id
stringlengths
1
5
input
stringlengths
26
627
target
stringlengths
21
302
url
stringlengths
29
708
46101
ਜੀਂਦ.5ਜਨਵਰੀ:-ਭਾਰਤੀ ਵਪਾਰ ਮੰਡਲ ਦੇ ਕੌਮੀ ਜਨਰਲ ਸਕੱਤਰ ਤੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਬਜਰੰਗ ਦਾਸ ਗਰਗ ਨੇ ਕਿਹਾ ਹੈ ਕਿ ਪੈਟਰੋਲ ਤੇ ਡੀਜ਼ਲ ਦੇਸ਼ ਦੇ ਕਿਸਾਨ, ਕਰਮਚਾਰੀ, ਮਜ਼ਦੂਰ ਤੇ ਆਮ ਲੋਕਾਂ ਦੀ ਵਰਤੋਂ ਵਿੱਚ ਆਉਂਦਾ ਹੈ।
ਪੈਟਰੋਲ ਤੇ ਡੀਜ਼ਲ ਨੂੰ ਜੀਐੱਸਟੀ ਦੇ ਘੇਰੇ 'ਚ ਲਵੇ ਸਰਕਾਰ: ਗਰਗ
http://fatehmediaa.com/%e0%a8%aa%e0%a9%88%e0%a8%9f%e0%a8%b0%e0%a9%8b%e0%a8%b2-%e0%a8%a4%e0%a9%87-%e0%a8%a1%e0%a9%80%e0%a9%9b%e0%a8%b2-%e0%a8%a8%e0%a9%82%e0%a9%b0-%e0%a8%9c%e0%a9%80%e0%a8%90%e0%a9%b1%e0%a8%b8%e0%a8%9f/
46102
ਅਕਾਲੀ ਵਰਕਰਾਂ ਨੂੰ ਆ ਰਹੀਆਂ ਦੁੱਖ ਤਕਲੀਫਾਂ ਦੇ ਸਬੰਧ ਵਿੱਚ ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਪਹੁੰਚੇ।
ਤੇ ਹੁਣ ਕੈਪਟਨ ਨੂੰ ਸੁਖਬੀਰ ਨੇ ਦਿੱਤੀ ਸਲਾਹ, ਸਿੱਖ ਕੌਮ ਚੁਣ ਲਵੇ ਜਾਂ ਗਾਂਧੀ ਪਰਿਵਾਰ
https://newsnumber.com/news/story/126154
46103
ਬੈਂਗਲੁਰੂ - ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ 'ਚ ਕਾਂਗਰਸ ਤੋਂ ਕੱਢੇ ਜਾਣ ਤੋਂ ਬਾਅਦ ਅਯੋਗ ਐਲਾਨ ਕੀਤੇ ਗਏ ਵਿਧਾਇਕ ਰੋਸ਼ਨ ਬੇਗ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ 'ਚ ਸਵੈ-ਇੱਛਾ ਨਾਲ ਸਹਿਯੋਗ ਕਰਨਗੇ।
ਕਰਨਾਟਕ ਦੇ ਵਿਧਾਇਕ ਰੋਸ਼ਨ ਬੇਗ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ 'ਚ ਕਰਨਗੇ ਸਹਿਯੋਗ
https://jagbani.punjabkesari.in/national/news/karnataka-mla-roshan-beg-to-cooperate-in-building-ram-temple-in-ayodhya-1155709
46104
ਸਰਜੀਕਲ ਸਟ੍ਰਾਈਕ ਬਾਰੇ 'ਚ ਹੋਇਆ ਨਵਾਂ ਖੁਲਾਸਾ ਸਰਜੀਕਲ ਸਟ੍ਰਾਈਕ ਬਾਰੇ 'ਚ ਨਵਾਂ ਖੁਲਾਸਾ ਸਾਹਮਣੇ ਆਇਆ ਹੈ।
ਸਰਜੀਕਲ ਸਟ੍ਰਾਈਕ ਬਾਰੇ RTI 'ਚ ਹੋਇਆ ਨਵਾਂ ਖੁਲਾਸਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a8%b0%e0%a8%9c%e0%a9%80%e0%a8%95%e0%a8%b2-%e0%a8%b8%e0%a8%9f%e0%a9%8d%e0%a8%b0%e0%a8%be%e0%a8%88%e0%a8%95-%e0%a8%ac%e0%a8%be%e0%a8%b0%e0%a9%87-rti-%e0%a8%9a-%e0%a8%b9%e0%a9%8b/
46105
ਵਿਧਾਨ ਸਭਾ 'ਚ 3363 ਕਰੋੜ ਰੁਪਏ ਦੇ ਡੀਏ ਦੇ ਬਕਾਇਆ ਦਾ ਮੁੱਦਾ ਉਠਾਇਆ ਚੰਡੀਗੜ• 21 ਫਰਵਰੀ -ਪੰਜਾਬ ਵਿਧਾਨ ਸਭਾ 'ਚ ਸਿਫ਼ਰ ਕਾਲ ਦੌਰਾਨ ਕਲਮ ਛੋੜ ਹੜਤਾਲ 'ਤੇ ਬੈਠੇ ਮਨਸਟੀਰੀਅਲ ਅਤੇ ਸਕੱਤਰੇਤ ਕਰਮਚਾਰੀਆਂ ਦੇ ਮਸਲਿਆਂ 'ਤੇ ਬੋਲਦਿਆਂ 'ਆਪ' ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਰਕਾਰੀ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਮੁਲਾਜ਼ਮਾਂ ਦੇ 3363 ਕਰੋੜ ਰੁਪਏ ਦੇ ਡੀ.ਏ ਦੇ ਬਕਾਏ ਸਮੇਤ ਸਾਰੇ ਮਸਲੇ ਹੱਲ ਕਰਨ।
ਕਲਮ ਛੋੜ ਹੜਤਾਲ 'ਤੇ ਬੈਠੇ ਸਰਕਾਰੀ ਮੁਲਾਜ਼ਮਾਂ ਨਾਲ ਤੁਰੰਤ ਗੱਲ ਕਰਨ ਮੁੱਖ ਮੰਤਰੀ- ਪ੍ਰਿੰਸੀਪਲ ਬੁੱਧਰਾਮ
https://wishavwarta.in/?p=40446
46106
ਬਰਲਿਨ (ਭਾਸ਼ਾ)- ਦੁਨੀਆ ਵਿਚ ਤੇਜ਼ੀ ਨਾਲ ਹੋ ਰਹੀ ਜਲਵਾਯੂ ਤਬਦੀਲੀ ਦੇ ਕਾਰਨ ਮੱਛੀ ਉਦਯੋਗ ਤੇ ਸਮੁੰਦਰ ਦਾ ਅੰਦਰੂਨੀ ਜੀਵਨ ਬਰਬਾਦ ਹੋ ਸਕਦਾ ਹੈ, ਜਿਸ ਦੇ ਨਾਲ ਸਾਲ 2050 ਤੱਕ ਸੈਂਕੜੇ ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ।
ਦੁਨੀਆ ਵਿਚ ਵਧਦੀ ਗਰਮੀ ਨਾਲ ਉਜੜ ਸਕਦਾ ਹੈ ਸਮੁੰਦਰ ਦਾ ਅੰਦਰੂਨੀ ਜੀਵਨ: ਸਟੱਡੀ
https://jagbani.punjabkesari.in/international/news/fish-life-and-coral-reefs-can-be-destroyed-by-rising-heat-in-the-world-study-1162814
46107
ਬੇਅਦਬੀ ਤੇ ਗੋਲ਼ੀਕਾਂਡ: ਪੁਲਿਸ ਅਧਿਕਾਰੀਆਂ ਨੂੰ ਹਾਈਕੋਰਟ ਤੋਂ ਵੱਡਾ ਝਟਕਾ ਕੋਟਕਪੂਰਾ ਤੇ ਬਹਿਬਲ ਕਲਾਂ ਗੋਲ਼ੀਕਾਂਡ ਵਿੱਚ ਮੁਲਜ਼ਮ ਪੁਲਿਸ ਅਧਿਕਾਰੀਆਂ ਨੂੰ ਪੰਜਾਬ ਹਰਿਆਣਾ ਉੱਚ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ।
ਬੇਅਦਬੀ ਤੇ ਗੋਲ਼ੀਕਾਂਡ: ਪੁਲਿਸ ਅਧਿਕਾਰੀਆਂ ਨੂੰ ਹਾਈਕੋਰਟ ਤੋਂ ਵੱਡਾ ਝਟਕਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ac%e0%a9%87%e0%a8%85%e0%a8%a6%e0%a8%ac%e0%a9%80-%e0%a8%a4%e0%a9%87-%e0%a8%97%e0%a9%8b%e0%a8%b3%e0%a9%80%e0%a8%95%e0%a8%be%e0%a8%82%e0%a8%a1-%e0%a8%aa%e0%a9%81%e0%a8%b2%e0%a8%bf%e0%a8%b8/
46108
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਬਰਗਾੜੀ ਮਾਮਲਿਆਂ ਦੀ ਜਾਂਚ ਸਬੰਧੀ ਸੂਬਾ ਸਰਕਾਰ ਨੂੰ ਸੀ.ਬੀ.ਆਈ. 'ਤੇ ਭਰੋਸਾ ਨਹੀਂ ਹੈ ਅਤੇ ਉਹ ਬਰਗਾੜੀ ਮਾਮਲਿਆਂ ਦੀ ਜਾਂਚ ਵਾਪਸ ਪੰਜਾਬ ਪੁਲਸ ਦੇ ਹੱਥ ਦੇਣ ਦੇ ਰਾਹ ਵਿਚ ਬਾਦਲਾਂ ਨੂੰ ਕਿਸੇ ਵੀ ਕੀਮਤ 'ਤੇ ਰੋੜਾ ਅੜਕਾਉਣ ਨਹੀਂ ਦੇਣਗੇ।
ਬਰਗਾੜੀ ਮਾਮਲੇ 'ਚ ਕੈਪਟਨ ਨੂੰ ਸੀ. ਬੀ.ਆਈ. 'ਤੇ ਨਹੀਂ ਭਰੋਸਾ
https://jagbani.punjabkesari.in/punjab/news/captain-amarinder-singh--bargadi--cbi-1144101
46109
ਮਨੀਲਾ - ਫਿਲੀਪੀਨਜ਼ 'ਚ ਮੰਗਲਵਾਰ ਸਵੇਰੇ ਇਕ ਯਾਤਰੀ ਬੱਸ ਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ।
ਫਿਲੀਪੀਨਜ਼ : ਸੜਕ ਹਾਦਸੇ 'ਚ 3 ਲੋਕਾਂ ਦੀ ਮੌਤ ਤੇ ਹੋਰ 73 ਜ਼ਖਮੀ
https://jagbani.punjabkesari.in/international/news/philippines-3-died-73-injured-1101688
46110
ਮੁੱਖ ਮੰਤਰੀ ਨਿਵਾਸ ਤੱਕ ਕੈਂਡਲ ਮਾਰਚ ਕੀਤਾ ਜਾਵੇਗਾ - ਕੈਂਥ ਚੰਡੀਗਡ਼੍ਹ,15 ਅਪ੍ਰੈਲ (ਵਿਸ਼ਵ ਵਾਰਤਾ)- ਸ਼ਰਮਨਾਕ ਕਾਰਾ ਹੈਵੀਆਨਤ ਦੀਆਂ ਹੱਦਾਂ ਬਨੇ ਪਾਰ ਕਰ ਗਿਆ ਜਦੋਂਕਿ ਪੁਲੀਸ ਸਟੇਸ਼ਨ ਵਿੱਚ ਜਬਰਦਸਤੀ ਬਲਾਤਕਾਰ ਪੀਡ਼ਤ ਨੂੰ ਰਾਤ ਭਰ ਗੁਜ਼ਰਾਨ ਲਈ ਮਜਬੂਰ ਹੋਣਾ ਪਿਆ ਇਹ ਸਨਸ਼ਨੀਖੇਜ਼ ਖੁਲਾਸਾ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕੀਤਾ।
ਅਨੁਸੂਚਿਤ ਜਾਤਾਂ ਦੀਆਂ ਲਡ਼ਕੀਆਂ ਨਾਲ ਬਲਾਤਕਾਰ, ਕੈਪਟਨ ਸਰਕਾਰ ਗੰਭੀਰ ਨਹੀਂ : ਕੈਂਥ
https://wishavwarta.in/?p=22167
46111
ਮਿਲਾਨ, (ਸਾਬੀ ਚੀਨੀਆ) - ਪੰਜਾਬ ਸਰਵਿਸ ਦੇ ਡਾਇਰੈਕਟਰ ਸੰਜੀਵ ਲਾਂਬਾ ਨੂੰ ਸੈਂਟਰ ਇਟਲੀ ਦੇ ਸਭ ਤੋਂ ਵੱਡੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀ1 ਦੀ ਪ੍ਰਬੰਧਕ ਕਮੇਟੀ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਤ ਕਰਵਾਏ ਗਏ ਨਗਰ ਕੀਰਤਨ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਪੰਜਾਬ ਸਰਵਿਸ ਦੇ ਡਾਇਰੈਕਟਰ ਸੰਜੀਵ ਲਾਂਬਾ ਇਟਲੀ 'ਚ ਸਨਮਾਨਿਤ
https://jagbani.punjabkesari.in/international/news/sanjeev-lamba-awarded-italy-1104513
46112
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਅੱਜ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ਅੱਗੇ ਨਤਮਸਤਕ ਹੋਣ ਬਾਅਦ ਆਖਿਆ ਕਿ ਸ਼ਹੀਦ-ਏ-ਆਜ਼ਮ ਦਾ ਜੱਦੀ ਪਿੰਡ ਸਾਡੇ ਸਭਨਾਂ ਲਈ ਪ੍ਰੇਰਨਾ ਦਾ ਸੋਮਾ ਹੈ।
ਸ. ਭਗਤ ਸਿੰਘ ਦੇ ਬੁੱਤ ਅੱਗੇ ਨਤਮਸਤਕ ਹੋਏ ਡਿਪਟੀ ਕਮਿਸ਼ਨਰ
https://newsnumber.com/news/story/66239
46113
ਪਟਿਆਲਾ - ਪੰਜਾਬ ਦੇ ਸਿਹਤ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਲਾਹਕਾਰ ਸਰਬਜੋਤ ਸਿੰਘ ਸਿੱਧੂ ਹੁਣ ਸਰਕਾਰੀ ਫ਼ੰਡਾਂ ਦੀ ਵਰਤੋਂ 'ਚ ਕਥਿਤ ਬੇਨਿਯਮੀਆਂ ਦੇ ਇੱਕ ਕਾਨੂੰਨੀ ਮਾਮਲੇ ਵਿੱਚ ਫਸ ਗਏ ਹਨ।
ਬਲਬੀਰ ਸਿੱਧੂ ਦੇ ਸਲਾਹਕਾਰ ਕਾਨੂੰਨੀ ਸ਼ਿਕੰਜੇ 'ਚ ਫਸੇ, ਜਾਣੋ ਪੂਰਾ ਮਾਮਲਾ
https://jagbani.punjabkesari.in/malwa/news/labor-minister-balbir-singh-sidhu--irregular-affairs--patiala-1136077
46114
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਆਏ ਦਿਨ ਸਵਾਈਨ ਫਲੂ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਸੂਬੇ 'ਚ ਸਵਾਈਨ ਫਲੂ ਦਾ ਕਹਿਰ ਜਾਰੀ, ਮੁਕਤਸਰ 'ਚ ਇਕ ਹੋਰ ਮੌਤ
https://jagbani.punjabkesari.in/punjab/news/swine-flu-woman-death-1039825
46115
ਕੇਂਦਰੀ ਗ੍ਰਹਿ ਮੰਤਰੀ ਦੀ ਅਗਵਾਈ ਹੇਠ ਹੋਣ ਵਾਲੀ ਮੀਟਿੰਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਜਲਿਆਂ ਵਾਲੇ ਬਾਗ ਦੇ ਸ਼ਤਾਬਦੀ ਸਮਾਗਮ ਦੀ ਰੂਪ ਰੇਖਾ ਉਲੀਕੀ ਜਾਏਗੀ ਚੰਡੀਗੜ - ਯਾਦਗਾਰੀ ਸਮਾਗਮਾਂ ਸਬੰਧੀ ਬਣੀ ਕੌਮੀ ਲਾਗੂਕਰਨ ਕਮੇਟੀ ਦੀ 8 ਨਵੰਬਰ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਵਿਚ ਪੰਜਾਬ ਵੱਲੋਂ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਅਤੇ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਹਿੱਸਾ ਲੈਣਗੇ।
ਨਵਜੋਤ ਸਿੰਘ ਸਿੱਧੂ 8 ਨਵੰਬਰ ਨੂੰ ਯਾਦਗਾਰੀ ਸਮਾਗਮਾਂ ਸਬੰਧੀ ਕੌਮੀ ਲਾਗੂਕਰਨ ਕਮੇਟੀ ਮੀਟਿੰਗ ਵਿਚ ਹਿੱਸਾ ਲੈਣਗੇ - ਮੀਡਿਆ ਲਹਿਰ
https://medialehar.com/punjab-news/1259-8-2.html
46116
ਚੰਡੀਗੜ੍ਹ - ਪੰਜਾਬ ਵਿਚ ਆਏ ਹੜ੍ਹਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ।
ਕੈਪਟਨ ਨੇ ਜਾਰੀ ਕੀਤਾ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਬਿਓਰਾ
https://jagbani.punjabkesari.in/punjab/news/flood--captain-amarinder-singh-1135293
46117
ਸਾਦਿਕ : ਐੱਸ.ਬੀ.ਆਰ.ਐੱਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਘੁੱਦੂਵਾਲਾ 'ਚ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।
ਐੱਸ.ਬੀ.ਆਰ.ਐੱਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਲਾਨਾ ਸਮਾਗਮ ਦਾ ਕੀਤਾ ਗਿਆ ਆਯੋਜਨ
https://newsnumber.com/news/story/6747
46118
ਇਟਲੀ ਵੱਲੋਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਪੰਜਾਬ ਨਾਲ ਸਾਂਝ ਪਾਉਣ ਦੀ ਇੱਛਾ ਜ਼ਾਹਰ ਇਟਲੀ ਵੱਲੋਂ ਖੇਤੀਬਾੜੀ ਦੇ ਖੇਤਰ ਅਤੇ ਸਥਿਰ ਵਿਕਾਸ ਲਈ ਪੰਜਾਬ ਨਾਲ ਸਹਿਯੋਗ ਦੀ ਇੱਛਾ ਜ਼ਾਹਰ ਕੀਤੀ ਗਈ ਹੈ।
ਇਟਲੀ ਵੱਲੋਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਪੰਜਾਬ ਨਾਲ ਸਾਂਝ ਪਾਉਣ ਦੀ ਇੱਛਾ ਜ਼ਾਹਰ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%87%e0%a8%9f%e0%a8%b2%e0%a9%80-%e0%a8%b5%e0%a9%b1%e0%a8%b2%e0%a9%8b%e0%a8%82-%e0%a8%96%e0%a9%87%e0%a8%a4%e0%a9%80%e0%a8%ac%e0%a8%be%e0%a9%9c%e0%a9%80-%e0%a8%85%e0%a8%a4%e0%a9%87-%e0%a8%b8/
46119
ਮਾਨਸਾ (ਅਮਰਜੀਤ ਚਾਹਲ) : ਮਾਨਸਾ ਦੇ ਪਿੰਡ ਖਾਰਾ ਵਿਚ ਮਜ਼ਦੂਰ ਜਗਸੀਰ ਸਿੰਘ (35 ਸਾਲ) ਵੱਲੋਂ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਾਨਸਾ 'ਚ ਕਰਜ਼ੇ ਤੋਂ ਪਰੇਸ਼ਾਨ ਮਜ਼ਦੂਰ ਨੇ ਮੌਤ ਨੂੰ ਲਾਇਆ ਗਲੇ
https://jagbani.punjabkesari.in/malwa/news/mansa--laborer--suicide-1103568
46120
ਨਵੀਂ ਦਿੱਲੀ - ਇੰਡੀਗੋ ਨੇ ਹਵਾਈ ਟਿਕਟਾਂ ਦੀ ਵਿਕਰੀ ਲਈ ਜ਼ਬਰਦਸਤ ਸੇਲ ਸ਼ੁਰੂ ਕੀਤੀ ਹੈ, ਜਿਸ ਤਹਿਤ ਘਰੇਲੂ ਤੇ ਇੰਟਰਨੈਸ਼ਨਲ ਸਫਰ ਲਈ ਸਸਤੇ 'ਚ ਬੁਕਿੰਗ ਕੀਤੀ ਜਾ ਸਕਦੀ ਹੈ।
ਇੰਡੀਗੋ ਦਾ ਸ਼ਾਨਦਾਰ ਤੋਹਫਾ, ਇੰਨੀ ਸਸਤੀ ਖਰੀਦੋ ਦੁਬਈ ਦੀ ਟਿਕਟ
https://jagbani.punjabkesari.in/business/news/indigo-offers-flight-tickets-1135166
46121
ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ (11 ਮਾਰਚ 2015): ਨਾਨਕਸ਼ਾਹੀ ਕੈਲੰਡਰ ਮਸਲੇ ਦੇ ਹੱਲ ਲਈ ਪਿੱਛਲੇ ਦਿਨੀ ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਹੱਲ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੋਈ ਮੀਟਿੰਗ ਤੋਂ ਬਾਅਦ ਐਲਾਨੀ ਕਮੇਟੀ ਨਾਲ ਇਸ ਮਸਲੇ 'ਤੇ ਸਿੱਖ ਕੌਮ ਵਿੱਚ ਮਾਹੌਲ ਗਰਮਾ ਗਿਆ ਹੈ।
ਨਾਨਕਸ਼ਾਹੀ ਕੈਲੰਡਰ ਮੁੱਦੇ 'ਤੇ ਬਣਾਈ ਗਈ ਕਮੇਟੀ ਡੇਰਾਵਾਦ ਦੀ ਪੈਰਵੀ ਕਰਨ ਵਾਲਾ ਫੈਸਲਾ: ਪੰਥਕ ਤਾਲਮੇਲ ਸੰਗਠਨ
https://www.sikhsiyasat.info/2015/03/decision-on-nanakshahi-calender-motivated-by-politics-and-deravad/
46122
ਜੈਤੋ,(ਵੀਰਪਾਲ/ਗੁਰਮੀਤਪਾਲ/ਵਿਪਨ ਗੋਇਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਨੂੰ ਲਾਈ ਅੱਗ ਕਾਰਨ ਪੂਰੇ ਪੰਜਾਬ 'ਚ ਕਿਸਾਨਾਂ 'ਤੇ ਦਰਜ ਕੀਤੇ ਪੁਲਸ ਕੇਸ, ਜਮ੍ਹਾਬੰਦੀ 'ਚ ਕੀਤੀਆਂ ਲਾਲ ਇੰਟਰੀਆਂ ਅਤੇ ਪ੍ਰਦੂਸ਼ਣ ਵਿਭਾਗ ਵੱਲੋਂ ਪਾਏ ਗਏ ਜੁਰਮਾਨੇ ਰੱਦ ਕਰਵਾਉਣ ਲਈ ਜੈਤੋ ਵਿਖੇ 7 ਨਵੰਬਰ ਤੋਂ ਚੱਲ ਰਹੇ ਕਿਸਾਨਾਂ ਦੇ ਧਰਨੇ ਨੇ ਉਸ ਸਮੇਂ ਗੰਭੀਰ ਮੋੜ ਲੈ ਲਿਆ ਜਦੋ ਕਿਸਾਨ ਜਗਸੀਰ ਸਿੰਘ ਜੱਗਾ(50)ਪੁੱਤਰ ਦਿਆਲ ਸਿੰਘ ਵਾਸੀ ਕੋਟੜਾ, ਬਠਿੰਡਾ ਵੱਲੋਂ 10 ਵਜੇ ਕਰੀਬ ਕੋਈ ਜਹਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਗਈ।
ਵੱਡੀ ਖਬਰ: ਜੈਤੋ ਵਿਖੇ ਧਰਨੇ 'ਚ ਆਏ ਕਿਸਾਨ ਨੇ ਕੀਤੀ ਖੁਦਕੁਸ਼ੀ
https://jagbani.punjabkesari.in/punjab/news/farmer-suicide-1163045
46123
ਪੈਰਿਸ (ਏਜੰਸੀ)- ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਬ੍ਰਿਟਿਸ਼ ਪੀ.ਐਮ. ਨੇ ਫਰਾਂਸਿਸੀ ਰਾਸ਼ਟਰਪਤੀ ਦੀ ਟੇਬਲ 'ਤੇ ਰੱਖੇ ਪੈਰ, ਤਸਵੀਰਾਂ ਵਾਇਰਲ
https://jagbani.punjabkesari.in/international/news/british-pm-french-president-puts-feet-on-table--pictures-go-viral-1133805
46124
ਕੈਲੀਫੋਰਨੀਆ - ਅਮਰੀਕਾ ਦੇ ਕੈਲੀਫੋਰਨੀਆ 'ਚ ਬੁੱਧਵਾਰ ਨੂੰ ਜਹਾਜ਼ ਹਾਦਸਾ ਵਾਪਰ ਗਿਆ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ।
ਅਮਰੀਕਾ 'ਚ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 2 ਦੀ ਮੌਤ
https://jagbani.punjabkesari.in/international/news/two-killed-small-plane-crash-us-1129569
46125
ਜਲੰਧਰ,(ਸੋਨੂੰ): ਸ਼ਹਿਰ ਦੇ ਬਸਤੀ ਸ਼ੇਖ ਦੇ ਕੋਟ ਮੁਹੱਲੇ 'ਚੋਂ ਪੁਲਸ ਨੇ ਅੱਜ ਇਕ ਟਰੱਕ 'ਚੋਂ ਭਾਰੀ ਮਾਤਰਾ 'ਚ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ।
ਜਲੰਧਰ ਪੁਲਸ ਨੇ ਫੜਿਆ ਦਾਰੂ ਨਾਲ ਭਰਿਆ ਟਰੱਕ
https://jagbani.punjabkesari.in/punjab/news/illegal-liquor-recovered--1105197
46126
ਸੂਰਤ - ਗੁਜਰਾਤ ਦੇ ਵਲਸਾਡ ਜ਼ਿਲੇ 'ਚ ਰਹਿਣ ਵਾਲੀ ਇਕ ਮੁਸਲਿਮ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਵਿਦੇਸ਼ ਵਿਚ ਰਹਿਣ ਵਾਲੇ ਉਸ ਦੇ ਪਤੀ ਵਲੋਂ ਵਟਸਐੱਪ ਰਾਹੀਂ ਤਿੰਨ ਤਲਾਕ ਦਾ ਮੈਸੇਜ਼ ਭੇਜਣ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ ਹੈ।
ਗੁਜਰਾਤ ਦੀ ਲੜਕੀ ਨੂੰ ਵਟਸਐੱਪ 'ਤੇ ਵਿਦੇਸ਼ ਤੋਂ ਭੇਜਿਆ ਤਿੰਨ ਤਲਾਕ ਦਾ ਮੈਸੇਜ਼
https://jagbani.punjabkesari.in/national/news/gujarat-whatsapp-girl-triple-divorce-1114262
46127
ਖੰਨਾ (ਬਿਪਨ, ਬੈਨੀਪਾਲ,ਜਸਪ੍ਰੀਤ) : ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ 'ਚ ਪੈਂਦੇ ਵਿਧਾਨ ਸਭਾ ਹਲਕਾ ਖੰਨਾ 'ਚ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਫਤਹਿਗੜ੍ਹ ਸਹਿਬ ਤੋਂ ਉਮੀਦਵਾਰ ਅਮਰ ਸਿੰਘ ਦੇ ਹੱਕ ਚ ਪ੍ਰਚਾਰ ਕਰਨ ਲਈ ਪੁੱਜੇ ਹਨ।
ਦੇ ਦੰਗਿਆਂ ਨੂੰ ਲੈ ਕੇ ਪਿਤਰੋਦਾ ਦਾ ਬਿਆਨ ਸ਼ਰਮਨਾਕ : ਰਾਹੁਲ ਗਾਂਧੀ
https://jagbani.punjabkesari.in/punjab/news/capt-amarinder-singh-1103523
46128
ਗੈਜੇਟ ਡੈਸਕ- ਟੈਲੀਕਾਮ ਕੰਪਨੀ ਵੋਡਾਫੋਨ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਇਕ ਨਵਾਂ ਰੀਚਾਰਜ ਪਲਾਨ ਪੇਸ਼ ਕੀਤਾ ਹੈ।
ਵੋਡਾਫੋਨ 16 ਰੁਪਏ 'ਚ ਦੇ ਰਹੀ ਹੈ 1 ਜੀ.ਬੀ. ਡਾਟਾ
https://jagbani.punjabkesari.in/gadgets/news/vodafone-brings-rs--16-prepaid-recharge-plan-with-1gb-data-1093574
46129
ਕੋਲੰਬੋ, (ਭਾਸ਼ਾ) - ਸ਼੍ਰੀਲੰਕਾ ਦੀ ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਉਹ ਈਸਟਰ ਦੇ ਦਿਨ ਹੋਏ 8 ਲੜੀਵਾਰ ਬੰਬ ਧਮਾਕਿਆਂ ਦੇ ਸਬੰਧ 'ਚ ਖੁਫੀਆ ਵਿਭਾਗ ਦੀ ਅਸਫਲਤਾ ਦੀ ਜਾਂਚ ਕਰੇਗੀ।
ਸ਼੍ਰੀਲੰਕਾ ਧਮਾਕੇ : ਖੁਫੀਆ ਵਿਭਾਗ ਦੇ ਅਸਫਲ ਹੋਣ ਦੀ ਹੋਵੇਗੀ ਜਾਂਚ
https://jagbani.punjabkesari.in/international/news/sri-lanka-blast-intelligence-investigated-1097153
46130
ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਦੋਂ ਤੋਂ ਦੁਬਾਰਾ ਚੁਣ ਕੇ ਆਈ ਹੈ ਉਸੇ ਸਮੇਂ ਤੋਂ ਸਖਤ ਫੈਸਲੇ ਲੈ ਰਹੀ ਹੈ।
ਹੁਣ ਅਯੁੱਧਿਆ ਨੂੰ ਤੁਰੇ ਸੁਰੱਖਿਆ ਬਲ, ਰੱਬ ਖੈਰ ਕਰੇ (ਨਿਊਜ਼ਨੰਬਰ ਖ਼ਾਸ ਖ਼ਬਰ
https://newsnumber.com/news/story/160347
46131
ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਵੱਲੋ ਲੜਕੀ ਦਾ ਅਨੰਦ ਕਾਰਜ ਕਰਵਾਇਆ ਪੱਟੀ 21 ਜੁਲਾਈ (ਅਵਤਾਰ ਸਿੰਘ ਢਿੱਲੋਂ) ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ ਜਿਸ ਨੂੰ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਬੜੇ ਸੁੱਜੇ ਢੰਗ ਨਾਲ ਪੱਟੀ ਨਿਵਾਸੀ ਸੰਗਤਾ ਅਤੇ ਐਨ-ਆਰ-ਆਈ ਸੰਗਤਾ ਦੇ ਸਹਿਯੋਗ ਨਾਲ ਸੇਵਾ ਨਿਭਾ ਰਿਹਾ ਹੈ।
ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਵੱਲੋ ਲੜਕੀ ਦਾ ਅਨੰਦ ਕਾਰਜ ਕਰਵਾਇਆ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ac%e0%a8%be%e0%a8%ac%e0%a8%be-%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%9c%e0%a9%80-%e0%a8%9a%e0%a9%88%e0%a8%b0%e0%a9%80%e0%a8%9f%e0%a9%87%e0%a8%ac%e0%a8%b2/
46132
ਸਿਡਨੀ (ਸਨੀ ਚਾਂਦਪੁਰੀ): ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸੰਗਤ ਵੱਲੋਂ ਹਰ ਥਾਂ ਮਨਾਇਆ ਜਾ ਰਿਹਾ ਹੈ।
ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਗਲੇਨਵੁੱਡ ਸਾਹਿਬ ਵਿਖੇ ਹਫਤਾਵਾਰ ਪ੍ਰੋਗਰਾਮ ਆਯੋਜਿਤ
https://jagbani.punjabkesari.in/international/news/australia--gurdwara-glenwood-sahib-1156667
46133
ਨਵੀਂ ਦਿੱਲੀ - ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਟੇ, ਕਾਰੋਬਾਰੀ ਅਤੇ ਬੀ.ਸੀ.ਸੀ.ਆਈ. ਦੇ ਨਵੇਂ ਚੁਣੇ ਗਏ ਸਕੱਤਰ ਜੈ ਸ਼ਾਹ ਨੂੰ ਮਾਇਕਰੋ ਬਲਾਗਿੰਗ ਸਾਈਟ ਟਵਿਟਰ ਹੈਂਡਲ ਖੋਲ੍ਹਦੇ ਹੀ ਬਲੂ ਟਿਕ ਮਿਲ ਗਿਆ ਹੈ।
ਟਵਿਟਰ ਅਕਾਊਂਟ ਖੋਲ੍ਹਦੇ ਹੀ ਸ਼ਾਹ ਦੇ ਬੇਟੇ ਨੂੰ ਮਿਲਿਆ ਬਲੂ ਟਿਕ, ਲੋਕਾਂ ਨੇ ਚੁੱਕੇ ਸਵਾਲ
https://jagbani.punjabkesari.in/national/news/shah--s-son-gets-a-blue-tick-as-soon-as-he-opens-a-twitter-account-1155127
46134
ਨਿਰਭੈ ਹਿਊਮਨ ਰਾਈਟਸ ਔਰਗੇਨਾਈਜ਼ੇਸ਼ਨ (ਰਜਿ.) ਦੇ ਮਨਰੇਗਾ ਸੈੱਲ ਦੀ ਮੀਟਿੰਗ ਪਿੰਡ ਚਮੇਲੀ ਵਿਖੇ ਚੇਅਰਮੈਨ ਡਾ. ਜਸਕਰਨ ਸਿੰਘ ਸੰਧਵਾਂ ਦੀ ਪ੍ਰਧਾਨਗੀ ਹੇਠ ਹੋਈ।
ਚਮੇਲੀ 'ਚ ਮਨਰੇਗਾ ਸੈੱਲ ਦੀ ਹੋਈ ਚੋਣ, ਰਾਣੀ ਕੌਰ ਬਣੀ ਪ੍ਰਧਾਨ
https://newsnumber.com/news/story/28328
46135
ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ 'ਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਵਲੋਂ ਭੋਲੀ ਨਾਮਕ ਵਿਧਵਾ ਨੂੰ ਤੰਗ ਪਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਵਿਧਵਾ ਔਰਤ ਨੇ ਬੀ.ਜੇ.ਪੀ. ਨੇਤਾ 'ਤੇ ਤੰਗ-ਪਰੇਸ਼ਾਨ ਕਰਨ ਦੇ ਲਗਾਏ ਦੋਸ਼
https://jagbani.punjabkesari.in/majha/news/amritsar--bjp--female--harassment-1144543
46136
ਵਿਕਟੋਰੀਆ ਝੀਲ ਕਿਸ਼ਤੀ ਡੁੱਬਣ ਨਾਲ 100 ਲੋਕਾਂ ਦੀ ਮੌਤ ਏਜੰਸੀ, ਨੈਰੋਬੀ 21 2018 05:16 ਵਿਕਟੋਰੀਆ ਝੀਲ ਇਕ ਕਿਸ਼ਤੀ ਡੁੱਬਣ ਕਾਰਨ ਉਸ ਸਵਾਰ 100 ਤੋਂ ਜਿ਼ਆਦਾ ਲੋਕਾਂ ਦੀ ਮੌਤ ਹੋ ਗਈ ਹੈ।
ਵਿਕਟੋਰੀਆ ਝੀਲ `ਚ ਕਿਸ਼ਤੀ ਡੁੱਬਣ ਨਾਲ 100 ਲੋਕਾਂ ਦੀ ਮੌਤ
https://punjabi.hindustantimes.com/world/story-lake-victoria-ferry-crash-79-died-after-boat-capsizes-in-tanzania-rescue-operation-underway-1806375.html
46137
ਜੰਮੂ - ਪਾਕਿਸਤਾਨੀ ਫੌਜ ਨੇ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਕੰਟਰੋਲ ਰੇਖਾ 'ਤੇ ਜੰਗਬੰਦੀ ਉਲੰਘਣਾ ਕੀਤਾ ਅਤੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਮੋਹਰੀ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾਈਆਂ ਅਤੇ ਭਾਰੀ ਗੋਲੀਬਾਰੀ ਕੀਤੀ।
ਪਾਕਿ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਫੌਜ ਨੇ ਦਿੱਤਾ ਮੂੰਹ ਤੋੜ ਜਵਾਬ
https://jagbani.punjabkesari.in/national/news/pakistan-ceasefire-army-jammu-and-kashmir-firing-1138625
46138
ਪੜੇ ਲਿਖੇ ਬੇਰੋਜ਼ਗਾਰ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਜ਼ਿਲ੍ਹਾ ਪੱਧਰੀ ਰੋਜ਼ਗਾਰ ਤੇ ਕਾਰੋਬਾਰ ਬਿਊਰੋ 'ਚ ਮਾਡਲ ਕਰੀਅਰ ਸੈਂਟਰ ਦੇ ਸਹਿਯੋਗ ਨਾਲ ਪਲੇਸਮੈਂਟ ਕੈਂਪ ਲਗਾਇਆ ਗਿਆ।
ਪ੍ਰਾਈਵੇਟ ਕੰਪਨੀਆਂ ਨੇ ਪਲੇਸਮੈਂਟ ਕੈਂਪ 'ਚ 51 ਬੇਰੋਜ਼ਗਾਰ ਨੌਜਵਾਨਾਂ ਦੀ ਨੌਕਰੀ ਲਈ ਕੀਤੀ ਚੋਣ
https://newsnumber.com/news/story/156396
46139
ਅੰਮ੍ਰਿਤਸਰ (ਬਿਉੂਰੋ) - ਸੂਬਾ ਭਾਜਪਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪੰਜਾਬ ਦੇ ਸਿਆਸੀ ਹਾਲਾਤ ਤੋਂ ਜਾਣੂ ਕਰਾਇਆ ਤੇ ਉਨ੍ਹਾਂ ਨਾਲ ਇਸ ਸਬੰਧੀ ਸਲਾਹ ਮਸ਼ਵਰਾ ਕੀਤਾ।
ਮਲਿਕ ਨੇ ਜੇਤਲੀ ਨਾਲ ਮਿਲ ਕੇ ਪੰਜਾਬ ਦੇ ਸਿਆਸੀ ਹਾਲਾਤ ਤੋਂ ਜਾਣੂ ਕਰਾਇਆ
https://jagbani.punjabkesari.in/punjab/news/finance-minister-arun-jaitley--shwet-malik--amritsar-1059552
46140
ਨਵੀਂ ਦਿੱਲੀ (ਭਾਸ਼ਾ)- ਉੱਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਕਈ ਦਹਾਕਿਆਂ ਤੋਂ ਉੱਜੜੇ ਕਸ਼ਮੀਰੀ ਪੰਡਤਾਂ ਨੂੰ ਉਨ੍ਹਾਂ ਦੀ ਜਨਮ ਭੂਮੀ 'ਚ ਵਾਪਸ ਵਸਾਉਣ ਸਬੰਧੀ ਬੇਧਿਆਨੀ ਨੂੰ ਸਰਕਾਰਾਂ ਨੂੰ ਇਕ ਹਮਦਰਦੀ ਵਜੋਂ ਸਮਝਣਾ ਚਾਹੀਦਾ ਹੈ।
ਉੱਜੜੇ ਕਸ਼ਮੀਰੀ ਪੰਡਤਾਂ ਦੇ ਦੁੱਖ-ਦਰਦ ਨੂੰ ਸਮਝਣ ਸਰਕਾਰਾਂ : ਨਾਇਡੂ
https://jagbani.punjabkesari.in/national/news/venkaiah-naidu-kashmiri-pandit-1175270
46141
ਚੋਰੀ ਦੇ ਮਾਮਲੇ 'ਚ ਪੁਲਿਸ ਵੱਲੋਂ ਕਾਬੂ ਕੀਤੇ ਗਿਆ ਮੁਲਜ਼ਮ ਨੇ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋਕੇ ਚੋਰੀ ਦੀ ਵਾਰਦਾਤ ਨੂੰ ਹੀ ਅੰਜਾਮ ਦੇ ਦਿੱਤਾ, ਪਰ ਉਸ ਦੀ ਬਦਕਿਸਮਤੀ ਰਾਹੀ ਕਿ ਉਹ ਲੋਕਾਂ ਹੱਥ ਚੜ੍ਹ ਗਿਆ ਜਿਨ੍ਹਾਂ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਚੋਰੀ ਦੇ ਮਾਮਲੇ 'ਚ ਰਾਜਸਥਾਨ ਪੁਲਿਸ ਦੇ ਕਬਜ਼ੇ ਵਿੱਚੋਂ ਹਰਿਆਣਾ ਵਾਸੀ ਮੁਲਜ਼ਮ ਫ਼ਰਾਰ, ਪੰਜਾਬ ਪੁਲਿਸ ਦੇ ਚੜ੍ਹਿਆ ਅੜਿਕੇ
https://newsnumber.com/news/story/149177
46142
ਮਨਮਰਜ਼ੀ ਦੇ ਰੇਟਾਂ ਤੇ ਕਿਤਾਬਾਂ ਕਾਪੀਆਂ ਅਤੇ ਸਟੇਸ਼ਨਰੀ ਦਾ ਹੋਰ ਸਾਮਾਨ ਵੇਚ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਲੁੱਟ ਖਸੁੱਟ ਕਰ ਰਹੇ ਬੁੱਕ ਸੈਲਰਾਂ ਨੂੰ ਇਨਕਮ ਟੈਕਸ ਵਿਭਾਗ ਨੇ ਆੜੇ ਹੱਥੀਂ ਲੈਣਾ ਸ਼ੁਰੂ ਕਰ ਦਿੱਤਾ ਹੈ।
ਇਨਕਮ ਟੈਕਸ ਵਿਭਾਗ ਨੇ ਕੱਸਿਆ ਬੁੱਕ ਸੈਲਰਾਂ ਤੇ ਸ਼ਿਕੰਜਾ
https://newsnumber.com/news/story/24270
46143
ਨਵੀਂ ਦਿੱਲੀ - ਰਾਸ਼ਟਰੀ ਰਾਜਧਾਨੀ 'ਚ ਸ਼ਨੀਵਾਰ ਨੂੰ ਪੈਟਰੋਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਜਦੋਂਕਿ ਡੀਜ਼ਲ ਦੀ ਕੀਮਤ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ।
ਫਿਰ ਮਹਿੰਗਾ ਹੋਇਆ ਡੀਜ਼ਲ, ਪੈਟਰੋਲ ਦੇ ਭਾਅ ਲਗਾਤਾਰ 5ਵੇਂ ਦਿਨ ਵੀ ਸਥਿਰ
https://jagbani.punjabkesari.in/business/news/expensive-diesel--petrol-prices-1166838
46144
ਆਪਣੇ ਮਾਸੂਮ ਬੱਚਿਆਂ ਨੂੰ ਬਚਾਲੋ, ਦਿਨ ਦਿਹਾੜੇ ਸੜਕਾਂ 'ਤੇ ਚੱਲ ਰਹੀ ਹੈ... ਆਪਣੇ ਮਾਸੂਮ ਬੱਚਿਆਂ ਨੂੰ ਬਚਾਲੋ, ਦਿਨ ਦਿਹਾੜੇ ਸੜਕਾਂ 'ਤੇ ਚੱਲ ਰਹੀ ਹੈ 'ਮੌਤ' !
ਆਪਣੇ ਮਾਸੂਮ ਬੱਚਿਆਂ ਨੂੰ ਬਚਾਲੋ, ਦਿਨ ਦਿਹਾੜੇ ਸੜਕਾਂ 'ਤੇ ਚੱਲ ਰਹੀ ਹੈ 'ਮੌਤ' ! ਵੱਡੀ ਅਣਗਹਿਲੀ ਲੈ ਸਕਦੀ ਹੈ ਜਾਨ ! (ਵੀਡੀਓ
https://punjabi.newsd5.in/%e0%a8%86%e0%a8%aa%e0%a8%a3%e0%a9%87-%e0%a8%ae%e0%a8%be%e0%a8%b8%e0%a9%82%e0%a8%ae-%e0%a8%ac%e0%a9%b1%e0%a8%9a%e0%a8%bf%e0%a8%86%e0%a8%82-%e0%a8%a8%e0%a9%82%e0%a9%b0-%e0%a8%ac%e0%a8%9a%e0%a8%be/
46145
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ: ਭਾਜਪਾ ਦੇ ਰਾਜ ਸਭਾ ਮੈਂਬਰ ਨਵਜੋਤ ਸਿੱਧੂ ਵਲੋਂ ਭਾਜਪਾ ਛੱਡਣ ਅਤੇ 'ਆਪ' ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਨਾਲ ਪੰਜਾਬ ਦੀ ਸਿਆਸਤ ਗਰਮਾ ਗਈ ਹੈ।
ਸਿੱਧੂ ਦੇ ਭਾਜਪਾ ਛੱਡਣ ਤੋਂ ਬਾਅਦ ਸੁਖਬੀਰ, ਕੈਪਟਨ ਅਤੇ ਸਾਂਪਲਾ ਦੇ ਪ੍ਰਤੀਕਰਮ
https://www.sikhsiyasat.info/2016/07/response-of-captain-sukhbir-sampla-for-leaving-sidhu-from-bjp/
46146
ਸਿੱਖ ਸਿਆਸਤ ਬਿਊਰੋ ਮਾਨਸਾ: ਪਹਿਲਾਂ ਪੰਜਾਬੀ ਭਾਸ਼ਾ ਦੇ ਹੱਕ ਵਿਚ ਅਵਾਜ਼ ਚੁੱਕਣ ਅਤੇ ਹੁਣ ਮਾੜੀ ਪੰਜਾਬੀ ਗਾਇਕੀ ਖਿਲਾਫ ਬੋਲਣ ਨਾਲ ਸੁਰਖੀਆਂ ਵਿਚ ਆਏ ਪ੍ਰੋਫੈਸਰ ਪੰਡਿਤ ਰਾਓ ਧਰੇਨਾਵਰ ਨੇ ਮਾਨਸਾ ਨਜ਼ਦੀਕ ਗਾਇਕ ਸਿੱਧੂ ਮੂਸੇਵਾਲੇ ਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ।
ਪ੍ਰੋਫੈਸਰ ਰਾਓ ਨੇ ਗਾਇਕ ਸਿੱਧੂ ਮੂਸੇਵਾਲੇ ਦੇ ਘਰ ਪਹੁੰਚ ਕੇ ਦਿੱਤੀ ਨਸੀਹਤ
https://www.sikhsiyasat.info/2018/03/prof-rao-drive-against-vulgar-songs/
46147
ਪੰਜਾਬ ਸਰਕਾਰ ਵੱਲੋਂ ਕਿਸੇ ਕਾਰਨ ਨਸ਼ਿਆਂ ਦੇ ਜਾਲ ਵਿੱਚ ਫਸੇ ਪੀੜਤਾਂ ਦਾ 'ਓਟ' ਸੈਂਟਰਾਂ ਵਿੱਚ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਪੀੜਤਾਂ ਦੇ ਇਲਾਜ ਲਈ ਜ਼ਿਲ੍ਹੇ ਦੇ ਵੱਖ-ਵੱਖ ਸਿਵਲ ਹਸਪਤਾਲ ਵਿੱਚ ਚਲਾਏ ਜਾ ਰਹੇ 'ਓਟ' ਸੈਂਟਰ ਵਿੱਚ 11249 ਨਸ਼ਾ ਪੀੜਤਾਂ ਦੀ ਰਜਿਸਟਰੇਸ਼ਨ ਕੀਤੀ ਗਈ ਹੈ ਅਤੇ ਰੋਜ਼ਾਨਾ 301 ਪੀੜਤਾਂ ਨੂੰ ਨਸ਼ਾ ਛੱਡਣ ਦੀ ਦਵਾਈ ਦਿੱਤੀ ਜਾ ਰਹੀ ਹੈ।
ਓਟ' ਸੈਂਟਰ ਗੁਰਦਾਸਪੁਰ ਨਸ਼ਾ ਪੀੜਤਾਂ ਨੂੰ ਪ੍ਰਦਾਨ ਕਰ ਰਿਹਾ ਹੈ ਨਵਾਂ ਜੀਵਨ, 11249 ਪੀੜਤਾਂ ਦੀ ਹੋਈ ਰਜਿਸਟਰੇਸ਼ਨ
https://newsnumber.com/news/story/148849
46148
ਆਈਲੈਂਡ- ਸਾਬਕਾ ਵਿਸ਼ਵ ਚੈਂਪੀਅਨ ਬੌਬੀ ਫਿਸ਼ਰ ਦੀ ਯਾਦ ਵਿਚ ਆਯੋਜਿਤ ਗਾਮਾ ਰੇਕੇਵੇਕ ਓਪਨ ਸ਼ਤਰੰਜ ਟੂਰਨਾਮੈਂਟ ਦੇ 6ਵੇਂ ਰਾਊਂਡ ਵਿਚ ਭਾਰਤ ਦਾ ਅਭਿਜੀਤ ਗੁਪਤਾ ਤੇ ਪ੍ਰਗਿਆਨੰਦਾ ਨੇ ਜਿੱਤ ਦਰਜ ਕਰਦਿਆਂ ਆਪਣੀ ਸਥਿਤੀ ਵਿਚ ਸੁਧਾਰ ਕੀਤਾ ਹੈ ਤੇ ਹੁਣ ਦੋਵੇਂ ਖਿਡਾਰੀ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਪਹੁੰਚ ਗਏ ਹਨ, ਜਦਕਿ ਮਹਿਲਾਵਾਂ ਵਿਚ ਤਾਨੀਆ ਸਚਦੇਵਾ ਨੇ ਡਰਾਅ ਖੇਡਦੇ ਹੋਏ 4 ਅੰਕਾਂ ਨਾਲ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ।
ਗਾਮਾ ਰੇਕੇਵੇਕ : ਅਭਿਜੀਤ ਤੇ ਪ੍ਰਗਿਆਨੰਦਾ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ
https://jagbani.punjabkesari.in/sports/news/gamma-reykjavik--abhijeet-and-praggnanandhaa-1091840
46149
ਉਦਲਗੁਰੀ - ਆਸਾਮ ਦੇ ਉਦਲਗੁਰੀ ਜ਼ਿਲੇ 'ਚ ਇਕ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ।
ਆਸਾਮ : ਟਰੱਕ ਨਾਲ ਟਕਰਾਈ ਕਾਰ, ਇਕ ਹੀ ਪਰਿਵਾਰ ਦੇ 8 ਜੀਆਂ ਦੀ ਮੌਤ
https://jagbani.punjabkesari.in/national/news/assam-truck-car-family-8-deaths-1158442
46150
ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ ਵਿੱਚ ਕੀਤੇ ਗਏ ਵਾਧੇ ਨੂੰ ਲੈ ਕੇ ਸਮੂਹ ਸਮਾਜ ਸੇਵੀ ਜੱਥੇਬੰਦੀਆਂ ਦੇ ਵੱਲੋਂ ਜਿੱਥੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਬਿਜਲੀ ਦਰਾਂ ਨੂੰ ਘੱਟ ਕਰਵਾਉਣ ਦੇ ਲਈ ਪੰਜਾਬ ਭਰ ਅੰਦਰ ਪ੍ਰਦਰਸ਼ਨ ਜਾਰੀ ਹੈ।
ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਵਿਰੁੱਧ ਬਿਜਲੀ ਦਰਾਂ ਨੂੰ ਲੈ ਕੇ ਸੰਘਰਸ਼ ਤੇਜ਼
https://newsnumber.com/news/story/150077
46151
ਇਟਲੀ ਚ ਪੰਜਾਬਣ ਕੁੜੀ ਨੇ ਵਕੀਲ ਬਣ ਕੇ ਭਾਰਤ ਦਾ ਨਾਂ ਚਮਕਾਇਆ ਬ੍ਰੇਸ਼ੀਆ (ਇਟਲੀ) 8 ਸਤੰਬਰ: ਇਟਲੀ ਚ ਇਕ ਪੰਜਾਬਣ ਕੁੜੀ ਹਰਪ੍ਰੀਤ ਕੌਰ ਨੇ ਵਕਾਲਤ ਪੂਰੀ ਕਰਕੇ ਇਟਲੀ ਚ ਪਹਿਲੀ ਪੰਜਾਬਣ ਵਕੀਲ ਬਣਨ ਦਾ ਮਾਣ ਹਾਸਿਲ ਕੀਤਾ ਹੈ।
ਇਟਲੀ ਚ ਪੰਜਾਬਣ ਕੁੜੀ ਨੇ ਵਕੀਲ ਬਣ ਕੇ ਭਾਰਤ ਦਾ ਨਾਂ ਚਮਕਾਇਆ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%87%e0%a8%9f%e0%a8%b2%e0%a9%80-%e0%a8%9a-%e0%a8%aa%e0%a9%b0%e0%a8%9c%e0%a8%be%e0%a8%ac%e0%a8%a3-%e0%a8%95%e0%a9%81%e0%a9%9c%e0%a9%80-%e0%a8%a8%e0%a9%87-%e0%a8%b5%e0%a8%95%e0%a9%80%e0%a8%b2/
46152
ਚੰਡੀਗੜ, 8 ਮਈ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਬਾਰਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ 'ਤੇ ਉਸ ਸਮੇਂ ਤੱਕ ਰੋਕ ਲਾਉਣ ਦਾ ਫੈਸਲਾ ਕੀਤਾ ਹੈ ਜਦੋਂ ਤੱਕ ਨਵ-ਗਠਿਤ ਨਿਗਰਾਨ ਕਮੇਟੀ ਵੱਲੋਂ ਇਸ ਕਿਤਾਬ ਦੀ ਨਜ਼ਰਸਾਨੀ ਕਰਕੇ ਅਗਲਾ ਫੈਸਲਾ ਨਹੀਂ ਲਿਆ ਜਾਂਦਾ।
ਪੰਜਾਬ ਸਰਕਾਰ ਨੇ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ 'ਤੇ ਫਿਲਹਾਲ ਲਾਈ ਰੋਕ
https://wishavwarta.in/?p=24028
46153
ਜ਼ਿਲ੍ਹਾ ਫਰੀਦਕੋਟ ਦੇ ਕਸਬਾ ਬਰਗਾੜੀ ਦੇ ਇੱਕ ਨਿਜੀ ਸਕੂਲ ਵਿੱਚ ਸਾਹਮਣੇ ਆਏ ਚਿਕਨਪੋਕਸ ਦੇ ਕੇਸਾਂ ਕਾਰਨ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ।
ਚਿਕਨਪੋਕਸ ਦੇ ਕੇਸ ਸਾਹਮਣੇ ਆਉਣ ਤੇ ਸਿਹਤ ਵਿਭਾਗ ਵੱਲੋਂ ਨਿਜੀ ਸਕੂਲ ਦੀ ਜਾਂਚ
https://newsnumber.com/news/story/162973
46154
ਨਵੀਂ ਦਿੱਲੀ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਆਲਰਾਊਂਡਰ ਦੀਪਤੀ ਸ਼ਰਮਾ ਕ੍ਰਿਕਟ ਸੁਪਰ ਲੀਗ ਦੀ ਵੈਸਟਰਨ ਸਟੋਰਮ ਟੀਮ ਲਈ ਖੇਡਦੀ ਨਜ਼ਰ ਆਵੇਗੀ।
ਵੈਸਟਰਨ ਸਟੋਰਮ ਲਈ ਖੇਡੇਗੀ ਦੀਪਤੀ ਸ਼ਰਮਾ
https://jagbani.punjabkesari.in/sports/news/dashti-sharma-will-play-for-westernstorm-1117660
46155
ਨਵੀਂ ਦਿੱਲੀ - ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀ.ਸੀ.ਆਈ.) ਨੇ ਸੂਚਨਾ ਤਕਨਾਲੋਜੀ ਖੇਤਰ ਦੀ ਦਿੱਗਜ ਕੰਪਨੀ ਗੂਗਲ ਦੇ ਖਿਲਾਫ ਜਾਂਚ ਸ਼ੁਰੂ ਕਰ ਕੀਤੀ ਹੈ।
ਕੰਪੀਟੀਸ਼ਨ ਕਮਿਸ਼ਨ ਨੇ ਗੂਗਲ ਖਿਲਾਫ ਸ਼ੁਰੂ ਕੀਤੀ ਜਾਂਚ
https://jagbani.punjabkesari.in/business/news/competition-commission-1102923
46156
ਪਟਿਆਲਾ (ਜੋਸਨ)- ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਜੇਕਰ ਉਨ੍ਹਾਂ ਦਾ ਮੁੰਡਾ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ ਅਕਾਲੀ ਦਲ ਲਈ ਲੋਕ ਸਭਾ ਚੋਣ ਲੜਦਾ ਹੈ ਤਾਂ ਉਹ ਉਸ ਲਈ ਚੋਣ ਕੰਪੇਨ ਨਹੀਂ ਕਰਨਗੇ।
ਮੁੰਡਾ ਮੇਰਾ ਬਾਗੀ, ਜੇ ਅਕਾਲੀ ਦਲ ਵੱਲੋਂ ਚੋਣ ਲੜਿਆ ਤਾਂ ਨਹੀਂ ਕਰਾਂਗਾ ਕੰਪੇਨ : ਸੁਖਦੇਵ ਢੀਂਡਸਾ
https://jagbani.punjabkesari.in/malwa/news/sukhdev-singh-dhindsa-1082233
46157
ਰੂਪਨਗਰ (ਵਿਜੇ ਸ਼ਰਮਾ, ਸੱਜਣ ਸੈਣੀ) - ਰੂਪਨਗਰ ਆਈ. ਆਈ. ਟੀ. ਮਾਰਗ ਦੇ ਨਾਲ ਲੱਗਦੀ ਸੈਂਕੜੇ ਏਕੜ ਉਪਜਾਊ ਜ਼ਮੀਨ 'ਚ ਸੁੱਟੇ ਜਾ ਰਹੇ ਸ਼ਹਿਰ ਦੇ ਗੰਦੇ ਪਾਣੀ ਕਾਰਨ ਗੁਸਾਏ ਕਿਸਾਨਾਂ ਨੇ ਅੱਜ ਪ੍ਰਸਾਸ਼ਨ, ਨਗਰ ਕੌਂਸਲ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ।
ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ, ਰੋਡ ਜਾਮ ਕਰਨ ਦੀ ਚਿਤਾਵਨੀ
https://jagbani.punjabkesari.in/doaba/news/farmers-protest-1165052
46158
ਗੈਜੇਟ ਡੈਸਕ - ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਸਟੇਟਸ ਅਪਡੇਟ ਲਈ ਨਵੇਂ ਇਮੋਜੀ ਲਿਆਉਣ ਦੀ ਤਿਆਰੀ ਕਰ ਰਿਹਾ ਹੈ।
ਸਟੇਟਸ ਅਪਡੇਟ ਲਈ ਨਵੇਂ ਇਮੋਜੀ ਲਿਆਵੇਗਾ
https://jagbani.punjabkesari.in/gadgets/news/whatsapp-planning-to-change-emojis-for-its-status-updates-1095194
46159
ਅੰਮ੍ਰਿਤਸਰ (ਦੀਪਕ ਸ਼ਰਮਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪੰਜ ਤਖ਼ਤ ਸਾਹਿਬਾਨ ਲਈ ਸਜਾਏ ਗਏ ਅੰਤਰਰਾਸ਼ਟਰੀ ਨਗਰ ਕੀਰਤਨ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਉਹ ਥਾਂ-ਥਾਂ 'ਤੇ ਨਗਰ ਕੀਰਤਨ ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਪੁੱਜ ਰਹੀਆਂ ਹਨ।
ਸ੍ਰੀ ਨਨਕਾਣਾ ਸਾਹਿਬ ਤੋਂ ਸਜਾਇਆ ਨਗਰ ਕੀਰਤਨ ਗੁਰਦੁਆਰਾ ਸਾਹਿਬ ਕਪਾਲ ਮੋਚਨ ਤੋਂ ਅੱਗੇ ਰਵਾਨਾ
https://jagbani.punjabkesari.in/punjab/news/shri-nankana-sahib-nagar-kirtan-1131089
46160
ਨਜ਼ਦੀਕੀ ਪਿੰਡ ਮਹਿਮਾ ਵਿਖੇ ਬਿਜਲੀ ਦੇ ਮੀਟਰ ਨੂੰ ਲੈ ਕੇ ਹੋਏ ਝਗੜੇ ਦੇ ਸਬੰਧ ਵਿੱਚ ਇੱਕ ਵਿਅਕਤੀ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦੇ ਦੋਸ਼ ਵਿੱਚ ਥਾਣਾ ਲੱਖੋ ਕੇ ਬਹਿਰਾਮ ਪੁਲਿਸ ਦੇ ਵੱਲੋਂ 6 ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਬਿਜਲੀ ਮੀਟਰ ਨੇ ਪਾਇਆ ਪੁਆੜਾ, ਬੰਦੇ 'ਤੇ ਕਾਤਲਾਨਾ ਹਮਲਾ
https://newsnumber.com/news/story/154468
46161
ਮੇਖ - ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ 'ਤੇ ਕੋਈ ਪੈਂਡਿੰਗ ਪਿਆ ਕੰਮਕਾਜੀ ਕੰਮ ਸਿਰੇ ਚੜ੍ਹੇਗਾ, ਕਾਰੋਬਾਰੀ ਟੂਰਿੰਗ ਫਰੂਟਫੁੱਲ ਰਹੇਗੀ।
ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ 'ਚ ਮਿਲੇਗੀ ਸਫਲਤਾ
https://jagbani.punjabkesari.in/dharm/news/today-s-horoscope-1124256
46162
ਲੰਡਨ (ਰਾਜਵੀਰ ਸਮਰਾ)- ਗਲਾਸਗੋ ਸ਼ਹਿਰ ਦੇ ਕਾਰ ਚਾਲਕ ਲਾਲ ਬੱਤੀਆਂ ਦੀ ਉਲੰਘਣਾ ਕਰਨ ਬਾਰੇ ਮੁਲਕ ਭਰ 'ਚ ਮੋਹਰੀ ਹਨ।
ਰੈੱਡ ਲਾਈਟ ਜੰਪ ਕਰਨ 'ਚ ਸਕਾਟਲੈਂਡ ਦੇ ਇਸ ਸ਼ਹਿਰ ਦੇ ਕਾਰ ਚਾਲਕ ਮੋਹਰੀ
https://jagbani.punjabkesari.in/international/news/this-city-of-scotland-leads-the-driver-of-the-jump-red-light-1168231
46163
ਜਲੰਧਰ, (ਮੋਹਨ)- ਅਜੇ ਤਕ ਤਾਂ ਇਹ ਸ਼ਿਕਾਇਤ ਵਿਰੋਧੀ ਪੱਖ ਦੇ ਵਿਧਾਇਕਾਂ ਦੀ ਰਹੀ ਅਤੇ ਕਦੇ-ਕਦੇ ਕੁਝ ਕਾਂਗਰਸੀ ਵਿਧਾਇਕਾਂ ਦੀ ਵੀ ਸੀ ਕਿ ਅਧਿਕਾਰੀ ਉਨ੍ਹਾਂ ਦੀ ਪ੍ਰਵਾਹ ਨਹੀਂ ਕਰਦੇ ਪਰ ਹੁਣ ਪੰਜਾਬ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਇਕ ਪੱਤਰ ਲਿਖ ਕੇ ਅਫਸੋਸ ਪ੍ਰਗਟ ਕੀਤਾ ਹੈ ਕਿ 11 ਫਰਵਰੀ ਨੂੰ ਜਦੋਂ ਉਹ ਵਿਭਾਗ ਦੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਗਏ ਤਾਂ ਅੰਮ੍ਰਿਤਸਰ ਦੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਦੀ ਪ੍ਰਵਾਹ ਨਹੀਂ ਕੀਤੀ।
ਵੀ. ਆਈ. ਪੀ. ਸਨਮਾਨ ਨਾ ਮਿਲਣ 'ਤੇ ਮੰਤਰੀ ਨੇ ਮੁੱਖ ਮੰਤਰੀ ਨੂੰ ਕੀਤੀ ਸ਼ਿਕਾਇਤ
https://jagbani.punjabkesari.in/doaba/news/minister-made-complaint-to-cm-for-not-receiving-honor-1058109
46164
ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਖ ਮਾਰ ਉਡਾਰੀ ਅਭਿਆਨ ਦੀ ਸ਼ੁਰੂਆਤ ਕੀਤੀ ਗਈ।
ਮਹਿਲਾ ਸੁਰੱਖਿਆ ਅਤੇ ਸਿਹਤ ਨਾਲ ਸਬੰਧਤ ਵਿਸ਼ਿਆਂ 'ਤੇ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ : ਸਿਵਲ ਸਰਜਨ
https://newsnumber.com/news/story/83790
46165
ਜਲੰਧਰ/ਚੰਡੀਗੜ੍ਹ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਵਜ਼ਾਰਤ ਦੀ ਮੀਟਿੰਗ 9 ਜਨਵਰੀ ਨੂੰ ਚੰਡੀਗੜ੍ਹ 'ਚ ਸੱਦੀ ਹੈ, ਜਿਸ 'ਚ ਕੁਝ ਅਹਿਮ ਫੈਸਲੇ ਲਏ ਜਾਣਗੇ।
ਪੰਜਾਬ ਵਜ਼ਾਰਤ ਦੀ ਮੀਟਿੰਗ 9 ਨੂੰ, ਅਹਿਮ ਫੈਸਲਿਆਂ ਦੀ ਸੰਭਾਵਨਾ
https://jagbani.punjabkesari.in/punjab/news/punjab-cabinet-1171459
46166
ਅਬੋਹਰ ਦੀ ਇੱਕ ਕੁੜੀ ਨੂੰ ਬੇਹੋਸ਼ ਕਰਕੇ ਉਸ ਦੇ ਨਾਲ ਦੋ ਵਿਅਕਤੀਆਂ ਵੱਲੋਂ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਅਬੋਹਰ ਦੀ ਕੁੜੀ ਨੇ ਲਾਇਆ ਹੋਟਲ 'ਚ ਦੋ ਅਫ਼ਸਰਾਂ ਵੱਲੋਂ ਬਲਾਤਕਾਰ ਕਿੱਤੇ ਜਾਣ ਦਾ ਦੋਸ਼
https://newsnumber.com/news/story/158573
46167
ਵਲਟੋਹਾ (ਬਲਜੀਤ) : ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਮੰਡੀ ਵਿਖੇ ਇਕ ਗਰੀਬ ਪਰਿਵਾਰ ਦੀ ਨਾਬਾਲਗ ਲੜਕੀ ਨੂੰ ਨਾਲ ਲਗਦੇ ਪਿੰਡ ਦੇ ਇਕ ਨੌਜਵਾਨ ਵਲੋਂ ਵਰਗਲਾ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲਾ ਨੌਜਵਾਨ ਨਾਮਜ਼ਦ
https://jagbani.punjabkesari.in/majha/news/viltoha--minor-girl--youth--nominee-1170701
46168
ਲੁਧਿਆਣਾ ਅਧੀਨ ਆਉਂਦੇ ਪਿੰਡ ਮਿਹਰਬਾਨ ਵਿੱਚ ਅੱਜ ਸਵੇਰੇ ਇੱਕ ਬਜ਼ੁਰਗ ਵਿਅਕਤੀ ਦਾ ਗੋਲੀਆਂ ਮਾਰ ਕੇ ਇੱਕ ਵਿਅਕਤੀ ਦੇ ਵੱਲੋਂ ਕਤਲ ਕਰ ਦਿੱਤਾ ਗਿਆ।
ਚਿੱਟੇ ਦਿਨੇ ਗੋਲੀਆਂ ਮਾਰ ਕੇ ਬਜ਼ੁਰਗ ਵਿਅਕਤੀ ਦਾ ਕਤਲ
https://newsnumber.com/news/story/136074
46169
ਜਲੰਧਰ - ਸਨਰਾਈਜ਼ਰਜ਼ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ ਸ਼ਾਨਦਾਰ ਅਰਧ ਸੈਂਕੜਾ ਲਗਾ ਕੇ ਨਾ ਸਿਰਫ ਸਟੇਡੀਅਮ 'ਚ ਬੈਠੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਬਲਕਿ ਨਾਲ ਹੀ ਨਾਲ ਆਈ. ਪੀ. ਐੱਲ. ਦਾ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ।
ਵਾਰਨਰ ਨੇ ਲਗਾਇਆ ਅਰਧ ਸੈਂਕੜਾ, ਤੋੜ ਦਿੱਤੇ ਕਈ ਰਿਕਾਰਡ
https://jagbani.punjabkesari.in/sports/news/warner-hits-half-century--breaks-many-records-1097677
46170
ਚੰਡੀਗੜ੍ਹ.16ਮਾਰਚ:-ਇਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ।
ਬੇਅੰਤ ਸਿੰਘ ਕਤਲ ਕੇਸ 'ਚ ਜਗਤਾਰ ਸਿੰਘ ਤਾਰਾ ਦੋਸ਼ੀ ਕਰਾਰ
http://fatehmediaa.com/%e0%a8%ac%e0%a9%87%e0%a8%85%e0%a9%b0%e0%a8%a4-%e0%a8%b8%e0%a8%bf%e0%a9%b0%e0%a8%98-%e0%a8%95%e0%a8%a4%e0%a8%b2-%e0%a8%95%e0%a9%87%e0%a8%b8-%e0%a8%9a-%e0%a8%9c%e0%a8%97%e0%a8%a4%e0%a8%be/
46171
ਟਾਟਾ ਗਰੁੱਪ ਤੋਂ ਆਪਣੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸਾਇਰਸ ਮਿਸਤਰੀ ਨੇ ਟਾਟਾ ਗਰੁੱਪ ਨੂੰ ਇੱੱਕ ਈ ਮੇਲ ਦੇ ਜ਼ਰੀਏ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਇਸ ਤਰਾਂ ਅਹੁਦੇ ਤੋਂ ਹਟਾਏ ਜਾਣ ਤੋਂ ਉਹ ਹੈਰਾਨ ਹਨ।
ਕੀ ਸਾਇਰਸ ਖੜਕਾਉਣਗੇ ਪੀ.ਐਮ. ਮੋਦੀ ਦਾ ਦਰਵਾਜ਼ਾ
https://www.punjabi.dailypost.in/news/national/nation-cyrus-mistry-door-knock-prime-minister-modi/
46172
ਅੰਮ੍ਰਿਤਸਰ (ਸੁਮਿਤ) : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਅੰਮ੍ਰਿਤਸਰ ਦੀ ਲੋਕ ਸਭਾ ਸੀਟ 'ਤੇ ਚੋਣ ਲੜਨ ਦੀ ਚਰਚਾ 'ਤੇ ਭਾਜਪਾ ਨੇ ਤੰਜ ਕੱਸਿਆ ਹੈ।
ਡਾ. ਮਨਮੋਹਨ ਸਿੰਘ ਦੇ ਅੰਮ੍ਰਿਤਸਰ ਤੋਂ ਚੋਣ ਲੜਨ ਦੀ ਚਰਚਾ 'ਤੇ ਭਾਜਪਾ ਦਾ 'ਤੰਜ
https://jagbani.punjabkesari.in/punjab/news/lok-sabha-elections--manmohan-singh--tarun-chugh-1067140
46173
ਸਿੱਖ ਸਿਆਸਤ ਬਿਊਰੋ ਲੰਡਨ (09 ਅਗਸਤ, 2012): ਅਮਰੀਕਾ ਦੇ ਇੱਕ ਗੁਰਦਵਾਰਾ ਸਾਹਿਬ ਵਿੱਚ ਇੱਕ ਜਨੂੰਨੀ ਗੋਰੇ ਵਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਛੇ ਸਿੱਖਾਂ ਨੂੰ ਮਾਰਨ ਅਤੇ ਕਈਆਂ ਨੂੰ ਜ਼ਖਮੀਂ ਕਰਨ ਦੀ ਹਿਰਦੇਵੇਧਕ ਘਟਨਾ ਨਾਲ ਸਿੱਖਾਂ ਸਮੇਤ ਦੁਨੀਆ ਭਰ ਦੇ ਇਨਸਾਫ ਪਸੰਦ ਵਿਆਕਤੀਆਂ ਦੇ ਹਿਰਦੇ ਵਲੂੰਧਰੇ ਗਏ।
ਅਮਰੀਕਾ ਦੇ ਪ੍ਰਸ਼ਾਸ਼ਨ ਵਲੋਂ ਸਿੱਖਾਂ ਪ੍ਰਤੀ ਕੀਤੀ ਹਮਦਰਦੀ ਬੇਮਿਸਾਲ
https://www.sikhsiyasat.info/2012/08/usa-attack-dallewal-statement/
46174
ਸ਼੍ਰੋਮਣੀ ਕਮੇਟੀ ਨੇ ਪੀ.ਜੀ.ਆਈ. ਵਿਖੇ ਸ਼ੁਰੂ ਕੀਤੀ ਲੰਗਰ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਚੰਡੀਗੜ੍ਹ ਵਿਖੇ ਸਥਿਤ ਪੀ.ਜੀ.ਆਈ. ਹਸਪਤਾਲ ਦੇ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਏ ਮੈਂਬਰਾਂ ਲਈ ਲੰਗਰ ਦੀ ਵਿਵਸਥਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਨੇ ਪੀ.ਜੀ.ਆਈ. ਵਿਖੇ ਸ਼ੁਰੂ ਕੀਤੀ ਲੰਗਰ ਸੇਵਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b6%e0%a9%8d%e0%a8%b0%e0%a9%8b%e0%a8%ae%e0%a8%a3%e0%a9%80-%e0%a8%95%e0%a8%ae%e0%a9%87%e0%a8%9f%e0%a9%80-%e0%a8%a8%e0%a9%87-%e0%a8%aa%e0%a9%80-%e0%a8%9c%e0%a9%80-%e0%a8%86%e0%a8%88-%e0%a8%b5/
46175
ਨਵੀਂ ਦਿੱਲੀ - ਪ੍ਰਸਤਾਵਿਤ ਵਿਨਿਵੇਸ਼ ਪ੍ਰਕਿਰਿਆ ਤਹਿਤ ਮੋਦੀ ਸਰਕਾਰ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ 'ਚ ਆਪਣੀ 100 ਫ਼ੀਸਦੀ ਹਿੱਸੇਦਾਰੀ ਵੇਚਣ ਜਾ ਰਹੀ ਹੈ।
ਏਅਰ ਇੰਡੀਆ ਦੀ 100 ਫ਼ੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ
https://jagbani.punjabkesari.in/business/news/government-will-sell-100--stake-in-air-india-1164619
46176
ਨਰਿੰਦਰ ਪਾਲ ਸਿੰਘ ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਵੋਟਾਂ ਖਾਤਰ ਡੇਰਾ ਸਿਰਸਾ ਜਾਣ ਵਾਲੇ ਜਾਂ ਉਸਦੇ ਪੈਰੋਕਾਰਾਂ ਨਾਲ ਇਕੱਤਰਤਾਵਾਂ ਕਰਨ ਵਾਲੇ ਸਿਆਸੀ ਆਗੂਆਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ੀ ਐਲਾਨਦਿਆਂ ਭਾਈ ਧਿਆਨ ਸਿੰਘ ਮੰਡ ਅਤੇ ਸਾਥੀ ਸਿੰਘਾਂ ਵਲੋਂ ਇਨ੍ਹਾਂ ਸਿਆਸੀ ਲੋਕਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ।
ਭਾਈ ਮੰਡ ਅਤੇ ਸਾਥੀ ਸਿੰਘਾਂ ਵਲੋਂ ਡੇਰਾ ਸਿਰਸਾ ਜਾਣ ਵਾਲੇ ਸਿਆਸੀ ਆਗੂਆਂ ਦੇ ਬਾਈਕਾਟ ਦਾ ਸੱਦਾ
https://www.sikhsiyasat.info/2017/05/bhai-mand-and-other-sings-call-for-the-boycott-of-those-who-go-to-dera-sirsa-for-vote/
46177
ਹੁਸ਼ਿਆਰਪੁਰ, (ਅਮਰਿੰਦਰ) - ਥਾਣਾ ਮੇਹਟੀਆਣਾ ਅਧੀਨ ਪਿੰਡ ਮੁਖਲਿਆਣਾ ਦੇ ਰਹਿਣ ਵਾਲੇ ਤੇ ਮੂਲ ਨਿਵਾਸੀ ਝਾਰਖੰਡ ਰਾਕੇਸ਼ ਪੁੱਤਰ ਬੁਧੇ ਮੈਲੀ ਦੀ ਇਲਾਜ ਦੌਰਾਨ ਪੀ. ਜੀ. ਆਈ. 'ਚ ਮੌਤ ਹੋ ਗਈ।
ਜ਼ਹਿਰੀਲੀ ਦਵਾਈ ਨਿਗਲਣ ਨਾਲ ਨੌਜਵਾਨ ਦੀ ਮੌਤ
https://jagbani.punjabkesari.in/doaba/news/young-boy-death-due-to-take-poisonous-medicine-1142745
46178
ਠੰਢ ਅਤੇ ਕੋਹਰੇ ਦਾ ਕਹਿਰ : 500 ਉਡਾਨਾਂ ਤੇ 400 ਰੇਲ ਗੱਡੀਆਂ ਦੇ ਸਮੇਂ ਵਿੱਚ ਦੇਰੀ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਠੰਢ ਅਤੇ ਕੋਹਰੇ ਨੇ ਆਮ ਜਨਜੀਵਨ ਉੱਪਰ ਅਸਰ ਪਾਇਆ ਹੈ।
ਠੰਢ ਅਤੇ ਕੋਹਰੇ ਦਾ ਕਹਿਰ : 500 ਉਡਾਨਾਂ ਤੇ 400 ਰੇਲ ਗੱਡੀਆਂ ਦੇ ਸਮੇਂ ਵਿੱਚ ਦੇਰੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a0%e0%a9%b0%e0%a8%a2-%e0%a8%85%e0%a8%a4%e0%a9%87-%e0%a8%95%e0%a9%8b%e0%a8%b9%e0%a8%b0%e0%a9%87-%e0%a8%a6%e0%a8%be-%e0%a8%95%e0%a8%b9%e0%a8%bf%e0%a8%b0-500-%e0%a8%89%e0%a8%a1%e0%a8%be%e0%a8%a8/
46179
ਸੰਯੁਕਤ ਰਾਸ਼ਟਰ (ਭਾਸ਼ਾ) - ਭਾਰਤ ਨੇ ਸੰਯੁਕਤ ਰਾਸ਼ਟਰ ਫਿਲਸਤੀਨ ਸ਼ਰਨਾਰਥੀ ਏਜੰਸੀ ਨੂੰ 2019 ਵਿਚ 50 ਲੱਖ ਡਾਲਰ ਦੇਣ ਦਾ ਵਾਅਦਾ ਕੀਤਾ ਹੈ।
ਸ਼ਰਨਾਰਥੀਆਂ ਦੀ ਮਦਦ ਲਈ ਭਾਰਤ UN ਏਜੰਸੀ ਨੂੰ ਦੇਵੇਗਾ 50 ਲੱਖ ਡਾਲਰ
https://jagbani.punjabkesari.in/international/news/united-nations-palestine-refugees-1118638
46180
ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਕੇ ਵਿਦੇਸ਼ਾਂ ਵਿਚ ਬੈਠੇ ਤਿੰਨ ਪ੍ਰਮੁੱਖ ਨਸ਼ਾ ਤਸਕਰਾਂ ਦੇ ਨਾਂ ਨਸ਼ਰ ਕਰਨ ਦੀ ਅਪੀਲ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਬੈਠੇ ਤਿੰਨ ਪ੍ਰਮੁੱਖ ਨਸ਼ਾ ਤਸਕਰਾਂ ਦੇ ਨਾਂ ਦੱਸਣ : ਆਪ
https://wishavwarta.in/?p=28360
46181
ਸੰਗਰੂਰ (ਬੇਦੀ) : ਸ਼ਹਿਰ 'ਚ ਗਲਤ ਪਾਰਕਿੰਗ ਵਾਲੀਆਂ ਗੱਡੀਆਂ ਕਾਰਨ ਅਕਸਰ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ, ਜਿਸ ਨਾਲ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਹੋਈ ਟ੍ਰੈਫਿਕ ਪੁਲਸ
https://jagbani.punjabkesari.in/malwa/news/sangrur--traffic-police--wrong-parkingsangrur--traffic-police--wrong-parking-1167987
46182
ਚੰਡੀਗੜ੍ਹ : ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੇ ਵੀ ਸਿਆਸੀ ਮੋਰਚਾ ਸਾਂਭ ਲਿਆ ਹੈ।
ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੇ ਵੀ ਸਾਂਭਿਆ ਸਿਆਸੀ ਮੋਰਚਾ
https://jagbani.punjabkesari.in/punjab/news/lok-sabha-elections-2019-raninder-singh-political-1096478
46183
ਬ੍ਰਸਲਸ - ਯੂਰਪੀ ਯੂਨੀਅਨ (ਈਯੂ) ਤੋਂ ਦੋਸਤਾਨਾ ਤਰੀਕੇ ਨਾਲ ਵੱਖ ਹੋਣ ਦੀਆਂ ਕੋਸ਼ਿਸ਼ਾਂ ਦੇ ਵਿਚਾਲੇ ਬ੍ਰਸਲਸ 'ਚ ਮੈਂਬਰ ਦੇਸ਼ਾਂ ਦੇ ਨੇਤਾਵਾਂ ਦਾ ਸਿਖਰ ਸੰਮੇਲਨ ਹੋ ਰਿਹਾ ਹੈ ਪਰ ਉੱਤਰੀ ਆਇਰਲੈਂਡ ਦੇ ਨੇਤਾਵਾਂ ਵਲੋਂ ਨਾਟਕੀ ਢੰਗ ਨਾਲ ਕਰਾਰ ਦੇ ਮੌਜੂਦਾ ਸਮਝੌਤੇ ਨੂੰ ਖਾਰਿਜ ਕੀਤੇ ਜਾਣ ਕਾਰਨ ਇਕ ਵਾਰ ਮੁੜ ਨਵੇਂ ਸਿਰੇ ਤੋਂ ਅੜਿੱਕਾ ਪੈ ਗਿਆ ਹੈ।
ਉੱਤਰੀ ਆਇਰਲੈਂਡ ਦੇ ਇਨਕਾਰ ਕਾਰਨ ਬ੍ਰੈਗਜ਼ਿਟ 'ਤੇ ਮੰਡਰਾਇਆ ਖਤਰਾ
https://jagbani.punjabkesari.in/international/news/brexit-deal-clinched-in-brussels--johnson-still-needs-backing-at-home-1149578
46184
ਕਰਨੈਲ ਸਿੰਘ ਪੀਰ ਮੁਹੰਮਦ -ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਕਾਲਮ ਨਵੀਸ ਕੁਲਦੀਪ ਨਈਅਰ ਵਲੋਂ ਲਿਖੇ ਇੱਕ ਲੇਖ ਦਾ ਜਵਾਬ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਪਸ਼ਟ ਕੀਤਾ ਹੈ ਕਿ ਸਿੱਖਾਂ ਨਾਲ ਬੇਇਨਸਾਫੀ ਤੇ ਜੁਲਮਾਂ ਦੇ 30 ਸਾਲ ਬੀਤ ਜਾਣ ਤੇ ਵੀ ਇਨਸਾਫ ਲਈ ਕੀਤੇ ਜਾਣ ਵਾਲੇ ਸੰਘਰਸ਼ ਨਾਲ ਨਾ ਦੇਸ਼ ਦੀ ਸ਼ਾਂਤੀ ਭੰਗ ਹੁੰਦੀ ਹੈ ਤੇ ਨਾ ਹੀ ਦੋ ਕੌਮਾਂ ਦਰਮਿਆਨ ਕੋਈ ਦੁਫੇੜ ਪੈਦਾ ਹੁੰਦੀ ਹੈ।
ਕੁਲਦੀਪ ਨਈਅਰ ਵਲੋਂ ਲਿਖੇ ਇੱਕ ਲੇਖ ਵਿੱਚ ਸਿੱਖਾਂ ਨੂੰ ਬੀਤੇ ਸਮੇਂ ਵਿੱਚ ਭਾਰਤੀ ਹਕੂਮਤ ਵੱਲੋਂ ਕੀਤੀ ਬੇਇਨਸਾਫੀ ਨੂੰ ਭੁੱਲ ਜਾਣ ਦੀ ਸਲਾਹ ਦਾ ਜਵਾਬ
https://www.sikhsiyasat.info/2014/10/a-sikh-activists-reaction-to-kuldip-nayars-article-asking-the-sikhs-to-simply-forget-the-terrible-injustices/
46185
ਆਟੋ ਡੈਸਕ - ਜੈਗੁਆਰ ਲੈਂਡ ਰੋਵਰ ਨੇ ਭਾਰਤ 'ਚ ਨਵੇਂ 2-ਲੀਟਰ ਪੈਟਰੋਲ ਇੰਜਣ ਨਾਲ 2019 ਰੇਂਜ ਰੋਵਰ ਸਪੋਰਟ ਲਾਂਚ ਕੀਤੀ ਹੈ।
ਨਵੇਂ ਪੈਟਰੋਲ ਇੰਜਣ ਨਾਲ ਭਾਰਤ 'ਚ ਲਾਂਚ ਹੋਈ
https://jagbani.punjabkesari.in/gadgets/news/range-rover-sport-with-2-0l-petrol-engine-launched-in-india-1106472
46186
ਸਿੱਖ ਸਿਆਸਤ ਬਿਊਰੋ ਨਿਊਯਾਰਕ(4 ਫਰਵਰੀ, 2015): ਅਮਰੀਕੀ ਅਦਾਲਤ ਨੇ ਭਾਰਤੀ ਹਿੰਦੂਤਵੀ ਕੱਟਣ ਜੱਥੇਬੰਦੀ ਆਰ. ਐੱਸ.ਐੱਸ ਨੂੰ ਅੱਤਵਾਦੀ ਜੱਥੇਬੰਦੀ ਐਲਾਨਣ ਲਈ ਸਿੱਖ ਹਿੱਤਾਂ ਲਈ ਅਮਰੀਕਾ ਵਿੱਚ ਕੰਮ ਕਰਦੀ ਸਿੱਖ ਜੱਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ਅਦਾਲਤ ਵਿੱਚ ਦਾਇਰ ਪਟੀਸ਼ਨ 'ਤੇ ਅਪਰੈਲ ਮਹੀਨੇ ਵਿੱਚ ਕਾਰਵਾਈ ਕਰੇਗੀ।
ਆਰ. ਐੱਸ.ਐੱਸ ਨੂੰ ਅੱਤਵਾਦੀ ਜੱਥੇਬੰਦੀ ਐਲਾਨਣ ਦੀ ਪਟੀਸ਼ਨ 'ਤੇ ਅਮਰੀਕੀ ਅਦਾਲਤ ਕਰੇਗੀ ਅਪ੍ਰੈਲ 'ਚ ਸੁਣਵਾਈ
https://www.sikhsiyasat.info/2015/02/usa-new-york-court-to-hear-sikhs-for-justice-lawsuit-against-rss-in-april/
46187
ਬਠਿੰਡਾ(ਅਮਿਤ) - ਆਪਣੀਆਂ ਮੰਗਾਂ ਮਨਵਾਉਣ ਲਈ ਅਕਸਰ ਲੋਕਾਂ ਵੱਲੋਂ ਕਈ ਧਰਨੇ-ਪ੍ਰਦਰਸ਼ਨ ਕੀਤੇ ਜਾਂਦੇ ਹਨ ਪਰ ਬਠਿੰਡਾ ਵਿਚ ਆਪਣੀਆਂ ਮੰਗਾਂ ਮਨਵਾਉਣ ਲਈ ਲੋਕਾਂ ਨੇ ਅਨੋਖਾ ਤਰੀਕਾ ਅਪਣਾਇਆ ਹੈ।
ਲਾੜਾ ਬਣ, ਘੋੜੀ 'ਤੇ ਬੈਠ ਕੇ ਬਠਿੰਡਾ 'ਚ ਕੈਪਟਨ ਵਿਰੁੱਧ ਅਨੋਖਾ ਪ੍ਰਦਰਸ਼ਨ
https://jagbani.punjabkesari.in/punjab/news/bathinda-captain-government-unique-protest-1033175
46188
ਜਿਸ ਦਿਨ ਦੀ ਕਰਤਾਰਪੁਰ ਲਾਂਘੇ ਦੀ ਗੱਲ ਚੱਲੀ ਹੈ, ਉਸੇ ਦਿਨ ਤੋਂ ਇਸ ਲਾਂਘੇ ਵਿੱਚ ਰੁਕਾਵਟਾਂ ਖ਼ੜੀਆਂ ਕਰਨ ਦੀਆਂ ਗੱਲਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਸਨ।
ਲੱਗਦਾ ਨਹੀਂ ਸਿਰੇ ਚੜੇਗੀ ਸਿੱਖ਼ਾਂ ਦੀ ਵਿਛੜੇ ਗੁਰਦੁਆਰਿਆਂ ਦੇ ਦਰਸ਼ਨ-ਦਿਦਾਰ ਦੀ ਅਰਦਾਸ!! (ਨਿਊਜ਼ਨੰਬਰ ਖ਼ਾਸ ਖ਼ਬਰ
https://newsnumber.com/news/story/133845
46189
ਤਾਇਪੇ - ਤਾਈਵਾਨ ਨੇ ਅਮਰੀਕਾ ਤੋਂ ਹਥਿਆਰਾਂ ਦੀ ਪ੍ਰਸਤਾਵਿਤ ਖਰੀਦਦਾਰੀ 'ਤੇ ਸੌਦੇ 'ਚ ਸ਼ਾਮਲ ਅਮਰੀਕੀ ਕੰਪਨੀਆਂ 'ਤੇ ਪਾਬੰਦੀ ਲਾਉਣ ਦੀ ਚੀਨ ਦੀ ਚਿਤਾਵਨੀ ਤੋਂ ਬਾਅਦ ਰੱਖਿਆ ਸੌਦੇ ਦਾ ਬਚਾਅ ਕੀਤਾ ਹੈ।
ਤਾਈਵਾਨ ਕਾਰਨ ਅਮਰੀਕੀ ਕੰਪਨੀਆਂ 'ਤੇ ਪਾਬੰਦੀ ਲਾਉਣ ਦੀ ਤਿਆਰੀ 'ਚ ਚੀਨ
https://jagbani.punjabkesari.in/international/news/china-prepares-to-ban-american-companies-due-to-taiwan-1122100
46190
ਜਲੰਧਰ : ਸ਼ਹਿਰ 'ਚ ਹਵਾ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਨੂੰ ਘੱਟ ਕਰਨ ਲਈ ਐੱਨ. ਜੀ. ਟੀ. ਵਲੋਂ ਜਾਰੀ ਕੀਤੇ ਨਿਰਦੇਸ਼ਾਂ 'ਤੇ ਅਜੇ ਤੱਕ ਕਿਸੇ ਵੀ ਵਿਭਾਗ ਨੇ ਅਮਲ ਕਰਨਾ ਸ਼ੁਰੂ ਨਹੀਂ ਕੀਤਾ ਹੈ ।
ਤੇ ਹੁਣ ਬੰਦ ਹੋਣਗੇ ਡੀਜ਼ਲ ਆਟੋ, ਪ੍ਰਦੂਸ਼ਣ ਮੁਕਤ ਹੋਵੇਗਾ ਸ਼ਹਿਰ
https://jagbani.punjabkesari.in/punjab/news/diesel-auto-1135472
46191
ਨਵੀਂ ਦਿੱਲੀ/ਪੁਲਵਾਮਾ - ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸ਼ਹੀਦ ਹੋਏ 40 ਸੀ.ਆਰ.ਪੀ.ਐੱਫ. ਜਵਾਨਾਂ ਦੇ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡਾਂ-ਘਰਾਂ ਵੱਲ ਭੇਜ ਦਿੱਤੇ ਗਏ ਹਨ, ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ।
ਪੁਲਵਾਮਾ: ਗੁੱਟ 'ਤੇ ਬੱਝੀਆਂ ਘੜੀਆਂ, ਜੇਬ 'ਚ ਰੱਖੀ ਛੁੱਟੀ ਦੀ ਅਰਜ਼ੀ ਨਾਲ ਹੋਈ ਸ਼ਹੀਦਾਂ ਦੀ ਪਛਾਣ
https://jagbani.punjabkesari.in/national/news/pulwama-terrorist-attack-martyr-clock-1048514
46192
ਸਮਰਾਲਾ (ਗਰਗ, ਬੰਗੜ) : ਕੁਝ ਦਿਨ ਪਹਿਲਾ ਵਾਲਮੀਕ ਭਾਈਚਾਰੇ ਨਾਲ ਸੰਬੰਧਤ ਪ੍ਰਿੰਸ ਮੱਟੂ ਨਾਮਕ 20 ਸਾਲਾ ਨੌਜਵਾਨ ਦੀ ਭੇਤਭਰੇ ਹਾਲਾਤ 'ਚ ਹੋਈ ਮੌਤ ਮਗਰੋਂ ਇਸ ਮਾਮਲੇ 'ਚ ਕਤਲ ਦਾ ਕੇਸ ਦਰਜ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਰੋਹ 'ਚ ਆਏ ਵਾਲਮੀਕ ਭਾਈਚਾਰੇ ਵੱਲੋਂ ਸ਼ਹਿਰ ਬੰਦ ਕਰਵਾ ਦਿੱਤਾ ਗਿਆ ਹੈ।
ਨੌਜਵਾਨ ਦੀ ਮੌਤ ਤੋਂ ਭੜਕੇ ਵਾਲਮੀਕ ਭਾਈਚਾਰੇ ਨੇ ਕਰਵਾਇਆ ਸ਼ਹਿਰ ਬੰਦ
https://jagbani.punjabkesari.in/punjab/news/youth-died-1064056
46193
ਪਾਕਿਸਤਾਨ ਦੇ ਸਿੱਖ ਲੀਡਰ ਚਰਨਜੀਤ ਸਿੰਘ ਦੀ ਪੇਸ਼ਾਵਰ 'ਚ ਅਣਪਛਾਤੇ ਵਿਅਖਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ।
ਪਾਕਿਸਤਾਨ ਦੇ ਸਿੱਖ ਲੀਡਰ ਚਰਨਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ
https://jagbani.kesari.tv/videos/latest/paki-sikh-leader-shot-dead-p-34859
46194
ਇਸਲਾਮਾਬਾਦ - ਪਾਕਿਸਤਾਨ ਜੋ ਇੰਨੀਂ ਦਿਨੀਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉਥੇ ਜਨਤਾ ਗੈਸ ਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਤੋਂ ਬਹੁਤ ਪਰੇਸ਼ਾਨ ਹਨ।
ਪਾਕਿ 'ਚ ਵਧਦੀ ਮਹਿੰਗਾਈ 'ਤੇ ਬੋਲੇ ਇਮਰਾਨ, ਅਜੇ ਸਹਾਰ ਲਓ ਤਕਲੀਫਾਂ
https://jagbani.punjabkesari.in/international/news/pakistan-govt-hikes-gas-power-tariffs-to-pay-debts-1103117
46195
ਚੰਡੀਗੜ੍ਹ, 20 ਫਰਵਰੀ (ਵਿਸ਼ਵ ਵਾਰਤਾ) - ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਵੱਲੋਂ ਲਏ ਗਏ ਸ਼ਰਮਨਾਕ ਅਤੇ ਅਤਿ ਨਿੰਦਣਯੋਗ ਫੈਸਲੇ ਨਾਲ ਅੱਜ ਸਾਰੇ ਪੱਤਰਕਾਰ ਹੈਰਾਨ ਤੇ ਪ੍ਰੇਸ਼ਾਨ ਰਹਿ ਗਏ ਜਦੋਂ ਉਹਨਾਂ ਨੂੰ ਵਿਧਾਨ ਸਭਾ ਵਿਚ ਉਹਨਾਂ ਲਈ ਬਣਾਈ ਗਈ ਵਿਸ਼ੇਸ਼ ਗੈਲਰੀ 'ਚ ਦਾਖਲ ਹੋਣ ਤੋਂ ਰੋਕਿਆ ਗਿਆ।
ਪ੍ਰੈੱਸ ਗੈਲਰੀ ਕਮੇਟੀ ਪੰਜਾਬ ਵਿਧਾਨ ਸਭਾ ਦਾ ਸ਼ਰਮਨਾਕ ਫੈਸਲਾ
https://wishavwarta.in/?p=61483
46196
ਅੰਮ੍ਰਿਤਸਰ: ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਮੁਸਲਮਾਨ ਭਾਈਚਾਰੇ ਵਲੋਂ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਪੱਥਰਬਾਜ਼ੀ ਕੀਤੀ ਗਈ ਸੀ, ਜਿਸ ਦੌਰਾਨ ਉਨ੍ਹਾਂ ਨੇ ਸਿੱਖਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਅਸੀਂ ਉਨ੍ਹਾਂ ਨੂੰ ਇਥੇ ਰਹਿਣ ਨਹੀਂ ਦੇਵਾਂਗੇ ਤੇ ਨਨਕਾਣਾ ਸਾਹਿਬ ਦਾ ਨਾਮ ਵੀ ਬਦਲਿਆ ਜਾਵੇਗਾ।
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹੋਈ ਪੱਥਰਬਾਜ਼ੀ ਬਾਰੇ ਭਾਜਪਾ ਨੇ ਸਿੱਧੂ ਤੋਂ ਮੰਗਿਆ ਜਵਾਬ
https://jagbani.punjabkesari.in/punjab/news/gurdwara-sri-nankana-sahib-bjp-navjot-singh-sidhu-1170831
46197
ਬਿਜ਼ਨੈੱਸ ਡੈਸਕ - ਪਿਆਜ਼ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਗਾਉਣ ਲਈ ਕੇਂਦਰ ਸਰਕਾਰ ਵੱਡਾ ਫੈਸਲਾ ਲੈਣ ਦੀ ਤਿਆਰੀ 'ਚ ਹੈ।
ਪਿਆਜ਼ ਦੀਆਂ ਕੀਮਤਾਂ ਘਟਾਉਣ ਲਈ ਸਰਕਾਰ ਅੱਜ ਲੈ ਸਕਦੀ ਹੈ ਵੱਡਾ ਫੈਸਲਾ
https://jagbani.punjabkesari.in/business/news/onion-prices-government-1158533
46198
ਨਵੀਂ ਦਿੱਲੀ - ਕਿਸਾਨ ਵਿਕਾਸ ਸਰਕਾਰ ਵਲੋਂ ਜਾਰੀ ਇਕ ਖਾਸ ਛੋਟੀ ਬਚਤ ਯੋਜਨਾ ਹੈ।
ਪੋਸਟ ਆਫਿਸ ਦੀ ਇਸ ਸਕੀਮ 'ਚ ਦੁੱਗਣੀ ਹੋ ਜਾਂਦੀ ਹੈ ਨਿਵੇਸ਼ ਕੀਤੀ ਗਈ ਰਾਸ਼ੀ
https://jagbani.punjabkesari.in/jagbani-pathshala/news/the-post-office-gets-double-the-amount-invested-1108089
46199
ਸਿੱਖ ਸਿਆਸਤ ਬਿਊਰੋ ਚੰਡੀਗੜ: ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਤੋਂ ਰਾਜ ਸਭਾ ਲਈ ਤਿੰਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਸੰਜੇ ਸਿੰਘ, ਨਰਾਇਣ ਦਾਸ ਗੁਪਤਾ ਅਤੇ ਸੁਸ਼ੀਲ ਗੁਪਤਾ ਹੋਣਗੇ ਦਿੱਲੀ ਤੋਂ ਆਪ ਦੇ ਰਾਜ ਸਭਾ ਉਮੀਦਵਾਰ
https://www.sikhsiyasat.info/2018/01/sanjay-singh-narayan-das-gupta-and-sushil-gupta-aaps-rajya-sabha-candidate-from-delhi/
46200
ਮੋਹਾਲੀ (ਰਾਣਾ) : ਜ਼ਿਲਾ ਅਦਾਲਤ ਨੇ ਬਦਮਾਸ਼ ਸੰਪਤ ਨਹਿਰਾ ਨੂੰ ਕਤਲ ਦੀ ਕੋਸ਼ਿਸ਼ ਨਾਲ ਜੁੜੇ ਇਕ ਮਾਮਲੇ 'ਚ ਬਰੀ ਕਰ ਦਿੱਤਾ ਹੈ।
ਕਤਲ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਬਦਮਾਸ਼ ਸੰਪਤ ਨਹਿਰਾ ਨੂੰ ਕੀਤਾ ਕੋਰਟ ਨੇ ਬਰੀ
https://jagbani.punjabkesari.in/punjab/news/sampat-nehra--gangster-1172508