article
stringlengths
95
18.9k
is_about_politics
bool
2 classes
ਐਂਡੀ ਨੇ 13 ਸਾਲ ਦੀ ਉਮਰ ’ਚ ਪਹਿਲੀ ਵਾਰ ਪੋਰਨ ਦੇਖਿਆ ਸੀ ਅਤੇ ਫਿਰ ਉਨ੍ਹਾਂ ਨੂੰ ਆਦਤ ਪੈ ਗਈ। ਐਂਡੀ ਦੇ ਸਰੀਰ ’ਤੇ ਵੀ ਇਸ ਦਾ ਅਸਰ ਹੋਇਆ, ਉਹ ਬਿਮਾਰ ਹੋ ਗਏ ਤੇ ਉਨ੍ਹਾਂ ਨੂੰ ਹੈਪੇਟਾਈਟਸ-ਏ ਹੋ ਗਿਆ ਸੀ। ਐਂਡੀ ਫੈਸ਼ਨ ਉਦਯੋਗ ’ਚ ਕੰਮ ਕਰਦੇ ਹਨ ਤੇ ਉਨ੍ਹਾਂ ਦੀ ਪੋਰਨ ਦੀ ਆਦਤ ਕਾਫੀ ਹੱਦ ਤੱਕ ਛੁੱਟ ਗਈ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ ਦੁਨੀਆਂ ਭਰ 'ਚ ਕੁਝ ਅਜਿਹਾ ਦਿਖਿਆ 28 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44990076 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਜਿਹਾ ਬਲੱਡ ਮੂਨ ਦੱਖਣੀ ਜਰਮਨੀ ਵਿੱਚ ਦੇਖਿਆ ਗਿਆ ਮੌਜੂਦਾ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਭਾਰਤ ਸਮੇਤ ਦੁਨੀਆਂ ਦੇ ਕਈ ਦੇਸਾਂ ਵਿੱਚ ਦੇਖਿਆ ਗਿਆ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ VIDEO: ਚੰਦਰਮਾ ਗ੍ਰਹਿਣ ਨੂੰ ਇਸ ਲਈ ਕਿਹਾ ਗਿਆ 'ਬਲੱਡ ਮੂਨ' Image copyright Reuters ਫੋਟੋ ਕੈਪਸ਼ਨ ਗ੍ਰੀਸ ਦੇ ਏਥੇਂਸ ਵਿੱਚ ਚੰਦਰਮਾ ਗ੍ਰਹਿਣ ਦਾ ਸ਼ਾਨਦਾਰ ਨਜ਼ਾਰਾ Image copyright EPA ਫੋਟੋ ਕੈਪਸ਼ਨ ਸਵਿਸ ਐਲਪਸ ਵਿੱਚ ਨਜ਼ਰ ਆਈ ਬਲੱਡ ਮੂਨ ਦੀ ਤਸਵੀਰ ਰਾਤ 11.54 ਮਿੰਟ 'ਤੇ ਚੰਦਰਮਾ ਗ੍ਰਹਿਣ ਸ਼ੁਰੂ ਹੋਣ ਦੇ ਬਾਅਦ ਇਹ ਪਹਿਲਾਂ ਕਾਲੇ ਅਤੇ ਫਿਰ ਹੌਲੀ-ਹੌਲੀ ਲਾਲ ਰੰਗ ਵਿੱਚ ਤਬਦੀਲ ਹੁੰਦਾ ਗਿਆ। ਚੰਨ ਦੇ ਇਸ ਰੂਪ ਨੂੰ ਬਲੱਡ ਮੂਨ ਕਿਹਾ ਜਾਂਦਾ ਹੈ। Image copyright Getty Images ਫੋਟੋ ਕੈਪਸ਼ਨ ਕੁਲਾ ਲੰਮਪੁਰ ਵਿਖੇ ਬਲੱਡ ਮੂਨ ਦੀਆਂ ਤਸਵੀਰਾਂ ਲੋਕਾਂ ਨੇ ਕਈ ਘੰਟਿਆਂ ਤੱਕ ਵੱਡੇ ਉਤਸ਼ਾਹ ਨਾਲ ਚੰਦਰ ਗ੍ਰਹਿਣ ਦਾ ਇੰਤਜ਼ਾਰ ਕੀਤਾ। ਭਾਰਤ ਵਿੱਚ ਚੰਦਰਮਾ ਗ੍ਰਹਿਣ ਦੌਰਾਨ ਕਈ ਲੋਕਾਂ ਨੇ ਗੰਗਾ ਇਸਨਾਨ ਵੀ ਕੀਤਾ। Image copyright AFP ਫੋਟੋ ਕੈਪਸ਼ਨ ਪੁਰਾਤਨ ਗ੍ਰੀਕ ਦੇਵੀ ਹੇਰਾ ਅਤੇ ਭਗਵਾਨ ਅਪੋਲੋ ਦੇ ਬੁੱਤ ਵਿਚਾਲੇ ਬਲੱਡ ਮੂਨ ਨਾਸਾ ਅਨੁਸਾਰ ਇਹ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ ਸੀ। ਇਹ ਗ੍ਰਹਿਣ ਕੁੱਲ 3 ਘੰਟੇ 55 ਮਿੰਟ ਤੱਕ ਲਗਿਆ। Image copyright Reuters ਫੋਟੋ ਕੈਪਸ਼ਨ ਅਬੁ ਢਾਬੀ ਦੀ ਸ਼ੇਖ ਜ਼ਈਦ ਗਰਾਂਡ ਮਸਜਿਦ ਦੇ ਉੱਤੇ ਨਜ਼ਰ ਆਉਂਦਾ ਬਲੱਡ ਮੂਨ ਕਦੋਂ ਲੱਗਦਾ ਚੰਦਰਮਾ ਗ੍ਰਹਿਣ?ਸੂਰਜ ਦੀ ਪਰੀਕਰਮਾ ਦੌਰਾਨ ਧਰਤੀ, ਚੰਨ ਅਤੇ ਸੂਰਜ ਵਿਚਕਾਰ ਇਸ ਤਰ੍ਹਾਂ ਆ ਜਾਂਦੀ ਹੈ ਕਿ ਚੰਨ ਧਰਤੀ ਦੇ ਪਰਛਾਵੇਂ ਨਾਲ ਲੁੱਕ ਜਾਂਦਾ ਹੈ। ਇਹ ਉਦੋਂ ਸੰਭਵ ਹੁੰਦਾ ਹੈ ਜਦੋਂ ਸੂਰਜ, ਧਰਤੀ ਅਤੇ ਚੰਦਰਮਾ ਆਪਣੀ-ਆਪਣੀ ਥਾਂ 'ਤੇ ਇੱਕ-ਦੂਜੇ ਦੀ ਬਿਲਕੁੱਲ ਸੇਧ 'ਚ ਆ ਜਾਂਦੇ ਹਨ। Image copyright Graham eva ਫੋਟੋ ਕੈਪਸ਼ਨ ਬਲੱਡ ਮੂਨ ਦੇ ਨਾਲ ਮੰਗਲ ਗ੍ਰਹਿ ( ਥੱਲੇ ਸੱਜੇ ਪਾਸੇ) ਵੀ ਨਜ਼ਰ ਆਇਆ ਗ੍ਰਹਿਣ ਦੌਰਾਨ ਚੰਨ 'ਤੇ ਪਰਛਾਵਾਂ ਪੈਣ ਕਾਰਨ ਉਹ ਹਿੱਸਾ ਹਨੇਰੇ ਵਿੱਚ ਰਹਿੰਦਾ ਹੈ ਅਤੇ ਇਸੇ ਕਾਰਨ ਇਹ ਸਾਨੂੰ ਕਾਲਾ ਦਿਖਾਈ ਦਿੰਦਾ ਹੈ ਇਸ ਲਈ ਇਸ ਨੂੰ ਚੰਦਰਮਾ ਗ੍ਰਹਿਣ ਕਿਹਾ ਜਾਂਦਾ ਹੈ। Image copyright EPA ਫੋਟੋ ਕੈਪਸ਼ਨ ਆਸਟਰੇਲੀਆ ਦੇ ਸਿਡਨੀ ਵਿੱਚ ਨਜ਼ਰ ਆਇਆ ਬਲੱਡ ਮੂਨ ਇਹ ਗ੍ਰਹਿਣ ਉੱਤਰੀ ਅਮਰੀਕਾ ਨੂੰ ਛੱਡ ਕੇ ਧਰਤੀ ਦੇ ਜ਼ਿਆਦਾਤਰ ਹਿੱਸੇ ਵਿੱਚ ਦਿਖਿਆ ਪਰ ਪੂਰਨ ਚੰਦਰ ਗ੍ਰਹਿਣ ਯੂਰਪ ਦੇ ਜ਼ਿਆਦਾਤਰ ਹਿੱਸਿਆਂ, ਪੱਛਮ ਏਸ਼ੀਆ, ਮੱਧ ਏਸ਼ੀਆ ਅਤੇ ਆਸਟਰੇਲੀਆ ਵਿੱਚ ਦੇਖਿਆ ਗਿਆ। Image copyright European photopress agency ਫੋਟੋ ਕੈਪਸ਼ਨ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਲੱਡ ਮੂਨ ਦਿਖਾਈ ਦਿੱਤਾ, ਇਹ ਤਸਵੀਰਾਂ ਸ੍ਰੀਨਗਰ ਦੀਆਂ ਹਨ ਭਾਰਤ ਵਿੱਚ ਇਸ ਦੁਰਲੱਭ ਘਟਨਾ ਨੂੰ ਦਿੱਲੀ, ਪੁਣੇ, ਬੈਂਗਲੁਰੂ ਅਤੇ ਮੁੰਬਈ ਸਮੇਤ ਦੇਸ ਦੇ ਸਾਰੇ ਸ਼ਹਿਰਾਂ ਵਿੱਚ ਦੇਖਿਆ ਗਿਆ। ਕਈ ਚੈਨਲਾਂ ਅਤੇ ਵੈਬਸਾਈਟ 'ਤੇ ਚੰਦਰ ਗ੍ਰਹਿਣ ਦਾ ਸਿੱਧਾ ਪ੍ਰਸਾਰਣ ਦਿਖਾਇਆ ਗਿਆ। Image copyright European photopress agency ਫੋਟੋ ਕੈਪਸ਼ਨ ਸਵਿਟਜ਼ਰਲੈਂਡ ਵਿੱਚ ਲੋਕ ਚੰਦਰ ਗ੍ਰਹਿਣ ਦੇਖਦੇ ਹੋਏ Image copyright Getty Images ਫੋਟੋ ਕੈਪਸ਼ਨ ਤਾਇਵਾਨ ਦੇ ਤਾਇਪੇਈ ਵਿੱਚ ਲੋਕ ਚੰਦਰਮਾ ਗ੍ਰਹਿਣ ਦੇਖਦੇ ਹੋਏ। ਇੱਥੇ ਇੱਕ ਘੰਟਾ 43 ਮਿੰਟਾਂ ਤੱਕ ਗ੍ਰਹਿਣ ਲੱਗਿਆ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ 'ਦੁਨੀਆਂ ਦਾ ਸਭ ਤੋਂ ਇਕੱਲਾ ਆਦਮੀ' ਕੁੜੀ ਨੂੰ 'ਗਿਰਝਾਂ' ਤੋਂ ਬਚਾਉਣ ਲਈ ਅੱਗੇ ਆਏ ਮੰਤਰੀ ਇਸ ਨੂੰ ਬਲੱਡ ਮੂਨ ਕਿਉਂ ਜਾਂਦਾ ਹੈ?ਚੰਦਰਮਾ ਗ੍ਰਹਿਣ ਦੌਰਾਨ ਧਰਤੀ ਦੇ ਪਰਛਾਵੇਂ ਕਾਰਨ ਚੰਨ ਕਾਲਾ ਦਿਖਾਈ ਦਿੰਦਾ ਹੈ। ਪਰ ਕੁਝ ਸੈਕੰਡ ਲਈ ਚੰਨ ਪੂਰੀ ਤਰ੍ਹਾਂ ਨਾਲ ਲਾਲ ਵੀ ਦਿਖਾਈ ਦਿੰਦਾ ਹੈ। ਇਸੇ ਕਾਰਨ ਇਸ ਨੂੰ ਬਲੱਡ ਮੂਨ ਵੀ ਕਹਿੰਦੇ ਹਨ।27 ਤਰੀਕ ਨੂੰ ਜੋ ਚੰਦਰਮਾ ਗ੍ਰਹਿਣ ਹੋਵੇਗਾ ਉਸ ਦੌਰਾਨ ਚੰਨ ਧਰਤੀ ਨਾਲੋਂ ਆਪਣੀ ਸਭ ਤੋਂ ਵੱਧ ਦੂਰੀ 'ਤੇ ਹੋਵੇਗਾ। ਇਸ ਘਟਨਾ ਨੂੰ ਅਪੋਗੀ ਕਹਿੰਦੇ ਹਨ, ਜਿਸ ਨਾਲ ਧਰਤੀ ਤੋਂ ਚੰਨ ਦੀ ਵਧੇਰੇ ਦੂਰੀ 406700 ਕਿਲੋਮੀਟਰ ਹੁੰਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੰਡੋਨੇਸ਼ੀਆ ਦੀ ਭਿਆਨਕ ਘਟਨਾ ਨੂੰ ਦ੍ਰਵੀਕਰਣ ਕਿਹਾ ਜਾ ਰਿਹਾ ਹੈ ਜਿਸ ਨੇ ਹਜ਼ਾਰਾਂ ਘਰ ਤਬਾਹ ਕਰ ਦਿੱਤੇ। ਦ੍ਰਵੀਕਰਣ ਉਨ੍ਹਾਂ ਥਾਵਾਂ 'ਤੇ ਹੁੰਦਾ ਹੈ ਜਿੱਥੇ ਮਿੱਟੀ ਗਿੱਲੀ ਹੋਵੇ ਜਿਵੇਂ ਤੱਟੀ ਇਲਾਕੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸੱਜਣ ਕੁਮਾਰ ਨੂੰ ਉਮਰ ਕੈਦ ਤੱਕ ਲਿਜਾਣ ਵਾਲੀ ਜਗਦੀਸ਼ ਕੌਰ ਦਾ 34 ਸਾਲ ਦਾ ਸੰਘਰਸ਼ 17 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46591810 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਬੀਬੀ ਜਗਦੀਸ਼ ਕੌਰ ਦੀ ਉਮਰ ਹੁਣ 77 ਸਾਲ ਹੈ। ਨਵੰਬਰ 1984 ਵਿੱਚ ਜਗਦੀਸ਼ ਕੌਰ ਦੇ ਪਤੀ, ਪੁੱਤਰ ਅਤੇ ਤਿੰਨ ਭਰਾਵਾਂ ਨੂੰ ਜਿਉਂਦੇ ਜੀਅ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ। ਜਗਦੀਸ਼ ਕੌਰ ਦੇ ਪਰਿਵਾਰ ਦਾ ਪਿਛੋਕੜ ਮੁਲਤਾਨ (ਪਾਕਿਸਤਾਨ) ਦਾ ਹੈ ਅਤੇ 1947 ਦੀ ਵੰਡ ਵੇਲੇ ਉਨ੍ਹਾਂ ਨੂੰ ਭਾਰਤ ਆਉਣਾ ਪਿਆ। ਜਗਦੀਸ਼ ਕੌਰ ਦੇ ਪਿਤਾ ਇੱਕ ਆਜ਼ਾਦੀ ਘੁਲਾਟੀਏ ਅਤੇ ਪਤੀ ਆਜ਼ਾਦ ਭਾਰਤ ਵਿੱਚ ਇੱਕ ਫੌਜੀ ਅਫ਼ਸਰ ਸਨ।ਬੀਬੀ ਜਗਦੀਸ਼ ਕੌਰ ਮੁਤਾਬਕ ਉਨ੍ਹਾਂ ਦਾ ਪਰਿਵਾਰ ਕਾਂਗਰਸੀ ਸੀ ਪਰ "ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਜਦੋਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤਾਂ ਨਾ ਕਿਸੇ ਨੇ ਸਾਡੀ ਦੇਸ਼ ਭਗਤੀ ਦੇਖੀ ਅਤੇ ਨਾ ਕਾਂਗਰਸ ਪ੍ਰਤੀ ਬਚਨਬੱਧਤਾ। ਦੇਖਿਆ ਗਿਆ ਤਾਂ ਬਸ ਇਹੀ ਕਿ ਉਹ ਸਿੱਖ ਹਨ।"ਬੀਬੀ ਜਗਦੀਸ਼ ਕੌਰ ਨੇ ਇੱਕ ਮੀਡੀਆ ਇੰਟਰਵਿਊ ਵਿੱਚ 1 ਨਵੰਬਰ ਤੋਂ 3 ਨਵੰਬਰ 1984 ਤੱਕ ਜੋ ਹੰਢਾਇਆ ਤੇ ਜੋ ਦੇਖਿਆ ਉਸ ਦਾ ਹੂਬਹੂ ਵੇਰਵਾ ਇਸ ਤਰ੍ਹਾਂ ਹੈ: Image Copyright BBC News Punjabi BBC News Punjabi Image Copyright BBC News Punjabi BBC News Punjabi "1 ਨਵੰਬਰ ਨੂੰ 9 ਵਜੇ ਸਵੇਰੇ ਇੱਕ ਵਕੀਲ ਸਾਡੇ ਘਰ ਆਇਆ। ਉਸ ਕਿਹਾ ਆਂਟੀ ਅੰਕਲ ਤੇ ਭਾਜੀ ਨੂੰ ਘਰ ਤੋਂ ਬਾਹਰ ਨਾ ਆਉਣ ਦੇਣਾ, ਸ਼ਹਿਰ ਵਿੱਚ ਸਿੱਖਾਂ ਦੇ ਕਤਲ ਹੋ ਰਹੇ ਹਨ। ਉਸ ਨੇ ਕਿਹਾ ਕੈਂਟ ਏਰੀਏ ਵਿੱਚ ਕਈ ਸਿੱਖ ਫੌਜੀਆਂ ਨੂੰ ਮਾਰ ਸੁੱਟਿਆ ਗਿਆ ਹੈ।"ਬੀਬੀ ਜਗਦੀਸ਼ ਕੌਰ ਮੁਤਾਬਕ ਉਸ ਤੋਂ ਕੁਝ ਸਮੇਂ ਬਾਅਦ ਕਰੀਬ ਦਸ ਵਜੇ ਸਵੇਰੇ ਉਨ੍ਹਾਂ ਦੀ ਪਿਛਲੀ ਗਲੀ ਵਿੱਚੋਂ ਅਵਾਜ਼ਾਂ ਆਉਣ ਲੱਗੀਆਂ, "ਮਾਰੋ ਨਾਗਾਂ ਨੂੰ ਮਾਰੋ, ਸਿੱਖਾਂ ਨੂੰ ਮਾਰੋ ...ਅੱਤਵਾਦੀਆਂ ਨੂੰ ਮਾਰੋ। ਇੱਕ ਵੀ ਸਿੱਖ ਜ਼ਿੰਦਾ ਨਹੀਂ ਬਚਣਾ ਚਾਹੀਦਾ।"'ਕਾਂਗਰਸ ਆਗੂਆਂ ਕੋਲ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਸੀ'"ਮੇਰੀਆਂ ਤਿੰਨ ਬੇਟੀਆਂ ਸਨ ਤੇ ਇੱਕ ਛੋਟਾ ਬੇਟਾ ਸੀ, ਅਤੇ ਇੱਕ ਵੱਡਾ ਕਾਕਾ 18-19 ਸਾਲ ਦੀ ਸੀ। ਉਸ ਨੇ ਮੈਨੂੰ ਕਿਹਾ ਕਿ ਛੋਟੇ ਬੱਚਿਆਂ ਨੂੰ ਪੰਡਿਤਾਂ ਦੇ ਘਰ ਭੇਜ ਦਿਓ। ਉਸ ਨੇ ਦੱਸਿਆ ਕਿ ਢਿੱਲੋਂ ਦੇ ਘਰ ਨੂੰ ਅੱਗ ਲੱਗ ਗਈ ਹੈ ਅਤੇ ਹੁਣ ਅਗਲੀ ਸਾਡੀ ਵਾਰੀ ਹੈ। Image copyright Getty Images "ਮੈਂ ਬੱਚਿਆਂ ਨੂੰ ਪੰਡਿਤਾਂ ਦੇ ਘਰ ਭੇਜਿਆ। ਇੰਨੀ ਦੇਰ ਨੂੰ ਹਮਲਾਵਰ ਸਾਡੇ ਘਰ ਦੇ ਦਰਵਾਜ਼ੇ ਤੋੜ ਕੇ ਘਰ ਦੇ ਅੰਦਰ ਆ ਗਏ।""ਇਹ ਇਸ ਤਰੀਕੇ ਨਾਲ ਆਉਂਦੇ ਸੀ ਕਿ ਪਹਿਲਾਂ ਕਾਂਗਰਸ ਦੇ ਆਗੂ ਘਰ ਅੱਗੇ ਆਉਂਦੇ ਸੀ। ਉਨ੍ਹਾਂ ਕੋਲ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਹੁੰਦੀਆਂ ਸਨ। ਉਹ ਜਦੋਂ ਸਾਡੇ ਘਰ ਆਏ ਤਾਂ ਮੈਂ ਕਿਹਾ, ਇੰਦਰਾ ਸਾਡੀ ਵੀ ਪ੍ਰਧਾਨ ਮੰਤਰੀ ਸੀ ਅਤੇ ਮੇਰੇ ਪਿਤਾ ਤਾਂ ਫਰੀਡਮ ਫਾਈਟਰ ਸਨ।" ਇਹ ਵੀ ਪੜ੍ਹੋ:ਕਾਂਗਰਸੀ ਸੱਜਣ ਕੁਮਾਰ ਨੂੰ ’84 ਕਤਲੇਆਮ ’ਚ ਉਮਰ ਕੈਦ, ਗਵਾਹ ਨਿਰਪ੍ਰੀਤ ਨੇ ਇਹ ਕਿਹਾ'84 ਸਿੱਖ ਕਤਲੇਆਮ: ਕਿਵੇਂ ਉੱਜੜੀ ਨਿਰਪ੍ਰੀਤ ਦੀ ਦੁਨੀਆਂ 'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' '84 ਸਿੱਖ ਕਤਲੇਆਮ : 80 ਦੋਸ਼ੀਆਂ ਦੀ ਸਜ਼ਾ ਹਾਈ ਕੋਰਟ ਵੱਲੋਂ ਬਰਕਰਾਰ 'ਉਨ੍ਹਾਂ ਕਿਹਾ ਸਲਾਮਤ ਰਹਿਣਾ ਹੈ ਤਾਂ ਕੇਸ ਕੱਟ ਲਵੋ'"ਅਸੀਂ ਕਾਂਗਰਸੀ ਹਾਂ ਅਤੇ ਸਾਰੀ ਉਮਰ ਕਾਂਗਰਸ ਦੀ ਹੀ ਸੇਵਾ ਕੀਤੀ ਹੈ। ਦਿੱਲੀ ਦੇ ਬਹੁਗਿਣਤੀ ਸਿੱਖ ਕਾਂਗਰਸ ਦੇ ਹੀ ਸਮਰਥਕ ਹੁੰਦੇ ਸੀ।" "ਮੁੰਡੇ ਜਿਹੜੇ ਮਾਰਨ ਆਏ ਸੀ ਉਹ ਮੇਰੀਆਂ ਗੱਲਾਂ ਸੁਣ ਕੇ ਵਾਪਸ ਮੁੜ ਪਏ ਤਾਂ ਅੱਗੇ ਖੜ੍ਹੇ ਕਾਂਗਰਸੀ ਆਗੂਆਂ ਨੇ ਪੁੱਛਿਆ ਵਾਪਸ ਕਿਉਂ ਜਾ ਰਹੇ ਹੋ। ਕਾਂਗਰਸੀ ਆਗੂਆਂ ਨੇ ਕਿਹਾ ਕੀ ਹੋਇਆ ਜੇ ਫਰੀਡਮ ਫਾਇਟਰ ਹੈ, ਹੈ ਤਾਂ ਸਿੱਖ, ਇਹ ਬਚਣਗੇ ਤਾਂ ਡੱਸਣਗੇ। ਸਿੱਖਾਂ ਨੇ ਹੀ ਤਾਂ ਸਾਡੀ ਮਾਂ ਨੂੰ ਮਾਰਿਆ ਹੈ।"'ਪਤੀ ਡਰਾਇੰਗ ਰੂਮ ਚ ਮਾਰ ਦਿੱਤੇ ਤੇ ਮੁੰਡੇ ਨੂੰ ਅੱਗ ਨਾਲ ਸਾੜ ਦਿੱਤਾ' "ਬਸ ਉਹ ਫਿਰ ਭੜਕ ਪਏ, ਮੇਰੇ ਪਤੀ ਨੂੰ ਤਾਂ ਡਰਾਇੰਗ ਰੂਮ ਵਿੱਚ ਹੀ ਮਾਰ ਦਿੱਤਾ ਅਤੇ ਮੁੰਡੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਅੱਗੇ ਖੜ੍ਹੇ ਲੋਕਾਂ ਨੇ ਘੇਰ ਕੇ ਅੱਗ ਲਾ ਦਿੱਤੀ। ਜਦੋਂ ਮੈਂ ਉਸ ਕੋਲ ਪਹੰਚੀ, ਉਹ ਸਹਿਕਦਾ-ਸਹਿਕਦਾ, ਪਾਣੀ ਮੰਗਦਾ...ਚੱਲ ਵੱਸਿਆ।"ਮੰਜੀ ਲਈ ਤੇ ਕੁਝ ਲੋਕਾਂ ਦੀ ਮਦਦ ਨਾਲ ਚੌਂਕ ਵਿੱਚੋਂ ਪੁੱਤ ਦੀ ਲਾਸ਼ ਚੁੱਕੀ ਤੇ ਅੰਦਰ ਕਰ ਲਈ। ਥਾਣੇ ਗਈ ਤਾਂ ਪੁਲਿਸ ਨੇ ਕਿਹਾ ਕੀ ਹੋਇਆ, ਜੇ ਤੇਰਾ ਪਤੀ ਤੇ ਮੁੰਡਾ ਮਰ ਗਿਆ, ਅਜੇ ਤਾਂ ਹੋਰ ਵੀ ਮਰਨੇ ਨੇ, ਜਦੋਂ ਐਕਸ਼ਨ ਹੋਇਆ ਤਾਂ ਸਭ ਦਾ ਇਕੱਠਾ ਹੀ ਹੋਵੇਗਾ।""ਸ਼ਾਮੀਂ 6 ਕੁ ਵਜੇ ਪੰਡਿਤਾਂ ਨੇ ਵੀ ਡਰਦਿਆਂ ਮੇਰੇ ਛੋਟੇ ਬੱਚਿਆਂ ਨੂੰ ਘਰੋਂ ਕੱਢ ਦਿੱਤਾ। ਬੱਚੇ ਰੋ ਰਹੇ ਸਨ। ਮੈਂ ਇਨ੍ਹਾਂ ਨੂੰ ਛੱਤ ਉੱਤੇ ਲੈ ਗਈ। ਆਪ ਥੱਲੇ ਆ ਗਈ, ਸਾਰੀ ਰਾਤ ਐਂਵੇ ਹੀ ਨਿਕਲ ਗਈ, ਕਦੇ ਬੇਟੇ ਕੋਲ ਬੈਠ ਕੇ ਪਾਠ ਕਰਾਂ ਤੇ ਕਦੇ ਪਤੀ ਕੋਲ, ਤੇ ਕਦੀ ਆਪਣੇ ਪਿਓ ਨੂੰ ਕੋਸਦੀ ਕਿ ਕਿਸ ਅਜ਼ਾਦੀ ਲਈ ਲੜਿਆ ਸੀ। ਤੇ ਕਦੀ ਮੁੜ ਉੱਤੇ ਬੱਚਿਆਂ ਕੋਲ ਜਾਂਦੀ।" Image Copyright BBC News Punjabi BBC News Punjabi Image Copyright BBC News Punjabi BBC News Punjabi "ਮੇਰੇ ਭਰਾ ਗੁਆਂਢੀਆਂ ਦੇ ਘਰ ਲੁਕੇ ਹੋਏ ਸਨ। ਉਨ੍ਹਾਂ ਦੇ ਘਰ ਉੱਤੇ ਹਮਲੇ ਹੋ ਰਹੇ ਸਨ। ਉਸ ਲੇਡੀ ਨੇ ਘਰ ਨੂੰ ਬਾਹਰੋਂ ਤਾਲਾ ਵੀ ਲਗਾਇਆ ਪਰ ਹਮਲਾਵਰ ਨਹੀਂ ਹਟੇ।""ਤੜਕਸਾਰ ਮੇਰੇ ਤਿੰਨ ਭਰਾ ਬਾਹਰ ਨਿਕਲੇ ਤੇ ਦੂਰੋਂ ਹੀ ਇਸ਼ਾਰਿਆ ਨਾਲ ਸਾਡੇ ਹਾਲ ਪੁੱਛਣ ਲੱਗੇ।" 'ਤਿੰਨਾਂ ਭਰਾਵਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਨੂੰ ਘੇਰ ਕੇ ਅੱਗ ਲਾ ਦਿੱਤੀ'"ਮੈਂ ਉਨ੍ਹਾਂ ਨੂੰ ਲੁਕਣ ਦਾ ਇਸ਼ਾਰਾ ਕੀਤਾ ਕਿ ਥੱਲੇ ਉਨ੍ਹਾਂ ਨੂੰ ਹਮਲਾਵਰ ਲੱਭ ਰਹੇ ਹਨ। ਉਨ੍ਹਾਂ 2 ਤਰੀਕ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਭਾਗਮਲ ਤੇ ਗਿਰਧਾਰੀ ਸਣੇ ਕਈਆਂ ਨੇ ਰੌਲਾ ਪਾ ਦਿੱਤਾ ਠੇਕੇਦਾਰ ਭੱਗ ਗਏ...ਭੱਜ ਗਏ।""ਉਨ੍ਹਾਂ ਨੇ ਤਿੰਨਾਂ ਨੂੰ ਘੇਰ ਕੇ ਡਾਂਗਾਂ ਮਾਰੀਆਂ ਤੇ ਮਿੱਟੀ ਦਾ ਤੇਲ ਪਾਕੇ ਅੱਗ ਲਾ ਦਿੱਤੀ। ਉਹ ਵੀ ਮੇਰੇ ਦਰਵਾਜ਼ੇ ਦੇ ਸਾਹਮਣੇ ਹੀ ਢੇਰੀ ਹੋ ਗਏ।" Image copyright Getty Images ਫੋਟੋ ਕੈਪਸ਼ਨ ਜਗਦੀਸ਼ ਕੌਰ ਮੁਤਾਬਕ ਸੱਜਣ ਕੁਮਾਰ ਉਨ੍ਹਾਂ ਦੇ ਘਰ ਅੱਗਿਓ ਕਾਤਲਾਂ ਨੂੰ ਹੱਲਾਸ਼ੇਰੀ ਦਿੰਦਿਆ ਲੰਘਿਆ, “ਸ਼ਾਬਾਸ਼ , ਕਿੰਨੇ ਮੁਰਗੇ ਭੁੰਨ ਸੁੱਟੇ!" "ਘਰੇ ਬੱਚਿਆਂ ਨੂੰ ਲੁਕਾ ਕੇ ਮੈਂ ਮੁੜ ਪੁਲਿਸ ਥਾਣੇ ਗਈ। ਇੱਕ ਭੀੜ ਸੀ ਉਸ ਵਿੱਚ ਵਾਲ ਕਟਾ ਕੇ ਭੀੜ ਵਿਚ ਰਲਿਆ ਹੋਇਆ ਸੀ। 'ਸੱਜਣ ਕੁਮਾਰ ਨੇ ਕਿਹਾ ਜਿਹੜਾ ਹਿੰਦੂ ਸਿੱਖਾਂ ਲਕੋਏ ਉਸਨੂੰ ਵੀ ਮਾਰ ਦਿਓ'ਉਸ ਨੇ ਮੈਨੂੰ ਕਿਹਾ ਕਿ ਸੱਜਣ ਕੁਮਾਰ ਆਇਆ ਹੋਇਆ ਹੈ, ਉਸ ਨੂੰ ਕਹੋ ਉਹ ਮਦਦ ਕਰੇਗਾ। ਪਰ ਮੈਂ ਦੇਖਿਆ ਉਹ ਪੁਲਿਸ ਦੀ ਜੀਪ ਉੱਤੇ ਖੜ੍ਹਾ ਹੋ ਕੇ ਭੀੜ ਨੂੰ ਕਹਿ ਰਿਹਾ ਸੀ, 'ਸਿੱਖ ਸਾਲਾ ਇੱਕ ਵੀ ਨਹੀਂ ਬਚਣਾ ਚਾਹੀਦਾ, ਜਿਨ੍ਹਾਂ ਹਿੰਦੂਆਂ ਨੇ ਇਨ੍ਹਾਂ ਨੂੰ ਲੁਕਾਇਆ ਉਨ੍ਹਾਂ ਨੂੰ ਖਤਮ ਕਰ ਦਿਓ।""ਉਹ ਇਹ ਕਹਿ ਕੇ ਚਲਾ ਗਿਆ ਤੇ ਪੁਲਿਸ ਵਾਲੇ ਨੇ ਕਿਹਾ ਕਰਫਿਊ ਲੱਗ ਗਿਆ ਹੈ। ਮੈਂ ਭੱਜ ਕੇ ਛੋਟੇ ਰਸਤਿਓ ਘਰ ਆ ਗਈ, ਸੱਜਣ ਕੁਮਾਰ ਮੇਰੇ ਘਰ ਅੱਗਿਓ ਕਾਤਲਾਂ ਨੂੰ ਹੱਲਾਸ਼ੇਰੀ ਦਿੰਦਿਆ ਲੰਘਿਆ, ਸ਼ਾਬਾਸ਼ , ਕਿੰਨੇ ਮੁਰਗੇ ਭੁੰਨ ਸੁੱਟੇ!" "ਇਹ ਕਾਤਲ ਜਿਸ ਤਰ੍ਹਾਂ ਦੀ ਮੌਤ ਦਿੰਦੇ ਸੀ ਉਸ ਤਰ੍ਹਾਂ ਤਾਂ ਕੋਈ ਜਾਨਵਰਾਂ ਨੂੰ ਵੀ ਨਹੀਂ ਮਾਰਦਾ।" Image Copyright BBC News Punjabi BBC News Punjabi Image Copyright BBC News Punjabi BBC News Punjabi "ਫੇਰ ਇੱਕ ਮੇਜਰ ਸਿੱਖ ਰੈਂਜੀਮੈਂਟ ਦੀ ਗੱਡੀ ਨਾਲ ਆਇਆ ਮੈਂ ਬੱਚਿਆਂ ਤੇ ਭਾਬੀਆਂ ਨੂੰ ਭੇਜਿਆ ਤੇ ਆਰਮੀ ਨੂੰ ਜਾ ਕੇ ਦੱਸਿਆ ਕਿਉਂ ਕਿ ਮੇਰੇ ਪਤੀ ਫੌਜ ਵਿਚ ਰਹੇ ਸਨ। ਮੇਰੀ ਉੱਥੇ ਵੀ ਮੇਰੀ ਨਹੀਂ ਸੁਣੀ ਗਈ ਤੇ ਮੇਰੇ ਪਤੀ ਦਾ ਦੋਸਤ ਮੇਜਰ ਯਾਦਵ ਵੀ ਡਰ ਗਿਆ ਤੇ ਮੈਨੂੰ ਵੀ ਡਰਾ ਦਿੱਤਾ।""ਮੇਜਰ ਯਾਦਵ ਨੇ ਕਿਹਾ ਮੱਲ੍ਹੀ ਮੇਰਾ ਦੋਸਤ ਸੀ ਮੈਂ ਆਪ ਹੀ ਉਸਨੂੰ ਬਚਾਉਣ ਗਿਆ ਸੀ, ਉੱਤੋਂ ਕੋਈ ਹੁਕਮ ਨਹੀਂ ਹਨ। ਇਸ ਲਈ ਮੈਂ ਤੈਨੂੰ ਛੱਡਣ ਘਰ ਨਹੀਂ ਜਾ ਸਕਦਾ ਕਿਉਂ ਕਿ ਉਹ ਮੈਨੂੰ ਤੁਹਾਡਾ ਰਿਸ਼ਤੇਦਾਰ ਸਮਝ ਕੇ ਮਾਰ ਦੇਣਗੇ। ਮੈਂ ਉੱਥੇ ਇੱਕ ਕਰਨਲ ਦੀ ਮਿਨਤ ਕੀਤੀ ਅਤੇ ਉਸ ਤੋਂ ਯਾਦਵ ਨੂੰ ਹੁਕਮ ਕਰਵਾਇਆ ਅਤੇ ਮੇਰੇ ਕਹਿਣ ਉੱਤੇ ਪੁਲਿਸ ਮੈਨੂੰ ਚੌਕੀ ਛੱਡ ਆਇਆ ਪਰ ਦੇਰ ਰਾਤ ਤੱਕ ਮੇਰੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ।'ਇਸਦੇ ਸਾਰੇ ਘਰ ਵਾਲੇ ਮਾਰੇ ਗਏ ਇਹ ਤਾਂ ਪਾਗਲ ਹੋ ਕੇ ਮਰ ਜਾਵੇਗੀ' ਮੈਂ ਪੁਲਿਸ ਚੌਂਕੀ ਤੋਂ ਬਾਹਰ ਆਈ ਤਾਂ ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਜਣੇ ਨੇ ਕਿਹਾ ਕਿ ਛੱਡੋ ਇਸ ਨੂੰ ਇਸਦੇ ਸਾਰੇ ਘਰ ਵਾਲੇ ਮਾਰੇ ਗਏ ਇਹ ਤਾਂ ਪਾਗਲ ਹੋ ਕੇ ਮਰ ਜਾਵੇਗੀ।""ਰਸਤੇ ਵਿੱਚ ਦੇਖਿਆ ਕਿ ਲੋਕ ਮਜ਼ਾਕ ਕਰ ਰਹੇ ਸੀ। ਇੱਕ ਥਾਂ ਮੈਨੂੰ ਫਿਰ ਮਾਰਨ ਦੀ ਕੋਸ਼ਿਸ ਕੀਤੀ ਪਰ ਇੱਕ ਜਣੇ ਨੇ ਮੇਰੇ ਮੁੰਡੇ ਦੇ ਕਾਲਜ ਪੜ੍ਹਦੇ ਹੋਣ ਕਾਰਨ ਮੈਨੂੰ ਪਛਾਣ ਲਿਆ।""ਮੈਂ ਆਪਣੇ ਪਤੀ ਦੇ ਇੱਕ ਦੋਸਤ ਦੇ ਓਮ ਪ੍ਰਕਾਸ਼ ਦੇ ਘਰ ਗਈ, ਉਹ ਰਾਤ ਮੈਂ ਉੱਥ ਕੱਟੀ। ਰਾਤ ਨੂੰ ਮੈਂ ਸਿੱਖਾਂ ਦੇ 10 ਘਰਾਂ ਨੂੰ ਜਾਲਦਿਆਂ ਦੇਖਿਆ।" ਕਾਤਲ ਕੋਠਿਆਂ ਉੱਤੇ ਚੜ੍ਹਦੇ ਰੋਸ਼ਨਦਾਨਾਂ ਵਿੱਚੋਂ ਅੱਗ ਸੁੱਟ ਕੇ ਅੱਗ ਲਾ ਦਿੰਦੇ। "ਜਦੋਂ ਘਰ ਪਹੁੰਚੀ ਅਤੇ ਕੁਝ ਗੁਆਂਢੀਆਂ ਦੀ ਮਦਦ ਨਾਲ ਘਰ ਦੇ ਫਰਨੀਚਰ ਤੇ ਦਰਵਾਜਿਆਂ ਨਾਲ ਚਿਤਾ ਬਣਾ ਕੇ ਸਸਕਾਰ ਕੀਤਾ। ਮੈਨੂੰ ਕਿਹਾ ਗਿਆ ਕਿ ਮੈਂ ਸਾਹਮਣੇ ਨਾ ਆਵਾਂ ਕਿਉਂ ਕਿ ਮੈਨੂੰ ਮਾਰ ਦਿੱਤਾ ਜਾਵੇਗਾ। ਪਰ ਮੈਂ ਕਿਹਾ ਕਿ ਮੈਂ ਆਪਣੇ ਪਰਿਵਾਰ ਲਈ ਅੰਤਿਮ ਅਰਦਾਸ ਕਰਾਂਗੀ ਭਾਵੇਂ ਕੁਝ ਵੀ ਹੋ ਜਾਵੇ। ਸੰਸਕਾਰ ਤੋਂ ਬਾਅਦ ਕੁਝ ਸਿਆਣੇ ਬੰਦਿਆਂ ਨੇ ਮੈਨੂੰ ਓਮ ਪ੍ਰਕਾਸ਼ ਦੇ ਘਰ ਲੁਕਾਇਆ ਤੇ ਸ਼ਾਮ ਨੂੰ ਏਅਰਫੋਰਸ ਨੇ ਗੱਡੀ ਵਿਚ ਲਾਸ਼ ਵਾਂਗ ਉੱਥੋ ਕੱਢਿਆ।""ਮੇਰੇ ਬੱਚਿਆਂ ਨੂੰ ਮੇਜਰ ਯਾਦਵ ਲੈ ਗਿਆ ਤੇ ਮੈਂ ਬੱਚਿਆਂ ਨੂੰ ਕੈਂਪ ਵਿਚ ਲੈ ਆਈ।"ਇਹ ਵੀ ਪੜ੍ਹੋ:ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ 'ਤੇ ਕਿਉਂ ਲੱਗ ਰਹੇ ਨੇ ਕਤਲ ਦੇ ਇਲਜ਼ਾਮ ’84 ਸਿੱਖ ਕਤਲੇਆਮ: 'ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣਾ ਮੰਦਭਾਗਾ''ਪਿੱਛਾ ਕਰ ਰਹੀ ਭੀੜ ਨੇ ਦੋਹਾਂ ਸਿੱਖ ਨੌਜਵਾਨਾਂ ਨੂੰ ਹੇਠਾਂ ਸੁੱਟ ਦਿੱਤਾ''84 ਸਿੱਖ ਕਤਲੇਆਮ: ਇੱਕ ਨੂੰ ਫਾਂਸੀ, ਦੂਜੇ ਨੂੰ ਉਮਰ ਕੈਦ ਦੀ ਸਜ਼ਾਕਤਲੇਆਮ ਕਾਰ ਦਿੱਲੀ ਤੋਂ ਉਜੜ ਕੇ ਪੰਜਾਬ ਵਸੇ ਪਰਿਵਾਰਾਂ ਨਾਲ ਗੱਲਬਾਤ Image Copyright BBC News Punjabi BBC News Punjabi Image Copyright BBC News Punjabi BBC News Punjabi 1984 ਦੇ ਕਤਲਿਆਮ ਦੇ ਚਸ਼ਮਦੀਦਾਂ ਦੇ ਬਿਆਨ Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕੈਨੇਡਾ ਦੇ ਐਡਵਰਡ ਟਾਪੂ ਦੇ ਰਹਿਣ ਵਾਲੇ ਜੈਸਨ ਮੈਕਗਰੇਗੌਰ ਦਾ ਕਹਿਣਾ ਹੈ ਕਿ ਬਦਲਦੇ ਮੌਸਮ ਨਾਲ ਲੜਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਘੱਟ ਤੋਂ ਘੱਟ ਖਪਤ ਕਰੋ। ਉਨ੍ਹਾਂ ਅੱਗੇ ਕਿਹਾ ਕਿ, "ਜੇ ਮੈਂ ਬੱਚੇ ਪੈਦਾ ਨਾ ਕਰਾਂਗਾ ਤਾਂ ਮੈਂ ਆਪਣੇ ਹਿੱਸੇ ਦਾ ਫਰਜ਼ ਪੂਰਾ ਕਰਕੇ ਚੰਗਾ ਮਹਿਸੂਸ ਕਰਾਂਗਾ।"(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਟਰੰਪ ਨੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤ ਦੇ ਸੱਦੇ ਨੂੰ ਠੁਕਰਾਇਆ - 5 ਅਹਿਮ ਖ਼ਬਰਾਂ 28 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46007691 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਟਰੰਪ ਨੇ ਨਿੱਜੀ ਮਸ਼ਰੂਫ਼ੀਅਤ ਨੂੰ ਦੱਸਿਆ ਮੁੱਖ ਕਾਰਨ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਭਾਰਤ ਦੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਨਹੀਂ ਹੋਣਗੇ। ਭਾਰਤ ਨੇ ਗਣਤੰਤਰ ਦਿਵਸ ਮੌਕੇ ਟਰੰਪ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਸੀ ਪਰ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਆਉਣ ਵਿੱਚ ਅਸਮਰਥਤਾ ਜਤਾਈ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਇਸ ਬਾਰੇ ਭਾਰਤ ਦੇ ਰਾਸ਼ਟਰੀ ਸਲਾਹਕਾਰ ਅਜੀਤ ਡੋਭਾਲ ਨੂੰ ਚਿੱਠੀ ਰਾਹੀਂ ਸੂਚਿਤ ਕਰ ਦਿੱਤਾ ਹੈ। ਚਿੱਠੀ ਵਿੱਚ ਲਿਖਿਆ ਹੈ ਕਿ ਉਸ ਵੇਲੇ ਟਰੰਪ ਨਿੱਜੀ ਤੌਰ 'ਤੇ ਮਸ਼ਰੂਫ਼ ਹਨ, ਇਸ ਲਈ ਭਾਰਤ ਦਾ ਸੱਦਾ ਸਵੀਕਾਰ ਕਰਨ ਵਿੱਚ ਅਸਮਰਥ ਹਨ। ਹਾਲਾਂਕਿ 2015 ਵਿੱਚ ਓਬਾਮਾ ਨਾਲ ਵੀ ਇਹੀ ਕਾਰਨ ਸੀ ਪਰ ਉਨ੍ਹਾਂ ਨੇ ਭਾਰਤ ਆਉਣ ਨੂੰ ਪਹਿਲ ਦਿੱਤੀ ਸੀ ਅਤੇ ਉਹ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਬਣੇ ਸਨ। ਇਹ ਵੀ ਪੜ੍ਹੋ:ਪਿਟਸਬਰਗ : 'ਸਾਰੇ ਯਹੂਦੀਆਂ ਨੂੰ ਮਰਨਾ ਪਵੇਗਾ,ਕਹਿ ਨੇ ਉਸ ਨੇ ਅੰਨੇਵਾਹ ਫਾਇਰਿੰਗ ਕੀਤੀ'ਇਸ ਗੀਤ ਨੇ ਪਾਈ ਪਾਕਿਸਤਾਨ 'ਚ ਭਸੂੜੀਟੁਆਇਜ਼ ਵਰਤੋਂ ਦੇ ਸੈਕਸ ਲਾਇਫ਼ 'ਤੇ ਚੰਗੇ ਤੇ ਬੁਰੇ ਅਸਰ ਮੁਗ਼ਲ ਕਾਲ ਵਿੱਚ ਨਰਾਤੇ ਕਿਵੇਂ ਮਨਾਏ ਜਾਂਦੇ ਸਨਨਾਰਾਜ਼ ਅਕਾਲੀ ਨੇਤਾ ਪਾਰਟੀ ਮੀਟਿੰਗ ਤੋਂ ਦੂਰ ਰਹੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਨਿੱਚਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਅਕਾਲੀ ਵਿਧਇਕਾਂ ਨਾਲ ਮੀਟਿੰਗ ਰੱਖੀ ਪਰ ਮਾਝਾ ਦੇ ਨਾਰਾਜ਼ ਟਕਸਾਲੀ ਅਕਾਲੀ ਨੇਤਾ ਇਸ ਬੈਠਕ ਵਿੱਚ ਨਹੀਂ ਪਹੁੰਚੇ। Image copyright SUKHBIR BADAL/FB ਫੋਟੋ ਕੈਪਸ਼ਨ ਨਾਰਾਜ਼ ਟਕਸਾਲੀ ਆਗੂਆਂ ਬਾਰੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਉਹ ਅਜੇ ਵੀ ਪਾਰਟੀ ਦਾ ਅਹਿਮ ਹਿੱਸਾ ਹਨ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਦੋਂ ਉਨ੍ਹਾਂ ਨੂੰ ਇਨ੍ਹਾਂ ਟਕਸਾਲੀ ਆਗੂਆਂ ਦੀ ਨਾਰਾਜ਼ਗੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਆਗੂ ਮੇਰੇ ਪਿਤਾ ਦੀ ਉਮਰ ਦੇ ਹਨ ਅਤੇ ਉਹ ਉਨ੍ਹਾਂ ਦਾ ਆਦਰ-ਸਤਿਕਾਰ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਤੋਂ ਅਸਤੀਫ਼ਾ ਨਹੀਂ ਦਿੱਤਾ ਅਤੇ ਉਹ ਅਜੇ ਵੀ ਪਾਰਟੀ ਦਾ ਅਹਿਮ ਹਿੱਸਾ ਹਨ। ਸੁਪਰੀਮ ਕੋਰਟ ਦੇ ਫ਼ੈਸਲੇ ਖ਼ਿਲਾਫ਼ ਬੋਲੇ ਅਮਿਤ ਸ਼ਾਹ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਕੇਰਲ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹਨ। Image Copyright @AmitShah @AmitShah Image Copyright @AmitShah @AmitShah ਅਮਿਤ ਸ਼ਾਹ ਸਬਰੀਮਲਾ ਮੰਦਿਰ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਵਿਰੋਧ ਕਰੇ ਰਹੇ ਭਗਵਾਨ ਅੱਯਪਾ ਦੇ ਸ਼ਰਧਾਲੂਆਂ ਦਾ ਸਮਰਥਨ ਕੀਤਾ। ਸੁਪਰੀਮ ਕੋਰਟ ਨੇ ਸਬਰੀਮਲਾ ਮੰਦਿਰ ਵਿੱਚ ਹਰ ਉਮਰ ਵਰਗ ਦੀ ਔਰਤ 'ਤੇ ਲੱਗੀ ਪਾਬੰਦੀ ਨੂੰ ਖ਼ਤਮ ਕਰ ਦਿੱਤਾ ਸੀ। ਕੇਰਲ ਦੇ ਕੰਨੂਰ ਵਿੱਚ ਭਾਜਪਾ ਦੇ ਨਵਾਂ ਜ਼ਿਲ੍ਹਾਂ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਅਮਿਤ ਸ਼ਾਹ ਨੇ ਕਿਹਾ, "ਸੂਬੇ ਦੇ ਹਾਲਾਤ 'ਤੇ ਭਾਜਪਾ ਚੁੱਪ-ਚਾਪ ਨਹੀਂ ਰਹਿ ਸਕਦੀ। ਅੱਜ ਕੇਰਲ ਵਿੱਚ ਸ਼ਰਧਾਲੂ ਸੂਬਾ ਸਰਕਾਰ ਦੇ ਕਠੋਰ ਰਵੱਈਏ ਦਾ ਸਾਹਮਣਾ ਕਰ ਰਹੇ ਹਨ। 2 ਹਜ਼ਾਰ ਤੋਂ ਵੱਧ ਭਾਜਪਾ ਅਤੇ ਆਰਐਸਐਸ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੇਰੀ ਪਾਰਟੀ ਦੀ ਹਮਦਰਦੀ ਇਨ੍ਹਾਂ ਸ਼ਰਧਾਲੂਆਂ ਨਾਲ ਹੈ ਅਤੇ ਮੈਂ ਚਿਤਾਵਨੀ ਦਿੰਦਾ ਹਾਂ ਕਿ ਕੱਟੜਪੰਥੀ ਸਰਕਾਰ ਸੰਭਲ ਜਾਵੇ।"ਇਹ ਵੀ ਪੜ੍ਹੋ:ਪਾਕਿਸਤਾਨ ਲਈ ਬੋਝ ਹਨ ਹਾਫ਼ਿਜ਼ ਸਈਦ?ਜਿਨਸੀ ਸ਼ੋਸ਼ਣ : ਕੀ ਮੰਤਰੀ ਤੋਂ ਕੈਪਟਨ ਦਾ ਮਾਫ਼ੀ ਮੰਗਵਾਉਣਾ ਕਾਫ਼ੀ ਹੈ ਉਹ ਪੁਲ ਜਿੱਥੇ ਪਰਵਾਸੀਆਂ ਨੇ ਅਮਰੀਕਾ ਜਾਣ ਲਈ ਲਾਏ ਡੇਰੇਕੋਹਲੂ ਦੇ ਬੈਲ ਨਾ ਬਣੋ, ਸਮਾਰਟ ਵਰਕ ਲਈ ਇਹ ਪੜ੍ਹੋਪਾਕਿਸਤਾਨ ਵੱਲੋਂ ਭਾਰਟੀ ਟੀਵੀ ਚੈਨਲਾਂ 'ਤੇ ਰੋਕ ਪਾਕਿਸਤਾਨ ਵਿੱਚ ਵਧ ਰਹੇ ਜਲ ਸੰਕਟ ਵਿਚਾਲੇ ਸੁਪਰੀਮ ਕੋਰਟ ਨੇ ਭਾਰਤੀ ਚੈਨਲਾਂ ਦੇ ਮੁੜ ਪ੍ਰਸਾਰਣ 'ਤੇ ਰੋਕ ਲਗਾ ਦਿੱਤਾ ਹੈ। Image copyright SUPREME COURT OF PAKISTAN ਫੋਟੋ ਕੈਪਸ਼ਨ ਪਾਕਿਸਤਾਨ ਲਗਾਤਾਰ ਇਲਜ਼ਾਮ ਲਗਾਉਂਦਾ ਰਿਹਾ ਹੈ ਕਿ ਭਾਰਤ ਪਾਣੀ ਨੂੰ ਹਥਿਆਰ ਵਾਂਗ ਵਰਤਦਾ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਮਿਆਂ ਸਾਕਿਬ ਨਿਸਾਰ ਨੇ ਕਿਹਾ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਵਿੱਚ ਆਉਣ ਵਾਲੀਆਂ ਨਦੀਆਂ ਦਾ ਪਾਣੀ ਰੋਕਿਆ ਜਾ ਰਿਹਾ ਹੈ। ਇਸ ਲਈ ਇਹ 'ਪਾਬੰਦੀ ਜਾਇਜ਼' ਹੈ। ਪਾਕਿਸਤਾਨ ਲਗਾਤਾਰ ਇਲਜ਼ਾਮ ਲਗਾਉਂਦਾ ਰਿਹਾ ਹੈ ਕਿ ਭਾਰਤ ਪਾਣੀ ਨੂੰ ਹਥਿਆਰ ਵਾਂਗ ਵਰਤਦਾ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਭਾਰਤ, ਪਾਕਿਸਤਾਨ ਵੱਲ ਵਗਣ ਵਾਲੀਆਂ ਨਦੀਆਂ 'ਤੇ ਬੰਨ੍ਹ ਬਣਾ ਕੇ ਦਬਾਅ ਬਣਾਉਂਦਾ ਰਿਹਾ ਹੈ। ਪਾਕਿਸਤਾਨ ਨੇ ਇਸੇ ਹਫ਼ਤੇ ਇਲਜ਼ਾਮ ਲਗਾਇਆ ਸੀ ਕਿ ਭਾਰਤ ਦੋਵੇਂ ਦੇਸਾਂ ਵਿਚਾਲੇ ਪਾਣੀ ਦੀ ਵੰਡ ਨੂੰ ਲੈ ਕੇ ਸਮਝੌਤੇ ਦੀ ਉਲੰਘਣਾ ਕਰ ਰਿਹਾ ਹੈ ਅਤੇ ਪਾਕਿਸਤਾਨ 'ਇਸ ਦੇ ਖ਼ਿਲਫ਼ ਹਮਲਾਵਰ ਮੁਹਿੰਮ ਚਲਾਏਗਾ।' ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।ਹਾਫ਼ਿਜ਼ ਸਈਦ 'ਤੇ ਕਾਰਵਾਈ ਕਰੇਹਾ ਪਾਕਿਸਤਾਨ ਹਾਫ਼ਿਜ਼ ਸਈਦ ਦੇ ਵਕੀਲਾਂ ਨੇ ਬੀਤੀ 26 ਅਕਤੂਬਰ ਨੂੰ ਪਾਕਿਸਤਾਨ ਦੀ ਇਸਲਾਮਾਬਾਦ ਹਾਈਕੋਰਟ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਸੰਗਠਨ ਜਮਾਤ-ਉਦ-ਦਾਅਵਾ ਅਤੇ ਫਲਾਹ-ਏ-ਇੰਸਾਨੀਅਤ ਹੁਣ ਪਾਕਿਸਤਾਨ ਦੇ ਪਾਬੰਦੀਸ਼ੁਧਾ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਹੈ। ਫੋਟੋ ਕੈਪਸ਼ਨ ਅਮਰੀਕੀ ਸਰਕਾਰ ਨੇ ਸਾਲ 2012 ਵਿੱਚ ਹਾਫ਼ਿਜ਼ ਦੀ ਗ੍ਰਿਫਤਾਰੀ ਲਈ ਉਸ ਦੀ ਖ਼ਬਰ ਦੇਣ ਬਦਲੇ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਤੋਂ ਠੀਕ ਇੱਕ ਦਿਨ ਬਾਅਦ ਪਾਕਿਸਤਾਨ ਸਰਕਾਰ ਨਾਲ ਜੁੜੇ ਇੱਕ ਸੂਤਰ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਪਾਕਿਸਤਾਨ ਸਰਕਾਰ ਇਸ ਮਾਮਲੇ ਵਿੱਚ "ਕੋਈ ਨਾ ਕੋਈ ਕਦਮ ਜ਼ਰੂਰ ਚੁੱਕੇਗੀ।"ਅਮਰੀਕਾ ਅਤੇ ਭਾਰਤ ਪਾਕਿਸਤਾਨ ਦੇ ਕੱਟੜਪੰਥੀ ਧਾਰਮਿਕ ਨੇਤਾ ਹਾਫ਼ਿਜ਼ ਸਈਦ 'ਤੇ ਸਾਲ 2008 ਵਿੱਚ ਹੋਏ ਮੁੰਬਈ ਹਮਲੇ ਦੇ ਮਾਸਟਰਮਾਈਂਡ ਹੋਣ ਦੇ ਇਲਜ਼ਾਮ ਲਗਾਉਂਦੀ ਰਹੀ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ। ਇਹ ਵੀ ਪੜ੍ਹੋ:ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਅਰਸ਼ਦੀਪ 'ਆਪ' ਦੇ ਕਲੇਸ਼ 'ਚ ਹੁਣ ਅੱਗੇ ਕੀ ਹੋ ਰਿਹਾ ?'ਅੰਤਰਜਾਤੀ ਵਿਆਹ 'ਚ ਮਾਪਿਆਂ ਨੂੰ ਬੁਲਾਣਾ ਮੌਤ ਨੂੰ ਸੱਦਾ'ਮੋਦੀ ਨੂੰ ਹਟਾਉਣ ਦੀ ਮੰਗ ਕਰਨ ਵਾਲੇ ਮਦਨ ਲਾਲ ਖੁਰਾਨਾ ਦਾ ਦੇਹਾਂਤ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇਹ ਦੋ ਬਲੂਗਾ ਵ੍ਹੇਲ 9000 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੀਆਂ। ਬਲੂਗਾ ਵ੍ਹੇਲਜ਼ ਨੂੰ ਕੈਦ ਪਸੰਦ ਨਹੀਂ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੱਕ ਯੋਜਨਾ ਦੇ ਤਹਿਤ ਇਰਾਨ ਅਤੇ ਸਰਬੀਆ ਵਿਚਾਲੇ ਵਪਾਰ ਤੇ ਸੈਰ-ਸਪਾਟਾ ਵਧਾਉਣ ਦੇ ਲਈ ਇੱਕ ਨਵਾਂ ਰਾਹ ਸ਼ੁਰੂ ਕੀਤਾ ਗਿਆ ਸੀ। ਪਰ ਇਹ ਯੂਰਪੀ ਯੂਨੀਅਨ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਿਲ ਹੋਣ ਦਾ ਰਾਹ ਬਣ ਗਿਆ। ਹਜ਼ਾਰਾਂ ਇਰਾਨੀ ਗੈਰ-ਕਾਨੂੰਨੀ ਤਰੀਕੇ ਨਾਲ ਯੂਰਪੀ ਯੂਨੀਅਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਰਾਜਸਥਾਨ ਦੀਆਂ ਚੋਣਾਂ ਵਿੱਚ ਬੇਰੁਜ਼ਗਾਰੀ ਇੱਕ ਅਹਿਮ ਮੁੱਦਾ ਹੈ, ਉਸ ਦੇ ਬਾਵਜੂਦ ਇੱਥੋਂ ਦੇ ਨੌਜਵਾਨਾਂ ਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ। ਇੱਕ ਸਰਵੇਅ ਮੁਤਾਬਕ ਰਾਜਸਥਾਨ ਤੋਂ ਵਧੇਰੇ ਨੌਜਵਾਨ ਗੁਜਰਾਤ ਵਿੱਚ ਪਰਵਾਸ ਕਰ ਰਹੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸੁਖਬੀਰ ਬਾਦਲ ਦਾ ਮਾਘੀ ਮੇਲੇ 'ਤੇ ਬਿਆਨ, ਕੋਈ ਵੀ ਬਣ ਸਕਦਾ ਹੈ ਅਕਾਲੀ ਦਲ ਦਾ ਪ੍ਰਧਾਨ - 5 ਅਹਿਮ ਖ਼ਬਰਾਂ 15 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46873036 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਗੁਰਦਾਸਪੁਰ ਵਿੱਚ ਹੋਈ ਰੈਲੀ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਅੰਮ੍ਰਿਤਸਰ ਵਿੱਚ ਹੋਏ ਮਾਘੀ ਮੇਲੇ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਕੋਈ ਵੀ ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਨਿਜੀ ਜਾਗੀਰ ਨਹੀਂ ਹੈ। ਹਿੰਦੁਸਤਾਨ ਟਾਈਮਜ਼ ਮੁਤਾਬਕ, ਉਨ੍ਹਾਂ ਕਿਹਾ, ''ਇਹ ਇੱਕ ਸੰਸਥਾ ਹੈ ਅਤੇ ਭਾਰਤ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ। 2020 ਵਿੱਚ ਇਸ ਦੇ 100 ਸਾਲ ਪੂਰੇ ਹੋ ਜਾਣਗੇ। ਅੱਜ ਮੈਂ ਇਸ ਦਾ ਪ੍ਰਧਾਨ ਹਾਂ, ਕੱਲ੍ਹ ਨੂੰ ਕੋਈ ਹੋਰ ਹੋਵੇਗਾ।''ਇਸ ਦੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੜ ਨਰਿੰਦਰ ਮੋਦੀ ਲਈ ਵੋਟ ਕਰਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਉਣ। ਉਨ੍ਹਾਂ ਕਿਹਾ ਕਿ ਮੋਦੀ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਹੈ ਜਿਵੇਂ ਕਿ ਕਰਤਾਰਪੁਰ ਲਾਂਘੇ ਦਾ ਉਧਮ ਅਤੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣਾ। ਇਹ ਵੀ ਪੜ੍ਹੋ:ਕਰਤਾਰਪੁਰ ਦਾ ਲਾਂਘਾ ਜਿਹਲਮ ਤੱਕ ਕਿਵੇਂ ਲਿਜਾਣਾ ਚਾਹੁੰਦੇ ਹਨ ਕੁਝ ਪਾਕਿਸਤਾਨੀ 'ਸਾਨੂੰ ਕੋਈ ਦੇਖ ਲੈਂਦਾ ਤਾਂ ਸਾਡਾ ਕਤਲ ਹੋ ਸਕਦਾ ਸੀ' 'ਬਾਦਲ ਮੈਨੂੰ ਕਹਿ ਲੈਣ ਕਾਂਗਰਸੀ ਪਿੱਠੂ ਤੇ ਖਾਲਿਸਤਾਨੀ' Image copyright Getty Images ਫੋਟੋ ਕੈਪਸ਼ਨ ਕਨਹਈਆ ਕੁਮਾਰ ਖਿਲਾਫ ਚਾਰਜਸ਼ੀਟ ਦਰਜ ਕੀਤੀ ਗਈ ਹੈ ਕਨ੍ਹੱਈਆ ਕੁਮਾਰ ਖਿਲਾਫ ਚਾਰਜਸ਼ੀਟ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਖਿਲਾਫ ਪੁਲਿਸ ਨੇ ਦੇਸ਼ਦ੍ਰੋਹ ਦਾ ਇਲਜ਼ਾਮ ਲਗਾਇਆ ਹੈ। ਜੇਐਨਯੂ ਵਿੱਚ 9 ਫਰਵਰੀ 2016 ਨੂੰ ਅਫਜ਼ਲ ਗੁਰੂ ਦੀ ਫਾਂਸੀ ਖਿਲਾਫ ਹੋਏ ਪ੍ਰੋਗਰਾਮ ਲਈ ਪੁਲਿਸ ਨੇ ਪਟਿਆਲਾ ਹਾਊਜ਼ ਕੋਰਟ ਵਿੱਚ 1200 ਪੇਜਾਂ ਦੀ ਚਾਰਜਸ਼ੀਟ ਦਰਜ ਕੀਤੀ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਕਨ੍ਹੱਈਆ ਅਤੇ ਕੁਝ ਹੋਰ ਲੋਕਾਂ ਨੇ ਭਾਰਤ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਸੀ। ਕਨ੍ਹੱਈਆ ਤੋਂ ਇਲਾਵਾ 9 ਹੋਰ ਲੋਕਾਂ ਦੇ ਨਾਂ ਇਸ ਵਿੱਚ ਸ਼ਾਮਲ ਹਨ।ਹਿੰਦੁਸਤਾਨ ਟਾਈਮਜ਼ ਮੁਤਾਬਕ ਕਨ੍ਹੱਈਆ ਅਤੇ ਉਮਰ ਖ਼ਾਲਿਦ ਨੇ ਇਸ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਚੁੱਕੇ ਗਏ ਇਸ ਕਦਮ ਪਿੱਛੇ ਸਿਆਸੀ ਮਕਸਦ ਹੈ। ਨਮੋ ਐਪ 'ਤੇ ਮੰਤਰੀਆਂ ਦਾ ਟੈਸਟ?ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਪ 'ਨਮੋ' 'ਤੇ ਕੀਤਾ ਜਾ ਰਿਹਾ ਇੱਕ ਸਰਵੇਅ ਲੋਕ ਸਭਾ ਚੋਣਾਂ ਦੇ ਉਮੀਦਵਾਰ ਤੈਅ ਕਰਨ ਲਈ ਅਹਿਮ ਹੋ ਸਕਦਾ ਹੈ।ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਸਰਵੇਅ 'ਪੀਪਲਜ਼ ਪਲਸ' ਵਿੱਚ ਪੁੱਛਿਆ ਜਾ ਰਿਹਾ ਹੈ ਕਿ ਤੁਹਾਡੇ ਹਲਕੇ ਦੇ ਤਿੰਨ ਸਭ ਤੋਂ ਮਸ਼ਹੂਰ ਭਾਜਪਾ ਮੰਤਰੀ ਕਿਹੜੇ ਹਨ।ਪੀਐਮ ਮੋਦੀ ਅਤੇ ਅਮਿਤ ਸ਼ਾਹ ਨੇ ਟਵਿੱਟਰ 'ਤੇ ਵੀਡੀਓ ਰਾਹੀਂ ਲੋਕਾਂ ਨੂੰ ਇਸ ਵਿੱਚ ਹਿੱਸਾ ਲੈਣ ਲਈ ਵੀ ਕਿਹਾ। ਉਨ੍ਹਾਂ ਕਿਹਾ, ''ਤੁਹਾਡਾ ਫੀਡਬੈਕ ਅਹਿਮ ਹੈ, ਸਾਨੂੰ ਫੈਸਲੇ ਲੈਣ ਵਿੱਚ ਮਦਦ ਕਰੇਗਾ। ਇਸ ਨੂੰ ਜ਼ਰੂਰ ਭਰੋ ਅਤੇ ਹੋਰਾਂ ਨੂੰ ਵੀ ਕਹੋ।'' Image copyright Getty Images ਫੋਟੋ ਕੈਪਸ਼ਨ ਕੋਲਕਾਤਾ ਦੇ ਇੱਕ ਪ੍ਰਫੈਸਰ ਨੇ ਸੀਲਡ ਪੈਕੇਟ ਨਾਲ ਵਰਜਿਨ ਕੁੜੀਆਂ ਦੀ ਤੁਲਨਾ ਕੀਤੀ 'ਵਰਜਿਨ ਕੁੜੀਆਂ ਸੀਲਡ ਪੈਕੇਟ ਵਰਗੀਆਂ'ਵਰਜਿਨ ਕੁੜੀਆਂ ਦੀ ਸੀਲਡ ਪੈਕੇਟ ਜਾਂ ਬੌਟਲ ਨਾਲ ਤੁਲਨਾ ਕਰ ਕੇ ਕੋਲਕਾਤਾ ਦੀ ਜਾਧਵਪੁਰ ਯੂਨੀਵਰਸਿਟੀ ਦੇ ਪ੍ਰੋਫੈਸਰ ਕਨਕ ਸਰਕਾਰ ਘੇਰੇ ਵਿੱਚ ਆ ਗਏ ਹਨ। ਸਰਕਾਰ ਨੇ ਆਪਣੀ ਇੱਕ ਫੇਸਬੁੱਕ ਪੋਸਟ ਰਾਹੀਂ ਲਿਖਿਆ ਸੀ ਕਿ ਮੁੰਡੇ ਬੇਵਕੂਫ ਹੁੰਦੇ ਹਨ, ਜਦ ਬਿਨਾਂ ਸੀਲ ਦੇ ਕੋਲਡ੍ਰਿੰਕ ਨਹੀਂ ਪੀਂਦੇ ਤਾਂ ਵਰਜਿਨਿਟੀ ਗੁਆ ਚੁੱਕੀਆਂ ਕੁੜੀਆਂ ਨਾਲ ਵਿਆਹ ਕਿਵੇਂ ਕਰ ਲੈਂਦੇ ਹਨ?ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਇਸ ਪੋਸਟ ਤੋਂ ਬਾਅਦ ਨੈਸ਼ਨਲ ਕਮਿਸ਼ਨ ਫਾਰ ਵੁਮੈਨ ਨੇ ਪੱਛਮ ਬੰਗਾਲ ਦੇ ਡੀਜੀਪੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਪ੍ਰੋਫੈਸਰ ਸਰਕਾਰ ਨੇ ਬਾਅਦ ਵਿੱਚ ਖੁਦ ਦਾ ਪੱਖ ਇਹ ਕਹਿ ਕੇ ਰੱਖਿਆ ਕਿ ਇਹ ਉਨ੍ਹਾਂ ਦੀ ਨਿਜੀ ਸਟੇਟਮੈਂਟ ਸੀ। Image copyright EPA ਫੋਟੋ ਕੈਪਸ਼ਨ ਖਰਾਬ ਮੌਸਮ ਕਾਰਨ ਜਹਾਜ਼ ਰਨਵੇਅ ਤੋਂ ਉਤਰ ਕੇ ਘਰਾਂ ਵਿੱਚ ਕਰੈਸ਼ ਹੋ ਗਿਆ ਇਰਾਨ ਵਿੱਚ ਜਹਾਜ਼ ਕਰੈਸ਼ਬੀਬੀਸੀ ਨਿਊਜ਼ ਦੀ ਖਬਰ ਮੁਤਾਬਕ ਇਰਾਨ ਦੀ ਰਾਜਧਾਨੀ ਤਿਹਰਾਨ ਦੇ ਰਿਹਾਇਸ਼ੀ ਇਲਾਕੇ ਵਿੱਚ ਕਾਰਗੋ ਜਹਾਜ਼ ਕਰੈਸ਼ 'ਚ 15 ਲੋਕਾਂ ਦੀ ਮੌਤ ਹੋ ਗਈ। ਜਹਾਜ਼ 'ਚ ਸਵਾਰ 16 ਲੋਕਾਂ 'ਚੋਂ ਇੱਕ ਇਕੱਲਾ ਫਲਾਈਟ ਇਨਜੀਨੀਅਰ ਹੀ ਬਚਿਆ। ਹਾਲਾਂਕਿ ਗਰਾਊਂਡ 'ਤੇ ਕਿਸੇ ਨੂੰ ਸੱਟ ਨਹੀਂ ਲੱਗੀ ਕਿਉਂਕਿ ਜਿਹੜੇ ਘਰਾਂ 'ਤੇ ਕਰੈਸ਼ ਹੋਇਆ ਉਹ ਖਾਲੀ ਸਨ। ਇਰਾਨ ਦੀ ਫੌਜ ਨੇ ਪੁਸ਼ਟੀ ਕੀਤੀ ਕਿ ਜਹਾਜ਼ ਵਿੱਚ ਸਾਰੇ ਇਰਾਨੀ ਸਵਾਰ ਸਨ। ਜਹਾਜ਼ ਏਅਰਪੋਰਟ 'ਤੇ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਰਵਨੇਅ ਤੋਂ ਹੱਟ ਕੇ ਘਰਾਂ ਵਿੱਚ ਵੜ ਗਿਆ। ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
2018 'ਚ ਸਿੱਧੂ -ਇਮਰਾਨ ਦੀ ਯਾਰੀ ਤੋਂ ਇਲਾਵਾ ਇਹ ਬੰਦੇ ਵੀ ਯਾਦ ਰਹਿਣਗੇ 31 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46715594 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਫੋਟੋ ਕੈਪਸ਼ਨ ਜਮਾਲ ਖਾਸ਼ੋਜੀ ਸਾਊਦੀ ਅਰਬ ਦੇ ਉੱਘੇ ਪੱਤਰਕਾਰ ਸਨ ਸਾਲ 2018 ਵਿੱਚ ਕਈ ਨਾਮੀ ਹਸਤੀਆਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ, ਜਿਨ੍ਹਾਂ ਨੇ ਆਪਣੇ ਯੋਗਦਾਨ ਨਾਲ ਕਈ ਵੱਡੇ ਬਦਲਾਅ ਕੀਤੇ।1989-1993 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਜੌਰਜ ਡਬਲਿਊ ਬੁਸ਼, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਸਾਹਿਤ ਦਾ ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਵੀ ਐਸ ਨਾਏਪੋਲ, ਪਾਕਿਸਤਾਨੀ ਮਨੁੱਖੀ ਅਧਿਕਾਰੀ ਕਾਰਕੁਨ ਅਸਮਾ ਜਹਾਂਗੀਰ, ਸੰਯੁਕਤ ਰਾਸ਼ਟਰ ਦੇ ਸਾਬਕਾ ਮਹਾਂਸਕੱਤਰ ਕੋਫ਼ੀ ਅੰਨਾਨ, ਬਲੈਕ ਹੋਲ ਅਤੇ ਬਿੱਗ ਬੈਂਗ ਥਿਊਰੀ ਸਮਝਣ ਵਿੱਚ ਅਹਿਮ ਯੋਗਦਾਨ ਦੇਣ ਵਾਲੇ ਸਟੀਫ਼ਨ ਹੌਕਿੰਗ ਸ਼ਾਮਿਲ ਹਨ।ਪਰ ਇੱਕ ਮੌਤ ਨੇ ਪੂਰੀ ਦੁਨੀਆਂ 'ਚ ਹਲਚਲ ਲਿਆ ਦਿੱਤੀ। ਇਹ ਸ਼ਖ਼ਸ ਸਨ ਪੱਤਰਕਾਰ ਜਮਾਲ ਖਾਸ਼ੋਜੀ, ਜਿਨ੍ਹਾਂ ਦਾ ਦੋ ਅਕਤੂਬਰ ਨੂੰ ਤੁਰਕੀ ਦੇ ਇੰਸਤਾਬੁਲ ਵਿੱਚ ਸਾਊਦੀ ਦੂਤਾਵਾਸ ਵਿੱਚ ਕਤਲ ਕਰ ਦਿੱਤਾ ਗਿਆ। ਕਈ ਸੰਕੇਤ ਮਿਲੇ ਕਿ ਇਹ ਕਤਲ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਸਲਮਾਨ ਦੇ ਇਸ਼ਾਰੇ 'ਤੇ ਕੀਤੀ ਗਿਆ ਹੈ।ਇਸਦੇ ਕਾਰਨ ਜਿੱਥੇ ਇੱਕ ਪਾਸੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਸਾਊਦੀ ਅਰਬ ਤੋਂ ਦੂਰੀ ਬਣਾਉਣ ਦਾ ਦਬਾਅ ਬਣਿਆ ਉੱਥੇ ਹੀ ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਪ੍ਰਿੰਸ ਸਲਮਾਨ ਦੇ ਨਾਲ ਗਰਮਜੋਸ਼ੀ ਦੇ ਨਾਲ ਮਿਲਦੇ ਦੇਖੇ ਗਏ।ਇਹ ਵੀ ਕਿਆਸ ਲਗਾਇਆ ਗਿਆ ਕਿ ਸਾਊਦੀ ਅਰਬ ਰੂਸ ਦੇ ਕਰੀਬ ਜਾ ਰਿਹਾ ਹੈ। ਇਹ ਵੀ ਪੜ੍ਹੋ:2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾਵਾਹਗੇ ਰਾਹੀਂ ਵਪਾਰ ਵਧਿਆ ਤਾਂ ਇੰਝ ਹੋਵੇਗੀ ਕਿਸਾਨਾਂ ਦੀ ਚਾਂਦੀਇਨ੍ਹਾਂ ਦੇਸਾਂ 'ਚ ਮਦਦ ਲਈ ਜ਼ਿਆਦਾ ਹੱਥ ਅੱਗੇ ਆਉਂਦੇ ਹਨਯਾਨਿ ਖਾਸ਼ੋਜੀ ਦੇ ਕਤਲ ਕਾਰਨ ਦੁਨੀਆਂ ਦੇ ਵੱਡੇ ਦੇਸ ਇੱਕ ਵਾਰ ਮੁੜ ਸ਼ਾਸਨ ਦੀ ਲੜਾਈ 'ਚ ਆਹਮਣੇ-ਸਾਹਮਣੇ ਦਿਖੇ। ਡੌਨਲਡ ਟਰੰਪ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਪੂਰੇ ਸਾਲ ਕਈ ਕਾਰਨਾਂ ਕਰਕੇ ਚਰਚਾ ਵਿੱਚ ਰਹੇ ਪਰ ਇਸ ਸਾਲ ਉਨ੍ਹਾਂ ਨੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਨਾਲ ਜਿਹੜੀ ਸ਼ਿਖਰ ਵਾਰਤਾ ਕੀਤੀ ਉਸਦੀ ਚਰਚਾ ਦੁਨੀਆਂ ਭਰ ਵਿੱਚ ਰਹੀ। ਇਸ ਗੱਲਬਾਤ ਤੋਂ ਬਾਅਦ ਕਿਮ ਦੇ ਪ੍ਰਭਾਵ ਵਿੱਚ ਵੀ ਕਮੀ ਦੇਖੀ ਗਈ। Image copyright AFP ਫੋਟੋ ਕੈਪਸ਼ਨ ਸਿੰਗਾਪੁਰ ਵਿੱਚ ਟਰੰਪ ਅਤੇ ਕਿਮ ਦੀ ਇਤਿਹਾਸਕ ਤਸਵੀਰ ਕਿਮ ਜੋਂਗ ਉਨ ਕਰੀਬ ਦੋ ਸਾਲਾਂ ਤੋਂ ਲਗਾਤਾਰ ਮਿਸਾਈਲਾਂ ਦੇ ਪ੍ਰੀਖਣ ਦਾ ਦਾਅਵਾ ਕਰ ਰਹੇ ਸਨ, ਖਾਸ ਕਰਕੇ ਉਹ ਬੈਲੀਸਟਿਕ ਮਿਸਾਇਲਾਂ ਜਿਹੜੀਆਂ ਅਮਰੀਕੀ ਜ਼ਮੀਨ ਤੱਕ ਪਹੁੰਚਣ ਦੀ ਸਮਰੱਥਾ ਰੱਖਦੀ ਹੋਵੇ ਅਤੇ ਜਿਸ ਵਿੱਚ ਪਰਮਾਣੂ ਬੰਬ ਲਿਜਾਉਣ ਦੀ ਸਮਰੱਥਾ ਹੋਵੇ।ਜੂਨ ਵਿੱਚ ਦੋਵਾਂ ਲੀਡਰਾਂ ਵਿਚਾਲੇ ਸ਼ਿਖਰ ਵਾਰਤਾ ਹੋਈ ਜਿਸ ਤੋਂ ਬਾਅਦ ਉੱਤਰ ਕੋਰੀਆ ਵਿੱਚ ਸਤੰਬਰ 'ਚ ਆਯੋਜਿਤ 70ਵੇਂ ਸਥਾਪਨਾ ਦਿਵਸ ਪਰੇਡ 'ਚ ਮਿਸਾਈਲਾਂ ਨਹੀਂ ਦਿਖੀਆਂ ਅਤੇ ਨਾ ਹੀ ਕਿਮ ਜੋਂਗ ਉਨ ਨੇ ਇਸ ਮੌਕੇ ਕੋਈ ਭਾਸ਼ਣ ਦਿੱਤਾ। ਰਾਹੁਲ ਗਾਂਧੀ2018 ਵਿੱਚ ਭਾਰਤੀ ਸਿਆਸਤ 'ਚ ਜਿਸ ਇੱਕ ਨਾਮ ਦੀ ਚਰਚਾ ਸਭ ਤੋਂ ਵੱਧ ਹੋਈ ਉਹ ਹਨ ਰਾਹੁਲ ਗਾਂਧੀ। ਪਿਛਲੇ ਚਾਰ ਸਾਲਾਂ ਤੋਂ ਭਾਰਤੀ ਸਿਆਸਤ ਵਿੱਚ ਇੱਕ ਹੀ ਨਾਮ ਗੂੰਜ ਰਿਹਾ ਸੀ ਅਤੇ ਉਹ ਸੀ ਨਰਿੰਦਰ ਮੋਦੀ ਅਤੇ ਉਨ੍ਹਾਂ ਦਾ ਇੱਕ ਨਾਅਰਾ ਦਾ 'ਕਾਂਗਰਸ ਮੁਕਤ ਭਾਰਤ'। ਪਰ ਸਾਲ 2018 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਅਹਿਮ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਜਿੱਤ ਦਰਜ ਕਰਕੇ ਰਾਹੁਲ ਗਾਂਧੀ ਨੇ ਪਾਰਟੀ ਨੂੰ ਮੁੜ ਪੱਟੜੀ 'ਤੇ ਲਿਆ ਦਿੱਤਾ। Image copyright @INCINDIA/ ਇਨ੍ਹਾਂ ਨਤੀਜਿਆਂ ਤੋਂ ਇਹ ਤਾਂ ਸਾਫ਼ ਦਿਖਣ ਲੱਗਾ ਹੈ ਕਿ ਭਾਜਪਾ ਅਤੇ ਮੋਦੀ ਦੀ ਲੋਕਪ੍ਰਿਅਤਾ ਵਿੱਚ ਕਮੀ ਆਈ ਹੈ। ਜਾਣਕਾਰਾਂ ਦੀ ਮੰਨੀਏ ਤਾਂ ਇਸਦੇ ਕਾਰਨ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਬੇਹੱਦ ਦਿਲਚਸਪ ਹੋਣ ਦੇ ਆਸਾਰ ਹਨ। ਇਮਰਾਨ ਖ਼ਾਨਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਇਸੇ ਸਾਲ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਬਣੇ। 25 ਜੁਲਾਈ ਨੂੰ ਹੋਈਆਂ ਚੋਣਾਂ ਵਿੱਚ ਪੀਟੀਆਈ ਪਾਕਿਸਤਾਨ ਦੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉਭਰੀ। ਪਾਕਿਸਤਾਨ ਦੀ ਸੰਸਦ ਵਿੱਚ 173 ਬਹੁਮਤ ਦਾ ਅੰਕੜਾ ਹੁੰਦਾ ਹੈ ਅਤੇ ਸੰਸਦ ਵਿੱਚ ਹੋਈ ਵੋਟਿੰਗ 'ਚ ਇਮਰਾਨ ਖ਼ਾਨ ਨੂੰ ਇਸ ਤੋਂ ਤਿੰਨ ਵੱਧ ਯਾਨਿ ਕਿ 176 ਵੋਟ ਮਿਲੇ। ਇਮਰਾਨ ਅਜਿਹੇ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਜਦੋਂ ਦੇਸ ਦਾ ਖਜ਼ਾਨਾ ਲਗਪਗ ਖਾਲੀ ਸੀ ਅਤੇ ਮੁਲਕ ਦੀ ਅਰਥਵਿਵਸਥਾ ਕਈ ਤਰ੍ਹਾਂ ਦੇ ਸੰਕਟਾਂ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਸੀ। ਇਸ ਨੂੰ ਸੁਧਾਰਨ ਲਈ ਇਮਰਾਨ ਖ਼ਾਨ ਕਈ ਕੋਸ਼ਿਸ਼ਾਂ ਕਰਦੇ ਨਜ਼ਰ ਆਏ।ਇਹ ਵੀ ਪੜ੍ਹੋ:2018 ’ਚ ਔਰਤਾਂ ਦੇ ਹੱਕ ਤੇ ਇਨਸਾਫ਼ ਲਈ ਕਾਨੂੰਨ 'ਚ ਇਹ ਬਦਲਾਅ ਹੋਏ2018 ਦੀਆਂ ਫਿਲਮਾਂ ਜਿਨ੍ਹਾਂ 'ਚ ਔਰਤਾਂ ਨੇ ਤੋੜੀ ਮਰਦਾਂ ਦੀ ਸਰਦਾਰੀਇਸ ਤੋਂ ਇਲਾਵਾ ਇਮਰਾਨ ਦੇ ਪਾਕਿਸਤਾਨ ਦੀ ਸੱਤਾ ਵਿੱਚ ਆਉਣ ਨਾਲ ਭਾਰਤ ਦੇ ਨਾਲ ਉਸਦੇ ਸਬੰਧਾਂ ਵਿੱਚ ਸੁਧਾਰ ਦੀ ਉਮੀਦ ਕੀਤੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂਭਾਰਤ ਅਤੇ ਪਾਕਿਸਤਾਨ ਦੇ ਵਿਗੜੇ ਰਿਸ਼ਤਿਆਂ ਵਿਚਾਲੇ ਨਵਜੋਤ ਸਿੰਘ ਸਿੱਧੂ ਦੋਸਤੀ ਦਾ ਪੈਗਾਮ ਲੈ ਕੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਪਾਕਿਸਤਾਨ ਗਏ। ਪਰ ਇਸ ਯਾਤਰਾ ਕਾਰਨ ਭਾਰਤ ਵਿੱਚ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ। Image copyright Getty Images ਫੋਟੋ ਕੈਪਸ਼ਨ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਗਏ ਨਵਜੋਤ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਇਸ ਆਲੋਚਨਾ 'ਤੇ ਇਮਰਾਨ ਖ਼ਾਨ ਨੇ ਪੁੱਛਿਆ, "ਸਿੱਧੂ ਕਿਹੜਾ ਕੋਈ ਜੁਰਮ ਕਰ ਰਿਹਾ ਹੈ। ਉਹ ਉਨ੍ਹਾਂ ਦੋਵਾਂ ਦੇਸਾਂ ਵਿਚਾਲੇ ਦੋਸਤੀ ਦੀ ਗੱਲ ਕਰ ਰਿਹਾ ਹੈ ਜਿਨ੍ਹਾਂ ਕੋਲ ਐਟਮੀ ਹਥਿਆਰ ਹਨ। ਇਨ੍ਹਾਂ ਦੋਵਾਂ ਦੇਸਾਂ ਵਿਚਾਲੇ ਜੰਗ ਤਾਂ ਹੋ ਨਹੀਂ ਸਕਦੀ ਤਾਂ ਫਿਰ ਇਕੱਠੇ ਹੋ ਕੇ ਅੱਗੇ ਵਧਣ।"ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ, "ਸਿੱਧੂ ਤੁਸੀਂ ਪਾਕਿਸਤਾਨ ਵਿੱਚ ਆ ਕੇ ਚੋਣ ਲੜ ਲਓ, ਜਿੱਤ ਜਾਓਗੇ, ਖਾਸ ਕਰਕੇ ਪੰਜਾਬ ਵਿੱਚ।"ਇਮਰਾਨ ਦੇ ਸੱਦੇ 'ਤੇ ਸਿੱਧੂ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਰੋਹ 'ਚ ਵੀ ਪਹੁੰਚੇ ਸਨ। ਕਰਤਾਰਪੁਰ ਲਾਂਘਾਦਹਾਕਿਆਂ ਤੋਂ ਸ਼ਰਧਾਲੂਆਂ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਨੂੰ ਇਸੇ ਸਾਲ ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ ਅਧਿਕਾਰਕ ਤੌਰ 'ਤੇ ਮਨਜ਼ੂਰ ਕੀਤਾ ਗਿਆ। Image copyright Getty Images ਭਾਰਤ ਸਰਕਾਰ ਵੱਲੋਂ ਕੈਬਨਿਟ ਵਿੱਚ ਲਾਂਘਾ ਖੋਲ੍ਹਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਜਿਸ ਤੋਂ ਬਾਅਦ ਦੋਵਾਂ ਸਰਕਾਰਾਂ ਵੱਲੋਂ ਨਵੰਬਰ ਮਹੀਨੇ ਵਿੱਚ ਆਪਣੇ-ਆਪਣੇ ਪਾਸੇ ਨੀਂਹ ਪੱਥਰ ਰੱਖਿਆ ਗਿਆ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਤੱਕ ਸ਼ਰਧਾਲੂਆਂ ਲਈ ਇਸ ਨੂੰ ਤਿਆਰ ਕਰਨ ਦੀ ਗੱਲ ਆਖੀ ਜਾ ਰਹੀ ਹੈ। ਹਾਲਾਂਕਿ ਇਸ ਮੁੱਦੇ ਨੂੰ ਲੈ ਕੇ ਭਾਰਤ ਵਿੱਚ ਕਾਫ਼ੀ ਸਿਆਸਤ ਵੀ ਹੋਈ।ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਕਾਂਗਰਸ ਦੀਆਂ ਗ਼ਲਤੀਆਂ ਕਾਰਨ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ।ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਬਤੀਤ ਕੀਤੇ ਸਨ। ਪ੍ਰਿਥਵੀ ਸ਼ਾਅ 19 ਸਾਲਾ ਪ੍ਰਿਥਵੀ ਸ਼ਾਅ ਦੇ ਪਹਿਲੇ ਟੈਸਟ ਮੈਚ ਵਿੱਚ ਉਤਰਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਖਾਸੀ ਚਰਚਾ ਹੋ ਰਹੀ ਸੀ ਅਤੇ ਉਨ੍ਹਾਂ ਨੇ ਆਪਣੀ ਪਹਿਲੀ ਹੀ ਪਾਰੀ ਵਿੱਚ ਇਹ ਦਿਖਾ ਦਿੱਤਾ ਕਿ ਉਹ ਚਰਚਾ ਵਿੱਚ ਐਵੇਂ ਹੀ ਨਹੀਂ ਸਨ। Image copyright Pti ਫੋਟੋ ਕੈਪਸ਼ਨ ਕੋਚ ਰਾਹੁਲ ਦ੍ਰਵਿੜ ਨੇ ਪ੍ਰਿਥਵੀ ਸ਼ਾਅ ਦੀ ਸ਼ਲਾਘਾ ਕੀਤੀ ਹੈ ਰਾਜਕੋਟ ਵਿੱਚ ਵੈਸਟਇੰਡੀਜ਼ ਦੇ ਖ਼ਿਲਾਫ਼ ਭਾਰਤ ਦੇ 293ਵੇਂ ਟੈਸਟ ਕ੍ਰਿਕਟਰ ਬਣੇ ਪ੍ਰਿਥਵੀ ਸ਼ਾਅ ਨੇ ਆਪਣੀ ਪਹਿਲੀ ਹੀ ਪਾਰੀ ਵਿੱਚ ਟੈਸਟ ਸੈਂਕੜਾ ਜੜ ਦਿੱਤਾ। ਇਹ ਵੀ ਪੜ੍ਹੋ:ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'ਪ੍ਰਿਥਵੀ ਸ਼ਾਅ, ਪਹਿਲੇ ਟੈਸਟ ਵਿੱਚ ਸੈਂਕੜਾ ਜੜਨ ਵਾਲੇ ਭਾਰਤ ਦੇ 15ਵੇਂ ਕ੍ਰਿਕਟਰ ਹਨ। ਸ਼ਾਅ ਦੇ ਨਾਂ ਸਕੂਲ ਕ੍ਰਿਕਟ ਵਿੱਚ 546 ਦੌੜਾਂ ਦੀ ਪਾਰੀ ਦਾ ਰਿਕਾਰਡ ਹੈ।ਉਹ ਮੁੰਬਈ ਦੀ ਅੰਡਰ-16 ਟੀਮ ਦੀ ਕਪਤਾਨੀ ਕਰ ਚੁੱਕੇ ਹਨ ਅਤੇ ਬਤੌਰ ਕੈਪਟਨ ਭਾਰਤ ਨੂੰ ਅੰਡਰ-19 ਵਰਲਡ ਕੱਪ ਵੀ ਦੁਆ ਚੁੱਕੇ ਹਨ। ਇਸਦੇ ਨਾਲ ਹੀ ਸ਼ਾਅ ਆਈਪੀਐਲ ਦੇ ਇਤਿਹਾਸ ਦੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਵੀ ਹਨ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਸਾਲ 2020 ਵਿੱਚ ਭਾਰਤ ਤੇ ਪਾਕਿਸਤਾਨ ਪੁਲਾੜ 'ਚ ਆਪਣੇ ਨਾਗਰਿਕ ਭੇਜਣ ਦੀ ਤਿਆਰੀ ਕਰ ਰਹੇ ਹਨ, ਇਸ ਵਿੱਚ ਭਾਰਤ ਪਾਕਿਸਤਾਨ ਨੂੰ ਕਿੰਨੀ ਚੁਣੌਤੀ ਦੇਵੇਗਾ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇਹ ਜਾਨਵਰਾਂ ਦੇ ਸਭ ਤੋਂ ਪਹਿਲੇ ਚਿੱਤਰ ਹਨ, ਹਜ਼ਾਰਾਂ ਸਾਲਾਂ ਤੋਂ ਪਾਣੀ ਡਿੱਗਣ ਕਾਰਨ ਇਹ ਫਿੱਕੇ ਹੋ ਗਏ ਹਨ। ਇਹ ਇੰਡੋਨੇਸ਼ੀਆ ਦੀ ਗੁਫ਼ਾ ਦੀਆਂ ਕੰਧਾਂ ਉੱਤੇ ਮਿਲੇ ਹਨ।ਇਹ ਵੀ ਪੜ੍ਹੋ:ਇਸ ਬੱਚੀ ਨੇ ਆਪਣੀ ਕਾਂਸਟੇਬਲ ਮਾਂ ਦੀ ਜ਼ਿੰਦਗੀ ਸਵਾਰ ਦਿੱਤੀਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀਇੱਥੇ ਕੁੜੀਆਂ ਨੂੰ ਚਾਹ ਵਿੱਚ ਦੁੱਧ ਪਾਉਣ ਦੀ ਵੀ ਇਜਾਜ਼ਤ ਨਹੀਂਜਦੋਂ ਪੋਰਨ ਤੇ ਸੈਕਸ ਦੀ ਲਤ ਕਰਕੇ ਔਖੀ ਹੋਈ ਮੁੰਡੇ-ਕੁੜੀ ਦੀ ਜ਼ਿੰਦਗੀ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਾਥਰੂਮ ਜਾਂ ਚੇਜਿੰਗ ਰੂਮ ਵਿੱਚ ਲੱਗੇ ਲੁਕੇ ਹੋਏ ਕੈਮਰਿਆਂ ਦਾ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ। ਇਸ ਵੀਡੀਓ ਰਾਹੀਂ ਤੁਹਾਨੂੰ ਖ਼ੁਦ ਨੂੰ ਸੁਰੱਖਿਅਤ ਰੱਖਣ ਦੇ ਬਹੁਤ ਸਾਰੇ ਟਿੱਪਸ ਮਿਲਣਗੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪੰਜਾਬ ਵਿੱਚ ਕਾਂਗਰਸ ਨੂੰ 'ਆਪ' ਨਾਲ ਗਠਜੋੜ ਦੀ ਲੋੜ ਨਹੀਂ - ਕੈਪਟਨ 7 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46781799 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Pradeep Gaur/Mint via Getty Images "ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਕੋਈ ਹੋਂਦ ਨਹੀਂ ਹੈ ਇਸ ਲਈ ਉਸ ਨਾਲ ਸਮਝੌਤੇ ਦੀ ਕੋਈ ਲੋੜ ਨਹੀਂ ਹੈ। ਹਾਲਾਂਕਿ ਆਪ ਜਾਂ ਕਿਸੇ ਵੀ ਹੋਰ ਪਾਰਟੀ ਨਾਲ ਸਮਝੌਤੇ ਬਾਰੇ ਆਖ਼ਰੀ ਫੈਸਲਾ ਹਾਈ ਕਮਾਂਡ ਹੀ ਲਵੇਗੀ।"ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨਾਲ ਹੋਈ ਮੀਟਿੰਗ ਵਿੱਚ ਆਪ ਨਾਲ ਗਠਜੋੜ ਬਾਰੇ ਚਰਚਾ ਨਹੀਂ ਹੋਈ ਹੈ।ਆਗਾਮੀ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਲ ਕਿਸੇ ਸਮਝੌਤੇ ਦੀ ਲੋੜ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਕਾਂਗਰਸ ਸੂਬੇ ਵਿੱਚ ਆਪਣੇ ਦਮ ’ਤੇ ਹੀ ਸਾਰੀਆਂ 13 ਸੀਟਾਂ ਜਿੱਤੇਗੀ।ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕਰਨ ਲਈ ਸਭ ਤੋਂ ਯੋਗ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ। ਹਾਲਾਂਕਿ ਉਮੀਦਵਾਰਾਂ ਦੀ ਚੋਣ ਬਾਰੇ ਕੋਈ ਚਰਚਾ ਨਹੀਂ ਹੋਈ ਹੈ।ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ 'ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ'ਪੰਜਾਬ ਕੈਬਨਿਟ ਵਿੱਚ ਸੰਭਾਵੀ ਰੱਦੋਬਦਲ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਬਾਰੇ ਰਾਹੁਲ ਗਾਂਧੀ ਨਾਲ ਮੁਲਾਕਾਤ ਵਿੱਚ ਕੋਈ ਚਰਚਾ ਨਹੀਂ ਹੋਈ ਹੈ।ਕਰਤਾਪੁਰ ਲਾਂਘੇ ਤੇ ਸਿੱਧੂ ਦੀ ਪਾਕਿਸਤਾਨ ਫੇਰੀ ਬਾਰੇ ਸਪਸ਼ਟੀਕਰਨਕਰਤਾਪੁਰ ਲਾਂਘੇ ਦਾ ਕੰਮ ਪਾਕਿਸਤਾਨ ਵਿੱਚ ਸ਼ੁਰੂ ਹੋ ਚੁੱਕਿਆ ਹੈ ਜਦਕਿ ਭਾਰਤ ਵਾਲੇ ਪਾਸੇ ਹਾਲੇ ਕੋਈ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਬਾਰੇ ਮੁੱਖ ਮੰਤਰੀ ਨੇ ਕਿਹਾ, "ਕਰਤਾਰਪੁਰ ਲਾਂਘੇ ਲਈ ਜ਼ਰੂਰੀ ਵਿਕਾਸ ਕਾਰਜਾਂ ਲਈ ਜ਼ਮੀਨ ਹਾਸਲ ਕਰਨ ਲਈ ਪੰਜਾਬ ਸਰਕਾਰ ਨੂੰ ਕੋਈ ਫੰਡ ਹਾਲੇ ਪ੍ਰਾਪਤ ਨਹੀਂ ਹੋਏ ਜਿਸ ਕਾਰਨ ਲਾਂਘੇ ਨਾਲ ਵਿਕਾਸ ਕਾਰਜ ਹਾਲੇ ਤੱਕ ਇਸ ਲਈ ਸ਼ੁਰੂ ਨਹੀਂ ਹੋ ਸਕੇ।"ਮੁੱਖ ਮੰਤਰੀ ਨੇ ਪੰਜਾਬ ਵਿੱਚ ਕਿਸਾਨਾਂ ਦੀ ਕਰਜ਼ ਮਾਫੀ ਬਾਰੇ ਪ੍ਰਧਾਨ ਮੰਤਰੀ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ। Image copyright GURINDER BAJWA/bbc ਫੋਟੋ ਕੈਪਸ਼ਨ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਅੰਦਰ ਪੈਂਦਾ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕਿਸਾਨਾਂ ਦੀ ਕਰਜ਼ ਮਾਫੀ ਅਤੇ ਮੋਦੀ ਦੇ ਇਲਜ਼ਾਮਉਨ੍ਹਾਂ ਦੀ ਸਰਕਾਰ ਨੇ 4,14,275 ਕਿਸਾਨਾਂ ਦਾ 3,417 ਕਰੋੜ ਦਾ ਕਰਜ਼ਾ ਸਿਰਫ ਇੱਕ ਸਾਲ ਵਿੱਚ ਮਾਫ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੇ ਸਾਰੇ 10.25 ਲੱਖ ਦਰਮਿਆਨੇ ਅਤੇ ਛੋਟੇ ਕਿਸਾਨਾਂ ਨੂੰ ਐਲਾਨੀ ਗਈ ਕਰਜ਼ ਮਾਫੀ ਸਕੀਮ ਦੇ ਦਾਇਰੇ ਵਿੱਚ ਲਿਆਉ ਲਈ ਵਚਨਬੱਧ ਹੈ। ਇਸ ਤੋਂ ਬਾਅਦ ਜਿਵੇਂ ਹੀ ਸੂਬੇ ਦੀ ਵਿੱਤੀ ਹਾਲਤ ਸੁਧਰਦੀ ਹੈ ਬਾਕੀ ਕਿਸਾਨਾਂ ਨੂੰ ਵੀ ਪੜਾਅਵਾਰ ਇਸ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਰਹਿੰਦੇ 3 ਲੱਖ ਕਿਸਾਨਾਂ ਦਾ ਕਰਜ਼ ਵੀ ਜਲਦੀ ਹੀ ਮਾਫ ਕੀਤਾ ਜਾਵੇਗਾ।ਉਨ੍ਹਾਂ ਕਿਹਾ, "ਮੁੱਖ ਮੰਤਰੀ ਨੇ ਸਾਫ਼ ਕੀਤਾ ਕਿ ਮੋਦੀ ਜਨਤਾ ਨੂੰ ਗਲਤ ਜਾਣਕਾਰੀ ਅਤੇ ਝੂਠੇ ਇਲਜ਼ਾਮਾਂ ਨਾਲ ਭਰਮਾਉਣ ਵਿੱਚ ਯਕੀਨ ਰੱਖਦੇ ਹਨ ਪਰ ਦੇਸ ਦੇ ਵੋਟਰ ਮੁੜ ਉਨ੍ਹਾਂ ਦੀ ਜੁਮਲੇਬਾਜ਼ੀ ਨਾਲ ਪ੍ਰਭਾਵਿਤ ਨਹੀਂ ਹੋਣਗੇ।''ਇਹ ਵੀ ਪੜ੍ਹੋ:ਮੋਦੀ ਕੈਬਨਿਟ ਵੱਲੋਂ ਜਨਰਲ ਵਰਗ ਲਈ ਆਰਥਿਕ ਆਧਾਰ ’ਤੇ ਰਾਖਵਾਂਕਰਨ ਪਾਸ5 ਖਿਡਾਰੀ ਜਿਨ੍ਹਾਂ ਦੇ ਪ੍ਰਦਰਸ਼ਨ ਕਰਕੇ ਭਾਰਤ ਨੇ ਰਚਿਆ ਇਤਿਹਾਸ'ਆਪ' ਛੱਡਣ ਤੋਂ ਬਾਅਦ ਸੁਖਪਾਲ ਖਹਿਰਾ ਦਾ ਕੀ ਬਣੇਗਾ?ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਵਾਲ ਪੂਰੀ ਤਰ੍ਹਾਂ ਝੜ ਜਾਣ ਤਾਂ ਅਕਸਰ ਡਰ ਲਗਦਾ ਹੈ ਕਿ ਲੋਕ ਕੀ ਸੋਚਣਗੇ, ਪਰ ਇਹ ਮਾਡਲਾਂ ਗੰਜੇਪਣ ਨੂੰ ਆਮ ਵਾਂਗ ਹੀ ਕਬੂਲ ਕਰਵਾਉਣ ਦੀ ਮੁਹਿੰਮ ਦਾ ਹਿੱਸਾ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਲਾਗ: ਅੰਗਰੇਜ਼ਾਂ ਨਾਲ ਮਿਲ ਕੇ ਲੜੀ ਗਈ ਬ੍ਰਾਹਮਣਵਾਦ ਵਿਰੋਧੀ ਜੰਗ ਦਾ 200 ਸਾਲਾ ਜ਼ਸਨ ਰਾਜੇਸ਼ ਜੋਸ਼ੀ ਰੇਡੀਉ ਸੰਪਾਦਕ, ਬੀਬੀਸੀ ਹਿੰਦੀ 27 ਦਸੰਬਰ 2017 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-42478397 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ALASTAIR GRANT/AFP/GETTY IMAGES ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਆਜ਼ਾਦ ਭਾਰਤ ਵਿੱਚ ਉਸੇ ਕੰਪਨੀ ਦੀ ਜਿੱਤ ਦਾ ਉਤਸਵ ਮਨਾਉਣ ਤੋਂ ਵੱਡੀ ਗ਼ੱਦਾਰੀ ਹੋਰ ਕੀ ਹੋ ਸਕਦੀ ਹੈ? ਤੁਸੀਂ ਦੇਖੋਗੇ ਕਿ ਪੂਣੇ ਦੇ ਨੇੜਲੇ ਪਿੰਡ ਕੋਰੇਗਾਂਵ ਭੀਮਾ ਵਿੱਚ ਹਰ ਸਾਲ ਇਹ ਫ਼ਤਹਿ ਉਤਸਵ ਮਨਾਉਣ ਵਾਲੇ ਲੱਖਾਂ ਦਲਿਤਾਂ ਨੂੰ ਹੁਣ ਤੱਕ ਕਿਸੇ ਰਾਸ਼ਟਰਵਾਦੀ ਨੇ ਗ਼ੱਦਾਰੀ ਦਾ ਸਰਟੀਫਿਕੇਟ ਦੇਣ ਦੀ ਹਿੰਮਤ ਨਹੀਂ ਕੀਤੀ। 'ਹੁਣ ਚਰਚ ਦੇ ਬਾਹਰ ਕੋਈ ਮੈਰੀ ਕ੍ਰਿਸਮਸ ਨਹੀਂ ਕਹਿੰਦਾ'ਆਖ਼ਿਰ ਇਹ ਕੁੜੀਆਂ 'ਨਾ' ਕਿਉਂ ਨਹੀਂ ਕਹਿ ਪਾਉਂਦੀਆਂ? ਹੁਣ ਅਖਿਲ ਭਾਰਤੀ ਬ੍ਰਾਹਮਣ ਮਹਾਸੰਘ ਨੇ ਪੂਣੇ ਪੁਲਿਸ ਨੂੰ ਦਰਖ਼ਾਸਤ ਦਿੱਤੀ ਹੈ ਕਿ ਦਲਿਤਾਂ ਨੂੰ ਪੇਸ਼ਵਾ ਦੀ ਡਿਉੜੀ 'ਸ਼ਨੀਵਾਰ ਵਾਡਾ' ਵਿੱਚ ਨੁਮਾਇਸ਼ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਬ੍ਰਾਹਮਣ ਮਹਾਸੰਘ ਦੇ ਆਨੰਦ ਦਵੇ ਨੇ ਮੀਡੀਆ ਨੂੰ ਕਿਹਾ ਹੈ ਕਿ ਅਜਿਹੇ ਉਤਸਵਾਂ ਨਾਲ ਜਾਤੀ ਭੇਦਭਾਵ ਵਧੇਗਾ। Image copyright SAM PANTHAKY/AFP/GETTY IMAGES ਬ੍ਰਾਹਮਣ ਮਹਾਸੰਘ ਨੂੰ ਦਲਿਤਾਂ ਦੇ ਇਸ ਉਤਸਵ ਉੱਤੇ ਇਤਰਾਜ਼ ਕਿਉਂ ਹੋਣਾ ਚਾਹੀਦਾ ਹੈ ? ਦਲਿਤਾਂ ਦਾ ਉਤਸਵਇਸ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਪੇਸ਼ਵਾ ਸ਼ਾਸਕ ਜਾਤੀ ਪ੍ਰਬੰਧ ਵੱਲੋਂ ਬਾਹਰ ਦੀ ਜਾਤੀਆਂ ਜਿਵੇਂ ਮਹਾਰਾਂ ਦੇ ਬਾਰੇ ਕੀ ਸੋਚਦੇ ਸਨ। ਕਿਵੇਂ ਉਨ੍ਹਾਂ ਨੇ ਮਹਾਰਾਂ ਦੀ ਸਮਾਜਕ ਅਤੇ ਆਰਥਕ ਦੁਰਦਸ਼ਾ ਲਈ ਜ਼ਿੰਮੇਵਾਰ ਸਮਾਜਕ ਵਿਵਸਥਾ ਨੂੰ ਕਾਇਮ ਰੱਖਣ ਲਈ ਜਾਤੀ ਵਿਤਕਰੇ ਦੇ ਨਿਯਮਾਂ ਸਖ਼ਤਾਈ ਨਾਲ ਲਾਗੂ ਕੀਤਾ। ਕੋਰੇਗਾਂਵ ਭੀਮਾ ਉਹ ਜਗ੍ਹਾ ਹੈ ਜਿੱਥੇ ਠੀਕ ਦੋ ਸੌ ਸਾਲ ਪਹਿਲਾਂ 1 ਜਨਵਰੀ, 1818 ਨੂੰ ਅਛੂਤ ਕਹਾਉਣ ਵਾਲੇ ਲਗਭਗ ਅੱਠ ਸੌ ਮਹਾਰਾਂ ਨੇ ਚਿਤਪਾਵਨ ਬ੍ਰਾਹਮਣ ਪੇਸ਼ਵਾ ਬਾਜੀਰਾਵ ਦੂਸਰੇ ਦੇ 28 ਹਜ਼ਾਰ ਸੈਨਿਕਾਂ ਨੂੰ ਹਾਰ ਦਾ ਮੂੰਹ ਦਿਖਾਇਆ ਸੀ। ਇਹ ਮਹਾਰ ਫ਼ੌਜੀ ਈਸਟ ਇੰਡੀਆ ਕੰਪਨੀ ਵੱਲੋਂ ਲੜੇ ਸਨ ਅਤੇ ਇਸੇ ਲੜਾਈ ਤੋਂ ਬਾਅਦ ਪੇਸ਼ਵਾ ਦੇ ਰਾਜ ਦਾ ਖ਼ਾਤਮਾ ਹੋਇਆ ਸੀ। ਅਕਾਲੀ ਦਲ, ਕਾਂਗਰਸ ਤੇ ਆਪ ਕਿਉਂ ਹੋਏ ਇੱਕ-ਸੁਰ?ਆਈਐੱਸ ਦਾ ਗੜ੍ਹ ਰਹੇ ਮੂਸਲ 'ਚ ਮਨਾਈ ਗਈ ਕ੍ਰਿਸਮਸ ਉਹ ਬਾਬਾ ਜਿਸ ’ਤੇ ਰੇਪ ਦੇ ਦਰਜਨਾਂ ਇਲਜ਼ਾਮਇਸ ਵਾਰ ਸਾਲ ਦੇ ਪਹਿਲੇ ਦਿਨ ਮਤਲਬ 1 ਜਨਵਰੀ 2018 ਨੂੰ ਦੇਸ ਦੇ ਕਈ ਹਿੱਸੀਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਦਲਿਤ ਕੋਰੇਗਾਂਵ ਭੀਮ ਪਿੰਡ ਵਿੱਚ ਇਕੱਠੇ ਹੋ ਕੇ ਆਪਣੀ ਫ਼ਤਹਿ ਦਾ ਦੋਸੌਵਾਂ ਦਿਹਾੜਾ ਮਨਾਉਣਗੇ।ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਗੁਜਰਾਤ ਦੇ ਵਡਗਾਮ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਜਿੱਤੇ ਨੌਜਵਾਨ ਦਲਿਤ ਆਗੂ ਜਿਗਨੇਸ਼ ਮੇਵਾਨੀ ਇਸ ਜਸ਼ਨ ਵਿੱਚ ਹਿੱਸਾ ਲੈਣਗੇ। ਸਨਮਾਨ ਦੀ ਲੜਾਈਜੋ ਇਤਿਹਾਸਕਾਰ ਮਹਾਰਾਂ ਅਤੇ ਪੇਸ਼ਵਾ ਫ਼ੌਜਾਂ ਦੇ ਵਿਚਕਾਰ ਹੋਈ ਇਸ ਲੜਾਈ ਨੂੰ ਵਿਦੇਸ਼ੀ ਹਮਲਾਵਰ ਅੰਗਰੇਜ਼ਾਂ ਦੇ ਖ਼ਿਲਾਫ਼ ਭਾਰਤੀ ਸ਼ਾਸਕਾਂ ਦੀ ਲੜਾਈ ਦੇ ਤੌਰ 'ਤੇ ਵੇਖਦੇ ਹਨ, ਅਸਲ ਵਿੱਚ ਉਹ ਗ਼ਲਤ ਨਹੀਂ ਹਨ।ਪਰ ਇਹ ਸਵਾਲ ਪੁੱਛਿਆ ਹੀ ਜਾਣਾ ਚਾਹੀਦਾ ਹੈ ਕਿ ਆਖ਼ਰ ਮਹਾਰ ਅੰਗਰੇਜ਼ਾਂ ਦੇ ਨਾਲ ਮਿਲ ਕੇ ਬ੍ਰਾਹਮਣ ਪੇਸ਼ਵਾ ਦੇ ਖ਼ਿਲਾਫ਼ ਕਿਉਂ ਲੜੇ? Image copyright DOUGLAS E. CURRAN/AFP/GETTY IMAGES ਮਹਾਰਾਂ ਲਈ ਇਹ ਅੰਗਰੇਜ਼ਾਂ ਦੀ ਨਹੀਂ ਸਗੋਂ ਆਪਣੇ ਸਨਮਾਨ ਦੀ ਲੜਾਈ ਸੀ। ਇਹ ਉਨ੍ਹਾਂ ਦੇ ਲਈ ਚਿਤਪਾਵਨ ਬ੍ਰਾਹਮਣ ਵਿਵਸਥਾ ਤੋਂ ਬਦਲਾ ਲੈਣ ਦਾ ਇੱਕ ਮੌਕਾ ਸੀ ਕਿਉਂਕਿ ਦੋ ਸੌ ਸਾਲ ਪਹਿਲਾਂ ਪੇਸ਼ਵਾ ਹੁਕਮਰਾਨਾਂ ਨੇ ਮਹਾਰਾਂ ਨੂੰ ਜਾਨਵਰਾਂ ਤੋਂ ਵੀ ਹੇਠਲੇ ਦਰਜੇ ਵਿੱਚ ਰੱਖਿਆ ਸੀ। ਜਾਤ-ਪ੍ਰਬੰਧ ਤੋਂ ਬਾਹਰ ਮੰਨੇ ਗਏ ਅਛੂਤਾਂ ਦੇ ਨਾਲ ਜੋ ਰਵੱਈਆ ਪੁਰਾਣੇ ਭਾਰਤ ਵਿੱਚ ਹੁੰਦਾ ਸੀ, ਉਹੀ ਰਵੱਈਆ ਪੇਸ਼ਵਾ ਹੁਕਮਰਾਨਾਂ ਨੇ ਮਹਾਰਾਂ ਦੇ ਨਾਲ ਕੀਤਾ। ਇਤਿਹਾਸਕਾਰਾਂ ਨੇ ਕਈ ਥਾਵਾਂ 'ਤੇ ਵੇਰਵੇ ਦਿੱਤੇ ਹਨ ਕਿ ਨਗਰ ਵਿੱਚੋਂ ਲੰਘਣ ਵੇਲੇ ਮਹਾਰਾਂ ਨੂੰ ਆਪਣੇ ਲੱਕ ਨਾਲ ਇੱਕ ਝਾੜੂ ਬੰਨ੍ਹ ਕੇ ਚੱਲਣਾ ਪੈਂਦਾ ਸੀ ਤਾਕਿ ਉਨ੍ਹਾਂ ਦੇ ਦੂਸ਼ਿਤ ਅਤੇ ਅਸ਼ੁੱਧ ਪੈਰਾਂ ਦੇ ਨਿਸ਼ਾਨ ਉਨ੍ਹਾਂ ਦੇ ਪਿੱਛੇ ਲਮਕਦੇ ਝਾੜੂ ਨਾਲ ਮਿਟ ਜਾਣ। ਉਨ੍ਹਾਂ ਨੂੰ ਆਪਣੇ ਗਲੇ ਵਿੱਚ ਇੱਕ ਭਾਂਡਾ ਵੀ ਲਮਕਾਉਣਾ ਪੈਂਦਾ ਸੀ ਤਾਕਿ ਉਹ ਉਸ ਵਿੱਚ ਥੁੱਕ ਸਕਣ ਅਤੇ ਉਨ੍ਹਾਂ ਦੇ ਥੁੱਕ ਨਾਲ ਕੋਈ ਸਵਰਨ ਦੂਸ਼ਿਤ ਅਤੇ ਅਸ਼ੁੱਧ ਨਾ ਹੋਵੇ। ਉਹ ਸਵਰਨਾਂ ਦੇ ਖੂਹ ਜਾਂ ਤਲਾਅ ਤੋਂ ਪਾਣੀ ਕੱਢਣ ਬਾਰੇ ਸੋਚ ਵੀ ਨਹੀਂ ਸਕਦੇ ਸਨ। ਬ੍ਰਿਟਿਸ਼ ਈਸਟ ਇੰਡੀਆ ਕੰਪਨੀਇਹ ਪੁਰਾਣੇ ਭਾਰਤ ਤੋਂ ਚਲੇ ਆ ਰਹੇ ਉਹ ਨਿਯਮ ਸਨ ਜਿਨ੍ਹਾਂ ਦੇ ਖ਼ਿਲਾਫ਼ ਬੋਧੀ, ਜੈਨ, ਅਜਿੱਤ ਕੇਸਕੰਬਲਿਨ ਜਾਂ ਮੱਖਲਿਪੁੱਤ ਗੋਸਾਲ ਵਰਗੇ ਭਾਈਚਾਰੇ ਵਾਰ-ਵਾਰ ਵਿਦਰੋਹ ਕਰਦੇ ਰਹੇ, ਪਰ ਹਰ ਵਾਰ ਇਸ ਦਲਿਤ ਵਿਰੋਧੀ ਪ੍ਰਬੰਧ ਨੂੰ ਮੂੜ੍ਹ ਸੁਰਜੀਤ ਕੀਤਾ ਗਿਆ। Image copyright Getty Images ਅਜਿਹੀ ਵਿਵਸਥਾ ਵਿੱਚ ਰਹਿਣ ਵਾਲੇ ਮਹਾਰ ਦਲਿਤ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਫ਼ੌਜ ਵਿੱਚ ਸ਼ਾਮਿਲ ਹੋ ਕੇ ਲੜੇ ਤਾਂ ਉਹ ਪੇਸ਼ਵਾ ਦੇ ਸੈਨਿਕਾਂ ਦੇ ਨਾਲ ਨਾਲ ਚਿਤਪਾਵਨ ਬ੍ਰਾਹਮਣ ਹੁਕਮਰਾਨ ਦੀ ਜ਼ਾਲਮ ਵਿਵਸਥਾ ਦੇ ਖ਼ਿਲਾਫ਼ ਬਦਲਾ ਵੀ ਲੈ ਰਹੇ ਸਨ। ਹੁਣ ਇਸ ਲੜਾਈ ਦੇ ਦੋ ਸੌ ਸਾਲ ਮਨਾਉਣ ਲਈ ਜਦੋਂ 2018 ਦੇ ਪਹਿਲੇ ਦਿਨ ਅਣਗਿਣਤ ਦਲਿਤ ਸੰਗਠਨਾਂ ਦੇ ਹਜ਼ਾਰਾਂ ਲੋਕ ਕੋਰੇਗਾਂਵ ਭੀਮ ਵਿੱਚ ਇਕੱਠਾ ਹੋਣਗੇ ਤਾਂ ਉਹ ਈਸਟ ਇੰਡੀਆ ਕੰਪਨੀ ਦੀਆਂ ਨਹੀਂ ਸਗੋਂ ਵਿਤਕਰੇ 'ਤੇ ਆਧਾਰਿਤ ਬ੍ਰਾਹਮਣਵਾਦੀ ਪੇਸ਼ਵਾ ਵਿਵਸਥਾ ਦੇ ਖ਼ਿਲਾਫ਼ ਦਲਿਤਾਂ ਦੀ ਫ਼ਤਹਿ ਦਾ ਜਸ਼ਨ ਮਨਾ ਰਹੇ ਹੋਣਗੇ। ਜਾਤੀ ਵਿਤਕਰੇ ਦੇ ਸਬੂਤਇਸ ਜਸ਼ਨ ਵਿੱਚ ਸ਼ਾਮਿਲ ਦਲਿਤ ਨੌਜਵਾਨਾਂ ਲਈ ਦੋ ਸੌ ਸਾਲ ਪੁਰਾਣੇ ਇਤਿਹਾਸ ਦੀ ਸਿਰਫ਼ ਸੰਕੇਤਕ ਅਹਿਮੀਅਤ ਹੀ ਹੋਵੇਗੀ, ਪਰ ਜਾਤੀ ਵਿਤਕਰੇ ਦੇ ਸਬੂਤ ਉਨ੍ਹਾਂ ਨੂੰ ਮੌਜੂਦਾ ਦੌਰ ਦੀਆਂ ਅਸਲੀ ਘਟਨਾਵਾਂ ਤੋਂ ਮਿਲ ਰਹੀਆਂ ਹਨ। ਇਹੀ ਅਸਲੀ ਉਦਾਹਰਨਾਂ ਉਨ੍ਹਾਂ ਨੂੰ ਆਪਣੀ ਸਿਆਸਤ ਤੈਅ ਕਰਨ ਵਿੱਚ ਯਕੀਨਨ ਹੀ ਮਦਦ ਕਰਨਗੇ। Image copyright CLASSIC IMAGE ALAMY ਜਿਵੇਂ ਦਲਿਤ ਨੌਜਵਾਨ ਭੁੱਲਿਆ ਨਹੀਂ ਹੈ ਕਿ ਸਹਾਰਨਪੁਰ ਦੇ ਨੌਜਵਾਨ ਦਲਿਤ ਨੇਤਾ ਚੰਦਰਸ਼ੇਖਰ ਆਜ਼ਾਦ 'ਰਾਵਣ' ਨੂੰ ਅਦਾਲਤ ਤੋਂ ਜ਼ਮਾਨਤ ਮਿਲਦੇ ਹੀ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਅਨਾਥ ਸਰਕਾਰ ਨੇ ਉਨ੍ਹਾਂ ਉੱਤੇ ਰਾਸ਼ਟਰੀ ਸੁਰੱਖਿਆ ਕਨੂੰਨ ਲਾ ਦਿੱਤਾ ਤਾਂਕਿ ਉਹ ਜੇਲ੍ਹ ਤੋਂ ਬਾਹਰ ਨਾ ਆ ਸਕੇ। 'ਸੌਂਕਣ' ਤੋਂ ਪਿੱਛਾ ਛੁਡਾਉਣ ਦੇ 33 ਤਰੀਕੇ !ਸਿਆਸਤ, ਸਮਾਜ ਤੇ ਰਿਸ਼ਤਿਆਂ ’ਤੇ ਜੁਗਨੀ ਦੀ ਟਿੱਪਣੀਪਰ ਦੂਜੇ ਪਾਸੇ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਭਾਜਪਾ ਸਰਕਾਰ ਵਾਲੇ ਸੂਬਿਆਂ ਵਿੱਚ ਪਹਿਲੂ ਖ਼ਾਨ ਦੀ ਹੱਤਿਆ ਦੇ ਜੁਰਮ ਵਿੱਚ ਫੜੇ ਗਏ ਛੇ ਲੋਕਾਂ ਉੱਤੇ ਲੱਗੇ ਇਲਜ਼ਾਮ ਵਾਪਸ ਲੈ ਲਈ ਗਏ ਹਨ। ਦਾਦਰੀ ਦੇ ਮੁਹੰਮਦ ਅਖ਼ਲਾਕ ਦੀ ਹੱਤਿਆ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਇੱਕ ਮੁਲਜ਼ਮ ਦੀ ਮੌਤ ਉੱਤੇ ਦੇਸ਼ ਦੇ ਸੱਭਿਆਚਾਰਕ ਮੰਤਰੀ ਮਹੇਸ਼ ਸ਼ਰਮਾ ਨੇ ਉਸ ਨੂੰ ਸ਼ਹੀਦਾਂ ਵਾਲਾ ਆਦਰ ਦਿੱਤਾ। ਮਹਾਰ ਸੈਨਿਕਾਂ ਦੀ ਫ਼ਤਿਹਰਾਜਸਥਾਨ ਦੇ ਰਾਜਸਮੰਦ ਸ਼ਹਿਰ ਵਿੱਚ ਅਫਰਾਜੁੱਦੀਨ ਨੂੰ ਸ਼ਰੇਆਮ ਕਤਲ ਕਰਨ ਵਾਲੇ ਹਿੰਦੂਤਵ ਸਮਰਥਕ ਸ਼ੰਭੁਲਾਲ ਰੈਗਰ ਦੇ ਬਾਰੇ ਵਿੱਚ ਹੁਣ ਪੁਲਿਸ ਕਹਿ ਰਹੀ ਹੈ ਕਿ ਇਹ ਹੱਤਿਆ ਗ਼ਲਤਫ਼ਹਿਮੀ ਵਿੱਚ ਹੋ ਗਈ। ਬਹਾਦੁਰਗੜ ਦੇ ਕੋਲ ਚੱਲਦੀ ਰੇਲਗੱਡੀ ਵਿੱਚ ਕੁੱਟ-ਕੁੱਟ ਕਰ ਮਾਰੇ ਗਏ ਜੁਨੈਦ ਦੇ ਘਰ ਵਾਲੇ ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਹਨ। ਇਸ ਲਈ ਕੋਰੇਗਾਂਵ ਭੀਮਾ ਵਿੱਚ ਮਹਾਰ ਸੈਨਿਕਾਂ ਦੀ ਫ਼ਤਹਿ ਦੇ ਦੋ ਸੌ ਸਾਲ ਪੂਰੇ ਹੋਣ ਦੇ ਜਸ਼ਨ ਵਿੱਚ ਸ਼ਾਮਿਲ ਹੋ ਕੇ ਦਲਿਤ ਦਰਅਸਲ ਅੱਜ ਦੀ ਸਿਆਸਤ ਵਿੱਚ ਆਪਣੀ ਜਗ੍ਹਾ ਭਾਲਣ ਦੇ ਯਤਨਾਂ ਦੇ ਨਾਲ ਨਾਲ ਬ੍ਰਾਹਮਣਵਾਦੀ ਪੇਸ਼ਵਾ ਵਿਵਸਥਾ ਨੂੰ ਆਦਰਸ਼ ਮੰਨਣ ਵਾਲੇ ਹਿੰਦੂਤਵ-ਵਾਦੀ ਵਿਚਾਰਾਂ ਦਾ ਵਿਰੋਧ ਵੀ ਕਰ ਰਹੇ ਹੋਣਗੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
'ਕਿੰਨਰਾਂ ਤੋਂ ਦੁਆਵਾਂ ਤਾਂ ਲਈਆਂ ਨੇ ਪਰ ਗੁਰੂ ਵਜੋਂ ਪਹਿਲੀ ਵਾਰ ਦੇਖਿਆ' 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46796222 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਲਕਸ਼ਮੀ ਨਾਰਾਇਣ ਤ੍ਰਿਪਾਠੀ ਵਰਗੇ ਕਿੰਨਰ ਗੁਰੂ ਇਸ ਸ਼ੋਭਾ ਯਾਤਰਾ ਨੂੰ ਤਬਦੀਲੀ ਵੱਲ ਇੱਕ ਕਦਮ ਵਜੋਂ ਦੇਖ ਰਹੇ ਹਨ। ਇਲਾਹਾਬਾਦ ਵਿੱਚ ਸ਼ੁਰੂ ਹੋਣ ਵਾਲੇ ਮਹਾਂ ਕੁੰਭ ਤੋਂ ਪਹਿਲਾਂ ਕਿੰਨਰ ਧਰਮ ਗੁਰੂਆਂ ਦੀ ਅਗਵਾਈ ਵਿੱਚ ਇਤਿਹਾਸਕ ਸ਼ੋਭਾ-ਯਾਤਰਾ ਕੱਢੀ ਗਈ ਅਤੇ ਸ਼ਹਿਰ ਨਿਵਾਸੀ ਇਨ੍ਹਾਂ ਧਰਮ ਗੁਰੂਆਂ ਦੇ ਆਸ਼ੀਰਵਾਦ ਹਾਸਲ ਕਰਨ ਪਹੁੰਚੇ।ਇਸ ਬਾਰੇ ਪੇਸ਼ ਹੈ ਫੋਟੋ ਪੱਤਰਕਾਰ ਅੰਕਿਤ ਸ਼੍ਰੀਨਿਵਾਸ ਦੀ ਰਿਪੋਰਟਇਲਾਹਾਬਾਦ ਵਿੱਚ ਕੁੰਭ ਮੇਲਾ 15 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ 4 ਮਾਰਚ ਤੱਕ ਚੱਲੇਗਾ। ਇਹ ਹਿੰਦੂਆਂ ਦਾ ਦੁਨੀਆਂ ਵਿੱਚ ਕਿਤੇ ਵੀ ਹੋਣ ਵਾਲਾ ਸਭ ਤੋਂ ਵੱਡਾ ਇਕੱਠ ਹੈ ਜੋ ਸਦੀਆਂ ਤੋਂ ਕੁਝ ਸਾਲਾਂ ਦੇ ਵਕਫੇ ਦੇ ਬਾਅਦ ਹੁੰਦਾ ਹੈ।ਹਿੰਦੂ ਰਵਾਇਤ ਮੁਤਾਬਕ ਗੰਗਾ ਨਦੀ ਦੇ ਕੰਢੇ ਵਸੇ ਚਾਰ ਸ਼ਹਿਰਾਂ ਵਿੱਚ ਵਾਰੋ-ਵਾਰੀ ਇਹ ਮੇਲਾ ਜੁੜਦਾ ਹੈ। ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਕੁੰਭ ਦੇ ਦਿਨਾਂ ਵਿੱਚ ਗੰਗਾ ਨਦੀ ਦਾ ਇਸ਼ਨਾਨ ਕਰਨ ਨਾਲ ਪਾਪਾਂ ਤੋਂ ਮੁਕਤੀ ਮਿਲਦੀ ਹੈ। ਇਸ ਕਾਰਨ ਲੱਖਾਂ ਸ਼ਰਧਾਲੂ ਤਾਂ ਮਹਿਜ਼ ਇਸ ਇਸ਼ਨਾਨ ਦੇ ਮੰਤਵ ਨਾਲ ਹੀ ਇਸ ਮੇਲੇ ਵਿੱਚ ਪਹੁੰਚਦੇ ਹਨ।ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ 'ਆਪ' ਛੱਡਣ ਤੋਂ ਬਾਅਦ ਸੁਖਪਾਲ ਖਹਿਰਾ ਦਾ ਕੀ ਬਣੇਗਾ?ਹਿੰਦੂ ਧਰਮ ਦੇ 13 ਅਖਾੜਿਆਂ ਦੇ ਸਾਧੂ ਇਸ ਮੇਲੇ ਵਿੱਚ ਆਪਣੇ ਆਖਾੜਾ ਮੁਖੀਆਂ ਦੀ ਅਗਵਾਈ ਵਿੱਚ ਇੱਥੇ ਪਹੁੰਚਦੇ ਹਨ। ਸਜੇ ਹੋਏ ਰਥਾਂ ’ਤੇ ਬੈਠੇ ਇਨ੍ਹਾਂ ਗੁਰੂਆਂ ਦੀਆਂ ਸ਼ੋਭਾ-ਯਾਤਰਾਵਾਂ ਕੁੰਭ ਦੀ ਖ਼ਾਸ ਖਿੱਚ ਹੁੰਦੀਆਂ ਹਨ ਅਤੇ ਲੋਕ ਸਾਧੂਆਂ ਤੇ ਸਾਧਵੀਆਂ ਦੇ ਦਰਸ਼ਨ ਕਰਨ ਪਹੁੰਚਦੇ ਹਨ। ਐਤਵਾਰ ਦੀ ਸ਼ੋਭਾ ਯਾਤਰਾ ਇਨ੍ਹਾਂ ਰਵਾਇਤੀ ਸ਼ੋਭਾ ਯਾਤਰਵਾਂ ਵਰਗੀ ਹੀ ਸੀ ਜਿਵੇਂ— ਬੈਂਡ ਬਾਜਾ, ਊਠ- ਘੋੜੇ ਅਤੇ ਜਾਹੋ-ਜਲਾਲ ਪਰ ਇਸ ਦੀ ਅਗਵਾਈ ਕਰ ਰਹੇ ਗੁਰੂ—ਕਿੰਨਰ ਸਨ।ਇੱਕ ਅਨੁਮਾਨ ਮੁਤਾਬਕ ਭਾਰਤ ਵਿੱਚ ਲਗਪਗ 20 ਲੱਖ ਕਿੰਨਰ ਹਨ ਪਰ ਸੁਪਰੀਮ ਕੋਰਟ ਨੇ ਕਿੰਨਰਾਂ ਨੂੰ ਸਾਲ 2014 ਦੇ ਇੱਕ ਇਤਿਹਾਸਕ ਫੈਸਲੇ ਰਾਹੀਂ ਤੀਸਰੇ ਲਿੰਗ ਦਾ ਦਰਜਾ ਦਿੱਤਾ ਹੈ।ਸਾਲ 2018 ਵਿੱਚ ਸੁਪਰੀਮ ਕੋਰਟ ਨੇ ਬਰਤਾਨਵੀ ਰਾਜ ਦੇ ਇੱਕ ਕਾਨੂੰਨ ਨੂੰ ਦਰਕਿਨਾਰ ਕਰਦਿਆਂ ਹਮਜਿਣਸੀ ਸੈਕਸ ਨੂੰ ਮਾਨਤਾ ਦਿੱਤੀ ਸੀ। ਕਿੰਨਰ ਆਖਾੜੇ ਦੀ ਮਹੰਤ ਲਕਸ਼ਮੀ ਨਾਰਾਇਣ ਤ੍ਰਿਪਾਠੀ ਨੇ ਟ੍ਰਾਂਸਜੈਂਡਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ, "ਇਹ ਸਭ ਮਹੱਤਵਪੂਰਨ ਜਿੱਤਾਂ ਸਨ ਪਰ ਸਾਨੂੰ ਸਮਾਜਿਕ ਮਾਨਤਾ ਦਿਵਾਉਣਾ ਅਤੇ ਕੁੰਭ ਮੇਲੇ ਵਿੱਚ ਸਾਡੀ ਹਾਜ਼ਰੀ ਇਸੇ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।"ਟ੍ਰਾਂਸਜੈਂਡਰ ਲੋਕਾਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਸੰਗਠਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਪ੍ਰਾਚੀਨ ਹਿੰਦੂ ਧਰਮ ਗ੍ਰੰਥਾਂ ਵਿੱਚ ਟ੍ਰਾਂਸਜੈਂਡਰਾਂ ਦਾ ਵਰਨਣ ਮਿਲਦਾ ਹੈ- ਕਈ ਦੇਵੀਆਂ ਅਤੇ ਦੇਵਤੇ ਟ੍ਰਾਂਸਜੈਂਡਰ ਹਨ।ਪਰ ਫਿਰ ਵੀ ਭਾਈਚਾਰਾ ਸਮਾਜ ਤੋਂ ਇੱਕ ਛੇਕੀ ਹੋਈ ਜ਼ਿੰਦਗੀ ਜਿਊਣ ਲਈ ਮਜਬੂਰ ਹੈ ਅਤੇ ਉਨ੍ਹਾਂ ਨੂੰ ਆਪਣੀ ਲਿੰਗਕ ਪਛਾਣ ਕਾਰਨ ਸੰਘਰਸ਼ ਕਰਨਾ ਪੈ ਰਿਹਾ ਹੈ।ਕਿੰਨਰ ਅਖਾੜੇ ਦੇ ਮੈਂਬਰ ਅਥਰਵ, ਆਪਣੇ ਪਹਿਲੇ ਨਾਮ ਨਾਲ ਹੀ ਜਾਣਿਆ ਜਾਣਾ ਚਾਹੁੰਦੇ ਹਨ। ਉਨ੍ਹਾ ਕਿਹਾ, "ਜੇ ਔਰਤਾਂ ਅਤੇ ਮਰਦਾਂ ਲਈ ਵੱਖੋ-ਵੱਖਰੇ 13 ਅਖਾੜੇ ਹੋ ਸਕਦੇ ਹਨ ਤਾਂ ਟ੍ਰਾਂਸਜੈਂਡਰਾਂ ਲਈ ਇੱਕ ਵੱਖਰਾ ਅਖਾੜਾ ਕਿਉਂ ਨਹੀਂ ਹੋ ਸਕਦਾ?" ਪਰ ਇਹ ਰਾਹ ਇੰਨੀ ਸੁਖਾਲੀ ਨਹੀਂ ਹੈ। ਦੂਸਰੇ ਅਖਾੜਿਆਂ ਵਾਲੇ ਇਸ ਨੂੰ ਸਹਿਜਤਾ ਨਾਲ ਸਵੀਕਾਰ ਕਰਨ ਵਾਲੇ ਨਹੀਂ ਹਨ।ਜੂਨਾ ਅਖਾੜਾ 13 ਵਿੱਚੋਂ ਸਭ ਤੋਂ ਵੱਡਾ ਅਖਾੜਾ ਹੈ। ਉਨ੍ਹਾਂ ਦੇ ਬੁਲਾਰੇ ਵਿਦਿਆਨੰਦ ਸਰਸਵਤੀ ਨੇ ਕਿਹਾ, ਕੁੰਭ ਵਿੱਚ ਸਾਰਿਆਂ ਦਾ ਸਵਾਗਤ ਹੈ ਅਤੇ ਅਸੀਂ ਕਿੰਨਰਾਂ ਦਾ ਵੀ ਸਵਾਗਤ ਕਰਦੇ ਹਾਂ ਪਰ ਉਨ੍ਹਾਂ ਨੂੰ ਅਖਾੜੇ ਦੀ ਮਾਨਤਾ ਨਹੀਂ ਦਿੱਤੀ ਜਾ ਸਕਦੀ।""ਜੇ ਕੋਈ ਅਧਿਆਤਮਿਕਤਾ ਦਾ ਪ੍ਰਚਾਰ ਕਰਨਾ ਚਾਹੁੰਦਾ ਹੈ ਤਾਂ ਖ਼ੁਸ਼ੀ ਨਾਲ ਕਰੇ ਪਰ ਉਹ ਕੁਝ ਮਸਲੇ ਸਾਡੇ ’ਤੇ ਛੱਡ ਦੇਣ।’’ ਕੁਝ ਧਾਰਮਿਕ ਆਗੂ ਟ੍ਰਾਂਸਜੈਂਡਰਾਂ ਦੇ ਪੱਖ ਵਿੱਚ ਵੀ ਹਨ।ਇੱਕ ਮੰਦਿਰ ਦੇ ਪੁਜਾਰੀ ਨੇ ਮੈਨੂੰ ਦੱਸਿਆ, "ਹਿੰਦੂ ਧਰਮ ਨੇ ਹਮੇਸ਼ਾ ਟ੍ਰਾਂਸਜੈਂਡਰਾਂ ਨੂੰ ਹਮੇਸ਼ਾ ਮਾਨਤਾ ਦਿੱਤੀ ਹੈ ਅਤੇ ਉਨ੍ਹਾਂ ਦੀ ਹੋਂਦ ਨੂੰ ਸਵੀਕਾਰ ਕੀਤਾ ਹੈ। ਉਹ ਉਹੀ ਮੰਗ ਰਹੇ ਹਨ ਜੋ ਉਨ੍ਹਾਂ ਦਾ ਬਣਦਾ ਹੱਕ ਵੀ ਹੈ। ਅਸੀਂ ਉਨ੍ਹਾਂ ਨੂੰ ਮਨਾਂ ਕਰੀਏ?"ਇਸ ਤੋਂ ਪਹਿਲਾਂ ਟ੍ਰਾਂਸਜੈਂਡਰ ਅਜਿਹੀ ਸ਼ੋਭਾ ਯਾਤਰਾ ਸਾਲ 2016 ਦੇ ਉੱਜੈਨ ਕੁੰਭ ਵਿੱਚ ਕੱਢ ਚੁੱਕੇ ਹਨ। ਅਥਰਵ ਨੇ ਦੱਸਿਆ, "ਇਲਾਹਾਬਾਦ (ਜਿਸ ਦਾ ਨਾਂ ਪ੍ਰਯਾਗਰਾਜ ਹੋ ਗਿਆ ਹੈ) ਵਿੱਚ ਅਜਿਹੀ ਸ਼ੋਭਾ ਯਾਤਰਾ ਇਸ ਲਈ ਖ਼ਾਸ ਹੈ ਕਿਉਂਕਿ ਇਹ ਸ਼ਹਿਰ ਹਿੰਦੂ ਧਰਮ ਦੇ ਸਭ ਤੋਂ ਪਵਿੱਤਰ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਇੱਥੋਂ ਦਾ ਕੁੰਭ ਮੇਲਾ ਦੂਸਰਿਆਂ ਤੋਂ ਵੱਡਾ ਅਤੇ ਸ਼ੁੱਭ ਹੈ।"ਕਿੰਨਰ ਅਖਾੜੇ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਾਲ ਦੇ ਕੁੰਭ ਵਿੱਚ ਥਾਂ ਹਾਸਲ ਕਰਨ ਵਿੱਚ ਦੋ ਸਾਲ ਲੱਗ ਗਏ। ਸਾਰੇ ਇਕੱਠਾਂ ਨੂੰ ਆਪਣੇ ਕੈਂਪ ਲਾਉਣ ਲਈ ਮੇਲੇ ਵਿੱਚ ਥਾਂ ਅਲਾਟ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ, "ਅਸੀਂ ਸਾਡਾ ਵਿਰੋਧ ਕਰਨ ਵਾਲੇ ਅਖਾੜਿਆਂ ਦਾ ਸਵਾਗਤ ਕਰਦੇ ਹਾਂ। ਮੈਨੂੰ ਯਕੀਨ ਹੈ ਕਿ ਇੱਕ ਦਿਨ ਉਹ ਸਮਝ ਲੈਣਗੇ ਕਿ ਹਿੰਦੂ ਧਰਮ ਟ੍ਰਾਂਸਜੈਂਡਰਾਂ ਸਮੇਤ ਸਾਰਿਆਂ ਦਾ ਸਤਿਕਾਰ ਕਰਦਾ ਹੈ।’’"ਫ਼ਿਲਹਾਲ ਸਾਡੀ ਲੜਾਈ ਅਖਾੜੇ ਦੀ ਮਾਨਤਾ ਲੈਣਾ ਨਹੀਂ ਸਗੋਂ ਲੋਕਾਂ ਨੂੰ ਸਾਡੀਆਂ ਧਾਰਮਿਕ, ਅਧਿਆਤਮਿਕ ਅਤੇ ਸਮਾਜਿਕ ਪਛਾਣ ਦਾ ਅਹਿਸਾਸ ਕਰਵਾਉਣਾ ਹੈ। ਲੋਕਾਂ ਦਾ ਇਕੱਠ ਦੇਖ ਕੇ ਸਾਨੂੰ ਲੱਗ ਰਿਹਾ ਹੈ ਕਿ ਅਸੀਂ ਸਹੀ ਹਾਂ।" ਇਲਾਹਾਬਾਦ ਦੇ ਇੱਕ ਨਾਗਰਿਕ ਨੇ ਦੱਸਿਆ, "ਅਸੀਂ ਹਮੇਸ਼ਾ ਟ੍ਰਾਂਸਜੈਂਡਰਾਂ ਦਾ ਸਤਿਕਾਰ ਕੀਤਾ ਹੈ ਅਤੇ ਬੱਚੇ ਦੇ ਜਨਮ ਤੋਂ ਲੈ ਕੇ ਵਿਆਹਾਂ ਤੱਕ ਉਨ੍ਹਾਂ ਤੋਂ ਦੁਆਵਾਂ ਲਈਆਂ ਹਨ।""ਪਰ ਮੈਂ ਉਨ੍ਹਾਂ ਨੂੰ ਗੁਰੂ ਵਜੋਂ ਕਦੇ ਨਹੀਂ ਦੇਖਿਆ ਇਹ ਸਾਡੇ ਲਈ ਇੱਕ ਵਖਰਾ ਅਨੁਭਵ ਹੈ।"ਅਖਾੜੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸ਼ੋਭਾ ਯਾਤਰਾ ਟ੍ਰਾਂਸਜੈਂਡਰਾਂ ਦੇ ਹੱਕਾਂ ਦੀ ਲੜਾਈ ਵਿੱਚ ਇੱਕ ਮੀਲ ਪੱਥਰ ਹੈ। ਫੋਟੋ ਕੈਪਸ਼ਨ ਭਵਾਨੀ ਮਾਂ ਮੁਤਾਬਕ “ਹਜੂਮ ਦੇਖ ਕੇ ਲਗਦਾ ਹੈ ਕਿ ਬਦਲਾਅ ਆ ਸਕਦਾ ਹੈ।” ਇੱਕ ਮੈਂਬਰ ਭਵਾਨੀ ਮਾਂ ਨੇ ਕਿਹਾ, "ਹਜੂਮ ਦੇਖ ਕੇ ਲਗਦਾ ਹੈ ਕਿ ਬਦਲਾਅ ਆ ਸਕਦਾ ਹੈ।""ਮੈਂ ਕਦੇ ਨਹੀਂ ਸੀ ਸੋਚਿਆ ਕਿ ਸਾਨੂੰ ਇੰਨੀ ਹਮਾਇਤ ਮਿਲੇਗੀ। ਕੁੰਭ ਨੇ ਸਾਡੇ ਵਿੱਚ ਉਮੀਦ ਜਗਾਈ ਹੈ ਕਿ ਭਵਿੱਖ ਸਾਡੇ ਲਈ ਕੁਝ ਵਧੀਆ ਲੈ ਕੇ ਆਵੇਗਾ। ਅਸੀਂ ਪੀੜ੍ਹੀਆਂ ਤੋਂ ਅਣਦੇਖੀ,ਸ਼ੋਸ਼ਣ ਅਤੇ ਵੱਖਰੇਵਾਂ ਝੱਲਿਆ ਹੈ, ਇਸ ਲਈ ਇਸ ਹਜੂਮ ਦੀ ਸਾਡੇ ਲਈ ਬਹੁਤ ਅਹਿਮੀਅਤ ਹੈ।"ਇੱਕ ਹੋਰ ਵਿਅਕਤੀ ਨੇ ਦੱਸਿਆ, "ਮੈਨੂੰ ਫ਼ਰਕ ਨਹੀਂ ਪੈਂਦਾ ਕਿ ਗੁਰੂ ਔਰਤ ਹੈ, ਮਰਦ ਹੈ ਜਾਂ ਕਿੰਨਰ ਹੈ। ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਅਜਿਹਾ ਨਹੀਂ ਸੋਚਦੇ ਪਰ ਉਨ੍ਹਾਂ ਦੀ ਸੋਚ ਕੁੰਭ ਆ ਕੇ ਅਤੇ ਕਿੰਨਰ ਅਖਾੜਾ ਦੇਖ ਕੇ ਬਦਲ ਜਾਵੇਗੀ।’’ਇਹ ਵੀ ਪੜ੍ਹੋ:ਇੰਟਰਨੈੱਟ 'ਤੇ ਆਪਣੀ ਬਿਮਾਰੀ ਦਾ ਇਲਾਜ ਲੱਭਣਾ ਕਿੰਨਾ ਸਹੀ ਕਿਹੋ ਜਿਹੇ ਹਨ ਅਨੁਪਮ ਖੇਰ ਦੀ ਫ਼ਿਲਮ ਵਾਲੇ ਮਨਮੋਹਨ ਹਰਿਆਣਾ: ਸਵਾਈਨ ਫਲੂ ਲਈ ਹਾਈ ਅਲਰਟ, ਹੁਣ ਤੱਕ 7 ਮੌਤਾਂ ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕਰਤਾਰ ਸਿੰਘ ਸਰਾਭਾ ਨੂੰ ਜੱਜ ਨੇ ਕਿਹਾ ਸੀ 'ਸਭ ਤੋਂ ਖ਼ਤਰਨਾਕ' 16 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44233086 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright jasvir shetra/bbc ਫੋਟੋ ਕੈਪਸ਼ਨ ਜੱਦੀ ਘਰ 'ਚ ਲੱਗਿਆ ਕਰਤਾਰ ਸਿੰਘ ਸਰਾਭੇ ਦਾ ਬੁੱਤ ਕਰਤਾਰ ਸਿੰਘ ਸਰਾਭਾ ਬਰਤਾਨਵੀ ਸਰਕਾਰ ਖਿਲਾਫ ਚਲਾਈ ਗਈ ਗ਼ਦਰ ਲਹਿਰ ਦਾ ਮੁੱਖ ਹਿੱਸਾ ਸਨ। ਉਨ੍ਹਾਂ ਦਾ ਜਨਮ 24 ਮਈ 1896 ਵਿੱਚ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ ਹੋਇਆ ਸੀ।1912 ਵਿੱਚ ਉਹ ਅਮਰੀਕਾ ਦੇ ਸਾਨ ਫਰਾਂਸਿਸਕੋ ਪੜ੍ਹਨ ਗਏ ਸਨ ਜਿੱਥੇ ਉਹ ਗ਼ਦਰ ਪਾਰਟੀ ਨਾਲ ਜੁੜੇ।1915 ਵਿੱਚ ਭਾਰਤ ਵਿੱਚ ਵਾਪਸ ਆਏ ਅਤੇ ਬਰਤਾਨਵੀ ਸਰਕਾਰ ਖਿਲਾਫ਼ ਗਦਰ ਦੀ ਤਿਆਰੀ ਕਰਨ ਲੱਗੇ ਪਰ ਸਰਕਾਰ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਪਤਾ ਲੱਗ ਗਿਆ ਅਤੇ 16 ਨਵੰਬਰ 1915 ਵਿੱਚ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈਇਹ ਵੀ ਪੜ੍ਹੋ:ਉਸ 'ਮੈਰਿਜ ਪੈਲੇਸ' ਦੀ ਖ਼ਾਸੀਅਤ ਜਿੱਥੇ ਹੋਇਆ ਰਣਵੀਰ-ਦੀਪਿਕਾ ਦਾ ਵਿਆਹਦਾੜ੍ਹੀ ਨਾਲ ਇਨ੍ਹਾਂ ਸਰਕਾਰਾਂ ਦੀ 'ਦੁਸ਼ਮਣੀ' ਕਿਉਂ ਹੈ ਉਹ ਕਾਰਨ ਜਿਨ੍ਹਾਂ ਕਰਕੇ ਹੁੰਦਾ ਹੈ ਫੇਫੜੇ ਦਾ ਕੈਂਸਰਕਰਤਾਰ ਸਿੰਘ ਸਰਾਭਾ ਦੇ ਪੂਰੇ ਜੀਵਨ ਬਾਰੇ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨੇ ਇਤਿਹਾਸਕਾਰ ਹਰੀਸ਼ ਪੁਰੀ ਨਾਲ ਗੱਲਬਾਤ ਕੀਤੀ ਅਤੇ ਉਸੇ ਗੱਲਬਾਤ 'ਤੇ ਆਧਾਰਿਤ ਹੈ ਕਰਤਾਰ ਸਿੰਘ ਸਰਾਭਾ ਬਾਰੇ ਇਹ ਜਾਣਕਾਰੀ।1. ਕਰਤਾਰ ਸਿੰਘ ਸਰਾਭਾ ਦੀ ਸ਼ਖਸ਼ੀਅਤਕਰਤਾਰ ਸਿੰਘ ਸਰਾਭਾ ਦੀ ਉਮਰ ਕਾਫੀ ਘੱਟ ਸੀ ਜਦੋਂ ਭਾਰਤ ਪਰਤੇ ਸੀ। ਕਰਤਾਰ ਸਿੰਘ ਦੀ ਵਚਨਬੱਧਤਾ ਅਤੇ ਜਜ਼ਬਾ ਕਾਫੀ ਪ੍ਰਭਾਵ ਛੱਡਦਾ ਸੀ। ਗਦਰ ਪਾਰਟੀ ਦੇ ਵੱਡੇ ਆਗੂ ਗ੍ਰਿਫ਼ਤਾਰ ਹੋ ਚੁੱਕੇ ਸੀ ਜੋ ਲੋਕ ਇੱਥੇ ਭਾਰਤ ਆਏ ਸੀ ਉਨ੍ਹਾਂ ਦੇ ਕੰਮ ਨੂੰ ਪੂਰੀ ਤਰੀਕੇ ਨਾਲ ਤੈਅ ਯੋਜਨਾ ਤਹਿਤ ਪੂਰਾ ਕਰਨਾ ਕਰਤਾਰ ਸਿੰਘ ਸਰਾਭਾ ਦੀ ਜ਼ਿੰਮਵਾਰੀ ਸੀ। Image copyright Getty Images ਫੋਟੋ ਕੈਪਸ਼ਨ ਕਰਤਾਰ ਸਿੰਘ ਸਰਾਭਾ ਆਪਣੀ ਭਾਰਤ ਫੇਰੀ ਦੌਰਾਨ ਕਈ ਛਾਉਣੀਆਂ ਵਿੱਚ ਪ੍ਰਚਾਰ ਲਈ ਗਏ ਸੀ ਕਰਤਾਰ ਸਿੰਘ ਵਿੱਚ ਹਿੰਮਤ ਬਹੁਤ ਸੀ ਅਤੇ ਉਨ੍ਹਾਂ ਨੇ ਕਈ ਥਾਂਵਾਂ ਦੀ ਯਾਤਰਾ ਕੀਤੀ ਸੀ। ਉਹ ਲੋਕਾਂ ਦਾ ਇਕੱਠ ਕਰਦੇ ਅਤੇ ਉਨ੍ਹਾਂ ਨੂੰ ਯੋਜਨਾਵਾਂ ਬਾਰੇ ਜਾਣਕਾਰੀ ਦਿੰਦੇ ਸੀ।ਕਰਤਾਰ ਸਿੰਘ ਪੂਰੇ ਤਰੀਕੇ ਨਾਲ ਮੋਬਲਾਈਜ਼ ਸ਼ਖਸ ਸੀ ਅਤੇ ਆਪਣੇ ਸਾਥੀਆਂ ਵਿੱਚ ਉਨ੍ਹਾਂ ਦਾ ਕਾਫੀ ਸਤਕਾਰ ਸੀ ਅਤੇ ਉਹ ਕਿਸੇ ਵੀ ਤਰੀਕੇ ਦੀ ਕੁਰਬਾਨੀ ਦੇਣ ਨੂੰ ਤਿਆਰ ਸਨ।ਜਦੋਂ ਭਗਤ ਸਿੰਘ ਦੇ ਹੱਕ 'ਚ ਬੋਲੇ ਸਨ ਜਿਨਾਹ ਭਗਤ ਸਿੰਘ ਨੂੰ 'ਸ਼ਹੀਦ' ਦਾ ਦਰਜਾ ਕਿਉਂ ਨਹੀਂ ਦੇ ਸਕਦੀ ਪੰਜਾਬ ਸਰਕਾਰਭਗਤ ਸਿੰਘ ਦਾ ਕਾਂਗਰਸ ਨਾਲ ਕੀ ਰਿਸ਼ਤਾ ਸੀ?ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਤਸਵੀਰਾਂ2. ਗ਼ਦਰ ਪਾਰਟੀ ਨਾਲ ਕਿਵੇਂ ਜੁੜੇ?ਜਦੋਂ ਅਮਰੀਕਾ ਵਿੱਚ ਐਸੋਸੀਏਸ਼ਨ ਬਣੀ ਤਾਂ ਉਸ ਵੇਲੇ ਬਾਕੀਆਂ ਦੇ ਨਾਲ ਕਰਤਾਰ ਸਿੰਘ ਸਰਾਭਾ ਵੀ ਉੱਥੇ ਸੀ। ਭਾਵੇਂ ਉਸ ਵੇਲੇ ਉਹ ਮੁੱਖ ਲੀਡਰਾਂ ਵਿੱਚ ਨਹੀਂ ਸੀ ਪਰ ਫਿਰ ਵੀ ਲਾਲਾ ਹਰਦਿਆਲ ਨੇ ਸਰਾਭਾ ਬਾਰੇ ਬਾਕੀ ਲੋਕਾਂ ਨੂੰ ਦੱਸਿਆ ਸੀ।ਇਹ ਗੱਲ ਉਸ ਵੇਲੇ ਦੀ ਹੈ ਜਦੋਂ ਗ਼ਦਰ ਪਾਰਟੀ ਦੀ ਨੀਂਹ ਰੱਖੀ ਗਈ ਸੀ। ਲਾਲਾ ਹਰਦਿਆਲ ਨੇ ਉੱਥੇ ਦੱਸਿਆ ਕਿ ਕਰਤਾਰ ਸਿੰਘ ਅਤੇ ਜਗਤ ਰਾਮ ਨੇ ਸਟਾਕਟਨ ਦੇ ਨੇੜੇ ਇੱਕ ਅਜਿਹੀ ਮੀਟਿੰਗ ਦਾ ਪ੍ਰਬੰਧ ਕੀਤਾ ਹੈ ਜਿੱਥੇ ਉਨ੍ਹਾਂ ਨੇ ਹਿੰਦੁਸਤਾਨ ਤੋਂ ਆਏ ਪ੍ਰਵਾਸੀਆਂ ਵਿਚਾਲੇ ਸਿਆਸੀ ਚੇਤਨਾ ਦਾ ਮੁੱਢ ਬੰਨਿਆ ਸੀ। Image copyright VANCOUVER PUBLIC LIBRARY ਫੋਟੋ ਕੈਪਸ਼ਨ 1914 ਵਿੱਚ ਕੈਨੇਡਾ ਤੋਂ ਭਾਰਤ ਪਹੁੰਚੇ ਕੌਮਾਗਾਟਾਮਾਰੂ ਜਹਾਜ਼ ਦੇ ਯਾਤਰੀਆਂ ਨੂੰ ਵੀ ਕੋਲਕਤਾ ਵਿੱਚ ਪੁੱਛਗਿੱਛ ਤੇ ਪਛਾਣ ਲਈ ਕਾਫੀ ਦੇਰ ਰੋਕਿਆ ਸੀ ਲਾਲਾ ਹਰਦਿਆਲ ਨੂੰ ਇਹ ਅਹਿਸਾਸ ਸੀ ਕਿ ਇਹ ਨੌਜਵਾਨ ਮੁੰਡਾ ਕਾਫੀ ਹਿੰਮਤੀ ਹੈ। ਇਸ ਨਾਲ ਸਾਰਿਆਂ ਨੂੰ ਇਹ ਸਮਝ ਆ ਚੁੱਕੀ ਸੀ ਕਿ ਲਾਲਾ ਹਰਦਿਆਲ ਦੇ ਕੰਮ ਸ਼ੁਰੂ ਕਰਦਿਆਂ ਹੀ ਕਰਤਾਰ ਸਿੰਘ ਸਰਾਭਾ ਇੱਕ ਅਹਿਮ ਰੋਲ ਅਦਾ ਕਰਨਗੇ।ਜਦੋਂ ਗ਼ਦਰ ਅਖ਼ਬਾਰ ਦੀ ਛਪਾਈ ਸ਼ੁਰੂ ਹੁੰਦੀ ਹੈ ਉਸ ਵਿੱਚ ਲਾਲਾ ਹਰਦਿਆਲ ਦੇ ਨਾਲ ਸਭ ਤੋਂ ਪਹਿਲੇ ਬੰਦਿਆਂ ਵਿੱਚ ਜਗਤ ਰਾਮ, ਕਰਤਾਰ ਸਿੰਘ ਸਰਾਭਾ ਤੇ ਅਮਰ ਸਿੰਘ ਰਾਜਪੂਤ ਸ਼ਾਮਿਲ ਸਨ।ਕਰਤਾਰ ਸਿੰਘ ਸਰਾਭਾ ਦੇ ਸਾਰੇ ਸਾਥੀਆਂ ਦਾ ਕਹਿਣਾ ਸੀ ਕਿ ਉਹ ਕਾਫੀ ਮਿਹਨਤੀ ਅਤੇ ਸਿਦਕੀ ਸੀ। ਉਨ੍ਹਾਂ ਮੁਤਾਬਿਕ ਕਰਤਾਰ ਸਿੰਘ ਸਰਾਭਾ ਕਾਫੀ ਮਖੌਲੀਆ ਅਤੇ ਹਸਮੁੱਖ ਸੀ ਇਸ ਲਈ ਲੋਕਾਂ ਨੂੰ ਸਰਾਭਾ ਨਾਲ ਪਿਆਰ ਵੀ ਬਹੁਤ ਸੀ ਅਤੇ ਲੋਕ ਉਨ੍ਹਾਂ ਦੀ ਕਦਰ ਵੀ ਕਰਦੇ ਸੀ।ਭਗਤ ਸਿੰਘ ਦੀ ਜ਼ਿੰਦਗੀ ਦੇ ਅਖ਼ੀਰਲੇ 12 ਘੰਟੇ85 ਸਾਲ ਬਾਅਦ ਕਿਵੇਂ ਲੱਭੀ ਗਈ ਭਗਤ ਸਿੰਘ ਦੀ ਪਿਸਤੌਲ?3. ਭਾਰਤ ਵਿੱਚ ਲਹਿਰ ਬਾਰੇ ਭੂਮਿਕਾਬਰਤਾਨਵੀ ਸਰਕਾਰ ਨੇ ਇੱਕ ਆਰਡੀਨੈਂਸ ਪਾਸ ਕਰਕੇ ਵਿਦੇਸ਼ ਤੋਂ ਆਉਂਦੇ ਭਾਰਤੀਆਂ ਦੀ ਜਾਂਚ ਨੂੰ ਜ਼ਰੂਰੀ ਕਰ ਦਿੱਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਅਜਿਹਾ ਕੋਈ ਭਾਰਤੀ ਆਜ਼ਾਦ ਨਾ ਘੁੰਮੇ ਜਿਸਦਾ ਕੋਈ ਸਿਆਸੀ ਮੁੱਦਾ ਹੋਵੇ। ਇਸ ਲਈ ਕੋਲਕਤਾ ਦੇ ਬੰਦਰਗਾਹ 'ਤੇ ਜਦੋਂ ਜਹਾਜ਼ ਪਹੁੰਚਦਾ ਤਾਂ ਸਾਰੇ ਭਾਰਤੀਆਂ ਦੀ ਜਾਂਚ ਹੁੰਦੀ ਸੀ। Image copyright Elvis ਫੋਟੋ ਕੈਪਸ਼ਨ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਦੇ ਸੀ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਸੀਆਈਡੀ ਕੋਲ ਸਾਰੀ ਜਾਣਕਾਰੀ ਹੁੰਦੀ ਸੀ ਕਿਉਂਕਿ ਗ਼ਦਰ ਪਾਰਟੀ ਨਾਲ ਜੁੜੇ ਲੋਕ ਖੁੱਲ੍ਹੇਆਮ ਆਪਣੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਦੱਸਦੇ ਸੀ।ਇਸ ਲਈ ਜਦੋਂ ਵੀ ਜਹਾਜ਼ ਉਤਰਦਾ ਸੀ ਤਾਂ ਉਹ ਅਜਿਹੇ ਭਾਰਤੀਆਂ ਨੂੰ ਫੜ੍ਹ ਲੈਂਦੇ ਸੀ ਪਰ ਫਿਰ ਵੀ ਕਾਫੀ ਗ਼ਦਰੀ ਲੋਕ ਬਚਦੇ ਬਚਾਉਂਦੇ ਪੰਜਾਬ ਵੱਲ ਪਹੁੰਚ ਗਏ ਸੀ। ਉਨ੍ਹਾਂ ਸਾਰਿਆਂ ਨੂੰ ਇਕੱਠੇ ਕਰਨਾ ਅਤੇ ਜਥੇਬੰਦ ਕਰਨਾ ਕਰਤਾਰ ਸਿੰਘ ਸਰਾਭਾ ਦਾ ਕੰਮ ਸੀ।ਭਾਰਤ ਪਹੁੰਚ ਕੇ ਕਰਤਾਰ ਸਿੰਘ ਸਰਾਭਾ ਕੋਲ ਸਭ ਤੋਂ ਵੱਡੀ ਸਮੱਸਿਆ ਸੀ ਕਿ ਉਹ ਕਰਨ ਕੀ। Image copyright jasvir shetra/BBC ਫੋਟੋ ਕੈਪਸ਼ਨ ਪਿੰਡ ਸਰਾਭਾ ਵਿੱਚ ਕਰਤਾਰ ਸਿੰਘ ਦਾ ਜੱਦੀ ਪਿੰਡ ਉਨ੍ਹਾਂ ਦੇ ਕੋਲ ਪੈਸੇ ਸਨ ਅਤੇ ਨਾ ਹੀ ਲੜਨ ਵਾਸਤੇ ਹਥਿਆਰ ਸਨ ਅਤੇ ਨਾ ਹੀ ਕੋਈ ਪ੍ਰੇਰਨਾ ਦੇਣ ਵਾਲਾ ਸਾਹਿਤ ਜਾਂ ਸੰਪਕਰ ਕਰਨ ਦਾ ਕੋਈ ਢਾਂਚਾ ਮੌਜੂਦ ਸੀ ਇਸ ਲਈ ਸਾਰੀ ਯੋਜਨਾ ਕਰਤਾਰ ਸਿੰਘ ਨੂੰ ਹੀ ਬਣਾਉਣੀ ਪੈਂਦੀ ਸੀ।ਭਾਵੇਂ ਬੰਗਾਲ ਦੇ ਇਨਕਲਾਬੀਆਂ ਕੋਲ ਪਹੁੰਚ ਕਰਨੀ ਹੋਵੇ, ਜਾਂ ਰਾਸ਼ ਬਿਹਾਰੀ ਬੋਸ ਵਰਗੇ ਇਨਕਲਾਬੀਆਂ ਨੂੰ ਪੰਜਾਬ ਲਿਆਉਣ ਹੋਵੇ ਜਾਂ ਇਹ ਫੈਸਲਾ ਕਰਨਾ ਹੋਵੇ ਕਿ ਫੰਡ ਇਕੱਠਾ ਕਰਨ ਦੇ ਲਈ ਕੁਝ ਅਮੀਰ ਲੋਕਾਂ ਦੇ ਘਰਾਂ ਵਿੱਚ ਡਕੈਤੀਆਂ ਕੀਤੀਆਂ ਜਾਣ, ਇਹ ਸਾਰੇ ਫੈਸਲੇ ਕਰਤਾਰ ਸਿੰਘ ਸਰਾਭਾ ਵੱਲੋਂ ਹੀ ਲਏ ਗਏ ਸਨ।ਹਥਿਆਰਾਂ ਦੀ ਖਰੀਦ ਕਿੱਥੋਂ ਹੋ ਸਕਦੀ ਹੈ ਜਾਂ ਹਥਿਆਰਾਂ ਜਾਂ ਬੰਬ ਕਿਵੇਂ ਬਣਾਏ ਜਾ ਸਕਦੇ ਹੈ ਇਹ ਸਾਰੇ ਫੈਸਲੇ ਕਰਤਾਰ ਸਿੰਘ ਸਰਾਭਾ ਵੱਲੋਂ ਹੀ ਕੀਤੇ ਕੀਤੇ ਜਾ ਰਹੇ ਸੀ। ਗਦਰ ਲਹਿਰ ਨਾਲ ਜੁੜੇ ਸਾਰੇ ਲੋਕ ਸਹੀ ਜਾਣਕਾਰੀ ਤੇ ਸਰੋਤਾਂ ਲਈ ਕਰਤਾਰ ਸਿੰਘ 'ਤੇ ਹੀ ਨਿਰਭਰ ਸਨ। 4. ਸਾਵਰਕਰ ਨੂੰ ਕਿਉਂ ਮੰਨਦੇ ਸੀ ਆਦਰਸ਼?ਗਦਰ ਮੂਵਮੈਂਟ ਦੀ ਸ਼ੁਰੂਆਤੀ ਸੋਚ ਵੀਡੀ ਸਾਵਰਕਰ ਦੀ ਕਿਤਾਬ ਵਾਰ ਆਫ ਇੰਡੀਪੈਨਡੈਂਸ 1857 'ਤੇ ਆਧਿਰਤ ਹੈ। ਉਸ ਕਿਤਾਬ ਵਿੱਚ ਦੱਸਿਆ ਗਿਆ ਸੀ ਕਿ ਹਰ ਫਿਰਕੇ ਦੇ ਲੋਕਾਂ ਨੇ ਖੁਦ ਨੂੰ ਅੰਗਰੇਜ਼ਾਂ ਦੇ ਖਿਲਾਫ ਜਥੇਬੰਦ ਕੀਤਾ ਸੀ ਅਤੇ ਇਹ ਪਹਿਲਾ ਕਦਮ ਸੀ ਅਤੇ ਹੁਣ ਦੂਜੇ ਕਦਮ ਦੀ ਲੋੜ ਹੈ।1857 ਦੇ ਗਦਰ ਦੇ ਨਾਇਕਾਂ ਦਾ ਜ਼ਿਕਰ ਗ਼ਦਰ ਦੇ ਸਾਹਿਤ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਇਸ ਲਈ ਸਾਵਰਕਰ ਉਨ੍ਹਾਂ ਦੇ ਲਈ ਉਹ ਸ਼ਖਸ ਸੀ ਜਿਸਨੇ ਇਹ ਕਿਤਾਬ ਲਿਖੀ ਸੀ ਅਤੇ ਲਾਲਾ ਹਰਦਿਆਲ ਉਸ ਤੋਂ ਕਾਫੀ ਪ੍ਰਭਾਵਿਤ ਸਨ।ਲਾਜ਼ਮੀ ਤੌਰ 'ਤੇ ਉਸ ਵੇਲੇ ਸਾਵਰਕਰ ਇੱਕ ਮੰਨੇ-ਪਰਮੰਨੇ ਇਨਕਲਾਬੀ ਸਨ। ਭਾਵੇਂ ਬਾਅਦ ਵਿੱਚ ਸਾਵਰਕਰ ਦੇ ਵਿਚਾਰ ਬਦਲੇ ਉਹ ਹਿੰਦੁਤਵ ਦੇ ਸਕੌਲਰ ਬਣੇ। ਉਨ੍ਹਾਂ ਨੇ ਅੰਗਰੇਜ਼ਾਂ ਤੋਂ ਮੁਆਫੀ ਮੰਗੀ ਪਰ ਇਹ ਕਹਾਣੀ ਬਾਅਦ ਦੀ ਹੈ। ਗਦਰ ਮੂਵਮੈਂਟ ਵੇਲੇ ਉਨ੍ਹਾਂ ਦੀ ਕਾਫੀ ਇੱਜ਼ਤ ਸੀ। ਸਾਵਰਕਰ ਦੇ ਸਾਹਿਤ ਨਾਲ ਉਹ ਕਾਫੀ ਪ੍ਰਭਾਵਿਤ ਸਨ ਅਤੇ ਉਸ ਕਿਤਾਬ ਦੇ ਹਿੱਸੇ ਕਿਸ਼ਤਾਂ ਵਿੱਚ ਗ਼ਦਰ ਅਖ਼ਬਾਰ ਵਿੱਚ ਵੀ ਛਪਦੇ ਸਨ।5. 'ਫਿਰ ਜਨਮ ਲੈ ਕੇ ਲੜਾਂਗਾ'ਲਾਹੌਰ ਕਾਂਸਪਰੇਸੀ ਕੇਸ ਤਹਿਤ ਕਰਤਾਰ ਸਿੰਘ ਸਰਾਭਾ ਸਣੇ 24 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ 17 ਲੋਕਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ ਸੀ। ਜੱਜ ਨੇ ਕਰਤਾਰ ਸਿੰਘ ਸਰਾਭਾ ਨੂੰ ਵੀ ਕਿਹਾ, "ਜੇ ਤੂੰ ਮੁਆਫੀ ਮੰਗ ਲਏ ਤਾਂ ਅਸੀਂ ਤੇਰੀ ਸਜ਼ਾ ਮੁਆਫ ਕਰ ਸਕਦੇ ਹਾਂ ਕਿਉਂਕਿ ਤੇਰੀ ਉਮਰ ਵੀ ਛੋਟੀ ਹੈ।'' ਤਾਂ ਕਰਤਾਰ ਸਿੰਘ ਸਰਾਭਾ ਨੇ ਕਿਹਾ, "ਮੈਂ ਤਾਂ ਇਸੇ ਕੰਮ ਲਈ ਇੱਥੇ ਆਇਆ ਹਾਂ ਅਤੇ ਜੇ ਮਰਾਂ ਵੀ ਤਾਂ ਮੇਰੀ ਇੱਛਾ ਹੈ ਕਿ ਫਿਰ ਜਨਮ ਲੈ ਕੇ ਭਾਰਤ ਦੀ ਆਜ਼ਾਦੀ ਲਈ ਲੜਾਂ ਤੇ ਫਿਰ ਆਪਣੀ ਜਾਨ ਦੇਵਾਂ।''ਜੱਜ ਨੇ ਵੀ ਕਿਹਾ ਸੀ ਕਿ ਇਸ ਕੇਸ ਦੇ 61 ਮੁਲਜ਼ਮਾਂ ਵਿੱਚੋਂ ਸਭ ਤੋਂ ਖ਼ਤਰਨਾਕ ਕਰਤਾਰ ਸਿੰਘ ਸਰਾਭਾ ਹੈ ਇਸ ਲਈ ਉਸਦੀ ਫਾਂਸੀ ਦੀ ਸਜ਼ਾ ਮੁਆਫ ਨਹੀਂ ਕੀਤੀ ਜਾ ਸਕਦੀ। ਇਸੇ ਕਾਰਨ ਕਰਕੇ ਕਰਤਾਰ ਸਿੰਘ ਨੂੰ ਫਾਂਸੀ ਦਿੱਤੀ ਗਈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਿਛਲੇ ਹਫ਼ਤੇ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਫਲਾਈਟ ਦੀ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਅਤੇ ਤਿੰਨ ਮੁਸਾਫ਼ਰ ਜ਼ਖਮੀ ਹੋ ਗਏ। ਅਜਿਹਾ ਹੀ ਇੱਕ ਹਾਦਸਾ ਸਾਊਥ ਵੈਸਟ ਏਅਰਲਾਈਂਸ ਵਿੱਚ ਵਾਪਰਿਆ ਸੀ। ਦੇਖੋ ਫਲਾਈਟ ਦੌਰਾਨ ਦਿੱਤੇ ਸੁਰੱਖਿਆ ਨੇਮਾਂ ਵੱਲ ਧਿਆਨ ਦੇਣਾ ਕਿਉਂ ਜ਼ਰੂਰੀ ਹੈ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਲੂ ਵ੍ਹੇਲ ਗੇਮ ਤੋਂ ਬਾਅਦ ਜਾਨਲੇਵਾ ਮੋਮੋ ਚੈਲੇਂਜ ਤੋਂ ਇੰਜ ਬਚੋ 2 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45382507 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright UIDI / ਫੋਟੋ ਕੈਪਸ਼ਨ ਮੋਮੋ ਚੈਲੇਂਜ ਲਈ ਮੈਸੇਜ ਭੇਜਣ ਵਾਲਾ ਸ਼ਖਸ ਆਪਣੀ ਤਸਵੀਰ ਵਜੋਂ ਡਰਾਉਣੀ ਤਸਵੀਰ ਭੇਜਦਾ ਹੈ ਇੱਕ ਡਰਾਉਣੀ ਤਸਵੀਰ, ਦੋ ਵੱਡੀਆਂ-ਵੱਡੀਆਂ ਅੱਖਾਂ, ਪੀਲਾ ਰੰਗ, ਡਰਾਉਣੀ ਮੁਸਕਰਾਹਟ ਤੇ ਟੇਢੀ ਨੱਕ। ਵਟੱਸਐਪ ਮੈਸੇਜ 'ਤੇ ਕਿਸੇ ਅਣਜਾਨ ਨੰਬਰ ਤੋਂ ਇਹ ਤਸਵੀਰ ਆਏ ਤਾਂ ਸਭਲ ਜਾਓ, ਜਵਾਬ ਨਾ ਦਿਉ। ਦਰਅਸਲ ਇਹ ਤਸਵੀਰ ਇੱਕ ਗੈਮ ਚੈਲੇਂਜ ਦਾ ਹਿੱਸਾ ਹੋ ਸਕਦੀ ਹੈ ਜੋ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਹੈ।ਇਸ ਗੇਮ-ਚੈਲੇਂਜ ਦਾ ਨਾਮ ਹੈ - ਮੋਮੋ ਚੈਲੇਂਜ। ਇਹ ਇੱਕ ਮੋਬਾਈਲ ਗੇਮ ਹੈ ਜੋ ਸਾਡੇ ਦਿਮਾਗ ਨਾਲ ਖੇਡਦੀ ਹੈ, ਡਰ ਦਾ ਮਹੌਲ ਬਣਾਉਂਦੀ ਹੈ ਤੇ ਫਿਰ ਜਾਨ ਲੈ ਲੈਂਦੀ ਹੈ।ਭਾਰਤ ਵਿੱਚ ਇਹ ਗੇਮ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਹੈ।ਇਹ ਵੀ ਪੜ੍ਹੋ:'ਬਾਦਲਾਂ ਨੇ ਪੰਥ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ'ਹਾਊਸ ਅਰੈਸਟ, ਸਰਚ ਵਾਰੰਟ ਤੇ ਅਰੈਸਟ ਵਾਰੰਟ ਕੀ ਹੁੰਦੇ ਨੇ'ਅੱਜ ਅੱਖ ਮਾਰਨ 'ਤੇ ਇਤਰਾਜ਼ ਹੈ ਕੱਲ੍ਹ ਕੁੜੀਆਂ ਦੇ ਹੱਸਣ 'ਤੇ ਹੋਵੇਗਾ'ਮਾਮਲਾ ਰਾਜਸਥਾਨ ਦੇ ਅਜਮੇਰ ਦੀ ਇੱਕ ਵਿਦਿਆਰਥਣ ਦੀ ਖੁਦਕੁਸ਼ੀ ਨਾਲ ਜੁੜਿਆ ਹੋਇਆ ਹੈ। 10ਵੀਂ ਜਮਾਤ ਦੀ ਵਿਦਿਆਰਥਣ ਨੇ ਇਸੇ ਸਾਲ 31 ਜੁਲਾਈ ਨੂੰ ਖੁਦਕੁਸ਼ੀ ਕਰ ਲਈ ਸੀ। ਬੱਚੀ ਦੇ ਘਰਵਾਲਿਆਂ ਦਾ ਕਹਿਣਾ ਹੈ ਕਿ ਉਸ ਦਾ ਫੋਨ ਦੇਖਣ 'ਤੇ ਪਤਾ ਲੱਗਿਆ ਕਿ ਉਸ ਦੀ ਮੌਤ ਮੋਮੋ ਚੈਲੇਂਜ ਕਾਰਨ ਹੋਈ ਸੀ। Image Copyright @Ajmer_Police @Ajmer_Police Image Copyright @Ajmer_Police @Ajmer_Police ਹਾਲਾਂਕਿ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਅਜਮੇਰ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਕਿਹਾ ਹੈ, "ਮੀਡੀਆ ਵਿੱਚ ਚੱਲ ਰਿਹਾ ਹੈ ਕਿ ਉਹ ਬੱਚੀ ਮੋਮੋ ਗੇਮ ਖੇਡਦੀ ਸੀ। ਅਸੀਂ ਇਸੇ ਬਿੰਦੂ 'ਤੇ ਜਾਂਚ ਕਰ ਰਹੇ ਹਾਂ।" ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਜਾਨਲੇਵਾ 'ਮੋਮੋ ਚੈਲੇਂਜ' ਹੈ ਕੀ?ਮੋਮੋ ਚੈਲੇਂਜ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹੋਏ 19 ਅਗਸਤ ਨੂੰ ਅਜਮੇਰ ਪੁਲਿਸ ਨੇ ਟਵਿੱਟਰ ਤੇ ਲਿਖਿਆ, "ਮੋਮੋ ਚੁਣੌਤੀ ਨਾਮ ਤੋਂ ਇੱਕ ਹੋਰ ਇੰਟਰਨੈੱਟ ਚੁਣੌਤੀ ਨੌਜਵਾਨਾਂ ਦੇ ਦਿਮਾਗ ਨਾਲ ਛੇੜਚਾੜ ਕਰ ਰਹੀ ਹੈ। "ਇਸ ਗੇਮ ਰਾਹੀਂ ਲੋਕਾਂ ਨੂੰ ਅਣਜਾਨ ਨੰਬਰ ਨਾਲ ਸੰਪਰਕ ਕਰਨ ਅਤੇ ਆਪਣੀ ਨਿੱਜੀ ਜਾਣਕਾਰੀ ਜਨਤਕ ਕਰਨ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਮੇਰ ਪੁਲਿਸ ਆਪਣੇ ਨਾਗਰਿਕਾਂ ਨੂੰ ਬੇਨਤੀ ਕਰਦੀ ਹੈ ਕਿ ਇਨ੍ਹਾਂ ਚੁਣੌਤੀਆਂ ਵਿੱਚ ਸ਼ਾਮਿਲ ਨਾ ਹੋਵੋ।" Image Copyright @Ajmer_Police @Ajmer_Police Image Copyright @Ajmer_Police @Ajmer_Police ਇਸ ਤੋਂ ਪਹਿਲਾਂ 18 ਅਗਸਤ ਨੂੰ ਮੁੰਬਈ ਪੁਲਿਸ ਨੇ ਵੀ #NoNoMoMo #MomoChallenge ਨਾਲ ਟਵੀਟ ਕੀਤਾ ਸੀ। Image Copyright @MumbaiPolice @MumbaiPolice Image Copyright @MumbaiPolice @MumbaiPolice ਲੋਕਾਂ ਨੂੰ ਇਸ ਚੁਣੌਤੀ ਨੂੰ ਮਨਜ਼ੂਰ ਨਾ ਕਰਨ ਦੀ ਸਲਾਹ ਦਿੰਦਿਆਂ ਮੁੰਬਈ ਪੁਲਿਸ ਨੇ ਟਵੀਟ ਕਰਕੇ ਲਿਖਿਆ ਹੈ ਕਿ ਅਣਜਾਨ ਨੰਬਰ ਤੋਂ ਦੂਰ ਰਹੋ। ਇਸ ਦੀ ਸੂਚਨਾ 100 ਨੰਬਰ 'ਤੇ ਦਿਉ। ਕੀ ਹੈ ਮੋਮੋ ਚੈਲੇਂਜ?ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਾਉਣ ਵਾਲੇ ਨੂੰ ਇਸ ਖੇਡ ਵਿੱਚ ਅਖੀਰ ਹੈ ਕੀ?ਦਰਅਸਲ ਮੋਮੋ ਚੈਲੇਂਜ ਦੇਣ ਵਾਲਾ ਤੁਹਾਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ 'ਤੇ ਮੈਸੇਜ ਕਰੇਗਾ। ਪਹਿਲਾਂ ਉਹ ਤੁਹਾਡੇ ਨਾਲ ਹਾਈ-ਹੈਲੋ ਕਰਦਾ ਹੈ ਅਤੇ ਹੌਲੀ-ਹੌਲੀ ਗੱਲ ਨੂੰ ਅੱਗੇ ਵਧਾਉਂਦਾ ਹੈ। Image copyright /@MumbaiPolice ਫੋਟੋ ਕੈਪਸ਼ਨ ਮੋਮੋ ਚੈਲੇਂਜ ਦੇਣ ਵਾਲਾ ਤੁਹਾਡੀ ਜਾਣਕਾਰੀ ਲੀਕ ਕਰਨ ਦੀ ਧਮਕੀ ਦਿੰਦਾ ਹੈ ਜੇ ਤੁਸੀਂ ਉਸ ਨੂੰ ਪੁੱਛਦੇ ਹੋ ਕਿ ਉਹ ਕੌਣ ਹੈ ਤਾਂ ਉਹ ਆਪਣਾ ਨਾਮ 'ਮੋਮੋ' ਦੱਸਦਾ ਹੈ। 'ਮੋਮੋ' ਆਪਣੇ ਨਾਮ ਦੇ ਨਾਲ ਇੱਕ ਤਸਵੀਰ ਵੀ ਭੇਜਦਾ ਹੈ।ਤਸਵੀਰ ਡਰਾਉਣੀ ਕੁੜੀ ਵਰਗੀ ਲਗਦੀ ਹੈ ਜਿਸ ਦੀਆਂ ਦੋ ਵੱਡੀਆਂ-ਵੱਡੀਆਂ ਗੋਲ ਅੱਖਾਂ, ਹਲਕਾ ਪੀਲਾ ਰੰਗ ਅਤੇ ਚਿਹਰੇ 'ਤੇ ਡਰਾਉਣੀ ਮੁਸਕਰਾਹਟ ਹੈ। ਇਹ ਵੀ ਪੜ੍ਹੋ:ਬੇਅਦਬੀ ਦੀਆਂ ਘਟਨਾਵਾਂ ਕੌਣ ਤੇ ਕਿਉਂ ਕਰਵਾ ਰਿਹਾ ਹੈਸਿਹਤ ਬੀਮਾ ਕਿਵੇਂ ਦੇ ਸਕਦਾ ਹੈ ਫਾਇਦਾ?ਅਮਰੀਕਾ 50 ਲੱਖ ਲੋਕਾਂ ਨੂੰ ਸਹੂਲਤਾਂ ਤੋਂ ਕਿਉਂ ਕਰਨਾ ਚਾਹੁੰਦਾ ਹੈ ਵਾਂਝਾਉਹ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਉਸ ਦਾ ਨੰਬਰ ਸੇਵ ਕਰ ਲਓ। ਇਸ ਤੋਂ ਬਾਅਦ ਉਹ ਖੁਦ ਨੂੰ ਦੋਸਤ ਬਣਾਉਣ ਲਈ ਕਹਿੰਦਾ ਹੈ।ਜੇ ਤੁਸੀਂ ਉਸ ਨੂੰ ਮਨ੍ਹਾ ਕਰ ਦਿੰਦੇ ਹੋ ਤਾਂ ਉਹ ਤੁਹਾਡੀਆਂ ਨਿੱਜੀ ਜਾਣਕਾਰੀਆਂ ਜਨਤਕ ਕਰਨ ਦੀ ਧਮਕੀ ਦਿੰਦਾ ਹੈ।ਅੱਗੇ ਉਹ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਚੁਣੌਤੀਆਂ ਦਿੰਦਾ ਹੈ ਅਤੇ ਹੋ ਸਕਦਾ ਹੈ ਤੁਹਾਨੂੰ ਖੁਦਕੁਸ਼ੀ ਕਰਨ ਲਈ ਵੀ ਉਕਸਾਏ।ਮੋਮੋ ਚੈਲੇਂਜ ਖਤਰਨਾਕ ਕਿਉਂ ਹੈ? ਮੈਕਸੀਕੋ ਦੀ ਕਰਾਈਮ ਇਨਵੈਸਟੀਗੇਸ਼ਨ ਯੂਨਿਟ ਮੁਤਾਬਕ ਜੇ ਤੁਸੀਂ ਅਣਜਾਨ ਨੰਬਰ ਤੋਂ ਆਏ ਮੈਜੇਸ 'ਤੇ ਮੋਮੋ ਨਾਲ ਗੱਲਬਾਤ ਕਰਦੇ ਹੋ ਤਾਂ ਤੁਹਾਨੂੰ ਪੰਜ ਤਰ੍ਹਾਂ ਦੇ ਖਤਰੇ ਹੋ ਸਕਦੇ ਹਨ।ਨਿੱਜੀ ਜਾਣਕਾਰੀ ਜਨਤਕ ਹੋਣਾਖੁਦਕੁਸੀ ਜਾਂ ਹਿੰਸਾ ਲਈ ਉਕਸਾਉਣਾ ਧਮਕਾਉਣਾਉਗਾਹੀ ਕਰਨਾਸਰੀਰਕ ਅਤੇ ਮਨੋਵਿਗਿਆਨੀ ਤਣਾਅ ਪੈਦਾ ਕਰਨਾਮੋਮੋ ਚੈਲੇਂਜ ਦੀ ਸ਼ੁਰੂਆਤਇਹ ਗੇਮ ਅਮਰੀਕਾ ਤੋਂ ਅਰਜਨਟੀਨਾ, ਫਰਾਂਸ, ਜਰਮਨੀ ਹਰ ਥਾਂ ਫੈਲ ਚੁੱਕੀ ਹੈ। ਇਸ ਦੀ ਦਸਤਕ ਹੁਣ ਭਾਰਤ ਵਿੱਚ ਵੀ ਪਹੁੰਚ ਚੁੱਕੀ ਹੈ। Image copyright /@Ajmer_Police ਫੋਟੋ ਕੈਪਸ਼ਨ ਪੁਲਿਸ ਲਗਾਤਾਰ ਇਸ ਚੈਂਲੇਜ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੀ ਹੈ ਬੀਬੀਸੀ ਮੁੰਡੋ ਵਿੱਚ ਛਪੇ ਲੇਕ ਮੁਤਾਬਕ ਮੋਮੋ ਚੈਲੇਂਜ ਵਿੱਚ ਦਿਖਣ ਵਾਲੀ ਤਸਵੀਰ ਜਪਾਨ ਦੀ ਹੈ।ਮੈਕਸਿਕੋ ਦੇ ਕੰਪਿਊਟਰ ਕਰਾਈਮ ਇਨਵੈਸਟੀਗੇਸ਼ਨ ਯੂਨਿਟ ਮੁਤਾਬਕ ਇਹ ਸਭ ਫੇਸਬੁੱਕ ਤੋਂ ਸ਼ੁਰੂ ਹੋਇਆ ਹੈ। ਇਸ ਗੇਮ ਵਿੱਚ ਲੋਕਾਂ ਨੂੰ ਅਣਜਾਨ ਨੰਬਰ ਤੋਂ ਆਏ ਮੈਸੇਜ 'ਤੇ ਜਵਾਬ ਦੇਣ ਨੂੰ ਕਿਹਾ ਜਾਂਦਾ ਹੈ। ਹਾਲਾਂਕਿ ਇਸ ਨੰਬਰ ਨਾਲ ਇੱਕ ਚਿਤਾਵਨੀ ਵੀ ਹੁੰਦੀ ਹੈ।"ਜੋ ਕੋਈ ਇਸ ਨੰਬਰ 'ਤੇ ਮੋਮੋ ਨੂੰ ਜਵਾਬ ਦਿੰਦਾ ਹੈ ਉਸ ਨੂੰ ਮੋਮੋ ਵੱਲੋਂ ਡਰਾਉਣੇ ਅਤੇ ਹਿੰਸਕ ਮੈਸੇਜ ਭੇਜੇ ਜਾਂਦੇ ਹਨ। ਉਹ ਤੁਹਾਡੀ ਜਾਣਕਾਰੀ ਸ਼ੇਅਰ ਕਰਨ ਦੀ ਧਮਕੀ ਵੀ ਦਿੰਦਾ ਹੈ। Image copyright Instagram/Momosoy ਫੋਟੋ ਕੈਪਸ਼ਨ ਮੋਮੋ ਚੈਲੇਂਜ ਹੁਣ ਤੱਕ ਕਈ ਦੇਸਾਂ ਵਿੱਚ ਫੈਲ੍ਹ ਚੁੱਕਾ ਹੈ ਇਹ ਤਸਵੀਰ ਇੱਕ ਬਰਡ ਵੂਮੈਨ (ਪੰਛੀ ਤਰ੍ਹਾਂ ਦਿਖਣ ਵਾਲੀ ਔਰਤ) ਦੀ ਕਲਾਕ੍ਰਿਤੀ ਹੈ ਜੋ ਸਭ ਤੋਂ ਪਹਿਲਾਂ 2016 ਵਿੱਚ ਭੂਤਾਂ ਦੀ ਇੱਕ ਪ੍ਰਦਰਸ਼ਨੀ ਵਿੱਚ ਲਾਈ ਗਈ ਸੀ। ਇਹ ਫੋਟੋ ਸਭ ਤੋਂ ਪਹਿਲਾਂ ਜਪਾਨ ਦੇ ਇੱਕ ਇੰਸਟਾਗਰਾਮ ਅਕਾਉਂਟ 'ਤੇ ਦਿਖੀ ਸੀ।ਇਹ ਵੀ ਪੜ੍ਹੋ:ਪੰਚਕੂਲਾ 'ਚ 'ਬਲੂ ਵੇਲ' ਬਣੀ ਮੌਤ ਦਾ ਕਾਰਨ ?ਬਲੂ ਵੇਲ ਗੇਮ ਤੋਂ ਬੱਚੇ ਕਿਵੇਂ ਬਚਣ?ਕੀ ਮੋਬਾਈਲ 'ਤੇ ਗੇਮ ਖੇਡਣਾ ਬਿਮਾਰੀ ਹੈ?ਪਿਛਲੇ ਸਾਲ ਵੀ ਇੱਕ ਅਜਿਹਾ ਹੀ ਚੈਲੇਂਜ ਦੇਖਿਆ ਗਿਆ ਸੀ ਜਿਸ ਦਾ ਨਾਮ ਸੀ 'ਬਲੂ ਵੇਲ'। ਮੋਬਾਈਲ, ਲੈਪਟਾਪ ਜਾਂ ਡੈਸਕਟਾਪ 'ਤੇ ਖੇਡੇ ਜਾਣ ਵਾਲੇ ਇਸ ਖੇਡ ਵਿੱਚ ਹਿੱਸਾ ਲੈਣ ਵਾਲੇ ਨੂੰ 50 ਦਿਨਾਂ ਵਿੱਚ 50 ਵੱਖ-ਵੱਖ ਟਾਸਕ ਪੂਰੇ ਕਰਨੇ ਹੁੰਦੇ ਸੀ ਅਤੇ ਹਰ ਟਾਸਕ ਦੇ ਬਾਅਦ ਆਪਣੇ ਹੱਥ ਤੇ ਇੱਕ ਨਿਸ਼ਾਨ ਬਣਾਉਣਾ ਹੁੰਦਾ ਹੈ। ਇਸ ਖੇਡ ਦਾ ਆਖਿਰੀ ਟਾਸਕ ਖੁਦਕੁਸ਼ੀ ਹੁੰਦਾ ਸੀ।ਉਸ ਵੇਲੇ ਦੁਨੀਆਂ ਭਰ ਵਿੱਚ ਕਈ ਬੱਚੇ 'ਬਲੂ ਵੇਲ' ਦਾ ਸ਼ਿਕਾਰ ਹੋਏ ਸਨ। ਭਾਰਤ ਵਿੱਚ ਵੀ ਇਸ ਦੇ ਕੁਝ ਮਾਮਲੇ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਭਾਰਤ ਦੇ ਸਾਰੇ ਸਕੂਲ ਪ੍ਰਿੰਸੀਪਲਾਂ ਦੇ ਨਾਮ ਚਿੱਠੀ ਲਿਖ ਕੇ ਬੱਚਿਆਂ ਨੂੰ ਇਸ ਖੇਡ ਤੋਂ ਦੂਰ ਰੱਖਣ ਦੀ ਸਲਾਹ ਦਿੱਤੀ ਸੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਜਮੀਲਾ ਜਮੀਲ ਕੌਸਮੈਟਿਕ ਕੰਪਨੀ 'ਤੇ ਭੜਕੇ ਤੇ ਕਿਹਾ 'ਤੁਹਾਡੇ ਤੋਂ ਤੁਹਾਡਾ ਪੈਸਾ ਅਤੇ ਇੱਜ਼ਤ ਖੋਹੀ ਜਾ ਰਹੀ ਹੈ' 21 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46942712 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਦਾਕਾਰਾ ਜਮੀਲਾ ਜਮੀਲ ਨੇ ਅਪੀਲ ਕੀਤੀ ਹੈ ਕਿ ਔਰਤਾਂ ਨੂੰ ਸ਼ਰਮਸਾਰ ਕਰਨ ਵਾਲੀਆਂ ਮਸ਼ਹੂਰੀਆਂ ਨਾ ਬਣਾਈਆਂ ਜਾਣ ਬ੍ਰਿਟਿਸ਼ ਅਦਾਕਾਰਾ ਅਤੇ ਮਾਡਲ ਜਮੀਲਾ ਜਮੀਲ ਨੇ ਟਵਿੱਟਰ 'ਤੇ ਬੌਡੀ ਸ਼ੇਮਿੰਗ ਦੀ ਕਰੜੀ ਨਿੰਦਾ ਕੀਤੀ। ਦਰਅਸਲ ਕੌਸਮੈਟਿਕ ਕੰਪਨੀ ਏਵੌਨ ਦੀ ਇੱਕ ਮਸ਼ਹੂਰੀ ਬਾਰੇ ਜਮੀਲਾ ਖੁੱਲ੍ਹ ਕੇ ਬੋਲੀ। ਉਨ੍ਹਾਂ ਲਿਖਿਆ, ''ਹਰ ਕਿਸੇ ਦੀਆਂ ਲੱਤਾ 'ਤੇ ਡਿੰਪਲ ਹੁੰਦੇ ਹਨ, ਔਰਤਾਂ ਦੀ ਉਮਰ ਅਤੇ ਸੈਲਿਊਲਾਈਟ ਨੂੰ ਲੈ ਕੇ ਉਨ੍ਹਾਂ ਨੂੰ ਨੀਵਾਂ ਦਿਖਾਉਣਾ ਬੰਦ ਕੀਤਾ ਜਾਏ। ਇਹ ਬਿਲਕੁਲ ਆਮ ਹੈ।''''ਸਾਡਾ ਓਨ੍ਹਾਂ ਤੋਂ ਡਰਨਾ ਅਤੇ ਉਨ੍ਹਾਂ ਨੂੰ ਠੀਕ ਕਰਨਾ ਬਹੁਤ ਵੱਡੀ ਗਲਤੀ ਹੈ।'' Skip post by @jameelajamil And yet EVERYONE has dimples on their thighs, I do, you do, and the CLOWNS at @Avon_UK certainly do. Stop shaming women about age, gravity and cellulite. They’re inevitable, completely normal things. To make us fear them and try to “fix”them, is to literally set us up for failure pic.twitter.com/78kqu3nHeE— Jameela Jamil (@jameelajamil) 19 ਜਨਵਰੀ 2019 End of post by @jameelajamil ਜਮੀਲਾ ਨੇ ਇਹ ਵੀ ਲਿਖਿਆ, ''ਏਵੌਨ ਨੂੰ ਅਜਿਹੀ ਮਸ਼ਹੂਰੀ ਦੇਣ ਲਈ ਸ਼ਰਮ ਆਉਣੀ ਚਾਹੀਦੀ ਹੈ। ਮੇਰੀ ਟਾਈਮਲਾਈਨ 'ਤੇ ਔਰਤਾਂ ਕਹਿ ਰਹੀਆਂ ਹਨ ਕਿ ਅਜਿਹੀਆਂ ਮਸ਼ਹੂਰੀਆਂ ਕਰਕੇ ਉਨ੍ਹਾਂ ਨੂੰ ਆਪਣੇ ਪ੍ਰੇਮੀਆਂ ਅੱਗੇ ਕੱਪੜੇ ਉਤਾਰਨ ਵਿੱਚ ਸ਼ਰਮ ਆਉਂਦੀ ਹੈ ਜਾਂ ਸਵਿਮ ਸੂਟ ਪਾਉਣ ਵਿੱਚ। ਤੁਹਾਡੇ ਤੋਂ ਤੁਹਾਡਾ ਪੈਸਾ ਅਤੇ ਇੱਜ਼ਤ ਖੋਹੀ ਜਾ ਰਹੀ ਹੈ।'' Skip post 2 by @jameelajamil Shame on @AvonInsider and any publication that allows this sort of abusive advertising. My timeline is full of women saying adverts like these are why they are afraid to be naked in front of lovers, or to wear a swimsuit. You are being robbed of your money and self esteem. 😡 https://t.co/YgNIeKaZVm— Jameela Jamil (@jameelajamil) 19 ਜਨਵਰੀ 2019 End of post 2 by @jameelajamil ਟਵੀਟਸ ਦੀ ਸੀਰੀਜ਼ ਵਿੱਚ ਅੱਗੇ ਉਨ੍ਹਾਂ ਲਿਖਿਆ, ''ਹਰ ਸਰੀਰ ਸੁੰਦਰ ਹੁੰਦਾ ਹੈ, ਤੁਹਾਨੂੰ ਹਰ ਵੇਲੇ ਖੁਦ ਨਾਲ ਨਫਰਤ ਕਰਨ ਲਈ ਕਿਹਾ ਜਾ ਰਿਹਾ ਹੈ।'' Skip post 3 by @jameelajamil Every body is beautiful, unless they have any “flaws” I guess. What a gross abuse of the body positive movement. I want you all to look out for this constant manipulation. Once you see it, you can’t unsee it. It’s everywhere. You are constantly being manipulated to self hate. pic.twitter.com/cUnV8N3lD8— Jameela Jamil (@jameelajamil) 19 ਜਨਵਰੀ 2019 End of post 3 by @jameelajamil ਇਹ ਵੀ ਪੜ੍ਹੋ: ਇਸਰਾਈਲ ਤੇ ਈਰਾਨ ਦੀ ਕੱਟੜ ਦੁਸ਼ਮਣੀ ਦੇ ਇਹ ਹਨ ਕਾਰਨ'ਕੰਮ ਮੈਨੂੰ ਕੇਜਰੀਵਾਲ ਦੇ ਪਸੰਦ ਹਨ ਪਰ ਬੰਦਾ ਮੈਨੂੰ ਖਹਿਰਾ ਚੰਗਾ ਲੱਗਦਾ ਹੈ' ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਇੰਝ ਨੇ ਸਾਂਭਿਆ ਪੈਸਾਜਮੀਲਾ ਦੇ ਇਹਨਾਂ ਟਵੀਟਸ ਤੋਂ ਬਾਅਦ ਏਵੌਨ ਇਨਸਾਈਡਰ ਨੇ ਟਵੀਟ ਕਰਕੇ ਮੁਆਫੀ ਮੰਗੀ। ਉਨ੍ਹਾਂ ਲਿਖਿਆ, ''ਜਮੀਲਾ ਅਸੀਂ ਸਮਝਦੇ ਹਾਂ ਕਿ ਤੁਸੀਂ ਕੀ ਕਹਿ ਰਹੇ ਹੋ, ਸਾਡੇ ਤੋਂ ਗਲਤੀ ਹੋਈ ਹੈ। ਅਸੀਂ ਭਵਿੱਖ ਦੇ ਸਾਰੇ ਮਾਰਕੀਟਿੰਗ ਕੈਮਪੇਨਜ਼ ਤੋਂ ਇਹ ਹਟਾ ਦਿੱਤਾ ਹੈ।''''ਅਸੀਂ ਵੀ ਚਾਹੁੰਦੇ ਹਾਂ ਕਿ ਲੋਕ ਆਪਣੇ ਸਰੀਰਾਂ ਨੂੰ ਪਿਆਰ ਕਰਨ ਅਤੇ ਆਪਣੇ ਬਾਰੇ ਚੰਗਾ ਮਹਿਸੂਸ ਕਰਨ।'' Skip post 4 by @jameelajamil THIS RIGHT HERE IS PROGRESS!!!! Thank you @AvonInsider for listening to us. https://t.co/AJsB4cGqZT— Jameela Jamil (@jameelajamil) 19 ਜਨਵਰੀ 2019 End of post 4 by @jameelajamil ਬੌਡੀ ਸ਼ੇਮਿੰਗ ਹੁੰਦਾ ਕੀ ਹੈ? ਅਕਸਰ ਕੌਸਮੈਟਿਕ ਕੰਪਨੀਆਂ ਆਪਣਾ ਸਮਾਨ ਵੇਚਣ ਲਈ 'ਬੌਡੀ ਸ਼ੇਮਿੰਗ' ਦਾ ਹਥਿਆਰ ਅਪਨਾਊਂਦੀਆਂ ਹਨ। ਬੌਡੀ ਸ਼ੇਮਿੰਗ ਯਾਨੀ ਕਿ ਇੱਕ ਔਰਤ ਦੇ ਸਰੀਰ ਬਾਰੇ ਟਿੱਪਣੀ ਕਰਨਾ, ਉਸਨੂੰ ਅਹਿਸਾਸ ਕਰਵਾਉਣਾ ਕਿ ਉਸਦੇ ਸਰੀਰ ਨਾਲ ਕੁਝ ਗਲਤ ਹੈ। ਕਈ ਐਕਟਰੇਸ ਵੀ ਇਸਦੇ ਬਾਰੇ ਖੁੱਲ੍ਹ ਕੇ ਬੋਲ ਚੁੱਕੀਆਂ ਹਨ ਹਾਲਾਂਕਿ ਕਈ ਵਾਰ ਇਹ ਵੀ ਹੁੰਦਾ ਹੈ ਕਿ ਅਜਿਹੀਆਂ ਮਸ਼ਹੂਰੀਆਂ ਵਿੱਚ ਅਦਾਕਾਰਾਂ ਹੀ ਨਜ਼ਰ ਆਉਂਦੀਆਂ ਹਨ।ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਓਮ ਪੁਰੀ ਜਦੋਂ ਪੰਜਾਬੀ ਬੋਲਣ ਦੇ ਅੰਦਾਜ਼ ਤੋਂ ਬੰਦੇ ਦੇ ਇਲਾਕੇ ਬਾਰੇ ਦੱਸ ਦਿੰਦੇ ਜਤਿੰਦਰ ਮੌਹਰ ਬੀਬੀਸੀ ਪੰਜਾਬੀ ਲਈ 6 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-41650931 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਆਕਰੋਸ਼, ਅਰਧਸੱਤਿਆ ਅਤੇ ਆਰੋਹਣ ਵਰਗੀਆਂ ਸਾਰਥਕ ਫ਼ਿਲਮਾਂ ਵਿੱਚ ਦਮਦਾਰ ਅਦਾਕਾਰੀ ਨਾਲ ਪਛਾਣ ਬਣਾਉਣ ਵਾਲੇ ਓਮ ਪੁਰੀ 6 ਜਨਵਰੀ 2017 ਨੂੰ ਅਲਵਿਦਾ ਕਹਿ ਗਏ ਸਨ। ਮੇਰੀ ਯਾਦਸ਼ਾਹਤ ਵਿੱਚ 27 ਸਤੰਬਰ 2012 ਦਾ ਦਿਨ ਹੈ।ਉਨ੍ਹਾਂ ਦਿਨਾਂ ਵਿੱਚ ਸਾਡੀ ਫ਼ਿਲਮ 'ਸਰਸਾ' ਦੀ ਡਬਿੰਗ ਦਾ ਕੰਮ ਚੱਲ ਰਿਹਾ ਸੀ।ਫ਼ਿਲਮ ਦੇ ਸੂਤਰਧਾਰ ਦੀ ਆਵਾਜ਼ ਲਈ ਸਭ ਤੋਂ ਪਹਿਲਾਂ ਓਮ ਪੁਰੀ ਦਾ ਨਾਮ ਚੇਤੇ ਆਉਣਾ ਸੁਭਾਵਕ ਸੀ। ਡਬਿੰਗ ਦਾ ਦਿਨ 27 ਸਤੰਬਰ ਮਿਥਿਆ ਗਿਆ।ਨਸ਼ੇ ਦੀ ਹਾਲਤ 'ਚ ਡਬਿੰਗ ਲਈ ਪਹੁੰਚੇਡਬਿੰਗ ਲਈ ਆਏ ਓਮ ਪੁਰੀ ਲਿਫ਼ਟ ਵਿੱਚੋਂ ਨਿਕਲੇ ਤੇ ਝਟਕਾ ਖਾ ਕੇ ਡਿੱਗ ਪਏ। ਉਹ ਸ਼ਰਾਬ ਨਾਲ ਡੱਕੇ ਹੋਏ ਸਨ। ਮੇਰਾ ਪਸੰਦੀਦਾ ਅਦਾਕਾਰ ਦੋ ਬੰਦਿਆਂ ਦੇ ਸਹਾਰੇ ਸਟੂਡੀਉ ਦੇ ਅੰਦਰ ਪਹੁੰਚਿਆ। Image copyright Vito Amati/GETTY IMAGES ਫ਼ਿਲਮ ਦੇ ਸੰਵਾਦ ਪੜਦਿਆਂ ਉਨ੍ਹਾਂ ਦੇ ਹੱਥ ਕੰਬ ਰਹੇ ਸਨ ਅਤੇ ਜ਼ੁਬਾਨ ਥਥਲਾ ਰਹੀ ਸੀ। ਉਨ੍ਹਾਂ ਨੇ ਪਹਿਲਾ ਸੰਵਾਦ ਪੜ੍ਹ ਕੇ ਪੁੱਛਿਆ, "ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੈ?" ਫਿਰ ਉਨ੍ਹਾਂ ਨੇ ਫ਼ਿਲਮ ਦੇ ਬਾਕੀ ਸੰਵਾਦ ਲਿਖਣ ਵਾਲੇ ਦਾ ਨਾਮ ਪੁੱਛਿਆ। ਮੈਂ ਅਪਣਾ ਅਤੇ ਸਹਿ-ਲੇਖਕ ਦਾ ਨਾਮ ਲਿਆ। ਮੈਂ ਉਨ੍ਹਾਂ ਨੂੰ 'ਬਾਈ ਜੀ' ਕਹਿ ਕੇ ਸੰਬੋਧਤ ਕੀਤਾ।ਇਹ ਵੀ ਪੜ੍ਹੋਓਮ ਪੁਰੀ ਦੇ ਹੰਗਾਮਾ ਖੜ੍ਹਾ ਕਰਨ ਵਾਲੇ ਉਹ 6 ਬਿਆਨ 82 ਸਾਲਾ ਲਾਇਬ੍ਰੇਰੀਅਨ ਕੋਲ ਜਾਂਦੀਆਂ ਹਨ ਤਿੰਨ ਪੀੜ੍ਹੀਆਂਸ਼ੇਖਾਂ ਦੀਆਂ 'ਛੁੱਟੀਆਂ ਵਾਲੀਆਂ ਤੀਵੀਆਂ'ਸਫ਼ਰ ਦੇ ਰੋਚਕ ਪਲਾਂ ਦੀਆਂ 15 ਤਸਵੀਰਾਂ ਹਿਟਲਰ ਨੂੰ 'ਰੱਬ' ਮੰਨਣ ਵਾਲੀ ਸਵਿੱਤਰੀ ਦੇਵੀਪੰਜਾਬ ਦੀ ਹਰ ਸੜ੍ਹਕ ਚੇਤੇ ਸੀਉਨ੍ਹਾਂ ਨੇ ਫੌਰਨ ਮੇਰੇ ਵੱਲ ਦੇਖਿਆ। ਸਾਡੇ ਦੋਹਾਂ ਵਿੱਚ ਕੁਝ ਵਟਾਂਦਰਾ ਹੋਇਆ ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਸਾਡੇ ਪਿੰਡਾਂ ਦੇ ਨਾਮ ਪੁੱਛੇ।ਮੈਂ ਖੰਨੇ ਨੇੜੇ ਭੁੱਟਾ ਅਤੇ ਦਾਊਦਪੁਰ ਪਿੰਡ ਦੱਸੇ ਤਾਂ ਕਹਿੰਦੇ, ਕਿ "ਸੜਕ ਦੱਸ ਕਿਹੜੀ ਆ? ਸਮਰਾਲੇ ਵਾਲੀ, ਦੋਰਾਹੇ ਵਾਲੀ, ਜਰਗ, ਸਰਹੰਦ, ਖੁਮਾਣੋ?" ਮੇਰੇ ਖੰਨਾ-ਖੁਮਾਣੋ ਅਤੇ ਖੰਨਾ-ਦੋਰਾਹਾ ਸੜਕਾਂ ਕਹਿਣ ਉੱਤੇ ਕਹਿੰਦੇ ਕਿ, "ਤੇਰੀ ਬੋਲੀ ਤੋਂ ਲਗਦਾ ਤੂੰ ਖੰਨੇ ਆਲੇ ਇਲਾਕੇ ਦਾ ਲਗਦਾ ਐ।''ਨਸ਼ੇ ਵਿੱਚ ਵੀ ਸ਼ੁੱਧ ਉਚਾਰਣਡਬਿੰਗ ਵੇਲੇ ਉਮ ਜੀ ਦੀ ਜ਼ੁਬਾਨ ਇੱਕ ਵਾਰ ਵੀ ਨਹੀਂ ਥਥਲਾਈ ਅਤੇ ਸ਼ਬਦਾਂ ਦਾ ਉਚਾਰਣ ਬਿਲਕੁਲ ਸਹੀ ਸੀ। ਕੁਝ ਮਿੰਟਾਂ ਵਿੱਚ ਹੀ ਸਾਰੇ ਸੰਵਾਦ ਵੱਖਰੇ-ਵੱਖਰੇ ਤਰੀਕੇ ਨਾਲ ਬੋਲ ਦਿੱਤੇ ਤਾਂ ਕਿ ਸਭ ਤੋਂ ਢੁਕਵੇਂ ਤਰੀਕੇ ਨਾਲ ਬੋਲੇ ਸੰਵਾਦਾਂ ਦੀ ਚੋਣ ਸੌਖੀ ਹੋ ਸਕੇ। Image copyright Samir Hussein/GETTY IMAGES ਉਮਰ ਦਾ ਪਿਛਲਾ ਪਹਿਰ ਹੰਢਾ ਰਿਹਾ ਉਹ ਅੱਧ-ਸੁਰਤ ਬੰਦਾ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਸੜਕਾਂ, ਸਾਹਿਤ ਅਤੇ ਬੋਲੀ ਬਾਬਤ ਗੱਲ ਕਰਦਾ ਹੋਇਆ ਇੱਕ ਸ਼ਬਦ ਦੀ ਵੀ ਉਕਾਈ ਨਹੀਂ ਕਰ ਰਿਹਾ ਸੀ। ਮੈਂ ਓਮ ਜੀ ਨੂੰ ਯਾਦ ਕਰ ਕੇ ਸੋਚਦਾ ਹਾਂ ਕਿ ਕੀ ਉਨ੍ਹਾਂ ਦੀ ਸ਼ਰਾਬ ਨਾਲ ਜੁੜੀ ਬੇਸੁਰਤੀ ਮਾਇਨੇ ਰੱਖਦੀ ਹੈ ਜਾਂ ਪੰਜਾਬ ਦੇ ਇਲਾਕਿਆਂ ਅਤੇ ਬੋਲੀ ਦੀ ਵੰਨ-ਸਵੰਨਤਾ ਬਾਬਤ ਸੁਰਤ ਜ਼ਿਆਦਾ ਮਾਇਨੇ ਰੱਖਦੀ ਹੈ। ਮੇਰੇ ਲਈ ਤਾਂ ਉਹ ਸਦਾ ਉਸ ਗਰਾਂਈਂ ਵਰਗਾ ਹੀ ਰਹੇਗਾ ਜੋ ਆਪਣੇ ਵੈਲ ਅਤੇ ਹੁਨਰ ਸਮੇਤ ਮੜਕ ਨਾਲ ਚੱਲਦਾ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮੈਕਸੀਕੋ ਦੀ ਇਸ ਲੜਕੀ ਨੂੰ ਲੱਖਾਂ ਲੋਕ ਪਸੰਦ ਕਰਦੇ ਹਨ ਪਰ ਫਿਰ ਵੀ ਉਸ ਨੂੰ ਘਬਰਾਹਟ ਰਹਿੰਦੀ ਹੈ ਕਿ ਉਹ ਉਸ ਤੋਂ ਕੀ ਚਾਹੁੰਦੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
84 ਸਿੱਖ ਕਤਲੇਆਮ : ਸੱਜਣ ਕੁਮਾਰ ਕੁਮਾਰ ਸਣੇ 5 ਆਗੂ ਜਿਨ੍ਹਾਂ ’ਤੇ ਲੱਗੇ ਸ਼ਮੂਲੀਅਤ ਦੇ ਇਲਜ਼ਾਮ 17 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46309618 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਦੌਰਾਨ ਦਿੱਲੀ ਸਣੇ ਮੁਲਕ ਦੇ ਕਈ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਕਾਂਗਰਸ ਦੇ ਕਈ ਵੱਡੇ ਆਗੂਆਂ ਦੇ ਨਾਂ ਸਾਹਮਣੇ ਆਏ ਸਨ। 1984 ਵਿੱਚ ਹੋਏ ਸਿੱਖ ਕਤਲੇਆਮ ਦੇ ਪੀੜ੍ਹਤ 34 ਸਾਲ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ। 17 ਦਸੰਬਰ ਨੂੰ ਦਿੱਲੀ ਹਾਈਕੋਰਟ ਫ਼ੈਸਲਾ ਸੁਣਾਏਗੀ ਕਿ 1 ਨਵੰਬਰ 1984 ਨੂੰ ਇੱਕੋ ਪਰਿਵਾਰ ਦੇ ਪੰਜ ਜੀਆਂ ਦੇ ਭੀੜ ਵੱਲੋਂ ਕਤਲ ਕੀਤੇ ਜਾਣ ਵਿੱਚ ਕਾਂਗਰਸ ਆਗੂ ਸੱਜਣ ਕੁਮਾਰ ਦੋਸ਼ੀ ਹਨ ਜਾਂ ਨਹੀਂ।ਸੱਜਣ ਕੁਮਾਰ ਸਣੇ ਕਾਂਗਰਸ ਦੇ ਉਹ ਪੰਜ ਵੱਡੇ ਆਗੂ ਜਿਨ੍ਹਾਂ ਦੇ ਨਾਂ 1984 ਸਿੱਖ ਕਤਲੇਆਮ ਵਿਚ ਆਏ, ਉਨ੍ਹਾਂ ਉੱਤੇ ਚੱਲ ਰਹੇ ਕੇਸਾਂ ਦਾ ਵੇਰਵਾ ਇਸ ਤਰ੍ਹਾਂ ਹੈ: - ਸੱਜਣ ਕੁਮਾਰਸੱਜਣ ਕੁਮਾਰ ਆਲ ਇੰਡੀਆ ਕਾਂਗਰਸ ਦੇ ਦਿੱਲੀ ਤੋਂ ਸੀਨੀਅਰ ਆਗੂ ਹਨ, ਜਿਹੜੇ 14ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ। ਗੁਰੂ ਰਾਧਾ ਕ੍ਰਿਸ਼ਨਾ ਸੁਸਾਇਟੀ ਤੋਂ ਬਤੌਰ ਸਮਾਜਸੇਵੀ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਸੱਜਣ ਕੁਮਾਰ ਉੱਤੇ ਸਿੱਖ ਕਤਲੇਆਮ ਵਿੱਚ ਭੂਮਿਕਾ ਹੋਣ ਦਾ ਇਲਜ਼ਾਮ ਲਗਦਾ ਹੈ। ਇਸੇ ਕਾਰਨ ਉਨ੍ਹਾਂ ਦੀ ਆਪਣੀ ਹੀ ਪਾਰਟੀ ਨੇ ਉਨ੍ਹਾਂ ਨੂੰ ਅਲੱਗ-ਥਲੱਗ ਕਰ ਦਿੱਤਾ ਸੀ।ਇਕਨੌਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਸੱਜਣ ਕੁਮਾਰ ਦੀ ਕਾਂਗਰਸ ਵਿੱਚ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੋਦੀ ਸਰਕਾਰ ਖ਼ਿਲਾਫ਼ ਕਾਂਗਰਸ ਦੇ ਧਰਨੇ ਵਿੱਚ ਜਦੋਂ 9 ਅਪ੍ਰੈਲ 2018 ਨੂੰ ਸੱਜਣ ਕੁਮਾਰ ਪਹੁੰਚੇ ਤਾਂ ਉਨ੍ਹਾਂ ਨੂੰ ਪਾਰਟੀ ਆਗੂਆਂ ਵੱਲੋਂ ਰਾਜਘਾਟ ਤੋਂ ਹੀ ਵਾਪਿਸ ਭੇਜ ਦਿੱਤਾ ਗਿਆ। ਇਹ ਵੀ ਪੜ੍ਹੋ:ਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈ'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ''ਇਮਰਾਨ ਖ਼ਾਨ ਰੱਖਣਗੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ'1977 ਦੀ ਐਮਰਜੈਂਸੀ ਦੌਰਾਨ ਸੱਜਣ ਕੁਮਾਰ ਦਾ ਦਿੱਲੀ ਦੀ ਸਿਆਸਤ ਵਿੱਚ ਉਭਾਰ ਹੋਇਆ ਸੀ। ਉਹ ਉਨ੍ਹਾਂ ਕੁਝ ਕਾਂਗਰਸੀ ਆਗੂਆਂ ਵਿੱਚ ਸ਼ਾਮਲ ਹਨ ਜਿਹੜੇ ਉਦੋਂ ਦਿੱਲੀ ਦੀਆਂ ਐਮਸੀ ਚੋਣਾਂ ਜਿੱਤੇ ਸਨ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਅਦਾਲਤ ਵਿੱਚ ਚਾਮ ਕੌਰ ਨਾਮ ਦੀ ਗਵਾਹ ਨੇ ਪਛਾਣਿਆ ਅਤੇ ਦੋਸ਼ ਲਾਇਆ ਕਿ ਸੱਜਣ ਕੁਮਾਰ ਹੀ ਉਹ ਵਿਅਕਤੀ ਸਨ ਜੋ ਉਸ ਦੇ ਘਰ ਨੇੜੇ ਲੋਕਾਂ ਨੂੰ ਸਿੱਖਾਂ ਦਾ ਕਤਲੇਆਮ ਕਰਨ ਲਈ ਭੜਕਾ ਰਹੇ ਸਨ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੱਜਣ ਕੁਮਾਰ ਦੇ ਖ਼ਿਲਾਫ਼ ਕੇਸ ਕਰਨ ਵਾਲੀ ਬੀਬੀ ਜਗਦੀਸ਼ ਕੌਰ ਦਾ ਕੇਸ ਵੀ ਆਖਰੀ ਮੋੜ 'ਤੇ ਪਹੁੰਚ ਚੁੱਕਾ ਹੈ। ਬੀਬੀ ਜਗਦੀਸ਼ ਕੌਰ ਨੇ ਸੱਜਣ ਕੁਮਾਰ ਉੱਤੇ ਇਲਜ਼ਾਮ ਲਾਇਆ ਸੀ ਕਿ ਉਸ ਨੇ ਲੋਕਾਂ ਨੂੰ ਭੜਕਾਉਂਦਿਆਂ ਕਿਹਾ ਸੀ, "ਉਨ੍ਹਾਂ ਦੀ ਮਾਂ (ਇੰਦਰਾ ਗਾਂਧੀ) ਨੂੰ ਸਿੱਖਾਂ ਨੇ ਮਾਰਿਆ ਹੈ ਇਸ ਲਈ ਉਹ ਉਨ੍ਹਾਂ ਦਾ ਕਤਲੇਆਮ ਕਰਨ।'' Image Copyright BBC News Punjabi BBC News Punjabi Image Copyright BBC News Punjabi BBC News Punjabi ਜਗਦੀਸ਼ ਕੌਰ ਦਾ ਕੇਸ 2005 ਵਿੱਚ ਨਾਨਾਵਤੀ ਕਮਿਸ਼ਨ ਵੱਲੋਂ ਮੁੜ ਖੋਲ੍ਹਿਆ ਗਿਆ ਸੀ। 2010 ਵਿੱਚ ਸੀਬੀਆਈ ਨੇ ਸੱਜਣ ਕੁਮਾਰ ਖਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਸੀ। ਇਸ ਕੇਸ ਵਿੱਚ ਪੰਜ ਮੁਲਜ਼ਮ ਸਨ, ਜਿਨ੍ਹਾਂ ਵਿੱਚੋਂ ਸੱਜਣ ਕੁਮਾਰ ਇੱਕ ਸਨ।ਦਿੱਲੀ ਦੀ ਕੜਕੜਡੂਮਾ ਕੋਰਟ ਨੇ 30 ਅਪ੍ਰੈਲ 2013 ਨੂੰ ਕ੍ਰਿਸ਼ਨ ਖੋਖਰ ਅਤੇ ਮਹਿੰਦਰ ਯਾਦਵ ਨੂੰ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ ਜਦਕਿ ਬਲਵਾਨ ਖੋਖਰ, ਕੈਪਟਨ ਭਾਗਮਲ ਅਤੇ ਗਿਰਧਾਰੀ ਲਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਨੂੰ ਸੀਬੀਆਈ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ, ਜਿਸ ਲਈ 22 ਨਵੰਬਰ ਆਖ਼ਰੀ ਬਹਿਸ ਦਾ ਦਿਨ ਸੀ। ਹੁਣ ਅਦਾਲਤ ਨੇ ਇਹ ਫੈਸਲਾ ਲੈਣਾ ਹੈ ਕਿ ਸੱਜਣ ਕੁਮਾਰ ਦੋਸ਼ੀ ਹੈ ਜਾਂ ਨਹੀਂ।ਜਗਦੀਸ਼ ਟਾਈਟਲਰਟਾਈਟਲਰ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਹਨ। ਉਨ੍ਹਾਂ ਨੂੰ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿੱਚ ਨਾਮ ਆਉਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ਼ ਦੇਣਾ ਪਿਆ ਸੀ। ਕੁਝ ਸਮਾਂ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇੱਕ ਵੀਡੀਓ ਜਾਰੀ ਕੀਤੀ ਸੀ। ਇਸ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਟਾਈਟਲਰ 100 ਸਿੱਖਾਂ ਦੇ ਕਤਲ ਦੀ ਗੱਲ ਸਵੀਕਾਰ ਕਰ ਰਹੇ ਹਨ ਭਾਵੇਂ ਕਿ ਟਾਈਟਲਰ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਸੀ ਅਤੇ ਮਨਜੀਤ ਸਿੰਘ ਜੀਕੇ ਦੇ ਦਾਅਵੇ ਖਿਲਾਫ਼ ਮਾਣਹਾਨੀ ਦਾ ਮੁਕੱਦਮਾ ਵੀ ਦਾਇਰ ਕੀਤਾ ਗਿਆ ਸੀ। Image copyright Getty Images ਆਊਟਲੁਕ ਨੇ ਆਪਣੀ ਇੱਕ ਰਿਪੋਰਟ ਵਿੱਚ ਲਿਖਿਆ ਹੈ ਕਿ 1 ਨਵੰਬਰ 1984 ਨੂੰ ਉੱਤਰੀ ਦਿੱਲੀ ਵਿੱਚ ਗੁਰਦੁਆਰਾ ਪੁਲਬੰਗਸ਼ ਉੱਤੇ ਹਮਲਾ ਹੋਇਆ। ਜਿਸ ਵਿੱਚ ਬਾਦਲ ਸਿੰਘ, ਗੁਰਚਰਨ ਸਿੰਘ ਅਤੇ ਠਾਕੁਰ ਸਿੰਘ ਦਾ ਕਤਲ ਕੀਤਾ ਗਿਆ। ਜਗਦੀਸ਼ ਟਾਈਟਲਰ ਉੱਤੇ ਇਸੇ ਘਟਨਾ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਹੈ।8 ਫਰਵਰੀ 2005 ਨੂੰ ਨਿਯੁਕਤ ਕੀਤੇ ਗਏ ਜੀਟੀ ਨਾਨਾਵਤੀ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ, ''ਜਗਦੀਸ਼ ਟਾਈਟਲਰ ਖ਼ਿਲਾਫ਼ ਪੁਖ਼ਤਾ ਸਬੂਤ ਉਪਲੱਬਧ ਹਨ, ਜੋ ਸਾਬਿਤ ਕਰਦੇ ਹਨ ਕਿ ਸਿੱਖਾਂ ਦੇ ਕਤਲੇਆਮ ਵਿੱਚ ਟਾਇਟਲਰ ਦਾ ਹੱਥ ਹੋਣ ਦੀ ਸੰਭਾਵਨਾ ਹੈ।''8 ਅਗਸਤ 2005 ਨੂੰ ਸੰਸਦ ਵਿੱਚ ਪੇਸ਼ ਕੀਤੀ ਗਈ ਜਸਟਿਸ ਨਾਨਾਵਤੀ ਰਿਪੋਰਟ ਵਿੱਚ ਰਾਜੀਵ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੂੰ ਕਲਿੱਨ ਚਿੱਟ ਦਿੱਤੀ ਗਈ ਪਰ ਟਾਈਟਲਰ, ਸੱਜਣ ਕੁਮਾਰ ਅਤੇ ਐਚ ਕੇ ਐਲ ਭਗਤ ਦਾ ਕਤਲੇਆਮ ਵਿੱਚ ਸ਼ਾਮਲ ਹੋਣ ਵੱਲ ਸਾਫ਼ ਇਸ਼ਾਰਾ ਕੀਤਾ ਗਿਆ।ਉਸ ਸਮੇਂ ਕਾਂਗਰਸ ਦੀ ਯੂਪੀਏ ਸਰਕਾਰ ਸੀ, ਜਿਸ ਨੇ ਆਪਣੀ ਐਕਸ਼ਨ ਟੇਕਨ ਰਿਪੋਰਟ ਵਿੱਚ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕੇਸ ਚਲਾਉਣ ਲਈ ਸਬੂਤ ਮੌਜੂਦ ਹਨ।ਇਹ ਵੀ ਪੜ੍ਹੋ:ਸੱਜਣ ਕੁਮਾਰ ਖ਼ਿਲਾਫ਼ ਸੁਣਵਾਈ ਅੱਜਸੁਖਬੀਰ ਤੇ ਕੈਪਟਨ ਦੀ ਸੋਸ਼ਲ ਮੀਡੀਆ 'ਤੇ ਖਿਚਾਈ ?'ਟਾਈਟਲਰ ਦਾ ਭਾਈਚਾਰਕ ਸਾਂਝ ਲਈ ਧਰਨਾ ਜਿਵੇਂ...''ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਬਹਾਦਰੀ ਪੁਰਸਕਾਰ ਮਿਲੇ''1984 ਕਤਲੇਆਮ ਦੀ ਸਰਕਾਰੀ ਕਹਾਣੀ ਝੂਠੀ'ਟਾਇਟਲਰ ਖ਼ਿਲਾਫ਼ ਸੀਬੀਆਈ ਨੇ ਨਵੰਬਰ 2005 ਵਿੱਚ ਕੇਸ ਦਰਜ ਕੀਤਾ ਪਰ 28 ਅਕਤੂਬਰ 2007 ਨੂੰ ਦਿੱਲੀ ਕੋਰਟ ਵਿੱਚ ਟਾਈਟਲਰ ਨੂੰ ਕਲੀਨ ਚਿੱਟ ਦੇਣ ਵਾਲੀ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਗਈ।ਦਸੰਬਰ 2008 ਵਿੱਚ ਸੀਬੀਆਈ ਨੇ ਅਮਰੀਕਾ ਜਾ ਕੇ ਜਗਦੀਸ਼ ਟਾਈਟਲਰ ਖ਼ਿਲਾਫ਼ ਗਵਾਹ ਜਸਵੀਰ ਸਿੰਘ ਦੇ ਬਿਆਨ ਦਰਜ ਕੀਤੇ। ਅਪ੍ਰੈਲ 2009 ਨੂੰ ਸੀਬੀਆਈ ਨੇ ਟਾਈਟਲਰ ਖ਼ਿਲਾਫ਼ ਮੁੜ ਕੇਸ ਖੋਲ੍ਹ ਦਿੱਤਾ। Image Copyright BBC News Punjabi BBC News Punjabi Image Copyright BBC News Punjabi BBC News Punjabi 2009 'ਚ ਇੰਡੀਅਨ ਐਕਸਪ੍ਰੈੱਸ ਦੀ ਰੀਤੂ ਸਰੀਨ ਦੀ ਰਿਪੋਰਟ 'ਚ ਲਿਖਿਆ ਗਿਆ ਕਿ ਟਾਈਟਲਰ ਦੇ ਮਾਮਲੇ ਵਿੱਚ ਸੀਬੀਆਈ ਦੇ ਜੁਆਇੰਟ ਡਾਇਰੈਕਟਰ ਅਤੇ ਡੀਆਈਜੀ ਦੀ ਰਿਪੋਰਟ ਨੂੰ ਅਣਦੇਖਿਆ ਕੀਤਾ ਗਿਆ ਹੈ।ਰਿਪੋਰਟ ਵਿੱਚ ਲਿਖਿਆ ਸੀ,''ਲਿਖਤ ਵਿੱਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਕਿ ਬੜਾ ਹਿੰਦੂ ਰਾਓ ਇਲਾਕੇ ਵਿੱਚ ਸਿੱਖ ਕਤਲੇਆਮ ਦੌਰਾਨ ਦੰਗੇ ਅਤੇ ਜਾਇਦਾਦ ਦਾ ਨੁਕਸਾਨ ਪਹੁੰਚਾਉਣ ਦਾ ਜਗਦੀਸ਼ ਟਾਈਟਲਰ ਖ਼ਿਲਾਫ਼ ਸਖ਼ਤ ਕੇਸ ਬਣਦਾ ਹੈ ਪਰ ਇਸਦੇ ਬਾਵਜੂਦ ਏਜੰਸੀ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਨੇ ਟਾਈਟਲਰ ਦੀ ਕਲੀਨ ਚਿੱਟ 'ਤੇ ਦਸਤਖ਼ਤ ਕੀਤੇ।''ਉਨ੍ਹਾਂ ਨੂੰ ਅਜੇ ਤੱਕ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਐਚ ਕੇ ਐਲ ਭਗਤਹਰੀ ਕ੍ਰਿਸ਼ਨ ਲਾਲ ਭਗਤ ਕਾਂਗਰਸ ਦੇ ਮਰਹੂਮ ਆਗੂ ਸਨ, ਜੋ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਦੇ ਮੇਅਰ ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੀਫ਼ ਵਿਪ ਵੀ ਰਹੇ। 1984 ਦੇ ਸਿੱਖ ਕਤਲੇਆਮ ਦੌਰਾਨ ਉਹ ਫਰਵਰੀ 1983 ਤੋਂ 1984 ਤੱਕ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ। Image copyright Getty Images ਉਹ ਦੂਜੀ ਵਾਰ ਫਰਵਰੀ 1988 ਤੋਂ 1989 ਤੱਕ ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਰਹੇ। ਗਾਂਧੀ ਪਰਿਵਾਰ ਦੇ ਨਜ਼ਦੀਕੀਆਂ ਵਿੱਚੋਂ ਇੱਕ ਐਚ ਕੇ ਐਲ ਭਗਤ ਉੱਤੇ '84 ਸਿੱਖ ਕਤਲੇਆਮ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲੱਗੇ।ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ 1984 ਕਤਲੇਆਮ ਬਾਰੇ ਬਣੀਆਂ ਜਾਂਚ ਕਮੇਟੀਆਂ ਵਿੱਚ ਐਚ ਕੇ ਐਲ ਭਗਤ ਦਾ ਨਾਮ ਆਉਂਦਾ ਰਿਹਾ। ਘਟਨਾ ਦੇ ਪਹਿਲੇ 15 ਦਿਨਾਂ ਵਿੱਚ ਹੀ ਉਨ੍ਹਾਂ ਉੱਤੇ ਕਤਲੇਆਮ ਦੇ ਇਲਜ਼ਾਮ ਲੱਗੇ ਪਰ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।ਉਹ ਆਪਣੇ 'ਤੇ ਲ਼ੱਗੇ ਇਲਜ਼ਾਮਾਂ ਨੂੰ ਰੱਦ ਕਰਦੇ ਰਹੇ ਪਰ 15 ਜਨਵਰੀ 1996 ਨੂੰ ਸੈਸ਼ਨ ਜੱਜ ਐਸ ਐਨ ਢੀਂਗਰਾ ਨੇ ਸਤਨਾਮੀ ਬਾਈ ਮਾਮਲੇ ਵਿੱਚ ਐਚ ਕੇ ਐਲ ਭਗਤ ਖਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ। ਭਗਤ ਉੱਤੇ ਇਸ ਕੇਸ ਵਿੱਚ ਸਤਨਾਮੀ ਦੇ ਪਤੀ ਨੂੰ ਭੀੜ ਤੋਂ ਮਰਵਾਉਣ ਦੇ ਇਲਜ਼ਾਮ ਸਨ।ਜਸਟਿਸ ਢੀਂਗਰਾ ਦੇ ਹੁਕਮਾਂ ਉੱਤੇ ਦਿੱਲੀ ਹਾਈਕੋਰਟ ਨੇ ਰੋਕ ਲਾਈ ਸੀ। 24 ਜਨਵਰੀ 1996 ਨੂੰ ਭਗਤ ਦੀ ਗ੍ਰਿਫ਼ਤਾਰੀ ਹੋਈ ਸੀ ਅਤੇ ਉਹ 8 ਫਰਵਰੀ ਤੱਕ ਜੇਲ੍ਹ ਵਿੱਚ ਰਹੇ। ਭਗਤ ਦੀ ਗ੍ਰਿਫ਼ਤਾਰੀ ਉੱਤੇ ਮਰਹੂਮ ਲੇਖਕ ਖੁਸ਼ਵੰਤ ਸਿੰਘ ਦਾ ਬਿਆਨ ਮੀਡੀਆ ਵਿੱਚ ਛਪਿਆ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ, ''ਮੈਨੂੰ ਖੁਸ਼ੀ ਹੈ ਕਿ ਭਗਤ ਨੂੰ ਜੇਲ੍ਹ ਦੀਆਂ ਸਲਾਖਾ ਪਿੱਛੇ ਡੱਕਿਆ ਗਿਆ ਹੈ। ਕਾਂਗਰਸ ਪਾਰਟੀ ਉਨ੍ਹਾਂ ਨੂੰ ਸੰਗਠਨ ਤੋਂ ਬਾਹਰ ਕਰੇ, ਇਸੇ ਤਰ੍ਹਾਂ ਦਾਗੀ ਸੱਜਣ ਕੁਮਾਰ ਤੇ ਟਾਈਟਲਰ ਨੂੰ ਵੀ ਕੱਢਿਆ ਜਾਣਾ ਚਾਹੀਦਾ ਹੈ।''ਭਗਤ ਨੂੰ ਨਾਨਵਤੀ ਕਮਿਸ਼ਨ ਨੇ ਵੀ ਮੁਲਜ਼ਮ ਮੰਨਿਆ ਸੀ। ਆਪਣੇ ਕੇਸਾਂ ਦੀਆਂ ਕਾਰਵਾਈਆਂ ਦੌਰਾਨ ਹੀ ਐਚ ਕੇ ਐਲ ਭਗਤ ਦੀ 29 ਅਕਤੂਬਰ 2005 ਨੂੰ ਮੌਤ ਹੋ ਗਈ।ਕਮਲਨਾਥਕਮਲਨਾਥ ਨੂੰ ਕਾਂਗਰਸ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਜਾ ਰਹੀ ਹੈ। ਦਿੱਲੀ 'ਚ ਸਾਲ 1984 ਦੇ ਸਿੱਖ ਕਤਲੇਆਮ 'ਚ ਇੱਕ ਕਾਤਲਾਨਾ ਭੀੜ ਨੂੰ ਭੜਕਾਉਣ ਦੇ ਇਲਜ਼ਾਮਾਂ ਬਾਰੇ ਮੁੜ ਸਿਆਸਤ ਭਖਣ ਕਰਕੇ ਜੂਨ 2016 'ਚ ਕਮਲ ਨਾਥ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਸਤੀਫਾ ਦੇ ਦਿੱਤਾ ਸੀ।ਭਾਵੇਂ ਇਲਜ਼ਾਮਾਂ ਨੂੰ ਕਦੇ ਅਦਾਲਤ 'ਚ ਸਾਬਤ ਨਹੀਂ ਕੀਤਾ ਜਾ ਸਕਿਆ, ਫਿਰ ਵੀ ਕਮਲ ਨਾਥ ਦੇ ਸਿਆਸੀ ਜੀਵਨ 'ਤੇ ਪ੍ਰਭਾਵ ਜ਼ਰੂਰ ਰਿਹਾ ਹੈ। ਕਮਲ ਨਾਥ ਨੇ 2016 'ਚ ਪੰਜਾਬ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਇੱਕ ਟੀਵੀ ਚੈਨਲ ਨੂੰ ਇੰਟਰਵਿਊ 'ਚ ਕਿਹਾ ਸੀ, "ਇਸ ਮਾਮਲੇ 'ਚ ਇੱਕ ਵਿਸ਼ੇਸ਼ ਜਾਂਚ ਟੀਮ, ਮਿਸ਼ਰਾ ਕਮਿਸ਼ਨ ਅਤੇ ਨਾਨਾਵਟੀ ਕਮਿਸ਼ਨ ਪੜਤਾਲ ਕਰ ਚੁੱਕੇ ਹਨ। ਮੈਂ ਹੁਣ ਵੀ ਜਾਂਚ ਲਈ ਤਿਆਰ ਹਾਂ, ਭਾਵੇਂ ਸੀਬੀਆਈ ਕਰ ਲਵੇ।" Image copyright Getty Images 1 ਨਵੰਬਰ, 1984 ਨੂੰ ਗੁਰਦੁਆਰਾ ਰਕਾਬਗੰਜ ਦੇ ਬਾਹਰ ਮੌਜੂਦ ਹੋਣ ਬਾਰੇ ਕਮਲ ਨਾਥ ਨੇ ਉਦੋਂ ਵੀ ਸਫਾਈ ਦਿੱਤੀ ਕਿ ਉਹ ਤਾਂ ਭੀੜ ਨੂੰ ਹਮਲਾ ਕਰਨ ਤੋਂ ਰੋਕਣ ਗਏ ਸਨ। ਹਮਲੇ 'ਚ ਦੋ ਸਿੱਖਾਂ ਦੀ ਮੌਤ ਹੋਈ ਸੀ।ਨਾਨਾਵਟੀ ਕਮਿਸ਼ਨ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਸਾਲ 2000 'ਚ ਬਣਾਇਆ ਸੀ। ਇਸ ਨੇ ਕਮਲ ਨਾਥ ਦੀ ਕਥਿਤ ਭੂਮਿਕਾ ਨੂੰ ਨਹੀਂ ਮੰਨਿਆ ਸੀ। ਕਮਿਸ਼ਨ ਨੇ ਆਖਿਆ ਸੀ ਕਿ ਪੱਤਰਕਾਰ "ਸੰਜੇ ਸੂਰੀ ਦੇ ਬਿਆਨ ਮੁਤਾਬਕ ਕਮਲ ਨਾਥ ਨੇ ਭੀੜ ਨੂੰ ਰੋਕਿਆ ਸੀ" ਅਤੇ ਕਮਿਸ਼ਨ ਮੁਤਾਬਕ ਸਾਬਤ ਨਹੀਂ ਹੁੰਦਾ ਕਿ ਕਮਲ ਨਾਥ ਨੇ ਭੀੜ ਨੂੰ ਉਕਸਾਇਆ ਵੀ ਸੀ।ਪੱਤਰਕਾਰ ਸੰਜੇ ਸੂਰੀ, ਜਿਨ੍ਹਾਂ ਨੇ ਚਸ਼ਮਦੀਦ ਵਜੋਂ ਇੱਕ ਕਿਤਾਬ ਵੀ ਲਿਖੀ ਹੈ, ਨੇ 2015 'ਚ ਦਿੱਤੇ ਇੱਕ ਇੰਟਰਵਿਊ ਵਿੱਚ ਮੁੜ ਸਵਾਲ ਚੁੱਕਿਆ ਸੀ ਕਿ ਕਮਲ ਨਾਥ ਦੇ ਕਹਿਣ ਉੱਪਰ ਭੀੜ ਦੇ ਰੁਕਣ ਤੋਂ ਇਹ ਸਵਾਲ ਉੱਠਦਾ ਹੈ ਕਿ ਕਮਲ ਨਾਥ ਤੇ ਭੀੜ ਦਾ ਕੀ ਰਿਸ਼ਤਾ ਸੀ ਅਤੇ ਕਮਲ ਨਾਥ ਦਾ ਭੀੜ ਉੱਪਰ "ਕੰਟਰੋਲ" ਸੀ।ਆਪ ਵਿਧਾਇਕ ਅਤੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਵੀ ਸਾਲ 2006 ਵਿੱਚ ਇੱਕ ਗਵਾਹ ਅਦਾਲਤ ਸਾਹਮਣੇ ਪੇਸ਼ ਕੀਤਾ, ਜਿਸਦਾ ਨਾਮ ਮੁਖਤਿਆਰ ਸਿੰਘ ਦੱਸਿਆ ਜਾਂਦਾ ਹੈ।ਇਸ ਗਵਾਹ ਦੇ ਬਿਆਨ ਦੇ ਆਧਾਰ 'ਤੇ ਕਮਲਨਾਥ ਦਾ ਨਾਮ ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ ਸੀ।ਇਹ ਵੀ ਪੜ੍ਹੋ:'ਇਮਰਾਨ ਖ਼ਾਨ ਰੱਖਣਗੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ'ਜੰਮੂ-ਕਸ਼ਮੀਰ ਦੀ ਸਿਆਸੀ ਖੇਡ ਦੇ ਪਿੱਛੇ ਦੀ ਕਹਾਣੀ'ਕਿੱਥੇ ਜਾਵਾਂ? ਇਹ ਸੜਕਾਂ ਹੀ ਮੇਰਾ ਘਰ ਹਨ'ਧਰਮਦਾਸ ਸ਼ਾਸਤਰੀਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਦਿੱਲੀ ਦੇ ਕਰੋਲ ਬਾਗ ਹਲਕੇ ਤੋਂ ਤਤਕਾਲੀ ਸੰਸਦ ਮੈਂਬਰ ਤੇ ਮਰਹੂਮ ਕਾਂਗਰਸ ਆਗੂ ਧਰਮਦਾਸ ਸ਼ਾਸਤਰੀ ਉੱਤੇ ਵੀ ਸਿੱਖ ਵਿਰੋਧੀ ਕਤਲੇਆਮ ਵਿੱਚ ਲੋਕਾਂ ਨੂੰ ਭੜਕਾਉਣ ਦੇ ਦੋਸ਼ ਲੱਗੇ ਸਨ। ਉਹ ਵੀ ਸਿੱਖ ਕਤਲੇਆਮ ਦੀ ਜਾਂਚ ਕਰ ਰਹੇ ਜੀਟੀ ਨਾਨਾਵਤੀ ਕਮਿਸ਼ਨ ਅੱਗੇ ਪੇਸ਼ ਹੋਏ ਸਨ। ਉਨ੍ਹਾਂ ਨੇ ਕਮਿਸ਼ਨ ਨੂੰ ਬੇਨਤੀ ਕੀਤੀ ਸੀ ਕਿ ਗਵਾਹਾਂ ਤੋਂ ਮੁੜ ਪੁੱਛਗਿੱਛ ਕੀਤੀ ਜਾਵੇ। ਸੀਨੀਅਰ ਪੱਤਰਕਾਰ ਸੰਜੇ ਸੂਰੀ ਨੇ ਆਪਣੀ ਕਿਤਾਬ '1984 - ਸਿੱਖ ਵਿਰੋਧੀ ਦੰਗੇ ਅਤੇ ਉਨ੍ਹਾਂ ਤੋਂ ਬਾਅਦ' ਵਿੱਚ ਧਰਮਦਾਸ ਸ਼ਾਸਤਰੀ ਦਾ ਜਿਕਰ ਕੀਤਾ ਹੈ।ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਵੀ ਸੰਜੇ ਸੂਰੀ ਨੇ ਕਿਹਾ ਸੀ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਉਨ੍ਹਾਂ ਨੂੰ ਕਰੋਲ ਬਾਗ ਇਲਾਕੇ ਵਿਚ ਹਿੰਸਾ ਹੋਣ ਦੀ ਖ਼ਬਰ ਮਿਲੀ, ਜਿਸ ਦੀ ਪੁਸ਼ਟੀ ਕਰਨ ਲਈ ਜਦੋਂ ਉਹ ਕਰੋਲ ਬਾਗ ਥਾਣੇ ਵਿਚ ਪਹੁੰਚੇ ਤਾਂ ਤਤਕਾਲੀ ਕਾਂਗਰਸ ਆਗੂ ਧਰਮ ਦਾਸ ਸਾਸ਼ਤਰੀ ਗ੍ਰਿਫ਼ਤਾਰ ਹਿੰਸਾਕਾਰੀਆਂ ਨੂੰ ਛੁਡਾਉਣ ਲਈ ਪੁਲਿਸ ਉੱਤੇ ਦਬਾਅ ਪਾ ਰਹੇ ਸਨ।ਸੂਰੀ ਮੁਤਾਬਕ ਸਾਸ਼ਤਰੀ ਪੁਲਿਸ ਥਾਣੇਦਾਰ ਕਹਿ ਰਹੇ ਸਨ ਕਿ ਗ੍ਰਿਫ਼ਤਾਰ ਕੀਤੇ ਗਏ ਉਸ ਤੇ ਬੰਦੇ ਹਨ, ਜਿੰਨ੍ਹਾਂ ਨੂੰ ਤੁਰੰਤ ਛੱਡਿਆ ਜਾਵੇ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
WHO ਮੁਤਾਬਕ ਦੁਨੀਆਂ ਵਿੱਚ ਹਰ ਸਾਲ 5.6 ਕਰੋੜ ਔਰਤਾਂ ਗਰਭਪਾਤ ਕਰਵਾਉਂਦੀਆਂ ਹਨ। ਦੁਨੀਆਂ ਭਰ ’ਚ 45 ਫ਼ੀਸਦ ਗਰਭਪਾਤ ਅਸੁਰੱਖਿਅਤ ਹੁੰਦੇ ਹਨ। ਜਦਕਿ ਭਾਰਤ ’ਚ ਲਗਪਗ 50 ਫ਼ੀਸਦ ਗਰਭਪਾਤ ਅਸੁਰੱਖਿਅਤ ਹੁੰਦੇ ਹਨ ਇਸਦਾ ਇੱਕ ਵੱਡਾ ਕਾਰਨ ਹੈ ਗਰਭਪਾਤ ਕਾਨੂੰਨ ਦੀ ਜਾਣਕਾਰੀ ਨਾ ਹੋਣਾ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਲਾਤਕਾਰ ਦੇ ਦੋਸ਼ਾਂ 'ਚ ਘਿਰੇ ਬਿਸ਼ਪ ਨੇ ਦਿੱਤੀ ਸਫ਼ਾਈ ਅਰਵਿੰਦ ਛਾਬੜਾ ਬੀਬੀਸੀ ਪੱਤਰਕਾਰ 12 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45497524 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਬਿਸ਼ਪ ਫਰੈਂਕੋ ਮੁਲੱਕਲ ਨੇ ਆਖਿਆ ਸਾਰੇ ਇਲਜ਼ਾਮ ਬੇਬੁਨਿਆਦ ਹਨ "ਮੇਰੇ ਉੱਤੇ ਜੋ ਦੋਸ਼ ਲੱਗੇ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਹੈ ਅਤੇ ਇਸ ਵਿੱਚ ਰੱਤੀ ਵੀ ਸੱਚਾਈ ਨਹੀਂ ਹੈ", ਇਹ ਕਹਿਣਾ ਹੈ, ਜਲੰਧਰ ਸਥਿਤ ਕੈਥੋਲਿਕ ਚਰਚ ਦੇ ਬਿਸ਼ਪ ਫਰੈਂਕੋ ਮੁਲੱਕਲ ਦਾ। ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਉਲਝੇ ਹੋਏ ਬਿਸ਼ਪ ਫਰੈਂਕੋ ਨੇ ਬੀਬੀਸੀ ਪੰਜਾਬੀ ਅੱਗੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਕੇਰਲਾ ਵਿਚ ਇਸ ਮਾਮਲੇ ਨਾਲ ਸਬੰਧਿਤ ਜੋ ਰੋਸ ਮੁਜ਼ਾਹਰੇ ਹੋ ਰਹੇ ਹਨ, ਉਹ ਅਸਲ ਵਿਚ ਦਬਾਅ ਦੀ ਰਣਨੀਤੀ ਤਹਿਤ ਕੀਤੇ ਜਾ ਰਹੇ ਹਨ।ਬਿਸ਼ਪ ਫਰੈਂਕੋ ਉੱਤੇ ਕੇਰਲਾ ਵਿਚ ਇੱਕ ਇਸਾਈ ਸਾਧਵੀ (ਨਨ) ਵੱਲੋਂ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸਾਧਵੀ (ਨਨ) ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿਚ ਆਖਿਆ ਹੈ ਕਿ ਮਈ 2014 ਤੋਂ ਸਤੰਬਰ 2016 ਦੇ ਦਰਮਿਆਨ ਉਸ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ। ਪੁਲਿਸ ਮੁਤਾਬਕ ਇਸ ਮਾਮਲੇ ਵਿਚ ਉਨ੍ਹਾਂ ਨੂੰ ਕੇਰਲ ਪੁਲਿਸ ਨੇ 19 ਸਿਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।ਇਹ ਵੀ ਪੜ੍ਹੋ:ਕਾਮਸੂਤਰ ਯੁੱਗ ਤੋਂ ਹੁਣ ਤੱਕ : ਸੈਕਸ ਬਾਰੇ ਭਾਰਤੀਆਂ ਦੀ ਸੋਚ ਕਿੰਨੀ ਬਦਲੀਬਿਸ਼ਪ 'ਤੇ ਬਲਾਤਕਾਰ ਦੇ ਦੋਸ਼ ਤੇ ਚਰਚ ਦੀ ਚੁੱਪੀ'ਦੁਨੀਆਂ ਦਾ ਸਭ ਤੋਂ ਇਕੱਲਾ ਆਦਮੀ' ਨਵੇਂ ਬੇਅਦਬੀ ਬਿੱਲ ਦੇ ਵਿਰੋਧ ਦਾ ਅਸਲ ਕਾਰਨ "ਇਹਨਾਂ ਇਲਜ਼ਾਮਾਂ ਉੱਤੇ ਬੋਲਦਿਆਂ ਬਿਸ਼ਪ ਫਰੈਂਕੋ ਨੇ ਆਖਿਆ ਕਿ ਨਵੰਬਰ 2016 ਵਿਚ ਇਲਜ਼ਾਮ ਲਗਾਉਣ ਵਾਲੀ ਸਾਧਵੀ ਦੇ ਖ਼ਿਲਾਫ਼ ਮਿਲੀ ਸ਼ਿਕਾਇਤ ਉੱਤੇ ਕਾਰਵਾਈ ਦੀ ਉਨ੍ਹਾਂ ਆਗਿਆ ਦਿੱਤੀ ਸੀ ਅਤੇ ਇਸੇ ਗੱਲ ਦਾ ਉਹ ਹੁਣ ਮੇਰੇ ਤੋ ਬਦਲਾ ਲੈ ਰਹੀ ਹੈ।" ਗੌਰਤਲਬ ਹੈ ਕਿ ਬਿਸ਼ਪ ਦਾ ਅਹੁਦਾ ਚਰਚ ਵਿਚ ਸਭ ਤੋਂ ਉੱਚਾ ਹੁੰਦਾ ਹੈ। ਫੋਟੋ ਕੈਪਸ਼ਨ ਸ਼ਿਕਾਇਤ ਮੁਤਾਬਕ ਮਈ 2014 ਤੋਂ ਸਤੰਬਰ 2016 ਦੇ ਦਰਮਿਆਨ ਉਸ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ ਕੇਰਲਾ ਵਿਚ ਈਸਾਈ ਸਾਧਵੀਆਂ (ਨਨ) ਦੇ ਗਰੁੱਪ ਵੱਲੋਂ ਇਸ ਮਾਮਲੇ ਵਿਚ ਬਿਸ਼ਪ ਦੇ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਪੁਲਿਸ ਦੇ ਵਿਰੁੱਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਦੂਜੇ ਪਾਸੇ ਜਲੰਧਰ ਸਥਿਤ ਯਿਸ਼ੂ ਮਿਸ਼ਨਰੀਆਂ ਨੇ ਈਸਾਈ ਸਾਧਵੀਆਂ ਨੂੰ ਵਿਰੋਧ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ ਹੈ। ਇਹਨਾਂ ਪ੍ਰਦਰਸ਼ਨਾਂ ਵਿਚ ਈਸਾਈ ਸਾਧਵੀਆਂ ਤੋਂ ਇਲਾਵਾ ਸਮਾਜ ਦੇ ਹੋਰ ਸਥਾਨਕ ਵਰਗਾਂ ਦੇ ਲੋਕ ਵੀ ਸ਼ਾਮਲ ਹੋ ਰਹੇ ਹਨ।ਕੀ ਮਾਮਲਾ?28 ਜੂਨ, 2018 ਨੂੰ ਪੁਲਿਸ ਕੋਲ ਸ਼ਿਕਾਇਤ ਦੇਣ ਤੋਂ ਪਹਿਲਾਂ ਈਸਾਈ ਸਾਧਵੀ (ਨਨ) ਨੇ ਆਪਣੇ ਨਾਲ ਹੋਈ ਜ਼ਿਆਦਤੀ ਦਾ ਮਾਮਲਾ ਸਬੂਤਾਂ ਦੇ ਨਾਲ ਚਰਚ ਦੇ ਦੂਜੇ ਅਧਿਕਾਰੀਆਂ ਕੋਲ ਵੀ ਰੱਖਿਆ ਸੀ, ਪਰ ਉਸ ਮੁਤਾਬਕ ਉੱਥੇ ਉਸ ਦੀ ਕੋਈ ਸੁਣਵਾਈ ਨਹੀਂ ਹੋਈ।ਇਸ ਤੋਂ ਬਾਅਦ ਇਸ ਸਾਲ ਜਨਵਰੀ ਅਤੇ ਜੂਨ ਵਿਚ ਉਸ ਨੇ ਦਿੱਲੀ ਸਥਿਤ ਪੋਪ ਦੇ ਨੁਮਾਇੰਦਿਆਂ ਨੂੰ ਵੀ ਇਸ ਬਾਬਤ ਜਾਣੂ ਕਰਵਾਇਆ । ਜਨਤਕ ਰੋਸ ਪ੍ਰਗਟਾਉਣ ਤੋਂ ਪਹਿਲਾਂ ਨਨ ਨੇ ਜਨਵਰੀ, ਜੂਨ ਅਤੇ ਸਤੰਬਰ ਮਹੀਨੇ ਵਿੱਚ ਦਿੱਲੀ ਵਿੱਚ ਪੋਪ ਦੇ ਨੁਮਾਇੰਦੇ ਨੂੰ ਇਸ ਸਬੰਧੀ ਜਾਣੂ ਕਰਵਾਇਆ। Image copyright PAl singh nauli/bbc ਫੋਟੋ ਕੈਪਸ਼ਨ ਬਿਸ਼ਪ ਮੁਲਕੱਲ ਵਿਰੁੱਧ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਔਰਤਾਂ ਨਾਅਰੇਬਾਜ਼ੀ ਕਰਦੀਆਂ ਹੋਈਆਂ ਦੂਜੇ ਪਾਸੇ ਕੇਰਲਾ ਕੈਥੋਲਿਕ ਚਰਚ ਰਿਫਾਰਮ ਮੂਵਮੈਂਟ ਦੇ ਜਾਰਜ ਜੋਸੇਫ ਨੇ ਇਸ ਕੇਸ ਵਿਚ ਪੁਲਿਸ ਦੀ ਕਾਰਗੁਜ਼ਾਰੀ ਦੇ ਖ਼ਿਲਾਫ਼ ਕੇਰਲਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਪੁਲਿਸ ਨੇ ਅਦਾਲਤ ਵਿਚ ਆਪਣਾ ਪੱਖ ਰੱਖਦਿਆਂ ਆਖਿਆ ਕਿ ਉਨ੍ਹਾਂ ਨੂੰ ਦੋਸ਼ੀ ਦੇ ਖ਼ਿਲਾਫ਼ ਸਬੂਤ ਇਕੱਠੇ ਕਰ ਲਏ ਹਨ ਪਰ ਅਦਾਲਤ ਨੇ ਇਸ ਮਾਮਲੇ ਵਿਚ ਪੁਲਿਸ ਨੂੰ ਸਾਵਧਾਨੀ ਨਾਲ ਕੰਮ ਕਰਨ ਦੀ ਤਾਕੀਦ ਕੀਤੀ।ਇਹ ਵੀ ਪੜ੍ਹੋ:‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’ਪਰਿਵਾਰ ਨਿਯੋਜਨ ਲਈ ਔਰਤਾਂ ਦੀ ਨਸਬੰਦੀ ਇਸ ਲਈ ਹੈ ਖ਼ਤਰਨਾਕ'ਅਕਾਲੀ ਦਲ ਨੂੰ ਇਹ ਦਿਨ ਕਿਉਂ ਦੇਖਣੇ ਪੈ ਰਹੇ ਨੇ' ਔਰਤਾਂ ਦੇ ਖ਼ਤਨਾ ਕਰਨ ਦੀ ਦਰਦਨਾਕ ਹਕੀਕਤਯੂਸੁਫ਼ ਨੇ ਇਸ ਮਾਮਲੇ ਵਿਚ ਚਾਰ ਪ੍ਰਮੁੱਖ ਬਿੰਦੂਆਂ ਉੱਤੇ ਧਿਆਨ ਦੇਣ ਉੱਤੇ ਜ਼ੋਰ ਦੇ ਰਹੇ ਹਨ। ਬੀਬੀਸੀ ਪੱਤਰਕਾਰ ਇਮਰਾਨ ਕੁਰੈਸ਼ੀ ਨਾਲ ਗੱਲਬਾਤ ਕਰਦਿਆਂ ਜਾਰਜ ਜੋਸੇਫ ਨੇ ਮੰਗ ਕੀਤੀ ਕੀ ਬਿਸ਼ਪ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪੂਰੇ ਮਾਮਲੇ ਦੀ ਜਾਂਚ ਹਾਈ ਕੋਰਟ ਦੀ ਨਿਗਰਾਨੀ ਹੇਠ ਹੋਵੇ, ਬਿਸ਼ਪ ਦੇ ਵਿਦੇਸ਼ ਜਾਣ ਉੱਤੇ ਰੋਕ ਲਗਾਈ ਜਾਵੇ ਅਤੇ ਪੀੜਤਾ ਦੀ ਸੁਰੱਖਿਆ ਯਕੀਨੀ ਬਣਾਏ ਜਾਵੇ।ਇਸ ਮਾਮਲੇ ਵਿਚ ਬਿਸ਼ਪ ਫਰੈਂਕੋ ਮੁਲੱਕਲ ਦਾ ਕਹਿਣਾ ਹੈ ਕਿ ਉਸ ਨੂੰ ਨਿਸ਼ਾਨਾ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਉਸ ਨੇ ਸ਼ਿਕਾਇਤਕਰਤਾ ਦੇ ਖ਼ਿਲਾਫ਼ ਮਿਲੀ ਇੱਕ ਸ਼ਿਕਾਇਤ ਦੀ ਜਾਂਚ ਦੇ ਆਦੇਸ਼ ਦਿੱਤੇ ਸਨ।ਉਨ੍ਹਾਂ ਦੋਸ਼ ਲਗਾਇਆ ਕਿ ਸਾਧਵੀ ਨੇ ਇੱਕ ਵਿਅਕਤੀ ਨਾਲ ਨਾਜਾਇਜ਼ ਸਬੰਧ ਰੱਖ ਕੇ ਉਸ ਦੀ ਪਰਿਵਾਰਕ ਜ਼ਿੰਦਗੀ ਨੂੰ ਬਰਬਾਦ ਕੀਤਾ। ਇਸੇ ਗੱਲ ਤੋਂ "ਉਹ ਧਿਆਨ ਭਟਕਾਉਣ ਲਈ ਉਹ ਮੇਰੇ ਉੱਤੇ ਝੂਠੇ ਦੋਸ਼ ਲਗਾ ਰਹੀ ਹੈ"। Image copyright As satheesh/bbc ਫੋਟੋ ਕੈਪਸ਼ਨ ਕੋਚੀ ਵਿਖੇ ਜਲੰਧਰ ਦੇ ਪਾਦਰੀ ਫਰੈਂਕੋ ਮੁਲੱਕਲ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੀਆਂ ਨੰਨਜ਼ ਇਸ ਦੇ ਨਾਲ ਹੀ ਕੋਚੀ ਵਿਚ ਈਸਾਈ ਸਾਧਵੀਆਂ (ਨਨਜ਼) ਦੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਸਿਸਟਰ ਅਨੁਪਮਾ ਨੇ ਆਖਿਆ ਕਿ ਪੀੜਤਾ ਖ਼ਿਲਾਫ਼ ਇਹ ਸਾਰੇ ਝੂਠੇ ਇਲਜ਼ਾਮ ਹਨ। ਉਨ੍ਹਾਂ ਆਖਿਆ ਕਿ ਜੇਕਰ ਉਸ ਨੇ ਕਿਸੇ ਦਾ ਪਰਿਵਾਰ ਤੋੜਿਆ ਹੈ ਤਾਂ ਉਹ ਪਰਿਵਾਰ ਇਸ ਸਮੇਂ ਇਕੱਠਾ ਕਿਵੇਂ ਹੈ ?ਈਸਾਈ ਸਾਧਵੀਆਂ (ਨਨਜ਼) ਦੇ ਪ੍ਰਦਰਸ਼ਨ ਦੀ ਹਿਮਾਇਤ ਕਰਨ ਵਾਲੇ ਕੇਰਲਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਕਮਾਲ ਪਾਸ਼ਾ ਨੇ ਬੀਬੀਸੀ ਨੂੰ ਦੱਸਿਆ, "ਪੁਲਿਸ ਨੂੰ ਹੁਣ ਤੱਕ ਮੁਲਜ਼ਮ ਨੂੰ ਹਿਰਾਸਤ ਵਿਚ ਲੈਣਾ ਚਾਹੀਦਾ ਸੀ।ਇਹ ਵੀ ਪੜ੍ਹੋ:ਘਰਾਂ 'ਚ ਤਸੀਹੇ ਝੱਲਦੀਆਂ 4 ਔਰਤਾਂ ਦੀਆਂ ਕਹਾਣੀਆਂਰੂਸ ਦੇ 3 ਲੱਖ ਫ਼ੌਜੀਆਂ ਦੀਆਂ ਜੰਗੀ ਮਸ਼ਕਾਂਕੀ ਗਰਭ ’ਚ ਪਲ ਰਹੇ ਭਰੂਣ ਨੂੰ ਜਿਉਣ ਦਾ ਅਧਿਕਾਰ ਹੈ?ਪੰਜਾਬ ਦਾ ਇਹ ਸਰਦਾਰ ਕਰੇਗਾ ਟਰੰਪ ਦੀ ਰਾਖੀਉਨ੍ਹਾਂ ਆਖਿਆ ਕਿ ਹਾਈਕੋਰਟ ਦੇ ਸਾਹਮਣੇ ਜਾਂਚ ਅਫ਼ਸਰ ਨੇ ਜੋ ਹਲਫ਼ਨਾਮਾ ਦਾਖਲ ਕੀਤਾ ਸੀ, ਉਸ ਦੇ ਅਨੁਸਾਰ ਬਿਸ਼ਪ ਦੀ ਗ੍ਰਿਫ਼ਤਾਰੀ ਲਈ ਪ੍ਰਾਪਤ ਸਬੂਤ ਹਨ।"ਇਸ ਦੇ ਨਾਲ ਹੀ ਸੇਰੋਮੇਲੋਬਾਰ ਚਰਚ ਦੇ ਸਾਬਕਾ ਬੁਲਾਰੇ ਫਾਦਰ ਪੌਲ ਤੇਲਕਤ ,ਚਰਚ ਰਿਫਾਰਮ ਮੂਵਮੈਂਟ ਦੀ ਮੈਂਬਰ ਅਤੇ ਵਕੀਲ ਇੰਦੂਲੇਖਾ ਜੋਸਫ ਨੇ ਪੀੜਤ ਲਈ ਸੰਘਰਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਏਕਤਾ ਦਾ ਪ੍ਰਗਟਾਵਾ ਕੀਤਾ ਹੈ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false