਚੀਆਂ ਜਾਂ ਹੁਣ ਮਹਿਲਾ ਪੱਤਰਕਾਰਾਂ ਚੀਕ ਕੇ ਕਹਿ ਰਹੀਆਂ ਹਨ- ਹਾਂ, ਮੇਰੇ ਨਾਲ ਕੁਝ ਗਲਤ ਹੋਇਆ ਸੀ। ਹਾਲੇ ਦੋ ਮਿੰਟ ਪਹਿਲਾਂ... ਦੱਸ, ਤੀਹ ਸਾਲ ਪਹਿਲਾਂ ਜਾਂ ਮੇਰੇ ਜਨਮ ਤੋਂ ਕੁਝ ਸਾਲ ਬਾਅਦ। Image copyright AFP/Getty Images ਤੁਹਾਨੂੰ-ਸਾਨੂੰ ਇਨ੍ਹਾਂ ਔਰਤਾਂ 'ਤੇ ਅੱਖ ਬੰਦ ਕਰਕੇ ਨਾ ਸਹੀ ਅੱਖਾਂ ਖੋਲ੍ਹ ਕੇ ਯਕੀਨ ਕਰਨਾ ਹੋਵੇਗਾ। ਜਿਵੇਂ ਅਸੀਂ ਸੜਕ ਹਾਦਸਿਆਂ, ਗਰਭ ਤੋਂ ਬੱਚਾ ਡਿੱਗਣਾ, ਖੁਦਕੁਸ਼ੀਆਂ ਦੀਆਂ ਗੱਲਾਂ 'ਤੇ ਸ਼ੱਕ ਨਹੀਂ ਕਰਦੇ। ਠੀਕ ਉਸੇ ਤਰ੍ਹਾਂ ਹੀ ਔਰਤਾਂ 'ਤੇ ਯਕੀਨ ਕਰਨਾ ਹੋਵੇਗਾ ਤਾਂ ਕਿ ਉਸ ਔਰਤ ਨੂੰ ਆਪਣੇ ਨੇੜੇ ਧੀ, ਮਾਂ, ਪਤਨੀ, ਪ੍ਰੇਮੀਕਾ, ਦੋਸਤ ਜਾਂ ਭੈਣ ਦੀ ਸ਼ਕਲ ਵਿੱਚ ਦੇਖ ਸਕੀਏ ਜੋ ਬਣਾਈ ਨਾ ਹੋਵੇ।1: ਖਾਮੋਸ਼ੀਪਾਸ਼ ਆਪਣੀ ਕਵਿਤਾ ਦੀ ਇੱਕ ਲਾਈਨ ਵਿੱਚ ਕਹਿ ਗਏ, "ਸਹਿਮੀ ਜਿਹੀ ਚੁੱਪੀ ਵਿੱਚ ਜਕੜੇ ਜਾਣਾ ਮਾੜਾ ਤਾਂ ਹੈ ਪਰ ਸਭ ਤੋਂ ਖਤਰਨਾਕ ਨਹੀਂ..."ਪਾਸ਼ ਅਤੇ ਅਜਿਹੀਆਂ ਕਵਿਤਾਵਾਂ ਨੂੰ ਪੜ੍ਹਣ ਵਾਲੇ ਕਾਫੀ ਲੋਕ ਹੋਣਗੇ ਪਰ ਇਸ ਲਾਈਨ ਨੂੰ ਜਾਣੇ-ਅਨਜਾਣੇ ਆਪਣੀ ਜ਼ਿੰਦਗੀ ਵਿੱਚ ਉਤਾਰਨ ਵਾਲੇ ਘੱਟ ਨਹੀਂ ਹੋਣਗੇ। ਇਹ ਗਿਣਤੀ ਇੰਨੀ ਜ਼ਿਆਦਾ ਹੋਵੇਗੀ ਕਿ ਜੇ ਸਭ ਦੀ ਸਹਿਮੀ ਚੁੱਪ ਨੂੰ ਜਕੜ ਤੋਂ ਰਿਹਾ ਕੀਤਾ ਜਾਵੇ ਅਤੇ ਸਾਰੀਆਂ ਚੀਕਾਂ ਨੂੰ ਮਿਲਾ ਲਿਆ ਜਾਵੇ ਤਾਂ ਦੁਨੀਆ ਭਰ ਦੇ ਕੰਨਾਂ ਨੂੰ ਸੁਣਾਈ ਦੇਣਾ ਬੰਦ ਹੋ ਜਾਵੇਗਾ।ਸਹਿਮੀ ਜਿਹੀ ਚੁੱਪ ਵਿੱਚ ਸਭ ਤੋਂ ਵੱਧ ਔਰਤਾਂ ਜਕੜ ਰਹੀਆਂ ਹਨ ਅਤੇ ਕਈ ਵਾਰੀ ਮਰਦ ਵੀ। ਜੇ ਇਸ ਦੁਨੀਆਂ ਦਾ ਅਸੂਲ ਹੈ ਕਿ ਮਰਦਾਂ ਨੂੰ ਮਾਫੀ ਮਿਲ ਜਾਂਦੀ ਹੈ, ਔਰਤਾਂ ਨੂੰ ਨਹੀਂ। ਇਸ ਦੇ ਜ਼ਿੰਮੇਵਾਰ ਜਿੰਨੇ ਆਦਮੀ ਹਨ ਤਕਰੀਬਨ ਉੰਨੀਆਂ ਹੀ ਔਰਤਾਂ ਵੀ। Image copyright AFP ਫੋਟੋ ਕੈਪਸ਼ਨ ਪ੍ਰਤਿਗਿਆ ਦੇ ਓਹਲੇ ਮਹਾਭਾਰਤ ਤੋਂ ਲੈ ਕੇ 2018 ਦੇ ਭਾਰਤ ਵਿੱਚ ਖਾਮੋਸ਼ੀ ਵਰਤੀ ਜਾ ਰਹੀ ਹੈ। (ਸੰਕੇਤਕ ਤਸਵੀਰ) ਅਸੀਂ ਉਸ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਮਹਾਭਾਰਤ ਵਿੱਚ ਦ੍ਰੌਪਦੀ ਦੀ ਖਿੱਚੀ ਜਾ ਰਹੀ ਸਾੜੀ ਨੂੰ ਰੋਕਣ ਲਈ ਗਾਂਧਾਰੀ ਅੱਖ ਦੀ ਪੱਟੀ ਹਟਾ ਕੇ ਕੁਝ ਨਹੀਂ ਬੋਲਦੀ ਪਰ ਜਦੋਂ ਉਸੇ 'ਬਲਾਤਕਾਰ' ਦੀ ਕੋਸ਼ਿਸ਼ ਕਰਦੇ ਪੁੱਤ ਦੁਰਯੋਧਨ ਦੀ ਜਾਨ ਬਚਾਉਣੀ ਹੁੰਦੀ ਤਾਂ ਉਹ ਅੱਖ ਦੀ ਪੱਟੀ ਖੋਲ੍ਹ ਦਿੰਦੀ ਹੈ। ਪ੍ਰਤਿਗਿਆ ਦੇ ਓਹਲੇ ਮਹਾਭਾਰਤ ਤੋਂ ਲੈ ਕੇ 2018 ਦੇ ਭਾਰਤ ਵਿੱਚ ਖਾਮੋਸ਼ੀ ਵਰਤੀ ਜਾ ਰਹੀ ਹੈ।ਪਰ ਇਹ ਵਿੱਚ-ਵਿੱਚ ਟੁੱਟਦੀ ਹੈ। ਬਾਲੀਵੁੱਡ, ਸਾਹਿਤ, ਸਿਆਸਤ, ਸਿੱਖਿਆ, ਮੀਡੀਆ ਜਾਂ ਇੱਕ ਪਰਿਵਾਰ ਦੇ ਅੰਦਰ ਇਸ ਦਾ ਕਾਰਨ ਕੁਝ ਵੀ ਹੋ ਸਕਦਾ ਹੈ।ਉਹ ਇੱਕ ਆਖਰੀ ਗੱਲ ਜਿਸ ਤੋਂ ਬਾਅਦ ਸਾਹ ਲੈਣਾ ਮੁਸ਼ਕਲ ਹੋ ਜਾਵੇ। ਕੋਈ ਸੁਪਨਾ, ਫ਼ਿਲਮੀ ਸੀਨ ਜਾਂ 280 ਅੱਖਰ ਦਾ ਕੋਈ ਇੱਕ ਟਵੀਟ। ਸਾਨੂੰ ਇਨ੍ਹਾਂ ਟੁੱਟਦੀਆਂ ਖਾਮੋਸ਼ੀਆਂ 'ਤੇ ਯਕੀਨ ਕਰਨਾ ਪਏਗਾ। 2. ਠਹਾਕੇ ਉਹ ਆਖਿਰੀ ਚੁਟਕੁਲਾ ਯਾਦ ਕਰੋ ਜੋ ਤੁਸੀਂ ਬਿਨਾਂ ਕਿਸੇ ਗਲਤ ਨੀਯਤ ਦੇ ਕਿਸੇ ਔਰਤ ਜਾਂ ਕਿਸੇ ਦੇ ਸਬੰਧ ਬਣਨ ਜਾਂ ਵਿਗੜਣ 'ਤੇ ਕਿਹਾ ਜਾਂ ਸੁਣਿਆ ਹੋਵੇ।ਮੈਨੂੰ ਯਕੀਨ ਹੈ ਕਿ ਤੁਸੀਂ ਉਹ ਚੁਟਕੁਲਾ ਇੱਕਦਮ ਲਾਈਟ ਮੂਡ ਵਿੱਚ ਕਿਹਾ ਸੀ ਕਿਉਂਕਿ ਦਿਲ ਤੋਂ ਤੁਸੀਂ ਸਾਫ਼ ਹੋ ਪਰ ਜੇ ਹੁਣ ਆਪਣੇ ਦਿਲ ਦੇ ਨੇੜੇ ਕਿਸੇ ਵੀ ਔਰਤ ਜਾਂ ਬੱਚੀ ਦੀ ਕਲਪਨਾ ਕਰੋ। ਇਹ ਮੁਸ਼ਕਿਲ ਕੰਮ ਹੈ, ਪਰ ਕਰੋ ਤਾਂ ਸਹੀ।ਅਜਿਹਾ ਨਾ ਹੋਵੇ ਪਰ ਉਸ ਆਪਣੀ ਨੂੰ ਕਿਸੇ ਨਾਲ ਸਬੰਧ ਵਿਗੜਣ ਜਾਂ ਸ਼ੋਸ਼ਣ ਹੋਣ ਦੀ ਹਾਲਤ ਵਿੱਚ ਤੁਹਾਡੇ ਠਹਾਕੇ ਸੁਣਦੇ ਹੋਣ ਤਾਂ ਤੁਸੀਂ ਕੀ ਕਰੋਗੇ? ਕੰਨ ਬੰਦ ਕਰੋਗੇ? Image copyright AFP ਫੋਟੋ ਕੈਪਸ਼ਨ ਅਮਿਤਾਭ ਬੱਚਨ ਅਤੇ ਆਮਿਰ ਖਾਨ ਨੇ ਤਨੁਸ਼੍ਰੀ ਦੇ ਮੁੱਦੇ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ ਜਾਂ ਸ਼ਾਇਦ ਤੁਸੀਂ ਉਨ੍ਹਾਂ ਠਹਾਕਿਆਂ ਵਾਲੀਆਂ ਆਵਾਜ਼ਾਂ ਤੱਕ ਪਹੁੰਚੇ ਜਾਂ ਤੁਹਾਡੇ ਕੰਨ ਦੇ ਰਾਹ ਦਿਲ, ਦਿਮਾਗ ਵਿੱਚ ਚੁੱਭ ਰਹੇ ਹਨ। ਇਨ੍ਹਾਂ ਠਹਾਕਿਆਂ ਦੀ ਆਵਾਜ਼ ਤੁਹਾਨੂੰ ਇੱਕ ਸ਼ੀਸ਼ੇ ਤੱਕ ਲੈ ਕੇ ਜਾਵੇਗੀ ਜਿਸ ਵਿੱਚ ਤੁਹਾਨੂੰ ਦਿਖਾਈ ਦੇਣਗੇ ਕਈ ਮੰਨੇ-ਪ੍ਰਮੰਨੇ ਨਾਮ, ਤੁਸੀਂ ਅਤੇ ਮੈਂ ਖੁਦ।ਜੋ ਕਿਸੇ ਵੱਡੇ ਸਿਤਾਰੇ ਜਾਂ ਸੜਕ 'ਤੇ ਗੁਟਖਾ ਥੁੱਕਦੇ ਹੋਏ ਚਰਿੱਤਰ ਪ੍ਰਮਾਣ ਪੱਤਰ ਵੰਡਦੇ ਇਨਸਾਨ ਦੇ ਕਹਿਣ 'ਤੇ ਠਹਾਕੇ ਲਾ ਦਿੰਦੇ ਹਨ।ਅਮਿਤਾਭ ਬੱਚਨ: ਨਾ ਮੇਰਾ ਨਾਮ ਤਨੁਸ਼੍ਰੀ ਦੱਤਾ ਹੈ, ਨਾ ਮੇਰਾ ਨਾਮ ਨਾਨਾ ਪਾਟੇਕਰ। ਕਿਵੇਂ ਉੱਤਰ ਦੇਵਾਂ ਤੁਹਾਡੇ ਸਵਾਲ ਦਾ?ਹਾਹਾਹਾਹਾ ਹਾਹਾਹਾਹਾ ਹਾਹਾਹਾਹਾਆਮਿਰ ਖਾਨ: ਮੈਂ ਸੋਚਦਾ ਹਾਂ ਕਿ ਬਿਨਾਂ ਕਿਸੇ ਮਾਮਲੇ ਦੀ ਡਿਟੇਲ ਜਾਣੇ ਮੇਰਾ ਕਿਸੇ ਤਰ੍ਹਾਂ ਕੋਈ ਗੱਲ ਕਰਨਾ ਸਹੀ ਨਹੀਂ ਰਹੇਗਾ।ਹਾਹਾਹਾ ਹਾਹਾ ਹਾਹਾਹਾ ਹਾਹਾ। ਸਹੀ ਗੱਲ... ਸਹੀ ਗੱਲ। ਹਾਹਾ ਹਾਹਾਸਲਮਾਨ ਖਾਨ: ਤੁਸੀਂ ਕਿਸ ਇਵੈਂਟ ਵਿੱਚ ਆਏ ਹੋ ਮੈਡਮ। ਜਿਸ ਇਵੈਂਟ ਵਿੱਚ ਆਈ ਹੋ, ਉਸੇ ਇਵੈਂਟ ਦਾ ਸਵਾਲ ਪੁੱਛੋ ਨਾ?ਹਾਹਾਹਾ ਹਾਹਾ ਹਾਹਾਹਾ ਹਾਹਾਪੈਸੇ ਕਮਾਉਣਾ ਅਤੇ ਆਪਣੇ ਫੈਨਜ਼ ਦਾ ਦਾਇਰਾ ਘੱਟ ਹੋਣ ਤੋਂ ਡਰੇ ਬਿਨਾਂ ਸਿੱਧੀ ਰੀੜ੍ਹ ਦੇ ਇਨ੍ਹਾਂ ਸਿਤਾਰਿਆਂ ਤੋਂ ਉਮੀਦ ਕਿਉਂ ਕੀਤੀ ਜਾਵੇ।ਸ਼ਿਕਾਇਤ ਇਨ੍ਹਾਂ ਅਦਾਕਾਰਾਂ ਤੋਂ ਨਹੀਂ, ਤੁਹਾਡੇ ਅਤੇ ਸਾਡੇ ਤੋਂ ਹੈ। ਜੋ ਇਨ੍ਹਾਂ ਦੇ ਜ਼ਰੂਰੀ ਸਵਾਲਾਂ ਦੇ ਬੇਤੁਕੇ ਜਵਾਬ ਦੇਣ 'ਤੇ ਗੁੱਸੇ ਨਾਲ ਭਰਦੇ ਨਹੀਂ, ਠਹਾਕੇ ਲਾਉਂਦੇ ਹਾਂ।ਤੁਹਾਡਾ ਸਾਡਾ ਇਹ ਹਾਹਾ ਹਾਹਾ ਹੀ ਉਨ੍ਹਾਂ ਔਰਤਾਂ ਨੂੰ ਬੋਲਣ ਨਹੀਂ ਦੇਵੇਗਾ, ਜੋ ਤੁਹਾਡੀ ਆਪਣੀ ਵੀ ਹੋ ਸਕਦੀ ਹੈ।3: ਸੋਸ਼ਲ ਮੀਡੀਆ ਦਾ ਵਿਕਾਸਤੁਹਾਡੀ ਮੰਮੀ ਫੇਸਬੁੱਕ 'ਤੇ ਹੈ? ਜਵਾਬ ਦੋ ਹੋ ਸਕਦੇ ਹਨ। ਪਹਿਲਾ- ਹਾਂ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਫੇਸਬੁੱਕ 'ਤੇ ਆਏ ਹਨ।ਹੁਣ ਆਪਣੇ ਸੋਸ਼ਲ ਮੀਡੀਆ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰੋ, ਜਦੋਂ ਤੁਸੀਂ ਕਿਸੇ ਗੁੱਡੀ, ਫੁੱਲ ਪੱਤੀ ਜਾਂ ਹੀਰੋਇਨ ਵਾਲੇ ਵਾਲਪੇਪਰ ਵਾਲੀ ਕੁੜੀ ਨੂੰ ਫਰੈਂਡਰਿਕੁਐਸਟ ਭੇਜੀ ਸੀ। ਜਾਂ ਤੁਸੀਂ ਕੁੜੀ ਹੋ ਤਾਂ ਤੁਸੀਂ ਖੁਦ ਅਜਿਹਾ ਕੁਝ ਪੋਸਟ ਕੀਤਾ ਹੋਵੇ।ਇਹ ਵੀ ਪੜ੍ਹੋ:ਲੱਦਾਖੀ, ਜੋ ' ਅਸਲ ਆਰੀਆ' ਹੋਣ ਦਾ ਕਰਦੇ ਨੇ ਦਾਅਵਾਏਅਰ-ਕੰਡੀਸ਼ਨਰ ਇੰਝ ਲੈ ਸਕਦਾ ਹੈ ਤੁਹਾਡੀ ਜਾਨ'ਮੇਰਾ ਪਤੀ ਘਰੋਂ ਗਿਆ ਤੇ ਕਦੇ ਨਹੀਂ ਮੁੜਿਆ'ਹੁਣ ਉਸ ਦੌਰ ਤੋਂ ਅੱਗੇ ਵੱਧਦੇ ਹਾਂ, ਠੀਕ ਉਸੇ ਤਰ੍ਹਾਂ ਹੀ ਜਿਵੇਂ 'ਮਨੁੱਖ ਦੇ ਵਿਕਾਸ' ਵਾਲੀ ਤਸਵੀਰ ਵਿੱਚ ਬਾਂਦਰ ਨੂੰ ਪੀਠ ਸਿੱਧੀ ਕਰਨ ਦੇ ਕ੍ਰਮ ਵਿੱਚ ਸੱਜੇ ਪਾਸੇ ਸਭ ਤੋਂ ਲੰਬੇ ਆਦਮੀ ਦੇ ਹੱਥ ਵਿੱਚ ਹਥਿਆਰ ਆ ਜਾਂਦਾ ਹੈ। Image copyright Trailer Grab ਫੋਟੋ ਕੈਪਸ਼ਨ ਸੋਸ਼ਲ ਮੀਡੀਆ ਦੇ ਵਿਕਾਸ ਨਾਲ ਔਰਤਾਂ ਖੁਲ੍ਹ ਕੇ ਆਪਣੇ ਵਿਚਾਰ ਰੱਖ ਰਹੀਆਂ ਹਨ ਇਨ੍ਹਾਂ ਕੁੜੀਆਂ ਨੇ ਸੋਸ਼ਲ ਮੀਡੀਆ 'ਤੇ ਵਾਲਪੇਪਰ, ਹੀਰੋਇਨਾਂ ਦੀ ਫੋਟੋ ਲਗਾਉਣ ਤੋਂ ਬਾਅਦ ਸਫਰ ਸ਼ੁਰੂ ਕੀਤਾ। ਇਹ ਔਰਤਾਂ ਪਹਿਲਾਂ ਕਵਿਤਾਵਾਂ ਲਿਖਦੀਆਂ ਹਨ। ਫਿਰ ਹਿੰਮਤ ਕਰਕੇ ਤਸਵੀਰਾਂ ਲਗਾਉਣ ਦਾ ਦੌਰ ਆਇਆ ਤਾਂ ਇਹਨਾਂ ਸੋਸ਼ਲ ਮੀਡੀਆ ਅਕਾਉਂਟਸ ਉੱਤੇ ਇਨ੍ਹਾਂ ਦੀ ਸ਼ਕਲ ਦਿਖਣ ਲੱਗੀ। ਕੁੜੀਆਂ ਨੇ ਕੁਝ-ਕੁਝ ਲਿਖਣਾ ਸ਼ੁਰੂ ਕੀਤਾ। ਪਿਆਰ ਪਰਿਵਾਰ, ਧੋਖੇ ਅਤੇ ਸੁਪਨਿਆਂ 'ਤੇ। 'ਫੈਮੀਨਿਜ਼ਮ' ਸ਼ਬਦ ਟ੍ਰੈਂਡ ਬਣਿਆ। ਕੁੜੀਆਂ ਨੇ ਫੇਸਬੁੱਕ 'ਤੇ 'what's on your mind?' ਲਿਖਿਆ ਦੇਖਿਆ ਤਾਂ ਕਾਲੀ ਪੰਨੀ ਵਿੱਚ ਸਾਲਾਂ ਤੋਂ ਲੁਕੇ ਪੰਜ ਦਿਨ ਦੀਆਂ ਤਕਲੀਫ਼ਾਂ ਨੂੰ ਲਿਖਣਾ ਸ਼ੁਰੂ ਕੀਤਾ।ਇਹ ਇੱਕ ਅਜਿਹੇ ਦੇਸ ਵਿੱਚ ਹੋ ਰਿਹਾ ਸੀ ਜਿੱਥੇ ਪੀਰੀਅਡਜ਼ ਹੋਣ 'ਤੇ ਪੰਜ ਦਿਨਾਂ ਵਿੱਚ ਘਰੋਂ ਤਕਰੀਬਨ ਬਾਹਰ ਕਰ ਦਿੱਤਾ ਜਾਂਦਾ ਹੈ। ਕੁੜੀਆਂ ਨੇ ਆਪਣੇ ਦਿਲ ਦੀਆਂ ਗੱਲਾਂ ਇਸ ਕਦਰ ਕਹੀਆਂ ਕਿ ਲੋਕਾਂ ਨੂੰ ਲੱਗਣ ਲਗਿਆ ਕਿ 'ਔਰਤਾਂ ਦਾ ਹੱਕ ਕੀ ਸਿਰਫ਼ ਪੀਰੀਅਡਜ਼ ਤੱਕ ਹੀ ਸੀਮਿਤ ਹੈ। ਅਤੇ ਕੁਝ ਹੈ ਨਹੀਂ ਕਿ ਇਨ੍ਹਾਂ ਔਰਤਾਂ ਕੋਲ।' ਪਰ ਇਹ ਇਨ੍ਹਾਂ ਕੁੜੀਆਂ ਦੀ ਜਿੱਤ ਹੀ ਤਾਂ ਹੈ ਕਿ ਹੁਣ ਤੋਂ ਕੁਝ ਸਾਲ ਪਹਿਲਾਂ ਜਿਨ੍ਹਾਂ ਦਿਨਾਂ ਨੂੰ 'ਉਨ੍ਹਾਂ ਦਿਨਾਂ' ਕਿਹ ਕੇ ਲੁਕੋ ਦਿੱਤਾ ਜਾਂਦਾ ਸੀ, ਉਹ ਹੁਣ ਖੁੱਲ੍ਹ ਕੇ ਕਹਿ ਰਹੀਆਂ ਹਨ- ਮੈਂ ਡਾਊਨ ਹਾਂ ਯਾਰ, ਪੀਰੀਅਡਜ਼ ਚੱਲ ਰਹੇ ਹਨ। ਚਾਕਲੇਟ ਖਾਣ ਦਾ ਮੰਨ ਹੈ।ਜਿਵੇਂ ਮਨੁੱਖ ਵਿਕਾਸ ਦੇ ਕ੍ਰਮ ਵਿੱਚ ਆਖਿਰੀ ਤੋਂ ਪਹਿਲਾਂ ਆਦਮੀ ਦੇ ਹੱਥ ਵਿੱਚ ਹਥਿਆਰ ਆ ਗਿਆ ਸੀ। ਸੋਸ਼ਲ ਮੀਡੀਆ ਦੇ ਵਿਕਾਸ ਦੇ ਦੌਰ ਵਿੱਚ ਹੁਣ ਹਥਿਆਰ ਔਰਤਾਂ ਦੇ ਹੱਥ ਵਿੱਚ ਹੈ। ਉਹ ਇਸ ਹਥਿਆਰ ਨਾਲ ਆਪਣੀ ਗੱਲ ਨੂੰ ਮਜ਼ਬੂਤੀ ਵਿੱਚ ਰੱਖਣਗੀਆਂ ਵੀ ਅਤੇ ਬਰਾਬਰੀ ਦਾ ਜੋ ਹੱਕ ਸਾਲਾਂ ਤੋਂ ਸ਼ੋਸ਼ਣ ਦੇ ਕੰਬਲ ਵਿੱਚ ਸਮਾਜ ਨੇ ਲੁਕੋ ਕੇ ਰੱਖਿਆ ਹੈ ਉਸ ਨੂੰ ਵੀ ਲੈਣਗੀਆਂ।ਹੁਣ ਇਸ ਹਥਿਆਰ ਨਾਲ ਉਹ ਅਤੀਤ ਦੇ ਮੁਲਜ਼ਮਾਂ ਨੂੰ ਖੋਦਣਗੀਆਂ ਅਤੇ ਵਰਤਮਾਨ ਜਾਂ ਭਵਿੱਖ ਵਿੱਚ ਖੁਦ ਵੱਲ ਘੂਰਦੀਆਂ ਅੱਖਾਂ ਅਤੇ ਵਧਦੇ ਸ਼ਰੀਰ ਦੇ ਅੰਗਾਂ ਨੂੰ ਸੁਚੇਤ ਕਰਨਗੀਆਂ।ਇਹੀ ਦੁਨੀਆਂ ਭਰ ਦੀਆਂ ਉਨ੍ਹਾਂ ਚੁੱਪ ਬੈਠੀਆਂ ਅਤੇ ਚੀਕਕੇ ਆਪਣਾ ਦੁਖ ਭਰਿਆ ਸੱਚ ਦੱਸਦੀਆਂ ਔਰਤਾਂ ਦਾ ਵਿਕਾਸ ਹੋਵੇਗਾ ਜਿਸ ਤੋਂ ਬਾਅਦ ਉਹ ਆਖਿਰੀ ਔਰਤ ਦੇ ਪਾਰ ਜਾ ਕੇ ਇੱਕ ਅਜਿਹੀ ਔਰਤ ਹੋ ਸਕੇਗੀ ਜੋ ਤੁਹਾਡੀ ਸਾਡੀ ਬਣਾਈ ਹੋਈ ਨਹੀਂ ਹੋਵੇਗੀ। ਉਹ ਸਿਰਫ਼ ਅਤੇ ਸਿਰਫ਼ ਔਰਤ ਹੋਵੇਗੀ। 4: ਔਰਤਾਂ ਦੀ ਹਿੰਮਤ ਅਤੇ ਭਰੋਸਾਰੇਸਤਰਾਂ ਦੇ ਮੈਨਿਊ ਵਿੱਚ ਕੀ ਲਿਖਿਆ ਹੈ, ਇਸ ਤੋਂ ਵੱਧ ਅਸੀਂ ਇਹ ਦੇਖਦੇ ਹਾਂ ਕਿ ਸਾਹਮਣੇ ਵਾਲੀ ਦੀ ਥਾਲੀ ਵਿੱਚ ਕੀ ਹੈ। ਜੈਂਡਰ ਪ੍ਰਧਾਨ ਦੁਨੀਆ ਵਿੱਚ ਇਸ ਗੱਲ ਦਾ ਇੱਕ ਸਕਾਰਤਮਕ ਭਰੋਸਾ ਇਹ ਹੈ ਕਿ ਇਸ ਆਦਤ ਦਾ ਕੋਈ ਜੈਂਡਰ ਨਹੀਂ ਹੁੰਦਾ। Image copyright JIGNESH PANCHAL ਔਰਤਾਂ ਦੂਜੀਆਂ ਔਰਤਾਂ ਦਾ ਦੁਖ ਦੇਖਕੇ ਹਿੰਮਤ ਹੋ ਰਹੀ ਹੈ ਅਤੇ ਆਪਣਾ ਦੱਬਿਆ ਹੋਇਆ ਦੁਖ ਲੱਭ ਰਹੀਆਂ ਹਨ। ਇਹ ਔਰਤਾਂ ਸ਼ਾਇਦ ਹੁਣ ਜਾਣਨ ਲੱਗੀਆਂ ਹਨ ਕਿ ਜਿਸ ਨੂੰ ਸਹਿਮ ਕੇ ਪੀ ਗਈਆਂ ਸਨ, ਉਹ ਪਾਣੀ ਨਹੀਂ... ਸ਼ੋਸ਼ਣ ਦਾ ਘੁੱਟ ਸੀ। ਜਿਸ ਨੂੰ ਬਾਹਰ ਨਹੀਂ ਕੱਢਿਆ ਤਾਂ ਘੁੱਟ ਪੀਣ ਵਾਲੀਆਂ ਔਰਤਾਂ ਅਤੇ ਪਿਆਉਣ ਵਾਲੇ ਮਰਦ ਵੱਧਦੇ ਚਲੇ ਜਾਣਗੇ।ਦ੍ਰੌਪਦੀ ਤੋਂ ਲੈ ਕੇ ਤਨੁਸ਼੍ਰੀ ਦੱਤਾ ਤੱਕ, ਨਾਲ ਵਾਲੇ ਡੈਸਕ 'ਤੇ ਬੈਠੇ ਆਦਮੀ ਕੋਲੋਂ ਸਰੀਰਕ ਸ਼ੋਸ਼ਣ ਝੱਲਦੇ ਹੋਈ ਔਰਤ ਤੋਂ ਲੈ ਕੇ ਬਲਾਤਕਾਰ ਦੀਆਂ ਖਬਰਾਂ ਵਿੱਚ 'ਮਾਮਲੇ ਦੀ ਜਾਂਚ ਕੀਤੀ ਜਾਵੇਗੀ' ਲਾਈਨ ਲਿਖਣ ਵਾਲੀਆਂ ਮਹਿਲਾ ਪੱਤਰਕਾਰਾਂ ਤੱਕ। ਇਤਿਹਾਸ ਦੀ ਪਹਿਲੀ ਸਰੀਰਕ ਸ਼ੋਸ਼ਣ ਝੱਲਣ ਵਾਲੀ ਮਹਿਲਾ ਤੋਂ ਲੈ ਕੇ ਤੁਹਾਡਾ ਇਸ ਲਾਈਨ ਨੂੰ ਪੜ੍ਹੇ ਜਾਂਦੇ ਵੇਲੇ ਕਿਤੇ ਕਿਸੀ ਬੱਚੀ ਦੀ ਗੁਲਾਬੀ ਸਕਰਟ ਵਿੱਚ ਕਿਸੇ ਨਜ਼ਰ ਦੇ ਦਾਖਲ ਹੋਣ ਤੱਕ।'ਅਰੇ ਜਦੋਂ ਇੰਨੀ ਵੱਡੀ ਹੀਰੋਇਨ ਬੋਲ ਰਹੀ ਹੈ ਤਾਂ ਮੈਂ ਕਿਉਂ ਨਾ ਬੋਲਾਂ।' 'ਮੇਰਾ ਸਰੀਰ ਵੀ ਤਾਂ ਮੇਰਾ ਆਪਣਾ ਹੀ ਹੈ।' 'ਚਾਚਾ, ਅਜਿਹਾ ਕਿਉਂ ਕਰ ਰਹੇ ਹੋ? ਪਲੀਜ਼ ਚਾਚਾ' 'ਮੈਂ ਕਿੰਨਾ ਮਨ੍ਹਾਂ ਕੀਤਾ ਸੀ।''ਉਸ ਨੂੰ ਆਪਣਾ ਸਮਝਿਆ ਸੀ ਅਤੇ ਉਸ ਨੇ ਮੇਰੇ ਨਾਲ ਹੀ...''ਕਿੰਨੇ ਸਾਲਾਂ ਤੋਂ ਚੁੱਰ ਰਹੀ...ਹੁਣ ਹੋਰ ਨਹੀਂ।''ਮੈਂ ਬੌਸ, ਐਚਆਰ ਨੂੰ ਸ਼ਿਕਾਇਤ ਵੀ ਕੀਤੀ ਸੀ...ਨੌਕਰੀ ਮੇਰੀ ਲੋੜ ਸੀ। ਕੀ ਕਰਦੀ।''ਕੋਈ ਮੇਰਾ ਯਕੀਨ ਹੀ ਨਹੀਂ ਕਰ ਰਿਹਾ.. ਕੀ ਮਰ ਜਾਵਾਂ?'ਸ਼ਾਇਦ ਇਹ ਗੱਲ ਕਿਸੇ ਕੁੜੀ ਨੇ ਇੱਕ ਵਾਰੀ ਨਹੀਂ...ਹਜ਼ਾਰਾਂ ਵਾਰੀ ਸੋਚੀ ਹੋਵੇਗੀ। ਪਰ ਹਰ ਵਾਰੀ ਚੁੱਪ ਹੋ ਕੇ ਦੂਜੇ ਜ਼ਰੂਰੀ ਕੰਮਾਂ ਵਿੱਚ ਲੱਗ ਜਾਂਦੀ ਹੋ। ਮਨ ਵਿੱਚ ਕਈ ਸਵਾਲ ਲਏ ਹੋਏ। ਇਹ ਸਵਾਲ ਜ਼ਰੂਰੀ ਨਹੀਂ ਕਿ ਸ਼ੋਸ਼ਣ ਦਾ ਘੁੱਟ ਪੀਤੀ ਹੋਈ ਕੁੜੀ ਦਾ ਹੋਵੇ। ਇਹ ਸਵਾਲ ਤੁਹਾਡੇ, ਸਾਡੇ ਅਤੇ ਸਮਾਜ ਦੇ ਹਨ। ਜਿਸ ਨੂੰ ਕੁੜੀ ਸਮਝਦੀ ਹੈ ਅਤੇ ਉਹ ਕੀ ਜਵਾਬ ਦੇਵੇਗੀ ਅਤੇ ਉਸ ਜਵਾਬ 'ਤੇ ਕੌਣ ਭਰੋਸਾ ਕਰੇਗਾ। ਇਹ ਸੋਚ ਕੇ ਉਹ ਚੁੱਪ ਹੈ। ਉਡੀਕ ਕਰ ਰਹੀ ਹੈ ਉਸ 'ਤੇ ਕੌਣ ਭਰੋਸਾ ਕਰੇਗਾ ਇਹ ਸੋਚ ਕੇ ਉਹ ਚੁੱਪ ਹੈ। ਉਡੀਕ ਕਰ ਰਹੀ ਹੈ ਉਸ ਦਿਨ ਦਾ ਜਦੋਂ ਉਹ ਆਪਣਾ ਸੱਚ ਚੀਕ ਕੇ ਕਹਿ ਸਕੇ। ਜਦੋਂ ਤੁਸੀਂ ਉਸ 'ਤੇ ਭਰੋਸਾ ਕਰ ਸਕੋ।100 ਵਿੱਚੋਂ ਕੁਝ ਮਾਮਲਿਆਂ ਵਿੱਚ ਦਾਜ ਕਾਨੂੰਨ ਦੀ ਸ਼ਾਇਦ ਗਲਤ ਵਰਤੋਂ ਹੁੰਦੀ ਹੋਵੇਗੀ ਪਰ ਕੀ ਉਸ ਇੱਕ ਗਲਤ ਵਰਤੋਂ ਨਾਲ... ਉਨ੍ਹਾਂ ਚੂੜਾ ਪਾਈ ਕੁੱਟ ਖਾਂਦੀਆਂ ਨੂੰਹਾਂ ਦੀਆਂ ਲਾਲ ਪਿੱਠਾਂ ਨੂੰ ਕੀ ਤੁਸੀਂ ਇਸੇ ਤਰ੍ਹਾਂ ਹੀ ਬਿਨਾਂ ਇਨਸਾਫ਼ ਦੇ ਰਹਿਣ ਦੇਵੋਗੇ। ਜਾਂ ਉਹ ਔਰਤਾਂ, ਜੋ ਦਾਜ ਲਈ ਜ਼ਿੰਦਾ ਸਾੜ ਦਿੱਤੀਆਂ ਗਈਆਂ। ਤੁਸੀਂ ਕਹੋਗੇ-ਬਿਲਕੁਲ ਨਹੀਂ। ਇਨਸਾਫ਼ ਹੋਣਾ ਚਾਹੀਦਾ ਹੈ।100 ਕਸੂਰਵਾਰ ਰਿਹਾ ਹੋ ਜਾਣ ਪਰ ਇੱਕ ਬੇਕਸੂਰ ਫਸਣਾ ਨਹੀਂ ਚਾਹੀਦਾ।' ਫਿਲਮਾਂ ਵਿੱਚ ਘਿੱਸ ਚੁੱਕੇ ਇਸ ਸੰਵਾਦ ਵਿੱਚ ਖੁਦ ਨੂੰ ਤੁਸੀਂ ਬੇਕਸੂਰ ਵਾਲੇ ਸਾਂਚੇ ਵਿੱਚ ਤਾਂ ਕਈ ਵਾਰੀ ਦੇਖਿਆ ਹੋਵੇਗਾ। ਕਿਸੇ ਆਪਣੇ ਦੇ ਕਸੂਰਵਾਰ ਦੇ ਰਿਹਾ ਹੋਣ ਦੀ ਕਲਪਨਾ ਕਰੋ।ਤੁਹਾਨੂੰ ਇਹ ਫਿਲਮੀ ਡਾਇਲਗ ਝੂਠਾ ਲੱਗਣ ਲੱਗੇਗਾ।ਫਿਰ ਸੱਚ 'ਤੇ ਭਰੋਸਾ ਤਾਂ ਜ਼ਿੰਦਗੀ ਦਾ ਬੇਸਿਕ ਹੈ।ਕੋਈ ਕੁਝ ਕਹਿ ਰਿਹਾ ਹੈ ਤਾਂ ਸਮਝੋ। ਸੰਭਵ ਹੈ ਤਾਂ ਭਰੋਸਾ ਕਰੋ। ਤੁਸੀਂ ਸਰੀਰ ਤੇ ਸਰੀਰਕ ਸ਼ੋਸ਼ਣ ਝੱਲ ਚੁੱਕੀ ਕਿਸੇ ਔਰਤ 'ਤੇ ਜਦੋਂ ਤੁਸੀਂ ਜਾਣੇ-ਅਣਜਾਣੇ ਬਿਨਾਂ ਸੱਚ ਜਾਣੇ ਜਾਂ ਸਮਝਣ ਦੀ ਕੋਸ਼ਿਸ਼ ਕੀਤੇ ਬਿਨਾਂ ਇੱਕ ਰਾਏ ਬਣਾਉਂਦੇ ਹਨ ਤਾਂ ਤੁਸੀਂ ਵੀ ਇੱਕ ਕਿਸਮ ਦਾ ਜ਼ਹਿਨੀ ਸ਼ੋਸ਼ਣ ਕਰਦੇ ਹਨ।ਸ਼ੱਕ ਕਰੋ...ਪਰ ਭਰੋਸਾ ਵੀ ਕਰੋ।ਇਹ ਵੀ ਪੜ੍ਹੋ:'ਸੈਕਸ ਹਮਲੇ ਨਾਲ ਜ਼ਿੰਦਗੀ ਡਰਾਵਣੀ ਤੇ ਸ਼ਰਮਨਾਕ ਹੋ ਗਈ''16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ''ਮੇਰੀ ਕਾਰ ਨੂੰ ਘੇਰ ਲਿਆ ਗਿਆ ਤੇ ਗੁੰਡੇ ਵੀ ਆ ਗਏ'ਨਹੀਂ ਤਾਂ ਬਿਨਾਂ ਭਰੋਸੇ ਦੇ ਇਹ ਦੁਨੀਆ ਔਰਤਾਂ ਅਤੇ ਮਰਦਾਂ ਦੋਹਾਂ ਲਈ ਭਾਰੀ ਲੱਗਣ ਲਗੇਗੀ।ਅੰਕੜੇ ਮੁਹੱਈਆ ਕਰਾਉਣ ਵਾਲੀ ਕੋਈ ਵੈੱਬਸਾਈਟ ਜਾਂ ਸੰਸਥਾ ਨਹੀਂ ਦੱਸ ਸਕੇਗੀ ਕਿ ਕਿੰਨੀਆਂ ਔਰਤਾਂ ਆਪਣੇ ਨਾਲ ਹੋਏ ਸ਼ੋਸ਼ਣ ਦੀ ਗੱਲ ਮਨ ਵਿੱਚ ਲਏ ਮਰ ਗਈਆਂ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮੁਹੱਰਮ ਕੀ ਹੈ? ਜਾਣੋ ਗ਼ਮ ਤੇ ਮਾਤਮ ਦਾ ਇਤਿਹਾਸ ਆਰਵੀ ਸਮਿਥ ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ 21 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45603589 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਤੁਰਕੀ ਵਿੱਚ ਸ਼ੀਆ ਕੁੜੀ ਅਸ਼ੂਰਾ ਦਾ ਮਾਤਮ ਮਨਾਉਂਦੀ ਹੋਈ ਇਸਲਾਮੀ ਕੈਲੰਡਰ ਮੁਤਾਬਕ ਸਾਲ ਦਾ ਪਹਿਲਾ ਮਹੀਨਾ ਮੁਹੱਰਮ ਹੁੰਦਾ ਹੈ। ਇਸ ਨੂੰ 'ਮਾਤਮ ਦਾ ਮਹੀਨਾ' ਵੀ ਆਖਿਆ ਜਾਂਦਾ ਹੈ।ਇਸ ਵਾਰ ਇਹ ਮਹੀਨਾ 11 ਸਤੰਬਰ ਤੋਂ 9 ਅਕਤੂਬਰ ਤਕ ਹੈ; ਇਸਦਾ ਦਸਵਾਂ ਦਿਨ ਸਭ ਤੋਂ ਖਾਸ ਹੁੰਦਾ ਹੈ। ਇਸ ਵਾਰ ਮੁਹੱਰਮ ਦਾ ਦਸਵਾਂ ਦਿਨ 21 ਸਤੰਬਰ ਨੂੰ ਪੈਂਦਾ ਹੈ। ਮੁਹੱਰਮ ਦੇ ਦਸਵੇਂ ਦਿਨ ਹੀ ਇਸਲਾਮ ਦੀ ਰੱਖਿਆ ਲਈ ਪੈਗੰਬਰ ਹਜ਼ਰਤ ਮੁਹੰਮਦ ਦੇ ਦੋਹਤੇ ਹਜ਼ਰਤ ਇਮਾਮ ਹੁਸੈਨ ਨੇ ਆਪਣੀ ਜਾਨ ਦਿੱਤੀ ਸੀ। ਇਸਨੂੰ ਆਸ਼ੂਰਾ ਵੀ ਆਖਿਆ ਜਾਂਦਾ ਹੈ।ਇਹ ਵੀ ਪੜ੍ਹੋ:ਸ਼ੂਗਰ ਡੈਡੀ ਅਤੇ ਸ਼ੂਗਰ ਬੇਬੀ ਦੇ ਰਿਸ਼ਤੇ ਦਾ ਨਵਾਂ ਰੁਝਾਨ ਕਿਉਂ ਪੈਦਾ ਹੁੰਦੇ ਹਨ ਚਾਰ ਹੱਥਾਂ ਤੇ ਚਾਰ ਪੈਰਾਂ ਵਾਲੇ ਬੱਚੇ? ਅਨੂਪ ਜਲੋਟਾ ਦੇ ਇਸ਼ਕ ਤੋਂ ਕੋਈ ਹੈਰਾਨ, ਕੋਈ ਪ੍ਰੇਸ਼ਾਨਮਾਤਮ ਵਜੋਂ ਇਸ ਦਿਨ ਸ਼ੀਆ ਮੁਸਲਮਾਨ ਇਮਾਮਬਾੜੇ ਜਾਂਦੇ ਹਨ ਅਤੇ ਤਾਜ਼ੀਆ ਕੱਢਦੇ ਹਨ। ਭਾਰਤ ਵਿੱਚ ਕਈ ਥਾਵਾਂ 'ਤੇ ਮਾਤਮ ਦਾ ਪ੍ਰਦਰਸ਼ਨ ਕਰਦਿਆਂ ਯਾਤਰਾਵਾਂ ਨਿਕਲਦੀਆਂ ਹਨ ਅਤੇ ਲਖ਼ਨਊ ਇਸ ਦਾ ਮੁੱਖ ਕੇਂਦਰ ਹੈ।ਇਮਾਮ ਹੁਸੈਨ ਦੀ ਸ਼ਹਾਦਤ ਹਜ਼ਰਤ ਇਮਾਮ ਹੁਸੈਨ ਨੂੰ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਸਮੇਤ 680 ਈਸਵੀ ਵਿੱਚ ਕਰਬਲਾ ਦੀ ਜੰਗ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਜੰਗ ਇਮਾਮ ਹੁਸੈਨ ਅਤੇ ਬਾਦਸ਼ਾਹ ਯਜ਼ੀਦ ਦੀਆਂ ਫੌਜਾਂ ਵਿਚਕਾਰ ਹੋਈ ਸੀ। Image copyright Getty Images ਫੋਟੋ ਕੈਪਸ਼ਨ ਕਰਬਲਾ ਵਿੱਚ ਇਮਾਮ ਹੂਸੈਨ ਦੀ ਮਜ਼ਾਰ 'ਤੇ ਲੱਖਾਂ ਦੀ ਤਦਾਦ ਵਿੱਚ ਸ਼ੌਕ ਮਨਾਉਂਦੇ ਹੋਏ ਸ਼ੀਆ ਮੁਸਲਮਾਨ ਕਰਬਲਾ ਮੌਜੂਦਾ ਸਮੇਂ ਦੇ ਇਰਾਕ ਵਿੱਚ ਪੈਂਦਾ ਹੈ, ਜਿੱਥੇ ਉਨ੍ਹਾਂ ਦਾ ਮਕਬਰਾ ਉਸੇ ਥਾਂ 'ਤੇ ਹੈ ਜਿਥੇ ਉਨ੍ਹਾਂ ਦੀ ਮੌਤ ਹੋਈ ਸੀ। ਇਹ ਇਰਾਕ ਦੀ ਰਾਜਧਾਨੀ ਬਗਦਾਦ ਤੋਂ ਕਰੀਬ 120 ਕਿਲੋਮੀਟਰ ਦੂਰ ਹੈ।ਮਰਸੀਆ ਕੀ ਕਹਿੰਦਾ ਹੈ?ਲਖਨਊ ਦੇ ਨਵਾਬਾਂ ਦੇ ਰਾਜ ਵਿੱਚ ਕਈ ਸ਼ਾਇਰਾਂ ਨੇ ਮੁਹੱਰਮ ਲਈ ਮਰਸੀਏ (ਕਿਸੇ ਦੀ ਸ਼ਹਾਦਤ ਦੀ ਯਾਦ ਵਿੱਚ ਕਵਿਤਾ) ਲਿਖੇ। ਇਨ੍ਹਾਂ ਵਿੱਚ ਸ਼ਾਮਲ ਸਨ ਮੀਰ ਅਨੀਸ, ਜਿਨ੍ਹਾਂ ਨੇ ਕਰਬਲਾ ਦੀ ਜੰਗ ਦਾ ਅਦਭੁਤ ਵੇਰਵਾ ਦਿੱਤਾ ਹੈ।ਮੁਹੱਰਮ ਵੇਲੇ ਗਾਏ ਜਾਣ ਵਾਲੇ ਮਰਸੀਏ ਵਿੱਚ ਇਮਾਮ ਹੁਸੈਨ ਦੀ ਮੌਤ ਦਾ ਵੇਰਵਾ ਹੁੰਦਾ ਹੈ। ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਹਨ। ਕਾਲੇ ਬੁਰਕੇ ਪਾ ਕੇ ਔਰਤਾਂ ਛਾਤੀ ਪਿੱਟ-ਪਿੱਟ ਕੇ ਰੋਂਦੀਆਂ ਹਨ ਅਤੇ ਮਰਦ ਖੁਦ ਨੂੰ ਕੁੱਟ-ਕੁੱਟ ਕੇ ਲਹੂ-ਲੁਹਾਣ ਹੋ ਜਾਂਦੇ ਹਨ।ਇਹ ਵੀ ਪੜ੍ਹੋ:ਇੰਡੋਨੇਸ਼ੀਆ ਕਿਉਂ ਹੈ IS ਦੇ ਨਿਸ਼ਾਨੇ 'ਤੇਪਾਕਿਸਤਾਨ ਦੇ 'ਗ਼ਾਇਬ' ਸ਼ੀਆ ਮੁਸਲਮਾਨਾਂ ਦੀ ਕਹਾਣੀਕਿਮ ਕਰਦਾਸ਼ੀਆਂ ਲਈ ਲੌਲੀਪੌਪ ਨੇ ਸਹੇੜਿਆ ਵਿਵਾਦਤਾਜ਼ੀਏ ਦੌਰਾਨ ਇੱਕ ਆਵਾਜ਼ ਉੱਠਦੀ ਹੈ, "ਯਾ ਹੁਸੈਨ, ਹਮ ਨਾ ਹੁਏ।" ਇਸਦਾ ਭਾਵ ਹੈ, "ਸਾਨੂੰ ਦੁੱਖ ਹੈ, ਇਮਾਮ ਹੁਸੈਨ, ਕਿ ਕਰਬਲਾ ਦੀ ਜੰਗ ਵਿੱਚ ਤੁਹਾਡੇ ਨਾਲ ਜਾਨ ਦੇਣ ਲਈ ਅਸੀਂ ਮੌਜੂਦ ਨਹੀਂ ਸੀ।"ਖਾਣੇ ਦਾ ਮਹੱਤਤਾ ਮੁਹੱਰਮ ਵਿੱਚ ਮੁੱਖ ਤੌਰ 'ਤੇ ਖਿਚੜਾ ਜਾਨ ਹਲੀਮ ਖਾਇਆ ਜਾਂਦਾ ਹੈ ਜੋ ਕਿ ਕਈ ਕਿਸਮਾਂ ਦੇ ਅਨਾਜ ਅਤੇ ਮਾਸ ਨੂੰ ਰਲਾ ਕੇ ਬਣਦਾ ਹੈ। Image copyright Getty Images ਫੋਟੋ ਕੈਪਸ਼ਨ ਲਖਨਊ ਦੇ ਨਵਾਬਾਂ ਦੇ ਰਾਜ ਵਿੱਚ ਕਈ ਸ਼ਾਇਰਾਂ ਨੇ ਮੁਹੱਰਮ ਲਈ ਮਰਸੀਏ (ਕਿਸੇ ਦੀ ਸ਼ਹਾਦਤ ਦੀ ਯਾਦ ਵਿੱਚ ਕਵਿਤਾ) ਲਿਖੇ ਇਸ ਦੇ ਪਿੱਛੇ ਮਾਨਤਾ ਹੈ ਕਿ ਸਾਰਾ ਭੋਜਨ ਮੁੱਕਣ ਤੋਂ ਬਾਅਦ ਕਰਬਲਾ ਦੇ ਸ਼ਹੀਦਾਂ ਨੇ ਆਖ਼ਰੀ ਭੋਜਨ ਵਜੋਂ ਹਲੀਮ ਹੀ ਖਾਇਆ ਸੀ। ਸੁੰਨੀ ਸੁਲਤਾਨ, ਸ਼ੀਆ ਤਾਜ਼ੀਆ ਬਾਰ੍ਹਵੀਂ ਸਦੀ ਵਿੱਚ ਗੁਲਾਮ ਵੰਸ਼ ਦੇ ਪਹਿਲੇ ਸ਼ਾਸਕ ਕੁਤੁਬਉੱਦੀਨ ਐਬਕ ਦੇ ਸਮੇਂ ਤੋਂ ਹੀ ਦਿੱਲੀ ਵਿੱਚ ਵੀ ਤਾਜ਼ੀਏ ਕੱਢੇ ਜਾਂਦੇ ਰਹੇ ਹਨ।ਉਸ ਤੋਂ ਬਾਅਦ ਜਿਹੜੇ ਵੀ ਸੁਲਤਾਨ ਨੇ ਭਾਰਤ 'ਤੇ ਹਕੂਮਤ ਕੀਤੀ ਉਸ ਨੇ ਇਸ ਰਿਵਾਜ਼ ਨੂੰ ਚੱਲਣ ਦਿੱਤਾ, ਹਾਲਾਂਕਿ ਜ਼ਿਆਦਾਤਰ ਉਹ ਸੁੰਨੀ ਮੁਸਲਮਾਨ ਸਨ, ਨਾ ਕਿ ਸ਼ਿਆ। ਮੁਗ਼ਲਾਂ ਵਿਚੋਂ ਬਾਦਸ਼ਾਹ ਜਹਾਂਗੀਰ ਦੀ ਪਤਨੀ ਨੂਰਜਹਾਂ ਸ਼ੀਆ ਸਨ ਜਿਨ੍ਹਾਂ ਨੇ ਇਰਾਨ-ਇਰਾਕ ਦੀ ਸੀਮਾ ਉੱਪਰ ਸ਼ੁਸਤਰ ਨਾ ਦੀ ਥਾਂ 'ਤੇ ਵੱਸਦੇ ਕਾਜ਼ੀ ਨੂਰਉੱਲਾਹ ਸ਼ੁਸਤਰੀ ਨੂੰ ਮੁਗ਼ਲ ਦਰਬਾਰ ਵਿੱਚ ਸ਼ਾਮਲ ਹੋਣ ਦਾ ਨਿਉਂਦਾ ਦਿੱਤਾ ਸੀ। Image copyright Getty Images ਫੋਟੋ ਕੈਪਸ਼ਨ ਬਗਦਾਦ ਵਿੱਚ ਮੁਹੱਰਮ ਦਾ ਜਲੂਸ ਕਾਜ਼ੀ ਸ਼ੁਸਤਰੀ ਨੇ ਸ਼ੀਆ ਮੁਸਲਮਾਨਾਂ ਵਿੱਚ ਮੁਗ਼ਲਾਂ ਦਾ ਪ੍ਰਚਾਰ ਵੀ ਕੀਤਾ ਪਰ ਬਾਅਦ ਵਿੱਚ ਉਨ੍ਹਾਂ ਨੂੰ ਜਹਾਂਗੀਰ ਨੇ ਹੀ ਮਰਵਾਇਆ। ਕਾਜ਼ੀ ਉੱਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਸ਼ੇਖ ਸਲੀਮ ਚਿਸ਼ਤੀ ਦਾ ਅਪਮਾਨ ਕੀਤਾ ਸੀ। ਸ਼ੇਖ ਚਿਸ਼ਤੀ ਦਾ ਮੁਗ਼ਲਾਂ ਵਿੱਚ ਖਾਸ ਸਨਮਾਨ ਸੀ ਕਿਉਂਕਿ ਉਹ ਮੰਨਦੇ ਸਨ ਕਿ ਉਨ੍ਹਾਂ ਦੀਆਂ ਦੁਆਵਾਂ ਤੋਂ ਬਾਅਦ ਹੀ ਅਕਬਰ ਦੇ ਘਰ ਜਹਾਂਗੀਰ ਦਾ ਜਨਮ ਹੋਇਆ ਸੀ। ਇਹ ਵੀ ਪੜ੍ਹੋ:ਪੰਜਾਬ 'ਚ 'ਕੂੜੇਦਾਨ ਦੀਆਂ ਧੀਆਂ ਤੇ ਪੁੱਤਾਂ' ਦੀ ਜ਼ਿੰਦਗੀ ਯੂਕੇ 'ਚ ਭਾਰਤੀ ਪਰਿਵਾਰ ਦੇ ਘਰ ਨੂੰ ਲਾਈ ਅੱਗ ਸ਼ੋਪੀਆਂ 'ਚੋਂ ਅਗਵਾ ਕੀਤੇ ਤਿੰਨ ਪੁਲਿਸ ਮੁਲਾਜ਼ਮਾਂ ਦਾ ਕਤਲਜਹਾਂਗੀਰ ਦੇ ਦਰਬਾਰ ਵਿੱਚ ਇੱਕ ਹੋਰ ਮਸ਼ਹੂਰ ਸ਼ੀਆ ਸਨ ਮਹਾਬਤ ਖ਼ਾਨ, ਜਿਨ੍ਹਾਂ ਦਾ ਘਰ ਉਸ ਵੇਲੇ ਦਿੱਲੀ ਵਿੱਚ ਸੀ। ਹੁਣ ਇਹ ਦਿੱਲੀ ਦੇ ਆਈ.ਟੀ.ਓ. ਇਲਾਕੇ ਵਿੱਚ ਸਥਿਤ ਹੈ ਅਤੇ ਇਹੀ ਦਿੱਲੀ 'ਚ ਮੁਹੱਰਮ ਦੇ ਮਾਤਮ ਦੀ ਮੁੱਖ ਥਾਂ ਹੈ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਾਕਿਸਤਾਨੀ ਔਰਤਾਂ: ਬੀਬੀਸੀ ਨਾਲ ਕਿਹੋ ਜਿਹੇ ਤਜਰਬੇ ਸਾਂਝੇ ਕਰ ਰਹੀਆਂ ਸ਼ੁਮਾਇਲਾ ਜਾਫਰੀ ਬੀਬੀਸੀ ਪੱਤਰਕਾਰ, ਇਸਲਾਮਾਬਾਦ 31 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46027651 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ BBCShe ਮੁਹਿੰਮ ਤਹਿਤ ਬੀਬੀਸੀ ਦੀ ਟੀਮ ਪੂਰੇ ਭਾਰਤ ਵਿੱਚ ਘੁੰਮ ਕੇ ਕੁੜੀਆਂ ਨਾਲ ਮੁਲਾਕਾਤ ਕੀਤੀ ਇਹ 18 ਸਾਲ ਲੰਬੀ ਯਾਤਰਾ ਦੀ ਗੱਲ ਹੈ, ਜਦੋਂ ਮੈਂ ਮੀਡੀਆ ਆਦਾਰੇ ਨਾਲ ਜੁੜੀ ਸੀ। ਤਕਰੀਬਨ ਇੱਕ ਸਾਲ ਵਿੱਚ ਹੀ ਮੈਂ ਲੋਕਾਂ ਨਾਲ ਤੱਕ ਪਹੁੰਚਣ ਲਈ ਕੋਈ ਹਜ਼ਾਰਾਂ ਮੀਲ ਲੰਬਾ ਸਫ਼ਰ ਕੀਤਾ ਹੋਣਾ ਤਾਂ ਜੋ ਉਨ੍ਹਾਂ ਦੀਆਂ ਕਹਾਣੀਆਂ ਦੱਸ ਸਕਾਂ। ਪਰ ਅੱਜ ਜਿਸ ਮੁਕਾਮ 'ਤੇ ਖੜੀ ਹਾਂ, ਉਥੋਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ, ਉਹ ਕਿੰਨੀਆਂ ਖ਼ਾਸ ਔਰਤਾਂ ਸਨ, ਜਿਨ੍ਹਾਂ ਬਾਰੇ ਮੈਂ ਕੰਮ ਕੀਤਾ। ਕਸ਼ਮੀਰ ਤੋਂ ਲੈ ਕੇ ਗਵਾਦਰ, ਵਜ਼ੀਰਿਸਤਾਨ ਤੋਂ ਲੈ ਕੇ ਰਾਜਨਪੁਰਾ ਦਰਜਨਾਂ ਗੀ ਅਜਿਹੀਆਂ ਔਰਤਾਂ ਮਿਲੀਆਂ ਜਿਨ੍ਹਾਂ ਮੇਰੇ ਲਈ ਆਪਣੇ ਦਿਲ ਅਤੇ ਘਰ ਦੇ ਦਰਵਾਜ਼ੇ ਖੋਲ੍ਹੇ। ਮੈਂ ਉਨ੍ਹਾਂ ਨੂੰ ਸਥਾਈ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਦੇਖਿਆ ਹੈ, ਚਾਹੇ ਕੁਦਰਤੀ ਆਫ਼ਤ ਹੋਵੇ, ਅੱਤਵਾਦ ਹੋਵੇ, ਸਮਾਜਿਕ ਰੁਕਾਵਟਾਂ ਜਾਂ ਦੁਰਵਿਵਹਾਰ ਹੋਵੇ ਅਤੇ ਭਾਵੇਂ ਹਿੰਸਾ ਹੋਵੇ।ਇਹ ਵੀ ਪੜ੍ਹੋ:ਕਿਹੋ ਜਿਹੀ ਹੈ ਸੈਕਸ ਦੀ ਲਤ ਵਾਲਿਆਂ ਦੀ ਜ਼ਿੰਦਗੀ?'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਟੁਆਇਜ਼ ਵਰਤੋਂ ਦੇ ਸੈਕਸ ਲਾਇਫ਼ 'ਤੇ ਚੰਗੇ ਤੇ ਬੁਰੇ ਅਸਰ ਦਿਲ ਦੇ ਕਮਜ਼ੋਰ ਹਨ ਭਾਰਤੀ ਨੌਜਵਾਨ ਬੱਚਿਆਂ ਵਿੱਚ 10 ਗੁਣਾ ਵਧਿਆ ਮੋਟਾਪਾਮੈਂ ਹਮੇਸ਼ਾ ਉਨ੍ਹਾਂ ਕਹਾਣੀਆਂ ਨੂੰ ਚੁਣਿਆ ਜੋ ਮੈਂ ਦੱਸਣਾ ਚਾਹੁੰਦੀ ਸੀ ਅਤੇ ਇਨ੍ਹਾਂ ਮੈਂ ਨੇਕ ਇਰਾਦਿਆਂ ਅਤੇ ਪੱਤਰਕਾਰ ਹੋਣ ਨਾਤੇ ਸਾਨੂੰ ਦਿੱਤੇ ਦਿਸ਼ਾ ਨਿਰਦੇਸਾਂ ਤਹਿਤ ਚੁਣਿਆ। ਪਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਪਾਸੜ ਮੋਨੋਲਾਗ ਵਾਂਗ ਹੈ। ਵਿਭਿੰਨਤਾ ਅਤੇ ਲਿੰਗ ਸੰਤੁਲਨ ਨੂੰ ਬੀਬੀਸੀ ਵਿੱਚ ਵਿਸ਼ੇਸ਼ ਅਹਿਮੀਅਤ ਦਿੱਤੀ ਜਾਂਦੀ ਹੈ, ਜੋ ਹਮੇਸ਼ਾ ਹੀ ਦੁਨੀਆਂ ਭਰ ਵਿੱਚ ਪੱਤਰਕਾਰਾਂ ਵੱਲੋਂ ਕੀਤੇ ਗਏ ਕੰਮਾਂ ਵਿੱਚ ਨਜ਼ਰ ਆਉਂਦਾ ਹੈ। ਹੁਣ, ਆਪਣੀਆਂ ਮਹਿਲਾ ਦਰਸ਼ਕਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਸਦਕਾ ਬੀਬੀਸੀ ਪਾਕਿਸਤਾਨ ਵਿੱਚ ਇੱਕ ਸੀਰੀਜ਼ ਸ਼ੁਰੂ ਕਰ ਰਿਹਾ ਹੈ, ਜਿਸ ਦੇ ਤਹਿਤ ਨੌਜਵਾਨ ਔਰਤਾਂ ਨੂੰ ਆਪਣੇ ਮੁੱਦਿਆਂ ਬਾਰੇ ਗੱਲ ਕਰਨ ਦਾ ਮੌਕਾ ਦਿੱਤਾ ਜਾਵੇਗਾ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ‘ਮੀਡੀਆ ’ਚ ਔਰਤਾਂ ਬਾਰੇ ਵਧਾ ਚੜ੍ਹਾ ਕੇ ਦਿਖਾਇਆ ਜਾਂਦਾ ਹੈ’ਖ਼ਾਸ ਕਰ ਉਨ੍ਹਾਂ ਮੁੱਦਿਆਂ 'ਤੇ ਜਿਨ੍ਹਾਂ 'ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਪੱਤਰਕਾਰਾਂ ਦੀ ਨਜ਼ਰ ਤੋਂ ਵਧੇਰੇ ਧਿਆਨ ਨਾਲ ਦੇਖਿਆ ਜਾਣਾ ਚਾਹੀਦਾ ਹੈ। ਇਹ 2 ਹਫਤਿਆਂ ਦੀ ਸੀਰੀਜ਼ 1 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਾਕਿਸਤਾਨ ਵਿੱਚ ਇਸ ਸੀਰੀਜ਼ ਲਈ ਔਰਤਾਂ ਤੱਕ ਹੁੰਚਣ ਲਈ ਅਸੀਂ ਚਾਰ ਸ਼ਹਿਰਾਂ, ਲਾਹੌਰ, ਕੁਏਟਾ, ਲਰਕਨਾ ਅਤੇ ਅਬੋਟਾਬਾਦ ਵਿੱਚ ਸਫ਼ਰ ਕੀਤਾ।ਯੂਨੀਵਰਸਿਟੀ ਅਤੇ ਸ਼ਹਿਰਾਂ ਦੀ ਚੋਣ ਕਰਨ ਵੇਲੇ ਸਾਡਾ ਮੰਤਵ ਸਾਰੇ ਪ੍ਰਾਂਤਾਂ ਅਤੇ ਵੱਖ-ਵੱਖ ਸਮਾਜਕ ਵਿਭਿੰਨਤਾਵਾਂ ਨੂੰ ਕਵਰ ਕਰਨਾ ਸੀ। ਇਸ ਤੋਂ ਬੀਬੀਸੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਅਜਿਹੀ ਹੀ ਇੱਕ ਮੁਹਿੰਮ ਭਾਰਤ ਵਿੱਚ ਸ਼ੁਰੂ ਕੀਤੀ ਸੀ, ਜੋ ਬੀਬੀਸੀ ਦਿੱਲੀ ਦਫ਼ਤਰ ਵਿੱਚ ਵੂਮੈਨ ਅਫੇਅਰਜ਼ ਪੱਤਰਕਾਰ ਦਿਵਿਆ ਆਰਿਆ ਦੀ ਅਗਵਾਈ ਵਿੱਚ ਹੋਈ ਸੀ। ਫੋਟੋ ਕੈਪਸ਼ਨ ਰਾਜਕੋਟ ਵਿੱਚ BBCShe ਦੀ ਸੀਰੀਜ਼ ਤਹਿਤ ਕੁੜੀਆਂ ਨਾਸ ਗੱਲਬਾਤ ਕਰਦੇ ਹੋਏ ਇਹ ਸੀਰੀਜ਼ ਕਾਫੀ ਸਫ਼ਲ ਰਹੀ ਸੀ ਅਤੇ ਦਿਵਿਆ ਮੁਤਾਬਕ ਇਸ ਨਾਲ ਉਨ੍ਹਾਂ ਦਾ ਔਰਤਾਂ ਦੇ ਮੁੱਦਿਆਂ ਨੂੰ ਕਵਰ ਕਰਨ ਦਾ ਨਜ਼ਰੀਆ ਬਦਲ ਦਿੱਤਾ। ਦਿਵਿਆ ਮੁਤਾਬਕ, "ਬੀਬੀਸੀ ਪ੍ਰੋਜੈਕਟ ਵਿੱਚ ਸ਼ਾਮਿਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਸਕਾਰਾਤਮਕ ਅਤੇ ਰਚਨਾਤਮਕ ਮਿਸਾਲਾਂ ਨੂੰ ਉਜਾਗਰ ਕਰਨਾ, ਬਦਲਾਅ ਨੂੰ ਹੋਰ ਪ੍ਰਭਾਵੀ ਬਣਾ ਸਕਦਾ ਹੈ ਅਤੇ ਮੀਡੀਆ ਨੇ ਅਜਿਹਾ ਨਹੀਂ ਕੀਤਾ।"ਠੀਕ ਇਸ ਤਰ੍ਹਾਂ ਹੀ ਪਾਕਿਸਤਾਨ ਵਿੱਚ ਔਰਤਾਂ ਲਈ ਮੀਡੀਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮਾਨਤਾਵਾਂ ਅਤੇ ਰੂੜਵਾਦੀ ਧਾਰਨਾਵਾਂ ਹਨ।ਦਿਵਿਆ ਦਾ ਕਹਿਣਾ ਹੈ, "ਭਾਰਤ ਵਿੱਚ BBC She ਦੌਰਾਨ ਔਰਤਾਂ ਨੇ ਕਈ ਅਜਿਹੇ ਵਿਸ਼ੇ ਦਿੱਤੇ, ਜਿਨ੍ਹਾਂ 'ਤੇ ਉਹ ਚਾਹੁੰਦੀਆਂ ਸਨ ਕਿ ਮੀਡੀਆ ਕੰਮ ਕਰੇ। ਇਸ ਦੌਰਾਨ ਜਿਨਸੀ ਸ਼ੋਸ਼ਣ, ਵਿਤਕਰੇ ਤੇ ਲਿੰਗ ਮਤਭੇਦ ਦੇ ਨਾਲ ਉਹ ਚਾਹੁੰਦੇ ਸਨ ਕਿ ਔਰਤ ਉਦਮੀਆਂ ਅਤੇ ਜਿਨਸੀ ਸ਼ੋਸ਼ਣ ਦੀਆਂ ਪੀੜਤਾਂ ਬਾਰੇ ਵਧੇਰੇ ਰਿਪੋਰਟਾਂ ਕੀਤੀਆਂ ਜਾਣ।" ਭਾਰਤ ਵਿੱਚ ਹੋਈ BBC She ਸੀਰੀਜ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਇਸ ਲਈ ਅਸੀਂ ਤੈਅ ਕੀਤਾ ਕਿ ਸਰਹੱਦ ਪਾਰ ਵੀ ਅਜਿਹੀ ਹੀ ਇੱਕ ਸਫ਼ਲ ਸੀਰੀਜ਼ ਸ਼ੁਰੂ ਕੀਤੀ ਜਾਵੇ। ਸਰਹੱਦ ਪਾਰ ਦੀਆਂ ਔਰਤਾਂ ਨੂੰ ਵੀ ਅਜਿਹਾ ਹੀ ਮੌਕਾ ਦਿੱਤਾ ਜਾਵੇ ਕਿ ਸਾਹਮਣੇ ਆਉਣ ਅਤੇ ਬੋਲਣ ਕਿ ਉਹ ਮੀਡੀਆ ਕੋਲੋਂ ਕਿਹੋ-ਜਿਹੀਆਂ ਖ਼ਬਰਾਂ ਚਾਹੁੰਦੀਆਂ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ #BBCShe: ਔਰਤਾਂ ਬੋਲਣਗੀਆਂ ਤੇ ਦੁਨੀਆਂ ਸੁਣੇਗੀ"BBC She" ਆਪਣੀ ਸਮੱਗਰੀ ਔਰਤਾਂ ਦੀ ਦਿਲਚਚਪੀ ਵਾਲੀ ਅਤੇ ਉਨ੍ਹਾਂ ਨਾਲ ਜੁੜੀ ਹੋਈ ਹੋਵਗੀ। ਅਸੀਂ ਇਸ ਬਾਰੇ ਬੀਬੀਸੀ ਉਰਦੂ ਅਤੇ ਭਾਰਤੀ ਭਾਸ਼ਾਵਾਂ ਦੇ ਪਲੇਟਫਾਰਮ 'ਤੇਲਗਾਤਾਰ ਜਾਣਕਾਰੀ ਸਾਂਝੀ ਕਰਦੇ ਰਹਾਂਗੇ। ਅਸੀਂ ਬੀਬੀਸੀ ਦੀਆਂ ਔਰਤਾ ਦਰਸ਼ਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਆਪਣੇ ਵਿਚਾਰ ਛੋਟੀ ਜਿਹੀ ਵੀਡੀਓ ਜਾਂ ਲਿਖਤੀ ਰੂਪ ਵਿੱਚ ਸਾਡੇ ਨਾਲ ਸਾਂਝੇ ਕਰਨ। ਇਸ ਦੇ ਨਾਲ ਹੀ ਅਸੀਂ ਆਪਣੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਚਾਰੇ ਸ਼ਹਿਰਾਂ ਤੋਂ ਫੇਸਬੁੱਕ ਲਾਈਵ ਵੀ ਕਰਾਂਗੇ। ਇਸ ਦੌਰਾਨ ਜੋ ਸਾਡੇ ਨਾਲ ਯੂਨੀਵਰਸਿਟੀ ਵਿੱਚ ਨਹੀਂ ਜੁੜ ਸਕਦੇ ਉਹ ਬੀਬੀਸੀ ਉਰਦੂ ਦੇ ਫੇਸਬੁੱਕ ਪੇਜ ਜਾਂ ਹੈਸ਼ਟੈਗ #BBCShe ਟਵਿੱਟਰ 'ਤੇ ਆ ਸਕਦੇ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ #BBCShe: ਜੇ ਮਾਹਵਾਰੀ 'ਭਿੱਟ' ਹੈ ਤਾਂ ਇਸਦਾ 'ਜਸ਼ਨ' ਕਿਉਂ?ਪ੍ਰੋਜੈਕਟ ਦੇ ਦੂਜੇ ਫੇਜ਼ ਵਿੱਚ ਪਹਿਲਾਂ ਫੇਜ਼ ਰਾਹੀਂ ਇਕੱਠੀ ਕੀਤੀ ਸਮੱਗਰੀ, ਖੇਤਰ ਦੀ ਬੀਬੀਸੀ ਟੀਮ ਸਲਾਹਾਂ ਅਤੇ ਫੂਡਬੈਕ ਮੁਤਾਬਕ ਸਮੱਗਰੀ ਤਿਆਰ ਕਰੇਗੀ। ਇਸ ਦਾ ਮੁੱਖ ਮਕਸਦ ਸਾਡੀਆਂ ਮਹਿਲਾਂ ਦਰਸ਼ਕਾਂ ਨੂੰ ਸਸ਼ਕਤ ਬਣਾਉਣਾ ਹੈ, ਉਨ੍ਹਾਂ ਨੇ ਬਰੀਕੀ ਨਾਲ ਨੇੜਿਓਂ ਸੁਣਨਾ ਅਤੇ ਬਹਿਸ ਨੂੰ ਵਧਾਉਣਾ ਹੈ ਤਾਂ ਜੋ ਭਵਿੱਖ ਵਿੱਚ ਉਸ ਨੂੰ ਆਪਣੀ ਕਵਰੇਜ਼ ਵਿੱਚ ਦਰਸਾ ਸਕੀਏ। ਅਸੀਂ ਬੀਬੀਸੀ ਵਿੱਚ ਔਰਤਾਂ ਦੇ ਨਜ਼ਰੀਏ ਨੂੰ ਵਧੇਰੇ ਜੋੜਨਾ ਚਾਹੁੰਦੇ ਹਾਏ ਅਤੇ "BBC She" ਇਸ ਬਾਰੇ ਹੀ ਹੈ।ਇਹ ਵੀ ਪੜ੍ਹੋ:ਕਿਸੇ ਦਾ ਗੁਆਚ ਗਿਆ ਪਿਆਰ ਤੇ ਕੋਈ ਰੱਬ ਦਾ ਸ਼ੁਕਰਗੁਜ਼ਾਰ ਔਰਤਾਂ ਲਈ ਉਹ ਡੱਬਾ, ਜਿਹੜਾ ਮਰਦਾਂ ਨੂੰ ਸੁਧਾਰ ਸਕਦਾ ਹੈ!ਬਲਾਗ: 'ਟਰੰਪ ਨੇ ਮੋਦੀ ਨੂੰ ਦਿਖਾਈ ਲਾਲ ਝੰਡੀ' ਹਿੰਦੂ ਰਾਜ ਵਿੱਚ ਹਿੰਦੂ-ਸਿੱਖ ਸੁਰੱਖਿਅਤ ਰਹੇ - ਯੋਗੀਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੀਆਂ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
#MeToo ਦੀ ਛਤਰੀ ਹੇਠ ਕਿਸ ਦਾ ਆਉਣਾ ਹੈ ਖ਼ਤਰਨਾਕ? ਵਿਕਾਸ ਤ੍ਰਿਵੇਦੀ ਬੀਬੀਸੀ ਪੱਤਰਕਾਰ 11 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45820720 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਕਈ ਵੱਡੀਆਂ ਹਸਤੀਆਂ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਲਈ ਮੁਆਫੀ ਵੀ ਮੰਗੀ ਹੈ ਅਤੇ ਕਈ ਅਜੇ ਵੀ ਚੁੱਪ ਸਾਧੀ ਬੈਠੇ ਹਨ। ਔਰਤਾਂ ਵੱਲੋਂ ਆਪਣੇ ਸ਼ੋਸ਼ਣ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਮੁਹਿੰਮ #MeToo ਭਾਰਤ 'ਚ ਇਸ ਵੇਲੇ ਆਪਣੇ ਸਿੱਖਰਾਂ 'ਤੇ ਹੈ। ਸੋਸ਼ਲ ਮੀਡੀਆ 'ਤੇ ਹਰ ਤਬਕੇ ਦੀਆਂ ਔਰਤਾਂ ਨੇ ਆਪਣੇ ਨਾਲ ਹੋਏ ਸ਼ੋਸ਼ਣ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਹਨ। ਇਸ ਮੁਹਿੰਮ ਦੀ ਲਪੇਟ 'ਚ ਫਿਲਮ, ਮੀਡੀਆ ਇਡੰਸਟ੍ਰੀ ਅਤੇ ਸਿਆਸਤ ਨਾਲ ਜੁੜੇ ਲੋਕ ਵੀ ਆਏ ਹਨ। ਕਈ ਵੱਡੀਆਂ ਹਸਤੀਆਂ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਲਈ ਮੁਆਫੀ ਵੀ ਮੰਗੀ ਹੈ ਅਤੇ ਕਈ ਅਜੇ ਵੀ ਚੁੱਪ ਸਾਧੀ ਬੈਠੇ ਹਨ। ਪਰ ਇਸ ਮੁਹਿੰਮ ਦਾ ਇੱਕ ਹੋਰ ਪਹਿਲੂ ਇਹ ਵੀ ਹੈ ਕਿ ਕਿਹੜੇ ਮਾਮਲਿਆਂ ਨੂੰ #MeToo ਮੰਨਿਆ ਜਾਵੇ ਅਤੇ ਕਿਹੜਿਆਂ ਨੂੰ ਨਹੀਂ। ਕੁਝ ਮਹਿਲਾ ਪੱਤਰਕਾਰ #MeToo ਦੀ ਅਹਿਮੀਅਤ ਦੱਸਦਿਆਂ ਹੋਇਆ ਇਸ ਪਹਿਲੂ 'ਤੇ ਰੌਸ਼ਨੀ ਪਾ ਰਹੀਆਂ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਹਰੇਕ ਮਾਮਲੇ ਨੂੰ #MeToo ਨਾਲ ਜੋੜ ਕੇ ਜਿਨਸੀ ਸ਼ੋਸ਼ਣ ਨਹੀਂ ਮੰਨਿਆ ਜਾਵੇ। ਇਹ ਵੀ ਪੜ੍ਹੋ:'ਅਸੀਂ ਹੋਰ ਖੂਨ - ਖਰਾਬਾ ਨਹੀਂ, ਸ਼ਾਂਤੀ ਚਾਹੁੰਦੇ ਹਾਂ''ਪਾਣੀ ਪੀਣ ਕਾਰਨ' ਮਿਲ ਸਕਦੀ ਹੈ ਮੌਤ ਦੀ ਸਜ਼ਾਸਮਲਿੰਗੀ ਸੈਕਸ ਜੁਰਮ ਨਹੀਂ ਹੈ: ਸੁਪਰੀਮ ਕੋਰਟ ਦਾਜ ਵਿਰੋਧੀ ਕਾਨੂੰਨ 'ਚ ਸੁਪਰੀਮ ਕੋਰਟ ਨੇ ਕੀ ਕੀਤਾ ਬਦਲਾਅ ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਨੇ ਟਵਿੱਟਰ 'ਤੇ ਮੰਗਲਵਾਰ ਨੂੰ 'ਆਪਣੇ ਨਾਲ ਹੋਏ ਮਾਨਸਿਕ ਸ਼ੋਸ਼ਣ' ਨੂੰ #MeToo ਹੈਸ਼ਟੈਗ ਦੇ ਨਾਲ ਸ਼ੇਅਰ ਕੀਤਾ। ਜਵਾਲਾ ਨੇ ਲਿਖਿਆ, "2006 'ਚ ਉਹ ਆਦਮੀ ਚੀਫ ਬਣ ਗਿਆ ਅਤੇ ਇੱਕ ਨੈਸ਼ਨਲ ਚੈਂਪੀਅਨ ਹੋਣ ਦੇ ਬਾਵਜੂਦ ਮੈਨੂੰ ਨੈਸ਼ਨਲ ਟੀਮ 'ਚੋਂ ਬਾਹਰ ਕੱਢ ਦਿੱਤਾ। ਇਸੇ ਕਾਰਨ ਮੈਂ ਖੇਡਣਾ ਬੰਦ ਕਰ ਦਿੱਤਾ।" Image Copyright @Guttajwala @Guttajwala Image Copyright @Guttajwala @Guttajwala ਇਸੇ ਟਵੀਟ 'ਤੇ ਕੁਝ ਲੋਕਾਂ ਨੇ ਜਵਾਬ ਦਿੰਦਿਆ ਲਿਖਿਆ, #MeToo ਸਿਰਫ਼ ਜਿਨਸੀ ਸ਼ੋਸ਼ਣ ਲਈ ਹੈ, ਇਸ ਨੂੰ ਦੂਜੀਆਂ ਗੱਲਾਂ ਲਈ ਨਾ ਵਰਤਿਆ ਜਾਵੇ। ਅਜਿਹੇ ਵਿੱਚ ਇਹ ਸਵਾਲ ਹੋ ਸਕਦਾ ਹੈ ਕਿ ਅਸਲ 'ਚ ਕਿਹੜਾ ਮਾਮਲਾ #MeToo 'ਚ ਮੰਨਿਆ ਜਾ ਸਕਦਾ ਹੈ?ਅਸੀਂ ਕੁਝ ਲੋਕਾਂ ਨਾਲ ਗੱਲ ਕਰਕੇ ਇਸ 'ਤੇ ਉਨ੍ਹਾਂ ਦਾ ਨਜ਼ਰੀਆ ਜਾਨਣ ਦੀ ਕੋਸ਼ਿਸ਼ ਕੀਤੀ। ਮਜ਼ਾਕ ਅਤੇ ਸ਼ੋਸ਼ਣ ਦਾ ਫਰਕ 'ਦਿ ਸਿਟੀਜ਼ਨ' ਵੈਬਸਾਈਟ ਦੀ ਸੰਪਾਦਕ ਸੀਮਾ ਮੁਸਤਫਾ ਨੇ ਬੀਬੀਸੀ ਹਿੰਦੀ ਨੂੰ ਕਿਹਾ, "ਇਸ ਮੁਹਿੰਮ ਦੇ ਤਹਿਤ ਬਲਾਤਕਾਰੀ ਲਈ ਵੀ ਉਹੀ ਸਜ਼ਾ ਅਤੇ ਕਮੈਂਟ ਪਾਸ ਕਰਨ ਵਾਲੇ ਲਈ ਵੀ ਉਹੀ ਸਜ਼ਾ ਨਹੀਂ ਹੋ ਸਕਦੀ ਹੈ। ਮੇਰੇ ਰਾਇ ਮੁਤਾਬਕ ਕੁੜੀ ਜਾਣਦੀ ਹੈ ਕਿ ਕਦੋਂ ਕੌਣ ਸਿਰਫ਼ ਮਜ਼ਾਕ ਕਰ ਰਿਹਾ ਹੈ ਅਤੇ ਕਦੋਂ ਸ਼ੋਸ਼ਣ ਕਰ ਰਿਹਾ ਹੈ।" Image copyright Getty Images ਫੋਟੋ ਕੈਪਸ਼ਨ ਜਿਸ ਵਿਅਕਤੀ 'ਤੇ ਝੂਠਾ ਇਲਜ਼ਾਮ ਲਗਾ ਦਿੱਤਾ ਜਾਵੇਗਾ, ਉਸ ਦੇ ਅਕਸ ਨੂੰ ਕਿੰਨੀ ਠੇਸ ਪਹੁੰਚੇਗੀ, ਇਹ ਸੋਚਣ ਵਾਲੀ ਗੱਲ ਹੈ। "ਜੇਕਰ ਇੱਕ ਕੁੜੀ ਨਾਂਹ ਕਹਿ ਰਹੀ ਹੈ ਤਾਂ ਆਦਮੀ ਨੂੰ ਰੁਕਣਾ ਪਵੇਗਾ। ਜੇਕਰ ਕੁੜੀ ਕਹਿ ਰਹੀ ਹੈ ਕਿ ਉਸ ਨੂੰ ਇਹ ਨਹੀਂ ਪਸੰਦ ਤਾਂ ਆਦਮੀ ਨੂੰ ਰੁਕਣਾ ਪਵੇਗਾ ਅਤੇ ਜੇਕਰ ਕੁੜੀ ਦੀ ਨਾਂ ਤੋਂ ਬਾਅਦ ਆਦਮੀ ਅੱਗੇ ਵਧਦਾ ਹੈ ਤਾਂ ਇਹ ਸ਼ੋਸ਼ਣ ਹੈ।"ਐਨਡੀਟੀਵੀ ਦੀ ਪੱਤਰਕਾਰ ਨਿਧੀ ਰਾਜ਼ਦਾਨ ਕਹਿੰਦੀ ਹੈ, "ਹਰੇਕ ਆਦਮੀ ਨੂੰ ਜਿਨਸੀ ਸ਼ੋਸ਼ਣ ਕਰਨ ਵਾਲਾ ਮੰਨ ਲੈਣਾ ਗ਼ਲਤ ਹੈ। ਹਰ ਮਾਮਲੇ ਨੂੰ #MeToo ਦੀ ਛਤਰੀ ਹੇਠ ਨਹੀਂ ਖੜ੍ਹਾ ਕੀਤਾ ਜਾ ਸਕਦਾ। ਉਦਾਹਰਣ ਵਜੋਂ ਜੇਕਰ ਤੁਹਾਡੇ ਦਫ਼ਤਰ 'ਚ ਡੇਟਿੰਗ ਦੀ ਇਜਾਜ਼ਤ ਹੈ ਤਾਂ ਲੋਕ ਆਪਸ 'ਚ ਗੱਲ ਕਰਨਗੇ ਅਤੇ ਅਜਿਹੇ 'ਚ ਕੋਈ ਤੁਹਾਡੀ ਨਾਂਹ ਸੁਣ ਪਿੱਛੇ ਹੱਟ ਜਾਵੇ ਤਾਂ ਮੇਰੀ ਨਜ਼ਰ 'ਚ ਉਹ ਸ਼ੋਸ਼ਣ ਨਹੀਂ ਹੈ।""ਪਿਛਲੇ ਕਈ ਦਿਨਾਂ 'ਚ ਮੈਂ ਇਹ ਵੀ ਦੇਖਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਰਿਸ਼ਤੇ ਸਫ਼ਲ ਨਹੀਂ ਰਹੇ ਉਹ ਵੀ ਇਸ ਨੂੰ #MeToo 'ਚ ਲਿਆ ਰਹੇ ਹਨ। ਇਸ ਤਰ੍ਹਾਂ ਜਿਨ੍ਹਾਂ ਲੋਕਾਂ ਨਾਲ ਸੱਚਮੁੱਚ ਸ਼ੋਸ਼ਣ ਹੋਇਆ ਹੈ, ਉਨ੍ਹਾਂ ਦੀਆਂ ਕਹਾਣੀਆਂ ਦੱਬ ਜਾਣਗੀਆ।"ਇਸੇ ਮਾਮਲੇ 'ਚ ਭਾਜਪਾ ਸੰਸਦ ਮੈਂਬਰ ਡਾਕਟਰ ਉਦਿਤ ਰਾਜ ਨੇ ਵੀ ਟਵੀਟ ਕਰਕੇ ਕਿਹਾ ਸੀ, "#MeToo ਜ਼ਰੂਰੀ ਮੁੰਹਿਮ ਹੈ, ਪਰ ਕਿਸੇ ਵਿਅਕਤੀ 'ਤੇ 10 ਸਾਲ ਬਾਅਦ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਦਾ ਕੀ ਮਤਲਬ ਹੈ? ਇੰਨੇ ਸਾਲਾਂ ਬਾਅਦ ਅਜਿਹੇ ਮਾਮਲਿਆਂ 'ਚ ਸੱਚ ਕਿਵੇਂ ਸਾਹਮਣੇ ਆ ਸਕੇਗਾ?"ਵਿਅਕਤੀ 'ਤੇ ਝੂਠਾ ਇਲਜ਼ਾਮ ਲਗਾ ਦਿੱਤਾ ਜਾਵੇਗਾ, ਉਸ ਦੇ ਅਕਸ ਨੂੰ ਕਿੰਨੀ ਠੇਸ ਪਹੁੰਚੇਗੀ, ਇਹ ਸੋਚਣ ਵਾਲੀ ਗੱਲ ਹੈ। ਇਹ ਗ਼ਲਤ ਪ੍ਰਥਾ ਦੀ ਸ਼ੁਰੂਆਤ ਹੈ।" Image Copyright @Dr_Uditraj @Dr_Uditraj Image Copyright @Dr_Uditraj @Dr_Uditraj ਬੀਬੀਸੀ ਨਾਲ ਗੱਲ ਕਰਦਿਆਂ ਉਦਿਤ ਰਾਜ ਨੇ ਕਿਹਾ, "ਮੈਂ ਮੁਹਿੰਮ ਦੇ ਖ਼ਿਲਾਫ਼ ਨਹੀਂ ਹਾਂ। ਇਸ 'ਚ ਕੋਈ ਸ਼ੱਕ ਨਹੀਂ ਕਿ ਸੋਸ਼ਣ ਹੁੰਦਾ ਹੈ। ਪੁਰਸ਼ ਭੇਡਾਂ ਵਾਂਗ ਪੇਸ਼ ਆਉਂਦੇ ਹਨ ਪਰ 1973 ਦੀ ਕਿਸੇ ਘਟਨਾ ਨੂੰ 20,30 ਸਾਲ ਬਾਅਦ ਕਿਸੇ ਖ਼ਾਸ ਮਕਸਦ ਨਾਲ ਵੀ ਕਿਹਾ ਜਾ ਸਕਦਾ ਹੈ।""ਕੀ ਆਪਣੀ ਗੱਲ ਰੱਖਣ ਲਈ 40 ਸਾਲ ਲੱਗਦੇ ਹਨ? ਦੇਸਾਂ-ਵਿਦੇਸ਼ਾਂ ਵਿੱਚ ਘੁੰਮ ਰਹੇ, ਬਿਜ਼ਨਸ ਕਰ ਰਹੇ ਹਨ। ਹੱਸ ਕੇ ਬੋਲ ਰਹੇ ਹਨ। ਆਪਣੀ ਗੱਲ ਰੱਖਣ 'ਚ ਇੰਨੇ ਸਾਲ ਲੱਗਦੇ ਹਨ?"ਉਦਿਤ ਰਾਜ ਦੀ ਗੱਲ 'ਤੇ ਨਿਧੀ ਅਤੇ ਸੀਮਾ ਮੁਸਤਫਾ ਦੋਵੇਂ ਇਤਰਾਜ਼ ਦਰਜ ਕਰਦੀਆਂ ਹਨ।ਨਿਧੀ ਕਹਿੰਦੀ ਹੈ, "ਤੁਸੀਂ ਕੌਣ ਹੁੰਦੇ ਹੋ, ਇਹ ਤੈਅ ਕਰਨ ਵਾਲੇ ਕਿ ਜਿਸ ਔਰਤ ਨਾਲ ਸ਼ੋਸ਼ਣ ਹੋਇਆ ਉਹ ਕਦੋਂ ਬੋਲੇ ਕਿਉਂਕਿ ਕੁਝ ਮਾਮਲਿਆਂ 'ਚ ਪੀੜਤ ਔਰਤਾਂ ਨਹੀਂ ਬੋਲ ਸਕਦੀਆਂ ਹਨ। ਉਨ੍ਹਾਂ ਵਿੱਚ ਡਰ ਹੁੰਦਾ ਹੈ। ਉਹ ਗੱਲ ਕਰਨਾ ਨਹੀਂ ਚਾੰਹੁਦੀਆਂ ਹਨ। ਅੱਜ ਕੋਈ ਕੁੜੀ ਬੋਲੇ ਤਾਂ ਸਭ ਤੋਂ ਪਹਿਲਾਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਕੀ ਪਹਿਨਿਆ ਸੀ। ਪਰ ਇਸ ਨਾਲ ਤੁਸੀਂ ਕੀਤੇ ਹੋਏ ਅਪਰਾਧ ਤੋਂ ਨਹੀਂ ਬਚ ਸਕਦੇ। ਕਈ ਕਾਰਨਾਂ ਕਰਕੇ ਲੋਕ ਬੋਲਦੇ ਨਹੀਂ।"ਸੀਮਾ ਮੁਸਤਫਾ ਉਦਿਤ ਰਾਜ ਦੀ ਗੱਲ 'ਤੇ ਕਹਿੰਦਾ ਹੈ, "ਤੁਹਾਨੂੰ ਦਾਇਰੇ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਤੁਹਾਨੂੰ ਕੁਝ ਵੀ ਨਹੀਂ ਬੋਲਣਾ ਚਾਹੀਦਾ।"Me Too ਦਾ ਦੂਜਾ ਪੱਖ ਰੱਖਣ ਵਾਲੇ ਐਂਟੀ Me Too?ਸੋਸ਼ਲ ਮੀਡੀਆ 'ਤੇ ਇਸ ਮੁਹਿੰਮ ਦਾ ਦੂਜਾ ਪਹਿਲੂ ਰੱਖਣ ਵਾਲਿਆਂ ਨੂੰ ਐਂਟੀ- Me Too ਵੀ ਕਿਹਾ ਜਾ ਰਿਹਾ ਹੈ। ਯਾਨੀ ਜੇਕਰ ਕੋਈ ਕਿਸੇ ਇੱਕ ਮਾਮਲੇ ਨੂੰ Me Too ਮੁਹਿੰਮ ਦਾ ਹਿੱਸਾ ਨਹੀਂ ਮੰਨ ਰਹੀ ਹੈ ਤਾਂ ਉਸ ਨੂੰ ਐਂਟੀ Me Too ਕਿਹਾ ਜਾ ਰਿਹਾ ਹੈ। ਫੋਟੋ ਕੈਪਸ਼ਨ ਸੀਮਾ ਮੁਸਤਫਾ ਉਦਿਤ ਰਾਜ ਦੀ ਗੱਲ 'ਤੇ ਕਹਿੰਦਾ ਹੈ, "ਤੁਹਾਨੂੰ ਦਾਇਰੇ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਤੁਹਾਨੂੰ ਕੁਝ ਵੀ ਨਹੀਂ ਬੋਲਣਾ ਚਾਹੀਦਾ।" ਇਸ ਵਿੱਚ ਉਹ ਪੱਤਰਕਾਰ ਵੀ ਸ਼ਾਮਿਲ ਹਨ ਜੋ ਅਜਿਹੀਆਂ ਗੱਲਾਂ ਕਰ ਰਹੇ ਹਨ। ਅਜਿਹੇ ਪੱਤਰਕਾਰਾਂ ਦੇ ਟਵੀਟ 'ਤੇ ਕੁਝ ਲੋਕ ਇਤਰਾਜ਼ ਜਤਾ ਰਹੇ ਹਨ।ਨਿਧੀ ਰਾਜ਼ਦਾਨ ਨੇ ਕਿਹਾ, "ਮੈਨੂੰ ਕੁਝ ਵੀ ਐਂਟੀ Me Too ਨਹੀਂ ਲੱਗ ਰਿਹਾ ਹੈ। ਇਸ ਨੂੰ ਇੰਝ ਦੇਖਣਾ ਲੋਕਤਾਂਤਰਿਕ ਤਰੀਕਾ ਨਹੀਂ ਹੈ। ਜੇਕਰ ਤੁਸੀਂ ਕਿਸੇ ਤੋਂ ਵੱਖ ਵਿਚਾਰ ਰੱਖਦੇ ਹੋ ਤਾਂ ਖ਼ਾਸ ਤੌਰ 'ਤੇ ਟਵਿੱਟਰ 'ਤੇ ਇਹ ਦਿੱਕਤ ਹੋ ਗਈ ਹੈ ਕਿ ਜਾਂ ਤਾਂ ਬਲੈਕ ਹੈ ਜਾਂ ਵਾਈਟ। ਪਰ ਇੰਝ ਨਹੀਂ ਹੁੰਦਾ।""ਮੇਰੇ ਹਿਸਾਬ ਨਾਲ ਹਰ ਕੋਈ ਆਪਣੀ ਰਾਇ ਰੱਖਣ ਦਾ ਹੱਕਦਾਰ ਹੈ। ਮੈਂ Me Too ਦੇ ਖ਼ਿਲਾਫ਼ ਨਹੀਂ ਹਾਂ, ਮੈਂ ਬਸ ਇਹੀ ਕਹਿ ਰਹੀ ਹਾਂ ਕਿ ਨਿੱਜੀ ਰਿਸ਼ਤਿਆਂ ਦੇ ਮਾਮਲਿਆਂ ਨੂੰ Me Too ਵਿੱਚ ਲਿਆਉਣਾ ਗ਼ਲਤ ਹੈ। ਜੇਕਰ ਇਹ ਤੁਹਾਡੇ ਵਾਂਗ ਦਾ ਫੈਮੀਨਿਜ਼ਮ ਨਹੀਂ ਹੈ।"ਸੀਮਾ ਮੁਸਤਫਾ ਇਸ 'ਤੇ ਕਹਿੰਦੀ ਹੈ, "ਮੈਂ ਇਸ Me Too ਜਾਂ ਐਂਟੀ Me Too ਵਰਗੀਆਂ ਗੱਲਾਂ 'ਤੇ ਯਕੀਨ ਨਹੀਂ ਕਰਦੀ ਹਾਂ। ਐਂਟੀ ਜਾਂ ਪ੍ਰੋ ਜੇਕਰ ਲੋਕ ਕਹਿਣਾ ਚਾਹੁੰਦੇ ਹਨ ਤਾਂ ਕਹਿਣ। ਮੈਂ ਅਜਿਹੀ ਕਿਸੇ ਪਰਿਭਾਸ਼ਾ 'ਤੇ ਯਕੀਨ ਨਹੀਂ ਰੱਖਦੀ ਹਾਂ। ਮੇਰਾ ਪੁਰਸ਼ ਬਨਾਮ ਔਰਤ ਵਿਚਾਲੇ ਫ਼ਾਸਲੇ 'ਤੇ ਯਕੀਨ ਨਹੀਂ ਹੈ।"ਨਿਧੀ ਰਾਜ਼ਦਾਨ ਕਹਿੰਦੀ ਹੈ, "ਜੇਕਰ ਕਿਸੇ ਇੱਕ ਹੀ ਆਦਮੀ ਦੇ ਖ਼ਿਲਾਫ਼ ਕਈ ਸ਼ਿਕਾਇਤਾਂ ਹੋ ਰਹੀਆਂ ਹਨ ਤਾਂ ਤੁਸੀਂ ਜਾਣਦੇ ਹੋ ਕਿ ਸੱਚ ਹੈ ਜਾਂ ਨਹੀਂ। ਇਹ ਇੱਕ ਬੇਹੱਦ ਜ਼ਰੂਰੀ ਮੁਹਿੰਮ ਹੈ ਅਤੇ ਇਹ ਚਲਦੀ ਰਹਿਣਾ ਚਾਹੀਦੀ ਹੈ।"ਇਹ ਵੀ ਪੜ੍ਹੋ:ਜਿਨਸੀ ਸ਼ੋਸ਼ਣ 'ਤੇ ਚੁੱਪ ਕਿਉਂ ਰਹਿੰਦੀਆਂ ਹਨ ਕੁੜੀਆਂ?'ਮੈਂ ਤਰਲੇ ਕੱਢਦੀ ਰਹੀ ਪਰ ਉਸ ਨੇ ਮੇਰੀ ਇੱਕ ਨਾ ਸੁਣੀ'‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’ਔਰਤਾਂ ਦੇ ਸਰੀਰ 'ਤੇ ਵਾਲਾਂ ਵਾਲੀ ਮਸ਼ਹੂਰੀ ਦੀ ਚਰਚਾ ਦਫ਼ਤਰਾਂ ਦੀਆਂ ਕਮੇਟੀਆਂ ਕਿੰਨੀਆਂ ਕਾਰਗਰ ?ਸਾਲ 1997 'ਚ ਸੁਪਰੀਮ ਕੋਰਟ ਨੇ ਵਿਸ਼ਾਖਾ ਗਾਈਡਲਾਈਨਸ ਜਾਰੀ ਕੀਤੀਆਂ। ਇਸ ਦੇ ਤਹਿਤ ਵਰਕ ਪਲੇਸ ਯਾਨੀ ਕੰਮ ਕਰਨ ਦੀਆਂ ਥਾਵਾਂ 'ਤੇ ਜਿਨਸੀ ਸ਼ੋਸ਼ਣ ਨਾਲ ਔਰਤਾਂ ਦੀ ਸੁਰੱਖਿਆ ਲਈ ਨਿਯਮ ਕਾਇਦੇ ਬਣਾਏ ਗਏ ਹਨ। Image copyright Getty Images ਫੋਟੋ ਕੈਪਸ਼ਨ 2013 ਵਿੱਚ ਸੰਸਦ ਨੇ ਵਿਸ਼ਾਖਾ ਜਜਮੈਂਟ ਦੀ ਬੁਨਿਆਦ 'ਤੇ ਦਫ਼ਤਰਾਂ 'ਚ ਔਰਤਾਂ ਦੀ ਸੁਰੱਖਿਆ ਲਈ ਇੱਕ ਕਾਨੂੰਨ ਪਾਸ ਕੀਤਾ 2013 ਵਿੱਚ ਸੰਸਦ ਨੇ ਵਿਸ਼ਾਖਾ ਜਜਮੈਂਟ ਦੀ ਬੁਨਿਆਦ 'ਤੇ ਦਫ਼ਤਰਾਂ 'ਚ ਔਰਤਾਂ ਦੀ ਸੁਰੱਖਿਆ ਲਈ ਇੱਕ ਕਾਨੂੰਨ ਪਾਸ ਕੀਤਾ। ਮਹਿਲਾ ਅਤੇ ਬਾਲ ਕਲਿਆਣ ਮੰਤਰੀ ਮੇਨਕਾ ਗਾਂਧੀ ਨੇ ਸੰਸਦ 'ਚ ਦੱਸਿਆ ਸੀ, "2015 ਤੋਂ ਕੰਮਕਾਜੀ ਥਾਵਾਂ 'ਤੇ ਜਿਨਸੀ ਸੋਸ਼ਣ ਦੇ ਹਰ ਸਾਲ 500 ਤੋਂ 600 ਕੇਸ ਦਰਜ ਕੀਤੇ ਜਾਂਦੇ ਹਨ।" ਇਹ ਅੰਕੜੇ ਇਸ ਸਾਲ ਜੁਲਾਈ ਤੱਕ ਦੇ ਹਨ। ਦਫ਼ਤਰ ਦੀ ਇੰਟਰਨਲ ਕੰਪਲੇਂਟ ਕਮੇਟੀ ਯਾਨੀ ICC ਹੁੰਦੀ ਹੈ। ਅਜਿਹੇ ਵਿੱਚ ME TOO ਮੁਹਿੰਮ ਦੇ ਵਿੱਚ ਇਹ ਸਵਾਲ ਵੀ ਉਠ ਰਹੇ ਹਨ ਕਿ ਇਹ ਕਮੇਟੀਆਂ ਕਿੰਨੀਆ ਕਾਰਗਰ ਹਨ?ਸੀਮਾ ਮੁਸਤਫਾ ਕਹਿੰਦੀ ਹੈ, "ਵਧੇਰੇ ਮੀਡੀਆ ਅਦਾਰਿਆਂ 'ਚ ਇੰਟਰਨਲ ਕੰਪਲੇਂਟ ਕਮੇਟੀ ਬਣੀ ਹੀ ਨਹੀਂ ਹੈ ਜਾਂ ਸਰਗਰਮ ਨਹੀਂ ਹੈ।"ਨਿਧੀ ਰਾਜ਼ਦਾਨ ਨੇ ਕਿਹਾ, "ਹੁਣ ਸਾਰੀ ਬਹਿਸ ਇਸੇ ਪਾਸੇ ਵੱਧ ਰਹੀ ਹੈ। ਹਰ ਕੰਪਨੀ ਵਿੱਚ ICC ਹੋਣੀ ਚਾਹੀਦੀ ਹੈ ਪਰ ਕਿੰਨੀਆਂ ਕੰਪਨੀਆਂ ਇਸ ਨੂੰ ਮੰਨ ਰਹੀਆਂ ਹਨ, ਇਹ ਬੇਹੱਦ ਅਹਿਮ ਸਵਾਲ ਹੈ। ਆਸ ਹੈ ਕਿ ਇਸ #MeToo ਮੁਹਿੰਮ ਕਾਰਨ ਇਸ 'ਤੇ ਵੀ ਗੱਲ ਹੋਵੇਗੀ ਤਾਂ ਜੋ ਪਤਾ ਲੱਗ ਸਕੇ ਕੰਪਨੀਆਂ ਕਿਸ ਤਰ੍ਹਾਂ ਇਸ ਨੂੰ ਫੌਲੋ ਕਰ ਰਹੀਆਂ ਹਨ।"'ਦੇਸ 'ਚ ਡਰ ਦਾ ਮਾਹੌਲ ਹੈ'ਸੀਮਾ ਮੁਸਤਫਾ ਦੀ ਰਾਇ ਮੁਤਾਬਕ Me Too ਮੁਹਿੰਮ ਬਹੁਤ ਹੀ ਵਿਅਕਤੀਗਤ ਅਤੇ ਇੱਕ ਪਾਸੜ ਹੈ। Image copyright PATHAKATRAILERGRAB/BBC ਫੋਟੋ ਕੈਪਸ਼ਨ ਉਦਿਤ ਰਾਜ਼ ਮੁਤਾਬਕ ਦੇਸ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ, ਮਰਦ ਔਰਤਾਂ ਨਾਲ ਕੰਮ ਕਰਨ ਤੋਂ ਡਰ ਰਹੇ ਹਨ ਉਹ ਕਹਿੰਦੀ ਹੈ, "ਇਸ ਮੁਹਿੰਮ 'ਚ ਜ਼ਿੰਮੇਦਾਰੀ ਤੈਅ ਨਹੀਂ ਹੈ। ਬਸ ਇੱਕ ਟਵੀਟ ਕਰਕੇ ਕਿਸੇ 'ਤੇ ਕੁਝ ਵੀ ਇਲਜ਼ਾਮ ਲਗਾ ਸਕਦੇ ਹੋ। ਮੈਂ ਇਹ ਨਹੀਂ ਕਹਿ ਰਹੀ ਕਿ ਕੋਈ ਔਰਤ ਝੂਠ ਬੋਲ ਰਹੀ ਹੈ। ਵਧੇਰੇ ਔਰਤਾਂ ਅਜਿਹਾ ਨਹੀਂ ਕਰਨਗੀਆਂ ਪਰ ਇੱਕ ਜਾਂ ਦੋ ਅਜਿਹੀਆਂ ਔਰਤਾਂ ਵੀ ਹੋਣਗੀਆਂ, ਜੋ ਸ਼ੋਸ਼ਣ ਤੋਂ ਇਲਾਵਾ ਕਿਸੇ ਦੂਜੀ ਗੱਲ ਨੂੰ ਲੈ ਕੇ ਕਿਸੇ 'ਤੇ ਇਲਜ਼ਾਮ ਲਗਾ ਸਕਦੀਆਂ ਹਨ।""ਅਜਿਹੇ ਮਾਮਲਿਆਂ ਵਿੱਚ ਕਈ ਆਦਮੀਆਂ ਦੀ ਨੌਕਰੀ ਜਾਵੇਗੀ ਅਤੇ ਅਸੀਂ Me Too ਦੀ ਸਫਲਤਾ 'ਤੇ ਮਾਣ ਕਰਾਂਗੇ ਪਰ ਕਿਸ ਆਧਾਰ 'ਤੇ? ਇੱਕ ਟਵੀਟ? ਸੱਚਮੁੱਚ, ਜਾਂਚ ਸਬੂਤ ਕਿੱਥੇ ਹੈ? ਪੱਤਰਕਾਰ ਹੋਣ ਦੇ ਨਾਤੇ ਖ਼ਬਰ ਛਾਪਣ ਤੋਂ ਪਹਿਲਾਂ ਦੀਆਂ ਜ਼ਰੂਰੀ ਗੱਲਾਂ।"ਬੀਬੀਸੀ ਨਾਲ ਗੱਲ ਕਰਦਿਆਂ ਉਦਿਤ ਰਾਜ ਨੇ ਕਿਹਾ, "ਇਸ ਮੁਹਿੰਮ ਦੇ ਤਹਿਤ ਜਿਸ ਪੁਰਸ਼ 'ਤੇ ਇਲਜ਼ਾਮ ਲੱਗਦਾ ਹੈ, ਉਸ ਨੂੰ ਲੈ ਕੇ ਕੋਈ ਤਰੀਕਾ ਹੋਣਾ ਚਾਹੀਦਾ ਹੈ। ਅਜੇ ਕੀ ਹੋ ਰਿਹਾ ਹੈ ਕਿ ਇਲਜ਼ਾਮ ਲਗਦਿਆਂ ਹੀ 10 ਮਿੰਟ ਦੇ ਅੰਦਰ ਹੀ ਮੀਡੀਆ ਉਸ ਦਾ ਅਕਸ ਖ਼ਰਾਬ ਕਰ ਦਿੰਦਾ ਹੈ ਪਰ ਜਦੋਂ ਬਾਅਦ ਵਿੱਚ ਉਹ ਨਿਰਦੋਸ਼ ਸਾਬਿਤ ਹੁੰਦਾ ਹੈ ਤਾਂ ਕੋਈ ਕੁਝ ਨਹੀਂ ਦੱਸਦਾ।""ਦੇਸ 'ਚ ਡਰ ਦਾ ਮਾਹੌਲ ਹੈ, ਲੋਕ ਔਰਤਾਂ ਨਾਲ ਕੰਮ ਕਰਨ ਤੋਂ ਡਰ ਰਹੇ ਹਨ। ਇਸ ਵਿੱਚ ਆਪਣੀ ਗੱਲ ਰੱਖਣ ਨੂੰ ਲੈ ਕੇ ਇੱਕ ਸਮੇਂ-ਸੀਮਾ ਤੈਅ ਹੋਣੀ ਚਾਹੀਦੀ ਹੈ। ਦੁੱਧ ਪੀਂਦੇ ਬੱਚੇ ਥੋੜ੍ਹੀ ਹਨ ਜੋ ਸਾਲਾਂ ਤੱਕ ਬੋਲ ਨਹੀਂ ਸਕੇ।"ਨਿਧੀ ਵੀ ਇਸ ਡਰ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹੈ, "ਇਹ ਮੰਦਭਾਗਾ ਹੈ ਕਿ ਅੱਜ ਕੱਲ੍ਹ ਹਰ ਕਿਸੇ ਚੀਜ਼ ਦਾ ਸੋਸ਼ਲ ਮੀਡੀਆ 'ਤੇ ਟ੍ਰਾਇਲ ਹੁੰਦਾ ਹੈ। ਤੁਸੀਂ ਬਚ ਨਹੀਂ ਸਕਦੇ। ਬਾਅਦ ਵਿੱਚ ਉਹ ਮੁੰਡਾ ਜਾਂ ਕੁੜੀ ਨਿਰਦੋਸ਼ ਸਾਬਿਤ ਹੋ ਸਕਦੇ ਹਨ। ਇਸ ਮੁੱਦੇ ਬਾਰੇ ਥੋੜ੍ਹਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ।"ਉਦਿਤ ਰਾਜ ਨੇ ਕਿਹਾ, "ਅਜਿਹੇ ਮਾਮਲਿਆਂ 'ਚ ਬਸ ਇਲਜ਼ਾਮ ਲਗਾ ਦਿੰਦੇ ਹਨ। ਜੇਐਨਯੂ ਦੇ ਪ੍ਰੋਫੈਸਰਾਂ ਦਾ ਮਾਮਲਾ ਦੇਖ ਲਓ, ਪਹਿਲਾਂ ਇਲਜ਼ਾਮ ਲਗਾ ਦਿੱਤੇ ਬਾਅਦ ਵਿੱਚ ਨਿਰਦੋਸ਼ ਸਾਬਿਤ ਹੋਏ। ਪਰ ਕਿਸੇ ਨੇ ਇਹ ਗੱਲ ਨਹੀਂ ਦੱਸੀ। ਮੈਂ ਮੁਹਿੰਮ ਦੇ ਖ਼ਿਲਾਫ਼ ਨਹੀਂ ਹਾਂ ਪਰ ਜਦੋਂ ਚੀਜ਼ਾਂ ਪ੍ਰਮਾਣਿਤ ਹੋਣ ਤਾਂ ਹੀ ਕੁਝ ਕਹਿਣਾ ਚਾਹੀਦਾ ਹੈ।" ਫੋਟੋ ਕੈਪਸ਼ਨ #MeToo ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਕਈ ਲੋਕਾਂ ਨੇ ਆਪਣੀ ਹੱਡਬੀਤੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਪਰ ਕੀ ਸੋਸ਼ਣ ਸਿਰਫ਼ ਸਰੀਰਕ ਹੁੰਦਾ ਹੈ ਅਤੇ ਜਵਾਲਾ ਗੁੱਟਾ ਦੇ ਮਾਮਲੇ ਨੂੰ Me Too 'ਚ ਮੰਨਿਆ ਜਾ ਸਕਦਾ ਹੈ?ਨਿਧੀ ਰਾਜ਼ਦਾਨ ਮੁਤਾਬਕ, "ਹਰ ਸ਼ੋਸ਼ਣ ਸਰੀਰਕ ਨਹੀਂ ਹੋ ਸਕਦਾ। ਇਹ ਮਾਨਸਿਕ ਵੀ ਹੋ ਸਕਦਾ ਹੈ। ਸ਼ੋਸ਼ਣ ਸਭ ਲਈ ਵੱਖ ਹੋ ਸਕਦਾ ਹੈ। ਕਈ ਕੁੜੀਆਂ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਦੇਖਿਆ ਜਾਂਦਾ ਹੈ ਇਹ ਵੀ ਸ਼ੋਸ਼ਣ ਹੈ।""ਜੇਕਰ ਤੁਸੀਂ ਇੱਕ ਕੁੜੀ ਹੋ ਤਾਂ ਕੀ ਤੁਸੀਂ ਇਹ ਸਮਝ ਸਕੋਗੇ ਕਿ ਕਿਸ ਤਰ੍ਹਾਂ ਮਰਦ ਦੇਖਦੇ ਹਨ। ਇਹ ਔਰਤ 'ਤੇ ਹੈ ਕਿ ਉਹ ਤੈਅ ਕਰੇ ਕਿ ਇੱਕ ਆਦਮੀ ਕਦੋਂ ਹੱਦ ਪਾਰ ਕਰ ਰਿਹਾ ਹੈ।"ਸ਼ੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਅਜਿਹੀ ਮੁਹਿੰਮ ਦੇ ਅਸਰ 'ਤੇ ਨਿਧੀ ਰਾਜ਼ਦਾਨ ਕਹਿੰਦੀ ਹੈ, "ਸਿਨੇ ਕਲਾਕਾਰ ਤੋਂ ਲੈ ਕੇ ਸਿਆਸਤ ਤੱਕ ਇਸ 'ਤੇ ਗੱਲ ਹੋ ਰਹੀ ਹੈ। ਪੁਲਿਸ ਵਿੱਚ ਸ਼ਿਕਾਇਤਾਂ ਹੋ ਰਹੀਆਂ ਹਨ ਤਾਂ MeToo ਮੁਹਿੰਮ ਦਾ ਅਸਰ ਤਾਂ ਹੈ।"ਇਹ ਵੀ ਪੜ੍ਹੋ:'ਹੁਣ ਭੱਜਣਾ ਹੈ ਔਖਾ', ਤੂਫ਼ਾਨ ਫਲੋਰਿਡਾ ਨਾਲ ਟਕਰਾਇਆਮੋਦੀ ਦੇ ਮੰਤਰੀ #MeToo ਦੇ ਦੋਸ਼ਾਂ ਦੇ ਘੇਰੇ 'ਚਤੁਹਾਡੇ ਬੱਚੇ ਨੂੰ 'ਜੀਨੀਅਸ' ਬਣਾ ਸਕਦੇ ਨੇ ਇਹ ਟਿਪਸ ਬ੍ਰਿਟੇਨ ਨੇ ਖੁਦਕੁਸ਼ੀਆਂ ਰੋਕਣ ਲਈ ਬਣਾਇਆ ਮੰਤਰਾਲਾਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅੰਮ੍ਰਿਤਸਰ 'ਚ ਬਾਦਲ ਤੇ ਹੋਰ ਅਕਾਲੀ ਗੁਰੂ ਦੇ ਦਰ 'ਤੇ ਬਖਸ਼ਾ ਰਹੇ ਨੇ ਭੁੱਲਾਂ ਰਵਿੰਦਰ ਸਿੰਘ ਰੌਬਿਨ ਬੀਬੀਸੀ ਪੰਜਾਬੀ ਲਈ 8 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46492634 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh robin/bbc ਫੋਟੋ ਕੈਪਸ਼ਨ ਪ੍ਰਕਾਸ਼ ਸਿੰਘ ਬਾਦਲ ਦੇ ਜਨਮਦਿਨ ਵਾਲੇ ਦਿਨ ਅਕਾਲੀ ਦੀ ਪੂਰੀ ਲੀਡਰਸ਼ਿਪ ਦਰਬਾਰ ਸਾਹਿਬ ਮੁਆਫੀ ਮੰਗਣ ਪਹੁੰਚੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 93ਵੇਂ ਜਨਮਦਿਨ ਮੌਕੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਜਾਣੇ-ਅਣਜਾਣੇ' ਕੀਤੀਆਂ ਭੁੱਲਾਂ ਦੀ ਮੁਆਫੀ ਮੰਗਣ ਪਹੁੰਚੀ ਹੋਈ ਹੈ।ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਵਾਈ ਗਈ ਤੇ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੇ ਸੰਗਤਾਂ ਦੇ ਜੋੜੇ ਝਾੜ ਕੇ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਬੀਬੀ ਜਗੀਰ ਕੌਰ ਨੇ ਲੰਗਰ ਵਿਚ ਪ੍ਰਸ਼ਾਦੇ ਬਣਾ ਕੇ ਸੇਵਾ ਕੀਤੀ।ਇਸ ਮੌਕੇ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦਸ ਸਾਲ ਦੇ ਰਾਜ ਦੌਰਾਨ ਅਤੇ ਅਕਾਲੀ ਦਲ ਦੇ ਬਤੌਰ ਸਮਾਜਿਕ ਜਥੇਬੰਦੀ ਅਣਜਾਣੇ ਵਿਚ ਕਈ ਵਾਰ ਭੁੱਲਾਂ ਹੋ ਜਾਂਦੀਆਂ ਹਨ। ਸਿੱਖ ਰਵਾਇਤ ਮੁਤਾਬਕ ਹੀ ਅਕਾਲੀ ਦਲ ਵੀ ਅਜਿਹਾ ਕਰ ਰਿਹਾ ਹੈ। ਉਨ੍ਹਾਂ ਕਿਸੇ ਖਾਸ ਘਟਨਾ ਜਾਂ ਭੁੱਲ ਜਾ ਜਿਕਰ ਨਹੀਂ ਕੀਤਾ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਦੂਜੇ ਪਾਸੇ ਵਿਰੋਧੀ ਧਿਰਾਂ ਦੇ ਆਗੂ ਅਤੇ ਸੋਸ਼ਲ ਮੀਡੀਆ ਉੱਤੇ ਆਮ ਲੋਕ ਅਕਾਲੀ ਲੀਡਰਸ਼ਿਪ ਨੂੰ ਸਵਾਲ ਕਰ ਰਹੇ ਹਨ ਕਿ ਇਹ ਭੁੱਲ ਕਿਸ ਗਲਤੀ ਲਈ ਮੰਨਵਾਈ ਜਾ ਰਹੀ ਹੈ। ਹਰ ਸਿਆਸੀ ਪਾਰਟੀ ਆਪੋ -ਆਪਣੇ ਹਿਸਾਬ ਨਾਲ ਅਕਾਲੀ ਦਲ ਦੀਆਂ ਭੁੱਲਾਂ ਗਿਣਾ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ਕਿਹਾ ਕਿ ਉਹ ਅਜੇ ਕੁਝ ਨਹੀਂ ਕਹਿਣਗੇ। ਸੋਮਵਾਰ ਨੂੰ ਅਖੰਡ ਪਾਠ ਦਾ ਭੋਗ ਪੈਣ ਉਪਰੰਤ ਪ੍ਰੈਸ ਕਾਨਫਰੰਸ ਕਰਕੇ ਸਭ ਸੁਆਲਾ ਦੇ ਜਵਾਬ ਦਿੱਤੇ ਜਾਣਗੇ।ਉਦੋਂ ਤੱਕ ਬਾਣੀ ਸਰਵਣ ਤੇ ਸੇਵਾ ਦਾ ਦੌਰ ਹੀ ਚੱਲੇਗਾ।ਇਹ ਵੀ ਪੜ੍ਹੋ :ਬਾਦਲਾਂ ਦੇ ਭੁੱਲ ਬਖ਼ਸ਼ਾਉਣ ਬਾਰੇ ਕੌਣ ਕੀ ਕਹਿ ਰਿਹਾ ਜਿਸ ਨੂੰ ਕਿਹਾ ‘ਗੱਦਾਰ’ ਉਹ ਪੰਜਾਬੀਆਂ ’ਚ ‘ਹੀਰੋ’ ਕਿਉਂ?ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਐਗਜ਼ਿਟ ਪੋਲ ’ਤੇ ਕਿੰਨਾ ਭਰੋਸਾ ਕਰੀਏਅਕਾਲੀ ਲੀਡਰਸ਼ਿਪ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ, ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੇ ਪਰਮਿੰਦਰ ਢੀਂਡਸਾ ਸ਼ਾਮਿਲ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਬੀਬੀ ਜਗੀਰ ਕੌਰ ਵੀ ਅੰਮ੍ਰਿਤਸਰ ਪਹੁੰਚੇ ਹੋਏ ਹਨ। Image copyright Ravinder singh robin/bbc ਫੋਟੋ ਕੈਪਸ਼ਨ ਅਕਾਲੀ ਦਲ ਵੱਲੋਂ ਮੁਆਫ਼ੀ ਮੰਗਣ ਦਾ ਕੋਈ ਖਾਸ ਕਾਰਨ ਨਹੀਂ ਦੱਸਿਆ ਗਿਆ ਹੈ ਅਕਾਲੀ ਦਲ ਦੀ ਲੀਡਰਸ਼ਿਪ ਧਾਰਮਿਕ ਕਾਰਜਾਂ ਵਿੱਚ ਤਾਂ ਲੱਗੀ ਹੋਈ ਹੈ ਪਰ ਮੀਡੀਆ ਨਾਲ ਕਿਸੇ ਤਰੀਕੇ ਦੀ ਗੱਲਬਾਤ ਨਹੀਂ ਕਰ ਰਹੀ ਹੈ ਇਸ ਲਈ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਮੁਆਫੀ ਕਿਸ ਲਈ ਮੰਗੀ ਜਾ ਰਹੀ ਹੈ। ਅਕਾਲੀ ਦਲ ਦੀ ਲੀਡਰਸ਼ਿਪ ਦਰਬਾਰ ਸਾਹਿਬ ਵਿੱਚ ਤਿੰਨ ਦਿਨ ਤੱਕ ਰਹੇਗੀ।ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦਿਆਂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੀ, "ਰੱਬ ਨੇ ਸਾਨੂੰ 10 ਸਾਲ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੁਆਫੀ ਮੰਗਣਾ ਸਾਡੀ ਧਾਰਮਿਕ ਕਿਰਿਆ ਹੈ। ਅਸੀਂ ਜਾਣੇ-ਅਣਜਾਣੇ ਵਿੱਚ ਕੀਤੀਆਂ ਭੁੱਲਾਂ ਲਈ ਮੁਆਫੀ ਮੰਗ ਰਹੇ ਹਾਂ।''ਸਿਆਸੀ ਵਿਰੋਧੀਆਂ ਵੱਲੋਂ ਤਿੱਖੇ ਸਵਾਲਅਕਾਲੀ ਦਲ ਵੱਲੋਂ ਦਰਬਾਰ ਸਾਹਿਬ ਜਾ ਕੇ ਜਿਵੇਂ ਹੀ ਅਕਾਲੀਆਂ ਵੱਲੋਂ ਭੁੱਲਾਂ ਬਖਸ਼ਾਉਣ ਦੀਆਂ ਖ਼ਬਰਾਂ ਮੀਡੀਆ ਉੱਤੇ ਨਸ਼ਰ ਹੋਈਆਂ ਤਾਂ ਵਿਰੋਧੀ ਪਾਰਟੀਆਂ ਨੇ ਅਕਾਲੀ ਦਲ ਉੱਤੇ ਤਿੱਖੇ ਹਮਲੇ ਕੀਤੇ। ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਹਿਲਾ ਅਕਾਲੀ ਦਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਹੜੀਆਂ ਭੁੱਲਾਂ ਦੀ ਮਾਫ਼ੀ ਮੰਗ ਰਿਹਾ ਹੈ। ਸਾਬਕਾ ਵਿਰੋਧੀ ਧਿਰ ਆਗੂ ਸੁਖਪਾਲ ਖਹਿਰਾ ਨੇ ਕਿਹਾ ਕਿ ਭੁੱਲ ਬਖਸ਼ਾਉਣ ਦਾ ਅਰਥ ਹੈ ਕਿ ਬਾਦਲਾਂ ਨੇ ਆਪਣੇ ਗੁਨਾਹ ਮੰਨ ਲਏ ਹਨ ਅਤੇ ਉਨ੍ਹਾਂ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਅਕਾਲੀਆਂ ਨੂੰ ਮਾਫ ਨਾ ਕਰਨ।'ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ , ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ', ਇਹ ਸ਼ਬਦ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਵਾਲੇ ਦਿਨ ਦਰਬਾਰ ਸਾਹਿਬ ਜਾ ਕੇ ਭੁੱਲਾਂ ਬਖ਼ਸ਼ਾ ਰਹੇ ਅਕਾਲੀਆਂ ਉੱਤੇ ਭਗਵੰਤ ਮਾਨ ਨੇ ਕਾਫ਼ੀ ਸਖ਼ਤ ਟਿੱਪਣੀਆਂ ਕੀਤੀਆਂ।ਆਪਣੇ ਫੇਸਬੁੱਕ ਪੇਜ਼ ਤੋਂ ਲਾਇਵ ਹੁੰਦਿਆਂ ਭਗਵੰਤ ਮਾਨ ਨੇ ਕਿਹਾ, ' ਅਕਾਲੀ ਦੱਸਣ ਕਿ ਉਹ ਕਿਸ ਗਲਤੀ ਦੀ ਭੁੱਲ਼ ਬਖ਼ਸ਼ਾ ਕਰੇ ਹਨ, ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਹੈ, ਇਸ ਦਿਨ ਤਾਂ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਚਾਹੀਦੀਆਂ ਸਨ, ਪਰ ਅਕਾਲੀ ਦਲ ਵਾਲੇ ਭੁੱਲਾਂ ਬਖ਼ਸ਼ਾ ਰਹੇ ਹਨ। ਜੇਕਰ ਬਾਦਲ ਦੇ ਜਨਮ ਦਿਨ ਦੀ ਭੁੱਲ਼ ਬਖ਼ਸਾਈ ਜਾ ਰਹੀ ਹੈ ਤਾਂ ਸਾਨੂੰ ਵੀ ਦੱਸ ਦਿੰਦੇ ਅਸੀਂ ਵੀ ਆ ਜਾਂਦੇ।'ਵਿਰੋਧੀਆਂ ਦੇ ਸਵਾਲਾਂ ਉੱਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, 'ਵਿਰੋਧੀਆਂ ਦਾ ਕੀ ਹੈ , ਇਨ੍ਹਾਂ ਤਾਂ ਗੁਰੂ ਨਹੀਂ ਬਖ਼ਸ਼ੇ ਸਾਨੂੰ ਕੀ ਬਖਸ਼ਣਗੇ। ਬਾਦਲ ਨੇ ਕਿਹਾ ਕਿ ਸੋਮਵਾਰ ਨੂੰ ਹਰ ਸਵਾਲ ਦਾ ਜਵਾਬ ਦੇਣਗੇ।'ਮਾਫ਼ੀ ਤੇ ਸਿਆਸਤ2007 ਦੀ ਸ਼ੁਰੂਆਤ ਵਿੱਚ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਦਸਵੀਂ ਪਾਤਸ਼ਾਹੀ ਵਰਗੀ ਪੋਸ਼ਾਕ ਵਿੱਚ ਤਸਵੀਰ ਸਾਹਮਣੇ ਆਈ।ਮਈ 2007 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰਮੀਤ ਰਾਮ ਰਹੀਮ ਨਾਲ ਕਿਸੇ ਵੀ ਤਰੀਕੇ ਦੀ ਸਾਂਝ ਨਾ ਰੱਖਣ ਦਾ ਹੁਕਮ ਸੁਣਾਇਆ ਸੀ।24 ਸਤੰਬਰ 2015 ਨੂੰ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਸੀ।ਸਿੱਖ ਸੰਗਤਾਂ ਦੇ ਰੋਸ ਤੋਂ ਬਾਅਦ 16 ਅਕਤੂਬਰ ਨੂੰ ਡੇਰਾ ਮੁਖੀ ਨੂੰ ਦਿੱਤੀ ਮੁਆਫੀ ਵਾਪਸ ਲੈ ਲਈ ਸੀ। Image copyright Ravinder singh robin/bbc 2017 ਵਿੱਚ ਚੋਣਾਂ ਤੋਂ ਬਾਅਦ ਸਿਆਸੀ ਆਗੂਆਂ ਵੱਲੋਂ ਚੋਣਾਂ ਦੌਰਾਨ ਡੇਰੇ ਤੋਂ ਵੋਟਾਂ ਮੰਗਣ ਦੀਆਂ ਤਸਵੀਰਾਂ ਜਨਤਕ ਹੋਈਆਂ ਜਿਸ ਤੋਂ ਅਕਾਲ ਤਖਤ ਸਾਹਿਬ ਵੱਲੋਂ 44 ਸਿਆਸੀ ਆਗੂਆਂ ਨੂੰ ਸੰਮਨ ਕੀਤਾ ਗਿਆ।ਇਨ੍ਹਾਂ ਆਗੂਆਂ ਵਿੱਚ 29 ਅਕਾਲੀ ਦਲ, 14 ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ ਦਾ ਆਗੂ ਸ਼ਾਮਿਲ ਸੀ।ਇਨ੍ਹਾਂ ਆਗੂਆਂ ਵਿੱਚ ਮੌਜੂਦਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੇ ਪਰਮਿੰਦਰ ਢੀਂਡਸਾ ਵੀ ਸ਼ਾਮਿਲ ਸਨ।ਸ਼ਨੀਵਾਰ ਨੂੰ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਸ਼ੁਰੂ ਕਰਵਾਏ ਗਏ ਜਿਨ੍ਹਾਂ ਦੇ ਭੋਗ 10 ਦਸੰਬਰ ਨੂੰ ਪੈਣਗੇ।ਇਹ ਵੀਡੀਓ ਵੀ ਜ਼ਰੂਰ ਦੇਖੋ Sorry, this Youtube post is currently unavailable. Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਆਈਐੱਸ ਹਮਾਇਤੀਆਂ ਵੱਲੋਂ ਜਾਰੀ ਔਰਤਾਂ ਦੇ ਕਤਲ ਦਾ ਵੀਡੀਓ ਸੱਚ ਸਾਬਿਤ ਹੋਇਆ 22 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46651009 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP / ਫੋਟੋ ਕੈਪਸ਼ਨ 24 ਸਾਲਾਂ ਜੈਸਪਰਸਨ ਅਤੇ 28 ਸਾਲਾਂ ਯੂਲੈਂਡ ਨੌਰਵੇ ਦੀ ਸਾਊਥਈਸਟਰਨ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਸਨ ਨੌਰਵੇ ਪੁਲਿਸ ਮੁਤਾਬਕ ਦੋ ਸੈਲਾਨੀਆਂ ਵਿਚੋਂ ਇੱਕ ਦੇ ਕਤਲ ਦੀ ਵੀਡੀਓ ਜੋ ਸਾਹਮਣੇ ਆਈ ਸੀ ਉਹ ਅਸਲ ਸੀ। ਯੂਨੀਵਰਸਿਟੀ ਵਿਦਿਆਰਥਣਾਂ ਮੈਰਨ ਯੂਲੈਂਡ ਅਤੇ ਲੂਸੀਆ ਵੈਸਟਰੇਂਜਰ ਜੈਸਪਰਸਨ ਦੀਆਂ ਲਾਸ਼ਾਂ ਸੋਮਵਾਰ ਨੂੰ ਐਟਲਸ ਪਹਾੜਾਂ ਵਿੱਚ ਸੈਲਾਨੀਆਂ ਲਈ ਪ੍ਰਸਿੱਧ ਸੈਰ ਸਪਾਟੇ ਵਾਲੀ ਥਾਂ 'ਤੇ ਮਿਲੀਆਂ ਸਨ। ਵੀਡੀਓ ਵਿੱਚ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਇਹ ਕਤਲ ਸੀਰੀਆ ਦੇ ਬਦਲੇ ਵਜੋਂ ਕੀਤੇ ਗਏ ਹਨ। ਇਸ ਮਾਮਲੇ ਵਿੱਚ ਚਾਰ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਿਸ ਨੇ ਕਿਹਾ ਕਿ ਉਹ ਕਤਲ ਤੋਂ ਪਹਿਲਾਂ ਬਣਾਏ ਗਏ ਇੱਕ ਪ੍ਰਚਾਰ ਵੀਡੀਓ ਵਿੱਚ ਨਜ਼ਰ ਆਏ ਹਨ।ਮੌਰੱਕੋ ਤੋਂ ਇੱਕ ਜਹਾਜ਼ ਇਨ੍ਹਾਂ ਦੀਆਂ ਲਾਸ਼ਾਂ ਲੈ ਕੇ ਡੈਨਮਾਰਕ ਲਈ ਰਵਾਨਾ ਹੋ ਗਿਆ ਹੈ। ਕੌਣ ਸਨ ਪੀੜਤਾਂ?24 ਸਾਲਾ ਜੈਸਪਰਸਨ ਡੈਨਮਾਰਕ ਤੋਂ ਸੀ ਅਤੇ ਨੌਰਵੇ ਦੀ 28 ਸਾਲਾਂ ਯੂਲੈਂਡ ਨੌਰਵੇ ਦੀ ਸਾਊਥ ਈਸਟਰਨ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਸਨ।ਇਹ ਵੀ ਪੜ੍ਹੋ-ਤੰਦੂਰ ਕਾਂਡ ਦਾ ਦੋਸ਼ੀ ਕਿਵੇਂ ਬਣਿਆ ਸੀ ਪੁਜਾਰੀ'ਕੁੜੀਆਂ ਦਾ ਹੋਸਟਲ 24 ਘੰਟੇ ਖੁੱਲ੍ਹਣ ’ਤੇ ਮੈਂ ਕਿਉਂ ਡਰ ਰਿਹਾ''ਲੋਕਾਂ ਨੂੰ ਕੀ ਪਤਾ ਸੀ ਕਿ ਘਰ-ਘਰ ਮੋਦੀ ਦਾ ਮਤਲਬ ਇਹ ਹੋਵੇਗਾ' Image copyright AFP/MOROCCAN POLICE ਫੋਟੋ ਕੈਪਸ਼ਨ ਇਸ ਮਾਮਲੇ ਵਿੱਚ ਚਾਰ ਲੋਕ ਹਿਰਾਸਤ 'ਚ ਲਏ ਗਏ ਹਨ ਉਹ 9 ਦਸੰਬਰ ਨੂੰ ਮੌਰੱਕੋ ਵਿੱਚ ਇੱਕ ਮਹੀਨੇ ਦੀਆਂ ਛੁੱਟੀਆਂ ਲਈ ਗਏ ਸਨ। ਉਨ੍ਹਾਂ ਦੀਆਂ ਲਾਸ਼ਾਂ ਟੈਂਟ ਵਿੱਚ ਮਿਲੀਆਂ ਸਨ। ਯੂਲੈਂਡ ਦੀ ਮਾਂ ਮੁਤਾਬਕ ਦੋਵਾਂ ਨੇ ਯਾਤਰਾ ’ਤੇ ਜਾਣ ਲਈ ਪੂਰੀ ਤਿਆਰੀ ਕੀਤੀ ਹੋਈ ਸੀ। ਵੀਡੀਓ ਦਾ ਕੀ ਮਹੱਤਵ ਹੈ?ਕਥਿਤ ਤੌਰ 'ਤੇ ਇਸਲਾਮਿਕ ਸਟੇਟ ਦੇ ਸਮਰਥਕਾਂ ਵੱਲੋਂ ਇੱਕ ਔਰਤ ਦਾ ਸਿਰ ਵੱਢਦੇ ਹੋਏ ਦਿਖਾਈ ਗਈ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਸੀ। ਨੌਰਵੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਹਾਲਾਂਕਿ ਇਹ ਵੀਡੀਓ ਅਸਲੀ ਦਿਖਾਈ ਦੇ ਰਹੀ ਸੀ ਪਰ ਫੇਰ ਵੀ ਇਸ ਦੀ ਸਮੀਖਿਆ ਕੀਤੀ ਗਈ ਹੈ। ਜਾਂਚ ਏਜੰਸੀ ਕਰੀਪੋਸ ਨੇ ਇੱਕ ਬਿਆਨ ਵਿੱਚ ਕਿਹਾ ਹੈ, "ਅਜੇ ਤੱਕ ਇਹ ਅਜਿਹਾ ਕੁਝ ਨਹੀਂ ਮਿਲਿਆ ਜਿਸ ਦੇ ਆਧਾਰ 'ਤੇ ਕਿਹਾ ਜਾ ਸਕੇ ਕਿ ਇਹ ਵੀਡੀਓ ਅਸਲੀ ਨਹੀਂ ਹੈ।"ਇਸ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਕਤਲ ਕਰਨ ਵਾਲਾ ਕਹਿ ਰਿਹਾ ਹੈ, "ਇਹ ਸਾਡੇ ਹਾਜਿਨ ਵਿੱਚ ਰਹਿੰਦੇ ਭਰਾਵਾਂ ਦਾ ਬਦਲਾ ਹੈ।"ਹਾਜਿਨ ਪੂਰਬੀ ਸੀਰੀਆ ਦਾ ਉਹ ਸ਼ਹਿਰ ਹੈ ਜੋ ਆਈਐੱਸ ਨੇ ਅਮਰੀਕਾ ਤੇ ਉਨ੍ਹਾਂ ਦੀਆਂ ਸਹਿਯੋਗੀ ਫੌਜਾਂ ਨਾਲ ਲੜਦੇ ਹੋਏ ਗੁਆ ਦਿੱਤਾ ਸੀ। ਇਹ ਵੀ ਪੜ੍ਹੋ-1984 ਸਿੱਖ ਕਤਲੇਆਮ: ਨਿਆਂ ਦੇ ਰਾਹ 'ਚ ਕਾਂਗਰਸ ਨੇ ਇੰਝ ਅੜਾਏ ਰੋੜੇ ਟਾਇਲਟ ਸੀਟ 'ਤੇ ਹਰਿਮੰਦਰ ਸਾਹਿਬ ਦੀ ਤਸਵੀਰ, ਕੈਪਟਨ ਨਾਰਾਜ਼ ਚੰਡੀਗੜ੍ਹ ਦੀਆਂ ਕੁੜੀਆਂ ਦਾ ਹੁਕਮਰਾਨਾਂ ਨੂੰ ਸੁਨੇਹਾ ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਆਟੋ-ਪਾਇਲਟ ਦਾ ਮਤਲਬ ਸੈਲਫ਼-ਡਰਾਈਵਿੰਗ ਨਹੀਂ ਹੈ ਪਰ ਕੀ ਆਟੋ-ਪਾਇਲਟ ਆਖਰੀ ਮੌਕੇ ’ਤੇ ਰੁਕੇਗੀ? ਇਹ ‘ਸੇਫ਼ਟੀ ਟੈਸਟ’ ਦੇਖੋ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕਾਰਾਂ ਦੀ ਮੁਰੰਮਤ ਕਰਵਾਉਣਾ ਇੱਕ ਮੁਸ਼ਕਿਲ, ਮਹਿੰਗਾ ਅਤੇ ਵਕਤ ਲਗਾਉਣ ਵਾਲੀ ਪ੍ਰਕਿਰਿਆ ਹੋ ਸਕਦੀ ਹੈ। ਗੈਰੇਜ ਵਾਲੇ, ਸਰਵੇ ਕਰਨ ਵਾਲੇ, ਮਕੈਨਿਕ ਅਤੇ ਬੀਮਾ ਏਜੰਟ ਤੁਹਾਨੂੰ ਬਿਨਾਂ ਜਾਣਕਾਰੀ ਦਿੱਤੇ ਇਸ ਪ੍ਰਕਿਰਿਆ ਨੂੰ ਪੂਰਾ ਕਰਵਾਉਂਦੇ ਹਨ।ਆਈਆਈਟੀ ਹੈਦਰਾਬਾਦ ਵਿੱਚ ਇੱਕ ਸਟਾਰਟਅਪ ਨੀਸ਼ੀਆਈ ਗੱਡੀਆਂ ਦੇ ਨੁਕਸਾਨ ਬਾਰੇ ਕੰਪਿਊਟਰ ਵਿਜ਼ਨ ਅਤੇ ਡੀਪ ਲਰਨਿੰਗ ਜ਼ਰੀਏ ਜਾਣਕਾਰੀ ਇਕੱਠਾ ਕਰਦਾ ਹੈ। ਨੀਸ਼ੀਆਈ ਵੱਲੋਂ ਬਣਾਏ ਗਏ ਏਡੀਏ ਟੂਲ ਜ਼ਰੀਏ ਤੁਹਾਡੀ ਕਾਰ ਨੂੰ ਹੋਏ ਨੁਕਸਾਨ ਬਾਰੇ ਪਤਾ ਲਗ ਸਕਦਾ ਹੈ...ਕਿਸ ਦੀ ਮੁਰੰਮਤ ਦੀ ਲੋੜ ਹੈ ਅਤੇ ਕਿਸ ਨੂੰ ਬਦਲਿਆ ਜਾਣਾ ਚਾਹੀਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਮਰੀਕਾ: ਸ਼ੇਅਰ ਬਾਜ਼ਾਰ 'ਚ 2008 ਦੇ ਮਾਲੀ ਸੰਕਟ ਤੋਂ ਬਾਅਦ ਭਾਰੀ ਗਿਰਾਵਟ 'ਤੇ ਟਰੰਪ ਦੇ ਤਰਕ ਏਥੰਨੀ ਜਰਕਰ ਉੱਤਰੀ ਅਮਰੀਕਾ ਤੋਂ ਰਿਪੋਰਟਰ, ਬੀਬੀਸੀ 7 ਫ਼ਰਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-42955863 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright BRYAN R. SMITH/AFP/Getty Images ਅਮਰੀਕੀ ਸ਼ੇਅਰ ਬਾਜ਼ਾਰ ਡਾਉ ਜੋਂਸ 1175 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ, ਜੋ ਸਾਲ 2008 ਦੇ ਮਾਲੀ ਸੰਕਟ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ। ਗਿਰਾਵਟ ਦੇ ਮਾਅਨੇ ਡਾਉ ਜੋਂਸ 4.6 ਫੀਸਦ ਦੀ ਗਿਰਾਵਟ ਨਾਲ ਸੋਮਵਾਰ ਨੂੰ 24,345.75 ਅੰਕਾਂ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਸਟਾਕ ਇੰਡੈਕਸ 3.8 ਫੀਸਦ ਅਤੇ ਨੈਸਡੇਕ 3.7 ਫੀਸਦ ਦੀ ਗਿਰਾਵਟ ਨਾਲ ਬੰਦ ਹੋਇਆ ਹੈ। ਪਾਕ 'ਚ ਘੱਟ ਗਿਣਤੀਆਂ ਦਾ ਚੇਤਾ ਦਵਾਉਂਦਾ ਫੋਟੋਗ੍ਰਾਫਰਸੜਕਾਂ 'ਤੇ ਕਿਉਂ ਆਪਣਾ ਦੁੱਧ ਵੇਚ ਰਹੀ ਇੱਕ ਮਾਂ?ਫਲਸਤੀਨੀਆਂ ਤੇ ਯਹੂਦੀਆਂ ਲਈ ਇੱਕ ਖ਼ਾਸ ਪਿੰਡ Image copyright BRYAN R. SMITH/AFP/Getty Images ਇਹ ਗਿਰਾਵਟ ਪਿਛਲੇ ਹਫਤੇ ਦੇ ਅਖ਼ੀਰ 'ਚ ਹੋਏ ਨੁਕਸਾਨ ਤੋਂ ਬਾਅਦ ਆਈ ਹੈ। ਉਦੋਂ ਤਨਖਾਹ ਵਧਣ ਸਬੰਧੀ ਆਏ ਅੰਕੜਿਆਂ ਨਾਲ ਵਿਆਜ਼ ਦਰਾਂ ਨੂੰ ਵਧਾਉਣ ਦਾ ਖਦਸ਼ਾ ਹੋਇਆ ਸੀ। ਅਮਰੀਕੀ ਸ਼ੇਅਰ ਬਾਜ਼ਾਰ ਦੀ ਇਸ ਗਿਰਾਵਟ ਦਾ ਅਸਰ ਏਸ਼ੀਆ ਦੇ ਬਾਜ਼ਾਰਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਹੈ ਕਿ ਸਟਾਕ ਮਾਰਕੀਟ 'ਚ ਸਮੇਂ ਸਮੇਂ ਗਿਰਾਵਟ ਦਰਜ ਹੁੰਦੀ ਰਹਿੰਦੀ ਹੈ ਪਰ ਰਾਸ਼ਟਰਪਤੀ ਟਰੰਪ ਦਾ ਫੋਕਸ ਅਰਥਚਾਰੇ ਦੇ ਚਿਰਕਾਲੀਨ ਪਹਿਲੂਆਂ 'ਤੇ ਹੈ ਅਤੇ ਉਹ ਆਸਾਧਾਰਨ ਤੌਰ 'ਤੇ ਮਜ਼ਬੂਤ ਬਣਿਆ ਹੋਇਆ ਹੈ। ਗਵਾਂਤਾਨਾਮੋ ਬੇ ਡਿਟੈਂਸ਼ਨ ਸੈਂਟਰ ਮੁੜ ਖੁੱਲ੍ਹੇਗਾ: ਟਰੰਪਕੀ ਦੁਨੀਆਂ ਦੀਆਂ ਸਰਕਾਰਾਂ ਫੇਲ੍ਹ ਹੋ ਗਈਆਂ ਹਨ?ਕੀ ਇਵਾਂਕਾ ਟਰੰਪ ਵੀ ਬਣਨਾ ਚਾਹੁੰਦੀ ਹੈ ਰਾਸ਼ਟਰਪਤੀ?ਟਰੰਪ ਦਾ ਅਰਥ-ਸ਼ਾਸਤਰ ਸਟਾਕ ਮਾਰਕੀਟ ਦੀਆਂ ਬੁਲੰਦੀਆਂ 'ਤੇ ਘੁਮੰਡ ਕਰਨਾ ਇੱਕ ਖ਼ਤਰਨਾਕ ਖੇਡ ਹੈ ਅਤੇ ਜ਼ਿਆਦਾਤਰ ਅਮਰੀਕਾ ਦੇ ਰਾਸ਼ਟਰਪਤੀ ਇਸ ਤੋਂ ਬਚਦੇ ਰਹੇ ਹਨ। ਬਰਾਕ ਓਬਾਮਾ ਨੇ ਵੀ ਆਪਣੇ ਕਾਰਜਕਾਲ ਦੌਰਾਨ ਕਦੀ-ਕਦੀ ਹੀ ਅਜਿਹਾ ਕੀਤਾ ਸੀ ਅਤੇ ਉਹ ਵੀ ਉਦੋਂ ਜਦੋਂ ਅਮਰੀਕਾ ਦੀ ਅਰਥਵਿਵਸਥਾ ਸਾਲ 2008 ਦੀ ਬਰਬਾਦੀ ਤੋਂ ਬਾਅਦ ਠੀਕ-ਠਾਕ ਸੰਭਲ ਗਈ ਸੀ। Image copyright MANDEL NGAN/AFP/Getty Images ਡੌਨਲਡ ਟਰੰਪ ਨੇ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਡਾਉ ਜੋਂਸ ਨੂੰ ਕੋਸਿਆ ਸੀ ਪਰ ਹੁਣ ਇਸੇ ਸ਼ੇਅਰ ਬਾਜ਼ਾਰ ਦੀਆਂ ਤਾਰੀਫਾਂ ਕਰਦੇ ਰਹੇ ਹਨ। ਉਹ ਆਪਣੇ ਟਵੀਟ, ਰੈਲੀਆਂ ਅਤੇ ਪਿਛਲੇ ਹਫਤੇ ਆਪਣੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣ ਮੌਕੇ ਦਿੱਤੇ 'ਸਟੇਟ ਆਫ ਯੂਨੀਅਨ' ਦੇ ਭਾਸ਼ਣ ਵਿੱਚ ਵੀ ਇਸ ਨੂੰ ਦੁਹਰਾਉਂਦੇ ਰਹੇ। ਟਰੰਪ ਆਪਣੇ ਭਾਸ਼ਣਾਂ ਵਿੱਚ ਟੈਕਸ ਕਟੌਤੀ ਨਾਲ ਹੋਣ ਵਾਲੇ ਲਾਭ ਗਿਣਾਉਂਦੇ ਰਹੇ ਅਤੇ ਹੁਣ ਡਾਉ ਜੋਂਸ ਦੀ ਗਿਰਾਵਟ ਨੇ ਉਨ੍ਹਾਂ ਦੇ ਅਕਸ ਹੀ ਧੁੰਦਲਾ ਕਰ ਦਿੱਤਾ ਹੈ। ਤਨਖਾਹ ਵਧੀ ਹੈ ਅਤੇ ਬੇਰੁਜ਼ਗਾਰੀ ਘਟੀਟਰੰਪ ਬੇਸ਼ੱਕ ਹੁਣ ਇਹ ਕਹਿਣਗੇ ਕਿ ਦੇਸ ਦਾ ਅਰਥਚਾਰਾ ਬੁਨਿਆਦੀ ਤੌਰ 'ਤੇ ਹੁਣ ਵੀ ਮਜ਼ਬੂਤ ਹੈ। ਲੋਕਾਂ ਦੀ ਤਨਖਾਹ ਵਧੀ ਹੈ ਅਤੇ ਬੇਰੁਜ਼ਗਾਰੀ ਘਟੀ ਹੈ। ਜੇਕਰ ਵਿਕਾਸ ਦੀ ਦੌੜ ਬਰਕਰਾਰ ਰਹਿੰਦੀ ਹੈ ਤਾਂ ਟਰੰਪ ਇੱਕ ਵਾਰ ਫੇਰ ਇਸ ਨੂੰ ਆਪਣੀ ਕਾਮਯਾਬੀ ਦੇ ਪੱਲੇ ਪਾ ਲੈਣਗੇ।ਚੋਣਾਵੀਂ ਸਾਲ 'ਚ ਜੇਕਰ ਡਾਉ ਜੋਂਸ ਦੀ ਇਸ ਗਿਰਾਵਟ ਨੂੰ ਜੇਕਰ ਬਾਜ਼ਾਰ ਕੁਨੈਕਸ਼ਨ ਦੀ ਸ਼ੁਰੂਆਤ ਸਮਝਿਆ ਗਿਆ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਦੀਆਂ ਕਹੀਆਂ ਗੱਲਾਂ ਉਨ੍ਹਾਂ ਨੂੰ ਖੁਦ ਪਰੇਸ਼ਾਨ ਕਰਨ ਵਾਪਸ ਆ ਜਾਣਗੀਆਂ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਯੂਪੀ-ਬਿਹਾਰ ਦੇ ਲੋਕਾਂ ਦਾ ਠਿਕਾਣਾ ਬਣਦਾ ਦੱਖਣੀ ਭਾਰਤ ਵਿਗਨੇਸ਼ ਏ ਬੀਬੀਸੀ ਪੱਤਰਕਾਰ 9 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44753041 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਹਾਲ ਹੀ ਵਿੱਚ ਸਰਕਾਰ ਨੇ ਸਾਲ 2011 ਦੇ ਸਰਵੇਖਣ ਦੇ ਆਧਾਰ 'ਤੇ ਦੇਸ ਦੀ ਆਬਾਦੀ ਨਾਲ ਜੁੜੇ ਵੱਖ-ਵੱਖ ਅੰਕੜੇ ਜਾਰੀ ਕੀਤੇ।ਇਨ੍ਹਾਂ ਅੰਕੜਿਆਂ ਮੁਤਾਬਕ 2001 ਦੀ ਮਰਦਮਸ਼ੁਮਾਰੀ ਦੇ ਮੁਕਾਬਲੇ ਤਮਿਲ, ਮਲਯਾਲਮ, ਕੰਨੜ ਅਤੇ ਤੇਲੁਗੂ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ।ਜਦੋਂ ਕਿ ਦੱਖਣੀ ਭਾਰਤ ਵਿੱਚ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। 2001 ਦੇ ਸਰਵੇਖਣ ਵਿੱਚ ਉੱਤਰੀ ਭਾਰਤੀ ਸੂਬਿਆਂ ਵਿੱਚ 8.2 ਲੱਖ ਤਾਮਿਲ ਬੋਲਣ ਵਾਲੇ ਲੋਕ ਰਹਿੰਦੇ ਸਨ ਜੋ ਕਿ ਅਗਲੇ 10 ਸਾਲਾਂ ਵਿੱਚ ਘੱਟ ਕੇ 7.8 ਲੱਖ ਹੋ ਗਏ ਹਨ। ਇਸੇ ਤਰ੍ਹਾਂ ਮਲਿਆਲਮ ਬੋਲਣ ਵਾਲਿਆਂ ਦੀ ਗਿਣਤੀ ਵੀ 8 ਲੱਖ ਤੋਂ ਘੱਟ ਕੇ 7.2 ਲੱਖ ਰਹਿ ਗਈ ਹੈ।ਕੀ ਹੈ ਬਿਹਾਰ ਦਾ ਚਾਰਾ ਘੋਟਾਲਾ?ਕੀ ਇੱਕ ਹਫਤੇ 'ਚ 8.5 ਲੱਖ ਪਖਾਨੇ ਬਣਾਏ ਜਾ ਸਕਦੇ ਹਨ?ਦਲਿਤ ਨੂੰ ਪਿਸ਼ਾਬ ਪਿਲਾਉਣ ਦਾ ਮਾਮਲਾ ਕਿੰਨਾ ਸੱਚ?ਪਰ ਇਨ੍ਹਾਂ ਅੰਕੜਿਆਂ ਤੋਂ ਉਲਟ ਇਨ੍ਹਾਂ 10 ਸਾਲਾਂ ਦੌਰਾਨ ਦੱਖਣੀ ਭਾਰਤੀ ਸੂਬਿਆਂ ਵਿੱਚ ਹਿੰਦੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਦੱਖਣੀ ਭਾਰਤ ਵਿੱਚ ਦ੍ਰਵਿੜ ਭਾਸ਼ਾ ਬੋਲਣ ਵਾਲਿਆਂ ਦੀ ਆਬਾਦੀ ਘੱਟੀ ਹੈ।ਸਾਲ 2001 ਦੀ ਮਰਦਮਸ਼ੁਮਾਰੀ ਅਨੁਸਾਰ ਲਗਭਗ ਭਾਰਤੀ ਸੂਬਿਆਂ ਵਿੱਚ 58.2 ਲੱਖ ਦੱਖਣ ਉੱਤਰੀ ਭਾਰਤੀ ਰਹਿੰਦੇ ਸਨ। 10 ਸਾਲਾਂ ਦੇ ਅੰਦਰ ਇਹ ਗਿਣਤੀ 20 ਲੱਖ ਤੱਕ ਵਧ ਗਈ ਹੈ ਅਤੇ ਹੁਣ 77.5 ਲੱਖ ਹਿੰਦੀ ਬੋਲਣ ਵਾਲੇ ਲੋਕ ਦੱਖਣੀ ਭਾਰਤੀ ਸੂਬਿਆਂ ਵਿੱਚ ਰਹਿ ਰਹੇ ਹਨ। ਨੌਕਰੀ ਦੇ ਮੌਕੇਦੱਖਣੀ-ਭਾਰਤ ਵਿੱਚ ਹਿੰਦੀ ਬੋਲਣ ਵਾਲੇ ਲੋਕਾਂ ਦੀ ਵੱਧ ਰਹੀ ਆਬਾਦੀ ਦਾ ਪਹਿਲਾ ਕਾਰਨ ਇਹ ਹੈ ਕਿ ਇਥੇ ਨੌਕਰੀ ਦੇ ਵਾਧੂ ਮੌਕੇ ਹਨ।ਅਰਥਸ਼ਾਸਤਰੀ ਜੈ ਰੰਜਨ ਅਨੁਸਾਰ ਉੱਤਰੀ ਭਾਰਤ ਦੇ ਲੋਕ ਦੱਖਣੀ ਭਾਰਤ ਵਿੱਚ ਨੌਕਰੀਆਂ ਦੀ ਭਾਲ ਵਿਚ ਆਉਂਦੇ ਹਨ। Image copyright SAJJAD HUSSAIN ਉਨ੍ਹਾਂ ਦਾ ਕਹਿਣਾ ਹੈ, "ਦੱਖਣੀ ਭਾਰਤ ਵਿੱਚ ਬਹੁਤ ਸਾਰੀਆਂ ਨੌਕਰੀਆਂ ਹਨ ਪਰ ਇੱਥੇ ਇਨ੍ਹਾਂ ਨੂੰ ਕਰਨ ਲਈ ਉੰਨੇ ਲੋਕ ਨਹੀਂ ਹਨ। ਦੇਸ ਦੇ ਦੱਖਣੀ ਅਤੇ ਪੱਛਮੀ ਹਿੱਸੇ ਨੂੰ ਭਾਰਤੀ ਅਰਥ ਵਿਵਸਥਾ ਦਾ 'ਵਿਕਾਸ ਇੰਜਨ' ਕਿਹਾ ਜਾਂਦਾ ਹੈ। ਇਹਨਾਂ ਖੇਤਰਾਂ ਵਿੱਚ ਕਿਰਤ ਦੀ ਜ਼ਰੂਰਤ ਹੈ, ਉਤਰ ਭਾਰਤ ਤੋਂ ਆਏ ਲੋਕ ਇਸ ਨੂੰ ਭਰਨ ਦੀ ਕੋਸ਼ਿਸ਼ ਕਰਦੇ ਹਨ।" ਜੇ ਉੱਤਰੀ ਭਾਰਤ ਦੇ ਮਜ਼ਦੂਰ ਵਰਗ ਦੀ ਦੱਖਣੀ ਭਾਰਤ ਵਿੱਚ ਘਾਟ ਹੋ ਜਾਵੇ ਤਾਂ ਇਸ ਦਾ ਆਰਥਚਾਰੇ 'ਤੇ ਕੀ ਅਸਰ ਪਵੇਗਾ।ਇਸ 'ਤੇ ਜੈ ਰੰਜਨ ਦਾ ਕਹਿਣਾ ਹੈ, "ਉਸਾਰੀ ਉਦਯੋਗ ਨਾਲ ਸਬੰਧਿਤ ਕਾਰੋਬਾਰ ਜ਼ਿਆਦਾਤਰ ਇਨ੍ਹਾਂ ਮਜ਼ਦੂਰਾਂ ਦੇ ਸਹਾਰੇ ਹੀ ਚੱਲਦਾ ਹੈ। ਜੇ ਇਸ ਵਰਗ ਵਿੱਚ ਕਮੀ ਆਏਗੀ ਤਾਂ ਇਨ੍ਹਾਂ ਸਨਅਤਾਂ 'ਤੇ ਇਸ ਦਾ ਸਿੱਧਾ ਅਸਰ ਪਏਗਾ।"ਅਮਰੀਕਾ ਵੱਲ ਗੈਰ-ਕਾਨੂੰਨੀ ਪਰਵਾਸ ਦੇ ਤਿੰਨ ਮੁੱਖ ਕਾਰਨਪਤਨੀ ਨੇ ਹੀ ਕੀਤੀ ਟਰੰਪ ਦੀ ਪਾਲਿਸੀ ਦੀ 'ਨਿੰਦਾ'ਦੱਖਣ ਵਿੱਚ ਉੱਤਰੀ ਭਾਰਤੀਆਂ ਦੀ ਵਧਦੀ ਆਬਾਦੀ ਨਾਲ ਕੁਝ ਨਵੇਂ ਕਿਸਮ ਦੀਆਂ ਆਰਥਿਕ ਗਤੀਵਿਧੀਆਂ ਹੋ ਰਹੀਆਂ ਹਨ। ਜਿਵੇਂ ਕਿ ਦੱਖਣੀ ਭਾਰਤ ਵਿੱਚ ਉੱਤਰੀ ਭਾਰਤੀ ਖਾਣੇ ਨਾਲ ਸੰਬੰਧਤ ਰੈਸਟੋਰੈਂਟ ਦਾ ਖੁੱਲ੍ਹਣਾ।ਇਸ ਦਾ ਅਸਰ ਅਰਥਚਾਰੇ 'ਤੇ ਕਿੰਨਾ ਪਿਆ ਹੈ ਇਸ ਬਾਰੇ ਜੈ ਰੰਜਨ ਕਹਿੰਦੇ ਹਨ, "ਇਹ ਦੇਖਣਾ ਪਏਗਾ ਕਿ ਇਸ ਦਾ ਲਾਭ ਹੋਇਆ ਹੈ ਜਾਂ ਨੁਕਸਾਨ। ਜਿਵੇਂ ਅੱਜ ਤਾਮਿਲ ਫਿਲਮਾਂ ਦੁਨੀਆਂ ਭਰ ਵਿੱਚ ਦੇਖੀਆਂ ਜਾਂਦੀਆਂ ਹਨ। ਤਾਮਿਲ ਬੋਲਣ ਵਾਲੇ ਲੋਕ ਵਿਦੇਸ਼ਾਂ ਵਿੱਚ ਪਹੁੰਚਣ ਵਿੱਚ ਕਾਮਯਾਬ ਹੋਏ ਹਨ। ਇਸ ਤਰੀਕੇ ਨਾਲ ਜਦੋਂ ਕੋਈ ਵੀ ਭਾਈਚਾਰਾ ਕਿਸੇ ਹੋਰ ਥਾਂ 'ਤੇ ਜਾਂਦਾ ਹੈ ਤਾਂ ਉਹ ਆਪਣੀ ਸੱਭਿਆਚਾਰਕ ਪਛਾਣ ਜਿਵੇਂ ਭੋਜਨ, ਸੰਗੀਤ ਅਤੇ ਹੋਰ ਚੀਜ਼ਾਂ ਵੀ ਨਾਲ ਲੈ ਜਾਂਦਾ ਹੈ।" ਪਰਵਾਸੀ ਕਾਮਿਆਂ ਦੀ ਵਧਦੀ ਗਿਣਤੀਤਾਮਿਲਨਾਡੂ ਦਾ ਪੱਛਮੀ ਹਿੱਸਾ ਜਿਵੇਂ ਕਿ ਕੋਇੰਬਟੂਰ ਅਤੇ ਤਿਰੂਪੁਰ ਦੇ ਆਸ-ਪਾਸ ਦਾ ਇਲਾਕਾ ਸਨਅਤ ਲਈ ਵਧੇਰੇ ਜਾਣਿਆ ਜਾਂਦਾ ਹੈ।ਬੰਗਲਾਦੇਸ਼ ਅਤੇ ਨਾਈਜੀਰੀਆ ਤੋਂ ਗੈਰ ਕਾਨੂੰਨੀ ਢੰਗ ਨਾਲ ਆਏ ਲੋਕ ਇੱਥੋਂ ਦੀ ਕੱਪੜਾ ਸਨਅਤ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੂੰ ਕਈ ਵਾਰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਿਆ ਹੈ। ਅਜਿਹੀਆਂ ਗ੍ਰਿਫ਼ਤਾਰੀਆਂ ਹਰ ਮਹੀਨੇ ਹੁੰਦੀਆਂ ਹਨ। Image copyright Getty Images ਸੂਬਾ ਸਰਕਾਰ ਦੇ ਅੰਕੜਿਆਂ ਅਨੁਸਾਰ ਪਿਛਲੇ ਕੁਝ ਸਾਲਾਂ ਵਿੱਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਵਿੱਚ ਇਨ੍ਹਾਂ ਖੇਤਰਾਂ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ।ਇਸ ਖੇਤਰ ਦੇ ਸਨਅਤੀ ਸੰਗਠਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਕੁਝ ਦਹਾਕਿਆਂ ਵਿੱਚ ਟੈਕਸਟਾਈਲ ਸਨਅਤ ਦੇ ਬਰਾਮਦ ਵਿੱਚ ਵਾਧਾ ਹੋਇਆ ਹੈ।'ਨਿਟਵੀਅਰ ਕੈਪੀਟਲ' ਇਸ ਦੇ ਕੱਪੜਾ ਉਤਪਾਦਨ ਕਾਰਨ ਤਿਰੂਪੁਰ ਨੂੰ ਭਾਰਤ ਦੇ 'ਨਿਟਵੀਅਰ ਕੈਪੀਟਲ' ਵਜੋਂ ਵੀ ਜਾਣਿਆ ਜਾਂਦਾ ਹੈ। ਤਿਰੂਪੁਰ ਐਕਸਪੋਰਟਰਜ਼ ਐਸੋਸੀਏਸ਼ਨ ਅਨੁਸਾਰ ਇਸ ਸ਼ਹਿਰ ਨੇ ਸਾਲ 2017-18 ਵਿੱਚ 24 ਹਜ਼ਾਰ ਕਰੋੜ ਰੁਪਏ ਦੇ ਕੱਪੜੇ ਬਰਾਮਦ ਕੀਤੇ ਜਦੋਂਕਿ ਇਸ ਤੋਂ ਪਹਿਲਾਂ ਸਾਲ 2016-17 ਵਿੱਚ ਇਹ ਅੰਕੜਾ 26 ਹਜ਼ਾਰ ਕਰੋੜ ਰੁਪਏ ਦਾ ਸੀ।ਕਿਸ਼ਤੀ ਰਾਹੀਂ ਯੂਰਪ ਰਵਾਨਾ ਹੋਏ 100 ਪਰਵਾਸੀ ਡੁੱਬੇ ਸਾਊਦੀ 'ਚ ਭਾਰਤੀਆਂ ਲਈ ਨੌਕਰੀ ਹੁਣ ਹੋਰ ਔਖੀਤਿਰੂਪੁਰ ਐਕਸਪੋਰਟਰਜ਼ ਐਸੋਸੀਏਸ਼ਨ ਦੇ ਚੇਅਰਮੈਨ ਰਾਜਾ ਸ਼ਨਮੁਗਮ ਨੇ ਬੀਬੀਸੀ ਤਮਿਲ ਨੂੰ ਦੱਸਿਆ, "ਸਾਨੂੰ ਲਗਾਤਾਰ ਮਜ਼ਦੂਰਾਂ ਦੀ ਲੋੜ ਰਹਿੰਦੀ ਹੈ ਅਤੇ ਮਜ਼ਦੂਰਾਂ ਦੀ ਮੰਗ ਦੀ ਲਗਾਤਾਰ ਵੱਧ ਰਹੀ ਹੈ। ਉੱਤਰੀ ਭਾਰਤ ਆਉਣ ਵਾਲੇ ਮਜ਼ਦੂਰ ਸਾਡੇ ਕੰਮ ਲਈ ਲਾਹੇਵੰਦ ਹਨ। ਪਹਿਲਾਂ ਇਹ ਮਜ਼ਦੂਰ ਏਜੰਟਾਂ ਰਾਹੀਂ ਹੀ ਆਉਂਦੇ ਸਨ ਪਰ ਹੁਣ ਇਨ੍ਹਾਂ ਨੂੰ ਇਸ ਖੇਤਰ ਬਾਰੇ ਜਾਣਕਾਰੀ ਹੋ ਗਈ ਹੈ ਅਤੇ ਹੁਣ ਇਹ ਕਾਮੇ ਖੁਦ ਇੱਥੇ ਆ ਜਾਂਦੇ ਹਨ।" Image copyright BARCROFT/Getty Images ਉਹ ਦੱਸਦੇ ਹਨ, "ਜਿਹੜੇ ਲੋਕ ਪਿਛਲੇ ਕੁਝ ਸਾਲਾਂ ਤੋਂ ਇਕੱਲੇ ਆਏ ਸਨ, ਹੁਣ ਆਪਣੇ ਪਰਿਵਾਰਾਂ ਨਾਲ ਆਉਣੇ ਸ਼ੁਰੂ ਹੋ ਗਏ ਹਨ ਪਰ ਅਸੀਂ ਸਾਰਿਆਂ ਦੇ ਰਹਿਣ ਲਈ ਘਰਾਂ ਦਾ ਪ੍ਰਬੰਧ ਨਹੀਂ ਕਰ ਸਕਦੇ। ਇੱਥੇ ਮਜ਼ਦੂਰਾਂ ਲਈ ਬੁਨਿਆਦੀ ਢਾਂਚਾ ਬਹੁਤ ਵਧੀਆ ਨਹੀਂ ਹੈ। ਸਰਕਾਰ ਨੂੰ ਇਸ ਸਬੰਧ ਵਿੱਚ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ।"ਹੁਣ ਹੌਲੀ-ਹੌਲੀ ਉੱਤਰੀ ਭਾਰਤ ਵਿੱਚ ਵੀ ਕੰਮ-ਧੰਦੇ ਵਿਕਾਸ ਕਰਨ ਲੱਗੇ ਹਨ। ਅਜਿਹੇ ਵਿੱਚ ਜੇ ਇਹ ਲੋਕ ਉੱਤਰੀ ਭਾਰਤ ਵਾਪਸੀ ਕਰਨ ਲੱਗਣ ਤਾਂ ਇਸ ਦਾ ਦੱਖਣੀ ਭਾਰਤ 'ਤੇ ਨਕਾਰਾਤਮਕ ਪ੍ਰਭਾਵ ਹੋਵੇਗਾ।ਇਸ ਬਾਰੇ ਰਾਜਾ ਸ਼ਨਮੁਗਮ ਦਾ ਕਹਿਣਾ ਹੈ, "ਜੇ ਕੋਈ ਸ਼ਖ਼ਸ 10 ਸਾਲਾਂ ਲਈ ਕਿਸੇ ਥਾਂ 'ਤੇ ਰਹਿੰਦਾ ਹੈ, ਤਾਂ ਉਹ ਥਾਂ ਉਸ ਦੀ ਆਪਣੀ ਬਣ ਜਾਂਦੀ ਹੈ। ਕੱਲ੍ਹ ਜੋ ਇੱਕ ਕਾਮਾ ਹੋਵੇਗਾ ਅੱਜ ਉਹ ਮਾਲਕ ਬਣ ਜਾਵੇਗਾ। ਇਸ ਲਈ ਉਹ ਵਾਪਸ ਨਹੀਂ ਜਾਣਾ ਚਾਹੇਗਾ।" (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕੁੰਭ ਮੇਲਾ- 2019 : ਕੁੰਭ ਤੇ ਹੋਰ ਮੇਲਿਆਂ ਅਤੇ ਸੱਭਿਆਚਾਰ ਇਕੱਠਾਂ ਤੋਂ ਸਰਕਾਰ ਕੀ ਲਾਹਾ ਲੈਂਦੀ ਹੈ ਸਮੀਰਾਤਮਜ ਮਿਸ਼ਰ ਬੀਬੀਸੀ ਲਈ ਪ੍ਰਾਯਗਰਾਜ ਤੋਂ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46959985 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਪ੍ਰਯਾਗਰਾਜ ਵਿੱਚ ਸੰਗਮ ਕਿਨਾਰੇ ਰੇਤਲੀ ਜ਼ਮੀਨ ਉੱਤੇ ਵਸਾਏ ਗਏ ਆਰਜੀ ਕੁੰਭ ਨਗਰ ਦੀ ਚਕਾਚੌਂਧ ਦੇਖ ਕੇ ਕੋਈ ਵੀ ਅੰਦਾਜ਼ਾ ਲਾ ਸਕਦਾ ਹੈ ਕਿ ਇਸ ਪੂਰੇ ਪ੍ਰਬੰਧ ਲਈ ਸਰਕਾਰੀ ਖਜਾਨੇ ਵਿੱਚੋਂ ਕਿੰਨਾ-ਕੁ ਖ਼ਰਚ ਆਇਆ ਹੋਵੇਗਾ।ਇਨ੍ਹਾਂ ਚਮਕਦਾਰ ਰੌਸ਼ਨੀਆਂ ਚੋਂ ਲੰਘਦੇ ਹੋਏ ਆਪ-ਮੁਹਾਰੇ ਹੀ ਇਹ ਖ਼ਿਆਲ ਮਨ ਵਿੱਚ ਆਉਂਦਾ ਹੈ ਕਿ ਆਖ਼ਰ ਇੰਨੇ ਵੱਡੇ ਪ੍ਰਬੰਧ ਅਤੇ ਖ਼ਰਚੇ ਰਾਹੀਂ ਸਰਕਾਰ ਨੂੰ ਮਿਲੇਗਾ। ਸਵਾਲ ਇਹ ਹੈ ਕਿ ਸਰਕਾਰ ਨੂੰ ਕਿੰਨੀ ਆਮਦਨੀ ਹੁੰਦੀ ਹੈ ਜਾਂ ਖਜਾਨੇ ਦੇ ਲਿਹਾਜ ਨਾਲ ਲਾਭ ਹੁੰਦਾ ਹੈ ਜਾਂ ਨਹੀਂ?ਇਨ੍ਹਾਂ ਸਾਰਿਆਂ ਸਵਾਲਾਂ ਨਾਲ ਜੁੜੇ ਕੋਈ ਅੰਕੜੇ ਸਰਕਾਰ ਕੋਲ ਨਹੀਂ ਹਨ?ਇਹ ਵੀ ਪੜ੍ਹੋ:ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਹਾਲਾਂਕਿ ਜਾਣਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਦਾ ਸਿੱਧਾ ਲਾਭ ਭਾਵੇਂ ਨਾ ਹੋਵੇ ਪਰ ਅਸਿੱਧੇ ਰੂਪ ਨਾਲ ਅਜਿਹੇ ਮੇਲੇ ਸਰਕਾਰ ਲਈ ਕੋਈ ਘਾਟੇ ਦਾ ਸੌਦਾ ਨਹੀਂ ਹੁੰਦੇ।ਮੌਜੂਦਾ ਕੁੰਭ ਦੀ ਗਣਿਤਮੌਜੂਦਾ ਕੁੰਭ ਦੀ ਗੱਲ ਕਰੀਏ ਤਾਂ ਇਸ ਵਾਰ ਸਰਕਾਰ ਇਸ ਦੇ ਪ੍ਰਬੰਧ ਉੱਤੇ ਲਗਪਗ 4200 ਕਰੋੜ ਖ਼ਰਚ ਕਰ ਰਹੀ ਹੈ ਜੋ ਪਿਛਲੇ ਕੁੰਭ ਨਾਲੋਂ ਤਿੰਨ ਗੁਣਾ ਵਧੇਰੇ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਵਿੱਤੀ ਸਾਲ 2018-19 ਦੇ ਬਜਟ ਵਿੱਚ 1500 ਕਰੋੜ ਰੁਪਏ ਰਾਂਖਵੇਂ ਰੱਖੇ ਸਨ। ਇਸ ਤੋਂ ਇਲਾਵਾ ਕੁਝ ਰਾਸ਼ੀ ਕੇਂਦਰ ਸਰਕਾਰ ਤੋਂ ਵੀ ਮਿਲ ਗਈ ਸੀ। Image copyright Reuters ਭਾਰਤੀ ਉਦਯੋਗ ਸੰਘ ਯਾਨੀ ਸੀਆਈਆਈ ਨੇ ਇੱਕ ਅੰਦਾਜ਼ਾ ਲਾਇਆ ਹੈ ਕਿ 49 ਦਿਨਾਂ ਤੱਕ ਚੱਲਣ ਵਾਲੇ ਇਸ ਮੇਲੇ ਤੋਂ ਸੂਬਾ ਸਰਕਾਰ ਦੇ ਖਜ਼ਾਨੇ ਵਿੱਚ ਲਗਪਗ 1200 ਕਰੋੜ ਆਉਣਗੇ। ਹਾਲਾਂਕਿ ਖ਼ੁਦ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਪਰ ਮੇਲਾ ਖੇਤਰ ਦੇ ਜਿਲ੍ਹਾ ਅਧਿਕਾਰੀ ਕਿਰਣ ਆਨੰਦ ਕਹਿੰਦੇ ਹਨ ਕਿ ਸਰਕਾਰ ਨੂੰ ਆਮਦਨੀ ਤਾਂ ਜ਼ਰੂਰ ਹੁੰਦੀ ਹੈ।ਬੀਬੀਸੀ ਨਾਲ ਗੱਲਬਾਤ ਵਿੱਚ ਵਿਜੇ ਕਿਰਣ ਆਨੰਦ ਕਹਿੰਦੇ ਹਨ ਕਿ ਸਰਕਾਰ ਨੂੰ ਇਹ ਆਮਦਨੀ ਦੋ ਤਰ੍ਹਾਂ ਹੁੰਦੀ ਹੈ। ਇੱਕ ਤਾਂ ਅਥਾਰਟੀ ਦੀ ਆਮਦਨੀ ਹੈ ਅਤੇ ਦੂਸਰੀ ਜੋ ਹੋਰ ਕਈ ਤਰੀਕਿਆਂ ਨਾਲ ਸੂਬਾ ਸਰਕਾਰ ਦੇ ਖਜਾਨੇ ਵਿੱਚ ਜਾਂਦੀ ਹੈ।ਉਨ੍ਹਾਂ ਮੁਤਾਬਕ, "ਅਥਾਰਟੀ ਮੇਲਾ ਖੇਤਰ ਵਿੱਚ ਜੋ ਦੁਕਾਨਾਂ ਅਲਾਟ ਕਰਦਾ ਹੈ, ਸਾਰੇ ਪ੍ਰੋਗਰਾਮਾਂ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਕੁਝ ਵਪਾਰਕ ਖੇਤਰ ਅਲਾਟ ਕੀਤੇ ਜਾਂਦੇ ਹਨ, ਇਨ੍ਹਾਂ ਸਾਰਿਆਂ ਤੋਂ ਥੋੜ੍ਹੀ-ਬਹੁਤ ਆਮਦਨੀ ਹੁੰਦੀ ਹੈ। ਮਸਲਨ ਇਸ ਵਾਰ ਅਸੀਂ ਕੁੰਭ ਮੇਲੇ ਤੋਂ ਲਗਪਗ ਦਸ ਕਰੋੜ ਰੁਪਏ ਕਮਾਏ ਹਨ। ਜਦਕਿ ਅਸਿੱਧੇ ਰੂਪ ਵਿੱਚ ਕਾਫ਼ੀ ਲਾਭ ਹੁੰਦਾ ਹੈ, ਜਿਸ ਦਾ ਅਸੀਂ ਅਧਿਐਨ ਵੀ ਕਰਾ ਰਹੇ ਹਾਂ। ਕੁੰਭ ਮੇਲਾ-2019 ਨਾਲ ਜੁੜੇ ਬੀਬੀਸੀ ਪੰਜਾਬੀ ਦੇ ਹੋਰ ਫ਼ੀਚਰ ਕੁੰਭ ਮੇਲਾ 2019 - ਕੁੰਭ ਮੇਲੇ ਦੇ ਦੇਖੇ ਹਨ ਤੁਸੀਂ ਇਹ ਰੰਗ ਕੁੰਭ ਦੇ ਕੈਂਪਾਂ ਨੂੰ ਰੋਸ਼ਨਾਉਣ ਵਾਲੇ ਮੁੱਲਾ ਜੀ ਨੂੰ ਮਿਲੋਕੁੰਭ ਮੇਲਾ: 12 ਕਰੋੜ ਲੋਕਾਂ ਲਈ ਇਹ ਹਨ ਇੰਤਜ਼ਾਮ ਕੁੰਭ ਮੇਲਾ 2019 : ਅਖਾੜਿਆਂ ਦਾ ਇਤਿਹਾਸ ਤੇ ਦਾਅਵੇਕੀ ਭਾਰਤ ਵਿੱਚ ਇੱਕ ਹੋਰ ਧਰਮ ਦਾ ਜਨਮ ਹੋਵੇਗਾ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੁੰਭ ਦੇ ਕੈਂਪਾਂ ਨੂੰ ਰੋਸ਼ਨਾਉਣ ਵਾਲੇ ਮੁੱਲਾ ਜੀ ਨੂੰ ਮਿਲੋਤਿਆਰੀਆਂ ਕੁੰਭ ਮੇਲੇ ਦੀਆਂ ਪਰ ਫੋਟੋ ਹੱਜ ਦੀ ਵਿਜੇ ਆਨੰਦ ਕਿਰਣ ਕਹਿੰਦੇ ਹਨ ਕਿ ਪਿਛਲੇ ਕੁੰਭ, ਅਰਧ-ਕੁੰਭ ਜਾਂ ਫੇਰ ਹਰ ਸਾਲ ਪ੍ਰਯਾਗ ਖੇਤਰ ਵਿੱਚ ਲੱਗਣ ਵਾਲੇ ਮਾਘ ਮੇਲੇ ਵਿੱਚ ਇਸ ਤਰ੍ਹਾਂ ਦੇ ਅੰਕੜੇ ਇਕੱਠੇ ਕਰਨ ਦਾ ਯਤਨ ਨਹੀਂ ਕੀਤਾ ਜਾ ਰਿਹਾ ਹੈ।ਰੁਜ਼ਗਾਰ ਅਤੇ ਕਮਾਈ ਦੇ ਸਾਧਨਸੀਆਈਏ ਦੀ ਇੱਕ ਰਿਪੋਰਟ ਦੀ ਮੰਨੀਏ ਤਾਂ ਮੇਲੇ ਦੇ ਪ੍ਰਬੰਧ ਨਾਲ ਜੁੜੇ ਕੰਮਾਂ ਨਾਲ ਵਿੱਚ ਛੇ ਲੱਖ ਤੋਂ ਵਧੇਰੇ ਕਾਮਿਆਂ ਲਈ ਰੁਜ਼ਗਾਰ ਪੈਦਾ ਹੋ ਰਿਹਾ ਹੈ। ਰਿਪੋਰਟ ਵਿੱਚ ਵੱਖ-ਵੱਖ ਮਦਾਂ ਤੋਂ ਹੋਣ ਵਾਲੇ ਰਾਜਕੋਸ਼ੀ ਲਾਭ ਦਾ ਅੰਦਾਜ਼ਾ ਲਾਇਆ ਗਿਆ ਹੈ।ਜਿਸ ਵਿੱਚ ਹੋਸਪਿਟੈਬਿਲੀਟੀ ਖੇਤਰ, ਹਵਾਈ ਖੇਤਰ, ਸੈਰ-ਸਪਾਟੇ ਵਰਗੇ ਖੇਤਰਾਂ ਤੋਂ ਹੋਣ ਵਾਲੀ ਆਮਦਨੀ ਨੂੰ ਸ਼ਾਮਲ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਇਨ੍ਹਾਂ ਸਾਰੀਆਂ ਸਰਕਾਰੀ ਏਜੰਸੀਆਂ ਅਤੇ ਕਾਰੋਬਾਰੀਆਂ ਦੀ ਕਮਾਈ ਵਧੇਗੀ।ਇਹੀ ਨਹੀਂ, ਕੁੰਭ ਵਿੱਚ ਇਸ ਵਾਰ ਥਾਂ-ਥਾਂ ਸੁੱਖ-ਸਹੂਲਤਾਂ ਵਾਲੇ ਟੈਂਟ, ਵੱਡੀਆਂ ਕੰਪਨੀਆਂ ਦੇ ਸਟਾਲ ਆਦਿ ਕਾਰਨ ਵੀ ਕਮਾਈ ਦੀ ਉਮੀਦ ਕੀਤੀ ਜਾ ਰਹੀ ਹੈ। Image copyright EPA ਹਾਲਾਂਕਿ ਲਖਨਊ ਦੇ ਆਰਥਿਕ ਪੱਤਰਕਾਰ ਸਿਧਾਰਥ ਕਲਹੰਸ ਇਸ ਅੰਦਾਜ਼ੇ ਨੂੰ ਬਹੁਤਾ ਭਰੋਸੇਯੋਗ ਨਹੀਂ ਮੰਨਦੇ। ਉਨ੍ਹਾਂ ਦਾ ਕਹਿਣਾ ਹੈ, ਇਸ ਵਾਰ ਅਰਧ-ਕੁੰਭ ਹੈ, ਸਰਕਾਰ ਭਾਵੇਂ ਹੀ ਇਸ ਦਾ ਕੁੰਭ ਵਜੋਂ ਪ੍ਰਚਾਰ ਕਰ ਰਹੀ ਹੈ। ਅਰਧ-ਕੁੰਭ ਵਿੱਚ ਵੀ ਜ਼ਿਆਦਾਤਰ ਲੋਕ ਆਸ-ਪਾਸ ਤੋਂ ਆਉਂਦੇ ਹਨ, ਜਦਕਿ ਕੁੰਭ ਵਿੱਚ ਬਾਹਰੋਂ ਆਉਣ ਵਾਲਿਆਂ ਦੀ ਵੀ ਚੋਖੀ ਗਿਣਤੀ ਹੁੰਦੀ ਹੈ। ਇਸ ਲਈ ਜੋ ਲੋਕ ਆ ਰਹੇ ਹਨ, ਉਹ ਅਰਥਚਾਰੇ ਵਿੱਚ ਬਹੁਤਾ ਯੋਗਦਾਨ ਨਹੀਂ ਦੇਣ ਵਾਲੇ।"ਸਿਧਾਰਥ ਕਲਹੰਸ ਦੇ ਮੁਤਾਬਕ ਵੱਡੀਆਂ ਕੰਪਨੀਆਂ ਸਿਰਫ ਆਪਣੀ ਮਸ਼ਹੂਰੀ ਦੇ ਮੌਕੇ ਲੱਭਣ ਆਈਆਂ ਹਨ। ਉਨ੍ਹਾਂ ਨੂੰ ਕਾਰੋਬਾਰ ਤੋਂ ਨਾ ਤਾਂ ਜ਼ਿਆਦਾ ਉਮੀਦ ਹੈ ਅਤੇ ਨਾ ਹੀ ਉਹ ਕਮਾਈ ਕਰ ਪਾ ਰਹੀਆਂ ਹਨ।ਉਨ੍ਹਾਂ ਮੁਤਾਬਕ, "ਛੋਟੇ ਕਾਰੋਬਾਰੀ ਅਤੇ ਪਾਂਡੇ ਜੋ ਕਮਾਈ ਕਰਦੇ ਹਨ ਉਸ ਤੋਂ ਵੀ ਸਰਕਾਰ ਨੂੰ ਕੁਝ ਨਾ ਕੁਝ ਕਮਾਈ ਹੁੰਦੀ ਹੈ ਪਰ ਇਸ ਰਾਸ਼ੀ ਇਸ ਪ੍ਰਬੰਧ ਤੇ ਆਉਣ ਵਾਲੇ ਖਰਚੇ ਦੀ ਤੁਲਨਾ ਵਿੱਚ ਬਹੁਤ ਘੱਟ ਹੁੰਦੀ ਹੈ।" Image Copyright BBC News Punjabi BBC News Punjabi Image Copyright BBC News Punjabi BBC News Punjabi ਵਿਦੇਸ਼ੀ ਯਾਤਰੂਦੱਸਿਆ ਜਾ ਰਿਹਾ ਹੈ ਕਿ ਕੁੰਭ ਵਿੱਚ ਪੰਦਰਾਂ ਕਰੋੜ ਲੋਕਾਂ ਦੇ ਆਉਣ ਦੀ ਉਮੀਦ ਹੈ ਅਤੇ ਇਸ ਲਿਹਾਜ ਨਾਲ ਕੁਝ ਜੋੜ-ਘਟਾਓ ਇਸ ਤਰ੍ਹਾਂ ਵੀ ਕੀਤੇ ਗਏ ਹਨ ਕਿ ਜੇ ਹਰ ਵਿਅਕਤੀ ਲਗਪਗ 500 ਰੁਪਏ ਵੀ ਖਰਚੇ ਤਾਂ ਇਹ ਅੰਕੜਾ ਕਰੀਬ 7500 ਕਰੋੜ ਤੋਂ ਉੱਪਰ ਲੰਘ ਜਾਂਦਾ ਹੈ।ਮੇਲੇ ਵਿੱਚ ਵੱਡੀ ਸੰਖਿਆ ਵਿੱਚ ਵਿਦੇਸ਼ੀ ਨਾਗਰਿਕ, ਆਸਟਰੇਲੀਆ, ਇੰਗਲੈਂਡ, ਕੈਨੇਡਾ, ਮਲੇਸ਼ੀਆ, ਸਿੰਗਾਪੁਰ, ਸਾਊਥ ਅਫਰੀਕਾ, ਨਿਊਜ਼ੀਲੈਂਡ, ਜ਼ਿੰਬਾਬਵੇ ਅਤੇ ਸ੍ਰੀਲੰਕਾ ਵਰਗੇ ਦੇਸਾਂ ਤੋਂ ਆ ਰਹੇ ਹਨ।ਰਾਜ ਸਰਕਾਰ ਦੇ ਸੈਰ-ਸਪਾਟਾ ਵਿਭਾਗ ਨੇ ਮਹਿਮਾਨਾਂ ਦੇ ਠਹਿਰਨ ਲਈ ਅਤੇ ਹੋਰ ਥਾਵਾਂ ਦੀ ਯਾਤਰਾ ਬਾਰੇ ਟੂਰਿਜ਼ਮ ਪੈਕਜ ਵੀ ਕੱਢਿਆ ਹੈ। ਇਸ ਤੋਂ ਇਲਾਵਾ ਨਿੱਜੀ ਖੇਤਰ ਵਿੱਚ ਤੰਬੂਆਂ ਵਿੱਚ ਇੱਕ ਦਿਨ ਠਹਿਰਨ ਦਾ ਕਿਰਾਇਆ ਦੋ ਹਜ਼ਾਰ ਰੁਪਏ ਤੋਂ ਲੈ ਕੇ ਪੈਂਤੀ ਹਜ਼ਾਰ ਤੱਕ ਦੱਸਿਆ ਜਾ ਰਿਹਾ ਹੈ। Image copyright EPA ਕੁੰਭ ਅਤੇ ਮਹਾਂ-ਕੁੰਭ ਦਾ ਪ੍ਰਬੰਧ ਕ੍ਰਮਵਾਰ ਛੇਵੇਂ ਅਤੇ ਬਾਰਵੇਂ ਸਾਲ ਹੁੰਦਾ ਹੈ। ਜਦਕਿ ਇਸੇ ਥਾਂ ਪ੍ਰਯਾਗਰਾਜ ਵਿੱਚ ਮਾਘੀ ਦਾ ਮੇਲਾ ਹਰ ਸਾਲ ਹੁੰਦਾ ਹੈ। ਸਰਕਾਰ ਇਨ੍ਹਾਂ ਮੇਲਿਆਂ ਉੱਤੇ ਭਾਰੀ ਖ਼ਰਚ ਕਰਦੀ ਹੈ। ਸੀਨੀਅਰ ਪੱਤਰਕਾਰ ਯੋਗੇਸ਼ ਮਿਸ਼ਰ ਕਹਿੰਦੇ ਹਨ ਕਿ ਸਰਕਾਰ ਨੇ ਸਿੱਧਿਆਂ ਭਾਵੇਂ ਹੀ ਖਜ਼ਾਨੇ ਨੂੰ ਕਮਾਈ ਦੀ ਜ਼ਿਆਦਾ ਉਮੀਦ ਨਹੀਂ ਹੁੰਦੀ ਪਰ ਅਸਿੱਧਾ ਲਾਭ ਜ਼ਰੂਰ ਹੁੰਦਾ ਹੈ।ਉਨ੍ਹਾਂ ਮੁਤਾਬਕ, "ਸਰਕਾਰ ਨੇ ਕਦੇ ਅੰਦਾਜ਼ਾ ਨਹੀਂ ਲਵਾਇਆ ਪਰ ਮੇਲੇ ਉੱਤੇ ਖਰਚ ਕੀਤੀ ਗਈ ਰਕਮ ਮੁਨਾਫ਼ੇ ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਸਰਕਾਰ ਨੂੰ ਵੱਖੋ-ਵੱਖਰੇ ਚੈਨਲਾਂ ਰਾਹੀਂ ਅਤੇ ਢੰਗਾਂ ਨਾਲ ਕਮਾਈ ਹੁੰਦੀ ਹੈ। ਸਿੱਧੇ ਰੂਪ ਵਿੱਚ ਦੇਖਿਆ ਜਾਵੇ ਤਾਂ ਇਹ ਘਾਟੇ ਦਾ ਸੌਦਾ ਲਗਦਾ ਹੈ।"ਯੋਗੇਸ਼ ਮਿਸ਼ਰ ਕਹਿੰਦੇ ਹਨ ਕਿ ਜਿਵੇਂ ਕੁੰਭ ਸੱਭਿਆਚਾਰਕ ਅਤੇ ਧਾਰਮਿਕ ਪ੍ਰਬੰਧ ਵਿੱਚ ਆਮਦਨੀ ਦਾ ਅੰਦਾਜ਼ਾ ਨਹੀਂ ਲਾਇਆ ਜਾਂਦਾ ਪਰ ਜਿਸ ਥਾਂ ਅਜਿਹੇ ਮੇਲੇ ਲਗਦੇ ਹਨ ਉੱਥੇ ਆਰਥਚਾਰੇ ਵਿੱਚ ਪੂੰਜੀ ਆਉਂਦੀ ਹੈ। ਜਿਸ ਕਾਰਨ ਸਥਾਨਕ ਲੋਕ ਲਾਭ ਕਮਾਉਂਦੇ ਹਨ ਅਤੇ ਆਖ਼ਰਕਾਰ ਸਾਰੇ ਤਰੀਕਿਆਂ ਨਾਲ ਫ਼ਾਇਦਾ ਤਾਂ ਸਰਕਾਰ ਦਾ ਹੀ ਹੁੰਦਾ ਹੈ। Image copyright Getty Images ਸੀਆਈਆਈ ਮੁਤਾਬਕ ਕੁੰਭ ਦੇ ਕਾਰਨ ਗੁਆਂਢੀ ਸੂਬਿਆਂ ਜਿਵੇਂ ਰਾਜਸਥਾਨ, ਉੱਤਰਾਖੰਡ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਖਜਾਨੇ ਵਿੱਚ ਵੀ ਪੈਸਾ ਜਾਣ ਦੀ ਸੰਭਵਾਨਾ ਹੁੰਦੀ ਹੈ ਕਿਉਂਕਿ ਵੱਡੀ ਸੰਖਿਆ ਵਿੱਚ ਦੇਸ ਅਤੇ ਵਿਦੇਸ ਤੋਂ ਆਉਣ ਵਾਲੇ ਯਾਤਰੂ ਇਨ੍ਹਾਂ ਸੂਬਿਆਂ ਵਿੱਚ ਘੁੰਮਣ ਜਾ ਸਕਦੇ ਹਨ।ਪ੍ਰੋਗਰਾਮ ਤੋਂ ਪਹਿਲਾਂ ਖਜਾਨਾ ਮੰਤਰੀ ਰਾਜੇਸ਼ ਅਗਰਵਾਲ ਨੇ ਕਿਹਾ, "ਸੂਬਾ ਸਰਕਾਰ ਨੇ ਇਲਾਹਾਬਾਦ ਵਿੱਚ ਕੁੰਭ ਲਈ 4200 ਕਰੋੜ ਰੁਪਏ ਜਾਰੀ ਕੀਤੇ ਹਨ ਅਤੇ ਇਹ ਹੁਣ ਤੱਕ ਦਾ ਸਭ ਤੋਂ ਮਹਿੰਗੇ ਤੀਰਥ ਦਾ ਪ੍ਰਬੰਧ ਹੋ ਗਿਆ ਹੈ। ਪਿਛਲੀ ਸਰਕਾਰ ਨੇ ਸਾਲ 2013 ਵਿੱਚ ਮਹਾਂਕੁੰਭ ਮੇਲੇ ֹ'ਤੇ ਲਗਪਗ 1300 ਕਰੋੜ ਰੁਪਏ ਖ਼ਰਚ ਕੀਤੇ ਸਨ।"ਕੁੰਭ ਮੇਲੇ ਦਾ ਘੇਰਾ ਪਿਛਲੀ ਵਾਰ ਦੇ ਮੁਕਾਬਲੇ ਕਰੀਬ ਦੁੱਗਣੇ ਵਾਧੇ ਨਾਲ 3,200 ਹੈਕਟੇਅਰ ਹੈ। 2013 ਵਿੱਚ ਇਹ ਘੇਰਾ 1600 ਹੈਕਟੇਅਰ ਸੀ।ਬਹਿਰਹਾਲ, ਕੁੰਭ ਵਰਗੇ ਆਰਥਿਕ ਅਤੇ ਸੱਭਿਆਚਾਰਕ ਪ੍ਰਬੰਧ ਤੇ ਭਾਵੇਂ ਸਰਕਾਰ ਭਾਵੇਂ ਮੁਨਾਫ਼ੇ ਨੂੰ ਧਿਆਨ ਵਿੱਚ ਨਹੀਂ ਰੱਖਦੀ ਪਰ ਜੇ ਸਰਕਾਰੀ ਮੁਨਾਫ਼ੇ ਦੇ ਅੰਕੜੇ, ਖ਼ਰਚ ਦੀ ਤੁਲਨਾ ਵਿੱਚ ਜ਼ਿਆਦਾ ਦਿਖਦੇ ਹਨ ਤਾਂ ਕਿਹਾ ਜਾ ਸਕਦਾ ਹੈ ਕਿ ਸਰਕਾਰ ਦੇ ਦੋਵਾਂ ਹੱਥਾਂ ਵਿੱਚ ਲੱਡੂ ਹੋਣਗੇ।ਇਹ ਵੀ ਪੜ੍ਹੋ:ਕਮਲਾ ਹੈਰਿਸ ਕੌਣ ਹੈ ਜਿਸ ਤੋਂ ਓਬਾਮਾ ਨੇ ਮੰਗੀ ਸੀ ਮਾਫ਼ੀਮਾਇਆਵਤੀ 'ਤੇ ਹਰ ਇੱਕ ਟਿੱਪਣੀ ਪਿਛਲੀ ਟਿੱਪਣੀ ਨਾਲੋਂ ਮਾੜੀ ਹੈ - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਉੱਤਰੀ ਕੋਰੀਆ ਤੋਂ ਭੱਜੀਆਂ, ਚੀਨ 'ਚ ਸੈਕਸ ਸਕੈਂਡਲ 'ਚ ਫਸੀਆਂ ਕੁੜੀਆਂ ਕਿਵੇਂ ਬਚ ਨਿਕਲੀਆਂ ? ਸੁ-ਮਿਨ ਵੈਂਗ ਪੱਤਰਕਾਰ, ਬੀਬੀਸੀ 21 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46936535 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Chun Kiwon/BBC ਫੋਟੋ ਕੈਪਸ਼ਨ ਸੈਕਸਕੈਮ ਵੈੱਬਸਾਈਟ 'ਤੇ ਜਿਊਨ ਲਾਈਵ ਹੁੰਦੀ ਸੀ ਉੱਤਰੀ ਕੋਰੀਆ ਨਾਲ ਬਗ਼ਾਵਤ ਤੋਂ ਬਾਅਦ ਦੋ ਨੌਜਵਾਨ ਕੁੜੀਆਂ ਨੂੰ ਸੈਕਸ ਇੰਡਸਟਰੀ ਵਿੱਚ ਧੱਕ ਦਿੱਤਾ ਗਿਆ। ਆਖ਼ਰਕਾਰ ਭੱਜਣ ਦਾ ਮੌਕਾ ਮਿਲਣ ਤੋਂ ਪਹਿਲਾਂ ਇਨ੍ਹਾਂ ਨੂੰ ਕਈ ਸਾਲ ਕੈਦ ਕੱਟਣੀ ਪਈ।ਚੀਨੀ ਸ਼ਹਿਰ ਯੈਂਜੀ ਵਿੱਚ ਇੱਕ ਰਿਹਾਇਸ਼ੀ ਟਾਵਰ ਬਲਾਕ ਦੀ ਤੀਜੀ ਮੰਜ਼ਲ ਤੋਂ ਦੋ ਜਵਾਨ ਔਰਤਾਂ ਬੰਨ੍ਹੀਆਂ ਹੋਈਆਂ ਚਾਦਰਾਂ ਫਾੜ ਕੇ ਖਿੜਕੀ ਤੋਂ ਬਾਹਰ ਸੁੱਟਦੀਆਂ ਹਨ। ਜਦੋਂ ਉਹ ਇਹ ਚੱਦਰ ਉੱਪਰ ਖਿੱਚਦੀਆਂ ਹਨ ਤਾਂ ਉਸ ਨਾਲ ਇੱਕ ਰੱਸੀ ਬੰਨੀ ਹੋਈ ਸੀ। ਉਹ ਖਿੜਕੀ ਤੋਂ ਬਾਹਰ ਨਿੱਕਲ ਕੇ ਉੱਤਰਨਾ ਸ਼ੁਰੂ ਕਰਦੀਆਂ ਹਨ।ਇਨ੍ਹਾਂ ਨੂੰ ਬਚਾਉਣ ਵਾਲਾ ਵਿਅਕਤੀ ਤਾਕੀਦ ਕਰਦਾ ਹੈ ਕਿ, "ਜਲਦੀ ਕਰੋ, ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ।"ਜ਼ਮੀਨ 'ਤੇ ਸੁਰੱਖਿਅਤ ਪਹੁੰਚਦਿਆਂ ਹੀ ਉਹ ਉਡੀਕ ਕਰ ਰਹੇ ਕੈਰੀਅਰ ਵੱਲ ਭੱਜਦੀਆਂ ਹਨ ਪਰ ਉਹ ਅਜੇ ਵੀ ਖਤਰੇ ਤੋਂ ਬਾਹਰ ਨਹੀਂ ਹਨ।ਮੀਰਾ ਅਤੇ ਜੀਊਨ ਦੋਵੇਂ ਹੀ ਉੱਤਰੀ ਕੋਰੀਆ ਦੀਆਂ ਡੀਫੈਕਟਰ ਹਨ ਅਤੇ ਦੋਹਾਂ ਦੀ ਧੋਖੇ ਨਾਲ ਤਸਕਰੀ ਕੀਤੀ ਗਈ ਸੀ।ਜਿਨ੍ਹਾਂ ਬਚਾਇਆ ਉਨ੍ਹਾਂ ਨੇ ਹੀ ਫਸਾਇਆਸਰਹੱਦ ਪਾਰ ਕਰਕੇ ਚੀਨ ਵਿੱਚ ਦਾਖਿਲ ਹੁੰਦਿਆਂ ਹੀ, ਉਨ੍ਹਾਂ ਨੂੰ ਉੱਤਰ ਕੋਰੀਆਂ ਤੋਂ ਛੁਡਵਾਉਣ ਵਾਲੇ ਵਿਅਕਤੀਆਂ ਨੇ ਹੀ ਸੈਕਸਕੈਮ ਓਪਰੇਸ਼ਨ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਨੂੰ ਤਸਕਰੀ ਦੇ ਵਪਾਰ ਵਿੱਚ "ਦਲਾਲ" ਕਿਹਾ ਜਾਂਦਾ ਹੈ। ਇਹ ਵੀ ਪੜ੍ਹੋ:ਆਈਐੱਸ ਤੋਂ ਭੱਜੀ ਹੁਸਨਾ ਮੁੱਕਿਆਂ ਰਾਹੀਂ ਹੌਂਸਲੇ ਭੰਨਣ ਦਾ ਇਰਾਦਾ ਰੱਖਦੀ'ਲਿਵਰ ਪੂਲ ਦੀ ਤੂੰ ਗੱਲ ਕਰਦੀ ਮੁੰਡਾ ਯੂਨਾਈਟਡ ਦਾ ਫੈਨ ਬੱਲੀਏ...'ਵੋਗ ਮੈਗਜ਼ੀਨ ਨੇ ਮੁਸਲਮਾਨ ਪੱਤਰਕਾਰ ਕੁੜੀ ਤੋਂ ਮੰਗੀ ਮਾਫ਼ੀਮੀਰਾ ਨੂੰ ਪਿਛਲੇ ਪੰਜ ਸਾਲਾਂ ਤੋਂ ਅਤੇ ਜੀਊਨ ਨੂੰ ਪਿਛਲੇ ਅੱਠ ਸਾਲਾਂ ਤੋਂ ਇੱਕ ਘਰ ਵਿੱਚ ਸੀਮਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਤੋਂ "ਸੈਕਸਕੈਮ ਗਰਲਜ਼" ਦੇ ਤੌਰ 'ਤੇ ਕੰਮ ਕਰਵਾਇਆ ਜਾ ਰਿਹਾ ਸੀ। ਉਨ੍ਹਾਂ ਨੂੰ ਅਕਸਰ ਲਾਈਵ ਵੈੱਬਕੈਮ ਦੇ ਸਾਹਮਣੇ ਅਸ਼ਲੀਲ ਕੰਮ ਕਰਨੇ ਪੈਂਦੇ ਸਨ। Image copyright Chun Kiwon/BBC ਫੋਟੋ ਕੈਪਸ਼ਨ ਮੀਰਾ ਨੂੰ ਸੈਕਸਕੈਮ ਸਾਈਟ ਲਈ ਕੰਮ ਕਰਨਾ ਬੇਹੱਦ ਸ਼ਰਮਨਾਕ ਲੱਗਦੀ ਸੀ ਸਰਕਾਰ ਦੀ ਇਜਾਜ਼ਤ ਤੋਂ ਬਿਨ੍ਹਾਂ ਉੱਤਰੀ ਕੋਰੀਆ ਨੂੰ ਛੱਡਣਾ ਗ਼ੈਰ-ਕਾਨੂੰਨੀ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਆਪਣੀ ਜਾਨ 'ਤੇ ਖੇਡ ਕੇ ਇਹ ਖ਼ਤਰਾ ਚੁੱਕਦੇ ਹਨ।ਦੱਖਣੀ ਕੋਰੀਆ ਵਿੱਚ ਸੁਰੱਖਿਅਤ ਪਨਾਹ ਹੈ ਪਰ ਉੱਤਰੀ ਅਤੇ ਦੱਖਣੀ ਕੋਰੀਆ ਵਿਚਾਲੇ ਬਹੁਤ ਜ਼ਿਆਦਾ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਮਾਇਨਜ਼ ਬਿਛਾਈਆਂ ਗਈਆਂ ਹਨ। ਇਸ ਲਈ ਉੱਥੋਂ ਸਿੱਧੇ ਤੌਰ 'ਤੇ ਭੱਜ ਨਿੱਕਲਣਾ ਲਗਪਗ ਅਸੰਭਵ ਹੈ।ਦੇਸ ਤੋਂ ਭੱਜ ਰਹੇ ਬਹੁਤ ਸਾਰੇ ਲੋਕਾਂ ਨੂੰ ਉੱਤਰ ਵੱਲ ਮੁੜ ਸਰਹੱਦ ਪਾਰ ਕਰ ਚੀਨ ਜਾਣਾ ਪੈਂਦਾ ਹੈ।ਚੀਨ ਵਿੱਚ ਉੱਤਰੀ ਕੋਰੀਆ ਤੋਂ ਭੱਜ ਕੇ ਆਏ ਲੋਕਾਂ ਨੂੰ "ਗ਼ੈਰ-ਕਾਨੂੰਨੀ ਪ੍ਰਵਾਸੀ" ਮੰਨਿਆ ਜਾਂਦਾ ਹੈ ਅਤੇ ਅਧਿਕਾਰੀਆਂ ਦੁਆਰਾ ਫੜ੍ਹੇ ਜਾਣ 'ਤੇ ਵਾਪਸ ਭੇਜ ਦਿੱਤਾ ਜਾਂਦਾ ਹੈ। ਆਪਣੇ ਦੇਸ ਵਾਪਿਸ ਪਹੁੰਚਣ 'ਤੇ ਇੰਨ੍ਹਾਂ ਬਗ਼ਾਵਤ ਕਰਨ ਵਾਲੇ ਲੋਕਾਂ ਨਾਲ ਤਸ਼ੱਦਦ ਕੀਤਾ ਜਾਂਦਾ ਹੈ ਅਤੇ "ਪਿਤਾਭੂਮੀ ਨਾਲ ਦੇਸ਼ ਧਰੋਹ" ਲਈ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ।1990 ਦੇ ਦਹਾਕੇ ਵਿਚਕਾਰ ਕਾਫ਼ੀ ਲੋਕਾਂ ਨੇ ਦੇਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਦੇਸ ਵਿੱਚ 'ਦਾ ਆਰਡੂਅਸ ਮਾਰਚ' ਨਾਂ ਦਾ ਵੱਡਾ ਅਕਾਲ ਪੈ ਗਿਆ ਸੀ। ਇਸ ਅਕਾਲ ਕਾਰਨ ਘੱਟੋ-ਘੱਟ 10 ਲੱਖ ਲੋਕਾਂ ਦੀ ਮੌਤ ਵੀ ਹੋ ਗਈ ਸੀ।ਸਾਲ 2011 ਵਿੱਚ ਕਿਮ ਜੋਂਗ ਉਨ ਦੇ ਉੱਤਰੀ ਕੋਰੀਆ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਪਹਿਲਾਂ ਨਾਲੋਂ ਅੱਧੇ ਤੋਂ ਵੀ ਘੱਟ ਗਈ ਹੈ। ਇਸ ਕਮੀ ਦੇ ਪਿੱਛੇ ਕਾਰਨ ਸਰਹੱਦ 'ਤੇ ਸਖ਼ਤੀ ਅਤੇ ਦਲਾਲਾਂ ਦੁਆਰਾ ਕੀਮਤਾਂ ਵਧਾਏ ਜਾਣਾ ਦੱਸਿਆ ਜਾਂਦਾ ਹੈ।ਉੱਤਰੀ ਕੋਰੀਆ ਤੋਂ ਭੱਜਣ ਦਾ ਕਾਰਨਜਦੋਂ ਮੀਰਾ ਆਪਣੇ ਦੇਸ ਤੋਂ ਭੱਜੀ ਤਾਂ ਉਹ 22 ਸਾਲਾਂ ਦੀ ਸੀ। ਦੇਸ ਵਿੱਚ ਅਕਾਲ ਖ਼ਤਮ ਹੋਣ ਵਾਲਾ ਸੀ ਜਦੋਂ ਮੀਰਾ ਦਾ ਜਨਮ ਹੋਇਆ ਅਤੇ ਉਹ ਉੱਤਰੀ ਕੋਰੀਆ ਦੀ ਇੱਕ ਨਵੀਂ ਪੀੜ੍ਹੀ ਵਿੱਚ ਪਲੀ-ਵੱਡੀ ਹੋਈ। ਅੰਡਰਗਰਾਉਂਡ ਮਾਰਕਿਟ ਦੇ ਵੱਧ ਰਹੇ ਨੈੱਟਵਰਕ ਜਿਸ ਨੂੰ ਸਥਾਨਿਕ ਤੌਰ 'ਤੇ ਜੈਂਗਮਾਡੈਂਗ ਵੀ ਕਿਹਾ ਜਾਂਦਾ ਹੈ, ਦੀ ਮਦਦ ਦੇ ਨਾਲ ਉਨ੍ਹਾਂ ਨੂੰ ਡੀਵੀਡੀ ਪਲੇਅਰ, ਕਾਸਮੈਟਿਕਸ, ਫਰਜ਼ੀ ਡਿਜ਼ਾਈਨਰ ਕੱਪੜੇ ਅਤੇ ਨਾਲ ਹੀ ਗ਼ੈਰ - ਕਾਨੂੰਨੀ ਵਿਦੇਸ਼ੀ ਫਿਲਮਾਂ ਨਾਲ ਲੋਡ ਕੀਤੀ USB ਸਟਿਕਸ ਵੀ ਮਿਲ ਜਾਂਦੀਆਂ ਸਨ। Image copyright Chun Kiwon/BBC ਫੋਟੋ ਕੈਪਸ਼ਨ ਜਦੋਂ ਮੀਰਾ ਆਪਣੇ ਦੇਸ ਤੋਂ ਭੱਜੀ ਤਾਂ ਉਹ 22 ਸਾਲਾਂ ਦੀ ਸੀ ਬਾਹਰੀ ਸਮੱਗਰੀ ਦੀ ਇਸ ਆਮਦ ਨੇ ਕੁਝ ਨੂੰ ਦੇਸ ਖਿਲਾਫ਼ ਬਗਾਵਤ ਕਰਨ ਲਈ ਉਕਸਾਇਆ। ਚੀਨ ਤੋਂ ਤਸਕਰੀ ਕਰ ਕੇ ਲਿਆਂਦੀਆਂ ਗਈਆਂ ਫਿਲਮਾਂ ਨੇ ਬਾਹਰ ਦੀ ਦੁਨੀਆਂ ਦੀ ਝਲਕ ਦਿੱਤੀ ਅਤੇ ਉੱਤਰੀ ਕੋਰੀਆ ਨੂੰ ਛੱਡਣ ਦੀ ਪ੍ਰੇਰਣਾ ਵੀ।ਮੀਰਾ ਵੀ ਇਸ ਤੋਂ ਪ੍ਰਭਾਵਿਤ ਹੋਣ ਵਾਲਿਆਂ ਵਿਚੋਂ ਇੱਕ ਸੀ।"ਮੈਂ ਚੀਨੀ ਫ਼ਿਲਮਾਂ ਬਹੁਤ ਦੇਖਦੀ ਸੀ। ਮੈਂ ਸੋਚਦੀ ਸੀ ਕਿ ਚੀਨ ਵਿੱਚ ਸਾਰੇ ਆਦਮੀ ਇਸੇ ਤਰ੍ਹਾਂ ਦੇ ਹੁੰਦੇ ਹਨ। ਮੈਂ ਇੱਕ ਚੀਨੀ ਵਿਅਕਤੀ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ ਅਤੇ ਕਈ ਸਾਲਾਂ ਤੱਕ ਉੱਤਰੀ ਕੋਰੀਆ ਛੱਡਣ ਦਾ ਸੁਪਨਾ ਦੇਖਦੀ ਰਹੀ।"ਉਸ ਦੇ ਪਿਤਾ ਸਾਬਕਾ ਫੌਜੀ ਅਤੇ ਪਾਰਟੀ ਮੈਂਬਰ ਸਨ। ਉਹ ਬਹੁਤ ਸਖ਼ਤ ਸੁਭਾਅ ਦੇ ਸਨ। ਉਹ ਕਦੇ-ਕਦੇ ਉਸ ਨੂੰ ਕੁੱਟਦੇ ਵੀ ਸਨ।ਮੀਰਾ ਡਾਕਟਰ ਬਣਨਾ ਚਾਹੁੰਦੀ ਸੀ ਪਰ ਉਸ ਦੇ ਪਿਤਾ ਨੇ ਇਸ 'ਤੇ ਵੀ ਰੋਕ ਲਗਾ ਦਿੱਤੀ। ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਅਤੇ ਨਿਰਾਸ਼ ਰਹਿਣ ਲੱਗੀ ਅਤੇ ਚੀਨ ਵਿੱਚ ਇੱਕ ਨਵੀਂ ਜ਼ਿੰਦਗੀ ਦਾ ਸੁਪਣਾ ਦੇਖਣ ਲੱਗੀ ਸੀ।"ਮੇਰੇ ਪਿਤਾ ਪਾਰਟੀ ਮੈਂਬਰ ਸੀ ਜਿਸ ਨਾਲ ਦਮ ਘੁਟਨ ਵਾਲਾ ਮਾਹੌਲ ਬਣ ਗਿਆ ਸੀ। ਉਹ ਮੈਨੂੰ ਬਾਹਰ ਦੀਆਂ ਫ਼ਿਲਮਾਂ ਦੇਖਣ ਦੀ ਇਜਾਜ਼ਤ ਨਹੀਂ ਦਿੰਦੇ ਸਨ। ਮੈਨੂੰ ਸਹੀ ਸਮੇਂ 'ਤੇ ਜਾਗਣਾ ਅਤੇ ਸੌਣਾ ਪੈਂਦਾ ਸੀ। ਮੇਰੀ ਆਪਣੀ ਕੋਈ ਜ਼ਿੰਦਗੀ ਨਹੀਂ ਸੀ।"ਕਈ ਸਾਲਾਂ ਤੱਕ ਮੀਰਾ ਇੱਕ ਬ੍ਰੋਕਰ (ਏਜੰਟ) ਲੱਭਣ ਦੀ ਕੋਸ਼ਿਸ਼ ਕਰਦੀ ਰਹੀ, ਜਿਸ ਦੀ ਮਦਦ ਨਾਲ ਉਹ ਟੂਮੇਨ ਨਦੀ ਨੂੰ ਪਾਰ ਕਰਕੇ ਅਤੇ ਸਖਤ ਪਹਿਰੇ ਵਾਲੀ ਸਰਹੱਦ ਤੋਂ ਬੱਚ ਕੇ ਦੇਸ ਤੋਂ ਬਾਹਰ ਭੱਜ ਸਕੇ। ਪਰ ਉਸਦੇ ਪਰਿਵਾਰ ਦੇ ਸਰਕਾਰ ਨਾਲ ਨਜ਼ਦੀਕੀ ਰਿਸ਼ਤਿਆ ਕਾਰਨ ਤਸਕਰ ਘਬਰਾ ਜਾਂਦੇ ਸਨ ਕਿ ਉਹ ਕਿਤੇ ਅਧਿਕਾਰੀਆਂ ਨੂੰ ਸੂਚਿਤ ਨਾ ਕਰ ਦੇਵੇ। Image copyright Getty Images ਫੋਟੋ ਕੈਪਸ਼ਨ ਟੂਮੈਨ ਦਰਿਆ 'ਤੇ ਕੰਡਿਆਲੀ ਤਾਰ ਲੱਗੇ ਹਨ ਆਖ਼ਰਕਾਰ ਚਾਰ ਸਾਲ ਕੋਸ਼ਿਸ਼ ਕਰਨ ਤੋਂ ਬਾਅਦ ਉਸ ਨੂੰ ਇੱਕ ਮਦਦ ਕਰਨ ਵਾਲਾ ਮਿਲ ਗਿਆ। ਕਿਵੇਂ ਲੱਗੀ ਦਲਾਲ ਦੇ ਹੱਥ ਬਹੁਤ ਸਾਰੇ ਹੋਰ ਬਾਗ਼ੀਆਂ ਵਾਂਗ ਹੀ ਮੀਰਾ ਕੋਲ ਵੀ ਸਿੱਧੇ ਤੌਰ 'ਤੇ ਏਜੰਟ ਨੂੰ ਅਦਾਇਗੀ ਕਰਨ ਲਈ ਪੂਰੇ ਪੈਸਾ ਨਹੀਂ ਸਨ। ਇਸ ਲਈ ਉਹ ਖੁਦ ਨੂੰ "ਵੇਚੇ" ਜਾਣ ਲਈ ਸਹਿਮਤ ਹੋ ਗਈ ਕਿ ਉਹ ਕੰਮ ਕਰਕੇ ਆਪਣਾ ਕਰਜ਼ਾ ਚੁਕਾਉਂਦੀ ਰਹੇਗੀ। ਮੀਰਾ ਨੇ ਸੋਚਿਆ ਕਿ ਉਹ ਇੱਕ ਰੈਸਟੋਰੈਂਟ ਵਿੱਚ ਕੰਮ ਕਰੇਗੀ।ਪਰ ਉਸ ਨਾਲ ਧੋਖਾ ਹੋਇਆ ਮੀਰਾ ਨੂੰ ਇੱਕ ਤਸਕਰੀ ਸਮੂਹ ਵੱਲੋਂ ਆਪਣਾ ਨਿਸ਼ਨਾ ਬਣਾਇਆ ਗਿਆ ਜੋ ਕਿ ਉੱਤਰੀ ਕੋਰੀਆ ਤੋਂ ਭੱਜਣ ਵਾਲੀਆਂ ਔਰਤਾਂ ਨੂੰ ਜਿਨਸੀ ਕਾਰੋਬਾਰ ਵਿੱਚ ਧੱਕ ਦਿੰਦੇ ਸਨ।ਟੂਮੇਨ ਦਰਿਆ ਨੂੰ ਪਾਰ ਕਰ ਕੇ ਚੀਨ ਪਹੁੰਚਦਿਆਂ ਹੀ ਮੀਰਾ ਨੂੰ ਸਿੱਧਾ ਯੈਂਜੀ ਸ਼ਹਿਰ ਲਿਜਾਇਆ ਗਿਆ ਅਤੇ ਉਸ ਨੂੰ ਕੋਰੀਆਈ-ਚੀਨੀ ਆਦਮੀ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਨੂੰ "ਡਾਇਰੈਕਟਰ" ਕਿਹਾ ਗਿਆ।ਯੈਂਜੀ ਸ਼ਹਿਰ ਯਾਂਬੀਆਂ ਖੇਤਰ ਦੇ ਵਿਚਕਾਰ ਸਥਿਤ ਹੈ। ਕੋਰੀਆ ਦੇ ਮੂਲ-ਵਾਸੀਆਂ ਦੀ ਭਾਰੀ ਆਬਾਦੀ ਵਾਲਾ ਇਹ ਖੇਤਰ ਉੱਤਰੀ ਕੋਰੀਆ ਦੇ ਨਾਲ ਵਪਾਰ ਲਈ ਇੱਕ ਵੱਡਾ ਕੇਂਦਰ ਬਣ ਗਿਆ ਹੈ ਅਤੇ ਮੁੱਖ ਚੀਨੀ ਸ਼ਹਿਰਾਂ ਵਿੱਚੋਂ ਇੱਕ ਵੀ ਹੈ ਜਿੱਥੇ ਉੱਤਰੀ ਕੋਰੀਆ ਤੋਂ ਭੱਜੇ ਹੋਏ ਲੋਕ ਚੀਨ ਵਿਚ ਲੁਕ ਕੇ ਰਹਿ ਰਹੇ ਹਨ। ਇਹ ਵੀ ਪੜ੍ਹੋ:ਉੱਤਰੀ ਕੋਰੀਆ ਦੀ ਹੈਂਗਓਵਰ ਫ਼ਰੀ ਸ਼ਰਾਬ! ਸਭ ਤੋਂ ਰਹੱਸਮਈ ਮੁਲਕ ਦੀਆਂ ਤਸਵੀਰਾਂ'ਬਾਹਰੀ ਦੁਨੀਆਂ 'ਚ ਔਰਤ ਦੀ ਇੱਜ਼ਤ ਜ਼ਿਆਦਾ ਹੈ'ਉੱਤਰੀ ਕੋਰੀਆ ਤੋਂ ਬਾਗ਼ੀ ਹੋ ਕੇ ਆਏ ਲੋਕਾਂ ਵਿਚ ਜ਼ਿਆਤਾਤਰ ਔਰਤਾਂ ਹਨ। ਚੀਨ ਵਿੱਚ ਕੋਈ ਕਾਨੂੰਨੀ ਦਰਜਾ ਨਾ ਹੋਣ ਕਾਰਨ ਉਨ੍ਹਾਂ ਦਾ ਸ਼ੋਸ਼ਣ ਹੋਣ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ। ਅਕਸਰ ਪੇਂਡੂ ਖੇਤਰਾਂ ਵਿੱਚ ਕੁਝ ਔਰਤਾਂ ਨੂੰ ਲਾੜੀ ਵਜੋਂ ਵੇਚ ਦਿੱਤਾ ਜਾਂਦਾ ਹੈ। ਉੱਥੇ ਉਨ੍ਹਾਂ ਨੂੰ ਜਬਰੀ ਦੇਹ ਵਪਾਰ ਵਿੱਚ ਧੱਕਿਆ ਜਾਂਦਾ ਹੈ, ਜਿਵੇਂ ਮੀਰਾ ਨੂੰ ਸੈਕਸਕੈਮ ਲਈ ਕੰਮ ਕਰਨ ਲਈ ਮਜਬੂਰ ਕੀਤਾ ਗਿਆ।ਜਦੋਂ ਮੀਰਾ ਪਹੁੰਚੀ ਅਪਾਰਮੈਂਟਇੱਕ ਘਰ ਵਿੱਚ ਪਹੁੰਚਣ 'ਤੇ ਡਾਇਰੈਕਟਰ ਨੇ ਮੀਰਾ ਨੂੰ ਦੱਸਿਆ ਕਿ ਉਸਦੀ ਨਵੀਂ ਨੌਕਰੀ ਵਿੱਚ ਉਸ ਨੂੰ ਕੀ ਕੁਝ ਕਰਨਾ ਪਵੇਗਾ। ਉਸ ਨੇ ਮੀਰਾ ਨੂੰ ਇੱਕ ਹੋਰ ਕੁੜੀ ਦੇ ਨਾਲ ਸਾਂਝਾ ਕਮਰਾ ਦਿੱਤਾ ਜਿਸ ਨੇ ਮੀਰੇ ਦੇ ਗੁਰੂ ਦੀ ਭੂਮਿਕਾ ਨਿਭਾਉਣੀ ਸੀ। ਮੀਰਾ ਨੇ ਉਸ ਨੂੰ ਦੇਖ ਕੇ ਸਿੱਖਣਾ ਸੀ ਅਤੇ ਅਭਿਆਸ ਕਰਨਾ ਸੀ। Image copyright Durihana/BBC ਫੋਟੋ ਕੈਪਸ਼ਨ ਮੀਰਾ (ਵਿਚਾਲੇ) ਅਤੇ ਜਿਊਨ (ਸੱਜੇ), ਦੋਵੇਂ ਸੁਰੱਖਿਅਤ ਘਰ ਵੱਲ ਜਾਂਦੀਆਂ ਹੋਈਆਂ ਮੀਰਾ ਨੇ ਕਿਹਾ, "ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ। ਇੱਕ ਔਰਤ ਦੇ ਤੌਰ 'ਤੇ ਇਸ ਤਰ੍ਹਾਂ ਲੋਕਾਂ ਸਾਹਮਣੇ ਆਪਣੇ ਕੱਪੜੇ ਉਤਾਰ ਦੇਣਾ, ਇਹ ਸਭ ਸ਼ਰਮਸਾਰ ਕਰਨ ਵਾਲਾ ਸੀ। ਜਦੋਂ ਵੀ ਮੈਂ ਰੋ ਪੈਂਦੀ ਤਾਂ ਉਹ ਮੈਨੂੰ ਪੁੱਛਦੇ ਕਿ ਕੀ ਮੈਨੂੰ ਆਪਣੇ ਘਰ ਦੀ ਯਾਦ ਆ ਰਹੀ ਹੈ।"ਸੈਕਸਕੈਮ ਸਾਇਟ 'ਤੇ ਜ਼ਿਆਦਾਤਰ ਯੂਜ਼ਰ ਦੱਖਣੀ ਕੋਰੀਆ ਦੇ ਸਨ। ਯੂਜ਼ਰਜ਼ ਪ੍ਰਤੀ ਮਿੰਟ ਦੇ ਹਿਸਾਬ ਨਾਲ ਭੁਗਤਾਨ ਕਰਦੇ ਸਨ ਇਸ ਲਈ ਔਰਤਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ ਕਿ ਸਾਈਟ 'ਤੇ ਜ਼ਿਆਦਾ ਤੋਂ ਜ਼ਿਆਦਾ ਦੇਰ ਤੱਕ ਆਦਮੀਆਂ ਦਾ ਧਿਆਨ ਆਪਣੇ ਵੱਲ ਖਿੱਚ ਕੇ ਰੱਖਣ।ਜਦੋਂ ਵੀ ਮੀਰਾ ਡਰੀ ਹੋਈ ਦਿਖਾਈ ਦਿੰਦੀ ਤਾਂ ਡਾਇਰੈਕਟਰ ਉਸ ਨੂੰ ਉੱਤਰੀ ਕੋਰੀਆ ਵਾਪਸ ਭੇਜ ਦੇਣ ਦੀ ਧਮਕੀ ਦਿੰਦਾ।"ਮੇਰੇ ਸਾਰੇ ਪਰਿਵਾਰਕ ਮੈਂਬਰ ਸਰਕਾਰ ਵਿੱਚ ਕੰਮ ਕਰਦੇ ਹਨ ਅਤੇ ਜੇ ਮੈਂ ਵਾਪਸ ਜਾਂਦੀ ਹਾਂ ਤਾਂ ਮੇਰੇ ਪਰਿਵਾਰ ਨੂੰ ਬਹੁਤ ਸ਼ਰਮਿੰਦਗੀ ਹੋਵੇਗੀ। ਇਸ ਨਾਲੋਂ ਤਾਂ ਮੈਂ ਮਾਰ ਜਾਣਾ ਪਸੰਦ ਕਰਾਂਗੀ।"ਜਿਊਨ ਤੇ ਮੀਰਾ ਦੀ ਮੁਲਾਕਾਤਉਸ ਘਰ ਵਿੱਚ ਨੌਂ ਔਰਤਾਂ ਰਹਿ ਰਹੀਆਂ ਸਨ। ਜਦੋਂ ਮੀਰਾਂ ਦੀ ਪਹਿਲੀ ਰੂਮਮੇਟ ਇੱਕ ਹੋਰ ਕੁੜੀ ਨਾਲ ਉੱਥੋਂ ਭੱਜ ਗਈ ਤਾਂ ਮੀਰਾ ਨੂੰ ਕੁੜੀਆਂ ਦੇ ਇੱਕ ਹੋਰ ਸਮੂਹ ਵਿੱਚ ਪਾ ਦਿੱਤਾ ਗਿਆ। ਇਸ ਤਰ੍ਹਾਂ ਮੀਰਾ ਦੀ ਮੁਲਾਕਾਤ ਜੀਊਨ ਨਾਲ ਹੋਈ।ਜੀਊਨ ਸਿਰਫ਼ 16 ਸਾਲਾਂ ਦੀ ਸੀ ਜਦੋਂ ਉਹ ਸਾਲ 2010 ਵਿੱਚ ਦੇਸ ਤੋਂ ਬਾਗ਼ੀ ਹੋ ਗਈ ਸੀ। ਜਦੋਂ ਉਹ ਦੋ ਸਾਲਾਂ ਦੀ ਸੀ ਤਾਂ ਮਾਪਿਆਂ ਦਾ ਤਲਾਕ ਹੋ ਗਿਆ ਅਤੇ ਪਰਿਵਾਰ ਨੂੰ ਗਰੀਬੀ ਨੇ ਘੇਰ ਲਿਆ। 11 ਸਾਲ ਦੀ ਉਮਰ ਵਿੱਚ ਉਸ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਤਾਂ ਜੋ ਉਹ ਕੰਮ ਕਰ ਸਕੇ ਅਤੇ ਫ਼ੈਸਲਾ ਲਿਆ ਕਿ ਉਹ ਇੱਕ ਸਾਲ ਚੀਨ ਜਾਕੇ ਕੰਮ ਕਰੇਗੀ ਤਾਂ ਕਿ ਪਰਿਵਾਰ ਵਿੱਚ ਪੈਸਾ ਵਾਪਿਸ ਲੈਕੇ ਆ ਸਕੇ। ਫੋਟੋ ਕੈਪਸ਼ਨ ਪੰਜ ਘੰਟੇ ਪਹਾੜ ਉੱਤੇ ਚੜ੍ਹਣ ਤੋਂ ਬਾਅਦ ਜਿਊਨ ਦੇ ਹੱਥਾਂ ਉੱਤੇ ਜ਼ਖਮ ਹੋ ਗਏ ਪਰ ਮੀਰਾ ਦੀ ਤਰ੍ਹਾਂ ਹੀ ਉਸ ਨਾਲ ਵੀ ਏਜੰਟ ਨੇ ਧੋਖਾ ਕੀਤਾ ਅਤੇ ਨਹੀਂ ਦੱਸਿਆ ਕਿ ਉਹ ਸੈਕਸਕੈਮ ਲਈ ਕੰਮ ਕਰੇਗੀ।ਜਦੋਂ ਉਹ ਯੈਂਜੀ ਪਹੁੰਚੀ ਤਾਂ ਡਾਇਰੈਕਟਰ ਨੇ ਉਸ ਨੂੰ ਉੱਤਰੀ ਕੋਰੀਆ ਵਾਪਿਸ ਭੇਜਣ ਦੀ ਕੋਸ਼ਿਸ਼ ਕੀਤੀ। ਡਾਇਰੈਕਟਰ ਮੁਤਾਬਕ ਉਹ "ਬਹੁਤ ਕਾਲੀ ਅਤੇ ਬਦਸੂਰਤ" ਸੀ।ਇਸ ਸਥਿਤੀ ਦੇ ਬਾਵਜੂਦ ਵੀ ਜੀਊਨ ਵਾਪਿਸ ਨਹੀਂ ਜਾਣਾ ਚਾਹੁੰਦੀ ਸੀ। "ਇਸ ਤਰ੍ਹਾਂ ਦੇ ਕੰਮ ਨਾਲ ਮੈਨੂੰ ਸਭ ਤੋਂ ਜ਼ਿਆਦਾ ਨਫ਼ਰਤ ਹੈ ਪਰ ਮੈਂ ਆਪਣੀ ਜਾਨ 'ਤੇ ਖੇਡ ਕੇ ਚੀਨ ਪਹੁੰਚੀ ਸੀ ਇਸ ਲਈ ਮੈਂ ਖਾਲੀ ਹੱਥ ਵਾਪਿਸ ਨਹੀਂ ਜਾ ਸਕਦੀ ਸੀ।""ਮੇਰਾ ਸੁਪਣਾ ਸੀ ਕਿ ਮੈਂ ਆਪਣੇ ਦਾਦਾ-ਦਾਦੀ ਦੇ ਇਸ ਦੁਨੀਆ ਨੂੰ ਛੱਡਣ ਤੋਂ ਪਹਿਲਾਂ ਚੌਲ ਜ਼ਰੂਰ ਖਵਾ ਸਕਾਂ। ਇਹੀ ਕਾਰਨ ਸੀ ਕਿ ਮੈਂ ਸਭ ਸਹਿੰਦੀ ਰਹੀ। ਮੈਂ ਆਪਣੇ ਪਰਿਵਾਰ ਨੂੰ ਪੈਸੇ ਭੇਜਣਾ ਚਾਹੁੰਦੀ ਸੀ।"ਜੀਊਨ ਨੇ ਬਹੁਤ ਮਿਹਨਤ ਕੀਤੀ, ਉਸ ਨੂੰ ਵਿਸ਼ਵਾਸ ਸੀ ਕਿ ਡਾਇਰੈਕਟਰ ਉਸ ਨੂੰ ਚੰਗੇ ਪ੍ਰਦਰਸ਼ਨ ਲਈ ਇਨਾਮ ਦੇਵੇਗਾ। ਇਸ ਵਾਅਦੇ ਨੂੰ ਧਿਆਨ ਵਿਚ ਰੱਖਦੋ ਹੋਏ ਕਿ ਉਸ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕਰਨ ਦਿੱਤਾ ਜਾਵੇਗਾ, ਉਹ ਆਪਣੇ ਪਰਿਵਾਰ ਨੂੰ ਪੈਸੇ ਭੇਜ ਸਕੇਗੀ, ਉਹ ਘਰ ਵਿਚ ਬਾਕੀ ਕੁੜੀਆਂ ਦੇ ਮੁਕਾਬਲੇ ਜ਼ਿਆਦਾ ਪੈਸੇ ਲੈਕੇ ਆ ਰਹੀ ਸੀ। ਫੋਟੋ ਕੈਪਸ਼ਨ ਦੱਖਣੀ ਕੋਰੀਆ ਜਾਂਦੇ ਹੋਏ ਰਾਹ ਵਿੱਚ ਇੱਕ ਥਾਂ ਉੱਤੇ ਆਰਾਮ ਕਰਨ ਲਈ ਰੁਕੇ ਤਾਂ ਜਿਊਨ ਦੀ ਨਜ਼ਰ ਬਾਹਰ ਰੌਸ਼ਨੀ ਵੱਲ ਹੀ ਸੀ "ਮੈ ਚਾਹੁੰਦੀ ਸੀ ਕਿ ਡਾਇਰੈਕਟਰ ਮੇਰੀ ਮਿਹਨਤ ਨੂੰ ਦੇਖੇ ਅਤੇ ਮੈਂ ਆਪਣੇ ਪਰਿਵਾਰ ਨਾਲ ਸੰਪਰਕ ਕਰਨਾ ਚਾਹੁੰਦੀ ਸੀ। ਮੈਂ ਸੋਚਦੀ ਸੀ ਕਿ ਜੇ ਮੈਂ ਘਰ ਵਿੱਚ ਸਭ ਤੋਂ ਬਿਹਤਰ ਕੰਮ ਕਰਾਂਗੀ ਤਾਂ ਮੈਨੂੰ ਇੱਥੋਂ ਸਭ ਤੋਂ ਪਹਿਲਾਂ ਰਿਹਾਅ ਕਰ ਦਿੱਤਾ ਜਾਵੇਗਾ।" ਕਈ ਵਾਰ ਉਹ ਰਾਤ ਨੂੰ ਸਿਰਫ਼ ਚਾਰ ਘੰਟੇ ਹੀ ਸੋਇਆ ਕਰਦੀ, ਤਾਂ ਜੋ ਉਹ ਆਪਣੇ ਰੋਜ਼ਾਨਾ ਦੇ $177 (£140) ਦੇ ਟੀਚੇ ਨੂੰ ਛੂ ਸਕੇ। ਉਹ ਹਰ ਹਾਲ ਵਿੱਚ ਆਪਣੇ ਪਰਿਵਾਰ ਲਈ ਪੈਸੇ ਕਮਾਉਣਾ ਚਾਹੁੰਦੀ ਸੀ।ਕਦੇ-ਕਦੇ ਜੀਊਨ ਮੀਰਾ ਨੂੰ ਵੀ ਦਿਲਾਸਾ ਦਿਆ ਕਰਦੀ ਸੀ। ਉਹ ਉਸ ਨੂੰ ਡਾਇਰੈਕਟਰ ਨਾਲ ਬਾਗ਼ੀ ਨਾ ਹੋਣ ਦੀ ਸਲਾਹ ਦਿੰਦਿਆਂ ਗੱਲ ਕਰਨ ਲਈ ਉਤਸ਼ਾਹਿਤ ਕਰਦੀ ਸੀ।ਉਹ ਮੀਰਾ ਨੂੰ ਕਿਹਾ ਕਰਦੀ, "ਪਹਿਲਾਂ ਮਿਹਨਤ ਕਰੋ ਅਤੇ ਜੇਕਰ ਫਿਰ ਵੀ ਡਾਇਰੈਕਟਰ ਤੁਹਾਨੂੰ ਵਾਪਿਸ ਨਹੀਂ ਭੇਜਦਾ ਤਾਂ ਤੁਸੀਂ ਉਸ ਨਾਲ ਗੱਲ ਕਰਕੇ ਆਪਣੀ ਦਲੀਲ ਅੱਗੇ ਰੱਖ ਸਕਦੇ ਹੋ।"ਜੀਊਨ ਮੁਤਾਬਿਕ ਉਨ੍ਹਾਂ ਸਾਲਾਂ ਦੌਰਾਨ ਜਦੋਂ ਉਹ ਬਾਕੀ ਕੁੜੀਆਂ ਨਾਲੋਂ ਜ਼ਿਆਦਾ ਕਮਾਇਆ ਕਰਦੀ ਸੀ ਤਾਂ ਡਾਇਰੈਕਟਰ ਉਸ ਦਾ ਕਾਫ਼ੀ ਪੱਖ ਲਿਆ ਕਰਦਾ ਸੀ।"ਮੈਨੂੰ ਲਗਿਆ ਕਿ ਉਹ ਅਸਲ ਵਿੱਚ ਮੇਰੀ ਪਰਵਾਹ ਕਰਦੇ ਹਨ ਪਰ ਜਦੋਂ ਮੇਰੀ ਕਮਾਈ ਘੱਟਦੀ ਤਾਂ ਉਨ੍ਹਾਂ ਦੇ ਹਾਵ-ਭਾਵ ਵਿਚ ਫ਼ਰਕ ਆ ਜਾਂਦਾ। ਉਹ ਸਾਨੂੰ ਝਿੜਕਦੇ ਸਨ ਕਿ ਅਸੀਂ ਮਿਹਨਤ ਨਹੀਂ ਕਰ ਰਹੇ ਅਤੇ ਨਾਟਕ ਦੇਖਣ ਵਰਗੇ ਮਾੜੇ ਕੰਮਾਂ ਵਿੱਚ ਰੁੱਝੇ ਹੋਏ ਹਾਂ।"ਡਾਇਰੈਕਟਰ ਦੇ ਪਰਿਵਾਰ ਦੁਆਰਾ ਅਪਾਰਟਮੈਂਟ ਦੀ ਕੜੀ ਨਿਗਰਾਨੀ ਰੱਖੀ ਜਾਂਦੀ ਸੀ। ਉਸ ਦੇ ਮਾਪੇ ਲਿਵਿੰਗ ਰੂਮ ਵਿਚ ਸੋਇਆ ਕਰਦੇ ਅਤੇ ਅੰਦਰ ਦਾਖਿਲ ਹੋਣ ਵਾਲੇ ਦਰਵਾਜ਼ੇ ਨੂੰ ਬੰਦ ਰੱਖਦੇ ਸਨ। ਡਾਇਰੈਕਟਰ ਇਨ੍ਹਾਂ ਕੁੜੀਆਂ ਤੱਕ ਖਾਣਾ ਪਹੁੰਚਾਇਆ ਕਰਦਾ ਸੀ ਅਤੇ ਉਸਦਾ ਭਰਾ ਜੋ ਨੇੜੇ ਹੀ ਰਹਿੰਦਾ ਸੀ ਉਹ ਰੋਜ਼ ਇੱਥੇ ਕੂੜਾ ਸੁੱਟਣ ਆਇਆ ਕਰਦਾ ਸੀ। ਫੋਟੋ ਕੈਪਸ਼ਨ ਕੈਦ ਵਿੱਚੋਂ ਭੱਜ ਨਿਕਲਣ ਤੋਂ ਬਾਅਦ ਜਿਊਨ ਆਪਣੇ ਨਾਲ ਇਹ ਸਮਾਨ ਲੈ ਕੇ ਆਈ ਜੀਊਨ ਦਾ ਕਹਿਣਾ ਹੈ, "ਸਾਨੂੰ ਪੂਰੀ ਤਰ੍ਹਾਂ ਕੈਦ ਵਿਚ ਰੱਖਿਆ ਸੀ, ਜੋ ਜੇਲ੍ਹ ਨਾਲੋਂ ਵੀ ਬੁਰੀ ਸੀ।"ਇਨ੍ਹਾਂ ਉੱਤਰੀ ਕੋਰੀਆਈ ਕੁੜੀਆਂ ਨੂੰ ਹਰ ਛੇ ਮਹੀਨਿਆਂ ਵਿੱਚ ਸਿਰਫ਼ ਇੱਕ ਵਾਰ ਹੀ ਬਾਹਰ ਜਾਣ ਦੀ ਇਜਾਜ਼ਤ ਸੀ, ਜੇਕਰ ਉਨ੍ਹਾਂ ਦੀ ਆਮਦਨ ਕਾਫ਼ੀ ਜ਼ਿਆਦਾ ਹੁੰਦੀ ਤਾਂ ਉਨ੍ਹਾਂ ਨੂੰ ਇੱਕ ਮਹੀਨੇ ਵਿੱਚ ਇੱਕ ਵਾਰੀ ਬਾਹਰ ਜਾਣ ਦੀ ਇਜਾਜ਼ਤ ਮਿਲ ਜਾਂਦੀ।ਇਹ ਬਹੁਤ ਘੱਟ ਹੁੰਦਾ ਕਿ ਉਹ ਖਰੀਦਾਰੀ ਕਰ ਰਹੀਆਂ ਹਨ ਜਾਂ ਫਿਰ ਆਪਣੇ ਵਾਲ ਬਣਵਾ ਰਹੀਆਂ ਹਨ ਪਰ ਫਿਰ ਵੀ ਉਨ੍ਹਾਂ ਨੂੰ ਕਿਸੇ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ। ਮੀਰਾ ਦੱਸਦੀ ਹੈ ਕਿ, "ਡਾਇਰੈਕਟਰ ਇੱਕ ਪ੍ਰੇਮੀ ਵਾਂਗ ਸਾਡੇ ਬਹੁਤ ਨੇੜੇ ਹੋਕੇ ਤੁਰਿਆ ਕਰਦਾ ਕਿਉਂਕਿ ਉਸ ਨੂੰ ਡਰ ਸੀ ਕਿ ਅਸੀਂ ਭੱਜ ਜਾਵਾਂਗੇ। ਮੈਂ ਆਪਣੀ ਮਰਜ਼ੀ ਨਾਲ ਆਲੇ-ਦੁਆਲੇ ਘੁੰਮਣਾ ਚਾਹੁੰਦੀ ਸੀ ਪਰ ਮੈਂ ਘੁੰਮ ਨਹੀਂ ਸਕਦੀ ਸੀ। ਸਾਨੂੰ ਕਿਸੇ ਨਾਲ ਵੀ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ। ਅਸੀਂ ਇੱਕ ਪਾਣੀ ਦੀ ਬੋਤਲ ਤੱਕ ਨਹੀਂ ਖਰੀਦ ਸਕਦੇ ਸੀ। ਮੈਨੂੰ ਇੱਕ ਮੂਰਖ ਵਾਂਗ ਮਹਿਸੂਸ ਹੁੰਦਾ ਸੀ।"ਡਾਇਰੈਕਟਰ ਦੁਆਰਾ ਇੱਕ ਉੱਤਰੀ-ਕੋਰੀਆਈ ਔਰਤ ਨੂੰ 'ਮੈਨੇਜਰ' ਦੇ ਤੌਰ 'ਤੇ ਨਿਯੁਕਤ ਕਰ ਦਿੱਤਾ ਗਿਆ ਸੀ। ਡਾਇਰੈਕਟਰ ਦੀ ਗ਼ੈਰ-ਮੌਜੂਦਗੀ ਵਿੱਚ ਉਹ ਸਾਡੇ ਸਾਰਿਆਂ 'ਤੇ ਨਜ਼ਰ ਰੱਖਣ ਦਾ ਕੰਮ ਕਰਦੀ ਸੀ।ਮੀਰਾ ਨਾਲ ਡਾਇਰੈਕਟਰ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਮਿਹਨਤ ਕਰੇਗੀ ਤਾਂ ਉਸਦਾ ਵਿਆਹ ਉਹ ਇੱਕ ਚੰਗੇ ਵਿਅਕਤੀ ਨਾਲ ਕਰਵਾਏਗਾ। ਜੀਊਨ ਨਾਲ ਉਸ ਨੇ ਵਾਅਦਾ ਕੀਤਾ ਕਿ ਉਹ ਜੀਊਨ ਦਾ ਉਸਦੇ ਪਰਿਵਾਰ ਨਾਲ ਸੰਪਰਕ ਕਰਵਾਏਗਾ।ਜਦੋਂ ਜੀਊਨ ਨੇ ਡਾਇਰੈਕਟਰ ਨੂੰ ਉਸ ਨੂੰ ਛੱਡਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਆਪਣੀ ਯਾਤਰਾ ਦੇ ਭੁਗਤਾਨ ਲਈ ਜੀਊਨ ਨੂੰ $53,200 ਕਮਾਉਣੇ ਪੈਣਗੇ। ਡਾਇਰੈਕਟਰ ਨੇ ਫਿਰ ਉਸ ਨੂੰ ਦੱਸਿਆ ਕਿ ਉਹ ਉਸ ਨੂੰ ਰਿਹਾਅ ਨਹੀਂ ਕਰ ਸਕਦਾ ਕਿਉਂਕਿ ਉਹ ਕੋਈ ਦਲਾਲ ਨਹੀਂ ਲੱਭ ਸਕਿਆ।ਮੀਰਾ ਅਤੇ ਜੀਊਨ ਨੇ ਕਦੇ ਵੀ ਸੈਕਸਕੈਮ ਦੇ ਰਾਹੀਂ ਕਮਾਇਆ ਆਪਣਾ ਪੈਸਾ ਨਹੀਂ ਦੇਖਿਆ।ਪਹਿਲਾਂ ਤਾਂ ਡਾਇਰੈਕਟਰ ਉਨ੍ਹਾਂ ਨੂੰ ਮੁਨਾਫ਼ੇ ਦੀ 30 ਫ਼ੀਸਦੀ ਰਕਮ ਦੇਣ ਲਈ ਮੰਨ ਗਿਆ ਸੀ ਅਤੇ ਉਨ੍ਹਾਂ ਨੂੰ ਇਹ ਰਕਮ ਰਿਹਾਅ ਹੋਣ 'ਤੇ ਪ੍ਰਾਪਤ ਹੋਣੀ ਸੀ। ਪਰ ਮੀਰਾ ਅਤੇ ਜੀਊਨ ਨੂੰ ਹੋਰ ਵੀ ਚਿੰਤਾ ਹੋਣ ਲੱਗੀ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸ਼ਾਇਦ ਉਹ ਕਦੇ ਵੀ ਆਜ਼ਾਦ ਨਹੀਂ ਹੋ ਸਕਣਗੀਆਂ।ਜੀਊਨ ਦੱਸਦੀ ਹੈ ਕਿ, "ਆਮ ਤੌਰ 'ਤੇ ਸ਼ਾਇਦ ਮੈਂ ਕਦੀ ਵੀ ਖੁਦਕੁਸ਼ੀ ਕਰਨ ਬਾਰੇ ਸੋਚਦੀ ਵੀ ਨਾ ਪਰ ਮੈਂ ਨਸ਼ੇ ਦੀ ਓਵਰਡੋਜ਼ ਲੈਣ ਦੀ ਕੋਸ਼ਿਸ਼ ਕਰ ਚੁੱਕੀ ਹਾਂ ਅਤੇ ਇੱਕ ਵਾਰੀ ਖਿੜਕੀ ਤੋਂ ਛਾਲ ਮਾਰਨ ਦੀ ਵੀ ਕੋਸ਼ਿਸ਼ ਕਰ ਚੁੱਕੀ ਹਾਂ।" ਫੋਟੋ ਕੈਪਸ਼ਨ ਕੈਦ ਵਿੱਚੋਂ ਭੱਜਣ ਤੋਂ ਬਾਅਦ ਮੀਰਾ ਦਾ ਸਮਾਨ ਸਾਲ ਬੀਤਦੇ ਰਹੇ- ਮੀਰਾ ਨੂੰ ਇੱਥੇ ਪੰਜ ਸਾਲ ਹੋ ਚੁੱਕੇ ਸਨ ਅਤੇ ਜੀਊਨ ਨੂੰ ਅੱਠ ਸਾਲ।ਫਿਰ ਮੀਰਾ ਦੇ ਇੱਕ ਸੈਕਸਕੈਮ ਗਾਹਕ ਜਿਸ ਨੂੰ ਉਹ ਤਿੰਨ ਸਾਲਾਂ ਤੋਂ ਜਾਣਦੀ ਸੀ, ਨੂੰ ਉਸ 'ਤੇ ਤਰਸ ਆ ਗਿਆ। ਉਸ ਨੇ ਮੀਰਾ ਦਾ ਰਾਬਤਾ ਪਾਦਰੀ ਚੁੰਨ ਕੀਵੰਨ ਨਾਲ ਕਰਵਾਇਆ ਜੋ ਪਿਛਲੇ 20 ਸਾਲਾਂ ਤੋਂ ਉੱਤਰੀ ਕੋਰੀਆ ਤੋਂ ਭੱਜਣ ਵਾਲਿਆਂ ਦੀ ਮਦਦ ਕਰ ਰਹੇ ਸਨ।ਮੀਰਾ ਦੇ ਗਾਹਕ ਨੇ ਮੀਰਾ ਦੇ ਕੰਪਿਊਟਰ 'ਤੇ ਮੈਸੇਜਿੰਗ ਐਪਲੀਕੇਸ਼ਨ ਇੰਸਟਾਲ ਕੀਤੀ ਤਾਂ ਜੋ ਉਹ ਪਾਦਰੀ ਦੇ ਨਾਲ ਗੱਲਬਾਤ ਕਰ ਸਕੇ।ਪਾਦਰੀ ਚੁੰਨ ਕੀਵੰਨ ਨੂੰ ਉੱਤਰੀ ਕੋਰੀਆ ਦੇ ਡੀਫੈਕਟਰਜ਼ ਵਿਚ ਕਾਫ਼ੀ ਜਾਣਿਆ ਜਾਂਦਾ ਹੈ। ਉੱਤਰੀ ਕੋਰੀਆਈ ਟੀਵੀ ਵੱਲੋਂ ਅਕਸਰ ਉਸ ਨੂੰ "ਅਗਵਾ ਕਰਨ ਵਾਲਾ" ਜਾਂ ਫਿਰ "ਕੋਨ-ਮੈਨ" ਆਖ ਕੇ ਨਿਸ਼ਾਨੇ ਸਾਧੇ ਜਾਂਦੇ ਹਨ।ਸਾਲ 1999 ਵਿੱਚ ਆਪਣੀ ਇਸਾਈ ਚੈਰਿਟੀ ਦੁਰਿਹਾਨਾ ਸਥਾਪਿਤ ਕਰਨ ਤੋਂ ਬਾਅਦ ਹੁਣ ਤੱਕ ਉਹ 1,200 ਦੇ ਕਰੀਬ ਬਾਗ਼ੀਆਂ ਦੀ ਮਦਦ ਕਰ ਉਨ੍ਹਾਂ ਨੂੰ ਸੁਰੱਖਿਅਤ ਬਚਾ ਚੁੱਕੇ ਹਨ।ਉਨ੍ਹਾਂ ਨੂੰ ਹਰ ਮਹੀਨੇ ਬਚਾਉਣ ਬਾਬਤ ਦੋ-ਤਿੰਨ ਅਰਜ਼ੀਆਂ ਆਉਂਦੀਆਂ ਹਨ ਪਰ ਉਨ੍ਹਾਂ ਨੂੰ ਮੀਰਾ ਅਤੇ ਜੀਊਨ ਦਾ ਮਾਮਲਾ ਖਾਸ ਤੌਰ 'ਤੇ ਬੇਹੱਦ ਪਰੇਸ਼ਾਨ ਕਰਨ ਵਾਲਾ ਲਗਿਆ।"ਮੈਂ ਤਿੰਨ ਸਾਲ ਤੱਕ ਕੈਦ ਵਿੱਚ ਰਹਿਣ ਵਾਲੀ ਕੁੜੀਆਂ ਨੂੰ ਦੇਖਿਆ ਹੈ ਪਰ ਮੈਂ ਅਜਿਹਾ ਮਾਮਲਾ ਕਦੇ ਨਹੀਂ ਦੇਖਿਆ ਜਦੋਂ ਕੁੜੀਆਂ ਨੂੰ ਇੰਨੀ ਦੇਰ ਤੱਕ ਕੈਦ ਕਰਕੇ ਰੱਖਿਆ ਗਿਆ ਹੋਵੇ। ਇਸ ਮਾਮਲੇ ਨੇ ਮੇਰਾ ਦਿਲ ਤੋੜ ਦਿੱਤਾ।" Image copyright Chun Kiwon/BBC ਫੋਟੋ ਕੈਪਸ਼ਨ ਸੈਕਸਕੈਮ ਵੈੱਬਸਾਈਟ ਲਈ ਕੰਮ ਕਰਨ ਤੇ ਹੁੰਦੀ ਕਮਾਈ ਦਾ ਇੱਖ ਵੀ ਪੈਸਾ ਮੀਰਾ ਨੂੰ ਨਹੀਂ ਮਿਲਿਆ ਚੁੰਨ ਦਾ ਦਾਅਵਾ ਹੈ ਕਿ ਬਾਗੀ ਔਰਤਾਂ ਦੀ ਤਸਕਰੀ ਹੁਣ ਕਾਫ਼ੀ ਆਯੋਜਿਤ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਸਰਹੱਦ ਦੀ ਰੱਖਿਆ ਕਰ ਰਹੇ ਉੱਤਰੀ ਕੋਰੀਆ ਦੇ ਕੁਝ ਫ਼ੌਜੀ ਵੀ ਇਸ ਵਿਚ ਸ਼ਾਮਿਲ ਹਨ।ਚੀਨ ਦੇ ਸਰਹੱਦੀ ਖੇਤਰ ਵਿੱਚ ਰਹਿ ਰਹੇ ਸਥਾਨਕ ਲੋਕਾਂ ਵੱਲੋਂ ਕਈ ਵਾਰੀ ਔਰਤਾਂ ਦੀ ਤਸਕਰੀ ਨੂੰ "ਕੋਰੀਅਨ ਪਿੱਗ ਟਰੇਡ" ਵੀ ਕਿਹਾ ਜਾਂਦਾ ਹੈ। ਇੱਕ ਔਰਤ ਦੀ ਕੀਮਤ ਸੈਂਕੜੇ ਡਾਲਰ ਤੋਂ ਲੈਕੇ ਕਈ ਹਜ਼ਾਰ ਡਾਲਰ ਦੇ ਵਿਚਕਾਰ ਲਗਾਈ ਜਾਂਦੀ ਹੈ।ਹਾਲਾਂਕਿ ਅਧਿਕਾਰਕ ਅੰਕੜੇ ਹਾਸਿਲ ਕਰਨੇ ਔਖੇ ਹਨ ਪਰ ਉੱਤਰੀ ਕੋਰੀਆਈ ਔਰਤਾਂ ਦੀ ਉੱਚੇ ਪੱਧਰ 'ਤੇ ਹੋ ਰਹੀ ਤਸਕਰੀ ਦੇ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਵੀ ਆਪਣੀ ਚਿੰਤਾ ਜ਼ਾਹਿਰ ਕਰ ਚੁੱਕਾ ਹੈ।ਯੂਐਸ ਸਟੇਟ ਡਿਪਾਰਟਮੈਂਟ ਦੀ ਸਲਾਨਾ 'ਟਰੈਫਿਕਿੰਗ ਇਨ ਪਰਸਨਜ਼ ਰਿਪੋਰਟ' ਵਿੱਚ ਲਗਾਤਾਰ ਉੱਤਰੀ ਕੋਰੀਆ ਨੂੰ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਸਭ ਤੋਂ ਮਾੜੇ ਦੇਸਾਂ ਵਿੱਚ ਇੱਕ ਹੋਣ ਦਾ ਦਰਜਾ ਦਿੱਤਾ ਹੈ।ਪੂਰੇ ਇੱਕ ਮਹੀਨੇ ਤੱਕ ਚੁੰਨ ਸੈਕਸਕੈਮ ਸਾਇਟ 'ਤੇ ਇੱਕ ਕਲਾਇੰਟ ਦਾ ਰੂਪ ਧਾਰ ਕੇ ਮੀਰਾ ਅਤੇ ਜੀਊਨ ਦੇ ਸੰਪਰਕ ਵਿੱਚ ਰਹੇ ਸਨ। ਇਸ ਰਾਹੀਂ ਕੁੜੀਆਂ ਇਹ ਦਿਖਾਵਾ ਕਰ ਸਕੀਆਂ ਕਿ ਉਹ ਕੰਮ ਕਰ ਰਹੀਆਂ ਨੇ ਪਰ ਉਹ ਆਪਣੇ ਭੱਜਣ ਦੀ ਯੋਜਨਾ ਤਿਆਰ ਕਰ ਰਹੀਆਂ ਸਨ।ਉਨ੍ਹਾਂ ਦੱਸਿਆ ਕਿ, "ਆਮ ਤੌਰ 'ਤੇ ਡੀਫ਼ੈਕਟਰਜ਼ ਆਪਣੀ ਲੋਕੇਸ਼ਨ ਨਾਲ ਜਾਣੂ ਨਹੀਂ ਹੁੰਦੇ ਕਿਉਂਕਿ ਉਨ੍ਹਾਂ ਨੂੰ ਅੱਖਾਂ 'ਤੇ ਪੱਟੀ ਬੰਨ੍ਹ ਕੇ ਜਾਂ ਫਿਰ ਰਾਤ ਸਮੇਂ ਅਪਾਰਟਮੈਂਟ ਵਿੱਚ ਲਿਆਇਆ ਜਾਂਦਾ ਹੈ। ਪਰ ਖੁਸ਼ਕਿਸਮਤੀ ਨਾਲ ਮੀਰਾ ਅਤੇ ਜੀਊਨ ਨੂੰ ਪਤਾ ਸੀ ਕਿ ਉਹ ਯੈਂਜੀ ਸ਼ਹਿਰ ਵਿੱਚ ਹਨ ਅਤੇ ਬਾਹਰ ਇੱਕ ਹੋਟਲ 'ਤੇ ਲੱਗਿਆ ਸਾਈਨ ਵੀ ਦੇਖ ਸਕਦੇ ਸਨ।"ਗੂਗਲ ਮੈਪਸ 'ਤੇ ਉਨ੍ਹਾਂ ਦੀ ਸਹੀ ਲੋਕੇਸ਼ਨ ਭਾਲ ਕੇ ਚੁੰਨ ਆਪਣੀ ਸੰਸਥਾ ਦੁਰਿਹਾਨਾ ਤੋਂ ਇੱਕ ਵਲੰਟੀਅਰ ਭੇਜਣ ਵਿੱਚ ਸਫ਼ਲ ਰਹੇ ਤਾਂ ਜੋ ਕੁੜੀਆਂ ਨੂੰ ਬਚਾਉਣ ਲਈ ਉਨ੍ਹਾਂ ਦੇ ਅਪਾਰਟਮੈਂਟ ਦਾ ਪਤਾ ਲਗਾਇਆ ਜਾ ਸਕੇ।ਕਿਸੇ ਵੀ ਬਾਗ਼ੀ ਲਈ ਚੀਨ ਤੋਂ ਬਾਹਰ ਜਾਣਾ ਖਤਰਿਆਂ ਦੇ ਨਾਲ ਭਰਿਆ ਹੋਇਆ ਸੀ। ਜ਼ਿਆਦਾਤਰ ਲੋਕ ਕਿਸੇ ਤੀਸਰੇ ਦੇਸ਼ ਜਾਣਾ ਚਾਹੁੰਦੇ ਹਨ ਜਾਂ ਫਿਰ ਦੱਖਣੀ ਕੋਰੀਆ ਦੇ ਦੂਤਾਵਾਸ ਜਾਣਾ ਚਾਹੁੰਦੇ ਹਨ, ਜਿੱਥੇ ਤੋਂ ਉਨ੍ਹਾਂ ਨੂੰ ਦੱਖਣੀ ਕੋਰੀਆ ਵਾਪਿਸ ਭੇਜਿਆ ਜਾਵੇਗਾ ਅਤੇ ਸ਼ਰਨ ਦਿੱਤੀ ਜਾਵੇਗੀ।ਪਰ ਬਿਨ੍ਹਾਂ ਕਿਸੇ ਪਛਾਣ ਪੱਤਰ ਦੇ ਚੀਨ ਤੋਂ ਬਾਹਰ ਜਾਣਾ ਵੀ ਖ਼ਤਰਨਾਕ ਹੈ। ਚੁੰਨ ਦੱਸਦੇ ਹਨ ਕਿ "ਪਿਛਲੇ ਸਮੇਂ ਵਿਚ ਉੱਤਰੀ ਕੋਰੀਆ ਦੇ ਬਾਗ਼ੀ ਲੋਕ ਨਕਲੀ ਪਛਾਣ ਪੱਤਰ ਦੇ ਨਾਲ ਵੀ ਯਾਤਰਾ ਕਰ ਲੈਂਦੇ ਸਨ। ਪਰ ਅੱਜ ਕਲ੍ਹ ਅਧਿਕਾਰੀ ਆਪਣੇ ਨਾਲ ਇੱਕ ਇਲੈਕਟ੍ਰਾਨਿਕ ਡਿਵਾਈਸ ਰੱਖਦੇ ਹਨ ਜਿਸ ਨਾਲ ਪਤਾ ਚੱਲ ਜਾਂਦਾ ਹੈ ਕਿ ਪਛਾਣ ਪੱਤਰ ਅਸਲੀ ਹੈ ਜਾਂ ਨਕਲੀ।" ਫੋਟੋ ਕੈਪਸ਼ਨ ਚੁੰਨ ਕਿਵੋਨ ਨੂੰ ਮੈਸੇਜ ਮਿਲਿਆ ਕਿ ਮੀਰਾ ਤੇ ਜਿਊਨ ਚੀਨੀ ਸਰਹੱਦ ਤੋਂ ਪਾਰ ਬਿਲਕੁਲ ਸੁਰੱਖਿਅਤ ਹਨ ਅਪਾਰਟਮੈਂਟ ਤੋਂ ਭੱਜਣ ਤੋਂ ਬਾਅਦ ਦੁਰਿਹਾਨਾ ਵੋਲੰਟੀਅਰਾਂ ਦੀ ਸਹਾਇਤਾ ਦੇ ਨਾਲ ਚੀਨ ਤੋਂ ਬਾਹਰ ਜਾਣ ਦੇ ਲੰਬੇ ਸਫ਼ਰ ਦੀ ਸ਼ੁਰੂਆਤ ਕਰਦੀਆਂ ਹਨ। ਕਿਸੇ ਵੀ ਆਈਡੀ ਦੇ ਬਿਨ੍ਹਾਂ ਉਹ ਕਿਸੇ ਹੋਟਲ ਜਾਂ ਹੋਸਟਲ ਵਿੱਚ ਠਹਿਰਨ ਦਾ ਖ਼ਤਰਾ ਨਹੀਂ ਚੁੱਕ ਸਕਦੀਆਂ ਸਨ ਜਿਸ ਕਾਰਨ ਉਹ ਰੇਲਗੱਡੀਆਂ 'ਤੇ ਸੌਣ ਜਾਂ ਰੈਸਟੋਰੈਂਟਾਂ ਵਿੱਚ ਜਾਗ ਕੇ ਰਾਤਾਂ ਬਿਤਾਉਣ ਲਈ ਮਜਬੂਰ ਸਨ।ਚੀਨ ਵਿੱਚ ਆਪਣੇ ਸਫ਼ਰ ਦੇ ਆਖਰੀ ਦਿਨ ਪੰਜ ਘੰਟੇ ਇੱਕ ਪਹਾੜ ਉੱਤੇ ਚੜ੍ਹਾਈ ਕਰਨ ਤੋਂ ਬਾਅਦ ਉਹ ਆਖ਼ਰਕਾਰ ਸਰਹੱਦ ਪਾਰ ਕਰਕੇ ਇੱਕ ਗੁਆਂਢੀ ਦੇਸ ਵਿਚ ਦਾਖ਼ਲ ਹੋ ਗਏ। ਉਨ੍ਹਾਂ ਨੇ ਜੋ ਰੂਟ ਤੈਅ ਕੀਤਾ ਅਤੇ ਜਿਸ ਦੇਸ਼ ਵਿੱਚ ਦਾਖਲ ਹੋਏ ਉਸ ਬਾਰੇ ਦੱਸਿਆ ਨਹੀਂ ਜਾ ਸਕਦਾ।ਅਪਾਰਟਮੈਂਟ ਤੋਂ ਭੱਜਣ ਦੇ 12 ਦਿਨਾਂ ਬਾਅਦ ਮੀਰਾ ਅਤੇ ਜੀਊਨ ਦੀ ਮੁਲਾਕਾਤ ਚੁੰਨ ਨਾਲ ਪਹਿਲੀ ਵਾਰ ਹੋਈ।ਜੀਊਨ ਕਹਿੰਦੀ ਹੈ ਕਿ, "ਮੈਨੂੰ ਲਗਦਾ ਸੀ ਕਿ ਦੱਖਣੀ ਕੋਰੀਆ ਦੀ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਹੀ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰਾਂਗੀ, ਪਰ ਪਾਦਰੀ ਚੁੰਨ ਨਾਲ ਮੁਲਾਕਾਤ ਤੋਂ ਬਾਅਦ ਹੀ ਮੈਂ ਸੁਰੱਖਿਅਤ ਮਹਿਸੂਸ ਕਰਨ ਲੱਗੀ। ਆਜ਼ਾਦੀ ਮਿਲਨ ਦੇ ਖਿਆਲ ਨਾਲ ਹੀ ਮੇਰੀਆਂ ਅੱਖਾਂ ਭਰ ਆਈਆਂ।"ਉਹ ਗੱਡੀ ਰਾਹੀਂ ਇਕੱਠੇ ਮਿਲਕੇ ਹੋਰ 27 ਘੰਟਿਆਂ ਦਾ ਸਫ਼ਰ ਤੈਅ ਕਰਕੇ ਸਭ ਤੋਂ ਨੇੜੇ ਦੇ ਦੱਖਣੀ ਕੋਰੀਆਈ ਦੂਤਾਵਾਸ ਪਹੁੰਚੇ।ਚੁੰਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਉੱਤਰੀ ਕੋਰੀਅਨ ਇਸ ਸਫ਼ਰ ਦੇ ਆਖਰੀ ਹਿੱਸੇ ਨੂੰ ਬਹੁਤ ਔਖਾ ਸਮਝਦੇ ਹਨ ਅਤੇ ਇਸ ਨੂੰ ਸਹਾਰਨਾ ਮੁਸ਼ਕਿਲ ਲੱਗਦਾ ਹੈ। ਉਨ੍ਹਾਂ ਨੂੰ ਗੱਡੀ ਵਿਚ ਇਨ੍ਹਾਂ ਸਫ਼ਰ ਕਰਨ ਦੀ ਆਦਤ ਨਹੀਂ ਹੁੰਦੀ। "ਇਹ ਲੋਕ ਅਕਸਰ ਬਿਮਾਰ ਹੋ ਜਾਂਦੇ ਹਨ ਅਤੇ ਕਈ ਵਾਰ ਉਲਟੀਆਂ ਕਾਰਨ ਬੇਹੋਸ਼ ਵੀ ਹੋ ਜਾਂਦੇ ਹਨ। ਇਹ ਰਸਤਾ ਨਰਕ ਦੀ ਤਰ੍ਹਾਂ ਹੈ ਅਤੇ ਉਨ੍ਹਾਂ ਦੁਆਰਾ ਹੀ ਤੈਅ ਕੀਤਾ ਜਾਂਦਾ ਹੈ ਜੋ ਸਵਰਗ ਦੀ ਭਾਲ ਕਰ ਰਹੇ ਹਨ।"ਦੂਤਾਵਾਸ 'ਤੇ ਪਹੁੰਚਣ ਤੋਂ ਪਹਿਲਾਂ ਹੀ ਮੀਰਾ ਥੋੜਾ ਘਬਰਾਈ ਹੋਈ ਸੀ ਅਤੇ ਹਲਕਾ ਮੁਸਕੁਰਾ ਰਹੀ ਸੀ। ਉਹ ਆਖਦੀ ਹੈ ਕਿ ਉਸਦਾ ਰੋਣ ਦਾ ਮੰਨ ਕਰ ਰਿਹਾ ਸੀ। ਜੀਊਨ ਦੱਸਦੀ ਹੈ ਕਿ, "ਮੈਨੂੰ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਮੈਂ ਨਰਕ ਤੋਂ ਨਿਕਲ ਕੇ ਆਈ ਹਾਂ। ਮੇਰੇ ਅੰਦਰ ਬਹੁਤ ਭਾਵਨਾਵਾਂ ਭਰੀਆਂ ਹੋਈਆਂ ਹਨ। ਜੇਕਰ ਮੈਂ ਦੱਖਣੀ ਕੋਰੀਆ ਚਲੀ ਜਾਂਦੀ ਹਾਂ ਤਾਂ ਮੈਂ ਦੁਬਾਰਾ ਕਦੇ ਵੀ ਆਪਣੇ ਪਰਿਵਾਰ ਨੂੰ ਨਹੀਂ ਦੇਖ ਸਕਾਂਗੀ ਅਤੇ ਮੈਨੂੰ ਇਸ ਗੱਲ ਦਾ ਬੁਰਾ ਵੀ ਲਗਦਾ ਹੈ। ਆਪਣਾ ਦੇਸ ਛੱਡਣ ਪਿੱਛੇ ਮੇਰਾ ਇਹ ਮੰਤਵ ਕਦੇ ਵੀ ਨਹੀਂ ਸੀ।"ਪਾਦਰੀ ਅਤੇ ਦੋਵੇਂ ਔਰਤਾਂ ਇਕੱਠੇ ਹੀ ਦੂਤਾਵਾਸ ਦੇ ਅੰਦਰ ਦਾਖਿਲ ਹੋਏ। ਕੁਝ ਪਲਾਂ ਬਾਅਦ ਸਿਰਫ਼ ਚੁੰਨ ਬਾਹਰ ਵਾਪਸ ਆਏ ਅਤੇ ਉਹ ਇਸ ਮਾਮਲੇ ਵਿੱਚ ਆਪਣੀ ਭੁਮਿਕਾ ਅਦਾ ਕਰ ਚੁੱਕੇ ਸਨ। ਮੀਰਾ ਅਤੇ ਜੀਊਨ ਨੂੰ ਸਿੱਧਾ ਦੱਖਣੀ ਕੋਰੀਆ ਭੇਜਿਆ ਜਾਵੇਗਾ। ਜਿੱਥੇ ਉਹ ਕੌਮੀ ਖੂਫੀਆ ਸੇਵਾ ਦੁਆਰਾ ਇੱਕ ਸਖ਼ਤ ਜਾਂਚ ਪ੍ਰਕਿਰਿਆ ਵਿੱਚੋਂ ਲੰਘਣਗੀਆਂ। ਇਹ ਯਕੀਨੀ ਬਨਾਉਣ ਲਈ ਕਿ ਉਹ ਜਾਸੂਸ ਨਹੀਂ ਹਨ। ਫੋਟੋ ਕੈਪਸ਼ਨ ਚੀਨੀ ਸਰੱਹਦ ਦੇ ਪਾਰ ਸੁਰੱਖਿਅਤ ਪਹੁੰਚਣ ਤੇ ਮੀਰਾ (ਖੱਬੇ) ਅਤੇ ਜਿਊਨ (ਸੱਜੇ) ਚੀਨ ਵੱਲ ਦੇਖਦੀਆਂ ਹੋਈਆਂ ਅੱਗੇ ਦੇ ਤਕਰੀਬਨ ਤਿੰਨ ਮਹੀਨੇ ਉਹ ਹਾਨਾਵੰਨ ਪੁਨਰਵਾਸ ਕੇਂਦਰ ਵਿੱਚ ਬਤੀਤ ਕਰਨਗੀਆਂ। ਇੱਥੇ ਉਨ੍ਹਾਂ ਨੂੰ ਦੱਖਣੀ ਕੋਰੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਦੇ ਅਨੁਕੂਲ ਤਿਆਰ ਕਰਨ ਲਈ ਵਿਹਾਰਕ ਹੁਨਰ ਸਿਖਾਏ ਜਾਣਗੇ। ਇਹ ਵੀ ਪੜ੍ਹੋ:ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀਉੱਤਰੀ ਕੋਰੀਆ ਤੋਂ ਬਾਗ਼ੀ ਹੋਕੇ ਆਏ ਲੋਕ ਇੱਥੇ ਰਾਸ਼ਨ ਦੀ ਖਰੀਦਾਰੀ ਕਰਨਾ ਸਿੱਖਦੇ ਹਨ, ਸਮਾਰਟਫ਼ੋਨ ਚਲਾਉਣਾ ਸਿੱਖਦੇ ਹਨ, ਫ੍ਰੀ ਮਾਰਕੀਟ ਆਰਥਿਕਤਾ ਦੇ ਸਿਧਾਂਤ ਸਿਖਾਏ ਜਾਂਦੇ ਹਨ ਅਤੇ ਕੰਮ ਕਰਨ ਲਈ ਸਿਖਲਾਈ ਵੀ ਪ੍ਰਾਪਤ ਕਰਦੇ ਹਨ। ਉਹ ਇੱਥੇ ਕਾਉਂਗਲਿੰਗ ਵੀ ਹਾਸਿਲ ਕਰ ਸਕਦੇ ਹਨ। ਫਿਰ ਉਹ ਅਧਿਕਾਰਕ ਤੌਰ 'ਤੇ ਦੱਖਣੀ ਕੋਰੀਆ ਦੇ ਨਾਗਰਿਕ ਬਣ ਜਾਣਗੇ। ਦੱਖਣੀ ਕੋਰੀਆ ਵਿੱਚ ਆਪਣੇ ਸੁਪਣਿਆਂ ਬਾਰੇ ਪੁੱਛੇ ਜਾਣ 'ਤੇ ਮੀਰਾ ਕਹਿੰਦੀ ਹੈ, "ਮੈਂ ਅੰਗਰੇਜ਼ੀ ਜਾਂ ਫਿਰ ਚੀਨੀ ਭਾਸ਼ਾ ਸਿੱਖਣਾ ਚਾਹੁੰਦੀ ਹਾਂ ਤਾਂ ਕਿ ਮੈਂ ਟੂਅਰ ਗਾਇਡ ਬਣ ਸਕਾਂ।"ਜੀਊਨ ਦਾ ਕਹਿਣਾ ਹੈ, "ਮੈਂ ਇੱਕ ਆਮ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹਾਂ, ਕਿਸੇ ਕੈਫ਼ੇ ਵਿੱਚ ਆਪਣੇ ਮਿੱਤਰਾਂ ਨਾਲ ਬੈਠ ਕੇ ਕੌਫ਼ੀ ਪੀਂਦੇ ਹੋਏ ਗੱਲਬਾਤ ਕਰਨਾ ਚਾਹੁੰਦੀ ਹਾਂ""ਕਿਸੇ ਨੇ ਮੈਨੂੰ ਇੱਕ ਵਾਰ ਦੱਸਿਆ ਕਿ ਇੱਕ ਦਿਨ ਇਹ ਬਾਰਿਸ਼ ਰੁੱਕ ਜਾਵੇਗੀ ਪਰ ਮੇਰੇ ਲਈ ਇਹ ਮੀਂਹ ਦਾ ਮੌਸਮ ਇੰਨਾ ਲੰਮਾਂ ਚੱਲਿਆ ਕਿ ਮੈਂ ਸੂਰਜ ਦੀ ਹੋਂਦ ਬਾਰੇ ਭੁੱਲ ਹੀ ਗਈ ਸੀ।" ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false