article
stringlengths
95
18.9k
is_about_politics
bool
2 classes
ਜੱਸੀ ਕਤਲ ਮਾਮਲੇ ’ਚ ਮਾਂ, ਮਾਮਾ ਭਾਰਤ ਨੂੰ ਸਪੁਰਦ: ਜਾਣੋ ਮਿੱਠੂ ਕਿਵੇਂ ਕਰਦਾ ਹੈ ਉਸ ਨੂੰ ਯਾਦ ਜਸਬੀਰ ਸ਼ੇਤਰਾ ਬੀਬੀਸੀ ਪੰਜਾਬੀ ਲਈ 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-41226172 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright justiceforjassi.com ਬਹੁ-ਚਰਚਿਤ ਜੱਸੀ ਸਿੱਧੂ ਕਤਲ ਕਾਂਡ 'ਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਜੱਸੀ ਦੀ ਮਾਂ ਮਲਕੀਤ ਕੌਰ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਭਾਰਤ ਦੇ ਹਵਾਲੇ ਕਰਨ ਦਾ ਫੈਸਲਾ ਸੁਣਾਇਆ ਸੀ। ਹੁਣ ਦੋਵਾਂ ਨੂੰ ਭਾਰਤ ਸਰਕਾਰ ਦੇ ਸਪੁਰਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਮਿੱਠੂ ਸਿੱਧੂ ਨੂੰ 19 ਸਾਲ ਪੁਰਾਣੇ ਇਸ ਮਾਮਲੇ ਵਿੱਚ ਨਿਆਂ ਮਿਲਣ ਦੀ ਆਸ ਬੱਝੀ ਸੀ।8 ਨਵੰਬਰ ਸਾਲ 2000 'ਚ ਲੁਧਿਆਣਾ ਦੇ ਪਿੰਡ ਕਾਉਂਕੇ ਖੋਸਾ ਦੇ ਨਿਵਾਸੀ ਸੁਖਵਿੰਦਰ ਸਿੱਧੂ ਉਰਫ਼ ਮਿੱਠੂ ਸਿੱਧੂ ਤੇ ਉਸਦੀ ਪਤਨੀ ਜੱਸੀ ਸਿੱਧੂ 'ਤੇ ਜਾਨਲੇਵਾ ਹਮਲਾ ਹੋਇਆ ਸੀ। ਹਮਲੇ 'ਚ ਜੱਸੀ ਸਿੱਧੂ ਦੀ ਤਾਂ ਮੌਤ ਹੋ ਗਈ। ਹਮਲਾਵਰ ਮਿੱਠੂ ਸਿੱਧੂ ਨੂੰ ਮਰਿਆ ਸਮਝ ਕੇ ਛੱਡ ਗਏ।ਇਹ ਵੀ ਪੜ੍ਹੋਪਰਵਾਸੀਆਂ ਨੂੰ 'ਜੜਾਂ' ਨਾਲ ਜੋੜਨ ਦੇ 8 ਨੁਕਤੇ 15 ਮਿੰਟ 'ਚ ਪੜ੍ਹੋ ਕਿਤਾਬ ਨਈਅਰ ਸਨਮਾਨ ਵਾਪਸ ਕਰਨ ਲਈ ਤਿਆਰ ਜੱਸੀ ਬਾਰੇ ਮਿੱਠੂ ਸਿੱਧੂ ਨੇ ਬੀਬੀਸੀ ਨੂੰ ਕੁਝ ਮਹੀਨੇ ਪਹਿਲਾਂਇਹ ਦੱਸਿਆ ਸੀ:“ਮੈਨੂੰ ਅੱਜ ਵੀ ਜਾਨ ਦਾ ਖ਼ਤਰਾ ਹੈ। ਮੈਂ ਮਰਨ ਤੋਂ ਨਹੀਂ ਡਰਦਾ, ਪਰ ਮਰਨ ਤੋਂ ਪਹਿਲਾਂ ਜੱਸੀ ਦੇ ਕਾਤਲਾਂ ਨੂੰ ਸਲਾਖਾਂ ਦੇ ਪਿੱਛੇ ਦੇਖਣਾ ਚਾਹੁੰਦਾ ਹਾਂ।ਕਿੱਥੇ ਕੈਨੇਡਾ ਦੀ ਜੰਮਪਲ ਕੁੜੀ ਤੇ ਕਿੱਥੇ ਮੈਂ ਪੰਜਾਬ ਦੇ ਸਧਾਰਨ ਗਰੀਬ ਕਿਸਾਨ ਪਰਿਵਾਰ ਦਾ ਮੁੰਡਾ। 23 ਸਾਲਾਂ ਬਾਅਦ ਵੀ ਮੈਂ ਜੱਸੀ ਨਾਲ ਬਿਤਾਏ ਹਰ ਇੱਕ ਪਲ ਨੂੰ ਦਿਲ ਵਿੱਚ ਤਾਜ਼ਾ ਅਹਿਸਾਸ ਵਾਂਗ ਵਸਾਈ ਬੈਠਾ ਹਾਂ। Image copyright justiceforjassi.com ਫੋਟੋ ਕੈਪਸ਼ਨ ਮਲਕੀਤ ਕੌਰ 'ਤੇ ਜੱਸੀ ਦੇ ਮਾਮੇ ਸੁਰਜੀਤ ਬਦੇਸ਼ਾ(ਸੱਜੀ ਫੋਟੋ) 'ਤੇ ਨੌਜਵਾਨ ਜੋੜੇ ਤੇ ਹਮਲੇ ਦੀ ਸਾਜ਼ਿਸ਼ ਦਾ ਇਲਜ਼ਾਮ ਹੈ 1994 ਦੇ ਨਵੰਬਰ ਮਹੀਨੇ ਦੀ ਸ਼ਾਮ ਦਾ ਠੰਡਾ ਜਿਹਾ ਦਿਨ ਸੀ। ਜਦੋਂ ਮੈਂ ਜਗਰਾਉਂ ਦੇ ਕਮਲ ਚੌਕ ਨੇੜੇ ਟੈਂਪੂਆਂ ਦੇ ਅੱਡੇ 'ਤੇ ਪਿੰਡ ਜਾਣ ਲਈ ਦੋਸਤਾਂ ਨਾਲ ਸਵਾਰੀ ਟੈਂਪੂ ਦੀ ਉਡੀਕ ਵਿੱਚ ਖੜਾ ਸੀ। ਉਦੋਂ ਮੇਰੀ ਉਮਰ ਵੀਹ ਸਾਲ ਦੀ ਹੋਵੇਗੀ ਤੇ ਇੰਨੇ ਕੁ ਸਾਲ ਦੀ ਇੱਕ ਸੋਹਣੀ ਸੁਨੱਖੀ ਲੰਮੇ ਕੱਦ ਵਾਲੀ ਮੁਟਿਆਰ ਦੂਰੋਂ ਆਉਂਦੀ ਦਿਖੀ। ਉਸ ਸਫ਼ਰ ਨੇ ਜ਼ਿੰਦਗੀ ਬਦਲ ਦਿੱਤੀਕੁੜੀ ਕੈਨੇਡਾ ਦੀ ਜੰਮਪਲ ਜੱਸੀ ਸਿੱਧੂ ਸੀ। ਉਹ ਆਪਣੀ ਮਾਂ ਤੇ ਮਾਸੀ ਨਾਲ ਤੁਰੀ ਆ ਰਹੀ ਸੀ। ਉਹ ਆਪਣੇ ਨਾਨਕੇ ਪਿੰਡ ਕਾਉਂਕੇ ਕਲਾਂ ਜਾਣ ਲਈ ਟੈਂਪੂ 'ਤੇ ਚੜ੍ਹ ਗਈ। ਮੈਂ ਵੀ ਆਪਣੇ ਪਿੰਡ ਕਾਉਂਕੇ ਖੋਸਾ ਜਾਣ ਲਈ ਟੈਂਪੂ ਦੇ ਪਿੱਛੇ ਖੜਾ ਹੋ ਗਿਆ। ਉਸ ਸਮੇਂ ਜੱਸੀ ਟੈਂਪੂ ਦੀ ਪਿਛਲੀ ਸੀਟ 'ਤੇ ਬੈਠੀ ਹੋਈ ਸੀ, ਜਿਥੇ ਮੈਂ ਖੜਾ ਸੀ। ਛੇ ਕਿੱਲੋਮੀਟਰ ਦੇ ਸਫ਼ਰ 'ਚ ਬਿਨਾਂ ਕੁਝ ਕਹੇ ਸਭ ਕੁਝ ਕਿਹਾ ਗਿਆ। ਇਹ ਵੀ ਪੜ੍ਹੋਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਉੱਤਰੀ ਕੋਰੀਆ ਤੋਂ ਭੱਜੀਆਂ, ਚੀਨ 'ਚ ਸੈਕਸ ਸਕੈਂਡਲ 'ਚ ਫਸੀਆਂ ਕੁੜੀਆਂ ਜੱਸੀ ਦੇ ਨਾਨਕੇ ਘਰ ਦੀ ਆਲੀਸ਼ਾਨ ਕੋਠੀ ਦਾ ਪਿਛਲਾ ਦਰਵਾਜ਼ਾ ਮੇਰੇ ਦੋ ਕਮਰਿਆਂ ਦੇ ਕੱਚੇ ਵਿਹੜੇ ਵਾਲੇ ਸਾਧਾਰਨ ਘਰ ਵੱਲ ਖੁੱਲ੍ਹਦਾ ਸੀ। ਆਜ਼ਾਦ ਖਿਆਲਾਂ ਵਾਲੀ ਤੇ ਪੰਜਾਬ ਦੇ ਰੀਤੀ ਰਿਵਾਜ਼ਾਂ ਤੋਂ ਅਣਭਿੱਜ ਜੱਸੀ ਅਗਲੇ ਦਿਨ ਖ਼ੁਦ ਸਕੂਟਰ ਚਲਾ ਕੇ ਮੇਰੇ ਘਰ ਅੱਗੇ ਪਹੁੰਚ ਗਈ।ਉਥੇ ਸਕੂਟਰ ਬੰਦ ਕਰਕੇ 'ਹੈਲਪ-ਹੈਲਪ' ਚੀਕੀ ਤਾਂ ਮੈਂ ਘਰੋਂ ਬਾਹਰ ਆ ਗਿਆ। ਮੈਂ ਸਕੂਟਰ ਸਟਾਰਟ ਕਰ ਦਿੱਤਾ। ਨਾਲ ਹੀ ਮੈਂ ਕਿਹਾ ਕਿ ਗੱਲ ਕਰਨੀ ਮੰਗਦਾ ਹਾਂ। ਅੱਗੋਂ ਜਵਾਬ ਹਾਂ ਵਿੱਚ ਮਿਲਿਆ ਤੇ ਜਾਂਦੀ ਹੋਈ ਜੱਸੀ ਦੱਸ ਗਈ ਕਿ ਉਸਨੇ ਭਲਕੇ ਮੁੜ ਜਗਰਾਉਂ ਜਾਣਾ ਤੇ ਮੈਨੂੰ ਵੀ ਆਉਣ ਦਾ ਸੱਦਾ ਦੇ ਗਈ।ਮੁਲਾਕਾਤ ਹੋਈ ਪਰ ਗੱਲਬਾਤ ਨਹੀਂਅਗਲੇ ਦਿਨ ਅਸੀਂ ਜਗਰਾਉਂ ਮਿਲੇ ਤੇ ਵਾਪਸ ਪਰਤੇ ਪਰ ਗੱਲ ਕੋਈ ਨਾ ਹੋ ਸਕੀ। ਬਾਅਦ ਵਿੱਚ ਅਸੀਂ ਗੁਆਂਢ ਦੇ ਹੀ ਇੱਕ ਘਰ ਵਿੱਚ ਮਿਲਣ ਲੱਗੇ। ਹਫ਼ਤੇ ਦੀਆਂ ਮੁਲਾਕਾਤਾਂ ਤੋਂ ਬਾਅਦ ਜੱਸੀ ਨੇ ਮੈਨੂੰ ਦੱਸਿਆ ਕਿ ਅਗਲੇ ਦਿਨ ਉਹ ਕੈਨੇਡਾ ਵਾਪਸ ਜਾ ਰਹੀ ਹੈ।ਮੇਰਾ ਦਿਲ ਬੈਠ ਗਿਆ ਤੇ ਜੱਸੀ ਵੀ ਜਾਣਾ ਨਹੀਂ ਸੀ ਚਾਹੁੰਦੀ। ਜੱਸੀ ਨੇ ਆਪਣਾ ਪਾਸਪੋਰਟ ਪਾੜ ਦਿੱਤਾ। ਪਾਸਪੋਰਟ ਨਾ ਮਿਲਣ 'ਤੇ ਉਹ ਪੰਦਰਾਂ ਦਿਨ ਲਈ ਹੋਰ ਰੁਕੀ ਰਹੀ। Image copyright Sukhwinder Mithu ਫੋਟੋ ਕੈਪਸ਼ਨ ਸੁਖਵਿੰਦਰ ਮਿੱਠੂ ਪੜ੍ਹਣ ਵਿੱਚ ਹੁਸ਼ਿਆਰ ਜੱਸੀ ਦਾ ਸੁਪਨਾ ਕੈਨੇਡਾ ਵਿੱਚ ਵਕੀਲ ਬਣਨ ਦਾ ਸੀ। ਉਹ ਵਿਆਹ ਕਰਵਾ ਕੇ ਮੇਰੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦੀ ਸੀ। ਅਕਸਰ ਕੈਨੇਡਾ ਵਿੱਚ ਵੱਖਰਾ ਘਰ ਲੈ ਕੇ ਮੇਰੇ ਨਾਲ ਰਹਿਣ ਦੀਆਂ ਗੱਲਾਂ ਕਰਦੀ ਸੀ। ਜਦੋਂ ਪੰਦਰਾਂ ਦਿਨਾਂ ਮਗਰੋਂ ਜੱਸੀ ਕੈਨੇਡਾ ਲਈ ਉਡਾਰੀ ਮਾਰ ਗਈ। ਫਿਰ ਚਿੱਠੀਆਂ ਦਾ ਲੰਮਾ ਸਿਲਸਿਲਾ ਸ਼ੁਰੂ ਹੋਇਆ। ਚਿੱਠੀ ਅੰਗਰੇਜ਼ੀ ਵਿੱਚ ਆਉਂਦੀ ਹੋਣ ਕਰਕੇ ਮੈਂਨੂੰ ਕਿਸੇ ਤੋਂ ਪੜ੍ਹਾਉਣੀ ਪੈਂਦੀ ਸੀ। ਮਹੀਨੇ ਵਿੱਚ ਇੱਕ ਵਾਰ ਜਗਰਾਉਂ ਦੇ ਇਕ ਪੀ.ਸੀ.ਓ. 'ਤੇ ਜੱਸੀ ਦਾ ਫੋਨ ਆਉਂਦਾ।ਜੱਸੀ ਨੇ ਅਦਾਲਤ 'ਚ ਪੇਸ਼ ਹੋ ਕੇ ਸਾਡੇ ਹੱਕ 'ਚ ਗਵਾਹੀ ਦਿੱਤੀਇਸ ਤਰ੍ਹਾਂ ਪੰਜ ਸਾਲ ਬੀਤੇ ਗਏ। 1999 ਵਿੱਚ ਜੱਸੀ ਮੁੜ ਪੰਜਾਬ ਆਈ ਤੇ ਦੋ ਮਹੀਨੇ ਇੱਥੇ ਰਹੀ। ਇਸ ਦੌਰਾਨ ਅਸੀਂ ਗੁਰਦੁਆਰੇ ਵਿੱਚ ਆਨੰਦ ਕਾਰਜ ਕਰਵਾਉਣ ਪਿੱਛੋਂ ਵਿਆਹ ਰਜਿਸਟਰਡ ਕਰਵਾ ਲਿਆ।ਕਹਾਣੀ ਵਿੱਚ ਖ਼ਤਰਨਾਕ ਮੋੜ ਉਦੋਂ ਆਇਆ ਜਦੋਂ ਕੈਨੇਡਾ ਪਰਤ ਕੇ ਜੱਸੀ ਨੇ ਮੈਨੂੰ ਉੱਥੇ ਸੱਦਣ ਲਈ ਪੇਪਰ ਅਪਲਾਈ ਕੀਤੇ। ਇਹ ਗੱਲ ਉਸਦੇ ਪਰਿਵਾਰ ਨੂੰ ਪਤਾ ਲੱਗ ਗਈ। ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮੇਰੇ ਅਤੇ ਮੇਰੇ ਦੋ ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਹੋਇਆ।ਇਹ ਵੀ ਪੜ੍ਹੋਪ੍ਰਿਅੰਕਾ ਗਾਂਧੀ ਦੀ ਸਿਆਸਤ ਵਿੱਚ ਐਂਟਰੀ, ਕਾਂਗਰਸ ਨੇ ਬਣਾਇਆ ਜਨਰਲ ਸਕੱਤਰਸੁਭਾਸ਼ ਚੰਦਰ ਬੋਸ ਦੀ ਉਹ ਅਨੋਖੀ ਪ੍ਰੇਮ ਕਹਾਣੀ'ਅਣਚਾਹੀ ਬੱਚੀ' ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ' ਕੰਗਨਾ ਰਣੌਤ ਦੀ ਕਹਾਣੀਜੱਸੀ ਇੰਨੀ ਦਲੇਰ ਕੁੜੀ ਸੀ ਕਿ ਮਾਮਲੇ ਦਾ ਪਤਾ ਲੱਗਣ 'ਤੇ ਮਈ 2000 ਵਿੱਚ ਪੰਜਾਬ ਆ ਗਈ। ਉਸ ਨੇ ਲੁਧਿਆਣਾ 'ਚ ਜੱਜ ਸਾਹਮਣੇ ਪੇਸ਼ ਹੋ ਕੇ ਮੇਰੇ ਤੇ ਮੇਰੇ ਦੋਸਤਾਂ ਨੂੰ ਕੇਸ ਵਿੱਚੋਂ ਬਰੀ ਕਰਵਾਇਆ।ਇਸ ਪਿੱਛੋਂ ਜੱਸੀ ਤੇ ਮੈਂ ਰਿਸ਼ਤੇਦਾਰੀਆਂ ਵਿੱਚ ਲੁਕ ਛਿਪ ਕੇ ਰਹਿਣ ਲੱਗੇ। 12 ਜੂਨ ਨੂੰ ਰਾਏਕੋਟ 'ਚ ਵਿਆਹ ਦੀ ਪਾਰਟੀ ਰੱਖੀ ਸੀ। ਇਸ ਤੋਂ ਚਾਰ ਦਿਨ ਪਹਿਲਾਂ ਹੀ ਥਾਣਾ ਅਮਰਗੜ੍ਹ ਨੇੜੇ ਪਿੰਡ ਨਾਰੀਕੇ ਕੋਲ ਮੇਰੇ ਤੇ ਜੱਸੀ 'ਤੇ ਹਮਲਾ ਹੋ ਗਿਆ।”ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਗ੍ਰੀਸ ਦੇ ਲੈਸਬੌਸ ਵਿੱਚ ਲੱਗੇ ਇਸ ਕੈਂਪ ਨੂੰ ਚਲਾਉਣ ਲਈ ਗ੍ਰੀਕ ਸਰਕਾਰ ਕੋਲ ਪੈਸਾ ਨਹੀਂ ਹੈ। ਇਸ ਕੈਂਪ ਵਿੱਚ 2,000 ਲੋਕਾਂ ਦਾ ਇੰਤਜ਼ਾਮ ਹੈ ਪਰ ਇੱਥੇ 8,000 ਸ਼ਰਨਾਰਥੀ ਰਹਿ ਰਹੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
'ਜਿੰਨ੍ਹਾਂ ਲੋਕਾਂ ਕੋਲ ਸਮਾਰਟ ਫੋਨ ਨਹੀਂ ਹਨ ਕੀ ਮੋਦੀ ਲਈ ਉਨ੍ਹਾਂ ਦੀ ਰਾਏ ਮਾਅਨੇ ਨਹੀਂ ਰੱਖਦੀ' ਇੰਦਰਜੀਤ ਕੌਰ ਪੱਤਰਕਾਰ, ਬੀਬੀਸੀ 16 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46882603 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images 'ਮੈਨੂੰ ਕਈ ਮੁੱਦਿਆਂ ਉੱਤੇ ਤੁਹਾਡਾ ਸਿੱਧਾ ਫੀਡਬੈਕ ਚਾਹੀਦਾ ਹੈ... ਨਰਿੰਦਰ ਮੋਦੀ ਮੋਬਾਈਲ ਐਪ 'ਤੇ ਸਰਵੇਖਣ ਵਿੱਚ ਹਿੱਸਾ ਲਓ।' ਇਹ ਟਵੀਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਅਤੇ ਨਾਲ ਹੀ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿੱਚ ਉਹ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਨਰਿੰਦਰ ਮੋਦੀ ਐਪ ਉੱਤੇ ਸਰਵੇਖਣ ਵਿੱਚ ਹਿੱਸਾ ਲਓ। Skip post by @narendramodi I want your direct feedback on various issues…take part in the survey on the ‘Narendra Modi Mobile App.' pic.twitter.com/hdshOPnOEY— Narendra Modi (@narendramodi) 14 ਜਨਵਰੀ 2019 End of post by @narendramodi ਨਰਿੰਦਰ ਮੋਦੀ ਜਾਂ ਨਮੋ ਐਪ 'ਤੇ 'ਪੀਪਲਜ਼ ਪਲਸ' ਨਾਮ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਇਹ ਸਰਵੇਖਣ 9 ਪੰਨਿਆਂ ਦਾ ਹੈ, ਜਿਸ ਵਿੱਚ ਸਰਕਾਰ ਦੇ ਕੰਮਾਂ ਨੂੰ ਰੇਟਿੰਗ ਦੇਣ ਲਈ ਕਿਹਾ ਗਿਆ ਹੈ। ਇਸ ਵਿੱਚ ਲੋਕਾਂ ਤੋਂ ਕਈ ਸਵਾਲ ਪੁੱਛੇ ਗਏ ਹਨ। 1. ਤੁਸੀਂ ਕੇਂਦਰ ਸਰਕਾਰ ਦੀਆਂ ਉਪਲੱਬਧੀਆਂ ਬਾਰੇ ਕੀ ਸੋਚਦੇ ਹੋ?2. ਵੋਟ ਪਾਉਣ ਵੇਲੇ ਉਹ ਕਿਹੜੇ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋ-ਸਾਫ਼-ਸਫਾਈ, ਰੁਜ਼ਗਾਰ, ਸਿੱਖਿਆ, ਕਾਨੂੰਨ ਵਿਵਸਥਾ, ਮਹਿੰਗਾਈ, ਭ੍ਰਿਸ਼ਟਾਚਾਰ ਜਾਂ ਕਿਸਾਨ ਭਲਾਈ।3. ਤੁਹਾਡੇ ਹਲਕੇ ਵਿੱਚ ਤਿੰਨ ਸਭ ਤੋਂ ਵੱਧ ਹਰਮਨ ਪਿਆਰੇ ਭਾਜਪਾ ਆਗੂਆਂ ਦਾ ਨਾਂ ਦੱਸੋ।4. ਕੀ ਤੁਹਾਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਵਿੱਚ ਸੁਧਾਰ ਹੋ ਰਿਹਾ ਹੈ? 5. ਕੀ ਤੁਸੀਂ ਭਾਰਤ ਦੇ ਭਵਿੱਖ ਬਾਰੇ ਪਹਿਲਾਂ ਨਾਲੋਂ ਵਧੇਰੇ ਆਸ਼ਾਵਾਦੀ ਮਹਿਸੂਸ ਕਰ ਰਹੇ6. ਕੀ ਤੁਸੀਂ ਆਪਣੇ ਹਲਕੇ ਵਿੱਚ ਪ੍ਰਸਤਾਵਿਤ ਮਹਾਂਗਠਬੰਧਨ ਦਾ ਕੋਈ ਅਸਰ ਦੇਖਦੇ ਹੋ?7. ਕੀ ਤੁਸੀਂ ਭਾਜਪਾ ਲਈ ਵਲੰਟੀਅਰ ਬਣਨ ਵਿੱਚ ਦਿਲਚਸਪੀ ਲੈਂਦੇ ਹੋ?8. ਕੀ ਤੁਸੀਂ ਭਾਜਪਾ ਨੂੰ ਦਾਨ ਕੀਤਾ ਹੈ?9. ਕੀ ਤੁਸੀਂ ਨਮੋ ਦਾ ਸਮਾਨ ਖਰੀਦਿਆ ਹੈ?'ਗੂਗਲ ਪਲੇਅਸਟੋਰ' ਮੁਤਾਬਕ ਨਮੋ ਐਪ ਨੂੰ 10 ਮਿਲੀਅਨ ਤੋਂ ਵੱਧ ਲੋਕ ਡਾਊਨਲੋਡ ਕਰ ਚੁੱਕੇ ਹਨ। ਇਸੇ ਤਰ੍ਹਾਂ ਹੀ ਰਾਹੁਲ ਗਾਂਧੀ ਨੇ ਵੀ ਹਾਲ ਹੀ ਵਿੱਚ ਸੂਬੇ ਦੇ ਮੁੱਖ ਮੰਤਰੀ ਬਾਰੇ ਰਾਏ ਲੈਣ ਲਈ ਪਾਰਟੀ ਦੀ ਹੀ ਐਪ ਦੀ ਵਰਤੋਂ ਕੀਤੀ ਸੀ। ਇਹ ਵੀ ਪੜ੍ਹੋ:ਕੁੰਭ ਮੇਲਾ 2019: ਤਿਆਰੀਆਂ ਕੁੰਭ ਦੀਆਂ ਪਰ ਫੋਟੋ ਹੱਜ ਦੀ ਬ੍ਰੈਗਜ਼ਿਟ ਸਮਝੌਤਾ ਪਾਸ ਨਾ ਹੋਇਆ ਤਾਂ ਕੀ ਹੋ ਸਕਦਾ ਹੈਕੁੰਭ ਮੇਲਾ 2019 : ਅਖਾੜਿਆਂ ਦਾ ਇਤਿਹਾਸ ਤੇ ਦਾਅਵੇਇਸ ਐਪ ਵਿੱਚ ਰਾਹੁਲ ਗਾਂਧੀ ਦਾ ਆਡੀਓ ਮੈਸੇਜ ਉਨ੍ਹਾਂ ਦੇ ਵਰਕਰਾਂ ਕੋਲ ਪਹੁੰਚਿਆ ਸੀ, ਜਿੱਥੇ ਉਹ ਵਰਕਰਾਂ ਤੋਂ ਪੁੱਛਦੇ ਹਨ ਕਿ ਰਾਜਸਥਾਨ, ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ ਦਾ ਮੁੱਖ ਮੰਤਰੀ ਕੌਣ ਹੋਣਾ ਚਾਹੀਦਾ ਹੈ।ਸਿਆਸੀ ਪਾਰਟੀਆਂ ਵੱਲੋਂ ਇਸ ਤਰ੍ਹਾਂ ਦੇ ਸਰਵੇਖਣ ਡਿਜੀਟਲ ਪਲੇਟਫਾਰਮ 'ਤੇ ਕਰਵਾਉਣਾ ਲੋਕਤੰਤਰ ਲਈ ਕਿੰਨਾ ਚੰਗਾ ਹੈ, ਇਹ ਜਾਣਨ ਲਈ ਅਸੀਂ ਸਿਆਸੀ ਮਾਹਿਰਾਂ ਨਾਲ ਗੱਲਬਾਤ ਕੀਤੀ।ਸਿਆਸੀ ਪਾਰਟੀਆਂ ਦਾ ਮਕਸਦ ਕੀ?ਸਿਆਸੀ ਮਾਮਲਿਆਂ ਬਾਰੇ ਮਾਹਿਰ ਪੰਪਾ ਮੁਖਰਜੀ ਦਾ ਕਹਿਣਾ ਹੈ, "ਨਮੋ ਐਪ ਦਾ ਮਕਸਦ ਲੋਕਾਂ ਦੀ ਪਲਸ ਜਾਣਨਾ ਹੈ, ਸਰਕਾਰ ਪ੍ਰਤੀ, ਭਾਜਪਾ ਪ੍ਰਤੀ ਰਾਏ ਲੈਣਾ ਹੈ। ਸਿਆਸੀ ਪਾਰਟੀਆਂ ਡਿਜੀਟਲ ਮਾਧਿਅਮ ਦਾ ਫਾਇਦਾ ਲੈ ਰਹੀਆਂ ਹਨ। ਇਹ ਇੱਕ ਐਪ ਹੈ ਜਿਸ ਉੱਤੇ ਸਰਵੇਖਣ ਕੀਤਾ ਜਾ ਰਿਹਾ ਹੈ। ਜਿਸ ਨਾਲ ਨੌਜਵਾਨ ਪੀੜ੍ਹੀ ਵਧੇਰੇ ਜੁੜੀ ਹੋਈ ਹੈ। ਨੌਜਵਾਨ ਜੋ ਕਿ ਵਲੰਟੀਅਰ ਵੀ ਕਰ ਸਕਦੇ ਹਨ। ਕਿਸੇ ਵੀ ਪਾਰਟੀ ਦੀ ਐਪ ਦਾ ਮਕਸਦ ਹੁੰਦਾ ਹੈ ਲੋਕਾਂ ਨਾਲ ਸਿੱਧਾ ਸੰਪਰਕ ਕਰਨਾ।" Image copyright Getty Images ਸਿਆਸੀ ਪਾਰਟੀਆਂ ਦੇ ਫੀਡਬੈਕ ਦੇ ਬਦਲਦੇ ਤਰੀਕੇ ਬਾਰੇ ਪੰਪਾ ਮੁਖਰਜੀ ਨੇ ਕਿਹਾ, "ਫੀਡਬੈਕ ਦਾ ਤਰੀਕਾ ਬਦਲ ਰਿਹਾ ਹੈ ਪਰ ਇੱਕ ਐਪ ਰਾਹੀਂ ਫੀਡਬੈਕ ਦਾ ਮਤਲਬ ਹੁੰਦਾ ਹੈ ਤੁਹਾਡੇ ਬਾਰੇ ਡਾਟਾ ਇਕੱਠਾ ਕਰਨਾ। ਇਸ ਨਾਲ ਨਿੱਜਤਾ ਨੂੰ ਵੀ ਖਤਰਾ ਹੁੰਦਾ ਹੈ ਕਿਉਂਕਿ ਤੁਹਾਡੇ ਨਾਮ, ਈਮੇਲ, ਫੋਨ ਨੰਬਰ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਵਾਲਾਂ ਰਾਹੀਂ ਤੁਹਾਡੇ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਤੀਜੀ ਧਿਰ ਨਾਲ ਸਾਂਝੀ ਕਰਨ ਦਾ ਖਦਸ਼ਾ ਰਹਿੰਦਾ ਹੈ ਚਾਹੇ ਉਹ ਕੋਈ ਸਿਆਸੀ ਪਾਰਟੀ ਹੋਵੇ ਜਾਂ ਫਿਰ ਕੋਈ ਸੰਸਥਾ।"ਪੰਪਾ ਮੁਖਰਜੀ ਦਾ ਮੰਨਣਾ ਹੈ ਕਿ ਇਹ ਰਾਏ ਸਾਰੇ ਲੋਕਾਂ ਦੀ ਰਾਇ ਨਹੀਂ ਹੋ ਸਕਦੀ ਕਿਉਂਕਿ ਇਸ ਨਾਲ ਉਹ ਵਰਗ ਅਣਗੌਲਿਆ ਰਹਿ ਰਿਹਾ ਹੈ, ਜਿਨ੍ਹਾਂ ਕੋਲ ਸਮਾਰਟਫੋਨ ਹੀ ਨਹੀਂ ਹਨ। ਉਨ੍ਹਾਂ ਦੀ ਰਾਇ ਕੌਣ ਜਾਣੇਗਾ। Image copyright Reuters ਸਮਾਜਿਕ ਵਿਗਿਆਨ ਦੀ ਪ੍ਰੋ. ਕਮਲਪ੍ਰੀਤ ਕੌਰ ਦਾ ਕਹਿਣਾ ਹੈ, "ਇਹ ਸਿਰਫ਼ ਸਿਆਸੀ ਸਟੰਟ ਹੈ। ਲੋਕਤੰਤਰ ਲਈ ਚੰਗਾ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਫੀਡਬੈਕ ਲਿਆ ਜਾ ਰਿਹਾ ਹੈ ਪਰ ਕਿੰਨੀ ਗੰਭੀਰਤਾ ਅਤੇ ਚੰਗੇ ਤਰੀਕੇ ਨਾਲ ਫੀਡਬੈਕ ਲਿਆ ਜਾ ਰਿਹਾ ਹੈ ਇਹ ਮਾਇਨੇ ਰੱਖਦਾ ਹੈ। ਇਸ ਫੀਡਬੈਕ ਤੋਂ ਬਾਅਦ ਪਾਰਟੀ ਕੀ ਬਦਲਾਅ ਕਰਦੀ ਹੈ ਇਹ ਜਾਣਨਾ ਬੇਹੱਦ ਅਹਿਮ ਹੈ।"ਇਹ ਵੀ ਪੜ੍ਹੋ:ਕੀ ਹੋਇਆ ਮੋਦੀ ਦੇ 'ਸਵੱਛਤਾ ਅਭਿਆਨ' ਦਾਮੋਦੀ, ਰਾਹੁਲ ਦੇ 'ਮੋਹ ਜਾਲ' 'ਚ ਪਏ ਤਾਂ ਬੁਰੇ ਫਸਣਗੇਮੋਦੀ ਨੇ ਕੈਪਟਨ ਨੂੰ ਕਿਉਂ ਕਿਹਾ 'ਆਜ਼ਾਦ ਫੌਜੀ'?ਕਮਲਪ੍ਰੀਤ ਕੌਰ ਦਾ ਮੰਨਣਾ ਹੈ ਕਿ ਇਹ ਲੋਕਤੰਤਰ ਦੇ ਲਈ ਸਕਾਰਾਤਮਕ ਕਦਮ ਤਾਂ ਹੈ ਹੀ ਪਰ ਨਾਲ ਹੀ ਉਨ੍ਹਾਂ ਨੇ ਫੀਡਬੈਕ ਉੱਤੇ ਸਵਾਲ ਵੀ ਖੜ੍ਹੇ ਕੀਤੇ।ਉਨ੍ਹਾਂ ਕਿਹਾ, "ਇਹ ਲੋਕਤੰਤਰ ਦੇ ਲਈ ਸਕਾਰਾਤਮਕ ਕਦਮ ਹੈ ਪਰ ਕਿੰਨੇ ਲੋਕ ਇਸ ਫੀਡਬੈਕ ਵਿੱਚ ਹਿੱਸਾ ਲੈਂਦੇ ਹਨ ਇਹ ਵੀ ਦੇਖਣਾ ਜ਼ਰੂਰੀ ਹੈ। ਹੋ ਸਕਦਾ ਹੈ ਕਿ ਸਿਰਫ਼ ਪਾਰਟੀ ਵਰਕਰ ਹੀ ਫੀਡਬੈਕ ਦੇ ਦੇਣ। ਸਲੱਮ ਖੇਤਰਾਂ ਵਿੱਚ ਸਮਾਰਟਫੋਨ ਨਹੀਂ ਹਨ, ਉਨ੍ਹਾਂ ਦੀ ਰਾਇ ਲੈਣਾ ਵੀ ਜ਼ਰੂਰੀ ਹੈ। ਸਿਰਫ਼ ਇੱਕ ਐਪ ਰਾਹੀਂ ਭਾਰਤ ਦੇ ਲੋਕਾਂ ਤੋਂ ਫੀਡਬੈਕ ਕਿੰਨਾ ਮਦਦਗਾਰ ਹੋਏਗਾ।" ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਮੈਲਬਰਨ ਹਮਲਾ: ਸ਼ੱਕੀ ਦੀ ਪੁਲਿਸ ਗੋਲੀਬਾਰੀ 'ਚ ਮੌਤ 9 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46152457 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ 'ਚ ਚਾਕੂ ਨਾਲ ਹਮਲਾ ਕਰਕੇ ਇੱਕ ਆਦਮੀ ਨੂੰ ਹਲਾਕ ਤੇ ਦੋ ਹੋਰਾਂ ਨੂੰ ਜ਼ਖਮੀ ਕਰਨ ਵਾਲੇ ਇੱਕ ਆਦਮੀ ਨੂੰ ਪੁਲਿਸ ਨੇ ਗੋਲੀ ਨਾਲ ਮਾਰ ਦਿੱਤਾ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਨੂੰ ਇੱਕ ਅੱਤਵਾਦੀ ਘਟਨਾ ਮੰਨ ਰਹੇ ਹਨ। ਹਮਲਾਵਰ ਨੇ ਇੱਕ ਕਾਰ ਨੂੰ ਅੱਗ ਵੀ ਲਗਾ ਦਿੱਤੀ ਸੀ। ਦੋਵੇਂ ਜ਼ਖਮੀ ਹਸਪਤਾਲ 'ਚ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਦਾ ਹਾਲਤ ਨਾਜ਼ੁਕ ਦੱਸੀ ਗਈ ਹੈ। Image copyright /Chris Macheras ਫੋਟੋ ਕੈਪਸ਼ਨ ਹਮਲੇ ਦੇ ਵੀਡੀਓ ਲੋਕਾਂ ਨੇ ਇੰਟਰਨੈੱਟ ਉੱਪਰ ਪਾਏ ਹਨ ਹੁਣ ਤੱਕ ਹਮਲਾਵਰ ਦਾ ਨਾਂ ਨਹੀਂ ਦੱਸਿਆ ਗਿਆ। ਪੁਲਿਸ ਮੁਤਾਬਕ ਉਹ ਇਕੱਲਾ ਹੀ ਸੀ ਅਤੇ ਫਿਲਹਾਲ ਕਿਸੇ ਹੋਰ ਦੀ ਭਾਲ ਨਹੀਂ ਚੱਲ ਰਹੀ। ਵਿਕਟੋਰੀਆ ਪੁਲਿਸ ਦੇ ਚੀਫ ਕਮਿਸ਼ਨਰ ਗ੍ਰਾਹਮ ਐਸ਼ਟਨ ਨੇ ਦੱਸਿਆ, "ਅਸੀਂ ਅਜੇ ਇਹ ਨਹੀਂ ਮੰਨ ਰਹੇ ਕਿ ਕੋਈ ਖ਼ਤਰਾ ਬਾਕੀ ਹੈ। ਫਿਰ ਵੀ ਇਸ ਨੂੰ ਇੱਕ ਅੱਤਵਾਦੀ ਹਮਲੇ ਵਜੋਂ ਹੀ ਵੇਖ ਰਹੇ ਹਾਂ।"ਉਨ੍ਹਾਂ ਨੇ ਇਹ ਵੀ ਕਿਹਾ ਕਿ ਹਮਲਾਵਰ ਬਾਰੇ ਮਹਿਕਮੇ ਨੂੰ ਜਾਣਕਾਰੀ ਸੀ। ਪੁਲਿਸ ਦਾ ਕਹਿਣਾ ਹੈ ਹਮਲਾਵਰ ਸੋਮਾਲੀਆ ਮੂਲ ਦਾ ਹੈ ਅਤੇ ਗੈਸ ਸਿਲੰਡਰਾਂ ਨਾਲ ਭਰੇ ਇੱਕ ਵਾਹਨ 'ਚ ਸੀ ਜਿਸ ਨੂੰ ਅੱਗ ਲੱਗੀ। Image copyright Reuters ਫੋਟੋ ਕੈਪਸ਼ਨ ਪੁਲਿਸਵਾਲੇ ਆਪਣੀ ਕਾਰ ਵਿੱਚੋਂ ਬਾਹਰ ਨਿਕਲੇ ਤਾਂ ਹੱਥ ਵਿੱਚ ਚਾਕੂ ਫੜ੍ਹਿਆਂ ਇੱਕ ਆਦਮੀ ਉਨ੍ਹਾਂ ਦੇ ਸਾਹਮਣੇ ਆਇਆ। ਸਥਾਨਕ ਸਮੇਂ ਅਨੁਸਾਰ ਸ਼ਾਮ ਨੂੰ 4.20 (ਭਾਰਤੀ ਸਮੇਂ ਮੁਤਾਬਕ ਸਵੇਰੇ 11) ਵਜੇ ਅਫਸਰਾਂ ਨੂੰ ਪਹਿਲਾਂ ਇੱਕ ਕਾਰ 'ਚ ਅੱਗ ਲੱਗਣ ਦੀ ਖ਼ਬਰ ਮਿਲੀ। ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਿਸਵਾਲੇ ਆਪਣੀ ਕਾਰ ਵਿੱਚੋਂ ਬਾਹਰ ਨਿਕਲੇ ਤਾਂ ਹੱਥ ਵਿੱਚ ਚਾਕੂ ਫੜ੍ਹਿਆਂ ਇੱਕ ਆਦਮੀ ਉਨ੍ਹਾਂ ਦੇ ਸਾਹਮਣੇ ਆਇਆ।ਉਸੇ ਦੌਰਾਨ ਲੋਕਾਂ ਦੀਆਂ ਨੂੰ ਚੀਕਾਂ ਸੁਣੀਆਂ ਕਿ ਕੁਝ ਰਾਹਗੀਰਾਂ ਨੂੰ ਚਾਕੂ ਨਾਲ ਮਾਰਿਆ ਗਿਆ ਹੈ। ਪੁਲਿਸ ਨੇ ਹਮਲਾਵਰ ਨੂੰ ਗੋਲੀ ਮਾਰੀ ਅਤੇ ਉਹ ਦੀ ਮੌਤ ਬਾਅਦ 'ਚ ਹਸਪਤਾਲ 'ਚ ਹੋਈ। ਬੀਬੀਸੀ ਪੰਜਾਬੀ ਨਾਲ , , , 'ਤੇ ਜੁੜੋ
false
ਪ੍ਰਿਅੰਕਾ ਗਾਂਧੀ ਨੇ ਬੈਕਫੁੱਟ 'ਤੇ ਰਹਿ ਕੇ ਰਾਹੁਲ ਗਾਂਧੀ ਦੇ ਸਿਰ 'ਤੇ ਕਿਵੇਂ ਸਜਾਇਆ ਜਿੱਤ ਦਾ ਤਾਜ ਅਪਰਣਾ ਦ੍ਰਿਵੇਦੀ ਸੀਨੀਅਰ ਪੱਤਰਕਾਰ 19 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46584690 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright PTI 11 ਦਸੰਬਰ ਨੂੰ ਜਿਵੇਂ-ਜਿਵੇਂ ਚੋਣਾਂ ਦੇ ਫ਼ੈਸਲੇ ਆਉਂਦੇ ਗਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਰੁਤਬਾ ਵੱਧਦਾ ਜਾ ਰਿਹਾ ਸੀ ਪਰ ਇੱਕ ਚਿਹਰਾ ਜਿਹੜਾ ਹਮੇਸ਼ਾ ਰਾਹੁਲ ਗਾਂਧੀ ਦੇ ਨੇੜੇ ਨਜ਼ਰ ਆਉਂਦਾ ਸੀ ਉਹ ਚੋਣਾਂ ਦੇ ਇਸ ਮੌਸਮ ਵਿੱਚ ਬਿਲਕੁਲ ਨਜ਼ਰ ਨਹੀਂ ਆਇਆ। ਉਹ ਚਿਹਰਾ ਸੀ ਰਾਹੁਲ ਗਾਂਧੀ ਦੀ ਭੈਣ ਪ੍ਰਿੰਅਕਾ ਗਾਂਧੀ ਦਾ।ਉਹ ਪ੍ਰਿਅੰਕਾ ਗਾਂਧੀ ਜਿਨ੍ਹਾਂ ਨੇ ਰਾਹੁਲ ਗਾਂਧੀ ਦੀ ਪਹਿਲੀ ਚੋਣ ਰੈਲੀ ਵਿੱਚ ਆਪਣੇ ਭਰਾ ਨੂੰ ਬਕਾਇਦਾ ਅੱਗੇ ਵਧਾਇਆ ਸੀ। ਜੇਕਰ ਤਸਵੀਰਾਂ 'ਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਉਹ ਤਸਵੀਰਾਂ ਉਭਰਦੀਆਂ ਹਨ ਜਿਸ ਵਿੱਚ ਲੋਕਾਂ ਵਿਚਾਲੇ ਰਾਹੁਲ ਅਤੇ ਪ੍ਰਿਅੰਕਾ ਬੈਠੇ ਹਨ ਅਤੇ ਰਾਹੁਲ ਨੇ ਪ੍ਰਿਅੰਕਾ ਦੇ ਮੋਢੇ 'ਤੇ ਹੱਥ ਰੱਖਿਆ ਹੋਇਆ ਹੈ।ਇਹ ਵੀ ਪੜ੍ਹੋ:ਕੀ ਰਾਹੁਲ ਗਾਂਧੀ ਸੋਨੀਆਂ ਦਾ ਫਾਰਮੂਲਾ ਅਪਣਾ ਰਹੇ ਨੇਜੈ ਸ਼ਾਹ ਦੇ ਮਾਮਲੇ 'ਚ ਫ਼ਾਇਦਾ ਲੈ ਸਕਣਗੇ ਰਾਹੁਲ ਗਾਂਧੀ ?ਰਾਹੁਲ ਤੋਂ ਘਬਰਾਉਣ ਲੱਗੀ ਹੈ ਭਾਜਪਾ?ਤਾਂ ਕਿੱਥੇ ਗਈ ਪ੍ਰਿਅੰਕਾ ਗਾਂਧੀ? ਕੀ ਕਾਂਗਰਸ ਦੇ ਸਿਆਸੀ ਕੁਨਬੇ ਵਿੱਚੋਂ ਪ੍ਰਿਅੰਕਾ ਗਾਇਬ ਹੋ ਚੁੱਕੀ ਹੈ?ਕਿੱਥੇ ਗਈ ਪ੍ਰਿਅੰਕਾ ਗਾਂਧੀ?ਇਨ੍ਹਾਂ ਚੋਣ ਰੈਲੀਆਂ ਵਿੱਚ ਰਾਹੁਲ ਗਾਂਧੀ ਦੀਆਂ ਰੈਲੀਆਂ ਜਾਂ ਬਿਆਨ ਕਾਫ਼ੀ ਚਰਚਾ ਵਿੱਚ ਰਹੇ। ਪ੍ਰਧਾਨ ਮੰਤਰੀ 'ਤੇ ਉਨ੍ਹਾਂ ਦੇ ਇਲਜ਼ਾਮ ਕਾਫ਼ੀ ਸੁਰਖ਼ੀਆਂ ਵਿੱਚ ਰਹੇ ਪਰ ਰਾਹੁਲ ਗਾਂਧੀ ਨੂੰ ਅੱਗੇ ਵਧਾਉਂਦੀ ਪ੍ਰਿਅੰਕਾ ਨਾ ਕਿਸੇ ਰੈਲੀ ਵਿੱਚ ਦਿਖੀ ਅਤੇ ਨਾ ਹੀ ਖ਼ਬਰਾਂ ਵਿੱਚ। ਹੋਰ ਤਾਂ ਹੋਰ ਇਹ ਪਹਿਲੀਆਂ ਚੋਣਾਂ ਸਨ ਜਿਸ ਵਿੱਚ ਪ੍ਰਿਅੰਕਾ ਗਾਂਧੀ ਦੀ ਚਰਚਾ ਵੀ ਨਹੀਂ ਕੀਤੀ ਗਈ। ਗੁਜਰਾਤ ਚੋਣਾਂ ਦੌਰਾਨ ਜਿੱਥੇ ਰਾਹੁਲ ਗਾਂਧੀ ਦੇ ਨਵੇਂ ਰੂਪ ਨੂੰ ਵਾਰ-ਵਾਰ ਦੇਖਿਆ ਗਿਆ, ਉੱਥੇ ਪ੍ਰਿਅੰਕਾ ਵੀ ਸਰਗਰਮ ਦਿਖਦੀ ਸੀ। Image copyright Getty Images ਕਾਂਗਰਸ ਦੀਆਂ ਰੈਲੀਆਂ ਦੇ ਮੰਚ 'ਤੇ ਭਾਵੇਂ ਹੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਮੋਰਚਾ ਸੰਭਾਲਿਆ ਸੀ ਪਰ ਮੰਚ ਦੇ ਪਿੱਛੇ ਦਾ ਇੰਤਜ਼ਾਮ ਪ੍ਰਿਅੰਕਾ ਗਾਂਧੀ ਦੇ ਜ਼ਿੰਮੇ ਹੀ ਸੀ। ਕਾਂਗਰਸ ਆਗੂਆਂ ਮੁਤਾਬਕ ਪ੍ਰਿਅੰਕਾ ਨੇ ਇੱਕ ਚੰਗੇ ਪ੍ਰਬੰਧਕ ਦੀ ਤਰ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਸੀ। ਇੱਕ ਪਾਸੇ ਉਹ ਮੱਛਰਾਂ ਤੋਂ ਬਚਣ ਲਈ ਸਪ੍ਰੇਅ ਕਰਵਾਉਂਦੀ ਨਜ਼ਰ ਆਈ ਤਾਂ ਨਾਲ ਹੀ ਪਰਦੇ ਦੇ ਪਿੱਛੇ ਵੌਕੀ-ਟੌਕੀ ਲੈ ਕੇ ਇੰਤਜ਼ਾਮ ਕਰਵਾਉਂਦੀ ਨਜ਼ਰ ਆਈ ਸੀ। ਐਨਾ ਹੀ ਨਹੀਂ, ਪ੍ਰਿਅੰਕਾ ਨੇ ਹੀ ਮੰਚ 'ਤੇ ਬੋਲਣ ਵਾਲੇ ਬੁਲਾਰਿਆਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਅਤੇ ਪਹਿਲੀ ਵਾਰ ਨੌਜਵਾਨ ਅਤੇ ਤਜ਼ਰਬੇਕਾਰ ਬੁਲਾਰਿਆਂ ਦਾ ਜੋੜ ਦੇਖਣ ਨੂੰ ਮਿਲਿਆ। ਇੱਥੋਂ ਤੱਕ ਕਿ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਸਮੇਤ ਕਰੀਬ-ਕਰੀਬ ਸਾਰਿਆਂ ਦੇ ਭਾਸ਼ਣ ਦੇ 'ਫੈਕਟ ਚੈਕ' ਦੀ ਜ਼ਿੰਮੇਦਾਰੀ ਵੀ ਲਈ।ਪਰ ਉਸ ਦੌਰਾਨ ਵੀ ਪ੍ਰਿਅੰਕਾ ਨੇ ਇਹ ਪੂਰਾ ਧਿਆਨ ਰੱਖਿਆ ਕਿ ਉਨ੍ਹਾਂ ਦੀ ਤਸਵੀਰ ਸਾਹਮਣੇ ਨਾ ਆਵੇ ਤਾਂ ਜੋ ਲੋਕਾਂ ਦਾ ਪੂਰਾ ਧਿਆਨ ਰੈਲੀਆਂ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਹੀ ਰਹੇ।ਅਜੇ ਵੀ ਸਰਗਰਮ ਭੂਮਿਕਾ ਵਿੱਚ ਹਨ ਪ੍ਰਿਅੰਕਾ ਗਾਂਧੀਅੱਜ ਵੀ ਪ੍ਰਿਅੰਕਾ ਸਰਗਰਮ ਭੂਮਿਕਾ ਵਿੱਚ ਹਨ। ਚੋਣਾਂ ਜਿੱਤਣ ਤੋਂ ਬਾਅਦ ਜਦੋਂ ਕਾਂਗਰਸ ਸਾਹਮਣੇ ਸਭ ਤੋਂ ਔਖਾ ਸਵਾਲ ਖੜ੍ਹਾ ਹੋਇਆ ਕਿ 'ਕੌਣ ਬਣੇਗਾ ਮੁੱਖ ਮੰਤਰੀ' ਤਾਂ ਪ੍ਰਿਅੰਕਾ ਗਾਂਧੀ ਆਪਣੇ ਭਰਾ ਰਾਹੁਲ ਗਾਂਧੀ ਅਤੇ ਮਾਂ ਸੋਨੀਆ ਗਾਂਧੀ ਨਾਲ ਵਿਚਾਰ ਮੰਥਨ ਵਿੱਚ ਸ਼ਾਮਲ ਹੋਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਨਾਵਾਂ ਦਾ ਐਲਾਨ ਹੋਇਆ ਹੈ। Image copyright Getty Images ਕਾਂਗਰਸ ਸੂਤਰਾਂ ਦੀ ਮੰਨੀਏ ਤਾਂ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਪ੍ਰਿਅੰਕਾ ਗਾਂਧੀ ਦੀ ਪਹਿਲੀ ਪਸੰਦ ਸਨ। ਇਸੇ ਕਾਰਨ ਸਚਿਨ ਪਾਇਲਟ ਨੂੰ ਆਪਣੇ ਪੈਰ ਪਿੱਛੇ ਖਿੱਚਣੇ ਪਏ ਅਤੇ ਉਪ ਮੁੱਖ ਮੰਤਰੀ ਦੀ ਕੁਰਸੀ ਨਾਲ ਸੰਤੁਸ਼ਟ ਹੋਣਾ ਪਿਆ। ਕਾਰਨ ਦੱਸਿਆ ਗਿਆ ਕਿ ਪ੍ਰਿਅੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ ਖ਼ਿਲਾਫ਼ ਰਾਜਸਥਾਨ ਵਿੱਚ ਜ਼ਮੀਨ ਘੋਟਾਲੇ ਨੂੰ ਲੈ ਕੇ ਭਾਜਪਾ ਦੀ ਸਰਕਾਰ ਨੇ ਕਈ ਮਾਮਲੇ ਦਰਜ ਕਰਵਾਏ ਹਨ। ਵਾਡਰਾ ਦਾ ਨਾਮ ਜ਼ਮੀਨ ਘੋਟਾਲੇ 'ਚ ਅਸ਼ੋਕ ਗਹਿਲੋਤ ਦੇ ਸ਼ਾਸਨਕਾਲ ਵਿੱਚ ਹੀ ਆਇਆ ਸੀ ਇਸ ਲਈ ਪ੍ਰਿਅੰਕਾ ਚਾਹੁੰਦੀ ਸੀ ਕਿ ਅਸ਼ੋਕ ਗਹਿਲੋਤ ਹੀ ਸੂਬੇ ਦੇ ਮੁੱਖ ਮੰਤਰੀ ਬਣਨ ਕਿਉਂਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਹੈ। ਇਹ ਵੀ ਪੜ੍ਹੋ:ਨੋਟਬੰਦੀ ਵੇਲੇ ਕਤਾਰ ’ਚ ਜੰਮਿਆ ‘ਖਜ਼ਾਨਚੀ’ ਹੁਣ ਝਗੜੇ ਦਾ ਕਾਰਨ ਬਣਿਆ ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ ਉਂਝ ਵੀ ਪ੍ਰਿਅੰਕਾ ਦਾ ਮੰਨਣਾ ਹੈ ਕਿ 2019 ਵਿੱਚ ਤਜ਼ਰਬਾ ਹੀ ਵਧੇਰੇ ਸੀਟਾਂ ਦਿਵਾਉਣ ਵਿੱਚ ਸਹਾਇਕ ਹੋਵੇਗਾ। ਇਹੀ ਕਾਰਨ ਹੈ ਕਿ ਮੱਧ ਪ੍ਰਦੇਸ਼ ਵਿੱਚ ਪ੍ਰਿਅੰਕਾ ਦਾ ਝੁਕਾਅ ਤਜ਼ਰਬੇ ਵੱਲ ਵੱਧ ਸੀ।ਕਿਉਂ ਗਾਇਬ ਹੋ ਗਈ ਸੀ ਪ੍ਰਿਅੰਕਾ?ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪ੍ਰਿਅੰਕਾ ਕਾਫ਼ੀ ਸਰਗਰਮ ਸੀ ਪਰ ਜਿਵੇਂ-ਜਿਵੇਂ ਰਾਹੁਲ ਗਾਂਧੀ ਸਰਗਰਮ ਹੁੰਦੇ ਗਏ, ਪ੍ਰਿਅੰਕਾ ਸਿਆਸੀ ਕੁਨਬੇ ਵਿੱਚੋਂ ਗਾਇਬ ਹੋਣ ਲੱਗੀ। ਇੱਥੋਂ ਤੱਕ ਕਿ ਅਮੇਠੀ ਅਤੇ ਰਾਏਬਰੇਲੀ ਵਿੱਚ ਪ੍ਰਿਅੰਕਾ ਦੀ ਚਰਚਾ ਘੱਟ ਹੋਣ ਲੱਗੀ। Image copyright Getty Images ਦਰਅਸਲ ਕਾਂਗਰਸ ਦੇ ਅੰਦਰ ਵੀ ਸਮੇਂ-ਸਮੇਂ 'ਤੇ ਇਹ ਮੰਗ ਉੱਠਦੀ ਰਹੀ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਨੂੰ ਟੱਕਰ ਦੇਣ ਲਈ ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਦਾ ਚਿਹਰਾ ਬਣਾਇਆ ਜਾਣਾ ਚਾਹੀਦਾ ਹੈ। ਪਰ ਸੋਨੀਆ ਗਾਂਧੀ ਸਿਰਫ਼ ਰਾਹੁਲ ਗਾਂਧੀ ਨੂੰ ਅਗਵਾਈ ਲਈ ਚਿਹਰਾ ਬਣਾਉਣਾ ਚਾਹੁੰਦੀ ਸੀ। ਸੋਨੀਆ ਗਾਂਧੀ ਚੰਗੀ ਤਰ੍ਹਾਂ ਸਮਝਦੀ ਹੈ ਕਿ ਜਿਵੇਂ ਹੀ ਪ੍ਰਿਅੰਕਾ ਗਾਂਧੀ ਨੇ ਸਿਆਸਤ ਵਿੱਚ ਪੈਰ ਰੱਖਿਆ ਓਵੇਂ ਹੀ ਭਰਾ-ਭੈਣ ਵਿਚਾਲੇ ਤੁਲਨਾ ਸ਼ੁਰੂ ਹੋ ਜਾਵੇਗੀ। ਪਾਰਟੀ ਦੇ ਅੰਦਰ ਗੁੱਟਬਾਜ਼ੀ ਵਧ ਜਾਵੇਗੀ ਜੋ ਕਾਂਗਰਸ ਲਈ ਨੁਕਸਾਨਦੇਹ ਸਾਬਿਤ ਹੋਵੇਗਾ। ਨਾਲ ਹੀ ਪ੍ਰਿਅੰਕਾ ਗਾਂਧੀ ਦੇ ਆਉਣ ਨਾਲ ਰਾਹੁਲ ਗਾਂਧੀ ਦੇ ਗਰਾਫ਼ 'ਤੇ ਅਸਰ ਪੈ ਸਕਦਾ ਹੈ। ਰੌਬਰਟ ਵਾਡਰਾ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਪ੍ਰਿਅੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ। ਜਾਣਕਾਰ ਮੰਨਦੇ ਹਨ ਕਿ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਇਹ ਵੀ ਇੱਕ ਕਾਰਨ ਹੈ ਕਿ ਪ੍ਰਿਅੰਕਾ ਗਾਂਧੀ ਅਤੇ ਕਾਂਗਰਸ ਦੋਵੇਂ ਹੀ ਉਨ੍ਹਾਂ ਨੂੰ ਸਰਗਰਮ ਸਿਆਸਤ ਵਿੱਚ ਲਿਆਉਣ ਤੋਂ ਰੋਕਦੀਆਂ ਹਨ। Image copyright Getty Images ਸਿਆਸਤ ਵਿੱਚ ਪ੍ਰਿਅੰਕਾ ਦੇ ਕਦਮ ਵਧਦੇ ਹੀ ਦੂਜੀਆਂ ਪਾਰਟੀਆਂ ਰੌਬਰਟ ਵਾਡਰਾ ਨੂੰ ਲੈ ਕੇ ਉਨ੍ਹਾਂ 'ਤੇ ਹਮਲਾ ਬੋਲ ਦੇਣਗੀਆਂ। ਇਸ ਨਾਲ ਪ੍ਰਿਅੰਕਾ ਦਾ ਨੈਤਿਕ ਪੱਖ ਕਮਜ਼ੋਰ ਹੋਵੇਗਾ। ਇਹ ਵੀ ਪੜ੍ਹੋ:ਨੋਟਬੰਦੀ ਵੇਲੇ ਕਤਾਰ ’ਚ ਜੰਮਿਆ ‘ਖਜ਼ਾਨਚੀ’ ਹੁਣ ਝਗੜੇ ਦਾ ਕਾਰਨ ਬਣਿਆ ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ ਪ੍ਰਿਅੰਕਾ ਦੇ ਹੇਅਰ ਸਟਾਈਲ, ਕੱਪੜੇ ਅਤੇ ਗੱਲ ਕਰਨ ਦੇ ਤਰੀਕੇ 'ਤੇ ਧਿਆਨ ਦਿੱਤਾ ਜਾਵੇ ਤਾਂ ਉਨ੍ਹਾਂ ਵਿੱਚ ਇੰਦਰਾ ਗਾਂਧੀ ਦੀ ਛਾਪ ਸਾਫ਼ ਦਿਖਦੀ ਹੈ। ਵਰਕਰਾਂ ਨਾਲ ਜੁੜਨ ਵਿੱਚ ਪ੍ਰਿਅੰਕਾ ਮਾਹਿਰ ਹਨ। ਭੈਆਜੀ ਦੇ ਰੂਪ ਵਿੱਚ ਜਾਣੀ ਜਾਣ ਵਾਲੀ ਪ੍ਰਿਅੰਕਾ ਨੂੰ ਵਰਕਰ ਅੱਜ ਵੀ ਬੇਹੱਦ ਪਸੰਦ ਕਰਦੇ ਹਨ।ਹੁਣ ਕਾਂਗਰਸ ਦੀ ਤਿੰਨ ਸੂਬਿਆਂ ਵਿੱਚ ਹੋਈ ਜਿੱਤ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਨਿਰਵਿਵਾਦ 'ਚਿਹਰਾ' ਬਣਾ ਦਿੱਤਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਪ੍ਰਿਅੰਕਾ ਦੀ ਪਰਦੇ ਪਿੱਛੇ ਦੀ ਭੂਮਿਕਾ ਨਾਲ ਕਾਂਗਰਸ ਨੂੰ ਜ਼ਰੂਰ ਮਜ਼ਬੂਤੀ ਮਿਲੇਗੀ। ਮੰਨਿਆ ਜਾ ਰਿਹਾ ਹੈ ਕਿ ਪਰਦੇ ਪਿੱਛੇ ਹੀ ਸਹੀ ਪ੍ਰਿਅੰਕਾ ਦੀ ਭੂਮਿਕਾ ਲੋਕ ਸਭਾ ਚੋਣਾਂ 2019 ਵਿੱਚ ਵਧੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਗਾਂਧੀ ਭਰਾ-ਭੈਣ ਇੱਕ ਅਤੇ ਇੱਕ ਗਿਆਰਾ ਦੀ ਭੂਮਿਕਾ 'ਚ ਨਜ਼ਰ ਆ ਸਕਦੇ ਹਨ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਨਿਤਿਨ ਗਡਕਰੀ ਦੇ ਰਾਖਵਾਂਕਰਨ ਤੇ ਨੌਕਰੀਆਂ ਬਾਰੇ ਬਿਆਨ 'ਤੇ ਲੋਕਾਂ ਨੇ ਚੁੱਕੇ ਸਵਾਲ - ਸੋਸ਼ਲ 6 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45080708 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕੋਟਾ ਨੌਕਰੀਆਂ ਦੀ ਗਰੰਟੀ ਨਹੀਂ ਹੈ ਕਿਉਂਕਿ ਨੌਕਰੀਆਂ ਉਲਪਬਧ ਹੀ ਨਹੀਂ ਹਨ।ਪੀਟੀਆਈ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਇਹ ਵਿਚਾਰ ਪੱਤਰਕਾਰਾਂ ਨਾਲ ਮਰਾਠਾ ਰਾਖਵਾਂਕਰਨ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਪ੍ਰਗਟ ਕੀਤੇ।ਉਨ੍ਹਾਂ ਕਿਹਾ, "ਸਮੇਂ ਦੀ ਮੰਗ ਰੁਜ਼ਗਾਰ ਉਪਜਾਉਣਾ ਅਤੇ ਪ੍ਰਤੀ ਜੀਅ ਆਮਦਨੀ ਵਧਾਉਣਾ ਹੈ। ਜੇ ਅਸੀਂ ਰਾਖਵਾਂਕਰਨ ਦੇ ਵੀ ਦੇਈਏ ਤਾਂ ਵੀ ਨੌਕਰੀਆਂ ਤਾਂ ਨਹੀਂ ਹਨ। ਸਰਕਾਰ ਨੇ ਬੈਂਕਾਂ ਵਿੱਚ ਵੀ ਭਰਤੀ ਬੰਦ ਕਰ ਦਿੱਤੀ ਹੈ ਕਿਉਂਕਿ ਬਹੁਤ ਸਾਰਾ ਕੰਮ ਤਕਨੀਕ ਦੁਆਰਾ ਸਾਂਭ ਲਿਆ ਗਿਆ ਹੈ।"ਇਹ ਵੀ ਪੜ੍ਹੋ:ਰਿਸ਼ਤਿਆਂ ਦੀ 'ਮੰਡੀ' ਵਿੱਚ ਹਰ ਉਮਰ ਵਰਗ ਦਾ ਮੁੰਡਾ ਤੇ ਕੁੜੀ ਦੇਹ ਵਪਾਰ ਲਈ ਬੱਚੀਆਂ ਨੂੰ ਟੀਕੇ ਲਾ ਕੇ ਕੀਤਾ ਜਾਂਦਾ ਸੀ ਜਵਾਨਓਸਾਮਾ ਦੀ ਮਾਂ ਨੇ ਕਿਹਾ, 'ਓਸਾਮਾ ਚੰਗਾ ਬੱਚਾ ਸੀ' ਗਡਕਰੀ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਪਾਰਟੀਆਂ ਤੋਂ ਲੈ ਕੇ ਆਮ ਲੋਕਾਂ ਨੇ ਸਰਕਾਰ 'ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ।ਟਵਿੱਟਰ ਹੈਂਡਲਰ ਰੂਚਿਰਾ ਚਤੁਰਵੇਦੀ ਨੇ ਲਿਖਿਆ,''ਵਸੁੰਦਰਾ ਜੀ ਤੋਂ ਬਾਅਦ ਹੁਣ ਗਡਕਰੀ ਜੀ ਨੇ ਵੀ ਮੰਨ ਲਿਆ ਹੈ ਕਿ ਨੌਕਰੀਆਂ ਨਹੀਂ ਹਨ। ਸਵਾਲ ਇਹ ਹੈ ਕਿ ਮੋਦੀ ਜੀ ਕਦੋਂ ਸੱਚ ਬੋਲਣਗੇ?''ਟਵਿੱਟਰ ਹੈਂਡਲਰ ਅਭੀਜੀਤ ਸਪਕਾਲ ਕਹਿੰਦੇ ਹਨ, ''ਮੋਦੀ ਨੇ 20 ਜੁਲਾਈ ਨੂੰ ਕਿਹਾ ਸੀ ਅਸੀਂ ਨੌਕਰੀਆਂ ਦੇ ਮੌਕੇ ਪੈਦਾ ਕੀਤੇ। 4 ਅਗਸਤ ਨੂੰ ਨਿਤਿਨ ਗਡਕਰੀ ਨੇ ਕਿਹਾ ਕਿ ਨੌਕਰੀਆਂ ਨਹੀਂ ਹਨ। ਇਹ ਸਰਕਾਰ ਵਿਚਲੇ ਵਿਰੋਧਾਭਾਸ ਨੂੰ ਸਾਬਤ ਕਰਦਾ ਹੈ।''ਟਵਿੱਟਰ ਯੂਜ਼ਰ ਜ਼ੁਬੇਰ ਪਟੇਲ ਕਹਿੰਦੇ ਹਨ, ''ਨਿਤਿਨ ਗਡਕਰੀ ਨੇ ਮੰਨ ਲਿਆ ਹੈ ਕਿ ਭਾਰਤ ਵਿੱਚ ਨੌਕਰੀਆਂ ਨਹੀਂ ਹਨ। ਮੋਦੀ ਜੀ ਦੇਸ ਦੇ 125 ਕਰੋੜ ਲੋਕਾਂ ਨੂੰ ਸੱਚ ਦੱਸੋ। ਤੁਸੀਂ ਤੇ ਤੁਹਾਡੀ ਸਰਕਾਰ ਰੁਜ਼ਗਾਰ 'ਤੇ ਝੂਠ ਬੋਲ ਰਹੇ ਹੋ।''ਵਿਨੇ ਕੁਮਾਰ ਡੋਕਾਨੀਆ ਲਿਖਦੇ ਹਨ, ''ਮੋਦੀ ਸਰਕਾਰ ਨੇ ਆਖ਼ਰਕਾਰ ਇਹ ਮੰਨ ਲਿਆ ਹੈ ਕਿ ਲੋਕਾਂ ਲਈ ਨੌਕਰੀਆਂ ਨਹੀਂ ਹਨ। ਭਾਰਤ ਜਾਣਨਾ ਚਾਹੁੰਦਾ ਹੈ ਮੋਦੀ ਜੀ ਤੁਹਾਡਾ ਵਾਅਦਾ ਕਿੱਥੇ ਗਿਆ।''ਟਵਿੱਟਰ ਯੂਜ਼ਰ ਵਿਨੀਤਾ ਜੀ ਫੋਗਾਟ ਨੇ ਲਿਖਿਆ,''ਆਖ਼ਰਕਾਰ ਨੌਕਰੀਆਂ ਅਤੇ ਰਾਖਵੇਂਕਰਨ 'ਤੇ ਕੋਈ ਸੱਚੀ ਗੱਲ ਕੀਤੀ। ਇਮਾਨਦਾਰੀ ਨਾਲ ਹੁਣ ਇਸ 'ਤੇ ਚਰਚਾ ਕਰਕੇ ਇਸਦਾ ਹੱਲ ਕੱਢਿਆ ਜਾਵੇ।''ਸੰਜੀਵਨੀ ਲਿਖਦੀ ਹੈ,''ਨਿਤਿਨ ਗਡਕਰੀ ਨੇ ਸ਼ਰੇਆਮ ਇਹ ਮੰਨਿਆ ਹੈ ਕਿ ਮੋਦੀ ਸਰਕਾਰ ਨੌਕਰੀਆਂ ਦੇਣ ਦੇ ਵਾਅਦੇ ਨੂੰ ਪੂਰਾ ਨਾ ਕਰਨ ਵਿੱਚ ਨਾਕਾਮ ਸਾਬਤ ਹੋਈ ਹੈ।''ਯਸ਼ੋਮਤੀ ਠਾਕੁਰ ਕਹਿੰਦੇ ਹਨ, ''31 ਮਿਲੀਅਨ ਭਾਰਤੀ ਬੇਰੁਜ਼ਗਾਰ ਹਨ ਤੇ ਅਜੇ ਵੀ ਮੋਦੀ ਸਰਕਾਰ ਕਹਿ ਰਹੀ ਹੈ ਕਿ ਨੌਕਰੀਆਂ ਨਹੀਂ ਹਨ।''ਟਵਿੱਟਰ ਯੂਜ਼ਰ ਸਈਦ ਮਕਬੂਲ ਨੇ ਲਿਖਿਆ, ''ਦਿਲ ਕੀ ਬਾਤ ਜ਼ੁਬਾਨ ਪੇ ਆ ਗਈ।''ਟਵਿੱਟਰ ਹੈਂਡਲਰ ਸੁਨੀਤਾ ਕੁਮਾਰੀ ਕਹਿੰਦੀ ਹੈ,''ਗਡਕਰੀ ਜੀ ਬਹੁਤ ਵਧੀਆ ਸਵਾਲ ਹੈ। ਹਰ ਭਾਰਤੀ ਇਹੀ ਸਵਾਲ ਪੁੱਛ ਰਿਹਾ ਹੈ।''ਗਡਕਰੀ ਨੇ ਇਹ ਵੀ ਕਿਹਾ ਸੀ ਕਿ ਅੱਜ ਅਜਿਹੇ ਲੋਕ ਵੀ ਹਨ ਜਿਹੜੇ ਚਾਹੁੰਦੇ ਹਨ ਕਿ ਨੀਤੀ ਨਿਰਮਾਤਾ ਸਾਰਿਆਂ ਭਾਈਚਾਰਿਆਂ ਵਿੱਚੋਂ ਸਭ ਤੋਂ ਗ਼ਰੀਬ ਲੋਕਾਂ ਨੂੰ ਰਾਖਵਾਂਕਰਨ ਵਿੱਚ ਸ਼ਾਮਲ ਕਰਨ 'ਤੇ ਵਿਚਾਰ ਕਰੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸੋਸ਼ਲ꞉ 'ਬ੍ਰਾਊਨ ਲੋਕ ਪੱਗ ਬੰਨ੍ਹਣ ਤਾਂ ਅੱਤਵਾਦੀ, ਗੋਰੇ ਬੰਨ੍ਹਣ ਤਾਂ ਫੈਸ਼ਨ' 24 ਫ਼ਰਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43168434 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਮਿਲਾਨ ਫੈਸ਼ਨ ਵੀਕ ਵਿੱਚ ਗੂਚੀ ਵੱਲੋਂ ਸਿੱਖਾਂ ਦੀ ਦਸਤਾਰ ਵਰਗੀ ਪਗੜੀ ਬੰਨ੍ਹ ਕੇ ਰੈਂਪ ਵਾਕ ਕਰਦੀ ਮਾਡਲ ਮਿਲਾਨ ਫੈਸ਼ਨ ਵੀਕ ਵਿੱਚ ਫੈਸ਼ਨ ਬਰਾਂਡ ਗੂਚੀ ਵੱਲੋਂ ਮਾਡਲਾਂ ਨੂੰ ਸਿੱਖਾਂ ਵਰਗੀ ਦਸਤਾਰ ਪਵਾ ਕੇ ਰੈਂਪ 'ਤੇ ਉਤਾਰਨ ਕਰਕੇ ਸੋਸ਼ਲ ਮੀਡੀਆ 'ਤੇ ਚਰਚਾ ਛਿੜ ਗਈ ਹੈ। ਇਸ ਦੇ ਹੱਕ ਅਤੇ ਵਿਰੋਧ ਵਿੱਚ ਲੋਕ ਆਪੋ ਆਪਣੀਆਂ ਦਲੀਲਾਂ ਪੇਸ਼ ਕਰ ਰਹੇ ਹਨ।ਟਵਿਟਰ ਉੱਤੇ ਲੋਕ ਇਸ ਗੱਲ 'ਤੇ ਫੈਸ਼ਨ ਕੰਪਨੀ ਦੀ ਆਲੋਚਨਾ ਕਰ ਰਹੇ ਹਨ। ਕੁਝ ਲੋਕ ਇਸ ਨੂੰ ਨਸਲ ਵਾਦ ਨਾਲ ਜੋੜ ਕੇ ਵੀ ਦੇਖ ਰਹੇ ਹਨ।ਇਸ ਫੈਸ਼ਨ ਵੀਕ ਵਿੱਚ ਰੈਂਪ 'ਤੇ ਕਈ ਮਾਡਲ ਨੇ ਹੱਥਾਂ ਵਿੱਚ ਆਪਣੇ ਨਕਲੀ ਸਿਰ ਫੜੇ ਹੋਏ ਸਨ ਤਾਂ ਕਿਸੇ ਨੇ ਡਰੈਗਨ। Image copyright Reuters ਫੋਟੋ ਕੈਪਸ਼ਨ ਮਿਲਾਨ ਫੈਸ਼ਨ ਵੀਕ ਵਿੱਚ ਆਪਣੇ ਹੱਥ ਵਿੱਚ ਆਪਣੇ ਸਿਰ ਵਰਗਾ ਨਕਲੀ ਸਿਰ ਲੈ ਕੇ ਰੈਂਪ ਵਾਕ ਕਰਦੀ ਮਾਡਲ Image copyright Reuters ਫੋਟੋ ਕੈਪਸ਼ਨ ਮਿਲਾਨ ਫੈਸ਼ਨ ਵੀਕ ਵਿੱਚ ਗੂਚੀ ਵੱਲੋਂ ਆਪਣੇ ਹੱਥ ਵਿੱਚ ਨਕਲੀ ਡਰੈਗਨ ਲੈ ਕੇ ਰੈਂਪ ਵਾਕ ਕਰਦੀ ਮਾਡਲ ਚਰਚਾ ਦਾ ਕੇਂਦਰ ਬਿੰਦੂ ਸਿੱਖਾਂ ਦੀ ਦਸਤਰਾ ਵਰਗੀ ਪਗੜੀ ਬਣ ਗਈ।ਕਈ ਲੋਕਾਂ ਦਾ ਕਹਿਣਾ ਹੈ ਕਿ ਪੱਗ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਤੇ ਇਸ ਨੂੰ ਇੱਕ ਫੈਸ਼ਨ ਅਕਸੈਸਰੀ ਵਜੋਂ ਵਰਤਣਾ ਗੈਰ-ਜਿੰਮੇਵਾਰਾਨਾ ਅਤੇ ਅਪਮਾਨਜਨਕ ਹੈ। Image Copyright @JoshwaStJames @JoshwaStJames Image Copyright @JoshwaStJames @JoshwaStJames ਨਿਸ਼ਾ ਨਾਮ ਦੇ ਟਵਿੱਟਰ ਹੈਂਡਲਰ ਤੋਂ ਲਿਖਿਆ ਗਿਆ ਕਿ ਕੰਪਨੀ ਨੇ ਕਿਸੇ ਸਿੱਖ ਮਾਡਲ ਤੋਂ ਕੰਮ ਲੈਣ ਦੀ ਥਾਂ ਇੱਕ ਗੋਰੇ ਨੂੰ ਹੀ ਪੱਗ 'ਚ ਪੇਸ਼ ਕਰ ਦਿੱਤਾ। Image Copyright @trilogyalbums @trilogyalbums Image Copyright @trilogyalbums @trilogyalbums ਲੀਓ ਕਲਿਆਨ ਨੇ ਲਿਖਿਆ ਕਿ ਹੈਰਾਨੀ ਦੀ ਗੱਲ ਹੈ ਕਿ ਗੋਰਿਆਂ ਲਈ ਪੱਗ ਨਵਾਂ ਫੈਸ਼ਨ ਬਣ ਗਈ ਹੈ।ਉਨ੍ਹਾਂ ਲਿਖਿਆ, ''ਕੋਈ ਬ੍ਰਾਊਨ ਵਿਅਕਤੀ ਪੱਗ ਬੰਨ੍ਹਦਾ ਹੈ ਤਾਂ ਉਹ ਹਿੰਸਾ ਦਾ ਸ਼ਿਕਾਰ ਹੁੰਦਾ ਹੈ? ਉਹ ਸਾਡੀ ਸਭਿਅਤਾ ਨੂੰ ਤਾਂ ਚੋਰੀ ਕਰਨਾ ਤੇ ਵੇਚਣਾ ਚਾਹੁੰਦੇ ਹਨ ਪਰ ਸਾਨੂੰ ਪਿਆਰ ਨਹੀਂ ਕਰਦੇ।'' Image Copyright @leokalyan @leokalyan Image Copyright @leokalyan @leokalyan ਸੈਨ ਵਿਕਸ ਨਾਮ ਦੇ ਟਵਿੱਟਰ ਹੈਂਡਲ ਨੇ ਲਿਖਿਆ ਕਿ ਜੇ ਗੋਰੇ ਲੋਕ ਰੈਂਪ ਉੱਪਰ ਪੱਗ ਬੰਨ੍ਹਣ ਤਾਂ ਫੈਸ਼ਨ! ਕਮਾਲ ਹੈ! ਜੇ ਭੂਰੇ ਵਿਅਕਤੀ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪੱਗ ਬੰਨ੍ਹਣ ਤਾਂ: ਅੱਤਵਾਦੀ !!! Image Copyright @taekwwon @taekwwon Image Copyright @taekwwon @taekwwon ਗੁਰਪੀ ਕਲਰਸ ਓ ਨਾਮ ਦੇ ਟਵਿੱਟਰ ਹੈਂਡਲ ਨੇ ਆਪਣਾ ਰੋਹ ਪ੍ਰਗਟ ਕੀਤਾ ਕਿ ਗੁਚੀ, ਇਹ ਨਾ ਸਵੀਕਾਰਨ ਯੋਗ ਤੇ ਠੇਸ ਪਹੁੰਚਾਉਣ ਵਾਲਾ ਹੈ। ਉਨ੍ਹਾਂ ਲਿਖਿਆ, ''ਕਿਸੇ ਦੂਜੇ ਧਰਮ ਦੇ ਚਿੰਨ੍ਹ ਧਾਰਨ ਕਰਨਾ ਕੋਈ ਫੈਸ਼ਨ ਨਹੀਂ, ਚੋਰੀ ਹੈ ! ਸਿੱਖਾਂ ਨਾਲ ਪੱਗ ਬੰਨ੍ਹਣ ਕਰਕੇ ਹਰ ਥਾਂ ਵਿਤਕਰਾ ਹੁੰਦਾ ਹੈ ਅਤੇ ਅਚਾਨਕ ਜਦੋਂ ਤੁਸੀਂ ਪਾ ਲਓ ਤਾਂ ਫੈਸ਼ਨ ?!?!'' Image Copyright @gurpycolors @gurpycolors Image Copyright @gurpycolors @gurpycolors ਰਮਨ ਨੇ ਲਿਖਿਆ, ''ਗੁਚੀ ਪੱਗ ਨੂੰ ਫੈਸ਼ਨ ਦੀ ਵਸਤ ਵਜੋਂ ਵਰਤਣ ਲਈ ਧੰਨਵਾਦ। ਸਿੱਖਾਂ ਨਾਲ ਪੱਗ ਕਰਕੇ ਹਰ ਥਾਂ ਵਿਤਕਰਾ ਕੀਤਾ ਜਾਂਦਾ ਹੈ। ਮੇਰੇ ਪਿਤਾ ਨੇ ਅਧਿਆਪਕ ਬਣਨ ਮਗਰੋਂ ਹਮਲੇ ਦੇ ਡਰੋਂ ਪੱਗ ਬੰਨ੍ਹਣੀ ਛੱਡ ਦਿੱਤੀ ਸੀ।'' Image Copyright @etherealcavill @etherealcavill Image Copyright @etherealcavill @etherealcavill ਜੁਫਰੋ ਜੋ ਹੈਡਵਿਗ ਟੀਊਸੀ ਨਾਮ ਦੇ ਟਵਿੱਟਰ ਹੈਂਡਲ ਨੇ ਲਿਖਿਆ ਕਿ ਇੰਟਰਨੈੱਟ ਗੁਚੀ ਤੋਂ ਦੁਖੀ ਹੈ ਕਿਉਂਕਿ ਉਨ੍ਹਾਂ ਨੇ ਇੱਕ ਗੋਰੇ ਮਾਡਲ ਦੇ ਪੱਗ ਬੰਨ੍ਹੀ ਹੈ। Image Copyright @hab3045 @hab3045 Image Copyright @hab3045 @hab3045 ਉਨ੍ਹਾਂ ਨੇ ਟਵੀਟ ਕੀਤਾ, ''ਪੱਗ ਸਿਰਫ਼ ਇੱਕ ਧਰਮ ਜਾਂ ਸਭਿਅਤਾ ਨਾਲ ਹੀ ਜੁੜੀ ਹੋਈ ਨਹੀਂ ਹੈ। ਬਲਕਿ ਪੱਛਮੀਂ ਫੈਸ਼ਨ ਦਾ ਵੀ ਕਾਫੀ ਦੇਰ ਤੋਂ ਅੰਗ ਰਹੀ ਹੈ।''ਮਿਲੋ ਭਾਰਤ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਨੂੰਜਦੋਂ ਲਾਈਵ ਸ਼ੋਅ ਦੌਰਾਨ ਰੇਡੀਓ ਪ੍ਰੈਜ਼ੈਂਟਰ ਨੇ ਬੱਚੇ ਨੂੰ ਦਿੱਤਾ ਜਨਮ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਆਈਐਸ ਵਿਰੋਧੀ ਜੰਗ ਲਈ ਖ਼ਤਰਾ ਸੀਰੀਆ 'ਚੋਂ ਅਮਰੀਕੀ ਫੌਜ ਵਾਪਸ ਬੁਲਾਉਣ, ਕੁਰਦਾਂ ਨੇ ਕਿਹਾ 21 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46634380 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਸੀਰੀਆ ਵਿੱਚ ਕੁਰਦਿਸ਼ ਦੀ ਅਗਵਾਈ ਵਾਲੇ ਗਠਜੋੜ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਫੌਜ ਹਟਾਉਣ ਦਾ ਇਹ ਹੈਰਾਨੀਜਨਕ ਫ਼ੈਸਲਾ ਇਸਲਾਮਿਕ ਸਟੇਟ ਗਰੁੱਪ ਨੂੰ ਮੁੜ ਬਹਾਲ ਹੋਣ ਦੀ ਇਜਾਜ਼ਤ ਦੇ ਦੇਵੇਗਾ। ਸੀਰੀਆ ਡੈਮੋਕ੍ਰੇਟਿਕ ਫੋਰਸਸ(SDF) ਵੱਲੋਂ ਜਾਰੀ ਕੀਤਾ ਇਹ ਬਿਆਨ ਫੌਜੀ ਖਲਾਅ ਲਈ ਚੇਤਾਵਨੀ ਹੈ ਕਿ ''ਦੁਸ਼ਮਣ ਪਾਰਟੀਆਂ'' ਵਿਚਾਲੇ ਫਸ ਗਏ ਗਠਜੋੜ ਨੂੰ ਉਹ ਛਡ ਦੇਵੇਗਾ। ਡੌਨਲਡ ਟਰੰਪ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਆਈਐਸ ਨੂੰ ਹਰਾ ਦਿੱਤਾ ਗਿਆ ਹੈ। ਹਾਲਾਂਕਿ ਕੁਝ ਮੁੱਖ ਸਾਥੀਆਂ ਅਤੇ ਅਮਰੀਕੀ ਸਿਆਸਤਦਾਨਾਂ ਨੇ ਇਸ ਦਾਅਵੇ 'ਤੇ ਵਿਵਾਦ ਖੜ੍ਹਾ ਕੀਤਾ ਹੈ। ਇਹ ਵੀ ਪੜ੍ਹੋ:ਫੇਸਬੁੱਕ ਤੋਂ ਨਿੱਜੀ ਮੈਸੇਜ ਪੜ੍ਹ, ਲਿਖ ਤੇ ਡਿਲੀਟ ਕਰ ਪਾ ਰਹੇ ਸੀ ਨੈਟਫਲਿਕਸ, ਐੱਪਲ 1984 ਸਿੱਖ ਕਤਲੇਆਮ: ਕਾਂਗਰਸ ਨੇ ਕਿਵੇਂ ਰੋਕਿਆ ਇਨਸਾਫ਼ ਦਾ ਰਾਹ ਚੰਡੀਗੜ੍ਹ 'ਚ ਕੁੜੀਆਂ ਵੱਲੋਂ ਹੁਕਮਰਾਨਾਂ ਨੂੰ ਸਬਕਅਮਰੀਕੀ ਅਫਸਰਾਂ ਅਨੁਸਾਰ ਸੀਰੀਆ ਵਿੱਚ ਮੌਜੂਦ 2000 ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਅਨੁਸਾਰ ਇਹ ਕੰਮ ਅਗਲੇ 100 ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ।ਟਰੰਪ ਨੇ ਕੀ ਕਿਹਾ ਸੀ?ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਸੀਰੀਆ ਵਿੱਚ ਆਈਐੱਸ ਨੂੰ ਹਰਾ ਦਿੱਤਾ ਗਿਆ ਹੈ ਤੇ ਸੀਰੀਆ ਵਿੱਚ ਅਮਰੀਕੀ ਫੌਜ ਰੱਖਣ ਦਾ ਮਕਸਦ ਪੂਰਾ ਹੋ ਗਿਆ ਹੈ। Image Copyright @realDonaldTrump @realDonaldTrump Image Copyright @realDonaldTrump @realDonaldTrump ਅਮਰੀਕਾ ਦੇ ਗ੍ਰਹਿ ਮੰਤਰਾਲੇ ਨੇ ਬੀਤੇ ਦਿਨੀਂ ਇਹ ਸਾਫ ਕੀਤਾ ਸੀ ਕਿ ਉਨ੍ਹਾਂ ਦੇ ਅਫ਼ਸਰ ਅਗਲੇ 24 ਘੰਟਿਆਂ ਵਿੱਚ ਸੀਰੀਆ ਨੂੰ ਛੱਡ ਦੇਣਗੇ। ਜ਼ਿਆਦਾਤਰ ਅਮਰੀਕੀ ਫੌਜਾਂ ਉੱਤਰ-ਪੂਰਬੀ ਸੀਰੀਆ ਵਿੱਚ ਤਾਇਨਾਤ ਹਨ।ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਅਮਰੀਕੀ ਫੌਜ ਦੇ ਅਧਿਕਾਰੀ ਚਾਹੁੰਦੇ ਹਨ ਕਿ ਸੀਰੀਆ ਨੂੰ ਨਾ ਛੱਡਿਆ ਜਾਵੇ ਤਾਂ ਜੋ ਅੱਤਵਾਦੀ ਗਰੁੱਪ ਕਿਤੇ ਮੁੜ ਤਾਕਤਵਰ ਨਾ ਹੋ ਜਾਣ।ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਮਾਰਚ ਵਿੱਚ ਕਿਹਾ ਸੀ ਜਲਦ ਹੀ ਅਮਰੀਕੀ ਫੌਜ ਸੀਰੀਆ ਤੋਂ ਹਟਾ ਲਈ ਜਾਵੇਗੀ। ਇਹ ਵੀ ਪੜ੍ਹੋ:ਅਮਰੀਕਾ `ਚ ਵਧੇ ਨਸਲੀ ਹਮਲੇਅਮਰੀਕਾ 'ਚ ਸਿੱਖਾਂ 'ਤੇ ਹਮਲੇ ਕਦੋਂ ਤੱਕ?'ਅਮਨ ਸ਼ਾਂਤੀ ਲਈ ਅਮਰੀਕਾ 'ਤੇ ਭਰੋਸਾ ਨਹੀਂ'ਹਾਲਾਂਕਿ ਅਜੇ ਪੂਰੇ ਤਰੀਕੇ ਨਾਲ ਅੱਤਵਾਦੀ ਗਰੁੱਪਾਂ ਦਾ ਖਾਤਮਾ ਨਹੀਂ ਹੋਇਆ ਹੈ। ਹਾਲ ਵਿੱਚ ਜਾਰੀ ਇੱਕ ਅਮਰੀਕੀ ਰਿਪੋਰਟ ਵਿੱਚ ਸੀਰੀਆ ਵਿਚਾਲੇ 14,000 ਆਈਐੱਸ ਦੇ ਅੱਤਵਾਦੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਗੁਆਂਢੀ ਦੇਸ ਈਰਾਕ ਵਿੱਚ ਇਸ ਤੋਂ ਵੱਧ ਗਿਣਤੀ ਵਿੱਚ ਅੱਤਵਾਦੀ ਮੌਜੂਦ ਹਨ।ਬੀਤੇ ਹਫ਼ਤੇ ਤੁਰਕੀ ਨੇ ਚੇਤਾਵਨੀ ਦਿੱਤੀ ਸੀ ਕਿ ਉਹ ਸੀਰੀਆ ਵਿੱਚ ਅਮਰੀਕਾ ਹਮਾਇਤੀ ਕੁਰਦ ਲੜਾਕਿਆਂ ਖਿਲਾਫ਼ ਕੁਝ ਦਿਨਾਂ ਵਿੱਚ ਹਮਲੇ ਦੀ ਤਿਆਰੀ ਕਰ ਰਹੇ ਹਨ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਰਨਾਲਾ 'ਆਪ' ਰੈਲੀ: ਭਗਵੰਤ ਮਾਨ ਵੱਲੋਂ ਮੰਚ ਤੋਂ ਸ਼ਰਾਬ ਛੱਡਣ ਦਾ ਐਲਾਨ, ਕਿਹਾ ਕਦੇ ਕਦੇ ਪੀਂਦਾ ਸੀ, ਬਦਨਾਮੀ ਜ਼ਿਆਦਾ ਹੋਈ 21 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46936540 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AAP ਆਮ ਆਦਮੀ ਪਾਰਟੀ ਪੰਜਾਬ ਵਿਚ ਅੱਜ ਅਗਾਮੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਬਿਗਲ ਵਜਾਉਣ ਜਾ ਰਹੀ ਹੈ। ਪੰਜਾਬ ਵਿਧਾਨ ਸਭਾ -2017 ਦੀਆਂ ਆਮ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਕਿਸੇ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਹੋਏ ਹਨ।ਲੋਕ ਸਭਾ ਹਲਕਾ ਸੰਗਰੂਰ ਤਹਿਤ ਆਉਣ ਵਾਲੇ ਵਿਧਾਨ ਸਭਾ ਹਲਕਾ ਵਿਚ ਇਹ ਰੈਲੀ ਹੋ ਰਹੀ ਹੈ। ਇਹ ਰੈਲੀ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂ ਕਿ ਇਹ ਪਾਰਟੀ ਦੀ ਪੰਜਾਬ ਇਕਾਈ ਵਿਚ ਫੁੱਟ ਪੈਣ ਤੋਂ ਬਾਅਦ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗੇ ਜਾਣ ਤੋਂ ਬਾਅਦ ਵੀ ਪਹਿਲੀ ਰੈਲੀ ਹੈ।ਰੈਲੀਆਂ ਦੀ ਇਸ ਕੜੀ ਤਹਿਤ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਤਿੰਨ ਰੈਲੀਆਂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਪਹਿਲੀ ਰੈਲੀ ਬਰਨਾਲਾ ਵਿੱਚ ਕਰਨ ਦਾ ਮਕਸਦ ਬਠਿੰਡਾ, ਫਰੀਦਕੋਟ ਅਤੇ ਸੰਗਰੂਰ ਵਿੱਚ ਪਾਰਟੀ ਦੇ ਵੋਟ ਬੇਸ ਨੂੰ ਮਜ਼ਬੂਤ ਕਰਨਾ ਹੈ। ਇਨ੍ਹਾਂ ਹਲਕਿਆਂ ਵਿੱਚੋਂ ਹੀ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਮਿਲੀਆਂ ਸਨ। Image Copyright BBC News Punjabi BBC News Punjabi Image Copyright BBC News Punjabi BBC News Punjabi ਕੇਜਰੀਵਾਲ ਦੇ ਭਾਸ਼ਣ ਦੀਆਂ ਮੁੱਖ ਗੱਲਾਂਆਮ ਆਦਮੀ ਪਾਰਟੀ ਮੁਖੀ ਨੇ ਕਿਹਾ ਕਿ ਪੰਜਾਬ ਦੇ ਲੋਕ ਪਾਰਟੀ ਨੂੰ 13 ਦੀਆਂ 13 ਸੀਟਾਂ ਜਿਤਾਉਣ ਤਾਂ ਜੋ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਸਕੇ।ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਦਲਿਤਾਂ ਦਾ ਸਸ਼ਤੀਕਰਨ ਕੀਤਾ ਹੈ।ਕੈਪਟਨ ਅਮਰਿੰਦਰ ਪੰਜਾਬ ਦੇ ਸਕੂਲਾਂ ਤੇ ਹਸਪਤਾਲਾਂ ਨੂੰ ਨਿੱਜੀ ਕੰਪਨੀਆਂ ਦੇ ਹੱਥਾਂ ਵਿਚ ਦੇ ਰਹੇ ਹਨ।ਜਦਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਹਰ ਇੱਕ ਨੂੰ ਬਰਾਬਰ ਸਿੱਖਿਆ ਤੇ ਸਿਹਤ ਸਹੂਲਤਾਂ ਦਿੱਤੀਆਂ।ਕੈਪਟਨ ਅਮਰਿੰਦਰ ਨੇ ਪੰਜਾਬ ਨਾ ਘਰ ਘਰ ਨੌਕਰੀ ਦਿੱਤੀ ਨਾ ਸਮਾਰਟ ਫੋਨ ਅਤੇ ਨਾ ਕਿਸਾਨਾਂ ਦੀ ਬਾਹ ਫੜ੍ਹੀਕੇਜਰੀਵਾਲ ਨੇ ਕਿਹਾ ਕਿ ਜਿਹੜੇ ਟਿਕਟਾਂ ਅਤੇ ਅਹੁਦਿਆਂ ਦੇ ਲਾਲਚੀ ਸਨ ,ਉਹ ਪਾਰਟੀ ਛੱਡ ਕੇ ਚਲੇ ਗਏ, ਚੰਗੇ ਤੇ ਇਮਾਨਦਾਰ ਆਗੂ ਪਾਰਟੀ ਵਿਚ ਸ਼ਾਮਲ ਹਨ। ਆਮ ਆਦਮੀ ਪਾਰਟੀ ਨੂੰ ਛੱਡਣ ਵਾਲੇ ਪਾਰਟੀ ਵਿਚ ਰਹਿਣ ਦੇ ਲਾਇਕ ਨਹੀਂ ਸਨ। ਰੱਬ ਨੇ ਪਾਰਟੀ ਦੀ ਸਫ਼ਾਈ ਕੀਤੀ ਹੈ। ਝਾੜੂ ਤੀਲਾ ਤੀਲਾ ਨਹੀਂ ਹੋਇਆ।ਕੁਝ ਲੋਕ ਛੱਡ ਕੇ ਗਏ ਹਨ ਤੇ ਕਹਿ ਰਹੇ ਨੇ ਕਿ ਝਾੜੂ ਤੀਲੀ-ਤੀਲੀ ਹੋ ਗਿਆ। ਪਰ ਕਿਸੇ ਦੀ ਹਿੰਮਤ ਨਹੀਂ ਕਿ ਝਾੜੂ ਨੂੰ ਤੀਲਾ-ਤੀਲਾ ਕਰ ਸਕੇ। ਕਾਂਗਰਸ ਤੇ ਭਾਜਪਾ ਪਿਛਲੇ ਚਾਰ ਸਾਲ ਤੋਂ ਲੱਗੇ ਹੋਏ ਹਨ।ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕਰਕੇ ਪੰਜਾਬੀਆਂ ਦਾ ਦਿਲ ਜਿੱਤ ਲਿਆ। ਉਸ ਵਰਗਾ ਆਗੂ ਵਿਰਲਾ ਹੀ ਮਿਲਦਾ ਹੈ। ਜਿਹੜੇ ਕਰੋੜਾਂ ਰੁਪਏ ਦੀ ਆਮਦਨ ਛੱਡ ਕੇ ਪੰਜਾਬ ਦੇ ਲੋਕਾਂ ਲਈ ਮੈਦਾਨ ਵਿਚ ਕੱਦਿਆ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਜਿੱਥੋਂ ਚਾਹੁੰਦਾ ਚੋਣ ਲੜ ਸਕਦਾ ਸੀ। ਪਰ ਉਹ ਸੁਖਬੀਰ ਬਾਦਲ ਦੇ ਖਿਲਾਫ਼ ਲੜਿਆ ਅਤੇ ਦੋਵਾਂ ਪਾਰਟੀਆਂ ਨੇ ਮਿਲ ਕੇ ਭਗਵੰਤ ਮਾਨ ਨੂੰ ਹਰਾਇਆ। Image Copyright BBC News Punjabi BBC News Punjabi Image Copyright BBC News Punjabi BBC News Punjabi ਇਕੱਠ ਨੇ ਨਿੰਦਕਾਂ ਦਾ ਮੂੰਹ ਬੰਦ ਕੀਤਾ- ਭਗਵੰਤ ਮਾਨ ਪਾਰਟੀ ਦੇ ਲੋਕ ਸਭਾ ਤੋਂ ਸੰਸਦ ਮੈਂਬਰ ਭਗਵੰਤ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨ ਲਈ ਆਪਣਾ ਕਰੀਅਰ ਛੱਡਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਮੈਂ ਸਰਕਾਰਾਂ ਉੱਤੇ ਸਵਾਲ ਚੁੱਕਦਾ ਸੀ ਇਸ ਲਈ ਮੈਨੂੰ ਬਦਨਾਮ ਕੀਤਾ ਗਿਆ।ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਸ਼ਰਾਬ ਦੇ ਨਾਂ ਉੱਤੇ ਬਦਨਾਮ ਕੀਤਾ ਗਿਆ ਇਸ ਲਈ ਮੈਂ ਅੱਜ ਸ਼ਰਾਬ ਛੱਡਣ ਦਾ ਐਲਾਨ ਕੀਤਾ। ਸੋਲਾਂ ਕਲਾਂ ਸੰਪੂਰਨ ਕੋਈ ਨਹੀਂ ਹੁੰਦਾ ਇਸ ਲਈ ਗਲਤੀਆਂ ਕੋਈ ਨਹੀਂ ਕਰਦਾ। ਭਗਵੰਤ ਮਾਨ ਨੇ ਕਿਹਾ ਜਿਹੜੇ ਲੋਕ ਆਮ ਆਦਮੀ ਪਾਰਟੀ ਨੂੰ ਕਹਿੰਦੇ ਨੇ ਤੀਲਾ -ਤੀਲਾ ਹੋ ਗਿਆ ਉਨ੍ਹਾਂ ਦਾ ਮੂੰਹ ਬੰਦ ਹੋ ਗਿਆ ਹੈ। Image copyright AAP ਭਗਵੰਤ ਮਾਨ ਨੇ ਪਾਰਟੀ ਵੱਲੋਂ ਲੋਕ ਸਭਾ ਸੀਟ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਉਮੀਦਵਾਰ ਐਲਾਨਿਆ।ਬੇਅਦਬੀ ਕਾਂਡ ਦੇ ਸਾਜ਼ਿਸ਼ਕਾਰੀਆਂ ਖ਼ਿਲਾਫ਼ ਲੜਾਂਗੇ-ਸੰਧਵਾਂਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸੰਧਵਾਂ ਨੇ ਕਿਹਾ ਕਿ 'ਆਪ' ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੇ ਸਾਜਿਸ਼ਕਾਰੀਆਂ ਖ਼ਿਲਾਫ਼ ਲੜਾਈ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਪੰਜਾਬ ਨੂੰ ਬਰਾਬਰ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਸਿਸਟਮ ਦਾ ਦਿੱਲੀ ਦੀ ਤਰਜ਼ ਉੱਤੇ ਵਿਕਾਸ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪੰਜਾਬ ਦੇ ਲੋਕਾਂ ਦਾ ਵਿਕਾਸ ਹੈ ਕੋਈ ਸੀਟਾਂ ਤੇ ਅਹੁਦੇ ਹਾਸਲ ਕਰਨੇ ਨਹੀਂ।ਪੰਜਾਬ ਵਿਚ ਗਠਜੋੜ ਨਹੀਂ ਕੇਰਜੀਵਾਲ ਆਮ ਆਦਮੀ ਪਾਰਟੀ ਦੀ ਬਰਨਾਲਾ ਰੈਲੀ ਲਈ ਪਹੁੰਚ ਚੁੱਕੇ ਹਨ ਪਹਿਲਾ ਉਹ ਸੇਵਾ ਸਿੰਘ ਠੀਕਰੀਵਾਲਾ ਦੀ ਸਮਾਰਕ ਉੱਤੇ ਪਹੁੰਚੇ ਅਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ। Image copyright AAP ਰੇਲ ਗੱਡੀ ਰਾਹੀ ਬਰਨਾਲਾ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਵਿਚ ਕਿਹਾ ਕਿ ਪਾਰਟੀ 13-13 ਦੀਆਂ ਲੜੇਗੀ ਅਤੇ ਕਿਸੇ ਨਾਲ ਗਠਜੋੜ ਨਹੀਂ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਮਾਡਲ ਦੀ ਤਰਜ ਉੱਤੇ ਪੰਜਾਬ ਦਾ ਵਿਕਾਸ ਕੀਤਾ ਜਾਵੇਗਾ।ਬਿਨਾਂ ਜਰਨੈਲ ਤੋਂ ਫੌਜਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹਾਲਤ ਬਿਨਾਂ ਜਰਨੈਲ ਤੋਂ ਫੌਜ ਵਰਗੀ ਹੈ। ਲੋਕਾਂ ਵੱਲੋਂ ਪਹਿਲਾਂ ਲੋਕ ਸਭਾ ਚੋਣਾਂ ਤੇ 2017 ਦੀਆਂ ਵਿਧਾਨਸਭਾ ਚੋਣਾਂ ਵਿਚ ਪਾਰਟੀ ਨੂੰ ਤਕੜਾ ਹੁੰਗਾਰਾ ਦਿੱਤਾ ਗਿਆ, ਪਰ ਪਾਰਟੀ ਸੂਬੇ ਵਿਚ ਕਿਸੇ ਵੀ ਆਗੂ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਬਣਾ ਕੇ ਪੇਸ਼ ਨਾ ਕਰ ਸਕੀ। ਇਸ ਦਾ ਨਤੀਜਾ 20 ਸੀਟਾਂ ਵਿਚ ਹੀ ਸਿਮਟਣ ਵਾਲਾ ਹੋ ਨਿਕਲਿਆ ਜਦਕਿ ਪਾਰਟੀ 100 ਸੀਟਾਂ ਜਿੱਤਣ ਦੇ ਦਾਅਵੇ ਕਰ ਰਹੀ ਸੀ। ਪੰਜਾਬ ਇਕਾਈ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਸਰਕਾਰ ਨੇ ਪੰਜਾਬ ਦੀ ਕਮਾਨ ਸੌਂਪ ਸੀ ਉਨ੍ਹਾਂ ਪਾਰਟੀ ਨੂੰ ਪੰਜਾਬ ਵਿੱਚ ਖੜ੍ਹਾ ਕਰਨ ਵਿੱਚ ਕਾਫ਼ੀ ਅਹਿਮ ਭੂਮਿਕਾ ਵੀ ਨਿਭਾਈ ਸੀ।ਫਿਰ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਪਾਰਟੀ ਦੇ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਸੁੱਚਾ ਸਿੰਘ ਛੋਟੇਪੁਰ ਦੀ ਥਾਂ ਗੁਰਪ੍ਰੀਤ ਘੁੱਗੀ ਨੂੰ ਪੰਜਾਬ ਕਨਵੀਨਰ ਬਣਾਇਆ ਗਿਆ ਪਰ ਉਹ ਵੀ ਜ਼ਿਆਦਾ ਦੇਰ ਇਸ ਅਹੁਦੇ 'ਤੇ ਨਹੀਂ ਰਹੇ ਅਤੇ ਉਨ੍ਹਾਂ ਨੇ ਪਹਿਲਾਂ ਪਾਰਟੀ ਦੇ ਕਨਵੀਨਰ ਦੇ ਅਹੁਦੇ ਤੋਂ ਅਤੇ ਬਾਅਦ ਵਿੱਚ ਪਾਰਟੀ ਤੋਂ ਹੀ ਅਸਤੀਫ਼ਾ ਦੇ ਦਿੱਤਾ ਸੀ।ਪੰਜਾਬ ਨੇ ਬਚਾਈ ਸੀ ਲਾਜ ਪਰ ਹੋਏ ਰਹੇ ਪਾਟੋਧਾੜ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਦੇਸ ਦੇ ਕਈ ਹਿੱਸਿਆਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਖੁਦ ਅਰਵਿੰਦ ਕੇਜਰੀਵਾਲ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਖੜ੍ਹੇ ਹੋਏ ਸਨ ਪਰ ਆਮ ਆਦਮੀ ਪਾਰਟੀ ਨੂੰ ਦੇਸ ਦੇ ਹਰ ਹਿੱਸੇ ਵਿੱਚ ਹਾਰ ਦਾ ਮੂੰਹ ਦਾ ਵੇਖਣਾ ਪਿਆ ਸੀ। ਇਹ ਵੀ ਪੜ੍ਹੋ:ਆਈਐੱਸ ਤੋਂ ਭੱਜੀ ਹੁਸਨਾ ਮੁੱਕਿਆਂ ਰਾਹੀਂ ਹੌਂਸਲੇ ਭੰਨਣ ਦਾ ਇਰਾਦਾ ਰੱਖਦੀ'ਲਿਵਰ ਪੂਲ ਦੀ ਤੂੰ ਗੱਲ ਕਰਦੀ ਮੁੰਡਾ ਯੂਨਾਈਟਡ ਦਾ ਫੈਨ ਬੱਲੀਏ...'ਵੋਗ ਮੈਗਜ਼ੀਨ ਨੇ ਮੁਸਲਮਾਨ ਪੱਤਰਕਾਰ ਕੁੜੀ ਤੋਂ ਮੰਗੀ ਮਾਫ਼ੀਅਰਵਿੰਦ ਕੇਜਰੀਵਾਲ ਵੀ ਆਪਣੀ ਸੀਟ ਹਾਰ ਗਏ ਸਨ। ਸਿਰਫ਼ ਪੰਜਾਬ ਵਿੱਚ ਹੀ ਆਮ ਆਦਮੀ ਪਾਰਟੀ ਨੂੰ ਚਾਰ ਸੀਟਾਂ ਮਿਲੀਆਂ ਸਨ। ਪੰਜਾਬ ਵਿੱਚ ਪਾਰਟੀ ਦਾ ਵੋਟ ਸ਼ੇਅਰ 24.40% ਰਿਹਾ ਸੀ। Image copyright Getty Images ਫੋਟੋ ਕੈਪਸ਼ਨ ਪ੍ਰੋਫੈੱਸਰ ਸਾਧੂ ਸਿੰਘ ਫਰੀਦਕੋਟ ਤੋਂ ਅਤੇ ਸੰਗਰੂਰ ਤੋਂ ਭਗਵੰਤ ਮਾਨ ਨੇ ਚੋਣ ਜਿੱਤੀ ਸੰਗਰੂਰ ਤੋਂ ਭਗਵੰਤ ਮਾਨ, ਪਟਿਆਲਾ ਤੋਂ ਧਰਮਵੀਰ ਗਾਂਧੀ, ਪ੍ਰੋਫੈੱਸਰ ਸਾਧੂ ਸਿੰਘ ਫਰੀਦਕੋਟ ਤੋਂ ਅਤੇ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਚੋਣ ਜਿੱਤੇ ਸਨ।ਪਰ ਚੋਣਾਂ ਦੇ ਕੁਝ ਸਮੇਂ ਬਾਅਦ ਹੀ ਪਾਰਟੀ ਨੂੰ ਇੱਕ ਵੱਡੀ ਬਗ਼ਾਵਤ ਦਾ ਸਾਹਮਣਾ ਕਰਨਾ ਪਿਆ ਸੀ। ਪਟਿਆਲਾ ਤੋਂ ਐੱਮਪੀ ਧਰਮਵੀਰ ਗਾਂਧੀ ਤੇ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਨੇ ਪਾਰਟੀ ਲੀਡਰਸ਼ਿਪ ਖਿਲਾਫ਼ ਬਗ਼ਾਵਤੀ ਮੋਰਚਾ ਖੋਲ੍ਹ ਲਿਆ ਸੀ। ਦੋਵੇਂ ਮੈਂਬਰ ਪਾਰਲੀਮੈਂਟਾਂ ਨੇ ਪਾਰਟੀ ਲੀਡਰਸ਼ਿਪ ਖਾਸਕਰ ਅਰਵਿੰਦ ਕੇਜਰੀਵਾਲ 'ਤੇ ਵਧੀਕਿਆਂ ਕਰਨ ਦਾ ਇਲਜ਼ਾਮ ਲਾਇਆ ਸੀ। 2015 ਵਿੱਚ ਪਾਰਟੀ ਵੱਲੋਂ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।ਫੂਲਕਾ ਦਾ ਅਸਤੀਫ਼ਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਐੱਚ.ਐੱਸ ਫੂਲਕਾ ਨੂੰ ਵਿਧਾਨ ਸਭਾ ਵਿੱਚ ਪਾਰਟੀ ਵੱਲੋਂ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ ਸੀ ਪਰ ਕੁਝ ਵਕਤ ਤੋਂ ਬਾਅਦ ਫੂਲਕਾ ਨੇ ਇਹ ਕਹਿ ਕੇ ਅਸਤੀਫ਼ਾ ਦੇ ਦਿੱਤਾ ਕਿਉਂ ਕਿ ਸੁਪਰੀਮ ਕੋਰਟ ਦੀ ਬਾਰ ਕੌਸਲ ਨੇ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਉਹ ਮੰਤਰੀ ਰੈਂਕ ਰੱਖਕੇ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਲਈ ਅਦਾਲਤ ਵਿਚ ਪੇਸ਼ ਨਹੀਂ ਹੋ ਸਕਦੇ। Image copyright Getty Images ਫੋਟੋ ਕੈਪਸ਼ਨ ਐੱਚਐਸ ਫੂਲਕਾ ਨੇ ਅਸਤੀਫ਼ਾ ਦਿੱਤਾ ਪਰ ਪਾਰਟੀ ਨੇ ਕਬੂਲ ਨਹੀਂ ਕੀਤਾ ਉਸ ਤੋਂ ਬਾਅਦ ਐੱਚ ਐੱਸ ਫੂਲਕਾ ਨੇ ਬੇਅਦਬੀ ਮਾਮਲਿਆਂ ਬਾਰੇ ਸੂਬਾ ਸਰਕਾਰ ਦੀ ਨਾਕਾਮੀ ਦਾ ਹਵਾਲਾ ਦਿੰਦਿਆਂ ਵਿਧਾਨ ਸਭਾ ਸਪੀਕਰ ਨੂੰ ਵਿਧਾਇਕ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ ਜੋ ਅਜੇ ਤੱਕ ਮਨਜ਼ੂਰ ਨਹੀਂ ਹੋਇਆ। ਬਾਅਦ ਵਿੱਚ ਫੂਲਕਾ ਨੇ ਪਾਰਟੀ ਤੋਂ ਹੀ ਅਸਤੀਫ਼ਾ ਦੇ ਦਿੱਤਾ ਸੀ।ਵਿਧਾਇਕਾਂ ਦੀ ਬਗਾਵਤ ਐੱਚ.ਐੱਸ ਫੂਲਕਾ ਵੱਲੋਂ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਸੀ। ਸੁਖਪਾਲ ਖਹਿਰਾ ਦੇ ਪਾਰਟੀ ਲੀਡਰਸ਼ਿਪ ਨਾਲ ਕਈ ਮੁੱਦਿਆਂ ਬਾਰੇ ਵਿਵਾਦ ਰਹੇ। ਵਿਵਾਦਾਂ ਦੀ ਫਹਿਰਿਸਤ ਵਧਣ 'ਤੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਲਿਆ ਗਿਆ ਸੀ। Image copyright Getty Images ਸੁਖਪਾਲ ਖਹਿਰਾ ਦੀ ਥਾਂ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਨੇ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ ਗਿਆ ਸੀ।ਪਾਰਟੀ ਦੇ ਫੈਸਲੇ ਨੂੰ ਖਿਲਾਫ਼ ਸੁਖਪਾਲ ਖਹਿਰਾ, ਕੰਵਰ ਸੰਧੂ ਅਤੇ ਹੋਰ ਵਿਧਾਇਕਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਤੋਂ ਪਰੇ ਜਾ ਕੇ ਰੈਲੀਆਂ ਵੀ ਕੀਤੀਆਂ ਸਨ।ਫਿਰ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ। ਇਹ ਵੀ ਪੜ੍ਹੋ:ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀਉਸ ਤੋਂ ਕੁਝ ਵਕਤ ਬਾਅਦ ਸੁਖਪਾਲ ਖਹਿਰਾ ਨੇ ਪਾਰਟੀ ਦੀ ਮੁੱਢਲੀ ਲੀਡਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਨਵੀਂ ਪਾਰਟੀ ਪੰਜਾਬ ਏਕਤਾ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ।ਪਾਰਟੀ ਵੱਲੋਂ ਵੀ ਵਿਧਾਨ ਸਭਾ ਦੇ ਸਪੀਕਰ ਨੂੰ ਸੁਖਪਾਲ ਖਹਿਰਾ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰਨ ਲਈ ਅਰਜ਼ੀ ਦਿੱਤੀ ਗਈ ਹੈ।ਹਾਲ ਹੀ ਵਿੱਚ ਹੀ ਵਿਧਾਇਕ ਬਲਦੇਵ ਸਿੰਘ ਨੇ ਪਾਰਟੀ ਲੀਡਰਸ਼ਿਪ 'ਤੇ ਵਧੀਕੀਆਂ ਕਰਨ ਦਾ ਇਲਜ਼ਾਮ ਲਾਉਂਦਿਆਂ ਹੋਇਆਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਆਮ ਆਦਮੀ ਪਾਰਟੀ ਸਰਕਾਰ ਜਾਂ ਵਿਰੋਧੀ ਪਾਰਟੀਆਂ ਨਾਲ ਘੱਟ ਆਪਣੇ ਬਾਗੀਆਂ ਨਾਲ ਲੜਨ ਵਿਚ ਵੱਧ ਉਲਝੀ ਹੋਈ ਹੈ।ਸਿਆਸੀ ਮਾਹਰ ਮੰਨਦੇ ਨੇ ਕਿ ਪਾਰਟੀ ਵਿਚ ਬਗਾਵਤ ਤੋਂ ਬਾਅਦ ਪਾਰਟੀ ਦਾ ਸੱਤਾਧਾਰੀ ਤੇ ਬਾਗੀ ਧੜ੍ਹਾ ਆਪਣੀ ਜ਼ਮੀਨ ਤਲਾਸ਼ਣ ਲੱਗਾ ਹੋਇਆ ਹੈ। ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
Bigg Boss 12: ਦੀਪਿਕਾ ਕੱਕੜ ਬਣੀ ਬਿੱਗ ਬੌਸ 12 ਦੀ ਜੇਤੂ ਮਧੂ ਪਾਲ ਮੁੰਬਈ ਤੋਂ ਬੀਬੀਸੀ ਲਈ 31 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46718717 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright colors PR ਫੋਟੋ ਕੈਪਸ਼ਨ ਮੁਕਾਬਲੇ ਵਿੱਚ ਸਾਬਕਾ ਕ੍ਰਿਕਟਰ ਸ਼੍ਰੀਸੰਤ ਨੂੰ ਹਰਾ ਕੇ ਦੀਪਿਕਾ ਨੇ 30 ਲੱਖ ਦਾ ਇਨਾਮ ਤੇ ਟਰਾਫੀ ਆਪਣੇ ਨਾਂ ਕੀਤੀ ਐਤਵਾਰ ਦੀ ਰਾਤ ਰਿਆਲਟੀ ਸ਼ੋਅ ਬਿੱਗ ਬੌਸ 12 ਦੇ ਜੇਤੂ ਦਾ ਐਲਾਨ ਹੋ ਗਿਆ। ਟੈਲੀਵਿਜ਼ਨ ਐਕਟਰ ਦੀਪਿਕਾ ਕੱਕੜ ਫਿਨਾਲੇ ਦੀ ਜੇਤੂ ਐਲਾਨੀ ਗਈ। ਉਨ੍ਹਾਂ ਨੇ ਬੇਹੱਦ ਕਰੜੇ ਮੁਕਾਬਲੇ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਐਸ ਸ਼੍ਰੀਸੰਤ ਨੂੰ ਹਰਾਇਆ। ਦੀਪਿਕਾ ਨੂੰ ਇਨਾਮ ਵਜੋਂ 30 ਲੱਖ ਰੁਪਏ ਅਤੇ ਟਰਾਫੀ ਦਿੱਤੀ ਗਈ।ਪ੍ਰੋਗਰਾਮ ਦੇ ਮੇਜ਼ਬਾਨ ਸਲਮਾਨ ਖ਼ਾਨ ਨੇ ਦੀਪਿਕਾ ਦੀ ਜਿੱਤ ਦਾ ਐਲਾਨ ਕੀਤਾ। ਤੀਜੇ ਨੰਬਰ ਉੱਤੇ ਰਹੇ ਦੀਪਕ ਠਾਕੁਰ 20 ਲੱਖ ਰੁਪਏ ਦੀ ਰਕਮ ਲੈ ਕੇ ਸ਼ੋਅ ਤੋਂ ਬਾਹਰ ਹੋ ਗਏ।ਕਲਰਸ ਟੈਲੀਵਿਜ਼ਨ ਉੱਤੇ ਆਉਣ ਵਾਲੇ ਸੀਰੀਅਲ 'ਸਸੁਰਾਲ ਸਿਮਰ ਕਾ' ਤੋਂ ਮਕਬੂਲ ਹੋਈ ਦੀਪਿਕਾ ਕੱਕੜ ਦੀ ਜਿੱਤ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਬਿੱਗ ਬੌਸ ਦੀ ਹੌਟ ਸੀਟ 'ਤੇ 'ਟੈਲੀਵਿਜ਼ਨ ਦੀ ਨੂੰਹ' ਦੀ ਦਾਅਵੇਦਾਰੀ ਭਾਰੀ ਪੈਂਦੀ ਹੈ।ਦੀਪਿਕਾ ਤੋਂ ਪਹਿਲਾਂ ਸ਼ਿਲਪਾ ਸ਼ਿੰਦੇ, ਉਰਵਰਸ਼ੀ ਢੋਲਕੀਆ, ਜੂਹੀ ਪਰਮਾਰ, ਸ਼ਵੇਤਾ ਤਿਵਾਰੀ ਬਿੱਗ ਬੌਸ ਦੀ ਟਰਾਫੀ ਆਪਣੇ ਨਾਂ ਕਰ ਚੁੱਕੀਆਂ ਹਨ। Image copyright Colors PR ਦੀਪਿਕਾ ਬਾਰੇ 5 ਗੱਲਾਂਦੀਪਿਕਾ ਦੀ ਐਂਟਰੀ ਬਿੱਗ ਬੌਸ ਵਿੱਚ ਹੈਰਾਨ ਕਰਨ ਵਾਲੀ ਨਹੀਂ ਸੀ। ਜਿਸ ਦਿਨ ਸ਼ੋਅ ਦੇ ਪ੍ਰੀਮਿਅਰ ਵਾਲੀ ਰਾਤ ਸੀ, ਦੀਪਿਕਾ ਦੇ ਪਤੀ ਅਤੇ ਟੈਲੀਵਿਜ਼ਨ ਐਕਟਰ ਸ਼ੋਏਬ ਇਬਰਾਹਿਮ ਉਨ੍ਹਾਂ ਨੂੰ ਬਾਹਾਂ ਵਿੱਚ ਚੁੱਕ ਕੇ ਬਿੱਗ ਬੌਸ ਦੇ ਘਰ ਦੇ ਦਰਵਾਜ਼ੇ ਤੱਕ ਲੈ ਕੇ ਗਏ।ਫਿਨਾਲੇ ਵਿੱਚ ਪਹੁੰਚੇ ਪੰਜ ਲੋਕਾਂ ਵਿੱਚੋਂ ਦੀਪਿਕਾ ਇਕੱਲੀ ਮਹਿਲਾ ਸੀ। ਬਿੱਗ ਬੌਸ ਵਿੱਚ ਇੱਕ ਵਾਰ ਫਿਰ ਇਤਿਹਾਸ ਦੁਹਰਾਇਆ ਗਿਆ ਤੇ ਮੁੜ ਟੀਵੀ ਨੂੰਹ ਜੇਤੂ ਬਣੀ।ਦੀਪਿਕਾ 'ਸਸੁਰਾਲ ਸਿਮਰ ਕਾ' ਦੇ ਕੋ-ਐਕਟਰ ਸ਼ੋਏਬ ਇਬਰਾਹਿਮ ਦੇ ਨਾਲ ਸਾਲ 2015 ਤੋਂ ਹੀ ਰਿਸ਼ਤੇ ਵਿੱਚ ਸੀ ਅਤੇ 22 ਫਰਵਰੀ 2018 ਨੂੰ ਉਨ੍ਹਾਂ ਨੇ ਇਸਲਾਮ ਕਬੂਲ ਕਰਦਿਆਂ ਸ਼ੋਏਬ ਨਾਲ ਨਿਕਾਹ ਕਰਵਾਇਆ।2009 ਵਿੱਚ ਦੀਪਿਕਾ ਨੇ ਰੌਨਕ ਸੈਮਸਨ ਨਾਲ ਪਹਿਲਾ ਵਿਆਹ ਕੀਤਾ ਸੀ, ਪਰ ਇਹ ਵਿਆਹ ਜ਼ਿਆਦਾ ਨਹੀਂ ਚੱਲਿਆ ਤੇ ਤਲਾਕ ਹੋ ਗਿਆ।'ਸਸੁਰਾਲ ਸਿਮਰ ਕਾ' ਤੋਂ ਪਹਿਲਾਂ ਦੀਪਿਕਾ ਨੇ 'ਨੀਰ ਭਰੇ ਤੇਰੇ ਨੈਨਾ' ਅਤੇ 'ਅਗਲੇ ਜਨਮ ਮੋਹੇ ਬਿਟਿਆ ਹੀ ਕੀਜੋ' ਵਿੱਚ ਵੀ ਕੰਮ ਕੀਤਾ ਸੀ।ਦੀਪਿਕਾ ਦੇ ਪਿਤਾ ਫੌਜ ਵਿੱਚ ਸਨ। ਜੇਪੀ ਦੱਤਾ ਦੀ ਫਿਲਮ 'ਪਲਟਨ' ਤੋਂ ਉਨ੍ਹਾਂ ਨੇ ਬਾਲੀਵੁੱਡ ਵਿੱਚ ਡੈਬਿਯੂ ਕੀਤਾ ਸੀ ਅਤੇ ਇਸ ਫਿਲਮ ਦੀ ਸ਼ਲਾਘਾ ਵੀ ਹੋਈ ਸੀ। Image copyright colors PR ਇਹ ਵੀ ਪੜ੍ਹੋ:'ਦੱਸੋ ਮੈਂ ਕਪਿਲ ਦਾ ਸ਼ੋਅ ਦੇਖਾਂ ਜਾਂ ਸੁਨੀਲ ਦਾ?'ਅਨੂਪ ਜਲੋਟਾ ਦੇ ਇਸ਼ਕ ਤੋਂ ਕੋਈ ਹੈਰਾਨ, ਕੋਈ ਪ੍ਰੇਸ਼ਾਨਕਿਸ ਮੁੱਦੇ 'ਤੇ ਬੱਬੂ ਮਾਨ ਦਾ ਗੁਰਦਾਸ ਮਾਨ ਨੇ ਨਹੀਂ ਦਿੱਤਾ ਸਾਥ? Image copyright AFP ਫੋਟੋ ਕੈਪਸ਼ਨ ਸ਼੍ਰੀਸੰਤ ਤੋਂ ਇਲਾਵਾ ਜਸਲੀਨ ਮਥਾਰੂ ਅਤੇ ਨੇਹਾ ਪਿੰਡਸੇ ਨਾਲ ਵੀ ਦੀਪਿਕਾ ਦੇ ਰਿਸ਼ਤੇ ਚੰਗੇ ਰਹੇ Image copyright colors PR ਫੋਟੋ ਕੈਪਸ਼ਨ ਮੁਕਾਬਲੇ ਵਿੱਚ ਸਾਬਕਾ ਕ੍ਰਿਕਟਰ ਸ਼੍ਰੀਸੰਤ ਨੂੰ ਹਰਾ ਕੇ ਦੀਪਿਕਾ ਨੇ 30 ਲੱਖ ਦਾ ਇਨਾਮ ਤੇ ਟਰਾਫੀ ਆਪਣੇ ਨਾਂ ਕੀਤੀ ਸੋਸ਼ਲ ਮੀਡੀਆ 'ਤੇ ਚਰਚਾ ਜਿਵੇਂ ਹੀ ਬਿੱਗ ਬੌਸ 12 ਫਿਨਾਲੇ ਦੇ ਜੇਤੂ ਦਾ ਐਲਾਨ ਹੋਇਆ ਤਾਂ ਸੋਸ਼ਲ ਮੀਡੀਆ, ਖ਼ਾਸ ਕਰਕੇ ਟਵਿੱਟਰ 'ਤੇ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ।ਕੁਝ ਲੋਕਾਂ ਨੇ ਦੀਪਿਕਾ ਨੂੰ ਜਿੱਤਣ ਦੀ ਵਧਾਈ ਦਿੱਤੀ ਤਾਂ ਕਿਸੇ ਨੇ ਇਸ ਨੂੰ ਫੇਕ ਤੱਕ ਕਹਿ ਦਿੱਤਾ। ਵਿਕਾਸ ਗਾਂਧੀ ਨੇ ਲਿਖਿਆ ਹੈ, "ਬਿੱਗ ਬੌਸ ਦਾ ਇਹ ਸੀਜ਼ਨ ਪੂਰੀ ਤਰ੍ਹਾਂ ਫੇਕ ਰਿਹਾ। ਬਿੱਗ ਬੌਸ ਦੇਖਣ ਵਾਲਿਆਂ ਨੇ ਆਪਣਾ ਸਾਰਾ ਸਮਾਂ ਬਰਬਾਦ ਕੀਤਾ।" Image Copyright @ColorsTV @ColorsTV Image Copyright @ColorsTV @ColorsTV ਸੈਮ ਗਿੱਲ ਨੇ ਲਿਖਿਆ, "ਮੈਨੂੰ ਕਿਸੇ ਰਿਐਲਿਟੀ ਸ਼ੋਅ ਵਿੱਚ ਇੰਨਾ ਬੁਰਾ ਨਹੀਂ ਲੱਗਾ। ਸ਼੍ਰੀਸੰਤ ਨੂੰ ਕਿੰਨੀ ਤਕਲੀਫ਼ ਹੋਈ। ਸਾਰੇ ਪ੍ਰਤੀਭਾਗੀਆਂ ਨੇ ਉਨ੍ਹਾਂ ਨਾਲ ਬੁਰਾ ਕੀਤਾ। ਜਿੱਤਣ ਵਾਲੀ ਉਨ੍ਹਾਂ ਦੀ ਨਕਲੀ ਭੈਣ ਨੇ ਵੀ ਉਨ੍ਹਾਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਆਪਣੀ ਇੱਜ਼ਤ ਨੂੰ ਦਾਅ 'ਤੇ ਲਗਾਇਆ ਪਰ ਟੀਆਰਪੀ ਲਈ ਕਲਰਸ ਨੇ ਉਨ੍ਹਾਂ ਦਾ ਇਸਤੇਮਾਲ ਕੀਤਾ।" Image Copyright @JDBtheROCKING6 @JDBtheROCKING6 Image Copyright @JDBtheROCKING6 @JDBtheROCKING6 ਦੁਰਗੇਸ਼ ਯਾਦਵ ਨਾਮ ਦੇ ਇੱਕ ਟਵਿੱਟਰ ਹੈਂਡਲ ਨੇ ਲਿਖਿਆ, "ਜਿੱਤ ਦੀਪਿਕਾ ਦੀ ਹੋਈ ਹੈ। ਜਿਵੇਂ ਕਿ ਪਹਿਲਾਂ ਤੋਂ ਹੀ ਯੋਜਨਾ ਸੀ ਕਿ ਕਲਰਸ ਦਾ ਚਿਹਰਾ ਹੀ ਜਿੱਤੇਗਾ। ਨਾ ਤਾਂ ਮੈਂ ਬਿੱਗ ਬੌਸ ਦੇਖਣ ਵਾਲਾ ਹਾਂ, ਨਾ ਹੀ ਕਲਰਸ ਅਤੇ ਨਾ ਹੀ ਵਾਏਕੌਮ। ਮੈਂ ਤੁਹਾਡਾ ਚੈਨਲ ਸਬਸਕ੍ਰਾਈਬ ਵੀ ਨਹੀਂ ਕਰਾਂਗਾ। ਮੈਨੂੰ ਤੁਸੀਂ ਆਪਣੇ ਚੈਨਲ ਦਾ ਬਾਈਕਾਟ ਕਰਨ ਦਾ ਇੱਕ ਕਾਰਨ ਦੇ ਦਿੱਤਾ ਹੈ।" Sorry, this post is currently unavailable.ਅਲੀਸ਼ਾ ਅਸ਼ਰਫ਼ੀ ਨੇ ਲਿਖਿਆ, "ਆਖ਼ਿਰਕਾਰ ਸਾਰਿਆਂ ਦੀ ਦੁਆ ਰੰਗ ਲਿਆਈ ਅਤੇ ਦੀਪਿਕਾ ਰਾਣੀ ਬਣ ਗਈ।" Image Copyright @AlishaAshrafi1 @AlishaAshrafi1 Image Copyright @AlishaAshrafi1 @AlishaAshrafi1 ਹੇਮਾਂਗੀ ਨੇ ਲਿਖਿਆ, "ਬਿੱਗ ਬੌਸ ਜਿੱਤਣ 'ਤੇ ਤੁਹਾਨੂੰ ਵਧਾਈਆਂ ਦੀਪਿਕਾ। ਪੂਰੇ ਸੀਜ਼ਨ ਦੌਰਾਨ ਤੁਹਾਡੀ ਪੇਸ਼ਕਾਰੀ ਸਨਮਾਨ ਭਰੀ ਰਹੀ। ਤੁਸੀਂ ਮੇਰੇ ਪਸੰਦੀਦਾ ਕਲਾਕਾਰ ਹੋ।" Image Copyright @hemangishriyan @hemangishriyan Image Copyright @hemangishriyan @hemangishriyan ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਫੇਸਬੁੱਕ ਨੇ ਨੈੱਟਫਲਿਕਸ, ਐਮਾਜ਼ੋਨ, ਸਪੋਟੀਫਾਈ ਤੇ ਹੋਰ ਐਪਸ ਨਾਲ ਸਾਂਝਾ ਕੀਤਾ ਲੋਕਾਂ ਦਾ ਨਿੱਜੀ ਡਾਟਾ 20 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46629771 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਨਿੱਜੀ ਡਾਟੇ ਦੇ ਮਾਮਲੇ ਵਿੱਚ ਨਿਊ ਯਾਰਕ ਟਾਈਮਜ਼ ਦੁਆਰਾ ਕੀਤੀ ਜਾਂਚ ਤੋਂ ਬਾਅਦ ਫੇਸਬੁੱਕ ਨੂੰ ਇੱਕ ਵਾਰੀ ਫਿਰ ਤੋਂ ਨਮੋਸ਼ੀ ਝੱਲਣੀ ਪੈ ਰਹੀ ਹੈ।ਅਖ਼ਬਾਰ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਸਮਾਜਿਕ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਵਰਤੋਕਾਰਾਂ ਦਾ ਡਾਟਾ ਐਮਾਜ਼ੋਨ, ਐੱਪਲ, ਮਾਈਕਰੋਸਾਫਟ, ਨੈੱਟਫਿਲਕਸ, ਸਪੌਟਾਈਫਾਈ ਅਤੇ ਯਾਂਡੈਕਸ ਸਮੇਤ ਹੋਰ ਤਕਨੀਕੀ ਕੰਪਨੀਆਂ ਦੇ ਨਾਲ ਸਾਂਝਾ ਕੀਤਾ ਹੈ।ਕੁਝ ਮਾਮਲਿਆਂ ਵਿੱਚ ਦੂਜੀਆਂ ਕੰਪਨੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਕੋਲ ਵਿਸ਼ੇਸ਼ ਪਹੁੰਚ ਸੀ।ਫੇਸਬੁੱਕ ਨੇ ਇਸ ਮਾਮਲੇ ਉੱਤੇ ਖੁਦ ਨੂੰ ਬਚਾਉਂਦੇ ਹੋਏ ਸਪੱਸ਼ਟੀਕਰਨ ਦਿੱਤਾ ਹੈ।ਕਿਹੜੇ ਖੁਲਾਸੇ ਹੋਏ?ਨਿਊਯਾਰਕ ਟਾਈਮਜ਼ ਨੇ ਸੈਂਕੜੇ ਪੰਨਿਆਂ ਦੇ ਦਸਤਾਵੇਜ਼ਾਂ ਅਤੇ ਦਰਜਨਾਂ ਇੰਟਰਵਿਊਜ਼ 'ਤੇ ਆਪਣਾ ਵਿਸ਼ਲੇਸ਼ਣ ਕੀਤਾ ਹੈ। ਹਾਲਾਂਕਿ ਇਸ ਸਰਵੇਖਣ ਦਾ ਪੂਰਾ ਵੇਰਵਾ ਸਾਂਝਾ ਨਹੀਂ ਕੀਤਾ ਗਿਆ ਹੈ।ਇਹ ਵੀ ਪੜ੍ਹੋ:1984 ਸਿੱਖ ਕਤਲੇਆਮ: ਨਿਆਂ ਦੇ ਰਾਹ 'ਚ ਕਾਂਗਰਸ ਨੇ ਇੰਝ ਅੜਾਏ ਰੋੜੇ ਭਾਜਪਾ ਦਾ ਫਾਰਮੂਲਾ ਜਿਸ ਨੇ ਵਿਰੋਧੀਆਂ ਨੂੰ ਕੀਤਾ ਚਿੱਤ ਚੰਡੀਗੜ੍ਹ ਦੀਆਂ ਕੁੜੀਆਂ ਦਾ ਹੁਕਮਰਾਨਾ ਨੂੰ ਸੁਨੇਹਾ ਕੁੱਲ ਮਿਲਾ ਕੇ ਇਸ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਨੈਟਵਰਕ ਨੇ 150 ਤੋਂ ਵੱਧ ਕੰਪਨੀਆਂ ਦੇ ਨਾਲ ਯੂਜ਼ਰਜ਼ ਦਾ ਨਿੱਜੀ ਡਾਟਾ ਸ਼ੇਅਰ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਸਨ। ਇਹਨਾਂ ਵਿਚੋਂ ਜ਼ਿਆਦਾਤਰ ਹੋਰ ਤਕਨੀਕੀ ਕੰਪਨੀਆਂ ਦੇ ਨਾਲ ਸਨ ਪਰ ਸੂਚੀ ਵਿੱਚ ਆਨਲਾਈਨ ਰਿਟੇਲਰ, ਕਾਰਾਂ ਬਣਾਉਣ ਵਾਲੇ ਅਤੇ ਮੀਡੀਆ ਸੰਗਠਨ ਹਨ। ਜਿਸ ਵਿੱਚ ਨਿਊਯਾਰਕ ਟਾਈਮਜ਼ ਖੁਦ ਵੀ ਸ਼ਾਮਿਲ ਹੈ।ਕਿਹੜੀ ਕੰਪਨੀ ਕੀ ਦੇਖ ਸਕਦੀ ਸੀਮਾਈਕਰੋਸਾਫਟ ਦੇ ਬਿੰਗ ਸਰਚ ਇੰਜਨ "ਅਸਲ ਵਿੱਚ ਸਾਰੇ" ਫੇਸਬੁੱਕ ਵਰਤੋਂਕਾਰਾਂ ਦੇ ਦੋਸਤਾਂ ਦੇ ਨਾਂ ਦੇਖ ਸਕਦਾ ਸੀ, ਉਹ ਵੀ ਉਨ੍ਹਾਂ ਦੋਸਤਾਂ ਦੀ ਸਹਿਮਤੀ ਤੋਂ ਬਿਨਾਂ। ਸੰਗੀਤ-ਸਟਰੀਮਿੰਗ ਪੰਡੋਰਾ ਅਤੇ ਫਿਲਮ ਰਿਵਿਊ ਪਲੇਟਫਾਰਮ 'ਰੋਟਨ ਟੋਮੈਟੋਜ਼' ਵੀ ਦੋਸਤਾਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੀ ਸੀ ਤਾਂ ਕਿ ਉਹ ਆਪਣੀ ਪਹੁੰਚ ਦੇ ਨਤੀਜੇ ਬਦਲ ਸਕਣ।ਐੱਪਲ ਦੀਆਂ ਡਿਵਾਈਸਿਜ਼ ਵਰਤੋਂਕਾਰਾਂ ਦੇ ਸੰਪਰਕ ਨੰਬਰ ਅਤੇ ਕੈਲੰਡਰ ਵਿੱਚ ਲਿਖੀ ਹਰ ਚੀਜ਼ ਹਾਸਿਲ ਕਰ ਸਕਦੇ ਸੀ, ਭਾਵੇਂ ਉਨ੍ਹਾਂ ਨੇ ਆਪਣੀ ਫੇਸਬੁੱਕ ਸੈਟਿੰਗ ਵਿੱਚ ਸਾਰੇ ਸ਼ੇਅਰਿੰਗ ਨੂੰ ਡਿਸਏਬਲ ਕਰ ਦਿੱਤਾ ਹੋਵੇ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਐੱਪਲ ਦੀਆਂ ਡਿਵਾਈਸਿਜ਼ ਯੂਜ਼ਰਜ਼ ਨੂੰ ਇਹ ਅਲਰਟ ਦੇਣ ਦੀ ਵੀ ਲੋੜ ਨਹੀਂ ਹੈ ਕਿ ਉਹ ਫੇਸਬੁੱਕ ਤੋਂ ਡੈਟਾ ਮੰਗ ਰਹੇ ਸਨ।ਨੈੱਟਫਲਿਕਸ, ਸਪੌਟੀਫਾਈ ਅਤੇ ਰਾਇਲ ਬੈਂਕ ਆਫ਼ ਕੈਨੇਡਾ, ਵਰਤੋਂਕਾਰਾਂ ਦੇ ਨਿੱਜੀ ਮੈਸੇਜ ਪੜ੍ਹ, ਲਿਖ ਅਤੇ ਡਿਲੀਟ ਦੇ ਯੋਗ ਸਨ ਅਤੇ ਇੱਕ ਚੈਟ ਥ੍ਰੈੱਡ ਵਿੱਚ ਸਾਰੇ ਯੂਜ਼ਰਜ਼ ਦੀ ਗੱਲਬਾਤ ਦੇਖ ਪਾ ਰਹੇ ਸਨਰੂਸੀ ਸਰਚ ਪ੍ਰੋਵਾਈਡਰ ਯਾਂਡੈਕਸ ਨੂੰ ਪਬਲਿਕ ਪੰਨਿਆਂ ਅਤੇ ਪੋਸਟ 'ਤੇ ਇੰਡੈਕਸ ਯੂਜ਼ਰ ਦੇਖ ਪਾ ਰਿਹਾ ਸੀ। ਆਪਣੇ ਖੋਜ ਨਤੀਜਿਆਂ ਨੂੰ ਸੁਧਾਰਨ ਲਈ ਫੇਸਬੁੱਕ ਨੇ ਹੋਰਨਾਂ ਯੂਜ਼ਰਜ਼ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀਯਾਹੂ ਦੋਸਤਾਂ ਦੀਆਂ ਪੋਸਟ ਤੋਂ ਲਾਈਵ ਫੀਡ ਦੇਖ ਸਕਦਾ ਸੀਸੋਨੀ, ਮਾਈਕਰੋਸਾਫਟ ਅਤੇ ਐਮਜ਼ੋਨ ਮੈਂਬਰਾਂ ਦੇ ਈਮੇਲ ਐਡਰੈੱਸ ਦੋਸਤਾਂ ਰਾਹੀਂ ਦੇਖ ਪਾ ਰਿਹਾ ਸੀਬਲੈਕਬੇਰੀ ਅਤੇ ਹਵਾਈ ਉਹਨਾਂ ਕੰਪਨੀਆਂ ਦੇ ਵਿੱਚ ਸਨ ਜੋ ਆਪਣੀ ਸੋਸ਼ਲ ਮੀਡੀਆ ਐਪਸ ਨੂੰ ਪ੍ਰਮੋਟ ਕਰਨ ਦੇ ਲਈ ਫੇਸਬੁੱਕ ਦੇ ਡਾਟਾ ਨੂੰ ਦੀ ਵਰਤੋਂ ਕਰ ਪਾ ਰਹੀਆਂ ਸਨ।ਫੇਸਬੁੱਕ ਦਾ ਜਵਾਬਹਾਲਾਂਕਿ ਫੇਸਬੁੱਕ ਨੇ ਲੰਮੇ ਸਮੇਂ ਤੋਂ ਦਾਅਵਾ ਕੀਤਾ ਹੈ ਕਿ ਉਹ ਆਪਣੇ ਯੂਜ਼ਰ ਦਾ ਡਾਟਾ ਨਹੀਂ ਵੇਚਦੇ।ਪਰ ਨਿਊਯਾਰਕ ਟਾਈਮਜ਼ ਦਾ ਕਹਿਣਾ ਹੈ ਕਿ ਫੇਸਬੁੱਕ ਨੇ ਐਮਾਜ਼ਾਨ, ਯਾਹੂ ਅਤੇ ਹੁਵਾਈ ਤੋਂ ਸੰਪਰਕ ਸੂਚੀ ਲੈਣਾ ਤਾਂ ਕਿ 'ਪੀਪਲ ਯੂ ਮੇਅ ਨੋਅ ਫਸਿਲਿਟੀ' ਚਲਾ ਸਕੇ। Image copyright Getty Images ਫੇਸਬੁੱਕ ਦੋ ਵੱਖ-ਵੱਖ ਕਿਸਮਾਂ ਦੇ ਸਬੰਧਾਂ ਵਿਚਕਾਰ ਫਰਕ ਦੱਸਦਾ ਹੈ।ਪਹਿਲੀ ਕਿਸਮ ਦਾ ਹੈ "ਇੰਟੀਗਰੇਸ਼ਨ ਪਾਰਟਨਰਸ਼ਿਪਸ"। ਉਨ੍ਹਾਂ ਕਿਹਾ ਇਹ ਦਾਅਵਾ ਕੀਤਾ ਕਿ ਦੂਜਿਆਂ ਵੱਲੋਂ ਫੇਸਬੁੱਕ ਦੇ ਫੀਚਰਜ਼ ਨੂੰ ਐਪ ਜਾਂ ਵੈਬਸਾਈਟ ਤੋਂ ਬਾਹਰ ਪੇਸ਼ ਕਰ ਸਕਦੇ ਹਨ।ਇਸ ਤਰ੍ਹਾਂ ਹੋਰ ਕੰਪਨੀਆਂ ਫੇਸਬੁੱਕ, ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪ੍ਰੋਵਾਈਡਰਜ਼ ਦੀਆਂ ਪੋਸਟਸ ਨੂੰ ਇਕੱਠਾ ਕਰਕੇ ਇੱਕੋ ਐਪ ਵਿੱਚ ਪਾ ਸਕਣ। ਦੂਜੇ ਤਰ੍ਹਾਂ ਦੇ ਸਬੰਧ ਜਾਂ ਪ੍ਰਬੰਧ ਜੋਫੇਸਬੁੱਕ ਰਾਹੀਂ ਹੁੰਦੇ ਹਨ ਉਹ ਹਨ 'ਇੰਸਟੈਂਟ ਪਰਸਨਲਾਈਜ਼ੇਸ਼ਨ'।ਇਹ ਵੀ ਪੜ੍ਹੋ:ਫੇਸਬੁੱਕ ’ਤੇ ਆਪਣਾ ਡਾਟਾ ਸੁਰੱਖਿਅਤ ਰੱਖਣ ਦੇ ਤਰੀਕੇਫੇਸਬੁੱਕ ਜ਼ਰੀਏ ਭਾਜਪਾ-ਕਾਂਗਰਸ ਨੇ ਤੁਹਾਡਾ ਵੋਟ ਪ੍ਰਭਾਵਿਤ ਕੀਤਾ?ਫੇਸਬੁੱਕ ’ਤੇ ਪ੍ਰੋਫਾਈਲ ਦੀ ਦਿਖ ਬਾਰੇ ਤੁਹਾਡੀ ਮਰਜ਼ੀ ਖ਼ਤਰੇ ’ਚਇਸ ਤਰ੍ਹਾਂ ਫੇਸਬੁੱਕ ਦੇ ਨਿੱਜੀ ਮੈਸੇਜ ਹੋਰਨਾਂ ਐਪਸ ਦੇਖ ਸਕਦੀਆਂ ਹਨ। ਜਿਵੇਂ ਕਿ ਤੁਸੀਂ ਕਿਸੇ ਦੋਸਤ ਨੂੰ ਸਪੌਟੀਫਾਈ ਦੀ ਐਪ ਚੋਂ ਬਾਹਰ ਆਏ ਬਿਨਾਂ ਕੋਈ ਗੀਤ ਭੇਜ ਸਕਦੇ ਹੋ।ਹਾਲਾਂਕਿ ਫੇਸਬੁੱਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਯੂਜ਼ਰ ਦਾ ਡਾਟਾ ਦੇਖ ਸਕਕਣ ਵਾਲੀਆਂ ਸਾਰੀਆਂ ਦੀ ਐਪਜ਼ ਨੂੰ ਕਦੇ ਵੀ ਬੰਦ ਨਹੀਂ ਕੀਤਾ ਜੋ ਕਿ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ। "ਅਸੀਂ ਸਾਰੀਆਂ ਹੀ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਰਿਵੀਊ ਕਰ ਰਹੇ ਹਾਂ ਅਤੇ ਉਨ੍ਹਾਂ ਪਾਰਟਨਰਜ਼ ਨੂੰ ਵੀ ਦੇਖ ਰਹੇ ਹਾਂ ਜੋ ਇਹ ਡਾਟਾ ਸਹਿਜੇ ਹੀ ਹਾਸਿਲ ਕਰ ਪਾ ਰਹੇ ਹਨ।" Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਆਲੀਆ ਭੱਟ ਦੀ ‘ਰਾਜ਼ੀ’ ਤੋਂ ਦੀਪਿਕਾ ਪਾਦੁਕੋਣ ਦੇ ਵਿਆਹ ਤੱਕ, 2018 ’ਚ ਬਾਲੀਵੁੱਡ ’ਚ ਔਰਤਾਂ ਦੀ ਰਹੀ ਚੜ੍ਹਤ ਵੰਦਨਾ ਬੀਬੀਸੀ ਪੱਤਰਕਾਰ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46681524 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 'ਰਾਜ਼ੀ' ਦਾ ਇੱਕ-ਇੱਕ ਦ੍ਰਿਸ਼ ਆਲੀਆ ਭੱਟ ਦੀ ਮੌਜੂਦਗੀ ਨਾਲ ਭਰਿਆ ਹੋਇਆ ਸੀ। “ਦੇਖ, ਕੈਸੇ ਟੁਕਰ-ਟੁਕਰ ਦੇਖ ਰਹੀ ਹੈ, ਹਮਕੋ ਸਰਮ ਆ ਰਹੀ ਹੈ...”ਇਹ ਡਾਇਲਾਗ ਸਾਲ 2018 ਦੇ ਸ਼ੁਰੂ 'ਚ ਆਈ ਅਨੁਰਾਗ ਕਸ਼ਯਪ ਦੀ ਫ਼ਿਲਮ 'ਮੁੱਕਾਬਾਜ਼' ਦਾ ਹੈ। ਇਹ ਅਸਲ 'ਚ ਹੀਰੋ ਦਾ ਰਿਐਕਸ਼ਨ ਹੈ ਜਦੋਂ ਉਹ ਹੀਰੋਇਨ ਨੂੰ ਲੁੱਕ-ਲੁੱਕ ਕੇ ਦੇਖ ਰਿਹਾ ਹੁੰਦਾ ਹੈ। ਹੀਰੋਇਨ ਖੁਲ੍ਹਮ-ਖੁੱਲ੍ਹਾ, ਭਰੇ ਬਾਜ਼ਾਰ 'ਚ ਹੀਰੋ ਨੂੰ ਦੇਖਦੀ ਹੈ, ਉਹ ਵੀ ਇਸ ਤਰ੍ਹਾਂ ਕਿ ਬਰੇਲੀ ਦਾ ਇਹ ਬਾਕਸਰ ਵੀ ਘਬਰਾ ਜਿਹਾ ਜਾਂਦਾ ਹੈ। ਫ਼ਿਲਮ ਦੀ ਹੀਰੋਇਨ, ਸੁਨੈਨਾ (ਜ਼ੋਯਾ), ਨਾ ਬੋਲ ਸਕਦੀ ਹੈ, ਨਾ ਸੁਣ ਸਕਦੀ ਹੈ। ਫਿਰ ਵੀ ਪ੍ਰੇਮ ਕਹਾਣੀ 'ਚ ਪਹਿਲ ਉਹੀ ਕਰਦੀ ਹੈ। ਇਹ ਵੀ ਜ਼ਰੂਰ ਪੜ੍ਹੋ ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝ Image copyright Eros Now ਫੋਟੋ ਕੈਪਸ਼ਨ ਪ੍ਰੇਮ ਕਹਾਣੀ 'ਚ ਪਹਿਲ ਹੀਰੋਇਨ ਉਹੀ ਕਰਦੀ ਹੈ ਇੱਕ ਸੀਨ 'ਚ ਸੁਨੈਨਾ ਇੱਕ ਅਪਾਹਜ ਆਦਮੀ ਨਾਲ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੰਦੀ ਹੈ, ਇਸ ਲਈ ਨਹੀਂ ਕਿ ਮੁੰਡਾ ਅਪਾਹਜ ਹੈ, ਸਗੋਂ ਇਸ ਲਈ ਕਿ ਉਹ ਨਹੀਂ ਚਾਹੁੰਦੀ ਕਿ ਕੋਈ ਉਸ 'ਤੇ ਤਰਸ ਕਰ ਕੇ ਉਸ ਨਾਲ ਵਿਆਹ ਕਰਵਾਏ। ਇਸ ਲਈ ਵੀ ਕਿ ਉਹ ਕਿਸੇ ਹੋਰ ਨਾਲ ਪਿਆਰ ਕਰਦੀ ਹੈ। ਜਿਵੇਂ ਇਸ ਮਜ਼ਬੂਤ ਮਹਿਲਾ ਦੇ ਕਿਰਦਾਰ ਨੂੰ ਦਿਖਾਇਆ ਗਿਆ ਹੈ, ਉਸ ਨਾਲ ਉਮੀਦਾਂ ਜਾਗਦੀਆਂ ਹਨ ਕਿ ਔਰਤ ਨੂੰ ਫ਼ਿਲਮਾਂ 'ਚ ਡੈਕੋਰੇਸ਼ਨ ਪੀਸ ਹੀ ਨਹੀਂ ਬਣਾਇਆ ਜਾਵੇਗਾ। ਫਿਰ ਕਿਹੋ ਜਿਹਾ ਸੀ 2018 ਇਸ ਲਿਹਾਜ਼ ਨਾਲ? 100 ਕਰੋੜ ਦੀ 'ਰਾਜ਼ੀ'2018 'ਚ 'ਰਾਜ਼ੀ' ਵਰਗੀ ਫ਼ਿਲਮ ਆਈ ਜਿਸ ਵਿੱਚ ਆਲੀਆ ਭੱਟ ਮੁੱਖ ਕਿਰਦਾਰ ਵਿੱਚ ਸੀ ਅਤੇ ਇਸ ਨੂੰ ਬਣਾਇਆ ਵੀ ਇੱਕ ਮਹਿਲਾ ਡਾਇਰੈਕਟਰ ਮੇਘਨਾ ਗੁਲਜ਼ਾਰ ਨੇ। ਇਸ ਨੇ 100 ਕਰੋੜ ਰੁਪਏ ਕਮਾਏ ਜੋ ਕਿ ਇੱਕ ਸੁਖਾਵਾਂ ਅਹਿਸਾਸ ਰਿਹਾ। ਬਿਨਾਂ ਕਿਸੇ ਪੁਰਸ਼ ਸੂਪਰਹੀਰੋ ਤੋਂ ਵੀ ਕੋਈ ਫ਼ਿਲਮ ਅਜਿਹਾ ਕਰੇ, ਇਹ ਕਦੇ-ਕਦੇ ਹੀ ਹੁੰਦਾ ਹੀ ਹੈ। 'ਰਾਜ਼ੀ' ਦਾ ਇੱਕ-ਇੱਕ ਦ੍ਰਿਸ਼ ਆਲੀਆ ਭੱਟ ਦੀ ਮੌਜੂਦਗੀ ਨਾਲ ਭਰਿਆ ਹੋਇਆ ਸੀ। Image copyright Getty Images 'ਇਸਤਰੀ ਜ਼ਬਰਦਸਤੀ ਨਹੀਂ ਕਰਦੀ'ਔਰਤਾਂ ਦੇ ਮਨ ਨੂੰ ਫੋਲਦੀ ਫਿਲਮ ਆਈ 'ਸਤ੍ਰੀ' (ਇਸਤਰੀ)। ਇਹ ਕਹਿਣ ਨੂੰ ਤਾਂ ਭੂਤਨੀ ਬਾਰੇ ਇੱਕ ਮਜ਼ਾਹੀਆ ਫਿਲਮ ਸੀ ਪਰ ਔਰਤ ਦਾ ਸਮਾਜ ਵਿੱਚ ਦਰਜਾ ਵੀ ਇਸ ਫ਼ਿਲਮ ਨੇ ਹਾਸੇ-ਖੇਡੇ 'ਚ ਹੀ ਦਰਸ਼ਾ ਦਿੱਤਾ।ਮਿਸਾਲ ਵਜੋਂ, ਪੰਕਜ ਤ੍ਰਿਪਾਠੀ ਦੇ ਕਿਰਦਾਰ ਦਾ ਇੱਕ ਡਾਇਲਾਗ ਹੈ, "ਇਹ ਇਸਤਰੀ ਨਵੇਂ ਭਾਰਤ ਦੀ ਚੁੜੇਲ ਹੈ। ਮਰਦਾਂ ਦੇ ਉਲਟ ਇਹ ਇਸਤਰੀ ਜ਼ਬਰਦਸਤੀ ਨਹੀਂ ਕਰਦੀ। ਇਹ ਪੁਕਾਰਦੀ ਹੈ ਅਤੇ ਫਿਰ ਹੀ ਕਦਮ ਅੱਗੇ ਵਧਾਉਂਦੀ ਹੈ ਜਦੋਂ ਮਰਦ ਪਲਟ ਕੇ ਦੇਖਦਾ ਹੈ, ਕਿਉਂਕਿ ਹਾਂ ਮਤਲਬ ਹਾਂ।"ਜ਼ਾਹਿਰ ਹੈ ਇਸ਼ਾਰਾ ਕੰਸੈਂਟ ਯਾਨੀ ਰਜ਼ਾਮੰਦੀ ਵੱਲ ਹੈ। ਇਹ ਵੀ ਜ਼ਰੂਰ ਪੜ੍ਹੋ 'ਕਾਰਾਂ ਤੇ ਕੰਟੇਨਰ ਹਵਾ ਵਿੱਚ 30 ਫੁੱਟ ਤੱਕ ਉੱਛਲੇ'ਕੀ ਹੋ ਸਕਦੀ ਹੈ ਭੁਚਾਲ ਦੀ ਭਵਿੱਖਬਾਣੀ?ਮਾਲਟਾ ਕਾਂਡ: ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ Image copyright Getty Images ਫ਼ਿਲਮ 'ਚ ਮੁੱਖ ਕਿਰਦਾਰ ਤਾਂ ਭਾਵੇਂ ਮਰਦ ਸਨ ਪਰ ਇਹ ਇੱਕ ਮਿਸਾਲ ਸੀ ਕਿ ਮਰਦ ਕਿਰਦਾਰਾਂ ਵਾਲੀਆਂ ਫ਼ਿਲਮਾਂ ਵੀ ਜੈਂਡਰ-ਸੈਂਸੀਟਿਵ ਯਾਨੀ ਲਿੰਗਕ ਬਰਾਬਰੀ ਦਾ ਖਿਆਲ ਕਰਦਿਆਂ ਹੋ ਸਕਦੀਆਂ ਹਨ। ਪੈਸੇ ਵੀ ਕਮਾ ਸਕਦੀਆਂ ਹਨ। ਇਸ ਫ਼ਿਲਮ ਨੇ ਵੀ 100 ਕਰੋੜ ਕਮਾਏ। 'ਮੁੱਕਾਬਾਜ਼' ਫ਼ਿਲਮ ਵੀ ਹੀਰੋ ਦੇ ਆਲੇ-ਦੁਆਲੇ ਹੀ ਘੁੰਮਦੀ ਹੈ ਪਰ ਗੂੰਗੀ-ਬੌਲੀ ਹੀਰੋਇਨ ਵੀ ਆਪਣੇ ਆਪ ਨੂੰ ਵਿਚਾਰੀ ਨਹੀਂ ਮੰਨਦੀ। ਹੀਰੋ ਨਾਲ ਵਿਆਹ ਤੋਂ ਬਾਅਦ ਉਹ ਮੰਗ ਕਰਦੀ ਹੈ ਕਿ ਉਹ ਵੀ ਸਾਈਨ ਲੈਂਗਵੇਜ ਯਾਨੀ ਇਸ਼ਾਰਿਆਂ ਨਾਲ ਗੱਲ ਕਰਨਾ ਸਿੱਖੇ ਤਾਂ ਜੋ ਉਹ ਹੀਰੋਇਨ ਦੀ ਗੱਲ ਸਮਝ ਸਕੇ। ਹੀਰੋ ਫਿਰ ਸਿੱਖਦਾ ਵੀ ਹੈ। 'ਪਦਮਾਵਤ' ਦਾ ਜੌਹਰ2018 'ਚ 'ਪਰੀ' ਵਰਗੀਆਂ ਕੁਝ ਅਜਿਹੀਆਂ ਫ਼ਿਲਮਾਂ ਵੀ ਆਈਆਂ ਜੋ ਬਹੁਤੀਆਂ ਚੱਲੀਆਂ ਤਾਂ ਨਹੀਂ ਪਰ ਔਰਤ ਦੇ ਨਜ਼ਰੀਏ ਨਾਲ ਬਣੀਆਂ ਹੋਣ ਕਰਕੇ ਦਿਲਚਸਪ ਸਨ। ਅਨੁਸ਼ਕਾ ਸ਼ਰਮਾ ਨੇ ਇਸ ਫ਼ਿਲਮ 'ਚ ਐਕਟਿੰਗ ਵੀ ਕੀਤੀ ਅਤੇ ਇਸ ਨੂੰ ਪ੍ਰੋਡਿਊਸ ਵੀ ਕੀਤਾ। Image copyright Getty Images ਕੁਝ ਅਜਿਹੀਆਂ ਫ਼ਿਲਮਾਂ ਵੀ ਆਈਆਂ ਜੋ ਬਾਕਸ ਆਫ਼ਿਸ ਉੱਪਰ ਬਹੁਤ ਚੱਲੀਆਂ ਪਰ ਇਨ੍ਹਾਂ ਵਿੱਚ ਮਹਿਲਾ ਕਿਰਦਾਰਾਂ ਨੂੰ ਦਰਸ਼ਾਉਣ ਦੇ ਤਰੀਕੇ ਉੱਪਰ ਬਹੁਤ ਬਵਾਲ ਹੋਇਆ। ਫ਼ਿਲਮ 'ਪਦਮਾਵਤ' ਵਿੱਚ ਦੀਪਿਕਾ ਪਾਦੁਕੋਣ ਦਾ ਕਿਰਦਾਰ ਜਦੋਂ ਜੌਹਰ ਕਰਦਾ ਹੈ ਤਾਂ, ਸਮੀਖਿਅਕਾਂ ਮੁਤਾਬਕ, ਇੰਝ ਲੱਗਾ ਕਿ ਸਤੀ ਪ੍ਰਥਾ ਦੀ ਵਡਿਆਈ ਹੋ ਰਹੀ ਹੋਵੇ। ਜੌਹਰ ਦੇ ਦ੍ਰਿਸ਼ ਨੂੰ ਜਿਸ ਤਰ੍ਹਾਂ ਫ਼ਿਲਮਾਇਆ ਗਿਆ — ਲਾਲ ਸਾੜੀਆਂ 'ਚ ਗਹਿਣਿਆਂ ਨਾਲ ਸਜੀਆਂ ਔਰਤਾਂ ਅਤੇ ਅੱਗ ਦੀਆਂ ਲਪਟਾਂ... ਇਹ ਮਨ ਵਿੱਚ ਦੁਵਿਧਾ ਪੈਦਾ ਕਰਦਾ ਹੈ। ਇਹ ਵੀ ਜ਼ਰੂਰ ਪੜ੍ਹੋ 'ਕੁੜੀਆਂ ਦੇ ਹੋਸਟਲ 24 ਘੰਟੇ ਖੁੱਲ੍ਹਣ ’ਤੇ ਮੈਂ ਕਿਉਂ ਡਰ ਰਿਹਾਂ''ਸਰਕਾਰ ਆਖਦੀ ਹੈ, ਓਏ ਗਰੀਬੋ, ਜਿੱਥੋਂ ਆਏ ਹੋ, ਉੱਥੇ ਵਾਪਸ ਜਾਓ'ਯੂ-ਟਿਊਬ 'ਤੇ ਟੀ-ਸੀਰੀਜ਼ ਦੀ ਸਰਦਾਰੀ ਨੂੰ ਇਸ ਹਸਤੀ ਦੀ ਚੁਣੌਤੀ'ਵੀਰੇ ਦੀ ਵੈਡਿੰਗ', ਸੈਕਸ ਤੇ ਗਾਲ਼ਾਂ ਅਰਸੇ ਬਾਅਦ 2018 'ਚ ਇੱਕ ਅਜਿਹੀ ਫ਼ਿਲਮ ਵੀ ਆਈ ਜਿਸ ਵਿੱਚ ਔਰਤਾਂ ਦੀ ਦੋਸਤੀ ਦੀ ਕਹਾਣੀ ਸੀ ਜਦਕਿ ਫ਼ਿਲਮਾਂ 'ਚ ਅਕਸਰ ਹੀ ਮਰਦਾਂ ਦਾ ਦੋਸਤਾਨਾ ਵਿਖਾਇਆ ਜਾਂਦਾ ਹੈ, ਭਾਵੇਂ ਜੈ-ਵੀਰੂ ਦੀ 'ਸ਼ੋਲੇ' ਵਾਲੀ ਦੋਸਤੀ ਹੋਵੇ ਜਾਂ 'ਕਰਣ-ਅਰਜੁਨ' ਦਾ ਭਾਈਚਾਰਾ। ਜਿਵੇਂ ਯਾਰੀ ਉੱਤੇ ਸਿਰਫ਼ ਮਰਦਾਂ ਦਾ ਹੱਕ ਹੋਵੇ। Image copyright Getty Images 'ਵੀਰੇ ਦੀ ਵੈਡਿੰਗ' ਨੂੰ ਪਸੰਦ ਕੀਤਾ ਗਿਆ ਪਰ ਆਲੋਚਨਾ ਵੀ ਹੋਈ। ਫ਼ਿਲਮ ਵਿੱਚ ਹੀਰੋਇਨਾਂ ਬੇਬਾਕ ਤਰੀਕੇ ਨਾਲ ਸੈਕਸ ਬਾਰੇ ਗੱਲ ਕਰਦੀਆਂ ਹਨ, ਗਾਲ਼ਾਂ ਕੱਢਦੀਆਂ ਹਨ, ਜੋ ਕਈ ਲੋਕਾਂ ਨੂੰ ਪਸੰਦ ਨਹੀਂ ਆਇਆ। ਸਵਾਲ ਇਹ ਵੀ ਉੱਠਿਆ ਕਿ ਇਹ ਗਾਲ਼ਾਂ ਉਸੇ ਮਰਦ-ਪ੍ਰਧਾਨ ਸੋਚ ਨੂੰ ਦਰਸ਼ਾਉਂਦੀਆਂ ਹਨ ਜਿਸ ਦੇ ਖ਼ਿਲਾਫ਼ ਔਰਤਾਂ ਲੜਦੀਆਂ ਆਈਆਂ ਹਨ।ਬਹੁਤ ਸਾਰੀਆਂ ਔਰਤਾਂ ਲਈ ਇਹ ਫ਼ਿਲਮ ਆਜ਼ਾਦੀ ਦਾ ਅਹਿਸਾਸ ਵੀ ਸੀ। ਕੁੜੀਆਂ ਤੇ ਔਰਤਾਂ ਨਾਲ ਭਰੇ ਸਿਨੇਮਾ ਹਾਲ 'ਚ ਇਸ ਫ਼ਿਲਮ ਨੂੰ ਦੇਖਦਿਆਂ ਮੈਂ ਆਪਣੇ ਆਲੇ-ਦੁਆਲੇ ਵੀ ਇਸ ਅਹਿਸਾਸ ਨੂੰ ਮਹਿਸੂਸ ਕੀਤਾ। ਨੀਨਾ ਗੁਪਤਾ ਨੂੰ ਵਧਾਈ ਫ਼ਿਲਮਾਂ 'ਚ ਹੀਰੋਇਨ ਨੂੰ ਚੰਗਾ ਰੋਲ ਮਿਲੇ, ਉਹ ਵੀ ਉਮਰਦਰਾਜ਼ ਅਦਾਕਾਰਾ ਨੂੰ, ਅਜਿਹਾ ਕਮਾਲ ਘੱਟ ਹੀ ਹੁੰਦਾ ਹੈ। ਸਾਲ ਦੇ ਅਖ਼ੀਰ 'ਚ ਆਈ ਫ਼ਿਲਮ 'ਬਧਾਈ ਹੋ' ਉਮਰ, ਲਿੰਗਕ ਵਿਹਾਰ ਅਤੇ ਸੈਕਸ ਨੂੰ ਲੈ ਕੇ ਬਣੀਆਂ ਕਈ ਧਾਰਨਾਵਾਂ ਨੂੰ ਚੁਣੌਤੀ ਦਿੰਦੀ ਹੈ। Image copyright Getty Images ਫਿਲਮ 'ਚ ਨੀਨਾ ਗੁਪਤਾ ਦਾ ਕਿਰਦਾਰ ਗਰਭਵਤੀ ਹੁੰਦਾ ਹੈ ਤਾਂ ਉਸ ਦੇ ਪਤੀ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਟੱਬਰ ਦਾ ਸਾਹਮਣਾ ਕਰੇ। ਸਰਦੀ ਦੀ ਇੱਕ ਰਾਤ ਨੂੰ ਕਾਰ 'ਚ ਬੈਠਾ ਪਤੀ (ਗਜਰਾਜ ਰਾਓ) ਗਰਭਪਾਤ ਦੀ ਗੱਲ ਕਰਦਾ ਹੈ। ਪ੍ਰਿਯੰਵਦਾ (ਨੀਨਾ ਗੁਪਤਾ) ਆਪਣੇ ਅਣਜੰਮੇ ਬੱਚੇ ਲਈ ਖੜ੍ਹੀ ਹੁੰਦੀ ਹੈ — ਪਤੀ, ਸੱਸ ਅਤੇ 25 ਸਾਲਾਂ ਦੇ ਆਪਣੇ ਜਵਾਨ ਮੁੰਡੇ ਖ਼ਿਲਾਫ਼।ਬਹੁਤਾ ਰਸਤਾ ਬਾਕੀ ਅਜੇ ਵੀ ਹੋਰ ਮਹਿਲਾ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੀ ਲੋੜ ਹੈ, ਨਾਲ ਹੀ ਜ਼ਰੂਰਤ ਹੈ ਅਜਿਹੀਆਂ ਫ਼ਿਲਮਾਂ ਦੀ ਜੋ ਸੰਵੇਦਨਸ਼ੀਲ ਤਰੀਕੇ ਨਾਲ ਮਹਿਲਾਵਾਂ ਨੂੰ ਦਰਸਾਉਣ। ਸਾਲ 2018 ਵਿੱਚ ਕਈ ਵੱਡੀਆਂ ਹੀਰੋਇਨਾਂ ਦੇ ਵਿਆਹ ਵੀ ਹੋਏ। ਇਹ ਖਾਸ ਇਸ ਲਈ ਹੈ ਕਿ ਪਿਛਲੇ 20 ਸਾਲਾਂ 'ਚ ਅਜਿਹਾ ਘੱਟ ਹੀ ਹੋਇਆ ਹੈ ਕਿ ਸਿਖਰ 'ਤੇ ਰਹਿੰਦੀਆਂ ਮਹਿਲਾ ਐਕਟਰਾਂ ਨੇ ਵਿਆਹ ਕਰਵਾਏ ਅਤੇ ਕੰਮ ਕਰਨਾ ਵੀ ਜਾਰੀ ਰੱਖਿਆ। ਪਰ ਸੋਨਮ, ਪ੍ਰਿਯੰਕਾ ਅਤੇ ਦੀਪਿਕਾ ਨੇ ਅਜਿਹਾ ਕਰ ਕੇ ਵਿਖਾਇਆ। Image copyright Getty Images ਫ਼ਿਲਮ ਇੰਡਸਟਰੀ 'ਚ ਜਿਨਸੀ ਸ਼ੋਸ਼ਣ ਬਾਰੇ ਉਂਝ ਔਰਤਾਂ ਘੱਟ ਹੀ ਬੋਲਦੀਆਂ ਸਨ ਪਰ ਇਸ ਸਾਲ ਕਈਆਂ ਨੇ ਇਹ ਹਿੰਮਤ ਵੀ ਦਿਖਾਈ। ਗਿਲਾਸ ਅੱਧਾ ਖਾਲੀ ਜ਼ਰੂਰ ਹੈ ਪਰ ਅੱਧਾ ਭਰਿਆ ਹੋਇਆ ਵੀ ਹੈ। ਇਹ ਵੀ ਪੜ੍ਹੋ:'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ ਉਮੀਦ ਹੈ ਕਿ 2019 ਦੀਆਂ ਫ਼ਿਲਮਾਂ 'ਚ ਵੀ 'ਰਾਜ਼ੀ' ਦੀ ਸਹਿਮਤ (ਆਲੀਆ), 'ਮੁੱਕਾਬਾਜ਼' ਦੀ ਸੁਨੈਨਾ (ਜ਼ੋਯਾ), 'ਵੀਰੇ...' ਦੀ ਕਾਲਿੰਦੀ (ਕਰੀਨਾ) ਅਤੇ 'ਬਧਾਈ ਹੋ' ਦੀ ਪ੍ਰਿਯੰਵਦਾ (ਨੀਨਾ ਗੁਪਤਾ) ਵਰਗੇ ਕਿਰਦਾਰ ਨਜ਼ਰ ਆਉਣਗੇ।ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਮਰੀਕਾ ਤੇ ਚੀਨ ਦੀ 'ਟਰੇਡ ਵਾਰ' ਦਾ ਕੀ ਅਸਰ ਪਵੇਗਾ 19 ਜੂਨ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44529981 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਅਮਰੀਕਾ ਨੇ ਪਿਛਲੇ ਹਫ਼ਤੇ 50 ਬਿਲੀਅਨ ਡਾਲਰ ਦੇ ਮੁੱਲ ਵਾਲੇ ਚੀਨੀ ਉਤਪਾਦਾਂ 'ਤੇ 25 ਫੀਸਦ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਚੀਨ 'ਤੇ ਹੋਰ 200 ਬਿਲੀਅਨ ਡਾਲਰ ਦੇ ਵਪਾਰ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਹੈ ਕਿ ਜੇਕਰ ਚੀਨ ਨੇ "ਆਪਣੀਆਂ ਨੀਤੀਆਂ ਵਿੱਚ ਬਦਲਾਅ ਨਹੀਂ ਕੀਤਾ" ਤਾਂ ਇਹ ਟੈਰਿਫ਼ 10 ਫੀਸਦੀ ਦੇ ਹਿਸਾਬ ਨਾਲ ਲਾਗੂ ਹੋ ਜਾਵੇਗਾ। ਇਸ ਨਾਲ ਦੋਵਾਂ ਮੁਲਕਾਂ ਵਿਚਾਲੇ ਵਿਵਾਦ ਹੋਰ ਵਧ ਸਕਦਾ ਹੈ ਤੇ ਜਿਸ ਨਾਲ ਟਰੇਡ ਵਾਰ ਸ਼ੁਰੂ ਹੋਣ ਦਾ ਖਦਸ਼ਾ ਹੈ। ਟਰੰਪ ਨੇ ਜ਼ੋਰ ਦਿੰਦਿਆ ਕਿਹਾ ਕਿ ਚੀਨ ਅਮਰੀਕਾ ਨਾਲ ਕਈ ਸਾਲਾਂ ਤੋਂ ਅਸੰਤੁਲਿਤ ਵਪਾਰ ਕਰਕੇ ਨਾਜਾਇਜ਼ ਲਾਹਾ ਲੈ ਰਿਹਾ ਹੈ। ਚੀਨ ਨੇ ਵੀ ਜਵਾਬ ਦਿੰਦਿਆਂ ਕਿਹਾ ਹੈ ਕਿ ਟਰੰਪ ਦੇ ਐਲਾਨ ਦਾ ਜਵਾਬ ਦਿੱਤਾ ਜਾਵੇਗਾ।ਇਸ ਐਲਾਨ ਨਾਲ ਏਸ਼ੀਆ ਸਣੇ ਦੁਨੀਆਂ ਦੇ ਸਟਾਕ ਐਕਸਚੇਂਜ ਪ੍ਰਭਾਵਿਤ ਹੋ ਗਏ। ਅਮਰੀਕਾ-ਚੀਨ ਦੀ ਟਰੇਡ ਵਾਰ ਅਤੇ ਭਾਰਤ'ਕੁਝ ਹੀ ਦਿਨਾਂ ਵਿੱਚ ਸ਼ੁਰੂ ਹੋ ਸਕਦੀ ਹੈ ਟਰੇਡ ਵਾਰ' Image copyright Reuters ਪਿਛਲੇ ਹਫ਼ਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਅਮਰੀਕਾ 50 ਬਿਲੀਅਨ ਡਾਲਰ ਦੇ ਮੁੱਲ ਵਾਲੇ ਚੀਨੀ ਉਤਪਾਦਾਂ 'ਤੇ 25 ਫੀਸਦ ਟੈਰਿਫ ਲਗਾਏਗਾ।ਇਸ ਦੇ ਜਵਾਬ ਵਜੋਂ ਬੀਜ਼ਿੰਗ ਨੇ ਕਿਹਾ ਸੀ ਕਿ ਉਹ ਇਸੇ ਤਰ੍ਹਾਂ ਦੇ ਹੀ ਟੈਕਸ ਲਾ ਕੇ ਖੇਤੀਬਾੜੀ, ਕਾਰ ਤੇ ਸਮੁੰਦਰੀ ਉਤਪਾਦਾਂ ਸਣੇ 50 ਬਿਲੀਅਨ ਡਾਲਰ ਦੇ ਮੁੱਲ ਵਾਲੇ 659 ਅਮਰੀਕੀ ਉਤਪਾਦਾਂ ਨੂੰ ਪ੍ਰਭਾਵਿਤ ਕਰੇਗਾ।ਟਰੰਪ ਨੇ ਕਿਹਾ ਸੀ ਕਿ ਅਜਿਹਾ ਕਰਕੇ ਚੀਨ "ਅਮਰੀਕੀ ਕੰਪਨੀਆਂ, ਵਰਕਰਾਂ ਅਤੇ ਕਿਸਾਨਾਂ ਨੂੰ ਧਮਕੀ ਦੇ ਰਿਹਾ ਹੈ, ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ।"ਅਮਰੀਕਾ ਦੇ ਰਾਸ਼ਟਰਪਤੀ ਨੇ ਸੋਮਵਾਰ ਦੀ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਆਪਣੇ ਵਪਾਰਕ ਸਲਾਹਕਾਰਾਂ ਨੂੰ ਕਿਹਾ ਕਿ ਚੀਨੀ ਉਤਪਾਦਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਜਿਨ੍ਹਾਂ ਉੱਤੇ ਨਵੇਂ ਟੈਰਿਫ ਲਗਾਏ ਜਾ ਸਕਣ। Image copyright Getty Images ਉਨ੍ਹਾਂ ਨੇ ਕਿਹਾ, "ਜੇਕਰ ਚੀਨ ਆਪਣੀਆਂ ਨੀਤੀਆਂ ਨਹੀਂ ਬਦਲਦਾ ਅਤੇ ਹਾਲ ਹੀ ਵਿੱਚ ਐਲਾਨੇ ਗਏ ਨਵੇਂ ਟੈਰਿਫ ਉੱਤੇ ਬਜਿੱਦ ਰਹੇਗਾ ਤਾਂ ਇਹ ਟੈਰਿਫ ਲਾਗੂ ਹੋ ਜਾਣਗੇ।""ਜੇਕਰ ਚੀਨ ਹੁਣ ਦੁਬਾਰਾ ਟੈਕਸ ਵਿੱਚ ਵਾਧਾ ਕਰਦਾ ਹੈ ਤਾਂ ਅਸੀਂ ਦੂਜੇ 200 ਬਿਲੀਅਨ ਡਾਲਰ ਦੀ ਖਪਤ ਵਾਲੇ ਉਤਪਾਦਾਂ 'ਤੇ ਵਧੇਰੇ ਟੈਰਿਫ ਲਗਾ ਕੇ ਉਸ ਦੀ ਬਰਾਬਰੀ ਕਰ ਸਕਦੇ ਹਾਂ। ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਸਾਂਝ ਨਿਰਪੱਖ ਹੋਣੀ ਚਾਹੀਦੀ ਹੈ।"ਸ਼ਿਲਾਂਗ 'ਚ ਸਿੱਖ ਭਾਈਚਾਰੇ ਦੇ ਪਹੁੰਚਣ ਦੀ ਪੂਰੀ ਕਹਾਣੀਮੋਦੀ ਦੀ ਮੁਸ਼ਕਿਲ, ਰੂਸ ਚੁਣਨਾ ਸਹੀ ਜਾਂ ਅਮਰੀਕਾਅਮਰੀਕਾ ਵੱਲੋਂ ਇਸ ਤੋਂ ਪਹਿਲਾਂ ਸਲਾਨਾ 50 ਬਿਲੀਅਨ ਡਾਲਰ ਦੇ ਵਪਾਰ ਉੱਤੇ 25 ਫੀਸਦ ਟੈਰਿਫ ਲਾਉਣ ਦਾ ਜੋ ਐਲਾਨ ਕੀਤਾ ਗਿਆ ਸੀ ਉਨ੍ਹਾਂ ਵਿੱਚੋਂ 34 ਬਿਲੀਅਨ ਡਾਲਰ ਵਾਲੇ 800 ਤੋਂ ਵੱਧ ਚੀਨੀ ਉਤਪਾਦਾਂ 'ਤੇ ਟੈਰਿਫ 6 ਜੁਲਾਈ ਤੋਂ ਲਾਗੂ ਹੋ ਜਾਵੇਗਾ। ਵ੍ਹਾਈਟ ਹਾਊਸ ਨੇ ਕਿਹਾ ਕਿ ਬਾਕੀ ਬਚੇ 16 ਬਿਲੀਅਨ ਡਾਲਰ ਦੇ ਉਤਪਾਦਾਂ 'ਤੇ ਸਲਾਹ ਮਗਰੋਂ ਟੈਰਿਫ ਲਾਗੂ ਕੀਤਾ ਜਾਵੇਗਾ। Image copyright Getty Images ਟੈਰਿਫ ਨਾਲ ਦਰਾਮਦ ਹੋਣ ਵਾਲੇ ਕਿਹੜੇ ਅਮਰੀਕੀ-ਚੀਨੀ ਉਤਪਾਦ ਪ੍ਰਭਾਵਿਤ ਹੋਏ2017 ਵਿੱਚ ਅਮਰੀਕਾ ਵੱਲੋਂ ਚੀਨ ਵਿੱਚ ਭੇਜੇ ਗਏ ਉਤਪਾਦਾਂ ਜਿਵੇਂ ਜਾਨਵਰਾਂ ਸੰਬੰਧੀ ਉਤਪਾਦ, ਖਾਣਾ-ਪੀਣ ਵਾਲੇ ਪਦਾਰਥ, ਤੰਬਾਕੂ, ਕੱਪੜਾ, ਕੈਮੀਕਲ ਅਤੇ ਸਬਜ਼ੀਆਂ ਆਦਿ ਸਨ। ਇਸ ਨਾਲ ਕੁੱਲ 49.8 ਬਿਲੀਅਨ ਡਾਲਰ ਦਾ ਵਪਾਰ ਪ੍ਰਭਾਵਿਤ ਹੋਇਆ। ਇਸੇ ਤਰ੍ਹਾਂ ਚੀਨ ਨੇ ਜੋ 2017 ਵਿੱਚ ਅਮਰੀਕਾ ਨੂੰ ਉਤਪਾਦ ਭੇਜੇ ਜਿਵੇਂ ਪਲਾਸਟਿਕ, ਰਬੜ, ਵਾਹਨ, ਬਿਜਲੀ ਉਪਕਰਨਾਂ ਸਣੇ ਕਈ ਹੋਰ ਉਤਪਾਦਾਂ 'ਤੇ ਕੁੱਲ 46.2 ਬਿਲੀਅਨ ਡਾਲਰ ਦੇ ਵਪਾਰ ਦਾ ਅਸਰ ਪਿਆ।ਕਿੰਨੇ ਅਲੱਗ ਹਨ ਰਜਵਾੜਾ ਟਰੰਪ ਤੇ ਕਾਮਰੇਡ ਸ਼ੀ?ਟਰੰਪ: ਨਸ਼ੇ ਕਰਨਾ ਹੈ ਜਨਤਕ ਸਿਹਤ ਐਮਰਜੰਸੀ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕਿਊਬਾ 'ਚ ਹਵਾਈ ਹਾਦਸਾ: 'ਜਹਾਜ਼ ਅਚਾਨਕ ਮੁੜਿਆ ਤੇ ਡਿੱਗ ਗਿਆ' 19 ਮਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44177557 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright YAMIL LAGE/AFP/Getty Images ਕਿਊਬਾ ਵਿੱਚ ਯਾਤਰੀ ਜਹਾਜ਼ ਬੋਈਂਗ 737 ਏਅਰਲਾਈਨਰ ਕਰੈਸ਼ ਹੋ ਗਿਆ ਹੈ ਜਿਸ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਵਾਈ ਜਹਾਜ਼ ਵਿੱਚ 110 ਲੋਕ ਸਵਾਰ ਸਨ।ਗ੍ਰਾਨਮਾ ਅਖ਼ਬਾਰ ਮੁਤਾਬਕ ਹਾਦਸੇ ਵਿੱਚ 3 ਲੋਕ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਅੰਗ੍ਰੇਜ਼ੀ ਨਾ ਆਉਣ ਕਾਰਨ ਹੁੰਦੇ ਹਵਾਈ ਜਹਾਜ਼ ਹਾਦਸੇ?ਉਹ ਸ਼ਖ਼ਸ ਜੋ ਰੋਜ਼ ਹਵਾਈ ਜਹਾਜ਼ 'ਤੇ ਦਫ਼ਤਰ ਜਾਂਦਾ ਹੈ ਧੀ ਦੀ 'ਖਾਮੋਸ਼ੀ' ਕਾਰਨ ਇੱਕ ਮਾਂ ਬਣੀ ਕਈ ਬੱਚਿਆਂ ਦੀ 'ਆਵਾਜ਼'ਇਹ ਹਾਦਸਾ ਹਵਾਨਾ ਵਿੱਚ ਜੋਸ ਮਾਰਟੀ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਹੋਇਆ ਹੈ। Image copyright AFP/GETTY IMAGES ਫੋਟੋ ਕੈਪਸ਼ਨ ਹਵਾਈ ਜਹਾਜ਼ ਵਿੱਚ 110 ਯਾਤਰੀ ਸਵਾਰ ਸਨ ਕਿਊਬਾ ਦੇ ਰਾਸ਼ਟਰਪਤੀ ਮਿਗੁਲ ਡਿਆਜ਼ ਕੈਨਲ ਇਸ ਵੇਲੇ ਹਾਦਸੇ ਵਾਲੀ ਥਾਂ ਤੇ ਪਹੁੰਚੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ।ਕਦੋਂ ਹੋਇਆ ਹਾਦਸਾ?ਹਵਾਈ ਜਹਾਜ਼ ਉਡਣ ਤੋਂ ਕੁਝ ਦੇਰ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਮੈਦਾਨ ਵਿੱਚ ਕਰੈਸ਼ ਹੋ ਗਿਆ। Image copyright YAMIL LAGE/AFP/Getty Images ਹਵਾਈ ਜਹਾਜ਼ ਇੱਕ ਮੈਕਸੀਕਨ ਤੋਂ ਲੀਜ਼ 'ਤੇ ਲਿੱਤਾ ਗਿਆ ਸੀ। ਸਰਕਾਰੀ ਵੈਬਸਾਈਟ ਕਿਊਬਾਡਿਬੇਟ ਮੁਤਾਬਕ ਜਹਾਜ਼ ਚਾਲਕ ਦਲ ਦੇ 6 ਮੈਂਬਰ ਮੈਕਸੀਕੋ ਤੋਂ ਸਨ। ਜ਼ਿਆਦਾਤਰ ਯਾਤਰੀ ਕਿਊਬਾ ਦੇ ਸਨ ਅਤੇ ਪੰਜ ਦੂਜੇ ਦੇਸਾਂ ਦੇ ਸਨ। ਕਿਊਬਾ ਦੇ ਸਰਕਾਰੀ ਟੀਵੀ ਨਾਈਨ ਦੇ ਕੁਝ ਲੋਕ ਵੀ ਯਾਤਰੀਆਂ ਦੇ ਨਾਲ ਸਨ। Image copyright ADALBERTO ROQUE/AFP/Getty Images ਕਿਊਬਾ ਦੇ ਰਾਸ਼ਟਰਪਤੀ ਨੇ ਕਿਹਾ, ਇਹ ਕਾਫੀ ਦੁਖਦ ਹਾਦਸਾ ਹੈ। ਖਬਰ ਚੰਗੀ ਨਹੀਂ ਹੈ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ।ਤਸਵੀਰਾਂ ਵਿੱਚ ਜਹਾਜ਼ ਵਿੱਚੋਂ ਧੂਆਂ ਨਿਕਲਦਾ ਦੇਖਿਆ ਗਿਆ ਹੈ। ਰਾਹਤ ਤੇ ਬਚਾਅ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ।ਅਫ਼ਸਰਾਂ ਦੇ ਕਹਿਣਾ ਹੈ ਕਿ ਹਵਾਈ ਜਹਾਜ਼ 1979 ਵਿੱਚ ਬਣਾਇਆ ਗਿਆ ਸੀ ਅਤੇ ਬੀਤੇ ਸਾਲ ਨਵੰਬਰ ਵਿੱਚ ਇਸ ਦੀ ਜਾਂਚ ਕੀਤੀ ਗਈ ਸੀ।ਸੂਪਰਮਾਰਕਿਟ ਦੇ ਕਰਮੀ ਹੋਜ਼ੇ ਲੂਈ ਦਾ ਕਹਿਣਾ ਹੈ ਕਿ ਉਸ ਨੇ ਏਔਫਪੀ ਨੂੰ ਦੱਸਿਆ, "ਮੈਂ ਜਹਾਜ਼ ਨੂੰ ਉਡਦੇ ਵੇਖਿਆ। ਅਚਾਨਕ ਜਹਾਜ਼ ਮੁੜ ਗਿਆ ਅਤੇ ਫਿਰ ਡਿੱਗ ਗਿਆ। ਅਸੀਂ ਸਾਰੇ ਹੈਰਾਨ ਰਹਿ ਗਏ।"(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਥਾਈਲੈਂਡ: 17 ਦਿਨ ਗੁਫ਼ਾ 'ਚ ਫਸੇ ਰਹਿਣ ਤੋਂ ਬਾਅਦ ਬੱਚੇ ਕਰ ਸਕਦੇ ਹਨ ਇਨ੍ਹਾਂ ਬਿਮਾਰੀਆਂ ਦਾ ਸਾਹਮਣਾ 11 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44784028 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਥਾਈਲੈਂਡ ਦੀ ਗੁਫ਼ਾ ਵਿੱਚ ਫਸੇ ਬੱਚਿਆਂ ਦੇ ਬਾਹਰ ਆਉਣ ਦੀ ਖ਼ਬਰ ਜਦੋਂ ਅਧਿਆਪਕ ਨੇ ਬੱਚਿਆਂ ਨਾਲ ਸਾਂਝੀ ਕੀਤੀ, ਤਾਂ ਉਹ ਬੇਹੱਦ ਖੁਸ਼ ਨਜ਼ਰ ਆਏ ਥਾਈਲੈਂਡ ਦੀ ਗੁਫ਼ਾ ਵਿੱਚ ਫਸੇ 12 ਮੁੰਡਿਆ ਅਤੇ ਉਨ੍ਹਾਂ ਦੇ ਫੁੱਟਬਾਲ ਕੋਚ ਨੂੰ ਕਰੀਬ ਦੋ ਹਫ਼ਤੇ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।ਪਰ ਕੀ ਅਜਿਹੀ ਬੰਦ ਥਾਂ 'ਤੇ ਰਹਿਣ ਦਾ ਅਸਰ ਉਨ੍ਹਾਂ 'ਤੇ ਲੰਬੇ ਸਮੇਂ ਤੱਕ ਰਹੇਗਾ?ਇਹ ਵੀ ਪੜ੍ਹੋ:ਖ਼ਤਰਨਾਕ ਮਿਸ਼ਨ ਮਗਰੋਂ ਸਾਰੇ ਬੱਚੇ ਤੇ ਕੋਚ ਗੁਫ਼ਾ 'ਚੋਂ ਸੁਰੱਖਿਅਤ ਬਾਹਰ ਕੱਢੇ ਗਏਥਾਈਲੈਂਡ: ਬੱਚਿਆਂ ਦੀ ਟੀਮ ਗੁਫ਼ਾ 'ਚ ਗਈ ਕਿਉਂ ਸੀ? ਕਰਨਜੀਤ ਕੌਰ ਦੇ ਸਨੀ ਲਿਓਨੀ ਬਣਨ ਦੀ ਕਹਾਣੀਯੂਕੇ ਦੀ ਕਿੰਗ ਕਾਲਜ ਯੂਨੀਵਰਸਟੀ ਵਿੱਚ ਬੱਚਿਆਂ ਦੀ ਮਨੋਵਿਗਿਆਨੀ ਡਾ. ਐਂਡਰੀਆ ਡੈਨੇਸੇ ਨੇ ਉਨ੍ਹਾਂ ਚੁਣੌਤੀਆਂ ਵਿੱਚੋਂ ਉਭਰਨ ਬਾਰੇ ਗੱਲਬਾਤ ਕੀਤੀ ਜਿਨ੍ਹਾਂ ਦਾ ਉਨ੍ਹਾਂ ਨੇ ਇਸ ਔਖੀ ਘੜੀ ਵਿੱਚ ਸਾਹਮਣਾ ਕੀਤਾ।ਛੋਟੇ ਅਤੇ ਲੰਬੇ ਸਮੇਂ ਦੇ ਭਾਵਨਾਤਮਕ ਲੱਛਣਉਨ੍ਹਾਂ 12 ਬੱਚਿਆਂ ਅਤੇ ਕੋਚ ਨੂੰ ਮਾਨਸਿਕ ਤੌਰ 'ਤੇ ਤਣਾਅ ਝੱਲਣ ਦਾ ਤਜਰਬਾ ਹੈ। ਉਨ੍ਹਾਂ ਨੇ ਅਜਿਹੇ ਹਾਲਾਤ ਦਾ ਸਾਹਮਣਾ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਹੋਂਦ ਨੂੰ ਖ਼ਤਰੇ ਵਿੱਚ ਪਾ ਦਿੱਤਾ ਸੀ। Image copyright AFP ਫੋਟੋ ਕੈਪਸ਼ਨ ਗੁਫ਼ਾ ਅੰਦਰ ਬੱਚਿਆਂ ਨੂੰ ਬਚਾਉਂਦੇ ਹੋਏ ਗੋਤਾਖੋਰ ਨਤੀਜੇ ਵਜੋਂ, ਇੱਕ ਵਾਰ ਆਪਰੇਸ਼ਨ ਖ਼ਤਮ ਹੋਣ 'ਤੇ ਉਹ ਸੁਰੱਖਿਅਤ ਤਾਂ ਹੋ ਜਾਣਗੇ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਬੱਚੇ ਭਾਵਨਾਤਮਕ ਲੱਛਣਾਂ ਨਾਲ ਵਿਕਾਸ ਕਰਨਗੇ।ਭਾਵਨਾਤਮਕ ਅਤੇ ਉਦਾਸੀ ਛੋਟੇ ਸਮੇਂ ਦੇ ਲੱਛਣ ਦੇਖੇ ਜਾਣ ਤਾਂ ਉਹ ਕੁਝ ਸਮਾਂ ਉਦਾਸੀ ਨਾਲ ਅਤੇ ਆਪਣੇ ਮਾਪਿਆਂ ਨਾਲ ਚਿੰਬੜ ਕੇ ਬਤੀਤ ਕਰ ਸਕਦੇ ਹਨ।ਜੇਕਰ ਲੰਬੇ ਸਮੇਂ ਤੱਕ ਦੇ ਲੱਛਣ ਦੇਖੀਏ ਤਾਂ, ਉਹ ਮਾਨਿਸਕ ਰੋਗੀ ਵੀ ਹੋ ਸਕਦੇ ਹਨ। ਜਿਵੇਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੋਣਾ, ਡਿਪਰੈਸ਼ਨ, ਬੈਚੇਨੀ ਅਤੇ ਤਣਾਅ ਵਿੱਚ ਰਹਿਣ ਵਰਗੇ ਲੱਛਣ ਵੱਧ ਸਮੇਂ ਤੱਕ ਰਹਿ ਸਕਦੇ ਹਨ।ਘਟਨਾ ਤੋਂ ਬਾਅਦ ਬੱਚੇ ਤਣਾਅ 'ਚ ਜਾ ਸਕਦੇ ਹਨਜੇਕਰ ਬੱਚੇ ਘਟਨਾ ਤੋਂ ਬਾਅਦ ਤਣਾਅ ਦਾ ਸ਼ਿਕਾਰ ਹੁੰਦੇ ਹਨ ਤਾਂ ਉਹ ਕੋਸ਼ਿਸ਼ ਕਰਨ ਕਿ ਘਟਨਾ ਨੂੰ ਯਾਦ ਨਾ ਕਰਨ। Image copyright Getty Images ਫੋਟੋ ਕੈਪਸ਼ਨ ਬੱਚਿਆਂ ਨੂੰ ਗੁਫ਼ਾ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਉਣ ਸਮੇਂ, ਉਨ੍ਹਾਂ ਨੂੰ ਦੇਖਣ ਲਈ ਹਸਪਤਾਲ ਬਾਹਰ ਖੜ੍ਹੇ ਬੱਚੇ ਅਜਿਹੇ ਹਾਲਾਤ ਵਿੱਚ, ਇਹ ਉਨ੍ਹਾਂ ਲਈ ਔਖਾ ਹੋਵੇਗਾ ਕਿਉਂਕਿ ਇੱਥੇ ਉਨ੍ਹਾਂ ਦੇ ਆਲੇ-ਦੁਆਲੇ ਬਹੁਤ ਸਾਰੀਆਂ ਅਜਿਹੀਆਂ ਯਾਦਾਂ ਹੋਣਗੀਆਂ।ਅਜਿਹੇ ਹਾਲਾਤ ਵੀ ਹੋ ਸਕਦੇ ਹਨ ਜਿਵੇਂ ਕਿ ਮੀਡੀਆ ਦਾ ਸਾਹਮਣਾ ਕਰਨਾ ਜਾਂ ਪ੍ਰੈੱਸ ਵੱਲੋਂ ਇਹ ਸਭ ਦਿਖਾਉਣਾ।ਜਦੋਂ ਉਹ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵਾਪਿਸ ਜਾਣ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ, ਦੋਸਤ ਜਾਂ ਅਧਿਆਪਕ ਇਸ ਬਾਰੇ ਪੁੱਛਣਗੇ।ਇਸ ਸਭ ਵਿਚਾਲੇ, ਸਥਿਤੀ ਬਹੁਤ ਕਮਜ਼ੋਰ ਹੋ ਸਕਦੀ ਹੈ। ਇਨ੍ਹਾਂ ਸਵਾਲਾਂ ਤੋਂ ਬਚਣ ਲਈ ਕਈ ਬੱਚੇ ਖ਼ੁਦ ਨੂੰ ਦੂਜਿਆਂ ਤੋਂ ਵੱਖ ਰੱਖ ਸਕਦੇ ਹਨ।ਸੰਭਾਵਿਤ ਤੌਰ 'ਤੇ ਹਨੇਰੇ ਨੂੰ ਨਾਪਸੰਦ ਕਰਨਾਇੱਕ ਮੁੱਦਾ ਹੋਰ ਹੈ ਕਿ ਉਹ ਗੁਫ਼ਾ ਅਤੇ ਬਚਾਅ ਕਾਰਜ ਨੂੰ ਯਾਦ ਕਰਕੇ ਹਨੇਰੇ ਵਿੱਚ ਜਾਣ ਤੋਂ ਵੀ ਘਬਰਾਉਣਗੇ ਜਾਂ ਪਸੰਦ ਨਹੀਂ ਕਰਨਗੇ। Image copyright AFP/Royal Thai Navy ਫੋਟੋ ਕੈਪਸ਼ਨ ਬੱਚਿਆਂ ਨੂੰ ਗੁਫ਼ਾ ਵਿੱਚੋਂ ਬਾਹਰ ਕੱਢਣ ਲਈ ਚਲਾਇਆ ਜਾ ਰਿਹਾ ਆਪਰੇਸ਼ਨ ਛੋਟੇ ਅਤੇ ਲੰਬੇ ਸਮੇਂ ਵਿੱਚ, ਬੱਚਿਆਂ ਅਤੇ ਉਨ੍ਹਾਂ ਦੇ ਕੋਚ ਲਈ ਮਨੋਵਿਗਿਆਨੀਆਂ ਕੋਲ ਪਹੁੰਚ ਕਰਨੀ ਬਹੁਤ ਮਹੱਤਵਪੂਰਨ ਰਹੇਗਾ। ਆਮ ਜ਼ਿੰਦਗੀ 'ਚ ਵਾਪਿਸ ਆਉਣ ਲਈ ਵਿਹਾਰਿਕ ਮਦਦ ਦੀ ਲੋੜਵਿਹਾਰਿਕ ਮਦਦ ਲੈਣਾ ਅਹਿਮ ਹੋਵੇਗਾ, ਜੋ ਹੌਲੀ-ਹੌਲੀ ਉਨ੍ਹਾਂ ਨੂੰ ਉਤਸ਼ਾਹ ਵੱਲ ਲਿਜਾਉਣ ਅਤੇ ਤਣਾਅ ਵਾਲੇ ਹਾਲਾਤਾਂ ਵਿੱਚੋਂ ਬਾਹਰ ਕੱਢਣ 'ਚ ਮਦਦ ਕਰੇਗਾ। ਜਿਵੇਂ ਕਿ ਹਨੇਰਾ, ਬਿਨਾਂ ਭਾਵੁਕ ਹੋਏ ਆਪਣਾ ਤਜਰਬਾ ਸਾਂਝਾ ਕਰਨਾ।ਹਾਲ ਹੀ ਦੇ ਸਾਲਾਂ ਵਿੱਚ ਅਜਿਹੇ ਤਜ਼ਰਬੇ ਸਾਹਮਣੇ ਆਏ ਹਨ ਜਿਵੇਂ ਕਿ ਸਾਲ 2010 ਦਾ ਸ਼ੀਲੀਅਨ ਮਾਈਨਜ਼ ਹਾਦਸਾ। Image copyright Getty Images ਫੋਟੋ ਕੈਪਸ਼ਨ ਸ਼ੀਲੀਅਨ ਮਾਈਨਜ਼ ਹਾਦਸਾ 2010 ਦੇ ਬਚਾਅ ਕਾਰਜ ਦੀ ਤਸਵੀਰ ਇੱਕ ਟੁੱਟੀ ਹੋਈ ਖਾਣ ਵਿੱਚੋਂ ਬਚ ਨਿਕਲਣਾ ਸ਼ੀਲੀਅਨ ਦੇ ਲੋਕਾਂ ਲਈ ਸੌਖਾ ਨਹੀਂ ਸੀ, ਪਰ ਵਿਹਾਰਿਕ ਮਦਦ ਅਤੇ ਟਰੇਨਿੰਗ ਦੇ ਨਾਲ ਉਨ੍ਹਾਂ ਨੇ ਇਨ੍ਹਾਂ ਹਲਾਤਾਂ ਵਿੱਚੋਂ ਬਾਹਰ ਨਿਕਲਣ ਲਈ ਤਿਆਰੀ ਕੀਤੀ। ਥਾਈਲੈਂਡ ਦੇ ਬੱਚਿਆਂ ਲਈ ਗੁਫ਼ਾ ਵਿੱਚ ਫਸ ਜਾਣਾ ਬਹੁਤ ਹੈਰਾਨੀਜਨਕ ਅਤੇ ਅਚਾਨਕ ਹੋਈ ਘਟਨਾ ਸੀ। ਇਨ੍ਹਾਂ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਵੱਡੇ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਹ ਵੀ ਪੜ੍ਹੋ:'ਚਰਚ 'ਚ ਕਨਫੈਸ਼ਨ ਤੋਂ ਪਹਿਲਾਂ ਲੋਕ ਦੋ ਵਾਰ ਸੋਚਣਗੇ' ਨਸ਼ਿਆਂ ਬਾਰੇ ਹੁਣ ਕੈਪਟਨ ਦਾ ਨਵਾਂ ਐਲਾਨਕੀ ਭਾਰਤ 'ਚ 'ਅਰਬਨ ਮਾਓਵਾਦ' ਦਾ ਡਰ ਪੈਦਾ ਕੀਤਾ ਜਾ ਰਿਹਾ ਹੈਕਿਸੇ ਵੀ ਕੀਮਤ 'ਤੇ, ਇਨ੍ਹਾਂ ਬੱਚਿਆਂ ਲਈ ਸਾਧਾਰਨ ਜ਼ਿੰਦਗੀ ਵਿੱਚ ਵਾਪਿਸ ਜਾਣਾ ਇੱਕ ਵੱਡੀ ਚੁਣੌਤੀ ਹੋਵੇਗੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਉਹ ਮਾਵਾਂ ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਹੁਨਰ ਨੂੰ ਨਿਖਾਰਿਆ ਅਰਵਿੰਦ ਛਾਬੜਾ ਬੀਬੀਸੀ ਪੱਤਰਕਾਰ 15 ਮਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44111138 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ''ਸਾਨੂੰ ਆਪਣੀ ਧੀ ਉੱਤੇ ਮਾਣ ਹੈ''ਇਹ ਸ਼ਬਦ ਹਨ ਭਾਰਤੀ ਹਵਾਈ ਸੈਨਾ ਦੀ ਇਕੱਲੀ ਜਹਾਜ਼ ਉਡਾਣ ਵਾਲੀ ਪਹਿਲੀ ਮਹਿਲਾ ਪਾਇਲਟ ਹਰਿਤਾ ਕੌਰ ਦਿਉਲ ਦੀ ਮਾਂ ਕਮਲਜੀਤ ਕੌਰ ਦਿਉਲ ਦੇ। ਬੀਤੇ ਦਿਨੀਂ ਕਮਲਜੀਤ ਕੌਰ ਦਿਉਲ ਨੂੰ 'ਮਦਰ ਆਫ਼ ਦੀ ਈਅਰ' ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ।ਮਾਂ ਦੀ ਭਾਲ ’ਚ ਸਵੀਡਨ ਤੋਂ ਸੂਰਤ ਤੱਕ ਦਾ ਸਫ਼ਰਰਾਣੀ ਜਿੰਦ ਕੌਰ ਨੂੰ ਪੁੱਤਰ ਦਲੀਪ ਸਿੰਘ ਨੇ ਚਿੱਠੀ 'ਚ ਕੀ ਲਿਖਿਆ?ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀਇਸ ਦੌਰਾਨ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਮਲਜੀਤ ਕੌਰ ਦਿਉਲ ਨੇ ਦੱਸਿਆ ਕਿ ਜੋ ਕੁਝ ਉਸ ਨੇ ਆਪਣੀ ਮਾਂ ਕੋਲੋਂ ਸਿੱਖਿਆ ਸੀ ਉਹੀ ਸਭ ਉਸ ਨੇ ਆਪਣੀ ਧੀ ਹਰਿਤਾ ਨੂੰ ਸਿਖਾਇਆ। Image copyright Getty Images ਫੋਟੋ ਕੈਪਸ਼ਨ ਸੰਕੇਤਕ ਤਸਵੀਰ ਧੀ ਹਰਿਤਾ ਨੂੰ ਯਾਦ ਕਰਦਿਆਂ ਕਮਲਜੀਤ ਕੌਰ ਦਿਉਲ ਨੇ ਦੱਸਿਆ, ''ਮੈਨੂੰ ਆਪਣੀ ਧੀ ਉੱਤੇ ਮਾਣ ਹੈ।''ਹਰੀਤਾ ਭਾਰਤੀ ਹਵਾਈ ਫੌਜਾਂ ਵਿੱਚ ਸ਼ਾਮਲ ਹੋਣ ਵਾਲੀਆਂ ਪਹਿਲੀਆਂ ਸੱਤ ਮਹਿਲਾ ਕੈਡਟਾਂ ਵਿਚੋਂ ਇੱਕ ਸਨ ਜਿਸ ਨੇ ਸ਼ਾਰਟ ਸਰਵਿਸ ਕਮਿਸ਼ਨ ਹਾਸਲ ਕੀਤਾ ਸੀ।ਹਰਿਤਾ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਉਸ ਸਮੇਂ ਉਸ ਦੀ ਉਮਰ ਮਹਿਜ਼ 24 ਸਾਲਾਂ ਦੀ ਸੀ। ਕਮਲਜੀਤ ਕੌਰ ਮੁਤਾਬਿਕ ਜਿਸ ਸਮੇਂ ਹਰਿਤਾ ਨੇ ਹਵਾਈ ਸੈਨਾ 'ਚ ਜਾਣ ਦਾ ਫ਼ੈਸਲਾ ਕੀਤਾ ਤਾਂ ਸਾਰੇ ਪਰਿਵਾਰ ਨੇ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਸੀ ਅਤੇ ਅੱਜ ਵੀ ਪਰਿਵਾਰ ਨੂੰ ਉਸ ਦੇ ਫ਼ੈਸਲੇ ਉੱਤੇ ਕੋਈ ਅਫ਼ਸੋਸ ਨਹੀਂ ਹੈ।ਧੀ ਨੂੰ ਪੈਰਾਂ ਨਾਲ ਲਿਖਣਾ ਸਿਖਾਇਆਚੰਡੀਗੜ੍ਹ ਲਾਗੇ ਮੌਲੀ ਜੱਗਰਾਂ ਪਿੰਡ ਵਿੱਚ ਰਹਿਣ ਵਾਲੀ ਗੁਲਨਾਜ਼ ਬਾਨੋ ਦੀ ਧੀ ਰੇਹਨੁਮਾ ਬਚਪਨ ਤੋਂ ਹੀ ਦੋਵੇਂ ਹੱਥਾਂ ਅਤੇ ਇੱਕ ਲੱਤ ਤੋਂ ਅਪਾਹਜ ਹੈ। ਫੋਟੋ ਕੈਪਸ਼ਨ ਆਪਣੀ ਧੀ ਰੇਹਨੁਮਾ ਨਾਲ ਗੁਲਨਾਜ਼ ਬਾਨੋ ਸਰੀਰਿਕ ਔਕੜਾਂ ਦੇ ਬਾਵਜੂਦ ਰੇਹਨੁਮਾ ਪੜ੍ਹਾਈ ਪੱਖੋਂ ਬਾਕੀ ਵਿਦਿਆਰਥੀਆਂ ਤੋਂ ਮੋਹਰੀ ਹੈ। ਰੇਹਨੁਮਾ ਦੇ ਪੜ੍ਹਾਈ 'ਚ ਮੋਹਰੀ ਰਹਿਣ ਦਾ ਕਾਰਨ ਹੈ ਉਸ ਦੀ ਮਾਂ ਗੁਲਨਾਜ਼ ਦੀ ਮਿਹਨਤ ਹੈ ਜਿਹੜੀ ਰੋਜ਼ਾਨਾ ਉਸ ਨੂੰ ਸਕੂਲ ਲੈ ਕੇ ਜਾਂਦੀ ਅਤੇ ਫ਼ਿਰ ਵਾਪਸ ਲੈ ਕੇ ਆਉਂਦੀ ਹੈ।ਗੁਲਨਾਜ਼ ਨੇ ਦੱਸਿਆ, ''ਜਦੋਂ ਉਸ ਦੀ ਧੀ ਤਿੰਨ ਸਾਲਾਂ ਦੀ ਹੋਈ ਤਾਂ ਉਸ ਨੇ ਰੇਹਨੁਮਾ ਨੂੰ ਪੈਰਾਂ ਨਾਲ ਲਿਖਣਾ ਸਿਖਾਉਣਾ ਸ਼ੁਰੂ ਕਰ ਦਿੱਤਾ।'' ''ਅੱਜ ਰੇਹਨੁਮਾ ਨਾ ਸਿਰਫ਼ ਕਾਪੀ ਉੱਤੇ ਲਿਖਦੀ ਹੈ ਸਗੋਂ ਚੰਗੀ ਡਰਾਇੰਗ ਵੀ ਕਰਦੀ ਹੈ।''ਗੁਲਨਾਜ਼ ਅਤੇ ਉਸ ਦੇ ਪਤੀ ਮਜ਼ਦੂਰੀ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਐਂਟਾਰਕਟਿਕਾ ਪਹੁੰਚੀ ਪੰਜਾਬਣ ਨਾਲ ਕੁਝ ਗੱਲਾਂਦੁਨੀਆਂ ਦਾ ਸਭ ਤੋਂ ਵਿਵਾਦਿਤ ਸ਼ਹਿਰ ਕਿਉਂ ਹੈ ਯੋਰੋਸ਼ਲਮ?ਦੋਵਾਂ ਦੀ ਇੱਛਾ ਆਪਣੀ ਧੀ ਨੂੰ ਚੰਗੀ ਸਿੱਖਿਆ ਦੇਣ ਦੀ ਹੈ।ਲੋਕਾਂ ਨੇ ਤਾਅਨੇ ਦਿੱਤੇ...''ਮੇਰੀ ਮਾਂ ਨੇ ਸਮਾਜ ਦੇ ਤਾਅਨਿਆਂ ਦੀ ਪਰਵਾਹ ਕੀਤੇ ਬਿਨ੍ਹਾਂ ਮਿਹਨਤ ਮਜ਼ਦੂਰੀ ਕਰ ਕੇ ਸਾਨੂੰ ਤਿੰਨ ਭੈਣਾਂ ਨੂੰ ਪੜ੍ਹਾਇਆ ਅਤੇ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ।'' ਇਹ ਸ਼ਬਦ ਹਨ ਕੌਮਾਂਤਰੀ ਹਾਕੀ ਖਿਡਾਰਨ ਨੇਹਾ ਗੋਇਲ ਦੀ ਭੈਣ ਮੋਨਿਕਾ ਗੋਇਲ ਦੇ।ਨੇਹਾ ਗੋਇਲ ਇਸ ਸਮੇਂ ਹਾਕੀ ਦੀ ਕੌਮਾਂਤਰੀ ਪੱਧਰ ਦੀ ਖਿਡਾਰਨ ਹੈ, ਪਰ ਉਸ ਦੀ ਕਾਮਯਾਬੀ ਪਿੱਛੇ ਉਸ ਦੀ ਮਾਂ ਸਵਿੱਤਰੀ ਦੇਵੀ ਦਾ ਸੰਘਰਸ਼ ਹੈ। ਫੋਟੋ ਕੈਪਸ਼ਨ ਹਾਕੀ ਖਿਡਾਰਨ ਨੇਹਾ ਗੋਇਲ ਦੀ ਮਾਂ ਸਵਿੱਤਰੀ ਦੇਵੀ ਨੇਹਾ ਗੋਇਲ ਦੀ ਵੱਡੀ ਭੈਣ ਮੋਨਿਕਾ ਗੋਇਲ ਨੇ ਦੱਸਿਆ ਕਿ ਉਸ ਦੇ ਪਿਤਾ ਬਚਪਨ ਵਿੱਚ ਮਾਂ ਅਤੇ ਤਿੰਨ ਧੀਆਂ ਨੂੰ ਅਚਾਨਕ ਛੱਡ ਕੇ ਲਾਪਤਾ ਹੋ ਗਏ, ਇਸ ਤੋਂ ਬਾਅਦ ਮਾਂ ਨੇ ਸੰਘਰਸ਼ ਕੀਤਾ ਅਤੇ ਸਾਡਾ ਪਾਲਣ ਪੋਸ਼ਣ ਕੀਤਾ।ਉਨ੍ਹਾਂ ਅੱਗੇ ਕਿਹਾ, ''ਮਾਂ ਨੇ ਲੋਕਾਂ ਦੇ ਘਰਾਂ 'ਚ ਕੰਮ ਕੀਤਾ ਅਤੇ ਪੈਸੇ ਜੋੜ ਕੇ ਸਾਡੀ ਪੜ੍ਹਾਈ ਕਰਵਾਈ।'' ਸੋਨੀਪਤ ਦੇ ਆਰਿਆ ਨਗਰ 'ਚ ਰਹਿਣ ਵਾਲੀ ਸਵਿੱਤਰੀ ਦੇਵੀ ਨੇ ਤਮਾਮ ਮੁਸ਼ਕਲਾਂ ਦੇ ਬਾਵਜੂਦ ਨੇਹਾ ਨੂੰ ਹਾਕੀ ਦੀ ਖੇਡ ਨਾਲ ਜੋੜਿਆ ਅਤੇ ਕੌਮਾਂਤਰੀ ਪੱਧਰ ਦੀ ਖਿਡਾਰਨ ਬਣਾਇਆ। ਇੱਥੇ ਕਿਉਂ ਕੁੜੀਆਂ ਦੇ ਮੋਬਾਈਲ ਰੱਖਣ ਨਾਲ ਡਰਦੇ ਹਨ 'ਮਰਦ'?ਭਗਤ ਸਿੰਘ ਦਾ ਕਾਂਗਰਸ ਨਾਲ ਕੀ ਰਿਸ਼ਤਾ ਸੀ?ਸਵਿੱਤਰੀ ਦੇਵੀ ਨੇ ਦੱਸਿਆ ਕਿ ਸ਼ੁਰੂ ਵਿੱਚ ਲੋਕਾਂ ਨੇ ਤਾਅਨੇ ਦਿੱਤੇ ਕਿ ਕੁੜੀਆਂ ਨੂੰ ਇੰਨੀ ਖੁੱਲ੍ਹ ਨਾ ਦਿਓ, ਪਰ ਮੈਨੂੰ ਆਪਣੀਆਂ ਧੀਆਂ ਉੱਤੇ ਵਿਸ਼ਵਾਸ ਸੀ ਜਿਸ ਉੱਤੇ ਉਹ ਖਰੀਆਂ ਵੀ ਉੱਤਰੀਆਂ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਗੁਫ਼ਾ 'ਚ ਫਸੇ ਰਹੇ ਬੱਚਿਆਂ ਨੇ ਸਾਂਝੇ ਕੀਤੇ 'ਚਮਤਕਾਰੀ ਪਲ' 19 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44876088 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਥਾਈਲੈਂਡ ਦੀ ਗੁਫ਼ਾ ਵਿੱਚੋਂ ਸੁਰੱਖਿਅਤ ਬਾਹਰ ਕੱਢੇ ਗਏ 12 ਬੱਚਿਆਂ ਵਿੱਚੋਂ ਇੱਕ ਨੇ ਉਨ੍ਹਾਂ 'ਚਮਤਕਾਰੀ ਪਲਾਂ' ਬਾਰੇ ਚਾਨਣਾ ਪਾਇਆ ਜਦੋਂ ਦੋ ਹਫ਼ਤੇ ਗੁਫ਼ਾ ਵਿਚ ਫਸੇ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਪਾਣੀ ਨਾਲ ਭਰੀ ਗੁਫ਼ਾ ਵਿਚ ਗੋਤਾਖੋਰਾਂ ਨੇ ਲੱਭਿਆ ਸੀ।ਗੁਫ਼ਾ ਵਿਚ ਫਸੀ ਜੂਨੀਅਰ ਫੁੱਟਬਾਲ ਟੀਮ ਵਿੱਚੋਂ 14 ਸਾਲਾ ਅਦੁਲ ਸੈਮ ਓਨ ਇੱਕੋ ਇੱਕ ਅੰਗਰੇਜ਼ੀ ਬੋਲਣਾ ਜਾਣਦਾ ਸੀ। ਜਦੋਂ ਉਨ੍ਹਾਂ ਸਾਹਮਣੇ ਪਾਣੀ ਵਿੱਚੋਂ ਦੋ ਬਰਤਾਨਵੀਂ ਗੋਤਾਖੋਰ ਪ੍ਰਗਟ ਹੋਏ, ਤਾਂ ਉਹ ਸਿਰਫ਼ 'ਹੈਲੋ' ਹੀ ਕਹਿ ਸਕਿਆ ਸੀ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਥਾਈਲੈਂਡ ਗੁਫ਼ਾ ਚੋਂ ਬਾਹਰ ਆਏ ਬੱਚੇ ਪਹਿਲੀ ਵਾਰੀ ਹੋਏ ਮੀਡੀਆ ਦੇ ਰੂਬਰੂਅਦੁਲ ਨੇ ਕਿਹਾ , 'ਮੈਂ ਹੈਰਾਨ ਸੀ ਕਿਉਂ ਕਿ ਉਹ ਦੋਵੇ ਅੰਗਰੇਜ਼ ਸਨ, ਇਸ ਲਈ ਮੈਂ ਉਨ੍ਹਾਂ ਨੂੰ ਹੈਲੋ ਹੀ ਕਿਹਾ'।ਇਹ ਵੀ ਪੜ੍ਹੋ :ਘਰਾਂ ’ਚ ਤਸ਼ੱਦਦ ਸਹਿਣ ਦੀ ਥਾਂ ਔਰਤਾਂ ਇਹ ਪੜ੍ਹਨਸਾਡੇ ਵੀ ਬਨੇਰੇ 'ਤੇ ਬੋਲ ਵੇ, ਕਿੱਥੇ ਚੱਲਿਆਂ ਤੂੰ ਕਾਲਿਆ ਕਾਂਵਾਥਾਈ ਮੁੰਡਿਆਂ ਨੂੰ ਜ਼ਿੰਦਾ ਰਹਿਣ ਲਈ ਕੋਚ ਨੇ ਇਹ ਗੁਰ ਸਿਖਾਏਦੋ ਹਫ਼ਤਿਆਂ ਤੋਂ ਵੱਧ ਸਮਾਂ ਗੁਫ਼ਾ ਵਿਚ ਫਸੇ ਇਨ੍ਹਾਂ ਬੱਚਿਆਂ ਨੂੰ ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਅਤੇ ਉਹ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ। Image copyright AFP ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਮੀਡੀਆ ਨੂੰ ਮਿਲੇ ਅਤੇ ਚਿਆਂਗ ਰਾਏ ਵਿਚ ਉਨ੍ਹਾਂ ਪਹਿਲੀ ਵਾਰ ਖੁਦ ਆਪਣੀ ਕਹਾਣੀ ਪੱਤਰਕਾਰਾਂ ਨਾਲ ਸਾਂਝੀ ਕੀਤੀ।ਇਹ ਬੱਚੇ ਆਪਣੀ ਫੁੱਟਬਾਲ ਖੇਡਣ ਵਾਲੀ ਵਰਦੀ ਪਾਕੇ ਥਾਈ ਨੇਵੀ ਸੀਲਜ਼ ਦੇ ਉਨ੍ਹਾਂ ਜਵਾਨਾਂ ਨਾਲ ਮੰਚ ਉੱਤੇ ਆਏ ਜਿਨ੍ਹਾਂ ਨੇ ਇਨ੍ਹਾਂ ਨੂੰ ਬਚਾਇਆ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਗੁਫਾ ਵਿੱਚੋਂ ਬਚਾਏ ਬੱਚਿਆਂ ਦੀਆਂ ਪਹਿਲੀਆਂ ਤਸਵੀਰਾਂਇਨ੍ਹਾਂ ਬੱਚਿਆਂ ਵਿੱਚੋਂ ਕੋਈ ਵੀ ਇਹ ਨਹੀਂ ਦੱਸ ਸਕਿਆ ਕਿ ਬਿਨ੍ਹਾਂ ਰੋਟੀ ਖਾਧੇ ਪਾਣੀ ਨਾਲ ਕਿਵੇਂ ਉਨ੍ਹਾਂ 9 ਦਿਨ ਕੱਟੇ। ਬਸ ਇੰਨਾ ਕਿਹਾ , ਸਾਫ਼ ਪਾਣੀ ਸੀ , ਰੋਟੀ ਨਹੀਂ ਸੀ।ਚਿਆਂਗ ਰਾਏ ਦੇ ਗਵਰਨਰ ਪ੍ਰਚਾਚੋਨ ਪ੍ਰਤੱਸੂਕੋਨ ਨੇ ਕਿਹਾ ਕਿ ਬੱਚਿਆਂ ਨਾਲ ਇਹੀ ਇੱਕੋਂ ਇੱਕ ਅਧਿਕਾਰਤ ਮੀਡੀਆ ਕਾਨਫਰੰਸ ਸੀ, ਇਸ ਤੋਂ ਬਾਅਦ ਹੋਰ ਕੋਈ ਪ੍ਰੈਸ ਕਾਨਫਰੰਸ ਨਹੀਂ ਹੋਵੇਗੀ।ਇਹ ਵੀ ਪੜ੍ਹੋ:ਭੀੜ ਨੇ ਕੀਤਾ 300 ਮਗਰਮੱਛਾਂ ਦਾ ਕਤਲੇਆਮਫੀਫਾ ਵਿਸ਼ਵ ਕੱਪ 'ਚ ਇਸ ਔਰਤ ਨੇ 'ਦਿਲ ਜਿੱਤ ਲਿਆ'ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਨੂੰ ਪਹਿਲਾਂ ਮਨੋਵਿਗਿਆਨੀਆਂ ਨੇ ਪੜ੍ਹਿਆ ਅਤੇ ਉਹੀ ਸਵਾਲ ਪੁੱਛਣ ਦਿੱਤੇ ਗਏ, ਜਿਸ ਨਾਲ ਬੱਚੇ ਮਾਨਸਿਕ ਦਬਾਅ ਮਹਿਸੂਸ ਨਾ ਕਰਨ।ਬੱਚੇ ਗੁਫ਼ਾ ਵਿਚ ਕਿਉਂ ਤੇ ਕਿਵੇ ਗਏਇਹ ਸਭ ਸ਼ੁਰੂ ਹੋਇਆ ਜਨਮ ਦਿਨ ਦੇ ਜਸ਼ਨ ਨਾਲ। ਸ਼ਨੀਵਾਰ 23 ਜੂਨ ਨੂੰ ਪੀਰਾਪਟ ਨਾਈਟ ਸੋਮਪਿੰਜਾਏ 17 ਸਾਲ ਦਾ ਹੋ ਗਿਆ ਸੀ। ਇਸ ਦਿਨ ਨੂੰ ਸਭ ਲੋਕ ਮਨਾਉਣਾ ਚਾਹੁੰਦੇ ਹਨ।ਉਸ ਦੇ ਪਰਿਵਾਰ ਨੇ ਪੀਲੇ ਰੰਗ ਦਾ ਕੇਕ ਤਿਆਰ ਕਰਵਾਇਆ ਸੀ ਅਤੇ ਰੰਗ ਬਿਰੰਗੇ ਕਾਗਜ਼ਾਂ ਵਿੱਚ ਲਪੇਟੇ ਹੋਏ ਤੋਹਫ਼ੇ ਮੇਅ ਸਾਈ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਉਡੀਕ ਕਰ ਰਹੇ ਸਨ। Image copyright AFP ਫੋਟੋ ਕੈਪਸ਼ਨ ਪਰਿਵਾਰ ਨੇ ਪੀਲੇ ਰੰਗ ਦਾ ਕੇਕ ਤਿਆਰ ਕਰਵਾਇਆ ਸੀ ਅਤੇ ਰੰਗ ਬਿਰੰਗੇ ਕਾਗਜ਼ਾਂ ਵਿੱਚ ਲਪੇਟੇ ਹੋਏ ਤੋਹਫ਼ੇ ਸਨ ਪਰ ਉਸ ਰਾਤ ਉਹ ਘਰ ਨਾ ਪਰਤ ਸਕਿਆ। ਉਹ ਆਪਣੇ ਦੋਸਤਾਂ, ਸਥਾਨਕ ਯੂਥ ਫੁੱਟਬਾਲ ਟੀਮ ਵਾਈਲਡਬੋਰਜ਼ ਅਤੇ ਆਪਣੇ ਕੋਚ ਦੇ ਨਾਲ ਘੁੰਮ ਰਿਹਾ ਸੀ। ਫੁੱਟਬਾਲ ਦੀ ਸਿਖਲਾਈ ਖਤਮ ਹੋਣ ਤੋਂ ਬਾਅਦ ਉਹ ਝੋਨੇ ਦੇ ਖੇਤਾਂ ਵਿੱਚੋਂ ਸਾਈਕਲ 'ਤੇ ਸਵਾਰ ਹੋ ਕੇ ਨਿਕਲੇ ਅਤੇ ਫਿਰ ਜੰਗਲੀ ਪਹਾੜੀਆਂ 'ਤੇ ਪਹੁੰਚੇ ਜਿੱਥੇ ਬਾਅਦ ਵਿੱਚ ਭਾਰੀ ਮੀਂਹ ਪਿਆ।ਉਨ੍ਹਾਂ ਦੀ ਮੰਜ਼ਿਲ ਥੈਮ ਲੁਆਂਗ ਗੁਫ਼ਾ ਸੀ ਜੋ ਕਿ ਅਸਕਰ ਮੁੰਡਿਆਂ ਨੂੰ ਪਸੰਦ ਆਉਂਦੀ ਹੈ। ਖਾਸ ਕਰਕੇ ਉਨ੍ਹਾਂ ਨੂੰ ਜੋ ਕਿ ਪੱਥਰਾਂ, ਦਰਾਰਾਂ ਨੂੰ ਦੇਖਣ ਦੇ ਚਾਹਵਾਨ ਹਨ। ਥੈਮ ਲੁਆਂਗ ਗੁਫ਼ਾ ਸਾਹਮਣੇ ਪਹੁੰਚ ਕੇ ਉਨ੍ਹਾਂ ਨੇ ਆਪਣੀਆਂ ਮੋਟਰਸਾਈਕਲਾਂ ਅਤੇ ਬੈਗ ਉਤਾਰੇ। Image copyright /Nopparat Kanthawong ਫੋਟੋ ਕੈਪਸ਼ਨ ਗੁਫਾ ਅੰਦਰ ਜਾਣ ਤੋਂ ਪਹਿਲਾਂ ਫੇਸਬੁੱਕ 'ਤੇ ਪਾਈ ਫੋਟੋ ਉਹ ਨਾਈਟ ਦਾ ਜਨਮ ਦਿਨ ਮਨਾਉਣ ਲਈ ਬੇਸਬਰੇ ਸਨ। ਉਹ ਅਕਸਰ ਥੈਮ ਲੁਆਂਗ ਵਿੱਚ ਜਾਂਦੇ ਰਹਿੰਦੇ ਹਨ। ਕਈ ਵਾਰੀ 8 ਕਿਲੋਮੀਟਰ ਅੱਗੇ ਤੱਕ ਗਏ ਹਨ। ਉਹ ਗੁਫ਼ਾ ਦੀਆਂ ਕੰਧਾਂ 'ਤੇ ਨਵੇਂ ਟੀਮ ਮੈਂਬਰਾਂ ਦੇ ਨਾਂਅ ਲਿਖ ਦਿੰਦੇ ਸਨ।ਉਹ ਆਪਣੀਆਂ ਟੋਰਚ ਲੈ ਕੇ ਗੁਫ਼ਾ ਵਿੱਚ ਦਾਖਿਲ ਹੋਏ। ਉਨ੍ਹਾਂ ਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਚਾਹੀਦਾ ਸੀ ਕਿਉਂਕਿ ਉਹ ਸਿਰਫ਼ ਇੱਕ ਘੰਟੇ ਲਈ ਉੱਥੇ ਗਏ ਸਨ। ਘਰ ਨਾ ਮੁੜਨ 'ਤੇ ਨਾਈਟ ਦੇ ਘਰ ਵਾਲਿਆਂ ਨੂੰ ਉਸ ਦੀ ਫਿਕਰ ਹੋਣ ਲੱਗੀ। ਮੁੰਡੇ ਕਿੱਥੇ ਸਨ?ਥੈਮ ਲੁਆਂਗ ਥਾਈਲੈਂਡ ਦੀ ਚੌਥੀ ਵੱਡੀ ਗੁਫ਼ਾ ਹੈ ਜੋ ਕਿ ਮਿਆਂਮਾਰ ਅਤੇ ਥਾਈਲੈਂਡ ਨੂੰ ਵੱਖ ਕਰਦੀ ਹੈ।ਦਿਨ ਵਿੱਚ ਇੱਥੇ ਕਾਫ਼ੀ ਸੈਲਾਨੀ ਆਉਂਦੇ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਗੁਫਾ ਵਿੱਚੋਂ ਬਚਾਏ ਬੱਚਿਆਂ ਦੀਆਂ ਪਹਿਲੀਆਂ ਤਸਵੀਰਾਂਇਸ ਤੋਂ ਪਹਿਲਾਂ ਵੀ ਕਈ ਲੋਕ ਇਸ ਗੁਫ਼ਾ ਵਿੱਚ ਲਾਪਤਾ ਹੋ ਗਏ। ਜੁਲਾਈ ਵਿੱਚ ਮਾਨਸੂਨ ਸ਼ੁਰੂ ਹੁੰਦਿਆਂ ਹੀ ਇਹ ਬੇਹੱਦ ਖਤਰਨਾਕ ਹੋ ਜਾਂਦੀ ਹੈ।ਇਹ ਵੀ ਪੜ੍ਹੋ :'ਮਾਂ ਨੇ ਕਿਹਾ ਸੀ ਉਹ ਤਿੱਤਲੀ ਬਣੇਗੀ' ਸਾਊਦੀ 'ਚ ਭਾਰਤੀ ਕੁੜੀਆਂ ਹੋ ਰਹੀਆਂ ਧੋਖੇ ਦਾ ਸ਼ਿਕਾਰਮੰਗਣੀ ਵੇਲੇ ਕਿਹੜੇ ਸਵਾਲਾਂ ਤੋਂ ਖਿਝਦੀਆਂ ਨੇ ਕੁੜੀਆਂ?ਬਰਸਾਤੀ ਦਿਨਾਂ ਵਿੱਚ ਗੁਫ਼ਾ ਅੰਦਰ 16 ਫੁੱਟ ਤੱਕ ਦਾ ਹੜ੍ਹ ਆ ਜਾਂਦਾ ਹੈ। ਇਸ ਅੰਦਰ ਨਵੰਬਰ ਅਤੇ ਅਪ੍ਰੈਲ ਵਿੱਚ ਹੀ ਜਾਣਾ ਚਾਹੀਦਾ ਹੈ। ਫੋਟੋ ਕੈਪਸ਼ਨ ਮੁੰਡਿਆਂ ਨੇ ਇੱਕ ਮੈਸੇਜਿੰਗ ਐਪ ਦੇ ਗਰੁੱਪ ਅੰਦਰ ਚੈਟਿੰਗ ਕੀਤੀ ਅਤੇ ਥੈਮ ਲੁਆਂਗ ਵਿੱਚ ਜਾਣ ਦੀ ਯੋਜਨਾ ਬਣਾਈ ਸਥਾਨਕ ਗਾਈਡ ਜੋਸ਼ੂਆ ਮੋਰਿਸ ਨੇ ਬੀਬੀਸੀ ਨੂੰ ਦੱਸਿਆ, "ਪਾਣੀ ਚੱਲ ਰਿਹਾ ਹੈ, ਪੂਰਾ ਚਿੱਕੜ ਹੈ ਅਤੇ ਕੁਝ ਵੀ ਨਹੀਂ ਦਿਖ ਰਿਹਾ।" ਹੜ੍ਹ ਦੇ ਦਿਨਾਂ ਵਿੱਚ ਇਹ ਮਾਹਿਰ ਗੋਤਾਖੋਰਾਂ ਲਈ ਵੀ ਖਤਰਾ ਹੈ।ਮੇਅ ਸਾਈ ਵਿੱਚ ਇਹ ਤਕਰੀਬਨ ਸਭ ਨੂੰ ਪਤਾ ਹੈ। ਮੁੰਡੇ ਕਿਵੇਂ ਫਸੇ ਗੁਫ਼ਾ ਅੰਦਰ ਮੁੰਡਿਆਂ ਨੇ ਇੱਕ ਮੈਸੇਜਿੰਗ ਐਪ ਦੇ ਗਰੁੱਪ ਅੰਦਰ ਚੈਟਿੰਗ ਕੀਤੀ ਅਤੇ ਥੈਮ ਲੁਆਂਗ ਵਿੱਚ ਜਾਣ ਦੀ ਯੋਜਨਾ ਬਣਾਈ।ਇਹ ਵੀ ਪੜ੍ਹੋ:ਗੁਫ਼ਾ 'ਚ ਫਸੇ ਥਾਈ ਖਿਡਾਰੀ ਇੰਝ ਬਾਹਰ ਕੱਢੇ ਜਾ ਸਕਦੇ ਹਨਕਿਰਾਏ ਦੀਆਂ ਕੁੱਖਾਂ ਤੋਂ ਪੈਦਾ ਹੋਏ 13 ਬੱਚੇ ਪਿਤਾ ਨੂੰ ਮਿਲੇ'ਚਾਕਲੇਟ ਦੇ ਡੱਬੇ' ਨੂੰ ਜਿਵੇਂ ਹੀ ਉਸ ਨੇ ਚੁੱਕਿਆ....ਗੁਫ਼ਾ ਅੰਦਰ ਵਾਈਲਡ ਬੋਅਰਜ਼ ਨੇ ਖਤਰਾ ਮਹਿਸੂਸ ਕੀਤਾ। ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਸੀ ਅਤੇ ਪਹਾੜ 'ਤੇ ਡਿੱਗ ਰਿਹਾ ਪਾਣੀ ਕਿਸੇ ਪਾਸੇ ਵੱਲ ਤਾਂ ਜਾਣਾ ਹੀ ਸੀ।ਇਹ ਪਾਣੀ ਗਿਆ ਥੈਮ ਲੁਆਂਗ ਗੁਫ਼ਾ ਅੰਦਰ ਜੋ ਕਿ ਤੇਜ਼ੀ ਨਾਲ ਭਰ ਰਹੀ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi ਇੱਕ ਮੁੰਡੇ ਨੇ ਦੱਸਿਆ ਕਿ ਅਚਾਨਕ ਹੜ੍ਹ ਆਉਣ ਕਾਰਨ ਉਹ ਫਸ ਗਏ ਸਨ। ਉਹ ਬਾਹਰ ਨਿਕਲਣਾ ਚਾਹੁੰਦੇ ਸਨ ਪਰ ਕੋਈ ਰਾਹ ਨਹੀਂ ਸੀ। ਫਿਰ ਉਹ ਗੁਫ਼ਾ ਦੇ ਹੋਰ ਅੰਦਰ ਚਲੇ ਗਏ। ਅਖੀਰ ਉਹ ਪਹੁੰਚ ਗਏ ਇੱਕ ਛੋਟੇ ਪੱਥਰ 'ਤੇ ਜੋ ਕਿ ਗੁਫ਼ਾ ਤੋਂ 4 ਕਿਲੋਮੀਟਰ ਅੰਦਰ ਸੀ। ਇਸ ਨੂੰ ਪਟਾਇਆ ਬੀਚ ਕਿਹਾ ਜਾਂਦਾ ਹੈ ਅਤੇ ਅਕਸਰ ਸੁੱਕਾ ਰਹਿੰਦਾ ਹੈ ਪਰ ਹੁਣ ਹੜ੍ਹ ਆਇਆ ਹੋਇਆ ਸੀ। ਡੂੰਘੀ ਗੁਫ਼ਾ ਅਤੇ ਚਾਰੋ ਪਾਸੇ ਹਨੇਰਾ ਹੀ ਹਨੇਰਾ, ਮੁੰਡਿਆਂ ਅਤੇ ਕੋਚ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀਤਾ ਕੀ ਜਾਵੇ।ਸਭ ਲੋਕ ਸ਼ਾਇਦ ਇੱਕ ਵਾਰੀ ਡਰ ਅਤੇ ਸਹਿਮ ਗਏ ਸਨ। ਬਚਣ ਲਈ ਕੀ ਕੀਤਾ?ਪਰ ਉਨ੍ਹਾਂ ਨੇ ਬਚਣ ਦਾ ਇਰਾਦਾ ਪੱਕਾ ਕਰ ਲਿਆ ਸੀ। ਗਰੁੱਪ ਨੇ ਉਸ ਥਾਂ ਨੂੰ ਪੱਥਰਾਂ ਨਾਲ 5 ਮੀਟਰ ਡੂੰਘਾ ਪੁੱਟਿਆ ਤਾਂ ਕਿ ਇੱਕ ਛੋਟੀ ਜਿਹੀ ਖੱਡ ਬਣਾਈ ਜਾ ਸਕੇ। ਜਿੱਥੇ ਉਹ ਇਕੱਠੇ ਹੋ ਕੇ ਗਰਮ ਰਹਿ ਸਕਣ। ਫੋਟੋ ਕੈਪਸ਼ਨ 23 ਜੂਨ ਨੂੰ ਪੀਰਾਪਟ ਨਾਈਟ ਸੋਮਪਿੰਜਾਏ 17 ਸਾਲ ਦਾ ਹੋ ਗਿਆ ਤੇ ਆਪਣੇ ਦੋਸਤਾਂ, ਸਥਾਨਕ ਯੂਥ ਫੁੱਟਬਾਲ ਟੀਮ ਵਾਈਲਡ ਬੋਰਜ਼ ਅਤੇ ਆਪਣੇ ਕੋਚ ਦੇ ਨਾਲ ਘੁੰਮ ਰਿਹਾ ਸੀ। ਕੋਚ ਜੋ ਕਿ ਪਹਿਲਾਂ ਭਿਕਸ਼ੂ ਸੀ ਉਸ ਨੇ ਮੁੰਡਿਆਂ ਨੂੰ ਧਿਆਨ ਲਾਉਣਾ ਸਿਖਾਇਆ ਤਾਂ ਕਿ ਉਹ ਸ਼ਾਂਤ ਰਹਿਣ ਅਤੇ ਘੱਟ ਤੋਂ ਘੱਟ ਹਵਾ ਦੀ ਵਰਤੋਂ ਕਰਨ। ਉਸ ਨੇ ਉਨ੍ਹਾਂ ਨੂੰ ਆਪਣੀ ਤਾਕਤ ਬਚਾਈ ਰੱਖਣ ਲਈ ਲੇਟਣ ਲਈ ਕਿਹਾ। ਉਨ੍ਹਾਂ ਕੋਲ ਭੋਜਨ ਨਹੀਂ ਸੀ ਪਰ ਪੀਣ ਵਾਲਾ ਪਾਣੀ ਜ਼ਰੂਰ ਸੀ ਜੋ ਕਿ ਗੁਫ਼ਾ ਦੀਆਂ ਕੰਧਾਂ ਤੋਂ ਨਮੀ ਬਣ ਕੇ ਰਿਸ ਰਿਹਾ ਸੀ।ਕਾਫ਼ੀ ਹਨੇਰਾ ਸੀ ਪਰ ਉਨ੍ਹਾਂ ਕੋਲ ਟੋਰਚ ਸੀ। ਮੋਰੀਆਂ, ਕਲੀ ਅਤੇ ਪੱਥਰਾਂ ਵਿੱਚੋਂ ਲੋੜੀਂਦੀ ਹਵਾ ਮਿਲ ਰਹੀ ਸੀ। ਕੁਝ ਦੇਰ ਬਚਣ ਲਈ ਸਹੀ ਹਾਲਾਤ ਸਨ। ਉਡੀਕ ਹੋ ਰਹੀ ਸੀ ਤਾਂ ਬਚਾਅ ਦੀ।ਗੁਫ਼ਾ ਬਾਹਰ ਬਚਾਅ ਕਾਰਜਗੁਫ਼ਾ ਦੇ ਬਾਹਰ ਪੂਰਾ ਬਚਾਅ ਕਾਰਜ ਚੱਲ ਰਿਹਾ ਸੀ।ਅਧਿਕਾਰੀਆਂ ਨੇ ਥਾਈ ਨੇਵੀ, ਕੌਮੀ ਪੁਲਿਸ ਅਤੇ ਹੋਰਨਾਂ ਬਚਾਅ ਟੀਮਾਂ ਨੂੰ ਬੁਲਾ ਲਿਆ ਸੀ। ਮੁੱਢਲੀ ਜਾਂਚ ਵਿੱਚ ਪੈਰਾਂ ਦੇ ਨਿਸ਼ਾਨ ਜ਼ਰੂਰ ਮਿਲੇ ਪਰ ਇਸ ਦਾ ਸਬੂਤ ਨਹੀਂ ਸੀ ਕਿ ਉਹ ਜ਼ਿੰਦਾ ਹਨ। Image copyright Getty Images ਫੋਟੋ ਕੈਪਸ਼ਨ ਬਚਾਅ ਕਾਰਜ ਲਈ ਪਹਿਲੀ ਕੌਮਾਂਤਰੀ ਟੀਮ 28 ਜੂਨ ਨੂੰ ਪਹੁੰਚੀ। ਇਹ ਵੀ ਨਹੀਂ ਪਤਾ ਸੀ ਕਿ ਉਹ ਗੁਫ਼ਾ ਵਿੱਚ ਕਿਸ ਥਾਂ 'ਤੇ ਹਨ। ਇਹ ਵੀ ਨਹੀਂ ਸਮਝ ਆ ਰਿਹਾ ਸੀ ਕਿ ਉਨ੍ਹਾਂ ਤੱਕ ਪਹੁੰਚਿਆ ਕਿਵੇਂ ਜਾਵੇ।ਗੁਫ਼ਾ ਨੂੰ ਘੋਖਣਾ ਵੱਡੀ ਚੁਣੌਤੀ ਸੀ। ਜ਼ਿਆਦਾਤਰ ਨੇਵੀ ਗੋਤਾਖੋਰਾਂ ਨੂੰ ਗੋਤੇ ਲਾਉਣ ਦਾ ਘੱਟ ਹੀ ਤਜਰਬਾ ਸੀ। ਭਾਰੀ ਮੀਂਹ ਪੈ ਰਿਹਾ ਸੀ ਜਿਸ ਦਾ ਮਤਲਬ ਸੀ ਕਿ ਪਾਣੀ ਦਾ ਪੱਧਰ ਵੱਧ ਰਿਹੈ।ਇੰਜੀਅਨੀਅਰਾਂ ਨੇ ਗੁਫ਼ਾ ਅੰਦਰੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਏ।ਇਹ ਵੀ ਪੜ੍ਹੋ:ਥਾਈਲੈਂਡ: ਬੱਚਿਆਂ ਦੀ ਟੀਮ ਗੁਫ਼ਾ 'ਚ ਗਈ ਕਿਉਂ ਸੀ? ਗੁਫ਼ਾ 'ਚ ਫਸੇ ਬੱਚਿਆਂ ਦਾ ਸੁਨੇਹਾ, 'ਨਾ ਕਰੋ ਫਿਕਰ, ਅਸੀਂ ਹਾਂ ਬਹਾਦਰ'ਹੈਰਾਨ ਕਰ ਦੇਵੇਗੀ ਮੁੰਡਿਆਂ ਨੂੰ ਗੁਫ਼ਾ 'ਚੋਂ ਕੱਢਣ ਦੀ ਕਹਾਣੀਅਧਿਕਾਰੀ ਹਰ ਤਰ੍ਹਾਂ ਦੇ ਛੋਟੇ-ਵੱਡੇ ਔਜ਼ਾਰ, ਪਾਈਪਾਂ, ਚਾਕੂ ਲੈ ਆਏ ਪਰ ਜ਼ਿਆਦਾਤਰ ਇਸ ਲਈ ਬੇਕਾਰ ਹੀ ਸਨ। ਉਨ੍ਹਾਂ ਨੇ ਗੁਫ਼ਾ ਅੰਦਰ ਡਰਲਿੰਗ ਦੀ ਕੋਸ਼ਿਸ਼ ਵੀ ਕੀਤੀ।ਸਾਥੀ ਮੁੰਡੇ ਤੋਂ ਮਿਲਿਆ ਸੁਰਾਗਥਾਈ ਨੇਵੀ ਸੀਲਜ਼ ਨੂੰ ਵਾਈਲਡ ਬੋਅਰਜ਼ ਦਾ ਇੱਕ ਮੈਂਬਰ ਮੁੰਡਾ ਮਿਲਿਆ ਜੋ ਇਸ ਦੌਰਾਨ ਬਾਕੀ ਸਾਥੀਆਂ ਨਾਲ ਨਹੀਂ ਗਿਆ। ਉਸ ਨੇ ਦੱਸਿਆ ਕਿ ਉਹ ਪਹਿਲਾਂ ਪਤਾਇਆ ਬੀਚ 'ਤੇ ਜਾ ਚੁੱਕੇ ਹਨ।ਤਾਂ ਕੀ ਇਹ 12 ਲੋਕ ਉਸ ਥਾਂ ਤੇ ਹੋ ਸਕਦੇ ਸਨ? ਮਾਪੇ ਬਾਹਰ ਅਰਦਾਸਾਂ ਕਰ ਰਹੇ ਸਨ। ਬਚਾਅ ਕਾਰਜ ਲਈ ਪਹਿਲੀ ਕੌਮਾਂਤਰੀ ਟੀਮ 28 ਜੂਨ ਨੂੰ ਪਹੁੰਚੀ। ਫੋਟੋ ਕੈਪਸ਼ਨ ਜਿਸ ਥਾਂ ਪਾਣੀ ਨਹੀਂ ਸੀ ਉਸ ਥਾਂ ਬੱਚਿਆਂ ਨੂੰ ਸਟਰੈਂਚਰ ਉੱਤੇ ਬੰਨ ਕਿ ਅੱਗੇ ਲਿਜਾਇਆ ਗਿਆ ਇਨ੍ਹਾਂ ਵਿੱਚ ਅਮਰੀਕੀ ਹਵਾਈ ਫੌਜ ਦੇ ਬਚਾਅ ਕਾਰਜ ਟੀਮ ਦੇ ਮਾਹਿਰ ਅਤੇ ਯੂਕੇ ਤੋਂ ਗੁਫ਼ਾ ਗੋਤਾਖੋਰ, ਬੈਲਜੀਅਮ, ਆਸਟਰੇਲੀਆ, ਸਕੈਂਡੀਨੇਵੀਆ ਅਤੇ ਕਈ ਹੋਰ ਦੇਸਾਂ ਤੋਂ ਲੋਕ ਪਹੁੰਚੇ ਸਨ।ਕੁਝ ਲੋਕਾਂ ਨੇ ਵੋਲੰਟੀਅਰ ਕੀਤਾ ਸੀ ਅਤੇ ਕੁਝ ਨੂੰ ਥਾਈ ਅਧਿਕਾਰੀਆਂ ਨੇ ਸੱਦਿਆ ਸੀ।ਬਚਾਅ ਟੀਮਾਂ ਅੰਦਰ ਤੈਰ ਕੇ ਜਾਂਦੀਆਂ ਸਨ ਪਰ ਅਕਸਰ ਪਾਣੀ ਦੇ ਵਧਦੇ ਪੱਧਰ ਕਾਰਨ ਵਾਪਸ ਭੇਜ ਦਿੱਤੀਆਂ ਜਾਂਦੀਆਂ ਸਨ। ਪਹਿਲੀ ਵਾਰੀ ਮਿਲੇ ਬੱਚੇਜੋਹਨ ਵੋਲੈਂਥਨ ਅਤੇ ਰਿਕ ਸਟੈਨਟਨ ਕਈ ਦਿਨ ਅੰਦਰ ਤੈਰਦੇ ਰਹੇ ਤਾਂ ਕਿ ਉਨ੍ਹਾਂ ਬਾਰੇ ਪਤਾ ਲਗ ਸਕੇ। ਸੋਮਵਾਰ ਨੂੰ ਦੋ ਲੋਕ ਪਤਾਇਆ ਬੀਚ ਪਹੁੰਚੇ ਪਰ ਉੱਥੇ ਕੁਝ ਵੀ ਨਹੀਂ ਸੀ। ਫੋਟੋ ਕੈਪਸ਼ਨ ਪਾਣੀ ਨਾਲ ਭਰੇ ਹਿੱਸੇ ਵਿੱਚੋਂ ਬਾਹਰ ਕੱਢਣ ਲਈ ਬੱਚੇ ਨੂੰ ਗੋਤਾਖੋਰ ਦੀ ਪਿੱਠ ਉੱਤੇ ਬੰਨਿਆ ਉਹ ਅੱਗੇ ਵਧਦੇ ਰਹੇ ਅਤੇ ਕੁਝ ਮੀਟਰ ਦੂਰ ਉਨ੍ਹਾਂ ਨੂੰ ਏਅਰ ਪਾਕੇਟ ਮਿਲੀ।ਜੋਹਨ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਵੀ ਹਵਾ ਦਾ ਅਹਿਸਾਸ ਹੁੰਦਾ ਹੈ ਅਸੀਂ ਚੀਕਦੇ ਹਾਂ ਅਤੇ ਸੁੰਘਦੇ ਹਾਂ। ਇਹ ਬਚਾਅ ਕਾਰਜ ਦਾ ਹਿੱਸਾ ਹੁੰਦਾ ਹੈ। ਅਸੀਂ ਬੱਚਿਆਂ ਨੂੰ ਦੇਖਣ ਤੋਂ ਪਹਿਲਾਂ ਸੁੰਘ ਲਿਆ।"ਰਿਕ ਨੇ ਉਨ੍ਹਾਂ ਨੂੰ ਪੁੱਛਿਆ, "ਕਿੰਨੇ ਲੋਕ ਹੋ?" ਜਵਾਬ ਆਇਆ, "ਤੇਰ੍ਹਾਂ"ਗੋਤਾਖੋਰਾਂ ਨੇ ਉਨ੍ਹਾਂ ਨਾਲ ਕੁਝ ਸਮਾਂ ਬਿਤਾਇਆ ਤਾਂ ਕਿ ਉਨ੍ਹਾਂ ਨੂੰ ਹਿੰਮਤ ਮਿਲ ਸਕੇ। ਫਿਰ ਉਨ੍ਹਾਂ ਨੂੰ ਬਾਹਰ ਕਿਵੇਂ ਲਿਆਂਦਾ ਜਾਵੇ ਇਸ 'ਤੇ ਵਿਚਾਰ ਕੀਤਾ ਗਿਆ। ਇੱਕ ਹੀਰੋ ਦੀ ਮੌਤਹਾਲਾਂਕਿ ਇਸ ਬਚਾਅ ਕਾਰਜ ਦੌਰਾਨ ਨੇਵੀ ਸੀਲ ਦਾ ਸਾਬਕਾ ਗੋਤਾਖੋਰ ਸਮਨ ਗੁਨਾਨ (38 ਸਾਲ) ਨਹੀਂ ਬਚ ਸਕਿਆ। ਫੋਟੋ ਕੈਪਸ਼ਨ ਗੋਤਾਖੋਰਾਂ ਰਾਹੀ ਬੱਚਿਆਂ ਨੂੰ ਬਾਹਰ ਕੱਢਣ ਦਾ ਤਰੀਕਾ ਬਹੁਤ ਹੀ ਖਤਰਨਾਕ ਵਿਕਲਪ ਸੀ ਬੱਚਿਆਂ ਨੂੰ ਹਵਾ ਦਾ ਟੈਂਕ ਦੇਣ ਜਾ ਰਿਹਾ ਸਮਨ 6 ਜੁਲਾਈ ਨੂੰ ਹਵਾ ਨਾ ਮਿਲਣ ਕਾਰਨ ਬੇਹੋਸ਼ ਹੋ ਗਿਆ। ਉਨ੍ਹਾਂ ਦੇ ਸਾਥੀ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਨਾ ਸਕੇ।ਅਖੀਰ 10 ਜੁਲਾਈ ਨੂੰ 12 ਮੁੰਡੇ ਅਤੇ ਉਨ੍ਹਾਂ ਦਾ ਕੋਚ ਬਾਹਰ ਸਨ। ਗੁਫ਼ਾ ਵਿੱਚੋਂ ਕਿਵੇਂ ਬਾਹਰ ਕੱਢਿਆ ਗਿਆਬੱਚਿਆਂ ਦੇ ਮੂੰਹ ਉੱਤੇ ਸਾਹ ਲੈਣ ਵਾਲੇ ਮਾਸਕ ਲਗਾਏ ਗਏ ਸਨ। ਪਾਣੀ ਨਾਲ ਭਰੇ ਹਿੱਸੇ ਵਿੱਚੋਂ ਬਾਹਰ ਕੱਢਣ ਲਈ ਉਨ੍ਹਾਂ ਨੂੰ ਗੋਤਾਖੋਰ ਦੀ ਪਿੱਠ ਉੱਤੇ ਬੰਨਿਆ ਗਿਆ।ਉਸ ਦੇ ਪਿੱਛੇ ਦੂਜਾ ਗੋਤਾਖੋਰ ਲੱਗਿਆ। ਗੋਤਾਖੋਰਾਂ ਨੂੰ ਹਨ੍ਹੇਰੇ ਵਿਚ ਡਾਇਵ ਲਾਇਨ ਰਾਹੀ ਰਾਹ ਦਿਖਾਇਆ ਗਿਆ। ਕਈ ਤੰਗ ਰਸਤਿਆਂ ਉੱਤੇ ਗੋਤਾਖੋਰਾਂ ਨੂੰ ਆਪਣਾ ਗੈਸ ਸਿਲੰਡਰ ਲਾਹ ਕੇ ਬੱਚਿਆਂ ਨੂੰ ਟਪਾਇਆ ਗਿਆ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ਫੋਟੋ ਕੈਪਸ਼ਨ ਜਦੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਪੂਰੀ ਤਰ੍ਹਾਂ ਹੋਸ਼ ਵਿਚ ਨਹੀਂ ਸਨ। ਥਾਈ ਨੇਵੀ ਵੱਲੋਂ ਜਾਰੀ ਕੀਤੀ ਗਈ ਵੀਡੀਓ ਫੁਟੇਜ ਮੁਤਾਬਕ ਜਿਸ ਥਾਂ ਪਾਣੀ ਨਹੀਂ ਸੀ ਉਸ ਥਾਂ ਬੱਚਿਆਂ ਨੂੰ ਸਟਰੈਂਚਰ ਉੱਤੇ ਬੰਨ ਕਿ ਅੱਗੇ ਲਿਜਾਇਆ ਗਿਆ।ਗੋਤਾਖੋਰਾਂ ਰਾਹੀ ਬੱਚਿਆਂ ਨੂੰ ਬਾਹਰ ਕੱਢਣ ਦਾ ਤਰੀਕਾ ਬਹੁਤ ਹੀ ਖਤਰਨਾਕ ਵਿਕਲਪ ਸੀ ਪਰ ਮਾਹਰਾਂ ਦਾ ਮੰਨਣਾ ਹੈ ਕਿ ਬਰਸਾਤ ਹੋਣ ਤੋਂ ਪਹਿਲਾ-ਪਹਿਲਾਂ ਬੱਚਿਆਂ ਨੂੰ ਬਾਹਰ ਕੱਢਣਾ ਹੀ ਪੈਣਾ ਸੀ। ਇਸ ਤੋਂ ਬਾਅਦ ਹੜ੍ਹ ਅਤੇ ਢਿੱਗਾ ਡਿੱਗਣ ਨੇ ਹਾਲਾਤ ਹੋਰ ਵੀ ਖਤਰਨਾਕ ਕਰ ਦੇਣੇ ਸਨ।
false
ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ ਪ੍ਰਭੂ ਦਿਆਲ ਸਿਰਸਾ ਤੋਂ ਬੀਬੀਸੀ ਪੰਜਾਬੀ ਲਈ 6 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45772008 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਕਮਲਜੀਤ ਗਾਉਣ ਤੇ ਮਾਡਲਿੰਗ ਦੀ ਸ਼ੌਕੀਨ ਹੈ। ਇਹ ਉਸ ਦਾ ਪਹਿਲਾ ਹੀ ਗੀਤ ਸੀ। "ਬੀਤੀ 24 ਸਤੰਬਰ ਨੂੰ ਜਦੋਂ ਮੈਂ ਬਾਥਰੂਮ 'ਚੋਂ ਨਹਾ ਕੇ ਬਾਹਰ ਨਿਕਲੀ ਤਾਂ ਪਹਿਲਾਂ ਤੋਂ ਤਿਆਰ ਖੜ੍ਹੇ ਮੇਰੇ ਭਰਾ ਨੇ ਮੇਰੇ ਸਿਰ, ਹੱਥਾਂ ਤੇ ਲੱਤਾਂ 'ਤੇ ਕਈ ਵਾਰ ਕੀਤੇ।''ਇਹ ਕਹਿਣਾ ਹੈ ਕਮਲਜੀਤ ਦਾ ਜਿਸਨੇ ਆਪਣੇ ਭਰਾ 'ਤੇ ਬੁਰੀ ਤਰੀਕੇ ਨਾਲ ਕੁੱਟਣ ਦੇ ਇਲਜ਼ਾਮ ਲਾਏ ਹਨ।ਕਮਲਜੀਤ ਅਨੁਸਾਰ ਉਸ ਦੇ ਭਰਾ ਨੇ ਕੇਵਲ ਇਸ ਲਈ ਉਸ ਨੂੰ ਕੁੱਟਿਆ ਕਿਉਂਕਿ ਉਸ ਨੇ ਇੱਕ ਪੰਜਾਬੀ ਗਾਣੇ ਵਿੱਚ ਉਸ ਤੋਂ ਬਿਨਾਂ ਪੁੱਛੇ ਮਾਡਲਿੰਗ ਕੀਤੀ ਸੀ।ਪੁਲਿਸ ਅਨੁਸਾਰ ਕਮਲਜੀਤ ਦੇ ਭਰਾ ਖੁਸ਼ਦੀਪ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਮਲਜੀਤ ਦਾ ਭਰਾ ਅਜੇ ਫਰਾਰ ਹੈ।ਇਹ ਵੀ ਪੜ੍ਹੋ꞉ਉਹ ਮਰਦ ਜਿਸ ਨੇ ਕਿੰਨਰ ਨਾਲ ਵਿਆਹ ਕਰਵਾਇਆਕੋਰਟ ਨੇ 6 ਬੰਦਿਆਂ ਤੋਂ ਬਲਾਤਕਾਰ ਕਰਵਾਇਆ - ਸ਼ਾਂਤੀ ਨੋਬੇਲ ਜੇਤੂਬੇਅਬਦਬੀ ਕਾਂਡ ਦੇ ਆਲੇ-ਦੁਆਲੇ ਘੁੰਮੀਆਂ ਸਿਆਸੀ ਰੈਲੀਆਂਸਿਰਸਾ ਜ਼ਿਲ੍ਹਾ ਦੇ ਪਿੰਡ ਫੱਗੂ ਦੀ ਰਹਿਣ ਵਾਲੀ ਕਮਲਜੀਤ ਚਾਰ ਅਪਰੇਸ਼ਨਾਂ ਮਗਰੋਂ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਖਤਰੇ ਤੋਂ ਬਾਹਰ ਹੈ। ਕਮਲਜੀਤ ਨੇ 'ਗੱਲਾਂ-ਬਾਤਾਂ' ਟਾਇਟਲ ਨਾਂ ਦੇ ਪੰਜਾਬੀ ਗੀਤ ਵਿੱਚ ਅਦਾਕਾਰੀ ਕੀਤੀ ਸੀ। ਜ਼ੇਰੇ ਇਲਾਜ ਕਮਲਜੀਤ ਨੇ ਨਰਸਿੰਗ ਕੀਤੀ ਹੋਈ ਹੈ ਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਲਾਈਬ੍ਰੇਰੀ ਵਿੱਚ ਕੰਟਰੈਕਟ ਉੱਪਰ ਨੌਕਰੀ ਕਰਦੀ ਹੈ। ਉਹ ਗਾਉਣ ਤੇ ਮਾਡਲਿੰਗ ਦੀ ਸ਼ੌਕੀਨ ਹੈ। ਇਹ ਉਸ ਦਾ ਪਹਿਲਾ ਹੀ ਗੀਤ ਸੀ। ਫੋਟੋ ਕੈਪਸ਼ਨ ਸੱਥ ਵਿੱਚ ਬੈਠੇ ਕੁਝ ਲੋਕਾਂ ਨੇ ਕਿਹਾ ਕਿ ਇਸ ਘਟਨਾ ਮਗਰੋਂ ਹੋਰ ਕੁੜੀਆਂ ਸਬਕ ਲੈਣਗੀਆਂ ਅਤੇ ਅਜਿਹਾ ਕੰਮ ਸ਼ਾਇਦ ਨਹੀਂ ਕਰਨਗੇ। ਘਟਨਾ ਵਾਲੇ ਦਿਨ ਨੂੰ ਯਾਦ ਕਰਦਿਆਂ ਕਮਲਜੀਤ ਨੇ ਦੱਸਿਆ, "ਉਸ ਦਿਨ ਮੈਂ ਆਪਣੇ ਇੱਕ ਹੋਰ ਗੀਤ ਦੇ ਫਿਲਾਮਾਂਕਣ ਲਈ ਚੰਡੀਗੜ੍ਹ ਜਾਣਾ ਸੀ। ਸਵੇਰੇ ਜਲਦੀ ਉੱਠ ਕੇ ਵਾਸ਼ਰੂਮ ਜਾਣ ਮਗਰੋਂ ਜਦੋਂ ਮੈਂ ਬਾਹਰ ਨਿਕਲੀ ਤਾਂ ਅਚਾਨਕ ਮੇਰੇ ਪਿਛੋਂ ਸਿਰ 'ਤੇ ਵਾਰ ਹੋਇਆ ਅਤੇ ਮੈਂ ਡਿੱਗ ਪਈ।''"ਰੌਲਾ ਪਾਇਆ ਪਰ ਤਾਬੜ ਤੋੜ ਮੇਰੇ ਹੱਥਾਂ, ਪੈਰਾਂ ਉੱਪਰ ਵਾਰ ਹੁੰਦੇ ਰਹੇ ਜਿਸ ਵਿੱਚ ਮੇਰੇ ਦੋਵੇਂ ਹੱਥ ਲਟਕ ਗਏ ਤੇ ਪੈਰ ਅਤੇ ਕੰਨ ਵੀ ਇੱਕ ਪਾਸਿਓਂ ਵੱਢਿਆ ਗਿਆ।''ਹਸਪਤਾਲ 'ਚ ਕਮਲਜੀਤ ਕੋਲ ਬੈਠੀ ਉਸ ਦੀ ਮਾਂ ਪਰਮਜੀਤ ਨੇ ਦੱਸਿਆ ਕਿ ਉਹ ਉਸ ਸਮੇਂ ਰਸੋਈ ਵਿੱਚ ਧੀ ਲਈ ਖਾਣਾ ਤਿਆਰ ਕਰ ਰਹੀ ਸੀ।ਇਹ ਵੀ ਪੜ੍ਹੋ:ਲੱਦਾਖੀ, ਜੋ ' ਅਸਲ ਆਰੀਆ' ਹੋਣ ਦਾ ਕਰਦੇ ਨੇ ਦਾਅਵਾਇਨ੍ਹਾਂ 4 ਗੱਲਾਂ ਨੇ ਔਰਤਾਂ ਨੂੰ ਸਰੀਰਕ ਸ਼ੋਸ਼ਣ ਬਾਰੇ ਬੋਲਣ ਲਾਇਆਰਾਤ 9 ਵਜੇ ਤੋਂ ਬਾਅਦ ਮਰਦ ਬਾਹਰ ਨਾ ਨਿਕਲਣ ਤਾਂ ਕੁੜੀਆਂ ਕੀ ਕਰਨਗੀਆਂ?ਉਨ੍ਹਾਂ ਦੱਸਿਆ, "ਜਦੋਂ ਉਸ ਦੀ ਚੀਕ ਸੁਣੀ ਤਾਂ ਮੈਨੂੰ ਲੱਗਿਆ ਕਿ ਧੀ ਨੂੰ ਕਰੰਟ ਲੱਗ ਗਿਆ ਹੈ। ਮੈਂ ਬਾਹਰ ਬਾਥਰੂਮ ਵੱਲ ਜਾਣ ਲਈ ਅੱਗੇ ਵਧੀ ਤਾਂ ਬਾਹਰੋਂ ਰਸੋਈ ਦਾ ਦਰਵਾਜਾ ਬੰਦ ਸੀ ਤਾਂ ਮੈਂ ਦੂਜੇ ਗੇਟ ਵਾਲੇ ਪਾਸਿਓਂ ਆਈ ਤਾਂ ਮੇਰੀ ਧੀ ਖੂਨ ਨਾਲ ਲਿਬੜੀ ਹੋਈ ਤੜਫ ਰਹੀ ਸੀ।''"ਰੌਲਾ ਪਾਇਆ ਤਾਂ ਪਿੰਡ ਦੇ ਕੁਝ ਲੋਕ ਆਏ ਪਰ ਕਾਫੀ ਦੇਰ ਤੱਕ ਕਿਸੇ ਗੱਡੀ ਦਾ ਇੰਤਜਾਮ ਨਾ ਹੋ ਸਕਿਆ। ਬਾਅਦ ਵਿੱਚ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਆਇਆ ਤੇ ਉਹ ਧੀ ਨੂੰ ਇਲਾਜ ਲਈ ਇਥੇ ਲੈ ਆਏ।''ਮਾਂ ਹਮੇਸ਼ਾ ਨੂੰ ਕਹਿੰਦੀ ਸੀ ਪੁੱਤਰ ਬਣੇਗੀਪਰਮਜੀਤ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ। ਉਨ੍ਹਾਂ ਦਾ ਪਤੀ ਕਰੀਬ 10-11 ਸਾਲ ਪਹਿਲਾਂ ਇਸ ਦੁਨੀਆਂ ਤੋਂ ਚਲ ਵਸਿਆ ਸੀ।ਤਿੰਨ ਕਿੱਲੇ ਜ਼ਮੀਨ ਉਸ ਦੇ ਹਿੱਸੇ ਆਉਂਦੀ ਹੈ ਤੇ ਉਸ ਨੇ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਸੀ। ਉਸ ਦੀ ਦੂਜੀ ਧੀ ਨੇ ਬਠਿੰਡਾ ਆਈ.ਟੀ.ਆਈ. 'ਚੋਂ ਬਿਊਟੀਸ਼ੀਅਨ ਦਾ ਕੋਰਸ ਕੀਤਾ ਹੋਇਆ ਹੈ। ਉਸ ਦੀ ਇਹ ਧੀ ਹਮੇਸ਼ਾ ਉਸ ਨੂੰ ਕਹਿੰਦੀ ਸੀ ਕਿ ਉਹ ਪੁੱਤਰ ਬਣੇਗੀ। ਉਸ ਨੂੰ ਆਪਣੀ ਧੀ 'ਤੇ ਪੂਰਾ ਭਰੋਸਾ ਹੈ ਪਰ ਭਰਾ ਨੇ ਇਹ ਕਿਉਂ ਕੀਤਾ, ਉਸ ਦੀ ਵੀ ਸਮਝ ਵਿੱਚ ਨਹੀਂ ਆਇਆ। ਫੋਟੋ ਕੈਪਸ਼ਨ ਪਿੰਡ ਨੇੜੇ ਨਰਮੇ ਦੀ ਚੁਗਾਈ ਕਰ ਰਹੀਆਂ ਔਰਤਾਂ ਤੋਂ ਜਦੋਂ ਇਸ ਘਟਨਾ ਬਾਰੇ ਜਾਨਣ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਵੀ ਕੋਈ ਗੱਲ ਨਾ ਕੀਤੀ। ਅੱਖਾਂ ਵਿੱਚ ਅੱਥਰੂ ਭਰ ਕੇ ਮਾਂ ਨੇ ਕਿਹਾ, "ਮੈਂ ਆਪਣੇ ਤਿੰਨਾਂ ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਪਾਲਿਆ ਹੈ। ਹੁਣ ਤਾਂ ਉਸ ਦਾ ਭਰਾ ਵੀ ਇਸ ਵਾਰਦਾਤ ਨੂੰ ਲੈ ਕੇ ਪਛਤਾ ਰਿਹਾ ਹੈ ਪਰ ਹਾਲੇ ਤੱਕ ਆਪਣੀ ਭੈਣ ਨੂੰ ਮਿਲਣ ਲਈ ਹਸਪਤਾਲ ਨਹੀਂ ਆਇਆ।''"ਮੇਰੀ ਧੀ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਚਾਹੁੰਦੀ ਸੀ ਪਰ ਪਤਾ ਨਹੀਂ ਮੇਰੇ ਪੁੱਤਰ ਨੇ ਕੁਝ ਲੋਕਾਂ ਦੇ ਆਖੇ ਲੱਗ ਕੇ ਇਹ ਕਾਰਾ ਕਰ ਦਿੱਤਾ।''ਪਰਮਜੀਤ ਦਾ ਕਹਿਣਾ ਸੀ ਕਿ ਪਿੰਡ ਵਿੱਚ ਲੋਕ ਤਰ੍ਹਾਂ - ਤਰ੍ਹਾਂ ਦੀਆਂ ਗੱਲਾਂ ਕਰਦੇ ਸਨ, ਜੋ ਉਸ ਦੇ ਪੁੱਤਰ ਤੋਂ ਸ਼ਾਇਦ ਸੁਣੀਆਂ ਨਹੀਂ ਗਈਆਂ। ਉਸ ਨੇ ਕਿਹਾ, "ਸ਼ਾਇਦ ਮੈਂ ਧੀ ਨਾਲ ਪੰਚਕੂਲਾ ਚਲੀ ਜਾਂਦੀ ਤਾਂ ਇਹ ਸਭ ਕੁਝ ਨਾ ਹੁੰਦਾ।''ਪਿੰਡ ਦੇ ਕਈ ਲੋਕਾਂ ਨੇ ਘਟਨਾ ਨੂੰ ਪਰਿਵਾਰਕ ਮਾਮਲਾ ਕਹਿ ਕੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਜਦਕਿ ਇੱਕਾ-ਦੁੱਕਾ ਨੇ ਕਮਲਜੀਤ ਦੇ ਹੱਕ ਵਿੱਚ ਬੋਲਣ ਦੀ ਵੀ ਹਿੰਮਤ ਵੀ ਕੀਤੀ ਪਰ ਉਹ ਵੀ ਦਬੀ ਜ਼ੁਬਾਨ ਵਿੱਚ।ਪਿੰਡ ਦੀ ਸੱਥ 'ਚ ਬੈਠੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਪਿੰਡ ਦੀਆਂ ਹੋਰ ਸਮੱਸਿਆਵਾਂ ਤਾਂ ਦੱਸੀਆਂ ਪਰ ਜਦੋਂ ਇਸ ਘਟਨਾ ਬਾਰੇ ਗੱਲ ਕੀਤੀ ਤਾਂ ਦਬੀ ਜੁਬਾਨ 'ਚ ਕਿਹਾ, "ਸੁਣਿਆ ਤਾਂ ਹੈ ਕਿ ਉਨ੍ਹਾਂ ਦੀ ਧੀ ਕਿਤੇ ਡਿੱਗ ਪਈ ਤੇ ਉਸ ਦੇ ਸੱਟਾਂ ਲੱਗੀਆਂ ਹਨ।'' ਕਈਆਂ ਨੇ ਕਿਹਾ ਕਿ ਛੱਡੋ ਇਹ ਤਾਂ ਉਨ੍ਹਾਂ ਦਾ ਘਰ ਦਾ ਮਾਮਲਾ ਹੈ ਤੇ ਕਈ ਇਹ ਵੀ ਕਹਿੰਦੇ ਸੁਣੇ ਕਿ ਇਸ ਮਗਰੋਂ ਕੋਈ ਹੋਰ ਧੀ ਤਾਂ ਇਸ ਤਰ੍ਹਾਂ ਦਾ ਕਾਰਾ ਨਹੀਂ ਕਰੇਗੀ। ਇਸ ਘਟਨਾ ਤੋਂ ਦੂਜੀਆਂ ਸਬਕ ਸਿੱਖਣਗੀਆਂ।ਇਹ ਵੀ ਪੜ੍ਹੋ:ਹਰਿਆਣਾ 'ਚ ਬੇਟੀ ਬਚਾਓ ਜਾਂ ਬੇਟੀ ਗੰਵਾਓ?ਸਰਕਾਰੀ ਸਕੂਲਾਂ ਵਿੱਚ ਗਾਇਤਰੀ ਮੰਤਰ ਕਿੰਨਾ ਸਹੀ?ਰੋੜੀ ਥਾਣੇ ਦੇ ਏਐਸਆਈ ਅਵਤਾਰ ਨੇ ਦੱਸਿਆ, "ਪਰਮਜੀਤ ਕੌਰ ਦੀ ਸ਼ਿਕਾਇਤ 'ਤੇ ਖੁਸ਼ਦੀਪ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪਰ ਇਸ ਮਾਮਲੇ ਵਿੱਚ ਹਾਲੇ ਗ੍ਰਿਫ਼ਤਾਰੀ ਨਹੀਂ ਹੋਈ ਹੈ।''ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਹੁਣ ਭੈਣ ਆਪਣੇ ਭਰਾ ਨੂੰ ਮੁਆਫ਼ ਕਰ ਰਹੀ ਹੈ।ਨੌਂ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਭਾਵੇਂ ਲਿੰਗ ਅਨੁਪਾਤ ਇੱਕ ਹਜ਼ਾਰ ਲੜਕਿਆਂ ਪਿੱਛੇ 1061 ਹੈ ਪਰ ਪਿੰਡ 'ਚ ਕੋਈ ਵੀ ਲੜਕੀ ਕਿਸੇ ਵੱਡੀ ਨੌਕਰੀ 'ਤੇ ਲੱਗੀ ਨਹੀਂ ਦੱਸੀ ਗਈ। ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਪਿੰਡ 'ਚ ਤਿੰਨ ਗੁਰਦੁਆਰੇ, ਪੀਰ ਦੀ ਦਰਗਾਹ, ਮੰਦਰ ਅਤੇ ਤਿੰਨ ਸਕੂਲ ਸਰਕਾਰੀ ਤੇ ਇਕ ਪ੍ਰਾਈਵੇਟ ਸਕੂਲ ਹੈ ਜਿਸ ਵਿੱਚ ਲੜਕੀਆਂ ਤੇ ਲੜਕਿਆਂ ਦੀ ਇਕੱਠੀ ਪੜ੍ਹਾਈ ਹੁੰਦੀ ਹੈ। ਪ੍ਰਾਇਮਰੀ ਤੱਕ ਲੜਕੀਆਂ ਦਾ ਸਰਕਾਰੀ ਸਕੂਲ ਵੱਖਰਾ ਬਣਇਆ ਹੋਇਆ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਸਰਦਾਰ ਵਰਗ ਇਸ ਲਈ ਕਰ ਰਿਹਾ ਹੈ ਰਾਂਖਵੇਕਰਨ ਦੀ ਮੰਗ : ਨਜ਼ਰੀਆ 12 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45157020 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਿਰਫ ਮਰਾਠਾ ਹੀ ਨਹੀਂ, ਸਗੋਂ ਧੰਗਰ ਅਤੇ ਹੋਰ ਭਾਈਚਾਰੇ 2014 ਵਿਚ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਹਨ ਅਗਸਤ 2016 ਤੋਂ ਅਗਸਤ 2017 ਤੱਕ ਮਹਾਰਾਸ਼ਟਰ ਵਿੱਚ ਮਰਾਠਿਆਂ ਨੇ 58 ਮੂਕ ਮੋਰਚੇ ਖੋਲ੍ਹੇ। ਇੱਕ ਸਾਲ ਤੋਂ ਵੱਧ ਉਨ੍ਹਾਂ ਚੁੱਪ ਧਾਰੀ ਰੱਖੀ ਇਸ ਉਡੀਕ ਵਿੱਚ ਕਿ ਮਹਾਰਾਸ਼ਟਰ ਸਰਕਾਰ ਰਾਖਵਾਂਕਰਨ ਸਬੰਧੀ ਸੰਵਿਧਾਨਕ ਮਸਲੇ ਹੱਲ ਕਰ ਲਵੇਗੀ। ਉਨ੍ਹਾਂ ਨੂੰ ਉਮੀਦ ਸੀ ਕਿ ਸਰਕਾਰ ਆਪਣੇ ਵਾਅਦੇ ਮੁਤਾਬਕ ਉਨ੍ਹਾਂ ਨੂੰ ਨੌਕਰੀਆਂ ਵਿੱਚ ਕੋਟਾ ਦੇਵੇਗੀ। ਪਰ ਹੁਣ ਉਨ੍ਹਾਂ ਦਾ ਸਬਰ ਖਤਮ ਹੋ ਗਿਆ ਹੈ। ਉਹ ਇੱਕ ਅਗਸਤ ਤੋਂ ਸਰਕਾਰੀ ਦਫ਼ਤਰਾਂ ਸਾਹਮਣੇ ਧਰਨੇ ਦੇ ਰਹੇ ਹਨ ਅਤੇ 9 ਅਗਸਤ ਨੂੰ ਉਨ੍ਹਾਂ ਨੇ ਪੂਰੇ ਸੂਬੇ ਨੂੰ ਹੀ ਬੰਦ ਕਰਨ ਦਾ ਐਲਾਨ ਕੀਤਾ। ਸਾਰੇ ਹਾਈਵੇਅ ਅਤੇ ਅਹਿਮ ਸੜਕਾਂ 'ਤੇ ਗੱਡਿਆਂ ਅਤੇ ਟਰੈਕਟਰਾਂ ਉੱਤੇ ਚੜ੍ਹ ਕੇ ਆਏ ਮੁਜ਼ਾਹਰਾਕਾਰੀਆਂ ਦਾ ਜਾਮ ਲੱਗਾ ਸੀ। ਮਰਾਠਿਆਂ ਵੱਲੋਂ ਆਪਣੇ ਬਲਦਾਂ ਅਤੇ ਕਿਰਸਾਨੀ ਔਜਾਰਾਂ ਦਾ ਸੜਕਾਂ 'ਤੇ ਇਸ ਤਰ੍ਹਾਂ ਮੁਜ਼ਾਹਰਾ ਕਰਨਾ, ਉਨ੍ਹਾਂ ਦੀ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਲਈ ਮੰਗ ਦਾ ਮਕਸਦ ਸਪੱਸ਼ਟ ਕਰ ਰਿਹਾ ਸੀ। ਦੇਸ ਭਰ ਵਿੱਚ ਖੇਤੀ ਸੰਕਟ ਨੇ ਗੁਜਰਾਤ ਵਿੱਚ ਪਾਟੀਦਾਰਾਂ, ਰਾਜਸਥਾਨ ਵਿੱਚ ਗੁੱਜਰਾਂ, ਹਰਿਆਣਾ ਵਿੱਚ ਜਾਟਾਂ ਨੂੰ ਸੜਕਾਂ 'ਤੇ ਲੈ ਆਉਂਦਾ ਹੈ ਅਤੇ ਮੰਗ ਇਸੇ ਤਰ੍ਹਾਂ ਦੇ ਹੀ ਰਾਖਵੇਂਕਰਨ ਦੀ ਹੈ। ਇਹ ਵੀ ਪੜ੍ਹੋ:ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਪੰਜਾਬ 'ਚ 'ਆਪ' ਆਖ਼ਰਕਾਰ ਕਿੱਥੇ ਭੁੱਲ ਕਰ ਰਹੀ?ਫੂਲਨ ਦੇਵੀ ਦੇ ਆਤਮ-ਸਮਰਪਣ ਦੀ ਪੂਰੀ ਕਹਾਣੀ ਕਦੇ ਖੇਤੀਬਾੜੀ ਕਰਦੇ ਸੀ ਅੱਜ ਸੜਕਾਂ 'ਤੇਸਾਰੇ ਖੇਤੀ ਪ੍ਰਧਾਨ ਭਾਈਚਾਰੇ ਹਨ ਪਰ ਹੁਣ ਖੇਤੀ ਘਾਟੇ ਦਾ ਸੌਦਾ ਬਣ ਗਈ ਹੈ। ਉਹ ਕਦੇ ਆਪਣੇ ਪਿੰਡਾਂ ਵਿੱਚ ਵੱਡੇ ਜ਼ਿੰਮੀਦਾਰ ਸਨ। ਹੁਣ ਉਨ੍ਹਾਂ ਦੀ ਜ਼ਮੀਨ ਹੀ ਨਹੀਂ ਘਟੀ ਸਗੋਂ ਦੇਸ ਭਰ ਦੀਆਂ ਸੂਬਾ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਨਾ ਦੇ ਸਕਣ ਕਾਰਨ ਵੀ ਉਹ ਦਿਵਾਲੀਆ ਹੋ ਗਏ ਅਤੇ ਗਰੀਬ ਹੋ ਗਏ ਹਨ। ਸਮਾਜਿਕ ਪੱਧਰ 'ਤੇ ਕਦੇ ਜ਼ਿੰਮੀਦਾਰ ਰਹੇ ਇਹ ਲੋਕ ਉਨ੍ਹਾਂ ਲੋਕਾਂ ਤੋਂ ਹੇਠਲੇ ਪੱਧਰ 'ਤੇ ਆ ਗਏ ਹਨ ਜਿਨ੍ਹਾਂ 'ਤੇ ਕਦੇ ਹਾਵੀ ਸਨ। Image copyright Getty Images ਫੋਟੋ ਕੈਪਸ਼ਨ ਰਾਖਵੇਂਕਰਨ ਨੂੰ ਗਰੀਬਾਂ ਅਤੇ ਸਮਾਜਿਕ ਤੌਰ 'ਤੇ ਪਛੜੇ ਲੋਕਾਂ ਲਈ ਸਮਝਿਆ ਜਾਂਦਾ ਸੀ ਪਰ ਹੁਣ ਇਹ ਕੋਟਾ ਹੀ ਵਿੱਤੀ ਮਜ਼ਬੂਤੀ ਦਾ ਰਾਹ ਮੰਨਿਆ ਜਾ ਰਿਹਾ ਹੈ ਖਾਸ ਕਰਕੇ ਦਲਿਤ ਜਿਨ੍ਹਾਂ ਨੇ ਰਾਖਵੇਂਕਰਨ ਦਾ ਲਾਹਾ ਲੈ ਕੇ ਤਹਿਸੀਲਦਾਰਾਂ, ਕਲੈਕਟਰਾਂ ਦੀ ਨੌਕਰੀ ਪੱਕੀ ਕਰ ਲਈ ਹੈ ਅਤੇ ਇਨ੍ਹਾਂ ਉੱਚੀਆਂ ਜਾਤਾਂ ਵਾਲਿਆਂ 'ਤੇ ਭਾਰੂ ਹੋ ਗਏ ਹਨ। ਕਦੇ ਰਾਖਵੇਂਕਰਨ ਨੂੰ ਗਰੀਬਾਂ ਅਤੇ ਸਮਾਜਿਕ ਤੌਰ 'ਤੇ ਪਛੜੇ ਲੋਕਾਂ ਲਈ ਸਮਝਿਆ ਜਾਂਦਾ ਸੀ ਪਰ ਹੁਣ ਇਹ ਕੋਟਾ ਹੀ ਵਿੱਤੀ ਮਜ਼ਬੂਤੀ ਦਾ ਰਾਹ ਮੰਨਿਆ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਮਰਾਠੇ ਕੁੱਲ ਆਬਾਦੀ ਦਾ 35 ਫੀਸਦੀ ਹਨ। ਉਹ ਐੱਸਸੀ/ਐੱਸਟੀ ਖਿਲਾਫ ਅਤਿਆਚਾਰ ਦੀ ਰੋਕਥਾਮ ਐਕਟ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਸ ਕਾਰਨ ਦਲਿਤਾਂ ਵੱਲੋਂ ਛੋਟੇ-ਮੋਟੇ ਮਾਮਲਿਆਂ ਵਿੱਚ ਉਨ੍ਹਾਂ ਖਿਲਾਫ਼ ਗੈਰ-ਜ਼ਮਾਨਤੀ ਮਾਮਲੇ ਦਰਜ ਕਰਵਾਏ ਜਾਂਦੇ ਹਨ। ਮੌਜੂਦਾ ਹਾਲਾਤ ਕਿਉਂ ਪੈਦਾ ਹੋਏਹਾਲਾਂਕਿ ਸਰਕਾਰ ਦਲਿਤਾਂ ਅਤੇ ਮਰਾਠਿਆਂ ਵਿਚਾਲੇ ਟਕਰਾਅ ਨੂੰ ਕਾਬੂ ਕਰਨ ਵਿੱਚ ਕਾਫ਼ੀ ਕਾਮਯਾਬ ਰਹੀ ਹੈ ਪਰ ਹਾਲ ਹੀ ਵਿੱਚ ਇਹ ਵਿਰੋਧ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਭੁਲੇਖੇ ਪਾਉਣ ਵਾਲੇ ਬਿਆਨਾਂ ਕਾਰਨ ਹੋ ਰਿਹਾ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੁਝ ਹਫ਼ਤੇ ਪਹਿਲਾਂ ਐਲਾਨ ਕੀਤਾ ਸੀ ਕਿ ਸਰਕਾਰ ਸੂਬੇ ਵਿੱਚ 7200 ਨੌਕਰੀਆਂ ਦੇਵੇਗੀ। ਇਸ ਦੌਰਾਨ ਉਨ੍ਹਾਂ ਕਿਹਾ ਮਰਾਠਿਆਂ ਨੂੰ 16 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਪਰ ਬਾਅਦ ਵਿੱਚ ਉਹ ਇਸ ਫੈਸਲੇ ਤੋਂ ਪਿੱਛੇ ਹੱਟ ਗਏ। Image copyright /CMOMAHARASHTRA ਫੋਟੋ ਕੈਪਸ਼ਨ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੁਝ ਹਫ਼ਤੇ ਪਹਿਲਾਂ ਐਲਾਨ ਕੀਤਾ ਸੀ ਕਿ ਸਰਕਾਰ ਸੂਬੇ ਵਿੱਚ 7200 ਨੌਕਰੀਆਂ ਦੇਵੇਗੀ ਕਰੇਗੀ। ਇਸ ਕਾਰਨ ਦਲਿਤ ਅਤੇ ਓਬੀਸੀ ਤਾਂ ਅਲਰਟ ਹੋ ਗਏ ਕਿ ਕਿਤੇ ਉਨ੍ਹਾਂ ਦੇ ਕੋਟੇ ਦਾ ਹਿੱਸਾ ਮਰਾਠਿਆਂ ਨੂੰ ਨਾ ਦੇ ਦਿੱਤਾ ਜਾਵੇ। ਇਸ ਦੇ ਨਾਲ ਹੀ ਮਰਾਠੇ ਵੀ ਅਲਰਟ ਹੋ ਗਏ ਅਤੇ ਉਨ੍ਹਾਂ ਨੂੰ ਲੱਗਿਆ ਕਿ ਸਰਕਾਰੀ ਪੱਧਰ 'ਤੇ ਕੋਈ ਸਿਆਸੀ ਖੇਡ ਖੇਡਿਆ ਜਾ ਰਿਹਾ ਹੈ।ਉਨ੍ਹਾਂ ਦਾ ਇਹ ਸ਼ੱਕ ਉਦੋਂ ਯਕੀਨ ਵਿੱਚ ਬਦਲ ਗਿਆ ਜਦੋਂ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਰਾਖਵਾਂਕਰਨ ਦੇ ਸਕਦੇ ਹਾਂ ਪਰ ਨੌਕਰੀਆਂ ਕਿੱਥੇ ਹਨ?"ਫਿਰ ਫੜਨਫੀਸ ਨੂੰ ਸ਼ਾਇਦ ਅਹਿਸਾਸ ਹੋਇਆ ਕਿ ਉਹ ਓਬੀਸੀ ਨੂੰ ਸਰਕਾਰ ਦੇ ਵਿਰੋਧ ਵਿੱਚ ਨਹੀਂ ਦੇਖ ਸਕਦੇ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੋਟੇ ਨੂੰ ਛੇੜਿਆ ਨਹੀਂ ਜਾਵੇਗਾ। ਇਹ ਵੀ ਪੜ੍ਹੋ: ਕੀਟਨਾਸ਼ਕ ਕੰਪਨੀ ਇੱਕ ਮਾਲੀ ਨੂੰ ਕਿਉਂ ਦੇਵੇਗੀ 200 ਕਰੋੜ?ਜਦੋਂ ਪੰਜਾਬ ਦੀਆਂ ਦਲਿਤ ਔਰਤਾਂ ਨੇ ਕਿਹਾ, ਸਾਡਾ ਹੱਕ ਇੱਥੇ ਰੱਖ'ਰੈਫਰੈਂਡਮ-2020' ਬਾਰੇ ਪੰਜਾਬ ਦੇ ਸਿਆਸਤਦਾਨ ਕਿੱਥੇ ਖੜ੍ਹੇਜਵਾਨ ਚਿਹਰੇ ਦਾ ਦਾਅਵਾ ਕਰਨ ਵਾਲੀਆਂ ਕਰੀਮਾਂ ਦਾ ਸੱਚਫਿਰ ਮਰਾਠਿਆਂ ਨੂੰ ਰਾਖਵਾਂਕਰਨ ਕਿੱਥੋਂ ਦਿੱਤਾ ਜਾਵੇਗਾ? ਸੰਵਿਧਾਨ ਮੁਤਾਬਕ ਕੋਈ ਵੀ ਸੂਬਾ ਸਰਕਾਰ 52 ਫੀਸਦੀ ਤੋਂ ਵੱਧ ਰਾਖਵਾਂਕਰਨ ਨਹੀਂ ਦੇ ਸਕਦੀ।ਭਾਰਤ ਦੇ ਸਾਰੇ ਸੂਬਿਆਂ ਨੇ ਸਿਖਰਲਾ ਅੰਕੜਾ ਛੂਹ ਲਿਆ ਹੈ ਅਤੇ ਮਰਾਠਿਆਂ ਨੂੰ ਨਾਰਾਜ਼ਗੀ ਹੈ ਕਿ ਪਿਛਲੀ ਕਾਂਗਰਸ-ਐੱਨਸੀਪੀ ਸਰਕਾਰ ਨੇ ਸਾਲ 2014 ਵਿੱਚ ਸੰਵਿਧਾਨਿਕ ਤੌਰ 'ਤੇ ਗੈਰ-ਵਾਜਿਬ 16 ਫੀਸਦੀ ਰਾਖਵੇਂਕਰਨ ਨਾਲ ਧੋਖਾ ਕੀਤਾ ਹੈ। Image copyright PRASHANT NANAVARE/BBC ਫੋਟੋ ਕੈਪਸ਼ਨ ਮਰਾਠਿਆਂ ਦਾ ਦਾਅਵਾ ਹੈ ਕਿ ਤਮਿਲ ਨਾਡੂ ਵਿੱਚ ਕੋਟਾ ਤੈਅ ਹੱਦ ਤੋਂ ਵੱਧ ਤਕਰੀਬਨ 69 ਫੀਸਦੀ ਦਿੱਤਾ ਜਾ ਰਿਹਾ ਹੈ 2015 ਵਿੱਚ ਬਾਂਬੇ ਹਾਈ ਕੋਰਟ ਨੇ ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ। ਇਸ ਕਾਰਨ ਮਰਾਠੇ ਅੜ ਗਏ ਹਨ ਕਿ ਸੰਵਿਧਾਨਿਕ ਸੋਧ ਕਰਕੇ ਉਨ੍ਹਾਂ ਦੀ ਸ਼ਮੂਲੀਅਤ ਕੀਤੀ ਜਾਵੇ। ਮਰਾਠਿਆਂ ਦਾ ਦਾਅਵਾ ਹੈ ਕਿ ਤਮਿਲ ਨਾਡੂ ਵਿੱਚ ਕੋਟਾ ਤੈਅ ਹੱਦ ਤੋਂ ਵੱਧ ਤਕਰੀਬਨ 69 ਫੀਸਦੀ ਦਿੱਤਾ ਜਾ ਰਿਹਾ ਹੈ। ਪਰ ਤਮਿਲ ਨਾਡੂ ਇੱਕ ਅਪਵਾਦ ਹੈ ਕਿਉਂਕਿ ਤਾਮਿਲ ਨਾਡੂ ਦੀ ਸਿਆਸਤ ਵੱਖਰੀ ਹੈ ਜੋ ਕਿ ਹਮੇਸ਼ਾਂ ਹੀ ਉੱਚ-ਜਾਤੀ ਖਿਲਾਫ਼ ਰਹੀ ਹੈ।ਦ੍ਰਾਵਿੜ ਸਿਆਸਤ ਪਛੜੇ ਭਾਈਚਾਰਿਆਂ 'ਤੇ ਕੇਂਦਰਤ ਹੈ। ਉੱਚ-ਜਾਤੀਆਂ ਦੀ ਤਮਿਲ ਨਾਡੂ ਦੀ ਸਿਆਸਤ ਵਿੱਚ ਕੋਈ ਥਾਂ ਨਹੀਂ ਹੈ।ਹਾਲਾਂਕਿ ਮਹਾਰਾਸ਼ਟਰ ਅਤੇ ਹੋਰਨਾਂ ਸੂਬਿਆਂ ਵਿੱਚ ਅਜਿਹਾ ਨਹੀਂ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਵਿੱਚ ਦਲਿਤ ਭਾਈਚਾਰਾ ਵੀ ਕੋਟੇ ਨਾਲ ਛੇੜਛਾੜ ਪਸੰਦ ਨਹੀਂ ਕਰੇਗਾ। ਦੋਵੇਂ ਹੀ ਅਹਿਮ ਸਿਆਸੀ ਪਾਰਟੀਆਂ ਕਿਸੇ ਵੀ ਵਰਗ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀਆਂ।'ਪੂਰਾ ਕਰਨਾ ਵੀ ਮੁਸ਼ਕਿਲ ਅਤੇ ਤੋੜਨਾ ਵੀ ਮੁਸ਼ਕਿਲ'ਇਹ ਕਾਫ਼ੀ ਜਟਿਲ ਪ੍ਰਕਿਰਿਆ ਹੈ ਜਿਸ ਨੂੰ ਸਰਕਾਰ ਹੱਥ ਨਹੀਂ ਪਾਉਣਾ ਚਾਹੁੰਦੀ। ਇਸ ਵੇਲੇ ਭਾਜਪਾ ਉਨ੍ਹਾਂ ਸਾਰੇ ਸੂਬਿਆਂ ਵਿੱਚ ਕਾਬਜ ਹੈ ਜਿੱਥੇ ਖੇਤੀ ਆਧਾਰਿਤ ਭਾਈਚਾਰੇ ਵੱਲੋਂ ਰਾਖਵੇਂਕਰਨ ਦੀ ਮੰਗ ਕੀਤੀ ਜਾ ਰਹੀ ਹੈ।ਇੱਕ ਸੂਬੇ ਵਿੱਚ ਰਾਖਵਾਂਕਰਨ ਕਰਨ 'ਤੇ ਸਰਕਾਰ 'ਤੇ ਹੋਰਨਾਂ ਸੂਬਿਆਂ ਵਿੱਚ ਵੀ ਇਸ ਨੂੰ ਮਨਜ਼ੂਰੀ ਦੇਣ ਦਾ ਦਬਾਅ ਵੱਧ ਜਾਵੇਗਾ। ਇਸ ਤਰ੍ਹਾਂ ਰਾਖਵਾਂਕਰਨ ਅੰਦੋਲਨ ਹੋਰਨਾਂ ਸੂਬਿਆਂ ਤੱਕ ਫੈਲ ਜਾਵੇਗਾ। ਇਸ ਵੇਲੇ ਦੋ ਹੀ ਰਾਹ ਹਨ- ਜਾਂ ਤਾਂ ਅੰਦੋਲਨ ਕਰ ਰਹੇ ਭਾਈਚਾਰਿਆਂ ਨੂੰ ਸ਼ਾਂਤ ਕਰ ਦਿੱਤਾ ਜਾਵੇ ਜਾਂ ਫਿਰ ਥੋੜ੍ਹਾ ਹੋਰ ਸਮਾਂ ਲੈ ਲਿਆ ਜਾਵੇ। ਮਰਾਠਾ ਭਾਈਚਾਰਾ ਸ਼ਾਂਤ ਹੋਣ ਦੇ ਮੂਡ ਵਿੱਚ ਨਹੀਂ ਹੈ ਅਤੇ ਸਰਾਕਰ ਕੋਲ ਸਮਾਂ ਘੱਟਦਾ ਜਾ ਰਿਹਾ ਹੈ। ਇੱਥੇ ਸਿਰਫ਼ ਮਰਾਠੇ ਹੀ ਨਹੀਂ ਹਨ ਸਗੋਂ ਧਾਂਗੜ (ਚਰਵਾਹੇ) ਅਤੇ ਹੋਰ ਵੀ ਕਬੀਲੇ ਹਨ ਜੋ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸਮਰਥਨ ਵਿੱਚ ਹਨ, ਜਿਸ ਨੇ 2014 ਚੋਣਾਂ ਦੌਰਾਨ ਰਾਖਵੇਂਕਰਨ ਦਾ ਵਾਅਦਾ ਕੀਤਾ ਸੀ।ਇਹ ਵੀ ਪੜ੍ਹੋ:ਦਲਿਤਾਂ ਦਾ ਰਾਖਵਾਂਕਰਨ ਕਾਰਨ ਨਫਾ ਜਾਂ ਨੁਕਸਾਨਕੀ ਹੈ 22 ਸਾਲਾਂ ਤੋਂ ਫਸਿਆ ਮਹਿਲਾ ਰਾਖਵਾਂਕਰਨ ਬਿਲ?ਜਾਤ ਆਧਾਰਿਤ ਰਾਖਵੇਂਕਰਨ ਦੇ ਹੱਕ ਤੇ ਵਿਰੋਧ 'ਚ ਦਲੀਲਾਂਪਾਕ ਜਗੀਰਦਾਰਾਂ ਨੂੰ ਚੁਣੌਤੀ ਦੇਣ ਤੁਰੀ ਦਲਿਤ ਔਰਤ ਬਦਕਿਸਮਤੀ ਨਾਲ ਇਹ ਇੱਕ ਵਾਅਦਾ ਹੈ ਜੋ ਸਰਕਾਰ ਨਾ ਪੂਰਾ ਕਰ ਸਕਦੀ ਹੈ ਅਤੇ ਨਾ ਹੀ ਤੋੜ ਸਕਦੀ ਹੈ। ਪਿਛਲੀ ਯੂਪੀਏ ਸਰਕਾਰ ਵੇਲੇ ਤੇਲੰਗਾਨਾ ਮੁੱਦੇ ਵਾਂਗ ਹੀ ਰਾਖਵਾਂਕਰਨ ਅੰਦੋਲਨ ਭਾਰੂ ਪੈ ਰਿਹਾ ਹੈ। (ਸੁਜਾਤਾ ਆਨੰਦਨ ਸੀਨੀਅਰ ਪੱਤਰਕਾਰ ਅਤੇ ਸਿਆਸੀ ਟਿੱਪਣੀਕਾਰ ਹਨ। ਉਹ 'ਹਿੰਦੂ ਹ੍ਰਿਦਏ ਸਮਰਾਟ: ਹਾਓ ਸ਼ਿਵ ਸੈਨਾ ਚੇਂਜਡ ਮੁੰਬਈ ਫਾਰਐਵਰ' ਅਤੇ 'ਮਹਾਰਾਸ਼ਟਰ ਮੈਕਸੀਮਮਜ਼: ਦਿ ਸਟੇਟ, ਇਟਜ਼ ਪੀਪਲ ਐਂਡ ਪਾਲੀਟਿਕਜ਼' ਦੀ ਲੇਖਿਕਾ ਹੈ। ਇਸ ਲੇਖ ਵਿੱਚ ਲਿਖੇ ਵਿਚਾਰ ਲੇਖਿਕਾ ਦੇ ਹਨ, ਬੀਬੀਸੀ ਦੇ ਨਹੀਂ।)(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪੰਜਾਬ ਸਰਕਾਰ ਮੁਫ਼ਤ ਸਮਾਰਟਫੋਨ ਤਾਂ ਦੇਵੇਗੀ ਪਰ ਸ਼ਰਤਾਂ ਲਾਗੂ — 5 ਅਹਿਮ ਖ਼ਬਰਾਂ 3 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46743512 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇੱਕ ਵੱਡਾ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ 'ਚ ਹੈ ਪੰਜਾਬ ਦੀ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਮੁਫ਼ਤ ਸਮਾਰਟਫੋਨ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਵੱਲ ਕਦਮ ਚੁੱਕਦਿਆਂ ਫੈਸਲਾ ਕੀਤਾ ਹੈ ਕਿ ਪਹਿਲੇ ਪੜਾਅ ਵਿੱਚ ਸਰਕਾਰੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਇਹ ਫੋਨ ਮਿਲਣਗੇ। ਇਸ ਉੱਪਰ ਇੱਕ ਅਹਿਮ ਸ਼ਰਤ ਲਾਗੂ ਹੋਵੇਗੀ — ਵਿਦਿਆਰਥੀਆਂ ਨੂੰ ਇਹ ਲਿਖਤ 'ਚ ਦੇਣਾ ਪਵੇਗਾ ਕਿ ਉਨ੍ਹਾਂ ਕੋਲ ਪਹਿਲਾਂ ਕੋਈ ਸਮਾਰਟਫੋਨ ਨਹੀਂ ਹੈ। Image copyright Getty Images ਹਿੰਦੁਸਤਾਨ ਟਾਈਮਜ਼ ਸਮੇਤ ਕਈ ਅਖਬਾਰਾਂ ਦੀਆਂ ਰਿਪੋਰਟਾਂ ਮੁਤਾਬਕ ਇਹ ਫੈਸਲਾ ਬੁੱਧਵਾਰ ਦੀ ਕੈਬਨਿਟ ਮੀਟਿੰਗ 'ਚ ਲਿਆ ਗਿਆ। ਸਮਾਰਟਫ਼ੋਨ ਦੇ ਨਾਲ ਹੀ 12 ਜੀਬੀ ਇੰਟਰਨੈੱਟ ਡਾਟਾ ਅਤੇ 600 ਲੋਕਲ ਮਿਨਟ ਕਾਲਿੰਗ ਲਈ ਮਿਲਣਗੇ ਜਿਨ੍ਹਾਂ ਦੀ ਮਿਆਦ ਇੱਕ ਸਾਲ ਹੋਵੇਗੀ।ਇਸ ਦੇ ਨਾਲ ਹੀ ਕੈਬਨਿਟ ਨੇ ਗੈਰ-ਕਾਨੂੰਨੀ ਉਸਾਰੀ ਨੂੰ ਕਾਨੂੰਨੀ ਦਰਜਾ ਦੇਣ ਦੀ ਇੱਕ 'ਵਨ-ਟਾਈਮ ਸੈਟਲਮੈਂਟ' ਨੀਤੀ ਨੂੰ ਵੀ ਮਨਜ਼ੂਰੀ ਦਿੱਤੀ। ਇਹ ਵੀ ਜ਼ਰੂਰ ਪੜ੍ਹੋ2018 ਦੀਆਂ ਕੌੜੀਆਂ ਯਾਦਾਂ ਨੂੰ ਇੰਝ ਭੁਲਾਓ 5 ਤਰੀਕਿਆਂ ਨਾਲ 2019 'ਚ ਆਪਣੇ ਸੰਕਲਪ ਕਰੋ ਪੂਰੇ 'ਮੈਨੂੰ ਪਤਾ ਨਾ ਮੋਦੀ ਨੇ ਇਸਲਾਮਾਬਾਦ ਜਾਣਾ, ਨਾ ਇਮਰਾਨ ਨੇ ਦਿੱਲੀ ਆਉਣਾ'ਪੰਜਾਬੀ ਟ੍ਰਿਬਿਊਨ ਮੁਤਾਬਕ ਕੈਬਨਿਟ ਨੇ ਸੂਬੇ ਦੇ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਦੀ ਨੀਤੀ 2019 ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਇਕ ਥਾਂ 'ਤੇ 7 ਸਾਲ ਤੋਂ ਵੱਧ ਰਹਿਣ ਦੀ ਸ਼ਰਤ ਹਟਾ ਦਿੱਤੀ ਹੈ। ਆਮ ਆਦਮੀ ਪਾਰਟੀ 4 ਸੂਬਿਆਂ, ਚੰਡੀਗੜ੍ਹ 'ਚ ਲੋਕ ਸਭਾ ਚੋਣਾਂ ਲਈ ਤਿਆਰ ਆਮ ਆਦਮੀ ਪਾਰਟੀ ਦੇ ਦਿੱਲੀ ਇਕਾਈ ਦੇ ਪ੍ਰਧਾਨ ਗੋਪਾਲ ਰਾਏ ਨੇ ਕਿਹਾ ਹੈ ਕਿ ਪਾਰਟੀ ਦਿੱਲੀ, ਪੰਜਾਬ, ਗੋਆ ਅਤੇ ਹਰਿਆਣਾ ਸੂਬਿਆਂ ਤੋਂ ਇਲਾਵਾ ਚੰਡੀਗੜ੍ਹ ਦੀ ਇੱਕ ਸੀਟ ਸਮੇਤ ਕੁੱਲ 33 ਸੀਟਾਂ ਉੱਪਰ ਲੋਕ ਸਭ ਚੋਣ ਉਮੀਦਵਾਰ 15 ਫਰਵਰੀ ਤਕ ਐਲਾਨ ਦੇਵੇਗੀ। ਹਿੰਦੁਸਤਾਨ ਟਾਈਮਜ਼ ਮੁਤਾਬਕ ਪਾਰਟੀ ਨੇ ਅਜੇ ਕਿਸੇ ਹੋਰ ਸੂਬੇ ਦਾ ਨਾਂ ਨਹੀਂ ਲਿਆ ਹੈ। Image copyright Getty Images ਫੋਟੋ ਕੈਪਸ਼ਨ ਕੇਜਰੀਵਾਲ 20 ਜਨਵਰੀ ਨੂੰ ਭਗਵੰਤ ਮਾਨ ਦੇ ਹਲਕੇ 'ਚ ਕਰਨਗੇ ਰੈਲੀ ਪੰਜਾਬੀ ਟ੍ਰਿਬਿਊਨ ਮੁਤਾਬਕ ਪਾਰਟੀ ਦੇ ਮੁੱਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 20 ਜਨਵਰੀ ਨੂੰ ਪੰਜਾਬ 'ਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦੇਣਗੇ। ਉਸ ਦਿਨ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਹਲਕੇ ਸੰਗਰੂਰ ਦੇ ਸ਼ਹਿਰ ਬਰਨਾਲਾ ਵਿੱਚ ਰੈਲੀ ਕਰਨਗੇ। ਇਸੇ ਤਰ੍ਹਾਂ ਕੇਜਰੀਵਾਲ ਲੋਕ ਸਭਾ ਹਲਕਾ ਅੰਮ੍ਰਿਤਸਰ 'ਚ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਦੇ ਹੱਕ ਵਿਚ 2 ਫਰਵਰੀ ਨੂੰ ਰੈਲੀ ਕਰਨਗੇ। ਜਨਵਰੀ ਦੇ ਅਖੀਰਲੇ ਹਫਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਸ਼ਹਿਰ ਗੜਸ਼ੰਕਰ ਵਿਖੇ ਵੀ ਰੈਲੀ ਦੀ ਯੋਜਨਾ ਹੈ।ਡੇਰਾ ਮੁਖੀ ਉੱਤੇ ਕਤਲ ਕੇਸ 'ਚ ਫੈਸਲੇ ਦੀ ਤਰੀਕ: 11 ਜਨਵਰੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਉੱਪਰ ਚੱਲ ਰਹੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਕੇਸ ਵਿੱਚ ਫੈਸਲਾ 11 ਜਨਵਰੀ ਨੂੰ ਆਵੇਗਾ। Image copyright Getty Images ਦਿ ਟ੍ਰਿਬਿਊਨ ਮੁਤਾਬਕ ਪੰਚਕੁਲਾ ਵਿਖੇ ਸੀਬੀਆਈ ਸਪੈਸ਼ਲ ਕੋਰਟ ਵਿੱਚ ਚੱਲ ਰਹੇ ਮਾਮਲੇ 'ਚ ਦਲੀਲਾਂ ਬੁੱਧਵਾਰ ਨੂੰ ਮੁੱਕੀਆਂ। ਇਸੇ ਨਾਲ ਪੁਲਿਸ ਅੰਦਰ ਵੀ ਹਲਚਲ ਪੈਦਾ ਹੋ ਗਈ ਕਿਉਂਕਿ ਰਾਮ ਰਹੀਮ, ਜੋ ਇਸ ਵੇਲੇ ਬਲਾਤਕਾਰ ਦੇ ਮਾਮਲੇ 'ਚ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਬੰਦ ਹੈ, ਨੂੰ ਪੰਚਕੁਲਾ ਲਿਆਉਣਾ ਜ਼ੋਖਿਮ ਭਰਾ ਹੋ ਸਕਦਾ ਹੈ। ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਰੇਪ ਕੇਸ ਵਿੱਚ 25 ਅਗਸਤ 2017 ਨੂੰ ਰਾਮ ਰਹੀਮ ਨੂੰ 20 ਸਾਲਾਂ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪ੍ਰਦਰਸ਼ਨ ਭੜਕ ਉੱਠੇ ਸੀ। ਕੁਝ ਹੀ ਘੰਟਿਆਂ 'ਚ ਪੰਚਕੁਲਾ ਵਿੱਚ ਡੇਰੇ ਦੇ 36 ਸ਼ਰਧਾਲੂਆਂ ਦੀ ਮੌਤ ਸੁਰੱਖਿਆ ਬਲਾਂ ਵੱਲੋਂ ਫਾਇਰਿੰਗ 'ਚ ਹੋ ਗਈ ਸੀ। ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਇਸੇ ਮਹੀਨੇਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰ ਚੁਣਨ ਲਈ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਗੁਰਦੁਆਰਾ ਚੋਣ ਆਯੋਗ ਨੂੰ ਜਨਵਰੀ 19 ਨੂੰ ਚੋਣ ਕਰਵਾਉਣ ਦੀ ਸਿਫਾਰਿਸ਼ ਕੀਤੀ ਹੈ। Image copyright Getty Images ਹਿੰਦੁਸਤਾਨ ਟਾਈਮਜ਼ ਨੇ ਦੱਸਿਆ ਕਿ ਪ੍ਰਧਾਨ ਮਨਜੀਤ ਸਿੰਘ ਜੀਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਅਹੁਦੇਦਾਰਾਂ ਨੇ 6 ਦਸੰਬਰ ਨੂੰ ਅਸਤੀਫੇ ਦੇ ਦਿੱਤੇ ਸਨ ਕਿਉਂਕਿ ਜੀਕੇ ਖ਼ਿਲਾਫ਼ ਕਮੇਟੀ ਦੇ ਪੈਸੇ 'ਚ ਘੁਟਾਲੇ ਦੇ ਇਲਜ਼ਾਮ ਵਾਲੀ ਇੱਕ ਪਟੀਸ਼ਨ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ। ਪਾਕਿਸਤਾਨ ਲਈ ਚੀਨ ਬਣਾ ਰਿਹਾ ਹੈ ਨਵਾਂ ਜੰਗੀ ਬੇੜਾਹਿੰਦ ਮਹਾਂਸਾਗਰ ਵਿੱਚ 'ਤਾਕਤ ਦਾ ਸਮਤੋਲ' ਬਣਾਈ ਰੱਖਣ ਤੇ ਹਥਿਆਰਾਂ ਬਾਰੇ ਅਹਿਮ ਕਰਾਰ ਦੇ ਚਲਦਿਆਂ ਚੀਨ ਵੱਲੋਂ ਪਾਕਿਸਤਾਨ ਦੀ ਜਲ ਸੈਨਾ ਲਈ 'ਅਤਿ-ਆਧੁਨਿਕ' ਜੰਗੀ ਬੇੜਾ ਤਿਆਰ ਕੀਤਾ ਜਾ ਰਿਹਾ ਹੈ।ਇਹ ਵੀ ਜ਼ਰੂਰ ਪੜ੍ਹੋਉਹ ਔਰਤਾਂ ਜਿਨ੍ਹਾਂ ਦੇ ਨਾਂ 2018 'ਚ ਲੋਕਾਂ ਦੀ ਜ਼ੁਬਾਨ 'ਤੇ ਰਹੇ ਇਨ੍ਹਾਂ ਦੇਸਾਂ 'ਚ ਮਦਦ ਲਈ ਜ਼ਿਆਦਾ ਹੱਥ ਅੱਗੇ ਆਉਂਦੇ ਹਨ'ਜ਼ੀਰੋ' ਫਿਲਮ ਦੇ ਬੌਣੇ ਹੀਰੋ ਵਰਗੀਆਂ ਅਸਲ ਕਹਾਣੀਆਂ ਖ਼ਬਰ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਪੰਜਾਬੀ ਟ੍ਰਿਬਿਊਨ 'ਚ ਛਪੀ ਰਿਪੋਰਟ ਅੱਗੇ ਦੱਸਦੀ ਹੈ ਕਿ ਚੀਨ ਵੱਲੋਂ ਪਾਕਿਸਤਾਨ ਨੂੰ ਅਜਿਹੇ ਚਾਰ ਜੰਗੀ ਬੇੜੇ ਦਿੱਤੇ ਜਾਣੇ ਹਨ। Image copyright Getty Images ਇਸ ਮੁਤਾਬਕ ਇੱਕ ਚੀਨੀ ਅਖ਼ਬਾਰ ਨੇ ਸਰਕਾਰੀ ਮਾਲਕੀ ਵਾਲੇ ਚਾਈਨਾ ਸਟੇਟ ਸ਼ਿਪ-ਬਿਲਡਿੰਗ ਕਾਰਪੋਰੇਸ਼ਨ ਦੇ ਹਵਾਲੇ ਨਾਲ ਕਿਹਾ ਕਿ ਜੰਗੀ ਬੇੜੇ ਆਧੁਨਿਕ ਹਥਿਆਰ ਪ੍ਰਣਾਲੀ ਨਾਲ ਲੈਸ ਹੋਣਗੇ।ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮਿਲੋ ਘਰ ਵੇਚ ਕਾਰੋਬਾਰ ਸ਼ੁਰੂ ਕਰ ਬਣੀ ਅਰਬਪਤੀ ਨੂੰ 25 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43885266 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Mecca ਫੋਟੋ ਕੈਪਸ਼ਨ ਜੋ ਹੋਰਗਨ ਜੋ ਹੋਰਗਨ ਮੇਕਾ ਨਾਂ ਦੇ ਸਟੋਰ ਦੀ ਮਾਲਕ ਹੈ ਜਿਸ 'ਚ ਵੱਡੀਆਂ ਕੰਪਨੀਆਂ ਦਾ ਮੇਕਅੱਪ ਦਾ ਸਮਾਨ ਵੇਚਿਆ ਜਾਂਦਾ ਹੈਮੇਕਅੱਪ ਖਰੀਦਣ ਵਾਲੀਆਂ ਸਾਰੀਆਂ ਔਰਤਾਂ ਜਾਣਦੀਆਂ ਹਨ ਕਿ ਇਹ ਕਿਨਾਂ ਮੁਸ਼ਕਿਲ ਕੰਮ ਹੈ।ਦੁਕਾਨਾਂ 'ਤੇ ਵੱਖ-ਵੱਖ ਬ੍ਰਾਂਡ ਦੇ ਕਾਊਂਟਰ ਲੱਗੇ ਹੁੰਦੇ ਹਨ ਜਿਨਾਂ 'ਤੇ ਮੌਜੂਦ ਕੁੜੀਆਂ ਆਪਣੇ-ਆਪਣੇ ਪ੍ਰੋਡਕਟ ਨੂੰ ਵੇਚਣ ਵਿੱਚ ਲੱਗੀਆਂ ਰਹਿੰਦੀਆਂ ਹਨ, ਫਿਰ ਭਾਵੇਂ ਉਹ ਗਾਹਕ ਦੀ ਚਮੜੀ ਲਈ ਸਹੀ ਹੋਵੇ ਜਾਂ ਨਾਹ।ਕਪਿਲ ਸ਼ਰਮਾ ਦਾ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰਭਾਰਤ ਦੇ ਪੰਜਾਬੀਆਂ ਨੇ ਕਿਉਂ ਕੀਤਾ ਲਾਹੌਰੀਆਂ ਨੂੰ ਸਲਾਮ?ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀਜੋ ਹੋਰਗਨ ਇਸ ਜ਼ੋਰ-ਜ਼ਬਰਦਸਤੀ ਤੋਂ ਇਨਾਂ ਪਰੇਸ਼ਾਨ ਹੋ ਗਈ ਕਿ ਉਨ੍ਹਾਂ ਇਸ ਵਤੀਰੇ ਨੂੰ ਬਦਲਣ ਦਾ ਫ਼ੈਸਲਾ ਲਿਆ।ਫਰਾਂਸ ਦੀ ਇੱਕ ਵੱਡੀ ਕੌਸਮੈਟਿਕ ਕੰਪਨੀ ਲੋਰਿਅਲ 'ਚ ਬਤੌਰ ਪ੍ਰੋਜੈਕਟ ਮੈਨੇਜਰ ਕੰਮ ਕਰਨ ਵਾਲੀ ਜੋ ਨੇ ਆਪਣੀ ਨੌਕਰੀ ਛੱਡੀ, ਘਰ ਵੇਚਿਆ ਅਤੇ ਆਪਣਾ ਖ਼ੁਦ ਦਾ ਸਟੋਰ ਖੋਲ ਲਿਆ।ਮੇਕਾ ਨਾਂ ਦੇ ਇਸ ਕੌਸਮੈਟਿਕ ਬੁਟੀਕ 'ਚ ਨਾਰਸ ਅਤੇ ਅਰਬਨ ਡੀਕੇ ਵਰਗੀਆਂ ਚੰਗੀਆਂ ਕੰਪਨੀਆਂ ਦਾ ਮੇਕਅੱਪ ਵੇਚਿਆ ਜਾਂਦਾ ਸੀ।ਨਾਲ ਹੀ ਸਮਾਨ ਦੀਆਂ ਖ਼ੂਬੀਆਂ ਬਾਰੇ ਸਾਫ਼ ਤੌਰ 'ਤੇ ਜਾਣਕਾਰੀ ਦਿੱਤੀ ਜਾਂਦੀ ਸੀ, ਜਿਸ ਨਾਲ ਗਾਹਕ ਸੋਚ ਸਮਝ ਕੇ ਫ਼ੈਸਲਾ ਕਰ ਸਕੇ।1997 'ਚ ਇਹ ਬਿਲਕੁਲ ਨਵਾਂ ਕੌਂਸੈਪਟ ਸੀ। ਇਸ ਲਈ ਇਸ ਦੀ ਸ਼ੌਹਰਤ ਇੰਨੀ ਤੇਜ਼ੀ ਨਾਲ ਵਧੀ ਕਿ ਸਿਰਫ਼ ਦੋ ਦਹਾਕਿਆਂ 'ਚ ਆਸਟਰੇਲੀਆ ਅਤੇ ਨਿਊਜ਼ੀਲੈਂਡ 'ਚ ਮੇਕਾ ਦੇ 87 ਸਟੋਰ ਹਨ।ਇਨ੍ਹਾਂ ਸਟੋਰਜ਼ ਦੀ ਸਲਾਨਾ ਕਮਾਈ 287 ਮਿਲਿਅਨ ਆਸਟਰੇਲੀਆਈ ਡਾਲਰ ਯਾਨਿ ਕਈ ਹਜ਼ਾਰ ਕਰੋੜ ਰੁਪਏ ਹੈ।ਸਹੀ ਸਮੇਂ 'ਤੇ ਸਹੀ ਮੌਕੇ ਦੀ ਪਛਾਣ ਕਰਨ ਵਾਲੀ ਜੋ ਹੋਰਗਨ ਅੱਜ ਆਸਟਰੇਲੀਆ ਦੀ ਬਿਊਟੀ ਇੰਡਸਟਰੀ ਦੇ ਸਭ ਤੋਂ ਵੱਡੇ ਨਾਵਾਂ 'ਚੋਂ ਇੱਕ ਹੈ। Image copyright Mecca ਮਾਂ ਨੂੰ ਤਿਆਰ ਹੁੰਦੇ ਦੇਖਦੀ ਸੀ ਜੋਆਪਣਾ ਬਚਪਨ ਲੰਡਨ 'ਚ ਬਿਤਾਉਣ ਵਾਲੀ ਜੋ ਆਪਣੀ ਮਾਂ ਨੂੰ ਤਿਆਰ ਹੁੰਦੇ ਦੇਖਦੀ ਸੀ, ਮੇਕਅੱਪ ਨਾਲ ਉਨ੍ਹਾਂ ਨੂੰ ਉਦੋਂ ਤੋਂ ਹੀ ਪਿਆਰ ਹੋ ਗਿਆ ਸੀ।ਜੋ ਨੇ ਦੱਸਿਆ, ''ਅਸੀਂ ਆਪਣੇ ਪੁਰਾਣੇ ਤਰੀਕੇ ਦੇ ਡ੍ਰੈਸਿੰਗ ਟੇਬਲ 'ਤੇ ਬਹਿ ਕੇ ਗੱਲਬਾਤ ਕਰਦੇ ਸੀ, ਉਹ ਸਾਡੇ ਲਈ ਬੜਾ ਖ਼ਾਸ ਸਮਾਂ ਹੁੰਦਾ ਸੀ।''ਜਦੋਂ ਹੋਰਗਨ 15 ਸਾਲ ਦੀ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਲੰਡਨ ਛੱਡ ਕੇ ਆਸਟਰੇਲੀਆ ਦੇ ਪਰਥ 'ਚ ਵਸ ਗਿਆ।ਆਪਣੀ ਉਮਰ ਦੀ ਸਾਰੀਆਂ ਕੁੜੀਆਂ ਦੀ ਤਰ੍ਹਾਂ ਜੋ ਨੂੰ ਵੀ ਮੇਕਅੱਪ ਕਰਨਾ ਪਸੰਦ ਸੀ ਪਰ ਉਨ੍ਹਾਂ ਕਦੇ ਨਹੀਂ ਸੀ ਸੋਚਿਆ ਕਿ ਇੱਕ ਦਿਨ ਮੇਕਅੱਪ ਹੀ ਉਨ੍ਹਾਂ ਦਾ ਕਰੀਅਰ ਬਣ ਜਾਵੇਗਾ।ਪਰਥ ਤੋਂ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੋ ਨੇ ਪੱਛਮੀ ਆਸਟਰੇਲੀਆ ਤੋਂ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕੀਤੀ ਅਤੇ ਫ਼ਿਰ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਤੋਂ ਕਮਯੂਨਿਕੇਸ਼ਨ 'ਚ ਮਾਸਟਰਸ ਕੀਤੀ।ਇਸ ਤੋਂ ਬਾਅਦ ਉਨ੍ਹਾਂ ਨੇ ਲੰਡਨ 'ਚ ਲੋਰਿਅਲ ਦੇ ਨਾਲ ਨੌਕਰੀ ਸ਼ੁਰੂ ਕੀਤੀ ਅਤੇ ਬਾਅਦ 'ਚ ਮੇਲਬਰਨ ਆਫ਼ਿਸ ਸ਼ਿਫ਼ਟ ਹੋ ਗਈ।ਪੋਤੇ ਦੀ ਚਾਹਤ 'ਚ ਦਾਦੀ ਨੇ ਦਾਗੇ ਪੋਤੀ ਦੇ ਗੁਪਤ ਅੰਗਤੁਸੀਂ ਜਾਣਦੇ ਹੋ ਇਹ ਚੀਜ਼ਾਂ ਜੋ ਔਰਤਾਂ ਨੇ ਖ਼ੋਜੀਆਂ?ਜੋ ਦੇ ਮੁਤਾਬਕ ਉਨ੍ਹਾਂ ਲੋਰਿਅਲ ਨੂੰ ਮੇਕਅੱਪ ਦੀ ਵਜ੍ਹਾ ਕਰਕੇ ਨਹੀਂ ਸਗੋ ਮਾਰਕਿਟਿੰਗ ਸਿੱਖਣ ਲਈ ਚੁਣਿਆ ਸੀ।ਉਹ ਦੱਸਦੇ ਹਨ, ''ਲੋਰਿਆਲ ਦੀ ਨੌਕਰੀ ਬਹੁਤ ਮੁਸ਼ਕਿਲ ਸੀ, ਉਸ 'ਚ ਸ਼ੁਰੂਆਤ 'ਚ ਹੀ ਨਤੀਜੇ ਦੇਣ ਦਾ ਦਬਾਅ ਸੀ ਅਤੇ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ਸੀ।''ਜਿਸ ਸਮੇਂ ਜੋ ਨੇ ਲੋਰਿਆਲ ਛੱਡ ਕੇ ਮੇਕਾ ਖੋਲਣ ਦਾ ਫ਼ੈਸਲਾ ਕੀਤਾ ਉਨ੍ਹਾਂ ਦੀ ਉਮਰ ਮਹਿਜ਼ 29 ਸਾਲ ਸੀ। ਜੋ ਅਨੁਸਾਰ ਉਨ੍ਹਾਂ ਦੀ ਉਮਰ ਉਨ੍ਹਾਂ ਲਈ ਫਾਇਦੇਮੰਦ ਰਹੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਨੌਜਵਾਨਾਂ ਨੂੰ ਕੀ ਚਾਹੀਦਾ ਹੈ। ''ਮੈਂ ਖ਼ੁਦ ਗਾਹਕ ਸੀ, ਜਦੋਂ ਤੁਸੀਂ ਆਪ ਗਾਹਕ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਕੰਮ ਹੋਰ ਸੌਖਾ ਹੋ ਜਾਂਦਾ ਹੈ।'' Image copyright Mecca ਹਾਲਾਂਕਿ ਸਫ਼ਰ ਹਮੇਸ਼ਾ ਸੌਖਾ ਨਹੀਂ ਰਿਹਾਮੇਕਾ ਸ਼ੁਰੂ ਕਰਨ ਦੇ ਕੁਝ ਸਾਲ ਬਾਅਦ ਹੀ ਆਸਟਰੇਲੀਆਈ ਡਾਲਰ ਦੀ ਕੀਮਤ ਡਿੱਗ ਗਈ ਜਿਸ ਵਜ੍ਹਾ ਨਾਲ ਵਿਦੇਸ਼ੀ ਕੰਪਨੀਆਂ ਦਾ ਸਮਾਨ ਖਰੀਦਣਾ ਹੋਰ ਵੀ ਮੁਸ਼ਕਿਲ ਹੋ ਗਿਆ।ਇਸ ਦਾ ਸਿੱਧਾ ਨੁਕਸਾਨ ਜੋ ਨੂੰ ਹੋਇਆ, ''ਉਹ ਬੜਾ ਮੁਸ਼ਕਿਲ ਦੌਰ ਸੀ ਕਿਉਂਕਿ ਤੁਸੀਂ ਖ਼ੁਦ ਦੁੱਗਣੀ ਕੀਮਤ ਦੇ ਕੇ ਸਮਾਨ ਖਰੀਦਦੇ ਹੋ ਪਰ ਆਪਣੇ ਗਾਹਕ ਨੂੰ ਨਹੀਂ ਕਹਿ ਸਕਦੇ ਕਿ ਮੁਆਫ਼ ਕਰਿਓ, ਸਾਨੂੰ ਇਸ ਸਮਾਨ ਦੀ ਕੀਮਤ ਵਧਾਉਣੀ ਪਵੇਗੀ।''ਇਸ ਨੂੰ ਇੱਕ ਸਿੱਖ ਦੱਸਦੇ ਹੋਏ ਜੋ ਕਹਿੰਦੀ ਹੈ, ''ਮੁੜ ਕੇ ਦੇਖਾਂ ਤਾਂ ਇਹ ਇੱਕ ਤੋਹਫ਼ੇ ਦੇ ਬਰਾਬਰ ਸੀ, ਇਸ ਨਾਲ ਮੇਰੇ ਦਿਮਾਗ ਨੂੰ ਕਮਾਲ ਦੀ ਧਾਰ ਮਿਲੀ, ਮੈਨੂੰ ਪਤਾ ਲੱਗਿਆ ਕਿ ਆਪਣੇ ਕਾਰੋਬਾਰ ਨੂੰ ਜਾਰੀ ਰੱਖਣ ਲਈ ਮੈਨੂੰ ਕਿਹੜੇ ਬਦਲਾਅ ਕਰਨੇ ਹੋਣਗੇ।''ਜੋ ਨੇ ਤਕਰੀਬਨ ਡੇਢ ਦਹਾਕੇ ਤੱਕ ਬਾਜ਼ਾਰ 'ਤੇ ਇੱਕ ਸਾਰ ਰਾਜ ਕੀਤਾ। ਪਰ 2014 'ਚ ਸੇਫ਼ੋਰਾ ਦੇ ਆਸਟਰੇਲੀਆ ਆਉਂਦੇ ਸਾਰ ਹੀ ਉਨ੍ਹਾਂ ਸਾਹਮਣੇ ਇੱਕ ਵੱਡੀ ਚੁਣੌਤੀ ਖੜੀ ਹੋ ਗਈ।ਸੇਫ਼ੋਰਾ ਫਰਾਂਸ ਦੇ ਬਹੁਤ ਵੱਡੇ ਵਪਾਰਿਕ ਸਮੂਹ LVMH (ਲੁਈ ਵਿਤਾਂ, ਮੋਵੇਤ ਏਨੇਸੀ) ਦਾ ਸਟੋਰ ਹੈ, ਜਿੱਥੇ ਕਈ ਵੱਡੀਆਂ ਕੰਪਨੀਆਂ ਦੇ ਮੇਕਅੱਪ ਅਤੇ ਬਿਊਟੀ ਪ੍ਰੋਡਕਟ ਮਿਲਦੇ ਹਨ।ਆਸਟਰੇਲੀਆ 'ਚ ਸੇਫ਼ੋਰਾ ਦੇ 13 ਸਟੋਰ ਹਨ। Image copyright Mecca ਪਰ ਜੋ ਨੂੰ ਇਸ ਤੋਂ ਡਰ ਨਹੀਂ ਲਗਦਾਉਨ੍ਹਾਂ ਦਾ ਕਹਿਣਾ ਹੈ ਕਿ ''ਸਾਡਾ ਮਕਸਦ ਮੁਕਾਬਲੇ 'ਚ ਵੱਧ ਸਮੇਂ ਤੱਕ ਬਣੇ ਰਹਿਣਾ ਅਤੇ ਉਨ੍ਹਾਂ ਨੂੰ ਮਾਤ ਦੇਣ ਦਾ ਹੈ।''2001 'ਚ ਹੀ ਇੰਟਰਨੈੱਟ 'ਤੇ ਆ ਚੁੱਕੀ ਉਨ੍ਹਾਂ ਦੀ ਕੰਪਨੀ ਮੇਕਾ ਨੂੰ ਜਲਦੀ ਸ਼ੁਰੂਆਤ ਕਰਨ ਦਾ ਫਾਇਦਾ ਵੀ ਮਿਲਿਆ ਹੈ।ਮੇਕਾ ਦੀ ਵੈੱਬਸਾਈਟ ਨੂੰ ਹਰ ਮਹੀਨੇ 90 ਲੱਖ ਵਾਰ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਵੀ ਪ੍ਰਚਾਰ ਕਰਦੇ ਹਨ।ਜੋ ਹੋਰਗਨ ਅਨੁਸਾਰ ਮੁਕਾਬਲੇ ਨੂੰ ਮਾਤ ਦੇਣ ਲਈ ਉਨ੍ਹਾਂ ਦੀ ਸਭ ਤੋਂ ਪਹਿਲੀ ਨੀਤੀ ਆਪਣੀ ਗਾਹਕ ਸੇਵਾ ਨੂੰ ਬਿਹਤਰ ਕਰਨਾ ਹੈ।ਇਸ ਲਈ ਕੰਪਨੀ ਆਪਣੀ ਟਰਨਓਵਰ ਦਾ ਤਿੰਨ ਫੀਸਦੀ ਆਪਣੇ 2500 ਤੋਂ ਵੱਧ ਕਰਮਚਾਰੀਆਂ ਦੀ ਟ੍ਰੇਨਿੰਗ 'ਤੇ ਖਰਚ ਕਰਦੀ ਹੈ। Image copyright Mecca ਫੋਟੋ ਕੈਪਸ਼ਨ ਜੋ ਹੋਰਗਨ ਦੇ ਪਤੀ ਪੀਟਰ ਵੇਟਨਹਾਲ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ ਪਤੀ ਨਾਲ ਮਿਲ ਕੇ ਜੋ ਸੰਭਾਲਦੀ ਹੈ ਕੰਪਨੀਜੋ ਦੇ ਪਤੀ ਪੀਟਰ ਵੇਟਨਹਾਲ ਵੀ ਉਨ੍ਹਾਂ ਦਾ ਕੰਮ 'ਚ ਸਾਥ ਦਿੰਦੇ ਹਨ। ਉਹ 2005 'ਚ ਕੰਪਨੀ ਦੇ ਕੋ-ਚੀਫ਼ ਐਗਜ਼ਿਕਿਊਟਿਵ ਬਣੇ।ਜੋ ਅਤੇ ਪੀਟਰ ਦੀ ਮੁਲਾਕਾਤ ਹਾਰਵਡ 'ਚ ਪੜ੍ਹਦੇ ਸਮੇਂ ਹੋਈ, ਉਨ੍ਹਾ ਦੇ ਦੋ ਬੱਚੇ ਹਨ।ਜੋ ਮੁਤਾਬਕ ਉਹ ਖ਼ੁਦ ਨੂੰ ਅਤੇ ਆਪਣੇ ਪਤੀ ਨੂੰ ਕੋ-ਸੀਈਓ ਦੇ ਤੌਰ 'ਤੇ ਦੇਖਦੇ ਹਨ ਕਿਉਂਕਿ ਉਹ ਦੋਵੇਂ ਕੰਪਨੀ 'ਚ ਆਪਣੇ-ਆਪਣੇ ਤਰੀਕੇ ਨਾਲ ਯੋਗਦਾਨ ਦਿੰਦੇ ਹਨ। ਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?ਤੁਹਾਨੂੰ ਪੋਰਨ ਬਾਰੇ ਇਹ ਗੱਲਾਂ ਜਾਣਨੀਆਂ ਜ਼ਰੂਰੀ ਹਨਉਹ ਸਿੱਧੇ-ਸਿੱਧੇ ਦੱਸਦੀ ਹੈ ਕਿ ''ਮੈਂ ਬਹੁਤ ਚੰਗੀ ਬੌਸ ਨਹੀਂ ਹਾਂ, ਮੈਨੂੰ ਪਤਾ ਹੈ ਕਿ ਅਜਿਹੇ ਕਈ ਕੰਮ ਹਨ ਜਿਹੜੀ ਮੈਂ ਚੰਗੇ ਤਰੀਕੇ ਨਾਲ ਨਹੀਂ ਕਰ ਪਾਉਂਦੀ।''ਤਾਂ ਫ਼ਿਰ ਉਹ ਇੱਥੋਂ ਤੱਕ ਪਹੁੰਚੀ ਕਿਵੇਂ?ਜੋ ਦਾ ਕਹਿਣਾ ਹੈ ਕਿ ''ਮੈਂ ਉਨ੍ਹਾਂ ਖ਼ੇਤਰਾਂ ਦੇ ਜਾਣਕਾਰਾਂ ਨੂੰ ਭਰਤੀ ਕਰਦੀ ਹਾਂ ਅਤੇ ਉਨ੍ਹਾਂ ਨੂੰ ਵੀ ਉਸ ਤਰ੍ਹਾਂ ਹੀ ਅੱਗੇ ਵਧਣ ਦਾ ਮੌਕਾ ਦਿੰਦੀ ਹਾਂ ਜਿਵੇਂ ਮੈਂ ਸਿੱਖਿਆ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਹੁਣ ਪਹਿਲਵਾਨ ਨਵਜੋਤ ਕੌਰ ਦੇ ਮੋਢਿਆਂ 'ਤੇ ਚਮਕਣਗੇ ਸਿਤਾਰੇ ਜਸਪਾਲ ਸਿੰਘ ਬੀਬੀਸੀ ਪੱਤਰਕਾਰ 9 ਮਾਰਚ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43319158 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਰੈਸਲਰ ਨਵਜੋਤ ਕੌਰ ਨੂੰ ਪੰਜਾਬ ਸਰਕਾਰ ਨੇ ਪੁਲਿਸ ਵਿੱਚ ਡੀਐੱਸਪੀ ਦਾ ਅਹੁਦਾ ਦੇਣ ਦਾ ਐਲਾਨ ਕੀਤਾ ਹੈ।ਨਵਜੋਤ ਕੌਰ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ।ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਰੈਸਲਰ ਹੈ ਨਵਜੋਤ ਕੌਰ। Image Copyright @capt_amarinder @capt_amarinder Image Copyright @capt_amarinder @capt_amarinder ਨਵਜੋਤ ਕੌਰ ਦੇ ਪਿਤਾ ਦਾ ਲੋਕਾਂ ਦੀਆਂ ਵਧਾਈਆਂ ਸਵੀਕਾਰ ਕਰਦੇ-ਕਰਦੇ ਗਲਾ ਖ਼ਰਾਬ ਹੋ ਗਿਆ ਸੀ। ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਵੀ ਖ਼ਰਾਬ ਗਲੇ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਸੀ। ਪਰ ਕੌਮਾਂਤਰੀ ਅਖਾੜੇ ਵਿੱਚ ਉਨ੍ਹਾਂ ਦੀ ਧੀ ਦੀ ਜਿੱਤ ਦਾ ਡੰਕਾ ਪੂਰੀ ਦੁਨੀਆਂ ਵਿੱਚ ਵੱਜ ਗਿਆ। ਦਿੱਲੀ ਵਿੱਚ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਕੀਤੀ ਨਵਜੋਤ ਕੌਰ ਨੇ। ਨਵਜੋਤ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਾਗੜੀਆਂ ਪਿੰਡ ਦੀ ਰਹਿਣ ਵਾਲੀ ਹੈ।ਰੈਸਲਰ ਬਣਨ ਦੇ ਲਈ ਤੁਹਾਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ?ਨਵਜੋਤ: ਸਭ ਤੋਂ ਜ਼ਰੂਰੀ ਹੁੰਦਾ ਹੈ ਪਰਿਵਾਰ ਦਾ ਸਮਰਥਨ। ਮੇਰੇ ਪਿਤਾ ਅਤੇ ਭੈਣ ਨੇ ਮੇਰੀ ਬਹੁਤ ਮਦਦ ਕੀਤੀ। ਜਦੋਂ ਮੈਂ ਰੈਸਲਿੰਗ ਸ਼ੁਰੂ ਕੀਤੀ ਸੀ ਤਾਂ ਲੋਕ ਮੇਰੇ ਪਿਤਾ ਨੂੰ ਬੋਲਦੇ ਸਨ ਕਿ ਇਹ ਤਾਂ ਮੁੰਡਿਆਂ ਦੀ ਖੇਡ ਹੈ। ਕੁੜੀਆਂ ਰੈਸਲਿੰਗ ਕਰਦੀਆਂ ਚੰਗੀਆਂ ਨਹੀਂ ਲਗਦੀਆਂ ਪਰ ਮੈਂ ਕਿਸੇ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਮੈਂ ਚਾਹੁੰਦੀ ਸੀ ਕਿ ਲੋਕ ਮੇਰੇ ਪਿੰਡ ਬਾਗੜੀਆਂ ਨੂੰ ਵੀ ਜਾਣਨ। ਅੱਜ ਸਭ ਤਰਨ ਤਾਰਨ ਨੂੰ ਜਾਣਦੇ ਹਨ। ਪਹਿਲਾ ਗੇੜ ਹਾਰਨ ਤੋਂ ਬਾਅਦ ਨਵਜੋਤ ਕਿਵੇਂ ਬਣੀ ਚੈਂਪੀਅਨਪਿਓ ਨੇ ਕਰਜ਼ਾ ਲਿਆ ਤੇ ਨਵਜੋਤ ਨੇ ਚੈਂਪੀਅਨ ਬਣ ਕੇ ਦਿਖਾਇਆ ਫੋਟੋ ਕੈਪਸ਼ਨ ਆਪਣੇ ਪਿਤਾ ਨਾਲ ਮਹਿਲਾ ਪਹਿਲਵਾਨ ਨਵਜੋਤ ਕੌਰ ਤੁਸੀਂ ਫਿਟਨੈੱਸ ਲਈ ਕੀ ਕਰਦੇ ਹੋ?ਖਾਣ-ਪੀਣ ਦਾ ਧਿਆਨ ਬਹੁਤ ਜ਼ਰੂਰੀ ਹੈ। ਤਾਕਤ ਦੀ ਲੋੜ ਹੁੰਦੀ ਹੈ ਇਸ ਲਈ ਦੁਧ-ਘਿਓ ਖਾਓ। ਰੈਸਲਿੰਗ ਲਈ ਲੋੜੀਂਦਾ ਭਾਰ ਸੈੱਟ ਕਰਨ ਵੇਲੇ ਕੋਈ ਵੀ ਜੰਕ ਫੂਡ ਨਹੀਂ ਖਾਈ ਦਾ। ਕਸਰਤ ਬਹੁਤ ਜ਼ੂਰੂਰੀ ਹੈ। ਮੈਂ ਪ੍ਰੈਕਟਿਸ ਵੇਲੇ ਸਵੇਰੇ ਤਿੰਨ ਘੰਟੇ ਅਤੇ ਤਿੰਨ ਘੰਟੇ ਸ਼ਾਮ ਨੂੰ ਕਸਰਤ ਕਰਦੀ ਹਾਂ।ਤੁਹਾਡਾ ਪਸੰਦੀਦਾ ਖਾਣਾ ਕਿਹੜਾ ਹੈ?ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਲੱਸੀ, ਮੱਖਣ ਮੈਨੂੰ ਬਹੁਤ ਪਸੰਦ ਹੈ। ਟੂਰਨਾਮੈਂਟਾਂ ਕਰਕੇ ਬਾਹਰ ਰਹਿਣ ਕਾਰਨ ਜਦੋਂ ਹੀ ਘਰ ਆਉਂਦੀ ਹਾਂ ਪਸੰਦੀਦਾ ਖਾਣਾ ਬਣਿਆ ਹੁੰਦਾ ਹੈ। ਫੋਟੋ ਕੈਪਸ਼ਨ ਨਵਜੋਤ ਕੌਰ ਦੀ ਵੱਡੀ ਭੈਣ ਨਵਜੀਤ ਕੌਰ ਵੀ ਪਹਿਲਵਾਨੀ ਕਰ ਚੁੱਕੀ ਹੈ। ਤਿਆਰੀ ਲਈ ਤੁਹਾਡੀ ਰੁਟੀਨ ਕੀ ਰਹਿੰਦੀ ਹੈ?ਮੈਂ ਪ੍ਰੈਕਟਿਸ ਤੋਂ ਪਹਿਲਾਂ ਸਵੇਰੇ ਉੱਠ ਕੇ ਕੁਝ ਨਹੀਂ ਖਾਂਦੀ ਸੀ। ਵੱਧ ਤੋਂ ਵੱਧ ਇੱਕ ਕੇਲਾ ਖਾ ਲੈਂਦੀ ਸੀ।ਪ੍ਰੈਕਟਿਸ ਤੋਂ ਆ ਕੇ ਪਹਿਲਾਂ ਪ੍ਰੋਟੀਨ ਸ਼ੇਕ ਪੀਂਦੀ ਹਾਂ। 11 ਵੱਜ ਜਾਂਦੇ ਹਨ ਤਾਂ ਸਿੱਧਾ ਦੁਪਹਿਰ ਦਾ ਖਾਣਾ ਹੀ ਖਾਂਦੀ ਹਾਂ ਅਤੇ ਖਾਣਾ ਬਿਲਕੁਲ ਸਾਦਾ ਹੁੰਦਾ ਹੈ। ਜ਼ਿਆਾਦਤਰ ਦਾਲ-ਰੋਟੀ ਜਾਂ ਸਬਜ਼ੀ ਖਾਂਦੀ ਹਾਂ।ਇੱਕ ਦੋ ਘੰਟੇ ਆਰਾਮ ਕਰਦੀ ਹਾਂ ਫਿਰ ਪ੍ਰੈਕਟਿਸ ਤੋਂ ਬਾਅਦ ਆ ਕੇ ਰਾਤ ਦਾ ਖਾਣਾ ਖਾਂਦੀ ਹਾਂ। ਫੋਟੋ ਕੈਪਸ਼ਨ ਆਪਣੇ ਪਰਿਵਾਰ ਨਾਲ ਨਵਜੋਤ ਕੌਰ ਪਿੰਡ 'ਚ ਸਹੂਲਤਾਂ ਕਿਵੇਂ ਦੀਆਂ ਸਨ?ਪਿੰਡ 'ਚ ਸਿਰਫ਼ 6 ਮੈਟ ਸਨ। ਹੌਲੀ-ਹੌਲੀ ਹਾਲਾਤ ਬਦਲੇ। ਮੈਂ ਚਾਹੁੰਦੀ ਹਾਂ ਕਿ ਜਿਹੜੇ ਹਾਲਾਤਾਂ ਵਿੱਚੋਂ ਮੈਂ ਨਿਕਲੀ ਹਾਂ ਉਨ੍ਹਾਂ ਹਲਾਤਾਂ ਵਿੱਚੋਂ ਕੋਈ ਹੋਰ ਨਾ ਨਿਕਲੇ। ਰੈਸਲਿੰਗ ਦੀ ਤਿਆਰੀ ਲਈ ਹੋਣ ਵਾਲਾ ਖਰਚ ਕਿਵੇਂ ਚੁੱਕਿਆ?ਕੋਈ ਵੀ ਖੇਡ ਪੈਸੇ ਬਿਨਾਂ ਪੂਰਾ ਨਹੀਂ ਹੋ ਸਕਦਾ। ਮੇਰੇ ਪਿਤਾ ਨੇ ਉਧਾਰੀ ਲੈ ਕੇ ਮੇਰਾ ਸੁਪਨਾ ਪੂਰਾ ਕੀਤਾ ਪਰ ਉਨ੍ਹਾਂ ਨੇ ਮੁਸ਼ਕਿਲਾਂ ਮੇਰੇ ਤੱਕ ਨਹੀਂ ਆਉਣ ਦਿੱਤੀਆਂ। ਮੇਰੀ ਭੈਣ ਨੇ ਦੱਸਿਆ ਕਿ ਪਿਤਾ ਕਰਜ਼ਾ ਲੈ ਕੇ ਖਿਡਾ ਰਹੇ ਹਨ। ਫਿਰ ਮੈਂ ਸੋਚਿਆ ਕਿ ਕੀ ਫਾਇਦਾ ਖੇਡ ਦਾ ਜੇ ਪਿਤਾ ਨੂੰ ਕਰਜ਼ਾ ਹੀ ਲੈਣਾ ਪੈ ਰਿਹਾ ਹੈ।ਮੇਰੇ ਪਿਤਾ ਨੇ ਹਿੰਮਤ ਦਿੰਦਿਆ ਕਿਹਾ ਕਿ ਵਾਹਿਗੁਰੂ ਸਭ ਨੂੰ ਦਿੰਦਾ ਹੈ, ਸਾਨੂੰ ਵੀ ਦਏਗਾ ਇਸ ਲਈ ਆਪਣੇ ਖੇਡ ਤੇ ਹੀ ਫੋਕਸ ਕਰੋ।ਤੁਹਾਡਾ ਆਦਰਸ਼ ਕੌਣ ਹੈ?ਸੁਸ਼ੀਲ ਕੁਮਾਰ ਨੇ ਜਦੋਂ 2008 'ਚ ਮੈਡਲ ਜਿੱਤਿਆ ਤਾਂ ਮੈਂ ਉਨ੍ਹਾਂ ਦੀ ਫੈਨ ਹੋ ਗਈ। ਇਸ ਤੋਂ ਇਲਾਵਾ ਗੀਤੀਕਾ ਜਾਖੜ, ਅਲਕਾ ਤੋਮਰ ,ਜੋਗੇਸ਼ਵਰ ਦੱਤ, ਨਰਸਿੰਘ ਯਾਦਵ, ਸਾਕਸ਼ੀ ਮਲਿਕ, ਵਿਨੇਸ਼ ਹਰ ਕਿਸੇ ਰੈਸਲਰ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਫੋਟੋ ਕੈਪਸ਼ਨ ਕਿਰਗਿਸਤਾਨ ਵਿੱਚ ਕੌਮਾਂਤਰੀ ਮੁਕਾਬਲੇ ਵਿੱਚ ਨਵਜੋਤ ਕੌਰ ਵੱਲੋਂ ਜਿੱਤਿਆ ਗਿਆ ਸੋਨ ਤਗਮਾ ਹੁਣ ਅਗਲੀ ਤਿਆਰੀ ਕਿਹੜੀ?10 ਮਾਰਚ ਤੋਂ ਮੈਂ ਓਲੰਪਿਕਜ਼ ਲਈ ਤਿਆਰੀ ਸ਼ੁਰੂ ਕਰਾਂਗੀ। ਸਾਕਸ਼ੀ ਮਲਿਕ ਨੇ 2016 'ਚ ਕਾਂਸੀ ਦਾ ਤਗਮਾ ਲਿਆਂਦਾ ਸੀ ਮੈਂ ਉਸ ਦਾ ਰੰਗ ਬਦਲਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੈਂ ਗੋਲਡ ਮੈਡਲ ਜਿੱਤਾਂ।ਜ਼ਿਆਦਾਤਰ ਰੈਸਰਲ ਪੰਜਾਬ 'ਚੋਂ ਕਿਉਂ ਨਹੀਂ ਨਿਕਲਦੇ ਹਰਿਆਣਾ ਤੋਂ ਕਿਉਂ?ਹਰਿਆਣਾ ਵਿੱਚ ਖਿਡਾਰੀਆਂ ਨੂੰ ਸਮਰਥਨ ਜ਼ਿਆਦਾ ਮਿਲਦਾ ਹੈ। ਉੱਥੇ ਹਰ ਘਰ ਵਿੱਚ ਪਹਿਲਵਾਨ ਹੈ।ਪਹਿਲਾਂ ਪੰਜਾਬ ਵਿੱਚ ਵੀ ਬਹੁਤ ਪਹਿਲਵਾਨ ਹੁੰਦੇ ਸਨ ਪਰ ਹੁਣ ਮੁੰਡੇ ਪਹਿਲਵਾਨ ਵੀ ਘੱਟ ਹਨ। ਸਰਕਾਰ ਨੂੰ ਕੁਝ ਅਜਿਹੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਪੈਸੇ ਦੀ ਤੰਗੀ ਨਾ ਹੋਵੇ।ਇਸ ਦੇ ਨਾਲ ਹੀ ਪਰਿਵਾਰ ਦਾ ਸਮਰਥਨ ਵੀ ਉਨ੍ਹਾਂ ਹੀ ਜ਼ਰੂਰੀ ਹੈ।ਕੁੜੀਆਂ ਦੇ ਸ਼ੋਸ਼ਣ ਦੀਆਂ ਖਬਰਾਂ ਆਉਂਦੀਆਂ ਹਨ। ਕਦੇ ਤੁਹਾਨੂੰ ਪਰੇਸ਼ਾਨੀ ਆਈ? ਮੇਰੇ ਪਿਤਾ ਨੇ ਮੈਨੂੰ ਖੇਡਣ ਲਈ ਇਕੱਲ੍ਹੇ ਹੀ ਭੇਜਿਆ ਸੀ ਪਰ ਮੇਰੇ ਨਾਲ ਅਜਿਹਾ ਨਹੀਂ ਹੋਇਆ। ਸ਼ਾਇਦ ਉਹ ਪਹਿਲਵਾਨ ਤੋਂ ਡਰਦੇ ਹਨ। ਜੇ ਕੁੜੀਆਂ ਪਲਟ ਕੇ ਸ਼ਰਾਰਤੀ ਅਨਸਰਾਂ ਨੂੰ ਜਵਾਬ ਦੇਣ ਤਾਂ ਕਿਸੇ ਦੀ ਹਿੰਮਤ ਨਹੀਂ ਹੁੰਦੀ।ਕੁੜੀਆਂ ਨੂੰ ਸਰੀਰਕ ਤੌਰ 'ਤੇ ਤਿਆਰ ਰਹਿਣਾ ਚਾਹੀਦਾ ਹੈ। ਤਕੜੇ ਸਰੀਰ ਨਾਲ ਗਲਤ ਅਨਸਰਾਂ ਨੂੰ ਜਵਾਬ ਦੇਣ 'ਚ ਮਦਦ ਮਿਲਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਨੋਟਬੰਦੀ ਇੱਕ ਵੱਡਾ ਝਟਕਾ ਸੀ : ਅਰਵਿੰਦ ਸੁਬਰਾਮਣੀਅਮ - 5 ਅਹਿਮ ਖ਼ਬਰਾਂ 30 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46395697 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨੇ ਨੋਟਬੰਦੀ ਨੂੰ ਅਰਥਚਾਰੇ ਲਈ ਇੱਕ ਵੱਡਾ ਝਟਕਾ ਦੱਸਿਆ ਹੈ।ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਆਪਣੀ ਕਿਤਾਬ 'ਆਫ ਕਾਉਂਸੇਲ: ਦਿ ਚੈਲੇਂਜਜ਼ ਆਫ ਦਿ ਮੋਦੀ-ਜੇਤਲੀ ਇਕੌਨੋਮੀ' ਵਿੱਚ ਲਿਖਿਆ, "ਨੋਟਬੰਦੀ ਇੱਕ ਸਖ਼ਤ, ਵੱਡਾ ਤੇ ਵਿੱਤੀ ਝਟਕਾ ਸੀ, ਜਿਸ ਦੇ ਤਹਿਤ 86 ਫੀਸਦ ਕਰੰਸੀ ਹਟਾ ਦਿੱਤੀ ਗਈ ਸੀ।" ਉਹ ਕਿਤਾਬ ਵਿੱਚ ਅੱਗੇ ਲਿਖਦੇ ਹਨ, "ਨੋਟਬੰਦੀ ਅਰਥਚਾਰੇ ਨੂੰ ਇੱਕ ਵੱਡਾ ਝਟਕਾ ਸੀ। ਇਸ ਨਾਲ ਅਸਲ 'ਚ ਜੀਡੀਪੀ ਪ੍ਰਭਾਵਿਤ ਹੋਈ ਸੀ। ਅਰਥਚਾਰੇ ਦੀ ਰਫ਼ਤਾਰ ਪਹਿਲਾਂ ਹੀ ਸੁਸਤ ਸੀ ਪਰ ਨੋਟਬੰਦੀ ਦੇ ਫ਼ੈਸਲੇ ਤੋਂ ਬਾਅਦ ਹੋਰ ਤੇਜ਼ੀ ਨਾਲ ਡਿੱਗਣ ਲੱਗੀ।'' ਅਰਵਿੰਦ ਸੁਬਰਾਮਣੀਅਮ ਅਕਤੂਬਰ 2014 ਤੋਂ ਜੁਲਾਈ 2018 ਤੱਕ ਮੁੱਖ ਆਰਥਿਕ ਸਲਾਹਕਾਰ ਵਜੋਂ ਅਹੁਦੇ 'ਤੇ ਸਨ।ਇਹ ਵੀ ਪੜ੍ਹੋ-'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'5G ਚੀਨੀ ਫੋਨ ਤੋਂ ਕਿਉਂ ਡਰ ਰਹੇ ਨੇ ਕਈ ਦੇਸ ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਯੂਕਰੇਨ 'ਤੇ ਰੂਸ ਨੂੰ ਟਰੰਪ ਨੇ ਕਿਹਾ 'ਮੈਨੂੰ ਇਹ ਰਵੱਈਆ ਪਸੰਦ ਨਹੀਂ' Image copyright Getty Images ਫੋਟੋ ਕੈਪਸ਼ਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਸ਼ਾਂਤੀ ਲਈ ਭਾਰਤ ਨਾਲ ਕਿਸੇ ਵੇਲੇ ਗੱਲ ਕਰਨ ਲਈ ਤਿਆਰ ਕਿਸੇ ਸਮੇਂ ਵੀ ਗੱਲਬਾਤ ਲਈ ਤਿਆਰ - ਇਮਰਾਨ ਖ਼ਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਦੇਸ ਦਾ ਕੋਈ ਹਿੱਤ ਨਹੀਂ ਹੈ ਕਿ ਅੱਤਵਾਦ ਉਨ੍ਹਾਂ ਦੀ ਧਰਤੀ ਦੀ ਵਰਤੋਂ ਕਰੇ ਅਤੇ ਉਨ੍ਹਾਂ ਨੇ ਕਿਹਾ ਕਿ ਉਸ ਕਿਸੇ ਵੇਲੇ ਭਾਰਤ 'ਚ ਆਪਣੇ ਹਮਰੁਤਬਾ ਨਰਿੰਦਰ ਮੋਦੀ ਨਾਲ ਗੱਲ ਕਰਨ ਲਈ ਤਿਆਰ ਹਨ।ਦਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਭਾਰਤ 'ਚ 2019 ਦੀਆਂ ਆਮ ਚੋਣਾਂ ਤੱਕ ਇੰਤਜ਼ਾਰ ਕਰਨ ਲਈ ਤਿਆਰ ਹਨ। ਦੁਵੱਲੇ ਸਬੰਧ ਅੱਗੇ ਵਧਾਏ ਜਾ ਰਹੇ ਹਨ ਪਰ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਸ਼ਾਂਤੀ ਲਈ ਪਹਿਲ "ਇਕ ਪਾਸੜ" ਨਹੀਂ ਹੋ ਸਕਦੀ।ਇਮਰਾਨ ਖ਼ਾਨ ਦੀ ਇਹ ਟਿੱਪਣੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਉਸ ਬਿਆਨ ਤੋਂ ਇੱਕ ਦਿਨ ਬਾਅਦ ਆਈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਉਦੋਂ ਤੱਕ ਕੋਈ ਗੱਲਬਾਤ ਅੱਗੇ ਨਹੀਂ ਵਧਾਈ ਜਾ ਸਕਦੀ, ਜਦੋਂ ਤੱਕ ਉਹ ਅੱਤਵਾਦੀਆਂ ਗਤੀਵਿਧੀਆਂ ਨੂੰ ਨਹੀਂ ਰੋਕਦਾ। Image copyright Getty Images ਫੋਟੋ ਕੈਪਸ਼ਨ ਹਵੇਲੀ ਸੰਬੀਧੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾ ਰਿਸ਼ੀ ਕਪੂਰ ਦੀ ਹੋਈ ਸੀ ਫੋਨ 'ਤੇ ਗੱਲ ਰਾਜ ਕਪੂਰ ਦੇ ਪੁਰਖਿਆਂ ਦੀ ਹਵੇਲੀ ਨੂੰ ਅਜਾਇਬ ਘਰ ਬਣਾਇਆ ਜਾਵੇਗਾ - ਪਾਕਿਸਤਾਨ ਪਾਕਿਸਤਾਨ ਸਰਕਾਰ ਬਾਲੀਵੁੱਡ ਦੇ ਪ੍ਰਸਿੱਧ ਆਦਾਕਾਰ ਰਾਜ ਕਪੂਰ ਦੇ ਪੁਰਖਿਆਂ ਦੀ ਹਵੇਲੀ ਨੂੰ ਅਜਾਇਬ ਘਰ ਵਿੱਚ ਤਬਦੀਲ ਕਰੇਗੀ। ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ਹਿਰਯਾਰ ਖ਼ਾਨ ਅਫਰੀਦੀ ਨੇ ਇਸ ਸੰਬੰਧੀ ਰਿਸ਼ੀ ਕਪੂਰ ਨਾਲ ਗੱਲਬਾਤ ਵੀ ਕੀਤੀ ਹੈ। ਕਪੂਰ ਖ਼ਾਨਦਾਨ ਦੀ ਇਹ ਹਵੇਲੀ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਕਿੱਸਾ ਖਵਾਨੀ ਬਾਜ਼ਾਰ 'ਚ ਹੈ। ਇਹ ਹਵੇਲੀ ਕਈ ਸਾਲ ਪਹਿਲਾਂ ਪ੍ਰਿਥਵੀ ਰਾਜ ਕਪੂਰ ਦੇ ਪਿਤਾ ਬਹੇਸ਼ਵਰਨਾਥ ਕਪੂਰ ਵੱਲੋਂ ਬਣਵਾਈ ਗਈ ਸੀ। ਪ੍ਰਿਥਵੀ ਰਾਜ ਕਪੂਰ ਦੇ ਪੁੱਤਰ ਰਾਜ ਕਪੂਰ ਦਾ ਜਨਮ 1924 'ਚ ਇੱਥੇ ਹੀ ਹੋਇਆ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਰਿਸ਼ੀ ਕਪੂਰ ਵੱਲੋਂ ਫੋਨ ਆਇਆ ਸੀ ਕਿ ਪਰਿਵਾਰ ਚਾਹੁੰਦਾ ਹੈ ਕਿ ਹਵੇਲੀ ਅਜਾਇਬ ਘਰ ਜਾਂ ਇੰਸਚੀਟਿਊਟ 'ਚ ਤਬਦੀਲ ਕਰ ਦਿੱਤੀ ਜਾਵੇ। ਮਰਾਠਾ ਭਾਈਚਾਰੇ ਲਈ 16 ਫੀਸਦ ਰਾਖਵੇਂਕਰਨ ਵਾਲਾ ਬਿੱਲ ਪਾਸਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮਹਾਰਾਸ਼ਟਰ ਅਸੈਂਬਲੀ 'ਚ ਮਰਾਠੀ ਭਾਈਚਾਰੇ ਲਈ 16 ਈਸਦ ਰਾਖਵੇਂਕਰਨ ਵਾਲਾ ਬਿੱਲ ਪਾਸ ਹੋ ਗਿਆ ਹੈ। ਇਸ ਬਿੱਲ ਦੇ ਤਹਿਤ ਮਹਾਰਾਸ਼ਟਰ ਪਿੱਛੜਾ ਵਰਗ ਆਯੋਗ ਨੇ ਮਰਾਠਿਆਂ ਨੂੰ ਸਰਕਾਰੀ ਨੌਕਰੀਆਂ 'ਚ 16 ਫੀਸਦ ਰਾਖਵਾਂਕਰਨ ਦੀ ਗੱਲ ਕਹੀ ਹੈ।ਕਾਨੂੰਨ ਮੁਤਾਬਕ ਇਸ ਨੂੰ ਸੋਸ਼ਲ ਐਂਡ ਇਕਨੌਮਿਕ ਬੈਕਵਰਡ ਕਲਾਸ (SEBC) ਵਜੋਂ ਜਾਣਿਆ ਜਾਵੇਗਾ। ਇਹ ਵੀ ਪੜ੍ਹੋ-ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂਕਰਤਾਰਪੁਰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਗੋਪਾਲ ਚਾਵਲਾ ਨਾਲ ਤਸਵੀਰਾਂ 'ਤੇ ਕੀ ਬੋਲੇ ਸਿੱਧੂ '84 ਸਿੱਖ ਕਤਲੇਆਮ : 80 ਦੋਸ਼ੀਆਂ ਦੀ ਸਜ਼ਾ ਹਾਈ ਕੋਰਟ ਵੱਲੋਂ ਬਰਕਰਾਰ Image copyright Getty Images ਜੰਮੂ-ਕਸ਼ਮੀਰ 'ਚ ਔਰਤਾਂ ਲਈ ਨਵਾਂ ਕਾਨੂੰਨ ਜੰਮੂ-ਕਸ਼ਮੀਰ ਸਰਕਾਰ ਨੇ ਸਰਕਾਰੀ ਕਰਮੀਆਂ ਵੱਲੋਂ ਔਰਤਾਂ ਨਾਲ ਛੇੜਖਾਨੀ ਕਰਨ ਦੇ ਮਾਮਲਿਆਂ 'ਚ ਸਜ਼ਾ ਦੀ ਤਜਵੀਜ਼ ਕਰਨ ਲਈ ਜ਼ਰੂਰੀ ਕਾਨੂੰਨਾਂ ਵਿੱਚ ਬਦਲਾਅ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਤਹਿਤ ਕਿਸੇ ਤਰ੍ਹਾਂ ਦੇ ਵੀ ਲਾਭ ਦੇ ਬਦਲੇ ਔਰਤਾਂ ਨਾਲ ਦੁਰਵਿਵਹਾਰ, ਉਸ ਦਾ ਜਿਣਸੀ ਸ਼ੋਸ਼ਣ ਜਾਂ ਉਨ੍ਹਾਂ ਨੂੰ ਛੇੜਨਾ ਸਜ਼ਾ ਦੇ ਕਾਬਿਲ ਮੰਨਿਆ ਜਾਵੇਗਾ ਅਤੇ ਇਸ ਲਈ ਘੱਟੋ-ਘੱਟ 3 ਸਾਲ ਦੀ ਜੇਲ੍ਹ ਅਤੇ ਜੁਰਮਾਨੇ ਹੋਵੇਗਾ। ਇਸ ਲਈ ਰਣਬੀਰ ਪੀਨਲ ਕੋਡ (ਜੰਮੂ ਅਤੇ ਕਸ਼ਮੀਰ ਸੂਬੇ ਵਿੱਚ ਲਾਗੂ ਕ੍ਰਾਈਮ ਅਤੇ ਪੀਨਲ ਕੋਡ), ਭਾਰਤੀ ਅਪਰਾਧਿਕ ਕਾਨੂੰਨ, ਐਵੀਡੈਂਸ ਐਕਟ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ 'ਚ ਜ਼ਰੂਰੀ ਬਦਲਾਅ ਕੀਤੇ ਜਾਣਗੇ। ਇਹ ਵੀ ਪੜ੍ਹੋ-ਪੁਤਿਨ ਨੂੰ ਨਹੀਂ ਮਿਲਣਗੇ ਟਰੰਪ, ਐਂਗਲਾ ਨੇ ਵੀ ਦਿਖਾਈ ਸਖ਼ਤੀਗੋਪਾਲ ਚਾਵਲਾ ਨਾਲ ਤਸਵੀਰਾਂ 'ਤੇ ਕੀ ਬੋਲੇ ਸਿੱਧੂ ਪੇਡ ਨਿਊਜ਼ ਦਾ ਕਾਰੋਬਾਰ ਇਸ ਤਰ੍ਹਾਂ ਚੱਲਦਾ ਹੈਆਪਣੇ ਤੋਂ 10 ਗੁਣਾਂ ਛੋਟੇ ਮੁਲਕ ਯੂਕਰੇਨ ਨਾਲ ਕਿਉਂ ਝਗੜ ਰਿਹਾ ਰੂਸ ਇਹ ਵੀ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
5G ਚੀਨੀ ਫੋਨ ਤੋਂ ਕਿਉਂ ਡਰ ਰਹੇ ਨੇ ਕਈ ਦੇਸ 30 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46386453 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਹੁਆਈ ਦੁਨੀਆਂ ਭਰ ਵਿੱਚ ਵਿਕਣ ਵਾਲਾ ਵੱਡਾ ਟੈਲੀਕੌਮ ਯੰਤਰ ਹੈ ਅਤੇ ਨਿਊਜ਼ੀਲੈਂਡ ਦੀ ਕੰਪਨੀ ਸਪਾਰਕ ਹੁਆਈ ਨੂੰ 5G ਨੈੱਟਵਰਕ ਵਿੱਚ ਵਰਤਣ ਦੀ ਯੋਜਨਾ ਬਣਾ ਰਹੀ ਸੀ ਨਿਊਜ਼ੀਲੈਂਡ ਵੱਲੋਂ ਚੀਨੀ ਕੰਪਨੀ ਹੁਆਈ ਦੇ ਟੈਲੀਕੌਮ ਯੰਤਰਾਂ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਨਿਊਜ਼ੀਲੈਂਡ ਵੱਲੋਂ ਇਹ ਫ਼ੈਸਲਾ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ।ਨਿਊਜ਼ੀਲੈਂਡ ਦੀ ਕੰਪਨੀ ਹੁਆਈ ਦੇ 5G ਮੋਬਾਈਲ ਨੈੱਟਵਰਕ ਦੀ ਵਰਤੋਂ ਕਰਨਾ ਚਾਹੁੰਦੀ ਸੀ, ਪਰ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਏਜੰਸੀ ਦਾ ਕਹਿਣਾ ਹੈ ਕਿ ਇਸ ਸਮਝੌਤੇ ਨਾਲ ਖਤਰਾ ਹੋ ਸਕਦਾ ਹੈ। ਸੁਰੱਖਿਆ ਪੱਧਰ 'ਤੇ ਇਹ ਕਦਮ ਚੀਨ ਦੀਆਂ ਤਕਨੀਕੀ ਕੰਪਨੀਆਂ ਦੀ ਸ਼ਮੂਲੀਅਤ ਦੇ ਖ਼ਿਲਾਫ਼ ਹੈ। ਪਰ ਸਵਾਲ ਹੈ ਕਿ ਇਹ ਸਰਕਾਰਾਂ ਕਿਉਂ ਡਰ ਰਹੀਆਂ ਹਨ? ਡਰ ਕੀ ਹੈ? ਇਹ ਦੇਸ ਚੀਨ ਦੀ ਤਕਨੀਕ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਬੀਜਿੰਗ ਵੱਲੋਂ ਹੁਆਈ ਸਮੇਤ ਕਈ ਕੰਪਨੀਆਂ ਨੂੰ ਮਜਬੂਰ ਕੀਤਾ ਜਾਵੇਗਾ ਕਿ ਉਹ ਉਨ੍ਹਾਂ ਦੀ ਉਦਯੋਗਿਕ ਖੁਫ਼ੀਆ ਜਾਣਕਾਰੀ ਅਤੇ ਨਿੱਜੀ ਜਾਣਕਾਰੀ ਹਾਸਲ ਕਰਨ ਵਿੱਚ ਮਦਦ ਕਰਨ। ਇਹ ਵੀ ਪੜ੍ਹੋ:ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਕੀ ਭੰਗ ਦੀ ਵਰਤੋਂ ਕਾਮੁਕਤਾ ਵਧਾਉਣ ਲਈ ਹੋਣ ਲੱਗੀ'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' ਮਾਹਿਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਸਰਕਾਰਾਂ ਚੀਨ ਵੱਲੋਂ ਕੀਤੀ ਜਾਂਦੀ ਜਾਸੂਸੀ ਨੂੰ ਲੈ ਕੇ ਲਗਾਤਾਰ ਚਿੰਤਾ ਵਿੱਚ ਰਹਿੰਦੀਆਂ ਹਨ। ਟੌਮ ਯੂਰੇਨ ਆਸਟਰੇਲੀਆ ਦੇ ਸਟੈਰਟੇਜਿਕ ਪਾਲਿਸੀ ਇੰਸਟੀਚਿਊਟ ਦੇ ਇੰਟਰਨੈਸ਼ਨਲ ਸਾਈਬਰ ਪਾਲਿਸੀ ਸੈਂਟਰ ਵਿੱਚ ਵਿਜ਼ੀਟਿੰਗ ਫੈਲੋ ਹਨ, ਉਨ੍ਹਾਂ ਦਾ ਕਹਿਣਾ ਹੈ ''ਚੀਨੀ ਸਰਕਾਰ ਕਈ ਸਾਲਾਂ ਤੋਂ ਜਾਣਕਾਰੀ ਚੋਰੀ ਕਰਨ ਲਈ ਆਪਣੀ ਮਨਸ਼ਾ ਜ਼ਾਹਰ ਕਰਦੀ ਆਈ ਹੈ।'' ਉਨ੍ਹਾਂ ਕਿਹਾ,''ਚੀਨ ਬਹੁਤ ਸਾਰੇ ਸਾਈਬਰ, ਜਾਸੂਸੀ ਗਤੀਵਿਧੀਆਂ ਵਿੱਚ ਰੁਝੀ ਹੋਈ ਹੈ।'' Image copyright Getty Images ਫੋਟੋ ਕੈਪਸ਼ਨ ਨਿਊਜ਼ੀਲੈਂਡ ਦੀ ਕੰਪਨੀ ਹੁਆਈ ਦੇ 5G ਮੋਬਾਈਲ ਨੈੱਟਵਰਕ ਦੀ ਵਰਤੋਂ ਕਰਨਾ ਚਾਹੁੰਦੀ ਸੀ, ਪਰ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਏਜੰਸੀ ਦਾ ਕਹਿਣਾ ਹੈ ਕਿ ਇਸ ਸਮਝੌਤੇ ਨਾਲ ਖਤਰਾ ਹੋ ਸਕਦਾ ਹੈ ਯੂਰੇਨ ਕਹਿੰਦੇ ਹਨ,'' ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਕੰਪਨੀਆਂ ਅਤੇ ਸਰਕਾਰ ਵਿਚਾਲੇ ਨੇੜਲੇ ਸਬੰਧ ਹਨ, ਉਸਦਾ ਫਾਇਦਾ ਲੈ ਕੇ ਚੀਨੀ ਸਰਕਾਰ ਆਪਣੇ ਜਾਸੂਸੀ ਆਪ੍ਰੇਸ਼ਨਾਂ ਨੂੰ ਅੰਜਾਮ ਦੇ ਸਕਦੀ ਹੈ।''ਪਿਛਲੇ ਸਾਲ ਪੇਸ਼ ਕੀਤੇ ਗਏ ਨਵੇਂ ਕਾਨੂੰਨ ਨਾਲ ਇਹ ਚਿੰਤਾ ਹੋਰ ਵੱਧ ਗਈ ਹੈ। ਜਿਸ ਵਿੱਚ ਚੀਨੀ ਸੰਗਠਨ ਨੂੰ ਕੌਮੀ ਖੁਫ਼ੀਆ ਕੋਸ਼ਿਸ਼ਾਂ ਵਿੱਚ ਮਦਦ ਕਰਨ ਦੀ ਸ਼ੰਕਾ ਸੀ। ਇਨ੍ਹਾਂ ਕਾਨੂੰਨਾਂ ਅਤੇ ਜਾਸੂਸੀ ਦੇ ਇਤਿਹਾਸ ਨੇ ਕੰਪਨੀਆਂ ਦੇ ਯੰਤਰਾਂ ਦੀ ਵਰਤੋਂ ਨਾਲ ਖਤਰੇ ਨੂੰ ਹੋਰ ਵਧਾ ਦਿੱਤਾ ਹੈ।ਹੁਣ ਕਿਉਂ ?5G ਨੈੱਟਵਰਕ ਕਈ ਦੇਸਾਂ ਵਿੱਚ ਬਣਾਏ ਜਾ ਰਹੇ ਹਨ ਅਤੇ ਇਹ ਮੋਬਾਈਲ ਦੇ ਬੁਨਿਆਦੀ ਢਾਂਚੇ ਦੀ ਅਗਲੀ ਮਹੱਤਵਪੂਰਨ ਲਹਿਰ ਬਣਨਗੇ। ਹੁਆਈ ਦੁਨੀਆਂ ਭਰ ਵਿੱਚ ਵਿਕਣ ਵਾਲਾ ਵੱਡਾ ਟੈਲੀਕੌਮ ਯੰਤਰ ਹੈ ਅਤੇ ਨਿਊਜ਼ੀਲੈਂਡ ਦੀ ਕੰਪਨੀ ਸਪਾਰਕ ਹੁਆਈ ਨੂੰ 5G ਨੈੱਟਵਰਕ ਵਿੱਚ ਵਰਤਣ ਦੀ ਯੋਜਨਾ ਬਣਾ ਰਹੀ ਸੀ।ਪਰ ਵਿਦੇਸ਼ੀ ਸਰਕਾਰਾਂ ਵੱਲੋਂ ਹੁਆਈ ਨੂੰ ਪਾਬੰਦੀ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਉਨ੍ਹਾਂ ਨੂੰ ਖਤਰਾ ਸੀ ਕਿ ਇਹ ਜਾਸੂਸੀ ਲਈ ਇੱਕ 'ਬੈਕ ਡੋਰ' ਮੁਹੱਈਆ ਕਰਵਾ ਸਕਦੀ ਹੈ। Image copyright Getty Images ਨਿਊਜ਼ੀਲੈਂਡ ਸਰਕਾਰ ਦੇ ਸੰਚਾਰ ਸੁਰੱਖਿਆ ਬਿਊਰੋ (GCSB) ਨੇ ਸਪਾਰਕ ਨੂੰ ਕਿਹਾ ਕਿ ਜੇਕਰ ਇਹ ਪ੍ਰਸਤਾਵ ਮਨਜ਼ੂਰ ਕਰ ਲਿਆ ਗਿਆ ਤਾਂ ਇਹ ਕੌਮੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦਾ ਹੈ। ਇੰਟੈਲੀਜੈਂਸ ਸਰਵਿਸ ਮੰਤਰੀ ਐਂਡਰਿਊ ਲਿਟਲ ਦਾ ਕਹਿਣਾ ਹੈ ਕਿ ਏਜੰਸੀ ਨਾਲ ਮਿਲ ਕੇ ਖਤਰੇ ਨੂੰ ਘੱਟ ਕਰਨ ਲਈ ਕੰਮ ਕਰ ਸਕਦੀ ਹੈ।ਕਈ ਹੋਰ ਦੇਸ ਵੀ ਇਸ ਨੂੰ ਲੈ ਕੇ ਚਿੰਤਾ 'ਚ? ਆਸਟ੍ਰੇਲੀਆ ਵੱਲੋਂ ਵੀ ਹੁਆਈ ਅਤੇ ZTE ਦੇ 5G ਯੰਤਰਾਂ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਹੁਆਈ ਵੱਲੋਂ ਆਸਟਰੇਲੀਆਈ ਸਰਕਾਰ ਦੀ ਇਸ ਟਿੱਪਣੀ ਦਾ ਨਿੰਦਾ ਕੀਤੀ ਗਈ ਹੈ। ਹੁਆਈ ਦਾ ਕਹਿਣਾ ਹੈ ਸਰਕਾਰ ਵੱਲੋਂ ਇਹ ਟਿੱਪਣੀ ਤੱਥਾਂ ਦੇ ਆਧਾਰ 'ਤੇ ਨਹੀਂ ਕੀਤੀ ਗਈ।ਕੰਪਨੀ ਵੱਲੋਂ ਆਪਣੀ ਸੁਤੰਤਰਾ ਦਾ ਪੱਖ ਰੱਖਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਨਿੱਜੀ ਕੰਪਨੀ ਹੈ ਜਿਹੜੀ ਆਪਣੇ ''ਮੁਲਾਜ਼ਮਾਂ ਨਾਲ ਚਲਦੀ ਹੈ ਨਾ ਕਿ ਸ਼ੇਅਰਹੋਲਡਰਾਂ ਨਾਲ।'' ਇਹ ਵੀ ਪੜ੍ਹੋ: ਹੁਣ ਗੂਗਲ ਤੈਅ ਕਰੇਗਾ ਤੁਹਾਡੀ ਇੰਟਰਵਿਊ ਕਦੋਂ ਹੋਈ ਸੀ ਵਾਈ ਫਾਈ ਤੇ ਮੋਬਾਈਲ ਫੋਨ ਦੀ ਕਲਪਨਾਹੁਣ 4 ਲੋਕ ਵੱਟਸਐੱਪ 'ਤੇ ਕਰ ਸਕਣਗੇ ਗਰੁੱਪ ਕਾਲਿੰਗਕੰਪਨੀ ਨੇ ਕਿਹਾ ਕਿ ਆਸਟ੍ਰੇਲੀਆਈ ਸਰਕਾਰ ਆਪਣੀਆਂ ਏਜੰਸੀਆਂ ਤੋਂ 5G ਯੰਤਰਾਂ ਦੀ ਟੈਸਟਿੰਗ ਕਰਵਾ ਸਕਦੀ ਹੈ।ਪਰ ਅਮਰੀਕਾ ਅਤੇ ਇੰਗਲੈਡ ਨੇ ਵੀ ਹੁਆਈ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਜਰਮਨੀ, ਜਾਪਾਨ ਅਤੇ ਕੋਰੀਆ ਵੱਲੋਂ ਜਾਂਚ ਕੀਤੀ ਗਈ ਹੈ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਪਾਰਟੀ ਚੋਂ ਮੁਅੱਤਲ 16 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46891427 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Fb/Kulbir zeera ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਪਾਰਟੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਕਿਹਾ ਕਿ ਜ਼ੀਰਾ ਨੂੰ ਪਾਰਟੀ ਅਨੁਸਾਸ਼ਨ ਭੰਗ ਕਰਨ ਕਰਕੇ ਪਾਰਟੀ ਵਿੱਚੋਂ ਮੁਅੱਤਲ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜਿਹੜੇ ਕੁਝ ਇਲਜ਼ਾਮ ਅਫਸਰ ਤੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਦੇ ਇਲਜ਼ਾਮ ਲਾਏ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ।ਪਰ ਜਿਸ ਤਰੀਕੇ ਨਾਲ ਜ਼ੀਰਾ ਨੇ ਪਬਲਿਕ ਸਮਾਗਮ ਵਿਚ ਇਸ ਮੁੱਦੇ ਨੂੰ ਉਠਾਇਆ ਹੈ, ਉਹ ਪਾਰਟੀ ਅਨੁਸਾਸ਼ਨ ਦੀ ਉਲੰਘਣਾ ਹੈ, ਇਸ ਲਈ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ।ਉੱਧਰ ਜ਼ੀਰਾ ਨੇ ਪਾਰਟੀ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਆਪਣੀ ਲੜਾਈ ਜਾਰੀ ਰੱਖਣਗੇ।ਇਹ ਵੀ ਪੜ੍ਹੋ:ਕੁੰਭ ਮੇਲਾ 2019: ਤਿਆਰੀਆਂ ਕੁੰਭ ਦੀਆਂ ਪਰ ਫੋਟੋ ਹੱਜ ਦੀ ਬ੍ਰੈਗਜ਼ਿਟ ਸਮਝੌਤਾ ਪਾਸ ਨਾ ਹੋਇਆ ਤਾਂ ਕੀ ਹੋ ਸਕਦਾ ਹੈਕੁੰਭ ਮੇਲਾ 2019 : ਅਖਾੜਿਆਂ ਦਾ ਇਤਿਹਾਸ ਤੇ ਦਾਅਵੇਜ਼ੀਰਾ ਦਾ ਕੀ ਹੈ ਪ੍ਰਤੀਕਰਮਕੁਲਬੀਰ ਸਿੰਘ ਜ਼ੀਰਾ ਨੇ ਕਿਹਾ, ਮੈਂ ਕਾਂਗਰਸ ਦਫ਼ਤਰ ਵਿਚ ਆਪਣਾ ਜਵਾਬ ਦੇ ਦਿੱਤਾ ਹੈ, ਮੈਂ ਸੁਨੀਲ ਜਾਖੜ ਵੱਲੋਂ ਜਾਰੀ ਨੋਟਿਸ ਦਾ ਜਵਾਬ ਦੇਣ ਲਈ ਫੋਨ ਕਰਕੇ ਸਮਾਂ ਮੰਗਿਆ ਸੀ ਪਰ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ। ਜ਼ੀਰਾ ਦਾ ਕਹਿਣਾ ਹੈ ਕਿ ਉਹ ਆਪਣਾ ਪੱਖ ਪੇਸ਼ ਕਰਨ ਲਈ ਰਾਹੁਲ ਗਾਂਧੀ ਤੇ ਸੋਨੀਆਂ ਗਾਂਧੀ ਨੂੰ ਮਿਲਾਂਗਾ।'ਮੈਨੂੰ ਲੱਗਦਾ ਹੈ ਕਿ ਇਹ ਫ਼ੈਸਲਾ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਦੇ ਦਬਾਅ ਕਾਰਨ ਲਿਆ ਗਿਆ ਹੈ'।ਮੈਂ ਪਾਰਟੀ ਖ਼ਿਲਾਫ਼ ਨਹੀਂ ਹਾਂ, 'ਮੈਂ ਨਸ਼ਿਆਂ ਖ਼ਿਲਾਫ਼ ਲੜ ਰਿਹਾ ਹਾਂ ਅਤੇ ਲੜ ਰਿਹਾ ਹਾਂ। ਮੈਂ ਆਪਣੇ ਸਟੈਂਡ ਉੱਤੇ ਕਾਇਮ ਹਾਂ। ਭ੍ਰਿਸ਼ਟ ਅਫ਼ਸਰਾਂ ਖਿਲਾਫ਼ ਲੜਦਾ ਰਹਾਂਗਾ'।ਕਿਉਂ ਹੋਈ ਕਾਰਵਾਈ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਦੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰ ਦਿੱਤਾ ਸੀ।ਸਟੇਜ ਉੱਤੇ ਆਪਣੇ ਭਾਸ਼ਣ ਵਿਚ ਜ਼ੀਰਾ ਨੇ ਪੁਲਿਸ 'ਤੇ ਡਰੱਗ ਮਾਫ਼ੀਆ ਦੀ ਮਦਦ ਕਰਨ ਦਾ ਇਲਜ਼ਾਮ ਲਗਾਉਂਦਿਆਂ ਮਨਪ੍ਰੀਤ ਬਾਦਲ ਦੀ ਅਗਵਾਈ ਵਿੱਚ ਹੋਣ ਵਾਲੇ ਪ੍ਰੋਗਰਾਮ ਨੂੰ ਛੱਡ ਕੇ ਚਲੇ ਗਏ ਸਨ।ਉਨ੍ਹਾਂ ਨੇ ਕਿਹਾ ਸੀ, "ਜਦੋਂ ਖਾਕੀ ਵਿੱਚ ਕਾਲੀਆਂ ਭੇਡਾਂ ਨਾਲ ਨਹੀਂ ਨਿਪਟਿਆ ਜਾਂਦਾ ਉਦੋਂ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਸੁਪਨਾ ਪੂਰਾ ਨਹੀਂ ਹੋਵੇਗਾ।"ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
EVM ਮਸ਼ੀਨਾਂ ਹੈਕ ਨਹੀਂ ਹੋ ਸਕਦੀਆਂ - ਚੋਣ ਕਮਿਸ਼ਨ ਨੇ ਅਮਰੀਕੀ ਹੈਕਰ ਦੇ ਦਾਅਵੇ ਨਕਾਰੇ 22 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46951466 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਭਾਰਤੀ ਚੋਣ ਕਮਿਸ਼ਨ ਨੇ ਆਪਣਾ ਦਾਅਵਾ ਦੁਹਰਾਇਆ ਹੈ ਕਿ ਮੁਲਕ ਦੀਆਂ ਚੋਣਾਂ ਵਿੱਚ ਵਰਤੀਆਂ ਜਾਂਦੀਆਂ ਇਲੈਟ੍ਰੋਨਿਕ ਵੋਟਿੰਗ ਮਸ਼ੀਨਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋ ਸਕਦੀ।ਚੋਣ ਕਮਿਸ਼ਨ ਦੀ ਇਹ ਪ੍ਰਤੀਕਿਰਿਆ ਲੰਡਨ ਵਿੱਚ ਇੰਡੀਅਨ ਜਰਨਲਿਸਟ ਐਸੋਸੀਏਸ਼ਨ (ਆਈਜੇਈ) ਅਤੇ ਫੌਰਨ ਕੌਰਸਪੌਡੈਂਟ ਐਸੋਸੀਏਸ਼ਨ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਜਵਾਬ ਵਿੱਚ ਆਈ ਹੈ।ਇਸ ਪ੍ਰੈਸ ਕਾਨਫਰੰਸ ਵਿੱਚ ਹੈਦਾਰਾਬਾਦੀ ਮੂਲ ਦੇ ਅਤੇ ਅੱਜ-ਕੱਲ ਅਮਰੀਕਾ ਵਿੱਚ ਰਹਿੰਦੇ ਸਈਦ ਸੂਜਾ ਨੂੰ ਵੀਡੀਓ ਕਾਨਫਰਸਿੰਗ ਰਾਹੀ ਪੇਸ਼ ਕੀਤਾ ਗਿਆ। ਜਿਸ ਨੇ ਭਾਰਤੀ ਵੋਟਿੰਗ ਮਸ਼ੀਨ ਨੂੰ ਹੈਕ ਕਰਨ ਦਾ ਦਾਅਵਾ ਕੀਤਾ।ਚੋਣ ਕਮਿਸ਼ਨ ਨੇ 22 ਜਨਵਰੀ ਨੂੰ ਦਿੱਲੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਸਾਈਬਰ ਮਾਹਿਰ ਸਈਦ ਸ਼ੁਜਾ ਦੇ ਖਿਲਾਫ਼ ਐਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਹ ਵੀ ਪੜ੍ਹੋ:ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਸਈਦ ਸੂਜਾ ਨੇ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਉਹ ਸਾਲ 2014 ਵਿੱਚ ਇਨ੍ਹਾਂ ਮਸ਼ੀਨਾਂ ਨੂੰ ਹੈਕ ਕਰਨ ਵਾਲੇ ਹੈਕਰਾਂ ਦੀ ਟੀਮ ਦੇ ਮੈਂਬਰ ਸੀ। ਇਸ ਦੇ ਇਲਾਵਾ ਸੂਜਾ ਨੇ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਦੀ ਅਤੇ ਪੱਤਰਕਾਰ ਗੌਰੀ ਲੰਕੇਸ਼ ਦੀਆਂ ਮੌਤਾਂ ਬਾਰੇ ਵੀ ਕਈ ਦਾਅਵੇ ਕੀਤੇ। ਸੂਜਾ ਦੇ ਦਾਅਵਿਆਂ ਦੀ ਬੀਬੀਸੀ ਕੋਈ ਤਸਦੀਕ ਨਹੀਂ ਕਰਦਾ। Image copyright Getty Images ਸੂਜਾ ਨੇ ਇਹ ਪ੍ਰੈੱਸ ਕਾਨਫਰੰਸ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਖੁਲਾਸਾ ਕਰਨ ਤੋਂ ਰੋਕਣ ਲ਼ਈ ਕੁਝ ਦਿਨ ਪਹਿਲਾਂ ਹਮਲਾ ਹੋ ਚੁੱਕਿਆ ਹੈ।ਪ੍ਰੈਸ ਕਾਨਫਰੰਸ ਦੌਰਾਨ ਇਹ ਦਾਅਵਾ ਕੀਤਾ ਗਿਆ ਕਿ ਭਾਰਤ ਦੇ ਚੋਣ ਕਮਿਸ਼ਨ ਤੇ ਸਿਆਸੀ ਪਾਰਟੀਆਂ ਨੂੰ ਬੁਲਾਇਆ ਗਿਆ ਸੀ। ਪਰ ਕਾਂਗਰਸ ਦੇ ਨੁੰਮਾਇਦੇ ਕਪਿਲ ਸਿੱਬਲ ਤੋਂ ਬਿਨਾਂ ਹੋਰ ਕੋਈ ਨਹੀਂ ਪਹੁੰਚਿਆ।ਲੰਡਨ ਵਿੱਚ ਮੌਜੂਦ ਬੀਬੀਸੀ ਪੱਤਰਕਤਾਰ ਗੱਗਨ ਸਭਰਵਾਲ ਈਵੀਐਮ ਹੈਕਿੰਗ ਦਾ ਦਾਅਵਾ ਕਰਨ ਵਾਲੇ ਕਥਿਤ ਹੈਕਰ ਸਈਦ ਸ਼ੁਜਾ ਦੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਨ। ਗੱਗਨ ਸਭਰਵਾਲ ਨੇ ਸਈਦ ਸ਼ੁਜਾ ਨੂੰ ਉਨ੍ਹਾਂ ਦੇ ਦਾਅਵਿਆਂ 'ਤੇ ਕੁਝ ਸਵਾਲ-ਜਵਾਬ ਵੀ ਕੀਤੇ।ਸਵਾਲ: ਅਮਾਰੀਕਾ ਅਤੇ ਕਾਂਗੋ ਵਰਗੇ ਦੇਸਾਂ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਦੇ ਈਵੀਐਮ ਦਾ ਇਸਤੇਮਾਲ ਕਿਵੇਂ ਕੀਤਾ ਜਾ ਰਿਹਾ ਹੈ?ਸਈਦ ਸ਼ੁਜਾ: ਮੈਂ ਅਮਰੀਕਾ ਦੀ ਈਵੀਐਮ ਦੀ ਜਾਂਚ ਨਹੀਂ ਕੀਤੀ ਹੈ। ਮੈਨੂੰ ਉਨ੍ਹਾਂ ਨੂੰ ਪਰਖਣ ਦਾ ਮੌਕਾ ਨਹੀਂ ਮਿਲਿਆ ਇਸ ਲਈ ਮੈਂ ਉਸ ਬਾਰੇ ਕੁਝ ਨਹੀਂ ਬੋਲ ਸਕਦਾ ਅਤੇ ਕਾਂਗੋ ਦੇ ਬਾਰੇ ਤਾਂ ਮੈਨੂੰ ਕੁਝ ਨਹੀਂ ਪਤਾ।ਸਵਾਲ: ਪਿਛਲੇ ਸਾਲ ਜਦੋਂ ਭਾਰਤੀ ਚੋਣ ਕਮਿਸ਼ਨ ਨੇ ਈਵੀਐਮ ਨੂੰ ਹੈਕ ਕਰਨ ਦੀ ਖੁਲ੍ਹੀ ਚੁਣੌਤੀ ਰੱਖੀ ਸੀ ਉਦੋਂ ਤੁਸੀਂ ਉਸ ਵਿੱਚ ਹਿੱਸਾ ਲੈਣ ਬਾਰੇ ਕਿਉਂ ਨਹੀਂ ਸੋਚਿਆ?ਸਈਦ ਸ਼ੁਜਾ: ਮੈਂ ਇੱਥੇ ਸ਼ਰਨ ਲੈ ਕੇ ਰਹਿ ਰਿਹਾ ਹਾਂ। ਜੇ ਮੈਂ ਭਾਰਤ ਚਲਾ ਜਾਂਦਾ ਤਾਂ ਮੇਰੀ ਸੁਰੱਖਿਆ ਦੀ ਗਰੰਟੀ ਕੌਣ ਲੈਂਦਾ? ਜੋ ਲੋਕ ਉਸ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ ਮੈਂ ਉਨ੍ਹਾਂ ਨੂੰ ਆਪਣਾ ਸਾਥ ਦੇਣ ਦਾ ਬਦਲ ਦਿੱਤਾ ਸੀ ਪਰ ਬਾਅਦ ਵਿੱਚ ਉਹ ਲੋਕ ਪਿੱਛੇ ਹੱਟ ਗਏ।ਸਵਾਲ: ਤਾਂ ਅੱਜ ਅਜਿਹਾ ਕੀ ਹੋਇਆ ਕਿ ਤੁਸੀਂ ਈਵੀਐਮ ਹੈਕਿੰਗ 'ਤੇ ਗੱਲ ਕਰ ਰਹੇ ਹੋ ਅਤੇ ਇਸ ਪ੍ਰੈਸ ਕਾਨਫਰੰਸ ਤੋਂ ਤੁਸੀਂ ਕੀ ਹਾਸਿਲ ਕਰਨ ਦੀ ਉਮੀਦ ਕਰਦੇ ਹੋ?ਸਈਦ ਸ਼ੁਜਾ:ਮੈਂ ਕੁਝ ਵੀ ਉਮੀਦ ਨਹੀਂ ਕਰ ਰਿਹਾ। ਮੈਂ ਜਾਣਦਾ ਹਾਂ ਕਿ ਕੁਝ ਵੀ ਬਦਲਣ ਵਾਲਾ ਨਹੀਂ ਹੈ। ਇਸ ਦਾ ਕਾਰਨ ਹੈ ਕਿ ਈਵੀਐਮ ਚੋਣਾਂ ਵਿੱਚ ਇਸਤੇਮਾਲ ਹੁੰਦੀਆਂ ਰਹਿਣਗੀਆਂ ਅਤੇ ਜੋ ਹੋ ਰਿਹਾ ਹੈ ਉਹ ਵੀ ਜਾਰੀ ਰਹੇਗਾ।ਕੁਝ ਵੀ ਬਲਦਣ ਵਾਲਾ ਨਹੀਂ ਹੈ। ਇੱਥੋਂ ਤੱਕ ਕਿ ਜੇ ਹਰੇਕ ਭਾਰਤੀ ਇਹ ਕਹਿਣ ਲੱਗੇ ਕਿ ਈਵੀਐਮ ਦੀ ਥਾਂ ਬੈਲਟ ਪੇਪਰ ਤੋਂ ਚੋਣ ਹੋਣੀ ਚਾਹੀਦੀ ਹੈ ਤਾਂ ਵੀ ਭਾਜਪਾ ਕੋਲ ਇੰਨੀ ਤਾਕਤ ਹੈ ਕਿ ਉਹ ਪੈਸੇ ਦੇ ਕੇ ਵੋਟ ਖਰੀਦ ਸਕਦੀ ਹੈ। ਲੋਕਾਂ ਨੂੰ ਇਸ ਬਾਰੇ ਸੋਚਣਾ ਹੋਵੇਗਾ ਕਿ ਉਨ੍ਹਾਂ ਨੂੰ ਆਪਣੇ ਲਈ ਕਿਸ ਤਰ੍ਹਾਂ ਦੀ ਸਰਕਾਰ ਚਾਹੀਦੀ ਹੈ।ਸਵਾਲ: ਜੇ ਈਵੀਐਮ ਦੀ ਵਰਤੋਂ ਨਾ ਕਰੀਏ ਤਾਂ ਫਿਰ ਉਸ ਦੀ ਥਾਂ ਕੀ ਇਸਤੇਮਾਲ ਕੀਤਾ ਜਾਵੇ?ਸਈਦ ਸ਼ੁਜਾ: ਭਾਰਤ ਕੋਲ ਹੈਕ ਨਾ ਹੋ ਸਕਣ ਵਾਲੀ ਈਵੀਐਮ ਵੀ ਹੈ ਪਰ ਉਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਅਸੀਂ ਉਨ੍ਹਾਂ ਨੂੰ ਜੋ ਡਿਜ਼ਾਈਨ ਦਿੱਤਾ ਹੈ ਉਸ ਨੂੰ ਹੈਕ ਨਹੀਂ ਕੀਤਾ ਜਾ ਸਕਦਾ। ਇਸ ਈਵੀਐਮ ਵਿੱਚ ਕਿਸੇ ਤਰ੍ਹਾਂ ਦੇ ਟਰਾਂਸਮਿਸ਼ਨ ਦੀ ਸੰਭਾਵਨਾ ਨਹੀਂ ਹੈ।ਬੀਬੀਸੀ ਪੱਤਰਕਾਰ ਨੇ ਉਸ ਪ੍ਰੈਮ ਕਾਨਫਰੰਸ ਵਿੱਚ ਮੌਜੂਦ ਕਾਂਗਰਸ ਆਗੂ ਕਪਿਲ ਸਿੱਬਲ ਨੂੰ ਵੀ ਕੁਝ ਸਵਾਲ ਪੁੱਛਣੇ ਚਾਹੇ ਪਰ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵੱਲੋਂ ਕੋਈ ਬਿਆਨ ਜਾਰੀ ਨਹੀਂ ਕਰਨਾ ਚਾਹੁੰਦੇ। ਇਹ ਪੁੱਛੇ ਜਾਣ ਤੇ ਕਿ ਕੀ ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਕਾਂਗਰਸ ਵੱਲੋਂ ਭੇਜਿਆ ਗਿਆ ਹੈ। ਇਸ 'ਤੇ ਕਪਿਲ ਸਿੱਬਲ ਨੇ ਕਿਹਾ ਕਿ ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਸੀ।ਚੋਣ ਕਮਿਸ਼ਨ ਦਾ ਜਵਾਬ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦਾਅਵਾ ਕੀਤਾ ਗਿਆ ਕਿ ਵੋਟਿੰਗ ਮਸ਼ੀਨਾਂ ਭਾਰਤ ਇਲੈਟ੍ਰੋਨਿਕਸ ਲਿਮਟਿਡ ਅਤੇ ਇਲੈਟ੍ਰੋਨਿਕਸ ਕਾਰਪੋਰੇਸ਼ਨ ਆਫ਼ ਇੰਡੀਆ ਵਿੱਚ ਬਹੁਤ ਦੀ ਸਖ਼ਤ ਸੁਰੱਖਿਆ ਨਿਗਰਾਨੀ ਹੇਠ ਤਿਆਰ ਕੀਤੀਆਂ ਜਾਂਦੀਆਂ ਹਨ। Image copyright Getty Images ਚੋਣ ਕਮਿਸ਼ਨ ਨੇ ਦਾਅਵਾ ਕੀਤਾ ਕਿ ਵੋਟਿੰਗ ਮਸ਼ੀਨਾਂ ਬਣਾਉਣ ਲਈ ਬਹੁਤ ਦੀ ਸਾਵਧਾਨੀ ਵਾਲੀ ਪ੍ਰਕਿਰਿਆ ਹੈ। ਇਹ ਮਸ਼ੀਨਾਂ 2010 ਤੋਂ ਪਹਿਲਾਂ ਬਣੀ ਤਕਨੀਕੀ ਮਾਹਿਰਾਂ ਦੀ ਉੱਚ ਪੱਧਰੀ ਕਮੇਟੀ ਦੀ ਨਿਗਰਾਨੀ ਹੇਠ ਤਿਆਰ ਹੁੰਦੀਆਂ ਹਨ।ਇਲੈਕਸ਼ਨ ਕਮਿਸ਼ਨ ਨੇ ਇਸ ਮਾਮਲੇ ਵਾਲੀ ਕਾਨੂੰਨੀ ਚਾਰਾਜੋਈ ਬਾਰੇ ਵੀ ਸੋਚ ਰਿਹਾ ਹੈ।ਚੋਣ ਕਮਿਸ਼ਨ ਨੇ ਕਿਹਾ ਹੈ ਕਿ ਲੰਡਨ ਵਿਚ ਹੋਈ ਪ੍ਰੈੱਸ ਕਾਨਫ਼ਰੰਸ ਵਿੱਚ ਪਾਰਟੀ ਨਾ ਬਣਕੇ ਉਸਨੇ ਬੇਲੋੜੀ ਨੂਰਾ ਕੁਸ਼ਤੀ ਤੋਂ ਕਿਨਾਰਾ ਕੀਤਾ ਹੈ। ਪਰ ਚੋਣ ਕਮਿਸ਼ਨ ਆਪਣੇ ਦਾਅਵੇ ਉੱਤੇ ਕਾਇਮ ਹੈ ਕਿ ਭਾਰਤੀ ਈਵੀਐਮ ਮਸ਼ੀਨਾਂ ਨਾਲ ਛੇੜਛਾੜ ਨਹੀਂ ਹੋ ਸਕਦੀ।ਭਾਜਪਾ ਤੇ ਕੇਂਦਰ ਸਰਕਾਰ ਦਾ ਪ੍ਰਤੀਕਰਮਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਸੂਜਾ ਦੇ ਦਾਅਵਿਆਂ ਨੂੰ ਰੱਦ ਕੀਤਾ ਹੈ। ਇੱਕ ਟਵੀਟ ਰਾਹੀ ਜੇਤਲੀ ਨੇ ਉਲਟਾ ਸਵਾਲ ਕੀਤਾ ਕਿ ਕੀ ਚੋਣ ਕਮਿਸ਼ਨ ਤੇ ਲੱਖਾਂ ਮੁਲਾਜ਼ਮ ਯੂਪੀਏ ਦੇ ਰਾਜ ਵਿਚ ਭਾਜਪਾ ਨਾਲ ਮਿਲ ਕੇ ਈਵੀਐਮ ਬਣਾਉਣ ਤੇ ਇਸ ਦੀ ਪ੍ਰੋਗਰਾਮਿੰਗ ਕਰਨ ਵਿਚ ਲੱਗੇ ਹੋਏ ਸਨ। Image Copyright @arunjaitley @arunjaitley Image Copyright @arunjaitley @arunjaitley ਜੇਤਲੀ ਨੇ ਕਿਹਾ ਕਿ ਪਹਿਲਾਂ ਰਾਫੇਲ, ਫਿਰ 15 ਸਨਅਤਕਾਰਾਂ ਨੂੰ ਨਾ ਦਿੱਤੀ ਗਈ ਕਰਜ਼ ਮਾਫ਼ੀ ਅਤੇ ਹੁਣ ਅਗਲਾ ਵੱਡਾ ਝੂਠ ਹੈ, ਈਵੀਐਮ ਹੈਕਿੰਗ। ਜੇਤਲੀ ਨੇ ਇਹ ਵੀ ਲਿਖਿਆ ਕਿ ਕੀ ਕਾਂਗਰਸ ਪਾਰਟੀ ਇਹ ਸਮਝਦੀ ਹੈ ਕਿ ਲੋਕ ਕੁਝ ਵੀ ਕੂੜ ਕੜਾਵ ਨਿਗਲ ਲੈਣਗੇ। ਇਹ ਵੀ ਪੜ੍ਹੋ:“ਮੇਰੀ ਮਾਂ ਵਿਲਕਦੀ ਸੀ ਕਿ ਸਾਡੇ ਘਰ ਕੀ ਜੰਮ ਪਿਆ”#10yearchallenge: ਹਿਜਾਬ ਤੋਂ ਬਿਨਾਂ ਔਰਤਾਂ ਨੇ ਪਾਈਆਂ ਤਸਵੀਰਾਂ ਸਿਗਰਟ ਲਈ ਰੋਲਿੰਗ ਪੇਪਰ ਨਾ ਦੇਣ 'ਤੇ ਪੰਜਾਬੀ 'ਤੇ ਹਮਲਾਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਪੁਲਾੜ 'ਚੋਂ 7500 ਟਨ ਕੂੜਾ ਇਸ ਤਰ੍ਹਾਂ ਸਾਫ਼ ਕਰੇਗਾ ਇਹ ਜਾਲ 1 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45699549 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Science Photo Library ਫੋਟੋ ਕੈਪਸ਼ਨ ਇਹ ਜਾਲ ਧਰਤੀ ਤੋਂ 300 ਕਿੱਲੋਮੀਟਰ ਤੋਂ ਵੱਧ ਉੱਚਾਈ 'ਤੇ ਲਗਾਇਆ ਗਿਆ ਹੈ ਬ੍ਰਿਟੇਨ ਦੀ ਇੱਕ ਸੈਟੇਲਾਈਟ ਨੇ ਧਰਤੀ ਦੇ ਗ੍ਰਹਿ-ਪਥ (ਓਰਬਿਟ) ਵਿੱਚ ਇੱਕ ਜਾਲ ਲਗਾਇਆ ਹੈ ਜਿਹੜਾ ਸਪੇਸ ਦੇ ਕੂੜੇ ਨੂੰ ਇਕੱਠਾ ਕਰੇਗਾ।ਪ੍ਰਯੋਗ ਦੇ ਤੌਰ 'ਤੇ ਸ਼ੁਰੂ ਕੀਤੀ ਇਹ ਕੋਸ਼ਿਸ਼ ਉਨ੍ਹਾਂ ਯੋਜਨਾਵਾਂ ਦਾ ਹਿੱਸਾ ਹੈ, ਜਿਸਦੇ ਜ਼ਰੀਏ ਅੰਤਰਿਕਸ਼ ਨੂੰ ਕੂੜਾ ਮੁਕਤ ਬਣਾਉਣ ਦੀ ਯੋਜਨਾ ਹੈ। ਇਹ ਜਾਲ ਧਰਤੀ ਤੋਂ 300 ਕਿੱਲੋਮੀਟਰ ਤੋਂ ਵੱਧ ਉੱਚਾਈ 'ਤੇ ਲਗਾਇਆ ਗਿਆ ਹੈ। ਇਹ ਵੀ ਪੜ੍ਹੋ:9 ਤੱਥ ਜਿਨ੍ਹਾਂ ਕਾਰਨ ਵਧਿਆ ਸੈਕਸ ਟੁਆਏਜ਼ ਦਾ ਵਪਾਰ ਦੁਨੀਆਂ ਦੀਆਂ ਪੰਜ ਖ਼ਤਰਨਾਕ ਜਾਸੂਸ ਔਰਤਾਂ ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਇਹ ਸਮਝਿਆ ਜਾਂਦਾ ਹੈ ਕਿ ਕਰੀਬ ਸਾਢੇ ਸੱਤ ਹਜ਼ਾਰ ਟਨ ਕੂੜਾ ਧਰਤੀ ਦੇ ਗ੍ਰਹਿ-ਪਥ ਵਿੱਚ ਤੈਰ ਰਿਹਾ ਹੈ, ਜਿਹੜਾ ਉਨ੍ਹਾਂ ਸੈਟਲਾਈਟਾਂ ਲਈ ਖ਼ਤਰਾ ਹੈ, ਜਿਨ੍ਹਾਂ ਨੂੰ ਕਿਸੇ ਖਾਸ ਮਕਸਦ ਨਾਲ ਲਾਂਚ ਕੀਤਾ ਗਿਆ ਹੈ। ਜਾਲ ਦੇ ਪ੍ਰਯੋਗ ਦਾ ਸੈਟੇਲਾਈਟ ਦੇ ਜ਼ਰੀਏ ਵੀਡੀਓ ਵੀ ਬਣਾਇਆ ਗਿਆ ਹੈ ਜਿਸ ਵਿੱਚ ਇੱਕ ਜੁੱਤੀ ਦੇ ਡੱਬੇ ਦੇ ਆਕਾਰ ਦੇ ਪੁਲਾੜ ਦੇ ਕੂੜੇ ਨੂੰ ਇਕੱਠਾ ਕਰਦਾ ਹੋਇਆ ਦਿਖ ਰਿਹਾ ਹੈ। Image copyright SSC ਫੋਟੋ ਕੈਪਸ਼ਨ ਇੰਝ ਕੀਤਾ ਜਾਵੇਗਾ ਜਾਲ ਦਾ ਪ੍ਰਯੋਗ ਸੂਰੇ ਸਪੇਸ ਸੈਂਟਰ ਦੇ ਡਾਇਰੈਕਟਰ ਪ੍ਰੋਫੈਸਰ ਗੁਗਲਾਈਮਲੋ ਅਗਲੀਤੀ ਕਹਿੰਦੇ ਹਨ, "ਜਿਸ ਤਰ੍ਹਾਂ ਦੀਆਂ ਸਾਡੀਆਂ ਉਮੀਦਾਂ ਸੀ, ਇਹ ਉਸ ਤਰ੍ਹਾਂ ਦਾ ਹੀ ਕੰਮ ਕਰ ਰਿਹਾ ਹੈ।""ਤੁਸੀਂ ਸਾਫ਼ ਤੌਰ 'ਤੇ ਦੇਖ ਸਕਦੇ ਹੋ ਕਿ ਇਹ ਕਿਵੇਂ ਜਾਲ ਵਿੱਚ ਫਸਿਆ। ਅਸੀਂ ਇਸ ਪ੍ਰਯੋਗ ਨਾਲ ਖੁਸ਼ ਹਾਂ।"ਅੱਗੇ ਕੀ ਹੋਵੇਗਾਇਹ ਸਿਰਫ਼ ਇੱਕ ਪ੍ਰਯੋਗ ਸੀ, ਜਿਸ ਵਿੱਚ ਇੱਕ ਜੁੱਤੀ ਦੇ ਡੱਬੇ ਦੇ ਆਕਾਰ ਦੇ ਕੂੜੇ ਨੂੰ ਦੂਜੇ ਸੈਟੇਲਾਈਟ ਨਾਲ ਧਰਤੀ ਵੱਲ ਡਿਗਾਇਆ ਗਿਆ ਸੀ, ਜਿਸ ਨੂੰ ਬਾਅਦ ਵਿੱਚ ਜਾਲ ਵਿੱਚ ਫਸਾਇਆ ਗਿਆ। ਜੇਕਰ ਅਸਲ ਵਿੱਚ ਅਜਿਹਾ ਹੋ ਸਕੇਗਾ ਤਾਂ ਕੂੜੇ ਨੂੰ ਫਸਾਉਣ ਤੋਂ ਬਾਅਦ ਸੈਟੇਲਾਈਟ ਦੀ ਮਦਦ ਨਾਲ ਜਾਲ ਇਸ ਨੂੰ ਧਰਤੀ ਦੇ ਗ੍ਰਹਿ-ਪਥ ਤੋਂ ਬਾਹਰ ਕਰ ਦੇਵੇਗਾ। Image copyright AIRBUS ਫੋਟੋ ਕੈਪਸ਼ਨ ਕੁਝ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਸਪੇਸ ਜਾਲ ਧਰਤੀ ਦੇ ਗ੍ਰਹਿ-ਪਥ ਵਿੱਚ ਤੈਰ ਰਹੇ ਕੂੜੇ ਨੂੰ ਹਟਾਉਣ ਦੀ ਗੱਲ ਹੁੰਦੀ ਰਹੀ ਹੈ। ਕਈ ਪ੍ਰਯੋਗ ਵੀ ਇਸ 'ਤੇ ਚੱਲ ਰਹੇ ਹਨ ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਇਸ ਤਰ੍ਹਾਂ ਦਾ ਸਫ਼ਲ ਪ੍ਰਯੋਗ ਕੀਤਾ ਗਿਆ ਹੋਵੇ। ਜਲਦੀ ਹੀ ਹੁਣ ਇਸ ਕੋਸ਼ਿਸ਼ ਦੇ ਤਹਿਤ ਦੂਜੇ ਪੜ੍ਹਾਅ ਦਾ ਪ੍ਰਯੋਗ ਕੀਤਾ ਜਾਵੇਗਾ, ਜਿਸ ਵਿੱਚ ਇੱਕ ਕੈਮਰਾ ਲਗਾਇਆ ਜਾਵੇਗਾ ਜਿਹੜਾ ਸਪੇਸ ਦੇ ਅਸਲ ਕੂੜੇ ਨੂੰ ਕੈਦ ਕਰ ਸਕੇ ਤਾਂ ਕਿ ਉਨ੍ਹਾਂ ਨੂੰ ਹਟਾਉਣਾ ਸੌਖਾ ਹੋਵੇ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਤੱਕ ਇਸ ਤੋਂ ਹੋਰ ਬਿਹਤਕ ਤਰੀਕੇ ਨਾਲ ਕੰਮ ਲਿਆ ਜਾ ਸਕੇਗਾ। ਸਪੇਸ ਕੂੜੇ ਤੋਂ ਕਿੰਨਾ ਖਤਰਾਧਰਤੀ ਦੇ ਗ੍ਰਹਿ-ਪਥ ਵਿੱਚ ਲੱਖਾਂ ਟੁੱਕੜੇ ਤੈਰ ਰਹੇ ਹਨ। ਇਹ ਟੁੱਕੜੇ ਪੁਰਾਣੇ ਅਤੇ ਸੇਵਾ ਤੋਂ ਬਾਹਰ ਹੋ ਚੁੱਕੇ ਸੈਟਲਾਈਟਾਂ ਦੇ ਅੰਸ਼ ਅਤੇ ਅੰਤਰਿਕਸ਼ ਯਾਤਰੀਆਂ ਵੱਲੋਂ ਗ਼ਲਤੀ ਨਾਲ ਰਹਿ ਗਏ ਕੁਝ ਉਪਕਰਣ ਹਨ। Image copyright NASA/NANORACKS ਫੋਟੋ ਕੈਪਸ਼ਨ ਆਉਣ ਵਾਲੇ ਸਮੇਂ ਵਿੱਚ ਲੋੜਾਂ ਦੇ ਹਿਸਾਬ ਨਾਲ ਕਈ ਸੈਟੇਲਾਈ ਧਰਤੀ ਦੇ ਗ੍ਰਹਿ-ਪਥ ਵਿੱਚ ਲਾਂਚ ਕੀਤੇ ਜਾਣਗੇ ਡਰ ਇਹ ਹੈ ਕਿ ਜੇ ਇਨ੍ਹਾਂ ਕੂੜਿਆਂ ਨੂੰ ਹਟਾਇਆ ਨਹੀਂ ਗਿਆ ਤਾਂ ਇਹ ਕੰਮ ਵਿੱਚ ਆ ਰਹੀਆਂ ਸੈਟਲਾਈਟਾਂ ਨੂੰ ਨਸ਼ਟ ਕਰ ਦੇਵੇਗਾ।ਇਸ ਪ੍ਰਾਜੈਕਟ 'ਤੇ ਕੰਮ ਕਰ ਰਹੇ ਇੰਜੀਨੀਅਰ ਅਲਸਟੇਅਰ ਵੇਮੈਨ ਕਹਿੰਦੇ ਹਨ, "ਜੇਕਰ ਇਹ ਟੁੱਕੜੇ ਆਪਸ ਵਿੱਚ ਟਕਰਾਉਂਦੇ ਹਨ ਤਾਂ ਹੋਰ ਕੂੜਾ ਇਕੱਠਾ ਹੋਵੇਗਾ। ਜ਼ਿਆਦਾ ਕੂੜਾ ਬਣਨ ਨਾਲ ਟਕਰਾਉਣ ਦਾ ਖਦਸ਼ਾ ਲਗਾਤਾਰ ਵਧਦਾ ਰਹੇਗਾ ਅਤੇ ਇੱਕ ਦਿਨ ਇਹ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ।"ਇਹ ਵੀ ਪੜ੍ਹੋ:ਇੰਡੋਨੇਸ਼ੀਆ: ਸੁਨਾਮੀ ਦੀ ਤਬਾਹੀ 'ਚ 832 ਲੋਕਾਂ ਦੀ ਮੌਤਪਹਿਲੂ ਖ਼ਾਨ ਮੌਬ ਲਿੰਚਿੰਗ ਕੇਸ ਦੇ ਗਵਾਹਾਂ 'ਤੇ ਹਮਲਾ'ਮੇਰੇ ਵਿਆਹ ਨਾ ਕਰਨ ਦੇ ਫ਼ੈਸਲੇ 'ਤੇ ਇੰਨੇ ਸਵਾਲ ਕਿਉਂ'ਆਉਣ ਵਾਲੇ ਸਮੇਂ ਵਿੱਚ ਲੋੜਾਂ ਦੇ ਹਿਸਾਬ ਨਾਲ ਕਈ ਸੈਟੇਲਾਈ ਧਰਤੀ ਦੇ ਗ੍ਰਹਿ-ਪਥ ਵਿੱਚ ਲਾਂਚ ਕੀਤੇ ਜਾਣਗੇ। ਜੇਕਰ ਸਪੇਸ ਕੂੜੇ ਨਾਲ ਨਿਪਟਾ ਨਹੀਂ ਗਿਆ ਤਾਂ ਯੋਜਨਾਵਾਂ ਫੇਲ੍ਹ ਹੋ ਸਕਦੀਆਂ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਭਾਰਤ 'ਚ ਫੇਕ ਨਿਊਜ਼ ਪ੍ਰਚਾਰ ਕਿਵੇਂ ਬਣ ਰਿਹੈ 16 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46198783 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ "ਫੇਕ ਨਿਊਜ਼ ਅੱਜ ਨਹੀਂ ਸ਼ੁਰੂ ਹੋਈ, ਇਹ ਪਹਿਲਾਂ ਵੀ ਸੀ ਪਰ ਹੁਣ ਇਹ ਇੱਕ ਪ੍ਰੋਪੇਗੈਂਡਾ ਦੀ ਤਰ੍ਹਾਂ ਹੋ ਰਿਹਾ ਹੈ, ਇਹ ਪੂਰੀ ਕੜੀ ਹੈ।" ਇਹ ਕਹਿਣਾ ਹੈ ਪੱਤਰਕਾਰ ਹਰਤੋਸ਼ ਬਲ ਦਾ। ਬੀਬੀਸੀ ਪੰਜਾਬੀ ਦੇ ਅੰਮ੍ਰਿਤਸਰ ਵਿੱਚ ਕੀਤੇ ਗਏ ਬਿਓਂਡ ਫੇਕ ਨਿਊਜ਼ ਪ੍ਰੋਗਰਾਮ ਦੌਰਾਨ ਹਰਤੋਸ਼ ਬੱਲ ਨੇ ਦੱਸਿਆ ਕਿ ਕਿਸ ਤਰ੍ਹਾਂ ਸਾਡੇ ਵਾਤਾਵਰਨ ਵਿੱਚ ਫੇਕ ਨਿਊਜ਼ ਫੈਲਾਈ ਜਾ ਰਹੀ ਹੈ ਅਤੇ ਇਸ ਲਈ ਜ਼ਿੰਮੇਵਾਰ ਕੌਣ ਹਨ।ਉਦਾਹਰਨ ਦਿੰਦਿਆ ਹਰਤੋਸ਼ ਬਲ ਕਹਿੰਦੇ ਹਨ, "ਹਾਦਸਾ ਅੰਮ੍ਰਿਤਸਰ ਵਿੱਚ ਹੁੰਦਾ ਹੈ ਤਾਂ ਸੋਸ਼ਲ ਮੀਡੀਆ ਉੱਤੇ ਖਬਰ ਫੈਲਦੀ ਹੈ ਕਿ ਡਰਾਈਵਰ ਮੁਸਲਮਾਨ ਸੀ। ਇਸ ਤਰ੍ਹਾਂ ਫੇਕ ਨਿਊਜ਼ ਸ਼ੁਰੂ ਹੋਈ।"ਇਹ ਵੀ ਪੜ੍ਹੋ:ਜਦੋਂ ਮਾਂ ਨੇ ਫੇਸਬੁੱਕ 'ਤੇ ਲਾਈਵ ਦੇਖਿਆ ਮੁੰਡੇ ਨੂੰ ਭੀੜ ਵੱਲੋਂ ਜ਼ਿੰਦਾ ਸਾੜਨ ਦਾ ਮੰਜ਼ਰ 'ਤਿੰਨ ਮਿੰਟਾਂ ਦੇ ਫ਼ਰਕ ਨਾਲ ਬਚੀ ਸਾਡੀ ਜ਼ਿੰਦਗੀ'ਬੱਚੇਦਾਨੀ ਦੇ ਕੈਂਸਰ ਦੀ ਜਾਂਚ 'ਚ ਤੁਸੀਂ ਵੀ ਅਣਗਹਿਲੀ ਕਰ ਰਹੇ ਹੋ?"ਇਸੇ ਤਰ੍ਹਾਂ ਰਾਫੇਲ ਡੀਲ ਬਾਰੇ ਸੋਸ਼ਲ ਮੀਡੀਆ ਉੱਤੇ ਕਿਹਾ ਜਾ ਰਿਹਾ ਕਿ 2012 ਵਿੱਚ ਵੀ ਅੰਬਾਨੀ ਨੂੰ ਇਹ ਡੀਲ ਮਿਲੀ ਸੀ। ਪਰ ਕੋਈ ਵੀ ਇਹ ਨਹੀਂ ਦੱਸਦਾ ਕਿ ਇਹ ਡੀਲ ਮੁਕੇਸ਼ ਅੰਬਾਨੀ ਨੂੰ ਮਿਲੀ ਸੀ ਪਰ ਉਹ ਸਾਲ ਬਾਅਦ ਤੋੜ ਦਿੱਤੀ ਗਈ ਸੀ ਅਤੇ ਵਾਪਸ ਹਿੰਦੁਸਤਾਨ ਐਰੋਨੋਟਿਕਸ ਨੂੰ ਦੇ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਮੋਦੀ ਦੇ ਆਉਣ ਤੋਂ ਅਨਿਲ ਅੰਬਾਨੀ ਨੂੰ ਇਹ ਡੀਲ ਦੇ ਦਿੱਤੀ ਗਈ। ਇਹ ਗਲਤ ਜਾਣਕਾਰੀ ਹੈ ਜੋ ਕਿ ਅੰਬਾਨੀ ਦੇ ਨਾਮ ਨਾਲ ਦਿੱਤੀ ਜਾ ਰਹੀ ਹੈ।"ਫੇਕ ਨਿਊਜ਼ ਰਾਹੀਂ ਪ੍ਰਾਪੇਗੰਡਾ ਕਿਵੇਂ ਫੈਲਾਇਆ ਜਾ ਰਿਹਾ ਹੈ?ਪ੍ਰਾਪੇਗੰਡਾ ਕੀ ਹੁੰਦਾ ਹੈ, ਉਹ ਵੀ ਹਰਤੋਸ਼ ਬਲ ਨੇ ਸਮਝਾਇਆ। ਉਨ੍ਹਾਂ ਕਿਹਾ, "ਜਦੋਂ ਇਹ ਕਿਹਾ ਜਾਂਦਾ ਹੈ ਕਿ ਸਵੱਛ ਭਾਰਤ ਬੜੀ ਕਾਮਯਾਬ ਮੁਹਿੰਮ ਹੈ ਜਾਂ ਗੁੜਗਾਂਵ ਡੈਫੇਕੇਸ਼ਨ ਫਰੀ ਹੈ।" Image copyright Getty Images ਹਰਤੋਸ਼ ਬਲ ਦਾ ਦਾਅਵਾ ਹੈ ਕਿ ਇਹ ਸਭ ਕੁਝ ਸਰਕਾਰ ਦੇ ਨਾਲ ਜੁੜੀਆਂ ਗੱਲਾਂ ਹਨ। ਫੇਕ ਨਿਊਜ਼ ਪਹਿਲਾਂ ਵੀ ਸੀ ਪਰ ਸਾਲ 2014 ਤੋਂ ਬਾਅਦ ਇਸ ਦਾ ਦਾਇਰਾ ਵੱਧ ਗਿਆ ਹੈ। ਉਨ੍ਹਾਂ ਕਿਹਾ, "ਸਾਡੇ ਈਕੋਸਿਸਟਮ ਵਿੱਚ ਜਿਸ ਤਰ੍ਹਾਂ ਫੇਕ ਨਿਊਜ਼ ਫੈਲ ਰਹੀ ਹੈ ਉਹ ਹਾਕਮ ਧਿਰ ਨਾਲ ਜੁੜੀ ਹੋਈ ਹੈ। ਸੋਸ਼ਲ ਮੀਡੀਆ ਉੱਤੇ ਇਹ ਵੀ ਦਾਅਵਾ ਕੀਤਾ ਗਿਆ ਕਿ ਅਸੀਂ ਦੇਸਭਗਤ ਹਾਂ, ਦੇਸ ਦੀ ਗੱਲ ਕਰਦੇ ਹਾਂ, ਬਾਕੀ ਲੋਕ ਦੇਸ ਦੇ ਖਿਲਾਫ਼ ਗੱਲ ਕਰਦੇ ਹਨ। ਪਰ ਕੋਈ ਇਹ ਨਹੀਂ ਜਾਂਚ ਕਰਦਾ ਕਿ ਇਹ ਸੱਚ ਹੈ ਜਾਂ ਨਹੀਂ।" ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਿਤਾ ਉੱਤੇ ਵੀ ਸਵਾਲ ਚੁੱਕੇ। ਹਰਤੋਸ਼ ਬਲ ਨੇ ਕਿਹਾ ਕਿ ਪੱਤਰਕਾਰਿਤਾ ਵਿੱਚ ਸੰਪਾਦਕੀ ਵਿੱਚ ਅੱਜ-ਕੱਲ੍ਹ ਤੱਥਾਂ ਦੀ ਘਾਟ ਹੋ ਰਹੀ ਹੈ। ਪੱਤਰਕਾਰਿਤਾ ਵਿੱਚ ਰਿਪੋਰਟ ਤੇ ਤੱਥ ਘੱਟਦੇ ਜਾ ਰਹੇ ਹਨ। ਆਮ ਆਦਮੀ ਤਾਂ ਤੱਥ ਦੇਖਦਾ ਹੀ ਨਹੀਂ ਹੈ।ਉਨ੍ਹਾਂ ਤੋਂ ਜਦੋਂ ਸਵਾਲ ਕੀਤਾ ਗਿਆ ਕਿ ਕੀ ਸਿਰਫ਼ ਸੱਤਾਧਿਰ ਹੀ ਫੇਕ ਨਿਊਜ਼ ਲਈ ਜ਼ਿੰਮੇਵਾਰ ਹੈ ਤਾਂ ਉਨ੍ਹਾਂ ਨੇ ਕਿਹਾ ਕਿ "ਸੱਤਾ ਵਿੱਚ ਭਾਜਪਾ ਹੈ, ਇਸ ਲਈ ਸਵਾਲ ਉਨ੍ਹਾਂ ਤੋਂ ਬਣਦਾ ਹੈ। ਬਰਾਬਰੀ ਦਾ ਮੁਕਾਬਲਾ ਨਹੀਂ ਹੈ। ਜਿਸ ਨੇ ਅੱਗ ਲਾਈ ਹੈ ਅਤੇ ਜਿਸ ਨੇ ਅੱਗ ਬੁਝਾਈ ਹੈ ਉਸ ਨੂੰ ਇੱਕੋ ਨਜ਼ਰ ਨਾਲ ਨਹੀਂ ਦੇਖਿਆ ਜਾ ਰਿਹਾ ਹੈ।" ਫੇਕ ਨਿਊਜ਼ ਦੀ ਪਰਿਭਾਸ਼ਾ ਉੱਤੇ ਵੀ ਸਵਾਲ ਕੀਤੇ ਜਾਂਦੇ ਰਹੇ ਹਨ। ਜੇ ਖਬਰ ਗਲਤ ਹੈ, ਕੋਈ ਘਟਨਾ ਵਾਪਰੀ ਹੀ ਨਹੀਂ ਹੈ ਤਾਂ ਇਹ ਫੇਕ ਹੈ। ਸੋਸ਼ਲ ਮੀਡੀਆ ਉੱਤੇ ਖ਼ਬਰਾਂ ਦੀ ਸ਼ਕਲ ਵਿਚ ਗ਼ਲਤ ਤੇ ਗੁਮਰਾਹਕੁਨ ਜਾਣਕਾਰੀ ਦੇ ਪਸਾਰ ਖ਼ਿਲਾਫ਼ ਬੀਬੀਸੀ ਦੀ 'ਬਿਓਂਡ ਫ਼ੇਕ ਨਿਊਜ਼' ਮੁਹਿੰਮ ਸ਼ੁਰੂ ਕੀਤੀ ਹੈ। 'ਬਿਓਂਡ ਫ਼ੇਕ ਨਿਊਜ਼' ਪ੍ਰੋਜੈਕਟ ਤਹਿਤ ਭਾਰਤ ਦੇ ਸੱਤ ਸ਼ਹਿਰਾਂ ਵਿੱਚ 12 ਨਵੰਬਰ ਨੂੰ ਪ੍ਰੋਗਰਾਮ ਹੋਏ। ਬੀਬੀਸੀ ਪੰਜਾਬੀ ਸਰਵਿਸ ਦਾ ਪ੍ਰੋਗਰਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਹੋਇਆ। ਸਾਈਬਰ ਸੈਕਿਊਰਿਟੀ ਮਾਹਿਰ ਦਾ ਕੀ ਕਹਿਣਾ ਹੈ?ਪੰਜਾਬ ਇੰਜੀਨੀਅਰਿੰਗ ਕਾਲਜ ਦੇ ਸਾਈਬਰ ਸਕਿਉਰਿਟੀ ਰਿਸਰਚ ਸੈਂਟਰ ਦੀ ਮੁਖੀ ਡਾ. ਦਿਵਿਆ ਬਾਂਸਲ ਦਾ ਕਹਿਣਾ ਹੈ, "ਸਾਡੇ ਭਾਰਤ ਵਿੱਚ 1.5 ਬਿਲੀਅਨ ਤੋਂ ਜ਼ਿਆਦਾ ਵਟੱਸਐਪ ਯੂਜ਼ਰ ਹਨ, ਫੇਸਬੁੱਕ ਯੂਜ਼ਰ 294 ਮਿਲੀਅਨ ਤੋਂ ਜ਼ਿਆਦਾ ਹਨ, ਅਤੇ ਇੰਸਟਾਗਰਾਮ ਤੇ 71 ਮਿਲੀਅਨ ਤੋਂ ਵੱਧ ਯੂਜ਼ਰ ਹਨ। ਸਾਡੀ ਪੀੜ੍ਹੀ ਨੂੰ ਗੱਲ ਕਰਨ ਲਈ ਫੋਨ ਦੀ ਲੋੜ ਨਹੀਂ, ਅਸੀਂ ਸਿੱਧਾ ਚੈਟ ਕਰਦੇ ਹਾਂ। ਅਸੀਂ ਅਖਬਾਰਾਂ ਵੀ ਨਹੀਂ ਚੁੱਕਦੇ, ਅਸੀਂ ਖ਼ਬਰ ਵੈੱਬਸਾਈਟਾਂ ਦੇ ਅਰਲਟ ਲਾਏ ਹੋਏ ਹਨ, ਡਿਜੀਟਲ ਖ਼ਬਰਾਂ ਪੜ੍ਹਦੇ ਹਾਂ। ਅਜਿਹੇ ਡਿਜੀਟਲ ਦੌਰ ਵਿੱਚ ਹਿੰਸਾ, ਧਰਮ, ਜਾਤੀ ਆਧਾਰਿਤ ਮੈਸੇਜ ਵੀ ਫੈਲ ਰਹੇ ਹਨ।" ਇਹ ਵੀ ਪੜ੍ਹੋ:ਸੁਖਬੀਰ ਤੇ ਡੇਰਾ ਮੁਖੀ ਦੀ ਕਥਿਤ ਬੈਠਕ ਤੇ ਅਕਸ਼ੇ ਦੀ ਸਫ਼ਾਈ ਨੂੰ ਵੀ ਮਿਲੀ ਚੁਣੌਤੀਸਖ਼ਸ਼ ਦੀ ਕਹਾਣੀ ਜੋ ਮਰਦਾ-ਮਰਦਾ ਮੌਤ ਦੀ ਸਕ੍ਰਿਪਟ ਲਿਖ ਗਿਆਪਾਰਟੀ 'ਚੋਂ ਛੁੱਟੀ ਹੋਣ 'ਤੇ ਅਜਨਾਲਾ ਤੇ ਬ੍ਰਹਮਪੁਰਾ ਨੇ ਬਾਦਲਾਂ ਨੂੰ ਕੀ ਕਿਹਾਉਨ੍ਹਾਂ ਅੱਗੇ ਕਿਹਾ, "ਸੋਸ਼ਲ ਮੀਡੀਆ ਉੱਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਕਿ ਇਹ ਬੱਚਾ ਅਗਵਾ ਹੋ ਗਿਆ ਹੈ, ਇਸ ਦੀ ਰਿਪੋਰਟ ਕਰੋ।ਇਸੇ ਤਰ੍ਹਾਂ 8 ਨਵੰਬਰ, 2016 ਨੂੰ ਜਦੋਂ ਨੋਟਬੰਦੀ ਦੀ ਖਬਰ ਆਈ ਤਾਂ ਇਹ ਵੀ ਖਬਰ ਫੈਲੀ ਕਿ 200 ਦੇ ਨੋਟ ਵਿੱਚ ਚਿਪ ਲੱਗੀ ਹੈ।ਜਿਸ ਰਾਹੀਂ ਨਜ਼ਰ ਰੱਖੀ ਜਾਵੇਗੀ, ਜਿਸ ਦੇ ਧਰਤੀ ਹੇਠ 200 ਮੀਟਰ ਤੱਕ ਸਿਗਨਲ ਜਾ ਸਕਣਗੇ, ਨੋਟ ਕਿਸ ਕੋਲ ਹੈ ਟਰੈਕ ਹੋਵੇਗਾ। ਇਹ ਸਿਰਫ਼ ਸੋਸ਼ਲ ਮੀਡੀਆ ਉੱਤੇ ਹੀ ਨਹੀਂ, ਕਈ ਟੀਵੀ ਚੈਨਲਾਂ ਨੇ ਵੀ ਇਹ ਖਬਰ ਚਲਾਈ। ਪਰ ਕੀ ਇਹ ਭਰੋਸਾ ਕਰਨ ਵਾਲੀ ਹੈ, ਇਸ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ।" Image copyright Getty Images "ਅੰਮ੍ਰਿਤਸਰ ਟਰੇਨ ਐਕਸੀਡੈਂਟ ਸਬੰਧੀ ਵੀ ਫੇਕ ਨਿਊਜ਼ ਫੈਲੀ ਕਿ ਡਰਾਈਵਰ ਨੇ ਸੁਸਾਈਡ ਕਰ ਲਿਆ ਹੈ।" ਫੇਕ ਨਿਊਜ਼ ਫੈਲਣ ਦੇ ਕਾਰਨਅਜਿਹੀਆਂ ਫੇਕ ਖਬਰਾਂ ਫੈਲਣ ਦੇ ਕਾਰਨ ਵੀ ਡਾ. ਬਾਂਸਲ ਨੇ ਸਾਂਝੇ ਕੀਤੇ। ਉਨ੍ਹਾਂ ਕਿਹਾ, "ਡਿਜੀਟਲ ਪਲੇਟਫਾਰਮ ਕਾਰਨ ਇਹ ਜ਼ਿਆਦਾ ਫੈਲ ਰਹੀਆਂ ਹਨ। ਪਹਿਲਾਂ ਕੋਈ ਵੀ ਖ਼ਬਰ ਐਡੀਟਰ ਦੀ ਇਜਾਜ਼ਤ ਬਿਨਾਂ ਪਬਲਿਸ਼ ਨਹੀਂ ਹੁੰਦੀ ਸੀ। ਅੱਜ-ਕੱਲ੍ਹ ਕੋਈ ਵੀ ਖਬਰ ਪਬਲਿਸ਼ ਕਰ ਸਕਦਾ ਹੈ।" ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਰਫ਼ ਭਾਜਪਾ ਨੂੰ ਹੀ ਨਿਸ਼ਾਨਾ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ, "ਹਰ ਪਾਰਟੀ ਦਾ ਆਈਟੀ ਸੈੱਲ ਹੈ, ਸੋਸ਼ਲ ਮੀਡੀਆ ਸੈੱਲ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਸਰਕਾਰ ਤੋਂ ਸਵਾਲ ਚੁੱਕਣੇ ਚਾਹੀਦੇ ਹਨ ਪਰ ਸਾਡੇ ਦਿਮਾਗ ਨੂੰ ਇਸ ਤਰ੍ਹਾਂ ਸਿੱਖਿਅਤ ਕਰ ਦਿੱਤਾ ਗਿਆ ਹੈ ਕਿ ਰਿਅਲ ਨਿਊਜ਼ ਆਵੇ ਉਸ ਦੀ ਵੀ ਜਾਂਚ ਕਰੋ ਅਤੇ ਫੇਕ ਨੂੰ ਇੰਨਾ ਅਸਲੀ ਬਣਾ ਦਿੱਤਾ ਗਿਆ ਹੈ ਕਿ ਅਸੀਂ ਜਾਂਚ ਬਾਰੇ ਸੋਚਦੇ ਹੀ ਨਹੀਂ।"ਉਨ੍ਹਾਂ ਨੇ ਇਸ ਲਈ ਗੂਗਲ, ਵਟਸਐਪ, ਫੇਕਬੁੱਕ ਨੂੰ ਵੀ ਜ਼ਿੰਮੇਵਾਰ ਦੱਸਿਆ ਤੇ ਕਿਹਾ ਕਿ ਉਨ੍ਹਾਂ ਨੇ ਸਾਡੇ ਦਿਮਾਗ ਨੂੰ ਇਸ ਤਰ੍ਹਾਂ ਬਣਾ ਦਿੱਤਾ ਹੈ ਕਿ ਆਮ ਆਦਮੀ ਲਈ ਫੇਕ ਨਿਊਜ਼ ਨੂੰ ਸਮਝਣਾ ਔਖਾ ਹੈ। ਫੇਸਬੁੱਕ ਦਾ 'ਨਿਊਜ਼ ਐਲਗੋਰਿਧਮ' ਲੋਕਾਂ ਨੂੰ ਰੁੱਝੇ ਹੋਏ ਰੱਖਣਾ ਹੈ।ਇਹ ਵੀ ਪੜ੍ਹੋ:#BeyondFakeNews : 'ਫੇਕ ਨਿਊਜ਼ ਨੂੰ ਲੈ ਕੇ ਕੋਈ ਜਵਾਬਦੇਹ ਨਹੀਂ ਹੈ'ਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਨੇ ਵਿੱਢੀ ਮੁਹਿੰਮ #BeyondFakeNewsਫੇਕ ਨਿਊਜ਼ ਤੋਂ ਭੜਕੀ ਭੀੜ ਨੇ ਜਦੋਂ ਮਾਂ ਸਾਹਮਣੇ ਲਈ ਮੁੰਡੇ ਦੀ ਜਾਨਡਾ. ਬਾਂਸਲ ਨੇ ਜੰਮੂ-ਕਸ਼ਮੀਰ ਵਿੱਚ ਹੁੰਦੇ ਪਥਰਾਅ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, "ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਵੀ ਸੋਸ਼ਲ ਮੀਡੀਆ ਉੱਤੇ ਖੁਲ੍ਹੇ ਤੌਰ ਉੱਤੇ ਕੀਤਾ ਜਾ ਰਿਹਾ ਹੈ। ਪਹਿਲਾਂ ਨਕਾਬ ਪਾ ਕੇ ਨੌਜਵਾਨਾਂ ਦੇ ਵੀਡੀਓ ਹੁੰਦੇ ਸੀ ਪਰ ਹੁਣ ਉਹ ਪੋਸਟਰ ਬੁਆਏ ਬਣ ਗਏ ਹਨ। ਉਹ ਹੁਣ ਡਰਦੇ ਨਹੀਂ ਕਿਉਂਕਿ ਸੋਸ਼ਲ ਮੀਡੀਆ ਉੱਤੇ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ।"ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪੱਤਰਕਾਰਾਂ ਦੇ ਨਾਲ-ਨਾਲ ਆਮ ਆਦਮੀ ਨੂੰ ਵੀ ਕੋਈ ਮੈਸੇਜ ਫਾਰਵਰਡ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਹਾਲ ਹੀ ਵਿੱਚ ਇੰਡੋਨੇਸ਼ੀਆ 'ਚ ਆਏ ਸੁਨਾਮੀ ਦੌਰਾਨ ਸੈਂਕੜੇ ਬੱਚੇ ਆਪਣੇ ਪਰਿਵਾਰਾਂ ਤੋਂ ਵੱਖ ਹੋ ਗਏ ਸਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਤੁਹਾਨੂੰ ਗੂਗਲ ਦੇ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਯਾਦ ਹੈ 27 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45668331 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Google ਫੋਟੋ ਕੈਪਸ਼ਨ ਜਨਮਦਿਨ ਮੁਬਾਰਕ ਗੂਗਲ। ਕਿਸੇ ਨੂੰ ਕੀ ਪਤਾ ਸੀ ਕਿ ਲੈਰੀ ਤੇ ਸੇਰਜੀ ਵੱਲੋਂ 1996 ਵਿੱਚ ਸ਼ੁਰੂ ਕੀਤਾ ਰਿਸਰਚ ਪ੍ਰੋਜੈਕਟ ਗੂਗਲ ਬਣ ਜਾਵੇਗਾ ਕੀ ਤੁਹਾਨੂੰ ਗੂਗਲ ਦੇ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਯਾਦ ਹੈ? ਜਦੋਂ ਤੁਹਾਨੂੰ ਕਿਸੇ ਜਾਣਕਾਰੀ ਨੂੰ ਜਲਦੀ 'ਚ ਲੱਭਣ ਦੀ ਲੋੜ ਹੁੰਦੀ ਸੀ ਤਾਂ ਤੁਸੀਂ ਕੀ ਕਰਦੇ ਸੀ?ਕਿਸੇ ਵੀ ਚੀਜ਼ ਦੀ ਭਾਲ ਤੁਸੀਂ ਕਰਦੇ ਹੋਵੋ - ਸ਼ਬਦ ਦੇ ਸਹੀ ਵਿਆਕਰਣ ਦੀ ਗੱਲ ਹੋਵੇ, ਕਿਸ ਰੈਸਟੋਰੈਂਟ ਨੂੰ ਲੱਭਣ ਦੀ ਗੱਲ ਹੋਵੇ, ਕੋਈ ਵਿਸ਼ੇਸ਼ ਦੁਕਾਨ ਹੋਵੇ ਜਾਂ ਫ਼ਿਰ ਕਿਸੇ ਪਹਾੜੀ ਝੀਲ ਦੇ ਨਾਂ ਦੀ ਗੱਲ ਹੋਵੇ - ਤੁਸੀਂ ਸ਼ਾਇਦ ਗੂਗਲ 'ਤੇ ਹੀ ਇਸਨੂੰ ਦੇਖ ਰਹੇ ਹੋਵੋ। ਫੋਰਬਸ ਦੇ ਅੰਕੜਿਆ ਮੁਤਾਬਕ ਗੂਗਲ ਔਸਤਨ 40 ਹਜ਼ਾਰ ਸਰਚਿਜ਼ (ਤਲਾਸ਼) ਹਰ ਸਕਿੰਟ ਪ੍ਰੋਸੈਸ ਕਰਦਾ ਹੈ - ਯਾਨਿ ਕਿ ਤਕਰੀਬਨ 35 ਲੱਖ ਸਰਚਿਜ਼ ਹਰ ਦਿਨ। ਅਤੇ ਇਸ ਪ੍ਰਕਿਰਿਆ ਵਿੱਚ ਗੂਗਲ ਧਰਤੀ ਦੇ ਸਭ ਤੋਂ ਪਾਪੂਲਰ ਸਰਚ ਇੰਜਣ ਤੋਂ ਵੀ ਵਧੇਰੇ ਬਹੁਤ ਕੁਝ ਬਣ ਗਿਆ ਹੈ: ਇਹ ਇਸ਼ਤਿਹਾਰਾਂ ਲਈ ਇੱਕ ਮੰਚ, ਇੱਕ ਬਿਜ਼ਨਸ ਮਾਡਲ ਅਤੇ ਨਿੱਜੀ ਜਾਣਕਾਰੀਆਂ ਇਕੱਠੀ ਕਰਨ ਵਾਲਾ ਇੱਕ ਕੁਲੈਕਟਰ ਬਣ ਗਿਆ ਹੈ।ਇਹ ਵੀ ਪੜ੍ਹੋ: 9 ਤੱਥ ਜਿਨ੍ਹਾਂ ਕਾਰਨ ਵਧਿਆ ਸੈਕਸ ਟੁਆਏਜ਼ ਦਾ ਵਪਾਰ ਆਧਾਰ ਬਾਰੇ ਹਰ ਸਵਾਲ ਦਾ ਜਵਾਬ ਇੱਥੇ ਪੜ੍ਹੋ'16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ'ਜਦੋਂ-ਜਦੋਂ ਅਸੀਂ ਕੁਝ ਸਰਚ (ਤਲਾਸ਼) ਕਰਨ ਲਈ ਗੂਗਲ ਕਰਦੇ ਹਾਂ ਤਾਂ ਗੂਗਲ ਸਾਡੀਆਂ ਪ੍ਰਾਥਮਿਕਤਾਵਾਂ ਅਤੇ ਆਦਤਾਂ ਤੋਂ ਵੱਧ ਜਾਣਦਾ ਹੈ - ਪਰ ਗੂਗਲ ਨੂੰ ਤੁਸੀਂ ਕਿੰਨਾ ਕੁ ਜਾਣਦੇ ਹੋ? ਆਓ ਜਾਣਦੇ ਹਾਂ ਗੂਗਲ ਬਾਰੇ ਉਹ ਗੱਲਾਂ ਜਿਹੜੀਆਂ ਸ਼ਾਇਦ ਤੁਹਾਨੂੰ ਹੈਰਾਨ ਕਰ ਦੇਣ।1. ਨਾਂ ਤੁਸੀਂ ਪੁੱਛੋਗੇ, ਗੂਗਲ ਕੀ ਹੈ? ਖ਼ੈਰ, ਇਸਦਾ ਮਤਲਬ ਕੁਝ ਵੀ ਨਹੀਂ ਹੈ। Image copyright Getty Images ਫੋਟੋ ਕੈਪਸ਼ਨ 'ਗੂਗਲ' ਅਸਲ ਰੂਪ 'ਚ ਗਣਿਤ ਦੇ ਸ਼ਬਦ 'ਗੋਗੋਲ' ਤੋਂ ਇੱਕ ਗਲਤ ਸ਼ਬਦ-ਜੋੜ ਹੈ 'ਗੂਗਲ' ਅਸਲ ਰੂਪ 'ਚ ਗਣਿਤ ਦੇ ਸ਼ਬਦ 'ਗੋਗੋਲ' ਤੋਂ ਇੱਕ ਗਲਤ ਸ਼ਬਦ-ਜੋੜ ਹੈ - ਜੋ ਮੂਲ ਰੂਪ 'ਚ 1 ਤੋਂ 100 ਸਿਫ਼ਰਾਂ ਤੱਕ ਹੈ। ਸ਼ੁਰੂਆਤੀ ਦਿਨਾਂ 'ਚ ਇੱਕ ਇੰਜੀਨੀਅਰ ਜਾਂ ਇਕ ਵਿਦਿਆਰਥੀ ਨੇ ਮੂਲ ਸ਼ਬਦ ਜੋੜ ਨੂੰ ਕਿਵੇਂ ਉਸੇ ਤਰਾਂ ਪੇਸ਼ ਕੀਤਾ, ਇਸ ਬਾਰੇ ਕਈ ਸ਼ੱਕ ਵਾਲੀਆਂ ਕਹਾਣੀਆਂ ਹਨ।ਇਹ ਗਲਤੀ ਮੁੱਖ ਧਾਰਾ ਦਾ ਹਿੱਸਾ ਬਣ ਗਈ ਅਤੇ ਨਵਾਂ ਸ਼ਬਦ ਆਇਆ, ਬਾਕੀ ਤਾਂ ਇਤਿਹਾਸ ਹੈ।2. 'ਬੈਕਰਬ'ਕੰਪਨੀ ਦੇ ਸਹਿ ਸੰਸਥਾਪਕਾਂ ਲੈਰੀ ਪੇਜ ਅਤੇ ਸੇਰਜੀ ਬ੍ਰਿਨ ਨੇ ਗੂਗਲ ਨੂੰ 'ਬੈਕਰਬ' ਦਾ ਨਾਂ ਦਿੱਤਾ। Image copyright Getty Images ਫੋਟੋ ਕੈਪਸ਼ਨ ਬੈਕਰਬ - ਦਰਅਸਲ ਮਸਾਜ ਨਹੀਂ ਹੈ ਇਸ ਦਾ ਇੱਕ ਮਜ਼ੇਦਾਰ ਮਸਾਜ ਨਾਲ ਕੁਝ ਲੈਣਾ ਦੇਣਾ ਨਹੀਂ ਸੀ, ਸਗੋਂ ਸਿਸਟਮ ਨੂੰ ਕਮਾਂਡ ਦਿੰਦੇ ਹੋਏ ਪਿਛਲੇ ਲਿੰਕ ਦੇ ਆਧਾਰ 'ਤੇ ਪੇਜਾਂ ਨੂੰ ਰੈਂਕ ਕਰਨਾ ਅਤੇ ਤਲਾਸ਼ ਕਰਨਾ ਸੀ। 3. ਆਫ਼-ਕਿਲਟਰ (Off-kilter) ਗੂਗਲ 'ਚ ਸਭ ਕੁਝ ਸਿਰਫ਼ ਬਿਜ਼ਨਸ ਬਾਰੇ ਨਹੀਂ ਹੈ। ਇਸ ਤੋਂ ਇਲਾਵਾ ਵੀ ਬਹੁਤ ਕੁਝ ਹੈ।ਗੂਗਲ ਨੇ ''ਆਸਕੀਊ'' ਅਤੇ ਖ਼ੁਦ ਨੂੰ ਦੇਖੋ ਸ਼ਬਦ ਜੋੜੇ।4. ਬੱਕਰੀਆਂ ਗੂਗਲ ਕਹਿੰਦਾ ਹੈ ਕਿ ਉਹ ਵਾਤਾਰਵਣ ਨਾਲ ਜੁੜੀਆਂ ਕੋਸ਼ਿਸ਼ਾਂ (ਗ੍ਰੀਨ ਪਹਿਲਕਦਮੀਆਂ) ਦਾ ਸਾਥ ਦਿੰਦਾ ਹੈ ਅਤੇ ਬੱਕਰੀਆਂ ਦੀ ਥਾਂ ਘਾਹ ਕੱਟਣ ਵਾਲੀਆਂ ਮਸ਼ੀਨਾਂ ਦੀ ਵਰਤੋਂ ਕਰਦਾ ਹੈ। Image copyright Getty Images ਫੋਟੋ ਕੈਪਸ਼ਨ ਗੂਗਲ ਦਫ਼ਤਰ ਦੇ ਆਲੇ-ਦੁਆਲੇ ਇਨ੍ਹਾਂ ਬੱਕਰੀਆਂ ਦਾ ਮਿਲਣਾ ਆਮ ਹੈ ਮਾਊਂਟੇਨ ਵਿਊ, ਕੈਲੇਫੋਰਨੀਆ ਵਿੱਚ ਗੂਗਲਪਲੇਕਸ ਹੈੱਡਕੁਆਟਰ ਦੇ ਵਿਸ਼ਾਲ ਲਾਅਨ ਨੂੰ ਨਿਯਮਿਤ ਤੌਰ 'ਤੇ ਸਹੀ ਕਰਨ ਦੀ ਲੋੜ ਹੈ।ਇਹ ਵੀ ਪੜ੍ਹੋ:ਗੂਗਲ ਤੇ ਐਪਲ ਨੇ ਕਿਉਂ ਹਟਾਇਆ ਇਹ ਐਪ?ਡੁਹਾਡੀ ਜਾਣਕਾਰੀ ਗੂਗਲ ਤੋਂ ਕਿਵੇਂ ਮਿਟਾਈ ਜਾ ਸਕਦੀ ਹੈ?ਉਧਾਰ ਦੇ ਪੈਸਿਆਂ 'ਤੇ ਗੂਗਲ ਇੰਝ ਬਣੀ ਵੱਡੀ ਕੰਪਨੀ ਇਸ ਲਈ ਤੁਸੀਂ ਅਕਸਰ ਲਗਭਗ 200 ਬੱਕਰੀਆਂ ਦੀ ਇੱਕ ਟੀਮ ਨੂੰ ਇਮਾਰਤ ਦੇ ਆਲੇ-ਦੁਆਲੇ ਘਾਹ ਖਾਂਦੇ ਦੇਖ ਸਕਦੇ ਹੋ। 5. ਵੱਧਦਾ ਕਾਰੋਬਾਰ ਜੀਮੇਲ, ਗੂਗਲ ਮੈਪਸ, ਗੂਗਲ ਡ੍ਰਾਈਵ, ਗੂਗਲ ਕਰੋਮ ਬਣਾਉਣ ਤੋਂ ਇਲਾਵਾ ਔਸਤਨ, ਗੂਗਲ 2010 ਤੋਂ ਹਰ ਹਫ਼ਤੇ ਇੱਕ ਕੰਪਨੀ ਐਕੁਆਇਰ ਕਰ ਰਹੀ ਹੈ। Image copyright Getty Images ਤੁਹਾਨੂੰ ਸ਼ਾਇਦ ਇਸ ਗੱਲ ਦੀ ਜਾਣਕਾਰੀ ਨਾ ਹੋਵੇ ਪਰ ਐਂਡਰੌਇਡ, ਯੂ-ਟਿਊਬ, ਵੇਜ਼ ਅਤੇ ਐਡਸੈਂਸ ਵਰਗੀਆਂ ਕੰਪਨੀਆਂ ਦੀ ਮਾਲਿਕ ਗੂਗਲ ਹੀ ਹੈ, ਅਤੇ ਇਸ ਤੋਂ ਇਲਾਵਾ 70 ਕੰਪਨੀਆਂ ਹੋਰ ਵੀ ਗੂਗਲ ਅਧੀਨ ਹਨ।6. ਦਿ ਡੂਡਲ30 ਅਗਸਤ 1998 ਨੂੰ ਪਹਿਲਾ ਗੂਗਲ ਡੂਡਲ "ਆਊਟ-ਆਫ਼-ਆਫਿਸ ਮੈਸੇਜ" 'ਤੇ ਸੀ। ਇਹ ਗੂਗਲ ਬੈਨਰ ਵਿੱਚ ਦੂਜੇ "ਓ" ਦੇ ਪਿੱਛੇ ਖੜ੍ਹੇ ਅੱਗ ਨਾਲ ਲਬਰੇਜ਼ ਤੀਲੀ ਰੂਪੀ ਇੱਕ ਵਿਅਕਤੀ ਦੀ ਤਸਵੀਰ ਸੀ। Image copyright Getty Images ਫੋਟੋ ਕੈਪਸ਼ਨ ਡੂਡਲਜ਼ ਹੁਣ ਗੂਗਲ ਦੀ ਰਵਾਇਤ ਬਣ ਗਿਆ ਹੈ ਇਹ ਵਿਚਾਰ ਉਦੋਂ ਆਇਆ ਜਦੋਂ ਲੈਰੀ ਅਤੇ ਸੇਰਜੀ ਨੇਵਾਡਾ 'ਚ ਬਰਨਿੰਗ ਮੈਨ ਫ਼ੈਸਟੀਵਲ ਦੇਖਣ ਗਏ ਅਤੇ ਉਹ ਯੂਜ਼ਰਜ਼ ਨੂੰ ਦੱਸਣਾ ਚਾਹੁੰਦੇ ਸਨ ਕਿ ਤਕਨੀਕੀ ਮਸਲਿਆਂ ਨੂੰ ਹੱਲ ਕਰਨ ਲਈ ਆਲੇ-ਦੁਆਲੇ ਨਹੀਂ ਹੋਣਗੇ।ਉਦੋਂ ਤੋਂ ਡੂਡਲਜ਼ ਇੱਕ ਤਰ੍ਹਾਂ ਨਾਲ ਗੂਗਲ ਦੀ ਰਵਾਇਤ ਬਣ ਗਿਆ ਹੈ, ਅਹਿਮ ਦਿਨਾਂ ਅਤੇ ਵਿਸ਼ੇਸ਼ ਲੋਕਾਂ ਨੂੰ ਪਛਾਣਦੇ ਹੋਏ ਆਰਟ ਵਰਕ ਕਮਿਸ਼ਨ ਕਰਨਾ। 7. ਕਈਆਂ ਲਈ ਗੁਆਚਿਆ ਮੌਕਾ, ਪਰ ਗੂਗਲ ਲਈ ਨਹੀਂ ਫੋਟੋ ਕੈਪਸ਼ਨ ਅੱਜ ਗੂਗਲ ਦੀ ਤਕਨੀਕ ਦੀ ਦੁਨੀਆਂ 'ਚ ਸਰਦਾਰੀ ਹੈ 1999 ਦੌਰਾਨ ਲੈਰੀ ਅਤੇ ਸੇਰਜੀ ਇੱਕ ਮਿਲੀਅਨ ਡਾਲਰ 'ਚ ਗੂਗਲ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ...ਪਰ ਕੀਮਤ ਘਟਾਉਣ ਤੋਂ ਬਾਅਦ ਵੀ ਕੋਈ ਲੈਣਦਾਰ ਨਹੀਂ ਸੀ।ਗੂਗਲ ਅੱਜ 300 ਬਿਲੀਅਨ ਡਾਲਰ ਤੋਂ ਵੱਧ ਦੀ ਕੰਪਨੀ ਹੈ, ਕੋਈ ਨਾ ਕੋਈ ਜ਼ਰੂਰ ਇਸ ਨੂੰ ਨਾ ਲੈਣ ਸਬੰਧੀ ਅਫ਼ਸੋਸ ਕਰ ਰਿਹਾ ਹੋਵੇਗਾ।8. ਸਿਧਾਂਤ Image copyright Getty Images ''ਬੁਰੇ ਨਾ ਬਣੋ'' ਕੰਪਨੀ ਦੇ ਸਿਧਾਂਤਾਂ 'ਚੋਂ ਇੱਕ ਅਸਲ ਸਿਧਾਂਤ ਹੈ। ਕੀ ਕੰਪਨੀ ਇਸ ਸਿਧਾਂਤ 'ਤੇ ਆ ਕੇ ਅੜ ਗਈ ਹੈ, ਇਹ ਫ਼ੈਸਲਾ ਅਸੀਂ ਤੁਹਾਡੇ 'ਤੇ ਛੱਡਦੇ ਹਾਂ। 9. ਖਾਣਾ ਬਹੁਤ ਅਹਿਮ ਹੈ Image copyright Getty Images ਫੋਟੋ ਕੈਪਸ਼ਨ ਗੂਗਲ ਹੈੱਡਕੁਆਟਰ 'ਤੇ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਮਿਲਦਾ ਹੈ ਫੋਰਬਸ ਮੁਤਾਬਕ ਗੂਗਲ ਦੇ ਸੇਰਜੀ ਬ੍ਰਿਨ ਨੇ ਸ਼ੁਰੂਆਤ 'ਚ ਹੀ ਇਹ ਫ਼ੈਸਲਾ ਲਿਆ ਕਿ ਕੋਈ ਵੀ ਗੂਗਲ ਦਫ਼ਤਰ ਕਦੇ ਖਾਣੇ ਵਾਲੀ ਥਾਂ ਤੋਂ 60 ਮੀਟਰ ਦੇ ਫ਼ਾਸਲੇ ਤੋਂ ਵੱਧ ਨਹੀਂ ਹੋਵੇਗਾ।ਇਹ ਅਫ਼ਵਾਹ ਸੀ ਕਿ ਸ਼ੁਰੂਆਤੀ ਦਿਨਾਂ 'ਚ ਕੰਪਨੀ ਦੀ ਪਸੰਦੀਦਾ ਡਿਸ਼ ''ਸਵੀਡੀਸ਼ ਮੱਛੀ'' ਸੀ, ਪਰ ਅੱਜ ਕੱਲ੍ਹ ਗੂਗਲ ਦੇ ਕਾਮਿਆਂ ਦੀ ਪਹੁੰਚ ਚੰਗੇ ਖਾਣੇ ਅਤੇ ਕੁਆਲਿਟੀ ਕੌਫ਼ੀ ਤੱਕ ਹੈ।10. ਗੂਗਲ ਦਾ ਪੱਕਾ ਦੋਸਤ Image copyright Getty Images ਫੋਟੋ ਕੈਪਸ਼ਨ ਗੂਗਲ ਦੇ ਕਰਮਚਾਰੀਆਂ ਨੂੰ ਕੁੱਤੇ ਦਫ਼ਤਰ ਲੈ ਕੇ ਆਉਣ ਦੀ ਇਜਾਜ਼ਤ ਹੈ ਗੂਗਲ 'ਚ ਪਹਿਲਾਂ ਤੋਂ ਕੰਮ ਕਰਨ ਵਾਲੇ ਅਤੇ ਨਵੇਂ ਕਰਮਚਾਰੀਆਂ ਨੂੰ ਆਪਣੇ ਪਾਲਤੂ ਕੁੱਤਿਆਂ ਨੂੰ ਕੰਮ 'ਤੇ ਲੈ ਕੇ ਆਉਣ ਦੀ ਇਜਾਜ਼ਤ ਹੈ। ਇਸ ਵਿੱਚ ਸ਼ਰਤ ਇਹ ਹੈ ਕਿ ਉਨ੍ਹਾਂ ਆਫ਼ਿਸ ਦੇ ਹਿਸਾਬ ਨਾਲ ਟ੍ਰੇਨਿੰਗ ਦਿੱਤੀ ਹੋਈ ਚਾਹੀਦੀ ਹੈ ਅਤੇ ਨਾਲ ਹੀ ਉਹ ਮਲ-ਮੂਤਰ ਦਫ਼ਤਰ ਜਾਂ ਦਫ਼ਤਰ ਦੇ ਆਲੇ-ਦੁਆਲੇ ਨਹੀਂ ਛੱਡਣਗੇ। ਇਹ ਵੀ ਪੜ੍ਹੋ:ਇਸ ਤਕਨੀਕ ਨਾਲ ਖੁੱਲ੍ਹਣਗੇ ਮਮੀਜ਼ ਦੇ ਰਾਜ਼ਕਿਵੇਂ 'ਫੇਕ ਪੋਰਨ' ਬਣ ਰਿਹਾ ਹੈ ਵੱਡਾ ਖ਼ਤਰਾ?ਇਸ਼ਤਿਹਾਰਾਂ ਵਿੱਚ ਕਿਹੋ ਜਿਹੇ ਪਤੀ ਨਜ਼ਰ ਆਉਂਦੇ ਹਨ? ਅਤੇ ਇਸ ਤੋਂ ਇਲਾਵਾ ਕੁਝ ਬੋਨਸ ਪੁਆਇੰਟਸ ਵੀ ਹਨ, ਤੁਸੀਂ ਜਾਣਦੇ ਹੋ.... Image copyright Getty Images ਹਾਲਾਂਕਿ ਗੂਗਲ ਦਾ ਇੰਡੈਕਸ 1999 ਦੇ ਮੁਕਾਬਲੇ ਹੁਣ 100 ਗੁਣਾ ਵੱਡਾ ਹੈ, ਉਹ ਇਸ ਨੂੰ 10,000 ਗੁਣਾ ਤੇਜ਼ੀ ਨਾਲ ਅਪਡੇਟ ਕਰਦੇ ਹਨ।ਗੂਗਲ ਨੂੰ ਲੇਗੋ ਬਹੁਤ ਪਸੰਦ ਹੈ, ਇਹ ਇੱਕ ਮਸ਼ਹੂਰ ਪਲਾਸਟਿਕ ਦਾ ਬਣਿਆ ਖਿਡੌਣਾ ਹੈ - ਪਹਿਲੀ ਗੂਗਲ ਕੰਪਿਊਟਰ ਸਟੋਰੇਜ ਯੂਨਿਟ ਨੂੰ ਲੇਗੋ ਬਰਿਕਸ ਦੇ ਨਾਲ ਬਣਾਇਆ ਗਿਆ ਸੀ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਾਦਲ ਇਨ੍ਹਾਂ ਗਲਤੀਆਂ ਦਾ ਮੁੱਲ ਤਾਰ ਰਹੇ ਹਨ- ਨਜ਼ਰੀਆ ਜਗਤਾਰ ਸਿੰਘ ਸੀਨੀਅਰ ਪੱਤਰਕਾਰ 29 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45620893 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਜਦੋਂ ਅਕਾਲੀ ਦਲ ਸੱਤਾ ਵਿੱਚ ਹੁੰਦਾ ਹੈ ਤਾਂ ਮੁੱਖ ਮੰਤਰੀ, ਅਕਾਲੀ ਦਲ ਦੇ ਪ੍ਰਧਾਨ, ਐਸਜੀਪੀਸੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਵਿਚਾਲੇ ਸੰਤੁਲਨ ਹੋਣਾ ਜ਼ਰੂਰੀ ਹੈ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਫਖ਼ਰ-ਏ-ਕੌਮ ਪੰਥ ਰਤਨ ਨਾਲ ਨਵਾਜ਼ੀ ਜਾਣ ਵਾਲੀ ਸਖਸ਼ੀਅਤ ਪ੍ਰਕਾਸ਼ ਸਿੰਘ ਬਾਦਲ ਅੱਜ ਦੇ ਦੌਰ ਵਿੱਚ ਪੰਥਕ ਅਤੇ ਸਿਆਸੀ ਖੇਤਰ 'ਚ ਬੁਰੇ ਸੰਕਟ ਵਿੱਚ ਘਿਰੇ ਨਜ਼ਰ ਆ ਰਹੇ ਹਨ।ਇਨ੍ਹਾਂ ਹਾਲਤਾਂ ਨੇ ਉਨ੍ਹਾਂ ਦੀ ਵਿਰਾਸਤ ਨੂੰ ਢਾਹ ਲਾਈ ਹੈ। ਉਨ੍ਹਾਂ ਦੀ ਸੱਤਾ ਦੌਰਾਨ ਸਿੱਖਾਂ ਦੀਆਂ ਸਰਬਉੱਚ ਸੰਸਥਾਵਾਂ ਨੂੰ ਜੋ ਨੁਕਸਾਨ ਪਹੁੰਚਿਆ ਹੈ, ਉਹ ਮੌਜੂਦਾ ਦੌਰ ਵਿਚ ਉਸੇ ਦੀ ਕੀਮਤ ਚੁਕਾ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਸਿੱਖਾਂ ਦੀਆਂ ਸਰਬਉੱਚ ਸੰਸਥਾਵਾਂ ਦੀ ਭਰੋਸੇਯੋਗਤਾ ਅਤੇ ਪ੍ਰਮਾਣਿਕਤਾ ਨੂੰ ਇਸ ਲਈ ਢਾਹ ਲਾਈ ਤਾਂ ਜੋ ਉਹ ਕੱਦਾਵਰ ਆਗੂ ਵਜੋਂ ਬਿਨਾਂ ਕਿਸੇ ਰੁਕਾਵਟ ਦੇ ਪੰਜਾਬ 'ਤੇ ਰਾਜ ਕਰ ਸਕਣ, ਪਰ ਹੁਣ ਅਜਿਹਾ ਕਰਨਾ ਹੀ ਉਨ੍ਹਾਂ ਲਈ ਮੁਸ਼ਕਿਲ ਦਾ ਸਬੱਬ ਬਣ ਰਿਹਾ ਹੈ। ਇਨ੍ਹਾਂ ਸਰਬਉੱਚ ਸੰਸਥਾਵਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਤੌਰ ਉੱਤੇ ਸ਼ਾਮਲ ਹੈ।ਇਹ ਵੀ ਪੜ੍ਹੋ:'ਸਿਰਫ਼ ਸਿਗਰੇਟ 'ਤੇ ਹੀ ਵਿਵਾਦ ਕਿਉਂ ਸ਼ਰਾਬ ਤੇ ਕਿਉਂ ਨਹੀਂ'ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਜਦੋਂ ਇੱਕ ਪਤੀ ਨੇ ਹਾਊਸ ਹਸਬੈਂਡ ਬਣਨ ਦਾ ਫ਼ੈਸਲਾ ਕੀਤਾਅਜਿਹੇ ਹਾਲਾਤ ਦੀ ਸ਼ੁਰੂਆਤ ਉਨ੍ਹਾਂ ਦੇ ਸੱਤਾ ਵਿਚ ਹੁੰਦਿਆਂ ਹੀ ਹੋ ਗਈ ਸੀ, ਜੋ ਸੱਤਾ ਖੁਸਣ ਤੋਂ ਬਆਦ ਹੋਰ ਵੀ ਮਾੜੀ ਹੋ ਗਈ।ਅਜਿਹੇ ਹਾਲਾਤ ਦਾ ਕਿਸੇ ਵੀ ਪਾਰਟੀ ਨੇ ਸੱਤਾ ਵਿਚ ਹੁੰਦੇ ਹੋਏ ਸਾਹਮਣਾ ਨਹੀਂ ਕੀਤਾ ਸੀ।ਚਾਰਾਂ ਥੰਮ੍ਹਾਂ ਵਿੱਚ ਸੰਤੁਲਨ ਹੋਣਾ ਜ਼ਰੂਰੀਇੱਕ ਪੱਧਰ 'ਤੇ ਆਰਐਸਐਸ-ਭਾਜਪਾ ਨਾਲ ਅਕਾਲੀ ਦਲ ਦੇ ਰਿਸ਼ਤਿਆਂ ਦੀ ਤੁਲਨਾ ਕੀਤੀ ਜਾ ਸਕਦੀ ਹੈ। ਦੋਵਾਂ ਵਿੱਚ ਇੱਕ ਵੱਡਾ ਫਰਕ ਹੈ। ਭਾਜਪਾ ਵਿੱਚ ਆਰਐਸਐਸ ਹੀ ਫੈਸਲਾ ਲੈਂਦੀ ਹੈ, ਪਰ ਅਕਾਲੀ ਦਲ ਦੇ ਮਾਮਲੇ ਵਿੱਚ ਹਾਲਾਤ ਵੱਖਰੇ ਹਨ। ਇੱਥੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਅਕਾਲੀ ਦਲ ਦੇ ਮੁੱਖ ਮੰਤਰੀ ਨੂੰ ਅਸਥਿਰ ਕਰਨ ਦੀ ਤਾਕਤ ਤਾਂ ਰੱਖਦੇ ਹਨ ਪਰ ਮੁੱਖ ਮੰਤਰੀ ਦੀ ਨਿਯੁਕਤੀ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਅਕਾਲੀ ਦਲ ਦੇ ਮੁਖੀ ਅਤੇ ਸਰਪ੍ਰਸਤ ਵਜੋਂ ਪ੍ਰਕਾਸ਼ ਸਿੰਘ ਬਾਦਲ ਦਾ ਇਨ੍ਹਾਂ ਦੋਹਾਂ ਸੰਸਥਾਵਾਂ ਉੱਤੇ ਦਬਦਬਾ ਰਿਹਾ ਹੈ। ਜਦੋਂ ਅਕਾਲੀ ਦਲ ਸੱਤਾ ਵਿੱਚ ਹੁੰਦਾ ਹੈ ਤਾਂ ਮੁੱਖ ਮੰਤਰੀ, ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਵਿਚਾਲੇ ਸੰਤੁਲਨ ਹੋਣਾ ਜ਼ਰੂਰੀ ਹੈ। Image copyright Getty Images ਫੋਟੋ ਕੈਪਸ਼ਨ ਐਸਜੀਪੀਸੀ ਵਜੋਂ ਨਿਯੁਕਤ ਕੀਤੇ ਜਾਂਦੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੁਤੰਤਰ ਹੋ ਕੇ ਕੰਮ ਕਰਨਾ ਚਾਹੀਦਾ ਹੈ ਪਰ ਅਜਿਹਾ ਹੁੰਦਾ ਨਹੀਂ ਹੈ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਭਾਵੇਂ ਇਕੱਠੇ ਹੋ ਕੇ ਜਾਂ ਵੱਖਰੇ ਤੌਰ 'ਤੇ ਮੁੱਖ ਮੰਤਰੀ ਦੀ ਸਥਿਰਤਾ ਲਈ ਚੁਣੌਤੀ ਬਣ ਸਕਦੇ ਹਨ। ਇਹ ਇੱਕ ਅਜਿਹੀ ਤਲਵਾਰ ਹੈ, ਜੋ ਅਕਾਲੀ ਦਲ ਦੇ ਮੁੱਖ ਮੰਤਰੀ ਉੱਤੇ ਹਮੇਸ਼ਾ ਲਟਕਦੀ ਰਹਿੰਦੀ ਹੈ ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਤਲਵਾਰ ਨੂੰ ਪਹਿਲਾਂ ਤਿੰਨੋ ਸੰਸਥਾਵਾਂ 'ਤੇ ਆਪਣਾ ਏਕਾਅਧਿਕਾਰ ਵਰਤ ਕੇ ਖੁੰਢਾ ਕੀਤਾ ਅਤੇ ਹੁਣ ਉਨ੍ਹਾਂ ਦਾ ਪਰਿਵਾਰ ਇਸ ਏਕਾਅਧਿਕਾਰ ਦੀ ਵਰਤੋਂ ਕਰ ਰਿਹਾ ਹੈ। ਜਿਸ ਦਾ ਪਿਛਲੇ ਸਮੇਂ ਦੌਰਾਨ ਕਾਫ਼ੀ ਵਿਰੋਧ ਵੀ ਹੋਇਆ ਹੈ।ਇਹ ਵੀ ਤਰਾਸਦੀ ਹੈ ਕਿ ਇਹੀ ਸੰਸਥਾਵਾਂ ਮੁੱਖ ਮੰਤਰੀ ਦੀਆਂ ਤਾਕਤਾਂ ਵਿੱਚ ਵੀ ਵਾਧਾ ਕਰਦੀਆਂ ਹਨ।ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੰਤੁਲਨ ਬਣਾ ਸਕਦਾ ਹੈ।ਸ਼੍ਰੋਮਣੀ ਕਮੇਟੀ ਇੱਕ ਸੰਵਿਧਾਨਕ ਸੰਸਥਾ ਹੈ। ਅਕਾਲੀ ਦਲ ਨੇ 1926 ਵਿੱਚ ਉਸਦੀ ਹੋਂਦ ਤੋਂ ਹੁਣ ਤੱਕ ਸ਼੍ਰੋਮਣੀ ਕਮੇਟੀ ਵਿੱਚ ਦਬਦਬਾ ਬਣਾਇਆ ਹੋਇਆ ਹੈ। ਅਕਾਲ ਤਖ਼ਤ ਦਾ ਜਥੇਦਾਰ ਵੀ ਸ਼੍ਰੋਮਣੀ ਕਮੇਟੀ ਹੀ ਨਿਯੁਕਤ ਕਰਦੀ ਹੈ। ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਤਾਂ ਉਸ ਵੇਲੇ ਉਨ੍ਹਾਂ ਨੇ ਆਪਣੇ ਭਰੋਸੇਮੰਦ ਆਗੂਆਂ, ਜਿਨ੍ਹਾਂ ਨੂੰ ਲੋਕ ਕਠਪੁਤਲੀਆਂ ਸਮਝਦੇ ਸਨ, ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਦੂਜੇ ਅਹਿਮ ਪੰਥਕ ਅਹੁਦਿਆਂ ਉੱਤੇ ਨਿਯੁਕਤ ਕੀਤਾ। Image copyright Getty Images ਮੌਜੂਦਾ ਹਾਲਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ 2015 ਵਿੱਚ ਸਿੱਖ ਪ੍ਰਦਰਸ਼ਨਕਾਰੀਆਂ 'ਤੇ ਹੋਈ ਫਾਇਰਿੰਗ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਪੇਸ਼ ਕੀਤੀ ਰਿਪੋਰਟ ਦਾ ਨਤੀਜਾ ਹੈ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਇਹ ਉਹੀ ਵੇਲਾ ਸੀ ਜਦੋਂ ਬਾਦਲਾਂ ਨੇ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕਰਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਈਸ਼-ਨਿੰਦਾ ਦੇ ਦੋਸ਼ਾਂ ਲਈ ਮਾਫ਼ੀ ਦੁਆਈ ਸੀ। ਬਾਦਲਾਂ ਉੱਤੇ ਇਲਜ਼ਾਮ ਲੱਗੇ ਕਿ ਇਹ ਸਾਰਾ ਘਟਨਾਕ੍ਰਮ ਉਨ੍ਹਾਂ ਦੇ ਦਬਾਅ ਕਾਰਨ ਹੋਇਆ ਹਾਲਾਂਕਿ ਉਹ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦੇ ਰਹੇ ਹਨ।ਡੇਰਾ ਮੁਖੀ ਇਸ ਵੇਲੇ ਬਲਾਤਕਾਰ ਦੇ ਦੋਸ਼ਾਂ ਹੇਠ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਇਸ ਗੱਲ ਦਾ ਖੁਲਾਸਾ ਕਰਦੀ ਹੈ ਕਿ ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਆਪਣੇ ਚੰਡੀਗੜ੍ਹ ਦੀ ਸਰਕਾਰੀ ਰਿਹਾਇਸ਼ ਵਿੱਚ ਤਲਬ ਕੀਤਾ ਸੀ। ਬਾਦਲ ਨੇ ਉਨ੍ਹਾਂ ਤੋਂ ਡੇਰਾ ਮੁਖੀ ਨੂੰ ਮਾਫ਼ੀ ਦੇਣ ਲਈ ਕਿਹਾ ਸੀ। ਇਹ ਸਭ ਕੁਝ ਵੋਟ ਬੈਂਕ ਦੀ ਸਿਆਸਤ ਦਾ ਇੱਕ ਹਿੱਸਾ ਸੀ। ਇਹ ਵੀ ਪੜ੍ਹੋ:'ਪ੍ਰਕਾਸ਼ ਸਿੰਘ ਬਾਦਲ ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ'ਜਦੋਂ ਬਾਦਲ ਕਾਂਗਰਸ ਦੀ ਟਿਕਟ 'ਤੇ ਚੋਣ ਲੜੇ ਅਤੇ ਜਿੱਤੇਬਾਦਲਾਂ ਦੀ ਜ਼ਿੰਮੇਵਾਰੀ ਤੇ ਸੁਖਬੀਰ ਦੀ ਅਗਵਾਈ 'ਤੇ ਇਸ ਲਈ ਉੱਠੇ ਸਵਾਲਜਦੋਂ ਸਿੱਖਾਂ ਨੇ ਰੋਸ ਪ੍ਰਗਟ ਕੀਤਾ ਤਾਂ ਸ਼੍ਰੋਮਣੀ ਕਮੇਟੀ ਨੇ ਮਾਫ਼ੀ ਦੇਣ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਅਖ਼ਬਾਰਾਂ ਵਿੱਚ ਪੂਰੇ-ਪੂਰੇ ਪੰਨਿਆਂ ਦੇ ਇਸ਼ਤਿਹਾਰ ਜਾਰੀ ਕੀਤੇ। ਇਸ ਪੂਰੀ ਕਵਾਇਦ ਵਿੱਚ 93 ਲੱਖ ਰੁਪਏ ਖ਼ਰਚ ਹੋਏ। ਪਰ ਸਿੱਖਾਂ ਦੇ ਵਧਦੇ ਰੋਸ ਕਾਰਨ ਮਾਫ਼ੀ ਨੂੰ ਵਾਪਿਸ ਲੈ ਲਿਆ ਗਿਆ। ਕੋਟਕਪੂਰਾ ਵਿੱਚ ਪੁਲਿਸ ਨੇ ਬਰਗਾੜੀ ਬੇਅਦਬੀ ਕਾਂਡ ਦੇ ਰੋਸ ਵਿੱਚ ਧਰਨੇ 'ਤੇ ਬੈਠੇ ਸਿੱਖ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਦੀ ਕਾਰਵਾਈ ਸ਼ੁਰੂ ਕੀਤੀ। ਬਹਿਬਲ ਕਲਾਂ ਵਿੱਚ ਤਿੰਨ ਘੰਟਿਆਂ ਵਿਚਾਲੇ ਹੀ ਪੁਲਿਸ ਦੀ ਗੋਲੀਬਾਰੀ ਵਿੱਚ ਦੋ ਲੋਕ ਮਾਰੇ ਗਏ। ਬਾਦਲ ਸਰਕਾਰ ਨੇ ਇਸ ਪੂਰੀ ਘਟਨਾ ਦੀ ਜਾਂਚ ਲਈ ਜ਼ੋਰਾ ਸਿੰਘ ਕਮਿਸ਼ਨ ਕਾਇਮ ਕੀਤਾ। ਪਰ ਉਸਦੀ ਰਿਪੋਰਟ ਕੂੜੇ ਦੇ ਢੇਰ ਵਿੱਚ ਗਈ। Image copyright NARINDER NANU/AFP/Getty Images ਫੋਟੋ ਕੈਪਸ਼ਨ ਮਰਹੂਮ ਗੁਰਚਰਨ ਸਿੰਘ ਟੋਹੜਾ ਦੇ ਹੁੰਦਿਆਂ ਬਾਦਲ ਨੇ ਕਦੇ ਐਸਜੀਪੀਸੀ ਤੇ ਅਕਾਲ ਤਖ਼ਤ ਦੇ ਕੰਮਕਾਜ ਵਿੱਚ ਦਖ਼ਲ ਨਹੀਂ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਂਦੇ ਹੀ ਬਹਿਬਲ ਕਲਾਂ ਕਾਂਡ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਨਿਯੁਕਤ ਕੀਤਾ। ਬਾਦਲਾਂ ਵੱਲੋਂ ਇਸ ਕਮਿਸ਼ਨ ਦਾ ਵਿਰੋਧ ਕੀਤਾ ਗਿਆ। ਅਕਾਲੀ ਭਾਜਪਾ ਸਰਕਾਰ ਵੇਲੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਹੀ ਗ੍ਰਹਿ ਮੰਤਰਾਲਾ ਸੀ। ਇਸ ਲਈ ਦੋਵੇਂ ਪਿਉ ਤੇ ਪੁੱਤਰ 2015 ਦੀ ਇਸ ਘਟਨਾ ਲਈ ਪੂਰੀ ਤਰ੍ਹਾਂ ਜਵਾਬਦੇਹ ਹਨ। ਜਥੇਦਾਰਾਂ ਦੇ ਸੁਤੰਤਰ ਹੋ ਕੇ ਕੰਮ ਕਰਨ ਉੱਤੇ ਸਵਾਲਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮੁੱਖ ਮੰਤਰੀ ਅਤੇ ਸਿੱਖ ਸੰਸਥਾਵਾਂ ਵਿਚਾਲੇ ਸੰਤੁਲਨ ਬਣਾਉਣ ਦੀ ਭੂਮਿਕਾ ਕਾਫ਼ੀ ਅਹਿਮ ਹੈ ਕਿਉਂਕਿ ਇਹ ਚਾਰੇ ਥੰਮ੍ਹ ਸੰਤੁਲਿਤ ਹੋਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਵਜੋਂ ਨਿਯੁਕਤ ਕੀਤੇ ਜਾਂਦੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੁਤੰਤਰ ਹੋ ਕੇ ਕੰਮ ਕਰਨਾ ਚਾਹੀਦਾ ਹੈ ਪਰ ਅਜਿਹਾ ਹੁੰਦਾ ਨਹੀਂ ਹੈ।ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਹੁੰਦਿਆਂ ਬਾਦਲ ਨੇ ਕਦੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਕੰਮਕਾਜ ਵਿੱਚ ਦਖ਼ਲ ਨਹੀਂ ਦਿੱਤਾ ਸੀ। ਉਹ ਸਿੱਖੀ ਤੇ ਸਿਆਸਤ ਦੇ ਪੂਰੇ ਢਾਂਚੇ ਤੇ ਇਨ੍ਹਾਂ ਸੰਸਥਾਵਾਂ ਦੇ ਕੰਮਕਾਜ ਨੂੰ ਬਾਰੀਕੀ ਨਾਲ ਸਮਝਦੇ ਸਨ। ਪਰ ਬਾਦਲਾਂ ਵਿੱਚ ਅਜਿਹੀ ਸਮਝ ਨਹੀਂ ਦੇਖੀ ਗਈ। ਔਖੇ ਸਿਆਸੀ ਹਾਲਾਤ ਵੇਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਹੀ ਹੈ ਜੋ ਹਰ ਝਟਕੇ ਨੂੰ ਝੱਲਦਾ ਹੈ। ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਉੱਤੇ ਦਬਦਬਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਲਈ ਹੀ ਅਕਾਲੀ ਦਲ ਦਾ ਗਠਨ ਹੋਇਆ ਸੀ। Image copyright Getty Images ਫੋਟੋ ਕੈਪਸ਼ਨ 1973 ਤੋਂ ਲੈ ਕੇ 1998 ਤੱਕ ਗੁਰਚਰਨ ਸਿੰਘ ਟੋਹੜਾ ਨੇ ਐਸਜੀਪੀਸੀ ਮੁਖੀ ਦੇ ਅਹੁਦੇ ਤੇ ਰਹੇ ਅਤੇ 2003 ਵਿੱਚ ਵੀ ਕੁਝ ਸਮੇਂ ਲਈ ਅਹੁਦਾ ਸਾਂਭਿਆ 1999 ਵਿੱਚ ਜਦੋਂ ਗੁਰਚਰਨ ਸਿੰਘ ਟੌਹੜਾ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਤੋਂ ਹਟਾਇਆ ਗਿਆ, ਉਸੇ ਵੇਲੇ ਤੋਂ ਬਾਦਲ ਨੇ ਇਨ੍ਹਾਂ ਸੰਸਥਾਵਾਂ ਦੇ ਪ੍ਰਭਾਵ ਨੂੰ ਖੁਦਮੁਖਤਿਆਰੀਹੀਣ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਉੱਤੇ ਦਬਦਬਾ ਕਾਇਮ ਕਰ ਲਿਆ। ਅਕਾਲ ਤਖ਼ਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਵੀ ਬਿਨਾਂ ਕਿਸੇ ਤਰਤੀਬ ਨਾਲ ਸ਼੍ਰੋਮਣੀ ਕਮੇਟੀ ਜ਼ਰੀਏ ਹਟਾ ਦਿੱਤਾ ਗਿਆ। ਉਸੇ ਵੇਲੇ ਤੋਂ ਇਨ੍ਹਾਂ ਸੰਸਥਾਵਾਂ ਦੀ ਮਾਨਤਾ ਵਿੱਚ ਗਿਰਾਵਟ ਆਉਣੀ ਸ਼ੁਰੂ ਹੋਈ। 1973 ਤੋਂ ਲੈ ਕੇ 1998 ਤੱਕ ਗੁਰਚਰਨ ਸਿੰਘ ਟੌਹੜਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਉੱਤੇ ਰਹੇ ਅਤੇ 2003 ਵਿੱਚ ਵੀ ਕੁਝ ਸਮੇਂ ਲਈ ਅਹੁਦਾ ਸਾਂਭਿਆ। 1 ਅਪ੍ਰੈਲ 2004 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।ਦੱਸਣਯੋਗ ਹੈ ਕਿ ਸੁਰਜੀਤ ਸਿੰਘ ਬਰਨਾਲਾ ਨੇ 1985 ਵਿੱਚ ਅਕਾਲੀ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ ਪਰ ਉਨ੍ਹਾਂ ਨੂੰ ਹਟਾਉਣ ਵਿੱਚ ਅਕਾਲ ਤਖ਼ਤ ਵੱਲੋਂ ਭੂਮਿਕਾ ਨਿਭਾਈ ਗਈ ਸੀ। ਜੁਲਾਈ 1977 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਵਜੋਂ ਦੂਜੇ ਕਾਰਜਕਾਲ ਵਿੱਚ ਵੀ ਕਾਫ਼ੀ ਮੁਸ਼ਕਿਲਾਂ ਭਰਿਆ ਸਮਾਂ ਦੇਖਿਆ ਸੀ। ਬਾਦਲ ਦਾ ਇਸੇ ਕੌੜੇ ਤਜਰਬੇ ਨੇ 1997 ਵਿੱਚ ਉਨ੍ਹਾਂ ਦੇ ਤੀਜੇ ਕਾਰਜਕਾਲ ਦੀ ਨੀਤੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ।ਇਹ ਵੀ ਪੜ੍ਹੋ:ਕਰਤਾਪੁਰ ਲਾਂਘੇ ਬਾਰੇ ਨੌਜਵਾਨ ਇਹ ਸੋਚਦੇ ਹਨਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਅੰਮ੍ਰਿਤਸਰ 'ਚ ਜ਼ਰਾ ਸੰਭਲ ਕੇ, ਕਿਤੇ 20 ਫੁੱਟ ਥੱਲੇ ਨਾ ਪਹੁੰਚ ਜਾਣਾ ਇਹੀ 2015 ਵਿੱਚ ਵੀ ਹੋਇਆ। ਜਥੇਦਾਰਾਂ ਨੂੰ ਆਪਣੇ ਘਰ ਤਲਬ ਕਰਨ ਦੀ ਬਜਾਏ ਇਸ ਕੰਮ ਨੂੰ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਰਾਹੀ ਨੇਪਰੇ ਚਾੜ੍ਹ ਸਕਦੇ ਸਨ। ਇਸ ਮਾਮਲੇ ਵਿੱਚ ਬਾਦਲਾਂ ਨੇ ਸਿੱਧੇ ਤੌਰ ਤੇ ਸਿੱਖਾਂ ਦੇ ਧਾਰਮਿਕ ਤੇ ਸਿਆਸੀ ਖੇਤਰ ਵਿੱਚ ਭੂਮਿਕਾ ਨਿਭਾਈ। ਉਨ੍ਹਾਂ ਨੇ ਨਾ ਤਾਂ ਸਿੱਖੀ ਸੁਭਾਅ ਨੂੰ ਸਮਝਿਆ ਅਤੇ ਨਾ ਹੀ ਇਨ੍ਹਾਂ ਸੰਸਥਾਵਾਂ ਦੇ ਕੰਮਕਾਜ ਨੂੰ।ਇਹੀ ਕਾਰਨ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਿਆਸੀ ਤੇ ਪੰਥਕ ਪਿੜ ਵਿਚ ਘਿਰੇ ਨਜ਼ਰ ਆ ਰਹੇ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਨਰਿੰਦਰ ਮੋਦੀ: ਕਾਂਗਰਸ ਨੇ ਰਾਮ ਮੰਦਿਰ ਮਾਮਲੇ 'ਚ ਸੁਪਰੀਮ ਕੋਰਟ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ - 5 ਅਹਿਮ ਖ਼ਬਰਾਂ 26 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46339953 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਰਾਜਸਥਾਨ ਚੋਣ ਰੈਲੀ ਦੌਰਾਨ ਮੋਦੀ ਨੇ ਲਾਏ ਕਾਂਗਰਸ 'ਤੇ ਰਾਮ ਮੰਦਿਰ ਬਾਰੇ ਸੁਣਵਾਈ ਵਿੱਚ ਦੇਰੀ ਕਰਵਾਉਣ ਦੇ ਇਲਜ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਸੁਪਰੀਮ ਕੋਰਟ ਵਿੱਚ ਬਾਬਰੀ ਮਸਜਿਦ ਦੇ ਮਾਮਲੇ ਦੀ ਸੁਣਵਾਈ 'ਚ ਦੇਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਿਆਂਪਾਲਿਕਾ ਵਿੱਚ ਰੁਕਵਾਟ ਦੀ ਧਮਕੀ ਦਿੱਤੀ। ਹਿੰਦੁਸਤਾਨ ਟਾਈਮਜ਼ ਮੁਤਾਬਕ ਰਾਜਸਥਾਨ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਦਹਾਕਿਆਂ ਪੁਰਾਣੇ ਵਿਵਾਦ 'ਤੇ ਸੁਣਵਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।ਇਸ ਤੋਂ ਇਲਾਵਾ ਉਨ੍ਹਾਂ ਨੇ ਵਿਰੋਧੀ ਧਿਰ 'ਤੇ ਨਿਆਂਪਾਲਿਕਾ ਨੂੰ ਸਿਆਸਤ 'ਚ ਖਿੱਚਣ ਅਤੇ ਨਿਆਂ ਦੀ ਆਜ਼ਾਦੀ ਨੂੰ ਘਟਾਉਣ ਦਾ ਵੀ ਇਲਜ਼ਾਮ ਲਗਾਇਆ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੋਦੀ ਨੇ ਉਸ ਵੇਲੇ ਕੀਤਾ ਜਦੋਂ ਅਯੁੱਧਿਆ ਵਿੱਚ ਵਿਸ਼ਵ ਹਿੰਦੂ ਪਰੀਸ਼ਦ ਵੱਲੋਂ ਰਾਮ ਮੰਦਿਰ ਦੀ ਉਸਾਰੀ ਨੂੰ ਲੈ ਕੇ ਭਾਰੀ ਇਕੱਠ ਹੋਇਆ ਸੀ।ਇਹ ਵੀ ਪੜ੍ਹੋ-ਅੰਮ੍ਰਿਤਸਰ ਧਮਾਕਾ: 3 ਅਣਸੁਲਝੇ ਸਵਾਲ ਕਸਰਤ ਕਰਨ ਤੋਂ ਬਾਅਦ ਸਾਡੀ ਚਰਬੀ ਕਿੱਥੇ ਜਾਂਦੀ ਹੈ?ਕੀ ਨਾਰੀਅਲ ਦਾ ਤੇਲ ਸੱਚੀ ਜ਼ਹਿਰ ਹੈ?ਹਿਟਲਰ ਲਈ 'ਜ਼ਹਿਰ ਚੱਖਣ' ਵਾਲੀ ਔਰਤ ਦੀ ਕਹਾਣੀਨੌਕਰੀ ਦੇ ਫੇਕ ਸੰਦੇਸ਼ ਕਰਕੇ ਲੁਧਿਆਣਾ ਪਹੁੰਚੇ ਸੈਂਕੜੇ ਉਮੀਦਵਾਰ ਦਿ ਟ੍ਰਿਬਿਊਨ ਮੁਤਾਬਕ ਇੱਕ ਪ੍ਰਸਿੱਧ ਕੰਪਨੀ ਵੱਲੋਂ ਇੰਟਰਵਿਊ ਲਈ ਵਾਈਰਲ ਕੀਤੇ ਗਏ ਫੇਕ ਸੰਦੇਸ਼ ਕਰਕੇ ਸੈਂਕੜੇ ਆਈਟੀ ਉਮੀਦਵਾਰ ਕਈ ਸੂਬਿਆਂ ਤੋਂ ਲੁਧਿਆਣਾ ਦੇ ਗਿੱਲ ਰੋਡ 'ਤੇ ਸਰਕਾਰੀ ਇੰਡਸਟ੍ਰੀਅਲ ਟਰੇਨਿੰਗ ਇੰਸਚੀਟਿਊਟ ਪਹੁੰਚ ਗਏ। Image copyright Getty Images ਫੋਟੋ ਕੈਪਸ਼ਨ ਫੇਕ ਸੰਦੇਸ਼ ਕਰਕੇ ਸੈਂਕੜੇ ਆਈਟੀ ਉਮੀਦਵਾਰ ਪਹੁੰਚੇ ਨੌਕਰੀ ਲਈ ਲੁਧਿਆਣਾ ਇਹ ਉਮੀਦਵਾਰ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਤੋਂ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਸੰਦੇਸ਼ 'ਚ ਫਿੱਟਰ, ਵੈਲਡਰ, ਇਲੈਕਟਰੀਸ਼ੀਨ ਅਤੇ ਮਕੈਨਕਸ ਲਈ 22700 ਪ੍ਰਤੀ ਮਹੀਨੇ ਦੀ ਤਨਖ਼ਾਹ ਦੱਸੀ ਗਈ ਸੀ। ਇਹ ਸੰਦੇਸ਼ ਵੱਟਸਐਪ 'ਤੇ ਵਾਈਰਲ ਹੋਇਆ ਸੀ। ਸ਼ੋਪੀਆਂ 'ਚ 6 ਦਹਿਸ਼ਗਰਦਾਂ ਸਣੇ 7 ਦੀ ਮੌਤ ਭਾਰਤ ਸ਼ਾਸਤ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਬਾਗ਼ੀਆਂ ਤੇ ਸੁਰੱਖਿਆ ਦਸਤਿਆਂ ਦਰਮਿਆਨ ਹੋਏ ਮੁਕਾਬਲੇ 'ਚ ਛੇ ਦਹਿਸ਼ਤਗਰਦ ਅਤੇ ਇੱਕ ਸੁਰੱਖਿਆ ਕਰਮੀ ਮਾਰੇ ਗਏ। Image copyright Getty Images ਫੋਟੋ ਕੈਪਸ਼ਨ ਸ਼ੋਪੀਆਂ 'ਚ 6 ਦਹਿਸ਼ਗਰਦਾਂ ਅਤੇ ਇੱਕ ਸੁਰੱਖਿਆ ਕਰਮੀ ਦੀ ਮੌਤ ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਰੱਖਿਆ ਤਰਜਮਾਨ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਪਿੰਡ ਹਿਪੁਰਾ ਬਾਟਾਗੁੰਡ ਵਿਚ ਹੋਏ ਮੁਕਾਬਲੇ ਤੋਂ ਬਾਅਦ ਇਲਾਕੇ 'ਚ ਨੌਜਵਾਨਾਂ ਤੇ ਸੁਰੱਖਿਆ ਕਰਮੀਆਂ ਵਿਚਕਾਰ ਵੱਡੇ ਪੱਧਰ 'ਤੇ ਝੜਪਾਂ ਹੋਈਆਂ ਜਿਨ੍ਹਾਂ 'ਚ ਇਕ ਆਮ ਨਾਗਰਿਕ ਮਾਰਿਆ ਗਿਆ ਤੇ ਚਾਰ ਹੋਰ ਜ਼ਖ਼ਮੀ ਹੋ ਗਏ।ਇੱਕ ਅਧਿਕਾਰੀ ਨੇ ਘਟਨਾ ਬਾਰੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤਾ ਤਾਂ ਦਹਿਸ਼ਤਗਰਦਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਹ ਵੀ ਪੜ੍ਹੋ-ਖਾਲਿਸਤਾਨੀ ਸਮਰਥਕਾਂ ਦੇ ਰਾਹੁਲ ਦੀ ਸਭਾ ’ਚ ਪਹੁੰਚਣ ਦੀ ਅਸਲੀਅਤਬ੍ਰੈਗਜ਼ਿਟ: ਬਰਤਾਨੀਆ ਸਾਹਮਣੇ ਆਖਰੀ ਵੱਡੀ ਚੁਣੌਤੀਕਰਤਾਰਪੁਰ ਸਾਹਿਬ ਖੂਨ - ਖਰਾਬਾ ਰੁੱਕਣ ’ਤੇ ਜਾਵਾਂਗਾ - ਕੈਪਟਨਅਯੁੱਧਿਆ ਦਾ ਅਸਲ ਇਤਿਹਾਸ ਕੀ ਹੈਮਰਦਾਂ ਦੀ ਦੂਸਰੀ ਪਤਨੀ 'ਤੇ ਫੈਸਲਾ ਲੈਣ ਵਾਲੀ ਜੱਜਕਿਤੇ ਤੁਹਾਡਾ ਵੀ ਕੋਈ ਸ਼ੋਸ਼ਣ ਤਾਂ ਨਹੀਂ ਕਰ ਰਿਹਾਰੂਸ ਨੇ ਹਮਲਾ ਕਰਕੇ ਯੂਕਰੇਨ ਦੇ ਜਹਾਜ਼ਾਂ 'ਤੇ ਕਬਜ਼ਾ ਕੀਤਾਰੂਸ ਨੇ ਕ੍ਰੀਮੀਆਈ ਪ੍ਰਾਇਦੀਪ ਦੇ ਕੋਲ ਯੂਕਰੇਨ ਦੇ ਤਿੰਨ ਜਲ ਸੈਨਾ ਜਹਾਜ਼ਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।ਇਸ ਘਟਨਾ ਨਾਲ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਦੋਵੇਂ ਦੇਸ ਇਸ ਹਾਲਾਤ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਦੱਸ ਰਹੇ ਹਨ। Image copyright Reuters ਫੋਟੋ ਕੈਪਸ਼ਨ ਸ ਨੇ ਕ੍ਰੀਮੀਆਈ ਪ੍ਰਾਇਦੀਪ ਦੇ ਕੋਲ ਯੂਕਰੇਨ ਦੇ ਤਿੰਨ ਜਲ ਸੈਨਾ ਜਹਾਜ਼ਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਦਰਅਸਲ ਇਹ ਵਿਵਾਦ ਉਦੋਂ ਉਠਿਆ ਜਦੋਂ ਰੂਸ ਨੇ ਇਲਜ਼ਾਮ ਲਗਾਇਆ ਕਿ ਯੂਕਰੇਨ ਦਾ ਜਹਾਜ਼ ਆਜ਼ੋਵ ਸਮੁੰਦਰ 'ਚ ਗ਼ੈਰ ਕਾਨੂੰਨੀ ਢੰਗ ਨਾਲ ਉਸ ਦੀ ਜਲ ਸੀਮਾ ਵਿੱਚ ਦਾਖ਼ਲ ਹੋ ਗਿਆ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।ਅਮਰੀਕਾ ਵੱਲੋਂ 26/11 ਦੇ ਦੋਸ਼ੀਆਂ ਬਾਰੇ ਜਾਣਕਾਰੀ ਲਈ 5 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨਦਿ ਟਾਈਮਜ਼ ਆਫ ਇੰਡੀਆ ਮੁਤਾਬਕ ਅਮਰੀਕਾ ਨੇ 2008 ਦੇ ਮੁੰਬਈ ਹਮਲੇ ਦੀ ਸਾਜ਼ਿਸ਼ ਰਚਣ ਜਾਂ ਸਹਾਇਤਾ ਕਰਨ ਵਾਲੇ ਦੀ ਜਾਣਕਾਰੀ ਦੇਣ ਵਾਲੇ ਲਈ 5 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਸ਼ਰਤ ਇਹ ਹੈ ਕਿ ਜਾਕਾਰੀ ਨਾਲ ਸ਼ੱਕੀ ਦੀ ਗ੍ਰਿਫ਼ਤਾਰੀ ਹੋਵੇ ਜਾਂ ਉਸ ਨੂੰ ਦੋਸ਼ੀ ਠਹਿਰਾਇਆ ਜਾ ਸਕੇ। ਟਰੰਪ ਪ੍ਰਸ਼ਾਸਨ ਨੇ 35 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵਾਲੇ ਇਸ ਇਨਾਮ ਦਾ ਐਲਾਨ 26/11 ਮੁੰਬਈ ਹਮਲਿਆਂ ਸਬੰਧੀ ਕੀਤਾ, ਜਿਸ ਵਿੱਚ 6 ਅਮਰੀਕੀਆਂ ਸਣੇ 166 ਲੋਕ ਮਾਰੇ ਗਏ ਸਨ। ਇਹ ਵੀ ਪੜ੍ਹੋ-ਡੇਰਾ ਬਾਬਾ ਨਾਨਕ ਦੇ ਨਿਵਾਸੀ ਲਾਂਘੇ ਕਾਰਨ ਇਸ ਲਈ ਹਨ ਫਿਕਰਮੰਦ'ਜਲਦ ਹੀ ਸੱਚਾ ਤੇ ਸੁੱਚਾ ਅਕਾਲੀ ਦਲ ਆਵੇਗਾ'‘ਹਿੰਦੂ ਜਾਗ ਗਿਆ, ਕਦੇ ਵੀ ਸ਼ੁਰੂ ਹੋਵੇਗਾ ਮੰਦਰ ਬਣਨਾ’ਬ੍ਰੈਗਜ਼ਿਟ: ਬਰਤਾਨੀਆ ਸਾਹਮਣੇ ਆਖਰੀ ਵੱਡੀ ਚੁਣੌਤੀਇਹ ਵੀਡੀਓ ਵੀ ਜ਼ਰੂਰ ਦੇਖੋ- Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਤੂਫਾਨ ਕਾਰਨ 100 ਮੀਟਰ ਤੋਂ ਵੀ ਘੱਟ ਦੂਰੀ 'ਤੇ ਨਜ਼ਰ ਆ ਰਿਹਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕੁੰਭ ਮੇਲਾ 2019: ਮੇਲੇ ਉੱਤੇ ਪਹੁੰਚੇ ਅਖਾੜਿਆਂ ਦਾ ਇਤਿਹਾਸ ਅਤੇ ਦਾਅਵੇ 16 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46878327 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਅਖਾੜਾ ਸ਼ਬਦ ਸੁਣਦਿਆਂ ਹੀ ਕੁਸ਼ਤੀ ਤੇ ਮੱਲਾਂ ਦੇ ਘੋਲ ਚੇਤੇ ਵਿੱਚ ਆ ਜਾਂਦੇ ਹਨ ਪਰ ਕੁੰਭ ਦੇ ਮੇਲੇ ਵਿੱਚ ਸਾਧੂਆਂ ਸੰਤਾਂ ਦੇ ਵੀ ਅਖਾੜੇ ਹਨ। ਦੇਖਿਆ ਜਾਵੇ ਤਾਂ ਅਖਾੜਿਆਂ ਦਾ ਧਾਰਮਿਕਤਾ ਨਾਲ ਕੀਤਾ ਲੈਣ-ਦੇਣ ਕਿਉਂਕਿ ਜ਼ੋਰ ਅਜ਼ਮਾਇਸ਼ ਤਾਂ ਇੱਥੇ ਵੀ ਹੁੰਦੀ ਹੈ ਪਰ ਧਰਮਿਕ ਠੁੱਕ ਕਾਇਮ ਕਰਨ ਲਈ।ਅਖਾੜੇ ਇੱਕ ਤਰ੍ਹਾਂ ਨਾਲ ਹਿੰਦੂ ਧਰਮ ਦੇ ਮੱਠ ਕਹੇ ਜਾ ਸਕਦੇ ਹਨ।ਇਨ੍ਹਾਂ ਅਖਾੜਿਆਂ ਵਿੱਚ ਸ਼ਾਹੀ ਸਵਾਰੀਆਂ, ਰੱਥ, ਹਾਥੀ-ਘੋੜਿਆਂ ਦੀ ਸਜਾਵਟ, ਘੜਿਆਲ, ਨਾਂਗਾ-ਅਖਾੜਿਆਂ ਦੇ ਕਰਤਬ। ਇੱਥੋਂ ਤੱਕ ਕਿ ਕੁੰਭ ਵਿੱਚ ਤਲਵਾਰਾਂ ਤੇ ਬੰਦੂਕਾਂ ਤੱਕ ਦੇ ਕਰਤਬ ਹੁੰਦੇ ਹਨ।ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ'ਸਾਨੂੰ ਕੋਈ ਦੇਖ ਲੈਂਦਾ ਤਾਂ ਸਾਡਾ ਕਤਲ ਹੋ ਸਕਦਾ ਸੀ' 100 ਕਰੋੜ ਰੁਪਏ ਦੀ ਨੰਬਰ ਪਲੇਟ ਤੇ ਦੁਬਈ ਦਾ ਉਹ ਸ਼ੇਖ਼ਇਨ੍ਹਾਂ ਦਿਨੀਂ ਪ੍ਰਯਾਗਰਾਜ (ਇਲਾਹਾਬਾਦ) ਵਿੱਚ ਸਾਧੂ ਸੰਤਾਂ ਦੇ ਅਖਾੜਿਆਂ ਦੀ ਧੂਮ ਹੈ। ਇਨ੍ਹਾਂ ਦੇ ਤੰਬੂਆਂ ਵਿੱਚ ਭੀੜ ਅਤੇ ਰੌਣਕ ਹੈ।ਮੁੱਢ ਵਿੱਚ ਚਾਰ ਹੀ ਵੱਡੇ ਅਖਾੜੇ ਸਨ। ਫਿਰ ਜਿਵੇਂ-ਜਿਵੇਂ ਇਨ੍ਹਾਂ ਵਿੱਚ ਵਿਚਾਰਧਾਰਕ ਦੂਰੀਆਂ ਵਧੀਆਂ, ਨਵੇਂ ਅਖਾੜੇ ਬਣਦੇ ਗਏ। ਹੁਣ ਇਨ੍ਹਾਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ।ਇਸ ਵਾਰ ਟ੍ਰਾਂਸਜੈਂਡਰ ਸਾਧੂਆਂ ਨੇ ਵੀ ਕੁੰਭ ਵਿੱਚ ਸ਼ਿਰਕਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਤੀਜੇ ਲਿੰਗ ਵਜੋਂ ਮਾਨਤਾ ਦੇ ਦਿੱਤੀ ਹੈ, ਇਸ ਲਈ ਸਮਾਜਿਕ ਸੋਚ ਵੀ ਬਦਲਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਔਰਤਾਂ ਅਤੇ ਮਰਦਾਂ ਦੇ 13 ਅਖਾੜੇ ਹਨ ਉਨ੍ਹਾਂ ਦੇ ਵੀ ਅਖਾੜੇ ਨੂੰ ਮਾਨਤਾ ਮਿਲਣੀ ਚਾਹੀਦੀ ਹੈ। ਫੋਟੋ ਕੈਪਸ਼ਨ ਲਕਸ਼ਮੀ ਨਾਰਾਇਣ ਤ੍ਰਿਪਾਠੀ ਵਰਗੇ ਕਿੰਨਰ ਗੁਰੂ ਇਸ ਸ਼ੋਭਾ ਯਾਤਰਾ ਨੂੰ ਤਬਦੀਲੀ ਵੱਲ ਇੱਕ ਕਦਮ ਵਜੋਂ ਦੇਖ ਰਹੇ ਹਨ। ਕੁੰਭ ਅਖਾੜਿਆਂ ਦਾ ਹੀ ਇਕੱਠ ਹੈ, ਜਿੱਥੇ ਅਧਿਆਤਮਿਕ ਅਤੇ ਧਾਰਿਮਕ ਚਰਚਾ ਹੁੰਦੀ ਹੈ। ਅਖਾੜੇ ਆਪਣੀਆਂ-ਆਪਣੀਆਂ ਰਵਾਇਤਾਂ ਵਿੱਚ ਨਵੇਂ ਚੇਲਿਆਂ ਨੂੰ ਨਾਮ-ਦਾਨ ਮਨ ਦਿੰਦੇ ਹਨ ਅਤੇ ਵੱਖੋ-ਵੱਖਰੀਆਂ ਉਪਾਧੀਆਂ ਵੀ ਦਿੰਦੇ ਹਨ।ਜਿੱਥੇ ਸ਼ਰਧਾਲੂ ਕੁੰਭ ਵਿੱਚ ਗੰਗਾ ਦਾ ਇਸ਼ਨਾਨ ਕਰਕੇ ਪੁੰਨ ਖੱਟਣ ਪਹੁੰਚਦੇ ਹਨ, ਉੱਥੇ ਹੀ ਇਨ੍ਹਾਂ ਸਾਧੂਆਂ ਦਾ ਦਾਅਵਾ ਹੈ ਕਿ ਉਹ ਗੰਗਾ ਨੂੰ ਪਵਿੱਤਰ ਕਰਨ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੰਗਾ ਧਰਤੀ 'ਤੇ ਉਤਰਨ ਲਈ ਤਿਆਰ ਨਹੀਂ ਸੀ, ਜਦੋਂ ਸਾਧੂਆਂ ਨੇ ਧਰਤੀ ਨੂੰ ਪਵਿੱਤਰ ਕੀਤਾ ਤਾਂ ਜਾ ਕੇ ਗੰਗਾ ਧਰਤੀ 'ਤੇ ਆਉਣ ਲਈ ਰਾਜ਼ੀ ਹੋਈ।ਅਖਾੜਿਆਂ ਦਾ ਇਤਿਹਾਸ ਮੰਨਿਆ ਜਾਂਦਾ ਹੈ ਕਿ ਸ਼ੰਕਰਾਚਾਰੀਆ ਨੇ ਸਦੀਆਂ ਪਹਿਲਾਂ ਬੁੱਧ ਧਰਮ ਦੇ ਵਧਦੇ ਫੈਲਾਅ ਨੂੰ ਰੋਕਣ ਲਈ ਅਖਾੜੇ ਕਾਇਮ ਕੀਤੇ ਸਨ। ਕਿਹਾ ਜਾਂਦਾ ਹੈ ਕਿ ਜੇ ਸ਼ਾਸ਼ਤਰ ਨਾਲ ਨਾ ਮੰਨਣ ਉਨ੍ਹਾਂ ਨੂੰ ਸ਼ਸ਼ਤਰ ਨਾਲ ਮਨਾਇਆ ਗਿਆ। Image copyright Getty Images ਸ਼ੰਕਰਾਚਾਰੀਆ ਨੇ ਹੀ ਅਖਾੜੇ ਸ਼ੁਰੂ ਕੀਤੇ ਸਨ, ਇਸ ਗੱਲ ਦੇ ਕੋਈ ਇਤਿਹਾਸਕ ਸਬੂਤ ਨਹੀਂ ਮਿਲਦੇ। ਆਦਿ ਸ਼ੰਕਰਾਚਾਰੀਆ ਦਾ ਜੀਵਨ ਕਾਲ ਅੱਠਵੀਂ ਅਤੇ ਨੌਵੀਂ ਸਦੀ ਦਾ ਸੀ। ਅਖਾੜੇ ਕਾਇਮ ਹੋਣ ਬਾਰੇ ਕਈ ਤਰ੍ਹਾਂ ਦੀਆਂ ਕਹਾਣੀਆਂ ਅਤੇ ਦਾਅਵੇ ਹਨ ਪਰ ਪੱਕੇ ਤੌਰ 'ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ।ਆਵਾਹਨ ਅਖਾੜਾ, ਅਟਲ ਅਖਾੜਾ, ਮਹਾਨਿਰਵਾਣੀ ਅਖਾੜਾ, ਆਨੰਦ ਅਖਾੜਾ, ਨਿਰਮੋਹੀ ਅਖਾੜਾ, ਦਸ਼ਨਾਮੀ ਅਖਾੜਾ, ਨਿਰੰਜਨੀ ਅਤੇ ਜੂਨਾ ਅਖਾੜਿਆਂ ਦਾ ਵੀ ਸਦੀਆਂ ਪੁਰਾਣਾ ਇਤਿਹਾਸ ਹੈ। ਸਾਰਿਆਂ ਅਖਾੜਿਆਂ ਦੇ ਆਪਣੇ-ਆਪਣੇ ਵਿਧੀ-ਵਿਧਾਨ ਤੇ ਨਿਯਮ ਹਨ।ਮੋਟੇ ਤੌਰ 'ਤੇ ਇਹ 13 ਅਖਾੜੇ 3 ਵਰਗਾਂ ਵਿੱਚ ਵੰਡੇ ਹੋਏ ਹਨ- ਸ਼ੈਵ ਅਖਾੜੇ, ਜਿਹੜੇ ਸ਼ਿਵਜੀ ਦੀ ਭਗਤੀ ਕਰਦੇ ਹਨ। ਵੈਸ਼ਣਵ ਅਖਾੜੇ, ਜੋ ਵਿਸ਼ਨੂੰ ਦੀ ਭਗਤੀ ਕਰਦੇ ਹਨ। ਤੀਸਰਾ ਅਖਾੜਾ ਉਦਾਸੀਨ ਪੰਥ ਕਹਾਉਂਦਾ ਹੈ। ਉਦਾਸੀਨ ਪੰਥ ਵਾਲੇ ਗੁਰੂ ਨਾਨਕ ਦੀ ਬਾਣੀ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਪੰਜ ਤੱਤਾਂ ਯਾਨੀ ਧਰਤੀ, ਅਗਨੀ, ਜਲ, ਹਵਾ ਅਤੇ ਆਕਾਸ਼ ਦੀ ਪੂਜਾ ਕਰਦੇ ਹਨ।ਇਹ ਅਖਾੜੇ ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਵਜੋਂ ਦੇਖਦੇ ਹਨ, ਉਨ੍ਹਾਂ ਵਿੱਚ ਅਨੇਕਾਂ ਵਾਰ ਹਿੰਸਕ ਘਗੜੇ ਹੋਏ ਹਨ। ਇਹ ਸੰਘਰਸ਼ ਅਕਸਰ ਇਸ ਗੱਲ ਨੂੰ ਲੈ ਕੇ ਹੁੰਦਾ ਹੈ ਕਿਸ ਦਾ ਤੰਬੂ ਕਿੱਥੇ ਲੱਗੇਗਾ, ਜਾਂ ਕੁੰਭ ਦਾ ਪਹਿਲਾ ਇਸ਼ਨਾਨ ਕਿਹੜਾ ਅਖਾੜਾ ਕਰਗਾ। Image copyright Ankit Srinivas ਫੋਟੋ ਕੈਪਸ਼ਨ ਹਿੰਦੂ ਮੰਨਦੇ ਹਨ ਕਿ ਇੱਥੇ ਡੁਬਕੀ ਲਗਾਉਣ ਨਾਲ ਉਨ੍ਹਾਂ ਦੇ ਸਾਰੇ ਪਾਪ ਧੁੱਲ ਜਾਣਗੇ ਪਰ ਸਾਧੂਆਂ ਦਾ ਦਾਆਵਾ ਹੈ ਕਿ ਉਹ ਕੁੰਭ ਵਿੱਚ ਗੰਗਾ ਨੂੰ ਪਵਿੱਤਰ ਕਰਨ ਆਉਂਦੇ ਹਨ। ਸਾਲ 1954 ਵਿੱਚ ਕੁੰਭ ਵਿੱਚ ਭਗਦੜ ਮੱਚ ਗਈ। ਜਿਸ ਤੋਂ ਬਾਅਦ ਕਿਸੇ ਹੋਰ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅਖਾੜਾ ਪ੍ਰੀਸ਼ਦ ਕਾਇਮ ਕੀਤੀ ਗਈ। ਇਸ ਪ੍ਰੀਸ਼ਦ ਵਿੱਚ ਮਾਨਤਾ ਪ੍ਰਾਪਤ ਸਾਰੇ 13 ਅਖਾੜਿਆਂ ਦੇ 2-2 ਨੁਮਾਂਇੰਦੇ ਹੁੰਦੇ ਹਨ ਅਤੇ ਆਪਸੀ ਤਾਲਮੇਲ ਕਾਇਮ ਰੱਖਣਾ ਇਸੇ ਕਮੇਟੀ ਦਾ ਕੰਮ ਹੁੰਦਾ ਹੈ।ਦੇਸ ਭਰ ਵਿੱਚ ਬਹੁਤ ਸਾਰੇ ਬਾਬੇ-ਸੰਤ-ਮਹੰਤ ਅਤੇ ਧਰਮ ਗੁਰੂ ਅਜਿਹੇ ਹਨ ਜਿਨ੍ਹਾਂ ਨੂੰ ਇਹ ਅਖਾੜਾ ਪ੍ਰੀਸ਼ਦ ਮਾਨਤਾ ਨਹੀਂ ਦਿੰਦੀ। ਅਖਾੜਾ ਪ੍ਰੀਸ਼ਦ ਨਕਲੀ ਸਾਧੂਆਂ ਅਤੇ ਆਪੂੰ-ਬਣੇ ਸ਼ੰਕਰਾਚਾਰੀਆਂ ਦੀ ਸੂਚੀ ਵੀ ਜਾਰੀ ਕੀਤੀ ਸੀ ਅਤੇ ਉਨ੍ਹਾਂ ਨੂੰ ਪਾਖੰਡੀ ਦੱਸਿਆ ਸੀ।ਇਨ੍ਹਾਂ ਅਖਾੜਿਆਂ ਦਾ ਠਿਕਾਣਾ ਕਈ ਤੀਰਥ ਅਤੇ ਸ਼ਹਿਰਾਂ ਵਿੱਚ ਹਨ ਪਰ ਕੁੰਭ ਜਿੱਥੇ ਵੀ ਲੱਗੇ ਇਹ ਅਖਾੜੇ ਆਪਣੀ ਪੂਰੀ ਸ਼ਾਨ ਅਤੇ ਸੱਜ-ਧੱਜ ਨਾਲ ਉੱਥੇ ਪਹੁੰਚ ਹੀ ਜਾਂਦੇ ਹਨ।ਇਹ ਵੀ ਪੜ੍ਹੋ:ਸਬਰੀਮਾਲਾ ਮੰਦਿਰ ਜਾਣ ਵਾਲੀ ਪਹਿਲੀ ਔਰਤ 'ਤੇ ਹਮਲਾਪਾਕਿਸਤਾਨ 'ਚ ਕਿਉਂ ਲਗ ਰਹੇ ਮੰਟੋ ਨੂੰ 'ਆਜ਼ਾਦ ਕਰਨ' ਦੇ ਨਾਅਰੇ“ਮੇਰੀ ਮਾਂ ਵਿਲਕਦੀ ਸੀ ਕਿ ਸਾਡੇ ਘਰ ਕੀ ਜੰਮ ਪਿਆ”ਤੁਸੀਂ ਇਹ ਵੀਡੀਓਜ਼ ਵੀ ਪੰਸਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਨੈੱਟਫਲਿਕਸ ਵਰਗੀਆਂ ਕੰਪਨੀਆਂ ਖੁਦ ਨੂੰ ਇਸ ਲਈ ਸੈਂਸਰ ਕਰਨਾ ਚਾਹੁੰਦੀਆਂ ਮਾਨਸੀ ਦਾਸ਼ ਬੀਬੀਸੀ ਪੱਤਰਕਾਰ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46921206 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SACRED GAMES @FB ਭਾਰਤ ਵਿੱਚ ਇੰਟਰਨੈੱਟ ਜ਼ਰੀਏ ਆਨਲਾਈਨ ਸੀਰੀਅਲ ਦਿਖਾਉਣ ਵਾਲੀਆਂ ਕੁਝ ਕੰਪਨੀਆਂ ਨੇ ਤੈਅ ਕੀਤਾ ਹੈ ਕਿ ਉਹ ਆਪਣੀਆਂ ਪਹਿਰੇਦਾਰ ਆਪ ਬਣਨਗੀਆਂ।ਇਸ ਮੰਤਵ ਲਈ ਇਨ੍ਹਾਂ ਕੰਪਨੀਆਂ ਨੇ ਮੋਬਾਈਲ ਅਤੇ ਆਨਲਾਈਨ ਸੇਵਾਵਾਂ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਸੰਸਥਾ ਇੰਟਲਰਨੈੱਟ ਐਂਡ ਮੋਬਾਈਲ ਐਸੋਸੀਏਸ਼ਨ ਆਫ਼ ਇੰਡੀਆ (ਆਈਏਐਮਆਈ) ਨਾਲ ਮਿਲ ਕੇ ਇੱਕ ਮਸੌਦਾ ਤਿਆਰ ਕੀਤਾ ਹੈ।ਇਨ੍ਹਾਂ ਕੰਪਨੀਆਂ ਵਿੱਚ ਨੈੱਟਫਲਿਕਸ ਅਤੇ ਹੌਟਸਟਾਰ, ਜੀਓ, ਜ਼ੀ ਫਾਈਵ, ਆਲਟ ਬਾਲਾਜੀ ਅਤੇ ਕੁਝ ਹੋਰ ਆਨਲਾਈਨ ਪਲੇਟਫਾਰਮ ਸ਼ਾਮਲ ਹਨ।ਭਾਰਤ ਵਿੱਚ ਫਿਲਮ ਅਤੇ ਟੀਵੀ ਉੱਪਰ ਦਿਖਾਈ ਜਾਣ ਵਾਲੀ ਸਮੱਗਰੀ ਨੂੰ ਸਰਟੀਫਿਕੇਟ ਜਾਰੀ ਕਰਨ ਵਾਲੀਆਂ ਸੰਸਥਾਵਾਂ ਤਾਂ ਮੌਜੂਦ ਹਨ ਪਰ ਔਨਲਾਈਨ ਸਟਰੀਮਿੰਗ (ਪ੍ਰਸਾਰਣ) ਦੀ ਸੈਂਸਰਸ਼ਿੱਪ ਬਾਰੇ ਕੋਈ ਕਾਨੂੰਨ ਨਹੀਂ ਹੈ।ਬੀਬੀਸੀ ਕੋਲ ਮੌਜੂਦ ਇਸ ਮਸੌਦੇ (ਕੋਡ ਆਫ਼ ਬੈਸਟ ਪ੍ਰੈਕਟਿਸਿਜ਼ ਫ਼ਾਰ ਆਨਲਾਈਨ ਕਿਊਰੇਟਡ ਕੰਟੈਂਟ ਪ੍ਰੋਵਾਈਡਰਜ਼) ਮੁਤਾਬਕ ਇਸ ਦਾ ਉਦੇਸ਼ ਗਾਹਕਾਂ ਦੇ ਨਾਲ-ਨਾਲ ਕੰਪਨੀਆਂ ਦੀ ਰਚਨਾਤਮਕ ਆਜ਼ਾਦੀ ਦੀ ਰਾਖੀ ਕਰਨਾ ਵੀ ਹੈ।ਇਹ ਵੀ ਪੜ੍ਹੋ:ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ' Image Copyright BBC News Punjabi BBC News Punjabi Image Copyright BBC News Punjabi BBC News Punjabi ਹਾਲਾਂਕਿ ਜਾਣਕਾਰਾਂ ਦਾ ਮੰਨਣਾ ਕਹਿਣਾ ਹੈ ਕਿ ਆਪਣੇ-ਆਪ ਨੂੰ ਸੈਂਸਰ ਕਰਨ ਦੀ ਕੋਸ਼ਿਸ਼ ਆਪਣੇ ਆਪ ਬਾਰੇ ਫੈਸਲਾ ਦੇਣ ਦੇ ਬਰਾਬਰ ਹੈ ਅਤੇ ਕੰਪਨੀਆਂ ਆਪਣੇ-ਆਪ ਨੂੰ ਭਵਿੱਖ ਵਿੱਚ ਪੈਦਾ ਹੋਣ ਵਾਲੇ ਕਿਸੇ ਕਾਨੂੰਨੀ ਉਲਝਣ ਤੋਂ ਬਚਾਉਣ ਦੀ ਚਾਰਾਜੋਈ ਕਰ ਰਹੀਆਂ ਹਨ।ਕਿਸ ਪ੍ਰਕਾਰ ਦੀ ਸਮੱਗਰੀ ’ਤੇ ਰੋਕ ਲੱਗ ਸਕਦੀ ਹੈ?ਮਸੌਦੇ ’ਤੇ ਸਹਿਮਤ ਹੋਣ ਵਾਲੇ ਇਸ ਦੀ ਪਾਲਣਾ ਕਰਨ ਲਈ ਪਾਬੰਦ ਹੋਣਗੇ ਅਤੇ ਮੂਲ ਰੂਪ ਵਿੱਚ ਪੰਜ ਕਿਸਮ ਦੀ ਸਮੱਗਰੀ ਤੋਂ ਗੁਰੇਜ਼ ਕਰਨਗੇ।1. ਕੌਮੀ ਚਿੰਨ੍ਹ ਅਤੇ ਤਿਰੰਗੇ ਨੂੰ ਗਲਤ ਰੂਪ ਵਿੱਚ ਦਿਖਾਉਣਾ। Image copyright NETFLIX 2. ਅਸਲੀ ਜਾਂ ਬਣਾਉਟੀ ਕਿਸੇ ਵੀ ਤਰ੍ਹਾਂ ਬੱਚਿਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਦਿਖਾਉਣਾ ਜਾਂ ਉਨ੍ਹਾਂ ਦੇ ਗੁਪਤ ਅੰਗਾਂ ਨੂੰ ਗਲਤ ਤਰੀਕੇ ਨਾਲ ਦਿਖਾਉਣਾ।3. ਕਿਸੇ ਜਾਤੀ, ਵਰਗ ਜਾਂ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਰਗਾ ਕੁਝ ਨਹੀਂ ਦਿਖਾਉਣਗੇ। 4. ਭਾਰਤ ਅਤੇ ਉਸ ਦੀਆਂ ਸੰਸਥਾਵਾਂ ਖਿਲਾਫ਼ ਹਿੰਸਾ ਨੂੰ ਉਤਸ਼ਾਹਿਤ ਕਰਨਾ ਅਤੇ ਉਸ ਨਾਲ ਜੁੜੀ ਹਿੰਸਾ ਨੂੰ ਗਲਤ ਰੂਪ ਵਿੱਚ ਪੇਸ਼ ਕਰਨਾ।5. ਆਈਏਐਮਏਆਈ ਮੁਤਾਬਕ ਨੈੱਟਵਰਕ 18 ਦੇ ਗਰੁੱਪ ਜਨਰਲ ਕਾਊਂਸਲਰ ਕਸ਼ਿਪਰਾ ਜਟਾਨਾ ਮੁਤਾਬਕ, "ਭਾਰਤ ਦਾ ਬਿਹਤਰ ਭਵਿੱਖ ਬਣਾਉਣ ਲਈ ਕੰਪਨੀ ਇਸ ਦਾ ਹਿੱਸਾ ਬਣ ਕੇ ਖ਼ੁਸ਼ ਹੈ।"ਸੋਨੀ ਪਿਕਚਰਜ਼ ਨੈੱਟਵਰਕ ਦੇ ਜਨਰਲ ਕਾਊਸੇਲ ਅਸ਼ੋਕ ਨੰਬਿਸਨ ਮੁਤਾਬਕ, "ਆਪਣੀ ਸਮੱਗਰੀ ਆਪ ਸੈਂਸਰ ਕਰਨ ਨਾਲ ਕੰਟੈਂਟ ਬਣਾਉਣ ਵਾਲੀਆਂ ਕੰਪਨੀਆਂ ਆਪਣੇ ਗਾਹਕਾਂ ਪ੍ਰਤੀ ਵਧੇਰੇ ਜਵਾਬਦੇਹ ਬਣਨਗੀਆਂ।"ਇਹ ਵੀ ਪੜ੍ਹੋ:ਕੀ ਸੱਚਮੁੱਚ ਪ੍ਰਧਾਨ ਮੰਤਰੀ ਮੋਦੀ ਨੇ ਕੁੰਭ ਮੇਲੇ 'ਚ ਲਗਾਈ ਡੁਬਕੀਅਰਬ ਦਾ ਪਹਿਲਾ ਦੇਸ ਜਿੱਥੇ ਔਰਤਾਂ ਲਈ ਵਿਆਗਰਾ ਪਹੁੰਚੀਇੱਥੇ ਪੁਰਸ਼ ਕਿਉਂ ਨਹੀਂ ਪਾ ਸਕਦੇ ਕੰਨੀ ਮੁੰਦੀਆਂ ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਰਾਜਸਥਾਨ 'ਚ ਭਾਜਪਾ ਦਾ 15 ਲੱਖ ਰੁਜ਼ਗਾਰ ਦਾ ਵਾਅਦਾ : ਮੈਂ ਭੁੱਖਾ ਮਰ ਰਿਹਾ ਸੀ ਇਸ ਲਈ ਡੁੰਗਰਪੁਰ ਛੱਡਣਾ ਪਿਆ ਰੌਕਸੀ ਗਾਗਡੇਕਰ ਬੀਬੀਸੀ ਪੱਤਰਕਾਰ 4 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46428930 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਦਿਨੇਸ਼ ਗੁਜਰਾਤ ਵਿੱਚ ਵੇਟਰ ਦਾ ਕੰਮ ਕਰਦਾ ਹੈ 24 ਸਾਲ ਦੇ ਦਿਨੇਸ਼ ਦਾਮੋਰ ਦੀ ਜ਼ਿੰਦਗੀ ਦੱਖਣੀ ਰਾਜਸਥਾਨ ਦੇ ਡੁੰਗਰਪੁਰ ਅਤੇ ਗੁਜਰਾਤ ਦੇ ਅਹਿਮਦਾਬਾਦ ਵਿਚਾਲੇ ਫਸ ਕੇ ਰਹਿ ਗਈ ਹੈ।ਚਾਰ ਸਾਲ ਪਹਿਲਾਂ ਵਿਆਹੇ ਗਏ ਦਿਨੇਸ਼ ਨੂੰ ਮੁਸ਼ਕਲ ਨਾਲ ਹੀ ਆਪਣੀ ਧੀ, ਪਤਨੀ ਅਤੇ ਬੁੱਢੇ ਮਾਪਿਆਂ ਲਈ ਸਮਾਂ ਮਿਲਦਾ ਹੈ। ਦਾਮੋਰ ਅਹਿਮਦਾਬਾਦ ਵਿੱਚ ਵੇਟਰ ਦੀ ਨੌਕਰੀ ਕਰਦਾ ਹੈ ਅਤੇ ਦੋ ਮਹੀਨਿਆਂ ਵਿੱਚ ਇੱਕ ਵਾਰ ਆਪਣੇ ਪਿੰਡ ਜਾਂਦਾ ਹੈ। ਰਾਜਸਥਾਨ ਦੀਆਂ ਚੋਣਾਂ ਵਿੱਚ ਬੇਰੁਜ਼ਗਾਰੀ ਇੱਕ ਅਹਿਮ ਮੁੱਦਾ ਹੈ, ਇਸ ਦੇ ਬਾਵਜੂਦ ਦਾਮੋਰ ਵਰਗੇ ਹੋਰ ਕਈ ਨੌਜਵਾਨਾਂ ਨੂੰ ਸਰਕਾਰ ਤੋਂ ਕੋਈ ਆਸ ਨਹੀਂ ਹੈ। ਦਾਮੋਰ 2012 ਵਿੱਚ ਅਹਿਮਦਾਬਾਦ ਚਲਿਆ ਗਿਆ ਸੀ, ਸ਼ੁਰੂਆਤ 'ਚ ਉਸ ਨੇ ਉਦੇਪੁਰ ਵਿੱਚ ਕੰਮ ਕੀਤਾ ਪਰ ਉੱਥੇ ਤਨਖਾਹ ਬਹੁਤ ਘੱਟ ਸੀ। ਫੇਰ ਉਸ ਨੇ ਅਹਿਮਦਾਬਾਦ ਜਾਣ ਦਾ ਫੈਸਲਾ ਲਿਆ ਜਿੱਥੇ ਹੁਣ ਉਹ ਸਾਈਂਸ ਸਿਟੀ ਰੋਡ 'ਤੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦਾ ਹੈ। ਦਾਮੋਰ ਪਾਰਟੀਆਂ ਵਿੱਚ ਵੇਟਰ ਦਾ ਕੰਮ ਕਰਦਾ ਹੈ। ਉਹ ਮਹੀਨੇ ਦੇ ਕਰੀਬ 9000 ਰੁਪਏ ਕਮਾਉਂਦਾ ਹੈ। ਇਹ ਵੀ ਪੜ੍ਹੋ:ਜਗੀਰ ਕੌਰ ਧੀ ਦੇ ਜਬਰਨ ਤਾਲਾਬੰਦੀ ਤੇ ਗਰਭਪਾਤ ਕਰਵਾਉਣ ਦੇ ਮਾਮਲੇ 'ਚੋਂ ਬਰੀਫਰਾਂਸ: ਪੈਟਰੋਲ ਕੀਮਤਾਂ ਲਈ ਪ੍ਰਦਰਸ਼ਨ ਕਰਦੇ ਲੋਕ ਗੱਲਬਾਤ ਤੋਂ ਪਿੱਛੇ ਹਟੇਕੀ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਡ ਕਰ ਸਕਣਗੇਉਹ ਕਾਮਰਸ ਵਿੱਚ ਗ੍ਰੈਜੁਏਸ਼ਨ ਕਰ ਰਿਹਾ ਹੈ ਤੇ ਪੇਪਰ ਵੀ ਦਿੰਦਾ ਹੈ। ਫੇਰ ਵੀ ਉਸ ਨੂੰ ਉਮੀਦ ਨਹੀਂ ਹੈ ਕਿ ਉਹ ਕਦੇ ਆਪਣੇ ਸੂਬੇ ਵਿੱਚ ਚੰਗੀ ਨੌਕਰੀ ਹਾਸਿਲ ਕਰ ਸਕੇਗਾ।ਉਸਨੇ ਬੀਬੀਸੀ ਗੁਜਰਾਤੀ ਨੂੰ ਕਿਹਾ, ''ਜਾਂ ਤੇ ਇੱਥੇ ਨੌਕਰੀਆਂ ਨਹੀਂ ਹਨ ਜਾਂ ਬਹੁਤ ਘੱਟ ਤਨਖ਼ਾਹਾਂ ਹਨ। ਇੱਥੇ ਗੈਰ-ਹੁਨਰਮੰਦ ਮਜ਼ਦੂਰ ਦੀ ਮੰਗ ਗੁਜਰਾਤ ਤੋਂ ਕਿਤੇ ਘੱਟ ਹੈ।'' Image copyright Roxy Gagdekar/BBC ਫੋਟੋ ਕੈਪਸ਼ਨ ਰਾਜਸਥਾਨ ਤੋਂ ਕਈ ਨੌਜਵਾਨ ਗੁਜਰਾਤ ਨੂੰ ਪਰਵਾਸ ਕਰ ਰਹੇ ਹਨ ਡੁੰਗਰਪੁਰ ਦੇ ਇੱਕ ਪਿੰਡ ਵਿੱਚ ਦੋ ਏਕੜ ਜ਼ਮੀਨ ਹੋਣ ਦੇ ਬਾਵਜੂਦ ਗਣੇਸ਼ ਮੀਨਾ ਨੂੰ ਅਹਿਮਦਾਬਾਦ ਵਿੱਚ ਇੱਕ ਨੌਕਰ ਦਾ ਕੰਮ ਕਰਨਾ ਪਿਆ। ਆਪਣੀ ਪਤਨੀ ਨਾਲ ਉਹ ਮਹੀਨੇ ਦੇ 12,000 ਰੁਪਏ ਕਮਾਉਣ ਲਈ ਤਿੰਨ ਘਰਾਂ ਵਿੱਚ ਕੰਮ ਕਰਦਾ ਹੈ। ਉਸ ਨੇ ਕਿਹਾ, ''ਮੈਂ ਭੁੱਖਾ ਮਰ ਰਿਹਾ ਸੀ, ਇਸ ਲਈ 2013 ਵਿੱਚ ਅਹਿਮਦਾਬਾਦ ਆ ਗਿਆ ਅਤੇ ਬਾਅਦ 'ਚ ਆਪਣੀ ਪਤਨੀ ਨੂੰ ਵੀ ਲੈ ਆਇਆ।''ਗਣੇਸ਼ ਅਤੇ ਉਸਦੀ ਪਤਨੀ ਅਹਿਮਦਾਬਾਅਦ ਦੇ ਬੋਪਾਲ ਇਲਾਕੇ ਵਿੱਚ ਕੰਮ ਕਰਦੇ ਹਨ ਅਤੇ ਉਸੇ ਇਲਾਕੇ ਵਿੱਚ ਇੱਕ ਛੋਟੇ ਜਿਹੇ ਕਮਰੇ 'ਚ ਰਹਿੰਦੇ ਹਨ। ਕੀ ਕਰ ਰਹੇ ਹਨ ਸਿਆਸੀ ਆਗੂ?ਇਨ੍ਹਾਂ ਨੌਜਵਾਨਾਂ ਦੀਆਂ ਸਮੱਸਿਆਵਾਂ ਨੇ ਚੋਣਾਂ ਦੀਆਂ ਰੈਲੀਆਂ ਵਿੱਚ ਸਿਆਸੀ ਆਗੂਆਂ ਨੂੰ ਬੋਲਣ ਲਈ ਮਜਬੂਰ ਕੀਤਾ ਹੈ। ਡੁੰਗਰਪੁਰ ਜ਼ਿਲ੍ਹੇ ਦੇ ਹਲਕੇ ਆਸਪੁਰ ਤੋਂ ਭਾਜਪਾ ਐਮਐਲਏ ਗੋਪੀਚੰਦ ਮੀਨਾ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਦੀ ਸਿੱਖਿਆ ਦਾ ਪੱਧਰ ਘੱਟ ਸੀ, ਜਿਸ ਕਾਰਨ ਉਨ੍ਹਾਂ ਨੂੰ ਗੁਜਰਾਤ ਵਰਗੇ ਸੂਬੇ ਨੂੰ ਜਾਣਾ ਪਿਆ।ਇਸ ਜ਼ਿਲ੍ਹੇ ਦੇ ਤਿੰਨੇ ਹਲਕਿਆਂ ਦੀ ਸਾਰੀਆਂ ਅਸੈਂਬਲੀ ਸੀਟਾਂ ਡੁੰਗਰਪੁਰ ਦੀ ਐਸਸੀ ਭਾਈਚਾਰੇ ਲਈ ਹਨ। ਉਨ੍ਹਾਂ ਕਿਹਾ, ''ਅਸੀਂ ਗੁਜਰਾਤ ਵਾਂਗ ਆਪਣੀ ਇੰਡਸਟ੍ਰੀ ਬਿਹਤਰ ਬਣਾਉਣਾ ਚਾਹੁੰਦੇ ਹਨ।'' ਗੋਪੀਚੰਦ ਨੇ ਇਸ ਇਲਾਕੇ ਵਿੱਚ ਟੈਕਸਟਾਈਲ ਮਿਲ ਖੋਲਣ ਦਾ ਸੁਝਾਅ ਦਿੱਤਾ ਸੀ। ਫੋਟੋ ਕੈਪਸ਼ਨ ਕਿਉਂ ਹੈ ਰਾਜਸਥਾਨ ਵਿੱਚ ਨੌਕਰੀਆਂ ਦੀ ਘਾਟ? ਭਾਜਪਾ ਨੇ 5000 ਰੁਪਏ ਦਾ ਬੇਗੁਜ਼ਗਾਰ ਭੱਤਾ ਦੇਣ ਦਾ ਵਾਅਦਾ ਕੀਤਾ ਹੈ, ਨਾਲ ਹੀ ਇਹ ਵੀ ਕਿ ਉਹ ਅਗਲੇ ਪੰਜ ਸਾਲਾਂ ਵਿੱਚ 50 ਲੱਖ ਹੋਰ ਨੌਕਰੀਆਂ ਦੇਣਗੇ। ਪਾਰਟੀ ਦਾ ਦਾਅਵਾ ਹੈ ਕਿ ਉਨ੍ਹਾਂ ਪਿਛਲੇ ਪੰਜ ਸਾਲਾਂ ਵਿੱਚ 15 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਦੂਜੇ ਪਾਸੇ ਕਾਂਗਰਸ ਨੇ ਇਨ੍ਹਾਂ ਦਾਅਵਿਆਂ ਨੂੰ ਝੂਠਾ ਦੱਸਿਆ ਹੈ, ਉਨ੍ਹਾਂ ਮੁਤਾਬਕ ਭਾਜਪਾ ਨੇ ਆਪਣੇ ਪਿਛਲੇ ਮੈਨੀਫੈਸਟੋ ਵਿੱਚ ਵੀ ਇਹੀ ਦਾਅਵੇ ਕੀਤੇ ਸਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਕੰਮ ਲਈ ਘਰ ਛੱਡਣ 'ਤੇ ਮਜਬੂਰ ਹਨ ਰਾਜਸਥਾਨ ਦੇ ਨੌਜਵਾਨਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਲਜ਼ਾਮ ਲਗਾਇਆ ਕਿ ਸੂਬਾ ਸਰਕਾਰ ਦਾ ਪੰਜ ਸਾਲਾਂ ਵਿੱਚ 44 ਲੱਖ ਨੌਕਰੀਆਂ ਦਾ ਅੰਕੜਾ ਗਲਤ ਹੈ। ਉਨ੍ਹਾਂ ਕਿਹਾ ਕਿ ਡੇਢ ਲੱਖ ਸਰਕਾਰੀ ਨੌਕਰੀਆਂ 'ਚੋਂ 1,10,000 ਪਿਛਲੀ ਕਾਂਗਰਸ ਸਰਕਾਰ ਨੇ ਦਿੱਤੀਆਂ ਸਨ।ਕਾਂਗਰਸ ਨੇ ਕਿਹਾ ਹੈ ਕਿ ਉਹ ਅਜਿਹਾ ਮਾਹੌਲ ਬਣਾਉਣਗੇ ਜਿਸ ਨਾਲ ਹੋਰ ਨੌਕਰੀਆਂ ਪੈਦਾ ਹੋਣਗੀਆਂ। 3500 ਰੁਪਏ ਦਾ ਬੇਰੁਜ਼ਗਾਰੀ ਭੱਤਾ ਦੇਣ ਦਾ ਵੀ ਵਾਅਦਾ ਕੀਤਾ ਹੈ। ਇਹ ਵੀ ਪੜ੍ਹੋ:ਮਿਲੋ ਸੋਕਾ ਦੂਰ ਕਰਨ ਵਾਲੀ 'ਵਾਟਰ ਮਦਰ' ਨੂੰਕੁੜੀ ਨੇ 'ਗੰਦੇ' ਪਿੰਡ ਨੂੰ ਕਿਵੇਂ ਬਣਵਾਇਆ ਅਜੀਤ ਨਗਰਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀਔਰਤਾਂ ਦਾ ਸ਼ੰਘਰਸ਼ਦਿਨੇਸ਼ ਦਾਮੋਰ ਦੀ ਪਤਨੀ ਮਨੀ ਕੁਮਾਰੀ 23 ਸਾਲ ਦੀ ਹੈ। ਪਤੀ ਕੋਲ ਨਾ ਹੋਣ ਕਰਕੇ ਉਹ ਬੇਹਦ ਪ੍ਰੇਸ਼ਾਨ ਹੈ।ਉਸਨੇ ਦੱਸਿਆ, ''ਮੈਨੂੰ ਘਰ ਦੇ ਕੰਮ ਦੇ ਨਾਲ ਖੇਤੀ ਵੀ ਖੁਦ ਹੀ ਕਰਨੀ ਪੈਂਦੀ ਹੈ, ਕੰਮ ਲਈ ਪਤੀ ਨੂੰ ਦੂਜੇ ਸੂਬੇ ਭੇਜਣ ਤੋਂ ਇਲਾਵਾ ਸਾਡੇ ਕੋਲ ਕੋਈ ਚਾਰਾ ਨਹੀਂ ਹੈ।''ਮਨੀ ਕੁਮਾਰੀ ਚਾਹੁੰਦੀ ਹੈ ਕਿ ਉਸਦਾ ਪਤੀ ਆਪਣੀ ਪੜ੍ਹਾਈ ਪੂਰੀ ਕਰਕੇ ਲੋਕਲ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਕਰੇ। ਫੋਟੋ ਕੈਪਸ਼ਨ ਮਰਦਾਂ ਤੋਂ ਬਿਨਾਂ ਔਰਤਾਂ ਨੂੰ ਘਰ ਦੇ ਨਾਲ ਬਾਕੀ ਕੰਮ ਵੀ ਸਾਂਭਣੇ ਪੈਂਦੇ ਹਨ ਆਜੀਵਿਕਾ ਬਿਓਰੋ ਦੇ ਕੌਰਡਿਨੇਟਰ ਕਮਲੇਸ਼ ਸ਼ਰਮਾ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, ''ਜਦ ਮਰਦ ਕਮਾਉਣ ਲਈ ਬਾਹਰ ਚਲੇ ਜਾਂਦੇ ਹਨ ਤਾਂ ਸਾਰਾ ਕੁਝ ਔਰਤਾਂ ਨੂੰ ਹੀ ਕਰਨਾ ਪੈਂਦਾ ਹੈ, ਵਿਆਹਾਂ 'ਤੇ ਜਾਣ ਤੋਂ ਲੈ ਕੇ ਬੱਚਿਆਂ ਨੂੰ ਸਕੂਲ ਛੱਡਣ ਤੱਕ।''''ਅਸੀਂ ਕਈ ਵਾਰ ਵੇਖਿਆ ਹੈ ਕਿ ਔਰਤਾਂ ਨੂੰ ਪਰਿਵਾਰ ਵਿੱਚ ਸਿਹਤ ਸਬੰਧੀ ਐਮਰਜੰਸੀ ਦੌਰਾਨ ਮੁਸ਼ਕਲਾਂ ਆਉਂਦੀਆਂ ਹਨ।''ਇਹ ਵੀ ਪੜ੍ਹੋ:ਸਿੱਧੂ ਤੇ ਲੌਂਗੋਵਾਲ ਨਾਲ ਦਿਖਿਆ ਖਾਲਿਸਤਾਨੀ ਗੋਪਾਲ ਚਾਵਲਾ ਆਖਰ ਹੈ ਕੌਣਕੀ ਭੰਗ ਦੀ ਵਰਤੋਂ ਕਾਮੁਕਤਾ ਵਧਾਉਣ ਲਈ ਹੋਣ ਲੱਗੀਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਸਿੱਧੂ ਤੇ ਕੈਪਟਨ ਦੀਆਂ ਵੱਖਰੀਆਂ ਸੁਰਾਂ 'ਤੇ ਸੋਸ਼ਲ ਮੀਡੀਆ ਪਰਵਾਸੀ ਮਜ਼ਦੂਰਾਂ ਦੇ ਹੱਕਾਂ ਲਈ ਬਣੀ ਸੰਸਥਾ ਆਜੀਵਿਕਾ ਬਿਓਰੋ ਦੇ ਇੱਕ ਸਰਵੇਅ ਮੁਤਾਬਕ 78 ਫੀਸਦ ਪਰਵਾਸੀ ਇਕੱਲੇ ਮਰਦ ਹਨ। ਉਨ੍ਹਾਂ ਕਿਹਾ, ''ਜੰਗਲ ਅਤੇ ਖੇਤੀ ਦੀ ਜ਼ਮੀਨ ਘਟੀ ਹੈ, ਖੇਤੀ ਲਈ ਸਹੂਲਤਾਂ ਵੀ ਘੱਟ ਹਨ, ਇਸ ਲਈ ਪਰਵਾਸ ਵਧਿਆ ਹੈ।''''ਕਈ ਨੌਜਵਾਨ ਪ੍ਰੇਸ਼ਾਨੀ ਕਰਕੇ ਗੁਜਰਾਤ ਵਿੱਚ ਕਿਸੇ ਵੀ ਤਨਖਾਹ 'ਤੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ।'' ਫੋਟੋ ਕੈਪਸ਼ਨ ਆਜੀਵਿਕਾ ਬਿਓਰੋ ਦੇ ਸਰਵੇਅ ਮੁਤਾਬਕ 46 ਫੀਸਦ ਪੇਂਡੂ ਘਰਾਂ ਦੇ ਇੱਕ ਜਾਂ ਇੱਕ ਦੋਂ ਵੱਧ ਮੈਂਬਰ ਪਰਵਾਸ ਕਰ ਚੁਕੇ ਹਨ ਆਜੀਵਿਕਾ ਬਿਓਰੋ ਦੇ ਸਰਵੇਅ ਮੁਤਾਬਕ 46 ਫੀਸਦ ਪੇਂਡੂ ਘਰਾਂ ਦੇ ਇੱਕ ਜਾਂ ਇੱਕ ਦੋਂ ਵੱਧ ਮੈਂਬਰ ਪਰਵਾਸ ਕਰ ਚੁਕੇ ਹਨ। 51 ਫੀਸਦ ਪਰਵਾਸ ਗੁਜਰਾਤ ਨੂੰ ਹੈ। ਵਧੇਰੇ ਲੋਕ ਅਹਿਮਦਾਬਾਦ, ਤੇ ਸੂਰਤ ਜਾਂਦੇ ਹਨ। ਰਾਜਸਥਾਨ ਦੇ ਕੁਲ ਪਰਵਾਸੀਆਂ 'ਚੋਂ 20 ਫੀਸਦ ਅਹਿਮਦਾਬਾਦ ਜਾਂਦੇ ਹਨ। ਸਰਵੇਅ ਇਹ ਵੀ ਕਹਿੰਦਾ ਹੈ ਕਿ 78 ਫੀਸਦ ਪਰਵਾਸੀ ਇਕੱਲੇ ਮਰਦ ਹਨ ਅਤੇ 20 ਫੀਸਦ ਆਪਣੇ ਪਰਿਵਾਰ ਨਾਲ ਜਾਂਦੇ ਹਨ। ਡੁੰਗਰਪੁਰ ਦੇ ਘੱਟੋ-ਘੱਟ 30 ਫੀਸਦ ਪਰਵਾਸੀ ਹੋਟਲ ਅਤੇ ਹੌਸਪਿਟੈਲਿਟੀ ਇੰਡਸਟ੍ਰੀ 'ਚੋਂ ਹਨ ਅਤੇ 20 ਫੀਸਦ ਘਰਾਂ ਵਿੱਚ ਨੌਕਰ ਦਾ ਕੰਮ ਕਰਦੇ ਹਨ। ਸਰਵੇਅ ਕਿਵੇਂ ਕਰਾਇਆ ਗਿਆ ਸੀ?ਰਾਜਸਥਾਨ ਦੀਆਂ 10 ਵੱਖ-ਵੱਖ ਥਾਵਾਂ ਤੋਂ ਕੁਝ ਸਵਾਲ ਪੁੱਛੇ ਗਏ। ਉੱਤਰ ਪੂਰਬੀ, ਦੱਖਣ ਪੂਰਬੀ, ਦੱਖਣੀ ਤੇ ਉੱਤਰੀ ਇਲਾਕੇ ਤੋਂ ਦੋ-ਦੋ ਸੂਬੇ ਲਏ ਗਏ ਸਨ। ਹਰ ਜ਼ਿਲ੍ਹੇ ਤੋਂ ਦੋ ਲੋਕਾਂ ਨਾਲ 2014 ਵਿੱਚ ਸਰਵੇਅ ਕੀਤਾ ਗਿਆ ਸੀ। ਕਮਲੇਸ਼ ਸ਼ਰਮਾ ਮੁਤਾਬਕ ਇਹ ਪਹਿਲਾ ਸਰਵੇਅ ਹੈ ਜੋ ਪਰਵਾਸੀਆਂ ਬਾਰੇ ਜਾਣਕਾਰੀ ਦਿੰਦਾ ਹੈ। ਸੈਂਸਸ ਰਾਹੀਂ ਵੀ ਪਰਵਾਸੀਆਂ ਦੇ ਅੰਕੜੇ ਦਾ ਪਤਾ ਲਗਾਇਆ ਗਿਆ ਸੀ। ਤੁਸੀਂ ਇਹ ਵੀਡੀਓਜ਼ ਵੀ ਵੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸੀਬੀਆਈ ਡਾਇਰੈਕਟਰ ਨੂੰ ਮੁੜ ਹਟਾਉਣ ਤੋਂ ਬਾਅਦ ਮੋਦੀ 'ਤੇ ਇਲਜ਼ਾਮ ਲੱਗੇ 11 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46828042 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸੁਪਰੀਮ ਕੋਰਟ ਵੱਲੋਂ ਆਲੋਕ ਵਰਮਾ ਨੂੰ ਸੀਬੀਆਈ ਡਾਇਰੈਕਟਰ ਦੇ ਅਹੁਦੇ 'ਤੇ ਬਹਾਲ ਕਰਨ ਦੇ ਫੈਸਲੇ ਦੇ ਦੋ ਦਿਨਾਂ ਬਾਅਦ ਹੀ, ਮਿਲੀਆਂ ਰਿਪੋਰਟਾਂ ਮੁਤਾਬਕ, ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਿਲੈਕਸ਼ਨ ਕਮੇਟੀ ਨੇ ਅਹੁਦੇ ਤੋਂ ਫਾਰਗ ਕਰ ਦਿੱਤਾ ਹੈ।ਵੀਰਵਾਰ ਸ਼ਾਮ ਨੂੰ ਇਸ ਕਮੇਟੀ ਦੀ ਮੀਟਿੰਗ ਵਿੱਚ ਮੋਦੀ, ਸੁਪਰੀਮ ਕੋਰਟ ਜਸਟਿਸ ਏਕੇ ਸੀਕਰੀ ਅਤੇ ਵਿਰੋਧੀ ਧਿਰ ਕਾਂਗਰਸ ਵੱਲੋਂ ਮਲਿਕਾਰਜੁਨ ਖੜਗੇ ਨੇ ਹਿੱਸਾ ਲਿਆ। ਜਿਸ ਤੋਂ ਬਾਅਦ ਇਹ ਫੈਸਲਾ 2: 1 ਦੇ ਬਹੁਮਤ ਨਾਲ ਲਿਆ ਗਿਆ।ਰਿਪੋਰਟਾਂ ਮੁਤਾਬਕ ਮੱਲਿਕਾਰਜੁਨ ਖੜਗੇ ਨੇ ਇਸ ਫੈਸਲੇ ਦਾ ਵਿਰੋਧ ਕੀਤਾ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੁਪਰੀਮ ਕੋਰਟ ਦੇ ਜਸਟਿਸ ਏਕੇ ਸੀਕਰੀ ਨੇ ਵਰਮਾ ਨੂੰ ਬਦਲਣ ਦਾ ਫੈਸਲਾ ਲਿਆ।ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਟਵਿੱਟਰ ਉੱਪਰ ਲਿਖਿਆ ਕਿ ਅਹੁਦੇ ਤੋਂ ਹਟਾਉਣ ਪਿੱਛੇ ਡਰ ਸੀ ਕਿ ਵਰਮਾ ਹੁਣ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਖਿਲਾਫ ਰਫ਼ਾਲ 'ਘੁਟਾਲੇ' ਵਿੱਚ ਐੱਫਆਈਆਰ ਦਰਜ ਕਰਨ ਦੇ ਹੁਕਮ ਦੇਣਗੇ। ਭੂਸ਼ਣ ਨੇ ਫਰਾਂਸ ਨਾਲ ਰਫ਼ਾਲ ਲੜਾਕੂ ਜਹਾਜ਼ ਸੌਦੇ ਵਿੱਚ ਮੋਦੀ ਖਿਲਾਫ ਜਾਂਚ ਦੀ ਮੰਗ ਲੈ ਕੇ ਵਰਮਾ ਨਾਲ ਕੁਝ ਮਹੀਨੇ ਪਹਿਲਾਂ ਮੁਲਾਕਾਤ ਕੀਤੀ ਸੀ। Skip post by @pbhushan1 Breaking! So, a day after he resumed charge as CBI Director, the Committee headed by Modi again transfers out Alok Verma post haste, w/o even hearing him, fearing the prospect of his registering an FIR against Modi in the Rafale scam! Such desperation to prevent any investigation— Prashant Bhushan (@pbhushan1) 10 ਜਨਵਰੀ 2019 End of post by @pbhushan1 ਸਿਲੈਕਟ ਕਮੇਟੀ ਦੇ ਫੈਸਲੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਪਾਏ ਗਏ ਇੱਕ ਟਵੀਟ ਰਾਹੀ ਕਿਹਾ ਗਿਆ ਕਿ ਆਲੋਕ ਵਰਮਾ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਨਾ ਦੇ ਕੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ। ਇਸ ਨੇ ਮੁੜ ਸਾਬਤ ਕੀਤਾ ਹੈ ਕਿ ਮੋਦੀ ਜਾਂਚ ਤੋਂ ਕਿੰਨਾ ਡਰਦੇ ਹਨ। ਭਾਵੇਂ ਉਹ ਸੀਬੀਆਈ ਡਾਇਰੈਕਟਰ ਹੋਵੇ, ਜਾਂ ਸੰਸਦ ਰਾਹੀ ਜਾਂ ਜੇਪੀਸੀ। Skip post by @INCIndia By removing #AlokVerma from his position without giving him the chance to present his case, PM Modi has shown once again that he's too afraid of an investigation, either by an independent CBI director or by Parliament via JPC.— Congress (@INCIndia) 10 ਜਨਵਰੀ 2019 End of post by @INCIndia ਮੋਦੀ ਦੇ ਡਰਨ ਦੇ ਤਿੰਨ ਕਾਰਨ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਵਿਚ ਮੰਤਰੀ ਰਹੇ ਅਰੁਣ ਸ਼ੌਰੀ ਨੇ ਵੀ ਬੀਬੀਸੀ ਪੱਤਰਕਾਰ ਦਿਲਨਿਵਾਜ਼ ਪਾਸ਼ਾ ਨਾਲ ਗੱਲਬਾਤ ਦੌਰਾਨ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਸੀਬੀਆਈ ਦੇ ਡੰਡੇ ਨਾਲ ਡਰਾਉਣ ਵਿਰੋਧੀਆਂ ਨੂੰ ਡਰਾਉਣ ਵਾਲੇ ਮੋਦੀ ਹੁਣ ਖੁਦ ਸੀਬੀਆਈ ਤੋਂ ਡਰੇ ਹੋਏ ਹਨ। ਮੋਦੀ ਦੇ ਡਰਨ ਦਾ ਸਭ ਤੋਂ ਪਹਿਲਾ ਕਾਰਨ ਇਹ ਹੈ ਸੀ ਕਿ ਸੀਬੀਆਈ ਵਿਚ ਉਨ੍ਹਾਂ ਦੇ ਖ਼ਾਸ ਬੰਦੇ ਰਾਕੇਸ਼ ਅਸਥਾਨਾ ਉੱਤੇ ਜੇਕਰ ਜ਼ਿਆਦਾ ਦਬਾਅ ਪਿਆ ਤਾਂ ਉਹ ਭੇਦ ਖੋਲ ਸਕਦੇ ਸਨ।ਦੂਜਾ ਡਰ ਇਹ ਕਿ ਸੀਬੀਆਈ ਦੀ ਉਹ ਜਿਸ ਤਰ੍ਹਾਂ ਵਰਤੋਂ ਕਰਨਾ ਚਾਹੁੰਦੇ ਸਨ ਉਸ ਤਰ੍ਹਾਂ ਨਹੀਂ ਕਰ ਪਾ ਰਹੇ ਸਨ।ਮੋਦੀ ਦਾ ਤੀਜਾ ਡਰ ਇਹ ਵੀ ਸੀ ਕਿ ਜੇਕਰ ਆਲੋਕ ਵਰਮਾ ਵਰਗਾ ਖੁਦਮੁਖਤਿਆਰ ਅਫ਼ਸਰ ਰਫ਼ਾਲ ਦੀ ਜਾਂਚ ਕਰਦਾ ਹੈ ਤਾਂ ਉਨ੍ਹਾਂ ਨੂੰ ਮੁਸ਼ਕਲ ਪੈਦਾ ਹੋ ਸਕਦੀ ਹੈ। ਸ਼ਾਇਦ ਇਸ ਦਾ ਕਾਰਨ ਆਲੋਕ ਵਰਮਾ ਦਬਣ ਜਾਂ ਡਰਨ ਵਾਲੇ ਨਹੀਂ ਸਨ।ਸ਼ੌਰੀ ਦਾ ਦਾਅਵਾ ਸੀ ਕਿ ਇਸ ਸਭ ਤੋਂ ਬਚਣ ਲਈ ਹੀ ਆਲੋਕ ਵਰਮਾਂ ਨੂੰ ਛੁੱਟੀ ਭੇਜਿਆ ਗਿਆ ਹੈ। ਇਸ ਨਾਲ ਸਰਕਾਰ ਦਾ ਬਹੁਤਾ ਭਲਾ ਨਹੀਂ ਹੋਣ ਲੱਗਾ ਬਲਕਿ ਉਨ੍ਹਾਂ ਇੱਕ ਵੱਡਾ ਪਹਾੜ ਆਪਣੇ ਉੱਤੇ ਸੁੱਟ ਲਿਆ ਹੈ, ਅੱਗੇ ਚੱਲਕੇ ਇਸ ਦੇ ਕਈ ਦੂਰਗਾਮੀ ਪ੍ਰਭਾਵ ਹੋਣਗੇ।ਕੀ ਹੈ ਵਿਵਾਦ?ਭਾਰਤ ਵਿੱਚ ਜੁਰਮ ਅਤੇ ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਕਰਨ ਵਾਲੀ ਸਰਬਉੱਚ ਸੰਸਥਾ ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਆਲੋਕ ਵਰਮਾ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਉਨ੍ਹਾਂ ਨੂੰ ਜ਼ਬਰੀ ਛੁੱਟੀ ਭੇਜੇ ਜਾਣ ਖਿਲਾਫ਼ ਸੁਪਰੀਮ ਕੋਰਟ ਜਾਣ ਤੋਂ ਬਾਅਦ ਇਹ ਵਿਵਾਦ ਮੌਜੂਦਾ ਸਰਕਾਰ ਲਈ ਹੁਣ ਇੱਜ਼ਤ ਦਾ ਸਵਾਲ ਬਣ ਗਿਆ ਸੀ। ਦਰਅਸਲ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਤੇ ਸਪੈਸ਼ਲ ਡਾਇਰੈਕਟਰ ਅਸਥਾਨਾ ਵਿਚਾਲੇ ਬੀਤੇ ਕੁਝ ਸਮੇਂ ਤੋਂ ਰਿਸ਼ਵਤ ਨੂੰ ਲੈ ਕੇ ਇਲਜ਼ਾਮਾਂ ਦਾ ਸਿਲਸਿਲਾ ਚੱਲ ਰਿਹਾ ਸੀ। Image copyright CBI ਫੋਟੋ ਕੈਪਸ਼ਨ ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ (ਖੱਬੇ) ਅਤੇ ਸੀਬੀਆਈ ਡਾਇਰੈਕਟਰ ਆਲੋਕ ਵਰਮਾ (ਸੱਜੇ) ਵਰਮਾ ਨੇ ਸੀਬੀਆਈ ਦੇ ਡਾਇਰੈਕਟਰ ਦੀ ਹੈਸੀਅਤ ਨਾਲ ਰਾਕੇਸ਼ ਅਸਥਾਨਾ ਖ਼ਿਲਾਫ਼ ਰਿਸ਼ਵਤ ਲੈਣ ਲਈ ਇੱਕ ਕਥਿਤ ਮਾਮਲੇ ਵਿੱਚ ਐਫ਼ਆਈਆਰ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਸੀ। ਸੀਬੀਆਈ ਨੇ ਇਸ ਸਿਲਸਿਲੇ ਵਿੱਚ ਹੀ ਛਾਪਾ ਮਾਰਿਆ ਅਤੇ ਆਪਣੇ ਹੀ ਸਟਾਫ਼ ਡੀਐਸਪੀ ਦਵਿੰਦਰ ਕੁਮਾਰ ਨੂੰ ਗਿਰਫ਼ਤਾਰ ਕਰ ਲਿਆ। ਅਸਥਾਨਾ ਆਪਣੇ ਖ਼ਿਲਾਫ਼ ਦਰਜ ਐਫ਼ਆਈਆਰ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈ ਕੋਰਟ ਚਲੇ ਗਏ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਦਖ਼ਲ ਦਿੰਦੇ ਹੋਏ ਸੀਬੀਆਈ ਦੇ ਨੰਬਰ-1 ਅਧਿਕਾਰੀ ਵਰਮਾ ਅਤੇ ਨੰਬਰ-2 ਅਧਿਕਾਰੀ ਅਸਥਾਨਾ ਦੋਵਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਸੀ।ਇਹੀ ਨਹੀਂ ਅਸਥਾਨਾ ਖ਼ਿਲਾਫ਼ ਜਾਂਚ ਕਰ ਰਹੇ ਸੀਬੀਆਈ ਅਧਿਕਾਰੀ ਏਕੇ ਬੱਸੀ ਨੂੰ ਵੀ ਪੋਰਟ ਬਲੇਅਰ ਭੇਜ ਦਿੱਤਾ ਗਿਆ ਸੀ। ਛੁੱਟੀ 'ਤੇ ਭੇਜੇ ਜਾਣ ਖ਼ਿਲਾਫ਼ ਆਲੋਕ ਵਰਮਾ ਸੁਪਰੀਮ ਕੋਰਟ ਪਟੀਸ਼ਨ ਚਲੇ ਗਏ ਸਨ ਅਤੇ ਅਜੇ ਦੋ ਦਿਨ ਪਹਿਲਾਂ ਹੀ ਅਦਾਲਤ ਨੇ ਉਨ੍ਹਾਂ ਦੀ ਜ਼ਬਰੀ ਛੁੱਟੀ ਰੱਦ ਕਰ ਦਿੱਤੀ ਸੀ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਪਾਰਕਰ ਸੋਲਰ ਪਰੋਬ꞉ ਸੂਰਜ ਨੂੰ 'ਹੱਥ ਲਾਉਣ' ਲਈ ਰਵਾਨਾ ਹੋਏ ਨਾਸਾ ਦੇ ਮਿਸ਼ਨ ਬਾਰੇ ਜਾਣੋ 13 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45161642 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣਾ ਸੂਰਜ ਦੇ ਸਭ ਤੋਂ ਨਜ਼ਦੀਕ ਜਾਣ ਵਾਲਾ ਮਿਸ਼ਨ ਭੇਜ ਦਿੱਤਾ ਹੈ।ਇਹ ਪਰੋਬ ਹੁਣ ਤੱਕ ਦਾ ਸਭ ਤੋਂ ਤੇਜ਼ ਗਤੀ ਨਾਲ ਸੂਰਜ ਵੱਲ ਵਧਣ ਵਾਲਾ ਰਾਕਟ ਹੈ। ਇਸ ਮਿਸ਼ਨ ਰਾਹੀਂ ਸੂਰਜ ਬਾਰੇ ਕਈ ਰਹਿਸ ਖੁੱਲ੍ਹਣ ਦੀ ਉਮੀਦ ਕੀਤੀ ਜਾ ਰਹੀ ਹੈ।ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਜੀਵਤ ਵਿਅਕਤੀ ਦੇ ਨਾਮ ਉੱਤੇ ਨਾਸਾ ਨੇ ਆਪਣੇ ਮਿਸ਼ਨ ਦਾ ਨਾਮਕਰਨ ਕੀਤਾ ਹੈ। ਇਸ ਰਾਕਟ ਦਾ ਨਾਮ 91 ਸਾਲਾ ਪੁਲਾੜ ਭੌਤਿਕ ਵਿਗਿਆਨੀ ਇਊਜੀਨ ਪਾਰਕਰ ਦੇ ਨਾਮ ਉੱਤੇ ਕੀਤਾ ਗਿਆ ਹੈ, ਜਿਨ੍ਹਾਂ ਨੇ ਸਾਲ 1958 ਵਿੱਚ ਪਹਿਲੀ ਵਾਰ ਸੂਰਜੀ ਹਨੇਰੀਆਂ ਬਾਰੇ ਜ਼ਿਕਰ ਕੀਤਾ ਸੀ।ਇਹ ਵੀ ਪੜ੍ਹੋ꞉ਜਜ਼ਬੇ ਅਤੇ ਜਜ਼ਬਾਤ ਦੇ ਰਾਗ ਵਾਲੀ 'ਮੰਡਲੀ' ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਜਵਾਨ ਚਿਹਰੇ ਦਾ ਦਾਅਵਾ ਕਰਨ ਵਾਲੀਆਂ ਕਰੀਮਾਂ ਦਾ ਸੱਚਫੂਲਨ ਦੇਵੀ ਦੇ ਆਤਮ-ਸਮਰਪਣ ਦੀ ਪੂਰੀ ਕਹਾਣੀ ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਨਾਸਾ ਦਾ ਸਪੇਸ ਕਰਾਫਟਉਨ੍ਹਾਂ ਨੇ ਲਾਂਚ ਨੂੰ ਦੇਖਦੇ ਹੋਏ ਕਿਹਾ, "ਵਾਹ, ਅਸੀਂ ਚੱਲੇ! ਆਉਂਣ ਵਾਲੇ ਕਈ ਸਾਲਾਂ ਤੱਕ ਅਸੀਂ ਸਿੱਖਦੇ ਰਹਾਂਗੇ।"ਇਸ ਮਿਸ਼ਨ ਨੂੰ ਲਿਜਾਣ ਵਾਲੇ ਰਾਕਟ ਡੈਲਟਾ-IV ਨੇ ਸਥਾਨਕ ਸਮੇਂ ਅਨੁਸਾਰ ਸਵੇਰੇ ਸਾਢੇ ਤਿੰਨ ਵਜੇ ਅਤੇ ਵਿਸ਼ਵੀ ਔਸਤ ਸਮੇਂ ਮੁਤਾਬਕ ਸਵੇਰੇ ਸਾਢੇ ਸੱਤ ਵਜੇ ਉਡਾਣ ਭਰੀ।ਇੱਕ ਦਿਨ ਪਹਿਲਾਂ ਵੀ ਇਸ ਨੂੰ ਉਡਾਣ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਕਿ ਐਨ ਸਮੇਂ ਸਿਰ ਕਿਸੇ ਤਕਨੀਕੀ ਗੜਬੜਈ ਕਰਕੇ ਟਾਲਣੀ ਪਈ ਸੀ। Image copyright Getty Images ਫੋਟੋ ਕੈਪਸ਼ਨ ਪੁਲਾੜ ਭੌਤਿਕ ਵਿਗਿਆਨੀ ਇਊਜੀਨ ਪਾਰਕਰ ਨੇ ਸਾਲ 1958 ਪਹਿਲੀ ਵਾਰ ਸੂਰਜੀ ਹਨੇਰੀਆਂ ਬਾਰੇ ਜ਼ਿਕਰ ਕੀਤਾ ਸੀ। ਮਿਸ਼ਨ ਕੀ ਕਰੇਗਾ?ਪਰੋਬ ਨੂੰ ਡੈਲਟਾ-IV ਸਿੱਧਾ ਸੂਰਜ ਦੇ ਬਾਹਰੀ ਵਾਤਾਵਰਨ ਵਿੱਚ ਸਿੱਟੇਗਾ ਜਿਸ ਨੂੰ ਕੋਰੋਨਾ ਕਿਹਾ ਜਾਂਦਾ ਹੈ।ਛੇ ਹਫਤਿਆਂ ਵਿੱਚ ਰਾਕਟ ਸ਼ੁੱਕਰ ਕੋਲੋਂ ਲੰਘੇਗਾ ਅਤੇ ਉਸ ਤੋਂ ਛੇ ਮਹੀਨੇ ਬਾਅਦ ਸੂਰਜ ਨੂੰ ਮਿਲੇਗਾ। Image copyright Getty Images ਫੋਟੋ ਕੈਪਸ਼ਨ ਮਿਸ਼ਨ ਸੂਰਜ ਦੇ ਵਾਤਾਵਰਨ ਵਿੱਚ ਦਾਖਲ ਹੋ ਕੇ ਨਮੂਨੇ ਇਕੱਠੇ ਕਰੇਗਾ। ਮਿਸ਼ਨ ਸੱਤ ਸਾਲਾਂ ਦੌਰਾਨ ਸੂਰਜ ਦੇ 24 ਚੱਕਰ ਲਾਵੇਗਾ ਅਤੇ ਇਸਦੇ ਕੋਰੋਨਾ ਦਾ ਅਧਿਐਨ ਕਰੇਗਾ। ਮੰਨਿਆ ਜਾਂਦਾ ਹੈ ਕਿ ਇਹੀ ਉਹ ਖੇਤਰ ਹੈ ਜਿੱਥੇ ਧਰਤੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਜ਼ਿਆਦਾਤਰ ਗਤੀਵਿਧੀਆਂ ਹੁੰਦੀਆਂ ਹਨ।ਮਿਸ਼ਨ ਇਸ ਵਾਤਾਵਰਨ ਵਿੱਚ ਦਾਖਲ ਹੋ ਕੇ ਨਮੂਨੇ ਇਕੱਠੇ ਕਰੇਗਾ। ਉਸ ਸਮੇਂ ਇਸ ਦੀ ਸੂਰਜ ਤੋਂ ਦੂਰੀ 60 ਲੱਖ 16 ਹਜ਼ਾਰ ਕਿਲੋਮੀਟਰ ਹੋਵੇਗੀ। Image copyright Getty Images ਜਾਨ ਹਾਪਕਿਨਸ ਅਪਲਾਈਡ ਫਿਜ਼ਿਕਸ ਪ੍ਰਯੋਗਸ਼ਾਲਾ ਦੇ ਡਾ਼ ਨਿੱਕੀ ਫੌਕਸ ਨੇ ਬੀਬੀਸੀ ਨੂੰ ਦੱਸਿਆ, "ਇਹ ਸੁਣਨ ਨੂੰ ਬਹੁਤਾ ਨਜ਼ਦੀਕ ਨਹੀਂ ਲਗਦਾ ਪਰ ਕਲਪਨਾ ਕਰੋ ਧਰਤੀ ਸੂਰਜ ਤੋਂ ਇੱਕ ਮੀਟਰ ਦੀ ਦੂਰੀ 'ਤੇ ਹੋਵੇ। ਪਾਰਕਰ ਸੋਲਰ ਪਰੋਬ ਸੂਰਜ ਤੋਂ ਮਹਿਜ਼ 4 ਸੈਂਟੀਮੀਟਰ ਦੂਰ ਹੋਵੇਗੀ।"ਉਨ੍ਹਾਂ ਕਿਹਾ, ਇਹ ਇਨਸਾਨ ਵੱਲੋਂ ਬਣਾਈ ਸੂਰਜ ਵੱਲ ਜਾਣ ਵਾਲੀ ਸਭ ਤੋਂ ਤੇਜ਼ ਵਸਤੂ ਹੋਵੇਗੀ। ਇਹ 690, 000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸੂਰਜ ਵੱਲ ਵਧੇਗਾ। ਇਹ ਗਤੀ ਇੱਕ ਮਿੰਟ ਵਿੱਚ ਨਿਊ ਯਾਰਕ ਤੋਂ ਟੋਕੀਓ ਪਹੁੰਚਣ ਵਾਂਗ ਹੈ।ਇਹ ਵੀ ਪੜ੍ਹੋ꞉ਜ਼ਿੰਦਗੀ ਦੀ ਜੰਗ ਲੜਦਾ ਗੋਲਡ ਮੈਡਲਿਸਟ ਹਾਕਮ ਸਿੰਘਨੋਬਲ ਪੁਰਸਕਾਰ ਜੇਤੂ ਨਾਇਪਾਲ ਨੇ ਜਦੋਂ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼ਮੋਨਸੈਂਟੋ ਕੰਪਨੀ ਵੱਲੋਂ ਕਿਸਾਨ ਨੂੰ ਮਿਲਣਗੇ 1900 ਕਰੋੜਸੰਸਦ ਮੈਂਬਰ ਆਪਣੇ ਕੋਟੇ ਤੋਂ ਇਨ੍ਹਾਂ ਕੰਮਾਂ ਲਈ ਪੈਸਾ ਨਹੀਂ ਦੇ ਸਕਦੇ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਗੁਰਿੰਦਰ ਸਿੰਘ ਖਾਲਸਾ ਨੂੰ ਰੋਜ਼ਾ ਪਾਰਕਸ ਐਵਾਰਡ : ਜਾਣੋ ਆਖਿਰ ਰੋਜ਼ਾ ਪਾਰਕਸ ਸੀ ਕੌਣ 22 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46949602 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Gurinder singh khalsa/facebook ਫੋਟੋ ਕੈਪਸ਼ਨ 2007 ਵਿੱਚ ਗੁਰਿੰਦਰ ਸਿੰਘ ਨੂੰ ਅਮਰੀਕਾ ਵਿੱਚ ਏਅਪੋਰਟ ਸੁਰੱਖਿਆ ਜਾਂਚ ਲਈ ਦਸਤਾਰ ਲਾਹੁਣ ਲਈ ਕਿਹਾ ਸੀ ਅਮਰੀਕਾ ਵਿੱਚ ਸਿੱਖ ਦਸਤਾਰ ਲਈ ਨੀਤੀ ਬਦਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਮਾਜ ਸੇਵੀ ਅਤੇ ਸਨਅਤਕਾਰ ਗੁਰਿੰਦਰ ਸਿੰਘ ਖਾਲਸਾ ਨੂੰ ਰੋਜ਼ਾ ਪਾਰਕਸ ਟਰੇਲਬਲੇਜ਼ਰ ਐਵਾਰਡ ਮਿਲਿਆ ਹੈ।ਪੀਟੀਆਈ ਅਨੁਸਾਰ ਅਮਰੀਕਾ ਦੇ ਇੰਡਿਆਨਾ ਵਿੱਚ ਰਹਿਣ ਵਾਲੇ 45 ਸਾਲਾ ਗੁਰਵਿੰਦਰ ਨੂੰ ਇਹ ਸਨਮਾਨ ਦਸਤਾਰ ਦੇ ਮਸਲੇ ਬਾਰੇ ਦਿਖਾਈ ਆਪਣੀ ਹਿੰਮਤ ਅਤੇ ਜਜ਼ਬੇ ਲਈ ਦਿੱਤਾ ਗਿਆ ਹੈ।2007 ਵਿੱਚ ਗੁਰਿੰਦਰ ਸਿੰਘ ਨੇ ਹਵਾਈ ਜਹਾਜ਼ 'ਤੇ ਚੜ੍ਹਨ ਤੋਂ ਉਸ ਵੇਲੇ ਇਨਕਾਰ ਕਰ ਦਿੱਤਾ ਸੀ ਜਦੋਂ ਉਨ੍ਹਾਂ ਨੂੰ ਚੈਕਿੰਗ ਲਈ ਦਸਤਾਰ ਲਾਹੁਣ ਲਈ ਕਿਹਾ ਗਿਆ ਸੀ। ਗੁਰਿੰਦਰ ਸਿੰਘ ਖਾਲਸਾ ਨੇ ਉਸ ਘਟਨਾ ਬਾਰੇ ਦੱਸਦੇ ਹੋਏ ਕਿਹਾ, "ਮੈਨੂੰ ਫਲਾਈਟ ਵਿੱਚ ਇਸ ਲਈ ਬੈਠਣ ਨਹੀਂ ਦਿੱਤਾ ਗਿਆ ਸੀ ਕਿਉਂਕਿ ਮੈਂ ਦਸਤਾਰ ਲਾਹੁਣ ਤੋਂ ਮਨ੍ਹਾ ਕਰ ਦਿੱਤਾ ਸੀ। ਮੈਂ ਇਹ ਸਟੈਂਡ ਧਾਰਮਿਕ ਆਜ਼ਾਦੀ ਲਈ ਲਿਆ ਸੀ।''ਇਹ ਵੀ ਪੜ੍ਹੋ:ਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਝਾੜੂ ਤੀਲਾ-ਤੀਲਾ ਨਹੀਂ ਹੋਇਆ, ਰੱਬ ਨੇ ਪਾਰਟੀ ਦੀ ਸਫ਼ਾਈ ਕੀਤੀ- ਕੇਜਰੀਵਾਲ Image copyright Gurinder singh khalsa/facebook ਫੋਟੋ ਕੈਪਸ਼ਨ ਗੁਰਿੰਦਰ ਸਿੰਘ ਖਾਲਸਾ ਨੂੰ ਰੋਜ਼ਾ ਪਾਰਕਸ ਐਵਾਰਡ ਲਈ ਸਨਮਾਨਿਤ ਕੀਤਾ ਗਿਆ ਗੁਰਿੰਦਰ ਸਿੰਘ ਖਾਲਸਾ ਨੇ ਆਪਣਾ ਇਹ ਐਵਾਰਡ ਸਿੱਖ ਭਾਈਚਾਰੇ ਨੂੰ ਸਮਰਪਿਤ ਕੀਤਾ।ਗੁਰਿੰਦਰ ਸਿੰਘ ਖਾਲਸਾ ਨੂੰ ਰੋਜ਼ਾ ਪਾਰਕਸ ਟਰੇਲਬਲੇਜ਼ਰ ਐਵਾਰਡ ਮਿਲਿਆ ਹੈ। ਜਾਣਦੇ ਹਾਂ ਕੌਣ ਸਨ ਰੋਜ਼ਾ ਪਾਰਕਸ ਜਿਨ੍ਹਾਂ ਦੇ ਨਾਂ 'ਤੇ ਇਹ ਐਵਾਰਡ ਰੱਖਿਆ ਗਿਆ ਹੈ।ਕੌਣ ਸੀ ਰੋਜ਼ਾ ਪਾਰਕਸ?ਅਮਰੀਕਾ ਵਿੱਚ ਇੱਕ ਅਫਰੀਕੀ ਔਰਤ ਵੱਲੋਂ ਇੱਕ ਗੋਰੇ ਨੂੰ ਆਪਣੀ ਸੀਟ ਦੇਣ ਤੋਂ ਇਨਕਾਰ ਕਰਕੇ ਕਾਨੂੰਨ ਤੋੜਨ ਦੀ ਉਹ ਇੱਕ ਛੋਟੀ ਜਿਹੀ ਘਟਨਾ ਸੀ ਪਰ ਉਸ ਘਟਨਾ ਨੇ ਅਮਰੀਕਾ ਦਾ ਇਤਿਹਾਸ ਬਦਲ ਦਿੱਤਾ।ਇੱਕ ਦਸੰਬਰ 1955 ਨੂੰ ਨੈਸ਼ਨਲ ਐਸੋਸੀਏਸ਼ਨ ਆਫ ਐਡਵਾਂਸਮੈਂਟ ਆਫ ਕਲਰਡ ਪੀਪਲ ਦੀ ਮੈਂਬਰ, 42 ਸਾਲਾ ਰੋਜ਼ਾ ਪਾਰਕਸ ਬੱਸ ਵਿੱਚ ਸਵਾਰ ਸੀ। Image copyright Getty Images ਫੋਟੋ ਕੈਪਸ਼ਨ ਰੋਜ਼ਾ ਪਾਰਕ ਗਰਮ ਖਿਆਲਾਂ ਅਤੇ ਨਾਰੀਵਾਦੀ ਸੋਚ ਲਈ ਜਾਣੇ ਜਾਂਦੇ ਸਨ ਇੱਕ ਗੋਰੇ ਵਿਅਕਤੀ ਨੇ ਉਸ ਨੂੰ ਸੀਟ ਛੱਡਣ ਲਈ ਕਿਹਾ।ਬੱਸ ਡਰਾਈਵਰ ਜੇਮਸ ਬਲੇਕ ਨੇ ਕਿਹਾ, ''ਕੀ ਤੁਸੀਂ ਸੀਟ ਛੱਡੋਗੇ?''ਰੋਜ਼ਾ ਪਾਰਕਸ ਨੇ ਕਿਹਾ, ''ਨਹੀਂ''ਡਰਾਈਵਰ ਨੇ ਕਿਹਾ, ''ਠੀਕ ਹੈ, ਮੈਂ ਤੁਹਾਨੂੰ ਗ੍ਰਿਫ਼ਤਾਰ ਕਰਵਾਉਣ ਜਾ ਰਿਹਾ ਹਾਂ।''ਰੋਜ਼ਾ ਪਾਰਕਸ ਨੇ ਕਿਹਾ, ''ਤੁਸੀਂ ਇਹ ਕਰ ਸਕਦੇ ਹੋ।''ਉਸ ਵੇਲੇ 1865 ਦੀ ਖਾਨਾਜੰਗੀ ਦੇ ਬਾਅਦ ਤੋਂ ਹੀ ਅਮਰੀਕਾ ਦੇ ਦੱਖਣੀ ਸੂਬਿਆਂ ਵਿੱਚ ਸਖ਼ਤ ਕਾਨੂੰਨ ਲਾਗੂ ਸਨ ਜਿਨ੍ਹਾਂ ਤਹਿਤ ਬੱਸਾਂ, ਕਾਰਾਂ ਅਤੇ ਹੋਰ ਜਨਤਕ ਥਾਂਵਾਂ 'ਤੇ ਨਸਲ ਦੇ ਆਧਾਰ 'ਤੇ ਵਿਤਕਰਾ ਕੀਤਾ ਜਾਂਦਾ ਸੀ।ਉੱਤਰੀ ਅਮਰੀਕਾ ਜਿੱਥੇ ਮੰਨਿਆ ਜਾਂਦਾ ਸੀ ਕਿ ਆਜ਼ਾਦ ਖਿਆਲ ਦੇ ਲੋਕ ਰਹਿੰਦੇ ਹਨ ਉੱਥੇ ਵੀ ਅਫਰੀਕੀ ਮੂਲ ਦੇ ਲੋਕਾਂ ਨੂੰ ਕਈ ਨੌਕਰੀਆਂ ਕਰਨ ਦੀ ਇਜਾਜ਼ਤ ਨਹੀਂ ਸੀ।ਲਹਿਰ ਦੀ ਝੰਡਾ ਬਰਦਾਰ ਬਣੀਗੋਰੇ ਲੋਕਾਂ ਲਈ ਸੀਟ ਨਾ ਛੱਡਣ 'ਤੇ ਅਫਰੀਕੀ ਮੂਲ ਦੇ ਲੋਕਾਂ ਨੂੰ 14 ਡਾਲਰ ਦਾ ਜੁਰਮਾਨਾ ਭਰਨਾ ਪੈਂਦਾ ਸੀ। ਰੋਜ਼ਾ ਪਾਰਕਸ ਨੂੰ ਵੀ ਇਹ ਜੁਰਮਾਨਾ ਭਰਨਾ ਪਿਆ ਸੀ।ਰੋਜ਼ਾ ਪਾਰਕਸ ਪਹਿਲੀ ਔਰਤ ਨਹੀਂ ਸੀ ਜਿਸ ਨੇ ਇਹ ਕਾਨੂੰਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।ਇਸ ਤੋਂ ਪਹਿਲਾਂ ਅਫਰੀਕੀ ਮੂਲ ਦੀਆਂ ਦੋ ਔਰਤਾਂ ਕਲੌਡੇਟ ਕੋਲਵਿਨ ਤੇ ਮੈਰੀ ਲੂਈਜ਼ ਸਮਿੱਥ ਨੂੰ ਵੀ ਇਸੇ ਜੁਰਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।ਸਥਾਨਕ ਮਨੁੱਖੀ ਅਧਿਕਾਰ ਕਾਰਕੁਨ ਈਡੀ ਨਿਕਸਨ ਨੇ ਰੋਜ਼ਾ ਪਾਰਕਸ ਨੂੰ ਮਨੁੱਖੀ ਅਧਿਕਾਰ ਮੁਹਿੰਮ ਦਾ ਝੰਡਾ ਬਰਦਾਰ ਬਣਾਉਣ ਦਾ ਫੈਸਲਾ ਕੀਤਾ।ਉਨ੍ਹਾਂ ਕਿਹਾ ਸੀ, ''ਰੋਜ਼ਾ ਪਾਰਕਸ ਇੱਕ ਵਿਆਹੁਤਾ ਹਨ। ਉਨ੍ਹਾਂ ਦਾ ਕਿਰਦਾਰ ਸਾਫ਼ ਹੈ ਅਤੇ ਉਹ ਪੜ੍ਹੀ-ਲਿਖੀ ਵੀ ਹਨ।'' Image copyright Getty Images ਫੋਟੋ ਕੈਪਸ਼ਨ ਰੋਜ਼ਾ ਪਾਰਕਸ ਦੀ ਗ੍ਰਿਫ਼ਤਾਰੀ ਸਿਵਿਲ ਰਾਈਟਸ ਲਈ ਮੀਲ ਦਾ ਪੱਥਰ ਸਾਬਿਤ ਹੋਈ ਰੋਜ਼ਾ ਪਾਰਕਸ ਦੀ ਗ੍ਰਿਫ਼ਤਾਰੀ ਤੋਂ ਬਾਅਦ 381 ਦਿਨਾਂ ਤੱਕ ਮੋਂਟੋਗੋਮੈਰੀ ਬੱਸ ਸਿਸਟਮ ਦੇ ਬਾਈਕਾਟ ਦੀ ਮੁਹਿੰਮ ਚੱਲੀ। ਇਹ ਮੁਹਿੰਮ ਮਾਰਟਿਨ ਲੂਥਰ ਕਿੰਗ ਜੂਨੀਅਰ ਵੱਲੋਂ ਚਲਾਈ ਗਈ।ਇਹ ਮੁਹਿੰਮ ਇੱਕ ਵੱਡੀ ਲਹਿਰ ਬਣ ਗਈ ਜਿਸ ਦੇ ਸਿੱਟੇ ਵੱਜੋਂ 1964 ਦਾ ਸਿਵਿਲ ਰਾਈਟ ਐਕਟ ਬਣਿਆ ਅਤੇ ਵੱਖਵਾਦ ਪੂਰੇ ਤਰੀਕੇ ਨਾਲ ਖ਼ਤਮ ਹੋਇਆ।ਸਮਾਜਿਕ ਸੇਵਾ ਵਿੱਚ ਐਕਟਿਵ ਰਹੀਂਉਸ ਘਟਨਾ ਨੂੰ ਯਾਦ ਕਰਦੇ ਹੋਏ ਪਾਰਕ ਨੇ ਕਿਹਾ ਸੀ, ''ਜਦੋਂ ਮੇਰੀ ਗ੍ਰਿਫਤਾਰੀ ਹੋਈ, ਉਸ ਵੇਲੇ ਮੈਨੂੰ ਨਹੀਂ ਪਤਾ ਸੀ ਕਿ ਇਹ ਇੰਨੀ ਵੱਡੀ ਲਹਿਰ ਬਣ ਜਾਵੇਗੀ। ਉਹ ਦਿਨ ਮੇਰੇ ਲਈ ਆਮ ਵਰਗਾ ਸੀ।''''ਸਭ ਤੋਂ ਅਹਿਮ ਗੱਲ ਇਹ ਸੀ ਕਿ ਉਸ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।''ਰੋਜ਼ਾ ਪਾਰਕਸ ਦਾ ਪੂਰਾ ਨਾਂ ਰੋਜ਼ਾ ਲੂਜ਼ੀ ਮੈਕੌਲੇ ਸੀ। ਉਨ੍ਹਾਂ ਦਾ ਜਨਮ 4 ਫਰਵਰੀ ਨੂੰ 1913 ਵਿੱਚ ਤਸਕੀਗੀਅ ਅਲਬੈਮਾ ਵਿੱਚ ਹੋਇਆ ਸੀ।ਕੁਝ ਕਾਰਨਾਂ ਕਰਕੇ ਰੋਜ਼ਾ ਨੂੰ ਸਕੂਲ ਛੱਡਣਾ ਪਿਆ ਸੀ ਪਰ 1928 ਵਿੱਚ ਉਨ੍ਹਾਂ ਨੇ ਆਪਣੀ ਗ੍ਰੇਜੁਏਸ਼ਨ ਕੀਤੀ। ਥੋੜ੍ਹੇ ਵਕਤ ਲਈ ਉਨ੍ਹਾਂ ਨੇ ਅਲਬੈਮਾ ਸਟੇਟ ਕਾਲਜ ਵਿੱਚ ਵੀ ਪੜ੍ਹਾਈ ਕੀਤੀ ਸੀ। Image copyright Getty Images 1932 ਵਿੱਚ ਉਨ੍ਹਾਂ ਦਾ ਵਿਆਹ ਰੇਮੰਡਸ ਪਾਕਸ ਨਾਲ ਹੋਇਆ। ਉਸ ਤੋਂ ਬਾਅਦ ਹੀ ਉਹ ਸਮਾਜਿਕ ਮੁਹਿੰਮਾਂ ਵਿੱਚ ਹਿੱਸਾ ਲੈਣ ਲੱਗੀ ਸਨ। ਉਨ੍ਹਾਂ ਦੀ ਪਛਾਣ ਇੱਕ ਗਰਮਖਿਆਲੀ ਅਤੇ ਨਾਰੀਵਾਦੀ ਵਜੋਂ ਹੋਣ ਲੱਗੀ ਸੀ।ਉਹ ਅਫਰੀਕੀ ਮੂਲ ਦੇ ਲੋਕਾਂ ਨੂੰ ਵੋਟ ਬਣਵਾਉਣ ਲਈ ਪ੍ਰੇਰਿਤ ਕਰਦੇ ਸਨ। ਪਰ ਇਹ ਪ੍ਰਸਿੱਧੀ ਉਨ੍ਹਾਂ ਲਈ ਮੁਸ਼ਕਿਲ ਵੀ ਬਣ ਗਈ ਸੀ। ਉਨ੍ਹਾਂ ਨੂੰ ਕਿਤੇ ਵੀ ਕੰਮ ਨਹੀਂ ਮਿਲ ਰਿਹਾ ਸੀ।ਕਈ ਧਮਕੀਆਂ ਮਿਲਣ ਤੋਂ ਬਾਅਦ ਉਹ ਆਪਣੇ ਪਤੀ ਨਾਲ ਡੈਟੋਰਾਇਟ ਸ਼ਹਿਰ ਚਲੀ ਗਈ। ਉੱਥੇ ਉਨ੍ਹਾਂ ਦੇ ਨਾਂ 'ਤੇ ਇੱਕ ਸਕੂਲ ਅਤੇ ਇੱਕ ਸੜ੍ਹਕ ਦਾ ਨਾਂ ਹੈ।1965 ਤੋਂ 1988 ਤੱਕ ਉਨ੍ਹਾਂ ਨੇ ਕਾਂਗਰਸ ਮੈਂਬਰ ਜੌਨ ਕੌਇਰਜ਼ ਦੇ ਸਹਿਯੋਗੀ ਵਜੋਂ ਕੰਮ ਕੀਤਾ ਸੀ। ਉਨ੍ਹਾਂ ਨੌਜਵਾਨਾਂ ਵਿੱਚ ਲੀਡਰਸ਼ਿਪ ਦੇ ਗੁਣ ਭਰਨ ਲਈ ਆਪਣੇ ਪਤੀ ਦੇ ਨਾਂ 'ਤੇ ਇੱਕ ਇੰਸਟੀਚਿਊਟ ਵੀ ਖੋਲ੍ਹਿਆ ਸੀ। 1996 ਵਿੱਚ ਉਨ੍ਹਾਂ ਨੂੰ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫ੍ਰੀਡਮ ਮਿਲਿਆ ਸੀ।ਇਹ ਵੀ ਪੜ੍ਹੋ:'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'EVM ਮਸ਼ੀਨਾਂ ਹੈਕ ਨਹੀਂ ਹੋ ਸਕਦੀਆਂ-ਚੋਣ ਕਮਿਸ਼ਨਚੰਦ ’ਤੇ ਕਬਜ਼ੇ ਦੀ ਲੜਾਈ ਦਾ ਜੇਤੂ ਕੌਣ ਹੋਵੇਗਾਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕੰਮ-ਧੰਦਾ ਵਿੱਚ ਜਾਣੋ ਗਾਹਕ ਦੇ ਹੱਕਾਂ ਬਾਰੇ, ਕਿਵੇਂ ਸਾਮਾਨ ਖਰੀਦਦੇ ਹੋਏ ਧੋਖੇ ਤੋਂ ਬਚਿਆ ਜਾਵੇ ਅਤੇ ਕੀ ਹਨ ਕਾਨੂੰਨੀ ਪੱਖ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
1984 ਦਿੱਲੀ ਸਿੱਖ ਕਤਲੇਆਮ ਜਾਂ ਗੁਜਰਾਤ ਵਰਗਾ ਕਾਂਡ ਦੁਬਾਰਾ ਨਹੀਂ ਵਾਪਰੇਗਾ, ਕੀ ਅਸੀਂ ਇਹ ਕਹਿ ਸਕਦੇ ਹਾਂ - ਨਜ਼ਰੀਆ ਸ਼ਮੀਲ ਸੀਨੀਅਰ ਪੱਤਰਕਾਰ 14 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46829791 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਦਿੱਲੀ ਵਿਚ ਤਿੰਨ ਦਹਾਕੇ ਪਹਿਲਾਂ ਹੋਏ ਸਿੱਖਾਂ ਦੇ ਕਤਲੇਆਮ ਵਿੱਚ ਸ਼ਾਮਲ ਕਾਂਗਰਸ ਲੀਡਰ ਸੱਜਣ ਕੁਮਾਰ ਨੂੰ ਹੁਣ ਸਜ਼ਾ ਮਿਲੀ ਹੈ। ਇਸ ਵਿੱਚ ਇੱਕ ਵਿਚਾਰਧਾਰਕ ਜਿਹੀ ਤਸੱਲੀ ਜ਼ਰੂਰ ਹੈ ਪਰ ਇਸ ਨਾਲ ਮੈਨੂੰ ਕੋਈ ਖੁਸ਼ੀ ਹੋਈ, ਇਹ ਮੈਂ ਨਹੀਂ ਕਹਿ ਸਕਦਾ। ਬਿਨਾਂ ਸ਼ੱਕ ਇਸ ਫੈਸਲੇ ਨਾਲ ਆਧੁਨਿਕ ਭਾਰਤ ਦੇ ਇਤਿਹਾਸ ਤੇ ਲੱਗੇ ਧੱਬਿਆਂ ਨੂੰ ਧੋਣ ਵਿੱਚ ਕੁਝ ਮਦਦ ਮਿਲੇਗੀ। ਪਰ ਜੇ ਇਨਸਾਫ਼ ਦੀ ਗੱਲ ਕਰੀਏ ਤਾਂ ਸੱਚਮੁੱਚ ਇਹ ਕੋਈ ਇਨਸਾਫ਼ ਨਹੀਂ ਹੈ।ਮੁਲਕ ਦੀ ਰਾਜਧਾਨੀ ਵਿੱਚ ਤਿੰਨ ਹਜ਼ਾਰ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਤਿੰਨ ਦਹਾਕੇ ਤੱਕ ਮੁਲਕ ਦੀਆਂ ਜਾਂਚ ਏਜੰਸੀਆਂ ਅਤੇ ਨਿਆਂਇਕ ਢਾਂਚਾ ਕਈ ਜਿੰਮੇਵਾਰ ਲੋਕਾਂ ਨੂੰ ਸਜ਼ਾ ਨਹੀਂ ਦੁਆ ਸਕੇ, ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ? Image copyright Getty Images ਰਾਜਨੀਤਿਕ ਲੇਬਲ ਨਹੀਂ ਸਮਝਣ ਦੀ ਲੋੜਅੱਜ ਪੰਜਾਬ ਵਿੱਚ ਵੀ ਅਤੇ ਪੰਜਾਬ ਤੋਂ ਬਾਹਰ ਵਿਦੇਸ਼ੀ ਮੁਲਕਾਂ ਵਿੱਚ ਸਿੱਖੀ ਦਾ ਇੱਕ ਅਜਿਹਾ ਰੂਪ ਕਾਫੀ ਮਜ਼ਬੂਤ ਹੈ, ਜਿਸ ਨੂੰ ਕੁੱਝ ਲੋਕ ਸਿੱਖ ਕੱਟੜਵਾਦ ਕਹਿੰਦੇ ਹਨ। ਕੋਈ ਇਸ ਨੂੰ ਖਾਲਿਸਤਾਨੀ ਸਿੱਖੀ ਕਹਿੰਦਾ ਹੈ। ਪਿਛਲੇ ਸਾਲਾਂ ਦੌਰਾਨ ਅਜਿਹੀ ਸੋਚ ਕਮਜ਼ੋਰ ਹੋਣ ਦੀ ਬਜਾਏ ਹੋਰ ਮਜ਼ਬੂਤ ਹੋਈ ਹੈ।ਇਨ੍ਹਾਂ ਲੋਕਾਂ 'ਤੇ ਰਾਜਨੀਤਕ ਲੇਬਲ ਲਾਉਣ ਦੀ ਬਜਾਏ ਇਨ੍ਹਾਂ ਨੂੰ ਹਮਦਰਦੀ ਨਾਲ ਸਮਝਣ ਦੀ ਲੋੜ ਹੈ। ਇਹ ਸਾਰਾ ਤਬਕਾ ਅਜਿਹੇ ਲੋਕਾਂ ਦਾ ਹੈ, ਜਿਹੜਾ ਸਿੱਖੀ ਨੂੰ ਬੁਨਿਆਦੀ ਤੌਰ ਤੇ ਇੱਕ ਰਾਜਨੀਤਕ ਲਹਿਰ ਦੇ ਰੂਪ ਵਿੱਚ ਦੇਖਦਾ ਹੈ ਅਤੇ ਇਹ ਲੋਕ ਵਾਰ ਵਾਰ ਚੁਰਾਸੀ ਦੀ ਗੱਲ ਕਰਦੇ ਹਨ।ਕਈ ਲੋਕ ਇਹ ਕਹਿੰਦੇ ਹਨ ਕਿ ਇਹ ਲੋਕ ਭਾਰਤ ਦੀਆਂ ਦੁਸ਼ਮਣ ਏਜੰਸੀਆਂ ਦੁਆਰਾ ਚਲਾਏ ਜਾ ਰਹੇ ਲੋਕ ਹਨ, ਪਰ ਮੇਰਾ ਇਹ ਮੰਨਣਾ ਹੈ ਕਿ ਸਿੱਖੀ ਦੇ ਇਸ ਕੱਟੜਵਾਦੀ ਤਬਕੇ ਦੀ ਮਜ਼ਬੂਤੀ ਲਈ ਸਿੱਧੇ ਤੌਰ 'ਤੇ ਪਿਛਲੇ ਸਾਲਾਂ ਦੌਰਾਨ ਆਈਆਂ ਭਾਰਤ ਦੀਆਂ ਵੱਖ ਵੱਖ ਸਰਕਾਰਾਂ ਜ਼ਿੰਮੇਵਾਰ ਹਨ, ਜਿਹੜੀਆਂ ਮੁਲਕ ਦੀ ਰਾਜਧਾਨੀ ਵਿੱਚ ਦਿਨ-ਦਿਹਾੜੇ ਹੋਏ ਤਿੰਨ ਹਜ਼ਾਰ ਕਤਲ ਦੇ ਕੇਸਾਂ ਦਾ ਨਿਬੇੜਾ ਨਹੀਂ ਕਰ ਸਕੀਆਂ। ਇਹ ਵੀ ਪੜ੍ਹੋ'84 ਸਿੱਖ ਕਤਲੇਆਮ ਦੇ ਕੇਸਾਂ ਦੀ ਮੁੜ ਜਾਂਚ ਹੋਵੇਗੀ’84 ਸਿੱਖ ਕਤਲੇਆਮ: 'ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣਾ ਮੰਦਭਾਗਾ'ਇੰਦਰਾ ਗਾਂਧੀ ਦੇ 'ਹਿੰਦੂ ਕਤਲੇਆਮ 1966' ਦਾ ਸੱਚ ਮੇਰੀ ਇਹ ਜ਼ਾਤੀ ਰਾਏ ਹੈ ਕਿ ਸਿੱਖ ਬਲੂ ਸਟਾਰ ਦੇ ਸਦਮੇ 'ਚੋਂ ਵੀ ਨਿਕਲ ਸਕਦੇ ਸਨ, ਕਿਉਂਕਿ ਸਾਡੇ ਅਵਚੇਤਨ ਵਿੱਚ ਕਿਤੇ ਨਾ ਕਿਤੇ ਇਹ ਵੀ ਰਿਹਾ ਹੈ ਕਿ ਇਹ ਦੋ-ਤਰਫਾ ਲੜਾਈ ਸੀ। ਪਰ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਸਿਆਸੀ ਸ਼ਹਿ ਵਾਲੇ ਗਰੁੱਪਾਂ ਦੁਆਰਾ ਨਿਰਦੋਸ਼ ਲੋਕਾਂ ਦਾ ਕਤਲ ਕਰਨ ਵਾਲੇ ਕਈ ਲੋਕ ਜਿਵੇਂ ਤਿੰਨ ਦਹਾਕੇ ਤੱਕ ਬਚੇ ਰਹੇ, ਉਹ ਇੱਕ ਨਾਸੂਰ ਬਣ ਗਿਆ ਹੈ ਅਤੇ ਲਗਾਤਾਰ ਰਿਸ ਰਿਹਾ ਹੈ। ਇਸ ਜ਼ਖਮ ਨੂੰ ਭਰਨ ਲਈ ਕਿਸੇ ਵੱਡੇ ਉਪਰਾਲੇ ਦੀ ਲੋੜ ਸੀ ਪਰ ਅਫ਼ਸੋਸ ਹੈ ਕਿ ਕਿਸੇ ਨੇ ਅਜੇ ਤੱਕ ਉਸ ਪਾਸੇ ਕੋਈ ਕਦਮ ਉਠਾਉਣ ਦੀ ਹਿੰਮਤ ਨਹੀਂ ਕੀਤੀ। ਨਫ਼ਰਤ ਅਤੇ ਹਿੰਸਾ ਨੂੰ ਵਡਿਆਉਣ ਵਾਲਾ ਸਿੱਖੀ ਦਾ ਕੱਟੜ ਰੂਪ ਬਹੁਤ ਕਮਜ਼ੋਰ ਹੋਣਾ ਸੀ, ਜੇ ਸਮੇਂ ਸਿਰ ਇਸ ਕਤਲੇਆਮ ਦੇ ਦੋਸ਼ੀਆਂ ਖਿਲਾਫ ਕਾਰਵਾਈ ਹੋਈ ਹੁੰਦੀ। Image copyright Getty Images ਸਮੱਸਿਆ ਦੀ ਜੜ੍ਹ ਨੂੰ ਪਕੜਿਆ ਜਾਵੇਮੇਰੀ ਇਹ ਵੀ ਧਾਰਨਾ ਹੈ ਕਿ ਕਤਲੇਆਮ ਲਈ ਜ਼ਿੰਮੇਵਾਰ ਸਿਆਸੀ ਲੋਕਾਂ ਨੂੰ ਸਜ਼ਾਵਾਂ ਮਿਲਣਾ ਇਸ ਸਮੁੱਚੇ ਮਾਮਲੇ ਦਾ ਸਿਰਫ਼ ਇੱਕ ਪਹਿਲੂ ਹੈ। ਬਿਨਾਂ ਸ਼ੱਕ ਇਸ ਕਤਲੇਆਮ ਲਈ ਇੱਕ ਸਿਆਸੀ ਜਮਾਤ ਨਾਲ ਜੁੜੇ ਲੋਕ ਜ਼ਿੰਮੇਵਾਰ ਸਨ ਅਤੇ ਹੁਣ ਕੁੱਝ ਲੋਕਾਂ ਨੂੰ ਸਜ਼ਾਵਾਂ ਮਿਲਣ ਦੀ ਇੱਕ ਪ੍ਰਤੀਕਾਤਮਿਕ ਅਹਿਮੀਅਤ ਤਾਂ ਹੈ ਪਰ ਸਮੱਸਿਆ ਦੀ ਜੜ ਦਾ ਇਲਾਜ ਕੀਤੇ ਬਗੈਰ ਭਾਰਤ ਇਕ ਲੋਕਤੰਤਰ ਦੇ ਤੌਰ ਤੇ ਮਜ਼ਬੂਤ ਨਹੀਂ ਹੋ ਸਕਦਾ। ਸਮੱਸਿਆ ਦੀ ਜੜ੍ਹ ਨੂੰ ਪਕੜੇ ਬਗੈਰ ਇਸ ਤਰਾਂ ਦੀਆਂ ਭਿਅੰਕਰ ਘਟਨਾਵਾਂ ਤੋਂ ਅਸੀਂ ਭਵਿੱਖ ਵਿੱਚ ਵੀ ਨਹੀਂ ਬਚ ਸਕਦੇ। ਨਿਆਂਇਕ ਪ੍ਰਕਿਰਿਆ ਦੇ ਦੋ ਵੱਡੇ ਅੰਗ ਹਨ। ਇੱਕ ਅੰਗ ਪੁਲਿਸ ਆਦਿ ਜਾਂਚ ਏਜੰਸੀਆਂ ਦਾ ਹੈ, ਜਿਨ੍ਹਾਂ ਨੇ ਅਪਰਾਧਾਂ ਦੀ ਜਾਂਚ ਕਰਨੀ ਹੁੰਦੀ ਹੈ ਅਤੇ ਦੋਸ਼ੀਆਂ ਦੀ ਨਿਸ਼ਾਨਦੇਹੀ ਕਰਨ ਤੋਂ ਬਾਅਦ ਇਲਜ਼ਾਮ ਤੈਅ ਕਰਨੇ ਹੁੰਦੇ ਹਨ। ਕਿਸੇ ਵੀ ਕੇਸ ਨੂੰ ਅਦਾਲਤ ਅੱਗੇ ਲਿਜਾਣ ਦੀ ਜਿੰਮੇਵਾਰੀ ਇਨ੍ਹਾਂ ਦੀ ਹੈ।ਉਸ ਤੋਂ ਅੱਗੇ ਅਦਾਲਤ ਦਾ ਦਾਇਰਾ ਸ਼ੁਰੂ ਹੁੰਦਾ ਹੈ, ਜਿਸ ਦਾ ਕੰਮ ਸਾਰੇ ਮਾਮਲੇ ਦੀ ਤਹਿ ਤੱਕ ਜਾਕੇ ਫੈਸਲਾ ਦੇਣਾ ਹੁੰਦਾ ਹੈ। ਸਿਆਸੀ ਰਸੂਖ ਵਾਲੇ ਕੁੱਝ ਲੋਕ ਇਨ੍ਹਾਂ ਕੇਸਾਂ ਤੇ ਕਾਰਵਾਈ ਨੂੰ ਐਨੇ ਸਾਲਾਂ ਤੱਕ ਟਾਲਦੇ ਰਹੇ, ਉਸਦਾ ਇੱਕੋ ਇਕ ਕਾਰਨ ਇਹ ਹੈ ਕਿ ਨਿਆਂਇਕ ਪ੍ਰਕਿਰਿਆ ਤੇ ਦੋਵੇਂ ਅੰਗਾਂ ਵਿੱਚ ਅਜਿਹੀਆਂ ਚੋਰ-ਮੋਰੀਆਂ ਹਨ, ਜਿਨ੍ਹਾਂ ਦਾ ਪ੍ਰਭਾਵਸ਼ਾਲੀ ਲੋਕ ਫਾਇਦਾ ਉਠਾ ਸਕਦੇ ਹਨ। Image copyright AFP ਪੁਲਿਸ ਦੀਆਂ ਪ੍ਰਾਥਮਿਕਤਾਵਾਂ ਸਪੱਸ਼ਟ ਹੋਣ ਜਦ ਕੋਈ ਅਪਰਾਧ ਹੁੰਦਾ ਹੈ ਤਾਂ ਪੁਲਿਸ ਅਤੇ ਹੋਰ ਜਾਂਚ ਏਜੰਸੀਆ ਦਾ ਪਹਿਲਾਂ ਕੰਮ ਅਪਰਾਧ ਦੇ ਵੇਰਵਿਆਂ ਨੂੰ ਕਲਮਬੰਦ ਕਰਨਾ, ਘਟਨਾ ਦੇ ਸਬੂਤਾਂ ਨੂੰ ਸੰਭਾਲਣਾ, ਲੋੜੀਂਦੇ ਫੋਟੋਗ੍ਰਾਫ ਜਾਂ ਵੀਡੀਓ ਤਿਆਰ ਕਰਨਾ ਤੇ ਸ਼ੱਕੀ ਅਪਰਾਧੀਆਂ ਦੇ ਵੇਰਵੇ ਇਕੱਤਰ ਕਰਨਾ ਹੁੰਦਾ ਹੈ। ਜਦੋਂ ਕੋਈ ਵਿਕੋਲਿਤਰੀ ਘਟਨਾ ਹੁੰਦੀ ਹੈ ਤਾਂ ਪੁਲਿਸ ਲਈ ਇਹ ਕੰਮ ਅਸਾਨ ਹੁੰਦਾ ਹੈ ਪਰ ਜਦੋਂ ਇੱਕੋ ਵੇਲੇ ਅਜਿਹੇ ਅਪਰਾਧ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਰਹੇ ਹੋਣ ਤਾਂ ਬਿਨਾ ਸ਼ੱਕ ਪੁਲਿਸ ਦਾ ਕੰਮ ਮੁਸ਼ਕਲ ਹੋ ਜਾਂਦਾ ਹੈ ਪਰ ਇਹ ਅਸੰਭਵ ਨਹੀਂ ਹੈ। ਜੇ ਉੱਪਰ ਤੋਂ ਲੈ ਕੇ ਥੱਲੇ ਤੱਕ ਪ੍ਰਾਥਮਿਕਤਾਵਾਂ ਸਪਸ਼ਟ ਹੋਣ ਤਾਂ ਐਨੇ ਵੱਡੇ ਪੱਧਰ ਤੇ ਹੋ ਰਹੇ ਅਪਰਾਧਾਂ ਦੀ ਪੂਰੀ ਜਾਂਚ ਵੀ ਸੰਭਵ ਹੈ।ਇਹ ਵੀ ਪੜ੍ਹੋਨਸਲਕੁਸ਼ੀ ਦੇ ਦਾਇਰੇ 'ਚ ਇਹ ਕਤਲੇਆਮ ਆਉਂਦੇ ਹਨ'1984 ਕਤਲੇਆਮ ਦੀ ਸਰਕਾਰੀ ਕਹਾਣੀ ਝੂਠੀ''ਟਾਈਟਲਰ ਦਾ ਭਾਈਚਾਰਕ ਸਾਂਝ ਲਈ ਧਰਨਾ ਜਿਵੇਂ...'ਜਿਹੜੇ ਲੋਕ ਅਦਾਲਤੀ ਪ੍ਰਕਿਰਿਆ ਤੋਂ ਵਾਕਫ਼ ਹਨ, ਉਹ ਇਸ ਗੱਲ ਨੂੰ ਸਮਝ ਸਕਦੇ ਹਨ ਕਿ ਕਿਸੇ ਕੇਸ ਦੀ ਫਾਇਲ ਤਿਆਰ ਕਰਨਾ ਕਿੰਨਾ ਮਿਹਨਤ ਵਾਲਾ ਕੰਮ ਹੈ ਅਤੇ ਇਹ ਤਦ ਹੀ ਹੋ ਸਕਦਾ ਹੈ, ਜੇ ਪ੍ਰਾਥਮਿਕਤਾਵਾਂ ਸਹੀ ਹੋਣ ਤੇ ਲੋੜੀਂਦੇ ਸਰੋਤ ਜਾਂਚ ਏਜੰਸੀਆਂ ਕੋਲ ਹੋਣ। ਅਦਾਲਤ ਦਾ ਕੰਮ ਅਸਲ ਵਿੱਚ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ। ਅਦਾਲਤ ਨੇ ਉਸੇ ਸਮੱਗਰੀ ਤੇ ਕੰਮ ਕਰਨਾ ਹੁੰਦਾ ਹੈ, ਜੋ ਜਾਂਚ ਏਜੰਸੀ ਦੁਆਰਾ ਉਸ ਅੱਗੇ ਪੇਸ਼ ਕੀਤੀ ਗਈ ਹੁੰਦੀ ਹੈ। ਇਸ ਵਿੱਚ ਜਾਂਚ ਦੀ ਪ੍ਰਮਾਣਿਕਤਾ, ਜਾਂਚ ਏਜੰਸੀ ਦੇ ਵਕੀਲਾਂ ਦੀ ਕਾਬਲੀਅਤ ਅਤੇ ਗਵਾਹਾਂ ਦੀ ਮੌਜੂਦਗੀ ਸਭ ਤੋਂ ਬੁਨਿਆਦੀ ਤੱਤ ਹਨ, ਜਿਹੜੇ ਕਿਸੇ ਕੇਸ ਦਾ ਸਹੀ ਫੈਸਲਾ ਕਰਵਾ ਸਕਦੇ ਹਨ। Image copyright Reuters ਨਿਆਂਇਕ ਪ੍ਰਕਿਰਿਆ ਦੀਆਂ ਕਮਜ਼ੋਰੀਆਂ ਭਾਰਤ ਵਿੱਚ ਨਿਆਂਇਕ ਪ੍ਰਕਿਰਿਆ ਦੇ ਇਨ੍ਹਾਂ ਦੋਵੇਂ ਅੰਗਾਂ ਵਿੱਚ ਕੁੱਝ ਅਜਿਹੀਆਂ ਕਮਜ਼ੋਰੀਆਂ ਹਨ, ਜਿਨ੍ਹਾਂ ਨੂੰ ਦਰੁਸਤ ਕੀਤੇ ਬਗੈਰ ਮੁਲਕ ਵਿੱਚ ਇੱਕ ਨਿਆਂਪੂਰਨ ਸਮਾਜ ਦੀ ਸਿਰਜਣਾ ਸੰਭਵ ਨਹੀਂ ਹੋ ਸਕਦੀ।ਸਭ ਤੋਂ ਅਹਿਮ ਤੇ ਬੁਨਿਆਦੀ ਨੁਕਤਾ ਪੁਲਿਸ ਅਤੇ ਜਾਂਚ ਏਜੰਸੀਆਂ ਨੂੰ ਸਿਆਸੀ ਅਤੇ ਸਰਕਾਰੀ ਦਖਲ ਤੋਂ ਪੂਰੀ ਤਰਾਂ ਮੁਕਤ ਕਰਨਾ ਹੈ। ਮੁਲਕ ਵਿੱਚ ਪੁਲਿਸ ਏਜੰਸੀਆਂ ਇਸ ਵਕਤ ਸਰਕਾਰਾਂ ਦੀਆਂ ਲੱਠਮਾਰ ਧਿਰਾਂ ਵਜੋਂ ਕੰਮ ਕਰਦੀਆਂ ਹਨ। ਉਨ੍ਹਾਂ ਦੇ ਕੰਮ ਕਾਜ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ ਸਿਆਸੀ ਅਤੇ ਸਰਕਾਰੀ ਦਖਲ ਹੈ।ਥਾਣੇ ਦੇ ਪੱਧਰ ਤੇ ਐਮਐਲਏ ਜਾਂ ਐਮਪੀ ਪੁਲਿਸ ਦੇ ਕੰਮ ਵਿੱਚ ਦਖਲ ਦਿੰਦੇ ਹਨ ਅਤੇ ਸੂਬਾਈ ਪੱਧਰ ਤੇ ਪੁਲਸ ਦੀਆਂ ਸਾਰੀਆਂ ਨਿਯੁਕਤੀਆਂ ਅਤੇ ਤਬਾਦਲਿਆਂ ਨੂੰ ਸਰਕਾਰਾਂ ਸਿੱਧੇ ਤੌਰ 'ਤੇ ਚਲਾਉਂਦੀਆਂ ਹਨ। ਪੁਲਿਸ ਨੂੰ ਇੱਕ ਜਾਂਚ ਏਜੰਸੀ ਦੇ ਤੌਰ 'ਤੇ ਪੂਰੀ ਤਰਾਂ ਖੁਦਮੁਖਤਾਰ ਹੋਣਾ ਚਾਹੀਦਾ ਹੈ।ਇਹ ਵੀ ਪੜ੍ਹੋਸਿੱਖਾਂ ਨੂੰ ਯੂਕੇ ਦੇ ਕੌਮੀ ਸਰਵੇ 'ਚ ਵੱਖਰੀ ਨਸਲ ਨਾ ਮੰਨੇ ਜਾਣ ’ਤੇ ਇਤਰਾਜ਼'84 ਕਤਲੇਆਮ ਦੀ ਰਾਖ਼ 'ਚੋ ਨਿਕਲ ਕੇ ਕਿਵੇਂ 'ਰਾਜਾ' ਬਣਿਆ ਪਾਲੀਓਨਟੈਰੀਓ ਦੀ ਪਹਿਲੀ ਮਹਿਲਾ ਸਿੱਖ ਮੰਤਰੀ ਪੁਲਿਸ ਅਫਸਰਾਂ ਦੀਆਂ ਨਿਯੁਕਤੀਆਂ ਤੋਂ ਲੈ ਕੇ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਕੰਮਕਾਜ ਵਿੱਚ ਸਰਕਾਰੀ ਦਖਲ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ। ਪਰ ਕਿਉਂਕਿ ਹਰ ਪਾਰਟੀ ਨੇ ਪੁਲਸ ਨੂੰ ਆਪਣੇ ਮਕਸਦਾਂ ਲਈ ਵਰਤਣਾ ਹੁੰਦਾ ਹੈ, ਇਸ ਕਰਕੇ ਕੋਈ ਇਨ੍ਹਾਂ ਸੁਧਾਰਾਂ ਦੀ ਗੱਲ ਕਰਨ ਲਈ ਤਿਆਰ ਨਹੀਂ।ਦੂਜੇ ਪਾਸੇ ਪੁਲਿਸ ਦੀ ਕਾਰਜਪ੍ਰਣਾਲੀ ਐਨੀ ਪੁਖਤਾ ਹੋਣੀ ਚਾਹੀਦੀ ਹੈ ਕਿ ਕਿਸੇ ਅਫਸਰ ਜਾਂ ਮੁਲਾਜ਼ਮ ਦੁਆਰਾ ਮਨਆਈ ਕਰਨ ਦੀ ਗੁੰਜਾਇਸ਼ ਘੱਟੋ ਤੋਂ ਘੱਟ ਹੋ ਜਾਵੇ। ਪੁਲਿਸ ਅੰਦਰਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਵੱਡੇ ਕਦਮ ਉਠਾਉਣ ਦੀ ਲੋੜ ਹੈ। ਇਸ ਵਾਸਤੇ ਪੁਲਿਸ ਮੁਲਾਜ਼ਮਾਂ ਦੀ ਸਹੀ ਟਰੇਨਿੰਗ, ਨਜ਼ਰਸਾਨੀ ਦੇ ਅੰਦਰੂਨੀ ਸਿਸਟਮ ਅਤੇ ਜਵਾਬਦੇਹੀ ਨਿਰਧਾਰਤ ਕਰਨ ਦਾ ਢਾਂਚਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਗੱਲ ਨੂੰ ਸਰਲ ਕਰਨ ਲਈ ਮੈਂ ਕੈਨੇਡੀਅਨ ਪੁਲਸ ਸਿਸਟਮ ਦੀ ਤੁਲਨਾ ਇੰਡੀਆ ਦੇ ਪੁਲਿਸ ਸਿਸਟਮ ਨਾਲ ਕਰਾਂ ਤਾਂ ਕੁੱਝ ਵੱਡੇ ਫਰਕ ਸਪਸ਼ਟ ਦੇਖੇ ਜਾ ਸਕਦੇ ਹਨ। Image Copyright BBC News Punjabi BBC News Punjabi Image Copyright BBC News Punjabi BBC News Punjabi ਕਿਵੇਂ ਆਉਣ ਤਬਦੀਲੀਆਂ ਕੈਨੇਡਾ ਵਿੱਚ ਰਹਿੰਦਿਆਂ ਸਾਨੂੰ ਇਹ ਸੋਚਣਾ ਵੀ ਅਜੀਬ ਲੱਗਦਾ ਹੈ ਕਿ ਐਮਪੀ/ਐਮਐਲਏ ਜਾਂ ਹੋਰ ਸਿਆਸੀ ਲੋਕ ਪੁਲਸ ਦੇ ਕੰਮ ਵਿੱਚ ਵੀ ਕੋਈ ਦਖਲ ਦੇ ਸਕਦੇ ਹਨ। ਆਖਰ ਇੱਥੇ ਵੀ ਇਨਸਾਨ ਹੀ ਰਹਿੰਦੇ ਹਨ, ਇਸ ਕਰਕੇ ਬਹੁਤ ਗੁੱਝੇ ਰੂਪ ਵਿੱਚ ਕੁੱਝ ਹੁੰਦਾ ਹੋਵੇ ਤਾਂ ਇਸ ਤੋਂ ਇਨਕਾਰ ਨਹੀਂ ਹੋ ਸਕਦਾ ਪਰ ਸਿੱਧੇ ਤੌਰ ਤੇ ਕੋਈ ਸਿਆਸੀ ਆਗੂ ਜਾਂ ਸਰਕਾਰੀ ਆਗੂ ਪੁਲਸ ਦੇ ਕੰਮ ਵਿੱਚ ਦਖਲ ਦੇਵੇ, ਇਹ ਸੋਚਣਾ ਵੀ ਅਜੀਬ ਲੱਗਦਾ ਹੈ।ਮੇਰੇ ਸੂਬੇ ਓਨਟੈਰੀਓ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨਾਂ ਦੀ ਇੱਕ ਸਿਵਲੀਅਨ ਨਜ਼ਰਸਾਨੀ ਏਜੰਸੀ ਹੈ, ਜਿਹੜੀ ਪੁਲਿਸ ਦੁਆਰਾ ਗੋਲੀ ਚਲਾਉਣ ਦੀ ਕਿਸੇ ਘਟਨਾ, ਜਿਸ ਵਿੱਚ ਕਿਸੇ ਦੀ ਮੌਤ ਹੋ ਜਾਵੇ ਜਾਂ ਕੋਈ ਜ਼ਖਮੀ ਹੋ ਜਾਵੇ ਜਾਂ ਪੁਲਿਸ ਅਫ਼ਸਰਾਂ ਦੁਆਰਾ ਕਿਸੇ ਤੇ ਜਿਸਮਾਨੀ ਹਮਲਾ ਕਰਨ ਦੇ ਇਲਜ਼ਾਮ ਲੱਗੇ ਹੋਣ ਤਾਂ ਤੁਰੰਤ ਆਪਣੇ ਆਪ ਹੀ ਉਸ ਮਾਮਲੇ ਦੀ ਜਾਂਚ ਲਈ ਹਰਕਤ ਵਿੱਚ ਆ ਜਾਂਦੀ ਹੈ।ਇੱਕ ਪਾਸੇ ਪੁਲਿਸ ਨੂੰ ਖੁਦਮੁਖਤਾਰੀ ਅਤੇ ਦੂਜੇ ਪਾਸੇ ਉਸ ਨੂੰ ਕਿਸੇ ਮਨਆਈ ਤੋਂ ਰੋਕਣ ਲਈ ਇਸ ਤਰਾਂ ਦਾ ਨਜ਼ਰਸਾਨੀ ਸਿਸਟਮ ਹਰ ਜਮਹੂਰੀਅਤ ਵਿੱਚ ਵਿਕਸਤ ਹੋਣਾ ਚਾਹੀਦਾ ਹੈ। ਇਹ ਸਮਾਂ ਆ ਗਿਆ ਹੈ ਕਿ ਭਾਰਤ ਵਿੱਚ ਇਸ ਤਰਾਂ ਦੇ ਪੁਲਿਸ ਸੁਧਾਰ ਹੋਣ। ਜੇ ਭਾਰਤ ਦੀਆਂ ਸੂਬਾਈ ਸਰਕਾਰਾਂ ਆਪਣੇ ਪੁਲਸ ਢਾਂਚਿਆਂ ਵਿੱਚ ਇਸ ਤਰਾਂ ਦੇ ਸੁਧਾਰ ਸ਼ੁਰੂ ਕਰ ਦੇਣ ਤਾਂ ਮੁਲਕ ਵਿੱਚ ਇੱਕ ਵੱਡੀ ਇਨਕਲਾਬੀ ਤਬਦੀਲੀ ਆ ਸਕਦੀ ਹੈ। ਜੇ ਦਿੱਲੀ ਵਿੱਚ ਸਿੱਖਾਂ ਦਾ ਜਾਂ ਗੁਜਰਾਤ ਵਿੱਚ ਮੁਸਲਮਾਨਾਂ ਦਾ ਐਨੀ ਵੱਡੀ ਪੱਧਰ ਤੇ ਕਤਲੇਆਮ ਹੋਇਆ ਤਾਂ ਉਸਦਾ ਸਿੱਧਾ ਕਾਰਨ ਇਹ ਹੈ ਕਿ ਦਿੱਲੀ ਦੀ ਜਾਂ ਗੁਜਰਾਤ ਦੀ ਪੁਲਸ ਇੱਕ ਖੁਦਮੁਖਤਾਰ ਏਜੰਸੀ ਨਹੀਂ ਸੀ। ਉਹ ਸਰਕਾਰ ਜਾਂ ਸਿਆਸੀ ਲੋਕਾਂ ਦੇ ਪ੍ਰਭਾਵ ਹੇਠ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi ਜੁਡੀਸ਼ੀਅਲ ਸਿਸਟਮ ਦੇ ਸਿਧਾਂਤਇਸੇ ਪ੍ਰਭਾਵ ਕਾਰਨ ਪਹਿਲਾਂ ਉਸ ਨੇ ਹਜੂਮਾਂ ਦੀ ਕਤਲੋਗਾਰਤ ਨਜ਼ਰਅੰਦਾਜ਼ ਕੀਤਾ ਅਤੇ ਬਾਅਦ ਵਿੱਚ ਸਹੀ ਤਰੀਕੇ ਨਾਲ ਜਾਂਚ ਪੜਤਾਲ ਨਹੀਂ ਕੀਤੀ ਜਾਂ ਪ੍ਰਭਾਵਸ਼ਾਲੀ ਮੁਜਰਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਅਦਾਲਤਾਂ ਨੇ ਸਜ਼ਾਵਾਂ ਕੀ ਦੇਣੀਆਂ ਸਨ, ਜਦੋਂ ਜਿਸ ਏਜੰਸੀ ਨੇ ਜਾਂਚ ਕਰਨੀ ਸੀ, ਉਹ ਹੀ ਨਕਾਰਾ ਹੋ ਚੁੱਕੀ ਸੀ।ਅਗਲਾ ਪੱਧਰ ਅਦਾਲਤੀ ਢਾਂਚੇ ਦਾ ਹੈ। ਭਾਰਤ ਦਾ ਜੁਡੀਸ਼ਲ ਸਿਸਟਮ ਵੀ ਉਨ੍ਹਾਂ ਹੀ ਆਧੁਨਿਕ ਸਿਧਾਂਤਾਂ ਤੇ ਅਧਾਰਤ ਹੈ, ਜਿਨ੍ਹਾਂ ਤੇ ਸਾਰੀ ਵਿਕਸਤ ਦੁਨੀਆਂ ਦਾ ਆਧੁਨਿਕ ਜੁਡੀਸ਼ਲ ਸਿਸਟਮ ਅਧਾਰਤ ਹੈ। ਇਹ ਵੀ ਪੜ੍ਹੋ'ਉਨ੍ਹਾਂ ਕਿਹਾ ਸਲਾਮਤ ਰਹਿਣਾ ਹੈ ਤਾਂ ਕੇਸ ਕੱਟ ਲਵੋ'ਸੱਜਣ ਕੁਮਾਰ ਨੂੰ ’84 ਕਤਲੇਆਮ ’ਚ ਉਮਰ ਕੈਦ'ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਬਹਾਦਰੀ ਪੁਰਸਕਾਰ ਮਿਲੇ'ਭਾਵੇਂ ਮੁਲਕ ਦਾ ਅਦਾਲਤੀ ਸਿਸਟਮ ਅੱਜ 1984 ਦੇ ਸਮੇਂ ਨਾਲੋਂ ਕਿਤੇ ਵੱਧ ਸਰਗਰਮ ਹੈ ਅਤੇ ਅਦਾਲਤਾਂ ਨੇ ਲੋਕਤੰਤਰ ਦੇ ਇੱਕ ਖੁਦਮੁਖਤਾਰ ਅੰਗ ਵਜੋਂ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ, ਪਰ ਸਰਗਰਮੀ ਦੇ ਬਾਵਜੂਦ ਇਸ ਆਧੁਨਿਕ ਜੁਡੀਸ਼ਲ ਸਿਸਟਮ ਦੀਆਂ ਕੁੱਝ ਅਜਿਹੀਆਂ ਕਮਜ਼ੋਰੀਆਂ ਹਨ, ਜਿਨ੍ਹਾਂ ਕਾਰਨ ਪੂਰੀ ਦੁਨੀਆਂ ਵਿੱਚ ਹੀ ਇਸ ਸਿਸਟਮ ਨੂੰ ਲੈ ਕੇ ਸੁਆਲ ਉੱਠ ਰਹੇ ਹਨ। ਸਿਰਫ ਭਾਰਤ ਵਿੱਚ ਹੀ ਨਹੀਂ, ਸਾਰੀ ਦੁਨੀਆਂ ਵਿੱਚ ਹੀ ਇਹ ਸਿਸਟਮ ਬਹੁਤ ਹੀ ਹੌਲੀ ਰਫਤਾਰ ਨਾਲ ਚੱਲਦਾ ਹੈ। ਛੋਟੇ-ਮੋਟੇ ਕੇਸਾਂ ਦਾ ਨਿਬੇੜਾ ਹੋਣ ਵਿੱਚ ਹੀ ਕਈ ਸਾਲ ਲੱਗ ਜਾਂਦੇ ਹਨ।ਪੱਛਮੀ ਮੁਲਕਾਂ ਵਿਚ ਵੀ ਜੁਡੀਸ਼ਲ ਸੁਧਾਰਾਂ ਦੀ ਗੱਲ ਕਰਨ ਵਾਲੇ ਲੋਕ ਬਹੁਤ ਸ਼ਿੱਦਤ ਨਾਲ ਇਹ ਮਹਿਸੂਸ ਕਰ ਰਹੇ ਹਨ ਕਿ ਅੱਜ ਦੇ ਯੁੱਗ ਦਾ ਕਥਿਤ ਨਿਆਂ ਬਹੁਤ ਮਹਿੰਗਾ ਹੋ ਗਿਆ ਹੈ ਅਤੇ ਬਹੁਤ ਹੀ ਸਪਸ਼ਟ ਰੂਪ ਵਿੱਚ ਉਨ੍ਹਾਂ ਲੋਕਾਂ ਦੇ ਪੱਖ ਵਿੱਚ ਜਾਂਦਾ ਹੈ, ਜਿਹੜੇ ਅਮੀਰ ਹਨ ਅਤੇ ਜਿਨ੍ਹਾਂ ਕੋਲ ਵੱਧ ਸਰੋਤ ਹਨ। Image copyright Getty Images ਵਕੀਲਾਂ ਦੀਆਂ ਮਹਿੰਗੀਆਂ ਫੀਸਾਂ ਕੈਨੇਡਾ ਵਰਗੇ ਮੁਲਕ ਵਿੱਚ ਵੀ ਇੱਕ ਵਕੀਲ ਦੀ ਪ੍ਰਤੀ ਘੰਟਾ ਫੀਸ 200 ਡਾਲਰ ਤੋਂ ਲੈ ਕੇ 2000 ਡਾਲਰ ਤੱਕ ਹੋ ਸਕਦੀ ਹੈ। ਕਿਸੇ ਵੀ ਕੇਸ ਵਿੱਚ ਪੁਲਿਸ ਕੋਈ ਕੇਸ ਲੜਨ ਲਈ ਕਿਨ੍ਹਾਂ ਵਕੀਲਾਂ ਦਾ ਸਹਾਰਾ ਲੈਂਦੀ ਹੈ, ਉਹ ਵੀ ਬਹੁਤ ਹੱਦ ਤੱਕ ਕਿਸੇ ਕੇਸ ਦੀ ਤਕਦੀਰ ਨੂੰ ਤੈਅ ਕਰ ਦਿੰਦਾ ਹੈ। ਸੱਜਣ ਕੁਮਾਰ ਦੇ ਕੇਸ ਵਿੱਚ ਜੇ ਹੁਣ ਸੀ ਬੀ ਆਈ ਉਸ ਨੂੰ ਸਜ਼ਾ ਦੁਆਉਣ ਵਿੱਚ ਜੇ ਕਾਮਯਾਬ ਹੋਈ ਹੈ ਤਾਂ ਇਸ ਕਰਕੇ ਕਿ ਉਸ ਕੋਲ ਚੋਟੀ ਦੇ ਵਕੀਲਾਂ ਦੀ ਟੀਮ ਸੀ।ਕਿਸੇ ਨਿਚਲੀ ਅਦਾਲਤ ਵਿੱਚ ਜੇ ਪੁਲਿਸ ਨੇ ਸੱਜਣ ਕੁਮਾਰ ਵਰਗੇ ਬੰਦੇ ਦੇ ਖਿਲਾਫ ਕੇਸ ਸਧਾਰਨ ਸਰਕਾਰੀ ਵਕੀਲਾਂ ਨਾਲ ਲੜਨਾ ਹੋਵੇ, ਜਿਹੜਾ ਖੁਦ ਮੁਲਕ ਦੇ ਚੋਟੀ ਦੇ ਵਕੀਲਾਂ ਦੀ ਫੀਸ ਅਦਾ ਕਰ ਸਕਦਾ ਹੋਵੇ ਤਾਂ ਉਸ ਕੇਸ ਦਾ ਅੰਤ ਕੀ ਹੋਵੇਗਾ, ਉਸਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ਜਦੋਂ ਕੇਸ ਐਨੇ ਲੰਬੇ ਚੱਲਦੇ ਹਨ ਅਤੇ ਦੂਜੇ ਪਾਸੇ ਮੁਜਰਮ ਐਨੇ ਪ੍ਰਭਾਵਸ਼ਾਲੀ ਲੋਕ ਹੋਣ ਤਾਂ ਉਸਦਾ ਸਭ ਤੋਂ ਵੱਧ ਅਸਰ ਗਵਾਹਾਂ ਤੇ ਪੈਂਦਾ ਹੈ, ਜਿਹੜੇ ਕਿਸੇ ਵੀ ਕੇਸ ਲਈ ਸਭ ਤੋਂ ਅਹਿਮ ਕੜੀ ਹੁੰਦੇ ਹਨ। ਕੋਈ ਸਧਾਰਨ ਵਿਅਕਤੀ, ਜਿਸ ਨੂੰ ਆਪਣੀ ਰੋਜ਼ੀ ਰੋਟੀ ਦਾ ਫਿਕਰ ਹੁੰਦਾ ਹੈ, ਉਹ ਕਿਸੇ ਅਮੀਰ ਅਤੇ ਪ੍ਰਭਾਵਸ਼ਾਲੀ ਵਿਅਕਤੀ ਦੇ ਖਿਲਾਫ ਗਵਾਹ ਵਜੋਂ ਕਿੰਨੀ ਕੁ ਦੇਰ ਖੜ੍ਹ ਸਕਦਾ ਹੈ? ਜਿਆਦਾਤਰ ਇਨਸਾਨ ਲਾਲਚ ਜਾਂ ਡਰ ਅੱਗੇ ਡੋਲ ਜਾਂਦੇ ਹਨ। ਕੁੱਝ ਥੱਕ ਜਾਂਦੇ ਹਨ। ਕੁੱਝ ਦੀ ਜ਼ਿੰਦਗੀ ਦੇ ਹਾਲਾਤ ਬਦਲ ਜਾਂਦੇ ਹਨ ਅਤੇ ਉਹ ਅਦਾਲਤੀ ਝੰਜਟਾਂ ਚੋਂ ਨਿਕਲਣਾ ਚਾਹ ਰਹੇ ਹੁੰਦੇ ਹਨ। Image copyright SAJJAD HUSSAIN/AFP/Getty Images ਤਿੰਨ ਦਹਾਕੇ ਬਾਅਦ ਸਜ਼ਾ ਅਪੀਲ ਅਜੇ ਵੀ ਬਾਕੀਇਸ ਅਦਾਲਤੀ ਸਿਸਟਮ ਦਾ ਇੱਕ ਹੋਰ ਪ੍ਰੇਸ਼ਾਨ ਕਰਨ ਵਾਲਾ ਪਹਿਲੂ ਅਪੀਲ ਦੇ ਪੱਧਰ ਹਨ। ਮੌਜੂਦਾ ਕੇਸ ਵਿੱਚ ਵੀ ਸੱਜਣ ਕੁਮਾਰ ਨੂੰ ਤਿੰਨ ਦਹਾਕੇ ਬਾਅਦ ਸਜ਼ਾ ਹੋਈ ਹੈ ਅਤੇ ਅਜੇ ਸੁਪਰੀਮ ਕੋਰਟ ਵਿੱਚ ਅਪੀਲ ਦਾ ਪੱਧਰ ਬਚਿਆ ਹੋਇਆ ਹੈ।ਸੁਪਰੀਮ ਕੋਰਟ ਵਿੱਚ ਉਸਦੀ ਅਪੀਲ ਦਾ ਨਿਬੇੜਾ ਕਿੰਨੇ ਸਾਲਾਂ ਵਿੱਚ ਹੁੰਦਾ ਹੈ, ਉਹ ਰੱਬ ਜਾਣੇ। ਜ਼ਿਆਦਾਤਾਰ ਅਮੀਰ ਵਿਅਕਤੀ ਅਪੀਲਾਂ ਕਰਦੇ ਹੀ ਆਪਣੀ ਪੂਰੀ ਉਮਰ ਕੱਢ ਜਾਂਦੇ ਹਨ ਤੇ ਜੇਲ੍ਹਾਂ ਤੋਂ ਬਚ ਜਾਂਦੇ ਹਨ।ਜਿਨ੍ਹਾਂ ਨੇ ਇਹ ਅਦਾਲਤੀ ਸਿਸਟਮ ਬਣਾਇਆ, ਉਨ੍ਹਾਂ ਨੇ ਇਸ ਸੋਚ ਨਾਲ ਬਣਾਇਆ ਕਿ ਕਿਸੇ ਨਾਲ ਵੀ ਬੇਇਨਸਾਫੀ ਨਾ ਹੋਵੇ ਅਤੇ ਹਰ ਕਿਸੇ ਨੂੰ ਸੁਣਵਾਈ ਦਾ ਪੂਰਾ ਮੌਕਾ ਮਿਲੇ। ਪਰ ਇਸ ਦਾ ਫਾਇਦਾ ਗਲਤ ਲੋਕਾਂ ਨੇ ਵੱਧ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਗਰੀਬ ਆਦਮੀ ਕੋਲ ਤਾਂ ਇਹ ਵੀ ਗੁੰਜਾਇਸ਼ ਨਹੀਂ ਹੁੰਦੀ ਕਿ ਉਹ ਸਭ ਤੋਂ ਨਿਚਲੀ ਅਦਾਲਤਾਂ ਦੇ ਵਕੀਲਾਂ ਦੇ ਖਰਚੇ ਹੀ ਝੱਲ ਸਕੇ। ਇਹ ਸੁਆਲ ਵੀ ਅਦਾਲਤੀ ਸੁਧਾਰਾਂ ਵਿੱਚ ਵਿਚਾਰ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਅਪੀਲ ਦੇ ਐਨੇ ਪੱਧਰ ਕੀ ਵਾਜਬ ਹਨ ਜਾਂ ਇਨ੍ਹਾਂ ਨੂੰ ਕੁੱਝ ਛੋਟਾ ਜਾਂ ਸਮਾਂ-ਬੱਧ ਵੀ ਕੀਤਾ ਜਾ ਸਕਦਾ ਹੈ? Image Copyright BBC News Punjabi BBC News Punjabi Image Copyright BBC News Punjabi BBC News Punjabi ਕਤਲੇਆਮ ਦੀ ਜੜ੍ਹ ਕਤਲੇਆਮ ਚਾਹੇ ਦਿੱਲੀ ਵਿੱਚ ਹੋਇਆ, ਚਾਹੇ ਗੁਜਰਾਤ ਵਿੱਚ ਜਾਂ ਮੁਲਕ ਦੇ ਹੋਰ ਕਿਸੇ ਵੀ ਹਿੱਸੇ ਵਿੱਚ, ਉਸ ਦੀ ਜੜ੍ਹ ਇਸ ਗੱਲ ਵਿੱਚ ਹੈ ਕਿ ਭਾਰਤ ਵਿੱਚ ਪੁਲਿਸ ਜਾਂ ਜਾਂਚ ਏਜੰਸੀਆਂ ਵਿਕਸਤ ਮੁਲਕਾਂ ਦੀ ਤਰਾਂ ਖੁਦਮੁਖਤਾਰ ਏਜੰਸੀਆਂ ਦੇ ਤੌਰ 'ਤੇ ਕੰਮ ਨਹੀਂ ਕਰ ਸਕਦੀਆਂ। ਹਰ ਸੂਬੇ ਵਿੱਚ ਇਨ੍ਹਾਂ ਏਜੰਸੀਆਂ ਦੇ ਕੰਮ ਵਿੱਚ ਸੂਬਾਈ ਸਰਕਾਰਾਂ ਦਾ ਸਿੱਧਾ ਦਖਲ ਹੈ। ਦਿੱਲੀ ਪੁਲਿਸ ਸਿੱਧੇ ਤੌਰ ਤੇ ਕੇਂਦਰੀ ਸਰਕਾਰ ਦੇ ਅਧੀਨ ਹੈ। ਪੰਜਾਬ ਵਿੱਚ ਅਕਸਰ ਇਹ ਹੁੰਦਾ ਹੈ ਕਿ ਜਦ ਅਕਾਲੀਆਂ ਦੀ ਸਰਕਾਰ ਆਉਂਦੀ ਹੈ ਤਾਂ ਕਾਂਗਰਸ ਦੇ ਵਰਕਾਰਾਂ ਖਿਲਾਫ ਪਰਚੇ ਦਰਜ ਕੀਤੇ ਜਾਦੇ ਹਨ ਅਤੇ ਜਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਅਕਾਲੀਆਂ ਦੇ ਖਿਲਾਫ ਪਰਚੇ ਦਰਜ ਹੁੰਦੇ ਹਨ।ਥਾਣੇਦਾਰ ਤੋਂ ਲੈ ਕੇ ਉੱਪਰ ਤੱਕ ਪੁਲਿਸ ਅਫਸਰਾਂ ਦੀ ਨਿਯੁਕਤੀ ਸਰਕਾਰੀ ਦਖਲ ਅਤੇ ਸਿਆਸਤਦਾਨਾਂ ਦੀਆਂ ਸਿਫਾਰਿਸ਼ਾਂ ਨਾਲ ਹੁੰਦੀ ਹੈ। ਇਸ ਸਥਿਤੀ ਨੂੰ ਬਦਲੇ ਬਗੈਰ ਉਨ੍ਹਾਂ ਖਤਰਿਆਂ ਨੂੰ ਪੱਕੇ ਤੌਰ ਤੇ ਨਹੀਂ ਟਾਲਿਆ ਜਾ ਸਕਦਾ ਹੈ, ਜਿਨ੍ਹਾਂ ਚੋਂ ਆਧੁਨਿਕ ਭਾਰਤ ਦੇ ਇਹ ਵੱਡੇ ਕਤਲੇਆਮ ਪੈਦਾ ਹੋਏ। ਜੇ ਪੁਲਿਸ ਇੱਕ ਖੁਦਮੁਖਤਾਰ ਏਜੰਸੀ ਹੁੰਦੀ ਤਾਂ ਇਹ ਸੰਭਵ ਹੀ ਨਹੀਂ ਸੀ ਕਿ ਕੋਈ ਵੀ ਧਿਰ ਜਾਂ ਸ਼ਕਤੀਸ਼ਾਲੀ ਵਿਅਕਤੀ ਮੁਲਕ ਦੀ ਰਾਜਧਾਨੀ ਵਿੱਚ ਐਨਾ ਵੱਡਾ ਕਤਲੇਆਮ ਕਰਵਾ ਸਕਦਾ ਅਤੇ ਐਨੇ ਸਾਲਾਂ ਤੱਕ ਜਾਂਚ ਪ੍ਰਕਿਰਿਆ ਨੂੰ ਟਾਲ ਸਕਦਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸੂਬਾਈ ਪੁਲਿਸ ਫੋਰਸਾਂ ਨੂੰ ਖੁਦਮੁਖਤਾਰੀ ਕੀ ਦੇਣੀ, ਮੌਜੂਦਾ ਸਰਕਾਰ ਅਧੀਨ ਸੀਬੀਆਈ ਵਰਗੀਆਂ ਕੇਂਦਰੀ ਜਾਂਚ ਏਜੰਸੀਆਂ ਦੀ ਖੁਦਮੁਖਤਾਰੀ ਵੀ ਖਤਮ ਕਰਨ ਦੇ ਰਾਹ ਤੁਰੀ ਹੈ। ਜੁਡੀਸ਼ਰੀ ਦੀ ਖੁਦਮੁਖਤਾਰੀ ਵੀ ਖਤਰੇ ਵਿੱਚ ਹੈ। Image copyright Getty Images ਫੋਟੋ ਕੈਪਸ਼ਨ ਨਸਲਕੁਸ਼ੀ ਇੱਕ ਫਿਰਕੇ ਦੇ ਲੋਕਾਂ ਦਾ ਖਾਤਮਾ ਹੈ ਤਾਂ ਕਿ ਉਨ੍ਹਾਂ ਦਾ ਵਜੂਦ ਖਤਮ ਕੀਤਾ ਜਾ ਸਕੇ। ਲੋਕ ਤੰਤਰ ਦੇ ਅਸਲ ਮਾਅਨੇ-ਖੁਦਮੁਖ਼ਤਾਰੀ ਦਾ ਸਭਿਆਚਾਰਸੱਜਣ ਕੁਮਾਰ ਨੂੰ ਸਜ਼ਾ ਦਾ ਮਿਲਣਾ ਤਸੱਲੀ ਦੁਆ ਸਕਦਾ ਹੈ ਪਰ ਦਿੱਲੀ ਵਿੱਚ ਹੋਏ ਕਤਲੇਆਮ ਦੇ ਹਰ ਕੇਸ ਵਿੱਚ ਇਸ ਤਰਾਂ ਦੀ ਸਜ਼ਾ ਮਿਲਣੀ ਉਨ੍ਹਾਂ ਹੀ ਕਾਰਨਾਂ ਕਰਕੇ ਸੰਭਵ ਨਹੀਂ, ਜਿਨ੍ਹਾਂ ਦਾ ਜ਼ਿਕਰ ਉੱਪਰ ਕੀਤਾ ਗਿਆ ਹੈ । ਹਰ ਕੇਸ ਲਈ ਜਿਸ ਤਰਾਂ ਦੀ ਜਾਂਚ ਦੀ ਲੋੜ ਹੁੰਦੀ ਹੈ, ਸਬੂਤਾਂ ਦੀ ਲੋੜ ਹੁੰਦੀ ਹੈ, ਗਵਾਹਾਂ ਦੀ ਲੋੜ ਹੁੰਦੀ ਹੈ, ਕਾਬਲ ਵਕੀਲਾਂ ਦੀ ਲੋੜ ਹੁੰਦੀ ਹੈ ਅਤੇ ਚੁਸਤ ਦਰੁਸਤ ਅਦਾਲਤੀ ਸਿਸਟਮ ਦੀ ਲੋੜ ਹੁੰਦੀ ਹੈ, ਉਹ ਕੁੱਝ ਵੱਡੇ ਕੇਸਾਂ ਵਿੱਚ ਵਿੱਚ ਤਾਂ ਸੰਭਵ ਹੈ, ਹਰ ਕੇਸ ਵਿੱਚ ਸੰਭਵ ਨਹੀਂ ਹੈ।ਇਹ ਵੀ ਪੜ੍ਹੋ:ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ 'ਤੇ ਚੀਕਿਆਤੁਸੀਂ ਵੀ ਹੈਲਥ ਸਪਲੀਮੈਂਟ ਲੈਂਦੇ ਹੋ ਤਾਂ ਇਹ ਪੜੋ ਇੰਦਰਾ ਗਾਂਧੀ ਨੇ ਕੀ ਗਲਤੀਆਂ ਕੀਤੀਆਂ - ਨਜ਼ਰੀਆਪ੍ਰਸਾਸ਼ਕੀ ਪੱਧਰ ਤੇ ਭਾਰਤ ਨੂੰ ਅੱਜ ਇੱਕ ਅਜਿਹੀ ਕ੍ਰਾਂਤੀ ਦੀ ਲੋੜ ਹੈ, ਜਿਸ ਨਾਲ ਇੱਕ ਜਮਹੂਰੀ ਨਿਜ਼ਾਮ ਲਈ ਲੋੜੀਂਦੇ ਸਾਰੇ ਅਦਾਰਿਆਂ ਦੀ ਖੁਦਮੁਖ਼ਤਾਰੀ ਦਾ ਕਲਚਰ ਵਿਕਸਤ ਹੋਏ। ਲੋਕਤੰਤਰ ਸਿਰਫ਼ ਵੋਟਾਂ ਦਾ ਰਾਜ ਨਹੀਂ ਹੈ ਬਲਕਿ ਸਰਕਾਰ ਦੇ ਵੱਖ ਵੱਖ ਪੱਧਰਾਂ ਅਤੇ ਸਿਸਟਮ ਨੂੰ ਚਲਾਉਣ ਵਾਲੀਆਂ ਵੱਖ ਵੱਖ ਏਜੰਸੀਆਂ ਦੀ ਖੁਦਮੁਖ਼ਤਾਰੀ ਦਾ ਸਿਸਟਮ ਹੈ।ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਣਾ ਅਤੇ ਫੇਰ ਐਨੇ ਸਾਲਾਂ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ ਸਿਰਫ ਤੇ ਸਿਰਫ ਇਸੇ ਕਰਕੇ ਵਾਪਰਿਆ, ਕਿਉਂਕਿ ਮੁਲਕ ਦੀਆਂ ਪੁਲਿਸ ਅਤੇ ਜਾਂਚ ਏਜੰਸੀਆਂ ਨੇ ਖੁਦਮੁਖ਼ਤਾਰ ਅਤੇ ਪ੍ਰੋਫੈਸ਼ਨਲ ਏਜੰਸੀਆਂ ਦੇ ਤੌਰ ਤੇ ਕੰਮ ਨਹੀਂ ਕੀਤਾ। ਪਰ ਸੁਆਲ ਹੈ ਕਿ ਅੱਜ ਵੀ ਮੁਲਕ ਵਿੱਚ ਕਿੰਨੇ ਕੁ ਲੋਕ ਹਨ, ਜੋ ਪੁਲਿਸ ਅਤੇ ਹੋਰ ਏਜੰਸੀਆਂ ਲਈ ਇਸ ਤਰਾਂ ਦੀ ਖੁਦਮੁਖ਼ਤਾਰੀ ਦੀ ਗੱਲ ਕਰ ਰਹੇ ਹਨ?(ਲੇਖਕ ਕੈਨੇਡੀਅਨ ਟੀ ਵੀ ਚੈਨਲ 'ਔਮਨੀ' ਨਾਲ ਕੰਮ ਕਰਦੇ ਹਨ ਅਤੇ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ)ਇਹ ਵੀਡੀਓ ਵੀ ਦੇਖੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਾਕਿਸਤਾਨ ਸਰਕਾਰ ਨੇ ਫੈਸਲਾ ਲਿਆ ਹੈ ਕਿ ਉਹ ਪਾਕਿਸਤਾਨ ਦੇ ਜਿਹਲਮ ਵਿੱਚ ਸਥਿਤ ਤਿੰਨ ਗੁਰਦੁਆਰਿਆਂ ਦੀ ਮੁੜ ਤੋਂ ਮੁਰੰਮਤ ਕਰਵਾਏਗੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮਾਇਆਵਤੀ ਅਤੇ ਅਖਿਲੇਸ਼ ਯਾਦਵ ਨੇ ਕੀਤਾ ਗਠਜੋੜ ਦਾ ਐਲਾਨ 12 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46849105 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਬਹੁਜਨ ਸਮਾਜ ਪਾਰਟੀ ਦੀ ਮੁੱਖੀ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਮੁੱਖੀ ਅਖਿਲੇਸ਼ ਯਾਦਵ ਨੇ ਦੋਵੇਂ ਪਾਰਟੀਆਂ ਦੇ ਗਠਜੋੜ ਦਾ ਐਨਾਲ ਕਰ ਦਿੱਤਾ ਹੈ।ਦੋਵੇਂ ਪਾਰਟੀਆਂ 38-38 ਸੀਟਾਂ ਤੇ ਚੋਣ ਲੜਨਗੀਆਂ।ਹਾਲਾਂਕਿ ਕਾਂਗਰਸ ਗਠਜੋੜ ਵਿੱਚ ਸ਼ਾਮਲ ਨਹੀਂ ਹੈ, ਪਰ ਅਮੇਠੀ ਅਤੇ ਰਾਇਬਰੇਲੀ ਦੀਆਂ ਸੀਟਾਂ ਤੋਂ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਚੋਣ ਨਹੀਂ ਲੜੇਗੀ।ਮਾਇਆਵਤੀ ਨੇ ਇਸ ਮੌਕੇ 'ਤੇ ਕਿਹਾ, "ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਕਾਂਗਰਸ ਪਾਰਟੀ ਨੂੰ ਸ਼ਾਮਿਲ ਨਹੀਂ ਕਰਨ ਦਾ ਕਾਰਨ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਸੂਬੇ ਤੋਂ ਲੈ ਕੇ ਕੇਂਦਰ 'ਚ ਰਾਜ ਕੀਤਾ ਹੈ। ਇਸ ਦੌਰਾਨ ਦੇਸ 'ਚ ਸਹੂਲਤਾਂ ਤੋਂ ਵਾਂਝੇ ਰਹਿਣ ਵਾਲਿਆਂ ਦਾ ਸ਼ੋਸ਼ਣ ਕੀਤਾ ਗਿਆ ਹੈ।"ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਨੇ ਹੀ ਦੇਸ ਵਿੱਚ ਵਧੇਰੇ ਸਮਾਂ ਸ਼ਾਸਨ ਕੀਤਾ ਅਤੇ ਇਨ੍ਹਾਂ ਦੇ ਸ਼ਾਸਨਕਾਲ 'ਚ ਗਰੀਬੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਧਿਆ ਹੈ। ਇਸ ਦੇ ਸਿੱਟੇ ਵਜੋਂ ਹੀ ਬਸਪਾ ਅਤੇ ਸਪਾ ਵਰਗੀਆਂ ਪਾਰਟੀਆਂ ਦਾ ਗਠਨ ਹੋਇਆ ਤਾਂਕਿ ਕਾਂਗਰਸ ਦੀ ਸੱਤਾ ਤੋਂ ਮੁਕਤੀ ਮਿਲ ਸਕੇ।ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਮਾਇਆਵਤੀ ਨੇ ਇਹ ਵੀ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਿੱਚ ਕੋਈ ਖਾਸ ਫਰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 1975 ਵਿੱਚ ਐਮਰਜੈਂਸੀ ਐਲਾਨੀ ਸੀ ਅਤੇ ਭਾਜਪਾ ਦੇ ਰਾਜ ਵਿੱਚ ਅਣਐਲਾਨੀ ਐਮਰਜੈਂਸੀ ਲੱਗੀ ਹੋਈ ਹੈ।ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਬਾਰੇ ਜਦੋਂ ਅਖਿਲੇਸ਼ ਯਾਦਵ ਨੂੰ ਪੁੱਛਿਆ ਗਿਆ ਕਿ ਕੀ ਉਹ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਵਾਉਣਗੇ, ਉਨ੍ਹਾਂ ਕਿਹਾ, "ਤੁਹਾਨੂੰ ਪਤਾ ਹੈ ਮੈਂ ਕਿਸ ਨੂੰ ਸਪੋਰਟ ਕਰਾਂਗਾ।""ਮੈਂ ਪਹਿਲਾਂ ਵੀ ਕਿਹਾ ਸੀ ਅਤੇ ਅੱਜ ਫਿਰ ਕਹਿ ਰਿਹਾ ਹਾਂ ਕਿ ਉੱਤਰ ਪ੍ਰਦੇਸ਼ ਨੇ ਹਮੇਸ਼ਾਂ ਪ੍ਰਧਾਨ ਮੰਤਰੀ ਦਿੱਤਾ ਹੈ। ਸਾਨੂੰ ਖੁਸ਼ੀ ਹੋਵੇਗੀ ਜੇ ਉੱਤਰ ਪ੍ਰਦੇਸ਼ ਤੋਂ ਫਿਰ ਇੱਕ ਪ੍ਰਧਾਨ ਮੰਤਰੀ ਬਣੇ।" ਅਖਿਲੇਸ਼ ਨੇ ਕਿਹਾ ਕਿ ਜੇ ਮਾਇਆਵਤੀ ਦੇ ਖਿਲਾਫ ਕੋਈ ਅਵਾਜ਼ ਉੱਠਦੀ ਹੈ ਤਾਂ ਇਹ ਪਹਿਲਾਂ ਉਨ੍ਹਾਂ ਦੀ ਬੇਇਜ਼ਤੀ ਹੋਵੇਗੀ। ਵੋਟ ਬੈਂਕ ਕਿਸ ਦਾ ਵੱਡਾ ਦਰਅਸਲ, ਸਮਾਜਵਾਦੀ ਪਾਰਟੀ ਅਤੇ ਬਹੁਜਨ ਪਾਰਟੀ ਦੇ ਇਕੱਠੇ ਚੋਣ ਮੈਦਾਨ ਵਿੱਚ ਆਉਣ ਨਾਲ ਭਾਜਪਾ ਦੀਆਂ ਉਮੀਦਾਂ ਨੂੰ ਨੁਕਸਾਨ ਪਹੁੰਚਣਾ ਤੈਅ ਹੈ, ਇਸ ਦਾ ਸਭ ਤੋਂ ਵੱਡਾ ਕਾਰਨ ਦੋਵੇਂ ਪਾਰਟੀਆਂ ਦਾ ਆਪਣਾ-ਆਪਣਾ ਵੋਟ ਬੈਂਕ ਹੈ। ਇਸ ਦੇ ਨਾਲ ਇਕੱਠੇ ਆਉਣ 'ਤੇ ਸਿਆਸੀ ਤੌਰ 'ਤੇ ਉਹ ਵਿਨਿੰਗ ਕਾਂਬੀਨੇਸ਼ਨ (ਜੇਤੂ ਸੰਗਠਨ) ਬਣਾਉਂਦੇ ਹਨ। 2014 ਦੀਆਂ ਚੋਣਾਂ 'ਚ ਜਦੋਂ ਭਾਰਤੀ ਜਨਤਾ ਪਾਰਟੀ 73 ਸੀਟਾਂ 'ਤੇ ਜਿੱਤ ਹਾਸਿਲ ਕਰਨ ਵਿੱਚ ਸਫ਼ਲ ਰਹੀ ਸੀ, ਉਦੋਂ ਭਾਜਪਾ ਨੂੰ 42.6 ਫੀਸਦੀ ਵੋਟ ਮਿਲੇ ਸਨ। ਉਸ ਵੇਲੇ ਸਮਾਜਵਾਦੀ ਪਾਰਟੀ ਨੂੰ 22.3 ਫੀਸਦੀ ਅਤੇ ਬਹੁਜਨ ਸਮਾਜ ਪਾਰਟੀ ਨੂੰ 20 ਫੀਸਦ ਦੇ ਕਰੀਬ ਵੋਟ ਮਿਲੇ ਸਨ। ਉਥੇ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 312 ਸੀਟਾਂ ਜਿੱਤਣ ਵਾਲੀ ਭਾਜਪਾ ਨੂੰ 39.7 ਫੀਸਦ ਵੋਟ ਮਿਲੇ ਸਨ। ਜ਼ਾਹਿਰ ਹੈ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਆਪਣਾ ਵੋਟ ਬੈਂਕ ਮਿਲ ਕੇ ਭਾਜਪਾ ਦੇ ਮੁਕਾਬਲੇ 20 ਬੈਠਦਾ ਹੈ, ਇਸ ਤੋਂ ਇਲਾਵਾ ਦੋਵੇਂ ਪਾਰਟੀਆਂ ਆਪਣੇ ਕੈਡਰ ਵੋਟ ਦੇ ਸਿੱਧੇ ਟਰਾਂਸਫਰ ਦਾ ਦਾਅਵਾ ਕਰ ਰਹੀਆਂ ਹਨ। ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
#100 Women: ਦੁਨੀਆਂ ਭਰ 'ਚ ਰੋਜ਼ਾਨਾ 137 ਔਰਤਾਂ ਦਾ ਹੁੰਦਾ ਹੈ ਕਤਲ 27 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46349898 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ
false
ਕੀ ਅੰਗ੍ਰੇਜ਼ੀ ਨਾ ਆਉਣ ਕਾਰਨ ਹਵਾਈ ਜਹਾਜ਼ ਹਾਦਸੇ ਹੁੰਦੇ ਹਨ? ਅਨੰਤ ਪ੍ਰਕਾਸ਼ ਬੀਬੀਸੀ ਪੱਤਰਕਾਰ 14 ਮਾਰਚ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43392271 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਸੋਮਵਾਰ ਨੂੰ ਹੋਏ ਹਵਾਈ ਜਹਾਜ਼ ਹਾਦਸੇ ਦੇ ਸਹੀ ਕਾਰਨਾਂ ਬਾਰੇ ਅਜੇ ਤੱਕ ਤਸਦੀਕ ਨਹੀਂ ਹੋ ਸਕੀ।ਪਰ ਤ੍ਰਿਭੂਵਨ ਏਅਰਪੋਰਟ 'ਤੇ 'ਯੂਐਸ-ਬਾਂਗਲਾ' ਏਅਰਲਾਈਨਜ਼ ਦੀ ਫਲਾਈਟ BS211 ਦੇ ਕ੍ਰੈਸ਼ ਹੋਣ ਦਾ ਕਾਰਨ ਪਾਇਲਟ ਅਤੇ ਏਅਰ ਟ੍ਰੈਫਿਕ ਕੰਟਰੋਲਰ ਦੇ ਵਿਚਾਲੇ ਸੂਚਨਾ ਦਾ ਲੈਣ-ਦੇਣ ਸਹੀ ਢੰਗ ਨਾਲ ਨਾ ਹੋਣਾ ਦੱਸਿਆ ਜਾ ਰਿਹਾ ਹੈ।'ਯੂਐਸ ਬਾਂਗਲਾ' ਦੇ ਸੀਈਓ ਆਸਿਫ਼ ਇਮਰਾਨ ਨੇ ਦਾਅਵਾ ਕੀਤਾ ਹੈ ਕਿ ਪਾਇਲਟ ਨੂੰ ਗ਼ਲਤ ਦਿਸ਼ਾ ਤੋਂ ਰਨਵੇ ਵੱਲ ਜਾਣ ਲਈ ਕਿਹਾ ਗਿਆ ਸੀ। ਹਾਲਾਂਕਿ, ਹੁਣ ਤੱਕ ਬਲੈਕ ਬਾਕਸ ਤੋਂ ਇਸੇ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਹੈ।ਨੇਪਾਲ : ਪ੍ਰੱਤਖਦਰਸ਼ੀਆਂ ਦੀ ਜ਼ਬਾਨੀ ਹਵਾਈ ਹਾਦਸੇ ਦੀ ਕਹਾਣੀਕਾਠਮੰਡੂ : ਹਵਾਈ ਹਾਦਸੇ 'ਚ 49 ਮੁਸਾਫਰਾਂ ਦੀ ਮੌਤਇਸ ਖੇਤਰ ਵਿੱਚ ਇਹ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਜਦੋਂ ਏਟੀਸੀ ਅਤੇ ਪਾਇਲਟ ਵਿਚਾਲੇ ਜਾਣਕਾਰੀ ਸਹੀ ਢੰਗ ਨਾਲ ਨਾ ਪਹੁੰਚਣ ਕਾਰਨ ਹਾਦਸਾ ਹੋਇਆ ਹੋਵੇ। Image copyright AFP ਅਜਿਹੀ ਹੀ ਇੱਕ ਘਟਨਾ ਦੇ ਗਵਾਹ ਰਹੇ ਏਅਰ ਇੰਡੀਆ ਦੇ ਕੈਪਟਨ ਮਹੇਸ਼ ਗੁਲਬਾਨੀ ਨੇ ਬੀਬੀਸੀ ਨੂੰ ਦੱਸਿਆ,''ਇੱਕ ਵਾਰ ਦੀ ਗੱਲ ਹੈ, ਅਸੀਂ ਚੀਨੀ ਏਅਰਸਪੇਸ ਵਿੱਚ ਕਰੀਬ 38 ਤੋਂ 40 ਫੁੱਟ ਦੀ ਉੱਚਾਈ 'ਤੇ ਉੱਡ ਰਹੇ ਸੀ ਅਤੇ ਅਸੀਂ ਥੱਲੇ ਜਾਣਾ ਸੀ ਕਿਉਂਕਿ ਜਹਾਜ਼ ਟਬਰਿਊਲੈਂਸ ਵਿੱਚ ਉੱਡ ਰਿਹਾ ਸੀ। ''ਅਸੀਂ ਏਅਰ ਟ੍ਰੈਫਿਕ ਕੰਟਰੋਲਰ ਨੂੰ ਬੇਨਤੀ ਕੀਤੀ ਕਿ ਸਾਨੂੰ ਬਹੁਤ ਝਟਕੇ ਲੱਗ ਰਹੇ ਹਨ ਇਸ ਲਈ ਥੋੜ੍ਹਾ ਥੱਲੇ ਆਉਣ ਦਿੱਤਾ ਜਾਵੇ।''''ਇਸ 'ਤੇ ਕੰਟਰੋਲਰ ਨੇ ਕਿਹਾ ਕਿ 'ਲੈਵਲ ਮੈਂਟੇਨ' ਰੱਖੋ, ਉਸ ਨੇ ਸਾਨੂੰ ਥੱਲੇ ਨਹੀਂ ਆਉਣ ਦਿੱਤਾ। ਉਹ ਸਾਡੇ ਨਾਲ ਅੰਗ੍ਰੇਜ਼ੀ ਵਿੱਚ ਗੱਲ ਨਹੀਂ ਕਰ ਸਕਿਆ ਕਿ ਥੱਲੇ ਨਾ ਆਓ। ਅਸੀਂ ਉਸ ਨੂੰ ਸਵਾਲ ਪੁੱਛਿਆ ਕਿ ਕਿਉਂ ਥੱਲੇ ਨਹੀਂ ਆ ਸਕਦੇ। ਇਸ ਤੋਂ ਬਾਅਦ ਵੀ ਉਹ ਬੋਲਦਾ ਰਿਹਾ ਕਿ ''ਪਲੀਜ਼ ਮੈਂਟੇਨ ਲੈਵਲ''। Image copyright Getty Images ''ਅਜਿਹਾ ਵਿੱਚ ਅਸੀਂ ਐਮਰਜੈਂਸੀ ਕਾਲ ਲਿਆ ਕਿਉਂਕਿ ਅਸੀਂ ਉੱਡ ਨਹੀਂ ਪਾ ਰਹੇ ਸੀ। ਇਸ ਤੋਂ ਬਾਅਦ ਉਸ ਨੂੰ ਸਾਡੀ ਗੱਲ ਸਮਝ ਵਿੱਚ ਆਈ। ਇਨ੍ਹਾਂ ਕੰਟਰੋਲਰਾਂ ਨੂੰ ਅੰਗ੍ਰੇਜ਼ੀ ਦੇ ਚਾਰ ਜਾਂ ਛੇ ਫ੍ਰੇਜ਼ ਆਉਂਦੇ ਹਨ...ਜਿਵੇਂ ਅਸੀਂ ਇਸ ਸਪੀਡ 'ਤੇ ਹਾਂ, ਹਾਈਟ 'ਤੇ ਹਾਂ, ਅਜਿਹੇ ਵਿੱਚ ਜੇਕਰ ਤੁਸੀਂ ਬਿਲਕੁਲ ਵੀ ਹਟ ਕੇ ਬੋਲਦੇ ਹੋ ਤਾਂ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ।''ਸੀਰੀਆ ਨੇ ਇਸਰਾਇਲੀ ਲੜਾਕੂ ਜਹਾਜ਼ ਨੂੰ ਡੇਗਿਆ!ਈਰਾਨ ਵਿੱਚ ਯਾਤਰੀ ਹਵਾਈ ਜਹਾਜ਼ ਕਰੈਸ਼ਗੁਲਬਾਨੀ ਦੱਸਦੇ ਹਨ,''ਇਹ ਅਕਸਰ ਦੇਖਣ ਨੂੰ ਮਿਲਦਾ ਹੈ। ਜਿਵੇਂ ਬੈਂਕੌਕ ਵਿੱਚ ਅੰਗ੍ਰੇਜ਼ੀ ਬੋਲਦੇ ਸਮੇਂ ਆਰ ਸ਼ਬਦ ਦੀ ਵਰਤੋਂ ਨਹੀਂ ਕਰਦੇ ਅਤੇ ਉਹ ਕਤਾਰ ਏਅਰਲਾਈਨਜ਼ ਨੂੰ ਕਤਾਲ ਏਅਰਲਾਈਨਜ਼ ਕਹਿੰਦੇ ਹਨ।''ਜਦੋਂ ਭਾਰਤ ਵਿੱਚ ਹੋਇਆ ਅਜਿਹਾ ਹੀ ਹਾਦਸਾਸਾਲ 1996 'ਚ ਦਿੱਲੀ ਵਿੱਚ ਇਸੇ ਕਾਰਨ 312 ਯਾਤਰੀਆਂ ਦੀ ਮੌਤ ਹੋਈ ਸੀ।ਇਸ ਹਾਦਸੇ ਵਿੱਚ ਨਵੀਂ ਦਿੱਲੀ ਹਵਾਈ ਅੱਡੇ 'ਤੇ ਉਤਰਣ ਤੋਂ ਪਹਿਲਾਂ ਹੀ ਸੋਵੀਅਤ ਏਅਰਲਾਈਨਜ਼ ਅਤੇ ਸਾਊਦੀ ਅਰਬ ਦੇ ਜਹਾਜ਼ ਵਿਚਾਲੇ ਹਵਾ ਵਿੱਚ ਹਾਦਸਾ ਹੋ ਗਿਆ। Image copyright Getty Images ਇਸ ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਸੋਵੀਅਤ ਜਹਾਜ਼ ਦਿੱਲੀ ਏਅਰਪੋਰਟ ਦੇ ਏਅਰ ਟ੍ਰੈਫਿਕ ਕੰਟਰੋਲਰ ਦੀ ਗੱਲ ਨਾ ਸਮਝ ਸਕਿਆ। ਇਹ ਇਸ ਹਾਦਸੇ ਦਾ ਮੁੱਖ ਕਾਰਨ ਰਿਹਾ।ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਸਲਾਹ ਦਿੱਤੀ ਸੀ ਕਿ ਏਅਰਪੋਰਟ ਅਥਾਰਿਟੀ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਸਿਰਫ਼ ਅੰਗ੍ਰੇਜ਼ੀ ਬੋਲਣ ਅਤੇ ਸਮਝਣ ਵਾਲੇ ਏਅਰਲਾਈਨਜ਼ ਕਰੂ ਨੂੰ ਹੀ ਲੈਂਡ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।ਕੀ ਕਹਿੰਦੀ ਹੈ ਨਾਸਾ ਦੀ ਰਿਪੋਰਟ?ਅਮਰੀਕੀ ਸਪੇਸ ਏਜੰਸੀ ਨਾਸਾ ਦੇ ਇਸ ਮੁੱਦੇ 'ਤੇ ਸਾਲ 1981 ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਸੀ।ਇਸ ਰਿਪੋਰਟ ਵਿੱਚ ਨਾਸਾ ਦੇ ਏਵੀਏਸ਼ਨ ਸੇਫਟੀ ਰਿਪੋਰਟ ਸਿਸਟਮ ਵਿੱਚ ਪੰਜ ਸਾਲ ਦੇ ਅੰਦਰ ਹਵਾਈ ਯਾਤਰਾਵਾਂ ਵਿੱਚ ਗੜਬੜੀਆਂ ਦੇ 28 ਹਜ਼ਾਰ ਮਾਮਲੇ ਦਰਜ ਕਰਵਾਏ ਗਏ। Image copyright Getty Images ਨਾਸਾ ਨੇ ਇਨ੍ਹਾਂ ਮਾਮਲਿਆਂ ਦਾ ਅਧਿਐਨ ਕਰਕੇ ਪਾਇਆ ਕਿ 28000 ਮਾਮਲਿਆਂ ਵਿੱਚੋਂ 70 ਫ਼ੀਸਦ ਮਾਮਲਿਆਂ ਵਿੱਚ ਗੜਬੜੀਆਂ ਲਈ ਜਾਣਕਾਰੀ ਪਹੰਚਾਉਣ ਵਿੱਚ ਕਮੀਆਂ ਜ਼ਿੰਮੇਦਾਰ ਸੀ।ਜਹਾਜ਼ ਅਤੇ ਕੰਟਰੋਲਰ ਵਿਚਾਲੇ ਗੱਲਬਾਤ ਵਿੱਚ ਕਈ ਵਾਰ ਇਹ ਦੇਖਿਆ ਗਿਆ ਹੈ ਕਿ ਦੋਵਾਂ ਵਿੱਚੋਂ ਇੱਕ ਜਾਂ ਦੋਵੇਂ ਪੱਖ ਖੇਤਰੀ ਭਾਸ਼ਾ ਵਿੱਚ ਬੋਲਣਾ ਸ਼ੁਰੂ ਕਰ ਦਿੰਦੇ ਹਨ।ਜਿਵੇਂ ਕਿ ਉਚਾਰਣ ਵਿੱਚ ਖ਼ਰਾਬੀ ਕਰਕੇ ਅੰਗ੍ਰੇਜ਼ੀ ਭਾਸ਼ਾ ਦੇ 'Two' ਸ਼ਬਦ ਨੂੰ 'To' ਸਮਝ ਲਿਆ ਜਾਂਦਾ ਹੈ।ਅਜਿਹੇ ਵਿੱਚ ਅੰਗ੍ਰੇਜ਼ੀ ਬੋਲਣ ਵਾਲੇ ਪਾਇਲਟ ਜਾਂ ਕੰਟਰੋਲਰ ਨੂੰ ਆਪਣੀ ਗੱਲ ਪਹੁੰਚਾਉਣ ਵਿੱਚ ਦਿੱਕਤ ਹੁੰਦੀ ਹੈਕੀ ਹੈ ਇਸ ਸਮੱਸਿਆ ਦਾ ਹੱਲ?ਜਾਣਕਾਰੀ ਇੱਕ ਦੂਜੇ ਤੱਕ ਪਹੁੰਚਾਉਣ ਵਿੱਚ ਭਾਸ਼ਾ ਦੀ ਦਿੱਕਤ ਨੂੰ ਦੂਰ ਕਰਨ ਲਈ ਕਮਰਸ਼ੀਅਲ ਫਲਾਈਟ ਦੇ ਪਾਇਲਟਾਂ ਲਈ ਅੰਗ੍ਰੇਜ਼ੀ ਭਾਸ਼ਾ ਦੀ ਪ੍ਰੀਖਿਆ ਦੇਣੀ ਹੁੰਦੀ ਹੈ। Image copyright Getty Images ਕਮਰਸ਼ੀਅਲ ਫਲਾਈਟ ਉਡਾਉਣ ਵਾਲੇ ਇੱਕ ਪਾਇਲਟ ਨੇ ਨਾਮ ਨਾ ਦੱਸੇ ਜਾਣ ਦੀ ਸ਼ਰਤ 'ਤੇ ਦੱਸਿਆ, ''ਕਮਰਸ਼ੀਅਲ ਲਾਈਸੈਂਸ ਲਈ ਰੇਡੀਓ ਟੈਲੀਫੋਨੀਕ ਟੈਸਟ ਦੇਣਾ ਹੁੰਦਾ ਹੈ। ਇਸ ਵਿੱਚ ਏਵੀਏਸ਼ਨ ਖੇਤਰ ਦੇ ਮਾਨਕਾਂ ਦੇ ਆਧਾਰ 'ਤੇ ਅੰਗ੍ਰੇਜ਼ੀ ਦੀ ਪ੍ਰੀਖਿਆ ਹੁੰਦੀ ਹੈ।''ਡੀਜੀਸੀਏ ਵੱਲੋਂ ਇਸ ਟੈਸਟ ਨੂੰ ਲਿਆ ਜਾਂਦਾ ਹੈ। ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਇਹ ਟੈਸਟ ਸਭ ਤੋਂ ਔਖੇ ਤਰੀਕੇ ਨਾਲ ਹੁੰਦਾ ਹੈ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਭਾਰਤੀ ਹਵਾਈ ਸੈਨਾ ਦੇ ਸਾਬਕਾ ਉਪ ਮੁਖੀ ਐੱਸਬੀ ਦੇਵ ਪਠਾਨਕੋਟ ਏਅਰਬੇਸ ਹਮਲੇ ਵੇਲੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹਨ। ਇਸ ਬਾਰੇ ਬੀਬੀਸੀ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਰਗਾੜੀ ਮੋਰਚੇ 'ਚ ਬੋਲੇ ਮੰਡ - 'ਦਿੱਲੀ ਵਾਲਿਓ ਸਾਡੇ ਸਬਰ ਦਾ ਇਮਤਿਹਾਨ ਨਾ ਲਵੋ' ਸੁਖਚਰਨ ਪ੍ਰੀਤ ਬੀਬੀਸੀ ਪੰਜਾਬੀ ਲਈ 14 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45856371 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SUKHCHARAN PREET / BBC ਫੋਟੋ ਕੈਪਸ਼ਨ ਬਰਗਾੜੀ ਵਿੱਚ ਅਖੰਡ ਪਾਠ ਦੇ ਭੋਗ ਵਿੱਚ ਭਰਵਾਂ ਇਕਠ ਦੇਖਣ ਨੂੰ ਮਿਲਿਆ। ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਬਰਗਾੜੀ ਵਿੱਚ ਸਿੱਖ ਸੰਗਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਦਿੱਲੀ ਦੀ ਕੇਂਦਰ ਸਰਕਾਰ ਨੂੰ ਸਿੱਧੇ ਸੰਬੋਧਿਤ ਕਰਦਿਆਂ ਕਿਹਾ ਕਿ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ। ਨਵੰਬਰ 2015 ਵਿੱਚ ਅੰਮ੍ਰਿਤਸਰ ਦੇ ਚੱਬਾ ਪਿੰਡ ਵਿੱਚ ਹੋਏ 'ਸਰਬਤ ਖਾਲਸਾ' ਵਿੱਚ ਧਿਆਨ ਸਿੰਘ ਮੰਡ ਨੂੰ ਮੁਤਵਾਜੀ ਜਥੇਦਾਰ ਥਾਪਿਆ ਗਿਆ ਸੀ। ਇਸ ਫੈਸਲੇ ਮੁਤਾਬਕ ਮੰਡ ਸ੍ਰੀ ਅਕਾਲ ਤਖਤ ਸਾਹਿਬ ਦੇ 'ਕਾਰਜਕਾਰੀ ਜਥੇਦਾਰ' ਹਨ। ਮੰਡ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ।ਮੁਤਵਾਜੀ ਜਥੇਦਾਰਾਂ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾ ਵੀ ਪਹੁੰਚੇ ਅਤੇ ਸਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ ਅਤੇ ਸੂਬੇ ਦੇ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਕਾਰਵਾਈ ਹੋਵੇ। 14 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ ਵਿੱਚੋਂ ਦੋ ਨੌਜਵਾਨ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਸਨ।ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਬਹਿਬਲ ਕਲਾਂ ਅਤੇ ਬਰਗਾੜੀ ਵਿੱਚ ਲੋਕ ਧਰਨਾ ਦੇ ਰਹੇ ਸਨ।ਇਹ ਵੀ ਪੜ੍ਹੋ꞉'ਰੈਫਰੈਂਡਮ-2020 ਕਾਰਨ ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਸੱਟ ਲੱਗੇਗੀ'ਇਹ ਹੈ ਪੰਥਕ ਸਿਆਸਤ ਦੇ ਨਵੇਂ ਹਾਮੀਆਂ ਦਾ ਦੌਰ ਡੇਰਾ ਮੁਖੀ ਨੂੰ ਮਾਫ਼ੀ ਦੇ ਮੁੱਦੇ ਤੇ ਲੌਂਗੋਵਾਲ ਨੇ ਤੋੜੀ ਚੁੱਪਕੀ ਪੰਜਾਬ 'ਚ ਬਣ ਸਕਦੀ ਹੈ ਨਵੀਂ ਪੰਥਕ ਪਾਰਟੀ? Image copyright SUKHCHARAN PREET / BBC ਸਿੱਖ ਜਥੇਬੰਦੀਆਂ ਦੇ ਆਗੂ ਵਾਰ ਵਾਰ ਕੇਂਦਰ ਸਰਕਾਰ 'ਤੇ ਸਿੱਖਾਂ ਨਾਲ ਤੇ ਪੰਜਾਬ ਨਾਲ ਕਈ ਦਹਾਕਿਆਂ ਤੋਂ ਵਿਤਕਰਾ ਕਰਨ ਦੇ ਇਲਜ਼ਾਮ ਲਾਉਂਦੇ ਰਹੇ ।ਹਾਲਾਂਕਿ ਕਈ ਸਿੱਖ ਆਗੂਆਂ ਨੇ ਖਾਸਤੌਰ 'ਤੇ ਜ਼ਿਕਰ ਕੀਤਾ ਕਿ ਇਸ ਇਕੱਠ ਤੋਂ ਜਾਂ ਬਰਗਾੜੀ ਮੋਰਚੇ ਤੋਂ ਇਹ ਨਾ ਸਮਝਿਆ ਜਾਵੇ ਕਿ ਹਿੰਦੂਆਂ ਤੇ ਹੋਰ ਘੱਟ ਗਿਣਤੀਆਂ ਨੂੰ ਕੋਈ ਖ਼ਤਰਾ ਹੈ।ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਉੱਤੇ ਹਮਲਾ ਕਰਨ ਦੇ ਨਾਲ ਨਾਲ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦੀ ਗੱਲ ਕੀਤੀ। Image copyright SUKHCHARAN PREET / BBC ਫੋਟੋ ਕੈਪਸ਼ਨ ਪੰਡਾਲ ਵਿੱਚ ਵੀ ਸੰਗਤ ਪੂਰੀ ਭਰੀ ਹੋਈ ਸੀ ਅਤੇ ਜਿਸ ਨੂੰ ਜਿੱਥੇ ਥਾਂ ਮਿਲ ਰਹੀ ਸੀ ਬੈਠ ਰਿਹਾ ਸੀ। ਕੇਜਰੀਵਾਲ 'ਤੇ ਕੈਪਟਨ ਭੜਕੇਬਹਿਬਲ ਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ।ਉਨ੍ਹਾ ਲਿਖਿਆ, ''ਇਹ ਦੁਖਦ ਹੈ ਕਿ ਕੈਪਟਨ ਸਰਕਾਰ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਵਿੱਚ ਫੇਲ੍ਹ ਹੋ ਗਈ ਹੈ।''ਇਸ ਟਵੀਟ ਉੱਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਰਜਰੀਵਾਲ ਉੱਤੇ ਹਮਲਾ ਕਰਦਿਆ ਜਵਾਬੀ ਟਵੀਟ ਕੀਤਾ। Image Copyright @capt_amarinder @capt_amarinder Image Copyright @capt_amarinder @capt_amarinder ਉਨ੍ਹਾਂ ਲਿਖਿਆ, ''ਜਿਸ ਅਹੁਦੇ ਉੱਤੇ ਤੁਸੀਂ ਹੋ ਉਸਦਾ ਖਿਆਲ ਕਰਦਿਆਂ ਇਸ ਮੁੱਦੇ ਦਾ ਸਿਆਸੀਕਰਨ ਨਾ ਕਰੋ। ਤੁਸੀਂ ਐੱਸਆਈਟੀ ਦੀ ਜਾਂਚ ਰਿਪੋਰਟ ਪੂਰੀ ਹੋਣ ਤੋਂ ਪਹਿਲਾਂ ਕਾਨੂੰਨ ਨੂੰ ਛੋਟਾ ਕਰਕੇ ਦੱਸ ਰਹੇ ਹੋ। ਬਾਦਲਾਂ ਤੋਂ ਮੰਗੀ ਆਪਣੀ ਮੁਆਫ਼ੀ ਨੂੰ ਯਾਦ ਰੱਖੋ।''ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮਾਰੇ ਗਏ ਨੌਜਵਾਨਾਂ ਦੇ ਪਿੰਡ ਜਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।ਬਰਗਾੜੀ ਵਿੱਚ ਕਿਸ ਨੇ ਕੀ ਕਿਹਾ?ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਮੰਚ ਤੋਂ ਐਲਾਨ ਕੀਤਾ ਕਿ ਸਰਕਾਰਾਂ ਸਿਖਾਂ ਦੇ ਸਬਰ ਦਾ ਇਮਤਿਹਾਨ ਨਾ ਲੈਣ।ਮੰਡ ਨੇ ਕਿਹਾ- ਤੁਸੀਂ ਸਾਨੂੰ ਵੱਖਵਾਦੀ ਅਤੇ ਖਾੜਕੂ ਕਹਿੰਦੇ ਹੋ, ਦੇਸ ਲਈ ਖ਼ਤਰਾ ਕਹਿੰਦੇ ਹੋ। ਤੁਸੀਂ ਇਹ ਭੁਲ ਜਾਂਦੇ ਹੋ ਕਿ ਆਜ਼ਾਦੀ ਲਈ 80 ਫੀਸਦ ਸ਼ਹਾਦਤਾਂ ਸਿੱਖਾਂ ਨੇ ਦਿੱਤੀਆਂ ਸੀ।ਅਮਰਿੰਦਰ ਸਿੰਘ ਦੀ ਮੈਂ ਗੱਲ ਨਹੀਂ ਕਰਦਾ, ਅਸੀਂ ਉਨ੍ਹਾਂ ਤੋਂ ਕੁਝ ਨਹੀਂ ਮੰਗਦੇ। ਦਿੱਲੀ ਵਾਲਿਓ ਸਾਡੇ ਸਬਰ ਦਾ ਇਮਤਿਹਾਨ ਨਾ ਲਵੋ।ਅਸੀਂ ਤੁਹਾਡੇ ਤੋਂ ਜ਼ਿਆਦਾ ਸ਼ਾਂਤੀ ਪਸੰਦ ਹਾਂ। ਇੱਥੇ ਹਿੰਦੂ, ਸਿੱਖ, ਮੁਸਲਮਾਨ ਸਾਰੇ ਧਰਮਾਂ ਦੇ ਲੋਕ ਆਏ ਹਨ।ਹਿੰਦੂਆਂ ਨੂੰ ਸਾਡੇ ਤੋਂ ਕੋਈ ਖ਼ਤਰਾ ਨਹੀ, ਘੱਟ ਗਿਣਤੀਆਂ ਨੂੰ ਸਾਡ਼ੇ ਤੋਂ ਕੋਈ ਖ਼ਤਰਾ ਨਹੀਂ।ਸਾਡਾ ਕਿਸੇ ਨਾਲ ਕੋਈ ਸ਼ਿਕਵਾ ਨਹੀਂ। ਜੇਕਰ ਇਨਸਾਫ਼ ਕਰਨਾ ਹੈ ਤਾਂ ਅਮਰਿੰਦਰ ਸਿੰਘ ਨੂੰ ਇੱਥੇ ਦਾਣਾ ਮੰਡੀ ਆ ਕੇ ਐਲਾਨ ਕਰਨਾ ਪਵੇਗਾ। ਇਹ ਸਿਆਸਤ ਦਾ ਨਹੀਂ ਧਰਮ ਦਾ ਮੋਰਚਾ ਹੈ। ਲੋਕਾਂ ਨੂੰ ਇਕੱਠਾ ਕਰਕੇ ਸਰਕਾਰ ਨੂੰ ਸ਼ੀਸ਼ਾ ਦਿਖਾਉਣਾ ਹੀ ਸਾਡਾ ਪ੍ਰੋਗਰਾਮ ਹੈ। Image copyright SUKHCHARAN PREET / BBC ਫੋਟੋ ਕੈਪਸ਼ਨ ਇਕੱਠ ਵਿੱਚ ਬੱਚੇ ਅਤੇ ਔਰਤਾਂ ਦੀ ਵੀ ਕਾਫੀ ਹਾਜ਼ਰੀ ਸੀ। ਕਈ ਲੋਕਾਂ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰਨ ਵਾਲੇ ਬੈਨਰ ਫੜੇ ਹੋਏ ਸਨ ਦਲ ਖਾਲਸਾ ਵੱਲੋਂ ਕਾਰਵਾਈ ਦੀ ਮੰਗਐਤਵਾਰ ਨੂੰ ਹੋਏ ਇਸ ਇਕੱਠ ਵਿੱਚ ਪੂਰੇ ਪੰਜਾਬ ਤੋਂ ਆਮ ਤੇ ਖਾਸ ਲੋਕ ਪਹੁੰਚੇ ਹੋਏ ਸਨ। ਮੁਤਵਾਜ਼ੀ ਜਥੇਦਾਰ ਹੋਣ ਜਾਂ ਸਿਆਸੀ ਆਗੂ ਸਾਰਿਆਂ ਨੇ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ, ''ਬੇਅਦਬੀ ਲਈ ਸੁਖਬੀਰ ਅਤੇ ਪ੍ਰਕਾਸ਼ ਬਾਦਲ ਅਤੇ ਤਤਕਾਲੀ ਡੀਜੀਪੀ ਸੁਮੇਧ ਸੈਣੀ ਜਿੰਮੇਵਾਰ ਹਨ ਅਤੇ ਇੰਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਸਿੱਖ ਕੌਮ ਨੂੰ ਇਨਸਾਫ ਲਈ ਖੁਦ ਕਦਮ ਚੁੱਕਣੇ ਚਾਹੀਦੇ ਹਨ।'' Image copyright SUKHCHARAN PREET / BBC ਫੋਟੋ ਕੈਪਸ਼ਨ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਪੰਜਾਬ ਸਾਰੇ ਪੰਜਾਬੀਆਂ ਦਾ ਹੈ। ਸੰਗਰੂਰ ਤੋਂ ਆਮ ਆਦਪੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ, ''ਬਾਦਲਾਂ ਦੀ ਤੱਕੜੀ ਮੇਰਾ ਮੇਰਾ ਤੋਲਦੀ ਹੈ, ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਤੋਲਦੀ ਸੀ। ਬੇਅਦਬੀ ਦੇ ਦੋਸ਼ੀਆਂ ਲਈ ਪਾਰਲੀਮੈਂਟ ਵਿੱਚ ਆਵਾਜ਼ ਚੁੱਕਾਂਗਾ।''ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਮੋਰਚਾ ਉਸ ਵੇਲੇ ਤੱਕ ਜਾਰੀ ਰਹੇਗਾ ਜਿੰਨੀ ਦੇਰ ਇਨਸਾਫ ਨਹੀਂ ਮਿਲ ਜਾਂਦਾ।ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ, ''ਅਸੀਂ ਸਰਕਾਰ ਨੂੰ ਕਾਰਵਾਈ ਲਈ ਮਜਬੂਰ ਕਰ ਦਿਆਂਗੇ। ਹਰ ਹਾਲ ਵਿੱਚ ਸ਼ਾਂਤੀ ਕਾਇਮ ਖਣੀ ਹੈ। ਹਿੰਦੂ, ਸਿੱਖ, ਮੁਸਲਿਮ ਸਾਰੇ ਇਕੱਠੇ ਹਨ। ਪੰਜਾਬ ਸਾਰੇ ਪੰਜਾਬੀਆਂ ਦਾ ਹੈ।'' Image copyright SUKHCHARAN PREET / BBC ਫੋਟੋ ਕੈਪਸ਼ਨ ਲੰਗਰ ਦੀ ਸੇਵਾ ਕਰਨ ਲਈ ਵੀ ਹਰ ਉਮਰ ਦੇ ਲੋਕ ਅੱਗੇ ਆ ਰਹੇ ਸਨ। ਬਰਗਾੜੀ ਤੋਂ ਬਾਹਰੋਂ ਵੀ ਸੰਗਤਾਂ ਲੰਗਰ ਲੈ ਕੇ ਪਹੁੰਚੀਆਂ ਹੋਈਆਂ ਸਨ। Image copyright SUKHCHARAN PREET / BBC ਫੋਟੋ ਕੈਪਸ਼ਨ ਇਸ ਸਮਾਗਮ ਵਿੱਚ ਜਿੱਥੇ ਆਗੂ ਆਪਣੀਆਂ ਤਕਰੀਰਾਂ ਨੂੰ ਲੈ ਕੇ ਉਤਸ਼ਾਹਿਤ ਸਨ ਉੱਥੇ ਹੀ ਆਮ ਸੰਗਤ ਦੂਰੋਂ ਨੇੜਿਓਂ ਪਹੁੰਚੀ। ਇਹ ਵੀ ਪੜ੍ਹੋ꞉ਆਪਣੇ ਸ਼ੁਕਰਾਣੂ ਵੇਚਣ ਵਾਲੇ ਸਟੂਡੈਂਟ ਦੀ ਕਹਾਣੀਉਹ ਮਰਦ ਜਿਸ ਨੇ ਕਿੰਨਰ ਨਾਲ ਵਿਆਹ ਕਰਵਾਇਆ'ਮੇਰੇ 'ਤੇ ਲੱਗੇ ਇਲਜ਼ਾਮ ਝੂਠੇ, ਕਾਨੂੰਨੀ ਕਾਰਵਾਈ ਕਰਾਂਗਾ' ਤੁਹਾਨੂੰ ਇਹ ਵੀਡੀਓ ਵੀ ਦਿਲਚਸਪ ਲੱਗ ਸਕਦੇ ਹਨ- Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਚੰਡੀਗੜ੍ਹ ਵਿੱਚ ਕੋਠੀ ਦੀ ਜਿੰਨੀ ਕੀਮਤ ਓਨੇ ਰੁਪਏ ਦਾ ਹੈ ਇਹ ਪਰਸ 7 ਮਾਰਚ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43293681 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਬਿਰਕਿਨ ਬੈਗ ਇੱਕ ਪਰਸ ਜਾਂ ਹੈਂਡਬੈਗ ਦੀ ਕੀਮਤ ਵੱਧ ਤੋਂ ਵੱਧ ਕੀ ਹੋ ਸਕਦੀ ਹੈ?ਤੁਸੀਂ ਕਹੋਗੇ 100 ਪਾਊਂਡ(9000 ਰੁਪਏ)? ਸ਼ਾਇਦ 500 ਪਾਊਂਡ(45000 ਰੁਪਏ)? ਜਾਂ ਫਿਰ ਸ਼ਾਇਦ 1000 ਪਾਊਂਡ(90,000 ਰੁਪਏ)?ਪਰ ਤੁਸੀਂ ਉਸ ਬੈਗ ਬਾਰੇ ਕੀ ਕਹੋਗੇ ਜਿਸਦੀ ਕੀਮਤ 27 ਲੱਖ ਨੌ ਹਜ਼ਾਰ ਪਾਊਂਡ ਹੋਵੇ ਯਾਨਿ ਭਾਰਤੀ ਮੁਦਰਾ ਵਿੱਚ ਕਰੀਬ ਢਾਈ ਕਰੋੜ ਰੁਪਏ!ਲਹੌਰ ਫੈਸ਼ਨ ਵੀਕ ਦੀਆਂ ਝਲਕੀਆਂ 'ਬ੍ਰਾਊਨ ਪੱਗ ਬੰਨ੍ਹਣ ਤਾਂ ਅੱਤਵਾਦੀ, ਗੋਰੇ ਬੰਨ੍ਹਣ ਤਾਂ...'ਇਸ ਕੀਮਤ ਵਿੱਚ ਤਾਂ ਤੁਸੀਂ ਚੰਡੀਗੜ੍ਹ ਵਿੱਚ ਇੱਕ ਕੋਠੀ ਜਾਂ ਕੋਈ ਆਲੀਸ਼ਾਨ ਫਲੈਟ ਜਾਂ ਫਿਰ ਬ੍ਰਿਟੇਨ ਵਿੱਚ ਘਰ ਖ਼ਰੀਦ ਸਕਦੇ ਹੋ। ਇਸ ਤੋਂ ਬਾਅਦ ਵੀ ਤੁਹਾਡੇ ਕੋਲ ਪੈਸਾ ਬਚ ਜਾਵੇਗਾ।ਵ੍ਹਾਈਟ ਗੋਲਡ ਅਤੇ ਹੀਰੇਇਸ ਦੇ ਬਾਵਜੂਦ ਪਿਛਲੇ ਸਾਲ ਕਿਸੇ ਨੇ ਇਹ ਕੀਮਤ ਇਸ ਦੁਰਲੱਭ ਬੈਗ ਲਈ ਚੁਕਾਈ। 2014 ਹਿਮਾਲਿਆ ਬਿਰਕਿਨ ਨਾਮ ਦਾ ਇਹ ਹੈਂਡ ਬੈਗ ਫ਼ਰੈਂਚ ਫੈ਼ਸ਼ਨ ਹਾਊਸ ਹਮਰੀਜ਼ ਦਾ ਪ੍ਰੋਡਕਟ ਹੈ। Image copyright Getty Images ਫੋਟੋ ਕੈਪਸ਼ਨ ਕ੍ਰਿਸ ਜੇਨਰ, ਕਿਮ ਕਰਦਸ਼ਿਆਂ ਵੇਸਟ ਮਗਰਮੱਛ ਦੀ ਅਫ਼ਰੀਕੀ ਨਸਲ ਨੀਲੋ ਦੀ ਖਾਲ ਨਾਲ ਬਣੇ ਇਸ ਹੈਂਡ ਬੈਗ 'ਤੇ 18 ਕੈਰੇਟ ਦਾ ਵ੍ਹਾਈਟ ਗੋਲਡ ਅਤੇ ਹੀਰੇ ਜੜੇ ਹੋਏ ਹਨ।ਬੇਸ਼ਕੀਮਤੀ ਹੈਂਡ ਬੈਗ ਦੇ ਲਿਹਾਜ਼ ਨਾਲ ਢਾਈ ਕਰੋੜ ਰੁਪਏ ਦੀ ਕੀਮਤ ਰਿਕਾਰਡ ਤੋੜਨ ਵਾਲੀ ਕਹੀ ਜਾ ਸਕਦੀ ਹੈ। ਇੱਕ ਸਮਾਂ ਸੀ ਜਦੋਂ ਮਹਿੰਗੇ ਹੈਂਡ ਬੈਗਾਂ ਬਹੁਤ ਰਿਵਾਜ਼ ਵਿੱਚ ਸੀ।ਕਿਮ ਕਰਦਾਸ਼ੀਆਂ ਵੇਸਟ ਵਰਗੀ ਸ਼ਖ਼ਸੀਅਤਾਂਪੁਰਾਣੀ ਗੱਲ ਨਹੀਂ ਹੈ ਜਦੋਂ ਮੋਨਾਕੋ ਦੀ ਪ੍ਰਿੰਸਸ ਗ੍ਰੇਸ ਨੇ ਆਪਣੇ ਬੇਬੀ ਬੰਪ(ਗਰਭ) ਨੂੰ ਪਪਰਾਜ਼ੀ (ਸੈਲੀਬ੍ਰਿਟੀਜ਼ ਦਾ ਪਿੱਛਾ ਕਰਨ ਵਾਲੇ ਪੱਤਰਕਾਰਾਂ) ਲੋਕਾਂ ਤੋਂ ਲੁਕਾਉਣ ਲਈ ਹਰਮੀਜ਼ ਦਾ ਬੈਗ ਵਰਤਿਆ ਸੀ।ਇਹ ਬੇਸ਼ਕੀਮਤੀ ਪਰਸ ਇਸ ਤਰ੍ਹਾਂ ਮਸ਼ਹੂਰ ਹੈ ਕਿ ਕਿਮ ਕਰਦਾਸ਼ਿਆਂ ਵੇਸਟ ਵਰਗੀ ਸ਼ਖ਼ਸੀਅਤਾਂ ਦੇ ਹੈਂਡ ਬੈਗ ਦਾ ਜ਼ਿਕਰ ਵੀ ਦੁਨੀਆਂ ਕਰਦੀ ਹੈ। Image copyright Getty Images ਫੋਟੋ ਕੈਪਸ਼ਨ ਗੂਚੀ ਦੇ ਇਸ ਬੈਗ ਦੀ 2014 ਵਿੱਚ ਨੀਲਾਮੀ ਹੋਈ ਸੀ ਆਕਸ਼ਨ ਹਾਊਸ ਕ੍ਰਿਸਟੀ ਦਾ ਕਹਿਣਾ ਹੈ ਕਿ ਇਹ ਲਗਜ਼ਰੀ ਹੈਂਡ ਬੈਗ ਵਰਤੋਂ ਦੇ ਬਾਅਦ ਵੀ ਖ਼ਰੀਦੇ ਵੇਚੇ ਜਾਂਦੇ ਹਨ ਅਤੇ ਇਨ੍ਹਾਂ ਦਾ ਬਾਜ਼ਰ ਲਗਾਤਾਰ ਚੜ੍ਹਿਆ ਹੈ।ਨਿਵੇਸ਼ ਦਾ ਮੌਕਾਸਾਲ 2011 ਵਿੱਚ ਇਸ ਦਾ ਵਪਾਰ 51 ਲੱਖ ਪਾਊਂਡ ਸੀ ਜਿਹੜਾ 2016 ਵਿੱਚ ਵੱਧ ਕੇ 260 ਲੱਖ ਪਾਊਂਡ ਹੋ ਗਿਆ।ਇੱਕ ਦੂਜੇ ਆਕਸ਼ਨ ਹਾਊਸ ਹੈਰੀਟੇਜ ਔਕਸ਼ੰਸ ਦਾ ਮੰਨਣਾ ਹੈ ਕਿ ਦੁਨੀਆਂ ਭਰ ਵਿੱਚ ਬਹੁਤ ਬੇਸ਼ਕੀਮਤੀ ਹੈਂਡਬੈਗਾਂ ਦਾ ਬਾਜ਼ਾਰ 750 ਲੱਖ ਪਾਊਂਡ ਤੋਂ 10 ਕਰੋੜ ਪਾਊਂਡ ਦੇ ਕਰੀਬ ਹੈ ਅਤੇ ਇਹ ਵੱਧ ਰਿਹਾ ਹੈ। Image copyright Getty Images ਨਿਵੇਸ਼ ਦੇ ਲਿਹਾਜ਼ ਨਾਲ ਵੀ ਇਹ ਹੈਂਡ ਬੈਗ ਚੰਗਾ ਰਿਟਰਨ ਦੇ ਸਕਦੇ ਹਨ।ਸਸਤੇ ਵਿੱਚ ਸਟਾਈਲਿਸ਼ ਦਿਖਣ ਦੇ 9 ਨੁਕਤੇ10 ਬੱਚਿਆਂ ਦੀ ਦਾਦੀ ਹਾਲੇ ਵੀ ਕਰਦੀ ਹੈ ਮਾਡਲਿੰਗਇਨਵੈਸਟਮੈਂਟ ਬੈਂਕ ਜੇਫ਼ਰੀਜ਼ ਦਾ ਕਹਿਣਾ ਹੈ ਕਿ ਅਜਿਹੇ ਬੈਗ 'ਤੇ ਸਾਲ ਵਿੱਚ 30 ਫ਼ੀਸਦ ਰਿਟਰਨ ਮਿਲ ਸਕਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਭਾਰਤ ’ਤੇ ਹਮਲਾ ਕਰਨ ਤੋਂ ਪਹਿਲਾਂ ਇੰਝ ਕੀਤੀ ਸੀ ਮਾਓ ਨੇ ਤਿਆਰੀ ਰੇਹਾਨ ਫ਼ਜ਼ਲ ਬੀਬੀਸੀ ਪੱਤਰਕਾਰ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-42478751 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਚੀਨ ਦੇ ਕਮਿਊਨਿਸਟ ਮਾਓ ਦੇ ਬਾਰੇ ਮਸ਼ਹੂਰ ਸੀ ਕਿ ਉਨ੍ਹਾਂ ਦਾ ਦਿਨ ਰਾਤ ਨੂੰ ਸ਼ੁਰੂ ਹੁੰਦਾ ਹੈ। ਉਹ ਲਗਭਗ ਪੂਰੀ ਰਾਤ ਕੰਮ ਕਰਦੇ ਸੀ ਅਤੇ ਤੜਕੇ ਸੌਂਦੇ। ਉਨ੍ਹਾਂ ਦਾ ਜ਼ਿਆਦਾਤਰ ਸਮਾਂ ਉਨ੍ਹਾਂ ਦੇ ਬਿਸਤਰੇ 'ਤੇ ਗੁਜ਼ਰਦਾ ਸੀ। ਇੱਥੋਂ ਤੱਕ ਕਿ ਖਾਣਾ ਵੀ ਉਹ ਬਿਸਤਰੇ 'ਤੇ ਹੀ ਖਾਂਦੇ ਸੀ। ਉਨ੍ਹਾਂ ਦਾ ਬੈੱਡ ਹਮੇਸ਼ਾ ਉਨ੍ਹਾਂ ਦੇ ਨਾਲ ਹੀ ਜਾਂਦਾ ਸੀ। ਰੇਲ ਗੱਡੀ ਵਿੱਚ ਵੀ ਖ਼ਾਸ ਤੌਰ ਤੇ ਉਨ੍ਹਾਂ ਲਈ ਉਹ ਬੈੱਡ ਲਗਾਇਆ ਜਾਂਦਾ ਸੀ।ਇੱਥੋਂ ਤੱਕ ਕਿ ਜਦੋਂ ਉਹ 1957 ਵਿੱਚ ਮਾਸਕੋ ਗਏ ਤਾਂ ਉਸ ਬੈੱਡ ਨੂੰ ਜਹਾਜ਼ ਰਾਹੀਂ ਮਾਸਕੋ ਪਹੁੰਚਾਇਆ ਗਿਆ ਕਿਉਂਕਿ ਮਾਓ ਕਿਸੇ ਹੋਰ ਬੈੱਡ 'ਤੇ ਸੌਂਦੇ ਨਹੀਂ ਸੀ।ਘਰ ਵਿੱਚ ਉਹ ਸਿਰਫ਼ ਗਾਊਨ ਪਾਉਂਦੇ ਸੀ ਅਤੇ ਨੰਗੇ ਪੈਰ ਰਹਿੰਦੇ ਸੀ।ਚੀਨ ਸਥਿਤ ਭਾਰਤੀ ਸਫਾਰਤਖਾਨੇ ਵਿੱਚ ਉਸ ਵੇਲੇ ਜੂਨੀਅਰ ਅਫ਼ਸਰ ਰਹੇ ਨਟਵਰ ਸਿੰਘ ਦੱਸਦੇ ਹਨ ਕਿ 1956 ਵਿੱਚ ਜਦੋਂ ਲੋਕ ਸਭਾ ਸਪੀਕਰ ਅਯੰਗਰ ਦੀ ਅਗਵਾਈ ਵਿੱਚ ਭਾਰਤ ਦਾ ਸੰਸਦੀ ਡੈਲੀਗੇਸ਼ਨ ਚੀਨ ਪਹੁੰਚਿਆ ਤਾਂ ਵਫਦ ਨੂੰ ਇੱਕ ਰਾਤ ਸਾਢੇ 10 ਵਜੇ ਦੱਸਿਆ ਗਿਆ ਕਿ ਚੇਅਰਮੈਨ ਰਾਤ 12 ਵਜੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਫੋਟੋ ਕੈਪਸ਼ਨ ਨਟਵਰ ਸਿੰਘ ਦੇ ਨਾਲ ਰੇਹਾਨ ਫ਼ਜ਼ਲ ਮਾਓ ਨੇ ਇੱਕ ਇੱਕ ਕਰਕੇ ਸਾਰੇ ਸੰਸਦਾਂ ਮੈਂਬਰਾਂ ਨਾਲ ਹੱਥ ਮਿਲਾਇਆ। ਸ਼ੁਰੂ ਵਿੱਚ ਮਾਓ ਮੂਡ ਵਿੱਚ ਨਹੀਂ ਸੀ ਅਤੇ ਇੱਕ ਦੋ ਲਫ਼ਜ਼ਾਂ ਵਿੱਚ ਅਯੰਗਰ ਦੇ ਸਵਾਲਾਂ ਦੇ ਜਵਾਬ ਦੇ ਰਹੇ ਸੀ ਪਰ ਥੋੜ੍ਹੀ ਦੇਰ ਬਾਅਦ ਉਹ ਖੁੱਲ੍ਹ ਗਏ। ਅਯੰਗਰ ਨੇ ਜਦੋਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਦਾ ਭਾਰਤ ਇੱਕ ਢੋਲ ਦੀ ਤਰ੍ਹਾਂ ਸੀ, ਜਿਸਨੂੰ ਰੂਸ ਅਤੇ ਅਮਰੀਕਾ ਦੋਵੇਂ ਪਾਸਿਓ ਵਜਾਉਂਦੇ ਰਹਿੰਦੇ ਸੀ ਤਾਂ ਮਾਓ ਨੇ ਜ਼ੋਰ ਨਾਲ ਠਹਾਕਾ ਲਗਾਇਆ ।ਰਾਧਾਕ੍ਰਿਸ਼ਨਨ ਨੇ ਮਾਓ ਦੀਆਂ ਗੱਲਾਂ ਥਪਥਪਾਈਆਂਅਗਲੇ ਸਾਲ ਜਦੋਂ ਭਾਰਤ ਦੇ ਉਪ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਚੀਨ ਆਏ ਤਾਂ ਮਾਓ ਨੇ ਆਪਣੇ ਨਿਵਾਸ ਚੁੰਗ ਨਾਨ ਹਾਈ ਦੇ ਵਿਹੜੇ ਵਿਚਕਾਰ ਆ ਕੇ ਉਨ੍ਹਾਂ ਦਾ ਸਵਾਗਤ ਕੀਤਾ। ਜਿਵੇਂ ਹੀ ਦੋਵਾਂ ਨੇ ਹੱਥ ਮਿਲਾਇਆ ਤਾਂ ਰਾਧਾਕ੍ਰਿਸ਼ਨ ਨੇ ਮਾਓ ਦੀ ਗੱਲ਼ ਨੂੰ ਥਪਥਪਾਇਆ।ਇਸ ਤੋਂ ਪਹਿਲਾਂ ਕਿ ਉਹ ਇਸ 'ਤੇ ਆਪਣੇ ਗੁੱਸੇ ਜਾਂ ਹੈਰਾਨੀ ਦਾ ਇਜ਼ਹਾਰ ਕਰਦੇ ਭਾਰਤ ਦੇ ਉਪ ਰਾਸ਼ਟਰਪਤੀ ਨੇ ਜ਼ਬਰਦਸਤ ਪੰਚ ਲਾਈਨ ਕਹੀ,''ਪ੍ਰਧਾਨ ਸਾਹਿਬ, ਪਰੇਸ਼ਾਨ ਨਾ ਹੋਵੋ। ਮੈਂ ਇਹੀ ਸਟਾਲਿਨ ਤੇ ਪੋਪ ਨਾਲ ਵੀ ਕੀਤਾ ਹੈ।''ਇਹ ਵੀ ਪੜ੍ਹੋਮਾਓ ਤੋਂ ਬਾਅਦ 'ਤਾਕਤਵਰ' ਨੇਤਾ ਸ਼ੀ ਜਿੰਨਪਿੰਗ ਸ਼ੀ ਜਿਨਪਿੰਗ ਦੂਜੀ ਵਾਰ ਬਣੇ ਚੀਨੀ ਰਾਸ਼ਟਰਪਤੀਕਿੰਨੇ ਅਲੱਗ ਹਨ ਰਜਵਾੜਾ ਟਰੰਪ ਤੇ ਕਾਮਰੇਡ ਸ਼ੀ? ਫੋਟੋ ਕੈਪਸ਼ਨ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਕਦੇ ਵੀ ਆ ਜਾਂਦਾ ਸੀ ਮੁਲਾਕਾਤ ਦਾ ਸੱਦਾ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹੇਨਰੀ ਕਿਸਿੰਜਰ ਆਪਣੀ ਆਤਮਕਥਾ 'ਈਅਰਸ ਆਫ਼ ਰਿਨਿਉਅਲ' ਵਿੱਚ ਲਿਖਦੇ ਹਨ, ''ਮੈਂ ਚੀਨੀ ਪ੍ਰਧਾਨ ਮੰਤਰੀ ਚਾਉ ਐਨ ਲਾਈ ਨਾਲ ਗੱਲ ਕਰ ਰਿਹਾ ਸੀ ਕਿ ਉਹ ਕਹਿਣ ਲੱਗੇ ਕਿ ਚੇਅਰਮੈਨ ਮਾਓ ਤੁਹਾਡਾ ਇੰਤਜ਼ਾਰ ਕਰ ਰਹੇ ਹਨ।ਉਨ੍ਹਾਂ ਨੂੰ ਇਸ ਗੱਲ ਦੀ ਫ਼ਿਕਰ ਨਹੀਂ ਸੀ ਕਿ ਅਸੀਂ ਉਨ੍ਹਾਂ ਨੂੰ ਮਿਲਣ ਲਈ ਤਿਆਰ ਹਾਂ ਜਾਂ ਨਹੀਂ। ਸਾਡੇ ਨਾਲ ਕਿਸੀ ਅਮਰੀਕੀ ਸੁਰੱਖਿਆ ਕਰਮੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਸੀ।ਇਹ ਵੀ ਪੜ੍ਹੋਚੀਨ ਬਾਰੇ 13 ਅਣਸੁਣੀਆਂ ਗੱਲਾਂਉਹ ਆਗੂ ਜਿਨ੍ਹਾਂ ਨੇ ਬਣਾਇਆ ਚੀਨ ਨੂੰ ਤਾਕਤਵਰ ਦੇਸ'ਕੁਆਰਾਪਣ' ਕਾਇਮ ਰੱਖਣ ਦੀ ਸਿਖਲਾਈ ਵਾਲਾ ਸਕੂਲ Image copyright Getty Images ਫੋਟੋ ਕੈਪਸ਼ਨ ਮਾਓਤਸੇ ਤੁੰਗ ਚੀਨੀ ਪ੍ਰਧਾਨ ਮੰਤਰੀ ਚੂ ਐਨ ਲਾਈ ਦੇ ਨਾਲ ਕਿਸਿੰਜਰ ਅੱਗੇ ਲਿਖਦੇ ਹਨ, ''ਸਾਨੂੰ ਸਿੱਧੇ ਮਾਓ ਦੀ ਸਟੱਡੀ ਰੂਮ ਵਿੱਚ ਲਿਜਾਇਆ ਜਾਂਦਾ ਸੀ। ਉਨ੍ਹਾਂ ਦੀਆਂ ਤਿੰਨ ਕੰਧਾਂ ਕਿਤਾਬਾਂ ਨਾਲ ਭਰੀਆਂ ਹੁੰਦੀਆਂ ਸੀ। ਕੁਝ ਕਿਤਾਬਾਂ ਮੇਜ਼ ਤੇ ਅਤੇ ਕੁਝ ਤਾਂ ਜ਼ਮੀਨ 'ਤੇ ਵੀ ਰੱਖੀਆ ਹੁੰਦੀਆਂ ਸੀ। ਮੇਰੀਆਂ ਪਹਿਲੀਆਂ ਦੋ ਮੁਲਾਕਾਤਾਂ ਵਿੱਚ ਤਾਂ ਉੱਥੇ ਇੱਕ ਲੱਕੜੀ ਦਾ ਬੈੱਡ ਵੀ ਪਿਆ ਰਹਿੰਦਾ ਸੀ। ਦੁਨੀਆਂ ਦੀ ਸਭ ਤੋਂ ਵੱਧ ਅਬਾਦੀ ਵਾਲੇ ਦੇਸ ਦੇ ਸਭ ਤੋਂ ਤਾਕਤਵਾਰ ਸ਼ਾਸਕ ਦੀ ਸਟੱਡੀ ਰੂਮ ਵਿੱਚ ਘੱਟੋ ਘੱਟ ਮੈਨੂੰ ਤਾਂ ਲਗਜ਼ਰੀ ਅਤੇ ਬਾਦਸ਼ਾਹਤ ਦੇ ਪ੍ਰਤੀਕਾਂ ਦੀ ਇੱਕ ਵੀ ਝਲਕ ਨਹੀਂ ਦਿਖਾਈ ਦਿੱਤੀ।''ਇਹ ਵੀ ਪੜ੍ਹੋਚੀਨ ਵਿੱਚ ਗਾਂਧੀ ਦੇ ਸਿਧਾਂਤਾਂ 'ਤੇ ਚੱਲਦੀ ਹੈ ਇਹ ਔਰਤ ਸ਼ੀ ਜਿਨਪਿੰਗ ਦੂਜੀ ਵਾਰ ਬਣੇ ਚੀਨੀ ਰਾਸ਼ਟਰਪਤੀ'ਉਹ ਹਫ਼ਤਾ ਜਿਸ ਨੇ ਦੁਨੀਆਂ ਬਦਲ ਦਿੱਤੀ' Image copyright Getty Images ਫੋਟੋ ਕੈਪਸ਼ਨ ਮਾਓਤਸੇ ਤੁੰਗ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਨਾਲ ''ਕਮਰੇ ਦੇ ਵਿਚਕਾਰ ਇੱਕ ਕੁਰਸੀ ਤੇ ਬੈਠੇ ਮਾਓ ਉੱਠ ਕੇ ਮੇਰਾ ਸਵਾਗਤ ਕਰਦੇ ਸੀ। ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਦੇ ਕੋਲ ਦੋ ਮਹਿਲਾ ਅਟੇਂਡੈਂਟ ਖੜ੍ਹੀਆਂ ਰਹਿੰਦੀਆਂ ਸਨ। 1971 ਵਿੱਚ ਜਦੋਂ ਰਾਸ਼ਟਰਪਤੀ ਨਿਕਸਨ ਨੇ ਮਾਓ ਤੋਂ ਦੁਨੀਆਂ ਦੀਆਂ ਕੁਝ ਘਟਨਾਵਾਂ ਬਾਰੇ ਗੱਲ ਕਰਨੀ ਚਾਹੀ ਤਾਂ ਮਾਓ ਬੋਲੇ, ਗੱਲਬਾਤ? ਇਸ ਲਈ ਤਾਂ ਤੁਹਾਨੂੰ ਸਾਡੇ ਪ੍ਰਧਾਨ ਮੰਤਰੀ ਦੇ ਕੋਲ ਜਾਣਾ ਪੇਵਗਾ। ਮੇਰੇ ਨਾਲ ਤਾਂ ਤੁਸੀਂ ਸਿਰਫ਼ ਦਾਰਸ਼ਨਿਕ ਮੁੱਦਿਆਂ 'ਤੇ ਗੱਲਬਾਤ ਕਰ ਸਕਦੇ ਹੋ।'''ਨਹਾਉਣਾ ਪਸੰਦ ਨਹੀਂ ਸੀ'ਮਾਓ ਦੇ ਡਾਕਟਰ ਰਹਿ ਚੁਕੇ ਜ਼ੀ ਸ਼ੀ ਲੀ ਨੇ ਮਾਓ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਚਰਚਿਤ ਕਿਤਾਬ ਲਿਖੀ ਹੈ, 'ਦ ਪ੍ਰਾਈਵੇਟ ਲਾਈਫ਼ ਆਫ਼ ਚੇਅਰਮੈਨ ਮਾਓ'।ਉਸ ਵਿੱਚ ਉਹ ਲਿਖਦੇ ਹਨ, ''ਮਾਓ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਬ੍ਰਸ਼ ਨਹੀਂ ਕੀਤਾ। ਜਦੋਂ ਉਹ ਉੱਠਦੇ ਸੀ ਤਾਂ ਦੰਦਾਂ ਨੂੰ ਸਾਫ਼ ਕਰਨ ਲਈ ਉਹ ਰੋਜ਼ ਚਾਹ ਦਾ ਕੁੱਲਾ ਕਰਦੇ ਸੀ। ਇੱਕ ਸਮਾਂ ਅਜਿਹਾ ਆ ਗਿਆ ਸੀ ਉਨ੍ਹਾਂ ਦੇ ਦੰਦ ਇਸ ਤਰ੍ਹਾਂ ਦਿਖਦੇ ਸੀ ਕਿ ਜਿਵੇਂ ਉਨ੍ਹਾਂ ਤੇ ਹਰਾ ਪੇਂਟ ਕਰ ਦਿੱਤਾ ਗਿਆ ਹੋਵੇ।''ਮਾਓ ਨੂੰ ਨਹਾਉਣ ਤੋਂ ਸਖ਼ਤ ਨਫ਼ਰਤ ਸੀ ਪਰ ਤੈਰਾਕੀ ਦੇ ਉਹ ਬਹੁਤ ਸ਼ੌਕੀਨ ਸੀ। ਉਹ ਆਪਣੇ ਆਪ ਨੂੰ ਤਰੋਤਾਜ਼ਾ ਰੱਖਣ ਲਈ ਗਰਮ ਤੋਲੀਏ ਨਾਲ ਸਪੰਜ ਬਾਥ ਲੈਂਦੇ ਸੀ। Image copyright Getty Images ਮਾਓ ਉਂਝ ਤਾਂ ਜੁੱਤੇ ਨਹੀਂ ਪਾਉਂਦੇ ਸੀ। ਜੇਕਰ ਪਾਉਂਦੇ ਵੀ ਸੀ ਤਾਂ ਕੱਪੜੇ ਦੇ। ਰਸਮੀ ਮੌਕਿਆਂ 'ਤੇ ਜਦੋਂ ਉਨ੍ਹਾਂ ਨੂੰ ਚਮੜੇ ਦੇ ਬੂਟ ਪਾਣੇ ਪੈਂਦੇ ਸੀ ਤਾਂ ਪਹਿਲਾਂ ਉਹ ਆਪਣੇ ਸੁਰੱਖਿਆ ਕਰਮੀ ਨੂੰ ਪਾਉਣ ਲਈ ਦਿੰਦੇ ਤਾਂਕਿ ਉਹ ਖੁੱਲ੍ਹੇ ਹੋ ਜਾਣ।ਮਾਓ ਦੀ ਇੱਕ ਹੋਰ ਸਵੈ-ਜੀਵਨੀ ਲਿਖਣ ਵਾਲੀ ਜੰਗ ਚੈਂਗ ਲਿਖਦੀ ਹੈ ਕਿ ਮਾਓ ਦੀ ਯਾਦਦਾਸ਼ਤ ਬਹੁਤ ਤੇਜ਼ ਸੀ। ਪੜ੍ਹਨ ਲਿਖਣ ਦੇ ਉਹ ਬਹੁਤ ਸ਼ੌਕੀਨ ਸੀ। ਉਨ੍ਹਾਂ ਦੇ ਮੰਜੇ ਦੇ ਇੱਕ ਹਿੱਸੇ ਤੇ ਇੱਕ ਫੁੱਟ ਦੀ ਉੱਚਾਈ ਤੱਕ ਚੀਨੀ ਸਾਹਿਤਕ ਕਿਤਾਬਾਂ ਪਈਆਂ ਰਹਿੰਦੀਆਂ ਸਨ। ਉਨ੍ਹਾਂ ਦੇ ਭਾਸ਼ਣਾਂ ਅਤੇ ਲੇਖਨ ਵਿੱਚ ਅਕਸਰ ਉਨ੍ਹਾਂ ਕਿਤਾਬਾਂ ਦੇ ਲਏ ਗਏ ਉਦਾਹਰਣ ਹੁੰਦੇ ਸੀ। ਉਹ ਅਕਸਰ ਮੁੜੇ ਤੁੜੇ ਕੱਪੜੇ ਪਾਉਂਦੇ ਸੀ ਅਤੇ ਉਨ੍ਹਾਂ ਦੀਆਂ ਜੁਰਾਬਾਂ ਵਿੱਚ ਮੋਰੀਆਂ ਹੋਇਆ ਕਰਦੀਆਂ ਸੀ।1962 ਦੀ ਭਾਰਤ ਚੀਨ ਜੰਗ ਵਿੱਚ ਮਾਓ ਦੀ ਬਹੁਤ ਵੱਡੀ ਭੂਮਿਕਾ ਸੀ। ਉਹ ਭਾਰਤ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ। ਚੀਨ ਵਿੱਚ ਭਾਰਤ ਦੇ ਚਾਰਜ ਡੀ ਅਫੇਅਰਜ਼ ਰਹੇ ਲਖਨ ਮੇਹਰੋਤਰਾ ਦੱਸਦੇ ਹਨ, ''ਕਹਿਣ ਨੂੰ ਤਾਂ ਚੀਨ ਨੇ ਇਹ ਕਿਹਾ ਸੀ ਕਿ ਭਾਰਤ ਦੇ ਨਾਲ ਲੜਾਈ ਦੇ ਲਈ ਉਸਦੀ ਫਾਰਵਰਡ ਨੀਤੀ ਜ਼ਿੰਮੇਵਾਰ ਸੀ, ਪਰ ਮਾਓ ਨੇ 2 ਸਾਲ ਪਹਿਲਾਂ 1960 ਵਿੱਚ ਹੀ ਭਾਰਤ ਦੇ ਖ਼ਿਲਾਫ਼ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ। ਇੱਥੋਂ ਤੱਕ ਕਿ ਉਨ੍ਹਾਂ ਨੇ ਅਮਰੀਕਾ ਤੱਕ ਨੂੰ ਪੁੱਛ ਲਿਆ ਕਿ ਜੇਕਰ ਸਾਨੂੰ ਕਿਸੇ ਦੇਸ ਦੇ ਖ਼ਿਲਾਫ਼ ਲੜਾਈ ਵਿੱਚ ਜਾਣਾ ਪਵੇ ਤਾਂ ਕੀ ਅਮਰੀਕਾ ਤਾਈਵਾਨ ਵਿੱਚ ਉਸਦਾ ਹਿਸਾਬ ਚੁਕਤਾ ਕਰੇਗਾ? ਅਮਰੀਕਾ ਦਾ ਜਵਾਬ ਸੀ ਤੁਸੀਂ ਚੀਨ ਜਾਂ ਉਸਦੇ ਬਾਹਰ ਕੁਝ ਵੀ ਕਰਦੇ ਹੋ, ਉਸ ਨਾਲ ਸਾਡਾ ਕੋਈ ਮਤਲਬ ਨਹੀਂ ਹੈ। ਅਸੀਂ ਬਸ ਤਾਈਵਾਨ ਦੀ ਸੁਰੱਖਿਆ ਲਈ ਵਚਨਬੱਧ ਹਾਂ।'' ਫੋਟੋ ਕੈਪਸ਼ਨ ਲਖਨ ਮੇਹਰੋਤਰਾ ਦੇ ਨਾਲ ਰੇਹਾਨ ਫ਼ਜ਼ਲ ਲਖਨ ਮੇਹਰੋਤਰਾ ਅੱਗੇ ਦੱਸਦੇ ਹਨ ,''ਅਗਲੇ ਸਾਲ ਉਨ੍ਹਾਂ ਨੇ ਇਹੀ ਗੱਲ ਖ਼ਰੁਸ਼ਚੇਵ ਤੋਂ ਪੁੱਛੀ। ਉਸ ਜ਼ਮਾਨੇ ਵਿੱਚ ਤਿੱਬਤ ਦੀ ਸਾਰੀ ਤੇਲ ਸਪਲਾਈ ਰੂਸ ਤੋਂ ਆਉਂਦੀ ਸੀ। ਉਨ੍ਹਾਂ ਨੂੰ ਡਰ ਸੀ ਕਿ ਜੇਕਰ ਉਨ੍ਹਾਂ ਦੀ ਭਾਰਤ ਨਾਲ ਲੜਾਈ ਹੋਈ ਤਾਂ ਸੋਵਿਆਤ ਸੰਘ ਕਿਤੇ ਪੈਟਰੋਲ ਦੀ ਸਪਲਾਈ ਬੰਦ ਨਾ ਕਰ ਦੇਵੇ। ਉਨ੍ਹਾਂ ਨੇ ਖ਼ਰੁਸ਼ਚੇਵ ਤੋਂ ਇਹ ਵਾਅਦਾ ਲੈ ਲਿਆ ਕਿ ਉਹ ਅਜਿਹਾ ਨਹੀਂ ਕਰਨਗੇ ਅਤੇ ਉਨ੍ਹਾਂ ਨੂੰ ਦੱਸ ਦਿੱਤਾ ਕਿ ਭਾਰਤ ਨਾਲ ਉਨ੍ਹਾਂ ਦੇ ਗਹਿਰੇ ਮਤਭੇਦ ਹਨ। ਖ਼ਰੁਸ਼ਚੇਵ ਨੇ ਉਨ੍ਹਾਂ ਨਾਲ ਸੌਦਾ ਕੀਤਾ ਕੀ ਤੁਸੀਂ ਦੁਨੀਆਂ ਵਿੱਚ ਤਾਂ ਸਾਡਾ ਵਿਰੋਧ ਕਰ ਰਹੇ ਹੋ, ਪਰ ਜਦੋਂ ਕਿਊਬਾ ਵਿੱਚ ਮਿਸਾਇਲ ਭੇਜਾਂਗੇ ਤਾਂ ਤੁਸੀਂ ਉਸਦਾ ਵਿਰੋਧ ਨਹੀਂ ਕਰੋਗੇ।''''ਖ਼ਰੁਸ਼ਚੇਵ ਨੂੰ ਇਹ ਪੂਰਾ ਅੰਦਾਜ਼ਾ ਸੀ ਕਿ ਚੀਨ ਭਾਰਤ 'ਤੇ ਹਮਲਾ ਕਰ ਸਕਦਾ ਹੈ। ਇੱਥੋਂ ਤੱਕ ਕਿ ਲੜਾਕੂ ਜਹਾਜ਼ਾਂ ਦੀ ਸਪਲਾਈ ਲਈ ਸਾਡਾ ਉਨ੍ਹਾਂ ਨਾਲ ਸਮਝੌਤਾ ਹੋ ਗਿਆ ਸੀ। ਪਰ ਜਦੋਂ ਲੜਾਈ ਸ਼ੁਰੂ ਹੋਈ ਤਾਂ ਰੂਸ ਨੇ ਉਹ ਜਹਾਜ਼ ਭੇਜਣ ਵਿੱਚ ਦੇਰੀ ਕੀਤੀ ਪਰ ਚੀਨ ਨੂੰ ਪੈਟਰੋਲ ਦੀ ਸਪਲਾਈ ਨਹੀਂ ਰੋਕੀ ਗਈ। ਬਾਅਦ ਵਿੱਚ ਜਦੋਂ ਖ਼ਰੁਸ਼ਚੇਵ ਤੋਂ ਇਹ ਪੁੱਛਿਆ ਗਿਆ ਕਿ ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ਤਾਂ ਉਨ੍ਹਾਂ ਦਾ ਜਵਾਬ ਸੀ ਭਾਰਤ ਸਾਡਾ ਦੋਸਤ ਹੈ ਪਰ ਚੀਨ ਸਾਡਾ ਭਰਾ ਹੈ।'' Image copyright AFP ਮਾਓ ਨੇ ਇੰਦਰਾ ਨੂੰ ਭੇਜਿਆ ਨਮਸਕਾਰ1970 ਵਿੱਚ ਮਈ ਦਿਵਸ ਦੇ ਮੌਕੇ 'ਤੇ ਬੀਜਿੰਗ ਸਥਿਤ ਸਾਰੇ ਸਫਾਰਤਖਾਨਿਆਂ ਦੇ ਮੁਖੀਆਂ ਨੂੰ ਤਿਆਨਾਨਮੇਨ ਸਕਵਾਇਰ ਦੀ ਪ੍ਰਾਚੀਰ 'ਤੇ ਬੁਲਾਇਆ ਗਿਆ।ਚੇਅਰਮੈਨ ਮਾਓ ਵੀ ਉੱਥੇ ਮੌਜੂਦ ਸੀ। ਰਾਜਦੂਤਾਂ ਦੀ ਕਤਾਰ ਵਿੱਚ ਸਭ ਤੋਂ ਅਖ਼ੀਰ ਵਿੱਚ ਖੜ੍ਹੇ ਬ੍ਰਜੇਸ਼ ਮਿਸ਼ਰ ਦੇ ਕੋਲ ਜਾ ਕੇ ਉਨ੍ਹਾਂ ਨੇ ਕਿਹਾ, ''ਰਾਸ਼ਟਰਪਤੀ ਗਿਰੀ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮੇਰਾ ਨਮਸਕਾਰ ਭੇਜ ਦਿਓ।''ਉਹ ਥੋੜ੍ਹਾ ਰੁਕੇ ਤੇ ਬੋਲੇ, ''ਅਸੀਂ ਆਖ਼ਰ ਕਦੋਂ ਤੱਕ ਇਸ ਤਰ੍ਹਾਂ ਲੜਦੇ ਰਹਾਂਗੇ?'' ਇਸ ਤੋਂ ਬਾਅਦ ਮਾਓ ਨੇ ਆਪਣੀ ਮੁਸਕਾਨ ਬਿਖੇਰੀ ਅਤੇ ਬ੍ਰਜੇਸ਼ ਮਿਸ਼ਰ ਨਾਲ ਪੂਰੇ ਇੱਕ ਮਿੰਟ ਤੱਕ ਹੱਥ ਮਿਲਾਉਂਦੇ ਰਹੇ। ਇਹ ਚੀਨ ਵੱਲੋਂ ਪਹਿਲਾ ਸੰਕੇਤ ਸੀ ਕਿ ਉਹ ਆਪਣੀਆਂ ਪੁਰਾਣੀਆਂ ਗੱਲਾਂ ਭੁੱਲਣ ਨੂੰ ਤਿਆਰ ਸੀ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸੁਖਪਾਲ ਖਹਿਰਾ ਨੇ ਐਲਾਨੀ ‘ਪੰਜਾਬੀ ਏਕਤਾ ਪਾਰਟੀ’: ‘ਹਊਮੈਂ ਨੂੰ ਪੱਠੇ ਨਹੀਂ ਪਾ ਰਿਹਾ, ਲੋਕਾਂ ਲਈ ਹੈ ਪਾਰਟੀ’ 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46792111 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਦੋ ਦਿਨਾਂ ਬਾਅਦ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਖੀਰ ਆਪਣੇ ਨਵੇਂ ਦਲ ਦਾ ਐਲਾਨ ਕਰ ਦਿੱਤਾ ਹੈ।,ਦਾ ਐਲਾਨ ਕਰ ਦਿੱਤਾ ਹੈ। ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨੇ ਦੱਸਿਆ ਕਿ ਖਹਿਰਾ ਨੇ 'ਪੰਜਾਬੀ ਏਕਤਾ ਪਾਰਟੀ' ਬਣਾਉਣ ਦਾ ਐਲਾਨ ਕੀਤਾ ਹੈ।ਖਹਿਰਾ ਨੇ ਖਾਸ ਤੌਰ 'ਤੇ ਕਿਹਾ ਕਿ ਉਨ੍ਹਾਂ ਨੇ "ਇਹ ਪਾਰਟੀ ਹਉਮੈਂ ਨੂੰ ਪੱਠੇ ਪਾਉਣ ਲਈ ਨਹੀਂ ਬਣਾਈ"। ਉਨ੍ਹਾਂ ਦੀ ਦਲੀਲ ਹੈ ਕਿ ਪੰਜਾਬ ਵਿੱਚ ਸਿਆਸੀ ਖਾਲੀਪਨ ਹੈ ਜਿਸ ਨੂੰ ਉਹ ਭਰਨਾ ਚਾਹੁੰਦੇ ਹਨ।ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਪਰ ਪੰਜਾਬ ਦੀ ਪਰਵਾਹ ਨਾ ਕਰਨ ਦਾ ਆਰੋਪ ਦੁਹਰਾਉਂਦਿਆਂ ਕਿਹਾ ਕਿ ਅਕਾਲੀ ਦਲ ਹੁਣ ਨੋਨੀਆਂ, ਡੋਨੀਆਂ ਦੀ ਪਾਰਟੀ ਹੈ, ਜਦ ਕਿ ਕਾਂਗਰਸ ਪਹਿਲਾਂ ਹੀ ਪੰਜਾਬ ਨਾਲ ਨਾਇਨਸਾਫੀ ਕਰਦੀ ਰਹੀ ਹੈ। "ਇਹ ਆਪਸ ਵਿੱਚ ਫਿਕਸਡ ਮੈਚ ਖੇਡਦੇ ਹਨ।"ਇਹ ਵੀ ਜ਼ਰੂਰ ਪੜ੍ਹੋਸੁਖਪਾਲ ਖਹਿਰਾ ਦੀਆਂ ਕੇਜਰੀਵਾਲ ਨੂੰ ਕਹੀਆਂ 9 ਗੱਲਾਂਕਰਮਚਾਰੀ ਕਿਨ੍ਹਾਂ ਮੰਗਾਂ ਨੂੰ ਲੈ ਕੇ ਕਰ ਰਹੇ ਹੜਤਾਲਰਾਖਵੇਂਕਰਨ 'ਤੇ ਕੀ ਸਵਾਲ ਉੱਠ ਸਕਦੇ ਹਨਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਲ ਵਿੱਚ "ਭਾਜਪਾ ਤੋਂ ਡਰਦੇ ਹਨ ਕਿਉਂਕਿ ਉਨ੍ਹਾਂ ਖਿਲਾਫ ਕਾਲੇ ਧਨ ਦੇ ਕੇਸ ਹਨ ਜਿਨ੍ਹਾਂ ਦਾ ਮਸੌਦਾ ਕੇਂਦਰ ਸਰਕਾਰ ਕੋਲ ਹੈ"। ਖਹਿਰਾ ਮੁਤਾਬਕ, "ਕੈਪਟਨ ਦੀ ਚਾਬੀ ਭਾਜਪਾ ਦੇ ਹੱਥ ਹੈ।" ਚੰਡੀਗੜ੍ਹ ਵਿੱਚ ਐਲਾਨ ਕਰਦਿਆਂ ਆਪਣੀ ਪਾਰਟੀ ਬਾਰੇ ਉਨ੍ਹਾਂ ਕਿਹਾ, "ਸਾਡਾ ਏਜੰਡਾ ਅਤੇ ਮਿਸ਼ਨ ਉਨ੍ਹਾਂ ਮੁੱਦਿਆਂ ਨੂੰ ਚੁੱਕਣ ਦਾ ਹੈ ਜਿਨ੍ਹਾਂ ਨੂੰ ਕਦੇ ਚੁੱਕਿਆ ਨਹੀਂ ਗਿਆ।" ਉਨ੍ਹਾਂ ਨੇ ਹਰ ਵਰਗ ਲਈ ਵਾਅਦੇ ਕੀਤੇ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਕਰਤਾਰਪੁਰ ਸਮਾਗਮ 'ਚ ਸਿੱਧੂ ਤੇ ਲੌਂਗੋਵਾਲ ਨਾਲ ਦਿਖਿਆ ਖਾਲਿਸਤਾਨੀ ਗੋਪਾਲ ਚਾਵਲਾ ਆਖਰ ਹੈ ਕੌਣ ਦਲਜੀਤ ਅਮੀ ਪੱਤਰਕਾਰ, ਬੀਬੀਸੀ ਪੰਜਾਬੀ 3 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46403274 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright FB/ Gopal Singh Chawla ਫੋਟੋ ਕੈਪਸ਼ਨ ਗੋਪਾਲ ਚਾਵਲਾ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਇਹ ਤਸਵੀਰ ਸਾਂਝੀ ਕਰਨ ਤੋਂ ਬਾਅਦ ਚਰਚਾ ਦਾ ਮੁੱਦਾ ਬਣਿਆ ਕਰਤਾਰਪੁਰ ਸਾਹਿਬ ਲਈ ਕੌਮਾਂਤਰੀ ਸਰਹੱਦ ਦੇ ਆਰ-ਪਾਰ ਲਾਂਘਾ ਬਣਾਉਣ ਲਈ ਦੋਵੇਂ ਪਾਸੇ ਨੀਂਹ-ਪੱਥਰ ਰੱਖਣ ਦੇ ਸਮਾਗਮ ਹੋਏ ਹਨ। ਇਨ੍ਹਾਂ ਸਮਾਗਮਾਂ ਨਾਲ ਕਈ ਤਰ੍ਹਾਂ ਦੀ ਚਰਚਾ ਜੁੜੀ ਹੋਈ ਹੈ। ਸਿਆਸੀ ਧਿਰਾਂ ਵਿਚਕਾਰ ਅਤੇ ਸਿਆਸੀ ਧਿਰਾਂ ਦੇ ਅੰਦਰ ਆਗੂਆਂ ਦੀ ਅਚਵੀ ਇਸ ਮੌਕੇ ਜੱਗ-ਜ਼ਾਹਿਰ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਨੂੰ ਗੱਦਾਰ ਕਰਾਰ ਦੇਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਮੌਕੇ ਨੂੰ ਆਪਣੀ ਸਰਕਾਰ ਦੀ ਪ੍ਰਾਪਤੀ ਕਰਾਰ ਦਿੰਦੀ ਹੈ। ਇਸ ਮੌਕੇ ਦੇਸ਼-ਭਗਤੀ, ਗੱਦਾਰੀ, ਅਮਨ, ਜੰਗ, ਨਾਨਕ ਦੇ ਸੱਚੇ-ਪੈਰੋਕਾਰ ਵਰਗੇ ਸ਼ਬਦ ਵਿਸ਼ੇਸ਼ਣਾਂ ਵਜੋਂ ਖੁੱਲ੍ਹਦਿਲੀ ਨਾਲ ਵਰਤੇ ਜਾ ਰਹੇ ਹਨ ਜੋ ਕਈ ਵਾਰ ਤੰਗਨਜ਼ਰੀ ਦੀ ਨੁਮਾਇਸ਼ ਕਰਦੇ ਜਾਪਦੇ ਹਨ। ਇਸ ਦੌਰਾਨ ਕਈ ਭਾਰਤੀ ਅਖ਼ਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਨੇ ਇਸ ਸਮੁੱਚੀ ਕਾਰਵਾਈ ਉੱਤੇ ਸੁਆਲ ਕੀਤੇ ਹਨ, ਜਿਨ੍ਹਾਂ ਰਾਹੀਂ ਭਾਰਤ-ਪਾਕਿਸਤਾਨ ਦੇ ਖੱਟੇ-ਮਿੱਠੇ ਰਿਸ਼ਤਿਆਂ ਦੇ ਚੋਣਵੇਂ ਤੱਥਾਂ ਨੂੰ ਚੇਤੇ ਕਰਵਾਇਆ ਗਿਆ ਹੈ। ਇਹ ਵੀ ਪੜ੍ਹੋ:ਕਰਤਾਰਪੁਰ ਲਾਂਘੇ ਨੇ ਜਗਾਈ ਆਸਾ ਸਿੰਘ ਦੀ ਪਤਨੀ ਦੀ ਆਸ ਕਰਤਾਰਪੁਰ ਲਾਂਘੇ 'ਤੇ 'ਪਾਕਿਸਤਾਨ ਦੀ ਗੁਗਲੀ 'ਚ ਨਹੀਂ ਫੱਸਣਾ'ਰਾਮ ਲੀਲ੍ਹਾ ਮੈਦਾਨ ਪਹੁੰਚੇ ਹੀ ਸੀ ਕਿ ਬੈਂਕ ਦਾ ਫ਼ੋਨ ਆ ਗਿਆ, ਕਰਜ਼ਾ ਮੋੜੋਕਿਹੋ ਜਿਹੇ ਹਨ ਅਮਰੀਕੀ ਨਾਗਰਿਕ ਨੂੰ ਮਾਰਨ ਵਾਲੇ ਕਬੀਲੇ ਦੇ ਲੋਕਜੀ-20 ਸੰਮੇਲਨ 'ਤੇ ਛਾਇਆ ਰੂਸ-ਯੂਕਰੇਨ ਸੰਕਟਪਾਕਿਸਤਾਨ ਦੀ ਸਰਜ਼ਮੀਨ ਤੋਂ ਦਹਿਸ਼ਤਗਰਦੀ ਦਾ ਪਸਾਰਾ ਅਤੇ ਭਾਰਤ ਦੇ ਵੱਖਵਾਦੀਆਂ ਨੂੰ ਹਮਾਇਤ ਹਮੇਸ਼ਾਂ ਅਹਿਮ ਸੁਆਲ ਰਿਹਾ ਹੈ ਅਤੇ ਇਹ ਇਸ ਮੌਕੇ ਤੋਂ ਵੀ ਗ਼ੈਰ-ਹਾਜ਼ਿਰ ਨਹੀਂ ਰਿਹਾ। ਇਸ ਵਾਰ ਗੋਪਾਲ ਸਿੰਘ ਚਾਵਲਾ ਨਾਮ ਦੇ ਸਖ਼ਸ਼ ਦੀਆਂ ਤਸਵੀਰਾਂ ਦੇ ਹਵਾਲੇ ਨਾਲ ਦਾਅਵੇ ਕੀਤੇ ਗਏ ਹਨ ਕਿ ਉਹ ਖਾਲਿਸਤਾਨੀ ਹਨ ਅਤੇ ਉਨ੍ਹਾਂ ਦੀ ਸਮਾਗਮ ਮੌਕੇ ਹਾਜ਼ਰੀ ਪਾਕਿਸਤਾਨੀ ਹਕੂਮਤ ਅਤੇ ਫੌਜ ਦੇ ਭਾਰਤ ਵਿਰੋਧੀ ਖ਼ਾਸੇ ਦੀ ਨੁਮਾਇੰਦਗੀ ਕਰਦੀ ਹੈ।ਕੌਣ ਹੈ ਗੋਪਾਲ ਚਾਵਲਾ?ਇਸ ਮੌਕੇ ਇਹ ਸੁਆਲ ਅਹਿਮ ਬਣ ਜਾਂਦੇ ਹਨ ਕਿ ਇਹ ਗੋਪਾਲ ਸਿੰਘ ਚਾਵਲਾ ਕੌਣ ਹਨ ਅਤੇ ਉਨ੍ਹਾਂ ਦੀ ਨੀਂਹ-ਪੱਥਰ ਰੱਖਣ ਵਾਲੇ ਸਮਾਗਮ ਵਿੱਚ ਸ਼ਿਰਕਤ ਦੇ ਕੀ ਮਾਅਨੇ ਹਨ? ਉਨ੍ਹਾਂ ਦੇ ਫੇਸਬੁੱਕ ਖਾਤੇ ਮੁਤਾਬਕ ਉਹ ਨਨਕਾਣਾ ਸਾਹਿਬ ਦੇ ਵਾਸੀ ਹਨ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਹਨ। Image copyright FB/Gopal Singh Chawla ਫੋਟੋ ਕੈਪਸ਼ਨ ਭਾਰਤੀ ਮੀਡੀਆ ਵਿੱਚ ਗੋਪਾਲ ਚਾਵਲਾ ਨੂੰ ਹਾਫੀਜ਼ ਸਈਦ ਦਾ ਸਾਥੀ ਕਰਾਰ ਦਿੱਤਾ ਜਾ ਰਿਹਾ ਹੈ ਭਾਰਤੀ ਮੀਡੀਆ ਵਿੱਚ ਗੋਪਾਲ ਸਿੰਘ ਚਾਵਲਾ ਨਾਲ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਫੋਟੋ ਆਈ ਤਾਂ ਇਸ ਉੱਤੇ ਮਣਾਂਮੂੰਹੀ ਚਰਚਾ ਮੀਡੀਆ ਵਿੱਚ ਹੋਈ। ਸਾਮਨਾ ਟੈਲੀਵਿਜ਼ਨ ਉੱਤੇ ਚਰਚਾ ਵਿੱਚ ਸ਼ਿਰਕਤ ਕਰਦਿਆਂ ਗੋਪਾਲ ਸਿੰਘ ਚਾਵਲਾ ਨੇ ਕਿਹਾ ਹੈ, "ਮੈਂ ਆਪਣੇ ਮੁਲਕ ਦੇ ਫੌਜ ਮੁਖੀ ਨਾਲ ਮਿਲਿਆ ਹਾਂ, ਮੈਂ ਕਿਸੇ ਇਸਰਾਇਲ ਜਾਂ ਇੰਡੀਆ ਦੇ ਫੌਜੀ ਨੂੰ ਤਾਂ ਨਹੀਂ ਮਿਲਿਆ। ਕਮਰ ਜਾਵੇਦ ਬਾਜਵਾ ਸਾਡੇ ਦਿਲਾਂ ਵਿੱਚ ਰਹਿੰਦੇ ਹਨ ਕਿਉਂਕਿ ਸਿੱਖ ਕੌਮ ਦਾ ਪਾਕਿਸਤਾਨ ਨਾਲ ਰਿਸ਼ਤਾ ਉਸੇ ਤਰ੍ਹਾਂ ਹੈ ਜਿਵੇਂ (ਮੁਸਲਮਾਨ) ਤੁਹਾਡਾ ਸਾਉਦੀ ਅਰਬ ਨਾਲ ਹੈ। ਜੇ ਪਾਕਿਸਤਾਨ ਤਰੱਕੀ ਕਰਦਾ ਹੈ ਤਾਂ ਸਿੱਖ ਕੌਮ ਤਰੱਕੀ ਕਰਦੀ ਹੈ …।"ਉਹ ਸਿੱਖ ਅਤੇ ਮੁਸਲਮਾਨ ਦੇ ਰਿਸ਼ਤੇ ਬਾਬਤ ਗੁਰੂ ਨਾਨਕ ਦੇ ਹਵਾਲੇ ਨਾਲ ਕਹਿੰਦੇ ਹਨ, "ਗੁਰੂ ਨਾਨਕ ਦੀ ਪੈਦਾਇਸ਼ ਮਾਈ ਦੌਲਤਾ ਦੇ ਹੱਥਾਂ ਵਿੱਚ ਹੋਈ। ਗੁਰੂ ਸਾਹਿਬ ਦੀ ਰੂਹਾਨੀਅਤ ਨੂੰ ਸਭ ਤੋਂ ਪਹਿਲਾਂ ਤਸਲੀਮ ਕਰਨ ਵਾਲੇ ਰਾਏ ਬੁਲਾਰ ਭੱਟੀ ਸਨ। ਉਨ੍ਹਾਂ ਦੇ ਸਭ ਤੋਂ ਕਰੀਬੀ ਸਾਥੀ ਮਰਦਾਨਾ ਸਨ। ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੀ ਨੀਂਹ ਪੱਥਰ ਹਜ਼ਰਤ ਮੀਆ ਮੀਰ ਨੇ ਰੱਖਿਆ। ਗੁਰੂ ਗੋਬਿੰਦ ਸਿੰਘ ਦਾ ਸਭ ਤੋਂ ਕਰੀਬੀ ਸਾਥੀ ਬੁੱਧੂ ਸ਼ਾਹ ਸੀ। ਗੁਰੂ ਗ੍ਰੰਥ ਸਾਹਿਬ, ਜਿਸ ਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ, ਵਿੱਚ 103 ਥਾਂ ਉੱਤੇ ਬਾਬਾ ਫਰੀਦ ਸਾਹਿਬ ਦਾ ਜ਼ਿਕਰ ਆਉਂਦਾ ਹੈ।"ਸਿੱਖ ਤੇ ਮੁਸਲਮਾਨ ਭੈਣ-ਭਰਾਵਾਂ ਦਾ ਮੇਲਉਨ੍ਹਾਂ ਦੀ ਪਛਾਣ ਦਾ ਦੂਜਾ ਪੱਖ ਪੰਜਾਬੀ ਸਿੱਖ ਸੰਗਤ ਨਾਮ ਦੀ ਤਨਜੀਮ ਦਾ ਚੇਅਰਮੈਨ ਹੋਣਾ ਹੈ ਜਿਸ ਦੇ ਫੇਸਬੁੱਕ ਪੰਨੇ ਦੇ 54,000 ਤੋਂ ਜ਼ਿਆਦਾ ਫੌਲੋਅਰ ਹਨ। ਇਸ ਤਨਜੀਮ ਨਾਲ ਜੁੜੀਆਂ ਖ਼ਬਰਾਂ ਗੋਪਾਲ ਸਿੰਘ ਨੇ ਫੇਸਬੁੱਕ ਉੱਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਦੀ ਆਖ਼ਰੀ ਖ਼ਬਰ ਤਿੰਨ ਭੈਣ-ਭਰਾਵਾਂ ਦਾ ਸੱਤਰ ਸਾਲ ਬਾਅਦ ਨਨਕਾਣਾ ਸਾਹਿਬ ਵਿੱਚ ਮੇਲ ਹੋਣਾ ਹੈ। ਇਹ ਖ਼ਬਰ ਪਿਛਲੇ ਤਿੰਨ ਦਿਨਾਂ ਵਿੱਚ ਭਾਰਤ-ਪਾਕਿਸਤਾਨ ਦੇ ਤਕਰੀਬਨ ਹਰ ਮੀਡੀਆ ਅਦਾਰੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਨਸ਼ਰ ਕੀਤੀ ਹੈ। ਨਨਕਾਣਾ ਸਾਹਿਬ ਵਿੱਚ ਤਿੰਨ ਭੈਣ-ਭਰਾਵਾਂ ਦੀ ਮਿਲਣੀ ਵੇਲੇ ਗੋਪਾਲ ਸਿੰਘ ਚਾਵਲਾ ਹਾਜ਼ਿਰ ਸਨ। Image copyright FB/Gopal Chawla ਫੋਟੋ ਕੈਪਸ਼ਨ ਗੋਪਾਲ ਸਿੰਘ ਚਾਵਲਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਹਨ। ਉਹ ਕਹਿ ਰਹੇ ਸਨ, "ਇਹ ਦੋਵੇਂ ਭੈਣਾਂ ਮੁਸਲਮਾਨ ਅਤੇ ਇਹ ਭਰਾ ਸਿੱਖ ਹੈ ਅਤੇ ਇਨ੍ਹਾਂ ਦੀ ਮੁਲਾਕਾਤ ਸੱਤਰ ਸਾਲਾਂ ਬਾਅਦ ਹੋਈ ਹੈ। ਪੰਜਾਬੀ ਸਿੱਖ ਸੰਗਤ ਨੇ ਉਪਰਾਲਾ ਕੀਤਾ ਸੀ ਅਤੇ ਅਸੀਂ ਇਹ ਐਲਾਨ ਕਰਵਾਏ ਸਨ ਕਿ ਜੇ ਕਿਸੇ ਦਾ ਭੈਣ-ਭਰਾ ਪਾਕਿਸਤਾਨ ਦੇ ਕਿਸੇ ਹਿੱਸੇ ਵਿੱਚ ਵੀ ਰਹਿ ਗਿਆ ਹੈ ਤਾਂ ਸਾਡੇ ਨਾਲ ਰਾਬਤਾ ਕਾਇਮ ਕਰੋ।" ਇਸ ਤੋਂ ਬਾਅਦ ਉਹ ਦਾਅਵਾ ਕਰ ਰਹੇ ਹਨ ਕਿ ਉਹ ਪਾਕਿਸਤਾਨ ਵਿੱਚ ਵਿਛੜੇ ਭੈਣ-ਭਰਾਵਾਂ ਦੇ ਮੇਲ ਲਈ ਪੰਜਾਬੀ ਸਿੱਖ ਸੰਗਤ ਰਾਹੀਂ ਹਰ ਉਪਰਾਲਾ ਕਰਨਗੇ।ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਲਗਾਤਾਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਵਕਾਲਤ ਕੀਤੀ ਹੈ ਅਤੇ ਇਸ ਸਮਾਗਮ ਵਿੱਚ ਉਨ੍ਹਾਂ ਦੀ ਭਾਈਵਾਲੀ ਸੁਭਾਵਿਕ ਹੈ। ਡੇਰਾ ਬਾਬਾ ਨਾਨਕ ਵਿੱਚ ਨੀਂਹ ਪੱਥਰ ਰੱਖਣ ਵਾਲੇ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸ਼ਾਮਿਲ ਹੋਏ ਸਨ। ਇਸ ਤਰ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮਰੁਤਬਾ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਮਰੁਤਬਾ ਤਨਜੀਮ ਹੈ ਅਤੇ ਦੂਜੇ ਪਾਸੇ ਕਰਤਾਰਪੁਰ ਸਾਹਿਬ ਵਿੱਚ ਗੁਰਦੁਆਰੇ ਦੀ ਇੰਤਜਾਮੀਆ ਹੈ। ਇਸ ਲਿਹਾਜ ਨਾਲ ਉਹ ਸਮੁੱਚੇ ਸਮਾਗਮ ਦੇ ਮੇਜ਼ਬਾਨ ਸੀ ਅਤੇ ਗੋਪਾਲ ਸਿੰਘ ਚਾਵਲਾ ਇਸ ਦੇ ਨੁਮਾਇੰਦੇ ਸਨ। ਸਿੱਧੂ ਨੂੰ ਕਿਵੇਂ ਮਿਲੇ ਗੋਪਾਲ ਚਾਵਲਾਉਹ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਬਾਬਤ ਦੱਸਦੇ ਹਨ, "ਮੈਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਵਜੋਂ ਆਪਣੇ ਮੁਲਕ ਵਿੱਚ ਆਏ ਨਵਜੋਤ ਸਿੰਘ ਸਿੱਧੂ ਦੇ ਸੁਆਗਤ ਲਈ ਗਿਆ ਸਾਂ ਅਤੇ ਉੱਥੇ ਤਸਵੀਰ ਖਿਚਵਾਈ ਸੀ। ਇਸੇ ਨਾਤੇ ਮੇਰੀਆਂ ਬਾਕੀ ਮਹਿਮਾਨਾਂ ਨਾਲ ਵੀ ਤਸਵੀਰਾਂ ਖਿੱਚੀਆਂ ਗਈਆਂ ਸਨ।" ਉਨ੍ਹਾਂ ਦੀ ਫੇਸਬੁੱਕ ਉੱਤੇ ਹੀ ਪਾਕਿਸਤਾਨੀ ਟੈਲੀਵਿਜ਼ਨ ਪੀਟੀਵੀ ਦੀ 54ਵੀਂ ਵਰੇਗੰਢ ਮੌਕੇ ਨਨਕਾਣਾ ਸਾਹਿਬ ਵਿੱਚ ਹੋਏ ਸਮਾਗਮ ਦੀ ਰਪਟ ਹੈ ਜਿਸ ਵਿੱਚ ਗੋਪਾਲ ਸਿੰਘ ਚਾਵਲਾ ਨੇ ਮਜ਼ਹਵੀ ਘੱਟ-ਗਿਣਤੀਆਂ ਦੇ ਨੁਮਾਇੰਦਿਆਂ ਨਾਲ ਸਿੱਖ ਬਰਾਬਰੀ ਦੇ ਨੁਮਾਇੰਦੇ ਵਜੋਂ ਸ਼ਿਰਕਤ ਕੀਤੀ ਸੀ।ਇੱਕ ਵੀਡੀਓ ਵਿੱਚ ਉਹ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਬੋਲ ਰਹੇ ਹਨ ਕਿ ਪਾਕਿਸਤਾਨ ਵਿੱਚ ਸਿੱਖਾਂ ਦੀ ਮੁਕੱਦਸ ਥਾਂ ਉੱਤੇ ਦਮਦਮੀ ਟਕਸਾਲ ਤੋਂ ਲੈ ਕੇ 2020-ਮਰਦਮਸ਼ੁਮਾਰੀ ਵਾਲੇ ਆਪਣੇ ਬੈਨਰ ਲਗਾ ਸਕਦੇ ਹਨ ਕਿਉਂਕਿ ਇਸ ਥਾਂ ਉੱਤੇ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਉਹ ਦਾਅਵਾ ਕਰਦੇ ਹਨ, "ਜਿੰਨੀ ਗੁਰਸਿੱਖਾਂ ਨੂੰ ਆਜ਼ਾਦੀ ਪਾਕਿਸਤਾਨ ਵਿੱਚ ਹੈ, ਉਹ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਹੈ। ਜੇ ਹਿੰਦੋਸਤਾਨ ਨੇ ਇਸੇ ਮਾਮਲੇ ਵਿੱਚ ਸਾਡੇ ਨਾਲ ਜਿੱਦ ਕਰਨੀ ਹੈ ਤਾਂ ਇਸੇ ਤਰ੍ਹਾਂ ਦੀ ਆਜ਼ਾਦੀ ਸਿੱਖਾਂ ਨੂੰ ਉੱਥੇ ਦੇ ਦੇਵੇ।" ਇਸ ਤੋਂ ਬਾਅਦ ਉਹ ਕੁਝ ਚੋਣਵੀਂਆਂ ਘਟਨਾਵਾਂ ਦੇ ਹਵਾਲੇ ਨਾਲ ਹਿੰਦੋਸਤਾਨ ਵਿੱਚ ਸਿੱਖਾਂ ਖ਼ਿਲਾਫ਼ ਹੁੰਦੇ ਜ਼ੁਲਮ ਦੀ ਗੱਲ ਕਰਦਾ ਹੋਇਆ ਸਾਰੇ ਮਸਲਿਆਂ ਦੇ ਹੱਲ ਵਜੋਂ ਆਜ਼ਾਦ ਖਾਲਿਸਤਾਨ ਦੀ ਮੰਗ ਕਰਦਾ ਹੈ। ਉਹ 2020-ਮਰਦਮਸ਼ੁਮਾਰੀ ਦੀ ਹਮਾਇਤ ਕਰਦਾ ਹੋਇਆ ਲੋੜ ਪੈਣ ਉੱਤੇ 'ਸਿਰ ਵਾਰਨ' ਦਾ ਵਾਅਦਾ ਕਰਦਾ ਹੈ। ਉਹ ਅਕਾਲ ਤਖ਼ਤ ਨੂੰ ਯਰਗਮਾਲ ਬਣਾ ਲਏ ਜਾਣ ਦੀ ਬਾਤ ਪਾਉਂਦਾ ਹੋਇਆ ਸਿੱਖ ਮਸਲਿਆਂ ਵਿੱਚ ਆਰ.ਐੱਸ.ਐੱਸ. ਅਤੇ ਰਾਅ (ਰੀਸਰਚ ਐਂਡ ਅਨੈਲੇਸਿਸ ਵਿੰਗ) ਦੀ ਦਖ਼ਲਅੰਦਾਜ਼ੀ ਬਾਰੇ ਗੱਲ ਕਰਦਾ ਹੈ। Image copyright FB/IMRAN KHAN ਫੋਟੋ ਕੈਪਸ਼ਨ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਹੋਣ ਦੇ ਨਾਤੇ ਗੋਪਾਲ ਚਾਵਲਾ ਸਮਾਗਮ ਦੇ ਮੇਜ਼ਬਾਨ ਵੀ ਸਨ। ਇਸ ਤਕਰੀਰ ਦੇ ਅੰਤ ਵਿੱਚ ਉਹ ਅਕਾਲ ਤਖ਼ਤ ਦਾ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਮੰਨਣ ਦਾ ਮਤਾ ਪਾਸ ਕਰਵਾਉਂਦਾ ਹੈ ਅਤੇ ਖਾਲਿਸਤਾਨ ਦੇ ਨਾਅਰੇ ਲਗਵਾਉਂਦਾ ਹੈ। ਇਹ ਵੀਡੀਓ 25 ਨਵੰਬਰ ਨੂੰ ਪੋਸਟ ਕੀਤਾ ਗਿਆ ਹੈ। ਇਸੇ ਮੰਚ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਮਜ਼ਹਵੀ ਮਾਮਲਿਆਂ ਦੇ ਕੇਂਦਰੀ ਮੰਤਰੀ ਪੀਰ ਨੂਰ ਹੱਕ ਕਾਦਰੀ ਤਕਰੀਰ ਕਰ ਕੇ ਗਏ ਸਨ ਅਤੇ ਗੋਪਾਲ ਸਿੰਘ ਚਾਵਲਾ ਉਨ੍ਹਾਂ ਦੇ ਪਿੱਛੇ ਖੜ੍ਹੇ ਹਨ। ਫੇਸਬੁੱਕ ਉੱਤੇ ਸਾਂਝੇ ਕੀਤੇ ਗਏ ਵੀਡੀਓ ਵਿਚ ਪੀਰ ਨੂਰ ਹੱਕ ਕਾਦਰੀ ਨੇ ਇਸ ਮੌਕੇ ਉੱਤੇ ਗੁਰੂ ਨਾਨਕ ਦਾ 550ਵਾਂ ਜਨਮ ਸਾਲ ਪਾਕਿਸਤਾਨ ਵਿੱਚ ਸ਼ਾਨ-ਓ-ਸ਼ੌਕਤ ਨਾਲ ਮਨਾਉਣ ਦਾ ਐਲਾਨ ਕੀਤਾ ਸੀ।ਭਾਰਤੀ ਸਰਵਉੱਚ ਅਦਾਲਤ ਨੇ ਇੱਕ ਮਾਰਚ 1995 ਨੂੰ ਬਲਵੰਤ ਸਿੰਘ ਅਤੇ ਹੋਰ ਬਨਾਮ ਪੰਜਾਬ ਵਾਲੇ ਮਾਮਲੇ ਵਿੱਚ ਫ਼ੈਸਲਾ ਸੁਣਾਇਆ ਸੀ ਕਿ ਜੇ ਨਫ਼ਰਤ ਜਾਂ ਹਿੰਸਾ ਫੈਲਾਉਣ ਦਾ ਮਾਮਲਾ ਨਾ ਹੋਵੇ ਤਾਂ ਨਾਅਰੇਬਾਜ਼ੀ ਕਾਰਨ ਦੇਸ਼ਧ੍ਰੋਹ (ਧਾਰਾ 124ਏ) ਦਾ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ 'ਖਾਲਿਸਤਾਨ ਜ਼ਿੰਦਾਬਾਦ' ਅਤੇ 'ਰਾਜ ਕਰੇਗਾ ਖ਼ਾਲਸਾ' ਦੇ ਨਾਅਰੇ ਲਗਾਉਣ ਦਾ ਇਲਜ਼ਾਮ ਸੀ।ਗੋਪਾਲ ਚਾਵਲਾ ਕਿੱਥੋਂ ਦੇ ਵਸਨੀਕ ਹਨਗੋਪਾਲ ਚਾਵਲਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪੁਰਖ਼ੇ ਸਰਹੱਦੀ ਸੂਬੇ (ਖੈਬਰ ਪਖ਼ਤੂਨਖਵਾ) ਦੇ ਰਹਿਣ ਵਾਲੇ ਸਨ ਜਿੱਥੇ ਉਨ੍ਹਾਂ ਦਾ ਪਿੰਡ ਤੋਰਾਬੜੀ, ਜ਼ਿਲਾ ਕੁਹਾਟ ਅਤੇ ਤਹਿਸੀਲ ਹੰਗੂ ਸੀ। ਉਨ੍ਹਾਂ ਦੇ ਜ਼ਿਆਦਾਤਰ ਰਿਸ਼ਤੇਦਾਰ 1947 ਦੀ ਵੰਡ ਦੌਰਾਨ ਹਿਜ਼ਰਤ ਕਰ ਕੇ ਭਾਰਤ ਵਿੱਚ ਆ ਗਏ ਸਨ ਪਰ ਉਨ੍ਹਾਂ ਦੇ ਦਾਦਾ ਸੰਤ ਸਿੰਘ ਨੇ ਪਾਕਿਸਤਾਨ ਵਿੱਚ ਰਹਿਣ ਦਾ ਫ਼ੈਸਲਾ ਕੀਤਾ ਸੀ। Image copyright FB/Gopal Singh Chawla ਫੋਟੋ ਕੈਪਸ਼ਨ ਗੋਪਾਲ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖ਼ੇ ਸਰਹੱਦੀ ਸੂਬੇ (ਖੈਬਰ ਪਖ਼ਤੂਨਖਵਾ) ਦੇ ਰਹਿਣ ਵਾਲੇ ਸਨ ਪਾਕਿਸਤਾਨ ਵਿੱਚ ਸਿੱਖਾਂ ਦੀ ਆਬਾਦੀ ਤਕਰੀਬਨ 20 ਹਜ਼ਾਰ ਹੈ ਜੋ ਮੁਲਕ ਦੀ ਆਬਾਦੀ ਦੀ ਤਕਰੀਬਨ 20 ਕਰੋੜ ਆਬਾਦੀ ਦਾ ਤਕਰੀਬਨ ਦਸ ਹਜ਼ਾਰਵਾਂ ਹਿੱਸਾ ਹੈ। ਇਸ ਨਿਗੂਣੀ ਗਿਣਤੀ ਵਾਲੀ ਬਰਾਦਰੀ ਦੀ ਪਾਕਿਸਤਾਨ ਵਿੱਚ ਹੈਸੀਅਤ ਦਾ ਅੰਦਾਜ਼ਾ ਲਗਾਉਣ ਲਈ ਕਿਸੇ ਵਿਦਵਾਨੀ ਦੀ ਜ਼ਰੂਰਤ ਨਹੀਂ ਹੈ।ਸੰਨ 1971 ਵਿੱਚ ਗੋਪਾਲ ਚਾਵਲਾ ਦਾ ਨਾਨਕਾ ਪਰਿਵਾਰ ਖੈਬਰ ਪਖ਼ਤੂਨਖਵਾ ਤੋਂ ਆ ਕੇ ਨਨਕਾਣਾ ਸਾਹਿਬ ਵਸਿਆ। ਗੋਪਾਲ ਚਾਵਲਾ ਦਾ ਜਨਮ ਖੈਬਰ ਪਖ਼ਤੂਨਖਵਾ ਵਿੱਚ ਹੋਇਆ ਸੀ ਪਰ ਉਨ੍ਹਾਂ ਦਾ ਪਰਿਵਾਰ ਬਾਅਦ ਵਿੱਚ ਨਨਕਾਣਾ ਸਾਹਿਬ ਵਸ ਗਿਆ। ਉਨ੍ਹਾਂ ਦੇ ਦੱਸਣ ਮੁਤਾਬਕ ਇਸ ਵੇਲੇ ਨਨਕਾਣਾ ਸਾਹਿਬ ਵਿੱਚ ਤਕਰੀਬਨ 250 ਤੋਂ ਜ਼ਿਆਦਾ ਸਿੱਖ ਪਰਿਵਾਰ ਹਨ। ਗੋਪਾਲ ਦੀ ਦਸਵੀਂ ਤੱਕ ਪੜ੍ਹਾਈ ਖੈਬਰ ਪਖ਼ਤੂਨਖਵਾ ਦੇ ਆਪਣੇ ਪਿੰਡ ਵਿੱਚ ਹੋਈ ਅਤੇ ਹੋਮੋਪੈਥਿਕ ਡਾਕਟਰੀ ਦੀ ਚਾਰ ਸਾਲਾ ਪੜ੍ਹਾਈ ਉਨ੍ਹਾਂ ਨੇ ਫ਼ੈਸਲਾਬਾਦ (ਪੁਰਾਣਾ ਲਾਇਲਪੁਰ) ਤੋਂ ਕੀਤੀ। ਉਹ ਹੁਣ ਪੇਸ਼ੇ ਵਜੋਂ ਡਾਕਟਰੀ ਕਰਦੇ ਹਨ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। Image copyright / Gopal chawla ਫੋਟੋ ਕੈਪਸ਼ਨ ਗੋਪਾਲ ਚਾਵਲਾ ਪਾਕਿਸਤਾਨ ਵਿਚ ਹੋਣ ਵਾਲੀਆਂ ਘੱਟ ਗਿਣਤੀ ਭਾਈਚਾਰੇ ਦੀਆਂ ਸਰਗਰਮੀਆਂ ਵਿਚ ਖੁੱਲ੍ਹ ਕੇ ਹਿੱਸਾ ਲੈਂਦੇ ਹਨ। ਇੱਕ ਊਰਦੂ ਹਫ਼ਤਾਵਾਰੀ ਰਸਾਲੇ ਵਿੱਚ ਗੋਪਾਲ ਸਿੰਘ ਚਾਵਲਾ ਨਾਲ ਖ਼ਸੂਸੀ ਮੁਲਾਕਾਤ 10-16 ਨਵੰਬਰ 2013 ਦੇ ਅੰਕ ਵਿੱਚ ਛਪੀ ਸੀ ਜੋ 24 ਨਵੰਬਰ 2018 ਨੂੰ ਯਾਦ ਵਜੋਂ ਫੇਸਬੁੱਕ ਉੱਤੇ ਸਾਂਝੀ ਕੀਤੀ ਗਈ ਹੈ। ਇਰਸ਼ਾਦ ਅਹਿਮਦ ਇਰਸ਼ਾਦ ਨਾਮ ਦੇ ਮੁਲਾਕਾਤੀ ਨੇ ਇਸ ਮੁਲਾਕਾਤ ਦਾ ਸਿਰਲੇਖ ਲਿਖਿਆ ਹੈ, "ਪਾਕਿਸਤਾਨ ਗੁਰੂ ਨਾਨਕ ਕੀ ਧਰਤੀ ਹੈ, ਇਸ ਕੀ ਹਿਫ਼ਾਜ਼ਤ ਔਰ ਮੁਹੱਬਤ ਹਮਾਰੇ ਮਜ਼ਹਵ ਕਾ ਹਿੱਸਾ ਹੈ। ਯਕੀਨ ਕਾਮਿਲ ਹੈ, ਖਾਲਿਸਤਾਨ ਕਾਇਮ ਔਰ ਮਕਬੂਜ਼ਾ ਜੰਮੂ-ਕਸ਼ਮੀਰ ਜ਼ਰੂਰ ਆਜ਼ਾਦ ਹੋਗਾ। ਮੋਦੀ ਕਾ ਜ਼ੁਲਮ ਆਜ਼ਾਦੀ ਦੀ ਜਾਰੀ ਤਹਿਰੀਕੋਂ ਕੋ ਮਜ਼ਬੂਤ ਔਰ ਨਈਂ ਤਹਿਰੀਕੋਂ ਕੋ ਜਨਮ ਦੇ ਰਹਾ ਹੈ।"ਗੋਪਾਲ ਸਿੰਘ ਚਾਵਲਾ ਮੁਤਾਬਕ ਉਨ੍ਹਾਂ ਨੇ 'ਗੁਰੂ ਨਾਨਕ ਮਿਸ਼ਨ' ਅਤੇ 'ਗੁਰੂ ਗ੍ਰੰਥ ਸਾਹਿਬ ਸੇਵਾ ਜੱਥਾ' ਨਾਮ ਦੀਆਂ ਗ਼ੈਰ-ਸਰਕਾਰੀ ਜਥੇਬੰਦੀਆਂ ਬਣਾਉਣ ਤੋਂ ਬਾਅਦ 'ਪੰਜਾਬੀ ਸਿੱਖ ਸੰਗਤ' ਬਣਾਈ। 'ਪੰਜਾਬੀ ਸਿੱਖ ਸੰਗਤ' ਦਾ ਕੰਮ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਤੋਂ ਰੋਜ਼ਾਨਾ ਹੁਕਮਨਾਮਾ ਵੈੱਬਸਾਇਟ ਉੱਤੇ ਪਾਉਣਾ ਹੈ ਅਤੇ ਅਹਿਮ ਸਮਾਗਮ ਸਿੱਧੇ ਨਸ਼ਰ ਕੀਤੇ ਜਾਂਦੇ ਹਨ। ਉਹ ਨਨਕਾਣਾ ਸਾਹਿਬ ਦੇ ਦਰਸ਼ਣਾਂ ਲਈ ਆਉਣ ਵਾਲੀ ਸੰਗਤ ਨੂੰ ਐਂਬੂਲੈਂਸ ਅਤੇ ਵੀਲ੍ਹ ਚੇਅਰ ਦਾ ਸੇਵਾ ਮੁਹੱਈਆ ਕਰਵਾਉਂਦੇ ਹਨ। ਇਹ ਤਨਜੀਮ 1947 ਦੇ ਵਿਛੜੇ ਪਰਿਵਾਰਾਂ ਨੂੰ ਮਿਲਾਉਣ ਦਾ ਉਪਰਾਲਾ ਕਰਦੀ ਹੈ। 'ਹੁਣ ਤਾਂ ਖਾਲਿਸਤਾਨ ਉਸੇ ਪਾਸੇ ਬਣੇਗਾ'ਖਾਲਿਸਤਾਨ ਦੇ ਨਕਸ਼ੇ ਬਾਬਤ ਪੁੱਛੇ ਗਏ ਸੁਆਲ ਦੇ ਜੁਆਬ ਵਿੱਚ ਗੋਪਾਲ ਕਹਿੰਦੇ ਹਨ, "ਸਾਨੂੰ ਪਹਿਲਾਂ ਸਾਰਾ ਪੰਜਾਬ ਲੈਣਾ ਚਾਹੀਦਾ ਸੀ ਪਰ 1947 ਵਿੱਚ ਅਸੀਂ ਪਾਕਿਸਤਾਨ ਵਾਲੇ ਇਲਾਕੇ ਦਾ ਨੁਕਸਾਨ ਤਾਂ ਕਰ ਲਿਆ। ਹੁਣ ਪਾਕਿਸਤਾਨ ਵਾਲੇ ਪਾਸੇ ਤੋਂ ਸਾਨੂੰ ਕੋਈ ਮੁਸ਼ਕਲ ਨਹੀਂ। ਅਸੀਂ ਕਾਇਦਿ-ਆਜ਼ਮ ਦੀ ਗੱਲ ਨਹੀਂ ਮੰਨੀ ਅਤੇ ਹੁਣ ਤਾਂ ਖਾਲਿਸਤਾਨ ਉਸੇ ਪਾਸੇ ਬਣੇਗਾ।" Image copyright FB/ Gopal Chawla ਉਹ ਪਾਕਿਸਤਾਨ ਵਿੱਚ ਗੁਰਧਾਮਾਂ ਦੇ ਹਵਾਲੇ ਨਾਲ ਪੰਜਾਬ ਉੱਤੇ ਆਪਣੀ ਦਾਅਵੇਦਾਰੀ ਮੰਨਦੇ ਹਨ ਪਰ ਖਾਲਿਸਤਾਨ ਬਣਨ ਕਾਰਨ ਉਹ ਪਾਕਿਸਤਾਨ ਵਾਲੀ ਸਰਹੱਦ ਖ਼ਤਮ ਕਰਨ ਦਾ ਮਨਸੂਬਾ ਪੇਸ਼ ਕਰਦੇ ਹਨ। ਉਨ੍ਹਾਂ ਮੁਤਾਬਕ ਖਾਲਿਸਤਾਨ ਅਤੇ ਪਾਕਿਸਤਾਨ ਇੱਕੋ ਮੁਲਕ ਹੋਵੇਗਾ। ਉਹ ਸਿੱਖ-ਮੁਸਲਮਾਨ ਦੀ ਸਾਂਝ ਦੇ ਕਈ ਹਵਾਲੇ ਦਿੰਦੇ ਹਨ। ਜਦੋਂ ਉਨ੍ਹਾਂ ਨੂੰ ਇਹੋ ਜਿਹੇ ਹਵਾਲਿਆਂ ਨਾਲ ਹਿੰਦੂ-ਸਿੱਖ ਦੀ ਸਾਂਝ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਜੁਆਬ ਦਿੱਤਾ, "ਹਿੰਦੂ ਵੀ ਸਾਡੇ ਭਰਾ ਹਨ ਪਰ ਅਸੀਂ ਹਿੰਦੂ ਨਹੀਂ ਹਾਂ। ਜਿਵੇਂ ਮੁਸਲਮਾਨ ਸਾਡੇ ਭਰਾ ਹਨ ਪਰ ਅਸੀਂ ਮੁਸਲਮਾਨ ਨਹੀਂ ਹਾਂ।" ਉਹ ਪਾਕਿਸਤਾਨ ਦੀ ਖ਼ੁਸ਼ੀ ਵਿੱਚ ਖ਼ਾਲਸਾ ਪੰਥ ਅਤੇ ਗੁਰੂ ਨਾਨਕ ਦੇ ਅਸਥਾਨਾਂ ਦੀ ਖ਼ੁਸ਼ੀ ਵੇਖਦੇ ਹਨ। ਉਨ੍ਹਾਂ ਦੀ ਆਖ਼ਰੀ ਦਲੀਲ ਹੈ ਕਿ ਜੇ ਮੁਸਲਮਾਨਾਂ, ਈਸਾਈਆਂ, ਹਿੰਦੂਆਂ ਅਤੇ ਯਹੂਦੀਆਂ ਦੇ ਮੁਲਕ ਹਨ ਤਾਂ ਸਿੱਖਾਂ ਦਾ ਵੀ ਮੁਲਕ ਹੋਣਾ ਚਾਹੀਦਾ ਹੈ। ਹਾਫ਼ਿਜ਼ ਸਈਦ ਨਾਲ ਕੀ ਹੈ ਰਿਸ਼ਤਾ?ਉਹ ਹਾਫ਼ਿਜ਼ ਸਈਦ ਨਾਲ ਆਪਣੇ ਰਿਸ਼ਤਿਆਂ ਬਾਬਤ ਸੁਆਲ ਦਾ ਜੁਆਬ ਇੰਝ ਦਿੰਦੇ ਹਨ, "ਪਾਕਿਸਤਾਨ ਵਿੱਚ ਉਨ੍ਹਾਂ ਨੂੰ ਹਾਫ਼ਿਜ਼ ਸਈਦ ਸਾਹਿਬ ਕਹਿੰਦੇ ਹਨ। ਉਹ ਪਾਕਿਸਤਾਨ ਦੇ ਸ਼ਹਿਰੀ ਹਨ ਅਤੇ ਉਨ੍ਹਾਂ ਦੀ ਤਨਜੀਮ ਫਲਾਇ-ਇਨਸਾਨੀਅਤ ਸਾਰੇ ਪਾਕਿਸਤਾਨ ਵਿੱਚ ਐਂਬੂਲੈਂਸ ਦੀ ਸਹੂਲਤ ਦਿੰਦੀ ਹੈ। ਪਾਕਿਸਤਾਨ ਵਿੱਚ ਸਿੰਧ ਸੂਬੇ ਵਿੱਚ ਥਾਰ ਦਾ ਇਲਾਕਾ ਹੈ ਜਿੱਥੇ ਹਿੰਦੂ ਆਬਾਦੀ ਹੈ ਅਤੇ ਉੱਥੇ ਹਾਫ਼ਿਜ਼ ਸਈਦ ਨੇ ਹਰ ਪਿੰਡ ਵਿੱਚ ਖੂਹ ਲਗਵਾਇਆ ਹੈ। ਉੱਥੇ ਦੇ ਹਿੰਦੂ ਉਸ ਨੂੰ ਆਪਣਾ ਦੇਵਤਾ ਮੰਨਦੇ ਹਨ।" Image copyright Getty Images ਫੋਟੋ ਕੈਪਸ਼ਨ ਗੋਪਾਲ ਚਾਵਲਾ ਦਾ ਕਹਿਣਾ ਹੈ ਕਿ ਹਾਫਿਜ਼ ਸਈਦ ਭਾਰਤ ਲਈ ਦਹਿਸ਼ਤਗਰਦ ਹੈ ਪਰ ਉਨ੍ਹਾਂ ਦਾ ਸ਼ਹਿਰੀ ਹੈ ਉਹ ਅੱਗੇ ਦੱਸਦੇ ਹਨ ਕਿ ਪਾਕਿਸਤਾਨ ਵਿੱਚ ਮਨੁੱਖੀ ਹਕੂਕ ਦੇ ਹਰ ਸਮਾਗਮ ਵਿੱਚ ਮੁਸਲਮਾਨਾਂ ਦੇ ਚਾਰ ਫਿਰਕਿਆਂ ਦੇ ਨੁਮਾਇੰਦੇ ਆਉਂਦੇ ਹਨ। ਇਸ ਤੋਂ ਇਲਾਵਾ ਸਿੱਖਾਂ, ਹਿੰਦੂਆਂ ਅਤੇ ਈਸਾਈਆਂ ਦੇ ਨੁਮਾਇੰਦੇ ਆਉਂਦੇ ਹਨ। ਇਨ੍ਹਾਂ ਸਮਾਗਮਾਂ ਵਿੱਚ ਸਿੱਖ ਬਰਾਦਰੀ ਦੀ ਨੁਮਾਇੰਦਗੀ ਗੋਪਾਲ ਸਿੰਘ ਚਾਵਲਾ ਕਰਦੇ ਹਨ। ਉਹ ਮੋੜਵੇਂ ਸੁਆਲ ਕਰਦੇ ਹਨ, "ਇਹ ਮੇਰਾ ਮੁਲਕ ਹੈ ਅਤੇ ਹਾਫ਼ਿਜ਼ ਸਈਦ ਇਸ ਮੁਲਕ ਦਾ ਸ਼ਹਿਰੀ ਹੈ। ਮੈਂ ਉਨ੍ਹਾਂ ਨਾਲ ਮੰਚ ਉੱਤੇ ਬੈਠਣ ਤੋਂ ਕਿਵੇਂ ਇਨਕਾਰ ਕਰ ਦਿਆਂ? ਮੈਂ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਿਵੇਂ ਕਰ ਦਿਆਂ? ਉਹ ਭਾਰਤ ਲਈ ਦਹਿਸ਼ਤਗਰਦ ਹੈ ਪਰ ਸਾਡਾ ਸ਼ਹਿਰੀ ਹੈ। ਉਸ ਨਾਲ ਹੱਥ ਮਿਲਾ ਕੇ ਮੈਂ ਕਿਵੇਂ ਦਹਿਸ਼ਤਗਰਦ ਹੋ ਜਾਂਵਾਗਾ?"ਗੋਪਾਲ ਚਾਵਲਾ ਪਾਕਿਸਤਾਨ ਦੀ ਖ਼ੂਫ਼ੀਆ ਏਜੰਸੀ ਨਾਲ ਆਪਣੇ ਰਾਬਤੇ ਬਾਬਤ ਕਹਿੰਦੇ ਹਨ ਕਿ ਉਨ੍ਹਾਂ ਨਾਲ ਆਈ.ਐੱਸ.ਆਈ. ਨਾਲ ਕੋਈ ਰਿਸ਼ਤਾ ਨਹੀਂ ਹੈ। ਉਹ ਮਜ਼ਾਕੀਆ ਲਹਿਜ਼ੇ ਵਿੱਚ ਕਹਿੰਦੇ ਹਨ, "ਮੈਂ ਟੈਲੀਵਿਜ਼ਨ ਉੱਤੇ ਦੇਖ ਰਿਹਾ ਸੀ ਕਿ ਕਿਸੇ ਨੂੰ ਹਿੰਦੋਸਤਾਨ ਵਿੱਚ ਸਿਰਦਰਦ ਹੋ ਗਿਆ। ਮੈਂ ਕਿਹਾ ਕਿ ਹੁਣ ਇਹ ਨਾ ਕਹਿ ਦਿੱਤਾ ਜਾਵੇ ਕਿ ਚਾਵਲਾ ਜਾਂ ਆਈ.ਐੱਸ.ਆਈ. ਦੀ ਭੇਜੀ ਹਵਾ ਨਾਲ ਇਹ ਸਿਰਦਰਦ ਹੋਇਆ ਹੈ।" ਉਹ ਕਹਿੰਦੇ ਹਨ ਕਿ ਜਦੋਂ ਪਾਕਿਸਤਾਨ ਵਿੱਚ ਕੋਈ ਧਮਾਕਾ ਹੁੰਦਾ ਹੈ ਤਾਂ ਭਾਰਤੀ ਖ਼ੂਫ਼ੀਆ ਏਜੰਸੀਆਂ ਦਾ ਨਾਮ ਲਿਆ ਜਾਂਦਾ ਹੈ।ਕੀ ਕਰਤਾਰਪੁਰ ਲਾਂਘਾ ਇਮਰਾਨ ਖਾਨ ਦੀ ਕੂਟਨੀਤਕ ਕਾਮਯਾਬੀ?ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਉੱਤੇ ਲਗਾਤਾਰ ਨਜ਼ਰ ਰੱਖਣ ਵਾਲੇ ਪੱਤਰਕਾਰ ਗੋਬਿੰਦ ਠੁਕਰਾਲ ਦਾ ਕਹਿਣਾ ਹੈ ਕਿ ਮੌਜੂਦਾ ਦੌਰ ਵਿੱਚ ਪਾਕਿਸਤਾਨ ਮੁਲਕ ਦੇ ਅੰਦਰੋਂ ਅਤੇ ਬਾਹਰੋਂ ਜਬਰਦਸਤ ਦਬਾਅ ਵਿੱਚ ਹੈ। ਅਮਰੀਕਾ ਦੇ ਸਾਥੀ ਵਿੱਚੋਂ ਅਫ਼ਗ਼ਾਨਿਸਤਾਨ ਵਿੱਚ ਉਨ੍ਹਾਂ ਦੀ ਦਖ਼ਲਅੰਦਾਜ਼ੀ ਨਾਕਾਮਯਾਬੀ ਸਾਬਤ ਹੋਈ ਹੈ ਅਤੇ ਹੁਣ ਅਮਰੀਕਾ ਹਰ ਇਮਦਾਦ ਤੋਂ ਹੱਥ ਪਿੱਛੇ ਖਿੱਚ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿੱਚ ਫੌਜ ਅਤੇ ਸਰਕਾਰ ਇੱਕਸੁਰ ਹੋਏ ਹਨ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਭਾਰਤ ਨਾਲ ਰਿਸ਼ਤੇ ਸੁਧਾਰਨੇ ਜ਼ਰੂਰੀ ਹਨ। ਗੋਬਿੰਦ ਠੁਕਰਾਲ ਕਹਿੰਦੇ ਹਨ, "ਇਮਰਾਨ ਖ਼ਾਨ ਨੇ ਚੋਣਾਂ ਜਿੱਤਣ ਤੋਂ ਬਾਅਦ ਤਿੰਨ ਪਹਿਲਕਦਮੀਆਂ ਕੀਤੀਆਂ ਹਨ ਜੋ ਉਨ੍ਹਾਂ ਦੀ ਕੂਟਨੀਤਕ ਕਾਮਯਾਬੀ ਬਣ ਗਈਆਂ। ਪਹਿਲਾਂ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਵਿੱਚ ਅਮਨ ਦੀ ਬਾਤ ਪਾਈ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਨਵਜੋਤ ਸਿੰਘ ਸਿੱਧੂ ਨਾਲ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਰਾਹੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਵਾਅਦਾ ਕਰ ਦਿੱਤਾ ਅਤੇ ਮੁੜ ਕੇ ਆਪਣੇ ਹਿੱਸੇ ਦਾ ਲਾਂਘਾ ਬਣਾਉਣ ਦਾ ਇੱਕਤਰਫ਼ਾ ਐਲਾਨ ਕਰ ਦਿੱਤਾ।" ਇਹ ਵੀ ਪੜ੍ਹੋ:ਸਿੱਧੂ ਨੇ ਗੋਪਾਲ ਚਾਵਲਾ ਨਾਲ ਆਪਣੀਆਂ ਤਸਵੀਰਾਂ 'ਤੇ ਕੀ ਕਿਹਾ ?ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂਕਰਤਾਰਪੁਰ ਲਾਂਘਾ 'ਤੇ ਭਾਰਤ-ਪਾਕਿਸਤਾਨ 'ਚ ਕਿਹੋ ਜਿਹੀ ਸਿਆਸਤ ਹੋ ਰਹੀ ਉਨ੍ਹਾਂ ਦਾ ਮੰਨਣਾ ਹੈ ਕਿ ਲਾਂਘੇ ਦੇ ਮਾਮਲੇ ਵਿੱਚ ਭਾਰਤ ਨੂੰ ਜਲਦਬਾਜ਼ੀ ਵਿੱਚ ਫ਼ੈਸਲਾ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਸ਼ਸ਼ੋਪੰਜ ਵਿੱਚ ਅਣਮਨੇ ਮਨ ਨਾਲ ਦੋ ਮੰਤਰੀਆਂ ਨੂੰ ਨੀਂਹ ਪੱਥਰ ਰੱਖਣ ਵਾਲੇ ਸਮਾਗਮ ਵਿੱਚ ਭੇਜਣਾ ਪਿਆ। ਇਨ੍ਹਾਂ ਹਾਲਾਤ ਵਿੱਚ ਗੋਬਿੰਦ ਠੁਕਰਾਲ ਦਾ ਕਹਿਣਾ ਹੈ, "ਇਮਰਾਨ ਖ਼ਾਨ ਦੀਆਂ ਪਹਿਲਕਦਮੀਆਂ ਨੇ ਭਾਰਤੀ ਹਕੂਮਤ ਦੀ ਅਚਵੀ ਬਾਹਰ ਕੱਢ ਲਿਆਂਦੀ ਹੈ। ਇਨ੍ਹਾਂ ਹਾਲਾਤਾਂ ਵਿੱਚ ਗੋਪਾਲ ਸਿੰਘ ਚਾਵਲਾ ਸ਼ਸ਼ੋਪੰਜ ਵਿੱਚ ਫਸੀ ਭਾਰਤੀ ਹਕੂਮਤ ਲਈ ਰਾਹਤ ਦਾ ਸਬੱਬ ਬਣਿਆ ਹੈ ਕਿਉਂਕਿ ਉਸ ਦੇ ਹਵਾਲੇ ਨਾਲ ਭਾਰਤੀ ਅਚਵੀ ਨੂੰ ਮੀਡੀਆ ਵਿੱਚ ਜੁਆਨ ਮਿਲੀ ਹੈ।" ਗੋਬਿੰਦ ਠੁਕਰਾਲ ਦਾ ਮੰਨਣਾ ਹੈ ਕਿ ਗੋਬਿੰਦ ਚਾਵਲਾ ਦੀ ਵਰਤੋਂ ਪਾਕਿਸਤਾਨ ਕਰਦਾ ਹੈ ਅਤੇ ਇਹ ਲੋੜ ਮੁਤਾਬਕ ਕਰਦਾ ਰਹੇਗਾ।ਕਰਤਾਰਪੁਰ ਲਾਂਘੇ ਦੇ ਹਵਾਲੇ ਨਾਲ ਦਲੀਲ ਇਹ ਵੀ ਬਣਦੀ ਹੈ ਕਿ ਗੁਰਧਾਮਾਂ ਦੀ ਪਹੁੰਚ ਸੁਖਾਲੀ ਕਰਨ ਲਈ ਦੋਵੇਂ ਮੁਲਕਾਂ ਨੂੰ ਆਪਣੀਆਂ ਵਿਦੇਸ਼ ਨੀਤੀਆਂ ਦੀ ਟਕਸਾਲੀ ਸਮਝ ਦਰਕਿਨਾਰ ਕਰਨੀ ਪਈ ਹੈ। ਸਿੱਖਾਂ, ਪੰਜਾਬੀਆਂ ਅਤੇ ਮੁਕੱਦਸ ਅਸਥਾਨਾਂ ਦੇ ਨਾਲ-ਨਾਲ ਸਾਂਝੇ ਸੱਭਿਆਚਾਰ ਅਤੇ ਇਤਿਹਾਸ ਨੇ ਲੋਕਾਂ ਅੰਦਰ ਸਰਹੱਦ ਦੇ ਪਾਰ ਦੀ ਖਿੱਚ ਕਾਇਮ ਰੱਖਣੀ ਹੈ। ਸਰਹੱਦ ਨੂੰ ਸੀਲਬੰਦ ਕਰਨ ਅਤੇ ਨਵੇਂ-ਨਵੇਂ ਲਾਂਘੇ ਖੋਲ੍ਹਣ ਦੀ ਮੰਗ ਨਾਲੋਂ-ਨਾਲੋਂ ਹੁੰਦੀ ਰਹਿਣੀ ਹੈ। ਜੇ ਅਮਨ ਦੀ ਸਿਆਸਤ ਹੋਣੀ ਹੈ ਤਾਂ ਜੰਗ ਦੀ ਵੀ ਸਿਆਸਤ ਹੋਣੀ ਹੈ। ਹੁਣ ਗੋਪਾਲ ਸਿੰਘ ਚਾਵਲਾ ਸਰਹੱਦ ਦੀ ਪੇਚੀਦਗੀ ਦਾ ਨੁਮਾਇੰਦਾ ਬਣਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕੋਈ ਹੋਰ ਹੋ ਸਕਦਾ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੱਕ ਚੀਨੀ ਕੰਪਨੀ ਨੇ ਜੂਸ ਦੇ ਸੈਂਪਲ ਲੈ ਕੇ ਇਸ ਦਾ ਜੈਨੇਟਿਕ ਕਲੋਨ ਬਣਾਇਆ ਸੀ, ਇਸ ਦੀ ਫੀਸ 50 ਹਜ਼ਾਰ ਡਾਲਰ ਸੀ। ਸੈਰੋਗੇਟ ਮਾਂ ਦੀ ਕੁੱਖ 'ਚ ਵਿਕਸਿਤ ਕੀਤੇ ਇਸ ਦੇ ਭਰੂਣ ਨੂੰ ਤੋਂ “ਛੋਟਾ ਜੂਸ” ਪੈਦਾ ਹੋਇਆ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮੁਸਲਮਾਨ ਮਰਦਾਂ ਦੀਆਂ ਪਤਨੀਆਂ ਦੀ ਗਿਣਤੀ ਤੈਅ ਕਰਨ ਵਾਲੀ ਮਲੇਸ਼ੀਆ ਦੀ ਜੱਜ ਹੀਥਰ ਚੇਨਸ਼ਾਹ ਆਲਮ ਬੀਬੀਸੀ ਨਿਊਜ਼, ਸੇਲਗਾਰ, ਮਲੇਸ਼ੀਆ 25 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46329134 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright JOSHUA PAUL/BBC ਫੋਟੋ ਕੈਪਸ਼ਨ ਜੱਜ ਸ਼ੁਸ਼ਾਇਦਾ ਦਾ ਕਹਿਣਾ ਹੈ ਕਿ ਉਹ ਇੱਕ ਜੱਜ ਹਨ ਅਤੇ ਯਕੀਨੀ ਬਣਾਉਂਦੇ ਹਨ ਕਿ ਹਮੇਸ਼ਾ ਸਪਸ਼ਟ ਅਤੇ ਤੱਥਾਂ ਦੀ ਗੱਲ ਕਰਨ। ਇਸਲਾਮੀ ਕਾਨੂੰਨ- ਸ਼ਰੀਆ ਦੀ ਬਹੁਤ ਜ਼ਿਆਦਾ ਕਠੋਰ ਸਜ਼ਾਵਾਂ ਦੇਣ ਤੇ ਕੱਟਰਪੰਥੀ ਸੋਚ ਵਾਲਾ ਹੋਣ ਕਾਰਨ ਕਾਫੀ ਆਲੋਚਨਾ ਹੁੰਦੀ ਹੈ।ਇਸ ਧਾਰਣਾ ਦੇ ਉਲਟ ਮਲੇਸ਼ੀਆ ਦੀ ਸ਼ਰੀਆ ਹਾਈਕੋਰਟ ਦੀਆਂ ਪਹਿਲੀਆਂ ਮਹਿਲਾ ਜੱਜਾਂ ਵਿੱਚੋਂ ਇੱਕ ਜੱਜ ਦੀ ਸੋਚ ਇਸ ਆਮ ਧਾਰਣਾ ਨੂੰ ਚੁਣੌਤੀ ਦਿੰਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭੂਮਿਕਾ ਉਨ੍ਹਾਂ ਨੂੰ ਇਸ ਮੁਸਲਿਮ ਬਹੁਗਿਣਤੀ ਵਾਲੇ ਦੇਸ ਵਿੱਚ ਔਰਤਾਂ ਦੀ ਰਾਖੀ ਕਰਨ ਦਾ ਇੱਕ ਮੌਕਾ ਦਿੰਦੀ ਹੈ।ਇਸ ਜੱਜ ਦਾ ਨਾਮ ਹੈ- ਨੇਨੀ ਸ਼ੁਸ਼ਾਇਦਾ। ਉਹ ਦਿਨ ਵਿੱਚ ਪੰਜ ਕੇਸਾਂ ਤੋਂ ਲੈ ਕੇ ਹਫ਼ਤੇ ਵਿੱਚ 80 ਕੇਸਾਂ ਦੀ ਸੁਣਵਾਈ ਕਰ ਲੈਂਦੇ ਹਨ।ਮਲੇਸ਼ੀਆ ਇਸਲਾਮ ਦੇ ਉਦਾਰ ਸਰੂਪ ਦੀ ਪਾਲਣਾ ਕਰਦਾ ਹੈ ਪਰ ਇੱਥੇ ਕੱਟੜਪੰਥੀ ਸੋਚ ਆਪਣੇ ਪੈਰ ਪਸਾਰ ਰਹੀ ਹੈ ਜਿਸ ਕਾਰਨ ਸ਼ਰੀਆ ਦੀ ਵਰਤੋਂ ਵੀ ਵਧ ਰਹੀ ਹੈ।ਮਲੇਸ਼ੀਆ ਵਿੱਚ ਇੱਕ ਡਬਲ ਟਰੈਕ ਕਾਨੂੰਨੀ ਪ੍ਰਣਾਲੀ ਹੈ। ਇਸ ਤਹਿਤ, ਹਜ਼ਾਰਾਂ ਮੁਸਲਿਮ ਪਰਿਵਾਰਿਕ ਅਤੇ ਨੈਤਿਕਤਾ ਦੇ ਕੇਸਾਂ ਦਾ ਨਿਪਟਾਰਾ ਸ਼ਰੀਆ ਅਦਾਲਤਾਂ ਵਿੱਚ ਕੀਤਾ ਜਾਂਦਾ ਹੈ। ਮਲੇਸ਼ੀਆ ਦੇ ਗੈਰ-ਮੁਸਲਮਾਨ ਬਾਸ਼ਿੰਦੇ ਇਸ ਤਰ੍ਹਾਂ ਦੇ ਕੇਸਾਂ ਦੇ ਨਿਪਟਾਰੇ ਲਈ ਧਰਮ ਨਿਰਪੇਖ ਕਾਨੂੰਨਾਂ ਦਾ ਸਹਾਰਾ ਲੈਂਦੇ ਹਨ।ਸ਼ਰੀਆ ਅਦਾਲਤਾਂ ਵਿੱਤੀ ਕੇਸਾਂ ਤੋਂ ਲੈ ਕੇ ਖ਼ਲਵਤ (ਕੁਆਰੇ ਮੁਸਲਮਾਨ ਜੋੜਿਆਂ ਦਾ ਇਤਰਾਜਯੋਗ ਹਾਲਤ ਵਿੱਚ ਫੜੇ ਜਾਣਾ) ਤੋਂ ਲੈ ਕੇ ਹਰ ਤਰ੍ਹਾਂ ਦੇ ਕੇਸਾਂ ਵਿੱਚ ਫੈਸਲੇ ਦਿੰਦੀਆਂ ਹਨ। Image copyright JOSHUA PAUL FOR THE BBC ਫੋਟੋ ਕੈਪਸ਼ਨ ਮਲੇਸ਼ੀਆ ਇੱਕ ਮੁਸਲਿਮਨ ਬਹੁਗਿਣਤੀ ਦੇਸ਼ ਹੈ। ਨੇਨੀ ਸ਼ੁਸ਼ਾਇਦਾ ਕਿੰਨ੍ਹਾਂ ਮਾਮਲਿਆਂ ਦੇ ਮਾਹਿਰ ਹਨਬੱਚੇ ਦੀ ਕਸਟਡਜੀ ਅਤੇ ਬਹੁਵਿਆਹ ਦੇ ਮਾਮਲਿਆਂ ਵਿੱਚ ਉਨ੍ਹਾਂ ਦੀ ਖ਼ਾਸ ਮੁਹਾਰਤ ਹੈ। ਇਸਲਾਮੀ ਪ੍ਰਣਾਲੀ ਪੁਰਸ਼ਾਂ ਨੂੰ ਚਾਰ ਪਤਨੀਆਂ ਰੱਖਣ ਦੀ ਖੁੱਲ੍ਹ ਦਿੰਦੀ ਹੈ। ਮਲੇਸ਼ੀਆ ਦਾ ਕਾਨੂੰਨ ਇਸ ਰਵਾਇਤ ਨੂੰ ਮਾਨਤਾ ਦਿੰਦਾ ਹੈ।ਜੱਜ ਨੇਨੀ ਸ਼ੁਸ਼ਾਇਦਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੈਸਲਾ ਦੇਣ ਤੋਂ ਪਹਿਲਾਂ ਕਈ ਪੱਖਾਂ ਬਾਰੇ ਵਿਚਾਰ ਕਰਨਾ ਪੈਂਦਾ ਹੈ। ਇਹ ਵੀ ਪੜ੍ਹੋ:ਅਮ੍ਰਿਤਸਰ ਧਮਾਕਾ : ਅਵਤਾਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ 3 ਅਣਸੁਲਝੇ ਸਵਾਲ 'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ''ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਹਿਟਲਰ ਲਈ 'ਜ਼ਹਿਰ ਚੱਖਣ' ਵਾਲੀ ਔਰਤ ਦੀ ਕਹਾਣੀਉਨ੍ਹਾਂ ਦਾ ਕਹਿਣਾ ਹੈ, "ਹਰ ਮਾਮਲਾ ਗੁੰਝਲਦਾਰ ਅਤੇ ਵੱਖਰਾ ਹੈ। ਤੁਸੀਂ ਇਸਲਾਮੀ ਕਾਨੂੰਨ ਦਾ ਸਾਧਾਰਣੀਕਰਨ ਨਹੀਂ ਕਰ ਸਕਦੇ ਅਤੇ ਨਾ ਹੀ ਇਹ ਕਹਿ ਸਕਦੇ ਹੋ ਕਿ ਇਹ ਪੁਰਸ਼ਾਂ ਦਾ ਪੱਖ ਪੂਰਦਾ ਹੈ ਤੇ ਔਰਤਾਂ ਨਾਲ ਵਿਤਕਰਾ ਕਰਦਾ ਹੈ। ਮੈਂ ਇਸ ਗਲਤਫ਼ਹਿਮੀ ਨੂੰ ਦੂਰ ਕਰਨਾ ਚਾਹੁੰਦੀ ਹਾਂ।"ਬਹੁਵਿਆਹ ਨਾਲ ਜੁੜੇ ਕੇਸਾਂ ਵਿੱਚ ਜੱਜ ਸ਼ੁਸ਼ਾਇਦਾ ਦੀ ਅਦਾਲਤ ਵਿੱਚ ਹਰ ਧਿਰ ਨੇ ਨਿੱਜੀ ਰੂਪ ਵਿੱਚ ਹਾਜਰ ਰਹਿਣਾ ਹੁੰਦਾ ਹੈ।ਉਹ ਕਹਿੰਦੀ ਹੈ, "ਮੈਂ ਸਿਰਫ ਪੁਰਸ਼ਾਂ ਦੀ ਹੀ ਨਹੀਂ, ਸਗੋਂ ਹਰ ਕਿਸੇ ਦੀ ਗੱਲ ਸੁਣਨਾ ਚਾਹੁੰਦੀ ਹਾਂ। ਇਹ ਪਤਾ ਕਰਨ ਲਈ ਕਿ ਕੀ ਪਹਿਲੀ ਪਤਨੀ ਵੀ ਇਸ ਫੈਸਲੇ ਨਾਲ ਸਹਿਮਤ ਹੈ, ਮੈਂ ਉਸ ਨਾਲ ਗੱਲ ਕਰਦੀ ਹਾਂ। ਇਹ ਵੀ ਜਰੂਰੀ ਹੈ ਕਿ ਉਹ ਵੀ ਸਹਿਮਤ ਹੋਵੇ ਕਿਉਂਕਿ ਜੇ ਮੈਨੂੰ ਜ਼ਰਾ ਜਿੰਨਾ ਵੀ ਸ਼ੱਕ ਹੋਇਆ ਤਾਂ ਮੈਂ ਇਜਾਜ਼ਤ ਨਹੀਂ ਦਿਆਂਗੀ।""ਮੈਂ ਔਰਤ ਹਾਂ ਅਤੇ ਸਮਝ ਸਕਦੀ ਹਾਂ ਕਿ ਜਿਆਦਾਤਰ ਔਰਤਾਂ ਨੂੰ ਇਹ ਗੱਲ ਪਸੰਦ ਨਹੀਂ ਹੋਵੇਗੀ। ਇਸਲਾਮ ਇਸ ਦੀ ਇਜਾਜ਼ਤ ਦਿੰਦਾ ਹੈ ਪਰ ਸਾਡੀਆਂ ਮਲੇਸ਼ਈਆਈ ਅਦਾਲਤਾਂ ਨੇ ਇਸ 'ਤੇ ਲਗਾਮ ਕਸਣ ਲਈ ਸਖ਼ਤ ਕਾਨੂੰਨ ਬਣਾਏ ਹਨ।"ਉਹ ਕਹਿੰਦੇ ਹਨ, "ਕਿਸੇ ਪੁਰਸ਼ ਕੋਲ ਦੂਸਰੀ ਪਤਨੀ ਰੱਖਣ ਦੀ ਇੱਛਾ ਪੂਰੀ ਕਰਨ ਲਈ ਬਹੁਤ ਮਜਬੂਤ ਵਜ੍ਹਾ ਹੋਣੀ ਚੀਹੀਦੀ ਹੈ।""ਉਹ ਸਪਸ਼ਟ ਰੂਪ ਵਿੱਚ ਦੱਸੇਗਾ ਕਿ ਉਹ ਆਪਣੀ ਪਹਲੀ ਪਤਨੀ ਦੇ ਨਾਲ-ਨਾਲ ਨਵੀਂ ਔਰਤ ਦੀ ਦੇਖਭਾਲ ਕਰ ਸਕਦਾ ਹੈ। ਉਸਨੂੰ ਕਿਸੇ ਦੀਆਂ ਵੀ ਲੋੜਾਂ ਦੀ ਅਣਦੇਖੀ ਕਰਨ ਦੀ ਇਜਾਜ਼ਤ ਨਹੀਂ ਹੈ।" ਸ਼ੁਸ਼ਾਇਦਾ ਨੇ ਇਹ ਵੀ ਦੱਸਿਆ ਕਿ ਕੁਝ ਪਤਨੀਆਂ ਇਸ ਵਿਚਾਰ ਦੀ ਹਮਾਇਤ ਵੀ ਕਰ ਸਕਦੀਆਂ ਹਨ।ਉਨ੍ਹਾਂ ਕੁਝ ਯਾਦ ਕਰਦਿਆਂ ਦੱਸਿਆ, ''ਇੱਕ ਅਜਿਹਾ ਕੇਸ ਸੀ ਜਿਸ ਵਿੱਚ ਗੰਭੀਰ ਬਿਮਾਰੀ ਤੋਂ ਪੀੜਿਤ ਔਰਤ, ਬੱਚਿਆਂ ਦੀ ਸੰਭਾਲ ਨਹੀਂ ਕਰ ਪਾ ਰਹੀ ਸੀ। ਉਹ ਆਪਣੇ ਪਤੀ ਨਾਲ ਪਿਆਰ ਕਰਦੀ ਸੀ ਅਤੇ ਚਾਹੁੰਦੀ ਸੀ ਕਿ ਮੈਂ ਉਸ ਨੂੰ ਦੂਸਰੇ ਵਿਆਹ ਦੀ ਇਜਾਜ਼ਤ ਦੇ ਦੇਵਾਂ। ਮੈਂ ਦੇ ਦਿੱਤੀ।" Image copyright JOSHUA PAUL/BBC ਫੋਟੋ ਕੈਪਸ਼ਨ “ਮੇਰਾ ਚੋਲਾ ਮੈਨੂੰ ਮੇਰੇ ਮੋਢਿਆਂ ‘ਤੇ ਪਈਆਂ ਜਿੰਮੇਵਾਰੀਆਂ ਦੀ ਯਾਦ ਦਿਵਾਉਂਦਾ ਹੈ।” ਸ਼ਰੀਆ ਕੀ ਹੈ?ਸ਼ਰੀਆ ਇਸਲਾਮੀ ਕਾਨੂੰਨ ਹੈ, ਜੋ ਕਿ ਕੁਰਾਨ 'ਤੇ ਆਧਾਰਿਤ ਹੈ; ਹਦੀਸ, ਪੈਗੰਬਰ ਮੁਹੰਮਦ ਦੇ ਕਥਨ ਅਤੇ ਸਾਖੀਆਂ ਹਨ; ਅਤੇ ਫਤਵਾ, ਇਸਲਾਮ ਧਰਮ ਦੇ ਵਿਦਵਾਨਾਂ ਦੇ ਫੈਸਲੇ ਹੁੰਦੇ ਹਨ।ਮਲੇਸ਼ੀਆ ਦੇ ਹਰੇਕ ਸੂਬੇ ਵਿੱਚ ਸ਼ਰੀਆ ਕਾਨੂੰਨ ਲਾਗੂ ਹੈ।ਜੱਜ ਸ਼ੁਸ਼ਾਇਦਾ ਸਖ਼ਤ ਕਾਨੂੰਨਾਂ ਦੇ ਮਾਮਲੇ ਵਿੱਚ ਆਪਣੇ ਧਰਮ ਦੀ ਤਾਰੀਫ ਕਰਦੇ ਹਨ। ਉਨ੍ਹਾਂ ਮੁਤਾਬਕ ਸਖ਼ਤ ਹੋਣ ਦੇ ਬਾਵਜੂਦ ਇਹ ਨਿਰਪੱਖ ਹੈ।ਹਾਲਾਂਕਿ ਆਲੋਚਕਾਂ ਮੁਤਾਬਕ ਸ਼ਰੀਆ ਦੀ ਦੁਰਵਰਤੋਂ ਹੁੰਦੀ ਹੈ।ਹਿਊਮਨ ਰਾਈਟਸ ਵਾਚ ਦੇ ਏਸ਼ੀਆ ਡਿਪਟੀ ਡਾਇਰੈਕਟਰ ਫਿਲ ਰਾਬਰਟਸ ਨੇ ਬੀਬੀਸੀ 100 ਵੁਮਿਨ ਨਾਲ ਗੱਲਬਾਤ ਦੌਰਾਨ ਦੱਸਿਆ, "ਸਾਨੂੰ ਸ਼ਰੀਆ ਕਾਨੂੰਨ ਤੋਂ ਕੋਈ ਸ਼ਿਕਾਇਤ ਨਹੀਂ ਹੈ। ਇਹ ਔਰਤਾਂ, ਸਮਲਿੰਗੀਆਂ ਜਾਂ ਸਮਾਜਿਕ ਅਤੇ ਧਾਰਮਿਕ ਘੱਟ ਗਿਣਤੀਆਂ ਖਿਲਾਫ ਪੱਖਪਾਤ ਨਹੀਂ ਕਰਦਾ।"ਉਨ੍ਹਾਂ ਅੱਗੇ ਕਿਹਾ, "ਮਲੇਸ਼ੀਆ ਵਿੱਚ ਸ਼ਰੀਆ ਕਾਨੂੰਨ ਦੇ ਨਾਲ ਦਿੱਕਤ ਇਹ ਹੈ ਇਹ ਅਕਸਰ ਹੀ ਅਜਿਹਾ (ਪੱਖਪਾਤ) ਕਰਦਾ ਹੈ। ਧਰਮ ਕਦੇ ਵੀ ਸਮਾਨਤਾ ਅਤੇ ਗੈਰ-ਵਿਤਕਰੇ ਦੇ ਕੌਮਾਂਤਰੀ ਮਨੁੱਖੀ ਅਧਿਕਾਰ ਮਾਨਕਾਂ ਦੇ ਉਲੰਘਣ ਦਾ ਕਾਰਣ ਨਹੀਂ ਹੋ ਸਕਦਾ।" Image copyright Getty Images ਫੋਟੋ ਕੈਪਸ਼ਨ ਔਰਤਾਂ ਦੇ ਹੱਕਾਂ ਬਾਰੇ ਕੰਮ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸ਼ਰੀਆ ਕਾਨੂੰਨ ਦੀ ਗਲਤ ਵਰਤੋਂ ਹੁੰਦੀ ਹੈ। ਮਲੇਸ਼ੀਆਈ ਔਰਤਾਂ ਨੂੰ ਕੋੜੇ ਮਾਰਨ ਦੀ ਸਜ਼ਾ ਮਿਸਾਲ ਵਜੋਂ ਹਾਲ ਹੀ ਵਿੱਚ ਸਮਲਿੰਗੀ ਸਬੰਧ ਰੱਖਣ ਦੀਆਂ ਦੋਸ਼ੀ ਦੋ ਮਲੇਸ਼ੀਆਈ ਔਰਤਾਂ ਨੂੰ ਕੋੜੇ ਮਾਰਨ ਦੀ ਸਜ਼ਾ ਦੇਣ ਦੇ ਮਾਮਲੇ ਕਾਰਨ ਹੱਕਾਂ ਬਾਰੇ ਕੰਮ ਕਰਨ ਵਾਲੇ ਕਾਰਕੁਨ ਨਾਰਾਜ਼ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸ਼ਰੀਆ ਕਾਨੂੰਨ ਦੀ ਦੁਰਵਰਤੋਂ ਕੀਤੀ ਗਈ ਹੈ।ਜੱਜ ਸ਼ੁਸ਼ਾਇਦਾ ਨੇ ਉਸ ਕੇਸ ਦੀ ਸੁਣਵਾਈ ਨਹੀਂ ਸੀ ਕੀਤੀ। ਉਨ੍ਹਾਂ ਦਾ ਕਹਿਣਾ ਹੈ, "ਸ਼ਰੀਆ ਕਾਨੂੰਨ ਤਹਿਤ ਕੋੜੇ ਮਾਰਨ ਦੀ ਸਜ਼ਾ ਮੁਲਜ਼ਮਾਂ ਨੂੰ ਸਬਕ ਸਿਖਾਉਣ ਵਿੱਚ ਮਦਦਗਾਰ ਹੁੰਦੀ ਹੈ ਤਾਂ ਕਿ ਉਹ ਅਜਿਹਾ ਵਿਹਾਰ ਦੁਬਾਰਾ ਨਾ ਕਰਨ।"ਜੱਜ ਸ਼ੁਸ਼ਾਇਦਾ ਦਾ ਇਹ ਵੀ ਕਹਿਣਾ ਹੈ ਕਿ ਸ਼ਰੀਆ ਅਦਾਲਤ ਪੁਰਸ਼ਾਂ ਦੇ ਪੱਖ ਵਿੱਚ ਕੰਮ ਨਹੀਂ ਕਰਦੀ।"ਸਾਡਾ ਕਾਨੂੰਨ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਹੈ। ਇਹ ਉਨ੍ਹਾਂ ਦੇ ਕਲਿਆਣ ਨੂੰ ਦੇਖਦਾ ਹੈ ਅਤੇ ਉਨ੍ਹਾਂ ਦੀ ਰੋਜ਼ੀਰੋਟੀ ਦੀ ਰਾਖੀ ਕਰਦਾ ਹੈ। ਇਸਲਾਮ ਔਰਤਾਂ ਨੂੰ ਉੱਚਾ ਦਰਜਾ ਦਿੰਦਾ ਹੈ ਅਤੇ ਇੱਕ ਜਜ ਵਜੋਂ ਸਾਨੂੰ ਇਨ੍ਹਾਂ ਸਿੱਖਿਆਵਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਅਤੇ ਸ਼ਰੀਆ ਦਾ ਇਸਤੇਮਾਲ ਇਸ ਦੀਆਂ ਚੰਗਿਆਈਆਂ ਨੂੰ ਬਚਾਈ ਰੱਖਣ ਵਿੱਚ ਕਰਨਾ ਚਾਹੀਦਾ ਹੈ।" Image copyright JOSHUA PAUL/BBC ਫੋਟੋ ਕੈਪਸ਼ਨ ਜੱਜ ਸ਼ੁਸ਼ਾਇਦਾ ਨੇ ਵਕਾਲਤ ਦੀ ਪੜ੍ਹਾਈ ਦੌਰਾਨ ਜੱਜ ਬਣਨ ਬਾਰੇ ਨਹੀਂ ਸੀ ਸੋਚਿਆ। ਮੁਸਲਮਾਨ ਪੁਰਸ਼ ਸ਼ਰੀਆ ਅਦਾਲਤ ਨੂੰ ਧੋਖਾ ਕਿਵੇਂ ਦਿੰਦੇ ਹਨ?ਜੱਜ ਸ਼ੁਸ਼ਾਇਦਾ ਦੀ ਸਭ ਤੋਂ ਵੱਡੀ ਫਿਕਰ ਤਾਂ ਇਹ ਹੈ ਕਿ ਮੁਸਲਮਾਨ ਮਰਦ ਵਿਦੇਸ਼ਾਂ ਵਿੱਚ ਵਿਆਹ ਕਰਾ ਕੇ ਸ਼ਰੀਆ ਅਦਾਲਤਾਂ ਨੂੰ ਧੋਖਾ ਦੇ ਰਹੇ ਹਨ।ਉਨ੍ਹਾਂ ਦੱਸਿਆ, "ਜੇ ਉਹ ਵਿਦੇਸ਼ ਵਿੱਚ ਵਿਆਹ ਕਰਦੇ ਹਨ ਤਾਂ ਮਲੇਸ਼ੀਆਈ ਕਾਨੂੰਨ ਵਿੱਚ ਬੱਝੇ ਨਹੀਂ ਹੋਣਗੇ। ਕੁਝ ਪਤਨੀਆਂ ਸਚਮੁੱਚ ਆਪਣੇ ਪਤਨੀਆਂ ਦੀ ਰਾਖੀ ਲਈ ਸਹਿਮਤੀ ਦੇ ਦਿੰਦੀਆਂ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਕਿਵੇਂ ਉਨ੍ਹਾਂ ਦੇ ਹੀ ਖਿਲਾਫ ਕੰਮ ਕਰਦਾ ਹੈ। ਸਾਡਾ ਸ਼ਰੀਆਂ ਕਾਨੂੰਨ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਅਤੇ ਪੁਰਸ਼ਾਂ ਨੂੰ ਜਵਾਬਦੇਹ ਬਣਾਉਣ ਲਈ ਹੈ।"ਇਹ ਵੀ ਪੜ੍ਹੋ:ਰਾਮ ਮੰਦਿਰ ਉਸਾਰੀ ਦੀ ਡੇਟ ਲੈਣ ਅਯੁੱਧਿਆ ਪਹੁੰਚੇ ਉਧਵ ਮੈਰੀ ਕੌਮ ਨੇ ਰਚਿਆ ਇੱਕ ਹੋਰ ਇਤਿਹਾਸ ਸਮਲਿੰਗੀ ਵਿਆਹ ਨੂੰ ਮਾਨਤਾ ਲਈ ਪਹਿਲਾ ਰੈਫਰੈਂਡਮ ਸਿਸਟਰਸ ਇਨ ਇਸਲਾਮ ਵਰਗੇ ਔਰਤਾਂ ਦੇ ਸੰਗਠਨਾਂ ਨੇ ਅਦਾਲਤਾਂ ਵਿੱਚ "ਔਰਤਾਂ ਦੀ ਨੁਮਾਇੰਦਗੀ ਦੀ ਗੰਭੀਰ ਕਮੀ" ਅਤੇ ਪ੍ਰਣਾਲੀ ਵਿੱਚ "ਡੂੰਘੀ ਪਿੱਤਰਸੱਤਾ ਵਾਲੀ ਭਾਵਨਾ" ਦਾ ਮੁੱਦਾ ਚੁੱਕਿਆ ਹੈ।ਇਸ ਦੀ ਬੁਲਾਰੀ ਮਾਜਿਦਾ ਹਾਸ਼ਿਮ ਕਹਿੰਦੀ ਹੈ, "ਮਲੇਸ਼ੀਆ ਵਿੱਚ ਸ਼ਰੀਆ ਦਾ ਕਾਨੂੰਨੀ ਢਾਂਚਾ ਨਾ ਸਿਰਫ ਚੋਣਵੇਂ ਰੂਪ ਵਿੱਚ ਔਰਤਾਂ ਨਾਲ ਵਿਤਕਰਾ ਕਰਦਾ ਹੈ ਸਗੋਂ ਉਨ੍ਹਾਂ ਨੂੰ ਸਮਾਜਿਕ ਅਨੈਤਿਕਤਾਵਾਂ ਦਾ ਦੋਸ਼ੀ ਵੀ ਬਣਾ ਦਿੰਦਾ ਹੈ।""ਇਸਲਾਮੀ ਰਾਜ ਦੀਆ ਸੰਸਥਾਵਾਂ ਨੇ... ਔਰਤਾਂ ਲਈ ਢੁਕਵਾਂ ਇਨਸਾਫ਼ ਯਕੀਨੀ ਬਣਾਉਣ ਲਈ ਕੁਝ ਨਹੀਂ ਕੀਤਾ। ਅਸਲ ਵਿੱਚ, ਸ਼ਰੀਆ ਕਾਨੂੰਨ ਤਹਿਤ ਔਰਤਾਂ ਨਾਲ ਜੁੜੇ ਦੇ ਤਾਜ਼ਾ ਮਾਮਲਿਆਂ ਵਿੱਚ ਇਹ ਸਾਫ ਰੂਪ ਵਿੱਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਦੀ ਆਵਾਜ਼ ਖ਼ਤਰਨਾਕ ਢੰਗ ਨਾਲ ਦੱਬਾ ਦਿੱਤੀ ਜਾਂਦੀ ਹੈ।"ਇਹ ਗੱਲਾਂ ਸ਼ੁਸ਼ਾਇਦਾ ਦੀ ਨਿਯੁਕਤੀ ਨੂੰ ਹੋਰ ਖ਼ਾਸ ਬਣਾ ਦਿੰਦੀਆਂ ਹਨ।ਉਹ ਕਹਿੰਦੇ ਹਨ, "ਜਦੋਂ ਮੈਂ ਵਕਾਲਤ ਕਰ ਰਹੀ ਸੀ ਤਾਂ ਜ਼ਿਆਦਾਤਰ ਸ਼ਰੀਆ ਜੱਜ ਪੁਰਸ਼ ਸਨ। ਉਹ ਔਰਤਾਂ ਦੇ ਵਕਾਲਤ ਕਰਨ ਬਾਰੇ ਸਵਾਲ ਖੜ੍ਹੇ ਕਰਦੇ ਸਨ।"ਉਹ ਮੰਨਦੇ ਹਨ, "ਮੈਂ ਕਦੇ ਜੱਜ ਬਣਨ ਦਾ ਸੁਪਨਾ ਨਹੀਂ ਦੇਖਿਆ। ਇੱਕ ਵਕੀਲ ਵਜੋਂ ਮੈਂ ਨਹੀਂ ਸੀ ਜਾਣਦੀ ਕਿ ਕੀ ਮੈਂ ਗੁੰਝਲਦਾਰ ਮਸਲਿਆਂ ਨਾਲ ਨਜਿੱਠਣ ਵਾਲੀ ਭੂਮਿਕਾ ਨਿਭਾ ਸਕਦੀ ਹਾਂ ਅਤੇ ਇੱਕ ਔਰਤ ਵਜੋਂ ਮੈਨੂੰ ਸ਼ੱਕ ਅਤੇ ਡਰ ਮਹਿਸੂਸ ਹੋਇਆ।""ਮੈਂ ਕਈ ਵਾਰ ਅਸਹਿਜ ਮਹਿਸੂਸ ਕਰਦੀ ਹਾਂ। ਇੱਕ ਔਰਤ ਵਜੋਂ, ਮੈਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਜੇ ਮੈਂ ਕਹਿੰਦੀ ਹਾਂ ਕਿ ਮੈਨੂੰ ਕੁਝ ਮਹਿਸੂਸ ਨਹੀਂ ਹੁੰਦਾ ਤਾਂ ਮੈਂ ਝੂਠ ਬੋਲਾਂਗੀ।""ਪਰ ਮੈਂ ਇੱਕ ਜੱਜ ਹਾਂ ਅਤੇ ਮੈਂ ਇਹ ਯਕੀਨੀ ਬਣਾਉਣਾ ਹੈ ਕਿ ਮੈਂ ਹਮੇਸ਼ਾ ਸਪਸ਼ਟ ਅਤੇ ਤੱਥਾਂ ਦੀ ਗੱਲ ਕਰਾਂ। ਮੈਂ ਅਦਾਲਤ ਦੇ ਸਾਹਮਣੇ ਰੱਖੇ ਜਾਣ ਵਾਲੇ ਸਭ ਤੋਂ ਬਿਹਤਰੀਨ ਸਬੂਤਾਂ ਦੇ ਆਧਾਰ 'ਤੇ ਇਨਸਾਫ ਕਰਦੀ ਹਾਂ।" ਕੀ ਹੈ '100 ਵੂਮੈੱਨ' ?'ਬੀਬੀਸੀ 100 ਵੂਮੈੱਨ' ਹਰ ਸਾਲ ਵਿਸ਼ਵ ਭਰ 'ਚੋਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਔਰਤਾਂ ਦੇ ਰੂ-ਬ-ਰੂ ਕਰਾਉਂਦੀ ਹੈ। ਸਾਲ 2018 ਦੁਨੀਆਂ ਭਰ ਵਿੱਚ ਔਰਤਾਂ ਦੇ ਹੱਕਾਂ ਲਈ ਯਾਦਗਾਰੀ ਸਾਲ ਰਿਹਾ ਹੈ। ਇਸ ਲਈ ਬੀਬੀਸੀ 100 ਵੁਮਿਨ ਉਨ੍ਹਾਂ ਰਾਹ ਦਸੇਰੀਆਂ ਔਰਤਾਂ ਦੀ ਕਹਾਣੀ ਪੇਸ਼ ਕਰਦਾ ਹੈ, ਜੋ ਆਪਣੇ ਜਨੂੰਨ, ਰੋਹ ਅਤੇ ਗੁੱਸੇ ਦੀ ਵਰਤੋਂ ਕਰਕੇ ਆਪਣੇ ਆਸਪਾਸ ਦੀ ਦੁਨੀਆਂ ਵਿੱਚ ਇੱਕ ਅਮਲੀ ਬਦਲਾਅ ਲਿਆ ਰਹੀਆਂ ਹਨ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਜਦੋਂ ਈਦੀ ਅਮੀਨ ਦੇ ਫਰਿੱਜ 'ਚੋਂ ਮਿਲਿਆ ਸੀ ਮਨੁੱਖੀ ਸਿਰ ਰੇਹਾਨ ਫ਼ਜ਼ਲ ਬੀਬੀਸੀ ਪੱਤਰਕਾਰ 7 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45085894 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਯੁਗਾਂਡਾ ਦੇ ਤਾਨਾਸ਼ਾਹ ਈਦੀ ਅਮੀਨ ਨੇ ਸਾਲਾਂ ਤੋਂ ਰਹਿ ਰਹੇ 60 ਹਜ਼ਾਰ ਏਸ਼ੀਆਈ ਲੋਕਾਂ ਨੂੰ ਅਚਾਨਕ ਦੇਸ ਛੱਡਣ ਦਾ ਆਦੇਸ਼ ਦੇ ਦਿੱਤਾ ਚਾਰ ਅਗਸਤ 1972 ਨੂੰ ਬੀਬੀਸੀ ਦੇ ਦਿਨ ਦੇ ਬੁਲੇਟਿਨ ਵਿੱਚ ਅਚਾਨਕ ਸਮਾਚਾਰ ਸੁਣਾਈ ਦਿੱਤਾ ਕਿ ਯੁਗਾਂਡਾ ਦੇ ਤਾਨਾਸ਼ਾਹ ਈਦੀ ਅਮੀਨ ਨੇ ਯੁਗਾਂਡਾ ਵਿੱਚ ਸਾਲਾਂ ਤੋਂ ਰਹਿ ਰਹੇ 60 ਹਜ਼ਾਰ ਏਸ਼ੀਆਈ ਲੋਕਾਂ ਨੂੰ ਅਚਾਨਕ ਦੇਸ ਛੱਡਣ ਦਾ ਆਦੇਸ਼ ਦੇ ਦਿੱਤਾ ਸੀ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਦੇਸ ਛੱਡਣ ਲਈ ਸਿਰਫ਼ 90 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। 6 ਫੁੱਟ 4 ਇੰਚ ਲੰਬੇ ਅਤੇ 135 ਕਿਲੋ ਵਜ਼ਨ ਵਾਲੇ ਈਦੀ ਅਮੀਨ ਨੂੰ ਹਾਲ ਦੇ ਵਿਸ਼ਵ ਇਤਿਹਾਸ ਦੇ ਸਭ ਤੋਂ ਬੇਰਹਿਮ ਅਤੇ ਨਿਰਦਈ ਤਾਨਾਸ਼ਾਹਾਂ ਵਿੱਚ ਗਿਣਿਆ ਜਾਂਦਾ ਹੈ। ਇੱਕ ਜ਼ਮਾਨੇ ਵਿੱਚ ਯੁਗਾਂਡਾ ਦੇ ਹੈਵੀ ਵੇਟ ਬਾਕਸਿੰਗ ਚੈਂਪੀਅਨ ਰਹੇ ਈਦੀ ਅਮੀਨ 1971 ਵਿੱਚ ਮਿਲਟਨ ਓਬੋਟੇ ਨੂੰ ਹਟਾ ਕੇ ਸੱਤਾ ਵਿੱਚ ਆਏ ਸਨ। ਆਪਣੇ 8 ਸਾਲਾਂ ਦੇ ਸ਼ਾਸਨ ਕਾਲ ਵਿੱਚ ਉਨ੍ਹਾਂ ਨੇ ਬੇਰਹਿਮੀ ਦੀਆਂ ਇੰਨੀਆਂ ਭਿਆਨਕ ਮਿਸਾਲਾਂ ਪੇਸ਼ ਕੀਤੀਆਂ ਹਨ, ਜਿਨਾਂ ਦੀ ਉਦਾਹਰਣ ਆਧੁਨਿਕ ਇਤਿਹਾਸ ਵਿੱਚ ਬਹੁਤ ਘੱਟ ਹੀ ਮਿਲਦਾ ਹੈ। ਇਹ ਵੀ ਪੜ੍ਹੋ:ਦੇਹ ਵਪਾਰ ਲਈ ਬੱਚੀਆਂ ਨੂੰ ਟੀਕੇ ਲਾ ਕੇ ਕੀਤਾ ਜਾਂਦਾ ਸੀ ਜਵਾਨਰਿਸ਼ਤਿਆਂ ਦੀ 'ਮੰਡੀ' ਵਿੱਚ ਹਰ ਉਮਰ ਵਰਗ ਦਾ ਮੁੰਡਾ ਤੇ ਕੁੜੀ ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਫੂਲਨ ਦੇਵੀ ਦੇ ਆਤਮ-ਸਮਰਪਣ ਦੀ ਪੂਰੀ ਕਹਾਣੀ 4 ਅਗਸਤ 1972 ਨੂੰ ਈਦੀ ਅਮੀਨ ਨੂੰ ਅਚਾਨਕ ਇੱਕ ਸੁਪਨਾ ਆਇਆ ਅਤੇ ਉਨ੍ਹਾਂ ਨੇ ਯੁਗਾਂਡਾ ਦੇ ਇੱਕ ਨਗਰ ਟੋਰੋਰੋ ਵਿੱਚ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਲਾਹ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਸਾਰੇ ਏਸ਼ੀਆਈ ਲੋਕਾਂ ਨੂੰ ਆਪਣੇ ਦੇਸ 'ਚੋਂ ਤੁਰੰਤ ਬਾਹਰ ਕੱਢ ਦੇਣ। ਏਸ਼ੀਆਈ ਲੋਕਾਂ ਨੂੰ ਕੱਢਣ ਦੀ ਸਲਾਹ ਮਿਲੀ ਸੀ ਕਰਨਲ ਗੱਦਾਫ਼ੀ ਕੋਲੋਂ ਸ਼ੁਰੂ ਵਿੱਚ ਅਮੀਨ ਦੇ ਐਲਾਨ ਨੂੰ ਏਸ਼ੀਆਈ ਲੋਕਾਂ ਨੇ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਨੂੰ ਲੱਗਾ ਕਿ ਅਮੀਨ ਨੇ ਆਪਣੇ ਸਨਕੀਪੁਣੇ ਵਿੱਚ ਇਹ ਐਲਾਨ ਕੀਤਾ ਹੈ। ਪਰ ਥੋੜ੍ਹੇ ਦਿਨਾਂ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਅਮੀਨ ਉਨ੍ਹਾਂ ਨੂੰ ਆਪਣੇ ਦੇਸ 'ਚੋਂ ਬਾਹਰ ਕੱਢਣਾ ਚਾਹੁੰਦੇ ਹਨ। Image copyright Getty Images ਫੋਟੋ ਕੈਪਸ਼ਨ ਯੁਗਾਂਡਾ ਦੇ ਹੈਵੀ ਵੇਟ ਬਾਕਸਿੰਗ ਚੈਂਪੀਅਨ ਰਹੇ ਈਦੀ ਅਮੀਨ 1971 ਵਿੱਚ ਮਿਲਟਨ ਓਬੋਟੇ ਨੂੰ ਹਟਾ ਕੇ ਸੱਤਾ ਵਿੱਚ ਆਏ ਸਨ ਵੈਸੇ ਤਾਂ ਬਾਅਦ ਵਿੱਚ ਅਮੀਨ ਨੇ ਕਈ ਵਾਰ ਸਵੀਕਾਰ ਕੀਤਾ ਕਿ ਇਹ ਫ਼ੈਸਲਾ ਲੈਣ ਦੀ ਸਲਾਹ ਅੱਲਾਹ ਨੇ ਉਨ੍ਹਾਂ ਨੂੰ ਸੁਪਨੇ ਵਿੱਚ ਆ ਕੇ ਦਿੱਤੀ ਸੀ।ਪਰ ਅਮੀਨ ਦੇ ਸ਼ਾਸਨ 'ਤੇ ਚਰਚਿਤ ਕਿਤਾਬ 'ਗੈਸਟ ਆਫ ਕੰਪਾਲਾ' ਲਿਖਣ ਵਾਲੇ ਜਾਰਜ ਇਵਾਨ ਸਮਿੱਥ ਲਿਖਦੇ ਹਨ, "ਇਸ ਦੀ ਪ੍ਰੇਰਣਾ ਉਨ੍ਹਾਂ ਨੂੰ ਲੀਬੀਆ ਦੇ ਤਾਨਾਸ਼ਾਹ ਕਰਨਲ ਗੱਦਾਫ਼ੀ ਕੋਲੋਂ ਮਿਲੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਨ੍ਹਾਂ ਦੇ ਦੇਸ 'ਤੇ ਉਨ੍ਹਾਂ ਦੀ ਮਜ਼ਬੂਤ ਪਕੜ ਉਦੋਂ ਹੋਵੇਗੀ ਜਦੋਂ ਉਸ ਦੇ ਅਰਥਚਾਰੇ 'ਤੇ ਉਸ ਦਾ ਪੂਰਾ ਕੰਟ੍ਰੋਲ ਹੋਵੇਗਾ। ਉਨ੍ਹਾਂ ਨੇ ਅਮੀਨ ਨੂੰ ਕਿਹਾ ਕਿ ਜਿਵੇਂ ਉਨ੍ਹਾਂ ਨੇ ਆਪਣੇ ਦੇਸ ਵਿਚੋਂ ਇਟਲੀ ਦੇ ਲੋਕਾਂ ਨੂੰ ਬਾਹਰ ਕੀਤਾ, ਉਸੇ ਤਰ੍ਹਾਂ ਉਹ ਵੀ ਏਸ਼ੀਆਈ ਲੋਕਾਂ ਨੂੰ ਬਾਹਰ ਕੱਢ ਦੇਣ।"ਸਿਰਫ਼ 55 ਪੌਂਡ ਲੈ ਕੇ ਜਾਣ ਦੀ ਇਜਾਜ਼ਤਇਹ ਐਲਾਨ ਹੋਇਆ ਤਾਂ ਬਰਤਾਨੀਆ ਨੇ ਆਪਣੇ ਇੱਕ ਮੰਤਰੀ ਜੈਫਰੀ ਰਿਪਨ ਨੂੰ ਇਸ ਉਦੇਸ਼ ਲਈ ਕੰਪਾਲਾ ਭੇਜਿਆ ਕਿ ਅਮੀਨ ਨੂੰ ਇਹ ਫ਼ੈਸਲਾ ਬਦਲਣ ਲਈ ਮਨਾ ਲੈਣਗੇ। ਪਰ ਜਦੋਂ ਰਿਪਨ ਉੱਥੇ ਪਹੁੰਚੇ ਤਾਂ ਅਮੀਨ ਦੇ ਅਖਵਾਇਆ ਕਿ ਉਹ ਬਹੁਤ ਮਸ਼ਰੂਫ਼ ਹੋਣ ਕਾਰਨ ਅਗਲੇ ਪੰਜ ਦਿਨਾਂ ਤੱਕ ਉਨ੍ਹਾਂ ਨੂੰ ਨਹੀਂ ਮਿਲ ਸਕਣਗੇ। ਰਿਪਨ ਨੇ ਲੰਡਨ ਵਾਪਸ ਆਉਣ ਦਾ ਫ਼ੈਸਲਾ ਲਿਆ। ਜਦੋਂ ਉਨ੍ਹਾਂ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਝਾਇਆ ਤਾਂ ਚੌਥੇ ਦਿਨ ਅਮੀਨ ਰਿਪਨ ਨੂੰ ਮਿਲਣ ਲਈ ਤਿਆਰ ਹੋਏ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ।ਅਮੀਨ ਆਪਣੇ ਫ਼ੈਸਲੇ 'ਤੇ ਅੜੇ ਰਹੇ। ਭਾਰਤ ਸਰਕਾਰ ਨੇ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਭਾਰਤੀ ਵਿਦੇਸ਼ ਸੇਵਾ ਦੇ ਇੱਕ ਅਧਿਕਾਰੀ ਨਿਰੰਜਨ ਦੇਸਾਈ ਨੂੰ ਕੰਪਾਲਾ ਭੇਜਿਆ। Image copyright Getty Images ਨਿਰੰਜਨ ਦੇਸਾਈ ਯਾਦ ਕਰਦੇ ਹਨ, "ਜਦੋਂ ਮੈਂ ਕੰਪਾਲਾ ਪਹੁੰਚਿਆ ਤਾਂ ਉੱਥੇ ਹਾਹਾਕਾਰ ਮਚੀ ਹੋਈ ਸੀ। ਉਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਆਪਣੀ ਪੂਰੀ ਜ਼ਿੰਦਗੀ ਵਿੱਚ ਯੁਗਾਂਡਾ ਤੋਂ ਬਾਹਰ ਨਹੀਂ ਗਏ ਸਨ। ਹਰ ਵਿਅਕਤੀ ਨੂੰ ਆਪਣੇ ਨਾਲ 55 ਪੌਂਡ ਅਤੇ 250 ਕਿਲੋ ਸਮਾਨ ਲੈ ਕੇ ਜਾਣ ਦੀ ਇਜਾਜ਼ਤ ਸੀ। ਕੰਪਾਲਾ ਤੋਂ ਬਾਹਰ ਰਹਿਣ ਵਾਲੇ ਏਸ਼ੀਆਈ ਲੋਕਾਂ ਨੂੰ ਇਨ੍ਹਾਂ ਨੇਮਾਂ ਦੀ ਵੀ ਜਾਣਕਾਰੀ ਨਹੀਂ ਸੀ।"ਇਹ ਵੀ ਪੜ੍ਹੋ:ਇੱਕ ਮਹੀਨਾ ਸ਼ਰਾਬ ਛੱਡਣ ਦੇ 7 ਖ਼ਾਸ ਫ਼ਾਇਦੇ ਕਿਉਂ ਪਾਸਾ ਵੱਟ ਕੇ ਸੌਣ ਗਰਭਵਤੀ ਔਰਤਾਂ?ਅਗਲੇ 15 ਸਾਲਾਂ 'ਚ ਡੇਢ ਕਰੋੜ ਵਾਧੂ ਲੋਕ ਮਰਨਗੇ?1971- ਪੰਜਾਬੀ ਫ਼ੌਜੀ ਅਫ਼ਸਰ ਦੇ ਚੁਟਕਲੇ ਅਤੇ ਸਰੰਡਰਬਗ਼ੀਚੇ ਵਿੱਚ ਆਪਣਾ ਸੋਨਾ ਦੱਬਿਆਅਮੀਨ ਦਾ ਇਹ ਫ਼ੈਸਲਾ ਇੰਨਾ ਅਚਾਨਕ ਸੀ ਕਿ ਯੁਗਾਂਡਾ ਦੀ ਸਰਕਾਰ ਇਸ ਨੂੰ ਲਾਗੂ ਕਰਨ ਲਈ ਤਿਆਰ ਨਹੀਂ ਸੀ। ਕੁਝ ਅਮੀਰ ਏਸ਼ੀਆਈ ਲੋਕਾਂ ਨੇ ਆਪਣੇ ਧਨ ਨੂੰ ਖ਼ਰਚ ਕਰਨ ਦਾ ਖ਼ਾਸ ਤਰੀਕਾ ਲੱਭਿਆ। ਨਿਰੰਜਨ ਦੇਸਾਈ ਦੱਸਦੇ ਹਨ, "ਉਨ੍ਹਾਂ ਲੋਕਾਂ ਵਿੱਚ ਇਸ ਤਰ੍ਹਾਂ ਦੀ ਸੋਚ ਬਣ ਗਈ ਸੀ ਕਿ ਜੇਕਰ ਤੁਸੀਂ ਆਪ ਆਪਣਾ ਪੈਸਾ ਬਾਹਰ ਨਹੀਂ ਲੈ ਕੇ ਜਾ ਸਕਦੇ ਤਾਂ ਉਸ ਨੂੰ ਸਟਾਇਲ ਨਾਲ ਉਡਾਓ। ਕੁਝ ਅਕਲਮੰਦ ਲੋਕ ਆਪਣਾ ਪੈਸਾ ਲੈ ਕੇ ਜਾਣ ਵਿੱਚ ਸਫਲ ਵੀ ਹੋ ਗਏ। ਸਭ ਤੋਂ ਚੰਗਾ ਤਰੀਕਾ ਸੀ ਪੂਰੀ ਦੁਨੀਆਂ ਵਿੱਚ ਘੁੰਮਣਾ, ਪੂਰੇ ਪਰਿਵਾਰ ਲਈ ਫਸਟ ਕਲਾਸ ਟਿਕਟ ਖਰੀਦਣਾ ਜਿਸ ਵਿੱਚ ਐਂ ਸੀਓ ਰਾਹੀਂ ਹੋਟਲ ਬੁਕਿੰਗ ਪਹਿਲਾਂ ਤੋਂ ਕਰਾ ਦਿੱਤੀ ਗਈ ਹੋਵੇ।"ਉਨ੍ਹਾਂ ਨੇ ਦੱਸਿਆ, "ਇਨ੍ਹਾਂ ਐਮਸੀਓ (ਮਿਸੀਲੈਨੀਅਸ ਚਾਰਜ ਆਰਡਰ) ਨੂੰ ਬਾਅਦ ਵਿੱਚ ਤੁੜਵਾਇਆ ਜਾ ਸਕਦਾ ਸੀ। ਕੁਝ ਲੋਕਾਂ ਨੇ ਗੱਡੀਆਂ ਦੇ ਕਾਰਪੈਟ ਹੇਠਾਂ ਆਪਣੇ ਗਹਿਣੇ ਰੱਖ ਕੇ ਗੁਆਂਢੀ ਮੁਲਕ ਕੀਨੀਆ ਪਹੁੰਚਾਏ। ਕੁਝ ਲੋਕਾਂ ਨੇ ਪਾਰਸਲ ਰਾਹੀਂ ਆਪਣੇ ਗਹਿਣੇ ਇੰਗਲੈਂਡ ਭੇਜ ਦਿੱਤੇ ਸਨ।""ਦਿਲਚਸਪ ਗੱਲ ਤਾਂ ਇਹ ਸਾਰੇ ਆਪਣੀਆਂ ਮੰਜ਼ਿਲਾਂ 'ਤੇ ਸੁਰੱਖਿਅਤ ਪਹੁੰਚ ਵੀ ਗਏ ਹਨ। ਕੁਝ ਨੂੰ ਉਮੀਦ ਸੀ ਕਿ ਉਹ ਕੁਝ ਸਮੇਂ ਬਾਅਦ ਵਾਪਸ ਯੁਗਾਂਡਾ ਆ ਜਾਣਗੇ। ਇਸ ਲਈ ਉਨ੍ਹਾਂ ਨੇ ਆਪਣੇ ਬਗ਼ੀਚੇ ਵਿੱਚ ਗੱਡ ਦਿੱਤੇ। ਮੈਂ ਕੁਝ ਅਜਿਹੇ ਲੋਕਾਂ ਨੂੰ ਵੀ ਜਾਣਦਾ ਹਾਂ, ਜਿਨ੍ਹਾਂ ਨੇ ਆਪਣੇ ਗਹਿਣੇ ਬੈਂਕ ਆਫ ਬੜੌਦਾ ਦੀ ਸਥਾਨਕ ਬ੍ਰਾਂਚ ਦੇ ਲਾਕਰ ਵਿੱਚ ਰਖਵਾ ਦਿੱਤੇ ਸਨ। ਉਨ੍ਹਾਂ ਵਿਚੋਂ ਕੁਝ ਲੋਕ ਜਦੋਂ 15 ਸਾਲ ਬਾਅਦ ਉੱਥੇ ਗਏ ਤਾਂ ਉਨ੍ਹਾਂ ਦੇ ਗਹਿਣੇ ਇਸ ਲਾਕਰ ਵਿੱਚ ਸੁਰੱਖਿਅਤ ਸਨ। ਅੰਗੂਠੀ ਕੱਟ ਕੇ ਉਤਾਰੀ ਇਸ ਵੇਲੇ ਲੰਡਨ ਵਿੱਚ ਰਹਿ ਰਹੀ ਗੀਤਾ ਵਾਟਸ ਨੂੰ ਉਹ ਦਿਨ ਯਾਦ ਹੈ ਜਦੋਂ ਉਹ ਲੰਡਨ ਜਾਣ ਲਈ ਐਨਤੇਬੇ ਹਵਾਈ ਅੱਡੇ ਪਹੁੰਚੀ ਸੀ। Image copyright PA ਫੋਟੋ ਕੈਪਸ਼ਨ ਯੁਗਾਂਡਾ ਤੋਂ ਕੱਢੇ ਗਏ ਵਧੇਰੇ ਲੋਕਾਂ ਨੂੰ ਮਿਲੀ ਬਰਤਾਨੀਆਂ ਵਿੱਚ ਸ਼ਰਨ ਗੀਤਾ ਦੱਸਦੇ ਹਨ, "ਸਾਨੂੰ ਆਪਣੇ ਨਾਲ ਲੈ ਕੇ ਜਾਣ ਲਈ ਸਿਰਫ਼ 55 ਪੌਂਡ ਦਿੱਤੇ ਗਏ ਸਨ। ਜਦੋਂ ਅਸੀਂ ਹਵਾਈ ਅੱਡੇ ਪਹੁੰਚੇ ਤਾਂ ਲੋਕਾਂ ਦੇ ਸੂਟਕੇਸ ਖੋਲ੍ਹ ਕੇ ਦੇਖੇ ਜਾ ਰਹੇ ਸਨ। ਉਨ੍ਹਾਂ ਦੀ ਹਰ ਚੀਜ਼ ਬਾਹਰ ਕੱਢ ਕੇ ਸੁੱਟੀ ਜਾ ਰਹੀ ਸੀ, ਤਾਂ ਜੋ ਉਹ ਦੇਖ ਸਕਣ ਕਿ ਉਸ ਵਿੱਚ ਸੋਨਾ ਜਾਂ ਪੈਸਾ ਤਾਂ ਨਹੀਂ ਲੁਕਾ ਕੇ ਰੱਖੇ।""ਪਤਾ ਨਹੀਂ ਕਿਸ ਕਾਰਨ ਮੇਰੇ ਮਾਤਾ-ਪਿਤਾ ਨੇ ਮੇਰੀ ਉਂਗਲੀ ਵਿੱਚ ਸੋਨੇ ਦੀ ਰਿੰਗ ਪਾ ਦਿੱਤੀ ਸੀ। ਮੈਨੂੰ ਕਿਹਾ ਗਿਆ ਮੈਂ ਅੰਗੂਠੀ ਉਤਾਰ ਕੇ ਉਨ੍ਹਾਂ ਨੂੰ ਦੇ ਦੇਵਾਂ, ਪਰ ਉਹ ਇੰਨੀ ਕੱਸੀ ਹੋਈ ਸੀ ਕਿ ਉਤਰ ਨਹੀਂ ਰਹੀ ਸੀ। ਅਖ਼ੀਰ ਉਨ੍ਹਾਂ ਨੇ ਉਸ ਨੂੰ ਕੱਟ ਕੇ ਮੇਰੀ ਉਂਗਲੀ ਤੋਂ ਵੱਖ ਕਰ ਦਿੱਤਾ। ਸਭ ਤੋਂ ਖ਼ਤਰਨਾਕ ਚੀਜ਼ ਇਹ ਸੀ ਕਿ ਜਦੋਂ ਅੰਗੂਠੀ ਨੂੰ ਕੱਟਿਆ ਜਾ ਰਿਹਾ ਸੀ ਤਾਂ ਆਟੋਮੈਟਿਕ ਹਥਿਆਰਾਂ ਨਾਲ ਲੈਸ ਯੁਗਾਂਡਾ ਦੇ ਫੌਜੀ ਸਾਨੂੰ ਘੇਰ ਕੇ ਖੜੇ ਸਨ। 32 ਕਿਲੋਮੀਟਰ ਦੀ ਦੂਰੀ ਦੌਰਾਨ 5 ਵਾਰ ਤਲਾਸ਼ੀਬਹੁਤ ਸਾਰੇ ਏਸ਼ੀਆਈ ਲੋਕਾਂ ਨੂੰ ਆਪਣੀਆਂ ਦੁਕਾਨਾਂ ਅਤੇ ਘਰ ਖੁੱਲ੍ਹੇ ਛੱਡ ਕੇ ਆਉਣਾ ਪਿਆ। ਉਨ੍ਹਾਂ ਨੂੰ ਆਪਣੇ ਘਰ ਵੇਚਣ ਦੀ ਇਜਾਜ਼ਤ ਨਹੀਂ ਸੀ। ਯੁਗਾਂਡਾ ਦੇ ਫੌਜੀ ਉਨ੍ਹਾਂ ਦਾ ਸਮਾਨ ਲੁੱਟਣਾ ਚਾਹੁੰਦੇ ਸਨ, ਜਿਸ ਨੂੰ ਉਹ ਆਪਣੇ ਨਾਲ ਬਾਹਰ ਲੈ ਕੇ ਜਾਣਾ ਚਾਹੁੰਦੇ ਸਨ। ਨਿਰੰਜਨ ਦੇਸਾਈ ਦੱਸਦੇ ਹਨ, "ਕੰਪਾਲਾ ਸ਼ਹਿਰ ਤੋਂ ਐਨਤੇਬੇ ਹਵਾਈ ਅੱਡੇ ਦੀ ਦੂਰੀ 32 ਕਿਲੋਮੀਰ ਸੀ। ਯੁਗਾਂਡਾ ਦੇ ਬਾਹਰ ਜਾਣ ਵਾਲੇ ਹਰੇਕ ਏਸ਼ੀਆਈ ਲੋਕਾਂ ਨੂੰ ਵਿਚਕਾਰ ਬਣੀਆਂ ਪੰਜ ਨਾਕਾਬੰਦੀਆਂ 'ਤੋਂ ਹੋ ਕੇ ਨਿਕਲਣਾ ਪਿਆ। ਹਰੇਕ ਨਾਕਾਬੰਦੀ 'ਤੇ ਉਨ੍ਹਾਂ ਦੀ ਤਲਾਸ਼ੀ ਹੁੰਦੀ ਸੀ ਅਤੇ ਫੌਜੀਆਂ ਦੀ ਪੂਰੀ ਕੋਸ਼ਿਸ਼ ਹੁੰਦੀ ਸੀ ਕਿ ਕੁਝ ਨਾ ਕੁਝ ਸਮਾਨ ਉਨ੍ਹਾਂ ਕੋਲੋਂ ਖੋਹ ਲਿਆ ਜਾਵੇ।"ਮੈਂ ਨਿਰੰਜਨ ਦੇਸਾਈ ਨੂੰ ਪੁੱਛਿਆ ਕਿ ਏਸ਼ੀਆਈ ਲੋਕਾਂ ਵੱਲੋਂ ਛੱਡੀ ਗਈ ਜਾਇਦਾਦ ਦਾ ਕੀ ਹੋਇਆ? Image copyright Getty Images ਦੇਸਾਈ ਦਾ ਜਵਾਬ ਸੀ, "ਜ਼ਿਆਦਾਤਰ ਸਮਾਨ ਅਮੀਨ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਅਤੇ ਫੌਜੀ ਅਧਿਕਾਰੀਆਂ ਦੇ ਹੱਥ ਲੱਗਾ। ਆਮ ਲੋਕਾਂ ਨੂੰ ਇਸ ਦਾ ਬਹੁਤ ਘੱਟ ਹਿੱਸਾ ਮਿਲ ਸਕਿਆ। ਉਹ ਲੋਕ ਇਸ ਤਰ੍ਹਾਂ ਹਾਸਿਲ ਕੀਤੀ ਜਾਇਦਾਦ ਨੂੰ ਕੋਡ ਭਾਸ਼ਾ ਵਿੱਚ 'ਬੰਗਲਾਦੇਸ਼' ਕਹਿੰਦੇ ਸਨ। ਉਨ੍ਹਾਂ ਨੇ ਕਿਹਾ, "ਉਸ ਵੇਲੇ ਹੀ ਬੰਗਲਾਦੇਸ਼ ਨਵਾਂ-ਨਵਾਂ ਆਜ਼ਾਦ ਹੋਇਆ ਸੀ। ਫੌਜੀਆਂ ਨੂੰ ਅਕਸਰ ਇਹ ਕਹਿੰਦਿਆਂ ਸੁਣਿਆ ਜਾਂਦਾ ਸੀ ਕਿ ਉਨ੍ਹਾਂ ਦੇ ਕੋਲ ਇੰਨੇ 'ਬੰਗਲਾਦੇਸ਼' ਹਨ।"ਜਾਰਜ ਈਵਾਨ ਸਮਿੱਥ ਆਪਣੀ ਕਿਤਾਬ 'ਗੈਸਟ ਆਫ ਕੰਪਾਲਾ' ਵਿੱਚ ਲਿਖਦੇ ਹਨ, "ਅਮੀਨ ਨੇ ਏਸ਼ੀਆਈ ਲੋਕਾਂ ਦੀਆਂ ਵਧੇਰੇ ਦੁਕਾਨਾਂ ਅਤੇ ਹੋਟਲ ਆਪਣੇ ਫੌਜੀਆਂ ਨੂੰ ਦੇ ਦਿੱਤੇ ਸਨ। ਇਸ ਤਰ੍ਹਾਂ ਦੇ ਵੀਡੀਓ ਮੌਜੂਦ ਹਨ, ਜਿਸ ਵਿੱਚ ਅਮੀਨ ਆਪਣੇ ਫੌਜੀ ਅਧਿਕਾਰੀਆਂ ਨਾਲ ਤੁਰ ਰਹੇ ਹਨ। ਉਨ੍ਹਾਂ ਨਾਲ ਹੱਥ ਵਿੱਚ ਨੋਟਬੁੱਕ ਲਈ ਹੋਰ ਅਧਿਕਾਰੀ ਵੀ ਚੱਲ ਰਿਹਾ ਹੈ ਅਤੇ ਅਮੀਨ ਉਸ ਨੂੰ ਆਦੇਸ਼ ਦੇ ਰਹੇ ਹਨ ਕਿ ਉਹ ਦੁਕਾਨ ਉਸ ਬ੍ਰਿਗੇਡੀਅਰ ਨੂੰ ਦੇ ਦਿਓ ਅਤੇ ਇਹ ਹੋਟਲ ਉਸ ਨੂੰ ਦੇ ਦਿਓ।"ਉਹ ਲਿਖਦੇ ਹਨ, "ਇਨ੍ਹਾਂ ਅਧਿਕਾਰੀਆਂ ਨੂੰ ਆਪਣਾ ਘਰ ਤੱਕ ਚਲਾਉਣ ਦੀ ਵੀ ਅਕਲ ਨਹੀਂ ਸੀ। ਉਹ ਮੁਫ਼ਤ ਵਿੱਚ ਮਿਲੀਆਂ ਦੁਕਾਨਾਂ ਨੂੰ ਕੀ ਚਲਾ ਸਕਣਗੇ। ਉਹ ਇੱਕ ਜਨਜਾਤੀ ਪ੍ਰਥਾ ਦਾ ਪਾਲਣ ਕਰਦੇ ਹੋਏ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਹਨ ਅਤੇ ਉਨ੍ਹਾਂ ਨੂੰ ਕਹਿੰਦੇ ਹਨ ਉਹ ਜੋ ਚਾਹੁਣ, ਉਹੀ ਚੀਜ਼ ਉਥੋਂ ਲੈ ਕੇ ਜਾ ਸਕਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਕਿੱਥੋਂ ਨਵੀਆਂ ਚੀਜ਼ਾਂ ਖਰੀਦੀਆਂ ਜਾਣ ਅਤੇ ਇਨ੍ਹਾਂ ਚੀਜ਼ਾਂ ਦਾ ਕੀ ਮੁੱਲ ਵਸੂਲਿਆਂ ਜਾਵੇ। ਨਤੀਜਾ ਇਹ ਹੋਇਆ ਕਿ ਕੁਝ ਹੀ ਦਿਨਾਂ ਵਿੱਚ ਪੂਰਾ ਅਰਥਚਾਰਾ ਜ਼ਮੀਨ 'ਤੇ ਆ ਗਿਆ।"ਇਹ ਵੀ ਪੜ੍ਹੋ:ਇਸ ਸ਼ਹਿਰ ਵਿੱਚ ਲੋਕ ਅੰਡਰਗ੍ਰਾਊਂਡ ਕਿਉਂ ਰਹਿੰਦੇ ਹਨਸ਼ੰਘਾਈ ਵਿੱਚ ਸਿੱਖਾਂ ਦੇ ਵਸਣ ਅਤੇ ਉਜਾੜੇ ਦੀ ਕਹਾਣੀਨੀਰੂ ਆਪਣੀ ਧੀ ਨੂੰ 'ਨਾਂਹ ਕਹਿਣਾ ਸਿਖਾ ਰਹੀ ਹੈ'ਸਿੱਖ ਨੌਜਵਾਨ ਨੇ ਕਿਵੇਂ ਬਦਲੀ ਲੱਦਾਖੀਆਂ ਦੀ ਜ਼ਿੰਦਗੀ?ਅਮੀਨ ਦੀ ਬੇਰਹਿਮੀ ਇਸ ਪੂਰੀ ਘਟਨਾ ਕਾਰਨ ਈਦੀ ਅਮੀਨ ਦਾ ਅਕਸ ਪੂਰੀ ਦੁਨੀਆਂ ਵਿੱਚ ਇੱਕ ਬੇਹੱਦ ਸਨਕੀ ਸ਼ਾਸਕ ਵਜੋਂ ਫੈਲ ਗਿਆ। ਉਨ੍ਹਾਂ ਦੀ ਬੇਰਹਿਮੀ ਦੀਆਂ ਹੋਰ ਕਹਾਣੀਆਂ ਵੀ ਦੁਨੀਆਂ ਨੂੰ ਪਤਾ ਲੱਗਣ ਲੱਗੀਆਂ। ਅਮੀਨ ਦੇ ਸਮੇਂ ਵਿੱਚ ਸਿਹਤ ਮੰਤਰੀ ਰਹੇ ਹੇਨਰੀ ਕੇਏਂਬਾ ਨੇ ਇੱਕ ਕਿਤਾਬ ਲਿਖੀ 'ਏ ਸਟੇਟ ਆਫ ਬਲੱਡ: ਇਨਸਾਈਡ ਸਟੋਰੀ ਆਫ ਈਦੀ ਅਮੀਨ' ਜਿਸ ਵਿੱਚ ਉਨ੍ਹਾਂ ਨੇ ਬੇਰਹਿਮੀ ਦੇ ਅਜਿਹੇ ਕਿੱਸੇ ਦੱਸੇ ਹਨ ਕਿ ਪੂਰੀ ਦੁਨੀਆਂ ਨੇ ਦੰਦਾਂ ਹੇਠਾਂ ਉਂਗਲੀ ਦਬਾ ਲਈ। ਕੇਏਂਬਾ ਨੇ ਲਿਖਿਆ, "ਅਮੀਨ ਨੇ ਆਪਣੇ ਦੁਸ਼ਮਣਾਂ ਨੂੰ ਨਾ ਸਿਰਫ਼ ਮਾਰਿਆ ਬਲਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨਾਲ ਬੇਰਹਿਮੀ ਵਾਲਾ ਵਤੀਰਾ ਕੀਤਾ। ਯੁਗਾਂਡਾ ਦੇ ਮੈਡੀਕਲ ਭਾਈਚਾਰੇ ਵਿਚਾਲੇ ਇਹ ਗੱਲ ਆਮ ਸੀ ਕਿ ਮੁਰਦਾਘਰ ਵਿੱਚ ਰੱਖੀਆਂ ਹੋਈਆਂ ਲਾਸ਼ਾਂ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਗੁਰਦੇ, ਜਿਗਰ, ਨੱਕ, ਬੁੱਲ੍ਹ ਅਤੇ ਗੁਪਤ ਅੰਗ ਗਾਇਬ ਮਿਲਦੇ ਸਨ। ਜੂਨ 1974 ਵਿੱਚ ਜਦੋਂ ਵਿਦੇਸ਼ ਸੇਵਾ ਦੇ ਇੱਕ ਅਧਿਕਾਰੀ ਗੋਡਫਰੀ ਕਿਗਾਲਾ ਨੂੰ ਗੋਲੀ ਮਾਰੀ ਗਈ ਤਾਂ ਉਸ ਦੀਆਂ ਅੱਖਾਂ ਕੱਢ ਲਈਆਂ ਗਈਆਂ ਅਤੇ ਉਨ੍ਹਾਂ ਦੀ ਲਾਸ਼ ਨੂੰ ਕੰਪਾਲਾ ਦੇ ਬਾਹਰ ਜੰਗਲਾਂ ਵਿੱਚ ਸੁੱਟ ਦਿੱਤਾ ਗਿਆ ਸੀ।" ਕੋਏਂਬਾ ਨੇ ਬਾਅਦ ਵਿੱਚ ਇੱਕ ਬਿਆਨ ਦਿੱਤਾ ਕਿ ਕਈ ਵਾਰ ਅਮੀਨ ਨੇ ਜ਼ੋਰ ਦਿੱਤਾ ਕਿ ਉਹ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੇ ਨਾਲ ਕੁਝ ਸਮਾਂ ਇਕੱਲੇ ਬਿਤਾਉਣਾ ਚਾਹੁੰਦੇ ਹਨ। ਜਦੋਂ ਮਾਰਚ 1974 ਵਿੱਚ ਕਾਰਜਕਾਰੀ ਫੌਜ ਮੁਖੀ ਬ੍ਰਿਗੇਡੀਅਰ ਚਾਰਲਸ ਅਰੂਬੇ ਦਾ ਕਤਲ ਹੋਇਆ ਤਾਂ ਅਮੀਨ ਉਨ੍ਹਾਂ ਦੀ ਲਾਸ਼ ਨੂੰ ਦੇਖ ਕੇ ਮੁਲਾਗੋ ਹਸਪਤਾਲ ਦੇ ਮੁਰਦਾਘਰ ਵਿੱਚ ਗਏ।ਉਨ੍ਹਾਂ ਨੇ ਡਿਪਟੀ ਮੈਡੀਕਲ ਸੁਪਰਡੈਂਟ ਕਏਨਾਨਾਬਾਏ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਲਾਸ਼ ਦੇ ਨਾਲ ਇਕੱਲੇ ਛੱਡ ਦੇਣ। ਕਿਸੇ ਨੇ ਇਹ ਨਹੀਂ ਦੇਖਿਆ ਕਿ ਅਮੀਨ ਨੇ ਲਾਸ਼ ਨਾਲ ਇਕੱਲਾ ਛੱਡੇ ਜਾਣ 'ਤੇ ਕੀ ਕੀਤਾ ਪਰ ਕੁਝ ਯੁਗਾਂਡਾ ਵਾਸੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਆਪਣੇ ਦੁਸ਼ਮਣ ਦਾ ਖ਼ੂਨ ਪੀਤਾ ਸੀ, ਜਿਵੇਂ ਕਿ ਕਾਕਵਾ ਜਨਤਾਜੀ ਦੀ ਪ੍ਰਥਾ ਹੈ। ਅਮੀਨ ਦਾ ਸੰਬੰਧ ਕਾਕਵਾ ਜਨਜਾਤੀ ਨਾਲ ਸੀ। ਮਨੁਖੀ ਮਾਸ ਖਾਣ ਦੇ ਇਲਜ਼ਾਮ ਕੇਏਂਬਾ ਲਿਖਦੇ ਹਨ, "ਕਈ ਵਾਰ ਰਾਸ਼ਟਰਪਤੀ ਨੇ ਦੂਜੇ ਲੋਕਾਂ ਦੇ ਸਾਹਮਣੇ ਸ਼ੇਖੀ ਮਾਰੀ ਸੀ ਕਿ ਉਨ੍ਹਾਂ ਨੇ ਮਨੁਖੀ ਮਾਸ ਖਾਧਾ ਹੈ। ਮੈਨੂੰ ਯਾਦ ਹੈ ਕਿ ਅਗਸਤ 1975 ਵਿੱਚ ਜਦੋਂ ਅਮੀਨ ਕੁਝ ਸੀਨੀਅਰ ਅਧਿਕਾਰੀਆਂ ਨਾਲ ਆਪਣੀ ਜ਼ਾਇਰ ਯਾਤਰਾ ਬਾਰੇ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉੱਥੇ ਉਨ੍ਹਾਂ ਨੂੰ ਬਾਂਦਰ ਦਾ ਗੋਸ਼ਤ ਦਿੱਤਾ ਗਿਆ ਸੀ ਜੋ ਮਨੁੱਖੀ ਗੋਸ਼ਤ ਤੋਂ ਵੱਧ ਸੁਆਦਲਾ ਨਹੀਂ ਸੀ। ਜੰਗ ਦੌਰਾਨ ਅਕਸਰ ਹੁੰਦਾ ਹੈ ਕਿ ਤੁਹਾਡਾ ਸਾਥੀ ਸੈਨਿਕ ਜ਼ਖ਼ਮੀ ਹੋ ਜਾਂਦਾ ਹੈ। ਅਜਿਹੇ ਵਿੱਚ ਉਸ ਨੂੰ ਮਾਰ ਕੇ ਖਾਣ ਨਾਲ ਤੁਸੀਂ ਭੁਖਮਰੀ ਦੇ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ।"ਇੱਕ ਹੋਰ ਮੌਕੇ 'ਤੇ ਅਮੀਨ ਨੇ ਯੁਗਾਂਡਾ ਦੇ ਇੱਕ ਡਾਕਟਰ ਨੂੰ ਦੱਸਿਆ ਸੀ ਕਿ ਮਨੁੱਖ ਦਾ ਮਾਸ ਤੇਂਦੂਏ ਦੇ ਮਾਸ ਨਾਲੋਂ ਵਧੇਰੇ ਨਮਕੀਨ ਹੁੰਦਾ ਹੈ। Image copyright AFP ਫੋਟੋ ਕੈਪਸ਼ਨ ਈਦੀ ਦੀ ਪੰਜਵੀਂ ਪਤਨੀ ਸੀ ਸਾਰਾ ਕਿਓਲਾਬਾ ਰੈਫਰੀਜਰੇਟਰ ਵਿੱਚੋਂ ਮਿਲਿਆ ਮਨੁੱਖ ਦਾ ਕੱਟਿਆ ਹੋਇਆ ਸਿਰ ਅਮੀਨ ਦੇ ਇੱਕ ਪੁਰਾਣੇ ਨੌਕਰ ਮੋਜ਼ੇਜ਼ ਅਲੋਗਾ ਨੇ ਕੀਨੀਆ ਭੱਜ ਜਾਣ ਤੋਂ ਬਾਅਦ ਇੱਕ ਅਜਿਹੀ ਕਹਾਣੀ ਸੁਣਾਈ ਸੀ ਜਿਸ ਵਿੱਚ ਅੱਜ ਦੇ ਯੁੱਗ ਵਿੱਚ ਵਿਸ਼ਵਾਸ ਕਰਨਾ ਮੁਸ਼ਕਿਲ ਹੈ। ਅਮੀਨ ਦੇ ਸਮੇਂ ਯੁਗਾਂਡਾ ਵਿੱਚ ਭਾਰਤ ਦੇ ਕਮਿਸ਼ਨਰ ਰਹੇ ਮਦਨਜੀਤ ਸਿੰਘ ਨੇ ਆਪਣੀ ਕਿਤਾਬ 'ਕਲਚਰ ਆਫ ਦਿ ਸੇਪਲਕਰੇ' ਵਿੱਚ ਲਿਖਿਆ ਹੈ ਕਿ ਅਲੋਗਾ ਨੇ ਦੱਸਿਆ, "ਅਮੀਨ ਦੇ ਪੁਰਾਣੇ ਘਰ ਕਮਾਂਡ ਪੋਸਟ ਵਿੱਚ ਇੱਕ ਕਮਰਾ ਹਮੇਸ਼ਾ ਬੰਦ ਰਹਿੰਦਾ ਸੀ। ਸਿਰਫ਼ ਮੈਨੂੰ ਹੀ ਉਸ ਦੇ ਅੰਦਰ ਆਉਣ ਦੀ ਇਜਾਜ਼ਤ ਸੀ ਅਤੇ ਉਹ ਵੀ ਉਸ ਨੂੰ ਸਾਫ਼ ਕਰਨ ਲਈ।""ਅਮੀਨ ਦੀ ਪੰਜਵੀਂ ਵਹੁਟੀ ਸਾਰਾ ਕਿਓਲਾਬਾ ਇਸ ਕਮਰੇ ਬਾਰੇ ਜਾਣਨ ਲਈ ਬਹੁਤ ਉਤਸ਼ਾਹਿਤ ਸੀ। ਉਨ੍ਹਾਂ ਨੇ ਮੈਨੂੰ ਉਸ ਕਮਰੇ ਨੂੰ ਖੋਲ੍ਹਣ ਲਈ ਕਿਹਾ। ਮੈਂ ਥੋੜ੍ਹਾ ਝਿਝਕਿਆ ਕਿਉਂਕਿ ਅਮੀਨ ਨੇ ਮੈਨੂੰ ਆਦੇਸ਼ ਦਿੱਤੇ ਸੀ ਕਿ ਉਸ ਕਮਰੇ ਵਿੱਚ ਕਿਸੇ ਨੂੰ ਆਉਣ ਨਾ ਦਿੱਤਾ ਜਾਵੇ। ਪਰ ਜਦੋਂ ਸਾਰਾ ਨੇ ਬਹੁਤ ਜ਼ੋਰ ਦਿੱਤਾ ਅਤੇ ਮੈਨੂੰ ਕੁਝ ਪੈਸੇ ਵੀ ਦਿੱਤੇ ਤਾਂ ਮੈਂ ਉਸ ਕਮਰੇ ਦੀ ਚਾਬੀ ਉਨ੍ਹਾਂ ਨੂੰ ਸੌਂਪ ਦਿੱਤੀ। ਕਮਰੇ ਅੰਦਰ ਦੋ ਫਰਿੱਜ ਪਏ ਸਨ। ਜਦੋਂ ਉਨ੍ਹਾਂ ਨੇ ਇੱਕ ਰੈਫਰੀਜ਼ਰੇਟਰ ਨੂੰ ਖੋਲ੍ਹਿਆ ਤਾਂ ਚੀਕ ਕੇ ਬੇਹੋਸ਼ ਹੋ ਗਈ। ਉਸ ਵਿੱਚ ਉਨ੍ਹਾਂ ਦੇ ਇੱਕ ਸਾਬਕਾ ਪ੍ਰੇਮੀ ਜੀਜ਼ ਗਿਟਾ ਦਾ ਕੱਟਿਆ ਹੋਇਆ ਸਿਰ ਰੱਖਿਆ ਸੀ।" Image copyright Getty Images ਅਮੀਨ ਦਾ ਰਹਿਮ ਸਾਰਾ ਦੇ ਪ੍ਰੇਮੀ ਵਾਂਗ ਅਮੀਨ ਨੇ ਕਈ ਹੋਰ ਔਰਤਾਂ ਦੇ ਪ੍ਰੇਮੀਆਂ ਦੇ ਸਿਰ ਵੀ ਕਟਵਾਏ ਸਨ। ਜਦੋਂ ਅਮੀਨ ਦੀ ਦਿਲਚਸਪੀ ਇੰਡਸਟਰੀਅਲ ਕੋਰਟ ਦੇ ਮੁਖੀ ਮਾਈਕਲ ਕਬਾਲੀ ਕਾਗਵਾ ਦੀ ਪ੍ਰੇਮਿਕਾ ਹੈਲੇਨ ਓਗਵਾਂਗ ਵਿੱਚ ਜਾਗੀ ਤਾਂ ਅਮੀਨ ਦੇ ਬਾਡੀਗਾਰਡ ਨੇ ਉਨ੍ਹਾਂ ਨੂੰ ਕੰਪਾਲਾ ਇੰਟਰਨੈਸ਼ਨਲ ਹੋਟਲ ਦੇ ਸਵੀਮਿੰਗ ਪੂਲ ਤੋਂ ਚੁਕਵਾ ਕੇ ਗੋਲੀ ਮਰਵਾ ਦਿੱਤੀ। ਬਾਅਦ ਵਿੱਚ ਹੈਲੇਨ ਨੂੰ ਪੈਰਿਸ ਵਿੱਚ ਯੁਗਾਂਡਾ ਦੀ ਅੰਬੈਸੀ ਵਿੱਚ ਪੋਸਟ ਕੀਤਾ ਗਿਆ, ਜਿੱਥੋਂ ਉਹ ਭੱਜ ਗਈ। ਅਮੀਨ ਮੇਕਰੇਰੇ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਿਨਸੈਂਟ ਅਮੀਰੂ ਅਤੇ ਤੋਰੋਰੋ ਦੇ ਰੌਕ ਹੋਟਲ ਦੇ ਮੈਨੇਜਰ ਸ਼ੇਕਾਨਬੋ ਦੀਆਂ ਪਤਨੀਆਂ ਨਾਲ ਵੀ ਸੌਣਾ ਚਾਹੁੰਦੇ ਸਨ। ਇਨ੍ਹਾਂ ਦੋਵਾਂ ਨੂੰ ਬਕਾਇਦਾ ਯੋਜਨਾ ਬਣਾ ਕੇ ਮਾਰਿਆ ਗਿਆ। ਅਮੀਨ ਦੇ ਇੰਨੇ ਪ੍ਰੇਮ ਸੰਬੰਧ ਸਨ ਕਿ ਉਨ੍ਹਾਂ ਦੀ ਗਿਣਤੀ ਕਰਨਾ ਮੁਸ਼ਕਲ ਹੈ। ਕਿਹਾ ਜਾਂਦਾ ਹੈ ਕਿ ਇੱਕ ਸਮੇਂ ਵਿੱਚ ਉਨ੍ਹਾਂ ਦਾ ਘੱਟੋ ਘੱਟ 30 ਔਰਤਾਂ ਦਾ ਹਰਮ ਹੋਇਆ ਕਰਦਾ ਸੀ ਜੋ ਪੂਰੇ ਯੁਗਾਂਡਾ ਵਿੱਚ ਫੈਲਿਆ ਹੁੰਦਾ ਸੀ। ਇਹ ਔਰਤਾਂ ਹੋਟਲ, ਦਫ਼ਤਰਾਂ ਅਤੇ ਹਸਪਤਾਲਾਂ ਵਿੱਚ ਨਰਸਾਂ ਵਜੋਂ ਕੰਮ ਕਰਦੀਆਂ ਸਨ। ਅਮੀਨ ਦੀ ਚੌਥੀ ਪਤਨੀ ਮੇਦੀਨਾ ਵੀ ਉਨ੍ਹਾਂ ਦੇ ਹੱਥੋਂ ਮਰਦਿਆਂ-ਮਰਦਿਆਂ ਬਚੀ। ਹੋਇਆ ਇਹ ਸੀ ਕਿ ਫਰਵਰੀ 1975 ਵਿੱਚ ਅਮੀਨ ਦੀ ਕਾਰ 'ਤੇ ਕੰਪਾਲਾ ਕੋਲ ਗੋਲੀਬਾਰੀ ਕੀਤੀ ਗਈ। ਅਮੀਨ ਨੂੰ ਸ਼ੱਕ ਹੋ ਗਿਆ ਮੇਦੀਨਾ ਨੇ ਹੱਤਿਆ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕਾਰ ਬਾਰੇ ਜਾਣਕਾਰੀ ਦਿੱਤੀ ਸੀ। ਅਮੀਨ ਨੇ ਮੇਦੀਨਾ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਆਪਣੀ ਬਾਂਹ ਟੁੱਟ ਗਈ। Image copyright PA ਫੋਟੋ ਕੈਪਸ਼ਨ ਏਸ਼ੀਆਈ ਲੋਕਾਂ ਨੂੰ ਕੱਢੇ ਜਾਣ ਤੋਂ ਬਾਅਦ ਯੁਗਾਂਡਾ ਦਾ ਪੂਰਾ ਅਰਥਚਾਰਾ ਤਹਿਸ-ਨਹਿਸ ਹੋ ਗਿਆ। ਏਸ਼ੀਆਈ ਲੋਕਾਂ ਨੂੰ ਬਰਤਾਨੀਆ ਨੇ ਦਿੱਤੀ ਸ਼ਰਨ ਏਸ਼ੀਆਈ ਲੋਕਾਂ ਨੂੰ ਕੱਢੇ ਜਾਣ ਤੋਂ ਬਾਅਦ ਯੁਗਾਂਡਾ ਦਾ ਪੂਰਾ ਅਰਥਚਾਰਾ ਤਹਿਸ-ਨਹਿਸ ਹੋ ਗਿਆ। ਨਿਰੰਜਨ ਦੇਸਾਈ ਦੱਸਦੇ ਹਨ, "ਚੀਜ਼ਾਂ ਦੀ ਇੰਨੀ ਘਾਟ ਹੋ ਗਈ ਜਿਨ੍ਹਾਂ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਹੋਟਲਾਂ ਵਿੱਚ ਕਿਸੇ ਦਿਨ ਮੱਖਣ ਗਾਇਬ ਹੋ ਜਾਂਦਾ ਤਾਂ ਕਿਸੇ ਦਿਨ ਬ੍ਰੈਡ। ਕੰਪਾਲਾ ਦੇ ਕਈ ਰੈਸਟੋਰੈਂਟ ਵਾਲੇ ਆਪਣੇ ਮੀਨੂ ਕਾਰਡ ਦੀ ਇਸ ਤਰ੍ਹਾਂ ਸਾਂਭ-ਸੰਭਾਲ ਕਰਨ ਲੱਗੇ ਕਿ ਜਿਵੇਂ ਉਹ ਸੋਨੇ ਦੀ ਚੀਜ਼ ਹੋਵੇ। ਕਾਰਨ ਇਹ ਸੀ ਕਿ ਸ਼ਹਿਰ ਦੇ ਪ੍ਰਿੰਟਿੰਗ ਉਦਯੋਗ 'ਤੇ ਏਸ਼ੀਆਈ ਲੋਕਾਂ ਦਾ ਅਧਿਕਾਰ ਸੀ।"ਕੱਢੇ ਗਏ 60 ਹਜ਼ਾਰ ਲੋਕਾਂ ਵਿਚੋਂ 29 ਹਜ਼ਾਰ ਲੋਕਾਂ ਨੂੰ ਬ੍ਰਿਟੇਨ ਨੇ ਸ਼ਰਨ ਦਿੱਤੀ ਸੀ। 11 ਹਜ਼ਾਰ ਲੋਕ ਭਾਰਤ ਆਏ, 5 ਹਜ਼ਾਰ ਕੈਨੇਡਾ ਗਏ ਅਤੇ ਬਾਕੀ ਲੋਕਾਂ ਨੇ ਦੁਨੀਆਂ ਦੇ ਵੱਖ ਵੱਖ ਦੇਸਾਂ ਵਿੱਚ ਸ਼ਰਨ ਲਈ। ਜ਼ਮੀਨ ਤੋਂ ਸ਼ੁਰੂ ਕਰਦੇ ਹੋਏ ਇਨ੍ਹਾਂ ਲੋਕਾਂ ਨੇ ਬਰਤਾਨੀਆ ਦੇ ਲਘੂ ਉਦਯੋਗ ਦੀ ਪੂਰੀ ਸੂਰਤ ਬਦਲ ਦਿੱਤੀ। ਬਰਤਾਨੀਆ ਦੇ ਹਰੇਕ ਸ਼ਹਿਰ, ਚੌਰਾਹੇ 'ਤੇ ਪਟੇਲ ਦੀ ਦੁਕਾਨ ਖੁੱਲ੍ਹ ਗਈ ਅਤੇ ਉਹ ਲੋਕ ਅਖ਼ਬਾਰ ਅਤੇ ਦੁੱਧ ਵੇਚਣ ਦਾ ਕੰਮ ਕਰਨ ਲੱਗੇ। ਅੱਡ ਯੁਗਾਂਡਾ ਤੋਂ ਬਰਤਾਨੀਆਂ ਜਾ ਕੇ ਵਸਿਆ ਪੂਰਾ ਭਾਈਚਾਰਾ ਖੁਸ਼ਹਾਲ ਹੈ। ਬਰਤਾਨੀਆ ਵਿੱਚ ਇਸ ਗੱਲ ਦੀ ਉਦਾਹਰਣ ਦਿੱਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਬਾਹਰੋਂ ਆਏ ਪੂਰੇ ਭਾਈਚਾਰੇ ਨੇ ਨਾ ਸਿਰਫ਼ ਆਪਣੇ ਆਪ ਨੂੰ ਬਰਤਾਨੀਆਂ ਦੀ ਸੰਸਕ੍ਰਿਤੀ ਵਿੱਚ ਢਾਲਿਆ ਹੀ ਨਹੀਂ ਬਲਕਿ ਉਸ ਦੇ ਆਰਥਿਕ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਇਹ ਵੀ ਪੜ੍ਹੋ:ਕੌਣ ਹਨ 'ਧਮਾਕੇ ਦੀ ਸਾਜਿਸ਼' ਰਚਣ ਵਾਲੇ ਹਿੰਦੂਤਵ ਕਾਰਕੁਨ?85 ਕਿੱਲੋ ਦੀ ਕੁੜੀ ਨੇ ਇੰਝ ਬਣਾਏ ਸਿਕਸ ਪੈਕ ਐਬਸਇਸ ਤਰ੍ਹਾਂ ਸੁਧਾਰਿਆ ਜਾ ਸਕਦਾ ਹੈ ਵਾਈ-ਫਾਈ ਦਾ ਸਿਗਨਲਕੈਨੇਡਾ: ਗੋਲੀਬਾਰੀ ਦੌਰਾਨ 2 ਪੁਲਿਸ ਮੁਲਾਜ਼ਮਾਂ ਸਣੇ 4 ਮੌਤਾਂਭਾਰਤ ਦੇ ਰਵੱਈਏ 'ਤੇ ਸਵਾਲਇਸੇ ਤ੍ਰਾਸਦੀ 'ਤੇ ਸਭ ਤੋਂ ਹੈਰਾਨ ਕਰਨ ਵਾਲਾ ਅਤੇ ਢਿੱਲਾ ਰਵੱਈਆ ਸੀ ਭਾਰਤ ਸਰਕਾਰ ਦਾ...ਉਨ੍ਹਾਂ ਨੇ ਇਸ ਨੂੰ ਯੁਗਾਂਡਾ ਦੇ ਅੰਦਰੂਨੀ ਮਾਮਲਿਆਂ ਵਾਂਗ ਲਿਆ ਅਤੇ ਅਮੀਨ ਪ੍ਰਸ਼ਾਸਨ ਦੇ ਖ਼ਿਲਾਫ਼ ਵਿਸ਼ਵ ਜਨਮਤ ਦੱਸਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਨਤੀਜਾ ਇਹ ਰਿਹਾ ਕਿ ਲੰਬੇ ਸਮੇਂ ਤੋਂ ਪੂਰਬੀ ਅਫ਼ਰੀਕਾ ਵਿੱਚ ਰਹਿਣ ਵਾਲਾ ਭਾਰਤੀ ਭਾਈਚਾਰਾ ਭਾਰਤ ਤੋਂ ਦੂਰ ਚਲਾ ਗਿਆ ਅਤੇ ਇਹ ਸਮਝਦਾ ਰਿਹਾ ਕਿ ਮੁਸ਼ਕਿਲ ਵੇਲੇ ਵਿੱਚ ਉਨ੍ਹਾਂ ਦੇ ਆਪਣੇ ਦੇਸ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਈਦੀ ਅਮੀਨ 8 ਸਾਲ ਤੱਕ ਸੱਤਾ ਵਿੱਚ ਰਹਿਣ ਤੋਂ ਬਾਅਦ ਉਸੇ ਤਰੀਕੇ ਨਾਲ ਸੱਤਾ ਤੋਂ ਹਟਾਏ ਗਏ, ਜਿਵੇਂ ਉਨ੍ਹਾਂ ਨੇ ਸੱਤਾ 'ਤੇ ਕਬਜ਼ਾ ਕੀਤਾ ਸੀ। ਉਨ੍ਹਾਂ ਨੂੰ ਪਹਿਲਾਂ ਲੀਬੀਆ ਅਤੇ ਫੇਰ ਸਾਊਦੀ ਅਰਬ ਨੇ ਸ਼ਰਨ ਦਿੱਤੀ, ਜਿੱਥੇ 2003 ਵਿੱਚ 78 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਏਸ਼ੀਆਈ ਖੇਡਾਂ: ਕੀ ਇਸ ਹਾਰ ਨਾਲ ਭਾਰਤੀ ਕਬੱਡੀ ਟੀਮ ਦੇ ਦਬਦਬੇ ਖਤਮ ਹੋ ਜਾਵੇਗਾ? ਸ਼ਿਵਾ ਕੁਮਾਰ ਉਲਗਨਾਦਨ ਬੀਬੀਸੀ ਪੱਤਰਕਾਰ 26 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45310380 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮਹਿਲਾ ਟੀਮ ਫਾਈਨਲ ਵਿੱਚ 24-27 ਅੰਕਾਂ ਨਾਲ ਈਰਾਨ ਤੋਂ ਹਾਰ ਗਈ ਏਸ਼ੀਆਈ ਖੇਡਾਂ ਵਿੱਚ ਪਹਿਲੀ ਵਾਰੀ ਹੈ ਕਿ ਭਾਰਤੀ ਕਬੱਡੀ ਟੀਮਾਂ (ਮਰਦ ਅਤੇ ਔਰਤਾਂ) ਬਿਨਾਂ ਗੋਲਡ ਮੈਡਲ ਤੋਂ ਭਾਰਤ ਪਰਤ ਰਹੀਆਂ ਹਨ। ਭਾਰਤੀ ਮਰਦਾਂ ਦੀ ਟੀਮ ਦਾ ਸਫ਼ਰ ਸ਼ੁੱਕਰਵਾਰ ਨੂੰ ਸੈਮੀ ਫਾਈਨਲ ਵਿੱਚ ਇਰਾਨ ਤੋਂ 18-27 ਅੰਕਾਂ ਨਾਲ ਹਾਰ ਕੇ ਖਤਮ ਹੋਇਆ, ਜਦੋਂ ਕਿ ਮਹਿਲਾ ਟੀਮ ਫਾਈਨਲ ਵਿੱਚ 24-27 ਸਕੋਰ ਨਾਲ ਇਸੇ ਵਿਰੋਧੀ ਟੀਮ ਤੋਂ ਹਾਰ ਗਈ।ਮਰਦਾਂ ਦੀ ਕਬੱਡੀ ਨੂੰ 1990 ਬੀਜਿੰਗ ਖੇਡਾਂ ਤੋਂ ਹੀ ਏਸ਼ੀਆਈ ਖੇਡਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ। ਪਿਛਲੀਆਂ 7 ਏਸ਼ੀਆਈ ਖੇਡਾਂ ਵਿਚ ਹੋਏ ਮੁਕਾਬਲਿਆਂ ਦੌਰਾਨ ਭਾਰਤ ਨੇ ਸੋਨੇ ਦੇ ਤਮਗੇ ਜਿੱਤੇ ਸਨ। ਪਰ ਇਸ ਵਾਰੀ ਟੀਮ ਨੂੰ ਕਾਂਸੀ ਦੇ ਤਮਗੇ ਉੱਤੇ ਹੀ ਸਬਰ ਕਰਨਾ ਪਿਆ। ਮਹਿਲਾ ਵਰਗ ਵਿੱਚ ਕਬੱਡੀ ਨੂੰ 2010 ਦੀਆਂ ਖੇਡਾਂ ਤੋਂ ਸ਼ਾਮਲ ਕੀਤਾ ਗਿਆ ਸੀ। ਭਾਰਤੀ ਮਹਿਲਾਵਾਂ ਨੇ ਪਹਿਲੇ ਦੋ ਟੂਰਨਾਮੈਂਟ ਜਿੱਤ ਲਏ, ਪਰ ਇਸ ਵਾਰੀ ਉਨ੍ਹਾਂ ਨੂੰ ਸਿਰਫ਼ 'ਚਾਂਦੀ' ਦਾ ਮੈਡਲ ਹੀ ਮਿਲਿਆ ਹੈ।ਇਹ ਵੀ ਪੜ੍ਹੋ:ਰਾਮ ਰਹੀਮ ਨੇ ਇੱਕ ਸਾਲ ’ਚ ਕਮਾਏ 6 ਹਜ਼ਾਰ100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀ'ਗੋਲੀਬਾਰੀ 'ਚ ਪੁੱਤ ਮਾਰੇ ਜਾਣ ਤੋਂ ਬਾਅਦ ਡੇਰੇ ਨਹੀਂ ਗਏ'ਇਸ ਲਈ ਇਸ ਨੇ ਕੁਝ ਕਬੱਡੀ ਪ੍ਰੇਮੀਆਂ ਦੇ ਮਨ ਵਿੱਚ ਇੱਕ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਏਸ਼ਿਆਈ ਖੇਡਾਂ ਦੇ ਕਬੱਡੀ ਮੁਕਾਬਲੇ ਵਿੱਚ ਜਿੱਥੇ ਭਾਰਤ ਦਾ ਦਬਦਬਾ ਰਿਹਾ ਹੈ, ਉਹ ਏਕਾਅਧਿਕਾਰ ਖਤਮ ਹੋ ਰਿਹਾ ਹੈ।ਬੀਬੀਸੀ ਤਾਮਿਲ ਨੇ ਕੁਝ ਕਬੱਡੀ ਖਿਡਾਰੀਆਂ ਅਤੇ ਕੋਚਾਂ ਨਾਲ ਗੱਲਬਾਤ ਕਰਕੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਗਲਤੀ ਕਿੱਥੇ ਹੋਈ?ਭਾਰਤੀ ਟੀਮ ਮਰਦਾਂ ਦੇ ਵਰਗ ਵਿੱਚ ਗੋਲਡ ਮੈਡਲ ਜਿੱਤਣ ਦੀ ਉਮੀਦ ਕਰ ਰਹੀ ਸੀ ਪਰ ਦੋ ਮੈਚਾਂ ਵਿੱਚ ਹਾਰ ਦਾ ਸਹਾਮਣਾ ਕਰਨਾ ਪਿਆ, ਜਿਸ ਵਿੱਚ ਸਭ ਅਹਿਮ ਸੈਮੀਫਾਈਨਲ ਵੀ ਸ਼ਾਮਲ ਸੀ। ਤਾਂ ਕਿੱਥੇ ਗਲਤੀ ਹੋਈ? Image copyright Getty Images ਫੋਟੋ ਕੈਪਸ਼ਨ ਮਹਿਲਾ ਵਰਗ ਵਿੱਚ ਕਬੱਡੀ ਨੂੰ 2010 ਦੀਆਂ ਖੇਡਾਂ ਤੋਂ ਸ਼ਾਮਲ ਕੀਤਾ ਗਿਆ ਸੀ ਭਾਰਤੀ ਟੀਮ ਦੇ ਕੋਚ ਰਾਮਬੀਰ ਸਿੰਘ ਦਾ ਕਹਿਣਾ ਹੈ, '' ਉਹ ਖਾਸ ਦਿਨ ਭਾਰਤ ਦਾ ਦਿਨ ਨਹੀਂ ਸੀ। ਸਾਡੀ ਕਿਸਮਤ ਸਾਡੇ ਨਾਲ ਨਹੀਂ ਸੀ। ਅਸੀਂ ਹਾਲੇ ਵੀ ਖੇਡ ਵਿੱਚ ਮੋਹਰੀ ਹਾਂ। ਸਾਡੇ ਖਿਡਾਰੀ ਚੰਗੇ ਤਜਰਬੇਕਾਰ ਅਤੇ ਪ੍ਰਤਿਭਾਸ਼ਾਲੀ ਹਨ। ਪਰ ਪਲਾਨ ਅਨੁਸਾਰ ਚੀਜ਼ਾਂ ਨਹੀਂ ਹੋਈਆਂ।'''ਅਜੈ ਠਾਕੁਰ, ਦੀਪਕ ਹੁੱਡਾ, ਸੰਦੀਪ ਵਰਗੇ ਖਿਡਾਰੀ ਬਹੁਤ ਹੀ ਸੀਨੀਅਰ ਹਨ, ਪਰ ਸਾਡੀ ਰਣਨੀਤੀ ਚੰਗੀ ਤਰ੍ਹਾਂ ਕੰਮ ਨਹੀਂ ਕੀਤੀ।'' ਕੀ ਇਹ ਨੁਕਸਾਨ ਕਬੱਡੀ ਵਿੱਚ ਭਾਰਤ ਦੇ ਏਕਾਅਧਿਕਾਰ ਦੇ ਅੰਤ ਵੱਲ ਇਸ਼ਾਰਾ ਕਰਦਾ ਹੈ?''ਨਹੀਂ, ਇੱਕ ਜਾਂ ਦੋ ਹਾਰਾਂ ਭਾਰਤ ਦੀ ਸਾਖ਼ ਨੂੰ ਢਾਹ ਨਹੀਂ ਪਹੁੰਚਾ ਸਕਦੀਆਂ। ਅਸੀਂ ਅਜੇ ਵੀ ਖੇਡ 'ਚ ਮੋਹਰੀ ਖਿਡਾਰੀ ਹਾਂ। ਸਾਡੇ ਤਜਰਬੇ ਅਤੇ ਖੇਡ ਦੀ ਤਾਕਤ ਨਾਲ ਸਾਡੀ ਟੀਮ ਇੰਡੀਆ ਜਲਦੀ ਅਤੇ ਮਜ਼ਬੂਤ ਵਾਪਸੀ ਕਰੇਗੀ।ਰਾਮਬੀਰ ਸਿੰਘ ਨੇ ਕਿਹਾ, ''ਤੁਸੀਂ ਕੁਝ ਮੈਚ ਜਿੱਤੋਗੇ, ਕੁਝ ਮੈਚ ਹਾਰ ਜਾਓਗੇ। ਜਿੱਤਣਾ ਅਤੇ ਹਾਰਨਾ ਕਿਸੇ ਵੀ ਖੇਡ ਦਾ ਹਿੱਸਾ ਹਨ।'' ਇਹ ਪੁੱਛੇ ਜਾਣ 'ਤੇ ਕਿ ਕੀ ਕਬੱਡੀ ਲੀਗ ਟੂਰਨਾਮੈਂਟ ਵਿਦੇਸ਼ੀ ਖਿਡਾਰੀਆਂ ਨੂੰ ਭਾਰਤੀ ਖਿਡਾਰੀਆਂ ਦੀ ਤਾਕਤ ਅਤੇ ਕਮਜ਼ੋਰੀ ਸਿੱਖਣ ਵਿੱਚ ਮਦਦ ਕਰ ਰਿਹਾ ਹੈ, ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀ ਦੂਜੀਆਂ ਟੀਮਾਂ ਦੀਆਂ ਤਕਨੀਕਾਂ ਸਿੱਖ ਰਹੇ ਹਨ ਅਤੇ ਉਹ ਸਾਡੀਆਂ। ਅਜਿਹੇ ਟੂਰਨਾਮੈਂਟ ਖੇਡ ਨੂੰ ਵਿਸ਼ਵ-ਪੱਧਰੀ ਬਣਾਉਣ ਵਿਚ ਮਦਦ ਕਰਦੇ ਹਨ। ਇਹ ਸਾਡੇ ਨੁਕਸਾਨ ਦਾ ਕਾਰਨ ਨਹੀਂ ਹੋ ਸਕਦਾ ਅਤੇ ਵਿਰੋਧੀਆਂ ਲਈ ਤਾਕਤ ਨਹੀਂ ਹੋਵੇਗੀ।'' Image copyright Getty Images ਉਨ੍ਹਾਂ ਅੱਗੇ ਕਿਹਾ, ''ਜਦੋਂ ਭਾਰਤ ਲੰਮੇ ਸਮੇਂ ਤੱਕ ਲਗਾਤਾਰ ਜਿੱਤ ਰਿਹਾ ਸੀ ਤਾਂ ਕਿਸੇ ਨੇ ਵੀ ਸਵਾਲ ਨਹੀਂ ਉਠਾਇਆ ਕਿ ਅਸੀਂ ਇਸ ਗਤੀ ਨੂੰ ਕਿਵੇਂ ਬਣਾਈ ਰੱਖਿਆ ਹੈ। ਪਰ ਜੇ ਅਸੀਂ ਇੱਕ ਵੀ ਟੂਰਨਾਮੈਂਟ ਹਾਰ ਜਾਂਦੇ ਹਾਂ ਤਾਂ ਬਹੁਤ ਸਾਰੇ ਸਵਾਲ ਹੁੰਦੇ ਹਨ।'' ਇਹ ਵੀ ਪੜ੍ਹੋ:'ਚਿੱਟਾ' ਇਸ ਤਰ੍ਹਾਂ ਕਾਲਾ ਕਰ ਰਿਹਾ ਹੈ ਪੰਜਾਬ ਦਾ ਭਵਿੱਖ ਫਰੈਂਚ ਓਪਨ 'ਚ ਕਿਉਂ ਬੈਨ ਹੋਈ ਸੇਰੇਨਾ ਦੀ ਇਹ ਪੁਸ਼ਾਕ?ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਦੀ ਪੂਰੀ ਕਹਾਣੀ ਮਰਦ ਅਤੇ ਮਹਿਲਾ ਟੀਮ ਦੀ ਹਾਰ ਬਾਰੇ ਗੱਲ ਕਰਦਿਆਂ ਚੈਲੇਥਨ ਜੋ 2016 ਵਿਸ਼ਵ ਕੱਪ ਜੇਤੂ ਟੀਮ ਵਿੱਚ ਖੇਡੇ ਸਨ, ਨੇ ਕਿਹਾ, "ਯਕੀਨਨ ਇਹ ਇੱਕ ਮਾੜੀ ਖਬਰ ਹੈ। ਲੀਗ ਪੜਾਅ ਵਿੱਚ ਦੱਖਣੀ ਕੋਰੀਆ ਹੱਥੋਂ ਹਾਰ ਤੋਂ ਬਾਅਦ ਸਾਡੀ ਟੀਮ ਨੂੰ ਵਧੇਰੇ ਸਾਵਧਾਨੀ ਨਾਲ ਖੇਡਣਾ ਚਾਹੀਦਾ ਸੀ। ਸਾਡੇ ਖਿਡਾਰੀਆਂ ਨੂੰ ਭਵਿੱਖ ਦੇ ਟੂਰਨਾਮੇਂਟ ਲਈ ਤਿਆਰ ਰਹਿਣ ਲਈ ਚੰਗਾ ਅਭਿਆਸ ਕਰਨਾ ਪਏਗਾ।''''ਸੈਮੀ-ਫਾਈਨਲ ਮੈਚ ਦੌਰਾਨ ਭਾਰਤੀ ਟੀਮ ਦੇ ਕਪਤਾਨ ਅਜੇ ਠਾਕੁਰ ਜ਼ਖ਼ਮੀ ਹੋ ਗਏ ਸਨ। ਇਸ ਨਾਲ ਮੈਚ ਦੇ ਨਤੀਜੇ 'ਤੇ ਵੱਡਾ ਅਸਰ ਪਿਆ ਹੈ। ਪਰ ਸਾਡੀ ਟੀਮ ਰੇਡਰਜ਼ ਅਤੇ ਡਿਫੈਂਡਰਜ਼ ਦੋਹਾਂ ਨੇ ਟੂਰਨਾਮੈਂਟ ਦੇ ਅਹਿਮ ਮੈਚਾਂ ਵਿੱਚ ਗਲਤੀਆਂ ਕੀਤੀਆਂ।" 'ਭਾਰਤ ਇਕ ਬਿਹਤਰ ਟੀਮ ਤੋਂ ਹਾਰਿਆ ਹੈ'ਭਾਰਤੀ ਕੁੜੀਆਂ ਨੇ ਬਹੁਤ ਚੰਗਾ ਖੇਡਿਆ ਅਤੇ ਫਾਈਨਲ ਵਿੱਚ ਈਰਾਨ ਤੋਂ ਹਾਰ ਗਈ। ਸਾਬਕਾ ਭਾਰਤੀ ਖਿਡਾਰੀ ਤੇਜਿਸਵਨੀ ਨੰਦਾ ਕਹਿਣਾ ਹੈ, '' ਸਾਡੀਆਂ ਕੁੜੀਆਂ ਨੇ ਇਸ ਟੂਰਨਾਮੈਂਟ ਲਈ ਚੰਗੀ ਤਿਆਰੀ ਕੀਤੀ ਸੀ। ਪਰ ਜਦੋਂ ਸਭ ਤੋਂ ਅਹਿਮ ਮੈਚ ਸੀ ਤਾਂ ਉਹ ਆਪਣੀਆਂ ਯੋਜਨਾਵਾਂ ਨੂੰ ਲਾਗੂ ਨਹੀਂ ਕਰ ਸਕੀਆਂ'' Image copyright Getty Images/AFP ਫੋਟੋ ਕੈਪਸ਼ਨ ਭਾਰਤੀ ਮਰਦਾਂ ਦੀ ਟੀਮ ਸੈਮੀ ਫਾਈਨਲ ਵਿੱਚ ਇਰਾਨ ਤੋਂ 18-27 ਅੰਕਾਂ ਨਾਲ ਹਾਰ ਗਈ '' ਭਾਰਤੀ ਟੀਮ ਰੇਡਰਜ਼ ਨਾਲ ਕੁਝ ਖਾਸ ਮੈਚਾਂ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ, ਨਾਲ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਇਰਾਨ ਵਰਗੀ ਵਧੀਆ ਟੀਮ ਤੋਂ ਹਾਰਿਆ ਹੈ। ਉਹ ਚੈਂਪੀਅਨਾਂ ਵਾਂਗ ਖੇਡੇ ਅਤੇ ਕ੍ਰੈਡਿਟ ਉਨ੍ਹਾਂ ਨੂੰ ਜਾਂਦਾ ਹੈ।'' ਕੀ ਭਾਰਤ ਦਾ ਰੁਤਬਾ ਖ਼ਤਮ ਹੋ ਰਿਹਾ ਹੈ? ਕਬੱਡੀ ਖਿਡਾਰੀ ਥੌਮਸ ਦਾ ਕਹਿਣਾ ਹੈ, '' ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਨਾ ਸਿਰਫ ਸੈਮੀ ਫਾਈਨਲ ਵਿੱਚ ਹਾਰਿਆ ਹੈ ਸਗੋਂ ਦੱਖਣੀ ਕੋਰੀਆ ਦੇ ਖਿਲਾਫ਼ ਲੀਗ ਮੈਚ ਵਿੱਚ ਵੀ ਹਾਰ ਗਿਆ। ਉਸੇ ਵਿਰੋਧੀਆਂ ਦੇ ਖਿਲਾਫ ਭਾਰਤ ਵਿਸ਼ਵ ਕੱਪ ਵਿੱਚ ਵੀ ਹਾਰ ਗਿਆ ਸੀ।" ਉਨ੍ਹਾਂ ਅੱਗੇ ਕਿਹਾ, ''ਸਮਾਂ ਆ ਗਿਆ ਹੈ ਕਿ ਭਾਰਤ ਆਪਣੀ ਕਮਰਕੱਸ ਲਏ। ਜਿਵੇਂ ਕਿ ਹੋਰ ਵਿਦੇਸ਼ੀ ਟੀਮਾਂ ਵਧੀਆ ਤਿਆਰੀ ਅਤੇ ਅਭਿਆਸ ਕਰ ਰਹੀਆਂ ਹਨ, ਭਾਰਤ ਨੂੰ ਖੁਦ ਆਪਣਾ ਵਿਸ਼ਲੇਸ਼ਣ ਕਰਨਾ ਪਵੇਗਾ। ਅਜਿਹਾ ਕਰਨ 'ਚ ਨਾਕਾਮ ਰਹਿਣ 'ਤੇ ਟੀਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਖੇਡ 'ਚ ਇਸ ਦਾ ਆਪਣਾ ਪ੍ਰਭਾਵਸ਼ਾਲੀ ਰੁਤਬਾ ਖਤਮ ਹੋ ਜਾਵੇਗਾ।'' Image copyright Getty Images ਫੋਟੋ ਕੈਪਸ਼ਨ ਪਿਛਲੇ ਸਾਰੇ 7 ਵਾਰੀ ਹੋਏ ਮੁਕਬਲਿਆਂ ਵਿੱਚ ਭਾਰਤ ਨੇ ਸੋਨੇ ਦਾ ਤਮਗਾ ਜਿੱਤਿਆ ਹੈ ਜਦੋਂ ਈਰਾਨ ਨੇ ਭਾਰਤ ਨੂੰ ਮਰਦ ਵਰਗ 'ਚ ਏਸ਼ੀਆਈ ਖੇਡਾਂ' ਚ 28 ਸਾਲ ਦੀ ਸੁਨਹਿਰੀ ਦੌੜ ਵਿੱਚ ਮਾਤ ਦਿੱਤੀ ਤਾਂ ਟੀਮ ਦੇ ਕਪਤਾਨ ਅਜੈ ਠਾਕੁਰ ਦੀਆਂ ਰੋਂਦੇ ਹੋਏ ਦੀਆਂ ਤਸਵੀਰਾਂ ਵਾਇਰਲ ਹੋਈਆਂ ਜਦੋਂ ਭਾਰਤੀ ਮਹਿਲਾ ਟੀਮ ਈਰਾਨ ਤੋਂ ਹਾਰ ਗਈ। ਇਸ ਨੇ ਖੇਡ ਦੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨੂੰ ਵੀ ਜਗਾ ਦਿੱਤਾ।ਇਹ ਵੀ ਪੜ੍ਹੋ:ਕੀ ਸਰਦਾਰ ਸਿੰਘ ਬਾਰੇ ਇਹ ਗੱਲਾਂ ਤੁਸੀਂ ਜਾਣਦੇ ਹੋ?ਭਾਰਤੀ ਹਾਕੀ ਟੀਮ ਆਖਰੀ ਸਮੇਂ 'ਤੇ ਗੋਲ ਕਿਉਂ ਖਾ ਜਾਂਦੀ ਹੈ?ਹਾਕੀ ਖਿਡਾਰੀ ਜੋ ਕਹਿੰਦਾ ਸੀ ‘ਹਾਰ ਕੇ ਨਹੀਂ ਜਾਣਾ’ਕੁਝ ਪ੍ਰਸ਼ੰਸਕਾਂ ਨੂੰ ਯਾਦ ਆਇਆ ਕਿ ਕਿਵੇਂ ਹਾਕੀ ਵਿੱਚ ਨੰਬਰ ਇੱਕ ਭਾਰਤੀ ਟੀਮ 1980 ਦੇ ਮਾਸਕੋ ਓਲੰਪਿਕ ਗੋਲਡ ਮੈਡਲ ਜਿੱਤਣ ਤੋਂ ਬਾਅਦ ਅਗਲੇ 30 ਸਾਲਾਂ ਤੱਕ ਆਪਣਾ ਸਨਮਾਨ ਨਹੀਂ ਰੱਖ ਸਕੀ।ਜਦੋਂਕਿ ਕਬੱਡੀ ਦੇ ਮਾਹਿਰ ਮੰਨਦੇ ਹਨ ਕਿ ਭਾਰਤ ਨੂੰ ਆਪਣੇ ਖੇਡ ਦਾ ਸਵੈ-ਵਿਸ਼ਲੇਸ਼ਣ ਕਰਨਾ ਪਵੇਗਾ ਅਤੇ ਵਿਰੋਧੀ ਧਿਰ ਦੀ ਖੇਡ ਯੋਜਨਾ ਨੂੰ ਸਮਝਣਾ ਹੋਵੇਗਾ। ਉਹ ਇਹ ਵੀ ਮੰਨਦੇ ਹਨ ਕਿ ਇੱਕ ਟੂਰਨਾਮੈਂਟ ਵਿੱਚ ਹਾਰ ਨਾਲ ਭਾਰਤ ਦਾ ਵੱਕਾਰ ਖਤਮ ਨਹੀਂ ਹੋਵੇਗਾ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਰਾਮ ਰਹੀਮ ਨੇ ਇੱਕ ਸਾਲ ’ਚ ਕਮਾਏ 6 ਹਜ਼ਾਰ ਸਤ ਸਿੰਘ ਬੀਬੀਸੀ ਪੰਜਾਬੀ ਲਈ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45289186 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਜੇਲ੍ਹ ਵਿੱਚ ਰਾਮ ਰਹੀਮ ਦਾ ਇੱਕ ਸਾਲ ਅੰਦਰ 20 ਕਿੱਲੋ ਭਾਰ ਘੱਟ ਹੋਇਆ ਹੈ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦਾ 20 ਕਿੱਲੋ ਭਾਰ ਘਟ ਗਿਆ ਹੈ। ਰਾਮ ਰਹੀਮ ਬਲਾਤਕਾਰ ਦੇ ਦੋਸ਼ਾਂ ਤਹਿਤ 20 ਸਾਲ ਦੀ ਸਜ਼ਾ ਕੱਟ ਰਹੇ ਹਨ।ਜੇਲ੍ਹ ਵਿੱਚ ਰਾਮ ਰਹੀਮ ਤੋਂ ਰੋਜ਼ਾਨਾ ਮਜਦੂਰੀ ਕਰਵਾਈ ਜਾ ਰਹੀ ਹੈ ਅਤੇ ਖਾਣ ਲਈ ਸਾਦੀ ਰੋਟੀ ਦਿੱਤੀ ਜਾਂਦੀ ਹੈ। ਖਾਣੇ ਵਿੱਚ ਆਮ ਤੌਰ 'ਤੇ ਦਾਲ ਹੁੰਦੀ ਹੈ ਅਤੇ ਖਾਸ ਮੌਕਿਆਂ 'ਤੇ ਹੀ ਖਾਣ ਲਈ ਮਿਠਾਈ ਦਿੱਤੀ ਜਾਂਦੀ ਹੈ। ਜਿਸ ਕਾਰਨ ਰਾਮ ਰਹੀਮ ਦਾ ਪਹਿਲਾਂ ਨਾਲੋਂ ਭਾਰ ਕਾਫ਼ੀ ਘਟ ਗਿਆ ਹੈ।ਜੇਲ੍ਹ ਵਿੱਚ ਜ਼ਮੀਨ ਨੂੰ ਵਾਹੁਣਾ, ਪੌਦਿਆਂ ਨੂੰ ਪਾਣੀ ਦੇਣਾ ਅਤੇ ਮੌਸਮੀ ਸਬਜ਼ੀਆਂ ਉਗਾਉਣਾ ਉਨ੍ਹਾਂ ਦੇ ਮੁੱਖ ਕੰਮ ਹਨ। ਰਾਮ ਰਹੀਮ ਦਾ ਭਾਰ ਹੁਣ 84 ਕਿੱਲੋ ਹੈ ਪਰ ਜਦੋਂ ਪੰਚਕੂਲਾ ਦੀ ਸੀਬੀਆਈ ਕੋਰਟ ਵੱਲੋਂ ਦੋਸ਼ੀ ਠਹਿਰਾਇਆ ਗਿਆ ਤਾਂ ਉਸ ਵੇਲੇ ਉਨ੍ਹਾਂ ਦਾ ਭਾਰ 104 ਕਿੱਲੋ ਸੀ।.......................................................................................................................ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਲ੍ਹ ਗਿਆਂ ਇੱਕ ਸਾਲ ਹੋ ਗਿਆ ਹੈ। ਉੱਤਰੀ ਭਾਰਤ ਵਿਚ ਕਈ ਸੂਬਿਆਂ ਦੀ ਸੱਤਾ ਤੇ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਡੇਰੇ ਦੇ ਮੁਖੀ ਦੀ ਗੈਰਹਾਜ਼ਰੀ ਵਿਚ ਡੇਰੇ ਦੇ ਪ੍ਰਬੰਧਨ ਇਸਦੇ ਪ੍ਰੇਮੀਆਂ ਦੀ ਜ਼ਿੰਦਗੀ ਵਿਚ ਕੀ ਬਦਲਾਅ ਆਏ ਹਨ। ਇਸ ਦੀ ਤਾਜ਼ਾ ਤਸਵੀਰ ਪੇਸ਼ ਕਰਨ ਲਈ ਬੀਬੀਸੀ ਪੰਜਾਬੀ ਵੱਲੋਂ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਪੇਸ਼ ਇਹ ਕਹਾਣੀ ਹੈਰਾਮ ਰਹੀਮ ਦੇ ਜੇਲ੍ਹ ਵਿੱਚ ਬਿਤਾਏ ਇੱਕ ਸਾਲ ਬਾਰੇ। ..........................................................................................................................ਇਹ ਵੀ ਪੜ੍ਹੋ:ਕੀ ਸੈਕਸ ਲਾਈਫ਼ ਨੂੰ ਲੈ ਕੇ ਤੁਹਾਡੇ ਮਨ ’ਚ ਵੀ ਗਲਤਫ਼ਹਿਮੀਆਂ ਹਨ100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਅਮਰਿੰਦਰ ਤੇ ਅਰੂਸਾ ਦੀ ਦੋਸਤੀ ਸਬੰਧੀ ਲੇਖ ਉੱਪਰ ਸੋਸ਼ਲ ਮੀਡੀਆ ਜੰਗਹਾਈ ਪ੍ਰੋਫ਼ਾਈਲ ਮਾਮਲਾ ਹੋਣ ਕਾਰਨ 51 ਸਾਲਾ ਰਾਮ ਰਹੀਮ ਨੂੰ 10x12 ਫੁੱਟ ਦੇ ਸਪੈਸ਼ਲ ਸੈੱਲ ਵਿੱਚ ਰੱਖਿਆ ਗਿਆ ਹੈ ਜਿੱਥੇ ਤਿੰਨ ਹੋਰ 'ਨੰਬਰਦਾਰ' ਰਹਿੰਦੇ ਹਨ। ਇਸ ਸੈੱਲ ਦੇ ਬਾਹਰ ਭਾਰੀ ਸੁਰੱਖਿਆ ਬਲ ਤੈਨਾਤ ਹਨ ਤਾਂ ਜੋ ਉਹ ਕਿਸੇ ਹੋਰ ਕੈਦੀ ਜਾਂ ਵਿਚਾਰਅਧੀਨ (ਅੰਡਰ ਟਰਾਇਲ) ਕੈਦੀਆਂ ਨਾਲ ਘੁਲ-ਮਿਲ ਨਾ ਸਕਣ। Image copyright Sat singh/bbc ਫੋਟੋ ਕੈਪਸ਼ਨ ਜੇਲ੍ਹ ਬਾਹਰ ਖੜ੍ਹੇ ਰਾਮ ਰਹੀਮ ਦੇ ਭਗਤ ਹਾਲਾਂਕਿ, ਕੁਝ ਵਿਚਾਰਅਧੀਨ ਕੈਦੀਆਂ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਜੇਲ੍ਹ ਵਿੱਚ ਰਾਮ ਰਹੀਮ ਨੂੰ VIP ਟਰੀਟਮੈਂਟ ਦਿੱਤਾ ਜਾ ਰਿਹਾ ਹੈ, ਪਰ ਜੇਲ੍ਹ ਪ੍ਰਬੰਧਕ ਨੇ ਇਸ ਗੱਲ ਨੂੰ ਖਾਰਜ ਕੀਤਾ ਹੈ।ਜੇਲ੍ਹ ਵਿੱਚ ਕੀ ਹੈ ਰਾਮ ਰਹੀਮ ਦੀ ਰੁਟੀਨਇੱਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਰਾਮ ਰਹੀਮ ਦੀ ਲੰਬੀ ਕਾਲੀ ਦਾੜ੍ਹੀ ਅਤੇ ਮੁੱਛਾਂ ਹੁਣ ਅੱਧੀਆਂ ਚਿੱਟੀਆਂ ਹੋ ਚੁੱਕੀਆਂ ਹਨ ਅਤੇ ਜ਼ਮੀਨ ਨੂੰ ਵਾਹੁਣ ਅਤੇ ਸਬਜ਼ੀਆਂ ਦੀ ਦੇਖ ਭਾਲ ਕਰਨ ਦੇ ਕੰਮ ਨੇ ਉਨ੍ਹਾਂ ਨੂੰ 'ਫਿੱਟ ਕੈਦੀ' ਬਣਾ ਦਿੱਤਾ ਹੈ। ਉਨ੍ਹਾਂ ਕਿਹਾ, ''ਸਖ਼ਤ ਹਾਲਾਤ ਵਿੱਚ ਢਲਣ ਲਈ ਰਾਮ ਰਹੀਮ ਨੂੰ ਕੁਝ ਸਮਾਂ ਲੱਗਿਆ ਪਰ ਹੁਣ ਮੱਛਰ ਅਤੇ ਮੱਖੀਆਂ ਦੇ ਉਹ ਆਦੀ ਹੋ ਚੁੱਕੇ ਹਨ।'' ਜਦੋਂ ਗਰਮੀਆਂ ਸ਼ੁਰੂ ਹੋਈਆਂ ਤਾਂ ਰਾਮ ਰਹੀਮ ਵੱਲੋਂ ਆਪਣੇ ਸਪੈਸ਼ਲ ਸੈੱਲ ਲਈ ਕੂਲਰ ਦੀ ਮੰਗ ਕੀਤੀ ਗਈ ਪਰ ਜੇਲ੍ਹ ਨਿਯਮਾਂ ਮੁਤਾਬਕ ਇਹ ਮੰਗ ਪੂਰੀ ਨਹੀਂ ਕੀਤੀ ਗਈ। Image copyright Sat singh/bbc ਫੋਟੋ ਕੈਪਸ਼ਨ ਰਾਮ ਰਹੀਮ ਦੇ ਜਨਮ ਦਿਨ ਉੱਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਇੱਕ ਟਨ ਗਰੀਟਿੰਗ ਕਾਰਡ ਭੇਜੇ ਗਏ ਸਨ ਸੂਚੀ ਮੁਤਾਬਕ ਰਾਮ ਰਹੀਮ ਦੇ ਪਰਿਵਾਰ ਦੇ 10 ਮੈਂਬਰ ਅਤੇ ਕਰੀਬੀ ਉਨ੍ਹਾਂ ਨੂੰ ਸ਼ੁੱਕਰਵਾਰ ਜਾਂ ਸੋਮਵਾਰ ਨੂੰ ਮਿਲਣ ਆ ਸਕਦੇ ਹਨ ਪਰ ਹਫ਼ਤੇ ਵਿੱਚ ਕਿਸੇ ਇੱਕ ਹੀ ਦਿਨ ਮਿਲਣ ਆਉਣ ਦੀ ਇਜਾਜ਼ਤ ਹੈ। ਉਨ੍ਹਾਂ ਦੱਸਿਆ, ''ਇੱਕ ਆਮ ਕੈਦੀ ਅਤੇ ਉਸਦੇ ਪ੍ਰੋਫਾਈਲ ਦੇ ਮੁਤਾਬਕ, ਉਨ੍ਹਾਂ ਨੂੰ ਬਾਗਵਾਨੀ ਦਾ ਕੰਮ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਰੋਜ਼ਾਨਾ 20 ਰੁਪਏ ਕਮਾਉਣ ਦੇ ਹੱਕਦਾਰ ਹੁੰਦੇ ਹਨ। ਇਸ ਤੋਂ ਇਲਾਵਾ ਐਤਵਾਰ ਅਤੇ ਸਾਰੀਆਂ ਸਰਕਾਰੀ ਛੁੱਟੀਆਂ ਮਿਲਦੀਆਂ ਹਨ। ਹੁਣ ਤੱਕ ਰਾਮ ਰਹੀਮ ਨੇ 6000 ਤੋਂ ਵੱਧ ਦੀ ਕਮਾਈ ਕੀਤੀ ਹੋਵੇਗੀ।''ਇਹ ਵੀ ਪੜ੍ਹੋ:ਰਾਮ ਰਹੀਮ ਦਾ ਖਾਸ ਕਿਵੇਂ ਬਣਿਆ ਅਦਿਤਿਆ ਇੰਸਾ?ਜੇਲ੍ਹ 'ਚ ਬੰਦ ਰਾਮ ਰਹੀਮ ਨੂੰ ਡੇਰਾ ਪ੍ਰੇਮੀਆਂ ਨੇ ਭੇਜੀ 'ਇੱਕ ਟਨ' ਵਧਾਈ'ਮੇਰੇ ਬੰਦਿਆਂ ਨੂੰ ਸਿਰਫ਼ ਮੇਰੇ ਇਸ਼ਾਰੇ ਦੀ ਉਡੀਕ ਸੀ'ਬਾਕੀ ਕੈਦੀਆਂ ਦੀ ਤਰ੍ਹਾਂ ਰਾਮ ਰਹੀਮ ਨੂੰ ਵੀ ਦੋ ਜੋੜੇ ਚਿੱਟੇ ਕੁੜਤੇ-ਪਜਾਮੇ ਦਿੱਤੇ ਗਏ ਹਨ ਅਤੇ ਜਦੋਂ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਜਾਂ ਫੇਰ ਵਕੀਲਾਂ ਨੂੰ ਮਿਲਣ ਜਾਂਦੇ ਹਨ ਸਿਰਫ਼ ਉਦੋਂ ਹੀ ਉਨ੍ਹਾਂ ਨੂੰ ਖ਼ੁਦ ਦੇ ਕੱਪੜੇ ਪਾਉਣ ਦੀ ਇਜਾਜ਼ਤ ਹੈ। ਮਾਮਲੇ ਦੀ ਸੁਣਵਾਈ ਦੌਰਾਨ ਵੀ ਖ਼ੁਦ ਦੇ ਕੱਪੜੇ ਪਾਉਣ ਦੀ ਇਜਾਜ਼ਤ ਹੈ। Image copyright HONEYPREETINSAN.ME ਫੋਟੋ ਕੈਪਸ਼ਨ ਜੇਲ੍ਹ ਵਿੱਚ ਰਾਮ ਰਹੀਮ ਬਾਗਵਾਨੀ ਦਾ ਕੰਮ ਕਰਦੇ ਹਨ (ਜੇਲ੍ਹ ਜਾਣ ਤੋਂ ਪਹਿਲਾਂ ਰੁੱਖ ਲਗਵਾਉਣ ਦੀ ਇੱਕ ਪੁਰਾਣੀ ਤਸਵੀਰ) ਉਹ ਸਵੇਰੇ 6 ਵਜੇ ਉੱਠਦੇ ਹਨ ਅਤੇ ਸਵੇਰ ਦੀ ਚਾਹ ਪੀਂਦੇ ਹਨ ਉਸ ਤੋਂ ਬਾਅਦ ਕਸਰਤ ਕਰਦੇ ਹਨ ਅਤੇ 8 ਵਜੇ ਤੱਕ ਨਾਸ਼ਤਾ ਮਿਲਦਾ ਹੈ।ਨਾਸ਼ਤੇ ਵਿੱਚ ਬਰੈੱਡ ਜਾਂ ਮੌਸਮੀ ਫਲ ਦਿੱਤੇ ਜਾਂਦੇ ਹਨ। ਫਿਰ ਉਨ੍ਹਾਂ ਨੂੰ ਆਪਣੇ ਸੈੱਲ ਤੋਂ ਬਾਹਰ ਖੇਤਾਂ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।ਕੀ ਪੈਰੋਲ ਲੈਣਗੇ ਰਾਮ ਰਹੀਮਉਹ ਇੱਕ ਵਜੇ ਤੱਕ ਉੱਥੇ ਕੰਮ ਕਰਦੇ ਹਨ ਉਸ ਤੋਂ ਬਾਅਦ ਦੁਪਹਿਰ ਦਾ ਖਾਣਾ ਮਿਲਦਾ ਹੈ ਜਿਸ ਵਿੱਚ ਦਾਲ ਅਤੇ ਰੋਟੀਆਂ ਦਿੱਤੀਆਂ ਜਾਂਦੀਆਂ ਹਨ। ਉਸ ਤੋਂ ਬਾਅਦ ਉਹ ਸ਼ਾਮ 5 ਵਜੇ ਤੱਕ ਆਪਣੇ ਸੈੱਲ ਦੇ ਅੰਦਰ ਆਰਾਮ ਕਰਨ ਦਾ ਸਮਾਂ ਮਿਲਦਾ ਹੈ। ਕੈਦੀਆਂ ਨੂੰ ਸ਼ਾਮ ਦੇ ਸਮੇਂ ਇੱਕ-ਦੂਜੇ ਨਾਲ ਮਿਲਣ ਦੀ ਇਜਾਜ਼ਤ ਹੁੰਦੀ ਹੈ ਪਰ ਰਾਮ ਰਹੀਮ ਉਹ ਸਮਾਂ ਕਿਤਾਬਾਂ ਪੜ੍ਹਨ ਜਾਂ ਕਵਿਤਾਵਾਂ ਲਿਖਣ ਵਿੱਚ ਬਤੀਤ ਕਰਦੇ ਹਨ। ਆਪਣੇ ਅੱਧ ਵਿਚਾਲੇ ਲਟਕੇ ਹੋਏ ਅਦਾਲਤੀ ਮਾਮਲਿਆਂ ਬਾਰੇ ਜਾਣਨ ਲਈ ਉਹ ਉਤਸੁਕ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਉਹ ਸੁਰੱਖਿਆ ਅਧਿਕਾਰੀਆਂ ਨਾਲ ਬਹੁਤ ਘੱਟ ਗੱਲਬਾਤ ਕਰਦੇ ਹਨ। Image copyright Getty Images ਫੋਟੋ ਕੈਪਸ਼ਨ 28 ਅਗਸਤ ਤੋਂ ਬਾਅਦ ਰਾਮ ਰਹੀਮ ਪੈਰੋਲ ਦੇ ਹੱਕਦਾਰ ਹਨ। ਹਰਿਆਣਾ ਵਿੱਚ ਕੈਦੀ ਦੇ ਚੰਗੇ ਸਲੂਕ ਕਾਰਨ ਅਸਥਾਈ ਰਿਹਾਈ ਨਿਯਮ ਮੁਤਾਬਕ ਕੈਦੀ ਜੇਲ੍ਹ ਵਿੱਚ ਇੱਕ ਸਾਲ ਪੂਰਾ ਕਰਨ ਤੋਂ ਬਾਅਦ ਪੈਰੋਲ ਲਈ ਅਰਜ਼ੀ ਦਾਖ਼ਲ ਕਰਨ ਦਾ ਹੱਕਦਾਰ ਹੁੰਦਾ ਹੈ।ਧਾਰਾ 3 (1) ਦੇ ਤਹਿਤ ਚਾਰ 'ਲੋੜੀਂਦੇ ਕਾਰਨਾਂ' ਦੇ ਆਧਾਰ 'ਤੇ ਇਸ ਮਾਮਲੇ ਉੱਤੇ ਵਿਚਾਰ ਕੀਤਾ ਜਾਂਦਾ ਹੈ।ਸਜ਼ਾਯਾਫ਼ਤਾ ਦੀ ਪਤਨੀ ਦੀ ਡਿਲੀਵਰੀ ਦੀ ਤੈਅ ਕੀਤੀ ਤਰੀਕਘਰ ਦੀ ਮੁਰਮੰਤ/ਦੋਸ਼ੀ ਵੱਲੋਂ ਬਣਾਏ ਜਾ ਰਹੇ ਨਵੇਂ ਘਰ ਦੀ ਮੁਰੰਮਤਸਜ਼ਾਯਾਫਤਾ 'ਤੇ ਨਿਰਭਰ ਕਰਨ ਵਾਲਿਆਂ ਵਿੱਚੋਂ ਕਿਸੇ ਦਾ ਸਕੂਲ, ਜਾਂ ਇੰਸਟੀਚਿਊਟ ਵਿੱਚ ਦਾਖ਼ਲਾ ਦਵਾਉਣਾਦੋਸ਼ੀ ਦੇ ਭਰਾ ਜਿਸ ਦੀ ਮੌਤ ਹੋ ਚੁੱਕੀ ਹੋਵੇ, ਉਸਦੇ ਮੁੰਡੇ ਜਾਂ ਕੁੜੀ ਦੇ ਵਿਆਹ ਦੇ ਲਈ Image copyright Getty Images ਫੋਟੋ ਕੈਪਸ਼ਨ ਰਾਮ ਰਹੀਮ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਉਨ੍ਹਾਂ ਨੂੰ ਹਫ਼ਤੇ ਵਿੱਚ ਇੱਕ ਦਿਨ ਮਿਲ ਸਕਦੇ ਹਨ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਸਾਰੇ ਕਾਨੂੰਨੀ ਮਾਮਲਿਆਂ ਵਿੱਚ ਤੈਅ ਕੀਤੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹਨ ਅਤੇ ਇਸ ਮਾਮਲੇ ਵਿੱਚ ਵੀ ਇਸਦਾ ਪਾਲਣ ਕੀਤਾ ਜਾਵੇਗਾ।ਰਾਮ ਰਹੀਮ ਦੇ ਕਾਨੂੰਨੀ ਮਾਮਲਿਆਂ ਨੂੰ ਦੇਖ ਰਹੇ ਵਕੀਲ ਐਸ ਕੇ ਨਰਵਾਨਾ ਗਰਗ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਇਹ ਵੀ ਪੜ੍ਹੋ:ਗੋਲਡ ਜਿੱਤਣ ਵਾਲੀ ਵਿਨੇਸ਼ ਕਿਉਂ ਹੋ ਗਈ ਖਫ਼ਾ?ਬੱਚਿਆਂ ਦੀਆਂ ਇਨ੍ਹਾਂ ਹਰਕਤਾਂ ਤੇ ਰੱਖੋ ਨਜ਼ਰ‘ਟਰੰਪ ਨੇ ਪੋਰਨ ਸਟਾਰ ਨੂੰ ਪੈਸੇ ਦਿੱਤੇ ਜਾਂ ਨਹੀਂ, ਸਾਨੂੰ ਕੀ’ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) 
false
2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾ ਕੈਲੀ ਗਰੈਵੀਅਰ ਬੀਬੀਸੀ ਪੱਤਰਕਾਰ 31 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46716033 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸਾਲ 2018 ਖ਼ਤਮ ਹੋਣ ਜਿ ਰਿਹਾ ਹੈ। ਆਖ਼ਰੀ ਹਫ਼ਤੇ 'ਚ ਇਸ ਸਾਲ 'ਚ ਹੋਈਆਂ ਘਟਨਾਵਾਂ ਨੂੰ ਯਾਦ ਕਰਨ ਅਤੇ ਸੰਭਾਲ ਕੇ ਰੱਖਣ ਦਾ ਕੰਮ ਹੁੰਦਾ ਹੈ। ਇਸ ਦੌਰਾਨ ਚੰਗੀਆਂ-ਬੁਰੀਆਂ ਯਾਦਾਂ ਵੀ ਤਾਜ਼ਾ ਕੀਤੀਆਂ ਜਾਂਦੀਆਂ ਹਨ। ...ਤੇ ਚਲੋ ਫਿਰ ਨਜ਼ਰ ਮਾਰਦੇ ਹਾਂ, ਇਸ ਸਾਲ ਦੀਆਂ ਕੁਝ ਸਭ ਤੋਂ ਯਾਦਗਾਰ ਤਸਵੀਰਾਂ 'ਤੇਲੇਟਣ ਦਾ ਅੰਦਾਜ਼ਲਾਤਿਨ ਅਮਰੀਕੀ ਦੇਸ ਹੋਂਡੁਰਸ 'ਚ ਜਨਵਰੀ 'ਚ ਹੋਈਆਂ ਚੋਣਾਂ ਦੌਰਾਨ ਰਾਸ਼ਟਰਪਤੀ ਹੁਆਯਾਨ ਆਰਲੈਂਡੋ ਹਰਨਾਂਡੇਜ਼ ਦੇ ਮੁੜ ਜਿੱਤਣ ਕਾਰਨ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਹੋਇਆ। ਇਸ ਦੌਰਾਨ ਟੇਗੁਚਿਗਲਪਾ ਸ਼ਹਿਰ 'ਚ ਕਤਾਰ 'ਚ ਖੜੇ ਪੁਲਿਸ ਵਾਲਿਆਂ ਸਾਹਮਣੇ ਇੱਕ ਕੁੜੀ ਲੇਟ ਕੇ ਆਪਣਾ ਵਿਰੋਧ ਜਤਾਉਣ ਲੱਗੀ। ਉਸ ਦਾ ਇਹ ਅੰਦਾਜ਼ ਪੂਰੀ 'ਚ ਪ੍ਰਸਿੱਧ ਹੋ ਗਿਆ। ਉਸ ਦੇ ਇਸ ਅੰਦਾਜ਼ 'ਚ ਵਿਰੋਧ ਨੇ ਦੂਜੀ ਸਦੀ ਦੀ ਮੂਰਤੀ ਸਲੀਪਿੰਗ ਹਰਮਾਫਰੋਡਿਟਸ ਦੀ ਯਾਦ ਦਿਵਾਈ ਸੀ। ਕਈ ਲੋਕਾਂ ਨੇ ਇਸ ਕੁੜੀ ਦੀ ਤਸਵੀਰ ਦੀ ਤੁਨਲਾ ਵਿਨਸੈਂਟ ਵਾਨ ਗੋ ਦੀ 1890 'ਚ ਬਣਾਈ ਗਈ ਪੇਂਟਿੰਗ ਰੈਸਟ ਫਰਾਮ ਵਰਕ ਨਾਲ ਵੀ ਕੀਤੀ। ਇਹ ਵੀ ਪੜ੍ਹੋ:ਵਾਹਗੇ ਰਾਹੀਂ ਵਪਾਰ ਵਧਿਆ ਤਾਂ ਇੰਝ ਹੋਵੇਗੀ ਕਿਸਾਨਾਂ ਦੀ ਚਾਂਦੀ'ਦੱਸੋ ਮੈਂ ਕਪਿਲ ਦਾ ਸ਼ੋਅ ਦੇਖਾਂ ਜਾਂ ਸੁਨੀਲ ਦਾ?'2018 ’ਚ ਔਰਤਾਂ ਦੇ ਹੱਕ ਤੇ ਇਨਸਾਫ਼ ਲਈ ਕਾਨੂੰਨ 'ਚ ਇਹ ਬਦਲਾਅ ਹੋਏਜਦੋਂ ਸਾਈਬਰ ਅਟੈਕ ਕਾਰਨ ਸਵੇਰ ਦੀ ਚਾਹ ਨਾਲ ਲੋਕਾਂ ਨੂੰ ਅਖ਼ਬਾਰ ਨਹੀਂ ਮਿਲੀ ਐਕਸ-ਰੇ-ਸਟਾਈਲਫਰਵਰੀ ਮਹੀਨੇ 'ਚ ਦੱਖਣੀ ਚੀਨ ਦੇ ਮਸ਼ਹੂਰ ਸ਼ਹਿਰ ਡੋਂਗੁਆਨ ਸ਼ਹਿਰ 'ਚ ਅਜੀਬ ਜਿਹੀ ਘਟਨਾ ਹੋਈ ਸੀ। ਇੱਥੇ ਇੱਕ ਔਰਤ ਦਾ ਪਰਸ ਰੇਲਵੇ ਸਟੇਸ਼ਨ 'ਤੇ ਲੱਗੀ ਐਕਸਰੇ ਮਸ਼ੀਨ ਦੇ ਅੰਦਰ ਗਿਆ ਤਾਂ ਉਹ ਵੀ ਨਾਲ ਹੀ ਮਸ਼ੀਨ 'ਚ ਚਲੀ ਗਈ। ਇਸ ਔਰਤ ਦੀ ਇਹ ਤਸਵੀਰ ਪੂਰ ਦੁਨੀਆਂ ਵਿੱਚ ਵਾਈਰਲ ਹੋ ਗਈ। ਚੀਨ ਦੀ ਇਸ ਔਰਤ ਦੀ ਤੁਲਨਾ ਹਾਜ਼ਾਰਾਂ ਸਾਲ ਪਹਿਲਾ ਆਸਟਰੇਲੀਆ ਦੇ ਮੂਲ ਨਿਵਾਸੀਆਂ ਦੀ ਉਬਿਰਰ 'ਚ ਬਣਾਈ ਗਈ ਕਲਾਕ੍ਰਿਤੀ ਨਾਲ ਕੀਤੀ ਜਾਂਦੀ ਹੈ। Image copyright Pear Video ਪੁਲਾੜ 'ਚ ਕਾਰ ਫਰਵਰੀ ਮਹੀਨੇ 'ਚ ਹੀ ਏਲਨ ਮਸਕ ਨੇ ਆਪਣੀ 2008 ਦੀ ਟੈਸਲਾ ਰੋਜਸਟਰ ਕਾਰ ਨੂੰ ਸੂਰਜ ਦੀ ਧੁਰੀ 'ਚ ਭੇਜਿਆ ਸੀ। ਜਿਸ 'ਚ ਡਰਾਈਵਰ ਵਜੋਂ ਇੱਕ ਪੁਤਲੇ ਨੂੰ ਬਿਠਾਇਆ ਗਿਆ ਸੀ। ਪੁਲਾੜ 'ਚ ਤੈਰ ਰਹੀ ਇਸ ਕਾਰ ਦੀ ਤਸਵੀਰ ਦੁਨੀਆਂ ਭਰ ਵਿੱਚ ਸੁਰਖ਼ੀਆਂ ਵਿੱਚ ਰਹੀ। Image copyright Getty Images ਐਨਬੀਐਚ ਮੈਚ 'ਚ ਹਾਦਸਾਅਪ੍ਰੈਲ ਮਹੀਨੇ 'ਚ ਹਿਊਮਨ ਰਾਕੇਟਸ ਨਾਮ ਦੀ ਅਮਰੀਕੀ ਬਾਸਕਟਬਾਲ ਦੀ ਟੀਮ ਦੇ ਖਿਡਾਰੀ ਜੇਮਸ ਹਾਰਡਨ ਇੱਕ ਮੈਚ ਦੌਰਾਨ ਆਪਣਾ ਸੰਤੁਲਨ ਗੁਆ ਬੈਠੇ।ਉਹ ਮਿਨੇਸੋਟਾ ਦੇ ਟਰਾਗੇਟ ਸੈਂਟਰ ਸਟੇਡੀਅਮ 'ਚ ਪਹਿਲੀ ਕਤਾਰ 'ਚ ਬੈਠੇ ਦਰਸ਼ਕਾਂ ਨਾਲ ਟਕਰਾ ਗਏ। ਇਹ ਵੀ ਪੜ੍ਹੋ:PUBG ਗੇਮ ਖੇਡਦੇ ਹੋ ਤਾਂ ਇਸ ਬਾਰੇ ਫੈਲਦੀਆਂ ਅਫਵਾਹਾਂ ਦਾ ਸੱਚ ਜਾਣੋ3 ਪੰਜਾਬੀਆਂ ਦੀ ਕਹਾਣੀ ਜਿਨ੍ਹਾਂ ਯੂਕਰੇਨ ’ਚ 10 ਮਹੀਨੇ ਨਰਕ ਭੋਗਿਆ'ਅੱਗ ਨਾਲ ਝੁਲਸੀ ਮੇਰੀ ਵਿਚਾਰੀ ਭੁੱਖੀ-ਤਿਹਾਈ ਧੀ ਦੁਨੀਆਂ ਤੋਂ ਤੁਰ ਗਈ' Image copyright Carlos Gonzalez/Minneapolis Star Tribune via ZUMA ਜਵਾਲਾਮੁਖੀ ਦੇ ਲਾਵੇ ਦੀ ਨਦੀ 5ਮਈ ਨੂੰ ਅਮਰੀਕੀ ਦਾ ਹਵਾਈ ਦੀਪ ਭਿਆਨਕ ਜ਼ਲਜ਼ਲੇ ਨਾਲ ਹਿਲ ਗਿਆ ਸੀ। ਇਹ ਹਵਾਈ 'ਤੇ 40 ਸਾਲ ਦਾ ਸਭ ਤੋਂ ਭਿਆਨਕ ਭੂਚਾਲ ਸੀ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਹਵਾਈ 'ਤੇ ਸਥਿਤ ਜਵਾਲਾਮੁਖੀ ਕਿਲਾਉਈਆ ਭੜਕਿਆ। ਉਛਲਦਾ ਲਾਵਾ ਆਲੇ-ਦੁਆਲੇ ਦੇ ਇਲਾਕੇ 'ਚ ਫੈਲ ਗਿਆ। ਇਹ ਤਸਵੀਰ ਦੁਨੀਆਂ 'ਚ ਇੰਝ ਮਸ਼ਹੂਰ ਹੋਈ ਜਿਵੇਂ ਮੰਨੋ ਇਸ ਭਿਆਨਕ ਲਾਵੇ ਨੇ ਦੁਨੀਆਂ ਦਾ ਰਸਤਾ ਰੋਕ ਲਿਆ ਹੋਵੇ। Image copyright Getty Images ਪਲਾਸਟਿਕ 'ਚ ਕੈਦ ਪੰਛੀਮਈ ਮਹੀਨੇ 'ਚ ਨੈਸ਼ਨਲ ਜਿਓਗਰਾਫਿਕ ਚੈਨਲ ਦੇ ਇੱਕ ਫੋਟੋਗ੍ਰਾਫਰ ਨੇ ਇੱਕ ਸਾਰਸ ਦੀ ਤਸਵੀਰ ਲਈ ਜਿਸ ਨੇ ਦੁਨੀਆਂ ਦੇ ਰੋਂਗਟੇ ਖੜੇ ਕਰ ਦਿੱਤੇ। ਉਹ ਪੰਛੀ ਪੂਰੀ ਤਰ੍ਹਾਂ ਪਾਲਸਟਿਕ ਦੀ ਪੰਨੀ 'ਚ ਕੈਦ ਸੀ। ਇਸ ਨੇ ਦੁਨੀਆਂ ਨੂੰ ਪਲਾਸਟਿਕ ਦੀ ਭਿਆਨਕਤਾ ਦਾ ਅਹਿਸਾਸ ਕਰਵਾਇਆ। ਸਪੇਨ ਵਿੱਚ ਇਸ ਦੀ ਫੋਟੋ ਖਿੱਚਣ ਵਾਲੇ ਫੋਟੋਗ੍ਰਾਫ਼ਰ ਨੇ ਇਸ ਨੂੰ ਪਲਾਸਟਿਕ 'ਚੋਂ ਆਜ਼ਾਦ ਕਰ ਦਿੱਤਾ ਸੀ। Image copyright John Cancalosi ਜੀ-7 ਸੰਮੇਲਨ ਜੂਨ ਮਹੀਨੇ 'ਚ ਹੋਏ ਜੀ-7 ਸੰਮੇਲਨ ਦੀ ਇੱਕ ਤਸਵੀਰ ਦੁਨੀਆਂ ਭਰ 'ਚ ਵਾਈਰਲ ਹੋਈ ਸੀ। ਇਸ ਤਸਵੀਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੁਰਸੀ 'ਤੇ ਬੈਠੇ ਹੋਏ ਹਨ ਜਦ ਕਿ ਬਾਕੀ ਸਾਰੇ ਦੇਸਾਂ ਦੇ ਨੁਮਾਇੰਦੇ ਉਨ੍ਹਾਂ ਵੱਲ ਤਲਖ਼ੀ ਭਰੀਆਂ ਨਿਗਾਹਾਂ ਨਾਲ ਦੇਖ ਰਹੇ ਹਨ।ਇਸ ਤਸਵੀਰ ਨੇ ਅਮਰੀਕਾ ਅਤੇ ਜੀ-7 ਦੇ ਬਾਕੀ ਦੇਸਾਂ ਵਿਚਾਲੇ ਤਣਾਅ ਨੂੰ ਸ਼ਾਨਦਾਰ ਤਰੀਕੇ ਨਾਲ ਬਿਆਨ ਕੀਤਾ ਸੀ। Image copyright Getty Images ਗਜ਼ਬ ਦਾ ਖੇਡਰੂਸ 'ਚ ਹੋਏ ਫੁਟਬਾਲ ਵਰਲਡ ਕੱਪ ਦੇ ਇੱਕ ਮੈਚ 'ਚ ਬੈਲਜ਼ੀਅਮ ਦੇ ਸਟਰਾਈਕਰ ਵਿਨਸੈਂਟ ਕੋਂਪਨੀ ਦੀ ਕਿਕ ਨੂੰ ਰੋਕਣ ਲਈ ਜਾਪਾਨ ਦੇ ਗੋਲਕੀਪਰ ਇਜੀ ਕਾਵਾਸ਼ਿਮਾ ਨੇ ਹਵਾ 'ਚ ਛਾਲ ਲਗਾਈ ਸੀ ਉਹ ਹੈਰਾਨ ਕਰਨ ਵਾਲੀ ਸੀ। Image copyright Getty Images ਅੱਧਾ ਝੁਕਿਆ ਅਮਰੀਕੀ ਝੰਡਾ ਜਦੋਂ ਅਮਰੀਕੀ ਸਿਨੇਟਰ ਜੌਨ ਮੈਕੇਨ ਦੀ ਅਗਸਤ ਮਹੀਨੇ 'ਚ ਕੈਂਸਰ ਨਾਲ ਮੌਤ ਹੋਈ ਤਾਂ ਵ੍ਹਾਈਟ ਹਾਊਸ ਉਨ੍ਹਾਂ ਦੀ ਮੌਤ 'ਤੇ ਸੋਗ ਮਨਾਉਣ ਨੂੰ ਲੈ ਕੇ ਦੁਚਿੱਤੀ 'ਚ ਦਿਖਿਆ।ਮੈਕੇਨ, ਡੌਨਲਡ ਟਰੰਪ ਦੀ ਹੀ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਹੇ ਸਨ। ਟਰੰਪ ਪ੍ਰਸ਼ਾਸਨ ਨੇ ਪਹਿਲਾਂ ਤਾਂ ਜੌਨ ਮੈਕੇਨ ਦੇ ਸਨਮਾਨ 'ਚ ਝੰਡਾ ਨੂੰ ਝੁਕਾਇਆ, ਫਿਰ ਉਸ ਨੂੰ ਉੁਪਰ ਚੁੱਕ ਦਿੱਤਾ ਅਤੇ ਨਿੰਦਾ ਹੋਣ 'ਤੇ ਇੱਕ ਵਾਰ ਫਿਰ ਝੰਡੇ ਨੂੰ ਝੁਕਾ ਦਿੱਤਾ ਗਿਆ। Image copyright Getty Images ਫਲਸਤੀਨੀ ਪ੍ਰਦਰਸ਼ਨਕਾਰੀ ਕਾਲੇ ਧੂੰਏ ਨਾਲ ਭਰਿਆ ਆਸਮਾਨ ਅਤੇ ਸਾਹਮਣਿਓਂ ਆਉਂਦੇ ਗੈਸ ਦੇ ਗੋਲਿਆਂ ਵਿਚਾਲੇ ਇੱਕ ਫਲਸਤੀਨੀ ਨੌਜਵਾਨ ਦਲੇਰੀ ਨਾਲ ਇਸਰਾਈਲ ਸੈਨਿਕਾਂ ਦਾ ਵਿਰੋਧ ਕਰ ਰਿਹਾ ਸੀ। ਉਸ ਦੇ ਇੱਕ ਹੱਥ 'ਚ ਫਲਸਤੀਨ ਦਾ ਝੰਡਾ ਸੀ। Image copyright Getty Images ਇਸ ਤਸਵੀਰ ਨੇ ਡੈਲਾਰਕੋ ਦੀ ਲਿਬਰਟੀ ਲੀਡਿੰਗ ਦਿ ਪੀਪਲ ਨਾਮ ਦੀ ਪੇਂਟਿੰਗ ਦੀ ਯਾਦ ਦਿਵਾਈ ਸੀ। ਪਰ ਇਸ ਤਸਵੀਰ ਦੀ ਸਬ ਤੋਂ ਖ਼ਾਸ ਗੱਲ ਸੀ, ਉਸ ਨੌਜਵਾਨ ਦੇ ਦੂਜੇ ਹੱਥ 'ਚ ਗੁਲੇਲ ।ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਫਲਸਤੀਨ ਦੀ ਬਹਾਦੁਰੀ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਸੀ। ਰੋਬੋਟ ਦੀ ਮੁਰੰਮਤਇੰਗਲੈਂਡ 'ਚ ਦੁਨੀਆਂ ਇੱਕ ਰੋਬੋਟ ਦਾ ਸਿਰ ਖੋਲ੍ਹ ਕੇ ਇਸ ਦੇ ਪੁਰਜੇ ਠੀਕ ਕਰਦਿਆਂ ਇੱਕ ਇੰਜਨੀਅਰ ਦੀ ਤਸਵੀਰ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਦੂਰੋਂ ਇਹ ਤਸਵੀਰ ਦੇਖ ਕੇ ਅਜਿਹਾ ਲਗਦਾ ਹੈ ਕਿ ਜਿਵੇਂ ਕੋਈ ਮਾਹਿਰ ਕਿਸੇ ਇਨਸਾਨ ਦੀ ਖੋਪੜੀ ਦੇ ਸਰਕਟ ਠੀਕ ਕਰ ਰਿਹਾ ਹੋਵੇ। Image copyright Getty Images ਬੈਂਕਸੀ ਦਾ ਧੋਖਾਬਰਤਾਨੀਆ ਦੇ ਕਲਾਕਾਰ ਬੈਂਕਸੀ ਦੀ ਕਲਾਕਾਰੀ ਗਰਲ ਵਿਜ ਆ ਬਲੂਨ ਨੂੰ ਜਦੋਂ ਨਿਲਾਮ ਕੀਤਾ ਗਿਆ ਤਾਂ ਅਜੀਬ ਜਿਹੀ ਘਟਨਾ ਹੋਈ। ਜਿਵੇਂ ਹੀ ਇਸ ਦੀ ਕੀਮਤ 12 ਲੱਖ ਯੂਰੋ ਲੱਗੀ ਤਾਂ ਇਸ ਉਤਾਰਿਆ ਜਾਣ ਲੱਗਾ। Image copyright Getty Images ਉਦੋਂ ਇਹ ਪੇਂਟਿੰਗ ਆਪਣੇ ਪੈਨਲ ਤੋਂ ਸਰਕਣ ਲੱਗੀ ਅਤੇ ਨਿਚਲੇ ਹਿੱਸੇ ਤੋਂ ਇਸ ਦੀਆਂ ਕਤਰਾਂ ਲਟਕਦੀਆਂ ਦਿਖਾਈ ਦਿੱਤੀਆਂ। ਬਾਅਦ 'ਚ ਪਤਾ ਲੱਗਾ ਕਿ ਖ਼ੁਦ ਬੈਂਕਸੀ ਨੇ ਇਸ ਫਰੇਮ ਵਿੱਚ ਕਾਗ਼ਜ਼ ਕੁਤਰਨ ਵਾਲੀ ਇੱਕ ਮਸ਼ੀਨ ਸੈਟ ਕੀਤੀ ਸੀ। ਇਸ ਸਟੰਟ ਰਾਹੀਂ ਬਣੀ ਕਲਾਕਾਰੀ ਨੂੰ ਬੈਂਕਸੀ ਨੇ ਨਾਮ ਦਿੱਤਾ ਸੀ, 'ਲਵ ਇਜ਼ ਇਨ ਦਿ ਬਿਨ।'ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਹਾਰਡ ਬ੍ਰੈਗਜ਼ਿਟ ਮਤਲਬ ਕਈ ਗੂੜ੍ਹੇ ਰਿਸ਼ਤੇ ਵੀ ਤੋੜ ਲੈਣੇ, ਸੌਫਟ ਮਤਲਬ ਯੂਨੀਅਨ ਦੇ ਕਈ ਨਿਯਮ ਲਾਗੂ ਰੱਖਣਾ। ਯੋਜਨਾ ਬਣਾਈ ਗਈ ਹੈ ਪਰ ਉਸ ਨੂੰ ਸੰਸਦ ਦੀ ਪ੍ਰਵਾਨਗੀ ਚਾਹੀਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕੀ ਤੁਸੀਂ ਵਾਕਈ ਸੈਕਸ ਲਈ ਤਿਆਰ ਹੋ, ਖੁਦ ਨੂੰ ਜ਼ਰੂਰ ਪੁੱਛੋ ਇਹ ਜ਼ਰੂਰੀ ਸਵਾਲ 16 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46873241 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਕਸਰ ਨੌਜਵਾਨ ਦਬਾਅ ਵਿੱਚ ਆਕੇ ਸੈਕਸ ਕਰਦੇ ਹਨ ਪਹਿਲੀ ਵਾਰ ਸੈਕਸ ਕਰਨ ਦੀ ਸਹੀ ਉਮਰ ਕੀ ਹੈ?ਬ੍ਰਿਟੇਨ ਵਿੱਚ ਜਦ ਸੈਕਸ਼ੁਅਲ ਵਤੀਰੇ 'ਤੇ ਰਿਸਰਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਅਕਸਰ ਲੋਕ ਉਦੋਂ ਸੈਕਸ ਕਰਦੇ ਹਨ ਜਦ ਉਹ ਉਸਦੇ ਲਈ ਤਿਆਰ ਹੀ ਨਹੀਂ ਹੁੰਦੇ। ਕਾਨੂੰਨੀ ਤੌਰ 'ਤੇ ਸੈਕਸ ਕਰਨ ਲਈ ਸਹਿਮਤੀ ਦੇ ਲਈ 16 ਸਾਲ ਦੀ ਉਮਰ ਜਾਂ ਵੱਧ ਹੋਣੀ ਚਾਹੀਦੀ ਹੈ। ਪਰ 20 ਸਾਲ ਜਾਂ ਉਸ ਤੋਂ ਘੱਟ ਉਮਰ ਦੀਆਂ ਇੱਕ ਤਿਹਾਈ ਔਰਤਾਂ ਅਤੇ ਇੱਕ ਚੌਥਾਈ ਮਰਦਾਂ ਨੇ ਮੰਨਿਆ ਕਿ ਉਨ੍ਹਾਂ ਵਲੋਂ ਵਰਜੀਨਿਟੀ ਲੂਜ਼(ਪਹਿਲੀ ਵਾਰ ਸੈਕਸ) ਕਰਨ ਦਾ ਸਮਾਂ ਸਹੀ ਨਹੀਂ ਸੀ। ਲੰਡਨ ਸਕੂਲ ਆਫ ਹਾਈਜੀਨ ਅਤੇ ਟ੍ਰੌਪਿਕਲ ਮੈਡੀਸਿਨ ਦੇ ਰਿਸਰਚਰਜ਼ ਨੇ ਸਾਲ 2010 ਤੋਂ 2012 ਵਿਚਾਲੇ 3000 ਨੌਜਵਾਨਾਂ ਦਾ ਸਰਵੇ ਕੀਤਾ।ਇਹ ਵੀ ਪੜ੍ਹੋ: 'ਸਾਨੂੰ ਕੋਈ ਦੇਖ ਲੈਂਦਾ ਤਾਂ ਸਾਡਾ ਕਤਲ ਹੋ ਸਕਦਾ ਸੀ' ਕੁੰਭ ਮੇਲਾ: 12 ਕਰੋੜ ਲੋਕਾਂ ਲਈ ਇਹ ਹਨ ਇੰਤਜ਼ਾਮ “ਮੇਰੀ ਮਾਂ ਵਿਲਕਦੀ ਸੀ ਕਿ ਸਾਡੇ ਘਰ ਕੀ ਜੰਮ ਪਿਆ”ਰਿਸਰਚ ਵਿੱਚ ਕੀ ਸਾਹਮਣੇ ਆਇਆ?ਵਧੇਰੇ ਲੋਕਾਂ ਨੇ 18 ਸਾਲ ਦੀ ਉਮਰ ਤੱਕ ਸੈਕਸ ਕਰ ਲਿਆ ਸੀ, ਅੱਧਿਆਂ ਨੇ 16ਵੇਂ ਸਾਲ ਦੇ ਅੰਤ ਤੱਕ ਅਤੇ ਇੱਕ ਤਿਹਾਈ ਨੌਜਵਾਨਾਂ ਨੇ 16 ਸਾਲ ਦੀ ਉਮਰ ਤੋਂ ਪਹਿਲਾਂ ਹੀ ਸੈਕਸ ਕਰ ਲਿਆ ਸੀ।40 ਫੀਸਦ ਮਰਦ ਅਤੇ 26 ਫੀਸਦ ਔਰਤਾਂ ਨੂੰ ਲੱਗਦਾ ਹੈ ਕਿ ਪਹਿਲੀ ਵਾਰ ਸੈਕਸ ਕਰਨ ਦਾ ਉਨ੍ਹਾਂ ਦਾ ਸਮਾਂ ਸਹੀ ਨਹੀਂ ਸੀ। ਸਰਵੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਪੰਜ ਵਿੱਚੋਂ ਇੱਕ ਔਰਤ ਅਤੇ ਦੱਸ ਚੋਂ ਇੱਕ ਮਰਦ ਨੇ ਕਿਹਾ ਹੈ ਕਿ ਉਹ ਸੈਕਸ ਲਈ ਆਪਣੇ ਪਾਰਟਨਰ ਜਿੰਨੇ ਤਿਆਰ ਨਹੀਂ ਸਨ ਅਤੇ ਦਬਾਅ ਵਿੱਚ ਉਨ੍ਹਾਂ ਨੇ ਸੈਕਸ ਕੀਤਾ। Image copyright Getty Images ਫੋਟੋ ਕੈਪਸ਼ਨ ਔਰਤਾਂ 'ਤੇ ਸੈਕਸ ਕਰਨ ਦਾ ਮਰਦਾਂ ਤੋਂ ਵੱਧ ਦਬਾਅ ਰਹਿੰਦਾ ਹੈ ਨੈਟਸਲ ਸਰਵੇ ਦੇ ਪ੍ਰੋਫੈਸਰ ਕੇਅ ਵੈਲਿੰਗਜ਼ ਨੇ ਕਿਹਾ ਕਿ ਹਰ ਕਿਸੇ ਲਈ ਸੈਕਸ ਦੀ ਸਹੀ ਉਮਰ ਵੱਖਰੀ ਹੁੰਦੀ ਹੈ। ਉਨ੍ਹਾਂ ਕਿਹਾ, ''ਹਰ ਨੌਜਵਾਨ ਵੱਖਰਾ ਹੁੰਦਾ ਹੈ, ਕੁਝ ਨੌਜਵਾਨ 15 ਸਾਲ ਵਿੱਚ ਤਿਆਰ ਹੁੰਦੇ ਹਨ ਤੇ ਕੁਝ 18 ਸਾਲ ਵਿੱਚ।''ਸਰਵੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਔਰਤਾਂ ਮਰਦਾਂ ਤੋਂ ਵੱਧ ਇਸ ਦਬਾਅ ਵਿੱਚ ਰਹਿੰਦੀਆਂ ਹਨ। ਪਹਿਲੀ ਵਾਰ ਸੈਕਸ ਕਰਨ ਦਾ ਸਹੀ ਸਮਾਂ ਕਦ ਹੁੰਦਾ ਹੈ?ਜੇ ਤੁਸੀਂ ਸੈਕਸ ਕਰਨ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਖੁਦ ਤੋਂ ਇਹ ਸਵਾਲ ਪੁੱਛ ਲਵੋ।ਕੀ ਇਹ ਮੈਨੂੰ ਸਹੀ ਲੱਗਦਾ ਹੈ?ਕੀ ਮੈਂ ਆਪਣੇ ਪਾਰਟਨਰ ਨੂੰ ਪਿਆਰ ਕਰਦਾ ਜਾਂ ਕਰਦੀ ਹਾਂਕੀ ਉਹ ਵੀ ਮੈਨੂੰ ਉਨਾ ਹੀ ਪਿਆਰ ਕਰਦਾ ਜਾਂ ਕਰਦੀ ਹੈਕੀ ਅਸੀਂ ਕੰਡੋਮ ਦੇ ਇਸਤੇਮਾਲ ਬਾਰੇ ਗੱਲ ਕੀਤੀ ਹੈ ਅਤੇ ਕੀ ਉਹ ਗੱਲ ਮੈਨੂੰ ਠੀਕ ਲੱਗੀਕੀ ਗਰਭ ਅਵਸਥਾ ਤੋਂ ਬਚਾਅ ਲਈ ਅਸੀਂ ਗਰਭ ਨਿਰੋਧਨ ਦਾ ਇੰਤਜ਼ਾਮ ਕੀਤਾ ਹੈਜੇ ਮੇਰਾ ਮਨ ਬਦਲਦਾ ਹੈ ਤਾਂ ਕੀ ਮੈਂ ਕਿਸੇ ਸਮੇਂ 'ਤੇ ਵੀ ਨਾ ਕਹਿ ਸਕਦਾ ਜਾਂ ਸਕਦੀ ਹਾਂ ਅਤੇ ਕੀ ਮੇਰੇ ਪਾਰਟਨਰ ਨੂੰ ਇਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀਇਹ ਵੀ ਪੜ੍ਹੋ: ਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?‘ਜੇ ਛੱਤ ਚਾਹੀਦੀ ਹੈ ਤਾਂ ਸੈਕਸ ਕਰਨਾ ਪਵੇਗਾ’ਸੈਕਸ ਨੂੰ ਲੈ ਕੇ ਬੱਚਿਆਂ ਵਿੱਚ ਘਬਰਾਹਟ ਕਿਉਂ?ਜੇ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਹਾਂ ਹੈ ਤਾਂ ਤੁਸੀਂ ਸੈਕਸ ਕਰਨ ਲਈ ਤਿਆਰ ਹੋ। ਪਰ ਉਸ ਤੋਂ ਪਹਿਲਾਂ ਕੁਝ ਹੋਰ ਵੀ ਸਵਾਲ ਹਨ ਜਿਨ੍ਹਾਂ ਦੇ ਜਵਾਬ ਦੇਣਾ ਜ਼ਰੂਰੀ ਹੈ। ਕੀ ਮੈਂ ਆਪਣੇ ਪਾਰਟਨਰ ਜਾਂ ਦੋਸਤਾਂ ਦੇ ਦਬਾਅ ਵਿੱਚ ਹਾਂਕੀ ਮੈਨੂੰ ਸੈਕਸ ਕਰਨ ਤੋਂ ਬਾਅਦ ਕੋਈ ਪਛਤਾਵਾ ਹੋ ਸਕਦਾ ਹੈਕੀ ਮੇਰੇ ਦੋਸਤ ਸੈਕਸ ਕਰ ਚੁਕੇ ਹਨ, ਸਿਰਫ ਇਸ ਲਈ ਮੈਂ ਸੈਕਸ ਕਰ ਰਹੀ ਜਾਂ ਕਰ ਰਿਹਾ ਹਾਂਕੀ ਮੈਂ ਸਿਰਫ ਆਪਣੇ ਪਾਰਟਨਰ ਨਾਲ ਬਣੇ ਰਹਿਣ ਲਈ ਸੈਕਸ ਕਰ ਰਹੀ ਜਾਂ ਕਰ ਰਿਹਾ ਹਾਂSource: NHS Choicesਜੇ ਇਨ੍ਹਾਂ ਸਵਾਲਾਂ ਲਈ ਤੁਹਾਡਾ ਜਵਾਬ ਹਾਂ ਹੈ, ਤਾਂ ਤੁਹਾਨੂੰ ਸੈਕਸ ਕਰਨ ਤੋਂ ਪਹਿਲਾਂ ਜ਼ਰੂਰ ਸੋਚ ਲੈਣਾ ਚਾਹੀਦਾ ਹੈ। ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਓਲੀਵੀਆ ਸੈਂਗ ਅਫਰੀਕਨ ਫੈਸ਼ਨ ਮਾਡਲ ਹੈ। ਉਨ੍ਹਾਂ ਮੁਤਾਬਕ ਲੋਕ ਕਾਲੇ ਰੰਗ ਕਾਰਨ ਉਨ੍ਹਾਂ ਨੂੰ ਛੇੜਦੇ ਹਨ ਪਰ ਉਹ ਮੰਨਦੇ ਹਨ ਕਿ ਕਾਲੇ ਸੋਹਣੇ ਹੁੰਦੇ ਹਨ ਤੇ ਜੇਕਰ ਉਨ੍ਹਾਂ ਨੂੰ ਮੁੜ ਜਨਮ ਮਿਲੇ, ਤਾਂ ਉਹ ਕਾਲੀ ਕੁੜੀ ਹੀ ਬਣਨਾ ਚਾਹੁਣਗੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਥਾਈਲੈਂਡ ਦੀ ਕਾਨਿਆ ਸੈਸਰ ਦੀਆਂ ਜਨਮ ਤੋਂ ਹੀ ਲੱਤਾਂ ਨਹੀਂ ਸਨ ਫਿਰ ਵੀ ਉਹ ਸਕੇਟ-ਬੋਰਡਿੰਗ ਕਰਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੰਡੋਨੇਸ਼ੀਆ ਜਹਾਜ਼ ਹਾਦਸਾ -ਕਿਸੇ ਦਾ ਗੁਆਚ ਗਿਆ ਪਿਆਰ ਤੇ ਕੋਈ ਰੱਬ ਦਾ ਸ਼ੁਕਰਗੁਜ਼ਾਰ 30 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46027521 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਏਅਰਲਾਈਂਸ ਦੇ ਤਕਨੀਕੀ ਲੌਗ ਤੋਂ ਜਾਣਕਾਰੀ ਮਿਲੀ ਹੈ ਕਿ ਇੱਕ ਦਿਨ ਪਹਿਲਾਂ ਹੀ ਜਹਾਜ਼ ਵਿੱਚ ਕੁਝ ਖਰਾਬੀ ਆਈ ਸੀ। ਇੰਡੋਨੇਸ਼ੀਆ ਵਿੱਚ ਜਕਾਰਤਾ ਤੋਂ ਪੰਗਕਲ ਜਾ ਰਿਹਾ ਲਾਇਨ ਏਅਰ ਦਾ ਇੱਕ ਹਵਾਈ ਜਹਾਜ਼ ਸੋਮਵਾਰ ਨੂੰ ਉਡਾਣ ਭਰਨ ਦੇ 13 ਮਿੰਟਾਂ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ।ਹਵਾਈ ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਣੇ 189 ਲੋਕ ਸਵਾਰ ਸਨ।ਏਅਰਲਾਈਂਸ ਦੇ ਤਕਨੀਕੀ ਲੌਗ ਤੋਂ ਜਾਣਕਾਰੀ ਮਿਲੀ ਹੈ ਕਿ ਇੱਕ ਦਿਨ ਪਹਿਲਾਂ ਹੀ ਜਹਾਜ਼ ਵਿੱਚ ਕੁਝ ਖਰਾਬੀ ਆਈ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਵਿੱਚ ਸਵਾਰ ਲੋਕਾਂ ਵਿੱਚੋਂ ਕਿਸੇ ਦੇ ਵੀ ਜ਼ਿੰਦਾ ਰਹਿਣ ਦੀ ਸੰਭਾਵਨਾ ਬਹੁਤ ਘੱਟ ਹੈ।ਲਾਇਨ ਏਅਰ ਅਨੁਸਾਰ ਜਹਾਜ਼ ਵਿੱਚ 178 ਬਾਲਗ ਅਤੇ ਤਿੰਨ ਬੱਚੇ ਸਵਾਰ ਸਨ। ਇਸ ਤੋਂ ਇਲਾਵਾ ਦੋ ਪਾਇਲਟ ਅਤੇ ਕਰੂ ਦੇ 6 ਸਹਿਯੋਗੀ ਵੀ ਸਨ।ਇਹ ਵੀ ਪੜ੍ਹੋ:ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਕਿਹੋ ਜਿਹੀ ਹੈ ਸੈਕਸ ਦੀ ਲਤ ਵਾਲਿਆਂ ਦੀ ਜ਼ਿੰਦਗੀ?'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਮਗਰੋਂ ਗੁਰੂਆਂ ਦੇ 'ਇਤਿਹਾਸ' 'ਤੇ ਸੁਖਬੀਰ ਦਾ ਅਲਟੀਮੇਟਮਲਾਇਨ ਏਅਰ ਅਨੁਸਾਰ ਜਹਾਜ਼ ਦੇ ਪਾਇਲਟ ਕੈਪਟਨ ਭਵਿਯ ਸੁਨੇਜਾ ਸਨ, ਜੋ ਭਾਰਤੀ ਮੂਲ ਦੇ ਸਨ। ਜਕਾਰਤਾ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। 31 ਸਾਲਾ ਸੁਨੇਜਾ ਦਿੱਲੀ ਦੇ ਰਹਿਣ ਵਾਲੇ ਸਨ।ਤਜ਼ੁਰਬੇਗਾਰ ਪਾਇਲਟਲਿੰਕਡਇਨ ਪ੍ਰੋਫਾਈਲ ਅਨੁਸਾਰ ਉਹ ਸਾਲ 2011 ਤੋਂ ਲਾਇਨ ਨਾਲ ਜੁੜੇ ਹੋਏ ਸਨ। ਉਨ੍ਹਾਂ ਕੋਲ 6 ਹਜ਼ਾਰ ਘੰਟੇ ਤੋਂ ਵੱਧ ਦਾ ਹਵਾਈ ਜਹਾਜ਼ ਉਡਾਣ ਦਾ ਤਜ਼ਰਬਾ ਸੀ। Image copyright Mini ਫੋਟੋ ਕੈਪਸ਼ਨ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਇੰਡੋਨੇਸ਼ੀਆਂ ਦੀ ਵਿੱਤ ਮੰਤਰੀ ਸ੍ਰੀ ਮੁਲਯਾਨੀ ਇਸ ਫਲਾਇਟ ਦੇ ਕੋ-ਪਾਇਲਟ ਹਰਵਿਨੋ ਸਨ ਜਿਨ੍ਹਾਂ ਨੂੰ ਪੰਜ ਹਜ਼ਾਰ ਤੋਂ ਵੱਧ ਘੰਟੇ ਜਹਾਜ਼ ਉਡਾਣ ਦਾ ਤਜ਼ਰਬਾ ਸੀ। ਯਾਨੀ ਕਾਕਪਿਟ ਵਿੱਚ ਮੌਜੂਦ ਦੋਵੇਂ ਪਾਇਲਟ ਕਾਫੀ ਤਜ਼ਰਬੇਕਾਰ ਸਨ।ਕਰੂ ਦੇ ਬਾਕੀ ਮੈਂਬਰਾਂ ਦੇ ਨਾਂ ਸ਼ਿੰਤਿਆ, ਮੇਲਿਨਾ, ਸਿਟਾ ਨੋਇਵਿਤਾ ਐਂਜਲਿਆ, ਅਲਵੀਯਾਨੀ ਹਿਦਇਆਤੁਲ ਸੋਲਿਖਾ, ਦਮਯੰਤੀ ਸਿਮਰਮਾਤਾ, ਮੇਰੀ ਯੁਲਿਆਂਦਾ ਅਤੇ ਡੇਨੇ ਮੌਲਾ ਸੀ।ਏਅਰਲਾਈਨ ਅਨੁਸਾਰ ਕਰੂ ਦੇ ਮੈਂਬਰਾਂ ਵਿੱਚੋਂ ਇੱਕ ਟੈਕਨੀਸ਼ੀਅਨ ਸਨ। ਤਿੰਨ ਅੰਡਰ ਟਰੇਨਿੰਗ ਫਲਾਈਟ ਅਟੈਂਡੈਂਟ ਸਨ।ਵਿੱਤ ਮੰਤਰਾਲੇ ਦੇ ਮੁਲਾਜ਼ਮ ਸਨ ਸਵਾਰ ਜਹਾਜ਼ ਵਿੱਚ ਵਿੱਤ ਮੰਤਰਾਲੇ ਦੇ 20 ਮੁਲਾਜ਼ਮ ਸਵਾਰ ਸਨ। ਵਿੱਤ ਮੰਤਰੀ ਮੁਲਯਾਨੀ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਹਿੰਮਤ ਦਿੱਤੀ।ਵਿੱਤ ਮੰਤਰਾਲੇ ਨੇ ਬੁਲਾਰੇ ਨੁਫਰਾਂਸਾ ਵੀਰਾ ਸਕਤੀ ਨੇ ਬੀਬੀਸੀ ਨੂੰ ਦੱਸਿਆ ਕਿ ਜਹਾਜ਼ ਵਿੱਚ ਸਵਾਰ ਲੋਕ ਮੰਤਰਾਲੇ ਦੇ ਪੰਗਕਲ ਸਥਿਤ ਦਫ਼ਤਰ ਵਿੱਚ ਕੰਮ ਕਰਦੇ ਸਨ। ਉਹ ਜਕਾਰਤਾ ਵਿੱਚ ਹਫ਼ਤੇ ਦੇ ਆਖ਼ਰੀ ਦੋ ਦਿਨ ਬਿਤਾਉਣ ਤੋਂ ਬਾਅਦ ਵਾਪਸ ਆ ਰਹੇ ਸਨ। Image copyright Reuters ਫੋਟੋ ਕੈਪਸ਼ਨ ਜਹਾਜ਼ ਵਿੱਚ ਵਿੱਤ ਮੰਤਰਾਲੇ ਦੇ 20 ਮੁਲਾਜ਼ਮ ਸਵਾਰ ਸਨ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਆਮ ਤੌਰ 'ਤੇ ਸਵੇਰੇ ਜਲਦੀ ਜਾਣ ਵਾਲੀ ਉਡਾਣ ਤੋਂ ਜਾਂਦੇ ਸਨ ਤਾਂ ਜੋ ਵਕਤ ਨਾਲ ਦਫ਼ਤਰ ਪਹੁੰਚ ਜਾਣ।ਮੰਤਰਾਲੇ ਵਿੱਚ ਕੰਮ ਕਰਨ ਵਾਲੇ ਸੋਨੀ ਸੇਤਿਆਵਾਨ ਨੂੰ ਵੀ ਇਸ ਜਹਾਜ਼ ਤੋਂ ਜਾਣਾ ਸੀ ਪਰ ਟ੍ਰੈਫਿਕ ਵਿੱਚ ਫਸਣ ਕਾਰਨ ਉਹ ਜਹਾਜ਼ ਵਿੱਚ ਸਵਾਰ ਨਹੀਂ ਹੋ ਸਕੇ।ਉਨ੍ਹਾਂ ਨੇ ਖ਼ਬਰ ਏਜੰਸੀ ਏਐੱਫਪੀ ਨੂੰ ਦੱਸਿਆ, "ਮੈਂ ਜਾਣਦਾ ਹਾਂ ਕਿ ਮੇਰੇ ਦੋਸਤ ਜਹਾਜ਼ ਵਿੱਚ ਸਨ। ਜਦੋਂ ਉਹ ਸਵੇਰੇ 9 ਵੱਜ ਕੇ 40 ਮਿੰਟ ਤੇ ਪਨੰਗਲ ਪਹੁੰਚੇ ਤਾਂ ਉਨ੍ਹਾਂ ਨੂੰ ਜਹਾਜ਼ ਹਾਦਸੇ ਬਾਰੇ ਜਾਣਕਾਰੀ ਮਿਲੀ।'' "ਮੇਰਾ ਪਰਿਵਾਰ ਸਦਮੇ ਵਿੱਚ ਸੀ। ਮੇਰੀ ਮਾਂ ਰੋ ਰਹੀ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸੁਰੱਖਿਅਤ ਹਾਂ। ਮੈਨੂੰ ਸ਼ੁੱਕਰਗੁ਼ਜ਼ਾਰ ਹੋਣਾ ਚਾਹੀਦਾ ਹੈ।''ਨਹੀਂ ਰਿਹਾ ਪਿਆਰਜਕਾਰਤਾ ਏਅਰਪੋਰਟ 'ਤੇ ਜਹਾਜ਼ ਵਿੱਚ ਸਵਾਰ ਰਹੇ ਕਈ ਲੋਕਾਂ ਦੇ ਪਰਿਵਾਰ ਵਾਲੇ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਹਾਸਿਲ ਕਰਨ ਦਾ ਇੰਤਜ਼ਾਰ ਕਰ ਰਹੇ ਸਨ। ਫੋਟੋ ਕੈਪਸ਼ਨ ਮੁਰਤਾਦੋ ਕੁਰਨਿਆਵਾਨ ਦੀ ਪਤਨੀ ਇਸ ਜਹਾਜ਼ ਵਿੱਚ ਸਵਾਰ ਸੀ ਮੁਰਤਾਦੋ ਕੁਰਨਿਆਵਾਨ ਦੀ ਪਤਨੀ ਜਹਾਜ਼ ਵਿੱਚ ਸਵਾਰ ਸਨ। ਉਨ੍ਹਾਂ ਦਾ ਕੁਝ ਵਕਤ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਕੰਮ ਦੇ ਸਿਲਸਿਲੇ ਵਿੱਚ ਜਾ ਰਹੀ ਸਨ।ਮੁਰਤਾਦੋ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ। ਉਨ੍ਹਾਂ ਨੇ ਕਿਹਾ, "ਮੈਂ ਉਨ੍ਹਾਂ ਦੇ ਬਿਨਾਂ ਨਹੀਂ ਰਹਿ ਸਕਦਾ। ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ। ਜੋ ਆਖ਼ਰੀ ਗੱਲ ਮੈਂ ਉਨ੍ਹਾਂ ਨੂੰ ਕਹੀ ਸੀ ਉਹ ਸੀ ਕਿ ਆਪਣਾ ਧਿਆਨ ਰੱਖਣਾ।''"ਜਦੋਂ ਉਹ ਦੂਰ ਜਾਂਦੀ ਸੀ ਉਦੋਂ ਮੈਂ ਉਸ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ। ਜਦੋਂ ਮੈਂ ਟੀਵੀ 'ਤੇ ਦੇਖਿਆ ਕਿ ਜਹਾਜ਼ ਕਰੈਸ਼ ਹੋ ਗਿਆ ਹੈ ਤਾਂ ਮੇਰੇ ਪੂਰਾ ਸਰੀਰ ਠੰਢਾ ਪੈ ਗਿਆ।''ਇਹ ਵੀ ਪੜ੍ਹੋ:'ਆਖ਼ਰੀ ਵਾਰ ਮੈਂ ਉਸਨੂੰ ਕਿਹਾ ਸੀ, ਆਪਣਾ ਖਿਆਲ ਰੱਖੀਂ'ਇੱਕ ਮੁੰਡੇ ਦੀ ਕਹਾਣੀ ਜਿਸ ਨੇ ਸਮੁੰਦਰ ਚ 49 ਦਿਨ ਬਿਨਾਂ ਖਾਣੇ ਦੇ ਕੱਟੇ'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਪਾਕਿਸਤਾਨ ਵਿੱਚ ਇਸਰਾਈਲੀ ਜਹਾਜ਼ ਨੇ ਇੰਝ ਮੱਚਾਈ ‘ਤਰਥੱਲੀ’ਡੈਡ ਵੀ ਏਅਰਪੋਰਟ ਤੇ ਸੂਚਨਾ ਦੇ ਇੰਤਜ਼ਾਰ ਵਿੱਚ ਸਨ। ਉਨ੍ਹਾਂ ਨੇ ਬੀਬੀਸੀ ਨੂੰ ਕਿਹਾ ਕਿ ਉਹ ਆਪਣੀ ਭਤੀਜੀ ਫਿਓਨਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੋਮਵਾਰ ਸਵੇਰੇ ਏਅਰਪੋਰਟ ਛੱਡ ਗਈ ਸੀ। ਉਹ ਆਪਣੇ ਘਰ ਜਾ ਰਹੀ ਸੀ।ਫਿਓਨਾ ਆਈਵੀਐੱਫ ਦੀ ਮਦਦ ਨਾਲ ਗਰਭਵਤੀ ਹੋਣ ਦੀ ਪ੍ਰਕਿਰਿਆ ਵਿੱਚ ਸਨ। ਉਨ੍ਹਾਂ ਦੇ ਪਰਿਵਾਰ ਦੀ ਰਾਇ ਸੀ ਕਿ ਉਨ੍ਹਾਂ ਦਾ ਜਕਾਰਤਾ ਵਿੱਚ ਕੁਝ ਵਕਤ ਆਰਾਮ ਕਰਨਾ ਠੀਕ ਹੋਵੇਗਾ। ਫੋਟੋ ਕੈਪਸ਼ਨ ਡੈਡ ਦੀ ਭਤੀਜੀ ਇਸ ਜਹਾਜ਼ ਵਿੱਚ ਸਵਾਰ ਸੀ ਡੈਡ ਨੇ ਦੱਸਿਆ, "ਏਅਰਲਾਈਨ ਵੱਲੋਂ ਸਾਨੂੰ ਲਗਾਤਾਰ ਦੱਸਿਆ ਜਾ ਰਿਹਾ ਸੀ ਕਿ ਅਸੀਂ ਖ਼ਬਰ ਦਾ ਇੰਤਜ਼ਾਰ ਕਰੀਏ ਪਰ ਸੋਸ਼ਲ ਮੀਡੀਆ ਅਤੇ ਟੀਵੀ 'ਤੇ ਆ ਰਹੀਆਂ ਤਸਵੀਰਾਂ ਬਹੁਤ ਬੁਰੀਆਂ ਸਨ ਪਰ ਮੇਰੀ ਉਮੀਦ ਅਜੇ ਵੀ ਬਾਕੀ ਹੈ।ਕੌਣ ਹੈ ਉਹ ਰਹੱਸਮਈ ਜੋੜਾਸਮੁੰਦਰ 'ਚੋਂ ਮਿਲੇ ਮਲਬੇ ਦੀਆਂ ਤਸਵੀਰਾਂ ਜ਼ਰੀਏ ਸਾਹਮਣੇ ਆਇਆ ਹੈ ਕਿ ਜਹਾਜ਼ ਵਿੱਚ ਇੱਕ ਆਈਫੋਨ ਕਵਰ ਦੇ ਪੁੱਲ ਤੇ ਘੁੰਮਦੇ ਇੱਕ ਜੋੜੇ ਦੀ ਤਸਵੀਰ ਸੀ।ਕੁਝ ਘੰਟੇ ਅੰਦਰ ਇੰਡੋਨੇਸ਼ੀਆ ਵਿੱਚ ਸੋਸ਼ਲ ਮੀਡੀਆ ਤੇ ਲੋਕਾਂ ਨੇ ਇਹ ਜ਼ਾਹਿਰ ਕੀਤਾ ਕਿ ਉਨ੍ਹਾਂ ਨੇ ਤਸਵੀਰ ਨੂੰ ਪਛਾਣ ਲਿਆ ਹੈ ਅਤੇ ਇੱਕ ਯੂਜ਼ਰ ਦੇ ਐਕਾਊਂਟ ਤੇ ਖੁਦ ਨੂੰ ਕੇਂਦਰਿਤ ਕਰ ਦਿੱਤਾ ਹੈ।ਪਰ ਤਸਵੀਰ ਵਿੱਚ ਦਿਖ ਰਹੇ ਜੋੜੇ ਦੀ ਪਛਾਣ ਨੂੰ ਲੈ ਕੇ ਪੁਸ਼ਟੀ ਨਹੀਂ ਹੋਈ ਹੈ। Image copyright AFP PHOTO / NATIONAL DISASTER MITIGATION AGENCY ਫੋਟੋ ਕੈਪਸ਼ਨ ਜਹਾਜ਼ ਵਿੱਚ ਇੱਕ ਆਈਫੋਨ ਕਵਰ ਦੇ ਪੁੱਲ ਤੇ ਘੁੰਮਦੇ ਇੱਕ ਜੋੜੇ ਦੀ ਤਸਵੀਰ ਸੀ। 21 ਵਰ੍ਹਿਆਂ ਦੀ ਮਿਸ਼ੇ ਵਰਜਿਨਾ ਬੋਂਗਕਲ ਪੰਗਕਲ ਪਿਨਾ ਜਾ ਰਹੀ ਸੀ। ਉਨ੍ਹਾਂ ਨੇ ਆਪਣੀ ਦਾਦੀ ਦੇ ਅੰਤਮ ਸੰਸਕਾਰ ਵਿੱਚ ਹਿੱਸਾ ਲੈਣਾ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ 13 ਸਾਲ ਦੇ ਭਰਾ ਮੈਥਿਊ ਅਤੇ ਪਿਤਾ ਐਡੋਨਿਆ ਵੀ ਸਨ।ਉਨ੍ਹਾਂ ਦੀ ਭੈਣ ਵੀਨਾ ਨੇ ਬੀਬੀਸੀ ਨੂੰ ਦੱਸਿਆ ਕਿ ਪਰਿਵਾਰ ਪਹਿਲਾਂ ਦੀ ਦਾਦੀ ਦੇ ਦੇਹਾਂਤ 'ਤੇ ਦੁਖੀ ਸੀ। ਹੁਣ ਜਹਾਜ਼ ਹਾਦਸੇ ਨੇ ਉਨ੍ਹਾਂ ਦੀ ਮੁਸ਼ਕਿਲਾਂ ਵਧਾ ਦਿੱਤੀਆਂ ਹਨ।ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਲੋਕ ਆਮ ਤੌਰ 'ਤੇ ਦੂਜੀ ਏਅਰਲਾਈਨ ਚੁਣਦੇ ਸਨ ਪਰ ਸਵੇਰੇ ਜਾਣ ਕਾਰਨ ਉਨ੍ਹਾਂ ਨੇ ਬਜਟ ਏਅਰਲਾਈਨ ਨੂੰ ਚੁਣਿਆ।ਵੀਨਾ ਅਨੁਸਾਰ ਮਿਸ਼ੇਲ ਨੇ ਉਡਾਨ ਭਰਨ ਤੋਂ ਪਹਿਲਾਂ ਸਵੇਰੇ 6 ਵਜੇ ਦੇ ਕਰੀਬ ਆਪਣੀ ਮਾਂ ਨਾਲ ਗੱਲ ਕੀਤੀ ਸੀ। ਥੋੜ੍ਹੀ ਦੇਰ ਬਾਅਦ ਜਹਾਜ਼ ਕਰੈਸ਼ ਹੋਣ ਦੀ ਖ਼ਬਰ ਆ ਗਈ।ਉਨ੍ਹਾਂ ਨੇ ਦੱਸਿਆ, "7.30 ਵਜੇ ਤੱਕ ਅਸੀਂ ਮਿਸ਼ੇਲ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਸਾਨੂੰ ਕੋਈ ਜਵਾਬ ਨਹੀਂ ਮਿਲਿਆ।''ਇਹ ਵੀ ਪੜ੍ਹੋ:'ਆਖ਼ਰੀ ਵਾਰ ਮੈਂ ਉਸਨੂੰ ਕਿਹਾ ਸੀ, ਆਪਣਾ ਖਿਆਲ ਰੱਖੀਂ'ਬਲਾਗ: 'ਟਰੰਪ ਨੇ ਮੋਦੀ ਨੂੰ ਦਿਖਾਈ ਲਾਲ ਝੰਡੀ' ਆਨਲਾਈਨ ਡੇਟਿੰਗ ਦੇ ਅਜਿਹੇ ਦਿਲਚਸਪ ਤਜਰਬੇ ਤੁਸੀਂ ਵੀ ਕੀਤੇ ਹਨ?ਉਹ ਰਾਸ਼ਟਰਪਤੀ ਜਿਸਦਾ ਟਰੇਡਮਾਰਕ ਹੈ 'ਬੰਦੂਕ ਦਾ ਨਿਸ਼ਾਨ' Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਕੁੜੀਆਂ ਦਾ ਪਿੰਜਰਾ ਟੁੱਟਣ ਤੋਂ ਘਬਰਾਹਟ ਕਿਸਨੂੰ - ਗਰਾਊਂਡ ਰਿਪੋਰਟ ਅਰਵਿੰਦ ਛਾਬੜਾ/ ਸਰਬਜੀਤ ਸਿੰਘ ਧਾਲੀਵਾਲ ਬੀਬੀਸੀ ਪੱਤਰਕਾਰ 12 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45823862 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਕੁੜੀਆਂ ਦੇ ਹੋਸਟਲ 24 ਘੰਟੇ ਖੋਲ੍ਹਣ ਦੀ ਮੰਗ ਲੈ ਕੇ ਪਿਛਲੇ ਤਿੰਨ ਹਫ਼ਤਿਆਂ ਤੋਂ ਧਰਨਾ ਚੱਲ ਰਿਹਾ ਹੈ ਆਮ ਦਿਨਾਂ ਦੀ ਚਹਿਲ-ਪਹਿਲ ਦੇ ਮੁਕਾਬਲੇ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਵਾਈਸ-ਚਾਂਸਲਰ ਦੇ ਦਫ਼ਤਰ ਅੱਗੇ ਚੁੱਪ ਪਸਰੀ ਹੋਈ ਸੀ। ਚੰਡੀਗੜ੍ਹ ਤੋਂ ਬੀਬੀਸੀ ਪੰਜਾਬੀ ਦੀ ਟੀਮ 10 ਅਕਤੂਬਰ, ਬੁੱਧਵਾਰ ਨੂੰ ਯੂਨੀਵਰਸਿਟੀ ਪਹੁੰਚੀ ਤਾਂ ਕੁੜੀਆਂ ਦੇ ਹੋਸਟਲ 24 ਘੰਟੇ ਖੋਲ੍ਹਣ ਦੀ ਮੰਗ ਲੈ ਕੇ ਪਿਛਲੇ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਧਰਨੇ ਦੀ ਗੱਲ ਘੱਟ, ਮੰਗਲਵਾਰ ਰਾਤ ਨੂੰ ਹੋਈ ਹਿੰਸਾ ਦਾ ਜ਼ਿਕਰ ਜਿਆਦਾ ਸੀ। ਜਿਹੜੇ ਗਮਲੇ ਵਾਈਸ-ਚਾਂਸਲਰ ਦੇ ਦਫ਼ਤਰ ਦੀ ਖ਼ੂਬਸੂਰਤੀ ਵਧਾਉਂਦੇ ਸਨ, ਉਹ ਟੁੱਟੇ ਪਏ ਸਨ। ਵਾਈਸ-ਚਾਂਸਲਰ ਦੇ ਕਮਰੇ ਨੂੰ ਜਿੰਦਰਾ ਲੱਗਿਆ ਹੋਇਆ ਸੀ ਅਤੇ ਕੁਝ ਵਿਦਿਆਰਥੀ ਉੱਥੇ ਆਪਸ ’ਚ ਗੱਲਾਂ ਕਰ ਰਹੇ ਸਨ। ਇਹ ਵੀ ਪੜ੍ਹੋ#MeToo ਦੀ ਛਤਰੀ ਹੇਠ ਕਿਸ ਦਾ ਆਉਣਾ ਹੈ ਖ਼ਤਰਨਾਕ?ਜਿਨਸੀ ਸ਼ੋਸ਼ਣ ਕੀ ਹੈ, ਮਰਦਾਂ ਨੂੰ ਕੀ ਜਾਣਨਾ ਜ਼ਰੂਰੀ ਹੈ?ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ ਫੋਟੋ ਕੈਪਸ਼ਨ ਜੋ ਡਫਲੀ ਵਿਦਿਆਰਥੀਆਂ ਦੇ ਧਰਨੇ ਦੌਰਾਨ ਜੋਸ਼ ਭਰਦੀ ਸੀ, ਉਹ ਅੱਜ ਸ਼ਾਂਤ ਪਈ ਸੀ। ਵੀ-ਸੀ ਦਫ਼ਤਰ ਦੀ ਪਹਿਲੀ ਮੰਜ਼ਿਲ ’ਤੇ ਖਿੜਕੀਆਂ ਉੱਤੇ ਲੱਗੇ ਸੀਸ਼ੇ ਟੁੱਟੇ ਪਏ ਸਨ। ਯੂਨੀਵਰਸਿਟੀ ’ਚ ਛੁੱਟੀ ਹੋਣ ਕਰਕੇ ਕੋਈ ਵੀ ਅਧਿਕਾਰੀ ਜਾਂ ਅਧਿਆਪਕ ਗੱਲ ਕਰਨ ਲਈ ਮੌਜੂਦ ਨਹੀਂ ਸੀ। ਦਫ਼ਤਰ ਦਾ ਇਹ ਹਾਲ ਕਿਸ ਨੇ ਕੀਤਾ, ਇਸ ਦਾ ਜਵਾਬ ਕਿਸੇ ਕੋਲ ਨਹੀਂ ਸੀ। ਕੁਝ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਰਾਤੀ ਕੁਝ ਨੌਜਵਾਨ ਬਾਹਰੋਂ ਆਏ ਅਤੇ ਉਨ੍ਹਾਂ ਧਰਨੇ ’ਤੇ ਬੈਠੇ ਵਿਦਿਆਰਥੀਆਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਕੀ ਹੈ ਕੁੜੀਆਂ ਦੀ ਮੰਗ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ‘ਪਿੰਜਰਾ ਤੋੜ’ ਮੁਹਿੰਮ ਦੇ ਤਹਿਤ 24 ਘੰਟੇ ਹੋਸਟਲ ਖੋਲ੍ਹਣ ਦੀ ਮੰਗ ਕਰ ਰਹੀਆਂ ਹਨ। ਇਸ ਵੇਲੇ ਰਾਤ 8 ਵਜੇ ਹੋਸਟਲ ਬੰਦ ਕੀਤੇ ਜਾਂਦੇ ਹਨ ਹਾਲਾਂਕਿ ਮੁੰਡਿਆਂ ਦੇ ਹੋਸਟਲ ਦੇ ਗੇਟ ਰਾਤੀ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ। ਫੋਟੋ ਕੈਪਸ਼ਨ ਖਿੜਕੀਆਂ ਦੇ ਟੁੱਟੇ ਸੀਸ਼ੇ ਇਸ ਨੂੰ ਲੈ ਕੇ ਕੁੜੀਆਂ ਅਤੇ ਉਨ੍ਹਾਂ ਦਾ ਸਮਰਥਨ ਕਰ ਰਹੇ ਮੁੰਡਿਆਂ ਵੱਲੋਂ ਵੀ-ਸੀ ਦਫ਼ਤਰ ਦੇ ਬਾਹਰ ਪਿਛਲੇ 23 ਦਿਨਾਂ ਤੋਂ ਧਰਨਾ ਚੱਲ ਰਿਹਾ ਸੀ। ਯੂਨੀਵਰਸਿਟੀ ਵਿਚ ਪੰਜਾਬੀ ਵਿਭਾਗ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਦੱਸਿਆ ਕਿ ਹੁਣ ਮੰਗ 24 ਘੰਟੇ ਦੀ ਥਾਂ ਰਾਤੀ 11 ਵਜੇ ਤੱਕ ਹੋਸਟਲ ਖੁੱਲ੍ਹਿਆ ਰੱਖਣ ਦੀ ਰਹਿ ਗਈ ਹੈ। ਉਨ੍ਹਾਂ ਆਖਿਆ ਕਿ ਮੁੰਡਿਆਂ ਦੇ ਹੋਸਟਲ ਦੇ ਗੇਟ ਵੀ ਰਾਤੀ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ, ਇਸ ਲਈ ਕੁੜੀਆਂ ਵੀ ਇਸ ਗੱਲ ਨਾਲ ਰਾਜ਼ੀ ਹੋ ਗਈਆਂ ਹਨ। ਅਮਨਦੀਪ ਕੌਰ ਦੀ ਦਲੀਲ ਹੈ ਕਿ ਮੰਗ ਹੋਸਟਲ ਟਾਈਮਿੰਗ ਦੀ ਨਹੀਂ ਸਗੋਂ ਕੁੜੀਆਂ ਅਤੇ ਮੁੰਡਿਆਂ ’ਚ ਸਮਾਨਤਾ ਦੀ ਹੈ, “ਕਿਉਂਕਿ ਅਸੀਂ ਵੀ ਮੁੰਡਿਆਂ ਦੇ ਬਰਾਬਰ ਫ਼ੀਸ ਯੂਨੀਵਰਸਿਟੀ ਨੂੰ ਦਿੰਦੀਆਂ ਹਾਂ”। ਇਹ ਵੀ ਪੜ੍ਹੋ'ਔਰਤਾਂ ਨੂੰ ਮੰਦਿਰ 'ਚ ਆਉਣ ਤੋਂ ਰੋਕਣਾ ਬਰਾਬਰਤਾ ਦੇ ਅਧਿਕਾਰ ਦੀ ਉਲੰਘਣਾ'ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆ'16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ' ਫੋਟੋ ਕੈਪਸ਼ਨ ਅਮਨਦੀਪ ਕੌਰ ਮੁਤਾਬਕ ਗੱਲ ਲਿੰਗਕ ਬਰਾਬਰਤਾ ਦੀ ਹੈ। ਵਿਦਿਆਰਥਣ ਸੰਦੀਪ ਕੌਰ ਦਾ ਕਹਿਣਾ ਹੈ ਕਿ ਰਾਤ ਵੇਲੇ ਮੁੰਡਿਆਂ ਵਾਂਗ ਉਹ ਵੀ ਲਾਇਬ੍ਰੇਰੀ ਅਤੇ ਰੀਡਿੰਗ ਰੂਮ ਵਿਚ ਜਾ ਕੇ ਪੜਾਈ ਕਰਨਾ ਚਾਹੁੰਦੀਆਂ ਹਨ, ਅੱਠ ਵਜੇ ਤੋਂ ਬਾਅਦ ਹੋਸਟਲ ਵਿਚ ਬੰਦ ਨਹੀਂ ਹੋਣਾ ਚਾਹੁੰਦੀਆਂ। ਉਨ੍ਹਾਂ ਦੱਸਿਆ ਕਿ ਕੁੜੀਆਂ ਦੇ ਹੋਸਟਲ ਦੇ ਅੰਦਰ ਰੀਡਿੰਗ ਰੂਮ ਹੈ ਜਿੱਥੇ ਇੱਕੋ ਸਮੇਂ ਸਿਰਫ਼ 15 ਕੁੜੀਆਂ ਪੜ੍ਹਾਈ ਕਰ ਸਕਦੀਆਂ ਹਨ। ਇੱਕ ਹੋਰ ਵਿਦਿਆਰਥਣ ਸੁਖਪਾਲ ਕੌਰ ਨੇ ਦੱਸਿਆ ਕਿ ਕੁੜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਦੀ ਹੈ “ਪਰ ਅਫ਼ਸੋਸ ਹੈ ਕਿ ਕੈਂਪਸ ’ਚ ਰਾਤ ਸਮੇਂ ਬਹੁਤ ਹੀ ਘੱਟ ਲਾਈਟਾਂ ਜਗਦੀਆਂ ਹਨ, ਸੀਸੀਟੀਵੀ ਕੈਮਰਿਆਂ ਦੀ ਸਥਿਤੀ ਵੀ ਚੰਗੀ ਨਹੀਂ ਹੈ”। ‘ਸੁਰੱਖਿਆ ਨੂੰ ਖ਼ਤਰਾ’ਟਾਈਮਿੰਗ ਨੂੰ ਲੈ ਕੇ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਦੀ ਇੱਕ ਰਾਇ ਨਹੀਂ ਹੈ। ਡਿਫੈਂਸ ਸਟਡੀਜ਼ ਉੱਤੇ ਪੀਐੱਚਡੀ ਕਰ ਰਹੇ ਵਿਦਿਆਰਥੀ ਹਰਵਿੰਦਰ ਸੰਧੂ ਨੇ ਦੱਸਿਆ ਕਿ ਉਹ ਕੁੜੀਆਂ ਦੀ ਮੰਗ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਲੀਲ ਦਿੱਤੀ, “ਘਰਾਂ ’ਚ ਵੀ ਰਾਤ ਸਮੇਂ ਆਉਣ ਦਾ ਸਮਾਂ ਹੁੰਦਾ ਹੈ ਅਤੇ ਜੇਕਰ ਹੋਸਟਲ 24 ਲਈ ਖ਼ੋਲ੍ਹ ਦਿੱਤੇ ਤਾਂ ਕੁੜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ?” ਉਨ੍ਹਾਂ ਦੱਸਿਆ ਕਿ “ਮੌਜੂਦਾ ਮਾਹੌਲ ਠੀਕ ਨਹੀਂ ਹੈ” ਕਿਉਂਕਿ “ਨਿੱਤ ਹੀ ਅਪਰਾਧ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ”। ਫੋਟੋ ਕੈਪਸ਼ਨ ਸੰਦੀਪ ਕੌਰ ਦਾ ਕਹਿਣਾ ਹੈ ਕਿ ਕੁੜੀਆਂ ਅੱਠ ਵਜੇ ਤੋਂ ਬਾਅਦ ਹੋਸਟਲ ਵਿਚ ਬੰਦ ਨਹੀਂ ਹੋਣਾ ਚਾਹੁੰਦੀਆਂ। ਇੱਕ ਹੋਰ ਵਿਦਿਆਰਥੀ ਹਰਵਿੰਦਰ ਸਿੰਘ ਨੇ ਆਖਿਆ ਕਿ “ਕੁਝ ਕੁ ਵਿਦਿਆਰਥੀ ਹੀ” ਇਸ ਮੰਗ ਦੀ ਵਕਾਲਤ ਕਰ ਰਹੇ ਹਨ “ਕਿਉਂਕਿ ਉਨ੍ਹਾਂ ਦੇ ਆਪਣੇ ਨਿੱਜੀ ਹਿਤ ਹਨ”। ਹਰਵਿੰਦਰ ਦੀ ਦਲੀਲ ਨਾਲ ਜਤਿੰਦਰ ਸਿੰਘ, ਜੋਕਿ ਵੁਮੈਨ ਸਟੱਡੀ ਵਿਭਾਗ ਦੇ ਵਿਦਿਆਰਥੀ ਹਨ, ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਤਾਂ ਮੁੰਡੇ ਵੀ ਕੈਂਪਸ ਤੇ ਇਸ ਦੇ ਆਲੇ-ਦੁਆਲੇ ਸੁਰੱਖਿਅਤ ਨਹੀਂ ਹਨ। ਉਨ੍ਹਾਂ ਦੱਸਿਆ ਕਿ ਰਾਤੀ 9 ਵਜੇ ਯੂਨੀਵਰਸਿਟੀ ਕੈਂਪਸ ਦੀਆਂ ਸਾਰੀਆਂ ਦੁਕਾਨ ਬੰਦ ਹੋ ਜਾਂਦੀਆਂ ਹਨ ਅਤੇ ਹਨੇਰਾ ਛਾਹ ਜਾਂਦਾ ਹੈ। “ਪਟਿਆਲਾ ਦੇ ਮਾਹੌਲ ਨੂੰ ਅਸੀਂ ਦਿੱਲੀ ਜਾਂ ਚੰਡੀਗੜ੍ਹ ਦੇ ਸਮਾਨ ਨਹੀਂ ਰੱਖ ਸਕਦੇ। ਸਾਡੀ ਯੂਨੀਵਰਸਿਟੀ ਵਿਚ ਜ਼ਿਆਦਾਤਰ ਵਿਦਿਆਰਥੀ ਪੇਂਡੂ ਤਬਕੇ ਤੋਂ ਪੜ੍ਹਨ ਆਉਂਦੇ ਹਨ।” ਫੋਟੋ ਕੈਪਸ਼ਨ 9 ਅਕਤੂਬਰ ਨੂੰ ਹਿੰਸਾ ਤੋਂ ਬਾਅਦ ਯੂਨੀਵਰਸਿਟੀ ’ਚ ਡਰ ਦਾ ਮਾਹੌਲ ਵੀ ਹੈ; ਪੁਲਿਸ ਤੈਨਾਤ ਹੈ ਇਹ ਵੀ ਪੜ੍ਹੋਜਿਨਸੀ ਸ਼ੋਸ਼ਣ ਕੀ ਹੈ, ਮਰਦਾਂ ਨੂੰ ਕੀ ਜਾਣਨਾ ਜ਼ਰੂਰੀ ਹੈ?ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਬਾਰੇ ਕਾਲਜ ਦਾ ਪੱਖ਼ਅਮਿਤਾਭ ਬੱਚਨ ਤੋਂ ਕਿਉਂ ਡਰਦੀ ਸੀ ਪਰਵੀਨ ਬਾਬੀ ਯੂਨੀਵਰਸਿਟੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ ਕੈਂਪਸ ’ਚ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਮੰਗ ਜਾਇਜ਼ ਨਹੀਂ ਹੈ, “ਯੂਨੀਵਰਸਿਟੀ ਦੇ ਪਾਰਕ ‘ਲਵਰ ਪੁਆਇੰਟ’ ਬਣੇ ਹੋਏ ਹਨ, ਜਿਸ ਦਾ ਬੁਰਾ ਅਸਰ ਯੂਨੀਵਰਸਿਟੀ ’ਚ ਰਹਿਣ ਵਾਲੇ ਕਰਮਚਾਰੀਆਂ ਦੇ ਬੱਚਿਆਂ ਉੱਤੇ ਪੈ ਰਿਹਾ ਹੈ।” ਬੀਬੀਸੀ ਨੇ ਕੁਝ ਅਜਿਹੀਆਂ ਵਿਦਿਆਰਥਣਾਂ ਨਾਲ ਵੀ ਗੱਲ ਕੀਤੀ ਜੋ ਇਸ ਮੰਗ ਦੇ ਵਿਰੋਧ ’ਚ ਹਨ। ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਉਨ੍ਹਾਂ ਕਿਹਾ ਕਿ ਵੱਡਾ ਸਵਾਲ ਸੁਰੱਖਿਆ ਦਾ ਹੈ। ਉਨ੍ਹਾਂ ਕਿਹਾ ਜੇਕਰ ਰਾਤੀ 8 ਵਜੇ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਕੇ ਕੋਈ ਹਮਲਾ ਕਰ ਸਕਦੇ ਹਨ ਤਾਂ ਫਿਰ ਇੱਥੇ ਕੁਝ ਵੀ ਹੋ ਸਕਦਾ ਹੈ। ਫੋਟੋ ਕੈਪਸ਼ਨ ਹਰਵਿੰਦਰ ਸਿੰਘ ਤੇ ਜਤਿੰਦਰ ਸਿੰਘ ਕੁੜੀਆਂ ਦੀ ਮੰਗ ਦੇ ਵਿਰੋਧ ’ਚ ਹਨ। ਯੂਨੀਵਰਸਿਟੀ ਰਜਿਸਟਰਾਰ ਮਨਜੀਤ ਸਿੰਘ ਨਿੱਝਰ ਨਾਲ ਵੀ ਬੀਬੀਸੀ ਪੰਜਾਬੀ ਨੇ ਫ਼ੋਨ ਰਾਹੀਂ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਬੰਦ ਹੈ ਅਤੇ ਉਹ ਖ਼ੁਦ ਵੀ ਪਟਿਆਲਾ ਤੋਂ ਬਾਹਰ ਹਨ।ਸੰਘਰਸ਼ ਦਾ ਵਿਦਿਆਰਥੀਆਂ ਦੀ ਪੜਾਈ ’ਤੇ ਅਸਰ9 ਅਕਤੂਬਰ ਨੂੰ ਹੋਏ ਹਮਲੇ ਤੋਂ ਬਾਅਦ ਯੂਨੀਵਰਸਿਟੀ ’ਚ ਡਰ ਦਾ ਮਾਹੌਲ ਵੀ ਹੈ। ਵੱਡੀ ਗਿਣਤੀ ’ਚ ਪੁਲਿਸ ਤੈਨਾਤ ਹੈ। 10 ਅਕਤੂਬਰ ਦੀ ਸਰਕਾਰੀ ਛੁੱਟੀ ਹੋਣ ਕਾਰਨ ਯੂਨੀਵਰਸਿਟੀ ਬੰਦ ਸੀ ਅਤੇ ਅਗਲੇ ਦੋ ਦਿਨ, ਯਾਨੀ ਵੀਰਵਾਰ ਅਤੇ ਸ਼ੁੱਕਰਵਾਰ, ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋ ਦਿਨ ਦੀ ਛੁੱਟੀ ਐਲਾਨ ਦਿੱਤੀ। ਕੁਝ ਵਿਦਿਆਰਥੀਆਂ ਨੇ ਦੱਸਿਆ ਕਿ “ਯੂਨੀਵਰਸਿਟੀ ਦੀ ਆਪਸੀ ਰਾਜਨੀਤੀ” ਦੇ ਕਾਰਨ ਉਨ੍ਹਾਂ ਦਾ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।ਵੀਡੀਓ - ਬੀਬੀਸੀ ਨੇ ਵਿਦਿਆਰਥਣਾਂ ਨਾਲ 27 ਸਤੰਬਰ ਨੂੰ ਵੀ ਗੱਲ ਕੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਤੇ 'ਤੇ ਜੁੜੋ।)
false
ਚੀਨ ਦਾ ਲੂਨਰ ਰੋਵਰ (ਪੁਲਾੜ ਖੋਜੀ ਵਾਹਨ) ਚੰਨ ਦੇ ਦੂਜੇ ਪਾਸੇ ਪਹੁੰਚ ਗਿਆ ਹੈ। ਉਹ ਪਾਸਾ ਜੋ ਅਸੀਂ ਧਰਤੀ ਤੋਂ ਕਦੇ ਨਹੀਂ ਦੇਖਿਆ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਨਵਜੋਤ ਸਿੱਧੂ ਨੂੰ ‘ਗੱਦਾਰ’ ਕਹਿਣ ਦੇ ਬਾਵਜੂਦ ਉਹ ਪੰਜਾਬੀਆਂ ’ਚ ‘ਹੀਰੋ’ ਕਿਉਂ? - ਨਜ਼ਰੀਆ ਅਤੁਲ ਸੰਗਰ ਬੀਬੀਸੀ ਪੱਤਰਕਾਰ 7 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46470955 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕ੍ਰਿਕਟਰ ਤੋਂ ਸਿਆਸਦਾਨ ਬਣੇ ਨਵਜੋਤ ਸਿੰਘ ਸਿੱਧੂ ਪਿਛਲੇ ਕੁਝ ਹਫ਼ਤਿਆਂ ਤੋਂ ਹਰ ਪਾਸੇ ਚਰਚਾ 'ਚ ਹਨ। ਜਦੋਂ ਸਿੱਧੂ ਪਾਕਿਸਤਾਨ ਤੋਂ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਮੈਸੇਂਜਰ ਬਣ ਕੇ ਭਾਰਤ ਵਾਪਿਸ ਪਰਤੇ, ਤਾਂ ਉਨ੍ਹਾਂ ਦੀ ਪ੍ਰਸਿੱਧੀ ਪੰਜਾਬ ਵਿੱਚ ਅਤੇ ਖਾਸ ਕਰ ਕੇ ਸਿੱਖਾਂ 'ਚ ਕਾਫ਼ੀ ਵਧ ਗਈ। ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਉਨ੍ਹਾਂ ਨੂੰ 'ਸ਼ਾਂਤੀ ਪਸੰਦ ਸ਼ਖ਼ਸ' ਅਤੇ 'ਸੱਚਾ ਸਿੱਖ' ਕਿਹਾ ਗਿਆ।ਪਾਕਿਸਤਾਨੀ ਜਰਨੈਲ ਨੂੰ ਜੱਫ਼ੀ ਪਾਉਣ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਾਰੀਫ਼ ਕਰਨ ਤੋਂ ਬਾਅਦ ਸਿੱਧੂ ਦੀ ਪੰਜਾਬ ਤੋਂ ਬਾਹਰ ਖਾਸ ਕਰਕੇ ਹਿੰਦੀ ਭਾਸ਼ੀ ਖੇਤਰਾਂ ਵਿੱਚ ਕਾਫ਼ੀ ਨੁਕਤਾਚੀਨੀ ਹੋਈ। ਇੱਥੋਂ ਤੱਕ ਕਿ ਉਨ੍ਹਾਂ ਲਈ 'ਗੱਦਾਰ' ਸ਼ਬਦ ਦੀ ਵਰਤੋਂ ਵੀ ਕੀਤੀ ਗਈ। ਹਾਲਾਂਕਿ ਆਮ ਸਿੱਖ ਇਸ ਆਲੋਚਨਾ ਨਾਲ ਸਹਿਮਤ ਨਹੀਂ ਵਿਖਾਈ ਦਿੱਤੇ।ਕ੍ਰਿਕਟ ਅਤੇ ਟੀਵੀ ਦੀ ਦੁਨੀਆਂ ਦੇ ਸਟਾਰ ਰਹੇ ਸਿੱਧੂ ਜਦੋਂ ਵੀ ਕ੍ਰਿਕਟ ਪਿੱਚ 'ਤੇ ਖੇਡਣ ਲਈ ਉਤਰਦੇ ਸਨ, ਉਨ੍ਹਾਂ ਨੂੰ ਰਾਸ਼ਟਰੀ ਮਾਣ ਨਾਲ ਜੋੜ ਕੇ ਵੇਖਿਆ ਜਾਂਦਾ ਸੀ। ਪਰ ਰਾਤੋ-ਰਾਤ ਉਹ ਕਈਆਂ ਲਈ ਖਲਨਾਇਕ ਕਿਵੇਂ ਬਣ ਗਏ? ਇਹ ਵੀ ਪੜ੍ਹੋ:ਭਾਰਤ-ਪਾਕ ਵਿਚਾਲੇ ਹੋਈ 'ਬੈਟਲ ਆਫ ਡੇਰਾ ਬਾਬਾ ਨਾਨਕ' ਦੀ ਕਹਾਣੀਜਦੋਂ ਅੰਬੇਡਕਰ ਨੇ ਗਾਂਧੀ ਦੇ 'ਦੋਗਲੇ' ਰਵੱਈਏ ਦੇ ਸਬੂਤ ਦਿੱਤੇਰੇਪ ਤੇ ਫਲਰਟ ਵਿਚਕਾਰ ਲਕੀਰ ਬਾਰੇ ਤੁਸੀਂ ਕਿੰਨਾ ਜਾਣਦੇ ਹੋਜਦੋਂ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਰਫ਼ ਫੌਜ ਦਾ ਕੈਪਟਨ ਕਿਹਾ ਤਾਂ ਪੰਜਾਬ ਦੇ ਮੰਤਰੀ ਮੰਡਲ ਵਿੱਚੋਂ ਉਨ੍ਹਾਂ ਦੇ ਅਸਤੀਫ਼ੇ ਦੀਆਂ ਸੁਰਾਂ ਉੱਠਣ ਲੱਗੀਆਂ। ਇਸ ਸਭ ਦੇ ਬਾਵਜੂਦ ਉਹ ਪੰਜਾਬੀਆਂ ਦੇ ਚਹੇਤੇ ਬਣੇ ਹੋਏ ਹਨ। ਅਜਿਹਾ ਕਿਉਂ ਹੋਇਆ? ਹਿੰਦੀ ਭਾਸ਼ੀ ਅਤੇ ਪੰਜਾਬੀਆਂ ਦੀ ਰਾਇ ਵਿਚਾਲੇ ਐਨਾ ਵੱਡਾ ਫ਼ਰਕ ਕਿਉਂ ਹੈ?ਸਿੱਖਾਂ ਲਈ ਕਰਤਾਰਪੁਰ ਦਾ ਮਹੱਤਵਕਰਤਾਰਪੁਰ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 4 ਕਿੱਲੋਮੀਟਰ ਦੂਰ ਪਾਕਿਸਤਾਨ ਵਾਲੇ ਪਾਸੇ ਹੈ। ਇੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 5 ਸਦੀਆਂ ਪਹਿਲਾਂ ਆਪਣੀ ਜ਼ਿੰਦਗੀ ਦੇ ਆਖ਼ਰੀ 18 ਸਾਲ ਗੁਜ਼ਾਰੇ ਸਨ। Image copyright Getty Images ਕਰਤਾਰਪੁਰ ਸਾਹਿਬ ਸਿੱਖਾਂ ਦੇ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਹੈ, ਜਿੱਥੇ ਸਿਰਫ਼ ਸਿੱਖ ਹੀ ਨਹੀਂ ਸਗੋਂ ਗ਼ੈਰ-ਸਿੱਖ ਵੀ ਨਤਮਸਤਕ ਹੋਣ ਪਹੁੰਚਦੇ ਹਨ। ਇਸ ਤੋਂ ਪਹਿਲਾਂ ਭਾਰਤੀ ਸ਼ਰਧਾਲੂ ਵੀਜ਼ਾ ਲੈ ਕੇ ਵਾਹਗਾ ਅਤੇ ਲਾਹੌਰ ਤੋਂ ਹੁੰਦੇ ਹੋਏ 100 ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਕਰਤਾਰਪੁਰ ਪਹੁੰਚਦੇ ਸਨ। ਸਿੱਖਾਂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਹੈ।ਗੂਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਭਾਰਤ ਅਤੇ ਪਾਕਿਸਤਾਨ ਵੱਲੋਂ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। ਇਸਦਾ ਪ੍ਰਬੰਧ ਦੋਵਾਂ ਦੇਸਾਂ ਦੀਆਂ ਸਰਕਾਰਾਂ ਆਪਣੇ-ਆਪਣੇ ਖੇਤਰ ਵਿੱਚ ਕਰ ਰਹੀਆਂ ਹਨ। ਜਦੋਂ ਪਾਕਿਸਤਾਨੀ ਫੌਜ ਮੁਖੀ ਕਮਰ ਬਾਜਵਾ ਨੇ ਪਾਕਿਸਤਾਨ ਦੀ ਲਾਂਘੇ ਪ੍ਰਤੀ ਇੱਛਾ ਜ਼ਾਹਰ ਕਰਨ ਦਾ ਜ਼ਰੀਆ ਨਵਜੋਤ ਸਿੰਘ ਸਿੱਧੂ ਨੂੰ ਚੁਣਿਆ ਤਾਂ ਸਿੱਖਾਂ ਲਈ ਉਨ੍ਹਾਂ ਦਾ 'ਹੀਰੋ' ਬਣਨਾ ਤੈਅ ਸੀ।'ਨਕਾਰਾਤਮਕ ਪ੍ਰਤੀਰਿਕਿਆ ਅਤੇ ਸ਼ੱਕੀ ਨਜ਼ਰਾਂ ਨਾਲ ਸਿੱਖਾਂ ਨੂੰ ਪਹੁੰਚੀ ਠੇਸ'ਸਿੱਧੂ ਵੱਲੋਂ ਫੌਜ ਮੁਖੀ ਕਮਰ ਬਾਜਵਾ ਨੂੰ ਜੱਫ਼ੀ ਪਾਉਣ ਦੀ ਆਲੋਚਨਾ ਮੀਡੀਆ ਅਤੇ ਪੰਜਾਬ ਤੋਂ ਬਾਹਰ ਖ਼ੂਬ ਹੋਈ। ਹਿੰਦੀ ਭਾਸ਼ੀ ਸੋਸ਼ਲ ਮੀਡੀਆ ਯੂਜ਼ਰਜ਼ ਨੇ ਵੀ ਉਨ੍ਹਾਂ ਦੀ ਕਾਫ਼ੀ ਨਿਖੇਧੀ ਕੀਤੀ। ਪੰਜਾਬ ਵਿੱਚ, ਅਕਾਲੀ ਦਲ ਨੇ ਸਿੱਧੂ ਦੀ ਆਲੋਚਨਾ ਕੀਤੀ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਅਜਿਹਾ ਨਾ ਕਰਦੇ ਤਾਂ ਠੀਕ ਹੁੰਦਾ।ਹਾਲਾਂਕਿ ਆਮ ਸਿੱਖਾਂ ਦਾ ਧਿਆਨ ਗੁਰਦਾਸਪੁਰ ਸਰਹੱਦ ਤੋਂ ਬਿਨਾਂ ਕਿਸੇ ਰੋਕ-ਟੋਕ ਕਰਤਾਰਪੁਰ ਜਾਣ ਦੀ ਸੰਭਾਵਨਾ ਵੱਲ ਸੀ। ਸਿਆਸੀ ਮਾਹਿਰ ਹਰੀਸ਼ ਪੁਰੀ ਕਹਿੰਦੇ ਹਨ, "ਅਕਾਲੀਆਂ ਵੱਲੋਂ ਕੀਤੀ ਗਈ ਨਿੰਦਾ ਨੇ ਅਸਲ ਵਿੱਚ ਸਿੱਧੂ ਦੀ ਮਦਦ ਕੀਤੀ ਹੈ। ਬਹੁਤ ਸਾਰੇ ਪੰਜਾਬੀ ਅਕਾਲੀਆਂ ਨਾਲ ਇਸ ਮੁੱਦੇ 'ਤੇ ਸਹਿਮਤ ਨਹੀਂ ਸਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਿੱਧੂ ਲਈ 'ਗੱਦਾਰ' ਵਰਗੇ ਸ਼ਬਦਾਂ ਦੀ ਵਰਤੋਂ ਨਾਲ ਵੱਡੀ ਗਿਣਤੀ ਸਿੱਖ ਸਹਿਮਤ ਨਹੀਂ ਸਨ।" Image copyright Getty Images ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਫੌਜ ਮੁਖੀ ਦੀ ਮੌਜੂਦਗੀ ਵਿੱਚ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਕਰਤਾਰਪੁਰ ਲਾਂਘਾ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਪਹੁੰਚੇ, ਜਿਸ ਦਾ ਕਾਫ਼ੀ ਮਖੌਲ ਵੀ ਉਡਾਇਆ ਗਿਆ। ਪੰਜਾਬ ਦੇ ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਕਹਿੰਦੇ ਹਨ, "ਕੌਮੀ ਲੋੜਾਂ ਅਤੇ ਦੇਸ ਭਗਤੀ ਨੂੰ ਹਰ ਕੋਈ ਸਮਝਦਾ ਹੈ ਪਰ ਪੰਜਾਬ ਤੋਂ ਬਾਹਰ ਕਰਤਾਰਪੁਰ ਲਾਂਘੇ ਦੇ ਮੁੱਦੇ 'ਤੇ ਜਿਸ ਪੱਧਰ ਉੱਤੇ ਨਕਾਰਾਤਮਕ ਪ੍ਰਤੀਕਿਰਿਆਵਾਂ ਆਈਆਂ ਸਨ, ਉਹ ਹੈਰਾਨ ਕਰਨ ਵਾਲੀਆਂ ਸਨ।''''ਅਤੀਤ ਵਿੱਚ, ਪੰਜਾਬ ਅਤੇ ਕਸ਼ਮੀਰ ਲੁਕਵੀਂ ਜੰਗ ਅਤੇ ਸਿੱਧੇ ਯੁੱਧ ਦੀ ਮਾਰ ਝੱਲਣ ਵਾਲੇ ਸੂਬੇ ਹਨ। ਇਸ ਲਈ ਜੇਕਰ ਪੰਜਾਬੀ ਸ਼ਾਂਤੀ ਦੀ ਇੱਛਾ ਰੱਖਦੇ ਹਨ ਤਾਂ ਇਸ ਵਿੱਚ ਗ਼ਲਤ ਕੀ ਹੈ।""ਸਿੱਖ ਧਰਮ ਦੇ ਕਈ ਮਹੱਤਵਪੂਰਨ ਅਸਥਾਨ ਪਾਕਿਸਤਾਨ ਵਿੱਚ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ਼ ਹੈ ਕਿ ਕਰਤਾਰਪੁਰ ਲਾਂਘੇ ਲਈ ਉਨ੍ਹਾਂ ਦੀ ਚਾਹਤ ਕਈ ਦੇਸਵਾਸੀਆਂ ਦੀ ਨਜ਼ਰ 'ਚ ਉਨ੍ਹਾਂ ਨੂੰ ਸ਼ੱਕੀ ਬਣਾ ਰਹੀ ਹੈ।"ਇਮਰਾਨ ਨੂੰ ਵੱਡੇ ਦਿਲ ਵਾਲੇ ਦੇ ਤੌਰ 'ਤੇ ਦੇਖਿਆ ਗਿਆਇੱਕ ਗੱਲ ਤਾਂ ਸਾਫ਼ ਹੈ ਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਆਪਣੇ ਪੁਰਾਣੇ ਕ੍ਰਿਕਟ ਦੇ ਸਾਥੀ ਅਤੇ ਦੋਸਤ ਨੂੰ ਮੈਸੇਂਜਰ ਚੁਣ ਕੇ ਆਪਣਾ ਸਿਆਸੀ ਕਾਰਡ ਬਹੁਤ ਚੰਗੀ ਤਰ੍ਹਾਂ ਖੇਡਿਆ ਹੈ।ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ 'ਤੇ ਭਾਰਤ ਸਰਕਾਰ ਨੂੰ ਪਹਿਲਕਦਮੀ ਕਰਨੀ ਚਾਹੀਦੀ ਸੀ ਪਰ ਲਾਂਘੇ ਦਾ ਖੋਲ੍ਹਣ ਦਾ ਜਿਸ ਤਰ੍ਹਾਂ ਪਾਕਿਸਤਾਨ ਵੱਲੋਂ ਐਲਾਨ ਕੀਤਾ ਗਿਆ, ਭਾਰਤ ਸਰਕਾਰ ਲਈ ਇਹ ਇੱਕ ਅਚੰਭਾ ਸੀ। Image copyright Getty Images ਪਹਿਲਾਂ ਸੂਚਨਾ ਆਈ ਕਿ ਦੇਸ ਦੇ ਰਾਸ਼ਟਰਪਤੀ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣਗੇ ਪਰ ਬਾਅਦ ਵਿੱਚ ਉਪ ਰਾਸ਼ਟਰਪਤੀ ਦੇ ਨਾਮ ਦਾ ਐਲਾਨ ਕੀਤਾ ਗਿਆ।ਪਾਕਿਸਤਾਨ ਦੇ ਸੱਦੇ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਹ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮਾਂ ਵਿੱਚ ਰੁੱਝੇ ਹੋਣਗੇ।ਇਸ ਕਾਰਨ ਉਨ੍ਹਾਂ ਨੇ ਆਪਣੇ ਦੋ ਸਿੱਖ ਮੰਤਰੀਆਂ ਨੂੰ ਪਾਕਿਸਤਾਨ ਭੇਜਣ ਦੀ ਗੱਲ ਆਖੀ ਸੀ। ਉਨ੍ਹਾਂ ਵਿੱਚੋਂ ਇੱਕ ਉਹ ਮੰਤਰੀ ਸੀ ਜਿਸ ਨੇ ਸਿੱਧੂ ਦਾ ਜਨਰਲ ਬਾਜਵਾ ਨੂੰ ਜੱਫ਼ੀ ਪਾਉਣ 'ਤੇ ਮਜ਼ਾਕ ਉਡਾਇਆ ਗਿਆ ਸੀ। ਇਹ ਵੀ ਪੜ੍ਹੋ:ਕਰਤਾਰਪੁਰ ਲਾਂਘੇ 'ਤੇ 'ਪਾਕਿਸਤਾਨ ਦੀ ਗੁਗਲੀ 'ਚ ਨਹੀਂ ਫਸਣਾ'ਕਰਤਾਰਪੁਰ ਲਾਂਘੇ 'ਤੇ ਮੋਦੀ ਨੇ ਆਖ਼ਰ ਤੋੜੀ ਚੁੱਪੀ ਕਰਤਾਰਪੁਰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਇਸ ਸਾਰੇ ਘਟਨਾਕ੍ਰਮ ਦੌਰਾਨ ਇਮਰਾਨ ਖ਼ਾਨ ਨੂੰ ਸਿੱਖਾਂ ਨੇ ਜਿੱਥੇ ਇੱਕ ਖੁੱਲ੍ਹੇ ਦਿਲ ਵਾਲੇ ਦੇ ਤੌਰ 'ਤੇ ਦੇਖਿਆ ਉੱਥੇ ਧਰਮ ਸੰਕਟ ਵਿੱਚ ਫਸੀ ਭਾਰਤ ਸਰਕਾਰ ਦੀ ਇਹ ਮੰਗ ਬਿਨਾਂ ਇੱਛਾ ਤੋਂ ਮਨਜ਼ੂਰੀ ਦਿੰਦੀ ਨਜ਼ਰ ਆਈ। ਕਰਤਾਰਪੁਰ 'ਤੇ ਕੂਟਨੀਤਕ ਫੁੱਟਬਾਲ ਮੈਚਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਦੋਵਾਂ ਦੇਸਾਂ ਵਿਚਾਲੇ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨ ਦਾ ਮੌਕਾ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੀਡੀਆ ਨੂੰ ਕਿਹਾ, "ਭਾਰਤ ਸਰਕਾਰ ਵੱਲੋਂ ਪਿਛਲੇ 20 ਸਾਲਾਂ ਤੋਂ ਕਰਤਾਪੁਰ ਲਾਂਘੇ ਬਾਰੇ ਮੰਗ ਕੀਤੀ ਜਾ ਰਹੀ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਨੇ ਸਕਾਰਾਤਮਕ ਜਵਾਬ ਦਿੱਤਾ ਹੈ।'' ਸੁਸ਼ਮਾ ਸਵਰਾਜ ਨੇ ਕਿਹਾ ਕਿ ਕਰਤਾਪੁਰ ਲਾਂਘੇ ਦੀ ਉਸਾਰੀ ਦੇ ਨੀਂਹ ਪੱਥਰ ਦਾ ਇਹ ਕਤਈ ਮਤਲਬ ਨਹੀਂ ਹੈ ਕਿ ਭਾਰਤ-ਪਾਕਿਸਤਾਨ ਦੁਵੱਲੀ ਗੱਲਬਾਤ ਸ਼ੁਰੂ ਹੋ ਜਾਵੇਗੀ। ਅੱਤਵਾਦ ਅਤੇ ਗੱਲਬਾਤ ਇਕੱਠੀ ਨਹੀਂ ਚੱਲ ਸਕਦੀ। Image copyright Getty Images ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਸਮਾਰੋਹ ਚੱਲ ਰਿਹਾ ਸੀ। ਪੰਜਾਬੀ ਸੋਸ਼ਲ ਮੀਡੀਆ ਯੂਜ਼ਰਜ਼ ਇਸ ਗੱਲ 'ਤੇ ਇਤਰਾਜ਼ ਕਰ ਰਹੇ ਸਨ ਕਿ ਜਿਸ ਮੌਕੇ ਦੀ ਉਡੀਕ ਪੰਜਾਬੀ ਕਈ ਦਹਾਕਿਆਂ ਤੋਂ ਕਰ ਰਹੇ ਸੀ, ਉਸ 'ਤੇ ਕੂਟਨੀਤਕ ਫੁੱਟਬਾਲ ਮੈਚ ਵਰਗੀ ਸਿਆਸਤ ਹੋ ਰਹੀ ਹੈ। ਵਧੇਰੇ ਪੰਜਾਬੀਆਂ ਦਾ ਮੰਨਣਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਤੇ ਕਰਤਾਰਪੁਰ ਲਾਂਘੇ ਬਾਰੇ ਸਿਆਸਤ ਪੰਜ ਸੂਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਅਤੇ ਆਉਣ ਵਾਲੀਆਂ ਆਮ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।'ਗੱਲਬਾਤ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ', ਭਾਰਤ ਦਾ ਇਹ ਸਟੈਂਡ ਕਈ ਸਾਲ ਪੁਰਾਣਾ ਹੈ। ਇਹ ਬਿਆਨ ਨਿਰੰਕਾਰੀ ਭਵਨ 'ਤੇ ਹੋਏ ਗ੍ਰਨੇਡ ਹਮਲੇ ਅਤੇ ਭਾਰਤ-ਪਾਕਿਸਤਾਨ ਸਰਹੱਦ 'ਤੇ ਲਗਾਤਾਰ ਹੋ ਰਹੀ ਹਿੰਸਾ ਵਿਚਾਲੇ ਵੀ ਆਇਆ ਸੀ।ਨਿਰੰਕਾਰੀ ਭਵਨ ਮਾਮਲੇ ਵਿੱਚ ਸੁਰੱਖਿਆ ਬਲਾਂ ਨੇ ਦੋ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਲਜ਼ਾਮ ਹੈ ਕਿ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਹੋਏ ਸਨ ਜਿਸ ਨੂੰ ਕਥਿਤ ਤੌਰ 'ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੀ ਸ਼ਹਿ 'ਤੇ ਚਲਾਏ ਜਾਣ ਦੇ ਇਲਜ਼ਾਮ ਲਗਦੇ ਰਹੇ ਹਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਭਾਰਤੀ ਫੌਜੀਆਂ 'ਤੇ ਹੋ ਰਹੇ ਹਮਲੇ ਅਤੇ ਪੰਜਾਬ ਵਿੱਚ ਆਈਐਸਆਈ ਦੀਆਂ ਕਥਿਤ ਗਤੀਵਿਧੀਆਂ ਖ਼ਿਲਾਫ਼ ਪਾਕਿਸਤਾਨੀ ਫੌਜ ਮੁਖੀ ਕਮਰ ਬਾਜਵਾ ਨੂੰ ਚੁਣੌਤੀ ਦਿੱਤੀ ਸੀ। ਹਾਲਾਂਕਿ ਉਨ੍ਹਾਂ ਨੇ ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਦੀ ਪਹਿਲ ਦਾ ਸਵਾਗਤ ਕੀਤਾ ਸੀ। ਕੈਪਟਨ ਅਮਰਿੰਦਰ ਤੇ ਸਿੱਖਾਂ ਵਿਚਾਲੇ ਭਰੋਸੇ ਦਾ ਰਿਸ਼ਤਾ ਹੈ ਜਿਸ ਕਾਰਨ ਸਾਕਾ ਨੀਲਾ ਤਾਰਾ ਖਿਲਾਫ ਉਨ੍ਹਾਂ ਨੇ ਕਾਂਗਰਸ ਪਾਰਟੀ ਅਤੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸੇ ਭਰੋਸੇ ਕਾਰਨ ਜਦੋਂ ਕਰਤਾਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮਾਂ ਦੌਰਾਨ ਆਈਐੱਸਆਈ ਤੇ ਪਾਕਿਸਤਾਨ ਬਾਰੇ ਵੀ ਗੱਲ ਕਰਦੇ ਹਨ ਤਾਂ ਸਿੱਖ ਉਨ੍ਹਾਂ ਦੀ ਆਲੋਚਨਾ ਨਹੀਂ ਕਰਦੇ।ਹੋਰ ਲੀਡਰ ਭਾਵੇਂ ਉਹ ਪੰਜਾਬ ਨਾਲ ਸਬੰਧ ਰੱਖਦੇ ਹੋਣ ਜਾਂ ਨਹੀਂ ਤਾਂ ਉਨ੍ਹਾਂ ਦੀ ਨੁਕਤਾਚੀਨੀ ਹੁੰਦੀ ਹੈ। Image copyright Getty Images ਪਿਛਲੇ ਕੁਝ ਹਫ਼ਤਿਆਂ ਤੋਂ ਸਿੱਧੂ ਹਰ ਪਾਸੇ ਇਹੀ ਕਹਿ ਰਹੇ ਸਨ ਕਿ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੁੱਲ੍ਹਵਾਉਣਾ ਹੀ ਉਨ੍ਹਾਂ ਦਾ ਅਹਿਮ ਕੰਮ ਹੈ। ਪ੍ਰੋਫੈਸਰ ਹਰੀਸ਼ ਪੁਰੀ ਕਹਿੰਦੇ ਹਨ,''ਗ਼ੈਰ ਪੰਜਾਬੀਆਂ ਲਈ ਇਹ ਸਮਝਣਾ ਬਹੁਤ ਮੁਸ਼ਕਿਲ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਪੰਜਾਬ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਉਹ ਭਾਰਤ ਪਾਕਿਸਤਾਨ ਸਰਹੱਦ 'ਤੇ ਆਮ ਹਾਲਾਤ ਅਤੇ ਦੋਵਾਂ ਪੰਜਾਬਾਂ ਵਿਚਾਲੇ ਦੋਸਤਾਨਾ ਰਿਸ਼ਤੇ ਚਾਹੁੰਦੇ ਹਨ। ਇਸ ਲਈ ਦੂਜੇ ਸੂਬਿਆਂ ਲਈ ਪੰਜਾਬ ਦੀ ਨਜ਼ਬ ਸਮਝਣੀ ਮੁਸ਼ਕਿਲ ਹੈ।''ਜਿੰਨਾ ਬਾਦਲਾਂ ਨੇ ਵਿਰੋਧ ਕੀਤਾ, ਸਿੱਧੂ ਨੂੰ ਓਨਾ ਹੀ ਮਾਣ ਹਾਸਲ ਹੋਇਆ ਭਾਰਤ ਵਾਲੇ ਪਾਸੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਖ਼ੂਬ ਸਿਆਸੀ ਡਰਾਮਾ ਹੋਇਆ। ਇਹ ਸਭ ਉਦੋਂ ਹੋਇਆ ਜਦੋਂ ਨੀਂਹ ਪੱਥਰ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਉਪ ਮੁੱਖ ਮੰਤਰੀ ਦਾ ਨਾਮ ਦੇਖਿਆ ਗਿਆ। ਇਹ ਵੀ ਪੜ੍ਹੋ:ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀਜਗੀਰ ਕੌਰ ਨੇ ਹਾਈਕੋਰਟ 'ਚੋਂ ਬਰੀ ਹੋਣ ਤੋਂ ਬਾਅਦ ਦਿੱਤੀ ਵਿਰੋਧੀਆਂ ਨੂੰ ਨਸੀਹਤ 'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਕਾਂਗਰਸ ਦੇ ਮੰਤਰੀਆਂ ਨੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਟੇਜ 'ਤੇ ਬੈਠਣ ਉੱਤੇ ਵੀ ਇਤਰਾਜ਼ ਕੀਤਾ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁੱਸੇ ਵਿੱਚ ਆ ਕੇ ਉੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ 'ਤੇ ਟੇਪ ਲਗਾ ਦਿੱਤੀ। 2015 ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਪੰਥਕ ਮੁੱਦਿਆਂ ਉੱਤੇ ਮਾਹੌਲ ਗਰਮਾਇਆ ਹੋਇਆ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਉੱਠੀ ਹੋਈ ਹੈ। ਨਵਜੋਤ ਸਿੰਘ ਸਿੱਧੂ ਅਜਿਹੀ ਸ਼ਖਸੀਅਤ ਹੈ ਜੋ ਆਪਣੀ ਬੇਬਾਕੀ ਅਤੇ ਬਾਦਲਾਂ ਦੀ ਮੁਖਾਲਫਤ ਕਰਨ ਵਿੱਚ ਸਭ ਤੋਂ ਅੱਗੇ ਰਿਹਾ ਹੈ।ਕਰਤਾਰਪੁਰ ਮਾਮਲੇ ਵਿੱਚ ਬਾਦਲਾਂ ਨੇ ਆਪਣਾ ਕ੍ਰੈਡਿਟ ਲੈਣ ਲਈ ਸਿੱਧੂ 'ਤੇ ਜਿੰਨੇ ਇਲਜ਼ਾਮ ਲਗਾਏ ਅਤੇ ਸਵਾਲ ਚੁੱਕੇ ਓਨਾ ਹੀ ਸਿੱਧੂ ਨੂੰ ਲੋਕਾਂ ਦਾ ਸਮਰਥਨ ਮਿਲਦਾ ਗਿਆ ਅਤੇ ਲੋਕਪ੍ਰਿਯਤਾ ਵਧੀ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਸੋਸ਼ਲ: ਕੀ ਹਨ ਜਾਤ ਆਧਾਰਿਤ ਰਾਖਵੇਂਕਰਨ ਦੇ ਹੱਕ ਤੇ ਵਿਰੋਧ 'ਚ ਦਲੀਲਾਂ 5 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43644299 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images SC/ST ਐਕਟ ਵਿੱਚ ਸੁਪਰੀਮ ਕੋਰਟ ਵੱਲੋਂ ਕੀਤੇ ਗਏ ਬਦਲਾਵਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਬਹਿਸ ਜਾਰੀ ਹੈ। ਇਸ ਗੱਲ ਦੀ ਕਿ ਜਾਤ ਆਧਾਰ 'ਤੇ ਰਾਖਵਾਂਕਰਨ ਹੋਣਾ ਚਾਹੀਦਾ ਹੈ ਜਾਂ ਨਹੀਂ?ਇਸ ਦੇ ਤਹਿਤ ਕੁਝ ਲੋਕ 'ਮੈਂ ਜਨਰਲ ਹਾਂ ਅਤੇ ਰਿਜ਼ਰਵੇਸ਼ਨ ਦਾ ਵਿਰੋਧ ਕਰਦਾ ਹਾਂ' ਨਾਲ ਆਪਣੇ ਵਿਚਾਰ ਦੱਸ ਰਹੇ ਹਨ। ਹਾਲਾਂਕਿ ਰਿਜ਼ਰਵੇਸ਼ਨ ਦੇ ਹੱਕ 'ਚ ਬੋਲਣ ਵਾਲੇ ਲੋਕ ਵੀ ਘੱਟ ਨਹੀਂ ਹਨ।ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀSC/ST ਕਾਨੂੰਨ 'ਚ ਕੀ ਬਦਲਾਅ ਚਾਹੁੰਦਾ ਹੈ ਸੁਪਰੀਮ ਕੋਰਟ?'ਸੁਪਰ ਹੀਰੋ ਦੀ ਲੋੜ ਨਹੀਂ ਜੇ ਰੋਨਾਲਡੋ ਮੌਜੂਦ ਹੈ'ਰਾਜਗੁਰੂ ਨੂੰ ਸੰਘ ਕਾਰਕੁਨ ਸਾਬਤ ਕਰਨ ਦਾ ਅਰਥਅੰਮ੍ਰਿਤਸਰ ਤੋਂ ਰੇਡੀਓ ਪ੍ਰੈਜ਼ੰਟਰ ਸੀਮਾ ਸੰਧੂ ਨੇ ਫੇਸਬੁੱਕ 'ਤੇ ਲਿਖਿਆ, ''ਮੈਂ ਜਨਰਲ ਹਾਂ ਤੇ ਰਿਜ਼ਰਵੇਸ਼ਨ ਦਾ ਵਿਰੋਧ ਕਰਦੀ ਹਾਂ। ਨੌਕਰੀ ਅਤੇ ਕੋਰਸਾਂ ਦੀਆਂ ਸੀਟਾਂ ਦੇ ਕਈ ਮੌਕੇ ਇਸ ਕੋਟੇ ਦੀ ਭੇਂਟ ਚੜ੍ਹੇ ਹਨ। ਮੇਰੇ ਬੱਚੇ ਵੀ ਇਸ ਦੀ ਮਾਰ ਹੇਠਾਂ ਆਏ ਹਨ।''''ਜੇ ਰਿਸ਼ਰਵੇਸ਼ਨ ਕਰਨੀ ਹੈ ਤਾਂ ਆਰਥਿਕਤਾ ਦੇ ਆਧਾਰ 'ਤੇ ਕਰੋ। ਹਰ ਇੱਕ ਦੇ ਆਰਥਕ ਹਾਲਾਤ ਵੇਖੋ ਅਤੇ ਕਰੋ। ਫਿਰ ਵੇਖਦੇ ਕਿਹੜਾ ਕਿਹੜਾ ਨਿੱਤਰਦਾ ਹੈ।'' Image copyright Seema Sandhu/ ਫੇਸਬੁੱਕ ਯੂਜ਼ਰ ਨਰਿੰਦਰ ਪੱਬੀ ਨੇ ਲਿਖਿਆ, ''ਰਿਜ਼ਰਵੇਸ਼ਨ ਦਾ ਆਧਾਰ ਆਰਥਿਕ ਹੋਣਾ ਚਾਹੀਦਾ ਹੈ ਨਾ ਕਿ ਜਾਤ ਅਧਾਰਿਤ। ਜ਼ਿਆਦਾਤਰ ਅਮੀਰ SC/ST ਇਸ ਦਾ ਫਾਇਦਾ ਚੁੱਕ ਰਹੇ ਹਨ। ਗਰੀਬ ਨੂੰ ਰਿਜ਼ਰਵੇਸ਼ਨ ਦਾ ਕੋਈ ਲਾਭ ਨਹੀਂ ਮਿਲਦਾ।'' Image copyright ਇੱਕ ਹੋਰ ਫੇਸਬੁੱਕ ਯੂਜ਼ਰ ਗੁਰਤੇਜ ਸਿੰਘ ਨੇ ਲਿਖਿਆ ਕਿ ਜਦੋਂ ਦਲਿਤਾਂ ਨੂੰ ਬਰਾਬਰੀ ਦਾ ਦਰਜਾ ਹੀ ਨਹੀਂ ਮਿਲਦਾ ਤਾਂ ਫਿਰ ਰਿਜ਼ਰਵੇਸ਼ਨ ਦੇ ਖਿਲਾਫ ਆਵਾਜ਼ ਕਿਉਂ?ਉਨ੍ਹਾਂ ਲਿਖਿਆ, ''ਰਾਖਵਾਂਕਰਨ 'ਤੇ ਬੜਾ ਸ਼ੋਰ ਮਚਾਇਆ ਜਾਂਦਾ ਪਰ ਜਦੋਂ ਵਧੀਕੀਆਂ ਦੀ ਗੱਲ ਆਉਂਦੀ ਹੈ ਤਾਂ ਅਸੀ ਚੁੱਪ ਵੱਟ ਜਾਂਦੇ ਹਾਂ। ਹੁਣ ਤੱਕ ਜਨਰਲ ਹੀ ਆਪਾਂ ਸਾਰੇ ਹੱਕ ਖਾ ਰਹੇ ਸਾਂ। ਅੱਜ ਵੀ ਉਹ ਮੁੱਛ ਰੱਖਣ, ਘੋੜੀ ਚੜਨ ਦੇ ਕਾਬਿਲ ਨਹੀਂ ਸਮਝੇ ਜਾਂਦੇ ਤਾਂ ਸਾਡੇ ਬੱਚਿਆਂ ਦੇ ਬਰਾਬਰ ਦੀਆਂ ਸੁੱਖ ਸਹੂਲਤਾਂ ਕਿੱਥੇ ਨੇ ਅਜੇ। ਫਿਰ ਕਿਹੜੀ ਬਰਾਬਰਤਾ ਦਾ ਰਾਗ ਅਲਾਪਦੇ ਹਾਂ ਅਸੀਂ।'' Image copyright ਰਣਜੀਤ ਨਾਂ ਦੇ ਇੱਕ ਯੂਜ਼ਰ ਨੇ ਲਿਖਿਆ, ''ਮੈਂ ਵੀਰ ਜਨਰਲ ਹਾਂ, ਮੈਂ ਰਿਜ਼ਰਵੇਸ਼ਨ ਦੇ ਉਦੋਂ ਤੱਕ ਹੱਕ 'ਚ ਹਾਂ ਜਦੋਂ ਤੱਕ ਪੈਦਾਵਾਰ ਦੇ ਸਾਧਨਾਂ 'ਤੇ ਹਰ ਇਕ 'ਤੇ ਬਰਾਬਰ ਦਾ ਹੱਕ ਨਹੀਂ ਹੋ ਜਾਂਦਾ।''ਦੂਜੀ ਯੂਜ਼ਰ ਸੁਖ ਸ਼ਰਮਾ ਮਹਿਮਾ ਨੇ ਵੀ ਰਾਖਵਾਂਕਰਨ ਦਾ ਸਮਰਥਨ ਕਰਦਿਆਂ ਲਿਖਿਆ, ''ਮੈਂ ਮੌਜੂਦਾ ਰਾਖਵਾਂਕਰਨ ਸਿਸਟਮ ਦਾ ਸਮੱਰਥਕ ਹਾਂ, ਗਰੀਬੀ ਆਧਾਰਤ ਰਾਖਵਾਂਕਰਨ ਤੈਅ ਕੀਤਾ ਹੀ ਜਾਣਾ ਔਖਾ ਹੈ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਮੌਜੂਦਾ ਸਕੀਮਾਂ ਜਿਵੇਂ ਕਿ ਆਟਾ -ਦਾਲ, ਸਿਹਤ ਸਕੀਮਾਂ, ਆਵਾਸ ਯੋਜਨਾਵਾਂ ਆਦਿ ਦਾ ਫਾਇਦਾ ਰੱਜੇ ਪੁੱਜੇ ਲੋਕ ਵੀ ਲੈ ਰਹੇ ਨੇ ਏਸ ਲਈ ਕੀ ਗਾਰੰਟੀ ਹੈ ਕਿ ਗਰੀਬੀ ਆਧਾਰਤ ਰਾਖਵਾਂਕਰਨ ਦਾ ਫਾਇਦਾ ਵੀ ਰੱਜੇ ਪੁੱਜੇ ਲੋਕ ਨਹੀਂ ਚੁਕਣਗੇ।'' ਉਨ੍ਹਾਂ ਅੱਗੇ ਲਿਖਿਆ, ''ਗਰੀਬੀ ਆਧਾਰਤ ਰਾਖਵਾਂਕਰਨ ਮਤਲਬ ਦਲਿਤਾਂ ਤੋਂ ਰਾਖਵਾਂਕਰਨ ਖੋਹਣਾ ਹੀ ਹੈ।'' Image copyright facebook ਫੇਸਬੁੱਕ ਯੂਜ਼ਰ ਮਾਨਸ ਮਿਸ਼ਰਾ ਨੇ ਲਿਖਿਆ, ''ਮੈਂ ਇੱਕ ਬਾਹਮਣ ਹਾਂ ਪਰ ਮੈਨੂੰ ਸਰਕਾਰ ਤੋਂ ਕੋਈ ਪੱਤੇ ਨਹੀਂ ਚਾਹੀਦੇ ਪਰ ਮੈਂ ਗਰੀਬ ਉਚ ਜਾਤੀ ਪਰਿਵਾਰਾਂ ਲਈ ਵਿਰੋਧ ਕਰਾਂਗਾ।'' Image copyright ਦਲਿਤਾਂ ਲਈ ਰਾਖਵਾਂਕਰਨ ਇੱਕ ਵੱਡਾ ਮੁੱਦਾ ਬਣ ਗਿਆ ਹੈ। ਇਸ ਦੇ ਚੱਲਦੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਾਫੀ ਹਿੰਸਾ ਵੀ ਹੋਈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
#10YearChallenge: ਇੱਕ ਦਹਾਕੇ ਵਿੱਚ ਦੇਸ ਉੱਜੜੇ, ਸਮੁੰਦਰ ਪਲਾਸਟਿਕ ਨਾਲ ਭਰੇ, ਅਤੇ ਵਿਗਿਆਨ ਦੀ ਤਰੱਕੀ 19 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46931675 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਪਰ #10YearChallenge ਚੱਲ ਰਿਹਾ ਹੈ ਜਿਸ ਵਿੱਚ ਲੋਕ ਆਪਣੀਆਂ 10 ਸਾਲ ਪੁਰਾਣੀਆਂ ਅਤੇ ਅੱਜ ਦੀਆਂ ਤਸਵੀਰਾਂ ਪੋਸਟ ਕਰ ਰਹੇ ਹਨ।ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਪਿਛਲੇ 10 ਸਾਲਾਂ ਵਿੱਚ ਕਿੰਨਾ ਬਦਲਾਅ ਆਇਆ ਹੈ।ਇਸ ਹੈਸ਼ਟੈਗ ਦੇ ਸ਼ੁਰੂ ਹੋਣ ਦੇ ਨਾਲ ਹੀ ਲੱਖਾਂ ਲੋਕਾਂ ਨੇ ਇਸ ਨੂੰ ਫੌਲੋ ਕੀਤਾ ਹੈ। ਹਾਲਾਂਕਿ ਕੁਝ ਲੋਕ ਇਸ ਦੀ ਆਲੋਚਨਾ ਕਰ ਰਹੇ ਹਨ ਕਿ ਇਹ ਸਵੈ-ਪ੍ਰਗਾਟਾਵੇ, ਉਮਰ ਬਾਰੇ ਖ਼ਰਾਬ ਵਿਹਾਰ ਅਤੇ ਲਿੰਗ ਅਧਾਰਿਤ ਵਿਤਕਰੇ ਨੂੰ ਉਤਸ਼ਾਹਿਤ ਕਰਦਾ ਹੈ।ਫਿਰ ਵੀ ਲੋਕ ਇਸ ਵਿੱਚ ਸਿਰਫ਼ ਉਮਰ ਦੇ ਫਰਕ ਨਹੀਂ ਦਿਖਾ ਰਹੇ ਸਗੋਂ ਦੁਨੀਆਂ ਵਿੱਚ ਆਏ ਬਦਾਲਾਵ ਨੂੰ ਵੀ ਉਜਾਗਰ ਕਰ ਰਹੇ ਹਨ।ਇਹ ਵੀ ਪੜ੍ਹੋ:ਕੀ ਭਾਜਪਾ ਨੇ ਹੀ 5 ਸਾਲਾਂ 'ਚ ਇਹ ਸੜਕਾਂ ਬਣਾਈਆਂਟਿੱਕ-ਟੋਕ 'ਚ ਕੀ ਹੈ ਜਿਸ ਦੇ ਦੀਵਾਨੇ ਹੋ ਰਹੇ ਹਨ ਲੋਕ? Image Copyright @MesutOzil1088 @MesutOzil1088 Image Copyright @MesutOzil1088 @MesutOzil1088 ਫੁੱਟਬਾਲ ਖਿਡਾਰੀ ਮੇਸੁਟ ਔਜ਼ਿਲ ਨੇ ਹਵਾ-ਪਾਣੀ ਵਿੱਚ ਆਏ ਬਦਲਾਅ ਬਾਰੇ ਇੱਕ ਟਵੀਟ ਕੀਤਾ। ਇਸ ਵਿੱਚ ਉਨ੍ਹਾਂ ਨੇ ਸਾਲ 2008 ਦੇ ਬਰਫ਼ ਦੇ ਗਲੇਸ਼ੀਅਰ ਦੀ ਤਸਵੀਰ ਪਾਈ ਅਤੇ ਦੂਸਰੇ ਪਾਸੇ ਸਾਲ 2018 ਦੇ ਨਾਲ ਪਾਣੀ ਦੀ ਤਸਵੀਰ ਜਿਸ ਵਿੱਚ ਗਲੇਸ਼ੀਅਰ ਪਿਘਲ ਚੁੱਕਾ ਹੈ।ਉਨ੍ਹਾਂ ਲਿਖਿਆ, "ਸਿਰਫ਼ ਇਹੀ ਚੀਜ਼ ਹੈ ਜਿਸ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ।"ਹਾਲਾਂਕਿ ਇਹ ਤਸਵੀਰਾਂ ਪੂਰੀਆਂ ਸਹੀ ਨਹੀਂ ਹਨ। ਗਲੇਸ਼ੀਅਰ ਦੀ ਤਸਵੀਰ ਅੰਟਰਾਕਟਿਕਾ ਵਿੱਚ ਗੇਟਜ਼ ਆਈਸ ਸ਼ੈਲਫ਼ ਦੀ ਹੈ ਜੋ ਸਾਲ 2016 ਖਿੱਚੀ ਗਈ ਸੀ ਨਾ ਕਿ ਸਾਲ 2008 ਵਿੱਚ। ਫਿਰ ਵੀ ਸਾਡੇ ਪੌਣ-ਪਾਣੀਆਂ ਦਾ ਬਦਲਨਾ ਸਗੋਂ ਸਹੀਂ ਸ਼ਬਦਾਂ ਵਿੱਚ ਕਹੀਏ ਤਾਂ ਨਿੱਘਰਨਾ ਇੱਕ ਵੱਡੀ ਚਿੰਤਾ ਦਾ ਮਸਲਾ ਹੈ, ਜਿਸ ਬਾਰੇ ਧਿਆਨ ਦੇਣ ਤੋਂ ਇਲਾਵਾ ਇਨਸਾਨ ਕੋਲ ਬਚਾਅ ਦਾ ਹੋਰ ਕੋਈ ਰਾਹ ਨਹੀਂ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਨਾਸਾ ਦੇ ਮੁਤਾਬਿਕ ਅੰਟਰਾਕਟਿਕਾ ਵਿੱਚ ਹਰ ਸਾਲ 127 ਗੀਗਾਟਨ ਬਰਫ਼ ਖ਼ਤਮ ਹੋ ਰਹੀ ਹੈ। ਉੱਥੇ ਹੀ ਗ੍ਰੀਨਲੈਂਡ ਵਿੱਚ ਬਰਫ਼ ਖ਼ਤਮ ਹੋਣ ਦੀ ਰਫ਼ਤਾਰ 286 ਗੀਗਾਟਨ ਪ੍ਰਤੀ ਸਾਲ ਹੈ।19ਵੀਂ ਸਦੀ ਤੋਂ ਬਾਅਦ ਧਰਤੀ ਦਾ ਔਸਤ ਤਾਪਮਾਨ 0.9 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਹੈ ਅਤੇ ਇਸ ਵਿੱਚ ਇੱਕ ਤਿਹਾਈ ਵਾਧਾ ਪਿਛਲੇ ਇੱਕ ਦਹਾਕੇ ਦੌਰਾਨ ਹੀ ਹੋਇਆ ਹੈ।ਇਸੇ ਸਮੱਸਿਆ ਨੂੰ ਉਭਾਰਨ ਲਈ ਵਾਤਾਵਰਨ ਬਾਰੇ ਕੰਮ ਕਰਨ ਵਾਲੇ ਕਈ ਸਮੂਹਾਂ ਨੇ ਇਸ ਹੈਸ਼ਟੈਗ ਦੀ ਵਰਤੋਂ ਕਰਕੇ ਇਸ ਅਹਿਮ ਮੁੱਦੇ ਵੱਲ ਧਿਆਨ ਦੁਆਇਆ ਹੈ। Image Copyright @KoblerinPAK @KoblerinPAK Image Copyright @KoblerinPAK @KoblerinPAK ਪਾਕਿਸਤਾਨ ਵਿੱਚ ਜਰਮਨੀ ਦੇ ਸਫ਼ੀਰ ਮਾਰਟਿਨ ਕੋਬਲਰ ਨੇ ਵੀ ਇੱਕ ਲੇਖ ਦੀ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਬਲੂਚਿਸਤਾਨ ਖੇਤਰ ਵਿੱਚ ਆਈ ਵਾਤਾਵਰਣ ਦੀ ਤਬਦੀਲੀ ਬਾਰੇ ਦੱਸਿਆ ਗਿਆ ਹੈ।ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, "ਪੌਣ-ਪਾਣੀ ਦਾ ਬਦਲਾਅ ਚਿੰਤਾਜਨਕ ਪੱਧਰ 'ਤੇ ਹੈ! ਪੂਰੀ ਦੁਨੀਆ ਵਿੱਚ ਇਸ ਤੋਂ ਪ੍ਰਭਾਵਿਤ ਦੇਸਾਂ ਵਿੱਚ ਪਾਕਿਸਤਾਨ ਦਾ ਅੱਠਵਾਂ ਨੰਬਰ ਹੈ। ਬਲੂਚਿਸਤਾਨ ਵਿੱਚ ਪਾਣੀ ਦੀ ਕਮੀ ਕਾਰਨ ਇਨਸਾਨ ਅਤੇ ਜਾਨਵਰਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਹੈ। ਅੱਜ ਤੋਂ 10 ਸਾਲ ਬਾਅਦ ਇਹ ਸੁਧਰ ਸਕਦਾ ਹੈ ਜਾਂ ਖ਼ਰਾਬ ਹੋ ਸਕਦਾ ਹੈ ਇਹ ਸਾਡੇ ਅੱਜ ਦੇ ਕਦਮਾਂ 'ਤੇ ਨਿਰਭਰ ਕਰੇਗਾ।"ਪਲਾਸਟਿਕ ਪ੍ਰਦੂਸ਼ਣਪਲਾਸਟਿਕ ਤੋਂ ਹੋਣ ਵਾਲੇ ਪ੍ਰਦੂਸ਼ਣ ਬਾਰੇ ਵੀ ਲੋਕਾਂ ਵਿੱਚ ਕਾਫ਼ੀ ਜਾਗਰੂਕਤਾ ਆਈ ਹੈ।ਵਿਗਿਆਨੀਆਂ ਦਾ ਕਹਿਣਾ ਹੈ ਕਿ ਸਮੁੰਦਰ ਵਿੱਚ ਹਰ ਸਾਲ 10 ਟਨ ਪਲਾਸਟਿਕ ਸੁੱਟੀ ਜਾਂਦੀ ਹੈ ਅਤੇ ਇਸ ਕੂੜੇ ਦੇ ਨਿਪਟਾਰੇ ਵਿੱਚ ਆਉਣ ਵਾਲੀ ਪੂਰੀ ਇੱਕ ਸਦੀ ਲੱਗ ਸਕਦੀ ਹੈ। Skip post by WWF-Philippines #2008vs2018 and it’s almost unchanged! 😮 #HowHardDidAgingHitYou #10YearChallenge It can take hundreds of years for a...Posted by WWF-Philippines on Wednesday, 16 January 2019 End of post by WWF-Philippines ਇਸ ਬਾਰੇ ਕੰਮ ਕਰਨ ਵਾਲੇ ਲੋਕ ਅਤੇ ਸੰਗਠਨ ਵੀ ਇਸ ਚੁਣੌਤੀ ਵੱਲ ਲੋਕਾਂ ਦਾ ਧਿਆਨ ਖਿੱਚ ਰਹੇ ਹਨ। ਉਹ ਸੰਦੇਸ਼ ਦੇ ਰਹੇ ਹਨ ਕਿ ਹੋ ਸਕਦਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਬਹੁਤ ਬਦਲਾਅ ਆ ਗਿਆ ਹੋਵੇ ਪਰ ਜਿਹੜਾ ਪਲਾਸਟਿਕ ਤੂਸੀਂ ਸੁੱਟਦੇ ਹੋ ਉਹ ਸਾਲਾਂ ਬੱਧੀ ਉਵੇਂ ਹੀ ਰਹਿੰਦਾ ਹੈ।ਡਬਲਿਊ.ਡਬਲਿਊ.ਐਫ- ਫਿਲੀਪੀਨਜ਼ ਨੇ ਪਲਾਸਟਿਕ ਦੀ ਬੋਤਲ ਨਾਲ ਟਵੀਟ ਕੀਤਾ ਹੈ ਤੇ ਉਨ੍ਹਾਂ ਨੇ ਲਿਖਿਆ ਹੈ,"ਪਲਾਸਟਿਕ ਦੇ ਇੱਕ ਟੁਕੜੇ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ਵਿੱਚ ਸੈਂਕੜੇ ਸਾਲ ਲਗ ਜਾਂਦੇ ਹਨ। ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ...ਤੇ ਤੁਸੀਂ ਵੀ ਇਸ ਲਹਿਰ ਦਾ ਹਿੱਸਾ ਬਣ ਸਕਦੇ ਹੋ।" Image copyright Getty Images ਵਿਸ਼ਵੀ ਟਕਰਾਅ#10YearChallenge ਰਾਹੀਂ ਲੋਕੀਂ ਵਿਸ਼ਵੀ ਟਕਰਾਅ ਅਤੇ ਉਸ ਨਾਲ ਹੋਏ ਭਿਆਨਕ ਵਿਨਾਸ਼ ਨੂੰ ਦਿਖਾ ਰਹੇ ਹਨ।17 ਦਸੰਬਰ, 2010 ਨੂੰ ਟਿਊਨੇਸ਼ੀਆ ਵਿੱਚ ਮੁਹੰਮਦ ਬੁਆਜੀਜ਼ਿ ਨਾਮ ਦੇ ਇੱਕ ਫੇਰੀ ਵਾਲੇ ਨੇ ਸਥਾਨਕ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦਾ ਫਲ-ਸਬਜ਼ੀਆਂ ਦਾ ਠੇਲ੍ਹਾ ਜ਼ਬਤ ਕਰ ਲਿਆ ਗਿਆ ਸੀ।ਇਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਆਤਮ-ਦਾਹ ਕਰ ਲਿਆ ਸੀ।ਇਹ ਘਟਨਾ ਲਗਪਗ 10 ਸਾਲ ਪਹਿਲਾਂ ਕ੍ਰਾਂਤੀ ਦਾ ਕਾਰਨ ਬਣੀ। ਮੱਧ-ਪੂਰਬ ਅਤੇ ਉੱਤਰੀ ਅਫਰੀਕਾ ਵਿੱਚ ਵਿਰੋਧ ਦੀ ਲਹਿਰ ਉੱਠ ਖੜ੍ਹੀ ਅਤੇ ਇਸ ਖਾਨਾਜੰਗੀ ਵਿੱਚ ਕਈ ਜਾਨਾਂ ਗਈਆਂ ਅਤੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰਾਂ ਤੋਂ ਉੱਜੜ ਗਏ। Image Copyright @muniba_mazari @muniba_mazari Image Copyright @muniba_mazari @muniba_mazari ਇਸ ਤਬਾਹੀ ਨੂੰ ਦਿਖਾਉਣ ਲਈ ਸੀਰੀਆ,ਲਿਬੀਆ ਅਤੇ ਇਰਾਕ ਦੀਆਂ ਉਸ ਸਮੇਂ ਦੀਆਂ ਅਤੇ ਅੱਜ ਦੀਆਂ ਤਸਵੀਰਾਂ ਪੋਸਟ ਕੀਤੀਆਂ ਜਾ ਰਹੀਆਂ ਹਨ। Image Copyright @Ndawsari @Ndawsari Image Copyright @Ndawsari @Ndawsari ਇੱਕ ਯੂਜ਼ਰ ਮੁਨੀਬਾ ਮਜ਼ਾਰੀ ਨੇ ਟਵੀਟ ਕੀਤਾ ਕੀਤਾ ਹੈ ਜਿਸ ਵਿੱਚ ਸੀਰੀਆ ਦੀਆਂ 2009 ਤੇ 2019 ਦੀਆਂ ਤਸਵੀਰਾਂ ਪਾਈਆਂ ਗਈਆਂ ਹਨ। ਇਸ ਵਿੱਚ ਵਸੇ-ਵਸਾਏ ਸੀਰੀਆ ਤੇ ਉਜੜੇ ਹੋਏ ਸੀਰੀਆ ਦੀ ਤੁਲਨਾ ਕੀਤੀ ਗਈ ਹੈ।ਇਸੇ ਤਰ੍ਹਾਂ ਨਦਾਵਾ ਡੋਸਰੀ ਨੇ ਯਮਨ ਦੀਆਂ 2009 ਅਤੇ 2019 ਦੀਆਂ ਤਸਵੀਰਾਂ ਪਾਈਆਂ ਹਨ।ਕੁਝ ਚੰਗੇ ਬਦਲਾਅਲੋਕ ਕੁਝ ਅਜਿਹੀਆਂ ਤਸਵੀਰਾਂ ਵੀ ਪਾ ਰਹੇ ਹਨ ਜਿਨ੍ਹਾਂ ਵਿੱਚ ਹਾਂਪੱਖੀ ਬਦਲਾਅ ਦਿਖਦੇ ਹਨ। ਵਰਲਡ ਬੈਂਕ ਅਤੇ ਸੰਯੁਕਤ ਰਾਸ਼ਟਰ ਦੇ ਆਂਕੜਿਆਂ ਮੁਤਾਬਕ ਗ਼ਰੀਬੀ ਦਰ ਹੁਣ ਤੱਕ ਦੇ ਸਭ ਤੋਂ ਨਿਚਲੇ ਪੱਧਰ ’ਤੇ ਹੈ। ਬਾਲ ਮੌਤ ਦਰ ਅਤੇ ਨੌਜਵਾਨਾਂ ਵਿੱਚ ਅਨਪੜ੍ਹਤਾ ਦਰ ਦੋਵਾਂ ਵਿੱਚ ਕਮੀ ਆਈ ਹੈ ਅਤੇ ਦੁਨੀਆਂ ਭਰ ਵਿੱਚ ਔਸਤ ਜੀਵਨ ਦਰ ਵਿੱਚ ਵਾਧਾ ਹੋਇਆ ਹੈ।ਹਾਲਾਂਕਿ, ਇਹ ਪੂਰੀ ਸੱਚਾਈ ਨਹੀਂ ਹੈ। ਜ਼ਿਆਦਾਤਰ ਗਰੀਬੀ ਦਰ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ ਪਰ ਉਪ-ਸਹਾਰਾ ਦੇ ਅਫਰੀਕੀ ਦੇਸਾਂ ਵਿੱਚ ਇਸ ਮਾਮਲੇ ਵਿੱਚ ਹਾਲਾਤ ਹਾਲੇ ਖ਼ਰਾਬ ਹਨ। ਇੱਥੇ ਔਸਤ ਗਰੀਬੀ ਦਰ 41 ਫੀਸਦੀ ਹੈ।ਇਸੇ ਤਰਾਂ ਕਮਜ਼ੋਰ ਅਤੇ ਵਿਕਾਸਸ਼ੀਲ ਦੇਸਾਂ ਵਿੱਚ ਸਾਖਰਤਾ ਦਰ ਘਟੀ ਹੈ ਅਤੇ ਨੌਜਵਾਨ ਔਰਤਾਂ ਅਨਪੜ੍ਹਤਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਹਾਲ ਹੀ ਵਿੱਚ ਆਏ ਇੱਕ ਆਂਕੜੇ ਮੁਤਾਬਕ 59 ਫੀਸਦੀ ਅਨਪੜ੍ਹ ਨੌਜਵਾਨਾਂ ਵਿੱਚ ਸਾਰੀਆਂ ਮੁਟਿਆਰਾਂ ਹਨ।ਕੁਝ ਲੋਤਾਂ ਨੇ ਵਾਤਾਵਰਣ ਬਚਾਉਣ ਦੀਆਂ ਕੋਸ਼ਿਸ਼ਾਂ ਵੱਲ ਧਿਆਨ ਖਿੱਚਿਆ ਹੈ। ਇਸ ਵਿੱਚ ਸੋਲਰ ਊਰਜਾ ਦੇ ਵਧਦੀ ਵਰਤੋਂ ਦਾ ਜ਼ਿਕਰ ਕੀਤਾ ਗਿਆ ਹੈ। Image Copyright @SolarPowerEU @SolarPowerEU Image Copyright @SolarPowerEU @SolarPowerEU ਸੋਲਰ ਪਾਵਰ ਯੂਰਪ ਨੇ ਟਵੀਟ ਕੀਤਾ ਹੈ, "ਵਿਸ਼ਵ ਪੱਧਰ ’ਤੇ ਸੋਲਰ ਊਰਜਾ ਦੀ ਸਮਰੱਥਾ 2009 ਦੀ 16 ਗੀਗਾਵਾਟ ਤੋਂ ਵੱਧ ਕੇ ਅੱਜ 500 ਗੀਗਾਵਾਟ ਹੋ ਗਈ ਹੈ। ਇਹ ਦੁਨੀਆਂ ਦਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਬਿਜਲੀ ਉਤਪਾਦਨ ਦਾ ਸੋਮਾ ਹੈ।'ਇਹ ਵੀ ਪੜ੍ਹੋ-ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀ ਨੈੱਟਫਲਿਕਸ ਵਰਗੀਆਂ ਕੰਪਨੀਆਂ ਖੁਦ ਨੂੰ ਇਸ ਲਈ ਸੈਂਸਰ ਕਰਨਾ ਚਾਹੁੰਦੀਆਂਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਰਗਾੜੀ ਮੋਰਚਾ: ਜਲਦ ਹੀ ਸੱਚਾ ਤੇ ਸੁੱਚਾ ਅਕਾਲੀ ਦਲ ਆਵੇਗਾ - ਧਿਆਨ ਸਿੰਘ ਮੰਡ 26 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46334635 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sukhcharan preet/bbc ਫੋਟੋ ਕੈਪਸ਼ਨ ਧਿਆਨ ਸਿੰਘ ਮੰਡ ਨੇ ਕਿਹਾ ਕਿ ਉਹ ਅੰਮ੍ਰਿਤਸਰ ਬੰਬ ਧਮਾਕੇ ਵਰਗੀ ਘਟਨਾ ਦੀ ਨਿਖੇਧੀ ਕਰਦੇ ਹਨ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਦੇ ਜਥੇਦਾਰ ਗਿਆਨ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ ਜਲਦ ਹੀ ਸੱਚਾ ਦੇ ਸੁੱਚਾ ਅਕਾਲੀ ਦਲ ਹੋਂਦ ਵਿੱਚ ਆਵੇਗਾ।ਉਨ੍ਹਾਂ ਨੇ ਇਹ ਸ਼ਬਦ ਬਰਗਾੜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਏ ਇੱਕ ਇਕੱਠ ਵਿੱਚ ਕਹੇ। ਸਿੱਖ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਧਿਆਨ ਸਿੰਘ ਮੰਡ ਨੇ ਕਿਹਾ, "ਅਸੀਂ ਪੰਥ ਨੂੰ ਇਹ ਭਰੋਸਾ ਦੁਵਾਉਂਦੇ ਹਾਂ ਕਿ ਜਿੱਥੇ ਅਸੀਂ ਬਰਗਾੜੀ ਦਾ ਇਹ ਮੋਰਚਾ ਜਿੱਤਾਂਗੇ ਉੱਥੇ ਹੀ ਪੰਥ ਲਈ ਇੱਕ ਨਵਾਂ ਰਸਤਾ ਵੀ ਤਿਆਰ ਕਰਾਂਗੇ। ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਕਰ ਲਿਆ ਹੈ ਤੇ ਹੁਣ ਉਹ ਬਾਦਲ ਦਲ ਬਣ ਗਿਆ ਹੈ।''"ਹੁਣ ਜਲਦ ਹੀ ਅਸੀਂ ਇੱਕ ਸੱਚਾ ਤੇ ਸੁੱਚਾ ਅਕਾਲੀ ਦਲ ਤਿਆਰ ਕਰਾਂਗੇ।''ਇਹ ਵੀ ਪੜ੍ਹੋ:'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਅਮ੍ਰਿਤਸਰ ਧਮਾਕਾ: 3 ਅਣਸੁਲਝੇ ਸਵਾਲ 'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਧਿਆਨ ਸਿੰਘ ਮੰਡ ਨੇ ਕਰਤਾਰਪੁਰ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਸ ਫੈਸਲੇ ਨਾਲ ਕਾਫੀ ਖੁਸ਼ੀ ਹੈ। ਦੋਵਾਂ ਦੇਸਾਂ ਵਿਚਾਲੇ ਹਰ ਤਰੀਕੇ ਦੀ ਕੂੜਤਨ ਨੂੰ ਦੂਰ ਕਰਨਾ ਚਾਹੀਦਾ ਹੈ। Image copyright Sukhcharan preet/bbc ਫੋਟੋ ਕੈਪਸ਼ਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਆਪਣਾ ਮੁਲਕ ਨਾ ਹੋਣ ਕਾਰਨ ਉਨ੍ਹਾਂ ਨੂੰ ਲਾਂਘੇ ਲਈ ਮਿੰਨਤਾਂ ਕਰਨੀਆਂ ਪੈ ਰਹੀਆਂ ਹਨ 19 ਨਵੰਬਰ ਨੂੰ ਹੋਏ ਅੰਮ੍ਰਿਤਸਰ ਬੰਬ ਧਮਾਕੇ ਦੀ ਧਿਆਨ ਸਿੰਘ ਮੰਡ ਵੱਲੋਂ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਸ਼ਾਂਤੀ ਦੇ ਰਾਹ 'ਤੇ ਮੋਰਚਾ ਚਲਾਉਣਾ ਚਾਹੁੰਦੇ ਹਨ।'ਸਾਡਾ ਵੱਖਰਾ ਮੁਲਕ ਨਹੀਂ ਇਸ ਲਈ ਕਰਦੇ ਮਿੰਨਤਾਂ'ਪਰ ਧਿਆਨ ਸਿੰਘ ਮੰਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਦਿੱਤੇ ਬਿਆਨਾਂ 'ਤੇ ਖਦਸ਼ੇ ਪ੍ਰਗਟ ਕੀਤੇ।ਉਨ੍ਹਾਂ ਕਿਹਾ, "ਅਸੀਂ ਪ੍ਰਤੱਖਦਰਸ਼ੀਆਂ ਦੇ ਬਿਆਨਾਂ ਦਾ ਵੀਡੀਓ ਦੇਖਿਆ ਜਿਸ ਵਿੱਚ ਉਹ ਕਹਿ ਰਹੇ ਸਨ ਕਿ ਹਮਲਾ ਕਰਨ ਵਾਲੇ ਨੌਜਵਾਨ ਮੌਨੇ ਸਨ ਪਰ ਪੰਜਾਬ ਪੁਲਿਸ ਦੀ ਜਾਂਚ ਵਿੱਚ ਕੁਝ ਹੋਰ ਹੀ ਸਾਹਮਣੇ ਆਇਆ, ਇਸ ਲਈ ਡੀਜੀਪੀ ਦੇ ਬਿਆਨ ਸ਼ੱਕ ਦੇ ਘੇਰੇ ਵਿੱਚ ਹਨ।'' Image copyright Sukhcharan preet/bbc ਫੋਟੋ ਕੈਪਸ਼ਨ ਬਰਗਾੜੀ ਦੇ ਇਕੱਠ ਵਿੱਚੋਂ ਸਰਕਾਰ ਨੂੰ ਮੰਗਾਂ ਪੂਰੀ ਕਰਨ ਲਈ ਅਪੀਲ ਕੀਤੀ ਗਈ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, "ਕਰਤਾਰਪੁਰ ਸਾਹਿਬ ਸਿੱਖਾਂ ਦਾ ਹੋਮ ਲੈਂਡ ਹੈ ਪਰ ਸਾਡਾ ਵੱਖਰਾ ਮੁਲਕ ਨਾ ਹੋਣ ਕਾਰਨ ਅਸੀਂ ਮਿੰਨਤਾਂ ਕਰ ਰਹੇ ਹਾਂ ਕਿ ਸਾਨੂੰ ਲਾਂਘਾ ਦੇ ਦਿਓ।'' Image copyright Sukhcharan preet/bbc ਫੋਟੋ ਕੈਪਸ਼ਨ ਬਰਗਾੜੀ ਦੇ ਇਸ ਸਮਾਗਮ ਵਿੱਚੋਂ ਨਵੇਂ ਸਿਆਸੀ ਦਲ ਬਣਨ ਦੇ ਵੀ ਕੁਝ ਸੰਕੇਤ ਮਿਲੇ ਧਿਆਨ ਸਿੰਘ ਮੰਡ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਲਾਏ ਇਸ ਮੋਰਚੇ ਵਿੱਚ ਹਰ ਧਰਮ ਦੇ ਲੋਕ ਸ਼ਾਮਿਲ ਹੋ ਕੇ ਦੁਖ ਮਨਾ ਰਹੇ ਹਨ।ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ 2 ਦਿਨਾਂ ਬਾਅਦ ਨਵੀਂ ਸੁਖਪਾਲ ਖਹਿਰਾ ਨੇ ਨਵੀਂ ਪਾਰਟੀ ਬਣਾ ਦਿੱਤੀ ਹੈ। ‘ਪੰਜਾਬੀ ਏਕਤਾ ਪਾਰਟੀ’ ਬਾਰੇ ਆਮ ਆਦਮੀ ਪਾਰਟੀ ਵਿਧਾਇਕ ਕੰਵਰ ਸੰਧੂ ਨੇ ਆਪਣੇ ਵਿਚਾਰ ਰੱਖੇ।ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ ਸ਼ੂਟ ਐਡਿਟ : ਗੁਲਸ਼ਨ ਕੁਮਾਰ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਮੋਦੀ ਦੀ ਕੁਰਸੀ ਉੱਤੇ ਗਡਕਰੀ ਦੀ ਅੱਖ, 2019 ਦੂਰ ਨਹੀਂ — ਨਜ਼ਰੀਆ ਪ੍ਰਦੀਪ ਸਿੰਘ ਸੀਨੀਅਰ ਪੱਤਰਕਾਰ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46680974 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਨਿਤਿਨ ਗਡਕਰੀ ਆਪਣੀ ਸਾਫ਼ਗੋਈ ਲਈ ਜਾਣੇ ਜਾਂਦੇ ਹਨ ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ 'ਚ ਅੰਦਰੂਨੀ ਹਲਚਲ ਨਜ਼ਰ ਆ ਰਹੀ ਹੈ ਅਤੇ ਮੁੜ ਇੱਕ ਵਾਰ '160 ਕਲੱਬ' ਦੀ ਗੱਲ ਹੋਣ ਲੱਗੀ ਹੈ। 2014 ਵਿੱਚ ਮੋਦੀ ਦੀ ਵਿਸ਼ਾਲ ਜਿੱਤ ਤੋਂ ਪਹਿਲਾਂ ਇਸ ਕਥਿਤ 'ਕਲੱਬ' ਦਾ ਜਨਮ ਹੋਇਆ ਸੀ। ਇਸ ਦਾ ਟੀਚਾ ਸੀ ਕਿ ਜੇ ਭਾਜਪਾ ਲੋਕ ਸਭਾ ਚੋਣਾਂ 'ਚ 272 ਦਾ ਬਹੁਮਤ ਅੰਕੜਾ ਨਾ ਪਾਰ ਕਰ ਸਕੀ — ਅਤੇ '160' ਤੱਕ ਹੀ ਰਹਿ ਗਈ — ਤਾਂ ਬਾਕੀ ਪਾਰਟੀਆਂ ਨਾਲ ਗੁਣਾ-ਭਾਗ ਕਰ ਕੇ ਪ੍ਰਧਾਨ ਮੰਤਰੀ ਕੌਣ ਬਣ ਸਕੇਗਾ। ਉਸ ਵੇਲੇ ਇਹ ਟੀਚਾ ਇੱਕ ਸੁਪਨਾ ਹੀ ਰਹਿ ਗਿਆ ਪਰ ਹੁਣ ਇਹ ਮੁੜ ਸਰਗਰਮ ਹੈ ਅਤੇ ਇਸ ਦੇ ਮੋਹਰੀ ਹਨ, ਕੈਬਨਿਟ ਮੰਤਰੀ ਨਿਤਿਨ ਗਡਕਰੀ।ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਨਿਤਿਨ ਗਡਕਰੀ ਆਪਣੀ ਸਾਫ਼ਗੋਈ ਲਈ ਜਾਣੇ ਜਾਂਦੇ ਹਨ। ਇਸ ਦਾ ਇਹ ਮਤਲਬ ਨਹੀਂ ਕਿ ਉਹ ਬਿਨਾਂ ਸੋਚੇ-ਸਮਝੇ ਬੋਲਦੇ ਹਨ। ਉਹ ਆਪਣੇ ਟੀਚੇ ਨੂੰ ਕਦੇ ਵੀ ਨਜ਼ਰ ਤੋਂ ਦੂਰ ਨਹੀਂ ਹੋਣ ਦਿੰਦੇ। ਉਨ੍ਹਾਂ ਦੀ ਤਾਕਤ ਰਾਸ਼ਟਰੀ ਸਵੈਮ-ਸੇਵਕ ਸੰਘ ਤੋਂ ਆਉਂਦੀ ਹੈ। ਉਹ ਰਹਿਣ ਵਾਲੇ ਵੀ ਨਾਗਪੁਰ ਦੇ ਹਨ ਜਿੱਥੇ ਸੰਘ ਦਾ ਹੈੱਡਕੁਆਰਟਰ ਹੈ। Image copyright Getty Images ਮੰਨਿਆ ਜਾਂਦਾ ਹੈ ਕਿ ਭਾਜਪਾ ਦੀ ਰਾਜਨੀਤੀ 'ਚ ਕਾਮਯਾਬ ਹੋਣ ਲਈ ਸੰਘ ਦਾ ਹੱਥ ਸਿਰ 'ਤੇ ਹੋਣਾ ਹੀ ਬਹੁਤ ਹੈ। ਸੰਘ ਵੱਲੋਂ ਵਿਰੋਧ ਹੋਵੇ ਤਾਂ ਕੋਈ ਭਾਜਪਾ 'ਚ ਅਗਾਂਹ ਨਹੀਂ ਵੱਧ ਸਕਦਾ। ਇਹ ਇੱਕ ਨਿਯਮ ਵਾਂਗ ਹੈ ਪਰ ਹਰ ਨਿਯਮ ਦੇ ਕੁਝ ਅਪਵਾਦ ਅਤੇ ਤੋੜ ਹੁੰਦੇ ਹਨ। ਇਹ ਵੀ ਜ਼ਰੂਰ ਪੜ੍ਹੋਪਰਵਾਸੀਆਂ ਲਈ ਦੀਵਾਰ ਬਣਾਉਣ ਖਾਤਿਰ ਟਰੰਪ ਸਰਕਾਰ ਦੇ ਕੰਮਕਾਜ 'ਠੱਪ'ਸੀਰੀਆ 'ਚੋਂ ਅਮਰੀਕੀ ਫੌਜਾਂ ਦੀ ਵਾਪਸੀ ਦਾ ਵਿਰੋਧ 'ਕਾਰਾਂ ਤੇ ਕੰਟੇਨਰ ਹਵਾ ਵਿੱਚ 30 ਫੁੱਟ ਤੱਕ ਉੱਛਲੇ'ਸੰਘ ਦੇ ਵਿਰੋਧ ਦੇ ਬਾਵਜੂਦ ਭਾਜਪਾ 'ਚ ਅੱਗੇ ਵਧਣ ਵਾਲਿਆਂ 'ਚ ਸਾਬਕਾ ਉੱਪ-ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਅਤੇ ਰਾਜਸਥਾਨ ਦੀ ਸਾਬਕਾ ਮੁੱਖ-ਮੰਤਰੀ ਵਸੁੰਧਰਾ ਰਾਜੇ ਗਿਣੇ ਜਾ ਸਕਦੇ ਹਨ। ਸਾਲ 2014 'ਚ ਵੀ ਸੰਘ ਨੂੰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਸਵੀਕਾਰ ਕਰਨ ਲਈ ਮਜਬੂਰ ਹੋਣਾ ਪਿਆ ਸੀ। Image copyright Getty Images ਫੋਟੋ ਕੈਪਸ਼ਨ ਰਾਜਸਥਾਨ ਦੀ ਸਾਬਕਾ ਮੁੱਖ-ਮੰਤਰੀ ਵਸੁੰਧਰਾ ਰਾਜੇ ਅਤੇ ਸਾਬਕਾ ਉੱਪ-ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਉਸ ਵੇਲੇ ਭਾਜਪਾ ਵਿੱਚ ਇੱਕ ਤਾਕਤਵਰ ਧਿਰ ਸੀ ਜਿਸ ਦਾ ਮੰਨਣਾ ਸੀ ਕਿ ਪਾਰਟੀ ਨੂੰ 160 ਤੋਂ 180 ਸੀਟਾਂ ਹੀ ਮਿਲਣਗੀਆਂ। ਧਾਰਨਾ ਇਹ ਸੀ ਕਿ ਜੇ ਵਾਕਈ ਅਜਿਹਾ ਹੁੰਦਾ ਹੈ ਤਾਂ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਸਹਿਯੋਗੀ ਪਾਰਟੀਆਂ ਪ੍ਰਧਾਨ ਮੰਤਰੀ ਵਜੋਂ ਨਹੀਂ ਸਵੀਕਾਰਨਗੀਆਂ। ਅਜਿਹੇ ਮੌਕੇ ਲਈ ਤਿੰਨ ਹੋਰ ਨਾਂ ਪ੍ਰਧਾਨ ਮੰਤਰੀ ਅਹੁਦੇ ਲਈ ਚੱਲੇ। ਇਹ ਵੀ ਪੜ੍ਹੋਆਰਐੱਸਐੱਸ 'ਚ ਕੀ ਹੈ ਔਰਤਾਂ ਦਾ ਪਹਿਰਾਵਾ? ਹਾਰ ਮਗਰੋਂ ਭਾਜਪਾ ਦਾ ਰਾਹ ਹਿੰਦੂਤਵ ਜਾਂ ਹੋਰ Image copyright Getty Images ਉਸ ਵੇਲੇ ਲੋਕ ਸਭਾ 'ਚ ਵਿਰੋਧੀ ਧਿਰ ਦੀ ਅਗਵਾਈ ਸੁਸ਼ਮਾ ਸਵਰਾਜ ਕਰ ਰਹੇ ਸਨ। ਇਨ੍ਹਾਂ ਨੂੰ ਲਾਲ ਕ੍ਰਿਸ਼ਨ ਅਡਵਾਨੀ ਦਾ ਸਮਰਥਨ ਪ੍ਰਾਪਤ ਸੀ। ਦੂਜੇ ਨਿਤਿਨ ਗਡਕਰੀ ਸਨ, ਹਾਲਾਂਕਿ ਉਹ ਸੰਘ ਦੀ ਪਸੰਦ ਹੋਣ ਦੇ ਬਾਵਜੂਦ ਪਾਰਟੀ ਦੀ ਪ੍ਰਧਾਨਗੀ ਮੁੜ ਹਾਸਲ ਨਹੀਂ ਕਰ ਸਕੇ ਸਨ। ਤੀਜੇ ਉਮੀਦਵਾਰ ਸਨ ਪਾਰਟੀ ਦੇ ਉਸੇ ਵੇਲੇ ਦੇ ਪ੍ਰਧਾਨ, ਰਾਜਨਾਥ ਸਿੰਘ। ਤਿੰਨੋਂ ਇੱਕ-ਦੂਜੇ ਨੂੰ ਪਸੰਦ ਨਹੀਂ ਕਰਦੇ ਸਨ ਪਰ ਉਨ੍ਹਾਂ ਦੀ ਇੱਕ ਗੱਲ 'ਤੇ ਸਹਿਮਤੀ ਸੀ — ਮੋਦੀ ਦੀ ਖ਼ਿਲਾਫ਼ਤ। ਇਹ ਵੀ ਜ਼ਰੂਰ ਪੜ੍ਹੋਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀ'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ''ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਭਾਜਪਾ ਦਾ ਹੱਥ ਛੱਡਣ ਤੋਂ ਪਹਿਲਾਂ ਭਾਜਪਾ ਦੇ ਆਗੂਆਂ ਨਾਲ ਗੱਲ ਕੀਤੀ ਸੀ। ਰਾਜਨਾਥ ਨਾਲ ਹੋਈ ਗੱਲ ਦਾ ਕਿੱਸਾ ਕਿਸੇ ਹੋਰ ਵੇਲੇ ਛੇੜਾਂਗੇ, ਫਿਲਹਾਲ ਗਡਕਰੀ ਦੀ ਗੱਲ ਕਰਦੇ ਹਾਂ। ਨੀਤੀਸ਼ ਕੁਮਾਰ ਨੇ ਗਡਕਰੀ ਨੂੰ ਸਿੱਧਾ ਸਵਾਲ ਕੀਤਾ: ਕੀ ਤੁਸੀਂ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਓਗੇ? ਗਡਕਰੀ ਦਾ ਸਿੱਧਾ ਜਵਾਬ ਸੀ: ਮੈਂ ਇਸ ਗੱਲ ਦੀ ਗਰੰਟੀ ਦਿੰਦਾ ਹਾਂ ਕਿ ਸਾਡੀ ਪਾਰਟੀ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਹੁਦੇ ਦਾ ਕੋਈ ਉਮੀਦਵਾਰ ਨਹੀਂ ਐਲਾਨੇਗੀ। ਗਡਕਰੀ ਮੰਨ ਕੇ ਚੱਲ ਰਹੇ ਸਨ ਕਿ ਪਾਰਟੀ ਦੀ ਪ੍ਰਧਾਨਗੀ ਉਨ੍ਹਾਂ ਕੋਲ ਹੀ ਰਹੇਗੀ ਅਤੇ ਚੋਣਾਂ ਵਿੱਚ ਅਗੁਆਈ ਵੀ ਉਹੀ ਕਰਨਗੇ। ਪੂਰਤੀ ਘੁਟਾਲੇ ਦੀ ਖਬਰ ਕਰਕੇ ਉਨ੍ਹਾਂ ਨੂੰ ਦੂਜਾ ਕਾਰਜਕਾਲ ਨਹੀਂ ਮਿਲਿਆ। ਇਸ ਲਈ ਉਹ ਅੱਜ ਵੀ ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ਨੂੰ ਜ਼ਿੰਮੇਵਾਰ ਮੰਨਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪਾਰਟੀ ਦੀ ਪ੍ਰਧਾਨਗੀ ਤਾਂ ਗਈ, ਨਾਲ ਹੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਵੀ ਗਿਆ। ਹੁਣ ਮੌਜੂਦਾ ਸਮੇਂ 'ਚ ਮੁੜ ਆਉਂਦੇ ਹਾਂ। ਨਿਤਿਨ ਗਡਕਰੀ ਨੇ ਸੋਮਵਾਰ ਨੂੰ ਖੂਫੀਆ ਬਿਊਰੌ ਦੇ ਅਫਸਰਾਂ ਦੇ ਇੱਕ ਕਾਰਜਕ੍ਰਮ ਵਿੱਚ ਭਾਸ਼ਣ ਦਿੰਦਿਆਂ ਆਪਣੀ ਪਾਰਟੀ ਦੇ ਅੰਦਰੂਨੀ ਕਲੇਸ਼ ਦਾ ਜ਼ਿਕਰ ਕਰਦੇ ਨਜ਼ਰ ਆਏ। ਉਨ੍ਹਾਂ ਨੇ ਨਿਸ਼ਾਨ ਸਿੱਧਾ ਪਾਰਟੀ ਪ੍ਰਧਾਨ ਅਮਿਤ ਸ਼ਾਹ 'ਤੇ ਲਗਾਇਆ ਅਤੇ ਕਿਹਾ ਕਿ ਜੇ ਵਿਧਾਇਕ ਜਾਂ ਸੰਸਦ ਮੈਂਬਰ ਹਾਰਦੇ ਹਨ ਤਾਂ ਜ਼ਿੰਮੇਵਾਰੀ ਪਾਰਟੀ ਪ੍ਰਧਾਨ ਦੀ ਹੁੰਦੀ ਹੈ। Image copyright Getty Images ਗਡਕਰੀ ਇਹ ਸ਼ਾਇਦ ਭੁੱਲ ਗਏ ਕਿ ਉਨ੍ਹਾਂ ਦੀ ਪ੍ਰਧਾਨਗੀ 'ਚ ਹੀ ਭਾਜਪਾ ਦੀ ਉੱਤਰ ਪ੍ਰਦੇਸ਼ 'ਚ ਦੋ ਦਹਾਕਿਆਂ 'ਚ ਸਭ ਤੋਂ ਮਾੜੀ ਹਾਰ ਹੋਈ ਸੀ। ਉਸ ਵੇਲੇ ਉਨ੍ਹਾਂ ਨੇ ਮੋਦੀ ਦੇ ਕੱਟੜ ਵਿਰੋਧੀ ਸੰਜੇ ਜੋਸ਼ੀ ਨੂੰ ਉੱਤਰ ਪ੍ਰਦੇਸ਼ 'ਚ ਪਾਰਟੀ ਪ੍ਰਭਾਰੀ ਬਣਾਇਆ ਸੀ। ਮੋਦੀ ਨੇ ਧਮਕੀ ਦਿੱਤੀ ਸੀ ਕਿ ਜੇ ਸੰਜੇ ਜੋਸ਼ੀ ਨੂੰ ਨਾ ਹਟਾਇਆ ਤਾਂ ਉਹ ਪ੍ਰਚਾਰ ਨਹੀਂ ਕਰਨਗੇ। ਗਡਕਰੀ ਨੇ ਮੋਦੀ ਦੀ ਜ਼ਿੱਦ ਮੰਨੀ ਨਹੀਂ ਸੀ। ਮੋਦੀ-ਗੜਕਰੀ ਤੋਂ ਪਹਿਲਾਂ ਅਮਿਤ ਸ਼ਾਹ-ਗਡਕਰੀ ਬਾਰੇ ਵੀ ਗੱਲ ਕਰਦੇ ਹਾਂ। ਇਸ ਲਈ ਜ਼ਰਾ ਪਿਛਾਂਹ ਜਾਣਾ ਪਏਗਾ। ਇਹ ਦੋਵੇਂ ਇੱਕ ਦੂਜੇ ਨੂੰ ਕੌੜੀ ਅੱਖ ਨਾਲ ਵੀ ਵੇਖ ਕੇ ਰਾਜ਼ੀ ਨਹੀਂ। ਕਿੱਸਾ ਮੁੜ ਗਡਕਰੀ ਦੇ ਪਾਰਟੀ ਪ੍ਰਧਾਨ ਹੋਣੇ ਵੇਲੇ ਦਾ ਹੀ ਹੈ। ਉਸ ਵੇਲੇ ਅਦਾਲਤ ਦੇ ਹੁਕਮ ਮੁਤਾਬਕ ਅਮਿਤ ਸ਼ਾਹ ਗੁਜਰਾਤ ਤੋਂ ਬਾਹਰ ਸਨ ਅਤੇ ਦਿੱਲੀ ਰਹਿ ਰਹੇ ਸਨ। ਅਮਿਤ ਸ਼ਾਹ ਜਦੋਂ ਵੀ ਪ੍ਰਧਾਨ ਗਡਕਰੀ ਨੂੰ ਮਿਲਣ ਜਾਂਦੇ ਤਾਂ ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ। ਉਸ ਵੇਲੇ ਸ਼ਾਹ ਦੇ ਮਾੜੇ ਦਿਨ ਸਨ। ਗਡਕਰੀ ਮਹਾਰਾਸਟਰ ਤੋਂ ਉੱਠ ਕੇ ਅਚਾਨਕ ਪਾਰਟੀ ਪ੍ਰਧਾਨ ਬਣ ਚੁੱਕੇ ਸਨ। Image copyright Getty Images ਪਰ ਸਮੇਂ ਦਾ ਚੱਕਰ ਮੁੜ ਘੁੰਮਿਆ। ਮਈ 2014 'ਚ ਮੋਦੀ ਪੀਐੱਮ ਬਣ ਗਏ। ਅਮਿਤ ਸ਼ਾਹ ਪਾਰਟੀ ਪ੍ਰਧਾਨ ਸਨ। ਦਸੰਬਰ 2014 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਾ ਨਾਂ ਤੈਅ ਹੋਣਾ ਸੀ ਪਰ ਗਡਕਰੀ ਇਹ ਅਹੁਦਾ ਚਾਹ ਕੇ ਵੀ ਹਾਸਲ ਨਾ ਕਰ ਸਕੇ। ਇਸ ਤੋਂ ਵੱਡਾ ਧੱਕਾ ਇਹ ਸੀ ਕਿ ਨਾਗਪੁਰ ਦੇ ਹੀ ਦੇਵਿੰਦਰ ਫੜਨਵੀਸ, ਜਿਨ੍ਹਾਂ ਨੂੰ ਗਡਕਰੀ ਆਪਣੇ ਸਾਹਮਣੇ ਨਿਆਣਾ ਮੰਨਦੇ ਸਨ, ਮੁੱਖ ਮੰਤਰੀ ਬਣੇ। ਉਦੋਂ ਦੇ ਹੀ ਮੌਕਾ ਭਾਲ ਰਹੇ ਗਡਕਰੀ ਦੇ ਹੱਥ ਹੁਣ ਮੌਕਾ ਆਇਆ ਹੈ। ਉਨ੍ਹਾਂ ਨੂੰ ਜਾਪ ਰਿਹਾ ਹੈ ਕਿ ਇਹੀ ਵੇਲਾ ਹੈ ਜਦੋਂ ਮੋਦੀ-ਸ਼ਾਹ ਉੱਪਰ ਹਮਲਾ ਕੀਤਾ ਜਾ ਸਕਦਾ ਹੈ। ਹੁਣ ਵੇਖਣਾ ਇਹ ਹੈ ਕਿ ਪਾਰਟੀ ਦਾ ਕੋਈ ਹੋਰ ਵੀ ਆਗੂ ਉਨ੍ਹਾਂ ਨਾਲ ਰਲੇਗਾ ਕਿ ਨਹੀਂ।ਇਹ ਵੀ ਜ਼ਰੂਰ ਪੜ੍ਹੋਕੀ ਭਵਿੱਖ 'ਚ ਬੱਚਿਆਂ ਦੇ ਚਾਰ ਮਾਂ-ਪਿਉ ਹੋਇਆ ਕਰਨਗੇਮੂੰਗਫਲੀ ਖਾਣੀ ਵੀ ਹੋ ਸਕਦੀ ਹੈ ਜਾਨਲੇਵਾ ਵਾਜਪਾਈ ਨੇ ਮਨਮੋਹਨ ਨੂੰ ਅਸਤੀਫ਼ਾ ਦੇਣ ਤੋਂ ਰੋਕਿਆ ਸੀਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਮੋਦੀ ਦਾ ਜਾਦੂ ਪਹਿਲਾਂ ਵਾਂਗ ਨਹੀਂ ਚੱਲ ਰਿਹਾ। ਮੰਨਿਆ ਜਾ ਰਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀਆਂ ਸੀਟਾਂ ਘਟਣਗੀਆਂ ਅਤੇ ਕਾਂਗਰਸ ਦੀਆਂ ਵਧਣਗੀਆਂ। ਫਿਰ ਵੀ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਭਾਜਪਾ ਦੇ ਗੱਠਜੋੜ ਐੱਨਡੀਏ ਦੀ ਹੀ ਬਣੇਗੀ। ਭਾਜਪਾ ਵਿੱਚ ਅਜਿਹੇ ਲੋਕਾਂ ਦੀ ਘਾਟ ਨਹੀਂ ਜੋ ਮੰਨਦੇ ਹਨ ਕਿ ਫਿਰ ਪਾਰਟੀ ਨੂੰ ਮੋਦੀ ਦੇ ਬਦਲ ਦੀ ਲੋੜ ਪਏਗੀ। Image copyright Getty Images ਮੋਦੀ ਉੱਪਰ ਗਡਕਰੀ ਦਾ ਅਸਿੱਧਾ ਹਮਲਾ ਆਪਣੀ ਦਾਅਵੇਦਾਰੀ ਦੀ ਪੇਸ਼ਕਸ਼ ਹੈ। ਗਡਕਰੀ ਨੇ ਆਪਣੇ ਮੰਤਰਾਲੇ ਦੇ ਕੰਮ ਨਾਲ ਵੀ ਸ਼ਲਾਘਾ ਕਮਾਈ ਹੈ। ਉਨ੍ਹਾਂ ਨੇ ਆਪਣੀ ਪਛਾਣ ਅਜਿਹੀ ਬਣਾਈ ਹੈ ਕਿ ਉਹ ਤਾਂ ਕੰਮ ਕਰਵਾਉਣ 'ਚ ਮਾਹਰ ਹਨ ਅਤੇ ਸਮਝੌਤੇ ਨਾਲ ਵੀ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ। ਇਹ ਵੀ ਪੜ੍ਹੋ:'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ ਗਡਕਰੀ ਭ੍ਰਿਸ਼ਟਾਚਾਰ ਦੇ ਸਮਰਥਕ ਨਹੀਂ ਹਨ ਪਰ ਇਸ ਨੂੰ ਇੰਨੀ ਬੁਰੀ ਚੀਜ਼ ਵੀ ਨਹੀਂ ਮੰਨਦੇ ਕਿ ਇਸ ਕਰਕੇ ਕੰਮ ਹੀ ਰੋਕ ਦੇਣ। ਗਡਕਰੀ ਦੇ ਬਿਆਨਾਂ ਨਾਲ ਮੋਦੀ-ਸ਼ਾਹ ਦੇ ਖ਼ਿਲਾਫ਼ ਭਾਜਪਾ ਵਿੱਚ ਗੋਲਬੰਦੀ ਦੀ ਗੱਲ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸਵਾਲ ਇਹ ਹੈ ਕਿ ਗਡਕਰੀ ਦੀ ਇਹ ਪੇਸ਼ਕਸ਼ ਕਿੰਨੀ ਕੁ ਦੂਰ ਜਾਵੇਗੀ। ਸਵਾਲ ਇਹ ਵੀ ਹੈ ਕਿ ਅਮਿਤ ਸ਼ਾਹ ਵੱਲੋਂ ਕੋਈ ਜਵਾਬ ਆਏਗਾ ਕਿ ਨਹੀਂ। ਜੋ ਵੀ ਹੋਵੇ, ਇਹ ਸਾਫ ਹੈ ਕਿ ਗਡਕਰੀ ਨੇ ਪ੍ਰਧਾਨ ਮੰਤਰੀ ਬਣਨ ਦੀ ਆਪਣੀ ਦਾਅਵੇਦਾਰੀ ਦਾ ਇਰਾਦਾ ਸਾਫ ਕਰ ਦਿੱਤਾ ਹੈ। ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਛੱਤਰਪਤੀ ਕਤਲ ਕੇਸ 'ਚ ਵੀਡੀਓ ਕਾਨਫਰੰਸਿੰਗ ਰਾਹੀ ਹੋਣਗੇ ਪੇਸ਼ ਪ੍ਰਭੂ ਦਿਆਲ ਬੀਬੀਸੀ ਪੰਜਾਬੀ ਲਈ 11 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46824629 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Prabhu Dayal/BBC ਫੋਟੋ ਕੈਪਸ਼ਨ ਛੱਤਰਪਤੀ ਮਾਮਲੇ ਵਿੱਚ ਪੰਚਕੁਲਾ ਦੀ ਸੀਬੀਆਈ ਕੋਰਟ 11 ਜਨਵਰੀ ਨੂੰ ਫੈਸਲਾ ਸੁਣਾ ਸਕਦੀ ਹੈ ''ਉਸ ਦਿਨ ਕਰਵਾ ਚੌਥ ਸੀ। ਮੇਰੀ ਮਾਂ ਨੂੰ ਅਚਾਨਕ ਮੇਰੇ ਨਾਨਕੇ ਪਿੰਡ ਕਿਸੇ ਦੀ ਮੌਤ 'ਤੇ ਸੋਗ ਕਰਨ ਲਈ ਜਾਣਾ ਪੈ ਗਿਆ।''''ਮੇਰੇ ਪਿਤਾ ਰਾਮ ਚੰਦਰ ਛਤਰਪਤੀ ਅਕਸਰ ਅਖ਼ਬਾਰ ਦਾ ਕੰਮ ਨਿਬੇੜ ਕੇ ਸ਼ਾਮ ਨੂੰ ਲੇਟ ਘਰ ਆਉਂਦੇ ਸਨ। ਮੇਰੀ ਮਾਂ ਦੇ ਘਰੋਂ ਜਾਣ ਕਾਰਨ ਉਸ ਦਿਨ ਮੇਰੀ ਛੋਟੀ ਭੈਣ ਤੇ ਭਰਾ ਅਰੀਦਮਨ ਨੇ ਮੈਨੂੰ ਘਰ ਛੇਤੀ ਆਉਣ ਲਈ ਕਿਹਾ ਤਾਂ ਮੈਂ ਛੇਤੀ ਘਰ ਆ ਗਿਆ ਸੀ।''''ਮੇਰੇ ਪਿਤਾ ਵੀ ਉਸ ਦਿਨ ਕਰਵਾ ਚੌਥ ਦਾ ਦਿਨ ਹੋਣ ਕਾਰਨ ਛੇਤੀ ਘਰ ਆ ਗਏ ਸਨ।''24 ਅਕਤੂਬਰ 2002 ਦੇ ਦਿਨ ਦੀ ਘਟਨਾ ਨੂੰ ਯਾਦ ਕਰਦਿਆਂ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਭਾਵੁਕ ਹੋ ਜਾਂਦੇ ਹਨ।ਉਨ੍ਹਾਂ ਅੱਗੇ ਕਿਹਾ, ''ਮੇਰੇ ਪਿਤਾ ਮੋਟਰਸਾਈਕਲ ਵਿਹੜੇ ਵਿੱਚ ਖੜ੍ਹਾ ਕਰਕੇ ਅੰਦਰ ਵੜੇ ਹੀ ਸਨ ਕਿ ਕਿਸੇ ਨੇ ਉਨ੍ਹਾਂ ਦਾ ਨਾਂ ਲੈ ਕੇ ਅਵਾਜ਼ ਮਾਰੀ ਅਤੇ ਬਾਹਰ ਆਉਣ ਲਈ ਸੱਦਿਆ।''''ਜਿਵੇਂ ਹੀ ਮੇਰੇ ਪਿਤਾ ਬਾਹਰ ਨਿਕਲੇ, ਅਚਾਨਕ ਬਾਹਰ ਸਕੂਟਰ 'ਤੇ ਆਏ ਦੋ ਨੌਜਵਾਨਾਂ 'ਚੋਂ ਇਕ ਨੇ ਦੂਜੇ ਨੂੰ ਕਿਹਾ 'ਮਾਰ ਗੋਲੀ' ਤੇ ਉਸ ਨੇ ਮੇਰੇ ਪਿਤਾ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ।''''ਅਸੀਂ ਤਿੰਨੇ ਭੈਣ ਭਰਾ ਜਿੰਨੀ ਦੇਰ ਨੂੰ ਸਮਝ ਪਾਉਂਦੇ, ਇਸ ਤੋਂ ਪਹਿਲਾਂ ਉਹ ਦੋਵੇਂ ਨੌਜਵਾਨ ਗੋਲੀਆਂ ਮਾਰ ਕੇ ਭੱਜ ਤੁਰੇ।''ਇਹ ਵੀ ਪੜ੍ਹੋ:ਅਯੁੱਧਿਆ 'ਚ ਰਾਮ ਮੰਦਿਰ ਬਾਰੇ ਹੁਣ ਤੱਕ ਕੀ-ਕੀ ਹੋਇਆ ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਪੰਜਾਬ ਦੀ ਨਾਬਰੀ ਨੂੰ ਮੁਖਾਤਬ ਗੁਰਦਿਆਲ ਸਿੰਘ ਦੇ ਪਾਤਰ ਰਾਮ ਚੰਦਰ ਛਤਰਪਤੀ ਹਰਿਆਣਾ ਦੇ ਸਿਰਸਾ ਤੋਂ ਛਪਦੇ 'ਪੂਰਾ ਸੱਚ' ਅਖ਼ਬਾਰ ਦੇ ਸੰਪਾਦਕ ਸਨ, ਜਿੰਨ੍ਹਾਂ ਦਾ 2002 ਵਿਚ ਕਤਲ ਕਰ ਦਿੱਤਾ ਗਿਆ ਸੀ।ਛਤਰਪਤੀ ਕਤਲ ਮਾਮਲੇ ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਕੁਝ ਪ੍ਰੇਮੀ ਨਾਮਜ਼ਦ ਹੋਏ ਅਤੇ 11 ਜਨਵਰੀ ਨੂੰ ਇਸ ਕੇਸ ਦਾ ਫ਼ੈਸਲਾ ਆਉਣਾ ਹੈ।ਅੰਸ਼ੁਲ ਨੇ ਅੱਗੇ ਕਿਹਾ, ''ਅਸੀਂ ਤਿੰਨਾਂ ਨੇ ਰੌਲਾ ਪਾਇਆ ਤੇ ਆਪਣੇ ਪਿਤਾ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਹ ਗਲੀ 'ਚੋਂ ਉੱਠ ਕੇ ਘਰ ਦੇ ਮੇਨ ਗੇਟ ਨੇੜੇ ਆਏ ਪਰ ਫਿਰ ਡਿੱਗ ਗਏ।''ਵਾਰਦਾਤ ਮੌਕੇ ਫੜਿਆ ਗਿਆ ਇੱਕ ਮੁਲਜ਼ਮਅੰਸ਼ੁਲ ਦੱਸਦੇ ਹਨ, ''ਸਾਡਾ ਰੌਲਾ ਸੁਣ ਕੇ ਗੋਲੀ ਮਾਰ ਕੇ ਭੱਜੇ ਇੱਕ ਨੌਜਵਾਨ ਨੂੰ ਸਾਡੇ ਘਰ ਤੋਂ ਥੋੜੀ ਦੂਰ ਪੈਂਦੀ ਪੁਲਿਸ ਚੌਕੀ 'ਚ ਤਾਇਨਾਤ ਪੁਲੀਸ ਮੁਲਾਜ਼ਮ ਨੇ ਕਾਬੂ ਕਰ ਲਿਆ, ਜਿਸ ਦੀ ਬਾਅਦ ਵਿੱਚ ਪੁਲਿਸ ਨੇ ਸ਼ਨਾਖਤ ਵੀ ਕੀਤੀ।''''ਹੁਣ ਤੱਕ ਲੋਕ ਵੀ ਇਕੱਠਾ ਹੋ ਗਏ ਸਨ। ਅਸੀਂ ਗੁਆਂਢੀਆਂ ਦੀ ਕਾਰ ਮੰਗ ਕੇ ਆਪਣੇ ਪਿਤਾ ਨੂੰ ਸਰਕਾਰੀ ਹਸਪਤਾਲ ਲੈ ਗਏ। ਮੇਰੇ ਪਿਤਾ ਨੂੰ ਗੋਲੀ ਮਾਰੇ ਜਾਣ ਦੀ ਖ਼ਬਰ ਅੱਗ ਵਾਂਗ ਫੈਲ ਗਈ ਤੇ ਰਿਸ਼ਤੇਦਾਰ ਅਤੇ ਹੋਰ ਲੋਕ ਸਰਕਾਰੀ ਹਸਪਤਾਲ ਵਿੱਚ ਇਕੱਠੇ ਹੋ ਗਏ।''''ਪਿਤਾ ਦੀ ਤਬੀਅਤ ਕਾਫੀ ਖ਼ਰਾਬ ਸੀ ਤੇ ਸਾਨੂੰ ਰੋਹਤਕ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ।''''ਉੱਥੇ ਉਨ੍ਹਾਂ ਦੀ ਸਿਹਤ ਵਿੱਚ ਕੁਝ ਸੁਧਾਰ ਵੀ ਹੋਇਆ ਪਰ ਫੇਰ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ ਤੇ ਅਸੀਂ ਉਨ੍ਹਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਲੈ ਗਏ, ਜਿਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।'' Image copyright Prabhu Dayal/BBC ਫੋਟੋ ਕੈਪਸ਼ਨ ਛੱਤਰਪਤੀ ਦੇ ਬੇਟੇ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਕੀ ਹੋਇਆ ਸੀ ਅੰਸ਼ੁਲ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਬਿਆਨ ਦੇਣ ਦੇ ਕਾਬਿਲ ਸਨ ਪਰ ਪੁਲਿਸ ਨੇ ਉਨ੍ਹਾਂ ਦੇ ਬਿਆਨਾਂ ਨੂੰ ਮੈਜਿਸਟਰੇਟ ਸਾਹਮਣੇ ਦਰਜ ਨਹੀਂ ਕਰਵਾਇਆ।ਉਨ੍ਹਾਂ ਅੱਗੇ ਕਿਹਾ, ''ਸਾਡੇ 'ਤੇ ਕਈ ਰਾਜਸੀ ਆਗੂਆਂ ਤੇ ਹੋਰਾਂ ਦਾ ਦਬਾਅ ਸੀ ਕਿ ਅਸੀਂ ਇਸ ਮਾਮਲੇ ਤੋਂ ਪਿੱਛੇ ਹਟ ਜਾਈਏ।''''ਸਾਡੇ ਲਈ ਇੱਕ ਵੱਡੀ ਤਾਕਤ ਨਾਲ ਲੜਨਾ ਬਹੁਤ ਔਖਾ ਸੀ। ਜਿਸ ਸਮੇਂ ਮੇਰੇ ਪਿਤਾ 'ਤੇ ਹਮਲਾ ਹੋਇਆ ਤਾਂ ਮੇਰੀ ਉਮਰ ਮਹਿਜ 22 ਸਾਲ ਸੀ ਤੇ ਮੈਂ ਬੀ.ਏ. ਪਹਿਲੇ ਵਰ੍ਹੇ ਦਾ ਵਿਦਿਆਰਥੀ ਸੀ।''ਅੰਸ਼ੁਲ ਦੀ ਇੱਕ ਵੱਡੀ ਭੈਣ, ਇੱਕ ਛੋਟੀ ਭੈਣ ਅਤੇ ਭਰਾ ਹਨ। ''ਅਸੀਂ ਇਕ ਵੱਡੀ ਤਾਕਤ ਦੇ ਸਾਹਮਣੇ ਆਪਣੇ ਪਰਿਵਾਰ ਦੀ ਜਾਨ ਜੋਖ਼ਮ ਵਿੱਚ ਪਾ ਕੇ ਸੰਘਰਸ਼ ਕੀਤਾ ਹੈ ਤੇ ਹੁਣ ਸਾਨੂੰ ਆਸ ਬੱਝੀ ਹੈ ਕੇ ਸਾਨੂੰ ਨਿਆਂ ਮਿਲੇਗਾ।''ਜਨੂੰਨੀ ਪੱਤਰਕਾਰ ਸਨ ਛੱਤਰਪਤੀਅੰਸ਼ੁਲ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਕਿਹਾ, ''ਮੇਰੇ ਪਿਤਾ ਨੂੰ ਲਿਖਣ ਦਾ ਸ਼ੌਕ ਸੀ। ਉਹ ਜੰਨੂਨੀ ਪੱਤਰਕਾਰ ਸਨ। ਕਾਲਜ 'ਚ ਪੜ੍ਹਦੇ ਸਮੇਂ ਹੀ ਉਨ੍ਹਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਐਲ.ਐਲ.ਬੀ. ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਤੇ ਉਹ ਕੋਰਟ ਵਿੱਚ ਕੁਝ ਸਮਾਂ ਵਕਾਲਤ ਵੀ ਕਰਦੇ ਰਹੇ ਸਨ।''''ਉਨ੍ਹਾਂ ਵੱਲੋਂ ਲਿਖੀ ਗਈ ਖ਼ਬਰ ਵਿੱਚ ਅਖ਼ਬਾਰ ਦੇ ਛਪਣ ਵੇਲੇ ਕੀਤੀ ਜਾਂਦੀ ਕੱਟ-ਵੱਢ ਤੋਂ ਉਹ ਖੁਸ਼ ਨਹੀਂ ਹੁੰਦੇ ਸੀ। ਇਸ ਲਈ ਉਨ੍ਹਾਂ ਨੇ ਆਪਣਾ ਅਖ਼ਬਾਰ ਕੱਢਣ ਦਾ ਫੈਸਲਾ ਲਿਆ।''ਇਹ ਵੀ ਪੜ੍ਹੋ: “ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੀ ਪਵਿੱਤਰ ਅਗੁਵਾਈ ਹੇਠ ਮੈਂ ਸਮਲਿੰਗੀ ਛੱਡ ਰਿਹਾ ਹਾਂ…”ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀ'ਪੂਰਾ ਸੱਚ' ਅਖ਼ਬਾਰ ਦੀ ਸਥਾਪਨਾਸਿਰਸਾ ਤੋਂ ਸ਼ਾਮ ਵੇਲੇ ਛਪਣ ਵਾਲੇ 'ਪੂਰਾ ਸੱਚ' ਅਖ਼ਬਾਰ ਦਾ ਪਹਿਲਾ ਅੰਕ 2 ਫਰਵਰੀ, 2000 ਨੂੰ ਪ੍ਰਕਾਸ਼ਿਤ ਹੋਇਆ ਸੀ।ਅੰਸ਼ੁਲ ਛਤਰਪਤੀ ਨੇ ਦੱਸਿਆ ਕਿ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਸੱਚ ਉਜਾਗਰ ਕਰਨ ਲਈ ਉਨ੍ਹਾਂ ਦੇ ਪਿਤਾ ਨੇ ਜੱਦੋਜਹਿਦ ਕੀਤੀ ਸੀ। ਇਸੇ ਲਈ ਉਨ੍ਹਾਂ ਨੇ ਕਈ ਰਾਜਸੀ ਆਗੂਆਂ ਖ਼ਿਲਾਫ਼ ਬੇਝਿਝਜਕ ਹੋ ਕੇ ਖ਼ਬਰਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀਆਂ ਸਨ।ਅੰਸ਼ੁਲ ਛਤਰਪਤੀ ਮੁਤਾਬਕ ਮਈ 2002 ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 'ਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਾਉਂਦੇ ਹੋਏ ਡੇਰੇ ਦੀ ਇਕ ਸਾਧਵੀ ਨੇ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਇੱਕ ਗੁਮਨਾਮ ਪੱਤਰ ਭੇਜਿਆ ਸੀ।ਇਸ ਦੀ ਕਾਪੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਵੀ ਭੇਜੀ ਗਈ ਸੀ। Image copyright Prabhu Dayal/BBC ਫੋਟੋ ਕੈਪਸ਼ਨ ਛੱਤਰਪਤੀ ਆਪਣਾ ਖੁਦ ਦਾ ਅਖ਼ਬਾਰ ਛਾਪਦੇ ਸਨ ਡੇਰੇ ਦੀ ਸਾਧਵੀ ਵੱਲੋਂ ਪ੍ਰਧਾਨ ਮੰਤਰੀ ਤੇ ਹੋਰਾਂ ਨੂੰ ਭੇਜੀ ਗਈ ਇਸ ਚਿੱਠੀ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਨੇ 30 ਮਈ 2002 ਨੂੰ 'ਧਰਮ ਦੇ ਨਾਂ 'ਤੇ ਕੀਤੇ ਜਾ ਰਹੇ ਹਨ ਸਾਧਵੀਆਂ ਦੇ ਜੀਵਨ ਬਰਬਾਦ' ਨਾਂ ਹੇਠ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਸੀ।ਅਸ਼ੁੰਲ ਦਾਅਵਾ ਕਰਦੇ ਹਨ ਕਿ ਇਸ ਤੋਂ ਪਹਿਲਾਂ ਵੀ ਡੇਰੇ ਦੀਆਂ ਗਤੀਵਿਧੀਆਂ ਦੀਆਂ ਖ਼ਬਰਾਂ 'ਪੂਰਾ ਸੱਚ' ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਸਨ। ਅੰਸ਼ੁਲ ਦਾ ਇਲਜ਼ਾਮ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਡੇਰੇ ਦੇ ਕੁਝ ਸ਼ਰਧਾਲੂ ਤੇ ਡੇਰਾ ਮੁਖੀ ਲਗਾਤਾਰ ਧਮਕੀਆਂ ਦੇ ਰਹੇ ਸਨ ਤੇ ਛਤਰਪਤੀ ਖ਼ਿਲਾਫ਼ ਝੂਠੇ ਪਰਚੇ ਵੀ ਦਰਜ ਕਰਵਾਏ ਗਏ।ਉਨ੍ਹਾਂ ਨੇ ਕਿਹਾ, ''ਜਦੋਂ ਮੇਰੇ ਪਿਤਾ ਇਨ੍ਹਾਂ ਧਮਕੀਆਂ ਤੇ ਝੂਠੇ ਪਰਚੇ ਤੋਂ ਨਹੀਂ ਡਰੇ ਤਾਂ ਆਖ਼ਰ 24 ਅਕਤੂਬਰ ਨੂੰ ਉਨ੍ਹਾਂ ਉੱਤੇ ਜਾਨ ਲੇਵਾ ਹਮਲਾ ਕਰਵਾਇਆ ਗਿਆ।'' Image copyright Getty Images ਫੋਟੋ ਕੈਪਸ਼ਨ ਗੁਰਮੀਤ ਰਾਮ ਰਹੀਮ ਸਿੰਘ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਪੱਤਰਕਾਰ ਛਤਰਪਤੀ ਦਾ ਕਤਲ ਕਰਵਾਇਆ ਸੀ ਛਤਰਪਤੀ ਕੇਸ ਦੀ ਤਰਤੀਬ 21 ਨਵੰਬਰ 2002 'ਚ ਅਪੋਲੋ ਹਸਪਤਾਲ ਵਿੱਚ ਇਲਾਜ ਦੌਰਾਨ ਰਾਮ ਚੰਦਰ ਛਤਰਪਤੀ ਦੀ ਮੌਤ ਹੋ ਗਈ। 25 ਅਕਤੂਬਰ 2002 ਨੂੰ ਘਟਨਾ ਦੇ ਵਿਰੋਧ ਵਿੱਚ ਸਿਰਸਾ ਬੰਦ ਰਿਹਾ। ਮੀਡੀਆ ਕਰਮੀਆਂ ਵੱਲੋਂ ਕਈ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਗਏ।ਦਸੰਬਰ 2002 ਨੂੰ ਛਤਰਪਤੀ ਪਰਿਵਾਰ ਨੇ ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਹੋ ਕੇ ਮੁੱਖ ਮੰਤਰੀ ਤੋਂ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਏ ਜਾਣ ਦੀ ਮੰਗ ਕੀਤੀ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਤੇ ਸਾਜਿਸ਼ਕਰਤਾ ਨੂੰ ਪੁਲੀਸ ਬਚਾ ਰਹੀ ਹੈ।ਜਨਵਰੀ 2003 ਵਿੱਚ ਪੱਤਰਕਾਰ ਰਾਮ ਚੰਦਰ ਦੇ ਪੁੱਤਰ ਅੰਸ਼ੁਲ ਛਤਰਪਦੀ ਨੇ ਹਾਈ ਕੋਰਟ ਵਿੱਚ ਰਿਟ ਦਾਇਰ ਕਰਕੇ ਛਤਰਪਤੀ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਪਟੀਸ਼ਨ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 'ਤੇ ਕਤਲ ਕਰਵਾਉਣ ਦੇ ਦੋਸ਼ ਲਾਏ ਗਏ। ਹਾਈ ਕੋਰਟ ਨੇ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲ ਮਾਮਲਿਆਂ ਦੀ ਸੁਣਵਾਈ ਇੱਕਠੀ ਕਰਦੇ ਹੋਏ 10 ਨਵੰਬਰ 2003 ਨੂੰ ਸੀ.ਬੀ.ਆਈ. ਨੂੰ ਐਫ.ਆਈ.ਆਰ. ਦਰਜ ਕਰਕੇ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ।ਦਸੰਬਰ 2003 ਵਿੱਚ ਸੀ.ਬੀ.ਆਈ. ਨੇ ਪੱਤਰਕਾਰ ਰਾਮ ਚੰਦਰ ਛਤਰਪਤੀ ਅਤੇ ਰਣਜੀਤ ਕਤਲ ਕਾਂਡ ਦੀ ਜਾਂਚ ਸ਼ੁਰੂ ਕੀਤੀ। ਰਣਜੀਤ ਸਿੰਘ ਡੇਰਾ ਪ੍ਰੇਮੀ ਸੀ, ਜਿਸ ਦਾ 2002 ਵਿਚ ਕਤਲ ਹੋ ਗਿਆ ਸੀ, ਉਸ ਦੇ ਕਤਲ ਦਾ ਦੋਸ਼ ਵੀ ਡੇਰੇ ਉੱਤੇ ਲੱਗਿਆ ਸੀ।ਦਸੰਬਰ 2003 ਵਿੱਚ ਡੇਰੇ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੀ.ਬੀ.ਆਈ. ਜਾਂਚ 'ਤੇ ਰੋਕ ਲਾਏ ਜਾਣ ਦੀ ਮੰਗ ਕੀਤੀ। ਸੁਪਰੀਮ ਕੋਰਟ ਨੇ ਉਕਤ ਪਟੀਸ਼ਨ 'ਤੇ ਜਾਂਚ ਨੂੰ ਸਟੇਅ ਕਰ ਦਿੱਤਾ।ਨਵੰਬਰ 2004 ਵਿੱਚ ਦੂਜੀ ਧਿਰ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਡੇਰੇ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤੀ ਤੇ ਸੀ.ਬੀ.ਆਈ. ਦੀ ਜਾਂਚ ਜਾਰੀ ਰੱਖਣ ਦੇ ਆਦੇਸ਼ ਦਿੱਤੇ।ਸੀ.ਬੀ.ਆਈ. ਨੇ ਦੁਬਾਰਾ ਦੋਵਾਂ ਮਾਮਲਿਆਂ (ਰਣਜੀਤ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ) ਦੀ ਜਾਂਚ ਸ਼ੁਰੂ ਕਰਕੇ ਡੇਰਾ ਮੁਖੀ ਸਮੇਤ ਕਈ ਹੋਰ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ। ਜਾਂਚ ਦੇ ਖਿਲਾਫ਼ ਡੇਰੇ ਦੇ ਪ੍ਰੇਮੀਆਂ ਵੱਲੋਂ ਸੀ.ਬੀ.ਆਈ. ਅਧਿਕਾਰੀਆਂ ਦੇ ਖ਼ਿਲਾਫ਼ ਚੰਡੀਗੜ੍ਹ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਗਿਆ।ਡੇਰੇ ਦੀਆਂ ਸਾਧਵੀਆਂ ਵੱਲੋਂ ਡੇਰਾ ਮੁਖੀ ਤੇ ਲਾਏ ਗਏ ਦੋਸ਼ਾਂ ਨੂੰ ਸੀ.ਬੀ.ਆਈ. ਪੰਚਕੂਲਾ ਅਦਾਲਤ ਨੇ ਸਹੀ ਕਰਾਰ ਦਿੰਦੇ ਹੋਏ 25 ਅਗਸਤ 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਾਹੀਮ ਨੂੰ ਦੋਸ਼ੀ ਕਰਾਰ ਦਿੱਤਾ।28 ਅਗਸਤ 2017 ਨੂੰ ਡੇਰਾ ਮੁਖੀ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦਸ-ਦਸ ਸਾਲ ਦੀ ਕੈਦ ਸਜ਼ਾ ਸੁਣਾਈ ਗਈ। ਡੇਰਾ ਮੁਖੀ ਹੁਣ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।ਪੱਤਰਕਾਰ ਰਾਮ ਚੰਦਰ ਛਤਰਪਤੀ ਮਾਮਲੇ ਵਿੱਚ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ 11 ਜਨਵਰੀ 2019 ਦੀ ਪੇਸ਼ੀ ਪਾਈ ਗਈ ਹੈ। ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀ ਪੇਸ਼ ਹੋਣਗੇ।ਇਹ ਵੀ ਪੜ੍ਹੋ:ਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਭੀਮਾ ਕੋਰੇਗਾਂਓ ਹਿੰਸਾ ਤੋਂ ਇੱਕ ਸਾਲ 'ਚ ਕਿੰਨੇ ਸੁਧਰੇ ਹਾਲਾਤ ਸ਼੍ਰੀਕਾਂਤ ਬੰਗਾਲੇ ਬੀਬੀਸੀ ਪੱਤਰਕਾਰ 1 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46720952 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਇੱਕ ਜਨਵਰੀ ਨੂੰ ਹਰ ਸਾਲ ਦੇਸ ਭਰ ਦੇ ਦਲਿਤ ਭਾਈਚਾਰੇ ਦੇ ਲੋਕ ਭੀਮਾ ਕੋਰੇਗਾਂਓ ਸਥਿਤ ਵਿਜੇ ਸਤੰਭ (ਯੁੱਧ ਸਮਾਰਕ) ਦੇ ਨਜ਼ਦੀਕ ਇਕੱਠਾ ਹੁੰਦੇ ਹਨ। ਇੱਥੇ ਇਕੱਠੇ ਹੋ ਕੇ ਇਹ ਲੋਕ ਤੀਜੇ ਐਂਗੋਲੋ-ਮਰਾਠਾ ਯੁੱਧ ਵਿੱਚ ਜਿੱਤਣ ਵਾਲੀ ਮਹਾਰ ਰੈਜੀਮੈਂਟ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ। ਭੀਮਾ ਕੋਰੇਗਾਂਓ ਦੀ ਇਸ ਲੜਾਈ ਵਿੱਚ ਈਸਟ ਇੰਡੀਆ ਕੰਪਨੀ ਦੀ ਮਹਾਰ ਰੈਜੀਮੈਂਟ ਨੇ ਮਰਾਠਿਆਂ ਨੂੰ ਹਰਾ ਦਿੱਤਾ ਸੀ। ਉਸ ਵੇਲੇ ਮਹਾਰ ਭਾਈਚਾਰੇ ਨੂੰ ਮਹਾਰਾਸ਼ਟਰ ਵਿੱਚ ਅਛੂਤ ਸਮਝਿਆ ਜਾਂਦਾ ਸੀ।ਪਿਛਲੇ ਸਾਲ ਇਸ ਲੜਾਈ ਦੇ 200 ਸਾਲ ਪੂਰੇ ਹੋਣ ਮੌਕੇ ਹੋ ਰਹੇ ਜਸ਼ਨ ਵਿੱਚ ਹਿੰਸਾ ਭੜਕ ਗਈ ਸੀ ਜਿਸਦੀ ਲਪੇਟ ਵਿੱਚ ਆਲੇ-ਦੁਆਲੇ ਦੇ ਇਲਾਕੇ ਆਏ ਸਨ। ਹਿੰਸਾ ਵਿੱਚ ਇੱਕ ਸ਼ਖ਼ਸ ਦੀ ਮੌਤ ਤੋਂ ਬਾਅਦ ਪੂਰੇ ਸੂਬੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਏ ਸਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਭੀਮਾ ਕੋਰੇਗਾਂਓ ਹਿੰਸਾ: ‘ਮੇਰੀਆਂ ਅੱਖਾਂ ਸਾਹਮਣੇ ਸਾਡਾ ਸਭ ਕੁਝ ਸਾੜ ਦਿੱਤਾ ਗਿਆ’ਇਸ ਸਾਲ ਦੇ ਪ੍ਰੋਗਰਾਮ ਲਈ ਪੁਣੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੀ ਹਿੰਸਕ ਘਟਨਾ ਨੂੰ ਰੋਕਣ ਲਈ ਖਾਸ ਇੰਤਜ਼ਾਮ ਕੀਤੇ ਹਨ। ਪੁਣੇ ਦੇ ਜ਼ਿਲ੍ਹਾ ਕਲੈਕਟਰ ਨਵਲ ਕਿਸ਼ੋਰ ਰਾਮ ਨੇ ਇਸ ਬਾਰੇ ਜਾਣਕਾਰੀ ਦਿੱਤੀ।ਭੀਮਾ ਕੋਰੇਗਾਂਓ ਵਿੱਚ ਇਸ ਸਾਲ ਹੋਣ ਵਾਲੇ ਪ੍ਰੋਗਰਾਮ ਲਈ ਕੀ ਤਿਆਰੀਆਂ ਕੀਤੀਆਂ ਗਈਆਂ ਹਨ?ਅਸੀਂ ਪਿਛਲੇ ਦੋ ਮਹੀਨਿਆਂ ਤੋਂ ਤਿਆਰੀਆਂ ਵਿੱਚ ਜੁਟੇ ਹੋਏ ਹਨ। ਅਸੀਂ ਪੰਜ ਤੋਂ ਦੱਸ ਲੱਖ ਲੋਕਾਂ ਦੀ ਭੀੜ ਨੂੰ ਆਰਾਮ ਨਾਲ ਸੰਭਾਲ ਸਕਦੇ ਹਾਂ।ਇਹ ਵੀ ਪੜ੍ਹੋ:ਸੀਰੀਆ 'ਚੋਂ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਆਈਐੱਸ ਨੂੰ ਕਾਬੂ ਕੌਣ ਕਰੇਗਾ ਉਹ ਔਰਤਾਂ ਜਿਨ੍ਹਾਂ ਦੇ ਨਾਂ 2018 'ਚ ਲੋਕਾਂ ਦੀ ਜ਼ੁਬਾਨ 'ਤੇ ਰਹੇ ਇਸ ਗਰੁੱਪ ਨੇ ਡਿਸੇਬਿਲਟੀ ਨੂੰ ਪਿੱਛੇ ਸੁੱਟ ਕੇ ਇੱਕਜੁਟਤਾ ਨੂੰ ਤਰੱਕੀ ਦਾ ਜ਼ਰੀਆ ਬਣਾਇਆ ਪਾਰਕਿੰਗ ਲਈ 11 ਸਲੌਟ ਬਣਾਏ ਗਏ ਹਨ। ਪ੍ਰੋਗਰਾਮ ਵਿੱਚ ਆਉਣ ਵਾਲੇ ਲੋਕਾਂ ਨੂੰ ਗੱਡੀਆਂ ਇੱਥੇ ਹੀ ਲਗਾਉਣੀਆ ਹੋਣਗੀਆਂ। ਇੱਥੋਂ ਤੋਂ ਸਮਾਰਕ ਤੱਕ ਉਹ ਸਾਡੀਆਂ ਗੱਡੀਆਂ ਵਿੱਚ ਹੀ ਜਾਣਗੇ। ਇਸਦੇ ਲਈ ਅਸੀਂ 150 ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਇਸਦੇ ਲਈ ਪਾਣੀ ਦੇ 100 ਟੈਂਕ ਵੀ ਲਗਾਏ ਜਾਣੇ ਹਨ। Image copyright BBC/MAYURESH KONNUR ਸਮਾਰਕ ਅਤੇ ਉਸਦੇ ਨੇੜੇ ਦੇ 7-8 ਕਿੱਲੋਮੀਟਰ ਦੇ ਇਲਾਕੇ ਵਿੱਚ ਸੀਸੀਟੀਵੀ ਲਗਾਏ ਗਏ ਹਨ। ਨਿਗਰਾਨੀ ਲਈ ਡ੍ਰੋਨ ਕੈਮਰਿਆਂ ਦੀ ਵਰਤੋਂ ਵੀ ਕੀਤੀ ਜਾਵੇਗੀ। ਭੀਮਾ ਕੋਰੇਗਾਂਓ ਨੂੰ ਜਾਣ ਵਾਲੀਆਂ ਸੜਕਾਂ ਨੂੰ ਦਰੁਸਤ ਕਰ ਦਿੱਤਾ ਗਿਆ ਹੈ ਅਤੇ ਥਾਂ-ਥਾਂ 'ਤੇ ਟਾਇਲਟ ਬਣਾਏ ਗਏ ਹਨ। ਕੀ ਪਿਛਲੇ ਸਾਲ ਹੋਈ ਹਿੰਸਾ ਕਾਰਨ ਲੋਕਾਂ ਵਿੱਚ ਡਰ ਹੈ?ਇਸ ਵਾਰ ਅਸੀਂ ਲੋਕਾਂ ਨਾਲ ਬਿਹਤਰ ਤਾਲਮੇਲ ਕੀਤਾ ਹੈ। ਡਰ ਦੇ ਮਾਹੌਲ ਨੂੰ ਖ਼ਤਮ ਕਰਨ ਲਈ ਅਸੀਂ ਆਲੇ-ਦੁਆਲੇ ਦੇ ਪਿੰਡਾਂ ਵਾਲਿਆਂ ਦੇ ਨਾਲ ਬੈਠਕਾਂ ਕੀਤੀਆਂ ਹਨ। Image copyright BBC/MAYURESH KONNUR ਮੈਂ ਖ਼ੁਦ 15-20 ਬੈਠਕਾਂ ਕੀਤੀਆਂ ਹਨ ਅਤੇ ਭੀਮਾ ਕੋਰੇਗਾਂਓ ਦੀ ਸਥਿਤੀ 'ਤੇ ਨਜ਼ਰ ਬਣਾ ਕੇ ਰੱਖੀ ਹੈ। ਲੋਕ ਡਰੇ ਹੋਏ ਨਹੀਂ ਹਨ, ਉਹ ਸਾਡਾ ਕੰਮ ਵੇਖ ਕੇ ਖੁਸ਼ ਹਨ। ਰੈਲੀ ਦੀ ਇਜਾਜ਼ਤਾ ਕਿਹੜੇ-ਕਿਹੜੇ ਪ੍ਰਬੰਧਕਾਂ ਨੂੰ ਮਿਲੀ ਹੈ?ਪੰਜ ਤੋਂ 6 ਪ੍ਰਬੰਧਕਾਂ ਨੇ ਰੈਲੀ ਦੀ ਇਜਾਜ਼ਤ ਮੰਗੀ ਸੀ। ਉਨ੍ਹਾਂ ਸਾਰਿਆਂ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ। ਇਨ੍ਹਾਂ ਨੇ ਕੁਝ ਦਿਨ ਪਹਿਲਾਂ ਇਜਾਜ਼ਤ ਮੰਗੀ ਸੀ ਅਤੇ ਉਨ੍ਹਾਂ ਨੂੰ ਤੁਰੰਤ ਦੇ ਵੀ ਦਿੱਤੀ ਗਈ ਸੀ।ਇਹ ਵੀ ਪੜ੍ਹੋ:ਕਿਵੇਂ ਫੈਲੀ ਕੋਰੇਗਾਂਓ ਭੀਮਾ ਨੂੰ ਲੈ ਕੇ ਹਿੰਸਾ?ਭੀਮਾ ਕੋਰੇਗਾਂਵ: ਮੀਡੀਆ ਸਾਹਮਣੇ ਆਉਣ 'ਤੇ ਪੁਲਿਸ ਨੂੰ ਕੋਰਟ ਦੀ ਝਾੜ 'ਪੂਜਾ ਨੇ ਖ਼ੁਦਕੁਸ਼ੀ ਨਹੀਂ ਕੀਤੀ, ਉਸ ਦਾ ਕਤਲ ਹੋਇਆ ਹੈ' ਪਿਛਲੇ ਸਾਲ ਦੀ ਹਿੰਸਾ ਨੂੰ ਦੇਖਦੇ ਹੋਏ ਕੀ ਇਸ ਵਾਰ ਵੀ ਰੈਲੀ ਦੀ ਇਜਾਜ਼ਤ ਦੇਣੀ ਜੋਖਿਮ ਭਰੀ ਨਹੀਂ ਹੈ?ਅਸੀਂ ਮੁੱਖ ਸਥਾਨ 'ਤੇ ਰੈਲੀ ਦੀ ਇਜਾਜ਼ਤ ਨਹੀਂ ਦਿੱਤੀ ਹੈ। ਸਮਾਰਕ ਤੋਂ 500 ਮੀਟਰ ਦੀ ਦੂਰੀ 'ਤੇ ਹੀ ਰੈਲੀ ਕਰ ਸਕਣਗੇ।ਰੈਲੀ ਲਈ ਕੀ ਕੋਈ ਸ਼ਰਤ ਵੀ ਤੈਅ ਕੀਤੀ ਗਈ ਹੈ?ਰੈਲੀ ਵਿੱਚ ਕਿਸ ਤਰ੍ਹਾਂ ਦੇ ਭੜਕਾਊ ਅਤੇ ਵੰਡ ਪਾਉਣ ਵਾਲੇ ਭਾਸ਼ਣ ਦੇਣ ਦੀ ਮਨਾਹੀ ਹੈ। ਸਾਰੇ ਪ੍ਰਬੰਧਕਾਂ ਨੂੰ ਕੋਡ ਆਫ਼ ਕੰਡਕਟ ਦਾ ਪਾਲਣ ਕਰਨਾ ਹੋਵੇਗਾ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਉਨ੍ਹਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਨ੍ਹਾਂ ਲੋਕਾਂ 'ਤੇ ਇੱਕ ਜਨਵਰੀ 2018 ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਕੇਸ ਦਰਜ ਹੋਇਆ ਹੈ, ਉਨ੍ਹਾਂ 'ਤੇ ਪਾਬੰਦੀ ਲਗਾਈ ਹੈ।ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’ਕੀ ਸੰਭਾਜੀ ਭਿੜੇ ਅਤੇ ਮਿਲਿੰਦ ਏਕਬੋਟੇ 'ਤੇ ਵੀ ਰੋਕ ਲਗਾਈ ਗਈ ਹੈ?ਪੁਲਿਸ ਹਿੰਸਾ ਦੇ ਮੁਲਜ਼ਮਾਂ 'ਤੇ ਕਾਰਵਾਈ ਕਰ ਰਹੀ ਹੈ। ਮੇਰੇ ਕੋਲ ਕਿਸੇ ਖਾਸ ਸ਼ਖ਼ਸ ਜਾਂ ਸੰਸਥਾ ਦਾ ਨਾਮ ਤਾਂ ਨਹੀਂ ਹੈ, ਪਰ ਕੋਈ ਵੀ ਮੁਲਜ਼ਮ ਭੀਮਾ ਕੋਰੇਗਾਂਓ ਨਹੀਂ ਆ ਸਕਦਾ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸ਼ਾਹਰੁਖ ਖਾਨ ਦੀ 'ਜ਼ੀਰੋ' ਫਿਲਮ ਦੇ ਬੌਣੇ ਹੀਰੋ ਵਰਗੀਆਂ ਅਸਲ ਜ਼ਿੰਦਗੀ ਦੀਆਂ ਕਹਾਣੀਆਂ ਜਾਨਹਵੀ ਮੂਲੇ ਪੱਤਰਕਾਰ, ਬੀਬੀਸੀ 25 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46660999 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ 'ਜ਼ਿੰਦਗੀ ਕਾਟਨੀ ਕਿਸੇ ਥੀ ਹਮੇਂ ਤੋਂ ਜੀਨੀ ਥੀ।' ਸ਼ਾਹਰੁਖ ਖਾਨ ਦੀ ਫਿਲਮ 'ਜ਼ੀਰੋ' ਦਾ ਇਹ ਡਾਇਲਗ ਕਾਫ਼ੀ ਮਸ਼ਹੂਰ ਹੋਇਆ ਹੈ। ਸ਼ਾਹਰੁਖ ਨੇ ਫਿਲਮ ਵਿੱਚ ਬਊਆ ਸਿੰਘ ਨਾਮ ਦੇ ਇੱਕ ਬੌਨੇ ਦਾ ਕਿਰਦਾਰ ਨਿਭਾਇਆ ਹੈ। ਕੀ ਇਹ ਵਾਕ ਅਸਲ ਜ਼ਿੰਦਗੀ ਵਿੱਚ ਵੀ ਇੰਨਾ ਹੀ ਸੱਚਾ ਹੈ। ਛੋਟੇ ਕੱਦ ਦੇ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਕਾਰਨ ਵੀ ਕਈ ਵਾਰੀ ਉਹ ਆਪਣੇ ਕਰੀਅਰ ਵਿੱਚ ਨਵੀਂਆਂ ਉਚਾਈਆਂ ਤੱਕ ਪਹੁੰਚ ਜਾਂਦੇ ਹਨ। ਅਸੀਂ ਅਜਿਹੇ ਕੁਝ ਪ੍ਰੇਰਨਾਦਾਇਕ ਲੋਕਾਂ ਨਾਲ ਗੱਲਬਾਤ ਕੀਤੀ ਹੈ। ਰੂਹੀ ਸ਼ਿੰਗਾੜੇ, ਪੈਰਾ ਐਥਲੀਟਛੋਟਾ ਕੱਦ ਹੋਣ ਦੇ ਬਾਵਜੂਦ ਮੁੰਬਈ ਦੇ ਨੇੜੇ ਨਾਲਾਸੋਪਾਰਾ ਦੀ ਰਹਿਣ ਵਾਲੀ ਰੂਹੀ ਸ਼ਿੰਗਾੜੇ ਨੇ ਆਪਣੇ ਖੇਡ ਕਰੀਅਰ ਵਿੱਚ ਨਵੀਆਂ ਉਚਾਈਆਂ ਹਾਸਿਲ ਕੀਤੀਆਂ ਹਨ। ਉਹ ਪੈਰਾ-ਖੇਡਾਂ ਵਿੱਚ ਹਿੱਸਾ ਲੈਂਦੀ ਹੈ ਅਤੇ ਪਾਵਰਲਿਫਟਿੰਗ, ਐਥਲੈਟਿਕਸ ਅਤੇ ਬੈਡਮਿੰਟਨ ਵਿੱਚ ਮੈਡਲ ਹਾਸਿਲ ਕੀਤੇ ਹਨ।ਉਸ ਨੇ ਅਮਰੀਕਾ ਵਿੱਚ 2013 ਦੀ ਵਰਲਡ ਡਵਾਰਫ ਗੇਮਜ਼ ਵਿੱਚ ਪਾਵਰਲਿਫਟਿੰਗ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ ਅਤੇ 2017 ਵਿੱਚ ਕੈਨੇਡਾ ਵਿੱਚ ਟੂਰਨਾਮੈਂਟ ਵਿੱਚ ਉਸਨੇ ਡਿਸਕਸ ਥਰੋ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਸੀ।ਉਸ ਨੇ ਪੈਰਾ-ਬੈਡਮਿੰਟਨ ਵਿੱਚ ਚਾਰ ਕੌਮਾਂਤਰੀ ਟੂਰਨਾਮੈਂਟ ਵਿੱਚ ਮੈਡਲ ਜਿੱਤੇ ਹਨ। ਉਹ ਆਪਣੇ ਵਰਗੇ ਛੋਟੇ ਕੱਦ ਦੇ ਹੋਰਨਾਂ ਲੋਕਾਂ ਨੂੰ ਵੀ ਸਿਖਲਾਈ ਦਿੰਦੀ ਹੈ। Image copyright Ruhi Shingade ਫੋਟੋ ਕੈਪਸ਼ਨ ਰੂਹੀ ਨੇ ਅਮਰੀਕਾ ਵਿੱਚ 2013 ਦੀ ਵਰਲਡ ਡਵਾਰਫ ਗੇਮਜ਼ ਵਿੱਚ ਪਾਵਰਲਿਫਟਿੰਗ ਵਿੱਚ ਸੋਨੇ ਦਾ ਤਗਮਾ ਜਿੱਤਿਆ "ਪਹਿਲਾਂ ਜਦੋਂ ਮੈਂ ਕਿਤੇ ਵੀ ਜਾਂਦੀ ਸੀ ਤਾਂ ਲੋਕ ਮੇਰਾ ਮਜ਼ਾਕ ਬਣਾਉਂਦੇ ਸਨ। ਉਹ ਕਹਿੰਦੇ ਸਨ, "ਦੇਖੋ ਇਹ ਕੁੜੀ ਕਿਸ ਤਰ੍ਹਾਂ ਚੱਲਦੀ ਹੈ, ਉਹ ਕਿਵੇਂ ਗੱਲਬਾਤ ਕਰਦੀ ਹੈ। ਉਦੋਂ ਮੈਨੂੰ ਬਹੁਤ ਮਾੜਾ ਲੱਗਦਾ ਸੀ ਕਿ ਮੈਂ ਇਸ ਤਰ੍ਹਾਂ ਕਿਉਂ ਹਾਂ ਤੇ ਇਹ ਲੋਕ ਮੈਨੂੰ ਅਜਿਹਾ ਕਿਉਂ ਕਹਿੰਦੇ ਹਨ?""ਪਰ ਜਦੋਂ ਮੈਂ ਖੇਡਾਂ ਦੀ ਸ਼ੁਰੂਆਤ ਕੀਤੀ ਤਾਂ ਚੀਜ਼ਾਂ ਬਦਲ ਗਈਆਂ। ਜਦੋਂ ਮੈਂ ਪਹਿਲਾ ਕੌਮਾਂਤਰੀ ਤਗਮਾ ਜਿੱਤਿਆ, ਤਾਂ ਸ਼ਹਿਰ ਦੇ ਲੋਕਾਂ ਨੇ ਮੇਰਾ ਭਰਵਾਂ ਸਵਾਗਤ ਕੀਤਾ। ਹੁਣ ਜਦੋਂ ਵੀ ਮੈਂ ਕਿਤੇ ਜਾਂਦੀ ਹਾਂ ਤਾਂ ਲੋਕ ਮੇਰੀ ਸ਼ਲਾਘਾ ਕਰਦੇ ਹਨ। ਮੇਰਾ ਬਹੁਤ ਸਤਿਕਾਰ ਕਰਦੇ ਹਨ। ਇਸ ਤਰ੍ਹਾਂ ਮੈਨੂੰ ਬਿਹਤਰ ਬਣਾਉਣ ਲਈ ਹੋਰ ਵਿਸ਼ਵਾਸ ਮਿਲਦਾ ਹੈ।ਇਹ ਵੀ ਪੜ੍ਹੋ:ਮੋਦੀ ਸਰਕਾਰ ਤੁਹਾਡੀ ਨਿੱਜੀ ਜਾਣਕਾਰੀ ਤੱਕ ਇੰਝ ਪਹੁੰਚ ਸਕਦੀ ਹੈਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝਇਹ ‘ਫਰਿਸ਼ਤਾ’ ਗਰੀਬਾਂ ਦੇ ਇਲਾਜ ਦੇ ਬਿਲ ਭਰਨਾ ਆਪਣਾ ਧਰਮ ਸਮਝਦਾ Image copyright Ruhi Shingade ਫੋਟੋ ਕੈਪਸ਼ਨ ਰੂਹੀ ਨੇ 2017 ਵਿੱਚ ਕੈਨੇਡਾ ਵਿੱਚ ਟੂਰਨਾਮੈਂਟ ਵਿੱਚ ਡਿਸਕਸ ਥਰੋ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਸੀ "ਸਾਡੇ ਵਰਗੇ ਕਈ ਲੋਕਾਂ ਵਿੱਚ ਕਾਬਲੀਅਤ ਹੋਣ ਦੇ ਬਾਵਜੂਦ ਨੌਕਰੀ ਉੱਤੇ ਨਹੀਂ ਰੱਖਿਆ ਗਿਆ ਸੀ। ਅਸੀਂ ਉਹ ਸਭ ਕੁਝ ਕਰ ਸਕਦੇ ਹਾਂ ਜੋ ਆਮ ਕੱਦ ਵਾਲਾ ਵਿਅਕਤੀ ਕਰ ਸਕਦਾ ਹੈ, ਫਰਕ ਸਿਰਫ਼ ਇੰਨਾ ਹੈ ਕਿ ਅਸੀਂ ਛੋਟੇ ਹਾਂ।" Image copyright Ruhi Shingade ਰੂਹੀ ਅੱਗੇ ਕਹਿੰਦੀ ਹੈ, "ਇਹ ਚੰਗੀ ਗੱਲ ਹੈ ਕਿ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੇ ਸਾਡੇ ਵਰਗੇ ਲੋਕਾਂ ਦਾ ਕਿਰਦਾਰ ਨਿਭਾਇਆ ਹੈ। ਉਮੀਦ ਹੈ ਕਿ ਇਸ ਤੋਂ ਸਾਬਿਤ ਹੋਵੇਗਾ ਕਿ ਅਸੀਂ ਹਰ ਚੀਜ਼ ਕਰ ਸਕਦੇ ਹਾਂ, ਅਸੀਂ ਵੀ ਸਭ ਕੁਝ ਕਰਨ ਦੇ ਸਮਰੱਥ ਹਾਂ।"ਘਨਸ਼ਿਆਮ ਦਰਾਵੜੇ, ਪਬਲਿਕ ਸਪੀਕਰਦੋ ਸਾਲ ਪਹਿਲਾਂ ਘਨਸ਼ਿਆਮ ਦੇ ਭਾਸ਼ਣ ਦੀ ਇੱਕ ਵੀਡੀਓ ਵਾਇਰਲ ਹੋ ਗਈ। ਉਦੋਂ ਤੋਂ ਘਨਸ਼ਿਆਮ ਦਰਾਵੜੇ ਨੂੰ 'ਛੋਟਾ ਪੁਧਾਰੀ' ਜਾਂ ਛੋਟੇ ਆਗੂ ਵਜੋਂ ਜਾਣਿਆ ਜਾਂਦਾ ਹੈ।15 ਸਾਲਾ ਘਨਸ਼ਿਆਮ ਮਹਾਰਾਸ਼ਟਰ ਦੇ ਅਹਿਮਦਨਗਰ ਦਾ ਰਹਿਣ ਵਾਲਾ ਹੈ। ਉਸ ਨੂੰ ਵੱਖ-ਵੱਖ ਜਨਤੱਕ ਸਮਾਗਮਾਂ ਵਿੱਚ ਭਾਸ਼ਣ ਦੇਣ ਲਈ ਬੁਲਾਇਆ ਜਾਂਦਾ ਹੈ। ਫੋਟੋ ਕੈਪਸ਼ਨ 15 ਸਾਲਾ ਘਨਸ਼ਿਆਮ 'ਛੋਟਾ ਪੁਧਾਰੀ' ਜਾਂ ਛੋਟਾ ਆਗੂ ਵਜੋਂ ਜਾਣਿਆ ਜਾਂਦਾ ਹੈ ਉਸ ਦਾ ਕਹਿਣਾ ਹੈ ਕਿ ਛੋਟਾ ਕੱਦ ਕਰੀਅਰ ਦੇ ਰਾਹ ਵਿੱਚ ਅੜਿੱਕਾ ਨਹੀਂ ਬਣ ਸਕਦਾ। ਉਹ ਸਿਵਲ ਸੇਵਾ ਵਿੱਚ ਭਰਤੀ ਹੋਣਾ ਚਾਹੁੰਦਾ ਹੈ, ਇੱਕ ਕੁਲੈਕਟਰ ਬਣਨਾ ਚਾਹੁੰਦਾ ਹੈ ਅਤੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਹੈ।"ਜਦੋਂ ਵੀ ਪਿੰਡ ਦੇ ਕਿਸੇ ਸ਼ਖਸ਼ ਨੇ ਮੈਨੂੰ ਪਰੇਸ਼ਾਨ ਕੀਤਾ ਤਾਂ ਮੈਂ ਕਦੇ ਨਿਰਾਸ਼ ਨਹੀਂ ਹੋਇਆ। ਮੈਂ ਕਦੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਆਪਣੀ ਪੜ੍ਹਾਈ ਅਤੇ ਕਰੀਅਰ 'ਤੇ ਧਿਆਨ ਕੇਂਦਰਿਤ ਕੀਤਾ ਹੈ।ਹੁਣ ਉਹ ਮੇਰੇ ਵੱਲ ਦੇਖਦੇ ਹਨ ਅਤੇ ਕਹਿੰਦੇ ਹਨ ਕਿ ਤੂੰ ਇੰਨਾ ਛੋਟਾ ਹੈ ਪਰ ਤੇਰੇ ਕੋਲ ਇੰਨਾ ਜ਼ਿਆਦਾ ਗਿਆਨ ਹੈ, ਤੁੰ ਇੰਨਾ ਚੰਗਾ ਕਿਵੇਂ ਬੋਲ ਲੈਂਦਾ ਹੈ?""ਲੋਕਾਂ ਦਾ ਮੇਰੇ ਛੋਟੇ ਕੱਦ ਕਾਰਨ ਮੇਰੇ ਵੱਲ ਧਿਆਨ ਗਿਆ। ਉਹ ਕਹਿੰਦੇ ਹਨ ਦੇਖੋ ਇੰਨਾ ਛੋਟਾ ਹੈ ਪਰ ਸ਼ਾਨਦਾਰ ਢੰਗ ਨਾਲ ਬੋਲਦਾ ਹੈ। ਮੈਨੂੰ ਕਦੇ ਨਹੀਂ ਲੱਗਿਆ ਕਿ ਮੈਂ ਇੱਕ ਬੌਣਾ ਹਾਂ, ਕੱਦ ਦਾ ਹਰੇਕ ਚੀਜ਼ ਨਾਲ ਕੀ ਕੰਮ?" ਮਹੇਸ਼ ਜਾਧਵ, ਅਦਾਕਾਰਫ਼ਿਲਮ ਅਤੇ ਟੀਵੀ ਇੰਡਸਟਰੀ ਵਿੱਚ ਛੋਟੇ ਕੱਦ ਵਾਲੇ ਲੋਕ ਜ਼ਿਆਦਾਤਰ ਕਾਮੇਡੀ ਕਰਦੇ ਹਨ ਜਾਂ ਦੂਜੇ ਦਰਜੇ ਦੇ ਕਿਰਦਾਰ ਨਿਭਾਉਂਦੇ ਹਨ ਜਾਂ ਫਿਰ ਜੋਕਰ ਦੇ ਰੂਪ ਵਿੱਚ ਕੰਮ ਕਰਦੇ ਹਨ। ਉਹਨਾਂ ਦੇ ਛੋਟੇ ਕੱਦ ਜਾਂ ਸਰੀਰ ਬਾਰੇ ਟਿੱਪਣੀਆਂ ਆਮ ਗੱਲ ਹੈ ਪਰ ਮਹੇਸ਼ ਜਾਧਵ ਕੁਝ ਵੱਖਰੀ ਭੂਮਿਕਾ ਨਿਭਾਉਣ ਲਈ ਖੁਸ਼ਕਿਸਮਤ ਮਹਿਸੂਸ ਕਰਦੇ ਹਨ। Image copyright zee marathi ਫੋਟੋ ਕੈਪਸ਼ਨ ਮਹੇਸ਼ ਜਾਧਵ ਮਰਾਠੀ ਟੀਵੀ ਸ਼ੋਅ ਵਿੱਚ 'ਟੈਲੰਟ' ਨਾਂ ਦਾ ਇੱਕ ਕਿਰਦਾਰ ਨਿਭਾ ਰਹੇ ਹਨ ਉਹ ਮਰਾਠੀ ਟੀਵੀ ਸ਼ੋਅ ('ਜ਼ੀ ਮਰਾਠੀ' ਤੇ 'ਲਗੀਰਾ ਜ਼ਾਲਾ ਜੀ') ਵਿੱਚ 'ਟੈਲੰਟ' ਨਾਂ ਦਾ ਇੱਕ ਕਿਰਦਾਰ ਨਿਭਾ ਰਹੇ ਹਨ। ਮੁੱਖ ਕਿਰਦਾਰ ਅਤੇ ਖਲਨਾਇਕ ਦੇ ਸਾਥੀ ਵਜੋਂ, ਉਨ੍ਹਾਂ ਦੀ ਭੂਮਿਕਾ ਬਹੁਤ ਅਹਿਮ ਹੈ। ਮਹੇਸ਼ ਦਾ ਮੰਨਣਾ ਹੈ ਕਿ ਜੇ ਮੀਡੀਆ ਵਿੱਚ ਉਨ੍ਹਾਂ ਵਰਗੇ ਲੋਕਾਂ ਦਾ ਅਕਸ ਬਦਲ ਜਾਂਦਾ ਹੈ ਤਾਂ ਉਨ੍ਹਾਂ ਪ੍ਰਤੀ ਲੋਕਾਂ ਦਾ ਰਵੱਈਆ ਵੀ ਬਦਲ ਜਾਵੇਗਾ। "ਮੈਂ ਆਪਣੇ ਪਰਿਵਾਰ ਵਿੱਚ ਇਕੋ ਇੱਕ ਬੌਣਾ ਸੀ। ਜਨਮ ਤੋਂ 8 ਮਹੀਨਿਆਂ ਬਾਅਦ ਮੇਰੇ ਪਿਤਾ ਦੀ ਮੌਤ ਹੋ ਗਈ। ਮੇਰੀ ਮਾਂ ਨੂੰ ਮਹਿਸੂਸ ਹੋਇਆ ਕਿ ਮੇਰਾ ਕੱਦ ਰੁੱਕ ਗਿਆ ਹੈ। ਉਹ ਮੈਨੂੰ ਡਾਕਟਰ ਕੋਲ ਲੈ ਗਈ, ਜਿਸਨੇ ਕਿਹਾ, "ਮੇਰਾ ਕੱਦ ਨਹੀਂ ਵਧੇਗਾ ਪਰ ਬਾਕੀ ਸਭ ਕੁਝ ਆਮ ਹੈ।""ਜਦੋਂ ਮੈਂ ਸਕੂਲ ਵਿੱਚ 5ਵੀਂ ਜਾਂ 6ਵੀਂ ਜਮਾਤ ਵਿੱਚ ਪੜ੍ਹਦਾ ਸੀ, ਮੈਨੂੰ ਅਹਿਸਾਸ ਹੋਇਆ ਕਿ ਮੇਰੇ ਪੈਰ ਦੂਜਿਆਂ ਤੋਂ ਛੋਟੇ ਹਨ। ਮੈਨੂੰ ਖੁਦ 'ਤੇ ਬਹੁਤ ਗੁੱਸਾ ਆਉਂਦਾ ਸੀ। ਮੈਂ ਹੋਰਨਾਂ ਬੱਚਿਆਂ ਨੂੰ ਦੇਖ ਕੇ ਸੋਚਦਾ ਸੀ ਕਿ ਜੇ ਉਹ ਸਾਰੇ ਲੰਬੇ ਹੋ ਰਹੇ ਹਨ ਤਾਂ ਫਿਰ ਮੈਂ ਕਿਉਂ ਨਹੀਂ? ਰੱਬ ਨੇ ਮੈਨੂੰ ਛੋਟਾ ਕਿਉਂ ਬਣਾਇਆ? ਮੈਂ ਕਿਸੇ ਪਬਲਿਕ ਪ੍ਰੋਗਰਾਮ, ਵਿਆਹ ਜਾਂ ਪਰਿਵਾਰਕ ਇਕੱਠ ਵਿੱਚ ਨਹੀਂ ਜਾਂਦਾ ਸੀ ਕਿਉਂਕਿ ਲੋਕ ਮੈਨੂੰ ਤੰਗ ਕਰਦੇ ਸਨ ਅਤੇ ਮੇਰੇ 'ਤੇ ਹੱਸਦੇ ਸਨ।" Image copyright zee marathi "ਮੈਨੂੰ ਖੁਦ ਬਾਰੇ ਬੁਰਾ ਲੱਗਦਾ ਸੀ ਪਰ ਮੈਂ ਕਦੇ ਇੱਕ ਸ਼ਬਦ ਵੀ ਨਹੀਂ ਕਹਿੰਦਾ ਸੀ। ਮੈਂ ਹਰੇਕ ਚੀਜ਼ ਤੋਂ ਥੱਕ ਗਿਆ ਸੀ। ਮੈਂ ਆਪਣਾ ਵਿਸ਼ਵਾਸ ਗੁਆ ਦਿੱਤਾ ਸੀ। ਮੇਰਾ ਬਚਪਨ ਉਦਾਸੀ ਵਿੱਚ ਹੀ ਲੰਘਿਆ। 12ਵੀਂ ਤੋਂ ਬਾਅਦ ਮੈਂ ਬੀਕਾਮ ਦੀ ਪੜ੍ਹਾਈ ਲਈ ਕਾਲਜ ਵਿੱਚ ਦਾਖਲਾ ਲਿਆ। ਉੱਥੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਕਾਲਜ ਦੇ ਥਿਏਟਰ ਵਿੱਚ ਸ਼ਾਮਿਲ ਹੋਇਆ ਅਤੇ ਮੇਰਾ ਵਿਸ਼ਵਾਸ ਵਧਿਆ ਕਿ ਮੈਂ ਵੀ ਕੁਝ ਕਰ ਸਕਦਾ ਹਾਂ।" ਮਹੇਸ਼ ਦਾ ਕਹਿਣਾ ਹੈ, "ਸਾਲ 2014 ਵਿੱਚ ਕਾਲਜ ਦੇ ਆਖ਼ਰੀ ਸਾਲ ਵਿੱਚ ਮੈਂ ਕਾਲਜ ਦਾ ਸਭਿਆਚਾਰਕ ਸਕੱਤਰ ਬਣ ਗਿਆ ਅਤੇ ਛੇਤੀ ਹੀ ਬਾਅਦ ਵਿੱਚ ਟੀ ਵੀ ਲਈ ਅਦਾਕਾਰੀ ਦਾ ਸਫਰ ਸ਼ੁਰੂ ਹੋ ਗਿਆ। ਪਹਿਲਾਂ ਲੋਕ ਮੈਨੂੰ ਦੂਰ ਤੋਂ ਭਜਾ ਦਿੰਦੇ ਸਨ ਪਰ ਹੁਣ ਉਹ ਮਾਣ ਨਾਲ ਕਹਿੰਦੇ ਹਨ ਕਿ ਉਹ ਮੈਨੂੰ ਜਾਣਦੇ ਹਨ ਕਿ ਮੈਂ ਉਨ੍ਹਾਂ ਦੇ ਪਿੰਡ ਜਾਂ ਉਨ੍ਹਾਂ ਦਾ ਰਿਸ਼ਤੇਦਾਰ ਹਾਂ।"ਨਿਨਾਂਦ ਹਲਦੰਕਰ, ਡਾਂਸਰ12 ਸਾਲ ਦੀ ਉਮਰ ਤੋਂ ਹੀ ਨਿਨਾਦ ਹਲਦੰਕਾਰ ਡਾਂਸ ਸ਼ੋਅ ਅਤੇ ਪ੍ਰੋਗਰਾਮਾਂ ਦਾ ਸਿਤਾਰਾ ਰਿਹਾ ਹੈ। ਇੱਕ ਸਮਾਂ ਸੀ ਜਦੋਂ ਉਹ ਬਹੁਤ ਛੋਟਾ ਸੀ ਅਤੇ ਲੋਕ ਉਸ ਦਾ ਮਜ਼ਾਕ ਉਡਾਉਂਦੇ ਸਨ। ਉਸ ਨੂੰ ਛੋਟੇ ਕੱਦ ਕਾਰਨ ਤੰਗ ਕਰਦੇ ਸਨ ਪਰ ਉਸ ਨੇ ਕਦੇ ਹਾਰ ਨਹੀਂ ਮੰਨੀ। Image copyright Ninad Haldankar/BBC ਫੋਟੋ ਕੈਪਸ਼ਨ 12 ਸਾਲ ਦੀ ਉਮਰ ਤੋਂ ਹੀ ਨਿਨਾਦ ਹਲਦੰਕਾਰ ਡਾਂਸ ਸ਼ੋਅ ਕਰ ਰਿਹਾ ਹੈ ਪਿਛਲੇ 24 ਸਾਲਾਂ ਵਿੱਚ ਨਿਨਾਦ ਨੇ ਕਈ ਹਿੰਦੀ ਅਤੇ ਮਰਾਠੀ ਸਿਤਾਰਿਆਂ ਦੇ ਨਾਲ ਸ਼ੋਅ ਕੀਤੇ ਹਨ। ਮਿਊਜ਼ਿਕ ਕੰਪੋਜ਼ਰ ਕਲਿਆਣਜੀ ਆਨੰਦਜੀ ਅਤੇ ਜੋਨੀ ਲੀਵਰ ਸਣੇ ਕਈ ਹਸਤੀਆਂ ਨਾਲ ਸਟੇਜ ਸ਼ੋਅ ਕੀਤੇ ਹਨ। ਉਹ ਭਾਰਤ ਅਤੇ ਵਿਦੇਸ਼ ਵਿੱਚ ਕਈ ਸ਼ੋਅ ਕਰ ਚੁੱਕੇ ਹਨ ਜਿਸ ਵਿੱਚ ਪਾਕਿਸਤਾਨ ਦੇ ਕਰਾਚੀ ਦਾ ਇੱਕ ਸ਼ੋਅ ਵੀ ਸ਼ਾਮਿਲ ਹੈ ਜੋ ਕਿ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਨਿਨਾਦ ਦਾ ਕਹਿਣਾ ਹੈ, "ਜਦੋਂ ਮੈਂ ਸਟੇਜ 'ਤੇ ਚੜ੍ਹਦਾ ਹਾਂ ਤਾਂ ਲੋਕ ਪਹਿਲਾਂ ਸੋਚਦੇ ਹਨ ਕਿ ਮੈਂ ਇਹ ਕਰ ਸਕਦਾ ਹਾਂ ਕੀ ਨਹੀਂ? ਪਰ ਉਹ ਮੇਰਾ ਨਾਚ ਦੇਖਣ ਤੋਂ ਬਾਅਦ ਸ਼ਲਾਘਾ ਕਰਦੇ ਹਨ। ਮੈਂ ਦੇਖਿਆ ਹੈ ਕਿ ਮੰਚ 'ਤੇ ਆਉਣ ਲਈ ਲੋਕ ਮੇਰੀ ਉਡੀਕ ਕਰਦੇ ਹਨ।" Image copyright Ninad Haldankar/BBC "ਪਹਿਲਾਂ ਮੈਂ ਕਿਤੇ ਵੀ ਇਕੱਲਾ ਨਹੀਂ ਜਾਂਦਾ ਸੀ। ਮੇਰੇ ਪਿਤਾ ਜੀ ਮੇਰੇ ਨਾਲ ਸ਼ੋਅ ਵਿੱਚ ਜਾਂਦੇ ਸਨ ਪਰ ਹੁਣ ਮੈਂ ਕਿਤੇ ਵੀ ਸਫਰ ਕਰਨ ਤੋਂ ਡਰਦਾ ਨਹੀਂ ਹਾਂ। ਸਾਨੂੰ ਖੁਦ ਹੀ ਸਭ ਕੁਝ ਕਰਨਾ ਚਾਹੀਦਾ ਹੈ। ਲੋਕ ਤੁਹਾਡੀ ਮਦਦ ਲਈ ਆ ਜਾਂਦੇ ਹਨ - ਚਾਹੇ ਉਹ ਹਵਾਈ ਅੱਡਾ ਹੋਵੇ ਜਾਂ ਬੱਸ ਅੱਡਾ। ਜੇ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੋਗੇ ਤਾਂ ਕੁਝ ਵੀ ਨਹੀਂ ਹੋਵੇਗਾ। ਤੁਹਾਡੇ ਕੋਲ ਜੋ ਵੀ ਕਲਾ ਜਾਂ ਪ੍ਰਤਿਭਾ ਹੈ, ਇਸ ਨੂੰ ਅੱਗੇ ਵਧਾਓ। ਭਾਵੇਂ ਉਹ ਕਾਮੇਡੀ ਹੋਵੇ, ਉਸ 'ਤੇ ਕੰਮ ਜਾਰੀ ਰੱਖੋ।"ਅੱਜ ਵੀ ਮੈਂ ਕਿਤੇ ਵੀ ਜਾਂਦਾ ਹਾਂ ਤਾਂ ਲੋਕ ਇਕੱਠੇ ਹੁੰਦੇ ਹਨ ਅਤੇ ਮੈਨੂੰ ਪਰੇਸ਼ਾਨ ਕਰਦੇ ਹਨ ਪਰ ਘਰ ਬੈਠਣਾ, ਡਰਨਾ ਤੇ ਕੁਝ ਨਹੀਂ ਕਰਨਾ ਹੱਲ ਨਹੀਂ ਹੈ। ਮੇਰਾ ਖਿਆਲ ਹੈ ਕਿ 'ਜ਼ੀਰੋ' ਵਿੱਚ ਸ਼ਾਹਰੁਖ ਦਾ ਕਿਰਦਾਰ ਇਸ ਤਰ੍ਹਾਂ ਦਾ ਹੀ ਹੈ ਕਿ ਉਹ ਸਾਬਿਤ ਕਰਨਾ ਚਾਹੁੰਦਾ ਹੈ ਕਿ ਉਹ ਵੀ ਆਮ ਜ਼ਿੰਦਗੀ ਜੀ ਸਕਦਾ ਹੈ।"ਇਹ ਵੀ ਪੜ੍ਹੋ:ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇ'ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਸਾਡਾ ਵਿਚਾਰ ਨਹੀਂ''ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸੋਸ਼ਲ ਮੀਡੀਆ 'ਤੇ ‘ਮਜ਼ਾਕ’ ਕਾਰਨ ਜੇਲ੍ਹ ਜਾਣਾ ਪਿਆ ਸੌਤਿਕ ਬਿਸਵਾਸ ਬੀਬੀਸੀ ਪੱਤਰਕਾਰ 17 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46247126 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright facebook ਫੋਟੋ ਕੈਪਸ਼ਨ 23 ਅਕਤੂਬਰ ਤੋਂ ਜੇਲ੍ਹ ਵਿੱਚ ਬੰਦ ਹਨ ਅਭੀਜੀਤ ਮਿਤਰਾ 41 ਸਾਲ ਦਾ ਇੱਕ ਸ਼ਖ਼ਸ ਕਰੀਬ ਇੱਕ ਮਹੀਨੇ ਤੋਂ ਜੇਲ੍ਹ 'ਚ ਹੈ। ਇਸ ਦਾ ਕਾਰਨ ਹੈ ਉਸ ਸ਼ਖ਼ਸ ਵੱਲੋਂ ਕੀਤੇ ਗਏ ਪੰਜ ਵਿਅੰਗਾਤਮਕ ਟਵੀਟ। ਸਤੰਬਰ 'ਚ ਅਭੀਜੀਤ ਅਈਅਰ-ਮਿਤਰਾ ਨੇ 13ਵੀਂ ਸਦੀ ਵਿੱਚ ਬਣੇ ਓਡੀਸ਼ਾ ਸਥਿਤ ਕੋਣਾਰਕ ਮੰਦਿਰ 'ਤੇ ਟਵੀਟ ਕੀਤਾ, ਜਿਸ ਨੂੰ 'ਇਤਰਾਜ਼ਯੋਗ' ਦੱਸਿਆ ਗਿਆ। ਅਭੀਜੀਤ ਗਿੱਲੀ ਸਥਿਤ ਰੱਖਿਆ ਮਾਹਿਰ ਹਨ ਜਿਨ੍ਹਾਂ ਦੇ ਟਵਿੱਟਰ 'ਤੇ ਕਰੀਬ 20 ਹਜ਼ਾਰ ਫੌਲੋਅਰਜ਼ ਹਨ। ਉਨ੍ਹਾਂ ਦੇ ਟਵੀਟਸ ਵਿੱਚ ਮੰਦਿਰ 'ਤੇ ਬਣੀ ਨਗਨ ਚਿੱਤਰਕਾਰੀ 'ਤੇ ਟਿੱਪਣੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਚਿੱਤਰਕਾਰੀ ਨੂੰ 'ਅਸ਼ਲੀਲ' ਦੱਸਿਆ ਸੀ। ਹਾਲਾਂਕਿ ਥੋੜ੍ਹੀ ਹੀ ਦੇਰ ਵਿੱਚ ਅਭੀਜੀਤ ਦੀ ਸਫਾਈ ਵੀ ਆ ਗਈ। ਉਨ੍ਹਾਂ ਨੇ ਕਿਹਾ ਕਿ ਉਹ ਇੱਕ ਮਜ਼ਾਕ ਸੀ ਅਤੇ ਫਿਰ ਅਭੀਜੀਤ ਨੇ ਉਸ ਚਿੱਤਰਕਾਰੀ ਨੂੰ ਸ਼ਾਨਦਾਰ ਦੱਸਿਆ। ਇਸ ਤੋਂ ਪਹਿਲਾਂ ਅਭੀਜੀਤ ਨੇ ਟਵੀਟਸ ਰਾਹੀਂ ਓਡੀਸ਼ਾ ਦੇ ਲੋਕਾਂ 'ਤੇ ਵੀ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਦੋ ਸਥਾਨਕ ਲੋਕਾਂ ਨੇ ਉਨ੍ਹਾਂ ਦੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਕੀਤੀ। ਇਹ ਵੀ ਪੜ੍ਹੋ-ਪਾਕਿਸਤਾਨ ਦੀ ਇਹ ਵੀਡੀਓ ਵੱਟਸਐਪ ਰਾਹੀਂ ਵਾਇਰਲ ਹੋਈ ਤਾਂ ਭਾਰਤ 'ਚ ਕਈ ਥਾਂਈ ਹੋਈ ਹਿੰਸਾਹਿਟਲਰ ਅਤੇ ਇਸ ਨਾਬਾਲਗ ਕੁੜੀ ਦੀ ਦੋਸਤੀ ਦੀ ਕਹਾਣੀਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈ'ਲੌਂਗੋਵਾਲ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਖੁਸ਼ ਨਾ ਹੋਣ ਸੁਖਬੀਰ ਬਾਦਲ'ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਕਿ ਅਭੀਜੀਤ ਦੇ ਟਵੀਟਸ ਨਾਲ ਇਤਿਹਾਸਕ ਮੰਦਿਰਾਂ ਲਈ ਮਸ਼ਹੂਰ ਓਡੀਸ਼ਾ ਦੇ ਚਾਰ ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। Image copyright Getty Images ਫੋਟੋ ਕੈਪਸ਼ਨ ਅਭੀਜੀਤ ਨੇ ਕੋਣਾਰਕ ਮੰਦਿਰ ਉੱਤੇ ਇੱਕ ਵੀਡੀਏ ਪੋਸਟ ਕੀਤਾ ਸੀ ਹਾਲਾਂਕਿ ਅਭੀਜੀਤ ਦੇ ਟਵੀਟਸ 'ਤੇ ਲੋਕਾਂ ਵੱਲੋਂ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੋਏ। ਉਨ੍ਹਾਂ ਦੇ 'ਇਤਰਾਜ਼ਯੋਗ' ਕਹੇ ਜਾ ਰਹੇ ਟਵੀਟਸ ਵਿਚੋਂ ਇੱਕ ਨੂੰ ਕੇਵਲ 7 ਲਾਈਕਜ਼ ਅਤੇ ਇੱਕ ਰਿਟਵੀਟ ਮਿਲਿਆ ਹੈ। ਕਈ ਮੁਕਦਮੇ ਹੋਏ ਦਰਜਬੇਸ਼ੱਕ ਅਭੀਜੀਤ ਦੇ ਟਵੀਵਸ 'ਤੇ ਬਹੁਤਾ ਰੌਲਾ ਨਾ ਪਿਆ ਹੋਵੇ ਪਰ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਕਈ ਮਾਮਲੇ ਦਰਜ ਕਰ ਲਏ ਅਤੇ ਉਹ 23 ਅਕਤੂਬਰ ਤੋਂ ਜੇਲ੍ਹ ਵਿੱਚ ਹਨ। ਉਨ੍ਹਾਂ 'ਤੇ ਧਰਮ ਅਤੇ ਜਾਤੀ ਦੇ ਨਾਮ 'ਤੇ ਦੋ ਵੱਖ-ਵੱਖ ਸਮੂਹਾਂ ਵਿਚਾਲੇ ਵੈਰ ਫੈਲਾਉਣ ਦਾ ਇਲਜ਼ਾਮ ਹੈਧਾਰਮਿਕ ਭਾਵਨਾਵਾਂ ਨੂੰ ਠੇਸ ਅਤੇ ਫਿਰਕੂ ਹਿੰਸਾ ਭੜਕਾਉਣ ਲਈ ਮਾਹੌਲ ਤਿਆਰ ਕਰਨ ਦਾ ਇਲਜ਼ਾਮ ਹੈਅਈਅਰ-ਮਿਤਰਾ 'ਤੇ ਜਨਤਕ ਥਾਵਾਂ 'ਤੇ ਅਸ਼ਲੀਲਤਾ ਫੈਲਾਉਣ ਦਾ ਇਲਜ਼ਾਲ ਹੈਇਸ ਤੋਂ ਇਲਾਵਾ ਪ੍ਰਾਚੀਨ ਯਾਦਗਾਰ ਸੁਰੱਖਿਆ ਕਾਨੂੰਨ ਤਹਿਤ ਉਨ੍ਹਾਂ 'ਤੇ ਕੋਣਾਰਕ ਮੰਦਿਰ ਦਾ ਗ਼ਲਤ ਇਸਤੇਮਾਲ ਕਰਨ ਦੇ ਇਲਜ਼ਾਮ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੂਚਨਾ ਅਤੇ ਤਕਨੀਕੀ ਕਾਨੂੰਨ ਤਹਿਤ ਇਤਰਾਜ਼ਯੋਗ ਸੰਦੇਸ਼ ਭੇਜਣ ਦਾ ਦੋਸ਼ੀ ਵੀ ਠਹਿਰਾਇਆ ਗਿਆ ਹੈ। ਅਭੀਜੀਤ 'ਤੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਵਿਵਾਦਿਤ ਮਾਣਹਾਨੀ ਕਾਨੂੰਨ ਦਾ ਵੀ ਇਸਤੇਮਾਲ ਕੀਤਾ ਗਿਆ ਹੈ। Image copyright Getty Images ਇਨ੍ਹਾਂ ਸਾਰੇ ਇਲਜ਼ਾਮਾਂ ਵਿੱਚ ਘੱਟੋ-ਘੱਟ ਦੋ ਗ਼ੈਰ-ਜ਼ਮਾਨਤੀ ਹਨ ਅਤੇ ਜੇਕਰ ਅਈਅਰ ਮਿਤਰਾ ਦੋਸ਼ੀ ਕਰਾਰ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਪੰਜ ਸਾਲ ਦੀ ਜੇਲ੍ਹ ਹੋ ਸਕਦੀ ਹੈ। ਅਈਅਰ ਦੀ ਮੁਆਫ਼ੀ ਅਈਅਰ ਮਿਤਰਾ ਨੇ ਵੈਸੇ ਆਪਣੇ ਟਵੀਟ ਵਿੱਚ ਪਹਿਲਾਂ ਹੀ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਓਡੀਸ਼ਾ ਵਿੱਚ ਅਦਾਲਤ ਦੇ ਸਾਹਮਣੇ ਕਿਹਾ ਹੈ, "ਮੈਂ ਆਪਣੀ ਬੇਵਕੂਫ਼ੀ ਲਈ ਮੁਆਫ਼ੀ ਮੰਗਦਾ ਹਾਂ।"ਹਾਲਾਂਕਿ ਇਸ ਮੁਆਫ਼ੀਨਾਮੇ ਤੋਂ ਬਾਅਦ ਵੀ ਜ਼ਮਾਨਤ ਨਹੀਂ ਮਿਲੀ। ਹੇਠਲੀ ਅਦਾਲਤ ਪੈਰਵੀਕਾਰ ਦੀ ਇਸ ਦਲੀਲ ਤੋਂ ਸਹਿਮਤ ਦਿੱਖੀ ਕਿ ਜ਼ਮਾਨਤ 'ਤੇ ਅਭੀਜੀਤ ਗਵਾਹਾਂ ਨੂੰ ਪਰੇਸ਼ਾਨ ਕਰ ਸਕਦੇ ਹਨ ਜਾਂ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ। ਹੇਠਲੀ ਅਦਾਲਤ ਨੇ ਅਭੀਜੀਤ ਦੀ ਜ਼ਮਾਨਤ ਅਰਜ਼ੀ ਦੋ ਵਾਰ ਨਾਮਨਜ਼ੂਰ ਕਰ ਦਿੱਤੀ ਅਤੇ ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। Image copyright Getty Images ਫੋਟੋ ਕੈਪਸ਼ਨ ਅਈਅਰ-ਮਿਤਰਾ ਨੇ ਆਪਣੇ ਟਵੀਟ ਵਿੱਚ ਮੁਆਫ਼ੀ ਮੰਗਦਿਆਂ ਚਿੱਤਰਕਾਰੀ ਨੂੰ ਸ਼ਾਨਦਾਰ ਦੱਸਿਆ ਇਸ ਮਾਮਲੇ ਵਿੱਚ ਅਭੀਜੀਤ ਲਈ ਹਾਲਾਤ ਉਦੋਂ ਹੋਰ ਜ਼ਿਆਦਾ ਖ਼ਰਾਬ ਹੋ ਗਏ ਜਦੋਂ ਓਡੀਸ਼ਾ 'ਚ ਵਕੀਲਾਂ ਦੀ 78 ਦਿਨ ਲੰਬੀ ਹੜਤਾਲ ਹੋ ਗਈ। ਮਾਮਲੇ ਦਾ ਸਿਆਸੀਕਰਨਹੌਲੀ-ਹੌਲੀ ਇਸ ਪੂਰੇ ਮਾਮਲੇ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਦਰਅਸਲ ਅਭੀਜੀਤ ਨੇ ਜਦੋਂ ਕੋਣਾਰਕ ਮੰਦਿਰ ਦਾ ਵੀਡੀਓ ਬਣਾਇਆ ਸੀ ਤਾਂ ਉਹ ਇੱਕ ਸਾਬਕਾ ਸੰਸਦ ਮੈਂਬਰ ਬੈਜਨਾਥ 'ਜੈ' ਪਾਂਡਾ ਦੇ ਘਰ ਮਹਿਮਾਨ ਸਨ। ਪਾਂਡਾ ਨੂੰ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਪਾਰਟੀ ਤੋਂ ਬਾਹਰ ਕੱਢਿਆ ਗਿਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਹੁਣ ਨਵੀਨ ਪਟਨਾਇਕ ਇਸ ਮਾਮਲਾ ਰਾਹੀਂ ਪਾਂਡਾ ਦੀ ਪਰੇਸ਼ਾਨੀ ਵਧਾ ਸਕਦੇ ਹਨ। ਇਹ ਵੀ ਪੜ੍ਹੋ:-'ਸ਼ਿਵ ਦੇ ਰੂਪ 'ਚ ਇਮਰਾਨ', ਪਾਕ ਸੰਸਦ 'ਚ ਹੰਗਾਮਾਕੀ ਦੁਨੀਆਂ ਤੋਂ ਧਰਮ ਗਾਇਬ ਹੋ ਜਾਣਗੇ?ਗਾਂਧੀ ਦੇ ਹੁਕਮਾਂ ਦੇ ਉਲਟ ਦਲਿਤਾਂ ਦੇ ਹੱਕ 'ਚ ਬੋਲਣ ਵਾਲੇ ਪੇਰੀਯਾਰ 'ਦਿਲ ਦੁਖਦਾ ਹੈ ਜਦੋਂ ਕੋਈ ਪਾਕਿਸਤਾਨੀ ਕਹਿੰਦਾ ਹੈ'ਪਹਿਲਾਂ ਵੀ ਕਰ ਚੁੱਕੇ ਹਨ ਭੜਕਾਊ ਟਵੀਟਅਭੀਜੀਤ ਇੰਸਟੀਟਿਊਟ ਆਫ ਪੀਸ ਐਂਡ ਕਨਫਲਿਕਟ ਸਟੱਡੀਜ਼ 'ਚ ਕੰਮ ਕਰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਠੀਕ-ਠਾਕ ਸਰਗਰਮ ਰਹਿੰਦੇ ਹਨ। ਉਨ੍ਹਾਂ ਨੂੰ ਨੇੜੇਓਂ ਜਾਨਣ ਵਾਲੇ ਇੱਕ ਖੋਜਕਾਰੀ ਨੇ ਦੱਸਿਆ ਕਿ ਉਹ ਅਕਸਰ ਭੜਕਾਊ ਗੱਲਾਂ ਕਰਦੇ ਰਹਿੰਦੇ ਹਨ ਅਤੇ ਇਸ ਨੂੰ ਕਦੇ ਲੁਕਾਉਂਦੇ ਵੀ ਨਹੀਂ ਹਨ, ਹਲਾਂਕਿ ਉਨ੍ਹਾਂ ਦੀਆਂ ਗੱਲਾਂ ਕਈ ਵਾਰ ਸਹੀ ਤੇ ਕਈ ਵਾਰ ਗ਼ਲਤ ਵੀ ਹੁੰਦੀਆਂ ਹਨ। Image copyright Getty Images ਫੋਟੋ ਕੈਪਸ਼ਨ ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਟਵੀਟਸ ਨਾਲ ਓਡੀਸ਼ਾ ਦੇ ਚਾਰ ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਬੇਸ਼ੱਕ ਅਭੀਜੀਤ ਇਸ ਵੇਲੇ ਆਪਣੇ ਟਵੀਟ ਕਾਰਨ ਜੇਲ੍ਹ 'ਚ ਹਨ ਪਰ ਇਸੇ ਸਾਲ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਟਵੀਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਅਮਰੀਕੀ ਇਤਿਹਾਸਕਾਰ ਆਡਰੀ ਟਰੁਸ਼ਕੀ 'ਤੇ ਅਪਰਾਧਿਕ ਮਾਮਲਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਹਿੰਦੂ ਦੇਵੀ-ਦੇਵਤਾਵਾਂ ਦਾ ਅਪਮਾਨ ਕੀਤਾ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉੱਥੇ ਹੀ ਅਭੀਜੀਤ ਮਨੁਖੀ ਅਧਿਕਾਰ ਵਰਕਰ ਅਤੇ ਵੱਖਵਾਦੀਆਂ ਨੂੰ ਜੇਲ੍ਹ ਵਿੱਚ ਪਾਉਣ ਸਬੰਧੀ ਟਵੀਟ ਵੀ ਕਰਦੇ ਰਹੇ ਹਨ। ਖ਼ੈਰ ਅਈਅਰ ਮਿਤਰਾ ਦੀ ਗ੍ਰਿਫ਼ਤਾਰੀ 'ਤੇ ਕਈ ਲੋਕਾਂ ਦਾ ਮਤ ਹੈ ਕਿ ਟਵਿੱਟਰ 'ਤੇ ਮਜ਼ਾਕੀਆ ਅੰਦਾਜ਼ ਵਿੱਚ ਕੁਝ ਲਿਖਣ 'ਤੇ ਜੇਕਰ ਜੇਲ੍ਹ ਭੇਜਿਆ ਜਾਵੇ ਤਾਂ ਇਹ ਬੋਲਣ ਦੀ ਆਜ਼ਾਦੀ 'ਤੇ ਪਹਿਰਾ ਹੈ। ਐਮਨੈਸਟੀ ਇੰਡੀਆ ਨੇ ਟਵੀਟ ਕੀਤਾ ਹੈ ਕਿ ਸਰਕਾਰ ਨੂੰ ਅਭੀਜੀਤ ਨੂੰ ਜ਼ਮਾਨਤ ਦੇ ਦੇਣੀ ਚਾਹੀਦੀ ਹੈ। ਉੱਥੇ ਹੀ ਪੱਤਰਕਾਰ ਕੰਚਨ ਗੁਪਤਾ ਨੇ ਟਵੀਟ ਕੀਤਾ ਹੈ ਕਿ ਅਭੀਜੀਤ ਦੀ ਗ੍ਰਿਫ਼ਤਾਰੀ ਸਾਬਿਤ ਕਰਦੀ ਹੈ ਕਿ ਭਾਰਤ ਵਿੱਤ ਆਜ਼ਾਦੀ ਖ਼ਤਰੇ ਵਿੱਚ ਹੈ।ਅਭੀਜੀਤ ਦੀ ਉਨ੍ਹਾਂ ਦੇ ਮਜ਼ਾਕੀਆ ਟਵੀਟ ਕਰਕੇ ਹੋਈ ਗ੍ਰਿਫ਼ਤਾਰੀ ਸੰਕੇਤ ਹੈ ਕਿ ਭਾਰਤ 'ਚ ਬੋਲਣ ਦੀ ਆਜ਼ਾਦੀ 'ਤੇ ਖ਼ਤਰਾ ਵਧਣ ਲੱਗਾ ਹੈ। ਇਸ ਤੋਂ ਪਹਿਲਾਂ ਵੀ ਕੁਝ ਪੱਤਰਕਾਰਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ। ਆਜ਼ਾਦ ਮੀਡੀਆ 'ਤੇ ਹਮਲੇ ਹੋਏ ਹਨ, ਕਈ ਮੌਕਿਆਂ 'ਤੇ ਇੰਟਰਨੈੱਟ ਬੰਦ ਕਰ ਦਿੱਤੇ ਜਾਂਦੇ ਹਨ। ਇਹ ਸਾਲ 1950 ਦੇ ਸੋਵੀਅਤ ਯੂਨੀਅਨ ਵਰਗੇ ਹਾਲਾਤ ਦਰਸਾਉਂਦੇ ਹਨ ਜਦੋਂ ਉੱਥੇ ਇੱਕ ਅਧਿਆਪਕ ਨੂੰ ਚੁਟਕਲਾ ਸੁਣਾਉਣ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਇਹ ਵੀ ਪੜ੍ਹੋ-'ਮੈਂ ਕਿਹਾ ਕਿ ਜੇ ਮੈਂ ਪੋਸਟ ਤੋਂ ਪੈਰ ਚੁੱਕਾਂ ਸਾਰੇ 120 ਜਵਾਨ ਮੈਨੂੰ ਗੋਲੀ ਮਾਰ ਦਿਓ'ਕੀ ਸੂਬੇ ਸੀਬੀਆਈ ਦੀ ਐਂਟਰੀ ਬੈਨ ਕਰ ਸਕਦੇ ਹਨ‘ਔਰਤ ਦੀ ਹੋਂਦ ਸਰੀਰ ਅਤੇ ਰੰਗ ਰੂਪ ਤੋਂ ਅੱਗੇ ਵੀ ਹੁੰਦੀ ਹੈ’ਕੈਨੇਡਾ ਤੋਂ ਪਨਾਹ ਮੰਗਣ ਵਾਲੇ ਸਿੱਖਾਂ ਦੀ ਗਿਣਤੀ 400 ਫੀਸਦੀ ਵਧੀਇਹ ਵੀਡੀਓ ਵੀ ਜ਼ਰੂਰ ਦੇਖੋ-(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅੱਲੜ੍ਹ ਉਮਰ ਦੇ ਬੱਚਿਆਂ ਦੀਆਂ ਇਨ੍ਹਾਂ ਹਰਕਤਾਂ ਤੇ ਰੱਖੋ ਸਖ਼ਤ ਨਜ਼ਰ ਨਵੀਨ ਨੇਗੀ ਪੱਤਰਕਾਰ, ਬੀਬੀਸੀ 24 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45157025 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕੁਝ ਦਿਨ ਪਹਿਲਾਂ ਸਵੇਰੇ-ਸਵੇਰੇ ਅਖ਼ਬਾਰ ਚੁੱਕਿਆ ਤਾਂ ਇੱਕ ਖ਼ਬਰ ਨੇ ਆਪਣੇ ਵੱਲ ਧਿਆਨ ਖਿੱਚਿਆ। ਖ਼ਬਰ ਵਿੱਚ ਦੱਸਿਆ ਗਿਆ ਸੀ ਕਿ ਦਿੱਲੀ ਦੇ ਕ੍ਰਿਸ਼ਨਾ ਨਗਰ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ ਇੱਕ ਵਿਦਿਆਰਥੀ ਨੇ ਸਕੂਲ ਦੇ ਹੀ ਦੂਜੇ ਵਿਦਿਆਰਥੀ 'ਤੇ ਚਾਕੂ ਨਾਲ ਹਮਲਾ ਕੀਤਾ ਸੀ।ਖ਼ਬਰ ਮੁਤਾਬਕ ਦੋਹਾਂ ਵਿਦਿਆਰਥੀਆਂ ਵਿਚਾਲੇ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਲੜਾਈ ਹੋਈ, ਜਿਸ ਦੇ ਵਧਣ 'ਤੇ ਇੱਕ ਵਿਦਿਆਰਥੀ ਕਾਫ਼ੀ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ।ਅਜਿਹਾ ਨਹੀਂ ਹੈ ਕਿ ਸਕੂਲੀ ਵਿਦਿਆਰਥੀਆਂ ਵਿਚਕਾਰ ਹੋਈ ਆਪਸੀ ਲੜਾਈ ਦਾ ਇਹ ਕੋਈ ਪਹਿਲਾ ਮਾਮਲਾ ਹੋਵੇ। ਇਸ ਤੋਂ ਪਹਿਲਾਂ ਵੀ ਸਕੂਲੀ ਵਿਦਿਆਰਥੀਆਂ 'ਤੇ ਗੁੱਸੇ ਵਿੱਚ ਇੱਕ-ਦੂਜੇ ਨਾਲ ਕੁੱਟਮਾਰ ਦੇ ਇਲਜ਼ਾਮ ਲੱਗਦੇ ਰਹੇ ਹਨ।ਇਹ ਵੀ ਪੜ੍ਹੋ:ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਪੰਜਾਬ 'ਚ 'ਆਪ' ਆਖ਼ਰਕਾਰ ਕਿੱਥੇ ਭੁੱਲ ਕਰ ਰਹੀ?ਫੂਲਨ ਦੇਵੀ ਦੇ ਆਤਮ-ਸਮਰਪਣ ਦੀ ਪੂਰੀ ਕਹਾਣੀ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਹਿੰਸਾ ਦੀਆਂ ਅਜਿਹੀਆਂ ਕਈ ਘਟਨਾਵਾਂ ਵਿੱਚ ਨਾਬਾਲਗ ਉਮਰ ਦੇ ਬੱਚੇ ਸ਼ਾਮਿਲ ਪਾਏ ਜਾ ਰਹੇ ਹਨ। ਬੱਚਿਆਂ ਵਿੱਚ ਗੁੱਸੇ ਦੀ ਇਹ ਆਦਤ ਚਿੰਤਾ ਵਧਾਉਣ ਵਾਲੀ ਹੈ। ਅੱਲ੍ਹੜਾਂ ਵਿੱਚ ਨੌਜਵਾਨਾਂ ਨਾਲੋਂ ਵੱਧ ਗੁੱਸਾਯੂਐੱਨ ਦੀ ਸੰਸਥਾ ਯੂਨੀਸੈਫ ਦੀ ਇੱਕ ਰਿਪੋਰਟ ਮੁਤਾਬਕ ਦੁਨੀਆਂ ਭਰ ਵਿੱਚ ਕੁੱਲ 120 ਕਰੋੜ ਬੱਚੇ ਹਨ, ਜਿਨ੍ਹਾਂ ਦੀ ਉਮਰ 10 ਤੋਂ 19 ਸਾਲ ਵਿਚਾਲੇ ਹੈ। ਯੂਨੀਸੈਫ ਦੀ ਰਿਪੋਰਟ ਦੱਸਦੀ ਹੈ ਕਿ ਸਾਲ 2011 ਦੀ ਮਰਦਸ਼ੁਮਾਰੀ ਮੁਤਾਬਕ ਭਾਰਤ ਵਿੱਚ ਕਿਸ਼ੋਰਾਂ ਦੀ ਗਿਣਤੀ 24 ਕਰੋੜ ਤੋਂ ਵੱਧ ਹੈ। Image copyright Getty Images ਇਹ ਅੰਕੜਾ ਭਾਰਤ ਦੀ ਆਬਾਦੀ ਦਾ ਇੱਕ ਚੌਥਾਈ ਹਿੱਸਾ ਹੈ। ਇੰਨਾ ਹੀ ਨਹੀਂ ਦੁਨੀਆਂ ਭਰ ਦੇ ਸਭ ਤੋਂ ਵੱਧ ਨਾਬਾਲਗ ਵਿਕਾਸਸ਼ੀਲ ਦੇਸਾਂ ਵਿੱਚ ਹੀ ਰਹਿੰਦੇ ਹਨ।ਬੱਚਿਆਂ ਵਿੱਚ ਗੁੱਸੇ ਦੀ ਆਦਤ ਉਨ੍ਹਾਂ ਦੀ ਉਮਰ ਮੁਤਾਬਕ ਬਦਲਦੀ ਜਾਂਦੀ ਹੈ। ਸਾਲ 2014 ਵਿੱਚ ਇੰਡੀਅਨ ਜਰਨਲ ਸਾਈਕੋਲੌਜੀਕਲ ਮੈਡੀਸਿਨ ਵਿੱਚ ਪ੍ਰਕਾਸ਼ਿਤ ਇੱਕ ਰਿਸਰਚ ਮੁਤਾਬਕ ਮੁੰਡਿਆਂ ਵਿੱਚ ਕੁੜੀਆਂ ਮੁਕਾਬਲੇ ਵੱਧ ਗੁੱਸਾ ਦੇਖਣ ਨੂੰ ਮਿਲਦਾ ਹੈ।ਇਸ ਰਿਸਰਚ ਵਿੱਚ ਸ਼ਾਮਿਲ ਲੋਕਾਂ ਵਿੱਚ ਜਿਸ ਗਰੁੱਪ ਦੀ ਉਮਰ 16 ਤੋਂ 19 ਸਾਲ ਵਿਚਾਲੇ ਸੀ, ਉਨ੍ਹਾਂ ਵਿੱਚ ਵੱਧ ਗੁੱਸਾ ਦੇਖਣ ਨੂੰ ਮਿਲਿਆ ਜਦੋਂ ਕਿ ਜਿਸ ਗਰੁੱਪ ਦੀ ਉਮਰ 20 ਤੋਂ 26 ਸਾਲ ਵਿਚਾਲੇ ਸੀ ਉਨ੍ਹਾਂ ਵਿੱਚ ਥੋੜ੍ਹਾ ਘੱਟ ਗੁੱਸਾ ਸੀ। ਇਹ ਅੰਕੜੇ ਦੱਸਦੇ ਹਨ ਕਿ ਬਚਪਨ ਵਿੱਚ ਨੌਜਵਾਨਾਂ ਮੁਕਾਬਲੇ ਵੱਧ ਗੁੱਸਾ ਦੇਖਣ ਨੂੰ ਮਿਲਦਾ ਹੈ।ਇਸੇ ਤਰ੍ਹਾਂ ਮੁੰਡਿਆਂ ਵਿੱਚ ਕੁੜੀਆਂ ਮੁਕਾਬਲੇ ਵੱਧ ਗੁੱਸਾ ਦੇਖਣ ਨੂੰ ਮਿਲਿਆ। ਹਾਲਾਂਕਿ ਇਸੇ ਰਿਸਰਚ ਮੁਤਾਬਕ 12 ਤੋਂ 17 ਸਾਲ ਉਮਰ ਵਰਗ ਦੀਆਂ ਕੁੜੀਆਂ ਵਿੱਚ ਤਕਰੀਬਨ 19 ਫੀਸਦੀ ਕੁੜੀਆਂ ਆਪਣੇ ਸਕੂਲ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਲੜਾਈ ਵਿੱਚ ਸ਼ਾਮਿਲ ਮਿਲੀਆਂ।ਇਹ ਰਿਸਰਚ ਭਾਰਤ ਦੀਆਂ 6 ਅਹਿਮ ਥਾਵਾਂ ਦੇ ਕੁਲ 5467 ਅੱਲ੍ਹੜਾਂ ਅਤੇ ਨੌਜਵਾਨਾਂ 'ਤੇ ਕੀਤੀ ਗਈ ਸੀ। ਇਸ ਰਿਸਰਚ ਵਿੱਚ ਦਿੱਲੀ, ਬੈਂਗਲੁਰੂ, ਜੰਮੂ, ਇੰਦੌਰ, ਕੇਰਲ, ਰਾਜਸਥਾਨ ਅਤੇ ਸਿੱਕਮ ਦੇ ਕਿਸ਼ੋਰ ਅਤੇ ਨੌਜਵਾਨ ਸ਼ਾਮਿਲ ਸਨ।ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਅਖੀਰ ਬੱਚਿਆਂ ਦੀ ਇਸ ਹਿੰਸਕ ਆਦਤ ਦੇ ਪਿੱਛੇ ਕੀ ਵਜ੍ਹਾ ਹੈ?ਮੋਬਾਈਲ ਗੇਮ ਦਾ ਅਸਰਮਨੋਵਿਗਿਆਨੀ ਅਤੇ ਮੈਕਸ ਹਸਪਤਾਲ ਵਿੱਚ ਬੱਚਿਆਂ ਦੀ ਸਲਾਹਕਾਰ ਡਾ. ਦੀਪਾਲੀ ਬੱਤਰਾ ਬੱਚਿਆਂ ਦੇ ਹਿੰਸਕ ਰਵੱਈਏ ਦੇ ਕਈ ਕਾਰਨ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਕਾਰਨ ਹੈ ਇਹ ਪਤਾ ਲਾਉਣਾ ਕਿ ਬੱਚਿਆਂ 'ਤੇ ਉਨ੍ਹਾਂ ਦਾ ਪਰਿਵਾਰ ਕਿੰਨੀ ਨਜ਼ਰ ਰੱਖਦਾ ਹੈ। Image copyright Getty Images ਡਾ. ਬਤਰਾ ਮੁਤਾਬਕ, "ਵੱਡੇ ਸ਼ਹਿਰਾਂ ਵਿੱਚ ਮਾਪੇ ਬੱਚਿਆਂ ਉੱਤੇ ਪੂਰੀ ਤਰ੍ਹਾਂ ਨਜ਼ਰ ਨਹੀਂ ਰੱਖ ਸਕਦੇ। ਬੱਚਿਆਂ ਨੂੰ ਰੁੱਝੇ ਰੱਖਣ ਲਈ ਉਨ੍ਹਾਂ ਨੂੰ ਮੋਬਾਈਲ ਫੋਨ ਦਿੱਤਾ ਜਾਂਦਾ ਹੈ, ਮੋਬਾਈਲ 'ਤੇ ਬੱਚੇ ਹਿੰਸਕ ਖੇਡ ਖੇਡਦੇ ਹਨ।" ਕੋਈ ਵੀਡੀਓ ਗੇਮ ਬੱਚਿਆਂ ਦੇ ਦਿਮਾਗ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ? ਇਸ ਦੇ ਜਵਾਬ ਵਿੱਚ ਡਾ. ਬਤਰਾ ਕਹਿੰਦੇ ਹਨ, "ਮੇਰੇ ਕੋਲ ਹਿੰਸਕ ਸੁਭਾਅ ਵਾਲੇ ਜਿੰਨੇ ਵੀ ਬੱਚੇ ਆਉਂਦੇ ਹਨ ਉਨ੍ਹਾਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਉਹ ਦਿਨ ਵਿੱਚ ਤਿੰਨ-ਚਾਰ ਘੰਟਿਆਂ ਲਈ ਵੀਡੀਓ ਗੇਮਾਂ ਖੇਡਦੇ ਹਨ। ਇਸ ਖੇਡ ਵਿੱਚ ਇੱਕ-ਦੂਜੇ ਨੂੰ ਮਾਰਨਾ ਹੁੰਦਾ ਹੈ, ਜਦੋਂ ਤੁਸੀਂ ਸਾਹਮਣੇ ਵਾਲੇ ਨੂੰ ਮਾਰੋਗੇ ਉਦੋਂ ਹੀ ਤੁਸੀਂ ਜਿੱਤੋਗੇ ਅਤੇ ਹਰ ਕੋਈ ਜਿੱਤਣਾ ਚਾਹੁੰਦਾ ਹੈ। ਇਹ ਕਾਰਨ ਹੈ ਕਿ ਵੀਡੀਓ ਗੇਮਾਂ ਬੱਚਿਆਂ ਦੇ ਸੁਭਾਅ ਬਦਲਣ ਲਗਦੀਆਂ ਹਨ।ਸਾਲ 2010 ਵਿੱਚ ਅਮਰੀਕਾ ਦੇ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਬੱਚਿਆਂ ਨੂੰ ਵੀਡੀਓ ਗੇਮਾਂ ਨਾ ਖੇਡਣ ਦਿੱਤੀਆਂ ਜਾਣ ਜਿਸ ਵਿੱਚ ਹਿੰਸਕ ਆਦਤਾਂ ਜਿਵੇਂ ਕਤਲ ਜਾਂ ਸਰੀਰਕ ਹਿੰਸਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੋਵੇ। Image copyright Getty Images ਫੋਟੋ ਕੈਪਸ਼ਨ ਮਾਪਿਆਂ ਦੇ ਰਿਸ਼ਤੇ ਦਾ ਅਸਰ ਬੱਚਿਆਂ ਦੇ ਰਵੱਈਏ ਤੇ ਪੈਂਦਾ ਹੈ ਇਸ ਫੈਸਲੇ ਤੋਂ ਪੰਜ ਸਾਲ ਪਹਿਲਾਂ ਕੈਲੀਫੋਰਨੀਆ ਦੇ ਰਾਜਪਾਲ ਨੇ ਆਪਣੇ ਸੂਬੇ ਵਿੱਚ ਇੱਕ ਹਿੰਸਕ ਵੀਡੀਓ ਗੇਮ ਕਾਨੂੰਨ ਬਣਾਇਆ ਸੀ। ਇਸ ਦੇ ਤਹਿਤ ਇਹ ਬੱਚਿਆਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹਿੰਸਕ ਵਿਡੀਓ ਗੇਮਜ਼ ਤੋਂ ਦੂਰ ਰੱਖਣ ਦੀ ਗੱਲ ਕੀਤੀ ਸੀ।ਇਸ ਤੋਂ ਇਲਾਵਾ ਅਮਰੀਕੀ ਸਾਈਕੋਲੌਜੀ ਵੱਲੋਂ ਖੋਜ ਵਿੱਚ ਵੀ ਇਸ ਬਾਰੇ ਦੱਸਿਆ ਗਿਆ ਸੀ ਕਿ ਵੀਡੀਓ ਗੇਮਜ਼ ਮਨੁੱਖਾਂ ਦੇ ਸੁਭਾਅ ਬਦਲਣ ਲਈ ਅਹਿਮ ਕਾਰਕ ਸਾਬਤ ਹੁੰਦੀਆਂ ਹਨ। ਪੋਰਨ ਤੱਕ ਪਹੁੰਚਮੋਬਾਈਲ ਤੱਕ ਪਹੁੰਚ ਦੇ ਨਾਲ-ਨਾਲ ਇੰਟਰਨੈੱਟ ਵੀ ਬੱਚਿਆਂ ਨੂੰ ਸੌਖਾ ਹੀ ਮਿਲ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਸ਼ੁਰੂ ਹੁੰਦੀ ਹੈ ਯੂ-ਟਿਊਬ ਤੋਂ ਲੈ ਕੇ ਪੋਰਨ ਵੀਡੀਓ ਦੀ ਦੁਨੀਆਂ।ਦੇਹਰਾਦੂਨ ਦੀ ਰਹਿਣ ਵਾਲੀ ਪੂਨਮ ਅਸਵਾਲ ਦਾ ਪੁੱਤਰ ਆਯੂਸ਼ ਹਾਲੇ ਸਿਰਫ਼ 5 ਸਾਲ ਦਾ ਹੈ ਪਰ ਇੰਟਰਨੈਟ 'ਤੇ ਆਪਣੀ ਪਸੰਦ ਦੀ ਵੀਡੀਓ ਸੌਖੀ ਹੀ ਲੱਭ ਲੈਂਦਾ ਹੈ। ਪੂਨਮ ਦੱਸਦੀ ਹੈ ਕਿ ਉਨ੍ਹਾਂ ਦੇ ਬੱਚੇ ਨੇ ਉਨ੍ਹਾਂ ਤੋਂ ਹੀ ਮੋਬਾਈਲ 'ਤੇ ਵੀਡੀਓ ਦੇਖਣੇ ਸਿੱਖੇ। Image copyright Getty Images ਪੂਨਮ ਆਪਣੇ ਬੱਚੇ ਦੀ ਇਸ ਆਦਤ ਤੋਂ ਕਾਫ਼ੀ ਪਰੇਸ਼ਾਨ ਹੈ। ਆਪਣੀ ਇਸ ਪਰੇਸ਼ਾਨੀ ਬਾਰੇ ਦੱਸਦੇ ਹੋਏ ਉਹ ਕਹਿੰਦੀ ਹੈ, "ਸ਼ੁਰੂਆਤ ਵਿੱਚ ਤਾਂ ਮੈਨੂੰ ਠੀਕ ਲੱਗਿਆ ਕਿ ਆਯੂਸ਼ ਮੋਬਾਈਲ ਵਿੱਚ ਰੁੱਝਿਆ ਹੋਇਆ ਹੈ, ਪਰ ਹੁਣ ਇਹ ਸਮੱਸਿਆ ਬਣਦਾ ਜਾ ਰਿਹਾ ਹੈ, ਉਹ ਹਿੰਸਕ ਕਾਰਟੂਨ ਦੇ ਵੀਡੀਓ ਦੇਖਦਾ ਹੈ। ਇੰਟਰਨੈਟ 'ਤੇ ਗਾਲ੍ਹਾਂ ਅਤੇ ਅਸ਼ਲੀਲ ਸਮੱਗਰੀ ਦੇ ਲਿੰਕ ਵੀ ਹੁੰਦੇ ਹਨ। ਡਰ ਲਗਦਾ ਹੈ ਕਿ ਕਿਤੇ ਉਹ ਉਨ੍ਹਾਂ ਲਿੰਕਜ਼ 'ਤੇ ਕਲਿੱਕ ਕਰਕੇ ਗਲਤ ਚੀਜ਼ਾਂ ਨਾ ਦੇਖ ਲਏ।"ਇਹ ਵੀ ਪੜ੍ਹੋ: ਕੀਟਨਾਸ਼ਕ ਕੰਪਨੀ ਇੱਕ ਮਾਲੀ ਨੂੰ ਕਿਉਂ ਦੇਵੇਗੀ 200 ਕਰੋੜ?'ਰੈਫਰੈਂਡਮ-2020' ਬਾਰੇ ਪੰਜਾਬ ਦੇ ਸਿਆਸਤਦਾਨ ਕਿੱਥੇ ਖੜ੍ਹੇਜਵਾਨ ਚਿਹਰੇ ਦਾ ਦਾਅਵਾ ਕਰਨ ਵਾਲੀਆਂ ਕਰੀਮਾਂ ਦਾ ਸੱਚਡਾ. ਬਤਰਾ ਵੀ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਨ, "ਭਾਵੇਂ ਇੰਟਰਨੈੱਟ ਦੀ ਸੌਖੀ ਪਹੁੰਚ ਨਾਲ ਪੋਰਨ ਵੀ ਬੱਚਿਆਂ ਲਈ ਆਸਾਨੀ ਨਾਲ ਉਪਲਬਧ ਹੈ ਅਤੇ ਇਹ ਕਿਸੇ ਵੀ ਨਸ਼ੇ ਵਾਂਗ ਕੰਮ ਕਰਦਾ ਹੈ। ਇਸ ਵਿੱਚ ਦਿਖਣ ਵਾਲੀ ਹਿੰਸਾ ਦਾ ਬੱਚਿਆਂ ਦੇ ਦਿਮਾਗ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ।" Image copyright Thinkstock ਫੋਟੋ ਕੈਪਸ਼ਨ ਇੰਟਰਨੈੱਟ ਦੀ ਸੌਖੀ ਪਹੁੰਚ ਨਾਲ ਪੋਰਨ ਵੀ ਬੱਚਿਆਂ ਲਈ ਆਸਾਨੀ ਨਾਲ ਉਪਲਬਧ ਹੈ। 1961 ਵਿੱਚ ਮਨੋਵਿਗਿਆਨੀ ਅਲਬਰਟ ਬੈਂਡੁਰਾ ਨੇ ਪੋਰਨ ਦੇ ਪ੍ਰਭਾਵ ਦੀ ਜਾਂਚ ਕਰਨ ਲਈ ਇੱਕ ਪ੍ਰਯੋਗ ਕੀਤਾ ਸੀ। ਉਨ੍ਹਾਂ ਨੇ ਬੱਚਿਆਂ ਨੂੰ ਇੱਕ ਵੀਡੀਓ ਦਿਖਾਇਆ ਜਿਸ ਵਿੱਚ ਇੱਕ ਆਦਮੀ ਗੁੱਡੀ ਨੂੰ ਮਾਰ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬੱਚਿਆਂ ਨੂੰ ਵੀ ਇੱਕ ਗੁੱਡੀ ਫੜਾਈ। ਗੁੱਡੀ ਮਿਲਣ ਤੋਂ ਬਾਅਦ ਬੱਚਿਆਂ ਨੇ ਵੀ ਆਪਣੀਆਂ ਗੁੱਡੀਆਂ ਨਾਲ ਉਹੀ ਕੀਤਾ ਹੈ ਜੋ ਵੀਡੀਓ ਵਾਲਾ ਵਿਅਕਤੀ ਕਰ ਰਿਹਾ ਸੀ। ਮਾਪਿਆਂ ਦਾ ਆਪਸੀ ਰਿਸ਼ਤਾਸ਼ਹਿਰੀ ਜ਼ਿੰਦਗੀ ਵਿੱਚ ਮਾਂ ਅਤੇ ਪਿਤਾ ਦੋਵੇਂ ਹੀ ਨੌਕਰੀਪੇਸ਼ਾ ਹੋ ਗਏ ਹਨ। ਅਜਿਹੇ ਵਿੱਚ ਬੱਚਿਆਂ ਲਈ ਸਮਾਂ ਕੱਢਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮਾਪਿਆਂ ਦਾ ਆਪਸ ਵਿੱਚ ਰਿਸ਼ਤਾ ਕਿਹੋ-ਜਿਹਾ ਹੈ, ਇਸ ਦਾ ਅਸਰ ਸਿੱਧੇ ਤੌਰ 'ਤੇ ਬੱਚਿਆਂ 'ਤੇ ਪੈਂਦਾ ਹੈ। Image copyright Getty Images ਫੋਟੋ ਕੈਪਸ਼ਨ ਮਾਪਿਆਂ ਦੇ ਆਪਸੀ ਰਿਸ਼ਤਿਆਂ ਦੇ ਨਾਲ-ਨਾਲ ਉਨ੍ਹਾਂ ਦਾ ਬੱਚਿਆਂ ਪ੍ਰਤੀ ਕਿਹੋ ਜਿਹਾ ਵਤੀਰਾ ਹੈ ਇਹ ਵੀ ਕਾਫ਼ੀ ਮਾਇਨੇ ਰਖਦਾ ਹੈ ਡਾ. ਬਤਰਾ ਕਹਿੰਦੇ ਹਨ, "ਜਦੋਂ ਬੱਚੇ ਦੇਖਦੇ ਹਨ ਕਿ ਉਨ੍ਹਾਂ ਦੇ ਮਾਪੇ ਹਮੇਸ਼ਾ ਉਨ੍ਹਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਸ਼ਾਂਤ ਰਹਿਣ ਅਤੇ ਸੱਭਿਅਕ ਰਹਿਣ ਦੀ ਸਲਾਹ ਦਿੰਦੇ ਹਨ ਪਰ ਖੁਦ ਉਹ ਆਪਸ ਵਿੱਚ ਲੜਦੇ ਰਹਿੰਦੇ ਹਨ। ਤਾਂ ਬੱਚਾ ਵੀ ਗੁੱਸਾ ਆਉਣ 'ਤੇ ਹਿੰਸਕ ਹੋ ਜਾਂਦਾ ਹੈ। ਬੱਚਿਆਂ ਦਾ ਦਿਮਾਗ ਇਸ ਗੱਲ 'ਤੇ ਪੱਕਾ ਹੋ ਜਾਂਦਾ ਹੈ ਕਿ ਚੀਜ਼ਾਂ ਉਨ੍ਹਾਂ ਮੁਤਾਬਕ ਹੀ ਹੋਣੀਆਂ ਚਾਹੀਦੀਆਂ ਹਨ। ਜਦੋਂ ਕੋਈ ਉਨ੍ਹਾਂ ਦੀ ਸਮਝ ਦੇ ਵਿਰੁੱਧ ਜਾਂਦੀ ਹੈ ਤਾਂ ਉਹ ਵੱਖਰੇ ਤਰੀਕੇ ਨਾਲ ਪ੍ਰਤੀਕਰਮ ਦਿੰਦੇ ਹਨ ਅਤੇ ਨਤੀਜਾ ਕਈ ਮੌਕਿਆਂ 'ਤੇ ਹਿੰਸਕ ਰੂਪ ਧਾਰ ਲੈਂਦਾ ਹੈ।ਡਾ. ਬਤਰਾ ਇੱਕ ਹੋਰ ਗੱਲ ਵੱਲ ਧਿਆਨ ਦੇਣ ਦੀ ਗੱਲ ਕਰਦੇ ਹਨ। ਉਹ ਕਹਿੰਦੇ ਹਨ ਕਿ ਮਾਪਿਆਂ ਦੇ ਆਪਸੀ ਰਿਸ਼ਤਿਆਂ ਦੇ ਨਾਲ-ਨਾਲ ਉਨ੍ਹਾਂ ਦਾ ਬੱਚਿਆਂ ਪ੍ਰਤੀ ਕਿਹੋ ਜਿਹਾ ਵਤੀਰਾ ਹੈ, ਇਹ ਵੀ ਕਾਫ਼ੀ ਮਾਇਨੇ ਰਖਦਾ ਹੈ।ਆਪਣੇ ਇੱਕ ਮਰੀਜ਼ ਬਾਰੇ ਡਾਕਟਰ ਬਤਰਾ ਨੇ ਦੱਸਿਆ, "ਮੇਰੇ ਇੱਕ ਮਰੀਜ਼ ਸਨ, ਜੋ ਆਪਣੇ ਬੱਚੇ ਨੂੰ ਛੋਟੀਆਂ-ਛੋਟੀਆਂ ਗਲਤੀਆਂ 'ਤੇ ਬੁਰੀ ਤਰ੍ਹਾਂ ਕੁੱਟਦੇ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਦਾ ਬੱਚਾ ਆਪਣਾ ਗੁੱਸਾ ਸਾਥੀ ਬੱਚਿਆਂ 'ਤੇ ਕੱਢਦਾ ਸੀ। ਉਹ ਸਕੂਲ ਵਿੱਚ ਕਾਫ਼ੀ ਲੜਦਾ ਸੀ।" ਬੀਬੀਸੀ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਲੰਬੇ ਸਮੇਂ ਤੱਕ ਜਦੋਂ ਮਾਪਿਆਂ ਦੇ ਸਬੰਧ ਖ਼ਰਾਬ ਰਹਿੰਦੇ ਹਨ ਤਾਂ ਇਸ ਨਾਲ ਬੱਚਿਆਂ 'ਤੇ ਉਨ੍ਹਾਂ ਦੀ ਉਮਰ ਮੁਤਾਬਕ ਅਸਰ ਪੈਂਦਾ ਹੈ। ਜਿਵੇਂ ਨਵਜੰਮੇ ਬੱਚੇ ਦੇ ਦਿਲ ਦੀਆਂ ਧੜਕਨਾਂ ਵੱਧ ਜਾਂਦੀਆਂ ਹਨ। 6 ਮਹੀਨੇ ਤੱਕ ਦੇ ਬੱਚੇ ਹਾਰਮੋਨਜ਼ ਵਿੱਚ ਤਣਾਅ ਮਹਿਸੂਸ ਕਰਦੇ ਹਨ ਉੱਥੇ ਹੀ ਥੋੜ੍ਹੀ ਵੱਡੀ ਉਮਰ ਦੇ ਬੱਚਿਆਂ ਨੂੰ ਨੀਂਦ ਨਾ ਆਉਣ ਵਰਗੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਹਾਰਮੋਨ ਵਿੱਚ ਆਉਂਦਾ ਹੈ ਬਦਲਾਅ ਮੋਬਾਈਲ ਫੋਨ, ਇੰਟਰਨੈੱਟ ਦੀ ਉਪਲੱਬਧਤਾ ਅਤੇ ਮਾਪਿਆਂ ਦਾ ਨੌਕਰੀ ਪੇਸ਼ਾ ਹੋਣਾ ਇਹੀ ਸਭ ਆਧੁਨਿਕ ਜੀਵਨ ਦੇ ਉਦਾਹਰਨ ਹਨ ਪਰ ਬੱਚਿਆਂ ਵਿੱਚ ਹਿੰਸਾ ਦੀ ਆਦਤ ਬੀਤੇ ਸਮੇਂ ਵਿੱਚ ਵੀ ਦੇਖਣ ਨੂੰ ਮਿਲਦੀ ਰਹੀ ਹੈ।ਜਦੋਂ ਮੋਬਾਈਲ ਜਾਂ ਇੰਟਰਨੈੱਟ ਦਾ ਚਲਨ ਨਹੀਂ ਸੀ ਤਾਂ ਵੀ ਬੱਚੇ ਹਿੰਸਕ ਹੋ ਜਾਂਦੇ ਸਨ, ਇਸ ਦੀ ਕੀ ਵਜ੍ਹਾ ਹੈ। Image copyright Getty Images ਡਾ. ਬਤਰਾ ਦਾ ਕਹਿਣਾ ਹੈ ਕਿ ਕਿਸ਼ੋਰ ਹੁੰਦਿਆਂ ਬੱਚਿਆਂ ਦੇ ਹਾਰਮੋਨਜ਼ ਵਿੱਚ ਬਦਲਾਅ ਹੋਣ ਲਗਦੇ ਹਨ। ਉਨ੍ਹਾਂ ਦੇ ਦਿਮਾਗ ਅਤੇ ਸਰੀਰ ਦੇ ਹੋਰਨਾਂ ਅੰਗਾਂ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੁੰਦਾ ਹੈ। ਉਹ ਦੱਸਦੇ ਹਨ, "ਅਲ੍ਹੜ ਉਮਰ 11 ਤੋਂ 16 ਸਾਲ ਤੱਕ ਸਮਝੀ ਜਾਂਦੀ ਹੈ। ਇਸ ਦੌਰਾਨ ਕਾਫੀ ਤੇਜ਼ੀ ਨਾਲ ਦਿਮਾਗ ਦਾ ਵਿਕਾਸ ਹੋ ਰਿਹਾ ਹੁੰਦਾ ਹੈ ਇਸ ਉਮਰ ਵਿੱਚ ਦਿਮਾਗ ਅੰਦਰ ਲਾਜੀਕਲ ਸੈਂਸ ਦਾ ਹਿੱਸਾ ਵਿਕਸਿਤ ਹੋ ਰਿਹਾ ਹੁੰਦਾ ਹੈ ਪਰ ਇਮੋਸ਼ਨਲ ਸੈਂਸ ਵਾਲੇ ਹਿੱਸੇ ਦਾ ਵਿਕਾਸ ਹੋ ਚੁੱਕਿਆ ਹੁੰਦਾ ਹੈ। ਅਜਿਹੇ ਵਿੱਚ ਬੱਚਾ ਜ਼ਿਆਦਾਤਰ ਫੈਸਲੇ ਇਮੋਸ਼ਨਲ ਹੋ ਕੇ ਲੈਂਦਾ ਹੈ।"ਇਹੀ ਵਜ੍ਹਾ ਹੈ ਕਿ ਇਸ ਉਮਰ ਦੇ ਬੱਚਿਆਂ ਦੇ ਰਵੱਈਏ ਵਿੱਚ ਆਸ- ਪਾਸ ਦੇ ਹਾਲਾਤ ਦਾ ਸਭ ਤੋਂ ਵੱਧ ਅਸਰ ਪੈਂਦਾ ਹੈ। ਉਹ ਚਿੜਚਿੜੇ, ਗੁੱਸੇ ਵਾਲੇ ਅਤੇ ਕਈ ਮੌਕਿਆਂ 'ਤੇ ਹਿੰਸਕ ਹੋ ਜਾਂਦੇ ਹਨ।ਕਿਵੇਂ ਪਛਾਣੀਏ ਬੱਚੇ ਦਾ ਬਦਲਦਾ ਰਵੱਈਆਬੱਚਿਆਂ ਦੇ ਰਵੱਈਏ ਵਿੱਚ ਬਦਲਾਅ ਆ ਰਿਹਾ ਹੈ, ਇਸ ਦੀ ਪਛਾਣ ਕਿਵੇਂ ਕੀਤੀ ਜਾਵੇ। ਇਸ ਬਾਰੇ ਡਾ. ਬਤਰਾ ਦੱਸਦੇ ਹਨ, "ਜੇ ਛੋਟੀ ਉਮਰ ਵਿੱਚ ਹੀ ਬੱਚਾ ਸਕੂਲ ਜਾਣ ਤੋਂ ਨਾਂਹ-ਨੁਕਰ ਕਰਨ ਲੱਗੇ ਸਕੂਲ ਤੋਂ ਰੋਜ਼ਾਨਾ ਵੱਖੋ-ਵੱਖਰੀਆਂ ਸ਼ਿਕਾਇਤਾਂ ਮਿਲਣ ਲੱਗਣ, ਸਾਥੀ ਬੱਚਿਆਂ ਨੂੰ ਗਾਲ੍ਹਾਂ ਦੇਣਾ, ਕਿਸੇ ਇੱਕ ਕੰਮ 'ਤੇ ਧਿਆਨ ਨਾ ਲਾ ਸਕਣਾ। ਇਹ ਸਾਰੇ ਲੱਛਣ ਦਿਖਣ 'ਤੇ ਸਮਝ ਜਾਣਾ ਚਾਹੀਦਾ ਹੈ ਕਿ ਬੱਚਿਆਂ ਦੇ ਰਵੱਈਏ ਵਿੱਚ ਬਦਲਾਅ ਆਉਣ ਲੱਗਾ ਹੈ ਅਤੇ ਹੁਣ ਉਸ 'ਤੇ ਧਿਆਨ ਦੇਣ ਦਾ ਸਮਾਂ ਹੈ।"ਇਹ ਵੀ ਪੜ੍ਹੋ:ਬੱਚੇ ਟੀਚਰ ਅਤੇ ਜਮਾਤੀਆਂ 'ਤੇ ਹਮਲਾ ਕਿਉਂ ਕਰਦੇ ਹਨ?'ਅਡਲਟ' ਕੰਟੈਂਟ ਦੇਖਣ ਨੂੰ ਕਿਉਂ ਮਜਬੂਰ ਹਨ ਬੱਚੇ?ਕੀ ਹੈ ਚਾਈਲਡ ਪੋਰਨ? ਆਪਣੇ ਬੱਚੇ ਲਈ ਜ਼ਰੂਰ ਪੜ੍ਹੋਅਜਿਹੇ ਹਾਲਾਤ ਵਿੱਚ ਬੱਚਿਆਂ ਨੂੰ ਸਮਾਂ ਦੇਣਾ ਜ਼ਰੂਰੀ ਹੋ ਜਾਂਦਾ ਹੈ। ਉਸ ਨੂੰ ਬਾਹਰ ਘੁਮਾਉਣ ਲੈ ਕੇ ਜਾਣਾ ਚਾਹੀਦਾ ਹੈ, ਉਸ ਦੇ ਨਾਲ ਵੱਖੋ-ਵੱਖਰੇ ਖੇਡ ਖੇਡਣੇ ਚਾਹੀਦੇ ਹਨ, ਬੱਚੇ ਨੂੰ ਬਹੁਤ ਜ਼ਿਆਦਾ ਸਮਝਾਉਣਾ ਨਹੀਂ ਚਾਹੀਦਾ, ਹਰ ਗੱਲ ਵਿੱਚ ਉਨ੍ਹਾਂ ਦੀਆਂ ਗਲਤੀਆਂ ਨਹੀਂ ਕੱਢੀਆਂ ਚਾਹੀਦੀਆਂ।ਬੱਚਿਆਂ ਦੇ ਰਵੱਈਏ ਲਈ 11 ਤੋਂ 16 ਸਾਲ ਦੀ ਉਮਰ ਕਾਫ਼ੀ ਅਹਿਮ ਹੁੰਦੀ ਹੈ, ਇਹੀ ਉਨ੍ਹਾਂ ਦੀ ਪੂਰੀ ਸ਼ਖਸੀਅਤ ਬਣਾਉਂਦੀ ਹੈ। ਅਜਿਹੇ ਵਿੱਚ ਉਨ੍ਹਾਂ ਦਾ ਖਾਸ ਧਿਆਨ ਦੇਣਾ ਕਾਫ਼ੀ ਜ਼ਰੂਰੀ ਹੋ ਜਾਂਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੱਥੇ ਪੁਰਸ਼ ਕਿਉਂ ਨਹੀਂ ਪਾ ਸਕਦੇ ਕੰਨੀ ਮੁੰਦੀਆਂ ਜਿਓਰਜ਼ ਪੀਅਰਪੋਇੰਟ ਬੀਬੀਸੀ ਨਿਊਜ਼ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46915419 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright IQIYI ਫੋਟੋ ਕੈਪਸ਼ਨ ਇੱਕ ਟੀਵੀ ਸ਼ੋਅ ਵਿੱਚ ਅਦਾਕਾਰ ਵਾਂਗ ਲਿੰਕਾਈ ਦੇ ਕੰਨ ਧੁੰਦਲੇ ਕੀਤੇ ਗਏ ਹਨ ਚੀਨ ਦੇ ਪ੍ਰਸਿੱਧ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਵੱਲੋਂ ਕੰਨ 'ਚ ਮੁੰਦੀਆਂ ਪਾਉਣ ਵਾਲੇ ਪੁਰਸ਼ ਅਦਾਕਾਰਾਂ ਦੇ ਕੰਨਾਂ ਨੂੰ ਧੁੰਦਲਾ ਕਰਕੇ ਦਿਖਾਏ ਜਾਣ ਵਾਲੇ ਫ਼ੈਸਲੇ ਨਾਲ ਆਨਲਾਈਨ ਬਹਿਸ ਸ਼ੁਰੂ ਹੋ ਗਈ ਹੈ। ਨੈਟਫਲਿਕਸ ਵਰਗੀ ਸਟ੍ਰੀਮਿੰਗ ਸਰਵਿਸ ਹੋਇ (iQiyi) ਤੋਂ ਪੁਰਸ਼ ਅਦਾਕਾਰਾਂ ਦੇ ਕੰਨਾਂ ਨੂੰ ਧੁੰਦਲਾ ਕਰਕੇ ਦਿਖਾਈਆਂ ਜਾਣ ਵਾਲੀਆਂ ਤਸਵੀਰਾਂ ਨੂੰ ਲੈ ਕੇ ਆਨਲਾਈਨ ਸ਼ੇਅਰ ਕੀਤਾ ਜਾ ਰਿਹਾ ਹੈ। #MaleTVStarsCantWearEarrings ਦਾ ਹੈਸ਼ਟੈਗ ਵੀਬੋ 'ਤੇ 88 ਹਜ਼ਾਰ ਤੋਂ ਵੱਧ ਵਾਰ ਵਰਤਿਆ ਗਿਆ ਹੈ ਜਿੱਥੇ ਲੋਕ ਇਸ ਸੈਂਸਰਸ਼ਿਪ ਖ਼ਿਲਾਫ਼ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਚੀਨ ਵਿੱਚ ਇਹ ਵਿਵਾਦ ਟੀਵੀ ਪ੍ਰੋਗਰਾਮਾਂ ਦੀ ਤਾਨਾਸ਼ਾਹੀ ਦੇ ਧੁੰਦਲੇਪਨ ਦੀ ਤਾਜ਼ਾ ਮਿਸਾਲ ਹੈ। ਚੀਨ ਵਿੱਚ ਹਿਪ-ਹੋਪ ਕਲਚਰ, ਟੈਟੂਜ਼ ਅਤੇ ਸਮਲਿੰਗੀ ਚਿੰਨ੍ਹ ਆਦਿ 'ਤੇ ਪਾਬੰਦੀ ਹੈ। ਇਹ ਵੀ ਪੜ੍ਹੋ-ਮੰਟੋ ਕੋਲੋਂ ਪਾਕਿਤਸਾਨ ਕਿਉਂ ਡਰਦਾ ਹੈ?ਕੀ ਦੁਬਈ ਦੇ ਅਖ਼ਬਾਰ ਨੇ ਕੀਤਾ ਰਾਹੁਲ ਦਾ ਅਪਮਾਨਹੌਲਦਾਰ ਨੇ ਦੁੱਧ ਚੁੰਘਾ ਕੇ ਲਾਵਾਰਿਸ ਬੱਚੀ ਦੀ ਜਾਨ ਬਚਾਈਰਾਮ ਰਹੀਮ ਨੂੰ ਛਤਰਪਤੀ ਕਤਲ ਮਾਮਲੇ 'ਚ ਉਮਰ ਕੈਦ Image copyright IQIYI ਫੋਟੋ ਕੈਪਸ਼ਨ ਸੋਸ਼ਲ ਮੀਡੀਆ 'ਤੇ ਦਿੱਤੀ ਲੋਕਾਂ ਇਸ ਬਾਰੇ ਮਿਲੀ ਜੁਲੀ ਪ੍ਰਕਿਰਿਆ ਇਸ ਬਾਰੇ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਦਲੀਲ ਦਿੱਤੀ ਕਿ ਇਹ ਸੈਂਸਰਸ਼ਿਪ "ਰਵਾਇਤੀ" ਲਿੰਗਕ ਭੂਮਿਕਾ ਦੀ ਰੱਖਿਆ ਦੀ ਇੱਛਾ ਤੋਂ ਪ੍ਰੇਰਿਤ ਹੈ। ਚੀਨ ਵਿੱਚ ਹਾਲ ਦੇ ਸਾਲਾਂ ਵਿੱਚ ਪੁਰਸ਼ ਅਦਾਕਾਰਾਂ ਵੱਲੋਂ "ਔਰਤਾਂ ਵਾਂਗ ਦਿੱਖਣਾ" ਵਿਵਾਦ ਦਾ ਮੁੱਦਾ ਬਣ ਗਿਆ ਹੈ। ਇੱਕ ਵੀਬੋ ਯੂਜ਼ਰ ਨੇ ਮਜ਼ਾਕੀਆ ਲਹਿਜ਼ੇ 'ਚ ਲਿਖਿਆ, "ਜੇ ਆਦਮੀਆਂ ਵੱਲੋਂ ਕੰਨਾਂ 'ਚ ਮੁੰਦੀਆਂ ਪਾਉਣਾ ਕਾਇਰ ਹੋਣ ਵਾਂਗ ਹੈ ਤੇ ਚੰਗ਼ੈਜ਼ ਖ਼ਾਨ ਇੱਕ ਕਾਇਰ ਸੀ, ਸਾਨੂੰ ਉਨ੍ਹਾਂ ਨੂੰ ਬਲੌਕ ਕਰ ਦੇਣਾ ਚਾਹੀਦਾ ਹੈ ਤੇ ਇਤਿਹਾਸ ਦੀਆਂ ਕਿਤਾਬਾਂ 'ਚੋ ਬਾਹਰ ਕੱਢ ਦੇਣਾ ਚਾਹੀਦਾ ਹੈ।" Image copyright Weibo ਫੋਟੋ ਕੈਪਸ਼ਨ #MaleTVStarsCantWearEarrings ਦਾ ਹੈਸ਼ਟੈਗ ਵੀਬੋ 'ਤੇ 88 ਹਜ਼ਾਰ ਤੋਂ ਵੱਧ ਵਾਰ ਵਰਤਿਆ ਗਿਆ ਹਾਲਾਂਕਿ ਕਈਆਂ ਨੇ ਇਹ ਵੀ ਕਿਹਾ ਕਿ ਔਰਤ ਅਦਾਕਾਰਾਂ ਨੇ ਆਪਣੀਆਂ ਵਾਲੀਆਂ ਨਹੀਂ ਲੁਕਾਈਆਂ। ਇੱਕ ਯੂਜ਼ਰ ਨੇ ਲਿਖਿਆ, "ਕੌਣ ਕਹਿੰਦਾ ਹੈ ਕਿ ਇਹ ਲਿੰਗਵਾਦ ਨਹੀਂ ਹੈ? ਮਰਦ ਅਜਿਹਾ ਕਿਉਂ ਨਹੀਂ ਕਰ ਸਕਦੇ? ਅਸੀਂ ਬੱਸ ਸੈਂਕੜੇ ਸਾਲ ਪਿੱਛੇ ਚਲੇ ਗਏ ਹਾਂ।"ਜਦਕਿ ਇੱਕ ਹੋਰ ਯੂਜ਼ਰ ਨੇ ਇਸ ਨੂੰ "ਅਣਕਹੇ ਲਿੰਗੀ ਵਿਤਕਰੇ ਵਾਂਗ" ਦੱਸਿਆ।ਇਹ ਵੀ ਪੜ੍ਹੋ-ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ'ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi
false
ਕੀ ਹੈ 22 ਸਾਲਾਂ ਤੋਂ ਫਸਿਆ ਮਹਿਲਾ ਰਾਖਵਾਂਕਰਨ ਬਿਲ? 22 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44911890 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿਲ ਲਈ ਹਮਾਇਤ ਦੇਣ ਸਬੰਧੀ ਸਰਕਾਰ ਨੂੰ ਚਿੱਠੀ ਲਿਖੀ ਹੈ। ਸਰਕਾਰ ਵੱਲੋਂ ਇਸ ਦੇ ਜਵਾਬ ਵਿੱਚ ਕਿਹਾ ਗਿਆ ਕਿ ਪਹਿਲਾਂ ਕਾਂਗਰਸ ਤਿੰਨ ਤਲਾਕ ਦੇ ਮੁੱਦੇ 'ਤੇ ਹਮਾਇਤ ਦੇਵੇ।ਪੀਟੀਆਈ ਮੁਤਾਬਕ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਸ ਦਾ ਜਵਾਬ ਦਿੰਦਿਆਂ ਰਾਹੁਲ ਗਾਂਧੀ ਨੂੰ ਚਿੱਠੀ ਰਾਹੀਂ ਕਿਹਾ, "ਔਰਤਾਂ ਦੇ ਸਮਰਥਨ ਲਈ ਉਨ੍ਹਾਂ ਨੂੰ 'ਨਵੀਂ ਡੀਲ' ਦਿਓ ਅਤੇ ਮਹਿਲਾ ਰਾਖਵਾਂਕਰਨ, ਤੁਰੰਤ ਤਿੰਨ ਤਲਾਕ ਅਤੇ ਨਿਕਾਹ ਹਲਾਲਾ ਬਿਲ ਸਬੰਧੀ ਭਾਜਪਾ ਦਾ ਸਾਥ ਦਿਓ।"ਇਹ ਵੀ ਪੜ੍ਹੋ :ਕੀ ਭਾਰਤ ਔਰਤਾਂ ਲਈ ਸਭ ਤੋਂ ਵੱਧ ਖ਼ਤਰਨਾਕ ਹੈ?ਘਰਾਂ ’ਚ ਤਸ਼ੱਦਦ ਸਹਿਣ ਦੀ ਥਾਂ ਔਰਤਾਂ ਇਹ ਪੜ੍ਹਨਪਾਕ ਜਗੀਰਦਾਰਾਂ ਨੂੰ ਚੁਣੌਤੀ ਦੇਣ ਤੁਰੀ ਦਲਿਤ ਔਰਤ Skip post by @RahulGandhi Our PM says he’s a crusader for women’s empowerment? Time for him to rise above party politics, walk-his-talk & have the Women’s Reservation Bill passed by Parliament. The Congress offers him its unconditional support. Attached is my letter to the PM. #MahilaAakrosh pic.twitter.com/IretXFFvvK— Rahul Gandhi (@RahulGandhi) 16 ਜੁਲਾਈ 2018 End of post by @RahulGandhi ਹਾਲਾਂਕਿ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਜਦੋਂ ਦਾ ਮਹਿਲਾ ਰਾਖਵੇਂਕਰਨ ਸਬੰਧੀ ਬਿਲ ਰਾਜਸਭਾ ਵਿੱਚ ਪਾਸ ਹੋਇਆ ਹੈ ਕਾਂਗਰਸ ਉਦੋਂ ਤੋਂ ਹੀ ਆਪਣੇ ਵਾਅਦੇ 'ਤੇ ਬਜ਼ਿੱਦ ਹੈ ਪਰ ਭਾਜਪਾ ਇਸ 'ਤੇ ਵਿਚਾਰ ਕਰ ਰਹੀ ਹੈ, ਹਾਲਾਂਕਿ ਇਹ ਭਾਜਪਾ ਦੇ 2014 ਦੇ ਚੋਣ ਮੈਨੀਫੈਸਟੋ ਦਾ ਅਹਿਮ ਵਾਅਦਾ ਸੀ। Image copyright Getty Images ਫੋਟੋ ਕੈਪਸ਼ਨ ਰਵੀ ਸ਼ੰਕਰ ਪ੍ਰਸਾਦ ਨੇ ਰਾਹੁਲ ਗਾਂਧੀ ਦੇ ਪੱਤਰ ਦਾ ਜਵਾਬ ਦਿੰਦਿਆਂ ਉਨ੍ਹਾਂ ਨੂੰ ਖਤ ਲਿਖਿਆ ਹੈ ਕੀ ਤੁਸੀਂ ਜਾਣਦੇ ਹੋ ਮਹਿਲਾ ਰਾਖਵਾਂਕਰਨ ਬਿਲ ਕੀ ਹੈ ਅਤੇ ਸਭ ਤੋਂ ਪਹਿਲਾਂ ਇਸ ਨੂੰ ਸੰਸਦ ਵਿੱਚ ਕਦੋਂ ਪੇਸ਼ ਕੀਤਾ ਗਿਆ ਸੀ। ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ। ਮਹਿਲਾ ਰਾਖਵਾਂਕਰਨ ਬਿਲ ਕੀ ਹੈ…ਮਹਿਲਾ ਰਾਖਵਾਂਕਰਨ ਬਿਲ ਪਹਿਲੀ ਵਾਰੀ 12 ਸਤੰਬਰ, 1996 'ਚ ਸੰਸਦ 'ਚ ਪੇਸ਼ ਕੀਤਾ ਗਿਆ ਸੀ। ਉਸ ਵੇਲੇ ਕੇਂਦਰ 'ਚ ਐੱਚ.ਡੀ. ਦੇਵਗੌੜਾ ਦੀ ਸਰਕਾਰ ਸੀ।ਇਸ ਬਿਲ 'ਚ ਸੰਸਦ ਤੇ ਵਿਧਾਨ ਸਭਾਵਾਂ 'ਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਦੀ ਤਜਵੀਜ ਪੇਸ਼ ਕੀਤੀ ਗਈ ਸੀ।ਇਸ ਮੁਤਾਬਕ ਜੇ ਇਹ ਕਾਨੂੰਨ ਬਣ ਜਾਂਦਾ ਹੈ ਤਾਂ ਸੰਸਦ ਅਤੇ ਵਿਧਾਨ ਸਭਾਵਾਂ ਦੀਆਂ ਇੱਕ-ਤਿਹਾਈ ਸੀਟਾਂ 'ਤੇ ਔਰਤਾਂ ਬੈਠਣਗੀਆਂ। ਇਸੇ 33 ਫੀਸਦੀ 'ਚ ਇੱਕ-ਤਿਹਾਈ ਸੀਟਾਂ ਐੱਸਸੀ/ਐੱਸਟੀ ਦੀਆਂ ਔਰਤਾਂ ਲਈ ਹੋਣਗੀਆਂ।22 ਸਾਲਾਂ ਤੋਂ ਇਹ ਬਿਲ ਸੰਸਦ 'ਚ ਫਸਿਆ ਹੋਇਆ ਹੈ।1996 ਤੋਂ ਬਾਅਦ 1999, 2002, 2003, 2004, 2005, 2008 ਤੇ 2010 'ਚ ਇਸ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਹੋਈ ਪਰ ਨਾਕਾਮਯਾਬੀ ਹੀ ਮਿਲੀ।ਸਾਲ 2010 'ਚ ਇਹ ਬਿਲ ਰਾਜ ਸਭਾ ਤੋਂ ਪਾਸ ਵੀ ਹੋਇਆ ਪਰ ਲੋਕ ਸਭਾ 'ਚ ਪਾਸ ਨਾ ਹੋ ਸਕਿਆ।ਉਦੋਂ ਸਮਾਜਵਾਦੀ ਪਾਰਟੀ, ਜਨਤਾ ਦਲ ਯੂਨਾਈਟਡ, ਕੌਮੀ ਜਨਤਾ ਦਲ ਨੇ ਇਸ ਦਾ ਵਿਰੋਧ ਕੀਤਾ ਸੀ।ਇਸ ਬਿਲ ਦੇ ਹੱਕ ਵਿੱਚ ਦਲੀਲ ਦਿੱਤੀ ਜਾਂਦੀ ਹੈ ਕਿ ਇਸ ਨਾਲ ਕੌਮੀ ਪੱਧਰ 'ਤੇ ਕਾਨੂੰਨ ਬਣਾਉਣ 'ਚ ਔਰਤਾਂ ਦੀ ਹਿੱਸੇਦਾਰੀ ਵਧੇਗੀ। Image copyright Getty Images ਫੋਟੋ ਕੈਪਸ਼ਨ 18 ਜੁਲਾਈ 2016: ਮਹਿਲਾ ਰਾਖਵਾਂਕਰਨ ਬਿਲ ਪਾਸ ਕਰਨ ਲਈ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਮੁਜ਼ਾਹਰਾ ਕੀਤਾ ਗਿਆ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਨਾਲ ਸ਼ਹਿਰੀ ਔਰਤਾਂ ਸੰਸਦ 'ਚ ਆਉਣਗੀਆਂ ਤੇ ਗਰੀਬ-ਪਛੜੀਆਂ, ਦਲਿਤ ਔਰਤਾਂ ਨੂੰ ਮੌਕਾ ਨਹੀਂ ਮਿਲੇਗਾ।ਇਹ ਵੀ ਪੜ੍ਹੋ :ਬੇ-ਭਰੋਸਗੀ ਦਾ ਮਤਾ: 'ਪੱਪੂ' ਵੀ ਪਾਸ ਤੇ ਮੋਦੀ ਵੀ ਜਿੱਤ ਗਏਰਾਹੁਲ ਤੋਂ ਘਬਰਾਉਣ ਲੱਗੀ ਹੈ ਭਾਜਪਾ?ਨਜ਼ਰੀਆ: ਮੋਦੀ ਦੀ ਟੱਕਰ 'ਚ ਸਿਰਫ਼ ਮੋਦੀ ਹੁਣ ਸਰਕਾਰ ਨੂੰ ਨਵੇਂ ਸਿਰੇ ਤੋਂ ਇਹ ਬਿਲ ਲਿਆਉਣਾ ਪਵੇਗਾ ਤੇ ਦੋਹਾਂ ਹੀ ਸਦਨਾਂ 'ਚ ਇਸ ਨੂੰ ਦੁਬਾਰਾ ਪਾਸ ਕਰਵਾਉਣਾ ਪਵੇਗਾਮੋਦੀ ਸਰਕਾਰ ਕੋਲ ਬਹੁਮਤ ਹੈ ਅਤੇ ਕਾਂਗਰਸ ਨੇ ਬਿਲ ਨੂੰ ਪਾਸ ਕਰਵਾਉਣ ਵਿੱਚ ਦਿਲਚਸਪੀ ਦਿਖਾਈ ਹੈ। ਜੇ ਲੋਕਸਭਾ ਇਸ ਨੂੰ ਪਾਸ ਕਰ ਦੇਵੇ ਤਾਂ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਇਹ ਕਾਨੂੰਨ ਬਣ ਜਾਵੇਗਾ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਾਦਲਾਂ ਨੂੰ ਪੰਥ 'ਚੋਂ ਛੇਕਣ ਲਈ ਅਕਾਲ ਤਖਤ 'ਤੇ ਸਿੱਧੂ ਨੇ ਕੀ ਦਿੱਤੀਆਂ ਦਲੀਲਾਂ ਰਵਿੰਦਰ ਸਿੰਘ ਰੌਬਿਨ ਬੀਬੀਸੀ ਪੰਜਾਬੀ ਲਈ 14 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45524235 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh robin/bbc ਫੋਟੋ ਕੈਪਸ਼ਨ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਿੱਖਾਂ ਦੀ ਸਰਬਉੱਚ ਸੰਸਥਾ ਅਕਾਲ ਤਖ਼ਤ ਨੂੰ ਅਪੀਲ ਕੀਤੀ ਹੈ ਕਿ ਬਾਦਲਾਂ ਨੂੰ ਸਿੱਖ ਪੰਥ ਚੋ ਛੇਕਿਆ ਜਾਵੇ। ਉਨ੍ਹਾਂ ਇਹ ਬੇਨਤੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਥ 'ਚੋ ਛੇਕਣ ਕੱਢਣ ਲਈ ਕੀਤੀ ਹੈ।ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਗ਼ੈਰ-ਹਾਜ਼ਰੀ 'ਚ ਸਿੱਧੂ ਨੇ ਇਸ ਬਾਬਤ ਬੰਦ ਲਿਫ਼ਾਫ਼ੇ 'ਚ ਮੈਮੋਰੈਂਡਮ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਜਮ੍ਹਾਂ ਕਰਵਾਇਆ। ਬਠਿੰਡਾ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਦੀ ਅਪੀਲ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ, ' ਮੈਂਟਲ ਬੰਦੇ ਬਾਰੇ ਮੈਂ ਕੁਝ ਨਹੀਂ ਕਹਿੰਦਾ, ਉਹ ਪਾਗਲ ਹੋਇਆ ਹੈ'।ਇਹ ਵੀ ਪੜ੍ਹੋ:ਕੀ ‘ਕਿਰਾਏ ਦੇ ਬੁਆਏਫਰੈਂਡ’ ਘਟਾ ਸਕਣਗੇ ਕੁੜੀਆਂ ਦਾ ਡਿਪਰੈਸ਼ਨ33 ਟਰੱਕ ਡਰਾਈਵਰਾਂ ਨੂੰ ਕਤਲ ਕਰਨ ਵਾਲਾ ਪੁਲਿਸ ਅੜਿੱਕੇ'ਰਾਸ਼ਟਰੀ ਗੀਤ ਮੁਲਕ ਦੇ ਮੂਲ ਲੋਕਾਂ ਦਾ ਅਪਮਾਨ'ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਨਾਲ ਲੈ ਕੇ ਮੈਮੋਰੈਂਡਮ ਮੀਡੀਆ ਸਾਹਮਣੇ ਰਿਲੀਜ਼ ਕੀਤਾ।ਡੇਰੇ ਨਾਲ ਬਾਦਲਾਂ ਦੀ ਗੰਢਤੁੱਪਮੀਡੀਆ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ, ''ਦੋਵੇਂ ਪਿਉ-ਪੁੱਤਾਂ ਨੇ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਹਾਇਤਾ ਕਰਦਿਆਂ ਅਕਾਲ ਤਖ਼ਤ ਤੋਂ ਮਾਫ਼ੀ ਦੁਆਈ।'' Image copyright Ravinder singh robin/bbc ਫੋਟੋ ਕੈਪਸ਼ਨ ਅਕਾਲ ਤਖ਼ਤ ਵਿਖੇ ਮੈਮੋਰੈਂਡਮ ਸੌਂਪਦੇ ਹੋਏ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਇਸ ਮਾਮਲੇ 'ਚ ਨਿੱਜੀ ਤੌਰ 'ਤੇ ਬਤੌਰ ਸਿੱਖ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਮੰਗ ਪੱਤਰ ਸੌਂਪਿਆ। ਆਪਣੇ ਮੰਗ ਪੱਤਰ 'ਚ ਉਨ੍ਹਾਂ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਨੇ ਡੇਰਾ ਮੁਖੀ ਤੋਂ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਉਮੀਦਵਾਰਾਂ ਦੇ ਹੱਕ 'ਚ ਵੋਟਾਂ ਪੁਆਉਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ ।ਸਿੱਧੂ ਨੇ ਅੱਗੇ ਦੋਸ਼ ਲਗਾਉਂਦਿਆਂ ਕਿਹਾ ਕਿ ਬਾਦਲਾਂ ਨੇ ਉਨ੍ਹਾਂ ਡੇਰਾ ਸਮਰਥਕਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜੋ ਬੇਅਦਬੀ ਮਾਮਲਿਆਂ 'ਚ ਸ਼ਾਮਿਲ ਸਨ। ਇਹ ਵੀ ਪੜ੍ਹੋ:ਰੋਡਰੇਜ ਮਾਮਲਾ: ਨਵਜੋਤ ਸਿੱਧੂ ਖ਼ਿਲਾਫ਼ ਮੁੜ ਖੁੱਲ੍ਹਿਆ ਕੇਸ ਬੇਅਦਬੀ ਮਾਮਲੇ: 'ਅਸੀਂ ਮੁੜ ਉਹੀ ਬਿਆਨ ਦੁਹਰਾਏ''ਬੇਅਦਬੀ ਮੁੱਦੇ 'ਤੇ ਸਿਆਸਤ ਲੋਕ ਹਿੱਤਾਂ ਤੋਂ ਧਿਆਨ ਭਟਕਾਉਣ ਵਾਲੀ'ਉਨ੍ਹਾਂ ਦੋਸ਼ ਲਗਾਇਆ ਕਿ ਇਸ ਸਬੰਧੀ ਬਾਦਲਾਂ ਅਤੇ ਸਿਰਸਾ ਡੇਰਾ ਮੁਖੀ ਵਿਚਾਲੇ ਸਮਝੌਤਾ ਹੋਇਆ ਸੀ।ਬਾਦਲ ਨੇ ਪਾਇਆ ਜਥੇਦਾਰਾਂ 'ਤੇ ਦਬਾਅਸਿੱਧੂ ਨੇ ਅੱਗੇ ਕਿਹਾ ਕਿ ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੁੱਖ ਮੰਤਰੀ ਆਵਾਸ ਚੰਡੀਗੜ੍ਹ ਵਿਖੇ ਸੱਦਿਆ ਅਤੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮਾਫ਼ੀ ਦੇਣ ਲਈ ਦਬਾਅ ਪਾਇਆ। Image copyright Ravinder singh robin/bbc ਫੋਟੋ ਕੈਪਸ਼ਨ ਮੀਡੀਆ ਦੇ ਸਵਾਲਾਂ ਜੇ ਜਵਾਬ ਦਿੰਦੇ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਸਿੱਧੂ ਨੇ ਮੀਡੀਆ ਨੂੰ ਮੁਖ਼ਾਤਿਬ ਹੁੰਦੇ ਅੱਗੇ ਕਿਹਾ ਕਿ ਡੇਰਾ ਮੁਖੀ ਨੂੰ 2015 ਵਿੱਚ ਮਾਫ਼ੀ ਦਿੱਤੀ ਗਈ ਅਤੇ ਅਗਲੇ ਹੀ ਦਿਨ ਉਸਦੀ ਫ਼ਿਲਮ ਐਮਐਸਜੀ-2 ਪੰਜਾਬ ਵਿੱਚ ਰਿਲੀਜ਼ ਹੋਈ, ਜਿਸ ਨੇ 104 ਕਰੋੜ ਦਾ ਬਿਜ਼ਨਸ ਕੀਤਾ।ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਨੂੰ ਸੁਖਬੀਰ ਸਿੰਘ 'ਇੰਸਾ' ਕਹਿ ਕੇ ਸੰਬੋਧਨ ਕੀਤਾ।ਇਹ ਹੀ ਨਹੀਂ ਉਨ੍ਹਾਂ ਬੇਅਦਬੀ ਮੁੱਦੇ ਬਾਬਤ ਨਵਜੋਤ ਸਿੰਘ ਸਿੱਧੂ ਨੂੰ ਅਹਿਮ ਕਦਮ ਚੁੱਕਣ ਅਤੇ ਡੇਰਾ ਮੁਖੀ ਨੂੰ ਮਾਫ਼ੀ ਦੇਣ ਸਬੰਧੀ ਬਾਦਲਾਂ ਨੂੰ ਬੇਨਕਾਬ ਕਰਨ ਲਈ ਸ਼ਾਬਾਸ਼ੀ ਦਿੱਤੀ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।
true
ਭਾਰਤ 'ਚ 50% ਤੋਂ ਵੱਧ ਡਾਕਟਰ ਤੇ ਵਕੀਲ ਨਹੀਂ ਭਰ ਰਹੇ ਟੈਕਸ - ਇਨਕਮ ਟੈਕਸ ਮਹਿਕਮੇ ਦਾ ਦਾਅਵਾ 27 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45994802 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸੀਬੀਡੀਟੀ ਦੀ ਰਿਪੋਰਟ ਮੁਤਾਬਕ 10 ਵਿੱਚੋਂ 5 ਡਾਕਟਰਾਂ ਨੇ ਸਾਲ 2017-18 ਵਿੱਚ ਟੈਕਸ ਦਾ ਭੁਗਤਾਨ ਨਹੀਂ ਕੀਤਾ ਪਿਛਲੇ ਚਾਰ ਸਾਲਾਂ ਵਿੱਚ ਟੈਕਸ ਭਰਨ ਵਾਲਿਆਂ ਦੀ ਗਿਣਤੀ ਵਿੱਚ 80 ਫੀਸਦੀ ਦਾ ਵਾਧਾ ਹੋਇਆ ਹੈ। ਇਹ ਵੱਧ ਕੇ 3.79 ਕਰੋੜ ਤੋਂ 6.85 ਕਰੋੜ ਹੋ ਗਿਆ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਕੰਮਕਾਜੀ ਲੋਕ ਟੈਕਸ ਭਰ ਰਹੇ ਹਨ। ਸੀਬੀਡੀਟੀ (ਸੈਂਟਰ ਬੋਰਡ ਆਫ਼ ਡਾਇਰੈਕਟ ਟੈਕਸੇਸ਼ਨ) ਦੀ ਤਾਜ਼ਾ ਰਿਪੋਰਟ ਮੁਤਾਬਕ 10 ਵਿੱਚੋਂ 5 ਡਾਕਟਰਾਂ ਨੇ ਸਾਲ 2017-18 ਵਿੱਚ ਟੈਕਸ ਦਾ ਭੁਗਤਾਨ ਨਹੀਂ ਕੀਤਾ। ਟੈਕਸ ਦੀ ਅਦਾਇਗੀ ਕਰਨ ਵਾਲਿਆਂ ਦੀ ਸੂਚੀ ਵਿੱਚ 4,21,920 ਮੈਡੀਕਲ ਪੇਸ਼ੇਵਰ ਹਨ, ਹਾਲਾਂਕਿ ਦੇਸ ਵਿੱਚ 9 ਲੱਖ ਡਾਕਟਰ ਹਨ। ਇਸ ਦਾ ਮਤਲਬ ਹੈ ਕਿ 50 ਫੀਸਦੀ ਡਾਕਟਰਾਂ ਨੇ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ।ਇਹ ਵੀ ਪੜ੍ਹੋ:'ਆਪ' 'ਚ ਏਕਤਾ ਦੇ ਸਮਝੌਤੇ ਤੋਂ ਕੌਣ ਭੱਜ ਰਿਹਾ CBI ਡਾਇਰੈਕਟਰ ਮਾਮਲੇ ਦੀ ਜਾਂਚ ਦੋ ਹਫ਼ਤੇ 'ਚ ਪੂਰੀ ਹੋਵੇ- ਸੁਪਰੀਮ ਕੋਰਟ'ਪੰਜਾਬ ਪੁਲਿਸ ਨਸ਼ਾ ਤਸਕਰਾਂ ਦਾ ਨਿਯਮਿਤ ਫੀਡਬੈਕ ਨਹੀਂ ਦਿੰਦੀ' ਮੈਡੀਕਲ ਖਿੱਤੇ ਦੇ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਨਰਸਿੰਗ ਹੋਮ ਦਾ ਪਤਾ ਲਾਉਣਾ ਔਖਾ ਨਹੀਂ ਹੈ। ਕੁਝ ਕਦਮ ਚੱਲੋ ਤਾਂ ਇੱਕ ਨਰਸਿੰਗ ਹੋਮ ਨਜ਼ਰ ਆ ਜਾਂਦਾ ਹੈ। ਭਾਰਤ ਵਿੱਚ ਕੁੱਲ 13,005 ਨਰਸਿੰਗ ਹੋਮ ਹਨ ਜੋ ਟੈਕਸ ਦਾ ਭਗਤਾਨ ਕਰਦੇ ਹਨ। ਇਹ ਅੰਕੜਾ ਟੈਕਸ ਦਾ ਭੁਗਤਾਨ ਕਰਨ ਵਾਲੇ ਫੈਸ਼ਨ ਡਿਜ਼ਾਇਨਰਜ਼ ਨਾਲੋਂ ਸਿਰਫ਼ 1000 ਹੀ ਘੱਟ ਹੈ। ਸੀਏ ਤੇ ਵਕੀਲਾਂ ਬਾਰੇ ਜਾਣੋਇਸ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਟੈਕਸ ਦਾ ਭੁਗਤਾਨ ਕਰਨ ਵਾਲੇ ਸੀਏ ਅਤੇ ਵਕੀਲਾਂ ਦੀ ਗਿਣਤੀ ਵੀ ਘੱਟ ਹੈ।1,03,049 ਸੀਏ/ਲੇਖਾਕਾਰਾਂ ਨੇ ਟੈਕਸ ਦਾ ਭੁਗਤਾਨ ਕੀਤਾ ਹੈ ਜਦਕਿ ਦੇਸ ਵਿੱਚ ਇਨ੍ਹਾਂ ਦੀ ਗਿਣਤੀ ਦੁਗਣੀ ਹੈ।ਵਕੀਲਾਂ ਦੇ ਮਾਮਲੇ ਵਿੱਚ ਅੰਕੜੇ ਹੈਰਾਨ ਕਰਨ ਵਾਲੇ ਹਨ। 13 ਲੱਖ ਵਕੀਲਾਂ ਵਿੱਚੋਂ 2.6 ਲੱਖ ਹੀ ਹਨ ਜਿਨ੍ਹਾਂ ਨੇ ਟੈਕਸ ਦੀ ਅਦਾਇਗੀ ਕੀਤੀ ਹੈ। ਇਸ ਦਾ ਮਤਲਬ ਹੈ ਕਿ 75 ਫੀਸਦੀ ਵਕੀਲਾਂ ਨੇ ਟੈਕਸ ਨਹੀਂ ਭਰਿਆ ਹੈ।ਇਹ ਵੀ ਪੜ੍ਹੋ:ਕੰਮ-ਧੰਦਾ: ਇੰਝ ਭਰੋ ਘਰ ਬੈਠੇ ਇਨਕਮ ਟੈਕਸ ਰਿਟਰਨਜਾਣੋ ਯੂ ਟਿਊਬ ਤੋਂ ਪੈਸਾ ਕਮਾਉਣ ਦੇ 5 ਤਰੀਕੇਕੀ ਪੈਸੇ ਨੇ ਸਾਡੀ ਉਮਰ ਵਧਾ ਦਿੱਤੀ ਹੈ ਜ਼ਿਆਦਾਤਰ ਤਨਖਾਹਦਾਰ ਤੇ ਪੇਸ਼ੇਵਰ ਕਰ ਰਹੇ ਹਨ ਭੁਗਤਾਨਇਸ ਰਿਪੋਰਟ ਵਿੱਚ ਤਨਖਾਹ ਲੈਣ ਵਾਲੇ ਅਤੇ ਗੈਰ ਤਨਖਾਹਦਾਰ ਪੇਸ਼ੇਵਰ ਬਾਰੇ ਵੀ ਤੱਥ ਸਾਹਮਣੇ ਆਏ ਹਨ। ਤਿੰਨ ਸਾਲਾਂ ਵਿੱਚ ਟੈਕਸ ਦੀ ਅਦਾਇਗੀ ਕਰਨ ਵਾਲਿਆਂ ਵਿੱਚ 37 ਫੀਸਦੀ ਦਾ ਇਜ਼ਾਫਾ ਹੋਇਆ ਹੈ। ਇਹ ਅੰਕੜਾ 1.70 ਕਰੋੜ ਤੋਂ ਵੱਧ ਕੇ 2.33 ਕਰੋੜ ਹੋ ਗਿਆ ਹੈ। ਟੈਕਸ ਦੀ ਅਦਾਇਗੀ ਕਰਨ ਵਾਲਿਆਂ ਵਿੱਚ ਵੀ ਇਨ੍ਹਾਂ ਦੀ ਹਿੱਸੇਦਾਰੀ ਵਿੱਚ 19% ਦਾ ਵਾਧਾ ਹੋਇਆ ਹੈ।ਇਸ ਵਿਚਾਲੇ ਗੈਰ-ਤਨਖਾਹਦਾਰ ਪੇਸ਼ੇਵਰਾਂ ਦੀ ਗਿਣਤੀ ਵੀ 1.95 ਕਰੋੜ ਤੋਂ 2.33 ਕਰੋੜ ਵਧੀ ਹੈ। ਪਰ ਤਨਖਾਹਦਾਰਾਂ ਨੇ ਹੀ ਜ਼ਿਆਦਾ ਟੈਕਸ ਦਾ ਭੁਗਤਾਨ ਕੀਤਾ ਹੈ। ਇਨ੍ਹਾਂ ਤਿੰਨ ਸਾਲਾਂ ਵਿੱਚ ਕਰੋੜਪਤੀਆਂ ਦੀ ਗਿਣਤੀ ਵੀ ਕਾਫ਼ੀ ਵਧੀ ਹੈ। ਸਾਲ 2013-14 ਵਿੱਚ ਕੁੱਲ 48,416 ਲੋਕਾਂ ਨੇ ਆਪਣੀ ਆਮਦਨ ਇੱਕ ਕਰੋੜ ਰੁਪਏ ਤੋਂ ਵੱਧ ਦੱਸੀ ਜੋ ਕਿ ਹੁਣ 81,344 ਕਰੋੜ ਹੋ ਗਈ ਹੈ। ਇਸ ਦਾ ਮਤਲਬ ਹੈ 68 ਫੀਸਦੀ ਦਾ ਵਾਧਾ। ਸਭ ਤੋਂ ਵੱਧ ਟੈਕਸ ਭਰਨ ਵਾਲੇ ਸੂਬੇ2017-18 ਵਿੱਚ ਸਭ ਤੋਂ ਵੱਧ ਟੈਕਸ ਦਾ ਭੁਗਤਾਨ ਕਰਨ ਵਾਲੇ ਸੂਬਿਆਂ ਵਿੱਚ ਮਹਾਰਾਸ਼ਟਰ 384277.53 ਕਰੋੜ ਦੀ ਅਦਾਇਗੀ ਕਰਕੇ ਮੋਹਰੀ ਹੈ। ਰਾਜਧਾਨੀ ਦਿੱਲੀ 136934.88 ਕਰੋੜ ਟੈਕਸ ਦਾ ਭੁਗਤਾਨ ਕਰਕੇ ਦੂਜੇ ਨੰਬਰ ਉੱਤੇ ਹੈ। ਆਮ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਜੇ ਕੁੱਲ ਟੈਕਸ 100 ਰੁਪਏ ਹੈ ਤਾਂ ਮਹਾਰਾਸ਼ਟਰ 39 ਰੁਪਏ ਦੀ ਅਦਾਇਗੀ ਕਰਦਾ ਹੈ, ਦਿੱਲੀ 13 ਰੁਪਏ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਉੱਤਰ ਪ੍ਰਦੇਸ਼ 2.52 ਰੁਪਏ ਟੈਕਸ ਦਾ ਭੁਗਤਾਨ ਕਰਦਾ ਹੈ। ਕੁੱਲ ਟੈਕਸ ਭੁਗਤਾਨ ਵਿੱਚ ਉੱਤਰ ਪ੍ਰਦੇਸ਼ ਨੇ 24 ਫੀਸਦੀ ਦਾ ਘਾਟਾ ਦਰਜ ਕੀਤਾ ਹੈ। ਸਾਲ 2016-17 ਵਿੱਚ ਉੱਤਰ ਪ੍ਰਦੇਸ਼ ਤੋਂ ਇਕੱਠਾ ਕੀਤਾ ਟੈਕਸ 29,309 ਕਰੋੜ ਰੁਪਏ ਸੀ ਪਰ ਸਾਲ 2017-18 ਵਿੱਚ ਇਹ ਟੈਕਸ 23,515 ਰੁਪਏ ਹੀ ਰਹਿ ਗਿਆ।ਮਿਜ਼ੋਰਮ ਟੈਕਸ ਭੁਗਤਾਨ ਕਰਨ ਵਾਲਿਆਂ ਦੀ ਸੂਚੀ ਵਿੱਚ ਸਭ ਤੋਂ ਹੇਠਾਂ ਹੈ। ਸਾਲ 2016-17 ਦੇ ਮੁਕਾਬਲੇ ਟੈਕਸ ਅਦਾਇਗੀ ਵਿੱਚ ਮਿਜ਼ੋਰਮ ਨੇ 46 ਫੀਸਦੀ ਦਾ ਘਾਟਾ ਦਰਜ ਕੀਤਾ ਹੈ।ਇਹ ਵੀ ਪੜ੍ਹੋ:ਕੀ ਮੋਦੀ ਨੇ ਇਸ ਕਰਕੇ CBI ਡਾਇਰੈਕਟਰ ਨੂੰ ਹਟਾਇਆਇਸ ਗੀਤ ਨੇ ਪਾਈ ਪਾਕਿਸਤਾਨ 'ਚ ਭਸੂੜੀ13 ਔਰਤਾਂ ਨੂੰ ਆਪਣੇ ਜਾਲ 'ਚ ਫਸਾ ਕੇ 6 ਨੂੰ ਬਣਾਇਆ ਏਡਜ਼ ਦੀਆਂ ਰੋਗੀ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਲੌਂਗੇਵਾਲਾ ਮੋਰਚੇ ਦੀ ਲੜਾਈ ਦੇ ਭਾਰਤੀ 'ਹੀਰੋ' ਬ੍ਰਿਗੇਡੀਅਰ ਚਾਂਦਪੁਰੀ ਦੇ ਪੁੱਤਰ ਹਰਦੀਪ ਚਾਂਦਪੁਰੀ ਨੇ ਦੱਸਿਆ ਕਿ ਕੈਨੇਡਾ ਤੋਂ ਭਾਰਤ ਪਰਤਦਿਆਂ ਹੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਧਰਤੀ ਨੂੰ ਮੱਥਾ ਟੇਕਿਆ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਚੀਨ ਨੇ ਉਗਾਈ ਚੰਨ ’ਤੇ ਕਪਾਹ - ਵਿਗਿਆਨਕ ਕੌਤਕ 16 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46879008 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP/CHONGQING UNIVERSITY ਚੈਂਗਜ਼-ਈ 4 ਮਿਸ਼ਨ ਵਿੱਚ ਕੁਝ ਬੀਜ ਵੀ ਚੰਦ ਉੱਤੇ ਭੇਜੇ ਗਏ ਸਨ। ਚੀਨ ਦੀ ਸਰਕਾਰੀ ਪੁਲਾੜ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਉਹ ਬੀਜ ਉੱਗ ਪਏ ਹਨ।ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕੋਈ ਬੀਜ ਚੰਦ ਉੱਤੇ ਪੁੰਗਰਿਆ ਹੈ। ਇਸ ਪੁਲਾੜੀ ਖੋਜ ਨੂੰ ਇੱਕ ਵੱਡਾ ਕਦਮ ਸਮਝਿਆ ਜਾ ਰਿਹਾ ਹੈ। ਚੀਨ ਦਾ ਇਹ ਪੁਲਾੜੀ ਵਾਹਨ ਇਸੇ ਸਾਲ 3 ਜਨਵਰੀ ਨੂੰ ਚੰਦ 'ਤੇ ਉੱਤਰਿਆ ਸੀ।ਇਸ ਤੋਂ ਪਹਿਲਾਂ ਕੌਮਾਂਤਰੀ ਪੁਲਾੜ ਕੇਂਦਰ ਉੱਤੇ ਬੂਟੇ ਉਗਾਏ ਗਏ ਹਨ ਪਰ ਚੰਦ ਉੱਪਰ ਅਜਿਹਾ ਪਹਿਲੀ ਵਾਰ ਕੀਤਾ ਗਿਆ ਹੈ।ਇਸ ਉਪਲੱਭਧੀ ਦੇ ਵਿਗਿਆਨੀਆਂ ਨੂੰ ਲੰਬੇ ਸਮੇਂ ਵਿੱਚ ਲਾਭ ਮਿਲਣਗੇ। ਖ਼ਾਸ ਕਰ ਜਦੋਂ ਮਨੁੱਖ ਸ਼ੁੱਕਰ ਗ੍ਰਹਿ ਵੱਲ ਜਾਵੇਗਾ, ਜਿੱਥੇ ਪਹੁੰਚਣ ਵਿੱਚ ਢਾਈ ਸਾਲ ਦਾ ਸਮਾਂ ਲੱਗ ਜਾਂਦਾ ਹੈ। ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਘਰੋਂ ਭੱਜੀ ਕੁੜੀ ਟੋਰੰਟੋ ਪਹੁੰਚੀ ਤਾਂ ਚਿਹਰੇ 'ਤੇ ਕੁਝ ਇਸ ਤਰ੍ਹਾਂ ਦੀ ਖੁਸ਼ੀ ਸੀ 100 ਕਰੋੜ ਰੁਪਏ ਦੀ ਨੰਬਰ ਪਲੇਟ ਤੇ ਦੁਬਈ ਦਾ ਉਹ ਸ਼ੇਖ਼ਕੁੰਭ ਮੇਲਾ 2019 : ਅਖਾੜਿਆਂ ਦਾ ਇਤਿਹਾਸ ਤੇ ਦਾਅਵੇ ਲੰਬੇ ਸਮੇਂ ਦੇ ਮਿਸ਼ਨਾਂ ਉੱਤੇ ਜਾਣ ਵਾਲੇ ਵਿਗਿਆਨੀਆਂ ਨੂੰ ਰਸਦ ਮੁੱਕ ਜਾਣ ਕਾਰਨ ਵਾਪਸ ਧਰਤੀ ਉੱਤੇ ਮੁੜਨਾ ਪੈਂਦਾ ਹੈ।ਹੁਣ ਵਿਗਿਆਨੀ ਸ਼ਾਇਦ ਚੰਦ ਉੱਤੇ ਹੀ ਆਪਣਾ ਖਾਣਾ ਉਗਾ ਸਕਣਗੇ। ਜਿਸ ਨਾਲ ਪੁਲਾੜ ਯਾਤਰੀਆਂ ਨੂੰ ਧਰਤੀ ਉੱਤੇ ਵਾਪਸ ਨਹੀਂ ਆਉਣਾ ਪਵੇਗਾ ਅਤੇ ਸਮੇਂ ਤੇ ਸਾਧਨਾਂ ਦੀ ਬੱਚਤ ਹੋਵੇਗੀ।ਇਸ ਮਿਸ਼ਨ ਵਿੱਚ ਕਪਾਹ ਦੇ ਨਾਲ ਗਮਲਿਆਂ ਵਿੱਚ ਮਿੱਟੀ ਪਾ ਕੇ ਆਲੂ ਦੇ ਬੀਜ ਅਤੇ ਇਸ ਤੋਂ ਇਲਾਵਾ ਫਰੂਟ-ਫਲਾਈ (ਇੱਕ ਮੱਖੀ) ਦੇ ਆਂਡੇ ਵੀ ਭੇਜੇ ਗਏ ਸਨ।ਇਹ ਬੂਟੇ ਸੀਲ ਬੰਦ ਹਨ ਅਤੇ ਉਸ ਬੰਦ ਵਾਤਾਵਰਣ ਵਿੱਚ ਇਹ ਇੱਕ ਬਣਾਵਟੀ ਆਤਮ-ਨਿਰਭਰ ਜੀਵ-ਖੇਤਰ ਸਿਰਜਣ ਦੀ ਕੋਸ਼ਿਸ਼ ਕਰਨਗੇ। ਕੀ ਚੰਦ ਦੂਸ਼ਿਤ ਹੋ ਜਾਵੇਗਾ?ਪੌਲ ਰਿੰਕਨ, ਸਾਇੰਸ ਐਡੀਟਰ, ਬੀਬੀਸੀ ਨਿਊਜ਼ ਵੈੱਬਸਾਈਟਚੰਦ ਤੇ ਜੀਵ-ਖੇਤਰ ਸਿਰਜ ਕੇ ਦੇਖਣ ਦਾ ਮਕਸਦ ਉੱਥੇ ਪ੍ਰਕਾਸ਼ ਸੰਸ਼ਲੇਸ਼ਣ ਅਤੇ ਜੀਵਤ ਪ੍ਰਾਣੀਆਂ ਵਿੱਚ ਸਾਹ ਦਾ ਅਧਿਐਨ ਕਰਨਾ ਹੈ।ਪੌਦਿਆਂ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਅਤੇ ਜੀਵਾਂ ਵਿੱਚ ਸਾਹ ਊਰਜਾ ਪੈਦਾ ਕਰਦੇ ਹਨ।ਜਿਸ ਡੱਬੇ ਵਿੱਚ ਇਹ ਪ੍ਰਯੋਗ ਕੀਤਾ ਜਾ ਰਿਹਾ ਹੈ ਉਹ 18 ਸੈਂਟੀਮੀਟਰ ਉੱਚਾ ਹੈ ਅਤੇ ਚੀਨ ਦੀਆਂ 28 ਯੂਨੀਵਰਸਿਟੀਆਂ ਨੇ ਤਿਆਰ ਕੀਤਾ ਹੈ।ਇਸ ਡੱਬੇ ਦੇ ਵਾਸੀਆਂ ਨੂੰ ਹਵਾ, ਪਾਣੀ ਅਤੇ ਪੋਸ਼ਕ ਪ੍ਰਦਾਨ ਕੀਤੇ ਜਾਂਦੇ ਹਨ ਤਾਂ ਜੋ ਉਹ ਵਿਕਾਸ ਕਰ ਸਕਣ।ਵਿਗਿਆਨੀਆਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਤਾਂ ਉੱਥੇ ਅਨੁਕੂਲ ਤਾਪਮਾਨ ਕਾਇਮ ਰੱਖਣਾ ਹੈ ਕਿਉਂਕਿ੍ ਚੰਦ ਦਾ ਤਾਪਮਾਨ ਮਨਫ਼ੀ 173 ਸੈਲਸੀਅਸ ਤੋਂ 100 ਡਿਗਰੀ ਵਿਚਕਾਰ ਰਹਿੰਦਾ ਹੈ।ਵਿਗਿਆਨੀਅਕ ਬਕਸਿਆਂ ਦੇ ਅੰਦਰਲੀ ਨਮੀ ਅਤੇ ਪੋਸ਼ਕਾਂ ਉੱਪਰ ਵੀ ਨਜ਼ਰ ਰੱਖਣੀ ਪਵੇਗੀ।ਚੰਦ ਦਾ ਪਰਲਾ ਪਾਸਾ ਸਾਨੂੰ ਕਿਉਂ ਨਹੀਂ ਦਿਸਦਾ ਸਮਝੋ ਇਸ ਵੀਡੀਓ ਰਾਹੀਂ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਕਈ ਮਾਹਿਰਾਂ ਨੇ ਖ਼ਦਸ਼ੇ ਖੜ੍ਹੇ ਕੀਤੇ ਹਨ ਕਿ ਇਸ ਨਾਲ ਚੰਦ ਦੂਸ਼ਿਤ ਹੋ ਜਾਵੇਗਾ। ਵਿਗਿਆਨੀਆਂ ਮੁਤਾਬਕ ਇਹ ਕੋਈ ਵੱਡੀ ਚਿੰਤਾ ਦਾ ਵਿਸ਼ਾ ਨਹੀਂ ਹੈ। ਇਹ ਵੀ ਧਿਆਨ ਵਿੱਚ ਲੈ ਆਈਏ ਕਿ ਅਪੋਲੋ ਦੇ ਪੁਲਾੜ ਯਾਤਰੀਆਂ ਦੇ ਸੁੱਟੇ ਹੋਏ 100 ਤੋਂ ਵਧੇਰੇ ਪਲਾਸਟਿਕ ਦੇ ਲਿਫ਼ਾਫੇ ਪਹਿਲਾਂ ਹੀ ਚੰਦ ਉੱਪਰ ਮੌਜੂਦ ਹਨ।ਵੀਰਵਾਰ ਨੂੰ ਚੀਨ ਦੇ ਸਰਕਾਰੀ ਮੀਡੀਆ ਨੇ ਪ੍ਰਸਾਰਿਤ ਕੀਤਾ ਕਿ ਨਰਮੇ ਦੇ ਬੀਜ ਜੰਮ ਪਏ ਹਨ।ਸੱਤਾਧਾਰੀ ਦੇ ਆਪਣੇ ਅਖ਼ਬਾਰ ਪੀਪਲਜ਼ ਡੇਲੀ ਨੇ ਉੱਗੇ ਹੋਏ ਬੀਜਾਂ ਦੀ ਇੱਕ ਤਸਵੀਰ ਟਵੀਟ ਕੀਤੀ। ਟਵੀਟ ਵਿੱਚ ਲਿਖਿਆ ਗਿਆ, "ਇਸ ਨਾਲ ਇਨਸਾਨ ਦਾ ਚੰਦ ਉੱਪਰ ਪਹਿਲਾਂ ਜੀਵ ਵਿਗਿਆਨਕ ਪ੍ਰਯੋਗ ਪੂਰਾ ਹੋ ਗਿਆ।"ਆਸਟਰੇਲੀਆ ਦੀ ਪੁਲਾੜ ਆਬਜ਼ਰਵੇਟਰੀ ਦੇ ਫ੍ਰੈਡ ਵਾਟਸਨ ਨੇ ਬੀਬੀਸੀ ਨੂੰ ਦੱਸਿਆ ਕਿ ਇਹ 'ਇੱਕ ਖ਼ੁਸ਼ ਖ਼ਬਰੀ ਹੈ।'ਉਨ੍ਹਾਂ ਕਿਹਾ ਕਿ ਚੰਦ ਨੂੰ ਦੂਸਰੇ ਗ੍ਰਹਿਆਂ ਤੱਕ ਜਾਣ ਵਾਲੇ ਮਿਸ਼ਨ ਭੇਜਣ ਲਈ ਅੱਡੇ ਵਜੋਂ ਵਰਤਣ ਵਿੱਚ ਕਾਫ਼ੀ ਰੁਚੀ ਹੈ ਕਿਉਂਕਿ ਇਹ ਧਰਤੀ ਦੇ ਕਾਫ਼ੀ ਨਜ਼ਦੀਕ ਹੈ। Image copyright CLEP ਪ੍ਰਯੋਗ ਦੇ ਮੁੱਖ ਡਿਜ਼ਾਈਨਰ ਦੇ ਹਵਾਲੇ ਨਾਲ ਸਾਊਥ ਚਾਈਨਾ ਮੋਰਨਿੰਗ ਪੋਸਟ ਵਿੱਚ ਲਿਖਿਆ ਗਿਆ, "ਅਸੀਂ ਭਵਿੱਖ ਵਿੱਚ ਪੁਲਾੜ ਵਿੱਚ ਜ਼ਿੰਦਾ ਰਹਿਣ ਨੂੰ ਵਿਚਾਰਿਆ ਹੈ।"ਉਨ੍ਹਾਂ ਕਿਹਾ ਕਿ ਅਜਿਹੇ ਬੂਟਿਆਂ ਦਾ ਘੱਟ ਗੁਰੂਤਾ-ਆਕਰਸ਼ਣ ਵਾਲੀਆਂ ਥਾਵਾਂ ’ਤੇ ਉੱਗਣਾ ਭਵਿੱਖ ਵਿੱਚ ਸਾਡੇ ਪੁਲਾੜ ਵਿੱਚ ਰਹਿਣ ਦੀ ਬੁਨਿਆਦ ਰੱਖੇਗਾ।ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਪਾਹ ਕੱਪੜੇ ਬਣਾਉਣ ਲਈ ਅਤੇ ਆਲੂ ਪੁਲਾੜ ਯਾਤਰੀਆਂ ਲਈ ਖਾਣੇ ਦਾ ਕੰਮ ਦੇਣਗੇ।ਚੰਦ ਤੋਂ ਚੜ੍ਹਦੀ ਧਰਤੀ ਦਾ ਨਜ਼ਾਰਾ ਦੇਖੋ Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi ਚੀਨ ਦੀ ਸ਼ਿਨਹੂਆ ਖ਼ਬਰ ਏਜੰਸੀ ਨੇ ਦੱਸਿਆ ਕਿ ਇਨ੍ਹਾਂ ਬੀਜਾਂ ਨੂੰ 21 ਦਿਨਾਂ ਦੇ ਸਫ਼ਰ ਦੌਰਾਨ ਤਕਨੀਕ ਦੀ ਵਰਤੋਂ ਕਰਕੇ ਬੀਜ ਨੂੰ ਨਾ-ਪੁਗਰਣ ਅਵਸਥਾ ਵਿੱਚ ਸੰਭਾਲਿਆ ਗਿਆ ਸੀ।ਇਨ੍ਹਾਂ ਦਾ ਉੱਗਣਾ ਉਦੋਂ ਹੀ ਸ਼ੁਰੂ ਹੋਇਆ ਜਦੋਂ ਜ਼ਮੀਨ ਤੋਂ ਇਨ੍ਹਾਂ ਨੂੰ ਪਾਣੀ ਦੇਣ ਦੀ ਕਮਾਂਡ ਦਿੱਤੀ ਗਈ।ਖ਼ਬਰ ਏਜੰਸੀ ਨੇ ਦੱਸਿਆ ਕਿ ਮਿਸ਼ਨ ਨੇ ਹਾਲੇ ਤੱਕ ਬੀਜਾਂ ਦੀਆਂ 70 ਤਸਵੀਰਾਂ ਖਿੱਚ ਕੇ ਧਰਤੀ ’ਤੇ ਭੇਜੀਆਂ ਹਨ।ਸ਼ੁੱਕਰਵਾਰ ਨੂੰ ਚਾਈਨੀਜ਼ ਲੂਨਰ ਐਕਸਪਲੋਰੇਸ਼ਨ ਪ੍ਰੋਗਰਾਮ ਨੇ ਮਿਸ਼ਨ ਦੇ ਚੰਦ ਤੇ ਉੱਤਰਣ ਦੀਆਂ ਕਈ ਤਸਵੀਰਾਂ ਵੀ ਜਾਰੀ ਕੀਤੀਆਂ ਸਨ।ਇਹ ਵੀ ਪੜ੍ਹੋ:ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?“ਮੇਰੀ ਮਾਂ ਵਿਲਕਦੀ ਸੀ ਕਿ ਸਾਡੇ ਘਰ ਕੀ ਜੰਮ ਪਿਆ”ਪਾਕਿਸਤਾਨ 'ਚ ਕਿਉਂ ਲਗ ਰਹੇ ਮੰਟੋ ਨੂੰ 'ਆਜ਼ਾਦ ਕਰਨ' ਦੇ ਨਾਅਰੇਪਿਉ-ਪੁੱਤਰ ਨੇ ਨਾਸਾ ਦੇ ਵਿਗਿਆਨੀ ਬਣ ਕੇ ਠੱਗਿਆਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi Skip Youtube post 4 by BBC News Punjabi Warning: Third party content may contain adverts End of Youtube post 4 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਆਸੀਆ ਬੀਬੀ ਮਾਮਲਾ: ਚਾਰ ਸ਼ਰਤਾਂ ਜਿਨ੍ਹਾਂ ਕਾਰਨ ਖ਼ਤਮ ਹੋਏ ਪਾਕਿਸਤਾਨ ’ਚ ਮੁਜ਼ਾਹਰੇ 3 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46081486 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਰਕਾਰ ਦੀਆਂ ਸ਼ਰਤਾਂ ਮੰਨੇ ਜਾਣ ਦੇ ਬਦਲੇ ਮੁਜ਼ਾਹਰਾਕਾਰੀ ਸੰਗਠਨ ਟੀਐਲਪੀ ਨੇ ਲੋਕਾਂ ਨੂੰ ਹੋਈ ਤਕਲੀਫ਼ ਲਈ ਮਾਫ਼ੀ ਮੰਗੀ ਈਸ਼ ਨਿੰਦਾ ਮਾਮਲੇ ’ਚ ਆਸੀਆ ਬੀਬੀ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਸ਼ੁਰੂ ਹੋਏ ਕੱਟੜਪੰਥੀਆਂ ਦੇ ਮੁਜ਼ਾਹਰੇ ਖ਼ਤਮ ਹੋ ਗਏ ਹਨ। ਸਰਕਾਰ ਅਤੇ ਤਹਿਰੀਕ-ਏ-ਲਾਬੈਕ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਆਸੀਆ ਬੀਬੀ ਦਾ ਨਾਂ ਐਗਜ਼ਿਟ ਕੰਟਰੋਲ ਲਿਸਟ ਵਿਚ ਸ਼ਾਮਲ ਕੀਤਾ ਜਾਵੇਗਾ।ਸਰਕਾਰ ਨੇ ਇਹ ਵੀ ਸਹਿਮਤੀ ਦਿੱਤੀ ਹੈ ਕਿ ਉਹ ਆਸੀਆ ਬੀਬੀ ਖ਼ਿਲਾਫ਼ ਸੁਪਰੀਮ ਕੋਰਟ ਵਿਚ ਰਿਵੀਊ ਪਟੀਸ਼ਨ ਪਾਏ ਜਾਣ ਦਾ ਵਿਰੋਧ ਨਹੀਂ ਕਰੇਗੀ।ਈਸਾਈ ਮਹਿਲਾ ਆਸੀਆ ਬੀਬੀ ਦੀ ਰਿਹਾਈ ਖ਼ਿਲਾਫ਼ ਹੋਏ ਮੁਜ਼ਾਹਰਿਆਂ ਦੌਰਾਨ ਹੋਈਆਂ ਮੌਤਾਂ ਦੇ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨ ਅਤੇ ਹਿਰਾਸਤ ’ਚ ਲਏ ਗਏ ਲੋਕਾਂ ਨੂੰ ਰਿਹਾਅ ਕਰਨ ’ਤੇ ਵੀ ਸਹਿਮਤੀ ਬਣੀ ਹੈ।ਸਰਕਾਰ ਦੀਆਂ ਸ਼ਰਤਾਂ ਮੰਨੇ ਜਾਣ ਦੇ ਬਦਲੇ ਮੁਜ਼ਾਹਰਾਕਾਰੀ ਸੰਗਠਨ ਟੀਐਲਪੀ ਨੇ ਮੁਜ਼ਾਹਰਿਆ ਕਾਰਨ ਲੋਕਾਂ ਨੂੰ ਹੋਈ ਤਕਲੀਫ਼ ਲਈ ਮਾਫ਼ੀ ਮੰਗੀ ਹੈ।ਇਹ ਵੀ ਪੜ੍ਹੋ:ਆਸੀਆ ਬੀਬੀ ਮਾਮਲਾ: ਪਾਕ 'ਚ ਕੱਟੜਪੰਥੀਆਂ ਦੇ ਮੁਜ਼ਾਹਰੇ ਤੇਜ਼ 'ਮੈਨੂੰ ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ ਸੀ'ਪਾਕਿਸਤਾਨ: ਕੀ ਮਸ਼ਾਲ ਖ਼ਾਨ ਦੇ ਕਤਲ ਨੇ ਕੁਝ ਬਦਲਿਆ?ਈਸਾਈਆਂ ਦਾ ਪਾਕਿਸਤਾਨ ਵਿੱਚ 'ਲਾਲ ਕੁਰਤੀ' ਨਾਲ ਕਨੈਕਸ਼ਨਇਸ ਲਿਖਤੀ ਸਮਝੌਤੇ ਉੱਤੇ ਸਰਕਾਰ ਵੱਲੋਂ ਧਾਰਮਿਕ ਮਾਮਲਿਆਂ ਦੇ ਮੰਤਰੀ ਨਾਰੂਲ ਕਾਦਰੀ, ਪੰਜਾਬ ਦੇ ਕਾਨੂੰਨ ਮੰਤਰੀ ਰਾਜਾ ਬਸ਼ਰਤ ਨੇ ਅਤੇ ਸੰਗਠਨ ਦੀ ਤਰਫ਼ੋ ਪੀਰ ਮੁਹੰਮਦ ਅਫ਼ਜਲ ਕਾਦਰੀ ਤੇ ਮੁਹੰਮਦ ਵਾਹਦ ਨੂਰ ਨੇ ਹਸਤਾਖ਼ਰ ਕੀਤੇ ਹਨ। Image copyright ARSHAD ARBAB/BBC ਫੋਟੋ ਕੈਪਸ਼ਨ ਈਸ਼ ਨਿੰਦਾ ਦੇ ਇੱਕ ਮਾਮਲੇ ਵਿੱਚ ਆਸੀਆ ਬੀਬੀ ਨੂੰ ਰਿਹਾਈ ਤੋਂ ਬਾਅਦ ਕੱਟੜਪੰਥੀ ਰੋਸ ਮੁਜ਼ਾਹਰੇ ਕਰ ਰਹੇ ਹਨ ਸਮਝੌਤੇ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਆਪਣੇ ਸਮਰਥਕਾਂ ਨੂੰ ਲਾਹੌਰ ਵਿਚ ਸੰਬੋਧਨ ਕਰਨ ਤੋਂ ਬਾਅਦ ਧਰਨੇ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ।ਕੀ ਹੈ ਐਗਜ਼ਿਟ ਕੰਟਰੋਲ ਲਿਸਟਐਗਜ਼ਿਟ ਕੰਟਰੋਲ ਲਿਸਟ ਪਾਕਿਸਤਾਨ ਵਿਚ ਸਰਹੱਦੀ ਪ੍ਰਬੰਧਨ ਪ੍ਰਣਾਲੀ ਹੈ। ਜਿਸ ਤਹਿਤ ਆਰਡੀਨੈਂਸ ਤਹਿਤ ਕਿਸੇ ਨੂੰ ਵੀ ਮੁਲਕ ਛੱਡ ਕੇ ਜਾਣ ਤੋਂ ਰੋਕਿਆ ਜਾ ਸਕਦਾ ਹੈ। ਇਹ ਆਰਡੀਨੈਂਸ 1981 ਵਿਚ ਪਾਸ ਕੀਤਾ ਗਿਆ ਸੀ। ਜਿਸ ਵੀ ਵਿਅਕਤੀ ਦਾ ਨਾਂ ਇਸ ਵਿਚ ਸ਼ਾਮਲ ਹੋ ਜਾਵੇ ਉਹ ਪਾਕਿਸਤਾਨ ਛੱਡ ਕੇ ਨਹੀਂ ਜਾ ਸਕਦਾ। ਇਹ ਵੀ ਪੜ੍ਹੋ:'ਇੱਕ ਦੂਜੇ ਦੇ ਗਲ਼ ਲੱਗ ਕੇ ਮਾਂ-ਪੁੱਤ ਕਾਫ਼ੀ ਦੇਰ ਰੋਂਦੇ ਰਹੇ'ਟਰੰਪ ਨੇ ਇਰਾਨ ਉੱਤੇ ਫਿਰ ਤੋਂ ਪਾਬੰਦੀਆਂ ਲਾਈਆਂ ਸਰਜਰੀ ਰਾਹੀ ਲਿੰਗ ਲੁਆਉਣ ਵਾਲੇ ਦਰਮਿਆਨੇ ਮੁੰਡੇ ਦੀ ਕਹਾਣੀ ਚੌਟਾਲਾ ਪਰਿਵਾਰ ਦੋਫਾੜ, ਦੁਸ਼ਯੰਤ ਦੀ ਇਨੈਲੋ 'ਚੋਂ ਛੁੱਟੀ ਆਸੀਆ ਬੀਬੀ ਦਾ ਨਾਂ ਇਸ ਵਿਚ ਸ਼ਾਮਲ ਕਰਨ ਦਾ ਅਰਥ ਹੈ ਕਿ ਉਨ੍ਹਾਂ ਨੂੰ ਵਿਦੇਸ਼ ਵਿਚ ਸੈਟਲ ਨਹੀਂ ਕੀਤਾ ਜਾ ਸਕੇਗਾ ਬਲਕਿ ਪਾਕਿਸਤਾਨ ਵਿਚ ਹੀ ਰਹਿ ਕੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।ਪਾਕਿਸਤਾਨ ’ਚ ਈਸ਼ ਨਿੰਦਾ ਦਾ ਮਤਲਬ?ਬ੍ਰਿਟਿਸ਼ ਰਾਜ ਵੱਲੋਂ 1860 ਵਿੱਚ ਬਣਾਏ ਗਏ ਕਾਨੂੰਨ ਅਨੁਸਾਰ ਕਿਸੇ ਧਾਰਮਿਕ ਅਸੈਂਬਲੀ ਵਿੱਚ ਦਖਲ ਦੇਣਾ, ਸ਼ਮਸ਼ਾਨ ਘਾਟ ਵਿੱਚੋਂ ਲੰਘਣਾ, ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਕਰਨਾ ਜਾਂ ਕਿਸੇ ਜਗ੍ਹਾ ਜਾਂ ਇਬਾਦਤ ਦੀ ਥਾਂ ਨੂੰ ਨਸ਼ਟ ਕਰਨਾ ਅਪਰਾਧ ਹੈ।ਇਸ ਦੀ ਉਲੰਘਣਾ ਕਰਨ ਉੱਤੇ 10 ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।1980 ਵਿੱਚ ਪਾਕਿਸਤਾਨ ਦੀ ਫੌਜ ਦੇ ਜਨਰਲ ਜ਼ੀਆ-ਉਲ-ਹਕ ਨੇ ਕੁਝ ਹੋਰ ਧਾਰਾਵਾਂ ਜੋੜ ਦਿੱਤੀਆਂ। Image copyright Asia Bibi ਕੀ ਹੈ ਆਸੀਆ ਮਾਮਲਾਆਸੀਆ ਬੀਬੀ ਉੱਪਰ ਇੱਕ ਮੁਸਲਿਮ ਮਹਿਲਾ ਨਾਲ ਗੱਲਬਾਤ ਦੌਰਾਨ ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਇਲਜ਼ਾਮ ਹੈ।ਹਾਲਾਂਕਿ ਇਲਜ਼ਾਮਾਂ ਨੂੰ ਆਸੀਆ ਰੱਦ ਕਰਦੀ ਰਹੀ ਹੈ, ਪਾਕਿਸਤਾਨ ਵਿੱਚ ਈਸ਼ ਨਿੰਦਾ ਇੱਕ ਬਹੁਤ ਸੰਵੇਦਨਸ਼ੀਲ ਵਿਸ਼ਾ ਰਿਹਾ ਹੈ।ਆਲੋਚਕਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੀ ਗ਼ਲਤ ਵਰਤੋਂ ਕਰਕੇ ਅਕਸਰ ਘੱਟ ਗਿਣਤੀਆਂ ਨੂੰ ਫਸਾਇਆ ਜਾਂਦਾ ਹੈ।ਇਹ ਵੀ ਪੜ੍ਹੋ:ਇਹ ਬੱਚੀ ਮੌਤ ਨੂੰ ਇੰਝ ਮਾਤ ਦੇ ਕਹਾਈ 'ਕਰਿਸ਼ਮਾ'ਫੇਸਬੁੱਕ 'ਤੇ ਕੀਤੀ ਦੋ ਪ੍ਰੇਮੀਆਂ ਦੀ ਗੱਲਬਾਤ ਹੈਕਰਜ਼ ਨੇ SALE 'ਤੇ ਲਾਈਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਇਹ ਪੂਰਾ ਮਾਮਲਾ 14 ਜੂਨ, 2009, ਦਾ ਹੈ, ਜਦੋਂ ਇੱਕ ਦਿਨ ਆਸੀਆ ਨੂਰੀਨ ਆਪਣੇ ਘਰ ਦੇ ਨੇੜੇ ਫਾਲਸੇ ਦੇ ਬਗੀਚੇ ਵਿੱਚ ਦੂਜੀਆਂ ਔਰਤਾਂ ਨਾਲ ਕੰਮ ਕਰਨ ਪਹੁੰਚੀ ਤਾਂ ਉੱਥੇ ਉਨ੍ਹਾਂ ਦੀ ਲੜਾਈ ਨਾਲ ਕੰਮ ਕਰਨ ਵਾਲੀਆਂ ਔਰਤਾਂ ਨਾਲ ਹੋਈ।ਆਸੀਆ ਨੇ ਆਪਣੀ ਕਿਤਾਬ ਵਿੱਚ ਇਸ ਘਟਨਾ ਬਾਰੇ ਸਿਲਸਿਲੇਵਾਰ ਢੰਗ ਨਾਲ ਦੱਸਿਆ ਹੈ।‘ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ’ਅੰਗਰੇਜ਼ੀ ਵੈੱਬਸਾਈਟ ਨਿਊਯਾਰਕ ਪੋਸਟ ਵਿੱਚ ਛਪੇ ਇਸ ਕਿਤਾਬ ਦੇ ਹਿੱਸੇ 'ਚ ਆਸੀਆ ਲਿਖਦੀ ਹੈ, "ਮੈਂ ਆਸੀਆ ਬੀਬੀ ਹਾਂ, ਜਿਸ ਨੂੰ ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ। ਮੈਂ ਜੇਲ ਵਿੱਚ ਹਾਂ ਕਿਉਂਕਿ ਮੈਂ ਉਸ ਕੱਪ ਵਿੱਚ ਪਾਣੀ ਪੀ ਲਿਆ ਜਿਸ ਵਿੱਚ ਮੁਸਲਿਮ ਔਰਤਾਂ ਪਾਣੀ ਪੀਂਦੀਆਂ ਸਨ। ਕਿਉਂਕਿ ਇੱਕ ਇਸਾਈ ਮਹਿਲਾ ਦੇ ਹੱਥ ਨਾਲ ਦਿੱਤਾ ਹੋਇਆ ਪਾਣੀ ਪੀਣਾ ਮੇਰੇ ਨਾਲ ਕੰਮ ਕਰਨ ਵਾਲੀਆਂ ਔਰਤਾਂ ਦੇ ਮੁਤਾਬਕ ਗ਼ਲਤ ਹੈ।''14 ਜੂਨ ਦੀ ਘਟਨਾ ਬਾਰੇ ਦੱਸਦੇ ਹੋਏ ਆਸੀਆ ਲਿਖਦੀ ਹੈ, "ਮੈਨੂੰ ਅੱਜ ਵੀ 14 ਜੂਨ 2009 ਦੀ ਤਾਰੀਖ਼ ਯਾਦ ਹੈ। ਮੈਂ ਉਸ ਦਿਨ ਫਾਲਸਾ ਇਕੱਠਾ ਕਰਨ ਲਈ ਗਈ ਸੀ। ਮੈਂ ਝਾੜੀਆਂ ਵਿੱਚੋਂ ਨਿਕਲ ਕੇ ਨੇੜੇ ਦੇ ਬਣੇ ਹੋਏ ਇੱਕ ਖੂਹ ਕੋਲ ਪਹੁੰਚੀ ਅਤੇ ਬਾਲਟੀ ਪਾ ਕੇ ਪਾਣੀ ਕੱਢ ਲਿਆ।” Image copyright Getty Images ਫੋਟੋ ਕੈਪਸ਼ਨ 2016 ’ਚ ਆਸੀਆ ਵੱਲੋਂ ਪਾਕਿਸਤਾਨ ਸੁਪਰੀਮ 'ਚ ਦਾਇਰ ਅਪੀਲ ਤੋਂ ਬਾਅਦ ਇੱਕ ਮੁਜ਼ਾਹਰੇ ਦੌਰਾਨ ਉਸ ਲਈ ਫਾਂਸੀ ਦੀ ਸਜ਼ਾ ਮੰਗਦੇ ਕੁਝ ਕੱਟੜਪੰਥੀ “ਪਰ ਜਦੋਂ ਮੈਂ ਇੱਕ ਮਹਿਲਾ ਨੂੰ ਦੇਖਿਆ ਜਿਸ ਦੀ ਹਾਲਤ ਮੇਰੇ ਵਰਗੀ ਸੀ ਤਾਂ ਮੈਂ ਉਸ ਨੂੰ ਵੀ ਪਾਣੀ ਕੱਢ ਕੇ ਦਿੱਤਾ। ਉਦੋਂ ਹੀ ਇੱਕ ਔਰਤ ਨੇ ਚੀਕ ਕੇ ਕਿਹਾ ਇਹ ਪਾਣੀ ਨਾ ਪੀਓ ਕਿਉਂਕਿ 'ਇਹ ਹਰਾਮ ਹੈ' ਕਿਉਂਕਿ ਇੱਕ ਇਸਾਈ ਮਹਿਲਾ ਨੂੰ ਇਸ ਨੇ ਅਸ਼ੁੱਧ ਕਰ ਦਿੱਤਾ ਹੈ।”ਆਸੀਆ ਲਿਖਦੀ ਹੈ, "ਮੈਂ ਇਸ ਦੇ ਜਵਾਬ ਵਿੱਚ ਕਿਹਾ ਮੈਨੂੰ ਲੱਗਦਾ ਹੈ ਕਿ ਈਸਾ ਮਸੀਹ ਇਸ ਕੰਮ ਨੂੰ ਪੈਗੰਬਰ ਮੁਹੰਮਦ ਤੋਂ ਵੱਖਰੀ ਨਿਗਾਹ ਨਾਲ ਦੇਖਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ, ਪੈਗੰਬਰ ਮੁਹੰਮਦ ਬਾਰੇ ਕੁਝ ਬੋਲਣ ਦੀ। ਮੈਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਤੂੰ ਇਸ ਪਾਪ ਤੋਂ ਮੁਕਤੀ ਚਾਹੁੰਦੀ ਹੈ ਤਾਂ ਇਸਲਾਮ ਸਵੀਕਾਰ ਕਰਨਾ ਪਵੇਗਾ।"ਇਹ ਵੀ ਪੜ੍ਹੋ:ਜਪਾਨੀ ਸਿੱਖੋ ਤੇ 5 ਸਾਲ 'ਚ ਬਣੋ ਪੱਕੇ ਜਪਾਨੀ ਸ਼ਾਹਰੁਖ ਨੇ ਮੁੰਬਈ 'ਚ ਇੰਝ ਲੱਭਿਆ ਆਪਣਾ ਪਿਆਰ “ਮੈਨੂੰ ਇਹ ਸੁਣ ਕੇ ਬਹੁਤ ਬੁਰਾ ਲੱਗਾ ਕਿਉਂਕਿ ਮੈਨੂੰ ਧਰਮ 'ਤੇ ਵਿਸ਼ਵਾਸ ਹੈ। ਇਸ ਤੋਂ ਬਾਅਦ ਮੈਂ ਕਿਹਾ - ਮੈਂ ਧਰਮ ਨਹੀਂ ਬਦਲਾਂਗੀ ਕਿਉਂਕਿ ਮੈਨੂੰ ਈਸਾਈ ਧਰਮ 'ਤੇ ਭਰੋਸਾ ਹੈ। ਈਸਾ ਮਸੀਹ ਨੇ ਮਨੁੱਖਤਾ ਲਈ ਸਲੀਬ 'ਤੇ ਆਪਣੀ ਜਾਨ ਦੇ ਦਿੱਤੀ। ਤੁਹਾਡੇ ਪੈਗੰਬਰ ਮੁਹੰਮਦ ਨੇ ਮਨੁੱਖਤਾ ਲਈ ਕੀ ਕੀਤਾ?”ਸਜ਼ਾ ਸੁਣਾਉਂਦੇ ਸਮੇਂ ਇਸਲਾਮਾਬਾਦ ਵਿੱਚ ਅਦਲਾਤ ਦੇ ਬਾਹਰ ਅਤੇ ਸ਼ਹਿਰ ਭੜ ਵਿੱਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਸਨ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਡੱਬਵਾਲੀ ਅਗਨੀਕਾਂਡ ਦੀ ਬਰਸੀ - 'ਮੈਂ ਤੜਫ਼ ਰਹੀ ਸੀ ਪਰ ਭਰਾਵਾਂ ਨੇ ਵੀ ਮੈਨੂੰ ਨਹੀਂ ਪਛਾਣਿਆ' ਪ੍ਰਭੂ ਦਿਆਲ ਬੀਬੀਸੀ ਪੰਜਾਬੀ ਲਈ 23 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46660223 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Prabhu Dayal/BBC ਫੋਟੋ ਕੈਪਸ਼ਨ ਸੁਮਨ ਦੇ ਛੋਟੇ ਮੋਟੇ 40-50 ਅਪਰੇਸ਼ਨ ਹੋ ਚੁੱਕੇ ਹਨ "ਮੈਂ ਘੁੰਡ ਕੱਢੇ ਬਿਨਾਂ ਜਦੋਂ ਵੀ ਘਰੋਂ ਬਾਹਰ ਜਾਂਦੀ ਹਾਂ ਤਾਂ ਕੋਈ ਮੈਨੂੰ ਭੂਤਨੀ ਕਹਿੰਦਾ ਹੈ ਅਤੇ ਕੋਈ ਚੁੜੈਲ। ਮੈਂ ਬੱਸ ਵਿੱਚ ਸਫ਼ਰ ਕਰਦੀ ਹਾਂ ਤਾਂ ਮੇਰੀ ਸ਼ਕਲ ਦੇਖ ਕੇ ਕੋਈ ਮੇਰੀ ਸੀਟ 'ਤੇ ਨਹੀਂ ਬੈਠਦਾ। ਮੈਂ ਜਿੱਥੇ ਵੀ ਜਾਂਦੀ ਹਾਂ ਲੋਕ ਮੇਰੇ ਬਦਸੂਰਤ ਚਿਹਰੇ ਬਾਰੇ ਕਈ ਤਰ੍ਹਾਂ ਦੇ ਸਵਾਲ ਕਰਦੇ ਹਨ ਤੇ ਅੱਗ ਦਾ ਉਹ ਭਿਆਨਕ ਮੰਜ਼ਰ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ।"ਇਹ ਕਹਿਣਾ ਹੈ ਡੱਬਵਾਲੀ ਦੀ ਰਹਿਣ ਵਾਲੀ ਸੁਮਨ ਦਾ, ਉਹ ਆਪਣੇ ਚਚੇਰੇ ਭਰਾਵਾਂ ਨਾਲ ਡੀਏਵੀ ਸਕੂਲ ਦਾ ਸਾਲਾਨਾ ਸਮਾਗਮ ਦੇਖਣ ਗਈ ਸੀ। ਸੁਮਨ ਦੀ ਉਮਰ ਉਸ ਵੇਲੇ 9 ਸਾਲ ਦੀ ਸੀ ਤੇ ਉਹ ਪੰਜਵੀਂ ਜਮਾਤ 'ਚ ਪੜ੍ਹਦੀ ਸੀ।23 ਦਸੰਬਰ 1995 ਨੂੰ ਡੀਏਵੀ ਸਕੂਲ ਦਾ ਸਾਲਾਨਾ ਸਮਾਗਮ ਸੀ। ਸਮਾਗਮ ਦੌਰਾਨ ਸਕੂਲੀ ਵਿਦਿਆਰਥੀ ਜੰਗਲੀ ਜਾਨਵਰ ਬਣ ਕੇ ਸਟੇਜ 'ਤੇ ਆਪਣੀ ਪੇਸ਼ਕਾਰੀ ਕਰ ਰਹੇ ਸਨ। ਅਚਾਨਕ ਪੰਡਾਲ ਦੇ ਗੇਟ ਵਾਲੇ ਪਾਸਿਓਂ ਅੱਗ ਲੱਗ ਗਈ ਸੀ। ਇਸ ਅੱਗ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਸਣੇ 442 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਉਨ੍ਹਾਂ ਦੇ ਨਾਂ ਸਮਾਗਮ ਵਾਲੀ ਥਾਂ ਤੇ ਕੰਧਾਂ ਉੱਤੇ ਲਿਖੇ ਹੋਏ ਹਨ। Image Copyright BBC News Punjabi BBC News Punjabi Image Copyright BBC News Punjabi BBC News Punjabi ਅੱਗ ਦੀ ਚਪੇਟ ਵਿੱਚ ਆਈ ਸੁਮਨ ਦੱਸਦੀ ਹੈ, "ਮੇਰਾ ਸਮਾਜ ਵਿੱਚ ਤੁਰਨਾ ਔਖਾ ਸੀ। ਮੇਰਾ ਚਿਹਰਾ ਡਰਾਉਣਾ ਸੀ। ਲੋਕ ਮੇਰਾ ਮਖੌਲ ਉਡਾਉਂਦੇ ਸਨ। ਹਮਦਰਦੀ ਤਾਂ ਬਹੁਤ ਘੱਟ ਲੋਕਾਂ ਨੂੰ ਹੁੰਦੀ ਸੀ।"ਸੁਮਨ ਉਸ ਦਿਨ ਨੂੰ ਯਾਦ ਕਰਦਿਆਂ ਦੱਸਦੀ ਹੈ ਕਿ ਉਸ ਦੇ ਚਚੇਰੇ ਭਰਾ ਤੇ ਭੈਣ ਡੀਏਵੀ ਸਕੂਲ 'ਚ ਪੜ੍ਹਦੇ ਸਨ ਤੇ ਉਹ ਆਪਣੇ ਪਿਤਾ ਰਾਧੇਸ਼ਾਮ ਨਾਲ ਸਮਾਗਮ ਵਿੱਚ ਗਏ ਸਨ। ਉਸ ਦੀ ਚਚੇਰੀ ਭੈਣ ਅਤੇ ਉਸ ਦੇ ਪਿਤਾ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ। ਇਹ ਵੀ ਪੜ੍ਹੋ:ਉਹ ਸਟੇਜ 'ਤੇ ਗਾ ਰਹੇ ਸਨ, ਲਹਿਰਾਂ ਆਈਆਂ ਤੇ ਸਭ ਕੁਝ ਰੋੜ੍ਹ ਕੇ ਲੈ ਗਈਆਂਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝ'ਜ਼ੀਰੋ' ਨਹੀਂ ਇਹ ਹਨ ਅਸਲ ਜ਼ਿੰਦਗੀ ਦੇ ਹੀਰੋਇੰਡੀਅਨ ਆਈਡਲ ਦੇ ਜੇਤੂ ਸਲਮਾਨ ਅਲੀ ਨੂੰ ਜਾਣੋ "ਮੇਰੇ ਨਾਲ ਮੇਰੀ ਸਹੇਲੀ ਸੁਨੀਤਾ ਵੀ ਸੀ। ਸਮਾਗਮ ਸ਼ੁਰੂ ਹੋ ਚੁੱਕਿਆ ਸੀ। ਅਸੀਂ ਦੋਵੇਂ ਗੇਟ 'ਚੋਂ ਅੰਦਰ ਵੜੀਆਂ ਤਾਂ ਸਾਨੂੰ ਕੋਈ ਕੁਰਸੀ ਖਾਲ੍ਹੀ ਨਜ਼ਰ ਨਾ ਆਈ। ਵਿਚਾਲੇ ਜਿਹੇ ਇੱਕ ਕੁਰਸੀ ਖਾਲ੍ਹੀ ਪਈ ਸੀ। ਅਸੀਂ ਦੋਨੋਂ ਇੱਕੋ ਕੁਰਸੀ 'ਤੇ ਬੈਠ ਗਈਆਂ।ਜਦੋਂ ਸਟੇਜ 'ਤੇ ਵਿਦਿਆਰਥੀ ਜੰਗਲੀ ਜਾਨਵਰ ਬਣੇ ਆਪਣੀ ਪੇਸ਼ਕਾਰੀ ਕਰ ਰਹੇ ਸਨ ਤਾਂ ਅਚਾਨਕ ਸਟੇਜ ਤੋਂ ਕਿਸੇ ਨੇ ਕਿਹਾ 'ਅੱਗ'। ਲੋਕਾਂ ਨੇ ਇੱਕਦਮ ਪਿੱਛੇ ਨੂੰ ਦੇਖਿਆ ਅਤੇ ਹਫੜਾ-ਦਫ਼ੜੀ ਮਚ ਗਈ। Image copyright Prabhu Dayal/BBC ਫੋਟੋ ਕੈਪਸ਼ਨ ਅੱਗ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਸਣੇ 442 ਲੋਕਾਂ ਦੀ ਮੌਤ ਹੋ ਗਈ ਸੀ "ਸਟੇਜ ਤੋਂ ਫਿਰ ਕਿਸੇ ਨੇ ਕਿਹਾ 'ਬੈਠ ਜਾਓ ਕੁਝ ਨਹੀਂ ਹੋਇਆ। ਤਾਂ ਇੰਨੇ ਨੂੰ ਅੱਗ ਪੂਰੀ ਤਰ੍ਹਾਂ ਫੈਲ ਗਈ ਅਤੇ ਪੰਡਾਲ 'ਚ ਚੀਕ-ਚਿਹਾੜਾ ਪੈ ਗਿਆ। ਮੈਂ ਕਿਵੇਂ ਬਾਹਰ ਆਈ ਮੈਨੂੰ ਕੋਈ ਪਤਾ ਨਹੀਂ ਸ਼ਾਇਦ ਕੰਧ ਨੂੰ ਤੋੜ ਕੇ ਮੈਨੂੰ ਬਾਹਰ ਕਿਸੇ ਨੇ ਖਿੱਚਿਆ ਸੀ। ਮੇਰੇ ਕੱਪੜੇ ਸੜ ਗਏ ਸਨ। ਮੇਰਾ ਚਿਹਰਾ ਤੇ ਹੱਥ ਬੁਰੀ ਤਰ੍ਹਾਂ ਝੁਲਸ ਗਏ। ਮੇਰੀ ਸਹੇਲੀ ਸੁਨੀਤਾ ਦੀ ਇਸ ਹਾਦਸੇ ਦੌਰਾਨ ਮੌਤ ਹੋ ਗਈ।" 'ਮੈਨੂੰ ਮੇਰੇ ਭਰਾਵਾਂ ਨੇ ਵੀ ਨਹੀਂ ਪਛਾਣਿਆ'ਸੁਮਨ ਉਹ ਪਲ ਯਾਦ ਕਰਦਿਆਂ ਦੱਸਦੀ ਹੈ, "ਮੈਂ ਪੰਡਾਲ ਤੋਂ ਬਾਹਰ ਤੜਫ ਰਹੀ ਸੀ ਤੇ ਪਾਣੀ ਮੰਗ ਰਹੀ ਸੀ ਤਾਂ ਪਤਾ ਨਹੀਂ ਕਦੋਂ ਕਿਸੇ ਨੇ ਪਾਣੀ ਲਿਆ ਕੇ ਮੇਰੇ ਉੱਤੇ ਡੋਲ੍ਹਿਆ। ਸ਼ਾਇਦ ਉਹ ਮੇਰੇ ਕਿਸੇ ਕੱਪੜੇ ਨੂੰ ਲੱਗੀ ਅੱਗ ਨੂੰ ਬੁਝਾਉਣਾ ਚਾਹੁੰਦਾ ਸੀ। ਮੇਰਾ ਚਿਹਰਾ ਤੇ ਹੱਥ ਬੁਰੀ ਤਰ੍ਹਾਂ ਝੁਲਸੇ ਹੋਏ ਸਨ ਤੇ ਮੇਰੇ ਭਰਾ ਮੈਨੂੰ ਲੱਭਦੇ ਫਿਰਦੇ ਸਨ ਪਰ ਉਹ ਮੈਨੂੰ ਪਛਾਣ ਨਹੀਂ ਰਹੇ ਸਨ।" Image copyright Prabhu Dayal/BBC ਫੋਟੋ ਕੈਪਸ਼ਨ ਇਸ ਹਾਦਸੇ ਤੋਂ ਬਾਅਦ ਸੁਮਨ ਸਰਕਾਰਾਂ ਦੇ ਰਵਈਏ ਤੋਂ ਕਾਫ਼ੀ ਖਫ਼ਾ ਹੈ "ਮੈਂ ਉਨ੍ਹਾਂ ਨੂੰ ਇਸ਼ਾਰਿਆਂ ਨਾਲ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਸੁਮਨ ਹਾਂ ਪਰ ਉਹ ਤਾਂ ਸਹੀ ਸਲਾਮਤ ਸੁਮਨ ਨੂੰ ਲਭ ਰਹੇ ਸਨ। ਬਾਅਦ ਵਿੱਚ ਮੇਰੇ ਪਰਿਵਾਰ ਨੇ ਮੈਨੂੰ ਪਛਾਣਿਆ ਤੇ ਹਸਪਤਾਲ ਪਹੁੰਚਾਇਆ।" ਇਹ ਵੀ ਪੜ੍ਹੋ:ਅੰਨ੍ਹੀ ਹੋ ਰਹੀ ਕ੍ਰਿਸਟੀ ਦੀ ਹਿੰਮਤ ਦੀ ਕਹਾਣੀ ਕੁੜੀ ਜਿਸ ਨੇ ਆਪਣਾ ਹੀ ਵਿਆਹ ਰੁਕਵਾਇਆਵਿਦਿਆਰਥਣ ਜਿਸ ਨੂੰ ਅਗਵਾ ਕਰਕੇ ਵੇਸਵਾ ਬਣਾ ਦਿੱਤਾ ਗਿਆਬਲਾਤਕਾਰ ਦੇ ਡਰ ਚੋਂ ਨਿਕਲ ਕੇ ਕਿਵੇਂ ਬੇਖੌਫ਼ ਬਣੀ ਇਹ ਕੁੜੀ "ਉਦੋਂ ਦਾ ਸ਼ੁਰੂ ਹੋਇਆ ਇਲਾਜ ਹਾਲੇ ਤੱਕ ਜਾਰੀ ਹੈ। ਮੇਰਾ ਬੱਚਿਆਂ ਨਾਲ ਖੇਡਣ ਨੂੰ ਜੀਅ ਕਰਦਾ ਸੀ ਪਰ ਮੈਂ ਉਨ੍ਹਾਂ ਨਾਲ ਖੇਡ ਨਹੀਂ ਸਕਦੀ ਸੀ। ਬਾਅਦ ਵਿੱਚ ਗਲੀ ਵਾਲੇ ਮੈਨੂੰ ਪਿਆਰ ਕਰਨ ਲੱਗ ਪਏ ਸਨ ਤੇ ਮੈਂ ਉਨ੍ਹਾਂ ਨਾਲ ਬਾਜ਼ਾਰ ਵੀ ਚਲੀ ਜਾਂਦੀ ਸੀ।"'ਆਪਣੇ ਚਿਹਰੇ ਤੋਂ ਹੀ ਡਰ ਲੱਗਦਾ ਸੀ'ਸੁਮਨ ਦੱਸਦੀ ਹੈ ਉਸ ਦਾ ਚਿਹਰਾ ਪਹਿਲਾਂ ਬਹੁਤ ਜ਼ਿਆਦਾ ਡਰਾਉਣਾ ਹੋ ਗਿਆ ਸੀ। ਜਦੋਂ ਉਹ ਇਲਾਜ ਲਈ ਬਾਹਰ ਹਸਪਤਾਲ ਜਾਂਦੀ ਸੀ ਤਾਂ ਬੱਸ ਵਿੱਚ ਉਸ ਦੇ ਨਾਲ ਵਾਲੀ ਸੀਟ 'ਤੇ ਡਰਦਾ ਕੋਈ ਬੈਠਦਾ ਨਹੀਂ ਸੀ। Image copyright Prabhu Dayal/BBC ਫੋਟੋ ਕੈਪਸ਼ਨ ਅੱਗ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਸਣੇ 442 ਲੋਕਾਂ ਦੀ ਮੌਤ ਹੋ ਗਈ ਸੀ "ਉਨ੍ਹਾਂ ਨੂੰ ਮੇਰੇ ਚਿਹਰੇ ਤੋਂ ਡਰ ਲੱਗਦਾ ਸੀ ਤਾਂ ਮੈਂ ਆਪਣਾ ਚਿਹਰਾ ਲੁਕਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਜ਼ਖ਼ਮ ਅਲ੍ਹੇ ਹੋਣ ਕਾਰਨ ਕਈ ਵਾਰ ਚਿਹਰਾ ਨੰਗਾ ਰੱਖਣਾ ਪੈਂਦਾ ਸੀ। ਇਲਾਜ 'ਤੇ ਬਹੁਤ ਜ਼ਿਆਦਾ ਖਰਚ ਹੋਇਆ ਅਤੇ ਸਾਨੂੰ ਕਾਫੀ ਔਖੇ ਦਿਨ ਦੇਖਣੇ ਪਏ ਸੀ। ਮੁਆਵਜ਼ਾ ਮਿਲਣ ਤੋਂ ਪਹਿਲਾਂ ਵਿਕਲਾਂਗਤਾ ਵਾਲੀ ਪੈਨਸ਼ਨ ਨਾਲ ਹੀ ਮੈਂ ਗੁਜ਼ਾਰਾ ਕਰਦੀ ਸੀ। "ਮੈਂ ਹਿੰਮਤ ਨਹੀਂ ਹਾਰੀ ਤੇ ਇਲਾਜ ਦੇ ਨਾਲ-ਨਾਲ ਪੜ੍ਹਾਈ ਵੀ ਕਰਦੀ ਰਹੀ। ਮੇਰੇ ਛੋਟੇ ਮੋਟੇ 40-50 ਅਪਰੇਸ਼ਨ ਹੋ ਚੁੱਕੇ ਹਨ ਤੇ ਹੁਣ ਮੇਰਾ ਚਿਹਰਾ ਕੁਝ ਠੀਕ ਹੋਇਆ ਹੈ। ਇੱਕ ਵਾਰ ਮੇਰੇ ਰਿਸ਼ਤੇ ਲਈ ਮੈਨੂੰ ਵੇਖਣ ਆਏ ਸਨ ਪਰ ਹੋਇਆ ਨਹੀਂ। ਮੈਂ ਡਰ ਗਈ ਸੀ ਕਿ ਮੈਂ ਕਿਸ-ਕਿਸ ਨੂੰ ਜਵਾਬ ਦੇਵਾਂਗੀ।"'ਸਕੂਲ ਨੇ ਐਡਮਿਸ਼ਨ ਦੇਣ ਤੋਂ ਕੀਤਾ ਸੀ ਇਨਕਾਰ'ਸੁਮਨ ਦੱਸਦੀ ਹੈ ਕਿ ਜਦੋਂ ਕੁਝ ਠੀਕ ਹੋਣ ਤੋਂ ਬਾਅਦ ਉਹ ਸਕੂਲ ਦਾਖਲਾ ਲੈਣ ਗਈ ਤਾਂ ਸਕੂਲ ਪ੍ਰਸ਼ਾਸਨ ਨੇ ਉਸ ਨੂੰ ਇਹ ਕਹਿੰਦੇ ਹੋਏ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਬੱਚੇ ਉਸ ਦਾ ਚਿਹਰਾ ਦੇਖ ਕੇ ਡਰਨਗੇ। ਬਾਅਦ ਵਿੱਚ ਸਰਕਾਰੀ ਸਕੂਲ ਵਿੱਚ ਦਾਖ਼ਲਾ ਲਿਆ ਤੇ ਫਿਰ ਕਾਲਜ ਚੋਂ ਬੀਏ ਕਰਨ ਮਗਰੋਂ ਬੀਐੱਡ ਤੇ ਬਾਅਦ 'ਚ ਜੇਬੀਟੀ ਦਾ ਕੋਰਸ ਵੀ ਪੂਰਾ ਕਰ ਲਿਆ। Image copyright Prabhu Dayal/BBC ਫੋਟੋ ਕੈਪਸ਼ਨ ਮ੍ਰਿਤਕਾਂ ਦੇ ਨਾਮ ਸਮਾਗਮ ਵਾਲੀ ਥਾਂ ਤੇ ਕੰਧਾਂ ਉੱਤੇ ਲਿਖੇ ਹੋਏ ਹਨ। ਸੁਮਨ ਦਾ ਕਹਿਣਾ ਸੀ ਕਿ ਡੱਬਵਾਲੀ ਸ਼ਹਿਰ ਦੇ ਲੋਕਾਂ ਨੂੰ ਤਾਂ ਪਤਾ ਸੀ ਪਰ ਜਦੋਂ ਉਹ ਕਿਤੇ ਬਾਹਰ ਜਾਂਦੀ ਤਾਂ ਉਸ ਨੂੰ ਥਾਂ-ਥਾਂ 'ਤੇ ਸ਼ਰਮ ਮਹਿਸੂਸ ਹੁੰਦੀ। ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਸਨ। ਉਨ੍ਹਾਂ ਨੂੰ ਦਸਣਾ ਪੈਂਦਾ ਸੀ। "ਜਦੋਂ ਮੈਂ ਉਨ੍ਹਾਂ ਨੂੰ ਅੱਗ ਦੇ ਉਸ ਹਾਦਸੇ ਬਾਰੇ ਦੱਸਦੀ ਤਾਂ ਮੇਰੇ ਜ਼ਖ਼ਮ ਹਰੇ ਹੋ ਜਾਂਦੇ ਅਤੇ ਅੱਗ ਦਾ ਮੰਜ਼ਰ ਮੈਨੂੰ ਯਾਦ ਆ ਜਾਂਦਾ।" ਇਸ ਹਾਦਸੇ ਤੋਂ ਬਾਅਦ ਸੁਮਨ ਸਰਕਾਰਾਂ ਦੇ ਰਵਈਏ ਤੋਂ ਕਾਫ਼ੀ ਖਫ਼ਾ ਹੈ। ਉਸ ਦਾ ਕਹਿਣਾ ਸੀ ਕਿ ਅੱਗ ਪੀੜਤਾਂ ਨਾਲ ਹੁਣ ਤੱਕ ਦੀਆਂ ਸਰਕਾਰਾਂ ਨੇ ਵਾਅਦੇ ਤਾਂ ਬਹੁਤ ਕੀਤੇ ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਅੱਗ ਪੀੜਤਾਂ ਨੂੰ ਜੋ ਰਾਹਤ ਮਿਲੀ ਹੈ ਉਹ ਅਦਾਲਤ ਤੋਂ ਹੀ ਮਿਲੀ ਹੈ। ਪਿਤਾ ਨੂੰ ਬਚਾਉਂਦਿਆਂ ਝੁਲਸਿਆਇਸ ਹਾਦਸੇ ਦੌਰਾਨ ਦੋਵੇਂ ਹੱਥ 80 ਫੀਸਦੀ ਤੱਕ ਗਵਾ ਚੁੱਕੇ ਇਕਬਾਲ ਸ਼ਾਂਤ ਨੇ ਦੱਸਿਆ ਕਿ ਉਸ ਦੇ ਪਿਤਾ ਵੀ ਇਸ ਸਮਾਗਮ ਵਿੱਚ ਸਨ। Image copyright Prabhu Dayal/BBC ਫੋਟੋ ਕੈਪਸ਼ਨ ਇਕਬਾਲ ਸ਼ਾਂਤ ਦੇ ਹੱਥ 80 ਫੀਸਦੀ ਤੱਕ ਗਵਾ ਚੁੱਕੇ ਹਨ "ਮੈਂ ਪੰਡਾਲ ਦੇ ਅੰਦਰ ਹੀ ਖੜ੍ਹਾ ਸੀ ਤਾਂ ਅੱਗ ਲੱਗਣ ਦਾ ਪਤਾ ਲੱਗਿਆ। ਮੈਂ ਆਪਣੇ ਪਿਤਾ ਨੂੰ ਬਾਹਰ ਕੱਢਣ ਲਈ ਪੰਡਾਲ 'ਚ ਵੜਿਆ ਤਾਂ ਮੇਰੇ ਉੱਤੇ ਬਲਦੇ ਸ਼ਾਮਿਆਨੇ ਡਿੱਗ ਪਏ ਤੇ ਮੇਰੀ ਪਿੱਠ ਵਾਲਾ ਹਿੱਸਾ ਕਾਫ਼ੀ ਸੜ ਗਿਆ।" "ਮੈਂ ਹੱਥਾਂ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦਾ ਬੱਚਿਆਂ ਨੂੰ ਬਾਹਰ ਕੱਢਦਾ ਹੋਇਆ ਆਪਣੇ ਪਿਤਾ ਤੱਕ ਪਹੁੰਚਿਆ ਤੇ ਉਨ੍ਹਾਂ ਨੂੰ ਬਾਹਰ ਕੱਢ ਲਿਆਇਆ। ਮੇਰੇ ਪਿਤਾ ਬੁਰੀ ਤਰ੍ਹਾਂ ਝੁਲਸ ਗਏ ਸਨ ਅਤੇ ਦੂਜੇ ਦਿਨ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਇਕ ਸੁਤੰਤਰਤਾ ਸੈਨਾਨੀ ਸਨ।" ਅਗਨੀ ਪੀੜਤ ਵੈਲਫੇਅਰ ਸੁਸਾਇਟੀ ਦੇ ਇੱਕ ਮੈਂਬਰ ਦਾ ਪਰਿਵਾਰ ਵੀ ਖਤਮ ਇਸ ਹਾਦਸੇ ਵਿੱਚ ਆਪਣੀ ਪਤਨੀ ਤੇ ਦੋ ਬੱਚੇ ਗੁਆ ਚੁੱਕੇ ਅਗਨੀ ਪੀੜਤ ਵੈਲਫੇਅਰ ਸੁਸਾਇਟੀ ਦੇ ਸਕੱਤਰ ਵਿਨੋਦ ਬਾਂਸਲ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਸ ਦੀ ਪਤਨੀ, ਸੱਤ ਸਾਲਾ ਧੀ ਅਤੇ ਚਾਰ ਸਾਲਾ ਪੁੱਤਰ ਦੀ ਮੌਤ ਹੋ ਗਈ ਸੀ। ਉਸ ਦੀ ਧੀ ਅਤੇ ਪੁੱਤਰ ਸਟੇਜ 'ਤੇ ਭਾਲੂ ਦੀ ਭੂਮੀਕਾ ਅਦਾ ਕਰ ਰਹੇ ਸਨ ਤਾਂ ਇਹ ਹਾਦਸਾ ਵਾਪਰ ਗਿਆ। Image copyright Prabhu Dayal/BBC ਫੋਟੋ ਕੈਪਸ਼ਨ ਸਿਹਤ ਸਹੂਲਤਾਂ ਦੇ ਨਾਂ 'ਤੇ ਹਾਲੇ ਵੀ ਡੱਬਵਾਲੀ ਹਸਪਤਾਲ ਵਿੱਚ ਕੁਝ ਨਹੀਂ ਮਿਲਦਾ ਵਿਨੋਦ ਬਾਂਸਲ ਨੇ ਦੱਸਿਆ ਕਿ ਤਤਕਾਲੀ ਪ੍ਰਧਾਨ ਮੰਤਰੀ ਪੀਵੀ ਨਰਸਿਮਾ ਰਾਓ ਨੇ ਐਲਾਨ ਕੀਤਾ ਸੀ ਕਿ ਅਗਨੀ ਪੀੜਤਾਂ ਦੀ ਯਾਦ ਵਿੱਚ ਮੈਡੀਕਲ ਕਾਲਜ ਬਣਾਇਆ ਜਾਵੇਗਾ ਦਾ ਪਰ ਅੱਜ ਤੱਕ ਮੈਡੀਕਲ ਕਾਲਜ ਨਹੀਂ ਬਣਾਇਆ ਗਿਆ। "ਜਿਹੜਾ 100 ਬਿਸਤਰਿਆਂ ਦਾ ਹਸਪਤਾਲ ਬਣਾਇਆ ਗਿਆ ਹੈ ਉਸ ਦੀ ਇਮਾਰਤ ਵੀ ਹਾਲੇ ਤੱਕ ਸਿਹਤ ਵਿਭਾਗ ਨੂੰ ਨਹੀਂ ਸੌਂਪੀ ਗਈ ਹੈ। ਸਿਹਤ ਸਹੂਲਤਾਂ ਦੇ ਨਾਂ 'ਤੇ ਹਾਲੇ ਵੀ ਡੱਬਵਾਲੀ ਹਸਪਤਾਲ ਵਿੱਚ ਕੁਝ ਨਹੀਂ ਮਿਲਦਾ। ਇੱਥੋਂ ਸਿਰਫ਼ ਮਰੀਜਾਂ ਨੂੰ ਰੈਫਰ ਹੀ ਕੀਤਾ ਜਾਂਦਾ ਹੈ।" ਇਹ ਵੀ ਪੜ੍ਹੋ:ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅੰਮ੍ਰਿਤਸਰ ਰੇਲ ਹਾਦਸੇ ਬਾਰੇ ਸੁਖਪਾਲ ਖਹਿਰਾ ਦੇ 'ਛੋਟਾ ਹਾਦਸਾ' ਵਾਲੇ ਬਿਆਨ 'ਤੇ ਸੁਖਬੀਰ ਬਾਦਲ ਦਾ ਵਾਰ ਅਤੇ ਸੋਸ਼ਲ ਮੀਡੀਆ ਉੱਤੇ ਪ੍ਰਤੀਕਿਰਿਆ 23 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45948912 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright fb/sukhpalkhaira/aap - getty images ਫੋਟੋ ਕੈਪਸ਼ਨ ਸੁਖਬੀਰ ਸਿੰਘ ਬਾਦਲ ਨੇ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਨੂੰ ਲੈ ਕੇ ਸਾਧਿਆ ਨਿਸ਼ਾਨਾ ''ਇਸ ਤਰ੍ਹਾਂ ਦੇ ਛੋਟੇ ਹਾਦਸੇ ਤਾਂ ਰੋਜ਼ ਹੁੰਦੇ ਹਨ ਭਾਰਤ ਵਿੱਚ, ਪੰਜਾਬ ਵਿੱਚ ਬਹੁਤ ਹੁੰਦੇ ਹਨ''ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਖਹਿਰਾ ਦੇ ਇਸ ਬਿਆਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਇੱਕ ਟਵੀਟ ਰਾਹੀਂ ਖ਼ਹਿਰਾ 'ਤੇ ਨਿਸ਼ਾਨਾ ਸਾਧਿਆ ਹੈ।ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵੀਟ 'ਚ ਲਿਖਿਆ, ''ਸੁਖਪਾਲ ਖਹਿਰਾ, ਅੰਮ੍ਰਿਤਸਰ ਦੁਖਾਂਤ ਨੂੰ ''ਛੋਟਾ ਹਾਦਸਾ'' ਕਹਿ ਕੇ ਲਗਦਾ ਹੈ ਤੁਸੀਂ ਆਪਣੀ ਭੂਮਿਕਾ ਆਪਣੇ ਦੋਸਤ ਨਵਜੋਤ ਸਿੱਧੂ ਦੇ ਬਚਾਅ ਲਈ ਅਦਾ ਕਰ ਰਹੇ ਹੋ ਪਰ 61 ਲੋਕਾਂ ਦੀ ਮੌਤ ਅਤੇ 100 ਜ਼ਖ਼ਮੀਆਂ ਬਾਰੇ ਸੋਚੋ।'' Image Copyright @officeofssbadal @officeofssbadal Image Copyright @officeofssbadal @officeofssbadal ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਹਸਪਤਾਲ ਫ਼ੇਰੀ ਦੀਆਂ ਦੋ ਤਸਵੀਰਾਂ ਸਣੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ 'ਚ ਉਨ੍ਹਾਂ ਲਿਖਿਆ, ''ਮੇਰੇ ਅੰਮ੍ਰਿਤਸਰ ਹਾਦਸੇ ਲਾਈਵ ਪੋਸਟ ਨੂੰ ਵਿਰੋਧੀਆਂ ਵੱਲੋਂ ਗ਼ਲਤ ਢੰਗ ਨਾਲ ਪੇਸ਼ ਕਰਕੇ ਮੇਰੇ ਵਿਚਾਰਾਂ ਨੂੰ ਤੋੜ ਮਰੋੜ ਕੇ ਲੋਕਾਂ ਵਿੱਚ ਲਿਆਂਦਾ ਜਾ ਰਿਹਾ ਹੈ।'' Image copyright fb/sukhpalkhairaaap ਫੋਟੋ ਕੈਪਸ਼ਨ ਸੁਖਪਾਲ ਖਹਿਰਾ ਦੀ ਨਵੀਂ ਪੋਸਟ ਜਿਸ 'ਚ ਉਨ੍ਹਾਂ ਆਪਣੇ ਬਿਆਨ ਸਬੰਧੀ ਸਫ਼ਾਈ ਰੱਖੀ ਅੰਮ੍ਰਿਤਸਰ ਹਾਦਸੇ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਸਿਆਸਤਦਾਨਾਂ ਵੱਲੋਂ ਕੀਤੇ ਜਾ ਰਹੇ ਇੱਕ ਦੂਜੇ 'ਤੇ ਹਮਲਿਆਂ ਬਾਰੇ ਲੋਕ ਬੋਲੇ।ਲੋਕ ਸੁਖਪਾਲ ਖਹਿਰਾ ਦੇ ਲਾਈਵ ਦੌਰਾਨ ਕਹੀ ਗਈ ਗੱਲ ਨੂੰ ਲੈ ਕੇ ਖੁੱਲ੍ਹ ਕੇ ਆਪਣੇ ਵਿਚਾਰ ਰੱਖ ਰਹੇ ਹਨ। Image Copyright BBC News Punjabi BBC News Punjabi Image Copyright BBC News Punjabi BBC News Punjabi ਅਨਮੋਲ ਮਨੂ ਨਾਂ ਦੇ ਫੇਸਬੁੱਕ ਯੂਜ਼ਰ ਨੇ ਲਿਖਿਆ, ''ਅਕਾਲੀ ਹੋਰ ਕਰ ਵੀ ਕੀ ਸਕਦੇ ਨੇ ਖਹਿਰਾ ਸਾਹਿਬ...ਜਿਹੜੇ ਆਪਣੇ ਗੁਰੂ ਦੇ ਨਹੀਂ ਹੋਏ ਉਹ ਇਨ੍ਹਾਂ ਗਰੀਬਾਂ ਬਾਰੇ ਕੀ ਸੋਚਣਗੇ....ਸਿਰਫ਼ ਰਾਜਨੀਤੀ ਹੀ ਕਰਨੀ ਹੈ ਇਨ੍ਹਾਂ ਨੇ''ਮਨਿੰਦਰ ਸਿੰਘ ਲਿਖਦੇ ਹਨ, ''ਖਹਿਰਾ ਸਾਬ ਜਿਹੜੇ ਬੇਕਸੂਰ ਲੋਕ ਮਾਰੇ ਗਏ ਉਹ ਤੁਹਾਡੇ ਹਿਸਾਬ ਨਾਲ ਸਹੀ ਸੀ? ਜਿਹੜੀ ਤੁਸੀਂ ਛੋਟੀ ਗੱਲ ਦੱਸ ਦਿੱਤੀ ਇਹ ਗੱਲ? Image copyright fb/sukhpalkhairaaap ਫੋਟੋ ਕੈਪਸ਼ਨ ਅਨਮੋਲ ਮਨੂੰ ਅਤੇ ਮਨਿੰਦਰ ਸਿੰਘ ਨੇ ਕੁਝ ਇਸ ਤਰ੍ਹਾਂ ਰੱਖੇ ਆਪਣੇ ਵਿਚਾਰ ਸੋਸ਼ਲ ਮੀਡੀਆ 'ਤੇ ਹਰ ਤਰ੍ਹਾਂ ਦੇ ਵਿਚਾਰ ਦੇਖਣ ਨੂੰ ਮਿਲੇ। ਕਈਆਂ ਨੇ ਹਾਦਸੇ 'ਤੇ ਹੁੰਦੀ ਸਿਆਸਤ ਬਾਰੇ ਵੀ ਗੱਲ ਰੱਖੀ ਅਤੇ ਕਈ ਖਹਿਰਾ ਹੱਕ 'ਚ ਡਟੇ ਨਜ਼ਰ ਆਏ। Image copyright fb/sukhpalkhairaaap ਫੋਟੋ ਕੈਪਸ਼ਨ ਰਵਿੰਦਰ ਸਿੰਘ ਅਤੇ ਥਰਮਿੰਦਰ ਸਿੰਘ ਦੀਆਂ ਟਿੱਪਣੀਆਂ ਰਵਿੰਦਰ ਸਿੰਘ ਰਾਜਗੜ੍ਹ ਨੇ ਲਿਖਿਆ, ''ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ, ਲਾਸ਼ਾਂ 'ਤੇ ਸਿਆਸਤ ਕਰ ਰਹੇ ਹਨ।''ਇੱਕ ਹੋਰ ਫੇਸਬੁੱਕ ਯੂਜ਼ਰ ਥਰਮਿੰਦਰ ਸਿੰਘ ਲਿਖਦੇ ਹਨ ਕਿ ਖਹਿਰਾ ਸਾਹਿਬ ਉਸ ਹਾਦਸੇ ਦਾ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੋਇਆ, ਖ਼ਾਸ ਕਰ ਪਰਿਵਾਰਾਂ ਲਈ,ਪਰ ਅਸਲ ਗੱਲ ਇਹ ਹੈ ਕਿ ਤੁਸੀ ਜਿਨ੍ਹਾਂ ਮਰਜ਼ੀ ਪੰਜਾਬ ਦਾ ਕਰ ਲਓ ,ਤੁਹਾਡੀ ਇੱਕ ਗਲਤੀ 'ਤੇ ਲੋਕ ਕੁਮੈਂਟ ਕਰਨਗੇ।''ਬਸ ਇਹ ਮਸਲਾ ਵੀ 5 ਦਿੰਨ ਬਾਅਦ ਠੰਡਾ ਹੋ ਜਾਉ'' Image copyright fb/sukhpalkhairaaap ਫੋਟੋ ਕੈਪਸ਼ਨ ਬਾਜ ਸਿੰਘ ਅਤੇ ਜੱਸੀ ਧਾਲੀਵਾਲ ਨੇ ਸਿਆਸਤ ਦੇ ਆਲੇ-ਦੁਆਲੇ ਆਪਣੀ ਗੱਲ ਰੱਖੀ। ਬਾਜ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਲਿਖਿਆ, ''ਸਭ ਨੇ ਆਪਣਾ ਪੱਲਾ ਝਾੜ ਦਿੱਤਾ ਅਤੇ ਗਰੀਬ ਮਰ ਰਿਹਾ ਹੈ, ਬਸ ਇਹ ਮਸਲਾ ਵੀ 5 ਦਿੰਨ ਬਾਅਦ ਠੰਡਾ ਹੋ ਜਾਉ।''ਜੱਸੀ ਧਾਲੀਵਾਲ ਨੇ ਲਿਖਿਆ, ''ਭਾਅ ਜੀ ਇਸ ਮੁੱਦੇ 'ਤੇ ਰਾਜਨੀਤੀ ਨਾ ਕਰੋ ਹੋਰ ਬਹੁਤ ਮੁੱਦੇ ਆ ਰਾਜਨੀਤੀ ਲਈ'' Image Copyright BBC News Punjabi BBC News Punjabi Image Copyright BBC News Punjabi BBC News Punjabi ਸ਼ੁੱਕਰਵਾਰ (19 ਅਕਤੂਬਰ) ਨੂੰ ਅੰਮ੍ਰਿਤਸਰ ਵਿਖੇ ਹੋਏ ਰੇਲ ਹਾਦਸੇ ਤੋਂ ਅਗਲੇ ਦਿਨ ਸ਼ਨਿੱਚਰਵਾਰ ਨੂੰ ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖ਼ਹਿਰਾ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋਏ ਸਨ। ਇਸ ਦੌਰਾਨ ਉਨ੍ਹਾਂ ਸਿਸਟਮ 'ਤੇ ਸਵਾਲ ਚੁੱਕਦਿਆਂ ਇਸ ਹਾਦਸੇ ਦੁਆਲੇ ਹੁੰਦੀ ਸਿਆਸਤ ਸਬੰਧੀ ਆਪਣੀ ਗੱਲ ਰੱਖੀ ਸੀ। 16 ਮਿੰਟ ਤੋਂ ਵੱਧ ਦੇ ਇਸ ਲਾਈਵ ਦੌਰਾਨ ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਦੁਆ, ਅਰਦਾਸ 'ਤੇ ਹਮਦਰਦੀ ਜ਼ਾਹਿਰ ਕੀਤੀ। ਲਾਈਵ ਦੌਰਾਨ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਸਿਆਸਤ ਜ਼ੋਰਾਂ 'ਤੇ ਹੈ ਅਤੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਅਜੇ ਪ੍ਰਤੀਕਰਮ ਲਗਾਤਾਰ ਜਾਰੀ ਹਨ। ਇਹ ਵੀ ਪੜ੍ਹੋ ਤੇ ਦੇਖੋਟਰੇਨ ਦੇ ਡਰਾਈਵਰ ਦੀ 'ਖੁਦਕੁਸ਼ੀ' ਦਾ ਸੱਚ ਕੀ ਹੈ'ਪ੍ਰੋਗਰਾਮ ਗਰਾਊਂਡ 'ਚ ਸੀ, ਨਾ ਕਿ ਲਾਈਨਾਂ 'ਤੇ' Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi ਅੰਮ੍ਰਿਤਸਰ ਹਾਦਸੇ ਤੋਂ ਬਾਅਦ ਦੇ ਘਟਨਕ੍ਰਮ ਬਾਰੇ ਅਹਿਮ ਨੁਕਤੇ꞉19 ਅਕਤੂਬਰ ਨੂੰ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਵਿੱਚ ਪੈਂਦੇ ਧੋਬੀ ਘਾਟ ਇਲਾਕੇ ਵਿੱਚ ਦਸ਼ਹਿਰੇ ਦਾ ਸਮਾਗਮ ਸੀ। ਭੀੜ ਜ਼ਿਆਦਾ ਹੋਣ ਕਾਰਨ ਗਰਾਊਂਡ ਤੋਂ ਬਾਹਰ ਰੇਲ ਦੀ ਪਟੜੀ 'ਤੇ ਵੀ ਖੜੇ ਸੀ ਜਿਸ ਮਗਰੋਂ ਅਚਾਨਕ ਟਰੇਨ ਆਈ ਅਤੇ ਭੀੜ ਨੂੰ ਕੁਚਲ ਕੇ ਲੰਘ ਗਈ।ਪ੍ਰਸ਼ਾਸਨ ਮੁਤਾਬਕ ਇਸ ਹਾਦਸੇ ਵਿੱਚ ਮੌਕੇ ਉੱਤੇ 57 ਲੋਕਾਂ ਦੀ ਮੌਤ ਹੋਈ ਅਤੇ ਇਲਾਜ ਦੌਰਾਨ ਇੱਕ ਹੋਰ ਸ਼ਖਸ ਨੇ ਦਮ ਤੋੜ ਦਿੱਤਾ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਕਾਰਜਾਂ ਲਈ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ।ਰੇਲਵੇ ਨੇ ਅਤੇ ਡਰਾਈਵਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਗਿਆ ਕਿ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਮਿਲੀ ਸੀ , ਇੰਜਣ ਦਾ ਹਾਰਨ ਵਜਾਇਆ ਗਿਆ ਸੀ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਉੱਪਰ ਐਫਆਈਆਰ ਦਰਜ ਕਰਨ ਦੀ ਮੰਗ ਕਰਦਿਆਂ ਹਾਦਸੇ ਨੂੰ ਕਤਲਿਆਮ ਦੱਸਿਆ। ਉਨ੍ਹਾਂ ਸਿੱਧੂ ਨੂੰ ਕੈਬਨਿਟ ਵਿੱਚੋਂ ਬਰਖਾਸਤ ਕਰਨ ਦੀ ਵੀ ਮੰਗ ਕੀਤੀ।ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ, ਹਾਦਸਾ ਰੇਲਵੇ ਦੀ ਜ਼ਮੀਨ 'ਤੇ ਹੋਇਆ।ਸਮਾਗਮ ਦੀ ਮੁੱਖ ਮਹਿਮਾਨ, ਡਾਕਟਰ ਨਵਜੋਤ ਕੌਰ ਸਿੱਧੂ ਸੀ ਉੱਪਰ ਲੋਕਾਂ ਦਾ ਇਲਜ਼ਾਮ ਸੀ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਘਰੇ ਪਹੁੰਚਣ ਤੋਂ ਬਾਅਦ ਮਿਲੀ।ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਮਿੱਠੂ ਮਦਾਨ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ। ਉਹ ਫਿਲਹਾਲ ਲੋਕਾਂ ਸਾਹਮਣੇ ਨਹੀਂ ਆਇਆ ਹੈ।ਇਹ ਵੀ ਪੜ੍ਹੋ:ਅੰਮ੍ਰਿਤਸਰ ਰੇਲ ਹਾਦਸਾ: ਮਾਵਾਂ ਨੂੰ ਇੰਝ ਮਿਲੇ ਉਨ੍ਹਾਂ ਦੇ ਵਿਛੜੇ ਬੱਚੇ ਨਵਜੋਤ ਸਿੰਘ ਸਿੱਧੂ: ਮੈਂ ਅਸਤੀਫਾ ਨਹੀਂ ਦੇਵਾਂਗਾਟਰੇਨ ਦੇ ਡਰਾਈਵਰ ਦੀ 'ਖੁਦਕੁਸ਼ੀ' ਦਾ ਸੱਚ ਕੀ ਹੈ'ਪ੍ਰੋਗਰਾਮ ਗਰਾਊਂਡ 'ਚ ਸੀ, ਨਾ ਕਿ ਲਾਈਨਾਂ 'ਤੇ''ਲੋਕ ਰਾਵਣ ਸਾੜਦੇ ਨੇ ਅਸੀਂ ਘਰ ਹੀ ਸਾੜ ਲਿਆ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਾਕਿਸਤਾਨ ਵਿੱਚ ਸਿੱਖ ਯਾਦਗਾਰਾਂ ਦੀ ਸੰਭਾਲ ਦੇ ਉਪਰਾਲੇ ਵਜੋਂ ਜਿਹਲਮ ਵਿੱਚ ਗੁਰਦੁਆਰਿਆਂ ਦੀ ਮੁਰੰਮਤ ਸ਼ੁਮਾਇਲਾ ਜਾਫਰੀ ਬੀਬੀਸੀ ਪੱਤਰਕਾਰ 15 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46855766 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਗੁਰਦੁਆਰਾ ਚੋਆ ਸਾਹਿਬ ਸਮੇਤ ਜਿਹਲਮ ਵਿੱਚ ਸਥਿਤ ਤਿੰਨ ਸਿੱਖ ਧਾਰਮਿਕ ਸਥਾਨਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਪਾਕਿਸਤਾਨੀ ਪੰਜਾਬ ਦੇ ਜਿਹਲਮ ਜਿਲ੍ਹੇ ਵਿੱਚ ਸ਼ਾਹ ਰਾਹ ਤੋਂ ਕੁਝ ਕਿਲੋਮੀਟਰ ਦੂਰ ਘਨ ਝੀਲ ਦੇ ਕਿਨਾਰੇ ਇੱਕ ਗੁਰਦੁਆਰਾ ਚੋਆ ਸਾਹਿਬ ਦੀ ਬਹੁਤ ਸੁੰਦਰ ਇਮਾਰਤ ਹੈ। ਇਤਿਹਾਸ ਮੁਤਾਬਕ ਰੋਹਤਾਸ ਦੇ ਕਿਲੇ ਦੀ ਫਸੀਲ ਵਿੱਚ ਪੈਂਦੇ ਇਸ ਇਤਿਹਾਸਕ ਸਥਾਨ 'ਤੇ ਗੁਰੂ ਨਾਨਕ ਮੱਕੇ ਵੱਲ ਜਾਣ ਸਮੇਂ ਰਾਹ ਵਿੱਚ ਇੱਥੇ ਰੁਕੇ ਅਤੇ ਕੁਝ ਦੇਰ ਆਰਾਮ ਕੀਤਾ ਸੀ। ਰੋਹਤਾਸ ਦੇ ਕਿਲ੍ਹੇ ਦੀ ਉਸਾਰੀ ਸ਼ੇਰ ਸ਼ਾਹ ਸੂਰੀ ਨੇ ਕਰਵਾਈ ਸੀ।ਮਹਾਰਾਜਾ ਰਣਜੀਤ ਸਿੰਘ ਨੇ ਇਸ ਇਤਿਹਾਸਕ ਸਥਾਨ ਦੀ ਮਹੱਤਤਾ ਉਜਾਗਰ ਕਰਨ ਲਈ ਆਪਣੇ ਰਾਜ ਕਾਲ ਦੌਰਾਨ 1834 ਵਿੱਚ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਗੁਰਦੁਆਰੇ ਦੀ ਇਮਾਰਤ ਆਪਣੀਆਂ 23 ਖਿੜਕੀਆਂ ਅਤੇ ਚਾਰ- ਚਾਰ ਫੁੱਟ ਚੌੜੀਆਂ ਕੰਧਾਂ ਸਦਕਾ ਇਮਾਰਤ ਸਾਜ਼ੀ ਦਾ ਸ਼ਾਹਕਾਰ ਇੱਕ ਨਮੂਨਾ ਹੈ। ਫੋਟੋ ਕੈਪਸ਼ਨ ਗੁਰਦੁਆਰਾ ਕਰਮ ਸਿੰਘ ਦੀ ਇਮਾਰਤ ਦੀ ਵੀ ਕਾਰ-ਸੇਵਾ ਇਸੇ ਪ੍ਰੋਜੈਕਟ ਦੇ ਹਿੱਸੇ ਵਜੋਂ ਚੱਲ ਰਹੀ ਹੈ। ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਗਏ ਹੋਰ ਸਿੱਖ ਧਾਰਮਿਕ ਸਥਾਨਾਂ ਵਾਂਗ ਹੀ ਇਹ ਗੁਰਦੁਆਰਾ ਚੋਆ ਸਾਹਿਬ ਵੀ ਅਣਦੇਖੀ ਦਾ ਸ਼ਿਕਾਰ ਰਿਹਾ। ਜਿਸ ਕਾਰਨ ਇਸ ਦੀ ਇਮਾਰਤ ਬੁਰੀ ਹਾਲਤ ਵਿੱਚ ਆ ਗਈ ਸੀ।ਹਾਲ ਹੀ ਵਿੱਚ ਪਾਕਿਸਤਾਨ ਨੇ ਜਿਹਲਮ ਵਿੱਚ ਸਥਿਤ ਤਿੰਨ ਸਿੱਖ ਗੁਰਦੁਆਰਿਆਂ ਨੂੰ ਉਨ੍ਹਾਂ ਦਾ ਖੁੱਸਿਆ ਰੂਪ ਵਾਪਸ ਦਿਵਾਉਣ ਦਾ ਫੈਸਲਾ ਕੀਤਾ ਹੈ। ਗੁਰਦੁਆਰਾ ਚੋਆ ਸਾਹਿਬ ਉਨ੍ਹਾਂ ਤਿੰਨਾਂ ਗੁਰਦੁਆਰਿਆਂ ਵਿੱਚੋਂ ਇੱਕ ਹੈ।ਪ੍ਰੋਜੈਕਟ ਦੀ ਨਿਗਰਾਨ ਜਿਹਲਮ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸੈਫ਼ ਅਨਵਰ ਨੇ ਇਸ ਬਾਰੇ ਦੱਸਿਆ, "ਇਸ ਦਾ ਸੁਨੇਹਾ ਸਪਸ਼ਟ ਹੈ, ਸਰਹੱਦਾਂ ਇੱਕ ਸਚਾਈ ਹਨ, ਪਰ ਅਸੀਂ ਨਾ ਸਿਰਫ (ਦੂਸਰੇ ਧਰਮਾਂ ਦੇ) ਧਾਰਮਿਕ ਸਥਾਨਾਂ ਇਜ਼ਤ ਕਰਦੇ ਹਾਂ ਸਗੋਂ ਉਨ੍ਹਾਂ ਨੂੰ ਜਿਊਂ-ਦੇ-ਤਿਊਂ ਕਾਇਮ ਵੀ ਰੱਖਣਾ ਚਾਹੁੰਦੇ ਹਾਂ"ਉਨ੍ਹਾਂ ਅੱਗੇ ਕਿਹਾ, "ਕਰਤਾਰਪੁਰ ਵਿੱਚ ਬਣਾਏ ਲਾਂਘੇ ਨੂੰ ਅਸੀਂ ਜਿਹਲਮ ਤੱਕ ਲਿਆਉਣਾ ਚਾਹੁੰਦੇ ਹਾਂ" ਅਮਰਦੀਪ ਸਿੰਘ ਨਾਲ ਪਾਕਿਸਤਾਨ ਵਿੱਚ ਸਿੱਖ ਯਾਦਗਾਰਾਂ ਬਾਰੇ ਬੀਬੀਸੀ ਪੰਜਾਬੀ ਦੀ ਖ਼ਾਸ ਗੱਲਬਾਤ Skip post by BBC News Punjabi FB LIVE: ਪਾਕਿਸਤਾਨ ਵਿੱਚ ਪੰਜਾਬ ਦੇ ਵਿਰਸੇ ਬਾਰੇ ਦੋ ਫੋਟੋ-ਕਿਤਾਬਾਂ ਲਿਖਣ ਵਾਲੇ ਅਮਰਦੀਪ ਸਿੰਘ ਨਾਲ ਬੀਬੀਸੀ ਪੱਤਰਕਾਰ ਦਲਜੀਤ ਅਮੀ ਦੀ ਖ਼ਾਸ ਗੱਲਬਾਤ।ਖ਼ਬਰਾਂ : www.bbc.com/punjabiPosted by BBC News Punjabi on Thursday, 23 November 2017 End of post by BBC News Punjabi ਗੁਰਦੁਆਰਾ ਕਰਮ ਸਿੰਘ ਦੀ ਇਮਾਰਤ ਦੀ ਵੀ ਕਾਰ-ਸੇਵਾ ਇਸੇ ਪ੍ਰੋਜੈਕਟ ਦੇ ਹਿੱਸੇ ਵਜੋਂ ਚੱਲ ਰਹੀ ਹੈ। ਇਹ ਗੁਰਦੁਆਰਾ, ਜਿਹਲਮ ਦੇ ਐਨ ਵਿਚਕਾਰ ਸਥਿਤ ਹੈ। ਇਸ ਦੀ ਉਸਾਰੀ ਸ਼ਰਧਾਲੂਆਂ ਤੋਂ ਚੰਦਾ ਇਕੱਠਾ ਕਰਕੇ ਲਗਪਗ ਇੱਕ ਸਦੀ ਤੋਂ ਪਹਿਲਾਂ ਕੀਤੀ ਗਈ ਸੀ ਅਤੇ ਇਸ ਦੀ ਸਾਲ 1944 ਵਿੱਚ ਮੁੜ ਕਾਰ-ਸੇਵਾ ਕੀਤੀ ਗਈ ਸੀ।ਦਹਾਕਿਆਂ ਤੱਕ ਇਹ ਇਮਾਰਤ ਪੰਜਾਬ ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛ-ਗਿੱਛ ਕਰਨ ਵਾਲੇ ਕੇਂਦਰ ਵਜੋਂ ਕੀਤੀ ਜਾਂਦੀ ਸੀ। ਸਾਲ 1992 ਵਿੱਚ ਸ਼ਹਿਰ ਵਿੱਚ ਹੜ੍ਹ ਆਏ ਜਿਸ ਕਾਰਨ ਗੁਰਦੁਆਰੇ ਦੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਦਾ ਇੱਕ ਹਿੱਸਾ ਤਾਂ ਜ਼ਮੀਨ ਵਿੱਚ ਹੀ ਧਸ ਗਿਆ ਤੇ ਕੁਝ ਹਿੱਸਿਆਂ ਦੀਆਂ ਛੱਤਾਂ ਡਿੱਗ ਗਈਆਂ। ਫੋਟੋ ਕੈਪਸ਼ਨ ਗੁਰਦੁਆਰਾ ਜਨਮ ਅਸਥਾਨ ਮਾਤਾ ਸਾਹਿਬ ਕੌਰ ਪੁਲਿਸ ਨੇ ਵੀ ਕੁਝ ਨਵੀਂ ਉਸਾਰੀ ਕਰਵਾਈ ਹੈ ਜੋ ਕਿ ਬਰਤਾਨਵੀ ਭਵਨ ਕਲਾ ਨਾਲ ਬਣੇ ਇਸ ਗੁਰਦੁਆਰੇ ਦੀ ਇਮਾਰਤ ਵਿੱਚ ਰੜਕਦੀ ਹੈ। ਪਾਕਿਸਤਾਨ ਨੇ ਇਨ੍ਹਾਂ ਗੁਰੂ ਘਰਾਂ ਦੀ ਮੁਰੰਮਤ ਕਰਕੇ ਪੁਰਾਣਾ ਰੂਪ ਬਹਾਲ ਕਰਨ ਦਾ ਜਿੰਮਾ ਲਾਹੌਰ ਅਥਾਰਟੀ ਨੂੰ ਸੋਂਪਿਆ ਹੈ।ਲਾਹੌਰ ਦੇ ਪੁਰਾਣੇ ਘਰਾ, ਗਲੀਆਂ ਦੀ ਸਾਂਭ ਸੰਭਾਲ ਲਈ ਇਹ ਅਥਾਰਟ ਕੁਝ ਸਾਲ ਪਹਿਲਾਂ ਹੀ ਬਣਾਈ ਗਈ ਸੀ। ਇਸ ਅਥਾਰਟੀ ਨੂੰ ਇਤਿਹਾਸਕ ਇਮਾਰਤਾਂ ਦੀ ਮੁਰੰਮਤ ਵਿੱਚ ਮੁਹਾਰਤ ਹਾਸਲ ਹੈ।ਜਦੋਂ ਅਸੀਂ ਗੁਰਦੁਆਰਾ ਕਰਮ ਸਿੰਘ ਪਹੁੰਚੇ ਅਥਾਰਟੀ ਦੀ ਇੱਕ ਟੀਮ ਇਸ ਦੀਆਂ ਤਸਵੀਰਾਂ ਲੈ ਰਹੀ ਸੀ ਅਤੇ ਮਿਣਤੀਆਂ ਕਰ ਰਹੀ ਸੀ। ਫੋਟੋ ਕੈਪਸ਼ਨ ਗੁਰਦੁਆਰਾ ਕਰਮ ਸਿੰਘ ਦੀ ਇਮਾਰਤ ਦੇ ਅੰਦਰ ਦਾ ਦ੍ਰਿਸ਼। ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ ਕੰਮ ਕਰਨ ਵਾਲੇ ਮੁੰਹਮਦ ਵਕਾਰ ਵੀ ਇਸ ਟੀਮ ਦੇ ਮੈਂਬਰ ਹਨ। ਉਨ੍ਹਾਂ ਦੱਸਿਆ, ਅਸੀਂ ਇੱਕ ਮੋਟਾ ਅਨੁਮਾਨ ਲਾ ਰਹੇ ਹਾਂ, ਜਿਸ ਨੂੰ ਤੁਸੀਂ ਹੱਥਾਂ ਨਾਲ ਕੀਤਾ ਜਾਣ ਵਾਲਾ ਦਸਤਾਵੇਜ਼ੀਕਰਣ ਵੀ ਕਹਿ ਸਕਦੇ ਹੋ। ਅਸੀਂ ਇਮਾਰਤ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਦੇ ਵੇਰੇਵੇ ਦਰਜ ਕਰ ਰਹੇ ਹਾਂ।"ਵਕਾਰ ਨੇ ਦੱਸਿਆ ਕਿ ਦੂਸਰੇ ਪੜਾਅ ਵਿੱਚ 3-ਡੀ ਸਕੈਨਰ ਦੀ ਵਰਤੋਂ ਵੀ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਮੁਰੰਮਤ ਦੀ ਲਾਗਤ ਦਾ ਅਨੁਮਾਨ ਲਾਇਆ ਜਾਵੇਗਾ।ਵਕਾਰ ਨੂੰ ਯਕੀਨ ਹੈ ਕਿ ਇਮਾਰਤ ਦੇ ਕੁਝ ਹਿੱਸਿਆਂ ਨੂੰ ਤਾਂ ਨਵੇਂ ਸਿਰੇ ਤੋਂ ਹੀ ਉਸਾਰਨਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਯਕੀਨ ਦਵਾਇਆ ਕਿ ਨਵੇਂ ਹਿੱਸੇ ਪੁਰਾਣੇ ਵਰਗੇ ਹੀ ਹੋਣਗੇ ਅਤੇ ਉਸ ਨਾਲ ਮੇਲ ਖਾਣਗੇ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ 'ਸਾਡਾ ਮਕਸਦ ਹੈ ਕਿ ਪਾਕਿਤਸਾਨ ਵਿੱਚ ਸਿੱਖ ਇਬਾਦਤਗਾਹਾਂ ਨੂੰ ਬਣਦਾ ਮਾਣ ਮਿਲੇ'ਕੈਨੇਡਾ ਅਤੇ ਅਮਰੀਕਾ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਵੀ ਇਸ ਪ੍ਰੋਜੈਕਟ ਲਈ ਫੰਡ ਦੇਣ ਦੀ ਰੁਚੀ ਜ਼ਾਹਰ ਕੀਤੀ ਹੈ।ਰਜ਼ਾ ਵਕਾਰ ਇੱਕ ਸਥਾਨਕ ਪੱਤਰਕਾਰ ਅਤੇ ਕਾਰਕੁਨ ਹਨ। ਉਨ੍ਹਾਂ ਨੂੰ ਜਿਹਲਮ ਵਿਚਲੀਆਂ ਸਿੱਖ ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ ਸੰਘਰਸ਼ ਕਰਦਿਆਂ ਲਗਪਗ ਇੱਕ ਦਹਾਕਾ ਹੋ ਗਿਆ ਹੈ। ਵਕਾਰ ਨੇ ਖ਼ੁਸ਼ੀ ਦੇ ਭਾਵਾਂ ਨਾਲ ਕਿਹਾ, "ਇਨ੍ਹਾਂ ਇਮਾਰਤਾਂ ਨਾਲ ਸਾਡੇ ਸ਼ਹਿਰ ਦਾ ਖੁੱਸਿਆ ਮਾਣ ਅਤੇ ਖਿੱਚ ਵਾਪਸ ਆ ਜਾਵੇਗੀ" "ਉਦੇਸ਼ ਇਹ ਸੁਨੇਹਾ ਦੇਣ ਦਾ ਹੈ ਕਿ ਜਦੋਂ ਤੱਕ ਅਸੀਂ ਦੂਸਰੇ ਵਿਸ਼ਵਾਸ਼ਾਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਨਹੀਂ ਕਰਦੇ ਸਾਡੀ ਧਾਰਮਿਕਤਾ ਸੰਪੂਰਨ ਨਹੀਂ ਹੋ ਸਕਦੀ।"ਵਕਾਰ ਮੁਤਾਬਕ ਸੰਸਾਰ ਭਰ ਤੋਂ ਆਉਣ ਵਾਲੇ ਸਿੱਖਾਂ ਦੀ ਮਹਿਮਾਨ ਨਵਾਜ਼ੀ ਕਰਕੇ ਜਿਹਲਮ ਸ਼ਹਿਰ ਵਾਲਿਆਂ ਨੂੰ ਖ਼ੁਸ਼ੀ ਹੋਵੇਗੀ। ਜਿਹਲਮ ਵਿੱਚ ਹੀ ਜਨਮ-ਸਥਾਨ ਮਾਤਾ ਕੌਰ ਸਾਹਿਬ ਦੀ ਵੀ ਇਸੇ ਪ੍ਰੋਜੈਕਟ ਤਹਿਤ ਮੁਰੰਮਤ ਕੀਤੀ ਜਾ ਰਹੀ ਹੈ। ਕੁਝ ਸਾਲ ਪਹਿਲਾਂ ਧਾਰਮਿਕ ਸਥਾਨਾਂ ਦੀ ਸੰਭਾਲ ਕਰਨ ਵਾਲੇ ਵਿਭਾਗ ਨੇ ਇਸ ਦੀ ਮੁਰੰਮਤ ਕੀਤੀ ਸੀ ਜਿਸ ਵਿੱਚ ਇਸ ਦੀ ਅਸਲੀ ਦਿੱਖ ਬਿਲਕੁਲ ਖ਼ਤਮ ਹੋ ਗਈ ਸੀ। ਹੁਣ ਉਸ ਨੂੰ ਵੀ ਪੁਰਾਣੀ ਦਿੱਖ ਮੁੜ ਤੋਂ ਦਿੱਤੀ ਜਾਵੇਗੀ। ਫੋਟੋ ਕੈਪਸ਼ਨ ਗੁਰਦੁਆਰਾ ਚੋਆ ਸਾਹਿਬ ਦਾ ਸਰੋਵਰ ਸੰਸਾਰ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਸਿੱਖ ਧਾਰਮਿਕ ਸਥਾਨਾਂ ਦੀ ਮੁਰੰਮਤ ਦੀ ਖ਼ਬਰ ਦਾ ਸਵਾਗਤ ਕੀਤਾ ਹੈ।ਸਿੰਗਾਪੁਰ ਦੇ ਅਮਰਦੀਪ ਸਿੰਘ ਨੇ ਪਾਕਿਸਤਾਨ ਵਿਚਲੇ ਸਿੱਖ ਧਾਰਮਿਕ ਸਥਾਨਾਂ ਦੀ ਨਿੱਘਰਦੀ ਜਾ ਰਹੀ ਹਾਲਤ ਨੂੰ ਸਾਹਮਣੇ ਲਿਆਉਣ ਲਈ ਦੋ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ; ਜਿਹੜੀ ਚੇਤਨਾ ਉਹ ਆਪਣੀਆਂ ਕਿਤਾਬਾਂ ਰਾਹੀਂ ਪੈਦਾ ਕਰਨਾ ਚਾਹੁੰਦੇ ਸਨ ਉਹ, ਇਨ੍ਹਾਂ ਸ਼ਾਨਦਾਰ ਇਮਾਰਤਾਂ ਦੀ ਮੁਰੰਮਤ ਦੇ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਵਿੱਚ ਸਹਾਈ ਹੋਈ ਹੈ।ਅਧਿਕਾਰੀਆਂ ਨੂੰ ਉਮੀਦ ਹੈ ਕਿ ਇਹ ਕੰਮ ਅਗਲੇ ਸਾਲ ਤੋਂ ਪਹਿਲਾਂ ਪੂਰਾ ਹੋ ਜਾਵੇਗਾ ਅਤੇ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ।ਇਹ ਵੀ ਪੜ੍ਹੋ:ਬੰਗਾਲ 'ਚ 'ਮੁਸਲਿਮ ਅੱਤਵਾਦ' ਵਾਲੇ ਵੀਡੀਓ ਦਾ ਸੱਚ 'ਡਾ. ਮਨਮੋਹਨ ਸਿੰਘ 'ਤੇ ਬਣੀ ਫਿਲਮ ਦਾ ਸਿੱਖ ਬਾਈਕਾਟ ਕਰਨ'ਪਹਿਲੀ ਵਾਰ ਪੁਲਾੜ ਤੋਂ ਵਾਪਸੀ ਸਮੇਂ ਲੋਕਾਂ ਨੇ ਰਾਕੇਸ਼ ਸ਼ਰਮਾ ਤੋਂ ਕਿਹੜੇ ਸਵਾਲ ਪੁੱਛੇਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਗੈਰਕਾਨੂੰਨੀ - ਨਜ਼ਰੀਆ ਰਾਜੀਵ ਗੋਦਾਰਾ ਬੀਬੀਸੀ ਪੰਜਾਬੀ ਲਈ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46891422 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 8,886 ਅਧਿਆਪਕਾਂ ਪਹਿਲਾਂ ਤੈਅ ਤਨਖਾਹ 'ਤੇ ਹੀ ਰੈਗੁਲਰ ਕਰਨ ਦੀ ਮੰਗ ਕਰ ਰਹੇ ਹਨ ਕਾਂਗਰਸ ਪਾਰਟੀ ਖੁਦ ਨੂੰ ਦੇਸ ਭਰ ਵਿੱਚ ਲੋਕਤੰਤਰ ਦਾ ਪਹਿਰੇਦਾਰ ਦੱਸਦੀ ਹੈ। ਕਾਂਗਰਸ ਦੀ ਪੰਜਾਬ ਸਰਕਾਰ ਨੇ ਵਾਜਿਬ ਹੱਕ ਲਈ ਆਵਾਜ਼ ਚੁੱਕਣ ਵਾਲੇ ਅਧਿਆਪਕਾਂ ਨੂੰ ਨੌਕਰੀ ਤੋਂ ਕੱਢ ਕੇ ਗ਼ੈਰ-ਲੋਕਤੰਤਰੀ ਹੋਣ ਦਾ ਸਬੂਤ ਦਿੱਤਾ ਹੈ। ਇਹੀ ਨਹੀਂ ਇਹ ਕਾਰਵਾਈ ਮੁਲਾਜ਼ਮ ਵਿਰੋਧੀ ਅਤੇ ਬੋਲਣ ਦੀ ਆਜ਼ਾਦੀ ਦੇ ਖ਼ਿਲਾਫ਼ ਹੈ।ਪੰਜਾਬ ਸਰਕਾਰ ਨੇ 13 ਜਨਵਰੀ 2019 ਤੋਂ ਦੁਬਾਰਾ ਅੰਦੋਲਨ ਸ਼ੁਰੂ ਕਰਨ ਦੇ ਦੋ ਦਿਨ ਬਾਅਦ ਹੀ ਸਾਂਝਾ ਅਧਿਆਪਕ ਮੋਰਚਾ ਦੇ ਸਟੇਟ ਕਨਵੀਨਰ ਦੀਦਾਰ ਸਿੰਘ ਮੁਦਕੀ, ਹਰਜੀਤ ਸਿੰਘ, ਹਰਦੀਪ ਟੋਡਰਪੁਰ, ਭਰਤ ਕੁਮਾਰ ਅਤੇ ਹਰਵਿੰਦਰ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਭਾਰਤ ਦੇ ਸੰਵਿਧਾਨ 'ਚ ਬੋਲਣ ਦੀ ਆਜ਼ਾਦੀ ਦਾ ਮੌਲਿਕ ਅਧਿਕਾਰ ਨਾਗਰਿਕਾਂ ਨੂੰ ਦਿੱਤਾ ਗਿਆ ਹੈ। ਜਿਸ ਵਿੱਚ ਹਰੇਕ ਨਾਗਰਿਕ ਨੂੰ ਆਪਣੀ ਮੰਗ ਨੂੰ ਗੂੰਗੀ-ਬੋਲੀ ਸਰਕਾਰ ਨੂੰ ਸੁਣਾਉਣ ਲਈ ਅੰਦੋਲਨ ਕਰਨ, ਹੜਤਾਲ ਕਰਨ ਦਾ ਅਧਿਕਾਰ ਸ਼ਾਮਲ ਹੈ। ਬੇਸ਼ੱਕ ਸਰਕਾਰ ਇਸ ਅਧਿਕਾਰ 'ਤੇ ਜਾਇਜ਼ ਰੋਕ ਲਗਾ ਸਕਦੀ ਹੈ ਪਰ ਬਿਨਾਂ ਕਿਸੇ ਜਾਇਜ਼ ਰੋਕ ਲਗਾਉਣ 'ਤੇ ਸਰਕਾਰ ਕਿਸੇ ਨਾਗਰਿਕ ਜਾਂ ਨਾਗਰਿਕ ਸਮੂਹ ਦੇ ਇਸ ਅਧਿਕਾਰ ਨੂੰ ਖੋਹ ਨਹੀਂ ਸਕਦੀ।ਸਰਕਾਰ ਨੇ ਨਿਰਦੇਸ਼ ਵਿੱਚ ਕੀ ਕਿਹਾ ਹੈ? ਸਰਕਾਰ ਦੇ ਹੁਕਮ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਅਧਿਆਪਕਾਂ ਨੇ ਆਪਣੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਗ਼ਲਤ ਸੂਚਨਾ ਦੇ ਕੇ ਮੈਡੀਕਲ ਜਾਂ ਐਮਰਜੈਂਸੀ ਛੁੱਟੀ ਲਈ ਹੈ। ਇਹ ਛੁੱਟੀ ਲੈ ਕੇ ਪਟਿਆਲਾ ਵਿੱਚ ਚੱਲ ਰਹੀ ਅਧਿਆਪਕਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ 'ਚ ਸ਼ਾਮਿਲ ਹੋਏ, ਇਸ ਲਈ ਇਨ੍ਹਾਂ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ।ਇਹ ਵੀ ਪੜ੍ਹੋ:ਕੀ ਹੈ ਬ੍ਰੈਗਜ਼ਿਟ ਅਤੇ ਟੈਰੀਜ਼ਾ ਮੇਅ ਦੀ ਸੰਸਦ 'ਚ ਹਾਰ ਮਗਰੋਂ 5 ਸੰਭਾਵਨਾਵਾਂਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ?-ਬਲਾਗਕੀਨੀਆ 'ਚ ਹੋਟਲ 'ਤੇ ਹਮਲਾ ਕਰਨ ਵਾਲੇ ਅਲ-ਸ਼ਬਾਬ ਬਾਰੇ ਜਾਣੋਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਅਧਿਆਪਕਾਂ ਨੇ ਕੋਈ ਜਵਾਬ ਨਹੀਂ ਦਿੱਤਾ। ਛੁੱਟੀ 'ਤੇ ਗਏ ਕਿਸੇ ਮੁਲਾਜ਼ਮ ਨੂੰ ਇਸ ਲਈ ਨੌਕਰੀ ਤੋਂ ਕੱਢਿਆ ਨਹੀਂ ਜਾ ਸਕਦਾ ਕਿ ਉਹ ਆਪਣੀਆਂ ਮੰਗਾਂ ਦੇ ਸਮਰਥਨ 'ਚ ਚੱਲ ਰਹੀ ਹੜਤਾਲ 'ਚ ਸ਼ਾਮਿਲ ਹੋਏ ਹਨ। Image copyright Getty Images ਜੇਕਰ ਕਿਸੇ ਮੁਲਾਜ਼ਮ ਨੇ ਝੂਠ ਨੂੰ ਆਧਾਰ ਬਣਾ ਕੇ ਛੁੱਟੀ ਲਈ ਤੇ ਇਹ ਤੱਥ ਜਾਂਚ ਨਾਲ ਸਾਬਿਤ ਹੋ ਜਾਵੇ ਤਾਂ ਵੱਧ ਤੋਂ ਵੱਧ ਛੁੱਟੀ ਰੱਦ ਕੀਤੀ ਜਾ ਸਕਦੀ ਹੈ ਪਰ ਤੱਥ ਸਪੱਸ਼ਟ ਕਰਦੇ ਹਨ ਕਿ ਸਰਕਾਰ ਦਾ ਇਹ ਨਿਰਦੇਸ਼ ਇਨ੍ਹਾਂ ਪੰਜਾਂ ਅਧਿਆਪਕਾਂ ਨੂੰ ਹੜਤਾਲ ਵਿੱਚ ਸ਼ਾਮਿਲ ਹੋਣ ਦੀ ਸਜ਼ਾ ਵਜੋਂ ਦਿੱਤਾ ਗਿਆ ਹੈ ਜੋ ਕਿਸੇ ਵੀ ਨਾਗਰਿਕ ਦੇ ਕਾਨੂੰਨੀ ਹੱਕਾਂ 'ਤੇ ਹਮਲਾ ਹੈ। ਜੋ ਅਧਿਆਪਕ ਠੇਕੇ 'ਤੇ ਨੌਕਰੀ ਕਰਦੇ ਹੋਏ 42 ਹਜ਼ਾਰ ਤਨਖ਼ਾਹ ਲੈ ਰਹੇ ਸਨ, ਪੰਜਾਬ ਸਰਕਾਰ ਨੇ ਉਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਦਿਆਂ ਹੋਇਆਂ ਗ਼ੈਰ-ਕਾਨੂੰਨੀ ਅਤੇ ਗ਼ੈਰ ਵਾਜਿਬ ਸ਼ਰਤ ਲਗਾ ਦਿੱਤੀ ਕਿ ਹੁਣ ਢਾਈ ਸਾਲ ਤੱਕ ਇਨ੍ਹਾਂ ਅਧਿਆਪਕਾਂ ਨੂੰ ਸਿਰਫ਼ 15 ਹਜ਼ਾਰ ਰੁਪਏ ਤਨਖ਼ਾਹ ਮਿਲੇਗੀ। ਅਕਤੂਬਰ ਤੋਂ ਇਹ ਅਧਿਆਪਕ ਅੰਦੋਲਨ ਕਰ ਰਹੇ ਹਨ। ਇੱਕ ਦਸੰਬਰ ਨੂੰ ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ 13 ਜਨਵਰੀ ਲੋਹੜੀ ਵਾਲੇ ਦਿਨ ਤੱਕ ਇਨ੍ਹਾਂ ਦੀਆਂ ਮੰਗਾਂ 'ਤੇ ਨਿਆਇਕ ਫ਼ੈਸਲਾ ਲਿਆ ਜਾਵੇਗਾ। ਜਦੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ ਤਾਂ ਲੋਹੜੀ ਵਾਲੇ ਦਿਨ ਤੋਂ ਅਧਿਆਪਕ ਫਿਰ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਬੈਠ ਗਏ ਹਨ। ਕੀ ਕਹਿੰਦਾ ਹੈ ਕਾਨੂੰਨਪੰਜਾਬ ਸਰਕਾਰ ਨੇ ਨੈਚੁਰਲ ਜਸਟਿਸ ਦੀ ਉਲੰਘਣਾ ਕਰਦੇ ਹੋਏ ਬਿਨਾਂ ਸੁਣਵਾਈ ਦਾ ਮੌਕਾ ਦਿੱਤੇ ਪੰਜ ਅਧਿਆਪਕਾਂ ਨੂੰ ਨੌਕਰੀ ਤੋਂ ਕੱਢ ਕੇ ਗ਼ੈਰ-ਸੰਵਿਧਾਨਿਕ ਕਦਮ ਚੁੱਕਿਆ ਹੈ। ਮੁਲਾਜ਼ਮਾਂ ਦੀਆਂ ਸੇਵਾਵਾਂ ਨਾਲ ਜੁੜੇ ਨਿਯਮ, ਕਾਨੂੰਨ ਤੇ ਸੰਵਿਧਾਨਿਕ ਵਿਧਾਨ ਦੀ ਵਿਆਖਿਆ ਕਰਦਿਆਂ ਹੋਇਆ ਦੇਸ ਦੇ ਸੁਪਰੀਮ ਕੋਰਟ ਨੇ ਵਾਰ-ਵਾਰ ਫ਼ੈਸਲੇ ਦਿੱਤੇ ਹਨ ਕਿ ਬਿਨਾਂ ਸੁਣਵਾਈ ਦਾ ਮੌਕਾ ਦਿੱਤੇ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਨਹੀਂ ਕੀਤੀਆਂ ਜਾ ਸਕਦੀਆਂ। ਇੰਨਾ ਹੀ ਨਹੀਂ ਅਦਾਲਤ ਨੇ ਤਾਂ ਕਿਹਾ ਹੈ ਕਿ ਜੇ ਕਿਸੇ ਵੀ ਫੈਸਲੇ ਨਾਲ ਕਿਸੇ ਮੁਲਾਜ਼ਮ ਦੇ ਕਿਸੇ ਵੀ ਹਿੱਤ 'ਤੇ ਨਕਾਰਤਮਕ ਅਸਰ ਪੈਂਦਾ ਹੈ ਤਾਂ ਉਦੋਂ ਮੁਲਾਜ਼ਮ ਨੂੰ ਕਾਰਨ ਦੱਸੋ ਨੋਟਿਸ ਦੇ ਕੇ ਸੁਣਵਾਈ ਦਾ ਮੌਕਾ ਦਿੱਤਾ ਜਾਵੇ। Image copyright Getty Images ਸੁਪਰੀਮ ਕੋਰਟ ਨੇ ਕਈ ਮਾਮਲਿਆਂ ਵਿੱਚ ਫੈਸਲਾ ਦਿੱਤਾ ਹੈ ਕਿ ਜੇ ਕਿਸੇ ਮੁਲਾਜ਼ਮ ਨੂੰ ਕਿਸੇ ਮਾੜੇ ਵਿਹਾਰ ਦੇ ਆਧਾਰ 'ਤੇ ਨੌਕਰੀ ਤੋਂ ਟਰਮੀਨੇਟ ਕੀਤਾ ਜਾਂਦਾ ਹੈ, ਜਿਸ ਨਾਲ ਉਸ ਮੁਲਾਜ਼ਮ ਦੇ ਚਰਿੱਤਰ 'ਤੇ ਧੱਬਾ ਲੱਗਦਾ ਹੈ ਤਾਂ ਉਸ ਮਾਮਲੇ ਵਿੱਚ ਰੈਗੂਲਰ ਤੌਰ 'ਤੇ ਵਿਭਾਗੀ ਜਾਂਚ ਹੋਣੀ ਚਾਹੀਦੀ ਹੈ, ਨਹੀਂ ਤਾਂ ਟਰਮੀਨੇਟ ਕਰਨ ਦਾ ਫੈਸਲਾ ਕਾਨੂੰਨ ਵਿਰੋਧੀ ਹੋਵੇਗਾ। ਇੰਨ੍ਹਾਂ ਪੰਜ ਅਧਿਆਪਕਾਂ ਦੀਆਂ ਸੇਵਾਵਾਂ ਟਰਮੀਨੇਟ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਨੇ ਛੁੱਟੀ ਲੈਂਦੇ ਹੋਏ ਵਿਭਾਗ ਨੂੰ ਝੂਠੀ ਸੂਚਨਾ ਦੇ ਕੇ ਗੁਮਰਾਹ ਕੀਤਾ ਹੈ। ਇਸ ਤਰ੍ਹਾਂ ਇਹ ਹੁਕਮ ਇਨ੍ਹਾਂ ਅਧਿਆਪਕਾਂ ਦੀ ਸਾਖ 'ਤੇ ਢਾਹ ਹੈ। ਇਸੇ ਆਧਾਰ 'ਤੇ ਟਰਮੀਨੇਸ਼ਨ ਤੋਂ ਪਹਿਲਾਂ ਜਾਂਚ ਅਧਿਕਾਰੀ ਨਿਯੁਕਤ ਕਰਕੇ ਨਿਯਮ ਮੁਤਾਬਕ ਜਾਂਚ ਕੀਤੀ ਜਾਣਿ ਕਾਨੂੰਨੀ ਤੌਰ 'ਤੇ ਲਾਜ਼ਮੀ ਸੀ ਜਿਸ ਦੀ ਪਾਲਣਾ ਸਰਕਾਰ ਨੇ ਨਹੀਂ ਕੀਤੀ। ਸਗੋਂ ਸਰਕਾਰ ਨੇ ਬਹਾਨੇ ਲਾ ਕੇ ਟਰਮੀਨੇਸ਼ਨ ਹੁਕਮ ਵਿੱਚ ਕਾਰਨ ਦੱਸੋ ਨੋਟਿਸ ਦਿੱਤੇ ਜਾਣ ਦਾ ਜ਼ਿਕਰ ਕੀਤਾ ਹੈ। ਪਰ ਦੋ ਦਿਨਾਂ ਵਿੱਚ ਨੋਟਿਸ ਅਤੇ ਸਜ਼ਾ ਦੇਣ ਦਾ ਫੈਸਲਾ ਸੁਣਾ ਦੇਣਾ ਸਪਸ਼ਟ ਕਰਦਾ ਹੈ ਕਿ ਸੁਣਵਾਈ ਦਾ ਮੌਕਾ ਦੇਣ ਦਾ ਪਖੰਡ ਕਰਕੇ ਸਰਕਾਰ ਖੁਦ ਨੂੰ ਬਚਾਉਣ ਦੀ ਨਾਕਾਮਯਾਬ ਕੋਸ਼ਿਸ਼ ਕਰ ਰਹੀ ਹੈ।ਕਿਵੇਂ ਹੋਈ ਸੀ ਅਧਿਆਪਕਾਂ ਦੀ ਨਿਯੁਕਤੀ ਪੂਰੀ ਤਨਖਾਹ ਦੇ ਨਾਲ ਰੈਗੁਲਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ 5 ਅਧਿਆਪਕਾਂ ਦੇ ਨਾਲ ਪੰਜਾਬ ਸਰਕਾਰ ਨੇ ਕੁਝ ਇਸ ਤਰ੍ਹਾਂ ਹੀ ਕੀਤਾ ਹੈ। 3 ਅਕਤੂਬਰ ਨੂੰ ਪੰਜਾਬ ਕੈਬਨਿਟ ਨੇ 8886 ਅਧਿਆਪਕਾਂ ਦੀਆਂ ਸੇਵਾਵਾਂ ਰੈਗੁਲਰ ਕਰਨ ਦਾ ਫੈਸਲਾ ਕੀਤਾ ਸੀ। ਇਹ ਉਹ ਅਧਿਆਪਕ ਹਨ ਜਿਨ੍ਹਾਂ ਨੂੰ ਸਰਬ ਸਿੱਖਿਆ ਅਭਿਆਨ ਅਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਆਦਰਸ਼ ਮਾਡਲ ਸਕੂਲ ਵਿੱਚ ਭਰਤੀ ਕੀਤਾ ਗਿਆ ਸੀ। ਇਨ੍ਹਾਂ ਅਧਿਆਪਕਾਂ ਦੀ ਨੌਕਰੀ ਰੈਗੁਲਰਾਈਜ਼ ਕਰ ਦਿੱਤੀ ਗਈ ਪਰ ਤਨਖਾਹ ਵਿੱਚ ਕਟੌਤੀ ਕਰਕੇ। ਪੰਜਾਬ ਸਰਕਾਰ ਨੇ 42 ਹਜ਼ਾਰ ਤਨਖ਼ਾਹ ਲੈਣ ਵਾਲੇ ਠੇਕੇ 'ਤੇ ਕੰਮ ਕਰ ਰਹੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੁਲਰਾਈਜ਼ ਕਰਦੇ ਹੋਏ ਉਨ੍ਹਾਂ ਦੀ ਤਨਖਾਹ ਸਿਰਫ਼ 15 ਹਜ਼ਾਰ ਰੁਪਏ ਤੈਅ ਕਰ ਦਿੱਤੀ ਅਤੇ ਕਿਹਾ ਕਿ ਢਾਈ ਸਾਲ ਤੱਕ ਇਸੇ ਤਨਖਾਹ 'ਤੇ ਕੰਮ ਕਰਨਾ ਹੋਵੇਗਾ। ਇਸ ਫੈਸਲੇ ਦੇ ਖਿਲਾਫ਼ ਪੰਜਾਬ ਦੇ ਅਧਿਆਪਕ ਪਟਿਆਲਾ ਵਿੱਚ ਅੰਦੋਲਨ ਕਰ ਰਹੇ ਸਨ। ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਲੋਹੜੀ ਵਾਲੇ ਦਿਨ ਦੁਬਾਰਾ ਹੜਤਾਲ 'ਤੇ ਬੈਠੇ ਅਧਿਆਪਕਾਂ 'ਤੇ ਪੁਲਿਸ ਨੇ ਡੰਡੇ ਚਲਾਏ। ਅਧਿਆਪਕ ਡਟੇ ਰਹੇ, ਹਟੇ ਨਹੀਂ ਉਦੋਂ 15 ਤਰੀਕ ਆਉਂਦੇ-ਆਉਂਦੇ ਦੋ ਹੀ ਦਿਨਾਂ ਵਿੱਚ ਸਰਕਾਰ ਨੇ 5 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ।ਅੰਦੋਲਨ ਕਰ ਰਹੇ ਅਧਿਆਪਕਾਂ ਦੇ ਪਟਿਆਲਾ ਵਿੱਚ 2 ਦਿਸੰਬਰ 2018 ਨੂੰ ਹੋਣ ਵਾਲੇ ਪ੍ਰਦਰਸ਼ਨ ਨੂੰ ਰੋਕਣ ਲਈ ਪੰਜਾਬ ਅਤੇ ਹਰਿਆਣਾ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਖਲ ਕਰਕੇ ਕਿਹਾ ਗਿਆ ਹੈ ਕਿ ਇਸ ਪ੍ਰਦਰਸ਼ਨ ਨਾਲ ਆਮ ਜਨਜੀਵਨ ਠੱਪ ਹੋ ਜਾਵੇਗਾ ਅਤੇ ਜਨਤਾ ਨੂੰ ਭਾਰੀ ਪਰੇਸ਼ਾਨੀ ਹੋਵੇਗੀ। ਇਸ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਕੋਰਟ ਦੇ ਬੈਂਚ ਨੇ ਕਿਹਾ ਹੈ ਕਿ ਅਧਿਆਪਕਾਂ ਦੀ ਐਸੋਸੀਏਸ਼ਨ ਨੂੰ ਸ਼ਾਂਤੀ ਪੂਰਨ ਅੰਦੋਲਨ ਕਰਨ ਅਤੇ ਆਪਣੀ ਨਿਆਇਕ ਮੰਗ ਨੂੰ ਚੁੱਕਣ ਦਾ ਪੂਰਾ ਅਧਿਕਾਰ ਹੈ।ਪੰਜਾਬ ਦੇ ਸਿੱਖਿਆ ਮੰਤਰੀ ਵਾਰੀ-ਵਾਰੀ ਕਹਿ ਰਹੇ ਹਨ ਕਿ ਜੋ ਅਧਿਆਪਕ ਆਪਣੀਆਂ ਸੇਵਾਵਾਂ ਰੈਗੁਲਰ ਕਰਨਾ ਚਾਹੁੰਦੇ ਹਨ ਉਹ 15,300 ਰੁਪਏ ਦੀ ਤਨਖਾਹ 'ਤੇ ਰੈਗੁਲਰ ਹੋਣ ਦੀ ਚੋਣ ਕਰ ਸਕਦੇ ਹਨ ਨਹੀਂ ਤਾਂ ਕਾਨਟਰੈਕਟ 'ਤੇ ਨੌਕਰੀ ਵਿੱਚ ਬਣੇ ਰਹਿ ਸਕਦੇ ਹਨ। ਮੰਤਰੀ ਨੇ ਇਹ ਵੀ ਕਿਹਾ ਕਿ ਜੋ ਆਪਣੀਆਂ ਸੇਵਾਵਾਂ ਰੈਗੁਲਰ ਕਰਨ ਦੀ ਚੋਣ ਕਰਨਗੇ ਉਨ੍ਹਾਂ ਦੀ ਮਰਜ਼ੀ ਦੀ ਥਾਂ ਤਬਾਦਲਾ ਕਰ ਦਿੱਤਾ ਜਾਵੇਗਾ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਨਜ਼ਰੀਆ: ਖਤਰੇ ਦੀ ਕਿਸ ਘੰਟੀ ਤੋਂ ਘਬਰਾ ਰਹੀ ਹੈ ਭਾਜਪਾ? ਰਾਜੇਸ਼ ਪ੍ਰਿਆਦਰਸ਼ੀ ਪੱਤਰਕਾਰ, ਬੀਬੀਸੀ 11 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43717764 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਇੱਕ ਦਲਿਤ ਆਗੂ ਨੇ ਕਦੇ ਕਿਹਾ ਸੀ ਕਿ 'ਚੋਣ ਦੀ ਕੜਾਹੀ ਵਿੱਚ ਦਲਿਤਾਂ ਨੂੰ ਤੇਜ਼ਪੱਤੇ ਵਾਂਗ ਤਰ੍ਹਾਂ ਪਾਇਆ ਜ਼ਰੂਰ ਜਾਂਦਾ ਹੈ ਪਰ ਖਾਣ ਤੋਂ ਪਹਿਲਾਂ ਉਸ ਨੂੰ ਕੱਢ ਕੇ ਸੁੱਟ ਦਿੱਤਾ ਜਾਂਦਾ ਹੈ।'ਦਲਿਤਾਂ ਦੇ ਹਿੱਤਾਂ-ਅਧਿਕਾਰਾਂ ਲਈ ਹੋਣ ਵਾਲੇ ਸੰਘਰਸ਼ਾਂ ਵਿੱਚ ਇਮਾਨਦਾਰੀ ਨਾਲ ਡਟੇ ਰਹਿਣ ਦੀ ਨੈਤਿਕ ਹਿੰਮਤ ਸ਼ਾਇਦ ਮਾਇਆਵਤੀ ਵਿੱਚ ਵੀ ਨਹੀਂ ਹੈ। ਰੋਹਿਤ ਵੇਮੁਲਾ, ਊਨਾ ਕਾਂਡ ਅਤੇ ਸਹਾਰਨਪੁਰ ਦੰਗਿਆਂ ਦੇ ਮਾਮਲਿਆਂ ਵਿੱਚ ਰਵੱਈਆ ਪਹਿਲਾਂ ਕਾਫ਼ੀ ਢਿੱਲਾ ਰਿਹਾ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਜਿਗਨੇਸ਼ ਮੇਵਾਣੀ ਤੇ ਚੰਦਰਸ਼ੇਖਰ ਆਜ਼ਾਦ ਵਰਗੇ ਆਗੂਆਂ ਦੀ ਪ੍ਰਸਿੱਧੀ ਨੂੰ ਦੇਖ ਕੇ ਖਤਰਾ ਸਮਝਿਆ ਅਤੇ ਦਲਿਤਾਂ ਦੇ ਮੁੱਦਿਆਂ 'ਤੇ ਸੰਸਦ ਤੋਂ ਅਸਤੀਫ਼ਾ ਦੇ ਦਿੱਤਾ ਤਾਂ ਕਿ ਆਪਣੇ ਗਵਾਏ ਹੋਈ 'ਨੈਤਿਕ ਅਧਾਰ' ਨੂੰ ਹਾਸਿਲ ਕੀਤਾ ਜਾ ਸਕੇ।ਜਾਤ ਆਧਾਰਿਤ ਰਾਖਵੇਂਕਰਨ ਦੀ ਲੋੜ ਕਿਉਂ ਹੈ?ਪੰਜਾਬ ਵਿੱਚ ਮੱਠਾ ਰਿਹਾ ਜਨਰਲ ਕੈਟੇਗਰੀ ਦਾ 'ਭਾਰਤ ਬੰਦ'SC/ST ਐਕਟ 'ਤੇ ਦਲਿਤਾਂ ਦੇ ਗੁੱਸੇ ਬਾਰੇ 4 ਜ਼ਰੂਰੀ ਗੱਲਾਂਬਾਕੀ ਪਾਰਟੀਆਂ ਦੀ ਤਾਂ ਗੱਲ ਕੌਣ ਕਰੇ। ਦਲਿਤਾਂ ਨਾਲ ਹਮੇਸ਼ਾਂ ਧੱਕਾ ਹੋਇਆ ਹੈ ਅਤੇ ਉਨ੍ਹਾਂ 'ਤੇ ਹੋਣ ਵਾਲਾ ਤਸ਼ੱਦਦ ਵੀ ਨਵਾਂ ਨਹੀਂ ਹੈ।ਦਲਿਤਾਂ ਦੀ ਹਮਾਇਤ ਵਿੱਚ ਭੁੱਖ-ਹੜਤਾਲ ਦਾ ਕਾਂਗਰਸੀ ਪੈਂਤੜਾ ਉਸ ਭਟੂਰੇ ਵਾਂਗ ਹੀ ਫੱਟ ਗਿਆ ਜੋ ਉਨ੍ਹਾਂ ਨੇ ਭਾਜਪਾ ਮੁਤਾਬਕ ਭੁੱਖ-ਹੜਤਾਲ ਤੋਂ ਪਹਿਲਾਂ ਖਾਧਾ ਸੀ ਅਤੇ ਫੋਟੋ ਵੀ ਖਿਚਵਾਈ ਸੀ। ਇਮੇਜ ਦੀ ਲੜਾਈ ਵਿੱਚ ਇੱਕ ਵਾਰ ਭਾਜਪਾ ਨੇ ਬਾਜ਼ੀ ਮਾਰ ਲਈ। ਉਂਝ ਭੁੱਖ-ਹੜਤਾਲ ਤੋਂ ਪਹਿਲਾਂ ਭਟੂਰੇ ਖਾਣ ਵਿੱਚ ਕੀ ਬੁਰਾਈ ਹੈ?ਫਿਰ ਨਵਾਂ ਕੀ ਹੈ? ਨਵਾਂ ਇਹ ਹੈ ਕਿ ਭਾਜਪਾ ਚਾਰ ਸਾਲਾਂ ਤੋਂ ਗੰਭੀਰ ਸ਼ੰਕੇ ਤੋਂ ਲੰਘ ਰਹੀ ਹੈ। Image copyright Getty Images ਨਵੀਂ ਗੱਲ ਇਹ ਹੈ ਕਿ ਉਹ ਪੀੜ੍ਹੀ ਜੋ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਨਵਾਂ ਹੈ, ਇਹ ਗੁੱਸਾ ਅਤੇ ਇਸ ਗੁੱਸੇ ਦੇ ਨਤੀਜੇ ਤੋਂ ਪੈਦਾ ਹੋਇਆ ਡਰ। ਇਹ ਡਰ ਮਾਮੂਲੀ ਨਹੀਂ ਹੈ।ਜੋ ਹੁਣ ਤੱਕ ਅਣਐਲਾਨਿਆ ਸੀ, 2014 ਦੀਆਂ ਆਮ ਚੋਣਾਂ ਵਿੱਚ ਉਹ ਐਲਾਨਿਆ ਗਿਆ। ਭਾਜਪਾ ਨੇ ਤੈਅ ਕੀਤਾ ਕਿ ਉਸ ਨੂੰ ਤਕਰੀਬਨ 14 ਫੀਸਦੀ ਮੁਸਲਮਾਨਾਂ ਦੀਆਂ ਵੋਟਾਂ ਨਹੀਂ ਮਿਲਦੀਆਂ, ਇਸ ਲਈ ਉਨ੍ਹਾਂ ਨੂੰ ਸੀਟਾਂ ਦੇ ਹਿਸਾਬ ਨਾਲ ਦੇਸ ਦੇ ਸਭ ਤੋਂ ਵੱਡੇ ਸੂਬੇ ਯੂਪੀ ਵਿੱਚ 80 ਵਿੱਚੋਂ ਇੱਕ ਵੀ ਟਿਕਟ ਦੇਣ ਦੀ ਲੋੜ ਨਹੀਂ ਹੈ।'ਸਭਕਾ ਸਾਥ ਸਭਕਾ ਵਿਕਾਸ, ਸਭਕਾ 'ਮਾਇਨਸ ਮੁਸਲਮਾਨ' ਵਿਕਾਸ' ਇਸ ਤਰ੍ਹਾਂ 'ਸਭ ਕਾ ਸਾਥ ਸਭ ਕਾ ਵਿਕਾਸ' ਵਿੱਚ ਜੋ 'ਸਭ' ਸੀ ਉਹ 'ਮਾਈਨਸ ਮੁਸਲਮਾਨ' ਹੋ ਗਿਆ।ਭਾਜਪਾ ਨੇ ਆਪਣਾ ਧਿਆਨ ਗੈਰ-ਜਾਟਵ ਦਲਿਤ ਵੋਟਰਾਂ ਅਤੇ ਗੈਰ-ਯਾਦਵ ਓਬੀਸੀ ਵੋਟਰਾਂ 'ਤੇ ਕੇਂਦਰ ਕੀਤਾ ਅਤੇ ਇਸ ਦੇ ਚੰਗੇ ਨਤੀਜੇ ਉਸ ਨੂੰ ਮਿਲੇ।ਸਮਾਜਿਕ ਸਰਵੇਖਣ ਕਰਨ ਵਾਲੀ ਸੰਸਥਾ ਸੀਐੱਸਡੀਐੱਸ ਨੇ ਆਪਣੇ ਇੱਕ ਸਰਵੇਖਣ ਵਿੱਚ ਦੱਸਿਆ ਕਿ '2009 ਦੀਆਂ ਲੋਕ ਸਭਾ ਚੋਣਾਂ ਵਿੱਚ ਯੂਪੀ ਵਿੱਚ ਭਾਜਪਾ ਨੂੰ ਦਲਿਤਾਂ ਦੇ 12 ਫੀਸਦੀ ਵੋਟ ਮਿਲੇ ਸਨ ਅਤੇ 2014 ਵਿੱਚ ਇਹ ਦੁੱਗਣੇ ਹੋ ਕੇ 24 ਫੀਸਦੀ ਹੋ ਗਏ। ਇਹੀ ਕਾਰਨ ਹੈ ਕਿ ਮਾਇਆਵਤੀ ਦੇ ਹੱਥ ਇੱਕ ਵੀ ਸੀਟ ਨਹੀਂ ਲੱਗੀ।' Image copyright Getty Images 2019 ਦੀਆਂ ਚੋਣਾਂ ਵਿੱਚ 5 ਸਾਲ ਪਹਿਲਾਂ ਵਾਲੇ ਸਮੀਕਰਨ ਨਹੀਂ ਹੋਣਗੇ। ਜਿੱਥੇ ਵਿਕਾਸ ਦਾ ਨਾਅਰਾ ਧਾਰ ਗਵਾ ਚੁੱਕਿਆ ਹੈ, ਉੱਥੇ ਹੀ ਮੋਦੀ ਦੀ ਵਿਅਕਤੀਗਤ ਅਪੀਲ ਸ਼ਾਇਦ ਨੋਟਬੰਦੀ ਅਤੇ ਜੀਐੱਸਟੀ ਤੋਂ ਬਾਅਦ ਭਲੇ ਨਾ ਘਟੀ ਹੋਵੇ ਪਰ ਬੈਂਕ ਘੁਟਾਲੇ, 'ਪਕੌੜਾ ਰੁਜ਼ਗਾਰ' ਵਰਗੇ ਬਿਆਨ ਤੋਂ ਬਾਅਦ ਵਧੀ ਤਾਂ ਬਿਲਕੁੱਲ ਨਹੀਂ ਹੈ। ਮੋਦੀ ਨਾਮ ਭਾਜਪਾ ਦਾ ਅਜੇ ਤੱਕ ਸਭ ਤੋਂ ਵੱਡਾ ਸਹਾਰਾ ਰਿਹਾ ਹੈ। ਇਸ ਦੇ ਨਾਲ ਹੀ ਜੇ ਬੀਐੱਸਪੀ-ਸਪਾ-ਕਾਂਗਰਸ ਮਿਲ ਕੇ ਚੋਣ ਲੜਦੇ ਹਨ, ਜੋ ਕਿ ਤਕਰਬੀਨ ਤੈਅ ਹੈ ਤਾਂ ਗੈਰ-ਜਾਟਵ ਦਲਿਤਾਂ ਅਤੇ ਗੈਰ-ਯਾਦਵ ਪਿਛੜਿਆਂ ਦੇ ਵੋਟ ਭਾਜਪਾ ਨੂੰ ਪਹਿਲਾਂ ਵਾਂਗ ਨਹੀਂ ਮਿਲਣ ਵਾਲੇ। ਇਹ ਫੂਲਪੁਰ ਅਤੇ ਗੋਰਖਪੁਰ ਵਿੱਚ ਦਿੱਖ ਚੁੱਕਿਆ ਹੈ।ਹੁਣ ਕੀ ਬਦਲਦਾ ਨਜ਼ਰ ਆ ਰਿਹਾ ਹੈ?ਪਿਛਲੇ ਸਾਲ ਜੂਨ ਵਿੱਚ ਸਹਾਰਨਪੁਰ ਵਿੱਚ ਰਾਣਾ ਪ੍ਰਤਾਪ ਜਯੰਤੀ ਦੇ ਜਲੂਸ ਦੇ ਨਾਮ 'ਤੇ ਹੋਈ ਹਿੰਸਾ ਨੂੰ ਲੈ ਕੇ ਦਲਿਤਾਂ ਵਿੱਚ ਗੁੱਸਾ ਸੀ। ਖਾਸ ਤੌਰ 'ਤੇ ਭੀਮ ਫੌਜ ਦੇ ਮੁਖੀ ਚੰਦਰਸ਼ੇਖਰ ਆਜ਼ਾਦ 'ਰਾਵਣ' ਨੂੰ ਜ਼ਮਾਨਤ ਮਿਲ ਜਾਣ ਤੋਂ ਬਾਅਦ ਵੀ ਕੌਮੀ ਸੁਰੱਖਿਆ ਕਾਨੂੰਨ ਤਹਿਤ ਹੁਣ ਤੱਕ ਜੇਲ੍ਹ ਵਿੱਚ ਰੱਖੇ ਜਾਣ ਨੂੰ ਲੈ ਕੇ ਗੁੱਸਾ ਬਰਕਰਾਰ ਹੈ।ਪਰ ਅਸਲੀ ਗੁੱਸਾ 2 ਅਪ੍ਰੈਲ ਦੇ ਭਾਰਤ ਬੰਦ ਤੋਂ ਬਾਅਦ ਭੜਕਿਆ ਹੈ। ਉੱਤਰ ਪ੍ਰਦੇਸ਼ ਅਤੇ ਮੱਧ-ਪ੍ਰਦੇਸ਼ ਦੇ ਗਵਾਲੀਅਰ ਖੇਤਰ ਵਿੱਚ ਤਕਰੀਬਨ 10 ਦਲਿਤ ਮਾਰੇ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਦਲਿਤਾਂ ਦੀ ਗ੍ਰਿਫ਼ਤਾਰੀ ਹੋਈ ਹੈ। Image copyright BBC/pti ਜੋ ਦੱਸਿਆ ਜਾ ਰਿਹਾ ਹੈ ਉਸ ਤੋਂ ਲਗਦਾ ਹੈ ਕਿ ਦਲਿਤ ਅਨੋਖੇ ਕਿਸਮ ਦੀ ਹਿੰਸਾ ਵਿੱਚ ਖੁਦ ਨੂੰ ਮਾਰ ਰਹੇ ਹਨ। ਆਪਣੇ ਹੀ ਘਰ ਸਾੜ ਰਹੇ ਹਨ ਅਤੇ ਇਸੇ ਜੁਰਮ ਵਿੱਚ ਜੇਲ੍ਹ ਵੀ ਜਾ ਰਹੇ ਹਨ।ਇਹ ਅਜਿਹਾ ਮੌਕਾ ਹੈ ਜਦੋਂ ਭਾਜਪਾ ਦੀ ਘਬਰਾਹਟ ਦਿਖ ਰਹੀ ਹੈ। ਉਸ ਨੇ ਆਪਣੇ ਸੰਸਦ ਮੈਂਬਰਾਂ ਨੂੰ ਦਲਿਤਾਂ ਦੇ ਘਰ ਵਿੱਚ ਸਮਾਂ ਬਿਤਾਉਣ ਅਤੇ ਉਨ੍ਹਾਂ ਨੂੰ ਇਹ ਸਮਝਾਉਣ ਨੂੰ ਕਿਹਾ ਹੈ ਕਿ ਪਾਰਟੀ ਦਲਿਤ ਵਿਰੋਧੀ ਨਹੀਂ ਹੈ। ਸਾਜਿਸ਼ ਦੇ ਤੌਰ 'ਤੇ ਉਸ ਦੀ ਦਲਿਤ ਵਿਰੋਧੀ ਸ਼ਖਸੀਅਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਹੁਣ ਇਹ ਦੇਖੋ ਕਿ ਭਾਜਪਾ ਦੀ ਅਜਿਹੀ ਸ਼ਖਸੀਅਤ ਬਣਾਉਣ ਵਾਲੇ ਲੋਕ ਕੌਣ ਹਨ? ਸਾਵਿੱਤਰੀ ਬਾਈ ਫੂਲੇ, ਅਸ਼ੋਕ ਦੋਹਰੇ, ਛੋਟੇਲਾਲ ਖਰਵਾਰ, ਉਦਿਤ ਰਾਜ, ਡਾ. ਯਸ਼ਵੰਤ ਇਹ ਸਾਰੇ ਭਾਜਪਾ ਦੇ ਆਪਣੇ ਸੰਸਦ ਮੈਂਬਰ ਹਨ, ਜਿਨ੍ਹਾਂ ਨੇ ਪੀਐੱਮ ਨੂੰ ਸ਼ਿਕਾਇਤ ਕੀਤੀ ਹੈ ਕਿ ਦਲਿਤਾਂ ਨਾਲ ਧੱਕੇਸ਼ਾਹੀ ਰੋਕੀ ਜਾਵੇ।ਹੁਣ ਤੱਕ ਚੁੱਪ ਰਹੇ ਰਾਮਵਿਲਾਸ ਵੀ ਹਵਾ ਦਾ ਰੁੱਖ ਦੇਖ ਕੇ ਕਹਿ ਰਹੇ ਹਨ ਕਿ ਦਲਿਤਾਂ ਵਿੱਚ ਭਾਜਪਾ ਦੀ ਦਿੱਖ ਠੀਕ ਨਹੀਂ ਹੈ। ਇਨ੍ਹਾਂ ਸੰਸਦ ਮੈਂਬਰਾਂ ਨੂੰ ਇਹ ਸਭ ਕਾਫ਼ੀ ਦਬਾਅ ਵਿੱਚ ਕਹਿਣਾ-ਕਰਨਾ ਪੈ ਰਿਹਾ ਹੈ।ਭਾਜਪਾ ਦਾ ਰਾਹ ਮੁਸ਼ਕਿਲ ਕਰਦੇ ਦਲਿਤਦਲਿਤ ਮੁਲਾਜ਼ਮਾਂ ਨੇ ਸੰਗਠਨਾਂ ਦੇ ਆਲ ਇੰਡੀਆ ਮਹਾਸੰਘ ਨੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਦੱਸਿਆ ਹੈ ਕਿ 'ਹਿੰਸਾ ਸਰਵਨ ਲੋਕ ਕਰ ਰਹੇ ਹਨ ਕਿ ਝੂਠੀਆਂ ਐੱਫ਼ਆਈਆਰ ਲਿਖ ਕੇ ਦਲਿਤਾਂ ਨੂੰ ਜੇਲ੍ਹ ਵਿੱਚ ਸੁੱਟਿਆ ਜਾ ਰਿਹਾ ਹੈ।' Image copyright Getty Images ਪੁਲਿਸ ਅਧਿਕਾਰੀ ਅੰਬੇਡਕਰ ਲਈ ਅਪਸ਼ਬਦਾਂ ਦੀ ਵਰਤੋਂ ਕਰ ਰਹੇ ਹਨ ਅਤੇ ਬੰਦ ਦੇ ਕਾਰਨ ਦਫ਼ਤਰ ਨਾ ਪਹੁੰਚ ਪਾਉਣ ਦਲਿਤ ਮੁਲਾਜ਼ਮਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਅਸੀਂ ਇਨ੍ਹਾਂ ਸਭ ਲਈ ਵੀਡਿਓ ਅਤੇ ਸਕ੍ਰੀਨਸ਼ਾਟ ਤੁਹਾਨੂੰ ਦੇਣਾ ਚਾਹੁੰਦੇ ਹਾਂ।ਦਲਿਤ ਪਿਛਲੀਆਂ ਚੋਣਾਂ ਵਿੱਚ ਮੋਦੀ ਦੀ ਅਪੀਲ 'ਤੇ ਭਾਜਪਾ ਦੇ ਨਾਲ ਚਲੇ ਗਏ ਸਨ ਪਰ ਮੌਜੂਦਾ ਰੋਸ ਕਾਇਮ ਰਿਹਾ ਤਾਂ ਪਾਰਟੀ ਲਈ ਵੱਡੀਆਂ ਮੁਸ਼ਕਿਲਾਂ ਆ ਸਕਦੀਆਂ ਹਨ। ਇਹੀ ਕਾਰਨ ਹੈ ਕਿ ਗ੍ਰਹਿ ਮੰਤਰੀ, ਰੱਖਿਆ ਮੰਤਰੀ, ਪ੍ਰਧਾਨ ਮੰਤਰੀ ਸਾਰੇ ਕਹਿ ਚੁੱਕੇ ਹਨ ਕਿ ਸਰਕਾਰ ਦਲਿਤਾਂ ਦੇ ਹਿੱਤਾਂ ਦੀ ਰੱਖਿਆ ਕਰੇਗੀ।ਇਸ ਦੇ ਬਾਵਜੂਦ ਅਜਿਹੀ ਦਿੱਖ ਇਸ ਲਈ ਬਣ ਰਹੀ ਹੈ ਕਿਉਂਕਿ ਦਲਿਤਾਂ ਦੇ ਸੰਵਿਧਾਨਿਕ ਅਧਿਕਾਰਾਂ ਦੀ ਰੱਖਿਆ ਦੀ ਗੱਲ ਸਰਕਾਰ ਕਰ ਤਾਂ ਰਹੀ ਹੈ ਪਰ ਉਸ ਨੇ ਐੱਸਸੀ/ਐੱਸਟੀ ਐਕਟ ਵਿੱਚ ਬਦਲਾਅ ਦਾ ਸਮੇਂ 'ਤੇ ਪੂਰਾ ਵਿਰੋਧ ਨਹੀਂ ਕੀਤਾ ਅਤੇ ਬਾਅਦ ਵਿੱਚ ਗੁੱਸਾ ਦੇਖ ਕੇ ਦੁਬਾਰਾ ਸਮੀਖਿਆ ਦੀ ਅਰਜ਼ੀ ਪਾ ਦਿੱਤੀ। ਦਲਿਤ, ਹਿੰਸਾ ਅਤੇ ਸਰਕਾਰਦੂਜੀ ਜ਼ਰੂਰੀ ਗੱਲ, ਕੀ ਤੁਹਾਨੂੰ ਯਾਦ ਹੈ ਕਿ ਕਦੇ ਕਿਸੇ ਵੱਡੇ ਆਗੂ ਨੇ ਕਿਹਾ ਹੋਵੇ ਕਿ ਦਲਿਤਾਂ 'ਤੇ ਤਸ਼ੱਦਦ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ? 'ਸਖ਼ਤ ਨਿੰਦਾ' ਲਈ ਮਸ਼ਹੂਰ ਗ੍ਰਹਿ ਮੰਤਰੀ ਨੇ ਵੀ ਬੜਾ ਨਪਿਆ-ਤੁਲਿਆ ਹੋਇਆ ਬਿਆਨ ਦਿੱਤਾ ਜਿਸ ਵਿੱਚ ਦਲਿਤਾਂ ਖਿਲਾਫ਼ ਹਿੰਸਾ ਕਰਨ ਵਾਲਿਆਂ ਦੀ ਸਖ਼ਤ ਨਿੰਦਾ ਤਾਂ ਕੀ, ਉਨ੍ਹਾਂ ਦਾ ਜ਼ਿਕਰ ਤੱਕ ਨਹੀਂ ਸੀ। Image copyright Getty Images ਫੋਟੋ ਕੈਪਸ਼ਨ ਦਲਿਤਾਂ ਵੱਲੋਂ 2 ਅਪ੍ਰੈਲ ਨੂੰ ਸੱਦੇ ਗਏ ਭਾਰਤ ਬੰਦ ਦੇ ਐਲਾਨ ਦੌਰਾਨ ਇੱਕ ਮੁਜ਼ਾਹਰਾਕਾਰੀ ਨੂੰ ਬੈਲਟ ਅਤੇ ਬੱਲੇ ਨਾਲ ਮਾਰਦੇ ਹੋਏ ਲੋਕ। ਇਸ ਹਾਲਤ ਵਿੱਚ ਪੈਦਾ ਹੋਇਆ ਦਲਿਤ ਗੁੱਸਾ ਭਾਜਪਾ ਨੂੰ ਡੂੰਘੀ ਸੱਟ ਮਾਰ ਸਕਦਾ ਹੈ। ਹਾਲਾਂਕਿ ਪਾਰਟੀ ਨੂੰ ਉਮੀਦ ਹੈ ਕਿ ਅਗਲੀਆਂ ਚੋਣਾਂ ਤੱਕ ਸਭ ਠੰਢਾ ਹੋ ਜਾਵੇਗਾ ਪਰ ਇਹ ਉਮੀਦ ਇਸ ਲਈ ਬੇਮਾਨੀ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਤਾਕਤਾਂ ਪਿਛਲੇ ਚਾਰ ਸਾਲਾਂ ਵਿੱਚ ਸੜਕਾਂ 'ਤੇ ਹਥਿਆਰ ਲੈ ਕੇ ਉਤਰ ਆਈਆਂ ਹਨ ਅਤੇ ਉਨ੍ਹਾਂ ਨੂੰ ਕਿਤੇ ਵੀ ਪ੍ਰਭਾਵੀ ਤਰੀਕੇ ਨਾਲ ਨਹੀਂ ਰੋਕਿਆ ਗਿਆ ਹੈ। ਉਸ ਤੋਂ ਸ਼ੱਕ ਹੀ ਹੈ ਕਿ ਸਾਰੀਆਂ ਖਿੱਚੀਆਂ ਹੋਈਆਂ ਤਲਵਾਰਾਂ ਮਿਆਨਾਂ ਵਿੱਚ ਚਲੀਆਂ ਜਾਣਗੀਆਂ।ਹਿੰਸਕ ਤੱਤਾਂ ਦੀ ਮੰਨੀਏ ਤਾਂ ਇਸ ਗੱਲ ਨੂੰ ਲੈ ਕੇ ਭਰੋਸੇ ਵਿੱਚ ਹਨ ਕਿ ਉਨ੍ਹਾਂ ਦਾ ਕੁਝ ਨਹੀਂ ਵਿਗੜੇਗਾ ਕਿਉਂਕਿ ਉਹ ਹਿੰਦੂਤਵ ਦੇ ਸਿਪਾਹੀ ਹਨ ਅਤੇ ਦੇਸ ਵਿੱਚ ਹਿੰਦੂਆਂ ਦਾ ਰਾਜ ਹੈ।ਇਹ ਹਥਿਆਰਬੰਦ ਧੱਕੇਸ਼ਾਹੀ ਸਿਰਫ਼ ਮੁਸਲਮਾਨਾਂ ਖਿਲਾਫ਼ ਸੀਮਿਤ ਰਹੇਗੀ ਇਹ ਸੋਚਣਾ ਨਾ-ਸਮਝੀ ਹੈ। ਉਹ ਦਲਿਤਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਚੁੱਕੇ ਹਨ। Image copyright Samiratmaj Mishra/BBC ਇਹ ਸਾਬਿਤ ਕਰਨਾ ਮੁਸ਼ਕਿਲ ਨਹੀਂ ਹੈ ਕਿ ਕਰਣੀ ਸੈਨਾ, ਹਿੰਦੂ ਯੁਵਾ ਵਾਹਿਨੀ, ਹਿੰਦੂ ਚੇਤਨਾ ਮੰਚ, ਹਿੰਦੂ ਨਵਜਾਗਰਣ ਅਤੇ ਹਿੰਦੂ ਮਹਾਸਭਾ ਵਰਗੇ ਨਾਮਧਾਰੀ ਸੰਗਠਨਾਂ ਦੇ ਸੱਦੇ 'ਤੇ ਹਮਲਾਵਰ ਸ਼ੋਭਾ ਯਾਤਰਾ ਕੱਢਣ ਵਾਲੇ ਲੋਕ ਚਾਹੇ ਭਾਗਲਪੁਰ ਵਿੱਚ ਹੋਣ, ਰੋਸੜਾ ਵਿੱਚ ਹੋਣ, ਨਵਾਦਾ ਵਿੱਚ ਹੋਣ ਜਾਂ ਗਵਾਲੀਅਰ ਵਿੱਚ ਉਹ ਸਭ ਇੱਕ ਸੂਤਰ ਵਿੱਚ ਬੰਨ੍ਹੇ ਹਨ।ਮੁਸਲਮਾਨਾਂ ਅਤੇ ਦਲਿਤਾਂ 'ਤੇ ਸੰਗਠਿਤ ਤਰੀਕੇ ਨਾਲ ਹਮਲਾ ਕਰਨ ਵਾਲੇ ਲੋਕ ਵੱਖ-ਵੱਖ ਨਹੀਂ ਹਨ। ਉਨ੍ਹਾਂ ਵਿੱਚ ਰਾਖਵੇਂਕਰਨ ਅਤੇ ਮੁਸਲਮਾਨਾਂ ਦੇ ਕਥਿਤ ਤੁਸ਼ਟੀਕਰਨ ਨੂੰ ਲੈ ਕੇ ਗਲੇ ਤੱਕ ਜ਼ਹਿਰ ਭਰਿਆ ਗਿਆ ਹੈ। ਉਹ ਹਿੰਸਾ ਜ਼ਰੀਏ ਆਪਣੀਆਂ ਦਬੀਆਂ ਹੋਈਆਂ ਮਾਯੂਸੀਆਂ ਕੱਢ ਕੇ ਮਾਣ ਮਹਿਸੂਸ ਕਰ ਰਹੇ ਹਨ, ਦਲਿਤਾਂ ਅਤੇ ਮੁਸਲਮਾਨਾਂ ਵਿੱਚ ਡਰ ਪੈਦਾ ਕਰ ਰਹੇ ਹਨ। ਹਿੰਦੂਆਂ ਵਿੱਚ ਅਖੀਰ ਕਿੰਨੀ ਏਕਤਾ?ਆਰਐੱਸਐੱਸ ਅਤੇ ਭਾਰਤੀ ਜਨਤਾ ਪਾਰਟੀ ਦਾ ਹਮੇਸ਼ਾਂ ਤੋਂ ਇਹ ਕਹਿਣਾ ਰਿਹਾ ਹੈ ਕਿ ਉਹ 'ਸਮਾਜਿਕ ਏਕਤਾ' ਦੇ ਹਾਮੀ ਹਨ। 'ਏਕਤਾ' ਦਾ ਮਤਲਬ ਹੈ ਕਿ ਸਾਰੇ ਹਿੰਦੂ ਇੱਕ ਹਨ ਅਤੇ ਮਿਲ ਜੁਲ ਕੇ ਰਹਿਣ, ਗੈਰ ਹਿੰਦੂ ਦੁਸ਼ਮਣ ਹੋ ਸਕਦੇ ਹਨ, ਹਿੰਦੂਆਂ ਵਿੱਚ ਦੁਸ਼ਮਣੀ ਠੀਕ ਨਹੀਂ ਹੈ। ਸਾਰੇ ਹਿੰਦੂ ਜੇ ਇੱਕ ਹਨ ਤਾਂ ਹਰ ਦੂਜੀ ਗੱਡੀ 'ਤੇ ਬ੍ਰਾਹਮਣ, ਜਾਟ, ਰਾਜਪੂਤ, ਗੁੱਜਰ ਲਿਖਿਆ ਹੋਇਆ ਸਟੀਕਰ ਕਿਉਂ ਲੱਗਿਆ ਹੈ?ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਦੱਸਣਗੇ ਕਿ ਉਨ੍ਹਾਂ ਨੂੰ ਦਲਿਤਾਂ ਨੂੰ ਇੱਕ ਮੰਦਿਰ ਵਿੱਚ ਦਾਖਲਾ ਦਿਵਾਉਣ ਦੀ ਕੋਸ਼ਿਸ਼ ਵਿੱਚ ਹਿੰਦੂ ਭੀੜ ਦੇ ਹਮਲੇ ਤੋਂ ਬਾਅਦ ਹਸਪਤਾਲ ਵਿੱਚ ਕਿਉਂ ਭਰਤੀ ਹੋਣਾ ਪਿਆ ਸੀ? Image copyright Samiratmaj Mishra/BBC ਦਲਿਤਾਂ ਲਈ ਇਹ ਭੁੱਲਣਾ ਸੌਖਾ ਨਹੀਂ ਹੈ ਕਿ ਯੂਪੀ ਦੇ ਮੁੱਖ ਮੰਤਰੀ ਨੇ ਮੁਲਾਕਾਤ ਤੋਂ ਪਹਿਲਾਂ ਦਲਿਤਾਂ ਨੂੰ ਨਹਾ ਕੇ ਆਉਣ ਲਈ ਕਿਹਾ ਸੀ ਅਤੇ ਸਾਬਣ ਦੀਆਂ ਟਿੱਕੀਆਂ ਵੰਡਾਈਆਂ ਸਨ।ਦਲਿਤਾਂ ਨੂੰ ਪਤਾ ਹੈ ਕਿ ਉਹ ਉੱਥੇ ਨਹੀਂ ਹਨ ਜਿੱਥੇ ਫੈਸਲੇ ਲਏ ਜਾਂਦੇ ਹਨ। ਉਹ ਰਾਸ਼ਟਰਪਤੀ ਬਣ ਸਕਦੇ ਹਨ ਪਰ ਜੇ ਭਾਜਪਾ ਦੀ ਸਾਈਟ ਨੂੰ ਦੇਖੀਏ ਕਿੰਨੇ ਦਲਿਤ ਆਗੂ ਹਨ, ਦੋ ਜਾਂ ਤਿੰਨ?ਹੁਣ ਆਰਐੱਸਐੱਸ ਅਤੇ ਭਾਜਪਾ ਦੇ ਸਾਹਮਣੇ ਏਕਤਾ ਦੇ ਬੁਲਬੁਲੇ ਨੂੰ ਫਟਣ ਤੋਂ ਬਚਾਉਣ ਦੀ ਚੁਣੌਤੀ ਹੈ। ਜੋ ਲੋਕ ਰਾਖਵਾਂਕਰਨ ਖੋਹਣ ਦੇ ਖਦਸ਼ੇ ਤੋਂ ਬੇਚੈਨ ਹਨ ਅਤੇ ਜੋ ਉਸ ਦੇ ਖ਼ਿਲਾਫ਼ ਗੁੱਸੇ ਨਾਲ ਭਰੇ ਹੋਏ ਹਨ, ਉਨ੍ਹਾਂ ਨੂੰ ਹਿੰਸਾ ਦੀ ਫੁੱਟਦੀ ਚੰਗਿਆੜੀ ਵਿਚਾਲੇ ਇਕੱਠੇ ਰੱਖਣਾ ਬਹੁਤ ਮੁਸ਼ਕਿਲ ਹੋਵੇਗਾ।ਦਲਿਤ ਮੁਜ਼ਾਹਰੇ : ਕਈ ਥਾਂ ਤਣਾਅ, 8 ਦੀ ਮੌਤਕੀ ਦਲਿਤਾਂ ਨੂੰ ਵੱਖਰੇ ਗਲਾਸਾਂ ਵਿੱਚ ਦਿੱਤੀ ਜਾਂਦੀ ਹੈ ਚਾਹ?'ਏਕਤਾ' ਦੇ ਬਿਨਾਂ ਸੱਤਾ ਦੇ ਸੁਰ-ਤਾਲ ਦੀ ਬਰਾਬਰੀ ਭਾਜਪਾ ਨਹੀਂ ਕਰ ਸਕੇਗੀ ਕਿਉਂਕਿ ਦੇਸ ਵਿੱਚ ਤਕਰੀਬਨ 16 ਫੀਸਦੀ ਦਲਿਤ ਹਨ। ਦਲਿਤਾਂ ਅਤੇ ਮੁਸਲਮਾਨਾਂ ਨੂੰ ਕੱਢ ਦਿੱਤਾ ਜਾਵੇ ਤਾਂ ਭਾਜਪਾ ਸਿਰਕੱਢ 70 ਫੀਸਦੀ ਵੋਟਰਾਂ ਵਿੱਚ ਹੀ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰੇਗੀ ਅਤੇ ਇਹ ਜਿੱਤ ਪੱਕੀ ਕਰਨ ਲਈ ਕਾਫ਼ੀ ਮੁਸ਼ਕਿਲ ਹੈ। ਹਿੰਸਾ ਉਹ ਨੌਬਤ ਪੈਦਾ ਕਰ ਸਕਦੀ ਹੈ ਜਦੋਂ ਭਾਜਪਾ ਕਿਸੇ ਇੱਕ ਵੱਲ ਝੁਕਦੀ ਨਜ਼ਰ ਆਵੇ। ਦਲਿਤ ਉਸ ਦੀ ਨੀਯਤ 'ਤੇ ਪਹਿਲਾਂ ਹੀ ਸ਼ੱਕ ਕਰਨ ਲੱਗੇ ਹਨ। ਜੇ ਉਸ ਨੇ ਦਲਿਤਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਿੱਚ ਨਾਲ ਖਾਣ ਤੋਂ ਇਲਾਵਾ ਕੁਝ ਵੀ ਕੀਤਾ ਹੈ ਤਾਂ ਅਗਲੇ ਵੋਟਰਾਂ ਦੇ ਭੜਕਣ ਦਾ ਡਰ ਬਣਿਆ ਰਹੇਗਾ।ਇਹੀ ਕਾਰਨ ਹੈ ਕਿ ਪਾਰਟੀ ਦਲਿਤਾਂ ਦੇ ਨਾਲ ਖਾਣ-ਪੀਣ ਅਤੇ ਉਨ੍ਹਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਤਾਂ ਕਰ ਰਹੀ ਹੈ ਪਰ ਅਗੜੇ ਵੋਟਰਾਂ ਨੂੰ ਨਾਰਾਜ਼ ਕੀਤੇ ਬਿਨਾਂ। ਇਹ ਕਦੋਂ ਤੱਕ ਨਿਭੇਗਾ ਕਿਸੇ ਨੂੰ ਨਹੀਂ ਪਤਾ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਾਕਿਸਤਾਨ : ਕਰਾਚੀ ਦੇ ਚੀਨੀ ਸਫ਼ਾਰਤਖਾਨੇ 'ਤੇ ਬਲੂਚ ਸੰਗਠਨ ਨੇ ਕਿਉਂ ਕੀਤਾ ਹਮਲਾ 24 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46313390 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image Copyright BBC News Punjabi BBC News Punjabi Image Copyright BBC News Punjabi BBC News Punjabi ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਹੇ ਜਾਂਦੇ ਸ਼ਹਿਰ ਕਰਾਚੀ ਵਿਚ ਚੀਨੀ ਕੌਸਲੇਟ ਉੱਤੇ ਹੋਏ ਹਮਲੇ ਦੌਰਾਨ 7 ਵਿਅਕਤੀ ਮਾਰੇ ਗਏ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਬਲੂਚ ਦੇ ਵੱਖਵਾਦੀ ਬਾਗੀ ਸੰਗਠਨ ਬਲੂਚ ਲਿਬਰੇਸ਼ਨ ਆਰਮੀ ਨੇ ਲਈ ਹੈ। ਕਰਾਚੀ ਦੇ ਕਲਿਫਟਨ ਇਲਾਕੇ ਵਿੱਚ ਸਥਿਤ ਚੀਨੀ ਸਫ਼ਾਰਤਖਾਨੇ ਉੱਤੇ ਅਣਪਛਾਤੇ ਬੰਦੂਕਧਾਰੀਆਂ ਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਗੋਲੀਬਾਰੀ ਦੌਰਾਨ ਹਲਾਕ ਹੋਣ ਵਾਲਿਆਂ ਵਿਚ ਦੋ ਪੁਲਿਸ ਮੁਲਾਜ਼ਮਾਂ ਮੁਲਾਜ਼ਮ ਵੀ ਸ਼ਾਮਲ ਹਨ। ਇੱਕ ਪਾਕਿਸਤਾਨੀ ਟੈਲੀਵਿਜ਼ਨ ਮੁਤਾਬਕ ਇੱਕ ਹਮਲਾਵਰ ਵੀ ਮਾਰਿਆ ਗਿਆ ਹੈ ਅਤੇ ਮੌਕੇ ਤੋਂ ਇੱਕ ਆਤਮਘਾਤੀ ਜੈਕੇਟ ਵੀ ਬਰਾਮਦ ਹੋਈ ਹੈ।ਬਲੂਚ ਵੱਖਵਾਦੀ ਸੰਗਠਨ ਨੇ ਚੀਨ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸੀਪੀ ਦੇ ਨਾਂ ਉੱਤੇ ਬਲੂਚਿਸਤਾਨ ਦੇ ਕੁਦਰਤੀ ਸਰੋਤਾਂ ਦੀ ਲੁੱਟ ਬੰਦ ਕਰੇ, ਵਰਨਾ ਹੋਰ ਹਮਲੇ ਕੀਤੇ ਜਾਣਗੇ।ਇਹ ਵੀ ਪੜ੍ਹੋਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈ'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਅੰਮ੍ਰਿਤਸਰ ਧਮਾਕਾ: 'ਮੇਰੇ ਪੁੱਤ ਨੇ ਬੰਬ ਨਹੀਂ ਸੁੱਟਿਆ'ਹਮਲਾ ਸਥਾਨਕ ਸਮੇਂ ਮੁਤਾਬਕ ਸਵੇਰੇ 9.30 ਵਜੇ ਹੋਇਆ। ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ। ਹਮਲੇ ਦੌਰਾਨ ਕੌਸਲੇਟ ਦੇ ਅੰਦਰ ਮੌਜੂਦ ਸਾਰਾ ਸਟਾਫ ਸੁਰੱਖਿਅਤ ਹੈ। Image copyright AFP ਹਮਲੇ ਦੀ ਨਿਖੇਧੀ ਕਰਦਿਆਂ ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਉਹ ਚੀਨੀ ਭਾਈਵਾਲੀ ਨਾਲ ਪੱਛੜੇ ਇਲਾਕਿਆਂ ਵਿਚ ਵਿਕਾਸ ਦੇ ਸੀਪੀਪੀ ਪ੍ਰੋਜੈਕਟ ਤੋਂ ਪਿੱਛੇ ਨਹੀਂ ਹਟੇਗੀ।ਪਾਕਿਸਤਾਨ ਦਾ ਦਾਅਵਾ ਸਰਕਾਰ ਦਾ ਦਾਅਵਾ ਹੈ ਕਿ ਇਹ ਪ੍ਰੋਜੈਕਟ ਬਲੂਚ ਅਤੇ ਪੱਛੜੇ ਇਲਾਕਿਆਂ ਵਿਚ ਵਿਕਾਸ ਤੇ ਖੁਸ਼ਹਾਲੀ ਲਿਆਏਗਾ। ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਦੌਰਾਨ ਇਹ ਸਵਾਲ ਉੱਠ ਰਿਹਾ ਹੈ ਕਿ ਜੇਕਰ ਸਰਕਾਰ ਦਾ ਪ੍ਰੋਜੈਕਟ ਵਿਕਾਸ ਵਾਲਾ ਹੈ, ਜੋ ਬਲੂਚ ਦੇ ਗਵਾਦਰ ਵਰਗੇ ਇਲਾਕਿਆਂ ਦੀ ਨੁਹਾਰ ਬਦਲ ਰਿਹਾ ਹੈ, ਤਾਂ ਇਸ ਦਾ ਵਿਰੋਧ ਕਿਉਂ ਹੋ ਰਿਹਾ ਹੈ।ਇਸ ਪ੍ਰੋਜੈਕਟ ਦਾ ਵਿਰੋਧ ਹਥਿਆਰਬੰਦ ਸੰਗਠਨ ਹੀ ਨਹੀਂ ਕਰ ਰਹੇ ਸਗੋਂ ਬਲੂਚ ਦੇ ਕਈ ਅਹਿੰਸਕ ਰਾਸ਼ਟਰਵਾਦੀ ਗਰੁੱਪ ਵੀ ਕਰ ਰਹੇ ਹਨ। ਸੀਪੀ ਪ੍ਰੋਜੈਕਟ ਚ ਹਿੱਸੇਦਾਰੀ ਨਹੀਂ ਪਾਕਿਸਤਾਨ ਦੀ ਸਿਗਰੇਟ ਬੈਲਟ ਲਈ 2008 ਵਿਚ ਪੀਪੀਪੀ ਦੇ ਕਾਰਜਕਾਲ ਦੌਰਾਨ ਚੀਨੀ ਭਾਈਵਾਲੀ ਨਾਲ ਸੀ- ਪੈਕੇਜ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ। ਪੀਪੀਪੀ ਤੋਂ ਬਾਅਦ ਬਣੀ ਨਵਾਜ਼ ਸਰੀਫ਼ ਦੀ ਸਰਕਾਰ ਨੇ ਵੀ ਇਸ ਦਾ ਕੈਰਡਿਟ ਲਿਆ ਅਤੇ ਇਸ ਪ੍ਰੋਜੈਕਟ ਨੂੰ ਜ਼ੋਰ-ਸ਼ੋਰ ਨਾਲ ਅੱਗੇ ਵਧਾਇਆ।ਇਸ ਪ੍ਰੋਜੈਕਟ ਦਾ ਠੇਕਾ ਚੀਨੀ ਕੰਪਨੀ ਨੂੰ ਦਿੱਤਾ ਗਿਆ ਹੈ। Image copyright Getty Images ਪਰ ਬਲੂਚ ਰਾਇਟਸ ਅਤੇ ਬਲੂਚ ਹੱਕਾਂ ਲਈ ਲੜਨ ਵਾਲੇ ਆਗੂ ਤੇ ਸਾਬਕਾ ਸੈਨੇਟਰ ਸੱਨਾਉੱਲਾ ਬਲੂਚ ਨੇ ਕਿਹਾ ਕਿ ਬਲੂਚਾਂ ਨਾਲ ਬਿਨਾਂ ਕੋਈ ਗੱਲ ਕੀਤੇ ਸਰਕਾਰ ਆਪ-ਹੁਦਰੇ ਪ੍ਰੋਜੈਕਟ ਬਣਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਏਜੰਸੀਆਂ ਨੂੰ ਬਲੂਚਾਂ ਨਾਲ ਸਲਾਹ ਕੀਤੇ ਬਿਨਾਂ ਉਨ੍ਹਾਂ ਦੇ ਇਲਾਕੇ ਬਿਠਾ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਦੱਸੀ ਗਈ ਕਿ ਸਿੰਗਾਪੁਰ ਬੰਦਰਗਾਹ ਦੀ ਉਸਾਰੀ ਦਾ ਕੰਮ ਚੀਨੀ ਅਧਿਕਾਰੀ ਕਰ ਰਹੇ ਹਨ। ਬਲੂਚ ਦੇ ਆਗੂਆਂ ਦਾ ਇਲਜ਼ਾਮ ਹੈ ਕਿ ਬਲੂਚ ਵਿਚ ਚੀਨੀ ਨਿਵੇਸ਼ ਬਾਰੇ ਬਲੂਚ ਦੀਆਂ ਸਿਆਸੀ ਧਿਰਾਂ ਨਾਲ ਵਿਚਾਰ ਹੀ ਨਹੀਂ ਕੀਤਾ ਗਿਆ ਅਤੇ ਨਾ ਹੀ ਬਲੂਚ ਦਾ ਰਾਜਪਾਲ ਲਾਉਣ ਸਮੇਂ ਕੋਈ ਗੱਲ ਕੀਤੀ ਗਈ।ਭਾਵੇਂ ਕਿ ਇਸ ਬਾਰੇ ਨਵਾਜ਼ ਸਰੀਫ਼ ਸਰਕਾਰ ਨੇ ਸਰਬਪਾਰਟੀ ਬੈਠਕ ਬੁਲਾਈ ਅਤੇ ਬਲੂਚ ਆਗੂਆਂ ਨੂੰ ਜਾਣਕਾਰੀ ਵੀ ਦਿੱਤੀ ਪਰ ਇਹ ਬੈਠਕ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਨਹੀਂ ਕਰ ਸਕੀ।ਇਹ ਵੀ ਪੜ੍ਹੋਪਾਕਿਸਤਾਨ 'ਚ ਕੁੜੀਆਂ ਨੂੰ ਕਿਉਂ ਪੜ੍ਹਾਈ ਛੱਡਣੀ ਪੈਂਦੀ ਹੈਕਰਤਾਰਪੁਰ ਲਾਂਘਾ: ਆਖ਼ਿਰ ਪਿਘਲ ਗਏ ਭਾਰਤ-ਪਾਕ ਦੇ 'ਪੱਥਰ ਦਿਲ' Image copyright AFP ਬਲੂਚਿਸਤਾਨ ਵਿੱਚ ਚੀਨ ਦਾ ਨਿਵੇਸ਼ਬਲੂਚਿਸਤਾਨ ਵਿੱਚ ਚੀਨ ਪਾਕਿਸਤਾਨ ਇਕੌਨੋਮਿਕ ਕੌਰੀਡੋਰ (CPEC) ਰਾਹੀਂ ਪਾਕਿਸਤਾਨ ਵਿੱਚ ਵੱਡਾ ਨਿਵੇਸ਼ ਕਰ ਰਿਹਾ ਹੈ।ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ ਸਿਕੰਦਰ ਕਿਰਮਾਨੀ ਨੇ ਦੱਸਿਆ, ''ਪਾਕਿਸਤਾਨ ਵਿੱਚ ਚੀਨ ਨੇ ਅਰਬਾਂ ਡਾਲਰ ਨਿਵੇਸ਼ ਕੀਤੇ ਹਨ। ਇਹ ਘਟਨਾ ਸਰਕਾਰ ਲਈ ਸੋਚਣ ਦਾ ਵਿਸ਼ਾ ਹੈ ਜੋ ਕਹਿੰਦੀ ਚੀਨ ਦੇ ਇਸ ਨਿਵੇਸ਼ ਨੂੰ ਇੱਕ 'ਬਦਲਾਅ' ਦੇ ਤੌਰ 'ਤੇ ਦੇਖਦੀ ਹੈ।'' ਬਲੂਚਿਸਤਾਨ ਗੈਸ, ਕੋਲੇ, ਤਾਂਬੇ ਅਤੇ ਸੋਨੇ ਦੀਆਂ ਖਾਣਾ ਦਾ ਭੰਡਾਰ ਹੈ। ਬਲੂਚ ਸੰਗਠਨ ਇਸ ਨੂੰ ਨਿਵੇਸ਼ ਦੀ ਆੜ ਹੇਠ ਇੱਥੋਂ ਦੇ ਕੁਦਰਤੀ ਸਰੋਤਾਂ ਉੱਤੇ ਕਬਜ਼ੇ ਦੇ ਯਤਨ ਵਜੋਂ ਦੇਖ ਰਹੇ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸੀਰੀਆ ਤੋਂ ਅਮਰੀਕਾ ਦੀ ਫੌਜ ਦੀ ਵਾਪਸੀ ਕਿਸ ਸ਼ਰਤ 'ਤੇ ਹੋਵੇਗੀ 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46778383 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਸੀਰੀਆ ਤੋਂ ਫੌਜ ਵਾਪਸ ਬੁਲਾਉਣ ਦੀ ਯੋਜਨਾ ਦਾ ਕਾਫ਼ੀ ਵਿਰੋਧ ਹੋ ਰਿਹਾ ਹੈ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਕਿਹਾ ਹੈ ਕਿ ਸੀਰੀਆ ਤੋਂ ਅਮਰੀਕੀ ਫੌਜ ਨੂੰ ਕੁਝ ਸ਼ਰਤਾਂ ਉੱਤੇ ਹੀ ਵਾਪਸ ਬੁਲਾਇਆ ਜਾਵੇਗਾ। ਉਨ੍ਹਾਂ ਨੇ ਇਸ ਪ੍ਰਕਿਰਿਆ ਦੇ ਹੌਲੀ ਹੋਣ ਦੇ ਸੰਕੇਤ ਦਿੱਤੇ ਹਨ।ਬੋਲਟਨ ਤੁਰਕੀ ਨਾਲ ਸੀਰੀਆ ਤੋਂ ਅਮਰੀਕੀ ਫੌਜਾਂ ਦੇ ਰਣਨੀਤੀ ਤਹਿਤ ਵਾਪਸੀ ਬਾਰੇ ਗੱਲਬਾਤ ਕਰਨਗੇ।ਅਮਰੀਕਾ ਦੀ ਇਹ ਇੱਛਾ ਹੈ ਕਿ ਇਸਲਾਮਿਕ ਸਟੇਟ (ਆਈਐੱਸ) ਦੇ ਬਚਦੇ ਗਰੁੱਪਾਂ ਨੂੰ ਵੀ ਖ਼ਤਮ ਕੀਤਾ ਜਾਵੇ।ਤੁਰਕੀ ਅਤੇ ਇਸਰਾਈਲ ਦੇ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਆਈਐੱਸ ਤੋਂ ਕੁਰਦ ਲੜਾਕਿਆਂ ਦੀ ਸੁਰੱਖਿਆ ਦੀ ਗਰੰਟੀ ਤੁਰਕੀ ਲਵੇ।ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਸੀਰੀਆ ਤੋਂ ਫੌਜ ਵਾਪਸ ਬੁਲਾਉਣ ਦੀ ਯੋਜਨਾ ਦਾ ਕਾਫ਼ੀ ਵਿਰੋਧ ਹੋ ਰਿਹਾ ਸੀ।ਟਰੰਪ ਨੇ ਜਦੋਂ ਬੀਤੇ ਦਸੰਬਰ ਵਿਚ ਇਹ ਐਲਾਨ ਕੀਤਾ ਸੀ ਤਾਂ ਕਿਹਾ ਸੀ, 'ਉਹ ਸਾਰੇ ਵਾਪਸ ਆ ਰਹੇ ਹਨ, ਉਹ ਸਾਰੇ ਹੁਣੇ ਵਾਪਸ ਆਉਣਗੇ'।ਟਰੰਪ ਨੇ ਪਿਛਲੇ ਮਹੀਨੇ ਆਈਐੱਸ ਨੂੰ ਹਰਾ ਦੇਣ ਦੀ ਗੱਲ ਵੀ ਕਹੀ ਸੀ। ਇਸ ਵੇਲੇ ਸੀਰੀਆ ਵਿੱਚ 2,000 ਅਮਰੀਕੀ ਫੌਜੀ ਹਨ।ਇਹ ਵੀ ਪੜ੍ਹੋ-ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਸੁਖਪਾਲ ਖਹਿਰਾ ਦਾ ਕੀ ਬਣੇਗਾ?'ਮੇਰੇ ਪਿਤਾ ਨਾਰਾਜ਼ ਹਨ, ਡਰ ਹੈ ਕਿ ਮੇਰਾ ਕਤਲ ਹੋ ਜਾਵੇਗਾ'ਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ? Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਇਸ ਘਟਨਾਕ੍ਰਮ ਨੇ ਅਮਰੀਕਾ ਦੇ ਸਹਿਯੋਗੀ ਦੇਸਾਂ ਤੇ ਰੱਖਿਆ ਅਧਿਕਾਰੀਆਂ ਨੂੰ ਹੈਰਾਨ ਕੇ ਰੱਖ ਦਿੱਤਾ ਸੀ। ਇਸ ਐਲਾਨ ਤੋਂ ਬਾਅਦ ਅਮਰੀਕੀ ਰੱਖਿਆ ਸਕੱਤਰ ਜਿਮ ਮੈਟਿਸ ਤੇ ਸੀਨੀਅਰ ਸਹਾਇਕ ਬ੍ਰੈਟ ਮੈੱਕਗੁਰਕ ਨੇ ਅਸਤੀਫ਼ਾ ਦੇ ਦਿੱਤਾ ਸੀ। ਪਿਛਲੇ ਸ਼ਨਿੱਚਰਵਾਰ ਨੂੰ ਡਿਫੈਂਸ ਚੀਫ਼ ਆਫ਼ ਸਟਾਫ਼ ਕੇਵਿਨ ਸਵੀਨੇ ਨੇ ਵੀ ਅਹੁਦਾ ਛੱਡ ਦਿੱਤਾ ਸੀ। ਉਹ ਟਰੰਪ ਦੇ ਐਲਾਨ ਤੋਂ ਬਾਅਦ ਅਸਤੀਫ਼ਾ ਦੇਣ ਵਾਲੇ ਤੀਜੇ ਵੱਡੇ ਰੱਖਿਆ ਅਧਿਕਾਰੀ ਸਨ।ਇਸੇ ਦੌਰਾਨ ਉੱਤਰ-ਪੂਰਬੀ ਅਮਰੀਕੀ ਸਹਿਯੋਗੀ ਕੁਰਦਾਂ ਨੇ ਤੁਰਕੀ ਦਾ ਭਾਂਡਾ ਭੰਨ ਦਿੱਤਾ, ਜੋ ਕਿ ਉਨ੍ਹਾਂ ਨੂੰ ਅੱਤਵਾਦੀ ਸਮਝਦਾ ਹੈ। ਪਰ ਜਦੋਂ ਟਰੰਪ ਦਾ ਪਿਛਲੇ ਹਫ਼ਤੇ ਇਹ ਬਿਆਨ ਆਇਆ ਕਿ ਫੌਜ ਦੀ ਵਾਪਸੀ ਦੀ ਪ੍ਰਕਿਰਿਆ ਕਾਫ਼ੀ ਹੌਲੀ ਹੋਵੇਗੀ ਅਤੇ ਉਦੋਂ ਤੱਕ ਉਹ ਆਈਐੱਸ ਨਾਲ ਲੜਾਈ ਜਾਰੀ ਰੱਖਣਗੇ। Image copyright Reuters ਫੋਟੋ ਕੈਪਸ਼ਨ ਜੌਹਨ ਬੋਲਟਨ ਨੇ ਕਿਹਾ ਕੁਰਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹ ਤੁਰਕੀ ਦੀ ਮਦਦ ਲੈਣਗੇ ਜੌਹਨ ਬੋਲਟਨ ਨੇ ਕੀ ਕਿਹਾਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਤੋਂ ਪਹਿਲਾਂ ਬੋਲਟਨ ਨੇ ਕਿਹਾ, ''ਅਸੀਂ ਨਹੀਂ ਸਮਝਦੇ ਕਿ ਤੁਰਕੀ ਫੌਜੀ ਕਾਰਵਾਈ ਕਰੇਗਾ ਜੋ ਕਿ ਪੂਰੀ ਤਰ੍ਹਾਂ ਤਾਲਮੇਲ ਵਾਲਾ ਨਹੀਂ ਹੈ। ਉਹ ਅਮਰੀਕਾ ਨਾਲ ਸਹਿਮਤ ਹੈ ਅਤੇ ਘੱਟੋ-ਘੱਟ ਉਸ ਤੋਂ ਸਾਡੇ ਫੌਜੀਆਂ ਨੂੰ ਖ਼ਤਰਾ ਨਹੀਂ ਹੈ। ਇਸ ਨਾਲ ਰਾਸ਼ਟਰਪਤੀ ਦੀ ਲੋੜ ਵੀ ਪੂਰੀ ਹੋ ਜਾਵੇਗੀ।''ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਫੌਜ ਵਾਪਸੀ ਦਾ ਨਾ ਕੋਈ ਟਾਇਮਟੇਬਲ ਹੈ ਅਤੇ ਨਾ ਹੀ ਅਨੰਤ ਸਮੇਂ ਦੀ ਵਚਨਬੱਧਤਾ ਹੈ।ਬੋਲਟਨ ਨੇ ਕਿਹਾ ਕਿ ਟਰੰਪ ਆਈਐੱਸ ਨੂੰ ਵੀ ਪੂਰੀ ਤਰ੍ਹਾਂ ਨਸ਼ਟ ਕਰਨਾ ਚਾਹੁੰਦੇ ਹਨ। Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi ਸੀਰੀਆ 'ਚ ਕਿੰਨੀ ਅਮਰੀਕੀ ਫੌਜਸੀਰੀਆ ਵਿਚ ਕਰੀਬ 2000 ਅਮਰੀਕੀ ਫੌਜੀ ਹਨ, ਭਾਵੇਂ ਕਿ ਇਹ ਗਿਣਤੀ ਅਸਲ ਵਿਚ ਕਾਫ਼ੀ ਜ਼ਿਆਦਾ ਹੋ ਸਕਦੀ ਹੈ। ਅਮਰੀਕੀ ਫੌਜ ਦਾ ਪਹਿਲਾ ਦਲ 2015 ਦੀ ਪਤਝੜ ਵਿਚ ਆਇਆ ਸੀ। ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਈਐੱਸ ਖ਼ਿਲਾਫ਼ ਲੜ ਰਹੇ ਕੁਰਦਾਂ ਦੇ ਲੜਾਕਿਆਂ ਨੂੰ ਸਿਖਲਾਈ ਦੇਣ ਲਈ ਫੌਜੀ ਦਲ ਭੇਜਿਆ ਸੀ।ਇਹ ਵੀ ਪੜ੍ਹੋ:'ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ''ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ'ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi Skip Youtube post 4 by BBC News Punjabi Warning: Third party content may contain adverts End of Youtube post 4 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪੋਸ਼ਣ ਵਿਗਿਆਨੀਆਂ ਨੇ ਨਵੇਂ ਤਰੀਕੇ ਰਾਹੀਂ ਸੁਝਾਇਆ ਹੈ ਕਿ ਤੁਸੀਂ ਆਪਣੇ ਖਾਣਾ ਸਹੀ ਮਾਤਰਾ ਕਿਵੇਂ ਜੋਖ ਸਕਦੇ ਹੋ। ਇਸ ਵਿੱਚ ਉਨ੍ਹਾਂ ਨੇ ਹੱਥਾਂ, ਅੰਗੂਠੇ ਤੇ ਮੁੱਠੀ ਦੀ ਮਦਦ ਨਾਲ ਸਹੀ ਮਾਤਰਾ ਤੈਅ ਕਰਨ ਲਈ ਤਰੀਕੇ ਦੱਸੇ ਹਨ। ਤੁਸੀਂ ਵੀ ਦੇਖੋ ਵੀਡੀਓ ਤੇ ਜਾਣੋ ਕਿਵੇਂ ਕਿਹੜੇ ਇਮੋਜੀ ਸਾਈਨ ਇਸ ਵਿੱਚ ਤੁਹਾਡੀ ਬਾਖ਼ੂਬੀ ਮਦਦ ਕਰ ਸਕਦੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬੱਚਿਆਂ ਵਿੱਚ ਸਕਰੀਨ ਲਈ ਵਧਦੇ ਲਗਾਉ 'ਤੇ ਕਾਬੂ ਪਾਉਣ ਲਈ ਇਹ ਕਰੋ 19 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46261534 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਬੱਚਿਆਂ ਵਿੱਚ ਸਕਰੀਨਾਂ ਨਾਲ ਗੂੜ੍ਹਾ ਹੁੰਦਾ ਪਿਆਰ ਮਾਪਿਆਂ ਲਈ ਚਿੰਤਾ ਦਾ ਸਬਬ ਬਣਦਾ ਜਾ ਰਿਹਾ ਹੈ।ਇੱਕ ਸਰਵੇ ਦੇ ਨਤੀਜਿਆਂ ਮੁਤਾਬਕ ਹੁਣ ਬੱਚਿਆਂ ਨੂੰ ਮੋਬਾਈਲ ਤੇ ਟੈਬਲਟ ਦੀਆਂ ਸਕਰੀਨਾਂ ਮਿਠਾਈਆਂ ਤੋਂ ਵੀ ਵਧੇਰੇ ਭਾਉਣ ਲੱਗ ਪਈਆਂ ਹਨ।ਮਾਪਿਆਂ ਨੂੰ ਬੱਚਿਆਂ ਦੀ ਇਨ੍ਹਾਂ ਆਦਤਾਂ ਨੂੰ ਕੰਟਰੋਲ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਈ ਆਪਣੇ ਵੱਲੋਂ ਬੱਚਿਆਂ ਸਾਹਮਣੇ ਪੇਸ਼ ਕੀਤੀ ਮਿਸਾਲ ਨੂੰ ਵੀ ਇਸ ਦੀ ਵਜ੍ਹਾ ਮੰਨਦੇ ਹਨ।7000 ਯੂਰਪੀ ਮਾਪਿਆਂ ਉੱਪਰ ਕੀਤੇ ਇਸ ਸਰਵੇ ਵਿੱਚ 43% ਮਾਪਿਆਂ ਨੇ ਦੱਸਿਆ ਕਿ ਉਪਕਰਣਾਂ ਦੀ ਵਰਤੋਂ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਨੀਂਦ ਵਿੱਚ ਖਲਲ ਪੈ ਰਿਹਾ ਹੈ ਅਤੇ ਉਹ ਉਨੀਂਦਰੇ ਦੇ ਸ਼ਿਕਾਰ ਹੋ ਰਹੇ ਹਨ।38% ਮਾਪਿਆਂ ਨੂੰ ਖ਼ਦਸ਼ਾ ਸੀ ਕਿ ਸਕਰੀਨ ਸਾਹਮਣੇ ਲੋੜੋਂ ਵਧੇਰੇ ਸਮਾਂ ਬਿਤਾਉਣ ਕਾਰਨ ਬੱਚਿਆਂ ਦੇ ਸਮਾਜੀਕਰਨ ਅਤੇ 32% ਨੇ ਆਪਣੇ ਬੱਚਿਆਂ ਦੀ ਮਾਨਸਿਕ ਸਿਹਤ ਬਾਰੇ ਵੀ ਫਿਕਰ ਜ਼ਾਹਰ ਕੀਤੇ।ਇਹ ਵੀ ਪੜ੍ਹੋ:ਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈ'ਸਿਗਰਟ ਲੜਕੇ ਦੇ ਫੇਫੜੇ, ਪਰ ਲੜਕੀ ਦਾ ਚਰਿੱਤਰ ਖ਼ਰਾਬ ਕਰਦੀ ਹੈ'4 ਸਾਲ ਦੇ ਕਥਿਤ ਸਮਾਜਵਾਦ 'ਚ ਕਿਵੇਂ 20 ਲੱਖ ਲੋਕ ਮਾਰੇ ਗਏਚਾਕਲੇਟ ਤੋਂ ਜ਼ਿਆਦਾ ਮੋਬਾਈਲ ਪਸੰਦਐਂਟੀਵਾਇਰਸ ਨਿਰਮਾਤਾ ਕੰਪਨੀ ਨੌਰਟਨ ਨੇ ਇਹ ਸਰਵੇ ਕੀਤਾ। ਇਸ ਵਿੱਚ ਮਾਪਿਆਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਪੰਜ ਤੋਂ 16 ਸਾਲਾਂ ਦੇ ਬੱਚੇ ਸਕਰੀਨਾਂ ਦੀ ਕਿੰਨੀ ਅਤੇ ਕਿਵੇਂ ਵਰਤੋਂ ਕਰਦੇ ਹਨ।ਬਰਤਾਨਵੀ ਬੱਚਿਆਂ ਵਿੱਚ ਬਾਹਰ ਨਿਕਲ ਕੇ ਖੇਡਣ ਦੀ ਥਾਂ ਮੋਬਾਈਲ ਤੇ ਗੇਮ ਖੇਡਣ ਦਾ ਰੁਝਾਨ ਵਧੇਰੇ ਦੇਖਿਆ ਗਿਆ। ਇਹ ਵੀ ਸਾਹਮਣੇ ਆਇਆ ਕਿ ਲਗਪਗ ਇੱਕ ਚੌਥਾਈ ਬੱਚੇ ਆਪਣੇ ਮਾਪਿਆਂ ਤੋਂ ਵਧੇਰੇ ਔਨਲਾਈਨ ਰਹਿੰਦੇ ਹਨ।ਮਾਪਿਆਂ ਲਈ ਕੁਝ ਸੁਝਾਅਘਰ ਵਿੱਚ ਨਿਯਮ ਬਣਾਓ, ਜਿਵੇਂ ਕਿੰਨੀਂ ਦੇਰ ਬੱਚੇ ਕੋਈ ਸਕਰੀਨ ਦੇਖ ਸਕਦੇ ਹਨ ਅਤੇ ਕੀ ਦੇਖ ਸਕਦੇ ਹਨ।ਬੱਚੇ ਇੰਟਰਨੈੱਟ ਤੇ ਕੀ ਦੇਖਦੇ ਅਤੇ ਕੀ ਕਰਦੇ ਹਨ ਇਸ ਬਾਰੇ ਉਨ੍ਹਾਂ ਨਾਲ ਗੱਲਬਾਤ ਕਰੋ।ਬੱਚਿਆਂ ਨੂੰ ਸੋਸ਼ਲ ਮੀਡੀਆ 'ਤੇ ਦੋਸਤਾਂ ਨਾਲ ਗੱਲਬਾਤ ਕਰਨ ਲਈ ਉਤਸ਼ਾਹਿਤ ਕਰੋ।ਬੱਚਿਆਂ ਨੂੰ ਸਮਝਾਓ ਕਿ ਕੋਈ ਵੀ ਸਾਈਟ ਜਾਂ ਲਿੰਖ ਖੋਲ੍ਹਣ ਤੋਂ ਪਹਿਲਾਂ ਉਹ ਸੋਚਣ ਦੀ ਆਦਤ ਬਣਾਉਣ।ਬੱਚੇ ਵੈਬਸਾਈਟਾਂ ਉੱਪਰ ਕੀ ਦੇਖਦੇ ਹਨ ਉਸ ਉੱਪਰ ਨਿਗਰਾਨੀ ਰੱਖਣ ਅਤੇ ਉਸਨੂੰ ਸੀਮਤ ਕਰਨ ਲਈ ਤਕਨੀਕ ਦੀ ਵਰਤੋਂ ਕਰੋ। ਕਈ ਵੈਬਸਾਈਟਾਂ ਚਾਈਲਡ ਲਾਕ ਦੀ ਸਹੂਲਤ ਦਿੰਦੀਆਂ ਹਨ, ਉਸ ਦੀ ਵਰਤੋਂ ਕਰੋ।ਬੱਚਿਆਂ ਨਾਲ ਗੱਲਬਾਤ ਕਰੋ ਕਿ ਇੰਟਰਨੈੱਟ ਉੱਪਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ ਪਾਉਣ ਦੇ ਕੀ ਸੰਭਾਵੀ ਖ਼ਤਰੇ ਹੋ ਸਕਦੇ ਹਨ।ਬੱਚਿਆਂ ਲਈ ਇੱਕ ਚੰਗੀ ਮਿਸਾਲ ਬਣੋ।ਦੇਖਿਆ ਗਿਆ ਕਿ ਬਰਤਾਨਵੀ ਬੱਚੇ ਆਪਣੇ ਘਰਾਂ ਵਿੱਚ ਔਸਤ ਤਿੰਨ ਘੰਟੇ ਸਕਰੀਨ ਦੇ ਸਾਹਮਣੇ ਬਿਤਾਉਂਦੇ ਹਨ।ਨੌਰਟਨ ਯੂਰਪ ਦੇ ਜਰਨਲ ਮੈਨੇਜਰ ਨਿੱਕ ਸ਼ਾਅ ਨੇ ਇੱਕ ਬਿਆਨ ਵਿੱਚ ਕਿਹਾ, "ਹੁਣ ਮਾਪੇ ਬਣਨਾ ਸੌਖਾ ਨਹੀਂ ਹੈ।"ਇਹ ਵੀ ਪੜ੍ਹੋ:ਤੁਸੀਂ ਕਿੰਨਾਂ ਸਮਾਂ ਮੋਬਾਈਲ ਦੀ ਸਕਰੀਨ ਦੇਖਦੇ ਹੋ?ਬਲੂ ਵੇਲ ਗੇਮ ਤੋਂ ਬੱਚੇ ਕਿਵੇਂ ਬਚਣ?ਕੀ ਮੋਬਾਈਲ 'ਤੇ ਗੇਮ ਖੇਡਣਾ ਬਿਮਾਰੀ ਹੈ?‘ਪਾਪਾ ਫੇਸਬੁੱਕ ‘ਤੇ ਰਹਿੰਦੇ ਹਨ, ਸਾਡੇ ਨਾਲ ਨਹੀਂ’"ਬੱਚਿਆਂ ਨੂੰ ਸਬਜ਼ੀਆਂ ਖਵਾਉਣਾ, ਸਮੇਂ ਸਿਰ ਸੁਲਾਉਣਾ ਅਤੇ ਸਕੂਲ ਦਾ ਕੰਮ ਕਰਾਉਣ ਵਰਗੀਆਂ ਪੁਰਾਣੀਆਂ ਚੁਣੌਤੀਆਂ ਤਾ ਬਰਕਾਰ ਹਨ ਹੀ ਅਤੇ ਇਸ ਵਿੱਚ ਤਕਨੀਕ ਵੀ ਸ਼ਾਮਲ ਹੋ ਗਈ ਹੈ ਜਿਸ ਨਾਲ ਮਾਪਿਆਂ ਨੇ ਨਜਿੱਠਣਾ ਹੈ।"ਇਹ ਵੀ ਇੱਕ ਤੱਥ ਹੈ ਕਿ ਬਹੁਤ ਥੋੜੇ ਮਾਂ-ਬਾਪ ਉਪਕਰਣਾਂ ਦੀ ਵਰਤੋਂ ਆਪਣੇ ਬਚਪਨ ਤੋਂ ਨਹੀਂ ਕਰਦੇ ਰਹੇ। ਇਸ ਕਰਕੇ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸ ਪ੍ਰਕਾਰਾ ਦੇ ਨਿਯਮ ਬੱਚਿਆਂ ਲਈ ਬਣਾਏ ਜਾਣ।ਦੂਸਰਾ ਮਾਂ-ਬਾਪ ਇਸ ਗੱਲੋਂ ਵੀ ਉਲਝ ਜਾਂਦੇ ਹਨ ਕਿ ਬੱਚੇ ਤਕਨੀਕ ਨਾਲ ਰੂਬਰੂ ਹੋ ਰਹੇ ਹਨ। 60 ਫੀਸਦੀ ਮਾਪਿਆਂ ਨੇ ਦੱਸਿਆ ਕਿ ਤਕਨੀਕ ਦੀ ਵਰਤੋਂ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਣ ਵਿੱਚ ਮਦਦ ਮਿਲੀ ਹੈ ਅਤੇ 53 ਫੀਸਦੀ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਬੱਚੇ ਖ਼ੁਸ਼ ਹੋ ਜਾਂਦੇ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਕਿਤੇ ਤੁਹਾਡਾ ਨਿਆਣਾ ਵੀ ਤਾਂ ਗੇਮ ਦੀ ਲਤ ਦਾ ਸ਼ਿਕਾਰ ਨਹੀਂ ਹੋ ਗਿਆਸਰਵੇ ਵਿੱਚ ਸ਼ਾਮਲ ਮਾਪਿਆਂ ਵਿੱਚੋਂ 9 ਫੀਸਦੀ ਨੇ ਆਪਣੇ ਬੱਚਿਆਂ ਲਈ ਕੋਈ ਨਿਯਮ ਨਹੀਂ ਸਨ ਬਣਾਏ ਹੋਏ। 65 ਫੀਸਦੀ ਮਾਪੇ ਆਪਣੇ ਬੱਚਿਆਂ ਨੂੰ ਉਪਕਰਣਾਂ ਨਾਲ ਇਕੱਲਿਆਂ ਵੀ ਛੱਡ ਦਿੰਦੇ ਸਨ। 49 ਫੀਸਦੀ ਨੇ ਦੱਸਿਆ ਕਿ ਉਹ ਇਸ ਨੂੰ ਸੀਮਤ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ।43 ਫੀਸਦੀ ਮਾਪਿਆਂ ਦਾ ਕਹਿਣਾ ਸੀ ਕਿ ਬੱਚੇ ਨਿਯਮਾਂ ਤੇ ਪਾਬੰਦੀਆ ਨੂੰ ਤੋੜਨ ਦੇ ਢੰਗ ਲੱਭ ਹੀ ਲੈਣਗੇ।"ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਅਸੀਂ ਸਕਰੀਨ ਸਾਹਮਣੇ ਕਿੰਨਾ ਸਮਾਂ ਬਿਤਾਉਂਦੇ ਹਾਂ ਅਤੇ ਇਸ ਦੀ ਵੱਧ ਰਹੀ ਵਰਤੋਂ ਨਾਲ ਨਜਿੱਠਣਾ ਚਾਹੀਦਾ ਹੈ ਜਿਸ ਵਿੱਚ ਮਾਪਿਆਂ ਨੂੰ ਚੰਗੀ ਮਿਸਾਲ ਬਣਨਾ ਪਵੇਗਾ" ਸ਼ਾਹ ਨੇ ਦੱਸਿਆ ਕਿ 58% ਮਾਪਿਆਂ ਨੇ ਘਰਾਂ ਵਿੱਚ ਅਜਿਹਾ ਸਮਾਂ ਨਿਸ਼ਚਿਤ ਕੀਤਾ ਹੋਇਆ ਸੀ ਜਦੋਂ ਘਰ ਵਿੱਚ ਕੋਈ ਵੀ ਕਿਸੇ ਸਕਰੀਨ ਜਾਂ ਉਪਕਰਣ ਦੀ ਵਰਤੋਂ ਨਹੀਂ ਕਰੇਗਾ।ਇਹ ਵੀਡੀਓ ਵੀ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi
false
ਐੱਸਜੀਪੀਸੀ 500 ਅਤੇ 1000 ਦੇ ਨੋਟਾਂ ਕਾਰਨ ਪਹੁੰਚੀ ਆਰਬੀਆਈ - 5 ਅਹਿਮ ਖ਼ਬਰਾਂ 4 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46755189 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਸ਼੍ਰੋਮਣੀ ਕਮੇਟੀ ਨੇ ਭਾਰਤੀ ਰਿਜ਼ਰਵ ਬੈਂਕ ਕੋਲ ਬੰਦ ਹੋ ਚੁੱਕੇ 500 ਅਤੇ 1000 ਦੇ ਨੋਟਾਂ ਵਿੱਚ 30.4 ਕਰੋੜ ਬਦਲਣ ਲਈ ਪਹੁੰਚ ਕੀਤੀ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਨੋਟ ਸ਼ਰਧਾਲੂਆਂ ਵੱਲੋਂ ਚੜ੍ਹਾਵੇ ਦੇ ਰੂਪ ਵਿੱਚ ਪ੍ਰਾਪਤ ਹੋਏ ਹਨ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹਾਲਾਂਕਿ ਸ਼੍ਰੋਮਣੀ ਕਮੇਟੀ ਨੇ 31 ਮਾਰਚ 2017 ਤੱਕ ਸਾਰੇ ਬੰਦ ਕੀਤੇ ਗਏ ਨੋਟ ਜਮਾਂ ਕਰਵਾ ਦਿੱਤੇ ਸਨ ਪਰ ਚੜ੍ਹਾਵੇ ਵਿੱਚ ਇਨ੍ਹਾਂ ਦੀ ਆਮਦ ਜੁਲਾਈ 2017 ਤੱਕ ਜਾਰੀ ਰਹੀ।ਅਖ਼ਬਾਰ ਦੀ ਹੀ ਖ਼ਬਰ ਮੁਤਾਬਕ 2000 ਦੇ ਨਵੇਂ ਨੋਟਾਂ ਦੀ ਛਪਾਈ ਵੀ ਸਰਕਾਰ ਨੇ ਘਟਾ ਦਿੱਤੀ ਹੈ। ਇਹ ਨਵੇਂ ਨੋਟ ਨਵੰਬਰ 2016 ਵਿੱਚ 500 ਅਤੇ 1000 ਦੇ ਪੁਰਾਣੇ ਨੋਟਾਂ ਦੇ ਕੇਂਦਰ ਸਰਕਾਰ ਵੱਲੋਂ ਬੰਦ ਕਰ ਦਿੱਤੇ ਜਾਣ ਮਗਰੋਂ ਛਾਪੇ ਗਏ ਸਨ। ਹਾਲਾਂਕਿ ਬਾਜ਼ਾਰ ਵਿੱਚ ਉਪਲਬਧ 2000 ਦੇ ਨੋਟ ਚੱਲਦੇ ਰਹਿਣਗੇ।ਇਹ ਵੀ ਪੜ੍ਹੋ:ਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆ'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'ਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਫੈਕਟਰੀ 'ਚ ਧਮਾਕੇ ਕਾਰਨ 6 ਲੋਕਾਂ ਦੀ ਮੌਤ ਕਈ ਫਸੇਦਿੱਲੀ ਦੇ ਮੋਤੀ ਨਗਰ ਇਲਾਕੇ ਵਿੱਚ ਇੱਕ ਫੈਕਟਰੀ ਢਹਿ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ।ਹਿੰਦੁਸਤਾਨ ਟਾਈਮਜ਼ ਨੇ ਪੁਲਿਸ ਦੇ ਹਵਾਲੇ ਨਾਲ ਹਾਦਸੇ ਦਾ ਕਾਰਨ ਫੈਕਟਰੀ ਦੀ ਤਿੰਨ ਮੰਜ਼ਿਲਾ ਇਮਾਰਤ ਵਿੱਚ ਹੋਇਆ ਧਮਾਕਾ ਦੱਸਿਆ ਹੈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਧਮਾਕਾ ਹੁੰਦਿਆਂ ਹੀ ਇਮਾਰਤ ਦੇ ਨਜ਼ਦੀਕੀ ਇੱਕ ਕਬਾੜਖਾਨੇ ਵਿਚਲੇ ਕਾਮੇ ਮਲਬੇ ਥੱਲੇ ਦੱਬੇ ਗਏ। ਪੁਲਿਸ ਕਮਿਸ਼ਨਰ ਮੁਤਾਬਕ ਦੋਵਾਂ ਇਮਾਰਤਾਂ ਵਿੱਚ ਕੁਲ 18 ਲੋਕ ਸਨ। Image copyright Getty Images ਚੀਨ ਜਾ ਰਹੇ ਨਾਗਰਿਕਾਂ ਨੂੰ ਅਮਰੀਕਾ ਦੀ ਹਿਦਾਇਤਚੀਨ ਵਿੱਚ ਹਾਈ-ਪ੍ਰੋਫਾਈਲ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਕਾਰਨ ਅਮਰੀਕੀ ਵਿਦੇਸ਼ ਮੰਤਰਾਲਾ ਨੇ ਚੀਨ ਜਾ ਰਹੇ ਆਪਣੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।ਤਾਜ਼ਾ ਸਲਾਹ ਵਿੱਚ ਕਿਹਾ ਗਿਆ ਹੈ ਕਿ ਚੀਨ ਅਮਰੀਕੀ ਨਾਗਰਿਕਾਂ ਨੂੰ ਦੇਸ ਛੱਡ ਕੇ ਜਾਣ ਤੋਂ ਰੋਕ ਰਿਹਾ ਹੈ। ਦੋ ਕੈਨੇਡੀਅਨ ਨਾਗਰਿਕਾਂ ਦੇ ਚੀਨ ਵਿੱਚ ਹਿਰਾਸਤ ਵਿੱਚ ਲਏ ਜਾਣ ਮਗਰੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ। ਬੀਬੀਸੀ ਦੀ ਵੈੱਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ। Image copyright Manpreet romana/geety images ਸੁਪਰੀਮ ਕੋਰਟ ’ਚ ਬਾਬਰੀ ਮਸਜਿਦ ਰਾਮ ਮੰਦਿਰ ਕੇਸ ਦੀ ਸੁਣਵਾਈਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਬਾਬਰੀ ਮਸਜਿਦ ਰਾਮ ਮੰਦਿਰ ਕੇਸਾਂ ਦੀ ਸੁਣਵਾਈ ਕਰੇਗਾ।ਟਾਈਮਜ਼ ਆਫ਼ ਇੰਡੀਆ ਖ਼ਬਰ ਮੁਤਾਬਕ ਇਨ੍ਹਾਂ ਕੇਸਾਂ ਦੀ ਸੁਣਵਾਈ ਇੱਕ ਤਿੰਨ ਜੱਜਾਂ ਦੀ ਬੈਂਚ ਕਰੇਗੀ ਜਿਸ ਵਿੱਚ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਐਸ ਕੇ ਕੌਲ ਸ਼ਾਮਲ ਹੋਣਗੇ। ਇਹ ਸੁਣਵਾਈ ਇਲਾਹਾਬਾਦ ਹਾਈ ਕੋਰਟ ਦੇ ਸਾਲ 2010 ਉਸ ਫੈਸਲੇ ਖਿਲਾਫ ਪਾਈਆਂ 14 ਅਰਜੀਆਂ ਖਿਲਾਫ ਕੀਤੀ ਜਾਣੀ ਹੈ ਜਿਸ ਵਿੱਚ ਅਦਾਲਤ ਨੇ ਕਿਹਾ ਸੀ ਕਿ ਸਾਰੀ 2.77 ਏਕੜ ਭੂਮੀ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਦਿੱਤਾ ਜਾਵੇ ਅਤੇ ਸੁੰਨੀ ਵਕਫ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮ ਲਲਾ ਨੂੰ ਦੇ ਦਿੱਤੀ ਜਾਵੇ। Image copyright APPLE ਐਪਲ ਦੇ ਸ਼ੇਅਰ ਘਟੇਅਮਰੀਕੀ ਕੰਪਨੀ ਐਪਲ ਦੇ ਸ਼ੇਅਰ ਵੀਰਵਾਰ ਡਿੱਗੇ ਜਿਸ ਕਾਰਨ ਕੰਪਨੀ ਨੂੰ ਲਗਪਗ 5,25,800 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।ਕੰਪਨੀ ਨੇ ਇੱਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਸਾਲ ਦੀ ਆਖ਼ਰੀ ਤਿਮਾਹੀ ਵਿੱਚ ਉਸ ਦੀ ਕਮਾਈ ਅੰਦਾਜ਼ੇ ਤੋਂ ਘੱਟ ਰਹਿ ਸਕਦੀ ਹੈ। ਕੰਪਨੀ ਨੇ 89 ਅਰਬ ਡਾਲਰ ਦੇ ਲਾਭ ਦਾ ਅੰਦਾਜ਼ਾ ਲਾਇਆ ਸੀ ਜਦਕਿ ਬੁੱਧਵਾਰ ਨੂੰ ਕੰਪਨੀ ਨੇ ਕਿਹਾ ਕਿ ਉਸ ਨੂੰ 84 ਅਰਬ ਡਾਲਰ ਦੀ ਕਮਾਈ ਹੋ ਸਕਦੀ ਹੈ। ਬੀਬੀਸੀ ਦੀ ਵੈੱਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ। ਇਹ ਵੀ ਪੜ੍ਹੋ:ਮੋਦੀ ਦਾ ਜਾਦੂ ਗੁਰਦਾਸਪੁਰ 'ਚ ਇਸ ਕਰਕੇ ਨਹੀਂ ਚੱਲਿਆਐੱਚ ਐੱਸ ਫੂਲਕਾ ਨੇ ਆਮ ਆਦਮੀ ਪਾਰਟੀ ਛੱਡੀਪਾਕਿਸਤਾਨ 'ਚ ਦਾਜ ਖਿਲਾਫ਼ ਅਨੋਖੀ ਮੁਹਿੰਮਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਰਾਮ ਰਹੀਮ ਨੂੰ ਮੈਂ ਕਦੇ ਨਹੀਂ ਮਿਲਿਆ - ਅਕਸ਼ੈ ਕੁਮਾਰ 12 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46180495 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਪੁਲਿਸ ਫਾਇਰਿੰਗ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ (ਐੱਸਆਈਟੀ) ਵੱਲੋਂ ਅਦਾਕਾਰ ਅਕਸ਼ੈ ਕੁਮਾਰ ਨੂੰ ਸੰਮਨ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣਾ ਪੱਖ ਰੱਖਿਆ।ਇੱਹ ਗੱਲ ਵੱਖ ਹੈ ਕਿ ਅਕਸ਼ੇ ਕੁਮਾਰ ਨੇ ਟਵਿੱਟਰ 'ਤੇ ਆਪਣਾ ਪੱਖ ਰੱਖਦਿਆਂ ਐੱਸਆਈਟੀ ਦੇ ਸੰਮਨ ਬਾਰੇ ਕੋਈ ਗੱਲ ਨਹੀਂ ਕੀਤੀ।ਅਕਸ਼ੈ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸੁਖਬੀਰ ਬਾਦਲ ਨਾਲ ਮੁਲਾਕਾਤ ਕਰਵਾਉਣ ਦੀਆਂ ਗੱਲਾਂ, ਡੇਰਾ ਮੁਖੀ ਨੂੰ ਅਕਾਲ ਤਖ਼ਤ ਤੋਂ ਸਾਹਿਬ ਤੋਂ ਮੁਆਫ਼ੀ ਵਾਲੇ ਮੁੱਦੇ ਉੱਤੇ ਆਪਣੀ ਸਫਾਈ ਦਿੱਤੀ।ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਕੁਝ ਡੇਰਾ ਸਮਰਥਕਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਸਨ।ਐੱਸਆਈਟੀ ਨੇ ਅਕਸ਼ੇ ਦੇ ਨਾਲ ਨਾਲ ਪੰਜਾਬ ਦੇ ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡਿਪਟੀ ਸੀਐੱਮ ਸੁਖਬੀਰ ਬਾਦਲ ਨੂੰ ਵੀ ਹਾਜ਼ਿਰ ਹੋਣ ਲਈ ਕਿਹਾ ਹੈ। Image copyright GETTY IMAGES/FB ਫੋਟੋ ਕੈਪਸ਼ਨ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਅਕਸ਼ੈ ਕੁਮਾਰ ਨੂੰ 21 ਨਵੰਬਰ ਨੂੰ ਸੰਮਨ ਅਕਸ਼ੈ ਕੁਮਾਰ ਨੇ ਕੀ ਕਿਹਾ?ਸੋਸਲ ਮੀਡੀਆ 'ਤੇ ਅਫਵਾਹ ਫੈਲਾਈ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਰਾਮ ਰਹੀਮ ਨਾਮ ਦੇ ਬਾਬੇ ਦੀ ਕਿਸੇ ਮੁਲਾਕਾਤ ਵਿੱਚ ਮੇਰਾ ਕੋਈ ਯੋਗਦਾਨ ਹੈ। ਮੈਂ ਆਪਣੀ ਜਿੰਦਗੀ ਵਿੱਚ ਰਾਮ ਰਹੀਮ ਨੂੰ ਕਦੇ ਨਹੀਂ ਮਿਲਿਆ।ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਾ ਹੈ ਕਿ ਮੁੰਬਈ ਦੇ ਜੁਹੂ ਇਲਾਕੇ ਵਿੱਚ ਓਹ ਵੀ ਰਹਿੰਦਾ ਸੀ ਪਰ ਅਸੀਂ ਕਦੇ ਨਹੀਂ ਮਿਲੇ। ਪਿਛਲੇ ਕਈ ਸਾਲਾਂ ਤੋਂ ਮੈਂ ਪੰਜਾਬੀ ਸਭਿਆਚਾਰ ਅਤੇ ਸਿੱਖੀ ਦੀ ਵਿਚਾਰਧਾਰਾ ਉੱਤੇ ਫਿਲਮਾਂ ਬਣਾ ਰਿਹਾ ਹਾਂ। ਮੈਨੂ ਆਪਣੇ ਪੰਜਾਬੀ ਹੋਣ 'ਤੇ ਮਾਣ ਹੈ ਅਤੇ ਸਿੱਖ ਧਰਮ ਲਈ ਅਥਾਹ ਸਰਧਾ ਅਤੇ ਸਤਿਕਾਰ ਹੈ।ਮੈਂ ਭੁੱਲ ਕੇ ਵੀ ਆਪਣੇ ਇਹਨਾਂ ਭੈਣ ਭਰਾਵਾਂ ਦੇ ਦਿਲ ਦੁਖਾਉਣ ਵਾਲੀ ਕਿਸੇ ਗੱਲ 'ਚ ਸ਼ਾਮਿਲ ਨਹੀਂ ਹੋ ਸਕਦਾਕਿਸੇ ਬਦਨੀਤੀ ਨਾਲ ਜਾਂ ਕਿਸੇ ਘਟੀਆ ਰਾਜਨੀਤੀ ਤੋਂ ਪ੍ਰੇਰਿਤ ਮੈਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਇਹਨਾਂ ਅਫਵਾਹਾਂ ਦੀ ਮੈਂ ਨਿੰਦਾ ਕਰਦਾ ਹਾਂ। Image Copyright @akshaykumar @akshaykumar Image Copyright @akshaykumar @akshaykumar ਇਹ ਵੀ ਪੜ੍ਹੋ:ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ - ਸੇਵਾ ਸਿੰਘ ਸੇਖਵਾਂ'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਪਾਰਟੀ 'ਚੋਂ ਛੁੱਟੀ ਹੋਣ 'ਤੇ ਅਜਨਾਲਾ ਤੇ ਬ੍ਰਹਮਪੁਰਾ ਨੇ ਬਾਦਲਾਂ ਨੂੰ ਕੀ ਕਿਹਾਕੀ ਹੈ ਐੱਸਆਈਟੀ ਦੇ ਸੰਮਨ ਵਿੱਚ?ਸੰਮਨ ਮੁਤਾਬਕ, ''ਬਰਗਾੜੀ ਬੇਅਦਬੀ ਮਾਮਲਾ, ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਦੀ ਜਾਂਚ ਦੇ ਮਾਮਲੇ ਵਿੱਚ ਜਿਨ੍ਹਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਉਨ੍ਹਾਂ ਦਾ ਹਾਜ਼ਿਰ ਹੋਣਾ ਲਾਜ਼ਮੀ ਹੈ। ਇਨ੍ਹਾਂ ਘਟਨਾਵਾਂ ਦੇ ਸਬੰਧ ਵਿੱਚ ਉਨ੍ਹਾਂ ਕੋਲੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਕੋਲ ਜੋ ਵੀ ਜਾਣਕਾਰੀਆਂ ਹਨ ਉਹ ਦਿੱਤੀਆਂ ਜਾਣ।''ਕੀ ਸੀ ਡੇਰਾ ਮੁਖੀ ਨੂੰ ਮਾਫ਼ੀ ਵਾਲਾ ਮਾਮਲਾ?ਸਾਲ 2007 ਵਿੱਚ ਇਲਜ਼ਾਮ ਲੱਗੇ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਧਾਰਨ ਕੀਤੀ।ਇਸ ਮਾਮਲੇ ਨੂੰ ਲੈ ਕੇ ਡੇਰਾ ਸਮਰਥਕਾਂ ਅਤੇ ਸਿੱਖ ਜਥੇਬੰਦੀਆਂ ਵਿੱਚ ਹਿੰਸਕ ਟਕਰਾਅ ਵੀ ਹੋਇਆ। ਰਾਮ ਰਹੀਮ ਦਾ ਬਾਈਕਾਟ ਕਰ ਦਿੱਤਾ ਗਿਆ।ਸਾਲ 2015 ਵਿੱਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਡੇਰਾ ਮੁਖੀ ਨੂੰ ਮਾਫ਼ੀ ਦੇ ਦਿੱਤੀ, ਪਰ ਪੰਜ ਪਿਆਰਿਆਂ ਤੇ ਸਿੱਖ ਜਥੇਬੰਦੀਆਂ ਦੇ ਜ਼ਬਰਦਸਤ ਵਰੋਧ ਮਗਰੋਂ ਮਾਫ਼ੀਨਾਮਾ ਵਾਪਸ ਲੈ ਲਿਆ ਗਿਆ। Image Copyright BBC News Punjabi BBC News Punjabi Image Copyright BBC News Punjabi BBC News Punjabi ਬੇਅਦਬੀ ਮਾਮਲੇ ਦਾ ਪੂਰਾ ਘਟਨਾਕ੍ਰਮਇੱਕ ਜੂਨ 2015: ਗੁਰੂ ਗ੍ਰੰਥ ਸਾਹਿਬ ਪਿੰਡ ਕੋਟਕਪੂਰਾ ਦੇ ਬੁਰਜ ਜਵਾਹਾਰ ਸਿੰਘ ਵਾਲਾ ਤੋਂ ਲਾਪਤਾ।12 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੇ ਅੰਗ ਬਰਗਾੜੀ ਪਿੰਡ ਵਿਚੋਂ ਮਿਲੇ।14 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖਾਂ ਵੱਲੋਂ ਪ੍ਰਦਰਸ਼ਨ, ਜਿਸ ਉੱਤੇ ਪੁਲਿਸ ਵੱਲੋਂ ਲਾਠੀਚਾਰਜ। ਇਸੇ ਦਿਨ ਬਹਿਬਲ ਕਲਾਂ ਵਿਚ ਸਿੱਖਾਂ ਅਤੇ ਪੁਲਿਸ ਦੌਰਾਨ ਹੋਈ ਝੜਪ ਵਿਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ।18 ਅਕਤੂਬਰ 2015: ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿਚ ਐੱਸਆਈਟੀ ਦਾ ਗਠਨ। ਪੁਲਿਸ ਵੱਲੋਂ ਪੂਰਾ ਮਾਮਲਾ ਸੁਲਝਾਉਣ ਦਾ ਦਾਅਵਾ ਪਰ ਪੁਲਿਸ ਦੇ ਦਾਅਵਿਆਂ ਉੱਤੇ ਸਵਾਲ ਖੜੇ ਹੋਏ।24 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਹੁਦੇ ਤੋਂ ਹਟਾਇਆ ਗਿਆ ਅਤੇ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ। ਫੋਟੋ ਕੈਪਸ਼ਨ 14 ਅਕਤੂਬਰ 2018 ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਬਰਗਾੜੀ ਵਿੱਚ ਸਿੱਖ ਸੰਗਤਾਂ ਦਾ ਵੱਡਾ ਇਕੱਠ 26 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ30 ਜੂਨ,2016: ਜਸਟਿਸ ਜ਼ੋਰ ਸਿੰਘ ਕਮਿਸ਼ਨ ਨੇ ਰਿਪੋਰਟ ਸਰਕਾਰ ਨੂੰ ਸੌਂਪੀ, ਪਰ ਕਮਿਸ਼ਨ ਦੀਆਂ ਤਜਵੀਜ਼ਾਂ ਉੱਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।14 ਅਪ੍ਰੈਲ 2017: ਅਮਰਿੰਦਰ ਸਿੰਘ ਸਰਕਾਰ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿਚ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਕੀਤਾ।30 ਜੂਨ 2018: ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ ਸਰਕਾਰ ਨੂੰ ਸੌਂਪੀ।31 ਜੂਨ 2018: ਅਮਰਿੰਦਰ ਸਿੰਘ ਦੀ ਸਰਕਾਰ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਸੀਬੀਆਈ ਹਵਾਲੇ ਕੀਤੀ।28 ਅਗਸਤ 2018: ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਅਤੇ ਅਕਾਲੀ ਦਲ ਵੱਲੋਂ ਬਹਿਸ ਦਾ ਬਾਈਕਾਟ। ਮਾਮਲੇ ਦੀ ਜਾਂਚ ਲਈ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ।10 ਸਤੰਬਰ 2018: ਪੰਜਾਬ ਸਰਕਾਰ ਵੱਲੋਂ ਬਹਿਬਲਾਂ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ।ਇਹ ਵੀ ਪੜ੍ਹੋ:'ਬੇਅਦਬੀ ਮੁੱਦੇ 'ਤੇ ਸਿਆਸਤ ਲੋਕ ਹਿੱਤਾਂ ਤੋਂ ਧਿਆਨ ਭਟਕਾਉਣ ਵਾਲੀ''ਬੇਅਦਬੀ ਦੀਆਂ ਵਧੇਰੇ ਘਟਨਾਵਾਂ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ''ਦਿੱਲੀ ਵਾਲਿਓ ਸਾਡੇ ਸਬਰ ਦਾ ਇਮਤਿਹਾਨ ਨਾ ਲਵੋ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਮੈਂ ਪ੍ਰੈਸ ਨਾਲ ਗੱਲਬਾਤ ਕਰਨ ਤੋਂ ਡਰਦਾ ਨਹੀਂ ਸੀ: ਮਨਮੋਹਨ ਸਿੰਘ - 5 ਅਹਿਮ ਖਬਰਾਂ 19 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46615541 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਸਾਧਿਆ ਹੈ ਜਿੰਨ੍ਹਾਂ ਉੱਤੇ ਮੀਡੀਆ ਤੋਂ ਦੂਰੀ ਬਣਾਏ ਰੱਖਣ ਦਾ ਇਲਜ਼ਾਮ ਲੱਗਦਾ ਰਿਹਾ ਹੈ। ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਵਿਚਾਰ ਸਾਹਮਣੇ ਰੱਖਣ ਵਿੱਚ ਕਦੇ ਵੀ ਡਰਦੇ ਨਹੀਂ ਸਨ। ਭਾਵੇਂ ਇਸ ਵਿੱਚ ਮੀਡੀਆ ਨਾਲ ਗੱਲਬਾਤ ਕਰਨਾ ਸ਼ਾਮਿਲ ਹੋਵੇ। ਆਪਣੀ ਕਿਤਾਬ 'ਚੇਂਜਿੰਗ ਇੰਡੀਆ' ਨੂੰ ਲਾਂਚ ਕਰਦੇ ਹੋਏ ਡਾ. ਮਨਮੋਹਨ ਸਿੰਘ ਨੇ ਕਿਹਾ, "ਲੋਕ ਕਹਿੰਦੇ ਹਨ ਕਿ ਮੈਂ ਸਾਈਲੈਂਟ ਪੀਐਮ ਸੀ। ਮੈਂ ਕਹਿਣਾ ਚਾਹਾਂਗਾ ਕਿ ਮੈਂ ਉਹ ਪ੍ਰਧਾਨ ਮੰਤਰੀ ਨਹੀਂ ਸੀ ਜੋ ਮੀਡੀਆ ਤੋਂ ਡਰਦਾ ਹੋਵੇ।""ਮੈਂ ਪ੍ਰੈਸ ਨੂੰ ਲਗਾਤਾਰ ਮਿਲਦਾ ਰਿਹਾ ਅੇਤ ਹਰੇਕ ਵਿਦੇਸ਼ ਟਰਿੱਪ ਤੇ ਮੈਂ ਪ੍ਰੈਸ ਕਾਨਫਰੰਸ ਕੀਤੀ। ਕਦੇ ਜਹਾਜ ਵਿੱਚ ਜਾਂ ਫਿਰ ਉਤਰਦਿਆਂ ਹੀ ਤੁਰੰਤ। ਇਸ ਕਿਤਾਬ ਵਿੱਚ ਵੀ ਕਈ ਅਜਿਹੀਆਂ ਹੀ ਪ੍ਰੈਸ ਕਾਨਫਰੰਸਾਂ ਦਾ ਜ਼ਿਕਰ ਹੈ।"ਹੌਲੀ-ਹੌਲੀ ਮਿਲਣਗੇ 15 ਲੱਖ ਰੁਪਏ-ਅਠਾਵਲੇਪ੍ਰਧਾਨ ਮੰਤਰੀ ਦੇ 2014 ਦੇ ਚੋਣ ਵਾਅਦਿਆਂ ਤੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਅਤੇ ਐਨਡੀਏ ਵਿੱਚ ਸਹਿਯੋਗੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਲੋਕਾਂ ਦੇ ਬੈਂਕ ਖਾਤਿਆਂ ਵਿੱਚ 15 ਲੱਖ ਰੁਪਏ ਆਉਣਗੇ।ਇਹ ਵੀ ਪੜ੍ਹੋ:ਮੇਰੇ ਬੱਚਿਆਂ ਦੀ ਮੌਤ 'ਕਜ਼ਨ' ਨਾਲ ਵਿਆਹ ਕਾਰਨ ਹੋਈ?ਹਾਮਿਦ ਦੀ ਰਿਹਾਈ ਲਈ ਲੜਨ ਵਾਲੀ ਪਾਕਿਸਤਾਨੀ ਵਕੀਲ ਰੁਖ਼ਸ਼ੰਦਾ ਨਾਜ਼ਕੀ ਇਸ ਨੋਟਬੰਦੀ ਕਾਰਨ ਰੋਟੀ-ਬੇਟੀ ਦਾ ਰਿਸ਼ਤਾ ਮੁੱਕ ਜਾਵੇਗਾਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਉਨ੍ਹਾਂ ਨੇ ਕਿਹਾ ਕਿ 15 ਲੱਖ ਰੁਪਏ ਇੱਕ ਵਾਰੀ ਵਿੱਚ ਨਹੀਂ ਆ ਜਾਣਗੇ, ਉਹ ਹੌਲੀ-ਹੌਲੀ ਲੋਕਾਂ ਨੂੰ ਮਿਲਣਗੇ। Image copyright ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਲ ਜ਼ਿਆਦਾ ਪੈਸੇ ਨਹੀਂ ਹਨ ਅਤੇ ਆਰਬੀਆਈ ਤੋਂ ਪੈਸਾ ਮੰਗਿਆ ਗਿਆ ਸੀ ਪਰ ਉਹ ਪੈਸਾ ਦੇ ਨਹੀਂ ਰਹੀ ਹੈ।ਅਠਾਵਲੇ ਮੁਤਾਬਕ ਵਾਅਦਾ ਪੂਰਾ ਕਰਨ ਵਿੱਚ ਕੁਝ ਤਕਨੀਕੀ ਮੁਸ਼ਕਿਲਾਂ ਆ ਰਹੀਆਂ ਹਨ, "ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਬਹੁਤ ਹੀ ਸਰਗਰਮ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਵਿੱਲ ਲੋਕਾਂ ਦੀਆਂ ਕਈ ਮੁਸ਼ਕਿਲਾਂ ਦੂਰ ਹੋਈਆਂ ਹਨ।"ਸੱਜਣ ਕੁਮਾਰ ਦਾ ਕਾਂਗਰਸ ਤੋਂ ਅਸਤੀਫ਼ਾਦਿ ਟ੍ਰਿਬਿਊਨ ਮੁਤਾਬਕ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਸਜ਼ਾ ਦਾ ਐਲਾਨ ਹੋਣ ਤੋਂ ਬਾਅਦ ਸੱਜਣ ਕੁਮਾਰ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਅਸਤੀਫ਼ਾ ਉਸ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੌਂਪਿਆ ਹੈ।ਆਪਣੇ ਅਸਤੀਫ਼ੇ ਵਿੱਚ ਸੱਜਣ ਕੁਮਾਰ ਨੇ ਲਿਖਿਆ, "ਦਿੱਲੀ ਹਾਈ ਕੋਰਟ ਵੱਲੋਂ ਮੇਰੇ ਖਿਲਾਫ਼ ਫੈਸਲਾ ਸੁਣਾਏ ਜਾਣ ਦੇ ਤੁਰੰਤ ਬਾਅਦ ਮੈਂ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ।" Image copyright Getty Images ਤਿੰਨ ਵਾਰੀ ਸੰਸਦ ਮੈਂਬਰ ਰਹੇ ਸੱਜਣ ਕੁਮਾਰ ਦੇ ਵਕੀਲ ਅਨਿਲ ਸ਼ਰਮਾ ਦਾ ਕਹਿਣਾ ਹੈ ਅਦਾਲਤ ਦੇ ਫੈਸਲੇ ਖਿਲਾਫ਼ ਉਹ ਸੁਪਰੀਮ ਕੋਰਟ ਵਿੱਚ ਅਪੀਲ ਕਰਣਗੇ। 99 ਫੀਸਦੀ ਵਸਤਾਂ 18% ਜੀਐਸਟੀ ਦਾਇਰੇ 'ਚ ਲਿਆਉਣ ਦੀ ਤਿਆਰੀਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ 99 ਫੀਸਦ ਵਸਤਾਂ ਨੂੰ ਜੀਐਸਟੀ ਦੀ 18 ਫੀਸਦ ਦਰ (ਸਲੈਬ) ਵਿੱਚ ਰੱਖਿਆ ਜਾਵੇ। ਸ਼ਨੀਵਾਰ ਨੂੰ ਹੋਣ ਵਾਲੀ ਜੀਐਸਟੀ ਕੌਂਸਲ ਦੀ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੀਐਸਟੀ ਦੀ ਸਭ ਤੋਂ ਉਪਰਲੀ ਹੱਦ 28 ਫੀਸਦ ਵਿੱਚ ਕੁੱਝ ਚੋਣਵੀਆਂ ਵਸਤਾਂ ਜਿਵੇਂ ਲਗਜ਼ਰੀ ਆਈਟਮ ਹੀ ਰਹਿ ਜਾਣਗੀਆਂ। Image copyright Reuters ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਜੀਐਸਟੀ ਪ੍ਰਬੰਧ ਵੱਡੇ ਪੱਧਰ 'ਤੇ ਸਥਾਪਤ ਹੋ ਚੁੱਕਾ ਹੈ ਤੇ ਅਸੀਂ ਕੰਮ ਕਰਦਿਆਂ ਅਜਿਹੇ ਮੁਕਾਮ ਵਲ ਵੱਧ ਰਹੇ ਹਾਂ, ਜਿੱਥੇ 99 ਫੀਸਦ ਵਸਤਾਂ 18 ਫੀਸਦ ਜੀਐਸਟੀ ਸਲੈਬ ਦੇ ਘੇਰੇ ਵਿੱਚ ਸਹਿਜੇ ਹੀ ਆ ਜਾਣਗੀਆਂ।" "ਅਜਿਹਾ ਕਰਨ ਤੋਂ ਬਾਅਦ ਅੱਧਾ ਜਾਂ ਇੱਕ ਫੀਸਦੀ ਲਗਜ਼ਰੀ ਵਸਤਾਂ ਹੀ ਸ਼ਾਇਦ 18 ਫੀਸਦੀ ਦੇ ਦਾਇਰੇ ਵਿੱਚੋਂ ਬਾਹਰ ਰਹਿ ਜਾਣ। ਇਸ ਵਿੱਚ ਹਵਾਈ ਜਹਾਜ, ਕਾਰ, ਸ਼ਰਾਬ, ਸਿਗਰਟ ਅਤੇ ਕੁਝ ਹੋਰ ਵਸਤਾਂ ਸ਼ਾਮਿਲ ਹੋਣਗੀਆਂ।"ਪਟਿਆਲਾ ਦਾ ਨੌਜਵਾਨ ਆਈਪੀਐਲ ਲਈ 4.8 ਕਰੋੜ ਵਿੱਚ ਖਰੀਦਿਆਹਿੰਦੁਸਤਾਨ ਟਾਈਮਜ਼ ਮੁਤਾਬਕ ਇੱਕ ਨਵਾਂ ਨਾਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਕਰੋੜਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਪਟਿਆਲਾ ਦੇ 17 ਸਾਲਾ ਵਿਕਟਕੀਪਰ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ ਮੰਗਲਵਾਰ ਨੂੰ ਜੈਪੁਰ ਵਿੱਚ ਖਿੱਚ ਦਾ ਕੇਂਦਰ ਬਣਿਆ ਜਦੋਂ ਉਸ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਕਾਫ਼ੀ ਜੱਦੋਜਹਿਦ ਤੋਂ ਬਾਅਦ 4.8 ਕਰੋੜ ਰੁਪਏ ਵਿੱਚ ਖਰੀਦ ਲਿਆ।ਇਸ ਸਾਲ ਦੇ ਸ਼ੁਰੂ ਵਿੱਚ ਪ੍ਰਭਸਿਮਰਨ ਨੇ ਪੰਜਾਬ ਦੀ ਅੰਡਰ -23 ਅੰਤਰ-ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਅਮ੍ਰਿਤਸਰ ਦੇ ਖਿਲਾਫ਼ ਸਿਰਫ 301 ਗੇਂਦਾਂ ਵਿੱਚ 298 ਦੌੜਾਂ ਬਣਾਈਆਂ ਸਨ। ਦੌੜਾਂ ਦੀ ਇਹ ਝੜੀ ਉਸ ਨੇ ਭਾਰਤ ਦੀ ਅੰਡਰ-19 ਟੀਮ ਦੇ ਸ੍ਰੀਲੰਕਾ ਦੇ ਦੌਰੇ ਲਈ ਚੋਣਕਾਰਾਂ ਵੱਲੋਂ ਅਣਗੌਲਿਆਂ ਕਰਨ ਤੋਂ ਤੁਰੰਤ ਬਾਅਦ ਲਾ ਦਿੱਤੀ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਮੰਗਲ ਗ੍ਰਹਿ 'ਤੇ ਵਿਗਿਆਨੀਆਂ ਨੂੰ ਝੀਲ ਤਾਂ ਮਿਲੀ ਹੈ ਪਰ ਅਜੇ ਤੱਕ ਜੀਵਨ ਦੇ ਕੋਈ ਸਬੂਤ ਨਹੀਂ ਮਿਲੇ ਹਨ। ਭਾਵੇਂ ਉੱਥੇ ਗਏ ਮਿਸ਼ਨਜ਼ ਦੌਰਾਨ ਮਿਥੇਨ ਗੈਸ ਮਿਲੀ ਹੈ ਜੋ ਧਰਤੀ 'ਤੇ ਵੀ ਜੀਵਾਣੂਆਂ ਕਰਕੇ ਮੌਜੂਦ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸੀਬੀਆਈ ਡਾਇਰੈਕਟਰ ਅਲੋਕ ਵਰਮਾ ਨੂੰ ਸੁਪਰੀਮ ਕੋਰਟ ਨੇ ਕੀਤਾ ਬਹਾਲ 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46791284 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸੁਪਰੀਮ ਕੋਰਟ ਨੇ ਸੀਬੀਆਈ ਦੇ ਡਾਇਰੈਕਟਰ ਅਲੋਕ ਵਰਮਾ ਨੂੰ ਛੁੱਟੀ 'ਤੇ ਭੇਜਣ ਦੇ ਫ਼ੈਸਲੇ ਨੂੰ ਖਾਰਿਜ ਕਰ ਦਿੱਤਾ ਹੈ। 6 ਦਸੰਬਰ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਕੇ ਐਮ ਜੋਸਫ ਦੇ ਬੈਂਚ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਅਲੋਕ ਵਰਮਾ ਇਸ ਦੌਰਾਨ ਕੋਈ ਵੱਡਾ ਫੈਸਲਾ ਨਹੀਂ ਲੈ ਸਕਣਗੇ। ਇਹ ਵੀ ਪੜ੍ਹੋ:-ਕੀ ਮੋਦੀ ਨੇ ਇਸ ਕਰਕੇ CBI ਡਾਇਰੈਕਟਰ ਨੂੰ ਹਟਾਇਆਸੀਬੀਆਈ ਦੇ ਦੰਗਲ ਵਿੱਚ ਮੀਟ ਵਪਾਰੀ ਮੋਇਨ ਕੁਰੈਸ਼ੀ ਦਾ ਸਬੰਧ ਕਿਵੇਂ? ਕੀ ਸੂਬੇ ਸੀਬੀਆਈ ਦੀ ਐਂਟਰੀ ਬੈਨ ਕਰ ਸਕਦੇ ਹਨਦੱਸ ਦਈਏ ਕਿ ਛੁੱਟੀ 'ਤੇ ਜਾਣ ਦੇ ਫੈਸਲੇ ਖ਼ਿਲਾਫ਼ ਅਲੋਕ ਵਰਮਾ ਕੋਰਟ ਪਹੁੰਚੇ ਸਨ।ਮੋਦੀ ਸਰਕਾਰ ਨੇ 23 ਅਕਤੂਬਰ ਨੂੰ ਸੀਬੀਆਈ ਡਾਇਰੈਕਟਰ ਅਲੋਕ ਵਰਮਾ ਅਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਛੁੱਟੀ 'ਤੇ ਭੇਜ ਦਿੱਤਾ ਸੀ। ਕਰੀਬ 13 ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਅਸਥਾਨਾ ਦੇ ਖ਼ਿਲਾਫ਼ ਰਿਸ਼ਵਤਖੋਰੀ ਦੇ ਇਲਜ਼ਾਮਾਂ ਤੇ ਸੀਬੀਆਈ ਨੇ ਕੇਸ ਦਰਜ ਕੀਤਾ ਸੀ।ਸੀਨੀਅਰ ਵਕੀਲ ਪ੍ਰਸਾਂਤ ਭੂਸ਼ਣ ਨੇ ਕਿਹਾ ਕਿ ਅਲੋਕ ਵਰਮਾ ਬਹਾਲ ਹੋ ਗਏ ਹਨ, ਪਰ ਉਨ੍ਹਾਂ ਦੀਆਂ ਸ਼ਕਤੀਆਂ ਪੂਰੀਆਂ ਨਹੀਂ ਦਿੱਤੀਆਂ ਗਈਆਂ ਹਨ।ਕੌਣ ਕੀ ਕਹਿ ਰਿਹਾਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਕੀ ਸੀਬੀਆਈ ਡਾਇਰੈਕਟਰ ਨੂੰ ਅੱਧੀ ਰਾਤ ਨੂੰ ਇਸ ਲਈ ਨਹੀਂ ਹਟਾਇਆ ਗਿਆ ਸੀ ਕਿਉਂਕਿ ਉਹ ਰਾਫਾਲ ਸਕੈਮ ਦੀ ਤਫਤੀਸ਼ ਕਰ ਰਹੇ ਸੀ? Skip post by @ArvindKejriwal SC reinstating CBI director Alok Verma is a direct indictment of the PM. Modi govt has ruined all institutions and democracy in our country. Wasn't CBI director illegally removed at midnight to stall the probe in Rafale scam which directly leads to PM himself?— Arvind Kejriwal (@ArvindKejriwal) 8 ਜਨਵਰੀ 2019 End of post by @ArvindKejriwal ਵਿੱਤ ਮੰਤਰੀ ਅਰੁਣ ਜੇਤਲੀ ਨੇ ਰਿਪੋਰਟਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੇ ਸੀਵੀਸੀ ਦੇ ਕਹਿਣ ਤੇ ਅਲੋਕ ਵਰਮਾ ਨੂੰ ਹਟਾਇਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਫੈਸਲੇ ਨਾਲ ਕੋਈ ਝਟਕਾ ਨਹੀਂ ਲੱਗਾ ਹੈ।ਕੀ ਹੈ ਵਿਵਾਦ?ਭਾਰਤ ਵਿੱਚ ਜੁਰਮ ਅਤੇ ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਦੀ ਸਰਬਉੱਚ ਸੰਸਥਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਆਲੋਕ ਵਰਮਾ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਉਨ੍ਹਾਂ ਨੂੰ ਜਬਰੀ ਛੁੱਟੀ ਭੇਜਣ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਣ ਤੋਂ ਬਾਅਦ ਇਹ ਵਿਵਾਦ ਮੌਜੂਦਾ ਸਰਕਾਰ ਲਈ ਹੁਣ ਇੱਜ਼ਤ ਦਾ ਸਵਾਲ ਬਣ ਗਿਆ ਸੀ। ਦਰਅਸਲ ਡਾਇਰੈਕਟਰ ਆਲੋਕ ਵਰਮਾ ਤੇ ਸਪੈਸ਼ਲ ਡਾਇਰੈਕਟਰ ਅਸਥਾਨਾ ਵਿਚਾਲੇ ਬੀਤੇ ਕੁਝ ਸਮੇਂ ਤੋਂ ਰਿਸ਼ਵਤ ਨੂੰ ਲੈ ਕੇ ਇਲਜ਼ਾਮਾਂ ਦਾ ਸਿਲਸਿਲਾ ਚੱਲ ਰਿਹਾ ਸੀ। Image copyright CBI ਫੋਟੋ ਕੈਪਸ਼ਨ ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ (ਖੱਬੇ) ਅਤੇ ਸੀਬੀਆਈ ਡਾਇਰੈਕਟਰ ਆਲੋਕ ਵਰਮਾ (ਸੱਜੇ) ਵਰਮਾ ਨੇ ਸੀਬੀਆਈ ਦੇ ਡਾਇਰੈਕਟਰ ਦੀ ਹੈਸੀਅਤ ਨਾਲ ਰਾਕੇਸ਼ ਅਸਥਾਨਾ ਖ਼ਿਲਾਫ਼ ਰਿਸ਼ਵਤ ਲੈਣ ਲਈ ਇੱਕ ਕਥਿਤ ਮਾਮਲੇ ਵਿੱਚ ਐਫ਼ਆਈਆਰ ਕਰਕੇ ਜਾਂਚ ਕਰਨੀ ਸ਼ੁਰੂ ਕੀਤੀ ਸੀ। ਸੀਬੀਆਈ ਨੇ ਇਸ ਸਿਲਸਿਲੇ ਵਿੱਚ ਹੀ ਛਾਪਾ ਮਾਰਿਆ ਅਤੇ ਆਪਣੇ ਹੀ ਸਟਾਫ਼ ਡੀਐਸਪੀ ਦਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅਸਥਾਨਾ ਆਪਣੇ ਖ਼ਿਲਾਫ਼ ਦਰਜ ਐਫ਼ਆਈਆਰ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈ ਕੋਰਟ ਚਲੇ ਗਏ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਦਖ਼ਲ ਦਿੰਦੇ ਹੋਏ ਸੀਬੀਆਈ ਦੇ ਨੰਬਰ-1 ਅਧਿਕਾਰੀ ਆਲੋਕ ਵਰਮਾ ਅਤੇ ਨੰਬਰ-2 ਅਧਿਕਾਰੀ ਅਸਥਾਨਾ ਦੋਵਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਸੀ। ਅਸਥਾਨਾ ਖ਼ਿਲਾਫ਼ ਜਾਂਚ ਕਰ ਰਹੇ ਸੀਬੀਆਈ ਅਧਿਕਾਰੀ ਏਕੇ ਬੱਸੀ ਨੂੰ ਵੀ ਪੋਰਟ ਬਲੇਅਰ ਤਬਦੀਲ ਕਰ ਦਿੱਤਾ ਗਿਆ ਸੀ। ਜ਼ਬਰੀ ਛੁੱਟੀ 'ਤੇ ਭੇਜੇ ਜਾਣ ਖ਼ਿਲਾਫ਼ ਆਲੋਕ ਵਰਮਾ ਸੁਪਰੀਮ ਕੋਰਟ ਪਹੁੰਚੇ ਗਏ ਸਨ। ਜਿਸ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਸਰਬਉੱਛ ਅਦਾਲਤ ਨੇ ਦੋ ਦਿਨ ਪਹਿਲਾਂ ਦੀ ਵਰਮਾ ਦੀ ਛੁੱਟੀ ਰੱਦ ਕਰ ਦਿੱਤੀ ਸੀ।ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਭਾਜਪਾ ਨੂੰ ਟੀਪੂ ਸੁਲਤਾਨ ਤੋਂ ਇੰਨਾ ਇਤਰਾਜ਼ ਕਿਉਂ ਹੈ 11 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46169044 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਟੀਪੂ ਅਜਿਹੇ ਭਾਰਤੀ ਹੁਕਮਰਾਨ ਸਨ ਜਿਨ੍ਹਾਂ ਦੀ ਮੌਤ ਅੰਗਰੇਜ਼ਾਂ ਨਾਲ ਲੜਦਿਆਂ ਜੰਗ ਦੇ ਮੈਦਾਨ ਵਿੱਚ ਹੋਈ। 'ਸ਼ੇਰ-ਏ-ਮੈਸੂਰ' ਕਹੇ ਜਾਣ ਵਾਲੇ ਟੀਪੂ ਸੁਲਤਾਨ ਦੇ ਜਨਮ ਦਿਹਾੜੇ ਮੌਕੇ ਕਰਨਾਟਕ ਸਰਕਾਰ ਨੇ ਇੱਕ ਵੱਡਾ ਸਮਾਗਮ ਕਰਨ ਦਾ ਫੈਸਲਾ ਕੀਤਾ।18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਰਹੇ ਟੀਪੂ ਸੁਲਤਾਨ ਦਾ ਜਨਮ 10 ਨਵੰਬਰ 1750 ਨੂੰ ਹੋਇਆ ਸੀ।ਕਰਨਾਟਕ ਸਰਕਾਰ ਟੀਪੂ ਸੁਲਤਾਨ ਦੇ ਜਨਮ ਦਿਹਾੜੇ 'ਤੇ ਲੰਬੇ ਸਮੇਂ ਤੋਂ ਖੇਤਰੀ ਪ੍ਰੋਗਰਾਮ ਕਰਦੀ ਰਹੀ ਹੈ।ਦੂਜੇ ਪਾਸੇ ਭਾਜਪਾ ਜੋ ਕਿ ਟੀਪੂ ਸੁਲਤਾਨ ਨੂੰ 'ਕਠੋਰ', 'ਸਨਕੀ ਕਾਤਲ' ਅਤੇ 'ਬਲਾਤਕਾਰੀ' ਸਮਝਦੀ ਰਹੀ ਹੈ, ਇਨ੍ਹਾਂ ਪ੍ਰੋਗਰਾਮਾਂ ਦਾ ਵਿਰੋਧ ਕਰਦੀ ਰਹੀ ਹੈ ਜੋ ਇਸ ਸਾਲ ਵੀ ਨਿਰਵਿਘਨ ਜਾਰੀ ਹੈ।ਸ਼ਨਿੱਚਰਵਾਰ ਸਵੇਰੇ ਭਾਜਪਾ ਦੀ ਕਰਨਾਟਕ ਇਕਾਈ ਨੇ ਟਵੀਟ ਕੀਤਾ, "ਕਾਂਗਰਸ ਅਤੇ ਟੀਪੂ ਸੁਲਤਾਨ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ। ਦੋਵੇਂ ਹੀ ਹਿੰਦੂ ਵਿਰੋਧੀ ਰਹੇ ਹਨ। ਦੋਵੇਂ ਹੀ ਘੱਟ -ਗਿਣਤੀਆਂ ਨੂੰ ਸੰਤੁਸ਼ਟ ਕਰਨਾ ਚਾਹੁੰਦੇ ਹਨ। ਇਸੇ ਲਈ ਕਾਂਗਰਸ ਪਾਰਟੀ ਟੀਪੂ ਦੇ ਜਨਮ ਦਿਹਾੜੇ ਮੌਕੇ ਜਸ਼ਨ ਮਨਾ ਰਹੀ ਹੈ।"ਇਹ ਵੀ ਪੜ੍ਹੋ:ਕਤਲੇਆਮ ਤੋਂ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਪੰਜਾਬ ਛੱਡ ਕੇ ਕਿਉਂ ਜਾਣ ਲੱਗੇ ਕਸ਼ਮੀਰੀ ਵਿਦਿਆਰਥੀ 'ਬੱਚੀ ਦੇ ਮੂੰਹ 'ਚ ਜਲਦਾ ਪਟਾਕਾ ਰੱਖਿਆ' ਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾ Image copyright Thinkstock ਕਰਨਾਟਕ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਅਤੇ ਇਸਦੇ ਸਹਾਇਕ ਸੰਗਠਨ ਟੀਪੂ ਸੁਲਤਾਨ ਦੇ ਜਨਮ ਦਿਹਾੜੇ ਦਾ ਵਿਰੋਧ ਕਰ ਰਹੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਕਰਨਾਟਕ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਗਿਆ ਹੈ।ਕਰਨਾਟਕ ਦੇ ਮੁੱਖ ਮੰਤਰੀ ਐੱਮ. ਡੀ. ਕੁਮਾਰਸਵਾਮੀ ਨੇ ਸ਼ੁੱਕਰਵਾਰ ਦੀ ਸ਼ਾਮ ਨੂੰ ਕਿਹਾ ਕਿ ਸਿਹਤ ਖਰਾਬ ਹੋਣ ਕਾਰਨ ਟੀਪੂ ਦੀ ਜਨਮ ਵਰ੍ਹੇਗੰਢ ਮੌਕੇ ਉਹ ਸਮਾਗਮ ਵਿੱਚ ਹਿੱਸਾ ਨਹੀਂ ਲੈ ਸਕਣਗੇ।ਟੀਪੂ ਸੁਲਤਾਨ ਦਾ ਜਨਮ ਦਿਹਾੜੇ ਦੇ ਸਮਾਗਮ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ 57 ਹਜ਼ਾਰ ਪੁਲਿਸ ਵਾਲੇ ਤਾਇਨਾਤ ਕੀਤੇ ਗਏ। ਤਕਰੀਬਨ ਤਿੰਨ ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਰਾਜਧਾਨੀ ਬੈਂਗਲੁਰੂ ਵਿੱਚ ਹੋਈ। Image copyright DD NEWS ਕੁਝ ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਕੁਮਾਰਸਵਾਮੀ ਨੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਤਿਆਰ ਹੋ ਰਹੇ ਸਿਆਸੀ ਮੈਦਾਨ ਉੱਤੇ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਬਚਣ ਲਈ ਇਹ ਫੈਸਲਾ ਲਿਆ ਹੈ। ਪਰ ਹਰ ਵਾਰ ਦੀ ਤਰ੍ਹਾਂ ਭਾਜਪਾ ਇਸ ਵਾਰੀ ਵੀ ਟੀਪੂ ਸੁਲਤਾਨ 'ਤੇ ਆਪਣਾ ਪੱਖ ਸਪਸ਼ਟ ਕਰ ਚੁੱਕੀ ਹੈ।ਜਨਮ ਦੇ ਜਸ਼ਨ ਪਿਛਲੇ ਕੁਝ ਸਾਲਾਂ ਦੌਰਾਨ ਟੀਪੂ ਸੁਲਤਾਨ ਦੇ ਜਨਮ ਦਿਹਾੜੇ ਮੌਕੇ ਹਿੰਸਕ ਪ੍ਰਦਰਸ਼ਨ ਹੋ ਚੁੱਕੇ ਹਨ।ਸਾਲ 2015 ਵਿੱਚ, ਕਰਨਾਟਕ ਦੇ ਕੋਡਾਗੂ ਜ਼ਿਲ੍ਹੇ ਵਿੱਚ ਹੋਏ ਅਜਿਹੇ ਹੀ ਵਿਰੋਧ ਪ੍ਰਦਰਸ਼ਨ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਇੱਕ ਵਰਕਰ ਮੌਤ ਹੋ ਗਈ ਸੀ ਅਤੇ ਕੁਝ ਲੋਕ ਜ਼ਖਮੀ ਵੀ ਹੋਏ ਸਨ।ਭਾਜਪਾ ਦੇ ਵਿਚਾਰ ਵਿੱਚ, ਕਰਨਾਟਕ ਸਰਕਾਰ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਟੀਪੂ ਸੁਲਤਾਨ ਦੇ ਜਨਮ ਦਾ ਜਸ਼ਨ ਮਨਾ ਰਹੀ ਹੈ।ਇਹ ਵੀ ਪੜ੍ਹੋ:ਰਾਜਗੁਰੂ ਨੂੰ ਸੰਘ ਕਾਰਕੁਨ ਸਾਬਤ ਕਰਨ ਦਾ ਅਰਥਤਾਜ ਮਹਿਲ ਤੋਂ ਕਿੰਨੀ ਹੁੰਦੀ ਹੈ ਕਮਾਈ?ਰਣਜੀਤ ਸਿੰਘ ਨੇ ਧਾਰਮਿਕ ਬਰਾਬਰਤਾ ਇੰਝ ਲਾਗੂ ਕੀਤੀਟੀਪੂ ਨਹੀਂ ‘ਤਾਂ ਬੀਜੇਪੀ ਨੂੰ ਲਾਰਡ ਕਾਰਨਵਾਲਿਸ ਦਾ ਜਨਮ ਦਿਹਾੜਾ ਮਨਾਉਣਾ ਚਾਹੀਦਾ ਹੈ'ਸਵਾਲ ਇਹ ਹੈ ਕਿ ਆਖ਼ਰ ਭਾਜਪਾ ਅਤੇ ਸੰਘ ਨੂੰ ਟੀਪੂ ਸੁਲਤਾਨ ਤੋਂ ਇੰਨਾਂ ਪਰਹੇਜ਼ ਕਿਉਂ ਹੈ? ਇਸ ਨੂੰ ਸਮਝਣ ਲਈ ਬੀਬੀਸੀ ਪੱਤਰਕਾਰ ਅਨੰਤ ਪ੍ਰਕਾਸ਼ ਨੇ ਆਰਐਸਐਸ ਦੇ ਵਿਚਾਰਕ ਅਤੇ ਰਾਜ ਸਭਾ ਮੈਂਬਰ ਰਾਕੇਸ਼ ਸਿਨਹਾ ਨਾਲ ਗੱਲਬਾਤ ਕੀਤੀ।ਰਾਕੇਸ਼ ਸਿਨਹਾ ਅਨੁਸਾਰ, "ਟੀਪੂ ਸੁਲਤਾਨ ਨੇ ਹਿੰਦੂਆਂ ਦਾ ਧਰਮ ਬਦਲਣ ਲਈ ਆਪਣੇ ਸ਼ਾਸਨ ਦੀ ਵਰਤੋਂ ਕੀਤੀ ਅਤੇ ਇਹੀ ਉਸਦਾ ਮਿਸ਼ਨ ਸੀ। ਉਸ ਨੇ ਹਿੰਦੂਆਂ ਦੇ ਮੰਦਿਰ ਵੀ ਤੋੜੇ, ਹਿੰਦੂ ਔਰਤਾਂ ਦੀ ਇਜ਼ੱਤ ਉੱਤੇ ਹਮਲੇ ਕੀਤੇ ਅਤੇ ਈਸਾਈਆਂ ਦੇ ਗਿਰਜਿਆਂ 'ਤੇ ਹਮਲੇ ਕੀਤੇ। ਇਸ ਕਾਰਨ ਅਸੀਂ ਮੰਨਦੇ ਹਾਂ ਕਿ ਸੂਬਾ ਸਰਕਾਰਾਂ ਟੀਪੂ ਸੁਲਤਾਨ 'ਤੇ ਸੈਮੀਨਾਰ ਕਰਵਾ ਸਕਦੀਆਂ ਹਨ ਅਤੇ ਉਨ੍ਹਾਂ ਦੇ ਚੰਗੇ-ਮਾੜੇ ਕੰਮਾਂ ਦੀ ਚਰਚਾ ਕਰ ਸਕਦੀਆਂ ਹਨ, ਪਰ ਉਨ੍ਹਾਂ ਦੇ ਜਨਮ ਦਿਵਸ ਮੌਕੇ ਕਰਨਾਟਕ ਸਮਾਗਮ ਕਰਵਾ ਕੇ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ?" Image copyright BBC WORLD SERVICE ਫੋਟੋ ਕੈਪਸ਼ਨ ਟੀਪੂ ਸੁਲਤਾਨ ਦੀ ਤਲਵਾਰ ਟੀਪੂ ਨੂੰ ਅਜਿਹਾ ਹੁਕਮਰਾਨ ਮੰਨਿਆਂ ਜਾਂਦਾ ਹੈ ਜਿਸ ਨੇ ਖੇਤੀ ਸੁਧਾਰ ਲਾਗੂ ਕੀਤੇ।ਇਸ ਬਾਰੇ ਰਾਕੇਸ਼ ਸਿਨਹਾ ਨੇ ਕਿਹਾ, "ਕਿਸੇ ਵੀ ਹੁਕਮਰਾਨ ਦੇ ਸਮਾਜਿਕ ਦਰਸ਼ਨ ਦਾ ਮੁਲਾਂਕਣ ਉਸ ਸਮੇਂ ਹੁੰਦਾ ਹੈ ਜਦੋਂ ਉਸਦੀ ਤਾਕਤ ਸਿਖ਼ਰਾਂ 'ਤੇ ਹੁੰਦੀ ਹੈ। ਟੀਪੂ ਨੇ ਬੇਬਸੀ ਦੀ ਹਾਲਤ ਵਿੱਚ ਆਪਣੇ ਜੋਤਸ਼ੀ ਦੇ ਕਹਿਣ 'ਤੇ ਸ਼੍ਰਿੰਗੋਰੀ ਮੱਠ ਦੀ ਮਦਦ ਕੀਤੀ ਪਰ ਉਸ ਦਾ ਸਮਾਂ ਧਰਮ ਪ੍ਰਿਵਰਤਨ ਨਾਲ ਭਰਿਆ ਪਿਆ ਹੈ।""ਕਿਸੇ ਵੀ ਦੌਰ ਦੇ ਹੁਕਮਰਾਨ ਲਈ ਇਹ ਜਰੂਰੀ ਹੈ ਕਿ ਉਹ ਰਾਜ ਧਰਮ ਦਾ ਪਾਲਣ ਕਰੇ। ਜੇ ਤੁਸੀਂ ਹੁਕਮਰਾਨ ਹੋ ਤਾਂ ਸਾਰੀ ਪਰਜਾ ਨੂੰ ਬਰਾਬਰ ਨਿਗ੍ਹਾ ਨਾਲ ਦੇਖਣਾ ਪਵੇਗਾ। ਅਜਿਹਾ ਨਾ ਕਰਨ ਵਾਲਾ ਕੋਈ ਵੀ ਹੁਕਮਰਾਨ ਇਤਹਾਸ ਦੇ ਹਾਸ਼ੀਏ ਵਿੱਚ ਚਲਾ ਜਾਂਦਾ ਹੈ। ਕੀ ਅਸੀਂ ਅਜਿਹੇ ਹੁਕਮਰਾਨਾਂ ਨੂੰ ਨੌਜਵਾਨਾਂ ਦੇ ਪ੍ਰੇਰਣਾ ਸਰੋਤ ਬਣਨ ਦੇ ਸਕਦੇ ਹਾਂ" Image copyright BONHAMS ਟੀਪੂ ਇੱਕ ਵੱਡਾ ਚੁਣਾਵੀ ਮਸਲਾਕਰਨਾਟਕ ਵਿੱਚ ਭਾਜਪਾ ਲਈ ਟੀਪੂ ਕਾਫੀ ਲੰਬੇ ਸਮੇਂ ਤੋਂ ਇੱਕ ਵੱਡਾ ਚੁਣਾਵੀ ਮੁੱਦਾ ਬਣਿਆ ਰਿਹਾ ਹੈ।ਭਾਜਪਾ ਦੀ ਸਿਆਸਤ ਉੱਪਰ ਨਿਗ੍ਹਾ ਰੱਖਣ ਵਾਲੇ ਸੀਨੀਅਰ ਪੱਤਰਕਾਰ ਅਖਿਲੇਸ਼ ਸ਼ਰਮਾ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਭਾਜਪਾ ਵੱਲੋਂ ਪਹਿਲਾਂ ਕਰਨਾਟਕ ਤੇ ਫਿਰ ਟੀਪੂ ਦੇ ਜਨਮ ਦਿਹਾੜੇ ਦੇ ਵਿਰੋਧ ਵਿੱਚ ਦਿੱਲੀ 'ਚ ਹੋਏ ਵਿਰੋਧ ਪ੍ਰਦਰਸ਼ਨਾਂ ਦੀ ਵਜ੍ਹਾ ਦੱਸੀ।ਉਨ੍ਹਾਂ ਕਿਹਾ, "ਇਹ ਸਿਰਫ ਕਰਨਾਟਕ ਤੱਕ ਹੀ ਸੀਮਿਤ ਨਹੀਂ ਹੈ। ਦਰਅਸਲ ਭਾਜਪਾ ਦੇ ਲੋਕ ਟੀਪੂ ਦੇ ਮੁੱਦੇ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਨ। ਇਸ ਲਈ ਉਹ ਦਿੱਲੀ ਵਿੱਚ ਵੀ ਵਿਰੋਧ ਪ੍ਰਦਰਸ਼ਨ ਕਰਦੇ ਹਨ। ਇਸੇ ਸਾਲ ਦੇ ਸ਼ੁਰੂ ਵਿੱਚ ਦਿੱਲੀ ਵਿੱਚ ਭਾਜਪਾ ਦੇ ਵਿਧਾਨ ਸਭਾ ਮੈਂਬਰ ਟੀਪੂ ਦੀ ਤਸਵੀਰ ਦਾ ਵਿਰੋਧ ਕਰਦੇ ਹੋਏ ਟੀਪੂ ਦੀ ਥਾਂ ਸਿੱਖ ਆਗੂਆਂ ਦੀ ਤਸਵੀਰਾਂ ਲਾਉਣ ਦੀ ਗੱਲ ਕਰ ਰਹੇ ਸਨ।"ਭਾਜਪਾ-ਅਕਾਲੀ ਦਲ ਦੇ ਵਿਧਾਨ ਸਭਾ ਮੈਂਬਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਲਾਹ ਦਿੱਤੀ ਹੈ ਕਿ ਦਿੱਲੀ ਵਿਧਾਨ ਸਭਾ ਵਿੱਚ ਟੀਪੂ ਦੀ ਥਾਂ ਜੱਸਾ ਸਿੰਘ ਆਹਲੂਵਾਲੀਆ ਦੀ ਤਸਵੀਰ ਲਾਈ ਜਾਣੀ ਚਾਹੀਦੀ ਹੈ। ਫੋਟੋ ਕੈਪਸ਼ਨ ਟੀਪੂ ਦੀ ਅੰਗੂਠੀ ਉੱਪਰ ਵੀ ਰਾਮ ਉਕਰਿਆ ਹੋਇਆ ਸੀ ਭਾਜਪਾ ਕਈ ਸਾਲਾਂ ਤੋਂ ਟੀਪੂ ਦਾ ਜਨਮ ਦਿਹਾੜਾ ਮਨਾਉਣ ਦਾ ਵਿਰੋਧ ਕਰ ਰਹੀ ਹੈ। ਅਖਿਲੇਸ਼ ਨੇ ਟੀਪੂ ਬਾਰੇ ਸੂਬੇ ਵਿੱਚ ਹੋ ਰਹੀ ਸਿਆਸਤ ਬਾਰੇ ਕਿਹਾ, "ਕਰਨਾਟਕ ਵਿੱਚ ਭਾਜਪਾ ਇਸ ਨੂੰ ਵੱਡਾ ਮਸਲਾ ਬਣਾ ਕੇ ਰਹੇਗੀ। ਇਸਦੀ ਵਜ੍ਹਾ ਇਹ ਹੈ ਕਿ ਭਾਜਪਾ ਕਾਂਗਰਸ ਦੇ ਮੁੱਖ ਮੰਤਰੀ ਨੂੰ ਹਿੰਦੂ ਵਿਰੋਧੀ ਨੇਤਾ ਸਾਬਤ ਕਰਨਾ ਚਾਹੁੰਦੀ ਹੈ। ਅਤੇ ਇਹ ਵੀ ਕਿ ਉਨ੍ਹਾਂ ਦੀਆਂ ਨੀਤੀਆਂ ਹਿੰਦੂ ਵਿਰੋਧੀ ਹਨ।""ਹਾਲ ਹੀ ਵਿੱਚ ਜਦੋਂ ਘੱਟ ਗਿਣਤੀਆਂ ਖਿਲਾਫ ਦਰਜ ਕੁਝ ਮਾਮਲਿਆਂ ਨੂੰ ਵਾਪਸ ਲੈਣ ਦੀ ਗੱਲ ਹੋਈ ਸੀ ਤਾਂ ਭਾਜਪਾ ਦਾ ਕਹਿਣਾ ਸੀ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ। ਅਨੰਤ ਹੇਗੜੇ ਉੱਥੇ ਟੀਪੂ ਨੂੰ ਵੱਡਾ ਮੁੱਦਾ ਬਣਾਉਣਾ ਚਾਹੁੰਦੇ ਹਨ। ਭਾਜਪਾ ਨੂੰ ਲਗਦਾ ਹੈ ਕਿ ਜੇ ਟੀਪੂ ਸੁਲਤਾਨ ਦੇ ਜੁਲਮਾਂ ਦੀ ਗੱਲ ਕਰੀਏ, ਉਨ੍ਹਾਂ ਨੂੰ ਇੱਕ ਖਲਨਾਇਕ ਵਾਂਗ ਪੇਸ਼ ਕੀਤਾ ਜਾਵੇ ਤਾਂ ਕਰਨਾਟਕ ਦੇ ਤੱਟੀ ਖੇਤਰਾਂ ਵਿੱਚ ਪਾਰਟੀ ਨੂੰ ਵੋਟ ਮਿਲ ਸਕਦੇ ਹਨ।"ਹਾਲਾਂਕਿ ਵਿਰੋਧੀ ਪਾਰਟੀਆਂ ਇਸ ਮਸਲੇ 'ਤੇ ਭਾਜਪਾ 'ਤੇ ਦੂਹਰੀ ਸਿਆਸਤ ਕਰਨ ਦਾ ਇਲਜ਼ਾਮ ਲਾਉਂਦੀਆਂ ਹਨ। Image copyright Getty Images ਅਖਿਲੇਸ਼ ਸ਼ਰਮਾ ਨੇ ਦੱਸਿਆ, "ਇਸ ਮੁੱਦੇ ਤੇ ਭਾਜਪਾ ਦੀ ਰਾਇ ਬਦਲਦੀ ਰਹਿੰਦੀ ਹੈ ਕਿਉਂਕਿ ਇੱਕ ਸਮੇਂ ਜਦੋਂ ਕਰਨਾਟਕ ਵਿੱਚ ਭਾਜਪਾ ਦੀ ਸਰਕਾਰ ਸੀ ਉਸਦੇ ਮੁੱਖ ਮੰਤਰੀ ਜਗਦੀਸ਼ ਸ਼ਰਮਾ ਨੇ ਉਨ੍ਹਾਂ ਨੂੰ ਨਾਇਕ ਦੱਸਿਆ ਸੀ।""ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੀ ਕਰਨਾਟਕ ਵਿਧਾਨ ਸਭਾ ਦੀ 60ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਦੀ ਤੀਰੀਫ ਕਰ ਚੁੱਕੇ ਹਨ। ਅਜਿਹੇ ਵਿੱਚ ਪਾਰਟੀ ਕੋਲ ਕੋਈ ਸਥਾਈ ਮੁੱਦਾ ਨਹੀਂ ਹੈ ਅਤੇ ਇਸੇ ਤੇ ਉਨ੍ਹਾਂ ਦੀ ਰਾਇ ਬਦਲਦੀ ਰਹਿੰਦੀ ਹੈ।"ਇਤਿਹਾਸ ਦਾ ਕੀ ਕਹਿਣਾ ਹੈਮੈਸੂਰ ਦੇ ਸਾਬਕਾ ਹੁਕਮਰਾਨ ਟੀਪੂ ਸੁਲਤਾਨ ਨੂੰ ਇੱਕ ਦੇਸ਼ -ਭਗਤ ਨਹੀਂ ਧਾਰਮਿਕ ਸਹਿਣਸ਼ੀਲਤਾ ਦੇ ਦੂਤ ਵਜੋਂ ਵੀ ਯਾਦ ਕੀਤਾ ਜਾਂਦਾ ਹੈ।ਇਤਿਹਾਸ ਦੀ ਮੰਨੀਏ ਤਾਂ ਟੀਪੂ ਨੂੰ ਸੰਪ੍ਰਦਾਇਕ ਹੁਕਮਰਾਨ ਸਿੱਧ ਕਰਨ ਦੀ ਕਹਾਣੀ ਘੜੀ ਗਈ ਹੈ।ਕੁਝ ਸਮੇਂ ਤੋਂ ਭਾਜਪਾਈ ਆਗੂ ਅਤੇ ਦੱਖਣਪੰਥੀ ਇਤਿਹਾਸਕਾਰ ਟੀਪੂ ਨੂੰ 'ਹਿੰਦੂਆਂ ਦੇ ਦੁਸ਼ਮਣ' ਸੁਲਤਾਨ ਵਜੋਂ ਪੇਸ਼ ਕਰਨ ਦੇ ਯਤਨ ਕਰ ਰਹੇ ਹਨ।ਟੀਪੂ ਨੂੰ ਹਿੰਦੂਆਂ ਦਾ ਸਫਾਇਆ ਕਰਨ ਵਾਲਾ ਹੁਕਮਰਾਨ ਦੱਸਿਆ ਜਾ ਰਿਹਾ ਹੈ।ਟੀਪੂ ਨਾਲ ਜੁੜੇ ਦਸਤਾਵੇਜ਼ਾਂ ਦੀ ਘੋਖ-ਪੜਤਾਲ ਕਰਨ ਵਾਲੇ ਇਤਿਹਾਸਕਾਰ ਟੀਸੀ ਗੌੜਾ ਨੇ ਸੀਨੀਅਰ ਪੱਤਰਕਾਰ ਇਮਰਾਨ ਕੁਰੈਸ਼ੀ ਨੂੰ ਦੱਸਿਆ, "ਟੀਪੂ ਦੇ ਸੰਪ੍ਰਦਾਇਕ ਹੋਣ ਦੀ ਕਹਾਣੀ ਘੜੀ ਗਈ ਹੈ।""ਟੀਪੂ ਅਜਿਹੇ ਭਾਰਤੀ ਹੁਕਮਰਾਨ ਸਨ ਜਿਨ੍ਹਾਂ ਦੀ ਮੌਤ ਅੰਗਰੇਜ਼ਾਂ ਨਾਲ ਲੜਦਿਆਂ ਜੰਗ ਦੇ ਮੈਦਾਨ ਵਿੱਚ ਹੋਈ। ਸਾਲ 2014 ਦੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਟੀਪੂ ਨੂੰ ਸਾਲ ਨੂੰ ਇੱਕ ਅਜਿੱਤ ਯੋਧਾ ਦੱਸਿਆ ਗਿਆ ਸੀ।" ਗੌੜਾ ਦਸਦੇ ਹਨ, "ਇਸ ਦੇ ਉਲਟ ਟੀਪੂ ਨੇ ਸ਼ਿੰਗੇਰੀ, ਮੇਲਕੋਟੇ, ਨਾਂਜੁਨਗੜ੍ਹ, ਸ੍ਰੀਰੰਗਾਪਟਨਮ, ਕੋਲੂਰ, ਮੋਕਾਂਬਿਕਾ ਦੇ ਮੰਦਿਰਾਂ ਨੂੰ ਗਹਿਣੇ ਦਿੱਤੇ ਅਤੇ ਸੁਰੱਖਿਆ ਪ੍ਰਦਾਨ ਕੀਤੀ ਸੀ।"ਉਹ ਕਹਿੰਦੇ ਹਨ, "ਇਹ ਸਭ ਸਰਕਾਰੀ ਕਾਗਜ਼ਾਂ ਵਿੱਚ ਮੌਜੂਦ ਹੈ। ਹਾਲਾਂਕਿ ਕੋਡਗੂ ਉੱਪਰ ਬਾਅਦ ਵਿੱਚ ਕਿਸੇ ਦੂਸਰੇ ਰਾਜੇ ਨੇ ਰਾਜ ਕੀਤਾ ਜਿਸ ਦੌਰਾਨ ਔਰਤਾਂ ਦੇ ਬਲਾਤਕਾਰ ਹੋਏ। ਇਹ ਲੋਕ ਇਸ ਬਾਰੇ ਗੱਲ ਕਿਉਂ ਨਹੀਂ ਕਰਦੇ?"ਉੱਥੇ ਹੀ ਨੈਸ਼ਨਲ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਦੇ ਪ੍ਰੋਫੈਸਰ ਦਾ ਟੀਪੂ ਬਾਰੇ ਇੱਕ ਵੱਖਰਾ ਹੀ ਦ੍ਰਿਸ਼ਟੀਕੋਣ ਹੈ।ਸੀਨੀਅਰ ਪੱਤਰਕਾਰ ਇਮਰਾਨ ਕੁਰੈਸ਼ੀ ਨਾਲ ਗੱਲਬਾਤ ਵਿੱਚ ਉਨ੍ਹਾਂ ਦੱਸਿਆ, "18ਵੀਂ ਸਦੀ ਵਿੱਚ ਹਰ ਕਿਸੇ ਨੇ ਲੁੱਟਮਾਰ ਕੀਤੀ ਅਤੇ ਬਲਾਤਕਾਰ ਕੀਤੇ। ਸਾਲ 1791 ਵਿੱਚ ਲੜੀ ਗਈ ਬੰਗਲੌਰ ਦੀ ਤੀਜੀ ਲੜਾਈ ਵਿੱਚ ਤਿੰਨ ਹਜ਼ਾਰ ਲੋਕ ਮਾਰੇ ਗਏ ਸਨ। ਬਹੁਤ ਵੱਡੇ ਪੱਧਰ 'ਤੇ ਬਲਾਤਕਾਰ ਅਤੇ ਲੁੱਟਮਾਰ ਹੋਈ। ਜਿਸ ਦਾ ਬਰਤਾਨਵੀਆਂ ਦੇ ਬਿਰਤਾਂਤਾਂ ਵਿੱਚ ਜ਼ਿਕਰ ਹੈ।"ਪ੍ਰੋਫੈਸਰ ਨਰਿੰਦਰ ਪਾਨੀ ਕਹਿੰਦੇ ਹਨ,"ਸਾਡੀ ਸੋਚ 21 ਸਦੀ ਮੁਤਾਬਕ ਢਲਣੀ ਚਾਹੀਦੀ ਹੈ ਅਤੇ ਸਾਨੂੰ ਸਾਰੇ ਬਲਾਤਕਾਰਾਂ ਦੀ ਨਿੰਦਾ ਕਰਨੀ ਚਾਹੀਦੀ ਹੈ ਭਾਵੇਂ ਉਹ ਮਰਾਠਿਆ, ਅੰਗਰੇਜ਼ਾਂ ਜਾਂ ਫਿਰ ਦੂਸਰਿਆਂ ਦੇ ਹੱਥੋਂ ਹੋਏ ਹੋਣ।""ਟੀਪੂ ਦੇ ਸਭ ਤੋਂ ਵੱਡੇ ਦੁਸ਼ਮਣਾਂ ਵਿੱਚੋਂ ਇੱਕ ਨਿਜ਼ਾਮ ਹੈਦਰਾਬਾਦ ਸਨ। ਇਸ ਮਾਮਲੇ ਨੂੰ ਸੰਪ੍ਰਦਾਇਕ ਰੰਗਤ ਦੇਣਾ ਗਲਤ ਹੈ। ਸੱਚ ਤਾਂ ਇਹ ਹੈ ਕਿ ਸ਼ਿੰਗੇਰੀ ਮੱਠ ਵਿੱਚ ਲੁੱਟਮਾਰ ਮਰਾਠਿਆਂ ਨੇ ਕੀਤੀ ਸੀ, ਟੀਪੂ ਨੇ ਤਾਂ ਉਸ ਨੂੰ ਬਚਾਇਆ ਸੀ।"ਟੀਪੂ ਦਾ ਸਾਮਰਾਜਟੀਪੂ ਮੈਸੂਰ ਤੋਂ ਲਗਭਗ 15 ਕਿਲੋਮੀਟਰ ਦੀ ਵਿੱਥ 'ਤੇ ਸ਼੍ਰੀਰੰਗਾਪਨਮ ਵਿੱਚ ਇੱਕ ਸ਼ਾਨਦਾਰ ਮਕਬਰੇ ਵਿੱਚ ਆਪਣੇ ਪਿਤਾ ਹੈਦਰ ਅਲੀ ਅਤੇ ਮਾਂ ਫ਼ਾਤਿਮਾ ਦੇ ਨਾਲ ਦਫਨ ਹਨ। Image copyright TAPAS MALLICK/BBC ਫੋਟੋ ਕੈਪਸ਼ਨ ਸ਼੍ਰੀਰੰਗਾਪ ਵਿੱਚ ਟੀਪੂ ਦਾ ਮਕਬਰਾ ਦੇਖਣ ਹਜ਼ਾਰਾਂ ਲੋਕ ਪਹੁੰਚਦੇ ਹਨ ਸ਼੍ਰੀਰੰਗਾਪਟਨਮ ਹੀ ਉਨ੍ਹਾਂ ਦੀ ਰਾਜਧਾਨੀ ਸੀ ਅਤੇ ਥਾਂ-ਥਾਂ ਟੀਪੂ ਦੇ ਸਮੇਂ ਦੇ ਮਹਿਲ ਇਮਾਰਤਾਂ ਅਤੇ ਖੰਡਰ ਹਨ।ਇਨ੍ਹਾਂ ਇਮਾਰਤਾਂ ਅਤੇ ਮਕਬਰੇ ਨੂੰ ਦੇਖਣ ਹਜ਼ਾਰਾਂ ਲੋਕ, ਸ਼੍ਰੀਰੰਗਾਪਟਨਮ ਪਹੁੰਚਦੇ ਹਨ।ਟੀਪੂ ਦੇ ਸਾਮਰਾਜ ਵਿੱਚ ਹਿੰਦੂ ਬਹੁਗਿਣਤੀ ਸਨ। ਟੀਪੂ ਧਾਰਮਿਕ ਸਹਿਣਸ਼ੀਲਤਾ ਅਤੇ ਆਜ਼ਾਦ ਖਿਆਲਾਂ ਲਈ ਜਾਣੇ ਜਾਂਦੇ ਹਨ। ਜਿਨ੍ਹਾਂ ਨੇ ਸ਼੍ਰੀਰੰਗਾਪਟਨਮ, ਮੈਸੂਰ ਅਤੇ ਆਪਣੇ ਰਾਜ ਦੇ ਕਈ ਹੋਰ ਥਾਵਾਂ 'ਤੇ ਵੱਡੇ ਮੰਦਿਰ ਬਣਵਾਏ ਅਤੇ ਮੰਦਿਰਾਂ ਨੂੰਜ਼ਮੀਨਾਂ ਦਿੱਤੀਆਂ।ਇਹ ਵੀ ਪੜ੍ਹੋ:ਕਿੰਨਾ ਕੁ ਕੈਸ਼ਲੈਸ ਹੈ, ਭਾਰਤ ਦਾ ਪਹਿਲਾ 'ਕੈਸ਼ਲੈਸ ਪਿੰਡ' ਬਰਤਾਨੀਆ ਵਿੱਚ ਸਿੱਖ ਫੌਜੀ ਦੇ ਬੁੱਤ ਦੀ ਬੇਅਦਬੀਜਦੋਂ ਆਸਟਰੇਲੀਆਈ ਕੈਪਟਨ ਨੇ ਹਰਮਨਪ੍ਰੀਤ ਨੂੰ ਦਿੱਤੀ ਆਪਣੀ ਜਰਸੀ ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , , 'ਤੇ ਜੁੜੋ।)
false
ਜਾਟ ਸਮਿਤੀ ਵੱਲੋਂ ਮੁੱਖ ਮੰਤਰੀ ਤੇ ਖਜਾਨਾ ਮੰਤਰੀ ਦੀਆਂ ਪਬਲਿਕ ਮੀਟਿੰਗਾਂ ਦੌਰਾਨ ਧਰਨਿਆਂ ਦਾ ਐਲਾਨ ਸੱਤ ਸਿੰਘ ਰੋਹਤਕ ਤੋਂ ਬੀਬੀਸੀ ਪੰਜਾਬੀ ਲਈ 12 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45162842 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sat Singh\BBC ਫੋਟੋ ਕੈਪਸ਼ਨ ਜਾਟ ਆਰਕਸ਼ਣ ਸਮਿਤੀ ਨੇ ਹੋਰ ਭਾਈਚਾਰਿਆਂ ਨੂੰ ਵੀ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਆਲ ਇੰਡੀਆ ਜਾਟ ਆਰਕਸ਼ਣ ਸਮਿਤੀ ਦੇ ਪ੍ਰਧਾਨ ਯਸ਼ਪਾਲ ਮਲਿਕ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਖਜ਼ਾਨਾ ਮੰਤਰੀ ਕੈਪਟਨ ਅਭਿਮਨਿਊ ਦੇ ਸਮਾਗਮਾਂ ਵਿੱਚ 16 ਅਗਸਤ ਤੋਂ ਧਰਨਿਆਂ ਦਾ ਐਲਾਨ ਕਰ ਦਿੱਤਾ ਹੈ।ਇਸ ਕਾਰਵਾਈ ਦੇ ਪਹਿਲੇ ਪੜਾਅ ਵਿੱਚ ਜਾਟ ਬਹੁ-ਗਿਣਤੀ ਵਾਲੇ 9 ਜਿਲ੍ਹਿਆਂ- ਰੋਹਤਕ, ਝੱਜਰ, ਭਿਵਨੀ, ਹਿਸਾਰ, ਕੈਥਲ, ਜੀਂਦ, ਪਾਣੀਪੱਤ ਅਤੇ ਸੋਨੀਪੱਤ ਵਿੱਚ ਪਬਲਿਕ ਮੀਟਿੰਗਾਂ ਕੀਤੀਆਂ ਜਾਣਗੀਆਂ।ਇਹ ਵੀ ਪੜ੍ਹੋ꞉ਜਜ਼ਬੇ ਅਤੇ ਜਜ਼ਬਾਤ ਦੇ ਰਾਗ ਵਾਲੀ 'ਮੰਡਲੀ' ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਜਵਾਨ ਚਿਹਰੇ ਦਾ ਦਾਅਵਾ ਕਰਨ ਵਾਲੀਆਂ ਕਰੀਮਾਂ ਦਾ ਸੱਚਫੂਲਨ ਦੇਵੀ ਦੇ ਆਤਮ-ਸਮਰਪਣ ਦੀ ਪੂਰੀ ਕਹਾਣੀ ਜਸੀਆ ਪਿੰਡ 'ਚ ਸਮਿਤੀ ਦੇ ਮੁੱਖ ਦਫ਼ਤਰ ਵਿੱਚ ਯਸ਼ਪਾਲ ਮਲਿਕ ਨੇ ਭਾਜਪਾ ਦੀ ਕੇਂਦਰ ਅਤੇ ਸੂਬਾ ਸਰਕਾਰ 'ਤੇ ਜਾਟਾਂ ਦੀ ਰਾਖਵੇਂਕਰਨ ਦੀ ਮੰਗ ਨੂੰ ਪੂਰੀ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਾਟ ਅੰਦੋਲਨ ਦੌਰਾਨ 18 ਅਤੇ 19 ਮਾਰਚ 2016 ਅਤੇ 11 ਫਰਵਰੀ 2018, ਨੂੰ ਫੜੇ ਗਏ ਨੌਜਵਾਨਾਂ ਖ਼ਿਲਾਫ਼ ਬਣਾਏ ਗਏ ਕੇਸ ਵੀ ਵਾਪਸ ਨਹੀਂ ਲਏ ਗਏ। ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਜਾਟ ਆਗੂ ਯਸ਼ਪਾਲ ਮਲਿਕ ਨੇ ਕਿਹਾ, "ਕੇਂਦਰ ਸਰਕਾਰ ਅਤੇ ਮੁੱਖ ਮੰਤਰੀ ਖੱਟਰ ਦੀ ਅਗਵਾਈ ਵਾਲੀ ਸੂਬਾ ਸਰਕਾਰ ਜਾਣ ਬੁੱਝ ਕੇ ਜਾਟਾਂ ਨੂੰ ਰਾਖਵੇਂਕਰਨ ਦੇ ਹੱਕਾਂ ਤੋਂ ਵਾਂਝੇ ਰੱਖ ਰਹੀ ਹੈ ਅਤੇ 2016 ਦੇ ਵਿਵਾਦ ਦੀ ਸੀਬੀਆਈ ਜਾਂਚ ਦਾ ਘੇਰਾ ਵਧਾ ਕੇ ਹੋਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਰਹੀ ਹੈ।" Image copyright Sat Singh\BBC ਫੋਟੋ ਕੈਪਸ਼ਨ ਖਾਪ ਮੀਟਿੰਗਾਂ ਵਿੱਚ ਔਰਤਾਂ ਕੋਈ ਜ਼ਿਆਦਾ ਸੰਖਿਆ ਵਿੱਚ ਨਹੀਂ ਪਹੁੰਚ ਰਹੀਆਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਲ 2016 ਦੇ ਜਾਟ ਅੰਦੋਲਨ ਨੂੰ ਪਟਰੀ ਤੋਂ ਲਾਹੁਣ ਵਾਲੇ ਅਸਲੀ ਮੁਲਜ਼ਮਾਂ ਨੂੰ ਭਾਜਪਾ ਦੀ ਸ਼ਹਿ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਤਜ਼ੁਰਬੇ ਤੋਂ ਸਬਕ ਲੈਂਦਿਆਂ ਖੱਟਰ ਤੇ ਅਭਿਮਨਿਊ ਦਾ ਮੌਜੂਦਾ ਵਿਰੋਧ ਸਿਰਫ਼ ਪੇਂਡੂ ਇਲਾਕਿਆਂ 'ਚ ਕੀਤਾ ਜਾਵੇਗਾ ਤਾਂ ਜੋ ਪਹਿਲਾਂ ਵਰਗੇ ਹਾਲਾਤ ਨਾ ਪੈਦਾ ਹੋਣ। ਜ਼ਿਕਰਯੋਗ ਹੈ ਕਿ ਸਮਿਤੀ ਖਜ਼ਾਨਾ ਮੰਤਰੀ ਨਾਲ ਨਾਰਾਜ਼ ਹੈ ਕਿਉਂਕਿ ਉਹ ਰੋਹਤਕ ਵਿਚਲੇ ਆਪਣੇ ਘਰ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਹੇ ਹਨ। ਦੋਸ਼ੀਆਂ ਵਿੱਚੋਂ ਜ਼ਿਆਦਾਤਰ ਦਾ ਸਬੰਧ ਜਾਟ ਭਾਈਚਾਰੇ ਨਾਲ ਹੈ। Image copyright Sat Singh\BBC ਜਾਟਾਂ ਵਿੱਚ ਫੁੱਟਦੂਸਰੇ ਪਾਸੇ ਭਿਵਾਨੀ ਦੇ ਜਾਟ ਸਮਿਤੀ ਦੇ ਦੂਸਰੇ ਧੜੇ ਦੇ ਆਗੂ ਹਵਾ ਸਿੰਘ ਸਾਂਗਵਾਨ ਮੁਤਾਬਕ ਯਸ਼ਪਾਲ ਬਾਹਰੀ ਵਿਅਕਤੀ ਹਨ ਜੋ ਸ਼ਾਂਤਮਈ ਹਰਿਆਣੇ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਕਿਹਾ, "ਯਸ਼ਪਾਲ ਮਲਿਕ ਦੀ 16 ਅਗਸਤ ਤੋਂ ਭਾਜਪਾ ਦੇ ਮੰਤਰੀਆਂ ਦੇ ਬਾਈਕਾਟ ਦਾ ਸੱਦਾ ਜਾਟ ਭਾਈਚਾਰੇ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਨੂੰ ਅਜਿਹਾ ਸੱਦਾ ਦੇਣ ਦਾ ਕੋਈ ਹੱਕ ਨਹੀਂ ਤੇ ਭਾਈਚਾਰੇ ਕੋਲ ਉਨ੍ਹਾਂ 'ਤੇ ਭਰੋਸਾ ਕਰਨ ਦੀ ਕੋਈ ਵਜ੍ਹਾ ਨਹੀਂ ਹੈ।"ਸਾਂਗਵਾਨ ਨੇ ਕਿਹਾ, "ਜਾਟ ਰਾਖਵੇਂਕਰਨ ਦੇ ਮੁੱਦੇ ਨੂੰ ਲੈ ਕੇ ਸਾਡੀ ਸਮਿਤੀ ਜੀਂਦ 'ਚ ਪਿਛਲੇ ਛੇ ਮਹੀਨਿਆਂ ਤੋਂ ਸ਼ਾਂਤਮਈ ਧਰਨੇ ਉੱਪਰ ਬੈਠੀ ਹੈ। ਅਸੀਂ ਸਤੰਬਰ ਵਿੱਚ ਸਰਕਾਰ ਦੇ ਵਿਰੋਧ ਬਾਰੇ ਕੋਈ ਫ਼ੈਸਲਾ ਲਵਾਂਗੇ ਕਿਉਂਕਿ ਜਾਟ ਭਾਈਚਾਰਾ ਸਾਡੀ ਹਮਾਇਤ ਕਰ ਰਿਹਾ ਹੈ ਨਾ ਕਿ ਯਸ਼ਪਾਲ ਮਲਿਕ।" Image copyright Sat Singh\BBC ਉਨ੍ਹਾਂ ਕਿਹਾ ਕਿ 2016 ਦੇ ਵਿਵਾਦ ਵਿੱਚ 30 ਤੋਂ ਵਧੇਰੇ ਮੌਤਾਂ ਹੋਈਆਂ ਸਨ ਅਤੇ ਸੀਬੀਆਈ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਵਿੱਚ ਯਸ਼ਪਾਲ ਦੀ ਮੁੱਖ ਭੂਮਿਕਾ ਦਾ ਪਤਾ ਲਾਉਣ ਮਗਰੋਂ ਮਲਿਕ ਦਾ ਰਾਜ ਪੂਰੀ ਤਰ੍ਹਾਂ ਉਜਾਗਰ ਹੋ ਚੁੱਕਿਆ ਹੈ।ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਮੀਡੀਆ ਸਲਾਹਕਾਰ ਰਾਜੀਵ ਜੈਨ ਨੇ ਕਿਹਾ ਕਿ ਪਬਲਿਕ ਮੀਟਿੰਗ ਵਿੱਚ ਖ਼ਲਲ ਪੈਦਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਭ ਸਿਆਸੀ ਤੌਰ 'ਤੇ ਪ੍ਰੇਰਿਤ ਹੈ ਅਤੇ ਜੇ ਲੋੜ ਪਈ ਤਾਂ ਸਰਕਾਰ ਸਖ਼ਤ ਕਦਮ ਚੁੱਕੇਗੀ।ਇਹ ਵੀ ਪੜ੍ਹੋ꞉ਜ਼ਿੰਦਗੀ ਦੀ ਜੰਗ ਲੜਦਾ ਗੋਲਡ ਮੈਡਲਿਸਟ ਹਾਕਮ ਸਿੰਘਨੋਬਲ ਪੁਰਸਕਾਰ ਜੇਤੂ ਨਾਇਪਾਲ ਨੇ ਜਦੋਂ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼ਮੋਨਸੈਂਟੋ ਕੰਪਨੀ ਵੱਲੋਂ ਕਿਸਾਨ ਨੂੰ ਮਿਲਣਗੇ 1900 ਕਰੋੜਸੰਸਦ ਮੈਂਬਰ ਆਪਣੇ ਕੋਟੇ ਤੋਂ ਇਨ੍ਹਾਂ ਕੰਮਾਂ ਲਈ ਪੈਸਾ ਨਹੀਂ ਦੇ ਸਕਦੇ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਸੀਂ ਆਲਮੀ ਜੰਗ ਨੂੰ ਕਾਲੀ ਤੇ ਸਫੈਦ ਲੜਾਈ ਸਮਝਜਦੇ ਹਾਂ। ਇਸ ਬਾਰੇ ਸਾਡੀਆਂ ਫਿਲਮਾਂ ਅਜਿਹੀਆਂ ਹੀ ਹਨ ਪਰ ਅਸਲੀਅਤ ਅਜਿਹੀ ਨਹੀਂ ਸੀ।ਪੁਰਸਕਾਰ ਜੇਤੂ ਨਿਰਦੇਸ਼ਕ, ਪੀਟਰ ਜੈਕਸਨ ਨੇ ਇਨ੍ਹਾਂ ਨਾਲ 'ਦੇ ਸ਼ੈਲ ਨਾਟ ਗਰੋ ਓਲਡ' ਫਿਲਮ ਬਣਾਈ ਹੈ। ਉਨ੍ਹਾਂ ਮੁਤਾਬਕ, ਸੈਨਿਕਾਂ ਲਈ ਇਹ ਪੂਰੀ ਰੰਗਦਾਰ ਲੜਾਈ ਸੀ।ਇਹ ਵੀ ਪੜ੍ਹੋ꞉ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਦੁਨੀਆਂ ਦੀ ਸਭ ਤੋਂ ਲੰਬੀ ਉਡਾਣ ਸ਼ੁਰੂ ਰਾਮਪਾਲ ਬਾਬਾ: ਜੇਈ ਤੋਂ ਕਿਵੇਂ ਬਾਬਾ ਬਣੇ ਤੇ ਜੇਲ੍ਹ ਗਏ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
2018 ’ਚ ‘ਗਗਨ’ ਏਸ਼ੀਆ ਦੇ 50 ਸਭ ਤੋਂ ਚੰਗੇ ਰੈਸਟੌਰੈਂਟ ਦੀ ਸੂਚੀ ’ਚ ਲਗਾਤਾਰ ਚੌਥੇ ਸਾਲ ਸਿਖਰ ’ਤੇ ਸੀ ਪਰ ਉਹ 2020 ਵਿੱਚ ਬੰਦ ਕਰ ਦਿੱਤਾ ਜਾਵੇਗਾ।ਗਗਨ ਆਨੰਦ, ਮਾਲਕ ਅਤੇ ਕਾਰਜਕਾਰੀ ਸ਼ੈੱਫ, ‘ਗਗਨ’, ਕਹਿੰਦੇ ਹਨ ਕਿ ਉਹ ਸਭ ਤੋਂ ਵੱਧ ਧਿਆਨ ਰੱਖਦਾ ਹਾਂ ਕਿ ਹਰੇਕ ਮਹਿਮਾਨ ਬੈਂਕਾਕ ਤੋਂ ਖਾਣੇ ਦੀ ਖੂਬਸੂਰਤ ਯਾਦ ਲਿਜਾਵੇ।ਆਪਣੇ ਮੋਬਾਈਲ 'ਤੇ ਬੀਬੀਸੀ ਪੰਜਾਬੀ ਲਿਆਉਣ ਦਾ ਸੌਖਾ ਤਰੀਕਾ ਦੇਖੋ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false