article
stringlengths
95
18.9k
is_about_politics
bool
2 classes
ਕੁੜੀਆਂ ਦੇ ਚਿਹਰੇ 'ਤੇ ਕਿਉਂ ਆ ਜਾਂਦੀ ਹੈ ਦਾੜ੍ਹੀ-ਮੁੱਛ ਭੂਮਿਕਾ ਰਾਏ ਬੀਬੀਸੀ ਪੱਤਰਕਾਰ 13 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45162018 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਦਿੱਲੀ ਦੀ ਰਹਿਣ ਵਾਲੀ ਪਾਇਲ ਨੇ 10 ਸਾਲ ਤੱਕ ਮੂੰਹ ਢੱਕ ਕੇ ਰੱਖਿਆ (ਸੰਕੇਤਿਕ ਤਸਵੀਰ) ''ਲੋਕ ਸਿਰਫ਼ ਸਰੀਰ ਢਕਣ ਲਈ ਕੱਪੜੇ ਪਾਉਂਦੇ ਹਨ ਪਰ ਮੈਨੂੰ ਤਾਂ ਚਿਹਰੇ 'ਤੇ ਵੀ ਕੱਪੜਾ ਬੰਨਣਾ ਪੈਂਦਾ ਸੀ। ਮੈਂ ਕਦੇ ਮੂੰਹ ਢੱਕੇ ਬਿਨਾਂ ਬਾਹਰ ਨਹੀਂ ਨਿਕਲੀ। ਭਾਵੇਂ ਗਰਮੀ ਹੋਵੇ ਜਾਂ ਬਰਸਾਤ, ਧੁੱਪ ਹੋਵੇ ਜਾਂ ਛਾਂ, ਦਸ ਸਾਲ ਤੱਕ ਮੈਂ ਮੂੰਹ 'ਤੇ ਕੱਪੜਾ ਬੰਨਿਆ।''ਦਿੱਲੀ ਦੇ ਮਹਾਰਾਣੀ ਬਾਗ ਵਿੱਚ ਰਹਿਣ ਵਾਲੀ ਪਾਇਲ (ਬਦਲਿਆ ਹੋਇਆ ਨਾਮ) ਅੱਜ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਨਿਰਾਸ਼ ਹੋ ਜਾਂਦੀ ਹੈ। ਜ਼ਿੰਦਗੀ ਦੇ ਬੀਤੇ 10 ਸਾਲ ਉਸ ਲਈ ਬਹੁਤ ਮੁਸ਼ਕਿਲ ਭਰੇ ਰਹੇ ਕਿਉਂਕਿ ਉਸ ਦੇ ਮੂੰਹ 'ਤੇ ਵਾਲ ਸਨ।ਕਾਲੇ-ਸਖ਼ਤ ਮਰਦਾਂ ਵਰਗੇ ਵਾਲ"ਜਦੋਂ ਸਕੂਲ ਵਿੱਚ ਸੀ ਤਾਂ ਜ਼ਿਆਦਾ ਵਾਲ ਨਹੀਂ ਸੀ ਪਰ ਕਾਲਜ ਪਹੁੰਚਦੇ-ਪਹੁੰਚਦੇ ਮੂੰਹ ਦੇ ਅੱਧੇ ਹਿੱਸੇ 'ਤੇ ਅਚਾਨਕ ਵਾਲ ਵਧਣ ਲੱਗੇ। ਪਹਿਲਾਂ ਛੋਟੇ-ਛੋਟੇ ਵਾਲ ਆਏ, ਉਦੋਂ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ। ਪਰ ਅਚਾਨਕ ਵਾਲ ਲੰਬੇ ਤੇ ਕਾਲੇ ਦਿਖਣ ਲੱਗੇ। ਵੈਕਸ ਕਰਵਾਉਂਦੀ ਸੀ ਪਰ ਪੰਜ ਦਿਨ ਵਿੱਚ ਵਾਲ ਵਾਪਿਸ ਆ ਜਾਂਦੇ ਸੀ। ਫਿਰ ਮੈਂ ਸ਼ੇਵ ਕਰਨੀ ਸ਼ੁਰੂ ਕਰ ਦਿੱਤੀ।"ਇਹ ਵੀ ਪੜ੍ਹੋ:1947 ਦੀ ਵੰਡ: ਜਦੋਂ ਫਿਰੋਜ਼ਪੁਰ ਪਾਕਿਸਤਾਨ ਦੇ ਹਿੱਸੇ ਆਇਆਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’ਵਿਦਿਆਰਥਣ ਜਿਸ ਨੂੰ ਅਗਵਾ ਕਰਕੇ ਵੇਸਵਾ ਬਣਾ ਦਿੱਤਾ ਗਿਆਇੱਕ ਗੱਲ ਸੁਣਾਉਂਦੇ ਹੋਏ ਕਹਿੰਦੀ ਹੈ,''ਇੱਕ ਦਿਨ ਪਾਪਾ ਦੀ ਰੇਜ਼ਰ ਨਹੀਂ ਮਿਲ ਰਹੀ ਸੀ। ਮੰਮੀ ਵੀ ਪਾਪਾ ਦੇ ਨਾਲ ਰੇਜ਼ਰ ਲੱਭ ਰਹੀ ਸੀ ਪਰ ਉਨ੍ਹਾਂ ਨੂੰ ਨਹੀਂ ਮਿਲਿਆ। ਥੋੜ੍ਹੀ ਦੇਰ ਬਾਅਦ ਪਾਪਾ ਨੇ ਕਿਹਾ ਪਾਇਲ ਤੋਂ ਪੁੱਛੋ... ਕਿਤੇ ਉਹ ਤਾਂ ਨਹੀਂ ਲੈ ਕੇ ਗਈ ਸ਼ੇਵ ਕਰਨ ਲਈ।''ਦਸ ਸਾਲ ਵਿੱਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ। ਦਵਾਈ ਲੈਣ ਦੇ ਬਾਵਜੂਦ ਕੋਈ ਫਾਇਦਾ ਨਹੀਂ ਹੋਇਆ ਤਾਂ ਪਾਇਲ ਨੇ ਲੇਜ਼ਰ ਟਰੀਟਮੈਂਟ ਕਰਵਾਉਣ ਦਾ ਫ਼ੈਸਲਾ ਕੀਤਾ। ਪਹਿਲਾਂ ਲੇਜ਼ਰ ਟਰੀਟਮੈਂਟ ਨੂੰ ਲੈ ਕੇ ਉਸ ਨੂੰ ਬਹੁਤ ਡਰ ਲਗਦਾ ਸੀ। ਆਖ਼ਰਕਾਰ ਹਰ ਹਫ਼ਤੇ ਸ਼ੇਵ ਤੋਂ ਛੁਟਾਕਾ ਪਾਉਣ ਲਈ ਉਸ ਨੇ ਲੇਜ਼ਰ ਟਰੀਟਮੈਂਟ ਕਰਵਾ ਹੀ ਲਿਆ। Image copyright BILLIE ON UNSPLASH ਫੋਟੋ ਕੈਪਸ਼ਨ ਹਾਰਮੋਨਜ਼ ਵਿੱਚ ਸੰਤੁਲਨ ਵਿਗੜਨ ਕਾਰਨ ਵੀ ਮੂੰਹ 'ਤੇ ਵਾਲ ਆ ਜਾਂਦੇ ਹਨ ਦਿੱਲੀ ਵਿੱਚ ਰਹਿਣ ਵਾਲੀ ਡਰਮੇਟੋਲੌਜਿਸਟ ਡਾ.ਸੁਰੁਚੀ ਪੁਰੀ ਕਹਿੰਦੀ ਹੈ ਕਿ ਸਾਡੇ ਸਮਾਜ ਵਿੱਚ ਕਿਸੇ ਕੁੜੀ ਦੇ ਮੂੰਹ 'ਤੇ ਵਾਲ ਆਉਣਾ ਸ਼ਰਮ ਦੀ ਗੱਲ ਸਮਝੀ ਜਾਂਦੀ ਹੈ। ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਬਾਇਓਲੋਜੀਕਲ ਸਾਈਕਲ ਵਿੱਚ ਗੜਬੜੀ ਆਉਣ ਕਾਰਨ ਹੁੰਦਾ ਹੈ।ਸਭ ਤੋਂ ਪਹਿਲਾਂ ਕਾਰਨ ਜਾਣਨ ਦੀ ਕੋਸ਼ਿਸ਼ ਕਰੋ...ਡਾ. ਸੁਰੁਚੀ ਫੇਮਿਨਾ ਮਿਸ ਇੰਡੀਆ 2014 ਦੇ ਅਧਿਕਾਰਕ ਡਰਮੇਟੋਲੌਜਿਸਟ ਰਹਿ ਚੁੱਕੇ ਹਨ।ਉਹ ਦੱਸਦੇ ਹਨ, "ਚਿਹਰੇ 'ਤੇ ਵਾਲ ਆਉਣ ਦੇ ਦੋ ਕਾਰਨ ਹੋ ਸਕਦੇ ਹਨ। ਮੂੰਹ 'ਤੇ ਵਾਲ ਜੈਨੇਟਿਕ ਕਾਰਨਾਂ ਕਰਕੇ ਹੋ ਸਕਦੇ ਹਨ ਜਾਂ ਫਿਰ ਹਾਰਮੋਨਜ਼ ਵਿੱਚ ਆਈ ਗੜਬੜੀ ਕਾਰਨ। ਹਾਰਮੋਨਜ਼ ਵਿੱਚ ਸੰਤੁਲਨ ਵਿਗੜਨ ਕਾਰਨ ਵੀ ਮੂੰਹ 'ਤੇ ਵਾਲ ਆ ਜਾਂਦੇ ਹਨ।"ਮਨੁੱਖੀ ਸਰੀਰ 'ਤੇ ਥੋੜ੍ਹੇ ਵਾਲ ਤਾਂ ਹੁੰਦੇ ਹੀ ਹਨ। ਅਜਿਹੇ ਵਿੱਚ ਜੇਕਰ ਕੁੜੀਆਂ ਦੇ ਸਰੀਰ 'ਤੇ ਥੋੜ੍ਹੇ-ਬਹੁਤੇ ਵਾਲ ਹਨ ਤਾਂ ਇਸ ਵਿੱਚ ਕੋਈ ਪ੍ਰੇਸ਼ਾਨੀ ਵਾਲੀ ਗੱਲ ਨਹੀਂ ਹੈ ਪਰ ਜੇਕਰ ਵਾਲ ਬਹੁਤ ਜ਼ਿਆਦਾ ਹਨ ਤਾਂ ਡਾਕਟਰ ਨਾਲ ਸਪੰਰਕ ਕਰਨਾ ਜ਼ਰੂਰੀ ਹੁੰਦਾ ਹੈ।ਡਾ. ਸੁਰੁਚੀ ਮੁਤਾਬਕ, "ਚਿਹਰੇ 'ਤੇ ਬਹੁਤ ਜ਼ਿਆਦਾ ਵਾਲ ਹੋਣ ਦੀ ਸਥਿਤੀ ਨੂੰ 'ਹਾਈਪਰ ਟਰਾਈਕੋਸਿਸ' ਕਹਿੰਦੇ ਹਨ। ਜੇਕਰ ਜੈਨੇਟਿਕ ਕਾਰਨਾਂ ਕਰਕੇ ਚਿਹਰੇ 'ਤੇ ਵਾਲ ਹਨ ਤਾਂ ਇਸ ਨੂੰ 'ਜੈਨੇਟਿਕ ਹਾਈਪਰ ਟਰਾਈਕੋਸਿਸ' ਕਹਿੰਦੇ ਹਨ ਅਤੇ ਜੇਕਰ ਇਹ ਪ੍ਰੇਸ਼ਾਨੀ ਹਾਰਮੋਨਜ਼ ਦੇ ਅਸੰਤੁਲਨ ਦੇ ਕਾਰਨ ਹੈ ਤਾਂ ਇਸ ਨੂੰ 'ਹਰਸਿਊਟਿਜ਼ਮ' ਕਹਿੰਦੇ ਹਨ।'' Image copyright Getty Images ਫੋਟੋ ਕੈਪਸ਼ਨ ਪਾਇਲ ਨੇ ਕਰੀਬ ਦੋ ਸਾਲ ਪਹਿਲਾਂ ਹੀ ਲੇਜ਼ਰ ਇਲਾਜ ਕਰਵਾਇਆ ਹੈ ਜਿਸ ਤੋਂ ਬਾਅਦ ਉਸ ਦੇ ਮੂੰਹ 'ਤੇ ਨਵੇਂ ਵਾਲ ਨਹੀਂ ਆਏ ਡਾ. ਸੁਰੁਚੀ ਮੰਨਦੀ ਹੈ ਕਿ ਹਾਰਮੋਨ ਵਿੱਚ ਗੜਬੜੀ ਦਾ ਇੱਕ ਵੱਡਾ ਕਾਰਨ ਪੀਸੀਓਡੀ (ਪੌਲੀਸਿਸਟਿਕ ਓਵੋਰੀਅਨ ਡਿਸਆਰਡਰ) ਹੋ ਸਕਦਾ ਹੈ ਅਤੇ ਅੱਜ ਦੇ ਸਮੇਂ ਵਿੱਚ ਇਹ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਂਕਿ ਹਰ ਪੀਸੀਓਡੀ ਮਰੀਜ਼ ਦੇ ਚਿਹਰੇ 'ਤੇ ਵਾਲ ਹੋਣ ਇਹ ਜ਼ਰੂਰੀ ਨਹੀਂ ਹੈ।ਪੀਸੀਓਡੀ ਦੇ ਲਈ ਸਭ ਤੋਂ ਵੱਧ ਸਾਡਾ ਲਾਈਫ਼ਸਟਾਈਲ ਹੀ ਜ਼ਿੰਮੇਵਾਰ ਹੁੰਦਾ ਹੈ। ਸਾਡੇ ਖਾਣ-ਪੀਣ, ਬੌਡੀ ਬਿਲਡਿੰਗ ਦੇ ਲਈ ਸਟੇਰੌਏਡਸ ਦੀ ਵਰਤੋਂ, ਘੰਟਿਆਂ ਤੱਕ ਇੱਕ ਹੀ ਪੋਜ਼ੀਸ਼ਨ ਵਿੱਚ ਬੈਠੇ ਰਹਿਣਾ, ਤਣਾਅ ਲੈਣਾ, ਉਹ ਮੁੱਖ ਕਾਰਨ ਹਨ ਜਿਹੜੀ ਪੀਸੀਓਡੀ ਨੂੰ ਵਧਾਵਾ ਦੇਣ ਦਾ ਕੰਮ ਕਰਦੇ ਹਨ।ਇਹ ਵੀ ਪੜ੍ਹੋ:#HerChoice: ਹਰ ਗਾਲ਼ ਔਰਤਾਂ ਦੇ ਨਾਂ ਉੱਤੇ ?ਬੇ-ਔਲਾਦ ਔਰਤਾਂ ਲਈ ਮਾਂ ਬਣਨ ਦੀ ਨਵੀਂ ਉਮੀਦਔਰਤਾਂ ਦੇ ਸਰੀਰ 'ਤੇ ਵਾਲਾਂ ਵਾਲੀ ਮਸ਼ਹੂਰੀ ਦੀ ਚਰਚਾ ਖ਼ੁਦ ਨੂੰ ਕਿਵੇਂ ਗਾਇਬ ਕਰ ਲੈਂਦੀ ਹੈ ਇਹ ਔਰਤ ਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀਡਾ. ਸੁਰੁਚੀ ਦਾ ਮੰਨਣਾ ਹੈ ਕਿ ਇਸ ਸਭ ਦਾ ਇੱਕ ਨਤੀਜਾ ਇਹ ਹੁੰਦਾ ਹੈ ਕਿ ਔਰਤਾਂ ਵਿੱਚ ਪੁਰੁਸ਼ ਹਾਰਮੋਨ ਵਰਗੇ ਐਂਡਰੋਜੇਨ ਅਤੇ ਟੈਸਟੇਸਟੇਰੌਨ ਵਧਣ ਲਗਦੇ ਹਨ।"ਜੇਕਰ ਕਿਸੀ ਕੁੜੀ ਦੇ ਮੂੰਹ 'ਤੇ ਬਹੁਤ ਜ਼ਿਆਦਾ ਵਾਲ ਹਨ ਤਾਂ ਸਭ ਤੋਂ ਪਹਿਲਾਂ ਉਸਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਕਾਰਨ ਹਾਰਮੋਨਜ਼ ਹੈ ਤਾਂ ਜੀਵਨ ਸ਼ੈਲੀ ਵਿੱਚ ਬਦਲਾਅ ਲਿਆਉਣ ਦੀ ਲੋੜ ਹੁੰਦੀ ਹੈ। ਪਰ ਜ਼ਿਆਦਾਤਰ ਮਾਮਲਿਆਂ ਵਿੱਚ ਦਵਾਈ ਲੈਣ ਦੀ ਲੋੜ ਪੈਂਦੀ ਹੈ।"ਤਾਂ ਕੀ ਲੇਜ਼ਰ ਹੀ ਇਕਲੌਤਾ ਹੱਲ ਹੈ?ਪਾਇਲ ਦਾ ਤਾਂ ਇਹ ਹੀ ਮੰਨਣਾ ਹੈ ਕਿ ਦਵਾਈਆਂ ਨਾਲ ਕੋਈ ਅਸਰ ਨਹੀਂ ਹੁੰਦਾ।"ਮੈਂ ਦਸ ਸਾਲ ਤੱਕ ਹੋਮੋਪੈਥਿਕ ਦਵਾਈ ਲਈ। ਲੋਕਾਂ ਨੂੰ ਲਗਦਾ ਹੈ ਕਿ ਸਸਤਾ ਇਲਜਾ ਕਰਵਾਇਆ ਹੋਵੇਗਾ ਇਸ ਲਈ ਫਾਇਦਾ ਨਹੀਂ ਹੋਇਆ। ਅਜਿਹਾ ਬਿਲਕੁਲ ਨਹੀਂ। ਹੈ ਮੈਂ ਦਿੱਲੀ ਦੇ ਬਹੁਤ ਚੰਗੇ-ਚੰਗੇ ਹੋਮੋਪੈਥਿਕ ਡਾਕਟਰਾਂ ਤੋਂ ਇਲਾਜ ਕਰਵਾਇਆ ਪਰ ਕੋਈ ਫਾਇਦਾ ਨਹੀਂ ਹੋਇਆ।"ਪਾਇਲ ਨੇ ਕਰੀਬ ਦੋ ਸਾਲ ਪਹਿਲਾਂ ਹੀ ਲੇਜ਼ਰ ਇਲਾਜ ਕਰਵਾਇਆ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਮੂੰਹ 'ਤੇ ਨਵੇਂ ਵਾਲ ਨਹੀਂ ਆਏ। Image copyright ROOP SINGAR BEAUTY PARLOUR/ ਫੋਟੋ ਕੈਪਸ਼ਨ ਰਚਨਾ ਦੱਸਦੀ ਹੈ ਕਿ ਜਿਹੜੀਆਂ ਕੁੜੀਆਂ ਉਨ੍ਹਾਂ ਕੋਲ ਆਉਂਦੀਆਂ ਹਨ ਉਹ ਆਪਣੇ ਮੂੰਹ ਦੇ ਵਾਲਾਂ ਨੂੰ ਲੈ ਕੇ ਬਹੁਤ ਸਤਰਕ ਰਹਿੰਦੀਆਂ ਹਨ ਉਹ ਡਾ. ਸੁਰੁਚੀ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੈ।"ਮੇਰੀ ਸਮੱਸਿਆ ਹਾਰਮੋਨਲ ਸੀ ਕਿਉਂਕਿ ਮੈਨੂੰ ਪੀਰੀਅਡ ਸਮੇਂ ਸਿਰ ਨਹੀਂ ਆਉਂਦੇ ਸੀ। ਜੇਕਰ ਆਉਂਦੇ ਵੀ ਸੀ ਤਾਂ ਇੱਕ ਹੀ ਦਿਨ ਲਈ। ਇਸਦੇ ਕਾਰਨ ਸਿਰਫ਼ ਚਿਹਰੇ 'ਤੇ ਵਾਲ ਹੀ ਨਹੀਂ ਆਏ ਸਗੋਂ ਮੇਰਾ ਭਾਰ ਵੀ ਵਧਦਾ ਗਿਆ। ਲੇਜ਼ਰ ਇਲਾਜ ਕਰਵਾਉਣ ਤੋਂ ਪਹਿਲਾਂ ਮੈਂ ਭਾਰ ਘਟਾਇਆ, ਖਾਣਾ-ਪੀਣਾ ਠੀਕ ਕੀਤਾ, ਜੀਵਨ-ਸ਼ੈਲੀ ਵਿੱਚ ਬਦਲਾਅ ਕੀਤਾ। ਹੁਣ ਪਹਿਲਾਂ ਤੋਂ ਬਿਹਤਰ ਹਾਂ।'' ਪਰ ਕੀ ਇਹ ਐਨੀ ਵੱਡੀ ਦਿੱਕਤ ਹੈ?ਦਿੱਲੀ ਸਥਿਤ ਮੀਰੇਕਲ ਬਿਊਟੀ ਪਾਰਲਰ ਵਿੱਚ ਕੰਮ ਕਰਨ ਵਾਲੀ ਰਚਨਾ ਕਹਿੰਦੀ ਹੈ ਕਿ ਸਾਡੇ ਇੱਥੇ ਬਹੁਤ ਗਾਹਕ ਥਰੈਡਿੰਗ ਕਰਵਾਉਣ ਵਾਲੇ ਹੀ ਆਉਂਦੇ ਹਨ। ਆਈਬਰੋ ਅਤੇ ਅੱਪਰ ਲਿਪਸ ਤੋਂ ਇਲਾਵਾ ਕੁਝ ਕੁੜੀਆਂ ਤਾਂ ਪੂਰੇ ਮੂੰਹ ਦੀ ਥਰੈਡਿੰਗ ਕਰਵਾਉਂਦੀਆ ਹਨ।"ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਆਉਂਦੀਆਂ ਹਨ ਜਿਹੜੇ ਪੂਰੇ ਮੂੰਹ 'ਤੇ ਥਰੈਡਿੰਗ ਕਰਵਾਉਂਦੀਆਂ ਹਨ ਕਿਉਂਕਿ ਉਨ੍ਹਾਂ ਦੇ ਚਿਹਰੇ 'ਤੇ ਦੂਜੀਆਂ ਕੁੜੀਆਂ ਨਾਲੋਂ ਵੱਧ ਵਾਲ ਹੁੰਦੇ ਹਨ। ਕੁਝ ਤਾਂ ਵੈਕਸ ਕਰਵਾਉਂਦੀਆਂ ਹਨ। ਉਨ੍ਹਾਂ ਲਈ ਬਲੀਚ ਦਾ ਆਪਸ਼ਨ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੇ ਵਾਲ ਕਾਫ਼ੀ ਵੱਡੇ ਹੁੰਦੇ ਹਨ।"ਰਚਨਾ ਦੱਸਦੀ ਹੈ ਕਿ ਜਿਹੜੀਆਂ ਕੁੜੀਆਂ ਉਨ੍ਹਾਂ ਕੋਲ ਆਉਂਦੀਆਂ ਹਨ ਉਹ ਆਪਣੇ ਮੂੰਹ ਦੇ ਵਾਲਾਂ ਨੂੰ ਲੈ ਕੇ ਬਹੁਤ ਸਤਰਕ ਰਹਿੰਦੀਆਂ ਹਨ।ਡਾ. ਸੁਰੁਚੀ ਦਾ ਵੀ ਇਹ ਮੰਨਣਾ ਹੈ ਕਿ ਚਿਹਰੇ 'ਤੇ ਵਾਲ ਦਾ ਅਸਰ ਸਭ ਤੋਂ ਵੱਧ ਦਿਮਾਗ 'ਤੇ ਹੁੰਦਾ ਹੈ। ਇਸ ਨਾਲ ਆਤਮ-ਵਿਸ਼ਵਾਸ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।ਦਿੱਲੀ ਸਥਿਤ ਮੈਕਸ ਹੈਲਥ ਕੇਅਰ ਦੇ ਐਂਡੋਕਰਿਨੋਲੋਜਿਸਟਸ ਡਾਕਟਰ ਸੁਜੀਤ ਝਾਅ ਦੱਸਦੇ ਹਨ ਕਿ ਔਰਤਾਂ ਵਿੱਚ ਵੀ ਪੁਰਸ਼ਾਂ ਵਾਲੇ ਹਾਰਮੋਨ ਹੁੰਦੇ ਹਨ ਪਰ ਬਹੁਤ ਘੱਟ ਗਿਣਤੀ ਵਿੱਚ। ਜਦੋਂ ਹਾਰਮੋਨ ਦਾ ਲੈਵਲ ਵੱਧ ਜਾਂਦਾ ਹੈ ਤਾਂ ਚਿਹਰੇ 'ਤੇ ਵਾਲ ਆ ਜਾਂਦੇ ਹਨ। ਫੋਟੋ ਕੈਪਸ਼ਨ ਬ੍ਰਿਟੇਨ ਵਿੱਚ ਰਹਿਣ ਵਾਲੀ ਹਰਨਾਮ ਕੌਰ ਦਾ ਨਾਮ ਪੂਰੀ ਦਾੜ੍ਹੀ ਵਾਲੀ ਸਭ ਤੋਂ ਘੱਟ ਉਮਰ ਵਾਲੀ ਔਰਤ ਦੇ ਤੌਰ 'ਤੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੈ ਡਾ. ਸੁਜੀਤ ਵੀ ਮੰਨਦੇ ਹਨ ਕਿ ਪੀਸੀਓਡੀ ਇਸਦਾ ਸਭ ਤੋਂ ਅਹਿਮ ਕਾਰਨ ਹੁੰਦਾ ਹੈ ਜਿਸ ਕਾਰਨ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ। ਪੀਸੀਓਡੀ ਦੀ ਸ਼ਿਕਾਇਤ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਦਾ ਭਾਰ ਜ਼ਿਆਦਾ ਹੁੰਦਾ ਹੈ।"ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਵਾਲ ਆਉਣ ਦਾ ਕਾਰਨ ਕੀ ਹੈ? ਇਹ ਜੈਨੇਟਿਕ ਹੈ ਜਾਂ ਹਾਰਮੋਨ ਕਾਰਨ ਹੈ। ਇਸ ਤੋਂ ਇਲਾਵਾ ਜੇਕਰ ਵਾਲ ਮੂੰਹ 'ਤੇ ਅਚਾਨਕ ਆ ਗਏ ਹਨ ਤਾਂ ਕੈਂਸਰ ਦਾ ਵੀ ਲੱਛਣ ਹੋ ਸਕਦਾ ਹੈ ਪਰ ਇਸਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ।"ਪੀਸੀਓਡੀ ਦਾ ਉਹ ਮਾਮਲਾ ਜਿਹੜਾ ਵਰਲਡ ਰਿਕਾਰਡ ਵਿੱਚ ਦਰਜ ਹੈਬ੍ਰਿਟੇਨ ਵਿੱਚ ਰਹਿਣ ਵਾਲੀ ਹਰਨਾਮ ਕੌਰ ਦਾ ਨਾਮ ਪੂਰੀ ਦਾੜ੍ਹੀ ਵਾਲੀ ਸਭ ਤੋਂ ਘੱਟ ਉਮਰ ਵਾਲੀ ਔਰਤ ਦੇ ਤੌਰ 'ਤੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੈ। ਜਦੋਂ ਹਰਨਾਮ 16 ਸਾਲ ਦੀ ਸੀ ਉਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਪੌਲੀਸਿਸਟਿਕ ਸਿੰਡਰੋਮ ਹੈ ਜਿਸ ਕਾਰਨ ਉਨ੍ਹਾਂ ਦੇ ਮੂੰਹ ਅਤੇ ਸਰੀਰ 'ਤੇ ਵਾਲ ਵਧਣ ਲੱਗੇ।ਸਰੀਰ ਅਤੇ ਮੂੰਹ 'ਤੇ ਵਾਲਾਂ ਕਾਰਨ ਉਸ ਨੂੰ ਆਪਣੇ ਸਕੂਲ ਵਿੱਚ ਮਾੜਾ ਵਰਤਾਰਾ ਵੀ ਸਹਿਣ ਕਰਨਾ ਪਿਆ। ਹਾਲਾਤ ਐਨੇ ਖਰਾਬ ਹੋ ਗਏ ਕਿ ਉਸ ਨੇ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ।ਇਹ ਵੀ ਪੜ੍ਹੋ:ਰੈਫਰੈਂਡਮ 2020 'ਤੇ ਗਾਂਧੀ ਦਾ ਹਵਾਲਾ ਦੇਣ ਵਾਲੇ ਪਰਵਾਸੀ ਤੇ ਸਰਵੇ ਕਹਿਣ ਵਾਲੇ ਭਾਰਤੀਜ਼ਿੰਦਗੀ ਦੀ ਜੰਗ ਲੜਦਾ ਗੋਲਡ ਜੇਤੂ ਹਾਕਮ ਸਿੰਘਦੁਨੀਆਂ ਦੇ ਸਭ ਤੋਂ ਵੱਧ ਅਰਬਪਤੀਆਂ ਵਾਲੇ ਦੇਸਹਰਿਆਣੇ ਵਿੱਚ ਜਾਟ ਅੰਦੋਲਨ ਦੀ ਮੁੜ ਦਸਤਕਦਿਨੇ ਮੁੰਡੇ ਤੇ ਰਾਤੀਂ ਕੁੜੀਆਂ ਬਣਨ ਵਾਲੇ ਵਕੀਲਪਰ ਹੁਣ ਉਸ ਨੇ ਖ਼ੁਦ ਨੂੰ ਇਸੇ ਰੂਪ ਵਿੱਚ ਸਵੀਕਾਰ ਕਰ ਲਿਆ ਹੈ। ਪਿਛਲੇ ਕਈ ਸਾਲਾਂ ਤੋਂ ਉਸ ਨੇ ਆਪਣੇ ਮੂੰਹ ਦੇ ਵਾਲ ਨਹੀਂ ਕਟਵਾਏ।ਉਹ ਕਹਿੰਦੀ ਹੈ, "ਵੈਕਸਿੰਗ ਨਾਲ ਸਕਿੱਨ ਕੱਟਦੀ ਹੈ, ਖਿੱਚ ਪੈਂਦੀ ਹੈ। ਕਈ ਵਾਰ ਮੇਰੀ ਸਕਿੱਨ 'ਤੇ ਜਖ਼ਮ ਵੀ ਹੋਏ। ਅਜਿਹੇ ਵਿੱਚ ਦਾੜ੍ਹੀ ਵਧਾਉਣ ਦਾ ਫ਼ੈਸਲਾ ਰਾਹਤ ਭਰਿਆ ਸੀ।"(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਰੁਨਿਮਾ ਨੇ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਸੱਤ ਚੋਟੀਆਂ ਦੀ ਚੜ੍ਹਾਈ ਕੀਤੀ ਹੋਈ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਲਾਟਰੀ ਬੰਪਰ ਰਾਹੀਂ ਰਾਤੋ-ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਪੈਸਾ ਇੰਝ ਸਾਂਭਿਆ ਸੁਖਚਰਨ ਪ੍ਰੀਤ ਬੀਬੀਸੀ ਪੰਜਾਬੀ ਲਈ, ਸੰਗਰੂਰ ਤੋਂ 22 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46938092 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sukhcharan Preet/bbc ਫੋਟੋ ਕੈਪਸ਼ਨ ਮਨੋਜ ਕੁਮਾਰ ਨੇ ਜ਼ਿੰਦਗੀ 'ਚ ਵੱਡੇ ਬਦਲਾਅ ਕੀਤੇ ਹਨ ਸੰਗਰੂਰ ਜ਼ਿਲ੍ਹੇ ਦਾ ਪਿੰਡ ਮੰਡਵੀ, ਘੱਗਰ ਦੇ ਕੰਡੇ ਤੇ ਵਸਿਆ ਹੋਇਆ ਹੈ। ਇਸ ਪਿੰਡ ਦੇ ਰਹਿਣ ਵਾਲੇ ਮਨੋਜ ਕੁਮਾਰ ਦਾ ਸਾਲ 2018 ਵਿੱਚ ਡੇਢ ਕਰੋੜ ਦਾ '2018 ਰੱਖੜੀ ਬੰਪਰ' ਨਿਕਲਿਆ ਸੀ। ਇਸ ਪਿੰਡ ਵਿੱਚ ਜੇ ਪਾਤੜਾਂ ਪਾਸਿਓਂ ਜਾਣਾ ਹੋਵੇ ਤਾਂ ਘੱਗਰ ਦਾ ਪੁਲ ਪਾਰ ਕਰ ਕੇ ਜਾਣਾ ਪੈਂਦਾ ਹੈ। ਪਿੰਡ ਵੜਦਿਆਂ ਹੀ ਇੱਕ ਔਰਤ ਨੂੰ ਅਸੀਂ ਮਨੋਜ ਕੁਮਾਰ ਦਾ ਪਤਾ ਪੁੱਛਿਆ ਤਾਂ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਓਪਰੇ ਲੋਕ ਕਿਹੜੇ ਮਨੋਜ ਦੇ ਘਰ ਜਾਣਾ ਚਾਹੁੰਦੇ ਹਨ — ਉਹੀ ਲਾਟਰੀ ਜੇਤੂ! ਮਨੋਜ ਕੁਮਾਰ ਪਾਣੀ ਵਾਲੀ ਮੋਟਰ ਲਈ ਬੋਰਿੰਗ ਕਰਵਾ ਰਿਹਾ ਸੀ, ਇਸ ਲਈ ਘਰ ਦੇ ਬਾਹਰ ਹੀ ਮਨੋਜ ਨਾਲ ਮੁਲਾਕਾਤ ਹੋ ਗਈ। ਇਹ ਵੀ ਪੜ੍ਹੋ"ਕੰਮ ਮੈਨੂੰ ਕੇਜਰੀਵਾਲ ਦੇ ਪਸੰਦ ਹਨ ਪਰ ਬੰਦਾ ਮੈਨੂੰ ਖਹਿਰਾ ਚੰਗਾ ਲੱਗਦਾ ਹੈ" ਝਾੜੂ ਤੀਲਾ-ਤੀਲਾ ਨਹੀਂ ਹੋਇਆ, ਰੱਬ ਨੇ ਪਾਰਟੀ ਦੀ ਸਫ਼ਾਈ ਕੀਤੀ- ਕੇਜਰੀਵਾਲ ਉੱਤਰੀ ਕੋਰੀਆ ਤੋਂ ਭੱਜੀਆਂ, ਚੀਨ 'ਚ ਸੈਕਸ ਸਕੈਂਡਲ 'ਚ ਫਸੀਆਂ ਕੁੜੀਆਂ Image copyright Sukhcharan preet/bbc ਪਿੰਡ ਦੇ ਕਥਿਤ 'ਨਿਚਲੇ' ਵਰਗ ਦੀ ਆਬਾਦੀ ਵਾਲੇ ਇਲਾਕੇ 'ਚ ਮਨੋਜ ਦਾ ਘਰ ਹੈ। ਤਿੰਨ ਕੁ ਬਿਸਵੇ ਦੇ ਘਰ ਵਿੱਚ ਤਿੰਨ ਕਮਰੇ, ਇੱਕ ਨਵੀਂ ਬਣੀ ਰਸੋਈ, ਇੱਕ ਖਸਤਾ-ਹਾਲ ਕਮਰਾ ਅਤੇ ਇੱਕ ਪਸ਼ੂਆਂ ਦਾ ਵਿਹੜਾ ਵੀ ਹੈ ਜਿਸ ਵਿੱਚ ਤੂੜੀ ਵੀ ਸਾਂਭੀ ਹੋਈ ਹੈ।ਤਿੰਨ ਧੀਆਂ ਤੇ ਇੱਕ ਪੁੱਤਰ ਦੇ ਪਿਤਾ ਮਨੋਜ ਮੁਤਾਬਕ ਲਾਟਰੀ ਨਿਕਲਣ ਤੋਂ ਪਹਿਲਾਂ ਉਹ ਦਿਹਾੜੀ ਕਰਦੇ ਸਨ ਅਤੇ ਘਰ ਦਾ ਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚਲਾਉਣ ਲਈ ਉਨ੍ਹਾਂ ਨੇ ਪਸ਼ੂ ਵੀ ਰੱਖੇ ਹੋਏ ਸਨ। ਲਾਟਰੀ ਦੇ ਪੈਸੇ ਨੇ ਮਨੋਜ ਕੁਮਾਰ ਨੂੰ ਮਜ਼ਦੂਰ ਤੋਂ ਕਿਸਾਨ ਬਣਾ ਦਿੱਤਾ ਹੈ। Image copyright Sukcharan preet/bbc ਫੋਟੋ ਕੈਪਸ਼ਨ ਮਨੋਜ ਕੁਮਾਰ ਦਾ ਘਰ 'ਕਰੋੜਪਤੀ' ਬਣਨ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਪੁੱਛੇ ਜਾਣ ਤੇ ਮਨੋਜ ਕੁਮਾਰ ਦੱਸਦੇ ਹਨ, "ਟੈਕਸ ਕੱਟ ਕੇ ਇੱਕ ਕਰੋੜ ਪੰਜ ਲੱਖ ਰੁਪਏ ਮਿਲੇ। ਢਾਈ ਕਿੱਲੇ ਜ਼ਮੀਨ ਖ਼ਰੀਦ ਲਈ, ਵੱਡੀ ਕੁੜੀ ਦਾ ਵਿਆਹ ਕੀਤਾ, ਥੋੜ੍ਹਾ-ਬਹੁਤ ਘਰ ਸੁਆਰ ਲਿਆ, ਕੁਝ ਪੈਸਾ ਬੱਚਿਆਂ ਦੀ ਪੜ੍ਹਾਈ ਲਈ ਰੱਖ ਲਿਆ।" ਅੱਗੇ ਦੱਸਦੇ ਹਨ, "ਦਿਹਾੜੀ ਜਾਂਦੇ ਸੀ ਤਾਂ ਅਗਲੇ ਦਾ ਦਬਕਾ ਵੀ ਝੱਲਣਾ ਪੈਂਦਾ ਸੀ। ਹੁਣ ਜ਼ਮੀਨ ਆਵਦੀ ਹੈ, ਥੋੜ੍ਹੀ-ਬਹੁਤ ਹੋਰ ਠੇਕੇ ਤੇ ਲੈ ਕੇ ਖੇਤੀ ਕਰਾਂਗੇ। ਪਸ਼ੂ ਵੀ ਵਧਾਵਾਂਗੇ।"ਇਹ ਵੀ ਪੜ੍ਹੋਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ Image copyright Sukhcharan preet/bbc ਪਿੰਡ ਦਾ ਦੂਜਾ 'ਜੇਤੂ' ਇਸੇ ਪਿੰਡ ਦੇ ਹੀ ਦਲਵੀਰ ਸ਼ਰਮਾ ਦਾ ਵੀ ਸਾਲ 2015 ਵਿੱਚ ਪੌਣੇ ਦੋ ਕਰੋੜ ਦਾ ਲੋਹੜੀ ਬੰਪਰ ਲੱਗਿਆ ਸੀ। ਦਲਵੀਰ ਪਿੰਡ ਵਿੱਚ ਹੀ ਰੈਡੀਮੇਡ ਕੱਪੜੇ ਅਤੇ ਬੂਟ-ਚੱਪਲਾਂ ਦੀ ਦੁਕਾਨ ਕਰਦੇ ਹਨ। Image copyright Sukhcharan preet/bbc ਫੋਟੋ ਕੈਪਸ਼ਨ ਦਲਵੀਰ ਸ਼ਰਮਾ ਨੇ ਵੀ ਲਾਟਰੀ ਰਾਹੀਂ ਬਹੁਤ ਕੁਝ ਹਾਸਲ ਕੀਤਾ ਜਦੋਂ ਸਾਡੀ ਟੀਮ ਉਨ੍ਹਾਂ ਨੂੰ ਮਿਲਣ ਗਈ ਤਾਂ ਉਹ ਦੁਕਾਨ ਤੇ ਹੀ ਸਨ। ਦੁਕਾਨ ਪਿੰਡ ਦੀ ਚੰਗੀ ਆਵਾਜਾਈ ਵਾਲੀ ਜਗ੍ਹਾ 'ਤੇ ਹੈ। ਪਿੰਡ ਦੇ ਹਿਸਾਬ ਨਾਲ ਦੁਕਾਨ ਵੱਡੀ ਕਹੀ ਜਾ ਸਕਦੀ ਹੈ। ਦਲਵੀਰ ਦੱਸਦੇ ਹਨ, "ਇੱਕ ਦਿਨ ਮੈਂ ਦੁਕਾਨ ਤੇ ਹੀ ਬੈਠਾ ਸੀ, ਗੁਆਂਢੀ ਦੁਕਾਨਦਾਰ ਨੇ ਬੁਲਾ ਕੇ ਧੱਕੇ ਨਾਲ ਲਾਟਰੀ ਦੀ ਟਿਕਟ ਦੁਆਈ। ਮੈਂ ਟਿਕਟ ਲੈਣ ਲਈ ਤਿਆਰ ਨਹੀਂ ਸੀ ਕਿਉਂਕਿ ਮੈਂ ਪਹਿਲਾਂ ਹੀ ਇੱਕ ਖ਼ਰੀਦੀ ਹੋਈ ਸੀ।" "ਮੇਰੀ ਕਿਸਮਤ ਸੀ ਕਿ ਇਨਾਮ ਦੂਸਰੀ ਟਿਕਟ 'ਤੇ ਹੀ ਨਿਕਲਿਆ ਜਿਹੜੀ ਉਸ ਦੁਕਾਨਦਾਰ ਨੇ ਦੁਆਈ ਸੀ। ਇਹ ਮੈਂ ਆਪਣੀ ਛੋਟੀ ਬੇਟੀ ਛਾਇਆ ਦੇ ਨਾਂ 'ਤੇ ਖ਼ਰੀਦੀ ਸੀ।" Image copyright Sukhcharan preet/bbc ਫੋਟੋ ਕੈਪਸ਼ਨ ਦਲਵੀਰ ਇਸ ਨੂੰ ਆਪਣੀ ਬੇਟੀ ਦੀ ਕਿਸਮਤ ਨਾਲ ਜੋੜਦੇ ਹਨ ਲਾਟਰੀ ਦੇ ਪੈਸੇ ਨਾਲ ਜ਼ਿੰਦਗੀ ਵਿੱਚ ਆਏ ਫ਼ਰਕ ਬਾਰੇ ਦੱਸਦੇ ਹਨ, "ਮੇਰੀ ਬੇਟੀ ਬਹੁਤ ਕਿਸਮਤ ਵਾਲੀ ਹੈ। ਇਸ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ। ਟੈਕਸ ਕੱਟ ਕੇ ਇੱਕ ਕਰੋੜ 22 ਲੱਖ 50 ਹਜ਼ਾਰ ਰੁਪਏ ਮਿਲੇ ਅਤੇ ਦੋ ਕਿੱਲੇ ਜ਼ਮੀਨ ਖ਼ਰੀਦ ਲਈ। ਦੁਕਾਨ ਪਹਿਲਾਂ ਕਿਰਾਏ 'ਤੇ ਸੀ, ਹੁਣ ਆਪਣੀ ਲੈ ਲਈ। ਕੋਠੀ ਪਾ ਲਈ, ਥੋੜ੍ਹਾ ਬਹੁਤ ਦਾਨ-ਪੁੰਨ ਵੀ ਕੀਤਾ, ਬਾਕੀ ਬਚੇ ਪੈਸੇ ਬੱਚਿਆਂ ਦੀ ਪੜ੍ਹਾਈ ਲਈ ਰੱਖ ਲਏ। ਬੱਚਿਆਂ ਦਾ ਭਵਿੱਖ ਸੰਵਰ ਗਿਆ, ਹੋਰ ਇਨਸਾਨ ਨੂੰ ਕੀ ਚਾਹੀਦਾ ਹੈ।"ਪਿੰਡ ਵਿੱਚ ਲਾਟਰੀ ਨੇ ਦੋ ਬੰਦੇ ਕਰੋੜਪਤੀ ਬਣਾ ਦਿੱਤੇ ਹਨ ਤਾਂ ਪਿੰਡ ਦੇ ਲੋਕਾਂ ਵਿੱਚ ਲਾਟਰੀ ਖ਼ਰੀਦਣ ਦਾ ਰੁਝਾਨ ਵਧਿਆ ਹੈ। Image copyright Sukhcharan preet/bbc ਫੋਟੋ ਕੈਪਸ਼ਨ ਗੁਰਤੇਜ ਨੂੰ ਉਮੀਦ ਹੈ ਕਿ ਉਸ ਦੀ ਵੀ ਕਿਸਮਤ ਚਮਕੇਗੀ ਇਸੇ ਪਿੰਡ ਦੇ ਰਹਿਣ ਵਾਲਾ ਗੁਰਤੇਜ ਸਿੰਘ ਦਿਹਾੜੀ ਕਰਕੇ ਗੁਜ਼ਾਰਾ ਚਲਾਉਂਦਾ ਹੈ। ਗੁਰਤੇਜ ਸਿੰਘ ਨੇ ਨਵੀਂ ਖ਼ਰੀਦੀ ਲਾਟਰੀ ਦੀ ਟਿਕਟ ਦਿਖਾਉਂਦਿਆਂ ਦੱਸਿਆ, "ਮੈਂ ਪਹਿਲੀ ਵਾਰ ਖ਼ਰੀਦੀ ਹੈ। ਪਿੰਡ ਦੇ ਦੋ ਬੰਦੇ ਕਰੋੜਪਤੀ ਬਣ ਚੁੱਕੇ ਹਨ, ਸ਼ਾਇਦ ਮੇਰੀ ਵੀ ਕਿਸਮਤ ਚਮਕ ਜਾਵੇ।"ਇਹ ਵੀ ਪੜ੍ਹੋਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਜਿੱਤੀ 2 ਕਰੋੜ ਦੀ ਲਾਟਰੀਫੇਸਬੁੱਕ ਰਾਹੀ 60 ਸਾਲ ਬਾਅਦ ਮਿਲਿਆ 'ਲਵ ਲੈਟਰ'ਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾ Image copyright Sukhcharan preet/bbc ਫੋਟੋ ਕੈਪਸ਼ਨ ਪੋਸਟ-ਮਾਸਟਰ ਮੀਨੂੰ ਕੁਮਾਰੀ ਮੁਤਾਬਕ ਲੋਕਾਂ ਵਿੱਚ ਲਾਟਰੀ ਦਾ ਚਾਅ ਬਹੁਤ ਵਧਿਆ ਹੈ ਪਿੰਡ ਦੇ ਡਾਕ ਘਰ ਵਿੱਚ ਪੋਸਟ-ਮਾਸਟਰ ਦੇ ਤੌਰ 'ਤੇ ਕੰਮ ਕਰ ਰਹੀ ਮੀਨੂੰ ਕੁਮਾਰੀ ਮੁਤਾਬਕ, "ਪਿੰਡ ਵਿੱਚ ਦੋ ਵਾਰ ਵੱਡੀ ਲਾਟਰੀ ਲੱਗਣ ਨਾਲ ਟਿਕਟਾਂ ਦੀ ਸੇਲ ਵੱਧ ਗਈ ਹੈ। ਪਹਿਲਾਂ ਕਹਿ-ਕਹਿ ਕੇ ਟਿਕਟਾਂ ਵੇਚਣੀਆਂ ਪੈਂਦੀਆਂ ਸਨ, ਹੁਣ ਸਾਨੂੰ ਹੋਰਨਾਂ ਬਰਾਂਚਾਂ ਤੋਂ ਵੀ ਟਿਕਟਾਂ ਮੰਗਵਾਉਣੀਆਂ ਪੈਂਦੀਆਂ ਹਨ। "ਸਾਡੀ ਸ਼ਾਖਾ ਵਿੱਚ ਚਾਹਲੀ ਟਿਕਟਾਂ ਆਉਂਦੀਆਂ ਹਨ। ।ਸਾਡੀ ਬਰਾਂਚ ਸੌ ਤੋਂ ਡੇਢ ਸੌ ਦੇ ਕਰੀਬ ਟਿਕਟਾਂ ਹਰੇਕ ਬੰਪਰ ਦੀਆਂ ਵੇਚਦੀ ਹੈ। ਇਹ ਅੰਕੜਾ ਪਹਿਲਾਂ ਨਾਲੋਂ ਦੁੱਗਣਾ ਹੈ। ਪ੍ਰਾਈਵੇਟ ਏਜੰਟਾਂ ਤੋਂ ਵੀ ਕਾਫ਼ੀ ਲੋਕ ਟਿਕਟਾਂ ਖ਼ਰੀਦਦੇ ਹਨ।"ਪਿੰਡ ਦਾ ਸੁਖਵਿੰਦਰ ਸਿੰਘ, ਜੋ ਸਬਜ਼ੀ ਵੇਚਣ ਦਾ ਕੰਮ ਕਰਦੇ ਹਨ , ਕਹਿੰਦੇ ਹਨ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਹਰ ਬੰਪਰ ਦੀ ਟਿਕਟ ਖ਼ਰੀਦਦਾ ਹੈ, ਤਾਂ ਜੋ ਕੋਈ ਮੌਕਾ ਹੱਥੋਂ ਨਿਕਲ ਨਾ ਜਾਵੇ। ਬੀਬੀਸੀ ਪੰਜਾਬੀ ਨੂੰ ਆਪਣੇ ਫ਼ੋਨ 'ਤੇ ਲਿਆਉਣਾ ਬਹੁਤ ਆਸਾਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Sorry, this Youtube post is currently unavailable.
false
ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਕੁੜੀਆਂ ਨੇ ਤੋੜਿਆ 'ਪਿੰਜਰਾ', ਮੰਨੀਆਂ ਗਈਆਂ ਮੰਗਾਂ ਅਰਵਿੰਦ ਛਾਬੜਾ/ ਸਰਬਜੀਤ ਸਿੰਘ ਧਾਲੀਵਾਲ ਬੀਬੀਸੀ ਪੱਤਰਕਾਰ 13 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45848103 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਕੁੜੀਆਂ ਦੇ ਹੋਸਟਲ ਮੁੰਡਿਆਂ ਵਾਂਗ ਖੋਲ੍ਹਣ ਦੀ ਮੰਗ ਲੈ ਕੇ ਪਿਛਲੇ ਤਿੰਨ ਹਫ਼ਤਿਆਂ ਤੋਂ ਧਰਨਾ ਚੱਲ ਰਿਹਾ ਹੈ ਕੁੜੀਆਂ ਦੇ ਹੋਸਟਲ ਮੁੰਡਿਆ ਵਾਂਗ ਖੁੱਲ੍ਹੇ ਰੱਖਣ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕੁੜੀਆਂ ਦੀ ਚੱਲ ਰਹੀ ਪਿੰਜਰਾ ਤੋੜ ਮੁਹਿੰਮ ਸਮਝੌਤੇ ਤੋਂ ਬਾਅਦ ਖ਼ਤਮ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਤੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਵਿਚਾਲੇ ਹੋਏ ਲਿਖਤੀ ਸਮਝੌਤੇ ਮੁਤਾਬਕ ਹੁਣ ਕੁੜੀਆਂ 8 ਦੀ ਬਜਾਇ 9 ਵਜੇ ਤੱਕ ਹੋਸਟਲ ਆ ਸਕਣਗੀਆਂ। ਇਸ ਤੋਂ ਇਲਾਵਾ 9 ਤੋਂ 10 ਵਜੇ ਜੇ ਵਿਚਕਾਰ ਆਉਣ ਵਾਲੀਆਂ ਕੁੜੀਆਂ ਹੋਸਟਲ ਵਿਚ ਆਕੇ ਰਜਿਸਟਰ ਵਿਚ ਆਪਣੀ ਹਾਜ਼ਰੀ ਦਰਜ ਕਰਨਗੀਆਂ। ਉਨ੍ਹਾਂ ਨੂੰ ਅਰਜ਼ੀ ਦੇਣ ਦੀ ਬਜਾਇ ਉਹ ਰਜਿਸਟਰ ਵਿਚ ਖੁਦ ਹੀ ਆਪਣਾ ਸਹੀ ਟਾਇਮ ਤੇ ਕਾਰਨ ਦਰਜ ਕਰਨਗੀਆਂ। ਉਨ੍ਹਾਂ ਤੋਂ ਕਿਸੇ ਤੋਂ ਵੀ ਲੇਟ ਐਂਟਰੀ ਫੀਸ ਚਾਰਜ ਨਹੀਂ ਕੀਤੀ ਜਾਵੇਗੀ। ਲਾਇਬ੍ਰੇਰੀ ਜਾਣ ਲਈ ਕੁੜੀਆਂ ਨੂੰ ਬੱਸ ਲਾਈ ਜਾਵੇਗੀ ਜੋਂ ਉਨ੍ਹਾਂ ਨੂੰ 11 ਵਜੇ ਹੋਸਟਲ ਵੀ ਛੱਡੇਗੀ।ਇਹ ਵੀ ਪੜ੍ਹੋ#MeToo ਦੀ ਛਤਰੀ ਹੇਠ ਕਿਸ ਦਾ ਆਉਣਾ ਹੈ ਖ਼ਤਰਨਾਕ?ਜਿਨਸੀ ਸ਼ੋਸ਼ਣ ਕੀ ਹੈ, ਮਰਦਾਂ ਨੂੰ ਕੀ ਜਾਣਨਾ ਜ਼ਰੂਰੀ ਹੈ?ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀਇਸੇ ਹਫ਼ਤੇ ਵੀਰਵਾਰ ਨੂੰ ਬੀਬੀਸੀ ਟੀਮ ਨੇ ਯੂਨੀਵਰਸਿਟੀ ਜਾ ਕੇ ਜ਼ਮੀਨੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਦੀ ਰਿਪੋਰਟ ਪਾਠਕਾਂ ਦੀ ਜਾਣਕਾਰੀ ਲਈ ਹੂ-ਬ-ਹੂ ਛਾਪੀ ਜਾ ਰਹੀ ਹੈ। ਆਮ ਦਿਨਾਂ ਦੀ ਚਹਿਲ-ਪਹਿਲ ਦੇ ਮੁਕਾਬਲੇ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਵਾਈਸ-ਚਾਂਸਲਰ ਦੇ ਦਫ਼ਤਰ ਅੱਗੇ ਚੁੱਪ ਪਸਰੀ ਹੋਈ ਸੀ। ਚੰਡੀਗੜ੍ਹ ਤੋਂ ਬੀਬੀਸੀ ਪੰਜਾਬੀ ਦੀ ਟੀਮ 10 ਅਕਤੂਬਰ, ਬੁੱਧਵਾਰ ਨੂੰ ਯੂਨੀਵਰਸਿਟੀ ਪਹੁੰਚੀ ਤਾਂ ਕੁੜੀਆਂ ਦੇ ਹੋਸਟਲ 24 ਘੰਟੇ ਖੋਲ੍ਹਣ ਦੀ ਮੰਗ ਲੈ ਕੇ ਪਿਛਲੇ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਧਰਨੇ ਦੀ ਗੱਲ ਘੱਟ, ਮੰਗਲਵਾਰ ਰਾਤ ਨੂੰ ਹੋਈ ਹਿੰਸਾ ਦਾ ਜ਼ਿਕਰ ਜਿਆਦਾ ਸੀ। ਜਿਹੜੇ ਗਮਲੇ ਵਾਈਸ-ਚਾਂਸਲਰ ਦੇ ਦਫ਼ਤਰ ਦੀ ਖ਼ੂਬਸੂਰਤੀ ਵਧਾਉਂਦੇ ਸਨ, ਉਹ ਟੁੱਟੇ ਪਏ ਸਨ। ਵਾਈਸ-ਚਾਂਸਲਰ ਦੇ ਕਮਰੇ ਨੂੰ ਜਿੰਦਰਾ ਲੱਗਿਆ ਹੋਇਆ ਸੀ ਅਤੇ ਕੁਝ ਵਿਦਿਆਰਥੀ ਉੱਥੇ ਆਪਸ ’ਚ ਗੱਲਾਂ ਕਰ ਰਹੇ ਸਨ। ਫੋਟੋ ਕੈਪਸ਼ਨ ਜੋ ਡਫਲੀ ਵਿਦਿਆਰਥੀਆਂ ਦੇ ਧਰਨੇ ਦੌਰਾਨ ਜੋਸ਼ ਭਰਦੀ ਸੀ, ਉਹ ਅੱਜ ਸ਼ਾਂਤ ਪਈ ਸੀ। ਵੀ-ਸੀ ਦਫ਼ਤਰ ਦੀ ਪਹਿਲੀ ਮੰਜ਼ਿਲ ’ਤੇ ਖਿੜਕੀਆਂ ਉੱਤੇ ਲੱਗੇ ਸੀਸ਼ੇ ਟੁੱਟੇ ਪਏ ਸਨ। ਯੂਨੀਵਰਸਿਟੀ ’ਚ ਛੁੱਟੀ ਹੋਣ ਕਰਕੇ ਕੋਈ ਵੀ ਅਧਿਕਾਰੀ ਜਾਂ ਅਧਿਆਪਕ ਗੱਲ ਕਰਨ ਲਈ ਮੌਜੂਦ ਨਹੀਂ ਸੀ। ਦਫ਼ਤਰ ਦਾ ਇਹ ਹਾਲ ਕਿਸ ਨੇ ਕੀਤਾ, ਇਸ ਦਾ ਜਵਾਬ ਕਿਸੇ ਕੋਲ ਨਹੀਂ ਸੀ। ਕੁਝ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਰਾਤੀ ਕੁਝ ਨੌਜਵਾਨ ਬਾਹਰੋਂ ਆਏ ਅਤੇ ਉਨ੍ਹਾਂ ਧਰਨੇ ’ਤੇ ਬੈਠੇ ਵਿਦਿਆਰਥੀਆਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਕੀ ਹੈ ਕੁੜੀਆਂ ਦੀ ਮੰਗ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ‘ਪਿੰਜਰਾ ਤੋੜ’ ਮੁਹਿੰਮ ਦੇ ਤਹਿਤ 24 ਘੰਟੇ ਹੋਸਟਲ ਖੋਲ੍ਹਣ ਦੀ ਮੰਗ ਕਰ ਰਹੀਆਂ ਹਨ। ਇਸ ਵੇਲੇ ਰਾਤ 8 ਵਜੇ ਹੋਸਟਲ ਬੰਦ ਕੀਤੇ ਜਾਂਦੇ ਹਨ ਹਾਲਾਂਕਿ ਮੁੰਡਿਆਂ ਦੇ ਹੋਸਟਲ ਦੇ ਗੇਟ ਰਾਤੀ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ। ਫੋਟੋ ਕੈਪਸ਼ਨ ਖਿੜਕੀਆਂ ਦੇ ਟੁੱਟੇ ਸੀਸ਼ੇ ਇਸ ਨੂੰ ਲੈ ਕੇ ਕੁੜੀਆਂ ਅਤੇ ਉਨ੍ਹਾਂ ਦਾ ਸਮਰਥਨ ਕਰ ਰਹੇ ਮੁੰਡਿਆਂ ਵੱਲੋਂ ਵੀ-ਸੀ ਦਫ਼ਤਰ ਦੇ ਬਾਹਰ ਪਿਛਲੇ 23 ਦਿਨਾਂ ਤੋਂ ਧਰਨਾ ਚੱਲ ਰਿਹਾ ਸੀ। ਯੂਨੀਵਰਸਿਟੀ ਵਿਚ ਪੰਜਾਬੀ ਵਿਭਾਗ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਦੱਸਿਆ ਕਿ ਹੁਣ ਮੰਗ 24 ਘੰਟੇ ਦੀ ਥਾਂ ਰਾਤੀ 11 ਵਜੇ ਤੱਕ ਹੋਸਟਲ ਖੁੱਲ੍ਹਿਆ ਰੱਖਣ ਦੀ ਰਹਿ ਗਈ ਹੈ। ਉਨ੍ਹਾਂ ਆਖਿਆ ਕਿ ਮੁੰਡਿਆਂ ਦੇ ਹੋਸਟਲ ਦੇ ਗੇਟ ਵੀ ਰਾਤੀ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ, ਇਸ ਲਈ ਕੁੜੀਆਂ ਵੀ ਇਸ ਗੱਲ ਨਾਲ ਰਾਜ਼ੀ ਹੋ ਗਈਆਂ ਹਨ। ਅਮਨਦੀਪ ਕੌਰ ਦੀ ਦਲੀਲ ਹੈ ਕਿ ਮੰਗ ਹੋਸਟਲ ਟਾਈਮਿੰਗ ਦੀ ਨਹੀਂ ਸਗੋਂ ਕੁੜੀਆਂ ਅਤੇ ਮੁੰਡਿਆਂ ’ਚ ਸਮਾਨਤਾ ਦੀ ਹੈ, “ਕਿਉਂਕਿ ਅਸੀਂ ਵੀ ਮੁੰਡਿਆਂ ਦੇ ਬਰਾਬਰ ਫ਼ੀਸ ਯੂਨੀਵਰਸਿਟੀ ਨੂੰ ਦਿੰਦੀਆਂ ਹਾਂ”। ਇਹ ਵੀ ਪੜ੍ਹੋ'ਔਰਤਾਂ ਨੂੰ ਮੰਦਿਰ 'ਚ ਆਉਣ ਤੋਂ ਰੋਕਣਾ ਬਰਾਬਰਤਾ ਦੇ ਅਧਿਕਾਰ ਦੀ ਉਲੰਘਣਾ'ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆ'16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ' ਫੋਟੋ ਕੈਪਸ਼ਨ ਅਮਨਦੀਪ ਕੌਰ ਮੁਤਾਬਕ ਗੱਲ ਲਿੰਗਕ ਬਰਾਬਰਤਾ ਦੀ ਹੈ। ਵਿਦਿਆਰਥਣ ਸੰਦੀਪ ਕੌਰ ਦਾ ਕਹਿਣਾ ਹੈ ਕਿ ਰਾਤ ਵੇਲੇ ਮੁੰਡਿਆਂ ਵਾਂਗ ਉਹ ਵੀ ਲਾਇਬ੍ਰੇਰੀ ਅਤੇ ਰੀਡਿੰਗ ਰੂਮ ਵਿਚ ਜਾ ਕੇ ਪੜਾਈ ਕਰਨਾ ਚਾਹੁੰਦੀਆਂ ਹਨ, ਅੱਠ ਵਜੇ ਤੋਂ ਬਾਅਦ ਹੋਸਟਲ ਵਿਚ ਬੰਦ ਨਹੀਂ ਹੋਣਾ ਚਾਹੁੰਦੀਆਂ। ਉਨ੍ਹਾਂ ਦੱਸਿਆ ਕਿ ਕੁੜੀਆਂ ਦੇ ਹੋਸਟਲ ਦੇ ਅੰਦਰ ਰੀਡਿੰਗ ਰੂਮ ਹੈ ਜਿੱਥੇ ਇੱਕੋ ਸਮੇਂ ਸਿਰਫ਼ 15 ਕੁੜੀਆਂ ਪੜ੍ਹਾਈ ਕਰ ਸਕਦੀਆਂ ਹਨ। ਇੱਕ ਹੋਰ ਵਿਦਿਆਰਥਣ ਸੁਖਪਾਲ ਕੌਰ ਨੇ ਦੱਸਿਆ ਕਿ ਕੁੜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਦੀ ਹੈ “ਪਰ ਅਫ਼ਸੋਸ ਹੈ ਕਿ ਕੈਂਪਸ ’ਚ ਰਾਤ ਸਮੇਂ ਬਹੁਤ ਹੀ ਘੱਟ ਲਾਈਟਾਂ ਜਗਦੀਆਂ ਹਨ, ਸੀਸੀਟੀਵੀ ਕੈਮਰਿਆਂ ਦੀ ਸਥਿਤੀ ਵੀ ਚੰਗੀ ਨਹੀਂ ਹੈ”। ‘ਸੁਰੱਖਿਆ ਨੂੰ ਖ਼ਤਰਾ’ਟਾਈਮਿੰਗ ਨੂੰ ਲੈ ਕੇ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਦੀ ਇੱਕ ਰਾਇ ਨਹੀਂ ਹੈ। ਡਿਫੈਂਸ ਸਟਡੀਜ਼ ਉੱਤੇ ਪੀਐੱਚਡੀ ਕਰ ਰਹੇ ਵਿਦਿਆਰਥੀ ਹਰਵਿੰਦਰ ਸੰਧੂ ਨੇ ਦੱਸਿਆ ਕਿ ਉਹ ਕੁੜੀਆਂ ਦੀ ਮੰਗ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਲੀਲ ਦਿੱਤੀ, “ਘਰਾਂ ’ਚ ਵੀ ਰਾਤ ਸਮੇਂ ਆਉਣ ਦਾ ਸਮਾਂ ਹੁੰਦਾ ਹੈ ਅਤੇ ਜੇਕਰ ਹੋਸਟਲ 24 ਲਈ ਖ਼ੋਲ੍ਹ ਦਿੱਤੇ ਤਾਂ ਕੁੜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ?” ਉਨ੍ਹਾਂ ਦੱਸਿਆ ਕਿ “ਮੌਜੂਦਾ ਮਾਹੌਲ ਠੀਕ ਨਹੀਂ ਹੈ” ਕਿਉਂਕਿ “ਨਿੱਤ ਹੀ ਅਪਰਾਧ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ”। ਫੋਟੋ ਕੈਪਸ਼ਨ ਸੰਦੀਪ ਕੌਰ ਦਾ ਕਹਿਣਾ ਹੈ ਕਿ ਕੁੜੀਆਂ ਅੱਠ ਵਜੇ ਤੋਂ ਬਾਅਦ ਹੋਸਟਲ ਵਿਚ ਬੰਦ ਨਹੀਂ ਹੋਣਾ ਚਾਹੁੰਦੀਆਂ। ਇੱਕ ਹੋਰ ਵਿਦਿਆਰਥੀ ਹਰਵਿੰਦਰ ਸਿੰਘ ਨੇ ਆਖਿਆ ਕਿ “ਕੁਝ ਕੁ ਵਿਦਿਆਰਥੀ ਹੀ” ਇਸ ਮੰਗ ਦੀ ਵਕਾਲਤ ਕਰ ਰਹੇ ਹਨ “ਕਿਉਂਕਿ ਉਨ੍ਹਾਂ ਦੇ ਆਪਣੇ ਨਿੱਜੀ ਹਿਤ ਹਨ”। ਹਰਵਿੰਦਰ ਦੀ ਦਲੀਲ ਨਾਲ ਜਤਿੰਦਰ ਸਿੰਘ, ਜੋਕਿ ਵੁਮੈਨ ਸਟੱਡੀ ਵਿਭਾਗ ਦੇ ਵਿਦਿਆਰਥੀ ਹਨ, ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਤਾਂ ਮੁੰਡੇ ਵੀ ਕੈਂਪਸ ਤੇ ਇਸ ਦੇ ਆਲੇ-ਦੁਆਲੇ ਸੁਰੱਖਿਅਤ ਨਹੀਂ ਹਨ। ਉਨ੍ਹਾਂ ਦੱਸਿਆ ਕਿ ਰਾਤੀ 9 ਵਜੇ ਯੂਨੀਵਰਸਿਟੀ ਕੈਂਪਸ ਦੀਆਂ ਸਾਰੀਆਂ ਦੁਕਾਨ ਬੰਦ ਹੋ ਜਾਂਦੀਆਂ ਹਨ ਅਤੇ ਹਨੇਰਾ ਛਾਹ ਜਾਂਦਾ ਹੈ। “ਪਟਿਆਲਾ ਦੇ ਮਾਹੌਲ ਨੂੰ ਅਸੀਂ ਦਿੱਲੀ ਜਾਂ ਚੰਡੀਗੜ੍ਹ ਦੇ ਸਮਾਨ ਨਹੀਂ ਰੱਖ ਸਕਦੇ। ਸਾਡੀ ਯੂਨੀਵਰਸਿਟੀ ਵਿਚ ਜ਼ਿਆਦਾਤਰ ਵਿਦਿਆਰਥੀ ਪੇਂਡੂ ਤਬਕੇ ਤੋਂ ਪੜ੍ਹਨ ਆਉਂਦੇ ਹਨ।” ਫੋਟੋ ਕੈਪਸ਼ਨ 9 ਅਕਤੂਬਰ ਨੂੰ ਹਿੰਸਾ ਤੋਂ ਬਾਅਦ ਯੂਨੀਵਰਸਿਟੀ ’ਚ ਡਰ ਦਾ ਮਾਹੌਲ ਵੀ ਹੈ; ਪੁਲਿਸ ਤੈਨਾਤ ਹੈ ਇਹ ਵੀ ਪੜ੍ਹੋਜਿਨਸੀ ਸ਼ੋਸ਼ਣ ਕੀ ਹੈ, ਮਰਦਾਂ ਨੂੰ ਕੀ ਜਾਣਨਾ ਜ਼ਰੂਰੀ ਹੈ?ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਬਾਰੇ ਕਾਲਜ ਦਾ ਪੱਖ਼ਅਮਿਤਾਭ ਬੱਚਨ ਤੋਂ ਕਿਉਂ ਡਰਦੀ ਸੀ ਪਰਵੀਨ ਬਾਬੀ ਯੂਨੀਵਰਸਿਟੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ ਕੈਂਪਸ ’ਚ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਮੰਗ ਜਾਇਜ਼ ਨਹੀਂ ਹੈ, “ਯੂਨੀਵਰਸਿਟੀ ਦੇ ਪਾਰਕ ‘ਲਵਰ ਪੁਆਇੰਟ’ ਬਣੇ ਹੋਏ ਹਨ, ਜਿਸ ਦਾ ਬੁਰਾ ਅਸਰ ਯੂਨੀਵਰਸਿਟੀ ’ਚ ਰਹਿਣ ਵਾਲੇ ਕਰਮਚਾਰੀਆਂ ਦੇ ਬੱਚਿਆਂ ਉੱਤੇ ਪੈ ਰਿਹਾ ਹੈ।” ਬੀਬੀਸੀ ਨੇ ਕੁਝ ਅਜਿਹੀਆਂ ਵਿਦਿਆਰਥਣਾਂ ਨਾਲ ਵੀ ਗੱਲ ਕੀਤੀ ਜੋ ਇਸ ਮੰਗ ਦੇ ਵਿਰੋਧ ’ਚ ਹਨ। ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਉਨ੍ਹਾਂ ਕਿਹਾ ਕਿ ਵੱਡਾ ਸਵਾਲ ਸੁਰੱਖਿਆ ਦਾ ਹੈ। ਉਨ੍ਹਾਂ ਕਿਹਾ ਜੇਕਰ ਰਾਤੀ 8 ਵਜੇ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਕੇ ਕੋਈ ਹਮਲਾ ਕਰ ਸਕਦੇ ਹਨ ਤਾਂ ਫਿਰ ਇੱਥੇ ਕੁਝ ਵੀ ਹੋ ਸਕਦਾ ਹੈ। ਫੋਟੋ ਕੈਪਸ਼ਨ ਹਰਵਿੰਦਰ ਸਿੰਘ ਤੇ ਜਤਿੰਦਰ ਸਿੰਘ ਕੁੜੀਆਂ ਦੀ ਮੰਗ ਦੇ ਵਿਰੋਧ ’ਚ ਹਨ। ਯੂਨੀਵਰਸਿਟੀ ਰਜਿਸਟਰਾਰ ਮਨਜੀਤ ਸਿੰਘ ਨਿੱਝਰ ਨਾਲ ਵੀ ਬੀਬੀਸੀ ਪੰਜਾਬੀ ਨੇ ਫ਼ੋਨ ਰਾਹੀਂ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਬੰਦ ਹੈ ਅਤੇ ਉਹ ਖ਼ੁਦ ਵੀ ਪਟਿਆਲਾ ਤੋਂ ਬਾਹਰ ਹਨ।ਸੰਘਰਸ਼ ਦਾ ਵਿਦਿਆਰਥੀਆਂ ਦੀ ਪੜਾਈ ’ਤੇ ਅਸਰ9 ਅਕਤੂਬਰ ਨੂੰ ਹੋਏ ਹਮਲੇ ਤੋਂ ਬਾਅਦ ਯੂਨੀਵਰਸਿਟੀ ’ਚ ਡਰ ਦਾ ਮਾਹੌਲ ਵੀ ਹੈ। ਵੱਡੀ ਗਿਣਤੀ ’ਚ ਪੁਲਿਸ ਤੈਨਾਤ ਹੈ। 10 ਅਕਤੂਬਰ ਦੀ ਸਰਕਾਰੀ ਛੁੱਟੀ ਹੋਣ ਕਾਰਨ ਯੂਨੀਵਰਸਿਟੀ ਬੰਦ ਸੀ ਅਤੇ ਅਗਲੇ ਦੋ ਦਿਨ, ਯਾਨੀ ਵੀਰਵਾਰ ਅਤੇ ਸ਼ੁੱਕਰਵਾਰ, ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋ ਦਿਨ ਦੀ ਛੁੱਟੀ ਐਲਾਨ ਦਿੱਤੀ। ਕੁਝ ਵਿਦਿਆਰਥੀਆਂ ਨੇ ਦੱਸਿਆ ਕਿ “ਯੂਨੀਵਰਸਿਟੀ ਦੀ ਆਪਸੀ ਰਾਜਨੀਤੀ” ਦੇ ਕਾਰਨ ਉਨ੍ਹਾਂ ਦਾ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।ਵੀਡੀਓ - ਬੀਬੀਸੀ ਨੇ ਵਿਦਿਆਰਥਣਾਂ ਨਾਲ 27 ਸਤੰਬਰ ਨੂੰ ਵੀ ਗੱਲ ਕੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਤੇ 'ਤੇ ਜੁੜੋ।)
false
ਘਰਾਂ ’ਚ ਤਸ਼ੱਦਦ ਸਹਿਣ ਦੀ ਥਾਂ ਔਰਤਾਂ ਇਹ ਪੜ੍ਹਨ 18 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44713554 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਭਾਰਤ ਵਿੱਚ ਜਿੰਨੇ ਅਪਰਾਧ ਦਰਜ ਹੁੰਦੇ ਹਨ ਓਨੇ ਬੰਦ ਦਰਵਾਜ਼ਿਆਂ ਪਿੱਛੇ ਵੀ ਹੁੰਦੇ ਹਨ ਜਿਸ ਦੀਆਂ ਚੀਕਾਂ ਵੀ ਬਾਹਰ ਨਹੀਂ ਪਹੁੰਚ ਦੀਆਂ। ਅਜਿਹੇ ਵਿੱਚ ਗੁਨਾਹਗਾਰ ਦੀ ਹਿੰਮਤ ਹੋਰ ਵੱਧ ਜਾਂਦੀ ਹੈ। ਇਸ ਲਈ ਸਭ ਨੂੰ ਆਪਣੇ ਅਧਿਕਾਰਾਂ ਅਤੇ ਕਾਨੂੰਨਾਂ ਦੀ ਜਾਣਕਾਰੀ ਲਾਜ਼ਮੀ ਹੋ ਜਾਂਦੀ ਹੈ। ਖਾਸ ਕਰਕੇ ਉਨ੍ਹਾਂ ਔਰਤਾਂ ਨੂੰ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ ਪਰ ਆਵਾਜ਼ ਨਹੀਂ ਚੁੱਕਦੀਆਂ।ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਘਰੇਲੂ ਹਿੰਸਾ ਹੋਣ 'ਤੇ ਤੁਸੀਂ ਕੀ ਕਰ ਸਕਦੇ ਹੋ। ਪਹਿਲੀ ਵਾਰ ਘਰੇਲੂ ਹਿੰਸਾ ਐਕਟ, 2005 ਵਿੱਚ ਘਰੇਲੂ ਹਿੰਸਾ ਦੀ ਪਰਿਭਾਸ਼ਾ ਦਿੱਤੀ ਗਈ ਸੀ। ਇਹ ਪਹਿਲੀ ਵਾਰੀ ਹੈ ਜਦੋਂ ਕਾਨੂੰਨ ਵਿੱਚ ਕਿਹਾ ਗਿਆ ਕਿ ਘਰ ਵਿੱਚ ਔਰਤ ਨੂੰ ਬਿਨਾਂ ਹਿੰਸਾ ਰਹਿਣ ਦਾ ਹੱਕ ਹੈ। 'ਮੇਰਾ ਪਤੀ ਮੈਨੂੰ ਦਬੋਚ ਲੈਂਦਾ, ਮੇਰੇ ਸਾਹ ਘੁੱਟਣ ਲੱਗਦੇ'ਉਹ ਅਣਕਹੀਆਂ ਗੱਲਾਂ ਜੋ ਕੁੜੀਆਂ ਨਹੀਂ ਕਰਦੀਆਂਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਈ ਕੋਰਟ ਦੀ ਵਕੀਲ ਰੀਟਾ ਕੋਹਲੀ ਨੇ ਦੱਸਿਆ ਕਿ ਘਰੇਲੂ ਹਿੰਸਾ ਐਕਟ, 2005 ਦੇ ਤਹਿਤ ਔਰਤਾਂ ਨੂੰ ਕਈ ਤਰ੍ਹਾਂ ਦੀ ਸੁਰੱਖਿਆ ਦਿੱਤੀ ਗਈ ਹੈ।ਉਨ੍ਹਾਂ ਕਿਹਾ, "ਇਸ ਐਕਟ ਦੀ ਖੂਬਸੂਰਤੀ ਇਹ ਹੈ ਕਿ ਔਰਤਾਂ ਨਾਲ ਤਸ਼ਦੱਦ ਹੋਣ 'ਤੇ ਹੀ ਨਹੀਂ ਸਗੋਂ ਤਸ਼ਦੱਦ ਹੋਣ ਦਾ ਖਦਸ਼ਾ ਹੋਣ 'ਤੇ ਵੀ ਇਸ ਖਿਲਾਫ਼ ਸ਼ਿਕਾਇਤ ਕੀਤੀ ਜਾ ਸਕਦੀ ਹੈ।" ਘਰੇਲੂ ਹਿੰਸਾ ਹੈ ਕੀ?ਘਰੇਲੂ ਹਿੰਸਾ ਐਕਟ 2005 ਦੇ ਤਹਿਤ ਘਰੇਲੂ ਹਿੰਸਾ ਦੀ ਪਰਿਭਾਸ਼ਾ ਦਿੱਤੀ ਗਈ ਹੈ। ਕੋਈ ਵੀ ਕਾਰਵਾਈ, ਰਵੱਈਆ ਕਿਸੇ ਸ਼ਖ਼ਸ/ਪੀੜਤਾ ਦੀ ਸਿਹਤ, ਸੁਰੱਖਿਆ, ਜ਼ਿੰਦਗੀ ਨੂੰ ਕਿਸੇ ਵੀ ਤਰ੍ਹਾਂ ਨੁਕਸਾਨ (ਮਾਨਸਿਕ ਜਾਂ ਸਰੀਰਕ) ਪਹੁੰਚਾਉਂਦਾ ਹੈ ਘਰੇਲੂ ਹਿੰਸਾ ਦੇ ਦਾਇਰੇ ਵਿੱਚ ਆਉਂਦਾ ਹੈ। ਇਸ ਅਧੀਨ ਸਰੀਰਕ ਤਸੀਹੇ, ਸੈਕਸੁਅਲ, ਸ਼ਬਦੀ ਜਾਂ ਭਾਵਨਾਤਮਕ ਬਦਸਲੂਕੀ ਸ਼ਾਮਿਲ ਹੈ।ਕਿਸੇ ਵੀ ਤਰ੍ਹਾਂ ਦੀ ਮੰਗ ਲਈ ਪੀੜਤ ਜਾਂ ਉਸ ਨਾਲ ਸਬੰਧਤ ਕਿਸੇ ਸ਼ਖ਼ਸ 'ਤੇ ਤਸ਼ੱਦਦ ਕਰਨਾ, ਨੁਕਸਾਨ ਪਹੁੰਚਾਉਣਾ, ਜ਼ਖ਼ਮੀ ਕਰਨਾ ਜਾਂ ਜ਼ਿੰਦਗੀ ਖ਼ਤਰੇ ਵਿੱਚ ਪਾਉਣਾ ਘਰੇਲੂ ਹਿੰਸਾ ਹੈ।ਕੀ ਕਾਰਵਾਈ ਹੋ ਸਕਦੀ ਹੈ?ਕੋਈ ਵੀ ਔਰਤ ਜਿਸ ਨਾਲ ਘਰੇਲੂ ਹਿੰਸਾ ਹੋਈ ਹੈ ਜਾਂ ਜਿਸ ਨੂੰ ਖਦਸ਼ਾ ਹੈ ਕਿ ਘਰੇਲੂ ਹਿੰਸਾ ਹੋ ਸਕਦੀ ਹੈ ਇਸ ਸਬੰਧੀ ਪ੍ਰੋਟੈਕਸ਼ਨ ਅਫ਼ਸਰ ਨੂੰ ਸ਼ਿਕਾਇਤ ਦਰਜ ਕਰਵਾ ਸਕਦੀ ਹੈ।ਪੁਲਿਸ ਅਧਿਕਾਰੀ, ਪ੍ਰੋਟੈਕਸ਼ਨ ਅਫ਼ਸਰ ਜਾਂ ਮੈਜਿਸਟ੍ਰੇਟ ਨੂੰ ਅਗਲੀ ਕਿਹੜੀ ਕਾਰਵਾਈ ਕਰਨੀ ਚਾਹੀਦੀ ਹੈ? Image copyright Getty Images ਜਿਸ ਪੁਲਿਸ ਅਧਿਕਾਰੀ, ਪ੍ਰੋਟੈਕਸ਼ਨ ਅਫ਼ਸਰ ਜਾਂ ਮੈਜਿਸਟ੍ਰੇਟ ਨੂੰ ਘਰੇਲੂ ਹਿੰਸਾ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਾਂ ਹਿੰਸਾ ਵੇਲੇ ਉਹ ਮੌਕੇ 'ਤੇ ਮੌਜੂਦ ਹੈ ਉਸ ਦੀ ਇਹ ਜ਼ਿੰਮੇਵਾਰੀ ਹੈ:-ਪੀੜਤ ਨੂੰ ਜਾਣਕਾਰੀ ਦੇਵੇ ਕਿ ਉਸ ਦਾ ਅਧਿਕਾਰ ਕੀ ਹੈ। ਕੀ ਉਹ ਰਾਹਤ ਲਈ ਅਰਜ਼ੀ ਦੇ ਸਕਦੀ ਹੈ। ਇਹ ਅਰਜ਼ੀ ਸੁਰੱਖਿਆ, ਵਿੱਤੀ ਰਾਹਤ, ਮੁਆਵਜ਼ੇ ਜਾਂ ਫਿਰ ਕਿਸੇ ਹੋਰ ਮਦਦ ਲਈ ਕੀਤੀ ਜਾ ਸਕਦੀ ਹੈ।ਸਰਵਿਸ ਪ੍ਰੋਵਾਈਡਰ ਦੀਆਂ ਸੇਵਾਵਾਂ ਦੀ ਜਾਣਕਾਰੀ ਦੇਵੇਪ੍ਰੋਟੈਕਸ਼ਨ ਅਫ਼ਸਰ ਦੀਆਂ ਸੇਵਾਵਾਂ ਦੀ ਅਰਜ਼ੀ ਦੇਵੇਮੁਫ਼ਤ ਕਾਨੂੰਨੀ ਸਲਾਹ ਸਬੰਧੀ ਜਾਣਕਾਰੀ ਦਿੱਤੀ ਦੇਵੇ Image copyright Getty Images ਜੇ ਪੀੜਤ ਔਰਤ ਨੂੰ ਘਰ ਵਿੱਚ ਸੁਰੱਖਿਅਤ ਮਹਿਸੂਸ ਨਾ ਹੋ ਰਿਹਾ ਹੋਵੇ?ਜੇ ਪੀੜਤ ਔਰਤ ਘਰ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਤਾਂ ਉਸ ਨੂੰ ਸ਼ੈਲਟਰ ਹੋਮ ਵਿੱਚ ਰੱਖਿਆ ਜਾ ਸਕਦਾ ਹੈ। ਇਸ ਲਈ ਪੀੜਤ ਵੱਲੋਂ ਪ੍ਰੋਟੈਕਸ਼ਨ ਅਫ਼ਸਰ ਜਾਂ ਸਰਵਿਸ ਪ੍ਰੋਵਾਈਡਰ ਕਿਸੇ ਰੈਣ ਬਸੇਰੇ ਵਿੱਚ ਪੀੜਤਾ ਨੂੰ ਥਾਂ ਦੇਣ ਲਈ ਕਹਿ ਸਕਦਾ ਹੈ ਅਤੇ ਰੈਣ ਬਸੇਰੇ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਪੀੜਤਾਂ ਨੂੰ ਉੱਥੇ ਥਾਂ ਮਿਲੇ।ਇਸ ਐਕਟ ਤਹਿਤ ਪੀੜਤ ਨੂੰ ਲੋੜ ਪੈਣ 'ਤੇ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਵੇਗੀ।'ਮਾਂ ਨੇ ਕਿਹਾ ਸੀ ਉਹ ਤਿੱਤਲੀ ਬਣੇਗੀ' ਸਾਊਦੀ 'ਚ ਭਾਰਤੀ ਕੁੜੀਆਂ ਹੋ ਰਹੀਆਂ ਧੋਖੇ ਦਾ ਸ਼ਿਕਾਰਮੰਗਣੀ ਵੇਲੇ ਕਿਹੜੇ ਸਵਾਲਾਂ ਤੋਂ ਖਿਝਦੀਆਂ ਨੇ ਕੁੜੀਆਂ? Image copyright Getty Images ਕਾਊਂਸਲਿੰਗ ਕਦੋਂ ਕਰਵਾਈ ਜਾ ਸਕਦੀ ਹੈ? ਇਸ ਐਕਟ ਤਹਿਤ ਦਰਜ ਹੈ ਕਿ ਮਜਿਸਟ੍ਰੇਟ ਕਾਰਵਾਈ ਦੌਰਾਨ ਕਿਸੇ ਵੀ ਪੱਧਰ 'ਤੇ ਪੀੜਤਾ ਨੂੰ ਕਾਊਂਸਲਿੰਗ ਲਈ ਭੇਜ ਸਕਦਾ ਹੈ। ਇਸ ਲਈ ਯੋਗ ਮਨੋਵਿਗਿਆਨੀ ਦੀਆਂ ਸੇਵਾਵਾਂ ਲਈਆਂ ਜਾਣਗੀਆਂ।ਘਰੇਲੂ ਹਿੰਸਾ ਤਹਿਤ ਕਿੰਨੀ ਸਜ਼ਾ?1983 ਵਿੱਚ ਇੰਡੀਅਨ ਪੀਨਲ ਕੋਡ ਦੇ ਖਾਸ ਸੈਕਸ਼ਨ 498A ਦੇ ਤਹਿਤ ਘਰੇਲੂ ਹਿੰਸਾ ਨੂੰ ਪਹਿਲੀ ਵਾਰੀ ਅਪਰਾਧ ਦੇ ਦਾਇਰੇ ਵਿੱਚ ਲਿਆਂਦਾ ਗਿਆ ਸੀ।ਇਸ ਅਧੀਨ ਕਿਹਾ ਗਿਆ ਹੈ ਕਿ ਜੇ ਕਿਸੇ ਵੀ ਔਰਤ 'ਤੇ ਉਸ ਦਾ ਪਤੀ ਜਾਂ ਸਹੁਰਾ ਪਰਿਵਾਰ ਤਸ਼ਦੱਦ ਕਰਦਾ ਹੈ ਜਿਸ ਕਾਰਨ ਉਸ ਦੀ ਜ਼ਿੰਦਗੀ ਜਾਂ ਸਿਹਤ ਨੂੰ ਮਾਨਸਿਕ ਜਾਂ ਸਰੀਰਕ ਨੁਕਸਾਨ ਹੁੰਦਾ ਹੈ ਤਾਂ 3 ਸਾਲ ਦੀ ਸਜ਼ਾ ਅਤੇ ਜੁਰਮਾਨਾ ਲਾਇਆ ਜਾ ਸਕਦਾ ਹੈ। ਘਰੇਲੂ ਹਿੰਸਾ ਐਕਟ 2005 ਦੀ ਉਲੰਘਣਾ ਕਰਨ 'ਤੇ ਪੀੜਤਾ ਲਈ ਮੁਲਜ਼ਮ ਨੂੰ ਵਿੱਤੀ ਮੁਆਵਜ਼ਾ ਦੇਣਾ ਪਏਗਾ ਜਾਂ ਫਿਰ ਉਸ ਨੂੰ ਸ਼ਿਕਾਇਤਕਰਤਾ ਤੋਂ ਦੂਰ ਵੀ ਰੱਖਿਆ ਜਾ ਸਕਦਾ ਹੈ।ਜ਼ੀਰੋ FIR ਬਾਰੇ ਔਰਤਾਂ ਨੂੰ ਜਾਣਨਾ ਜ਼ਰੂਰੀ ਹਿਰਾਸਤ ਵਿੱਚ ਲਏ ਸ਼ਖ਼ਸ ਦੇ ਕੀ ਹਨ ਅਧਿਕਾਰ? Image copyright Getty Images ਕਿੰਨੇ ਤਰ੍ਹਾਂ ਦੀ ਘਰੇਲੂ ਹਿੰਸਾ ਹੋ ਸਕਦੀ ਹੈ?ਘਰੇਲੂ ਹਿੰਸਾ ਐਕਟ 2005 ਤਹਿਤ ਦਰਜ ਹੈ ਕਿ ਹੇਠ ਲਿਖੀ ਕੋਈ ਵੀ ਕਾਰਵਾਈ ਘਰੇਲੂ ਹਿੰਸਾ ਦੇ ਦਾਇਰੇ ਵਿੱਚ ਆਉਂਦੀ ਹੈ।ਸਰੀਰਕ ਸ਼ੋਸ਼ਣ: ਔਰਤ ਦੇ ਸਰੀਰ ਤੇ ਕਿਸੇ ਤਰ੍ਹਾਂ ਦੇ ਤਸੀਹੇ ਦੇਣਾ ਜਿਸ ਤਹਿਤ ਉਹ ਜ਼ਖਮੀ ਹੋ ਜਾਵੇ ਸਰੀਰਕ ਸ਼ੋਸ਼ਣ ਹੁੰਦਾ ਹੈ। ਕਿਸੇ ਵੀ ਤਰ੍ਹਾਂ ਦਾ ਸਰੀਰਕ ਹਮਲਾ, ਧਮਕੀ ਜਾਂ ਅਪਰਾਧਕ ਜ਼ਬਰਦਸਤੀ ਸਰੀਰਕ ਸ਼ੋਸ਼ਣ ਹੁੰਦਾ ਹੈ।ਜਿਨਸੀ ਸ਼ੋਸ਼ਣ: ਇਹ ਵੀ ਸਰੀਰਕ ਸ਼ੋਸ਼ਣ ਦਾ ਹੀ ਹਿੱਸਾ ਹੈ। ਕਿਸੇ ਵੀ ਹਾਲਤ ਵਿੱਚ ਜੇ ਕਿਸੇ ਔਰਤ ਨੂੰ ਜ਼ਬਰਦਸਤੀ ਅਸੁਰੱਖਿਅਤ ਜਿਨਸੀ ਸਬੰਧ ਬਣਾਉਣ, ਜਿਨਸੀ ਨਾਮ ਨਾਲ ਸੰਬੋਧਨ ਕਰਨਾ, ਸਰੀਰਕ ਸਬੰਧ ਬਣਾਉਣ ਵੇਲੇ ਕਿਸੇ ਚੀਜ਼ ਜਾਂ ਹਥਿਆਰ ਦੀ ਵਰਤੋਂ ਕਰਨਾ ਅਪਰਾਧ ਹੈ।ਸ਼ਬਦੀ ਅਤੇ ਭਾਵਨਾਤਮਕ ਦੁਰਵਿਹਾਰ: ਚੀਕਣਾ, ਇਲਜ਼ਾਮ ਲਾਉਣਾ ਤੇ ਸ਼ਰਮਸਾਰ ਕਰਨਾ, ਧਮਕੀ ਦੇਣਾ ਘਰੇਲੂ ਹਿੰਸਾ ਦੇ ਦਾਇਰੇ ਵਿੱਚ ਆਉਂਦਾ ਹੈ। ਵਿੱਤੀ ਦੁਰਵਿਹਾਰ: ਵਿੱਤੀ ਦੁਰਵਿਹਾਰ ਨੂੰ ਜ਼ਿਆਦਾਤਰ ਔਰਤਾਂ 'ਤੇ ਤਸ਼ਦਦ ਦੇ ਘੇਰੇ ਵਿੱਚ ਨਹੀਂ ਰੱਖਿਆ ਜਾਂਦਾ। ਇਸ ਵਿੱਚ ਸ਼ਾਮਲ ਹੈ ਔਰਤਾਂ ਨੂੰ ਆਪਣੇ ਪਤੀ ਵੱਲੋਂ ਜ਼ਿਆਦਾ ਪੈਸੇ ਨਾ ਮਿਲਣਾ ਤਾਂ ਕਿ ਉਹ ਆਪਣਾ ਅਤੇ ਬੱਚਿਆਂ ਦਾ ਖਰਚਾ ਚੁੱਕ ਸਕਣ। ਔਰਤ ਨੂੰ ਨੌਕਰੀ ਕਰਨ ਤੋਂ ਰੋਕਣਾ ਵੀ ਵਿੱਤੀ ਦੁਰਵਿਹਾਰ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਗੁਰਮੀਤ ਰਾਮ ਰਹੀਮ ਦਾ ਰਾਜ਼ਦਾਰ ਕਿਵੇਂ ਬਣਿਆ ਅਦਿਤਿਆ ਇੰਸਾ ਅਰਵਿੰਦ ਛਾਬੜਾ ਪੱਤਰਕਾਰ, ਬੀਬੀਸੀ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45284758 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Arvind Chhabra/BBC ਫੋਟੋ ਕੈਪਸ਼ਨ 25 ਅਗਸਤ, 2017 ਤੱਕ ਅਦਿਤਿਆ ਇੰਸਾ ਵੱਖ-ਵੱਖ ਟੀਵੀ ਚੈਨਲਾਂ ਉੱਤੇ ਅੰਤਿਮ ਵਾਰ ਇੰਟਰਵਿਊ ਦਿੰਦਾ ਦਿਖਾਈ ਦਿੱਤਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੰਸਾ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਐਲਾਨੇ ਜਾਣ ਤੋਂ ਬਾਅਦ ਹੋਈ ਹਿੰਸਾ ਵਿੱਚ ਡੇਰੇ ਨਾਲ ਸਬੰਧਿਤ ਅਦਿਤਿਆ ਇੰਸਾ 'ਤੇ ਸ਼ਮੂਲੀਅਤ ਦੇ ਇਲਜ਼ਾਮ ਹਨ। ਹਰਿਆਣਾ ਪੁਲਿਸ ਹਾਲੇ ਵੀ ਅਦਿਤਿਆ ਦੀ ਭਾਲ ਕਰ ਰਹੀ ਹੈ। ਪੰਚਕੂਲਾ ਅਦਾਲਤ ਨੇ ਪਿਛਲੇ ਸਾਲ 25 ਅਗਸਤ 2017 ਨੂੰ ਰਾਮ ਰਹੀਮ ਖਿਲਾਫ਼ ਸਜ਼ਾ ਦਾ ਐਲਾਨ ਕੀਤਾ ਸੀ। ਹਰਿਆਣਾ ਪੁਲਿਸ ਨੂੰ ਹਿੰਸਾ ਦੇ ਮਾਮਲੇ ਵਿੱਚ ਅਜੇ ਵੀ 29 ਲੋਕਾਂ ਦੀ ਭਾਲ ਹੈ, ਜਿਨ੍ਹਾਂ ਵਿੱਚ ਅਦਿਤਿਆ ਇੰਸਾ ਸਭ ਤੋਂ ਅਹਿਮ ਹੈ। ਅਦਿਤਿਆ ਦਾ ਥਹੁ-ਪਤਾ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਵੀ ਹਰਿਆਣਾ ਪੁਲਿਸ ਨੇ ਐਲਾਨ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮ ਰਹੀ ਹੈ।ਪੇਸ਼ੇ ਵਜੋਂ ਡਾਕਟਰ ਅਦਿਤਿਆ ਇੰਸਾ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਜ਼ਦੀਕੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਦਿਤਿਆ ਇੰਸਾ ਉਰਫ਼ ਅਦਿਤਿਆ ਅਰੋੜਾ ਦਾ ਸਬੰਧ ਮੁਹਾਲੀ ਸ਼ਹਿਰ ਨਾਲ ਹੈ।.......................................................................................................................ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਲ੍ਹ ਗਿਆਂ ਇੱਕ ਸਾਲ ਹੋ ਗਿਆ ਹੈ। ਉੱਤਰੀ ਭਾਰਤ ਵਿਚ ਕਈ ਸੂਬਿਆਂ ਦੀ ਸੱਤਾ ਤੇ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਡੇਰੇ ਦੇ ਮੁਖੀ ਦੀ ਗੈਰਹਾਜ਼ਰੀ ਵਿਚ ਡੇਰੇ ਦੇ ਪ੍ਰਬੰਧਨ ਇਸਦੇ ਪ੍ਰੇਮੀਆਂ ਦੀ ਜ਼ਿੰਦਗੀ ਵਿਚ ਕੀ ਬਦਲਾਅ ਆਏ ਹਨ। ਇਸ ਦੀ ਤਾਜ਼ਾ ਤਸਵੀਰ ਪੇਸ਼ ਕਰਨ ਲਈ ਬੀਬੀਸੀ ਪੰਜਾਬੀ ਵੱਲੋਂ ਵੱਖ -ਵੱਖ ਪਹਿਲੂਆਂ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ।...........................................................................................................................ਇਹ ਵੀ ਪੜ੍ਹੋ:ਰੋਹਤਕ ਦੇ ਪਿੰਡ 'ਚ ਵੱਛੀ ਮਰਨ ਕਰਕੇ ਤਣਾਅਕੀ ਇਹ ਔਰਤ ਦਿੱਲੀ ਦੀ ਖ਼ਤਰਨਾਕ ਡੌਨ ਹੈ?ਦਾਦੀ-ਪੋਤੀ ਦੀ ਵਾਇਰਲ ਤਸਵੀਰ ਦਾ ਪੂਰਾ ਸੱਚ25 ਅਗਸਤ ਜਿਸ ਦਿਨ ਗੁਰਮੀਤ ਰਾਮ ਰਹੀਮ ਨੂੰ ਰੇਪ ਮਾਮਲੇ ਵਿੱਚ ਦੋਸ਼ੀ ਐਲਾਨਿਆ ਗਿਆ ਉਸ ਦਿਨ ਤੱਕ ਅਦਿਤਿਆ ਇੰਸਾ ਵੱਖ-ਵੱਖ ਟੀਵੀ ਚੈਨਲਾਂ ਉੱਤੇ ਅੰਤਿਮ ਵਾਰ ਇੰਟਰਵਿਊ ਦਿੰਦਾ ਦਿਖਾਈ ਦਿੱਤਾ। ਜਦੋਂ ਹਰਿਆਣਾ ਪੁਲਿਸ ਨੇ ਡੇਰੇ ਦੇ ਪ੍ਰਬੰਧਕਾਂ ਦੀਆਂ ਗ੍ਰਿਫ਼ਤਾਰੀਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਉਹ ਅਚਾਨਕ ਲਾਪਤਾ ਹੋ ਗਿਆ ਅਤੇ ਇਸ ਵੇਲੇ ਉਹ ਕਿੱਥੇ ਹੈ ਇਹ ਕਿਸੇ ਨੂੰ ਨਹੀਂ ਪਤਾ। Image copyright Getty Images ਫੋਟੋ ਕੈਪਸ਼ਨ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲਿਆਂ 'ਚ 20 ਸਾਲ ਦੀ ਸਜ਼ਾ ਹੋਈ ਹੈ। ਹਰਿਆਣਾ ਪੁਲਿਸ ਦੇ ਡਾਇਰੈਕਟਰ ਜਨਰਲ ਪੀ ਕੇ ਅਗਰਵਾਲ ਪੰਚਕੂਲਾ ਹਿੰਸਾ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਦੇ ਮੁਖੀ ਹਨ। ਉਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਿਤਿਆ ਬਚਣ ਦੇ ਤਰੀਕੇ ਅਪਣਾ ਰਿਹਾ ਹੈ ਪਰ ਫਿਰ ਵੀ ਪੁਲਿਸ ਉਸ ਦੀ ਗ੍ਰਿਫ਼ਤਾਰੀ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।ਉਨ੍ਹਾਂ ਕਿਹਾ, "ਅਦਿਤਿਆ ਦੇਸ ਵਿੱਚ ਹੀ ਹੈ ਜਾਂ ਵਿਦੇਸ਼ ਚਲਾ ਗਿਆ ਹੈ, ਇਸ ਬਾਰੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਹੈ। ਅਦਿਤਿਆ ਡੇਰਾ ਮੁਖੀ ਦਾ ਮੁੱਖ ਰਾਜ਼ਦਾਰ ਹੈ, ਇਸ ਲਈ ਉਸ ਦੀ ਭਾਲ ਲਈ ਪੁਲਿਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।" Image copyright Getty Images ਫੋਟੋ ਕੈਪਸ਼ਨ ਪੰਚਕੂਲਾ ਵਿੱਚ ਹਿੰਸਾ ਰੋਕਣ ਲਈ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ ਅਦਿਤਿਆ ਇੰਸਾ ਪਿਛਲੇ ਇੱਕ ਦਹਾਕੇ ਤੋਂ ਡੇਰਾ ਸਿਰਸਾ ਦਾ ਮੁੱਖ ਚਿਹਰਾ ਬਣ ਗਿਆ ਸੀ। ਆਮ ਤੌਰ ਉੱਤੇ ਉਹ ਦੇਸ ਦੇ ਵੱਖ-ਵੱਖ ਚੈਨਲਾਂ ਉੱਤੇ ਆਪਣੀਆਂ ਦਲੀਲਾਂ ਰਾਹੀਂ ਡੇਰੇ ਦਾ ਬਚਾਅ ਕਰਦੇ ਨਜ਼ਰ ਆਉਂਦੇ ਰਹੇ ਹਨ।ਕੌਣ ਹੈ ਅਦਿਤਿਆ ਇੰਸਾ48 ਸਾਲਾ ਅਦਿਤਿਆ ਇੰਸਾ ਨਾਲ ਇਸ ਪੱਤਰਕਾਰ ਦੀਆਂ ਕਈ ਮੀਟਿੰਗਾਂ ਹੋਈਆਂ ਸਨ। ਇਸ ਦੌਰਾਨ ਉਹ ਦੱਸਿਆ ਕਰਦਾ ਸੀ ਕਿ ਉਸ ਨੇ ਆਲ ਇੰਡੀਆ ਇੰਸਟੀਚਿਊਟ ਫ਼ਾਰ ਮੈਡੀਕਲ ਸਾਇੰਸਜ਼, ਦਿੱਲੀ ਵਿੱਚੋਂ ਮੈਡੀਕਲ ਦੀ ਪੜ੍ਹਾਈ ਕੀਤੀ ਅਤੇ ਫਿਰ ਨੇਤਰ ਵਿਗਿਆਨ ਵਿੱਚ ਮੁਹਾਰਤ ਹਾਸਲ ਕੀਤੀ। ਅਦਿਤਿਆ ਨੇ ਦੱਸਿਆ ਸੀ ਕਿ ਉਹ ਡੇਰਾ ਮੁਖੀ ਦੀਆਂ ਅਲੌਕਿਕ ਸ਼ਕਤੀਆਂ ਤੋਂ ਪ੍ਰਭਾਵਿਤ ਹੋ ਗਿਆ ਅਤੇ ਉਸ ਨੇ ਆਪਣਾ ਪੂਰਾ ਜੀਵਨ ਡੇਰੇ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ।ਗੱਲਬਾਤ ਦੌਰਾਨ ਅਦਿਤਿਆ ਨੇ ਦੱਸਿਆ ਕਿ "ਮੈ ਆਪਣਾ ਚੰਗਾ ਭਲਾ ਕਰੀਅਰ ਛੱਡ ਕੇ ਡੇਰੇ ਨਾਲ ਜੁੜਿਆ ਹਾਂ, ਮੈ ਕੋਈ ਪਾਗਲ ਨਹੀਂ ਹਾਂ। ਜੇ ਇੱਥੇ ਕੁਝ ਹੈ ਤਾਂ ਹੀ ਮੈ ਇਹ ਇਸ ਥਾਂ 'ਤੇ ਹਾਂ।"ਅਦਿਤਿਆ ਇੰਸਾ ਦੇ ਭਰਾ ਅਮਿਤ ਅਰੋੜਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਦੇ ਡਾਕਟਰਾਂ ਦਾ ਇੱਕ ਗਰੁੱਪ ਡੇਰਾ ਸਿਰਸਾ ਤੋਂ ਪ੍ਰਭਾਵਿਤ ਸੀ। ਇਹਨਾਂ ਡਾਕਟਰਾਂ ਦੇ ਨਾਲ ਅਦਿਤਿਆ ਵੀ ਡੇਰਾ ਜਾਣ ਲੱਗਾ। Image copyright Arvind Chhabra/BBC ਫੋਟੋ ਕੈਪਸ਼ਨ 25 ਅਗਸਤ, 2017 ਤੱਕ ਅਦਿਤਿਆ ਇੰਸਾ ਵੱਖ-ਵੱਖ ਟੀਵੀ ਚੈਨਲਾਂ ਉੱਤੇ ਅੰਤਿਮ ਵਾਰ ਇੰਟਰਵਿਊ ਦਿੰਦਾ ਦਿਖਾਈ ਦਿੱਤਾ ਹੌਲੀ-ਹੌਲੀ ਉਹ ਡੇਰੇ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਕਿ ਉਸ ਨੇ ਆਪਣੇ ਮਾਪਿਆਂ ਅਤੇ ਭਰਾ ਤੱਕ ਛੱਡ ਦਿੱਤੇ। ਅਮਿਤ ਮੁਤਾਬਕ ਡੇਰੇ ਨਾਲ ਜੁੜਨ ਤੋਂ ਬਾਅਦ ਅਦਿਤਿਆ ਕਦੇ-ਕਦੇ ਘਰ ਆਉਂਦਾ ਅਤੇ ਹੌਲੀ-ਹੌਲੀ ਉਹ ਵੀ ਬੰਦ ਹੋ ਗਿਆ।ਅਮਿਤ ਮੁਤਾਬਕ ਉਸ ਦੇ ਪਿਤਾ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਮਾਂ ਦੀ ਸਿਹਤ ਵੀ ਠੀਕ ਨਹੀਂ ਹੈ। ਅਮਿਤ ਨੇ ਦੱਸਿਆ ਕਿ ਡੇਰੇ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਅਦਿਤਿਆ ਪਹਿਲਾਂ ਡੇਰੇ ਦੀ ਰਾਜਸਥਾਨ ਸਥਿਤ ਗੁਰੂਸਰ ਮੀਡੀਆ ਬਰਾਂਚ ਵਿੱਚ ਸੀ। 2007 ਵਿੱਚ ਜਦੋਂ ਡੇਰਾ ਮੁਖੀ ਉੱਤੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਦੀ ਨਕਲ ਕਰਨ ਦਾ ਦੋਸ਼ ਲੱਗਾ ਤਾਂ ਉਸ ਤੋਂ ਬਾਅਦ ਸਿੱਖ ਸੰਸਥਾਵਾਂ ਅਤੇ ਡੇਰਾ ਸਮਰਥਕਾਂ ਵਿਚਾਲੇ ਝੜਪਾਂ ਹੋਣ ਲੱਗੀਆਂ ਤਾਂ ਅਦਿਤਿਆ ਇੰਸਾ ਨੂੰ ਮੁੱਖ ਹੈੱਡਕੁਆਟਰ ਸੱਦਿਆ ਗਿਆ। ਇਹੀ ਉਹ ਸਮਾਂ ਸੀ ਜਦੋਂ ਅਦਿਤਿਆ ਇੰਸਾ ਡੇਰਾ ਮੁਖੀ ਦੇ ਕਾਫ਼ੀ ਨਜ਼ਦੀਕ ਹੋ ਗਿਆ ਅਤੇ ਉਹ ਇੰਨਾ ਜ਼ਿਆਦਾ ਤਾਕਤਵਰ ਹੋ ਗਿਆ ਕਿ ਡੇਰੇ ਦਾ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਬਣ ਗਿਆ।ਅਦਿਤਿਆ ਦਾ ਪਰਿਵਾਰ ਅਦਿਤਿਆ ਇੰਸਾ ਦੀ ਪਤਨੀ ਅਤੇ ਦੋ ਬੱਚੇ ਹਨ, ਜੋ ਕਿ ਉਸ ਨਾਲ ਡੇਰੇ ਸਿਰਸਾ ਵਿੱਚ ਹੀ ਰਹਿੰਦੇ ਸਨ। ਅਦਿਤਿਆ ਦੇ ਭਰਾ ਅਮਿਤ ਮੁਤਾਬਕ ਪਿਛਲੇ ਕਾਫ਼ੀ ਸਮੇਂ ਤੋਂ ਉਸ ਦਾ ਆਪਣੇ ਭਰਾ ਅਤੇ ਭਰਜਾਈ ਨਾਲ ਕੋਈ ਸੰਪਰਕ ਨਹੀਂ ਹੈ। Image copyright AFP/Getty Images ਅਦਿਤਿਆ ਇੰਸਾ ਦਾ ਡੇਰੇ ਵਿੱਚ ਰਸੂਖ਼ਅਦਿਤਿਆ ਇੰਸਾ ਦਾ ਪ੍ਰਭਾਵਸ਼ਾਲੀ ਹੋਣ ਦਾ ਇੱਕ ਕਾਰਨ ਇਹ ਵੀ ਸੀ ਕਿ ਉਹ ਪੜ੍ਹਿਆ-ਲਿਖਿਆ ਸੀ ਅਤੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ ਵਿਚ ਉਹ ਪੂਰੀ ਤਰਾਂ ਮਾਹਿਰ ਸੀ। ਡੇਰੇ ਦੇ ਅਖ਼ਬਾਰ "ਸੱਚ ਕਹੂੰ" ਦਾ ਸੰਪਾਦਕ ਵੀ ਅਦਿਤਿਆ ਸੀ।ਇਹ ਵੀ ਪੜ੍ਹੋ:"ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੀ ਪਵਿੱਤਰ ਅਗਵਾਈ ਹੇਠ ਮੈਂ ਸਮਲਿੰਗਤਾ ਛੱਡ ਰਿਹਾ ਹਾਂ…"ਡੇਰਾ ਸੱਚਾ ਸੌਦਾ ਮੁਖੀ ਦੀ ਗੁਫ਼ਾ ਢਾਹੁਣ ਦੀ ਤਿਆਰੀ?'ਮੇਰੇ ਬੰਦਿਆਂ ਨੂੰ ਸਿਰਫ਼ ਮੇਰੇ ਇਸ਼ਾਰੇ ਦੀ ਉਡੀਕ ਸੀ'ਇਹ ਅਖ਼ਬਾਰ ਅੰਗਰੇਜ਼ੀ , ਹਿੰਦੀ ਅਤੇ ਪੰਜਾਬੀ ਵਿੱਚ ਛਪਦਾ ਸੀ। ਅਦਿਤਿਆ ਦੇ ਪ੍ਰਭਾਵ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੇਕਰ ਡੇਰਾ ਮੁਖੀ ਦੀ ਇੰਟਰਵਿਊ ਕਰਨੀ ਹੈ ਤਾਂ ਉਸ ਲਈ ਅਦਿਤਿਆ ਤੋਂ ਹੀ ਆਗਿਆ ਲੈਣੀ ਪੈਂਦੀ ਸੀ। 25 ਅਗਸਤ ਨੂੰ ਪੰਚਕੂਲਾ ਹਿੰਸਾ ਤੋਂ ਬਾਅਦ ਅੱਖਾਂ ਦੇ ਮਾਹਿਰ ਡਾਕਟਰ ਅਦਿਤਿਆ ਇੰਸਾ ਦੀ ਭਾਲ ਕਰਨ ਵਿੱਚ ਹਰਿਆਣਾ ਪੁਲਿਸ ਅਜੇ ਵੀ ਖ਼ਾਕ ਛਾਣ ਰਹੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਮਰੀਕਾ 'ਚ ਗੋਲੀਬਾਰੀ: 'ਮੈਂ ਖੁਸ਼ਕਿਸਮਤ ਹਾਂ ਕਿ ਗੋਲੀ ਮੇਰੇ ਅੰਗੂਠੇ ਨੂੰ ਹੀ ਲੱਗੀ' 27 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45318212 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Mark Wallheiser/Getty Images ਫੋਟੋ ਕੈਪਸ਼ਨ ਹਾਦਸੇ ਦੀ ਥਾਂ 'ਤੇ ਪੁਲੀਸ ਦੀ ਜਾਂਚ ਜਾਰੀ ਹੈ ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿੱਚ ਸ਼ੂਟਿੰਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਫਲੋਰੀਡਾ ਦੇ ਇੱਕ ਸ਼ਾਪਿੰਗ ਮਾਲ ਵਿੱਚ ਐਤਵਾਰ ਦੀ ਦੁਪਹਿਰ ਨੂੰ ਇਹ ਹਾਦਸਾ ਵਾਪਰਿਆ।ਪੁਲਿਸ ਮੁਤਾਬਕ ਗੋਲੀਬਾਰੀ ਕਰਨ ਵਾਲਾ 24 ਸਾਲਾਂ ਦਾ ਡੇਵਿਡ ਕੈਟਜ਼ ਹੈ। ਗੋਲੀਬਾਰੀ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਐਤਵਾਰ ਨੂੰ ਹੋਏ ਇਸ ਹਾਦਸੇ ਵਿੱਚ 11 ਲੋਕ ਜ਼ਖ਼ਮੀ ਹੋ ਗਏ ਹਨ। ਸ਼ਾਪਿੰਗ ਮਾਲ ਦੇ ਐਨਟਰਟੇਨਮੈਂਟ ਕੌਮਪਲੈਕਸ ਵਿੱਚ ਇੱਕ ਵੀਡੀਓ ਗੇਮ ਟੂਰਨਾਮੈਂਟ ਰਿਹਾ ਸੀ ਜਦੋਂ ਗੋਲੀਆਂ ਚੱਲੀਆਂ। ਹੁਣ ਤੱਕ ਦੀ ਜਾਂਚ ਮੁਤਾਬਕ ਮਾਰਨ ਵਾਲੇ ਨੇ ਇੱਕ ਹੀ ਬੰਦੂਕ ਨਾਲ ਗੋਲੀਆਂ ਚਲਾਈਆਂ। ਇਹ ਵੀ ਪੜ੍ਹੋ:100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਇਸ ਹਾਲਤ 'ਚ ਨੇ ਡੇਰੇ ਦੇ ਕਾਰੋਬਾਰਕੀ ਸੈਕਸ ਲਾਈਫ਼ ਨੂੰ ਲੈ ਕੇ ਤੁਹਾਡੇ ਮਨ ’ਚ ਵੀ ਗਲਤਫ਼ਹਿਮੀਆਂ ਹਨਖ਼ਬਰਾਂ ਮੁਤਾਬਕ ਮੁਜਰਮ ਨੇ ਗੇਮ ਹਾਰਨ ਤੋਂ ਬਾਅਦ ਗੁੱਸੇ ਵਿੱਚ ਗੋਲੀਆਂ ਚਲਾਈਆਂ ਪਰ ਪੁਲਿਸ ਨੇ ਇਸ ਨੂੰ ਅਫਵਾਹ ਦੱਸਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਫਲੋਰੀਡਾ ਵਿੱਚ ਸ਼ੂਟਿੰਗ ਹੋਈ ਹੈ। 2016 ਵਿੱਚ ਔਰਲੈਂਡੋ ਦੇ ਪਲਸ ਨਾਈਟਕਲੱਬ ਵਿੱਚ ਸ਼ੂਟਿੰਗ ਹੋਈ ਸੀ ਜਿਸ ਵਿੱਚ 49 ਲੋਕ ਮਾਰੇ ਗਏ ਸਨ। ਇਸੇ ਸਾਲ ਫਰਵਰੀ ਵਿੱਚ ਪਾਰਕਲੈਂਡ ਦੇ ਮਾਰਜਰੀ ਸਟੋਨਮੈਨ ਡਗਲਸ ਸਕੂਲ ਵਿੱਚ ਸ਼ੂਟਿੰਗ ਦੌਰਾਨ 17 ਲੋਕਾਂ ਦੀ ਜਾਨ ਚਲੀ ਗਈ ਸੀ। Image copyright GLHF GAME BAR ਫੋਟੋ ਕੈਪਸ਼ਨ ਮਾਲ ਦੇ ਇੱਕ ਰੈਸਟੌਰੰਟ ਵਿੱਚ ਗੋਲੀਆਂ ਚਲਾਈਆਂ ਗਈਆਂ ਜਿੱਥੇ ਵੀਡੀਓ ਗੇਮ ਟੂਰਨਾਮੈਂਟ ਚੱਲ ਰਿਹਾ ਸੀ ਕੀ ਹੋਇਆ ਸੀ?ਜੈਕਸਨਵਿੱਲ ਲੈਨਡਿੰਗ ਦੇ ਗੇਮ ਬਾਰ ਵਿੱਚ ਬਹੁਤ ਲੋਕ ਅਮਰੀਕੀ ਫੁੱਟਬਾਲ ਗੇਮ 'ਮੈਡਨ' ਖੇਡ ਰਹੇ ਸਨ ਜਦੋਂ ਗੋਲੀਆਂ ਚੱਲੀਆਂ। ਇਸ ਟੂਰਨਾਮੈਂਟ ਨੂੰ ਆਨਲਾਈਨ ਵੀ ਵਿਖਾਇਆ ਜਾ ਰਿਹਾ ਸੀ। ਲਾਈਵ ਵੀਡੀਓ ਵਿੱਚ ਗੋਲੀਆਂ ਦਾ ਕਾਫੀ ਸ਼ੋਰ ਸੁਣਾਈ ਦਿੱਤਾ। 19 ਸਾਲ ਦੇ ਖਿਡਾਰੀ ਰਿਨੀ ਜੋਕਾ ਜੋ ਕਿ ਉਸ ਵੇਲੇ ਉੱਥੇ ਖੇਡ ਰਿਹਾ ਸੀ ਨੇ ਟਵਿੱਟਰ 'ਤੇ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਦੱਸਿਆ। ਉਸ ਨੇ ਕਿਹਾ, ''ਮੈਂ ਇੱਥੇ ਕਦੇ ਵੀ ਵਾਪਿਸ ਨਹੀਂ ਆਵਾਂਗਾ। ਖੁਸ਼ਕਿਸਮਤ ਹਾਂ ਕਿ ਗੋਲੀ ਮੇਰੇ ਅੰਗੂਠੇ ਨੂੰ ਹੀ ਲੱਗੀ।'' Image Copyright @YoungDrini @YoungDrini Image Copyright @YoungDrini @YoungDrini ਜੈਕਸਨਵਿੱਲ ਦੇ ਮੇਅਰ ਲੈਨੀ ਕਰੀ ਨੇ ਕਿਹਾ ਕਿ ਇਹ ਹਾਦਸਾ ਬੇਹੱਦ ਦਰਦਨਾਕ ਹੈ ਅਤੇ ਉਹ ਲੋਕਾਂ ਦੀ ਸੁਰੱਖਿਆ ਲਈ ਮਿਹਨਤ ਜਾਰੀ ਰੱਖਣਗੇ। ਸ਼ੈਰਿਫ ਮਾਈਕ ਵਿਲੀਅਮਸ ਨੇ ਕਿਹਾ ਕਿ ਨੌ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇੰਨਾਂ ਵਿੱਚੋ ਕੁਝ ਗੋਲੀਆਂ ਕਰ ਕੇ ਜ਼ਖ਼ਮੀ ਹੋਏ ਸਨ। ਦੋ ਹੋਰ ਜ਼ਖ਼ਮੀ ਆਪਣੇ ਆਪ ਹਸਪਤਾਲ ਪਹੁੰਤ ਗਏ।ਇਹ ਵੀ ਪੜ੍ਹੋ:ਕਿਹੋ ਜਿਹੀ ਹੋਵੇਗੀ ਦੁਨੀਆਂ, ਜੇ ਬੰਦੂਕਾਂ ਦੇ ਮੂੰਹ ਬੰਦ ਹੋ ਜਾਣ'ਮੈਂ ਅੱਜ ਵੀ ਲਾਈਟਾਂ ਬੁਝਾ ਕੇ ਨਹੀਂ ਸੌਂ ਸਕਦੀ'ਕੌਣ ਹੈ ਬੰਦੂਕਾਂ ਖ਼ਿਲਾਫ਼ ਬੋਲਣ ਵਾਲੀ ਇਹ ਅਮਰੀਕੀ ਕੁੜੀ?ਕਿਉਂ ਹੈ ਅਮਰੀਕੀਆਂ ਨੂੰ ਬੰਦੂਕਾਂ ਨਾਲ ਪਿਆਰ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮਹਾਂਭਾਰਤ ਦੀ ਗੰਧਾਰੀ ਨੇ ਕਿਵੇਂ ਜੰਮੇ ਸਨ 100 ਕੌਰਵ - ਨੈਸ਼ਨਲ ਕਾਨਫਰੰਸਾਂ 'ਚ ਭਾਰਤੀ ਵਿਗਿਆਨੀਆਂ ਦੇ ਦਾਅਵੇ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46767840 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AU ਫੋਟੋ ਕੈਪਸ਼ਨ ਆਂਧਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਨਾਗੇਸ਼ਵਰ ਰਾਓ ਹਰ ਕੋਈ ਹੈਰਾਨ ਹੁੰਦਾ ਹੈ, ਯਕੀਨ ਕੋਈ ਨਹੀਂ ਕਰਦਾ ਕਿ ਗੰਧਾਰੀ ਨੇ 100 ਬੱਚਿਆਂ ਨੂੰ ਜਨਮ ਕਿਵੇਂ ਦਿੱਤਾ। ਇਹ ਕਿਵੇਂ ਸੰਭਵ ਹੈ? ਕੀ ਕੋਈ ਔਰਤ ਆਪਣੀ ਜ਼ਿੰਦਗੀ ਵਿੱਚ 100 ਬੱਚਿਆਂ ਨੂੰ ਜਨਮ ਦੇ ਸਕਦੀ ਹੈ?"ਪਰ ਹੁਣ ਅਸੀਂ ਮੰਨਦੇ ਹਾਂ ਕਿ ਸਾਡੇ ਕੋਲ ਟੈਸਟ ਟਿਊਬ-ਬੱਚੇ ਹਨ। ਮਹਾਂਭਾਰਤ ਫੇਰ ਕਹਿੰਦੀ ਹੈ ਕਿ 100 ਆਂਡਿਆਂ ਦੀ ਫਰਟੀਲਾਈਜ਼ੇਸਨ ਕਰਕੇ ਘੜਿਆਂ ਵਿੱਚ ਰੱਖਿਆ ਗਿਆ। ਕੀ ਇਹ ਟੈਸਟ ਟਿਊਬ-ਬੱਚੇ ਨਹੀਂ ਹਨ? ਸਟੈਮ ਸੈੱਲ ਰਿਸਰਚ ਇਸ ਦੇਸ ਵਿੱਚ ਹਜ਼ਾਰਾਂ ਸਾਲ ਪਹਿਲਾਂ ਮੌਜੂਦ ਸੀ। ਅੱਜ ਅਸੀਂ ਸਟੈਮ ਸੈਲ ਰਿਸਰਚ ਦੀ ਗੱਲ ਕਰਦੇ ਹਾਂ।""ਸਾਡੇ ਕੋਲ ਸਟੈਮ ਸੈੱਲ ਰਿਸਰਚ ਅਤੇ ਟੈਸਟ ਟਿਊਬ-ਬੇਬੀ ਤਕਨੀਕ ਸਦਕਾ ਇੱਕ ਮਾਂ ਤੋਂ ਸੈਂਕੜੇ ਕੌਰਵ ਸਨ। ਇਹ 'ਕੁਝ' ਹਜ਼ਾਰ ਸਾਲ ਪਹਿਲਾਂ ਹੋਇਆ। ਇਹ ਤਾਂ ਦੇਸ ਵਿੱਚ ਵਿਗਿਆਨ ਦਾ ਪੱਧਰ ਸੀ।"ਖ਼ਬਰ ਏਜੰਸੀ ਪੀਟੀਆਈ ਮੁਤਾਬਕ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹੋ ਰਹੀ 106ਵੀਂ ਨੈਸ਼ਨਲ ਸਾਈਂਸ ਕਾਂਗਰਸ ਵਿੱਚ ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਨਾਗੇਸ਼ਵਰ ਰਾਓ ਨੇ ਸ਼ੁੱਕਰਵਾਰ ਨੂੰ ਇਹ ਦਿਲਚਸਪ ਦਾਅਵਾ ਕੀਤਾ। 'ਭਵਿੱਖ ਦਾ ਭਾਰਤ-ਵਿਗਿਆਨ ਅਤੇ ਤਕਨੀਕ' ਵਿਸ਼ੇ 'ਤੇ ਹੋ ਰਹੀ ਇਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਕਿ ਕੌਰਵ ਸਟੈਮ ਸੈੱਲ ਰਿਸਰਚ ਅਤੇ ਟੈਸਟ-ਟਿਊਬ ਸਦਕਾ ਪੈਦਾ ਹੋਏ ਸਨ ਅਤੇ ਭਾਰਤ ਕੋਲ ਸਦੀਆਂ ਪਹਿਲਾਂ ਗਾਈਡਡ ਮਿਜ਼ਾਈਲਾਂ ਦੀ ਤਕਨਾਲੋਜੀ ਮੌਜੂਦ ਸੀ। Image copyright LPU ਉਨ੍ਹਾਂ ਅੱਗੇ ਕਿਹਾ ਕਿ ਵਿਸ਼ਨੂੰ ਦੇ 10 ਅਵਤਾਰ ਡਾਰਵਿਨ ਵੱਲੋਂ ਮਨੁੱਖੀ ਵਿਕਾਸ ਦਾ ਸਿਧਾਂਤ ਦਿੱਤੇ ਜਾਣ ਤੋਂ ਕਈ ਸਦੀਆਂ ਪਹਿਲਾਂ ਹੋਏ ਸਨ।ਆਪਣੀ ਪ੍ਰੇਜ਼ੈਂਟੇਸ਼ਨ ਵਿੱਚ ਉਨ੍ਹਾਂ ਕਿਹਾ, "ਭਗਵਾਨ ਰਾਮ ਨੇ ਅਸਤਰਾਂ-ਸ਼ਸਤਰਾਂ ਦੀ ਵਰਤੋਂ ਕੀਤੀ ਜਦਕਿ ਭਗਵਾਨ ਕ੍ਰਿਸ਼ਨ ਦਾ ਸੁਦਰਸ਼ਨ ਚੱਕਰ ਆਪਣੇ ਨਿਸ਼ਾਨੇ ਦਾ ਪਿੱਛਾ ਕਰ ਸਕਦਾ ਸੀ ਅਤੇ ਮਾਰਨ ਤੋਂ ਬਾਅਦ ਕ੍ਰਿਸ਼ਨ ਕੋਲ ਵਾਪਸ ਆ ਜਾਂਦਾ ਸੀ।"ਇਸ ਤੋਂ ਸਿੱਧ ਹੁੰਦਾ ਹੈ ਕਿ ਭਾਰਤ ਕੋਲ ਗਾਈਡਡ ਮਿਜ਼ਾਈਲਾਂ ਦੀ ਤਕਨਾਲੋਜੀ ਹਜ਼ਾਰਾਂ ਸਾਲ ਪਹਿਲਾਂ ਹੀ ਮੌਜੂਦ ਸੀ।ਡਾਰਵਿਨ ਦਾ ਸਿਧਾਂਤ ਤੇ ਵਿਸ਼ਨੂੰ ਦੇ ਦਸ ਅਵਤਾਰਇੱਥੇ ਹੀ ਬਸ ਨਹੀਂ ਉਨ੍ਹਾਂ ਕਿਹਾ, "ਲੰਕਾ ਦੇ ਰਾਵਣ ਕੋਲ ਸਿਰਫ਼ ਇੱਕ (ਪੁਸ਼ਪਕ) ਵਿਮਾਨ ਨਹੀਂ ਸੀ ਸਗੋਂ ਉਸ ਕੋਲ ਵੱਖੋ-ਵੱਖ ਪ੍ਰਕਾਰ ਦੇ 24 ਜਹਾਜ਼ ਸਨ। ਉਸ ਕੋਲ ਕਈ ਹਵਾਈ ਅੱਡੇ ਸਨ ਅਤੇ ਜਹਾਜ਼ਾਂ ਦੀ ਜ਼ਰੂਰਤ ਮੁਤਾਬਕ ਵਰਤੋਂ ਕੀਤੀ ਜਾਂਦੀ ਸੀ।"ਇਹ ਵੀ ਪੜ੍ਹੋ:ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’ਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਉਨ੍ਹਾਂ ਅੱਗੇ ਕਿਹਾ, "ਡਾਰਵਿਨ ਦਾ ਕਹਿਣਾ ਹੈ ਕਿ ਜੀਵਨ ਪਾਣੀ ਵਿੱਚ ਪੈਦਾ ਹੋਇਆ ਅਤੇ ਵਿਸ਼ਨੂੰ ਦਾ ਪਹਿਲਾ ਮਤਸ ਅਵਤਾਰ ਵੀ ਪਾਣੀ ਵਿੱਚੋਂ ਹੀ ਪੈਦਾ ਹੋਇਆ ਸੀ। ਆਪਣੇ ਦੂਸਰੇ ਅਵਤਾਰ ਵਿੱਚ ਉਨ੍ਹਾਂ ਨੇ ਕੱਛੂ ਦਾ ਰੂਪ ਧਾਰਨ ਕੀਤਾ, ਜੋ ਕਿ ਇੱਕ ਜਲ ਅਤੇ ਥਲ ਦੋਵਾਂ ਵਿੱਚ ਰਹਿ ਸਕਣ ਵਾਲਾ ਜੀਵ ਹੈ। ਤੀਜੇ ਵਿੱਚ ਉਨ੍ਹਾਂ ਨੇ ਸੂਰ ਦੇ ਮੂੰਹ ਅਤੇ ਮਨੁੱਖ ਦੇ ਧੜ ਵਾਲੇ (ਵਰ੍ਹਾ) ਬਣੇ ਅਤੇ ਚੌਥਾ ਅਵਤਾਰ ਨਰਸਿੰਮ੍ਹਾ ਦਾ ਸੀ, ਜਿਸ ਦਾ ਸਿਰ ਸ਼ੇਰ ਦਾ ਅਤੇ ਧੜ ਇਨਸਾਨ ਦਾ ਸੀ। ਆਪਣੇ ਪੰਜਵੇਂ ਅਵਤਾਰ ਵਿੱਚ ਉਨ੍ਹਾਂ ਨੇ ਇਨਸਾਨੀ ਵਾਮਨ ਅਵਤਾਰ ਧਾਰਨ ਕੀਤਾ।"ਰਾਓ ਦੇ ਦਾਅਵੇ ਦਾ ਸੱਚਰਾਓ ਨੇ ਦਾਅਵਾ ਕੀਤਾ ਹੈ ਕਿ ਗੰਧਾਰੀ ਜਾਂ ਕੋਈ ਵੀ ਔਰਤ 100 ਬੱਚਿਆਂ ਨੂੰ ਜਨਮ ਦੇ ਸਕਦੀ ਹੈ।ਅੰਕਿਤ ਸੂਲੇ ਹੋਮੀ ਭਾਭਾ ਸੈਂਟਰ ਫਾਰ ਸਾਈਂਸ ਐਜੂਕੇਸ਼ਨ ਵਿੱਚ ਰੀਡਰ ਦੇ ਅਹੁਦੇ ਤੇ ਹਨ ਉਨ੍ਹਾਂ ਕਿਹਾ, "ਸਟੈਮ ਸੈੱਲ ਰਿਸਰਚ, ਟੈਸਟ ਟਿਊਬ-ਬੱਚੇ, ਗਾਈਡਡ ਮਿਜ਼ਾਈਲਾਂ, ਹਵਾਈ ਜਹਾਜ਼ ਬਹੁਤ ਅਡਵਾਂਸ ਤਕਨੀਕਾਂ ਸਨ ਅਤੇ ਜਿਸ ਸਭਿਅਤਾ ਕੋਲ ਇਹ ਸਭ ਸਨ ਉਸ ਕੋਲ ਇਸ ਤੋਂ ਸਧਾਰਨ ਤਕਨੀਕਾਂ ਜੋ ਕਿ ਕਿਸੇ ਵਿਕਸਿਤ ਸਭਿਅਤਾ ਲਈ ਜਰੂਰੀ ਹਨ, ਜਰੂਰ ਹੋਣਗੀਆਂ।"ਸੂਲੇ ਨੇ ਅੱਗੇ ਕਿਹਾ, ''ਤੁਹਾਨੂੰ ਬਿਜਲੀ, ਧਾਤ ਵਿਗਿਆਨ ਮਕੈਨਿਕਸ, ਪ੍ਰੋਪਲਸ਼ਨ ਆਦਿ ਦੀ ਲੋੜ ਹੁੰਦੀ ਹੈ। ਸਾਨੂੰ ਇਨ੍ਹਾਂ ਵਿੱਚੋਂ ਕਿਸੇ ਦੇ ਸਬੂਤ ਨਹੀਂ ਮਿਲਦੇ। ਪਿਛਲੇ ਕੁਝ ਸਾਲਾਂ ਵਿੱਚ ਵੈਦਿਕ ਟਾਪਿਕਾਂ ਦੇ ਊਲ-ਜਲੂਲ ਅਰਥ ਕੱਢਣ ਲਈ ਨਵੀਂ ਵਿਆਖਿਆ ਕਰਨ ਦੀ ਰੁਚੀ ਕੁਝ ਲੋਕਾਂ ਵਿੱਚ ਵਧ ਰਹੀ ਹੈ।'' Image copyright LPU ਫੋਟੋ ਕੈਪਸ਼ਨ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਸਾਈਂਸ ਕਾਨਫਰੰਸ ਦੌਰਾਨ ਸ਼ਿਰਕਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਸਾਈਂਸ ਕਾਨਫਰੰਸ ਵਿੱਚ ਪੰਜ ਵਿਵਾਦਿਤ ਦਾਅਵੇਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਸਾਈਂਸ ਕਾਨਫਰੰਸ ਵਿੱਚ ਕਿਸੇ ਨੇ ਵੈਦਿਕ ਸਾਹਿਤ ਵਿੱਚੋਂ ਭਾਰਤ ਦੀ ਵਿਗਿਆਨਕ ਤਰੱਕੀ ਦੀਆਂ ਸਾਖੀਆਂ ਸੁਣਾਈਆਂ ਹੋਣ ਅਤੇ ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ।ਸਾਈਂਸ ਕਾਨਫਰੰਸ ਵਿਗਿਆਨ ਬਾਰੇ ਭਾਰਤ ਵਿੱਚ ਹੁੰਦੇ ਵਿਗਿਆਨੀਆਂ ਦੇ ਵੱਕਾਰੀ ਅਤੇ ਵੱਡੇ ਇਕੱਠਾਂ ਵਿੱਚੋਂ ਇੱਕ ਹੁੰਦੀ ਹੈ।102ਵੀਂ ਸਾਈਂਸ ਕਾਨਫਰੰਸ ਮੁੰਬਈ ਵਿੱਚ ਹੋਈ ਸੀ। ਜਿਸ ਦਾ ਥੀਮ "ਵੈਦਿਕ ਮੈਥੇਡੋਲੋਜੀ ਅਬਾਊਟ ਏਵੀਏਸ਼ਨ" ਅਤੇ "ਐਨਸ਼ੀਐਂਟ ਸਾਈਂਸ ਥਰੂ ਸੰਸਕ੍ਰਿਤ" ਸਨ। ਇੰਡੀਆ ਟੂਡੇ ਮੁਤਾਬਕ ਇਸ ਕਾਨਫਰੰਸ ਵਿੱਚ ਵੀ ਪ੍ਰਾਚੀਨ ਭਾਰਤ ਦੇ ਵਿਗਿਆਨਕ ਵਿਕਾਸ ਬਾਰੇ ਕੁਝ ਦਾਅਵੇ ਕੀਤੇ ਗਏ ਸਨ।1. ਪਾਈਥਾਗੋਰਸ ਦਾ ਸਿਧਾਂਤ ਗਰੀਸ ਨਹੀਂ, ਭਾਰਤ ਵਿੱਚ ਦਿੱਤਾ ਗਿਆਕਾਨਫਰੰਸ ਦੇ ਉਦਘਾਟਨੀ ਭਾਸ਼ਣ ਵਿੱਚ ਤਤਕਾਲੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਸੀ ਕਿ ਭਾਰਤ ਨੇ ਦੁਨੀਆ ਨੂੰ ਅਲਜੇਬਰਾ ਅਤੇ ਪਾਈਥਾਗੋਰਸ ਦੇ ਸਿਧਾਂਤ ਦਿੱਤੇ। ਜਿਸ ਦੀ ਵਰਤੋਂ ਕਿਸੇ 90 ਡਿਗਰੀ ਦੇ ਤਿਕੋਣ ਦੇ ਕਰਣ ਦੀ ਲੰਬਾਈ ਮਾਪਣ ਲਈ ਕੀਤੀ ਜਾਂਦੀ ਹੈ।ਪਾਈਥਾਗੋਰਸ 6ਵੀਂ ਸਦੀ ਬੀਸੀ ਵਿੱਚ ਹੋਏ ਇੱਕ ਯੂਨਾਨੀ ਗਣਿਤ ਸ਼ਾਸ਼ਤਰੀ ਅਤੇ ਫਿਲਾਸਫਰ ਸਨ। ਮਹਾਨ ਫਿਲਾਸਫਰ ਪਲੈਟੋ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਸਨ।ਹਰਸ਼ ਵਰਧਨ ਦੇ ਬਚਾਅ ਵਿੱਚ ਇੱਕ ਹੋਰ ਬੁਲਾਰੇ ਨੇ ਕਿਹਾ, "800 ਬੀਸੀ ਵਿੱਚ ਲਿਖੇ ਸੁਲਭ ਸੂਤਰ ਵਿੱਚ ਬਾਉਧਿਆਨ ਨੇ ਇੱਕ ਜੀਓਮੈਟਰੀ ਦਾ ਫਾਰਮੂਲਾ ਲਿਖਿਆ, ਜਿਸ ਨੂੰ ਪਾਈਥਾਗੋਰਸ ਦਾ ਸਿਧਾਂਤ ਕਿਹਾ ਜਾਂਦਾ ਹੈ। ਬਾਉਧਿਆਨ ਇਹ ਪਾਈਥਾਗੋਰਸ ਤੋਂ 300 ਸਾਲ ਪਹਿਲਾਂ ਲਿਖ ਦਿੱਤਾ ਸੀ।" Image copyright LPU 2. ਵੈਦਿਕ ਕਾਲ ਵਿੱਚ ਅੰਤਰ- ਗ੍ਰਹਿ ਜਹਾਜ਼ ਚਲਦੇ ਸਨ ਉਸੇ ਕਾਨਫਰੰਸ ਵਿੱਚ ਇੱਕ ਪ੍ਰੇਜ਼ੈਟੇਸ਼ਨ ਵਿੱਚ ਕੈਪਟਨ ਆਨੰਦ ਜੇ ਬੋਸ ਨੇ ਕਿਹਾ, ਵੈਦਿਕ ਕਾਲ ਵਿੱਚ 200 ਫੁੱਟ ਲੰਬੇ ਜਹਾਜ਼ ਸਨ, ਜੋ ਹਵਾ ਵਿੱਚ ਹੀ ਅੱਗੇ, ਪਿੱਛੇ, ਸੱਜੇ-ਖੱਬੇ ਉੱਡ ਸਕਦੇ ਸਨ ਅਤੇ ਹਵਾ ਵਿੱਚ ਮੰਡਰਾ ਵੀ ਸਕਦੇ ਸਨ। ਜਿਨ੍ਹਾਂ ਦੀ ਖੋਜ 7000 ਸਾਲ ਪਹਿਲਾਂ ਮਹਾਂ ਰਿਸ਼ੀ ਭਾਰਦਵਾਜ ਨੇ ਕੀਤੀ ਸੀ, ਜਿਨ੍ਹਾਂ ਦੇ 30 ਇੰਜਣ ਹੁੰਦੇ ਸਨ।3. ਪਸ਼ੂ ਖਾਣੇ ਨੂੰ ਸੋਨੇ ਵਿੱਚ ਬਦਲ ਸਕਦੇ ਹਨਇੱਕ ਹੋਰ ਬੁਲਾਰੇ ਨੇ ਦਾਅਵਾ ਕੀਤਾ ਕਿ ਪਸ਼ੂਆਂ ਵਿੱਚ ਇੱਕ ਅਜਿਹਾ ਰਸਾਇਣ ਹੁੰਦਾ ਹੈ, ਜਿਸ ਨਾਲ ਉਹ ਕਿਸੇ ਵੀ ਖਾਧੀ ਗਈ ਵਸਤੂ ਨੂੰ 24 ਕੈਰਟ ਸ਼ੁੱਧ ਸੋਨੇ ਵਿੱਚ ਬਦਲ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਪਸ਼ੂ ਦਾ ਨਾਮ ਨਹੀਂ ਦੱਸਿਆ।4. ਮਹਾਂਭਾਰਤ ਦੇ ਦਿਨਾਂ ਦਾ ਹੈਲਮਟ ਮੰਗਲ ਗ੍ਰਹਿ 'ਤੇ ਪਿਆ ਹੈਸਕ੍ਰੌਲ ਵੈਬਸਾਈਟ ਦੀ ਇੱਕ ਰਿਪੋਰਟ ਮੁਤਾਬਕ ਇੱਕ ਹੋਰ ਬੁਲਾਰੇ ਕਿਰਨ ਨਾਇਕ ਨੇ ਦਾਅਵਾ ਕੀਤਾ ਕਿ ਮਹਾਂਭਾਰਤ ਦੀ ਲੜਾਈ ਵਿੱਚ ਜਹਾਜ਼ ਧਰਤੀ ਤੋਂ ਚੰਦ ਅਤੇ ਫੇਰ ਚੰਦ ਤੋਂ ਮੰਗਲ ਗ੍ਰਹਿ ਵੱਲ ਇੱਕ-ਦੂਸਰੇ ਦੇ ਪਿੱਛੇ ਗਏ ਸਨ। ਆਪਣੀ ਗੱਲ ਦੇ ਸਬੂਤ ਵਜੋਂ ਉਨ੍ਹਾਂ ਕਿਹਾ ਕਿ ਇਸ ਦੇ ਸਬੂਤ ਨਾਸਾ ਨੇ ਲੱਭੇ ਹਨ ਜੋ ਕਿ 'helmet on Mars' ਗੂਗਲ ਤੇ ਲੱਭਣ ਨਾਲ ਮਿਲ ਜਾਣਗੇ।ਨਾਇਕ ਨੇ ਇੱਕ ਹੋਰ ਦਾਅਵਾ ਕੀਤਾ ਕਿ ਗਣੇਸ਼ ਦਾ ਸਿਰ ਜੋੜਣ ਲਈ ਕੀਤੀ ਗਈ ਪਲਾਸਟਿਕ ਸਰਜਰੀ ਵਿੱਚ ਗਰਮ ਸ਼ੂਗਰ ਦੀ ਵਰਤੋਂ ਕੀਤੀ ਗਈ ਸੀ।ਗਣੇਸ਼ ਦਾ ਸਿਰ ਜੋੜਨ ਲਈ ਕੀਤੀ ਗਈ ਪਲਾਸਿਟਕ ਸਰਜਰੀ ਦੇ ਚਮਤਕਾਰ ਬਾਰੇ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਵਿੱਚ ਇੱਕ ਹਸਪਤਾਲ ਦੇ ਉਦਘਾਟਨ ਵਿੱਚ ਜ਼ਿਕਰ ਕੀਤਾ ਸੀ।5. ਪਾਣੀ ਵਿੱਚ ਰੱਖ ਕੇ ਪੋਸਟਮਾਰਟਮਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਸੇ ਕਾਨਫਰੰਸ ਵਿੱਚ ਇੱਕ ਹੋਰ ਬੁਲਾਰੇ ਨੇ ਦਾਅਵਾ ਕੀਤਾ ਕਿ ਪ੍ਰਾਚੀਨ ਕਾਲ ਵਿੱਚ ਲਾਸ਼ ਨੂੰ ਤਿੰਨ ਦਿਨਾਂ ਤੱਕ ਪਾਣੀ ਵਿੱਚ ਤਰਦਿਆਂ ਛੱਡ ਕੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਂਦਾ ਸੀ। ਜਦੋਂ ਲਾਸ਼ ਫੁੱਲ ਜਾਂਦੀ ਸੀ ਤਾਂ ਨਸ਼ਤਰਾਂ ਨਾਲ ਜਿਨ੍ਹਾਂ ਦੇ ਨਾਮ ਪਸ਼ੂਆਂ ਤੇ ਪੰਛੀਆਂ ਦੇ ਨਾਵਾਂ ਉੱਪਰ ਰੱਖੇ ਹੋਏ ਸਨ, ਉਸ ਦੀ ਚੀਰ-ਫਾੜ ਕੀਤੀ ਜਾਂਦੀ ਸੀ।ਇਹ ਵੀ ਪੜ੍ਹੋ:ਇੰਟਰਨੈੱਟ 'ਤੇ ਆਪਣੀ ਬਿਮਾਰੀ ਦਾ ਇਲਾਜ ਲੱਭਣਾ ਕਿੰਨਾ ਸਹੀ ਸਬਰੀਮਲਾ ਮੰਦਿਰ 'ਚ ਔਰਤਾਂ ਦੇ 'ਪਹਿਲੀ ਵਾਰ' ਦਾਖ਼ਲ ਹੋਣ ਦਾ ਸੱਚ ਕੀ ਹੈ?ਖਿਡਾਰੀਆਂ 'ਚ ਲੋਕ ਭਲਾਈ ਦਾ ਐਨਾ ਜੋਸ਼ ਕਿਉਂ ਹੈਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਹੈਰਾਨ ਕਰਨ ਵਾਲੀ ਇਹ ਸੁਪਰ-ਫ਼ਾਸਟ ‘ਵ੍ਹੇਲ’ ਪਾਣੀ ਦੇ ਹੇਠਾਂ ਗੋਤੇ ਲਾਉਂਦੀ ਹੈ ਅਤੇ ਫ਼ਿਰ ਹਵਾ ਵਿੱਚ ਛਾਲਾਂ ਮਾਰਦੀ ਹੈ। ਵ੍ਹੇਲ ਦਾ ਲਗਭਗ ਹਰ ਕੰਮ ਇਹ ਕਿਸ਼ਤੀ ਕਰਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬੇਅਦਬੀ ਮਾਮਲੇ ਵਿੱਚ ਐੱਸਆਈਟੀ ਨੇ ਕੀਤੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ 16 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46235197 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਅਕਸ਼ੇ ਕੁਮਾਰ ਤਿੰਨਾ ਨੂੰ ਵੱਖ ਵੱਖ ਤਾਰੀਖਾਂ ਨੂੰ ਸੱਦਿਆ ਗਿਆ ਹੈ ''ਪੰਜ ਵਾਰ ਮੁੱਖ ਮੰਤਰੀ ਰਿਹਾ ਹਾਂ, ਇਹ ਇੰਨਾਂ ਗੰਭੀਰ ਮੁੱਦਾ ਹੈ ਥੋੜੀ ਗੰਭੀਰਤਾ ਦਿਖਾਓ ਅਤੇ ਤੁਸੀਂ ਵੀ ਇਸ ਪੁੱਛਗਿੱਛ ਦੌਰਾਨ ਹਾਜ਼ਰ ਹੋਵੋ''ਇਹ ਸ਼ਬਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦੇ ਹਨ ਜਿਹੜੇ ਉਨ੍ਹਾਂ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਪ੍ਰਬੋਧ ਕੁਮਾਰ ਨੂੰ ਫੋਨ ਉੱਤੇ ਕਹੇ।ਦਰਅਸਲ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ-4 ਦੇ ਐੱਮਐਲਏ ਹੋਸਟਲ ਵਿੱਚ ਸਾਬਕਾ ਮੁੱਖ ਮੰਤਰੀ ਤੋਂ ਪੁੱਛਗਿੱਛ ਕਰਨ ਲਈ ਐੱਸਆਈਟੀ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਪਹੁੰਚੇ ਸਨ।ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਜਾਣਿਆ ਪਛਾਣਿਆ ਸਿਆਸੀ ਅੰਦਾਜ਼ ਫਿਰ ਦਿਖਾਇਆ ਅਤੇ ਖੁਦ ਗੇਟ ਉੱਤੇ ਪਹੁੰਚ ਕੇ ਕੁੰਵਰ ਵਿਜੈ ਪ੍ਰਤਾਪ ਨੂੰ ਜੀ ਆਇਆਂ ਕਿਹਾ।ਉਨ੍ਹਾਂ ਇਸ ਦੇ ਨਾਲ ਹੀ ਕੁੰਵਰ ਵਿਜੈ ਪ੍ਰਤਾਪ ਨੂੰ ਕਿਹਾ ਕਿ ਉਨ੍ਹਾਂ ਨੇ ਬੇਅਦਬੀ ਮਾਮਲੇ ਸਬੰਧੀ ਸੰਮਨ ਕੀਤੇ ਜਾਣ ਤੋਂ ਬਾਅਦ ਐੱਸਆਈਟੀ ਦੇ ਮੁਖੀ ਪ੍ਰਬੋਧ ਕੁਮਾਰ ਨੂੰ ਖੁਦ ਪੁੱਛਗਿੱਛ ਕਰਨ ਦੀ ਬੇਨਤੀ ਕੀਤੀ ਸੀ, ਇਸ ਲਈ ਉਨ੍ਹਾਂ ਨੂੰ ਵੀ ਬੁਲਾ ਲਿਆ ਜਾਵੇ।ਇਹ ਵੀ ਪੜ੍ਹੋ-ਬੇਅਦਬੀ ਮਾਮਲੇ 'ਚ ਬਾਦਲਾਂ ਤੇ ਅਕਸ਼ੇ ਕੁਮਾਰ ਨੂੰ ਸੰਮਨਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ 'ਪ੍ਰਕਾਸ਼ ਸਿੰਘ ਬਾਦਲ ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ'ਬਾਦਲ ਨੇ ਕੁੰਵਰ ਵਿਜੈ ਪ੍ਰਤਾਪ ਨੂੰ ਕਿਹਾ ਕਿ ਉਨ੍ਹਾਂ ਦੀ ਪ੍ਰਬੋਧ ਕੁਮਾਰ ਨਾਲ ਫੋਨ ਉੱਤੇ ਗੱਲਬਾਤ ਕਰਵਾ ਦਿੱਤੀ ਜਾਵੇ।ਜਦੋਂ ਬਾਦਲ ਦੀ ਫੋਨ ਉੱਤੇ ਗੱਲ ਕਰਵਾਈ ਗਈ ਤਾਂ ਬਾਦਲ ਨੇ ਪ੍ਰਬੋਧ ਕੁਮਾਰ ਅਤੇ ਦੂਜੇ ਮੈਂਬਰਾਂ ਪੁੱਛਗਿੱਛ ਆਉਣ ਦਾ ਸੱਦਾ ਦਿੱਤਾ।ਇਸ ਮਗਰੋਂ ਕੁਝ ਹੀ ਮਿੰਟਾਂ ਵਿੱਚ ਪ੍ਰਬੋਧ ਕੁਮਾਰ ਐੱਮਐੱਲਏ ਹੋਸਟਲ ਪਹੁੰਚ ਗਏ। Image copyright Getty Images ਬਾਦਲ ਨੇ ਪੁੱਛਗਿੱਛ ਤੋਂ ਬਾਅਦ ਕੀ ਕਿਹਾਤਕਰੀਬਨ 30 ਮਿੰਟਾਂ ਤੱਕ ਚੱਲੀ ਇਸ ਪੁੱਛਗਿੱਛ ਤੋਂ ਬਾਅਦ ਬਾਦਲ ਬਾਹਰ ਆਏ ਅਤੇ ਆਉਂਦੇ ਹੀ ਕਿਹਾ ਕਿ ਇਹ ਸਾਰੀ ਜਾਂਚ ਸਿਆਸਤ ਨਾਲ ਪ੍ਰੇਰਿਤ ਹੈ। ਬਾਦਲ ਨੇ ਕਿਹਾ, ''ਉਨ੍ਹਾਂ ਇਧਰ ਉੱਧਰ ਦੇ ਦੋ ਚਾਰ ਸਵਾਲ ਪੁੱਛੇ। ਹੋਣਾ ਤਾਂ ਉਹੀ ਹੈ ਜੋ ਅਮਰਿੰਦਰ ਸਿੰਘ ਨੇ ਕਹਿਣਾ ਹੈ। ਕੋਟਕਪੂਰਾ ਦੀ ਘਟਨਾ ਬਾਰੇ ਵੀ ਸਵਾਲ ਪੁੱਛੇ। ਮੈਂ ਇਹ ਵੀ ਕਿਹਾ ਕਿ ਅੱਜ ਤੱਕ ਨਹੀਂ ਕਿਹਾ ਕਿ ਤੁਸੀਂ ਗੋਲੀ ਚਲਾਓ।''ਪੁੱਛਗਿੱਛ ਕਰਨ ਵਾਲੀ ਐੱਸਆਈਟੀ ਪੁੱਛਗਿੱਛ ਤੋਂ ਤੁਰੰਤ ਬਾਅਦ ਉੱਥੋਂ ਨਿੱਕਲ ਗਈ।ਐੱਸਆਈਟੀ ਵੱਲੋਂ ਜਾਰੀ ਕੀਤਾ ਗਿਆ ਸੀ ਸੰਮਨਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਪੁਲਿਸ ਫਾਇਰਿੰਗ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ (ਐੱਸਆਈਟੀ) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਸੀਐੱਮ ਸੁਖਬੀਰ ਬਾਦਲ ਅਤੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੂੰ ਸੰਮਨ ਜਾਰੀ ਕੀਤਾ ਸੀ। Image copyright Getty Images/fb ਫੋਟੋ ਕੈਪਸ਼ਨ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਅਕਸ਼ੇ ਕੁਮਾਰ ਨੂੰ 21 ਨਵੰਬਰ ਨੂੰ ਐੱਸਆਈਟੀ ਨੇ ਸੱਦਿਆ ਹੈ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਅਕਸ਼ੇ ਕੁਮਾਰ ਨੂੰ 21 ਨਵੰਬਰ ਨੂੰ ਅੰਮ੍ਰਿਤਸਰ ਦੇ ਸਰਕਿਟ ਹਾਊਸ ਵਿੱਚ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ।ਬਾਦਲ ਨੂੰ ਬਾਅਦ ਵਿੱਚ ਉਨ੍ਹਾਂ ਦੇ ਘਰ ਆ ਕੇ ਹੀ ਪੁੱਛਗਿੱਛ ਕਰਨ ਦੀ ਛੋਟ ਦੇ ਦਿੱਤੀ ਗਈ।ਸੰਮਨ ਮੁਤਾਬਕ, ''ਬਰਗਾੜੀ ਬੇਅਦਬੀ ਮਾਮਲਾ, ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਦੀ ਜਾਂਚ ਦੇ ਮਾਮਲੇ ਵਿੱਚ ਜਿਨ੍ਹਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਉਨ੍ਹਾਂ ਦਾ ਹਾਜ਼ਿਰ ਹੋਣਾ ਲਾਜ਼ਮੀ ਹੈ। ਇਨ੍ਹਾਂ ਘਟਨਾਵਾਂ ਦੇ ਸਬੰਧ ਵਿੱਚ ਉਨ੍ਹਾਂ ਕੋਲੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਕੋਲ ਜੋ ਵੀ ਜਾਣਕਾਰੀਆਂ ਹਨ ਉਹ ਦਿੱਤੀਆਂ ਜਾਣ।''ਇਸ ਤੋਂ ਪਹਿਲਾਂ ਐੱਸਆਈਟੀ ਵੱਲੋਂ ਏਡੀਜੀਪੀ ਜਤਿੰਦਰ ਜੈਨ, ਬਠਿੰਡਾ ਜ਼ੋਨ ਦੇ ਤਤਕਾਲੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਸਮੇਤ ਕਈ ਸੀਨੀਅਰ ਤੇ ਜੂਨੀਅਰ ਪੁਲਿਸ ਅਫ਼ਸਰਾਂ ਨਾਲ ਪੁੱਛਗਿੱਛ ਕੀਤੀ ਜਾ ਚੁੱਕੀ ਹੈ।ਇਹ ਵੀ ਪੜ੍ਹੋ-ਪਾਕਿਸਤਾਨ: ਕੀ ਮਸ਼ਾਲ ਖ਼ਾਨ ਦੇ ਕਤਲ ਨੇ ਕੁਝ ਬਦਲਿਆ?ਦੇਖਿਆ ਹੈ ਕਦੇ ਸਮੁੰਦਰ ਦਾ ਇਹ ਰੂਪ - ਤਸਵੀਰਾਂ 'ਰਾਮ ਰਹੀਮ ਨੂੰ ਮੈਂ ਕਦੇ ਨਹੀਂ ਮਿਲਿਆ'ਅਮਰੀਕਾ 'ਚ ਇੱਕ ਸਾਲ ਦੌਰਾਨ 24 ਸਿੱਖ ਨਸਲੀ ਹਮਲਿਆਂ ਦਾ ਸ਼ਿਕਾਰਬੇਅਦਬੀ ਮਾਮਲੇ ਦਾ ਪੂਰਾ ਘਟਨਾਕ੍ਰਮਇੱਕ ਜੂਨ 2015: ਗੁਰੂ ਗ੍ਰੰਥ ਸਾਹਿਬ ਪਿੰਡ ਕੋਟਕਪੂਰਾ ਦੇ ਬੁਰਜ ਜਵਾਹਾਰ ਸਿੰਘ ਵਾਲਾ ਤੋਂ ਲਾਪਤਾ।12 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੇ ਅੰਗ ਬਰਗਾੜੀ ਪਿੰਡ ਵਿਚੋਂ ਮਿਲੇ।14 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖਾਂ ਵੱਲੋਂ ਪ੍ਰਦਰਸ਼ਨ, ਜਿਸ ਉੱਤੇ ਪੁਲਿਸ ਵੱਲੋਂ ਲਾਠੀਚਾਰਜ। ਇਸੇ ਦਿਨ ਬਹਿਬਲ ਕਲਾਂ ਵਿਚ ਸਿੱਖਾਂ ਅਤੇ ਪੁਲਿਸ ਦੌਰਾਨ ਹੋਈ ਝੜਪ ਵਿਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ।18 ਅਕਤੂਬਰ 2015: ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿਚ ਐੱਸਆਈਟੀ ਦਾ ਗਠਨ। ਪੁਲਿਸ ਵੱਲੋਂ ਪੂਰਾ ਮਾਮਲਾ ਸੁਲਝਾਉਣ ਦਾ ਦਾਅਵਾ ਪਰ ਪੁਲਿਸ ਦੇ ਦਾਅਵਿਆਂ ਉੱਤੇ ਸਵਾਲ ਖੜੇ ਹੋਏ।24 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਹੁਦੇ ਤੋਂ ਹਟਾਇਆ ਗਿਆ ਅਤੇ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ। Image copyright SUKHCHARAN PREET / BBC ਫੋਟੋ ਕੈਪਸ਼ਨ 14 ਅਕਤੂਬਰ 2018 ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਬਰਗਾੜੀ ਵਿੱਚ ਸਿੱਖ ਸੰਗਤਾਂ ਦਾ ਵੱਡਾ ਇਕੱਠ 26 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ30 ਜੂਨ,2016: ਜਸਟਿਸ ਜ਼ੋਰ ਸਿੰਘ ਕਮਿਸ਼ਨ ਨੇ ਰਿਪੋਰਟ ਸਰਕਾਰ ਨੂੰ ਸੌਂਪੀ, ਪਰ ਕਮਿਸ਼ਨ ਦੀਆਂ ਤਜਵੀਜ਼ਾਂ ਉੱਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।14 ਅਪ੍ਰੈਲ 2017: ਅਮਰਿੰਦਰ ਸਿੰਘ ਸਰਕਾਰ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿਚ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਕੀਤਾ।30 ਜੂਨ 2018: ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ ਸਰਕਾਰ ਨੂੰ ਸੌਂਪੀ।31 ਜੂਨ 2018: ਅਮਰਿੰਦਰ ਸਿੰਘ ਦੀ ਸਰਕਾਰ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਸੀਬੀਆਈ ਹਵਾਲੇ ਕੀਤੀ।28 ਅਗਸਤ 2018: ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਅਤੇ ਅਕਾਲੀ ਦਲ ਵੱਲੋਂ ਬਹਿਸ ਦਾ ਬਾਈਕਾਟ। ਮਾਮਲੇ ਦੀ ਜਾਂਚ ਲਈ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ।10 ਸਤੰਬਰ 2018: ਪੰਜਾਬ ਸਰਕਾਰ ਵੱਲੋਂ ਬਹਿਬਲਾਂ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ।ਇਹ ਵੀ ਪੜ੍ਹੋ-'84 ਸਿੱਖ ਕਤਲੇਆਮ ਦੇ ਮਾਮਲੇ 'ਚ ਸੱਜਣ ਕੁਮਾਰ ਦੀ ਸ਼ਨਾਖ਼ਤ ਕਰਤਾਰ ਸਿੰਘ ਸਰਾਭਾ ਦੀ ਸ਼ਖਸੀਅਤ ਨਾਲ ਜੁੜੇ 5 ਅਹਿਮ ਤੱਥਬ੍ਰਿਟੇਨ: ਪ੍ਰਧਾਨ ਮੰਤਰੀ ਕਿਵੇਂ ਜਾ ਸਕਦੀ ਹੈ ਹਟਾਈ'ਜਦੋਂ ਮਹਾਰਾਜਾ ਪਟਿਆਲਾ ਨੇ ਕੀਤੀ ਸੀ ਸ਼੍ਰੋਮਣੀ ਕਮੇਟੀ 'ਤੇ ਕਬਜ਼ੇ ਦੀ ਕੋਸ਼ਿਸ਼'ਇਹ ਵੀਡੀਓ ਵੀ ਜ਼ਰੂਰ ਦੇਖੋ- Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਪਿਛਲੇ ਸਾਲ ਹੋਈ ਭੀਮਾ ਕੋਰੇਗਾਂਓ ਹਿੰਸਾ ’ਚ ਰਾਮਾ ਦਾ ਘਰ ਤੇ ਦੁਕਾਨ ਸੜ ਕੇ ਤਬਾਹ ਹੋ ਗਈ। ਰਾਮਾ ਕਹਿੰਦੀ ਹੈ ਉਹ ਉਸ ਡਰਾਵਨੇ ਦਿਨ ਨੂੰ ਕਦੇ ਨਹੀਂ ਭੁੱਲ ਸਕਦੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਰਫਾਲ ਡੀਲ ਅਨਿਲ ਅੰਬਾਨੀ ਦੇ ਹਿੱਸੇ, HAL ਦੇ ਤਿੰਨ ਹਜ਼ਾਰ ਮੁਲਾਜ਼ਮਾਂ ਦੇ ਰੁਜ਼ਗਾਰ 'ਹਵਾ' ਇਮਰਾਨ ਕੁਰੈਸ਼ੀ ਬੀਬੀਸੀ ਲਈ 14 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45848085 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright DASSAULT RAFALE ਟਰੇਡ ਯੂਨੀਅਨ ਦੇ ਸਾਬਕਾ ਲੀਡਰਾਂ ਮੁਤਾਬਕ ਭਾਰਤ ਸਰਕਾਰ ਵੱਲੋਂ ਰਫਾਲ ਜਹਾਜ ਬਣਾਉਣ ਦਾ ਠੇਕਾ ਰਿਲਾਇੰਸ ਗਰੁੱਪ ਦੇ ਅਨਿਲ ਨੂੰ ਦੇਣ ਦੇ ਫੈਸਲੇ ਕਾਰਨ ਸਰਕਾਰੀ ਕੰਪਨੀ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (ਐਚਏਐਲ) ਦੇ ਲਗਭਗ 3 ਹਜ਼ਾਰ ਵਰਕਰਾਂ ਨੂੰ ਆਪਣੇ ਕੰਮ ਤੋਂ ਹੱਥ ਧੋਣਾ ਪੈ ਸਕਦਾ ਹੈ।ਐਚਏਐਲ ਦੇ ਸਾਬਕਾ ਮੁਲਾਜ਼ਮ ਤੇ ਵਰਕਰ ਯੂਨੀਅਨ ਦੇ ਸਕੱਤਰ ਰਹੇ ਆਨੰਦ ਪਦਮਨਾਭਾ ਨੇ ਬੀਬੀਸੀ ਨੂੰ ਦੱਸਿਆ, "ਜੇ ਹਿੰਦੁਸਤਾਨ ਏਅਰਨੌਟਿਕਸ ਲਿਮਿਟਡ ਨੂੰ ਠੇਕਾ ਮਿਲਦਾ ਤਾਂ 3000 ਮੁਲਾਜ਼ਮ ਜਹਾਜ਼ ਬਣਾਉਣ ਵਿੱਚ ਲੱਗ ਜਾਂਦੇ। ਹਾਲਾਂਕਿ ਕੰਪਨੀ ਬੰਦ ਨਹੀਂ ਹੋਵੇਗੀ ਪਰ ਜੇਕਰ ਅਜਿਹਾ ਹੋਇਆ ਤਾਂ ਭਾਰਤੀ ਹਵਾਈ ਫ਼ੌਜ ਦੀ ਰੀੜ ਦੀ ਹੱਡੀ ਟੁੱਟ ਜਾਵੇਗੀ।"ਫਿਲਹਾਲ ਜੋ ਕੰਪਨੀ 'ਚ ਕੰਮ ਕਰ ਰਹੇ ਹਨ, ਉਹ ਕੰਪਨੀ ਦੇ ਇੱਕ ਸਰਕੂਲਰ ਕਾਰਨ ਪਛਾਣ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਹੀ ਬੋਲ ਰਹੇ ਹਨ। ਕੰਪਨੀ ਨੇ ਪੱਤਰ ਜਾਰੀ ਕੀਤਾ ਹੈ ਕਿ ਕੋਈ ਵੀ ਮੁਲਾਜ਼ਮ ਕੰਪਨੀ ਦੇ ਬਾਰੇ ਜਨਤਕ ਬਿਆਨ ਦੇਵੇਗਾ ਤਾਂ ਇਸ ਨੂੰ ਕੰਪਨੀ ਦੇ ਸੇਵਾ ਨਿਯਮਾਂ ਦਾ ਉਲੰਘਣ ਮੰਨਿਆ ਜਾਵੇਗਾ। ਇਹ ਵੀ ਪੜ੍ਹੋ:ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀਦੁਨੀਆਂ ਦੀ ਸਭ ਤੋਂ ਲੰਬੀ ਉਡਾਣ ਸ਼ੁਰੂ ਰਾਮਪਾਲ ਬਾਬਾ: ਜੇਈ ਤੋਂ ਕਿਵੇਂ ਬਾਬਾ ਬਣੇ ਤੇ ਜੇਲ੍ਹ ਗਏ 'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਮੁਲਾਜ਼ਮਾਂ ਦੀਆਂ ਦਲੀਲਾਂ ਕੀ ਹਨਇੱਕ ਹੋਰ ਸਾਬਕਾ ਟਰੇਡ ਯੂਨੀਅਨ ਆਗੂ ਮਿਨਾਕਸ਼ੀ ਸੁੰਦਰਮ ਨੇ ਕਿਹਾ, "ਇੱਕ ਨਿੱਜੀ ਕੰਪਨੀ ਨੂੰ ਰਫਾਲ ਦਾ ਠੇਕਾ ਦੇਣ ਨਾਲ ਜਿਸ ਦਾ ਜਹਾਜ਼ਾਂ ਦੇ ਖੇਤਰ 'ਚ ਕੋਈ ਤਜਰਬਾ ਨਹੀਂ ਹੈ, ਦਹਾਕਿਆਂ 'ਚ ਵਿਕਸਿਤ ਹੋਏ ਦੇਸੀ ਹੁਨਰ ਨੂੰ ਨੁਕਸਾਨ ਪਹੁੰਚੇਗਾ। ਇਹ ਕੰਪਨੀ ਦੇ ਕਾਰੋਬਾਰ ਅਤੇ ਸਮਰੱਥਾ ਨੂੰ ਪ੍ਰਭਾਵਿਤ ਕਰੇਗਾ।" Image copyright Getty Images ਫੋਟੋ ਕੈਪਸ਼ਨ ਫਰਾਂਸ ਦੇ ਰੱਖਿਆ ਮੰਤਰੀ ਅਤੇ ਭਾਰਤ ਦੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਰੀਕਰ ਪਛਾਣ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਇੱਕ ਮੁਲਾਜ਼ਮ ਨੇ ਕਿਹਾ, "ਜੋ ਪ੍ਰਤਿਭਾ ਇਸ ਖੇਤਰ ਵਿੱਚ ਮੌਜੂਦ ਹੈ, ਉਸ ਨੂੰ ਜੰਗਾਲ ਹੀ ਲੱਗੇਗਾ।"ਸਾਬਕਾ ਅਤੇ ਮੌਜੂਦਾ ਮੁਲਾਜ਼ਮਾਂ ਦੀਆਂ ਦਲੀਲਾਂ ਵੀ ਕੁਝ ਅਜਿਹੀਆਂ ਹੀ ਹਨ, ਜਿਵੇਂ ਕਿ ਪਹਿਲੀ ਸਤੰਬਰ ਨੂੰ ਸੇਵਾਮੁਕਤ ਹੋਏ ਕੰਪਨੀ ਦੇ ਸਾਬਕਾ ਚੇਅਰਮੈਨ ਟੀ ਸਵਰਨਾ ਰਾਜੂ ਨੇ ਕਿਹਾ ਸੀ। ਤਿੰਨ ਹਫ਼ਤੇ ਪਹਿਲਾਂ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਆਪਣੇ ਇੱਕਲੌਤੇ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ, "ਐਚਏਐਲ ਨੇ 25 ਟਨ ਦੇ ਸੁਖੋਈ-30 ਬਣਾਇਆ ਜੋ ਇੱਕ ਚੌਥੀ ਪੀੜ੍ਹੀ ਵਾਲਾ ਲੜਾਕੂ ਜੈਟ ਹੈ। ਸੁਖੋਈ ਨੂੰ ਅਸੀਂ ਬਿਲਕੁੱਲ ਕੱਚੇ ਮਾਲ ਦੇ ਪੜਾਅ ਤੋਂ ਅਸੀਂ ਬਣਾਇਆ ਸੀ ਤਾਂ ਫੇਰ ਅਸੀਂ ਕਿਸ ਬਾਰੇ ਗੱਲ ਕਰ ਰਹੇ ਹਾਂ? ਅਸੀਂ ਨਿਸ਼ਚਿਤ ਤੌਰ 'ਤੇ ਇਹ ਕਰ ਲਿਆ ਹੁੰਦਾ।"ਬੀਬੀਸੀ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਟੀ ਸੁਵਰਨਾ ਰਾਜੂ ਨੇ ਗੱਲ ਨਹੀਂ ਕੀਤੀ। ਅਖ਼ਬਾਰ ਨੂੰ ਦਿੱਤੇ ਇੰਟਰਵਿਊ ਤੋਂ ਬਾਅਦ ਹੀ ਉਹ ਗੱਲ ਨਹੀਂ ਕਰ ਰਹੇ ਹਨ ਪਰ ਉਨ੍ਹਾਂ ਨੇ ਇੰਟਰਵਿਊ ਤੋਂ ਇਨਕਾਰ ਵੀ ਨਹੀਂ ਕੀਤਾ। ਰਫਾਲ ਸੌਦੇ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਮੌਜੂਦਾ ਐਨਡੀਏ ਸਰਕਾਰ ਨੂੰ ਕਾਂਗਰਸ ਅਤੇ ਬਾਕੀ ਵਿਰੋਧੀਆਂ ਕੋਲੋਂ ਕਾਫੀ ਆਲੋਚਨਾ ਝੱਲਣੀ ਪੈ ਰਹੀ ਹੈ।ਯੂਪੀਏ ਸਰਕਾਰ ਵੇਲੇ ਐਚਏਐਲ ਕੰਪਨੀ ਨੇ 108 ਰਫਾਲ ਜਹਾਜ਼ ਬਣਾਉਣੇ ਸਨ, ਜਦਕਿ ਬਾਕੀ 18 ਜਹਾਜ਼ ਸਿੱਧੇ ਡਸੋ ਏਵੀਏਸ਼ਨ ਨੇ ਭਾਰਤ ਨੂੰ ਬਣੇ ਬਣਾਏ ਦੇਣੇ ਸਨ। Image copyright DASSAULT RAFALE ਰਾਜੂ ਨੇ ਇਸ ਇੰਟਰਵਿਊ 'ਚ ਇਹ ਵੀ ਕਿਹਾ ਸੀ, "ਡਸੋ ਅਤੇ ਐਚਏਐਲ ਨੇ ਆਪਸੀ ਇਕਰਾਰਨਾਮੇ 'ਤੇ ਹਸਤਾਖ਼ਰ ਕਰਕੇ ਸਰਕਾਰ ਨੂੰ ਦਿੱਤਾ ਸੀ। ਤੁਸੀਂ ਸਰਕਾਰ ਨੂੰ ਫਾਇਲਾਂ ਜਨਤਕ ਕਰਨ ਲਈ ਕਿਉਂ ਨਹੀਂ ਕਹਿੰਦੇ? ਫਾਇਲਾਂ ਤੁਹਾਨੂੰ ਸਭ ਕੁਝ ਦੱਸਣਗੀਆਂ। ਜੇਕਰ ਮੈਂ ਜਹਾਜ਼ ਬਣਾਂਵਾਗਾ ਤਾਂ ਮੈਂ ਉਨ੍ਹਾਂ ਦੀ ਗਾਰੰਟੀ ਦੇਵਾਂਗਾ।"ਇੱਕ ਹੋਰ ਮੁਲਾਜ਼ਮ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, "ਪੂਰਾ ਮੁੱਦਾ ਵਿਵਾਦਪੂਰਨ ਹੋ ਗਿਆ ਹੈ ਅਤੇ ਕਈ ਸਵਾਲ ਚੁੱਕੇ ਜਾ ਰਹੇ ਹਨ। ਤੁਸੀਂ ਕਹਿ ਸਕਦੇ ਹੋ ਕਿ ਇਹ ਸਿਆਸੀ ਹੋ ਗਿਆ ਹੈ ਪਰ ਇਹ ਸਾਡੀ ਆਪਣੀ ਰੱਖਿਆ ਮੰਤਰੀ (ਨਿਰਮਲਾ ਸੀਤਾਰਮਨ) ਦਾ ਇਹ ਕਹਿਣਾ ਗਲਤ ਸੀ ਕਿ ਐਚਏਐਲ ਰਫਾਲ ਬਣਾਉਣ 'ਚ ਅਸਮਰੱਥ ਸੀ।"ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਆਈਟੀਯੂਸੀ) ਦੇ ਕਾਰਜਕਾਰੀ ਪ੍ਰਧਾਨ ਐਚ ਮਹਾਦੇਵਨ ਨੇ ਕਿਹਾ, "ਰਫਾਲ ਜਹਾਜ਼ ਬਣਾਉਣ ਵਿੱਚ ਐਚਏਐਲ ਦੀ ਸਮਰੱਥਾ 'ਤੇ ਸਵਾਲ ਚੁੱਕਣ ਨੂੰ ਲੈ ਕੇ ਕੋਈ ਮੁਲਾਜ਼ਮ ਉਨ੍ਹਾਂ ਦੇ ਬਿਆਨ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ।"ਇਹ ਵੀ ਪੜ੍ਹੋ:ਮਿਜ਼ਾਇਲ, ਜਿਸ ਨੂੰ ਨੇਤਨਯਾਹੂ ਮੋਦੀ ਨੂੰ ਵੇਚਣਾ ਚਾਹੁੰਦੇ ਹਨਦੁਨੀਆਂ ਦਾ ਸਭ ਤੋਂ ਖ਼ਤਰਨਾਕ ਲੜਾਕੂ ਜਹਾਜ਼ ਕੀ ਹੈ ਮੋਦੀ ਸਰਕਾਰ ਦੀ ਰਾਫੇਲ ਡੀਲ-5 ਨੁਕਤਿਆਂ 'ਚ ਜਾਣੋ'ਰਾਫੇਲ ਸਮਝੌਤੇ ਦੀ ਕੀਮਤ ਦੀ ਜਾਂਚ ਕਰੇਗਾ ਕੈਗ' Image copyright DASSAULT RAFALE ਇਸ ਵਿਵਾਦ ਨੇ ਐਚਏਐਲ ਦੇ ਬਿਆਨ ਤੇਜਸ ਲੜਾਕੂ ਜਹਾਜ਼ਾਂ ਦੀ ਡਿਲੀਵਰੀ 'ਚ ਦੇਰੀ ਬਾਰੇ ਵੀ ਸਵਾਲ ਚੁੱਕੇ ਹਨ। ਸੇਵਾਮੁਕਤ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਦੇਰੀ ਬਾਰੇ ਆਲੋਚਨਾ ਵਿੱਚ ਕਹਿੰਦੇ ਹਨ ਕਿ ਭਾਰਤੀ ਹਵਾਈ ਸੈਨਾ ਪੁਰਾਣੇ ਹੋ ਚੁੱਕੇ ਲੜਾਕੂ ਜਹਾਜ਼ਾਂ ਦੀ ਸਮੱਸਿਆ ਨਾਲ ਜੂਝ ਰਹੀ ਹੈ। 'ਐਚਏਐਲ ਤੋਂ ਬਿਹਤਰ ਸਮਰੱਥਾ ਕਿਸੇ ਕੋਲ ਨਹੀਂ'ਪਰ ਐਚਏਐਲ ਦੇ ਸਾਬਕਾ ਪ੍ਰਧਾਨ ਡਾਕਟਰ ਸੀਜੀ ਕ੍ਰਿਸ਼ਨਦਾਸ ਨਾਇਰ ਕੋਲ ਲੜਾਕੂ ਜਹਾਜ਼ਾਂ ਦੇ ਨਿਰਮਾਣ ਦੇ ਮੁੱਦੇ 'ਤੇ ਇੱਕ ਵੱਖਰੀ ਰਾਇ ਹੈ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਭਾਰਤ ਵਿੱਚ ਅਹਿਜੀ ਹੋਰ ਕੰਪਨੀ ਨਹੀਂ ਹੈ, ਜਿਸ ਵਿੱਚ ਐਚਏਆਲ ਵਰਗੇ ਲੜਾਕੂ ਜਹਾਜ਼ ਬਣਾਉਣ ਦੀ ਸਮਰੱਥਾ ਹੋਵੇ, ਐਚਏਐਲ ਲਈ ਹੁਣ ਅੱਗੇ ਵਧਣ ਦਾ ਰਸਤਾ ਪਬਲਿਕ-ਪ੍ਰਾਈਵੇਟ ਮਾਡਲ ਹੈ।""ਭਾਵੇਂ ਉਹ ਐਚਏਐਲ ਹੋਵੇ ਜਾਂ ਕੋਈ ਹੋਰ ਜਨਤਕ ਖੇਤਰ ਦੀ ਕੋਈ ਹੋਰ ਕੰਪਨੀ ਹੋਵੇ, ਰਸਤਾ ਨਿਜੀ ਖੇਤਰ ਦੇ ਨਾਲ-ਨਾਲ ਮੱਧਮ ਅਤੇ ਛੋਟੇ ਖੇਤਰ ਦੇ ਨਾਲ ਕੰਮ ਕਰਨਾ ਹੈ। ਜਦੋਂ ਵੀ ਕੋਈ ਵੱਡਾ ਆਰਡਰ ਮਿਲਿਆ ਹੈ ਤਾਂ ਐਚਏਐਲ ਨੇ ਇਸੇ ਤਰ੍ਹਾਂ ਸਹਿਯੋਗ ਲਿਆ ਹੈ, ਨਿੱਜੀ ਖੇਤਰ ਦੇ ਨਾਲ ਸਾਂਝੇ ਤੌਰ 'ਤੇ ਕੰਮ ਕੀਤਾ ਹੈ।" Image copyright DASSAULT RAFALE ਫੋਟੋ ਕੈਪਸ਼ਨ ਭਾਰਤ, ਅਮਰੀਕਾ, ਰੂਸ, ਫਰਾਂਸ ਅਤੇ ਚੀਨ ਤੋਂ ਬਾਅਦ ਲੜਾਕੂ ਜਹਾਜ਼ਾਂ ਦਾ ਨਿਰਮਾਣ ਕਰਨ ਵਾਲੇ ਦੁਨੀਆਂ ਦਾ ਚੌਥਾ ਰਾਸ਼ਟਰ ਬਣ ਗਿਆ ਹੈ ਡਾਕਟਰ ਨਾਇਰ ਕਹਿੰਦੇ ਹਨ ਕਿ ਇਹ ਕਹਿਣਾ ਬੇਵਕੂਫ਼ੀ ਦੀ ਗੱਲ ਹੈ ਕਿ ਇਸ ਨੂੰ ਕੋਈ ਨਹੀਂ ਕਰ ਸਕਦਾ। ਸਰਲ ਸ਼ਬਦਾਂ ਵਿੱਚ ਡਾਕਟਰ ਨਾਇਰ ਦੇ ਬਿਆਨ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਰਿਲਾਇੰਸ ਦੇ ਕੋਲ ਸਿਰਫ ਨਿਰਮਾਣ ਦਾ ਠੇਕਾ ਹੈ ਸਮਰੱਥਾ ਨਹੀਂ ਹੈ ਤਾਂ ਉਹ ਐਚਏਐਲ ਦੇ ਨਾਲ ਨਿਰਮਾਣ ਲਈ ਸਮਝੌਤਾ ਕਰ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਜਹਾਜ਼ਾਂ ਦੀ ਸਾਂਭ-ਸੰਭਾਲ ਕਰੇ, ਜਿਵੇਂ ਕਿ ਮਿਰਾਜ 2000 ਦੇ ਨਾਲ ਕੀਤਾ ਗਿਆ ਹੈ। ਮਿਰਾਜ 2000 ਉਸੇ ਡਸੋ ਏਵੀਏਸ਼ਨ ਨੇ ਹੀ ਬਣਾਇਆ ਹੈ, ਜੋ ਰਾਫੇਲ ਬਣਾ ਰਹੀ ਹੈ। ਭਾਰਤ, ਅਚਨਚੇਤ ਹੀ, ਅਮਰੀਕਾ, ਰੂਸ, ਫਰਾਂਸ ਅਤੇ ਚੀਨ ਤੋਂ ਬਾਅਦ ਲੜਾਕੂ ਜਹਾਜ਼ਾਂ ਦਾ ਨਿਰਮਾਣ ਕਰਨ ਵਾਲਾ ਦੁਨੀਆਂ ਦਾ ਚੌਥਾ ਦੇਸ ਬਣ ਗਿਆ ਹੈ ਅਤੇ ਇਹ ਸਮਰੱਥਾ ਦੇਸ ਦੇਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਸਥਾਪਿਤ ਐਚਏਐਲ ਕੰਪਨੀ ਤੋਂ ਇਲਾਵਾ ਕਿਸੇ ਹੋਰ ਕੋਲ ਨਹੀਂ ਹੈ। ਇਹ ਵੀ ਪੜ੍ਹੋ:#MeToo: ਡਰ ਲਗਦਾ ਹੈ ਕਦੋਂ ਕੋਈ 'ਮਿਸ' ਟਵਿੱਟਰ 'ਤੇ ਘੇਰ ਲਵੇ'ਤਸ਼ੱਦਦ ਮਗਰੋਂ ਉਹ ਟਾਰਚਰ ਦਾ ਸਮਾਨ ਮੇਜ਼ 'ਤੇ ਹੀ ਛੱਡ ਜਾਂਦੇ'ਬਰਗਾੜੀ ਮੋਰਚੇ ਦੇ ਆਗੂਆਂ ਨੇ ਖਹਿਰਾ ਤੋਂ ਪਾਸਾ ਵੱਟਿਆ'ਹੱਥਰਸੀ ਅਤੇ ਸ਼ਕਰਾਣੂ ਦਾਨ ਕਰਨਾ ਸ਼ਰਮਨਾਕ ਨਹੀਂ' ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸੁਖਬੀਰ ਬਾਦਲ ਲੌਂਗੋਵਾਲ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਖੁਸ਼ ਨਾ ਹੋਣ - ਨਜ਼ਰੀਆ ਜਗਤਾਰ ਸਿੰਘ ਸੀਨੀਅਰ ਪੱਤਰਕਾਰ 16 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46226545 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh robin / bbc ਫੋਟੋ ਕੈਪਸ਼ਨ ਗੋਬਿੰਦ ਸਿੰਘ ਲੌਂਗੋਵਾਲ ਲਗਾਤਾਰ ਦੂਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਵਿੱਚ ਉਹੀ ਕਮੇਟੀ ਮੈਂਬਰ ਚੁਣੇ ਜਾਣਾ ਅਕਾਲੀ ਦਲ ਦੇ ਪ੍ਰਧਾਨ ਲਈ ਬਹੁਤੀ ਖੁਸ਼ੀ ਵਾਲੀ ਗੱਲ ਨਹੀਂ ਹੈ।ਹਾਲ ਹੀ ਵਿੱਚ ਅੰਮ੍ਰਿਤਸਰ ਵਿਖੇ ਹੋਈ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਗੋਬਿੰਦ ਸਿੰਘ ਲੌਂਗੋਵਾਲ, ਰਘੂਜੀਤ ਸਿੰਘ ਵਿਰਕ ਅਤੇ ਗੁਰਬਚਨ ਸਿੰਘ ਕਰਮੂਵਾਲਾ ਮੁੜ ਪ੍ਰਧਾਨ, ਸੀਨੀਅਤ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਚੁਣੇ ਗਏ ਹਨ ਜਦਕਿ 11 ਮੈਂਬਰੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਵੱਖ-ਵੱਖ ਆਗੂ ਅਤੇ ਹੋਰ ਵਰਗਾਂ ਵਿੱਚੋਂ ਲਏ ਗਏ ਹਨ। ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਾਂ ਵਿੱਚ 11 ਮੈਂਬਰੀ ਕਮੇਟੀ ਦੇ ਮੈਂਬਰਾਂ ਦੀ ਸ਼ਮੂਲੀਅਤ ਜ਼ਿਆਦਾ ਮਾਅਨੇ ਨਹੀਂ ਰੱਖਦੀ ਪਰ ਧਾਰਮਿਕ ਸਿਆਸਤ ਵਿੱਚ ਇਨ੍ਹਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਅਕਾਲੀ ਦਲ ਵਿੱਚ ਜਦੋਂ ਵੀ ਸਿਆਸੀ ਸੰਕਟ ਆਉਂਦਾ ਹੈ ਤਾਂ ਇਸਦਾ ਸਿੱਧਾ ਪ੍ਰਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਪੈਂਦਾ ਹੈ।ਇਹ ਵੀ ਪੜ੍ਹੋ:ਉਹ ਕਾਰਨ ਜਿਨ੍ਹਾਂ ਕਰਕੇ ਹੁੰਦਾ ਹੈ ਫੇਫੜੇ ਦਾ ਕੈਂਸਰਅਕਸ਼ੇ ਕੁਮਾਰ ਨੇ ਸੁਖਬੀਰ ਤੇ ਡੇਰਾ ਮੁਖੀ ਦੀ ਡੀਲ ਕਰਵਾਈ? ਸਵਾਲ ਬਾਕੀ ਹੈਟਰੇਨ ਦੇ ਡਰਾਈਵਰ ਦੀ 'ਖੁਦਕੁਸ਼ੀ' ਦਾ ਸੱਚ ਕੀ ਹੈਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਇਲਜ਼ਾਮ ਲੱਗਿਆ।ਬੇਅਦਬੀ ਦੀਆਂ ਲਗਾਤਾਰ ਵਾਪਰੀਆਂ ਘਟਨਾਵਾਂ ਦਾ ਖਮਿਆਜਾ ਅਕਾਲੀ ਦਲ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਿਆ ਜਿਸ ਵਿੱਚ ਪਾਰਟੀ 15 ਸੀਟਾਂ ਲੈ ਕੇ ਤੀਜੇ ਨੰਬਰ 'ਤੇ ਰਹਿ ਗਈ। Image copyright Keshav Singh/Hindustan Times via Getty Images ਫੋਟੋ ਕੈਪਸ਼ਨ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸਿਆਸਤ ਦੇ ਅਹਿਮ ਅਦਾਰੇ ਹਨ ਪਰ ਅਕਾਲੀ ਦਲ ਨੇ ਐਸਜੀਪੀਸੀ ਨੂੰ ਪੂਰੀ ਤਰ੍ਹਾਂ ਕਾਬੂ ਹੇਠ ਰੱਖਿਆ ਹੋਇਆ ਹੈ ਲੌਂਗੋਵਾਲ ਦਾ ਅਹੁਦਾ ਬਰਕਰਾਰ ਰੱਖਣ ਦੀ ਮਜਬੂਰੀਕਮਿਸ਼ਨ ਦੀ ਰਿਪੋਰਟ ਮਗਰੋਂ ਪਾਰਟੀ ਵਿੱਚ ਉਭਰੇ ਸੰਕਟ ਦੇ ਨਤੀਜੇ ਵਜੋਂ ਪਾਰਟੀ ਦੇ ਵਫਾਦਾਰ ਆਗੂ ਅਤੇ ਲੰਬੇ ਸਮੇਂ ਤੋਂ ਸਕੱਤਰ ਜਨਰਲ ਦੀਆਂ ਸੇਵਾਵਾਂ ਨਿਭਾ ਰਹੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ।ਨਵੇਂ ਚੁਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹਲਕਾ ਸੰਗਰੂਰ ਨਾਲ ਸਬੰਧ ਰੱਖਦੇ ਹਨ ਤੇ ਢੀਂਡਸਾ ਦਾ ਜੱਦੀ ਜ਼ਿਲ੍ਹਾ ਵੀ ਇਹੀ ਹੈ। ਇਸੇ ਕਰਕੇ ਸੁਖਬੀਰ ਨੇ ਢੀਂਡਸਾ ਦਾ ਸਿਆਸੀ ਪ੍ਰਭਾਵ ਘਟਾਉਣ ਲਈ ਲੌਂਗੋਵਾਲ ਦਾ ਅਹੁਦਾ ਬਰਕਰਾਰ ਰੱਖਿਆ ਹੈ। ਭਾਵੇਂ ਲੌਂਗੋਵਾਲ ਕਦੇ ਵੀ ਮਜ਼ਬੂਤ ਆਗੂ ਵਜੋਂ ਨਹੀਂ ਉਭਰੇ ਪਰ ਸੰਕਟ ਵਿੱਚ ਹਮੇਸ਼ਾ ਬਾਦਲਾਂ ਦੀ ਵਫ਼ਾਦਾਰੀ ਨਿਭਾਉਂਦੇ ਰਹੇ।ਇਸੇ ਤਰ੍ਹਾਂ ਰਘੂਜੀਤ ਸਿੰਘ ਵਿਰਕ ਵੀ ਸੁਖਬੀਰ ਬਾਦਲ ਦੇ ਕਰੀਬੀ ਹੋਣ ਕਰਕੇ ਉਨ੍ਹਾਂ ਨੂੰ ਬੈਠਕਾਂ ਤੇ ਹੋਰ ਕਾਰਵਾਈ ਦੀਆਂ ਸੂਚਨਾਵਾਂ ਸਮੇਂ-ਸਮੇਂ ਦਿੰਦੇ ਰਹੇ। ਕਰਮੂਵਾਲਾ ਦਾ ਅਹੁਦਾ ਇਸ ਲਈ ਬਰਕਰਾਰ ਰੱਖਿਆ ਗਿਆ ਹੈ ਕਿਉਂਕਿ ਉਹ ਪਾਰਟੀ ਵਿੱਚੋਂ ਕੱਢੇ ਗਏ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਲਈ ਵਿਰੋਧੀਆਂ ਦਾ ਕੰਮ ਕਰੇਗਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਬਾਦਲ ਬੁਰੀ ਤਰ੍ਹਾਂ ਘਿਰੇ ਹੋਏ ਹਨ। ਸਿਆਸੀ ਪੱਧਰ 'ਤੇ ਸਾਬਕਾ ਸੰਸਦ ਮੈਂਬਰ ਅਤੇ ਅਕਾਲ ਤਖ਼ਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਤੇ 'ਬਰਗਾੜੀ ਇਨਸਾਫ਼ ਮੋਰਚਾ' ਦੇ ਮੁਖੀ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਵਿੱਢੇ ਸੰਘਰਸ਼ ਨੇ ਸੂਬੇ ਵਿੱਚ ਸਿਆਸਤ ਭਖਾ ਕੇ ਬਾਦਲਾਂ ਨੂੰ ਘੇਰਿਆ ਹੋਇਆ ਹੈ।ਇਹ ਵੀ ਪੜ੍ਹੋਆਗੂਆਂ ਨੂੰ ਉਂਗਲਾਂ 'ਤੇ ਨਚਾਉਣ ਵਾਲਾ 'ਕਾਲਾ ਬਾਂਦਰ'ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ 'ਪੰਜ ਵਾਰ ਮੁੱਖ ਮੰਤਰੀ ਰਿਹਾ ਹਾਂ, ਗੰਭੀਰਤਾ ਦਿਖਾਓ ਤੇ ਪੁੱਛਗਿੱਛ ਦੌਰਾਨ ਹਾਜ਼ਰ ਹੋਵੋ' Image copyright Getty Images ਇਹੀ ਕਾਰਨ ਹੈ ਕਿ ਸੁਖਬੀਰ ਬਾਦਲ ਬੇਹੱਦ ਨਿਰਾਸ਼ ਹਨ। 'ਇਨਸਾਫ਼ ਮੋਰਚਾ' ਪਹਿਲਾਂ ਹੀ ਦੋ ਵਾਰ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਕੇ ਸਿੱਖਾਂ ਦੀ ਹਮਾਇਤ ਹਾਸਲ ਕਰ ਚੁੱਕਿਆ ਹੈ। ਜਿਸਦਾ ਨੁਕਸਾਨ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ ਵਿੱਚ ਹੋਵੇਗਾ।ਬਾਦਲਾਂ ਨੂੰ ਇਸ ਧਾਰਮਿਕ ਮਸਲੇ 'ਤੇ ਪਹਿਲਾਂ ਹੀ ਘੇਰਿਆ ਜਾ ਚੁੱਕਿਆ ਹੈ। ਅਕਾਲੀ ਦਲ ਦਾ ਗਠਨ ਪੰਥਕ ਮਸਲਿਆਂ ਲਈ ਕੀਤਾ ਗਿਆ ਸੀ ਜਦਕਿ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸਿਆਸਤ ਦੇ ਅਹਿਮ ਅਦਾਰੇ ਹਨ ਪਰ ਅਕਾਲੀ ਦਲ ਨੇ ਐਸਜੀਪੀਸੀ ਨੂੰ ਪੂਰੀ ਤਰ੍ਹਾਂ ਕਾਬੂ ਹੇਠ ਰੱਖਿਆ ਹੋਇਆ ਹੈ। ਇਹ ਵੀ ਪੜ੍ਹੋ:'ਅਕਾਲੀ ਦਲ ਸਿਰਫ਼ ਬਾਦਲਾਂ ਦਾ ਨਹੀਂ' ਬਾਦਲਾਂ ਦੇ ਮੌਜੂਦਾ ਸੰਕਟ ਦੇ ਇਹ ਹਨ ਅਸਲ ਕਾਰਨ ਜਦੋਂ ਬਾਦਲ ਕਾਂਗਰਸ ਦੀ ਟਿਕਟ 'ਤੇ ਚੋਣ ਲੜੇ ਅਤੇ ਜਿੱਤੇਇਸ ਕਾਰਨ ਐਸਜੀਪੀਸੀ, ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਮਰਿਆਦਾ ਅਨੁਸਾਰ ਲਏ ਗਏ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਬਾਦਲਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਅਕਾਲ ਤਖ਼ਤ ਦੀ ਮਰਿਆਦਾ ਦੀ ਉਲੰਘਣਾ ਕਰਕੇ 2015 ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਸਜ਼ਾ ਮਾਫ਼ ਕਰਵਾ ਦਿੱਤੀ ਸੀ। Image copyright Getty Images ਸਾਲ 2007 ਵਿੱਚ ਅਕਾਲ ਤਖ਼ਤ ਵੱਲੋਂ ਸਿੱਖ ਸੰਗਤ ਨੂੰ ਫ਼ੈਸਲਾ ਸੁਣਾਇਆ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾ ਕੇ ਉਨ੍ਹਾਂ ਦਾ ਸਵਾਂਗ ਰਚਣ ਵਾਲੇ ਡੇਰਾ ਮੁਖੀ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇ। ਇਹ ਡੇਰਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਵੋਟ ਬੈਂਕ ਨੂੰ ਪ੍ਰਭਾਵਿਤ ਕਰਦਾ ਹੈ। ਬਠਿੰਡਾ ਤੇ ਮਾਨਸਾ ਖ਼ਾਸ ਕਰਕੇ ਬਠਿੰਡਾ ਲੋਕ ਸਭਾ ਹਲਕੇ ਦਾ ਹਿੱਸਾ ਹਨ ਜਿੱਥੋਂ ਸੁਖਬੀਰ ਸਿੰਘ ਬਾਦਲ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਚੋਣ ਜਿੱਤੇ ਸਨ।ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਰਾਮ ਰਹੀਮ ਦੀ ਸਜ਼ਾ ਮਾਫ਼ ਕਰਨ ਵਿਰੁੱਧ ਪ੍ਰਦਰਸ਼ਨ ਕੀਤੇ ਅਤੇ ਜਥੇਦਾਰ ਨੂੰ ਆਪਣਾ ਫ਼ੈਸਲਾ ਬਦਲਣ 'ਤੇ ਮਜਬੂਰ ਕੀਤਾ।ਡੂੰਘੇਰੇ ਹੋਏ ਇਨ੍ਹਾਂ ਸੰਕਟਾਂ ਦਾ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ 'ਤੇ ਵੀ ਅਸਰ ਪਿਆ ਹੈ। ਸ਼੍ਰੋਮਣੀ ਕਮੇਟੀ ਆਪਣੀ ਭੂਮਿਕਾ ਭੁੱਲੀਸ਼੍ਰੋਮਣੀ ਕਮੇਟੀ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਸੰਸਥਾਵਾਂ ਦੀ ਮਰਿਆਦਾ ਬਰਕਰਾਰ ਰੱਖਣ ਲਈ ਜੱਦੋਜਹਿਦ ਕਰਨੀ ਚਾਹੀਦੀ ਸੀ।ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਆਪਣੀ ਅਸਲ ਭੂਮਿਕਾ ਤੇ ਜ਼ਿੰਮੇਵਾਰੀ ਭੁਲਾ ਚੁੱਕੇ ਹਨ। Image copyright RAVINDER SINGH ROBIN / BBC ਇਹੀ ਕਾਰਨ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਸਾਰੇ ਅਹੁਦੇਦਾਰਾਂ ਨੂੰ ਮੁੜ ਚੁਣਨ ਨੂੰ ਤਰਜੀਹ ਦਿੱਤੀ ਹੈ। ਜਿਵੇਂ ਮੁੱਖ ਮੰਤਰੀ ਵਾਂਗ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਫ਼ੈਸਲਾ ਵੀ ਪਾਰਟੀ ਕਰਦੀ ਹੈ।ਤਾਕਤਵਰ ਸ਼੍ਰੋਮਣੀ ਕਮੇਟੀ ਪ੍ਰਧਾਨ ਪਾਰਟੀ ਲਈ ਢਾਲ ਬਣਦਾ ਹੈ ਸ਼੍ਰੋਮਣੀ ਕਮੇਟੀ ਵਿੱਚ ਅਕਾਲੀ ਦਲ (ਬਾਦਲ) ਦੇ ਮੈਂਬਰ ਪਾਰਟੀ ਪ੍ਰਧਾਨ ਨੂੰ, ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਕਾਰਜਕਾਰਨੀ ਦੇ ਹੋਰ ਮੈਂਬਰਾਂ ਦੇ ਨਾਂ ਦਾ ਐਲਾਨ ਕਰਨ ਦਾ ਅਧਿਕਾਰ ਦੇ ਦਿੰਦੇ ਹਨ।ਅਕਾਲੀ ਦਲ ਅਤੇ ਉਸਦੇ ਪ੍ਰਧਾਨ ਦੀ ਇਹੀ ਸਭ ਤੋਂ ਵੱਡੀ ਗਲਤੀ ਹੈ। ਇਸ ਤਰ੍ਹਾਂ ਇੱਕ ਕਮਜ਼ੋਰ ਸ਼੍ਰੋਮਣੀ ਕਮੇਟੀ ਮੁਖੀ ਕਿਸੇ ਵੀ ਸੰਕਟ ਨਾਲ ਸਿੱਝਣ ਲਈ ਅਸਮਰਥ ਹੋ ਜਾਂਦਾ ਹੈ ਅਤੇ ਪਾਰਟੀ ਪ੍ਰਧਾਨ ਉੱਤੇ ਨਿਰਭਰ ਹੋ ਜਾਂਦਾ ਹੈ। ਉਹ ਵੱਧ ਤੋਂ ਵੱਧ ਆਪਣੀ ਡਿਊਟੀ ਨਿਭਾਉਂਦਿਆ ਵਫ਼ਾਦਾਰੀ ਨਾਲ ਸੁਖਬੀਰ ਦੇ ਹੁਕਮ ਦੀ ਤਾਮੀਲ ਕਰ ਸਕਦਾ ਹੈ, ਜਿਵੇਂ ਉਹ ਕੁਝ ਮਹੀਨਿਆਂ ਤੋਂ ਕਰ ਰਿਹਾ ਹੈ । ਇਹ ਵੀ ਪੜ੍ਹੋ:ਬ੍ਰਿਟੇਨ ਅਤੇ ਈਯੂ 'ਤਲਾਕਨਾਮੇ' ਦੇ ਰਾਹ ਦੀਆਂ 5 ਮੁਸ਼ਕਲਾਂ ਉਸ 'ਮੈਰਿਜ ਪੈਲੇਸ' ਦੀ ਖ਼ਾਸੀਅਤ ਜਿੱਥੇ ਹੋਇਆ ਰਣਵੀਰ-ਦੀਪੀਕਾ ਦਾ ਵਿਆਹਦਾੜ੍ਹੀ ਨਾਲ ਇਨ੍ਹਾਂ ਸਰਕਾਰਾਂ ਦੀ 'ਦੁਸ਼ਮਣੀ' ਕਿਉਂ ਹੈ ਇਸ ਸਿੱਖ ਸੰਸਥਾ ਦੇ ਮੁਖੀ ਰਹਿੰਦਿਆ ਮਰਹੂਮ ਗੁਰਚਰਨ ਸਿੰਘ ਟੌਹੜਾ ਨੇ ਵੀ ਸਿੱਖ ਸਿਆਸਤ ਤੇ ਸੰਕਟ ਸਮੇਂ ਅਹਿਮ ਭੂਮਿਕਾ ਨਿਭਾਈ ਸੀ। ਇੱਕ ਉਹ ਸਮਾਂ ਸੀ ਜਦੋਂ ਇਸ ਸੰਸਥਾ ਦੇ ਸਿੱਖ ਸਿਆਸਤ ਵਿੱਚ ਵੱਡੇ ਆਗੂ ਵਜੋਂ ਜਾਣੇ ਜਾਂਦੇ ਬਾਬਾ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਰਹੇ। ਇਹ ਆਗੂ ਪੰਥ ਪ੍ਰਤੀ ਸ਼ਿੱਦਤ ਨਾਲ ਜੁੜੇ ਹੋਏ ਸਨ।ਪਰ ਸੁਖਬੀਰ ਬਾਦਲ ਨੇ ਪੰਥਕ ਸਫ਼ਾਂ ਵਿੱਚੋਂ ਸਭ ਕੁਝ ਦੂਰ ਕਰ ਦਿੱਤਾ ਹੈ। ਇਹ ਆਮ ਮੁਹਾਵਰਾ ਹੈ ਕਿ ਪੰਥਕ ਮਸਲਿਆਂ ਵਿੱਚ ਘਿਰੇ ਅਕਾਲੀ ਦਲ ਦੇ ਪ੍ਰਧਾਨ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੀ ਬਚਾ ਸਕਦਾ ਹੈ।ਪਰ ਅੱਜ ਦੇ ਦੌਰ 'ਚ ਇਹ ਹੋਣਾ ਮੁਮਕਿਨ ਨਹੀਂ ਲਗਦਾ। (ਬੀਬੀਸੀ ਪੰਜਾਬੀ ਨਾਲ, , ਅਤੇ 'ਤੇ ਜੁੜੋ।)
true
'ਨਾ ਮੋਦੀ ਇਸਲਾਮਾਬਾਦ ਆਉਣਗੇ, ਨਾ ਇਮਰਾਨ ਖ਼ਾਨ ਦਿੱਲੀ ਜਾਣਗੇ' — ਬਲਾਗ ਵੁਸਤੁੱਲਾਹ ਖ਼ਾਨ ਪਾਕਿਸਤਾਨ ਤੋਂ ਬੀਬੀਸੀ ਲਈ 2 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46727871 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright MEA/INDIA ਫੋਟੋ ਕੈਪਸ਼ਨ ਨਵੇਂ ਸਾਲ ਵਿੱਚ ਨਾ ਮੋਦੀ ਜੀ ਇਸਲਾਮਾਬਾਦ ਆਉਣਗੇ ਨਾ ਇਮਰਾਨ ਖ਼ਾਨ ਦਿੱਲੀ ਜਾਣਗੇ ਮੈਨੂੰ ਕਈ ਦੋਸਤਾਂ ਨੇ ਫਰਮਾਇਸ਼ ਕੀਤੀ ਹੈ ਕਿ ਜਦੋਂ ਸਾਰੇ ਪੰਡਿਤ 'ਨਵਾਂ ਸਾਲ ਕਿਵੇਂ ਗੁਜ਼ਰੇਗਾ' ਦੀਆਂ ਗੱਲਾਂ ਕਰ ਰਹੇ ਹਨ ਤਾਂ ਮੈਂ ਵੀ ਕੋਈ ਨਾ ਕੋਈ ਭਵਿੱਖਬਾਣੀ ਕਰਾਂ। ਗੱਲ ਇਹ ਹੈ ਕਿ ਸਮੋਗ ਕਾਰਨ ਮੇਰੇ ਤੋਤੋ ਦੀ ਤਬੀਅਤ ਠੀਕ ਨਹੀਂ ਹੈ ਇਸ ਲਈ ਉਸ ਦੀ ਥਾਂ ਮੈਂ ਕਾਰਡ ਚੁੱਕ ਕੇ ਪੜ੍ਹ ਦਿੰਦਾ ਹਾਂ। ਕਾਰਡ 'ਚ ਪਹਿਲੀ ਭਵਿੱਖਬਾਣੀ ਇਹ ਲਿਖੀ ਹੈ ਕਿ ਨਵਾਂ ਸਾਲ ਪਿਛਲੇ ਸਾਲ (2018) ਨਾਲੋਂ ਵੱਖਰਾ ਹੋਵੇਗਾ ਕਿਉਂਕਿ 2018 ਵੀ ਪਿਛਲੇ ਸਾਲ ਤੋਂ ਵੱਖਰਾ ਸੀ। ਉਹ 2017 ਸੀ ਤੇ ਫਿਰ 2018 ਆਇਆ ਤੇ ਹੁਣ 2019 ਹੈ। ਦੂਜੀ ਭਵਿੱਖਬਾਣੀ ਇਹ ਹੈ ਕਿ ਨਵੇਂ ਸਾਲ 'ਚ ਪਾਕਿਸਤਾਨ 'ਚ ਆਮ ਚੋਣਾਂ ਨਹੀਂ ਹੋਣਗੀਆਂ, ਅਲਬੱਤਾ ਭਾਰਤ ਵਿੱਚ ਮੈਨੂੰ ਆਮ ਚੋਣਾਂ ਹੁੰਦੀਆਂ ਸਾਫ਼ ਨਜ਼ਰ ਆ ਰਹੀਆਂ ਹਨ। ਭਾਜਪਾ ਪਹਿਲਾਂ ਨਾਲੋਂ ਘੱਟ ਸੀਟਾਂ ਜਿੱਤੇਗੀ ਪਰ ਮੋਦੀ ਜੀ ਆਪਣੀ ਸੀਟ 'ਤੇ ਬਣੇ ਰਹਿਣਗੇ। ਇਹ ਵੀ ਪੜ੍ਹੋ-ਕਾਦਰ ਖ਼ਾਨ ਮੌਜੂਦਾ ਦੌਰ ਦੇ ਕਲਾਕਾਰਾਂ ਦੀ ਕਿਹੜੀ ਗੱਲ ਤੋਂ ਦੁਖੀ ਸਨ 2018 ਦੀਆਂ ਕੌੜੀਆਂ ਯਾਦਾਂ ਨੂੰ ਇੰਝ ਭੁਲਾਓ ਕਿਮ ਜੋਂਗ ਉਨ ਦੀ ਅਮਰੀਕਾ ਨੂੰ ਚਿਤਾਵਨੀਦੁਨੀਆਂ ਭਰ 'ਚ ਨਵੇਂ ਸਾਲ ਦਾ ਸੁਆਗਤਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ 'ਚ ਨਵੇਂ ਸਾਲ ਵਿੱਚ ਵੀ ਨਾ ਕੋਈ ਸੁਧਾਰ ਆਵੇਗਾ, ਨਾ ਵਿਗਾੜ। ਨਾ ਮੋਦੀ ਜੀ ਇਸਲਾਮਾਬਾਦ ਆਉਣਗੇ ਨਾ ਇਮਰਾਨ ਖ਼ਾਨ ਦਿੱਲੀ ਜਾਣਗੇ। ਵੱਧ ਤੋਂ ਵੱਧ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਜੂਨ ਤੋਂ ਬਾਅਦ ਦਿੱਲੀ ਦੀ ਯਾਤਰਾ ਕਰ ਸਕਦੇ ਹਨ।ਪਰ ਕਸ਼ਮੀਰ ਦਾ ਮਾਮਲਾ ਹੋਰ ਗਰਮ ਹੋ ਗਿਆ ਤਾਂ ਇਹ ਯਾਤਰਾ ਠੰਢੀ ਪੈ ਸਕਦੀ ਹੈ। ਉੰਝ ਵੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਦਿੱਲੀ ਰਾਸ ਨਹੀਂ ਆਉਂਦੀ। ਪਿਛਲੀ ਵਾਰ ਉਹ ਦਿੱਲੀ 'ਚ ਹੀ ਸਨ ਜਦੋਂ ਮੁੰਬਈ ਵਿੱਚ 26/11 ਦੀ ਵਾਰਦਾਤ ਹੋ ਗਈ ਸੀ। Image copyright Getty Images ਫੋਟੋ ਕੈਪਸ਼ਨ ਨਵੇਂ ਸਾਲ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ 'ਚ ਕੋਈ ਖਾਸਾ ਪਰਕ ਨਹੀਂ ਪੈਣ ਵਾਲਾ ਅਗਲੇ ਸਾਲ ਵੀ ਪਾਕਿਸਤਾਨ ਦੀ ਆਰਥਿਕ ਸਥਿਤੀ ਡਾਵਾਡੋਲ ਰਹੇਗੀ। ਅਲਬੱਤਾ ਕੱਟੜਪੰਥੀ ਦੀਆਂ ਘਟਨਾਵਾਂ ਇਸ ਸਾਲ ਤੋਂ ਘੱਟ ਹੋਣਗੀਆਂ। 2019 'ਚ ਵੀ ਅਫ਼ਗਾਨਿਸਤਾਨ ਉਵੇਂ ਹੀ ਰਹੇਗਾ ਜਿਵੇਂ ਇਸ ਵੇਲੇ ਹੈ। ਤੋਤਾ ਜੇਕਰ ਜ਼ਿੰਦਾ ਰਿਹਾ...ਅਮਰੀਕਾ ਅਤੇ ਚੀਨ ਦੇ ਸਬੰਧਾਂ 'ਚ ਤਣਾਅ ਹੋਰ ਵਧੇਗਾ। ਇਹੀ ਹਾਲ ਰੂਸ ਅਤੇ ਅਮਰੀਕੀ ਸਬੰਧਾਂ ਦਾ ਵੀ ਹੋਵੇਗਾ। ਅਰਬ ਜਗਤ 'ਚ ਹੋਰ ਕੁਝ ਨਾ ਹੋਵੇ ਪਰ ਯਮਨ ਦੇ ਗ੍ਰਹਿ ਯੁੱਧ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਵੇਗਾ ਅਤੇ ਖਾੜੀ ਦੇ ਅਰਬ ਦੇਸਾਂ ਨੇ ਕਤਰ ਦੀ ਜੋ ਨਾਕਾਬੰਦੀ ਕੀਤੀ ਹੋਈ ਹੈ ਉਹ ਖ਼ਤਮ ਹੋ ਜਾਵੇਗੀ। ਜੇਕਰ ਮੇਰਾ ਤੋਤਾ ਨਵੇਂ ਸਾਲ ਵਿੱਚ ਜ਼ਿੰਦਾ ਰਿਹਾ ਅਤੇ ਸਿਹਤਯਾਬ ਰਿਹਾ ਤਾਂ ਮੈਂ ਹੋਰ ਭਵਿੱਖਬਾਣੀਆਂ ਕਰਾਂਗਾ, ਨਹੀਂ ਤਾਂ ਐਵੇਂ-ਧੈਵੇਂ ਗੱਲਾਂ ਤਾਂ ਚੱਲਦੀਆਂ ਹੀ ਰਹਿਣਗੀਆਂ। ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ। ਇਹ ਵੀ ਪੜ੍ਹੋ-ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕੈਨੇਡਾ ਸਰਕਾਰ ਗਰਮਖਿਆਲੀਆਂ ਨਾਲ ਸਿੱਖਾਂ ਦਾ ਨਾਮ ਜੋੜੇ ਜਾਣ ਤੋਂ ਪਿੱਛੇ ਹਟੀ-ਪੰਜ ਅਹਿਮ ਖ਼ਬਰਾਂ 16 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46582604 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕੈਨੇਡਾ ਸਰਕਾਰ ਨੇ ਸਿੱਖ ਆਗੂਆਂ ਤੇ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਗਰਮ ਖਿਆਲੀਆਂ ਦੇ ਨਾਲ ਸਿੱਖਾਂ ਦਾ ਨਾਮ ਜੋੜਨ ਤੋਂ ਪੈਰ ਪਿਛਾਂਹ ਖਿੱਚ ਲਿਆ ਹੈ।ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕੈਨੇਡਾ ਦੇ ਨੈਸ਼ਨਲ ਸਕਿਊਰਿਟੀ ਦੇ ਮੰਤਰੀ ਰਾਲਫ ਗੂਡੇਲ ਨੇ ਕਿਹਾ ਕਿ ਸਾਨੂੰ ਭਾਸ਼ਾ ਬਾਰੇ ਸੁਚੇਤ ਹੋਣਾ ਪਵੇਗਾ। ਤਾਂ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਇੱਕ ਸਾਲਾਨਾ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਵਿੱਚ ਕੁਝ ਲੋਕ ਖਾਲਿਸਤਾਨ ਦੀ ਅੱਤਵਾਦੀ ਸੋਚ ਅਤੇ ਮੁਹਿੰਮ ਦੀ ਹਮਾਇਤ ਕਰ ਰਹੇ ਹਨ।ਇਸ ਤੋਂ ਪਹਿਲਾਂ ਹੋਰ ਕੈਨੇਡੀਅਨ ਸਿੱਖ ਆਗੂਆਂ ਸਮੇਤ ਹਰਜੀਤ ਸਿੰਘ ਸੱਜਣ ਨੇ ਇਸ ਬਾਰੇ ਦੁੱਖ ਜ਼ਾਹਿਰ ਕੀਤੀ ਕਿ ਸਿੱਖਾਂ ਨੇ ਕੈਨੇਡਾ ਦੇ ਵਿਕਾਸ ਵਿੱਚ ਉੱਘਾ ਯੋਗਦਾਨ ਪਾਇਆ ਹੈ ਅਤੇ ਇਸ ਪ੍ਰਕਾਰ ਦੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ।ਕਸ਼ਮੀਰ ਵਿੱਚ ਮੁਠਭੇੜ 'ਚ 7 ਨਾਗਰਿਕਾਂ ਸਣੇ 11 ਦੀ ਮੌਤਕਸ਼ਮੀਰ ਦੇ ਸੋਫੀਆਂ ਅਤੇ ਪੁਲਵਾਮਾ ਵਿੱਚ ਸੁਰੱਖਿਆ ਦਸਤਿਆਂ ਤੇ ਅੱਤਵਾਦੀਆਂ ਵਿੱਚ ਹੋਏ ਮੁਕਾਬਲੇ ਵਿੱਚ ਐਤਵਾਰ ਨੂੰ ਇੱਕ ਫੌਜੀ ਜਵਾਨ, ਸੱਤ ਅੱਤਵਾਦੀ ਅਤੇ ਇੱਕ ਨਾਗਰਿਕ ਦੀ ਮੌਤ ਹੋਈ ਹੈ।ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ 15 ਨਵੰਬਰ ਤੋਂ 16 ਦਸੰਬਰ ਤੱਕ ਘਾਟੀ ਵਿੱਚ ਘੱਟੋ-ਘੱਟ 19 ਅੱਤਵਾਦੀਆਂ ਸਮੇਤ 29 ਜਾਨਾਂ ਗਈਆਂ ਹਨ।ਮੁਕਾਬਲੇ ਵਿੱਚ ਮਾਰੇ ਗਏ ਫੌਜੀ ਨਜ਼ੀਰ ਅਹਿਮਦ 162 ਟੈਰੀਟੋਰੀਅਲ ਆਰਮੀ ਦੇ ਜਵਾਨ ਸਨ, ਜਿਨ੍ਹਾਂ ਨੂੰ ਕਿ ਸੈਨਾ ਮੈਡਲ ਮਿਲ ਚੁੱਕਿਆ ਸੀ। ਜਦਕਿ 7 ਵਿੱਚੋਂ 3 ਅੱਤਵਾਦੀ ਜ਼ਿਲ੍ਹਾ ਕਮਾਂਡਰ ਸਨ ਜਦਕਿ ਦੋ ਹਿਜ਼ਬੁਲ ਦੇ ਅਤੇ ਇੱਕ ਲਸ਼ਕਰ-ਏ-ਤਾਇਬਾ ਨਾਲ ਸੰਬੰਧਿਤ ਸਨ। Image copyright Reuters ਪੈਰਿਸ ਸਮਝੌਤੇ ਬਾਰੇ ਸਹਿਮਤੀਵਾਤਾਵਰਣ ਦੀ ਤਬਦੀਲੀ ਬਾਰੇ ਪੋਲੈਂਡ ਵਿੱਚ ਚੱਲ ਰਹੀ ਗੱਲਬਾਤ ਨੇਪਰੇ ਚੜ੍ਹ ਗਈ ਹੈ ਅਤੇ ਪੈਰਿਸ ਸਮਝੌਤੇ ਨੂੰ 2020 ਤੱਕ ਅਮਲ ਵਿੱਚ ਲਿਆਉਣ ਦੀ ਸਹਿਮਤੀ ਬਣੀ ਹੈ।ਆਖ਼ਰੀ ਪਲਾਂ ਵਿੱਚ ਕਾਰਬਨ ਮਾਰਕਿਟ ਬਾਰੇ ਖੜ੍ਹੇ ਹੋਏ ਮਤਭੇਦਾਂ ਕਾਰਨ ਇਸ ਵਿੱਚ ਇੱਕ ਦਿਨ ਦੀ ਦੇਰੀ ਹੋ ਗਈ।ਬੀਬੀਸੀ ਦੀ ਵੈੱਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ। Image copyright Sukhcharan preet/bbc ਫੋਟੋ ਕੈਪਸ਼ਨ 6 ਮਹੀਨਿਆਂ ਬਾਅਦ ਬਰਗਾੜੀ ਵਿੱਚ ਪੰਥਕ ਜਥੇਬੰਦੀਆਂ ਦਾ ਧਰਨਾ ਐਤਵਾਰ ਨੂੰ 9 ਦਸੰਬਰ ਨੂ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ। ਬਰਗਾੜੀ ਵਿੱਚ ਦਫ਼ਾ 144ਬਰਗਾੜੀ ਵਿੱਚ ਮੁੜ ਮੋਰਚਾ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਖ਼ਤਮ ਕਰਨ ਲਈ ਉੱਥੇ ਪੁਲਿਸ ਨੇ ਦਫ਼ਾ 144 ਲਾ ਦਿੱਤੀ ਹੈ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਰਗਾੜੀ ਦੀ ਅਨਾਜ ਮੰਡੀ ਵਿੱਚ ਜਿੱਥੇ ਕਿ ਮੋਰਚਾ ਚੱਲ ਰਿਹਾ ਸੀ ਕ੍ਰਿਮੀਨਲ ਪ੍ਰੋਸੀਜ਼ਰ ਕੋਡ ਤਹਿਤ ਇਹ ਧਾਰਾ ਲਾਈ ਗਈ ਹੈ। Image copyright Getty Images ਅਫ਼ਸਰਾਂ ਦੇ ਤੋਹਫ਼ਿਆਂ ਦਾ ਹਿਸਾਬਸਰਕਾਰੀ ਅਫ਼ਸਰ ਮਹਿੰਗੀਆਂ ਸੌਗਾਤਾਂ ਲੈ ਤਾਂ ਲੈਂਦੇ ਹਨ ਪਰ ਇਨ੍ਹਾਂ ਬਾਰੇ ਸਰਕਾਰ ਨੂੰ ਇਤਲਾਹ ਦੇਣੀ ਆਪਣਾ ਫਰਜ਼ ਨਹੀਂ ਸਸਮਝਦੇ।ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਸੰਬੰਧ ਵਿੱਚ ਨੇਮਾਂ ਦੀ ਅਣਦੇਖੀ ਦੀਆਂ ਮਿਲਦੀਆਂ ਸ਼ਿਕਾਇਤਾਂ ਕਾਰਨ ਅਮਲਾ ਵਿਭਾਗ ਨੇ ਸਰਕਾਰੀ ਮੁਲਾਜ਼ਮਾਂ ਲਈ ਮਹਿੰਗੇ ਤੋਹਫਿਆਂ ਬਾਰੇ ਸਰਕਾਰ ਨੂੰ 1 ਮਹੀਨੇ ਦੇ ਅੰਦਰ-ਅੰਦਰ ਦੱਸਣਾ ਲਾਜ਼ਮੀ ਬਣਾ ਦਿੱਤਾ ਹੈ।ਅਖ਼ਬਾਰ ਮੁਤਾਬਕ ਹਾਲ ਹੀ ਵਿਚ ਮੁਹਾਲੀ ਵਿੱਚ ਇਕ ਐਸਐਚਓ ਨੂੰ ਕਿਸੇ ਪ੍ਰਾਪਰਟੀ ਡੀਲਰ ਕੋਲੋਂ ਮਿਲੀ ਰੇਂਜ ਰੋਵਰ ਵਿੱਚ ਨਾਕੇ 'ਤੇ ਡਿਊਟੀ ਦਿੰਦਿਆਂ ਦੇਖਿਆ ਗਿਆ ਸੀ। ਅਜਿਹੇ ਹੋਰ ਵੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।ਇਹ ਵੀ ਪੜ੍ਹੋ:ਕਮਲ ਨਾਥ ਬਣਨਗੇ ਮੱਧ ਪ੍ਰਦੇਸ਼ ਦੇ ਨਵੇਂ ਸੀਐੱਮ ਪਰ 1984 ਸਿੱਖ ਕਤਲੇਆਮ ’ਤੇ ਮੁੜ ਵਿਵਾਦਮਰਨ ਤੋਂ ਬਾਅਦ 4 ਲੋਕਾਂ ਨੂੰ ਜ਼ਿੰਦਗੀ ਦੇਣ ਵਾਲੀ ਔਰਤ ਸਾਇਨਾ ਤੇ ਮਿਥਾਲੀ ਦੇ ਯੁੱਗ ’ਚ ਵੀ ਕੁੜੀਆਂ ਦੀ ਖੇਡ ਪਿੱਛੇਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਾਕਿਸਤਾਨ 'ਚ ਅਹਿਮਦੀਆ ਫ਼ਿਰਕੇ ਨੂੰ ਮੁਸਲਮਾਨ ਕਹਿਣ 'ਤੇ ਪਾਬੰਦੀ ਕਿਉਂ ਹੈ ਗੁਰਪ੍ਰੀਤ ਚਾਵਲਾ ਬੀਬੀਸੀ ਪੰਜਾਬੀ ਲਈ 31 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46716357 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright GURPREET CHAWLA/BBC ਫੋਟੋ ਕੈਪਸ਼ਨ ਕਾਦੀਆਂ ਵਿੱਚ ਕਰਵਾਏ ਜਾਂਦੇ ਇਸ ਸਾਲਾਨਾ ਜਲਸੇ ਵਿੱਚ ਦੁਨੀਆਂ ਭਰ ਤੋਂ ਅਹਿਮਦੀਆ ਲੋਕ ਆਉਂਦੇ ਹਨ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿੱਚ ਅਹਿਮਦੀਆ ਮੁਸਲਮਾਨ ਭਾਈਚਾਰੇ ਵੱਲੋਂ ਤਿੰਨ ਰੋਜ਼ਾ ਇੱਕ ਸਾਲਾਨਾ ਜਲਸਾ ਕਰਵਾਇਆ ਜਾਂਦਾ ਹੈ। ਐਤਵਾਰ ਨੂੰ ਜਲਸੇ ਦਾ ਆਖਰੀ ਦਿਨ ਸੀ।ਅਹਿਮਦੀਆ ਮੁਸਲਿਮ ਜਮਾਤ ਦੇ ਸਾਲਾਨਾ ਜਲਸੇ ਦੇ ਸਿਰਲੇਖ ਹੇਠ ਹਰ ਸਾਲ ਕਰਵਾਏ ਜਾਂਦੇ ਇਸ ਸਮਾਗਮ 'ਚ ਦੁਨੀਆਂ ਭਰ ਦੇ ਦੇਸਾਂ ਤੋਂ ਅਹਿਮਦੀਆ ਭਾਈਚਾਰੇ ਦੇ ਲੋਕ ਸ਼ਿਰਕਤ ਕਰਦੇ ਹਨ। ਜਮਾਤ ਮੁਤਾਬਕ ਇਸ ਜਲਸੇ ਦਾ ਮੁੱਖ ਮਕਸਦ ਦੁਨੀਆਂ ਵਿੱਚ ਅਮਨ ਸ਼ਾਂਤੀ ਕਾਇਮ ਕਰਨਾ, ਆਪਸੀ ਸਦਭਾਵਨਾ, ਵੱਖ ਵੱਖ ਧਰਮਾਂ ਦੇ ਲੋਕਾਂ ਵਿਚਾਲੇ ਭਾਈਚਾਰਕ ਸਾਂਝ ਪੈਦਾ ਕਰਨਾ ਹੈ। ਅਹਿਮਦੀਆ ਮੁਸਲਿਮ ਜਮਾਤ ਦਾ ਇੱਕੋ ਨਾਅਰਾ ਹੈ "ਸਾਰਿਆਂ ਲਈ ਪਿਆਰ, ਕਿਸੇ ਲਈ ਨਫ਼ਰਤ ਨਹੀਂ'' ਇਸ ਦੇ ਤਹਿਤ ਜਲਸੇ ਦੇ ਦੂਜੇ ਦਿਨ ਸਰਬ-ਧਰਮ ਸੰਮੇਲਨ ਕਰਵਾਇਆ ਜਾਂਦਾ ਹੈ, ਜਿਸ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਮੂਲੀਅਤ ਕਰਦੇ ਹਨ।ਇਸ ਜਲਸੇ ਦੀ ਸ਼ੁਰੂਆਤ ਅਹਿਮਦੀਆ ਜਮਾਤ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਨੇ 1891 ਵਿੱਚ ਕੀਤੀ ਸੀ। Image copyright Gurpreet Chawla/bbc ਫੋਟੋ ਕੈਪਸ਼ਨ ਅਹਿਮਦੀਆ ਭਾਈਚਾਰਾ ਦੁਨੀਆਂ 212 ਦੇਸਾਂ ਵਿੱਚ ਫੈਲਿਆ ਹੋਇਆ ਹੈ ਅਹਿਮਦੀਆ ਭਾਈਚਾਰੇ ਦੀ ਹੋਂਦ ਸੰਨ 1530 ਵਿੱਚ ਕਾਦੀਆਂ ਦੀ ਨੀਂਹ ਹਾਦੀ ਬੇਗ਼ ਨਾਮੀ ਇੱਕ ਮੁਗ਼ਲਿਆ ਕਾਜ਼ੀ ਨੇ ਰੱਖੀ ਸੀ। ਹਾਦੀ ਬੇਗ਼ ਬਟਾਲਾ ਦੇ ਆਲੇ-ਦੁਆਲੇ ਦੇ 70 ਪਿੰਡਾਂ ਦੇ ਕਾਜ਼ੀ ਸਨ ਅਤੇ ਉਨ੍ਹਾਂ ਦੀ ਕਾਫ਼ੀ ਜਾਗੀਰ ਸੀ। ਬੇਗ਼ ਦੇ ਇੱਕ ਵੰਸ਼ਜ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ (1835-1908) ਨੇ ਇਸ ਨਗਰ ਵਿੱਚ ਅਹਿਮਦੀਆ ਜਮਾਤ ਦੀ ਸਥਾਪਨਾ ਕੀਤੀ।ਅਹਿਮਦੀਆ ਮੁਸਲਿਮ ਜਮਾਤ ਭਾਰਤ ਦੇ ਜਨਰਲ ਸਕੱਤਰ ਫਜਲੁਰ ਅਹਿਮਦ ਭੱਟੀ ਆਖਦੇ ਹਨ, "ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਨੇ ਕੁਰਆਨੀ ਭਵਿੱਖਵਾਣੀ ਮੁਤਾਬਕ 23 ਮਾਰਚ 1889 ਵਿੱਚ ਆਪਣੇ ਆਪ ਨੂੰ ਇਸ ਜ਼ਮਾਨੇ ਦਾ ਮਸੀਹ ਅਤੇ ਮਹਿਦੀ ਮਾਊਦ ਹੋਣ ਦਾ ਦਾਅਵਾ ਕੀਤਾ।'' Image copyright Gurpreet Chawla/bbc ਅਹਿਮਦੀਆ ਮੁਸਲਮਾਨਾਂ ਦੀ ਵਿਚਾਰਧਾਰਾਪਵਿੱਤਰ ਕੁਰਆਨੇ ਮਜੀਦ ਅਤੇ ਹਦੀਸਾਂ ਵਿੱਚ ਵੀ ਇਸ ਸਬੰਧੀ ਸਪੱਸ਼ਟ ਇਸ਼ਾਰਾ ਮਿਲਦਾ ਹੈ ਕਿ ਇੱਕ ਅਜਿਹਾ ਸੁਧਾਰਕ ਆਵੇਗਾ ਜੋ ਇਸਲਾਮ ਦੀ ਤਾਲੀਮ ਨੂੰ ਭੁੱਲੇ ਅਤੇ ਫਿਰਕਿਆਂ 'ਚ ਵੰਡੇ ਮੁਸਲਮਾਨਾਂ ਨੂੰ ਸਹੀ ਰਸਤਾ ਦਿਖਾਵੇਗਾ।ਅਹਿਮਦੀਆ ਮੁਸਲਿਮ ਜਮਾਤ ਦੇ ਭਾਰਤ ਦੇ ਜਨਰਲ ਸਕੱਤਰ ਫਜਲੁਰ ਅਹਿਮਦ ਭੱਟੀ ਕਹਿੰਦੇ ਹਨ, ''ਸਾਡੇ ਖ਼ਲੀਫਾ ਸਾਡੇ ਇਮਾਮ ਹਨ ਅਤੇ ਅਹਿਮਦੀਆ ਫਿਰਕਾ ਮੰਨਦਾ ਹੈ ਕਿ ਖ਼ੁਦਾ ਉਨ੍ਹਾਂ ਦੀ ਅਗਵਾਹੀ ਕਰਦਾ ਹੈ ਤੇ ਹਰ ਮੁਸ਼ਕਿਲ ਦੀ ਘੜੀ 'ਚੋ ਨਿਕਲਣ ਲਈ ਇੱਕ ਸਹੀ ਰਸਤਾ ਦੱਸਦਾ ਹੈ ਅਤੇ ਉਹ ਜਮਾਤ ਨੂੰ ਉਸ ਰਸਤੇ 'ਤੇ ਚਲਣ ਲਈ ਪ੍ਰੇਰਿਤ ਕਰਦੇ ਹਨ।"ਅਹਿਮਦੀਆ ਜਮਾਤ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਤੋਂ ਬਾਅਦ ਅਹਿਮਦੀਆ ਮੁਸਲਿਮ ਜਮਾਤ ਵਲੋਂ ਹਜ਼ਰਤ ਹਕੀਮ ਨੂਰ-ਉਦੀਨ ਨੂੰ ਆਪਣਾ ਪਹਿਲਾ ਅਹਿਮਦੀਆ ਮੁਸਲਿਮ ਜਮਾਤ ਦਾ ਖ਼ਲੀਫ਼ਾ 27 ਮਈ 1908 ਨੂੰ ਥਾਪਿਆ ਗਿਆ। ਉਨ੍ਹਾਂ ਤੋਂ ਬਾਅਦ ਜਮਾਤ-ਏ-ਅਹਿਮਦੀਆ ਦੇ ਦੂਸਰੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਬਸ਼ੀਰ-ਉਦੀਨ ਮਹਿਮੂਦ ਅਹਿਮਦ, ਤੀਸਰੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਨਾਸਿਰ ਅਹਿਮਦ, ਚੌਥੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਤਾਹਿਰ ਅਹਿਮਦ ਅਤੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਤੇ ਵਰਤਮਾਨ ਸਮੇਂ ਦੇ ਪੰਜਵੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਹਨ ਜੋ ਕਿ ਲੰਦਨ ਤੋਂ ਹੀ ਜਮਾਤ-ਏ-ਅਹਿਮਦੀਆ ਦਾ ਸੰਚਾਲਨ ਕਰ ਰਹੇ ਹਨ। ਇਹ ਵੀ ਪੜ੍ਹੋ:ਔਰੰਗਜ਼ੇਬ ਲਈ ਹੁਣ ਇਸਲਾਮਾਬਾਦ ਲਾਹੇਵੰਦ!ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝ'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'22 ਸਾਲ ਬਾਅਦ ਵੀ ਮਾਂ ਪੁੱਛਦੀ ਹੈ: ‘ਮੇਰੇ ਪਿੰਦਰ ਦੀ ਖ਼ਬਰ ਲਿਆਏ ਓ’ਮੁਸਲਮਾਨ ਭਾਈਚਾਰੇ ਨਾਲੋਂ ਵਖਰੇਵਾਂ ਕਿਵੇਂ?ਮੌਲਵੀ ਅਤੇ ਦੂਜੇ ਮੁਸਲਿਮ ਫਿਰਕੇ ਅਹਿਮਦੀਆ ਜਮਾਤ ਨੂੰ ਮੁਸਲਮਾਨ ਨਹੀਂ ਮੰਨਦੇ ਹਨ।ਪਰ ਇਸ ਬਾਰੇ ਖੁਦ ਅਹਿਮਦੀਆ ਜਮਾਤ ਦੇ ਪ੍ਰਚਾਰਕ ਤਨਵੀਰ ਅਹਿਮਦ ਖ਼ਾਦਿਮ ਆਖਦੇ ਹਨ, '' ਅਸੀਂ ਵੀ ਸਾਰੇ ਮੁਸਲਮਾਨਾਂ ਵਾਂਗ ਕੁਰਾਨ ਨੂੰ ਅਕੀਦਾ ਕਰਦੇ ਹਾਂ, ਇਸਲਾਮ ਦੇ ਸਿਧਾਂਤਾਂ ਮੁਤਾਬਕ ਹੀ ਨਮਾਜ਼ ਪੜ੍ਹਦੇ ਹਾਂ, ਰੋਜ਼ੇ ਰੱਖਦੇ ਹਾਂ ਅਤੇ ਇੱਕ ਸੱਚੇ ਮੁਸਲਮਾਨ ਵਾਂਗ ਹੀ ਆਪਣੇ ਧਾਰਮਿਕ ਸਿਧਾਂਤ ਪੂਰੇ ਕਰਦੇ ਹਾਂ।'' Image copyright Gurpreet chawla/bbc ਫੋਟੋ ਕੈਪਸ਼ਨ ਅਹਿਮਦੀਆ ਜਮਾਤ ਦੇ ਪ੍ਰਚਾਰਕ ਤਨਵੀਰ ਅਹਿਮਦ ਖ਼ਾਦਿਮ ਤਨਵੀਰ ਅਹਿਮਦ ਖ਼ਾਦਿਮ ਮੁਤਾਬਕ, ''ਇਸਲਾਮ ਦੀ ਭਵਿੱਖਵਾਣੀ ਸੀ ਕਿ ਸੁਧਾਰਕ ਆਵੇਗਾ ਅਤੇ ਅਹਿਮਦੀਆ ਮੰਨਦੇ ਹਨ ਕਿ ਉਹ ਸੁਧਾਰਕ ਆ ਚੁੱਕਾ ਹੈ, ਉਹ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਹਨ। ਮੌਲਵੀ ਇਸ ਗੱਲ ਨੂੰ ਨਹੀਂ ਮੰਨਦੇ ਅਤੇ ਉਨ੍ਹਾਂ ਮੁਤਾਬਕ ਸੁਧਾਰਕ ਹਾਲੇ ਨਹੀਂ ਆਇਆ ਹੈ ਅਤੇ ਇਹੀ ਮੁੱਖ ਵਖਰੇਵਾਂ ਹੈ।''1889 'ਚ ਮਿਰਜ਼ਾ ਗ਼ੁਲਾਮ ਅਹਿਮਦ ਨੇ ਅਹਿਮਦੀਆ ਜਮਾਤ ਦੀ ਸਥਾਪਨਾ ਕੀਤੀ ਤੇ ਉਦੋਂ ਤੋਂ ਹੀ ਮੌਲਵੀਆਂ ਨੇ ਅਹਿਮਦੀਆ ਮੁਸਲਮਾਨਾਂ ਦਾ ਜ਼ਬਰਦਸਤ ਵਿਰੋਧ ਕੀਤਾ। ਇਥੋਂ ਤੱਕ ਹੀ ਨਹੀਂ ਅਹਿਮਦੀਆ ਨੂੰ ਕਾਫ਼ਿਰ ਤੱਕ ਐਲਾਨਿਆ ਗਿਆ। ਦੂਜੇ ਪਾਸੇ ਜਮੀਅਤ ਉਲੇਮਾ-ਏ-ਹਿੰਦ ਹਲਾਲ ਟਰੱਸਟ ਦੇ ਸਕੱਤਰ ਮੌਲਾਨਾ ਨਿਆਜ਼ ਅਹਿਮਦ ਫਾਰੂਕੀ ਮੁਤਾਬਕ, ''ਅਹਿਮਦੀਆ ਲੋਕ ਮੁਸਲਮਾਨ ਹੀ ਨਹੀਂ ਹਨ। ਇਸਲਾਮ ਵਿੱਚ ਸਭ ਤੋਂ ਜ਼ਰੂਰੀ ਹੈ ਅੱਲਾਹ ਨੂੰ ਇੱਕ ਮੰਨਣਾ ਅਤੇ ਪੈਗੰਬਰ ਮੁਹੰਮਦ ਸਾਹਿਬ ਹੀ ਆਖ਼ਰੀ ਨਬੀ ਹੋਏ ਹਨ। ਮੁਸਲਮਾਨਾਂ ਦੇ ਜਿੰਨੇ ਵੀ ਫਿਰਕੇ ਹਨ ਚਾਹੇ ਉਹ ਸ਼ਿਆ ਹੋਣ ਜਾਂ ਸੁੰਨੀ ਇਨ੍ਹਾਂ ਨੂੰ ਮੁਸਲਮਾਨ ਨਹੀਂ ਮੰਨਦੇ।''ਇਹ ਵੀ ਪੜ੍ਹੋ:2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾਵਾਹਗੇ ਰਾਹੀਂ ਵਪਾਰ ਵਧਿਆ ਤਾਂ ਇੰਝ ਹੋਵੇਗੀ ਕਿਸਾਨਾਂ ਦੀ ਚਾਂਦੀਇਨ੍ਹਾਂ ਦੇਸਾਂ 'ਚ ਮਦਦ ਲਈ ਜ਼ਿਆਦਾ ਹੱਥ ਅੱਗੇ ਆਉਂਦੇ ਹਨਸਵਾਈਨ ਫਲੂ ਦੇ ਲੱਛਣ ਤੇ ਇਸ ਤੋਂ ਬਚਾਅ ਦੇ ਉਪਾਅ Image copyright Getty Images ਪਾਕਿਸਤਾਨ 'ਚ ਅਹਿਮਦੀਆ ਭਾਈਚਾਰਾਅਹਿਮਦੀਆ ਜਮਾਤ ਦੇ ਪ੍ਰਚਾਰਕ ਤਨਵੀਰ ਅਹਿਮਦ ਖ਼ਾਦਿਮ ਮੁਤਾਬਕ ਕਾਦੀਆਂ ਤੋਂ ਸ਼ੁਰੂ ਹੋਈ ਅਹਿਮਦੀਆ ਜਮਾਤ ਵੰਡ ਤੋਂ ਪਹਿਲਾਂ ਵਾਲੇ ਭਾਰਤ ਵਿੱਚ ਫੈਲੀ (ਜਦੋਂ ਭਾਰਤ-ਪਾਕਿਸਤਾਨ ਇੱਕ ਸਨ) ਅਤੇ ਇੱਕ ਵੱਖਰੀ ਮੁਸਲਿਮ ਜਮਾਤ ਵਜੋਂ ਆਪਣੀ ਹੋਂਦ ਦਰਜ ਕਰਵਾਉਂਦੀ ਹੋਈ ਅੱਜ ਪੂਰੀ ਦੁਨੀਆਂ ਦੇ ਲਗਭਗ 212 ਦੇਸਾਂ 'ਚ ਫੈਲੀ ਹੋਈ ਹੈ। ਭਾਰਤ ਵਿੱਚ ਜਿੱਥੇ ਅਹਿਮਦੀਆ ਮੁਸਲਮਾਨਾਂ ਨੂੰ ਆਮ ਨਾਗਰਿਕਾਂ ਵਾਲੇ ਸਾਰੇ ਸੰਵਿਧਾਨਿਕ ਅਧਿਕਾਰ ਪ੍ਰਾਪਤ ਹਨ ਉੱਥੇ ਇਸ ਦੇ ਉਲਟ ਪਾਕਿਸਤਾਨ ਵਿੱਚ ਅਹਿਮਦੀਆ ਮੁਸਲਮਾਨਾਂ ਨੂੰ ਗ਼ੈਰ ਮੁਸਲਿਮ ਕਹਿ ਕੇ ਬੁਲਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਧਾਰਮਿਕ ਆਜ਼ਾਦੀ ਵੀ ਪ੍ਰਾਪਤ ਨਹੀਂ ਹੈ।ਸਰਕਾਰ ਵੱਲੋਂ ਉਨ੍ਹਾਂ ਨੂੰ ਗ਼ੈਰ ਮੁਸਲਿਮ ਅਤੇ ਘੱਟ ਗਿਣਤੀ ਭਾਈਚਾਰਾ ਐਲਾਨਿਆ ਹੋਇਆ ਹੈ ਅਤੇ ਜਨਰਲ ਜ਼ਿਆ-ਉਲ-ਹਕ ਨੇ ਆਪਣੇ ਸ਼ਾਸ਼ਨ ਕਾਲ ਵਿੱਚ 26 ਅਪ੍ਰੈਲ 1984 'ਚ ਇੱਕ ਆਦੇਸ਼ ਜਾਰੀ ਕੀਤਾ ਸੀ।ਇਸ ਆਦੇਸ਼ ਮੁਤਾਬਕ ਅਹਿਮਦੀ ਮੁਸਲਮਾਨਾਂ ਨੂੰ ਆਪਣੇ ਆਪ ਨੂੰ ਮੁਸਲਮਾਨ ਕਹਿਣ, ਆਪਣੀਆਂ ਮਸਜਿਦਾਂ ਨੂੰ ਮਸਜਿਦ ਕਹਿਣ ਅਤੇ ਇਸਲਾਮੀ ਸ਼ਬਦਾਂ ਦਾ ਇਸਤੇਮਾਲ ਕਰਨ ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਉਹ ਅਜੇ ਵੀ ਜਾਰੀ ਹੈ। Image copyright Gurpreet chawla/bbc ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਅਹਿਮਦੀਆ ਮੁਸਲਮਾਨਾਂ ਨੂੰ ਗ਼ੈਰ ਮੁਸਲਮਾਨ ਕਿਹਾ ਜਾਂਦਾ ਹੈ ਅਹਿਮਦੀਆ ਜਮਾਤ ਲਈ ਕਾਦੀਆਂ ਪਵਿੱਤਰ ਬਸਤੀ ਗੁਰਦਾਸਪੁਰ ਦੇ ਕਸਬਾ ਕਾਦੀਆਂ 'ਚ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਨਾਲ ਜੁੜੀਆਂ ਅਨੇਕ ਸਮਾਰਕਾਂ ਹਨ ਜਿਨ੍ਹਾਂ ਵਿੱਚ ਮਿਨਾਰਾ ਤੁਲ ਮਸੀਹ, ਮਸਜਿਦ ਮੁਬਾਰਕ, ਮਸਜਿਦ ਅਕਸਾ, ਬਹਿਸ਼ਤੀ ਮਕਬਰਾ, ਮੁਕਾਮੇ ਕੁਦਰਤ-ਏ-ਸਾਨਿਆ, ਦਾਰੁਲ ਮਸੀਹ ਸਣੇ ਕਈ ਹੋਰ ਸਮਾਰਕ ਹਨ।ਮੀਨਾਰਾ-ਤੁਲ-ਮਸੀਹ ਦੀ ਨੀਂਹ 13 ਮਾਰਚ 1903 ਨੂੰ ਹਜ਼ਰਤ ਮਸੀਹ ਮਾਊਦ ਅਲੈਹਸਲਾਮ ਨੇ ਰੱਖੀ ਸੀ। 3 ਮੰਜ਼ਿਲਾਂ ਵਾਲੀ ਇਸ ਮੀਨਾਰ ਦੀ ਉਚਾਈ 105 ਫ਼ੁਟ ਹੈ ਅਤੇ ਮੀਨਾਰ ਸੰਨ 1916 ਵਿੱਚ ਮੁਕੰਮਲ ਹੋਈ ਸੀ। Image copyright Gurpreet chawla/bbc ਫੋਟੋ ਕੈਪਸ਼ਨ ਅਹਿਮਦੀ ਕਾਦੀਆਂ ਨੂੰ ਮੰਨਦੇ ਹਨ ਪਵਿੱਤਰ ਬਸਤੀ ਇਸਲਾਮੀ ਜਗਤ 'ਚ ਅਹਿਮਦੀਆ ਵਲੋਂ ਆਪਣੇ ਪ੍ਰਚਾਰ ਪ੍ਰਸਾਰ ਲਈ ਆਪਣਾ ਮੁਸਲਿਮ ਚੈਨਲ 'ਮੁਸਲਿਮ ਟੈਲੀਵੀਜ਼ਨ ਅਹਿਮਦੀਆ' ਵੀ ਚਲਾਇਆ ਜਾ ਰਿਹਾ ਹੈ। ਜਮਾਤ ਅਹਿਮਦੀਆ ਵਲੋਂ ਕਾਦੀਆਂ ਵਿੱਚ ਤਾਲੀਮ-ਉਲ-ਇਸਲਾਮ ਹਾਈ ਸਕੂਲ, ਨੁਸਰਤ ਗਰਲਜ਼ ਹਾਈ ਸਕੂਲ, ਜਾਮੀਆ ਅਹਿਮਦੀਆ, ਜਾਮੀਆ-ਤੁਲ-ਮੁਬਸ਼ਰੀਨ, ਨੁਸਰਤ ਗਰਲਜ਼ ਕਾਲਜ ਫ਼ਾਰ ਵੂਮੈਨ, ਅਹਿਮਦੀਆ ਕੰਪਿਊਟਰ ਇੰਸਟੀਚਿਊਟ, ਵਕਫ਼ੇ ਨੇ ਪਬਲਿਕ ਸਕੂਲ, ਨੂਰ ਹਸਪਤਾਲ ਸਮੇਤ ਕਈ ਸੰਸਥਾਵਾਂ ਹਨ। Image copyright Gurpreet chawla/bbc ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਦੇ ਹਾਲਾਤ ਪ੍ਰਭੂ ਦਿਆਲ ਬੀਬੀਸੀ ਪੰਜਾਬੀ ਦੇ ਲਈ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45285380 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Prabhu dayal/bbc ਫੋਟੋ ਕੈਪਸ਼ਨ ਵਿਨੋਦ ਦਾ ਸੁਫ਼ਨਾ ਪੈਸੇ ਕਮਾ ਕੇ ਆਪਣੀ ਮਾਂ ਨੂੰ ਜਹਾਜ਼ ਦਾ ਝੂਟਾ ਦੁਆਉਣ ਦਾ ਸੀ ਜੋ ਪੂਰਾ ਨਾ ਹੋਇਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ 25 ਅਗਸਤ 2017 ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਈ ਹਿੰਸਾ ਅਤੇ ਪੁਲਿਸ ਵੱਲੋਂ ਚਲਾਈ ਗਈ ਗੋਲੀ ਦੌਰਾਨ ਮਾਰੇ ਗਏ 21 ਸਾਲਾ ਵਿਨੋਦ ਦੀ ਮਾਂ ਮੰਜੂ ਨੂੰ ਆਪਣੇ ਪੁੱਤ ਦਾ ਮੂੰਹ ਨਾ ਦੇਖਣ ਦਾ ਅੱਜ ਵੀ ਦੁੱਖ ਹੈ। ਇਹ ਦੁੱਖ ਸ਼ਾਇਦ ਉਸ ਨੂੰ ਉਮਰ ਭਰ ਰਹੇਗਾ।ਵਿਨੋਦ ਅਖ਼ਬਾਰਾਂ ਦਾ ਹਾਕਰ ਸੀ। ਸਵੇਰੇ ਅਖ਼ਬਾਰ ਵੰਡਣ ਤੋਂ ਬਾਅਦ ਉਹ ਆਈ.ਟੀ.ਆਈ. ਕਾਲਜ ਵਿੱਚ ਪੜ੍ਹਦਾ ਸੀ ਅਤੇ ਸ਼ਾਮ ਨੂੰ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਕੇ ਮਾਂ-ਪਿਓ ਦੀ ਆਰਥਿਕ ਹਾਲਤ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਵਿਨੋਦ ਦਾ ਸੁਫ਼ਨਾ ਪੈਸੇ ਕਮਾ ਕੇ ਆਪਣੀ ਮਾਂ ਨੂੰ ਜਹਾਜ਼ ਦਾ ਝੂਟਾ ਦੁਆਉਣ ਦਾ ਸੀ ਜੋ ਪੂਰਾ ਨਾ ਹੋਇਆ।.......................................................................................................................ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਲ੍ਹ ਗਿਆਂ ਇੱਕ ਸਾਲ ਹੋ ਗਿਆ ਹੈ। ਉੱਤਰੀ ਭਾਰਤ ਵਿਚ ਕਈ ਸੂਬਿਆਂ ਦੀ ਸੱਤਾ ਤੇ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਡੇਰੇ ਦੇ ਮੁਖੀ ਦੀ ਗੈਰਹਾਜ਼ਰੀ ਵਿਚ ਡੇਰੇ ਦੇ ਪ੍ਰਬੰਧਨ ਇਸਦੇ ਪ੍ਰੇਮੀਆਂ ਦੀ ਜ਼ਿੰਦਗੀ ਵਿਚ ਕੀ ਬਦਲਾਅ ਆਏ ਹਨ। ਇਸ ਦੀ ਤਾਜ਼ਾ ਤਸਵੀਰ ਪੇਸ਼ ਕਰਨ ਲਈ ਬੀਬੀਸੀ ਪੰਜਾਬੀ ਵੱਲੋਂ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਵਿਚ ਪੇਸ਼ ਇਹ ਕਹਾਣੀ ਉਨ੍ਹਾਂ ਲੋਕਾਂ ਬਾਰੇ ਹੈ ਜਿਨ੍ਹਾਂ ਨੇ ਇਸ ਹਿੰਸਾ ਵਿੱਚ ਆਪਣਿਆਂ ਨੂੰ ਗੁਆਇਆ ਹੈ।...........................................................................................................................ਥੇੜ੍ਹ ਮੁਹੱਲੇ ਵਿੱਚ ਰਹਿੰਦੇ ਰਾਮੇਸ਼ਵਰ ਦਾ ਘਰ ਪੁੱਛਦੇ-ਪੁਛਾਉਂਦੇ ਜਦੋਂ ਉਨ੍ਹਾਂ ਦੇ ਘਰ ਜਾ ਕੇ ਦਰਵਾਜ਼ਾ ਖੜ੍ਹਕਾਇਆ ਤਾਂ ਵਿਨੋਦ ਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ। ਇਹ ਵੀ ਪੜ੍ਹੋ:ਕੀ ਸੈਕਸ ਲਾਈਫ਼ ਨੂੰ ਲੈ ਕੇ ਤੁਹਾਡੇ ਮਨ ’ਚ ਵੀ ਗਲਤਫ਼ਹਿਮੀਆਂ ਹਨ100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਅਮਰਿੰਦਰ ਤੇ ਅਰੂਸਾ ਦੀ ਦੋਸਤੀ ਸਬੰਧੀ ਲੇਖ ਉੱਪਰ ਸੋਸ਼ਲ ਮੀਡੀਆ ਜੰਗਜਦੋਂ ਉਨ੍ਹਾਂ ਨੂੰ ਵਿਨੋਦ ਦੀ ਮਾਂ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਿਰ ਹਿਲਾਉਂਦੇ ਹੋਏ ਹਾਮੀ ਭਰੀ, "ਮੈਂ ਹੀ ਹਾਂ ਵਿਨੋਦ ਦੀ ਮਾਂ ਦੱਸੋ।" Image copyright Prabhu dayal/bbc ਫੋਟੋ ਕੈਪਸ਼ਨ ਮੰਜੂ ਦਾ ਕਹਿਣਾ ਸੀ ਕਿ ਵਿਨੋਦ ਬੱਚਿਆਂ ਨੂੰ ਗ਼ਲਤ ਸੰਗਤ ਤੋਂ ਬਚਾਉਣ ਲਈ ਡੇਰੇ ਜਾਂਦੇ ਸੀ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਨਾਲ ਇਹ ਭਾਣਾ ਵਰਤ ਜਾਵੇਗਾ ਜਦੋਂ ਉਨ੍ਹਾਂ ਨੂੰ ਵਿਨੋਦ ਬਾਰੇ ਦੋ ਗੱਲਾਂ ਕਰਨ ਬਾਰੇ ਕਿਹਾ ਗਿਆ ਤਾਂ ਨਾਲ ਦੀ ਨਾਲ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਤੁਰੇ ਅਤੇ ਉਹ ਨਿਢਾਲ ਹੁੰਦੇ ਹੋਏ ਕੋਲ ਪਏ ਮੰਜੇ ਉੱਤੇ ਬੈਠਦੇ ਹੀ ਵੈਣ ਪਾਉਣ ਲੱਗ ਪਈ। ਹੌਸਲਾ ਦੇ ਕੇ ਜਦੋਂ ਉਨ੍ਹਾਂ ਨੂੰ ਚੁੱਪ ਕਰਾਇਆ ਗਿਆ ਤਾਂ ਉਨ੍ਹਾਂ ਨੇ ਵਿਨੋਦ ਬਾਰੇ ਦੱਸਣਾ ਸ਼ੁਰੂ ਕੀਤਾ।'ਬੱਚਿਆਂ ਨੂੰ ਗ਼ਲਤ ਸੰਗਤ ਤੋਂ ਬਚਾਉਣ ਲਈ ਜਾਂਦਾ ਸੀ ਡੇਰੇ'ਉਨ੍ਹਾਂ ਨੇ ਦੱਸਿਆ, "ਸਾਨੂੰ ਪੁੱਤ ਨੂੰ ਗੋਲੀ ਲੱਗਣ ਦਾ ਪਤਾ ਦੂਜੇ ਦਿਨ ਲੱਗਿਆ।"ਗੋਲੀ ਲੱਗਣ ਨਾਲ ਮਰੇ ਪੁੱਤ ਦਾ ਮੂੰਹ ਨਾ ਦੇਖ ਸਕਣ ਦਾ ਦੁੱਖ ਦੱਸਦਿਆਂ ਵਿਨੋਦ ਦੀ ਮਾਂ, ਮੰਜੂ ਨੇ ਕਿਹਾ ਕਿ ਉਹ 25 ਅਗਸਤ ਨੂੰ ਦੂਜੇ ਡੇਰਾ ਪ੍ਰੇਮੀਆਂ ਵਾਂਗ ਸਤਿਸੰਗ ਸੁਣਨ ਲਈ ਗਈ ਸੀ ਤੇ ਉਥੇ ਹੀ ਉਨ੍ਹਾਂ ਨੂੰ ਰੋਕ ਲਿਆ ਗਿਆ ਸੀ। ਪੁੱਤ ਕਦੋਂ ਡੇਰਾ ਪ੍ਰੇਮੀਆਂ ਦੀ ਭੀੜ ਵਿੱਚ ਚਲਾ ਗਿਆ, ਉਸ ਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ। ਮੰਜੂ ਦਾ ਕਹਿਣਾ ਸੀ ਕਿ ਉਹ ਬੱਚਿਆਂ ਨੂੰ ਗ਼ਲਤ ਸੰਗਤ ਤੋਂ ਬਚਾਉਣ ਲਈ ਡੇਰੇ ਜਾਂਦੇ ਸੀ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਨਾਲ ਇਹ ਭਾਣਾ ਵਰਤ ਜਾਵੇਗਾ।ਮੰਜੂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਰੇਨੂੰ ਦਾ ਵਿਆਹ ਰੱਖਿਆ ਹੋਇਆ ਸੀ ਪਰ ਪੁੱਤਰ ਦੇ ਮਰਨ ਕਾਰਨ ਉਨ੍ਹਾਂ ਨੂੰ ਵਿਆਹ ਦੀ ਤਾਰੀਕ ਅੱਗੇ ਕਰਨੀ ਪਈ। ਉਨ੍ਹਾਂ ਦੀ ਸਹਾਇਤਾ ਕਰਨ ਲਈ ਕੋਈ ਨਹੀਂ ਆਇਆ। Image copyright Prabhu dayal/bbc ਫੋਟੋ ਕੈਪਸ਼ਨ ਵਿਨੋਦ ਦਾ ਪਿਤਾ ਰਾਮੇਸ਼ਵਰ ਸਵੇਰੇ ਘਰ ਵਿੱਚ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਹੈ ਅਤੇ ਸ਼ਾਮ ਨੂੰ ਭਾਦਰਾ ਬਾਜ਼ਾਰ ਵਿੱਚ ਫਾਸਟ ਫੂਡ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਵਿਨੋਦ ਦੀ ਭੈਣ ਰੇਨੂੰ ਨੇ ਕਿਹਾ ਕਿ ਉਹ ਹੁਣ ਕਦੇ ਆਪਣੇ ਭਰਾ ਨੂੰ ਰੱਖੜੀ ਨਹੀਂ ਬੰਨ੍ਹ ਸਕੇਗੀ ਅਤੇ ਉਹ ਹੁਣ ਕਦੇ ਵੀ ਰੱਖੜੀ ਦਾ ਤਿਉਹਾਰ ਵੀ ਨਹੀਂ ਮਨਾਉਣਗੇ । ਰੈਨੂੰ ਨੇ ਦੱਸਿਆ ਕਿ ਉਸ ਦਾ ਦੂਜਾ ਭਰਾ ਕਿਸੇ ਫਰਨੀਚਰ ਦੀ ਦੁਕਾਨ ਉੱਤੇ ਨੌਕਰੀ ਕਰਦਾ ਹੈ।ਵਿਨੋਦ ਦਾ ਪਿਤਾ ਰਾਮੇਸ਼ਵਰ ਸਵੇਰੇ ਘਰ ਵਿੱਚ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਹੈ ਅਤੇ ਸ਼ਾਮ ਨੂੰ ਭਾਦਰਾ ਬਾਜ਼ਾਰ ਵਿੱਚ ਫਾਸਟ ਫੂਡ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ। ਉਸ ਦੀ ਪਤਨੀ ਮੰਜੂ ਵੀ ਘਰ ਵਿੱਚ ਜੁੱਤੀਆਂ ਬਣਾਉਣ ਵਿੱਚ ਉਸ ਦੀ ਸਹਾਇਤਾ ਕਰਦੀ ਹੈ।ਰਾਮੇਸ਼ਵਰ ਨੇ ਦੱਸਿਆ ਹੈ ਕਿ 25 ਅਗਸਤ ਨੂੰ ਵਿਨੋਦ ਦੇ ਫੋਨ ਤੋਂ ਕਿਸੇ ਹੋਰ ਬੰਦੇ ਨੇ ਫੋਨ ਕੀਤਾ ਕਿ ਵਿਨੋਦ ਦਾ ਡਿੱਗਿਆ ਫੋਨ ਮਿਲਿਆ ਹੈ ਤੇ ਵਿਨੋਦ ਦੇ ਭੀੜ ਵਿੱਚ ਕੁਝ ਸੱਟ ਲੱਗੀ ਹੈ।ਮੁਦਰਾਘਰ ਵਿੱਚੋਂ ਮਿਲੀ ਲਾਸ਼"ਫੋਨ ਸੁਣਨ ਮਗਰੋਂ ਮੈਂ ਲੱਗੇ ਕਰਫਿਊ ਵਿੱਚ ਹੀ ਕਿਸੇ ਤਰ੍ਹਾਂ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿੱਚ ਗਿਆ ਪਰ ਮੈਨੂੰ ਵਿਨੋਦ ਕਿਤੇ ਨਜ਼ਰ ਨਾ ਆਇਆ। ਰਾਤ ਨੂੰ ਕਾਫੀ ਦੇਰ ਤੱਕ ਭਾਲ ਕਰਨ ਮਗਰੋਂ ਮੈਂ ਘਰ ਆ ਗਿਆ ਪਰ ਮੈਨੂੰ ਨੀਂਦ ਨਾ ਆਈ। ਸਵੇਰੇ ਫਿਰ ਮੈਂ ਕਿਸੇ ਤਰ੍ਹਾਂ ਹਸਪਤਾਲ ਗਿਆ ਅਤੇ ਉਥੇ ਫਿਰ ਵੀ ਮਰੀਜ਼ਾਂ ਵਿੱਚ ਮੈਨੂੰ ਵਿਨੋਦ ਨਾ ਮਿਲਿਆ। ਘਰ ਵਾਲੀ ਡੇਰੇ ਵਿੱਚ ਹੀ ਸੀ। ਕਾਫੀ ਭਾਲ ਕਰਨ ਤੋਂ ਬਾਅਦ ਜਦੋਂ ਹਸਪਤਾਲ ਦੇ ਮੁਰਦਾਘਰ ਗਏ ਤਾਂ ਉਥੇ ਵਿਨੋਦ ਦੀ ਲਾਸ਼ ਪਈ ਸੀ।" Image copyright Prabhu dayal/bbc ਫੋਟੋ ਕੈਪਸ਼ਨ ਵਿਨੋਦ ਦੀ ਭੈਣ ਰੇਨੂੰ ਨੇ ਕਿਹਾ ਕਿ ਉਹ ਹੁਣ ਕਦੇ ਆਪਣੇ ਭਰਾ ਨੂੰ ਰੱਖੜੀ ਨਹੀਂ ਬੰਨ੍ਹ ਸਕੇਗੀ ਅਤੇ ਉਹ ਹੁਣ ਕਦੇ ਵੀ ਰੱਖੜੀ ਦਾ ਤਿਉਹਾਰ ਵੀ ਨਹੀਂ ਮਨਾਉਣਗੇ ਰਾਮੇਸ਼ਵਰ ਨੇ ਦੱਸਿਆ ਕਿ ਗੋਲੀ ਲੱਗਣ ਮਗਰੋਂ ਕੁਝ ਲੋਕ ਵਿਨੋਦ ਨੂੰ ਚੁੱਕ ਕੇ ਡੇਰੇ ਦੇ ਹਸਪਤਾਲ ਲੈ ਗਏ ਸਨ। ਉਨ੍ਹਾਂ ਦੱਸਿਆ, "ਕੁਝ ਲੋਕ ਆ ਕੇ ਮਦਦ ਲਈ ਪੁੱਛਦੇ ਸੀ ਪਰ ਜਦੋਂ ਸਾਡਾ ਪੁੱਤਰ ਹੀ ਨਹੀਂ ਰਿਹਾ ਤਾਂ ਮਦਦ ਕਾਹਦੀ। ਹੁਣ ਤਾਂ ਇੱਕ ਸਾਲ ਪੂਰਾ ਹੋ ਗਿਆ ਕਦੇ ਅਸੀਂ ਡੇਰੇ ਵੱਲ ਨਹੀਂ ਗਏ। ਸਾਨੂੰ ਨਹੀਂ ਪਤਾ ਕਿ ਡੇਰੇ ਵਿੱਚ ਇਸ ਤਰ੍ਹਾਂ ਦਾ ਕੋਈ ਕੰਮ ਹੁੰਦਾ ਸੀ। ਸਾਡਾ ਤਾਂ ਮਨ ਹੁਣ ਪੂਰੀ ਤਰ੍ਹਾਂ ਡੇਰੇ ਤੋਂ ਉੱਠ ਚੁੱਕਿਆ ਹੈ।"ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਸੁੱਖਸਾਗਰ ਕਾਲੋਨੀ ਦੇ ਵਜੀਰ ਚੰਦ ਵੀ ਮਾਰੇ ਗਏ ਸਨ। ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜ੍ਹਕਾਇਆ ਤਾਂ ਅੰਦਰੋਂ ਇੱਕ ਮਹਿਲਾ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ। ਇਹ ਵੀ ਪੜ੍ਹੋ:ਰਾਮ ਰਹੀਮ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤਜੇਲ੍ਹ 'ਚ ਬੰਦ ਰਾਮ ਰਹੀਮ ਨੂੰ ਡੇਰਾ ਪ੍ਰੇਮੀਆਂ ਨੇ ਭੇਜੀ 'ਇੱਕ ਟਨ' ਵਧਾਈ'ਮੇਰੇ ਬੰਦਿਆਂ ਨੂੰ ਸਿਰਫ਼ ਮੇਰੇ ਇਸ਼ਾਰੇ ਦੀ ਉਡੀਕ ਸੀ'ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਵਜੀਰ ਚੰਦ ਦੀ ਪਤਨੀ ਹੋ ਤਾਂ ਉਨ੍ਹਾਂ ਨੇ ਹਾਂ ਵਿੱਚ ਜੁਆਬ ਦਿੱਤਾ ਅਤੇ ਦਰਵਾਜ਼ੇ ਨਾਲ ਪਈ ਕੁਰਸੀ ਉੱਤੇ ਭਰੇ ਮਨ ਨਾਲ ਬੈਠ ਗਏ। ਘਰ ਦੇ ਦਰਵਾਜ਼ੇ ਦੇ ਨਾਲ ਬਣੇ ਬਾਥਰੂਮ ਦੀ ਛੱਤ ਨੂੰ ਮਿਸਤਰੀਆਂ ਦੀ ਮਦਦ ਨਾਲ ਠੀਕ ਕਰ ਰਹੇ ਦੋ ਨੌਜਵਾਨਾਂ ਨੇ ਉੱਤੇ ਖੜ੍ਹਿਆਂ ਨੇ ਹੀ ਆਉਣ ਦਾ ਮਕਸਦ ਪੁੱਛਿਆ ਤਾਂ ਉਨ੍ਹਾਂ ਨੂੰ ਮੀਡੀਆ ਕਰਮੀ ਹੋਣ ਦੀ ਜਾਣਕਾਰੀ ਦਿੰਦਿਆਂ ਵਜੀਰ ਚੰਦ ਬਾਰੇ ਦੋ ਗੱਲਾਂ ਕਰਨ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਉਪਰੋਂ ਖੜ੍ਹਿਆਂ ਹੀ ਕਹਿ ਦਿੱਤਾ ਕਿ ਅਸੀਂ ਕੋਈ ਵਜੀਰ ਚੰਦ ਬਾਰੇ ਗੱਲ ਨਹੀਂ ਕਰਨੀ। ਇਨ੍ਹਾਂ ਦੋ ਚਾਰ ਸੁਆਲ-ਜੁਆਬਾਂ ਦੌਰਾਨ ਹੀ ਦਰਵਾਜ਼ੇ ਨਾਲ ਕੁਰਸੀ ਉੱਤੇ ਬੈਠੀ ਵਜੀਰ ਚੰਦ ਦੀ ਪਤਨੀ ਦੇ ਅੱਥਰੂ ਡੁੱਲ੍ਹ ਪਏ। ਛੱਤ ਉੱਤੇ ਖੜ੍ਹੇ ਹੀ ਨੌਜਵਾਨ ਨੇ ਕਿਹਾ, "ਪਤਾ ਨਹੀਂ ਕਿੰਨੀ ਵਾਰ ਆ ਗਏ ਇਹ ਲੋਕ ਪੁੱਛਣ ਲਈ।" Image copyright Getty Images ਫੋਟੋ ਕੈਪਸ਼ਨ ਬਲਾਤਕਾਰ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਰਾਮ ਰਹੀਮ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 25 ਅਗਸਤ 2017 ਨੂੰ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰੇ ਦੀਆਂ ਦੋ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਿਰਸਾ ਵਿੱਚ ਭੜਕੀ ਭੀੜ ਮਿਲਕ ਪਲਾਂਟ ਤੋਂ ਇਲਾਵਾ ਬੇਗੂ ਰੋਡ ਸਥਿਤ ਬਿਜਲੀ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਭੜਕੀ ਭੀੜ ਨੇ ਕਈ ਦਰਜਨਾਂ ਵਾਹਨ ਵੀ ਫੂਕ ਦਿੱਤੇ ਸਨ। ਪੁਲਿਸ ਵੱਲੋਂ ਗੋਲੀ ਚਲਾਈ ਗਈ ਗੋਲੀ ਵਿੱਚ ਵਜੀਰ ਚੰਦ, ਵੀਨਾ ਰਾਣੀ, ਵਿਨੋਦ ਕੁਮਾਰ, ਕਾਲਾ ਸਿੰਘ ਅਤੇ ਰੋਬਿਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਸਨ।ਇਹ ਵੀ ਪੜ੍ਹੋ:ਗੋਲਡ ਜਿੱਤਣ ਵਾਲੀ ਵਿਨੇਸ਼ ਕਿਉਂ ਹੋ ਗਈ ਖਫ਼ਾ?ਬੱਚਿਆਂ ਦੀਆਂ ਇਨ੍ਹਾਂ ਹਰਕਤਾਂ ਤੇ ਰੱਖੋ ਨਜ਼ਰ‘ਟਰੰਪ ਨੇ ਪੋਰਨ ਸਟਾਰ ਨੂੰ ਪੈਸੇ ਦਿੱਤੇ ਜਾਂ ਨਹੀਂ, ਸਾਨੂੰ ਕੀ’ ਡੇਰਾ ਮੁਖੀ ਦੇ ਪੰਚਕੂਲਾ ਜਾਣ ਤੋਂ ਪਹਿਲਾਂ ਹੀ ਸਿਰਸਾ ਵਿੱਚ 24 ਅਗਸਤ ਦੀ ਰਾਤ ਨੂੰ ਹੀ ਕਰਫਿਊ ਲਾ ਦਿੱਤਾ ਗਿਆ ਸੀ। ਕਰਫਿਊ ਲੱਗੇ ਹੋਣ ਦੇ ਬਾਵਜੂਦ ਭੀੜ ਨੇ ਸਿਰਸਾ ਵਿੱਚ ਸਾੜ-ਫੂਕ ਕੀਤੀ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) 
false
IND V/S AUS: ਬਾਕਸਿੰਗ ਡੇਅ ਟੈਸਟ ਨੂੰ ਇਹ ਨਾਮ ਕਿਵੇਂ ਮਿਲਿਆ? 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46683399 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright BCCI ਆਸਟਰੇਲੀਆ ਵਿੱਚ ਬੁੱਧਵਾਰ ਤੋਂ ਬਾਕਸਿੰਗ ਡੇਅ ਟੈਸਟ ਸ਼ੁਰੂ ਹੋਇਆ ਹੈ। ਕ੍ਰਿਸਮਸ ਜਾਂ ਵੱਡੇ ਦਿਨ ਤੋਂ ਅਗਲੇ ਦਿਨ ਨੂੰ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਬਾਕਸਿੰਗ ਡੇਅ ਕਿਹਾ ਜਾਂਦਾ ਹੈ। ਜਿਵੇਂ ਹੀ ਇਹ ਨਾਮ ਦਿਮਾਗ ਵਿੱਚ ਆਉਂਦਾ ਹੈ ਤਾਂ ਖਿਆਲ ਆਉਂਦਾ ਹੈ ਰਿੰਗ ਅਤੇ ਮੁੱਕਿਆਂ ਦਾ। ਪਰ ਇਸ ਦਾ ਸਬੰਧ ਬਾਕਸਿੰਗ ਨਾਲ ਨਹੀਂ ਹੈ।ਬਾਕਸਿੰਗ ਡੇਅ ਛੁੱਟੀ ਦਾ ਦਿਨ ਹੈ ਜੋ ਕਿ ਕ੍ਰਿਸਮਸ ਦੇ ਅਗਲੇ ਦਿਨ ਹੁੰਦਾ ਹੈ। ਇਸ ਦੀਆਂ ਜੜ੍ਹਾਂ ਬਰਤਾਨੀਆ ਨਾਲ ਜੁੜੀਆਂ ਹੋਈਆਂ ਹਨ ਪਰ ਇਹ ਉਨ੍ਹਾਂ ਦੇਸਾਂ ਵਿੱਚ ਵੀ ਮਨਾਇਆ ਜਾਂਦਾ ਹੈ ਜੋ ਪਹਿਲਾਂ ਬਰਤਾਨਵੀ ਸ਼ਾਸਨ ਅਧੀਨ ਆਉਂਦੇ ਸਨ।ਪੱਛਮੀ ਕ੍ਰਿਸ਼ਚੈਨਿਟੀ ਦੇ ਲਿਟਰਜੀਕਲ ਕਲੰਡਰ ਵਿੱਚ ਬਾਕਸਿੰਗ ਡੇਅ, ਕ੍ਰਿਸਮਸਟਾਈਡ ਦਾ ਦੂਜਾ ਦਿਨ ਹੁੰਦਾ ਹੈ ਅਤੇ ਇਸ ਨੂੰ ਸੈਂਟ ਸਟੀਫ਼ਨਸ ਡੇਅ ਵੀ ਕਿਹਾ ਜਾਂਦਾ ਹੈ। ਆਇਰਲੈਂਡ ਅਤੇ ਸਪੇਨ ਦੇ ਕੈਟੇਲੋਨੀਆ ਵਿੱਚ ਇਸ ਨੂੰ ਸੈਂਟ ਸਟੀਫਨਸ ਡੇਅ ਦੇ ਰੂਪ ਵਿੱਚ ਹੀ ਮਨਾਇਆ ਜਾਂਦਾ ਹੈ।ਆਸਟਰੇਲੀਆ ਵਿੱਚ ਹਰ ਸਾਲ ਇਸ ਦਿਨ ਟੈਸਟ ਮੈਚ ਜ਼ਰੂਰ ਖੇਡੇ ਜਾਂਦੇ ਹਨ ਅਤੇ ਇਸ ਮੈਚ ਨੂੰ ਬਾਕਸਿੰਗ ਡੇਅ ਟੈਸਟ ਕਿਹਾ ਜਾਂਦਾ ਹੈ।ਇਹ ਵੀ ਪੜ੍ਹੋ:ਭਾਰਤ ਨੂੰ ਸਬਕ ਸਿਖਾਉਣ ਦੀ ਇੱਛਾ ਰੱਖਣ ਵਾਲੇ ਚੀਨੀ ਆਗੂ ਮਾਓ ਬਾਰੇ ਦਿਲਚਸਪ ਗੱਲਾਂ6 ਫਿਲਮਾਂ ਜਿਨ੍ਹਾਂ 'ਚ ਔਰਤਾਂ ਨੇ ਤੋੜੀ ਮਰਦਾਂ ਦੀ ਸਰਦਾਰੀਕੀ ਊਧਮ ਸਿੰਘ ਕੰਬੋਜ, ਭਗਤ ਸਿੰਘ ਸੰਧੂ, ਸੁਖਦੇਵ ਥਾਪਰ ਹੋ ਸਕਦੇ ਨੇ?ਇਸ ਕਾਰਨ ਇਸ ਸਾਲ 26 ਦਸੰਬਰ ਨੂੰ ਮੈਲਬਰਨ ਵਿੱਚ ਖੇਡੇ ਜਾ ਰਹੇ ਭਾਰਤ-ਆਸਟਰੇਲੀਆ ਦੇ ਟੈਸਟ ਮੈਚ ਨੂੰ ਬਾਕਸਿੰਗ ਡੇਅ ਟੈਸਟ ਕਿਹਾ ਜਾ ਰਿਹਾ ਹੈ। ਰੋਮਾਨੀਆ, ਹੰਗਰੀ, ਪੋਲੈਂਡ, ਨੀਦਰਲੈਂਡਸ ਵਰਗੇ ਦੇਸਾਂ ਵਿੱਚ 26 ਦਸੰਬਰ ਦਾ ਦਿਨ ਸੈਕੰਡ ਕ੍ਰਿਸਮਸ ਡੇਅ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਬਾਕਸਿੰਗ ਡੇਅ ਨਾਮ ਕਿਵੇਂ ਪਿਆ?ਪਰ 26 ਦਸੰਬਰ ਦੇ ਦਿਨ ਦਾ ਨਾਮ ਬਾਕਸਿੰਗ ਡੇਅ ਕਿਵੇਂ ਪਿਆ ਇਸ ਨੂੰ ਲੈ ਕੇ ਕਈ ਕਹਾਣੀਆਂ ਹਨ। ਓਕਸਫੋਰਡ ਇੰਗਲਿਸ਼ ਡਿਕਸ਼ਨਰੀ ਇਸ ਦਿਨ ਨੂੰ ਸਾਲ 1830 ਅਤੇ ਯੂਕੇ ਨਾਲ ਜੋੜਦੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਕ੍ਰਿਸਮਸ ਦੇ ਦਿਨ ਤੋਂ ਬਾਅਦ ਹਫ਼ਤੇ ਦਾ ਪਹਿਲਾਂ ਦਿਨ ਹੁੰਦਾ ਹੈ। Image copyright Getty Images ਫੋਟੋ ਕੈਪਸ਼ਨ ਬਾਕਸਿੰਗ ਡੇਅ ਦੇ ਮੌਕੇ 'ਤੇ ਕਈ ਦੇਸਾਂ ਵਿੱਚ ਬੈਂਕਾਂ ਦੀ ਵੀ ਛੁੱਟੀ ਰਹਿੰਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਛੁੱਟੀ ਦਾ ਦਿਨ ਹੁੰਦਾ ਹੈ, ਜਿਸ ਵਿੱਚ ਵੱਖ-ਵੱਖ ਥਾਵਾਂ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਕ੍ਰਿਸਮਸ-ਬਾਕਸ ਮਿਲਦਾ ਹੈ। ਇਸੇ ਬਾਕਸ ਤੋਂ ਹੀ ਸ਼ਾਇਦ ਬਾਕਸਿੰਗ ਡੇਅ ਨਾਮ ਬਣਿਆ। ਜੋ ਲੋਕ ਚਿੱਠੀਆਂ ਜਾਂ ਅਖਬਾਰ ਪਾਉਂਦੇ ਹਨ, ਉਨ੍ਹਾਂ ਨੂੰ ਛੋਟੇ ਬਕਸਿਆਂ ਵਿੱਚ ਤੋਹਫੇ ਦੇਣ ਦੀ ਪਰੰਪਰਾ ਅੱਜ ਵੀ ਹੈ। Image copyright Getty Images ਫੋਟੋ ਕੈਪਸ਼ਨ ਕ੍ਰਿਸਮਸ ਜਾਂ ਵੱਡੇ ਦਿਨ ਤੋਂ ਅਗਲੇ ਦਿਨ ਨੂੰ ਬਾਕਸਿੰਗ ਡੇਅ ਕਿਹਾ ਜਾਂਦਾ ਹੈ ਇਹ ਗੱਲ ਹੋਰ ਹੈ ਕਿ ਇਹ ਤੋਹਫਾ ਕ੍ਰਿਸਮਸ ਦੇ ਅਗਲੇ ਦਿਨ ਦੀ ਥਾਂ ਪਿਛਲੇ ਦਿਨ ਹੀ ਦੇ ਦਿੱਤਾ ਜਾਂਦਾ ਹੈ। ਪੁਰਾਣੇ ਵੇਲੇ ਵਿੱਚ ਜ਼ਿੰਮੀਦਾਰ ਆਪਣੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬਕਸੇ ਵਿੱਚ ਤੋਹਫ਼ੇ ਦਿੰਦੇ ਸਨ। ਇਨ੍ਹਾਂ ਬਕਸਿਆਂ ਵਿੱਚ ਘਰੇ ਕੰਮ ਆਉਣ ਵਾਲੀਆਂ ਚੀਜ਼ਾਂ ਜਾਂ ਫਿਰ ਖੇਤੀ ਵਿੱਚ ਵਰਤੇ ਜਾਣ ਵਾਲੇ ਔਜਾਰ ਹੋਇਆ ਕਰਦੇ ਸਨ। ਇਹ ਸਾਲ ਭਰ ਮਜ਼ਦੂਰਾਂ ਦੇ ਕੰਮਕਾਜ ਦੇ ਬਦਲੇ ਦਿੱਤੇ ਜਾਂਦੇ ਹਨ ਅਤੇ ਮਾਲਿਕ ਇਸ ਤਰ੍ਹਾਂ ਆਪਣੇ ਮੁਲਾਜ਼ਮਾਂ ਨੂੰ ਧੰਨਵਾਦ ਦਿੰਦਾ ਸੀ। Image copyright EPA/JULIAN SMITH ਫੋਟੋ ਕੈਪਸ਼ਨ ਆਸਟਰੇਲੀਆ ਵਿੱਚ ਹਰ ਸਾਲ ਇਸ ਦਿਨ ਟੈਸਟ ਮੈਚ ਜ਼ਰੂਰ ਖੇਡੇ ਜਾਂਦੇ ਹਨ ਕ੍ਰਿਸਮਸ ਦੇ ਅਗਲੇ ਦਿਨ ਛੁੱਟੀ ਹੋਣ ਕਾਰਨ ਲੋਕ ਤਿਉਹਾਰ ਦੀ ਖੁਮਾਰੀ ਅਤੇ ਥਕਾਵਟ ਉਤਾਰਦੇ ਰਹਿੰਦੇ ਹਨ। ਪਰਿਵਾਰ ਦੇ ਨਾਲ ਸਮਾਂ ਕੱਟਦੇ ਹਨ। ਕੁਝ ਲੋਕ ਇਸ ਦਿਨ ਪੇਂਡੂ ਖੇਤਰਾਂ ਵੱਲ ਜਾਂਦੇ ਹਨ ਤਾਂ ਦੂਜੇ ਦੁਕਾਨਾਂ ਵਿੱਚ ਲੱਗੀ ਸੇਲ ਵੱਲ ਵਧਦੇ ਹਨ।ਬਾਕਸਿੰਗ ਡੇਅ ਨੂੰ ਖੇਡਾਂ ਦੇ ਲਿਹਾਜ਼ ਨਾਲ ਵੀ ਅਹਿਮ ਦਿਨ ਮੰਨਿਆ ਜਾਂਦਾ ਹੈ। ਰਵਾਇਤੀ ਤੌਰ 'ਤੇ ਇਸ ਦਿਨ ਲੋਮੜੀਆਂ ਦੇ ਸ਼ਿਕਾਰ ਦਾ ਖੇਡ ਵੀ ਖੇਡਿਆ ਜਾਂਦਾ ਸੀ। Image copyright Getty Images ਲਾਲ ਕੋਟ ਪਾ ਕੇ ਘੋੜੇ ''ਤੇ ਸਵਾਰ ਲੋਕਾਂ ਦਾ ਸ਼ਿਕਾਰੀ ਕੁੱਤਿਆਂ ਦੇ ਨਾਲ ਨਿਕਲਣਾ ਇੱਕ ਚਿੰਨ੍ਹ ਦੇ ਤੌਰ 'ਤੇ ਦੇਖਿਆ ਜਾਂਦਾ ਸੀ। ਹੁਣ ਲੂਮੜੀਆਂ ਦੇ ਸ਼ਿਕਾਰ 'ਤੇ ਪਾਬੰਦੀ ਹੈ ਪਰ ਘੁੜਸਵਾਰੀ ਅਤੇ ਫੁੱਟਬਾਲ ਤਾਂ ਹਾਲੇ ਵੀ ਖੇਡੇ ਜਾਂਦੇ ਹਨ। ਇਹ ਵੀ ਪੜ੍ਹੋ:'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ ਬਾਕਸਿੰਗ ਡੇਅ ਦੇ ਮੌਕੇ 'ਤੇ ਕਈ ਦੇਸਾਂ ਵਿੱਚ ਬੈਂਕਾਂ ਦੀ ਵੀ ਛੁੱਟੀ ਰਹਿੰਦੀ ਹੈ। ਜੇ ਇਹ ਦਿਨ ਸ਼ਨੀਵਾਰ ਨੂੰ ਹੁੰਦਾ ਹੈ ਤਾਂ ਸੋਮਵਾਰ ਨੂੰ ਛੁੱਟੀ ਰਹਿੰਦੀ ਹੈ । ਕਈ ਸਟੋਰ ਇਸ ਦਿਨ ਖਾਸ ਪੋਸਟ-ਕ੍ਰਿਸਮਸ ਸੇਲ ਵੀ ਲਗਾਉਂਦੇ ਹਨ।ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਦੱਖਣੀ ਅਫਰੀਕਾ ਵਿੱਚ 60 ਤੋਂ ਵੱਧ ਉਮਰ ਦੀਆਂ ਮਹਿਲਾਵਾਂ ਮੁੱਕੇਬਾਜ਼ੀ 'ਚ ਹੱਥ ਅਜ਼ਮਾ ਰਹੀਆਂ ਹਨ।ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।
false
ਚਾਰ ਸੀਟਾਂ ਵਾਲੀ ਇਹ ਕਾਰ ਦੂਜੀਆਂ ਦੇ ਮੁਕਾਬਲੇ 20% ਘੱਟ ਸਾਧਨਾਂ ਵਿੱਚ ਹੀ ਇਹ ਸ਼ੂਗਰ ਬੀਟ ਤੇ ਸਣ ਨਾਲ ਤਿਆਰ ਹੋ ਜਾਂਦੀ ਹੈ। ਬੀਬੀਸੀ ਕਲਿਕ ਦੇ ਪੱਤਰਕਾਰ ਡੈਨ ਸਿਮਨਸ ਨੇ ਇਸਦੀ ਟੈਸਟ ਡਰਾਈਵ ਲਿਆ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਜੇਕਰ ਤੁਸੀਂ ਵੀ ਹੋ ਬਰਾਂਡਰਜ਼ ਅਤੇ ਨਵੇਂ-ਨਵੇਂ ਫੈਸ਼ਨਜ਼ ਦੇ ਹੋ ਦੀਵਾਨੇ ਤਾਂ ਖਰੀਦਦਾਰੀ ਕਰਨ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖੋ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਦੁੱਧ ਚੁੰਘਾਉਂਦੀ ਔਰਤ ਦੀ ਤਸਵੀਰ 'ਤੇ ਬਹਿਸ ਛਿੜੀ 3 ਮਾਰਚ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43252655 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Grihalakshmi magazine ਭਾਰਤੀ ਮੈਗਜ਼ੀਨ ਗ੍ਰਹਿਲਕਸ਼ਮੀ ਦੇ ਕਵਰ ਪੇਜ 'ਤੇ ਬੱਚੀ ਨੂੰ ਦੁੱਧ ਪਿਆਉਂਦੀ ਮਾਡਲ ਦੀ ਫੋਟੋ ਲਾਉਣ ਕਰਕੇ ਸੋਸ਼ਲ ਮੀਡੀਆ 'ਤੇ ਚਰਚਾ ਛਿੜ ਗਈ ਹੈ।ਕੇਰਲ ਵਿੱਚ ਛਪਣ ਵਾਲੀ ਗ੍ਰਹਿਲਕਸ਼ਮੀ ਮੈਗਜ਼ੀਨ 'ਤੇ ਗੀਲੂ ਜੋਸਫ਼ ਮਾਡਲ ਬੱਚੇ ਨੂੰ ਛਾਤੀ ਨਾਲ ਲਾ ਕੇ ਸਿੱਧਾ ਕੈਮਰੇ ਵੱਲ ਦੇਖ ਰਹੀ ਹੈ।ਇਸ ਤਸਵੀਰ ਦੇ ਨਾਲ ਲਿਖਿਆ ਹੈ, "ਮਾਵਾਂ ਕੇਰਲ ਨੂੰ ਕਹਿ ਰਹੀਆਂ ਹਨ-ਘੂਰੋ ਨਾ ਅਸੀਂ ਦੁੱਧ ਚੁੰਘਾਉਣਾ ਚਾਹੁੰਦੀਆਂ ਹਾਂ।" ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ'ਖਾਣੇ ਮਗਰੋਂ ਉਸ ਨੂੰ ਬਿਸਤਰ 'ਚ ਮੇਰੀ ਲੋੜ ਹੁੰਦੀ''ਲਿਵ-ਇਨ ਰਿਲੇਸ਼ਨਸ਼ਿਪ ਦਾ ਮਤਲਬ ਕਾਮੁਕਤਾ ਨਹੀਂ'ਮੰਨਿਆ ਜਾ ਰਿਹਾ ਹੈ ਕਿ ਪਹਿਲੀ ਵਾਰੀ ਕਿਸੇ ਭਾਰਤੀ ਮੈਗਜ਼ੀਨ ਨੇ ਕਿਸੇ ਔਰਤ ਦੀ ਦੁੱਧ ਚੁੰਘਾਉਣ ਵਾਲੀ ਤਸਵੀਰ ਨੂੰ ਕਵਰ ਫੋਟੋ ਬਣਾਇਆ ਹੈ।ਪਰ ਇਹ ਮਾਡਲ ਖੁਦ ਮਾਂ ਨਹੀਂ ਹੈ ਇਸ ਕਰਕੇ ਔਖ ਹੋ ਰਹੀ ਹੈ ਅਤੇ ਬਹਿਸ ਛਿੜ ਗਈ ਹੈ।ਤਸਵੀਰ ਦਾ ਮਕਸਦ ਕੀ ਹੈ?ਗ੍ਰਹਿਲਕਸ਼ਮੀ ਦੇ ਸੰਪਾਦਕ ਨੇ ਕਿਹਾ ਕਿ ਮੈਗਜ਼ੀਨ ਮਾਵਾਂ ਦੀ ਜਨਤੱਕ ਥਾਵਾਂ 'ਤੇ ਦੁੱਧ ਚੁੰਘਾਉਣ ਦੀ ਲੋੜ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਸੀ।ਮੋਂਸੀ ਜੌਸਫ਼ ਨੇ ਬੀਬੀਸੀ ਨੂੰ ਕਿਹਾ, "ਇੱਕ ਮਹੀਨੇ ਪਹਿਲਾਂ ਇੱਕ ਆਦਮੀ ਨੇ ਦੁੱਧ ਪਿਆਉਂਦੀ ਪਤਨੀ ਦੀ ਤਸਵੀਰ ਫੇਸਬੁੱਕ 'ਤੇ ਸ਼ੇਅਰ ਕੀਤੀ ਸੀ। "ਉਹ ਚਾਹੁੰਦਾ ਸੀ ਕਿ ਜਨਤਕ ਥਾਵਾਂ 'ਤੇ ਮਾਵਾਂ ਨੂੰ ਦੁੱਧ ਪਿਆਉਣ ਨੂੰ ਲੈ ਕੇ ਬਹਿਸ ਛਿੜੇ ਪਰ ਸਕਾਰਾਤਮਕ ਬਹਿਸ ਛਿੜਨ ਦੀ ਬਜਾਏ ਉਸ ਔਰਤ ਦੀ ਮਰਦਾਂ ਅਤੇ ਔਰਤਾਂ ਨੇ ਸਾਈਬਰ ਬੁਲਿੰਗ ਸ਼ੁਰੂ ਕਰ ਦਿੱਤੀ।""ਇਸ ਲਈ ਅਸੀਂ ਫੈਸਲਾ ਕੀਤਾ ਕਿ ਦੁੱਧ ਚੁੰਘਾਉਣ ਦੇ ਇਸ ਮੁੱਦੇ ਨੂੰ ਆਪਣੇ ਤਾਜ਼ਾ ਅੰਕਾਂ ਵਿੱਚ ਚੁੱਕਾਂਗੇ।"ਸੜਕਾਂ 'ਤੇ ਕਿਉਂ ਆਪਣਾ ਦੁੱਧ ਵੇਚ ਰਹੀ ਇੱਕ ਮਾਂ?ਇਸ ਆਦਮੀ ਨੇ ਕੀਤਾ 156 ਕੁੜੀਆਂ ਦਾ ਜਿਨਸੀ ਸ਼ੋਸ਼ਣ ਭਾਰਤ ਵਿੱਚ ਰਵਾਇਤੀ ਸਾੜੀ ਪਾਉਣ ਵਾਲੀਆਂ ਕਈ ਔਰਤਾਂ ਜਨਤੱਕ ਥਾਵਾਂ 'ਤੇ ਦੁੱਧ ਪਿਆਉਂਦੀਆਂ ਹਨ। ਪਰ ਉਨ੍ਹਾਂ ਔਰਤਾਂ ਨੂੰ ਜਿਹੜੀਆਂ ਸਾੜੀ ਨਹੀਂ ਪਾਉਂਦੀਆਂ ਉਨ੍ਹਾਂ ਕੋਲ ਇਹ ਬਦਲ ਨਹੀਂ ਹੁੰਦਾ।ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਮੈਗਜ਼ੀਨ ਅਤੇ ਮਾਡਲ ਦੀ ਹਿਮਾਇਤ ਵਿੱਚ ਪੋਸਟ ਕੀਤਾ ਹੈ। Image copyright @ivivek_nambiar/ ਦੁੱਧ ਚੁੰਘਾਉਣ ਵਾਲੀ ਅਸਲ ਮਾਂ ਦੀ ਬਜਾਏ ਇੱਕ ਮਾਡਲ ਨੂੰ ਫੀਚਰ ਕਰਨ ਦੇ ਚਲਦੇ ਇਸ ਮੁਹਿੰਮ ਨੂੰ ਅਲੋਚਨਾ ਝੱਲਣੀ ਪੈ ਰਹੀ ਹੈ।ਬਲਾਗਰ ਅੰਜਨਾ ਨਾਇਰ ਨੇ ਇੱਕ ਬਲਾਗ ਪੋਸਟ ਵਿੱਚ ਲਿਖਿਆ, "ਬੱਚੇ ਨੂੰ ਦੁੱਧ ਚੁੰਘਾਉਂਦੀ ਅਸਲ ਮਾਂ ਨੂੰ ਅੰਦਰ ਦੇ ਪੰਨਿਆਂ ਵਿੱਚ ਥਾਂ ਦੇਣ ਅਤੇ ਇੱਕ ਮਾਡਲ ਨੂੰ ਬੱਚੇ ਅਤੇ ਬਿਨਾਂ ਕਪੜਿਆਂ ਦੇ ਨਾਲ ਕਵਰ 'ਤੇ ਪੇਸ਼ ਕਰਨ ਦਾ ਫੈਸਲਾ ਸਸਤੀ ਸਨਸਨੀ ਅਤੇ ਸ਼ੋਸ਼ਣ ਹੈ।"ਮਾਡਲ ਦੀ ਕੀ ਕਹਿਣਾ ਹੈ?ਮਾਡਲ ਗਿਲੂ ਜੋਸਫ਼ ਨੇ ਮੈਗਜ਼ੀਨ 'ਤੇ ਪੋਜ਼ ਕਰਨ ਦੇ ਆਪਣੇ ਫੈਸਲੇ ਦਾ ਬਚਾਅ ਕੀਤਾ ਹੈ।ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਮੈਨੂੰ ਪਤਾ ਸੀ ਕਿ ਇਸ ਦੇ ਲਈ ਮੈਨੂੰ ਕਾਫ਼ੀ ਅਲੋਚਨਾ ਝੱਲਣੀ ਪਏਗੀ ਪਰ ਮੈਂ ਉਨ੍ਹਾਂ ਮਾਵਾਂ ਦੇ ਲਈ ਖੁਸ਼ੀ ਨਾਲ ਇਹ ਫੈਸਲਾ ਲਿਆ ਜੋ ਮਾਣ ਅਤੇ ਆਜ਼ਾਦੀ ਨਾਲ ਦੁੱਧ ਚੁੰਘਾਉਣਾ ਚਾਹੁੰਦੀਆਂ ਹਨ।"ਇੱਕ ਮੈਗਜ਼ੀਨ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ, "ਜੇ ਤੁਸੀਂ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੇ ਹੋ ਤਾਂ ਕਿਹੜਾ ਰੱਬ ਨਾਰਾਜ਼ ਹੋਵੇਗਾ?"8 ਮਿੰਟਾਂ ਵਿੱਚ ਜਾਣੋ ਆਪਣੇ ਸਾਥੀ ਨੂੰ ਔਰਤਾਂ ਦੇ ਖ਼ਤਨਾ ਕਰਨ ਦੀ ਦਰਦਨਾਕ ਹਕੀਕਤਕੇਰਲ ਦੇ ਮੰਨੇ-ਪ੍ਰਮੰਨੇ ਲੇਖਕ ਪਾਲ ਜ਼ਕਾਰੀਆ ਨੇ ਬੀਬੀਸੀ ਨੂੰ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਕਵਰ "ਪਾਥ-ਬ੍ਰੇਕਿੰਗ ਕਦਮ" ਸੀ।"ਇਸ ਤੋਂ ਨਾਰਾਜ਼ ਜਨਤਕ ਥਾਵਾਂ 'ਤੇ ਦੁੱਧ ਚੁੰਘਾਉਣ ਨੂੰ ਲੈ ਕੇ ਕੋਈ ਕ੍ਰਾਂਤੀ ਤਾਂ ਨਹੀਂ ਆਏਗੀ ਪਰ ਇਹ ਇੱਕ ਅਜਿਹਾ ਕਦਮ ਹੈ। ਮੈਨੂੰ ਉਮੀਦ ਹੈ ਕਿ ਇਸ ਲਈ ਹਮੇਸ਼ਾਂ ਦੀ ਤਰ੍ਹਾਂ ਸੰਪਾਦਕ ਨੂੰ ਮੁਆਫ਼ੀ ਨਹੀਂ ਮੰਗਣੀ ਪਏਗੀ।" Image copyright Getty Images ਫੋਟੋ ਕੈਪਸ਼ਨ ਸੰਕੇਤਕ ਤਸਵੀਰ ਜਨਤਕ ਥਾਵਾਂ 'ਤੇ ਦੁੱਧ ਚੁੰਘਾਉਣਾ ਦੁਨੀਆਂ ਭਰ ਵਿੱਚ ਇੱਕ ਵਿਵਾਦਤ ਮੁੱਦਾ ਹੈ।ਸਕਾਟਲੈਂਡ ਵਿੱਚ ਸਰਵੇ ਦੱਸਦਾ ਹੈ ਕਿ ਇੱਕ ਚੌਥਾਈ ਤੋਂ ਵੱਧ ਮਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਨਤੱਕ ਥਾਵਾਂ 'ਤੇ ਦੁੱਧ ਚੁੰਘਾਉਣ ਵਿੱਚ 'ਅਸਹਿਜ' ਮਹਿਸੂਸ ਹੋਇਆ।ਪਿਛਲੇ ਸਾਲ ਇੱਕ ਸਰਵੇਖਣ ਤੋਂ ਪਤਾ ਲੱਗਿਆ ਕਿ ਬ੍ਰਿਟੇਨ ਵਿੱਚ ਦੁੱਧ ਚੁੰਘਾਉਣ ਦੀ ਦਰ ਦੁਨੀਆਂ ਵਿੱਚ ਸਭ ਤੋਂ ਘੱਟ ਸੀ।ਸਿਰਫ਼ 200 'ਚੋਂ ਇੱਕ ਔਰਤ ਜਾਂ 0.5% - ਇੱਕ ਸਾਲ ਬਾਅਦ ਤੱਕ ਦੁੱਧ ਚੁੰਘਾ ਰਹੀਆਂ ਸਨ। ਜਦਕਿ ਜਰਮਨੀ ਵਿੱਚ ਇਹ ਅੰਕੜਾ 23%, ਅਮਰੀਕਾ ਵਿੱਚ 27%, ਬ੍ਰਾਜ਼ੀਲ ਵਿੱਚ 56%, ਸੇਨੇਗਲ ਵਿੱਚ 99% ਸੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸ਼ਿਕਾਰੇ, ਜਿਸ ਕਾਰਨ ਸਦੀਆਂ ਤੋਂ ਡੱਲ ਝੀਲ ਦੀ ਸ਼ੋਭਾ ਬਣੀ ਹੋਈ ਹੈ, ਉਸ ਦੇ ਚਲਾਉਣ ਉੱਤੇ ਅਧਿਕਾਰੀਆਂ ਨੇ ਪਾਬੰਦੀ ਲਾ ਦਿੱਤੀ ਹੈ। ਲੰਮੇਂ ਸਮੇਂ ਤੱਕ ਸ਼ਿਕਾਰੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇ ਰਹੇ ਹਨ।ਰਿਪੋਰਟ: ਰਿਆਜ਼ ਮਸਰੂਰ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਥਾਈ ਮੁੰਡਿਆਂ ਨੂੰ ਜ਼ਿੰਦਾ ਰਹਿਣ ਲਈ ਕੋਚ ਨੇ ਕਿਹੜੇ ਗੁਰ ਸਿਖਾਏ? 15 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44833814 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਕੋਚ ਨੇ ਨੇ ਮੁੰਡਿਆਂ ਨੂੰ ਧਿਆਨ ਲਾਉਣਾ ਸਿਖਾਇਆ ਤਾਂ ਕਿ ਉਹ ਸ਼ਾਂਤ ਰਹਿਣ 23 ਜੂਨ ਨੂੰ 12 ਮੁੰਡੇ ਥਾਈਲੈਂਡ ਦੀ ਚਿਆਂਗ ਰਾਏ ਖੇਤਰ ਵਿੱਚ ਆਪਣੇ ਫੁੱਟਬਾਲ ਕੋਚ ਨਾਲ ਗਏ ਪਰ ਪਹਾੜ ਹੇਠਾਂ ਇੱਕ ਗੁਫ਼ਾ ਵਿੱਚ ਫਸ ਗਏ।ਬੀਬੀਸੀ ਦੇ ਹੀਲੀਅਰ ਚਿਹੁੰਗ ਅਤੇ ਟੀਸਾ ਵੋਂਗ ਮੌਕੇ 'ਤੇ ਮੌਜੂਦ ਸਨ ਜਦੋਂ ਬਚਾਅ ਕਾਰਜ ਚੱਲ ਰਿਹਾ ਸੀ।ਉਨ੍ਹਾਂ ਦਿਨਾਂ ਦੌਰਾਨ ਜੋ ਵੀ ਹੋਇਆ ਉਹ ਯਾਦਗਾਰ ਕਹਾਣੀ ਹੈ ਦੋਸਤੀ ਅਤੇ ਮਨੁੱਖੀ ਸਹਿਨਸ਼ਕਤੀ ਦੀ। ਇਸ ਦੌਰਾਨ ਇਹ ਵੀ ਸਪਸ਼ਟ ਹੋਇਆ ਕਿ ਕਿਸ ਤਰ੍ਹਾਂ ਕੋਈ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਸਕਦਾ ਹੈ।ਇਹ ਵੀ ਪੜ੍ਹੋ:ਫੀਫਾ ਵਿਸ਼ਵ ਕੱਪ 'ਚ ਇਸ ਔਰਤ ਨੇ 'ਦਿਲ ਜਿੱਤ ਲਿਆ''ਡਿਗਰੀ ਜਾਅਲੀ ਹੈ ਤਾਂ ਮੈਂ ਕੁਝ ਨਹੀਂ ਕਰ ਸਕਦੀ'ਕੀ ਮਿਲ ਗਿਆ ਹੈ ਸਿਕੰਦਰ ਦਾ ਤਾਬੂਤ?ਜਨਮ ਦਿਨ ਦੀ ਪਾਰਟੀ ਬਣੀ ਗਲਤੀਇਹ ਸਭ ਸ਼ੁਰੂ ਹੋਇਆ ਜਨਮ ਦਿਨ ਦੇ ਨਾਲ। ਸ਼ਨੀਵਾਰ 23 ਜੂਨ ਨੂੰ ਪੀਰਾਪਟ ਨਾਈਟ ਸੋਮਪਿੰਜਾਏ 17 ਸਾਲ ਦਾ ਹੋ ਗਿਆ। ਇਸ ਦਿਨ ਨੂੰ ਸਭ ਲੋਕ ਮਨਾਉਣਾ ਚਾਹੁੰਦੇ ਹਨ।ਉਸ ਦੇ ਪਰਿਵਾਰ ਨੇ ਪੀਲੇ ਰੰਗ ਦਾ ਕੇਕ ਤਿਆਰ ਕਰਵਾਇਆ ਸੀ ਅਤੇ ਰੰਗ ਬਿਰੰਗੇ ਕਾਗਜ਼ਾਂ ਵਿੱਚ ਲਪੇਟੇ ਹੋਏ ਤੋਹਫ਼ੇ ਮੇਅ ਸਾਈ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਉਡੀਕ ਕਰ ਰਹੇ ਸਨ। Image copyright AFP ਫੋਟੋ ਕੈਪਸ਼ਨ ਪਰਿਵਾਰ ਨੇ ਪੀਲੇ ਰੰਗ ਦਾ ਕੇਕ ਤਿਆਰ ਕਰਵਾਇਆ ਸੀ ਅਤੇ ਰੰਗ ਬਿਰੰਗੇ ਕਾਗਜ਼ਾਂ ਵਿੱਚ ਲਪੇਟੇ ਹੋਏ ਤੋਹਫ਼ੇ ਸਨ ਪਰ ਉਸ ਰਾਤ ਉਹ ਘਰ ਨਾ ਪਰਤ ਸਕਿਆ। ਉਹ ਆਪਣੇ ਦੋਸਤਾਂ, ਸਥਾਨਕ ਯੂਥ ਫੁੱਟਬਾਲ ਟੀਮ ਵਾਈਲਡਬੋਰਜ਼ ਅਤੇ ਆਪਣੇ ਕੋਚ ਦੇ ਨਾਲ ਘੁੰਮ ਰਿਹਾ ਸੀ। ਫੁੱਟਬਾਲ ਦੀ ਸਿਖਲਾਈ ਖਤਮ ਹੋਣ ਤੋਂ ਬਾਅਦ ਉਹ ਝੋਨੇ ਦੇ ਖੇਤਾਂ ਵਿੱਚੋਂ ਸਾਈਕਲ 'ਤੇ ਸਵਾਰ ਹੋ ਕੇ ਨਿਕਲੇ ਅਤੇ ਫਿਰ ਜੰਗਲੀ ਪਹਾੜੀਆਂ 'ਤੇ ਪਹੁੰਚੇ ਜਿੱਥੇ ਬਾਅਦ ਵਿੱਚ ਭਾਰੀ ਮੀਂਹ ਪਿਆ।ਉਨ੍ਹਾਂ ਦੀ ਮੰਜ਼ਿਲ ਥੈਮ ਲੁਆਂਗ ਗੁਫ਼ਾ ਸੀ ਜੋ ਕਿ ਅਸਕਰ ਮੁੰਡਿਆਂ ਨੂੰ ਪਸੰਦ ਆਉਂਦੀ ਹੈ। ਖਾਸ ਕਰਕੇ ਉਨ੍ਹਾਂ ਨੂੰ ਜੋ ਕਿ ਪੱਥਰਾਂ, ਦਰਾਰਾਂ ਨੂੰ ਦੇਖਣ ਦੇ ਚਾਹਵਾਨ ਹਨ। ਥੈਮ ਲੁਆਂਗ ਗੁਫ਼ਾ ਸਾਹਮਣੇ ਪਹੁੰਚ ਕੇ ਉਨ੍ਹਾਂ ਨੇ ਆਪਣੀਆਂ ਮੋਟਰਸਾਈਕਲਾਂ ਅਤੇ ਬੈਗ ਉਤਾਰੇ। Image copyright /Nopparat Kanthawong ਫੋਟੋ ਕੈਪਸ਼ਨ ਗੁਫਾ ਅੰਦਰ ਜਾਣ ਤੋਂ ਪਹਿਲਾਂ ਫੇਸਬੁੱਕ 'ਤੇ ਪਾਈ ਫੋਟੋ ਉਹ ਨਾਈਟ ਦਾ ਜਨਮ ਦਿਨ ਮਨਾਉਣ ਲਈ ਬੇਸਬਰੇ ਸਨ। ਉਹ ਅਕਸਰ ਥੈਮ ਲੁਆਂਗ ਵਿੱਚ ਜਾਂਦੇ ਰਹਿੰਦੇ ਹਨ। ਕਈ ਵਾਰੀ 8 ਕਿਲੋਮੀਟਰ ਅੱਗੇ ਤੱਕ ਗਏ ਹਨ। ਉਹ ਗੁਫ਼ਾ ਦੀਆਂ ਕੰਧਾਂ 'ਤੇ ਨਵੇਂ ਟੀਮ ਮੈਂਬਰਾਂ ਦੇ ਨਾਂਅ ਲਿਖ ਦਿੰਦੇ ਸਨ।ਉਹ ਆਪਣੀਆਂ ਟੋਰਚ ਲੈ ਕੇ ਗੁਫ਼ਾ ਵਿੱਚ ਦਾਖਿਲ ਹੋਏ। ਉਨ੍ਹਾਂ ਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਚਾਹੀਦਾ ਸੀ ਕਿਉਂਕਿ ਉਹ ਸਿਰਫ਼ ਇੱਕ ਘੰਟੇ ਲਈ ਉੱਥੇ ਗਏ ਸਨ। ਘਰ ਨਾ ਮੁੜਨ 'ਤੇ ਨਾਈਟ ਦੇ ਘਰ ਵਾਲਿਆਂ ਨੂੰ ਉਸ ਦੀ ਫਿਕਰ ਹੋਣ ਲੱਗੀ। ਮੁੰਡੇ ਕਿੱਥੇ ਸਨ?ਥੈਮ ਲੁਆਂਗ ਥਾਈਲੈਂਡ ਦੀ ਚੌਥੀ ਵੱਡੀ ਗੁਫ਼ਾ ਹੈ ਜੋ ਕਿ ਮਿਆਂਮਾਰ ਅਤੇ ਥਾਈਲੈਂਡ ਨੂੰ ਵੱਖ ਕਰਦੀ ਹੈ।ਦਿਨ ਵਿੱਚ ਇੱਥੇ ਕਾਫ਼ੀ ਸੈਲਾਨੀ ਆਉਂਦੇ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਗੁਫਾ ਵਿੱਚੋਂ ਬਚਾਏ ਬੱਚਿਆਂ ਦੀਆਂ ਪਹਿਲੀਆਂ ਤਸਵੀਰਾਂਇਸ ਤੋਂ ਪਹਿਲਾਂ ਵੀ ਕਈ ਲੋਕ ਇਸ ਗੁਫ਼ਾ ਵਿੱਚ ਲਾਪਤਾ ਹੋ ਗਏ। ਜੁਲਾਈ ਵਿੱਚ ਮਾਨਸੂਨ ਸ਼ੁਰੂ ਹੁੰਦਿਆਂ ਹੀ ਇਹ ਬੇਹੱਦ ਖਤਰਨਾਕ ਹੋ ਜਾਂਦੀ ਹੈ।ਬਰਸਾਤੀ ਦਿਨਾਂ ਵਿੱਚ ਗੁਫ਼ਾ ਅੰਦਰ 16 ਫੁੱਟ ਤੱਕ ਦਾ ਹੜ੍ਹ ਆ ਜਾਂਦਾ ਹੈ। ਇਸ ਅੰਦਰ ਨਵੰਬਰ ਅਤੇ ਅਪ੍ਰੈਲ ਵਿੱਚ ਹੀ ਜਾਣਾ ਚਾਹੀਦਾ ਹੈ। ਫੋਟੋ ਕੈਪਸ਼ਨ ਮੁੰਡਿਆਂ ਨੇ ਇੱਕ ਮੈਸੇਜਿੰਗ ਐਪ ਦੇ ਗਰੁੱਪ ਅੰਦਰ ਚੈਟਿੰਗ ਕੀਤੀ ਅਤੇ ਥੈਮ ਲੁਆਂਗ ਵਿੱਚ ਜਾਣ ਦੀ ਯੋਜਨਾ ਬਣਾਈ ਸਥਾਨਕ ਗਾਈਡ ਜੋਸ਼ੂਆ ਮੋਰਿਸ ਨੇ ਬੀਬੀਸੀ ਨੂੰ ਦੱਸਿਆ, "ਪਾਣੀ ਚੱਲ ਰਿਹਾ ਹੈ, ਪੂਰਾ ਚਿੱਕੜ ਹੈ ਅਤੇ ਕੁਝ ਵੀ ਨਹੀਂ ਦਿਖ ਰਿਹਾ।" ਹੜ੍ਹ ਦੇ ਦਿਨਾਂ ਵਿੱਚ ਇਹ ਮਾਹਿਰ ਗੋਤਾਖੋਰਾਂ ਲਈ ਵੀ ਖਤਰਾ ਹੈ।ਮੇਅ ਸਾਈ ਵਿੱਚ ਇਹ ਤਕਰੀਬਨ ਸਭ ਨੂੰ ਪਤਾ ਹੈ। ਮੁੰਡੇ ਕਿਵੇਂ ਫਸੇ ਗੁਫ਼ਾ ਅੰਦਰ ਮੁੰਡਿਆਂ ਨੇ ਇੱਕ ਮੈਸੇਜਿੰਗ ਐਪ ਦੇ ਗਰੁੱਪ ਅੰਦਰ ਚੈਟਿੰਗ ਕੀਤੀ ਅਤੇ ਥੈਮ ਲੁਆਂਗ ਵਿੱਚ ਜਾਣ ਦੀ ਯੋਜਨਾ ਬਣਾਈ।ਇਹ ਵੀ ਪੜ੍ਹੋ:ਗੁਫ਼ਾ 'ਚ ਫਸੇ ਥਾਈ ਖਿਡਾਰੀ ਇੰਝ ਬਾਹਰ ਕੱਢੇ ਜਾ ਸਕਦੇ ਹਨਕਿਰਾਏ ਦੀਆਂ ਕੁੱਖਾਂ ਤੋਂ ਪੈਦਾ ਹੋਏ 13 ਬੱਚੇ ਪਿਤਾ ਨੂੰ ਮਿਲੇ'ਚਾਕਲੇਟ ਦੇ ਡੱਬੇ' ਨੂੰ ਜਿਵੇਂ ਹੀ ਉਸ ਨੇ ਚੁੱਕਿਆ....ਗੁਫ਼ਾ ਅੰਦਰ ਵਾਈਲਡ ਬੋਅਰਜ਼ ਨੇ ਖਤਰਾ ਮਹਿਸੂਸ ਕੀਤਾ। ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਸੀ ਅਤੇ ਪਹਾੜ 'ਤੇ ਡਿੱਗ ਰਿਹਾ ਪਾਣੀ ਕਿਸੇ ਪਾਸੇ ਵੱਲ ਤਾਂ ਜਾਣਾ ਹੀ ਸੀ।ਇਹ ਪਾਣੀ ਗਿਆ ਥੈਮ ਲੁਆਂਗ ਗੁਫ਼ਾ ਅੰਦਰ ਜੋ ਕਿ ਤੇਜ਼ੀ ਨਾਲ ਭਰ ਰਹੀ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi ਇੱਕ ਮੁੰਡੇ ਨੇ ਦੱਸਿਆ ਕਿ ਅਚਾਨਕ ਹੜ੍ਹ ਆਉਣ ਕਾਰਨ ਉਹ ਫਸ ਗਏ ਸਨ। ਉਹ ਬਾਹਰ ਨਿਕਲਣਾ ਚਾਹੁੰਦੇ ਸਨ ਪਰ ਕੋਈ ਰਾਹ ਨਹੀਂ ਸੀ। ਫਿਰ ਉਹ ਗੁਫ਼ਾ ਦੇ ਹੋਰ ਅੰਦਰ ਚਲੇ ਗਏ। ਅਖੀਰ ਉਹ ਪਹੁੰਚ ਗਏ ਇੱਕ ਛੋਟੇ ਪੱਥਰ 'ਤੇ ਜੋ ਕਿ ਗੁਫ਼ਾ ਤੋਂ 4 ਕਿਲੋਮੀਟਰ ਅੰਦਰ ਸੀ। ਇਸ ਨੂੰ ਪਟਾਇਆ ਬੀਚ ਕਿਹਾ ਜਾਂਦਾ ਹੈ ਅਤੇ ਅਕਸਰ ਸੁੱਕਾ ਰਹਿੰਦਾ ਹੈ ਪਰ ਹੁਣ ਹੜ੍ਹ ਆਇਆ ਹੋਇਆ ਸੀ। ਡੂੰਘੀ ਗੁਫ਼ਾ ਅਤੇ ਚਾਰੋ ਪਾਸੇ ਹਨੇਰਾ ਹੀ ਹਨੇਰਾ, ਮੁੰਡਿਆਂ ਅਤੇ ਕੋਚ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀਤਾ ਕੀ ਜਾਵੇ।ਸਭ ਲੋਕ ਸ਼ਾਇਦ ਇੱਕ ਵਾਰੀ ਡਰ ਅਤੇ ਸਹਿਮ ਗਏ ਸਨ। ਬਚਨ ਲਈ ਕੀ ਕੀਤਾ?ਪਰ ਉਨ੍ਹਾਂ ਨੇ ਬਚਨ ਦਾ ਇਰਾਦਾ ਪੱਕਾ ਕਰ ਲਿਆ ਸੀ। ਗਰੁੱਪ ਨੇ ਉਸ ਥਾਂ ਨੂੰ ਪੱਥਰਾਂ ਨਾਲ 5 ਮੀਟਰ ਡੂੰਘਾ ਪੁੱਟਿਆ ਤਾਂ ਕਿ ਇੱਕ ਛੋਟੀ ਜਿਹੀ ਖੱਡ ਬਣਾਈ ਜਾ ਸਕੇ। ਜਿੱਥੇ ਉਹ ਇਕੱਠੇ ਹੋ ਕੇ ਗਰਮ ਰਹਿ ਸਕਣ। ਫੋਟੋ ਕੈਪਸ਼ਨ 23 ਜੂਨ ਨੂੰ ਪੀਰਾਪਟ ਨਾਈਟ ਸੋਮਪਿੰਜਾਏ 17 ਸਾਲ ਦਾ ਹੋ ਗਿਆ ਤੇ ਆਪਣੇ ਦੋਸਤਾਂ, ਸਥਾਨਕ ਯੂਥ ਫੁੱਟਬਾਲ ਟੀਮ ਵਾਈਲਡ ਬੋਰਜ਼ ਅਤੇ ਆਪਣੇ ਕੋਚ ਦੇ ਨਾਲ ਘੁੰਮ ਰਿਹਾ ਸੀ। ਕੋਚ ਜੋ ਕਿ ਪਹਿਲਾਂ ਭਿਕਸ਼ੂ ਸੀ ਉਸ ਨੇ ਮੁੰਡਿਆਂ ਨੂੰ ਧਿਆਨ ਲਾਉਣਾ ਸਿਖਾਇਆ ਤਾਂ ਕਿ ਉਹ ਸ਼ਾਂਤ ਰਹਿਣ ਅਤੇ ਘੱਟ ਤੋਂ ਘੱਟ ਹਵਾ ਦੀ ਵਰਤੋਂ ਕਰਨ। ਉਸ ਨੇ ਉਨ੍ਹਾਂ ਨੂੰ ਆਪਣੀ ਤਾਕਤ ਬਚਾਈ ਰੱਖਣ ਲਈ ਲੇਟਣ ਲਈ ਕਿਹਾ। ਉਨ੍ਹਾਂ ਕੋਲ ਭੋਜਨ ਨਹੀਂ ਸੀ ਪਰ ਪੀਣ ਵਾਲਾ ਪਾਣੀ ਜ਼ਰੂਰ ਸੀ ਜੋ ਕਿ ਗੁਫ਼ਾ ਦੀਆਂ ਕੰਧਾਂ ਤੋਂ ਨਮੀ ਬਣ ਕੇ ਰਿਸ ਰਿਹਾ ਸੀ।ਕਾਫ਼ੀ ਹਨੇਰਾ ਸੀ ਪਰ ਉਨ੍ਹਾਂ ਕੋਲ ਟੋਰਚ ਸੀ। ਮੋਰੀਆਂ, ਕਲੀ ਅਤੇ ਪੱਥਰਾਂ ਵਿੱਚੋਂ ਲੋੜੀਂਦੀ ਹਵਾ ਮਿਲ ਰਹੀ ਸੀ। ਕੁਝ ਦੇਰ ਬਚਨ ਲਈ ਸਹੀ ਹਾਲਾਤ ਸਨ। ਉਡੀਕ ਹੋ ਰਹੀ ਸੀ ਤਾਂ ਬਚਾਅ ਦੀ।ਗੁਫ਼ਾ ਬਾਹਰ ਬਚਾਅ ਕਾਰਜਗੁਫ਼ਾ ਦੇ ਬਾਹਰ ਪੂਰਾ ਬਚਾਅ ਕਾਰਜ ਚੱਲ ਰਿਹਾ ਸੀ।ਅਧਿਕਾਰੀਆਂ ਨੇ ਥਾਈ ਨੇਵੀ, ਕੌਮੀ ਪੁਲਿਸ ਅਤੇ ਹੋਰਨਾਂ ਬਚਾਅ ਟੀਮਾਂ ਨੂੰ ਬੁਲਾ ਲਿਆ ਸੀ। ਮੁੱਢਲੀ ਜਾਂਚ ਵਿੱਚ ਪੈਰਾਂ ਦੇ ਨਿਸ਼ਾਨ ਜ਼ਰੂਰ ਮਿਲੇ ਪਰ ਇਸ ਦਾ ਸਬੂਤ ਨਹੀਂ ਸੀ ਕਿ ਉਹ ਜ਼ਿੰਦਾ ਹਨ। Image copyright Getty Images ਫੋਟੋ ਕੈਪਸ਼ਨ ਬਚਾਅ ਕਾਰਜ ਲਈ ਪਹਿਲੀ ਕੌਮਾਂਤਰੀ ਟੀਮ 28 ਜੂਨ ਨੂੰ ਪਹੁੰਚੀ। ਇਹ ਵੀ ਨਹੀਂ ਪਤਾ ਸੀ ਕਿ ਉਹ ਗੁਫ਼ਾ ਵਿੱਚ ਕਿਸ ਥਾਂ 'ਤੇ ਹਨ। ਇਹ ਵੀ ਨਹੀਂ ਸਮਝ ਆ ਰਿਹਾ ਸੀ ਕਿ ਉਨ੍ਹਾਂ ਤੱਕ ਪਹੁੰਚਿਆ ਕਿਵੇਂ ਜਾਵੇ।ਗੁਫ਼ਾ ਨੂੰ ਘੋਖਣਾ ਵੱਡੀ ਚੁਣੌਤੀ ਸੀ। ਜ਼ਿਆਦਾਤਰ ਨੇਵੀ ਗੋਤਾਖੋਰਾਂ ਨੂੰ ਗੋਤੇ ਲਾਉਣ ਦਾ ਘੱਟ ਹੀ ਤਜ਼ੁਰਬਾ ਸੀ। ਭਾਰੀ ਮੀਂਹ ਪੈ ਰਿਹਾ ਸੀ ਜਿਸ ਦਾ ਮਤਲਬ ਸੀ ਕਿ ਪਾਣੀ ਦਾ ਪੱਧਰ ਵੱਧ ਰਿਹੈ।ਇੰਜੀਅਨੀਅਰਾਂ ਨੇ ਗੁਫ਼ਾ ਅੰਦਰੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਏ।ਇਹ ਵੀ ਪੜ੍ਹੋ:ਥਾਈਲੈਂਡ: ਬੱਚਿਆਂ ਦੀ ਟੀਮ ਗੁਫ਼ਾ 'ਚ ਗਈ ਕਿਉਂ ਸੀ? ਗੁਫ਼ਾ 'ਚ ਫਸੇ ਬੱਚਿਆਂ ਦਾ ਸੁਨੇਹਾ, 'ਨਾ ਕਰੋ ਫਿਕਰ, ਅਸੀਂ ਹਾਂ ਬਹਾਦਰ'ਹੈਰਾਨ ਕਰ ਦੇਵੇਗੀ ਮੁੰਡਿਆਂ ਨੂੰ ਗੁਫ਼ਾ 'ਚੋਂ ਕੱਢਣ ਦੀ ਕਹਾਣੀਅਧਿਕਾਰੀ ਹਰ ਤਰ੍ਹਾਂ ਦੇ ਛੋਟੇ-ਵੱਡੇ ਔਜ਼ਾਰ, ਪਾਈਪਾਂ, ਚਾਕੂ ਲੈ ਆਏ ਪਰ ਜ਼ਿਆਦਾਤਰ ਇਸ ਲਈ ਬੇਕਾਰ ਹੀ ਸਨ।ਉਨ੍ਹਾਂ ਨੇ ਗੁਫ਼ਾ ਅੰਦਰ ਡਰਲਿੰਗ ਦੀ ਕੋਸ਼ਿਸ਼ ਵੀ ਕੀਤੀ।ਸਾਥੀ ਮੁੰਡੇ ਤੋਂ ਮਿਲਿਆ ਸੁਰਾਗਥਾਈ ਨੇਵੀ ਸੀਲਜ਼ ਨੂੰ ਵਾਈਲਡ ਬੋਅਰਜ਼ ਦਾ ਇੱਕ ਮੈਂਬਰ ਮੁੰਡਾ ਮਿਲਿਆ ਜੋ ਇਸ ਦੌਰਾਨ ਬਾਕੀ ਸਾਥੀਆਂ ਨਾਲ ਨਹੀਂ ਗਿਆ। ਉਸ ਨੇ ਦੱਸਿਆ ਕਿ ਉਹ ਪਹਿਲਾਂ ਪਤਾਇਆ ਬੀਚ 'ਤੇ ਜਾ ਚੁੱਕੇ ਹਨ।ਤਾਂ ਕੀ ਇਹ 12 ਲੋਕ ਉਸ ਥਾਂ ਤੇ ਹੋ ਸਕਦੇ ਸਨ?ਮਾਪੇ ਬਾਹਰ ਅਰਦਾਸਾਂ ਕਰ ਰਹੇ ਸਨ।ਬਚਾਅ ਕਾਰਜ ਲਈ ਪਹਿਲੀ ਕੌਮਾਂਤਰੀ ਟੀਮ 28 ਜੂਨ ਨੂੰ ਪਹੁੰਚੀ। ਫੋਟੋ ਕੈਪਸ਼ਨ ਜਿਸ ਥਾਂ ਪਾਣੀ ਨਹੀਂ ਸੀ ਉਸ ਥਾਂ ਬੱਚਿਆਂ ਨੂੰ ਸਟਰੈਂਚਰ ਉੱਤੇ ਬੰਨ ਕਿ ਅੱਗੇ ਲਿਜਾਇਆ ਗਿਆ ਇਨ੍ਹਾਂ ਵਿੱਚ ਅਮਰੀਕੀ ਹਵਾਈ ਫੌਜ ਦੇ ਬਚਾਅ ਕਾਰਜ ਟੀਮ ਦੇ ਮਾਹਿਰ ਅਤੇ ਯੂਕੇ ਤੋਂ ਗੁਫ਼ਾ ਗੋਤਾਖੋਰ, ਬੈਲਜੀਅਮ, ਆਸਟਰੇਲੀਆ, ਸਕੈਂਡੀਨੇਵੀਆ ਅਤੇ ਕਈ ਹੋਰ ਦੇਸਾਂ ਤੋਂ ਲੋਕ ਪਹੁੰਚੇ ਸਨ।ਕੁਝ ਲੋਕਾਂ ਨੇ ਵੋਲੰਟੀਅਰ ਕੀਤਾ ਸੀ ਅਤੇ ਕੁਝ ਨੂੰ ਥਾਈ ਅਧਿਕਾਰੀਆਂ ਨੇ ਸੱਦਿਆ ਸੀ।ਬਚਾਅ ਟੀਮਾਂ ਅੰਦਰ ਤੈਰ ਕੇ ਜਾਂਦੀਆਂ ਸਨ ਪਰ ਅਕਸਰ ਪਾਣੀ ਦੇ ਵਧਦੇ ਪੱਧਰ ਕਾਰਨ ਵਾਪਸ ਭੇਜ ਦਿੱਤੀਆਂ ਜਾਂਦੀਆਂ ਸਨ। ਪਹਿਲੀ ਵਾਰੀ ਮਿਲੇ ਬੱਚੇਜੋਹਨ ਵੋਲੈਂਥਨ ਅਤੇ ਰਿਕ ਸਟੈਨਟਨ ਕਈ ਦਿਨ ਅੰਦਰ ਤੈਰਦੇ ਰਹੇ ਤਾਂ ਕਿ ਉਨ੍ਹਾਂ ਬਾਰੇ ਪਤਾ ਲਗ ਸਕੇ। ਸੋਮਵਾਰ ਨੂੰ ਦੋ ਲੋਕ ਪਤਾਇਆ ਬੀਚ ਪਹੁੰਚੇ ਪਰ ਉੱਥੇ ਕੁਝ ਵੀ ਨਹੀਂ ਸੀ। ਫੋਟੋ ਕੈਪਸ਼ਨ ਪਾਣੀ ਨਾਲ ਭਰੇ ਹਿੱਸੇ ਵਿੱਚੋਂ ਬਾਹਰ ਕੱਢਣ ਲਈ ਬੱਚੇ ਨੂੰ ਗੋਤਾਖੋਰ ਦੀ ਪਿੱਠ ਉੱਤੇ ਬੰਨਿਆ ਉਹ ਅੱਗੇ ਵਧਦੇ ਰਹੇ ਅਤੇ ਕੁਝ ਮੀਟਰ ਦੂਰ ਉਨ੍ਹਾਂ ਨੂੰ ਏਅਰ ਪਾਕੇਟ ਮਿਲੀ।ਜੋਹਨ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਵੀ ਹਵਾ ਦਾ ਅਹਿਸਾਸ ਹੁੰਦਾ ਹੈ ਅਸੀਂ ਚੀਕਦੇ ਹਾਂ ਅਤੇ ਸੁੰਘਦੇ ਹਾਂ। ਇਹ ਬਚਾਅ ਕਾਰਜ ਦਾ ਹਿੱਸਾ ਹੁੰਦਾ ਹੈ। ਅਸੀਂ ਬੱਚਿਆਂ ਨੂੰ ਦੇਖਣ ਤੋਂ ਪਹਿਲਾਂ ਸੁੰਘ ਲਿਆ।"ਰਿਕ ਨੇ ਉਨ੍ਹਾਂ ਨੂੰ ਪੁੱਛਿਆ, "ਕਿੰਨੇ ਲੋਕ ਹੋ?" ਜਵਾਬ ਆਇਆ, "ਤੇਰਾਹ"ਗੋਤਾਖੋਰਾਂ ਨੇ ਉਨ੍ਹਾਂ ਨਾਲ ਕੁਝ ਸਮਾਂ ਬਿਤਾਇਆ ਤਾਂ ਕਿ ਉਨ੍ਹਾਂ ਨੂੰ ਹਿੰਮਤ ਮਿਲ ਸਕੇ।ਫਿਰ ਉਨ੍ਹਾਂ ਨੂੰ ਬਾਹਰ ਕਿਵੇਂ ਲਿਆਂਦਾ ਜਾਵੇ ਇਸ 'ਤੇ ਵਿਚਾਰ ਕੀਤਾ ਗਿਆ। ਇੱਕ ਹੀਰੋ ਦੀ ਮੌਤਹਾਲਾਂਕਿ ਇਸ ਬਚਾਅ ਕਾਰਜ ਦੌਰਾਨ ਨੇਵੀ ਸੀਲ ਦਾ ਸਾਬਕਾ ਗੋਤਾਖੋਰ ਸਮਨ ਗੁਨਾਨ (38 ਸਾਲ) ਨਹੀਂ ਬਚ ਸਕਿਆ। ਫੋਟੋ ਕੈਪਸ਼ਨ ਗੋਤਾਖੋਰਾਂ ਰਾਹੀ ਬੱਚਿਆਂ ਨੂੰ ਬਾਹਰ ਕੱਢਣ ਦਾ ਤਰੀਕਾ ਬਹੁਤ ਹੀ ਖਤਰਨਾਕ ਵਿਕਲਪ ਸੀ ਬੱਚਿਆਂ ਨੂੰ ਹਵਾ ਦਾ ਟੈਂਕ ਦੇਣ ਜਾ ਰਿਹਾ ਸਮਨ 6 ਜੁਲਾਈ ਨੂੰ ਹਵਾ ਨਾਂਅ ਮਿਲਣ ਕਾਰਨ ਬੇਹੋਸ਼ ਹੋ ਗਿਆ। ਉਨ੍ਹਾਂ ਦੇ ਸਾਥੀ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਨਾਂਅ ਸਕੇ।ਅਖੀਰ 10 ਜੁਲਾਈ ਨੂੰ 12 ਮੁੰਡੇ ਅਤੇ ਉਨ੍ਹਾਂ ਦਾ ਕੋਚ ਬਾਹਰ ਸਨ। ਗੁਫ਼ਾ ਵਿੱਚੋਂ ਕਿਵੇਂ ਬਾਹਰ ਕੱਢਿਆ ਗਿਆਬੱਚਿਆਂ ਦੇ ਮੂੰਹ ਉੱਤੇ ਸਾਹ ਲੈਣ ਵਾਲੇ ਮਾਸਕ ਲਗਾਏ ਗਏ ਸਨ। ਪਾਣੀ ਨਾਲ ਭਰੇ ਹਿੱਸੇ ਵਿੱਚੋਂ ਬਾਹਰ ਕੱਢਣ ਲਈ ਉਨ੍ਹਾਂ ਨੂੰ ਗੋਤਾਖੋਰ ਦੀ ਪਿੱਠ ਉੱਤੇ ਬੰਨਿਆ ਗਿਆ।ਉਸ ਦੇ ਪਿੱਛੇ ਦੂਜਾ ਗੋਤਾਖੋਰ ਲੱਗਿਆ। ਗੋਤਾਖੋਰਾਂ ਨੂੰ ਹਨ੍ਹੇਰੇ ਵਿਚ ਡਾਇਵ ਲਾਇਨ ਰਾਹੀ ਰਾਹ ਦਿਖਾਇਆ ਗਿਆ। ਕਈ ਤੰਗ ਰਸਤਿਆਂ ਉੱਤੇ ਗੋਤਾਖੋਰਾਂ ਨੂੰ ਆਪਣਾ ਗੈਸ ਸਿਲੰਡਰ ਲਾਹ ਕੇ ਬੱਚਿਆਂ ਨੂੰ ਟਪਾਇਆ ਗਿਆ। ਫੋਟੋ ਕੈਪਸ਼ਨ ਜਦੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਪੂਰੀ ਤਰ੍ਹਾਂ ਹੋਸ਼ ਵਿਚ ਨਹੀਂ ਸਨ। ਥਾਈ ਨੇਵੀ ਵੱਲੋਂ ਜਾਰੀ ਕੀਤੀ ਗਈ ਵੀਡੀਓ ਫੁਟੇਜ ਮੁਤਾਬਕ ਜਿਸ ਥਾਂ ਪਾਣੀ ਨਹੀਂ ਸੀ ਉਸ ਥਾਂ ਬੱਚਿਆਂ ਨੂੰ ਸਟਰੈਂਚਰ ਉੱਤੇ ਬੰਨ ਕਿ ਅੱਗੇ ਲਿਜਾਇਆ ਗਿਆ।ਗੋਤਾਖੋਰਾਂ ਰਾਹੀ ਬੱਚਿਆਂ ਨੂੰ ਬਾਹਰ ਕੱਢਣ ਦਾ ਤਰੀਕਾ ਬਹੁਤ ਹੀ ਖਤਰਨਾਕ ਵਿਕਲਪ ਸੀ ਪਰ ਮਾਹਰਾਂ ਦਾ ਮੰਨਣਾ ਹੈ ਕਿ ਬਰਸਾਤ ਹੋਣ ਤੋਂ ਪਹਿਲਾ-ਪਹਿਲਾਂ ਬੱਚਿਆਂ ਨੂੰ ਬਾਹਰ ਕੱਢਣਾ ਹੀ ਪੈਣਾ ਸੀ। ਇਸ ਤੋਂ ਬਾਅਦ ਹੜ੍ਹ ਅਤੇ ਢਿੱਗਾ ਡਿੱਗਣ ਨੇ ਹਾਲਾਤ ਹੋਰ ਵੀ ਖਤਰਨਾਕ ਕਰ ਦੇਣੇ ਸਨ।ਇਹ ਵੀ ਪੜ੍ਹੋ:ਭਾਰਤ 'ਚ ਬਾਲ ਜਿਣਸੀ ਸ਼ੋਸ਼ਣ ਦੀ ਜ਼ਮੀਨੀ ਹਕੀਕਤਪੁੱਤਰ ਦੀ ਤਸਵੀਰ ਤੇ ‘ਕਫ਼ਨ’ ਲੈ ਕੇ ਘੁੰਮਦੇ ਮਾਂ-ਪਿਓਜੇ ਤੁਹਾਨੂੰ ਡਾਕਟਰ ਦੀ ਥਾਂ ਮਸ਼ੀਨ ਦੇਖੇ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਥਾਈਲੈਂਡ ਤੋਂ ਇਸਰਾਈਲ ਆਏ ਕਾਮਿਆਂ ਦੀ ਜ਼ਿੰਦਗੀ ਨੂੰ ਬੀਬੀਸੀ ਥਾਈ ਦੀ ਟੀਮ ਨੇ ਨੇੜਿਓਂ ਜਾ ਕੇ ਦੇਖਿਆ।ਉਨ੍ਹਾਂ ਨੇ ਦੱਸਿਆ ਕਿ ਉਹ ਬਹੁਤ ਬਦਤਰ ਥਾਂਵਾਂ 'ਚ ਰਹਿ ਕੇ, ਬਹੁਤ ਘੱਟ ਮਿਹਨਤਾਨੇ 'ਤੇ, ਬਹੁਤ ਜ਼ਿਆਦਾ ਕੰਮ ਕਰਨ ਲਈ ਮਜ਼ਬੂਰ ਹਨ।ਦਵਾਈਆਂ ਸਪ੍ਰੇਅ ਕਰਨ ਲਈ ਵੀ ਧਮਕਾਇਆ ਜਾਂਦਾ ਹੈ ਅਤੇ ਸੁਰੱਖਿਆ ਉਪਕਰਣ ਵੀ ਨਹੀਂ ਮਿਲਦੇ।ਇਹ ਵੀ ਪੜ੍ਹੋ:ਕੀ ਅਸੀਂ ਮਿਲ ਕੇ 'ਬਲਾਤਕਾਰ ਦੇ ਸੱਭਿਆਚਾਰ' ਨੂੰ ਹੱਲਾਸ਼ੇਰੀ ਦੇ ਰਹੇ ਹਾਂ'ਪੀਲੀਆਂ ਜੈਕੇਟਾਂ' ਵਾਲੇ ਲੱਖਾਂ ਲੋਕ ਬਿਨਾਂ ਲੀਡਰ ਦੇ ਕਿਵੇਂ ਇਕੱਠੇ ਹੋਏ 'ਕੈਪਟਨ ਮੇਰੇ ਪਿਤਾ ਬਰਾਬਰ, ਮੈਂ ਆਪੇ ਸਾਰਾ ਮਸਲਾ ਸੁਲਝਾ ਲਵਾਂਗਾ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕੋਲਕਾਤਾ ਵਿੱਚ ਇੱਕ ਕੰਪਨੀ ਨੇ ਹਰ ਮਹੀਨੇ ਮਹਿਲਾ ਮੁਲਾਜ਼ਮਾਂ ਨੂੰ ਇੱਕ ਦਿਨ ਦੀ ਪੀਰੀਅਡ ਲਈ ਛੁੱਟੀ ਦੇਣ ਦੀ ਸ਼ੁਰੂਆਤ ਕੀਤੀ, ਪਰ ਕੀ ਹਰ ਮਹਿਲਾ ਨੂੰ ਛੁੱਟੀ ਦੀ ਲੋੜ ਹੈ?ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਗੈਰ-ਵਿਗਿਆਨਕ ਭਾਸ਼ਣਾਂ ਤੋਂ ਬਾਅਦ ਸਾਇੰਸ ਕਾਂਗਰਸ ਨੇ ਕਰੜੇ ਕੀਤੇ ਨਿਯਮ — 5 ਅਹਿਮ ਖ਼ਬਰਾਂ 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46790295 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਾਇੰਸ ਕਾਂਗਰਸ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੋਰ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ। ਜਲੰਧਰ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਚਲ ਰਹੀ 106ਵੀਂ ਇੰਡੀਅਨ ਸਾਇੰਸ ਕਾਂਗਰਸ ਵਿੱਚ ਮਹਾਭਾਰਤ ਵੇਲੇ ਦੇ "ਜਹਾਜ਼ਾਂ" ਤੋਂ ਲੈ ਕੇ ਵੈਦਿਕ ਕਾਲ ਦੇ ਡਾਇਨਾਸੋਰ ਤਕ ਅਜੀਬੋਗਰੀਬ ਦਾਅਵੇ ਸੁਣਨ ਤੋਂ ਬਾਅਦ ਹੁਣ ਇਹ ਤੈਅ ਕੀਤਾ ਗਿਆ ਹੈ ਕਿ ਬੁਲਾਰਿਆਂ ਤੋਂ ਪਹਿਲਾ ਹੀ ਲਿਖਵਾ ਲਿਆ ਜਾਵੇ ਕਿ ਉਹ ਕੋਈ "ਗੈਰ-ਵਿਗਿਆਨੀ" ਗੱਲ ਨਹੀਂ ਕਰਨਗੇ। ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਇਹ ਫੈਸਲਾ ਇੰਡੀਅਨ ਨੈਸ਼ਨਲ ਸਾਇੰਸ ਕਾਂਗਰਸ ਐਸੋਸੀਏਸ਼ਨ ਨੇ ਮਤਾ ਪਾਸ ਕਰ ਕੇ ਲਿਆ ਹੈ। ਇਸ ਮੁਤਾਬਕ ਹੁਣ ਮੰਚ ਤੋਂ ਬੋਲਣ ਵਾਲੇ ਬੁਲਾਰੇ ਜਾਂ ਸਾਇੰਸਦਾਨ ਤੋਂ ਉਸ ਦੇ ਭਾਸ਼ਣ ਜਾਂ ਪੇਸ਼ਕਾਰੀ ਦੀ ਇੱਕ ਕਾਪੀ ਪਹਿਲਾਂ ਲਈ ਜਾਏਗੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਇਸ ਦੀ ਪੁਸ਼ਟੀ ਕੀਤੀ।ਵੱਟਸਐਪ ਦੇ ਨਿਯਮ ਤੋਂ ਸਿਆਸੀ ਪਾਰਟੀਆਂ ਤੰਗਵੱਟਸਐਪ ਵੱਲੋਂ ਕੋਈ ਵੀ ਸੰਦੇਸ਼ ਵੱਧ ਤੋਂ ਵੱਧ ਪੰਜ ਹੀ ਲੋਕਾਂ ਨੂੰ 'ਫਾਰਵਰਡ' ਕਰਨ ਦੇ ਨਿਯਮ ਨੇ ਭਾਰਤ ਵਿੱਚ ਸਿਆਸੀ ਦਲਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਮੈਸੇਜ ਫਾਰਵਰਡ ਉੱਪਰ ਇਹ ਸੀਮਾ ਸਿਰਫ ਭਾਰਤ ਵਿੱਚ ਹੀ ਹੈ ਅਤੇ ਇਸ ਪਿੱਛੇ ਟੀਚਾ ਹੈ ਫੇਕ ਨਿਊਜ਼ ਭਾਵ ਫਰਜ਼ੀ ਖਬਰਾਂ ਨੂੰ ਰੋਕਣਾ। Image copyright Getty Images ਫੋਟੋ ਕੈਪਸ਼ਨ ਜੁਲਾਈ 2018 ਵਿੱਚ 'ਫਾਰਵਰਡ ਲਿਮਿਟ' ਲਗਾਉਣ ਵੇਲੇ ਵੱਟਸਐਪ ਨੇ ਕਈ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਫੇਕ ਨਿਊਜ਼ ਖਿਲਾਫ ਲੜਨ ਦੀ ਅਪੀਲ ਵੀ ਕੀਤੀ ਸੀ ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਹੁਣ ਪਾਰਟੀਆਂ ਇਸ ਦਾ ਤੋੜ ਕੱਢਣ ਲਈ ਕਈ ਤਰੀਕੇ ਵਰਤ ਰਹੀਆਂ ਹਨ — ਕੋਈ ਬਾਹਰਲੇ ਦੇਸ਼ਾਂ ਦੇ ਸਿਮ ਕਾਰਡ ਵਰਤ ਰਿਹਾ ਹੈ, ਕੋਈ ਹੋਰ ਵੀ ਜ਼ਿਆਦਾ ਕਾਰਜਕਰਤਾਵਾਂ ਨੂੰ ਇਸ ਕੰਮ ਉੱਪਰ ਲਗਾ ਰਿਹਾ ਹੈ, ਕੋਈ ਤਕਨੀਕੀ ਬਾਈਪਾਸ ਲੱਭ ਰਿਹਾ ਹੈ। ਯੂਥ ਕਾਂਗਰਸ ਦੇ ਸੋਸ਼ਲ ਮੀਡੀਆ ਮੁਖੀ ਵੈਭਵ ਵਾਲੀਆ ਨੇ ਕਿਹਾ ਕਿ ਜੁਲਾਈ ਵਿੱਚ ਲਾਗੂ ਹੋਏ ਇਸ ਨਿਯਮ ਨੇ ਉਨ੍ਹਾਂ ਦੇ ਦਲ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ। ਇਹ ਵੀ ਜ਼ਰੂਰ ਪੜ੍ਹੋਜਦੋਂ ਸੁਪਰੀਮ ਕੋਰਟ ਨੇ ਆਰਥਿਕ ਆਧਾਰ 'ਤੇ ਰਾਖਵੇਂਕਰਨ ਨੂੰ ਗ਼ੈਰ-ਸੰਵਿਧਾਨਕ ਕਿਹਾ ਸੀਇੱਕ ਕੁੜੀ ਦੀ ਕਹਾਣੀ ਜਿਸ ਨੇ ਸਰੀਰਕ ਸ਼ੋਸ਼ਣ ਕਰਕੇ ਖੇਡ ਛੱਡੀਸਿਆਸਤਦਾਨਾਂ ਨੇ ਜੇ ਚੋਣਾਂ ਜਿੱਤਣੀਆਂ ਤਾਂ ਔਰਤਾਂ ਦੀ ਸੁਣਨੀ ਪੈਣੀਆਮ ਆਦਮੀ ਪਾਰਟੀ ਲਈ ਸੋਸ਼ਲ ਮੀਡੀਆ ਸਾਂਭਦੇ ਅੰਕਿਤ ਲਾਲ ਮੁਤਾਬਕ ਵੱਟਸਐਪ ਨੇ ਉਨ੍ਹਾਂ ਦੇ ਇੱਕ ਹੈਲਪ ਲਾਈਨ ਨੰਬਰ ਉੱਪਰ ਸਤੰਬਰ 'ਚ ਪਾਬੰਦੀ ਲਗਾ ਦਿੱਤੀ ਸੀ ਜੋ ਦਸੰਬਰ 'ਚ ਆ ਕੇ ਹਟਾਈ। ਭਾਜਪਾ ਦੇ ਯੂਥ ਵਿੰਗ ਦੇ ਸੋਸ਼ਲ ਮੀਡਿਆ ਇੰਚਾਰਜ ਕਪਿਲ ਪਰਮਾਰ ਨੇ ਕਿਹਾ ਕਿ ਉਨ੍ਹਾਂ ਦੇ ਵਰਕਰ ਇਸ ਨਿਯਮ ਬਾਰੇ ਸ਼ਿਕਾਇਤ ਕਰਦੇ ਰਹਿੰਦੇ ਹਨ। ਵਿਵੇਕ ਓਬਰਾਏ ਬਣਨਗੇ ਮੋਦੀ, ਫ਼ਿਲਮ ਤੋਂ 'ਮਿਲੇਗੀ ਪ੍ਰੇਰਨਾ' ਵਿਵੇਕ ਓਬਰਾਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਆਧਾਰਤ ਫ਼ਿਲਮ ਵਿੱਚ ਉਨ੍ਹਾਂ ਦੀ ਭੂਮਿਕਾ ਨਿਭਾਉਣ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਿਰਦਾਰ ਆਖਿਆ ਹੈ। Image copyright Instagram/vivekoberoi ਫੋਟੋ ਕੈਪਸ਼ਨ ਫ਼ਿਲਮ ਦਾ ਪੋਸਟਰ ਦਿ ਟ੍ਰਿਬਿਊਨ ਮੁਤਾਬਕ ਫ਼ਿਲਮ ਦਾ ਅਜੇ ਪੋਸਟਰ ਹੀ ਆਇਆ ਹੈ, ਇਸ ਨੂੰ ਓਮੰਗ ਕੁਮਾਰ ਨਿਰਦੇਸ਼ਿਤ ਕਰਨਗੇ। ਪੋਸਟਰ ਨੂੰ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੇ ਜਾਰੀ ਕੀਤਾ ਅਤੇ ਕਿਹਾ ਕਿ ਅਜਿਹੀ ਫ਼ਿਲਮ ਕਈਆਂ ਨੂੰ ਪ੍ਰੇਰਨਾ ਦੇਵੇਗੀ। ਦਰਬਾਰ ਸਾਹਿਬ 'ਚ ਫੋਟੋ ਖਿੱਚਣ ਉੱਪਰ ਪੂਰੀ ਪਾਬੰਦੀਅਮ੍ਰਿਤਸਰ ਵਿਖੇ ਦਰਬਾਰ ਸਾਹਿਬ 'ਚ ਕਿਸੇ ਵੀ ਥਾਂ ਉੱਪਰ ਹੁਣ ਫੋਟੋ ਖਿੱਚਣਾ ਮਨ੍ਹਾ ਹੋਵੇਗਾ। ਪਹਿਲਾਂ ਇਹ ਨਿਯਮ ਪਰਿਕਰਮਾ ਉੱਪਰ ਲਾਗੂ ਨਹੀਂ ਹੁੰਦਾ ਸੀ। ਹਿੰਦੁਸਤਾਨ ਟਾਈਮਜ਼ ਮੁਤਾਬਕ ਇਸ ਨਵੇਂ, ਕਰੜੇ ਨਿਯਮ ਦੇ ਬੋਰਡ ਲਗਾ ਦਿੱਤੇ ਗਏ ਹਨ। Image copyright Getty Images ਦਰਬਾਰ ਸਾਹਿਬ ਦੇ ਪ੍ਰਬੰਧਕ ਜਸਵਿੰਦਰ ਸਿੰਘ ਦੀਨਪੁਰ ਨੇ ਕਿਹਾ ਕਿ ਸਮਾਰਟਫੋਨ ਆਉਣ ਕਰਕੇ ਫੋਟੋਆਂ ਖਿੱਚਣ ਦੀ ਆਦਤ ਵੱਧ ਗਈ ਹੈ ਅਤੇ ਇਸ ਨਾਲ ਧਾਰਮਿਕ ਸਥਲ ਦਾ ਮਾਹੌਲ ਖਰਾਬ ਹੁੰਦਾ ਹੈ। ਅਮਰੀਕਾ ਵਿੱਚ ਹਿੰਦੂ 'ਸਭ ਤੋਂ ਵੱਧ ਪੜ੍ਹੇ-ਲਿਖੇ' ਅਮਰੀਕਾ ਵਿੱਚ ਧਾਰਮਿਕ ਆਧਾਰ 'ਤੇ ਕੀਤੀ ਗਈ ਇੱਕ ਸਟਡੀ ਮੁਤਾਬਕ ਉੱਥੇ ਹਿੰਦੂ ਸਭ ਤੋਂ ਪੜ੍ਹੇ-ਲਿਖੇ ਹਨ। ਪਿਊ ਸੈਂਟਰ ਦੀ ਇਸ ਸਟਡੀ ਮੁਤਾਬਕ 77 ਫ਼ੀਸਦੀ ਹਿੰਦੂਆਂ ਕੋਲ ਕਾਲਜ ਡਿਗਰੀ ਹੈ। ਇਹ ਵੀ ਜ਼ਰੂਰ ਪੜ੍ਹੋਮਾਲਟਾ ਕਾਂਡ: ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ ਸਿਤਾਰੇ ਵੀ ਕਿਉਂ ਹੋ ਰਹੇ ਹਨ ਡਿਪਰੈਸ਼ਨ ਦਾ ਸ਼ਿਕਾਰਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ ਦੂਜੇ ਨੰਬਰ ਤੇ ਹਨ ਯੂਨੀਟੇਰੀਅਨ ਪੰਥ ਨੂੰ ਮੰਨਣ ਵਾਲੇ ਲੋਕ, ਜਿਨ੍ਹਾਂ ਵਿੱਚ ਇਹ ਅੰਕੜਾ 67 ਫ਼ੀਸਦੀ ਹੈ। ਹਿੰਦੁਸਤਾਨ ਟਾਈਮਜ਼ ਮੁਤਾਬਕ ਤੀਜੇ ਸਥਾਨ ਉੱਪਰ ਯਹੂਦੀ 57 ਫੀਸਦੀ 'ਤੇ ਖੜ੍ਹੇ ਹਨ। ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਬਹੁਤੇ ਸਾਰੇ ਲੋਕਾਂ ਨੂੰ ਲਗਦਾ ਹੈ ਕਿ ਫੈਸ਼ਨ ਤੇ ਮੀਡੀਆ ਇੰਡਸਟਰੀ ਵਿੱਚ ਉਨ੍ਹਾਂ ਦੀ ਨੁਮਾਇੰਦਗੀ ਨਹੀਂ ਹੈ।ਇੰਗਲੈਂਡ ਲੰਡਨ ਵਿੱਚ ਇੱਕ ਖ਼ਾਸ ਕੈਟਵਾਕ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਹਰ ਕਿਸਮ ਦੇ ਸਰੀਰਾਂ ਵਾਲੇ ਲੋਕਾਂ ਨੇ ਆਪਣੇ ਸਰੀਰ ਉੱਪਰ ਮਾਣ ਕਰਨਾ ਸਿਖਾਇਆ।ਇਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਕਥਿਤ ਸੋਹਣੇ ਲੋਕਾਂ ਨੂੰ ਦੇਖ ਕੇ ਖੁਦ ਨੂੰ ਘਟੀਆ ਨਾ ਮਹਿਸੂਸ ਕਰਲ ਲਈ ਪ੍ਰੇਰਿਤ ਕੀਤਾ।ਇਹ ਵੀ ਪੜ੍ਹੋ꞉ਜਦੋਂ ਮੁੰਡੇ ਹੁੰਦੇ ਹਨ ਸਰੀਰਕ ਸ਼ੋਸ਼ਣ ਦਾ ਸ਼ਿਕਾਰ19 ਸਾਲ ਦੀ ਕੁੜੀ ਨੇ ਕਿਉਂ ਬਣਾਈ 'ਰੇਪ ਪਰੂਫ਼ ਪੈਂਟੀ'?ਉਹ ਸ਼ਹਿਰ, ਜਿੱਥੇ ਹਰ ਤੀਜਾ ਸ਼ਖ਼ਸ ਹੈ ਬਲਾਤਕਾਰੀ'ਓਸ਼ੋ ਨਾਲ ਸੈਕਸ ਕੋਈ ਮੁੱਦਾ ਨਹੀਂ ਸੀ, ਮੇਰੇ ਆਪਣੇ ਪ੍ਰੇਮੀ ਸਨ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਾਕਿਸਤਾਨ ਦੀ ਕ੍ਰਿਸ਼ਨਾ ਅਤੇ ਤਿੰਨ ਭਾਰਤੀ ਔਰਤਾਂ ਦੀ ਕਹਾਣੀ - BBC 100 Women 2018 21 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46277954 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਬੀਬੀਸੀ 100 ਵੂਮੈਨ ਨੇ ਸਾਲ 2018 ਦੀ ਸੂਚੀ ਜਾਰੀ ਕਰ ਦਿੱਤੀ ਹੈ ਬੀਬੀਸੀ 100 ਵੂਮੈਨ ਨੇ ਸਾਲ 2018 ਦੀ ਦੁਨੀਆ ਭਰ ਵਿੱਚੋਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਔਰਤਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 100 ਵੂਮੈਨ ਕੀ ਹੈ?ਬੀਬੀਸੀ ਹਰ ਸਾਲ ਦੁਨੀਆ ਦੀਆਂ 100 ਪ੍ਰੇਰਣਾਸਰੋਤ ਅਤੇ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਜਾਰੀ ਕਰਦਾ ਹੈ ਅਤੇ ਉਨ੍ਹਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇਹ ਸਾਲ ਵਿਸ਼ਵ ਭਰ ਵਿੱਚ ਔਰਤਾਂ ਦੇ ਹੱਕਾਂ ਲਈ ਕਾਫੀ ਅਹਿਮ ਰਿਹਾ ਹੈ। ਇਸ ਲਈ ਬੀਬੀਸੀ 100 ਵੂਮੈਨ 2018 ਵਿੱਚ ਉਨ੍ਹਾਂ ਮਾਰਗਦਰਸ਼ਕ ਔਰਤਾਂ ਦੀਆਂ ਕਹਾਣੀਆਂ ਦੀ ਝਲਕ ਹੋਵੇਗੀ ਜੋ ਕਿ ਆਪਣੇ ਜਜ਼ਬੇ, ਗੁੱਸੇ, ਨਾਰਾਜ਼ਗੀ ਰਾਹੀਂ ਦੁਨੀਆ ਵਿੱਚ ਅਸਲ ਬਦਲਾਅ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਨ੍ਹਾਂ ਔਰਤਾਂ ਦੀਆਂ ਕਹਾਣੀਆਂ ਰਾਹੀਂ ਅਸੀਂ ਕਈ ਮੁੱਦਿਆਂ ਬਾਰੇ ਗੱਲਬਾਤ ਕਰਦੇ ਹਾਂ ਅਤੇ ਇਤਿਹਾਸ ਦੇ ਪਰਛਾਵਿਆਂ ਤੋਂ ਔਰਤਾਂ ਦੀ ਦੁਨੀਆਂ ਤੇ ਨਜ਼ਰੀਆ ਬਿਆਨ ਕਰਦੇ ਹਾਂ। ਬੀਬੀਸੀ 100 ਵੂਮੈਨ 2018 ਦੀ ਸੂਚੀ ਵਿੱਚ 60 ਦੇਸਾਂ ਦੀਆਂ 15 ਸਾਲ ਤੋਂ 94 ਸਾਲ ਉਮਰ ਵਰਗ ਦੀਆਂ ਔਰਤਾਂ ਸ਼ਾਮਿਲ ਹਨ। ਇਨ੍ਹਾਂ ਔਰਤਾਂ ਵਿੱਚ ਆਗੂ, ਬਦਲਾਅ ਲਿਆਉਣ ਵਾਲੀਆਂ ਜਾਂ ਮਾਰਗਦਰਸ਼ਕ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ 'ਹੀਰੋ' ਔਰਤਾਂ ਸ਼ਾਮਿਲ ਹਨ।ਇਹ ਵੀ ਪੜ੍ਹੋ:ਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈਇਹ 5 ਚੀਜ਼ਾਂ ਤੁਹਾਨੂੰ ਮੋਟਾ ਬਣਾ ਸਕਦੀਆਂ ਹਨ4 ਸਾਲ ਦੇ ਕਥਿਤ ਸਮਾਜਵਾਦ 'ਚ ਕਿਵੇਂ 20 ਲੱਖ ਲੋਕ ਮਾਰੇ ਗਏਕੁਝ ਔਰਤਾਂ ਦੱਸਣਗੀਆਂ ਕਿ ਉਹ ਆਜ਼ਾਦੀ ਲਈ ਬਣੇ ਸਾਡੇ 'ਡਿਜੀਟਲ ਬਿਨ' ਵਿੱਚ ਕੀ ਸੁੱਟਣਾ ਚਾਹੁਣਗੀਆਂ।ਕਈ ਔਰਤਾਂ ਕਾਮਯਾਬੀ ਦੀਆਂ ਉਹ ਕਹਾਣੀਆਂ ਲੈ ਕੇ ਆਉਣਗੀਆਂ ਜੋ ਉਨ੍ਹਾਂ ਨੇ ਸਮਾਜ ਦੀਆਂ ਕਈ ਜੰਜ਼ੀਰਾਂ ਤੇ ਪਾਬੰਦੀਆਂ ਨੂੰ ਤੋੜ ਕੇ ਹਾਸਿਲ ਕੀਤੀਆਂ ਹਨ। ਇਸ ਵਿੱਚ ਉਸ ਬਰਤਾਨਵੀ ਮਹਿਲਾ ਦੀ ਵੀ ਕਹਾਣੀ ਹੈ ਜਿਸ ਨੇ ਜੇਲ੍ਹ ਵਿੱਚ ਆਪਣਾ ਸਮਾਂ ਇੱਕ ਸਨਅਤਕਾਰ ਬਣਨ ਵਿੱਚ ਲਾਇਆ। ਇਸ ਵਿੱਚ ਇੱਕ ਅਫਗਾਨ ਔਰਤ ਦੀ ਵੀ ਕਹਾਣੀ ਹੈ ਅਤੇ ਭਾਰਤ ਦੀਆਂ ਤਿੰਨ ਔਰਤਾਂ ਦੀ ਵੀ। ਇਸ ਸੂਚੀ ਵਿੱਚ ਪਾਕਿਸਤਾਨ ਦੀ ਇੱਕ ਸਿਆਸਤਦਾਨ ਨੇ ਵੀ ਥਾਂ ਬਣਾਈ ਹੈ। 100 ਵੂਮੈਨ ਸੂਚੀ ਵਿੱਚ ਭਾਰਤੀ ਔਰਤਾਂ ਮੀਨਾ ਗਾਇਨ36 ਸਾਲਾ ਮੀਨਾ ਗਾਇਨ ਆਪਣੀ ਕਹਾਣੀ ਸਾਂਝੀ ਕਰੇਗੀ। ਉਹ ਦੱਸੇਗੀ ਕਿ ਕਿਸ ਤਰ੍ਹਾਂ ਉਹ ਇੱਕ ਸਨਅਤਕਾਰ ਬਣੀ। ਮੀਨਾ ਨੇ ਸੁੰਦਰਬਨਸ ਡੈਲਟਾ ਵਿੱਚ ਕੰਮ ਕੀਤਾ ਹੈ ਤਾਂ ਕਿ ਉਨ੍ਹਾਂ ਦੇ ਪਿੰਡ ਵਿੱਚ ਪੱਕੀ ਸੜਕ ਬਣ ਸਕੇ ਅਤੇ ਉਹ ਦੁਨੀਆਂ ਨਾਲ ਜੁੜ ਸਕਣ। ਫੋਟੋ ਕੈਪਸ਼ਨ ਬੀਬੀਸੀ 100 ਵੂਮੈਨ ਨੇ ਸਾਲ 2018 ਦੀ ਸੂਚੀ ਵਿੱਚ ਭਾਰਤ ਦੀਆਂ ਤਿੰਨ ਔਰਤਾਂ ਵੀ ਸ਼ਾਮਿਲ ਹਨ ਵਿਜੀ ਪੈਨਕੂੱਟੂ 50 ਸਾਲਾ ਵਿਜੀ ਪੈਨਕੂੱਟੂ ਭਾਰਤੀ ਕਾਰਕੁੰਨ ਹੈ। ਵਿਜੀ ਕੇਰਲ ਵਿੱਚ ਔਰਤਾਂ ਦੀ ਆਵਾਜ਼ ਬਣੀ। ਉਨ੍ਹਾਂ ਨੇ ਸੇਲਸਵੂਮੈਨ ਦੇ ਮੁੱਢਲੇ ਹੱਕਾਂ ਲਈ ਆਵਾਜ਼ ਚੁੱਕੀ ਜਿਸ ਵਿੱਚ ਉਨ੍ਹਾਂ ਦੇ ਕੰਮ ਕਰਨ ਦੌਰਾਨ ਬੈਠਣ ਦੇ ਹੱਕ ਦੀ ਲੜਾਈ ਲੜੀ। ਇਸ ਲਈ ਇਹ 'ਰਾਈਟ ਟੂ ਸਿਟ' ਔਰਤਾਂ ਦਾ ਮੁੱਦਾ ਬਣ ਗਿਆ। ਫੋਟੋ ਕੈਪਸ਼ਨ ਪੀ. ਵਿਜੀ ਨੇ ਔਰਤਾਂ ਨੂੰ ਇਕੱਠਾ ਕਰਕੇ ਮਜ਼ਦੂਰ ਸੰਘ ਬਣਾਇਆ ਹੈ ਵਿਜੀ ਪੇਸ਼ੇ ਤੋਂ ਦਰਜ਼ੀ ਹੈ। ਦਸ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਸਕੂਲ ਛੱਡਣਾ ਪਿਆ ਸੀ। ਵਿਜੀ ਨੇ ਔਰਤਾਂ ਨੂੰ ਇਸ ਮੁਹਿੰਮ ਲਈ ਇਕੱਠਾ ਕਰਨਾ ਜ਼ਰੂਰੀ ਸਮਝਿਆ। ਵਿਜੀ ਲਈ ਇਹ ਰਾਹ ਸੌਖਾ ਨਹੀਂ ਸੀ। ਰਾਹਿਬੀ ਸੋਮਾ ਪੋਪੀਰ55 ਸਾਲਾ ਰਾਹੀਬੀ ਸੋਮਾ ਪੇਸ਼ੇ ਵਜੋਂ ਕਿਸਾਨ ਹੈ ਅਤੇ ਸੀਡ ਬੈਂਕ ਦੀ ਸੰਯੋਜਕ ਹੈ। ਰਾਹਿਬੀ ਨੇ ਪੱਛਮੀ ਭਾਰਤ ਦੇ ਆਪਣੇ ਕਬਾਇਲੀ ਭਾਈਚਾਰੇ ਵਿੱਚ ਖੇਤੀਬਾੜੀ ਨੂੰ ਉਤਸ਼ਾਹਤ ਕਰਨ ਲਈ ਸਵਦੇਸ਼ੀ ਬੀਜਾਂ ਨੂੰ ਬਚਾਉਣ ਲਈ ਇੱਕ ਅੰਦੋਲਨ ਦੀ ਅਗਵਾਈ ਕੀਤੀ। ਫੋਟੋ ਕੈਪਸ਼ਨ 60 ਦੇਸਾਂ ਦੀਆਂ 100 ਔਰਤਾਂ ਆਪਣੀ ਕਹਾਣੀ ਸਾਂਝੀ ਕਰਨਗੀਆਂ ਕ੍ਰਿਸ਼ਨਾ ਕੁਮਾਰੀਇਸ ਤੋਂ ਇਲਾਵਾ 100 ਵੂਮੈਨ ਸੂਚੀ ਵਿੱਚ ਪਾਕਿਸਤਾਨ ਦੀ ਕ੍ਰਿਸ਼ਨਾ ਕੁਮਾਰੀ ਵੀ ਸ਼ਾਮਿਲ ਹੈ। 40 ਸਾਲਾ ਕ੍ਰਿਸ਼ਨਾ ਕੁਮਾਰੀ ਪਾਕਿਸਤਾਨੀ ਸਿਆਤਦਾਨ ਹੈ। ਔਰਤਾਂ ਦੇ ਹੱਕਾਂ ਲਈ ਪ੍ਰਚਾਰ ਕਰਨ ਤੋਂ ਬਾਅਦ ਕ੍ਰਿਸ਼ਨਾ ਨੂੰ ਪਾਕਿਸਤਾਨ ਸੈਨੇਟ ਲਈ ਚੁਣਿਆ ਗਿਆ ਸੀ। Image copyright @AGHA.ARFATPATHAN.7 ਫੋਟੋ ਕੈਪਸ਼ਨ ਕ੍ਰਿਸ਼ਣਾ ਪਾਕਿਸਤਾਨ ਦੇ ਪਿਛੜੇ ਇਲਾਕੇ ਨਗਰਪਾਰਕਰ ਦੀ ਰਹਿਣ ਵਾਲੀ ਹੈ ਕ੍ਰਿਸ਼ਨਾ ਕੁਮਾਰੀ ਨੂੰ ਪਹਿਲਾਂ ਤਿੰਨ ਸਾਲਾਂ ਲਈ ਬੰਧੂਆ ਮਜ਼ਦੂਰੀ ਲਈ ਮਜਬੂਰ ਕੀਤਾ ਗਿਆ ਸੀ। ਪਾਕਿਸਤਾਨ ਦੇ ਪੱਛੜੇ ਇਲਾਕੇ ਨਗਰਪਾਰਕਰ ਦੇ ਇੱਕ ਹਿੰਦੂ ਪਰਿਵਾਰ ਨਾਲ ਸਬੰਧਤ ਹੈ ਕ੍ਰਿਸ਼ਣਾ ਕੁਮਾਰੀ ਕੋਹਲੀ। ਫੋਟੋ ਕੈਪਸ਼ਨ ਇਸ ਸੂਚੀ ਵਿੱਚ ਅਫਗਾਨੀਸਤਾਨ ਦੀ ਇੱਕ ਕਾਰਕੁੰਨ ਅਤੇ ਇੱਕ ਕਾਨੂੰਨੀ ਸਲਾਹਕਾਰ ਵੀ ਸ਼ਾਮਿਲ ਹੈ ਨਰਗਿਸ ਤਾਰਕੀਇਸ ਸੂਚੀ ਵਿੱਚ ਅਫਗਾਨਿਸਤਾਨ ਦੀ ਇੱਕ ਕਾਰਕੁੰਨ ਅਤੇ ਇੱਕ ਕਾਨੂੰਨੀ ਸਲਾਹਕਾਰ ਵੀ ਸ਼ਾਮਿਲ ਹੈ ਜਿਨ੍ਹਾਂ ਦੀਆਂ ਕਹਾਣੀਆਂ 100 ਵੂਮੈਨ ਲੜੀ ਦੌਰਾਨ ਸਾਂਝੀਆਂ ਕੀਤੀਆਂ ਜਾਣਗੀਆਂ।ਅਫਗਾਨਿਸਤਾਨ ਦੀ ਰਹਿਣ ਵਾਲੀ 21 ਸਾਲਾ ਨਰਗਿਸ ਤਾਰਕੀ ਇੱਕ ਐਨਜੀਓ ਦੀ ਕਾਨੂੰਨੀ ਸਲਾਹਕਾਰ ਹੈ। ਨਰਗਿਸ ਆਪਣੇ ਪਰਿਵਾਰ ਵਿੱਚ ਪੰਜਵੀਂ ਧੀ ਸੀ। ਉਸ ਨੂੰ ਪੁੱਤਰ ਦੀ ਚਾਹਤ ਲਈ ਇੱਕ ਮੁੰਡੇ ਨਾਲ ਤਕਰੀਬਨ ਬਦਲ ਹੀ ਦਿੱਤਾ ਸੀ। ਪਰ ਉਸ ਦੇ ਮਾਪਿਆਂ ਨੇ ਉਸ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਦਿੱਤੀ ਅਤੇ ਹੁਣ ਉਹ ਔਰਤਾਂ ਦੇ ਹੱਕ ਲਈ ਕੰਮ ਕਰਦੀ ਹੈ। ਸਾਫੀਆ ਵਜ਼ੀਰਇਸ ਤੋਂ ਇਲਾਵਾ 27 ਸਾਲਾ ਸਾਫੀਆ ਵਜ਼ੀਰ ਆਪਣੀ ਕਹਾਣੀ ਸਾਂਝੀ ਕਰੇਗੀ ਜੋ ਕਿ ਇੱਕ ਕਾਰਕੁਨ ਹੈ। ਸਾਫੀਆ ਜਦੋਂ 16 ਸਾਲ ਦੀ ਸੀ ਤਾਂ ਉਹ ਅਮਰੀਕਾ ਵਿੱਚ ਨਿਊ ਹੈਂਪਸ਼ਾਇਰ ਪਹੁੰਚੀ। ਉਹ 2018 ਦੀਆਂ ਮੱਧ-ਵਰਗੀ (ਮਿਡ-ਟਰਮ) ਚੋਣਾਂ ਵਿੱਚ ਨਿਊ ਹੈਂਪਸ਼ਾਇਰ ਵਿੱਚ ਚੁਣੀ ਗਈ ਪਹਿਲੀ ਅਫਗਾਨ ਰਿਫਿਊਜੀ ਸੀ।ਇਹ ਵੀ ਪੜ੍ਹੋ:ਔਰਤਾਂ ਜਿਨ੍ਹਾਂ ਦੁਨੀਆਂ ਬਦਲ ਦਿੱਤੀ ਕੀ ਹੈ ਸਿਆਸੀ ਹਿੱਸੇਦਾਰੀ ਦਾ ਔਰਤਾਂ 'ਤੇ ਅਸਰ?ਪਾਕਿਸਤਾਨੀ ਔਰਤਾਂ ਪ੍ਰਤੀ ਕਿਹੋ ਜਿਹੀ ਹੈ ਸੋਚ? ਉਮਾ ਦੇਵੀ ਬਦੀਨੇਪਾਲ ਦੀ ਰਹਿਣ ਵਾਲੀ 54 ਸਾਲਾ ਊਮਾ ਦੇਵੀ ਬਦੀ ਭਾਈਚਾਰੇ ਨਾਲ ਸਬੰਧਤ ਹੈ। ਇਹ ਭਾਈਚਾਰਾ ਨੇਪਾਲ ਵਿੱਚ ਅਛੂਤ ਮੰਨਿਆ ਜਾਂਦਾ ਹੈ। ਉਮਾ ਲੋਕਾਂ ਦੀ ਸੋਚ ਬਦਲਣ ਲਈ ਕੰਮ ਕਰ ਰਹੀ ਹੈ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਾਕਿਸਤਾਨ 'ਚ ਲੋਹੜੀ ਕਿਉਂ ਵਿਸਾਰੀ ਗਈ? ਪਾਕਿਸਤਾਨ ਤੋਂ ਪੰਜਾਬੀ ਲੇਖਕ ਸਲੀਮ ਅਹਿਮਦ ਤੇ ਇਜਾਜ਼ ਨੇ ਦੱਸਿਆ ਕਿ ਲੋਹੜੀ ਕਿਵੇਂ ਸਾਂਝੀਵਾਲਤਾ ਦਾ ਪ੍ਰਤੀਕ ਸੀ।ਇਹ ਗੱਲਬਾਤ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਇਸਲਾਮਾਬਾਦ ਵਿਖੇ ਪਿਛਲੇ ਸਾਲ (2018) ਲੋਹੜੀ ਮੌਕੇ ਕੀਤੀ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਡੇਵਿਡ ਲੋਂਗ : ਸਾਬਕਾ ਅਮਰੀਕੀ ਫੌਜੀ ਸੀ ਕੈਲੇਫੋਰਨੀਆਂ ਬਾਰ ਵਾਰਦਾਤ ਦਾ ਹਮਲਾਵਰ 9 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46147980 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright cbs ਫੋਟੋ ਕੈਪਸ਼ਨ ਡੇਵਿਡ ਲੋਂਗ ਸਾਲ 2010-11 ਦੌਰਾਨ ਅਫਗਾਨਿਸਤਾਨ ਵਿੱਚ ਤੈਨਾਤ ਸਨ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਗੋਲੀਆਂ ਚਲਾਉਣ ਵਾਲੇ ਦੀ ਸ਼ਨਾਖ਼ਤ ਸਾਬਕਾ ਫੌਜੀ ਵਜੋਂ ਹੋਈ ਹੈ। ਜੋ ਅਫ਼ਗਾਨਿਸਤਾਨ ਵਿਚ ਅਮਰੀਕੀ ਫੌਜਾਂ ਵੱਲੋ ਲੜਦਾ ਰਿਹਾ ਹੈ।ਕੈਲੇਫੋਰਨੀਆ ਦੇ ਥਾਊਜ਼ੈਂਡ ਓਕਸ ਬਾਰ ਵਿੱਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਦੀ ਵਾਰਦਾਤ ਦੌਰਾਨ ਇੱਕ ਪੁਲਿਸ ਮੁਲਾਜ਼ਮ ਸਣੇ 12 ਮੌਤਾਂ ਦੀ ਪੁਸ਼ਟੀ ਕੀਤੀ ਸੀ ਅਤੇ 10 ਜਣੇ ਜਖ਼ਮੀ ਹੋਏ ਸਨ।ਹਮਲਾਵਰ ਨੇ ਆਪਣੇ-ਆਪ ਨੂੰ ਵੀ ਗੋਲੀ ਮਾਰ ਲਈ ਸੀ।ਪੁਲਿਸ ਨੇ ਹਮਲਾਵਰ ਦਾ ਨਾਮ ਇਆਨ ਡੇਵਿਡ ਲੋਂਗ ਦੱਸਿਆ ਹੈ, ਜਿਸ ਦੀ ਉਮਰ 28 ਸਾਲ ਹੈ। ਇਸ ਗੱਲ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਹ ਤਣਾਅ ਨਾਲ ਜੂਝ ਰਹੇ ਸਨ।ਇਹ ਵੀ ਪੜ੍ਹੋ:'ਬੱਚੀ ਦੇ ਮੂੰਹ 'ਚ ਜਲਦਾ ਪਟਾਕਾ ਰੱਖਿਆ' ਦੁਨੀਆਂ ਦੀਆਂ ਪੰਜ ਖ਼ਤਰਨਾਕ ਜਾਸੂਸ ਔਰਤਾਂ ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਬੀਤੇ ਸਮੇਂ ਦੌਰਾਨ ਪੁਲੀਸ ਨੂੰ ਕਈ ਵਾਰ ਡੇਵਿਡ ਨਾਲ ਸੰਪਰਕ ਕਰਨਾ ਪਿਆ ਸੀ।ਅਧਿਕਾਰੀਆਂ ਮੁਤਾਬਕ ਡੇਵਿਡ ਨੇ ਇਸੇ ਸਾਲ ਅਪ੍ਰੈਲ ਵਿੱਚ ਆਪਣੇ ਘਰੇ ਹੰਗਾਮਾ ਕੀਤਾ ਸੀ ਅਤੇ ਪੁਲਿਸ ਸੱਦਣੀ ਪਈ ਸੀ। Image copyright EPA ਫੋਟੋ ਕੈਪਸ਼ਨ ਬਾਰਡਰਲਾਇਨ ਬਾਰ ਅਤੇ ਗਰਿਲ ਵਿੱਚ ਜਿੱਥੇ ਇਹ ਵਾਰਦਾਤ ਹੋਈ ਹੈ। ਇਹ ਬਾਰ ਲਾਸ ਏਜ਼ਲਸ ਦੇ ਉੱਤਰ-ਪੱਛਮ ਵਿਚ 40 ਮੀਲ ਦੀ ਵਿੱਥ ’ਤੇ ਹੈ। ਪੁਲਿਸ ਦੇ ਮਾਨਿਸਕ ਸਿਹਤ ਮਾਹਿਰਾਂ ਨੇ ਫੈਸਲਾ ਕੀਤਾ ਸੀ ਕਿ ਡੇਵਿਡ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਨੂੰ ਮਾਨਸਿਕ ਸਿਹਤ ਕੇਂਦਰ ਵਿੱਚ ਰੱਖਣਾ ਸਹੀ ਨਹੀਂ ਹੋਵੇਗਾ।ਮਾਹਿਰਾਂ ਨੂੰ ਡੇਵਿਡ ਦੇ ਪੋਸਟ ਟ੍ਰੌਮੈਟਿਕ ਸਟਰੈਸ ਡਿਸਆਰਡਰ ਨਾਲ ਪੀੜਤ ਹੋਣ ਦਾ ਸ਼ੱਕ ਸੀ।ਇਹ ਇਕ ਮਾਨਸਿਕ ਵਿਗਾੜ ਹੈ, ਜਿਸ ਦੀ ਜੜ੍ਹ ਅਤੀਤ ਦੀ ਕਿਸੇ ਘਟਨਾ ਵਿੱਚ ਪਈ ਹੁੰਦੀ ਹੈ। ਮਰੀਜ਼ ਉਸ ਘਟਨਾ ਵਿੱਚੋਂ ਨਿਕਲ ਕੇ ਆਮ ਜ਼ਿੰਦਗੀ ਵਿੱਚ ਆਉਣ ਤੋਂ ਅਸਮਰੱਥ ਰਹਿੰਦਾ ਹੈ।ਕਿਸੇ ਦਰਦਨਾਕ ਘਟਨਾ ਤੋਂ ਬਾਅਦ ਉਸ ਨਾਲ ਜੁੜੇ ਲੋਕ ਦਰਦ ਜਾਂ ਸਦਮੇਂ ਵਿੱਚ ਡੁੱਬ ਜਾਂਦੇ ਹਨ। ਨਤੀਜੇ ਵਜੋਂ ਉਨ੍ਹਾਂ ਵਿੱਚ ਅਪਰਾਧ ਬੋਧ ਦੀ ਭਾਵਨਾ ਜਾਂ ਗੁੱਸਾ ਭਰ ਜਾਂਦਾ ਹੈ। ਇਹੀ ਸਭ ਕੁਝ ਟ੍ਰੌਮੈਟਿਕ ਸਟਰੈਸ ਡਿਸਆਰਡਰ ਦੀ ਵਜ੍ਹਾ ਬਣਦਾ ਹੈ। Image copyright Social Media ਫੋਟੋ ਕੈਪਸ਼ਨ ਸਾਰਜੈਂਟ ਰੌਨ ਹੇਲੁਸ ਵੀ ਇਸ ਹਮਲੇ ਵਿੱਚ ਮਾਰ ਗਏ ਸਨ। ਯੂਐਸ ਮਰੀਨ ਕਾਰਪਸ ਨੇ ਇੱਕ ਬਿਆਨ ਰਾਹੀਂ ਪੁਸ਼ਟੀ ਕੀਤੀ ਹੈ ਕਿ ਡੇਵਿਡ ਨੇ ਸਾਲ 2008 ਤੋਂ 2013 ਦੌਰਾਨ ਉਸ ਨਾਲ ਇੱਕ ਮਸ਼ੀਨ ਗੰਨ ਚਲਾਉਣ ਵਾਲੇ ਵਜੋਂ ਕੰਮ ਕੀਤਾ ਸੀ ਅਤੇ ਕੋਰਪੋਰਨ ਦੇ ਅਹੁਦੇ ਤੱਕ ਪਹੁੰਚ ਗਏ ਸਨ।ਫੌਜ ਦੀ ਨੌਕਰੀ ਛੱਡਣ ਤੋਂ ਬਾਅਦ ਡੇਵਿਡ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੋ 2013 ਤੋਂ 2016 ਦਰਮਿਆਨ ਪੜ੍ਹਾਈ ਕੀਤੀ ਸੀ।ਡੇਵਿਡ ਲੋਂਗ ਸਾਲ 2010-11 ਦੌਰਾਨ ਅਫਗਾਨਿਸਤਾਨ ਵਿੱਚ ਤੈਨਾਤ ਸਨ। ਜਿੱਥੇ ਉਨ੍ਹਾਂ ਨੂੰ ਮਰੀਨ ਕੌਰਪਸ ਵੱਲੋਂ ਗੁੱਡ ਕੰਡਕਟ ਸੇਵਾ ਮੈਡਲ, ਅਫਗਾਨਿਸਤਾਨ ਕੈਂਪੇਨ ਮੈਡਲ ਅਤੇ ਗਲੋਬਲ ਵਾਰ ਆਨ ਟੈਰੋਰਿਜ਼ਮ ਸੇਵਾ ਮੈਡਲ ਦਿੱਤੇ ਗਏ ਸਨ।ਪੁਲਿਸ ਮੁਤਾਬਕ ਇਸ ਹਮਲੇ ਲਈ ਡੇਵਿਡ ਨੇ .45 ਕੈਲੀਬਰ ਦੀ ਗਲਾਕ ਸੈਮੀ ਆਟੋਮੈਟਿਕ ਦੀ ਵਰਤੋਂ ਕੀਤੀਡੇਵਿਡ ਕੋਲ ਇੱਕ ਵਾਧੂ ਮੈਗਜ਼ੀਨ ਵੀ ਸੀ , ਜੋ ਕਿ ਕੈਲੀਫੋਰਨੀਆ ਵਿੱਚ ਰੱਖਣਾ ਗੈਰ-ਕਾਨੂੰਨੀ ਹੈ।ਇਹ ਵੀ ਪੜ੍ਹੋ:ਗੈਰ-ਕਾਨੂੰਨੀ ਪ੍ਰਵਾਸੀ ਪਨਾਹਗੀਰ ਨਹੀਂ ‘ਹਮਲਾਵਰ’ਟਰੰਪ ਦਾ ਪਹਿਲਾਂ ਤਲਖ਼ ਵਤੀਰਾ ਫਿਰ ਪੱਤਰਕਾਰ ਦੀ ਸਨਦ ਰੱਦਕੁਝ ਕੈਨੇਡੀਅਨ ਸਿੱਖ ਸੰਗਠਨ ਟਰੂਡੋ ਨਾਲ ਕਿਉਂ ਨਰਾਜ਼ ਹੋਏ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੰਡੋਨੇਸ਼ੀਆ: ਮਸ਼ੀਨਾਂ ਦੀ ਘਾਟ ਕਾਰਨ ਮਲਬੇ 'ਚੋਂ ਜ਼ਿੰਦਾ ਲੋਕਾਂ ਨੂੰ ਕੱਢਣ ਦੇ ਕੰਮ ਦੀ ਰਫ਼ਤਾਰ ਹੌਲੀ 1 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45697752 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਇੰਡੋਨੇਸ਼ੀਆ ਦੇ ਪਾਲੂ ਸ਼ਹਿਰ ਵਿੱਚ ਅਜੇ ਵੀ ਦਰਜਨਾਂ ਲੋਕ ਸੁਨਾਮੀ ਤੇ ਭੂਚਾਲ ਕਾਰਨ ਢਹਿਢੇਰੀ ਹੋਈਆਂ ਇਮਾਰਤਾਂ ਹੇਠ ਦੱਬੇ ਹੋਏ ਹਨ। ਬਚਾਅ ਵਰਕਰ ਵੱਡੀਆਂ ਮਸ਼ੀਨਾਂ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਦਾ ਇਮਾਰਤ ਵਿੱਚ ਜਾਣਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।ਉਹ ਇਮਾਰਤ ਹੇਠਾਂ ਫਸੇ ਲੋਕਾਂ ਨੂੰ ਪਾਣੀ ਤੇ ਹੋਰ ਸਪਲਾਈ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਲੋਕਾਂ ਵੱਲੋਂ ਬਾਹਰ ਕੱਢਣ ਲਈ ਗੁਹਾਰ ਕੀਤੀ ਜਾ ਰਹੀ ਹੈ।ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਤੇ ਸੁਨਾਮੀ ਕਾਰਨ ਤਕਰੀਬਨ 832 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਇਹ ਵੀ ਪੜ੍ਹੋ'ਔਰਤਾਂ ਨੂੰ ਮੰਦਿਰ 'ਚ ਆਉਣ ਤੋਂ ਰੋਕਣਾ ਬਰਾਬਰਤਾ ਦੇ ਅਧਿਕਾਰ ਦੀ ਉਲੰਘਣਾ'ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆ'16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ'ਇੰਡੋਨੇਸ਼ੀਆ ਦੀ ਆਪਦਾ ਪ੍ਰਬੰਧਨ ਏਜੰਸੀ ਦੇ ਬੁਲਾਰੇ ਪੁਰਵੋ ਨੁਗਰੋਹੋ ਨੇ ਦੱਸਿਆ, ਸੰਚਾਰ ਵਿਵਸਥਾ ਸੀਮਿਤ ਹੈ, ਵੱਡੀਆਂ ਮਸ਼ੀਨਾਂ ਵੀ ਕਾਫੀ ਘੱਟ ਹਨ। ਢਹਿਢੇਰੀ ਹੋਈਆਂ ਇਮਾਰਤਾਂ ਉਹ ਮਸ਼ੀਨਾਂ ਕਾਫੀ ਨਹੀਂ ਹਨ।''ਇੱਕ ਕਾਰਕੁਨ ਥਾਲਿਬ ਬਵਾਨੋ ਨੇ ਏਐਫਪੀ ਨਿਊਜ਼ ਏਜੰਸੀ ਨੇ ਕਿਹਾ ਕਿ ਹੋਟਲ ਦੇ ਮਲਬੇ ਤੋਂ 3 ਲੋਕਾਂ ਨੂੰ ਬਚਾ ਲਿਆ ਹੈ ਜਦਕਿ 50 ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ।ਉਨ੍ਹਾਂ ਦੱਸਿਆ, ਸਾਨੂੰ ਮਲਬੇ ਦੇ ਹੇਠਾਂ ਤੋਂ ਵੱਖ-ਵੱਖ ਲੋਕਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਬੱਚੇ ਦੀਆਂ ਆਵਾਜ਼ ਵੀ ਆ ਰਹੀ ਹੈ।ਸੁਨਾਮੀ ਦੀਆਂ ਤਰੰਗਾ ਸਮੁੰਦਰ ਵਿੱਚ 800 ਕਿਲੋਮੀਟਰ ਦੀ ਰਫਤਾਰ ਨਾਲ ਵਧੀਆਂ ਸਨ ਅਤੇ ਤਿੰਨ ਸੋ ਕਿਲੋਮੀਟਰ ਲੰਬੇ ਸਮੁੰਦਰੀ ਤੱਟ ਨਾਲ ਟਕਰਾਈਆਂ ਹਨ। ਟੁੱਟੀਆਂ ਸੜਕਾਂ ਤੇ ਸੰਚਾਰ ਵਿਵਸਥਾ ਠੱਪ ਹੋਣ ਕਾਰਨ ਵੀ ਬਚਾਅ ਮੁਲਾਜ਼ਮਾਂ ਤੱਕ ਪਹੁੰਚਣਾ ਮੁਸ਼ਿਕਿਲ ਹੋ ਰਿਹਾ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਪ੍ਰਭਾਵਿਤ ਸ਼ਹਿਰਾਂ ਦਾ ਦੌਰਾ ਕਰ ਰਹੇ ਹਨ।3 ਮੀਟਰ ਤੱਕ ਲਹਿਰਾਂ ਉੱਠੀਆਂਅਧਿਕਾਰੀਆਂ ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਤੱਟਵਰਤੀ ਇਲਾਕਿਆਂ ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਅਤੇ ਬਾਅਦ ਵਿਚ ਸੁਨਾਮੀ ਨੇ ਕਹਿਰ ਢਾਇਆ।ਅਧਿਕਾਰੀਆਂ ਮੁਤਾਬਕ ਇੰਡੋਨੇਸ਼ੀਆ ਦੇ ਪਾਲੂ ਸ਼ਹਿਰ ਵਿਚ ਸੁਨਾਮੀ ਦਾ ਸਭ ਤੋਂ ਜ਼ਿਆਦਾ ਅਸਰ ਦੇਖਿਆ ਗਿਆ ਹੈ, ਇੱਥੇ ਸਮੁੰਦਰ ਵਿਚ 3 ਮੀਟਰ ਤੱਕ ਉੱਚੀਆਂ ਲਹਿਰਾ ਉੱਠੀਆਂ ਹਨ। Image copyright ANTARA FOTO/ROLEX MALAHA VIA REUTER ਫੋਟੋ ਕੈਪਸ਼ਨ ਇੰਡੋਨੇਸ਼ੀਆ ਦੇ ਤੱਟਵਰਤੀ ਇਲਾਕਿਆਂ ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਅਤੇ ਬਾਅਦ ਵਿਚ ਸੁਨਾਮੀ ਬੀਬੀਸੀ ਦੀ ਟੀਮ ਜਦੋਂ ਸੁਨਾਮੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਗਈ ਤਾਂ ਉਨ੍ਹਾਂ ਨੂੰ ਉਹ ਲੋਕ ਮਿਲੇ ਜੋ ਆਪਣਿਆਂ ਦੀ ਭਾਲ ਵਿੱਚ ਲੱਗੇ ਹੋਏ ਸਨ।ਇੱਕ ਨੇ ਕਿਹਾ, "ਮੈਨੂੰ ਪਤਾ ਕਿ ਮੈਂ ਆਪਣੇ ਪਰਿਵਾਰ ਦੇ ਤਿੰਨ ਮੈਂਬਰ ਗੁਆ ਚੁੱਕਾ ਹਾਂ, ਦੋ ਬਜ਼ੁਰਗ ਅਤੇ ਇੱਕ ਨੌਜਵਾਨ ਪਿਤਾ ਸੀ। ਸਾਨੂੰ ਉਨ੍ਹਾਂ ਬਾਰੇ ਕੁਝ ਨਹੀਂ ਪਤਾ।'' Image copyright Reuters ਸੋਸ਼ਲ ਮੀਡੀਆ ਵਿਚ ਸੁਨਾਮੀ ਦਾ ਜਿਹੜਾ ਵੀਡੀਓ ਆਇਆ ਹੈ , ਉਸ ਵਿਚ ਲੋਕਾਂ ਦੇ ਚੀਕਾਂ ਮਾਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਸੁਨਾਮੀ ਦੇ ਕਾਰਨ ਇੱਕ ਮਸਜਿਦ ਸਣੇ ਕਈ ਇਮਾਰਤਾਂ ਡਿੱਗਦੀਆਂ ਹਨ। Image copyright AFP ਫੋਟੋ ਕੈਪਸ਼ਨ ਭੂਚਾਲ ਦੇ ਜ਼ਬਰਦਸਤ ਝਟਕਿਆਂ ਤੋਂ ਬਾਅਦ ਹੁਣ ਸੁਨਾਮੀ ਨਾਲ 380 ਮੌਤਾਂ ਹੋਣ ਦੀ ਪੁਸ਼ਟੀ ਹੋ ਗਈ ਹੈ। ਇੰਡੋਨੇਸ਼ੀਆ ਦੇ ਆਪਦਾ ਪ੍ਰਬੰਧਨ ਏਜੰਸੀ ਦੇ ਬੁਲਾਰੇ ਪੁਰਵੋ ਨੁਗਰੋਹੋ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਕਿਹਾ, "ਸੂਨਾਮੀ ਕਾਰਨ ਕਾਫੀ ਲਾਸ਼ਾਂ ਸਮੁੰਦਰ ਦੇ ਕਿਨਾਰੇ ਮਿਲੀਆਂ ਹਨ।''''ਸੁਨਾਮੀ ਖੁਦ ਨਹੀਂ ਆਇਆ ਸਗੋਂ ਆਪਣੇ ਨਾਲ ਕਾਰਾਂ, ਲੱਕੜਾਂ, ਘਰ ਸਭ ਕੁਝ ਲੈ ਕੇ ਆਇਆ।'' Image Copyright @davidlipson @davidlipson Image Copyright @davidlipson @davidlipson ਪਿਛਲੇ ਮਹੀਨੇ ਇੰਡੋਨੇਸ਼ੀਆ ਵਿਚ ਇਕ ਤੋਂ ਬਾਅਦ ਇੱਕ ਭੂਚਾਲ ਆਏ ਸਨ, ਜਿਸ ਵਿਚ ਸੈਕੜੇ ਵਿਅਕਤੀ ਮਾਰੇ ਗਏ ਸਨ। ਸਭ ਤੋਂ ਖ਼ਤਰਨਾਕ ਭੂਚਾਲ ਪੰਜ ਅਗਸਤ ਨੂੰ ਆਇਆ ਸੀ, ਜਿਸ ਵਿਚ 460 ਲੋਕਾਂ ਦੀ ਮੌਤ ਹੋ ਗਈ ਸੀ।ਕੀ ਕਹਿੰਦੇ ਹਨ ਲੋਕਅਨਸਰ ਬਚਮਿਡ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਲੋਕਾਂ ਨੂੰ ਖਾਣਾ ਅਤੇ ਪੀਣ ਦਾ ਸਾਫ ਪਾਣੀ ਚਾਹੀਦਾ ਹੈ।ਅਨਸਰ ਨੇ ਕਿਹਾ, "ਸਾਨੂੰ ਨਹੀਂ ਪਤਾ ਅਸੀਂ ਰਾਤ ਨੂੰ ਕੀ ਖਾਵਾਂਗੇ।"ਦਵੀ ਹੈਰਿਸ ਨੇ ਅਸੋਸੀਏਟਿਡ ਪ੍ਰੈੱਸ ਨੂੰ ਦੱਸਿਆ, "ਸਾਡੇ ਕੋਲ ਆਪਣੇ ਆਪ ਨੂੰ ਬਚਾਉਣ ਦਾ ਸਮਾਂ ਵੀ ਨਹੀਂ ਸੀ। ਮੈਂ ਆਪਣੀ ਬੀਵੀ ਨੂੰ ਮਦਦ ਲਈ ਪੁਕਾਰਦੇ ਸੁਣਿਆ, ਫਿਰ ਸਭ ਸ਼ਾਤ ਹੋ ਗਿਆ। ਮੈਨੂੰ ਨਹੀਂ ਪਤਾ ਮੇਰੀ ਬੀਵੀ ਤੇ ਬੱਚੇ ਨੂੰ ਕੀ ਹੋਇਆ। ਮੈਂ ਉਮੀਦ ਕਰ ਰਿਹਾ ਹਾਂ ਕਿ ਉਹ ਠੀਕ ਹੋਣ।"ਇਹ ਵੀ ਪੜ੍ਹੋ:ਪੀਰੀਅਡਜ਼ 'ਚ ਕਈ ਵਾਰ ਖੁਦਕੁਸ਼ੀ ਦਾ ਖਿਆਲ ਇਸ ਲਈ ਆਉਂਦਾ ਹੈਫੇਸਬੁੱਕ ਸੁਰੱਖਿਆ, 5 ਕਰੋੜ ਅਕਾਊਂਟ ਖ਼ਤਰੇ 'ਚ 'ਭਿੰਡਰਾਵਾਲੇ ਦੇ ਪੋਸਟਰ ਨਹੀਂ ਹਟਾਏ, ਇਸ ਲਈ ਮੁੱਖ ਮੰਤਰੀ ਗੁਰਦੁਆਰੇ ਨਹੀਂ ਆਏ'ਬਰੈੱਟ ਕੈਵਨੌ: ਟਰੰਪ ਵੱਲੋਂ ਐੱਫ਼ਬੀਆਈ ਜਾਂਚ ਦੇ ਹੁਕਮਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਫੂਲਕਾ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਖ਼ਤਮ ਕਰਨ ਲਈ ਕੰਮ ਕਰਨਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਵੇਲੇ ਉਨ੍ਹਾਂ ਨੇ ਕਿਹਾ ਸੀ, "ਅੰਨਾ ਹਜ਼ਾਰੇ ਵਰਗੀ ਮੁਹਿੰਮ ਫਿਰ ਸ਼ੁਰੂ ਕਰਨ ਦੀ ਲੋੜ ਹੈ। ਪੰਜਾਬ ਵਿੱਚ ਨਸ਼ਿਆਂ ਦੀ ਸਮਸਿਆ ਹੈ। ਮੈਂ ਇੱਕ ਸੰਗਠਨ ਇਸ ਨਾਲ ਲੜਨ ਲਈ ਖੜਾ ਕਰਾਂਗਾ।"(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੰਡੋਨੇਸ਼ੀਆ ਸੁਨਾਮੀ 'ਚ 222 ਮੌਤਾਂ ਤੇ ਸੈਂਕੜੇ ਜਖ਼ਮੀ, ਭਾਰੀ ਤਬਾਹੀ ਦਾ ਕੀ ਬਣਿਆ ਅਸਲ ਕਾਰਨ 24 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46665409 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ ਵਿਚ ਆਈ ਸੁਨਾਮੀ ਵਿਚ 222 ਲੋਕਾਂ ਦੀ ਮੌਤ ਹੋ ਗਈ ਹੈ ਅਤੇ 843 ਜਣੇ ਜਖ਼ਮੀ ਹੋਏ ਹਨ।ਐਤਵਾਰ ਰਾਤ ਨੂੰ ਸੁਨਾਮੀ ਆਉਣ ਬਾਰੇ ਕੋਈ ਚਿਤਾਵਨੀ ਨਹੀਂ ਸੀ ਅਤੇ ਅਚਾਨਕ ਸਮੁੰਦਰ ਵਿੱਚੋਂ ਉੱਠੀਆਂ ਲਹਿਰਾਂ ਨੇ ਸੈਲਾਨੀ ਕੇਂਦਰ ਨੂੰ ਤਬਾਹ ਕਰ ਦਿੱਤਾ। ਜਿਸ ਵਿਚ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ।ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੁਨਾਮੀ ਅਨਕ ਕਰਾਕਾਤਾਊ ਜਵਾਲਾ ਮੁਖੀ ਫਟਿਆ ਤੇ ਸਮੁੰਦਰ ਸਤ੍ਹਾ ਵਿਚ ਭੂਚਾਲ ਆ ਗਿਆ ਤੇ ਸੁਨਾਮੀ ਦਾ ਕਾਰਨ ਬਣਿਆਭਾਵੇਂ ਕਿ ਕਿਹਾ ਜਾ ਰਿਹਾ ਹੈ ਕਿ ਸੁਨਾਮੀ ਦੀ ਚੇਤਾਵਨੀ ਦਿੱਤੀ ਗਈ ਸੀ ਪਰ ਪੀੜ੍ਹਤਾਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਚੇਤਾਵਨੀ ਸੀ ਇਸ ਹਾਦਸੇ ਵਿਚ ਅਜੇ ਤੱਕ ਕਿਸੇ ਵਿਦੇਸ਼ੀ ਨਾਗਰਿਕ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਹੋਈ ਹੈ।ਆਮ ਤੌਰ 'ਤੇ ਸੁਨਾਮੀ ਦਾ ਮੂਲ ਕਾਰਨ ਭੂਚਾਲ ਹੁੰਦਾ ਹੈ ਪਰ ਇੰਡੋਨੇਸ਼ੀਆ ਵਿਚ ਆਈ ਤਾਜ਼ਾ ਸੁਨਾਮੀ ਦਾ ਕਾਰਨ ਇੱਕ ਜਵਾਲਾਮੁਖੀ ਦਾ ਫਟਣਾ ਸੀ। ਇਸੇ ਲਈ ਇੰਡੋਨੇਸ਼ੀਆ ਦੀ ਇਸ ਸੁਨਾਮੀ ਤੋਂ ਪਹਿਲਾਂ ਦੁਵਿਧਾ ਪੈਦਾ ਹੋ ਗਈ ਸੀ। ਰਾਤ ਸਮਾਂ ਸੀ ਅਤੇ ਸਰਕਾਰੀ ਏਜੰਸੀਆਂ ਨੇ ਦੁਬਿਧਾ ਕਾਰਨ ਸੁਨਾਮੀ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਇਸੇ ਕਾਰਨ ਲੋਕਾਂ ਦੇ ਜਾਨ-ਮਾਲ ਦੀ ਭਾਰੀ ਤਬਾਹੀ ਹੋਈ। ਦੇਸ਼ ਦੀ ਰਾਹਤ ਏਜੰਸੀ ਦੇ ਬੁਲਾਰੇ ਨੇ ਮਾਫ਼ੀ ਮੰਗੀ ਹੈ ਕਿਉਂਕਿ ਪਹਿਲਾਂ ਏਜੰਸੀ ਨੇ ਆਖ ਦਿੱਤਾ ਕਿ ਇਹ ਸਿਰਫ਼ ਸਮੁੰਦਰ ਵਿੱਚ ਆਇਆ ਆਮ ਜਵਾਰ ਭਾਟਾ ਉੱਠਿਆ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਬੁਲਾਰੇ ਮੁਤਾਬਕ ਇਹ ਗਲਤੀ ਇਸ ਲਈ ਹੋ ਗਈ ਕਿਉਂਕਿ ਏਜੰਸੀ ਭੂਚਾਲ ਦੀ ਜਾਣਕਾਰੀ ਲੱਭਦੀ ਰਹੀ। ਇਹ ਵੀ ਜ਼ਰੂਰ ਪੜ੍ਹੋਇੰਡੋਨੇਸ਼ੀਆ 'ਚ ਸੁਨਾਮੀ ਮਗਰੋਂ ਤਬਾਹੀ - Live report'ਕਾਰਾਂ ਤੇ ਕੰਟੇਨਰ ਹਵਾ ਵਿੱਚ 30 ਫੁੱਟ ਤੱਕ ਉੱਛਲੇ''ਮੈਂ ਘੁੰਡ ਕੱਢੇ ਬਿਨਾਂ ਬਾਹਰ ਜਾਵਾਂ ਤਾਂ ਕੋਈ ਮੈਨੂੰ ਭੂਤਨੀ ਕਹਿੰਦਾ ਹੈ ਤੇ ਕੋਈ ਚੁੜੈਲ'ਅੰਤਰਰਾਸ਼ਟਰੀ ਸੁਨਾਮੀ ਚਿਤਾਵਨੀ ਕੇਂਦਰ ਮੁਤਾਬਕ ਸੁਨਾਮੀ ਦਾ ਇਸ ਤਰ੍ਹਾਂ ਆਉਣਾ ਆਮ ਵਰਤਾਰਾ ਨਹੀਂ ਹੈ। Image copyright EPA Image copyright EPA ਇਸ ਤੋਂ ਪਹਿਲਾਂ ਵੀ ਸੁਨਾਮੀ ਨੇ ਇੰਡੋਨੇਸ਼ੀਆ ਸਮੇਤ ਕਈ ਤੱਟੀ ਇਲਾਕਿਆਂ 'ਚ ਤਬਾਹੀ ਮੱਚਾਈ ਹੈ।ਇਹ ਲਹਿਰਾਂ ਉਦੋਂ ਉੱਠਦੀਆਂ ਹਨ ਜਦੋਂ ਸਮੁੰਦਰ ਵਿੱਚ ਅਚਾਨਕ ਤੇਜ਼ ਹਲਚਲ ਹੁੰਦੀ ਹੈ। ਦਰਅਸਲ ਸੁਨਾਮੀ ਜਾਪਾਨੀ ਭਾਸ਼ਾ ਦਾ ਸ਼ਬਦ ਹੈ, ਜੋ ਕਿ ਦੋ ਸ਼ਬਦਾਂ 'ਸੂ' ਅਤੇ 'ਨਾਮੀ' ਤੋਂ ਮਿਲ ਕੇ ਬਣਿਆ ਹੈ। 'ਸੂ' ਦਾ ਅਰਥ ਹੁੰਦਾ ਹੈ ਸਮੁੰਦਰੀ ਕਿਨਾਰਾ ਅਤੇ 'ਨਾਮੀ' ਭਾਵ ਲਹਿਰਾਂ।ਇਹ ਵੀ ਜ਼ਰੂਰ ਪੜ੍ਹੋ 'ਸਰੀਰਕ ਹਿੰਸਾ ਦੀਆਂ ਸ਼ਿਕਾਰ ਔਰਤਾਂ ਦਾ ਰੋਣਾ ਮੇਰੇ ਕੰਨਾਂ 'ਚ ਗੂੰਜਦਾ ਏ''84 ਕਤਲੇਆਮ ਸਿਆਸੀ ਆਗੂਆਂ ਵੱਲੋਂ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਹੋਇਆ'IPL 2019: ਕਰੋੜਾਂ ’ਚ ਵਿਕੇ 18 ਸਾਲਾ ਪ੍ਰਭਸਿਮਰਨ ਨੂੰ ਕਿਉਂ ਹੈ ਸੇਧ ਦੀ ਲੋੜਪਹਿਲਾਂ ਲੋਕ ਵੀ ਇਹੀ ਸਮਝਦੇ ਸਨ ਕਿ ਇਹ ਸਮੁੰਦਰ ਵਿੱਚ ਉੱਠਣ ਵਾਲੇ ਜਵਾਰ ਭਾਟੇ ਵਾਂਗ ਹੀ ਹਨ। ਜਿਹੜੀਆਂ ਚੰਦ-ਸੂਰਜ ਅਤੇ ਗ੍ਰਹਿਆਂ ਦੀ ਗੁਰੂਤਾ ਖਿੱਚ ਦੇ ਅਸਰ ਨਾਲ ਪੈਦਾ ਹੁੰਦੀਆਂ ਹਨ। ਅਸਲ ਵਿੱਚ ਸੁਨਾਮੀ ਲਹਿਰਾਂ ਦਾ ਸੰਬੰਧ ਧਰਤੀ ਤੋਂ ਬਾਹਰਲੇ ਨਹੀਂ, ਸਗੋਂ ਅੰਦਰੂਨੀ ਕਾਰਕਾਂ ਨਾਲ ਹੈ, ਜਿਨ੍ਹਾਂ ਵਿੱਚ ਸਭ ਤੋਂ ਖਤਰਨਾਕ ਹੈ ਭੂਚਾਲ। ਜਵਾਲਾਮੁਖੀ ਫਟਣ ਕਰਕੇ ਵੀ ਇਹ ਹਲਚਲ ਪੈਦਾ ਹੁੰਦੀ ਹੈ। ਇੰਡੋਨੇਸ਼ੀਆ 'ਚ ਇਹੀ ਹੋਇਆ ਹੈ। Image copyright AFP/Getty Images ਫੋਟੋ ਕੈਪਸ਼ਨ ਸਾਲ 2010 'ਚ ਦੱਖਣੀ ਅਮਰੀਕਾ ਦੇ ਦੇਸ਼ ਚਿਲੀ 'ਚ ਭੂਚਾਲ ਤੋਂ ਬਾਅਦ ਆਈ ਸੁਨਾਮੀ ਨੇ 800 ਲੋਕਾਂ ਦੀ ਜਾਨ ਲਈ। Image copyright AFP/Getty Images ਫੋਟੋ ਕੈਪਸ਼ਨ ਇੰਡੋਨੇਸ਼ੀਆ ਅਤੇ ਹੋਰ ਦੇਸ਼ਾਂ ਵਿੱਚ ਦਸੰਬਰ 2004 ਵਿੱਚ ਵੀ ਇੱਕ ਸੁਨਾਮੀ ਆਈ ਸੀ, ਜਿਸ ਵਿੱਚ 2 ਲੱਖ ਲੋਕਾਂ ਦੀ ਜਾਨ ਗਈ ਸੀ। ਸੁਨਾਮੀ ਬਾਰੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਪਰ ਧਰਤੀ ਦੇ ਜਿਹੜੇ ਖੇਤਰਾਂ ਵਿੱਚ ਧਰਤੀ ਦੀਆਂ ਪਰਤਾਂ (ਟੈਕਟਾਨਿਕ ਪਲੇਟ) ਮਿਲਦੀਆਂ ਹਨ, ਉਨ੍ਹਾਂ ਵਿਚ ਹਿਲਜੁਲ ਹੋਣ ਕਾਰਨ ਸੁਨਾਮੀ ਵਧੇਰੇ ਆਉਂਦੀ ਹੈ।ਪਹਿਲਾਂ ਕਿੱਥੇ ਹੋਈ ਹੈ ਵੱਡੀ ਤਬਾਹੀ ਹਾਲ ਦੇ ਸਾਲਾਂ ਵਿੱਚ ਇੱਕ ਖਤਰਨਾਕ ਸੁਨਾਮੀ ਜਪਾਨ ਵਿੱਚ ਸਾਲ 2011 ਵਿੱਚ ਆਈ ਸੀ। ਇਸ ਸੁਨਾਮੀ ਦੇ ਪਿੱਛੇ ਭੂਚਾਲ ਸੀ ਅਤੇ ਇਸ ਕਾਰਨ ਇੱਕ ਐਟਮੀ ਊਰਜਾ ਕੇਂਦਰ ਨੂੰ ਵੀ ਨੁਕਸਾਨ ਹੋਇਆ ਸੀ। ਇਸ ਤਬਾਹੀ ਨੇ 15,000 ਤੋਂ ਵੱਧ ਜਾਨਾਂ ਲਈਆਂ ਸਨ। ਇੰਡੋਨੇਸ਼ੀਆ ਅਤੇ ਹੋਰ ਦੇਸ਼ਾਂ ਵਿੱਚ ਦਸੰਬਰ 2004 ਵਿੱਚ ਵੀ ਇੱਕ ਸੁਨਾਮੀ ਆਈ ਸੀ, ਜਿਸ ਵਿੱਚ 2 ਲੱਖ ਲੋਕਾਂ ਦੀ ਜਾਨ ਗਈ ਸੀ। ਹਿੰਦ ਮਹਾਂਸਾਗਰ 'ਚ ਉੱਠੀਆਂ ਲਹਿਰਾਂ ਦੀ ਗਤੀ 800 ਕਿਲੋਮੀਟਰ ਪ੍ਰਤੀ ਘੰਟੇ ਤਕ ਪਹੁੰਚ ਗਈ ਸੀ ਕਿਉਂਕਿ ਇਸ ਤੋਂ ਪਹਿਲਾਂ ਆਏ ਭੂਚਾਲ ਨੇ ਸਾਰੀ ਧਰਤੀ ਨੂੰ ਹੀ ਹਿਲਾ ਕੇ ਰੱਖ ਦਿੱਤਾ ਸੀ। ਲਹਿਰਾਂ 50 ਮੀਟਰ ਉੱਚੀਆਂ ਸਨ ਅਤੇ ਤੱਟ ਤੋਂ 5 ਕਿਲੋਮੀਟਰ ਅੰਦਰ ਆ ਗਈਆਂ ਸਨ। ਸਾਲ 2010 'ਚ ਦੱਖਣੀ ਅਮਰੀਕਾ ਦੇ ਦੇਸ਼ ਚਿਲੀ 'ਚ ਭੂਚਾਲ ਤੋਂ ਬਾਅਦ ਆਈ ਸੁਨਾਮੀ ਨੇ 800 ਲੋਕਾਂ ਦੀ ਜਾਨ ਲਈ। ਉਸ ਤੋਂ ਛੇ ਮਹੀਨੇ ਪਹਿਲਾਂ, ਸਤੰਬਰ 2009 'ਚ ਪ੍ਰਸ਼ਾਂਤ ਮਹਾਂਸਾਗਰ 'ਚ ਉੱਠੀ ਸੁਨਾਮੀ ਨੇ ਸਮੋਆ ਅਤੇ ਹੋਰ ਇਲਾਕਿਆਂ 'ਚ ਕਰੀਬ 200 ਲੋਕਾਂ ਦੀ ਜਾਨ ਲਈ। ਬੀਤੀ ਸਦੀ 'ਚ, ਤੁਰਕੀ ਵਿੱਚ 17 ਅਗਸਤ 1999 ਨੂੰ ਆਈ ਸੁਨਾਮੀ 17,000 ਮੌਤਾਂ ਦਾ ਕਾਰਨ ਬਣੀ। ਇਸ ਦਾ ਮੂਲ ਕਾਰਨ ਵੀ ਭੂਚਾਲ ਹੀ ਸੀ।ਇਹ ਵੀਡੀਓ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi
false
ਰੂਸ-ਯੂਕਰੇਨ ਵਿਵਾਦ : ਆਪਣੇ ਤੋਂ 10 ਗੁਣਾਂ ਛੋਟੇ ਮੁਲਕ ਯੂਕਰੇਨ ਨਾਲ ਕਿਉਂ ਝਗੜ ਰਿਹਾ ਰੂਸ 29 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46382567 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਪੁਤਿਨ ਦਾ ਕਹਿਣਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਯੂਕਰੇਨ ਦੇ ਰਾਸ਼ਟਰਪਤੀ ਰੂਸ ਨਾਲ ਟਕਰਾਅ ਵਧਾ ਰਹੇ ਹਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਉੱਤੇ ਇਲਜ਼ਾਮ ਲਾਇਆ ਹੈ ਕਿ ਉਹ 2019 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਰੇਟਿੰਗ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਐਤਵਾਰ ਨੂੰ ਰੂਸੀ ਬਾਰਡਰ ਸੁਰੱਖਿਆ ਮੁਲਾਜ਼ਮਾਂ ਨੇ ਕ੍ਰਾਈਮੀਆ ਦੇ ਕੋਲ ਯੂਕਰੇਨ ਦੇ ਤਿੰਨ ਸਮੁੰਦਰੀ ਜਹਾਜ਼ਾਂ 'ਤੇ ਗੋਲੀਆਂ ਚਲਾਈਆਂ ਅਤੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।ਰੂਸ ਦੇ ਰਾਸ਼ਟਰਪਤੀ ਨੇ ਕਿਹਾ, "ਇਹ ਪੱਕੇ ਤੌਰ 'ਤੇ ਭੜਕਾਉਣ ਦੀ ਕੋਸ਼ਿਸ਼ ਹੈ ਅਤੇ ਯੂਕਰੇਨ ਦੇ ਅਧਿਕਾਰੀਆਂ ਵੱਲੋਂ ਆਯੋਜਿਤ ਕੀਤਾ ਗਿਆ ਸੀ। ਮੈਨੂੰ ਲੱਗਦਾ ਹੈ ਕਿ ਮਾਰਚ 2019 'ਚ ਹੋਣ ਵਾਲੀਆਂ ਯੂਕਰੇਨ ਚੋਣਾਂ ਦੀ ਦੌੜ ਲਈ ਕਰ ਰਹੇ ਹਨ।"ਇਹ ਵੀ ਪੜ੍ਹੋ:ਮਲਾਲਾ ਨੂੰ ਗੋਲੀ ਮਾਰਨ ਵਾਲਾ ਤਾਲਿਬਾਨ ਔਰਤਾਂ ਦੇ ਹੱਕ ਦੀ ਗੱਲ ਕਿਉਂ ਕਰ ਰਿਹਾ 'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' ਕੋਹਲੀ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਿਤਾਲੀ ਦੇ ਟੀਮ 'ਚੋਂ 'ਆਊਟ' ਹੋਣ ਦੀ ਕਹਾਣੀਮੌਜੂਦਾ ਤਣਾਅ ਨੂੰ ਦੇਖਦੇ ਹੋਏ ਯੂਕਰੇਨ ਸਰਹੱਦੀ ਖੇਤਰਾਂ 'ਤੇ 30 ਦਿਨਾਂ ਦੇ ਲਈ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ ਹੈ। ਇਸ ਵਿਚਾਲੇ ਰੂਸ ਨੇ ਯੂਕਰੇਨ ਦੇ ਤਿੰਨ ਜਹਾਜ਼ਾਂ ਸਣੇ ਜਿਨ੍ਹਾਂ 24 ਜਲਸੈਨਾ ਦੇ ਅਧਿਕਾਰੀਆਂ ਨੂੰ ਪੜ੍ਹਿਆ ਸੀ ਉਹ ਹੁਣ ਦੋ ਮਹੀਨਿਆਂ ਤੱਕ ਹਿਰਸਤ ਵਿੱਚ ਰਹਿਣਗੇ।ਰਾਸ਼ਟਰਪਤੀ ਪੋਰੋਸ਼ੈਂਕੋ ਦਾ ਕਹਿਣਾ ਹੈ ਕਿ ਅਜਿਹੇ ਸਰਹੱਦੀ ਖੇਤਰਾਂ ਵਿੱਚ ਮਾਰਸ਼ਲ ਲਾਅ ਲਾਇਆ ਗਿਆ ਹੈ ਜਿੱਥੇ ਰੂਸ ਦੇ ਹਮਲੇ ਦਾ ਖਦਸ਼ਾ ਹੈ। ਇਸ ਫ਼ੈਸਲੇ ਦਾ ਅਸਰ 10 ਯੂਕ੍ਰੇਨੀਅਨ ਸਰਹੱਦੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ। ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਦੇਸ ਨੂੰ "ਰੂਸ ਨਾਲ ਪੂਰੀ ਤਰਾਂ ਜੰਗ" ਦਾ ਖਤਰਾ ਹੈ ਅਤੇ ਇਹ ਮਜ਼ਾਕ ਨਹੀਂ ਹੈ।ਪੱਛਮੀ ਦੇਸਾਂ ਨੇ ਯੂਕਰੇਨ ਦੀ ਦਲੀਲ ਦਾ ਸਮਰਥਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਹਫਤੇ ਦੇ ਅਖੀਰ ਵਿੱਚ ਪੁਤਿਨ ਨਾਲ ਤੈਅ ਜੀ -20 ਸੰਮੇਲਨ ਰੱਦ ਕਰ ਸਕਦੇ ਹਨ।ਮੌਜੂਦਾ ਤਣਾਅ ਕਿਉਂ ਖੜ੍ਹਾ ਹੋਇਆ? 16,376,870 ਖੇਤਰਫਲ ਵਾਲਾ ਰੂਸ ਯਾਨਿ ਕਿ ਦੁਨੀਆ ਦੇ ਖੇਤਰਫਲ ਦਾ 11 % ਹਿੱਸੇ ਵਾਲਾ ਦੇਸ ਹੈ। ਜਦੋਂਕਿ ਯੂਕਰੇਨ ਇਸ ਦੇ ਮੁਕਾਬਲੇ ਬੇਹੱਦ ਛੋਟਾ ਹੈ। ਯੂਕਰੇਨ ਦਾ ਖੇਤਰਫਲ 5,79,320 ਹੈ ਜੋ ਕਿ ਦੁਨੀਆ ਦੇ ਖੇਤਰਫਲ ਦਾ 0.38% ਹੈ, ਤਾਂ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ 10.6 ਗੁਣਾ ਛੋਟੇ ਦੇਸ ਯੂਕਰੇਨ ਦੇ ਨਾਲ ਲੜਨ ਦੇ ਕੰਢੇ 'ਤੇ ਕਿਉਂ ਹੈ ਰੂਸ? ਕ੍ਰਾਈਮੀਆ ਦੇ ਨੇੜੇ ਸਮੁੰਦਰ ਵਿੱਚ ਰੂਸ ਨੇ 2014 ਵਿੱਚ ਕਬਜ਼ਾ ਕੀਤਾ ਸੀ। ਮੌਜੂਦਾ ਤਣਾਅ ਕ੍ਰਾਈਮੀਆ ਅਤੇ ਰੂਸ ਵਿਚਾਲੇ ਪੈਣ ਵਾਲੇ 'ਕਰਚ ਸਟਰੇਟ' ਨੂੰ ਲੈ ਕੇ ਹੈ ਜੋ ਇੱਕ ਤੰਗ ਜਲਮਾਰਗ ਹੈ। Image copyright Photoshot ਫੋਟੋ ਕੈਪਸ਼ਨ ਰੂਸ ਨੇ 'ਕਰਚ ਸਟਰੇਟ' ਦੇ ਅਹਿਮ ਰਾਹ 'ਤੇ ਆਪਣੇ ਟੈਂਕਰ ਖੜ੍ਹੇ ਕਰਕੇ ਪਾਣੀ ਦੇ ਰਾਹ ਨੂੰ ਬੰਦ ਕਰ ਦਿੱਤੇ ਲੜਾਈ ਤੋਂ ਬਾਅਦ ਰੂਸ ਨੇ 'ਕਰਚ ਸਟਰੇਟ' ਦੇ ਅਹਿਮ ਰਾਹ 'ਤੇ ਆਪਣੇ ਟੈਂਕਰ ਖੜ੍ਹੇ ਕਰਕੇ ਪਾਣੀ ਦੇ ਰਾਹ ਨੂੰ ਬੰਦ ਕਰ ਦਿੱਤਾ।ਯੂਕਰੇਨ ਨੇ ਇਸ ਨੂੰ ਰੂਸ ਦੀ ਹਮਲਾਵਰ ਹਰਕਤ ਕਰਾਰ ਦਿੱਤਾ। ਹਾਲਾਂਕਿ ਰੂਸ ਦਾ ਕਹਿਣਾ ਸੀ ਕਿ ਇਹ ਬੇੜੀਆਂ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦੀ ਸਰਹੱਦ ਵਿੱਚ ਆ ਗਈਆਂ ਸਨ। ਯੂਕਰੇਨ ਦਾ ਕਹਿਣਾ ਹੈ ਕਿ ਉਸ ਨੇ ਰੂਸ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਦਿੱਤੀ ਹੈ।ਸਾਲ 2003 ਵਿੱਚ ਰੂਸ ਅਤੇ ਯੂਕਰੇਨ ਵਿਚਾਲੇ ਇੱਕ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਕਰਚ ਦੇ ਤੰਗ ਸਮੁੰਦਰੀ ਰਾਹ ਅਤੇ ਅਜ਼ੋਵ ਸਮੁੰਦਰ ਵਿਚਾਲੇ ਜਲ ਸਰਹੱਦਾਂ ਵੰਡ ਦਿੱਤੀਆਂ ਗਈਆਂ ਸਨ।ਕ੍ਰਾਈਮੀਆ ਕਾਰਨ ਰੂਸ-ਯੂਕਰੇਨ ਰਿਸ਼ਤਿਆਂ ਵਿੱਚ ਖਟਾਸਸਾਲ 2014 ਦੇ ਮਾਰਚ ਮਹੀਨੇ ਵਿੱਚ ਯੂਕਰੇਨੀਅਨ ਖੇਤਰ ਕ੍ਰਾਈਮੀਆ ਤੇ ਰੂਸ ਨੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਯੂਕਰੇਨ ਅਤੇ ਰੂਸ ਵਿਚਾਲੇ ਰਿਸ਼ਤੇ ਤਿੱਖੇ ਰਹੇ ਹਨ।ਯੂਐੱਨ ਦਾ ਕਹਿਣਾ ਹੈ ਕਿ ਇਸ ਸੰਘਰਸ਼ ਕਾਰਨ ਦੋਨਿਯੇਤਸਕ ਅਤੇ ਲੁਹਾਨਸਕ ਇਲਾਕੇ ਵਿੱਚ ਹੁਣ ਤੱਕ ਦੱਸ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ।ਯੂਕਰੇਨ ਰੂਸ 'ਤੇ ਆਪਣੇ ਪੂਰਬੀ ਖੇਤਰ ਵਿੱਚ ਫੌਜ ਭੇਜਕੇ ਵੱਖਵਾਦੀਆਂ ਨੂੰ ਤਿਆਰ ਕਰਨ ਦਾ ਇਲਜ਼ਾਮ ਲਾਉਂਦਾ ਰਿਹਾ ਹੈ। ਰੂਸ ਇਸ ਇਲਜ਼ਾਮ ਦਾ ਖੰਡਨ ਕਰਦਾ ਹੈ ਪਰ ਇਹ ਮਨਜ਼ੂਰ ਕਰਦਾ ਹੈ ਕਿ ਰੂਸੀ ਸਵੈਸੇਵਕ ਬਾਗੀਆਂ ਦੀ ਮਦਦ ਕਰ ਰਹੇ ਹਨ।ਰੂਸ ਅਤੇ ਕ੍ਰਾਈਮੀਆ ਸਮੁੰਦਰ ਦੇ ਰਾਹ ਤੋਂ ਇੱਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਇਸ ਕਾਰਨ ਦੋਹਾਂ ਲਈ ਕਰਚ ਜਲਮਾਰਗ ਬੇਹੱਦ ਅਹਿਮ ਹੈ। ਹਾਲ ਦੇ ਸਾਲਾਂ ਵਿੱਚ ਰੂਸ ਇਸ ਰਾਹ ਤੋਂ ਲੰਘਣ ਵਾਲੇ ਯੂਕਰੇਨੀਆਈ ਜਹਾਜ਼ਾਂ ਦੀ ਜਾਂਚ ਕਰਦਾ ਰਿਹਾ ਹੈ। ਇਹ ਵੀ ਪੜ੍ਹੋ:ਯੂਕਰੇਨ 'ਤੇ ਰੂਸ ਨੂੰ ਟਰੰਪ ਨੇ ਕਿਹਾ 'ਮੈਨੂੰ ਇਹ ਰਵੱਈਆ ਪਸੰਦ ਨਹੀਂ'ਰੂਸ ਤੇ ਯੂਕਰੇਨ ਵਿਚਾਲੇ ਇਹ ਹੈ ਵਿਵਾਦ ਦੀ ਜੜ੍ਹ Image copyright Getty Images ਫੋਟੋ ਕੈਪਸ਼ਨ ਰੂਸ ਅਤੇ ਯੂਕਰੇਨ ਦੋਹਾਂ ਦੇਸਾਂ ਵਿਚਾਲੇ ਵਿਵਾਦ ਕੋਲਡ ਵਾਰ ਤੋਂ ਬਾਅਦ 2014 ਵਿੱਚ ਸ਼ੁਰੂ ਹੋਇਆ ਰੂਸ ਦੀ ਦਲੀਲ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਜ਼ਰੂਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਪੈਟਰੋ ਪੋਰਸੈਨਕੋ ਇਸ ਦਲੀਲ ਨੂੰ ਖਾਰਿਜ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਸ ਕਾਰਨ ਉਨ੍ਹਾਂ ਦੇ ਦੇਸ ਦੀ ਵਿੱਤੀ ਹਾਲਤ 'ਤੇ ਨਕਾਰਾਤਮਕ ਅਸਰ ਪਿਆ ਹੈ।ਦੋਹਾਂ ਵਿਚਾਲੇ ਵਿਵਾਦ ਕੋਲਡ ਵਾਰ ਤੋਂ ਬਾਅਦ 2014 ਵਿੱਚ ਸ਼ੁਰੂ ਹੋਇਆ। ਰੂਸੀ ਸਮਰਥਨ ਹਾਸਿਲ ਯੂਕਰੇਨੀਆਈ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਦੇ ਖਿਲਾਫ਼ ਦੇਸ ਦੀ ਰਾਜਧਾਨੀ ਕੀਵ ਵਿੱਚ ਹਿੰਸਕ ਮੁਜ਼ਾਹਰੇ ਹੋਏ।ਇਸ ਤੋਂ ਬਾਅਦ ਰੂਸ ਸਮਰਥਿਤ ਫੌਜ ਨੇ ਕ੍ਰਾਈਮੀਆਈ ਪ੍ਰਾਇਦੀਪ 'ਤੇ ਕਬਜ਼ਾ ਕਰ ਲਿਆ। ਕ੍ਰਾਈਮੀਆ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਰੂਸੀ ਭਾਸ਼ੀ ਹਨ ਅਤੇ ਇਸ ਕਾਰਨ ਰੂਸ ਦੇ ਨਾਲ ਜਾਨ ਜਾਂ ਨਾ ਜਾਨ ਦੇ ਮੁੱਦੇ 'ਤੇ ਹੋਏ ਰੈਫਰੈਂਡਮ ਵਿੱਚ ਨਤੀਜਾ ਰੂਸ ਦੇ ਪੱਖ ਵਿੱਚ ਨਿਕਲਿਆ। ਇਸ ਰੈਫ਼ਰੈਂਡਮ ਨੂੰ ਯੂਕਰੇਨ ਨੇ ਖਾਰਜ ਕਰ ਦਿੱਤਾ ਅਤੇ ਪੱਛਮੀ ਦੇਸਾਂ ਨੇ ਇਸ ਨੂੰ ਗੈਰ-ਕਾਨੂੰਨ ਕਰਾਰ ਦਿੱਤਾ।ਪਰ ਕ੍ਰਾਈਮੀਆ 'ਤੇ ਅਸਲ ਵਿਵਾਦ ਦਾ ਬੀਜ ਤਾਂ 1783 ਵਿੱਚ ਹੀ ਪੈ ਗਿਆ ਸੀ ਜਦੋਂ ਮਹਾਰਾਣੀ ਕੈਥਰੀਨ (ਰੂਸ ਦੀ ਰਾਣੀ ਯੇਕਾਤੇਰੀਨਾ ਅਲੇਕਜੀਵਨਾ) ਨੇ ਇਸ ਪ੍ਰਾਇਦੀਪ ਉੱਤੇ ਕਬੂਜ਼ਾ ਕਰ ਲਿਆ ਸੀ। 1954 ਤੱਕ ਇਹ ਰੂਸ ਦਾ ਹਿੱਸਾ ਬਣਿਆ ਰਿਹਾ ਜਿਸ ਤੋਂ ਬਾਅਦ ਸੋਵੀਅਤ ਆਗੂ ਨਿਕਿਤਾ ਖੁਸ਼ਚੇਵ ਨੇ ਇਸ ਨੂੰ ਯੂਕਰੇਨ ਨੂੰ ਸੌਂਪ ਦਿੱਤਾ।ਕ੍ਰਾਈਮੀਆ ਦੇ ਇਲਾਕੇ ਵਿੱਚ ਜ਼ਿਆਦਾਤਰ ਆਬਾਦੀ ਰੂਸੀ ਹੈ ਜਦੋਂਕਿ ਇੱਥੇ ਯੂਕਰੇਨੀਅਨ ਅਤੇ ਹੋਰ ਕ੍ਰਾਈਮੀਆਈ ਘੱਟ ਗਿਣਤੀ ਵੀ ਰਹਿੰਦੇ ਹਨ।ਕ੍ਰਾਈਮੀਆ ਕੁਝ ਦੇਰ ਤੱਕ ਨਾਜ਼ੀਆਂ ਦੇ ਕਬਜ਼ੇ ਵਿੱਚ ਵੀ ਰਿਹਾ। 1940 ਵਿੱਚ ਰੂਸ ਦੇ ਬੋਲਸ਼ੇਵਿਕ ਕ੍ਰਾਂਤੀ ਤੋਂ ਬਾਅਦ ਇੱਥੇ ਕੁਝ ਸਮੇਂ ਲਈ ਨਾਜ਼ੀਆਂ ਦਾ ਕਬਜਾ ਰਿਹਾ ਸੀ।ਕਾਲੇ ਸਮੁੰਦਰ ਵਿੱਚ ਬੇਹੱਦ ਅਹਿਮ ਬੰਦਰਗਾਹ ਹੈ ਸੇਵਾਸਟੋਪਲ ਜੋ ਕ੍ਰਾਈਮੀਆਈ ਪ੍ਰਾਇਦੀਪ 'ਤੇ ਹੈ। ਇੱਥੇ 1783 ਤੋਂ ਜਲਸੈਨਾ ਤਾਇਨਾਤ ਹੈ। ਸੋਵੀਅਤ ਰੂਸ ਦੀ ਵੰਡ ਤੋਂ ਬਾਅਦ ਇੱਥੇ ਤਾਇਨਾਤ ਜਲਸੈਨਾ ਨੂੰ ਯੂਕਰੇਨ ਅਤੇ ਰੂਸ ਵਿਚਾਲੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ। Image copyright Reuters ਇੱਥੇ ਮੌਜੂਦ ਰੂਸੀ ਫੌਜ ਵੀ ਦੋਹਾਂ ਵਿਚਾਲੇ ਤਣਾਅ ਦਾ ਕੇਂਦਰ ਰਹੀ ਹੈ। ਦੋਹਾਂ ਵਿਚਾਲੇ ਸਹਿਮਤੀ ਬਣੀ ਕਿ 2017 ਤੱਕ ਰੂਸੀ ਫੌਜ ਉੱਥੇ ਹੋਵੇਗੀ।ਪਰ 2010 ਵਿੱਚ ਰੂਸੀ ਸਮਰਥਨ ਹਾਸਿਲ ਕਰਕੇ ਰਾਸ਼ਟਰਪਤੀ ਵਿਕਟਰ ਯਾਨੁਰੋਵਿਚ ਦੀ ਜਿੱਤ ਤੋਂ ਬਾਅਦ ਰੂਸ ਤੋਂ ਸਸਤੇ ਭਾਅ ਵਿੱਚ ਕੱਚੇ ਤੇਲ ਦੇ ਬਦਲੇ ਯੂਕਰੇਨ ਇਸ ਸਮਝੌਤੇ ਨੂੰ ਹੋਰ 25 ਸਾਲਾਂ ਤੱਕ ਅੱਗੇ ਵਧਾਉਣ ਲਈ ਤਿਆਰ ਹੋ ਗਿਆ ਸੀ।ਅਜ਼ੋਵ ਸਮੁੰਦਰ 'ਚ ਕਿਉਂ ਬਣਿਆ ਸੰਕਟ?ਅਜ਼ੋਵ ਸਮੁੰਦਰ ਕ੍ਰਾਈਮੀਆਈ ਪ੍ਰਾਇਦੀਪ ਦੇ ਪੂਰਬ 'ਚ ਹੈ ਅਤੇ ਰੂਸੀ ਅੱਤਵਾਦੀਆਂ ਵੱਲੋਂ ਕਬਜ਼ਾ ਕੀਤੇ ਗਏ ਯੂਕਰੇਨ ਦੇ ਇਲਾਕਿਆਂ ਦੇ ਦੱਖਣ 'ਚ।ਉੱਤਰੀ ਕੰਢੇ 'ਤੇ ਯੂਕਰੇਨ ਦੇ ਦੋ ਬੰਦਰਗਾਹ ਹਨ, ਇੱਥੋਂ ਕਣਕ ਬਰਾਮਦ ਹੁੰਦਾ ਹੈ ਤੇ ਸਟੀਲ, ਕੋਇਲਾ ਦਰਾਮਦ ਕੀਤਾ ਜਾਂਦਾ ਹੈ।ਰਾਸ਼ਟਰਪਤੀ ਪੋਰੋਸ਼ੇਨਕੋ ਨੇ ਇਨ੍ਹਾਂ ਬੰਦਰਗਾਹਾਂ ਨੂੰ ਯੂਕਰੇਨ ਦੇ ਅਰਥਸ਼ਾਸਤਰ ਲਈ ਅਹਿਮ ਦੱਸਿਆ ਹੈ।ਇਹ ਵੀ ਪੜ੍ਹੋ:ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਕੀ ਭੰਗ ਦੀ ਵਰਤੋਂ ਕਾਮੁਕਤਾ ਵਧਾਉਣ ਲਈ ਹੋਣ ਲੱਗੀ'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਗਵਾਂਤਾਨਾਮੋ ਬੇ ਡਿਟੈਂਸ਼ਨ ਸੈਂਟਰ ਮੁੜ ਖੁੱਲ੍ਹੇਗਾ: ਡੌਨਲਡ ਟਰੰਪ 31 ਜਨਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-42884460 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਨੂੰ ਪਹਿਲੀ ਵਾਰ 'ਸਟੇਟ ਆਫ ਦਿ ਯੂਨੀਅਨ' ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰੁਜ਼ਗਾਰ, ਅਰਥਚਾਰੇ, ਇਮੀਗ੍ਰੇਸ਼ਨ, ਅੱਤਵਾਦ ਅਤੇ ਕੌਮੀ ਸੁਰੱਖਿਆ ਸਣੇ ਕਈ ਮੁੱਦਿਆਂ 'ਤੇ ਆਪਣੀ ਗੱਲ ਰੱਖੀ। 'ਸਟੇਟ ਆਫ ਦਿ ਯੂਨੀਅਨ ਸਪੀਚ' ਕਿਹਾ ਜਾਣਾ ਵਾਲਾ ਇਹ ਭਾਸ਼ਣ ਹਾਊਸ ਆਫ ਰਿਪ੍ਰੈਜ਼ੈਂਟੇਟਿਵ 'ਚ ਹੁੰਦਾ ਹੈ। ਉਸ ਦੌਰਾਨ ਕਾਂਗਰਸ ਦੇ ਦੋਵਾਂ ਸਦਨਾਂ ਦੇ ਮੈਂਬਰ ਮੌਜੂਦ ਸਨ।ਅਮਰੀਕਾ `ਚ ਵਧੇ ਨਸਲੀ ਹਮਲੇਅਮਰੀਕਾ 'ਚ ਸਿੱਖਾਂ 'ਤੇ ਹਮਲੇ ਕਦੋਂ ਤੱਕ? Image copyright Getty Images ਫੋਟੋ ਕੈਪਸ਼ਨ ਡੋਨਲਡ ਟਰੰਪ ਨੇ 'ਸਟੇਟ ਆਫ ਦਿ ਯੂਨੀਅਨ' ਨੂੰ ਇੱਕ ਘੰਟਾ 20 ਮਿੰਟ ਸੰਬੋਧਨ ਕੀਤਾ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣ 'ਤੇ ਦੇਸ ਨੂੰ ਸੰਬੋਧਨ ਕੀਤਾ। 9 ਗੱਲਾਂ ਜੋ ਟਰੰਪ ਨੇ ਕਹੀਆਂ...ਪਿਛਲੇ 12 ਮਹੀਨਿਆਂ ਦੌਰਾਨ ਅਸੀਂ ਬੇਹੱਦ ਵਿਕਾਸ ਕੀਤਾ ਅਤੇ ਅਸਾਧਾਰਣ ਸਫਲਤਾ ਹਾਸਿਲ ਕੀਤੀ ਹੈ। ਚੋਣਾਂ ਤੋਂ ਬਾਅਦ ਹੁਣ ਤੱਕ 24 ਲੱਖ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਹਨ। ਇਨ੍ਹਾਂ ਵਿੱਚ 2 ਲੱਖ ਨਵੀਆਂ ਨੌਕਰੀਆਂ ਨਿਰਮਾਣ ਖੇਤਰ 'ਚ ਦਿੱਤੀਆਂ ਗਈਆਂ ਹਨ। ਕਈ ਸਾਲਾਂ ਤੋਂ ਤਨਖਾਹ ਨਾ ਵਧਣ ਤੋਂ ਬਾਅਦ ਅਸੀਂ ਹੁਣ ਇਸ ਵਿੱਚ ਵਾਧਾ ਦੇਖ ਰਹੇ ਹਾਂ। Image copyright Getty Images ਛੋਟੇ ਉਦਯੋਗਾਂ ਵਿੱਚ ਆਤਮਵਿਸ਼ਵਾ ਆਪਣੇ ਉਪਰਲੇ ਪੱਧਰ 'ਤੇ ਹੈ। ਸਟਾਕ ਮਾਰਕੀਟ ਲਗਾਤਰ ਰਿਕਾਰਡਤੋੜ ਰਹੀ ਹੈ। ਅਸੀਂ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੀ ਟੈਕਸ ਕਟੌਤੀ ਕੀਤੀ ਹੈ ਅਤੇ ਟੈਕਸ 'ਚ ਸੁਧਾਰ ਕੀਤੇ ਹਨ। ਜਦੋਂ ਤੋਂ ਅਸੀਂ ਟੈਕਸ ਵਿੱਚ ਕਟੌਤੀ ਕੀਤੀ ਹੈ, ਉਦੋਂ ਤੋਂ ਕਰੀਬ 30 ਲੱਖ ਲੋਕਾਂ ਨੂੰ ਟੈਕਸ ਕੱਟ ਕੇ ਬੋਨਸ ਮਿਲ ਚੁੱਕਿਆ ਹੈ। ਅਫਰੀਕੀ-ਅਮਰੀਕੀ ਬੇਰੁਜ਼ਗਾਰੀ ਆਪਣੇ ਹੇਠਲੇ ਪੱਧਰ 'ਤੇ ਹੈ ਜਦਕਿ ਹਿਸਪੈਨਿਕ ਅਮਰੀਕੀ ਲੋਕਾਂ ਲਈ ਬੇਰੁਜ਼ਗਾਰੀ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ। ਪਾਕ ਨੂੰ ਅਰਬਾਂ ਡਾਲਰ ਦੇਣੇ ਅਮਰੀਕਾ ਦੀ ਬੇਵਕੂਫ਼ੀ: ਟਰੰਪ ਅਮਰੀਕੀ ਫੰਡ ਬਿਨਾਂ ਕਿੰਨੀ ਕਮਜ਼ੋਰ ਹੋਵੇਗੀ ਪਾਕ ਫ਼ੌਜ?ਗ੍ਰੀਨ ਕਾਰਡ ਲਾਟਰੀ ਜਿਸ ਨੂੰ ਟਰੰਪ ਕਰਨਗੇ ਖ਼ਤਮ Image copyright Getty Images ਪਿਛਲੇ ਸਾਲ ਕਾਂਗਰਸ ਨੇ ਵੀਏ ਜਵਾਬਦੇਹੀ ਕਾਨੂੰਨ ਪਾਸ ਕੀਤਾ ਸੀ। ਮੇਰੇ ਕਾਰਜਕਾਲ ਦੌਰਾਨ ਹੁਣ ਤੱਕ 1500 ਕਰਮੀਆਂ ਨੂੰ ਆਪਣੇ ਕੰਮ ਵਿੱਚ ਬੇਨੇਮੀਆਂ ਵਰਤਣ ਕਾਰਨ ਹਟਾ ਦਿੱਤਾ ਗਿਆ ਹੈ। ਅਸੀਂ ਇਸ ਕੰਮ ਲਈ ਚੰਗੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਰੱਖਾਂਗੇ।ਅਮਰੀਕਾ ਦੇ ਇਤਿਹਾਸ ਵਿੱਚ ਕਿਸੇ ਵੀ ਪ੍ਰਸ਼ਾਸਨ ਦੀ ਤੁਲਨਾ 'ਚ ਅਸੀਂ ਸਾਡੇ ਪਹਿਲੇ ਸਾਲ ਵਿੱਚ ਕਿਤੇ ਵੱਧ ਨਿਯਮਾਂ ਨੂੰ ਸਥਾਪਿਤ ਕੀਤਾ ਹੈ। Image copyright Getty Images ਅਸੀਂ ਊਰਜਾ ਲਈ ਸੰਘਰਸ਼ ਖ਼ਤਮ ਕੀਤਾ ਹੈ ਅਤੇ ਹੁਣ ਅਸੀਂ ਦੁਨੀਆਂ ਨੂੰ ਊਰਜਾ ਵੇਚ ਰਹੇ ਹਾਂ। ਕਈ ਕਾਰ ਕੰਪਨੀਆਂ ਹੁਣ ਅਮਰੀਕਾ 'ਚ ਆਪਣੇ ਪਲਾਂਟ ਸਥਾਪਿਤ ਅਤੇ ਉਨ੍ਹਾਂ ਦਾ ਵਿਸਥਾਰ ਕਰ ਰਹੀਆਂ ਹਨ। ਜੋ ਪਿਛਲੇ ਕੁਝ ਸਾਲਾਂ ਵਿੱਚ ਅਸੀਂ ਨਹੀਂ ਦੇਖਿਆ ਸੀ। ਅੱਤਵਾਦੀ ਕੇਵਲ ਮੁਲਜ਼ਮ ਨਹੀਂ ਬਲਕਿ ਗ਼ੈਰ-ਕਾਨੂੰਨੀ ਦੁਸ਼ਮਣ ਜੰਗਜੂ ਹਨ ਅਤੇ ਜਦੋਂ ਉਹ ਵਿਦੇਸ਼ਾਂ ਵਿੱਚ ਫੜੇ ਜਾਂਦੇ ਹਨ ਤਾਂ ਉਨ੍ਹਾਂ ਨਾਲ ਅੱਤਵਾਦੀਆਂ ਵਾਂਗ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਅਸੀਂ ਪਹਿਲਾਂ ਕਈ ਅੱਤਵਾਦੀ ਮੂਰਖਤਾਈ ਕਰਦਿਆਂ ਰਿਹਾਅ ਕਰ ਦਿੱਤੇ। ਸੁਖਬੀਰ ਤੇ ਕੈਪਟਨ ਦੀ ਸੋਸ਼ਲ ਮੀਡੀਆ 'ਤੇ ਖਿਚਾਈ ?ਕੈਪਟਨ ਦੀ 'ਜ਼ਮੀਨ' 'ਤੇ ਭਖੀ ਇਲਜ਼ਾਮਾਂ ਦੀ ਜੰਗਗੈਂਗਸਟਰਾਂ ਨਾਲ ਪੰਜਾਬੀ ਗਾਇਕੀ ਦਾ 'ਕੂਨੈਕਸ਼ਨ'? Image copyright Reuters ਫੋਟੋ ਕੈਪਸ਼ਨ ਗਵਾਂਤਨਾਮੋ ਡਿਟੈਂਸ਼ਨ ਸੈਂਟਰ ਮੁੜ ਖੁੱਲ੍ਹੇਗਾ ਮੈਂ ਹੁਣੇ ਸਕੱਤਰ ਮੈਟਿਸ ਨੂੰ ਫੌਜ ਦੇ ਗਵਾਂਤਨਾਮੋ ਖਾੜੀ ਵਾਲੇ ਡਿਟੈਂਸ਼ਨ ਸੈਂਟਰ ਨੂੰ ਦੁਬਾਰਾ ਖੋਲ੍ਹਣ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 2009 ਵਿੱਚ ਓਬਾਮਾ ਨੇ ਇਸ ਡਿਟੈਂਸ਼ਨ ਸੈਂਟਰ ਨੂੰ ਬੰਦ ਕਰ ਦਿੱਤਾ ਸੀ।ਕੁਸ਼ਲਤਾ, ਕਾਬਲੀਅਤ ਜਾਂ ਲੋਕਾਂ ਦੀ ਸੁਰੱਖਿਆ ਦੀ ਪਰਖ ਤੋਂ ਬਿਨਾਂ ਗ੍ਰੀਨ ਕਾਰਡ ਦਿੱਤੇ ਜਾਣ ਵਾਲੀ ਵੀਜ਼ਾ ਲਾਟਰੀ ਸਿਸਟਮ ਨੂੰ ਖ਼ਤਮ ਕਰਨ ਦੀ ਪਰਵਾਸੀ ਯੋਜਨਾ ਹੈ। ਇਹ ਮੈਰਿਟ ਦੇ ਆਧਾਰ 'ਤੇ ਇਮੀਗ੍ਰੇਸ਼ਨ ਪ੍ਰਣਾਲੀ ਵੱਲ ਵਧਣ ਦਾ ਵੇਲਾ ਹੈ, ਜੋ ਉਨ੍ਹਾਂ ਲੋਕਾਂ ਨੂੰ ਸਵੀਕਾਰਦਾ ਹੈ ਜੋ ਕੁਸ਼ਲ ਹਨ, ਕੰਮ ਕਰਨਾ ਚਾਹੁੰਦੇ ਹਨ, ਜੋ ਸਾਡੇ ਸਮਾਜ ਵਿੱਚ ਯੋਗਦਾਨ ਪਾਉਣਗੇ ਅਤੇ ਸਾਡੇ ਦੇਸ ਦਾ ਸਨਮਾਨ ਤੇ ਇਸ ਨਾਲ ਪਿਆਰ ਕਰਨਗੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਨਵੇਂ ਸਾਲ 'ਚ ਸਮਾਰਟ ਫੋਨ ਦੇਣਗੇ ਕੈਪਟਨ ਅਮਰਿੰਦਰ - 5 ਅਹਿਮ ਖ਼ਬਰਾਂ 4 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46087804 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮਾਘੀ ਦੇ ਦੇਵੇਗੀ ਸਰਕਾਰ ਨੌਜਵਾਨਾਂ ਸਮਾਰਟ ਫੌਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੂਬੇ ਦੇ ਨੌਜਵਾਨਾਂ ਨਾਲ ਕੀਤਾ ਨਵੇਂ ਸਮਾਰਟ ਫੋਨ ਦਾ ਵਾਅਦਾ ਨਵੇਂ ਸਾਲ ਵਿੱਚ ਪੂਰਾ ਹੋ ਸਕਦਾ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਸਰਕਾਰ ਵੱਲੋਂ ਮੁਫ਼ਤ ਸਮਾਰਟ ਫੋਨਾਂ ਦੀ ਵੰਡ ਮਾਘੀ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਖ਼ਬਰ ਮੁਤਾਬਕ 10 ਦਿਨ ਪਹਿਲਾਂ ਹੀ ਉਦਯੋਗ ਵਿਭਾਗ ਦੀ ਸਕੱਤਰ ਵਿੰਨੀ ਮਹਾਜਨ ਨੇ ਦੱਸਿਆ ਕਿ ਛੇਤੀ ਹੀ ਮੋਬਾਈਲ ਫੋਨਾਂ ਦੀ ਖ਼ਰੀਦ ਲਈ ਟੈਂਡਰ ਹੋ ਰਹੇ ਹਨ ਅਤੇ ਜਨਵਰੀ ਮਹੀਨੇ ਵਿਚ ਸਮਾਰਟ ਫੋਨਾਂ ਦੀ ਵੰਡ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸੇ ਦੌਰਾਨ ਵਧੀਕ ਮੁੱਖ ਸਕੱਤਰ (ਯੁਵਕ ਸੇਵਾਵਾਂ) ਸੰਜੇ ਕੁਮਾਰ ਨੇ ਦੱਸਿਆ ਕਿ ਸਮਾਰਟ ਫ਼ੋਨ ਦੇਣ ਲਈ ਸਨਅਤੀ ਵਿਭਾਗ ਅਤੇ ਇਨਫੋਟੈਕ ਵੱਲੋਂ ਬੋਲੀ ਤਿਆਰ ਕੀਤੀ ਜਾ ਰਹੀ ਹੈ। ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਪੰਜਾਬ ਸਰਕਾਰ ਇਸ ਲਈ 70 ਕਰੋੜ ਰੁਪਏ ਦਾ ਪ੍ਰਬੰਧ ਕਰ ਰਹੀ ਹੈ ਅਤੇ ਇਹ ਸਾਲ 2018-19 ਦੇ ਬਜਟ ਵਿੱਚ ਇਸ ਲਈ 10 ਕਰੋੜ ਰੱਖੇ ਗਏ ਸਨ। ਇਹ ਵੀ ਪੜ੍ਹੋ:'ਵਿਦਿਆਰਥਣਾਂ ਦੇ ਕੱਪੜੇ ਲੁਹਾਉਣ' ਦੇ ਮਾਮਲੇ 'ਚ ਕੈਪਟਨ ਦਾ ਐਕਸ਼ਨਸੇਖਵਾ ਨੂੰ ਸੁਖਬੀਰ ਨੇ ਬਾਗੀ ਕਹਿ ਕੇ ਅਕਾਲੀ ਦਲ 'ਚੋ ਕੱਢਿਆ 'ਤੇਜ਼ਾਬ 'ਚ ਸੁੱਟੇ ਗਏ ਸਨ ਪੱਤਰਕਾਰ ਦੀ ਲਾਸ਼ ਦੇ ਟੁਕੜੇ' ਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ ਰਣਜੀਤ ਸਿੰਘ ਬ੍ਰਹਮਪੁਰਾ ਦੀ ਰੈਲੀ ਅੱਜਪਾਰਟੀ ਜੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਗੂ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅੱਜ ਰੈਲੀ ਕਰਨ ਜਾ ਰਹੇ ਹਨ। Image copyright Ravinder Singh Robin/BBC ਫੋਟੋ ਕੈਪਸ਼ਨ ਸ਼ੋਮਣੀ ਅਕਾਲੀ ਦਲ ਨਾਲ ਨਾਰਾਜ਼ਗੀ ਜਤਾਉਣ ਵਾਲੇ ਸੀਨੀਅਰ ਆਗੂਆਂ ਵਿਚੋਂ ਬ੍ਰਹਮਪੁਰਾ ਵੀ ਸਨ ਦਿ ਹਿੰਦੁਸਤਾਨ ਅਖ਼ਬਾਰ ਦੀ ਖ਼ਬਰ ਮੁਤਾਬਕ ਇਸ ਦੌਰਾਨ ਬ੍ਰਹਮਪੁਰਾ ਤਰਤਾਰਨ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੋਹਲਾ ਸਾਹਿਬ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਫ਼ ਸ਼ਕਤੀ ਪ੍ਰਦਰਸ਼ਨ ਕਰਨਗੇ। ਅਖਬਾਰ ਮੁਤਾਬਕ ਬ੍ਰਹਮਪੁਰਾ ਨੇ ਕਿਹਾ, "4 ਨਵੰਬਰ ਨੂੰ ਹੋਣ ਵਾਲਾ ਇਹ ਇਕੱਠ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦਾ ਅਸਤੀਫ਼ਾ ਮੰਗੇਗਾ।"ਉਨ੍ਹਾਂ ਨੇ ਕਿਹਾ, "ਅਕਾਲੀ ਦਲ ਦੇ ਬਚਾਅ ਲਈ ਸੁਖਬੀਰ ਅਤੇ ਮਜੀਠੀਆ ਬਾਈਕਾਟ ਲਾਜ਼ਮੀ ਹੈ ਅਤੇ ਪਾਰਟੀ ਦੇ ਆਗੂਆਂ ਨੂੰ ਉਨ੍ਹਾਂ ਨੂੰ ਦਰਵਾਜ਼ਾ ਦਿਖਾਉਣਾ ਚਾਹੀਦਾ ਹੈ। ਬਹਿਬਲ ਕਲਾਂ ਗੋਲੀਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਵੀ ਇਹ ਦੋਵੇ ਹੀ ਜ਼ਿੰਮੇਵਾਰ ਹਨ।"ਮੋਦੀ "ਰਾਮ ਦਾ ਅਵਤਾਰ" ਤੇ ਨਿਆਂ ਪ੍ਰਣਾਲੀ "ਮੰਦਿਰ ਦੇ ਖ਼ਿਲਾਫ਼"ਅਖਿਲ ਭਾਰਤੀ ਸੰਤ ਸਮਿਤੀ ਦੇ ਸਮਾਗਮ ਵਿੱਚ ਮੰਗ ਕੀਤੀ ਗਈ ਕਿ ਸਰਕਾਰ ਛੇਤੀ ਹੀ ਅਯੁਧਿਆ ਵਿੱਚ ਰਾਮ ਮੰਦਿਰ ਬਣਾਉਣ ਦਾ ਰਸਤਾ ਸਾਫ਼ ਕਰੇ। Image copyright Getty Images ਫੋਟੋ ਕੈਪਸ਼ਨ ਆਰਐਸਐਸ ਨੇ ਵੀ ਕਿਹਾ ਸੀ ਸਰਕਾਰ ਨੂੰ ਜ਼ਮੀਨ ਲੈ ਕੇ ਰਾਮ ਮੰਦਿਰ ਲਈ ਦੇ ਦੇਣੀ ਚਾਹੀਦੀ ਹੈ। ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਨਵੀਂ ਦਿੱਲੀ ਵਿੱਚ ਹੋਏ ਇਸ ਸਮਾਗਮ ਵਿੱਚ ਸੰਤਾਂ ਨੇ ਆਪਣੇ ਭਾਸ਼ਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ "ਰਾਮ ਦਾ ਅਵਤਾਰ" ਦੱਸਿਆ ਅਤੇ ਨਿਆਂ ਪ੍ਰਣਾਲੀ ਨੂੰ "ਮੰਦਰ ਦੇ ਖ਼ਿਲਾਫ਼" ਦੱਸਿਆ ਗਿਆ। ਇਸ ਦੌਰਾਨ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਰਹਿ ਚੁੱਕੇ ਸੁਆਮੀ ਚਿਨਮਇਆਨੰਦਾ ਨੇ ਕਿਹਾ, "ਵਿਰੋਧੀ ਪਾਰਟੀਆਂ ਨਾਲ ਇਸ ਸੰਬੰਧੀ ਕਿਸੇ ਵੀ ਕਿਸਮ ਦੀ ਗੱਲਬਾਤ ਦੀ ਸੰਭਾਵਨਾ ਖ਼ਤਮ ਹੋ ਗਈ ਹੈ।"ਇਸ ਤੋਂ ਇੱਕ ਦਿਨ ਪਹਿਲਾਂ ਆਰਐਸਐਸ ਨੇ ਕਿਹਾ ਸੀ ਸਰਕਾਰ ਨੂੰ ਜ਼ਮੀਨ ਲੈ ਕੇ ਰਾਮ ਮੰਦਰ ਲਈ ਦੇ ਦੇਣੀ ਚਾਹੀਦੀ ਹੈ। ਇਹ ਵੀ ਪੜ੍ਹੋ:ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ 'ਚੋਂ ਸਸਪੈਂਡ ਸੇਖਵਾ ਨੂੰ ਸੁਖਬੀਰ ਨੇ ਬਾਗੀ ਕਹਿ ਕੇ ਅਕਾਲੀ ਦਲ 'ਚੋ ਕੱਢਿਆ ਆਸੀਆ ਬੀਬੀ ਮਾਮਲਾ: ਚਾਰ ਸ਼ਰਤਾਂ ਜਿਨ੍ਹਾਂ ਕਾਰਨ ਖ਼ਤਮ ਹੋਏ ਮੁਜ਼ਾਹਰੇ 6 ਸਬਕ ਉਸ ਰਾਣੀ ਤੋਂ ਜਿਸ ਨੇ ਤਾਕਤਵਰ ਸਮਰਾਜ ਨਾਲ ਟੱਕਰ ਲਈਪੰਜਾਬ ਵਿੱਚ "ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂ" -ਬਿਪਿਨ ਰਾਵਤਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ "ਬਾਹਰੀ ਸੰਬੰਧਾਂ" ਕਾਰਨ ਪੰਜਾਬ ਵਿੱਚ "ਵਿਦਰੋਹ ਦੀਆਂ ਮੁੜ ਕੋਸ਼ਿਸ਼ਾਂ" ਕੀਤੀਆਂ ਜਾ ਰਹੀਆਂ ਹਨ ਅਤੇ ਜੇਕਰ ਇਸ ਖ਼ਿਲਾਫ਼ ਤੁਰੰਤ ਕਾਰਵਾਈ ਨਾ ਹੋਈ ਤਾਂ ਬਹੁਤ ਦੇਰ ਹੋ ਜਾਵੇਗੀ। Image copyright Getty Images ਫੋਟੋ ਕੈਪਸ਼ਨ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕੀਤਾ ਪੰਜਾਬ ਨੂੰ ਸਾਵਧਾਨ (ਸੰਕੇਤਕ ਤਸਵੀਰ) ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇੱਕ ਸੈਮੀਨਾਰ ਵਿੱਚ ਬੋਲਦਿਆਂ ਜਨਰਲ ਰਾਵਤ ਨੇ ਕਿਹਾ, "ਸ਼ਾਂਤਮਈ ਰਿਹਾ ਹੈ, ਬਾਹਰੀ ਸੂਤਰਾਂ ਰਾਹੀਂ ਪੰਜਾਬ ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਾਨੂੰ ਬੇਹੱਦ ਸਾਵਧਾਨ ਰਹਿਣ ਦੀ ਲੋੜ ਹੈ।"ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਅਜਿਹੇ ਹਾਲਾਤ ਦਾ ਸਾਹਮਣਾ 1980 ਵਿੱਚ ਖ਼ਾਲਿਸਤਾਨੀ ਅੰਦੋਲਨ ਦੌਰਾਨ ਵੀ ਕਰ ਚੁੱਕਿਆ ਹੈ। ਇਸ ਦੌਰਾਮ ਉੱਤਰ ਪ੍ਰਦੇਸ਼ ਦੇ ਡੀਜੀਪੀ ਪ੍ਰਕਾਸ਼ ਸਿੰਘ ਨੇ ਵੀ ਹਾਲ ਹੀ ਵਿੱਚ ਲੰਡਨ 'ਚ ਹੋਈ ਖ਼ਾਲਿਸਤਾਨੀ ਰੈਲੀ ਦਾ ਹਵਾਲਾ ਦਿੰਦਿਆਂ ਕਿਹਾ ਜਨਰਲ ਰਾਵਤ ਦੇ ਬਿਆਨ ਵਿੱਚ ਹਾਮੀ ਭਰੀ। ਕੈਨੇਡਾ ਸਰਕਾਰ '84 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇਵੇ - ਜਮਗੀਤਕੈਨੇਡਾ ਦੀ ਪਾਰਲੀਮੈਂਟ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਨੇ 1984 ਸਿੱਖ ਕਤਲੇਆਮ ਦੀ 34ਵੀਂ ਵਰ੍ਹੇਗੰਢ 'ਤੇ ਇੱਕ ਬਿਆਨ ਜਾਰੀ ਕਰਦਿਆਂ ਆਸ ਜਤਾਈ ਕਿ ਕੈਨੇਡਾ ਸਰਕਾਰ ਛੇਤੀ ਹੀ ਇਸ ਨੂੰ 'ਨਸਲਕੁਸ਼ੀ' ਵਜੋਂ ਮਾਨਤਾ ਦੇਵੇਗੀ। Image copyright jagmeet singh/facebook ਫੋਟੋ ਕੈਪਸ਼ਨ ਜਗਮੀਤ ਨੇ ਆਸ ਜਤਾਈ ਕਿ ਕੈਨੇਡਾ ਸਰਕਾਰ '84 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਜਲਦ ਮਾਨਤਾ ਦੇਵੇਗੀ (ਸੰਕੇਤਕ ਤਸਵੀਰ) ਸਿੱਖ 24 ਡਾਟਕਾਮ ਦੀ ਖ਼ਬਰ ਮੁਤਾਬਕ ਜਗਮੀਤ ਨੇ ਕਿਹਾ ਹੈ ਕਿ ਕੈਨੇਡਾ ਹਾਊਸ ਆਫ਼ ਕਾਮਨਜ਼ ਅਤੇ ਕੈਨੇਡਾ ਦੇ ਲੋਕ ਛੇਤੀ ਹੀ ਇਸ ਨੂੰ ਹਿੰਦੂ ਕੱਟੜਪੰਥੀਆਂ ਵੱਲੋਂ ਕੀਤੀ ਗਈ 'ਨਸਲਕੁਸ਼ੀ' ਵਜੋਂ ਮਾਨਤਾ ਦੇਣਗੇ। ਉਨ੍ਹਾਂ ਨੇ ਕਿਹਾ, "1 ਤੋਂ 4 ਨਵੰਬਰ ਤੱਕ ਨੂੰ ਕੈਨੇਡਾ ਦੇ ਮਨੁੱਖੀ ਅਧਿਕਾਰਾਂ ਦੇ ਵਕੀਲ 1984 ਨੂੰ ਸਿੱਖ ਨਸਲਕੁਸ਼ੀ ਦੀ 34ਵੀ ਵਰ੍ਹੇਗੰਢ ਵਜੋਂ ਮਨਾਉਣਗੇ। ਇਸ ਦੌਰਾਨ ਬਹੁਤ ਸਾਰੇ ਸਿੱਖਾਂ ਨੂੰ ਜ਼ਿੰਦਾ ਸਾੜਿਆ ਗਿਆ, ਔਰਤਾਂ ਦਾ ਜਿਨਸ਼ੀ ਸ਼ੋਸ਼ਣ ਕੀਤਾ ਅਤੇ ਬੱਚਿਆਂ ਨੂੰ ਵੀ ਮਾਰ ਦਿੱਤਾ ਗਿਆ।"ਉਨ੍ਹਾਂ ਲਿਖਿਆ, "ਇਸ ਲਈ ਮੈਂ ਹਜ਼ਾਰਾਂ ਕੈਨੇਡਾ ਵਾਸੀਆਂ ਨੂੰ ਏਕਤਾ ਲਈ ਅਪੀਲ ਕਰਦਾ ਹਾਂ ਕਿ ਉਨ੍ਹਾਂ ਨੇ ਨਾਲ ਖੜ੍ਹੇ ਹੋਵੋ, ਜੋ ਇਸ ਦਰਦ ਨਾਲ ਆਪਣੀ ਜ਼ਿੰਦਗੀ ਕੱਟ ਰਹੇ ਹਨ।"ਇਹ ਵੀ ਪੜ੍ਹੋ:ਆਸੀਆ ਬੀਬੀ ਦੇ ਵਕੀਲ ਨੇ ਜਾਨ ਦੇ ਡਰੋਂ ਪਾਕ ਛੱਡਿਆ'ਇੱਕ ਦੂਜੇ ਦੇ ਗਲ਼ ਲੱਗ ਕੇ ਮਾਂ-ਪੁੱਤ ਕਾਫ਼ੀ ਦੇਰ ਰੋਂਦੇ ਰਹੇ'ਸੁਖਪਾਲ ਸਿੰਘ ਖਹਿਰਾ ਹੁਣ ਕੀ ਕਰਨ ਜਾ ਰਹੇ ਨੇ ਟਰੰਪ ਨੇ ਇਰਾਨ ਉੱਤੇ ਫਿਰ ਤੋਂ ਪਾਬੰਦੀਆਂ ਲਾਈਆਂ ਸਰਜਰੀ ਰਾਹੀ ਲਿੰਗ ਲੁਆਉਣ ਵਾਲੇ ਦਰਮਿਆਨੇ ਮੁੰਡੇ ਦੀ ਕਹਾਣੀ ਚੌਟਾਲਾ ਪਰਿਵਾਰ ਦੋਫਾੜ, ਦੁਸ਼ਯੰਤ ਦੀ ਇਨੈਲੋ 'ਚੋਂ ਛੁੱਟੀ ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਸਵਰਨਾਂ ਲਈ 10% ਰਾਖਵਾਂਕਰਨ ਸੰਸਦ ਵਿੱਚ ਪਾਸ ਤਾਂ ਹੋ ਗਿਆ ਹੈ ਪਰ ਇਹ ਅਸਲ ਵਿੱਚ ਮਿਲੇਗਾ ਕਿਸ ਨੂੰ? ਕਿਨ੍ਹਾਂ ਚੀਜ਼ਾਂ ਦੀ ਮਲਕੀਅਤ ਤੁਹਾਨੂੰ ਇਸ ਰਾਖਵੇਂਕਰਨ ਲਈ ਅਯੋਗ ਬਣਾਵੇਗੀ? ਇਹ ਸਭ ਜਾਣੋ ਬੀਬੀਸੀ ਪੰਜਾਬੀ ਦੀ ਇਸ ਰਿਪੋਰਟ ’ਚ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕੀ ਵਾਕਈ ਮਿਸਰ ਦੇ ਮਕਬਰੇ ਹੇਠਾਂ ਮਿਲਿਆ ਹਿੰਦੂ ਮੰਦਿਰ? ਬੀਬੀਸੀ ਫੈਕਟ-ਚੈੱਕ ਟੀਮ ਬੀਬੀਸੀ 20 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46621236 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਇਹ ਕਿਸੇ ਉੱਘੇ ਧਰਮ ਗੁਰੂ ਦੀ ਕਬਰ ਮੰਨੀ ਜਾ ਰਹੀ ਹੈ ਜੋ ਕਿ 4400 ਸਾਲਾਂ ਤੋਂ ਦੇਖੀ ਨਹੀਂ ਗਈ ਸੀ ਮਿਸਰ 'ਚ ਇੱਕ ਮਕਬਰੇ ਹੇਠਾਂ ਮਿਲੀਆਂ ਕਲਾਕ੍ਰਿਤਾਂ ਦੀਆਂ ਕੁਝ ਤਸਵੀਰਾਂ ਵਰਤ ਕੇ ਸੋਸ਼ਲ ਮੀਡੀਆ ਉੱਪਰ ਸੱਜੇਪੱਖੀ ਹਲਕਿਆਂ ਵੱਲੋਂ ਕਿਹਾ ਜਾ ਰਿਹਾ ਹੈ, "ਮੁਸਲਿਮ ਦੇਸ਼ ਮਿਸਰ 'ਚ ਵੀ ਹੁਣ ਇੱਕ ਮਕਬਰੇ ਹੇਠਾਂ ਹਿੰਦੂ ਮੰਦਿਰ ਮਿਲਿਆ ਹੈ।"ਇਸ ਪੋਸਟ ਦੇ ਨਾਲ ਹੀ ਇਹ ਵੀ ਦਾਅਵਾ ਹੈ ਕਿ ਦੁਨੀਆਂ 'ਚ ਹੋਰ ਥਾਵਾਂ 'ਤੇ ਜਦੋਂ ਅਜਿਹੀ ਖੁਦਾਈ ਹੋਵੇਗੀ ਤਾਂ ਸਾਬਤ ਹੋਵੇਗਾ ਕਿ ਕਿਸੇ ਵੇਲੇ ਸਾਰੇ ਵਿਸ਼ਵ 'ਚ ਹੀ ਹਿੰਦੂ ਧਰਮ ਫੈਲਿਆ ਹੋਇਆ ਸੀ। ਨਾਲ ਲੱਗੀ ਤਸਵੀਰ 'ਚ ਖੁਦਾਈ ਦੀ ਥਾਂ ਵੀ ਨਜ਼ਰ ਆ ਰਹੀ ਹੈ ਅਤੇ ਇੱਕ ਆਦਮੀ ਵੀ ਖੜ੍ਹਾ ਹੈ। ਕੁਝ ਮੂਰਤੀਆਂ ਵੀ ਹਨ। ਅਸੀਂ ਜਦੋਂ ਗੂਗਲ 'ਚ 'ਰਿਵਰਸ ਇਮੇਜ ਸਰਚ' ਰਾਹੀਂ ਵੇਖਿਆ ਤਾਂ ਪਤਾ ਲੱਗਾ ਕਿ ਤਸਵੀਰ ਵਾਕਈ ਮਿਸਰ 'ਚ ਹਾਲ ਹੀ 'ਚ ਕੀਤੀ ਗਈ ਖੁਦਾਈ ਦੀ ਹੈ ਪਰ ਨਾਲ ਲਿਖੇ ਸੰਦੇਸ਼ ਨਾਲ ਇਸ ਦਾ ਪਰਿਪੇਖ ਬਦਲ ਦਿੱਤਾ ਗਿਆ ਹੈ। Image copyright Reuters ਫੋਟੋ ਕੈਪਸ਼ਨ ਇੱਥੇ ਮਿਲੇ ਬੁੱਤ ਅਤੇ ਹੋਰ ਚੀਜ਼ਾਂ ਮਿਸਰ ਦੇ 'ਪੰਜਵੇ ਰਾਜਵੰਸ਼' ਨਾਲ ਸਬੰਧਤ ਹਨ। Image copyright Reuters ਇਸ ਥਾਂ ਉੱਪਰ ਕਿਸੇ ਹਿੰਦੂ ਦੇਵੀ-ਦੇਵਤਾ ਦੀ ਮੂਰਤੀ ਮਿਲਣ ਦਾ ਕੋਈ ਸਬੂਤ ਨਹੀਂ ਹੈ। ਇੱਥੇ ਮਿਲੇ ਬੁੱਤ ਅਤੇ ਹੋਰ ਚੀਜ਼ਾਂ 'ਪੰਜਵੇ ਰਾਜਵੰਸ਼' ਨਾਲ ਸਬੰਧਤ ਹਨ ਜਿਸ ਨੇ ਇਸ ਖਿੱਤੇ ਉੱਪਰ 2500 ਈਸਾ ਪੂਰਵ ਤੋਂ 2350 ਈਸਾ ਪੂਰਵ ਤਕ ਰਾਜ ਕੀਤਾ ਸੀ। Image copyright Reuters ਪੁਰਾਤੱਤਵ-ਵਿਗਿਆਨੀਆਂ ਨੇ ਇਸ ਥਾਂ ਨੂੰ ਪਿਛਲੇ ਹਫਤੇ ਹੀ ਲੱਭਿਆ ਹੈ। ਇਹ ਕਿਸੇ ਉੱਘੇ ਧਰਮ ਗੁਰੂ ਦੀ ਕਬਰ ਮੰਨੀ ਜਾ ਰਹੀ ਹੈ ਜੋ ਕਿ 4400 ਸਾਲਾਂ ਤੋਂ ਦੇਖੀ ਨਹੀਂ ਗਈ ਸੀ। ਮਿਸਰ ਦੇ ਪੁਰਾਤੱਤਵ ਵਿਭਾਗ ਦੇ ਜਨਰਲ ਸਕੱਤਰ, ਮੁਸਤਫ਼ਾ ਵਜ਼ੀਰੀ ਮੁਤਾਬਕ ਇਹ ਕਈ ਦਹਾਕਿਆਂ ਬਾਅਦ ਮਿਲਿਆ ਅਜਿਹਾ ਮਕਬਰਾ ਹੈ। ਜਿਸ ਤਸਵੀਰ ਨੂੰ 'ਮੰਦਿਰ' ਵਾਲੇ ਦਾਅਵੇ ਨਾਲ ਵਰਤਿਆ ਜਾ ਰਿਹਾ ਹੈ ਉਸ ਵਿੱਚ ਮੁਸਤਫ਼ਾ ਵਜ਼ੀਰੀ ਹੀ ਹਨ। Image Copyright @AntiquitiesOf @AntiquitiesOf Image Copyright @AntiquitiesOf @AntiquitiesOf Image copyright EPA ਕਾਹਿਰਾ ਕੋਲ ਸੱਕਾਰਾ ਪਿਰਾਮਿਡ ਕੰਪਲੈਕਸ 'ਚ ਮਿਲੇ ਇਸ ਮਕਬਰੇ ਬਾਰੇ ਖ਼ਬਰ ਕਈ ਨਾਮੀ ਚੈਨਲਾਂ ਅਤੇ ਅਖਬਾਰਾਂ ਨੇ ਛਾਪੀ ਹੈ ਪਰ ਕਿਸੇ ਵਿੱਚ ਹਿੰਦੂ ਮੰਦਿਰ ਵਾਲੇ ਦਾਅਵੇ ਦੀ ਪੁਸ਼ਟੀ ਜਾਂ ਇਸ ਦਾ ਜ਼ਿਕਰ ਵੀ ਨਹੀਂ ਹੈ। ਇਹ ਵੀ ਜ਼ਰੂਰ ਪੜ੍ਹੋ ਕਾਂਗਰਸ ਦੀ ਜਿੱਤ ਮਗਰੋਂ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਦਾ ਸੱਚਭਲਾ ਪਾਕਿਸਤਾਨ ਕਰਤਾਰਪੁਰ ਵਟਾਉਣ ਨੂੰ ਕਿਉਂ ਮੰਨੇਗਾ - ਬਲਾਗਸਾਇਰਾ ਬਾਨੋ ਦੀ ਮੋਦੀ ਨੂੰ ਗੁਹਾਰ, 'ਦਿਲੀਪ ਸਾਹਿਬ ਦਾ ਘਰ ਬਚਾ ਲਓ' Image copyright EPA Image copyright AFP/Getty images Image copyright Reuters ਸੱਜੇਪੱਖੀ ਸੋਸ਼ਲ ਮੀਡੀਆ ਯੂਜ਼ਰ ਇਸ ਤਸਵੀਰ ਅਤੇ ਝੂਠੇ ਦਾਅਵੇ ਨੂੰ ਅਜਿਹੇ ਸਮੇਂ ਵਾਇਰਲ ਕਰ ਰਹੇ ਹਨ ਜਦੋਂ ਭਾਰਤ ਵਿੱਚ ਸੱਜੇਪੱਖੀ ਸੰਗਠਨ ਅਯੁੱਧਿਆ ਵਿੱਚ ਬਾਬਰੀ ਮਸਜਿਦ ਤੋੜੇ ਜਾਣ ਵਾਲੇ ਸਥਾਨ ਉੱਪਰ ਰਾਮ ਮੰਦਿਰ ਬਣਾਉਣ ਦੀ ਮੰਗ ਨੂੰ ਮੁੜ ਉੱਚੇ ਸੁਰ 'ਚ ਚੁੱਕ ਰਹੇ ਹਨ। ਇਹ ਵੀ ਜ਼ਰੂਰ ਪੜ੍ਹੋ 'ਸਰੀਰਕ ਹਿੰਸਾ ਦੀਆਂ ਸ਼ਿਕਾਰ ਔਰਤਾਂ ਦਾ ਰੋਣਾ ਮੇਰੇ ਕੰਨਾਂ 'ਚ ਗੂੰਜਦਾ ਏ''84 ਕਤਲੇਆਮ ਸਿਆਸੀ ਆਗੂਆਂ ਵੱਲੋਂ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਹੋਇਆ'IPL 2019: ਕਰੋੜਾਂ ’ਚ ਵਿਕੇ 18 ਸਾਲਾ ਪ੍ਰਭਸਿਮਰਨ ਨੂੰ ਕਿਉਂ ਹੈ ਸੇਧ ਦੀ ਲੋੜ Image copyright Getty Images ਫੋਟੋ ਕੈਪਸ਼ਨ ਦਿੱਲੀ ਵਿਖੇ 25 ਨਵੰਬਰ ਨੂੰ ਇਕੱਠ ਨੇ ਰਾਮ ਮੰਦਿਰ ਬਣਾਉਣ ਦੀ ਮੰਗ ਮੁੜ ਮੁਖ਼ਰ ਕੀਤੀ ਸੀ। ਪਿਛਲੇ ਮਹੀਨੇ ਜਦੋਂ ਦਿੱਲੀ ਵਿੱਚ ਇਨ੍ਹਾਂ ਸੰਗਠਨਾਂ ਨੇ ਇੱਕ ਇਕੱਠ ਵੀ ਕੀਤਾ ਸੀ ਤਾਂ ਅਜਿਹੀਆਂ ਝੂਠੀਆਂ ਤਸਵੀਰਾਂ ਵਰਤ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਹੁੰਗਾਰਾ ਦੇਣ ਦਾ ਕੰਮ ਕੀਤਾ ਸੀ। ਇਹਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ: ਇਮਰਾਨ ਨੇ ਕਿਹਾ, ਸਿਆਸੀ ਦਲ ਤੇ ਫੌਜ ਇੱਕ ਪੇਜ਼ 'ਤੇ , ਭਾਰਤ ਨੇ ਕਿਹਾ ਪਹਿਲਾਂ ਅੱਤਵਾਦ ਰੋਕੋ 29 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46362223 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright FB/ Imran Khan ਫੋਟੋ ਕੈਪਸ਼ਨ ਇਮਰਾਨ ਖਾਨ ਨੇ ਕਿਹਾ, 'ਸਾਡਾ ਇੱਕ ਕਸ਼ਮੀਰ ਮੁੱਦਾ ਹੈ , ਜਿਸ ਨੂੰ ਦੋਵਾਂ ਮੁਲਕਾਂ ਦੇ ਆਗੂ ਮਜ਼ਬੂਤ ਇਰਾਦੇ ਨਾਲ ਹੱਲ ਕਰ ਸਕਦੇ ਹਨ' ਪਾਕਿਸਤਾਨ ਵਿਚ ਗੁਰੂ ਨਾਨਕ ਦੇਵ ਨਾਲ ਸਬੰਧਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਤੋਂ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ, ' ਸਾਡਾ ਇੱਕ ਮੁੱਦਾ ਹੈ ਕਸ਼ਮੀਰ ਕੀ ਅਸੀਂ ਚੰਦ ਉੱਤੇ ਜਾ ਸਕਦੇ ਹਾਂ ਤਾਂ ਇੱਕ ਮੁੱਦਾ ਕਿਉਂ ਹੱਲ ਨਹੀਂ ਕਰ ਸਕਦੇ, ਹੁਣ ਪਾਕਿਸਤਾਨ ਦੇ ਸਿਆਸੀ ਦਲ ਤੇ ਫੌਜ ਇੱਕ ਪੇਜ਼ ਉੱਤੇ ਹਨ ਅਤੇ ਦੋਵਾਂ ਮੁਲਕਾਂ ਦੇ ਆਗੂਆਂ ਨੂੰ ਮਜ਼ਬੂਤੀ ਨਾਲ ਅੱਗੇ ਵਧਣਾ ਚਾਹੀਦਾ ਹੈ'। ਇਮਰਾਨ ਖਾਨ ਦੇ ਇਸ ਬਿਆਨ ਦਾ ਭਾਰਤ ਸਰਕਾਰ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਨ੍ਹਾਂ ਪਵਿੱਤਰ ਧਾਰਮਿਕ ਸਮਾਗਮ ਨੂੰ ਸਿਆਸਤ ਲਈ ਵਰਤਿਆ ਹੈ।ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਸਮਾਗਮ ਵਿਚ ਕਸ਼ਮੀਰ ਦੇ ਮੁੱਦੇ ਦਾ ਜ਼ਿਕਰ ਗੈਰਵਾਜਬ ਸੀ।ਉਨ੍ਹਾ ਕਿਹਾ, 'ਕਸ਼ਮੀਰ ਭਾਰਤ ਦਾ ਅਟੁੱਟ ਅਤੇ ਅਭਿੰਨ ਅੰਗ ਹੈ, ਪਾਕਿਸਤਾਨ ਨੂੰ ਅੱਤਵਾਦ ਨੂੰ ਸ਼ਰਨ ਦੇਣਾ ਬੰਦ ਕਰਨ ਅਤੇ ਸਰਹੱਦ ਪਾਰਲੇ ਅੱਤਵਾਦ ਨੂੰ ਰੋਕਣ ਦੀ ਆਪਣੀ ਕੌਮਾਂਤਰੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ'।ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰਇਸ ਤੋ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਰਹੱਦ 'ਤੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ , ਭਾਰਤ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਪੁਰੀ ਮੌਜੂਦ ਰਹੇ। Image copyright Reuters ਫੋਟੋ ਕੈਪਸ਼ਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਰਹੱਦ 'ਤੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਂਵਾਲ ਵੀ ਮੌਜੂਦ ਸਨ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਐਸਐਮ ਕੁਰੈਸ਼ੀ ਸਮੇਤ ਕਈ ਮੰਤਰੀ ਅਤੇ ਪਾਕ ਪੰਜਾਬ ਦੇ ਰਾਜਪਾਲ ਵੀ ਸਮਾਗਮ ਵਿੱਚ ਹਾਜ਼ਰ ਹਨ। ਇਮਰਾਨ ਖਾਨ ਨੇ ਕਿਹਾ ਭਾਰਤ ਤੇ ਪਾਕਿਸਤਾਨ ਦੁਨੀਆਂ ਤੋਂ ਸਿੱਖਣ ਅਤੇ ਦੋਵੇਂ ਪਾਸੇ ਮਜ਼ਬੂਤ ਇਰਾਦਾ ਰੱਖ ਕੇ ਅੱਗੇ ਵਧਣ ਅਤੇ ਲੋਕਾਂ ਦੀ ਗੁਰਬਤ ਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਨ।ਅਮਨ ਸ਼ਾਂਤੀ ਤੋਂ ਬਿਨਾਂ ਹੋਰ ਰਾਹ ਕਿਹੜਾ : ਇਮਰਾਨ ਖ਼ਾਨ ਪੁਰਾਣੀਆਂ ਗਲਤੀਆਂ ਨੂੰ ਭੁੱਲੇ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ, ਲੋਕ ਅਮਨ ਸ਼ਾਂਤੀ ਚਾਹੁੰਦੇ ਹਨ ਸਿਰਫ਼ ਦੋਵਾਂ ਪਾਸਿਆਂ ਦੀ ਲੀਡਰਸ਼ਿਪ ਨੂੰ ਮਜ਼ਬੂਤੀ ਨਾਲ ਅੱਗੇ ਵਧਣਾ ਚਾਹੀਦਾ ਹੈ।ਇਹ ਖੁਸ਼ੀ ਇੰਝ ਹੈ ਜਿਵੇਂ ਮੁਸਲਮਾਨ ਮਦੀਨਾ ਤੋਂ 4 ਕਿੱਲੋਮੀਟਰ ਦੂਰ ਖੜ੍ਹੇ ਹਨ ਅਗਲੇ ਸਾਲ ਜਦੋਂ ਸ਼ਰਧਾਲੂ ਆਉਣਗੇ ਤਾਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਖਣ ਨੂੰ ਮਿਲੇਗੀ Image copyright FB/IMRAN KHAN ਜੇਕਰ ਫਰਾਂਸ ਤੇ ਜਰਮਨੀ ਜੰਗਾਂ ਲੜਨ ਤੋਂ ਬਾਅਦ ਇਕੱਠੇ ਹੋ ਸਕਦੇ ਹਨ ਤਾਂ ਭਾਰਤ ਪਾਕਿਸਤਾਨ ਅੱਗੇ ਕਿਉਂ ਨਹੀਂ ਵਧ ਸਕਦੇਮੈਂ ਜਦੋਂ ਵੀ ਭਾਰਤ ਜਾਂਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਫੌਜ ਦੋਸਤੀ ਨਹੀਂ ਹੋਣ ਦੋਵੇਗੀਮੈਂ, ਸਾਡੀ ਪਾਰਟੀ, ਪੂਰੀ ਸਿਆਸਤ ਅਤੇ ਫੌਜ ਇਕੋ ਪੱਧਰ 'ਤੇ ਖੜ੍ਹੇ ਹਨਮੈਂ ਭਾਰਤ ਨਾਲ ਚੰਗੇ ਸਬੰਧ ਚਾਹੁੰਦਾ ਹਾਂ, ਗਰੀਬੀ ਦੂਰ ਹੋ ਜਾਵੇਗੀ ਜੇਕਰ ਸਰਹੱਦ ਖੁੱਲ੍ਹ ਜਾਵੇਦੋਸਤੀ ਲਈ ਜੇਕਰ ਹਿੰਦੁਸਤਾਨ ਇੱਕ ਕਦਮ ਵਧਾਏਗਾ ਤਾਂ ਅਸੀਂ ਦੋ ਵਧਾਵਾਗੇ ਜਿਹੜੇ ਲੋਕ ਪਹਿਲਾਂ ਦੂਰਬੀਨ ਤੋਂ ਕਰਤਾਰਪੁਰ ਦੇਖਦੇ ਸੀ, ਉਹ ਹੁਣ ਇੱਥੇ ਆ ਕੇ ਰਹਿ ਵੀ ਸਕਣਗੇਜਦੋਂ ਪਿਛਲ਼ੀ ਵਾਰ ਸਿੱਧੂ ਪਾਕਿਸਤਾਨ ਤੋਂ ਵਾਪਿਸ ਗਏ ਤਾਂ ਭਾਰਤ 'ਚ ਬੜੇ ਸਵਾਲ ਚੁੱਕੇ ਗਏ, ਉਹ ਕਿਹੜਾ ਕੋਈ ਜੁਰਮ ਕਰ ਰਹੇ ਸਨਜੇਕਰ ਜੰਗ ਨਹੀਂ ਕਰਨੀ ਤਾਂ ਦੋਸਤੀ ਤੋਂ ਇਲਾਵਾ ਹੋਰ ਕਿਹੜਾ ਰਾਹ ਹੈਭਾਰਤ-ਪਾਕ ਦੇ ਰਿਸ਼ਤਿਆਂ ਨੂੰ ਸੁਧਾਰਨ ਲਈ ਕਿਤੇ ਸਿੱਧੂ ਦੇ ਵਜ਼ੀਰ-ਏ-ਆਜ਼ਮ ਬਣਨ ਤੱਕ ਦਾ ਇੰਤਜ਼ਾਰ ਨਾ ਕਰਨਾ ਪਵੇਮੈਂ ਜਦੋਂ ਭਾਰਤ ਗਿਆ ਮੈਨੂੰ ਬਹੁਤ ਪਿਆਰ ਮਿਲਿਆ ਤਾਂ ਮੈਨੂੰ ਲੱਗਿਆ ਕਿ ਦੋਵਾਂ ਮੁਲਕਾਂ ਵਿਚਾਲੇ ਦੋਸਤੀ ਹੋਣੀ ਚਾਹੀਦੀ ਹੈ ਹਿੰਦੁਸਤਾਨ ਜੀਵੇ, ਪਾਕਿਸਤਾਨ ਜੀਵੇ : ਸਿੱਧੂ ਨਵਜੋਤ ਸਿੰਘ ਸਿੱਧੂ ਨੇ ਆਪਣਾ ਭਾਸ਼ਣ ਹਿੰਦੁਸਤਾਨ ਜੀਵੇ, ਪਾਕ ਜੀਵੇ, ਹੱਸਦਾ ਵਸਦਾ ਇਹ ਸਾਰਾ ਜਹਾਨ ਜੀਵੇ, ਸੂਰਜ ਚੰਨ ਸਿਤਾਰੇ ਪਿਆਰ ਅਮਨ ਖੁਸ਼ਹਾਲੀ ਦੇ ਨਾਲ ਮੇਰਾ ਯਾਰ ਇਮਰਾਨ ਖਾਨ ਜੀਵੇ, ਦੇ ਸ਼ੇਅਰ ਨਾਲ ਕੀਤੀਇਮਰਾਨ ਖਾਨ ਦਾ ਧੰਨਵਾਦ ਕਰਦਾ ਹਾਂ। ਬਾਬਾ ਨਾਨਕ ਦੀ ਫਿਲਾਸਫੀ ਜੋੜਦੀ ਹੈ, ਤੋੜਦੀ ਨਹੀਂ ਹੈ। Image copyright Getty Images ਫੋਟੋ ਕੈਪਸ਼ਨ ਸਿੱਧੂ ਨੇ ਇਮਰਾਨ ਖ਼ਾਨ ਦਾ ਧੰਨਵਾਦ ਕਰਦਿਆਂ ਕਿਹਾ, ਬਾਬਾ ਨਾਨਕ ਦੀ ਫਿਲਾਸਫੀ ਜੋੜਦੀ ਹੈ, ਤੋੜਦੀ ਨਹੀਂ ਹੈ। ਇਹ ਖੂਨ ਖ਼ਰਾਬਾ ਬੰਦ ਹੋਣਾ ਚਾਹੀਦਾ ਹੈ, ਅਮਨ ਵਾਪਸ ਆਉਣਾ ਚਾਹੀਦਾ ਹੈ। ਮਾਵਾਂ ਦੇ ਪੁੱਤ ਨਹੀਂ ਮਰਨੇ ਚਾਹੀਦੇ।ਮੈਂ ਇਸ ਲਾਂਘੇ ਨੂੰ ਬਹੁਤ ਵੱਡੀ ਸੰਭਾਵਨਾ ਦੇਖਦਾ ਹਾਂ, ਲੋਕਾਂ ਦੇ ਦਿਲਾਂ ਨੂੰ ਜੋੜਨ ਵਾਲੀ।ਬੜੀ ਦੇਰ ਦਾ ਇਹ ਸੰਪਰਕ ਟੁੱਟਿਆ ਹੋਇਆ ਸੀ। ਜਿਸ ਨੂੰ ਜੋੜਨ ਲਈ ਭਾਰਤ ਸਰਕਾਰ ਤੇ ਇਮਰਾਨ ਖਾਨ ਦਾ ਧੰਨਵਾਦ ਕਰਦਾ ਹਾਂਜਦੋਂ ਵੀ ਲਾਂਘੇ ਦਾ ਇਤਿਹਾਸ ਲਿਖਿਆ ਜਾਵੇਗਾ, ਪਹਿਲੇ ਪੰਨੇ 'ਤੇ ਖਾਨ ਸਾਹਿਬ ਨਾਮ ਲਿਖਿਆ ਜਾਵੇਗਾਚਮਤਕਾਰ ਹੈ, ਜੋ 71 ਸਾਲਾਂ ਵਿੱਚ ਨਹੀਂ ਹੋਇਆ ਉਹ ਤਿੰਨ ਮਹੀਨੇ ਵਿੱਚ ਹੋ ਗਿਆਦੋਵੇਂ ਹੀ ਇਤਿਹਾਸ ਦੇ ਲਿਖਾਰੀ ਹੋ। ਇਹ ਜਿਉਂਦਾ ਜਾਗਦਾ ਇਤਿਹਾਸ ਹੈ।ਕੋਈ ਅਜਿਹੀ ਚਾਬੀ ਆਵੇ ਇਮਰਾਨ ਖਾਨ ਦੀ ਤਰ੍ਹਾਂ ਉਹ ਤਾਲਾ ਸਿਮ-ਸਿਮ ਕਰਦਾ ਖੁੱਲ੍ਹ ਜਾਵੇ Image copyright FB/IMRAN KHAN ਦੋਵਾਂ ਸਰਕਾਰਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਸਾਨੂੰ ਅੱਗੇ ਵਧਣਾ ਚਾਹੀਦਾ ਹੈਪੰਜਾਬ ਮੇਲ ਲਾਹੌਰ ਜਾ ਕੇ ਰੁਕ ਜਾਂਦੀ ਸੀ, ਉਹ ਅੱਗੇ ਵੀ ਜਾਣੀ ਚਾਹੀਦੀ ਹੈਜਦੋਂ ਤੱਕ ਮੇਰੇ ਅੰਦਰ ਲਹੂ ਵਗਦਾ ਰਹੇਗਾ, ਦੋਵਾਂ ਸਰਕਾਰਾਂ ਦਾ ਧੰਨਵਾਦ ਕਰਦਾ ਰਹਾਂਗਾ।ਜਿਸ ਹੱਥ ਸੇਵਾ ਲਿਖੀ ਉਸ ਨੇ ਕੀਤੀ : ਹਰਸਿਮਰਤ ਬਾਦਲ ਜੋ 70 ਸਾਲਾਂ ਵਿੱਚ ਨਹੀਂ ਹੋਇਆ ਉਹ ਹੁਣ ਹੋਇਆ। ਜਿਸਦੇ ਹੱਥ ਵਿੱਚ ਸੇਵਾ ਲਿਖੀ ਸੀ ਉਸ ਨੇ ਪੂਰੀ ਕੀਤੀਬਾਰਡਰ ਤੋਂ 4 ਕਿੱਲੋਮੀਟਰ ਦੀ ਦੂਰੀ ਤੋਂ ਅਸੀਂ ਨਮਨ ਵੀ ਕਰਦੇ ਹਾਂ, ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਵੀ ਪੈਂਦੀ ਹੈਮੇਰੇ ਵਰਗੇ ਸਿੱਖਾਂ ਨੂੰ ਇੱਥੇ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ Image copyright FB/IMRAN KHAN ਮੇਰਾ ਇੱਥੇ ਕੋਈ ਦੋਸਤ ਨਹੀਂ ਹੈ, ਕੋਈ ਰਿਸ਼ਤੇਦਾਰ ਨਹੀਂ ਹੈ, ਮੈਨੂੰ ਗੁਰੂ ਨਾਨਕ ਦੇਵ ਦਾ ਬੁਲਾਵਾ ਮਿਲਿਆ ਹੈਇੱਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ, ਮੈਂ ਕਦੇ ਨਹੀਂ ਸੋਚਿਆ ਸੀ ਕਿ ਇੱਥੋਂ ਤੱਕ ਪਹੁੰਚ ਜਾਵਾਂਗੇਮੋਦੀ ਜਦੋਂ ਚਾਹ ਵੇਚਦੇ ਸੀ ਉਨ੍ਹਾਂ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਉਹ ਸਵਾ ਸੌ ਕਰੋੜ ਲੋਕਾਂ ਦੀ ਅਗਵਾਈ ਕਰਨਗੇਜਦੋਂ ਲਾਂਘੇ ਬਾਰੇ ਕੈਬਨਿਟ ਦਾ ਫੈਸਲਾ ਆਇਆ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾਅੱਜ ਦੋਵਾਂ ਦੇਸ ਦੀ ਕੜਵਾਹਟ ਮਿਟਾਉਣ ਲਈ ਸ਼ਾਂਤੀ ਲਾਂਘਾ ਖੋਲ੍ਹਿਆ ਜਾ ਰਿਹਾ ਹੈ ਕਰਤਾਰਪੁਰ ਲਾਂਘੇ ਨਾਲ ਹਿੰਦੂ-ਪਾਕਿਸਤਾਨ ਦੀ ਨਫ਼ਰਤ ਖ਼ਤਮ ਕੀਤੀ ਜਾ ਸਕਦੀ ਹੈਹਰਮਿੰਦਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਜਲ ਮੈਂ ਇੱਥੇ ਰੱਖਿਆ ਹੈਬੇਨਤੀ ਕਰਦੀ ਹਾਂ ਕਿ ਗੁਰੂ ਨਾਨਕ ਦੇਵ ਦੇ ਨਾਮ 'ਤੇ ਕੋਈ ਸਿੱਕਾ ਚਲਾਏ ਜਾਵੇਕਰਤਾਪੁਰ ਸ਼ਹਿਰ ਨੂੰ ਵਸਾਇਆ ਜਾਵੇਪ੍ਰਧਾਨ ਮੰਤਰੀ ਮੋਦੀ ਵੱਲੋਂ ਭਰੋਸਾ ਦਵਾਉਂਦੀ ਹਾਂ ਕਿ ਇਸ ਕਦਮ ਨਾਲ ਜਗਤ ਵਿੱਚ ਖੁਸ਼ੀਆ ਆਉਣਗੀਆਂਪਾਕ ਮਨਾਏਗਾ ਗੂਰੂ ਦਾ 550ਵਾਂ ਦਾ ਦਿਹਾੜਾਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਦੇ ਨੂਰ ਲੱਕ ਕਾਦਰੀ ਨੇ ਕਿਹਾ ਕਿ ਪਾਕਿਸਤਾਨ ਸਭ ਲਈ ਸੁਰੱਖਿਅਤ ਮੁਲਕ ਹੈ ਅਤੇ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ ਗੁਰੂ ਨਾਨਕ ਦਾ 550 ਵਾਂ ਜਨਮ ਦਿਹਾੜਾ ਮਨਾਏਗਾ। ਜੇਕਰ ਮਹਿਮਾਨਾਂ ਨੂੰ ਇੱਥੇ ਆਉਣ ਲਈ ਕੋਈ ਤਕਲੀਫ਼ ਹੋਈ ਹੈ ਤੇ ਉਸਦੇ ਲਈ ਮਾਫ਼ੀ। ਕਰਤਾਰ ਪੁਰ ਸਾਹਿਬ ਆਰਟ ਨਮੂਨਾ ਬਣੇਗਾਫ਼ਾਸਲੇ ਘੱਟ ਕਰੇਗਾ ਲਾਂਘਾ : ਕੁਰੈਸ਼ੀਪਾਕਿਸਤਾਨ ਦੇ ਵਿਦੇਸ਼ ਮੰਤਰੀ ਐਸ ਐਮ ਕੂਰੈਸ਼ੀ ਨੇ ਆਪਣੇ ਸੰਬੋਧਨ ਵਿਚ ਕਿਹਾ ਦੋਵਾਂ ਦੇਸਾਂ ਵਿਚਾਲੇ ਫ਼ਾਸਲੇ ਖਤਮ ਕਰਨ ਲਈ ਕਰਤਾਰਪੁਰ ਲਾਂਘੇ ਦੀ ਨੀਂਹ ਰੱਖੀ ਜਾ ਰਹੀ ਹੈ। ਗੁਰੂ ਨਾਨਕ ਦੇਵ ਦੇ 500ਵੇਂ ਜਨਮ ਦਿਨ 'ਤੇ ਲਾਂਘਾ ਖੋਲ੍ਹਣ ਦੀ ਪੂਰੀ ਦੁਨੀਆਂ ਨੇ ਸਿਫ਼ਤ ਕੀਤੀ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਂਝੇ ਵਿਰਸੇ ਨੂੰ ਉਤਸ਼ਾਹਿਤ ਕਰਨ ਦਾ ਹਾਮੀ ਹਾਂ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi 26 ਨਵੰਬਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਅਤੇ ਇਸ ਮਗਰੋਂ 28 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸਿਓਂ ਵੀ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਨੀਂਹ ਪੱਥਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਰੱਖਿਆ। ਲਾਂਘੇ ਦੀ ਉਸਾਰੀ ਦਾ ਐਲਾਨ ਇਮਰਾਨ ਖ਼ਾਨ ਦੇ ਸੱਤਾ ਸੰਭਾਲਣ ਮਗਰੋਂ ਕੀਤਾ ਗਿਆ ਸੀ। ਫੋਟੋ ਕੈਪਸ਼ਨ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਸਾਹਿਬ ਗੁਰਦੁਆਰੇ ਕੋਲ ਲਾਂਘੇ ਲਈ ਲਗਾਇਆ ਗਿਆ ਨੀਂਹ ਪੱਥਰ ਇਹ ਵੀ ਪੜ੍ਹੋਕਰਤਾਰਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਕੀ ਹੈ? ਜਦੋਂ ਹਰਸਿਮਰਤ ਕੌਰ ਬਾਦਲ ਨੂੰ ਆਇਆ ਗੁੱਸਾਸਿੱਧੂ ਤੇ ਕੈਪਟਨ ਦੀਆਂ ਵੱਖਰੀਆਂ ਸੁਰਾਂ 'ਤੇ ਸੋਸ਼ਲ ਮੀਡੀਆ ਇਸ ਵਿਚਾਲੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਵੱਲੋਂ ਸਾਰਕ ਸੰਮੇਲਨ ਵਿੱਚ ਭਾਰਤ ਨੂੰ ਸੱਦਾ ਦੇਣ ਦੀਆਂ ਗੱਲਾਂ ਨੂੰ ਠੁਕਰਾ ਦਿੱਤਾ ਹੈ।ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਰਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਵੱਲੋਂ ਸੱਦਾ ਦੇਣ ਦੀ ਗੱਲ ਹੋ ਰਹੀ ਹੈ। ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਭਰੋਸਾ ਦਿਵਾਇਆ ਸੀ। ਉਸ ਤੋਂ ਬਾਅਦ ਹੁਣ ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਬੀਬੀਸੀ ਨੂੰ ਦੱਸਿਆ ਸੀ ਕਿਹਾ ਕਿ ਪਾਕਿਸਤਾਨ ਸਰਕਾਰ ਛੇਤੀ ਹੀ ਭਾਰਤ ਤੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਲਾਂਘਾ ਖੋਲ੍ਹਣ ਜਾ ਰਹੀ ਹੈ।ਕਰਤਾਰਪੁਰ ਲਾਂਘੇ ਨੂੰ ਲੈ ਕੇ ਆਈ ਪਾਕਿਸਤਾਨ ਤੋਂ ਚਿੱਠੀ ਲਾਹੌਰ ਦੀ ਰਹਿਣ ਵਾਲੀ ਵਿਦਿਆਰਥਣ ਅਕੀਦਤ ਨਾਵੀਦ ਨਾਮੀ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਵਾਲੀ ਚਿੱਠੀ ਲਿਖੀ ਹੈ।ਅਕੀਦਤ ਨੇ ਚਿੱਠੀ ਵਿੱਚ ਇਸ ਮੌਕੇ ਦੋਹਾਂ ਮੁਲਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ, ''ਸਾਨੂੰ ਸਾਰਿਆਂ ਨੂੰ ਸ਼ਾਂਤੀ, ਭਾਈਚਾਰਕ ਸਾਂਝ, ਸਹਿਣਸ਼ੀਲਤਾ ਅਤੇ ਦੋਸਤਾਨਾ ਰਿਸ਼ਤੇ ਕਾਇਮ ਕਰਨੇ ਚਾਹੀਦੇ ਹਨ।'' Image copyright Akeedat Naveed ਗੁਰਦੁਆਰੇ ਤੋਂ ਬੀਬੀਸੀ ਨਾਲ ਗੱਲਬਾਤ ਕਰਦੇ ਸ਼ਰਧਾਲੂ Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi ਇਹ ਵੀ ਪੜ੍ਹੋ:ਜਦੋਂ ਧੀ ਸਾਹਮਣੇ ਆਇਆ ਬਾਪ ਦਾ ਅਸਲ ਸੱਚ'ਅਕਾਲੀ ਦਲ ਨੂੰ ਇਹ ਦਿਨ ਕਿਉਂ ਦੇਖਣੇ ਪੈ ਰਹੇ ਨੇ'100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜੋ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ।ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਖ਼ਬਰਾਂ ਦਾ ਕੇਂਦਰ ਬਣ ਗਿਆ ਹੈ। Image copyright GURPREET CHAWLA/BBC ਫੋਟੋ ਕੈਪਸ਼ਨ ਭਾਰਤ ਵਾਲੇ ਪਾਸੇ ਕਰਤਾਰਪੁਰ ਸਾਹਿਬ ਜਾਣ ਵਾਲਾ ਸਾਈਨ ਬੋਰਡ ਕਰਤਾਰਪੁਰ ਉਹ ਥਾਂ ਹੈ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 17-18 ਸਾਲ ਗੁਜ਼ਾਰੇ ਸੀ। ਸਿੱਖਾਂ ਅਤੇ ਮੁਸਲਮਾਨ ਦੋਵਾਂ ਧਰਮਾਂ ਦੀ ਇਸ ਸਥਾਨ ਵਿੱਚ ਮਾਨਤਾ ਹੈ।ਇਹ ਗੁਰਦੁਆਰਾ ਸ਼ਕਰਗੜ੍ਹ ਤਹਿਸੀਲ ਦੇ ਕੋਟੀ ਪੰਡ ਪਿੰਡ ਵਿੱਚ ਰਾਵੀ ਨਦੀ ਦੇ ਪੱਛਮੀ ਪਾਸੇ ਸਥਿਤ ਹੈ। ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਸਿੱਖਾਂ ਦੇ ਹੋਰ ਧਾਰਮਿਕ ਸਥਾਨ ਡੇਰਾ ਸਾਹਿਬ ਲਾਹੌਰ, ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਹਨ। Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਕੁਦਰਤ ਦੀ ਇੱਕ ਅਦਭੁੱਤ ਥਾਂ ਹੈ। ਪਾਕਿਸਤਾਨ ਵਿੱਚ ਸਿੱਖਾਂ ਦੇ ਹੋਰ ਧਾਰਮਿਕ ਸਥਾਨ ਡੇਰਾ ਸਾਹਿਬ ਲਾਹੌਰ, ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਉਨ੍ਹਾਂ ਪਿੰਡਾਂ ਵਿੱਚ ਹਨ, ਜਿਹੜੇ ਸਰਹੱਦ ਨੇ ਨੇੜੇ ਹਨ।ਸ਼ਿਖਰ ਗੋਥ ਰੋਡ 'ਤੇ ਆਉਂਦੇ ਹੀ ਤੁਹਾਨੰ ਇੱਕ ਸੋਹਣਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਹਰੇ-ਭਰੇ ਖੇਤ ਤੁਹਾਡਾ ਸਵਾਗਤ ਕਰਦੇ ਹਨ, ਬੱਚੇ ਖੇਤਾਂ ਵਿੱਚ ਖੇਡਦੇ, ਟਿਊਬਵੈਲਾਂ ਤੋਂ ਪਾਣੀ ਪੀਂਦੇ ਨਜ਼ਰ ਆਉਣਗੇ ਅਤੇ ਉਨ੍ਹਾਂ ਖੇਤਾਂ ਵਿੱਚ ਹੀ ਇੱਕ ਚਿੱਟੇ ਰੰਗ ਦੀ ਸ਼ਾਨਦਾਰ ਇਮਾਰਤ ਨਜ਼ਰ ਆਵੇਗੀ। ਫੋਟੋ ਕੈਪਸ਼ਨ ਲਾਹੌਰ ਤੋਂ ਕਰਤਾਰ ਪੁਰ ਸਾਹਿਬ ਦੇ ਰਾਹ ਉੱਤੇ ਵਾਹਨ ਦੀ ਉਡੀਕ ਵਿਚ ਯਾਤਰੀ ਗੁਰਦੁਆਰੇ ਦੇ ਅੰਦਰ ਇੱਕ ਖੂਹ ਵੀ ਹੈ। ਮੰਨਿਆ ਜਾਂਦਾ ਹੈ ਕਿ ਇਹ ਖੂਹ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੈ। ਇਸ ਖੂਹ ਨੂੰ ਲੈ ਕੇ ਸ਼ਰਧਾਲੂਆਂ ਦੀ ਕਾਫ਼ੀ ਮਾਨਤਾ ਹੈ। ਫੋਟੋ ਕੈਪਸ਼ਨ ਗੁਰਦੁਆਰੇ ਦੇ ਅੰਦਰ ਇੱਕ ਇਤਿਹਾਸਕ ਖੂਹ ਵੀ ਹੈ। ਫੋਟੋ ਕੈਪਸ਼ਨ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੀ ਨਿਸ਼ਾਨੀ ਬੰਬ ਦੇ ਟੁਕੜੇ। ਖੂਹ ਦੇ ਨੇੜੇ ਇੱਕ ਬੰਬ ਦੇ ਟੁੱਕੜੇ ਨੂੰ ਸ਼ੀਸ਼ੇ ਵਿੱਚ ਰੱਖਿਆ ਗਿਆ ਹੈ। ਕਿਹਾ ਜਾਂਦਾ ਹੈ ਕਿ 1971 ਦੀ ਜੰਗ ਵਿੱਚ ਇਹ ਬੰਬ ਇੱਥੇ ਸੁੱਟਿਆ ਗਿਆ ਸੀ। ਫੋਟੋ ਕੈਪਸ਼ਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼ ਸੇਵਾ ਕਰਨ ਵਾਲਿਆਂ ਵਿੱਚ ਸਿੱਖ ਵੀ ਸਨ ਅਤੇ ਮੁਸਲਮਾਨ ਵੀ। ਇੱਥੇ ਹਰ ਆਉਣ ਵਾਲੇ ਲਈ ਪ੍ਰਬੰਧ ਕੀਤੇ ਗਏ ਸਨ। ਫੋਟੋ ਕੈਪਸ਼ਨ 1995 ਵਿੱਚ ਪਾਕਿਸਤਾਨ ਸਰਕਾਰ ਨੇ ਵੀ ਇਸਦੀ ਉਸਾਰੀ ਦਾ ਕੰਮ ਕਰਵਾਇਆ ਸੀ। ਫੋਟੋ ਕੈਪਸ਼ਨ 1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਵੱਲੋਂ ਇਸ ਨੂੰ ਮੁੜ ਬਣਵਾਇਆ ਗਿਆ ਪੁਰਾਤਨ ਇਮਾਰਤ ਨੂੰ ਰਾਵੀ ਦਰਿਆ ਵਿੱਚ ਆਏ ਹੜ੍ਹ ਦੌਰਾਨ ਨੁਕਸਾਨ ਪਹੁੰਚਿਆ ਸੀ। 1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਵੱਲੋਂ ਇਸ ਨੂੰ ਮੁੜ ਬਣਵਾਇਆ ਗਿਆ ਜਿਸ 'ਤੇ 1,35,600 ਦਾ ਖਰਚਾ ਆਇਆ ਸੀ। 1995 ਵਿੱਚ ਪਾਕਿਸਤਾਨ ਸਰਕਾਰ ਨੇ ਵੀ ਇਸਦੀ ਉਸਾਰੀ ਦਾ ਕੰਮ ਕਰਵਾਇਆ ਸੀ।ਭਾਰਤ ਦੀ ਵੰਡ ਸਮੇਂ ਇਹ ਇਮਾਰਤ ਪਾਕਿਸਤਾਨ ਵਿੱਚ ਚਲੀ ਗਈ। ਦੋਵਾਂ ਦੇਸਾਂ ਵਿਚਾਲੇ ਦਹਾਕਿਆਂ ਨੇ ਇਸ ਤਣਾਅ ਨੇ ਯਾਤਰੀਆਂ ਨੂੰ ਇੱਥੋਂ ਦੇ ਦਰਸ਼ਨਾਂ ਲਈ ਵਾਂਝਾ ਰੱਖਿਆ। ਫੋਟੋ ਕੈਪਸ਼ਨ ਗੁਰਦੁਆਰਾ ਸਾਹਿਬ ਦੇ ਅੰਦਰ ਦੀ ਇੱਕ ਹੋਰ ਤਸਵੀਰ ਇਹ ਵੀ ਪੜ੍ਹੋ:ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਇਸ ਲਈ ਉੱਠਦੀ ਹੈ ਫੋਟੋ ਕੈਪਸ਼ਨ ਕਰਤਾਰਪੁਰ ਸਾਹਿਬ ਵਿਚ ਗੁਰੂਘਰ ਦਾ ਪ੍ਰਸ਼ਾਦਾ-ਪਾਣੀ ਭਾਰਤ ਨੇ ਕਰਤਾਰਪੁਰ ਲਾਂਘੇ ਬਾਰੇ 1998 ਵਿੱਚ ਪਹਿਲੀ ਵਾਰ ਗੱਲ ਕੀਤੀ ਸੀ ਅਤੇ ਉਸ ਤੋਂ 20 ਸਾਲ ਬਾਅਦ ਇਹ ਮੁੱਦਾ ਸੁਰਖ਼ੀਆਂ ਵਿੱਚ ਆਇਆ ਹੈ।ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਨੂੰ ਲੈ ਕੇ ਭਾਰਤ ਵਿੱਚ ਹੋਏ ਨੀਂਹ ਪੱਥਰ ਸਮਾਗਮ ਦੇ ਵੀਡੀਓ Skip Youtube post 4 by BBC News Punjabi Warning: Third party content may contain adverts End of Youtube post 4 by BBC News Punjabi Image Copyright BBC News Punjabi BBC News Punjabi Skip Youtube post 5 by BBC News Punjabi Warning: Third party content may contain adverts End of Youtube post 5 by BBC News Punjabi Image Copyright BBC News Punjabi BBC News Punjabi Skip Youtube post 6 by BBC News Punjabi Warning: Third party content may contain adverts End of Youtube post 6 by BBC News Punjabi Image Copyright BBC News Punjabi BBC News Punjabi Skip Youtube post 7 by BBC News Punjabi Warning: Third party content may contain adverts End of Youtube post 7 by BBC News Punjabi Image Copyright BBC News Punjabi BBC News Punjabi Skip Youtube post 8 by BBC News Punjabi Warning: Third party content may contain adverts End of Youtube post 8 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਬਾਜਵਾ ਨੇ ਆਪਣੀ ਹੀ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, ਗੰਨਾ ਕਿਸਾਨਾਂ ਨਾਲ ਧਰਨੇ ਦੀ ਚੇਤਾਵਨੀ - 5 ਅਹਿਮ ਖਬਰਾਂ 5 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46450310 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਬਾਜਵਾ ਨੇ ਕੈਪਟਨ ਨੂੰ ਨਿੱਜੀ ਖੰਡ ਮਿੱਲ ਮਾਲਕਾਂ ਨੂੰ ਫੌਰੀ ਗੰਨਾ ਪੀੜਣ ਲਈ ਹਦਾਇਤਾਂ ਜਾਰੀ ਕਰਨ ਲਈ ਕਿਹਾ ਪੰਜਾਬੀ ਟ੍ਰਿਬਿਊਨ ਮੁਤਾਬਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਸਰਕਾਰ ਨੂੰ ਕਿਹਾ ਹੈ ਕਿ ਉਹ ਨਿੱਜੀ ਖੰਡ ਮਿੱਲ ਮਾਲਕਾਂ ਨੂੰ ਫੌਰੀ ਗੰਨਾ ਪੀੜਣ ਲਈ ਹਦਾਇਤਾਂ ਜਾਰੀ ਕਰੇ। ਬਾਜਵਾ ਨੇ ਐਲਾਨ ਕੀਤਾ ਕਿ ਜੇ ਗੰਨੇ ਦੀ ਪਿੜਾਈ ਜਲਦੀ ਸ਼ੁਰੂ ਨਾ ਹੋਈ ਤਾਂ ਉਹ ਕਿਸਾਨਾਂ ਨਾਲ ਧਰਨੇ 'ਤੇ ਬੈਠਣ ਲਈ ਮਜਬੂਰ ਹੋਣਗੇ। ਦਰਅਸਲ ਪੰਜਾਬ ਸਰਕਾਰ ਅਤੇ ਨਿੱਜੀ ਖੰਡ ਮਿੱਲ ਮਾਲਕਾਂ ਵਿਚਾਲੇ ਗੰਨੇ ਦੀ ਪਿੜਾਈ ਸ਼ੁਰੂ ਕਰਨ ਦੇ ਮਾਮਲੇ ਨੂੰ ਲੈ ਕੇ ਚਾਰ ਘੰਟਿਆਂ ਤਕ ਚੱਲੀ ਮੀਟਿੰਗ ਬੇਸਿੱਟਾ ਰਹੀ। ਖੰਡ ਮਿੱਲ ਮਾਲਕ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਤੈਅ ਕੀਤੇ ਭਾਅ ਵਿੱਚ 35 ਰੁਪਏ ਦੇ ਫ਼ਰਕ ਦੀ ਅਦਾਇਗੀ ਕਰਨ ਲਈ ਸਹਿਮਤ ਨਹੀਂ ਹੋਏ ਤੇ ਉਨ੍ਹਾਂ ਮੰਗ ਕੀਤੀ ਕਿ ਇਹ ਪੈਸਾ ਪੰਜਾਬ ਸਰਕਾਰ ਅਦਾ ਕਰੇ।ਆਗੂਆਂ ਖਿਲਾਫ਼ ਅਪਰਾਧਕ ਮਾਮਲਿਆਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਸਿਆਸਤਦਾਨਾਂ ਖਿਲਾਫ਼ ਕਦੇ ਨਾ ਖਤਮ ਹੋਣ ਵਾਲੇ ਅਪਰਾਧਕ ਮਾਮਲਿਆਂ ਨੂੰ ਖਤਮ ਕਰਨ ਲਈ ਸੁਪਰੀਮ ਕੋਰਟ ਨੇ ਦੇਸ ਦੇ ਸਾਰੇ ਹਾਈ ਕੋਰਟ ਨੂੰ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਇਹ ਵੀ ਪੜ੍ਹੋ:'ਸੈਕਸ ਕਰਨ 'ਤੇ ਹੀ ਫੁੱਟਬਾਲ ਟੀਮ 'ਚ ਨਾਂ ਆਏਗਾ'ਇੱਕ ਮਾਂ ਦਾ ਪੁੱਤ ਸਿੱਖ ਤੇ ਧੀਆਂ ਮੁਸਲਿਮ ਕਿਵੇਂ ਬਣੀਆਂਕਰਤਾਰਪੁਰ ਲਾਂਘੇ 'ਤੇ ਮੋਦੀ ਨੇ ਆਖ਼ਰ ਤੋੜੀ ਚੁੱਪੀ ਸਰਬ ਉੱਚ ਅਦਾਲਤ ਨੇ ਕਿਹਾ ਕਿ ਆਗੂਆਂ ਖਿਲਾਫ਼ 4,122 ਅਪਰਾਧਕ ਮਾਮਲਿਆਂ ਨੂੰ ਲੋੜੀਂਦੇ ਸੈਸ਼ਨ ਅਤੇ ਮੈਜੀਸਟਰੇਟ ਕੋਰਟ ਸਾਹਮਣੇ ਪੇਸ਼ ਕੀਤਾ ਜਾਵੇ ਅਤੇ ਜਲਦੀ ਇਹ ਕੇਸ ਖਤਮ ਕੀਤੇ ਜਾਣ। Image copyright Getty Images ਫੋਟੋ ਕੈਪਸ਼ਨ ਸੁਪਰੀਮ ਕੋਟਰ ਨੇ ਆਗੂਆਂ ਖਿਲਾਫ਼ ਅਪਰਾਧਕ ਮਾਮਲਿਆਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਜਿਨ੍ਹਾਂ ਉੱਤੇ ਕੇਸ ਚੱਲ ਰਹੇ ਹਨ ਉਨ੍ਹਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਰਨਾਟਕ ਦੇ ਮੁੱਖ ਮੰਤਰੀ ਐਚਡੀ ਦੇਵੇਗੌੜਾ ਵੀ ਸ਼ਾਮਿਲ ਹਨ। ਅਗਸਤਾ ਵੈਸਟਲੈਂਡ ਸੌਦੇ ਦਾ ਵਿਚੌਲੀਆ ਭਾਰਤ ਲਿਆਂਦਾਅਗਸਤਾ ਵੈਸਟਲੈਂਡ ਹੈਲੀਕਾਪਟਰ ਖਰੀਦ ਮਾਮਲੇ ਵਿੱਚ ਕਥਿਤ ਤੌਰ 'ਤੇ ਵਿਚੋਲੀਏ ਦੀ ਭੂਮੀਕਾ ਨਿਭਾਉਣ ਵਾਲੇ ਕ੍ਰਿਸਚਨ ਮਿਸ਼ੇਲ ਨੂੰ ਮੰਗਲਵਾਰ ਦੇਰ ਰਾਤ ਦੁਬਈ ਤੋਂ ਭਾਰਤ ਲਿਆਂਦਾ ਗਿਆ ਹੈ।ਦਿ ਇੰਡੀਅਨ ਐਕਸਪ੍ਰੈਸ ਮੁਤਾਬਕ 57 ਸਾਲਾ ਬਰਤਾਨਵੀ ਨਾਗਰਿਕ ਮਿਸ਼ੇਲ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। Image copyright AIRTEAMIMAGES.COM ਫੋਟੋ ਕੈਪਸ਼ਨ ਮਿਸ਼ੇਲ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਯੂਏਈ ਨੇ ਉਸ ਨੂੰ ਭਾਰਤ ਨੂੰ ਸੌਂਪਣ ਦਾ ਫੈਸਲਾ ਕੀਤਾ ਬੀਬੀਸੀ ਪੱਤਰਕਾਰ ਭੂਮੀਕਾ ਰਾਏ ਨੇ ਮਿਸ਼ੇਲ ਨੂੰ ਭਾਰਤ ਲਿਆਏ ਜਾਨ ਦੀ ਪੁਸ਼ਟੀ ਦੇਰ ਰਾਤ ਸੀਬੀਆਈ ਦਫ਼ਤਰ ਵਿੱਚ ਫੋਨ ਕਰਕੇ ਕੀਤੀ। ਸੀਬੀਆਈ ਦੇ ਪ੍ਰੈਸ ਵਿਭਾਗ ਦੇ ਇੱਕ ਅਧਿਕਾਰੀ ਨੇ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਕਿ ਮਿਸ਼ੇਲ ਨੂੰ ਦਿੱਲੀ ਲਿਆਂਦਾ ਜਾ ਚੁੱਕਾ ਹੈ।ਖਬਰ ਏਜੰਸੀ ਪੀਟੀਆਈ ਮੁਤਾਬਕ ਮਿਸ਼ੇਲ ਨੂੰ ਭਾਰਤ ਲਿਆਉਣ ਦੇ ਅਪਰੇਸ਼ਨ ਨੂੰ ਯੂਨੀਕਾਰਨ ਦਾ ਨਾਮ ਦਿੱਤਾ ਗਿਆ ਸੀ।ਸੀਬੀਆਈ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਮਿਸ਼ੇਲ ਦੀ ਭਾਰਤ ਨੂੰ ਹਵਾਲਗੀ ਦਾ ਅਪਰੇਸ਼ਨ ਕੌਮੀ ਸੁਰੱਖਿਆ ਸਲਾਹਕਾਰ ਅਜਿਤ ਡੋਵਾਲ ਦੇ ਨਿਰਦੇਸ਼ ਵਿੱਚ ਚਲਾਇਆ ਗਿਆ ਸੀ।ਲਗਾਤਾਰ ਤੀਜੀ ਵਾਰੀ ਡੇਂਗੂ ਦੇ ਮਾਮਲੇ ਵਧੇਦਿ ਟ੍ਰਿਬਿਊਨ ਮੁਤਾਬਕ ਪੰਜਾਬ ਵਿੱਚ ਚਾਰ ਸਾਲਾਂ ਵਿੱਚ ਲਗਾਤਾਰ ਤੀਜੀ ਵਾਰੀ ਡੇਂਗੂ ਦੇ ਕਾਫੀ ਮਾਮਲੇ ਸਾਹਮਣੇ ਆਏ ਹਨ। ਇਸ ਸਾਲ 14,400 ਮਾਮਲੇ ਸੂਬੇ ਭਰ ਵਿੱਚੋਂ ਸਾਹਮਣੇ ਆਏ। ਪਿਛਲੇ ਸਾਲ 15,000 ਡੇਂਗੂ ਦੇ ਮਾਮਲੇ ਦਰਜ ਕੀਤੇ ਗਏ ਸਨ। ਇਸ ਸਾਲ ਸਭ ਤੋਂ ਵੱਧ ਮਾਮਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਦੇ ਜ਼ਿਲ੍ਹਾ ਪਟਿਆਲਾ ਵਿੱਚ ਦਰਜ ਕੀਤੇ ਗਏ ਹਨ। ਪਟਿਆਾਲਾ ਵਿੱਚ 2,308 ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ ਜਦੋਂਕਿ 1650 ਮਾਮਲਿਆਂ ਦੇ ਨਾਲ ਸੰਗਰੂਰ ਦੂਜੇ ਨੰਬਰ ਉੱਤੇ ਹੈ, ਸੰਗਰੂਰ ਵਿੱਚ 1134 ਮਾਮਲੇ ਅਤੇ ਐਸਏਐਸ ਨਗਰ ਵਿੱਚ 1067 ਮਾਮਲੇ ਸਾਹਮਣੇ ਆਏ ਹਨ। ਇਰਾਨ ਨੇ ਅਮਰੀਕਾ ਨੂੰ ਦਿੱਤੀ ਚੇਤਾਵਨੀਹਿੰਦੁਸਤਾਨ ਟਾਈਮਜ਼ ਮੁਤਾਬਕ ਇਰਾਨ ਦੇ ਰਾਸ਼ਟਰਪਤੀ ਹਸਨ ਰੌਹਾਨੀ ਨੇ ਅਮਰੀਕਾ 'ਤੇ ਇਲਜ਼ਾਮ ਲਾਇਆ ਹੈ ਕਿ ਉਹ ਭਾਰਤ ਨੂੰ ਇਰਾਨ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। Image copyright Getty Images ਉਨ੍ਹਾਂ ਨੇ ਕਿਹਾ ਕਿ ਵਾਸ਼ਿੰਗਟਨ ਤੇਲ ਦੀ ਬਰਾਮਦ 'ਤੇ ਰੋਕ ਨਹੀਂ ਲਾ ਸਕਦਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਰਾਨ ਦੇ ਤੇਲ ਦੀ ਵਿਕਰੀ ਨੂੰ ਰੋਕਿਆ ਗਿਆ ਤਾਂ ਪਰਜ਼ੀਅਨ ਗਲਫ਼ ਤੋਂ ਕੱਚਾ ਤੇਲ ਬਰਾਮਦ ਨਹੀਂ ਕੀਤਾ ਜਾਵੇਗਾ।ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਨੇ ਇਰਾਨ 'ਤੇ ਪਾਬੰਦੀਆਂ ਲਾ ਦਿੱਤੀਆਂ ਹਨ ਜਿਸ ਵਿੱਚ ਤੇਲ ਵੀ ਸ਼ਾਮਿਲ ਹੈ।ਇਹ ਵੀ ਪੜ੍ਹੋ: ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀਸਿੱਧੂ ਤੇ ਲੌਂਗੋਵਾਲ ਨਾਲ ਦਿਖਿਆ ਖਾਲਿਸਤਾਨੀ ਗੋਪਾਲ ਚਾਵਲਾ ਆਖਰ ਹੈ ਕੌਣਇੱਕ ਮਾਂ ਦਾ ਪੁੱਤ ਸਿੱਖ ਤੇ ਧੀਆਂ ਮੁਸਲਿਮ ਕਿਵੇਂ ਬਣੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਜਾਣੋ ਕਣਕ ਦੀ ਪੈਦਾਵਾਰ ਵਧਾਉਣ ਵਾਲੇ ਨਵੇਂ ਤਰੀਕੇ ਬਾਰੇ ਪੱਲਭ ਘੋਸ਼ ਪੱਤਰਕਾਰ, ਬੀਬੀਸੀ 19 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45234401 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਵਿਗਿਆਨੀਆਂ ਦੀ ਇੱਕ ਟੀਮ ਨੇ 1,00,000 ਤੋਂ ਵੱਧ ਕਣਕ ਜੀਨਜ਼ ਦੀ ਥਾਂ ਦੀ ਪਛਾਣ ਕਰ ਲਈ ਹੈ ਫਸਲ ਦੇ ਜੀਨਜ਼ ਦਾ ਇੱਕ ਨਕਸ਼ਾ ਤਿਆਰ ਹੋ ਗਿਆ ਹੈ ਜੋ "ਵਾਤਾਵਰਨ ਤਬਦੀਲੀ ਰੋਧਕ" ਕਣਕ ਨੂੰ ਵਿਕਸਤ ਕਰਨ ਦੀ ਦੌੜ ਵਿੱਚ ਇੱਕ ਸ਼ੁਰੂਆਤ ਹੈ।ਕੌਮਾਂਤਰੀ ਵਿਗਿਆਨੀਆਂ ਦੀ ਇੱਕ ਟੀਮ ਨੇ 1,00,000 ਤੋਂ ਵੱਧ ਕਣਕ ਦੇ ਜੀਨਜ਼ ਦੀ ਥਾਂ ਦੀ ਪਛਾਣ ਕਰ ਲਈ ਹੈ।ਖੋਜਕਰਤਾਵਾਂ ਦਾ ਕਹਿਣਾ ਹੈ ਕਿ ਵਾਤਾਵਰਨ ਤਬਦੀਲੀ ਕਾਰਨ ਵਧਣ ਵਾਲੀ ਗਰਮੀ ਦੇ ਵਿਚਾਲੇ ਇਹ ਨਕਸ਼ਾ ਨਵੀਂ ਨਸਲ ਵਿਕਸਿਤ ਕਰਨ ਵਿੱਚ ਤੇਜ਼ੀ ਲਿਆਵੇਗਾ। ਇਹ ਖੋਜ ਜਰਨਲ ਸਾਇੰਸ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।ਪ੍ਰੋਫੈੱਸਰ ਕ੍ਰਿਸਟੋਬਲ ਉਊਜ਼ੀ, ਜੋ ਨੋਵਰਵਿਚ ਵਿੱਚ ਜੌਨ ਇੰਨਜ਼ ਸੈਂਟਰ ਵਿੱਚ 'ਕਰੋਪ ਜੈਨੇਟਿਕਸ' ਵਿੱਚ ਕੰਮ ਕਰਦੇ ਹਨ, ਨੇ ਕਣਕ ਦੇ ਜੀਨਜ਼ ਨੂੰ "ਗੇਮ ਚੇਂਜਰ" ਕਿਹਾ।ਇਹ ਵੀ ਪੜ੍ਹੋ:'ਲੋਕ ਆਪਣਿਆਂ ਬਾਰੇ ਪੁੱਛ ਰਹੇ ਹਨ, ਹਾਲਾਤ ਪ੍ਰੇਸ਼ਾਨ ਕਰਨ ਵਾਲੇ ਹਨ'ਅਮਰੀਕੀ ਟਿਕਾਣਿਆਂ 'ਤੇ ਚੀਨ ਵੱਲੋਂ 'ਹਮਲੇ ਦੀ ਤਿਆਰੀ'ਇਸ ਬਰਾਦਰੀ ਦਾ ਖ਼ਾਨਦਾਨੀ ਧੰਦਾ ਹੀ ਦੇਹ ਵਪਾਰ ਹੈਉਨ੍ਹਾਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, "ਸਾਨੂੰ ਕਣਕ ਦੀ ਵਾਤਾਵਰਨ ਤਬਦੀਲੀ ਅਤੇ ਵੱਧਦੀ ਮੰਗ ਦੀ ਪੂਰਤੀ ਲਈ ਕਣਕ ਦੀ ਪੈਦਾਵਾਰ ਵਧਾਉਣ ਦੇ ਤਰੀਕੇ ਲੱਭਣੇ ਚਾਹੀਦੇ ਹਨ।""ਇਹ ਉਹ ਚੀਜ਼ ਹੈ ਜੋ ਅਸੀਂ ਕਈ ਸਾਲਾਂ ਤੋਂ ਉਡੀਕ ਰਹੇ ਹਾਂ। ਸਾਰੀ ਮਨੁੱਖੀ ਸੱਭਿਅਤਾ ਨੂੰ ਇਸ ਤੋਂ ਬਹੁਤ ਉਤਸ਼ਾਹਿਤ ਹੋਣਾ ਚਾਹੀਦਾ ਹੈ ਕਿਉਂਕਿ ਪਹਿਲੀ ਵਾਰ ਅਸੀਂ ਹੁਣ ਤਰੱਕੀ ਕਰਨ ਦੇ ਯੋਗ ਹੋਵਾਂਗੇ ਜਿਸ ਦੀ ਵਿਗਿਆਨੀ ਅਤੇ ਕਣਕ ਪੈਦਾ ਕਰਨ ਵਾਲੇ ਉਡੀਕ ਕਰ ਰਹੇ ਸਨ। ਇਹ ਬੇਹੱਦ ਕੇਂਦਿਰਤ ਤਰੀਕੇ ਨਾਲ ਹੋਵੇਗਾ ਤਾਂ ਕਿ ਭਵਿੱਖ ਵਿੱਚ ਦੁਨੀਆਂ ਲਈ ਕਣਕ ਦੀ ਪੂਰਤੀ ਕੀਤੀ ਜਾ ਸਕੇ।" ਇਸ ਦੀ ਲੋੜ ਕਿਉਂ ਪਈ?ਯੂਐੱਨ ਦੀ ਖੁਰਾਕ ਅਤੇ ਖੇਤੀ ਸੰਸਥਾ (ਐਫਏਓ) ਦਾ ਅੰਦਾਜ਼ਾ ਹੈ ਕਿ ਕਣਕ ਦੀ ਪੈਦਾਵਾਰ ਨੂੰ 2050 ਤੱਕ 60% ਤੱਕ ਵਧਾਉਣ ਦੀ ਜ਼ਰੂਰਤ ਹੈ ਤਾਂ ਕਿ ਸਭ ਦਾ ਟਿੱਢ ਭਰਿਆ ਜਾ ਸਕੇ। ਇਸ ਕੰਮ ਦਾ ਬਹੁਤਾ ਹਿੱਸਾ ਮੈਕਸਿਕੋ ਸਿਟੀ ਦੇ ਨੇੜਲੇ ਕੌਮਾਂਤਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ (ਸੀਆਈਐਮਐਮਵਾਈਟੀ) ਵੱਲੋਂ ਕੀਤਾ ਜਾ ਰਿਹਾ ਹੈ। ਇਹ ਇੱਕ ਅਜਿਹਾ ਸੰਗਠਨ ਹੈ ਜੋ ਦੁਨੀਆਂ ਦੇ ਸਭ ਤੋਂ ਗਰੀਬ ਮੁਲਕਾਂ ਵਿੱਚ ਕਿਸਾਨਾਂ ਲਈ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਕਿਸਮਾਂ ਦੇ ਵਿਕਾਸ ਲਈ ਕੰਮ ਕਰਦਾ ਹੈ। Image copyright Getty Images ਫੋਟੋ ਕੈਪਸ਼ਨ ਐਫਏਓ ਦਾ ਅੰਦਾਜ਼ਾ ਹੈ ਕਿ ਕਣਕ ਦੀ ਪੈਦਾਵਾਰ ਨੂੰ 2050 ਤੱਕ 60% ਤੱਕ ਵਧਾਉਣ ਦੀ ਜ਼ਰੂਰਤ ਹੈ ਦਹਾਕਿਆਂ ਤੋਂ ਸੀਆਈਐਮਐਮਵਾਈਟੀ ਫਸਲੀ ਪੈਦਾਵਾਰ ਨੂੰ ਵਧਾਉਣ ਅਤੇ ਰਵਾਇਤੀ ਕ੍ਰੌਸ ਪ੍ਰਜਨਨ ਦੁਆਰਾ ਪੈਦਾ ਕੀਤੀਆਂ ਨਵੀਆਂ ਕਿਸਮਾਂ ਨੂੰ ਨਵੀਂਆਂ ਬੀਮਾਰੀਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸੀਆਈਐਮਐਮਵਾਈਟੀ ਦੇ ਕਣਕ ਦੇ ਸਰਵੇਖਣਕਰਤਾ ਡਾ. ਰਵੀ ਸਿੰਘ ਅਨੁਸਾਰ, ਵਾਤਾਵਰਨ ਤਬਦੀਲੀ ਕਾਰਨ ਵਧੀ ਗਰਮੀ ਨੇ ਉਨ੍ਹਾਂ ਕਿਸਮਾਂ ਦਾ ਵਿਕਾਸ ਕੀਤਾ ਹੈ ਜਿਨ੍ਹਾਂ ਨੂੰ ਘੱਟ ਪਾਣੀ ਅਤੇ ਵੱਧ ਤਾਪਮਾਨ ਦੀ ਲੋੜ ਹੈ। ਇਹ ਵੀ ਪੜ੍ਹੋ:'ਈਦ ਤੋਂ ਪਹਿਲਾਂ ਭਾਰਤ 'ਚ ਆਪਣੇ ਭਰਾਵਾਂ ਦੀ ਮਦਦ ਕਰਨੀ ਨਹੀਂ ਭੁੱਲਾਂਗੇ' ਸਿੱਧੂ ਦੀ ਪਾਕ ਫੌਜ ਮੁਖੀ ਨੂੰ ਜੱਫੀ ਤੇ ਪੰਜ ਦਰਿਆਵਾਂ ਦਾ ਸੁਨੇਹਾਮੈਂ ਦਿਲੋਂ ਉਸ ਦੀ ਹੋ ਚੁੱਕੀ ਹਾਂ: ਪ੍ਰਿਅੰਕਾ ਚੋਪੜਾ"ਫਸਲ ਵਧਣ ਦੇ ਮੁੱਢਲੇ ਮਹੀਨਿਆਂ ਦੌਰਾਨ ਜੇ ਰਾਤ ਦੇ ਤਾਪਮਾਨ ਵਿੱਚ ਇੱਕ ਡਿਗਰੀ ਦਾ ਵਾਧਾ ਹੋ ਜਾਂਦਾ ਹੈ ਤਾਂ ਉਪਜ ਨੂੰ 8% ਦਾ ਖੋਰਾ ਲੱਗ ਜਾਂਦਾ ਹੋ। ਇਸ ਲਈ ਸਾਡੇ ਪ੍ਰਜਨਨ ਪ੍ਰੋਗਰਾਮਾਂ ਵਿਚ ਮੌਸਮ ਦਾ ਲਚੀਲਾਪਨ ਇਕ ਮੁੱਖ ਕਾਰਕ ਹੈ।" ਦੁਨੀਆਂ ਨੂੰ ਖੁਆਉਣ ਲਈ ਜੀਨਜ਼ ਦਾ ਪੈਮਾਨਾ ਕਿਵੇਂ ਮਦਦ ਕਰੇਗਾ?ਵਿਗਿਆਨੀ ਰਵਾਇਤੀ ਕ੍ਰੌਸ ਬ੍ਰੀਡਿੰਗ ਨਾਲ ਹਰ ਸਾਲ ਹਜ਼ਾਰਾਂ ਨਵੀਆਂ ਕਿਸਮਾਂ ਦੀ ਕਣਕ ਬਣਾਉਂਦੇ ਹਨ। ਪ੍ਰਕਿਰਿਆ ਚੰਗੀ ਤਰ੍ਹਾਂ ਕੰਮ ਕਰਦੀ ਹੈ ਪਰ ਇਸ ਵਿੱਚ ਮਿਹਨਤ ਕਾਫੀ ਲਗਦੀ ਹੈ ਅਤੇ ਮਹਿੰਗਾ ਵੀ ਹੈ। Image copyright Getty Images ਫੋਟੋ ਕੈਪਸ਼ਨ ਅਲੋਚਕਾਂ ਮੁਤਾਬਕ ਦੁਨੀਆਂ ਵਿੱਚ ਕਾਫੀ ਭੋਜਨ ਹੈ, ਪਰ ਉਹਨਾਂ ਨੂੰ ਲੋੜੀਂਦੇ ਲੋਕਾਂ ਤੱਕ ਪਹੁੰਚਾਇਆ ਨਹੀਂ ਜਾਂਦਾ ਇਹ ਵੀ ਇੱਕ ਨੰਬਰ ਗੇਮ ਹੈ ਕਿਉਂਕਿ ਹਰ ਵਾਰ ਜਦੋਂ ਕਿਸਮਾਂ ਦਾ ਕਰਾਸ ਪ੍ਰਜਨਨ ਹੁੰਦਾ ਹੈ ਤਾਂ ਇਹ ਇੱਕ ਲਾਟਰੀ ਹੁੰਦੀ ਹੈ ਕਿਉਂਕਿ ਇਹ ਨਹੀਂ ਪਤਾ ਹੁੰਦਾ ਕਿ ਪੈਦਾ ਹੋਣ ਵਾਲੀ ਫਸਲ ਨੂੰ ਪੇਰੰਟ ਨਸਲ ਤੋਂ ਲੋੜੀਂਦੇ ਜੀਨਜ਼ ਮਿਲੇ ਹਨ ਜਾਂ ਨਹੀਂ। ਇੱਕ ਨਵੇਂ ਕਿਸਮ ਦੀ ਫਸਲ ਨੂੰ ਤਿਆਰ ਕਰਨ ਅਤੇ ਖੇਤਾਂ ਤੱਕ ਪਹੁੰਚਾਉਣ ਵਿੱਚ 10 ਤੋਂ 15 ਸਾਲ ਲੱਗ ਸਕਦੇ ਹਨ।ਖੋਜਕਾਰਾਂ ਨੇ ਹੁਣ 1,00,000 ਤੋਂ ਵੀ ਵੱਧ ਜੀਨਜ਼ ਅਤੇ ਡੀਐਨਏ ਵਿੱਚ ਉਨ੍ਹਾਂ ਦੀ ਸਥਿਤੀ ਦੀ ਪਛਾਣ ਕਰ ਲਈ ਹੈ। ਉਨ੍ਹਾਂ ਨੇ ਇੱਕ ਨਕਸ਼ਾ ਤਿਆਰ ਕੀਤਾ ਹੈ ਜੋ ਕਣਕ ਦੇ ਜੀਨੋਮ 'ਤੇ ਸਾਰੀਆਂ ਅਹਿਮ ਥਾਵਾਂ ਦਿਖਾਉਂਦਾ ਅਤੇ ਲੇਬਲ ਕਰਦਾ ਹੈ।ਸਾਰੇ ਜੀਨਜ਼ ਕਿੱਥੇ ਹਨ ਇਹ ਜਾਣਕਾਰੀ ਮਿਲਣ ਤੋਂ ਬਾਅਦ ਖੋਜਕਰਤਾ ਹੁਣ ਇਹ ਪਤਾ ਲਗਾਉਣ ਦੇ ਯੋਗ ਹੋ ਜਾਣਗੇ ਕਿ ਉਹ ਕਿਸ ਤਰ੍ਹਾਂ ਸੰਕਟ ਨੂੰ ਰੋਕਣ, ਪੋਸ਼ਕ ਤੱਤਾਂ ਦੀ ਮਾਤਰਾ ਵਧਾਉਣ ਅਤੇ ਉੱਚ ਪੈਦਾਵਾਰ ਕਰਨ ਲਈ ਕੰਮ ਕਰਦੇ ਹਨ। ਜੀਨਜ਼ ਵਿੱਚ ਬਦਲਾਅ ਕਰਨ ਦੀ ਤਕਨੀਕ ਨਾਲ ਉਹ ਉਨ੍ਹਾਂ ਗੁਣਾਂ ਨੂੰ ਜੋੜ ਸਕਦੇ ਹਨ ਜਿਨ੍ਹਾਂ ਦੀ ਲੋੜ ਉਨ੍ਹਾਂ ਨੂੰ ਵਧੇਰੇ ਚਾਹੀਦੀ ਹੈ।ਕੀ ਜੀਨ ਐਡਿਟਿੰਗ ਕਰਨ ਦੀ ਲੋੜ ਹੈ?ਪੈਦਾਵਾਰ ਵਧਾਉਣ ਲਈ ਜੀਨਜ਼ ਦੀ ਵਰਤੋਂ ਕਰਨ ਦੇ ਅਲੋਚਕਾਂ ਦਾ ਕਹਿਣਾ ਹੈ ਕਿ ਦੁਨੀਆਂ ਵਿੱਚ ਕਾਫੀ ਭੋਜਨ ਹੈ। ਸਮੱਸਿਆ ਇਹ ਹੈ ਕਿ ਉਹਨਾਂ ਨੂੰ ਲੋੜੀਂਦੇ ਲੋਕਾਂ ਤੱਕ ਪਹੁੰਚਾਇਆ ਨਹੀਂ ਜਾਂਦਾ ਹੈ। ਸੀਆਈਐਮਐਮਵਾਈਟੀ ਦੇ ਗਲੋਬਲ ਕਣਕ ਪ੍ਰੋਗਰਾਮ ਦੇ ਡਾਇਰੈਕਟਰ ਡਾ. ਹੰਸ ਬਰੌਨ ਸਹਿਮਤ ਹਨ। ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਸਿਆਸੀ ਹੱਲ ਜੀਨਜ਼ ਐਡਿਟਿੰਗ ਨਾਲੋਂ ਵਧੇਰੇ ਔਖਾ ਹੈ। Image copyright Getty Images ਫੋਟੋ ਕੈਪਸ਼ਨ 20 ਦੇਸਾਂ ਦੀਆਂ 73 ਰਿਸਰਚ ਸੰਸਥਾਵਾਂ ਦੇ 200 ਵਿਗਿਆਨੀਆਂ ਨੇ ਕਣਕ ਲਈ ਜੀਨਜ਼ ਦਾ ਨਕਸ਼ਾ ਤਿਆਰ ਕੀਤਾ ਹੈ "ਉਦਾਹਰਣ ਵਜੋਂ ਉੱਤਰੀ ਅਫਰੀਕਾ ਅਤੇ ਪੱਛਮੀ ਏਸ਼ੀਆ ਵਿੱਚ ਕਣਕ ਦੀ ਖਪਤ 40% ਅਤੇ 50% ਹੁੰਦੀ ਹੈ। ਇਸ ਖੇਤਰ ਦੇ ਦੇਸਾਂ ਲਈ ਕੌਮੀ ਖੁਰਾਕ ਸੁਰੱਖਿਆ ਵਾਸਤੇ ਕਣਕ ਦੀ ਪੈਦਾਵਾਰ ਨੂੰ ਵਧਾਉਣਾ ਜ਼ਰੂਰੀ ਹੈ। ਉਹ ਪਹਿਲਾਂ ਹੀ ਕਾਫ਼ੀ ਕਣਕ ਦਰਾਮਦ ਕਰਦੇ ਹਨ ਅਤੇ ਉਹ ਜਿੰਨਾ ਜ਼ਿਆਦਾ ਦਰਾਮਦ ਕਰਣਗੇ ਉੰਨਾ ਹੀ ਹੋਰਨਾਂ ਦੇਸਾਂ 'ਤੇ ਨਿਰਭਰ ਹੋਣਗੇ।ਜੀਨਨਵਾਚ ਯੂਕੇ ਦੇ ਡਾ. ਹੈਲਨ ਵਾਲੈੱਸ ਦਾ ਕਹਿਣਾ ਹੈ ਕਿ ਖੋਜਕਾਰਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ "ਲੋੜ ਤੋਂ ਵੱਧ ਵਾਅਦਾ" ਨਾ ਕਰਨ।ਅਸਲ ਵਿੱਚ ਜੋ ਜੀਨਜ਼ ਐਡਿਟਿੰਗ ਕਣਕ ਦੀ ਕਿਸਮ ਅਤੇ ਵਾਤਾਵਰਣ ਕਾਰਨ ਸੀਮਿਤ ਹੋਵੇਗੀ।"ਮਿਸਾਲ ਦੇ ਤੌਰ 'ਤੇ ਪੌਸ਼ਟਿਕ ਤਬਦੀਲੀ ਕਾਰਨ ਕਈ ਵਾਰ ਵਧੇਰੇ ਕੀੜੇ ਲੱਗ ਸਕਦੇ ਹਨ ਜਾਂ ਫਿਰ ਇਸ ਨੂੰ ਖਾਣ ਨਾਲ ਕੁਝ ਲੋਕਾਂ 'ਤੇ ਮਾੜਾ ਅਸਰ ਪੈ ਸਕਦਾ ਹੈ। ਵਾਤਾਵਰਨ, ਸਿਹਤ ਅਤੇ ਉਪਭੋਗਤਾ ਦੀ ਪਸੰਦ ਲਈ ਸਖ਼ਤ ਨਿਯਮ, ਨਜ਼ਰ ਰੱਖਣ ਅਤੇ ਲੇਬਲ ਲਗਾਉਣ ਦੀ ਲੋੜ ਹੈ।ਨਕਸ਼ਾ ਬਣਾਉਣਾ ਕਿੰਨਾ ਔਖਾ ਸੀ?20 ਦੇਸਾਂ ਦੀਆਂ 73 ਰਿਸਰਚ ਸੰਸਥਾਵਾਂ ਦੇ 200 ਵਿਗਿਆਨੀਆਂ ਨੇ ਕਣਕ ਲਈ ਜੀਨਜ਼ ਦਾ ਨਕਸ਼ਾ ਤਿਆਰ ਕੀਤਾ ਹੈ। ਉਨ੍ਹਾਂ ਨੇ 21 ਕਣਕ ਦੇ ਕ੍ਰੋਮੋਸੋਮਜ਼ ਅਤੇ 1,07,891 ਜੀਨਜ਼ ਦੀ ਸਹੀ ਥਾਂ ਦੀ ਪਛਾਣ ਕੀਤੀ ਹੈ।ਇਹ ਵੀ ਪੜ੍ਹੋ:ਤਸਵੀਰਾਂ: ਇਸ ਹਫ਼ਤੇ ਕੀ ਕੁਝ ਹੋਇਆ ਰੋਚਕ ਅਫ਼ੀਮ ਦੀ ਖੇਤੀ ਕਿਉਂ ਕਰਨਾ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਕੁਦਰਤੀ ਨਸ਼ਿਆਂ ਦੀ ਖੇਤੀ ਨਾਲ ਬਚੇਗਾ ਪੰਜਾਬ ਤੇ ਕਿਸਾਨ?ਇਹ ਡੀਐੱਨਏ ਦੇ 16 ਬਿਲੀਅਨ ਵੱਖੋ-ਵੱਖਰੇ ਕੈਮੀਕਲ ਬਿਲਡਿੰਗ ਬਲਾਕ ਹਨ- ਜੋ ਮਨੁੱਖੀ ਜੀਨਜ਼ ਤੋਂ ਪੰਜ ਗੁਣਾ ਵੱਡਾ ਸੀ।ਕਣਕ ਦੇ ਤਿੰਨ ਅਲੱਗ ਉਪ-ਜੀਨੋਮ ਹਨ। ਇਸ ਕਾਰਨ ਵਿਗਿਆਨੀ ਨੂੰ ਹਰੇਕ ਸਬ-ਜੀਨੋਮ ਨੂੰ ਸਮਝਣਾ ਅਤੇ ਉਹਨਾਂ ਨੂੰ ਸਹੀ ਕ੍ਰਮ ਵਿੱਚ ਜੋੜਨ ਵਿੱਚ ਮੁਸ਼ਕਿਲ ਪੈਦਾ ਕਰ ਦਿੱਤੀ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਕਸ਼ੇ ਕੁਮਾਰ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਸੰਮਨ 11 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46157901 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images/fb ਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਪੁਲਿਸ ਫਾਇਰਿੰਗ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ (ਐੱਸਆਈਟੀ) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਸੀਐੱਮ ਸੁਖਬੀਰ ਬਾਦਲ ਅਤੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੂੰ ਸੰਮਨ ਜਾਰੀ ਕੀਤਾ ਹੈ।ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਅਕਸ਼ੇ ਕੁਮਾਰ ਨੂੰ 21 ਨਵੰਬਰ ਨੂੰ ਅੰਮ੍ਰਿਤਸਰ ਦੇ ਸਰਕਿਟ ਹਾਊਸ ਵਿੱਚ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।ਇਨ੍ਹਾਂ ਤਿੰਨਾ ਨੂੰ ਐੱਸਆਈਟੀ ਦੇ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਸੰਮਨ ਜਾਰੀ ਕੀਤੇ ਗਏ। Image copyright Getty Images ਫੋਟੋ ਕੈਪਸ਼ਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਅਕਸ਼ੇ ਕੁਮਾਰ ਤਿੰਨਾ ਨੂੰ ਵੱਖ ਵੱਖ ਤਾਰੀਖਾਂ ਨੂੰ ਸੱਦਿਆ ਗਿਆ ਹੈ ਸੰਮਨ ਮੁਤਾਬਕ, ''ਬਰਗਾੜੀ ਬੇਅਦਬੀ ਮਾਮਲਾ, ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਦੀ ਜਾਂਚ ਦੇ ਮਾਮਲੇ ਵਿੱਚ ਜਿਨ੍ਹਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਉਨ੍ਹਾਂ ਦਾ ਹਾਜ਼ਿਰ ਹੋਣਾ ਲਾਜ਼ਮੀ ਹੈ। ਇਨ੍ਹਾਂ ਘਟਨਾਵਾਂ ਦੇ ਸਬੰਧ ਵਿੱਚ ਉਨ੍ਹਾਂ ਕੋਲੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਕੋਲ ਜੋ ਵੀ ਜਾਣਕਾਰੀਆਂ ਹਨ ਉਹ ਦਿੱਤੀਆਂ ਜਾਣ।'' ਇਸ ਤੋਂ ਪਹਿਲਾਂ ਐੱਸਆਈਟੀ ਵੱਲੋਂ ਏਡੀਜੀਪੀ ਜਤਿੰਦਰ ਜੈਨ, ਬਠਿੰਡਾ ਜ਼ੋਨ ਦੇ ਤਤਕਾਲੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਸਮੇਤ ਕਈ ਸੀਨੀਅਰ ਤੇ ਜੂਨੀਅਰ ਪੁਲਿਸ ਅਫ਼ਸਰਾਂ ਨਾਲ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਬੇਅਦਬੀ ਮਾਮਲੇ ਦਾ ਪੂਰਾ ਘਟਨਾਕ੍ਰਮਇੱਕ ਜੂਨ 2015: ਗੁਰੂ ਗ੍ਰੰਥ ਸਾਹਿਬ ਪਿੰਡ ਕੋਟਕਪੂਰਾ ਦੇ ਬੁਰਜ ਜਵਾਹਾਰ ਸਿੰਘ ਵਾਲਾ ਤੋਂ ਲਾਪਤਾ।12 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੇ ਅੰਗ ਬਰਗਾੜੀ ਪਿੰਡ ਵਿਚੋਂ ਮਿਲੇ।14 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖਾਂ ਵੱਲੋਂ ਪ੍ਰਦਰਸ਼ਨ, ਜਿਸ ਉੱਤੇ ਪੁਲਿਸ ਵੱਲੋਂ ਲਾਠੀਚਾਰਜ। ਇਸੇ ਦਿਨ ਬਹਿਬਲ ਕਲਾਂ ਵਿਚ ਸਿੱਖਾਂ ਅਤੇ ਪੁਲਿਸ ਦੌਰਾਨ ਹੋਈ ਝੜਪ ਵਿਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ।18 ਅਕਤੂਬਰ 2015: ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿਚ ਐੱਸਆਈਟੀ ਦਾ ਗਠਨ। ਪੁਲਿਸ ਵੱਲੋਂ ਪੂਰਾ ਮਾਮਲਾ ਸੁਲਝਾਉਣ ਦਾ ਦਾਅਵਾ ਪਰ ਪੁਲਿਸ ਦੇ ਦਾਅਵਿਆਂ ਉੱਤੇ ਸਵਾਲ ਖੜੇ ਹੋਏ।24 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਹੁਦੇ ਤੋਂ ਹਟਾਇਆ ਗਿਆ ਅਤੇ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ।26 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ Image copyright SUKHCHARAN PREET / BBC ਫੋਟੋ ਕੈਪਸ਼ਨ 14 ਅਕਤੂਬਰ 2018 ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਬਰਗਾੜੀ ਵਿੱਚ ਸਿੱਖ ਸੰਗਤਾਂ ਦਾ ਵੱਡਾ ਇਕੱਠ 30 ਜੂਨ,2016: ਜਸਟਿਸ ਜ਼ੋਰ ਸਿੰਘ ਕਮਿਸ਼ਨ ਨੇ ਰਿਪੋਰਟ ਸਰਕਾਰ ਨੂੰ ਸੌਂਪੀ, ਪਰ ਕਮਿਸ਼ਨ ਦੀਆਂ ਤਜਵੀਜ਼ਾਂ ਉੱਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।14 ਅਪ੍ਰੈਲ 2017: ਅਮਰਿੰਦਰ ਸਿੰਘ ਸਰਕਾਰ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿਚ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਕੀਤਾ।30 ਜੂਨ 2018: ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ ਸਰਕਾਰ ਨੂੰ ਸੌਂਪੀ।31 ਜੂਨ 2018: ਅਮਰਿੰਦਰ ਸਿੰਘ ਦੀ ਸਰਕਾਰ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਸੀਬੀਆਈ ਹਵਾਲੇ ਕੀਤੀ।28 ਅਗਸਤ 2018: ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਅਤੇ ਅਕਾਲੀ ਦਲ ਵੱਲੋਂ ਬਹਿਸ ਦਾ ਬਾਈਕਾਟ। ਮਾਮਲੇ ਦੀ ਜਾਂਚ ਲਈ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ।10 ਸਤੰਬਰ 2018: ਪੰਜਾਬ ਸਰਕਾਰ ਵੱਲੋਂ ਬਹਿਬਲਾਂ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ।ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਇਸ ਤਰ੍ਹਾਂ ਸੁਧਾਰਿਆ ਜਾ ਸਕਦਾ ਹੈ ਵਾਈ-ਫਾਈ ਦਾ ਸਿਗਨਲ 11 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45147831 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਉਂਝ ਤਾਂ ਇਹ ਤਰਕੀਬ ਨਵੀਂ ਨਹੀਂ ਹੈ ਪਰ ਜੇ ਵਿਗਿਆਨ ਵੀ ਇਸ ਦੀ ਪੁਸ਼ਟੀ ਕਰਦਾ ਹੈ ਤਾਂ ਵਧੀਆ ਹੋਵੇਗਾ। ਅਲੁਮੀਨੀਅਮ ਫੌਇਲ ਵਾਲਾ ਫਾਰਮੂਲਾ ਵਾਈ ਫਾਈ ਦੇ ਸਿਗਨਲ ਵਿੱਚ ਰੋਜ਼ਾਨਾ ਆਉਣ ਵਾਲੀ ਪ੍ਰੇਸ਼ਾਨੀ ਤੋਂ ਛੁਟਕਾਰਾ ਦੁਆ ਸਕਦਾ ਹੈ। ਯੂਨੀਵਰਸਿਟੀ ਆਫ ਡਾਰਟਮਾਉਥ ਦੇ ਖੋਜਕਰਤਾਵਾਂ ਮੁਤਾਬਕ ਰਾਊਟਰ ਦੇ ਐਂਟੀਨਾ ਦੇ ਚਾਰੇ ਪਾਸੇ ਅਲੁਮੀਨੀਅਮ ਫੌਏਲ ਲਗਾਉਣ ਨਾਲ ਵਾਈ ਫਾਈ ਸਿਗਨਲ ਬਿਹਤਰ ਹੋ ਸਕਦੇ ਹਨ। ਨੈੱਟਵਰਕ ਵਿੱਚ ਰੁਕਾਵਟ ਘੱਟ ਆਉਂਦੀ ਹੈ ਤੇ ਕੁਨੈਕਸ਼ਨ ਦੀ ਸੁਰੱਖਿਆ ਵੀ ਵਧਦੀ ਹੈ।ਘਰਾਂ ਵਿੱਚ ਰਾਊਟਰ ਦਾ ਐਂਟੀਨਾ ਹਰ ਦਿਸ਼ਾ ਲਈ ਹੁੰਦਾ ਹੈ ਯਾਨੀ ਕਿ ਸਿਗਨਲ ਬਿਖਰਿਆ ਹੁੰਦਾ ਹੈ। ਅਲੁਮੀਨੀਅਮ ਫੌਇਲ ਲਗਾਉਣ ਨਾਲ ਸਿਗਨਲ ਇੱਕ ਦਿਸ਼ਾ ਵਿੱਚ ਕੰਮ ਕਰਨ ਲੱਗਦੇ ਹਨ।ਇਹ ਵੀ ਪੜ੍ਹੋ:15 ਸਾਲ ਤੱਕ ਗੁਫ਼ਾ 'ਚ ਕੈਦ ਰੱਖ ਕੇ ਕਰਦਾ ਰਿਹਾ ਬਲਾਤਕਾਰਜਦੋਂ ਈਦੀ ਅਮੀਨ ਦੇ ਫਰਿੱਜ 'ਚੋਂ ਮਿਲਿਆ ਸੀ ਮਨੁੱਖੀ ਸਿਰਕੌਣ ਹੈ ਇਹ ਔਰਤ ਜਿਸ ਪਿੱਛੇ ਲੜ ਰਹੇ ਨੇ ਸਾਊਦੀ ਤੇ ਕੈਨੇਡਾ?ਕਿਵੇਂ ਲਾਇਆ ਜਾਏ ਫੌਇਲ?ਰਾਊਟਰ 'ਤੇ ਅਲੁਮੀਨੀਅਮ ਫੌਇਲ ਇਸ ਤਰ੍ਹਾਂ ਲਗਾਓ ਕਿ ਉਹ ਕਮਰੇ ਵੱਲ ਨੂੰ ਹੋਵੇ।ਹਾਲਾਂਕਿ ਦੂਜੇ ਕਮਰਿਆਂ ਵਿੱਚ ਇਸਦਾ ਸਿਗਨਲ ਨਹੀਂ ਆਵੇਗਾ ਪਰ ਉੱਥੇ ਜ਼ਰੂਰ ਆਵੇਗਾ ਜਿੱਥੇ ਤੁਸੀਂ ਚਾਹੁੰਦੇ ਹੋ। ਕੁਝ ਥਾਵਾਂ 'ਤੇ ਸਿਗਨਲ ਰੋਕਣ ਦੇ ਆਪਣੇ ਫਾਇਦੇ ਵੀ ਹਨ, ਜਿਵੇਂ ਕਿ ਇਸਨੂੰ ਸ਼ੀਸ਼ੇ ਵੱਲ ਜਾਣ ਤੋਂ ਰੋਕਿਆ ਜਾ ਸਕਦਾ ਹੈ ਤਾਂ ਜੋ ਸਿਗਨਲ ਰਿਫਲੈਕਟ ਨਾ ਹੋਣ ਤੇ ਤੁਹਾਡਾ ਕਨੈਕਸ਼ਨ ਠੀਕ ਕੰਮ ਕਰੇ। ਬਿਹਤਰ ਸੁਰੱਖਿਆਸਿਗਨਲ ਨੂੰ ਦਿਸ਼ਾ ਦੇਣ ਨਾਲ ਰੁਕਾਵਟ ਤਾਂ ਘੱਟਦੀ ਹੀ ਹੈ ਅਤੇ ਇਸ ਨਾਲ ਤੁਹਾਡੇ ਵਾਈ ਫਾਈ ਦੀ ਸੁਰੱਖਿਆ ਵੀ ਬਿਹਤਰ ਹੁੰਦੀ ਹੈ।ਅਲੁਮੀਨੀਅਮ ਕਵਰੇਜ ਨਾਲ ਸਿਗਨਲ ਉਨ੍ਹਾਂ ਲੋਕਾਂ ਤਕ ਨਹੀਂ ਪਹੁੰਚੇਗਾ ਜੋ ਵਾਈ ਫਾਈ ਚੋਰੀ ਕਰਦੇ ਹਨ, ਜਾਂ ਕਿਸੇ ਸਾਈਬਰ ਹਮਲੇ ਵਿੱਚ ਤੁਹਾਡਾ ਕੁਨੈਕਸ਼ਨ ਇਸਤੇਮਾਲ ਕਰ ਸਕਦੇ ਹਨ। ਡਾਰਟਮਾਉਥ ਦੇ ਰਿਸਰਚਰ ਇਸ ਘਰੇਲੂ ਤਰਕੀਬ ਨੂੰ ਅਗਲੇ ਪੱਧਰ ਤੱਕ ਲੈ ਗਏ ਹਨ ਤੇ ਇੱਕ ਸਿਸਟਮ ਬਣਾਇਆ ਹੈ।ਇਹ ਵੀ ਪੜ੍ਹੋ: ਕਦੋਂ ਹੋਈ ਸੀ ਵਾਈ ਫਾਈ ਤੇ ਮੋਬਾਈਲ ਫੋਨ ਦੀ ਕਲਪਨਾਸਮਾਰਟ ਫ਼ੋਨ ਦੀ ਵਰਤੋਂ ਕਰਦੇ ਹੋ ਤਾਂ 'ਫ਼ਬਿੰਗ' ਬਾਰੇ ਜ਼ਰੂਰ ਜਾਣੋ7 ਸੰਕੇਤ ਜੋ ਦੱਸਣਗੇ ਕਿ ਤੁਹਾਡਾ ਫ਼ੋਨ ਹੈਕ ਹੋ ਗਿਆ3-ਡੀ ਮਾਡਲ ਪ੍ਰਿੰਟ ਤੁਹਾਡੇ ਸਿਗਨਲ ਨੂੰ ਉੱਥੇ ਭੇਜਦਾ ਹੈ ਜਿੱਥੇ ਤੁਸੀਂ ਚਾਹੁੰਦੇ ਹੋ। 3-ਡੀ ਪਲਾਸਟਿਕ ਪ੍ਰਿੰਟ ਨੂੰ ਅਲੁਮੀਨੀਅਮ ਫੌਇਲ ਲਗਾ ਕੇ ਤਿਆਰ ਕੀਤਾ ਜਾਂਦਾ ਹੈ। ਇਸਲਈ ਸਬਰ ਤੇ ਰਚਨਾਤਮਕਤਾ ਨਾਲ ਬਿਨਾਂ ਵੱਧ ਖਰਚਾ ਕੀਤੇ ਅਸੀਂ ਆਪ ਆਪਣੇ ਅਲੁਮੀਨੀਅਮ ਪੈਨਲ ਬਣਾ ਸਕਦੇ ਹਨ, ਤੇ ਸਿਗਨਲ ਦੀ ਸਮੱਸਿਆ ਨੂੰ ਖਤਮ ਕਰ ਸਕਦੇ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਰਬ ਦਾ ਪਹਿਲਾ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀ 20 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46915420 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਮਿਸਰ ਵਿੱਚ ਪਹਿਲੀ ਵਾਰ ਔਰਤਾਂ ਦੀਆਂ ਕਾਮੁਕ ਇੱਛਾਵਾਂ ਨੂੰ ਵਧਾਉਣ ਵਾਲੀਆਂ ਦਵਾਈਆਂ ਦਾ ਉਤਪਾਦਨ ਤੇ ਵਿਕਰੀ ਹੋਵੇਗੀ ਮਿਸਰ ਔਰਤਾਂ ਦੀਆਂ ਕਾਮੁਕ ਇੱਛਾ ਨੂੰ ਵਧਾਉਣ ਵਾਲੀਆਂ ਦਵਾਈ ਦੇ ਉਤਪਾਦਨ ਤੇ ਵਿਕਰੀ ਦੀ ਇਜਾਜ਼ਤ ਦੇਣ ਵਾਲਾ ਅਰਬ ਦੇਸਾਂ 'ਚੋਂ ਪਹਿਲਾਂ ਦੇਸ ਬਣ ਗਿਆ ਹੈ। ਬੀਬੀਸੀ ਦੀ ਸੈਲਾ ਨਾਬਿਲ ਨੇ ਪੜਤਾਲ ਕੀਤੀ ਕਿ ਸਮਾਜਿਕ ਰੂੜੀਵਾਦੀ ਦੇਸ 'ਚ ਇਸ ਲਈ ਬਾਜ਼ਾਰ ਹੈ ਵੀ ਜਾਂ ਨਹੀਂ।"ਮੈਂ ਸੁਸਤੀ ਮਹਿਸੂਸ ਕਰ ਰਹੀ ਹਾਂ ਤੇ ਮੈਨੂੰ ਚੱਕਰ ਆ ਰਹੇ ਹਨ ਅਤੇ ਮੇਰਾ ਦਿਲ ਵੀ ਤੇਜ਼-ਤੇਜ਼ ਧੜਕ ਰਿਹਾ ਹੈ।"ਇਹ ਸ਼ਬਦ ਲੈਲਾ ਨੇ ਪਹਿਲੀ ਵਾਰ ਅਖੌਤੀ "ਔਰਤਾਂ ਦੀ ਵਿਆਗਰਾ" ਕਹੀ ਜਾਣ ਵਾਲੀ ਗੋਲੀ ਖਾਣ ਤੋਂ ਬਾਅਦ ਕਿਹਾ ਜਿਸ ਨੂੰ ਰਸਾਇਣਕ ਤੌਰ 'ਤੇ ਫਲੀਬੈਨਸੇਰਿਨ ਵਜੋਂ ਜਾਣਿਆ ਜਾਂਦਾ ਹੈ। ਪਹਿਲੀ ਵਾਰ ਇਹ ਦਵਾਈ ਅਮਰੀਕਾ ਵਿੱਚ ਕਰੀਬ ਤਿੰਨ ਸਾਲ ਪਹਿਲਾਂ ਵਰਤੀ ਗਈ ਸੀ ਅਤੇ ਹੁਣ ਇਹ ਮਿਸਰ ਦੀਆਂ ਸਥਾਨਕ ਫਰਮਾਕਿਊਟੀਕਲ ਕੰਪਨੀਆਂ ਵਿੱਚ ਤਿਆਰ ਕੀਤੀ ਜਾਵੇਗੀ। ਲੈਲਾ (ਜੋ ਉਸ ਦਾ ਅਸਲ ਨਾਮ ਨਹੀਂ ਹੈ) ਆਪਣੇ 30ਵਿਆਂ ਦੀ ਉਮਰ ਵਿੱਚ ਇੱਕ ਰੂੜੀਵਾਦੀ ਘਰੇਲੂ ਸੁਆਣੀ ਹੈ। ਇਹ ਵੀ ਪੜ੍ਹੋ-ਮੰਟੋ ਕੋਲੋਂ ਪਾਕਿਤਸਾਨ ਕਿਉਂ ਡਰਦਾ ਹੈ?ਕੀ ਦੁਬਈ ਦੇ ਅਖ਼ਬਾਰ ਨੇ ਕੀਤਾ ਰਾਹੁਲ ਦਾ ਅਪਮਾਨਹੌਲਦਾਰ ਨੇ ਦੁੱਧ ਚੁੰਘਾ ਕੇ ਲਾਵਾਰਿਸ ਬੱਚੀ ਦੀ ਜਾਨ ਬਚਾਈਰਾਮ ਰਹੀਮ ਨੂੰ ਛਤਰਪਤੀ ਕਤਲ ਮਾਮਲੇ 'ਚ ਉਮਰ ਕੈਦ ਫੋਟੋ ਕੈਪਸ਼ਨ ਰਿਪੋਰਟਾਂ ਮੁਤਾਬਕ ਮਿਸਰ ਵਿੱਚ ਸੈਕਸੁਅਲ ਪ੍ਰੇਸ਼ਾਨੀਆਂ ਕਰਕੇ ਤਲਾਕ ਦੀ ਦਰ ਵਧੇਰੇ ਹੈ ਉਸ ਨੇ ਵੀ ਮਿਸਰ ਦੀਆਂ ਹੋਰਨਾਂ ਔਰਤਾਂ ਵਾਂਗ ਆਪਣੀ ਪਛਾਣ ਲੁਕਾਈ। ਮਿਸਰ ਵਿੱਚ ਸੈਕਸੁਅਲ ਪ੍ਰੇਸ਼ਾਨੀਆਂ ਅਤੇ ਲੋੜਾਂ ਬਾਰੇ ਗੱਲ ਕਰਨਾ ਅੱਜ ਵੀ ਸਮਾਜਿਕ ਤੌਰ ’ਤੇ ਸ਼ਰਮ ਦਾ ਹੈ। ਉਸ ਨੇ ਦੱਸਿਆ ਕਿ ਵਿਆਹ ਦੇ ਕਰੀਬ 10 ਸਾਲਾਂ ਬਾਅਦ ਉਸ ਨੇ ਦਵਾਈ ਲੈਣ ਬਾਰੇ ਫ਼ੈਸਲਾ ਲਿਆ। ਲੈਲਾ ਨੂੰ ਕੋਈ ਸਿਹਤ ਸਬੰਧੀ ਪ੍ਰੇਸ਼ਾਨੀ ਨਹੀਂ ਹੈ। ਉਸ ਨੇ ਬਿਨਾਂ ਡਾਕਟਰ ਦੀ ਪਰਚੀ ਦੇ ਦਵਾਈ ਖਰੀਦੀ, ਜੋ ਮਿਸਰ ਵਿੱਚ ਆਮ ਹੀ ਲੋਕ ਕਾਉਂਟਰ ਤੋਂ ਕਈ ਦਵਾਈਆਂ ਖਰੀਦ ਲੈਂਦੇ ਹਨ।ਉਸ ਨੇ ਦੱਸਿਆ, "ਫਰਮਾਸਿਸਟ ਨੇ ਮੈਨੂੰ ਦੱਸਿਆ ਕੁਝ ਹਫ਼ਤਿਆਂ ਲਈ ਰੋਜ਼ਾਨਾ ਰਾਤ ਨੂੰ ਇੱਕ ਗੋਲੀ ਲੈਣੀ ਹੈ। ਲੈਲਾ ਦਾ ਕਹਿਣਾ ਹੈ ਕਿ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਮੇਰੇ ਪਤੀ ਤੇ ਮੈਂ ਦੇਖਣਾ ਚਾਹੁੰਦੇ ਸੀ ਕਿ ਇਸ ਦਾ ਕੀ ਅਸਰ ਹੁੰਦਾ ਹੈ। ਮੈਂ ਵਾਰ ਕੋਸ਼ਿਸ਼ ਕੀਤੀ ਪਰ ਮੁੜ ਕਦੇ ਅਜਿਹਾ ਨਹੀਂ ਕੀਤਾ।" Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਮਿਸਰ ਵਿੱਚ ਤਲਾਕ ਦੀ ਦਰ ਵੱਧ ਹੈਮਿਸਰ ਵਿੱਚ ਤਲਾਕ ਦੀ ਦਰ ਵਧੇਰੇ ਹੈ ਅਤੇ ਕਈ ਸਥਾਨਕ ਰਿਪੋਰਟਾਂ ਮੁਤਾਬਕ ਸੈਕਸੁਅਲ ਪ੍ਰੇਸ਼ਾਨੀਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਫਲੀਬੈਨਸੇਰਿਨ ਦੇ ਸਥਾਨਕ ਉਤਪਾਦਕਾਂ ਦਾ ਕਹਿਣਾ ਹੈ ਕਿ ਮਿਸਰ ਵਿੱਚ ਹਰੇਕ 10 ਔਰਤਾਂ 'ਚੋਂ 3 ਵਿੱਚ ਕਾਮੁਕ ਇੱਛਾ ਘੱਟ ਹੁੰਦੀ ਹੈ ਪਰ ਇਹ ਅੰਕੜੇ ਅੰਦਾਜ਼ਾ ਹੀ ਹਨ। ਇਸ ਦੇਸ ਵਿੱਚ ਅਸਲ ਅੰਕੜੇ ਕੱਢਣਾ ਬੇਹੱਦ ਔਖਾ ਕੰਮ ਹੈ। ਕੰਪਨੀ ਦੇ ਅਧਿਕਾਰੀ ਅਸ਼ਰਫ਼ ਅਲ ਮਰਾਘੀ ਮੁਤਾਬਕ, "ਇਸ ਦੇਸ ਵਿੱਚ ਅਜਿਹੇ ਇਲਾਜ ਦੀ ਕਾਫੀ ਲੋੜ ਹੈ। ਇਹ ਇੱਕ ਕ੍ਰਾਂਤੀ ਹੋਵੇਗੀ।"ਮਰਾਘੀ ਦਾ ਕਹਿਣਾ ਹੈ ਕਿ ਦਵਾਈ ਅਸਰਦਾਰ ਅਤੇ ਸੁਰੱਖਿਅਤ ਹੈ। ਇਸ ਦੌਰਾਨ ਸੁਸਤੀ ਅਤੇ ਚੱਕਰ ਆਉਣਾ ਆਦਿ ਗਾਇਬ ਹੋ ਜਾਵੇਗਾ ਪਰ ਕਈ ਫਰਮਾਸਿਸਟ ਤੇ ਡਾਕਟਰ ਇਸ ਨਾਲ ਅਸਹਿਮਤ ਹਨ। ਇੱਕ ਫਰਮਾਸਿਸਟ ਨੇ ਮੈਨੂੰ ਚਿਤਾਵਨੀ ਦਿੱਤੀ ਕਿ ਦਵਾਈ ਬਲੱਡ ਪ੍ਰੈਸ਼ਰ ਨੂੰ 'ਖ਼ਤਰਨਾਕ ਪੱਧਰ' ਤੱਕ ਘਟਾ ਸਕਦੀ ਹੈ ਅਤੇ ਕਈ ਲੋਕਾਂ ਨੂੰ ਜਿਗਰ ਸਬੰਧੀ ਸਮੱਸਿਆ ਵੀ ਹੋ ਸਕਦੀਆਂ ਹਨ। ਇਹ ਵੀ ਪੜ੍ਹੋ-ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ'ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ ਫੋਟੋ ਕੈਪਸ਼ਨ ਦਵਾਈ ਨੂੰ ਲੈ ਕੇ ਕਈ ਫਰਮਾਸਿਸਟ ਤੇ ਡਾਕਟਰ ਅਸਹਮਿਤ ਹਨ ਉੱਤਰੀ ਕੈਰੋ ਵਿੱਚ ਫਾਰਮੈਸੀ ਚਲਾਉਣ ਵਾਲੇ ਮੁਰਾਦ ਸਦੀਕ ਨੇ ਦੱਸਿਆ ਕਿ ਉਹ ਹਮੇਸ਼ਾ ਗਾਹਕਾਂ ਨੂੰ ਇਸ ਦੇ ਬੁਰੇ ਪ੍ਰਭਾਵ ਬਾਰੇ ਵੀ ਦੱਸਦੇ ਹਨ ਪਰ "ਉਹ ਇਸ ਨੂੰ ਖਰੀਦਣ 'ਤੇ ਜ਼ੋਰ ਦਿੰਦੇ ਹਨ।""ਰੋਜ਼ ਕਰੀਬ 10 ਲੋਕ ਦਵਾਈ ਖਰੀਦਣ ਆਉਂਦੇ ਹਨ। ਇਨ੍ਹਾਂ ਵਿਚੋਂ ਵਧੇਰੇ ਆਦਮੀ ਹੁੰਦੇ ਹਨ। ਔਰਤਾਂ ਇਸ ਲਈ ਸ਼ਰਮ ਮਹਿਸੂਸ ਕਰਦੀਆਂ ਹਨ।"ਸਦੀਕ ਫਾਰਮੈਸੀ ਦੇ ਅੰਦਰ ਮੈਂ ਦੇਖਿਆ ਕਿ ਇੱਕ ਇਸ਼ਤਿਹਾਰ ਵਿੱਚ ਫਲੀਬੈਨਸੇਰਿਨ ਨੂੰ "ਗੁਲਾਬੀ ਗੋਲੀ" ਦੱਸਿਆ ਗਿਆ ਹੈ। ਜੋ "ਨੀਲੀ ਗੋਲੀ" ਦਾ ਔਰਤਾਂ ਲਈ ਤਿਆਰ ਕੀਤਾ ਗਿਆ ਰੂਪ ਹੈ। ਇਹ ਇੱਕ ਟਰਮ ਹੈ ਜੋ ਮਿਸਰ ਵਿੱਚ ਪੁਰਸ਼ ਵਿਆਗਰਾ ਲਈ ਵਰਤੀ ਜਾਂਦੀ ਹੈ। ਪਰ ਉਤਪਾਦਕਾਂ ਦਾ ਕਹਿਣਾ ਹੈ ਕਿ "ਫੀਮੇਲ ਵਿਆਗਰਾ" ਗ਼ਲਤ ਹੈ। ਮਰਾਘੀ ਦਾ ਕਹਿਣਾ ਹੈ, "ਮੀਡੀਆ ਇਸ ਨਾਮ ਨੂੰ ਲੈ ਕੇ ਆਇਆ ਹੈ ਅਸੀਂ ਨਹੀਂ।"ਵਿਆਗਰਾ ਲਿੰਗ ਵੱਲ ਖ਼ੂਨ ਦੇ ਪ੍ਰਵਾਹ ਨੂੰ ਵਧਾ ਕੇ ਕੰਮ ਕਰਦੀ ਹੈ ਜਦਕਿ ਫਲੀਬੈਨਸੇਰਿਨ ਤਣਾਅ ਦੇ ਇਲਾਜ ਲਈ ਬਣਾਈ ਗਈ ਦਵਾਈ ਹੈ ਜਿਹੜੀ ਦਿਮਾਗ਼ ਵਿੱਚ ਰਸਾਇਣਾਂ ਦੇ ਸੰਤੁਲਨ 'ਚ ਬਦਲਾਅ ਕਰ ਕੇ ਕਾਮੁਕ ਇੱਛਾ ਵੀ ਵਧਾਉਂਦੀ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਹਕੀਮ ਦਾਅਵਾ ਕਰਦੇ ਹਨ ਕਿ ਇਹ ਨਪੁੰਸਕਤਾ ਦਮਾ ਤੇ ਕੈਂਸਰ ਦਾ ਇਲਾਜ ਕਰ ਸਕਦਾ ਹੈਸੈਕਸ ਥੈਰੇਪਿਸਟ ਹੀਬਾ ਕੌਤਬ ਮੁਤਾਬਕ "'ਫੀਮੇਲ ਵਿਆਗਰਾ' ਗੁਮਰਾਹ ਕਰਨ ਵਾਲੀ ਸ਼ਬਦ ਹੈ।" ਉਹ ਆਪਣੇ ਕਿਸੇ ਵੀ ਮਰੀਜ਼ ਨੂੰ ਇਹ ਦਵਾਈ ਲਿਖ ਕੇ ਨਹੀਂ ਦਿੰਦੀ।ਉਹ ਕਹਿੰਦੀ ਹੈ, "ਇਹ ਸਰੀਰਕ ਅਤੇ ਮਾਨਸਕਿ ਪ੍ਰੇਸ਼ਾਨੀ ਝੱਲ ਰਹੀ ਔਰਤ 'ਤੇ ਕੰਮ ਨਹੀਂ ਕਰਦੀ।"ਮਿਸਰ ਦੀਆਂ ਔਰਤਾਂ ਨੂੰ ਅਜੇ ਵੀ ਆਪਣੀਆਂ ਸੈਕਸੁਅਲ ਲੋੜਾਂ ਬਾਰੇ ਖੁੱਲ੍ਹ ਕੇ ਬੋਲਣ ਲਈ ਲੰਬਾ ਪੈਂਡਾ ਤੈਅ ਕਰਨਾ ਪਵੇਗਾ।ਲੈਲਾ ਦੀ ਕਹਿਣਾ ਹੈ ਕਿ ਅਜਿਹੀਆਂ ਕਈ ਔਰਤਾਂ ਨੂੰ ਜਾਣਦੀ ਹੈ ਜਿਨ੍ਹਾਂ ਨੇ ਸੈਕਸੁਅਲ ਰਿਸ਼ਤਿਆਂ ਕਰਕੇ ਤਲਾਕ ਲਏ ਹਨ। ਉਸ ਨੇ ਕਿਹਾ, "ਜੇਕਰ ਤੁਹਾਡਾ ਪਤੀ ਸੈਕਸੁਅਲੀ ਕਮਜ਼ੋਰ ਹੈ ਤਾਂ ਤੁਸੀਂ ਉਸ ਦਾ ਸਾਥ ਦਿੰਦੇ ਹੋ ਅਤੇ ਇਲਾਜ 'ਚ ਮਦਦ ਕਰਦੇ ਹੋ। ਪਰ ਜੇਕਰ ਤੁਹਾਡੇ ਪਤੀ ਦਾ ਵਿਹਾਰ ਮਾੜਾ ਹੈ ਤਾਂ ਤੁਸੀਂ ਉਸ ਵਿੱਚ ਆਪਣੇ ਸਾਰੀ ਰੁਚੀ ਗੁਆ ਦਿੰਦੇ ਹੋ, ਬੇਸ਼ੱਕ ਉਹ ਬਿਸਤਰੇ ਕਿੰਨਾ ਹੀ ਵਧੀਆ ਕਿਉਂ ਨਾ ਹੋਵੇ। ਪਰ ਪੁਰਸ਼ ਇਸ ਨੂੰ ਕਦੇ ਨਹੀਂ ਸਮਝ ਸਕਦੇ।"ਇਹ ਵੀ ਪੜ੍ਹੋ-ਮਾਵਾਂ ਨੂੰ ਦਿੱਤੀ ਵਿਆਗਰਾ, ਬੱਚਿਆਂ ਦੀ ਮੌਤ ਵਿਆਗਰਾ ਖਰੀਦਣ ਤੋਂ ਪਹਿਲਾਂ ਜ਼ਰੂਰੀ ਜਾਣਕਾਰੀਚੰਗੀ ਸੈਕਸ ਲਾਇਫ਼ ਜਿਉਣਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਜਾਣਕਾਰੀ ਔਰਤਾਂ ਦੀਆਂ ਇੱਛਾਵਾਂ ਬਾਰੇ ਤੁਸੀਂ ਕਿੰਨਾ ਜਾਣਦੇ ਹੋ? Image Copyright BBC News Punjabi BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸਾਲ 2019 ਨੂੰ ਦੁਨੀਆਂ ਦੇ ਵੱਖ-ਵੱਖ ਮੁਲਕਾਂ ਨੇ ਕਿਵੇਂ ਕਿਹਾ ਖੁਸ਼ਾਮਦੀਦ 1 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46726751 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਨਵੇਂ ਸਾਲ ਦੀ ਆਮਦ ਨੇ ਦੁਨੀਆਂ ਭਰ ਵਿੱਚ ਰਾਤ ਨੂੰ ਰੁਸ਼ਨਾ ਦਿੱਤਾ, ਲੱਖਾਂ ਲੋਕਾਂ ਵੱਲੋਂ ਸ਼ਾਨਦਾਰ ਆਤਿਸ਼ਹਬਾਜ਼ੀ ਨਾਲ ਆਸਮਾਨ ਜਗਮਗਾ ਉਠਿਆ।ਆਓ ਤਸਵੀਰਾਂ ਰਾਹੀਂ ਦੇਖਦੇ ਹਾਂ ਕਿ ਪੂਰੀ ਦੁਨੀਆਂ ਨੇ ਕਿਵੇਂ ਜੀ ਆਇਆਂ ਆਖਿਆ ਸਾਲ 2019 ਨੂੰ...ਮੱਧ ਲੰਡਨ ਦੇ ਮਸ਼ਹੂਰ ਲੰਡਨ ਆਈ ਉੱਤੇ ਪਾਇਰੋਟੈਕਨਿਕਸ ਨਾਲ ਸ਼ਾਨਦਾਰ ਆਤਿਸ਼ਬਾਜੀ ਕੀਤੀ ਗਈ। Image copyright Reuters ਭਾਰਤ ਦੇ ਅਹਿਮਦਾਬਾਦ ਵਿੱਚ ਨਵੇਂ ਸਾਲ ਦੇ ਜਸ਼ਨ ਮੌਕੇ ਵਾਲਾ ਉੱਤੇ ਸੈਂਟਾ ਕਲੌਜ਼ ਬਣਾਉਂਦੇ ਹੋਈ ਇੱਕ ਕਲਾਕਾਰ। Image copyright Getty Images ਦੁੱਬਈ ਵਿੱਚ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਉੱਤੇ ਆਤਿਸ਼ਬਾਜ਼ੀ ਦਾ ਸ਼ਾਨਦਾਰ ਨਜ਼ਾਰਾ। Image copyright EPA ਮਲੇਸ਼ੀਆ ਵਿੱਚ ਕੁਆਲਾ ਲਾਮਪੁਰ ਦੇ ਪੈਟਰੋਨਸ ਟਾਵਰ ਉੱਤੇ ਹੋਈ ਆਤਿਸ਼ਬਾਜ਼ੀ ਨਾਲ ਆਸਮਾਨ ਵੀ ਲਾਲ ਰੰਗ ਵਿੱਚ ਰੰਗਿਆ ਨਜ਼ਰ ਆਇਆ। Image copyright LINTAO ZHANG/GETTY IMAGES ਚੀਨ ਦੇ ਬੀਜਿੰਗ ਵਿੱਚ ਕੁਝ ਇਸ ਤਰ੍ਹਾਂ ਜਸ਼ਨ ਮਨਾ ਕਾ ਨਵੇਂ ਸਾਲ ਦੀ ਕੀਤੀ ਸ਼ੁਰੂਆਤ। Image copyright EPA ਸਿੰਗਾਪੁਰ ਦੇ ਮਰੀਨਾ ਬੇਅ 'ਤੇ ਲੱਖਾਂ ਲੋਕਾਂ ਨੇ ਇਕੱਠੇ ਹੋ ਕੇ ਸਾਲ 2018 ਨੂੰ ਕੀਤਾ ਅਲਿਵਦਾ ਤੇ ਨਵੇਂ ਸਾਲ ਦਾ ਕੀਤਾ ਸੁਆਗਤ। Image copyright EPA ਆਸਟਰੇਲੀਆ ਦੇ ਸਿਡਨੀ ਹਾਰਬਰ ਬ੍ਰਿਜ ਉੱਤੇ 12 ਮਿੰਟ ਤੱਕ ਹੋਈ ਆਤਿਸ਼ਬਾਜ਼ੀ। Image copyright Getty Images ਰੂਸ ਵਿੱਚ ਸਾਲ 2018 ਦੀ ਆਖ਼ਰੀ ਸ਼ਾਮ ਨੂੰ ਇਸ ਤਰ੍ਹਾਂ ਕੀਤਾ ਅਲਵਿਦਾ Image copyright Reuters ਫਿਲੀਪੀਂਸ ਦੇ ਕੇਜ਼ੋਨ ਸ਼ਹਿਰ ਵਿੱਚ ਨਵੇਂ ਸਾਲ ਦੀ ਆਮਦ ਮੌਕੇ 2019 ਨੂੰ ਦਰਸਾਉਂਦਾ ਚਸ਼ਮਾ ਪਹਿਨੇ ਇੱਕ ਕੁੜੀ।ਇਹ ਵੀ ਪੜ੍ਹੋ:“ਕਰਤਾਰਪੁਰ ਲਾਂਘਾ ਨਾ ਖੋਲ੍ਹਣਾ ਵੰਡੇ ਹੋਏ ਪੰਜਾਬੀਆਂ ਨਾਲ ਧੱਕਾ”ਸੀਰੀਆ 'ਚੋਂ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਆਈਐੱਸ ਦੇ ਮੁਕਾਬਲੇ ਕੌਣ ਉਹ ਔਰਤਾਂ ਜਿਨ੍ਹਾਂ ਦੇ ਨਾਂ 2018 'ਚ ਲੋਕਾਂ ਦੀ ਜ਼ੁਬਾਨ 'ਤੇ ਰਹੇ ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸੱਜਣ ਕੁਮਾਰ ਨੂੰ ਸਜ਼ਾ ਦੇ ਫੈਸਲੇ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਕੀਤੀਆਂ 5 ਮੁੱਖ ਟਿੱਪਣੀਆਂ 18 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46597003 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਸੁਣਾਉਂਦਿਆਂ ਕੋਰਟ ਨੇ ਕਿਹਾ ਕਿ ਨਵੰਬਰ 1 ਤੋਂ 4 ਤੱਕ ਸਿੱਖਾਂ ਦਾ ਕਤਲੇਆਮ ਸਿਆਸੀ ਆਗੂਆਂ ਦੁਆਰਾ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਕਰਵਾਇਆ ਗਿਆ।ਸੱਜਣ ਕੁਮਾਰ ਤੋਂ ਇਲਾਵਾ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕਿਸ਼ਨ ਖੋਖਰ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ।ਇਸ ਫੈਸਲੇ ਵਿੱਚ ਅਦਾਲਤ ਨੇ ਹੋਰ ਗੰਭੀਰ ਟਿੱਪਣੀਆਂ ਸਮੇਤ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਮਨੁੱਖਤਾ ਖਿਲਾਫ਼ ਜੁਰਮ ਕਰਨ ਵਾਲਿਆਂ ਨੂੰ ਮਿਲਣ ਵਾਲੀ ਸਿਆਸੀ ਸਰਪ੍ਰਸਤੀ ਉੱਪਰ ਸਖ਼ਤ ਟਿੱਪਣੀ ਕੀਤੀ ਹੈ।ਇਹ ਵੀ ਪੜ੍ਹੋ:ਇਟਲੀ ਵਸਦੇ ਪਰਵਾਸੀਆਂ ਦੇ ਰਾਹ 'ਚ ਨਵੀਂ ਔਕੜ ਨੋਟਬੰਦੀ ਵੇਲੇ ਕਤਾਰ ’ਚ ਜੰਮਿਆ ‘ਖਜ਼ਾਨਚੀ’ ਹੁਣ ਝਗੜੇ ਦਾ ਕਾਰਨ ਬਣਿਆ 1971- ਪੰਜਾਬੀ ਫ਼ੌਜੀ ਅਫ਼ਸਰ ਦੇ ਚੁਟਕਲੇ ਅਤੇ ਪਾਕ ਫੌਜ ਦਾ ਸਰੰਡਰ Image Copyright BBC News Punjabi BBC News Punjabi Image Copyright BBC News Punjabi BBC News Punjabi ਅਦਾਲਤ ਨੇ ਫੈਸਲੇ ਵਿੱਚ ਹੇਠ ਲਿਖੀਆਂ ਪੰਜ ਮੁੱਖ ਟਿੱਪਣੀਆਂ ਕੀਤੀਆਂ:ਇਹ ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕੀ ਹਿੰਸਾ ਦੀ ਜਾਂਚ ਕਰਨ ਵਿੱਚ ਪੁਲਿਸ ਦੀ ਘੋਰ ਨਾਕਾਮੀ ਰਹੀ ਹੈ। ਪੰਜਾਂ ਮੌਤਾਂ ਦੀਆਂ ਵੱਖਰੀਆਂ ਐਫਆਈਆਰ ਦਰਜ ਕਰਨ ਵਿੱਚ ਗੰਭੀਰ ਨਾਕਾਮੀ ਸੀ। ਕਿਸੇ ਵੀ ਘਟਨਾ ਨੂੰ ਡੀਡੀਆਰ ਵਿੱਚ ਦਰਜ ਕਰਨ ਵਿੱਚ ਨਾਕਾਮੀ ਅਤੇ ਹੋਰ ਸਥਿਤੀਆਂ ਸਮੇਤ ਉਸ ਵਿੱਚ PW-1 ਦੇ ਬਿਆਨ ਦਰਜ ਨਾ ਕਰਨਾ, ਦਿੱਲੀ ਪੁਲਿਸ ਦੀ ਬੇਦਿਲੀ ਅਤੇ ਉਨ੍ਹਾਂ ਦੀ ਇਨ੍ਹਾਂ ਬੇਰਹਿਮ ਕਤਲਾਂ ਵਿੱਚ ਸਰਗਰਮ ਮਿਲੀਭੁਗਤ ਨੂੰ ਸਾਬਤ ਕਰਦਾ ਹੈ।ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 2700 ਸਿੱਖਾਂ ਦਾ ਕਤਲ ਸਿਰਫ਼ ਦਿੱਲੀ ਵਿੱਚ ਕੀਤਾ ਗਿਆ। ਅਮਨ ਕਾਨੂੰਨ ਪ੍ਰਣਾਲੀ ਸਪਸ਼ਟ ਤੌਰ 'ਤੇ ਨਕਾਰਾ ਹੋ ਗਈ ਸੀ, ਦੰਗੇ ਵਾਲੀ ਸਥਿਤੀ ਬਣੀ। ਉਨ੍ਹਾਂ ਅਤਿਆਚਾਰਾਂ ਦੇ ਝਟਕੇ ਹਾਲੇ ਵੀ ਮਹਿਸੂਸ ਕੀਤੇ ਜਾਂਦੇ ਹਨ। Image copyright Getty Images ਫੋਟੋ ਕੈਪਸ਼ਨ ਨਵੰਬਰ 1984 ਵਿੱਚ ਜਗਦੀਸ਼ ਕੌਰ ਦੇ ਪਤੀ, ਪੁੱਤਰ ਅਤੇ ਤਿੰਨ ਭਰਾਵਾਂ ਨੂੰ ਜਿਉਂਦੇ ਜੀਅ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ। ਇਹ ਇੱਕ ਮਿਸਾਲੀ ਮੁਕੱਦਮਾ ਸੀ ਜਿੱਥੇ ਆਰੋਪੀ ਦੇ ਖਿਲਾਫ ਕਾਰਵਾਈ ਕਰਨਾ ਅਸੰਭਵ ਸੀ ਕਿਉਂਕਿ ਉਸ ਖਿਲਾਫ ਕੇਸਾਂ ਨੂੰ ਦਬਾਉਣ ਦੀਆਂ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉਸ ਖਿਲਾਫ ਕੇਸ ਦਰਜ ਨਹੀਂ ਕੀਤੇ ਜਾ ਰਹੇ ਸਨ। ਜੇ ਰਜਿਸਟਰ ਕੀਤੇ ਗਏ ਤਾਂ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ। ਜਿਹੜੀਆਂ ਜਾਂਚਾਂ ਵਿੱਚ ਕੋਈ ਵਿਕਾਸ ਹੋਇਆ ਉਨ੍ਹਾਂ ਦੇ ਅੰਤ ਵਿੱਚ ਚਾਰਜਸ਼ੀਟ ਨਹੀਂ ਫਾਈਲ ਕੀਤੀ ਗਈ। ਬਚਾਅ ਪੱਖ ਵੀ ਮੰਨਦਾ ਹੈ ਕਿ ਜਿੱਥੇ ਤੱਕ ਐਫਆਈਆਰ ਨੰਬਰ 416/1984 ਦਾ ਸੰਬੰਧ ਹੈ ਇਸ ਦੀ ਇੱਕ ਕਲੋਜ਼ਰ ਰਿਪੋਰਟ ਬਣਾ ਕੇ ਜਮਾਂ ਕਰਵਾਈ ਗਈ ਸੀ।ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਂਦੇ ਜੁਰਮਾਂ ਵਿੱਚ ਸਿਆਸੀ ਐਕਟਰ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਏਜੰਸੀਆਂ ਦੀ ਪੁਸ਼ਤਪਨਾਹੀ ਹਾਸਲ ਹੁੰਦੀ ਹੈ। ਇਨ੍ਹਾਂ ਮਾਮਲਿਆਂ ਵਿੱਚ ਮੁਜਰਮ ਸਿਆਸੀ ਸਰਪ੍ਰਸਤੀ ਦਾ ਆਨੰਦ ਮਾਣਦੇ ਹਨ ਅਤੇ ਮੁੱਕਦਮੇ ਅਤੇ ਸਜ਼ਾ ਤੋਂ ਬਚਣ ਵਿੱਚ ਕਾਮਯਾਬ ਹੋ ਜਾਂਦੇ ਹਨ। ਅਜਿਹੇ ਮੁਜਰਮਾਂ ਨੂੰ ਸਜ਼ਾ ਦੇਣਾ ਸਾਡੀ ਨਿਆਂ ਪ੍ਰਣਾਲੀ ਲਈ ਇੱਕ ਚੁਣੌਤੀ ਹੈ। ਨਿਆਂ ਪ੍ਰਣਾਲੀ ਨੂੰ ਪੁਖ਼ਤਾ ਕਰਨ ਦੀ ਲੋੜ ਹੈ। ਸਾਡੇ ਕਾਨੂੰਨਾਂ ਵਿੱਚ ਨਾ ਤਾਂ "ਮਨੁੱਖਤਾ ਵਿਰੋਧੀ ਜੁਰਮਾਂ" ਤੇ ਨਾ ਹੀ ਨਸਲਕੁਸ਼ੀ ਬਾਰੇ ਕੋਈ ਜ਼ਿਕਰ ਹੈ। ਇਸ ਕਮੀ ਨੂੰ ਫੌਰੀ ਤੌਰ 'ਤੇ ਦੂਰ ਕੀਤਾ ਜਾਣਾ ਚਾਹੀਦਾ ਹੈ।ਸਿਆਸੀ ਪ੍ਰਤੀਕਰਮਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਨਰਿੰਦਰ ਸਿੰਘ ਨੇ ਟਵੀਟ ਕਰਦਿਆਂ ਸੱਜਣ ਕੁਮਾਰ ਖਿਲਾਫ ਹਾਈ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੀੜ੍ਹਤਾਂ ਨੂੰ ਉਹ ਸ਼ਰਨਾਰਥੀ ਕੈਂਪ ਵਿੱਚ ਮਿਲੇ ਸਨ ਉਨ੍ਹਾਂ ਨੇ ਸੱਜਣ ਕਮਾਰ ਦਾ ਨਾਮ ਲਿਆ ਸੀ ਅਤੇ ਉਹ ਹਮੇਸ਼ਾਂ ਤੋਂ ਕਹਿੰਦੇ ਆ ਰਹੇ ਹਨ ਕਿ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। Image Copyright @capt_amarinder @capt_amarinder Image Copyright @capt_amarinder @capt_amarinder ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਵਿੱਚ ਕਿਹਾ ਕਿ ਸਿੱਖਾਂ ਦੇ ਕਤਲੇਆਮ ਪਿੱਛੇ ਕਾਂਗਰਸ ਦਾ ਹੱਥ ਹੋਣ ਦੀ ਗੱਲ ਸਾਬਤ ਹੋਈ ਹੈ।ਬੀਬੀਸੀ ਲਈ ਸੁਖਚਰਨਪ੍ਰੀਤ ਨੇ ਦੱਸਿਆ ਕਿ ਬਾਦਲ ਨੇ ਕਿਹਾ, "ਦਿੱਲੀ ਹਾਈ ਕੋਰਟ ਦੀ ਜੱਜਮੈਂਟ ਵਿੱਚ ਸੱਜਣ ਕੁਮਾਰ ਦੇ ਹੁਣ ਤੱਕ ਬਚੇ ਹੋਣ ਦਾ ਕਾਰਨ ਰਾਜਨੀਤਕ ਸਮਰਥਨ ਹੋਣ ਦਾ ਜਿਕਰ ਆਉਣਾ ਇਹ ਗੱਲ ਸਾਬਤ ਕਰਦਾ ਹੈ। ਜੇ ਰਿਜੀਵ ਗਾਂਧੀ ਜਿੳਂਦਾ ਹੁੰਦਾ ਤਾਂ ਮੇਰੇ ਮੁਤਾਬਿਕ ਸਿੱਖਾਂ ਦੇ ਕਤਲਾਂ ਦੀ ਸਾਜਿਸ਼ ਲਈ ਉਹ ਪਹਿਲਾ ਬੰਦਾ ਹੋਣਾ ਸੀ ਜਿਸਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ।"ਇਹ ਵੀ ਪੜ੍ਹੋ:ਕਾਂਗਰਸੀ ਸੱਜਣ ਕੁਮਾਰ ਨੂੰ ’84 ਕਤਲੇਆਮ ’ਚ ਉਮਰ ਕੈਦ, ਗਵਾਹ ਨਿਰਪ੍ਰੀਤ ਨੇ ਇਹ ਕਿਹਾ'84 ਸਿੱਖ ਕਤਲੇਆਮ: ਕਿਵੇਂ ਉੱਜੜੀ ਨਿਰਪ੍ਰੀਤ ਦੀ ਦੁਨੀਆਂ 'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' '84 ਸਿੱਖ ਕਤਲੇਆਮ : 80 ਦੋਸ਼ੀਆਂ ਦੀ ਸਜ਼ਾ ਹਾਈ ਕੋਰਟ ਵੱਲੋਂ ਬਰਕਰਾਰ 'ਉਨ੍ਹਾਂ ਕਿਹਾ ਸਲਾਮਤ ਰਹਿਣਾ ਹੈ ਤਾਂ ਕੇਸ ਕੱਟ ਲਵੋ' Image Copyright BBC News Punjabi BBC News Punjabi Image Copyright BBC News Punjabi BBC News Punjabi 1984 ਦੇ ਕਤਲਿਆਮ ਦੇ ਚਸ਼ਮਦੀਦਾਂ ਦੇ ਬਿਆਨ Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਦੁੱਖਾਂ ਦੀ ਕਹਾਣੀ ਬਦਲੇ ਵਾਈਨ, ਅਖ਼ਬਾਰ ਵੱਲੋਂ ਮਾਫ਼ੀ 30 ਮਾਰਚ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43593995 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright /DAILY MONITOR ਯੁਗਾਂਡਾ ਦੇ ਇੱਕ ਅਖ਼ਬਾਰ ਨੇ ਔਰਤਾਂ ਤੋਂ ਉਨ੍ਹਾਂ ਨਾਲ ਹੋ ਰਹੇ ਦੁਰਵਿਹਾਰ ਦੀਆਂ ਕਹਾਣੀਆਂ ਦੱਸਣ ਦੇ ਬਦਲੇ ਇੱਕ ਵਾਈਨ (ਸ਼ਰਾਬ) ਦੀ ਬੋਤਲ ਜਿੱਤਣ ਦੇ ਮੌਕੇ ਦੀ ਪੇਸ਼ਕਸ਼ ਤੋਂ ਬਾਅਦ ਹੁਣ ਮੁਆਫ਼ੀ ਮੰਗ ਲਈ ਹੈ।ਯੁਗਾਂਡਾ ਦੇ ਸਭ ਤੋਂ ਵੱਡੇ ਅਖ਼ਬਾਰ 'ਡੇਲੀ ਮਾਨੀਟਰ' ਨੇ ਜਿਨਸੀ ਸ਼ੋਸ਼ਣ ਅਤੇ ਲਿੰਗ ਆਧਾਰਿਤ ਹਿੰਸਾ ਦੀਆਂ ਪੀੜਤ ਔਰਤਾਂ ਤੋਂ ਟਵਿੱਟਰ 'ਤੇ ਉਨ੍ਹਾਂ ਦੀਆਂ ਕਹਾਣੀਆਂ ਦੀ ਮੰਗ ਕੀਤੀ ਸੀ।ਅਖ਼ਬਾਰ ਨੇ ਕਿਹਾ, "ਇੱਕ ਖ਼ੁਸ਼ਕਿਸਮਤ ਜੇਤੂ ਇੱਕ ਮਹਿੰਗੀ ਵਾਈਨ ਦੀ ਬੋਤਲ ਜਿੱਤੇਗਾ।"ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀਸੁਪਰੀਮ ਕੋਰਟ ਦੇ ਜੱਜ ਨੇ ਮੋਦੀ ਸਰਕਾਰ 'ਤੇ ਲਾਏ ਗੰਭੀਰ ਇਲਜ਼ਾਮ‘ਮੇਰੇ ਪੁੱਤਰ ਦੀ ਮੌਤ ਦਾ ਬਦਲਾ ਨਾ ਲਿਆ ਜਾਵੇ’ਇਹ ਪੋਸਟ ਆਪਣੇ ਆਪ ਵਿੱਚ ਹੀ ਇੱਕ ਗੈਰ-ਸੰਵੇਦਨਸ਼ੀਲ ਸੀ ਕਿਉਂਕਿ ਯੁਗਾਂਡਾ ਵਿੱਚ ਘਰੇਲੂ ਅਤੇ ਜਿਨਸੀ ਹਿੰਸਾ ਦੀ ਸਮੱਸਿਆ ਵੱਡੀ ਪੱਧਰ 'ਤੇ ਹੈ।ਪਿਛਲੇ ਸਾਲ ਛਪੇ ਸਰਕਾਰੀ ਅੰਕੜਿਆਂ ਮੁਤਾਬਕ 15 ਤੋਂ 49 ਸਾਲ ਦੀਆਂ ਪੰਜ ਵਿੱਚੋਂ ਇੱਕ ਔਰਤ ਘਰੇਲੂ ਅਤੇ ਜਿਨਸੀ ਹਿੰਸਾ ਤੋਂ ਪੀੜਤ ਸੀ। Image copyright Getty Images ਫੋਟੋ ਕੈਪਸ਼ਨ ਸੰਕੇਤਕ ਤਸਵੀਰ ਪਰ ਅਖ਼ਬਾਰਾਂ ਵਿੱਚ ਇਹ ਗਿਣਤੀ ਕਿਤੇ ਵੱਧ ਹੈ। ਅਖ਼ਬਾਰਾਂ ਮੁਤਾਬਕ ਦੇਸ ਵਿੱਚ 51 ਫ਼ੀਸਦੀ ਔਰਤਾਂ ਘਰੇਲੂ ਅਤੇ ਜਿਨਸੀ ਹਿੰਸਾ ਤੋਂ ਪੀੜਤ ਹਨ।ਅਖ਼ਬਾਰ ਦੀਆਲੋਚਨਾ?ਔਰਤਾਂ ਦੇ ਹੱਕਾਂ ਦੇ ਇੱਕ ਸੰਗਠਨ, 'ਫੇਮ ਫੋਰਟ', ਨੇ ਇਸ ਅਖ਼ਬਾਰ ਦੀ ਔਰਤਾਂ ਦੇ ਦੁੱਖਾਂ ਦੀ ਮੁਕਾਬਲੇ ਵਾਂਗ ਪੇਸ਼ਕਾਰੀ ਕਰਨ ਲਈ ਆਲੋਚਨਾ ਕੀਤੀ ਹੈ।ਅਮਰੀਕਾ ਦੇ ਇਸ ਸੰਗਠਨ ਨੇ ਫੇਸਬੁੱਕ 'ਤੇ ਲਿਖਿਆ, "ਲੋਕਾਂ ਨੂੰ ਆਪਣੇ ਦੁੱਖ ਇਸ ਲਈ ਸਾਂਝੇ ਚਾਹੀਦੇ ਹਨ ਕਿਉਂਕਿ ਉਹ ਇਸ ਵਿੱਚ ਸੁਖਾਵੇਂ ਹਨ ਨਾ ਕਿ ਵਾਈਨ ਦੀ ਬੋਤਾਲ ਜਿੱਤਣ ਲਈ।" Skip post by Femme Forte Uganda Sexual Harassment and Gender Based violence are not specific to women and cut across the sexes. At Femme Forte we do...Posted by Femme Forte Uganda on Wednesday, 28 March 2018 End of post by Femme Forte Uganda ਹੋਰ ਵੀ ਕਈ ਲੋਕਾਂ ਨੇ ਇਸ ਅਖ਼ਬਰ ਦੇ ਸੰਪਾਦਕ ਦੀ ਆਲੋਚਨਾ ਕੀਤੀ. ਇੱਕ ਟਵਿੱਟਰ ਹੈਂਡਲ @AkiteMay1 ਨੇ ਲਿਖਿਆ: "ਮੈਨੂੰ ਲਗਦਾ ਹੈ ਜਿਸ ਨੇ ਵੀ ਇਸ ਤਰ੍ਹਾਂ ਲਿਖਿਆ ਹੈ ਉਸ ਨੇ ਵਾਈਨ ਦੀ ਬੋਤਲ ਪੀ ਕੇ ਹੀ ਇਸ ਤਰ੍ਹਾਂ ਲਿਖਿਆ।"‘ਉਹ ਘਰ ਤਾਂ ਪਰਤੀ ਪਰ ਤਿਰੰਗੇ ’ਚ ਲਿਪਟੀ ਸੀ’ਕੀ ਬੱਚਿਆਂ ਨੂੰ ਪੜ੍ਹਾਈ ਲਈ ਸਕੂਲ ਭੇਜਣਾ ਜ਼ਰੂਰੀ ਹੈ?ਪਰ ਹੁਣ ਅਖ਼ਬਾਰ ਨੇ ਇਸ ਟਵਿੱਟਰ 'ਤੇ ਇਸ ਦੀ ਮੁਆਫ਼ੀ ਮੰਗ ਲਈ ਹੈ: "ਸਾਡਾ ਇਰਾਦਾ ਲਿੰਗ ਆਧਾਰਿਤ ਹਿੰਸਾ ਦੇ ਜਸ਼ਨ ਮਨਾਉਣ ਦਾ ਨਹੀਂ ਸੀ। ਅਸੀਂ ਇਸ ਲਈ ਮੁਆਫ਼ੀ ਮੰਗਦੇ ਹਾਂ।"(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸਾਊਦੀ ਅਰਬ ਤੋਂ ਘਰ ਛੱਡ ਕੇ ਥਾਈਲੈਂਡ 'ਚ ਰਹਿ ਰਹੀ ਕੁੜੀ ਨੂੰ ਸੰਯੁਕਤ ਰਾਸ਼ਟਰ ਨੇ ਦਿੱਤਾ ਰਫਿਊਜੀ ਸਟੇਟਸ 9 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46778292 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਰਾਹਫ਼ ਮੁਹੰਮਦ ਅਲ-ਕਿਉਨੁਨ ਨਾਮੀ ਕੁੜੀ ਦੀ ਉਮਰ 18 ਸਾਲ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਤਾ ਦੇ ਗੁੱਸੇ ਦੇ ਡਰੋਂ ਭੱਜ ਕੇ ਆਸਟਰੇਲੀਆ ਜਾ ਰਹੀ ਸੀ। ਇਸਲਾਮ ਅਤੇ ਆਪਣਾ ਘਰ ਛੱਡ ਸਾਊਦੀ ਅਰਬ ਦੋਂ ਭੱਜਣ ਵਾਲੀ 18 ਸਾਲਾ ਕੁੜੀ ਨੂੰ ਸੰਯੁਕਤ ਰਾਸ਼ਟਰ ਵੱਲੋਂ ਰਫਿਊਜੀ ਸਟੇਟਸ ਦੇ ਦਿੱਤਾ ਗਿਆ ਹੈ। ਸਾਊਦੀ ਅਰਬ ਛੱਡਣ ਵਾਲੀ ਰਾਹਫ਼ ਮੁਹੰਮਦ ਅਲ ਕਿਉਨੁਨ ਨੇ ਕੈਨੇਡਾ, ਅਮਰੀਕਾ, ਆਸਟਰੇਲੀਆ ਜਾਂ ਬਰਤਾਨੀਆਂ 'ਚ ਸ਼ਰਨ ਲੈਣਾ ਦੀ ਮੰਗ ਕੀਤੀ ਸੀ।ਆਸਟਰੇਲੀਆ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ, ''ਰਾਹਫ਼ ਮੁਹੰਮਦ ਅਲ ਕਿਉਨੁਨ ਦਾ ਮਾਮਲਾ ਆਸਟਰੇਲੀਆ ਨੂੰ ਰੈਫਰ ਕੀਤਾ ਗਿਆ ਸੀ। ਇਸ ਮਾਮਲੇ ਨੂੰ ਆਮ ਮਾਮਲਿਆਂ ਵਾਂਗ ਹੀ ਵਿਚਾਰਿਆ ਜਾਵੇਗਾ। ਸਰਕਾਰ ਇਸ ਮੁੱਦੇ 'ਤੇ ਅੱਗੇ ਹੋਰ ਕੁਝ ਨਹੀਂ ਬੋਲੇਗੀ।''ਆਸਟਰੇਲੀਆ ਦੇ ਗ੍ਰਹਿ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਮਨੁੱਖੀ ਆਧਾਰ 'ਤੇ ਕਿਸੇ ਵੀ ਵੀਜ਼ਾ ਲਈ ਅਰਜ਼ੀ ਬਾਰੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਸੰਸਥਾ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ। ਪਿਤਾ ਤੇ ਭਰਾ ਪਹੁੰਚੇ ਬੈਂਕਾਕਇਸੇ ਵਿਚਾਲੇ ਕੁੜੀ ਦਾ ਭਰਾ ਅਤੇ ਪਿਤਾ ਥਾਈਲੈਂਡ ਪਹੁੰਚ ਚੁੱਕੇ ਹਨ ਪਰ ਕਿਉਨਨ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ।ਬੈਂਕਾਕ ਹਵਾਈ ਅੱਡੇ ਤੋਂ ਲਗਾਤਾਰ ਟਵਿੱਟਰ ਰਾਹੀਂ ਆਪਣੀ ਹਾਲਤ ਦੱਸਦੀ ਜਾ ਰਹੀ ਸੀ। ਮੰਗਲਵਾਰ ਨੂੰ ਉਨ੍ਹਾਂ ਨੇ ਇਹ ਵਟੀਵ ਕੀਤਾ, "ਮੈਂ ਕੈਨੇਡਾ, ਅਮਰੀਕਾ, ਆਸਟਰੇਲੀਆ ਜਾਂ ਬਰਤਾਨੀਆਂ ਤੋਂ ਸੁਰੱਖਿਆ ਮੰਗਦੀ ਹਾਂ। ਉਨ੍ਹਾਂ ਪ੍ਰਤੀਨਿਧੀ ਮੇਰੇ ਨਾਲ ਸੰਪਰਕ ਕਰਨ।"ਮਹਿਜ਼ ਡੇਢ ਦਿਨ 'ਚ ਉਨ੍ਹਾਂ ਦੇ ਟਵਿੱਟਰ ਆਕਾਊਂਟ 'ਤੇ 50 ਹਜ਼ਾਰ ਫੌਲੋਅਰਜ਼ ਜੁੜ ਗਏ ਹਨ। Image Copyright @rahaf84427714 @rahaf84427714 Image Copyright @rahaf84427714 @rahaf84427714 ਰਾਹਫ਼ ਨੇ ਸੋਮਵਾਰ ਤੋਂ ਹੀ ਆਪਣੇ ਆਪ ਨੂੰ ਬੈਂਕਾਕ ਏਅਰੋਪਰਟ 'ਤੇ ਇੱਕ ਹੋਟਲ ਦੇ ਕਮਰੇ ਵਿੱਚ ਖ਼ੁਦ ਨੂੰ ਬੰਦ ਕੀਤਾ ਹੋਇਆ ਹੈ।ਉਨ੍ਹਾਂ ਨੇ ਇਸ ਬਾਰੇ ਵੀ ਟਵੀਟ ਕੀਤਾ ਅਤੇ ਲਿਖਿਆ, "ਮੈਨੂੰ ਪਤਾ ਲੱਗਾ ਹੈ ਕਿ ਮੇਰੇ ਪਿਤਾ ਪਹੁੰਚ ਗਏ ਹਨ ਅਤੇ ਮੈਨੂੰ ਚਿੰਤਾ ਹੋ ਰਹੀ ਹੈ ਤੇ ਮੈਂ ਡਰੀ ਹੋਈ ਹਾਂ। ਪਰ ਮੈਂ ਯੂਐਨਐਸਸੀਆਰ ਅਤੇ ਥਾਈ ਅਧਿਕਾਰੀਆਂ ਦੀ ਹਿਫ਼ਾਜ਼ਤ 'ਚ ਸੁਰੱਖਿਅਤ ਮਹਿਸੂਸ ਕਰ ਰਹੀ ਹਾਂ।" Image Copyright @rahaf84427714 @rahaf84427714 Image Copyright @rahaf84427714 @rahaf84427714 ਕਿਉਂ ਛੱਡਿਆ ਸੀ ਘਰ?ਕਿਉਨੁਨ ਥਾਈਲੈਂਡ ਆਉਣ ਮਗਰੋਂ ਬੀਬੀਸੀ ਨਾਲ ਵੀ ਗੱਲ ਕੀਤੀ ਸੀ ਅਤੇ ਦੱਸਿਆ ਸੀ, "ਮੈਂ ਆਪਣੀ ਕਹਾਣੀ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਸੇ ਕਾਰਨ ਮੇਰੇ ਪਿਤਾ ਮੇਰੇ ਨਾਲ ਬਹੁਤ ਨਾਰਾਜ਼ ਹਨ। ਮੈਂ ਆਪਣੇ ਦੇਸ 'ਚ ਪੜ੍ਹਾਈ ਜਾਂ ਨੌਕਰੀ ਨਹੀਂ ਕਰ ਸਕਦੀ। ਮੈਂ ਆਜ਼ਾਦ ਹੋਣਾ ਚਾਹੁੰਦੀ ਹਾਂ, ਪੜ੍ਹਣਾ ਅਤੇ ਨੌਕਰੀ ਕਰਨਾ ਚਾਹੁੰਦੀ ਹਾਂ।" Image copyright AFP ਫੋਟੋ ਕੈਪਸ਼ਨ ਸੰਯੁਕਤ ਅਧਿਕਾਰੀਆਂ ਨਾਲ ਰਾਹਫ਼ ਇਸਲਾਮ ਤਿਆਗਣ ਕਾਰਨ ਜਾਨ ਦਾ ਡਰ ਰਾਹਫ਼ ਮੁਹੰਮਦ ਅਲ-ਕਿਉਨੁਨ ਦਾ ਕਹਿਣਾ ਹੈ ਕਿ ਸ਼ਨਿੱਚਰਵਾਰ ਨੂੰ ਜਿਵੇਂ ਹੀ ਬੈਂਕਾਕ ਪਹੁੰਚੀ, ਇੱਕ ਸਾਊਦੀ ਰਾਜਦੂਤ ਨੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ, ਜਿਸ ਨਾਲ ਉਹ ਫਲਾਈਟ ਤੋਂ ਉਤਰਨ ਵੇਲੇ ਮਿਲੀ ਸੀ। ਰਾਹਫ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਘਰਵਾਲੇ ਉਨ੍ਹਾਂ ਨੂੰ ਮਾਰ ਦੇਣਗੇ ਕਿਉਂਕਿ ਉਨ੍ਹਾਂ ਨੇ ਇਸਲਾਮ ਤਿਆਗ ਦਿੱਤਾ ਸੀ। ਉਹ ਕੁਵੈਤ ਤੋਂ ਭੱਜ ਕੇ ਬੈਂਕਾਕ ਆ ਗਈ ਸੀ ਜਿੱਥੇ ਉਹ ਆਸਟਰੇਲੀਆ ਜਾਣਾ ਚਾਹੁੰਦੀ ਸੀ ਪਰ ਹਵਾਈ ਅੱਡੇ 'ਤੇ ਸਾਊਦੀ ਅਧਿਕਾਰੀਆਂ ਨੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ। ਇਹ ਵੀ ਪੜ੍ਹੋ:ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਸੁਖਪਾਲ ਖਹਿਰਾ ਦਾ ਕੀ ਬਣੇਗਾ?ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਸਿਤਾਰੇ ਵੀ ਕਿਉਂ ਹੋ ਰਹੇ ਹਨ ਡਿਪਰੈਸ਼ਨ ਦਾ ਸ਼ਿਕਾਰਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ Image copyright /Rahaf Mohammed ਇਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਕੁਵੈਤ ਭੇਜਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਏਅਰਪੋਰਟ 'ਤੇ ਹੀ ਇੱਕ ਹੋਟਲ ਦੇ ਕਮਰੇ 'ਚ ਬੰਦ ਕਰ ਲਿਆ ਅਤੇ ਉਥੋਂ ਉਹ ਸੋਸ਼ਲ ਮੀਡੀਆ ਅਤੇ ਫੋਨ ਰਾਹੀਂ ਮਦਦ ਲੈਣ ਦੀ ਕੋਸ਼ਿਸ਼ ਕਰਨ ਲੱਗੀ। ਉਨ੍ਹਾਂ ਨੇ ਸਮਾਚਾਰ ਏਜੰਸੀ ਰਾਇਟਰਜ਼ ਨਾਲ ਗੱਲ ਕਰਦਿਆਂ ਹੋਇਆ ਕਿਹਾ, "ਮੇਰੇ ਭਰਾ ਅਤੇ ਪਰਿਵਾਰ ਤੇ ਸਾਊਦੀ ਅਰਬ ਦੂਤਾਵਾਸ ਦੇ ਲੋਕ ਕੁਵੈਤ 'ਚ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ। ਮੇਰੀ ਜਾਨ ਖ਼ਤਰੇ ਵਿੱਚ ਹੈ। ਮੇਰੇ ਘਰ ਵਾਲੇ ਕਿਸੇ ਵੀ ਛੋਟੀ ਗੱਲ 'ਤੇ ਮੇਰੀ ਜਾਨ ਲੈਣ ਦੀ ਧਮਕੀ ਦਿੰਦੇ ਰਹਿੰਦੇ ਹਨ।"ਉਨ੍ਹਾਂ ਦੇ ਸੰਦੇਸ਼ਾਂ ਤੋਂ ਬਾਅਦ ਕਈ ਮਨੁਖੀ ਅਧਿਕਾਰ ਸੰਗਠਨਾਂ ਨੇ ਵੀ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਸੀ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਗੱਡੀ ਚਲਾਉਣ ਦੀ ਆਜ਼ਾਦੀ ਤਾਂ ਮਿਲ ਗਈ, ਪਰ ਕਈ ਕੰਮ ਹਨ ਜੋ ਇਹ ਔਰਤਾਂ ਬਿਨਾਂ ਇਜਾਜ਼ਤ ਨਹੀਂ ਕਰ ਸਕਦੀਆਂਰਾਹਫ਼ ਨੇ ਕਿਹਾ ਹੈ ਉਹ ਉਦੋਂ ਤੱਕ ਆਪਣੇ ਹੋਟਲ ਦੇ ਕਮਰੇ ਤੋਂ ਨਹੀਂ ਨਿਕਲੇਗੀ ਜਦੋਂ ਤੱਕ ਕਿ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨਾਲ ਨਹੀਂ ਮਿਲਣ ਨਹੀਂ ਦਿੱਤਾ ਜਾਂਦਾ। ਥਾਈਲੈਂਡ ਦੀ ਇਮੀਗਰੇਸ਼ਨ ਪੁਲਿਸ ਦੇ ਮੁਖੀ ਸੁਰਾਛਾਤੇ ਹਕਪਰਨ ਨੇ ਸੋਮਵਾਰ ਨੂੰ ਕਿਹਾ, ਉਹਵ ਥਾਈਲੈਂਡ ਦੇ ਅਧਿਕਾਰ ਖੇਤਰ ਵਿੱਚ ਹੈ, ਕੋਈ ਵਿਅਕਤੀ ਜਾਂ ਕੋਈ ਦੂਤਾਵਾਸ ਉਨ੍ਹਾਂ ਨੂੰ ਕਿਤੇ ਹੋਰ ਜਾਣ ਲਈ ਦਬਾਅ ਨਹੀਂ ਪਾ ਸਕਦਾ।"ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਹੋਟਲ ਦੇ ਕਮਰੇ ਦੀਆਂ ਤਸਵੀਰਾਂ ਵੀ ਨਜ਼ਰ ਆਈਆਂ।ਇਹ ਵੀ ਪੜ੍ਹੋ:ਸਾਊਦੀ: ਰੋਬੋਟ ਨੂੰ ਔਰਤਾਂ ਨਾਲੋਂ ਜ਼ਿਆਦਾ ਹੱਕ !ਸਾਊਦੀ ਅਰਬ 'ਚ ਔਰਤਾਂ ਨੂੰ ਮਿਲੀ ਇੱਕ ਹੋਰ ਅਜ਼ਾਦੀ ਸਾਊਦੀ ਅਰਬ 'ਚ ਮੋਰਚਿਆਂ 'ਤੇ ਡਟਣਗੀਆਂ ਮੁਟਿਆਰਾਂ Image Copyright @Sophiemcneill @Sophiemcneill Image Copyright @Sophiemcneill @Sophiemcneill Image copyright /rahaf mohameed ਫੋਟੋ ਕੈਪਸ਼ਨ ਰਾਹਫ਼ ਮੁਹੰਮਦ ਅਲ-ਕਿਉਨੁਨ ਨੇ ਆਪਣੀ ਤਸਵੀਰ ਟਵੀਟ ਕੀਤੀ ਹੈ ਪੁਰਾਣੇ ਮਾਮਲੇ ਦੀ ਯਾਦਮੁਹੰਮਦ ਅਲ-ਕੁਨਨ ਦੇ ਇਸ ਮਾਮਲੇ ਨੇ ਸਾਲ 2017 ਦੇ ਇੱਕ ਪੁਰਾਣੇ ਮਾਮਲੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ, ਜਦੋਂ ਇੱਕ ਹੋਰ ਸਾਊਦੀ ਔਰਤ ਫਿਲੀਪੀਂਸ ਰਾਹੀਂ ਆਸਟਰੇਲੀਆ ਜਾਣਾ ਚਾਹੁੰਦੀ ਸੀ। 24 ਸਾਲਾ ਦੀਨਾ ਅਲੀ ਲਸਲੂਮ ਕੁਵੈਤ ਤੋਂ ਫਿਲੀਪੀਂਸ ਰਾਹੀਂ ਆਸਟਰੇਲੀਆ ਜਾਣਾ ਚਾਹੁੰਦੀ ਸੀ ਮਨੀਲਾ ਏਅਰਪੋਰਟ ਤੋਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਵਾਪਸ ਸਾਊਦੀ ਲੈ ਗਿਆ। ਉਸ ਵੇਲੇ ਅਲੀ ਲਸਲੂਮ ਨੇ ਕੈਨੇਡਾ ਦੇ ਇੱਕ ਸੈਲਾਨੀ ਦੇ ਫੋਨ ਤੋਂ ਟਵਿੱਟਰ 'ਤੇ ਇੱਕ ਵੀਡੀਓ ਤੇ ਸੰਦੇਸ਼ ਪੋਸਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦਾ ਕਤਲ ਕਰ ਦੇਵੇਗਾ। ਸਾਊਦੀ ਅਰਬ ਵਾਪਸ ਜਾਣ ਤੋਂ ਬਾਅਦ ਅਲੀ ਲਸਲੂਮ ਨਾਲ ਕੀ ਹੋਇਆ ਇਹ ਕੋਈ ਨਹੀਂ ਜਾਣਦਾ। ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਟਿਆਲਾ ਸ਼ਾਹੀ ਸਲਵਾਰ ਦੀ ਦਿਲਚਸਪ ਕਹਾਣੀ ਮਨੀਸ਼ਾ ਭੱਲਾ ਬੀਬੀਸੀ ਲਈ 24 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45612758 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright MaNISHA BHALLA/BBC ਫੋਟੋ ਕੈਪਸ਼ਨ ਪਲਾਜ਼ੋਂ ਤੇ ਸ਼ਰਾਰੇ ਦੇ ਜ਼ਮਾਨੇ ਵਿੱਚ ਵੀ ਪਟਿਆਲਾ ਸ਼ਾਹੀ ਸਲਵਾਰ ਦੀ ਸਿਰਦਾਰੀ ਕਾਇਮ ਹੈ ਪੰਜਾਬ ਦੀ ਫੈਸ਼ਨ ਇੰਡਸਟਰੀ ਦੀ ਗੱਲ ਕਰੀਏ ਤਾਂ ਬਾਜ਼ਾਰ ਵਿੱਚ ਧੂਮ ਭਾਵੇਂ ਪਲਾਜ਼ੋ ਜਾਂ ਸ਼ਰਾਰੇ ਦੀ ਹੋਵੇ ਪਰ ਪਟਿਆਲਾ ਸ਼ਾਹੀ ਸਲਵਾਰ ਦੀ ਵੱਖਰੀ ਪਛਾਣ ਹੈ।ਇਹ ਉਹ ਪਹਿਰਾਵਾ ਹੈ ਜਿਸ ਦੀ ਪਛਾਣ ਪਟਿਆਲਾ ਜਾਂ ਪੰਜਾਬ ਤੱਕ ਸੀਮਿਤ ਨਹੀਂ ਬਲਕਿ ਗੋਆ ਤੋਂ ਲੈ ਕੇ ਬਿਹਾਰ ਤੱਕ ਔਰਤਾਂ ਇਸ ਦੀਆਂ ਦੀਵਾਨੀਆਂ ਹਨ।ਲੋਕ ਗੀਤਾਂ ਅਤੇ ਬਾਲੀਵੁੱਡ ਨੇ ਵੀ ਇਸਦੀ ਪਛਾਣ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਤੱਕ ਕਾਇਮ ਕਰ ਦਿੱਤੀ ਹੈ। ਲੱਖ ਫੈਸ਼ਨ ਆਏ ਅਤੇ ਚਲੇ ਗਏ ਪਰ ਪੰਜਾਬ ਦੀ ਇਹ ਰਵਾਇਤੀ ਪੋਸ਼ਾਕ, ਪਟਿਆਲਾ ਸ਼ਾਹੀ ਸਲਵਾਰ ਦੀ ਚਮਕ ਫਿੱਕੀ ਨਹੀਂ ਪਈ ਹੈ।ਪਟਿਆਲਾ ਪੈਗ ਤੇ ਖਾਸ ਅੰਦਾਜ਼ ਵਿੱਚ ਬੰਨੀ ਜਾਣ ਵਾਲੀ ਪਟਿਆਲਾ ਸ਼ਾਹੀ ਪੱਗ ਵਾਂਗ ਪਟਿਆਲਾ ਸ਼ਾਹੀ ਸਲਵਾਰ ਦੀ ਵੀ ਇੱਕ ਕਹਾਣੀ ਹੈ।ਕਿਹਾ ਜਾਂਦਾ ਹੈ ਕਿ ਜਦੋਂ ਪੰਜਾਬ ਵਿੱਚ ਰਿਆਸਤਾਂ ਦਾ ਦੌਰ ਸੀ ਉਸ ਵੇਲੇ ਪਟਿਆਲਾ ਰਿਆਸਤ ਦੇ ਅਸਰਦਾਰ ਜਿਮੀਂਦਾਰ ਘਰਾਣਿਆਂ ਦੀਆਂ ਔਰਤਾਂ ਇਸ ਨੂੰ ਪਹਿਨਿਆ ਕਰਦੀਆਂ ਸਨ।ਇਹ ਵੀ ਪੜ੍ਹੋ:ਸ਼ੂਗਰ ਡੈਡੀ ਅਤੇ ਸ਼ੂਗਰ ਬੇਬੀ ਦੇ ਰਿਸ਼ਤੇ ਦਾ ਨਵਾਂ ਰੁਝਾਨ ਪਿਤਾ ਦਾ ਅੰਤਿਮ ਸੰਸਕਾਰ ਕਰਨ 'ਤੇ ਧੀਆਂ ਨੂੰ ਸਜ਼ਾ ਕਿਉਂ ਫਾਰੁਕ ਦੇ ਕਤਲ ਨਾਲ ਪਿਤਾ ਦੀ ਆਖਰੀ ਉਮੀਦ ਵੀ ਟੁੱਟ ਗਈਕਿਵੇਂ ਹੋਂਦ ਵਿੱਚ ਆਈ ਪਟਿਆਲਾ ਸ਼ਾਹੀ ਸਲਵਾਰ?ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿਤ ਵਿਭਾਗ ਤੋਂ ਰਿਟਾਇਰਡ ਪ੍ਰੋਫੈਸਰ ਕਿਰਪਾਲ ਸਿੰਘ ਕਜਾਕ ਦੱਸਦੇ ਹਨ, "ਸਲਵਾਰ ਨੂੰ ਹਿੰਦੁਸਤਾਨੀਆਂ ਨੇ ਮੁਗਲਾਂ ਜ਼ਰੀਏ ਜਾਣਿਆ। ਪੁਰਾਣੇ ਪੰਜਾਬ ਵਿੱਚ ਔਰਤਾਂ ਲਾਚਾ (ਧੋਤੀ ਜਾਂ ਚਾਦਰ ਵਾਂਗ) ਪਾਉਂਦੀਆਂ ਸਨ। ਪਰ ਫਿਰ ਸਲਵਾਰ ਨੂੰ ਨੰਗੇਜ਼ ਢੱਕਣ ਦਾ ਸਭ ਤੋਂ ਚੰਗਾ ਕੱਪੜਾ ਮੰਨਿਆ ਜਾਣ ਲੱਗਾ। ਸਿਲਵਟਾਂ ਇਸ ਦੀਆਂ ਪਛਾਣ ਸਨ।''ਪਟਿਆਲਾ ਸ਼ਾਹੀ ਸਲਵਾਰ ਰਜਵਾੜਿਆਂ ਵਿੱਚ ਉਹੀ ਔਰਤਾਂ ਪਾਉਂਦੀਆਂ ਸਨ ਜੋ ਘਰ ਦਾ ਕੰਮ ਨਹੀਂ ਕਰਦੀਆਂ ਸਨ।ਪ੍ਰੋਫੈਸਰ ਕਜ਼ਾਕ ਅਨੁਸਾਰ ਪੰਜਾਬ ਦੀਆਂ ਤਿੰਨ ਰਿਆਸਤਾਂ ਕਪੂਰਥਲਾ, ਨਾਭਾ ਅਤੇ ਪਟਿਆਲਾ ਵਿੱਚੋਂ ਪਟਿਆਲਾ ਸਭ ਤੋਂ ਵੱਡੀ ਰਿਆਸਤ ਸੀ। ਇਸ ਲਈ ਇਸ ਦੀ ਪਛਾਣ ਬਤੌਰ ਪਟਿਆਲਾ ਸ਼ਾਹੀ ਸਲਵਾਰ ਰੱਖ ਦਿੱਤੀ ਗਈ। ਇਸ ਸਲਵਾਰ ਨੂੰ ਸ਼ਾਹੀ ਦਰਜੀ ਸਿਓਂਦੇ ਸਨ। Image copyright MaNISHA BHALLA/BBC ਫੋਟੋ ਕੈਪਸ਼ਨ ਪ੍ਰੋਫੈਸਰ ਕਜ਼ਾਕ ਅਨੁਸਾਰ ਪਟਿਆਲਾ ਦੇ ਪੰਜਾਬ ਦੀ ਵੱਡੀ ਰਿਆਸਤ ਹੋਣ ਕਰਕੇ ਸਲਵਾਰ ਦਾ ਨਾਂ ਪਟਿਆਲਾ ਸ਼ਾਹੀ ਪਿਆ ਪਟਿਆਲਾ ਦੇ ਅਦਾਲਤ ਬਾਜ਼ਾਰ ਵਿੱਚ ਇੱਕ ਗਲੀ ਹੈ ਜਿਸ ਦਾ ਨਾਂ ਹੈ ਦਰਜੀਆਂ ਵਾਲੀ ਗਲੀ।ਭਾਵੇਂ ਸ਼ਾਹੀ ਦੌਰ ਦੇ ਦਰਜੀ ਤਾਂ ਹੁਣ ਜ਼ਿੰਦਾ ਨਹੀਂ ਹਨ ਪਰ ਦਲੀਪ ਟੇਲਰਜ਼ ਉਹ ਦੁਕਾਨ ਹੈ ਜੋ ਪਟਿਆਲਾ ਸ਼ਾਹੀ ਸਲਵਾਰ ਦੀ ਸਿਲਾਈ ਲਈ ਦੇਸ-ਵਿਦੇਸ਼ ਵਿੱਚ ਮਸ਼ਹੂਰ ਹੈ।ਭਾਵੇਂ ਦੇਸ ਦੇ ਹਰ ਹਿੱਸੇ ਵਿੱਚ ਦਰਜੀ ਇਸ ਨੂੰ ਸਿਓਣ ਦਾ ਦਾਅਵਾ ਕਰਦੇ ਹਨ ਪਰ ਇਸ ਦੀਆਂ ਆਪਣੀਆਂ ਖੂਬੀਆਂ ਹਨ ਜੋ ਕੁਝ ਦਰਜੀ ਹੀ ਜਾਣਦੇ ਹਨ।ਵਿਦੇਸ਼ਾਂ ਤੱਕ ਹਨ ਪਟਿਆਲਾ ਸਲਵਾਰਾਂ ਦੀਆਂ ਧੂੰਮਾਂਮਾਸਟਰ ਗੁਰਵਿੰਦਰ ਪਾਲ ਸਿੰਘ, ਮਾਸਟਰ ਦਲੀਪ ਦੇ ਪੁੱਤਰ ਹਨ। ਉਹ ਦੱਸਦੇ ਹਨ, "ਪਟਿਆਲਾ ਸ਼ਾਹੀ ਸਲਵਾਰ ਪਟਿਆਲਾ ਵਿੱਚ ਕੇਵਲ ਮਾਸਟਰ ਸੰਤੋਖ ਸਿੰਘ ਬਣਾਉਣਾ ਜਾਣਦੇ ਸਨ ਜੋ ਕਿ ਸ਼ਾਹੀ ਪਰਿਵਾਰ ਦੇ ਟੇਲਰ ਵੀ ਸਨ।''ਉਨ੍ਹਾਂ ਨੇ ਸ਼ਾਹੀ ਪਰਿਵਾਰਾਂ ਨਾਲ ਉੱਠਣ-ਬੈਠਣ ਵਾਲੀਆਂ ਅੰਗਰੇਜ਼ੀ ਔਰਤਾਂ ਦੀ ਸਕਰਟ ਦੀ ਤਰਜ 'ਤੇ ਚੌਣਾਂ ਵਾਲੀ ਪਟਿਆਲਾ ਸ਼ਾਹੀ ਸਲਵਾਰ ਇਜਾਦ ਕੀਤੀ। Image copyright MaNISH BHALLA/BBC ਫੋਟੋ ਕੈਪਸ਼ਨ ਗੁਰਵਿੰਦਰ ਪਟਿਆਲਾ ਸ਼ਾਹੀ ਸਲਵਾਰ ਦੀ ਸਪਲਾਈ ਤ੍ਰਿਪੁਰਾ ਤੱਕ ਕਰਦੇ ਹਨ 1970 ਵਿੱਚ ਉਨ੍ਹਾਂ ਦੇ ਪਿਤਾ ਮਾਸਟਰ ਦਲੀਪ ਸਿੰਘ ਨੇ ਇਸ ਨੂੰ ਬਣਾਉਣਾ ਸ਼ੁਰੂ ਕੀਤਾ।ਪਟਿਆਲਾ ਸ਼ਾਹੀ ਸਲਵਾਰ ਦੀ ਪਛਾਣ ਇਸ ਉੱਤੇ ਵਾਧੂ ਪਲੇਟਾਂ ਹਨ ਜਿਸ ਵਿੱਚ ਵੱਡੇ ਅਰਜ਼ ਦਾ ਚਾਰ ਮੀਟਰ ਕੱਪੜਾ ਲੱਗਦਾ ਹੈ।ਮਾਸਟਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੋਈ ਵੀ ਟੇਲਰ ਖੁੱਲ੍ਹੀ-ਡੁੱਲ੍ਹੀ ਜਿਹੀ ਸਲਵਾਰ ਸਿਓਂ ਕੇ ਉਸ ਨੂੰ ਪਟਿਆਲਾ ਸ਼ਾਹੀ ਸਲਵਾਰ ਦੱਸ ਦਿੰਦਾ ਹੈ ਜੋ ਕਿ ਗਲਤ ਹੈ।ਇਸ ਦੀ ਕਟਿੰਗ, ਇਸ ਦੀ ਬੈਲਟ 'ਤੇ ਚੌਣਾਂ ਅਤੇ ਉਨ੍ਹਾਂ ਚੌਣਾਂ ਵਿੱਚ ਕਿੰਨੀ ਖਾਲੀ ਥਾਂ ਹੋਵੇ, ਇਸੇ ਆਧਾਰ 'ਤੇ ਪਿਛਲੀਆਂ ਚੌਣਾਂ ਪੈਣਗੀਆਂ।ਇੱਥੋਂ ਅਮਰੀਕਾ, ਆਸਟਰੇਲੀਆ, ਕੈਨੇਡਾ ਜਰਮਨੀ ਤੱਕ ਪਟਿਆਲਾ ਸ਼ਾਹੀ ਸਲਵਾਰਾਂ ਜਾਂਦੀਆਂ ਹਨ।ਸਖ਼ਤ ਮੁਕਾਬਲੇ 'ਚ ਡਟੀ ਰਹੀ ਪਟਿਆਲਾ ਸਲਵਾਰਮਾਸਟਰ ਗੁਰਵਿੰਦਰ ਸਿੰਘ ਨੇ ਮੈਨੂੰ 250 ਸਲਵਾਰਾਂ ਦੀ ਇੱਕ ਗੰਢ ਦਿਖਾਈ ਜੋ ਕਿ ਤ੍ਰਿਪੁਰਾ ਜਾਣੀ ਸੀ।ਇਨ੍ਹਾਂ ਦੀ ਦੁਕਾਨ 'ਤੇ ਪਟਿਆਲਾ ਸ਼ਾਹੀ ਸਲਵਾਰ ਬਣਵਾਉਣ ਲਈ ਆਈ ਅਮਰਜੀਤ ਕੌਰ ਮੁਤਾਬਕ, "ਮੈਨੂੰ ਇਹ ਪੋਸ਼ਾਕ ਚੰਗੀ ਲੱਗਦੀ ਹੈ। ਮੈਂ ਹਮੇਸ਼ਾ ਤੋਂ ਹੀ ਇਹ ਪਾਉਂਦੀ ਹਾਂ।''ਮਾਸਟਰ ਗੁਰਵਿੰਦਰ ਅਨੁਸਾਰ ਭਾਵੇਂ ਪਾਕਿਸਤਾਨੀ ਸਲਵਾਰ, ਪਲਾਜ਼ੋ, ਧੋਤੀ ਸਲਵਾਰ ਅਤੇ ਸ਼ਰਾਰੇ ਨੇ ਪਟਿਆਲਾ ਸ਼ਾਹੀ ਸਲਵਾਰ ਦੀ ਖਰੀਦ ਨੂੰ ਕੁਝ ਪ੍ਰਭਾਵਿਤ ਤਾਂ ਕੀਤਾ ਹੈ ਪਰ ਅਜਿਹੇ ਫੈਸ਼ਨ ਆ ਕੇ ਚਲੇ ਜਾਂਦੇ ਹਨ। Image copyright MaNISHA BHALLA/BBC ਫੋਟੋ ਕੈਪਸ਼ਨ ਪੰਜਾਬ ਦੀ ਮਸ਼ਹੂਰ ਨਾਟਕਕਾਰ ਅਤੇ ਅਦਾਕਾਰਾ ਅਨੀਤਾ ਸ਼ਬਦੀਸ਼ ਤੋਂ ਵਿਦੇਸ਼ ਵਿੱਚ ਕਈ ਲੋਕ ਪਟਿਆਲਾ ਸ਼ਾਹੀ ਸਲਵਾਰ ਮੰਗਵਾਉਂਦੇ ਹਨ ਪਟਿਆਲਾ ਸ਼ਾਹੀ ਸਲਵਾਰ ਦਾ ਟਰੈਂਡ ਸਦਾਬਹਾਰ ਰਹਿੰਦਾ ਹੈ। ਜੋ ਇਸ ਨੂੰ ਪਾਉਂਦਾ ਹੈ ਉਹ ਦੇਸ-ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਵੇ,ਇਸ ਨੂੰ ਹੀ ਪਾਉਂਦਾ ਹੈ।ਨਵਦੀਪ ਕੌਰ ਮੁਹਾਲੀ ਵਿੱਚ 22 ਸਾਲ ਪੁਰਾਣੀ ਨਾਰਦਰਨ ਇੰਸਟੀਟਿਊਟ ਆਫ ਫੈਸ਼ਨ ਟੈਕਨੌਲੌਜੀ ਵਿੱਚ ਡਿਜ਼ਾਈਨ ਵਿਸ਼ੇ ਦੀ ਅਸਿਸਟੈਂਟ ਪ੍ਰੋਫੈਸਰ ਹਨ।ਉਨ੍ਹਾਂ ਕਿਹਾ ਕਿ ਇੰਸਟਿਊਟ ਜ਼ਰੀਏ ਪੰਜਾਬ ਦੀ ਰਵਾਇਤੀ ਪੋਸ਼ਾਕ ਦਾ ਖੂਬ ਪ੍ਰਚਾਰ ਕੀਤਾ ਜਾਂਦਾ ਹੈ।ਡਿਜ਼ਾਈਨ ਦੀ ਪੜ੍ਹਾਈ ਦੇ ਦੂਜੇ ਸਾਲ ਵਿੱਚ ਇੱਕ 'ਕਰਾਫਟ ਡਾਕਿਊਮੈਂਟੇਸ਼ਨ' ਪ੍ਰੋਗਰਾਮ ਹੁੰਦਾ ਹੈ। ਇਸ ਪ੍ਰੋਗਾਮ ਤਹਿਤ ਵਿਦਿਆਰਥੀਆਂ ਨੂੰ ਹਰ ਸੂਬੇ ਦੀ ਰਵਾਇਤੀ ਪੋਸ਼ਾਕ ਸਿਓਣ ਵਾਲਿਆਂ ਨਾਲ ਵਕਤ ਬਿਤਾਉਣਾ ਹੁੰਦਾ ਹੈ। Image copyright MaNISHA BHALLA/BBC ਫੋਟੋ ਕੈਪਸ਼ਨ ਡਿਜ਼ਾਈਨ ਵਿਸ਼ੇ ਦੀ ਅਸਿਸਟੈਂਟ ਪ੍ਰੋਫੈਸਰ ਨਵਦੀਪ ਵਿਦਿਆਰਥਣਾਂ ਨੂੰ ਰਵਾਇਤੀ ਪੋਸ਼ਾਕ ਨੂੰ ਸਿਓਣ ਬਾਰੇ ਦੱਸਦੀ ਹੈ ਇਸ ਨਾਲ ਉਹ ਉਸ ਪੋਸ਼ਾਕ ਨੂੰ ਸਿਓਣ ਬਾਰੇ ਅਤੇ ਰਵਾਇਤੀ ਪੋਸ਼ਾਕ ਦੇ ਮੌਜੂਦਾ ਬਾਜ਼ਾਰ ਦੀ ਮੰਗ ਅਨੁਸਾਰ ਰੰਗ ਅਤੇ ਡਿਜ਼ਾਈਨ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ।ਇਸ ਦਾ ਟੀਚਾ ਰਵਾਇਤੀ ਪੋਸ਼ਾਕ ਨੂੰ ਜ਼ਿੰਦਾ ਰੱਖਣਾ ਹੈ। ਵਿਦਿਆਰਥੀਆਂ ਲਈ ਸਭ ਤੋਂ ਵੱਡੀ ਚੁਣੌਤੀ ਪਟਿਆਲਾ ਸ਼ਾਹੀ ਸਲਵਾਰ ਬਣਾਉਣਾ ਦਾ ਹੁਨਰ ਸਿੱਖਣਾ ਹੁੰਦਾ ਹੈ।ਨਵਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਰਿਸਰਚ ਅਨੁਸਾਰ ਪਟਿਆਲਾ ਸ਼ਾਹੀ ਸਲਵਾਰ ਦੀ ਸ਼ੁਰੂਆਤ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਜੁੜੇ ਲੋਕਾਂ ਨੇ ਕੀਤੀ।ਪੰਜਾਬ ਦੇ ਪਿੰਡਾਂ ਵਿੱਚ ਤਾਂ ਅੱਜ ਵੀ ਇਹੀ ਪਹਿਰਾਵਾ ਹੈ ਖਾਸਕਰ ਮਾਲਵਾ ਵਿੱਚ। ਉਹ ਕਹਿੰਦੇ ਹਨ ਕਿ ਇਸ ਪੋਸ਼ਾਕ ਦੀ ਦੀਵਾਨਗੀ ਅਜਿਹੀ ਹੈ ਕਿ ਇਨ੍ਹਾਂ ਦੇ ਇੰਸਟੀਚਿਊਟ ਵਿੱਚ 90 ਫੀਸਦੀ ਵਿਦਿਆਰਥਣਾਂ ਪੰਜਾਬ ਦੇ ਬਾਹਰ ਤੋਂ ਆਉਂਦੀਆਂ ਹਨ।ਇਹ ਵੀ ਪੜ੍ਹੋ:'ਮੇਰੇ ਬੁਆਏਫਰੈਂਡ ਨੇ ਮੈਨੂੰ ਸਾਰਿਆਂ ਸਾਹਮਣੇ ਕੁੱਟਿਆ''ਬੇਅਦਬੀ ਦੇ ਮੁੱਦੇ ਤੋਂ ਜ਼ਿਆਦਾ ਸਾਡੇ ਲਈ ਕੋਈ ਵੀ ਚੀਜ਼ ਮਹੱਤਵਪੂਰਨ ਨਹੀਂ'ਕਿਉਂ ਪੈਦਾ ਹੁੰਦੇ ਹਨ ਚਾਰ ਹੱਥਾਂ ਤੇ ਚਾਰ ਪੈਰਾਂ ਵਾਲੇ ਬੱਚੇ? Image copyright MaNISHA BHALLA/BBC ਫੋਟੋ ਕੈਪਸ਼ਨ ਪਟਿਆਲਾ ਸ਼ਾਹੀ ਸਲਵਾਰ ਅੱਜ ਪੰਜਾਬ ਦੇ ਹਰ ਪਿੰਡ ਵਿੱਚ ਨਜ਼ਰ ਆਉਂਦੀ ਹੈ ਇੱਥੇ ਆਉਣ ਦੇ ਇੱਕ ਸਾਲ ਬਾਅਦ ਉਹ ਪਟਿਆਲਾ ਸ਼ਾਹੀ ਸਲਵਾਰ ਵਿੱਚ ਨਜ਼ਰ ਆਉਂਦੀਆਂ ਹਨ।ਸ਼ਾਦੀ-ਵਿਆਹ ਹੋਵੇ ਜਾਂ ਕੋਈ ਤਿਉਹਾਰ ਪੰਜਾਬ ਵਿੱਚ ਪਟਿਆਲਾ ਸ਼ਾਹੀ ਸਲਵਾਰ ਦਾ ਜ਼ਮਾਨਾ ਕਦੇ ਵੀ ਪੁਰਾਣਾ ਨਹੀਂ ਪੈਂਦਾ ਹੈ।ਪੰਜਾਬ ਦੀ ਮਸ਼ਹੂਰ ਨਾਟਕਕਾਰ ਅਤੇ ਅਦਾਕਾਰਾ ਅਨੀਤਾ ਸ਼ਬਦੀਸ਼ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਇੱਥੋਂ ਵਿਦੇਸ਼ ਨਾਟਕ ਕਰਨ ਜਾਂਦੇ ਹਨ ਤਾਂ ਵਿਦੇਸ਼ਾਂ ਵਿੱਚ ਰਹਿੰਦੇ ਉਨ੍ਹਾਂ ਦੇ ਜਾਣਕਾਰ ਉਨ੍ਹਾਂ ਤੋਂ ਪਟਿਆਲਾ ਸ਼ਾਹੀ ਸਲਵਾਰ ਜ਼ਰੂਰ ਮੰਗਵਾਉਂਦੇ ਹਨ।ਉਨ੍ਹਾਂ ਅਨੁਸਾਰ ਕੋਈ ਵੀ ਮੌਕਾ ਹੋਵੇ ਵਧੇਰੇ ਸੋਚਣ ਦੀ ਲੋੜ ਨਹੀਂ ਪੈਂਦੀ ਹੈ। ਪਟਿਆਲਾ ਤੋਂ ਲੈ ਕੇ ਕੈਨੇਡਾ ਤੱਕ ਫੁਲਕਾਰੀ ਨਾਲ ਪਟਿਆਲਾ ਸ਼ਾਹੀ ਸਲਵਾਰ ਹਰ ਮੌਕੇ ਨੂੰ ਖ਼ਾਸ ਬਣਾ ਦਿੰਦੀ ਹੈ।ਇਹ ਵੀ ਪੜ੍ਹੋ:'ਕੁੜੀ ਵਿਗੜੇ ’ਤੇ ਯਤੀਮਖਾਨੇ ਛੱਡ ਜਾਂਦੇ ਨੇ ਪਰ ਮੁੰਡੇ ਨੂੰ ਨਹੀਂ'ਪੰਜਾਬ ਦੇ ਲਿਸ਼ਕਦੇ ਯਤੀਮਖਾਨਿਆਂ ਦਾ ਇੱਕ ਕਾਲਾ ਪੱਖ ਵੀ ਹੈਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਜਨਰਲ ਬਿਪਿਨ ਰਾਵਤ ਨੇ ਕਿਹਾ, ਫੌਜ ਰੂੜੀਵਾਦੀ ਹੈ ਤੇ ਸਮਲਿੰਗੀਆਂ ਨੂੰ ਨਹੀਂ ਸਵੀਕਾਰਦੀ 11 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46833386 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਜਨਰਲ ਰਾਵਤ ਨੇ ਫੌਜ ਨੂੰ ਦੱਸਿਆ ਰੂੜੀਵਾਦੀ ਭਾਰਤੀ ਫੌਜ ਮੁੱਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਸੈਨਾ "ਰੂੜੀਵਾਦੀ" ਹੈ ਅਤੇ ਇਸ ਵਿੱਚ ਸਮਲਿੰਗੀ ਰਿਸ਼ਤਿਆਂ ਨੂੰ "ਸਵੀਕਾਰ ਨਹੀਂ ਕੀਤਾ ਜਾ ਸਕਦਾ।" ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਆਪਣੀ ਸਾਲਾਨਾ ਪ੍ਰੈਸ ਕਾਨਫਰੰਸ ਦੌਰਾਨ ਜਨਰਲ ਰਾਵਤ ਨੇ ਸੁਪਰੀਮ ਕੋਰਟ ਦੇ ਅਡਲਟਰੀ ਕਾਨੂੰਨ ਅਤੇ ਸਮਲਿੰਗੀ ਕਾਨੂੰਨ ਬਾਰੇ ਫ਼ੈਸਲਿਆਂ ਸਬੰਧੀ ਸੁਆਲ ਪੁੱਛੇ ਜਾਣ ਉੱਤੇ ਇਹ ਕਿਹਾ।ਇਸ ਦੌਰਾਨ ਉਨ੍ਹਾਂ ਨੇ ਕਿਹਾ, "ਹਾਂ, ਅਸੀਂ ਰੂੜੀਵਾਦੀ ਹਾਂ, ਅਸੀਂ ਨਾ ਤਾਂ ਆਧੁਨਿਕ ਹਾਂ ਅਤੇ ਨਾ ਹੀ ਸਾਡਾ ਪੱਛਮੀਕਰਨ ਹੋਇਆ ਹੈ। ਅਸੀਂ ਅੱਜ ਵੀ ਲੋਕਾਂ ਖ਼ਿਲਾਫ਼ ਕਾਰਵਾਈ ਕਰ ਸਕਦੇ ਹਾਂ ਪਰ ਅਸੀਂ ਇਹ ਸੈਨਾ ਦੇ ਦਾਇਰੇ 'ਚ ਨਹੀਂ ਆਉਣ ਦਿਆਂਗੇ।"ਇਹ ਵੀ ਪੜ੍ਹੋ-ਕੀ ਮੋਦੀ ਨੇ ਆਲੋਕ ਵਰਮਾ ਨੂੰ ਸੀਬੀਆਈ ਡਾਇਰੈਕਟਰ ਦੇ ਅਹੁਦੇ ਤੋਂ ਡਰ ਕੇ ਹਟਾਇਆ ਪਾਕਿਸਤਾਨ 'ਚ ਵਿਆਹੀ ਭਾਰਤੀ ਨਾਗਰਿਕ ਲਾਪਤਾ ਸਾਇੰਸ ਕਾਂਗਰਸ: 'ਤੰਤਰ-ਮੰਤਰਾਂ ਨਾਲ ਲੜਾਈ 'ਚ ਵਿਗਿਆਨ ਹੀ ਜਿੱਤੇਗਾ'ਬੁਰਜ ਖ਼ਲੀਫ਼ਾ 'ਤੇ ਰਾਹੁਲ ਗਾਂਧੀ ਦੀ ਤਸਵੀਰ ਦੀ ਹਕੀਕਤਜੀਂਦ ਜ਼ਿਮਨੀ ਚੋਣਾਂ 'ਚ ਹੋਵੇਗਾ ਦਿਲਚਸਪ ਮੁਕਾਬਲਾ ਜੀਂਦ ਜ਼ਿਮਣੀ ਚੋਣਾ ਲਈ ਜੇਜਪੀ ਨੇ ਦੁਸ਼ਯੰਤ ਚੌਟਾਲਾ ਦੇ ਛੋਟੇ ਭਰਾ ਦਿਗਵਿਜੇ ਸਿੰਘ ਚੋਟਾਲਾ, ਕਾਂਗਰਸ ਨੇ ਸੀਨੀਅਰ ਆਗੂ ਰਣਦੀਪ ਸਿੰਘ ਸੁਰਜੇਵਾਲਾ ਅਤੇ ਇਨੈਲੋ ਨੇ ਉਮੇਦ ਰੇਡੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਭਾਜਪਾ ਨੇ ਕ੍ਰਿਸ਼ਨਾ ਮਿੱਡਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕ੍ਰਿਸ਼ਨਾ ਮਿੱਡਾ ਇਨੈਲੋ ਦੇ ਸਾਬਕਾ ਵਿਧਾਇਕ ਰਹੇ ਡਾ. ਹਰਿਚੰਦ ਮਿੱਡਾ ਦੇ ਪੁੱਤਰ ਹਨ। Image copyright Getty Images ਫੋਟੋ ਕੈਪਸ਼ਨ ਰਣਦੀਪ ਸੁਰਜੇਵਾਲਾ ਹੋਣਗੇ ਜੀਂਦ ਤੋਂ ਕਾਂਗਰਸ ਦੇ ਉਮੀਦਵਾਰ ਇਸ ਦੇ ਨਾਲ ਹੀ ਜੀਂਦ ਦੀਆਂ ਜ਼ਿਮਨੀ ਚੋਣਾਂ ਵਿੱਚ ਉਮੀਦਵਾਰਾਂ ਦੀ ਟੱਕਰ ਕਾਫੀ ਦਿਲਚਸਪ ਹੋ ਗਈ ਹੈ। ਹਿੰਦੁਸਤਾਨ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਸੁਰਜੇਵਾਲਾ ਨੂੰ ਮੈਦਾਨ ਵਿੱਚ ਉਤਾਰਨ ਬਾਰੇ ਫ਼ੈਸਲਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਲਿਆ। ਪਾਰਟੀ ਨੇ ਆਗੂਆਂ ਮੁਤਾਬਕ ਸੁਰਜੇਵਾਲਾ ਦੀ ਖੇਤਰ 'ਚ ਸਾਖ ਮਜ਼ਬੂਤ ਹੈ। ਜਾਣਕਾਰੀ ਮੁਤਾਬਕ ਪਹਿਲਾਂ ਸੁਰਜੇਵਾਲਾ ਨੇ ਇਨਕਾਰ ਕਰ ਦਿੱਤਾ ਸੀ। ਨੇਪਾਲ ਵਿੱਚ 2 ਬੱਚਿਆਂ ਸਣੇ ਮਾਂ ਦੀ ਮੌਤਨੇਪਾਲ ਵਿੱਚ ਔਰਤ ਅਤੇ ਉਸ ਦੇ ਦੋ ਬੱਚਿਆਂ ਦੀ "ਮਾਹਵਾਰੀ ਦੌਰਾਨ ਰਹਿਣ ਲਈ ਬਣਾਈ ਗਈ ਝੋਪੜੀ" 'ਚ ਮੌਤ ਹੋ ਗਈ ਹੈ। ਦਰਅਸਲ ਮਹਿਲਾ ਨੇ ਆਪਣੇ ਦੋ ਮੁੰਡਿਆਂ ਨੂੰ ਠੰਢ ਤੋਂ ਬਚਾਉਣ ਲਈ ਅੱਗ ਬਾਲੀ ਸੀ। ਅਧਿਕਾਰੀਆਂ ਮੁਤਾਬਕ ਦਮ ਘੁਟਣ ਕਾਰਨ ਸੁੱਤਿਆਂ ਹੋਇਆ ਹੀ ਤਿੰਨਾਂ ਦੀ ਮੌਤ ਹੋ ਗਈ। Image copyright AFP ਫੋਟੋ ਕੈਪਸ਼ਨ ਠੰਢ ਤੋਂ ਬਚਣ ਲਈ ਬਾਲੀ ਅੱਗ ਕਾਰਨ ਸਾਹ ਘੁਟਣ ਨਾਲ ਮਾਂ ਤੇ ਦੋ ਬੱਚਿਆਂ ਦੀ ਮੌਤ ਨੇਪਾਲ ਵਿੱਚ ਹੋਣ ਵਾਲੀ ਇਸ ਤਰ੍ਹਾਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਚੋਪਦੀ ਕਹੀ ਜਾਣ ਵਾਲੀ ਇਸ ਰਵਾਇਤ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ। ਢੀਂਗਰਾ ਕਮਿਸ਼ਨ ਦੀ ਰਿਪੋਰਟ ਅਦਾਲਤ ਵੱਲੋਂ ਖਾਰਜਰਾਬਰਟ ਵਾਡਰਾ ਸਣੇ ਗੁੜਗਾਓਂ ਦੇ ਜ਼ਮੀਨ ਸੌਦਿਆਂ ਅਤੇ ਉਨ੍ਹਾਂ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਭੂਮਿਕਾ ਦੀ ਜਾਂਚ ਕਰਨ ਵਾਲੇ ਜਸਟਿਸ ਐਸ ਐਨ ਢੀਂਗਰਾ ਕਮਿਸ਼ਨ ਦੀ ਰੋਪਰਟ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਖਾਰਿਜ ਕਰ ਦਿੱਤਾ ਹੈ। ਇਹ ਵੀ ਪੜ੍ਹੋ-ਔਰਤਾਂ ਦੀਆਂ ਇੱਛਾਵਾਂ ਬਾਰੇ ਤੁਸੀਂ ਕਿੰਨਾ ਜਾਣਦੇ ਹੋ?ਇੱਥੇ ਮਾਹਵਾਰੀ ਦੌਰਾਨ ਔਰਤਾਂ ਨੂੰ ਮਧੂ ਮੱਖੀ ਡੰਗ ਮਾਰਦੀ ਹੈ?ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਹਰਿਆਣਾ ਸਰਕਾਰ ਹੁਣ ਢੀਂਗਰਾ ਕਮਿਸ਼ਨ ਦੀ ਰਿਪੋਰਟ 'ਤੇ ਕਾਰਵਾਈ ਨਹੀਂ ਕਰ ਸਕਦੀ। ਇਸ ਦੇ ਨਾਲ ਹੀ ਅਦਾਲਤ ਦੇ ਇਸ ਫ਼ੈਸਲੇ ਨਾਲ ਭੁਪਿੰਦਰ ਸਿੰਘ ਹੁੱਡਾ ਨੂੰ ਰਾਹਤ ਮਿਲੀ ਹੈ। ਹਾਲਾਂਕਿ ਅਦਾਲਤ ਨੇ ਢੀਂਗਰਾ ਕਮਿਸ਼ਨ ਦੇ ਗਠਨ ਨੂੰ ਸਹੀ ਦੱਸਿਆ ਹੈ। ਟਰੰਪ ਐਲਾਨ ਸਕਦੇ ਹਨ ਨੈਸ਼ਨਲ ਐਮਰਜੈਂਸੀ? ਪਿਛਲੇ ਹਫ਼ਤੇ ਤੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਬਾਰ-ਬਾਰ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਅਮਰੀਕਾ-ਮੈਕਸਿਕੋ ਕੰਧ ਲਈ ਫੰਡ ਨਹੀਂ ਮਿਲਿਆ ਤਾਂ ਉਹ ਨੈਸ਼ਨਲ ਐਮਰਜੈਂਸੀ ਦਾ ਐਲਾਨ ਕਰ ਸਕਦੇ ਹਨ। Image copyright Getty Images ਫੋਟੋ ਕੈਪਸ਼ਨ ਅਮਰੀਕੀ ਰਾਸ਼ਟਰਪਤੀ ਟਰੰਪ ਚਾਹੁੰਦੇ ਹਨ ਕਿ ਮੈਕਸੀਕੋ ਸੀਮੇ 'ਤੇ ਦੀਵਾਰ ਬਣਾਉਣ ਲਈ ਘੱਟੋ-ਘੱਟ 5 ਬਿਲੀਅਨ ਫੰਡ ਰੱਖਿਆ ਜਾਵੇ ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਟਰੰਪ ਦੇ ਜਾਰੀ ਸੰਦੇਸ਼ ਸਪੱਸ਼ਟ ਸੀ, "ਜੇਕਰ ਡੈਮੋਕਰੈਟਸ ਆਂਸ਼ਿਕ ਤੌਰ 'ਤੇ ਸ਼ਟਡਾਊਨ ਨੂੰ ਖ਼ਤਮ ਕਰਨ ਲਈ ਦੀਵਾਰ ਵਾਸਤੇ 5 ਬਿਲੀਅਨ ਡਾਲਰ ਨਹੀਂ ਦਿੰਦੇ ਤਾਂ ਐਮਰਜੈਂਸੀ ਸ਼ਕਤੀਆਂ ਨੂੰ ਸੱਦਾ ਦੇ ਸਕਦੇ ਹਨ।"ਟਰੰਪ ਨੇ ਇਹ ਟੈਕਸਾਸ ਦੇ ਸਰਹੱਦੀ ਦੌਰੇ ਦੌਰਾਨ ਸੀਮਾ ਦੀ ਸੁਰੱਖਿਆ ਨੂੰ ਲੈ ਕੇ ਕਿਹਾ। ਇਹ ਵੀ ਪੜ੍ਹੋ-ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈ'ਤੁਸੀਂ ਤਾਂ ਲੋਕਾਂ ਨੂੰ ਜਾਨ ਬਚਾ ਕੇ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ ਸੀ'ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮਿਸ ਵਰਲਡ ਬਣੀ ਮੈਕਸੀਕੋ ਦੀ ਵੈਨੇਸਾ ਬਾਰੇ ਜਾਣੋ ਦਿਲਚਸਪ ਗੱਲਾਂ 10 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46503863 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸਾਲ 2017 ਦੀ ਮਿਸ ਵਰਲਡ ਦੀ ਭਾਰਤ ਦੀ ਮਾਨੁਸ਼ੀ ਛਿੱਲਰ ਇਸ ਸਾਲ ਦੀ ਨਵੀਂ ਮਿਸ ਵਰਲਡ ਮੈਕਸੀਕੋ ਦੀ ਵੈਨੇਸਾ ਪੋਂਸੇ ਡਿ ਲਿਓਨ ਨੂੰ ਤਾਜ ਪਹਿਨਾ ਕੇ ਮਿਸ ਵਰਲਡ ਦਾ ਖਿਤਾਬ ਦੇਣ ਦੀ ਰਸਮ ਪੂਰੀ ਕੀਤੀ। Image copyright Getty Images ਚੀਨ ਦੇ ਸਾਨਿਆ ਸ਼ਹਿਰ 'ਚ 2018 ਲਈ ਮਿਸ ਵਰਲਡ ਦੇ ਖਿਤਾਬ ਦਾ ਐਲਾਨ ਕੀਤਾ ਗਿਆ। Image copyright Getty Images ਫਾਈਨਲ ਰਾਊਂਡ 'ਚ ਵੈਨੇਸਾ ਕੋਲੋਂ ਸਵਾਲ ਪੁੱਛਿਆ ਗਿਆ ਕਿ ਮਿਸ ਵਰਲਡ ਬਣਨ 'ਤੇ ਉਹ ਕਿਸ ਤਰ੍ਹਾਂ ਦੂਜਿਆਂ ਦੀ ਮਦਦ ਕਰੇਗੀ? ਇਸ ਦੇ ਜਵਾਬ ਵਿੱਚ ਵੈਨੇਸਾ ਨੇ ਕਿਹਾ, "ਮੈਂ ਆਪਣੇ ਅਹੁਦੇ ਦਾ ਉਸੇ ਤਰ੍ਹਾਂ ਇਸਤੇਮਾਲ ਕਰਾਂਗੀ ਜਿਵੇਂ ਪਿਛਲੇ ਤਿੰਨ ਸਾਲ ਤੋਂ ਕਰਦੀ ਆ ਰਹੀ ਹਾਂ। ਸਾਨੂੰ ਸਾਰਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ, ਪਿਆਰ ਕਰਨਾ ਚਾਹੀਦਾ।''"ਕਿਸੇ ਦੀ ਮਦਦ ਕਰਨਾ ਮੁਸ਼ਕਲ ਕੰਮ ਨਹੀਂ ਹੈ। ਤੁਸੀਂ ਜਦੋਂ ਵੀ ਕਿਤੇ ਬਾਹਰ ਜਾਂਦੇ ਹੋ ਤਾਂ ਕੋਈ ਨਾ ਕੋਈ ਜ਼ਰੂਰ ਹੋਵੇਗਾ, ਜਿਸ ਨੂੰ ਮਦਦ ਦੀ ਜ਼ਰੂਰਤ ਰਹਿੰਦੀ ਹੈ, ਤਾਂ ਹਮੇਸ਼ਾ ਮਦਦ ਲਈ ਤਿਆਰ ਰਹੋ।" Image copyright /VANESSA PONCE DE LEON 26 ਸਾਲ ਦੀ ਵੈਨੇਸਾ ਮੈਕਸੀਕੋ ਲਈ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਹੈ। Image copyright /VANESSA PONCE DE LEON ਵੈਨੇਸਾ ਦਾ ਜਨਮ ਮੈਕਸੀਕੋ ਦੇ ਮੁਆਨਜੁਆਟੋ ਸ਼ਹਿਰ ਵਿੱਚ ਹੋਇਆ। Image copyright ਵੈਨੇਸਾ ਦਾ ਕੱਦ 174 ਸੈਂਟੀਮੀਟਰ ਹੈ, ਉਨ੍ਹਾਂ ਨੇ ਇਸੇ ਸਾਲ ਮਈ ਵਿੱਚ ਮਿਸ ਮੈਕਸੀਕੋ ਦਾ ਖਿਤਾਬ ਜਿੱਤਿਆ ਸੀ। Image copyright ਵੈਨੇਸਾ ਨੂੰ ਅੰਗਰੇਜ਼ੀ ਅਤੇ ਸਪੈਨਿਸ਼ ਭਾਸ਼ਾਵਾਂ ਆਉਂਦੀਆਂ ਹਨ, ਖਾਲੀ ਸਮੇਂ ਵਿੱਚ ਉਨ੍ਹਾ ਨੂੰ ਆਊਟਡੋਰ ਗੇਮ ਖੇਡਣਾ ਪਸੰਦ ਹੈ। Image copyright ਵੈਨੇਸਾ ਕੁੜੀਆਂ ਦੇ ਮੁੜ ਵਸੇਬੇ ਲਈ ਕੰਮ ਕਰਨ ਵਾਲੀ ਸੰਸਥਾ ਦੀ ਬੋਰਡ ਆਫ ਡਾਇਰੈਕਟਰਸ 'ਚ ਵੀ ਸ਼ਾਮਿਲ ਹਨ। Image copyright Getty Images ਮਿਸ ਵਰਲਡ 2018 ਦੇ ਅਖੀਰ ਪੰਜ 'ਚ ਪਹੁੰਚੀਆਂ ਪ੍ਰਤੀਭਾਗੀਆਂ ਵਿੱਚ, ਮਿਸ ਥਾਈਲੈਂਡ ਨਿਕੋਲੀਨ ਪਿਚਾਪਾ ਲਿਮਨਕਨ, ਮਿਸ ਯੁਗਾਂਡਾ ਕਵਿਨ ਅਬਨੇਕਿਓ, ਮਿਸ ਮੈਕਸੀਕੋ ਵੈਨਾਸਾ ਪੋਂਸੇ ਡਿ ਲਿਓਨ, ਮਿਸ ਜਮੈਕਾ ਕਦੀਜਾ ਰੋਬਿਨਸਨ ਅਤੇ ਮਿਸ ਬੈਲਾਰੂਸ ਮਾਰੀਆ ਵਸਿਲਵਿਚ ਹਨ। (ਖੱਬਿਓਂ ਸੱਜੇ) Image copyright facebook ਭਾਰਤ ਵੱਲੋਂ ਇਸ ਸਾਲ ਮਿਸ ਇੰਡੀਆ 2018 ਅਨੁਕ੍ਰਿਤੀ ਵਾਸ ਨੇ ਮਿਸ ਵਰਲਡ ਪ੍ਰਤੀਯੋਗਤਾ 'ਚ ਹਿੱਸਾ ਲਿਆ। ਉਹ ਟੌਪ 30 ਤੱਕ ਪਹੁੰਚਣ 'ਚ ਸਫ਼ਲ ਰਹੀ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਸਫ਼ਰ ਰੁਕ ਗਿਆ। ਪਿਛਲੇ ਸਾਲ ਮਾਨੁਸ਼ੀ ਛਿੱਲੜ ਨੇ 17 ਸਾਲ ਬਾਅਦ ਭਾਰਤ ਨੂੰ ਮਿਸ ਵਰਲਡ ਦਾ ਖਿਤਾਬ ਜਿਤਾਇਆ ਸੀ। 'ਮਾਨੁਸ਼ੀ ਨੇ ਹਰ ਕੰਮ ਦਿਲ ਨਾਲ ਕੀਤਾ'ਮਾਨੁਸ਼ੀ ਛਿੱਲਰ: ਮਿਸ ਇੰਡਿਆ ਤੋਂ ਮਿਸ ਵਰਲਡ ਤੱਕਜਵਾਬ ਜਿਨ੍ਹਾਂ ਨਾਲ ਭਾਰਤੀ ਕੁੜੀਆਂ ਬਣੀਆਂ ਮਿਸ ਵਰਲਡ Image copyright Getty Images ਬੈਲਾਰੂਸ ਦੀ ਪ੍ਰਤੀਭਾਗੀ ਮਾਰੀਆ ਵਸਿਲਵਿਚ Image copyright Twittter ਵੈਨੇਸਾ ਨੇ ਇੰਟਰਨੈਸ਼ਨਲ ਬਿਜ਼ਨੈਸ 'ਚ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਨੁੱਖੀ ਅਧਿਕਾਰ ਡਿਪਲੋਮਾ ਵੀ ਲਿਆ ਹੈ। Image copyright ਵੈਨੇਸਾ ਨੇਨੇਮੀ ਨਾਮਕ ਇੱਕ ਸਕੂਲ 'ਚ ਵੀ ਕੰਮ ਕਰਦੀ ਹੈ, ਇਸ ਸਕੂਲ 'ਚ ਆਦਿਵਾਸੀ ਇਲਾਕਿਆਂ ਦੇ ਬੱਚਿਆਂ ਨੂੰ ਵੱਖ-ਵੱਖ ਸੱਭਿਆਚਾਰਾਂ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ। Image copyright ਵੈਨੇਸਾ ਨੂੰ ਵਾਲੀਬੌਲ ਖੇਡਣਾ ਪਸੰਦ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਬਾ ਡਾਈਵਿੰਗ 'ਚ ਵੀ ਸਰਟੀਫਿਕੇਟ ਹਾਸਿਲ ਕੀਤਾ ਹੈ। ਇਹ ਵੀ ਪੜ੍ਹੋ-'ਇਸ ਦੇਸ 'ਚ ਗਊ ਦੀ ਜ਼ਿੰਦਗੀ ਮਾਅਨੇ ਰੱਖਦੀ ਹੈ ਮਨੁੱਖ ਦੀ ਨਹੀਂ'ਐਨੀ ਛੋਟੀ ਕਿਉਂ ਹੁੰਦੀ ਹੈ ਕੁੜੀਆਂ ਦੀ ਜੀਂਸ ਦੀ ਜੇਬ?ਫਰਾਂਸ 'ਚ ਮਹਿੰਗਾਈ ਵਿਰੋਧੀ ਪ੍ਰਦਰਸ਼ਨ 'ਆਰਥਿਕ ਤਬਾਹੀ''ਕਰਤਾਰਪੁਰ ਲਾਂਘਾ ਪਾਕ ਫੌਜ, ਆਈਐੱਸਆਈ ਦੀ ਸਾਜ਼ਿਸ਼'ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਕਸ਼ੇ ਕੁਮਾਰ ਨੇ ਸੁਖਬੀਰ ਬਾਦਲ ਤੇ ਸਿਰਸਾ ਡੇਰਾ ਮੁਖੀ ਵਿਚਕਾਰ ਡੀਲ ਕਰਵਾਈ? ਸਵਾਲ ਬਾਕੀ ਹੈ 13 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46190152 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਕਦੇ ਨਾ ਮਿਲਣ ਦਾ ਅਦਾਕਾਰ ਅਕਸ਼ੇ ਕੁਮਾਰ ਦਾ ਬਿਆਨ ਝੂਠਾ ਹੈ? ਸਾਬਕਾ ਵਿਧਾਇਕ ਹਰਬੰਸ ਜਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਮੀਟਿੰਗ ਦੇ ਸਬੂਤ ਹਨ। ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ 9 ਅਕਤੂਬਰ 2017 ਨੂੰ ਬੇਅਦਬੀ ਮਾਮਲਿਆਂ ਦੇ ਸਬੰਧ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਬਿਆਨ ਕਲਮਬੰਦ ਕਰਾਏ ਸਨ। ਜਲਾਲ ਨੇ ਕਿਹਾ ਹੈ ਕਿ ਉਹ ਬਿਆਨ ਉੱਤੇ ਕਾਇਮ ਹਨ ਕਿ ਡੇਰਾ ਮੁਖੀ ਦੀ ਫ਼ਿਲਮ ਨੂੰ ਪੰਜਾਬ ਵਿਚ ਚਲਾਉਣ ਲਈ ਅਕਾਲੀ ਦਲ ਤੇ ਡੇਰਾ ਮੁਖੀ ਦਰਮਿਆਨ ਸੌਦਾ ਹੋਇਆ ਸੀ, ਜਿਸ ਦੀ ਵਿਚੋਲਗੀ ਅਕਸ਼ੇ ਕੁਮਾਰ ਨੇ ਮੁੰਬਈ ਵਿਚ ਕੀਤੀ ਸੀ। ਜਲਾਲ ਨੇ 100 ਕਰੋੜ ਦੀ ਸੌਦੇਬਾਜ਼ੀ ਦੀ ਗੱਲ ਕਹੀ ਸੀ। Image copyright Getty Images ਫੋਟੋ ਕੈਪਸ਼ਨ ਗੁਰੂ ਦੀ ਬੇਅਦਬੀ ਦੇ ਇੱਕ ਮਾਮਲੇ 'ਚ ਗੁਰਮੀਤ ਰਾਮ ਰਹੀਮ ਨੂੰ ਅਕਾਲ ਤਖ਼ਤ ਨੇ 2015 'ਚ ਮਾਫੀ ਦਿੱਤੀ ਸੀ ਪਰ ਕੁਝ ਦਿਨਾਂ 'ਚ ਹੀ ਵਾਪਸ ਲੈ ਲਈ ਸੀ। ਸੁਖਬੀਰ ਬਾਦਲ ਦਾ ਦਾਅਵਾਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ੈੱਡ ਪਲੱਸ ਸਕਿਉਰਟੀ ਮਿਲੀ ਹੋਈ ਹੈ, ਉਹ ਜਿੱਥੇ ਵੀ ਜਾਂਦੇ ਹਨ ਉਸ ਦੀ ਹਰ ਖ਼ਬਰ ਪੰਜਾਬ ਪੁਲਿਸ ਅਤੇ ਸੀਆਈਐਸਐੱਫ਼ ਨੂੰ ਹੁੰਦੀ ਹੈ। Image copyright Getty Images ਸੁਖਬੀਰ ਨੇ ਕਿਹਾ, “ਮੇਰੇ ਇੱਕ-ਇੱਕ ਪਲ ਦਾ ਪਤਾ ਪੰਜਾਬ ਪੁਲਿਸ ਨੂੰ ਹੁੰਦਾ ਹੈ। ਜ਼ਿਆਦਾ ਨਹੀਂ ਤਾਂ ਉਸ ਦਾ ਰਿਕਾਰਡ ਹੀ ਦੇਖ ਲੈਣ ਕਿ ਮੈਂ ਕਦੋਂ ਕਿੱਥੇ ਸੀ।”ਸੁਖਬੀਰ ਬਾਦਲ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਅਸਲ ਦੋਸ਼ੀਆਂ ਨੂੰ ਸਜ਼ਾ ਮਿਲੇ, ਪਰ ਸਿਆਸਤ ਕਰਕੇ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਾਂਗਰਸੀ 2 ਸਾਲ ਤੋਂ ਇਸ ਮਾਮਲੇ ਉੱਤੇ ਡਰਾਮੇ ਕਰ ਰਹੇ ਹਨ। ਇਹ ਵੀ ਪੜ੍ਹੋ2019 ਚੋਣਾਂ ਨੂੰ ਚੁਣੌਤੀ ਕਿਉਂ ਮੰਨ ਰਹੇ ਹਨ ਫੇਸਬੁੱਕ, ਟਵਿੱਟਰ ਤੇ ਗੂਗਲ ਰਣਜੀਤ ਸਿੰਘ ਨੇ ਧਾਰਮਿਕ ਬਰਾਬਰਤਾ ਇੰਝ ਲਾਗੂ ਕੀਤੀਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਦੇ ਸਭ ਅਧਿਕਾਰ ਸੁਖਬੀਰ ਨੂੰ ਇਹ ਵੀਡੀਓ ਵੀ ਜ਼ਰੂਰ ਦੇਖੋ Sorry, this Youtube post is currently unavailable.ਸਰਕਾਰ ਦਾ ਪੱਖ਼ ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕਹਿੰਦੇ ਹਨ ਕਿ ਵਿਸ਼ੇਸ਼ ਜਾਂਚ ਟੀ ਵੱਲੋਂ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਸਭ ਕੁਝ ਸਾਫ਼ ਹੋਵੇਗਾ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਨੇ ਰਣਜੀਤ ਸਿੰਘ ਕਮਿਸ਼ਨ ਕੋਲ ਅਕਸ਼ੈ ਕੁਮਾਰ ਉੱਤੇ ਡੇਰਾ ਮੁਖੀ ਤੇ ਬਾਦਲਾਂ ਵਿਚਕਾਰ ਸਮਝੌਤਾ ਬੈਠਕ ਕਰਵਾਉਣ ਦੇ ਬਿਆਨ ਦਿੱਤੇ ਸਨ, ਉਨ੍ਹਾਂ ਬਾਬਤ ਜਾਂਚ ਹੋਣੀ ਜਰੂਰੀ ਹੈ। ਉਨ੍ਹਾਂ ਇਸ ਮਾਮਲੇ ਉੱਤੇ ਕਿਸੇ ਤਰ੍ਹਾਂ ਦੀ ਸਿਆਸਤ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਰੱਦ ਕੀਤਾ। Image copyright Getty Images ਫੋਟੋ ਕੈਪਸ਼ਨ ਅਕਸ਼ੇ ਕੁਮਾਰ: ਮੈਨੂ ਆਪਣੇ ਪੰਜਾਬੀ ਹੋਣ 'ਤੇ ਮਾਣ ਹੈ ਅਤੇ ਸਿੱਖ ਧਰਮ ਲਈ ਅਥਾਹ ਸਰਧਾ ਅਤੇ ਸਤਿਕਾਰ ਹੈ ਅਕਸ਼ੇ ਨੇ ਕੀ ਕਿਹਾ?ਸੋਸਲ ਮੀਡੀਆ 'ਤੇ ਅਫਵਾਹ ਫੈਲਾਈ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਰਾਮ ਰਹੀਮ ਨਾਮ ਦੇ ਬਾਬੇ ਦੀ ਕਿਸੇ ਮੁਲਾਕਾਤ ਵਿੱਚ ਮੇਰਾ ਕੋਈ ਯੋਗਦਾਨ ਹੈ। ਮੈਂ ਆਪਣੀ ਜਿੰਦਗੀ ਵਿੱਚ ਰਾਮ ਰਹੀਮ ਨੂੰ ਕਦੇ ਨਹੀਂ ਮਿਲਿਆ।ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਾ ਹੈ ਕਿ ਮੁੰਬਈ ਦੇ ਜੁਹੂ ਇਲਾਕੇ ਵਿੱਚ ਉਹ ਵੀ ਰਹਿੰਦਾ ਸੀ ਪਰ ਅਸੀਂ ਕਦੇ ਨਹੀਂ ਮਿਲੇ। ਪਿਛਲੇ ਕਈ ਸਾਲਾਂ ਤੋਂ ਮੈਂ ਪੰਜਾਬੀ ਸਭਿਆਚਾਰ ਅਤੇ ਸਿੱਖੀ ਦੀ ਵਿਚਾਰਧਾਰਾ ਉੱਤੇ ਫਿਲਮਾਂ ਬਣਾ ਰਿਹਾ ਹਾਂ। ਮੈਨੂ ਆਪਣੇ ਪੰਜਾਬੀ ਹੋਣ 'ਤੇ ਮਾਣ ਹੈ ਅਤੇ ਸਿੱਖ ਧਰਮ ਲਈ ਅਥਾਹ ਸਰਧਾ ਅਤੇ ਸਤਿਕਾਰ ਹੈ।ਮੈਂ ਭੁੱਲ ਕੇ ਵੀ ਆਪਣੇ ਇਨ੍ਹਾਂ ਭੈਣ-ਭਰਾਵਾਂ ਦੇ ਦਿਲ ਦੁਖਾਉਣ ਵਾਲੀ ਕਿਸੇ ਗੱਲ 'ਚ ਸ਼ਾਮਿਲ ਨਹੀਂ ਹੋ ਸਕਦਾ। ਕਿਸੇ ਬਦਨੀਤੀ ਨਾਲ ਜਾਂ ਕਿਸੇ ਘਟੀਆ ਰਾਜਨੀਤੀ ਤੋਂ ਪ੍ਰੇਰਿਤ ਮੈਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਦੀ ਮੈਂ ਨਿੰਦਾ ਕਰਦਾ ਹਾਂ।ਇਹ ਵੀਡੀਓ ਵੀ ਤੁਹਾਨੂੰ ਰੋਚਕ ਲੱਗਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi ਬੀਬੀਸੀ ਪੰਜਾਬੀ ਨਾਲ , , , 'ਤੇ ਜੁੜੋ
true
ਸਮਹੀਤਾ ਨੇ ਪੰਜ ਸਾਲ ਦੀ ਉਮਰ ਵਿੱਚ ਸੋਲਰ ਸਿਸਟਮ ਬਾਰੇ ਡਾ. ਅਬਦੁੱਲ ਕਲਾਮ ਨੂੰ ਲੇਖ ਲਿਖ ਕੇ ਭੇਜਿਆ ਸੀ। ਕੈਟ ਦੇ ਪੇਪਰ ਵਿੱਚ ਵੀ ਸਮਹੀਤਾ ਨੇ 99.95 ਪਰਸੈਂਟਾਈਲ ਹਾਸਿਲ ਕੀਤੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
#BeyondFakeNews: 'ਰਾਸ਼ਟਰਵਾਦ' ਦੇ ਨਾਂ 'ਤੇ ਫੈਲਾਈ ਜਾ ਰਹੀ ਹੈ ਫੇਕ ਨਿਊਜ਼ - ਬੀਬੀਸੀ ਦੀ ਰਿਸਰਚ 12 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46172601 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਬਿਓਂਡ ਫ਼ੇਕ ਨਿਊਜ਼ ਪ੍ਰਾਜੈਕਟ ਤਹਿਤ ਬੀਬੀਸੀ ਵੱਲੋਂ ਫ਼ੇਕ ਨਿਊਜ਼ ਉੱਤੇ ਕੌਮਾਂਤਰੀ ਪੱਧਰ ਦੀ ਰਿਸਰਚ ਰਿਪੋਰਟ ਦੇ ਅਹਿਮ ਖੁਲਾਸੇ ਭਾਰਤ ਵਿੱਚ ਲੋਕ 'ਰਾਸ਼ਟਰ ਨਿਰਮਾਣ' ਦੇ ਨਾਂ 'ਤੇ ਕਥਿਤ ਰਾਸ਼ਟਰਵਾਦੀ ਭਾਵਨਾਂ ਹੇਠ ਸੁਨੇਹੇ/ਸਮੱਗਰੀ ਅੱਗੇ ਭੇਜ ਕੇ ਫ਼ੇਕ ਨਿਊਜ਼ ਫੈਲਾਉਂਦੇ ਹਨ। ਬੀਬੀਸੀ ਦੀ ਨਵੀਂ ਰਿਸਰਚ ਮੁਤਾਬਕ ਰਾਸ਼ਟਰੀ ਪਛਾਣ ਦੀ ਭਾਵਨਾ ਖ਼ਬਰਾਂ ਦੇ ਤੱਥਾਂ 'ਤੇ ਆਧਾਰਿਤ ਹੋਣ ਉੱਤੇ ਭਾਰੂ ਹੋ ਜਾਂਦੀ ਹੈ।ਫ਼ੇਕ ਨਿਊਜ਼ ਦੇ ਫੈਲਾਅ ਸਬੰਧੀ ਆਮ ਲੋਕਾਂ ਦੇ ਨਜ਼ਰੀਏ ਤੋਂ ਪਹਿਲੀ ਪ੍ਰਕਾਸ਼ਿਤ ਰਿਸਰਚ ਵਿੱਚ ਉਕਤ ਸਿੱਟਾ ਨਿਕਲਿਆ ਹੈ। ਬੀਬੀਸੀ ਨੇ ਲੋਕਾਂ ਦੇ ਨਿੱਜੀ ਫ਼ੋਨਾਂ ਵਿੱਚ ਵੱਟਸ ਐਪ ਵਰਗੇ ਨਿੱਜੀ ਵਾਰਤਾਲਾਪ ਵਾਲੇ ਐਪਸ ਅਤੇ ਟਵਿੱਟਰ ਨੈੱਟਵਰਕ ਦੇ ਡੂੰਘੇ ਅਧਿਐਨ ਤੋਂ ਬਾਅਦ ਇਹ ਰਿਸਰਚ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਹ ਵੀ ਪੜ੍ਹੋ:ਕਤਲੇਆਮ ਤੋਂ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਪਾਰਟੀ 'ਚੋਂ ਛੁੱਟੀ ਹੋਣ 'ਤੇ ਅਜਨਾਲਾ ਤੇ ਬ੍ਰਹਮਪੁਰਾ ਨੇ ਬਾਦਲਾਂ ਨੂੰ ਕੀ ਕਿਹਾ'ਬੱਚੀ ਦੇ ਮੂੰਹ 'ਚ ਜਲਦਾ ਪਟਾਕਾ ਰੱਖਿਆ' ਇਹ ਰਿਸਰਚ ਬੀਬੀਸੀ 'ਤੇ ਕੌਮਾਂਤਰੀ ਪੱਧਰ ਉੱਤੇ ਗ਼ਲਤ ਜਾਣਕਾਰੀ ਫੈਲਾਏ ਜਾਣ ਖ਼ਿਲਾਫ਼ ਚੁੱਕੇ ਗਏ ਵੱਡੇ ਕਦਮ 'ਬਿਓਂਡ ਫ਼ੇਕ ਨਿਊਜ਼' ਪ੍ਰਾਜੈਕਟ ਦਾ ਹਿੱਸਾ ਹੈ। ਇਸ ਰਿਸਰਚ ਦੇ ਨਤੀਜੇ ਅੱਜ ਜਾਰੀ ਕੀਤੇ ਜਾ ਰਹੇ ਹਨ। ਭਾਰਤ ਦੇ ਦਿੱਲੀ ਅਤੇ ਅੰਮ੍ਰਿਤਸਰ ਸਣੇ 7 ਸ਼ਹਿਰਾਂ ਵਿਚ ਬਿਓਂਡ ਫੇਕ ਨਿਊਜ਼ ਸਮਾਗਮ ਹੋ ਰਹੇ ਹਨ।ਬੀਬੀਸੀ ਵੱਲੋਂ ਫੇਕ ਨਿਊਜ਼ ਬਾਰੇ ਇਹ ਡੂੰਘੀ ਖੋਜ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਇੱਕ ਖ਼ਾਸ ਰਿਸਰਚ ਪ੍ਰਾਜੈਕਟ ਵਜੋਂ ਕੀਤੀ ਗਈ।ਇਸ ਰਿਪੋਰਟ ਵਿੱਚ ਡੂੰਘਾਈ ਨਾਲ ਸਮਝਿਆ ਗਿਆ ਹੈ ਕਿ ਨਿੱਜੀ ਵਾਰਤਾਲਾਪ ਵਾਲੇ ਐਪਸ (ਵੱਟਸਐਪ) ਵਿੱਚ ਫੇਕ ਨਿਊਜ਼ ਕਿਵੇਂ ਫੈਲਾਈ ਜਾਂਦੀ ਹੈ।ਜਦੋਂ ਖ਼ਬਰਾਂ ਸ਼ੇਅਰ ਕਰਨ ਦਾ ਮਸਲਾ ਹੋਵੇ ਤਾਂ ਭਾਵਨਾਵਾਂ ਇਸਦਾ ਮੁੱਖ ਕਾਰਕ ਬਣਦੀਆਂ ਹਨ।ਗੁਮਰਾਹਕੁਨ ਜਾਣਕਾਰੀ ਦੇ ਫੈਲਾਅ ਖ਼ਿਲਾਫ਼ ਬੀਬੀਸੀ ਦੇ ਕੌਮਾਂਤਰੀ ਪੱਧਰ ਦੇ ਉੱਦਮ 'ਬਿਓਂਡ ਫ਼ੇਕ ਨਿਊਜ਼' ਨਾਲ ਜੁੜੋ।ਰਿਪੋਰਟ ਦੇ ਪ੍ਰਮੁੱਖ ਖੋਜ ਨੁਕਤੇਭਾਰਤ ਵਿੱਚ ਲੋਕਾਂ ਨੂੰ ਜਦੋਂ ਇਹ ਲੱਗਦਾ ਹੈ ਕਿ ਇਸ ਸੁਨੇਹੇ ਨਾਲ ਹਿੰਸਾ ਹੋ ਸਕਦੀ ਹੈ ਤਾਂ ਉਹ ਅਜਿਹੀ ਜਾਣਕਾਰੀ ਨੂੰ ਅੱਗੇ ਫੈਲਾਉਣ ਤੋਂ ਝਿਜਕਦੇ ਹਨ, ਪਰ ਰਾਸ਼ਟਰਵਾਦੀ ਸੁਨੇਹਿਆਂ ਨੂੰ ਅੱਗੇ ਭੇਜਣਾ ਉਹ ਆਪਣਾ ਫਰਜ਼ ਸਮਝਦੇ ਹਨ। ਭਾਰਤ ਦੇ ਵਿਕਾਸ, ਹਿੰਦੂ ਸ਼ਕਤੀ ਅਤੇ ਹਿੰਦੂਆਂ ਦੇ ਖੁੱਸੇ ਹੋਏ ਵਕਾਰ ਦੀ ਬਹਾਲੀ ਸਬੰਧੀ ਗੁਮਰਾਹਕੁਨ ਖ਼ਬਰਾਂ ਬਿਨਾਂ ਤੱਥਾਂ ਦੀ ਜਾਂਚ ਕੀਤਿਆਂ ਵੱਡੇ ਪੱਧਰ 'ਤੇ ਫੈਲਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦੇ ਸੁਨੇਹੇ/ਸਮੱਗਰੀ ਨੂੰ ਅੱਗੇ ਭੇਜ ਕੇ ਉਹ ਸਮਝਦੇ ਹਨ ਕਿ ਉਹ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾ ਰਹੇ ਹਨ।ਰਿਪੋਰਟ ਵਿੱਚ ਫ਼ੇਕ ਨਿਊਜ਼ ਤੇ ਮੋਦੀ ਪੱਖੀ ਸਿਆਸੀ ਗਤੀਵਿਧੀਆਂ ਦਾ ਭਾਰਤ ਵਿੱਚ ਕੁਝ ਹੱਦ ਤੱਕ ਇੱਕ-ਮਿੱਕ ਹੋਣ ਦੀ ਜਾਣਕਾਰੀ ਮਿਲਦੀ ਹੈ। ਭਾਰਤ ਵਿੱਚ ਟਵਿੱਟਰ ਨੈੱਟਵਰਕ ਦੇ ਬਹੁਤ ਵੱਡੇ ਡਾਟੇ ਦਾ ਅਧਿਐਨ ਕਰਨ ਤੋਂ ਬਾਅਦ ਬੀਬੀਸੀ ਨੂੰ ਪਤਾ ਲੱਗਿਆ ਹੈ ਕਿ ਭਾਰਤ ਵਿੱਚ ਫ਼ੇਕ ਨਿਊਜ਼ ਦੇ ਖ਼ੱਬੇ ਪੱਖੀ ਸਰੋਤਾਂ ਦਾ ਆਪਸ ਵਿੱਚ ਜੁੜਾਵ ਕੋਈ ਖਾਸ ਨਹੀਂ ਹੈ ਜਦਕਿ ਸੱਜੇ ਪੱਖੀ ਫ਼ੇਕ ਨਿਊਜ਼ ਸਰੋਤ ਆਪਸ ਵਿੱਚ ਬਹੁਤ ਨੇੜਲੇ ਗਠਜੋੜ ਵਿੱਚ ਬੱਝੇ ਦਿਖ ਰਹੇ ਹਨ। ਇਹੀ ਕਾਰਨ ਹੈ ਕਿ ਖ਼ੱਬੇ ਪੱਖੀ ਫ਼ੇਕ ਨਿਊਜ਼ ਦੇ ਮੁਕਾਬਲੇ ਸੱਜੇ ਪੱਖ਼ੀ ਫ਼ੇਕ ਨਿਊਜ਼ ਬਹੁਤ ਤੇਜ਼ ਅਤੇ ਵੱਡੇ ਪੱਧਰ 'ਤੇ ਫੈਲਦੀ ਹੈ। ਫੋਟੋ ਕੈਪਸ਼ਨ ਇਹ ਰਿਸਰਚ ਬੀਬੀਸੀ 'ਤੇ ਕੌਮਾਂਤਰੀ ਪੱਧਰ ਉੱਤੇ ਗ਼ਲਤ ਜਾਣਕਾਰੀ ਫੈਲਾਏ ਜਾਣ ਖ਼ਿਲਾਫ਼ ਚੁੱਕੇ ਗਏ ਵੱਡੇ ਕਦਮ 'ਬਿਓਂਡ ਫ਼ੇਕ ਨਿਊਜ਼' ਪ੍ਰਾਜੈਕਟ ਦਾ ਹਿੱਸਾ ਹੈ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਰਿਸਰਚ ਦੌਰਾਨ ਦੇਖਿਆ ਗਿਆ ਹੈ ਕਿ ਆਮ ਲੋਕ ਗ਼ੈਰ-ਇਰਾਦਤਨ ਹੀ ਫ਼ੇਕ ਨਿਊਜ਼ ਨੂੰ ਅੱਗੇ ਭੇਜ ਦਿੰਦੇ ਹਨ ਸ਼ਾਇਦ ਇਸ ਆਸ ਨਾਲ ਕਿ ਉਨ੍ਹਾਂ ਲਈ ਇਸਦੇ ਤੱਥਾਂ ਦੀ ਜਾਂਚ ਕੋਈ ਹੋਰ ਕਰ ਦੇਵੇਗਾ। ਹਾਲਾਂਕਿ ਭਾਰਤ ਵਿੱਚ ਫ਼ੇਕ ਨਿਊਜ਼ ਫੈਲਾਉਣ ਦਾ ਵੱਡਾ ਕਾਰਨ ਰਾਸ਼ਟਰਵਾਦ ਹੈ। ਜਦਕਿ ਕੀਨੀਆ ਅਤੇ ਨਾਈਜੀਰੀਆ ਦੀ ਕਹਾਣੀ ਕੁਝ ਵੱਖਰੀ ਹੈ। ਉੱਥੇ ਫ਼ੇਕ ਨਿਊਜ਼ ਕਹਾਣੀਆਂ ਜੋ ਵਧੇਰੇ ਫੈਲਦੀਆਂ ਹਨ ਉਹ ਕੌਮੀ ਗੁੱਸੇ ਅਤੇ ਇੱਛਾਵਾਂ ਨਾਲ ਜੁੜੀਆਂ ਹੁੰਦੀਆਂ ਹਨ। ਇਸਦੇ ਨਾਲ-ਨਾਲ ਇਹ ਪੈਸਿਆਂ ਨਾਲ ਸਬੰਧਤ ਘੁਟਾਲਿਆਂ ਨਾਲ ਵੀ ਸਬੰਧਤ ਹੁੰਦੀਆਂ ਹਨ। ਤਕਨੀਕ ਦਾ ਵੀ ਇਸ ਵਿੱਚ ਵੱਡਾ ਯੋਗਦਾਨ ਹੈ ਅਤੇ ਕੀਨੀਆ ਵਿੱਚ ਤੀਜਾ ਹਿੱਸਾ ਫੇਕ ਨਿਊਜ਼ ਵੱਟਸ ਐਪ ਵਾਰਤਾਲਾਪ ਰਾਹੀਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਨਾਈਜੀਰੀਆ ਵਿੱਚ ਅੱਤਵਾਦ ਅਤੇ ਫੌਜ ਨਾਲ ਸਬੰਧਤ ਕਹਾਣੀਆਂ ਵੱਟਸਐਪ ਉੱਤੇ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ।ਇਹ ਵੀ ਪੜ੍ਹੋ:ਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਨੇ ਵਿੱਢਿਆ ਮੋਰਚਾ #BeyondFakeNewsਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਦੀ ਕੌਮਾਂਤਰੀ ਮੁਹਿੰਮ 'ਭੀੜ ਨੇ ਬੁਰੀ ਤਰ੍ਹਾਂ ਕੁੱਟਿਆ, ਸ਼ਾਂਤਾ ਦੀ ਮੌਤ ਹੋ ਗਈ'ਕੀਨੀਆ ਅਤੇ ਨਾਈਜੀਰੀਆ ਵਿੱਚ ਲੋਕ ਮੁੱਖਧਾਰਾ ਦੇ ਮੀਡੀਆ ਸਰੋਤਾਂ ਅਤੇ ਫੇਕ ਨਿਊਜ਼ ਫੈਲਾਉਣ ਵਾਲੇ ਜਾਣੇ-ਪਛਾਣੇ ਸਰੋਤਾਂ ਤੋਂ ਇੱਕੋ ਜਿੰਨੀਆਂ ਖ਼ਬਰਾਂ ਹੀ ਪੜ੍ਹਦੇ ਹਨ ਪਰ ਭਾਰਤ ਨਾਲੋਂ ਇੱਥੇ ਲੋਕਾਂ ਵਿੱਚ ਜਾਣਕਾਰੀ ਦੇ ਅਸਲ ਸਰੋਤ ਬਾਰੇ ਜਾਣਨ ਦੀ ਇੱਛਾ ਸ਼ਕਤੀ ਕਿਤੇ ਵਧੇਰੇ ਹੈ। ਅਫ਼ਰੀਕੀ ਮਾਰਕੀਟ ਵਿੱਚ ਕੋਈ ਵੀ ਖ਼ਬਰਾਂ ਜਾਣਨ ਦੇ ਮਾਮਲੇ ਵਿੱਚ ਪਛੜਨਾ ਨਹੀਂ ਚਾਹੁੰਦਾ। ਇਸ ਨੂੰ ਸਮਾਜ ਵਿੱਚ ਬਹੁਤ ਮਾਨਤਾ ਹੈ। ਇਹ ਸਾਰੇ ਅਜਿਹੇ ਕਾਰਕ ਹਨ ਜਿਨ੍ਹਾਂ ਰਾਹੀਂ ਨਿੱਜੀ ਨੈੱਟਵਰਕਸ ਵਿੱਚ ਫੇ਼ਕ ਖ਼ਬਰਾਂ ਫੈਲਦੀਆਂ ਹਨ ਭਾਵੇਂ ਕਿ ਇਸਦੇ ਵਰਤੋਂਕਾਰਾਂ ਦਾ ਇਰਾਦਾ ਇਸਦੀ ਸੱਚਾਈ ਜਾਣਨ ਦਾ ਹੀ ਕਿਉਂ ਨਾ ਹੋਵੇ। Image copyright AFP ਬੀਬੀਸੀ ਵਰਲਡ ਸਰਵਿਸ ਵਿੱਚ ਓਡੀਐਂਸ ਰਿਸਰਚ ਵਿਭਾਗ ਦੇ ਮੁਖੀ ਡਾਕਟਰ ਸਾਂਤਨੂ ਚੱਕਰਵਰਤੀ ਕਹਿੰਦੇ ਹਨ ,"ਇਸ ਰਿਸਰਚ ਦੇ ਕੇਂਦਰ ਵਿੱਚ ਇਹ ਸਵਾਲ ਹੈ ਕਿ ਆਮ ਲੋਕ ਫ਼ੇਕ ਨਿਊਜ਼ ਨੂੰ ਸ਼ੇਅਰ ਕਿਉਂ ਕਰ ਰਹੇ ਹਨ ਜਦਕਿ ਉਹ ਫ਼ੇਕ ਨਿਊਜ਼ ਦੇ ਫੈਲਾਅ ਨੂੰ ਲੈ ਕੇ ਚਿੰਤਤ ਹੋਣ ਦਾ ਦਾਅਵਾ ਕਰਦੇ ਹਨ। ਇਹ ਰਿਪੋਰਟ ਇਨ-ਡੈਪਥ ਕੁਆਲੀਟੇਟਿਵ ਅਤੇ ਮਾਨਵ ਜਾਤੀ ਵਿਗਿਆਨ ਦੀਆਂ ਤਕਨੀਕਾਂ ਦੇ ਨਾਲ-ਨਾਲ ਡਿਜੀਟਲ ਨੈੱਟਵਰਕ ਅਧਿਐਨ ਅਤੇ ਵੱਡੇ ਡਾਟਾ ਦੀ ਮਦਦ ਨਾਲ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਵੱਖ-ਵੱਖ ਕੋਨਿਆਂ ਤੋਂ ਫ਼ੇਕ ਨਿਊਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਇਨ੍ਹਾਂ ਦੇਸਾਂ ਵਿੱਚ ਫ਼ੇਕ ਨਿਊਜ਼ ਦੇ ਤਕਨੀਕ ਕੇਂਦਰਿਤ ਸਮਾਜਿਕ ਰੂਪ ਨੂੰ ਸਮਝਣ ਲਈ ਇਹ ਪਹਿਲੇ ਉਦੇਸ਼ਾਂ ਵਿੱਚੋਂ ਇੱਕ ਹੈ। ਮੈਂ ਉਮੀਦ ਕਰਦਾ ਹਾਂ ਕਿ ਇਸ ਰਿਸਰਚ ਵਿੱਚ ਸਾਹਮਣੇ ਆਈਆਂ ਜਾਣਕਾਰੀਆਂ ਫ਼ੇਕ ਨਿਊਜ਼ 'ਤੇ ਹੋਣ ਵਾਲੀਆਂ ਚਰਚਾਵਾਂ ਵਿੱਚ ਡੂੰਘਾਈ ਅਤੇ ਸਮਝ ਪੈਦਾ ਕਰਨਗੀਆਂ ਅਤੇ ਖੋਜਕਰਤਾ, ਵਿਸ਼ਲੇਸ਼ਕ, ਪੱਤਰਕਾਰ ਅੱਗੇ ਦੀ ਜਾਂਚ ਵਿੱਚ ਇਨ੍ਹਾਂ ਜਾਣਕਾਰੀਆਂ ਦੀ ਵਰਤੋਂ ਕਰ ਸਕਣਗੇ।"ਬੀਬੀਸੀ ਵਰਲਡ ਸਰਵਿਸ ਗਰੁੱਪ ਦੇ ਡਾਇਰੈਕਟਰ ਜੇਮੀ ਐਂਗਸ ਨੇ ਕਿਹਾ- ਫੋਟੋ ਕੈਪਸ਼ਨ ਜੇਮੀ ਐਂਗਸ "ਮੀਡੀਆ ਵਿੱਚ ਜ਼ਿਆਦਾਤਰ ਵਿਚਾਰ ਪੱਛਮ 'ਚ 'ਫ਼ੇਕ ਨਿਊਜ਼' 'ਤੇ ਹੀ ਹੋਇਆ ਹੈ, ਇਹ ਰਿਸਰਚ ਇਸ ਗੱਲ ਦਾ ਠੋਸ ਸਬੂਤ ਹੈ ਕਿ ਬਾਕੀ ਦੁਨੀਆਂ ਵਿੱਚ ਗੰਭੀਰ ਦਿੱਕਤਾਂ ਹੋ ਰਹੀਆਂ ਹਨ, ਜਿੱਥੇ ਸੋਸ਼ਲ ਮੀਡੀਆ 'ਤੇ ਖ਼ਬਰਾਂ ਸ਼ੇਅਰ ਕਰਦੇ ਸਮੇਂ ਰਾਸ਼ਟਰ-ਨਿਰਮਾਣ ਦਾ ਵਿਚਾਰ ਸੱਚ 'ਤੇ ਭਾਰੂ ਪੈ ਰਿਹਾ ਹੈ। ਬੀਬੀਸੀ ਦੀ ਬਿਓਂਡ ਫੇਕ ਨਿਊਜ਼ ਪਹਿਲ ਗ਼ਲਤ ਸੂਚਨਾਵਾਂ ਨਾਲ ਨਿਪਟਣ ਵਿੱਚ ਸਾਡੀ ਸਮਝ ਵੱਲ ਇੱਕ ਹੋਰ ਅਹਿਮ ਕਦਮ ਹੈ। ਇਸ ਕੰਮ ਲਈ ਇਹ ਰਿਸਰਚ ਅਨਮੋਲ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।''ਹੋਰ ਖੋਜ ਤੱਥਫ਼ੇਸਬੁੱਕਰਿਸਰਚ ਦੱਸਦੀ ਹੈ ਕਿ ਭਾਰਤ ਵਿੱਚ ਇੱਕ ਵਾਰ ਮੁੜ ਮਾਮਲਾ ਵੱਖਰਾ ਹੈ। ਧਰੁਵੀਕ੍ਰਿਤ ਲੋਕ ਫੇਸਬੁੱਕ 'ਤੇ ਜਾਂ ਤਾਂ ਭਰੋਸੇਯੋਗ ਸਰੋਤਾਂ ਨਾਲ ਜੁੜੇ ਹਨ ਜਾਂ ਫਿਰ ਜਾਣੇ-ਪਛਾਣੇ ਫ਼ਰਜ਼ੀ ਸਰੋਤਾਂ ਨਾਲ। ਅਜਿਹਾ ਬਹੁਤ ਘੱਟ ਹੈ ਕਿ ਲੋਕ ਦੋਵਾਂ ਨਾਲ ਜੁੜੇ ਹੋਣ। ਸਾਡੀ ਰਿਸਰਚ ਵਿੱਚ ਇਹੀ ਪਤਾ ਲਗਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਜਾਣੇ-ਪਛਾਣੇ ਸਰੋਤਾਂ ਵਿੱਚ ਦਿਲਚਸਪੀ ਹੈ, ਉਨ੍ਹਾਂ ਦੀ ਸਿਆਸਤ ਅਤੇ ਸਿਆਸੀ ਪਾਰਟੀਆਂ ਵਿੱਚ ਵੀ ਵੱਧ ਦਿਲਚਸਪੀ ਹੁੰਦੀ ਹੈ।ਨਾਈਜੀਰੀਆ ਅਤੇ ਕੀਨੀਆ ਵਿੱਚ ਫੇਸਬੁੱਕ ਯੂਜ਼ਰ ਸਮਾਚਾਰ ਦੇ ਫਰਜ਼ੀ ਅਤੇ ਸੱਚੇ ਸਰੋਤਾਂ ਦੀ ਬਰਾਬਰ ਹੀ ਵਰਤੋਂ ਕਰਦੇ ਹਨ ਅਤੇ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਕਿਹੜਾ ਸਰੋਤ ਭਰੋਸੇਮੰਦ ਹੈ ਅਤੇ ਕਿਹੜਾ ਫ਼ਰਜ਼ੀ।ਪੀੜ੍ਹੀਆਂ ਦਾ ਫ਼ਰਕ ਕੀਨੀਆ ਅਤੇ ਨਾਈਜੀਰੀਆ ਵਿੱਚ ਨੌਜਵਾਨ ਲੋਕ ਆਪਣੇ ਤੋਂ ਵੱਧ ਉਮਰ ਦੇ ਲੋਕਾਂ ਦੀ ਤੁਲਨਾ ਵਿੱਚ ਕਬਾਇਲੀ ਅਤੇ ਧਾਰਮਿਕ ਨਿਸ਼ਠਾ 'ਤੇ ਘੱਟ ਧਿਆਨ ਦਿੰਦੇ ਹਨ ਅਤੇ ਫ਼ੇਕ ਨਿਊਜ਼ ਸ਼ੇਅਰ ਕਰਦੇ ਸਮੇਂ ਵੀ ਇਨ੍ਹਾਂ ਪਛਾਣਾਂ ਤੋਂ ਘੱਟ ਹੀ ਪ੍ਰੇਰਿਤ ਹੁੰਦੇ ਹਨ। ਪਰ ਭਾਰਤ ਵਿੱਚ ਹੋਇਆ ਇਹ ਅਧਿਐਨ ਇਹ ਦਰਸਾਉਂਦਾ ਹੈ ਕਿ ਇੱਥੋਂ ਦੇ ਨੌਜਵਾਨ ਖ਼ੁਦ ਨੂੰ ਅਜਿਹੀਆਂ ਪਛਾਣਾਂ ਨਾਲ ਜੋੜਦੇ ਹਨ। ਇਸੇ ਕਾਰਨ ਸ਼ੇਅਰ ਕਰਨ ਦਾ ਉਨ੍ਹਾਂ ਦਾ ਵਿਹਾਰ ਆਪਣੇ ਤੋਂ ਪਹਿਲਾਂ ਦੀ ਪੀੜ੍ਹੀ ਦੀ ਤਰ੍ਹਾਂ ਹੀ ਪ੍ਰਭਾਵਿਤ ਹੁੰਦਾ ਹੈ।ਸ਼ਬਦਾਂ ਤੋਂ ਵੱਧ ਤਸਵੀਰਾਂਇਹ ਰਿਸਰਚ ਦਰਸਾਉਂਦੀ ਹੈ ਕਿ ਲਿਖੀ ਹੋਈ ਸਮੱਗਰੀ ਜਾਂ ਲੇਖਾਂ ਦੀ ਤੁਲਨਾ ਵਿੱਚ ਤਸਵੀਰਾਂ ਅਤੇ ਫਰਜ਼ੀ ਚਿੱਤਰਾਂ ਦੇ ਜ਼ਰੀਏ ਕਾਫ਼ੀ ਗਿਣਤੀ ਵਿੱਚ ਫ਼ੇਕ ਖ਼ਬਰਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ। ਰਿਸਰਚ ਇਹ ਵੀ ਦੱਸਦੀ ਹੈ ਕਿ ਫ਼ੇਕ ਨਿਊਜ਼ ਕਿਵੇਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਮਿਜ਼ਾਜ ਅਤੇ ਆਨਲਾਈਨ ਉਪਲੱਬਧ ਬਹੁਤ ਸਾਰੀਆਂ ਜਾਣਕਾਰੀਆਂ ਨੂੰ ਸਮਝਣ ਵਿੱਚ ਹੋਣ ਵਾਲੀ ਦਿੱਕਤ ਕਾਰਨ ਵਿਜ਼ੁਅਲ ਮੀਡੀਆ ਜ਼ਰੀਏ ਫੈਲਦੀ ਹੈ। ਇਹ ਰਿਪੋਰਟ ਉਸੇ ਵੇਲੇ ਆਈ ਹੈ ਜਦੋਂ ਫੇਸਬੁੱਕ, ਗੂਗਲ ਅਤੇ ਟਵਿੱਟਰ ਮਿਲ ਕੇ ਆਪਣੇ ਪਲੇਟਫਾਰਮਾਂ ਉੱਤੇ ਫੇ਼ਕ ਨਿਊਜ਼ ਦੇ ਪ੍ਰਭਾਵ 'ਤੇ ਚਰਚਾ ਕਰਨ ਲਈ ਇਕੱਠਾ ਹੋ ਰਹੇ ਹਨ। ਇਹ ਦਿੱਲੀ ਵਿੱਚ ਬੀਬੀਸੀ ਬਿਓਂਡ ਫ਼ੇਕ ਨਿਊਜ਼ ਕਾਨਫਰੰਸ ਵਿੱਚ ਅੱਜ ਇਸ ਮਾਮਲੇ 'ਤੇ ਚਰਚਾ ਕਰਨਗੇ, ਜਿਸਦਾ ਬੀਬੀਸੀ ਨਿਊਜ਼ ਵਰਲਡ 'ਤੇ 16.30 GMT (ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ) ਪ੍ਰਸਾਰਣ ਹੋਵੇਗਾ। Image copyright Getty Images ਫੋਟੋ ਕੈਪਸ਼ਨ ਸਾਡੀ ਰਿਸਰਚ ਵਿੱਚ ਇਹੀ ਪਤਾ ਲਗਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਜਾਣੇ-ਪਛਾਣੇ ਸਰੋਤਾਂ ਵਿੱਚ ਦਿਲਚਸਪੀ ਹੈ, ਉਨ੍ਹਾਂ ਦੀ ਸਿਆਸਤ ਅਤੇ ਸਿਆਸੀ ਪਰਟੀਆਂ ਵਿੱਚ ਵੀ ਵੱਧ ਦਿਲਚਸਪੀ ਹੁੰਦੀ ਹੈ ਫੇਕ ਨਿਊਜ਼ ਵਰਤਾਰੇ ਨੂੰ ਸਮਝਣ ਦਾ ਤਰੀਕਾ ਫ਼ੇਕ ਨਿਊਜ਼ ਦੇ ਸਮੁੱਚੇ ਵਰਤਾਰੇ ਨੂੰ ਸਮਝਣ ਲਈ ਕਈ ਤਰੀਕਿਆਂ ਦੀ ਵਰਤੋਂ ਕੀਤੀ ਗਈ ਹੈ।ਇਸ ਪ੍ਰਾਜੈਕਟ ਵਿੱਚ ਵੱਡੇ ਡਾਟੇ ਤੇ ਨੈੱਟਵਰਕ ਦੇ ਵਿਸ਼ਲੇਸ਼ਣ ਅਤੇ ਗੁਣਵੱਤਾ/ ਸੱਭਿਆਚਾਰਕ ਵਿਗਿਆਨ ਲਈ ਭਾਰਤ ਵਿੱਚ ਥਰਡ ਆਈ ਅਤੇ ਅਫਰੀਕੀ ਮਾਰਕੀਟ ਵਿੱਚ ਫਲੈਮਿਨਗੋ ਪਾਰਟਨਰ ਸਨ। ਤਰੀਕੇ:ਬਿਗ ਡਾਟਾ/ਮਸ਼ੀਨ ਲਰਨਿੰਗ: ਮੀਡੀਆ ਵਿੱਚ ਅੰਗਰੇਜ਼ੀ ਅਤੇ ਸਥਾਨਕ ਭਸ਼ਾਵਾਂ ਵਿੱਚ ਪਿਛਲੇ ਦੋ ਸਾਲਾਂ ਵਿੱਚ ਫੇ਼ਕ ਨਿਊਜ਼ 'ਤੇ ਆਈਆਂ ਖ਼ਬਰਾਂ ਦੀ ਡੂੰਘਾਈ ਨਾਲ ਪੜਤਾਲ। ਭਾਰਤ ਵਿੱਚ 47000; ਦੋਵੇਂ ਅਫਰੀਕੀ ਮਾਰਕੀਟਾਂ ਵਿੱਚ 8,000।ਆਟੋ ਐਥਨੋਗ੍ਰਾਫ਼ੀ: ਸੰਦੇਸ਼ਾਂ ਦਾ ਸੰਗ੍ਰਹਿ ਤਿਆਰ ਕਰਨਾ ਜੋ ਇਸ ਨੂੰ ਹਾਸਲ ਕਰਨ ਵਾਲਿਆਂ ਨੇ 7 ਦਿਨਾਂ ਵਿੱਚ ਸ਼ੇਅਰ ਕੀਤੇ ਹਨ। ਸੈਮੀਓਟਿਕ ਐਨਾਲਸਿਸ: ਇਕੱਠੇ ਕੀਤੇ ਗਏ ਸੰਦੇਸ਼ਾਂ ਵਿੱਚੋਂ ਫ਼ੇਕ ਨਿਊਜ਼ ਦੇ ਚਿੰਨ੍ਹਾਂ, ਪ੍ਰਤੀਕਾਂ ਅਤੇ ਢਾਂਚੇ ਨੂੰ ਸਮਝਣਾ। Image copyright Reuters ਫੋਟੋ ਕੈਪਸ਼ਨ ਬੀਬੀਸੀ ਨੇ ਲੋਕਾਂ ਦੇ ਨਿੱਜੀ ਫ਼ੋਨਾਂ ਵਿੱਚ ਵੱਟਸ ਐਪ ਵਰਗੇ ਨਿੱਜੀ ਵਾਰਤਾਲਾਪ ਵਾਲੇ ਐਪਸ ਅਤੇ ਟਵਿੱਟਰ ਨੈੱਟਵਰਕ ਦੇ ਡੂੰਘੇ ਅਧਿਐਨ ਤੋਂ ਬਾਅਦ ਇਹ ਰਿਸਰਚ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਡੂੰਘਾ ਅਧਿਐਨ/ ਐਥਨੋਗ੍ਰਾਫ਼ੀ : ਭਾਰਤ ਦੇ 10 ਸ਼ਹਿਰਾਂ ਵਿੱਚ 40 ਲੋਕਾਂ ਦੀਆਂ 120 ਘੰਟੇ ਲੰਬੀਆਂ ਇੰਟਰਵਿਊਜ਼। ਇਸੇ ਤਰ੍ਹਾਂ ਨਾਈਜੀਰੀਆ ਦੇ ਤਿੰਨ ਅਤੇ ਕੀਨੀਆ ਦੇ ਦੋ ਸ਼ਹਿਰਾਂ ਵਿੱਚ 40 ਲੋਕਾਂ ਦਾ 100 ਘੰਟਿਆਂ ਦੇ ਇੰਟਰਵਿਊ।ਨੈੱਟਵਰਕ ਐਨਾਲਸਿਸ: 16,000 ਟਵਿੱਟਰ ਪ੍ਰੋਫ਼ਾਈਲ (370,999 ਰਿਲੇਸ਼ਨਸ਼ਿਪ, ਭਾਰਤ); 3,200 ਫੇਸਬੁੱਕ ਪੇਜ (ਭਾਰਤ); 3,000 ਪੇਜ (ਅਫਰੀਕੀ ਬਾਜ਼ਾਰਾਂ ਵਿੱਚ)।ਵੱਡੀਆਂ ਟੈੱਕ ਕੰਪਨੀਆਂ ਦੇ ਪੈਨਲ ਦੀ ਚਰਚਾ ਬੀਬੀਸੀ ਵਰਲਡ ਨਿਊਜ਼ 'ਤੇ 16.30 GMT (ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ) ਪ੍ਰਸਾਰਿਤ ਕੀਤੀ ਜਾਵੇਗੀ ਅਤੇ ਵੀਕੈਂਡ 'ਤੇ ਮੁੜ ਪ੍ਰਸਾਰਣ ਕੀਤਾ ਜਾਵੇਗਾ।ਬੀਬੀਸੀ ਵਰਲਡ ਸਰਵਿਸ ਗਰੁੱਪ ਪੂਰੀ ਦੁਨੀਆਂ ਵਿੱਚ ਅੰਗਰੇਜ਼ੀ ਅਤੇ 41 ਖੇਤਰੀ ਭਾਸ਼ਾਵਾਂ ਵਿੱਚ ਪ੍ਰੋਗਰਾਮ ਦਾ ਪ੍ਰਸਾਰਣ ਕਰਦਾ ਹੈ। ਇਹ ਪ੍ਰੋਗਰਾਮ ਟੀਵੀ, ਰੇਡੀਓ ਅਤੇ ਡਿਜੀਟਲ ਪਲੇਟਫਾਰਮ ਜ਼ਰੀਏ ਪ੍ਰਸਾਰਿਤ ਹੁੰਦੇ ਹਨ। ਹਰ ਹਫ਼ਤੇ ਪੂਰੀ ਦੁਨੀਆਂ ਵਿੱਚ ਕਰੀਬ 26.9 ਕਰੋੜ ਲੋਕ ਇਨ੍ਹਾਂ ਪ੍ਰੋਗਰਾਮਾਂ ਨੂੰ ਦੇਖਦੇ, ਸੁਣਦੇ ਅਤੇ ਪੜ੍ਹਦੇ ਹਨ।ਇਹ ਵੀ ਪੜ੍ਹੋ:ਬੇਅਦਬੀ ਮਾਮਲੇ 'ਚ ਬਾਦਲਾਂ ਸਮੇਤ ਅਕਸ਼ੇ ਕੁਮਾਰ ਨੂੰ ਸੰਮਨਭਾਜਪਾ ਨੂੰ ਟੀਪੂ ਸੁਲਤਾਨ ਤੋਂ ਇੰਨਾ ਇਤਰਾਜ਼ ਕਿਉਂ ਹੈਖਾਸ਼ੋਜੀ ਕਤਲ: ਤੁਰਕੀ ਨੇ ਟੇਪ ਅਮਰੀਕਾ ਤੇ ਸਾਊਦੀ ਅਰਬ ਨੂੰ ਸੌਂਪੇ ਬੀਬੀਸੀ ਵਰਲਡ ਸਰਵਿਸ ਦੇ ਹੇਠ ਆਉਣ ਵਾਲੇ ਬੀਬੀਸੀ ਲਰਨਿੰਗ ਇੰਗਲਿਸ਼ ਦੁਨੀਆਂ ਭਰ ਵਿੱਚ ਲੋਕਾਂ ਨੂੰ ਇੰਗਲਿਸ਼ ਸਿਖਾਉਂਦੇ ਹਨ। ਬੀਬੀਸੀ ਨੂੰ ਪੂਰੀ ਦੁਨੀਆਂ ਵਿੱਚ ਹਰ ਹਫ਼ਤੇ 34.6 ਕਰੋੜ ਤੋਂ ਵੱਧ ਲੋਕ ਦੇਖਦੇ, ਸੁਣਦੇ ਅਤੇ ਪੜ੍ਹਦੇ ਹਨ। ਇਸਦੇ ਇੰਟਰਨੈਸ਼ਨਲ ਨਿਊਜ਼ ਸਰਵਿਸ ਵਿੱਚ ਬੀਬੀਸੀ ਵਰਲਡ ਸਰਵਿਸ, ਬੀਬੀਸੀ ਵਰਲਡ ਨਿਊਜ਼ ਟੈਲੀਵਿਜ਼ਨ ਚੈੱਨਲ ਅਤੇ ਬੀਬੀਸੀ ਡਾਟ ਕਾਮ/ਨਿਊਜ਼, ਬੀਬੀਸੀ ਵਰਲਡ ਨਿਊਜ਼ ਅਤੇ ਬੀਬੀਸੀ ਡਾਟ ਕਾਮ ਆਉਂਦੇ ਹਨ। ਬੀਬੀਸੀ ਦੇ 24 ਘੰਟੇ ਚੱਲਣ ਵਾਲੇ ਕੌਮਾਂਤਰੀ ਪ੍ਰਸਾਰਣਾ ਦਾ ਮਾਲਿਕਾਨਾ ਹੱਕ ਬੀਬੀਸੀ ਗਲੋਬਲ ਨਿਊਜ਼ ਲਿਮਿਟਡ ਦੇ ਕੋਲ ਹੈ। ਬੀਬੀਸੀ ਦਾ ਵਰਲਡ ਨਿਊਜ਼ ਟੈਲੀਵਿਜ਼ਨ ਦੋ ਸੌ ਤੋਂ ਵੱਧ ਦੇਸਾਂ ਵਿੱਚ ਉਪਲਬਧ ਹੈ। ਇਸ ਨੂੰ ਦੁਨੀਆਂ ਭਰ ਵਿੱਚ 45.4 ਕਰੋੜ ਘਰਾਂ ਅਤੇ ਹੋਟਲਾਂ ਦੇ 30 ਲੱਖ ਕਮਰਿਆਂ ਵਿੱਚ ਦੇਖਿਆ ਜਾ ਸਕਦਾ ਹੈ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਾਕਿਸਤਾਨ ਦੇ ਖਰੀਆਂ ਇਲਾਕੇ ’ਚ ਸ਼ਾਇਦ ਹੀ ਕੋਈ ਪਿੰਡ ਅਜਿਹਾ ਹੋਵੇਗਾ ਜਿੱਥੇ ਇਸ ਤਰ੍ਹਾਂ ਦੀਆਂ ਕੋਠੀਆਂ ਨਾ ਹੋਣ। ਇਹ ਬਾਹਰੋਂ ਕਮਾਏ ਪੈਸਿਆਂ ਨਾਲ ਬਣੀਆਂ ਕੋਠੀਆਂ ਵੀਰਾਨ ਹਨ ਤੇ ਇੱਥੇ ਬਾਹਰ ਜਾਣਾ ਹੀ ਜ਼ਿੰਦਗੀ ਹੈ।ਪਾਕਿਸਤਾਨ ਦੇ ਅਸਲਮ ਅਹਿਸਨ ਅੱਜ ਕੱਲ੍ਹ ਨੌਰਵੇ ’ਚ ਰਹਿੰਦੇ ਹਨ, ਪਰ ਉਨ੍ਹਾਂ ਵੱਲੋਂ ਬਣਾਈ ਕੀਮਤੀ ਕੋਠੀ ਅੱਜ ਵੀਰਾਨ ਹੈ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
5G: ਹੁਣ ਤੁਹਾਡੇ ਫ਼ੋਨ ਦੀ ਰਫ਼ਤਾਰ ਹੋਵੇਗੀ 10 ਤੋਂ 20 ਗੁਣਾ ਵੱਧ ਮੈਥੀਊ ਵਾਲ ਬੀਬੀਸੀ ਪੱਤਰਕਾਰ 25 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44940214 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਹਾਈ-ਸਪੀਡ ਵਾਲੇ ਮੋਬਾਈਲ ਰੋਬੋਟ, ਸੈਂਸਰ ਅਤੇ ਹੋਰ ਮਸ਼ੀਨਾਂ ਨਾਲ ਸੰਚਾਰ ਕਰ ਸਕਦੇ ਹਨ ਸੁਪਰਫਾਸਟ ''ਪੰਜਵੀ ਜੇਨਰੇਸ਼ਨ 5ਜੀ'' ਮੋਬਾਈਲ ਇੰਟਰਨੈੱਟ ਸੇਵਾ ਅਗਲੇ ਸਾਲ ਕੁਝ ਦੇਸਾਂ ਵਿੱਚ ਸ਼ੁਰੂ ਹੋ ਸਕਦੀ ਹੈ। ਇਸਦੀ ਡਾਊਨਲੋਡ ਸਪੀਡ (ਰਫ਼ਤਾਰ) ਮੌਜੂਦਾ ਇੰਟਰਨੈੱਟ ਦੀ ਸਪੀਡ ਨਾਲੋਂ 10 ਤੋਂ 20 ਗੁਣਾ ਵੱਧ ਹੋਵੇਗੀ।ਪਰ ਇਸ 5ਜੀ ਸੇਵਾ ਨਾਲ ਸਾਡੀ ਜ਼ਿੰਦਗੀ 'ਚ ਕੀ ਬਦਲਾਅ ਆਵੇਗਾ ਜਾਂ ਫ਼ਰਕ ਪਵੇਗਾ? ਇਹ ਵੀ ਪੜ੍ਹੋ: ਫੇਸਬੁੱਕ ’ਤੇ ਆਪਣਾ ਡਾਟਾ ਸੁਰੱਖਿਅਤ ਰੱਖਣ ਦੇ ਤਰੀਕੇਗੁਰਮੁਖੀ ਪਾਸਵਰਡ ਬਣਾਓ ਆਪਣਾ ਡਾਟਾ ਬਚਾਓਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀਇਸ ਨਵੀਂ 5ਜੀ ਇੰਟਰਨੈੱਟ ਸੇਵਾ ਦਾ ਪੂਰੀ ਦੁਨੀਆਂ 'ਤੇ ਕੀ ਅਸਰ ਹੋਵੇਗਾ, ਇਸ ਬਾਰੇ ਹੀ ਬੀਬੀਸੀ ਨੇ ਕੁਝ ਮੁੱਢਲੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ।ਅਸਲ 'ਚ 5ਜੀ ਹੈ ਕੀ?ਇਸ ਮੋਬਾਈਲ ਇੰਟਰਨੈੱਟ ਸੇਵਾ ਨਾਲ ਡਾਟਾ ਡਾਊਨਲੋਡ ਅਤੇ ਅਪਲੋਡ ਕਰਨ ਦੀ ਸਪੀਡ ਵੱਧ ਹੋਵੇਗੀ। ਇਸਦੇ ਨਾਲ ਹੀ ਵੱਡਾ ਕਾਰਜ ਖ਼ੇਤਰ ਅਤੇ ਚੰਗਾ ਤੇ ਸਥਿਰ ਕਨੈਕਸ਼ਨ ਹੋਵੇਗਾ। Image copyright AFP ਫੋਟੋ ਕੈਪਸ਼ਨ 5ਜੀ ਆਉਣ ਨਾਲ ਵੱਧ ਇੰਟਰਨੈੱਟ ਸਪੀਡ ਦਾ ਮਜ਼ਾ ਲੈ ਸਕੋਗੇ ਇਸ ਨਾਲ ਰੇਡੀਓ ਸਪੈਕਟ੍ਰਮ ਹੋਰ ਬਿਹਤਰ ਹੋਵੇਗਾ ਅਤੇ ਇੱਕੋ ਸਮੇਂ ਕਈ ਗੈਜੇਟਸ ਨਾਲ ਮੋਬਾਈਲ ਇੰਟਰਨੈੱਟ ਸੇਵਾ ਦੀ ਵਰਤੋਂ ਹੋਵੇਗੀ।ਇਸ ਨਾਲ ਸਾਨੂੰ ਕੀ ਕਰਨ ਦਾ ਮੌਕਾ ਮਿਲੇਗਾ?ਮੋਬਾਈਲ ਡਾਟਾ ਮੁਲਾਂਕਣ ਕੰਪਨੀ ਓਪਨ ਸਿਗਨਲ ਦੇ ਇਅਨ ਫੋਗ ਨੇ ਕਿਹਾ, ''ਅਸੀਂ ਹੁਣ ਜੋ ਆਪਣੇ ਸਮਾਰਟਫ਼ੋਨਜ਼ ਨਾਲ ਕਰਦੇ ਹਾਂ ਉਹ ਅਸੀਂ ਹੋਰ ਤੇਜ਼ ਅਤੇ ਬਿਹਤਰ ਕਰ ਸਕਾਂਗੇ।''ਇਹ ਵੀ ਪੜ੍ਹੋ:ਹੁਣ ਘਰ ਬੈਠੇ ਕਰੋੜਾਂ ਕਮਾ ਰਹੇ ਹਨ ਨੌਜਵਾਨਫੇਸਬੁੱਕ ਜ਼ਰੀਏ ਭਾਜਪਾ-ਕਾਂਗਰਸ ਨੇ ਤੁਹਾਡਾ ਵੋਟ ਪ੍ਰਭਾਵਿਤ ਕੀਤਾ?ਟਰੰਪ ਨੇ ਫੇਸਬੁੱਕ ਸਹਾਰੇ ਜਿੱਤੀਆਂ ਰਾਸ਼ਟਰਪਤੀ ਚੋਣਾਂ?''ਇਸ ਨਾਲ ਵੀਡੀਓ ਕੁਆਲਟੀ ਹੋਰ ਬਿਹਤਰ ਹੋਵੇਗੀ, ਮੋਬਾਈਲ ਵਰਚੁਅਲ ਰਿਐਲਟੀ ਅਤੇ ਤਕਨੀਕ ਨਾਲ ਜੁੜੀਆਂ ਹੋਰ ਚੀਜ਼ਾਂ 'ਚ ਇੰਟਰਨੈੱਟ ਦੀ ਵਰਤੋਂ ਨਾਲ ਲਾਭ ਮਿਲੇਗਾ।''''ਪਰ ਅਸਲ ਵਿੱਚ ਜੋ ਬੇਹੱਦ ਦਿਲਚਸਪ ਹੈ, ਉਹ ਇਹ ਕਿ ਨਵੀਆਂ ਸੇਵਾਵਾਂ ਜੋ ਹੋਣਗੀਆਂ ਉਹ ਅਸੀਂ ਪਹਿਲਾਂ ਤੋਂ ਨਹੀਂ ਵੇਖ ਸਕਦੇ।'' Image copyright Getty Images ਫੋਟੋ ਕੈਪਸ਼ਨ ਡ੍ਰਾਈਵਰ ਤੋਂ ਬਗੈਰ ਚੱਲਣ ਵਾਲੀਆਂ ਕਾਰਾਂ ਆਪਸ ਵਿੱਚ ਅਤੇ ਟ੍ਰੈਫ਼ਿਕ ਮੈਨੇਜਮੈਂਟ ਸਿਸਟਮ ਨਾਲ ''ਗੱਲ'' ਕਰ ਸਕਣਗੀਆਂ ਕਲਪਨਾ ਕਰੋ ਕਿ ਡਰੋਨ ਕੈਮਰੇ ਬਚਾਅ ਕਾਰਜਾਂ ਅਤੇ ਖੋਜ ਲਈ ਇੱਕ ਦੂਜੇ ਨਾਲ ਤਾਲਮੇਲ ਕਰਨ, ਅੱਗ ਜਾਂ ਟ੍ਰੈਫ਼ਿਕ ਦੀ ਨਿਗਰਾਨੀ ਆਦਿ ਇਹ ਸਭ ਸੰਚਾਰ ਗਰਾਊਂਡ ਬੇਸ ਸਟੇਸ਼ਨਾਂ ਰਾਹੀਂ 5ਜੀ ਨੈੱਟਵਰਕ ਜ਼ਰੀਏ ਹੋਵੇ।ਇਸ ਤਰ੍ਹਾਂ ਹੀ ਕੁਝ ਲੋਕ ਸੋਚਦੇ ਹਨ ਕਿ 5ਜੀ ਸੇਵਾ ਖੁਦਮੁਖਤਿਆਰ ਵਾਹਨਾਂ ਦੇ ਆਪਸੀ ਸੰਚਾਰ ਕਰਨ ਲਈ ਲਾਈਵ ਨਕਸ਼ੇ ਅਤੇ ਟ੍ਰੈਫ਼ਿਕ ਦਾ ਡਾਟਾ ਪੜ੍ਹਣ ਲਈ ਅਹਿਮ ਹੋਵੇਗੀ।ਵਧੇਰੇ ਸੰਭਾਵਨਾ ਹੈ ਕਿ ਮੋਬਾਈਲ ਗੇਮਰਜ਼ ਨੂੰ ਗੇਮਜ਼ ਦੌਰਾਨ ਸਕਰੀਨ ਉੱਤੇ ਇਫ਼ੈਕਟ ਦਿਖਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਨੈੱਟਵਰਕ ਵਿੱਚ ਘੱਟ ਦੇਰੀ ਮਿਲੇ। ਮੋਬਾਈਲ ਵੀਡੀਓਜ਼ ਤੁਰੰਤ ਅਤੇ ਬਿਨ੍ਹਾਂ ਕਿਸੇ ਗੜਬੜ ਦੇ ਨੇੜੇ ਹੋਣੇ ਚਾਹੀਦੇ ਹਨ। ਵੀਡੀਓ ਕਾਲਾਂ ਸਪਸ਼ਟ ਹੋ ਜਾਣਗੀਆਂ ਅਤੇ ਘੱਟ ਗੜਬੜ ਵਾਲੀਆਂ ਹੋਣਗੀਆਂ। ਪਹਿਣਨ ਯੋਗ ਫਿੱਟਨੈਸ ਡਿਵਾਈਜ਼ੀਜ਼ ਤੁਹਾਡੀ ਸਿਹਤ ਦੀ ਰੀਅਲ ਟਾਈਮ ਨਿਗਰਾਨੀ ਕਰ ਸਕਦੇ ਹਨ, ਜਿਵੇਂ ਹੀ ਕੋਈ ਐਮਰਜੈਂਸੀ ਹੋਈ ਤਾਂ ਡਾਕਟਰਾਂ ਨੂੰ ਅਲਰਟ ਕਰ ਸਕਦੇ ਹਨ।ਇਹ ਕੰਮ ਕਿਵੇਂ ਕਰਦਾ ਹੈ?ਕਈ ਨਵੀਆਂ ਤਕਨੀਕਾਂ ਅਰਜ਼ੀ ਪਾਉਣਾ ਚਾਹੁੰਦੀਆਂ ਹਨ, ਪਰ ਸਾਰੇ 5 ਜੀ ਪ੍ਰੋਟੋਕੋਲ ਲਈ ਸਹੀ ਨਹੀਂ ਬੈਠਦੇ। Image copyright Getty Images ਫੋਟੋ ਕੈਪਸ਼ਨ 5ਜੀ ਸਪੀਡ ਵਾਲਾ ਇੰਟਰਨੈੱਟ ਆਉਣ ਨਾਲ ਵੀਡੀਓ ਬਿਨ੍ਹਾਂ ਕਿਸੇ ਰੁਕਾਵਟ ਦੇ ਦੇਖੀ ਜਾ ਸਕੇਗੀ ਹਾਈ-ਫ੍ਰੀਕਵੇਂਸੀ ਬੈਂਡਜ਼ - 3.5GHz (ਗੀਗਾਹਰਟਜ਼) ਤੋਂ 26GHz ਅਤੇ ਇਸ ਤੋਂ ਅੱਗੇ - ਇਸ 'ਚ ਕਾਫ਼ੀ ਸਮਰੱਥਾ ਹੈ ਪਰ ਤਰੰਗਾਂ ਦੇ ਘੱਟ ਹੋਣ ਦਾ ਮਤਲਬ ਹੈ ਕਿ ਉਨ੍ਹਾਂ ਦੀ ਰੇਂਜ ਘੱਟ ਹੈ- ਉਹ ਭੌਤਿਕ ਵਸਤੂਆਂ ਦੁਆਰਾ ਹੋਰ ਅਸਾਨੀ ਨਾਲ ਬਲੌਕ ਕੀਤੇ ਜਾਂਦੇ ਹਨ।ਇਸ ਲਈ ਅਸੀਂ ਛੋਟੇ ਫੋਨ ਦੇ ਕਲੱਸਟਰਾਂ ਨੂੰ ਬਹੁਤ ਜ਼ਿਆਦਾ ਉੱਚ ਸੰਚਾਲਕਾਂ ਅਤੇ ਰਿਸੀਵਰਾਂ ਵਿਚਕਾਰ "ਮਿਲੀਮੀਟਰ ਵੇਵ" 'ਤੇ ਭੇਜਣ ਵਾਲੀ ਧਰਤੀ ਦੇ ਨਜ਼ਦੀਕ ਦੇਖ ਸਕਦੇ ਹਾਂ। ਇਹ ਉਪਯੋਗ ਦੇ ਵੱਧ ਘਣਤਾ ਨੂੰ ਯੋਗ ਕਰੇਗਾ, ਪਰ ਇਹ ਮਹਿੰਗਾ ਹੈ ਅਤੇ ਟੈਲੀਕਾਮ ਕੰਪਨੀਆਂ ਅਜੇ ਤੱਕ ਪੂਰੀ ਤਰ੍ਹਾਂ ਇਸ ਲਈ ਸਮਰਪਿਤ ਨਹੀਂ ਹਨ।ਕੀ ਇਹ 4ਜੀ ਤੋਂ ਵੱਖਰੀ ਹੈ?ਹਾਂ, ਇਹ ਇੱਕ ਬਿਲਕੁਲ ਨਵੀਂ ਰੇਡੀਓ ਤਕਨਾਲੋਜੀ ਹੈ, ਪਰ ਹੋ ਸਕਦਾ ਹੈ ਕਿ ਤੁਸੀਂ ਪਹਿਲੇ ਪੜਾਅ 'ਤੇ ਵੱਧ ਸਪੀਡ ਨਾ ਵੇਖੋ, ਕਿਉਂਕਿ 5ਜੀ ਦੇ ਨੈੱਟਵਰਕ ਚਾਲਕਾਂ ਦੁਆਰਾ ਪਹਿਲਾਂ ਤੋਂ ਹੀ ਚਾਲੂ 4ਜੀ (ਐਲਟੀਈ - ਲਾਂਗ-ਟਰਮ ਈਵੇਲੂਸ਼ਨ) ਨੈੱਟਵਰਕਾਂ ਦੀ ਸਮਰੱਥਾ ਨੂੰ ਵਧਾਉਣ ਦੇ ਢੰਗ ਵਜੋਂ ਵਰਤਣ ਦੀ ਸੰਭਾਵਨਾ ਹੈ, ਤਾਂ ਜੋ ਗਾਹਕਾਂ ਲਈ ਵਧੇਰੇ ਇਕਸਾਰ ਸੇਵਾ ਨੂੰ ਯਕੀਨੀ ਬਣਾਇਆ ਜਾਵੇ।ਇਹ ਵੀ ਪੜ੍ਹੋ:ਰਾਹੁਲ ਦੇ 'ਮੋਹ ਜਾਲ' 'ਚ ਪਏ ਤਾਂ ਬੁਰੇ ਫਸਣਗੇ ਮੋਦੀਪਾਕਿਸਤਾਨ ਚੋਣਾਂ ਅਤੇ 'ਰਾਅ' ਦਾ 'ਪ੍ਰਾਪੇਗੰਡਾ'ਉਹ ਸ਼ਹਿਰ, ਜਿੱਥੇ ਹਰ ਤੀਜਾ ਸ਼ਖ਼ਸ ਹੈ ਬਲਾਤਕਾਰੀਤੁਹਾਨੂੰ ਮਿਲਣ ਵਾਲੀ ਸਪੀਡ ਨਿਰਭਰ ਕਰਦੀ ਹੈ ਕਿ ਕਿਹੜਾ ਸਪੈਕਟ੍ਰਮ ਬੈਂਡ ਆਪ੍ਰੇਟਰ 5ਜੀ ਟੈਕਨਾਲੋਜੀ ਨੂੰ ਚਲਾਉਂਦਾ ਹੈ ਅਤੇ ਤੁਹਾਡੇ ਮੋਬਾਈਲ ਸਰਵਿਸ ਪ੍ਰੋਵਾਈਡਰ ਨੇ ਨਵੇਂ ਟ੍ਰਾਂਸਮੀਟਰਾਂ ਵਿੱਚ ਕਿੰਨਾ ਨਿਵੇਸ਼ ਕੀਤਾ ਹੈ।ਤਾਂ ਇਸ ਦੀ ਗਤੀ ਕਿੰਨੀ ਹੋ ਸਕਦੀ ਹੈ?ਮੌਜੂਦਾ ਵੱਧ ਰਫ਼ਤਾਰ ਵਾਲਾ 4ਜੀ ਮੋਬਾਈਲ ਨੈੱਟਵਰਕ 45 ਐਮਬੀਪੀਐਸ (ਮੇਗਾਬਾਈਟਸ ਪ੍ਰਤੀ ਸੈਕਿੰਡ) ਦੀ ਸਪੀਡ ਲਗਭਗ ਦਿੰਦਾ ਹੈ, ਹਾਲਾਂਕਿ ਉਮੀਦ ਅਜੇ ਵੀ 1 ਜੀਬੀਪੀਐਸ (ਗਿਗਾਬਾਈਟ ਪ੍ਰਤੀ ਸੈਕਿੰਡ = 1000 ਐਮਬੀਪੀਐਸ) ਹਾਸਿਲ ਕਰਨ ਦੀ ਹੈ। ਫੋਟੋ ਕੈਪਸ਼ਨ ਐੱਚਡੀ ਫ਼ਿਲਮ ਕੁਝ ਹੀ ਮਿੰਟਾਂ ਵਿੱਚ ਡਾਊਨਲੋਡ ਹੋ ਸਕੇਗੀ ਚਿੱਪ ਬਣਾਉਣ ਵਾਲੀ ਕੰਪਨੀ ਕੁਆਲਕੋਮ ਮੁਤਾਬਕ 5ਜੀ ਨਾਲ ਬਰੌਜ਼ਿੰਗ ਅਤੇ ਡਾਊਨਲੋਡ ਸਪੀਡ 10 ਤੋਂ 20 ਗੁਣਾ ਵੱਧ ਹੋਵੇਗੀ।ਕਹਿਣ ਦਾ ਭਾਵ ਹੈ ਕਿ ਤੁਸੀਂ ਐੱਚਡੀ ਫ਼ਿਲਮ ਕੁਝ ਹੀ ਮਿੰਟਾਂ ਵਿੱਚ ਡਾਊਨਲੋਡ ਕਰ ਲਵੋਗੇ।5ਜੀ ਸੇਵਾ ਕਦੋਂ ਆ ਰਹੀ ਹੈ? ਬਹੁਤੇ ਦੇਸਾਂ ਵਿੱਚ 5ਜੀ ਸੇਵਾਂ ਨੂੰ ਸ਼ੁਰੂ ਕਰਨ ਦੀ ਤਿਆਰੀ 2020 ਤੋਂ ਪਹਿਲਾਂ ਹੈ, ਪਰ ਦੱਖਣੀ ਕੋਰੀਆ ਇਸ ਨੂੰ ਅਗਲੇ ਸਾਲ ਹੀ ਸ਼ੁਰੂ ਕਰਨ ਦੀ ਤਿਆਰੀ 'ਚ ਹੈ।ਦੱਖਣੀ ਕੋਰੀਆ ਦੀਆਂ ਤਿੰਨ ਸਭ ਤੋਂ ਵੱਡੀਆਂ ਮੋਬਾਈਲ ਨੈੱਟਵਰਕ ਕੰਪਨੀਆਂ ਨੇ ਇਸ ਬਾਬਤ ਹਾਮੀ ਵੀ ਭਰ ਦਿੱਤੀ ਹੈ।ਇਹ ਵੀ ਪੜ੍ਹੋ: ਪੱਤਾ ਗੋਭੀ ਦੀ ਸਬਜ਼ੀ ਇਸ ਤਰ੍ਹਾਂ ਹੋ ਜਾਂਦੀ ਹੈ ਖਤਰਨਾਕ ਜਦੋਂ ਮੁੰਡੇ ਹੁੰਦੇ ਹਨ ਸਰੀਰਕ ਸ਼ੋਸ਼ਣ ਦਾ ਸ਼ਿਕਾਰ19 ਸਾਲ ਦੀ ਕੁੜੀ ਨੇ ਕਿਉਂ ਬਣਾਈ 'ਰੇਪ ਪਰੂਫ਼ ਪੈਂਟੀ'?ਇਸ ਲੜੀ ਵਿੱਚ ਅੱਗੇ ਚੀਨ ਵੀ ਹੈ ਅਤੇ ਉਹ ਵੀ 2019 ਵਿੱਚ ਹੀ ਇਸਨੂੰ ਸ਼ੁਰੂ ਕਰਨ ਜਾ ਰਹੀ ਹੈ।ਇਸ ਵਿਚਾਲੇ ਹੀ ਦੁਨੀਆਂ ਭਰ ਵਿੱਚ ਇਸ ਬਾਬਤ ਰੈਗੂਲੇਟਰਾਂ ਵੱਲੋਂ ਸਪੈਕਟ੍ਰਮ ਦੀ ਨਿਲਾਮੀ ਨੂੰ ਲੈ ਕੇ ਟੈਲੀਕਾਮ ਕੰਪਨੀਆਂ ਨਾਲ ਗੱਲ ਚੱਲ ਰਹੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
'ਸ਼ੂਦਰ ਟੂ ਖਾਲਸਾ' ਫ਼ਿਲਮ 'ਤੇ ਸੈਂਸਰ ਬੋਰਡ ਨੇ ਕਿਉਂ ਲਗਾਈ ਪਾਬੰਦੀ 9 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46458550 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Harpreet singh jamalpur ਫਿਲਮ ਡਾਇਰੈਕਟਰ ਬਾਵਾ ਕਮਲ ਵੱਲੋਂ ਬਣਾਈ ਗਈ ਫ਼ਿਲਮ 'ਸ਼ੂਦਰ ਟੂ ਖਾਲਸਾ' ਉੱਤੇ ਸੈਂਸਰ ਬੋਰਡ ਵੱਲੋਂ ਨੇ ਪਾਬੰਦੀ ਲਾ ਦਿੱਤੀ ਹੈ।ਫ਼ਿਲਮ ਭਾਰਤ ਵਿਚ ਪੁਰਾਤਨ ਜਾਤ-ਪਾਤ ਤੇ ਛੂਤ-ਅਛੂਤ ਦੇ ਵਰਤਾਰੇ 'ਤੇ ਆਧਾਰਿਤ ਹੈ। ਫਿਲਮਕਾਰ ਦਾ ਦਾਅਵਾ ਹੈ ਕਿ ਇਹ ਫ਼ਿਲਮ ਭਾਰਤ ਦੇ 5000 ਸਾਲ ਪੁਰਾਣੇ ਇਤਿਹਾਸ 'ਤੇ ਆਧਾਰਿਤ ਹੈ।ਜਦਕਿ ਸੈਂਸਰ ਬੋਰਡ ਮੁਤਾਬਕ ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਦੰਗੇ ਭੜਕ ਸਕਦੇ ਹਨ ਅਤੇ ਸੰਪ੍ਰਦਾਇਕ ਸੰਦਭਾਵਨਾ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਕੀ ਹੈ ਫ਼ਿਲਮ ਦਾ ਕੰਸੈਪਟਫ਼ਿਲਮ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਹਰਪ੍ਰੀਤ ਸਿੰਘ ਜਮਾਲਪੁਰ ਕਹਿੰਦੇ ਹਨ,''ਇਹ ਫ਼ਿਲਮ ਭਾਰਤ ਦੇਸ ਦੇ ਮੂਲ ਬਸ਼ਿੰਦਿਆਂ 'ਤੇ ਆਧਾਰਿਤ ਹੈ। ਸਿੰਧੂ ਘਾਟੀ ਦੀ ਸੱਭਿਅਤਾ ਵੇਲੇ ਆਰੀਆ ਬ੍ਰਾਹਮਣਾ ਵੱਲੋਂ ਇਨ੍ਹਾਂ ਲੋਕਾਂ 'ਤੇ ਹਮਲਾ ਕੀਤਾ ਗਿਆ ਸੀ।''ਜਮਾਲਪੁਰ ਦਾ ਦਾਅਵਾ ਹੈ, ''ਅੱਜ ਤੋਂ 5000 ਸਾਲ ਪਹਿਲਾਂ ਆਰੀਆ ਬ੍ਰਾਹਮਣਾ ਨੇ ਮੂਲ ਨਿਵਾਸੀਆਂ 'ਤੇ ਹਮਲਾ ਕਰਕੇ ਉਨ੍ਹਾਂ ਦੇ ਹੱਕ ਖੋਹ ਲਏ ਸੀ, ਜਿਸ ਤੋਂ ਬਾਅਦ 1699 ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਦਿਵਸ ਦੀ ਸਾਜਨਾ ਮੌਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਲੋਕਾਂ ਨੂੰ ਉਹ ਹੱਕ ਵਾਪਿਸ ਦੁਆਏ।''ਉਹ ਕਹਿੰਦੇ ਹਨ,''ਆਰੀਆ ਬ੍ਰਾਹਮਣਾ ਨੇ ਸਾਨੂੰ ਗੁਲਾਮ ਬਣਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ, ਸਿੰਘ , ਕੌਰ ਤੇ ਖਾਲਸੇ ਦੀ ਪਛਾਣ ਦਿੱਤੀ, ਜਿਹੜੇ ਆਜ਼ਾਦੀ ਦੇ ਪ੍ਰਤੀਕ ਹਨ।''ਇਹ ਵੀ ਪੜ੍ਹੋ:'ਭੇਤ ਖੋਲ੍ਹਣ ਵਾਲਾ ਆ ਗਿਆ ਹੈ ਹੁਣ ਸਾਰੇ ਭੇਤ ਖੁੱਲ੍ਹਣਗੇ'ਪੰਜਾਬ ਦੀ ਜ਼ਮੀਨ ਕੀ ਸੱਚਮੁਚ ਬੰਜਰ ਹੋ ਰਹੀ ਹੈਪਹਿਲੀ ਵਾਰ ਮ੍ਰਿਤਕਾ ਦੀ ਕੁੱਖੋਂ ਹੋਇਆ ਬੱਚੇ ਦਾ ਜਨਮ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਵਿੱਚ ਜਿੰਨੀਆਂ ਵੀ ਜੰਗਾਂ ਹੋਈਆ ਹਨ, ਜਿਹੜੀਆਂ ਗੁਰੂ ਗੋਬਿੰਦ ਸਿੰਘ ਜਾਂ ਬੰਦਾ ਸਿੰਘ ਬਹਾਦਰ ਨੇ ਲੜੀਆ ਹਨ ਉਨ੍ਹਾਂ ਵਿੱਚ 99 ਫ਼ੀਸਦ ਕੁਰਬਾਨੀਆਂ ਵੀ ਇਨ੍ਹਾਂ ਸ਼ੂਦਰਾ ਨੇ ਹੀ ਦਿੱਤੀਆਂ ਸਨ। ਇਹ ਸਭ ਅਸੀਂ ਇਸ ਫਿਲਮ ਰਾਹੀਂ ਫਿਲਮਾਉਣ ਰਾਹੀਂ ਕੋਸ਼ਿਸ਼ ਕੀਤੀ ਹੈ।''ਸੈਂਸਰ ਬੋਰਡ ਨੇ ਕਿਉਂ ਨਹੀਂ ਦਿੱਤਾ ਸਰਟੀਫਿਕੇਟਪਿਛਲੇ ਦੋ ਸਾਲ ਤੋਂ ਇਸ ਫ਼ਿਲਮ 'ਤੇ ਕੰਮ ਚੱਲ ਰਿਹਾ ਹੈ ਪਰ ਫ਼ਿਲਮ 8 ਮਹੀਨੇ ਪਹਿਲਾਂ ਹੀ ਫ਼ਿਲਮ ਬਣ ਕੇ ਤਿਆਰ ਹੋਈ ਹੈ। Image copyright Harpreet singh jamalpur ਸੈਂਸਰ ਬੋਰਡ ਦੇ ਰਿਜਨਲ ਅਧਿਕਾਰੀ ਤੁਸ਼ਾਰ ਕਰਮਾਕਰ ਦੇ ਦਸਤਖ਼ਤ ਹੇਠ ਜਾਰੀ ਚਿੱਠੀ ਵਿੱਚ ''ਮੂਲ ਨਿਵਾਸੀ ਸ਼ੂਦਰ ਟੂ ਖਾਲਸਾ ਫ਼ਿਲਮ ਦੇ ਨਿਰਮਾਤਾਵਾਂ ਨੂੰ ਲਿਖੇ ਪੱਤਰ ਵਿੱਚ ਸਰਟੀਫਿਕੇਟ ਦੇਣ ਤੋਂ ਇਨਕਾਰ ਕੀਤਾ ਗਿਆ ਹੈ।''ਇਸ ਚਿੱਠੀ ਵਿੱਚ ਕਿਹਾ ਗਿਆ ''ਸੈਂਸਰ ਬੋਰਡ ਦੀ ਰਿਵਾਈਜ਼ਿੰਗ ਕਮੇਟੀ ਸਰਬਸੰਮਤੀ ਨਾਲ ਮਹਿਸੂਸ ਕਰਦੀ ਹੈ ਕਿ ਫ਼ਿਲਮ ਵਿੱਚ ਪ੍ਰਮੁੱਖ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਗੁੰਮਰਾਹਕੁਨ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।''ਬੋਰਡ ਨੇ ਅੱਗੇ ਲਿਖਿਆ ਹੈ ਕਿ ''ਇਸ ਫ਼ਿਲਮ ਵਿੱਚ ਦਿੱਤੇ ਗਏ ਬਹੁਤ ਸਾਰੇ ਹਵਾਲਿਆਂ ਦੀ ਪੇਸ਼ਕਾਰੀ ਨਾਲ ਸਮਾਜ ਦੀ ਸੰਪਰਦਾਇਕ ਸਦਭਾਵਨਾ ਅਤੇ ਕੌਮੀ ਅਖੰਡਤਾ ਵਿਗੜ ਸਕਦੀ ਹੈ।''ਇਹ ਵੀ ਪੜ੍ਹੋ:ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀਕੀ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਡ ਕਰ ਸਕਣਗੇਜਗੀਰ ਕੌਰ ਨੇ ਹਾਈਕੋਰਟ 'ਚੋਂ ਬਰੀ ਹੋਣ ਤੋਂ ਬਾਅਦ ਦਿੱਤੀ ਵਿਰੋਧੀਆਂ ਨੂੰ ਨਸੀਹਤ ਹਾਲਾਂਕਿ ਹਰਪ੍ਰੀਤ ਸਿੰਘ ਜਮਾਲਪੁਰ ਇਸ ਸਭ ਤੋਂ ਇਨਕਾਰ ਕਰਦੇ ਹਨ ਉਹ ਕਹਿੰਦੇ ਹਨ,''ਸੱਚਾਈ ਇਹ ਹੈ ਕਿ ਅਸੀਂ ਸਿਰਫ਼ ਅੰਧ ਵਿਸ਼ਵਾਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਸ ਵਿੱਚ ਭੇਦਭਾਵ ਅਤੇ ਘੱਟ ਗਿਣਤੀਆਂ 'ਤੇ ਹਮਲੇ ਹੋ ਰਹੇ ਹਨ , ਉਸ ਸੋਚ ਨੂੰ ਜੱਗਜਾਹਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।''ਕਾਨੂੰਨੀ ਪ੍ਰਕਿਰਿਆ ਜਾਰੀਉਹ ਕਹਿੰਦੇ ਹਨ,''ਸੈਂਸਰ ਬੋਰਡ ਦੀਆਂ ਦੋ ਕਮੇਟੀਆਂ ਹੁੰਦੀਆਂ ਹਨ। ਅਗਜ਼ੈਕਟਿਵ ਕਮੇਟੀ ਅਤੇ ਅਗਜ਼ੈਕਟਿਵ ਰੀਵਿਊ ਕਮੇਟੀ। ਅਗਜ਼ੈਕਟਿਵ ਕਮੇਟੀ ਨੇ ਪਹਿਲਾਂ ਫਿਲਮ ਦੇਖ ਕੇ ਕਿਹਾ ਕਿ ਅਸੀਂ ਇਸ ਨੂੰ ਸਰਟੀਫਾਈ ਨਹੀਂ ਕਰ ਸਕਦੇ, ਇਸ ਨੂੰ ਰਿਵੀਊ ਕਮੇਟੀ ਦੇਖੇਗੀ।'' Image copyright Harpreet singh jamalpur ''ਦੋ ਮਹੀਨੇ ਬਾਅਦ ਰਿਵੀਊ ਕਮੇਟੀ ਨੇ ਦੇਖਿਆ ਜਿਸ ਵਿੱਚ 15 ਮੈਂਬਰ ਸਨ, ਉਨ੍ਹਾਂ ਨੇ ਇਹ ਫ਼ੈਸਲਾ ਕੀਤਾ ਕਿ ਫ਼ਿਲਮ ਨਹੀਂ ਰਿਲੀਜ਼ ਹੋਣੀ ਚਾਹੀਦੀ, ਇੱਥੋਂ ਤੱਕ ਕਿ ਸਾਨੂੰ ਸੀਨ ਕੱਟਣ ਲਈ ਵੀ ਨਹੀਂ ਕਿਹਾ ਗਿਆ।''ਇਸ ਸਬੰਧੀ ਫ਼ਿਲਮਕਾਰ ਵੱਲੋਂ ਐਫਸੀਏਟੀ (ਫ਼ਿਲਮ ਸਰਟੀਫਿਕੇਸ਼ਨ ਅਪੀਲੇਟ ਟ੍ਰਿਬਿਊਨਲ) ਵਿੱਚ ਅਰਜ਼ੀ ਦਾਖ਼ਲ ਕੀਤੀ ਗਈ ਹੈ। ਉਨ੍ਹਾਂ ਮੁਤਾਬਕ ਜੇਕਰ ਐਫਸੀਏਟੀ ਵੀ ਫ਼ਿਲਮ ਨੂੰ ਮਨਜ਼ੂਰੀ ਨਹੀਂ ਦਿੰਦਾ ਤਾਂ ਉਹ ਹਾਈਕੋਰਟ ਜਾਂ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖ਼ਲ ਕਰਨਗੇ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਨਜੀਬ ਅਹਿਮਦ ਨੂੰ ਲਾਪਤਾ ਹੋਏ 2 ਸਾਲ ਹੋ ਗਏ ਹਨ। ਸੀਬੀਆਈ ਨੇ ਮਾਮਲੇ ਦੀ ਕਲੋਜ਼ਰ ਰਿਪੋਰਟ ਤੱਕ ਅਦਾਲਤ ਵਿੱਚ ਪੇਸ਼ ਕਰ ਦਿੱਤੀ ਹੈ।ਇਸ ਸਬੰਧੀ ਨਜੀਬ ਅਹਿਮਦ ਦੀ ਮਾਂ ਫਾਤਿਮਾ ਨਫ਼ੀਸ ਦੇ ਨਾਲ ਜੁਨੈਦ ਖ਼ਾਨ ਦੀ ਮਾਂ ਸਾਇਰਾ ਬਾਨੋ, ਰੋਹਿਤ ਵੇਮੁਲਾ ਦੀ ਮਾਂ ਰਾਧਿਕਾ ਵੇਮੁਲਾ ਅਤੇ ਮਾਜਿਦ ਠੇਵਾ ਦੀ ਪਤਨੀ ਆਸ਼ੀਆਨਾ ਠੇਵਾ ਆਪਣੇ-ਆਪਣੇ ਸਵਾਲਾਂ ਨਾਲ ਦਿੱਲੀ ਪਹੁੰਚੀਆਂ ਤੇ ਵਿਰੋਧ ਪ੍ਰਦਰਸ਼ਨ ਕੀਤਾ।(ਰਿਪੋਰਟ – ਦਲਜੀਤ ਅਮੀ)(ਸ਼ੂਟ/ਐਡਿਟ - ਵਿਕਰਾਂਤ) ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਹਰਿਆਣਾ ’ਚ ਮਿਲੇ ਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਪਿੰਜਰ ਦਾ ਰਹੱਸ ਅਜੇ ਵੀ ਕਾਇਮ 12 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46840235 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright VASANT SHINDE ਫੋਟੋ ਕੈਪਸ਼ਨ ਇਹ ਕੰਕਾਲ ਅੱਧਾ ਮੀਟਰ ਰੇਤੀਲੀ ਮਿੱਟੀ ਹੇਠ ਦਫ਼ਨ ਸਨ ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਰਾਖੀਗੜ੍ਹੀ ਪਿੰਡ ਵਿੱਚ ਹੜੱਪਾ ਸੱਭਿਅਤਾ ਨਾਲ ਜੁੜੇ ਖੇਤਰ 'ਚ ਖੁਦਾਈ ਦੌਰਾਨ ਮਿਲੇ ਲਗਪਗ 4,500 ਸਾਲ ਪੁਰਾਣੇ ਇੱਕ 'ਪ੍ਰੇਮੀ ਜੋੜੇ' ਦੇ ਪਿੰਜਰ ਕਈ ਸਵਾਲਾਂ ਅਤੇ ਕਹਾਣੀਆਂ ਦਾ ਵਿਸ਼ਾ ਬਣੇ ਹੋਏ ਹਨ। ਸਾਲ 2016 ਵਿੱਚ ਭਾਰਤ ਅਤੇ ਦੱਖਣੀ ਕੋਰੀਆ ਦੇ ਵਿਗਿਆਨੀਆਂ ਨੂੰ ਇਹ ਪਿੰਜਰ ਮਿਲੇ ਸਨ ਅਤੇ ਬੀਤੇ ਦੋ ਸਾਲਾਂ ਵਿੱਚ ਇਸ ਜੋੜੇ ਦੀ ਮੌਤ ਦੀ ਵਜ੍ਹਾ ਨੂੰ ਲੈ ਕੇ ਖੋਜ ਹੋ ਰਿਹਾ ਹੈ। ਇਸੇ ਸ਼ੋਧ ਨੂੰ ਹੁਣ ਇੱਕ ਅੰਤਰਰਾਸ਼ਟਰੀ ਰਸਾਲੇ ਵਿੱਚ ਛਾਪਿਆ ਗਿਆ ਹੈ। ਪੁਰਾਤਤਵ-ਵਿਗਿਆਨੀ ਬਸੰਤ ਸ਼ਿੰਦੇ ਨੇ ਇਸ ਬਾਰੇ ਬੀਬੀਸੀ ਨੂੰ ਦੱਸਿਆ, "ਇੱਕ ਔਰਤ ਤੇ ਇੱਕ ਮਰਦ ਦੇ ਇਹ ਕੰਕਾਲ ਇੱਕ-ਦੂਜੇ ਨੂੰ ਦੇਖਦੇ ਪ੍ਰਤੀਤ ਹੁੰਦੇ ਹਨ। ਇੰਝ ਲਗਦਾ ਹੈ ਕਿ ਜਿਵੇਂ ਇਹ ਪ੍ਰੇਮੀ ਸਨ ਅਤੇ ਇਨ੍ਹਾਂ ਦੀ ਮੌਤ ਇੱਕੋ ਥਾਂ ਹੋਈ। ਪਰ ਇਹ ਮੌਤ ਕਿਵੇਂ ਹੋਈ, ਇਹ ਰਹੱਸ ਬਣਿਆ ਹੋਇਆ ਹੈ।" Image copyright Manoj Dhaka ਫੋਟੋ ਕੈਪਸ਼ਨ ਇਨ੍ਹਾਂ ਕੰਕਾਲਾਂ ਤੋਂ ਇਲਾਵਾ ਇੱਥੇ ਖੁਦਾਈ ਵਿੱਚ ਕੁਝ ਮਿੱਟੀ ਦੇ ਬਰਤਨ ਅਤੇ ਕਾਸੇ ਯੁੱਗ ਦੇ ਕੁਝ ਗਹਿਣੇ ਮਿਲੇ ਹਨ। ਇਹ ਕੰਕਾਲ ਅੱਧਾ ਮੀਟਰ ਰੇਤੀਲੀ ਮਿੱਟੀ ਹੇਠ ਦਫ਼ਨ ਸਨ। ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਮੌਤ ਵੇਲੇ ਇਸ ਮਰਦ ਦੀ ਉਮਰ ਕਰੀਬ 35 ਸਾਲ ਸੀ ਅਤੇ ਔਰਤ ਲਗਪਗ 25 ਸਾਲ ਦੀ ਸੀ। ਇਨ੍ਹਾਂ ਦੇ ਕੱਦ 5 ਫੁੱਟ 8 ਇੰਚ ਅਤੇ 5 ਫੁੱਟ 6 ਇੰਚ ਸਨ। ਇਨ੍ਹਾਂ ਦੀਆਂ ਹੱਡੀਆਂ ਸਾਧਾਰਨ ਹੀ ਸਨ ਅਤੇ ਇਹ ਨਹੀਂ ਜਾਪਦਾ ਕਿ ਇਨ੍ਹਾਂ ਨੂੰ ਕੋਈ ਬਿਮਾਰੀ ਸੀ।ਇਹ ਵੀ ਜ਼ਰੂਰ ਪੜ੍ਹੋਕੀ ਸੋਨੀਆ ਗਾਂਧੀ ਬ੍ਰਿਟੇਨ ਦੀ ਮਹਾਰਾਣੀ ਤੋਂ ਅਮੀਰ ਹਨਤੁਹਾਡੇ ਕੁਝ ਸਾਹ, ਕੁਝ ਪਲਾਂ ’ਚ ਦੱਸਣਗੇ, ਕਿਹੜਾ ਖਾਣਾ ਹੈ ਸਿਹਤਮੰਦਉਹ ਔਰਤਾਂ ਜਿਨ੍ਹਾਂ ਦੇ ਨਾਂ 2018 'ਚ ਲੋਕਾਂ ਦੀ ਜ਼ੁਬਾਨ 'ਤੇ ਰਹੇ ਵਿਗਿਆਨੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਕਬਰ ਕਿਸੇ ਖਾਸ ਰਿਵਾਇਤ ਦਾ ਹਿੱਸਾ ਤਾਂ ਨਹੀਂ ਸੀ। ਹਾਂ, ਇਹ ਸੰਭਵ ਹੈ ਕਿ ਇਸ ਜੋੜੇ ਦੀ ਮੌਤ ਇਕੱਠੇ ਹੋਈ ਤਾਂ ਇਨ੍ਹਾਂ ਨੂੰ ਇਕੱਠੇ ਹੀ ਦਫ਼ਨਾਇਆ ਗਿਆ। ਰਾਖੀਗੜ੍ਹੀ ਵਿੱਚ ਮਿਲੀਆਂ ਸਾਰੀਆਂ ਚੀਜ਼ਾਂ ਬੇਹੱਦ ਆਮ ਹਨ। ਇਹ ਉਹੀ ਚੀਜ਼ਾਂ ਹਨ ਜੋ ਹੜੱਪਾ ਸੱਭਿਅਤਾ ਬਾਰੇ ਹੋਈਆਂ ਖੁਦਾਈਆਂ ਵਿੱਚ ਮਿਲਦੀਆਂ ਰਹੀਆਂ ਹਨ। Image copyright Manoj dhaka ਫੋਟੋ ਕੈਪਸ਼ਨ ਇਹ ਇੱਕ 1,200 ਏਕੜ ਦੀ ਬਸਤੀ 'ਚ ਰਹਿੰਦੇ ਸਨ ਜਿੱਥੇ 10,000 ਲੋਕਾਂ ਦੇ ਘਰ ਸਨ ਇਨ੍ਹਾਂ ਕੰਕਾਲਾਂ ਤੋਂ ਇਲਾਵਾ ਇੱਥੇ ਖੁਦਾਈ ਵਿੱਚ ਕੁਝ ਮਿੱਟੀ ਦੇ ਬਰਤਨ ਅਤੇ ਕਾਸੇ ਯੁੱਗ ਦੇ ਕੁਝ ਗਹਿਣੇ ਮਿਲੇ ਹਨ। 'ਅਰਲੀ ਇੰਡੀਅਨ' ਕਿਤਾਬ ਦੇ ਲੇਖਕ ਟੋਨੀ ਜੋਸਫ਼ ਕਹਿੰਦੇ ਹਨ, "ਹੜੱਪਾ ਯੁਗ ਦੇ ਅੰਤਿਮ ਸਸਕਾਰਾਂ ਨੂੰ ਵੇਖੀਏ ਤਾਂ ਪਤਾ ਲਗਦਾ ਹੈ ਕਿ ਉਹ ਲੋਕ ਪ੍ਰੰਪਰਾਵਾਂ ਹੀ ਮੰਨਦੇ ਸਨ।"ਇਹ ਵੀ ਜ਼ਰੂਰ ਪੜ੍ਹੋਕਿਮ ਜੋਂਗ ਇਸ ਟਰੇਨ ਵਿੱਚ ਹੀ ਕਿਉਂ ਸਫ਼ਰ ਕਰਦੇ ਹਨ?ਟਰੰਪ ਦੀ ਜ਼ਿੱਦ ਕਾਰਨ ਅਮਰੀਕਾ 'ਚ ਥਾਂ-ਥਾਂ ਕੂੜੇ ਦੇ ਢੇਰ ਤੇ ਲੱਖਾਂ ਲੋਕਾਂ ਦੀਆਂ ਤਨਖਾਹਾਂ ਰੁਕੀਆਂਸਾਊਦੀ ਛੱਡਣ ਵਾਲੀ ਕੁੜੀ ਨੂੰ ਮਿਲਿਆ ਰਫਿਊਜੀ ਸਟੇਟਸਜੇ ਮੈਸੋਪੋਟਾਮੀਆ ਸੱਭਿਅਤਾ ਬਾਰੇ ਗੱਲ ਕਰੀਏ ਤਾਂ ਉੱਥੇ ਰਾਜਿਆਂ ਨੂੰ ਮਹਿੰਗੇ ਜ਼ੇਵਰਾਂ ਅਤੇ ਕਲਾਕ੍ਰਿਤਾਂ ਸਮੇਤ ਦਫ਼ਨਾਇਆ ਜਾਂਦਾ ਸੀ। ਖਾਸ ਗੱਲ ਇਹ ਵੀ ਹੈ ਕਿ ਮੈਸੋਪੋਟਾਮੀਆ ਦੀ ਖੁਦਾਈ ਵਿੱਚ ਕੁਝ ਅਜਿਹੇ ਕੰਕਾਲ ਮਿਲੇ ਹਨ ਜਿਨ੍ਹਾਂ ਨਾਲ ਹੜੱਪਾ ਸੱਭਿਅਤਾ ਦੇ ਜ਼ੇਵਰ ਮਿਲੇ ਹਨ। ਮੰਨਿਆ ਜਾਂਦਾ ਹੈ ਕਿ ਉਹ ਹੜੱਪਾ ਦੇ ਜ਼ੇਵਰਾਂ ਦੀ ਦਰਾਮਦ ਜਾਂ ਇੰਪੋਰਟ ਕਰਦੇ ਸਨ। ਇਸ ਜੋੜੇ ਬਾਰੇ ਜੇ ਦੁਬਾਰਾ ਗੱਲ ਕਰੀਏ ਤਾਂ ਵਿਗਿਆਨੀ ਮੰਨਦੇ ਹਨ ਕਿ ਇਹ 1,200 ਏਕੜ ਦੀ ਬਸਤੀ 'ਚ ਰਹਿੰਦੇ ਸਨ ਜਿੱਥੇ 10,000 ਲੋਕਾਂ ਦੇ ਘਰ ਸਨ। ਭਾਰਤ ਅਤੇ ਪਾਕਿਸਤਾਨ ਵਿੱਚ ਲਗਪਗ ਦੋ ਹਜ਼ਾਰ ਹੜੱਪਾ ਨਾਲ ਜੁੜੇ ਖੁਦਾਈ ਸਥਲ ਹਨ। ਰਾਖੀਗੜ੍ਹੀ ਵਾਲਾ ਸਥਲ ਤਾਂ ਹੁਣ ਇਨ੍ਹਾਂ ਵਿੱਚ ਸਭ ਤੋਂ ਵੱਡੇ ਮੰਨੇ ਜਾਂਦੇ ਸ਼ਹਿਰ ਮੋਹੰਜੋਦੜੋ ਨਾਲੋਂ ਵੀ ਵੱਡਾ ਹੈ। ਇੱਥੇ ਇੱਕ ਕਬਰਿਸਤਾਨ ਵਿੱਚ ਲਗਪਗ 70 ਕਬਰਾਂ ਮਿਲੀਆਂ ਹਨ। ਇਸ ਕੰਕਾਲ ਜੋੜੇ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਹੈ। ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਨਜ਼ਰੀਆ : ਕੀ ਭਾਰਤ ਸਿਰਫ ਹਿੰਦੂਆਂ ਦਾ ਅਤੇ ਹਿੰਦੂਆਂ ਲਈ ਹੈ? ਸ਼ਕੀਲ ਅਖ਼ਤਰ ਬੀਬੀਸੀ ਪੱਤਰਕਾਰ 26 ਮਾਰਚ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43534245 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਕੁਝ ਹਫਤੇ ਪਹਿਲਾਂ ਤ੍ਰਿਪੁਰਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜ਼ਬਰਦਸਤ ਜਿੱਤ ਤੋਂ ਬਾਅਦ ਸੂਬੇ ਵਿੱਚ ਪੂਰਬ ਦੀ ਖੱਬੇ ਪੱਖੀ ਸਰਕਾਰ ਦੇ ਦੌਰ ਵਿੱਚ ਸਥਾਪਤ ਕੀਤੀਆਂ ਗਈਆਂ ਰੂਸ ਦੇ ਕ੍ਰਾਂਤੀਕਾਰੀ ਨੇਤਾ ਲੈਨਿਨ ਦੀਆਂ ਮੂਰਤੀਆਂ ਨੂੰ ਪੁੱਟ ਦਿੱਤਾ ਗਿਆ ਸੀ।ਇਸ ਘਟਨਾ ਤੋਂ ਇੱਕ ਦਿਨ ਬਾਅਦ ਤਾਮਿਲਨਾਡੂ ਵਿੱਚ ਬ੍ਰਾਹਮਣਵਾਦ ਦੇ ਖ਼ਿਲਾਫ਼ ਦ੍ਰਾਵਿੜ ਅੰਦੋਲਨ ਦੇ ਨੇਤਾ ਪੇਰਿਆਰ ਦੀ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।ਕਈ ਥਾਵਾਂ 'ਤੇ ਦਲਿਤ ਨੇਤਾ ਅੰਬੇਦਕਰ ਦੀਆਂ ਮੂਰਤੀਆਂ ਵੀ ਤੋੜੀਆਂ ਗਈਆਂ।ਨਜ਼ਰੀਆ: 2000 ਦਾ ਨੋਟ ਤੇ ਮੋਦੀ ਦਾ ਹਿੰਦੂਵਾਦ ਬੁੱਤ ਤੋੜਨ 'ਤੇ ਕਿੰਨੀ ਸਜ਼ਾ ਹੁੰਦੀ ਹੈ?ਇਸ ਦੇ ਨਾਲ ਹੀ ਜਵਾਹਰ ਲਾਲ ਨਹਿਰੂ ਦੀ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਖ਼ਬਰ ਹੈ। ਨਹਿਰੂ ਆਜ਼ਾਦੀ ਤੋਂ ਬਾਅਦ ਦੇਸ ਵਿੱਚ ਪੱਛਮੀ ਤਰਜ਼ ਉੱਤੇ ਧਰਮ ਨਿਰਪੱਖ ਸਰਕਾਰ ਚਲਾਉਣ ਲਈ ਜਾਣੇ ਜਾਂਦੇ ਹਨ। Image copyright Getty Images ਵਿਸ਼ਲੇਸ਼ਕ ਸ਼ੋਮਾ ਚੌਧਰੀ ਮੰਨਦੇ ਹਨ ਕਿ ਇਨ੍ਹਾਂ ਮੂਰਤੀਆਂ ਨੂੰ ਇਸ ਤਰ੍ਹਾਂ ਨੁਕਸਾਨ ਪੰਹੁਚਾਉਣਾ ਬਹੁਤ ਗੰਭੀਰ ਮਾਮਲਾ ਹੈ। ਉਹ ਕਹਿੰਦੇ ਹਨ, "ਇਹ ਸਿਰਫ ਚੋਣ ਰਾਜਨੀਤੀ ਨਹੀਂ ਹੈ। ਇਹ ਸਮਾਜ ਅਤੇ ਸੰਸਕ੍ਰਿਤੀ ਦੇ ਨਾਂ ਉੱਤੇ ਇੱਕ ਜੰਗ ਦੀ ਤਿਆਰੀ ਹੋ ਰਹੀ ਹੈ।ਇਸ ਦੇ ਪਿੱਛੇ ਉਸ ਮਾਨਸਿਕਤਾ ਦਾ ਹੱਥ ਹੈ ਜੋ ਇਹ ਸੋਚਦੇ ਹਨ ਕਿ ਜੋ ਵੀ ਵਿਅਕਤੀ ਬਾਹਰੋਂ ਆਇਆ ਹੈ, ਉਸ ਦੀ ਭਾਰਤ ਵਿੱਚ ਕੋਈ ਥਾਂ ਨਹੀਂ ਹੈ।ਆਰੀਅਨ ਅਸਲ ਭਾਰਤੀ ਹਨ? ਰਾਸ਼ਟਰੀ ਸੋਇਮ ਸੇਵਕ ਸੰਘ ਯਾਨਿ ਆਰਐੱਸਐੱਸ ਦੇ ਸੰਸਥਾਪਕਾਂ ਦਾ ਖਿਆਲ ਸੀ ਕਿ ਆਰੀਅਨ ਨਸਲ ਦੇ ਲੋਕ ਅਸਲ ਭਾਰਤੀ ਹਨ ਅਤੇ ਹਿੰਦੂਆਂ ਦੀਆਂ ਦੋ ਅਹਿਮ ਕਿਤਾਬਾਂ 'ਮਹਾਂਭਾਰਤ' ਅਤੇ 'ਰਮਾਇਣ' ਸਿਰਫ ਧਾਰਮਿਕ ਕਿਤਾਬਾਂ ਨਹੀਂ ਸਗੋਂ ਇਤਿਹਾਸਿਕ ਹਕੀਕਤ ਹਨ ਅਤੇ ਉਨ੍ਹਾਂ ਦੇ ਪਾਤਰਾਂ ਦੀ ਹਜ਼ਾਰਾਂ ਸਾਲ ਪਹਿਲਾਂ ਹਕੀਕਤ ਵਿੱਚ ਹੋਂਦ ਰੱਖਦੇ ਸਨ। ਉਨ੍ਹਾਂ ਦਾ ਖ਼ਿਆਲ ਹੈ ਕਿ ਇਸਲਾਮ, ਈਸਾਈ ਮਤ ਅਤੇ ਖੱਬੇ ਪੱਖੀ ਆਦਿ 'ਬਾਹਰੀ' ਧਾਰਾਨਾਵਾਂ ਨੇ ਹਿੰਦੂ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਡੂੰਘਾ ਨੁਕ਼ਸਾਨ ਪਹੁੰਚਾਇਆ ਹੈ। ਆਰਐੱਸਐੱਸ ਅਤੇ ਭਾਜਪਾ ਵਰਗੇ ਹਿੰਦੂਵਾਦੀ ਸੰਗਠਨਾਂ ਦੀ ਰਾਿ ਇਹ ਵੀ ਹੈ ਕਿ ਬ੍ਰਿਟਿਸ਼ ਸਾਮਰਾਜ ਦੇ ਦੌਰ ਵਿੱਚ ਲਿਖੀਆਂ ਗਈਆਂ ਦੇਸ ਦੇ ਇਤਹਾਸ ਦੀਆਂ ਕਿਤਾਬਾਂ ਵਿੱਚ ਸੰਸਕ੍ਰਿਤੀ ਅਤੇ ਸੱਭਿਅਤਾ ਦੇ ਵੱਡੇ ਦੌਰ ਅਤੇ ਉਸ ਦੀਆਂ ਕਾਮਯਾਬੀਆਂ ਨੂੰ ਘੱਟ ਕੀਤਾ ਗਿਆ ਅਤੇ ਉਸ ਨੂੰ ਗਲਤ ਤਰੀਕੇ ਨਾਲ ਦੱਸਿਆ ਗਿਆ। Image copyright AFP ਉਨ੍ਹਾਂ ਦੇ ਹਿਸਾਬ ਨਾਲ 'ਭਾਰਤ ਹਿੰਦੂਆਂ ਦਾ ਹੈ, ਹਿੰਦੂਆਂ ਲਈ ਹੈ'।ਆਰਐੱਸਐੱਸ ਦੇ ਬੁਲਾਰੇ ਮਨਮੋਹਣ ਵੈਦਿਆ ਦਾ ਕਹਿਣਾ ਹੈ ਕਿ ਭਾਰਤ ਦੇ ਇਤਿਹਾਸ ਦਾ ਅਸਲੀ ਰੰਗ ਭਗਵਾ ਹੈ ਅਤੇ ਸਾਨੂੰ ਦੇਸ ਵਿੱਚ ਸੱਭਿਆਚਾਰਕ ਬਦਲਾਅ ਲਿਆਉਣ ਲਈ ਇਤਿਹਾਸ ਨੂੰ ਛੇਤੀ ਹੀ ਲਿਖਣਾ ਹੋਵੇਗਾ।ਇਤਿਹਾਸ ਦੀ ਸਮੀਖਿਆਮੋਦੀ ਸਰਕਾਰ ਨੇ ਕੁਝ ਸਮੇਂ ਪਹਿਲਾਂ ਇਤਿਹਾਸਕਾਰਾਂ, ਪੁਰਾਤਤਵ ਵਿਗਿਆਨੀਆਂ ਅਤੇ ਸੰਸਕ੍ਰਿਤੀ ਦੇ ਸਕਾਲਰਾਂ ਦੀ ਇੱਕ ਕਮੇਟੀ ਬਣਾਈ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਕਮੇਟੀ ਸਾਬਿਤ ਕਰੇਗੀ ਕਿ ਮੌਜੂਦਾ ਭਾਰਤ 'ਚ ਵਸਣ ਵਾਲੇ ਲੋਕ ਸਭ ਤੋਂ ਪਹਿਲਾਂ ਵਸਣ ਵਾਲੇ ਅਸਲੀ ਲੋਕਾਂ ਦੀਆਂ ਸੰਤਾਨਾਂ ਹੀ ਹਨ। ਬਰਮਾ: ਹਿੰਦੂ ਕਤਲੇਆਮ ਕਰਨ ਵਾਲੇ 'ਨਕਾਬਪੋਸ਼' ਕੌਣ?ਮੈਂ ਆਖਰੀ ਪੱਥਰ ਢਹਿ-ਢੇਰੀ ਹੁੰਦਾ ਦੇਖਿਆ: ਮਾਰਕ ਟਲੀ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਹ ਕਮੇਟੀ ਪੁਰਾਤਤਵਿਕ, ਪ੍ਰਾਚੀਨ ਪਾਂਡੂਲਿਪੀਆਂ ਅਤੇ ਡੀਐੱਨਏ ਦੇ ਆਧਾਰ 'ਤੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰੇਗੀ ਕਿ ਮੌਜੂਦਾ ਹਿੰਦੂ ਹੀ ਦੇਸ 'ਚ ਹਜ਼ਾਰਾਂ ਸਾਲ ਪਹਿਲਾਂ ਆਬਾਦ ਹੋਣ ਵਾਲੇ ਲੋਕਾਂ ਦੀਆਂ ਨਸਲਾਂ ਹਨ।ਇਤਿਹਾਸਕਾਰਾਂ ਦੀ ਇਹ ਕਮੇਟੀ ਇਹ ਵੀ ਸਾਬਿਤ ਕਰੇਗੀ ਕਿ ਹਿੰਦੂਆਂ ਦੀਆਂ ਪ੍ਰਾਚੀਨ ਧਾਰਮਿਕ ਕਿਤਾਬਾਂ ਸਿਰਫ ਕਹਾਣੀਆਂ ਨਹੀਂ ਇਤਿਹਾਸਕ ਹਕੀਕਤ ਹਨ ਅਤੇ ਉਸ ਦੇ ਪਾਤਰ ਅਸਲੀ ਹਨ। ਸਮਾਚਾਰ ਏਜੰਸੀ ਰਾਇਟਰਜ਼ ਨੇ ਇਸ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਅਤੇ ਭਾਜਪਾ ਦੇ ਕੁਝ ਮੰਤਰੀਆਂ ਨਾਲ ਇੰਟਰਵਿਊ ਤੋਂ ਬਾਅਦ ਲਿਖਿਆ ਕਿ ਮੋਦੀ ਸਰਕਾਰ ਦੀ ਮਨਸ਼ਾ ਸਿਰਫ ਸਿਆਸੀ ਸ਼ਕਤੀ ਹਾਸਿਲ ਕਰਨ ਤੱਕ ਹੀ ਸੀਮਤ ਨਹੀਂ ਹੈ। ਉਹ ਭਾਰਤ ਦੀ ਰਾਸ਼ਟਰੀ ਪਛਾਣ ਨੂੰ ਆਪਣੇ ਇਸ ਧਾਰਮਿਕ ਨਜ਼ਰੀਏ ਨਾਲ ਪੁਖ਼ਤਾ ਕਰਨਾ ਚਾਹੁੰਦੇ ਹਨ ਕਿ ਭਾਰਤ ਹਿੰਦੂਆਂ ਦਾ ਅਤੇ ਹਿੰਦੂਆਂ ਲਈ ਹੈ।ਹਿੰਦੂ ਮੱਧ ਏਸ਼ੀਆ ਤੋਂ ਆਏ ਸਨ ? ਭਾਰਤ ਦੇ ਸਕੂਲੀ ਸਲੇਬਸ ਵਿੱਚ ਪੜ੍ਹਾਇਆ ਜਾਂਦਾ ਹੈ ਕਿ ਆਰੀਆ ਨਸਲ ਦੇ ਲੋਕ ਤਿੰਨ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਮੱਧ ਏਸ਼ੀਆ ਤੋਂ ਭਾਰਤ ਆਏ ਅਤੇ ਜ਼ਿਆਦਾਤਰ ਹਿੰਦੂ ਉਨ੍ਹਾਂ ਦੀਆਂ ਨਸਲਾਂ ਹੀ ਹਨ। ਇਹ ਧਾਰਨਾ ਬ੍ਰਿਟਿਸ਼ ਇਤਿਹਾਸਕਾਰਾਂ ਨੇ ਸਥਾਪਤ ਕੀਤੀ ਸੀ ਪਰ ਹਿੰਦੂ ਰਾਸ਼ਟਰਵਾਦੀ ਇਸ ਵਿਚਾਰ ਨੂੰ ਸਵੀਕਾਰ ਨਹੀਂ ਕਰਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਆਰੀਆ ਇੱਥੋਂ ਦੇ ਸਨ ਅਤੇ ਉਹੀ ਭਾਰਤ ਦੇ ਅਸਲੀ ਲੋਕ ਸਨ ਜਿਨ੍ਹਾਂ ਦੇ ਉਹ ਵਾਰਿਸ ਹਨ। ਇਤਿਹਾਸਕਾਰ ਰੋਮਿਲਾ ਥਾਪਰ ਦਾ ਕਹਿਣਾ ਹੈ ਕਿ ਰਾਸ਼ਟਰਵਾਦੀਆਂ ਲਈ ਇਹ ਬਿੰਦੂ ਬਹੁਤ ਮਹੱਤਵਪੂਰਨ ਹੈ ਕਿ ਸਭ ਤੋਂ ਪਹਿਲਾਂ ਇੱਥੇ ਕੌਣ ਸੀ। Image copyright AFP 'ਕਿਉਂਕਿ ਜੇਕਰ ਉਹ ਹਿੰਦੂ ਰਾਸ਼ਟਰ ਵਿੱਚ ਹਿੰਦੂਆਂ ਦੇ ਵਾਧੇ ਨੂੰ ਕਾਇਮ ਕਰਨਾ ਚਾਹੁੰਦੇ ਹਨ ਤਾਂ ਉਸ ਦੇ ਲਈ ਲਾਜ਼ਮੀ ਹੈ ਕਿ ਉਹ ਇਹ ਦਿਖਾਉਣ ਕਿ ਉਨ੍ਹਾਂ ਦਾ ਧਰਮ ਬਾਹਰੋਂ ਨਹੀਂ ਆਇਆ।'ਸੰਸਕ੍ਰਿਤ ਵਿਗਿਆਨਕ ਅਤੇ ਸਭ ਤੋਂ ਉਤਮ ਭਾਸ਼ਾ!ਪ੍ਰਮੁੱਖ ਸਤੰਭਕਾਰ ਤਵਲੀਨ ਸਿੰਘ ਦਾ ਕਹਿਣਾ ਹੈ ਕਿ ਦੇਸ ਦੇ ਪ੍ਰਾਚੀਨ ਇਤਿਹਾਸ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਨੇ ਜੋ ਕਮੇਟੀ ਬਣਾਈ ਹੈ ਉਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ। ਉਹ ਲਿਖਦੇ ਹਨ, "ਭਾਰਤੀ ਬੱਚਿਆਂ ਨੂੰ ਇਹ ਹੱਕ ਹੈ ਕਿ ਉਹ ਜਾਣਨ ਕਿ ਅਯੁਧਿਆ 'ਚ ਇੱਕ ਰਾਜਾ ਸਨ, ਜਿਨ੍ਹਾਂ ਦਾ ਨਾਂ ਰਾਮ ਸੀ ਜਾਂ ਫਿਰ ਉਹ ਇੱਕ ਕਹਾਣੀ ਦੇ ਰਾਜਾ ਸਨ।" "ਉਨ੍ਹਾਂ ਨੂੰ ਸੰਸਕ੍ਰਿਤ ਭਾਸ਼ਾ ਬਾਰੇ ਜਾਨਣ ਦਾ ਹੱਕ ਹੈ ਜਿਨ੍ਹਾਂ ਨੇ ਹਜ਼ਾਰਾਂ ਸਾਲ ਪਹਿਲਾਂ ਸੰਸਕ੍ਰਿਤ ਵਰਗੀ ਵਿਗਿਆਨਕ ਅਤੇ ਸਭ ਤੋਂ ਉੱਤਮ ਭਾਸ਼ਾ ਬਣਾਈ, ਉਹ ਕੌਣ ਲੋਕ ਸਨ?""ਇਹ ਮੱਧ ਏਸ਼ੀਆ ਜਾਂ ਪੂਰਬ ਤੋਂ ਆਏ ਸਨ, ਜਿਵੇਂ ਕਿ ਸਾਨੂੰ ਖੱਬੇ ਪੱਖੀ ਇਤਿਹਾਸਕਾਰ ਦੱਸਦੇ ਹਨ ਜਾਂ ਫਿਰ ਪ੍ਰਾਚੀਨ ਨਦੀ ਸਰਸਵਤੀ ਦੇ ਕਿਨਾਰੇ ਆਬਾਦ ਕੋਈ ਸੰਸਕ੍ਰਿਤੀ ਸੀ ਜੋ ਉਸ ਨਦੀ ਦੇ ਨਾਲ ਹੀ ਮਿਟ ਗਈ ਹੈ।"ਹਿੰਦੂਤਵ ਦਾ ਨਜ਼ਰੀਆ ਹੀਣਭਾਵਨਾ 'ਤੇ ਆਧਾਰਿਤ?'ਵ੍ਹਾਏ ਆਈ ਐਮ ਹਿੰਦੂ' ਦੇ ਲੇਖਕ ਸ਼ਸ਼ੀ ਥਰੂਰ ਦਾ ਕਹਿਣਾ ਹੈ ਕਿ ਇਤਿਹਾਸ ਨੂੰ ਹਿੰਦੂ ਰੰਗ ਦੇਣ ਦਾ ਮਕਸਦ ਹਿੰਦੂਤਵ ਦੇ ਨਜ਼ਰੀਏ ਨੂੰ ਕੇਂਦਰਿਤ ਕਰਨਾ ਹੈ।ਹਿੰਦੂਤਵਾਦੀਆਂ ਦਾ ਇਸ ਨਾਲ ਇੱਕ ਮਸਲਾ ਇਹ ਹੈ ਕਿ ਉਨ੍ਹਾਂ ਦਾ ਹਿੰਦੂਤਵ ਦਾ ਨਜ਼ਰੀਆ ਹੀਣਭਾਵਨਾ 'ਤੇ ਆਧਾਰਿਤ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਹਿੰਦੂਆਂ 'ਤੇ ਇੱਕ ਹਜ਼ਾਰ ਸਾਲ ਪਹਿਲਾਂ ਹਮਲਾ ਹੁੰਦਾ ਰਿਹਾ, ਉਨ੍ਹਾਂ 'ਤੇ ਜ਼ੁਲਮ ਕੀਤਾ ਗਿਆ ਅਤੇ ਉਨ੍ਹਾਂ ਦੀ ਬੇਇਜ਼ਤੀ ਕੀਤੀ ਗਈ। ਉਨ੍ਹਾਂ ਦੇ ਖ਼ਿਆਲ ਨਾਲ ਉਨ੍ਹਾਂ ਲਈ ਇਹ ਜਵਾਬ ਦੇਣ ਅਤੇ ਆਪਣੇ ਆਪ ਨੂੰ ਮੋਹਰੀ ਬਣਾਉਣ ਦਾ ਮੌਕਾ ਹੈ।ਇਤਿਹਾਸਕਾਰ ਰੋਮਿਲਾ ਥਾਪਰ ਕਹਿੰਦੇ ਹਨ ਕਿ ਪੱਛਮੀ ਏਸ਼ੀਆ ਦੇ ਦੇਸ ਨੂੰ ਜੋ ਇਤਿਹਾਸ ਵਿਰਾਸਤ 'ਚ ਮਿਲਿਆ ਹੈ ਉਹ ਸਾਮਰਾਜਵਾਦੀ ਇਤਿਹਾਸਕਾਰਾਂ ਜਾਂ ਉਨ੍ਹਾਂ ਕੋਲੋਂ ਪ੍ਰਭਾਵਿਤ ਇਤਿਹਾਸਕਾਰਾਂ ਨੇ ਲਿਖਿਆ ਸੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਸਾਂਝ ਹੈ ਐਮਰ ਅਜ਼ੀਜਲਰਲੀ ਬੀਬੀਸੀ ਵਰਲਡ ਸਰਵਿਸ 23 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46646836 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sedmak/iStock/Getty Images ਫੋਟੋ ਕੈਪਸ਼ਨ ਇਸਲਾਮ ਵਿੱਚ ਜੀਜ਼ਸ ਦੇ ਜਨਮ ਦਾ ਜ਼ਿਕਰ ਹੈ ਕੁਝ ਲੋਕ ਸਮਝਦੇ ਹਨ ਕਿ ਕ੍ਰਿਸਮਸ ਦਾ ਤਿਓਹਾਰ ਹਰ ਥਾਂ ਮਨਾਇਆ ਜਾਂਦਾ ਹੈ ਪਰ ਦੁਨੀਆਂ ਦੀ ਵਧੇਰੇ ਆਬਾਦੀ ਕ੍ਰਿਸਮਸ ਨਹੀਂ ਮਨਾਉਂਦੀ ਹੈ। ਕ੍ਰਿਸਮਸ ਜੀਜ਼ਸ ਦੇ ਜਨਮ ਕਰਕੇ ਮਨਾਇਆ ਜਾਂਦਾ ਹੈ, ਇਸ ਲਈ ਹਿੰਦੂ ਜਾਂ ਮੁਸਲਮਾਨਾਂ ਦੇ ਕੈਲੰਡਰ ਮੁਤਾਬਕ ਇਸ ਦਿਨ 'ਤੇ ਛੁੱਟੀ ਨਹੀਂ ਹੁੰਦੀ ਹੈ।ਪਰ ਅਜਿਹਾ ਕੀ ਹੈ ਜੋ ਮੁਸਲਮਾਨਾਂ ਨਾਲ ਜੀਜ਼ਸ ਨੂੰ ਜੋੜਦਾ ਹੈ?ਇਸਲਾਮ ਵਿੱਚ ਜੀਜ਼ਸ ਦਾ ਜਨਮਦਿਨ ਤਾਂ ਨਹੀਂ ਮਨਾਇਆ ਜਾਂਦਾ ਪਰ ਉਨ੍ਹਾਂ ਨੂੰ ਬਹੁਤ ਇੱਜ਼ਤ ਨਾਲ ਵੇਖਿਆ ਜਾਂਦਾ ਹੈ। ਕੁਰਾਨ ਵਿੱਚ ਜੀਜ਼ਸ ਜਾਂ ਈਸਾਮਸੀਹ ਨੂੰ ਨਬੀ ਮੁਹੰਮਦ ਤੋਂ ਪਹਿਲਾਂ ਆਏ ਸਭ ਤੋਂ ਪੂਜਣਜੋਗ ਪੈਗੰਬਰ ਵਜੋਂ ਮੰਨਿਆ ਜਾਂਦਾ ਹੈ। ਬਲਕਿ ਈਸਾ ਦਾ ਨਾਂ ਕੁਰਾਨ ਵਿੱਚ ਮੁਹੰਮਦ ਤੋਂ ਵੱਧ ਲਿਆ ਗਿਆ ਹੈ। ਇਹ ਵੀ ਪੜ੍ਹੋ:ਤੰਦੂਰ ਕਾਂਡ ਦੇ ਦੋਸ਼ੀ ਸੁਸ਼ੀਲ ਸ਼ਰਮਾ ਦੀ ਫੌਰਨ ਰਿਹਾਈ ਦੀ ਹੁਕਮ'ਤੁਸੀਂ ਤਾਂ ਲੋਕਾਂ ਨੂੰ ਜਾਨ ਬਚਾ ਕੇ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ ਸੀ'ਯੂ-ਟਿਊਬ ’ਤੇ ਟੀ-ਸੀਰੀਜ਼ ਦੀ ਸਰਦਾਰੀ ਨੂੰ ਇਸ ਹਸਤੀ ਦੀ ਚੁਣੌਤੀਇਸਲਾਮ ਵਿੱਚ ਸਿਰਫ ਇੱਕ ਹੀ ਔਰਤ ਨੂੰ ਨਾਂ ਨਾਲ ਬੁਲਾਇਆ ਗਿਆ ਹੈ ਤੇ ਉਹ ਵਰਜਿਨ ਮੇਰੀ ਹਨ, ਜੋ ਜੀਜ਼ਸ ਦੇ ਜਨਮ ਦੀ ਕਹਾਣੀ ਸੁਣਾਉਂਦੀ ਹਨ। ਪਰ ਇਸਲਾਮ ਵਿੱਚ ਇਸ ਦਾ ਜ਼ਿਕਰ ਕੁਝ ਵੱਖਰਾ ਹੈ, ਜਿਸ ਵਿੱਚ ਨਾ ਹੀ ਜੋਸ਼ਫ ਹੈ ਅਤੇ ਨਾ ਹੀ ਕੋਈ ਹੋਰ ਬਾਰੇ ਕੁਝ ਮਿਲਦਾ ਹੈ। ਮੇਰੀ ਨੇ ਰੇਗਿਸਤਾਨ ਵਿੱਚ ਇਕੱਲਿਆਂ ਹੀ ਜੀਜ਼ਸ ਨੂੰ ਜਨਮ ਦਿੱਤਾ ਹੈ, ਖਜੂਰ ਦੇ ਦਰਖਤ ਕੋਲ, ਤੇ ਖਜੂਰ ਆਪ ਹੀ ਉਨ੍ਹਾਂ ਦਾ ਖਾਣਾ ਬਣਨ ਲਈ ਡਿੱਗ ਜਾਂਦੇ ਹਨ। Image copyright Getty Images ਫੋਟੋ ਕੈਪਸ਼ਨ ਜੀਜ਼ਸ ਦਾ ਜਨਮ ਕੋਰਾਨ ਵਿੱਚ ਕੁਝ ਵੱਖਰਾ ਹੈ ਇਕੱਲੀ ਔਰਤ ਹੋ ਕੇ ਬੱਚੇ ਨੂੰ ਜਨਮ ਦੇਣਾ, ਇਹ ਮੇਰੀ ’ਤੇ ਸਵਾਲ ਚੁੱਕਦਾ ਹੈ ਪਰ ਪੈਦਾ ਹੁੰਦੇ ਹੀ ਜੀਜ਼ਸ ਰੱਬ ਦੇ ਮਸੀਹੇ ਵਾਂਗ ਬੋਲਣ ਲਗਦੇ ਹਨ ਜਿਸ ਕਾਰਨ ਮੇਰੀ ਦੀ ਛਬੀ ਸਾਫ ਹੀ ਰਹਿੰਦੀ ਹੈ। ਜਦ ਮੁਸਲਮਾਨ ਜੀਜ਼ਸ ਦਾ ਨਾਂ ਲੈਂਦੇ ਹਨ ਤਾਂ ਮੁਹੰਮਦ ਵਾਂਗ ਹੀ 'ਪੀਸ ਬੀ ਅਪੌਨ ਹਿਮ' ਕਹਿੰਦੇ ਹਨ। ਮੁਸਲਮਾਨਾਂ ਦੀ ਮਾਨਤਾ ਮੁਤਾਬਕ ਜੀਜ਼ਸ ਮੁੜ ਤੋਂ ਧਰਤੀ 'ਤੇ ਆਕੇ ਸ਼ਾਂਤੀ ਤੇ ਨਿਆਂ ਕਾਇਮ ਕਰਨਗੇ। ਸਿਰਫ਼ ਕੁਰਾਨ ਹੀ ਨਹੀਂ ਹੋਰ ਥਾਵਾਂ 'ਤੇ ਵੀ ਜੀਜ਼ਸ ਦਾ ਬਹੁਤ ਜ਼ਿਕਰ ਹੁੰਦਾ ਹੈ। ਸੂਫੀ ਦਾਰਸ਼ਨਿਕ ਅਲ-ਗਜ਼ਲੀ ਉਨ੍ਹਾਂ ਨੂੰ 'ਆਤਮਾ ਦੇ ਨਬੀ' ਕਹਿੰਦੇ ਹਨ।ਕੀ ਇਸਾਈ ਧਰਮ ਵੀ ਕਰਦਾ ਹੈ ਮੁਹੰਮਦ ਦੀ ਇੱਜ਼ਤ?ਮੁਸਲਮਾਨਾਂ ਵਿੱਚ ਕਈ ਮੁੰਡਿਆਂ ਦਾ ਨਾਂ ਈਸਾ ਤੇ ਕਈ ਕੁੜੀਆਂ ਦਾ ਨਾਂ ਮੇਰੀ ਰੱਖਿਆ ਜਾਂਦਾ ਹੈ। ਕੀ ਕਦੇ ਕੋਈ ਇਸਾਈ ਪਰਿਵਾਰ ਆਪਣੇ ਬੱਚੇ ਦਾ ਨਾਂ ਮੁਹੰਮਦ ਰੱਖਦੇ ਹਨ?ਇਸਲਾਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਮੱਧ ਪੂਰਬੀ ਦੇਸਾਂ ਵਿੱਚ ਇਸਾਈ ਧਰਮ ਆ ਚੁੱਕਿਆ ਸੀ ਇਸ ਲਈ ਬਾਈਬਲ ਵਿੱਚ ਮੁਹੰਮਦ ਦਾ ਕੋਈ ਜ਼ਿਕਰ ਨਹੀਂ ਹੈ।ਇਹ ਵੀ ਪੜ੍ਹੋ:'ਹੁਣ ਚਰਚ ਦੇ ਬਾਹਰ ਕੋਈ ਮੈਰੀ ਕ੍ਰਿਸਮਸ ਨਹੀਂ ਕਹਿੰਦਾ'ਕੀ ਇਹ ਜਿਨਾਹ ਦੇ ਸੁਪਨਿਆਂ ਦਾ ਪਾਕਿਸਤਾਨ ਹੈ?ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀਇਸਲਾਮ ਵਿੱਚ ਜੀਜ਼ਸ ਨੂੰ ਭਾਵੇਂ ਹੀ ਬੇਹੱਦ ਇੱਜ਼ਤ ਨਾਲ ਵੇਖਿਆ ਜਾਂਦਾ ਹੈ, ਪਰ ਜ਼ਰੂਰੀ ਨਹੀਂ ਕਿ ਇਸਾਈ ਧਰਮ ਵਿੱਚ ਵੀ ਮੁਹੰਮਦ ਲਈ ਉਹੀ ਇੱਜ਼ਤ ਹੋਵੇ । 15ਵੀਂ ਸਦੀ ਵਿੱਚ ਇਟਲੀ ਦੇ ਇੱਕ ਸ਼ਹਿਰ ਦੇ ਗਿਰਜਾਘਰ ਵਿੱਚ ਮੁਹੰਮਦ ਨੂੰ ਨਰਕ ਵਿੱਚ ਵਿਖਾਇਆ ਗਿਆ ਸੀ। ਪੂਰੇ ਯੁਰੋਪ ਵਿੱਚ ਅਜਿਹੀ ਕਲਾ ਵੇਖਣ ਨੂੰ ਮਿਲਦੀ ਹੈ। Image copyright Getty Images ਫੋਟੋ ਕੈਪਸ਼ਨ ਇਟਲੀ ਵਿੱਚ ਕਈ ਮੌਲਵੀ ਜਿਹਾਦੀ ਹਮਲਿਆਂ ਦੀ ਨਿੰਦਾ ਕਰ ਚੁਕੇ ਹਨ 17ਵੀਂ ਸਦੀ ਵਿੱਚ ਬੈਲਜੀਅਨ ਗਿਰਜਾਘਰ ਵਿੱਚ ਦੂਤਾਂ ਦੇ ਕਦਮਾਂ ਥੱਲੇ ਮੁਹੰਮਦ ਨੂੰ ਵਿਖਾਇਆ ਗਿਆ ਸੀ। ਅਜਿਹਾ ਹੁਣ ਤਾਂ ਨਹੀਂ ਹੁੰਦਾ, ਪਰ ਸਾਡੇ ਸਮੇਂ ਦੀਆਂ ਆਪਣੀਆਂ ਪ੍ਰੇਸ਼ਾਨੀਆਂ ਹਨ। 2002 ਵਿੱਚ ਮੁਸਲਮਾਨ ਅੱਤਵਾਦੀਆਂ ਤੇ ਸ਼ੱਕ ਸੀ ਕਿ ਉਨ੍ਹਾਂ ਨੇ ਬੋਲੋਗਨਾ ਚਰਚ ਨੂੰ ਉਡਾਉਣ ਦੀ ਸਾਜ਼ਿਸ਼ ਕੀਤੀ ਸੀ। ਉਦੋਂ ਤੋਂ ਪੂਰੇ ਯੁਰੋਪ ਅਤੇ ਹੋਰ ਮੁਸਲਿਮ ਦੇਸਾਂ ਵਿੱਚ ਹਮਲਿਆਂ 'ਚ ਕਈ ਲੋਕ ਮਾਰੇ ਗਏ ਹਨ, ਜਿਸ ਕਾਰਨ ਦੋਵੇਂ ਭਾਈਚਾਰਿਆਂ ਵਿੱਚ ਤਣਾਅ ਵਧਿਆ ਹੈ। ਅੱਜ ਦੇ ਸਮੇਂ ਵਿੱਚ ਮੁਸਲਮਾਨਾਂ ਨੂੰ ਜੀਜ਼ਸ ਅਤੇ ਉਸ ਦੀ ਅਹਿਮੀਅਤ ਬਾਰੇ ਜਾਣਨਾ ਦੋਵੇਂ ਇਸਾਈਆਂ ਤੇ ਮੁਸਲਮਾਨਾਂ ਲਈ ਹੋਰ ਵੀ ਜ਼ਰੂਰੀ ਹੋ ਗਿਆ ਹੈ। ਸ਼ਾਇਦ ਇਹ ਜਾਣਨ ਨਾਲ ਕਿ ਦੁਨੀਆਂ ਦੇ ਸਾਰੇ ਧਰਮਾਂ ਵਿੱਚ ਕੀ ਸਮਾਨਤਾ ਹੈ, ਇਸ ਨਾਲ ਦੂਰੀਆਂ ਕੁਝ ਘਟਣਗੀਆਂ। ਤੁਸੀਂ ਇਹ ਵੀਡੀਓਜ਼ ਵੀ ਵੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਐਤਵਾਰ ਸਵੇਰੇ ਇੰਡੋਨੇਸ਼ੀਆ ਦੇ ਟਾਪੂ ਲਾਮਬੋਕ ਵਿੱਚ 9.1 ਤੀਬਰਤਾ ਦਾ ਭੂਚਾਲ ਆਇਆ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 'ਜੈ ਹਿੰਦ' ਨਾਅਰੇ ਬਾਰੇ ਝੂਠ ਬੋਲਿਆ? ਫੈਕਟ ਚੈੱਕ ਟੀਮ ਬੀਬੀਸੀ ਨਿਊਜ਼ 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46973730 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵਿਰੋਧੀ ਧਿਰਾਂ 'ਤੇ ਇਲਜ਼ਾਮ ਲਗਾਏ ਹਨ ਕਿ 'ਯੂਨਾਈਟਡ ਇੰਡੀਆ ਰੈਲੀ' ਵਿੱਚ 'ਭਾਰਤ ਮਾਤਾ ਕੀ ਜੈ' ਅਤੇ 'ਜੈ ਹਿੰਦ' ਨਹੀਂ ਕਿਹਾ ਗਿਆ।ਇਹ ਰੈਲੀ ਸ਼ਨੀਵਾਰ ਨੂੰ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤਮਾਮ ਲੀਡਰਾਂ ਵੱਲੋਂ ਕੀਤੀ ਗਈ। ਇਸ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਡੀਐਮਕੇ ਲੀਡਰ ਐਮ ਕੇ ਸਟਾਲੀਨ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਪਾਟੀਦਾਰ ਲੀਡਰ ਹਾਰਦਿਕ ਪਟੇਲ, ਕਾਂਗਰਸ ਲੀਡਰ ਮਲਿਕਾਅਰਜੁਨ ਖੜਗੇ ਅਤੇ ਐਨਸੀਪੀ ਲੀਡਰ ਸ਼ਰਦ ਪਵਾਰ ਸ਼ਾਮਲ ਸਨ। Image copyright AFP ਇਨ੍ਹਾਂ ਲੀਡਰਾਂ ਨੇ ਵਾਅਦਾ ਕੀਤਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਖਿਲਾਫ਼ ਇਕੱਠੇ ਹੋ ਕੇ ਲੜਨਗੇ।ਇਹ ਵੀ ਪੜ੍ਹੋ:ਪ੍ਰਿਅੰਕਾ ਗਾਂਧੀ ਦੀ ਸਿਆਸਤ ਵਿੱਚ ਐਂਟਰੀ, ਕਾਂਗਰਸ ਨੇ ਬਣਾਇਆ ਜਨਰਲ ਸਕੱਤਰਸੁਭਾਸ਼ ਚੰਦਰ ਬੋਸ ਦੀ ਉਹ ਅਨੋਖੀ ਪ੍ਰੇਮ ਕਹਾਣੀ'ਅਣਚਾਹੀ ਬੱਚੀ' ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ' ਕੰਗਨਾ ਰਣੌਤ ਦੀ ਕਹਾਣੀਇਸਦੇ ਜਵਾਬ ਵਿੱਚ ਵਿੱਚ ਸ਼ਾਹ ਨੇ ਕਿਹਾ ਨੇਤਾਵਾਂ ਵੱਲੋਂ ਰੈਲੀ ਵਿੱਚ 'ਜੈ ਹਿੰਦ' ਦਾ ਨਾਅਰਾ ਨਹੀਂ ਲਗਾਇਆ ਗਿਆ। Skip post by Bharatiya Janata Party (BJP) LIVE : Shri Amit Shah addresses public meeting in Malda, West Bengal. #AmitShahInMaldaPosted by Bharatiya Janata Party (BJP) on Tuesday, 22 January 2019 End of post by Bharatiya Janata Party (BJP) ਉਨ੍ਹਾਂ ਕਿਹਾ ਵਿਰੋਧੀ ਧਿਰਾਂ ਵੱਲੋਂ ਮਹਾਂਗਠਜੋੜ ਇੱਕ ਮੌਕਾਪ੍ਰਸਤੀ ਸੀ ਅਤੇ ਉਹ ਦੇਸ ਨਾਲ ਪਿਆਰ ਨਹੀਂ ਕਰਦੇ ਹਨ। ਸ਼ਾਹ ਨੇ ਭਾਜਪਾ ਦੇ ਅਧਿਕਾਰਕ ਟਵਿੱਟਰ ਹੈਂਡਲਰ ਤੋਂ ਟਵੀਟ ਕਰਕੇ ਵੀ ਇਹ ਇਲਜ਼ਾਮ ਲਗਾਇਆ। Image Copyright @BJP4India @BJP4India Image Copyright @BJP4India @BJP4India ਪਰ ਕੀ ਉਨ੍ਹਾਂ ਦਾ ਇਹ ਦਾਅਵਾ ਸਹੀ ਹੈ? ਉਨ੍ਹਾਂ ਦੀ ਸਿਆਸੀ ਬਿਆਨਬਾਜ਼ੀ ਨੂੰ ਇੱਕ ਪਾਸੇ ਰੱਖਦੇ ਹੋਏ ਸ਼ਾਹ ਦੇ ਇਹ ਇਲਜ਼ਾਮ ਝੂਠੇ ਹਨ। ਅਸੀਂ ਆਪਣੀ ਜਾਂਚ ਵਿੱਚ ਇਹ ਦੇਖਿਆ ਕਿ ਵਿਰੋਧੀ ਲੀਡਰਾਂ ਨੇ 'ਭਾਰਤ ਮਾਤਾ ਦੀ ਜੈ' ਅਤੇ 'ਜੈ ਹਿੰਦ' ਕਿਹਾ ਸੀ। ਪਾਟੀਦਾਰ ਲੀਡਰ ਹਾਰਦਿਕ ਪਟੇਲ ਨੇ ਆਪਣਾ ਭਾਸ਼ਣ 'ਭਾਰਤ ਮਾਤਾ ਦੀ ਜੈ' ਅਤੇ 'ਜੈ ਹਿੰਦ' ਦੇ ਨਾਲ ਖ਼ਤਮ ਕੀਤਾ। 2017 ਵਿੱਚ ਹੋਈਆਂ ਗੁਜਰਾਤ ਚੋਣਾਂ ਵਿੱਚ ਉਨ੍ਹਾਂ ਨੇ ਭਾਜਪਾ ਖ਼ਿਲਾਫ਼ ਮੁਹਿੰਮ ਚਲਾਈ ਸੀ। ਹਾਲਾਂਕਿ ਉਹ ਕਿਸੇ ਅਧਿਕਾਰਕ ਪਾਰਟੀ ਦਾ ਹਿੱਸਾ ਨਹੀਂ ਹਨ, ਪਰ ਉਹ ਦਾਅਵਾ ਕਰਦੇ ਹਨ ਕਿ ਉਹ ਗੁਜਰਾਤ ਵਿੱਚ ਪ੍ਰਭਾਵਸ਼ਾਲੀ ਪਟੇਲ ਭਾਈਚਾਰਾ ਉਨ੍ਹਾਂ ਨੂੰ ਸਮਰਥਨ ਕਰਦਾ ਹੈ। ਇਹ ਵੀ ਪੜ੍ਹੋ:ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਰੋਜ਼ਾ ਪਾਰਕਸ ਕੌਣ ਸੀ ਜਿਸ ਦੇ ਨਾਂ 'ਤੇ ਗੁਰਿੰਦਰ ਨੂੰ ਮਿਲਿਆ ਐਵਾਰਡ ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਆਪਣਾ ਭਾਸ਼ਣ 'ਜੈ ਹਿੰਦ' ਅਤੇ 'ਵੰਦੇ ਮਾਤਰਮ' ਦੇ ਨਾਅਰਿਆਂ ਨਾਲ ਖ਼ਤਮ ਕੀਤਾ। ਸ਼ਾਹ ਪਹਿਲੇ ਸ਼ਖ਼ਸ ਨਹੀਂ ਹਨ ਜਿਨ੍ਹਾਂ ਨੇ ਯੂਨਾਇਟਡ ਇੰਡੀਆ ਰੈਲੀ ਵਿੱਚ ਇਨ੍ਹਾਂ ਨਾਅਰਿਆਂ 'ਤੇ ਸ਼ੱਕ ਜ਼ਾਹਿਰ ਕੀਤਾ ਹੈ। Image copyright Newspaper ਇੱਥੋਂ ਤੱਕ ਕਿ ਮਾਲਦਾ ਰੈਲੀ ਤੋਂ ਪਹਿਲਾਂ ਇੱਕ ਅਖ਼ਬਾਰ ਨੇ 'ਆਜ ਤੱਕ' ਦੀ ਐਂਕਰ ਸ਼ਵੇਤਾ ਸਿੰਘ ਦਾ ਟਵੀਟ ਪੋਸਟ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਅਜਿਹੇ ਹੀ ਸ਼ੱਕ ਜ਼ਾਹਿਰ ਕੀਤੇ ਸਨ। ਅਖ਼ਬਾਰ ਦੀ ਇਹ ਕਲਿੱਪ ਸੱਜੇ ਪੱਖੀ ਸੋਸ਼ਲ ਮੀਡੀਆ ਪੇਜਾਂ 'ਤੇ ਕਾਫ਼ੀ ਵੱਡੇ ਪੱਧਰ 'ਤੇ ਸ਼ੇਅਰ ਹੋਈ ਸੀ। Image Copyright @SwetaSinghAT @SwetaSinghAT Image Copyright @SwetaSinghAT @SwetaSinghAT ਹਾਲਾਂਕਿ ਉਨ੍ਹਾਂ ਨੇ ਅਜਿਹਾ ਟਵੀਟ ਅਤੇ ਸ਼ੱਕ ਜ਼ਾਹਿਰ ਕਰਨ ਤੋਂ ਇਨਕਾਰ ਕੀਤਾ ਹੈ। ਇਹ ਮੁਹਿੰਮ ਜੰਗ ਭਾਜਪਾ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਪਹਿਲਾ ਹੀ ਤੇਜ਼ ਹੋ ਚੁੱਕੀ ਹੈ ਅਤੇ ਹਿੰਦੂਵਾਦ ਦਾ ਮੁੱਦਾ ਪਹਿਲਾਂ ਹੀ ਮੁੱਖ ਥਾਂ ਘੇਰਦਾ ਵਿਖਾਈ ਦੇ ਰਿਹਾ ਹੈ। ਭਾਜਪਾ ਦੇ ਕਈ ਲੀਡਰ ਕਹਿੰਦੇ ਹਨ ਕਿ 'ਵੰਦੇ ਮਾਤਰਮ' ਅਤੇ 'ਜੈ ਹਿੰਦ' ਦੇ ਨਾਅਰੇ ਨਾ ਲਾਉਣ ਵਾਲੇ 'ਦੇਸਧ੍ਰੋਹੀ' ਹਨ। ਇਹ ਵੀ ਪੜ੍ਹੋ:ਕਨ੍ਹਈਆ ਮੁਸਲਮਾਨ ਬਣੇ ਜਾਂ ਨਹੀਂ ਜਾਣੋ ਕੀ ਹੈ ਸੱਚਸੋਸ਼ਲ: ਅਮਿਤ ਸ਼ਾਹ ਲਈ ਕਿਸ ਨੇ ਕੀ ਵਰਤੇ ਵਿਸ਼ੇਸ਼ਣ ਮਿਲੋ ਦੇਸ ਦੇ ਸਭ ਤੋਂ ਤਾਕਤਵਰ ਆਗੂ ਦੇ ਬੇਟੇ ਨੂੰਖਾਸ ਤੌਰ 'ਤੇ ਮੁਸਲਮਾਨ ਲੀਡਰਾਂ ਵਿੱਚ ਵੀ ਇਹ ਬਹਿਸ ਦਾ ਮੁੱਦਾ ਹੈ। ਆਲ ਇੰਡੀਆ ਮਜੀਸ-ਏ-ਇੱਤੇਹਾਦੁੱਲ ਮੁਸਲੀਮੀਨ ਦੇ ਪ੍ਰਧਾਨ ਅਸਾਦੂਦੀਨ ਓਵੇਸੀ ਕਹਿੰਦੇ ਹਨ ''ਵੰਦੇ ਮਾਤਰਮ ਸਾਡੇ ਧਰਮ ਦੇ ਖ਼ਿਲਾਫ਼ ਹੈ।''''ਵੰਦੇ ਮਾਤਰਮ'' ਸਾਡਾ ਰਾਸ਼ਟਰੀ ਗਾਣ ਹੈ ਪਰ ਅਜਿਹਾ ਕੋਈ ਕਾਨੂੰਨ ਨਹੀਂ ਹੈ ਜਿਸ ਵਿੱਚ ਇਸ ਨੂੰ ਗਾਉਣਾ ਜ਼ਰੂਰੀ ਹੀ ਹੈ, ਜਿਵੇਂ ਕੌਮੀ ਤਰਾਨੇ ਲਈ ਕਾਨੂੰਨ ਹੈ। ਉਨ੍ਹਾਂ ਨੇ 2017 ਵਿੱਚ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ ਸੀ,''ਅਸੀਂ ਮੁਸਲਮਾਨ ਸਿਰਫ਼ ਅੱਲਾਹ ਦੀ ਪੂਜਾ ਕਰਦੇ ਹਾਂ ਨਾ ਕਿ ਮੱਕਾ ਅਤੇ ਪੈਗੰਬਰ ਮੁਹੰਮਦ ਦੀ। ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਦੇਸ ਨੂੰ ਪਿਆਰ ਨਹੀਂ ਕਰਦੇ।'' "ਇਤਿਹਾਸ ਗਵਾਹ ਰਿਹਾ ਹੈ ਕਿ ਅਸੀਂ ਦੇਸ ਲਈ ਆਪਣਾ ਸਭ ਕੁਝ ਵਾਰਿਆ ਹੈ ਅਤੇ ਅਜੇ ਵੀ ਇਸਦੇ ਲਈ ਤਿਆਰ ਹਾਂ। ਪਰ ਸੰਵਿਧਾਨ ਮੁਤਾਬਕ ਅਸੀਂ ਆਪਣੇ ਧਰਮ ਲਈ ਆਜ਼ਾਦ ਹਾਂ।''ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਭਾਜਪਾ ਨੇ ਵੰਦੇ ਮਾਤਰਮ ਅਤੇ ਭਾਰਤ ਮਾਤਾ ਕੀ ਜੈ ਦੇ ਮੁੱਦੇ 'ਤੇ ਵਿਰੋਧੀ ਲੀਡਰਾਂ ਨੂੰ ਘੇਰਿਆ ਹੈ। ਭਾਜਪਾ ਦੇ ਕਿਸੇ ਵੀ ਸੀਨੀਅਰ ਲੀਡਰ ਨੇ ਸ਼ਾਹ ਦੀ ਇਸ ਟਿੱਪਣੀ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਪਰ ਭਾਜਪਾ ਦੇ ਟਵਿੱਟਰ ਹੈਂਡਲ 'ਤੇ ਇਹ ਸ਼ਾਹ ਦਾ ਝੂਠਾ ਦਾਅਵਾ ਕਰਨ ਵਾਲਾ ਟਵੀਟ ਲਗਾਤਾਰ ਚੱਲ ਰਿਹਾ ਹੈ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਪਾਕਿਸਤਾਨ 'ਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ 'ਚ ਹਰਸਿਮਰਤ ਬਾਦਲ ਹੋਣਗੇ ਸ਼ਾਮਲ - ਅੱਜ ਦੀਆਂ 5 ਮੁੱਖ ਖ਼ਬਰਾਂ 25 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46333368 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸੁਸ਼ਮਾ ਸਵਰਾਜ ਨੇ ਆਪਣੀ ਥਾਂ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਪੁਰੀ ਨੂੰ ਭੇਜਣ ਦੀ ਗੱਲ ਆਖੀ ਹੈ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਲਈ ਪਾਕਿਸਤਾਨ ਸਰਕਾਰ ਵੱਲੋਂ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸੱਦਾ ਭੇਜਿਆ ਗਿਆ ਹੈ।ਹਾਲਾਂਕਿ ਸੁਸ਼ਮਾ ਸਵਰਾਜ ਨੇ ਆਪਣੀ ਥਾਂ 'ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਹਰਦੀਪ ਪੁਰੀ ਨੂੰ ਭੇਜਣ ਦੀ ਗੱਲ ਆਖੀ ਹੈ।ਸੁਸ਼ਮਾ ਸਵਰਾਜ ਮੁਤਾਬਕ ਉਨ੍ਹਾਂ ਵੱਲੋਂ ਪਹਿਲਾਂ ਹੀ ਤੈਅ ਸੂਚੀ ਮੁਤਾਬਕ ਉਹ ਉਸ ਦਿਨ ਤੇਲੰਗਾਨਾ ਵਿੱਚ ਚੋਣ ਪ੍ਰਚਾਰ ਲਈ ਜਾਣਗੇ। ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ 28 ਨਵੰਬਰ ਨੂੰ ਰੱਖਿਆ ਜਾਵੇਗਾ।ਇਹ ਵੀ ਪੜ੍ਹੋ:'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਅਮ੍ਰਿਤਸਰ ਧਮਾਕਾ: 3 ਅਣਸੁਲਝੇ ਸਵਾਲ 'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਇਮਰਾਨ ਖ਼ਾਨ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਨੂੰ ਵੀ ਸੱਦਾ ਭੇਜਿਆ ਗਿਆ ਹੈ। ਸਿੱਧੂ ਵੱਲੋਂ ਉਨ੍ਹਾਂ ਦਾ ਸੱਦਾ ਸਵੀਕਾਰ ਕਰ ਲਿਆ ਗਿਆ ਹੈ।ਅਯੁੱਧਿਆ 'ਚ ਵੀਐੱਚਪੀ ਅਤੇ ਸ਼ਿਵ ਸੈਨਾ ਦੀ ਧਰਮ ਸਭਾਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਨੂੰ ਲੈ ਕੇ ਵਿਸ਼ਵ ਹਿੰਦੂ ਪਰਿਸ਼ਦ ਦੀ ਧਰਮ ਸਭਾ ਦੇ ਚੱਲਦਿਆਂ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। Image copyright Shakeel Akhtar/BBC ਫੋਟੋ ਕੈਪਸ਼ਨ ਧਰਮ ਸਭਾ 'ਚ ਸ਼ਾਮਲ ਹੋਣ ਲਈ 2 ਲੱਖ ਰਾਮ ਭਗਤਾਂ ਦੇ ਪਹੁੰਚਣ ਦੀ ਉਮੀਦ ਹੈ ਤਿੰਨ ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਇਸ ਸਭਾ 'ਚ ਸ਼ਾਮਲ ਹੋਣ ਲਈ 2 ਲੱਖ ਰਾਮ ਭਗਤਾਂ ਦੇ ਪਹੁੰਚਣ ਦੀ ਉਮੀਦ ਹੈ। ਸ਼ਿਵ ਸੈਨਾ ਮੁਖੀ ਉਧਵ ਠਾਕਰੇ ਵੀ ਇਸ ਸਮਾਗਮ 'ਚ ਸ਼ਮੂਲੀਅਤ ਕਰਨ ਪਹੁੰਚੇ ਹਨ ਜਿੱਥੇ ਉਹ ਵਰਕਰਾਂ ਨੂੰ ਸੰਬੋਧਿਤ ਕਰਨਗੇ।ਸ਼ਿਵ ਸੈਨਾ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੀ ਇਹ ਸਭਾ 'ਬੜੇ ਭਗਤ ਮਲ ਕੀ ਬਾਘੀਆ' ਵਿਖੇ ਹੋਵੇਗੀ ਜਿਹੜੀ ਕਿ ਰਾਮ ਜਨਮਭੂਮੀ ਨਿਆਸ ਵਰਕਸ਼ਾਪ ਤੋਂ 300 ਮੀਟਰ ਦੀ ਦੂਰੀ 'ਤੇ ਹੈ।ਗੌਰੀ ਲੰਕੇਸ਼ ਦੇ ਕਾਤਲਾਂ ਦੀ ਸੂਚੀ 'ਚ ਦੋ ਪੰਜਾਬੀ ਸਾਹਿਤਕਾਰਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਦੀ ਸੂਚੀ 'ਚ ਦੋ ਪੰਜਾਬੀ ਸਾਹਿਤਕਾਰ ਵੀ ਹਨ। Image copyright Getty Images ਫੋਟੋ ਕੈਪਸ਼ਨ ਗੌਰੀ ਲੰਕੇਸ਼ ਦੇ ਕਤਲ ਕੇਸ 'ਚ ਜਾਂਚ ਟੀਮ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ ਕੰਨੜ ਪੱਤਰਕਾਰ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ 'ਚ ਦਾਖ਼ਲ ਕਰਵਾਈ ਐਡੀਸ਼ਨਲ ਚਾਰਜਸ਼ੀਟ 'ਚ 34 ਵਿਅਕਤੀਆਂ ਦੇ ਨਾਮ ਦਰਜ ਕਰਵਾਏ ਹਨ। ਇਨ੍ਹਾਂ ਵਿੱਚ ਪਟਿਆਲਾ ਦੇ ਪ੍ਰੋਫੈਸਰ ਚਮਨ ਲਾਲ ਅਤੇ ਮੋਹਾਲੀ ਦੇ ਪ੍ਰੋਫੈਸਰ ਆਤਮਜੀਤ ਦੇ ਨਾਮ ਵੀ ਸ਼ਾਮਲ ਹਨ। ਇਸ ਸੂਚੀ ਵਿੱਚ ਉੱਘੇ ਪੱਤਰਕਾਰ ਸਿਧਾਰਥ ਵਰਧਰਾਜਨ ਦਾ ਨਾਮ ਹੈ। ਇਸ 'ਚ 8 ਵਿਅਕਤੀ ਕਰਨਾਟਕ ਤੋਂ ਹਨ ਅਤੇ 26 ਹੋਰ ਦੂਜੇ ਸੂਬਿਆਂ ਨਾਲ ਸਬੰਧਤ ਹਨ। ਚੀਨ-ਪਾਕਿਸਤਾਨ ਬੱਸ ਸੇਵਾ ਦੀ ਸ਼ੁਰੂਆਤਚੀਨ-ਪਾਕਿਸਤਾਨ ਦੀ ਯਾਤਰਾ ਲਈ ਹੁਣ ਤੱਕ ਹਵਾਈ ਜਹਾਜ਼ ਹੀ ਇਕਲੌਤਾ ਜ਼ਰੀਆ ਸੀ ਪਰ ਹੁਣ ਸੜਕ ਮਾਰਗ ਵੀ ਇੱਕ ਬਦਲ ਹੋਵੇਗਾ।ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਦੇ ਤਹਿਤ ਪਹਿਲੀ ਬੱਸ ਸੇਵਾ ਦਾ ਆਗਾਜ਼ ਕੀਤਾ ਗਿਆ ਹੈ। ਫੋਟੋ ਕੈਪਸ਼ਨ ਹੁਣ ਸੜਕ ਮਾਰਗ ਰਾਹੀਂ ਪਾਕਿਸਤਾਨ ਤੋਂ ਚੀਨ ਤੱਕ ਦਾ ਸਫ਼ਰ ਹੋ ਸਕੇਗਾ ਨੌਰਥ-ਸਾਊਥ ਟਰਾਂਸਪੋਰਟ ਨੈੱਟਵਰਕ ਨਾਮ ਦੀ ਕੰਪਨੀ ਵੱਲੋਂ ਚਲਾਈ ਜਾਣ ਵਾਲੀ ਇਹ ਬੱਸ ਪਾਕਿਸਤਾਨ ਦੇ ਲਾਹੌਰ ਨੂੰ ਚੀਨ ਦੇ ਇਤਿਹਾਸਕ ਸ਼ਹਿਰ ਕਾਸਗਾਰ ਨਾਲ ਜੋੜਦੀ ਹੈ। ਬੱਸ ਸੇਵਾ ਦਾ ਟ੍ਰਾਇਲ ਪੂਰਾ ਹੋ ਚੁੱਕਿਆ ਹੈ।ਲਾਹੌਰ, ਇਸਲਾਮਾਬਾਦ, ਗਿਲਗਿਤ, ਬਾਲਿਟਸਤਾਨ ਅਤੇ ਦਿਲਫਰੇਬ ਇਲਾਕਿਆਂ ਤੋਂ ਹੁੰਦੀ ਹੋਈ ਇਹ ਬੱਸ ਸਿੱਧਾ ਚੀਨ ਵਿੱਚ ਦਾਖ਼ਲ ਹੋਵੇਗੀ।ਇਸ 'ਚ ਇੱਕ ਪਾਸੇ ਦੇ 36 ਘੰਟੇ ਲੱਗਦੇ ਹਨ। ਬੱਸ ਵਿੱਚ ਚੜ੍ਹਨ ਤੋਂ ਪਹਿਲਾਂ ਤੁਹਾਡੇ ਕੋਲ ਜ਼ਰੂਰੀ ਦਸਤਾਵੇਜ਼ ਜਿਵੇਂ ਵੀਜ਼ਾ ਆਦਿ ਹੋਣਾ ਜ਼ਰੂਰੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ। ਪੈਰਿਸ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਦੇ ਵਿਰੋਧ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ। Image copyright Reuters ਫੋਟੋ ਕੈਪਸ਼ਨ ਟੈਕਸ ਦੀਆਂ ਵਧਾਈਆਂ ਗਈਆਂ ਦਰਾਂ ਅਤੇ ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਕਾਬੂ 'ਚ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ।ਇੱਥੋਂ ਦੇ ਲੋਕਾਂ ਦੀ ਵਿਰੋਧ ਟੈਕਸ ਦੀਆਂ ਵਧਾਈਆਂ ਗਈਆਂ ਦਰਾਂ ਖ਼ਿਲਾਫ਼ ਵੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਘੱਟ ਹਨ ਅਤੇ ਟੈਕਸ ਦਰਾਂ ਵੱਧ ਹਨ ਜਿਸ ਕਾਰਨ ਗਰੀਬੀ ਵੱਧ ਰਹੀ ਹੈ। ਪੈਰਿਸ ਵਿੱਚ ਬੀਤੇ ਦੋ ਹਫ਼ਤਿਆਂ ਤੋਂ ਹਫ਼ਤਾਵਰ ਪ੍ਰਦਰਸ਼ਨਾਂ 'ਚ ਲੋਕ ਸ਼ਾਮਲ ਹੋ ਰਹੇ ਹਨ। ਇਹ ਵੀ ਪੜ੍ਹੋ:ਅਯੁਧਿਆ ਦਾ ਅਸਲ ਇਤਿਹਾਸ ਕੀ ਹੈਮੈਰੀ ਕੌਮ ਨੇ ਰਚਿਆ ਇੱਕ ਹੋਰ ਇਤਿਹਾਸ ਸਮਲਿੰਗੀ ਵਿਆਹ ਨੂੰ ਮਾਨਤਾ ਲਈ ਰੈਫਰੈਂਡਮ ਪੈਰਿਸ ਦੇ ਸ਼ਾਂਜ ਐਲੀਜ਼ੇ ਇਲਾਕੇ ਵਿੱਚ ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਵੱਲੋਂ ਬਣਾਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰ ਰਹੇ ਕੁਝ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ ਜਿਸ ਤੋਂ ਬਾਅਦ ਉੱਥੇ ਹਾਲਾਤ ਵਿਗੜ ਗਏ। ਗੁੱਸਾਈ ਭੀੜ ਨੇ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ।ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਨਵਜੋਤ ਸਿੱਧੂ ਦਾ ਮੁੱਖ ਮੰਤਰੀ ਨੂੰ ਦਿੱਤੀ ਕਾਲੇ ਤਿੱਤਰ ਦੀ ਟਰਾਫੀ ਵਿਵਾਦਾਂ 'ਚ- 5 ਅਹਿਮ ਖ਼ਬਰਾਂ 14 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46562624 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਵਣ ਜੀਵ ਐਕਟਿਵਿਸਟਾਂ ਨੇ ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਦੇ ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ ਕੋਲ ਨਵਜੋਤ ਸਿੰਘ ਸਿੱਧੂ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਲੇ ਤਿੱਤਰ ਦੀ ਟਰਾਫੀ ਦਾ ਤੋਹਫ਼ਾ ਦੇਣ ਕਾਰਨ ਸ਼ਿਕਾਇਤ ਕੀਤੀ ਹੈ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ਼ਿਕਾਇਤ ਕਰਤਿਆਂ ਦਾ ਦਾਅਵਾ ਹੈ ਕਿ ਇਸ ਨਾਲ ਸਿੱਧੂ ਨੇ ਇਸ ਕਾਰਵਾਈ ਨਾਲ ਵਣਜੀਵਨ ਰੱਖਿਆ ਕਾਨੂੰਨ 1972 ਦੀ ਉਲੰਘਣਾ ਕੀਤੀ ਹੈ। ਸਿੱਧੂ ਨੇ ਇਹ ਟਰਾਫੀ ਵੀਰਵਾਰ ਨੂੰ ਮੁੱਖ ਮੰਤਰੀ ਨੂੰ ਦੇ ਦਿੱਤੀ ਸੀ ਹਾਲਾਂਕਿ ਕੈਪਟਨ ਨੇ ਤੋਹਫ਼ਾ ਲੈਣ ਸਮੇਂ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਇਹ ਦੇਖਣਾ ਪਵੇਗਾ ਕਿ, ਕੀ ਐਕਟ ਅਧੀਨ ਸੁਰੱਖਿਆ ਪ੍ਰਾਪਤ ਪ੍ਰਜਾਤੀ ਦੇ ਪੰਛੀ ਦੀ ਟਰਾਫੀ ਉਹ ਰੱਖ ਸਕਦੇ ਹਨ ਜਾਂ ਨਹੀਂ।ਸਿੱਧੂ ਜਦੋਂ ਪਾਕਿਸਤਾਨ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਰੱਖੇ ਜਾਣ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਗਏ ਸਨ ਉਸ ਸਮੇਂ ਇਹ ਟਰਾਫੀ ਲਿਆਏ ਸਨ।ਨਵਜੋਤ ਸਿੱਧੂ ਨੇ ਇਸ ਮਸਲੇ ’ਤੇ ਬੋਲਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੇ ਤੋਹਫਾ ਦੇ ਦਿੱਤਾ ਹੈ ਅਤੇ ਹੁਣ ਇਸ ਬਾਰੇ ਉਹੀ ਬੋਲਣਗੇ।ਅਖਬਾਰ ਅਨੁਸਾਰ ਮੁੱਖ ਮੰਤਰੀ ਵੱਲੋਂ ਪਹਿਲਾਂ ਹੀ ਇਸ ਬਾਰੇ ਜੰਗਲਾਤ ਮਹਿਕਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਇਹ ਵੀ ਪੜ੍ਹੋ:ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਭਗਤੀ ਕਰ ਰਹੇ ਸਾਧੂ 'ਤੇ ਚੀਤੇ ਵੱਲੋਂ ਹਮਲਾ, ਹੋਈ ਮੌਤ ਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ Image copyright Getty Images ਜੀਕੇ ਖਿਲਾਫ ਭ੍ਰਿਸ਼ਟਾਚਾਰ ਦੀ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਖਿਲਾਫ ਦਿੱਲੀ ਦੀ ਇੱਕ ਅਦਾਲਤ ਨੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜੀਕੇ ਖਿਲਾਫ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਿੱਖੀ ਬਾਰੇ 82000 ਕਿਤਾਬਾਂ ਅਤੇ ਗਾਰਡਾਂ ਦੀਆਂ ਵਰਦੀਆਂ ਦੇ ਜਾਅਲੀ ਬਿਲ ਲਾ ਕੇ 51 ਲੱਖ ਰੁਪਏ ਦਾ ਕਮੇਟੀ ਦੇ ਖਜ਼ਾਨੇ ਵਿੱਚੋਂ ਗ਼ਬਨ ਕੀਤਾ ਹੈ।ਇਸ ਦੇ ਨਾਲ ਹੀ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਨਾਰਥ ਐਵਨਿਊ ਥਾਣੇ ਦੇ ਐਸਐਚਓ ਨੂੰ ਵੀ ਮੁਲਜ਼ਮਾਂ ਖਿਲਾਫ ਐਫਆਈਆਰ ਦਰਜ ਕਰਕੇ ਜਾਂਚ ਨਾ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। Image copyright Reuters ਫਰਾਂਸ ਵਿੱਚ ਹਮਲਾਵਰ ਨੂੰ ਪੁਲਿਸ ਨੇ ਮਾਰਿਆਫਰਾਂਸ ਦੀ ਪੁਲਿਸ ਨੇ ਸਟਰਾਸ ਬਰਗ ਦੀ ਕ੍ਰਿਸਮਿਸ ਮਾਰਕਿਟ ਵਿੱਚ ਗੋਲੀ ਚਲਾਉਣ ਵਾਲੇ ਨੂੰ ਮਾਰ ਗਿਰਾਇਆ ਹੈ। ਇਸ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਦ ਕਿ ਕਈ ਲੋਕ ਜ਼ਖਮੀ ਹੋ ਗਏ ਸਨ। ਜਦੋਂ ਚੈਰਿਫ ਸ਼ੈਕਟਾ ਨਾਮ ਦੇ ਇਸ ਵਿਅਕਤੀ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤਾਂ ਪੁਲਿਸ ਨੇ ਉਸ ਨੂੰ ਥਾਏਂ ਹੀ ਮਾਰ ਦਿੱਤਾ ਸੀ। ਬੀਬੀਸੀ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।ਮਾਲਿਆ ਨੂੰ ਧੋਖੋਬਾਜ਼ ਕਹਿਣਾ ਗਲਤਕੇਂਦਰੀ ਮੰਤਰੀ ਨਿਤਿਨ ਗੜਕਰੀ, ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਜਿਨ੍ਹਾਂ ਦੀ ਭਾਰਤ ਨੂੰ ਹਵਾਲਗੀ ਦੇ ਆਦੇਸ਼ ਬਰਤਾਨਵੀ ਅਦਾਲਤ ਨੇ ਦੇ ਦਿੱਤੇ ਹਨ, ਦੇ ਬਚਾਅ ਵਿੱਚ ਆਏ ਹਨ।ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਗੜਕਰੀ ਨੇ ਵੀਰਵਾਰ ਨੂੰ ਕਿਹਾ ਕਿ ਮਾਲਿਆ 40 ਸਾਲਾਂ ਤੱਕ ਕਰਜ਼ ਚੁਕਾਉਂਦੇ ਰਹੇ ਹਨ ਅਤੇ ਹਵਾਈ ਖੇਤਰ ਵਿੱਚ ਨਾਕਾਮ ਰਹਿਣ ਮਗਰੋਂ ਇੱਕ ਵਾਰ ਡਿਫਾਲਟਰ ਹੋ ਗਏ ਜਿਸ ਕਾਰਨ ਉਨ੍ਹਾਂ ਨੂੰ ਧੋਖੇਬਾਜ਼ ਕਹਿਣਾ ਸਹੀ ਨਹੀਂ ਹੈ। Image copyright Reuters ਨੇਪਾਲ ਨੇ ਲਾਈ ਭਾਰਤ ਦੇ ਨਵੇਂ ਨੋਟਾਂ ’ਤੇ ਪਾਬੰਦੀਨੇਪਾਲ ਨੇ ਭਾਰਤ ਦੇ ਦੋ ਹਜ਼ਾਰ, ਪੰਜ ਸੌ ਅਤੇ ਦੋ ਸੌ ਦੇ ਨਵੇਂ ਨੋਟਾਂ ਉੱਪਰ ਪਾਬੰਦੀ ਲਾ ਦਿੱਤੀ ਹੈ।ਨੇਪਾਲ ਕੈਬਨਿਟ ਨੇ ਇਹ ਫੈਸਲਾ ਸੋਮਵਾਰ ਨੂੰ ਲਿਆ ਸੀ ਪਰ ਪੱਤਰਕਾਰਾਂ ਨੂੰ ਇਹ ਜਾਣਕਾਰੀ ਵੀਰਵਾਰ ਨੂੰ ਦਿੱਤੀ ਗਈ।ਇਸ ਫੈਸਲੇ ਮੁਤਾਬਕ ਇਨ੍ਹਾਂ ਨੋਟਾਂ ਨੂੰ ਰੱਖਣਾ ਅਤੇ ਇਨ੍ਹਾਂ ਦਾ ਲੈਣ ਦੇਣ ਜਾਂ ਇਨ੍ਹਾਂ ਨਾਲ ਖ਼ਰੀਦਦਾਰੀ ਕਰਨਾ ਗੈਰ ਕਾਨੂੰਨੀ ਹੋ ਗਿਆ ਹੈ। ਸੀ। ਬੀਬੀਸੀ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।ਇਹ ਵੀ ਪੜ੍ਹੋ:ਕਮਲ ਨਾਥ ਬਣਨਗੇ ਮੱਧ ਪ੍ਰਦੇਸ਼ ਦੇ ਨਵੇਂ ਸੀਐੱਮ ਪਰ 1984 ਸਿੱਖ ਕਤਲੇਆਮ ’ਤੇ ਮੁੜ ਵਿਵਾਦਮਰਨ ਤੋਂ ਬਾਅਦ 4 ਲੋਕਾਂ ਨੂੰ ਜ਼ਿੰਦਗੀ ਦੇਣ ਵਾਲੀ ਔਰਤ ਸਾਇਨਾ ਤੇ ਮਿਥਾਲੀ ਦੇ ਯੁੱਗ ’ਚ ਵੀ ਕੁੜੀਆਂ ਦੀ ਖੇਡ ਪਿੱਛੇਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਪਾਕਿਸਤਾਨ ਦੀ ਕੁੜੀ ਦੇ ਇਸ਼ਕ ਵਿੱਚ ਕੈਦ ਭੁਗਤਣ ਵਾਲੇ ਮੁੰਬਈ ਦੇ ਨੌਜਵਾਨ ਦੀ ਕਹਾਣੀ ਸ਼ਿਰਾਜ ਹਸਨ ਬੀਬੀਸੀ ਪੱਤਰਕਾਰ 16 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46578492 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ਫੋਟੋ ਕੈਪਸ਼ਨ 33 ਸਾਲ ਦੇ ਹਾਮਿਦ ਅੰਸਾਰੀ ਮੁੰਬਈ ਤੋਂ ਕਾਬਿਲ ਹੁੰਦੇ ਹੋਏ ਪਹੁੰਚੇ ਸਨ ਕੋਹਾਟ ਪਾਕਿਸਤਾਨੀ ਜੇਲ੍ਹ 'ਚ ਜਾਸੂਸੀ ਅਤੇ ਬਿਨਾ ਦਸਤਾਵੇਜ਼ਾਂ ਤੋਂ ਯਾਤਰਾ ਕਰਨ ਦੇ ਅਪਰਾਧ 'ਚ ਕੈਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਦੀ ਤਿੰਨ ਸਾਲ ਕੈਦ ਦੀ ਸਜ਼ਾ 16 ਦਸੰਬਰ ਨੂੰ ਪੂਰੀ ਹੋ ਰਹੀ ਹੈ। ਪੇਸ਼ਾਵਰ ਹਾਈ ਕੋਰਟ ਨੇ ਹਾਮਿਦ ਅੰਸਾਰੀ ਨੂੰ ਯਾਤਰਾ ਨਾਲ ਜੁੜੇ ਦਸਤਾਵੇਜ਼ ਛੇਤੀ ਤੋਂ ਛੇਤੀ ਮੁਹੱਈਆ ਕਰਵਾਉਣ ਦਾ ਆਦੇਸ਼ ਦਿੱਤਾ ਹੈ ਤਾਂ ਕਿ ਉਨ੍ਹਾਂ ਨੂੰ ਭਾਰਤ ਭੇਜਣਾ ਸੰਬਵ ਹੋ ਸਕੇ। ਕਥਿਤ ਤੌਰ 'ਤੇ ਸਾਲ 2012 'ਚ ਫੇਸਬੁਕ 'ਤੇ ਹੋਈ ਦੋਸਤੀ ਨੇ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਫ਼ਗਾਨਿਸਤਾਨ ਤੋਂ ਹੁੰਦਿਆਂ ਹੋਇਆ ਪਾਕਿਸਤਾਨ ਪਹੁੰਚਾ ਦਿੱਤਾ ਸੀ। ਹਾਮਿਦ ਅੰਸਾਰੀ ਨੂੰ ਨਵੰਬਰ 2012 'ਚ ਪਾਕਿਸਤਾਨ ਦੇ ਕੋਹਾਟ 'ਚ ਹਿਰਾਸਤ 'ਚ ਲਿਆ ਗਿਆ ਸੀ ਅਤੇ ਇਸ ਵੇਲੇ ਉਹ ਮਰਦਾਨ ਜੇਲ੍ਹ 'ਚ ਕੈਦ ਹਨ ਅਤੇ ਆਪਣੀ ਰਿਹਾਈ ਦਾ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਇਹ ਸਵਾਲ ਅਹਿਮ ਹੈ ਕਿ ਉਹ ਮੁੰਬਈ ਤੋਂ ਇੱਥੋਂ ਤੱਕ ਕਿਵੇਂ ਪਹੁੰਚੇ ਅਤੇ ਉਨ੍ਹਾਂ ਦੇ ਆਉਣ ਦਾ ਕੀ ਮਕਸਦ ਸੀ?ਇਹ ਵੀ ਪੜ੍ਹੋ-ਸਿੱਧੂ ਦੇ 'ਨਿੱਕੇ ਫੈਨ' ਨੂੰ ਇੰਝ ਮਿਲਿਆ ਆਟੋਗ੍ਰਾਫ਼'ਮੈਂ ਆਪਣੇ ਬੱਚਿਆਂ ਨੂੰ ਜਾਂ ਤਾਂ ਛੱਤ ਜਾਂ ਖਾਣਾ ਦੇ ਸਕਦੀ ਸੀ'ਵਿਆਹ ਟੁੱਟ ਰਿਹਾ ਹੈ ਤਾਂ ਇਹ ਤਰੀਕਾ ਮਦਦਗਾਰ ਸਾਬਿਤ ਹੋ ਸਕਦਾਕਰਤਾਰਪੁਰ ਗੁਰਦੁਆਰੇ ਲਈ ਪਾਕ ਨਾਲ ਜ਼ਮੀਨ ਦੀ ਅਦਲਾ-ਬਦਲੀ ਦਾ ਮਤਾ33 ਸਾਲ ਦੇ ਹਾਮਿਦ ਅੰਸਾਰੀ ਮੁੰਬਈ ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਮੈਨੇਜਮੈਂਟ ਸਾਇੰਸ ਦੀ ਡਿਗਰੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਮੁਤਾਬਕ ਲਾਪਤਾ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਮੁੰਬਈ ਦੇ ਕਾਲਜ 'ਚ ਲੈਕਚਰਰ ਦੀ ਨੌਕਰੀ ਸ਼ੁਰੂ ਕੀਤੀ ਸੀ। ਉਨ੍ਹਾਂ ਦੀ ਮਾਂ ਫੌਜ਼ੀਆ ਅੰਸਾਰੀ ਮੁੰਬਈ 'ਚ ਹਿੰਦੀ ਦੀ ਪ੍ਰੋਫੈਸਰ ਹੈ ਅਤੇ ਕਾਲਜ ਦੀ ਵਾਇਸ ਪ੍ਰਿੰਸੀਪਲ ਹੈ। ਉਨ੍ਹਾਂ ਦੇ ਪਿਤਾ ਨਿਹਾਲ ਅੰਸਾਰੀ ਬੈਂਕਰ ਹਨ ਅਤੇ ਉਨ੍ਹਾਂ ਦੇ ਇੱਕ ਭਰਾ ਡੈਂਟਿਸ ਹਨ। Image copyright Getty Images ਫੋਟੋ ਕੈਪਸ਼ਨ 33 ਸਾਲ ਦੇ ਹਾਮਿਦ ਅੰਸਾਰੀ ਕੋਲ ਮੈਨੇਜਮੈਂਟ ਸਾਇੰਸ ਦੀ ਡਿਗਰੀ ਹੈ ਪਾਕਿਸਤਾਨ ਅਤੇ ਭਾਰਤ ਵਿਚਾਲੇ ਕੈਦੀਆਂ ਲਈ ਕੰਮ ਕਰਨ ਵਾਲੇ ਸਮਾਜਿਕ ਕਾਰਕੁਨ ਜਤਿਨ ਦੇਸਾਈ ਨੇ ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਕਿਹਾ, "ਹਾਮਿਦ ਨੇ ਕਈ ਵਾਰ ਪਾਕਿਸਤਾਨ ਜਾਣ ਦੀ ਖੁਆਇਸ਼ ਦਾ ਇਜ਼ਹਾਰ ਕੀਤਾ ਸੀ ਪਰ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲ ਸਕਿਆ ਸੀ।"ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਕਈ ਵਾਰ ਹਾਮਿਦ ਅੰਸਾਰੀ ਨਾਲ ਮੁਲਾਕਾਤ ਹੋਈ ਸੀ ਜਿਸ ਦੌਰਾਨ ਅਜਿਹੇ ਲਗਦਾ ਸੀ ਕਿ ਉਹ ਪਾਕਿਸਤਾਨ ਜਾਣ ਲਈ ਜਿੱਦ 'ਤੇ ਸਨ। ਜਤਿਨ ਦੇਸਾਈ ਮੁਤਾਬਕ ਹਾਮਿਦ ਅੰਸਾਰੀ ਦੀ ਫੇਸਬੁਕ 'ਤੇ ਕੋਹਾਟ ਦੀ ਇੱਕ ਕੁੜੀ ਨਾਲ ਦੋਸਤੀ ਹੋਈ ਸੀ ਅਤੇ ਉਹ ਉਸ ਨਾਲ ਮਿਲਣ ਲਈ ਪਾਕਿਸਤਾਨ ਜਾਣਾ ਚਾਹੁੰਦੇ ਸਨ। ਜਤਿਨ ਮੁਤਾਬਕ ਹਾਮਿਦ ਅੰਸਾਰੀ ਨੇ ਕਈ ਵਾਰ ਪਾਕਿਸਤਾਨ ਦਾ ਵੀਜ਼ਾ ਹਾਸਿਲ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕੋਹਾਟ ਦੇ ਸਥਆਨਕ ਲੋਕਾਂ ਨਾਲ ਫੇਸਬੁਕ 'ਤੇ ਸੰਪਰਕ ਕੀਤਾ। ਕਾਬੁਲ ਦੇ ਰਸਤਿਓਂ ਮੁੰਬਈ ਤੋਂ ਕੋਹਾਟ ਚਾਰ ਨਵੰਬਰ 2012 ਨੂੰ ਹਾਮਿਦ ਅੰਸਾਰੀ ਨੇ ਮੁੰਬਈ ਤੋਂ ਕਾਬੁਲ ਲਈ ਫਲਾਈਟ ਲਈ। ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਹਵਾਈ ਕੰਪਨੀ ਵਿੱਚ ਇੰਟਰਵਿਊ ਦੇਣ ਜਾ ਰਹੇ ਹਨ। ਉਨ੍ਹਾਂ ਨੇ 15 ਨਵੰਬਰ ਨੂੰ ਘਰ ਵਾਪਸ ਆਉਣਾ ਸੀ ਪਰ ਕਾਬੁਲ ਪਹੁੰਚਣ ਤੋਂ ਕੁਝ ਦਿਨ ਬਾਅਦ ਘਰ ਵਾਲਿਆਂ ਨਾਲ ਉਨ੍ਹਾਂ ਦਾ ਸੰਪਰਕ ਟੁੱਟ ਗਿਆ। ਉਨ੍ਹਾਂ ਦਾ ਫੋਨ ਬੰਦ ਹੋਣ ਤੋਂ ਬਾਅਦ ਘਰ ਵਾਲਿਆਂ ਨੂੰ ਕੁਝ ਸ਼ੱਕ ਹੋਇਆ। ਕਥਿਤ ਤੌਰ 'ਤੇ ਹਾਮਿਦ ਅੰਸਾਰੀ ਕਾਬੁਲ ਤੋਂ ਜਲਾਲਾਬਾਦ ਗਏ ਅਤੇ ਉਥੋਂ ਯਾਤਰਾ ਦੇ ਦਸਤਾਵੇਜ਼ ਅਤੇ ਪਾਸਪੋਰਟ ਦੇ ਬਿਨਾ ਤੋਰਖਮ ਦੇ ਰਸਤਿਓਂ ਪਾਕਿਸਤਾਨ 'ਚ ਦਾਖ਼ਲ ਹੋਏ। ਉਹ ਕੁਰਕ 'ਚ ਰੁਕੇ ਅਤੇ ਕੋਹਾਟ ਪਹੁੰਚੇ। Image copyright Getty Images ਫੋਟੋ ਕੈਪਸ਼ਨ ਜਤਿਨ ਦੇਸਾਈ ਮੁਤਾਬਕ ਹਾਮਿਦ ਅੰਸਾਰੀ ਦੀ ਫੇਸਬੁਕ 'ਤੇ ਕੋਹਾਟ ਦੀ ਇੱਕ ਕੁੜੀ ਨਾਲ ਦੋਸਤੀ ਹੋਈ ਸੀ ਪੁਲਿਸ ਦਾ ਕਹਿਣਾ ਹੈ ਕਿ ਕੋਹਟ ਦੇ ਹੋਟਲ 'ਚ ਕਮਰਾ ਲੈਣ ਲਈ ਉਨ੍ਹਾਂ ਨੇ ਹਮਜ਼ਾ ਨਾਮ ਦਾ ਫਰਜ਼ੀ ਪਛਾਣ ਪੱਤਰ ਇਸਤੇਮਾਲ ਕੀਤਾ ਅਤੇ ਉਸੇ ਦਿਨ ਪੁਲਿਸ ਨੇ ਉਨ੍ਹਾਂ ਨੂੰ ਸ਼ੱਕ ਦੀ ਬੁਨਿਆਦ 'ਤੇ ਹਿਰਾਸਤ 'ਚ ਲੈ ਲਿਆ। ਦੂਜੇ ਪਾਸੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਹਾਮਿਦ ਅੰਸਾਰੀ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਉਨ੍ਹਾਂ ਦਾ ਲੈਪਟਾਪ ਦੇਖਿਆ ਅਤੇ ਉਨ੍ਹਾਂ ਦੇ ਈਮੇਲ 'ਤੇ ਹੋਣ ਵਾਲੀ ਗੱਲਬਾਤ ਪੜ੍ਹੀ। ਉਨ੍ਹਾਂ ਦੇ ਪਰਿਵਾਰ ਮੁਤਾਬਕ ਫੇਸਬੁਕ ਤੋਂ ਇਹ ਪਤਾ ਲੱਗਾ ਕਿ ਉਹ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਪ੍ਰਾਂਤ ਦੇ ਕੋਹਾਟ ਦੀ ਕਿਸੇ ਕੁੜੀ ਨਾਲ ਗੱਲ ਕਰਦੇ ਸਨ ਅਤੇ ਉਸ ਨੂੰ ਮਿਲਣ ਲਈ ਉਹ ਉੱਥੇ ਜਾਣਾ ਚਾਹੁੰਦੇ ਸੀ। ਇਸ ਤੋਂ ਬਾਅਦ ਹਾਮਿਦ ਅੰਸਾਰੀ ਦੀ ਮਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਬੇਟੇ ਨੇ ਫੇਸਬੁਕ 'ਤੇ ਕੁਝ ਪਾਕਿਸਤਾਨੀ ਲੋਕਾਂ ਨਾਲ ਵੀ ਗੱਲ ਕੀਤੀ ਸੀ ਅਤੇ ਉਨ੍ਹਾਂ ਦੇ ਕਹਿਣ 'ਤੇ ਇਹ ਰਸਤਾ ਚੁਣਿਆ ਸੀ। ਦੂਜੇ ਪਾਸੇ ਪਾਕਿਸਤਾਨ ਦੇ ਸਰਕਾਰੀ ਸੂਚਨਾ ਵਿਭਾਗ ਮੁਤਾਬਕ ਹਾਮਿਦ ਅੰਸਾਰੀ ਨੇ ਪੁੱਛਗਿੱਛ 'ਚ ਸਵੀਕਾਰ ਕੀਤਾ ਸੀ ਕਿ ਉਹ ਗ਼ੈਰ ਕਾਨੂੰਨੀ ਤੌਰ 'ਤੇ ਅਫ਼ਗਾਨਿਸਤਾਨ ਤੋਂ ਤੋਰਖ਼ਮ ਦੇ ਰਸਤਿਓਂ ਪਾਕਿਸਤਾਨ 'ਚ ਦਾਖ਼ਲ ਹੋਏ। ਫੇਸਬੁੱਕ 'ਤੇ ਕਿਸ-ਕਿਸ ਨਾਲ ਗੱਲ ਕੀਤੀ ?ਹਾਮਿਦ ਅੰਸਾਰੀ ਦੇ ਪਰਿਵਾਰ ਅਤੇ ਉਨ੍ਹਾਂ ਦੇ ਕੇਸ ਨਾਲ ਜੁੜੇ ਸਮਾਜਿਕ ਕਾਰਕੁਨ ਮੁਤਾਬਕ ਹਾਮਿਦ ਨੇ ਕੋਹਾਟ 'ਚ ਕਈ ਲੋਕਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਉਹ ਪਾਕਿਸਤਾਨ ਆਉਣ 'ਚ ਉਨ੍ਹਾਂ ਦਾ ਮਦਦ ਕਰ ਸਕਣ। Image copyright ਫੋਟੋ ਕੈਪਸ਼ਨ 2012 'ਚ ਪਾਕਿਸਤਾਨ 'ਚ ਹਾਮਿਦ ਅੰਸਾਰੀ ਦੇ ਲਾਪਤਾ ਹੋਣ ਤੋਂ ਬਾਅਦ ਪੇਸ਼ਾਵਰ ਹਾਈ ਕੋਰਟ 'ਚ ਫੌਜ਼ੀਆ ਅੰਸਾਰੀ ਵੱਲੋਂ ਬੇਟੇ ਦੀ ਬਰਾਮਦਗੀ ਲਈ ਹੇ ਪਟੀਸ਼ਨ ਦਾਇਰ ਕੀਤੀ ਗਈ ਸੀ ਉਨ੍ਹਾਂ ਦੇ ਫੇਸਬੁਕ 'ਤੇ ਮਿਲੇ ਅਕਾਊਂਟ ਅਸਲੀ ਹੈ ਜਾਂ ਫਰਜ਼ੀ ਇਸ ਦੀ ਪੁਸ਼ਟੀ ਕਰਨਾ ਸੰਭਵ ਨਹੀਂ ਹੈ। ਪਰ ਮਾਰਚ 2010 ਤੋਂ ਨਵੰਬਰ 2012 ਵਿਚਾਲੇ ਕੁਝ ਲੋਕ ਜਿਨ੍ਹਾਂ ਨਾਲ ਉਹ ਪਾਕਿਸਤਾਨ ਆਉਣ ਸੰਬੰਧੀ ਗੱਲਾਂ ਕਰ ਰਹੇ ਸਨ ਉਸ ਵਿੱਚ ਕੁਰਕ 'ਚ ਰਹਿਣ ਵਾਲੇ ਅਤਾਉਰਰਹਿਮਾਨ ਵੀ ਸ਼ਾਮਿਲ ਸਨ। ਉਨ੍ਹਾਂ ਦੇ ਪਰਿਵਾਰ ਮੁਤਾਬਕ ਹਾਮਿਦ ਸਬਾ ਖ਼ਾਨ ਨਾਮ ਦੇ ਇੱਕ ਅਕਾਊਂਟ ਦੇ ਸੰਪਰਕ 'ਚ ਸਨ। ਉਸ ਤੋਂ ਇਲਾਵਾ ਹਨੀਫ਼ ਅਤੇ ਸਾਜ਼ੀਆ ਖ਼ਾਨ ਨਾਮ ਦੇ ਅਕਾਊਟ ਨਾਲ ਵੀ ਸੰਪਰਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਦਾਅਵੇ ਅਦਾਲਤ 'ਚ ਪੇਸ਼ ਕੀਤੇ ਗਏ ਸਨ। ਗੁਮਸ਼ੁਦਗੀ ਤੇ 3 ਸਾਲ ਦੀ ਕੈਦ2012 'ਚ ਪਾਕਿਸਤਾਨ 'ਚ ਹਾਮਿਦ ਅੰਸਾਰੀ ਦੇ ਲਾਪਤਾ ਹੋਣ ਤੋਂ ਬਾਅਦ ਪੇਸ਼ਾਵਰ ਹਾਈ ਕੋਰਟ 'ਚ ਵਕੀਲਾਂ ਦੇ ਰਾਹੀਂ ਫੌਜ਼ੀਆ ਅੰਸਾਰੀ ਨੇ ਆਪਣੇ ਬੇਟੇ ਦੀ ਬਰਾਮਦਗੀ ਲਈ ਹੇਬਸ ਕਾਰਪਸ ਦੀ ਪਟੀਸ਼ਨ ਦਾਇਰ ਕੀਤੀ। ਇਸ ਵਿੱਚ ਰੱਖਿਆ ਮੰਤਰਾਲੇ ਵੱਲੋਂ ਜਵਾਬ ਦਾਖ਼ਲ ਕੀਤਾ ਗਿਆ ਸੀ ਕਿ ਮੁਲਜ਼ਮ ਹਾਮਿਦ ਅੰਸਾਰੀ ਨੂੰ ਇੱਕ ਸੁਰੱਖਿਆ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਫੌਜੀ ਅਦਾਲਤ 'ਚ ਕਾਰਵਾਈ ਚੱਲ ਰਹੀ ਹੈ। ਫਰਵਰੀ 2016 'ਚ ਸੈਨਿਕ ਅਦਾਲਤ ਨੇ ਹਾਮਿਦ ਅੰਸਾਰੀ ਨੂੰ ਜਾਸੂਸੀ ਦੇ ਇਲਜ਼ਾਮ 'ਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਫੋਟੋ ਕੈਪਸ਼ਨ ਹਾਮਿਦ ਅੰਸਾਰੀ ਦੇ ਕੇਸ ਦਾ ਇੱਕ ਅਹਿਮ ਹਿੱਸਾ ਪਾਕਿਸਤਾਨੀ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਦੀ ਗੁਮਸ਼ੁਦਗੀ ਵੀ ਹੈ ਉਸ ਵੇਲੇ ਸਰਕਾਰ ਦੇ ਬੁਲਾਰੇ ਦਾ ਕਹਿਣਾ ਸੀ ਕਿ ਪੁੱਛਗਿੱਛ ਦੌਰਾਨ ਸਵੀਕਾਰ ਕੀਤਾ ਸੀ ਕਿ ਉਸ ਵੱਲੋਂ ਪਾਕਿਸਤਾਨ ਆਉਣ ਦਾ ਮਕਸਦ ਜਾਸੂਸੀ ਕਰਨਾ ਸੀ। ਜ਼ੀਨਤ ਸ਼ਹਿਜ਼ਾਦੀ ਦੀ ਗੁਮਸ਼ੁਦਗੀ ਤੇ ਬਰਾਮਦਗੀਹਾਮਿਦ ਅੰਸਾਰੀ ਦੇ ਕੇਸ ਦਾ ਇੱਕ ਅਹਿਮ ਹਿੱਸਾ ਪਾਕਿਸਤਾਨੀ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਦੀ ਗੁਮਸ਼ੁਦਗੀ ਵੀ ਹੈ। ਜ਼ੀਨਤ ਸ਼ਹਿਜ਼ਾਦੀ ਲਾਹੌਰ 'ਚ ਇੱਕ ਸਥਾਨਕ ਚੈਨਲ ਲਈ ਕੰਮ ਕਰਦੀ ਸੀ। ਉਹ ਹਾਮਿਦ ਅੰਸਾਰੀ ਦੇ ਪਰਿਵਾਰ ਦੇ ਸੰਪਰਕ 'ਚ ਸੀ। ਜ਼ੀਨਤ ਨੇ ਮੁੰਬਈ 'ਚ ਹਾਮਿਦ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਜ਼ਬਰਦਸਤੀ ਅਗਵਾ ਕਰਨ ਦਾ ਕੇਸ ਦਰਜ ਕੀਤਾ ਸੀ। ਜੁਲਾਈ 2015 'ਚ ਜ਼ੀਨਤ ਸ਼ਹਿਜ਼ਾਦੀ ਦੇ ਰਾਹੀਂ ਹੀ ਫੌਜ਼ੀਆ ਅੰਸਾਰੀ ਵੱਲੋਂ ਤਤਕਾਲੀ ਆਈਐਸਆਈ ਮੁਖੀ ਮੇਜਰ ਜਨਰਲ ਰਿਜ਼ਵਾਨ ਅਖ਼ਤਰ ਅਤੇ ਡਾਇਰੈਕਟਰ ਜਨਰਲ ਮਿਲਟਰੀ ਇੰਟੈਲੀਜੈਂਸ ਮੇਜਰ ਜਨਰਲ ਰਿਜ਼ਵਾਨ ਸੱਤਾਰ ਨੂੰ ਇੱਕ ਚਿੱਠੀ ਲਿਖੀ ਸੀ। ਇਹ ਵੀ ਪੜ੍ਹੋ-ਦੋ ਸਾਲ ਕਿੱਥੇ ਲਾਪਤਾ ਰਹੀ ਪਾਕਿਸਤਾਨੀ ਪੱਤਰਕਾਰ?ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂ'ਸ਼ਾਂਤੀ ਲਈ ਸਿੱਧੂ ਦੇ ਵਜ਼ੀਰ-ਏ-ਆਜ਼ਮ ਬਣਨ ਦੀ ਉਡੀਕ ਨਾ ਕਰਨੀ ਪਏ' ਪਾਕਿਸਤਾਨ ਪੱਤਰਕਾਰਾਂ ਲਈ ਇਸ ਲਈ ਹੈ ਖ਼ਤਰਨਾਕਫੌਜ਼ੀਆ ਵੱਲੋਂ ਲਿਖੀ ਗਈ ਇਸ ਚਿੱਠੀ 'ਚ "ਲਿਲਾਹ ਰਹਿਮ ਕੀਜੀਏ" ਉਰਦੂ 'ਚ ਲਿਖਿਆ ਗਿਆ ਸੀ। ਇਸੇ ਦੌਰਾਨ ਹੀ ਜ਼ੀਨਤ ਲਾਪਤਾ ਹੋ ਗਈ। ਮਨੁਖੀ ਅਧਿਕਾਰ ਵਕੀਲ ਹਿਨਾ ਜਿਲਾਨੀ ਮੁਤਾਬਕ ਜ਼ੀਨਤ ਸ਼ਹਿਜ਼ਾਦੀ 19 ਅਗਸਤ 2015 ਨੂੰ ਇਸ ਵੇਲੇ ਲਾਪਤਾ ਹੋਈ ਸੀ ਜਦੋਂ ਰਿਕਸ਼ੇ 'ਤੇ ਦਫ਼ਤਰ ਜਾਣ ਵੇਲੇ ਕੋਰੋਲਾ ਗੱਡੀ ਨੇ ਉਨ੍ਹਾਂ ਰਸਤਾ ਰੋਕਿਆ, ਹਥਿਆਰਬੰਦ ਲੋਕ ਨਿਕਲੇ ਤੇ ਜ਼ਬਰਦਸਤੀ ਗੱਡੀ ਵਿੱਚ ਪਾ ਕੇ ਲੈ ਗਏ। ਜ਼ੀਨਤ ਦੇ ਲਾਪਤਾ ਹੋਣ ਦੌਰਾਨ ਉਨ੍ਹਾਂ ਦੇ ਭਰਾ ਸੱਦਾਮ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਉਨ੍ਹਾਂ ਦੀ ਮਾਂ ਨੇ ਬੀਬੀਸੀ ਉਰਦੂ ਨੂੰ ਦਿੱਤੇ ਇੱਕ ਇੰਟਰਵਿਊ 'ਚ ਦੱਸਿਆ ਸੀ ਉਹ ਜ਼ੀਨਤ ਦੇ ਲਾਪਤਾ ਹੋਣ ਕਰਕੇ ਪ੍ਰੇਸ਼ਾਨ ਹੋ ਗਿਆ ਸੀ। Image copyright ਫੋਟੋ ਕੈਪਸ਼ਨ ਹਾਮਿਦ ਅੰਸਾਰੀ ਦਾ ਮਾਂ ਫੌਜ਼ੀਆ ਨੇ ਲਿਖੀ ਸੀ ਪਾਕਿਸਤਾਨ ਨੂੰ ਚਿੱਠੀ ਗੁਮਸ਼ੁਦਗੀ ਜਾਂ ਅਗਵਾ ਦੇ ਦੋ ਸਾਲ ਬਾਅਦ 2017 'ਚ ਜ਼ੀਨਤ ਨੂੰ ਬਰਾਮਦ ਕਰਵਾ ਲਿਆ ਗਿਆ। ਉਸ ਵੇਲੇ ਲਾਪਤਾ ਲੋਕਾਂ ਦੇ ਕਮਿਸ਼ਨ ਦੇ ਮੁਖੀ ਜਸਟਿਸ ਰਿਟਾਇਰਡ ਜਾਵੇਦ ਇਕਬਾਲ ਦਾ ਕਹਿਣਾ ਸੀ ਕਿ ਜ਼ੀਨਤ ਨੂੰ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀ ਸੀਮਾ 'ਚ ਪੈਂਦੇ ਖੇਤਰ ਤੋਂ ਬਰਾਮਦ ਕੀਤਾ ਗਿਆ ਹੈ। ਬਰਾਮਦ ਹੋਣ ਤੋਂ ਬਾਅਦ ਜ਼ੀਨਤ ਅਤੇ ਉਨ੍ਹਾਂ ਦੇ ਪਰਿਵਾਰ ਨੇ ਖ਼ਾਮੋਸ਼ੀ ਅਖ਼ਤਿਆਰ ਕਰ ਲਈ ਅਤੇ ਮੀਡੀਆ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਰਿਹਾਈ ਕਦੋਂ ਹੋਵੋਗੀ?ਹਾਮਿਦ ਅੰਸਾਰੀ ਦੀ ਤਿੰਨ ਸਾਲ ਕੈਦ ਦੀ ਸਜ਼ਾ 16 ਦਸੰਬਰ ਨੂੰ ਪੂਰੀ ਹੋ ਜਾਵੇਗੀ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਜੇਲ੍ਹ 'ਚ ਰੱਖਣ ਦਾ ਕੋਈ ਕਾਨੂੰਨੀ ਰਸਤਾ ਨਹੀਂ ਹੈ। ਹਾਮਿਦ ਨਿਹਾਲ ਅੰਸਾਰੀ ਦੇ ਵਕੀਲ ਕਾਜ਼ੀ ਮਹਿਮੂਦ ਅਨਵਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਉਸ ਕੇਸ ਦੀ ਇੱਕ ਪਟੀਸ਼ਨ ਜੁਲਾਈ 2018 'ਚ ਪਾਈ ਸੀ ਕਿ ਹਾਮਿਦ ਅੰਸਾਰੀ ਦੀ ਸਜ਼ਾ 16 ਦਸੰਬਰ ਨੂੰ ਖ਼ਤਮ ਹੋਣ ਵਾਲੀ ਹੈ ਇਸ ਲਈ ਉਨ੍ਹਾਂ ਯਾਤਰਾ ਅਤੇ ਹੋਰ ਦਸਤਾਵੇਜ਼ ਪੂਰੇ ਕੀਤੇ ਜਾਣ ਤਾਂ ਜੋ ਸਜ਼ਾ ਖ਼ਤਮ ਹੋਣ 'ਤੇ ਉਨ੍ਹਾਂ ਲਈ ਭਾਰਤ ਜਾਣਾ ਸੌਖਾ ਹੋ ਸਕੇ। ਪੇਸ਼ਾਵਰ ਹਾਈ ਕੋਰਟ ਨੇ ਸਰਕਾਰ ਨੂੰ ਸਾਰੇ ਦਸਤਾਵੇਜ਼ ਜਲਦ ਤਿਆਰ ਕਰਨ ਦਾ ਆਦੇਸ਼ ਦਿੱਤਾ। ਸਰਕਾਰ ਨੇ ਅਦਾਲਤ ਨੂੰ ਕਿਹਾ ਕਿ ਰਿਹਾਅ ਹੋਣ ਤੋਂ ਭਾਰਤ-ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਹਾਮਿਦ ਨੂੰ ਉਸੇ ਦਿਨ ਹੀ ਵਾਹਗਾ ਸਰਹੱਦ ਰਾਹੀਂ ਭਾਰਤ ਭੇਜ ਦਿੱਤਾ ਜਾਵੇਗਾ। ਕਾਜ਼ੀ ਮਹਿਮੂਦ ਮੁਤਾਬਕ ਬੀਤੇ ਸ਼ਨਿੱਚਰਵਾਰ ਨੂੰ ਜੇਲ੍ਹ ਸੁਪਰਡੈਂਟ ਅਤੇ ਹੋਰ ਮਿਲਟਰੀ ਇੰਟੈਲੀਜੈਂਸ ਅਧਿਕਾਰੀਆਂ ਦੀ ਮੌਜੂਦਗੀ 'ਚ ਹਾਮਿਦ ਅੰਸਾਰੀ ਨਾਲ ਉਨ੍ਹਾਂ ਦਾ ਮੁਲਾਕਾਤ ਹੋਈ ਸੀ। Image copyright Fauzia Ansari ਫੋਟੋ ਕੈਪਸ਼ਨ ਜਤਿਨ ਦੇਸਾਈ ਦਾ ਕਹਿਣਾ ਹੈ ਕਿ ਹਾਮਿਦ ਅੰਸਾਰੀ ਦੇ ਮਾਤਾ-ਪਿਤਾ ਨੂੰ ਆਸ ਹੈ ਕਿ ਉਨ੍ਹਾਂ ਦਾ ਬੇਟਾ ਛੇਤੀ ਹੀ ਵਾਪਸ ਆਵੇਗਾ ਇਸ ਤੋਂ ਬਾਅਦ ਉਨ੍ਹਾਂ ਰਿਹਾਈ ਦੇ ਇੰਤਜ਼ਾਮ ਕਰਵਾਉਣ ਨਾਲ ਜੁੜੀ ਇੱਕ ਹੋਰ ਪਟੀਸ਼ਨ ਪੇਸ਼ਾਵਰ ਹਾਈ ਕੋਰਟ 'ਚ ਦਾਇਰ ਕੀਤੀ।ਇਸ ਪਟੀਸ਼ਨ ਤੋਂ ਬਾਅਦ 13 ਦਸੰਬਰ ਨੂੰ ਪਾਕਿਸਤਾਨ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਮਿਲਟਰੀ ਇੰਟੈਲੀਜੈਂਸ ਨੇ ਆਗਿਆ ਮਿਲਣ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੂੰ ਯਾਤਰਾ ਦਸਤਾਵੇਜ਼ਾਂ ਲਈ ਸੰਪਰਕ ਕੀਤਾ ਗਿਆ ਹੈ ਤਾਂ ਜੋ ਹਾਮਿਦ ਨਿਹਾਲ ਅੰਸਾਰੀ ਨੂੰ ਭਾਰਤ ਭੇਜਿਆ ਜਾ ਸਕੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਕੈਦੀਆਂ ਦੀ ਅਦਲਾ-ਬਦਲੀ ਲਈ ਸਾਲ 2008 'ਚ ਇੱਕ ਸਮਝੌਤਾ ਹੋਇਆ ਸੀ ਜਿਸ ਤੋਂ ਬਾਅਦ ਸਜ਼ਾ ਪੂਰੀ ਕਰਨ ਵਾਲੇ ਕੈਦੀਆਂ ਨੂੰ ਵਾਹਗਾ ਸਰਹੱਦ 'ਤੇ ਇੱਕ-ਦੂਜੇ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਂਦਾ ਹੈ। ਜੇਕਰ ਕਿਸੇ ਕੈਦੀ ਦੀ ਯਾਤਰਾ ਦਸਤਾਵੇਜ਼ ਤਿਆਰ ਨਾਲ ਹੋਣ ਤਾਂ ਇੱਕ ਮਹੀਨੇ ਦੇ ਅੰਦਰ-ਅੰਦਰ ਦਸਤਾਵੇਜ਼ ਪੂਰੇ ਕਰਕੇ ਉਸ ਨੂੰ ਵਾਪਸ ਭੇਜਿਆ ਜਾਂਦਾ ਹੈ। ਦਿਨ ਗਿਨ ਰਹੇ ਹਨ ਹਾਮਿਦ ਅੰਸਾਰੀ ਜਤਿਨ ਦੇਸਾਈ ਮੁਤਾਬਕ ਦੋਵਾਂ ਦੇਸਾਂ ਦੀਆਂ ਸਰਕਾਰਾਂ ਨੂੰ ਹਾਮਿਦ ਅੰਸਾਰੀ ਦੇ ਮਾਮਲੇ ਨੂੰ ਮਨੁਖੀ ਅਧਿਕਾਰਾਂ ਦੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ। Image copyright AFP ਕਰਤਾਰਪੁਰ ਲਾਂਘੇ ਦੀ ਨੀਂਹ ਰੱਖੀ ਗਈ ਹੈ ਅਤੇ ਦੋਵਾਂ ਦੇਸਾਂ ਵਿਚਾਲੇ ਚੰਗਾ ਮਾਹੌਲ ਬਣਾਇਆ ਜਾ ਰਿਹਾ ਹੈ। ਜੇਕਰ ਇਨਸਾਨੀ ਬੁਨਿਆਦ 'ਤੇ ਹਾਮਿਦ ਅੰਸਾਰੀ ਆਪਣੇ ਦੇਸ ਵਾਪਸ ਆ ਜਾਂਦੇ ਹਾਂ ਤਾਂ ਇਸ ਨਾਲ ਇਹ ਮਾਹੌਲ ਹੋਰ ਬਿਹਤਰ ਹੋਵੇਗਾ। ਜਤਿਨ ਦੇਸਾਈ ਦਾ ਕਹਿਣਾ ਹੈ ਕਿ ਹਾਮਿਦ ਅੰਸਾਰੀ ਦੇ ਮਾਤਾ-ਪਿਤਾ ਨੂੰ ਆਸ ਹੈ ਕਿ ਉਨ੍ਹਾਂ ਦਾ ਬੇਟਾ ਛੇਤੀ ਹੀ ਵਾਪਸ ਆਵੇਗਾ ਅਤੇ ਇਸ ਬਾਰੇ ਉਨ੍ਹਾਂ ਨੂੰ ਦੱਸ ਦਿੱਤਾ ਗਿਆ ਹੈ। 30 ਨਵੰਬਰ ਨੂੰ ਇਸਲਾਮਾਬਾਦ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਾਮਿਦ ਅੰਸਾਰੀ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਸੀ। ਇਸ 'ਤੇ ਇਮਰਾਨ ਖ਼ਾਨ ਦਾ ਕਹਿਣਾ ਸੀ, "ਇੰਸ਼ਾ ਅੱਲਾਹ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ। ਮੈਂ ਇਸ ਕੇਸ ਬਾਰੇ ਨਹੀਂ ਜਾਣਦਾ ਪਰ ਇਸ ਮਾਮਲੇ ਨੂੰ ਦੇਖਾਂਗਾ।"ਇਹ ਵੀ ਪੜ੍ਹੋ-ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ ਕਮਲ ਨਾਥ ’ਤੇ ਸਿੱਧੂ: ਹਾਈ ਕਮਾਂਡ ਦੇ ਫੈਸਲੇ ਤੋਂ 1 ਇੰਚ ਵੀ ਸੱਜੇ-ਖੱਬੇ ਨਹੀਂ ਹੋ ਸਕਦੇਸਿੱਧੂ ਦੇ 'ਨਿੱਕੇ ਫੈਨ' ਨੂੰ ਇੰਝ ਮਿਲਿਆ ਆਟੋਗ੍ਰਾਫ਼ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
18 ਸਾਲਾ ਰਾਹਫ਼ ਆਪਣੇ ਪਰਿਵਾਰ ਨੂੰ ਛੱਡ ਕੇ ਆਈ ਹੈ ਤੇ ਵਾਪਸ ਨਹੀਂ ਜਾਣਾ ਚਾਹੁੰਦੀ। ਉਹ ਇਸਲਾਮ ਤਿਆਗ ਕੇ ਸਾਊਦੀ ਅਰਬ ਤੋਂ ਭੱਜ ਆਈ ਹੈ ਤੇ ਹੁਣ ਸੋਸ਼ਲ ਮੀਡੀਆ ਜ਼ਰੀਏ ਸ਼ਰਨ ਮੰਗ ਰਹੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਆਮ ਲੋਕਾਂ ਵਿੱਚ ਅਘੋਰੀ ਸਾਧੂਆਂ ਦਾ ਇੱਕ ਕਿਸਮ ਦਾ ਖ਼ੌਫ ਜਿਹਾ ਵੀ ਦੇਖਿਆ ਜਾਂਦਾ ਹੈ। ਆਮ ਵਿਚਾਰ ਹੈ ਕਿ ਅਘੋਰੀ ਸਾਧੂ ਮਸਾਣਾਂ ਵਿੱਚ ਰਹਿੰਦੇ ਹਨ ਅਤੇ ਸੜਦੀਆਂ ਲਾਸ਼ਾਂ ਵਿੱਚ ਹੀ ਖਾਣਾ ਖਾਂਦੇ ਹਨ ਅਤੇ ਉੱਥੇ ਹੀ ਸੌਂਦੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਾਕਿਸਤਾਨ 'ਚ ਹੜ੍ਹ ਭਾਰਤੀ ਸਾਜਿਸ਼ - ਪਾਕ ਮੀਡੀਆ ਦੇ ਦਾਅਵੇ ਨੂੰ ਡਾਅਨ ਨੇ ਝੁਠਲਾਇਆ 25 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45639121 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Pakistan Meteorological Department/facebook ਪਾਕਿਸਤਾਨ ਦੇ ਮੌਸਮ ਵਿਗਿਆਨ ਵਿਭਾਗ ਨੇ ਸਥਾਨਕ ਮੀਡੀਆਂ ਦੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ, ਜਿਨ੍ਹਾਂ ਵਿਚ ਕਿਹਾ ਗਿਆ ਰਿਹਾ ਸੀ ਕਿ ਭਾਰਤ ਵੱਲੋਂ 'ਪਾਣੀ ਛੱਡੇ ਜਾਣ' ਕਾਰਨ ਪਾਕਿਸਤਾਨ ਵਿੱਚ ਹੜ੍ਹ ਆਇਆ ਹੈ। ਦਿ ਡਾਅਨ ਦੀ ਖ਼ਬਰ ਮੁਤਾਬਕ ਸੋਮਵਾਰ ਨੂੰ ਪਾਕਿਸਤਾਨ ਦੇ ਮੌਸਮ ਵਿਗਿਆਨ ਵਿਭਾਗ ਦੇ ਮੁੱਖ ਮੌਸਮ ਵਿਗਿਆਨੀ ਮੁਹੰਮਦ ਰਿਆਜ਼ ਨੇ ਸਥਾਨਕ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਹੈ , ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਨੇ ਪਾਕਿਸਤਾਨ ਵੱਲ ਆਉਂਦੇ ਦਰਿਆਵਾਂ ਵਿੱਚ 'ਪਾਣੀ ਛੱਡਿਆ' ਹੈ, ਜਿਸ ਕਾਰਨ ਹੜ੍ਹ ਆ ਗਿਆ ਹੈ। ਰਿਆਜ਼ ਮੀਡੀਆ ਨੂੰ ਸਪੱਸ਼ਟ ਕੀਤਾ ਕਿ ਹੜ੍ਹ ਦਾ ਕਾਰਨ ਭਾਰਤ- ਪਾਕਿਸਤਾਨ ਸਰਹੱਦ ਪਿਛਲੇ ਕੁਝ ਦਿਨਾਂ ਤੋਂ ਲਗਾਤਾਰਾ ਹੋ ਰਹੀ ਵਰਖਾ ਹੈ। ਡਾਨ ਦੀ ਖ਼ਬਰ ਮੁਤਾਬਕ ਭਾਰਤ-ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਰਸਾਤ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਉਨ੍ਹਾਂ ਨੇ ਵੀ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਮੌਸਮ ਵਿਭਾਗ ਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਕਿ ਪਾਕਿਸਤਾਨ ਦੀਆਂ ਨਦੀਆਂ ਵਿੱਚ ਪਾਣੀ ਛੱਡਿਆ ਗਿਆ ਹੈ। ਇਹ ਵੀ ਪੜ੍ਹੋ:ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆ9 ਤੱਥ ਜਿਨ੍ਹਾਂ ਕਾਰਨ ਵਧਿਆ ਸੈਕਸ ਟੁਆਏਜ਼ ਦਾ ਵਪਾਰ 'ਹੈਲੀਕਾਪਟਰ ਨੂੰ ਉਤਰਨ ਦੀ ਥਾਂ ਨਹੀਂ ਮਿਲੀ ਫਿਰ ਵੀ ਜਾਨਾਂ ਬਚਾਈਆਂ'ਪੰਜਾਬ ਤੇ ਹਿਮਾਚਲ 'ਚ ਇਸ ਲਈ ਵਿਗੜਿਆ ਮੌਸਮ ਦਾ ਮਿਜਾਜ਼ਭਾਰਤੀ ਦੀ ਸਾਜ਼ਿਸ਼ ਹੈ ਹੜ੍ਹ- ਪਾਕ ਮੀਡੀਆਪਾਕਿਸਤਾਨ ਦੇ ਜੀਓ ਟੀਵੀ ਦੀ ਵੈੱਬਸਾਇਟ ਮੁਤਾਬਕ ਭਾਰਤ ਵੱਲੋਂ ਸਤਲੁਜ, ਰਾਵੀ ਅਤੇ ਝਨਾਂ ਦਰਿਆ 'ਚ ਭਾਰਤ ਵੱਲੋਂ ਪਾਣੀ ਛੱਡਣ ਕਾਰਨ ਪਾਕਿਸਤਾਨ ਦੇ ਕਈ ਪਿੰਡਾਂ ਵਿੱਚ ਹੜ੍ਹ ਆ ਗਿਆ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਉਸ ਨੇ ਇਹ ਵੀ ਲਿਖਿਆ ਕਿ ਭਾਰਤ ਵੱਲੋਂ ਆਪਣੇ ਜਲ ਸਰੋਤਾਂ ਤੋਂ ਪਾਣੀ ਛੱਡਣ ਕਾਰਨ ਪਸਰੂਰ ਜ਼ਿਲ੍ਹੇ ਦੇ ਚਾਹਨੂਰ ਵਿੱਚ ਨੁੱਲ੍ਹਾ ਡੇਕ 'ਚ ਹੜ੍ਹ ਦੀ ਚਿਤਾਵਨੀ ਦਿੱਤੀ ਗਈ ਹੈ। ਜੀਓ ਨੇ ਇਹ ਵੀ ਲਿਖਿਆ ਕਿ ਭਾਰਤ ਵੱਲੋਂ ਪਾਣੀ ਭਾਰਤ-ਪਾਕਿਸਤਾਨ ਦੀ ਨਿਊਯਾਰਕ ਵਿੱਚ ਹੋਣ ਵਾਲੀ ਗੱਲਬਾਤ ਰੱਦ ਕਰਨ ਤੋਂ ਕੁਝ ਦਿਨਾਂ ਬਾਅਦ ਛੱਡਿਆ ਗਿਆ। ਇਹ ਵੀ ਪੜ੍ਹੋ:ਜਸਦੇਵ ਸਿੰਘ: ਸਦਾ ਲਈ ਚੁੱਪ ਹੋ ਗਿਆ, ਅੱਖੀਂ ਡਿੱਠਾ ਹਾਲ ਸੁਣਾਉਣ ਵਾਲਾਪੰਜਾਬ ਤੇ ਹਿਮਾਚਲ 'ਚ ਇਸ ਲਈ ਵਿਗੜਿਆ ਮੌਸਮ ਦਾ ਮਿਜਾਜ਼ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਬੱਚੀ ਸਣੇ ਪਹੁੰਚੀ ਯੂਐਨ ਯੂਕੇ 'ਚ ਕਤਲ, ਦੋਸ਼ੀ ਪੰਜਾਬ 'ਚ ਭੁਗਤੇਗਾ ਸਜ਼ਾ ਡਾਅਨ ਨੇ ਕੀਤਾ ਭਰਮ ਦੂਰਡਾਅਨ ਦੀ ਖ਼ਬਰ ਮੁਤਾਬਕ ਰਿਆਜ਼ ਨੇ ਕਿਹਾ ਕਿ ਭਾਰਤ ਆਪਣੇ ਜਲ ਸਰੋਤਾਂ ਤੋਂ ਪਾਣੀ ਛੱਡਣ ਲਈ ਸਾਧਾਰਨ ਪ੍ਰਕਿਰਿਆ ਦੀ ਹੀ ਪਾਲਣਾ ਕਰ ਰਿਹਾ ਹੈ। ਪਾਕਿਸਤਾਨ ਦੇ ਪਿੰਡਾਂ ਵਿੱਚ ਆਉਣ ਵਾਲਾ ਪਾਣੀ ਕੋਈ 'ਆਸਾਧਾਰਨ' ਨਹੀਂ ਸੀ।ਡਾਅਨ ਨੇ ਆਪਣੀ ਵਿਸਥਾਰਤ ਰਿਪੋਰਟ ਰਾਹੀ ਸਾਬਿਤ ਕੀਤਾ ਕਿ ਇਹ ਹੜ੍ਹ ਕੁਦਰਤੀ ਮੀਂਹ ਕਾਰਨ ਹੀ ਆਇਆ ਹੈ। ਡਾਅਨ ਨੇ ਆਪਣੀ ਰਿਪੋਰਟ ਵਿਚ ਭਾਰਤੀ ਮੀਡੀਆ ਵਿਚ ਭਾਰੀ ਮੀਂਹ ਦੀਆਂ ਛਪੀਆਂ ਖਬਰਾਂ ਦਾ ਵੀ ਹਵਾਲਾ ਦਿੱਤਾ ਹੈ। ਡਾਅਨ ਨੇ ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਰੈੱਡ ਅਲਾਰਟ ਦਾ ਵੀ ਆਪਣੀ ਰਿਪੋਰਟ ਵਿਚ ਜ਼ਿਕਰ ਕੀਤਾ ਹੈ। ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਨਵੰਬਰ ਮਹੀਨੇ 'ਚ ਦੱਖਣੀ ਕੋਰੀਆ ਦੀਆਂ ਮੋਹਰੀ 3 ਯੂਨੀਵਰਸਿਟੀਆਂ 'ਚ ਦਾਖ਼ਲੇ ਲਈ 8 ਘੰਟੇ ਦਾ ਪੇਪਰ ਹੁੰਦਾ ਹੈ। ਇਸ ਲਈ ਪੂਰਾ ਦੇਸ ਵਿਦਿਆਰਥੀਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ। ਦੇਖੋ ਕਿਉਂ ਇਸ ਪੇਪਰ ਲਈ ਪੂਰਾ ਦੇਸ ਰੁੱਕ ਜਿਹਾ ਜਾਂਦਾ ਹੈ..ਇਹ ਵੀ ਪੜ੍ਹੋ-'ਮੈਂ ਕਿਹਾ ਕਿ ਜੇ ਮੈਂ ਪੋਸਟ ਤੋਂ ਪੈਰ ਚੁੱਕਾਂ ਸਾਰੇ 120 ਜਵਾਨ ਮੈਨੂੰ ਗੋਲੀ ਮਾਰ ਦਿਓ'ਕੀ ਸੂਬੇ ਸੀਬੀਆਈ ਦੀ ਐਂਟਰੀ ਬੈਨ ਕਰ ਸਕਦੇ ਹਨ‘ਔਰਤ ਦੀ ਹੋਂਦ ਸਰੀਰ ਅਤੇ ਰੰਗ ਰੂਪ ਤੋਂ ਅੱਗੇ ਵੀ ਹੁੰਦੀ ਹੈ’ਕੈਨੇਡਾ ਤੋਂ ਪਨਾਹ ਮੰਗਣ ਵਾਲੇ ਸਿੱਖਾਂ ਦੀ ਗਿਣਤੀ 400 ਫੀਸਦੀ ਵਧੀ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇਹ ਹਨ ਇਤਿਹਾਸ ਦੇ 11 ਸਭ ਤੋਂ ਮਾਰੂ ਭੂਚਾਲ 6 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/media-41974597 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਪਿਛਲੇ 100 ਸਾਲਾ ਵਿੱਚ ਭੁਚਾਲ ਨੇ ਲੱਖਾਂ ਜਾਨਾਂ ਲਈਆਂ। ਤਕਨੀਕ ਵਿੱਚ ਸੁਧਾਰ ਹੋਣ ਦੇ ਬਾਵਜੂਦ ਜ਼ਿਆਦਾ ਜ਼ਿੰਦਗੀਆਂ ਨਹੀਂ ਬਚ ਸਕੀਆਂ। ਇੱਕ ਨਜ਼ਰ ਇਤਿਹਾਸ ਦੇ ਉਨ੍ਹਾਂ ਮਾਰੂ ਭੁਚਾਲਾਂ 'ਤੇ ਜਿਨ੍ਹਾਂ ਕਾਰਨ ਲੱਖਾਂ ਜ਼ਿੰਦਗੀਆਂ ਹਲਾਕ ਹੋ ਗਈਆਂ। ਐਤਵਾਰ ਰਾਤ ਇੰਡੋਨੇਸ਼ੀਆ ਵਿੱਚ ਆਏ ਤੂਫ਼ਾਨ ਨੇ 90 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ।12 ਜਨਵਰੀ 2010ਹਾਇਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਵਿੱਚ ਭੁਚਾਲ ਆਉਣ ਨਾਲ 2 ਲੱਖ 30 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ। 7.0 ਦੀ ਤੀਬਰਤਾ ਨਾਲ ਭੁਚਾਲ ਆਇਆ ਸੀ। 12 ਮਈ 2008ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ ਵਿੱਚ ਆਏ ਭੁਚਾਲ 'ਚ 87,000 ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ। ਹਾਦਸੇ ਵਿੱਚ 3,70,000 ਲੋਕ ਜ਼ਖਮੀ ਹੋਏ।ਕੀ ਹੋ ਸਕਦੀ ਹੈ ਭੁਚਾਲ ਦੀ ਭਵਿੱਖਬਾਣੀ?ਈਰਾਨ-ਇਰਾਕ 'ਚ ਭੁਚਾਲ 2017 ਦਾ ਸਭ ਤੋਂ ਘਾਤਕ 'ਲੋਕ ਚੀਕਾਂ ਮਾਰਦੇ ਹੋਏ ਬਾਹਰ ਭੱਜ ਰਹੇ ਸਨ' Image copyright Getty Images 27 ਮਈ 20066.2 ਦੀ ਤੀਬਰਤਾ ਨਾਲ ਇੰਡੋਨੇਸ਼ੀਆਈ ਆਈਲੈਂਡ ਜਾਵਾ ਵਿੱਚ ਆਏ ਭੁਚਾਲ ਨੇ 57,000 ਲੋਕਾਂ ਦੀ ਜਾਨ ਲੈ ਲਈ ਅਤੇ ਯੋਗਜਕਾਰਤਾ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਨੂੰ ਤਬਾਹ ਕਰ ਦਿੱਤਾ। 8 ਅਕਤੂਬਰ 2005ਉੱਤਰੀ ਪਾਕਿਸਤਾਨ ਅਤੇ ਵਿਵਾਦਤ ਕਸ਼ਮੀਰ ਖੇਤਰ ਵਿੱਚ 7.6 ਦੀ ਤੀਬਰਤਾ ਨਾਲ ਆਏ ਭੁਚਾਲ ਵਿੱਚ 73,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਲੱਖਾਂ ਲੋਕ ਬੇਘਰ ਹੋ ਗਏ।26 ਦਸੰਬਰ 2003ਭੁਚਾਲ ਨੇ ਦੱਖਣੀ ਈਰਾਨ ਦੇ ਇਤਿਹਾਸਕ ਸ਼ਹਿਰ ਬੈਮ ਨੂੰ ਤਬਾਹ ਕਰ ਦਿੱਤਾ। ਇਸ ਹਾਦਸੇ ਵਿੱਚ 26,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। Image copyright EPA 26 ਜਨਵਰੀ 20017.9 ਦੀ ਤੀਬਰਤਾ ਵਾਲੇ ਭੁਚਾਲ ਨੇ ਉੱਤਰੀ ਪੱਛਮੀ ਭਾਰਤ ਵਿੱਚ ਤਬਾਹੀ ਮਚਾ ਦਿੱਤੀ। ਜ਼ਿਆਦਾਤਰ ਗੁਜਰਾਤ ਸੂਬੇ ਨੂੰ ਨੁਕਸਾਨ ਹੋਇਆ। ਇਸ ਭੁਚਾਲ ਵਿੱਚ 20,000 ਦੇ ਕਰੀਬ ਲੋਕ ਮਾਰੇ ਗਏ ਸੀ ਅਤੇ ਲੱਖਾਂ ਲੋਕ ਬੇਘਰ ਹੋ ਗਏ। ਭੁਜ ਅਤੇ ਅਹਿਮਦਾਬਾਦ ਉਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਹੈ।ਮਈ 19977.1 ਦੀ ਤੀਬਰਤਾ ਵਾਲੇ ਭੁਚਾਲ ਵਿੱਚ ਪੂਰਬੀ ਈਰਾਨ ਦੇ ਬੀਰਜੈਂਡ ਵਿੱਚ 16000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।ਪੀਲਾ ਸੂਟਕੇਸ ਨੇਪਾਲ ਦੇ ਲੋਕਾਂ ਲਈ ਬਣਿਆ ਮਸੀਹਾਭਾਰਤ ਦੇ ਇਹਨਾਂ 29 ਸ਼ਹਿਰਾਂ ’ਚ ਹੈ ਭੂਚਾਲ ਦਾ ਸਭ ਤੋਂ ਵੱਧ ਖ਼ਤਰਾ21 ਜੂਨ 1990ਉੱਤਰੀ ਈਰਾਨੀ ਪ੍ਰਾਂਤ ਦੇ ਗਿਲਾਨ ਵਿੱਚ ਭੁਚਾਲ ਦੇ ਝਟਕਿਆਂ ਨਾਲ 40,000 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ VIDEO: ਇੰਡੋਨੇਸ਼ੀਆ ਦੇ ਟਾਪੂ ਲਾਮਬੋਕ 'ਤੇ 6.9 ਰਿਕਟਰ ਸਕੇਲ ਦੀ ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ7 ਦਸੰਬਰ 1988ਰਿਕਟਰ ਪੈਮਾਨੇ 'ਤੇ ਮਾਪੀ ਗਈ 6.9 ਦੀ ਤੀਬਰਤਾ ਵਾਲੇ ਭੁਚਾਲ ਨੇ ਉੱਤਰੀ-ਪੱਛਮੀ ਅਰਮੀਨੀਆ ਨੂੰ ਤਬਾਹ ਕਰ ਦਿੱਤਾ। ਹਾਦਸੇ ਵਿੱਚ 25,000 ਲੋਕਾਂ ਦੀ ਮੌਤ ਹੋਈ ਸੀ। 31 ਮਈ 1970ਪੈਰੁਵਿਅਨ ਐਨਡਸ ਵਿੱਚ ਆਏ ਇੱਕ ਭੁਚਾਲ ਨੇ ਵੱਡੀ ਤਬਾਹੀ ਮਚਾਈ। ਜਿਸ ਵਿੱਚ ਯੰਗਏ ਸ਼ਹਿਰ ਪੂਰੀ ਤਰ੍ਹਾਂ ਧੱਸ ਗਿਆ ਅਤੇ 66,000 ਲੋਕਾਂ ਦੀ ਮੌਤ ਹੋ ਗਈ।ਪਰਮਾਣੂ ਹਮਲੇ ਤੋਂ ਬਚਣ ਲਈ ਕਿੰਨੀਆਂ ਤਿਆਰੀਆਂ? ਭੂਚਾਲ ਨਾਲ ਹਿੱਲਿਆ ਮੈਕਸਿਕੋ ਸ਼ਹਿਰ1 ਸਤੰਬਰ 1923ਗ੍ਰੇਟ ਕਾਂਟੋ ਭੁਚਾਲ ਜਿਸਦਾ ਕੇਂਦਰ ਟੋਕਿਓ ਦੇ ਬਿਲਕੁਲ ਬਾਹਰ ਸੀ, ਉਸਨੇ ਜਪਾਨ ਦੀ ਰਾਜਧਾਨੀ ਵਿੱਚ 142,800 ਲੋਕਾਂ ਦੀ ਜਾਨ ਲਈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਸਪੇਨ ਦੇ ਇੱਕ ਪਿੰਡ 'ਸੈਨ ਬਾਰਟੋਲੋਮੇ ਡੀ ਪਿਨਾਰੇਸ' ਵਿੱਚ ਘੋੜਿਆਂ ਨੂੰ ਬਲਦੀ ਅੱਗ ਵਿੱਚੋਂ ਲੰਘਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘੋੜੇ ਤੰਦਰੁਸਤ ਰਹਿੰਦੇ ਹਨ।ਧਾਰਨਾ ਹੈ ਕਿ ਸ਼ੁੱਧੀਕਰਨ ਦੀ ਰੀਤ ਨਾਲ ਨਾ ਸਿਰਫ ਘੋੜੇ ਤੰਦਰੁਸਤ ਰਹਿੰਦੇ ਹਨ ਸਗੋਂ ਘੋੜ ਸਵਾਰ ਦੀ ਪ੍ਰਜਨਣ ਸ਼ਕਤੀ ਵਧਦੀ ਹੈ। ਮੰਨਿਆ ਜਾਂਦਾ ਹੈ ਇਹ ਤਿਉਹਾਰ 3000 ਸਾਲ ਪੁਰਾਣਾ ਹੈ ਅਤੇ ਪੈਜਨ ਸੱਭਿਅਤਾ ਨਾਲ ਜੁੜਿਆ ਹੋਇਆ ਹੈ।ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਆਈਐੱਸ ਤੋਂ ਭੱਜੀ ਹੁਸਨਾ ਮੁੱਕਿਆਂ ਰਾਹੀਂ ਹੌਂਸਲੇ ਭੰਨਣ ਦਾ ਇਰਾਦਾ ਰੱਖਦੀ
false
ਪਾਕਿਸਤਾਨ ਵਿੱਚ ਕਿਉਂ ਲਗ ਰਹੇ ਹਨ ਸਾਅਦਤ ਹਸਨ ਮੰਟੋ ਨੂੰ 'ਆਜ਼ਾਦ ਕਰਨ' ਦੇ ਨਾਅਰੇ 15 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46873041 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Saeed Ahmad ਫੋਟੋ ਕੈਪਸ਼ਨ ਪੇਸ਼ਾਵਰ ਵਿੱਚ ਪ੍ਰਦਰਸ਼ਨ, ਫਿਲਮ ਮੰਟੋ 'ਤੇ ਹਟੇ ਬੈਨ ਮਰਹੂਮ ਉਰਦੂ ਸ਼ਾਇਰ 'ਮੰਟੋ' ਦੀ ਕਹਾਣੀਆਂ ਅਤੇ ਨਿਜੀ ਜ਼ਿੰਦਗੀ 'ਤੇ ਬਣੀ ਬਾਲੀਵੁੱਡ ਫਿਲਮ 'ਤੇ ਬੈਨ ਨੂੰ ਲੈ ਕੇ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ 'ਮੰਟੋ ਨੂੰ ਆਜ਼ਾਦ ਕਰੋ' ਦੇ ਨਾਅਰੇ ਲਗਾਏ। Image copyright Saeed Ahmad ਫੋਟੋ ਕੈਪਸ਼ਨ ਫਿਲਮ 'ਮੰਟੋ' 'ਤੇ ਬੈਨ ਹਟਵਾਉਣ ਲਈ ਪੱਤਰਕਾਰਾਂ ਦਾ ਪ੍ਰਦਰਸ਼ਨ ਲਾਹੌਰ, ਪੇਸ਼ਾਵਰ ਅਤੇ ਮੁਲਤਾਨ ਵਿੱਚ ਪੱਤਰਕਾਰਾਂ ਤੇ ਕਲਾਕਾਰਾਂ ਨੇ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਪੀਲ ਕੀਤੀ ਕਿ ਫਿਲਮ 'ਤੇ ਬੈਨ ਹਟਾਇਆ ਜਾਏ।ਪ੍ਰਦਰਸ਼ਨ ਵਿੱਚ ਉਰਦੂ ਦੇ ਅਜ਼ੀਮ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਧੀ ਸਲੀਮਾ ਹਾਸ਼ਮੀ ਵੀ ਮੌਜੂਦ ਸੀ। ਉਨ੍ਹਾਂ ਕਿਹਾ, ''ਮੇਰੇ ਪਿਤਾ ਫੈਜ਼ ਨੂੰ ਮੰਟੋ ਜੇਲ੍ਹ ਵਿੱਚ ਮਿਲਣ ਲਈ ਆਏ ਸਨ, ਦੋਵੇਂ ਚੰਗੇ ਦੋਸਤ ਸਨ। ਇੱਕ ਦੋਸਤ ਤਾਂ ਚਲਾ ਗਿਆ, ਹੁਣ ਦੂਜੇ ਤੋਂ ਵੀ ਸਾਡੇ ਤੋਂ ਦੂਰ ਕਰ ਰਹੇ ਹਨ।'' Image copyright Saeed Ahmad ਫੋਟੋ ਕੈਪਸ਼ਨ ਫੈਜ਼ ਅਹਿਮਦ ਫੈਜ਼ ਦੀ ਧੀ ਸਲੀਮਾ ਹਾਸ਼ਮੀ ਵੀ ਪ੍ਰਦਰਸ਼ਨ ਵਿੱਚ ਸ਼ਾਮਲ ''ਇਹ ਕਿੱਥੇ ਦੀ ਆਜ਼ਾਦੀ ਹੈ, ਪਾਬੰਦੀ ਨਾਲ ਮੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।''ਪ੍ਰਦਰਸ਼ਨ ਕਰ ਰਹੇ ਹੋਰ ਲੋਕਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਵਿੱਚ ਜਿਨਸੀ ਦਹਿਸ਼ਤਗਰਦੀ ਨੂੰ ਨਹੀਂ ਰੋਕਿਆ ਜਾ ਰਿਹਾ ਪਰ ਅਜਿਹੀ ਫਿਲਮਾਂ 'ਤੇ ਰੋਕ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਸਾਡਾ ਸਮਾਜ ਬਦਲਿਆ ਹੀ ਨਹੀਂ, ਪਹਿਲਾਂ ਵੀ ਮੰਟੋ 'ਤੇ ਪਾਬੰਦੀ ਸੀ ਅਤੇ ਅੱਜ ਵੀ ਹੈ। Image copyright Saeed Ahmad ਫੋਟੋ ਕੈਪਸ਼ਨ ਪੇਸ਼ਾਵਰ ਵਿੱਚ ਮੰਟੋ 'ਤੇ ਬੈਨ ਖਿਲਾਫ ਪ੍ਰਦਰਸ਼ਨ, ਨੰਦਿਤਾ ਦਾਸ ਨੇ ਬਣਾਈ ਹੈ ਫਿਲਮ ਪੱਤਰਕਾਰ ਅਤੇ ਲੇਖਕ ਸਈਦ ਅਹਿਮਦ ਨੇ ਆਨਲਾਈਨ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਇਹ ਲੋਕ ਸੜਕਾਂ 'ਤੇ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਲਈ ਇਕੱਠਾ ਹੋਏ।ਫਿਲਮ ਦੀ ਨਿਰਦੇਸ਼ਕ ਨੰਦਿਤਾ ਦਾਸ ਨੇ ਖ਼ਾਸ ਤੌਰ 'ਤੇ ਟਵੀਟ ਕਰਕੇ ਇਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, ''ਬਾਰਡਰ ਪਾਰ ਵੀ ਲੋਕ ਬੋਲਣ ਦੀ ਆਜ਼ਾਦੀ ਚਾਹੁੰਦੇ ਹਨ, ਮੰਟੋ ਲਈ ਕੰਮ ਕਰਨ ਵਾਲੇ ਹਰ ਪਾਕਿਸਤਾਨੀ ਨੂੰ ਦਿਲੋਂ ਧੰਨਵਾਦ।'' Skip post by @nanditadas Beyond borders, the fight for freedom of expression is the same. Thanks to all those in Pakistan who are working to #FreeManto #Manto #FreeSpeechhttps://t.co/1v1MOD04sW https://t.co/1v1MOD04sW— Nandita Das (@nanditadas) 14 ਜਨਵਰੀ 2019 End of post by @nanditadas ਇਹ ਫਿਲਮ ਕੁਝ ਸਮਾਂ ਪਹਿਆਂ ਭਾਰਤ ਵਿੱਚ ਰਿਲੀਜ਼ ਹੋਈ ਸੀ। ਅਦਾਕਾਰ ਨਵਾਜ਼ੁਦੀਨ ਸਿੱਦਿਕੀ ਮੰਟੋ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਇਹ ਵੀ ਪੜ੍ਹੋ: ਕਰਤਾਰਪੁਰ ਦਾ ਲਾਂਘਾ ਜਿਹਲਮ ਤੱਕ ਕਿਵੇਂ ਲਿਜਾਣਾ ਚਾਹੁੰਦੇ ਹਨ ਕੁਝ ਪਾਕਿਸਤਾਨੀ 'ਸਾਨੂੰ ਕੋਈ ਦੇਖ ਲੈਂਦਾ ਤਾਂ ਸਾਡਾ ਕਤਲ ਹੋ ਸਕਦਾ ਸੀ' 'ਬਾਦਲ ਮੈਨੂੰ ਕਹਿ ਲੈਣ ਕਾਂਗਰਸੀ ਪਿੱਠੂ ਤੇ ਖਾਲਿਸਤਾਨੀ' Image copyright Saeed Ahmad ਫੋਟੋ ਕੈਪਸ਼ਨ ਪੇਸ਼ਾਵਰ ਵਿੱਚ ਮੰਟੋ ਦੀ ਤਸਵੀਰ ਨਾਲ ਇੱਕ ਵਿਦਿਆਰਥੀ ਸਾਦਤ ਹਸਨ ਮੰਟੋ ਆਪਣੇ ਸਮੇਂ ਦੇ ਕ੍ਰਾਂਤਿਕਾਰੀ ਪਾਕਿਸਤਾਨੀ ਲੇਖਕ ਰਹੇ ਹਨ ਜਿਨ੍ਹਾਂ ਦਾ ਜਨਮ ਲੁਧਿਆਣਾ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀਆਂ ਕਹਾਣੀਆਂ ਵਿੱਚ ਸਮਾਜ ਦਾ ਕੌੜਾ ਸੱਚ ਦਰਸਾਇਆ ਜਿਸ ਲਈ ਉਨ੍ਹਾਂ ਦੀ ਕਾਫੀ ਨਿੰਦਾ ਵੀ ਹੁੰਦਾ ਸੀ। ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਾਕਿਸਤਾਨ ਤੋਂ ਰਿਹਾਈ ਮਗਰੋਂ ਮੁੰਬਈ ਦੇ ਹਾਮਿਦ ਵਾਹਗਾ ਰਾਹੀਂ ਭਾਰਤ ਪਹੁੰਚੇ- ‘ਵੀਰਜ਼ਾਰਾ’ ਨਾਲ ਕੁਝ-ਕੁਝ ਮਿਲਦੀ ਇੱਕ ਅਸਲ ਕਹਾਣੀ 18 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46602059 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh Riobin/bbc ਫੋਟੋ ਕੈਪਸ਼ਨ ਮੇਰੇ ਕੋਲ ਖੁਸ਼ੀ ਪ੍ਰਗਟਾਉਣ ਲਈ ਸ਼ਬਦ ਨਹੀਂ ਹਨ - ਹਾਮਿਦ ਪਾਕਿਸਤਾਨੀ ਦੀ ਪਿਸ਼ਾਵਰ ਜੇਲ੍ਹ 'ਚ ਜਾਸੂਸੀ ਅਤੇ ਬਿਨਾਂ ਦਸਤਾਵੇਜ਼ਾਂ ਤੋਂ ਯਾਤਰਾ ਕਰਨ ਦੇ ਜੁਰਮ 'ਚ ਕੈਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਰਿਹਾਈ ਤੋਂ ਬਾਅਦ ਭਾਰਤ ਪਹੁੰਚ ਗਿਆ ਹੈ।ਹਾਮਿਦ ਹੁਣ ਕੁਝ ਸਮਾਂ ਪਹਿਲਾਂ ਹੀ ਵਾਹਗਾ ਸਰਹੱਦ ਰਾਹੀਂ ਭਾਰਤ ਵਿਚ ਦਾਖਲ ਹੋਇਆ ਹੈ। ਜਦੋਂ ਉਹ ਭਾਰਤ ਪਹੁੰਚਿਆ ਤਾਂ ਉਸ ਨੂੰ ਮੀਡੀਆ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਗਈ। Image copyright Ravinder Singh Robin/BBC ਫੋਟੋ ਕੈਪਸ਼ਨ ਪੁੱਤ ਦੇ ਸਰਹੱਦ ਪਾ ਕਰਦਿਆਂ ਹੀ ਮਾਂ ਨੇ ਭੱਜ ਕੇ ਗਲ਼ਵੱਕਰੀ ਪਾ ਲਈ ਹਾਮਿਦ ਅੰਸਾਰੀ ਦੀ ਮਾਂ ਫੌਜੀਆ ਅੰਸਾਰੀ ਨੇ ਬੀਬੀਸੀ ਲਈ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਅਸੀਂ ਬਹੁਤ ਛੋਟੇ ਲੋਕ ਹਾਂ। ਸਰਕਾਰ ਨੇ ਪਹਿਲੇ ਦਿਨ ਤੋਂ ਸਾਨੂੰ ਪੂਰਾ ਸਹਿਯੋਗ ਦਿੱਤਾ।'' Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi "ਸਾਨੂੰ ਮੀਡੀਆ ਨੇ ਪੂਰਾ ਸਹਿਯੋਗ ਕੀਤਾ ਅਤੇ ਸਾਡੀ ਆਵਾਜ਼ ਚੁੱਕੀ। ਜੱਸ ਉੱਪਲ ਨਾਮ ਦੀ ਇੱਕ ਕੁੜੀ ਨੇ ਯੂਕੇ ਤੋਂ ਮਦਦ ਕੀਤੀ। ਐਡਵੋਕੇਟ ਅਰਵਿੰਦ ਸ਼ਰਮਾ ਨੇ ਬਿਨਾਂ ਕਿਸੇ ਫੀਸ ਤੋਂ ਸੁਪਰੀਮ ਕੋਰਟ ਵਿੱਚ ਮਾਮਲਾ ਪਹੁੰਚਾਇਆ।" ਫੌਜੀਆ ਅੰਸਾਰੀ ਨੇ ਦੱਸਿਆ, "ਹਾਮਿਦ ਨੂੰ ਚਾਕਲੇਟ ਬਹੁਤ ਪਸੰਦ ਹਨ ਇਸ ਲਈ ਮੈਂ ਉਸ ਦੇ ਲਈ ਚਾਕਲੇਟ ਲੈ ਕੇ ਆਈ ਹਾਂ। ਇਸ ਦੇ ਨਾਲ ਹੀ ਉਸ ਨੂੰ ਆਲੂ ਮਟਰ ਵੀ ਕਾਫੀ ਪਸੰਦ ਹਨ, ਮਟਰ ਭਾਵੇਂ ਕਿੰਨੇ ਵੀ ਖੁਆ ਦਿਓ ਹਾਮਿਦ ਨੂੰ।'' Image copyright Ravinder singh robin/bbc ਫੋਟੋ ਕੈਪਸ਼ਨ ਹਾਮਿਦ ਦਾ ਪਰਿਵਾਰ ਮੁੰਬਈ ਤੋਂ ਆਇਆ ਹੈ ਅਤੇ ਅੰਮ੍ਰਿਤਸਰ ਵਿੱਚ ਉਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਪਿਸ਼ਾਵਰ ਹਾਈ ਕੋਰਟ ਨੇ ਹਾਮਿਦ ਅੰਸਾਰੀ ਨੂੰ ਯਾਤਰਾ ਨਾਲ ਜੁੜੇ ਦਸਤਾਵੇਜ਼ ਛੇਤੀ ਤੋਂ ਛੇਤੀ ਮੁਹੱਈਆ ਕਰਵਾਉਣ ਦਾ ਆਦੇਸ਼ ਦਿੱਤਾ ਸੀ ਤਾਂ ਕਿ ਉਨ੍ਹਾਂ ਨੂੰ ਭਾਰਤ ਭੇਜਣਾ ਸੰਭਵ ਹੋ ਸਕੇ। ਕਥਿਤ ਤੌਰ 'ਤੇ ਸਾਲ 2012 'ਚ ਫੇਸਬੁੱਕ 'ਤੇ ਹੋਈ ਦੋਸਤੀ ਨੇ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਫ਼ਗਾਨਿਸਤਾਨ ਤੋਂ ਹੁੰਦਿਆਂ ਹੋਇਆ ਪਾਕਿਸਤਾਨ ਪਹੁੰਚਾ ਦਿੱਤਾ ਸੀ। ਹਾਮਿਦ ਅੰਸਾਰੀ ਨੂੰ ਨਵੰਬਰ 2012 'ਚ ਪਾਕਿਸਤਾਨ ਦੇ ਕੋਹਾਟ ਸ਼ਹਿਰ ਤੋਂ ਹਿਰਾਸਤ 'ਚ ਲਿਆ ਗਿਆ ਸੀ। ਅਜਿਹੇ 'ਚ ਇਹ ਸਵਾਲ ਅਹਿਮ ਹੈ ਕਿ ਉਹ ਮੁੰਬਈ ਤੋਂ ਕੁਹਾਟ ਤੱਕ ਕਿਵੇਂ ਪਹੁੰਚੇ ਅਤੇ ਉਨ੍ਹਾਂ ਦੇ ਆਉਣ ਦਾ ਕੀ ਮਕਸਦ ਸੀ? ਇਹ ਵੀ ਪੜ੍ਹੋ:'1984 ਕਤਲੇਆਮ ਸਿਆਸੀ ਆਗੂਆਂ ਨੇ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਕਰਵਾਇਆ''ਮੇਰੇ ਪਤੀ ਨੂੰ ਮਾਰ ਦਿੱਤਾ, ਮੁੰਡੇ ਤੇ ਤਿੰਨ ਭਰਾਵਾਂ ਨੂੰ ਅੱਗ ਲਾ ਦਿੱਤੀ'ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ 'ਤੇ ਕਿਉਂ ਲੱਗ ਰਹੇ ਨੇ ਕਤਲ ਦੇ ਇਲਜ਼ਾਮ ਬੀਬੀਸੀ ਪੱਤਰਕਾਰ ਸ਼ਿਰਾਜ ਹਸਨ ਦੀ ਰਿਪੋਰਟ:33 ਸਾਲ ਦੇ ਹਾਮਿਦ ਅੰਸਾਰੀ ਮੁੰਬਈ ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਮੈਨੇਜਮੈਂਟ ਸਾਇੰਸ ਦੀ ਡਿਗਰੀ ਹੈ। ਉਨ੍ਹਾਂ ਦੇ ਪਰਿਵਾਰ ਮੁਤਾਬਕ ਲਾਪਤਾ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਹਾਮਿਦ ਨੇ ਮੁੰਬਈ ਦੇ ਇੱਕ ਕਾਲਜ 'ਚ ਲੈਕਚਰਾਰ ਵਜੋਂ ਜੁਆਇਨ ਕੀਤਾ ਸੀ। Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi ਉਨ੍ਹਾਂ ਦੀ ਮਾਂ ਫੌਜੀਆ ਅੰਸਾਰੀ ਮੁੰਬਈ 'ਚ ਹਿੰਦੀ ਦੇ ਪ੍ਰੋਫੈਸਰ ਹਨ ਅਤੇ ਕਾਲਜ ਦੀ ਵਾਈਸ ਪ੍ਰਿੰਸੀਪਲ ਹੈ। ਉਨ੍ਹਾਂ ਦੇ ਪਿਤਾ ਨਿਹਾਲ ਅੰਸਾਰੀ ਬੈਂਕਰ ਅਤੇ ਉਨ੍ਹਾਂ ਦੇ ਇੱਕ ਭਰਾ ਦੰਦਾਂ ਦੇ ਡਾਕਟਰ ਹਨ। ਪਾਕਿਸਤਾਨ ਅਤੇ ਭਾਰਤ ਵਿਚਾਲੇ ਕੈਦੀਆਂ ਲਈ ਕੰਮ ਕਰਨ ਵਾਲੇ ਸਮਾਜਿਕ ਕਾਰਕੁਨ ਜਤਿਨ ਦੇਸਾਈ ਨੇ ਬੀਬੀਸੀ ਨੂੰ ਦੱਸਿਆ, "ਹਾਮਿਦ ਨੂੰ ਪਾਕਿਸਤਾਨ ਜਾਣ ਦੀ ਖਾਹਿਸ਼ ਸੀ ਪਰ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲ ਸਕਿਆ।" Image copyright Getty Images ਫੋਟੋ ਕੈਪਸ਼ਨ ਹਾਮਿਦ ਨੂੰ ਪਿਸ਼ਾਵਰ ਹਾਈ ਕੋਰਟ ਦੇ ਹੁਕਮਾਂ ਨਾਲ ਰਿਹਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਕਈ ਵਾਰ ਹਾਮਿਦ ਅੰਸਾਰੀ ਨਾਲ ਮੁਲਾਕਾਤ ਹੋਈ ਸੀ ਜਿਸ ਦੌਰਾਨ ਅਜਿਹਾ ਲਗਦਾ ਸੀ ਕਿ ਉਹ ਪਾਕਿਸਤਾਨ ਜਾਣ ਲਈ ਬਜ਼ਿਦ ਸਨ। ਜਤਿਨ ਦੇਸਾਈ ਮੁਤਾਬਕ ਹਾਮਿਦ ਅੰਸਾਰੀ ਦੀ ਫੇਸਬੁਕ 'ਤੇ ਕੋਹਾਟ ਦੀ ਇੱਕ ਕੁੜੀ ਨਾਲ ਦੋਸਤੀ ਹੋਈ ਸੀ ਅਤੇ ਉਹ ਉਸੇ ਨੂੰ ਮਿਲਣ ਲਈ ਪਾਕਿਸਤਾਨ ਜਾਣਾ ਚਾਹੁੰਦੇ ਸਨ। ਜਤਿਨ ਮੁਤਾਬਕ ਹਾਮਿਦ ਅੰਸਾਰੀ ਨੇ ਕਈ ਵਾਰ ਪਾਕਿਸਤਾਨ ਦਾ ਵੀਜ਼ਾ ਹਾਸਿਲ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕੋਹਾਟ ਦੇ ਸਥਾਨਕ ਲੋਕਾਂ ਨਾਲ ਫੇਸਬੁਕ ਰਾਹੀਂ ਸੰਪਰਕ ਕੀਤਾ। ਕਾਬੁਲ ਦੇ ਰਸਤਿਓਂ ਪਹੁੰਚੇ ਕੋਹਾਟ ਚਾਰ ਨਵੰਬਰ 2012 ਨੂੰ ਹਾਮਿਦ ਅੰਸਾਰੀ ਨੇ ਮੁੰਬਈ ਤੋਂ ਕਾਬੁਲ ਜਾਣ ਵਾਲੀ ਫਲਾਈਟ ਲਈ। ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਇੱਕ ਏਅਰਲਾਈ ਕੰਪਨੀ ਵਿੱਚ ਇੰਟਰਵਿਊ ਦੇਣ ਜਾ ਰਹੇ ਹਨ। Image copyright ਫੋਟੋ ਕੈਪਸ਼ਨ 33 ਸਾਲ ਦੇ ਹਾਮਿਦ ਅੰਸਾਰੀ ਮੁੰਬਈ ਤੋਂ ਕਾਬੁਲ ਹੁੰਦੇ ਹੋਏ ਪਹੁੰਚੇ ਸਨ ਪਾਕਿਸਤਾਨ ਦੇ ਸ਼ਹਿਰ ਕੋਹਾਟ। ਉਨ੍ਹਾਂ ਨੇ 15 ਨਵੰਬਰ ਨੂੰ ਘਰ ਵਾਪਸ ਆਉਣਾ ਸੀ ਪਰ ਕਾਬੁਲ ਪਹੁੰਚਣ ਤੋਂ ਕੁਝ ਦਿਨ ਬਾਅਦ ਘਰ ਵਾਲਿਆਂ ਦਾ ਉਨ੍ਹਾਂ ਨਾਲ ਸੰਪਰਕ ਟੁੱਟ ਗਿਆ। ਉਨ੍ਹਾਂ ਦਾ ਫੋਨ ਬੰਦ ਹੋਣ ਤੋਂ ਬਾਅਦ ਘਰ ਵਾਲਿਆਂ ਨੂੰ ਕੁਝ ਸ਼ੱਕ ਹੋਇਆ। ਹਾਮਿਦ ਅੰਸਾਰੀ ਕਥਿਤ ਤੌਰ 'ਤੇ ਕਾਬੁਲ ਤੋਂ ਜਲਾਲਾਬਾਦ (ਅਫਗਾਨਿਸਤਾਨ) ਗਏ ਅਤੇ ਉਥੋਂ ਯਾਤਰਾ ਦੇ ਦਸਤਾਵੇਜ਼ ਅਤੇ ਪਾਸਪੋਰਟ ਤੋਂ ਬਿਨਾਂ ਤੁਰਖਮ ਰਾਹੀਂ ਪਾਕਿਸਤਾਨ 'ਚ ਦਾਖ਼ਲ ਹੋਏ। ਉਹ ਕੁਰਕ 'ਚ ਰੁਕੇ ਅਤੇ ਕੋਹਾਟ ਪਹੁੰਚੇ। Image copyright Getty Images ਫੋਟੋ ਕੈਪਸ਼ਨ ਜਤਿਨ ਦੇਸਾਈ ਮੁਤਾਬਕ ਹਾਮਿਦ ਅੰਸਾਰੀ ਦੀ ਫੇਸਬੁਕ 'ਤੇ ਕੋਹਾਟ ਦੀ ਇੱਕ ਕੁੜੀ ਨਾਲ ਦੋਸਤੀ ਹੋਈ ਸੀ ਪੁਲਿਸ ਦਾ ਕਹਿਣਾ ਹੈ ਕਿ ਕੋਹਾਟ ਦੇ ਇੱਕ ਹੋਟਲ 'ਚ ਕਮਰਾ ਲੈਣ ਲਈ ਉਨ੍ਹਾਂ ਨੇ ਹਮਜ਼ਾ ਨਾਮ ਦਾ ਫਰਜ਼ੀ ਪਾਕਿਸਤਾਨੀ ਪਛਾਣ ਪੱਤਰ ਵਰਤਿਆ ਅਤੇ ਉਸੇ ਦਿਨ ਪੁਲਿਸ ਨੇ ਉਨ੍ਹਾਂ ਨੂੰ ਸ਼ੱਕ ਵਜੋਂ ਹਿਰਾਸਤ 'ਚ ਲੈ ਲਿਆ। ਦੂਜੇ ਪਾਸੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਹਾਮਿਦ ਅੰਸਾਰੀ ਨਾਲ ਗੱਲਬਾਤ ਬੰਦ ਹੋਣ ਮਗਰੋਂ ਉਨ੍ਹਾਂ ਨੇ ਹਾਮਿਦ ਦਾ ਲੈਪਟਾਪ ਦੇਖਿਆ ਅਤੇ ਉਨ੍ਹਾਂ ਦੇ ਈਮੇਲ 'ਤੇ ਹੋਈ ਗੱਲਬਾਤ ਪੜ੍ਹੀ। ਉਨ੍ਹਾਂ ਦੇ ਪਰਿਵਾਰ ਮੁਤਾਬਕ ਫੇਸਬੁਕ ਤੋਂ ਇਹ ਪਤਾ ਲੱਗਿਆ ਕਿ ਉਹ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਪ੍ਰਾਂਤ ਦੇ ਕੋਹਾਟ ਦੀ ਕਿਸੇ ਕੁੜੀ ਨਾਲ ਗੱਲ ਕਰਦੇ ਸਨ ਅਤੇ ਉਸ ਨੂੰ ਮਿਲਣ ਲਈ ਉਹ ਉੱਥੇ ਜਾਣਾ ਚਾਹੁੰਦੇ ਸੀ। ਇਸ ਤੋਂ ਬਾਅਦ ਹਾਮਿਦ ਅੰਸਾਰੀ ਦੀ ਮਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਬੇਟੇ ਨੇ ਫੇਸਬੁਕ 'ਤੇ ਕੁਝ ਪਾਕਿਸਤਾਨੀ ਲੋਕਾਂ ਨਾਲ ਵੀ ਗੱਲ ਕੀਤੀ ਸੀ ਅਤੇ ਉਨ੍ਹਾਂ ਦੇ ਕਹਿਣ 'ਤੇ ਇਹ ਰਾਹ ਚੁਣਿਆ ਸੀ। ਦੂਜੇ ਪਾਸੇ ਪਾਕਿਸਤਾਨ ਦੇ ਸੂਚਨਾ ਵਿਭਾਗ ਮੁਤਾਬਕ ਹਾਮਿਦ ਅੰਸਾਰੀ ਨੇ ਪੁੱਛਗਿੱਛ 'ਚ ਮੰਨਿਆ ਸੀ ਕਿ ਉਹ ਗ਼ੈਰ ਕਾਨੂੰਨੀ ਤੌਰ 'ਤੇ ਅਫ਼ਗਾਨਿਸਤਾਨ ਦੇ ਤੁਰਖ਼ਮ ਦੇ ਰਸਤਿਓਂ ਪਾਕਿਸਤਾਨ 'ਚ ਦਾਖ਼ਲ ਹੋਏ ਸਨ। ਫੇਸਬੁੱਕ 'ਤੇ ਕਿਸ-ਕਿਸ ਨਾਲ ਗੱਲ ਕੀਤੀ ?ਹਾਮਿਦ ਅੰਸਾਰੀ ਦੇ ਪਰਿਵਾਰ ਅਤੇ ਉਨ੍ਹਾਂ ਦੇ ਕੇਸ ਨਾਲ ਜੁੜੇ ਸਮਾਜਿਕ ਕਾਰਕੁਨਾਂ ਮੁਤਾਬਕ ਹਾਮਿਦ ਨੇ ਕੋਹਾਟ 'ਚ ਕਈ ਲੋਕਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਉਹ ਪਾਕਿਸਤਾਨ ਪਹੁੰਚਣ 'ਚ ਉਨ੍ਹਾਂ ਦਾ ਮਦਦ ਕਰ ਸਕਣ। Image copyright ਫੋਟੋ ਕੈਪਸ਼ਨ 2012 'ਚ ਪਾਕਿਸਤਾਨ 'ਚ ਹਾਮਿਦ ਅੰਸਾਰੀ ਦੇ ਲਾਪਤਾ ਹੋਣ ਤੋਂ ਬਾਅਦ ਪੇਸ਼ਾਵਰ ਹਾਈ ਕੋਰਟ 'ਚ ਫੌਜ਼ੀਆ ਅੰਸਾਰੀ ਵੱਲੋਂ ਬੇਟੇ ਦੀ ਬਰਾਮਦਗੀ ਲਈ ਹੇ ਪਟੀਸ਼ਨ ਦਾਇਰ ਕੀਤੀ ਗਈ ਸੀ ਉਨ੍ਹਾਂ ਦੇ ਫੇਸਬੁਕ 'ਤੇ ਮਿਲੇ ਅਕਾਊਂਟ ਅਸਲੀ ਹਨ ਜਾਂ ਫਰਜ਼ੀ ਇਸ ਦੀ ਪੁਸ਼ਟੀ ਹਾਲੇ ਸੰਭਵ ਨਹੀਂ ਹੈ। ਪਰ ਮਾਰਚ 2010 ਤੋਂ ਨਵੰਬਰ 2012 ਦਰਮਿਆਨ ਕੁਝ ਲੋਕ ਜਿਨ੍ਹਾਂ ਨਾਲ ਉਹ ਪਾਕਿਸਤਾਨ ਆਉਣ ਸੰਬੰਧੀ ਗੱਲਾਂ ਕਰ ਰਹੇ ਸਨ ਉਸ ਵਿੱਚ ਕੁਰਕ 'ਚ ਰਹਿਣ ਵਾਲੇ ਅਤਾ ਉਰ ਰਹਿਮਾਨ ਵੀ ਸ਼ਾਮਿਲ ਸਨ। ਉਨ੍ਹਾਂ ਦੇ ਪਰਿਵਾਰ ਮੁਤਾਬਕ ਹਾਮਿਦ ਸਬਾ ਖ਼ਾਨ ਨਾਮ ਦੇ ਇੱਕ ਅਕਾਊਂਟ ਦੇ ਸੰਪਰਕ 'ਚ ਸਨ। ਉਸ ਤੋਂ ਇਲਾਵਾ ਹਨੀਫ਼ ਅਤੇ ਸਾਜ਼ੀਆ ਖ਼ਾਨ ਨਾਮ ਦੇ ਅਕਾਊਂਟ ਨਾਲ ਵੀ ਸੰਪਰਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਦਾਅਵੇ ਅਦਾਲਤ 'ਚ ਪੇਸ਼ ਕੀਤੇ ਗਏ ਸਨ। ਗੁੰਮਸ਼ੁਦਗੀ ਤੇ 3 ਸਾਲ ਦੀ ਕੈਦ2012 'ਚ ਪਾਕਿਸਤਾਨ 'ਚ ਹਾਮਿਦ ਅੰਸਾਰੀ ਦੇ ਲਾਪਤਾ ਹੋਣ ਤੋਂ ਬਾਅਦ ਪਿਸ਼ਾਵਰ ਹਾਈ ਕੋਰਟ 'ਚ ਵਕੀਲਾਂ ਦੇ ਰਾਹੀਂ ਫੌਜੀਆ ਅੰਸਾਰੀ ਨੇ ਆਪਣੇ ਬੇਟੇ ਦੀ ਬਰਾਮਦਗੀ ਲਈ ‘ਹੇਬੀਅਸ ਕਾਰਪਸ ਪਟੀਸ਼ਨ’ ਦਾਇਰ ਕੀਤੀ। ਇਸ ਵਿੱਚ ਰੱਖਿਆ ਮੰਤਰਾਲੇ ਵੱਲੋਂ ਜਵਾਬ ਦਾਖ਼ਲ ਕੀਤਾ ਗਿਆ ਕਿ ਮੁਲਜ਼ਮ ਹਾਮਿਦ ਅੰਸਾਰੀ ਨੂੰ ਇੱਕ ਸੁਰੱਖਿਆ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਫੌਜੀ ਅਦਾਲਤ 'ਚ ਕਾਰਵਾਈ ਚੱਲ ਰਹੀ ਹੈ। ਫਰਵਰੀ 2016 'ਚ ਫੌਜੀ ਅਦਾਲਤ ਨੇ ਹਾਮਿਦ ਅੰਸਾਰੀ ਨੂੰ ਜਾਸੂਸੀ ਦੇ ਇਲਜ਼ਾਮ 'ਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਫੋਟੋ ਕੈਪਸ਼ਨ ਹਾਮਿਦ ਅੰਸਾਰੀ ਦੇ ਕੇਸ ਦਾ ਇੱਕ ਅਹਿਮ ਹਿੱਸਾ ਪਾਕਿਸਤਾਨੀ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਵੀ ਹੈ। ਉਸ ਵੇਲੇ ਸਰਕਾਰੀ ਬੁਲਾਰੇ ਦਾ ਕਹਿਣਾ ਸੀ ਕਿ ਪੁੱਛਗਿੱਛ ਦੌਰਾਨ ਸਵੀਕਾਰ ਕੀਤਾ ਸੀ ਕਿ ਉਸ ਵੱਲੋਂ ਪਾਕਿਸਤਾਨ ਆਉਣ ਦਾ ਮਕਸਦ ਜਾਸੂਸੀ ਕਰਨਾ ਸੀ। ਜ਼ੀਨਤ ਸ਼ਹਿਜ਼ਾਦੀ ਦੀ ਗੁੰਮਸ਼ੁਦਗੀ ਤੇ ਬਰਾਮਦਗੀਹਾਮਿਦ ਅੰਸਾਰੀ ਦੇ ਕੇਸ ਦਾ ਇੱਕ ਅਹਿਮ ਹਿੱਸਾ ਪਾਕਿਸਤਾਨੀ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਦੀ ਗੁੰਮਸ਼ੁਦਗੀ ਵੀ ਹੈ। ਜ਼ੀਨਤ ਸ਼ਹਿਜ਼ਾਦੀ ਲਾਹੌਰ 'ਚ ਇੱਕ ਸਥਾਨਕ ਚੈਨਲ ਲਈ ਕੰਮ ਕਰਦੀ ਸੀ। ਉਹ ਹਾਮਿਦ ਅੰਸਾਰੀ ਦੇ ਪਰਿਵਾਰ ਦੇ ਸੰਪਰਕ 'ਚ ਸੀ। ਜ਼ੀਨਤ ਨੇ ਮੁੰਬਈ 'ਚ ਹਾਮਿਦ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਜ਼ਬਰਦਸਤੀ ਅਗਵਾ ਕਰਨ ਦਾ ਕੇਸ ਦਰਜ ਕੀਤਾ ਸੀ। ਜੁਲਾਈ 2015 'ਚ ਜ਼ੀਨਤ ਸ਼ਹਿਜ਼ਾਦੀ ਰਾਹੀਂ ਹੀ ਫੌਜੀਆ ਅੰਸਾਰੀ ਵੱਲੋਂ ਤਤਕਾਲੀ ਆਈਐਸਆਈ ਮੁਖੀ ਮੇਜਰ ਜਨਰਲ ਰਿਜ਼ਵਾਨ ਅਖ਼ਤਰ ਅਤੇ ਡਾਇਰੈਕਟਰ ਜਨਰਲ ਮਿਲਟਰੀ ਇੰਟੈਲੀਜੈਂਸ ਮੇਜਰ ਜਨਰਲ ਰਿਜ਼ਵਾਨ ਸੱਤਾਰ ਨੂੰ ਇੱਕ ਚਿੱਠੀ ਲਿਖੀ ਸੀ। ਇਹ ਵੀ ਪੜ੍ਹੋ-ਦੋ ਸਾਲ ਕਿੱਥੇ ਲਾਪਤਾ ਰਹੀ ਪਾਕਿਸਤਾਨੀ ਪੱਤਰਕਾਰ?ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂ'ਸ਼ਾਂਤੀ ਲਈ ਸਿੱਧੂ ਦੇ ਵਜ਼ੀਰ-ਏ-ਆਜ਼ਮ ਬਣਨ ਦੀ ਉਡੀਕ ਨਾ ਕਰਨੀ ਪਏ' ਪਾਕਿਸਤਾਨ ਪੱਤਰਕਾਰਾਂ ਲਈ ਇਸ ਲਈ ਹੈ ਖ਼ਤਰਨਾਕਫੌਜੀਆ ਵੱਲੋਂ ਲਿਖੀ ਗਈ ਚਿੱਠੀ 'ਚ "ਲਿਲਾਹ ਰਹਿਮ ਕੀਜੀਏ" ਉਰਦੂ 'ਚ ਲਿਖਿਆ ਗਿਆ ਸੀ। ਇਸੇ ਦੌਰਾਨ ਹੀ ਜ਼ੀਨਤ ਲਾਪਤਾ ਹੋ ਗਈ। ਮਨੁ੍ੱਖੀ ਅਧਿਕਾਰ ਵਕੀਲ ਹਿਨਾ ਜਿਲਾਨੀ ਮੁਤਾਬਕ ਜ਼ੀਨਤ ਸ਼ਹਿਜ਼ਾਦੀ 19 ਅਗਸਤ 2015 ਨੂੰ ਉਸ ਵੇਲੇ ਲਾਪਤਾ ਹੋਈ ਸੀ ਜਦੋਂ ਰਿਕਸ਼ੇ 'ਤੇ ਦਫ਼ਤਰ ਜਾਣ ਵੇਲੇ ਕੋਰੋਲਾ ਗੱਡੀ ਨੇ ਉਨ੍ਹਾਂ ਦਾ ਰਸਤਾ ਰੋਕਿਆ, ਹਥਿਆਰਬੰਦ ਲੋਕ ਨਿਕਲੇ ਤੇ ਜ਼ਬਰਦਸਤੀ ਗੱਡੀ ਵਿੱਚ ਪਾ ਕੇ ਲੈ ਗਏ। ਜ਼ੀਨਤ ਦੇ ਲਾਪਤਾ ਹੋਣ ਦੌਰਾਨ ਉਨ੍ਹਾਂ ਦੇ ਭਰਾ ਸੱਦਾਮ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਉਨ੍ਹਾਂ ਦੀ ਮਾਂ ਨੇ ਬੀਬੀਸੀ ਉਰਦੂ ਨੂੰ ਦਿੱਤੇ ਇੱਕ ਇੰਟਰਵਿਊ 'ਚ ਦੱਸਿਆ ਸੀ ਉਹ ਜ਼ੀਨਤ ਦੇ ਲਾਪਤਾ ਹੋਣ ਕਰਕੇ ਪ੍ਰੇਸ਼ਾਨ ਹੋ ਗਿਆ ਸੀ। Image copyright ਫੋਟੋ ਕੈਪਸ਼ਨ ਹਾਮਿਦ ਅੰਸਾਰੀ ਦਾ ਮਾਂ ਫੌਜੀਆ ਨੇ ਲਿਖੀ ਸੀ ਪਾਕਿਸਤਾਨ ਨੂੰ ਚਿੱਠੀ ਗੁੰਮਸ਼ੁਦਗੀ ਜਾਂ ਅਗਵਾ ਦੇ ਦੋ ਸਾਲ ਬਾਅਦ 2017 'ਚ ਜ਼ੀਨਤ ਨੂੰ ਬਰਾਮਦ ਕਰਵਾ ਲਿਆ ਗਿਆ। ਉਸ ਵੇਲੇ ਲਾਪਤਾ ਲੋਕਾਂ ਦੇ ਕਮਿਸ਼ਨ ਦੇ ਮੁਖੀ ਜਸਟਿਸ ਰਿਟਾਇਰਡ ਜਾਵੇਦ ਇਕਬਾਲ ਦਾ ਕਹਿਣਾ ਸੀ ਕਿ ਜ਼ੀਨਤ ਨੂੰ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀ ਸੀਮਾ 'ਚ ਪੈਂਦੇ ਖੇਤਰ ਤੋਂ ਬਰਾਮਦ ਕੀਤਾ ਗਿਆ ਹੈ। ਬਰਾਮਦ ਹੋਣ ਤੋਂ ਬਾਅਦ ਜ਼ੀਨਤ ਅਤੇ ਉਨ੍ਹਾਂ ਦੇ ਪਰਿਵਾਰ ਨੇ ਖ਼ਾਮੋਸ਼ੀ ਅਖ਼ਤਿਆਰ ਕਰ ਲਈ ਅਤੇ ਮੀਡੀਆ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਰਿਹਾਈ ਕਦੋਂ ਹੋਵੋਗੀ?ਹਾਮਿਦ ਅੰਸਾਰੀ ਦੀ ਤਿੰਨ ਸਾਲ ਕੈਦ ਦੀ ਸਜ਼ਾ 16 ਦਸੰਬਰ ਨੂੰ ਪੂਰੀ ਹੋ ਜਾਵੇਗੀ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਜੇਲ੍ਹ 'ਚ ਰੱਖਣ ਦਾ ਕੋਈ ਕਾਨੂੰਨੀ ਰਸਤਾ ਨਹੀਂ ਹੈ। ਹਾਮਿਦ ਨਿਹਾਲ ਅੰਸਾਰੀ ਦੇ ਵਕੀਲ ਕਾਜ਼ੀ ਮਹਿਮੂਦ ਅਨਵਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਉਸ ਕੇਸ ਦੀ ਇੱਕ ਪਟੀਸ਼ਨ ਜੁਲਾਈ 2018 'ਚ ਪਾਈ ਸੀ ਕਿ ਹਾਮਿਦ ਅੰਸਾਰੀ ਦੀ ਸਜ਼ਾ 16 ਦਸੰਬਰ ਨੂੰ ਖ਼ਤਮ ਹੋਣ ਵਾਲੀ ਹੈ ਇਸ ਲਈ ਉਨ੍ਹਾਂ ਯਾਤਰਾ ਅਤੇ ਹੋਰ ਦਸਤਾਵੇਜ਼ ਪੂਰੇ ਕੀਤੇ ਜਾਣ ਤਾਂ ਜੋ ਸਜ਼ਾ ਖ਼ਤਮ ਹੋਣ 'ਤੇ ਉਨ੍ਹਾਂ ਲਈ ਭਾਰਤ ਜਾਣਾ ਸੌਖਾ ਹੋ ਸਕੇ। ਪਿਸ਼ਾਵਰ ਹਾਈ ਕੋਰਟ ਨੇ ਸਰਕਾਰ ਨੂੰ ਸਾਰੇ ਦਸਤਾਵੇਜ਼ ਜਲਦ ਤਿਆਰ ਕਰਨ ਦਾ ਆਦੇਸ਼ ਦਿੱਤਾ। ਸਰਕਾਰ ਨੇ ਅਦਾਲਤ ਨੂੰ ਕਿਹਾ ਕਿ ਰਿਹਾਅ ਹੋਣ ਤੋਂ ਭਾਰਤ-ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਹਾਮਿਦ ਨੂੰ ਉਸੇ ਦਿਨ ਹੀ ਵਾਹਗਾ ਸਰਹੱਦ ਰਾਹੀਂ ਭਾਰਤ ਭੇਜ ਦਿੱਤਾ ਜਾਵੇਗਾ। ਕਾਜ਼ੀ ਮਹਿਮੂਦ ਮੁਤਾਬਕ ਬੀਤੇ ਸ਼ਨਿੱਚਰਵਾਰ ਨੂੰ ਜੇਲ੍ਹ ਸੁਪਰਡੈਂਟ ਅਤੇ ਹੋਰ ਮਿਲਟਰੀ ਇੰਟੈਲੀਜੈਂਸ ਅਧਿਕਾਰੀਆਂ ਦੀ ਮੌਜੂਦਗੀ 'ਚ ਹਾਮਿਦ ਅੰਸਾਰੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ। Image copyright Fauzia Ansari ਫੋਟੋ ਕੈਪਸ਼ਨ ਜਤਿਨ ਦੇਸਾਈ ਦਾ ਕਹਿਣਾ ਹੈ ਕਿ ਹਾਮਿਦ ਅੰਸਾਰੀ ਦੇ ਮਾਤਾ-ਪਿਤਾ ਨੂੰ ਆਸ ਹੈ ਕਿ ਉਨ੍ਹਾਂ ਦਾ ਬੇਟਾ ਛੇਤੀ ਹੀ ਵਾਪਸ ਆਵੇਗਾ ਇਸ ਤੋਂ ਬਾਅਦ ਉਨ੍ਹਾਂ ਰਿਹਾਈ ਦੇ ਇੰਤਜ਼ਾਮ ਕਰਵਾਉਣ ਨਾਲ ਜੁੜੀ ਇੱਕ ਹੋਰ ਪਟੀਸ਼ਨ ਪਿਸ਼ਾਵਰ ਹਾਈ ਕੋਰਟ 'ਚ ਦਾਇਰ ਕੀਤੀ।ਇਸ ਪਟੀਸ਼ਨ ਤੋਂ ਬਾਅਦ 13 ਦਸੰਬਰ ਨੂੰ ਪਾਕਿਸਤਾਨ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਮਿਲਟਰੀ ਇੰਟੈਲੀਜੈਂਸ ਨੇ ਆਗਿਆ ਮਿਲਣ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੂੰ ਯਾਤਰਾ ਦਸਤਾਵੇਜ਼ਾਂ ਲਈ ਸੰਪਰਕ ਕੀਤਾ ਗਿਆ ਹੈ ਤਾਂ ਜੋ ਹਾਮਿਦ ਨਿਹਾਲ ਅੰਸਾਰੀ ਨੂੰ ਭਾਰਤ ਭੇਜਿਆ ਜਾ ਸਕੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਕੈਦੀਆਂ ਦੀ ਅਦਲਾ-ਬਦਲੀ ਲਈ ਸਾਲ 2008 'ਚ ਇੱਕ ਸਮਝੌਤਾ ਹੋਇਆ ਸੀ ਜਿਸ ਤੋਂ ਬਾਅਦ ਸਜ਼ਾ ਪੂਰੀ ਕਰਨ ਵਾਲੇ ਕੈਦੀਆਂ ਨੂੰ ਵਾਹਗਾ ਸਰਹੱਦ 'ਤੇ ਇੱਕ-ਦੂਜੇ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਂਦਾ ਹੈ। ਜੇਕਰ ਕਿਸੇ ਕੈਦੀ ਦੀ ਯਾਤਰਾ ਦਸਤਾਵੇਜ਼ ਤਿਆਰ ਨਾ ਹੋਣ ਤਾਂ ਇੱਕ ਮਹੀਨੇ ਦੇ ਅੰਦਰ-ਅੰਦਰ ਦਸਤਾਵੇਜ਼ ਪੂਰੇ ਕਰਕੇ ਉਸ ਨੂੰ ਵਾਪਸ ਭੇਜਿਆ ਜਾਂਦਾ ਹੈ। ਦਿਨ ਗਿਣ ਰਹੇ ਹਨ ਹਾਮਿਦ ਅੰਸਾਰੀ ਜਤਿਨ ਦੇਸਾਈ ਮੁਤਾਬਕ ਦੋਵਾਂ ਦੇਸਾਂ ਦੀਆਂ ਸਰਕਾਰਾਂ ਨੂੰ ਹਾਮਿਦ ਅੰਸਾਰੀ ਦੇ ਮਾਮਲੇ ਨੂੰ ਮਨੁੱਖੀ ਅਧਿਕਾਰਾਂ ਦੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ। Image copyright AFP ਕਰਤਾਰਪੁਰ ਲਾਂਘੇ ਦੀ ਨੀਂਹ ਰੱਖੀ ਗਈ ਹੈ ਅਤੇ ਦੋਵਾਂ ਦੇਸਾਂ ਵਿਚਾਲੇ ਚੰਗਾ ਮਾਹੌਲ ਬਣਾਇਆ ਜਾ ਰਿਹਾ ਹੈ। ਜੇਕਰ ਇਨਸਾਨੀ ਬੁਨਿਆਦ 'ਤੇ ਹਾਮਿਦ ਅੰਸਾਰੀ ਆਪਣੇ ਦੇਸ ਵਾਪਸ ਆ ਜਾਂਦੇ ਹਾਂ ਤਾਂ ਇਸ ਨਾਲ ਇਹ ਮਾਹੌਲ ਹੋਰ ਬਿਹਤਰ ਹੋਵੇਗਾ। ਜਤਿਨ ਦੇਸਾਈ ਦਾ ਕਹਿਣਾ ਹੈ ਕਿ ਹਾਮਿਦ ਅੰਸਾਰੀ ਦੇ ਮਾਤਾ-ਪਿਤਾ ਨੂੰ ਆਸ ਹੈ ਕਿ ਉਨ੍ਹਾਂ ਦਾ ਬੇਟਾ ਛੇਤੀ ਹੀ ਵਾਪਸ ਆਵੇਗਾ ਅਤੇ ਇਸ ਬਾਰੇ ਉਨ੍ਹਾਂ ਨੂੰ ਦੱਸ ਦਿੱਤਾ ਗਿਆ ਹੈ। 30 ਨਵੰਬਰ ਨੂੰ ਇਸਲਾਮਾਬਾਦ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਾਮਿਦ ਅੰਸਾਰੀ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਸੀ। ਇਸ 'ਤੇ ਇਮਰਾਨ ਖ਼ਾਨ ਦਾ ਕਹਿਣਾ ਸੀ, "ਇੰਸ਼ਾ ਅੱਲਾਹ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ। ਮੈਂ ਇਸ ਕੇਸ ਬਾਰੇ ਨਹੀਂ ਜਾਣਦਾ ਪਰ ਇਸ ਮਾਮਲੇ ਨੂੰ ਦੇਖਾਂਗਾ।"ਇਹ ਵੀ ਪੜ੍ਹੋ-ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ ਕਮਲ ਨਾਥ ’ਤੇ ਸਿੱਧੂ: ਹਾਈ ਕਮਾਂਡ ਦੇ ਫੈਸਲੇ ਤੋਂ 1 ਇੰਚ ਵੀ ਸੱਜੇ-ਖੱਬੇ ਨਹੀਂ ਹੋ ਸਕਦੇਸਿੱਧੂ ਦੇ 'ਨਿੱਕੇ ਫੈਨ' ਨੂੰ ਇੰਝ ਮਿਲਿਆ ਆਟੋਗ੍ਰਾਫ਼ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi Skip Youtube post 4 by BBC News Punjabi Warning: Third party content may contain adverts End of Youtube post 4 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬੋਤਾਓਸ਼ੀ ਸੌ ਸਾਲ ਪੁਰਾਣੀ ਜਪਾਨੀ ਖੇਡ ਹੈ। ਜੋ 'ਜਿੱਥੇ ਪੈਂਦੀ ਹੈ ਪੈਣ ਦਿਓ' ਮੁਤਾਬਕ ਖੇਡੀ ਜਾਂਦੀ ਹੈ।ਹਰ ਟੀਮ ਦੇ 75 ਖਿਡਾਰੀ ਹੁੰਦੇ ਹਨ ਜੋ 4 ਮੀਟਰ ਦੇ ਇੱਕ ਖੰਭੇ ਲਈ ਘੁਲਦੇ ਹਨ। ਇੱਕ ਟੀਮ ਖੰਭੇ ਨੂੰ ਸਿੱਧਾ ਰੱਖਣ ਲਈ ਜੂਝਦੀ ਹੈ ਤੇ ਦੂਸਰੀ ਟੀਮ 90 ਸਕਿੰਟਾਂ ਵਿੱਚ ਇਸ ਨੂੰ ਡੇਗਣਾ ਹੁੰਦਾ ਹੈ।ਇਸ ਖੇਡ ਵਿੱਚ ਸੱਟਾਂ ਆਮ ਲਗਦੀਆਂ ਹਨ ਜਿਸ ਕਰਕੇ ਕਈ ਜਪਾਨੀ ਸਕੂਲਾਂ ਨੇ ਇਸ 'ਤੇ ਪਾਬੰਦੀ ਵੀ ਲਾ ਦਿੱਤੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਚੀਨ ਨੇ ਬਣਾਇਆ ‘ਮਦਰ ਆਫ ਆਲ ਬੌਂਬਜ਼’ 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46974934 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images/representative ਫੋਟੋ ਕੈਪਸ਼ਨ ਚੀਨ ਅਤੇ ਬਾਕੀਆਂ ਵਿਚਕਾਰ ਫਰਕ ਘਟਦਾ ਜਾ ਰਿਹਾ ਹੈ ਚੀਨ, ਅਮਰੀਕਾ ਅਤੇ ਰੂਸ ਹਥਿਆਰਾਂ ਦੀ ਦੌੜ ਵਿੱਚ ਇੱਕ ਦੂਜੇ ਨੂੰ ਪਿੱਛੇ ਛੱਡਣ 'ਚ ਲੱਗੇ ਹੋਏ ਹਨ। ਅੰਦਰੂਨੀ ਹਲਚਲ ਅਤੇ ਖੇਤਰੀ ਝਗੜਿਆਂ 'ਚ ਉਲਝਿਆ ਚੀਨ ਹੁਣ ਆਪਣੀ ਫੌਜ, ਪੀਪਲਜ਼ ਲਿਬਰੇਸ਼ਨ ਆਰਮੀ ਲਈ ਆਧੁਨਿਕ ਹਥਿਆਰ ਬਣਾਉਣ ’ਤੇ ਲਿਆਉਣ ਵਿੱਚ 90ਵਿਆਂ ਤੋਂ ਹੀ ਲਗਿਆ ਹੋਇਆ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਹੇਠਾਂ ਚੀਨ ਅਤੇ ਬਾਕੀਆਂ ਵਿਚਕਾਰ ਫਰਕ ਘਟਦਾ ਜਾ ਰਿਹਾ ਹੈ। ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ, "ਭਾਵੇਂ ਚੀਨ ਦੀ ਆਰਥਿਕ ਵਿਵਸਥਾ ਪਹਿਲਾਂ ਜਿੰਨੀ ਤੇਜ਼ੀ ਨਾਲ ਨਹੀਂ ਵਧ ਰਹੀ ਹੈ ਪਰ ਇਸ ਨੇ ਆਪਣੇ ਫੌਜੀ ਹਥਿਆਰਾਂ ਦੀ ਪੰਜ-ਸਾਲਾ ਯੋਜਨਾ ਲਈ ਇਸੇ ਵਿੱਚੋਂ ਪੈਸੇ ਕੱਢ ਲਏ ਹਨ, ਜੋ ਹਥਿਆਰਾਂ ਲਈ ਕਾਫੀ ਸੀ।"ਇਹ ਵੀ ਪੜ੍ਹੋ:ਜੱਸੀ ਸਿੱਧੂ ਮਾਮਲਾ: ਮਾਂ ਤੇ ਮਾਮੇ ਦੀ ਭਾਰਤ ਸਰਕਾਰ ਨੂੰ ਸਪੁਰਦਗੀਕੀ ਤੁਸੀਂ ਪ੍ਰਿਅੰਕਾ ਗਾਂਧੀ ਬਾਰੇ ਇਹ ਗੱਲਾਂ ਜਾਣਦੇ ਹੋਜੱਸੀ ਸਿੱਧੂ ਕਤਲ ਕਾਂਡ ’ਚ ਨਿਆਂ ਦੀ ਆਸ: ਮਿੱਠੂ ਜੱਸੀ ਨੂੰ ਕਿਵੇਂ ਕਰਦਾ ਹੈ ਯਾਦਕੁਝ ਮਾਮਲਿਆਂ 'ਚ ਤਾਂ ਚੀਨ ਪਹਿਲਾਂ ਹੀ ਨੰਬਰ-1 ਹੈ ਪਰ ਹੁਣ ਇਸ ਦੇ ਹਥਿਆਰ ਹੋਰ ਵੀ ਆਧੁਨਿਕ ਹੁੰਦੇ ਜਾ ਰਹੇ ਹਨ। ਪੇਸ਼ ਹੈ ਉਨ੍ਹਾਂ ਵਿੱਚੋਂ ਕੁਝ ਬਾਰੇ ਜਾਣਕਾਰੀ: 1. 'ਸਭ ਤੋਂ ਤਾਕਤਵਰ' ਸਮੁੰਦਰੀ ਹਥਿਆਰ ਦਸੰਬਰ 2018 ਵਿੱਚ ਸੋਸ਼ਲ ਮੀਡੀਆ ਉੱਪਰ ਪਾਈਆਂ ਤਸਵੀਰਾਂ ਤੋਂ ਇਹ ਜਾਪਦਾ ਹੈ ਕਿ ਚੀਨ ਨੇ ਦੁਨੀਆਂ ਵਿੱਚ ਸਭ ਤੋਂ ਪਹਿਲਾਂ, ਜੰਗਜੂ ਸਮੁੰਦਰੀ ਜਹਾਜ਼ ਉੱਪਰ ਰੱਖ ਕੇ ਚੱਲਣ ਵਾਲਾ ਅਜਿਹਾ ਹਥਿਆਰ ਬਣਾ ਲਿਆ ਹੈ ਜਿਸ ਤੋਂ ਹਾਈਪਰ-ਸੋਨਿਕ (ਆਵਾਜ਼ ਦੀ ਗਤੀ ਤੋਂ ਪੰਜ ਗੁਨਾ ਤੇਜ਼) ਗਤੀ ਨਾਲ ਗੋਲੀਆਂ ਚਲਾਈਆਂ ਜਾ ਸਕਦੀਆਂ ਹਨ। Image copyright Getty Images/representative ਫੋਟੋ ਕੈਪਸ਼ਨ 'ਸ਼ਿਪ-ਮਾਊਂਟਿਡ ਰੇਲ-ਗਨ' 2.5 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਗਤੀ ਨਾਲ ਗੋਲੀਆਂ ਚਲਾਉਂਦੀ ਹੈ। ਇਹ ਗੋਲੀਆਂ 200 ਕਿਲੋਮੀਟਰ ਦੂਰ ਜਾ ਸਕਦੀਆਂ ਹਨ ਇਹ 'ਸ਼ਿਪ-ਮਾਊਂਟਿਡ ਰੇਲ-ਗਨ' 2.5 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਗਤੀ ਨਾਲ ਗੋਲੀਆਂ ਚਲਾਉਂਦੀ ਹੈ। ਇਹ ਗੋਲੀਆਂ 200 ਕਿਲੋਮੀਟਰ ਦੂਰ ਜਾ ਸਕਦੀਆਂ ਹਨ। ਸੀਐੱਨਬੀਸੀ ਚੈਨਲ ਮੁਤਾਬਕ ਇਹ ਹਥਿਆਰ 2025 ਤੱਕ ਜੰਗ ਵਿੱਚ ਵਰਤਣ ਲਈ ਤਿਆਰ ਹੋ ਜਾਵੇਗਾ। Skip post by @dafengcao Long time no see, the railgun test ship is spotted undergoing sea trials these days. pic.twitter.com/WdxXkyYWrF— dafeng cao (@dafengcao) 29 ਦਸੰਬਰ 2018 End of post by @dafengcao ਅਮਰੀਕਾ ਵੀ ਰੇਲ-ਗਨ ਉੱਪਰ ਕੰਮ ਕਰ ਰਿਹਾ ਹੈ ਅਤੇ ਰੂਸ ਅਤੇ ਈਰਾਨ ਵੀ ਲੱਗੇ ਹੋਏ ਹਨ ਪਰ ਉਹ ਜ਼ਮੀਨ ਤੋਂ ਚੱਲਣਗੀਆਂ, ਜਦਕਿ ਚੀਨ ਨੇ ਇਸ ਨੂੰ ਸਮੁੰਦਰੀ ਜਹਾਜ਼ ਉੱਪਰ ਰੱਖ ਕੇ ਚਲਾਉਣ ਦੀ ਤਕਨੀਕ ਹਾਸਲ ਕਰ ਲਈ ਹੈ। ਸੋਸ਼ਲ ਮੀਡੀਆ ਉੱਪਰ ਆਈਆਂ ਤਸਵੀਰਾਂ — ਜਿਨ੍ਹਾਂ ਦੀ ਬੀਬੀਸੀ ਖੁਦ ਤਸਦੀਕ ਨਹੀਂ ਕਰ ਸਕਦਾ — ਮੁਤਾਬਕ ਇਸ ਦਾ ਟੈਸਟ ਵੀ ਹੋ ਚੁੱਕਾ ਹੈ। ਇਹ ਵੀ ਪੜ੍ਹੋਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਉੱਤਰੀ ਕੋਰੀਆ ਤੋਂ ਭੱਜੀਆਂ, ਚੀਨ 'ਚ ਸੈਕਸ ਸਕੈਂਡਲ 'ਚ ਫਸੀਆਂ ਕੁੜੀਆਂ Image copyright U.S. Navy ਫੋਟੋ ਕੈਪਸ਼ਨ ਅਮਰੀਕਾ ਵੀ ਇਲੈਕਟਰੋ-ਮੈਗਨੇਟਿਕ ਹਥਿਆਰਾਂ ਦੀ ਟੈਸਟਿੰਗ ਕਰ ਰਿਹਾ ਹੈ ਚੀਨ ਦੀ ਫੌਜ ਵਿੱਚ ਰਹਿ ਚੁਕੇ ਸੋਂਗ ਜੋਂਗਪਿੰਗ ਹੁਣ ਫੌਜੀ ਵਿਸ਼ਲੇਸ਼ਕ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਸਾਊਥ ਚਾਈਨਾ ਮੋਰਨਿੰਗ ਪੋਸਟ ਅਖ਼ਬਾਰ ਨੂੰ ਦੱਸਿਆ, "ਚੀਨ ਨੇ ਅਮਰੀਕਾ ਦੀ ਤਕਨੀਕ ਦੇ ਬਰਾਬਰ ਪਹੁੰਚਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ।"ਉਨ੍ਹਾਂ ਮੁਤਾਬਕ, "ਮਿਲੀਆਂ ਤਸਵੀਰਾਂ ਦਿਖਾਉਂਦੀਆਂ ਹਨ ਕਿ 5-10 ਸਾਲਾਂ ਵਿੱਚ ਚੀਨ ਤਾਂ ਅਮਰੀਕਾ ਤੋਂ ਅੱਗੇ ਨਿਕਲ ਸਕਦਾ ਹੈ। ਇਸ ਦਾ ਕਾਰਨ ਹੈ ਕਿ ਚੀਨ ਵਿੱਚ ਅਜਿਹੀ ਸਿਆਸੀ ਵਿਵਸਥਾ ਹੈ ਜਿੱਥੇ ਪੈਸੇ ਛੇਤੀ ਮਿਲ ਜਾਂਦੇ ਹਨ ਜਦਕਿ ਅਮਰੀਕਾ ਵਿੱਚ ਇਸ ਦੀ ਇੱਕ ਪੂਰੀ ਪ੍ਰੀਕਿਰਿਆ ਹੈ।"2. ਹਾਈਪਰ-ਸੋਨਿਕ ਹਥਿਆਰ ਅਗਸਤ 2018 ਵਿੱਚ ਚੀਨ ਨੇ ਇੱਕ ਅਜਿਹੇ ਲੜਾਕੂ ਜਹਾਜ਼ ਦੀ ਟੈਸਟਿੰਗ ਕੀਤੀ ਸੀ ਜੋ ਆਵਾਜ਼ ਦੀ ਗਤੀ ਨਾਲੋਂ 5 ਗੁਣਾ ਤੇਜ਼ ਉੱਡਦਾ ਹੈ ਅਤੇ ਸਾਊਥ ਚਾਈਨਾ ਮੋਰਨਿੰਗ ਪੋਸਟ ਮੁਤਾਬਕ, "ਕਿਸੇ ਵੀ ਮਿਜ਼ਾਈਲ ਡਿਫੈਂਸ ਸਿਸਟਮ ਨੂੰ ਭੇਦ ਸਕਦਾ ਹੈ" Image copyright Getty Images ਫੋਟੋ ਕੈਪਸ਼ਨ ਚੀਨ ਵੀ ਰੂਸ ਵਾਂਗ ਹਾਈਪਰ-ਸੋਨਿਕ ਮਿਸਾਇਲ ਬਣਾ ਰਿਹਾ ਹੈ 'ਵੇਵ-ਰਾਈਡਰ' ਨਾਂ ਦੇ ਅਜਿਹੇ ਜਹਾਜ਼ ਬਹੁਤ ਉੱਚੇ ਉੱਡਦੇ ਹਨ ਅਤੇ ਆਪਣੀ ਹੀ ਗਤੀ ਨਾਲ ਬਣਾਈਆਂ ਲਹਿਰਾਂ ਸਹਾਰੇ ਹੋਰ ਤੇਜ਼ ਹੁੰਦੇ ਹਨ। ਟੈਸਟਿੰਗ ਵਿੱਚ ਚੀਨ ਦਾ ਵੇਵ-ਰਾਈਡਰ ('ਜ਼ਿੰਗਕੌਂਗ 2' ਜਾਂ 'ਸਟਾਰੀ ਸਕਾਈ 2') 30 ਕਿਲੋਮੀਟਰ ਦੀ ਉੱਚਾਈ 'ਤੇ ਉੱਡ ਚੁੱਕਾ ਹੈ ਅਤੇ ਇਸ ਦੀ ਗਤੀ 7.344 ਕਿਲੋਮੀਟਰ ਪ੍ਰਤੀ ਸੈਕਿੰਡ ਪਹੁੰਚੀ ਹੈ। ਰੂਸ ਅਤੇ ਚੀਨ ਵੀ ਇਸ ਤਕਨੀਕ ਨਾਲ ਹਥਿਆਰ ਬਣਾ ਰਹੇ ਹਨ। ਇਹ ਵੀ ਪੜ੍ਹੋਪ੍ਰਿਅੰਕਾ ਗਾਂਧੀ ਦੀ ਸਿਆਸਤ ਵਿੱਚ ਐਂਟਰੀ, ਕਾਂਗਰਸ ਨੇ ਬਣਾਇਆ ਜਨਰਲ ਸਕੱਤਰਸੁਭਾਸ਼ ਚੰਦਰ ਬੋਸ ਦੀ ਉਹ ਅਨੋਖੀ ਪ੍ਰੇਮ ਕਹਾਣੀ'ਅਣਚਾਹੀ ਬੱਚੀ' ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ' ਕੰਗਨਾ ਰਣੌਤ ਦੀ ਕਹਾਣੀਸਾਊਥ ਚਾਈਨਾ ਮੋਰਨਿੰਗ ਪੋਸਟ ਮੁਤਾਬਕ, "ਇੱਕ ਵਾਰ ਜਦੋਂ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ ਤਾਂ ਵੇਵ-ਰਾਈਡਰ ਜਹਾਜ਼ ਬੰਬ ਵੀ ਲਿਜਾ ਸਕਣਗੇ ਜਿਹੜੇ ਕਿਸੇ ਵੀ ਮੌਜੂਦਾ ਰੱਖਿਆ ਵਿਵਸਥਾ ਨੂੰ ਭੇਦ ਸਕਣਗੇ।" ਹਾਲਾਂਕਿ ਫੌਜੀ ਵਿਸ਼ਲੇਸ਼ਕ ਜ਼ੂ ਚੇਨਮਿੰਗ ਮੁਤਾਬਕ ਇਸ ਨਾਲ ਐਟਮੀ ਹਥਿਆਰ ਨਹੀਂ ਲਿਜਾਏ ਜਾਣਗੇ। ਉਨ੍ਹਾਂ ਮੁਤਾਬਕ ਇਸ ਨੂੰ ਤਿਆਰ ਹੋਣ 'ਚ ਤਿੰਨ ਤੋਂ ਪੰਜ ਸਾਲਾਂ ਦਾ ਸਮਾਂ ਲਗ ਸਕਦਾ ਹੈ। Image copyright Getty Images ਫੋਟੋ ਕੈਪਸ਼ਨ ਐਡਮਿਰਲ ਹੈਰੀ ਹੈਰਿਸ ਨੇ ਅਮਰੀਕੀ ਸੰਸਦ ਨੂੰ ਦੱਸਿਆ ਹੈ ਕਿ ਅਮਰੀਕਾ ਬਾਕੀ ਦੋਹਾਂ (ਚੀਨ ਤੇ ਰੂਸ) ਨਾਲੋਂ ਪਿੱਛੇ ਰਹਿ ਰਿਹਾ ਹੈ ਅਮਰੀਕਾ ਦੀ ਪੈਸੀਫਿਕ ਨੇਵਲ ਕਮਾਂਡ ਦੇ ਮੁਖੀ, ਐਡਮਿਰਲ ਹੈਰੀ ਹੈਰਿਸ ਨੇ ਅਮਰੀਕੀ ਸੰਸਦ ਨੂੰ ਦੱਸਿਆ ਹੈ ਕਿ ਅਮਰੀਕਾ ਬਾਕੀ ਦੋਹਾਂ (ਚੀਨ ਤੇ ਰੂਸ) ਨਾਲੋਂ ਪਿੱਛੇ ਰਹਿ ਰਿਹਾ ਹੈ। ਉਨ੍ਹਾਂ ਨੇ ਇਹ ਡਰ ਵੀ ਸਾਂਝਾ ਕੀਤਾ ਕਿ ਚੀਨ ਦੀਆਂ ਮਿਜ਼ਾਇਲਾਂ ਅਮਰੀਕਾ ਦੇ ਜੰਗੀ ਬੇੜਿਆਂ ਜਾਂ ਜ਼ਮੀਨੀ ਨਿਸ਼ਾਨੀਆਂ ਉੱਪਰ ਮਾਰ ਕਰ ਸਕਦੀਆਂ ਹਨ ਅਤੇ ਅਮਰੀਕਾ ਦੇ ਰਾਡਾਰ ਨੂੰ ਪਤਾ ਵੀ ਨਹੀਂ ਲਗੇਗਾ। 2017 ਵਿੱਚ ਚੀਨ ਨੇ ਹਾਈਪਰ-ਸੋਨਿਕ ਮਿਜ਼ਾਇਲ ਦਾ ਐਲਾਨ ਕੀਤਾ ਸੀ ਜਿਸ ਦੀ ਮਾਰ 2000 ਕਿਲੋਮੀਟਰ ਤੱਕ ਹੈ। 3. ਚੀਨ ਦੀ ਆਪਣੀ, 'ਸਾਰੇ ਬੰਬਾਂ ਦੀ ਮਾਂ'ਪਿਛਲੇ ਮਹੀਨੇ ਚੀਨ ਨੇ ਇੱਕ ਨਵੀਂ ਕਿਸਮ ਦਾ ਹਵਾਈ ਬੰਬ ਦਿਖਾਇਆ ਸੀ ਜਿਸ ਨੂੰ 'ਸਾਰੇ ਬੰਬਾਂ ਦੀ ਮਾਂ' ਦੀ ਚੀਨੀ ਕਿਸਮ ਆਖਿਆ ਜਾ ਰਿਹਾ ਹੈ। Image copyright AFP ਫੋਟੋ ਕੈਪਸ਼ਨ ਅਮਰੀਕਾ ਦਾ ਐੱਮ.ਓ.ਏ.ਬੀ. (MOAB) ਨਾਂ ਦਾ ਇੱਕ ਬੰਬ ਹੈ ਇਸ ਨਾਂ ਦਾ ਸੰਬੰਧ ਅਮਰੀਕਾ ਦੇ ਐੱਮ.ਓ.ਏ.ਬੀ. (MOAB) ਨਾਂ ਦੇ ਇੱਕ ਬੰਬ ਨਾਲ ਜੋੜਿਆ ਜਾ ਰਿਹਾ ਹੈ ਜਿਸ ਦਾ ਪੂਰਾ ਨਾਮ ਤਾਂ ਹੈ 'ਮੈਸਿਵ ਓਰਡਨੈਂਸ ਏਅਰ ਬਲਾਸਟ' ਪਰ ਇਸ ਦੀ ਇੱਕ ਹੋਰ ਫੁੱਲ ਫੋਰਮ ਕਹੀ ਜਾਂਦੀ ਹੈ — 'MOAB' ਭਾਵ 'ਮਦਰ ਆਫ ਆਲ ਬੌਂਬਜ਼'! ਇੱਕ ਇਸ਼ਤਿਹਾਰੀ ਵੀਡੀਓ ਵਿੱਚ ਇੱਕ ਜਹਾਜ਼ ਤੋਂ ਇਸ ਬੰਬ ਨੂੰ ਸੁੱਟਦੇ ਦਿਖਾਇਆ ਗਿਆ ਸੀ ਪਰ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਚੀਨ ਦੀ ਅਧਿਕਾਰਤ ਖ਼ਬਰ ਏਜੰਸੀ ਨੇ ਦੱਸਿਆ ਹੈ ਕਿ ਇਹ ਦੁਨੀਆਂ ਦਾ ਸਭ ਤੋਂ ਤਾਕਤਵਰ ਗੈਰ-ਐਟਮੀ ਬੰਬ ਹੈ, ਜੋ ਇੰਨਾ ਭਾਰੀ ਹੈ ਕਿ ਜਹਾਜ਼ ਇੱਕ ਵਾਰੀ 'ਚ ਇੱਕੋ ਲੈ ਕੇ ਉੱਡ ਸਕਦਾ ਹੈ। Skip post by @globaltimesnews China's arms industry giant NORINCO for the first time showcased a new type of massive aerial bomb, which it dubbed the Chinese version of the "Mother of All Bombs" due to its huge destruction potential that is claimed to be only second to nuclear weapons. https://t.co/Xwa470K0R5 pic.twitter.com/bWDvmfvcyk— Global Times (@globaltimesnews) January 3, 2019 End of post by @globaltimesnews ਬੀਜ਼ਿੰਗ ਤੋਂ ਫੌਜੀ ਵਿਸ਼ਲੇਸ਼ਕ ਵੀਅ ਡੋਂਗਜ਼ੂ ਨੇ ਕਿਹਾ ਹੈ ਕਿ ਇਹ ਅਮਰੀਕੀ ਬੰਬ ਤੋਂ ਛੋਟਾ ਜਾਪਦਾ ਹੈ ਜਿਸ ਕਰਕੇ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਜ਼ਰਾ ਸੌਖਾ ਹੋਵੇਗਾ। ਅਮਰੀਕੀ ਬੰਬ 10 ਮੀਟਰ ਲੰਬਾ ਹੈ ਜਦਕਿ ਚੀਨ ਦਾ ਇਹ ਬੰਬ 5 ਤੋਂ 6 ਮੀਟਰ ਹੀ ਲੰਬਾ ਹੈ ਅਤੇ ਉਸ ਨਾਲੋਂ ਹਲਕਾ ਵੀ ਹੈ।ਇਹ ਵੀ ਪੜ੍ਹੋਰੋਜ਼ਾ ਪਾਰਕਸ ਕੌਣ ਸੀ ਜਿਸ ਦੇ ਨਾਂ 'ਤੇ ਗੁਰਿੰਦਰ ਨੂੰ ਮਿਲਿਆ ਐਵਾਰਡ ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਜਗਮੀਤ ਨੇ ਜ਼ਿਮਨੀ ਚੋਣ ਬਹਾਨੇ ਵਿੱਢੀ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਮੁਹਿੰਮ ਅਮਰੀਕਾ ਨੇ ਆਪਣਾ ਅਜਿਹਾ ਇੱਕ ਬੰਬ 2017 ਵਿੱਚ ਅਫ਼ਗ਼ਾਨਿਸਤਾਨ ਵਿੱਚ ਕਥਿਤ ਇਸਲਾਮਿਕ ਸਟੇਟ ਦੇ ਇੱਕ ਅੱਡੇ ਉੱਪਰ ਸੁੱਟਿਆ ਸੀ। ਰੂਸ ਕੋਲ ਜਿਹੜਾ ਅਜਿਹਾ ਬੰਬ ਹੈ ਉਹ ਉਸ ਨੂੰ 'ਸਾਰੇ ਬੰਬਾਂ ਦਾ ਪਿਓ' ਆਖਦਾ ਹੈ। ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕਮਲਾ ਹੈਰਿਸ ਕੌਣ ਹੈ ਜਿਸ ਤੋਂ ਬਰਾਕ ਓਬਾਮਾ ਨੇ ਮੰਗੀ ਸੀ ਮਾਫ਼ੀ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46956335 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਸੀਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਹ 2020 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਰੇਸ ਵਿੱਚ ਹੈ।ਕਮਲਾ ਹੈਰਿਸ ਪਹਿਲੀ ਭਾਰਤੀ-ਅਮਰੀਕੀ ਮਹਿਲਾ ਹੈ ਅਤੇ ਦੂਜੀ ਅਫਰੀਕੀ-ਅਮਰੀਕੀ ਮਹਿਲਾ ਹੈ ਜੋ ਅਮਰੀਕੀ ਰਾਸ਼ਟਰਪਤੀ ਦੀ ਰੇਸ ਵਿੱਚ ਸ਼ਾਮਿਲ ਹੈ। ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰੀ ਦੇ ਤੌਰ 'ਤੇ ਇਹ ਅੱਠਵਾਂ ਨਾਮ ਹੈ। ਉਨ੍ਹਾਂ ਟਵਿੱਟਰ ਉੱਤੇ ਐਲਾਨ ਕਰਦਿਆਂ ਲਿਖਿਆ, "ਮੈਂ ਰਾਸ਼ਟਰਪਤੀ ਦੀ ਚੋਣ ਲਈ ਲੜ ਰਹੀ ਹਾਂ। ਚਲੋ ਇਹ ਕੰਮ ਮਿਲ ਕੇ ਕਰੀਏ।""ਦੇਸ ਦਾ ਭਵਿੱਥ ਤੁਹਾਡੇ ਅਤੇ ਲੱਖਾਂ ਲੋਕਾਂ 'ਤੇ ਨਿਰਭਰ ਹੈ ਜੋ ਅਮਰੀਕੀ ਮੁੱਲਾਂ ਲਈ ਸਾਡੀ ਆਵਾਜ਼ ਚੁੱਕਦੇ ਹਨ। ਇਸ ਲਈ ਮੈਂ ਅਮਰੀਕਾ ਦੀ ਰਾਸ਼ਟਰਪਤੀ ਹਾਂ।"54 ਸਾਲਾ ਕਮਲਾ ਹੈਰਿਸ ਰਾਸ਼ਟਰਪਤੀ ਡੌਨਲਡ ਟਰੰਪ ਦੀ ਖੁਲ੍ਹ ਕੇ ਅਲੋਚਨਾ ਕਰਦੀ ਰਹੀ ਹੈ। ਅਮਰੀਕਾ ਵਿੱਚ ਆਪਣੀ ਪਹਿਲੀ ਮੁਹਿੰਮ ਵਿੱਚ ਕਮਲਾ ਹੈਰਿਸ ਨੇ ਰਾਸ਼ਟਰਪਤੀ ਟਰੰਪ ਉੱਤੇ ਆਂਸ਼ਿਕ ਸ਼ੱਟਡਾਊਨ ਲਈ ਅਮਰੀਕੀਆਂ ਨੂੰ ਬੰਦੀ ਬਣਾਇਆ।ਇਹ ਵੀ ਪੜ੍ਹੋ:'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'EVM ਮਸ਼ੀਨਾਂ ਹੈਕ ਨਹੀਂ ਹੋ ਸਕਦੀਆਂ-ਚੋਣ ਕਮਿਸ਼ਨਚੰਦ ’ਤੇ ਕਬਜ਼ੇ ਦੀ ਲੜਾਈ ਦਾ ਜੇਤੂ ਕੌਣ ਹੋਵੇਗਾ Skip post by @KamalaHarris I'm running for president. Let's do this together. Join us: https://t.co/9KwgFlgZHA pic.twitter.com/otf2ez7t1p— Kamala Harris (@KamalaHarris) 21 ਜਨਵਰੀ 2019 End of post by @KamalaHarris ਇਸ ਤੋਂ ਪਹਿਲਾਂ ਐਲੀਜ਼ਾਬੇਥ ਵਾਰੇਨ, ਕ੍ਰਿਸਟੀਨ ਗਿਲੀਬਰੈਂਡ, ਤੁਲਸੀ ਗਬਾਰਡ, ਜੌਹਨ ਡੀਲੈਨੀ ਅਤੇ ਯੂਲੀਅਨ ਕਾਸਟਰੋ ਰਾਸ਼ਟਰਪਤੀ ਚੋਣ ਲਈ ਇੱਛਾ ਜ਼ਾਹਿਰ ਕਰ ਚੁੱਕੇ ਹਨ। 2020 ਰਾਸ਼ਟਰਪਤੀ ਚੋਣਾਂ ਵਿੱਚ ਪਹਿਲੀ ਵਾਰੀ ਇੱਕ ਤੋਂ ਵੱਧ ਔਰਤਾਂ ਨਾਮਜ਼ਦਗੀ ਦਾਖਿਲ ਕਰਨਗੀਆਂ। ਕਮਲਾ ਹੈਰਿਸ ਕੌਣ ਹੈ?ਕਮਲਾ ਹੈਰਿਸ ਨੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ (2011-2017) ਦੇ ਤੌਰ 'ਤੇ ਚੁਣੇ ਜਾਣ ਤੋਂ ਪਹਿਲਾਂ ਸੈਨਫਰਾਂਸਿਸਕੋ ਵਿੱਚ (2004-2011) ਦੇ ਜ਼ਿਲ੍ਹਾ ਅਟਾਰਨੀ ਦੇ ਤੌਰ 'ਤੇ ਦੋ ਵਾਰੀ ਸੇਵਾ ਨਿਭਾਈ। ਅਜਿਹੀ ਭੂਮਿਕਾ ਨਿਭਾਉਣ ਵਾਲੀ ਉਹ ਪਹਿਲੀ ਸ਼ਵੇਤ ਔਰਤ ਹੈ।ਸਾਲ 2017 ਵਿੱਚ ਸਾਬਕਾ ਵਕੀਲ ਨੇ ਕੈਲੀਫੋਰਨੀਆ ਦੇ ਜੂਨੀਅਰ ਅਮਰੀਕੀ ਸੈਨੇਟਰ ਵਜੋਂ ਸਹੁੰ ਚੁੱਕੀ। ਉਹ ਜਮਾਇਕਾ ਅਤੇ ਭਾਰਤ ਦੇ ਪਰਵਾਸੀਆਂ ਦੀ ਧੀ ਹੈ।ਕਮਲਾ ਦੀ ਮਾਂ ਭਾਰਤੀ ਮੂਲ ਦੀ ਹੈ ਅਤੇ ਪਿਤਾ ਜਮੈਕਾ ਮੂਲ ਦੇ ਹਨ। Image copyright Getty Images ਜਸਟਿਸ ਬ੍ਰੈਟ ਕੈਵਾਨੋਹ ਨੂੰ ਗਰਭਪਾਤ ਅਤੇ 2016 ਦੀਆਂ ਚੋਣਾਂ ਵਿੱਚ ਰੂਸੀ ਦਖਲਅੰਦਾਜ਼ੀ ਸਬੰਧੀ ਚੱਲ ਰਹੀ ਜਾਂਚ ਬਾਰੇ ਸਖ਼ਤ ਸਵਾਲ ਪੁੱਛਣ ਲਈ ਜਾਣਿਆ ਜਾਂਦਾ ਹੈ। ਪਰ ਆਪਣੇ ਇੱਕ ਸਹਿਯੋਗੀ 'ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲੱਗਣ ਤੋਂ ਬਾਅਦ 2016 ਵਿੱਚ ਅਸਤੀਫ਼ਾ ਦੇਣ ਬਾਰੇ ਕੋਈ ਜਾਣਕਾਰੀ ਨਾ ਹੋਣ ਤੇ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ।ਜਦੋਂ ਓਬਾਮਾ ਨੇ ਮੰਗੀ ਹੈਰਿਸ ਤੋਂ ਮੁਆਫ਼ੀ ਸਾਲ 2013 ਦੇ ਵਿੱਚ ਕੈਲੀਫੋਰਨੀਆ ਵਿੱਚ ਹੋਏ ਇੱਕ ਸਮਾਗਮ ਦੌਰਾਨ ਬਰਾਕ ਓਬਾਮਾ ਕਮਲਾ ਹੈਰਿਸ ਦੇ ਨਾਲ ਮੌਜੂਦ ਸਨ। ਕਮਲਾ ਹੈਰਿਸ ਉਸ ਵੇਲੇ ਅਟਾਰਨੀ ਜਨਰਲ ਸੀ।ਹੈਰਿਸ ਤੋਂ ਬਾਅਦ ਜਦੋਂ ਓਬਾਮਾ ਬੋਲਣ ਲੱਗੇ ਤਾਂ ਉਨ੍ਹਾਂ ਨੇ ਕਿਹਾ, "ਹੈਰਿਸ ਇੱਕ ਬੇਹੱਦ ਸਮਝਦਾਰ ਅਤੇ ਦਿਲ ਲਾ ਕੇ ਕੰਮ ਕਰਨ ਵਾਲੀ ਔਰਤ ਹੈ। ਉਹ ਕੰਮ ਠੀਕ ਤਰ੍ਹਾਂ ਨਾਲ ਕਰਵਾਉਣ ਲਈ ਸਖਤ ਫੈਸਲੇ ਵੀ ਲੈ ਸਕਦੀ ਹੈ। ਇਸ ਦੇ ਨਾਲ ਹੀ ਉਹ ਅਮਰੀਕਾ ਦੀ ਸਭ ਤੋਂ ਖੂਬਸੂਰਤ ਅਟਾਰਨੀ ਜਨਰਲ ਹੈ। ਉਹ ਮੇਰੀ ਪੁਰਾਣੀ ਦੋਸਤ ਅਤੇ ਮਜ਼ਬੂਤ ਸਮਰਥਕ ਹੈ।"ਇਸ ਤੋਂ ਬਾਅਦ ਅਗਲੇ ਹੀ ਦਿਨ ਓਬਾਮਾ ਨੇ ਮਾਫ਼ੀ ਮੰਗ ਲਈ। ਵਾਈਟ ਹਾਊਸ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਰਾਸ਼ਟਰਪਤੀ ਨੇ ਹੈਰਿਸ ਨਾਲ ਗੱਲਬਾਤ ਕੀਤੀ ਅਤੇ ਆਪਣੇ ਬਿਆਨ ਲਈ ਮੁਆਫ਼ੀ ਮੰਗ ਲਈ ਹੈ। ਕੌਣ ਹੈ ਤੁਲਸੀ ਗਬਾਰਡ?ਅਮਰੀਕੀ ਸੂਬੇ ਹਵਾਈ ਤੋਂ ਸੰਸਦ ਮੈਂਬਰ ਤੁਲਸੀ ਗਬਾਰਡ ਵੀ ਸਾਲ 2020 ਦੀਆਂ ਰਾਸ਼ਰਪਤੀ ਚੋਣਾਂ ਵਿੱਚ ਉਮੀਦਵਾਰੀ ਲਈ ਦਾਅਵੇਦਾਰੀ ਪੇਸ਼ ਕਰੇਗੀ।37 ਸਾਲਾ ਤੁਲਸੀ ਗਬਾਰਡ ਦਾ ਨਾਮ ਅਮਰੀਕਾ ਦੀ ਡੈਮੋਕਰੈਟਿਕ ਪਾਰਟੀ ਦੇ ਉਨ੍ਹਾਂ ਉਮੀਦਵਾਰਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੇ ਸਾਲ 2016 ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਹਿਲੇਰੀ ਕਲਿੰਟਨ ਦੀ ਥਾਂ ਬਰਨੀ ਸੈਂਡਰਸ ਦੀ ਹਿਮਾਇਤ ਕੀਤੀ ਸੀ। Image copyright Tulsi2020.com ਸਾਲ 2016 ਵਿੱਚ ਉਹ ਡੈਮੋਕਰੇਟਿਕ ਨੈਸ਼ਨਲ ਕਮੇਟੀ ਵਿੱਚ ਉਪ-ਪ੍ਰਧਾਨ ਸੀ ਪਰ ਸੈਂਡਰਸ ਦੀ ਹਿਮਾਇਤ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।ਸਾਲ 1981 ਵਿੱਚ ਅਮਰੀਕੀ ਸਮੋਆ ਵਿੱਚ ਪੈਦਾ ਹੋਈ ਤੁਲਸੀ ਗਬਾਰਡ ਨੇ ਅਮਰੀਕਾ ਵਿੱਚ ਸਭ ਤੋਂ ਨੌਜਵਾਨ ਚੁਣੀ ਹੋਈ ਪ੍ਰਤੀਨਿਧੀ ਬਣਨ ਦਾ ਇਤਿਹਾਸ ਰਚਿਆ ਸੀ। ਉਦੋਂ ਉਹ 21 ਸਾਲ ਦੀ ਸੀ।ਇਹ ਵੀ ਪੜ੍ਹੋ:‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਤੁਲਸੀ ਗਬਾਰਡ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਮਾਪੇ ਭਾਰਤੀ ਮੂਲ ਦੇ ਹਨ। ਹਿੰਦੂ ਧਰਮ ਨੂੰ ਮੰਨਣ ਕਾਰਨ ਤੁਲਸੀ ਗਬਾਰਡ ਨੂੰ ਅਮਰੀਕਾ ਵਿੱਚ ਰਿਹ ਰਹੇ ਭਾਰਤੀ ਭਾਈਚਾਰੇ ਦਾ ਸਮਰਥਨ ਮਿਲਦਾ ਰਿਹਾ ਹੈ। ਤੁਲਸੀ ਦੇ ਨਾਮ ਅਮਰੀਕੀ ਸੰਸਦ ਵਿੱਚ ਪਹੁੰਚਣ ਵਾਲੀ ਪਹਿਲੀ ਹਿੰਦੂ ਹੋਣ ਦਾ ਰਿਕਾਰਡ ਵੀ ਦਰਜ ਹੈ।ਉਨ੍ਹਾਂ ਨੂੰ ਪੀਐਮ ਮੋਦੀ ਦੇ ਖਾਸ ਸਮਰਥਕਾਂ ਵਿੱਚ ਵੀ ਗਿਣਿਆ ਜਾਂਦਾ ਹੈ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮਿਆਂਮਾਰ: ਉਨ੍ਹਾਂ ਦੀ 'ਸੂਚੀ' 'ਚ ਪੱਤਰਕਾਰ ਪਸੰਦੀਦਾ ਸਨ, ਹੁਣ ਰਾਜ ਵਿੱਚ ਹੀ ਜੇਲ੍ਹ ਜਾ ਰਹੇ ਨਿਤਿਨ ਸ਼੍ਰੀਵਾਸਤਵ ਬੀਬੀਸੀ ਪੱਤਰਕਾਰ, ਦਿੱਲੀ 15 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45523120 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਫੋਟੋ ਕੈਪਸ਼ਨ ਰੰਗੂਨ ਪੁੱਜਣ ਤੋਂ ਇੱਕ ਮਹੀਨੇ ਬਾਅਦ ਹੀ ਸੂ ਚੀ ਨੇ ਦੇਸ ਦੀ ਫੌਜੀ ਦੇਖ-ਰੇਖ ਵਾਲੀ ਸਰਕਾਰ ਤੋਂ ਦੇਸ ਵਿੱਚ ਲੋਕਤੰਤਰਿਕ ਚੋਣਾਂ ਕਰਵਾਉਣ ਦੀ ਮੰਗ ਕਰ ਦਿੱਤੀ ਸੀ ਰੰਗੂਨ ਦੀ ਖ਼ੂਬਸੂਰਤ ਈਨੀਆ ਝੀਲ ਨੇੜੇ 7 ਕਮਰਿਆਂ ਵਾਲੇ ਇੱਕ ਮਕਾਨ ਦੇ ਬਾਹਰ ਜ਼ਬਰਦਸਤ ਪਹਿਰਾ ਰਹਿੰਦਾ ਹੈ।ਲੋਹੇ ਦੀਆਂ ਸਲਾਖਾਂ ਵਾਲੇ ਗੇਟ ਉੱਤੇ ਅਤੇ ਅੰਦਰਲੇ ਦਰਵਾਜ਼ੇ 'ਤੇ ਫੌਜੀ ਤਾਇਨਾਤ ਰਹਿੰਦੇ ਸਨ। ਬਿਨਾਂ ਇਜਾਜ਼ਤ ਤੋਂ ਅੰਦਰ ਜਾਣਾ ਅਸੰਭਵ ਸੀ।ਇੱਕ ਸਵੇਰ ਜਦੋਂ ਪਹਿਲੀ ਮੰਜ਼ਿਲ 'ਤੇ ਬੈਠੀ ਉਸ ਮਹਿਲਾ ਨੇ ਵਿਦੇਸ਼ੀ ਅਖ਼ਬਾਰਾਂ ਦੇ ਇੱਕ ਬੰਡਲ ਦੇ ਨਾਲ ਕਿਸੇ ਨੂੰ ਗੇਟ ਦੇ ਅੰਦਰ ਆਉਂਦੇ ਵੇਖਿਆ ਤਾਂ ਖੁਸ਼ੀ ਨਾਲ ਦੌੜਦੇ ਹੋਏ ਥੱਲ੍ਹੇ ਆ ਗਈ।ਇਹ ਵੀ ਪੜ੍ਹੋ:ਕੀ ‘ਕਿਰਾਏ ਦੇ ਬੁਆਏਫਰੈਂਡ’ ਘਟਾ ਸਕਣਗੇ ਕੁੜੀਆਂ ਦਾ ਡਿਪਰੈਸ਼ਨਬਾਦਲਾਂ ਖ਼ਿਲਾਫ਼ ਅਕਾਲ ਤਖਤ ਪੁੱਜੇ ਸਿੱਧੂ ਤੇ ਜਾਖੜਗੈਂਗਰੇਪ ਦੀ ਸ਼ਿਕਾਰ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਸੜਕਾਂ ’ਤੇ ਆਏ ਲੋਕਉਦੋਂ ਰੰਗੂਨ ਬਰਮਾ ਦੀ ਰਾਜਧਾਨੀ ਸੀ ਅਤੇ ਕਰੀਬ ਪੂਰਾ ਸ਼ਹਿਰ ਜਾਂ ਤਾਂ ਯਾਂਗੋਨ ਨਦੀ ਦੇ ਈਨੀਆ ਝੀਲ ਦੇ ਨੇੜੇ ਹੀ ਰਹਿੰਦਾ ਸੀ।ਦੇਸ-ਦੁਨੀਆਂ ਤੋਂ ਦੂਰ ਔਂਗ ਸਾਨ ਸੂ ਚੀ ਦਿਨ ਦੇ ਕਈ ਘੰਟੇ ਆਪਣੇ ਘਰ ਤੋਂ ਝੀਲ ਨੂੰ ਅਤੇ ਉਸ ਵਿੱਚ ਤੈਰਦੀਆਂ ਬਤਖ਼ਾਂ ਨੂੰ ਦੇਖਦੀ ਰਹਿੰਦੀ ਸੀ। Image copyright Getty Images ਸਾਲ ਸੀ 1988, ਔਕਸਫਾਰਡ ਵਿੱਚ ਪੜ੍ਹਾਈ ਕਰਨ ਅਤੇ ਸੰਯੁਕਤ ਰਾਸ਼ਟਰ ਵਰਗੀਆਂ ਥਾਵਾਂ 'ਤੇ ਨੌਕਰੀ ਕਰਨ ਤੋਂ ਬਾਅਦ ਔਂਗ ਸਾਨ ਸੂ ਚੀ ਭਾਰਤ ਵਿੱਚ ਸੀ, ਜਦੋਂ ਬਰਮਾ ਵਿੱਚ ਉਨ੍ਹਾਂ ਦੀ ਮਾਂ ਨੂੰ ਬਰੇਨ ਸਟ੍ਰੋਕ ਹੋਇਆ ਸੀ।ਰੰਗੂਨ ਪੁੱਜਣ ਤੋਂ ਇੱਕ ਮਹੀਨੇ ਬਾਅਦ ਹੀ ਸੂ ਚੀ ਨੇ ਦੇਸ ਦੀ ਫੌਜੀ ਦੇਖ-ਰੇਖ ਵਾਲੀ ਸਰਕਾਰ ਤੋਂ ਦੇਸ ਵਿੱਚ ਲੋਕਤੰਤਰਿਕ ਚੋਣਾਂ ਕਰਵਾਉਣ ਦੀ ਮੰਗ ਕਰ ਦਿੱਤੀ।ਇੱਕ ਸਾਲ ਦੇ ਅੰਦਰ ਉਨ੍ਹਾਂ ਨੇ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਪਾਰਟੀ ਬਣਾ ਕੇ ਉਸ ਨੂੰ ਅਹਿੰਸਾ ਅਤੇ ਜਨ ਅਸਹਿਯੋਗ ਦੇ ਸਿਧਾਂਤ 'ਤੇ ਲਾਂਚ ਕਰ ਦਿੱਤਾ ਸੀ।ਇਸ ਤੋਂ ਬਾਅਦ ਉਨ੍ਹਾਂ ਨੂੰ 'ਫੌਜ ਵਿੱਚ ਫੁੱਟ ਪਾਉਣ' ਵਰਗੇ ਕਈ ਇਲਜ਼ਾਮਾਂ ਦੇ ਮੱਦੇਨਜ਼ਰ ਝੀਲ ਦੇ ਕਿਨਾਰੇ ਵਾਲੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ।ਵਿਦੇਸ਼ੀ ਮੀਡੀਆ ਨੂੰ ਪਸੰਦ ਕਰਦੀ ਸੀ ਸੂ ਚੀ1970 ਅਤੇ 1980 ਦੇ ਦਹਾਕੇ ਵਿੱਚ ਬਰਮਾ ਦੇ ਕਈ ਨਾਮੀ ਅਖ਼ਬਾਰ ਬੰਦ ਹੋਏ ਸਨ ਅਤੇ ਸਥਾਨਕ ਪੱਤਰਕਾਰਾਂ ਖ਼ਿਲਾਫ਼ ਕਾਰਵਾਈ ਆਮ ਗੱਲ ਸੀ। Image copyright AFP/GETTY IMAGES ਫੋਟੋ ਕੈਪਸ਼ਨ ਦਾਲਤ ਫ਼ੈਸਲੇ ਦਾ ਬਚਾਅ ਕਰਦੇ ਹੋਏ ਸੂ ਚੀ ਨੇ ਕਿਹਾ, "ਉਨ੍ਹਾਂ ਨੂੰ ਸਜ਼ਾ ਇਸ ਲਈ ਨਹੀਂ ਮਿਲੀ ਕਿ ਉਹ ਪੱਤਰਕਾਰ ਹਨ। ਸਜ਼ਾ ਕਾਨੂੰਨ ਦਾ ਉਲੰਘਣ ਕਰਨ ਲਈ ਮਿਲੀ ਹੈ।" ਬਾਅਦ ਵਿੱਚ ਮਿਆਂਮਾਰ ਟਾਈਮਜ਼ ਵਿੱਚ ਕੰਮ ਕਰ ਚੁੱਕੇ ਇੱਕ ਸੀਨੀਅਰ ਪੱਤਰਕਾਰ ਨੇ ਦੱਸਿਆ, "ਉਨ੍ਹਾਂ ਦਿਨਾਂ ਵਿੱਚ ਸੂ ਚੀ ਸਭ ਤੋਂ ਵੱਧ ਅਖ਼ਬਾਰਾਂ ਨੂੰ ਪਸੰਦ ਕਰਦੀ ਸੀ ਅਤੇ ਖ਼ਾਸ ਤੌਰ 'ਤੇ ਵਿਦੇਸ਼ੀ ਮੀਡੀਆ ਨੂੰ। ਉਨ੍ਹਾਂ ਨੂੰ ਲਗਦਾ ਸੀ ਕਿ ਮੀਡੀਆ ਵਿੱਚ ਨਿਰਪੱਖਤਾ ਦੀ ਜਿਹੜੀ ਸ਼ਕਤੀ ਹੈ, ਉਸਦਾ ਸਾਹਮਣਾ ਕੋਈ ਵੀ ਫੌਜ ਨਹੀਂ ਕਰ ਸਕਦੀ।''ਰੰਗੂਨ ਦੀ ਇਸ ਈਨੀਆ ਝੀਲ ਦੇ ਕਿਨਾਰੇ ਵਾਲੇ ਘਰ ਵਿੱਚ ਸਾਲ 2012 'ਚ ਨੋਬਲ ਪੁਰਸਕਾਰ ਜੇਤੂ ਅਤੇ ਮਿਆਂਮਾਰ ਵਿੱਚ ਸੰਸਦੀ ਚੋਣਾਂ ਜਿੱਤ ਚੁੱਕੀ ਸੂ ਚੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਚਾਹ ਪੀ ਰਹੀ ਸੀ। ਓਬਾਮਾ ਨੇ ਬਾਹਰ ਨਿਕਲ ਕੇ ਕਿਹਾ ਸੀ, "ਮੈਨੂੰ ਖੁਸ਼ੀ ਹੈ ਕਿ ਆਪਣੀ ਏਸ਼ੀਆ ਯਾਤਰਾ ਦੀ ਸ਼ੁਰੂਆਤ ਮੈਂ ਲੋਕਤੰਤਰ ਦੀ ਇੱਕ ਚਿਰਾਗ਼, ਸੂ ਚੀ ਨਾਲ ਮੁਲਾਕਾਤ ਕਰਕੇ ਕੀਤੀ ਹੈ।''ਤਿੰਨ ਵਾਰ ਰਿਜੈਕਟ ਹੋਇਆ ਵੀਜ਼ਾ ਉਸੇ ਔਂਗ ਸਾਨ ਸੂ ਚੀ ਦੀ ਸਰਕਾਰ ਵਾਲੇ ਮਿਆਂਮਾਰ ਵਿੱਚ ਰਿਪੋਰਟਿੰਗ ਕਰਨ ਲਈ ਮੈਂ ਸਤੰਬਰ, 2017 ਵਿੱਚ ਦਿੱਲੀ ਦੇ ਮਿਆਂਮਾਰ ਦੂਤਾਵਾਸ ਵਿੱਚ ਵੀਜ਼ਾ ਦੀ ਅਰਜ਼ੀ ਲਗਾਈ ਸੀ। ਕਾਰਨ ਸਾਫ਼ ਸੀ ਅਤੇ ਖ਼ਬਰ ਅਜਿਹੀ ਜਿਸ ਨਾਲ ਦੁਨੀਆਂ ਵਿੱਚ ਹਾਹਾਕਾਰ ਮਚਿਆ ਹੋਇਆ ਸੀ। ਫੋਟੋ ਕੈਪਸ਼ਨ ਆਧੁਨਿਕ ਇਤਿਹਾਸ ਵਿੱਚ ਘੱਟ ਸਮੇਂ 'ਚ ਐਨੇ ਜ਼ਿਆਦਾ ਲੋਕਾਂ ਦਾ ਪਲਾਇਨ ਬਹੁਤ ਘੱਟ ਦੇਖਣ ਨੂੰ ਮਿਲਿਆ ਸੀ ਮਿਆਂਮਾਰ ਦੇ ਰਖਾਇਨ ਸੂਬੇ ਵਿੱਚ ਹਿੰਸਾ ਦਾ ਸ਼ਿਕਾਰ ਹੋਏ ਲੱਖਾਂ ਰੋਹਿੰਗਿਆ ਮੁਸਲਮਾਨਾਂ ਨੂੰ ਭੱਜ ਕੇ ਬੰਗਲਾਦੇਸ਼ ਦੇ ਕੌਕਸ ਬਾਜ਼ਾਰ ਵਿੱਚ ਸ਼ਰਨ ਲੈਣੀ ਪਈ ਸੀ। ਕੌਕਸ ਬਾਜ਼ਾਰ ਤੋਂ ਮਿਆਂਮਾਰ ਫੌਜ ਦੇ ਜ਼ੁਲਮਾਂ ਅਤੇ ਹੋ ਰਹੇ ਕਤਲਾਂ ਦੀਆਂ ਖ਼ਬਰਾਂ ਤੇਜ਼ ਹੋ ਰਹੀਆਂ ਸਨ। ਉੱਧਰ ਸੂ ਚੀ ਦੀ ਸਰਕਾਰ ਅਤੇ ਫੌਜ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਸੀ।ਮਿਆਂਮਾਰ ਦਾ ਕਹਿਣਾ ਸੀ ਕਿ ਰਖਾਇਨ ਸੂਬੇ ਵਿੱਚ 'ਆਰਸਾ ਕੱਟੜਪੰਥੀ ਸੰਗਠਨ ਦੇ ਲੋਕਾਂ ਨੇ ਦਰਜਨਾਂ ਪੁਲਿਸ ਸਟੇਸ਼ਨਾਂ 'ਤੇ ਹਮਲਾ ਕੀਤਾ ਸੀ ਅਤੇ ਸਰਕਾਰੀ ਕਰਮਚਾਰੀਆਂ ਦਾ ਕਤਲ ਕੀਤਾ ਸੀ।''ਜਦਕਿ ਹਜ਼ਾਰਾਂ-ਲੱਖਾਂ ਦੀ ਤਾਦਾਦ ਵਿੱਚ ਭੁੱਖ-ਪਿਆਸ ਨਾਲ ਜੂਝਦੇ ਰੋਹਿੰਗਿਆਂ ਮੁਸਲਮਾਨ ਸ਼ਰਨਾਰਥੀ, ਬੰਗਲਾਦੇਸ਼ ਪਹੁੰਚ ਕੇ ਆਪਣੇ ਜਾਂ ਪਰਿਵਾਰਾਂ ਨਾਲ ਹੋਈ ਬਲਾਤਾਕ, ਲੁੱਟ ਅਤੇ ਹੱਤਿਆਵਾਂ ਦੀ ਗੱਲ ਦੁਹਰਾ ਰਹੇ ਸਨ। ਆਧੁਨਿਕ ਇਤਿਹਾਸ ਵਿੱਚ ਘੱਟ ਸਮੇਂ 'ਚ ਐਨੇ ਜ਼ਿਆਦਾ ਲੋਕਾਂ ਦਾ ਪਲਾਇਨ ਬਹੁਤ ਘੱਟ ਦੇਖਣ ਨੂੰ ਮਿਲਿਆ ਸੀ। Image copyright Getty Images ਫੋਟੋ ਕੈਪਸ਼ਨ ਮਿਆਂਮਾਰ ਵਿੱਚ ਬਹੁਗਿਣਤੀ ਬੋਧੀ ਲੋਕ ਘੱਟਗਿਣਤੀ ਰੋਹਿੰਗਿਆਂ ਮੁਸਲਾਮਾਂ 'ਤੇ ਬੁਰੀ ਤਰ੍ਹਾਂ ਭਾਰੂ ਸਨ ਮੇਰਾ ਵੀਜ਼ਾ ਤਿੰਨ ਵਾਰ ਰਿਜੈਕਟ ਹੋਇਆ। ਕਾਰਨ ਦੱਸਣ ਦੇ ਨਾਮ 'ਤੇ ਦੂਤਾਵਾਸ ਦੇ ਅਧਿਕਾਰੀ ਸਿਰਫ਼ ਆਪਣੇ ਵੱਡੇ ਅਧਿਕਾਰੀ ਦੀ ਈਮੇਲ ਦੇ ਦਿੰਦੇ ਸੀ। ਇਸ ਵਿਚਾਲੇ ਮਿਆਂਮਾਰ ਵਿੱਚ ਬੀਸੀਸੀ ਦੇ ਦੱਖਣੀ-ਪੂਰਬੀ ਏਸ਼ੀਆ ਪੱਤਰਕਾਰ ਨੂੰ ਪੱਤਰਕਾਰਾਂ ਦੇ ਇੱਕ 'ਨਿਗਰਾਨ ਗਰੁੱਪ ਦੇ ਨਾਲ ਰਖਾਇਨ ਲਿਜਾਇਆ ਗਿਆ। ਉਸ ਯਾਤਰਾ ਵਿੱਚ ਉਨ੍ਹਾਂ ਨੂੰ ਰੋਹਿੰਗਿਆ ਮੁਸਲਮਾਨਾਂ ਦੇ ਸਾੜੇ ਹੋਏ ਘਰਾਂ ਤੋਂ ਇਲਾਵਾ ਕੁਝ ਅਜਿਹੇ ਸੁਰਾਗ ਮਿਲੇ, ਜਿਸ ਵਿੱਚ ਸਥਾਨਕ ਲੋਕਾਂ ਨੂੰ ਸੜੇ ਹੋਏ ਘਰਾਂ ਨੂੰ 'ਨਸ਼ਟ' ਕਰਦੇ ਦੇਖਿਆ ਗਿਆ। ਸਾਫ਼ ਸੀ, ਬਹੁਗਿਣਤੀ ਬੋਧੀ ਲੋਕ ਘੱਟਗਿਣਤੀ ਰੋਹਿੰਗਿਆਂ ਮੁਸਲਾਮਾਨਾਂ 'ਤੇ ਬੁਰੀ ਤਰ੍ਹਾਂ ਭਾਰੂ ਸਨ।ਸ਼ਾਇਦ ਉਸ ਖ਼ਬਰ ਦਾ ਅਸਰ ਸੀ ਕਿ ਵੀਜ਼ਾ ਮਿਲਣ ਵਿੱਚ ਇੱਕ ਹੋਰ ਮਹੀਨੇ ਦੀ ਦੇਰੀ ਹੋ ਗਈ। ਆਖ਼ਰਕਾਰ ਨਵੰਬਰ ਵਿੱਚ ਜਦੋਂ ਵੀਜ਼ਾ ਮਿਲਿਆ ਤਾਂ ਬੈਂਗਕੌਕ ਹੋ ਕੇ ਯਾਂਗੋਨ ਪਹੁੰਚਣਾ ਪਿਆ।ਹੈਰਾਨੀ ਸੀ ਕਿ ਗੁਆਂਢੀ ਹੋਣ ਦੇ ਬਾਵਜੂਦ ਭਾਰਤ ਅਤੇ ਮਿਆਂਮਾਰ ਵਿਚਾਲੇ ਸਿੱਧੀ ਫਲਾਈਟ ਸੇਵਾ ਤੱਕ ਨਹੀਂ ਹੈ।ਲੋਕਤੰਤਰ ਸਮਰਥਕ ਔਂਗ ਸਾਨ ਸੂ ਚੀ ਦੇ ਮਿਆਂਮਾਰ ਵਿੱਚ ਉਤਰਣ ਲਈ ਕਿਸੇ ਵੀ ਕੌਮਾਂਤਰੀ ਪੱਤਰਕਾਰ ਨੂੰ ਦਰਜਨਾਂ ਸਕਿਊਰਟੀ ਚੈੱਕ ਵਿੱਚੋਂ ਹੋ ਕੇ ਲੰਘਣਾ ਪੈਂਦਾ ਹੈ, ਜਿਹੜੀ ਕਿ ਉੱਥੇ ਆਮ ਗੱਲ ਹੈ। Image copyright EPA ਫੋਟੋ ਕੈਪਸ਼ਨ ਕਿਆਵ ਸੋ ਓ (ਖੱਬੇ ਪਾਸੇ ) ਅਤੇ ਵਾ ਲੋਅ ਗਿਰਫ਼ਤਾਰੀ ਦੌਰਾਨ ਅਗਲੇ 10 ਦਿਨਾਂ ਵਿੱਚ ਸਾਨੂੰ ਇਸ ਗੱਲ ਦੀ ਪੂਰੀ ਤਰ੍ਹਾਂ ਆਦਤ ਪੈ ਚੁੱਕੀ ਸੀ।ਦੋ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਉਂਝ ਮਿਆਂਮਾਰ ਵਿੱਚ ਅੱਜਕੱਲ੍ਹ ਸੁਤੰਤਰ ਮੀਡੀਆ ਦੇ ਨਾਮ 'ਤੇ ਸਿਰਫ਼ ਕੌਮਾਂਤਰੀ ਮੀਡੀਆ ਹੀ ਬਚੀ ਹੈ।ਸਥਾਨਕ ਮੀਡੀਆ 'ਤੇ ਸਰਕਾਰ ਅਤੇ ਬਹੁਗਿਣਤੀ ਭਾਈਚਾਰੇ ਦਾ ਜ਼ਬਰਦਸਤ ਬੇਤੁਕਾ ਦਬਾਅ ਬਣਿਆ ਰਹਿੰਦਾ ਹੈ।ਜੇਕਰ ਤੁਹਾਡਾ ਸਬੰਧ ਬੀਬਸੀ, ਸੀਐਨਐਨ, ਰਾਇਟਰਜ਼, ਵਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼, ਅਲ ਜਜ਼ੀਰਾ ਆਦਿ ਨਾਲ ਹੈ ਤਾਂ ਮੁਸ਼ਕਿਲਾਂ ਵਧਣੀਆਂ ਤੈਅ ਹਨ। ਉਨ੍ਹਾਂ ਦੋਵਾਂ ਪੱਤਰਕਾਰਾਂ ਦਾ ਵਾਸਤਾ ਰਾਇਟਰਜ਼ ਨਿਊਜ਼ ਏਜੰਸੀ ਨਾਲ ਸੀ, ਜਿਨ੍ਹਾਂ ਨੂੰ ਮਿਆਂਮਾਰ ਦੀ ਇੱਕ ਅਦਾਲਤ ਨੇ ਹਾਲ ਹੀ ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਹੈ।ਇਹ ਵੀ ਪੜ੍ਹੋ:ਮਿਆਂਮਾਰ - 'ਰੋਹਿੰਗਿਆ ਹਿੰਦੂਆਂ ਦੀ ਸਮੂਹਿਕ ਕਬਰ' ਰੋਹਿੰਗਿਆ ਦੀ ਮਿਆਂਮਾਰ ਵਾਪਸੀ ਲਈ ਰਾਹ ਪੱਧਰਾਕਿਵੇਂ ਦਿਖਦੀ ਹੈ ਮਿਆਂਮਾਰ ਦੀ ‘ਭੂਤੀਆ ਰਾਜਧਾਨੀ’?ਮਿਆਂਮਾਰ ਦੇ ਨਾਗਰਿਕ, ਇਨ੍ਹਾਂ ਦੋਵਾਂ ਪੱਤਰਕਾਰਾਂ 'ਤੇ ਰੋਹਿੰਗਿਆਂ ਭਾਈਚਾਰੇ ਦੇ ਖ਼ਿਲਾਫ਼ ਹੋਈ ਹਿੰਸਾ ਦੀ ਜਾਂਚ ਦੇ ਦੌਰਾਨ ਰਾਸ਼ਟਰੀ ਨਿੱਜਤਾ ਕਾਨੂੰਨ ਦੇ ਉਲੰਘਣ ਦਾ ਇਲਜ਼ਾਮ ਹੈ।ਵਾ ਲੋਨ ਅਤੇ ਕਿਆਵ ਸੋ ਓ ਨਾਮ ਦੇ ਇਹ ਦੋਵੇਂ ਪੱਤਰਕਾਰ ਮਿਆਂਮਾਰ ਦੇ ਹੀ ਨਾਗਰਿਕ ਹਨ।ਦਸੰਬਰ 2017 ਵਿੱਚ ਇਨ੍ਹਾਂ ਦੋਵਾਂ ਨੂੰ ਉਦੋਂ ਗਿਰਫ਼ਤਾਰ ਕੀਤਾ ਗਿਆ ਜਦੋਂ ਇਹ ਕੁਝ ਸਰਕਾਰੀ ਦਸਤਾਵੇਜ਼ ਲੈ ਰਹੇ ਸਨ। ਇਹ ਦਸਤਾਵੇਜ਼ ਉਨ੍ਹਾਂ ਨੂੰ ਕਥਿਤ ਤੌਰ 'ਤੇ ਪੁਲਿਸ ਅਫ਼ਸਰਾਂ ਨੇ ਦਿੱਤੇ ਸਨ। Image copyright Reuters ਫੋਟੋ ਕੈਪਸ਼ਨ ਕਿਆਵ ਸੋ ਓ ਦੀ ਪਤਨੀ ਚਿਟ ਸੂ ਵਿਨ ਫ਼ੈਸਲਾ ਸੁਣਨ ਤੋਂ ਬਾਅਦ ਰੋਣ ਲੱਗ ਗਈ ਸੀ ਦੋਵਾਂ ਪੱਤਰਕਾਰਾਂ ਨੇ ਖ਼ੁਦ ਨੂੰ ਬੇਗ਼ੁਨਾਹ ਦੱਸਿਆ ਅਤੇ ਕਿਹਾ ਕਿ ਪੁਲਿਸ ਨੇ ਹੀ ਉਨ੍ਹਾਂ ਨੂੰ ਫਸਾਇਆ ਹੈ। ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੁਨੀਆਂ ਭਰ ਵਿੱਚ ਹੋਣ ਵਾਲੀ ਇਸਦੀ ਨਿੰਦਾ ਵਿਚਾਲੇ ਮਿਆਂਮਾਰ ਦੀ ਨੇਤਾ ਔਂਗ ਸਾਨ ਸੂ ਚੀ ਨੇ ਮਹੀਨਿਆਂ ਬਾਅਦ ਆਸੀਆਨ (Association of Southeast Asian Nations) ਦੀ ਬੈਠਕ ਵਿੱਚ ਪੱਤਰਕਾਰਾਂ ਦੀ ਗ੍ਰਿਫ਼ਤਾਰੀ 'ਤੇ ਗੱਲ ਕੀਤੀ। ਅਦਾਲਤ ਫ਼ੈਸਲੇ ਦਾ ਬਚਾਅ ਕਰਦੇ ਹੋਏ ਸੂ ਚੀ ਨੇ ਕਿਹਾ, "ਉਨ੍ਹਾਂ ਨੂੰ ਸਜ਼ਾ ਇਸ ਲਈ ਨਹੀਂ ਮਿਲੀ ਕਿ ਉਹ ਪੱਤਰਕਾਰ ਹਨ। ਸਜ਼ਾ ਕਾਨੂੰਨ ਦਾ ਉਲੰਘਣ ਕਰਨ ਲਈ ਮਿਲੀ ਹੈ।"ਦਰਅਸਲ, ਇਹ ਦੋਵੇਂ ਪੱਤਰਕਾਰ ਆਪਣੀ ਨਿਊਜ਼ ਏਜੰਸੀ ਲਈ ਰਖਾਇਨ ਸੂਬੇ ਵਿੱਚ ਹੋਏ ਕਤਲੇਆਮ ਦੀ ਜਾਂਚ ਕਰ ਰਹੇ ਸਨ।ਮਿਆਂਮਾਰ ਵਿੱਚ ਰਿਪੋਰਟਿੰਗ ਦੌਰਾਨ ਸਾਡੀ ਮੁਲਾਕਾਤ ਇਨ੍ਹਾਂ ਵਿੱਚੋਂ ਇੱਕ ਨਾਲ ਹੋਈ ਸੀ ਅਤੇ ਗੱਲਬਾਤ ਦਾ ਮੁੱਦਾ ਸਾਂਝਾ ਸੀ। Image copyright Reuters ਫੋਟੋ ਕੈਪਸ਼ਨ ਦੋਵੇਂ ਪੱਤਰਕਾਰ ਇਨ੍ਹਾਂ 10 ਲੋਕਾਂ ਦੇ ਕਤਲ ਦੀ ਜਾਂਚ ਕਰ ਰਹੇ ਸਨ ਰਖਾਇਨ ਸੂਬੇ ਵਿੱਚ ਪਹੁੰਚ ਕੇ ਉੱਥੋਂ ਦੇ ਵਿਗੜੇ ਹਾਲਾਤ ਦਾ ਜਾਇਜ਼ਾ ਲੈਣਾ ਅਤੇ ਜਾਣਕਾਰੀ ਇਕੱਠੀ ਕਰਨਾ। ਮਿਆਂਮਾਰ ਸਰਕਾਰ ਨੇ ਸਾਡੇ ਉੱਤੇ ਰਖਾਇਨ ਦੀ ਰਾਜਧਾਨੀ ਸਿਤਵੇ ਤੋਂ ਅੱਗੇ ਜਾਣ 'ਤੇ ਰੋਕ ਲਗਾ ਦਿੱਤੀ ਸੀ।ਇੱਥੋਂ ਸਿਰਫ਼ ਦੋ ਘੰਟੇ ਦੀ ਦੂਰੀ 'ਤੇ ਸੀ ਮੁਆਂਗਡੋ ਜ਼ਿਲ੍ਹਾ ਜਿੱਥੋਂ ਦੇ ਵੱਖ-ਵੱਖ ਇਲਾਕਿਆਂ ਤੋਂ ਹਿੰਸਾ ਅਤੇ ਜ਼ੁਲਮ ਦੀਆਂ ਖ਼ਬਰਾਂ ਆਈਆਂ ਸਨ।ਸਿਤਵੇ ਵਿੱਚ ਇੱਕ ਸਵੇਰ ਖ਼ਬਰ ਮਿਲੀ ਕਿ ਖ਼ੁਦ ਸੂ ਚੀ ਉੱਥੇ ਪਹੁੰਚ ਕੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ। ਹੁਣ ਤੱਕ ਦੇ ਉਨ੍ਹਾਂ ਦੇ ਸਾਰੇ ਬਿਆਨਾਂ ਵਿੱਚ ਫੌਜ ਦੇ ਬਚਾਅ ਦੀ ਹੀ ਗੱਲ ਨਿਕਲੀ ਸੀ। ਕਿਸ ਤਰ੍ਹਾਂ ਲੰਘਦੇ ਸੀ ਸਕਿਊਰਟੀ ਤੋਂ ਸਿਤਵੇ ਦੇ ਛੋਟੇ ਜਿਹੇ ਹਵਾਈ ਅੱਡੇ ਦੇ ਕਰੀਬ 500 ਮੀਟਰ ਪਹਿਲਾਂ ਸਾਨੂੰ ਰੋਕ ਲਿਆ ਗਿਆ ਅਤੇ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ 45 ਮਿੰਟ ਤੱਕ ਸਵਾਲਾਂ ਦੇ ਜਵਾਬ ਦੇਣੇ ਪਏ। ਨਾਲ ਬੀਬੀਸੀ ਨਿਊਜ਼ ਮਿਆਂਮਾਰ ਦੇ ਇੱਕ ਸਹਿਯੋਗੀ ਸਨ, ਜਿਨ੍ਹਾਂ ਨੇ ਸਫ਼ਰ ਦੇ ਪਹਿਲੇ ਦਿਨ ਹੀ ਦੱਸ ਦਿੱਤਾ ਸੀ ਕਿ "ਸਾਡੇ ਕੋਲ ਕੋਈ ਵੀ ਅਜਿਹਾ ਵੀਡੀਓ, ਕਾਗ਼ਜ਼ ਜਾਂ ਇੰਟਰਵਿਊ ਨਹੀਂ ਮਿਲਣਾ ਚਾਹੀਦਾ ਜਿਸ ਨਾਲ ਸਾਨੂੰ ਜੇਲ੍ਹ ਭੇਜ ਦਿੱਤਾ ਜਾਵੇ।" Image copyright Reuters ਫੋਟੋ ਕੈਪਸ਼ਨ ਯਾਂਗੋਨ ਦੇ ਓਂਗ ਕਿਆਵ ਇਲਾਕੇ ਵਿੱਚ 'ਫਾਦਰਸ ਆਫ਼ਿਸ' ਨਾਮ ਦੀ ਬਾਰ ਵਿੱਚ ਹਰ ਸ਼ੁੱਕਰਵਾਰ ਕੌਮਾਂਤਰੀ ਪੱਤਰਕਾਰ ਇਕੱਠੇ ਹੁੰਦੇ ਸਨ ਸਾਡੀ ਪ੍ਰੋਡਿਊਸਰ ਐਨ ਗੈਲਾਘਰ ਰੋਜ਼ ਸਵੇਰ ਫ਼ੋਨ 'ਤੇ ਸਾਡੀ ਖ਼ੈਰ ਪੁੱਛਣ ਤੋਂ ਇਲਾਵਾ ਇਹ ਵੀ ਯਕੀਨੀ ਬਣਾਉਂਦੀ ਸੀ ਕਿ ਹਰ ਜੁਟਾਈ ਗਈ 'ਨਿਊਜ਼ ਸਮੱਗਰੀ' ਇੰਟਰਨੈੱਟ ਜ਼ਰੀਏ ਉਨ੍ਹਾਂ ਤੱਕ ਲੰਡਨ ਜਾਂ ਦਿੱਲੀ ਪਹੁੰਚ ਜਾਵੇ।ਉਸ ਤੋਂ ਬਾਅਦ ਅਸੀਂ ਆਪਣੇ ਲੈਪਟਾਪ, ਮੋਬਾਈਲ ਫ਼ੋਨ ਅਤੇ ਹਾਰਡ ਡਰਾਈਵ ਤੋਂ ਸਾਰਾ ਡਾਟਾ ਡਿਲੀਟ ਕਰ ਦਿੰਦੇ ਸੀ। ਸਾਡੀ ਵੀ ਜਾਂਚ ਹੱਤਿਆਵਾਂ ਬਾਰੇ ਸੀ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਸੀ ਕਿ ਕੁਝ ਦਿਨ ਪਹਿਲਾਂ ਬਰਮਾ ਸਰਕਾਰ ਨੇ ਹਿੰਦੂਆਂ ਦੀਆਂ ਸਮੂਹਿਰ ਕਬਰਾਂ ਮਿਲਣ ਦਾ ਦਾਅਵਾ ਕੀਤਾ ਸੀ ਉਸਦਾ ਸੱਚ ਕੀ ਸੀ।ਯਾਂਗੋਨ ਤੋਂ ਰਖਾਇਨ ਵੱਲ ਜਾਂਦੇ ਸਮੇਂ ਬੀਬੀਸੀ ਬਰਮੀਜ਼ ਸੇਵਾ ਦੇ ਲਗਭਗ ਹਰ ਸਹਿਯੋਗੀ ਨੇ ਖ਼ਾਸ ਹਦਾਇਤਾਂ ਦਿੱਤੀਆਂ ਹੋਈਆਂ ਸੀ। ਸੰਯੁਕਤ ਰਾਸ਼ਟਰ ਜਾਂ ਦੂਜੀਆਂ ਕੌਮਾਂਤਰੀ ਸੰਸਥਾਵਾਂ ਦੇ ਅਫ਼ਸਰਾਂ ਨੇ ਵੀ ਆਪਣੇ-ਆਪਣੇ ਕਰਮਚਾਰੀਆਂ ਤੋਂ ਲੋਅ ਪ੍ਰੋਫਾਈਲ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਹ ਵੀ ਪੜ੍ਹੋ:ਜਲੰਧਰ ਦੇ ਮਕਸੂਦਾਂ ਥਾਣੇ 'ਚ ਬੰਬ ਧਮਾਕਾਗਾਂਧੀ ਚਾਹੁੰਦੇ ਸਨ ਕਿ ਔਰਤਾਂ 'ਮਜ਼ੇ ਲਈ ਸੈਕਸ' ਦਾ ਵਿਰੋਧ ਕਰਨਦਾਜ ਵਿਰੋਧੀ ਕਾਨੂੰਨ 'ਚ ਸੁਪਰੀਮ ਕੋਰਟ ਨੇ ਕੀ ਕੀਤਾ ਬਦਲਾਅ ਕਿਸੇ ਤਰ੍ਹਾਂ ਆਪਣਾ ਕੰਮ ਪੂਰਾ ਕਰਕੇ ਅਸੀਂ ਮਾਂਡਲੇ ਅਤੇ ਨੇਪੀਡੌ ਹੁੰਦੇ ਹੋਏ ਯਾਂਗੋਨ ਵਾਪਿਸ ਪੁੱਜੇ।ਯਾਂਗੋਨ ਦੇ ਓਂਗ ਕਿਆਵ ਇਲਾਕੇ ਵਿੱਚ 'ਫਾਦਰਸ ਆਫ਼ਿਸ' ਨਾਮ ਦੀ ਬਾਰ ਵਿੱਚ ਹਰ ਸ਼ੁੱਕਰਵਾਰ ਕੌਮਾਂਤਰੀ ਪੱਤਰਕਾਰ ਇਕੱਠੇ ਹੁੰਦੇ ਸਨ।ਵਾ ਲੋਨ ਨਾਲ ਇੱਕ ਛੋਟੀ ਜਿਹੀ ਮੁਲਾਕਾਤ ਫਿਰ ਹੋਈ। ਉਨ੍ਹਾਂ ਨੇ ਹੱਸਦੇ ਹੋਏ ਕਿਹਾ ਸੀ ''ਨੈਕਸਟ ਟਾਈਮ, ਕਮ ਟੂ ਬਰਮਾ ਵਿਦ ਫੈਮਿਲੀ। ਵਿਲ ਬੀ ਮੋਰ ਫਨ''।ਉਸਦੇ ਕੁਝ ਹਫ਼ਤੇ ਬਾਅਦ ਤੋਂ ਹੀ ਉਹ ਆਪਣੇ ਸਹਿਯੋਗੀ ਨਾਲ ਮਿਆਂਮਾਰ ਦੀ ਸਭ ਤੋਂ ਖ਼ਤਰਨਾਕ ਦੱਸੀ ਗਈ ਇਨਸੀਐਨ ਜੇਲ੍ਹ ਵਿੱਚ ਬੰਦ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇਸ ਦੇਸ ਕੋਲ ਹੈ ਹੈਕਰਜ਼ ਦੀ ਸਭ ਤੋਂ ਵੱਡੀ ਫ਼ੌਜ ਹੇਲੇਨਾ ਮੇਰੀਮੈਨ ਦਿ ਇਨਕੁਆਰੀ 10 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45464803 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਾਈਬਰ ਅਪਰਾਧ ਜਾਂ ਹੈਕਿੰਗ ਹੁਣ ਇੱਕ ਵੱਡਾ ਕਾਰੋਬਾਰ ਬਣ ਗਿਆ ਹੈ ਇਸ ਸਾਲ ਅਗਸਤ ਮਹੀਨੇ 'ਚ ਹਰ ਸਾਲ ਦੀ ਤਰ੍ਹਾਂ, ਅਮਰੀਕਾ ਦੇ ਲਾਸ ਵੇਗਾਸ 'ਚ ਇੱਕ ਖ਼ਾਸ ਮੇਲਾ ਲੱਗਿਆ। ਇਹ ਮੇਲਾ ਸੀ ਹੈਕਰਜ਼ ਦਾ। ਜਿਸ 'ਚ ਸਾਈਬਰ ਐਕਸਪਰਟ ਤੋਂ ਲੈ ਕੇ ਬੱਚਿਆਂ ਤੱਕ, ਹਰ ਉਮਰ ਦੇ ਲੋਕ ਹੈਕਿੰਗ ਦਾ ਹੁਨਰ ਦਿਖਾ ਰਹੇ ਸਨ।ਲਾਸ ਵੇਗਾਸ 'ਚ ਹਰ ਸਾਲ ਹੈਕਰਜ਼ ਇਕੱਠੇ ਹੁੰਦੇ ਹਨ। ਇਨ੍ਹਾਂ ਦੇ ਹੁਨਰ ਦੀ ਨਿਗਰਾਨੀ ਕਰਕੇ ਅਮਰੀਕਾ ਦੇ ਸਾਈਬਰ ਐਕਸਪਰਟ ਸਮਝਦੇ ਹਨ ਕਿ ਹੈਕਰਜ਼ ਦਾ ਦਿਮਾਗ ਕਿਵੇਂ ਕੰਮ ਕਰਦਾ ਹੈ। ਉਹ ਕਿਵੇਂ ਵੱਡਾ ਆਪਰੇਸ਼ਨ ਚਲਾਉਂਦੇ ਹਨ। ਜਿਸ ਸਮੇਂ ਹੈਕਰਜ਼ ਦਾ ਇਹ ਮੇਲਾ ਲਾਸ ਵੇਗਾਸ 'ਚ ਲੱਗਿਆ ਸੀ, ਠੀਕ ਉਸ ਸਮੇਂ ਹੀ ਹੈਕਰਜ਼ ਨੇ ਇੱਕ ਭਾਰਤੀ ਬੈਂਕ 'ਤੇ ਸਾਈਬਰ ਹਮਲਾ ਕਰਕੇ 3 ਕਰੋੜ ਡਾਲਰ ਦੀ ਰਕਮ ਉਡਾ ਲਈ ਸੀ। ਇਹ ਵੀ ਪੜ੍ਹੋ: ਇੱਕ ਰੁਪਏ 'ਚ ਹਵਾਈ ਟਿਕਟ, ਤਿੰਨ ਰੁਪਏ 'ਚ ਕੜਾਹੀ ਚਿਕਨਕਿਸ ਨੇ ਘੜੀ ਕਿਮ ਜੋਂਗ ਨੂੰ ਮਾਰਨ ਦੀ ਸਾਜਿਸ਼ਕੀ ਨਮੋ ਐਪ ਵੀ ਲਾ ਰਿਹੈ ਤੁਹਾਡੀ ਨਿੱਜਤਾ ਨੂੰ ਸੰਨ੍ਹ?ਦੁਨੀਆਂ ਭਰ 'ਚ ਹਰ ਵੇਲੇ ਸਰਕਾਰੀ ਵੈੱਬਸਾਈਟ ਤੋਂ ਲੈ ਕੇ ਵੱਡੀ ਨਿੱਜੀ ਕੰਪਨੀਆਂ ਅਤੇ ਆਮ ਲੋਕਾਂ 'ਤੇ ਸਾਈਬਰ ਅਟੈਕ ਹੁੰਦੇ ਰਹਿੰਦੇ ਹਨ। ਆਖ਼ਿਰ ਕਿਵੇਂ ਚੱਲਦਾ ਹੈ ਹੈਕਿੰਗ ਦਾ ਇਹ ਸਮਰਾਜ?ਬੀਬੀਸੀ ਦੀ ਰੇਡੀਓ ਸੀਰੀਜ਼ 'ਦਿ ਇਨਕੁਆਰੀ' 'ਚ ਹੇਲੇਨਾ ਮੇਰੀਮੈਨ ਨੇ ਇਸ ਵਾਰ ਇਸ ਸਵਾਲ ਦਾ ਹੀ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਾਈਬਰ ਐਕਸਪਰਟਸ ਦੀ ਮਦਦ ਨਾਲ ਹੈਕਰਜ਼ ਦੀ ਖ਼ਤਰਨਾਕ ਅਤੇ ਰਹੱਸਮਈ ਦੁਨੀਆਂ 'ਚ ਝਾਤ ਮਾਰਨ ਦੀ ਕੋਸ਼ਿਸ਼ ਕੀਤੀ।1990 ਦੇ ਦਹਾਕੇ 'ਚ ਸੋਵੀਅਤ ਸੰਘ ਦੇ ਟੁੱਟਨ ਤੋਂ ਬਾਅਦ ਰੂਸ 'ਚ ਬਹੁਤ ਸਾਰੇ ਮਾਹਰ ਅਚਾਨਕ ਬੇਰੁਜ਼ਗਾਰ ਹੋ ਗਏ ਸਨ।ਇਹ ਇਲੈਕਟ੍ਰੌਨਿਕਸ ਇੰਜੀਨੀਅਰ ਅਤੇ ਗਣਿਤ ਦੇ ਮਾਹਰ ਸਨ। ਰੋਜ਼ੀ-ਰੋਟੀ ਲਈ ਇਨ੍ਹਾਂ ਨੇ ਇੰਟਰਨੈੱਟ ਦੀ ਦੁਨੀਆਂ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਸਾਈਬਰ ਸੁਰੱਖਿਆ ਨੂੰ ਲੈ ਕੇ ਬਹੁਤ ਜ਼ਿਆਦਾ ਸੰਵੇਦਨਸ਼ੀਲਤਾ ਨਹੀਂ ਸੀ ਅਤੇ ਨਾ ਹੀ ਜਾਣਕਾਰੀ ਸੀ। Image copyright PA ਫੋਟੋ ਕੈਪਸ਼ਨ ਰੂਸੀ ਹੈਕਰਾਂ ਨੇ ਬੈਂਕਾਂ, ਵਿੱਤੀ ਅਦਾਰਿਆਂ, ਦੂਜੇ ਦੇਸਾਂ ਦੀਆਂ ਸਰਕਾਰੀ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਇਨ੍ਹਾਂ ਰੂਸੀ ਐਕਸਪਰਟਸ ਨੇ ਹੈਕਿੰਗ ਦੇ ਸਮਰਾਜ ਦੀ ਨੀਂਹ ਰੱਖੀ। ਇਨ੍ਹਾਂ ਰੂਸੀ ਹੈਕਰਾਂ ਨੇ ਬੈਂਕਾਂ, ਵਿੱਤੀ ਅਦਾਰਿਆਂ, ਦੂਜੇ ਦੇਸਾਂ ਦੀਆਂ ਸਰਕਾਰੀ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਆਪਣੀ ਸਫ਼ਲਤਾ ਦੇ ਕਿੱਸੇ ਇਹ ਅਖ਼ਬਾਰਾਂ ਅਤੇ ਮੈਗਜ਼ੀਨਜ਼ ਨੂੰ ਦੱਸਦੇ ਸਨ।ਰੂਸ ਦੇ ਖੋਜੀ ਪੱਤਰਕਾਰ ਆਂਦ੍ਰੇਈ ਸ਼ੌਸ਼ਿਨਕਾਫ਼ ਦੱਸਦੇ ਹਨ ਕਿ ਉਸ ਦੌਰ 'ਚ ਹੈਕਰਜ਼ ਖ਼ੁਦ ਨੂੰ ਹੀਰੋ ਸਮਝਦੇ ਸਨ। ਉਸ ਦੌਰ 'ਚ ਰੂਸ ਵਿੱਚ ਹੈਕਰਜ਼ ਨਾਂ ਦੀ ਇੱਕ ਮੈਗਜ਼ੀਨ ਵੀ ਛੱਪਦੀ ਸੀ।ਆਂਦ੍ਰੇਈ ਦੱਸਦੇ ਹਨ ਕਿ ਉਸ ਦੌਰ ਦੇ ਹਰ ਵੱਡੇ ਹੈਕਰ ਦਾ ਸਬੰਧ ਹੈਕਰ ਮੈਗਜ਼ੀਨ ਨਾਲ ਸੀ। ਰੂਸ ਦੀ ਖ਼ੁਫ਼ੀਆ ਏਜੰਸੀ ਐਫ਼ਐਸਬੀ ਨੂੰ ਇਨ੍ਹਾਂ ਹੈਕਰਜ਼ ਬਾਰੇ ਪਤਾ ਸੀ।ਪਰ ਹੈਰਾਨੀ ਦੀ ਗੱਲ ਇਹ ਸੀ ਕਿ ਰੂਸ ਦੀ ਸਰਕਾਰ ਨੂੰ ਇਨ੍ਹਾਂ ਹੈਕਰਜ਼ ਦੀਆਂ ਕਰਤੂਤਾਂ ਤੋਂ ਕੋਈ ਨਾਰਾਜ਼ਗੀ ਨਹੀਂ ਸੀ ਸਗੋਂ ਉਹ ਤਾਂ ਇਨ੍ਹਾਂ ਹੈਕਰਜ਼ ਦਾ ਫ਼ਾਇਦਾ ਚੁੱਕਣਾ ਚਾਹੁੰਦੇ ਸਨ।ਰੂਸੀ ਪੱਤਰਕਾਰ ਆਂਦ੍ਰੇਈ ਸ਼ੌਸ਼ਿਨਕਾਫ਼ ਦੱਸਦੇ ਹਨ ਕਿ ਐਫ਼ਐਸਬੀ ਦੇ ਮੁਖੀ ਨਿੱਜੀ ਤੌਰ 'ਤੇ ਕਈ ਰੂਸੀ ਹੈਕਰਜ਼ ਨੂੰ ਜਾਣਦੇ ਸਨ।ਰੂਸ ਦੇ ਸਰਕਾਰੀ ਹੈਕਰਜ਼2007 ਵਿੱਚ ਰੂਸੀ ਹੈਕਰਜ਼ ਨੇ ਗੁਆਂਢੀ ਦੇਸ ਐਸਟੋਨੀਆ 'ਤੇ ਵੱਡਾ ਸਾਈਬਰ ਹਮਲਾ ਕੀਤਾ। ਇਨ੍ਹਾਂ ਹੈਕਰਜ਼ ਨੇ ਐਸਟੋਨੀਆ ਦੀਆਂ ਸੈਕੜੇ ਵੈੱਬਸਾਈਟਾਂ ਨੂੰ ਹੈਕ ਕਰ ਲਿਆ। ਅਜਿਹਾ ਉਨ੍ਹਾਂ ਨੇ ਰੂਸ ਦੀ ਸਰਕਾਰ ਦੇ ਇਸ਼ਾਰੇ 'ਤੇ ਕੀਤਾ ਸੀ।ਅਗਲੇ ਹੀ ਸਾਲ ਰੂਸੀ ਹੈਕਰਜ਼ ਨੇ ਇੱਕ ਹੋਰ ਗੁਆਂਢੀ ਮੁਲਕ ਜਾਰਜੀਆ ਦੀਆਂ ਤਮਾਮ ਸਰਕਾਰੀ ਵੈੱਬਸਾਈਟਾਂ ਨੂੰ ਸਾਈਬਰ ਅਟੈਕ ਨਾਲ ਤਬਾਹ ਕਰ ਦਿੱਤਾ। Image copyright PA ਫੋਟੋ ਕੈਪਸ਼ਨ ਰੂਸ ਵੱਲੋਂ ਹੋਏ ਸਾਈਬਰ ਹਮਲਿਆਂ 'ਚ ਫ਼ੈਂਸੀ ਬੀਅਰ ਗਰੁੱਪ ਦਾ ਨਾਂ ਸਾਹਮਣੇ ਆਇਆ ਹੈ ਰੂਸੀ ਪੱਤਰਕਾਰ ਆਂਦ੍ਰੇਈ ਨੂੰ ਦੱਸਦੇ ਹਨ ਕਿ 2008 ਵਿੱਚ ਜਾਰਜੀਆ 'ਤੇ ਹੋਇਆ ਸਾਈਬਰ ਹਮਲਾ ਰੂਸ ਦੇ ਸਰਕਾਰੀ ਹੈਕਰਜ਼ ਨੇ ਕੀਤਾ ਸੀ। ਇਹ ਰੂਸ ਦੀ ਖ਼ੁਫ਼ੀਆ ਏਜੰਸੀ ਦੇ ਮੁਲਾਜ਼ਮ ਸਨ।ਰੂਸ ਦੀ ਸਰਕਾਰ ਨੂੰ ਲੱਗਿਆ ਕਿ ਉਹ ਫਰੀਲਾਂਸ ਹੈਕਰਜ਼ 'ਤੇ ਭਰੋਸਾ ਨਹੀਂ ਕਰ ਸਕਦੇ। ਇਸ ਤੋਂ ਬਿਹਤਰ ਤਾਂ ਇਹ ਹੋਵੇਗਾ ਕਿ ਉਹ ਆਪਣੇ ਹੈਕਰਜ਼ ਦੀ ਫ਼ੌਜ ਤਿਆਰ ਕਰਨ। ਰੂਸੀ ਹੈਕਰਜ਼ ਦੀ ਇਸ ਸਾਈਬਰ ਫ਼ੌਜ ਨੇ ਹੀ ਜਾਰਜੀਆ 'ਤੇ 2008 ਵਿੱਚ ਹਮਲਾ ਕੀਤਾ ਸੀ।ਅੱਜ ਦੀ ਤਾਰੀਖ਼ 'ਚ ਰੂਸ ਦੇ ਕੋਲ ਸਭ ਤੋਂ ਵੱਡੀ ਸਾਈਬਰ ਫ਼ੌਜ ਹੈ।ਰੂਸੀ ਹੈਕਰਜ਼ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਚੋਣ 'ਚ ਦਖ਼ਲਅੰਦਾਜ਼ੀ ਕੀਤੀ। ਉਨ੍ਹਾਂ ਨੇ ਵ੍ਹਾਈਟ ਹਾਊਸ 'ਤੇ ਸਾਈਬਰ ਹਮਲਾ ਕੀਤਾ। ਨੈਟੋ ਅਤੇ ਪੱਛਮੀ ਦੇਸਾਂ ਦੇ ਮੀਡੀਆ ਨੈੱਟਵਰਕ ਵੀ ਰੂਸੀ ਹੈਕਰਜ਼ ਦੇ ਨਿਸ਼ਾਨੇ 'ਤੇ ਰਹੇ ਹਨ।ਰੂਸ ਵੱਲੋਂ ਹੋਏ ਸਾਈਬਰ ਹਮਲੇ 'ਚ ਇੱਕ ਖ਼ਾਸ ਗਰੁੱਪ ਦਾ ਨਾਂ ਕਈ ਵਾਰ ਆਇਆ ਹੈ। ਇਸਦਾ ਨਾਂ ਹੈ - ਫ਼ੈਂਸੀ ਬੀਅਰ। ਮੰਨਿਆ ਜਾਂਦਾ ਹੈ ਕਿ ਹੈਕਰਜ਼ ਦੇ ਇਸ ਗਰੁੱਪ ਨੂੰ ਰੂਸ ਦੀ ਮਿਲਿਟ੍ਰੀ ਇੰਟੈਲਿਜੈਂਸ ਚਲਾਉਂਦੀ ਹੈ। ਹੈਕਰਜ਼ ਦੇ ਇਸ ਗਰੁੱਪ 'ਤੇ ਹੀ ਇਲਜ਼ਾਮ ਹੈ ਕਿ ਇਸ ਨੇ ਪਿਛਲੀ ਅਮਰੀਕੀ ਰਾਸ਼ਟਰਪਤੀ ਚੋਣ 'ਚ ਦਖ਼ਲਅੰਦਾਜ਼ੀ ਕੀਤੀ ਸੀ।ਇਹ ਵੀ ਪੜ੍ਹੋ:ਜਦੋਂ ਧੀ ਸਾਹਮਣੇ ਆਇਆ ਬਾਪ ਦਾ ਅਸਲ ਸੱਚ100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀ'ਅਕਾਲੀ ਦਲ ਨੂੰ ਇਹ ਦਿਨ ਕਿਉਂ ਦੇਖਣੇ ਪੈ ਰਹੇ ਨੇ'ਰੂਸੀ ਪੱਤਰਕਾਰ ਆਂਦ੍ਰੇਈ ਸ਼ੌਸ਼ਿਨਕਾਫ਼ ਕਹਿੰਦੇ ਹਨ ਕਿ ਇਨ੍ਹਾਂ ਸਾਈਬਰ ਹਮਲਿਆਂ ਜ਼ਰੀਏ ਰੂਸ ਦੁਨੀਆਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਸਾਈਬਰ ਸਮਰਾਜ ਦਾ ਬਾਦਸ਼ਾਹ ਹੈ।ਈਰਾਨ ਦੇ ਕੋਲ ਵੀ ਹੈ ਹੈਕਰਜ਼ ਦੀ ਫ਼ੌਜ90 ਦੇ ਦਹਾਕੇ 'ਚ ਹਾਲੀਵੁੱਡ ਫ਼ਿਲਮ ਮੈਟ੍ਰਿਕਸ ਤੋਂ ਪ੍ਰਭਾਵਿਤ ਹੋ ਕੇ ਜਿਨ੍ਹਾਂ ਰੂਸੀ ਸਾਈਬਰ ਇੰਜਿਨੀਅਰਾਂ ਨੇ ਹੈਕਿੰਗ ਦੇ ਸਮਰਾਜ ਦੀ ਬੁਨਿਆਦ ਰੱਖੀ ਸੀ, ਉਹ ਅੱਜ ਚੰਗਾ ਫ਼ੈਲ ਰਿਹਾ ਹੈ। ਅੱਜ ਬਹੁਤ ਸਾਰੇ ਹੈਕਰਜ਼ ਰੂਸ ਦੀ ਸਰਕਾਰ ਲਈ ਕੰਮ ਕਰਦੇ ਹਨ।ਪਰ ਹੈਕਿੰਗ ਦੀ ਇਸ ਖ਼ੇਡ 'ਚ ਰੂਸ ਇਕੱਲਾ ਨਹੀਂ ਹੈ। Image copyright Reuters ਫੋਟੋ ਕੈਪਸ਼ਨ ਈਰਾਨ 'ਚ ਰੇਵਾਲੁਸ਼ਨਰੀ ਗਾਰਡ ਕੋਲ ਹੈਕਿੰਗ ਦਾ ਜ਼ਿੰਮਾ ਈਰਾਨ ਵੀ ਹੈਕਿੰਗ ਦੀ ਦੁਨੀਆਂ ਦਾ ਇੱਕ ਵੱਡਾ ਖ਼ਿਡਾਰੀ ਹੈ। 1990 ਦੇ ਦਹਾਕੇ 'ਚ ਇੰਟਰਨੈੱਟ ਦੇ ਆਉਣ ਨਾਲ ਹੀ ਈਰਾਨ ਨੇ ਆਪਣੇ ਲੋਕਾਂ ਨੂੰ ਸਾਈਬਰ ਹਮਲਿਆਂ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ।ਈਰਾਨ ਵਰਗੇ ਦੇਸਾਂ 'ਚ ਸੋਸ਼ਲ ਮੀਡੀਆ, ਸਰਕਾਰ ਖ਼ਿਲਾਫ਼ ਆਵਾਜ਼ ਚੁੱਕਣ ਦਾ ਵੰਡਾ ਮੰਚ ਹੁੰਦੇ ਹਨ। ਸਰਕਾਰ ਇਨ੍ਹਾਂ ਦੀ ਨਿਗਰਾਨੀ ਕਰਦੀ ਹੈ। ਈਰਾਨ 'ਚ ਹੈਕਰਜ਼ ਦੀ ਵਰਤੋਂ ਉੱਥੋਂ ਦੀ ਸਰਕਾਰ ਆਪਣੇ ਖ਼ਿਲਾਫ਼ ਬੋਲਣ ਵਾਲਿਆਂ ਦਾ ਮੂੰਹ ਬੰਦ ਕਰਨ ਲਈ ਕਰਦੀ ਹੈ।2009 'ਚ ਜਦੋਂ ਈਰਾਨ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੋ ਰਹੇ ਸਨ ਤਾਂ ਈਰਾਨ ਦੇ ਸਰਕਾਰੀ ਹੈਕਰਜ਼ ਨੇ ਤਮਾਮ ਸੋਸ਼ਲ ਮੀਡੀਆ ਅਕਾਊਂਟਸ ਹੈਕ ਕਰਕੇ ਇਹ ਪਤਾ ਲਗਾਇਆ ਕਿ ਆਖ਼ਿਰ ਇਨ੍ਹਾਂ ਅੰਦੋਲਨਾਂ ਪਿੱਛੇ ਕੌਣ ਹੈ। ਉਨ੍ਹਾਂ ਲੋਕਾਂ ਦੀ ਸ਼ਿਨਾਖ਼ਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਡਰਾਇਆ-ਧਮਕਾਇਆ ਅਤੇ ਜੇਲ੍ਹ 'ਚ ਡੱਕ ਦਿੱਤਾ ਗਿਆ।ਮਤਲਬ ਸਾਈਬਰ ਦੁਨੀਆਂ ਦੀ ਤਾਕਤ ਨਾਲ ਈਰਾਨ ਦੀ ਸਰਕਾਰ ਨੇ ਆਪਣੇ ਖ਼ਿਲਾਫ਼ ਤੇਜ਼ ਹੋ ਰਹੇ ਬਾਗ਼ੀ ਸੁਰਾਂ ਨੂੰ ਸ਼ਾਂਤ ਕਰ ਦਿੱਤਾ ਸੀ।ਈਰਾਨ ਦੇ ਕੋਲ ਰੂਸ ਵਰਗੀ ਤਾਕਤਵਰ ਸਾਈਬਰ ਫ਼ੌਜ ਤਾਂ ਨਹੀਂ ਹੈ ਪਰ ਇਹ ਟਵਿੱਟਰ ਵਰਗੇ ਸੋਸ਼ਲ ਮੀਡੀਆ ਮੰਚ ਨੂੰ ਪ੍ਰੇਸ਼ਾਨ ਕਰਨ ਦੀ ਹਿੰਮਤ ਜ਼ਰੂਰ ਰੱਖਦੀ ਹੈ। ਜਾਣਕਾਰ ਦੱਸਦੇ ਹਨ ਕਿ ਈਰਾਨ ਦੀ ਸਾਈਬਰ ਫ਼ੌਜ ਨੂੰ ਉੱਥੋਂ ਦੇ ਮਸ਼ਹੂਰ 'ਰੇਵਲਿਊਸ਼ਨਰੀ ਗਾਰਡਜ਼' ਚਲਾਉਂਦੇ ਹਨ।ਈਰਾਨ 'ਚ ਦੁਨੀਆਂ ਦੇ ਇੱਕ ਤੋਂ ਇੱਕ ਕਾਬਲ ਇੰਜਿਨੀਅਰ ਅਤੇ ਵਿਗਿਆਨੀ ਤਿਆਰ ਹੁੰਦੇ ਹਨ। ਦਿੱਕਤ ਇਹ ਹੈ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਜਾਂ ਦੂਜੇ ਪੱਛਮੀ ਦੇਸਾਂ ਦਾ ਰੁਖ਼ ਕਰਦੇ ਹਨ। ਦੂਜੇ ਪਾਸੇ ਈਰਾਨ ਦੀ ਸਾਈਬਰ ਫ਼ੌਜ ਨੂੰ ਬਚੇ-ਖੁਚੇ ਲੋਕਾਂ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ।ਅਮਰੀਕੀ ਥਿੰਕ ਟੈਂਕ ਕਾਰਨੇਗੀ ਐਂਡੋਮੇਂਟ ਦੇ ਲਈ ਕੰਮ ਕਰਨ ਵਾਲੇ ਕਰੀਮ ਕਹਿੰਦੇ ਹਨ ਕਿ ਈਰਾਨ ਤੀਜੇ ਦਰਜੇ ਦੀ ਸਾਈਬਰ ਪਾਵਰ ਹੈ। ਅਮਰੀਕਾ, ਰੂਸ, ਚੀਨ ਅਤੇ ਇਸਰਾਈਲ, ਸਾਈਬਰ ਤਾਕਤ ਦੇ ਮਾਮਲੇ 'ਚ ਸਭ ਤੋਂ ਅੱਗੇ ਹਨ। ਯੂਰਪੀ ਦੇਸਾਂ ਦੀਆਂ ਸਾਈਬਰ ਫ਼ੌਜਾਂ ਦੂਜੇ ਨੰਬਰ 'ਤੇ ਆਉਂਦੀਆਂ ਹਨ।ਈਰਾਨ ਅਕਸਰ ਸਾਈਬਰ ਹਮਲਿਆਂ ਦੇ ਨਿਸ਼ਾਨੇ 'ਤੇ ਰਹਿੰਦਾ ਹੈ। ਖ਼ਾਸ ਤੌਰ 'ਤੇ ਅਮਰੀਕਾ ਅਤੇ ਇਸਰਾਈਲ ਤੋਂ। 2012 'ਚ ਈਰਾਨ ਦੇ ਤੇਲ ਉਦਯੋਗ 'ਤੇ ਹੋਏ ਸਾਈਬਰ ਹਮਲਿਆਂ 'ਚ ਉਸਦੇ ਸਿਸਟਮ ਦੀ ਹਾਰਡ ਡ੍ਰਾਈਵ ਤੋਂ ਡਾਟਾ ਉਡਾ ਲਿਆ ਗਿਆ ਸੀ। ਈਰਾਨ 'ਤੇ ਇਸ ਸਾਈਬਰ ਹਮਲੇ ਦੇ ਪਿੱਛੇ ਅਮਰੀਕਾ ਜਾਂ ਇਸਰਾਈਲ ਦਾ ਹੱਥ ਹੋਣ ਦਾ ਖ਼ਦਸ਼ਾ ਸੀ।ਈਰਾਨ ਨੇ ਇਸ ਹਮਲੇ ਤੋਂ ਸਬਕ ਲੈਂਦੇ ਹੋਏ ਤਿੰਨ ਮਹੀਨੇ ਬਾਅਦ ਆਪਣੇ ਦੁਸ਼ਮਣ ਸਾਊਦੀ ਅਰਬ 'ਤੇ ਵੱਡਾ ਸਾਈਬਰ ਹਮਲਾ ਕੀਤਾ। ਇਸ ਹਮਲੇ 'ਚ ਈਰਾਨ ਦੇ ਹੈਕਰਜ਼ ਨੇ ਸਾਊਦੀ ਅਰਬ ਨੇ ਤੀਹ ਹਜ਼ਾਰ ਕੰਪਿਊਟਰਾਂ ਦਾ ਡਾਟਾ ਉਡਾ ਦਿੱਤਾ ਸੀ।ਅੱਜ ਹੈਕਰਜ਼ ਨੇ ਆਪਣਾ ਸਮਰਾਜ ਪੂਰੀ ਦੁਨੀਆਂ 'ਚ ਫ਼ੈਲਾ ਲਿਆ ਹੈ। ਲਗਭਗ ਹਰ ਦੇਸ 'ਚ ਹੈਕਰਜ਼ ਮੌਜੂਦ ਹਨ। ਕਿਤੇ ਉਹ ਸਰਕਾਰ ਲਈ ਕੰਮ ਕਰਦੇ ਹਨ, ਤਾਂ ਕਿਤੇ ਸਰਕਾਰ ਦੇ ਖ਼ਿਲਾਫ਼। Image copyright Getty Images ਫੋਟੋ ਕੈਪਸ਼ਨ ਉੱਤਰ ਕੋਰੀਆ 'ਚ ਹੈਕਰਜ਼ ਦੀ ਫ਼ੌਜ ਨੂੰ ਉੱਥੋਂ ਦੀ ਖ਼ੁਫ਼ੀਆ ਏਜੰਸੀ ਆਰਜੀਬੀ ਚਲਾਉਂਦੀ ਹੈ ਜਿੱਥੇ ਸਾਈਬਰ ਹੈਕਿੰਗ ਪੂਰੀ ਤਰ੍ਹਾਂ ਸਰਕਾਰੀਪਰ ਇੱਕ ਦੇਸ ਅਜਿਹਾ ਹੈ, ਜਿੱਥੋਂ ਦੀ ਸਾਈਬਰ ਹੈਕਿੰਗ ਫ਼ੌਜ ਪੂਰੀ ਤਰ੍ਹਾਂ ਨਾਲ ਸਰਕਾਰੀ ਹੈ। ਇਸ ਦੇਸ ਦਾ ਹੈ ਉੱਤਰ ਕੋਰੀਆ।ਉੱਤਰ ਕੋਰੀਆ 'ਚ ਹੈਕਰਜ਼ ਦੀ ਫ਼ੌਜ ਨੂੰ ਉੱਥੋਂ ਦੀ ਖ਼ੁਫ਼ੀਆ ਏਜੰਸੀ ਆਰਜੀਬੀ ਚਲਾਉਂਦੀ ਹੈ। ਉੱਤਰ ਕੋਰੀਆ 'ਚ 13-14 ਸਾਲ ਦੀ ਉਮਰ 'ਚ ਹੀ ਬੱਚਿਆਂ ਨੂੰ ਹੈਕਿੰਗ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਕੂਲਾਂ ਤੋਂ ਹੀ ਹੁਨਰਮੰਦ ਬੱਚਿਆਂ ਦੀ ਛਾਂਟੀ ਕਰਕੇ ਹੈਕਿੰਗ ਦੀ ਖ਼ੁਫ਼ੀਆ ਫ਼ੌਜ 'ਚ ਦਾਖ਼ਸ ਕਰ ਦਿੱਤਾ ਜਾਂਦਾ ਹੈ।ਗਣਿਤ ਅਤੇ ਇੰਜਿਨੀਅਰਿੰਗ 'ਚ ਹੁਸ਼ਿਆਰ ਵਿਦਿਆਰਥੀਆਂ ਨੂੰ ਸਾਫ਼ਟਵੇਅਰ ਇੰਜੀਨੀਅਰਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ। ਫ਼ਿਰ ਜਾਂ ਤਾਂ ਉਹ ਹੈਕਰ ਬਣਦੇ ਹਨ ਜਾਂ ਸਾਫ਼ਟਵੇਅਰ ਇੰਜੀਨੀਅਰ। ਸੰਸਾਧਨਾਂ ਦੀ ਘਾਟ ਕਾਰਨ ਉੱਤਰ ਕੋਰੀਆ 'ਚ ਬੱਚੇ ਪਹਿਲਾਂ ਕਾਗਜ਼ ਦੇ ਕੀ-ਬੋਰਡ 'ਤੇ ਅਭਿਆਸ ਕਰਦੇ ਹਨ। ਜੋ ਤੇਜ਼-ਤਰਾਰ ਹੁੰਦੇ ਹਨ, ਬਾਅਦ ਵਿੱਚ ਉਨ੍ਹਾਂ ਨੂੰ ਕੰਪਿਊਟਰ ਦਿੱਤਾ ਜਾਂਦਾ ਹੈ।ਉੱਤਰ ਕੋਰੀਆ ਆਪਣੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਚੀਨ ਜਾਂ ਦੂਜੇ ਏਸ਼ੀਆਈ ਦੇਸਾਂ 'ਚ ਆਈਟੀ ਦੀ ਪੜ੍ਹਾਈ ਕਰਨ ਲਈ ਭੇਜਦਾ ਹੈ, ਤਾਂ ਜੋ ਉਹ ਸਾਈਬਰ ਦੁਨੀਆਂ ਨੂੰ ਚੰਗੀ ਤਰ੍ਹਾਂ ਸਮਝ ਸਕਣ ਅਤੇ ਦੇਸ ਦੇ ਕੰਮ ਆ ਸਕਣ।ਇਨ੍ਹਾਂ ਵਿੱਚੋਂ ਕਈ ਵਿਦਿਆਰਥੀ ਪੜ੍ਹਾਈ ਮੁਕੰਮਲ ਕਰਕੇ ਚੀਨ ਜਾਂ ਦੂਜੇ ਦੇਸਾਂ 'ਚ ਹੀ ਰੁੱਖ ਜਾਂਦੇ ਹਨ ਅਤੇ ਉੱਥੋਂ ਹੀ ਆਪਣੇ ਦੇਸ ਲਈ ਹੈਕਿੰਗ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਮਕਸਦ ਕਮਾਈ ਕਰਕੇ ਆਪਣੇ ਦੇਸ ਨੂੰ ਪੈਸੇ ਭੇਜਣਾ ਹੁੰਦਾ ਹੈ।ਉੱਤਰ ਕੋਰੀਆ ਦੇ ਇਹ ਹੈਕਰਜ਼ 80 ਹਜ਼ਾਰ ਤੋਂ ਇੱਕ ਲੱਖ ਡਾਲਰ ਲੈ ਕੇ ਫਰੀਲਾਂਸ ਹੈਕਿੰਗ ਕਰਦੇ ਹਨ, ਤਾਂ ਜੋ ਆਪਣੇ ਦੇਸ ਲਈ ਪੈਸੇ ਕਮਾ ਸਕਣ।ਇਹ ਵੀ ਪੜ੍ਹੋ:'ਜਦੋਂ ਮੀਡੀਆ ਨੇ ਮੇਰੇ ਸਮਲਿੰਗੀ ਹੋਣ ਨੂੰ ਪਾਕਿਸਤਾਨ ਨਾਲ ਜੋੜਿਆ'ਸੈਰੇਨਾ ਨੇ ਅੰਪਾਇਰ ਨੂੰ 'ਚੋਰ' ਕਿਹਾ, ਰੈਕਟ ਤੋੜਿਆਅਮਿਤ ਪੰਘਲ ਇਨ੍ਹਾਂ ਮੁੱਕੇਬਾਜ਼ਾਂ ਲਈ ਬਣੇ ਪ੍ਰੇਰਨਾਜਾਣਕਾਰ ਮੰਨਦੇ ਹਨ ਕਿ ਕਰੀਬ 2-3 ਹਜ਼ਾਰ ਉੱਤਰ ਕੋਰੀਆ ਦੇ ਹੈਕਰਜ਼ ਫਰੀਲਾਂਸ ਕੰਮ ਕਰਦੇ ਹਨ, ਇਨ੍ਹਾਂ ਦੇ ਨਿਸ਼ਾਨੇ 'ਤੇ ਕ੍ਰੇਡਿਟ ਕਾਰਡ ਅਤੇ ਬੈਂਕ ਦੇ ਖ਼ਾਤੇ ਹੁੰਦੇ ਹਨ, ਤਾਂ ਜੋ ਸੌਖੇ ਤਰੀਕੇ ਕਮਾਈ ਹੋ ਸਕੇ।ਉੱਤਰ ਕੋਰੀਆ ਦੇ ਹੈਕਰਜ਼ ਨੇ ਦੁਨੀਆਂ ਦੇ ਕਈ ਬੈਂਕਾਂ 'ਤੇ ਵੱਡੇ ਸਾਈਬਰ ਹਮਲੇ ਕਰਕੇ ਕਰੋੜਾਂ ਦੀ ਰਕਮ 'ਤੇ ਹੱਥ ਸਾਫ਼ ਕੀਤਾ ਹੈ। ਇਨ੍ਹਾਂ ਦੇ ਨਿਸ਼ਾਨੇ 'ਤੇ ਲਤੀਨੀ ਅਮਰੀਕੀ ਦੇਸ ਇਕਵਾਡੋਰ ਤੋਂ ਲੈ ਕੇ ਗੁਆਂਢੀ ਦੇਸ ਤੱਕ ਰਹੇ ਹਨ।ਹੁਣ ਜਦੋਂ ਸਾਈਬਰ ਕ੍ਰਾਈਮ ਵੱਧ ਰਿਹਾ ਹੈ, ਤਾਂ ਜ਼ਾਹਿਰ ਹੈ ਕਿ ਤਮਾਮ ਦੇਸਾਂ ਨੇ ਸਾਈਬਰ ਸੁਰੱਖਿਆ ਲਈ ਪੁਲਿਸ ਟੀਮਾਂ ਤਿਆਰ ਕੀਤੀਆਂ ਹਨ।ਅਜਿਹੀ ਹੀ ਸਾਈਬਰ ਸੁਰੱਖਿਆ ਮਾਹਿਰ ਹਨ ਮਾਇਆ ਹੋਰੋਵਿਤਜ਼। ਮਾਇਆ ਸਾਈਬਰ ਹਮਲੇ ਕਰਨ ਵਾਲੇ ਹੈਕਰਜ਼ ਨੂੰ ਲੱਭਦੀ ਅਤੇ ਫੜਦੀ ਹੈ। ਹੈਕਿੰਗ ਦੇ ਕੇਸ ਸੁਲਝਾਉਂਦੀ ਹੈ। ਉਹ ਸਾਈਬਰ ਸੁਰੱਖਿਆ ਕੰਪਮੀ ਚੈੱਕ ਪੁਆਇੰਟ ਲਈ ਕੰਮ ਕਰਦੀ ਹੈ। Image copyright Getty Images ਫੋਟੋ ਕੈਪਸ਼ਨ ਹੈਕਰਜ਼ ਦੇ ਨਿਸ਼ਾਨੇ 'ਤੇ ਕ੍ਰਿਪਟੋਕੰਰਸੀ ਹੁਣ ਕ੍ਰਿਪਟੋਕਰੰਸੀ ਨਿਸ਼ਾਨੇ 'ਤੇਇਸਰਾਈਲ ਦੀ ਰਹਿਣ ਵਾਲੀ ਮਾਇਆ ਦੱਸਦੀ ਹੈ ਕਿ ਆਮ ਤੌਰ 'ਤੇ ਆਈਟੀ ਪ੍ਰੋਫ਼ੈਨਲਜ਼ ਹੀ ਸਾਈਬਰ ਹਮਲਿਆਂ ਦੇ ਪਿੱਛੇ ਹੁੰਦੇ ਹਨ। ਇਹ ਤਿੰਨ ਜਾਂ ਚਾਰ ਲੋਕਾਂ ਦੀ ਟੀਮ ਵਜੋਂ ਕੰਮ ਕਰਦੇ ਹਨ। ਇੱਕ ਟਾਰਗੇਟ ਦੀ ਤਲਾਸ਼ ਕਰਦਾ ਹੈ ਤਾਂ ਦੂਜਾ ਹੈਕਿੰਗ ਕਰਦਾ ਹੈ ਅਤੇ ਤੀਜਾ ਖ਼ਾਤਿਆਂ ਤੋਂ ਡਾਟਾ ਜਾਂ ਪੈਸੇ ਚੋਰੀ ਕਰਦਾ ਹੈ।ਮਾਇਆ ਦੱਸਦੀ ਹੈ ਕਿ ਕਈ ਵਾਰ ਹੈਕਰਜ਼ 5 ਤੋਂ 7 ਲੋਕਾਂ ਦੇ ਗਰੁੱਪ ਵਿੱਚ ਕੰਮ ਕਰਦੇ ਹਨ, ਜੋ ਇੱਕ-ਦੂਜੇ ਨੂੰ ਕੋਡ ਨਾਲ ਜਾਣਦੇ ਹਨ। ਕਿਸੇ ਨੂੰ ਦੂਜੇ ਦਾ ਅਸਲੀ ਨਾਂ ਨਹੀਂ ਪਤਾ ਹੁੰਦਾ। ਸਵਾਲ ਇਹ ਆਉਂਦਾ ਹੈ ਕਿ ਜਦੋਂ ਉਹ ਇੱਕ-ਦੂਜੇ ਨੂੰ ਜਾਣਦੇ ਨਹੀਂ, ਤਾਂ ਫ਼ਿਰ ਰਾਬਤਾ ਕਿਵੇਂ ਕਰਦੇ ਹਨ?ਮਾਇਆ ਮੁਤਾਬਕ ਹੈਕਰਜ਼ ਅਕਸਰ ਟੈਲੀਗ੍ਰਾਮ ਨਾਂ ਦੀ ਸੋਸ਼ਲ ਮੈਸੇਜਿੰਗ ਐਪ ਜ਼ਰੀਏ ਗੱਲ ਕਰਦੇ ਹਨ। ਇਹ ਐਨਕ੍ਰਿਪਟੇਡ ਮੈਸੇਜ ਸੇਵਾ ਹੈ, ਜੋ ਅੱਤਵਾਦੀ ਸੰਗਠਨਾਂ ਵਿਚਾਲੇ ਕਾਫ਼ੀ ਮਸ਼ਹੂਰ ਹੈ।ਸਾਈਬਰ ਅਪਰਾਧੀ ਅਕਸਰ ਆਪਣੇ ਹੁਨਰ ਜਾਂ ਕੋਡ ਨੂੰ ਵੇਚ ਕੇ ਪੈਸੇ ਕਮਾਉਂਦੇ ਹਨ। ਉਹ ਬੈਂਕ ਜਾਂ ਕਿਸੇ ਵਿੱਤੀ ਅਦਾਰੇ ਦੇ ਮੁਲਾਜ਼ਮ ਨੂੰ ਈ-ਮੇਲ ਕਰਕੇ ਹੈਕਿੰਗ ਕਰ ਸਕਦੇ ਹਨ, ਜਾਂ ਫ਼ਿਰ ਕੁਝ ਸਮੇਂ ਲਈ ਆਪਣਾ ਹੈਕਿੰਗ ਕੋਡ ਕਿਸੇ ਹੋਰ ਨੂੰ ਦੇ ਕੇ ਪੈਸੇ ਕਮਾ ਸਕਦੇ ਹਨ। Image copyright Getty Images ਫੋਟੋ ਕੈਪਸ਼ਨ ਸਾਈਬਰ ਐਕਸਪਰਟ ਤੋਂ ਲੈ ਕੇ ਬੱਚਿਆਂ ਤੱਕ, ਹਰ ਉਮਰ ਦੇ ਲੋਕ ਅੱਜ ਹੈਕਿੰਗ ਦਾ ਹੁਨਰ ਦਿਖਾ ਰਹੇ ਹਨ ਅੱਜ ਦੇ ਸਮੇਂ 'ਚ ਸਾਈਬਰ ਅਪਰਾਧ ਜਾਂ ਹੈਕਿੰਗ ਇੱਕ ਵੱਡਾ ਕਾਰੋਬਾਰ ਬਣ ਗਿਆ ਹੈ।ਸਾਈਬਰ ਦੁਨੀਆਂ ਦੇ ਅਪਰਾਧੀ ਅੱਜ-ਕੱਲ੍ਹ ਵਰਚੁਅਲ ਕਰੰਸੀ ਜਿਵੇਂ ਬਿਟਕੁਆਇਨ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹ ਦੂਜਿਆਂ ਦੇ ਖ਼ਾਤਿਆਂ ਦੀ ਵਰਚੁਅਲ ਕਰੰਸੀ ਨੂੰ ਹੈਕਿੰਗ ਰਾਹੀਂ ਆਪਣੇ ਖ਼ਾਤਿਆਂ 'ਚ ਟ੍ਰਾਂਸਫ਼ਰ ਕਰਕੇ ਪੈਸੇ ਕਮਾ ਰਹੇ ਹਨ, ਜਾਂ ਇੰਝ ਕਹੀਏ ਕਿ ਦੂਜਿਆਂ ਦੇ ਵਰਚੁਅਲ ਖ਼ਾਤਿਆਂ 'ਤੇ ਡਾਕਾ ਮਾਰ ਰਹੇ ਹਨ।ਮਾਇਆ ਹੋਰੋਵਿਤਜ਼ ਕਹਿੰਦੇ ਹਨ ਕਿ ਸਾਈਬਰ ਆਪਰਾਧੀ ਸਾਡੇ ਕੰਪਿਊਟਰ ਜਾਂ ਮੋਬਾਈਲ ਫ਼ੋਨ 'ਤੇ ਹਮਲਾ ਕਰਕੇ ਸਾਡੀ ਪ੍ਰੋਸੈਸਿੰਗ ਦੀ ਤਾਕਤ ਨੂੰ ਖੋਹ ਲੈਂਦੇ ਹਨ। ਕਈ ਵਾਰ ਸਾਨੂੰ ਇਸਦਾ ਪਤਾ ਵੀ ਨਹੀਂ ਲਗਦਾ, ਸਿਰਫ਼ ਸਾਡੇ ਲੈਪਟੌਪ ਜਾਂ ਫ਼ੋਨ ਵੱਧ ਗ਼ਰਮ ਹੋਣ ਲਗਦੇ ਹਨ। ਬਿਜਲੀ ਦਾ ਬਿੱਲ ਵੱਧ ਜਾਂਦਾ ਹੈ।ਮਾਇਆ ਇਸਦੀ ਮਿਸਾਲ ਦੇ ਤੌਰ 'ਤੇ ਆਈਸਲੈਂਡ ਨਾਂ ਦੇ ਇੱਕ ਛੋਟੇ ਜਿਹੇ ਦੇਸ ਦੀ ਮਿਸਾਲ ਦਿੰਦੇ ਹਨ। ਉੱਥੋਂ ਦੇ ਲੋਕ ਆਪਣੀ ਰੋਜ਼ ਦੀ ਜ਼ਰੂਰਤਾਂ ਲਈ ਘੱਟ ਬਿਜਲੀ ਦੀ ਵਰਤੋਂ ਕਰਦੇ ਹਨ। ਆਈਸਲੈਂਡ 'ਚ ਵੱਧ ਬਿਜਲੀ ਆਨਲਾਈਨ ਡਾਟਾ ਪ੍ਰੋਸੈਸਿੰਗ ਯਾਨੀ ਕ੍ਰਿਪਟੋਮਾਈਨਿੰਗ 'ਚ ਖ਼ਰਚ ਹੋ ਰਹੀ ਹੈ।ਇਹ ਵੀ ਪੜ੍ਹੋ:ਪਾਸ਼ ਦੀ ਨਜ਼ਰ ਵਿੱਚ ‘ਬੰਦ ਕੋਠੜੀ ਦੀ ਜ਼ਿੰਦਗੀ’'ਵਿਗਿਆਨਕ ਸੋਚ ’ਤੇ ਹਮਲੇ ਦੇਸ ਲਈ ਖ਼ਤਰਨਾਕ ਸਾਬਿਤ ਹੋ ਸਕਦੇ ਹਨ'ਭਾਜਪਾ ਨੂੰ ਗੱਲਬਾਤ ਨਾਲ ਵੋਟਾਂ ਕੱਟਣ ਦਾ ਡਰ: ਪਾਕਪ੍ਰੇਸ਼ਾਨੀ ਇਹ ਹੈ ਕਿ ਬਿਜਲੀ ਇੱਕ ਹੱਦ ਤੱਕ ਹੀ ਉਪਲਬਧ ਹੈ, ਦੂਜੇ ਪਾਸੇ ਵਰਚੁਅਲ ਦੁਨੀਆਂ ਅਪਾਰ ਹੈ। ਤਾਂ ਜੇ ਆਈਸਲੈਂਡ 'ਚ ਇਸ ਦਰ ਨਾਲ ਕ੍ਰਿਪਟੋਮਾਈਨਿੰਗ ਹੁੰਦੀ ਰਹੀ, ਤਾਂ ਉਨ੍ਹਾਂ ਦੀਆਂ ਬਾਕੀ ਲੋੜਾਂ ਲਈ ਇੱਕ ਦਿਨ ਬਿਜਲੀ ਬਚੇਗੀ ਹੀ ਨਹੀਂ।ਹੈਕਰਜ਼ ਦੇ ਇਨ੍ਹਾਂ ਹਮਲਿਆਂ ਨਾਲ ਉਸਤਾਦ ਮੁਲਕ ਵੀ ਪ੍ਰੇਸ਼ਾਨ ਹੈ, ਜਿਵੇਂ ਕਿ ਉੱਤਰੀ ਕੋਰੀਆ। ਉਸ ਨੇ ਐਲਾਨ ਕੀਤਾ ਹੈ ਕਿ ਛੇਤੀ ਹੀ ਉਹ ਕ੍ਰਿਪਟੋਮਾਈਨਿੰਗ ਦੀ ਕਾਨਫਰੰਸ ਦਾ ਆਯੋਜਨ ਕਰੇਗਾ।ਅੱਜ ਸਾਈਬਰ ਅਪਰਾਧੀਆਂ ਦਾ ਸਮਰਾਜ ਐਨਾਂ ਫ਼ੈਲ ਗਿਆ ਹੈ ਕਿ ਇਹ ਧੰਦਾ ਅਰਬਾਂ-ਖ਼ਰਬਾਂ ਡਾਲਰ ਦਾ ਹੋ ਗਿਆ ਹੈ। ਹੈਕਰਜ਼ ਅੱਜ ਸਰਕਾਰਾਂ ਲਈ ਵੀ ਕੰਮ ਕਰ ਰਹੇ ਹਨ ਅਤੇ ਕਿਰਾਏ 'ਤੇ ਵੀ। ਇਹ ਬੈਂਕਾਂ ਅਤੇ ਸਰਕਾਰੀ ਵੈੱਬਸਾਈਟਾਂ ਤੋਂ ਲੈ ਕੇ ਨਿੱਜੀ ਕੰਪੀਊਟਰਾਂ ਅਤੇ ਮੋਬਾਈਲ ਤੱਕ ਨੂੰ ਨਿਸ਼ਾਨਾ ਬਣਾ ਰਹੇ ਹਨ।ਇਨ੍ਹਾਂ ਕਈ ਦੇਸਾਂ 'ਚ ਸਰਕਾਰਾਂ ਸਿਖਲਾਈ ਦੇ ਰਹੀਆਂ ਹਨ, ਤਾਂ ਜੋ ਦੁਸ਼ਮਨ ਦੇਸਾਂ ਨੂੰ ਨਿਸ਼ਾਨਾਂ ਬਣਾ ਸਕਣ, ਤਾਂ ਈਰਾਨ ਵਰਗੇ ਕਈ ਦੇਸ ਇਨ੍ਹਾਂ ਨੂੰ ਕਿਰਾਏ 'ਤੇ ਰੱਖ ਕੇ ਵਿਰੋਧ ਦੀ ਆਵਾਜ਼ ਦਬਾ ਰਹੇ ਹਨ। ਸਾਈਬਰ ਅੰਡਰਵਰਲਡ ਅੱਜ ਚੰਗਾ ਫ਼ੈਲ ਰਿਹਾ ਹੈ।(ਬੀਬੀਸੀ ਦੇ ਰੇਡੀਓ ਪ੍ਰੋਗਰਾਮ 'ਦਿ ਇਨਕੁਆਰੀ' ਦਾ ਇਹ ਐਪੀਸੋਡ ਸੁਣਨ ਲਈ ਇੱਥੇ ਕਲਿੱਕ ਕਰੋ) ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪੰਜਾਬ ’ਚ ਮੋਦੀ ਦੀ ਸਵਾਰੀ ਲਈ ਬਿਨਾਂ ਡਰਾਈਵਰ ਦੀ ਸੋਲਰ ਬੱਸ ਤਿਆਰ ਜਲੰਧਰ ਤੋਂ ਪਾਲ ਸਿੰਘ ਨੌਲੀ ਤੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਬੀਬੀਸੀ ਪੰਜਾਬੀ ਲਈ 3 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46736119 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright PAL SINGH NAULI/BBC ਫੋਟੋ ਕੈਪਸ਼ਨ ਬਿਨਾਂ ਡਰਾਈਵਰ ਵਾਲੀ ਇਹ ਬੱਸ ਗੂਗਲ ਮੈਪ ਦੀ ਮਦਦ ਨਾਲ ਚੱਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿੱਚ ਵਿਦਿਆਰਥੀਆਂ ਵੱਲੋਂ ਬਣਾਈ ਗਈ ਬਿਨਾ ਡਰਾਈਵਰ ਦੀ ਸਵਾਰੀ ਕਰਨ ਪਹੁੰਚ ਰਹੇ ਹਨ।ਸੋਲਰ ਨਾਲ ਚੱਲਣ ਵਾਲੀ ਇਹ ਬੱਸ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਤਕਰੀਬਨ ਇੱਕ ਸਾਲ ਵਿੱਚ ਤਿਆਰ ਕੀਤੀ ਹੈ। ਇਸ ਬੱਸ ਨੂੰ ਤਿਆਰ ਕਰਨ ਵਿੱਚ ਤਕਰੀਬਨ 300 ਵਿਦਿਆਰਥੀਆਂ ਅਤੇ ਕੁਝ ਸਟਾਫ ਮੈਂਬਰਾਂ ਨੇ ਸਹਿਯੋਗ ਦਿੱਤਾ ਹੈ। ਇਸ ਨੂੰ ਅੰਤਮ ਰੂਪ ਦੇਣ ਵਾਲੀ ਟੀਮ ਵਿੱਚ 15 ਤੋਂ 20 ਲੋਕ ਹੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜਨਵਰੀ ਨੂੰ ਪੰਜਾਬ ਦੌਰੇ 'ਤੇ ਜਾ ਰਹੇ ਹਨ | ਇਸ ਦੌਰਾਨ ਉਹ ਜਲੰਧਰ ਅਤੇ ਗੁਰਦਾਸਪੁਰ ਵਿੱਚ ਜਾਣਗੇ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਸਵੇਰੇ 10 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਣਗੇ ਅਤੇ ਉੱਥੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਇੱਕ ਸਮਾਗਮ ਵਿੱਚ ਸ਼ਾਮਿਲ ਹੋਣ ਜਾਣਗੇ ਅਤੇ ਉਸ ਤੋਂ ਬਾਅਦ ਗੁਰਦਾਸਪੁਰ ਰੈਲੀ ਵਿੱਚ ਤਕਰੀਬਨ ਦੋ ਵਜੇ ਪਹੁੰਚਣਗੇ| ਇਹ ਵੀ ਪੜ੍ਹੋ:‘ਅੱਜ ਛੋਟੀ ਸੋਚ ਵਾਲੇ ਮਰਦਾਂ ਦੇ ਹੰਝੂ ਵਗਣਗੇ’ਫ਼ੌਜੀ ਵਰਦੀ ਵਾਲਿਆਂ ਨੂੰ ਦੇਖ ਕੇ ਇੱਥੇ ਕਿਉਂ ਘਬਰਾਉਂਦੇ ਨੇ ਲੋਕਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਇਸ ਬੱਸ ਨੂੰ ਬਣਾਉਣ ਵਾਲੀ ਟੀਮ ਦੇ ਮੁਖੀ 28 ਸਾਲਾ ਮਨਦੀਪ ਸਿੰਘ ਦਾ ਕਹਿਣਾ ਹੈ, "ਸੋਲਰ ਸਿਸਟਮ ਨਾਲ ਚੱਲਣ ਵਾਲੀ ਇਸ ਬੱਸ ਵਿਚ 15 ਦੇ ਕਰੀਬ ਸਵਾਰੀਆਂ ਬੈਠ ਸਕਦੀਆਂ ਹਨ। ਇਸ ਨੂੰ ਮਿੰਨੀ ਬੱਸ ਕਿਹਾ ਜਾ ਸਕਦਾ ਹੈ।" ਮਨਦੀਪ ਸਿੰਘ ਯੂਨੀਵਰਸਿਟੀ ਵਿੱਚ ਸਟੂਡੈਂਟ ਰਿਸਰਚ ਐਂਡ ਪ੍ਰੋਜੈਕਟ ਸੈੱਲ ਦਾ ਮੁਖੀ ਵੀ ਹਨ।ਕਿਵੇਂ ਚੱਲੇਗੀ ਬੱਸਮਨਦੀਪ ਨੇ ਅੱਗੇ ਕਿਹਾ, "ਜਦੋਂ ਮੈਨੂੰ ਪਤਾ ਲਗਿਆ ਕਿ ਯੂਨੀਵਰਸਿਟੀ ਵਿੱਚ ਇੰਡੀਅਨ ਸਾਈਂਸ ਕਾਂਗਰਸ ਹੋ ਰਹੀ ਹੈ ਤੇ ਇਸ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਹਨ ਤਾਂ ਮੈਂ ਉਸ ਹਿਸਾਬ ਨਾਲ ਬੱਸ ਵਿਚ ਬੈਠਣ ਲਈ ਵੱਡੀਆਂ ਸੀਟਾਂ ਲਾਈਆਂ ਹਨ।'' ਇਹ ਬੱਸ ਗੂਗਲ ਮੈਪ ਦੀ ਮਦਦ ਨਾਲ ਚੱਲੇਗੀ। ਇਸ ਵਿੱਚ ਪਹੁੰਚਣ ਵਾਲੀ ਥਾਂ ਨੂੰ ਫੀਡ ਕੀਤਾ ਜਾਵੇਗਾ। ਜੇ ਰਸਤੇ ਵਿੱਚ ਕਿਤੇ ਰੁਕਣਾ ਹੋਵੇ ਤਾਂ ਉਸ ਸਟਾਪ ਦਾ ਨਾਂ ਅਤੇ ਰੁਕਣ ਦਾ ਸਮਾਂ ਭਰਿਆ ਜਾ ਸਕਦਾ ਹੈ।" Image copyright PAL SINGH NAULI/BBC ਫੋਟੋ ਕੈਪਸ਼ਨ 28 ਸਾਲਾ ਮਨਦੀਪ ਸਿੰਘ ਦੀ ਅਗ ਵਾਈ ਵਿੱਚ ਬਣੀ ਬੱਸ ਦੀ ਉਚਾਈ 8 ਫੁੱਟ ਹੈ ਤੇ ਲੰਬਾਈ 12 ਫੁੱਟ ਹੈ ਮਨਦੀਪ ਨੇ ਇਹ ਦਾਅਵਾ ਵੀ ਕੀਤਾ ਕਿ ਇਹ ਦੁਨੀਆਂ ਦੀ ਪਹਿਲੀ ਬਿਨਾਂ ਡਰਾਈਵਰ ਤੋਂ ਸੋਲਰ ਨਾਲ ਚੱਲਣ ਵਾਲੀ ਬੱਸ ਹੈ। ਇਸ ਦੀ ਉਚਾਈ 8 ਫੁੱਟ ਹੈ, ਭਾਰ 1500 ਕਿਲੋ, ਚੌੜਾਈ 5 ਫੁੱਟ, ਲੰਬਾਈ 12 ਫੁੱਟ ਹੈ। ਇਸ ਬੱਸ ਦੀ ਕੀਮਤ 6 ਲੱਖ ਦੇ ਕਰੀਬ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਬੱਸ ਕਦੇ ਵੀ ਹਾਦਸੇ ਦਾ ਸ਼ਿਕਾਰ ਨਹੀਂ ਹੋ ਸਕਦੀ ਹੈ, ਇਹ ਖੁਦ ਰੁੱਕ ਜਾਵੇਗੀ। ਇਸ ਨੂੰ ਬੈਟਰੀ ਜਾਂ ਬਿਜਲੀ ਨਾਲ ਚਾਰਜ ਕਰਨ ਦੀ ਲੋੜ ਨਹੀਂ ਪਵੇਗੀ। ਮਨਦੀਪ ਨੇ ਦੱਸਿਆ ਕਿ ਆਮ ਤੌਰ 'ਤੇ ਸੋਲਰ ਨਾਲ ਚੱਲਣ ਵਾਲੀਆਂ ਗੱਡੀਆਂ 'ਤੇ ਜੇ ਪਰਛਾਵਾਂ ਵੀ ਪੈ ਜਾਵੇ ਤਾਂ ਉਸ ਨਾਲ ਸਾਰਾ ਸਰਕਟ ਬੰਦ ਹੋ ਜਾਂਦਾ ਹੈ ਪਰ ਇਸ ਬੱਸ ਵਿਚ ਇਸ ਕਮੀ ਨੂੰ ਦੂਰ ਕੀਤਾ ਗਿਆ ਹੈ। ਇਹ ਬੱਸ ਪਰਛਾਵਾਂ ਪੈਣ ਦੀ ਸੂਰਤ ਵਿੱਚ ਵੀ ਚੱਲਦੀ ਰਹੇਗੀ। ਪ੍ਰਦੂਸ਼ਣ ਰਹਿਤ ਬੱਸਮਨਦੀਪ ਦਾ ਦਾਅਵਾ ਹੈ ਕਿ ਇਹ ਬੱਸ ਪੂਰੀ ਤਰ੍ਹਾਂ ਪ੍ਰਦੂਸ਼ਣ ਰਹਿਤ ਹੈ ਜੋ 60 ਤੋਂ 70 ਕਿਲੋਮੀਟਰ ਤੱਕ ਚੱਲੇਗੀ। ਇਸ ਨਾਲ ਬਲੂਟੁੱਥ ਅਤੇ ਜੀਪੀਐੱਸ ਨਾਲ ਨਿਗਰਾਨੀ ਰੱਖੀ ਜਾ ਸਕਦੀ ਹੈ। ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ, "ਐੱਲਪੀਯੂ ਦੇ ਵਿਦਿਆਰਥੀਆਂ ਨੇ ਬਿਨਾਂ ਡਰਾਈਵਰ ਤੋਂ ਚੱਲਣ ਵਾਲੀ ਬੱਸ ਬਣਾ ਕੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਵਿੱਚ ਕਿੰਨਾ ਹੁਨਰ ਹੈ।" Image copyright PAL SINGH NAULI/BBC ਫੋਟੋ ਕੈਪਸ਼ਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਵਾਈਸ ਅਸ਼ੋਕ ਮਿੱਤਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਦਿਆਰਥੀਆਂ ਦੀ ਕਾਬਲੀਅਤ ਤੇ ਭਰੋਸਾ ਹੈ ਮਨਦੀਪ ਸਿੰਘ ਨੇ ਦੱਸਿਆ, "ਇਸ ਬੱਸ ਨੂੰ ਹਵਾਈ ਅੱਡਿਆਂ, ਹਾਊਸਿੰਗ ਸੁਸਾਇਟੀਆਂ, ਵੱਡੀਆਂ ਉਦਯੋਗਿਕ ਇਕਾਈਆਂ ਅਤੇ ਵੱਡੇ ਵਿੱਦਿਅਕ ਅਦਾਰਿਆਂ ਵਿੱਚ ਵਰਤਿਆ ਜਾ ਸਕਦਾ ਹੈ ਕਿਉਂਕਿ ਇਹ ਬੱਸ ਉਨ੍ਹਾਂ ਸੜਕਾਂ 'ਤੇ ਹੀ ਚੱਲ ਸਕੇਗੀ ਜਿੱਥੇ ਸੜਕਾਂ ਵਧੀਆ ਹੋਣ ਤੇ ਉਸ ਉੱਪਰ ਲਾਈਨਾਂ ਅਤੇ ਹੋਰ ਲੋੜੀਂਦੇ ਸਾਈਨ ਹੋਣ।" ਮਨਦੀਪ ਦਾ ਕਹਿਣਾ ਹੈ ਕਿ ਅਜੇ ਇਹ ਬੱਸ ਪੰਜਾਬ ਦੀਆਂ ਸੜਕਾਂ 'ਤੇ ਨਹੀਂ ਚੱਲ ਸਕੇਗੀ ਕਿਉਂਕਿ ਇੱਥੇ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਕਿ ਪਤਾ ਨਹੀਂ ਕਿੱਥੇ ਟੋਆ ਆ ਜਾਵੇ। ਗੁਰਦਾਸਪੁਰ ਪੁਲਿਸ ਛਾਉਣੀ 'ਚ ਤਬਦੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਹਿਮ ਪ੍ਰੋਗਰਾਮ ਗੁਰਦਾਸਪੁਰ ਵਿੱਚ ਹੈ ਜਿੱਥੇ ਉਹ ਰੈਲੀ ਕਰਨਗੇ | ਇਸ ਰੈਲੀ ਦਾ ਨਾਂ "ਪ੍ਰਧਾਨ ਮੰਤਰੀ, ਧੰਨਵਾਦ ਮਹਾ ਰੈਲੀ" ਰੱਖਿਆ ਗਿਆ ਹੈ | Image copyright GURPREET CHAWLA/BBC ਭਾਜਪਾ ਆਗੂ ਸਵਰਨ ਸਲਾਰੀਆ ਮੁਤਾਬਕ ਗੁਰਦਸਪੁਰ ਦੇ ਪੂਡਾ ਗਰਾਊਂਡ ਵਿੱਚ ਰੈਲੀ ਲਈ 1.75 ਲੱਖ ਸਕੁਆਇਰ ਫੁੱਟ ਦਾ ਪੰਡਾਲ ਤਿਆਰ ਕੀਤਾ ਗਿਆ ਹੈ| ਜਦਕਿ ਪੰਡਾਲ ਵਿੱਚ ਲੋਕਾਂ ਦੇ ਬੈਠਣ ਲਈ 25 ਹਜ਼ਾਰ ਕੁਰਸੀਆਂ ਲਾ ਦਿੱਤੀ ਗਈਆਂ ਹਨ। Image copyright GURPREET CHAWLA/BBC ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਕਾਰਨ ਪੰਜਾਬ ਪੁਲਿਸ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਹੀ ਗੁਰਦਾਸਪੁਰ ਸ਼ਹਿਰ ਨੂੰ ਜਿਵੇਂ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ| ਪੰਜਾਬ ਪੁਲਿਸ ਵੱਲੋਂ ਰੈਲੀ ਵਾਲੇ ਥਾਂ 'ਤੇ ਥਰੀ ਲੇਅਰ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ, ਜਦਕਿ ਸ਼ਹਿਰ ਦੇ 10 ਕਿਲੋਮੀਟਰ ਤੱਕ ਦੇ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ।ਜ਼ਿਲ੍ਹਾ ਗੁਰਦਾਸਪੁਰ ਤੋਂ ਇਲਾਵਾ ਹੋਰਨਾਂ ਜਿਲ੍ਹਿਆਂ ਦੀ ਪੁਲਿਸ ਫੋਰਸ ਵੀ ਡਿਊਟੀ 'ਤੇ ਤਾਇਨਾਤ ਕੀਤੀ ਗਈ ਹੈ| Image copyright GURPREET CHAWLA/BBC ਫੋਟੋ ਕੈਪਸ਼ਨ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਰੈਲੀ ਲਈ ਭਾਜਪਾ ਤੇ ਅਕਾਲੀ ਦਲ ਦੇ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਭਾਜਪਾ ਦੇ ਪੰਜਾਬ ਇਕਾਈ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ, "ਇਸ ਰੈਲੀ ਲਈ ਪੰਜਾਬ ਦੇ ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ | Image copyright GURPREET CHAWLA/BBC ਫੋਟੋ ਕੈਪਸ਼ਨ ਗੁਰਦਸਪੂਰ ਦੇ ਪੁਡਾ ਗ੍ਰਾਉੰਡ ਵਿੱਚ ਰੈਲੀ ਲਈ 1.75 ਲੱਖ ਸਕਪਏਰ ਫੁੱਟ ਦਾ ਪੰਡਾਲ ਤਿਆਰ ਕੀਤਾ ਗਿਆ ਹੈ ਰੈਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਲਈ ਕੀਤੇ ਕਈ ਕੰਮਾਂ ਦਾ ਸ਼ੁਕਰਾਨਾ ਕਰਨ ਲਈ ਰੱਖੀ ਗਈ ਹੈ। ਇਸ ਵਿੱਚ ਮੁਖ ਤੌਰ 'ਤੇ ਕਰਤਾਰਪੁਰ ਕੋਰੀਡੋਰ ਬਣਾਉਣ ਦਾ ਫੈਸਲਾ, ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਤਾਬਦੀ ਮਨਾਉਣ ਦਾ ਫੈਸਲਾ ਸ਼ਾਮਿਲ ਹਨ|" ਇਹ ਵੀ ਪੜ੍ਹੋ:ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'ਉੱਥੇ ਹੀ ਭਾਜਪਾ ਆਗੂ ਸਵਰਨ ਸਲਾਰੀਆ ਨੇ ਦਾਅਵਾ ਕੀਤਾ ਕਿ ਇਹ ਇੱਕ ਮਹਾ ਰੈਲੀ ਹੈ ਅਤੇ ਇਹ ਰੈਲੀ ਲੋਕ ਸਭਾ ਚੋਣਾਂ 2019 ਦਾ ਚੋਣ ਬਿਗੁਲ ਹੋਵੇਗੀ | ਪ੍ਰਧਾਨ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਰੈਲੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਦੇ ਮਨੋਰੰਜਨ ਲਈ ਪੰਜਾਬੀ ਸੱਭਿਆਚਾਰ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ ਅਤੇ ਪੰਜਾਬੀ ਗਇਕ ਹੰਸ ਰਾਜ ਹੰਸ, ਰਣਜੀਤ ਬਾਵਾ ਅਤੇ ਸਤਿੰਦਰ ਸੱਤੀ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ| ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਐਲਨ ਮਸਕ ਦਾ ਦਾਅਵਾ, ਹੁਣ ਆਮ ਗੱਡੀ 240 ਕਿ.ਮੀ. ਦੀ ਰਫ਼ਤਾਰ ਫੜੇਗੀ 19 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46619155 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕਾਰੋਬਾਰੀ ਐਲਨ ਮਸਕ ਵੱਲੋਂ ਲੌਸ ਐਂਜਲਿਸ ਵਿੱਚ ਇੱਕ ਸੁਰੰਗ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਨੂੰ ਕਾਰਾਂ ਨੂੰ ਹਾਈ ਸਪੀਡ 'ਤੇ ਚਲਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਫਿਲਹਾਲ ਇਹ ਸੁਰੰਗ 1.6 ਕਿੱਲੋਮੀਟਰ ਲੰਬੀ ਹੈ ਪਰ ਇਸਦਾ ਉਦੇਸ਼ ਟ੍ਰੈਫਿਕ ਨੂੰ ਘੱਟ ਕਰਨਾ ਹੈ। ਮਸਕ ਕਹਿੰਦੇ ਹਨ ਕਿ ਮੋਡੀਫਾਈਡ ਇਲੈਕਟ੍ਰਿਕ ਕਾਰਾਂ ਨੂੰ ਇਸ ਸੁਰੰਗ ਵਿੱਚ ਉਤਾਰਿਆ ਜਾਵੇਗਾ ਅਤੇ ਇਹ 240 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ।ਇਹ ਸੁਰੰਗ ਮਸਕ ਦੀ ਬੋਰਿੰਗ ਕੰਪਨੀ ਵੱਲੋਂ ਬਣਾਈ ਗਈ ਹੈ ਜਿਹੜੇ ਸਟੇਟ-ਆਫ਼-ਆਰਟ ਇੰਜਨੀਅਰਿੰਗ ਤਕਨੀਕਾਂ ਦਾ ਦਾਅਵਾ ਕਰਦੇ ਹਨ। ਇਹ ਵੀ ਪੜ੍ਹੋ:ਭਲਾ ਪਾਕਿਸਤਾਨ ਕਰਤਾਰਪੁਰ ਵਟਾਉਣ ਨੂੰ ਕਿਉਂ ਮੰਨੇਗਾ - ਬਲਾਗਪ੍ਰਿਅੰਕਾ ਨੇ ਰਾਹੁਲ ਦੇ ਸਿਰ 'ਤੇ ਕਿਵੇਂ ਸਜਾਇਆ ਜਿੱਤ ਦਾ ਤਾਜਭਾਜਪਾ ਦੀ ਚੋਣਾਂ 'ਚ ਹਾਰ ਲਈ ਕੀ ਜਨਤਾ 'ਦੋਸ਼ੀ' ਹੈਮਸਕ ਨੂੰ ਟੇਸਲਾ ਇਲੈਕਟ੍ਰਿਕ ਕਾਰਾਂ ਅਤੇ ਕਮਰਸ਼ੀਅਲ ਸਪੇਸX ਪ੍ਰੋਗਰਾਮ ਦੇ ਮੁਖੀ ਦੇ ਤੌਰ 'ਤੇ ਬਖੂਬੀ ਜਾਣਿਆ ਜਾਂਦਾ ਹੈ ਉਨ੍ਹਾਂ ਵੱਲੋਂ ਮੰਗਲਵਾਰ ਨੂੰ ਇਸ ਸਬੰਧੀ ਲੌਂਚ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਸਮੇਂ ਉਹ ਕਾਫ਼ੀ ਉਤਸ਼ਾਹਿਤ ਸਨ। ਇਹ ਸੁਰੰਗ ਕਿਵੇਂ ਕੰਮ ਕਰੇਗੀ?ਟਨਲ ਨੈੱਟਵਰਕ ਵੱਲੋਂ ਗੱਡੀਆਂ ਨੂੰ ਲਿਫ਼ਟਾਂ ਜ਼ਰੀਏ ਸੁਰੰਗ ਵਿੱਚ ਉਤਾਰਿਆ ਜਾਵੇਗਾ ਅਤੇ ਫਿਰ ਉਨ੍ਹਾਂ ਨੂੰ ਟਰੈਕ 'ਤੇ ਛੱਡਿਆ ਜਾਵੇਗਾ। ਆਮ ਕਾਰ ਨੂੰ ਟਰੈਕਿੰਗ ਵੀਹਲਸ ਲਾਏ ਜਾਣਗੇ ਤਾਂ ਜੋ ਕਾਰ ਸੁਰੰਗ ਵਿੱਚ ਤੇਜ਼ ਰਫ਼ਤਾਰ ਨਾਲ ਚੱਲ ਸਕੇ। Image copyright Getty Images ਉਹ ਕਹਿੰਦੇ ਹਨ,''ਇਸ ਵਿੱਚ ਤੁਹਾਡੇ ਕੋਲ ਇੱਕ ਮੁੱਖ ਮਾਰਗ ਹੋਵੇਗਾ ਜਿੱਥੇ ਤੁਸੀਂ 240 ਕਿੱਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਸਫ਼ਰ ਕਰੋਗੇ ਅਤੇ ਜਦੋਂ ਬਾਹਰ ਜਾਣਾ ਚਾਹੋਗੇ ਤਾਂ ਤੁਸੀਂ ਰੈਂਪ ਬੰਦ ਕਰਨਾ ਹੋਵੇਗਾ।''''ਤਾਂ ਤੁਸੀਂ ਬਿਨਾਂ ਰੁਕੇ ਉਸੇ ਸਪੀਡ ਨਾਲ ਆਪਣਾ ਸਫ਼ਰ ਕਰ ਸਕਦੇ ਹੋ ਤੇ ਜਦੋਂ ਬਾਹਰ ਨਿਕਲਣਾ ਹੁੰਦਾ ਹੈ ਤਾਂ ਬਸ ਥੋੜ੍ਹੀ ਜਿਹੀ ਸਪੀਡ ਘੱਟ ਕਰ ਲਵੋ। ਉਸ ਤੋਂ ਬਾਅਦ ਇਹ ਆਪਣੇ ਆਪ ਹੀ ਇੱਕ ਸੁਰੰਗ ਤੋਂ ਦੂਜੀ ਵੱਲ ਟਰਾਂਸਫਰ ਹੋ ਜਾਵੇਗੀ। ਇਹ ਅੰਡਰਗਰਾਊਂਡ ਸੁਰੰਗ 3D ਹਾਈਵੇਅ ਸਿਸਟਮ ਦੀ ਤਰ੍ਹਾਂ ਹੋਵੇਗੀ।''ਮਸਕ ਦਾ ਕਹਿਣਾ ਹੈ ਕਿ ਇਸ ਸੁਰੰਗ ਵਿੱਚ ਚੱਲਣ ਵਾਲੀ ਕਾਰਾਂ ਲਈ ਜ਼ਰੂਰੀ ਉਪਕਰਨਾਂ ਦੀ ਕੀਮਤ 200 ਤੋਂ 300 ਡਾਲਰ ਹੋਵੇਗੀ। ਉਹ ਗੱਡੀਆਂ ਦੀ ਆਮ ਪ੍ਰਕਿਰਿਆ ਵਿੱਚ ਦਖ਼ਲ ਨਹੀਂ ਦੇਣਗੇ। ਟ੍ਰੈਫਿਕ ਦਾ ਹੱਲ?ਦਿ ਅਟਲਾਂਟਿਕ ਦੇ ਅਲਾਨਾ ਸੇਮੁਅਲਸ ਨੇ ਬੀਬੀਸੀ ਨੂੰ ਕਿਹਾ ਕਿ ਇਸ ਤੋਂ ਪਹਿਲਾਂ ਮਸਕ ਨੇ ਅਜਿਹੀ ਤਕਨੀਕ ਦਾ ਖੁਲਾਸਾ ਨਹੀਂ ਕੀਤਾ ਸੀ ਜਿਸ ਨਾਲ ਗੱਡੀਆਂ ਨੂੰ ਸਿਸਟਮ ਰਾਹੀਂ ਇਸ ਤਰ੍ਹਾਂ ਦੀ ਹਾਈ ਸਪੀਡ 'ਤੇ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ। Image copyright Getty Images ਉਨ੍ਹਾਂ ਕਿਹਾ,''ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਇਨ੍ਹਾਂ ਸੁਰੰਗਾਂ ਅਤੇ ਪੋਡਜ਼ ਰਾਹੀਂ, ਹੁਣ ਉਹ ਕਹਿ ਰਹੇ ਹਨ ਕਿ ਅਸੀਂ ਉਨ੍ਹਾਂ ਨੂੰ ਕਾਰਾਂ ਵਿੱਚ ਲਿਜਾ ਰਹੇ ਹਾਂ। ਇਸ ਲਈ ਮੈਂ ਇਸ ਬਾਰੇ ਯਕੀਨੀ ਨਹੀਂ ਹਾਂ ਕਿ ਮਸਕ ਜਾਣਦੇ ਵੀ ਹਨ ਕਿ ਇਹ ਕਿਵੇਂ ਕੰਮ ਕਰੇਗੀ।''ਇਹ ਵੀ ਪੜ੍ਹੋ:'84 ਕਤਲੇਆਮ ਸਿਆਸੀ ਆਗੂਆਂ ਵੱਲੋਂ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਹੋਇਆ'ਮੇਰੇ ਬੱਚਿਆਂ ਦੀ ਮੌਤ 'ਕਜ਼ਨ' ਨਾਲ ਵਿਆਹ ਕਾਰਨ ਹੋਈ?1971- ਪੰਜਾਬੀ ਫ਼ੌਜੀ ਅਫ਼ਸਰ ਦੇ ਚੁਟਕਲੇ ਅਤੇ ਪਾਕ ਫੌਜ ਦਾ ਸਰੰਡਰਮਸਕ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਸੁਰੰਗ ਦੀ ਯੋਜਨਾ ਬਾਰੇ ਦੱਸਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸਦੇ ਜ਼ਰੀਏ ਟ੍ਰੈਫਿਕ ਦਾ ਹੱਲ ਕੱਢਣਾ ਚਾਹੁੰਦੇ ਹਨ। ਮੰਗਲਵਾਰ ਨੂੰ ਉਨ੍ਹਾਂ ਨੇ ਕਿਹਾ ਉਨ੍ਹਾਂ ਦੀ ਬੋਰਿੰਗ ਕੰਪਨੀ ਨੇ ਟਨਲ ਦੇ ਸੈਗਮੈਂਟ ਤੇ 10 ਮਿਲੀਅਨ ਡਾਲਰ ਲਗਾਏ ਹਨ। ਇਸਦੀ ਟਨਲ-ਬਿਲਡਿੰਗ ਤਕਨੀਕ ਦੀ ਲਾਗਤ 1 ਬਿਲੀਅਨਮ ਡਾਲਰ ਹੋਵੇਗੀ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਪਠਾਨਕੋਟ ਵਾਸੀ ਫ਼ੌਜੀ ਵਰਦੀ ਵਾਲਿਆਂ ਨੂੰ ਦੇਖ ਕੇ ਹੁਣ ਘਬਰਾ ਕਿਉਂ ਜਾਂਦੇ ਹਨ ਅਰਵਿੰਦ ਛਾਬੜਾ ਬੀਬੀਸੀ ਪੱਤਰਕਾਰ 2 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46729625 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਪਠਾਨਕੋਟ ਵਿੱਚ ਤਿੰਨ ਸਾਲਾਂ ਬਾਅਦ ਵੀ ਸ਼ੱਕ ਤੇ ਡਰ ਦਾ ਮਾਹੌਲ ਹੈ (ਸੰਕੇਤਕ ਤਸਵੀਰ) ਪੰਜਾਬ ਦੇ ਪਠਾਨਕੋਟ ’ਚ ਭਾਰਤੀ ਹਵਾਈ ਫੌਜ ਦੇ ਏਅਰਬੇਸ ਉੱਤੇ 2 ਜਨਵਰੀ 2016 ਨੂੰ ਹੋਏ ਹਮਲੇ ਨੂੰ ਤਿੰਨ ਸਾਲ ਹੋ ਚੁੱਕੇ ਹਨ। ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਆਪਸੀ ਰਿਸ਼ਤਿਆਂ ਵਿੱਚ ਵਿਗਾੜ ਵੀ ਦੇਖਣ ਨੂੰ ਮਿਲਿਆ ਅਤੇ ਇਸ ਦਾ ਅਸਰ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੀ ਸ਼ਾਂਤੀ ਬਹਾਲੀ ਦੀ ਪ੍ਰਕਿਰਿਆ ਉੱਤੇ ਵੀ ਪਿਆ ਸੀ। ਉਂਝ ਤਾਂ ਇਸ ਇਲਾਕੇ ਵਿੱਚ ਫੌਜ ਦੀ ਮੌਜੂਦਗੀ ਕਈ ਦਹਾਕਿਆਂ ਤੋਂ ਹੈ ਪਰ ਇਸ ਹਮਲੇ ਤੋਂ ਬਾਅਦ ਹੁਣ ਸਥਾਨਕ ਲੋਕ ਫ਼ੌਜੀ ਵਰਦੀ ਪਾਏ ਲੋਕਾਂ ਨੂੰ ਵੇਖ ਕੇ ਘਬਰਾਉਂਦੇ ਹਨ, ਖ਼ਾਸ ਤੌਰ 'ਤੇ ਉਦੋਂ ਜਦੋਂ ਉਹ ਉਨ੍ਹਾਂ ਨੂੰ ਜਾਣਦੇ-ਪਛਾਣਦੇ ਨਾ ਹੋਣ। ਸ਼ਾਇਦ ਇਸ ਕਰਕੇ ਆਏ ਦਿਨ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਅਣਪਛਾਤੇ ਲੋਕ ਫੌਜ ਦੀ ਵਰਦੀ 'ਚ ਦੇਖੇ ਗਏ ਹਨ ਅਤੇ ਸਰਚ ਆਪਰੇਸ਼ਨ ਜਾਰੀ ਹੈ।ਇਸ ਦੀ ਵਜ੍ਹਾ ਹੈ ਕਿ ਹਮਲਾਵਰ ਭਾਰਤੀ ਫੌਜ ਦੀ ਵਰਦੀ ਪਹਿਣ ਕੇ ਹੀ ਏਅਰਬੇਸ 'ਚ ਦਾਖਲ ਹੋਏ ਸਨ। Image copyright Getty Images ਫੋਟੋ ਕੈਪਸ਼ਨ ਪਠਾਨਕੋਟ ਏਅਰਬੇਸ ਭਾਰਤੀ ਹਾਵੀ ਫੌਜ ਦਾ ਵੱਡਾ ਅੱਡਾ ਹੈ ਕੀ ਸੀ ਹਮਲਾ? 2016 ਆਉਂਦਿਆਂ ਨਵੇਂ ਸਾਲ ਦੇ ਮੌਕੇ ਉੱਤੇ ਜਦੋਂ ਦੇਸ਼ ਮਸਤੀ ਵਿਚ ਡੁੱਬਿਆ ਹੋਇਆ ਸੀ ਤਾਂ ਭਾਰਤੀ ਫੌਜ ਦੀ ਵਰਦੀ ਪਾ ਕੇ ਕੁਝ ਅਣਪਛਾਤੇ ਆਦਮੀ ਏਅਰਬੇਸ ਦੇ ਅੰਦਰ ਦਾਖਲ ਹੋਏ ਸਨ। 2 ਜਨਵਰੀ ਨੂੰ ਉਨ੍ਹਾਂ ਨੇ ਹਮਲਾ ਕਰ ਦਿੱਤਾ ਅਤੇ, ਰਿਪੋਰਟਾਂ ਮੁਤਾਬਕ, ਜਵਾਬ 'ਚ ਭਾਰਤੀ ਸੁਰੱਖਿਆ ਬਲਾਂ ਨੇ 5 ਜਨਵਰੀ ਤੱਕ ਚੱਲੇ ਮੁਕਾਬਲੇ 'ਚ 6 ਹਮਲਾਵਰਾਂ ਨੂੰ ਹਲਾਕ ਕੀਤਾ। ਹਮਲੇ 'ਚ ਇੱਕ ਆਮ ਨਾਗਰਿਕ ਅਤੇ 10 ਸੁਰੱਖਿਆ ਕਰਮੀ ਮਾਰੇ ਗਏ ਸਨ। ਇਸ ਤੋਂ ਬਾਅਦ ਇਲਾਕੇ 'ਚ ਸੁਰੱਖਿਆ ਪਹਿਲਾਂ ਦੇ ਮੁਕਾਬਲੇ ਕਰੜੀ ਕਰ ਦਿੱਤੀ ਗਈ ਸੀ ਪਰ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਲੋਕਾਂ ਵਿਚਾਲੇ ਅਜੇ ਵੀ ਡਰ ਕਾਇਮ ਹੈ।ਹਰ ਵਾਰ ਗੰਭੀਰਤਾ ਨਾਲ ਪੁਲਿਸ ਅਫ਼ਸਰ ਕਹਿੰਦੇ ਹਨ ਕਿ ਅਣਪਛਾਤੇ ਲੋਕਾਂ ਦੇ ਦੇਖੇ ਜਾਣ ਦੀਆਂ ਖ਼ਬਰਾਂ ਨੂੰ ਉਹ ਖ਼ਾਰਜ ਨਹੀਂ ਕਰ ਸਕਦੇ, ਭਾਵੇਂ ਯਕੀਨ ਹੋਵੇ ਕਿ ਕੋਈ ਘਬਰਾਉਣ ਦੀ ਗੱਲ ਨਹੀਂ ਹੈ। ਖ਼ਬਰ ਆਉਂਦੇ ਹੀ ਸਾਰੇ ਇਲਾਕੇ ਦੀ ਛਾਣਬੀਣ ਕੀਤੀ ਜਾਂਦੀ ਹੈ।ਬੀਬੀਸੀ ਪੰਜਾਬੀ ਨੇ ਪਠਾਨਕੋਟ ਦੇ ਸਥਾਨਕ ਲੋਕਾਂ ਨਾਲ ਇਸ ਮੁੱਦੇ ਉੱਤੇ ਗੱਲਬਾਤ ਕੀਤੀ। ਇਹ ਗੱਲ ਉੱਭਰ ਕੇ ਆਈ ਕਿ ਪਹਿਲਾਂ ਦੇ ਮੁਕਾਬਲੇ ਹੁਣ ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਸਥਾਨਕ ਲੋਕ ਵੀ ਵੱਧ ਚੌਕਸ ਹਨ। ਇਹ ਵੀ ਜ਼ਰੂਰ ਪੜ੍ਹੋ ਮਾਲਟਾ ਕਾਂਡ: ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ 22 ਸਾਲ ਬਾਅਦ ਵੀ ਮਾਂ ਪੁੱਛਦੀ ਹੈ: ‘ਮੇਰੇ ਪਿੰਦਰ ਦੀ ਖ਼ਬਰ ਲਿਆਏ ਓ’'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'ਪਠਾਨਕੋਟ ਏਅਰਬੇਸ ਤੋਂ ਕਰੀਬ 800 ਮੀਟਰ ਦੂਰ ਰਾਜੇਸ਼ ਠਾਕੁਰ ਨਾਮਕ ਦੁਕਾਨਦਾਰ ਦੀ ਦਵਾਈਆਂ ਦੀ ਦੁਕਾਨ ਹੈ। ਰਾਜੇਸ਼ ਠਾਕੁਰ ਨੇ ਆਖਿਆ ਕਿ ਹੁਣ ਸ਼ਹਿਰ ਦੀ ਸਥਿਤੀ ਸਹਿਜ ਹੈ ਪਰ ਪਿਛਲੇ ਤਿੰਨ ਸਾਲਾਂ ਤੋਂ ਸੁਰੱਖਿਆ ਵਿੱਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਪੁਲਿਸ, ਬੀਐਸਐਫ ਅਤੇ ਏਅਰ ਫੋਰਸ ਦੇ ਜਵਾਨ ਲਗਾਤਾਰ ਗਸ਼ਤ ਕਰਦੇ ਰਹਿੰਦੇ ਹਨ ਅਤੇ ਸਥਾਨਕ ਲੋਕਾਂ ਨੂੰ ਅਣਪਛਾਤੇ ਵਿਅਕਤੀਆਂ ਦੀ ਜਾਣਕਾਰੀ ਦੇਣ ਲਈ ਜਾਗਰੂਕ ਕਰਦੇ ਹਨ।ਰਾਜੇਸ਼ ਠਾਕੁਰ ਮੁਤਾਬਕ ਇਹੀ ਕਾਰਨ ਹੈ ਕਿ ਇਸ ਇਲਾਕੇ ਵਿੱਚ ਸ਼ੱਕੀ ਵਿਅਕਤੀ ਦੇਖਣ ਬਾਰੇ ਖ਼ਬਰਾਂ ਕਾਫ਼ੀ ਸੁਣਨ ਨੂੰ ਮਿਲਦੀਆਂ ਹਨ। ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਇਸ ਵਿੱਚੋਂ ਕੋਈ ਵੀ ਖ਼ਬਰ ਸੱਚੀ ਨਹੀਂ ਹੋਈ। ਪਰ ਇਸ ਨਾਲ ਇਲਾਕੇ ਵਿਚ ਸੁਰੱਖਿਆ ਏਜੰਸੀਆਂ ਚੌਕਸ ਰਹਿੰਦੀਆਂ ਹਨ।ਪਛਾਣ ਪੱਤਰ ਦਾ ਸਵਾਲ ਏਅਰ ਬੇਸ ਤੋਂ 150 ਮੀਟਰ ਦੂਰੀ ਉੱਤੇ ਵਸੇ ਪਿੰਡ ਢਾਂਕੀ ਦੇ ਰਹਿਣ ਵਾਲੇ ਡਾ. ਸੁਨੀਲ ਕੁਮਾਰ ਨੇ ਦੱਸਿਆ ਕਿ ਏਅਰ ਫੋਰਸ ਅਤੇ ਪੰਜਾਬ ਪੁਲਿਸ ਦਿਨ 'ਚ ਦੋ ਵਾਰ ਗਸ਼ਤ ਕਰਦੀ ਹੋਈ ਨਜ਼ਰ ਆਉਂਦੀ ਹੈ। Image copyright Dr Sunil Kumar ਫੋਟੋ ਕੈਪਸ਼ਨ ਡਾ. ਸੁਨੀਲ ਕੁਮਾਰ ਨੇ ਦੱਸਿਆ ਕਿ ਗਸ਼ਤ ਵਧੀ ਹੈ ਉਨ੍ਹਾਂ ਮੁਤਾਬਕ ਇਲਾਕੇ 'ਚ ਅਕਸਰ ਅਣਪਛਾਤੇ ਸ਼ੱਕੀ ਵਿਅਕਤੀਆਂ ਦੇ ਹੋਣ ਦੀਆਂ "ਅਫ਼ਵਾਹਾਂ" ਫੈਲਦੀਆਂ ਰਹਿੰਦੀਆਂ ਹਨ। ਉਨ੍ਹਾਂ ਆਖਿਆ ਕਿ ਪਹਿਲਾਂ ਦੇ ਮੁਕਾਬਲੇ ਸੁਰੱਖਿਆ ਬਹੁਤ ਕਰੜੀ ਕਰ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਫਲੱਡ ਲਾਈਟਾਂ ਤੇ ਧੁੰਦ 'ਚ ਜਗਣ ਵਾਲੀਆਂ ਲਾਈਟਾਂ ਵੀ ਲਗਾਈਆਂ ਗਈਆਂ ਹਨ। Image copyright Getty Images ਹਮਲੇ ਨੂੰ ਯਾਦ ਕਰਦਿਆਂ ਉਨ੍ਹਾਂ ਆਖਿਆ ਕਿ ਹਮਲਾਵਰਾਂ ਦੇ ਫ਼ੌਜੀ ਵਰਦੀ ਪਾਈ ਹੋਣ ਕਾਰਨ ਇਲਾਕੇ ਦੇ ਲੋਕ ਹੁਣ ਸੈਨਿਕ ਵਰਦੀਧਾਰੀ ਵਿਅਕਤੀਆਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ। ਇਲਾਕੇ ਦੇ ਦੁਕਾਨਦਾਰ ਅਕਸਰ ਫੌਜੀਆਂ ਤੋਂ ਉਨ੍ਹਾਂ ਦੇ ਪਛਾਣ ਪੱਤਰ ਦਿਖਾਉਣ ਦੀ ਮੰਗ ਕਰਨ ਲੱਗੇ ਹਨ। ਇਹ ਵੀ ਜ਼ਰੂਰ ਪੜ੍ਹੋ ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝਦੁਕਾਨਦਾਰ ਅਰੁਣ ਸ਼ਰਮਾ ਨੇ ਆਖਿਆ ਕਿ ਇਹ ਹਮਲਾ ਪਠਾਨਕੋਟ ਵਾਸੀਆਂ ਲਈ ਇੱਕ ਬੁਰਾ ਵਕਤ ਸੀ ਜਿਸ ਤੋਂ ਸ਼ਹਿਰ ਵਾਸੀ ਹੁਣ ਬਾਹਰ ਆ ਚੁੱਕੇ ਹਨ। ਉਨ੍ਹਾਂ ਆਖਿਆ ਕਿ ਸੁਰੱਖਿਆ ਬਲ ਅਤੇ ਸ਼ਹਿਰਵਾਸੀ ਚੌਕਸ ਤਾਂ ਜ਼ਰੂਰ ਹਨ ਪਰ ਹਮਲਾਵਰ ਵੀ ਪੂਰੀ ਤਿਆਰੀ ਨਾਲ ਆਉਂਦੇ ਹਨ। ਉਨ੍ਹਾਂ ਆਸ ਕੀਤੀ ਕਿ ਸ਼ਹਿਰ ਉੱਤੇ ਮੁੜ ਬੁਰਾ ਵਕਤ ਨਾ ਆਵੇ।ਹਮਲੇ ਸਬੰਧੀ ਕੇਸ ਹਮਲੇ ਸਬੰਧੀ ਮਾਮਲੇ ਦੀ ਜਾਂਚ ਐਨਆਈਏ (ਕੌਮੀ ਜਾਂਚ ਏਜੰਸੀ) ਵੱਲੋਂ ਕੀਤੀ ਗਈ। Image copyright Getty Images ਫੋਟੋ ਕੈਪਸ਼ਨ ਹਮਲੇ 'ਚ 10 ਭਾਰਤੀ ਸੁਰੱਖਿਆ ਕਰਮੀ ਮਾਰੇ ਗਏ ਸਨ ਜਾਂਚ ਏਜੰਸੀ ਨੇ ਅਦਾਲਤ ਵਿਚ ਦਾਖਲ ਆਪਣੀ ਚਾਰਜਸ਼ੀਟ ਵਿਚ ਚਾਰ ਲੋਕਾਂ ਦੇ ਖ਼ਿਲਾਫ਼ ਆਰੋਪ ਦਾਖਲ ਕੀਤਾ। ਇਹਨਾਂ 'ਚ ਜੈਸ਼-ਏ-ਮੁਹੰਮਦ ਸੰਗਠਨ ਦੇ ਮੁਖੀ ਮਸੂਦ ਅਜ਼ਹਰ ਅਤੇ ਉਸ ਦਾ ਭਰਾ ਮੁਫ਼ਤੀ ਅਬਦੁਲ ਰੌਫ ਸ਼ਾਮਲ ਹਨ। ਇਹ ਦੋਵੇਂ ਪਾਕਿਸਤਾਨ ਵਿੱਚ ਹਨ। ਏਜੰਸੀ ਨੇ ਜਾਂਚ ਵਿੱਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਭਾਰਤ ਉੱਤੇ ਅੱਤਵਾਦੀ ਹਮਲਾ ਸੀ। ਇਸ ਸਬੰਧੀ ਕੇਸ ਅਜੇ ਮੁਹਾਲੀ ਦੀ ਐਨਆਈਏ ਅਦਾਲਤ 'ਚ ਵਿਚਾਰ ਅਧੀਨ ਹੈ। ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਅਬਦੁੱਲਾ ਅੱਜ਼ਾਮ - ਕੌਣ ਸੀ ਲਾਦੇਨ ਦਾ ਗੁਰੂ ਤੇ ਕੀ ਉਸਦਾ ਖ਼ਾਸ਼ੋਜੀ ਨਾਲ ਸਬੰਧ 24 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46320401 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਮਰਹੂਮ ਸਾਊਦੀ ਪੱਤਰਕਾਰ ਜਮਾਲ ਖ਼ਾਸ਼ੋਜੀ ਨੇ ਕਿਸੇ ਵੇਲੇ ਗਲੋਬਲ ਜਿਹਾਦ ਦੇ ਗੌਡਫਾਦਰ ਕਹੇ ਜਾਣ ਵਾਲੇ ਅਬਦੁੱਲਾ ਅੱਜ਼ਾਮ ਦਾ ਬਚਾਅ ਕੀਤਾ ਸੀ।ਖ਼ਾਸ਼ੋਗੀ ਦੇ ਕਤਲ ਤੋਂ ਅਜਿਹੀਆਂ ਅਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਕਿ ਜਮਾਲ, ਓਸਾਮਾ ਬਿਨ ਲਾਦੇਨ ਅਤੇ ਅਬਦੁੱਲਾ ਅੱਜ਼ਾਮ ਦੇ ਮਿੱਤਰ ਸਨ।ਇਸ ਸਬੰਧੀ ਸੋਸ਼ਲ ਮੀਡੀਆ ਉੱਤੇ ਲੋਕ ਕਈ ਸਾਲ ਪਹਿਲਾਂ ਜਮਾਲ ਖ਼ਾਸ਼ੋਜੀ ਵੱਲੋਂ ਲਿਖੇ ਇੱਕ ਲੇਖ ਨੂੰ ਵੀ ਸ਼ੇਅਰ ਕਰ ਰਹੇ ਹਨ। Image Copyright @pspoole @pspoole Image Copyright @pspoole @pspoole ਪਰ ਇਸ ਦੌਰਾਨ ਸਵਾਲ ਇਹ ਉੱਠਦਾ ਹੈ ਕਿ ਇਹ ਅਬਦੁੱਲਾ ਅੱਜ਼ਾਮ ਕੌਣ ਸੀ, ਜਿਸ ਦਾ ਜ਼ਿਕਰ ਖ਼ਾਸ਼ੋਜੀ ਦੀ ਵਿਚਾਰਧਾਰਾ ਤੋਂ ਲੈਕੇ ਲਿਬਨਾਨ ਵਿਚ ਅਬਦੁੱਲਾ ਅੱਜ਼ਾਮ ਬ੍ਰਿਗੇਡ ਦੇ ਆਗੂ ਮੁਫ਼ਤੀ ਅਲ ਸ਼ਰਿਆ ਬਹਾ ਅਲ-ਦੀਨ ਹੱਜਰ ਦੀ ਇਸੇ ਸਤੰਬਰ ਦੌਰਾਨ ਹੋਈ ਗ੍ਰਿਫ਼ਤਾਰੀ ਦੇ ਦੌਰਾਨ ਹੋਇਆ ।ਇਹ ਵੀ ਪੜ੍ਹੋ-ਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈ'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਅੰਮ੍ਰਿਤਸਰ ਧਮਾਕਾ: 'ਮੇਰੇ ਪੁੱਤ ਨੇ ਬੰਬ ਨਹੀਂ ਸੁੱਟਿਆ'ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਹੇ ਜਾਣ ਵਾਲੇ ਬਿਕਰਮਜੀਤ ਸਿੰਘ ਤੇ ਅਵਤਾਰ ਸਿੰਘ ਕੌਣ ਹਨਅਫ਼ਗਾਨਿਸਤਾਨ ਉੱਤੇ ਸੋਵੀਅਤ ਸੰਘ ਦੇ ਕਬਜ਼ੇ ਖ਼ਿਲਾਫ਼ ਜਿਹਾਦ ਦੇ ਥੰਮਾਂ ਵਿਚੋਂ ਇਕ ਫ਼ਲਸਤੀਨੀ ਗੁਰੂ ਅਬਦੁੱਲਾ ਅੱਜ਼ਾਮ ਦਾ ਨਵੰਬਰ 1989 ਵਿਚ ਕਤਲ ਕਰ ਦਿੱਤਾ ਗਿਆ ਸੀ।ਅਬਦੁੱਲਾ ਅੱਜ਼ਾਮ ਦਾ ਜਨਮ ਫ਼ਲਸਤੀਨ ਵਿਚ ਜਿਨੀਨ ਦੇ ਨੇੜੇ ਇਕ ਪਿੰਡ ਵਿਚ ਹੋਇਆ ਸੀ, ਜਿੱਥੇ ਉਨ੍ਹਾਂ ਮੁੱਢਲੀ ਤੇ ਮਿਡਲ ਸਿੱਖਿਆ ਹਾਸਲ ਕੀਤੀ ਸੀ। Image Copyright @JKhashoggi @JKhashoggi Image Copyright @JKhashoggi @JKhashoggi ਫਿਰ ਉਨ੍ਹਾਂ ਦਮਿਕਸ਼ ਯੂਨੀਵਰਸਿਟੀ ਤੋਂ ਸ਼ਰੀਆ ਦੀ ਪੜ੍ਹਾਈ ਕੀਤੀ, ਜਿੱਥੋਂ ਉਹ 1996 ਵਿਚ ਪੜ੍ਹ ਕੇ ਨਿਕਲੇ ਅਤੇ ਆਪਣੇ ਜੀਵਨ ਦੀ ਸ਼ੁਰੂਆਤ ਵਿਚ ਹੀ ਮੁਸਲਿਮ ਬ੍ਰਦਰਹੁੱਡ ਨਾਲ ਜੁੜ ਗਏ।ਇਸਰਾਇਲ ਦੇ ਖ਼ਿਲਾਫ਼ਅਬਦੁੱਲਾ ਅੱਜ਼ਾਮ ਨੇ ਵੈਸਟ ਬੈਂਕ ਅਤੇ ਗਾਜਾ ਪੱਟੀ ਉੱਤੇ ਇਸਰਾਇਲੀ ਕਬਜ਼ੇ ਤੋਂ ਬਾਅਦ ਕਾਬਿਜ਼ ਫੌ਼ਜਾਂ ਦੇ ਖ਼ਿਲਾਫ਼ ਕਈ ਮੁਹਿੰਮਾਂ ਵਿਚ ਹਿੱਸਾ ਲਿਆ। Image copyright AFP ਫੋਟੋ ਕੈਪਸ਼ਨ ਅਬਦੁੱਲਾ ਅੱਜ਼ਾਮ ਦਾ ਜਨਮ ਫ਼ਲਸਤੀਨ ਵਿਚ ਜਿਨੀਨ ਦੇ ਨੇੜੇ ਇਕ ਪਿੰਡ ਵਿਚ ਹੋਇਆ ਸੀ, ਇਸ ਤੋਂ ਬਾਅਦ ਅਬਦੁੱਲਾ ਅੱਜ਼ਾਮ ਆਪਣੀ ਸਿੱਖਿਆ ਅੱਗੇ ਜਾਰੀ ਰੱਖਣ ਲਈ ਵਾਪਸ ਆ ਗਏ ਅਤੇ ਸਾਲ 1969 ਵਿਚ ਐਮਏ ਦੀ ਡਿਗਰੀ ਕੀਤੀ ।ਡਾਕਟਰੇਟ ਦੀ ਡਿਗਰੀ ਲੈਣ ਲਈ ਉਹ ਮਿਸਰ ਆ ਗਏ ਅਤੇ ਸਾਲ 1975 ਵਿਚ ਇਹ ਪੜਾਅ ਵੀ ਪਾਰ ਕਰ ਲਿਆ । ਡਾਕਟਰੇਟ ਦੀ ਡਿਗਰੀ ਲੈਣ ਤੋਂ ਬਾਅਦ ਉਹ ਵਾਪਸ ਜਾਰਡਨ ਆ ਗਏ ਅਤੇ ਜਾਰਡਨ ਯੂਨੀਵਰਸਿਟੀ ਦੇ ਸ਼ਰੀਆ ਕਾਲਜ ਵਿਚ ਸਾਲ 1980 ਤੱਕ ਪੜ੍ਹਾਉਂਦੇ ਰਹੇ। ਜਾਰਡਨ ਤੋਂ ਬਾਅਦ ਉਨ੍ਹਾਂ ਦਾ ਅਗਲਾ ਪੜਾਅ ਜੱਦਾ ਦੀ ਕਿੰਗ ਅਬਦੁਲ ਯੂਨੀਵਰਸਿਟੀ ਬਣੀ ।ਅਗਲਾ ਠਿਕਾਣਾ ਪਾਕਿਸਤਾਨ ਅਫ਼ਗਾਨੀ ਜਿਹਾਦ ਨਾਲ ਜੁੜਨ ਲਈ ਅਬਦੁੱਲਾ ਪਾਕਿਸਤਾਨ ਦੀ ਅੰਤਰਰਾਸ਼ਟਰੀ ਯੂਨੀਵਰਸਿਟੀ ਨਾਲ ਜੁੜਨਾ ਚਾਹੁੰਦੇ ਸਨ। ਸਾਲ 1982 ਵਿਚ ਅਬਦੁੱਲਾ ਨੇ ਪੇਸ਼ਾਵਰ ਦਾ ਰੁਖ਼ ਕੀਤਾ, ਜਿੱਥੇ ਉਨ੍ਹਾਂ ਮਕਤਬ ਅਲ ਖ਼ਿਦਮਤ ਦੀ ਸਥਾਪਨਾ ਕੀਤੀ, ਤਾਂ ਕਿ ਉਹ ਅਰਬ ਸਵੈ-ਸੇਵੀਆਂ ਦੇ ਇਕਜੁਟ ਹੋਣ ਦੇ ਕੇਂਦਰ ਬਣ ਸਕਣ।ਇਹ ਵੀ ਪੜ੍ਹੋ-ਓਸਾਮਾ ਦੀ ਮਾਂ ਨੇ ਕਿਹਾ, 'ਓਸਾਮਾ ਚੰਗਾ ਬੱਚਾ ਸੀ'ਡਾਇਰੀ ਤੇ ਵੀਡੀਓਜ਼ 'ਚ ਲੁਕੇ ਲਾਦੇਨ ਦੇ ਰਾਜ਼ਓਸਾਮਾ ਬਿਨ ਲਾਦੇਨ ਦਾ ਪੋਤਾ ਮਾਰਿਆ ਗਿਆਕਲਮ ਦੀ ਆਜ਼ਾਦੀ ਲੱਭਦਾ ਲਾਪਤਾ ਪੱਤਰਕਾਰ ਖਾਸ਼ੋਗੀ Image copyright AFP ਫੋਟੋ ਕੈਪਸ਼ਨ ਮਿਸਰ ਦੇ ਅਯਮਨ ਅਲ ਜਵਾਹਿਰੀ ਦੀ ਅਗਵਾਈ 'ਚ ਅਰਬ ਕੱਟੜਪੰਥੀਆਂ ਦੇ ਇੱਕ ਗੁੱਟ ਨੇ ਅਫ਼ਗਾਨਿਸਤਾਨ 'ਚ 'ਜਿਹਾਦ' ਜਾਰੀ ਰੱਖਣ ਅਤੇ ਉੱਥੋਂ ਅਰਬ ਸ਼ਾਸਨਾਂ ਨੂੰ ਪੁੱਟਣ ਨੂੰ ਪਹਿਲ ਦਿੱਤੀ। ਪੇਸ਼ਾਵਰ ਵਿੱਚ ਹੀ ਉਨ੍ਹਾਂ ਨੇ 'ਜਿਹਾਦ' ਨਾਮ ਦੀ ਪਤ੍ਰਿਕਾ ਵੀ ਕੱਢੀ, ਜੋ ਜੰਗ ਲੜਨ ਦੀ ਅਪੀਲ ਕਰਦੀ ਸੀ ਅਤੇ ਇਸ ਲਈ ਦਾਵਤ ਵੀ ਦਿੰਦੀ ਸੀ। ਇਸ ਵਿਚਾਲੇ ਮੁਜਹਿਦਾਂ ਵਿਚ ਅੱਜ਼ਾਮ ਦਾ ਰੁਤਬਾ ਵੱਦ ਗਿਆ ਸੀ। ਉਹ ਮੁਜਾਹੀਦੀਨਾਂ ਲਈ ਅਧਿਆਤਮਕ ਗੁਰੂ ਵਾਂਗ ਹੋ ਗਏ ਸਨ। ਮੁਜਾਹੀਦੀਨਾਂ ਦੀ ਇਸੇ ਫੌਜ 'ਚ ਓਸਾਮਾ ਬਿਨ ਲਾਦੇਨ ਵੀ ਸਨ, ਜਿਨ੍ਹਾਂ ਨੂੰ ਦੁਨੀਆਂ ਅਲ-ਕਾਇਦਾ ਅਤੇ ਸਤੰਬਰ 11 ਦੇ ਹਮਲੇ ਕਾਰਨ ਜਾਣਦੀ ਹੈ। Image Copyright @JordanSchachtel @JordanSchachtel Image Copyright @JordanSchachtel @JordanSchachtel ਬਰਤਾਨੀ ਅਖ਼ਬਾਰ 'ਗਾਰਡੀਅਨ' ਦੇ ਨਾਲ ਆਪਣੀ ਗੱਲਬਾਤ ਵਿੱਚ ਅਲਿਆ ਅਲਗਾਨਿਮ (ਓਸਾਮਾ ਬਿਨ ਲਾਦੇਨ ਦੀ ਮਾਂ) ਨੇ ਕਿਹਾ ਸੀ ਕਿ ਇਕੋਨਾਮਿਕਸ ਦੀ ਪੜ੍ਹਾਈ ਲਈ ਓਸਾਮਾ ਨੇ ਕਿੰਗ ਅਬਦੁੱਲ ਅਜ਼ੀਜ਼ ਯੂਨੀਵਰਸਿਟੀ 'ਚ ਦਾਖ਼ਲਾ ਲਿਆ ਸੀ। ਇੱਥੇ ਦਾਖ਼ਲਾ ਲੈਣ ਤੋਂ ਬਾਅਦ ਉਹ ਬੇਹੱਦ ਬਦਲ ਗਏ ਸਨ।ਓਸਾਮਾ ਦੀ ਮਾਂ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲਿਆਂ ਵਿੱਚ ਇੱਕ ਅਬਦੁੱਲਾ ਅੱਜ਼ਾਮ ਵੀ ਸਨ, ਜੋ 'ਮੁਸਲਿਮ ਬ੍ਰਦਰਹੁੱਡ' ਦੇ ਉਨ੍ਹਾਂ ਮੈਂਬਰਾਂ ਵਿਚੋਂ ਸਨ, ਜਿਨ੍ਹਾਂ ਨੂੰ ਦੇਸ 'ਚੋਂ ਕੱਢ ਦਿੱਤਾ ਗਿਆ ਸੀ। ਓਸਾਮਾ ਨਾਲ ਨਜ਼ਦੀਕੀ ਬਾਅਦ ਵਿੱਚ ਅੱਜ਼ਾਮ ਓਸਾਮਾ ਦੇ ਅਧਿਆਤਮਕ ਗੁਰੂ ਅਤੇ ਸਭ ਤੋਂ ਨਜ਼ਦੀਕੀ ਸਲਾਹਕਾਰ ਬਣ ਗਏ। ਇਸ ਵਿਚਾਲੇ ਅੱਜ਼ਾਮ ਨੇ ਕਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜੋ ਜਿਹਾਦੀ ਵਿਚਾਰਧਾਰਾ 'ਤੇ ਆਧਾਰਿਤ ਸਨ। ਇਨ੍ਹਾਂ ਵਿਚੋਂ ਅਹਿਮ ਕਿਤਾਬਾਂ ਹਨ, 'ਅਲ ਦਿਫਾਅ ਅਨ ਅਜ਼ਿਲਮੁਲਸਲਿਮੀਨ ਅਹਮਮੁ ਫਰੂਜ਼ਿਲ ਆਯਾਨ' (ਮੁਸਲਿਮ ਭੂਮੀ ਦਾ ਬਚਾਅ ਸਵਾਭਿਮਾਨੀ ਵਿਆਕਤੀਆਂ ਦਾ ਸਭ ਤੋਂ ਮਹੱਤਵਪੂਰਨ ਫਰਜ਼) ਅਤੇ 'ਆਯਤੁਰਰਹਿਮਾਨ ਫਿ ਜਿਹਾਦ ਅਫ਼ਗਾਨ' (ਅਫ਼ਗਾਨੀ ਜਿਹਾਦ ਨਾਲ ਸੰਬੰਧਿਤ ਰਹਿਮਾਨ ਦੀਆਂ ਆਇਤਾਂ)। Image copyright Getty Images ਫੋਟੋ ਕੈਪਸ਼ਨ ਓਸਾਮਾ ਬਿਨ ਲਾਦੇਨ ਤੋਂ ਅਗਲੇ ਦਿਨ ਦੀਆਂ ਖ਼ਬਰਾਂ ਸਾਲ 1989 ਵਿੱਚ ਅਫ਼ਗਾਨਿਸਤਾਨ ਤੋਂ ਸੋਵੀਅਤ ਦੀ ਸੈਨਾ ਦੀ ਵਾਪਸੀ ਤੋਂ ਬਾਅਦ 'ਜਿਹਾਦੀਆਂ' ਨੂੰ ਇੱਕ ਰੁਕਾਵਟ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਿਸ ਮੁੱਖ ਉਦੇਸ਼ ਲਈ ਉਹ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਆਏ ਸਨ, ਉਹ ਖ਼ਤਮ ਹੋ ਚੁੱਕਿਆ ਸੀ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਅੱਜ਼ਾਮ ਨੇ ਜਿਹਾਦ ਦਾ ਰੁਖ਼ ਅਫ਼ਗਾਨਿਸਤਾਨ ਤੋਂ ਫਲਸਤੀਨ ਵੱਲ ਕਰਨ ਲਈ ਕਿਹਾ। ਜਦੋਂ ਕਿ ਮਿਸਰ ਦੇ ਅਯਮਨ ਅਲ ਜਵਾਹਿਰੀ ਦੀ ਅਗਵਾਈ 'ਚ ਅਰਬ ਕੱਟੜਪੰਥੀਆਂ ਦੇ ਇੱਕ ਗੁੱਟ ਨੇ ਅਫ਼ਗਾਨਿਸਤਾਨ 'ਚ 'ਜਿਹਾਦ' ਜਾਰੀ ਰੱਖਣ ਅਤੇ ਉੱਥੋਂ ਅਰਬ ਸ਼ਾਸਕਾਂ ਨੂੰ ਪੁੱਟਣ ਨੂੰ ਪਹਿਲ ਦਿੱਤੀ। ਅਬਦੁੱਲਾ ਅੱਜ਼ਾਮ ਦਾ ਕਤਲ ਅਲ-ਜਵਾਹਿਰੀ ਦੀ ਪ੍ਰਧਾਨਗੀ 'ਚ ਮਿਸਰ ਦੇ ਜਿਹਾਦੀਆਂ ਨੇ ਅੱਜ਼ਾਮ ਦੇ ਵਿਚਾਰਾਂ ਦੀ ਆਲੋਚਨਾ ਕੀਤੀ ਅਤੇ ਇਥੋਂ ਹੀ ਅਲ-ਕਾਇਦਾ ਦਾ ਜਨਮ ਹੋਇਆ।ਇਸ ਵਿਚਾਲੇ ਅਫ਼ਗਾਨ ਜਿਹਾਦੀ ਗੁੱਟਾਂ ਦੇ ਵਿਚਕਾਰ ਜੰਗ ਸ਼ੁਰੂ ਹੋ ਗਈ ਅਤੇ ਅੱਜ਼ਾਮ ਨੂੰ ਮਾਰਨ ਲਈ ਪੇਸ਼ਾਵਰ 'ਚ ਕਾਰ ਬੰਬ ਧਮਾਕਾ ਕੀਤਾ। Image copyright AFP ਫੋਟੋ ਕੈਪਸ਼ਨ ਓਸਾਮਾ ਦੀ ਮਾਂ ਮੁਤਾਬਕ ਕਿੰਗ ਅਬਦੁੱਲ ਅਜ਼ੀਜ਼ ਯੂਨੀਵਰਸਿਟੀ 'ਚ ਦਾਖ਼ਲਾ ਲੈਣ ਤੋਂ ਬਾਅਦ ਉਹ ਬੇਹੱਦ ਬਦਲ ਗਏ ਸਨ। ਅੱਜ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਜ਼ਾਮ ਦੇ ਕਤਲ ਦਾ ਜ਼ਿੰਮੇਵਾਰ ਕੌਣ ਹੈ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਈ ਲੋਕ ਉਨ੍ਹਾਂ ਦੀ ਮੌਤ ਚਾਹੁੰਦੇ ਸਨ। ਅਲ-ਕਾਇਦਾ, ਇਸਰਾਇਲੀ ਖੁਫ਼ੀਆਂ ਏਜੰਸੀਆਂ ਮੋਸਾਦ, ਸੋਵੀਅਤ, ਅਫ਼ਗਾਨਿਸਤਾਨ, ਅਮਰੀਕਾ ਅਤੇ ਪਾਕਿਸਤਾਨ ਦੀ ਖ਼ੁਫ਼ੀਆਂ ਏਜੰਸੀਆਂ, ਇੱਥੋਂ ਤਕ ਕਿ ਕੁਝ ਅਫ਼ਗਾਨ ਮੁਜਾਹੀਦੀਨ ਗੁੱਟਾਂ ਵਿਚ ਇੱਕ-ਦੂਜੇ 'ਤੇ ਇਲਜ਼ਾਮ ਲਗਦੇ ਹਨ। ਅੱਜ਼ਾਮ ਨੇ ਗੁਲਬੁਦੀਨ ਹਿਕਮਤਿਆਕ ਦੇ ਖ਼ਿਲਾਫ਼ ਅਹਿਮਦ ਸ਼ਾਹ ਮਸੂਦ ਦੇ ਨਾਲ ਸਹਿਯੋਗ ਕੀਤਾ ਸੀ ਅਤੇ ਸਾਊਦੀ ਅਰਬ ਵੀ ਉਨ੍ਹਾਂ ਦੀ ਵਧਦੀ ਤਾਕਤ ਕਾਰਨ ਚਿੰਤਾ ਵਿੱਚ ਸਨ। ਬੇਸ਼ੱਕ ਹੀ ਅਬਦੁੱਲਾਹ ਅੱਜ਼ਾਮ ਦੇ ਕਾਤਿਲਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ ਪਰ ਦੁਨੀਆਂ ਇਹ ਜਾਣਦੀ ਹੈ ਕਿ ਇਹ ਓਸਾਮਾ ਬਿਨ ਲਾਦੇਨ ਅਤੇ ਅਰਬ ਜਿਹਾਦੀਆਂ ਦੇ ਅਧਿਆਤਮਕ ਗੁਰੂ ਸਨ। ਇਹ ਵੀ ਪੜ੍ਹੋ-ਬਲੂਚ ਸੰਗਠਨ ਨੇ ਕਿਉਂ ਬਣਾਇਆ ਚੀਨ ਨੂੰ ਨਿਸ਼ਾਨਾਹਿਟਲਰ ਲਈ 'ਜ਼ਹਿਰ ਚੱਖਣ' ਵਾਲੀ ਔਰਤ ਦੀ ਕਹਾਣੀਬ੍ਰਾਹਮਣਵਾਦ 'ਤੇ ਟਵਿੱਟਰ ਦੇ ਸੀਈਓ ਪੋਸਟਰ ਨਾਲ ਛਿੜੀ ਸੋਸ਼ਲ ਜੰਗ ਕਰਤਾਰਪੁਰ ਲਾਂਘਾ: ਆਖ਼ਿਰ ਪਿਘਲ ਗਏ ਭਾਰਤ-ਪਾਕ ਦੇ 'ਪੱਥਰ ਦਿਲ'ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਰਤਾਨੀਆ ਵਿਚ ਸੰਸਦ ਭਵਨ ਦੇ ਬਾਹਰ ਕਈ ਲੋਕਾਂ ਨੂੰ ਦਰੜਨ ਵਾਲੀ ਕਾਰ ਦੇ ਚਾਲਕ ਨੂੰ ਸ਼ੱਕੀ ਅੱਤਵਾਦੀ ਅਪਰਾਧ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਹੈ।ਇਸ ਵਾਰਦਾਤ ਤੋਂ ਤੁਰੰਤ ਬਾਅਦ ਪੁਲਿਸ ਮੁਲਾਜ਼ਮ ਇੱਕ ਕਾਰ ਨੂੰ ਘੇਰੀ ਦਿਖਾਈ ਦਿੱਤੇ ਅਤੇ ਹਿਰਾਸਤ ਵਿਚ ਲਿਆ ਗਿਆ ਵਿਅਕਤੀ 20ਵਿਆਂ ਦੀ ਉਮਰ ਦਾ ਲੱਗ ਰਿਹਾ ਹੈ।ਇਸ ਤੋਂ ਪਹਿਲਾਂ ਬਰਤਾਨਵੀ ਸੰਸਦ ਦੇ ਬੈਰੀਅਰ ਨਾਲ ਕਾਰ ਟਕਰਾਉਣ ਕਰਕੇ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈਸਕੌਟਲੈਂਡ ਯਾਰਡ ਪੁਲਿਸ ਦੇ ਹਵਾਲੇ ਤੋਂ ਹੈ।
false
ਐਮਪੀ ਤੇ ਰਾਜਸਥਾਨ ’ਚ ਕਾਂਗਰਸ ਨੂੰ ਮਿਲੇਗਾ ਬਸਪਾ ਦਾ ਸਾਥ, 3 ਸੂਬਿਆਂ ’ਚ ਸਰਕਾਰ ਬਣਾਉਣ ਦੀ ਤਿਆਰੀ 12 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46519612 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਤਿੰਨ ਸੂਬਿਆਂ 'ਚ ਕਾਂਗਰਸ ਨੇ ਭਾਜਪਾ ਨੂੰ ਪਛਾੜ ਦਿੱਤਾ ਹੈ।ਛੱਤੀਸਗੜ੍ਹ ਸੂਬੇ ਦੀਆਂ ਕੁੱਲ 90 ਸੀਟਾਂ ਹਨ। ਚੋਣ ਕਮੀਸ਼ਨ ਦੇ ਅੰਕੜਿਆਂ ਮੁਤਾਬਕ ਹੁਣ ਤਕ ਕਾਂਗਰਸ ਨੇ 68 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ ਅਤੇ ਭਾਜਪਾ ਨੇ 15 ਸੀਟਾਂ 'ਤੇ। ਦੋ ਸੀਟਾਂ ਬਸਪਾ ਤੇ 5 ਸਟਾਂ ਜੇਸੀਸੀ ਨੇ ਜਿੱਤੀਆਂ ਹਨ। ਰਾਜਸਥਾਨ ਵਿੱਚ ਕੁੱਲ 200 ਸੀਟਾਂ ਹਨ ਪਰ ਬਹੁਜਨ ਸਮਾਜ ਪਾਰਟੀ ਦੇ ਇੱਕ ਉਮੀਦਵਾਰ ਦੀ ਮੌਤ ਕਾਰਨ 199 ਸੀਟਾਂ ਉੱਤੇ ਵੋਟਿੰਗ ਹੋਈ। ਰਾਜਸਥਾਨ ਦੀਆਂ ਸਾਰੀਆਂ 199 ਸੀਟਾਂ ਦੇ ਨਤੀਜੇ ਆ ਗਏ ਸਨ।ਰਾਜਸਥਾਨ ਵਿੱਚ ਕਾਂਗਰਸ ਨੇ 99 ਸੀਟਾਂ ਜਿੱਤੀਆਂ ਅਤੇ ਭਾਜਪਾ ਨੇ 73 ਸੀਟਾਂ ਜਿੱਤੀਆਂ ਸਨ। ਇੱਥੇ ਬਸਪਾ 6, ਆਜ਼ਾਦ 7 ਅਤੇ ਹੋਰ 8 ਸੀਟਾਂ ਉੱਤੇ ਜਿੱਤ ਦਰਜ ਕਰ ਚੁੱਕੇ ਹਨ। Image copyright : Ashok gehlot ਫੋਟੋ ਕੈਪਸ਼ਨ ਅਸ਼ੋਕ ਗਹਿਲੋਤ ਹਨੇ ਰੁਝਾਨਾਂ ਤੋਂ ਬਾਅਦ ਸਮਰਥਕਾਂ ਨੂੰ ਚਾਹ ਵਰਤਾਈ ਮੱਧ ਪ੍ਰਦੇਸ਼ ਦੀਆਂ 230 ਸੀਟਾਂ ਹਨ। ਇਸ ਵਿੱਚੋਂ ਕਾਂਗਰਸ ਨੇ 114 ਅਤੇ ਭਾਜਪਾ ਨੇ 109 ਸੀਟਾਂ ਉੱਤੇ ਜਿੱਤ ਹਾਸਲ ਕੀਤੀ। ਬਸਪਾ ਨੇ 2 ਸੀਟਾਂ ਜਿੱਤਿਆ ਅਤੇ ਇੱਕ ਸੀਟ ਸਮਾਜਵਾਦੀ ਪਾਰਟੀ ਦੇ ਹਿੱਸੇ ਆਈ। ਹੋਰ 4 ਸੀਟਾਂ ਜਿੱਤ ਚੁੱਕੇ ਹਨ।ਬਸਪਾ ਨੇ ਦਿੱਤਾ ਕਾਂਗਰਸ ਨੂੰ ਸਮਰਥਨਬਸਪਾ ਮੁੱਖੀ ਮਾਇਆਵਤੀ ਨੇ ਇਹ ਘੋਸ਼ਣਾ ਕੀਤੀ ਹੈ ਕਿ ਉਹ ਕਾਂਗਰਸ ਨੂੰ ਸਮਰਥਨ ਦੇਣਗੇ।ਇਸ ਦੇ ਨਾਲ ਹੀ ਕਾਂਗਰਸ ਦਾ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਅੱਧੇ ਤੋਂ ਵਧ ਸੀਟਾਂ ਦਾ ਅੰਕੜਾ ਪਾਰ ਹੋ ਗਿਆ। ਛੱਤੀਸਗੜ ਵਿੱਚ ਇਹ ਅੰਕੜਾ ਪਹਿਲਾਂ ਹੀ ਪਾਰ ਸੀ। ਕਾਂਗਰਸ ਹੁਣ ਤਿੰਨਾਂ ਰਾਜਾਂ ਵਿੱਚ ਸਰਕਾਰ ਬਣਾਉਣ ਲਈ ਤਿਆਰ ਹੈ।ਪੰਜ ਸਾਲਾਂ 'ਚ ਅੰਕੜਿਆਂ 'ਚ ਕੀ ਆਇਆ ਫ਼ਰਕ?ਛੱਤੀਸਗੜ੍ਹ (90)ਕਾਂਗਰਸ: 43% ਵੋਟ (2013: 40.3%), 68 ਸੀਟਾਂ (2013: 39) ਭਾਜਪਾ: 33% ਵੋਟ (2013: 41%), 15 ਸੀਟਾਂ (2013: 49) ਬਸਪਾ: 3.9% ਵੋਟ (2013: 4.3%), 2 ਸੀਟਾਂ (2013: 1)ਮੱਧ ਪ੍ਰਦੇਸ਼ (230) ਕਾਂਗਰਸ: 40.9% ਵੋਟ (2013: 36.4%), 114 ਸੀਟਾਂ (2013: 58) ਭਾਜਪਾ: 41% ਵੋਟ (2013: 44.9%), 109 ਸੀਟਾਂ (2013: 165) ਬਸਪਾ: 5% ਵੋਟ (2013: 6.3%), 2 ਸੀਟਾਂ (2013: 4)ਰਾਜਸਥਾਨ (200)* ਕਾਂਗਰਸ: 39.3% ਵੋਟ (2013: 33.7%), 99 ਸੀਟਾਂ (2013: 21)ਭਾਜਪਾ: 38.8% ਵੋਟ (2013: 46%), 73 ਸੀਟਾਂ (2013: 163)ਬਸਪਾ: 4% ਵੋਟ (2013: 3.4%), 6 ਸੀਟਾਂ (2013: 3)*1 ਸੀਟ 'ਤੇ ਉਮੀਦਵਾਰ ਦੀ ਮੌਤ ਹੋਣ ਕਾਰਨ ਚੋਣ ਮੁਲਤਵੀ ਮੁੱਖ ਮੰਤਰੀ ਕੌਣ ਬਣੇਗਾ?ਰਾਜਸਥਾਨ ਕਾਂਗਰਸ 'ਚ ਮੁੱਖ ਮੰਤਰੀ ਬਣਨ ਦੀ ਦੌੜ 'ਚ ਨਵੀਂ ਪੀੜ੍ਹੀ ਦੇ ਮੰਨੇ ਜਾਂਦੇ ਸਚਿਨ ਪਾਇਲਟ ਸ਼ਾਮਲ ਹਨ, ਜੋ ਕਿ ਸੂਬਾ ਇਕਾਈ ਦੇ ਪ੍ਰਧਾਨ ਵੀ ਹਨ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਹਨ, ਜਿਨ੍ਹਾਂ ਨੇ ਰੁਝਾਨਾਂ ਤੋਂ ਬਾਅਦ ਸਮਰਥਕਾਂ ਨੂੰ ਚਾਹ ਵਰਤਾਈ। ਸ਼ਾਮ ਨੂੰ ਗਹਿਲੋਤ ਦੇ ਘਰ ਦੇ ਬਾਹਰ ਸਮਰਥਕਾਂ ਨੇ ਇਕੱਠੇ ਹੋ ਕੇ, ਨਾਹਰੇ ਲਗਾ ਕੇ ਰਾਹੁਲ ਗਾਂਧੀ ਤੋਂ ਮੰਗ ਕੀਤੀ ਕਿ ਗਹਿਲੋਤ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਵੇ। ਇਹ ਵੀ ਜ਼ਰੂਰ ਪੜ੍ਹੋਕਾਂਗਰਸ ਦੀ 'ਕਾਮਯਾਬੀ' ਦਾ ਜਸ਼ਨ ਸ਼ੁਰੂ: ਤਸਵੀਰਾਂਬ੍ਰੈਗਜ਼ਿਟ ਸਮਝੌਤਾ ਰੱਦ ਹੋਣ ਮਗਰੋਂ ਕੀ ਕਰਨਗੇ ਮੇਅਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਦਿੱਤਾ ਅਸਤੀਫਾਮੁੱਖ ਮੰਤਰੀ ਕੌਣ ਬਣੇਗਾ? ਇਸ ਸਵਾਲ 'ਤੇ ਗਹਿਲੋਤ ਨੇ ਹੱਸਦਿਆਂ ਆਖਿਆ ਕਿ ਇਹ ਤਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੀਦਾ ਹੈ। ਪਾਇਲਟ ਦਾ ਵੀ ਇਹੀ ਕਹਿਣਾ ਸੀ। Image copyright Getty Images ਫੋਟੋ ਕੈਪਸ਼ਨ ਸਚਿਨ ਪਾਇਲਟ ਮੱਧ ਪ੍ਰਦੇਸ਼ 'ਚ ਵੀ ਮੁੱਖ ਮੰਤਰੀ ਬਣਨ ਦੇ ਕਾਂਗਰਸ 'ਚ ਦੋ ਦਾਅਵੇਦਾਰ ਹਨ — ਨਵੀਂ ਪੀੜ੍ਹੀ ਦੇ ਮੰਨੇ ਜਾਂਦੇ ਤੇ ਸੂਬਾ ਪ੍ਰਧਾਨ ਜੋਤਿਰਾਦਿੱਤਿਆ ਸਿੰਧੀਆ ਅਤੇ ਪੁਰਾਣੇ ਘਾਗ ਮੰਨੇ ਜਾਂਦੇ ਕਮਲ ਨਾਥ। ਸਿੰਧੀਆ ਨੇ ਟਵਿੱਟਰ ਉੱਪਰ ਸਾਥੀਆਂ ਨੂੰ ਵਧਾਈ ਦਿੱਤੀ Image Copyright @JM_Scindia @JM_Scindia Image Copyright @JM_Scindia @JM_Scindia ਮੋਦੀ ਦਾ ਹੁਣ ਕੀ?ਇਨ੍ਹਾਂ ਰੁਝਾਨਾਂ ਉੱਪਰ ਬੀਬੀਸੀ ਦੇ ਦਲਜੀਤ ਅਮੀ ਨਾਲ ਗੱਲਬਾਤ ਕਰਦਿਆਂ ਵਿਸ਼ਲੇਸ਼ਕ ਅਤੁਲ ਸੂਦ ਨੇ ਕਿਹਾ ਕਿ ਇਨ੍ਹਾਂ ਰੁਝਾਨਾਂ 'ਚ ਐਂਟੀ-ਬੀਜੇਪੀ ਮਾਹੌਲ ਨਜ਼ਰ ਆ ਰਿਹਾ ਹੈ ਪਰ ਕਾਂਗਰਸ ਵੱਲੋਂ ਕੋਈ ਨਵਾਂ ਏਜੰਡਾ ਅਜੇ ਵੀ ਨਜ਼ਰ ਨਹੀਂ ਆ ਰਿਹਾ। ਬੀਬੀਸੀ ਨਾਲ ਫੇਸਬੁੱਕ ਲਾਈਵ ਦੌਰਾਨ ਸੀਨੀਅਰ ਪੱਤਰਕਾਰ ਜਤਿਨ ਗਾਂਧੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਦੇ ਅੰਦਰ ਪੁਰਾਣੇ-ਨਵੇਂ ਦੇ ਝਗੜੇ ਨੂੰ ਹਟਾ ਕੇ ਹੁਣ ਪੁਰਾਣੇ-ਨਵੇਂ ਦੇ ਗੱਠਜੋੜ ਦਾ ਫਾਰਮੂਲਾ ਅਪਣਾਇਆ ਜੋ ਕਿ ਕੰਮ ਕਰਦਾ ਦਿਸ ਰਿਹਾ ਹੈ। Skip post by BBC News Punjabi ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਅਤੇ ਨਤੀਜਿਆਂ ਬਾਰੇ ਸੀਨੀਅਰ ਪੱਤਰਕਾਰ ਜਤਿਨ ਗਾਂਧੀ ਅਤੇ JNU ਦੇ ਪ੍ਰੋਫੈਸਰ ਅਤੁਲ ਸੂਦ ਨਾਲ ਗੱਲਬਾਤ ਕਰ ਰਹੇ ਹਨ ਬੀਬੀਸੀ ਪੱਤਰਕਾਰ ਦਲਜੀਤ ਅਮੀ #Results2018 #AssemblyElections2018Posted by BBC News Punjabi on Monday, 10 December 2018 End of post by BBC News Punjabi ਨਾਲ ਹੀ ਜਤਿਨ ਨੇ ਕਿਹਾ, "ਕਾਂਗਰਸ ਦੀ ਆਦਤ ਹੈ, ਭਾਰਤੀ ਕ੍ਰਿਕਟ ਟੀਮ ਤਰ੍ਹਾਂ ਜਿੱਤਿਆ ਮੈਚ ਹਾਰਨ ਦੀ ਕੋਸ਼ਿਸ਼ ਕਰਦੀ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਸੀਟਾਂ ਦੀ ਬਜਾਇ ਵੋਟ ਫ਼ੀਸਦ ਉੱਪਰ ਵੀ ਨਜ਼ਰ ਰੱਖਣ ਦੀ ਲੋੜ ਹੈ ਤਾਂ ਜੋ ਇਨ੍ਹਾਂ ਨਤੀਜਿਆਂ ਨੂੰ ਬਿਹਤਰ ਸਮਝਿਆ ਜਾ ਸਕੇ। ਜਤਿਨ ਮੁਤਾਬਕ ਬਸਪਾ ਦੀ ਪਰਫਾਰਮੈਂਸ ਵੀ ਬਹੁਤ ਮਾਅਨੇ ਰੱਖਦੀ ਹੈ।ਬਸਪਾ ਦੀ ਅਹਿਮੀਅਤ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ (ਬਸਪਾ) ਦੀਆਂ ਇਨ੍ਹਾਂ ਤਿੰਨਾਂ ਰਾਜਾਂ 'ਚ ਕੁਝ ਸੀਟਾਂ ਆ ਰਹੀਆਂ ਸਨ, ਹਾਲਾਂਕਿ ਅਜੇ ਇਹ ਸਵਾਲ ਬਾਕੀ ਹੈ ਕਿ ਇਹ ਕਾਂਗਰਸ ਨਾਲ ਰਲੇਗੀ ਕਿ ਨਹੀਂ। ਉੰਝ "ਮਹਾਗੱਠਬੰਧਨ" ਬਣਾਉਣ ਦੀ ਕਵਾਇਦ ਲਈ ਇਸੇ ਹਫਤੇ ਹੋਈ ਮੀਟਿੰਗ 'ਚ ਬਸਪਾ ਨੇ ਸ਼ਮੂਲੀਅਤ ਨਹੀਂ ਕੀਤੀ ਸੀ। Image copyright Getty Images ਫੋਟੋ ਕੈਪਸ਼ਨ ਕੀ ਮਾਇਆਵਤੀ ਦੀ ਵੱਡੀ ਭੂਮਿਕਾ ਰਹੇਗੀ? ਸੀਨੀਅਰ ਪੱਤਰਕਾਰ ਸ਼ੇਖਰ ਗੁਪਤਾ ਨੇ ਕਿਹਾ ਕਿ ਸਥਾਨਕ ਪਾਰਟੀਆਂ ਨੂੰ ਵੀ ਕਾਫੀ ਸਮਰਥਨ ਮਿਲਿਆ ਹੈ ਅਤੇ ਕਾਂਗਰਸ ਵੀ ਹੁਣ ਗੱਠਜੋੜ ਕਰਨ ਦਾ ਵੱਲ ਸਿੱਖ ਚੁੱਕੀ ਹੈ। ਐੱਨਡੀਟੀਵੀ ਉੱਪਰ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਸਾਫ ਹੈ ਕਿ ਨਵੇਂ ਸਮੀਕਰਨ ਸੂਬਾਵਾਰ ਬਨਣਗੇ ਅਤੇ ਲੋਕ ਸਭਾ ਚੋਣਾਂ ’ਤੇ ਇਨ੍ਹਾਂ ਨਤੀਜਿਆਂ ਦਾ ਬਹੁਤ ਅਸਰ ਪਵੇਗਾ ਤੇ ਮਾਇਆਵਤੀ ਦੀ ਬਸਪਾ ਵੱਡੀ ਪਲੇਅਰ ਹੋਵੇਗੀ।ਇਹ ਵੀ ਜ਼ਰੂਰ ਪੜ੍ਹੋਚੀਨ ਦਾ ਹਾਕੀ ਕੋਚ, ਪੰਜਾਬ ਤੋਂ ਸਿੱਖਿਆ 'ਗੁਰੂਮੰਤਰ'ਵਿਜੇ ਮਾਲਿਆ ਦੀ ਭਾਰਤ ਹਵਾਲਗੀ ਨੂੰ ਬਰਤਾਨੀਆ ਦੀ ਅਦਾਲਤ ਦੀ ਮਨਜ਼ੂਰੀ'ਕਰਤਾਰਪੁਰ ਲਾਂਘੇ 'ਤੇ ਸ਼ੱਕ ਕਰਨ ਵਾਲਿਆਂ 'ਚ ਕੈਪਟਨ ਇਕੱਲੇ ਨਹੀਂ'ਬਾਕੀ ਦੋਹਾਂ ਸੂਬਿਆਂ ਦੀ ਗੱਲ ਕਰੀਏ ਤਾਂ ਤੇਲੰਗਾਨਾ 'ਚ ਮੌਜੂਦਾ ਸੱਤਾਧਾਰੀ ਪਾਰਟੀ ਟੀਆਰੈੱਸ ਮੁੜ ਜਿੱਤੀ ਹੈ, ਮਿਜ਼ੋਰਮ 'ਚ ਕਾਂਗਰਸ ਸੱਤਾ ਗੁਆਉਂਦੀ ਨਜ਼ਰ ਆ ਰਹੀ ਹੈ। ਪੰਜਾਬ 'ਚ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਰੁਝਾਨ ਦੇ ਸਿਰ 'ਤੇ ਵੱਡੇ ਦਾਅਵੇ ਕਰਦਿਆਂ ਕਿਹਾ, "ਤੇਲੰਗਾਨਾ ਤੇ ਮਿਜ਼ੋਰਮ 'ਚ ਨਾ ਜਿੱਤਣ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਸਲ ਲੜਾਈ ਭਾਜਪਾ ਨਾਲ ਹੈ। ਮਿਜ਼ੋਰਮ ਤੋਂ ਤਾਂ ਸਾਰੇ ਵਿਧਾਇਕ ਉਸੇ ਪਾਰਟੀ ਨਾਲ ਜੁੜ ਜਾਂਦੇ ਹਨ ਜਿਸ ਦੀ ਕੇਂਦਰ 'ਚ ਸਰਕਾਰ ਹੋਵੇ। 2019 'ਚ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਸ਼ਾਨੋਸ਼ੋਕਤ ਨਾਲ ਸਰਕਾਰ ਬਣਾਏ ਗੀ।"ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਜਪਾਨ ਨੇ ਇਮੀਗ੍ਰੇਸ਼ਨ ਨੀਤੀ ਵਿੱਚ ਲਿਆ ਰਿਹਾ ਹੈ ਵੱਡਾ ਬਦਲਾਅ - 5 ਅਹਿਮ ਖ਼ਬਰਾਂ 2 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46068449 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Tomohiro Ohsumi ਜਪਾਨ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਇੱਕ ਵੱਡੀ ਤਬਦੀਲੀ ਲਿਆਉਂਦਿਆਂ ਹੱਥੀ ਕੰਮ ਕਰਨ ਵਾਲੇ ਕਾਮਿਆਂ ਨੂੰ ਪੱਕੀ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਹੈ।ਇਸ ਤੋਂ ਪਹਿਲਾਂ ਰਵਾਇਤੀ ਤੌਰ 'ਤੇ ਜਪਾਨ ਇਮੀਗ੍ਰੇਸ਼ਨ ਬਾਰੇ ਕੋਈ ਖੁੱਲਦਿਲ ਨਹੀਂ ਰਿਹਾ ਪਰ ਹੁਣ ਜਪਾਨ ਇੱਕ ਬਜ਼ੁਰਗ ਹੁੰਦਾ ਸਮਾਜ ਹੈ ਜਿਸ ਕਰਕੇ ਖ਼ਾਸ ਕਰਕੇ ਨਰਸਿੰਗ, ਉਸਾਰੀ ਦੇ ਕੰਮ ਅਤੇ ਖੇਤੀਬਾੜੀ ਖੇਤਰਾਂ ਵਿੱਚ ਹੱਥੀਂ ਕੰਮ ਕਰਨ ਵਾਲਿਆਂ ਦੀ ਵੱਡੀ ਕਮੀ ਹੋ ਗਈ ਹੈ। ਨਵੇਂ ਕਾਨੂੰਨ ਤਹਿਤ ਕਾਮਿਆਂ ਨੂੰ ਸ਼ੁਰੂ ਵਿੱਚ ਪੰਜ ਸਾਲ ਦੇਸ ਵਿੱਚ ਰਹਿਣ ਦੀ ਆਗਿਆ ਮਿਲੇਗੀ ਪਰ ਜੇ ਉਹ ਵਧੀਆ ਕੌਸ਼ਲ ਰੱਖਦੇ ਅਤੇ ਫਰਾਟੇਦਾਰ ਜਪਾਨੀ ਭਾਸ਼ਾ ਸਿੱਖ ਲੈਂਦੇ ਹਨ ਤਾਂ ਉਹ ਉੱਥੇ ਜਿੰਨੀ ਦੇਰ ਚਾਹੇ ਰਹਿ ਸਕਣਗੇ। ਸਰਕਾਰ ਇਹ ਸਕੀਮ ਆਉਂਦੀ ਅਪ੍ਰੈਲ ਵਿੱਚ ਸ਼ੁਰੂ ਕਰਨ ਦਾ ਵਿਚਾਰ ਬਣਾ ਰਹੀ ਅਤੇ ਫਿਲਹਾਲ ਕਾਮਿਆਂ ਦੀ ਗਿਣਤੀ ਮਿੱਥਣ ਦਾ ਕੋਈ ਵਿਚਾਰ ਨਹੀਂ ਹੈ।ਜਾਪਾਨੀ ਟਾਪੂਆਂ ਦੇ ਨੇੜੇ ਕਿਸ ਮਿਸ਼ਨ 'ਤੇ ਸਨ ਚੀਨੀ ਬੇੜੇ?ਚੀਨੀਆਂ ਨੂੰ 'ਸੈਕਸ ਸਿਖਾਉਣ' ਵਾਲੀ ਪੋਰਨ ਸਟਾਰ ਦਿੱਲੀ ਦੇ ਧੂੰਏਂ ਲਈ ਪੰਜਾਬ ਜਿੰਮੇਵਾਰ Image copyright NARINDER NANU ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਵਿੱਚ ਬੋਲਦਿਆਂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜਿੰਮੇਵਾਰ ਠਹਿਰਾਇਆ।ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬ ਉਨ੍ਹਾਂ ਨੇ ਕੌਮੀ ਰਾਜਧਾਨੀ ਦੀ ਹਵਾ ਬਦਤਰ ਕਰਨ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ ਜੋਂ ਸੂਬੇ ਵਿੱਚ ਝੋਨੇ ਦੀ ਨਾੜ ਫੂਕੇ ਜਾਣ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ।ਖ਼ਬਰ ਮੁਤਾਬਕ ਉਨ੍ਹਾਂ ਨੇ ਦੱਸਿਆ ਕਿ 25 ਅਕਤੂਬਰ ਤੋਂ ਬਾਅਦ ਹਵਾ ਦੀ ਗੁਣਵੱਤਾ ਸੂਚਕਅੰਕ 200 ਤੋਂ ਖਰਾਬ ਹੋ ਕੇ 400 ਹੋ ਗਿਆ ਜਿਸ ਦਾ ਸਿੱਧਾ ਸੰਬੰਧ ਪੰਜਾਬ ਵਿੱਚ ਝੋਨੇ ਦੀ ਨਾੜ ਫੂਕੇ ਜਾਣ ਨਾਲ ਹੈ।ਇਹ ਵੀ ਪੜ੍ਹੋਕੀ ਖ਼ਤਮ ਹੋ ਗਈ 'ਆਪ' 'ਚ ਏਕਤਾ ਦੀ ਸੰਭਾਵਨਾਜਦੋਂ ਸ਼੍ਰੋਮਣੀ ਕਮੇਟੀ ਨੇ ਕੀਤੀ ਇੰਦਰਾ ਗਾਂਧੀ ਦੀ ਤਾਰੀਫ਼ਘਟੀਆ ਚਾਵਲਾਂ ਦੇ 64,000 ਥੈਲੇ ਫੜ੍ਹੇ Image copyright MONEY SHARMA ਪੰਜਾਬ ਦੇ ਫੂਡ ਅਤੇ ਸਿਵਲ ਸਪਲਾਈਜ਼ ਵਿਭਾਗ ਨੇ ਘਟੀਆ ਗੁਣਵੱਤਾ ਦੇ ਚੌਲਾਂ ਦੇ 64,000 ਥੈਲੇ ਫੜ੍ਹੇ ਹਨ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਥੈਲੇ ਜਿਨ੍ਹਾਂ ਵਿੱਚੋਂ ਹਰੇਕ ਦਾ ਭਾਰ 50 ਕਿੱਲੋ ਸੀ ਅਤੇ 20 ਟਰੱਕਾਂ ਵਿੱਚ ਲੱਦੇ ਹੋਏ ਸਨ।ਇਹ ਬੋਰੀਆਂ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੋਂ ਕਬਜ਼ੇ ਵਿੱਚ ਲਈਆਂ ਗਈਆਂ ਹਨ। ਇਹ ਥੈਲੇ ਕੁਝ ਵਪਾਰੀਆਂ ਵੱਲੋਂ ਬਿਹਾਰ ਤੋਂ ਪੰਜਾਬ ਦੇ ਬਾਜ਼ਾਰਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ 'ਤੇ ਵੇਚਣ ਲਈ ਖਰੀਦੇ ਗਏ ਸਨ।ਵਿਭਾਗ ਵੱਲੋਂ ਆਪਣੀ ਕਿਸਮ ਦੀ ਇਸ ਪਹਿਲੀ ਕਾਰਵਾਈ ਕੀਤੀ ਗਈ ਹੈ। ਖ਼ਬਰ ਮੁਤਾਬਕ ਅਜਿਹੀ ਤਸਕਰੀ ਜ਼ਰੀਏ ਵਪਾਰੀ ਪ੍ਰਤੀ ਕੁਇੰਟਲ 620-820 ਰੁਪਏ ਦਾ ਮੁਨਾਫਾ ਕਮਾ ਲੈਂਦੇ ਹਨ। ਇਸ ਮੁਨਾਫੇ ਦੀ ਵਜ੍ਹਾ ਹੈ ਬਿਹਾਰ, ਉੱਤਰ ਪ੍ਰਦੇਸ਼ ਵਿੱਚ ਝੋਨੇ ਦਾ ਮੁੱਲ ਪੰਜਾਬ ਨਾਲੋਂ ਬਹੁਤ ਘੱਟ ਹੈ।ਅਧਿਕਾਰੀਆਂ ਮੁਤਾਬਕ ਇਨ੍ਹਾਂ ਟਰੱਕਾਂ ਦੇ ਫੜੇ ਜਾਣ ਤੋਂ ਪਹਿਲਾਂ ਹੀ 20 ਟਰੱਕ ਪੰਜਾਬ ਦਾਖਲ ਹੋ ਚੁੱਕੇ ਸਨ, ਜਿਨ੍ਹਾਂ ਦਾ ਪਤਾ ਨਹੀਂ ਲਾਇਆ ਜਾ ਸਕਿਆ।ਜੰਮੂ ਵਿੱਚ ਭਾਜਪਾ ਆਗੂ ਦਾ ਕਤਲ Image copyright ANIL PARIHAR/ ਜੰਮੂ ਵਿੱਚ ਭਾਜਪਾ ਦੇ ਸੂਬਾ ਸਕੱਤਰ, ਅਨਿਲ ਪਰਿਹਾਰ ਅਤੇ ਉਨ੍ਹਾਂ ਦੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।ਇਹ ਘਟਨਾ ਡੋਡਾ ਜ਼ਿਲ੍ਹੇ ਦੇ ਕਿਸ਼ਤਵਾੜ ਇਲਾਕੇ ਵਿੱਚ ਉਸ ਸਮੇਂ ਵਾਪਰੀ ਜਦੋਂ ਦੋਵੇਂ ਭਰਾ ਘਰ ਵਾਪਸ ਪਰਤ ਰਹੇ ਸਨ।ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਬਹੁਤ ਨਜ਼ਦੀਕ ਤੋਂ ਮਾਰੀਆਂ ਗਈਆਂ ਸਨ। ਭਾਜਪਾ ਦੇ ਸੂਬਾ ਸਕੱਤਰ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਇਸ ਨੂੰ ਕਾਇਰਾਨਾ ਕਦਮ ਦੱਸਿਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ। ਆਸਾਮ 'ਚ 5 ਬੰਗੀਲ ਦਿਹਾੜੀਦਾਰ ਮਜ਼ਦੂਰਾਂ ਦਾ ਕਤਲ Image copyright AVIK CHAKRABORTY ਉੱਤਰ-ਪੂਰਬੀ ਸੂਬੇ ਆਸਾਮ ਵਿੱਚ 5 ਬੰਗਾਲੀ ਦਿਹਾੜੀਦਾਰ ਮਜ਼ਦੂਰਾਂ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਦਿੱਤਾ ਹੈ।ਇਹ ਘਟਨਾ ਵੀਰਵਾਰ ਸ਼ਾਮੀਂ ਲਗਪਗ ਸਾਢੇ ਸੱਤ ਵਜੇ ਵਾਪਰੀ ਅਤੇ ਇਸ ਵਿੱਚ ਦੋ ਵਿਅਕਤੀਆਂ ਦੇ ਫਟੱੜ ਹੋਣ ਦੀ ਵੀ ਖ਼ਬਰ ਹੈ।ਆਸਾਮ ਦੇ ਏਡੀਜੀਪੀ (ਅਮਨ ਕਾਨੂੰਨ), ਮੁਕੇਸ਼ ਅਗਰਵਾਲ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।ਪ੍ਰਾਪਤ ਜਾਣਕਾਰੀ ਮੁਤਾਬਕ ਕੁਝ ਲੋਕ ਧੋਲਾ ਠਾਣੇ ਅਧੀਨ ਪੈਂਦੇ ਖੇਰਬਾੜੀ ਪਿੰਡ ਵਿੱਚ ਇੱਕ ਦੁਕਾਨ ਦੇ ਬਾਹਰ ਬੈਠੇ ਸਨ ਜਦੋਂ ਕੁਝ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਉੱਪਰ ਗੋਲੀਆਂ ਚਲਾ ਦਿੱਤੀਆਂ।ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਮਰਨ ਵਾਲੇ ਪੰਜਾਂ ਵਿੱਚੋਂ ਤਿੰਨ ਇੱਕੋ ਪਰਿਵਾਰ ਦੇ ਜੀਅ ਸਨ ਅਤੇ ਗੋਲੀਆਂ ਚਲਾਉਣ ਵਾਲੇ ਪੰਚ ਤੋਂ ਛੇ ਜਣੇ ਸਨ ਅਤੇ ਪੁਲਿਸ ਨੂੰ ਉਲਫਾ ਉੱਪਰ ਸ਼ੱਕ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।ਇਹ ਵੀ ਪੜ੍ਹੋਇਤਿਹਾਸ ਦੀਆਂ ਕਿਤਾਬਾਂ ਬਾਰੇ 5 ਇਤਰਾਜ਼ ਤੇ ਰਿਵਿਊ ਕਮੇਟੀ ਦੇ ਜਵਾਬ6 ਸਬਕ ਉਸ ਰਾਣੀ ਤੋਂ ਜਿਸ ਨੇ ਤਾਕਤਵਰ ਸਮਰਾਜ ਨਾਲ ਟੱਕਰ ਲਈਤੁਹਾਨੂੰ ਇਹ ਵੀਡੀਓ ਵੀ ਵਧੀਆ ਲੱਗ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਜਦੋਂ ਸ਼ੋਸ਼ਣ ਦੀ ਸ਼ਿਕਾਰ ਸ਼ੈਰੀ ਨੇ ਆਪਣਾ ਘਰ ਛੱਡਿਆ ਤਾਂ ਉਸ ਕੋਲ ਆਪਣੇ ਪਾਲਤੂ ਕੁੱਤਿਆਂ ਨੂੰ ਰੱਖਣ ਲਈ ਕੋਈ ਥਾਂ ਨਹੀਂ ਸੀ।ਅਮਰੀਕਾ ਵਿੱਚ 48 ਫੀਸਦ ਘਰੇਲੂ ਹਿੰਸਾ ਦੇ ਸ਼ਿਕਾਰ ਲੋਕ ਆਪਣੇ ਪਾਲਤੂ ਜਾਨਵਰਾਂ ਕਰਕੇ ਆਪਣਾ ਘਰ ਛੱਡ ਕੇ ਭੱਜਣ ਲਈ ਤਿਆਰ ਨਹੀਂ ਹੁੰਦੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮੁਜ਼ਾਹਰਾਕਾਰੀ ਅਧਿਆਪਕਾਂ ਦੀਆਂ ਕੀ ਹਨ ਮੰਗਾਂ? ਸੁਖਚਰਨ ਪ੍ਰੀਤ ਬੀਬੀਸੀ ਪੰਜਾਬੀ ਲਈ 16 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46891428 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sukhcharan Preet/BBC ਤਨਖ਼ਾਹਾਂ ਵਿੱਚ ਕਟੌਤੀ ਖ਼ਿਲਾਫ਼ ਸੰਘਰਸ਼ ਕਰ ਰਹੇ ਅਧਿਆਪਕਾਂ ਵਿੱਚੋਂ ਪੰਜ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ।14 ਜਨਵਰੀ ਨੂੰ ਜਾਰੀ ਕੀਤੇ ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਅਧਿਆਪਕਾਂ ਨੇ 8 ਅਕਤੂਬਰ 2018 ਨੂੰ ਝੂਠ ਬੋਲ ਕੇ ਛੁੱਟੀ ਲਈ ਅਤੇ ਪਟਿਆਲਾ ਵਿੱਚ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਸ ਕਾਰਨ ਇਨ੍ਹਾਂ ਅਧਿਆਪਕਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ।ਪੰਜਾਬ ਵਿੱਚ ਸਾਂਝਾ ਅਧਿਆਪਕ ਮੋਰਚਾ ਵੱਲੋਂ 7 ਅਕਤੂਬਰ ਤੋਂ ਪਟਿਆਲਾ ਵਿੱਚ ਪੱਕਾ ਧਰਨਾ ਲਾਇਆ ਗਿਆ ਸੀ। ਅਸਲ ਵਿਚ ਉਨ੍ਹਾਂ ਨੇ ਨੌਕਰੀਆਂ ਰੈਗੂਲਰ ਹੋਣ ਉੱਤੇ ਤਨਖ਼ਾਹਾਂ ਵਿੱਚ ਕੀਤੀ ਗਈ ਕਟੌਤੀ ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ ਸੀ। ਇਸ ਸੰਘਰਸ਼ ਦੌਰਾਨ ਵੱਡੇ ਪੱਧਰ ਉੱਤੇ ਸੰਘਰਸ਼ਸ਼ੀਲ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਅਧਿਆਪਕਾਂ ਦੇ ਇਸ ਧਰਨੇ ਵਿੱਚ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ਸੀ। ਇਸ ਤੋਂ ਬਾਅਦ ਬੀਤੀ ਇੱਕ ਦਸੰਬਰ ਨੂੰ ਸਿੱਖਿਆ ਮੰਤਰੀ ਓ ਪੀ ਸੋਨੀ ਵੱਲੋਂ ਮੰਗਾਂ ਉੱਤੇ ਵਿਚਾਰ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਅਤੇ ਪਟਿਆਲਾ ਵਿੱਚ ਦਿੱਤਾ ਜਾ ਰਿਹਾ ਧਰਨਾ ਖ਼ਤਮ ਕਰ ਦਿੱਤਾ ਗਿਆ।ਅਧਿਆਪਕਾਂ ਦੀਆਂ ਕੀ ਹਨ ਮੰਗਾਂ1. ਸਰਕਾਰੀ ਸਕੂਲਾਂ ਵਿੱਚ ਮਾਸਟਰ ਕਾਡਰ ਦੀਆਂ ਪੋਸਟਾਂ ਉੱਤੇ ਛੇ ਹਜ਼ਾਰ ਰੁਪਏ ਮਹੀਨਾ ਤਨਖ਼ਾਹ ਉੱਤੇ ਪੜ੍ਹਾ ਰਹੇ 5178 ਅਧਿਆਪਕਾਂ ਨੂੰ ਤਿੰਨ ਸਾਲ ਦਾ ਪ੍ਰੋਬੇਸ਼ਨ ਪੀਰੀਅਡ ਖ਼ਤਮ ਹੋਣ ਉੱਤੇ ਪੂਰੀ ਤਨਖ਼ਾਹ ਉੱਤੇ ਰੈਗੂਲਰ ਕੀਤਾ ਜਾਵੇ।ਇਹ ਵੀ ਪੜ੍ਹੋ:ਕੀ ਹੈ ਬ੍ਰੈਗਜ਼ਿਟ ਅਤੇ ਟੈਰੀਜ਼ਾ ਮੇਅ ਦੀ ਸੰਸਦ 'ਚ ਹਾਰ ਮਗਰੋਂ 5 ਸੰਭਾਵਨਾਵਾਂਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ?-ਬਲਾਗਕੀਨੀਆ 'ਚ ਹੋਟਲ 'ਤੇ ਹਮਲਾ ਕਰਨ ਵਾਲੇ ਅਲ-ਸ਼ਬਾਬ ਬਾਰੇ ਜਾਣੋ2. ਆਦਰਸ਼ ਸਕੂਲਾਂ ਅਤੇ ਰਮਸਾ ਸਕੀਮ ਅਧੀਨ ਭਰਤੀ ਕੀਤੇ ਗਏ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ 65 ਫੀਸਦੀ ਤੋਂ 75 ਫੀਸਦੀ ਦੀ ਕਟੌਤੀ ਕਰਕੇ 15,300 ਰੁਪਏ ਦੀ ਬੇਸਕ ਤਨਖ਼ਾਹ ਉੱਤੇ ਰੈਗੂਲਰ ਕਰਨ ਦਾ ਫ਼ੈਸਲਾ ਰੱਦ ਕੀਤਾ ਜਾਵੇ ਅਤੇ ਇਨ੍ਹਾਂ ਅਧਿਆਪਕਾਂ ਨੂੰ ਪੂਰੀ ਤਨਖ਼ਾਹ ਉੱਤੇ ਹੀ ਰੈਗੂਲਰ ਕੀਤਾ ਜਾਵੇ।3. ਸੰਘਰਸ਼ ਦੌਰਾਨ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਅਤੇ ਮੁਅੱਤਲੀਆਂ ਰੱਦ ਕੀਤੀਆਂ ਜਾਣ।ਦਰਅਸਲ ਪੰਜਾਬ ਸਰਕਾਰ ਦੀ ਕੈਬਨਿਟ ਦੀ 3 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ ਠੇਕੇ ਉੱਤੇ ਨੌਕਰੀ ਕਰ ਰਹੇ ਅਧਿਆਪਕਾਂ ਜਿੰਨ੍ਹਾਂ ਦੇ ਤਿੰਨ ਸਾਲ ਪੂਰੇ ਹੋ ਚੁੱਕੇ ਸਨ, ਦੀਆਂ ਤਨਖ਼ਾਹਾਂ ਵਿੱਚ ਕਟੌਤੀ ਕਰਕੇ ਬੇਸਕ ਤਨਖ਼ਾਹ ਉੱਤੇ ਹੀ ਰੈਗੂਲਰ ਕਰਨ ਦਾ ਫ਼ੈਸਲਾ ਲਿਆ ਗਿਆ ਸੀ। Image copyright Sukhcharan Preet/BBC ਇਸ ਸਬੰਧੀ ਬੀਤੀ 14 ਜਨਵਰੀ 2019 ਨੂੰ ਰਮਸਾ ਸਕੀਮ ਅਧੀਨ ਕੰਮ ਕਰ ਰਹੇ ਪੰਜ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਵੱਲੋਂ ਨੋਟਿਸ ਜਾਰੀ ਕਰਕੇ ਨੌਕਰੀ ਉੱਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਪਹਿਲਾਂ ਬੀਤੀ 8 ਅਕਤੂਬਰ ਨੂੰ ਇਨ੍ਹਾਂ ਹੀ ਅਧਿਆਪਕਾਂ ਨੂੰ ਡਿਊਟੀ ਤੋਂ ਮੁਅੱਤਲ ਕੀਤਾ ਗਿਆ ਸੀ।ਐਸ ਐਸ ਏ ਰਮਸਾ ਅਧਿਆਪਕ ਯੂਨੀਅਨ ਦੇ ਨੌਕਰੀ ਤੋਂ ਬਰਖ਼ਾਸਤ ਕੀਤੇ ਆਗੂ ਹਰਦੀਪ ਸਿੰਘ ਟੋਡਰਪੁਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਪਹਿਲਾਂ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ ਕਟੌਤੀ ਕਰਕੇ ਨਾਦਰਸ਼ਾਹੀ ਫ਼ਰਮਾਨ ਜਾਰੀ ਕੀਤਾ ਗਿਆ ਸੀ ਅਤੇ ਹੁਣ ਇੱਕ ਦਸੰਬਰ ਨੂੰ ਸਿੱਖਿਆ ਮੰਤਰੀ ਵੱਲੋਂ ਕੀਤੇ ਗਏ ਵਾਅਦੇ ਤੋਂ ਸਰਕਾਰ ਨਾ ਸਿਰਫ਼ ਮੁੱਕਰ ਗਈ ਹੈ ਸਗੋਂ ਅਧਿਆਪਕ ਆਗੂਆਂ ਨੂੰ ਨੌਕਰੀਆਂ ਤੋਂ ਹਟਾਉਣ ਦੇ ਹੁਕਮ ਦੇ ਕੇ ਨਾਦਰਸ਼ਾਹੀ ਤਰੀਕਿਆ ਉੱਤੇ ਉੱਤਰ ਆਈ ਹੈ ਜਦੋਂਕਿ ਸਿੱਖਿਆ ਮੰਤਰੀ ਪੰਜਾਬ ਵੱਲੋਂ ਸਾਡੇ ਨਾਲ ਬਦਲੀਆਂ ਅਤੇ ਮੁਅੱਤਲੀਆਂ ਰੱਦ ਕਰਨ ਦਾ ਵਾਅਦਾ ਕਰਕੇ ਮੰਗਾਂ ਉੱਤੇ ਕੈਬਨਿਟ ਵਿੱਚ ਵਿਚਾਰ ਕਰਨ ਦੀ ਗੱਲ ਵੀ ਕੀਤੀ ਗਈ ਸੀ।"ਨੌਕਰੀ ਤੋਂ ਬਰਖ਼ਾਸਤ ਕੀਤੇ ਗਏ ਇੱਕ ਹੋਰ ਅਧਿਆਪਕ ਹਰਦੀਪ ਸਿੰਘ ਦਾ ਕਹਿਣਾ ਸੀ, "ਸਿੱਖਿਆ ਮੰਤਰੀ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਉਨ੍ਹਾਂ ਨਾਲ ਸਾਡੀ ਕਈ ਵਾਰ ਮੀਟਿੰਗ ਹੋਈ ਪਰ ਅਖੀਰ ਵਿੱਚ ਨਾ ਸਿਰਫ਼ ਉਹ ਆਪਣੇ ਵਾਅਦੇ ਤੋਂ ਮੁੱਕਰ ਗਏ ਸਗੋਂ ਸਾਡੇ ਖ਼ਿਲਾਫ਼ ਇਹ ਫ਼ੈਸਲਾ ਸੁਣਾ ਦਿੱਤਾ ਗਿਆ।"ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?'ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਗੈਰ-ਕਾਨੂੰਨੀ' ਸਿੱਖਿਆ ਵਿਭਾਗ ਦੇ ਇਸ ਫ਼ੈਸਲੇ ਦੇ ਅਧਿਆਪਕਾਂ ਉੱਤੇ ਪੈਣ ਵਾਲੇ ਅਸਰ ਸਬੰਧੀ ਉਨ੍ਹਾਂ ਕਿਹਾ, " ਸਰਕਾਰ ਵੱਲੋਂ ਭਾਵੇਂ ਜਿੰਨੀ ਮਰਜ਼ੀ ਸਖ਼ਤ ਕਾਰਵਾਈ ਕੀਤੀ ਜਾਵੇ ਪਰ ਅਧਿਆਪਕਾਂ ਦੇ ਹੌਸਲੇ ਬੁਲੰਦ ਹਨ।ਅਸੀਂ ਹਰ ਹਾਲ ਵਿੱਚ ਸੰਘਰਸ਼ ਜਾਰੀ ਰੱਖਾਂਗੇ। ਸਰਕਾਰ ਵੱਲੋਂ ਪਹਿਲਾਂ ਵੀ ਕਈ ਅਧਿਆਪਕਾਂ ਨੂੰ ਡਰਾ ਧਮਕਾ ਕੇ ਬੇਸਿਕ ਪੇਅ ਤੇ ਕਲਿੱਕ ਕਰਨ ਲਈ ਮਜਬੂਰ ਕੀਤਾ ਗਿਆ ਸੀ ਪਰ ਬਹੁ-ਗਿਣਤੀ ਅਧਿਆਪਕ ਹਾਲੇ ਵੀ ਸਾਡੇ ਨਾਲ ਹਨ। Image copyright Sukhcharan Preet/BBC ਸਰਕਾਰ ਦੀ ਇਸ ਕਾਰਵਾਈ ਵਿਰੁੱਧ ਭਾਰਤੀ ਅਧਿਆਪਕ ਜਥੇਬੰਦੀਆਂ ਦੀ ਲੁਧਿਆਣਾ ਵਿੱਚ ਮੀਟਿੰਗ ਸੱਦ ਲਈ ਗਈ ਹੈ ਅਤੇ ਜਲਦ ਹੀ ਅਗਲੀ ਕਾਰਵਾਈ ਦਾ ਐਲਾਨ ਕਰ ਦਿੱਤਾ ਜਾਵੇਗਾ।" ਸਿੱਖਿਆ ਵਿਭਾਗ ਦੇ ਪਬਲਿਕ ਰਿਲੇਸ਼ਨ ਅਫ਼ਸਰ ਰਜਿੰਦਰ ਸਿੰਘ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ, "ਅਧਿਆਪਕਾਂ ਉੱਤੇ ਨਿਯਮਾਂ ਅਧੀਨ ਹੀ ਕਾਰਵਾਈ ਕੀਤੀ ਗਈ ਹੈ ਅਤੇ ਇਨ੍ਹਾਂ ਅਧਿਆਪਕਾਂ ਨੂੰ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਗਿਆ ਸੀ।ਉਨ੍ਹਾਂ ਇਹ ਵੀ ਕਿਹਾ ਕਿ ਡਾਇਰੈਕਟਰ ਜਨਰਲ ਆਫ ਸਕੂਲ਼ ਐਜੂਕੇਸ਼ਨ ਵੱਲੋਂ ਜਾਰੀ ਕੀਤੇ ਗਏ ਬਰਖਾਸਤੀ ਪੱਤਰ ਹੀ ਵਿਭਾਗ ਦਾ ਪੱਖ ਸਮਝਿਆ ਜਾਣਾ ਚਾਹੀਦਾ ਹੈ।"ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਮਾਲਟਾ ਕਾਂਡ : ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ ਦਲਜੀਤ ਅਮੀ ਬੀਬੀਸੀ ਪੱਤਰਕਾਰ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46679667 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਮਾਲਟਾ ਕਾਂਡ ਪੰਜਾਬੀਆਂ ਦੇ ਵਿਦੇਸ਼ ਜਾਣ ਨਾਲ ਜੁੜੀਆਂ ਤ੍ਰਾਸਦੀਆਂ ਦੀ ਨੁਮਾਇੰਦਗੀ ਕਰਦਾ ਹੈ। ਜੇ ਇੰਟਰਨੈੱਟ ਉੱਤੇ ਸਰਸਰੀ ਜਿਹੀ ਖੋਜ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਮਾਲਟਾ ਦੇ ਨਾਮ ਨਾਲ ਹੁੰਦੀਆਂ ਤ੍ਰਾਸਦੀਆਂ ਦੀ ਕੜੀ ਅਟੁੱਟ ਹੈ। ਇਸ ਤਰ੍ਹਾਂ ਮਾਲਟਾ ਕਾਂਡ ਸਿਰਫ਼ ਪੰਜਾਬੀਆਂ ਦੇ ਪਰਦੇਸੀਂ ਜਾਣ ਵਿੱਚੋਂ ਉਪਜੀ ਤ੍ਰਾਸਦੀ ਨਾ ਹੋ ਕੇ ਸਮੁੱਚੀ ਦੁਨੀਆਂ ਵਿੱਚ ਪਰਵਾਸ ਦੇ ਰੁਝਾਨ ਵਿੱਚੋਂ ਉਪਜਦੀਆਂ ਤ੍ਰਾਸਦੀਆਂ ਦੀ ਨੁਮਾਇੰਦਗੀ ਕਰਦੀ ਜਾਪਦੀ ਹੈ। ਕ੍ਰਿਸਮਿਸ ਵਾਲੇ ਦਿਨ 1996 ਨੂੰ ਅਫ਼ਰੀਕਾ ਤੋਂ ਯੂਰਪ ਜਾਣ ਦਾ ਤਰੱਦਦ ਕਰਦੇ ਮੁੰਡਿਆਂ ਦੀ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ। ਇਸ ਕਾਂਡ ਵਿੱਚ ਮਰਨ ਵਾਲਿਆਂ ਵਿੱਚ 170 ਮੁੰਡੇ ਪੂਰਬੀ ਪੰਜਾਬ (ਭਾਰਤ), 40 ਮੁੰਡੇ ਪੱਛਮੀ ਪੰਜਾਬ (ਪਾਕਿਸਤਾਨ) ਅਤੇ 90 ਸ਼੍ਰੀਲੰਕਾ ਤੋਂ ਸਨ। ਕੁੱਲ ਮੌਤਾਂ ਦੀ ਗਿਣਤੀ ਤਕਰੀਬਨ 270 ਸੀ। ਮਾਲਟਾ ਕਿੱਥੇ ਹੈ? ਮਾਲਟਾ ਰੂਮ ਸਾਗਰ ਦਾ ਟਾਪੂ ਹੈ ਜੋ ਇਟਲੀ ਤੋਂ ਅੱਸੀ ਕਿਲੋਮੀਟਰ, ਟਿਊਨੇਸ਼ੀਆ ਤੋਂ 284 ਕਿਲੋਮੀਟਰ ਅਤੇ ਲਿਬੀਆ ਤੋਂ 333 ਕਿਲੋਮੀਟਰ ਦੂਰ ਹੈ। ਤਕਰੀਬਨ 316 ਵਰਗ ਕਿਲੋਮੀਟਰ ਦਾ ਇਹ ਮੁਲਕ ਦੁਨੀਆਂ ਦਾ ਦਸਵੇਂ ਨੰਬਰ ਦਾ ਸਭ ਤੋਂ ਛੋਟਾ ਮੁਲਕ ਹੈ ਪਰ ਆਬਾਦੀ ਦੇ ਸੰਘਣੇਪਣ ਪੱਖੋਂ ਦੁਨੀਆਂ ਦਾ ਪੰਜਵੇਂ ਨੰਬਰ ਦਾ ਮੁਲਕ ਹੈ। ਇਹ ਵੀ ਪੜ੍ਹੋ:'ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਸਾਡਾ ਵਿਚਾਰ ਨਹੀਂ'ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਇਹ ਹੋ ਸਕਦੀ ਹੈ ਸਜ਼ਾਵਾਜਪਾਈ ਨੇ ਮਨਮੋਹਨ ਨੂੰ ਅਸਤੀਫ਼ਾ ਦੇਣ ਤੋਂ ਰੋਕਿਆ ਸੀਪੰਜ ਲੱਖ ਤੋਂ ਘੱਟ ਦੀ ਆਬਾਦੀ ਵਾਲੇ ਮਾਲਟਾ ਵਿੱਚ ਸਾਲਾਨਾ ਸੋਲਾਂ ਲੱਖ ਤੋਂ ਜ਼ਿਆਦਾ ਸੈਲਾਨੀ ਆਉਂਦੇ ਹਨ। ਯੂਰਪ ਅਤੇ ਅਫ਼ਰੀਕਾ ਦੇ ਵਿਚਕਾਰ ਹੋਣ ਕਾਰਨ ਇਹ ਸਮੁੰਦਰੀ ਜਹਾਜ਼ਾਂ ਦਾ ਅਹਿਮ ਟਿਕਾਣਾ ਹੈ ਜਿਸ ਦੀ ਅਹਿਮੀਅਤ ਰੂਮ ਸਾਗਰ ਅਤੇ ਲਾਲ ਸਾਗਰ ਨੂੰ ਜੋੜਣ ਵਾਲੀ ਸਵੇਜ ਨਹਿਰ ਬਣਨ ਨਾਲ ਹੋਰ ਵਧ ਗਈ। ਇਸ ਦੀਆਂ ਬੰਦਰਗਾਹਾਂ ਉੱਤੇ ਬਰਾਮਦ/ਦਰਾਮਦ ਦਾ ਸਾਮਾਨ ਚੜ੍ਹਾਉਣ/ਉਤਾਰਨ ਤੋਂ ਇਲਾਵਾ ਸਮੁੰਦਰੀ ਜਹਾਜ਼ ਤੇਲ/ਪਾਣੀ/ਰਾਸ਼ਣ ਲਈ ਰੁਕਦੇ ਹਨ। ਇਹ ਯਾਤਰੀਆਂ ਅਤੇ ਵਪਾਰੀਆਂ ਦਾ ਪਸੰਦੀਦਾ ਟਿਕਾਣਾ ਬਣ ਜਾਂਦਾ ਹੈ।ਮਾਲਟਾ ਕਾਂਡ ਕਿਵੇਂ ਵਾਪਰਿਆ?ਮਾਲਟਾ ਕਾਂਡ ਤੋਂ 22 ਸਾਲ ਬਾਅਦ ਉਸ ਕਾਂਡ ਦਾ ਸਿਲਸਿਲਾ ਕ੍ਰਮਵਾਰ ਲਿਖਣਾ ਸੁਖਾਲਾ ਹੈ ਕਿਉਂਕਿ ਇਸ ਦੌਰਾਨ ਵੱਖ-ਵੱਖ ਮੌਕਿਆਂ ਅਤੇ ਮੁਲਕਾਂ ਵਿੱਚੋਂ ਗਵਾਹੀਆਂ ਮਿਲਦੀਆਂ ਰਹੀਆਂ ਹਨ। ਦਸਤਾਵੇਜ਼ੀ ਫਿਲਮਸਾਜ਼ਾਂ ਨੇ ਫਿਲਮਾਂ ਬਣਾਈਆਂ ਹਨ। ਇਸ ਤੋਂ ਬਾਅਦ ਵਾਪਰੀਆਂ ਤ੍ਰਾਸਦੀਆਂ ਰਾਹੀਂ ਪੁਰਾਣੀਆਂ ਤ੍ਰਾਸਦੀਆਂ ਬਾਬਤ ਅੰਦਾਜ਼ੇ ਲਗਾਉਣੇ ਸੁਖਾਲੇ ਹੋਏ ਹਨ। Image copyright Reuters ਫੋਟੋ ਕੈਪਸ਼ਨ ਪੀੜਤਾਂ ਦੇ ਪਰਿਵਾਰਾਂ ਲਈ ਮੌਤ ਦਾ ਸਰਟੀਫਿਕੇਟ ਹਾਸਿਲ ਕਰਨਾ ਵੀ ਵੱਡਾ ਮੁੱਦਾ ਸੀ ਅਫ਼ਰੀਕਾ ਤੋਂ ਯੂਰਪ ਜਾਣ ਲਈ ਨਾ ਸਿਰਫ਼ ਅਫ਼ਰੀਕੀ ਮੂਲ ਦੇ ਲੋਕ ਰੂਮ ਸਾਗਰ ਪਾਰ ਕਰਨ ਦਾ ਤਰੱਦਦ ਕਰਦੇ ਸਨ ਸਗੋਂ ਏਸ਼ੀਆ ਤੋਂ ਵੀ ਲੋਕ ਇਸ ਲਾਂਘੇ ਦਾ ਇਸਤੇਮਾਲ ਕਰਦੇ ਹਨ। ਇਸ ਕਾਰਨ ਇਹ ਮਨੁੱਖੀ ਤਸਕਰੀ ਦਾ ਬਦਨਾਮ ਖਿੱਤਾ ਹੈ ਜਿੱਥੇ ਤਸਕਰਾਂ ਦੇ ਕੌਮਾਂਤਰੀ ਗਰੋਹ ਸਰਗਰਮ ਹਨ। ਮਾਲਟਾ ਜਹਾਜ਼ ਦੁਰਘਟਨਾ ਜਾਂਚ ਮਿਸ਼ਨ ਦੇ ਬਾਨੀ ਬਲਵੰਤ ਸਿੰਘ ਖੇੜਾ ਨੇ ਇਸ ਕਾਂਡ ਦੇ ਤੱਥਾਂ ਅਤੇ ਸਿਲਸਿਲੇ ਦੀ ਥਹੁ ਪਾਉਣ ਲਈ ਮੌਕੇ ਦੇ ਗਵਾਹਾਂ ਨਾਲ ਮੁਲਾਕਾਤਾਂ ਕੀਤੀਆਂ ਹਨ ਅਤੇ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ ਹੈ।ਹਾਦਸੇ ਵਾਲੀ ਕਿਸ਼ਤੀ ਤੱਕ ਦਾ ਸਫ਼ਰਅਫ਼ਰੀਕਾ ਦੇ ਸਮੁੰਦਰੀ ਤਟ ਤੋਂ ਸਭ ਦੇ ਨੇੜੇ ਯੂਰਪ ਦੇ ਦੋ ਮੁਲਕ ਸਪੇਨ ਅਤੇ ਮਾਲਟਾ ਹਨ। ਇਸ ਸਮੁੰਦਰ ਨੂੰ ਪਾਰ ਕਰਨ ਲਈ ਕਿਸ਼ਤੀਆਂ ਅਤੇ ਜਹਾਜ਼ਾਂ ਦਾ ਇਸਤੇਮਾਲ ਹੁੰਦਾ ਹੈ। ਮਾਲਟਾ ਕਾਂਡ ਵਿੱਚ ਸਿਲਸਿਲਾ ਕਿਸ਼ਤੀਆਂ ਰਾਹੀਂ ਸ਼ੁਰੂ ਹੁੰਦਾ ਹੋਇਆ ਜਹਾਜ਼ ਰਾਹੀਂ ਕਿਸ਼ਤੀ ਤੱਕ ਪੁੱਜਿਆ। ਤਸਕਰਾਂ ਨੇ ਉਸ ਜਹਾਜ਼ ਵਿੱਚ ਵੱਖ-ਵੱਖ ਮੁਲਕਾਂ ਤੋਂ ਸਵਾਰੀਆਂ ਚੜ੍ਹਾਈਆਂ ਜੋ ਕਿਸ਼ਤੀਆਂ ਰਾਹੀਂ ਸਮੁੰਦਰੀ ਵਿੱਚ ਖੜ੍ਹੇ ਜਹਾਜ਼ ਤੱਕ ਪੰਹੁਚਾਈਆਂ ਗਈਆਂ। Image copyright Khera Balwant Singh/BBC ਫੋਟੋ ਕੈਪਸ਼ਨ ਬਲਵੰਤ ਸਿੰਘ ਖੇੜਾ ਨੇ ਪੀੜਤਾਂ ਦਾ ਮਾਮਲਾ ਅਦਾਲਤ ਤੱਕ ਪਹੁੰਚਾਇਆ ਸੀ ਤਾਂ ਜੋ ਜਾਇਦਾਦ ਦੀ ਦਾਅਵੇਦਾਰੀ ਦਾ ਮਸਲਾ ਸੁਲਝ ਸਕੇ ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਉਸ ਜਹਾਜ਼ ਵਿੱਚ 565 ਮੁੰਡੇ ਸਵਾਰ ਸਨ ਅਤੇ ਇਹ ਦੋ-ਤਿੰਨ ਮਹੀਨੇ ਸਮੁੰਦਰ ਵਿੱਚ ਰਿਹਾ। ਕ੍ਰਿਸਮਿਸ ਦੇ ਦਿਹਾੜੇ ਨੂੰ ਢੁੱਕਵਾਂ ਮੌਕਾ ਸਮਝ ਕੇ ਕਿਸ਼ਤੀਆਂ ਰਾਹੀਂ ਇਨ੍ਹਾਂ ਮੁੰਡਿਆਂ ਨੂੰ ਵੱਖ-ਵੱਖ ਥਾਵਾਂ ਉੱਤੇ ਉਤਾਰਿਆ ਜਾਣਾ ਸੀ। ਚਿਰਾਂ ਤੋਂ ਉਡੀਕ ਵਿੱਚ ਬੇਸਬਰੇ ਹੋਏ ਮੁੰਡਿਆਂ ਵਿੱਚ ਕਿਸ਼ਤੀ ਵਿੱਚ ਸਵਾਰ ਹੋਣ ਦੀ ਕਾਹਲ ਸੀ ਤਾਂ ਤਸਕਰ ਵੀ ਵੱਧ ਤੋਂ ਵੱਧ ਸਵਾਰੀਆਂ ਚੜ੍ਹਾਉਣੀਆਂ ਚਾਹੁੰਦੇ ਸਨ। ਉਹ ਕਿਸ਼ਤੀ ਸਵਾਰੀਆਂ ਦੇ ਵਜ਼ਨ ਨਾਲ ਬੈਠ ਗਈ। ਜਿੱਥੇ ਤਸਕਰ ਗ਼ੈਰ-ਕਾਨੂੰਨੀ ਸਵਾਰੀਆਂ ਨੂੰ ਸਮੁੰਦਰੀ ਜਹਾਜ਼ ਵਿੱਚੋਂ ਕਿਸ਼ਤੀ ਵਿੱਚ ਚੜ੍ਹਾਉਣਗੇ, ਉਹ ਥਾਂ ਕਿਸੇ ਹੋਰ ਦੀ ਨਜ਼ਰ ਵਿੱਚ ਹੋਣ ਦੀ ਗੁੰਜ਼ਾਇਸ਼ ਘੱਟ ਹੈ। ਖ਼ਬਰ ਕਿਵੇਂ ਆਈ? Image copyright Getty Images ਫੋਟੋ ਕੈਪਸ਼ਨ ਮਾਲਟਾ ਕਾਂਡ ਦੇ ਗਵਾਹਾਂ ਦੇ ਪੰਜਾਬ ਵਿੱਚ ਪਰਤਣ ਨਾਲ ਇਸ ਦੀਆਂ ਤਫ਼ਸੀਲਾਂ ਸਾਹਮਣੇ ਆਈਆਂ ਪਰ ਨਾਲ ਹੀ ਉਨ੍ਹਾਂ ਦੇ ਵਿਦੇਸ਼ ਜਾਣ ਦੇ ਨਵੇਂ ਉਪਰਾਲਿਆਂ ਦੀਆਂ ਖ਼ਬਰਾਂ ਵੀ ਛਪੀਆਂ ਤਸਕਰਾਂ ਨੇ ਜਹਾਜ਼ ਵਿੱਚ ਬਚੀਆਂ ਸਵਾਰੀਆਂ ਨੂੰ ਗਰੀਸ ਵਿੱਚ ਉਤਾਰਿਆ ਅਤੇ ਕਿਸੇ ਗੁਦਾਮ ਵਿੱਚ ਬੰਦ ਕਰ ਦਿੱਤਾ। ਜਦੋਂ ਇਨ੍ਹਾਂ ਵਿੱਚ ਕੁਝ ਭੱਜਣ ਵਿੱਚ ਕਾਮਯਾਬ ਹੋਏ ਤਾਂ ਖ਼ਬਰ ਬਾਹਰ ਆਈ।ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਇਟਲੀ ਵਿੱਚ ਇੱਕ ਸੰਸਦੀ ਜਾਂਚ ਕਮੇਟੀ ਬਣਾਈ ਗਈ ਸੀ ਪਰ ਪੰਜ-ਛੇ ਮਹੀਨੇ ਬਾਅਦ ਸਬੂਤਾਂ ਦੀ ਅਣਹੋਂਦ ਕਾਰਨ ਇਹ ਜਾਂਚ ਬੰਦ ਕਰ ਦਿੱਤੀ ਗਈ। ਪੰਜਾਬ ਵਿੱਚ ਲਾਪਤਾ ਮੁੰਡਿਆਂ ਦੇ ਮਾਪਿਆਂ ਦੀ ਬੇਚੈਨੀ ਖ਼ਬਰਾਂ ਦਾ ਸਬੱਬ ਬਣੀ ਸੀ ਪਰ ਜਦੋਂ ਕੋਈ ਸਬੂਤ ਨਾ ਮਿਲਣ ਦੀ ਗੱਲ ਆਉਂਦੀ ਸੀ ਤਾਂ ਇਨ੍ਹਾਂ ਮਾਪਿਆਂ ਦੀ ਆਸ ਬੱਝ ਜਾਂਦੀ ਸੀ। ਇਹ ਵੀ ਪੜ੍ਹੋ:ਇਟਲੀ ਵਸਦੇ ਪਰਵਾਸੀਆਂ ਦੇ ਰਾਹ 'ਚ ਨਵੀਂ ਔਕੜ ਕਿਸ਼ਤੀ ਰਾਹੀਂ ਯੂਰਪ ਰਵਾਨਾ ਹੋਏ 100 ਪਰਵਾਸੀ ਡੁੱਬੇ ਗੈਰ ਕਾਨੂੰਨੀ ਪਰਵਾਸੀਆਂ 'ਤੇ ਯੂਰਪੀਅਨ ਸੰਘ 'ਚ ਮਤਭੇਦ ਬਲੰਵਤ ਸਿੰਘ ਖੇੜਾ ਦੱਸਦੇ ਹਨ ਕਿ ਜਦੋਂ ਉਹ ਵਫ਼ਦ ਬਣਾ ਕੇ ਤਤਕਾਲੀ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਸੀ ਕਿ ਰਿਕਾਰਡ ਮੁਤਾਬਕ ਅਜਿਹਾ ਕੋਈ ਕਾਂਡ ਨਹੀਂ ਹੋਇਆ।ਉਸ ਕਾਂਡ ਦੇ ਗਵਾਹਾਂ ਦੇ ਪੰਜਾਬ ਵਿੱਚ ਪਰਤਣ ਨਾਲ ਇਸ ਦੀਆਂ ਤਫ਼ਸੀਲਾਂ ਸਾਹਮਣੇ ਆਈਆਂ ਪਰ ਨਾਲ ਹੀ ਉਨ੍ਹਾਂ ਦੇ ਵਿਦੇਸ਼ ਜਾਣ ਦੇ ਨਵੇਂ ਉਪਰਾਲਿਆਂ ਦੀਆਂ ਖ਼ਬਰਾਂ ਵੀ ਛਪੀਆਂ। ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਕਿਸੇ ਦਸਤਾਵੇਜ਼ ਜਾਂ ਸਬੂਤ ਦੀ ਘਾਟ ਕਾਰਨ ਕਿਸੇ ਮੁਆਵਜ਼ੇ, ਰਾਹਤ ਜਾਂ ਕਾਨੂੰਨੀ ਕਾਰਵਾਈ ਦੀ ਗੁੰਜ਼ਾਇਸ਼ ਨਹੀਂ ਬਣਦੀ ਸੀ। Image copyright Khera Balwant Singh/BBC ਫੋਟੋ ਕੈਪਸ਼ਨ ਬਲੰਵਤ ਸਿੰਘ ਖੇੜਾ ਵੱਲੋਂ ਇਸ ਕਾਂਡ ਦੀ ਕੌਮਾਂਤਰੀ ਪੱਧਰ ’ਤੇ ਜਾਂਚ ਕਰਵਾਉਣ ਲਈ ਮੁਹਿੰਮ ਵਿੱਢੀ ਗਈ ਸੀ ਮੌਤ ਦੇ ਸਬੂਤ ਅਤੇ ਵਿਰਾਸਤ ਦਾ ਸੁਆਲਮਾਲਟਾ ਕਾਂਡ ਵਿੱਚ ਸ਼ਿਕਾਰ ਹੋਣ ਵਾਲਿਆਂ ਦੀ ਮੌਤ ਦਾ ਕੋਈ ਸਬੂਤ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਮੌਤ ਦਾ ਸਰਟੀਫਿਕੇਟ ਜਾਰੀ ਹੋਇਆ ਸੀ। ਸਰਟੀਫਿਕੇਟ ਦੀ ਅਣਹੋਂਦ ਕਾਰਨ ਬੈਂਕ ਖਾਤਿਆਂ, ਬੀਮੇ ਦੇ ਦਾਅਵਿਆਂ ਅਤੇ ਜੱਦੀ ਜਾਇਦਾਦ ਦੀ ਦਾਅਵੇਦਾਰੀ ਸੁਲਝਾਉਣਾ ਮੁਸ਼ਕਲ ਸੀ। ਬਲਵੰਤ ਸਿੰਘ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਗਏ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੀੜਤਾਂ ਦੇ ਮਾਮਲਿਆਂ ਦੀ ਪੈਰਵਾਈ ਕਰਨ ਵਾਲੀ ਵਕੀਲ ਜਤਿੰਦਰਜੀਤ ਕੌਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਪੀੜਤਾਂ ਦੇ ਪਰਿਵਾਰਾਂ ਲਈ ਮੌਤ ਦਾ ਸਰਟੀਫਿਕੇਟ ਹਾਸਿਲ ਕਰਨਾ ਵੀ ਵੱਡਾ ਮੁੱਦਾ ਸੀ। ਅਦਾਲਤ ਨੇ ਇਸ ਨੂੰ ਦੀਵਾਨੀ ਮਾਮਲਾ ਕਰਾਰ ਦਿੱਤਾ ਸੀ ਜਿਸ ਤਹਿਤ ਲਾਪਤਾ ਜੀਅ ਨੂੰ ਸੱਤ ਸਾਲ ਬਾਅਦ ਹੀ ਮੌਤ ਦਾ ਸਰਟੀਫਿਕੇਟ ਜਾਰੀ ਹੋ ਸਕਦਾ ਹੈ। ਉਨ੍ਹਾਂ ਕਿਹਾ, "ਜਦੋਂ ਕੇਂਦਰ ਸਰਕਾਰ ਨੇ ਪੀੜਤਾਂ ਦੀ ਫਹਿਰਿਸਤ ਜਾਰੀ ਕਰ ਦਿੱਤੀ ਤਾਂ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਹ ਪੱਖ ਪੇਸ਼ ਕੀਤਾ ਅਤੇ ਮੌਤ ਦੇ ਸਰਟੀਫਿਕੇਟ ਜਾਰੀ ਕਰਨ ਦੀ ਮੰਗ ਕੀਤੀ। ਅਦਾਲਤ ਦੀਆਂ ਹਦਾਇਤਾਂ ਤੋਂ ਬਾਅਦ ਇਹ ਸਰਟੀਫਿਕੇਟ ਜਾਰੀ ਕੀਤੇ ਗਏ।" Image copyright Getty Images ਫੋਟੋ ਕੈਪਸ਼ਨ ਮਾਲਟਾ ਕਾਂਡ ਵਿੱਚ ਸ਼ਿਕਾਰ ਹੋਣ ਵਾਲਿਆਂ ਦੀ ਮੌਤ ਦਾ ਕੋਈ ਸਬੂਤ ਨਹੀਂ ਸੀ ਜਿਸ ਕਾਰਨ ਪੀੜਤਾਂ ਦੇ ਪਰਿਵਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਮੁਆਵਜ਼ਾ ਅਤੇ ਅਦਾਲਤੀ ਕਾਰਵਾਈਪੀੜਤਾਂ ਲਈ ਪੰਜਾਬ ਸਰਕਾਰ ਨੇ ਪ੍ਰਤੀ ਜੀਅ ਪੰਜਾਹ ਹਜ਼ਾਰ ਰੁਪਏ ਐਕਸ ਗਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ। ਕੁਝ ਪਰਿਵਾਰਾਂ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਅਦਾਲਤ ਵਿੱਚ ਇਸ ਮਾਮਲੇ ਨੂੰ ਮੌਤਾਂ ਦੀ ਰਸਮੀ ਪ੍ਰਵਾਨਗੀ ਵਜੋਂ ਪੇਸ਼ ਕੀਤਾ ਗਿਆ। ਸੈਸ਼ਨ ਅਦਾਲਤਾਂ ਵਿੱਚ ਸਾਰੇ ਪੀੜਤ ਪਰਿਵਾਰਾਂ ਨੇ ਆਪਣੇ ਮੁਕੱਦਮੇ ਪੇਸ਼ ਕੀਤੇ ਅਤੇ ਟਰੈਵਲ ਏਜੰਟਾਂ ਨੂੰ ਮੁਲਜ਼ਮ ਬਣਾਇਆ। ਇੱਕ ਮਾਮਲੇ ਵਿੱਚ ਕਪੂਰਥਲਾ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਸਜ਼ਾ ਸੁਣਾਈ ਪਰ ਬਾਕੀ ਸਾਰੀਆਂ ਸੈਸ਼ਨ ਅਦਾਲਤਾਂ ਨੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਹੁਣ ਇਹ ਮਾਮਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁੜ-ਵਿਚਾਰ ਲਈ ਪਏ ਹਨ। Image copyright Getty Images ਜਤਿੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਮੁਆਵਜ਼ੇ ਲਈ ਇਟਲੀ ਦੀਆਂ ਅਦਾਲਤਾਂ ਵਿੱਚ ਇਹ ਮਾਮਲਾ ਲਿਜਾਣ ਦਾ ਉਪਰਾਲਾ ਕੀਤਾ ਸੀ।ਇਸ ਵਿੱਚ ਸ਼੍ਰੀਲੰਕਾ ਦੇ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੀ ਵਕੀਲ ਨੇ ਪਹਿਲਕਦਮੀ ਕੀਤੀ ਸੀ ਪਰ ਭਾਰਤ ਸਰਕਾਰ ਦੀ ਢੁਕਵੀਂ ਮਦਦ ਨਾ ਮਿਲਣ ਕਾਰਨ ਇਹ ਮਾਮਲਾ ਕਿਸੇ ਸਿਰੇ ਨਹੀਂ ਲੱਗਿਆ। ਅਸਥੀਆਂ ਦੀ ਘਰ ਵਾਪਸੀਬਲਵੰਤ ਸਿੰਘ ਖੇੜਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਸਮੁੰਦਰ ਦੀਆਂ ਤਸਵੀਰਾਂ ਨਾਲ ਕਿਸ਼ਤੀ ਦੇ ਮਲਬੇ ਦੀ ਨਿਸ਼ਾਨਦੇਹੀ ਹੋਈ ਹੈ ਜਿਸ ਨਾਲ ਪੀੜਤਾਂ ਦੀਆਂ ਲਾਸ਼ਾਂ ਦੀ ਸ਼ਨਾਖ਼ਤ ਦੀ ਗੁੰਜ਼ਾਇਸ਼ ਬਣੀ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਸਰਕਾਰੀ ਮਦਦ ਦੀ ਮੰਗ ਕੀਤੀ ਹੈ। ਉਹ ਅੱਗੇ ਕਹਿੰਦੇ ਹਨ, "ਇਹ ਪੈਸੇ ਵਾਲਾ ਮਾਮਲਾ ਹੈ ਅਤੇ ਸਰਕਾਰ ਇਸ ਤੋਂ ਹੱਥ ਪਿੱਛੇ ਖਿੱਚ ਰਹੀ ਹੈ। ਕਾਇਦੇ ਨਾਲ ਤਾਂ ਇਹ ਅਸਥੀਆਂ ਲਿਆਉਣ ਦਾ ਬੰਦੋਬਸਤ ਹੋਣਾ ਚਾਹੀਦਾ ਹੈ।"ਕਿਵੇਂ ਬਦਲੀ ਜ਼ਿੰਦਗੀਬਲਵੰਤ ਸਿੰਘ ਖੇੜਾ ਦਾ ਨਾਮ ਮਾਲਟਾ ਜਹਾਜ਼ ਦੁਰਘਟਨਾ ਜਾਂਚ ਮਿਸ਼ਨ ਦੇ ਨਾਲ ਤਕਰੀਬਨ ਇੱਕ-ਮਿੱਕ ਹੋ ਗਿਆ ਹੈ ਪਰ ਉਹ ਇਸ ਕਾਂਡ ਦੇ ਨਾਲ ਸ਼ੁਰੂ ਤੋਂ ਨਹੀਂ ਜੁੜੇ ਸਨ। ਉਹ ਦੱਸਦੇ ਹਨ, "ਬਾਕੀਆਂ ਵਾਂਗ ਮੈਂ ਵੀ ਇਹ ਖ਼ਬਰ ਅਖ਼ਬਾਰਾਂ ਵਿੱਚ ਪੜ੍ਹੀ ਸੀ। ਇਸ ਕਾਂਡ ਦੇ ਪੀੜਤਾਂ ਨੇ ਸਰਕਾਰੇ-ਦਰਬਾਰੇ ਪਹੁੰਚ ਕੀਤੀ ਪਰ ਕੁਝ ਹੱਥ-ਪੱਲੇ ਨਾ ਪਿਆ।”“ਮੈਂ ਜਨਤਾ ਦਲ ਦਾ ਆਗੂ ਸਾਂ ਅਤੇ ਸਾਡੇ ਇੱਕ ਸਾਥੀ ਨੇ ਉਨ੍ਹਾਂ ਨੂੰ ਮੇਰੇ ਨਾਲ ਰਾਬਤਾ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਅਸੀਂ ਇਸ ਮਾਮਲੇ ਦੀ ਪੈਰਵਾਈ ਕੀਤੀ। ਹਰ ਥਾਂ ਵਫ਼ਦ ਬਣਾ ਕੇ ਮੋਹਤਬਰਾਂ ਨੂੰ ਮਿਲੇ ਅਤੇ ਧਰਨੇ-ਮੁਜ਼ਾਹਰੇ ਕੀਤੇ।" ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਇਸ ਕਾਂਡ ਨੇ ਪੀੜਤਾਂ ਦੇ ਪਰਿਵਾਰਾਂ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਮੁਹਾਣ ਵੀ ਬਦਲ ਦਿੱਤਾ। Image copyright Getty Images ਸੀ.ਬੀ.ਆਈ. ਜਾਂਚ ਅਤੇ ਅਦਾਲਤੀ ਕਾਰਵਾਈਬਲਵੰਤ ਸਿੰਘ ਖੇੜਾ ਮੁਤਾਬਕ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੇ ਵੀ ਕੀਤੀ ਅਤੇ ਅਠਾਈ ਬੰਦਿਆਂ ਨੂੰ ਮੁਲਜ਼ਮ ਬਣਾਇਆ। ਸੀ.ਬੀ.ਆਈ. ਦੇ ਚਾਰਜਸ਼ੀਟ ਦਾਖ਼ਲ ਕਰਨ ਵਾਲੇ ਤੱਕ ਹੀ ਇਨ੍ਹਾਂ ਵਿੱਚੋਂ ਕਈ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਸੀ। ਇਹ ਮਾਮਲਾ ਹਾਲੇ ਤੱਕ ਰੋਹਿਣੀ ਅਦਾਲਤ ਵਿੱਚ ਪਿਆ ਹੈ ਪਰ ਇਸ ਨਾਲ ਜੁੜੀ ਪੀੜਤ ਧਿਰ ਨਿਰਾਸ਼ ਹੋ ਚੁੱਕੀ ਹੈ। ਬਲਵੰਤ ਸਿੰਘ ਦੱਸਦੇ ਹਨ, "ਪਹਿਲਾਂ ਸੀ.ਬੀ.ਆਈ. ਦੇ ਅਫ਼ਸਰ ਨਾਲ ਰਾਬਤਾ ਰਹਿੰਦਾ ਸੀ ਪਰ ਹੁਣ ਉਨ੍ਹਾਂ ਦੀ ਬਦਲੀ ਹੋ ਗਈ ਹੈ ਤਾਂ ਸਾਨੂੰ ਉਸ ਮਾਮਲੇ ਦੀ ਜਾਣਕਾਰੀ ਵੀ ਨਹੀਂ।" Image copyright Getty Images ਮਾਲਟਾ ਕਾਂਡ ਹੈ ਜਾਂ ਰੁਝਾਨਬੀਬੀਸੀ ਦੀ ਤਿੰਨ ਸਤੰਬਰ 2018 ਦੀ ਖ਼ਬਰ ਮੁਤਾਬਕ ਯੂਨਾਈਟਿੰਡ ਨੇਸ਼ਨਜ਼ ਹਾਈ ਕਮਿਸ਼ਨ ਆਫ਼ ਰਿਫਿਊਜੀਜ਼ ਨੇ ਆਪਣੀ ਰਪਟ ਵਿੱਚ ਦਰਜ ਕੀਤਾ ਹੈ, "ਪਰਵਾਸ ਕਰਨ ਵਾਲਿਆਂ ਅਤੇ ਪਨਾਹਗੀਰਾਂ ਲਈ ਰੂਮ ਸਾਗਰ ਪਾਰ ਕਰਨਾ ਪਹਿਲਾਂ ਤੋਂ ਜ਼ਿਆਦਾ ਖ਼ਤਰਨਾਕ ਹੈ। ਇਸ ਪਾਸਿਓਂ ਯੂਰਪ ਵਿੱਚ ਆਉਣ ਵਾਲਿਆਂ ਦੀ ਗਿਣਤੀ ਘੱਟ ਗਈ ਹੈ ਪਰ ਇਸ ਸਮੁੰਦਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ।" ਇਸ ਰਪਟ ਵਿੱਚ ਦਰਜ ਹੈ ਕਿ 2018 ਵਿੱਚ ਪਹਿਲੇ ਸੱਤ ਮਹੀਨਿਆਂ ਦੌਰਾਨ 1600 ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਹ ਵੀ ਪੜ੍ਹੋ:'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ ਇਸ ਦੌਰਾਨ ਯੂਰਪ ਵਿੱਚ ਰੂਮ ਸਾਗਰ ਰਾਹੀਂ ਦਾਖ਼ਲ ਹੋਣ ਵਾਲੇ ਹਰ ਅਠਾਰਾਂ ਜੀਆਂ ਪਿੱਛੇ ਇੱਕ ਲਾਪਤਾ ਹੈ ਜਾਂ ਮਰ ਗਿਆ ਹੈ। ਇਹ ਅੰਕੜਾ ਇਨ੍ਹਾਂ ਮਹੀਨਿਆਂ ਦੌਰਾਨ 2017 ਵਿੱਚ 42 ਪਿੱਛੇ ਇੱਕ ਸੀ। ਜੇ ਇਨ੍ਹਾਂ ਤ੍ਰਾਸਦੀਆਂ ਦੇ ਚਿਹਰੇ ਦੇਖਣੇ ਹੋਣ ਤਾਂ ਇੰਟਰਨੈੱਟ ਉੱਤੇ ਜ਼ਿਆਦਾ ਤਰੱਦਦ ਨਹੀਂ ਕਰਨਾ ਪੈਂਦਾ। ਰੂਮ ਸਾਗਰ ਦੀਆਂ ਤ੍ਰਾਸਦੀਆਂ ਦਾ ਸ਼ਿਕਾਰ ਕੋਈ ਵੀ ਹੋਵੇ ਅਤੇ ਉਸ ਦੀ ਮਾਂ-ਬੋਲੀ ਕੋਈ ਵੀ ਹੋਵੇ ਪਰ ਉਸ ਦੇ ਬੋਲ ਸਭ ਨੂੰ ਸਮਝ ਆ ਸਕਦੇ ਹਨ। ਆਖ਼ਰ ਚੀਕਾਂ ਅਤੇ ਅੱਥਰੂਆਂ ਦੀ ਕੋਈ ਬੋਲੀ ਨਹੀਂ ਹੁੰਦੀ ਅਤੇ ਅਹਿਸਾਸ ਕਿਸੇ ਬੋਲੀ ਦੇ ਪਾਬੰਦ ਨਹੀਂ ਹੁੰਦੇ।ਇਹ ਵੀਡੀਓਜ਼ ਵੀ ਜ਼ਰੂਰ ਦੇਖੋ-(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕੈਪਟਨ ਅਮਰਿੰਦਰ ਖਿਲਾਫ਼ ਸਾਬਕਾ ਡੀਜੀਪੀ ਸੁਮੇਧ ਸੈਣੀ ਅਦਾਲਤ ਪਹੁੰਚੇ, ਲੁਧਿਆਣਾ ਸਿਟੀ ਸੈਂਟਰ ਘੋਟਾਲਾ ਮਾਮਲਾ - 5 ਅਹਿਮ ਖਬਰਾਂ 29 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46381447 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਲੁਧਿਆਣਾ ਦੇ ਸਿਟੀ ਸੈਂਟਰ ਘੋਟਾਲਾ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਦੇ ਖਿਲਾਫ਼ ਪੰਜਾਬ ਦੇ ਸਾਬਕਾ ਡੀਜੀਪੀ ਤੇ ਵਿਜੀਲੈਂਸ ਮੁਖੀ ਰਹੇ ਸੁਮੇਧ ਸੈਣੀ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਅਰਜ਼ੀ ਦਾਇਰ ਕਰ ਦਿੱਤੀ ਹੈ। ਉਨ੍ਹਾਂ ਆਪਣੀ ਅਰਜ਼ੀ ਵਿੱਚ ਕਿਹਾ ਕਿ ਜੇਕਰ ਅਦਾਲਤ ਉਨ੍ਹਾਂ ਨੂੰ ਬੁਲਾਉਂਦੀ ਹੈ ਤਾਂ ਉਹ ਸਿਟੀ ਸੈਂਟਰ ਨਾਲ ਜੁੜੇ ਕਈ ਅਹਿਮ ਤੱਥ ਤੇ ਕਾਗਜ਼ਾਤ ਅਦਾਲਤ ਸਾਹਮਣੇ ਰੱਖ ਸਕਦੇ ਹਨ। ਇਸ ਮਾਮਲੇ ਵਿੱਚ ਅਗਲੀ ਸੁਣਵਾਈ 7 ਦਸੰਬਰ ਨੂੰ ਹੋਵੇਗੀ। ਸੈਣੀ ਨੇ ਦਾਅਵਾ ਕੀਤਾ ਕਿ ਉਹ ਮਾਰਚ, 2007 ਤੋਂ ਮਾਰਚ, 2012 ਤੱਕ ਵਿਜੀਲੈਂਸ ਬਿਊਰੋ ਦੇ ਮੁਖੀ ਸਨ। ਇਸ ਲਈ ਕੈਂਸਲੇਸ਼ਨ ਰਿਪੋਰਟ ਤੋਂ ਪਹਿਲਾਂ ਅਦਾਲਤ ਇੱਕ ਵਾਰੀ ਉਨ੍ਹਾਂ ਨੂੰ ਜ਼ਰੂਰ ਸੁਣ ਲਏ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਪ੍ਰਿਵੈਂਸ਼ਨ ਆਫ ਕਰੱਪਸ਼ਨ ਐਕਟ ਤਹਿਤ ਦਰਜ ਇਹ ਇੱਕਲੌਤਾ ਮਾਮਲਾ ਹੈ ਜੋ ਕਿ ਲਟਕਿਆ ਹੋਇਆ ਸੀ। ਸਰਕਾਰ ਬਣਨ ਤੋਂ 6 ਮਹੀਨੇ ਬਾਅਦ ਹੀ ਕਲੋਜ਼ਰ ਰਿਪੋਰਟ ਫਾਇਲ ਕਰਨ ਕਾਰਨ ਵਿਜੀਲੈਂਸ ਵਿਭਾਗ ਦੀ ਭੂਮਿਕਾ ਅਤੇ ਆਜ਼ਾਦੀ ਉੱਤੇ ਸਵਾਲ ਖੜ੍ਹੇ ਹੋਣ ਲੱਗੇ ਸਨ।ਇਹ ਵੀ ਪੜ੍ਹੋ:'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' 'ਸ਼ਾਂਤੀ ਲਈ ਸਿੱਧੂ ਦੇ ਵਜ਼ੀਰ-ਏ-ਆਜ਼ਮ ਬਣਨ ਦੀ ਉਡੀਕ ਨਾ ਕਰਨੀ ਪਏ' 'ਅੱਤਵਾਦ ਅਤੇ ਗੱਲਬਾਤ ਇਕੱਠੀ ਨਹੀਂ ਚੱਲ ਸਕਦੀ'ਲਸ਼ਕਰ ਕਮਾਂਡਰ ਨਾਵੀਦ ਜੱਟ ਮੁਕਾਬਲੇ 'ਚ ਹਲਾਕਦਿ ਟ੍ਰਿਬਿਊਨ ਅਨੁਸਾਰ ਪਾਕਿਸਤਾਨ 'ਚ ਜੰਮਿਆ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਨਾਵੀਦ ਜੱਟ ਬਡਗਾਮ ਜ਼ਿਲ੍ਹੇ 'ਚ ਬੁੱਧਵਾਰ ਨੂੰ ਮੁਕਾਬਲੇ ਦੌਰਾਨ ਮਾਰਿਆ ਗਿਆ। ਉਹ ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ ਦੇ ਮਾਮਲੇ 'ਚ ਲੋੜੀਂਦਾ ਸੀ ਅਤੇ ਇਸ ਸਾਲ ਫਰਵਰੀ 'ਚ ਹਿਰਾਸਤ 'ਚੋਂ ਫ਼ਰਾਰ ਹੋ ਗਿਆ ਸੀ। Image copyright Getty Images ਫੋਟੋ ਕੈਪਸ਼ਨ ਬੁਡਗਾਮ ਵਿੱਚ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਗੋਲੀਬਾਰੀ ਵਿੱਚ ਨਾਵੀਦ ਜੱਟ ਮਾਰਿਆ ਗਿਆ। ਅਧਿਕਾਰੀਆਂ ਮੁਤਾਬਕ ਨਾਵੀਦ 26/11 ਦੇ ਮੁੰਬਈ ਹਮਲੇ ਦੇ ਦਹਿਸ਼ਤਗਰਦ ਅਜਮਲ ਕਸਾਬ ਦਾ ਸਾਥੀ ਸੀ। ਮੁਕਾਬਲੇ ਦੌਰਾਨ ਉਸ ਦਾ ਸਾਥੀ ਹਲਾਕ ਹੋ ਗਿਆ। ਮੁਕਾਬਲੇ 'ਚ ਤਿੰਨ ਫ਼ੌਜੀ ਜਵਾਨ ਵੀ ਜ਼ਖ਼ਮੀ ਹੋਏ ਹਨ। ਜੰਮੂ-ਕਸ਼ਮੀਰ ਦੇ ਰਾਜਪਾਲ ਨੂੰ ਤਬਾਦਲੇ ਦਾ ਖਤਰਾ?ਦਿ ਇੰਡੀਅਨ ਐਕਸਪ੍ਰੈਸ ਦੀ ਖਬਰ ਅਨੁਸਾਰ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਤਬਾਦਲੇ ਦਾ ਖਦਸ਼ਾ ਜਤਾਇਆ ਹੈ।ਸਤਿਆਪਾਲ ਮਲਿਕ ਨੇ ਕਿਹਾ, ''ਪਤਾ ਨਹੀਂ ਕਦੋਂ ਤਬਾਦਲਾ ਹੋ ਜਾਵੇ। ਨੌਕਰੀ ਤਾਂ ਨਹੀਂ ਜਾਵੇਗੀ ਪਰ ਤਬਾਦਲੇ ਦਾ ਖ਼ਤਰਾ ਰਹਿੰਦਾ ਹੈ। ਤਾਂ ਜਦੋਂ ਤੱਕ ਮੈਂ ਇੱਥੇ ਹਾਂ... ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਚਿੱਠੀ ਭੇਜ ਦਿਉ। ਮੈਂ ਜ਼ਰੂਰ ਫੁੱਲ ਚੜ੍ਹਾਉਣ ਆਉਂਗਾ।''ਕਾਂਗਰਸ ਆਗੂ ਗਿਰਧਾਰੀ ਲਾਲ ਡੋਗਰਾ ਦੀ 31ਵੀਂ ਵਰ੍ਹੇਗੰਢ 'ਤੇ ਕੀਤੇ ਗਏ ਇੱਕ ਪ੍ਰੋਗਰਾਮ ਵਿੱਚ ਸਤਿਆਪਾਲ ਮਲਿਕ ਇਹ ਬੋਲ ਰਹੇ ਸਨ। Image copyright AFP ਫੋਟੋ ਕੈਪਸ਼ਨ 22 ਨਵੰਬਰ ਨੂੰ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਵਿਧਾਨ ਸਭਾ ਭੰਗ ਕਰ ਦਿੱਤੀ ਸੀ ਇਸ ਤੋਂ ਠੀਕ ਇੱਕ ਦਿਨ ਪਹਿਲਾਂ ਸਤਿਆਪਾਲ ਮਲਿਕ ਨੇ ਕਿਹਾ ਸੀ, ''ਇਹ ਸਪਸ਼ਟ ਹੈ ਕਿ ਜੇ ਮੈਂ ਦਿੱਲੀ ਵੱਲ ਦੇਖਦਾ ਹਾਂ ਤਾਂ ਮੈਨੂੰ ਸੱਜਾਦ ਲੋਨ ਨੂੰ ਮੁੱਖ ਮੰਤਰੀ ਬਣਾਉਣਾ ਪੈਂਦਾ। ਇਸ ਕਰਕੇ ਮੈਂ ਮਾਮਲੇ ਨੂੰ ਖ਼ਤਮ ਕਰ ਦਿੱਤਾ। ਜੇ ਮੈਂ ਅਜਿਹਾ ਕਰਦਾ ਤਾਂ ਇਤਿਹਾਸ ਮੈਨੂੰ ਬੇਈਮਾਨ ਦੇ ਰੂਪ ਵਿੱਚ ਯਾਦ ਕਰਦਾ। ਮੈਂ ਬੇਈਮਾਨਦੇ ਤੌਰ 'ਤੇ ਦਰਜ ਨਹੀਂ ਹੋਣਾ ਚਾਹੁੰਦਾ। ਜੋ ਗਾਲ੍ਹਾਂ ਕੱਢਣਗੇ, ਉਹ ਕੱਢਣਗੇ। ਪਰ ਮੈਂ ਸੰਤੁਸ਼ਟ ਹਾਂ ਕਿ ਮੈਂ ਜੋ ਕੀਤਾ, ਉਹ ਠੀਕ ਕੀਤਾ।''ਇਸਰੋ 31 ਸੈਟੇਲਾਈਟ ਕਰੇਗਾ ਲਾਂਚਹਿੰਦੁਸਤਾਨ ਟਾਈਮਜ਼ ਮੁਤਾਬਕ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) 31 ਸੈਟੇਲਾਈਟ ਲਾਂਚ ਕਰੇਗਾ। ਇਸ ਵਿੱਚ ਅੱਜ ਅੱਠ ਹੋਰ ਦੇਸ਼ਾਂ ਦੇ 30 ਮਾਈਕ੍ਰੋ ਅਤੇ ਨੈਨੋ ਸੈਟੇਲਾਈਟਾਂ ਸਣੇ ਇੱਕ ਧਰਤੀ ਉੱਤੇ ਨਜ਼ਰ ਰੱਖਣ ਵਾਲਾ ਸੈਟੇਲਾਈਟ ਵੀ ਸ਼ਾਮਿਲ ਹੈ। ਅਸਟਰੇਲੀਆ, ਕੈਨੇਡਾ, ਫਿਨਲੈਂਡ, ਮਲੇਸ਼ੀਆ, ਨੀਦਰਲੈਂਡਸ, ਸਪੇਨ, ਅਮਰੀਕਾ ਦੇਸਾਂ ਦੇ ਸੈਟੇਲਾਈਟ ਇਸ ਸੂਚੀ ਵਿੱਚ ਸ਼ਾਮਿਲ ਹਨ। ਇਹ 31 ਸੈਟੇਲਾਈਟ ਦੋ ਵੱਖਰੇ ਓਰਬਿਟਜ਼ ਵਿੱਚ ਲਾਂਚ ਕੀਤੇ ਜਾਣਗੇ। ਇਸਰੋ ਮੁਤਾਬਕ ਭਾਰਤੀ ਸੈਟੇਲਾਈਟ ਹਾਈਪਰ ਸਪੈਕਟਰ ਇਮੇਜਿੰਗ ਸੈਟੇਲਾਈਟ ਸਨਅਤਾਂ ਵੱਲੋਂ ਕੀਤੇ ਜਾਂਦੇ ਪ੍ਰਦੂਸ਼ਣ ਉੱਤੇ ਨਜ਼ਰ ਰੱਖੇਗਾ।ਇਸਰੋ ਦੇ ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ, "ਇਹ ਸੈਟੇਲਾਈਟ ਧਰਤੀ ਦੀ ਸਤਹ ਉੱਤੇ ਨਜ਼ਰ ਰੱਖੇਗਾ ਅਤੇ ਮਿੱਟੀ, ਪਾਣੀ, ਬਨਸਪਤੀ ਅਤੇ ਹੋਰ ਡਾਟਾ ਮੁਹੱਈਆ ਕਰਵਾਏਗਾ। ਵਿਗਿਆਨੀ ਹੋਰ ਵੀ ਚੀਜ਼ਾਂ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ ਪਰ ਪ੍ਰਦੂਸ਼ਣ ਦੀ ਨਿਗਰਾਨੀ ਸੰਭਵ ਹੋਵੇਗੀ। ਅਫ਼ਗਾਨੀਸਤਾਨ ਦੀ ਰਾਜਧਾਨੀ ਵਿੱਚ ਹਮਲਾਅਫਗਾਨਿਸਾਤਨ ਦੀ ਰਾਜਧਾਨੀ ਕਾਬੁਲ ਵਿੱਚ ਸਥਿਤ ਬ੍ਰਿਟਿਸ਼ ਸੁਰੱਖਿਆ ਫਰਮ ਜੀ4ਐਸ 'ਤੇ ਹਮਲਾ ਹੋਇਆ ਹੈ। ਇਸ ਦੌਰਾਨ ਘੱਟੋ-ਘੱਟ 10 ਲੋਕ ਮਾਰੇ ਗਏ ਹਨ ਜਦੋਂਕਿ 19 ਜ਼ਖਮੀ ਹੋਏ ਹਨ। Image copyright EPA ਫੋਟੋ ਕੈਪਸ਼ਨ ਵਜ਼ੀਰ ਅਕਬਰ ਖਾਨ ਹਸਪਤਾਲ ਵਿੱਚ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਫਗਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਨੁਸਾਰ ਇੱਕ ਕੰਪਾਊਂਡ ਦੇ ਬਾਹਰ ਕਾਰ ਵਿੱਚ ਬੰਬ ਧਮਾਕੇ ਤੋਂ ਬਾਅਦ ਬੰਦੂਕਧਾਰੀਆਂ ਨੇ ਗੋਲਬਾਰੀ ਕੀਤੀ।ਤਾਲੀਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜੀ4ਐਸ ਦੁਨੀਆ ਦਾ ਸਭ ਤੋਂ ਵੱਡਾ ਸੁਰੱਖਿਆ ਗਰੁੱਪ ਹੈ ਜੋ ਕਿ ਬ੍ਰਿਟਿਸ਼ ਐਂਬੇਸੀ ਦੇ ਬਾਹਰ ਸੁਰੱਖਿਆ ਮੁਹੱਈਆ ਕਰਵਾ ਰਿਹਾ ਸੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕੇਰਲ ਹੜ੍ਹ: ਆਫ਼ਤ ਆਈ ਤੇ ਪੰਡਿਤ, ਮੌਲਵੀ ਬਣ ਗਏ ਭਾਈ-ਭਾਈ - ਬਲਾਗ ਵੁਸਤੁੱਲਾਹ ਖ਼ਾਨ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ 28 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45321810 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਅਕਤੂਬਰ 2005 'ਚ ਉੱਤਰੀ ਪਾਕਿਸਤਾਨ ਅਤੇ ਕਸ਼ਮੀਰ ਦੇ ਦੋਵਾਂ ਹਿੱਸਿਆਂ ਨੂੰ ਖ਼ਤਰਨਾਕ ਭੂਚਾਲ ਦਾ ਸਾਹਮਣਾ ਕਰਨਾ ਪਿਆ। ਸੈਂਕੜੇ ਲੋਕ, ਹਜ਼ਾਰਾਂ ਘਰ ਤੇ ਕਈ ਕਿਲੋਮੀਟਰ ਸੜਕਾਂ ਤਬਾਹ ਹੋ ਗਈਆਂ।ਕਿਸੇ ਦੀਆਂ ਅੱਖਾਂ ਵਿੱਚ ਕਿਸੇ ਲਈ ਅੱਥਰੂ ਨਹੀਂ ਸਨ। ਮੌਤ ਦੀ ਚੁੱਪੀ ਉੱਤੇ ਲਾਸ਼ਾਂ ਦੀ ਦੁਰਗੰਧ ਦਾ ਕੰਬਲ ਪੈ ਗਿਆ ਲੱਗਦਾ ਸੀ। ਜਿਹੜੇ ਲੋਕ ਅਜੇ ਜਿੰਦਾ ਸਨ ਉਹ ਘਬਰਾਏ ਹੀ ਫਿਰਦੇ ਸਨ, ਜਿਹੜੇ ਜ਼ਖ਼ਮੀ ਸਨ ਉਨ੍ਹਾਂ ਨੂੰ ਆਪਣੀਆਂ ਸੱਟਾਂ ਗਿਣਨ ਤੋਂ ਫੁਰਸਤ ਹੀ ਨਹੀਂ ਸੀ ਮਿਲ ਰਹੀ। ਜਿਹੜੇ ਸਮਾਜ ਸੇਵਕ ਤੇ ਸੰਸਥਾਵਾਂ ਦੁਨੀਆਂ ਦੇ ਹਰ ਕੋਨੇ ਤੋਂ ਮਦਦ ਕਰਨ ਲਈ ਆਈਆਂ ਸਨ, ਉਨ੍ਹਾਂ ਨੂੰ ਨਾ ਦਿਨ ਦਾ ਪਤਾ ਲਗਦਾ ਸੀ ਨਾ ਰਾਤ ਨਜ਼ਰ ਆਉਂਦੀ ਸੀ, ਤੇ ਨਾ ਹੀ ਤਾਰੀਕ ਯਾਦ ਸੀ। ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਸੀ ਯਾਦ ਰਹਿੰਦਾ ਕਿ ਸਵੇਰੇ ਨਾਸ਼ਤਾ ਕੀਤਾ ਹੈ ਕਿ ਨਹੀਂ। ਇਹ ਵੀ ਪੜ੍ਹੋ:100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਇਸ ਹਾਲਤ 'ਚ ਨੇ ਡੇਰੇ ਦੇ ਕਾਰੋਬਾਰਘੱਟ ਗਿਣਤੀਆਂ ਦੇ ਘਰਾਂ ਨੂੰ ਜਿੰਦਰੇ, ਪਿੰਡ 'ਚ ਅਣਕਹੀ ਦਹਿਸ਼ਤ Image copyright Getty Images ਭੂਚਾਲ ਤੋਂ ਤਿੰਨ-ਚਾਰ ਦਿਨਾਂ ਬਾਅਦ ਕੁਝ ਹੋਰ ਲੋਕ ਇਨ੍ਹਾਂ ਬਰਬਾਦ ਹੋਏ ਇਲਾਕਿਆਂ 'ਚ ਆਉਣ ਲੱਗੇ। ਚਿੱਟੇ ਕੱਪੜੇ, ਵੱਖੋ-ਵੱਖ ਰੰਗਾਂ ਦੀਆਂ ਪੱਗਾਂ। ਕਿਸੇ ਦੀ ਦਾੜ੍ਹੀ ਕਾਲੀ, ਕਿਸੇ ਦੀ ਚਿੱਟੀ, ਕਿਸੇ ਚਿੱਟੀ ਵੀ ਤੇ ਕਾਲੀ ਵੀ। ਉਹ ਕਿਸੇ ਦੀ ਮਦਦ ਨਹੀਂ ਕਰ ਰਹੇ ਸਨ। ਆਪਣੀਆਂ ਗੱਡੀਆਂ 'ਚ ਬੈਠ ਕੇ ਤਕਰੀਰ ਜ਼ਰੂਰ ਕਰ ਰਹੇ ਸਨ। ਕਹਿੰਦੇ ਸਨ, "ਇਹ ਭੁਚਾਲ ਨਹੀਂ, ਅੱਲ੍ਹਾ ਦਾ ਅਜ਼ਾਬ ਹੈ। ਇਹ ਸਾਡੇ ਗੁਨਾਹਾਂ ਦੀ ਸਜ਼ਾ ਹੈ। ਸਾਡੀਆਂ ਔਰਤਾਂ ਬੇਪਰਦ ਹਨ। ਸਾਡੇ ਮਰਦ ਕਲੀਨ ਸ਼ੇਵ ਹਨ। ਅਸੀਂ ਜੂਏ, ਸ਼ਰਾਬ ਤੇ ਨਾਜਾਇਜ਼ ਸਰੀਰਕ ਸੰਬੰਧਾਂ ਵਿੱਚ ਗਰਕ ਗਏ ਹਾਂ। ਸਾਡੇ ਹਾਕਮ ਬੇਈਮਾਨ ਤੇ ਰਿਸ਼ਵਤਖੋਰ ਹਨ। ਅਸੀਂ ਯਹੂਦੀਆਂ ਦੇ ਦੋਸਤ ਹਾਂ ਤੇ ਇਸਲਾਮ ਦਾ ਮਜ਼ਾਕ ਉਡਾਉਣ ਵਾਲੇ ਹਾਂ।"ਇਹ ਵੀ ਪੜ੍ਹੋ:'ਇਹ ਹੜ੍ਹ ਨਹੀਂ, ਕੇਰਲ ਦੀਆਂ 44 ਨਦੀਆਂ ਦੇ ਹੰਝੂ ਹਨ'ਕੇਰਲ ਦੇ ਹੜ੍ਹ ਮਾਰੇ ਇਲਾਕੇ ਦੀਆਂ ਦਰਦਨਾਕ ਕਹਾਣੀਆਂਕੇਰਲ ਵਿੱਚ ਆਏ ਭਿਆਨਕ ਹੜ੍ਹਾਂ ਬਾਰੇ 9 ਗੱਲਾਂ Image Copyright BBC News Punjabi BBC News Punjabi Image Copyright BBC News Punjabi BBC News Punjabi "ਅਸੀਂ ਖੁੱਲੇ-ਆਮ ਨੱਚਦੇ ਹਾਂ, ਮਾਵਾਂ-ਭੈਣਾਂ ਨੂੰ ਛੇੜਦੇ ਹਾਂ, ਖੁਦਾ ਦੇ ਹੁਕਮ ਨੂੰ ਹਾਸੇ ਵਿੱਚ ਉਡਾਉਂਦੇ ਹਾਂ, ਇਸ ਲਈ ਸਾਡੇ ਉੱਤੇ ਮੁਸੀਬਤਾਂ ਤਾਂ ਆਉਣੀਆਂ ਹੀ ਹਨ।" "ਇਹ ਭੁਚਾਲ ਤਾਂ ਸ਼ੁਰੂਆਤ ਹੈ, ਡਰੋ ਅਜਿਹੇ ਵੇਲੇ ਤੋਂ ਜਦੋਂ ਗੁਨਾਹਾਂ ਦੀ ਸਜ਼ਾ ਵਜੋਂ ਦੋ ਪਹਾੜ ਆਪਸ ਵਿੱਚ ਟਕਰਾ ਕੇ ਤੁਹਾਡਾ ਸੁਰਮਾ ਹੀ ਬਣਾ ਦੇਣਗੇ।" "ਜਦੋਂ ਦਰਿਆ ਕੰਢੇ ਭੰਨ ਕੇ ਤੁਹਾਨੂੰ ਵਹਾਅ ਕੇ ਲੈ ਜਾਣਗੇ। ਸਮਾਂ ਰਹਿੰਦਿਆਂ ਤੌਬਾ ਕਰ ਲਵੋ। ਹੋ ਸਕਦਾ ਹੈ ਆਉਣ ਵਾਲਾ ਅਜ਼ਾਬ ਟਲ ਜਾਵੇ।" Image copyright Reuters ਫਿਰ ਇਹ ਗੱਡੀਆਂ ਅੱਗੇ ਤੁਰ ਜਾਂਦੀਆਂ। ਕਿਸੇ ਹੋਰ ਤਬਾਹ ਹੋਏ ਇਲਾਕੇ 'ਚ ਖੜੀਆਂ ਹੋ ਜਾਂਦੀਆਂ ਜਿੱਥੇ ਲੋਕ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਮਲਬੇ ਹੇਠਾਂ ਲੱਭ ਰਹੇ ਹੁੰਦੇ। ਇਨ੍ਹਾਂ ਗੱਡੀਆਂ ਵਿੱਚ ਬੈਠੇ ਬੰਦੇ ਉਨ੍ਹਾਂ ਦੇ ਕੰਨਾਂ ਵਿੱਚ ਵੀ ਇਹ ਗੁਨਾਹਾਂ ਦੀ ਗਿਣਤੀ ਵਾਲੀ ਦਲੀਲ ਡੋਲ ਕੇ ਆ ਜਾਂਦੇ ਸਨ। ਜਦੋਂ ਯੂਰਪ ਵਿੱਚ ਪਲੇਗ ਫੈਲੀ ਤਾਂ ਪਾਦਰੀ ਲਾਸ਼ਾਂ ਦਫਨਾਉਣ ਦੀ ਬਜਾਏ ਇਹੀ ਕਹਿੰਦੇ ਸਨ ਕਿ ਇਸਦਾ ਕਾਰਨ ਗੰਦਗੀ ਨਹੀਂ ਸਗੋਂ ਸਾਡੇ ਗੁਨਾਹ ਹਨ। ਜਦੋਂ ਭਾਰਤ ਵਿੱਚ ਵੀਹਵੀਂ ਸਦੀ ਦੇ ਦੂਜੇ ਦਹਾਕੇ 'ਚ ਲੱਖਾਂ ਲੋਕ ਇੰਫਲੂਐਂਜ਼ਾ ਨਾਲ ਮਰੇ ਤਾਂ ਵੀ ਕਸੂਰ ਉਨ੍ਹਾਂ ਹੀ ਲੋਕਾਂ ਦਾ ਸੀ ਜਿਨ੍ਹਾਂ ਨੇ ਰੱਬ ਨੂੰ ਨਾਰਾਜ਼ ਕੀਤਾ ਸੀ। Image Copyright @sgurumurthy @sgurumurthy Image Copyright @sgurumurthy @sgurumurthy ਮੈਨੂੰ ਕੋਈ ਹੈਰਾਨੀ ਨਹੀਂ ਹੈ। ਜਿੱਥੇ ਇੱਕ ਪਾਸੇ ਚੰਦ੍ਰਯਾਨ, ਸੈਟੇਲਾਈਟ ਅਸਮਾਨਾਂ ਦੀ ਖ਼ਬਰ ਲਿਆ ਰਹੇ ਹਨ, ਉੱਥੇ ਹੀ ਉਨ੍ਹਾਂ ਅਸਮਾਨਾਂ ਵਿੱਚ ਰਹਿਣ ਵਾਲੇ ਦੇਵੀ-ਦੇਵਤਾ ਕੇਰਲ ਦੇ ਲੋਕਾਂ ਨੂੰ ਬੀਫ (ਗਾਂ ਦਾ ਮਾਸ) ਖਾਣ ਤੇ ਔਰਤਾਂ ਦੇ ਮੰਦਰ 'ਚ ਦਾਖ਼ਲ ਹੋਣ ਦੀ ਸਜ਼ਾ ਦੇ ਰਹੇ ਹਨ। ਇਹ ਵੀ ਪੜ੍ਹੋ:'ਪ੍ਰਕਾਸ਼ ਸਿੰਘ ਬਾਦਲ ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ''ਨਸਲਕੁਸ਼ੀ ਲਈ ਜਰਨੈਲਾਂ ਖਿਲਾਫ਼ ਹੋਵੇ ਕਾਰਵਾਈ''ਮੈਡਲ ਜਿੱਤਣ ਲਈ ਤਜਿੰਦਰ ਤੋਂ ਪਿਓ ਦੀ ਮਾੜੀ ਸਿਹਤ ਲੁਕਾਈ'ਡੌਨ ਬਰੈਡਮੈਨ ਅੱਜ ਵੀ ਇੱਥੇ ਪ੍ਰੈਕਟਿਸ ਕਰਦੇ ਨਜ਼ਰ ਆਉਂਦੇ ਹਨਮੇਰਾ ਨਜ਼ਰੀਆ ਤੁਹਾਡੇ ਨਜ਼ਰੀਏ ਤੋਂ ਅਲੱਗ ਸਹੀ; ਮੈਂ ਤੇ ਤੁਸੀਂ ਇੱਕ ਦੂਜੇ ਦੇ ਲਹੂ ਦੇ ਪਿਆਸੇ ਸਹੀ। ਮੌਲਵੀ, ਪੰਡਿਤ, ਪਾਦਰੀ ਤੇ ਰੱਬਾਈ, ਭਾਈ ਭਾਈ। ਇਹ ਇੱਕੋ ਜਿਹੇ ਨਜ਼ਰੀਏ ਦੀ ਤੰਦ ਨਾਲ ਬੰਨ੍ਹੇ ਹੋਏ ਹਨ। ਹੱਸਣਾ ਹਰਾਮ ਹੈ, ਰੋਣਾ ਹਲਾਲ ਹੈ। ਲੋਕਾਂ ਵਿੱਚ ਨਿਰਾ ਡਰ ਪੈਦਾ ਕਰੋ। ਜੇ ਨਾ ਡਰਨ ਤਾਂ ਆਪੋ-ਆਪਣੇ ਰੱਬ ਨੂੰ ਵਿੱਚ ਲੈ ਆਓ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬਾਲੀਵੁੱਡ ਅਤੇ ਪਾਲੀਵੁੱਡ ’ਚ ਨਾਂ ਕਮਾਉਣ ਵਾਲੀ ਗਾਇਕਾ ਤੇ ਗੀਤਕਾਰ ਜੈਸਮਿਨ ਸੈਂਡਲਸ ਆਪਣੇ ਅੰਦਾਜ਼ ਅਤੇ ਖੁੱਲ੍ਹੇ ਮਿਜਾਜ਼ ਕਰਕੇ ਜਾਣੇ ਜਾਂਦੇ ਹਨ। ਕਈ ਲੋਕ ਉਨ੍ਹਾਂ ਦੇ ਗੀਤਾਂ ਦੀ ਮੁਖ਼ਾਲਫ਼ਤ ਵੀ ਕਰਦੇ ਹਨ, ਇਸ ਬਾਰੇ ਜੈਸਮਿਨ ਕੀ ਕਹਿੰਦੀ ਹੈ ਅਤੇ ਉਸਨੂੰ ਕਿਉਂ ਲਗਦਾ ਹੈ ਕਿ ਪੰਜਾਬ ਹੁਣ ਬਦਲ ਗਿਆ ਹੈ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅਤੇ ਬਤੌਰ ਕਲਾਕਾਰ ਉਨ੍ਹਾਂ ਦੇ ਸੰਘਰਸ਼, ਕੁੜੀਆਂ ਪ੍ਰਤੀ ਨਜ਼ਰੀਏ ਬਾਬਤ ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ 15 ਦਸੰਬਰ 2018 ਨੂੰ ਖ਼ਾਸ ਗੱਲਬਾਤ ਕੀਤੀ।(ਰਿਪੋਰਟ – ਸੁਨੀਲ ਕਟਾਰੀਆ)(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਗੁਜਰਾਤ ਦੇ ਮੁੱਖ ਮੰਤਰੀ ਨੇ ਦਿੱਤੇ 7 ਸਵਾਲਾਂ ਦੇ ਜਵਾਬ ਅੰਕੁਰ ਜੈਨ ਸੰਪਾਦਕ ਬੀਬੀਸੀ ਗੁਜਰਾਤੀ 9 ਨਵੰਬਰ 2017 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-41930940 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright /VIJAY RUPANI ਗੁਜਰਾਤ 'ਚ ਦਸੰਬਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਚੱਲ ਰਹੀਆਂ ਹਨ। ਬੀਬੀਸੀ ਗੁਜਰਾਤੀ ਸੰਪਾਦਕ ਅੰਕੁਰ ਜੈਨ ਨੇ ਸੂਬੇ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨਾਲ ਖ਼ਾਸ ਗੱਲਬਾਤ ਕੀਤੀ। ਸਵਾਲ: ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਹੋ, ਪਰ ਸ਼ਕਤੀ ਕੇਂਦਰ ਕੋਲ ਹੈ ?ਜਵਾਬ: ਗੁਜਰਾਤ ਵਿੱਚ ਭਾਜਪਾ ਸਰਕਾਰ ਹੈ, ਅਤੇ ਕੇਂਦਰ ਵਿੱਚ ਵੀ। ਇਸ ਵਿੱਚ ਗ਼ਲਤ ਵੀ ਕੀ ਹੈ, ਜੇਕਰ ਕੇਂਦਰ ਸਾਡਾ ਮਾਰਗਦਰਸ਼ਨ ਕਰ ਰਿਹਾ ਹੈ। ਦਲਿਤਾਂ ਦੇ ਵਿਹੜੇ ਵੱਜਦਾ ‘ਮਾਣ’ ਦਾ ਢੋਲ 'ਪਕੋਕਾ ਹੈ ਨਾਕਾਮੀ ਲੁਕਾਉਣ ਦੀ ਇੱਕ ਕੋਸ਼ਿਸ਼' Image copyright /VIJAY RUPANI ਸਵਾਲ: ਗੁਜਰਾਤ ਦੇ ਵਿਕਾਸ ਬਾਰੇ ਸੋਸ਼ਲ 'ਤੇ ਉੱਡ ਰਹੇ ਮਜ਼ਾਕ (ਵਿਕਾਸ ਪਾਗ਼ਲ ਹੋ ਗਿਆ ਹੈ) ਬਾਰੇ ਤੁਸੀਂ ਕੀ ਸੋਚਦੇ ਹੋ? ਜਵਾਬ: ਸੋਸ਼ਲ ਮੀਡੀਆ 'ਤੇ 'ਵਿਕਾਸ ਪਾਗ਼ਲ ਹੋ ਗਿਆ ਹੈ' ਵਰਗੇ ਨਾਅਰਿਆਂ ਦੀ ਨੁਮਾਇੰਦਗੀ ਕਾਂਗਰਸ ਕਰ ਰਹੀ ਹੈ। ਸਾਡੇ ਖ਼ਿਲਾਫ਼ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਮਿਲ ਰਹੇ ਹਨ। ਲੋਕ ਸੜਕਾਂ 'ਤੇ ਪਏ ਟੋਇਆ ਦਾ ਮਜ਼ਾਕ ਬਣਾਉਂਦੇ ਹਨ ਪਰ ਅਸੀ ਸੜਕਾਂ ਬਣਾਈਆਂ ਤਾਂ ਹੀ ਟੋਏ ਪਏ। ਕਾਂਗਰਸ ਨੇ ਨਾ ਸੜਕਾਂ ਬਣਾਈਆਂ, ਨਾ ਟੋਏ ਪਏ ਤੇ ਨਾ ਹੀ ਆਲੋਚਨਾ ਹੋਈ। ਰਜਵਾੜਾ ਟਰੰਪ ਤੇ ਕਾਮਰੇਡ ਸ਼ੀ ਦੀ ਮੁਲਾਕਾਤ ਰੂਸੀ ਇਨਕਲਾਬ ਦੀਆਂ 10 ਤਸਵੀਰਾਂਸਵਾਲ: ਰਾਹੁਲ ਗਾਂਧੀ ਨੇ ਕਿਹਾ 30 ਲੱਖ ਨੌਜਵਾਨਾਂ ਬੇਰੋਜ਼ਗਾਰੀ ਹਨ, ਤੁਸੀਂ ਇਸ ਬਾਰੇ ਕੀ ਕਹੋਗੇ ?ਜਵਾਬ: ਰਾਹੁਲ ਦੇ ਅੰਕੜੇ ਗ਼ਲਤ ਹਨ, ਉਹ ਪ੍ਰਮਾਣਿਕ ਨਹੀਂ ਹਨ। ਗੁਜਰਾਤ ਪਿਛਲੇ 14 ਸਾਲਾ ਤੋਂ ਰੁਜ਼ਗਾਰ ਪ੍ਰਦਾਨ ਕਰਨ 'ਚ ਨੰਬਰ ਇੱਕ 'ਤੇ ਹੈ। ਪਿਛਲੇ ਸਾਲ 84 ਫੀਸਦ ਰੁਜ਼ਗਾਰ ਪੈਦਾ ਹੋਏ ਤੇ 72 ਹਜ਼ਾਰ ਲੋਕਾਂ ਨੂੰ ਨੌਕਰੀਆਂ ਮਿਲੀਆਂ। Image copyright Getty Images ਸਵਾਲ: ਬੀਜੇਪੀ ਪਾਟੀਦਾਰਾਂ ਦੇ ਗੁੱਸੇ ਦਾ ਸਾਹਮਣਾ ਕਿਉਂ ਕਰ ਰਹੀ ਹੈ ?ਜਵਾਬ: ਪਾਟੀਦਾਰ ਬੀਜੇਪੀ ਦੇ ਖ਼ਿਲਾਫ਼ ਨਹੀਂ ਹਨ। ਭਾਈਚਾਰੇ ਦੀਆਂ 4 ਮੰਗਾਂ ਹਨ। 50 ਫੀਸਦ ਤੋਂ ਜ਼ਿਆਦਾ ਰਾਂਖਵਾਕਰਨ ਮੁਮਕਿਨ ਨਹੀਂ। iPhone ਦੇ ਸਭ ਤੋਂ ਮਹਿੰਗੇ ਫੋਨ ਦੀਆਂ 4 ਸਮੱਸਿਆਵਾਂਬ੍ਰਿਟੇਨ ਦੀ ਮੰਤਰੀ ਪ੍ਰੀਤੀ ਪਟੇਲ ਨੇ ਦਿੱਤਾ ਅਸਤੀਫ਼ਾਸਵਾਲ: ਜੇਕਰ ਪਾਟੀਦਾਰ ਭਾਜਪਾ ਦੇ ਪੱਖ ਵਿੱਚ ਹਨ ਤਾਂ ਹਾਰਦਿਕ ਪਟੇਲ ਦੀ ਰੈਲੀ ਵਿੱਚ ਇੰਨੇ ਲੋਕ ਕਿਉਂ ਆਉਂਦੇ ਹਨ?ਜਵਾਬ: ਉਹ ਪਾਟੀਦਾਰ ਨਹੀਂ ਹਨ, ਉਹ ਕਾਂਗਰਸ ਦੀਆਂ ਰੈਲੀਆਂ ਹਨ। ਉਨ੍ਹਾਂ ਕੋਲ ਸਟੇਜ 'ਤੇ ਕਾਗਂਰਸ ਦੇ ਨੁਮਾਇੰਦੇ ਹੁੰਦੇ ਹਨ। ਜੇਕਰ ਕੋਈ ਲੋਕਾਂ ਨੂੰ ਰੈਲੀ 'ਚ ਲੈ ਆਉਂਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਉਹ ਚੋਣ ਜਿੱਤ ਜਾਵੇਗਾ। ਸਵਾਲ: ਤੁਸੀਂ ਵਿਦਿਆਰਥੀ ਰਾਜਨੀਤੀ 'ਚੋਂ ਆਏ ਹੋ, ਹਾਰਦਿਕ, ਜਿਗਨੇਸ਼ ਅਤੇ ਅਲਪੇਸ਼ ਵਰਗੇ ਨੌਜਵਾਨ ਨੂੰ ਰਾਜਨੀਤੀ ਵਿੱਚ ਸਰਗਰਮ ਦੇਖ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ?ਜਵਾਬ: ਮੈਂ ਇਸ ਸਭ ਤੋਂ ਖੁਸ਼ ਨਹੀਂ ਹਾਂ। ਅਸੀਂ ਨੈਤਿਕਤਾ ਅਧਾਰਿਤ ਸਿਆਸਤ ਦੇਖੀ ਅਤੇ ਉਹੀ ਕਰ ਰਹੇ ਹਾਂ। ਜਾਤ ਦੇ ਨਾਂ 'ਤੇ ਲੋਕਾਂ ਦਾ ਧਰੂਵੀਕਰਨ ਕਰਨਾ ਆਦਰਸ਼ ਰਾਜਨੀਤੀ ਨਹੀਂ ਹੈ। ਉਹ ਕਾਂਗਰਸ ਦੀਆਂ ਕਠਪੁਤਲੀਆਂ ਹਨ। ਜਾਤ ਦੇ ਅਧਾਰ 'ਤੇ ਵੰਡ ਪਾ ਕੇ ਉਹ ਸਾਡੇ ਦੇਸ ਨੂੰ ਕਮਜ਼ੋਰ ਕਰ ਰਹੇ ਹਨ। ਅਜਿਹੇ ਨੇਤਾ ਨਾਗਰਿਕਾਂ ਨੂੰ ਧੋਖਾ ਦਿੰਦੇ ਹਨ। ਕਾਂਗਰਸ ਇਸ ਗ਼ਲਤਫ਼ਹਿਮੀ 'ਚ ਹੈ ਇਨ੍ਹਾਂ ਤਿੰਨਾਂ ਦਮ 'ਤੇ ਜਿੱਤ ਜਾਵੇਗੀ।ਧਾਰਮਿਕ ਚਿੰਨ੍ਹਾਂ 'ਤੇ ਦੁਨੀਆਂ ਭਰ ਦੇ ਇਤਿਹਾਸਕ ਫ਼ੈਸਲੇ ਪਰਾਲੀ ਸਾੜਨ ਦੇ ਮਾਮਲੇ ਘਟੇ ਤਾਂ ਫ਼ਿਰ ਸਮੋਗ ਕਿਉਂ ਵਧੀ? ਸਵਾਲ: ਤੁਸੀਂ ਦਲਿਤਾਂ ਨਾਲ ਕੋਈ ਸੰਵਾਦ ਕਿਉਂ ਨਹੀਂ ਰਚਾਇਆ ?ਜਵਾਬ: ਕੀ ਜਿਗਨੇਸ਼ ਦਲਿਤਾਂ ਦਾ ਸੱਚਾ ਨੁਮਾਇੰਦਾ ਹੈ ? ਊਨਾ ਹਾਦਸੇ ਨੂੰ ਡੇਢ ਸਾਲ ਹੋ ਗਿਆ ਹੈ। ਕਿੰਨੇ ਦਲਿਤਾਂ ਇਸ ਘਟਨਾ ਦਾ ਵਿਰੋਧ ਕੀਤਾ ? ਊਨਾ ਹਾਦਸੇ ਤੋਂ ਬਾਅਦ ਭਾਜਪਾ ਨੇ ਸਮਢਿਆਲਾ (ਜਿੱਥੇ ਘਟਨਾ ਵਾਪਰੀ) ਉੱਥੇ ਵੀ ਹਾਸਿਲ ਕੀਤੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਦਿਹੀਆ ਜਾਂ ਕਹੀਨਾ ਦਾ ਜੀਵਨ ਕਾਲ 7ਵੀਂ ਸਦੀ 'ਚ ਅਲਜੀਰੀਆ ਵਿੱਚ ਮੰਨਿਆ ਜਾਂਦਾ ਹੈ।ਉਸ ਸਮੇਂ ਰੋਮਨ ਸਮਾਰਜ ਦਾ ਪਤਨ ਹੋ ਰਿਹਾ ਸੀ ਅਤੇ ਅਰਬ ਇਸ ਖਿੱਤੇ 'ਚ ਪਹਿਲੇ ਹਮਲੇ ਕਰ ਰਿਹਾ ਸੀ।ਸਾਮਰਾਜ ਢਹਿ ਰਹੇ ਸਨ ਇਸੇ ਤਬਦੀਲੀ ਦੇ ਦੌਰ ’ਚ ਦਿਹੀਆ ਨੇ ਉਹ ਆਪਣੇ ਕਬੀਲੇ ਦੇ ਲੋਕਾਂ ਦੀ ਸ਼ਾਨ ਲਈ ਲੜਾਈ ਲੜੀ।ਇਹ ਵੀ ਪੜ੍ਹੋ:ਸੇਵਾ ਸਿੰਘ ਸੇਖਵਾਂ: ਮਤਭੇਦ ਤਾਂ ਹਰ ਪਾਰਟੀ 'ਚ ਹੁੰਦੇ ਹਨਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ 'ਸਾਰੇ ਯਹੂਦੀਆਂ ਨੂੰ ਮਰਨਾ ਪਵੇਗਾ, ਕਹਿ ਕੇ ਉਸ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਬ੍ਰੈਗਜ਼ਿਟ : ਬ੍ਰਿਟੇਨ ਤੇ ਯੂਰਪੀ ਸੰਘ ਦੇ 'ਤੋੜ ਵਿਛੋੜੇ' ਦੇ ਰਾਹ ਦੀਆਂ 5 ਮੁਸ਼ਕਲਾਂ 16 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46226097 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਮਾਈਕਲ ਬਰਨਿਅਰ (ਖੱਬੇ) ਸਮਝੌਤੇ ਦੇ ਕਾਗਜ਼ ਯੂਰਪੀ ਕਾਊਂਸਿਲ ਦੇ ਮੁਖੀ ਡੌਨਲਡ ਟਸਕ ਨੂੰ ਸੌਂਪਦੇ ਹੋਏ ਬਰਤਾਨੀਆ ਦੀ ਸੰਸਦ ਵਿੱਚ ਬ੍ਰੈਗਜ਼ਿਟ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੂੰ ਮੈਂਬਰਾਂ ਦੇ ਸਵਾਲਾਂ ਦੀ ਬੁਛਾੜ ਅਤੇ ਮੰਤਰੀਆਂ ਦੇ ਅਸਤੀਫਿਆਂ ਦਾ ਸਾਹਮਣਾ ਕਰਨਾ ਪਿਆ।ਟੈਰੀਜ਼ਾ ਮੇਅ ਨੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਯੂਰਪੀ ਯੂਨੀਅਨ ਤੋਂ ਬ੍ਰਿਟੇਨ ਦੇ ਵੱਖ ਹੋਣ ਦਾ ਜੋ ਡਰਾਫਟ ਬਣਾਇਆ ਗਿਆ ਹੈ ਉਸ ਵਿੱਚ ਉਹ ਸਾਰੇ ਮੁੱਦੇ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ 'ਤੇ 2016 ਵਿੱਚ ਬ੍ਰਿਟਿਸ਼ ਲੋਕਾਂ ਨੇ ਵੋਟ ਕੀਤਾ ਸੀ।ਬੁੱਧਵਾਰ ਨੂੰ ਪੰਜ ਘੰਟੇ ਚੱਲੀ ਇੱਕ ਬੈਠਕ ਤੋਂ ਬਾਅਦ ਤਾਂ ਉਨ੍ਹਾਂ ਨੂੰ ਕੈਬਨਿਟ ਦੀ ਪ੍ਰਵਾਨਗੀ ਮਿਲ ਗਈ ਪਰ ਹਾਲਾਂਕਿ ਕਈ ਮੰਤਰੀ ਇਸ ਡੀਲ ਦੇ ਖਿਲਾਫ ਵੀ ਬੋਲੇ।ਵੀਰਵਾਰ ਨੂੰ ਹਾਲਾਤ ਇਹ ਬਣੇ ਕਿ ਕੈਬਨਿਟ ਦੀ ਪ੍ਰਵਾਨਗੀ ਦੇ ਬਾਵਜੂਦ ਵੀ ਸੰਸਦ ਵਿੱਚ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਯੂਰਪੀ ਯੂਨੀਅਨ ਨੇ ਬ੍ਰਿਟੇਨ ਦਾ ਬ੍ਰੈਗਜ਼ਿਟ ਸਮਝੌਤਾ ਮਨਜ਼ੂਰ ਕਰ ਲਿਆ।ਇਹ ਵੀ ਪੜ੍ਹੋਟਰੇਨ ਦੇ ਡਰਾਈਵਰ ਦੀ 'ਖੁਦਕੁਸ਼ੀ' ਦਾ ਸੱਚ ਕੀ ਹੈਅਕਸ਼ੇ ਕੁਮਾਰ ਨੇ ਸੁਖਬੀਰ ਤੇ ਡੇਰਾ ਮੁਖੀ ਦੀ ਡੀਲ ਕਰਵਾਈ? ਸਵਾਲ ਬਾਕੀ ਹੈਉਹ ਕਾਰਨ ਜਿਨ੍ਹਾਂ ਕਰਕੇ ਹੁੰਦਾ ਹੈ ਫੇਫੜੇ ਦਾ ਕੈਂਸਰ Image copyright EPA ਫੋਟੋ ਕੈਪਸ਼ਨ ਯੂਰਪੀਅਨ ਕਮਿਸ਼ਨ ਦੇ ਮੁਖੀ ਜੀਨ ਕਲਾਊਡ ਜੰਕਰ ਨਾਲ ਟੈਰੀਜ਼ਾ ਮੇਅ ਕੈਬਨਿਟ ਦੀ ਪ੍ਰਵਾਨਗੀ ਮਗਰੋਂ ਕੀ-ਕੀ ਹੋਇਆਬ੍ਰੈਗਜ਼ਿਟ ਮੰਤਰੀ ਡੌਮੀਨੀਕ ਰਾਬ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਾਬ ਨੇ ਜੁਲਾਈ ਵਿੱਚ ਹਾਈ ਪ੍ਰੋਫਾਈਲ ਮੰਤਰੀ ਡੇਵਿਡ ਡੇਵਿਸ ਦੇ ਅਸਤੀਫਾ ਦੇਣ ਮਗਰੋਂ ਅਹੁਦਾ ਸੰਭਾਲਿਆ ਸੀ।ਰਾਬ 585 ਪੇਜਾਂ ਦਾ ਉਹ ਡਰਾਫਟ ਬਣਾਉਣ ਵਿੱਚ ਸ਼ਾਮਲ ਸਨ ਜਿਸ ਦੇ ਆਧਾਰ 'ਤੇ ਬ੍ਰਿਟੇਨ ਯੂਰਪੀ ਯੂਨੀਅਨ ਵਿੱਚੋਂ ਬਾਹਰ ਨਿਕਲੇਗਾ।ਵਰਕ ਐਂਡ ਪੈਨਸ਼ਨ ਮੰਤਰੀ ਏਸਥਰ ਮੈਕਵੇ ਨੇ ਅਸਤੀਫਾ ਦਿੱਤਾ। ਜੂਨੀਅਰ ਨੌਰਦਨ ਆਇਰਲੈਂਡ ਮਿਨਿਸਟਰ ਸ਼ੈਲੇਸ਼ ਵਾਰਾ ਦਾ ਅਸਤੀਫਾ।ਜੂਨੀਅਰ ਬ੍ਰੈਗਜ਼ਿਟ ਮੰਤਰੀ ਸੁਏਲਾ ਬ੍ਰੇਵਰਮੈਨ ਅਤੇ ਪਾਰਲੀਮੈਂਟਰੀ ਪ੍ਰਾਈਵੇਟ ਸਕੱਤਰ ਐਨੀ ਮੈਰੀ ਟ੍ਰੇਵੇਲਯਾਨ ਨੇ ਵੀ ਅਹੁਦੇ ਛੱਡਿਆ।ਸੰਸਦ ਵਿੱਚ ਟੈਰੀਜ਼ਾ ਮੇਅ ਨੇ ਕਿਹਾ ''ਬਰਤਾਨੀਆ ਦੇ ਲੋਕ ਚਾਹੁੰਦੇ ਹਨ ਕਿ ਇਹ ਕੰਮ ਸਿਰੇ ਚੜ੍ਹੇ'' ਵਿਰੋਧੀ ਧਿਰ ਲੇਬਰ ਪਾਰਟੀ ਨੇ ਅਜੇ ਸਾਫ ਨਹੀਂ ਕੀਤਾ ਕਿ ਉਹ ਇਸ ਮਸੌਦੇ ਦਾ ਸਮਰਥਨ ਕਰਨਗੇ ਕਿ ਨਹੀਂ। ਪਾਰਟੀ ਲੀਡਰ ਜੈਰੇਮੀ ਕੋਰਬਿਨ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਕਰਾਰ ਦੇਸ਼ ਹਿਤਾਂ ਦਾ ਖਿਆਲ ਰੱਖੇਗਾ। ਟੋਰੀ ਪਾਰਟੀ ਅਤੇ ਉਨ੍ਹਾਂ ਦੀ ਆਪਣੀ ਡੈਮੋਕਰੈਟਿਕ ਯੂਨੀਅਨਿਸਟ ਪਾਰਟੀ ਅੰਦਰੋਂ ਵੀ ਵਿਰੋਧ ਝੱਲਣਾ ਪੈ ਰਿਹਾ ਹੈ। Image copyright AFP 'ਹਾਲੇ ਲੰਬਾ ਸਫ਼ਰ ਤੈਅ ਕਰਨਾ ਬਾਕੀ'ਯੂਰਪੀ ਸੰਘ ਦਾ ਕਹਿਣਾ ਹੈ ਕਿ ਬ੍ਰਿਟੇਨ ਦੇ ਨਾਲ ਬ੍ਰੈਗਜ਼ਿਟ ਸਬੰਧਿਤ ਸਮਝੌਤੇ ਦੇ ਖਰੜੇ 'ਤੇ ਰਾਜ਼ੀ ਹੋਣ ਦੇ ਬਾਵਜੂਦ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।ਵਿਚੋਲਗੀ ਕਰ ਰਹੇ ਮਾਈਕਲ ਬਰਨਿਅਰ ਨੇ ਕਿਹਾ, "ਦੋਹਾਂ ਪੱਖਾਂ (ਯੂਰਪੀ ਯੂਨੀਅਨ ਅਤੇ ਬ੍ਰਿਟੇਨ) ਨੂੰ ਹਾਲੇ ਲੰਬਾ ਸਫ਼ਰ ਤੈਅ ਕਰਨਾ ਹੈ।"ਪ੍ਰਸਤਾਵਿਤ ਸਮਝੌਤੇ 'ਤੇ ਰਾਜ਼ੀ ਹੋਣ ਮਗਰੋਂ ਯੂਰਪੀ ਯੂਨੀਅਨ ਵੱਲੋਂ ਕੁਝ ਬੈਠਕਾਂ ਵੀ ਤੈਅ ਕੀਤੀਆਂ ਗਈਆਂ ਹਨ-25 ਨਵੰਬਰ ਨੂੰ ਡਰਾਫ਼ਟ ਡੀਲ ਮਨਜ਼ੂਰੀ ਲਈ ਯੂਰਪੀ ਯੂਨੀਅਨ ਕੋਲ ਜਾਵੇਗੀ।ਦਸੰਬਰ ਵਿੱਚ ਇਸ ਸਮਝੌਤੇ ਨੂੰ ਬ੍ਰਿਟੇਨ ਦੀ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ।ਜੇਕਰ ਸੰਸਦ ਇਸ ਦੇ ਹੱਕ ਵਿੱਚ ਵੋਟ ਦਿੰਦੀ ਹੈ ਤਾਂ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਯੂਰਪੀ ਯੂਨੀਅਨ ਤੋਂ ਬਾਹਰ ਹੋਣ ਦਾ ਬਿੱਲ ਪੇਸ਼ ਕੀਤਾ ਜਾਵੇਗਾ।ਜੇਕਰ ਸੰਸਦ ਨੇ ਇਸ ਨੂੰ ਠੁਕਰਾ ਦਿੱਤਾ ਤਾਂ ਸਰਕਾਰ ਨੂੰ 21 ਦਿਨਾਂ ਦੇ ਅੰਦਰ ਨਵਾਂ ਪ੍ਰਸਤਾਅ ਤਿਆਰ ਕਰਨਾ ਹੋਵੇਗਾ।ਬਰਤਾਨੀਆ ਦੀ ਸੰਸਦ ਨੇ ਇਸ ਨੂੰ ਮਨਜ਼ੂਰੀ ਦਿੱਤੀ ਤਾਂ ਯੂਰਪੀਅਨ ਯੂਨੀਅਨ ਸੰਸਦ ਨੂੰ ਇਸ ਨੂੰ ਆਮ ਬਹੁਮਤ ਨਾਲ ਮਨਜ਼ੂਰ ਕਰਨਾ ਪਵੇਗਾ। ਇਹ ਵੀ ਪੜ੍ਹੋਪਹਿਲਾਂ ਤੋਂ ਈਯੂ ਜਾਂ ਬ੍ਰਿਟੇਨ 'ਚ ਰਹਿੰਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂਸੰਸਾਰ 'ਚ ਕਿੱਥੇ-ਕਿੱਥੇ ਜਿੱਤੀ ਗਈ ਕਕਾਰਾਂ ਦੀ ਜੰਗ?ਅਮਰੀਕਾ 'ਚ ਲੰਘੇ ਸਾਲ 24 ਸਿੱਖ ਹੋਏ ਨਸਲੀ ਹਮਲਿਆਂ ਦਾ ਸ਼ਿਕਾਰ Image copyright Getty Images ਬ੍ਰੈਗਜ਼ਿਟ ਕੀ ਹੈ? ਯੂਰਪੀਅਨ ਕੌਂਸਲ ਦੇ ਮੁਖੀ ਡੌਨਲਡ ਟਸਕ ਨੇ ਕਿਹਾ ਹੈ ਕਿ ਬ੍ਰੈਗਜ਼ਿਟ ਹੈ ਤਾਂ ਹਾਰ ਵਾਲੀ ਸਥਿਤੀ ਹੀ, ਪਰ ਉਹ ਕੋਸ਼ਿਸ਼ ਕਰਨਗੇ ਕਿ ਦੋਹਾਂ ਪੱਖਾਂ ਲਈ ਇਹ ਦਰਦਨਾਕ ਨਾ ਹੋਵੇ। ਬ੍ਰਿਟੇਨ ਨੇ ਯੂਰਪੀਅਨ ਯੂਨੀਅਨ ਨੂੰ 29 ਮਾਰਚ 2019 ਨੂੰ ਛੱਡਣਾ ਹੈ, ਕਿਉਂਕਿ 2016 'ਚ ਹੋਏ ਇੱਕ ਜਨਮਤ ਸੰਗ੍ਰਹਿ ਵਿੱਚ ਯੂਕੇ ਦੇ ਨਾਗਰਿਕਾਂ ਨੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਨੂੰ ਬ੍ਰੈਗਜ਼ਿਟ (ਬ੍ਰਿਟੇਨ+ਐਕਸਿਟ) ਗਿਆ ਜਾਂਦਾ ਹੈ। ਯੂਕੇ ਤੇ ਯੂਰਪੀਅਨ ਯੂਨੀਅਨ ਨੂੰ ਹੁਣ ਇਸ 'ਤਲਾਕ' ਦੀਆਂ ਸ਼ਰਤਾਂ ਤੈਅ ਕਰਨ ਲਈ ਗੱਲਬਾਤ ਕਰਦਿਆਂ ਇੱਕ ਸਾਲ ਹੋ ਚੁੱਕਾ ਹੈ। ਹੁਣ ਵਾਰਤਾਕਾਰਾਂ ਨੇ ਡੀਲ ਫਾਈਨਲ ਕਰ ਲਈ ਹੈ ਪਰ ਇਸ ਨੂੰ ਸੰਸਦ ਮੈਂਬਰਾਂ ਦੀ ਹਮਾਇਤ ਜ਼ਰੂਰੀ ਹੈ, ਇਸ ਤੋਂ ਪਹਿਲਾਂ ਕਿ ਯੂਨੀਅਨ ਦੇ ਮੈਂਬਰ ਬਾਕੀ 27 ਦੇਸ਼ ਇਸ ਉੱਪਰ ਮੋਹਰ ਲਗਾਉਣ। ਇਹ ਵੀ ਪੜ੍ਹੋਬ੍ਰਿਟੇਨ ਦੀ ਮੰਤਰੀ ਪ੍ਰੀਤੀ ਪਟੇਲ ਨੇ ਦਿੱਤਾ ਅਸਤੀਫ਼ਾਕਿਉਂ ਬਣੀ ਤੇ ਕਿਉਂ ਢਾਹੀ 'ਬਰਲਿਨ ਦੀ ਦੀਵਾਰ'?ਮੁਆਵਜ਼ੇ ਨੂੰ ਕੀਤੀ ਨਾਂਹ, ਆਪਣੇ ਦਮ 'ਤੇ ਪਹੁੰਚੇ ਸਿਖਰਾਂ 'ਤੇਅੰਦਰ ਕੀ ਹੈ?ਯੂਕੇ ਦੇ ਨਿਕਲ ਜਾਣ ਤੋਂ ਬਾਅਦ 21 ਮਹੀਨਿਆਂ ਦਾ ਇੱਕ ਵਕਫਾ ਹੈ ਜਿਸ ਤਹਿਤ ਦੂਜੀਆਂ ਪ੍ਰਕਿਰਿਆਵਾਂ ਮੁਕੰਮਲ ਹੋਣਗੀਆਂ।ਯੂਕੇ ਵੱਲੋਂ 'ਤਲਾਕ' ਯਾਨਿ ਯੂਰਪ ਤੋਂ ਵੱਖ ਹੋਣ ਲਈ 39 ਅਰਬ ਪੌਂਡ ਦਾ ਭੁਗਤਾਨ ਨਾਗਰਿਕਾਂ ਦੇ ਅਧਿਕਾਰਾਂ ਬਾਰੇ ਪੱਕੇ ਨਿਯਮ, ਜਿਨ੍ਹਾਂ ਤਹਿਤ ਉਹ ਜਿੱਥੇ ਰਹਿੰਦੇ ਉਥੇ ਕੰਮ ਕਰ ਸਕਣ ਅਤੇ ਪਰਿਵਾਰ ਨੂ ਮਿਲ ਸਕਣ।ਇਸ ਸਮਝੌਤੇ ਤਹਿਤ 3000 ਖੇਤਰੀ ਨਿਸ਼ਾਨੀਆਂ ਦੀ ਸੁਰੱਖਿਆ ਕੀਤੀ ਜਾਵੇਗੀ ਜਿਸ ਵਿੱਚ ਪਰਮਾ ਹੈਮ, ਫੈਟਾ ਚੀਜ਼, ਸ਼ੈਂਪੇਨ ਅਤੇ ਵੇਲਸ਼ ਲੈਂਬ ਮੁੱਖ ਤੌਰ 'ਤੇ ਸ਼ਾਮਿਲ ਹਨ। Image copyright Getty Images ਵਪਾਰ ਸਮਝੌਤਾ ਹੋਵੇਗਾ?ਇਸ 585 ਸਫਿਆਂ ਦੇ ਮੁੱਖ ਕਰਾਰ ਤੋਂ ਇਲਾਵਾ ਇੱਕ ਟਰੇਡ ਐਗਰੀਮੈਂਟ ਜਾਂ ਵਪਾਰ ਸਮਝੌਤਾ ਵੀ ਹੋਣਾ ਹੈ। ਇਸ ਵਿੱਚ ਤੈਅ ਹੋਵੇਗਾ ਕਿ ਅਲੱਗ ਹੋਣ ਤੋਂ ਬਾਅਦ ਬ੍ਰਿਟੇਨ ਤੇ ਯੂਨੀਅਨ ਦੇ ਰਿਸ਼ਤੇ ਕਿਵੇਂ ਚੱਲਣਗੇ। ਇਹ ਦਸੰਬਰ 2020 ਤੋਂ ਲਾਗੂ ਹੋਵੇਗਾ। ਇਸ ਦਾ ਟੀਚਾ ਤਾਂ ਹੈ ਕਿ ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਖੁਲ੍ਹੇ ਵਪਾਰ ਦਾ ਇੰਤਜ਼ਾਮ ਹੋਵੇ ਅਤੇ ਕੋਈ ਟੈਕਸ ਨਾ ਲੱਗੇ। ਕ ਹੰਗਾਮੀ ਮੀਟਿੰਗ ਅਗਲੇ ਮਹੀਨੇ ਹੋ ਸਕਦੀ ਹੈ ਜਿਸ ਵਿੱਚ ਇਸ ਉੱਪਰ ਫੈਸਲਾ ਲਿਆ ਜਾਵੇਗਾ। ਉਸ ਤੋਂ ਬਾਅਦ ਯੂਕੇ ਦੀ ਪ੍ਰਧਾਨ ਮੰਤਰੀ ਦਾ ਔਖਾ ਕੰਮ ਸ਼ੁਰੂ ਹੋਵੇਗਾ — ਸੰਸਦ ਮੈਂਬਰਾਂ ਨੂੰ ਮਨਾਉਣਾ ਕਿ ਉਹ ਇਸ ਐਗਰੀਮੈਂਟ ਦੇ ਹੱਕ ਵਿੱਚ ਵੋਟ ਪਾਉਣ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਕੀ ਮੋਦੀ ਨੇ ਇਸ ਡਰ ਕਰਕੇ ਸੀਬੀਆਈ ਡਾਇਰੈਕਟਰ ਨੂੰ ਰਾਤੀਂ 2 ਵਜੇ ਹਟਾਇਆ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45979467 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਆਲੋਕ ਵਰਮਾ ਵਰਗਾ ਖੁਦਮੁਖਤਿਆਰ ਅਫ਼ਸਰ ਰਫ਼ਾਲ ਦੀ ਜਾਂਚ ਕਰਦਾ ਹੈ ਤਾਂ ਉਨ੍ਹਾਂ ਨੂੰ ਮੁਸ਼ਕਲ ਪੈਦਾ ਹੋ ਸਕਦੀ ਹੈ। ਸੀਬੀਆਈ ਡਾਇਰੈਕਟਰ ਨੂੰ ਹਟਾਉਣ ਦੇ ਮਾਮਲੇ ਵਿਚ ਘਿਰੀ ਮੋਦੀ ਸਰਕਾਰ ਉੱਤੇ ਕਾਂਗਰਸ ਲਗਾਤਾਰ ਸਿਆਸੀ ਹਮਲੇ ਕਰ ਰਹੀ ਹੈ।ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸੀਬੀਆਈ ਡਾਇਰੈਕਟਰ ਨੂੰ ਹਟਾਣਾ ਸੰਵਿਧਾਨ ਦੀ ਬੇਅਦਬੀ ਹੈ। ਰਫ਼ਾਲ ਉੱਤੇ ਜਾਂਚ ਦੇ ਡਰ ਤੋਂ ਪ੍ਰਧਾਨ ਮੰਤਰੀ ਨੇ ਰਾਤ ਨੂੰ ਦੋ ਵਜੇ ਇਹ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਡਾਇਰੈਕਟਰ ਨੂੰ ਹਟਾਉਣਾ ਕਾਨੂੰਨੀ ਤੌਰ ਉੱਤੇ ਗਲਤ ਹੈ, ਉਨ੍ਹਾਂ ਕਿਹਾ ਕਿ ਸੀਬੀਆਈ ਡਾਇਰੈਕਟਰ ਦੀ ਨਿਯੁਕਤੀ, ਉਸ ਨੂੰ ਹਟਾਉਣ ਦਾ ਅਧਿਕਾਰ ਤਿੰਨ ਮੈਂਬਰੀ ਕਮੇਟੀ ਕਰਦੀ ਹੈ, ਜਿਸ ਵਿਚ ਪ੍ਰਧਾਨ ਮੰਤਰੀ, ਵਿਰੋਧੀ ਧਿਰ ਆਗੂ ਅਤੇ ਸੁਪਰੀਮ ਕੋਰਟ ਦਾ ਮੁੱਖ ਜੱਜ ਸ਼ਾਮਲ ਹੁੰਦਾ ਹੈ। ਇਹ ਵੀ ਪੜ੍ਹੋ: ਜਿਨਸੀ ਸ਼ੋਸ਼ਣ : ਕੀ ਮੰਤਰੀ ਤੋਂ ਕੈਪਟਨ ਦਾ ਮਾਫ਼ੀ ਮੰਗਵਾਉਣਾ ਕਾਫ਼ੀ ਹੈ ਦਿਹਾੜੀਆਂ ਛੱਡ ਕੇ ਪੀੜਤਾਂ ਦੀ ਮਦਦ ਕਰਦੇ ਲੋਕਸਰੀਰਕ ਸ਼ੋਸ਼ਣ ਖਿਲਾਫ਼ ਇਹ ਨੁਕਤੇ ਤੁਹਾਡੇ ਕੰਮ ਆ ਸਕਦੇ ਹਨਜਿਨਸੀ ਸ਼ੋਸ਼ਣ ਕੀ ਹੈ, ਮਰਦਾਂ ਨੂੰ ਕੀ ਜਾਣਨਾ ਜ਼ਰੂਰੀ ਹੈ?ਰਾਹਲ ਗਾਂਧੀ ਨੇ ਕਿਹਾ ਕਿ ਇਹ ਉਨ੍ਹਾਂ ਨੂੰ ਨਿਯੁਕਤ ਕਰਨ ਵਾਲੀ ਕਮੇਟੀ ਦੇ ਦੂਜੇ ਮੈਂਬਰਾਂ ਦਾ ਵੀ ਅਪਮਾਨ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਵਿਧਾਨ ਦਾ ਅਪਮਾਨ ਕੀਤਾ ਹੈ। ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਸੀਬੀਆਈ ਡਾਇਰੈਕਟਰ ਨੂੰ ਜਿਹੜੀ ਕਮੇਟੀ ਨਿਯੁਕਤ ਕਰਦੀ ਹੈ , ਉਹੀ ਹਟਾਉਣ ਦਾ ਅਧਿਕਾਰ ਵੀ ਰੱਖਦੀ ਹੈ। Image copyright Getty Images ਫੋਟੋ ਕੈਪਸ਼ਨ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੀਬੀਆਈ ਉੱਤੇ ਬਹੁਤ ਜ਼ਿਆਦਾ ਦਬਾਅ ਹੈ, ਜਿਸ ਕਾਰਨ ਉਹ ਨਿਰਪੱਖ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਹੀ ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਸੀਬੀਆਈ ਡਾਇਰੈਕਟਰ ਨੂੰ ਪ੍ਰਧਾਨ ਮੰਤਰੀ ਨੇ ਰਾਤ ਨੂੰ ਕਰੀਬ ਦੋ ਵਜੇ ਹੀ ਕਿਉਂ ਹਟਾਇਆ। ਸੁਪਰੀਮ ਕੋਰਟ 'ਚ ਪਟੀਸ਼ਨਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ, ਅਰੁਣ ਸ਼ੌਰੀ ਅਤੇ ਸੀਨੀਅਰ ਵਕੀਲ ਪ੍ਰਸ਼ਾਤ ਭੂਸ਼ਣ ਨੇ ਰਫ਼ਾਲ ਲੜਾਕੂ ਜਹਾਜ਼ ਖਰੀਦ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੀਬੀਆਈ ਉੱਤੇ ਬਹੁਤ ਜ਼ਿਆਦਾ ਦਬਾਅ ਹੈ, ਜਿਸ ਕਾਰਨ ਉਹ ਨਿਰਪੱਖ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਹੀ ਹੈ। ਪਟੀਸ਼ਨ ਵਿਚ ਕੇਂਦਰ ਸਰਕਾਰ ਨੂੰ ਹੁਕਮ ਦੇਣ ਦੀ ਅਪੀਲ ਕੀਤੀ ਗਈ ਹੈ ਕਿ ਉਹ ਜਾਂਚ ਕਰ ਰਹੇ ਅਧਿਕਾਰੀਆਂ ਦੀਆਂ ਬਦਲੀਆਂ ਨਾ ਕਰੇ ਅਤੇ ਨਾ ਹੀ ਅਫ਼ਸਰਾਂ ਨੂੰ ਡਰਾਏ।ਅਟਲ ਬਿਹਾਰੀ ਵਾਜਪਈ ਸਰਕਾਰ ਵਿਚ ਮੰਤਰੀ ਰਹੇ ਅਰੁਣ ਸ਼ੌਰੀ ਨੇ ਰਫ਼ਾਲ ਲੜਾਕੂ ਜਹਾਜ਼ ਅਤੇ ਸੀਬੀਆਈ ਦੇ ਡਾਇਰੈਕਟਰ ਅਲੋਕ ਵਰਮਾ ਨੂੰ ਛੁੱਟੀ ਉੱਤੇ ਭੇਜਣ ਦੇ ਮਾਮਲੇ ਉੱਤੇ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨਾਲ ਗੱਲਬਾਤ ਕੀਤੀ । ਅਰੁਣ ਸ਼ੌਰੀ ਨੇ ਇਸ ਮਸਲੇ ਉੱਤੇ ਇਹ ਕੁਝ ਕਿਹਾ: ਮੋਦੀ ਦੇ ਡਰਨ ਦੇ ਤਿੰਨ ਕਾਰਨ ਅਰੁਣ ਸ਼ੌਰੀ ਨੇ ਦਾਅਵਾ ਕੀਤਾ ਕਿ ਇਹ ਕਿੰਨੀ ਰੌਚਕ ਗੱਲ ਹੈ ਕਿ ਹਰ ਕਿਸੇ ਨੂੰ ਸੀਬੀਆਈ ਦੇ ਡੰਡੇ ਨਾਲ ਡਰਾਉਣ ਵਾਲੇ ਮੋਦੀ ਹੁਣ ਖੁਦ ਸੀਬੀਆਈ ਤੋਂ ਡਰੇ ਹੋਏ ਹਨ। ਮੋਦੀ ਦੇ ਡਰਨ ਦਾ ਸਭ ਤੋਂ ਪਹਿਲਾ ਕਾਰਨ ਇਹ ਹੈ ਸੀ ਕਿ ਸੀਬੀਆਈ ਵਿਚ ਉਨ੍ਹਾਂ ਦੇ ਖ਼ਾਸ ਬੰਦੇ ਰਾਕੇਸ਼ ਅਸਥਾਨਾ ਉੱਤੇ ਜੇਕਰ ਜ਼ਿਆਦਾ ਦਬਾਅ ਪਿਆ ਤਾਂ ਉਹ ਭੇਦ ਖੋਲ ਸਕਦੇ ਹਨ।ਦੂਜਾ ਡਰ ਇਹ ਕਿ ਸੀਬੀਆਈ ਦੀ ਉਹ ਜਿਸ ਤਰ੍ਹਾਂ ਵਰਤੋਂ ਕਰਨਾ ਚਾਹੁੰਦੇ ਸਨ ਉਸ ਤਰ੍ਹਾਂ ਨਹੀਂ ਕਰ ਪਾ ਰਹੇ ਸਨ।ਮੋਦੀ ਦਾ ਤੀਜਾ ਡਰ ਇਹ ਵੀ ਸੀ ਕਿ ਜੇਕਰ ਆਲੋਕ ਵਰਮਾ ਵਰਗਾ ਖੁਦਮੁਖਤਿਆਰ ਅਫ਼ਸਰ ਰਫ਼ਾਲ ਦੀ ਜਾਂਚ ਕਰਦਾ ਹੈ ਤਾਂ ਉਨ੍ਹਾਂ ਨੂੰ ਮੁਸ਼ਕਲ ਪੈਦਾ ਹੋ ਸਕਦੀ ਹੈ। ਸ਼ਾਇਦ ਇਸ ਦਾ ਕਾਰਨ ਆਲੋਕ ਵਰਮਾ ਦਬਣ ਜਾਂ ਡਰਨ ਵਾਲੇ ਨਹੀਂ ਸਨ।ਸ਼ੌਰੀ ਦਾ ਦਾਅਵਾ ਹੈ ਕਿ ਇਸ ਸਭ ਤੋਂ ਬਚਣ ਲਈ ਹੀ ਆਲੋਕ ਵਰਮਾਂ ਨੂੰ ਛੁੱਟੀ ਭੇਜਿਆ ਗਿਆ ਹੈ। ਇਸ ਨਾਲ ਸਰਕਾਰ ਦਾ ਬਹੁਤਾ ਭਲਾ ਨਹੀਂ ਹੋਣ ਲੱਗਾ ਬਲਕਿ ਉਨ੍ਹਾਂ ਇੱਕ ਵੱਡਾ ਪਹਾੜ ਆਪਣੇ ਉੱਤੇ ਸੁੱਟ ਲਿਆ ਹੈ, ਅੱਗੇ ਚੱਲਕੇ ਇਸ ਦੇ ਕਈ ਦੂਰਗਾਮੀ ਪ੍ਰਭਾਵ ਹੋਣਗੇ।ਇਨ੍ਹਾਂ ਵੀਡੀਓਜ਼ ਵਿਚ ਵੀ ਤੁਹਾਡੀ ਰੁਚੀ ਹੋ ਸਕਦੀ ਹੈ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
true
ਬੁਲਗੇਰੀਆ ਦੇ ਸਮੁੰਦਰੀ ਕੰਢੇ ਤੋਂ ਦੂਰ ਇਸ ਪੁਰਾਤੱਤਵ ਵਿਗਿਆਨੀ ਨੇ ਦੁਨੀਆ ਦੇ ਸਭ ਤੋਂ ਪੁਰਾਣੇ ਜਹਾਜ਼ ਦੇ ਟੁਕੜੇ ਨੂੰ ਲੱਭਿਆ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
ਇੰਡੋਨੇਸ਼ੀਆ ਦਾ ਸਿਸਟਮ ਕੌਮਾਂਤਰੀ ਸਹਾਇਤਾ ਨਾਲ ਬਣਾਇਆ ਗਿਆ ਸੀ। ਇਸ ਦੀ ਲਾਗਤ ਕਰੀਬ 10 ਕਰੋੜ ਡਾਲਰ ਸੀ। ਪਹਿਲਾਂ ਇਹ ਸਮੁੰਦਰ ਉੱਪਰ ਹਲਚਲ ਦੀ ਨਿਗਰਾਨੀ ਤੈਰਨ ਵਾਲੇ ਬੁਆਇਸ ਦੀ ਵਰਤੋਂ ਨਾਲ ਕਰਦਾ ਸੀ। ਬੁਆਇਸ ਦੇ ਕੀਮਤੀ ਪੁਰਜੇ ਚੋਰੀ ਹੋ ਜਾਂਦੇ ਸਨ।ਇਹ ਵੀ ਪੜ੍ਹੋ:ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਉਹ ਮਰਦ ਜਿਸ ਨੇ ਕਿੰਨਰ ਨਾਲ ਵਿਆਹ ਕਰਵਾਇਆਕੋਰਟ ਨੇ 6 ਬੰਦਿਆਂ ਤੋਂ ਬਲਾਤਕਾਰ ਕਰਵਾਇਆ - ਸ਼ਾਂਤੀ ਨੋਬੇਲ ਜੇਤੂ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false
'ਕਰਤਾਰਪੁਰ ਲਾਂਘੇ 'ਤੇ ਸ਼ੱਕ ਕਰਨ ਵਾਲਿਆਂ 'ਚ ਕੈਪਟਨ ਇਕੱਲੇ ਨਹੀਂ...'-ਨਜ਼ਰੀਆ ਵੁਸਤੁਲਾਹ ਖ਼ਾਨ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ 10 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46508660 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਹਾਲ ਵਿੱਚ ਹੀ ਕਰਤਾਪੁਰ ਸਾਹਿਬ ਗੁਰਦੁਆਰੇ ਵਾਸਤੇ ਲਾਂਘਾ ਖੋਲ੍ਹਣ ਲਈ ਭਾਰਤ ਅਤੇ ਪਾਕਿਸਤਾਨ ਨੇ ਪ੍ਰੋਜੈਕਟ ਸ਼ੁਰੂ ਕੀਤੇ ਹਨ ਪਰ ਸਿਆਸਤ ਵੀ ਪੂਰੀ ਹੋ ਰਹੀ ਹੈ। ਸੁਣਿਆ ਹੈ ਕਿ ਸੀਨੀਅਰ ਪੱਤਰਕਾਰ ਬਰਖਾ ਦੱਤ ਅਤੇ ਸੁਹਾਸਿਨੀ ਹੈਦਰ ਨੇ ਕਰਾਚੀ ਵਿੱਚ ਕਿਸੇ ਕਾਨਫਰੰਸ ਵਿੱਚ ਸ਼ਾਮਲ ਹੋਣ ਆਉਣਾ ਸੀ। ਸਮੇਂ 'ਤੇ ਵੀਜ਼ਾ ਨਹੀਂ ਮਿਲਿਆ।ਮੈਨੂੰ ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਇੱਕ ਕਾਨਫਰੰਸ ਦਾ ਸੱਦਾ ਸੀ।ਮੇਰੇ ਟ੍ਰੈਵਲ ਏਜੰਟ ਨੇ ਕਿਹਾ ਕਾਨਫਰੰਸ ਦੇ ਸੱਦੇ ਦੀ ਕਾਪੀ ਅਤੇ ਜਿਸ ਨੇ ਇਹ ਸੱਦਾ ਭੇਜਿਆ ਉਸ ਦੇ ਘਰ ਦੇ ਪਤੇ ਦਾ ਕੋਈ ਬਿਲ ਜਾਂ ਉਸ ਦੇ ਆਧਾਰ ਕਾਰਡ ਦੀ ਕਾਪੀ ਮੰਗਵਾ ਲਓ। ਮੈਂ ਤੁਹਾਡੀ ਵੀਜ਼ਾ ਐਪਲੀਕੇਸ਼ਨ ਲਾ ਦਿੰਦਾ ਹਾਂ ਅੱਗੇ ਤੁਹਾਡੀ ਕਿਸਮਤ। ਮੇਰਾ ਮੇਰਠ ਜਾਣ ਦਾ ਜੋਸ਼ ਉੱਥੇ ਹੀ ਮੱਠਾ ਪੈ ਗਿਆ।ਸਾਡੇ ਤੋਂ ਚੰਗੇ ਤਾਂ ਦੋਵੇਂ ਦੇਸਾਂ ਦੇ ਮਛੇਰੇ ਹਨ ਜਿਨ੍ਹਾਂ ਦੀ ਕਿਸ਼ਤੀ ਸਮੁੰਦਰ ਵਿੱਚ ਜ਼ਰਾ ਵੀ ਇੱਧਰ ਤੋਂ ਉੱਧਰ ਹੋ ਜਾਏ ਤਾਂ ਮੁਫ਼ਤ ਵਿੱਚ ਗੁਜਰਾਤ ਜਾਂ ਕਰਾਚੀ ਦੀ ਜੇਲ੍ਹ ਵਿੱਚ ਪਹੁੰਚ ਜਾਂਦੇ ਹਨ। Image copyright Getty Images ਅਤੇ ਜਦੋਂ ਉਨ੍ਹਾਂ ਦੀ ਗਿਣਤੀ ਦੋ ਢਾਈ ਸੌ ਹੋ ਜਾਂਦੀ ਹੈ ਤਾਂ ਫਿਰ ਦੁਨੀਆਂ ਦਿਖਾਵੇ ਲਈ ਮੰਨਤ ਦੀਆਂ ਚਿੜੀਆਂ ਵਾਂਗ ਆਜ਼ਾਦ ਕਰਕੇ ਵਾਘਾ ਅਟਾਰੀ ਜ਼ਰੀਏ ਵਾਪਸ ਕਰ ਦਿੱਤਾ ਹੈ।ਕੁਝ ਹੀ ਮਹੀਨਿਆਂ ਵਿੱਚ ਗੁਜਰਾਤ ਅਤੇ ਕਰਾਚੀ ਦਾ ਪਿੰਜਰਾ ਫਿਰ ਨਵੀਂ ਚਿੜੀਆਂ ਤੋਂ ਭਰ ਜਾਂਦਾ ਹੈ।ਕਰਤਾਰਪੁਰ ਵਿੱਚ ਸੁੰਘ ਲਈ ਸਾਜ਼ਿਸ਼ ਦੀ ਬਦਬੂ....ਸੁਣਿਆ ਹੈ ਕਰਤਾਰਪੁਰ, ਬਿਨਾ ਵੀਜ਼ੇ ਦੇ ਆਉਣ-ਜਾਣ ਹੋ ਸਕੇਗਾ ਪਰ ਇਸ ਦੇ ਲਈ ਵੀ ਸਿੱਖ ਹੋਣ ਦੀ ਸ਼ਰਤ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਯਾਤਰੀਆਂ ਵਿੱਚ ਵੀ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਮਿਹਰਬਾਨੀ ਪਿੱਛੇ ਆਈਐੱਸਆਈ ਦਾ ਕੋਈ ਵੱਡਾ ਮਨਸੂਬਾ ਹੈ। Image copyright Getty Images ਪਰ ਕੈਪਟਨ ਅਮਰਿੰਦਰ ਸਿੰਘ ਇਹ ਦੱਸਣਾ ਭੁੱਲ ਗਏ ਕਿ ਆਈਐੱਸਆਈ ਦਾ ਪਲਾਨ ਇਹ ਹੈ ਕਿ ਜਿਸ ਤਰ੍ਹਾਂ ਵਿਗਿਆਨੀ ਪੰਛੀਆਂ ਦੇ ਪੰਜਿਆਂ ਨਾਲ ਟਰਾਂਸਮੀਟਰ ਬੰਨ ਕੇ ਉਨ੍ਹਾਂ ਨੂੰ ਉਡਾ ਦਿੰਦੇ ਹਨ, ਉਸੇ ਤਰ੍ਹਾਂ ਕਰਤਾਰਪੁਰ ਆਉਣ ਵਾਲੇ ਸਿੱਖਾਂ ਨੂੰ ਤੋਹਫੇ ਵਿੱਚ ਜੋ ਪੱਗ ਜਾਂ ਕੜਾ ਦਿੱਤਾ ਜਾਵੇਗਾ ਉਸ ਵਿੱਚ ਟਰਾਂਸਮੀਟਰ ਫਿੱਟ ਹੋਵੇਗਾ।ਕੈਪਟਨ ਅਮਰਿੰਦਰ ਸਿੰਘ ਇਕੱਲੇ ਨਹੀਂ ਹਨਸਾਡੇ ਆਪਣੇ ਧਾਰਮਿਕ ਨੇਤਾ ਮੌਲਾਨਾ ਫਜ਼ਲੁਰਹਿਮਾਨ ਨੂੰ ਵੀ ਭਰੋਸਾ ਹੈ ਕਿ ਕਰਤਾਰਪੁਰ ਲਾਂਘਾ ਯਹੂਦੀ ਲੌਬੀ ਦੇ ਇਸ਼ਾਰੇ 'ਤੇ ਅਹਿਮਦੀਆ ਭਾਈਚਾਰੇ ਦੀ ਸਹੂਲਤ ਲਈ ਖੋਲ੍ਹਿਆ ਗਿਆ ਹੈ ਤਾਂ ਜੋ ਉਹ ਕਾਦੀਆਂ ਅਤੇ ਰੱਵਾ ਆਸਾਨੀ ਨਾਲ ਆ-ਜਾ ਸਕਣ।ਯਾਨੀ ਪਹਿਲਾਂ ਤਾਂ ਅਹਿਮਦੀ ਲੋਕ ਦਾੜ੍ਹੀਆਂ ਵਧਾਉਣਗੇ, ਗ੍ਰੰਥ ਸਾਹਿਬ ਦੇ ਪਾਠ ਦਾ ਅਭਿਆਸ ਕਰਨਗੇ ਅਤੇ ਫਿਰ ਬੋਲੇ ਸੋ ਨਿਹਾਲ ਦਾ ਨਾਅਰਾ ਲਗਾਉਂਦੇ ਹੋਏ ਅਸਲ ਯਾਤਰੀਆਂ ਵਿੱਚ ਘੁਲ-ਮਿਲ ਜਾਣਗੇ ਅਤੇ ਫਿਰ ਕਰਤਾਰਪੁਰ ਤੋਂ ਪਾਕਿਸਤਾਨ ਜਾਂ ਭਾਰਤ ਦੇ ਅੰਦਰ ਬਾੜ ਲੰਘ ਕੇ ਗੁਆਚ ਜਾਣਗੇ।ਇਹ ਵੀ ਪੜ੍ਹੋ:ਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਦਿੱਤਾ ਅਸਤੀਫਾਐਨੀ ਛੋਟੀ ਕਿਉਂ ਹੁੰਦੀ ਹੈ ਕੁੜੀਆਂ ਦੀ ਜੀਂਸ ਦੀ ਜੇਬ?ਵਿਜੇ ਮਾਲਿਆ ਦੀ ਭਾਰਤ ਹਵਾਲਗੀ ਨੂੰ ਬਰਤਾਨੀਆ ਦੀ ਅਦਾਲਤ ਨੇ ਦਿੱਤੀ ਮਨਜ਼ੂਰੀਜਦੋਂ ਇੰਨੇ ਮਹਾਨ ਆਗੂ ਅਜਿਹੀਆਂ ਗੱਲਾਂ ਕਰ ਰਹੇ ਹਨ ਤਾਂ ਮੇਰੇ ਵਰਗੇ ਅਦਨਾ ਵਿਅਕਤੀ ਦੀ ਕੀ ਮਜਾਲ ਹੈ ਕਿ ਆਪਣੀ ਭਾਰਤ ਫੇਰੀ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਰੋਵਾਂ।ਜਾਂ ਇਸ ਗੱਲ ਦਾ ਸੋਗ ਮਨਾਵਾਂ ਕਿ ਬਰਖਾ ਦੱਤ ਜਾਂ ਸੁਹਾਸਿਨੀ ਹੈਦਰ ਨੂੰ ਵੀਜ਼ਾ ਨਹੀਂ ਮਿਲਿਆ। Image copyright Getty Images ਫੋਟੋ ਕੈਪਸ਼ਨ ਨਵਜੋਤ ਸਿੰਘ ਸਿੱਧੂ ਡੇਰਾ ਬਾਬਾ ਨਾਨਕ ਤੋਂ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਹੋਏ। ਇਸ ਮੌਕੇ ਮਹਾਨ ਕਵੀ ਇਫ਼ਿਤਿਖ਼ਾਰ ਆਰਿਖ਼ ਦੇ ਕੁਝ ਸ਼ੇਅਰ ਬੇਮੌਕਾ ਨਹੀਂ ਹੋਣਗੇ:ਬਿਖ਼ਰ ਜਾਏਂਗੇ ਹਮ ਕਯਾ ਜਬ ਤਮਾਸ਼ਾ ਖ਼ਤਮ ਹੋਗਾਮੇਰੇ ਮਾਬੂਦ ਆਖ਼ਰ ਕਬ ਤਕ ਤਮਾਸ਼ਾ ਖ਼ਤਮ ਹੋਗਾਕਹਾਨੀ ਮੇਂ ਨਯੇ ਕਿਰਦਾਰ ਸ਼ਾਮਲ ਹੋ ਗਏ ਹੈਂ।ਨਹੀਂ ਮਾਲੂਮ ਅਬ ਕਿਸ ਢਬ ਤਮਾਸ਼ਾ ਖ਼ਤਮ ਹੋਗਾਕਹਾਨੀ ਖ਼ੁਦ ਉਲਝੀ ਹੈ ਯਾ ਉਲਝਾਈ ਗਈ ਹੈਯੇ ਉਪਦਾ ਤਬ ਸੁਲਝੇਗਾ ਜਬ ਤਮਾਸ਼ਾ ਖ਼ਤਮ ਹੋਗਾ।ਦਿਲੇ ਮੁਤਮਈਨ ਐਸਾ ਭੀ ਕਯਾ ਮਾਯੂਸ ਰਹਿਨਾਜੋ ਖ਼ਲਕ ਉਠੀ ਤੋ ਸਬ ਕਰਤਬ, ਤਮਾਸ਼ਾ ਖ਼ਤਮ ਹੋਗਾ।ਇਹ ਵੀ ਪੜ੍ਹੋ:ਕਰਤਾਰਪੁਰ ਲਾਂਘੇ 'ਤੇ ਮੋਦੀ ਨੇ ਆਖ਼ਰ ਤੋੜੀ ਚੁੱਪੀ ਸਿੱਧੂ ਤੇ ਲੌਂਗੋਵਾਲ ਨਾਲ ਦਿਖਿਆ ਖਾਲਿਸਤਾਨੀ ਗੋਪਾਲ ਚਾਵਲਾ ਆਖਰ ਹੈ ਕੌਣਕਰਤਾਰਪੁਰ ਸਾਹਿਬ ਖੂਨ - ਖਰਾਬਾ ਰੁੱਕਣ ’ਤੇ ਜਾਵਾਂਗਾ - ਕੈਪਟਨਕਰਤਾਰਪੁਰ ਲਾਂਘਾ: ਪਾਕ ਨਾਲ ਨਹੀਂ ਹੋਇਆ ਸੰਪਰਕ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
false