article,is_about_politics " ਮਾਇਆਵਤੀ ਅਤੇ ਮੁਲਾਇਮ ਸਿੰਘ ਯਾਦਵ ਨੂੰ ਦੁਸ਼ਮਣ ਬਣਾਉਣ ਵਾਲਾ ਗੈਸਟ ਹਾਊਸ ਕਾਂਡ ਭਰਤ ਸ਼ਰਮਾ ਬੀਬੀਸੀ ਪੱਤਰਕਾਰ 13 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46850353 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਅਤੇ ਸਮਾਜਵਾਦੀ ਪਾਰਟੀ ਨੇ ਸਮਝੌਤੇ ਦਾ ਐਲਾਨ ਕੀਤਾ। ਬਸਪਾ ਦੀ ਸੁਪਰੀਮੋ ਮਾਇਆਵਤੀ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਦੱਸਿਆ ਕਿ ਇਹ ਸਿਰਫ 2019 ਦੀਆਂ ਲੋਕ ਸਭਾ ਚੋਣਾਂ ਲਈ ਨਹੀਂ ਹੈ ਸਗੋਂ ਲੰਬੇ ਸਮੇਂ ਤੱਕ ਚੱਲੇਗਾ।ਦੋਹਾਂ ਧਿਰਾਂ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਸੂਬੇ ਦੀਆਂ 38-38 ਸੀਟਾਂ 'ਤੇ ਚੋਣ ਲੜਨਗੀਆਂ। ਰਾਇਬਰੇਲੀ ਅਤੇ ਅਮੇਠੀ ਸੀਟ ਕਾਂਗਰਸ ਲਈ ਛੱਡ ਦਿੱਤੀ ਗਈ ਹੈ ਅਤੇ ਬਾਕੀ ਦੋ ਸੀਟਾਂ ਸਹਿਯੋਗੀਆਂ ਲਈ ਛੱਡ ਦਿੱਤੀਆਂ ਗਈਆਂ ਹਨ।ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਗੈਸਟ ਹਾਊਸ ਕਾਂਡ ਦਾ ਜ਼ਿਕਰ ਕਰਨਾ ਨਹੀਂ ਭੁੱਲੇ ਅਤੇ ਉਨ੍ਹਾਂ ਕਿਹਾ ਕਿ ਦਹਿਸ਼ਤ ਅਤੇ ਜਨਹਿਤ ਵਿੱਚ ਉਨ੍ਹਾਂ ਨੇ ਇਸ ਗਠਬੰਧਨ ਨੂੰ ਪਹਿਲ ਦਿੱਤੀ ਹੈ।ਮਾਇਆਵਤੀ ਨੇ ਕਿਹਾ, ""1993 ਵਿਧਾਨ ਸਭਾ ਚੋਣਾਂ ਵਿੱਚ ਵੀ ਦੋਹਾਂ ਪਾਰਟੀਆਂ ਦਾ ਗਠਜੋੜ ਹੋਇਆ ਸੀ ਅਤੇ ਉਸ ਸਮੇਂ ਸਪਾ-ਬੀਐਸਪੀ ਨੇ ਹਵਾਵਾਂ ਦਾ ਮੂੰਹ ਮੋੜ ਕੇ ਸਰਕਾਰ ਬਣਾਈ ਸੀ। ਹਾਲਾਂਕਿ ਇਹ ਗੱਠਜੋੜ ਕੁਝ ਗੰਭੀਰ ਕਾਰਨਾਂ ਕਾਰਨ ਬਹੁਤੀ ਦੇਰ ਨਹੀਂ ਚੱਲ ਸਕਿਆ। ਦੇਸ਼ ਦੇ ਭਲੇ ਅਤੇ ਲੋਕਹਿੱਤ ਨੂੰ 1995 ਦੇ ਲਖਨਊ ਗੈਸਟ ਹਾਊਸ ਕਾਂਡ ਤੋਂ ਉੱਪਰ ਰੱਖਦੇ ਹੋਏ ਸਿਆਸੀ ਤਾਲਮੇਲ ਦਾ ਫੈਸਲਾ ਕੀਤਾ ਹੈ।""ਇਹ ਵੀ ਪੜ੍ਹੋ:ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਰਾਮ ਰਹੀਮ ਪੱਤਰਕਾਰ ਛੱਤਰਪਤੀ ਦੇ ਕਤਲ ਦਾ ਦੋਸ਼ੀਕੁੜੱਤਣ ਦਾ ਸਬੱਬ ਕੀ ਸੀ?ਲਖਨਊ ਦੇ ਗੈਸਟ ਹਾਊਸ ਵਿੱਚ ਅਜਿਹਾ ਕੀ ਹੋਇਆ ਸੀ ਜਿਸ ਨਾਲ ਦੋਹਾਂ ਪਾਰਟੀਆਂ ਦੀ ਦੋਸਤੀ ਅਚਾਨਕ ਦੁਸ਼ਮਣੀ ਵਿੱਚ ਬਦਲ ਗਈ।ਇਸ ਨੂੰ ਸਮਝਣ ਲਈ ਕਰੀਬ 28 ਸਾਲ ਪਿੱਛੇ ਜਾਣਾ ਪਵੇਗਾ। ਉੱਤਰ ਪ੍ਰਦੇਸ਼ ਦੀ ਸਿਆਸਤ ਵਿੱਚ ਸਾਲ 1995 ਅਤੇ ਗੈਸਟ ਹਾਊਸ ਕਾਂਡ ਦੋਵੇਂ ਹੀ ਅਹਿਮ ਹਨ। Image copyright मेंहदी हसन ਫੋਟੋ ਕੈਪਸ਼ਨ ਮਾਇਆਵਤੀ ਮੁਤਾਬਕ ਉਨ੍ਹਾਂ ਨੇ ਦੇਸ਼ ਦੇ ਭਲੇ ਅਤੇ ਲੋਕਹਿੱਤ ਨੂੰ 1995 ਦੇ ਲਖਨਊ ਗੈਸਟ ਹਾਊਸ ਕਾਂਡ ਤੋਂ ਉੱਪਰ ਰੱਖਦੇ ਹੋਏ ਸਿਆਸੀ ਤਾਲਮੇਲ ਦਾ ਫੈਸਲਾ ਕੀਤਾ ਹੈ। ਉਹ ਦਿਨ ਨਾ ਸਿਰਫ਼ ਭਾਰਤੀ ਸਿਆਸਤ ਲਈ ਮਨਹੂਸ ਸੀ ਸਗੋਂ ਉਸ ਨੇ ਮਾਇਆ ਅਤੇ ਮੁਲਾਇਮ ਵਿਚਕਾਰ ਵੀ ਇੱਕ ਡੂੰਘੀ ਖੱਡ ਪੁੱਟ ਦਿੱਤੀ ਜਿਸ ਨੂੰ ਸਮਾਂ ਵੀ ਨਹੀਂ ਭਰ ਸਕਿਆ।ਅਸਲ ਵਿੱਚ ਸਾਲ 1992 ਵਿੱਚ ਮੁਲਾਇਮ ਸਿੰਘ ਯਾਦਵ ਨੇ ਸਮਾਜਵਾਦੀ ਪਾਰਟੀ ਬਣਾਈ ਅਤੇ ਇਸ ਤੋਂ ਅਗਲੇ ਸਾਲ ਭਾਜਪਾ ਦਾ ਰਾਹ ਰੋਕਣ ਲਈ ਸਿਆਸੀ ਸਾਂਝੇਦਾਰੀ ਕਰਦਿਆਂ ਬੀਐਸਪੀ ਨਾਲ ਹੱਥ ਮਿਲਾਇਆ।ਇਹ ਵੀ ਪੜ੍ਹੋ:ਮਾਇਆਵਤੀ ਨੂੰ ਕਿਉਂ ਆਈ ਬੁੱਧ ਧਰਮ ਦੀ ਯਾਦ?ਭਾਜਪਾ ਨੇ ਅੰਬੇਡਕਰ ਦੇ ਨਾਂ ਨਾਲ 'ਰਾਮ ਜੀ' ਕਿਉਂ ਲਾਇਆ?ਗੈਸਟ ਹਾਊਸ ਕਾਂਡਸਮਾਜਵਾਦੀ ਪਾਰਟੀ ਅਤੇ ਬੀਐਸਪੀ ਨੇ 256 ਅਤੇ 264 ਸੀਟਾਂ ਉੱਪਰ ਮਿਲ ਕੇ ਚੋਣਾਂ ਲੜੀਆਂ। ਸਮਾਜਵਾਦੀ ਪਾਰਟੀ 109 ਸੀਟਾਂ ਜਿੱਤ ਸਕੀ ਜਦਕਿ 67 ਸੀਟਾਂ ਉੱਤੇ ਮਾਇਆਵਤੀ ਦੀ ਪਾਰਟੀ ਨੇ ਜਿੱਤ ਹਾਸਿਲ ਕੀਤੀ। ਪਰ ਦੋਹਾਂ ਪਾਰਟੀਆਂ ਦਾ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲਿਆ।ਸਾਲ 1995 ਦੀਆਂ ਗਰਮੀਆਂ ਦੋਹਾਂ ਦਾ ਰਿਸ਼ਤਾ ਖ਼ਤਮ ਕਰਨ ਦਾ ਸਮਾਂ ਲੈ ਕੇ ਆਈਆਂ। ਇਸ ਦਿਨ ਜੋ ਵਾਪਰਿਆ ਉਸ ਕਾਰਨ ਬੀਐਸਪੀ ਨੇ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ ਅਤੇ ਸਰਕਾਰ --- ਵਿੱਚ ਆ ਗਈ। Image copyright Getty Images/SP ਭਾਜਪਾ ਮਾਇਆਵਤੀ ਲਈ ਸਹਾਰਾ ਬਣ ਕੇ ਆਈ ਅਤੇ ਕੁਝ ਹੀ ਦਿਨਾਂ ਵਿੱਚ ਤਤਕਾਲੀ ਗਵਰਨਰ ਮੋਤੀ ਲਾਲ ਵੋਹਰਾ ਨੂੰ ਉਹ ਚਿੱਠੀ ਭੇਜੀ ਗਈ ਕਿ ਜੇ ਬੀਐਸਪੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇ ਤਾਂ ਭਾਜਪਾ ਉਸ ਦੇ ਨਾਲ ਹੈ।ਸੀਨੀਅਰ ਪੱਤਰਕਾਰ ਅਤੇ ਉਸ ਦਿਨ ਗੈਸਟ ਹਾਊਸ ਦੇ ਬਾਹਰ ਮੌਜੂਦ ਸ਼ਰਤ ਪ੍ਰਧਾਨ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਦੌਰ ਸੀ ਜਦੋਂ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਸੀ। ਜਿਸ ਨੂੰ ਬੀਐਸਪੀ ਬਾਹਰੋਂ ਹਮਾਇਤ ਦੇ ਰਹੀ ਸੀ।ਸਾਲ ਭਰ ਇਹ ਗੱਠਜੋੜ ਚੱਲਿਆ ਅਤੇ ਬਾਅਦ ਵਿੱਚ ਮਾਇਆਵਤੀ ਦੇ ਭਾਜਪਾ ਨਾਲ ਤਾਲਮੇਲ ਦੀਆਂ ਖ਼ਬਰਾਂ ਆਈਆਂ। ਇਨ੍ਹਾਂ ਖ਼ਬਰਾਂ ਦਾ ਭੇਤ ਅੱਗੇ ਜਾ ਕੇ ਖੁੱਲ੍ਹਿਆ। ਕੁਝ ਸਮੇਂ ਬਾਅਦ ਮਾਇਆਵਤੀ ਨੇ ਆਪਣਾ ਫੈਸਲਾ ਭਾਜਪਾ ਨੂੰ ਸੁਣਾ ਦਿੱਤਾ।ਉਨ੍ਹਾਂ ਨੇ ਕਿਹਾ, ''ਇਸ ਫੈਸਲੇ ਤੋਂ ਬਾਅਦ ਮਾਇਆਵਤੀ ਨੇ ਗੈਸਟ ਹਾਊਸ ਵਿੱਚ ਆਪਣੇ ਵਿਧਾਨ ਸਭਾ ਮੈਂਬਰਾਂ ਦੀ ਬੈਠਕ ਬੁਲਾਈ ਸੀ। ਬੀਐਸਪੀ ਅਤੇ ਭਾਜਪਾ ਦੀ ਗੰਢ-ਤੁਪ ਹੋ ਗਈ ਅਤੇ ਉਹ ਸਮਾਜਵਾਦੀ ਪਾਰਟੀ ਦਾ ਪੱਲਾ ਛੱਡਣ ਵਾਲੀ ਸੀ।"" Image copyright Getty Images ਪ੍ਰਧਾਨ ਨੇ ਦੱਸਿਆ, ""ਜਾਣਕਾਰੀ ਮਿਲਣ ਤੋਂ ਬਾਅਦ ਵੱਡੀ ਸੰਖਿਆ ਵਿੱਚ ਸਮਾਜਵਾਦੀ ਪਾਰਟੀ ਦੇ ਲੋਕ ਗੈਸਟ ਹਾਊਸ ਦੇ ਬਾਹਰ ਇਕੱਠੇ ਹੋ ਗਏ ਅਤੇ ਕੁਝ ਹੀ ਦੇਰ ਵਿੱਚ ਗੈਸਟ ਹਾਊਸ ਦੇ ਅੰਦਰ ਜਿੱਥੇ ਬੈਠਕ ਚੱਲ ਰਹੀ ਸੀ ਉੱਥੇ ਪਹੁੰਚ ਗਏ। ਉੱਥੇ ਮੌਜੂਦ ਬੀਐਸਪੀ ਵਰਕਰਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਸਭ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ।""ਫਿਰ ਮਾਇਆਵਤੀ ਤੁਰੰਤ ਹੀ ਇੱਕ ਕਮਰੇ ਵਿੱਚ ਛੁਪ ਗਏ ਅਤੇ ਆਪਣੇ-ਆਪ ਨੂੰ ਬੰਦ ਕਰ ਲਿਆ। ਉਨ੍ਹਾਂ ਨਾਲ ਦੋ ਲੋਕ ਹੋਰ ਵੀ ਸਨ। ਜਿਨ੍ਹਾਂ ਵਿੱਚੋਂ ਇੱਕ ਸਿਕੰਦਰ ਰਿਜ਼ਵੀ ਸਨ। ਉਸ ਵੇਲੇ ਪੇਜਰ ਦਾ ਜ਼ਮਾਨਾ ਹੁੰਦਾ ਸੀ, ਰਿਜ਼ਵੀ ਨੇ ਮੈਨੂੰ ਬਾਅਦ ਵਿੱਚ ਦੱਸਿਆ ਕਿ ਪੇਜਰ 'ਤੇ ਇਹ ਸੂਚਨਾ ਦਿੱਤੀ ਗਈ ਸੀ ਕਿ ਕਿਸੇ ਵੀ ਹਾਲਤ ਵਿੱਚ ਦਰਵਾਜ਼ਾ ਨਾ ਖੋਲ੍ਹਿਓ।""ਇਹ ਵੀ ਪੜ੍ਹੋ:‘ਦੇਸ ਬਾਰੇ ਚਿੰਤਾ ਛੱਡੋ, ਸਿਰਫ਼ ਹਿੰਦੂ ਹੋਣ 'ਤੇ ਮਾਣ ਕਰੋ’'ਭੂਆ-ਭਤੀਜੇ' ਦੀ ਜੋੜੀ ਇਸ ਲਈ ਬਣ ਰਹੀ ਮੋਦੀ ਲਈ ਸਿਰਦਰਦਇਹ ਦਲਿਤ ਬੁੱਧ ਧਰਮ ਧਾਰਨ ਨੂੰ ਕਿਉਂ ਮਜਬੂਰ ਹੋਏ?""ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਾਇਆ ਜਾ ਰਿਹਾ ਸੀ ਅਤੇ ਬੀਐਸਪੀ ਦੇ ਕਈ ਲੋਕਾਂ ਦੀ ਕਾਫ਼ੀ ਮਾਰ ਕੁੱਟ ਕੀਤੀ ਗਈ। ਇਸ ਵਿੱਚੋਂ ਕੁਝ ਜ਼ਖਮੀ ਵੀ ਹੋਏ ਅਤੇ ਕੁਝ ਭੱਜਣ ਵਿੱਚ ਕਾਮਯਾਬ ਰਹੇ।""ਪ੍ਰਧਾਨ ਦੇ ਮੁਤਾਬਕ ਉਸ ਸਮੇਂ ਬੀਐਸਪੀ ਆਗੂਆਂ ਨੇ ਸੂਬੇ ਦੇ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਫੋਨ ਕਰਕੇ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।ਜਦੋਂ ਮਾਇਆਵਤੀ ਨੂੰ ਕਮਰੇ ਵਿੱਚ ਲੁਕਣਾ ਪਿਆਇਸੇ ਦੌਰਾਨ ਮਾਇਆਵਤੀ ਜਿਸ ਕਮਰੇ ਵਿੱਚ ਲੁਕੇ ਸਨ, ਸਪਾ ਦੇ ਲੋਕ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਬਚਣ ਲਈ ਅੰਦਰ ਮੌਜੂਦ ਲੋਕਾਂ ਨੇ ਦਰਵਾਜ਼ੇ ਦੇ ਨਾਲ ਸੋਫ਼ੇ ਅਤੇ ਮੇਜ਼ ਲਾ ਦਿੱਤੇ ਤਾਂ ਕਿ ਚਿਟਕਣੀ ਟੁੱਟਣ ਦੀ ਸੂਰਤ ਵਿੱਚ ਦਰਵਾਜ਼ਾ ਨਾ ਖੁੱਲ੍ਹ ਸਕੇ।"" Image copyright SANJAY SHARMA ਸੀਨੀਅਰ ਪੱਤਰਕਾਰ ਰਾਮ ਦੱਤ ਤ੍ਰਿਪਾਠੀ ਦਾ ਕਹਿਣਾ ਹੈ ਕਿ ਸਾਲ 1992 ਵਿੱਚ ਜਦੋਂ ਬਾਬਰੀ ਮਸਜਿਦ ਤੋੜੀ ਗਈ ਤਾਂ ਉਸ ਤੋਂ ਬਾਅਦ 1993 ਵਿੱਚ ਸਪਾ-ਬੀਐਸਪੀ ਨੇ ਭਾਜਪਾ ਨੂੰ ਰੋਕਣ ਲਈ ਹੱਥ ਮਿਲਾਉਣ ਦਾ ਫੈਸਲਾ ਕੀਤਾ ਅਤੇ ਪਹਿਲੀ ਵਾਰ ਸਾਂਝੀ ਸਰਕਾਰ ਬਣਾਈ ਜਿਸ ਦੇ ਮੁਲਾਇਮ ਸਿੰਘ ਮੁੱਖ ਮੰਤਰੀ ਬਣੇ।ਉਸ ਸਮੇਂ ਦਿੱਲੀ ਵਿੱਚ ਨਰਸਿੰਮ੍ਹਾ ਰਾਓ ਦੀ ਸਰਕਾਰ ਸੀ ਅਤੇ ਭਾਜਪਾ ਦੇ ਵੱਡੇ ਆਗੂ ਅਟਲ ਬਿਹਾਰੀ ਵਾਜਪਾਈ ਸਨ। ਦਿੱਲੀ ਵਿੱਚ ਇਸ ਗੱਲ ਦੀ ਫਿਕਰ ਪੈ ਗਈ ਕਿ ਜੇ ਲਖਨਊ ਵਿੱਚ ਇਹ ਸਾਂਝ ਟਿਕ ਗਈ ਤਾਂ ਮੁਸ਼ਕਿਲਾਂ ਵਧ ਸਕਦੀਆਂ ਹਨ।ਇਸ ਲਈ ਭਾਜਪਾ ਨੇ ਬੀਐਸਪੀ ਦੀ ਪੇਸ਼ਕਸ਼ ਕੀਤੀ ਗਈ ਕਿ ਉਹ ਸਮਾਜਵਾਦੀ ਪਾਰਟੀ ਤੋਂ ਰਿਸ਼ਤਾ ਤੋੜ ਲਵੇ ਤਾਂ ਭਾਜਪਾ ਦੀ ਹਮਾਇਤ ਨਾਲ ਉਨ੍ਹਾਂ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲ ਸਕਦਾ ਹੈ।""ਮੁਲਾਇਮ ਸਿੰਘ ਯਾਦਵ ਨੂੰ ਇਸ ਦਾ ਸ਼ੱਕ ਹੋ ਗਿਆ ਸੀ ਅਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਸਦਨ ਵਿੱਚ ਬਹੁਮਤ ਸਾਬਤ ਕਰਨ ਦਾ ਮੌਕਾ ਦਿੱਤਾ ਜਾਵੇ ਪਰ ਰਾਜਪਾਲ ਨੇ ਅਜਿਹਾ ਨਹੀਂ ਕਰਨ ਦਿੱਤਾ।"" Image copyright Getty Images ਮਾਇਆ ਦਾ ਰਾਖਾ ਬਣ ਕੇ ਕੌਣ ਬਹੁੜਿਆ?""ਇਸੇ ਖਿੱਚੋ-ਤਾਣ ਵਿੱਚ ਆਪਣੇ ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਬੀਐਸਪੀ ਨੇ ਸਾਰਿਆਂ ਨੂੰ ਗੈਸਟ ਹਾਊਸ ਵਿੱਚ ਇਕੱਠੇ ਕੀਤਾ ਅਤੇ ਮਾਇਆਵਤੀ ਵੀ ਉੱਥੇ ਹੀ ਸੀ। ਉਸੇ ਸਮੇਂ ਸਮਾਜਵਾਦੀ ਪਾਰਟੀ ਦੇ ਹਮਾਇਤੀ ਨਾਅਰੇਬਾਜ਼ੀ ਕਰਦੇ ਹੋਏ ਉੱਥੇ ਪਹੁੰਚ ਗਏ।""ਬੀਐਸਪੀ ਦਾ ਇਲਜ਼ਾਮ ਸੀ ਕਿ ਸਮਾਜਵਾਦੀ ਪਾਰਟੀ ਦੇ ਲੋਕਾਂ ਨੇ ਮਾਇਆਵਤੀ ਨੂੰ ਧੱਕਾ ਦਿੱਤਾ ਅਤੇ ਮੁੱਕਦਮਾਂ ਇਹ ਦਰਜ ਕਰਵਾਇਆ ਕਿ ਉਹ ਲੋਕ ਉਨ੍ਹਾਂ ਨੂੰ ਜਾਨ ਤੋਂ ਮਾਰਨਾ ਚਾਹੁੰਦੇ ਸਨ। ਇਸੇ ਕਾਂਡ ਨੂੰ ਗੈਸਟ ਹਾਊਸ ਕਿਹਾ ਜਾਂਦਾ ਹੈ।ਅਜਿਹਾ ਵੀ ਕਿਹਾ ਜਾਂਦਾ ਹੈ ਕਿ ਭਾਜਪਾ ਵਾਲੇ ਮਾਇਆਵਤੀ ਨੂੰ ਬਚਾਉਣ ਲਈ ਉੱਥੇ ਪਹੁੰਚੇ ਪਰ ਸ਼ਰਤ ਪ੍ਰਧਾਨ ਦਾ ਕਹਿਣਾ ਹੈ ਕਿ ਇਨ੍ਹਾਂ ਦਾਅਵਿਆਂ ਵਿੱਚ ਦਮ ਨਹੀਂ ਹੈ।ਆਪਣੀ ਮੋਬਾਈਲ ਸਕਰੀਨ 'ਤੇ ਬੀਬੀਸੀ ਦੀ ਵੈੱਬਸਾਈਟ ਦਾ ਸ਼ਾਰਟਕੱਟ ਪਾਉਣ ਲਈ ਵੀਡੀਓ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi ਉਨ੍ਹਾਂ ਨੇ ਕਿਹਾ, ""ਮਾਇਆਵਤੀ ਦੇ ਬਚਣ ਦਾ ਕਾਰਨ ਮੀਡੀਆ ਸੀ। ਉਸ ਸਮੇਂ ਗੈਸਟ ਹਾਊਸ ਦੇ ਬਾਹਰ ਵੱਡੀ ਗਿਣਤੀ ਵਿੱਚ ਪੱਤਰਕਾਰ ਮੌਜੂਦ ਸਨ। ਸਮਾਜਵਾਦੀ ਪਾਰਟੀ ਵਾਲੇ ਉੱਥੋਂ ਮੀਡੀਆ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਅਜਿਹਾ ਹੋ ਨਾ ਸਕਿਆ।""""ਕੁਝ ਅਜਿਹੇ ਲੋਕ ਵੀ ਸਪਾ ਵੱਲੋਂ ਭੇਜੇ ਗਏ ਸਨ ਜੋ ਮਾਇਆਵਤੀ ਨੂੰ ਸਮਝਾ ਕੇ ਦਰਵਾਜ਼ਾ ਖੁਲਵਾ ਸਕਣ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।""ਇਸ ਤੋਂ ਅਗਲੇ ਦਿਨ ਭਾਜਪਾ ਵਾਲੇ ਰਾਜਪਾਲ ਕੋਲ ਪਹੁੰਚ ਗਏ ਸਨ ਕਿ ਉਹ ਸਰਕਾਰ ਬਣਾਉਣ ਲਈ ਬੀਐਸਪੀ ਦਾ ਸਾਥ ਦੇਣਗੇ। ਉਸ ਸਮੇਂ ਕਾਂਸ਼ੀ ਰਾਮ ਨੇ ਮਾਇਆਵਤੀ ਨੂੰ ਮੁੱਖ ਮੰਤਰੀ ਬਣਾਇਆ ਇੱਥੋਂ ਹੀ ਮਾਇਆਵਤੀ ਨੇ ਪੌੜੀਆਂ ਚੜ੍ਹਨਾ ਸ਼ੁਰੂ ਕੀਤੀਆਂ। Image copyright COURTESY BADRINARAYAN ਕੀ ਮਾਇਆਵਤੀ ਨੇ ਕਦੇ ਖੁੱਲ੍ਹ ਕੇ ਇਸ ਦਿਨ ਬਾਰੇ ਦੱਸਿਆ ਕਿ ਅਸਲ ਵਿੱਚ ਉਸ ਦਿਨ ਕੀ ਹੋਇਆ ਸੀ? ਪ੍ਰਧਾਨ ਨੇ ਦੱਸਿਆ, ਜੀ ਹਾਂ, ਕਈ ਵਾਰ, ਮੈਨੂੰ ਇੱਕ ਇੰਟਰਵਿਊ ਵਿੱਚ ਜਾਂ ਫਿਰ ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਨੇ ਖ਼ੁਦ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਉਸ ਦਿਨ ਮਾਰਨ ਦੀ ਸਾਜਿਸ਼ ਸੀ। ਜਿਸ ਨਾਲ ਬੀਐਸਪੀ ਨੂੰ ਖ਼ਤਮ ਕਰ ਦਿੱਤਾ ਜਾਵੇ।""""ਮਾਇਆਵਤੀ ਨੂੰ ਸਮਾਜਵਾਦੀ ਪਾਰਟੀ ਤੋਂ ਇੰਨੀ ਨਫ਼ਰਤ ਇਸ ਲਈ ਹੋ ਗਈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਗੈਸਟ ਹਾਊਸ ਵਿੱਚ ਉਸ ਦਿਨ ਜੋ ਕੁਝ ਹੋਇਆ, ਉਹ ਮਾਇਆਵਤੀ ਦੀ ਜਾਣ ਲੈਣ ਦੀ ਸਾਜ਼ਿਸ਼ ਸੀ।""ਇਹ ਵੀ ਪੜ੍ਹੋ:ਮਾਇਆਵਤੀ ਨੂੰ ਪੀਐੱਮ ਬਣਾਉਣ ਬਾਰੇ ਅਖਿਲੇਸ਼ ਨੇ ਕੀ ਕਿਹਾਸਾਊਦੀ ਅਰਬ ਦੀ ਔਰਤਾਂ ਕਿਵੇਂ ਜਿਉਂਦੀਆਂ ਹਨ ਮਰਦਾਂ ਦੇ ਅਧੀਨ ਜ਼ਿੰਦਗੀਕੀ ਬਾਲੀਵੁੱਡ ਨੇ ਮੋਦੀ ਅੱਗੇ ਰਾਮ ਮੰਦਿਰ ਦੀ ਮੰਗ ਰੱਖੀ?ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਇਸ ਤੇਲਗੂ ਫਿਲਮ ਅਦਾਕਾਰਾ ਨੇ ਕਿਉਂ ਲਾਹੇ ਸੜਕ 'ਤੇ ਕੱਪੜੇ? ਪਦਮਾ ਮੀਨਾਕਸ਼ੀ ਪੱਤਰਕਾਰ, ਬੀਬੀਸੀ 11 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43721677 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sri reddy/facebook/BBC ""ਆਪਣੀ ਲੜਾਈ ਵਿੱਚ ਮੈਂ ਬੇਸਹਾਰਾ ਹਾਂ ਕਿਉਂਕਿ ਕਿਸੇ ਨੂੰ ਮੇਰਾ ਦਰਦ ਨਜ਼ਰ ਨਹੀਂ ਆਉਂਦਾ ਇਸ ਕਰਕੇ ਮੈਨੂੰ ਇੰਨਾ ਵੱਡਾ ਕਦਮ ਚੁੱਕਣਾ ਪਿਆ ਅਤੇ ਮੈਂ ਜਨਤਕ ਤੌਰ 'ਤੇ ਕੱਪੜੇ ਲਾਹੇ।""ਇਹ ਸ਼ਬਦ ਤੇਲਗੂ ਅਦਾਕਾਰਾ ਸ਼੍ਰੀਰੈੱਡੀ ਮਲਿੱਡੀ ਦੇ ਹਨ।ਤੇਲਗੂ ਫ਼ਿਲਮ ਉਦਯੋਗ ਵਿੱਚ ਕਥਿਤ ਜਿਨਸੀ ਸ਼ੋਸ਼ਣ ਖਿਲਾਫ਼ ਆਪਣਾ ਵਿਰੋਧ ਪ੍ਰਗਟਾਉਂਦੇ ਹੋਏ ਪਿਛਲੇ ਹਫ਼ਤੇ ਹੈਦਰਾਬਾਦ ਦੇ ਫਿਲਮ ਨਗਰ ਵਿੱਚ ਫਿਲਮ ਕਲਾਕਾਰਾਂ ਦੀ ਐਸੋਸਈਏਸ਼ਨ ਦੇ ਸਾਹਮਣੇ ਸ਼੍ਰੀਰੈੱਡੀ ਨੇ ਆਪਣੇ ਕੱਪੜੇ ਲਾਹ ਦਿੱਤੇ।ਨਵਜੋਤ ਸਿੱਧੂ ਨੂੰ ਦੋਸ਼ੀ ਕਰਾਰ ਦੇਣਾ ਸਹੀ - ਪੰਜਾਬ ਸਰਕਾਰਕੀ ਭਾਰਤੀ ਚੋਣਾਂ ਨੂੰ ਪ੍ਰਭਾਵਿਤ ਕਰ ਸਕੇਗਾ ਫੇਸਬੁੱਕ?ਭਾਜਪਾ ਵਿਧਾਇਕ ਖਿਲਾਫ਼ ਕੇਸ ਦਰਜ ਪਰ ਗ੍ਰਿਫ਼ਤਾਰੀ ਨਹੀਂਹਰਿੰਦਰ ਸਿੱਕਾ ਨੂੰ ਪੰਥ 'ਚੋਂ ਛੇਕਿਆਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਗੱਲ ਸੁਣਾਉਣ ਲਈ ਅਤੇ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਲਈ ਉਨ੍ਹਾਂ ਕੋਲ ਇਹੀ ਰਾਹ ਬਚਿਆ ਸੀ।ਉਨ੍ਹਾਂ ਦਾ ਸਵਾਲ ਹੈ, ""ਜਦੋਂ ਫਿਲਮੀਂ ਦੁਨੀਆਂ ਦੇ ਲੋਕ ਮੈਨੂੰ ਨੰਗੀਆਂ ਤਸਵੀਰਾਂ ਤੇ ਵੀਡੀਓ ਭੇਜਣ ਨੂੰ ਕਹਿੰਦੇ ਹਨ ਤਾਂ ਫਿਰ ਮੈਂ ਜਨਤਕ ਤੌਰ 'ਤੇ ਕੱਪੜੇ ਹੀ ਕਿਉਂ ਨਾ ਲਾਹ ਦਿਆਂ?""ਸਸਤੀ ਮਸ਼ਹੂਰੀ ਲਈ ਕੀਤਾ ਕੰਮ?ਸ਼੍ਰੀਰੈੱਡੀ ਨੇ ਮਨੋਰੰਜਨ ਸਨਅਤ ਵਿੱਚ ਆਪਣਾ ਜੀਵਨ ਇੱਕ ਸਥਾਨਕ ਟੀਵੀ ਚੈਨਲ ਵਿੱਚ ਮੇਜ਼ਬਾਨ ਵਜੋਂ ਸ਼ੁਰੂ ਕੀਤਾ। ਪੰਜ ਸਾਲ ਬਾਅਦ ਉਹ ਫਿਲਮਾਂ 'ਚ ਕੰਮ ਕਰਨ ਲੱਗੀ। ਉਨ੍ਹਾਂ ਨੇ ਕਈ ਤੇਲਗੂ ਫਿਲਮਾਂ ਵਿੱਚ ਨਿੱਕੀਆਂ-ਮੋਟੀਆਂ ਭੂਮਿਕਾਵਾਂ ਨਿਭਾਈਆਂ ਹਨ। ਇਸ ਕਾਰਵਾਈ ਮਗਰੋਂ ਉਨ੍ਹਾਂ ਦੀ ਚਰਚਾ ਵੱਧ ਗਈ ਹੈ। Image copyright Sri reddy/facebook/BBC ਹਾਲੇ ਤੱਕ ਸ਼੍ਰੀਰੈੱਡੀ ਨੇ ਜਿਨਸੀ ਸ਼ੋਸ਼ਣ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਅਤੇ ਨਾ ਹੀ ਉਹ ਪੁਲਿਸ ਵਿੱਚ ਕੋਈ ਸ਼ਿਕਾਇਤ ਦਰਜ ਕਰਾਉਣੀ ਚਾਹੁੰਦੀ ਹੈ।ਸਵਾਲ ਇਹ ਉੱਠ ਰਹੇ ਹਨ ਤਾਂ ਕੀ ਉਨ੍ਹਾਂ ਨੇ ਇਹ ਕੰਮ ਲੋਕਾਂ ਦਾ ਧਿਆਨ ਖਿੱਚਣ ਲਈ ਕੀਤਾ?ਕੀ ਮੀਡੀਆ ਨੇ ਉਨ੍ਹਾਂ ਨੂੰ 'ਸਸਤੀ ਮਸ਼ਹੂਰੀ' ਹਾਸਲ ਕਰਨ ਲਈ ਭੜਕਾਇਆ?ਇਸ ਆਦਮੀ ਨੇ ਕੀਤਾ 156 ਕੁੜੀਆਂ ਦਾ ਜਿਨਸੀ ਸ਼ੋਸ਼ਣ ਹਾਲੀਵੁੱਡ 'ਚ ਔਰਤਾਂ ਸਰੀਰਕ ਸੋਸ਼ਣ ਖਿਲਾਫ਼ ਲਾਮਬੰਦ‘ਮੱਕਾ ਵਿੱਚ ਮੇਰਾ ਜਿਨਸੀ ਸ਼ੋਸ਼ਣ ਹੋਇਆ’'ਅਸੀਂ ਤੁਹਾਨੂੰ ਰੋਲ ਦਿਆਂਗੇ ਤੁਸੀਂ ਕੀ ਦਿਓਗੇ'ਤੇਲਗੂ ਫ਼ਿਲਮ ਉਦਯੋਗ ਯਾਨੀ ਟਾਲੀਵੁੱਡ, ਹਿੰਦੀ ਅਤੇ ਤਾਮਿਲ ਫ਼ਿਲਮ ਸਨਅਤ ਤੋਂ ਬਾਅਦ ਸਭ ਤੋਂ ਵੱਡੀ ਹੈ।ਕੇਂਦਰੀ ਫ਼ਿਲਮ ਸੈਂਸਰ ਬੋਰਡ ਦੀ ਸਾਲਾਨਾ ਰਿਪੋਰਟ ਮੁਤਾਬਕ ਸਾਲ 2015-16 ਵਿੱਚ ਤੇਲਗੂ ਸਿਨੇਮਾ ਵਿੱਚ 269 ਫਿਲਮਾਂ ਬਣੀਆਂ। Image copyright Madhvi lata/facebook/BBC ਫੋਟੋ ਕੈਪਸ਼ਨ ਤੇਲਗੂ ਫ਼ਿਲਮ ਅਦਾਕਾਰਾ ਮਾਧਵੀ ਲਤਾ ਦਾ ਕਹਿਣਾ ਹੈ ਕਿ ਜਿਨਸੀ ਸ਼ੋਸ਼ਣ ਅਦਾਕਾਰ ਅਤੇ ਆਦਾਕਾਰਾਂ ਨੂੰ ਇੱਕ ਸਵਾਲ ਰਾਹੀਂ ਸ਼ੁਰੂ ਹੁੰਦਾ ਹੈ। ਕਾਸਟਿੰਗ ਕਾਊਚ ਗੰਭੀਰ ਮੁੱਦਾ ਹੈ ਪਰ ਅਕਸਰ ਇਸ ਨੂੰ ਲੁਕੋ ਲਿਆ ਜਾਂਦਾ ਹੈ ਅਤੇ ਫ਼ਿਲਮ ਸਨਅਤ ਦੇ ਲੋਕ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰਦੇ।ਤੇਲਗੂ ਫ਼ਿਲਮ ਅਦਾਕਾਰਾ ਮਾਧਵੀ ਲਤਾ ਨੇ 2017 ਵਿੱਚ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਸਨਅਤ ਵਿੱਚ ਜਿਨਸੀ ਸ਼ੋਸ਼ਣ ਅਦਾਕਾਰ ਅਤੇ ਆਦਾਕਾਰਾਂ ਨੂੰ ਇੱਕ ਸਵਾਲ ਰਾਹੀਂ ਸ਼ੁਰੂ ਹੁੰਦਾ ਹੈ, ""ਜੇ ਅਸੀਂ ਤੁਹਾਨੂੰ ਰੋਲ ਦੇਵਾਂਗੇ ਤਾਂ ਬਦਲੇ ਵਿੱਚ ਸਾਨੂੰ ਕੀ ਮਿਲੇਗਾ?""ਇੱਕ ਉਭਰਦੀ ਗੀਤਕਾਰ ਸ਼੍ਰੇਸ਼ਠਾ ਨੇ ਵੀ ਹੈਰਾਨ ਕਰਨ ਵਾਲੀ ਗੱਲ ਦੱਸੀ ਕਿ ਹਰ ਵਾਰ ਪੁਰਸ਼ਾਂ ਵੱਲੋਂ ਹੀ ਨਹੀਂ ਸਗੋਂ ਔਰਤਾਂ ਵੱਲੋਂ ਵੀ ਅਜਿਹੀ ਮੰਗ ਹੁੰਦੀ ਹੈ। ਆਪਣੇ ਨਿੱਜੀ ਤਜਰਬੇ ਨੂੰ ਯਾਦ ਕਰਕੇ ਉਨ੍ਹਾਂ ਨੇ ਦੱਸਿਆ ਕਿ ਇੱਕ ਵਾਰ ਇੱਕ ਨਿਰਮਾਤਾ ਦੀ ਪਤਨੀ ਨੇ ਉਨ੍ਹਾਂ ਨੂੰ ਆਪਣੇ ਪਤੀ ਦੀ ਸੈਕਸੂਅਲ ਮੰਗ ਮੰਨਣ ਲਈ ਕਿਹਾ।'ਜਿਨਸੀ ਸੋਸ਼ਣ ਬਾਲੀਵੁੱਡ ਦੇ ਮਰਦਾਂ ਤੱਕ ਸੀਮਤ ਨਹੀਂ'ਸੈਕਸ ਸਕੈਂਡਲ ਨੇ ਹਿਲਾਇਆ ਹਾਲੀਵੁੱਡਹੁਣ ਤੁਸੀਂ ਮਸ਼ੀਨਾਂ ਨੂੰ ਨੌਕਰਾਂ ਵਾਂਗ ਹੁਕਮ ਦੇ ਸਕੋਗੇਹਾਲੀਵੁੱਡ ਵਿੱਚ ਵੀ ਡੇਵਿਡ ਹਾਰਵੀ ਦੇ ਖਿਲਾਫ਼ ਇਲਜ਼ਾਮ ਸਾਹਮਣੇ ਆਏ ਸਨ। ਸਭ ਤੋਂ ਪਹਿਲਾਂ ਨਿਊਯਾਰਕ ਟਾਈਮਜ਼ ਦੇ ਇੱਕ ਲੇਖ ਨਾਲ ਇਸ ਬਾਰੇ ਪਤਾ ਲੱਗਿਆ। ਇਸ ਮਗਰੋਂ ਲਗਾਤਾਰ ਕਈ ਔਰਤਾਂ ਸਾਹਮਣੇ ਆਈਆਂ ਅਤੇ ਵਾਈਨਸਟਾਈਨ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ। ਹਾਲਾਂਕਿ ਉਹ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦੇ ਰਹੇ।ਸ਼੍ਰੀਰੈੱਡੀ ਦਾ ਤਰੀਕਾ ਸਹੀ ਜਾਂ ਗਲਤ ?ਹੁਣ ਸ਼੍ਰੀਰੈੱਡੀ 'ਤੇ ਫਿਲਮ ਕਲਾਕਾਰਾਂ ਦੀ ਐਸੋਸਈਏਸ਼ਨ ਨੇ ਪਾਬੰਦੀ ਲਾ ਦਿੱਤੀ ਹੈ।ਸੰਗਠਨ ਦੇ ਪ੍ਰਧਾਨ ਸ਼ਿਵਾਜੀ ਰਾਜਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਗਲਤ ਵਿਹਾਰ ਕਰਕੇ ਪਾਬੰਦੀ ਲਾਈ ਗਈ ਹੈ। ਉਹ ਪੁੱਛਦੇ ਹਨ ਕਿ ਸ਼੍ਰੀਰੈੱਡੀ ਨੇ ਪੁਲਿਸ ਨੂੰ ਸ਼ਿਕਾਇਤ ਕਿਉਂ ਨਹੀਂ ਕੀਤੀ ਅਤੇ ਉਹ ਸਿਰਫ਼ ਪ੍ਰਚਾਰ ਲਈ ਹੀ ਬਿਨਾਂ ਸਬੂਤਾਂ ਦੇ ਇਹ ਗੱਲਾਂ ਕਰ ਰਹੇ ਹਨ। Image copyright Sivaji raja/facebook/BBC ਫੋਟੋ ਕੈਪਸ਼ਨ ਮੂਵੀ ਆਰਟਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵਾਜੀ ਰਾਜਾ ਦਾ ਕਹਿਣਾ ਹੈ ਕਿ ਸ਼੍ਰੀਰੈੱਡੀ ਦੇ ਗਲਤ ਵਿਹਾਰ ਕਰਕੇ ਪਾਬੰਦੀ ਲਾਈ ਗਈ ਹੈ। ਤੇਲਗੂ ਫ਼ਿਲਮ ਨਿਰਮਾਤਾ ਦੱਗੁਬੱਤੀ ਸੁਰੇਸ਼ ਬਾਬੂ ਨੇ ਕਿਹਾ ਕਿ ਸ਼੍ਰੀਰੈੱਡੀ ਨੇ ਜਿਸ ਤਰ੍ਹਾਂ ਆਪਣੀ ਅਸਹਿਮਤੀ ਪ੍ਰਗਟਾਉਣ ਦਾ ਤਰੀਕਾ ਅਖ਼ਤਿਆਰ ਕੀਤਾ ਹੈ ਉਸ ਨੇ ਭਾਰਤੀ ਔਰਤਾਂ ਦੀ ਬੇਇਜ਼ਤੀ ਕੀਤੀ ਹੈ।ਫ਼ਿਲਮ ਕਲਾਕਾਰਾਂ ਦੀ ਐਸੋਸਈਏਸ਼ਨ ਦੀ ਮੈਂਬਰਸ਼ਿਪ ਦੀ ਮੰਗ ਤੋਂ ਇਲਾਵਾ ਸ਼੍ਰੀਰੈੱਡੀ ਨੇ ਕਿਹਾ ਕਿ ਸਰਕਾਰ ਨੂੰ ਫ਼ਿਲਮ ਸਟੂਡੀਓ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਸ ਵਿੱਚ ਗੈਰ-ਕਾਨੂੰਨੀ ਕੰਮ ਹੁੰਦੇ ਹਨ ਅਤੇ ਕਥਿਤ ਤੌਰ 'ਤੇ ਉਨ੍ਹਾਂ ਦਾ ਬਲਾਤਕਾਰ ਵੀ ਉੱਥੇ ਹੀ ਹੋਇਆ।ਇਸ ਪੂਰੇ ਘਟਨਾਕ੍ਰਮ 'ਤੇ ਰਲੀਆਂ-ਮਿਲੀਆਂ ਪ੍ਰਤੀਕਿਰਿਆਵਾਂ ਆਈਆ ਹਨ।ਟ੍ਰਾਂਸਜੈਂਡਰ ਕਾਰਕੁਨ ਸਮਰਥਨ 'ਚਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਸੰਗਠਨ 'ਮਹਿਲਾ ਚੇਤਨਾ' ਦੀ ਸਕੱਤਰ ਕੱਟੀ ਪਦਮਾ ਦਾ ਕਹਿਣਾ ਹੈ, ""ਫਿਲਮ ਸਨਅਤ ਵਿੱਚ ਜਿਨਸੀ ਸ਼ੋਸ਼ਣ ਹੁੰਦਾ ਹੈ। ਹਾਲਾਂਕਿ ਉਨ੍ਹਾਂ ਨੇ ਜਿਸ ਤਰ੍ਹਾਂ ਦਾ ਕਦਮ ਚੁੱਕਿਆ ਹੈ ਉਸ ਕਰਕੇ ਅਸੀਂ ਸ਼੍ਰੀਰੈੱਡੀ ਨਾਲ ਖੜ੍ਹੇ ਨਹੀਂ ਹੋ ਸਕਦੇ।"" Image copyright Sri reddy/facebook/BBC ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਜ਼ਰੂਰ ਸ਼੍ਰੀਰੈੱਡੀ ਦੀ ਹਮਾਇਤ ਕੀਤੀ ਹੈ।ਵੈਜੰਤੀ ਵਸੰਤ ਮੋਗਲੀ ਇੱਕ ਉੱਘੀ ਟ੍ਰਾਂਸਜੈਂਡਰ ਕਾਰਕੁਨ ਹੈ। ਉਹ ਸ਼੍ਰੀਰੈੱਡੀ ਦੀ ਹਮਾਇਤ ਵਿੱਚ ਆਏ ਹਨ।ਔਰਤਾਂ ਸੋਸ਼ਲ ਸਾਈਟਾਂ 'ਤੇ ਸੁਰਖਿਅਤ ਕਿਵੇਂ ਰਹਿਣ?ਬਲਾਗ: ਤੁਹਾਨੂੰ ਔਰਤ ਦੀ 'ਹਾਂ' ਜਾਂ 'ਨਾਂਹ' ਦਾ ਮਤਲਬ ਪਤਾ ਹੈ?ਆਪਣੀ ਫੇੱਸਬੁੱਕ ਪੋਸਟ ਵਿੱਚ ਉਨ੍ਹਾਂ ਲਿਖਿਆ, ""ਉਨ੍ਹਾਂ ਨੇ ਫ਼ਿਲਮ ਸਨਅਤ ਵਿੱਚ ਹੌਸਲੇ ਨਾਲ ਜਿਨਸੀ ਸ਼ੋਸ਼ਣ ਬਾਰੇ ਗੱਲ ਕਰਕੇ ਇਤਿਹਾਸ ਲਿਖ ਦਿੱਤਾ ਹੈ। ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ।ਹਾਲੀਵੁੱਡ ਦੇ 'ਮੀ ਟੂ' ਤੋਂ ਬਾਅਦ ਜਿਨਸੀ ਸ਼ੋਸ਼ਣ ਅਤੇ ਹਿੰਸਾ ਬਾਰੇ ਭਾਰਤੀ ਫਿਲਮ ਸਨਅਤ ਦੇ ਸਟੈਂਡ ਦਾ ਸਾਰਿਆਂ ਨੂੰ ਇੰਤਜ਼ਾਰ ਹੈ ਅਤੇ ਉਮੀਦ ਹੈ ਕਿ ਉਹ ਵੀ ਇਸ ਬਾਰੇ ਸਮਝੌਤਾ ਨਹੀਂ ਕਰੇਗੀ। ਇਹ ਕਹਿਣਾ ਕਿ ਇਹ ਤਾਂ ਹਰ ਥਾਂ ਹੁੰਦਾ ਹੈ, ਇੱਕ ਸੁਰੱਖਿਅਤ ਕੰਮ ਕਰਨ ਦੀ ਥਾਂ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਤੋਂ ਭੱਜਣਾ ਹੈ।""ਸ਼੍ਰੀਰੈੱਡੀ ਦੇ ਵਿਰੋਧ ਪ੍ਰਗਟ ਕਰਨ ਨਾਲ ਫ਼ਿਲਮ ਸਨਅਤ ਵਿੱਚ ਜਿਨਸੀ ਹਿੰਸਾ ਦਾ ਮਸਲਾ ਫਿਰ ਚਰਚਾ ਵਿੱਚ ਆ ਗਿਆ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਵੈਸਟਮਿਨਸਟਰ ਕਾਰ ਹਾਦਸਾ: ਸ਼ੱਕੀ ਅੱਤਵਾਦੀ ਵਾਰਦਾਤ ਦੇ ਦੋਸ਼ 'ਚ ਇੱਕ ਵਿਅਕਤੀ ਗ੍ਰਿਫਤਾਰ 14 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45181901 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਪੁਲਿਸ ਨੇ ਬਰਤਾਨਵੀ ਪਾਰਲੀਮੈਂਟ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਬਰਤਾਨੀਆ ਵਿਚ ਸੰਸਦ ਭਵਨ ਦੇ ਬਾਹਰ ਕਈ ਲੋਕਾਂ ਨੂੰ ਦਰੜਨ ਵਾਲੀ ਕਾਰ ਦੇ ਚਾਲਕ ਨੂੰ ਸ਼ੱਕੀ ਅੱਤਵਾਦੀ ਅਪਰਾਧ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਵਾਰਦਾਤ ਤੋਂ ਤੁਰੰਤ ਬਾਅਦ ਪੁਲਿਸ ਮੁਲਾਜ਼ਮ ਇੱਕ ਕਾਰ ਨੂੰ ਘੇਰੀ ਦਿਖਾਈ ਦਿੱਤੇ ਅਤੇ ਹਿਰਾਸਤ ਵਿਚ ਲਿਆ ਗਿਆ ਵਿਅਕਤੀ 20ਵਿਆਂ ਦੀ ਉਮਰ ਦਾ ਲੱਗ ਰਿਹਾ ਹੈ।ਇਸ ਤੋਂ ਪਹਿਲਾਂ ਬਰਤਾਨਵੀ ਸੰਸਦ ਦੇ ਬੈਰੀਅਰ ਨਾਲ ਕਾਰ ਟਕਰਾਉਣ ਕਰਕੇ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈਸਕੌਟਲੈਂਡ ਯਾਰਡ ਪੁਲਿਸ ਦੇ ਹਵਾਲੇ ਤੋਂ ਹੈ।ਇਹ ਵੀ ਪੜ੍ਹੋ :ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’ਵਿਦਿਆਰਥਣ ਜਿਸ ਨੂੰ ਅਗਵਾ ਕਰਕੇ ਵੇਸਵਾ ਬਣਾ ਦਿੱਤਾ ਗਿਆਕੁੜੀਆਂ ਦੇ ਚਿਹਰੇ 'ਤੇ ਕਿਉਂ ਆ ਜਾਂਦੀ ਹੈ ਦਾੜ੍ਹੀ-ਮੁੱਛਜਵਾਨ ਚਿਹਰੇ ਦਾ ਦਾਅਵਾ ਕਰਨ ਵਾਲੀਆਂ ਕਰੀਮਾਂ ਦਾ ਸੱਚ ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਵੈਸਟਮਿਨਸਟਰ ਕਾਰ ਹਾਦਸਾ: ਸ਼ੱਕੀ ਅੱਤਵਾਦੀ ਵਾਰਦਾਤ ਦੇ ਦੋਸ਼ 'ਚ ਇੱਕ ਵਿਅਕਤੀ ਗ੍ਰਿਫਤਾਰਸੁਰੱਖਿਆ ਮੁਲਾਜ਼ਮ, ਐਂਬੁਲੈਂਸ ਅਤੇ ਫਾਇਰ ਫਾਈਟਰਜ਼ ਮੌਕੇ 'ਤੇ ਪਹੁੰਚ ਚੁੱਕੀਆਂ ਹਨ। ਪੁਲਿਸ ਨੇ ਕਾਰ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਕੁਝ ਸੜਕ 'ਤੇ ਪੈਦਲ ਚੱਲਦੇ ਲੋਕ ਜ਼ਖਮੀ ਹੋਏ ਹਨ ਪਰ ਪੁਲਿਸ ਅਨੁਸਾਰ ਕਿਸੇ ਦੀ ਵੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਪੁਲਿਸ ਅਨੁਸਾਰ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਅੱਤਵਾਦੀ ਹਮਲਾ ਹੈ ਕਿ ਨਹੀਂ।ਕੁਝ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਲੱਗ ਰਿਹਾ ਸੀ ਕਿ ਕਾਰ ਡਰਾਈਵਰ ਨੇ ਜਾਣ ਬੁੱਝ ਕੇ ਲੋਕਾਂ ਨੂੰ ਟੱਕਰ ਮਾਰੀ ਹੈ।ਇਹ ਵੀ ਵੇਖੋ: Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ ਵਿੱਚ ਇਸਰਾਈਲ ਦੇ ਜਹਾਜ਼ ਨੇ ਇੰਝ ਮੱਚਾਈ ‘ਤਰਥੱਲੀ’ ਤਾਹਿਰ ਇਮਰਾਨ ਬੀਬੀਸੀ ਉਰਦੂ ਸੇਵਾ, ਇਸਲਾਮਾਬਾਦ 29 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46009547 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright PAUL KENNEDY / AIRPORT-DATA.COM ਫੋਟੋ ਕੈਪਸ਼ਨ ਪਾਕਿਸਤਾਨ ਅਤੇ ਇਜ਼ਰਾਈਲ ਦਰਮਿਆਨ ਸਿਆਸੀ ਸੰਬੰਧ ਨਹੀਂ ਹਨ। ਇਸੇ ਲਈ ਦੋਹਾਂ ਦੇਸਾਂ ਵਿੱਚ ਰਜਿਸਟਰਡ ਜਹਾਜ਼ ਇੱਕ ਦੂਸਰੇ ਦੀ ਹਵਾਈ ਸਰਹੱਦ ਵਿੱਚ ਦਾਖਲ ਨਹੀਂ ਹੋ ਸਕਦੇ। ਪਾਕਿਸਤਾਨ ਦੇ ਸੋਸ਼ਲ ਮੀਡੀਆ ਉੱਪਰ ਇੱਕ ਕਥਿਤ ਇਜ਼ਰਾਈਲੀ ਜਹਾਜ਼ ਦੇ ਇਸਲਾਮਾਬਾਦ ਪਹੁੰਚਣ ਦੀ ਖ਼ਬਰ ਹੈ।ਇਸ ਖ਼ਬਰ ਬਾਰੇ ਲੋਕ ਕਈ ਪ੍ਰਕਾਰ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਬਹੁਤ ਸਾਰੇ ਲੋਕ ਇਸ ਬਾਰੇ ਸਵਾਲ ਕਰ ਰਹੇ ਹਨ, ਜਿਨ੍ਹਾਂ ਵਿੱਚ ਕਈ ਸੀਨੀਅਰ ਪੱਤਰਕਾਰ ਵੀ ਸ਼ਾਮਿਲ ਹਨ।ਜੀਓ ਨੈਟਵਰਕ ਦੇ ਇੱਕ ਪੱਤਰਕਾਰ ਤਲਤ ਹੁਸੈਨ ਨੇ ਸਵਾਲ ਖੜ੍ਹਾ ਕੀਤਾ, ""ਇਸਰਾਈਲੀ ਜਹਾਜ਼ ਦੇ ਪਾਕਿਸਤਾਨ ਆਉਣ ਅਤੇ ਕਥਿਤ ਯਾਤਰੀ ਦੀ ਵਾਪਸੀ ਦੀ ਖ਼ਬਰ ਮੀਡੀਆ ਵਿੱਚ ਫੈਲਦੀ ਜਾ ਰਹੀ ਹੈ। ਸਰਕਾਰ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ।''""ਇਕਰਾਰ ਜਾਂ ਇਨਕਾਰ....ਚੁੱਪੀ ਨਾਲ ਮਸਲਾ ਵਿਗੜ ਸਕਦਾ ਹੈ। ਈਰਾਨ ਅਤੇ ਦੂਸਰੇ ਦੇਸ ਖੜ੍ਹੇ ਕੰਨਾਂ ਨਾਲ ਇਸ ਅਫਵਾਹਨੁਮਾ ਖ਼ਬਰ ਨੂੰ ਸੁਣ ਰਹੇ ਹੋਣਗੇ।""ਬੀਬੀਸੀ ਉਰਦੂ ਸੇਵਾ ਵੱਲੋਂ ਇਸ ਖ਼ਬਰ ਨੂੰ ਨਸ਼ਰ ਕੀਤੇ ਜਾਣ ਮਗਰੋਂ ਪਾਕਿਸਤਾਨ ਦੀ ਸਿਵਲ ਏਵੀਏਸ਼ਨ ਅਥਾਰਟੀ ਦੇ ਬੁਲਾਰੇ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰ ਕੇ ਕਿਹਾ, "" ਇਸਰਾਈਲ ਦਾ ਕੋਈ ਵੀ ਜਹਾਜ਼ ਪਾਕਿਸਤਾਨ ਦੇ ਕਿਸੇ ਵੀ ਏਅਰਪੋਰਟ 'ਤੇ ਆਉਣ ਦੀ ਕਿਸੇ ਵੀ ਖ਼ਬਰ ਵਿੱਚ ਕੋਈ ਸੱਚਾਈ ਨਹੀਂ ਹੈ ਕਿਉਂਕਿ ਅਜਿਹਾ ਹੋਇਆ ਹੀ ਨਹੀਂ ਹੈ।""ਇਹ ਵੀ ਪੜ੍ਹੋ:ਸੇਵਾ ਸਿੰਘ ਸੇਖਵਾਂ: ਮਤਭੇਦ ਤਾਂ ਹਰ ਪਾਰਟੀ 'ਚ ਹੁੰਦੇ ਹਨਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ 'ਸਾਰੇ ਯਹੂਦੀਆਂ ਨੂੰ ਮਰਨਾ ਪਵੇਗਾ, ਕਹਿ ਕੇ ਉਸ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ' Image copyright ICIJ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਤੇ ਮੁਸਲਿਮ ਲੀਗ ਨਵਾਜ਼ ਦੇ ਆਗੂ ਅਹਿਸਾਨ ਇਕਬਾਲ ਨੇ ਸਰਕਾਰ ਤੋਂ ਫੌਰੀ ਤੌਰ 'ਤੇ ਇਸ ਬਾਰੇ ਸਪਸ਼ਟੀਕਰਨ ਮੰਗਿਆ। ਇਸ ਦੇ ਜਵਾਬ ਵਿੱਚ ਇਮਰਾਨ ਸਰਕਾਰ ਦੇ ਸੂਚਨਾ ਮੰਤਰੀ ਫਵਾਦ ਹੁਸੈਨ ਚੌਧਰੀ ਨੇ ਲਿਖਿਆ, ""ਸੱਚ ਤਾਂ ਇਹ ਹੈ ਕਿ ਇਮਰਾਨ ਖ਼ਾਨ ਨਾ ਤਾਂ ਨਵਾਜ਼ ਸ਼ਰੀਫ ਹਨ ਤੇ ਨਾ ਹੀ ਉਨ੍ਹਾਂ ਦੀ ਕੈਬਨਿਟ ਵਿੱਚ ਅਜਿਹੇ ਮੰਤਰੀ ਹਨ ਜੋ ਆਪ ਜੀ ਵਰਗੇ ਜਾਅਲੀ ਅਰਸਤੂ ਹਨ।''""ਅਸੀਂ ਨਾ ਤਾਂ ਮੋਦੀ ਜੀ ਨਾਲ ਲੁਕਵੀਂ ਗੱਲਬਾਤ ਕਰਾਂਗੇ ਅਤੇ ਨਾ ਹੀ ਇਸਰਾਈਲ ਨਾਲ। ਤੁਹਾਨੂੰ ਪਾਕਿਸਤਾਨ ਦੀ ਜਿੰਨੀ ਫਿਕਰ ਹੁੰਦੀ ਜਿੰਨੀ ਦਿਖਾ ਰਹੇ ਹੋ ਤਾਂ ਅੱਜ ਸਾਡਾ ਮੁਲਕ ਦਾ ਇਹ ਹਾਲ ਨਾ ਹੁੰਦਾ। ਜਾਅਲੀ ਫਿਕਰ ਨਾ ਕਰੋ, ਪਾਕਿਸਤਾਨ ਸੁਰੱਖਿਅਤ ਹੱਥਾਂ ਵਿੱਚ ਹੈ।""ਫ਼ਵਾਦ ਹੁਸੈਨ ਚੌਧਰੀ ਦੇ ਜਵਾਬ ਵਿੱਚ ਅਹਿਸਾਨ ਇਕਬਾਲ ਨੇ ਲਿਖਿਆ ਹੈ, ""ਜਿਸ ਅੰਦਾਜ਼ ਵਿੱਚ ਸੂਚਨਾ ਮੰਤਰੀ ਮਹਿਜ਼ ਸਪਸ਼ਟੀਕਰਨ ਮੰਗਣ 'ਤੇ ਭੜਕ ਪਏ ਉਸ ਤੋਂ ਤਾਂ ਇਹੀ ਲਗਾਦਾ ਹੈ ਕਿ ਦਾਲ ਵਿੱਚ ਕਾਲਾ ਹੈ।""ਇਨ੍ਹਾਂ ਖ਼ਬਰਾਂ ਦੇ ਸਾਹਮਣੇ ਆਉਣ ਮਗਰੋਂ ਬੀਬੀਸੀ ਉਰਦੂ ਸੇਵਾ ਨੇ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਪੂਰਾ ਮਾਮਲਾ ਇੱਕ ਇਸਰਾਈਲੀ ਪੱਤਰਕਾਰ ਅਵੀ ਸ਼ਰਾਫ਼ ਦੇ ਉਸ ਟਵੀਟ ਤੋਂ ਸ਼ੁਰੂ ਹੋਇਆ ਜਿਹੜਾ ਉਨ੍ਹਾਂ ਨੇ ਵੀਰਵਾਰ 25 ਅਕਤੂਬਰ ਸਵੇਰੇ 10 ਵਜੇ ਕੀਤਾ ਸੀ। Image Copyright @avischarf @avischarf Image Copyright @avischarf @avischarf ਇਸ ਟਵੀਟ ਦੀ ਪੜਤਾਲ ਤੋਂ ਪਤਾ ਲੱਗਿਆ ਕਿ ਇੱਕ ਜਹਾਜ਼ ਪਾਕਿਸਤਾਨ ਆਇਆ ਅਤੇ ਦਸ ਘੰਟੇ ਮਗਰੋਂ ਰਾਡਾਰ 'ਤੇ ਦੁਬਾਰਾ ਦੇਖਿਆ ਗਿਆ। ਜਹਾਜ਼ਾਂ ਦੀ ਆਵਾਜਾਈ ਉੱਪਰ ਨਜ਼ਰ ਰੱਖਣ ਵਾਲੀ ਵੈਬਸਾਈਟ ਫਲਾਈਟ ਰਾਡਾਰ 'ਤੇ ਇਸ ਜਹਾਜ਼ ਦੇ ਇਸਲਾਮਾਬਾਦ ਦਾਖਲੇ ਅਤੇ ਫੇਰ ਦਸ ਘੰਟਿਆਂ ਬਾਅਦ ਜਾਣ ਦੇ ਸਬੂਤ ਮੌਜੂਦ ਹਨ।ਇਸ ਜਹਾਜ਼ ਦੇ ਆਉਣ ਜਾਣ ਬਾਕੇ ਕਈ ਕਿਸਮ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ। ਕਈ ਲੋਕ ਇਸ ਬਾਰੇ ਸਵਾਲ ਕਰ ਰਹੇ ਹਨ ਕਿਉਂਕਿ ਕਿਸੇ ਇਸਰਾਈਲੀ ਜਹਾਜ਼ ਦਾ ਪਾਕਿਸਤਾਨ ਆਉਣਾ ਕੋਈ ਆਮ ਗੱਲ ਨਹੀਂ ਹੈ।ਪਾਕਿਸਤਾਨ ਦੀ ਸਿਵਲ ਏਵੀਏਸ਼ਨ ਅਥਾਰਟੀ ਨੇ ਹਾਲਾਂਕਿ ਇਨ੍ਹਾਂ ਸਵਾਲਾਂ ਨੂੰ ਖਾਰਿਜ ਕਰ ਦਿੱਤਾ ਹੈ ਪਰ ਇਨ੍ਹਾਂ ਵਿੱਚੋਂ ਕੁਝ ਸਵਾਲਾਂ ਦੇ ਜਵਾਬ ਬੀਬੀਸੀ ਉਰਦੂ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ।ਕੀ ਕੋਈ ਇਸਰਾਈਲੀ ਜਹਾਜ਼ ਪਾਕਿਸਤਾਨ ਆ ਸਕਦਾ ਹੈ? ਪਾਕਿਸਤਾਨ ਅਤੇ ਇਸਰਾਈਲ ਦਰਮਿਆਨ ਸਿਆਸੀ ਸੰਬੰਧ ਨਹੀਂ ਹਨ ਇਸ ਲਈ ਦੋਹਾਂ ਦੇਸਾਂ ਦੇ ਰਜਿਸਟਰਡ ਜਹਾਜ਼ ਇੱਕ ਦੂਸਰੇ ਦੀ ਹਵਾਈ ਸਰਹੱਦ ਵਿੱਚ ਦਾਖਲ ਨਹੀਂ ਹੋ ਸਕਦੇ ਹਨ।ਇਹ ਵੀ ਪੜ੍ਹੋ:ਪਾਕਿਸਤਾਨ 'ਚ ਕੁੜੀਆਂ ਨੂੰ ਕਿਉਂ ਪੜ੍ਹਾਈ ਛੱਡਣੀ ਪੈਂਦੀ ਹੈਪਾਕਿਸਤਾਨ ਪੱਤਰਕਾਰਾਂ ਲਈ ਇਸ ਲਈ ਹੈ ਖ਼ਤਰਨਾਕਨਫ਼ਰਤ ਦੇ ਦੌਰ 'ਚ 'ਭਾਰਤ-ਪਾਕਿਸਤਾਨ' ਦੀ ਮੁਹੱਬਤ'ਤਾਜਮਹਿਲ ਪਾਕਿਸਤਾਨ ਭੇਜ ਦਿਓ, ਅਸੀਂ ਵੀ...'ਜੇ ਕਿਸੇ ਇਸਰਾਈਲੀ ਰਜਿਸਟਰਡ ਜਹਾਜ਼ ਨੇ ਅੰਮ੍ਰਿਤਸਰ ਜਾਂ ਦਿੱਲੀ ਜਾਣਾ ਹੋਵੇ ਤਾਂ ਉਸ ਨੂੰ ਚੀਨ ਜਾਂ ਫੇਰ ਅਰਬ ਸਾਗਰ ਦੇ ਰਸਤੇ ਆਉਣਾ ਪਵੇਗਾ। ਮਤਲਬ ਕਿਸੇ ਵੀ ਹਾਲ ਵਿੱਚ ਪਾਕਿਸਤਾਨ ਦੇ ਹਵਾਈ ਖੇਤਰ ਨੂੰ ਬਾਈਪਾਸ ਕਰਨਾ ਪਵੇਗਾ।ਕੀ ਇਸਲਾਮਾਬਾਦ ਦੀ ਜ਼ਮੀਨ 'ਤੇ ਉਤਰਨ ਵਾਲਾ ਕਥਿਤ ਜਹਾਜ਼ ਇਸਰਾਈਲੀ ਹੈ? ਜਿਸ ਜਹਾਜ਼ ਦੇ ਬਾਰੇ ਚਰਚਾ ਹੋ ਰਹੀ ਹੈ ਉਹ ਜਹਾਜ਼ ਕੈਨੇਡਾ ਦੀ ਜਹਾਜ਼ ਨਿਰਮਾਤਾ ਕੰਪਨੀ ਬਮਬਾਰਡ ਏਅਰ ਨੇ ਬਣਾਇਆ ਹੈ। ਇਸ ਦਾ ਨਾਂ ਗਲੋਬਲ ਐਕਸਪ੍ਰੈਸ ਐਕਸਆਰਐਸ ਹੈ।ਇਸ ਦਾ ਸੀਰੀਅਲ ਨੰਬਰ 9394 ਹੈ। ਇਹ 22 ਫਰਵਰੀ 2017 ਨੂੰ ਬ੍ਰਿਟੇਨ ਦੇ ਖ਼ੁਦਮੁਖ਼ਤਿਆਰ ਸੂਬੇ ਆਇਲ ਆਫ ਮੈਨ ਵਿੱਚ ਰਜਿਸਟਰਡ ਹੈ। ਇਸ ਤੋਂ ਪਹਿਲਾਂ ਇਸ ਦੀ ਰਜਿਸਟਰੀ ਕੇਮਨ ਦੀਪ ਦੀ ਸੀ। Image copyright ISLE ਆਇਲ ਆਫ ਮੈਨ ਦੀ ਰਜਿਸਟਰੀ ਦੇ ਮੁਤਾਬਕ ਇਸ ਜਹਾਜ਼ ਦੀ ਮਾਲਕ ਮਲਟਿਬਰਡ ਓਵਰਸੀਜ਼ ਕੰਪਨੀ ਹੈ। ਜਿਸ ਦਾ ਪਤਾ ਮਸ਼ਹੂਰ ਦੀਪ ਬ੍ਰਿਟੇਨ ਵਰਜਿਨ ਆਇਰਲੈਂਡ ਵਿੱਚ ਹੈ। ਇਸ ਪਤੇ 'ਤੇ 38 ਕੰਪਨੀਆਂ ਰਜਿਸਟਰਡ ਹਨ। ਬਿਲਕੁਲ ਉਵੇਂ ਜਿਵੇਂ ਪਨਾਮਾ ਪੇਪਰ ਲੀਕਸ ਦੀਆਂ ਕੰਪਨੀਆਂ ਸਨ।ਆਖਿਰ ਇਸ ਕਹਾਣੀ ਵਿੱਚ ਇਸਰਾਈਲ ਕਿੱਥੋਂ ਆਇਆ? ਇਹ ਕਹਾਣੀ ਬੜੀ ਦਿਲਚਸਪ ਹੈ। ਜਹਾਜ਼ ਦੀ ਆਵਾਜਾਈ ਬਾਰੇ ਇਸਰਾਈਲੀ ਅਖ਼ਬਾਰ ਹਾਰਟਸ ਦੇ ਸੰਪਾਦਕ ਅਵੀ ਅਸ਼ਰਫ਼ ਦੇ ਟਵੀਟ ਕਰਨ ਨਾਲ ਪਹਿਲਾ ਸਰੋਤ ਮਿਲਿਆ।ਖ਼ਾਸ ਗੱਲ ਤਾਂ ਇਹ ਹੈ ਕਿ ਅਵੀ ਅਸ਼ਰਫ਼ ਨੇ ਬੀਬੀਸੀ ਉਰਦੂ ਸੇਵਾ ਨੂੰ ਦੱਸਿਆ ਕਿ ਜਹਾਜ਼ ਸੋਸ਼ਲ ਮੀਡੀਆ ਉੱਪਰ ਚੱਲਣ ਵਾਲੀਆਂ ਖ਼ਬਰਾਂ ਦੇ ਉਲਟ ਇੱਕ ਦਿਨ ਪਹਿਲਾਂ 24 ਅਕਤੂਬਰ ਦੀ ਸਵੇਰ ਤੇਲ ਅਵੀਵ ਤੋਂ ਉੱਡ ਕੇ ਇਸਲਾਮਾਬਾਦ ਪਹੁੰਚਿਆ। ਇਸ ਇਸਰਾਈਲੀ ਜਹਾਜ਼ ਦੇ ਪਾਇਲਟ ਨੇ ਉਡਾਣ ਸਮੇ ਚਲਾਕੀ ਕੀਤੀ ਸੀ।ਪੱਤਰਕਾਰ ਮੁਤਾਬਕ ਇਹ ਜਹਾਜ਼ ਅਵੀਵ ਤੋਂ ਉੱਡ ਕੇ ਪੰਜ ਮਿੰਟ ਲਈ ਜਾਰਡਨ ਦੀ ਰਾਜਧਾਨੀ ਅਮਾਨ ਦੇ ਕੀਨ ਆਲਿਆ ਹਵਾਈ ਅੱਡੇ ਉੱਤਰਿਆ ਅਤੇ ਉਸੇ ਪੱਟੀ ਤੋਂ ਵਾਪਸ ਫੇਰ ਉਡਾਣ ਭਰ ਲਈ।ਇਸ ਤਰ੍ਹਾਂ ਇਹ ਉਡਾਣ ਤੇਲ ਅਵੀਵ ਤੋਂ ਇਸਲਾਮਾਬਾਦ ਜਾਣ ਦੀ ਥਾਂ ਇੱਕ ਛੋਟੀ ਜਿਹੀ ਚਲਾਕੀ ਨਾਲ ਇਹ ਅਵੀਵ ਤੋਂ ਅਮਾਨ ਦੀ ਉਡਾਣ ਬਣੀ ਅਤੇ ਪੰਜਾਂ ਮਿੰਟਾਂ ਦੇ ਉਤਾਰਨ ਨਾਲ ਅਤੇ ਵਾਪਸ ਉੱਡਣ ਨਾਲ ਇਹ ਅਮਾਨ ਤੋਂ ਇਸਲਾਮਾਬਾਦ ਦੀ ਉਡਾਣ ਬਣ ਗਈ। Image Copyright @avischarf @avischarf Image Copyright @avischarf @avischarf ਇਸ ਤਰ੍ਹਾਂ ਰੂਟ ਬਦਲਣ ਨਾਲ ਉਡਾਣ ਨਾਲ ਜੁੜੇ ਕੋਡ ਵੀ ਬਦਲ ਜਾਂਦੇ ਹਨ। ਇਨ੍ਹਾਂ ਕੋਡਾਂ ਦੇ ਸਹਾਰੇ ਹੀ ਟ੍ਰੈਫਿਕ ਕੰਟਰੋਲਰ ਕਿਸੇ ਜਹਾਜ਼ ਦੀ ਪਛਾਣ ਕਰਦੇ ਹਨ। ਇਸ ਚੁਸਤੀ ਨਾਲ ਇਹ ਉਡਾਣ ਅਮਾਨ ਤੋਂ ਇਸਲਾਮਾਬਾਦ ਦੀ ਬਣ ਗਈ।ਆਪਣੀ ਗੱਲ ਸਾਫ ਕਰਨ ਲਈ ਅਵੀ ਅਸ਼ਰਫ਼ ਨੇ ਅਜਿਹੀ ਹੀ ਇੱਕ ਹੋਰ ਫਲਾਈਟ ਦੇ ਸਬੂਤ ਟਵਿੱਟਰ ਉੱਪਰ ਸਾਂਝੇ ਕੀਤੇ ਹਨ। ਉਹ ਉਡਾਣ ਆਬੂਧਾਬੀ ਤੋਂ ਸਾਊਦੀ ਦੇ ਉੱਪਰੋਂ ਉੱਡਦੀ ਹੋਈ ਤੇਲ ਅਵੀਵ ਪਹੁੰਚੀ, ਪਰ ਇਸਨੇ ਅਮਾਨ ਦਾ ਰਾਹ ਚੁਣਿਆ। ਜਹਾਜ਼ ਅਮਾਨ ਉੱਤਰਿਆ ਅਤੇ ਫੇਰ ਨਵੇਂ ਕੋਡ ਨਾਲ ਰਵਾਨਾ ਹੋ ਗਿਆ।ਜਹਾਜ਼ ਪਾਕਿਸਤਾਨ ਕਿਉਂ ਆਇਆ?ਤਕਨੀਕੀ ਪੱਖੋਂ ਇਹ ਉਡਾਣ ਇਸਰਾਈਲੀ ਨਹੀਂ ਰਹੀ ਪਰ ਸਵਾਲ ਉੱਥੇ ਦਾ ਉੱਥੇ ਹੈ ਕਿ ਮੁਸਾਫਰ ਕੌਣ ਸਨ? ਜਹਾਜ਼ ਪਾਕਿਸਤਾਨ ਕਿਉਂ ਉਤਾਰਿਆ ਗਿਆ? ਇਸ ਦਾ ਖੇਤਰ ਦੇ ਸਿਆਸੀ ਅਤੇ ਰਣਨੀਤਿਕ ਪਿਛੋਕੜ ਨਾਲ ਕੀ ਸੰਬੰਧ ਹੈ? ਆਮ ਤੌਰ 'ਤੇ ਕਈ ਅਫ਼ਵਾਹਾਂ ਹਨ ਪਰ ਸੱਚਾਈ ਦੇ ਕੋਈ ਸਬੂਤ ਨਹੀਂ ਹਨ। ਇਸ ਸਿਲਸਿਲੇ ਵਿੱਚ ਸਪਸ਼ਟੀਕਰਨ ਲਈ ਬੀਬੀਸੀ ਉਰਦੂ ਨੇ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨਾਲ ਰਾਬਤਾ ਕੀਤਾ ਪਰ ਕੋਈ ਜਵਾਬ ਨਹੀਂ ਮਿਲਿਆ। ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮਨਦੀਪ ਸਿੰਘ ਇਸ ਵੇਲੇ ਇਟਲੀ ਰਹਿ ਰਹੇ ਹਨ। ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ।ਮਨਦੀਪ ਸਿੰਘ ਮਾਲਟਾ ਕਿਸ਼ਤੀ ਕਾਂਡ ਵਿੱਚੋਂ ਬਚਣ ਵਾਲਿਆਂ ਵਿੱਚੋਂ ਇੱਕ ਹਨ। ਮਨਦੀਪ ਮੰਨਦੇ ਹਨ ਕਿ ਉਨ੍ਹਾਂ ਨੇ ਇਟਲੀ ਜਾਣ ਦਾ ਗਲਤ ਰਾਹ ਚੁਣਿਆ ਇਹ ਉਨ੍ਹਾਂ ਦੀ ਵੱਡੀ ਗਲਤੀ ਸੀ।ਇਹ ਵੀ ਪੜ੍ਹੋ:ਇੰਟਰਨੈੱਟ 'ਤੇ ਆਪਣੀ ਬਿਮਾਰੀ ਦਾ ਇਲਾਜ ਲੱਭਣਾ ਕਿੰਨਾ ਸਹੀ ਕਿਹੋ ਜਿਹੇ ਹਨ ਅਨੁਪਮ ਖੇਰ ਦੀ ਫ਼ਿਲਮ ਵਾਲੇ ਮਨਮੋਹਨ ਹਰਿਆਣਾ: ਸਵਾਈਨ ਫਲੂ ਲਈ ਹਾਈ ਅਲਰਟ, ਹੁਣ ਤੱਕ 7 ਮੌਤਾਂ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਬਰੀਮਾਲਾ ਮੰਦਿਰ ਜਾਣ ਵਾਲੀ ਪਹਿਲੀ ਔਰਤ 'ਤੇ ਸੱਸ ਨੇ ਹੀ ਕੀਤਾ ਹਮਲਾ 15 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46874907 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright IMRAN QURESHI/BBC ਫੋਟੋ ਕੈਪਸ਼ਨ ਕਨਕਦੁਰਗਾ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਰੱਬ ਉੱਤੇ ਭਰੋਸਾ ਹੈ, ਇਸ ਲਈ ਡਰ ਨਹੀਂ ਲਗਦਾ ਕੇਰਲ ਦੇ ਸਬਰੀਮਾਲਾ ਮੰਦਰ ਵਿੱਚ ਦਰਸ਼ਨ ਕਰਨ ਵਾਲੀਆਂ ਦੋ ਔਰਤਾਂ 'ਚੋਂ ਇੱਕ ਕਨਕਦੁਰਗਾ 'ਤੇ ਉਸਦੀ ਸੱਸ ਨੇ ਹਮਲਾ ਕੀਤਾ ਹੈ। ਜਿਸ ਤੋਂ ਬਾਅਦ ਉਹ ਹਸਪਤਾਲ ਵਿੱਚ ਦਾਖਲ ਹੈ। ਮੰਦਰ ਵਿੱਚ ਜਾਣ ਵਾਲੀ ਉਨ੍ਹਾਂ ਦੀ ਸਾਥੀ ਬਿੰਦੂ ਅੰਮਿਨੀ ਨੇ ਬੀਬੀਸੀ ਨੂੰ ਦੱਸਿਆ, ''ਕਨਕਦੁਰਗਾ ਘਰ ਪਰਤੀ ਹੀ ਸੀ ਕਿ ਉਸਦੇ ਸਿਰ 'ਤੇ ਹਮਲਾ ਕੀਤਾ ਗਿਆ।''ਦੋਵੇਂ ਔਰਤਾਂ 2 ਜਨਵਰੀ ਨੂੰ ਮੰਦਰ ਵਿੱਚ ਦਰਸ਼ਨ ਕਰਨ 'ਚ ਸਫਲ ਹੋਈਆਂ ਸਨ। 28 ਸਤੰਬਰ ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਸਬਰੀਮਾਲਾ ਵਿੱਚ 10 ਤੋਂ 50 ਸਾਲ ਦੀ ਉਮਰ ਤੱਕ ਦੀਆਂ ਔਰਤਾਂ ਦੇ ਜਾਣ 'ਤੇ ਕੋਈ ਪਾਬੰਦੀ ਨਹੀਂ ਹੈ। ਉਸ ਤੋਂ ਬਾਅਦ ਇਹ ਦੋਵੇਂ ਪਹਿਲੀਆਂ ਔਰਤਾਂ ਸਨ, ਜੋ ਮੰਦਿਰ ਵਿੱਚ ਜਾ ਸਕੀਆਂ। ਫੈਸਲੇ ਤੋਂ ਬਾਅਦ ਘੱਟੋ ਘੱਟ 10 ਔਰਤਾਂ ਨੇ ਮੰਦਿਰ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਹਰ ਕੋਈ ਅਸਫਲ ਰਿਹਾ ਸੀ। ਭਾਜਪਾ ਅਤੇ ਹਿੰਦੂ ਸੰਸਥਾਵਾਂ ਔਰਤਾਂ ਨੂੰ ਅੰਦਰ ਜਾਣ ਤੋਂ ਰੋਕ ਰਹੀਆਂ ਸਨ। ਇਹ ਵੀ ਪੜ੍ਹੋ: 'ਸਾਨੂੰ ਕੋਈ ਦੇਖ ਲੈਂਦਾ ਤਾਂ ਸਾਡਾ ਕਤਲ ਹੋ ਸਕਦਾ ਸੀ' ਕੁੰਭ ਮੇਲਾ: 12 ਕਰੋੜ ਲੋਕਾਂ ਲਈ ਇਹ ਹਨ ਇੰਤਜ਼ਾਮ “ਮੇਰੀ ਮਾਂ ਵਿਲਕਦੀ ਸੀ ਕਿ ਸਾਡੇ ਘਰ ਕੀ ਜੰਮ ਪਿਆ”ਨਾਇਰ ਭਾਈਚਾਰੇ ਦੀ ਕਨਕਦੁਰਗਾ ਪਿਛਲੇ ਕਾਫੀ ਸਮੇਂ ਤੋਂ ਸੁਰੱਖਿਆ ਕਾਰਨਾਂ ਕਰਕੇ ਛੁਪੀ ਹੋਈ ਸੀ। ਸੱਜੇ ਪੱਥੀ ਲੋਕ ਉਨ੍ਹਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਦੋਵੇਂ ਔਰਤਾਂ ਨੂੰ ਇੱਕੋ ਪਲੇਟਫਾਰਮ 'ਤੇ ਜੋੜਣ ਵਾਲੇ ਸੋਸ਼ਲ ਮੀਡੀਆ ਗਰੁੱਪ ਦੇ ਮੈਂਬਰ ਨੇ ਦੱਸਿਆ, ''ਘਰ ਵੜਣ 'ਤੇ ਉਸਨੂੰ ਡੰਡੇ ਨਾਲ ਮਾਰਿਆ ਗਿਆ। ਪਹਿਲਾਂ ਲੋਕਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਪਰ ਬਾਅਦ ਵਿੱਚ ਉਸਨੂੰ ਮੱਲਪੂਰਮ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ।'' ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਸਬਰੀਮਲਾ ਮੰਦਿਰ ’ਚ ਦਾਖ਼ਲ ਹੋਣ ਵਾਲੀ ਔਰਤਾ ਨੇ ਕਿਹਾ, 'ਸ਼ਾਇਦ ਮੈਨੂੰ ਲੋਕ ਕਤਲ ਵੀ ਸਕਦੇ ਹਨ'ਬਿੰਦੂ ਨੇ ਕਿਹਾ, ''ਇਹ ਘਰੇਲੂ ਮਸਲਾ ਹੈ, ਪਹਿਲਾਂ ਤਾਂ ਉਸ ਦਾ ਪਤੀ ਵੀ ਉਸਦੇ ਸਬਰੀਮਾਲਾ ਜਾਣ ਦੇ ਹੱਕ ਵਿੱਚ ਨਹੀਂ ਸੀ, ਪਰ ਇਸ ਘਟਨਾ ਤੋਂ ਬਾਅਦ ਉਸ ਦੇ ਪੱਖ ਵਿੱਚ ਹੈ।''ਹਾਲਾਂਕਿ ਬਿੰਦੂ ਨੇ ਮੁੜ ਤੋਂ ਲਾਅ ਕਾਲੇਜ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ, ''ਮੇਰੇ ਵਿਦਿਆਰਥੀ ਅਤੇ ਸਾਥੀ ਅਧਿਆਪਕ ਮੈਨੂੰ ਪੂਰਾ ਸਹਿਯੋਗ ਦੇ ਰਹੇ ਹਨ।''ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਫ਼ਗਾਨ ਸਿੱਖ: ਜਦੋਂ ਆਪਣਿਆਂ ਦੇ ਅਸਤ ਲੈ ਕੇ ਆਉਂਦੇ ਹਾਂ ਤਾਂ ਲੋਕੀ ਪੱਥਰ ਮਾਰਦੇ ਨੇ ਨਸੀਰ ਬਹਜ਼ਾਬ ਬੀਬੀਸੀ ਫਾਰਸੀ ਸੇਵਾ 18 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45878036 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ 20 ਅਕਤੂਬਰ ਨੂੰ ਹੋਣ ਜਾ ਰਹੀਆਂ ਆਮ ਚੋਣਾਂ ਲਈ ਨਰਿੰਦਰ ਸਿੰਘ ਖਾਲਸਾ ਬਿਨਾਂ ਮੁਕਾਬਲਾ ਇਸ ਨੁਮਾਂਇੰਦਗੀ ਲਈ ਚੁਣੇ ਗਏ ਹਨ। ਅਫਗਾਨਿਸਤਾਨ ਵਿੱਚ ਕਿਸੇ ਸਿੱਖ ਦਾ ਬਿਨਾਂ ਮੁਕਾਬਲਾ ਚੋਣ ਜਿੱਤਣਾ ਵੱਡੀ ਗੱਲ ਲਗਦੀ ਹੈ। ਜ਼ਰਾ ਠਹਿਰੋ ਗੱਲ ਇੰਨੀ ਵੀ ਸਿੱਧੀ ਨਹੀਂ ਹੈ।ਹਿੰਦੂ ਅਤੇ ਸਿੱਖ ਅਫਗਾਨਿਸਤਾਨ ਵਿੱਚ ਧਾਰਮਿਕ ਘੱਟ ਗਿਣਤੀ ਹਨ ਅਤੇ ਦੋਵੇਂ ਭਾਈਚਾਰੇ ਸਾਂਝੇ ਰੂਪ ਵਿੱਚ ਆਪਣਾ ਨੁਮਾਇੰਦਾ ਦੇਸ ਦੀ ਸੰਸਦ ਵਿੱਚ ਭੇਜ ਸਕਦੇ ਹਨ।20 ਅਕਤੂਬਰ ਨੂੰ ਹੋਣ ਜਾ ਰਹੀਆਂ ਆਮ ਚੋਣਾਂ ਲਈ ਨਰਿੰਦਰ ਸਿੰਘ ਖਾਲਸਾ ਬਿਨਾਂ ਮੁਕਾਬਲਾ ਇਸ ਨੁਮਾਇੰਦਗੀ ਲਈ ਚੁਣੇ ਗਏ ਹਨ।ਨਰਿੰਦਰ ਸਿੰਘ ਪੇਸ਼ੇ ਵਜੋਂ ਵਪਾਰੀ ਹਨ ਅਤੇ ਸਿਆਸੀ ਤਜਰਬੇ ਤੋਂ ਕੋਰੇ ਹਨ ਪਰ ਕੁਝ ਦਿਨਾਂ ਵਿੱਚ ਹੀ ਅਫਗਾਨ ਸੰਸਦ ਦੇ ਮੈਂਬਰ ਬਣ ਜਾਣਗੇ। ਉਹ ਮਰਹੂਮ ਅਵਤਾਰ ਸਿੰਘ ਖਾਲਸਾ ਦੇ ਵੱਡੇ ਪੁੱਤਰ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਨਰਿੰਦਰ ਸਿੰਘ ਖ਼ਾਲਸਾ: ਅਫ਼ਗਾਨਿਸਤਾਨ ਦੀਆਂ ਸੰਸਦੀ ਚੋਣਾਂ ਲੜਨ ਵਾਲੇ ਇਕੱਲੇ ਸਿੱਖਉਨ੍ਹਾਂ ਦੇ ਮਰਹੂਮ ਪਿਤਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਪਰ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੀ ਜਲਾਲਾਬਾਦ ਸ਼ਹਿਰ ਵਿੱਚ ਇਸੇ ਸਾਲ ਜੂਨ ਮਹੀਨੇ ਹੋਏ ਇੱਕ ਖੁਦਕੁਸ਼ ਹਮਲੇ ਵਿੱਚ ਮੌਤ ਹੋ ਗਈ ਸੀ।ਪਿਤਾ ਦੇ ਚਲਾਣੇ ਤੋਂ ਬਾਅਦ ਨਰਿੰਦਰ ਸਿੰਘ ਨੇ ਇਲਾਕੇ ਦੇ ਹਿੰਦੂਆਂ ਅਤੇ ਸਿੱਖਾਂ ਦੇ ਸਹਿਯੋਗ ਨਾਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ।ਇਹ ਵੀ ਪੜ੍ਹੋ:ਕਲਮ ਦੀ ਆਜ਼ਾਦੀ ਲੱਭਦਾ ਲਾਪਤਾ ਪੱਤਰਕਾਰ ਖਾਸ਼ੋਗੀਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਉਮਰ ਕੈਦ ਧੀ ਨੂੰ ਇਕੱਲਿਆਂ ਪਾਲਣ ਵਾਲੇ ਪਿਤਾ ਦੀ ਕਹਾਣੀ#MeToo ਅਤੇ 'ਤੇਰਾ ਪੀਛਾ ਨਾ ਛੋੜੂੰਗਾ ਸੋਹਣੀਏ' ਨਰਿੰਦਰ ਸਿੰਘ ਨੇ ਦੱਸਿਆ, ""ਪਿਤਾ ਜੀ ਨਾਲ ਹਿੰਦੂਆਂ ਅਤੇ ਸਿੱਖਾਂ ਦੇ ਇੱਕ ਸਮਾਗਮ ਵਿੱਚ ਸ਼ਰੀਕ ਹੋਣ ਜਲਾਲਾਬਾਦ ਗਿਆ ਸੀ। ਉੱਥੇ ਇੱਕ ਆਤਮਘਾਤੀ ਹਮਲਾ ਹੋਇਆ ਜਿਸ ਵਿੱਚ 19 ਲੋਕਾਂ ਦੀ ਮੌਤ ਹੋਈ ਅਤੇ ਮਰਨ ਵਾਲਿਆਂ ਵਿੱਚ ਮੇਰੇ ਪਿਤਾ ਵੀ ਸਨ।""ਉਸ ਹਮਲੇ ਵਿੱਚ ਨਰਿੰਦਰ ਸਿੰਘ ਵੀ ਗੰਭੀਰ ਜ਼ਖਮੀ ਹੋਏ ਸਨ। ਪਿਤਾ ਅਵਤਾਰ ਸਿੰਘ ਦੀ ਮੌਤ ਮਗਰੋਂ ਉਨ੍ਹਾਂ ਨੂੰ ਇਲਾਜ ਲਈ ਭਾਰਤ ਲਿਆਂਦਾ ਗਿਆ।ਹਿੰਦੂ-ਸਿੱਖਾਂ ਦੀ ਸਮੱਸਿਆਇਲਾਜ ਮਗਰੋਂ ਜਦੋਂ ਉਹ ਵਤਨ ਵਾਪਸ ਪਰਤੇ ਤਾਂ ਉੱਥੇ ਦੇ ਹਿੰਦੂਆਂ ਅਤੇ ਸਿੱਖਾਂ ਨੇ ਮਰਹੂਮ ਪਿਤਾ ਦੀ ਥਾਂ ਚੋਣਾਂ ਵਿੱਚ ਖੜ੍ਹੇ ਹੋਣ ਲਈ ਕਿਹਾ।ਨਰਿੰਦਰ ਦਸਦੇ ਹਨ, ""ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਕਿਉਂਕਿ ਨੰਗਰਹਾਰ ਦੇ ਇਸ ਆਤਮਘਾਤੀ ਹਮਲੇ ਵਿੱਚ ਦੋਹਾਂ ਭਾਈਚਾਰਿਆਂ ਦੇ ਜ਼ਿਆਦਾਤਰ ਬਜ਼ੁਰਗ ਮਾਰੇ ਜਾ ਚੁੱਕੇ ਸਨ।"" Image copyright Getty Images 30 ਸਾਲਾ ਨਰਿੰਦਰ ਸਿੰਘ ਚਾਰ ਪੁੱਤਰਾਂ ਦੇ ਪਿਤਾ ਹਨ। ਨਰਿੰਦਰ ਸਿੰਘ ਦੇ ਬੱਚਿਆਂ ਸਮੇਤ ਦੋਹਾਂ ਭਾਈਚਾਰਿਆਂ ਦੇ ਬੱਚਿਆਂ ਲਈ ਅਫਗਾਨਿਸਤਾਨ ਵਿੱਚ ਹਾਲਾਤ ਅਜਿਹੇ ਨਹੀਂ ਹਨ ਕਿ ਵਧੀਆ ਪੜ੍ਹਾਈ ਹਾਸਲ ਕਰ ਸਕਣ।ਅਫਗਾਨਿਸਤਾਨ ਦੀ ਘਰੇਲੂ ਜੰਗਨਰਿੰਦਰ ਕਹਿੰਦੇ ਹਨ ਕਿ ਉਨ੍ਹਾਂ ਦੇ ਲੋਕ ਤਾਂ ਆਪਣੀਆਂ ਧਾਰਮਿਕ ਰਵਾਇਤਾਂ ਵੀ ਬੜੀ ਮੁਸ਼ਕਿਲ ਨਾਲ ਹੀ ਨਿਭਾ ਪਾਉਂਦੇ ਹਨ।""ਇਨ੍ਹਾਂ ਘੱਟ ਗਿਣਤੀਆਂ ਦੀ ਮਹਿਜ਼ ਇਹੀ ਸਮੱਸਿਆ ਨਹੀਂ ਹੈ ਸਗੋਂ ਇਨ੍ਹਾਂ 40 ਸਾਲਾਂ ਦੌਰਾਨ ਸਾਡੀਆਂ ਜ਼ਮੀਨਾਂ ਅਤੇ ਦੂਜੀਆਂ ਜਾਇਦਾਦਾਂ ਵੀ ਹੜਪ ਕਰ ਲਈਆਂ ਗਈਆਂ ਹਨ।""ਅਫਗਾਨਿਸਤਾਨ ਦੇ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਲੋਕਾਂ ਦਾ ਮੁੱਖ ਕਿੱਤਾ ਵਪਾਰ ਅਤੇ ਰਵਾਇਤੀ ਯੂਨਾਨੀ ਦਵਾਈਆਂ ਦਾ ਕਾਰੋਬਾਰ ਹੈ।ਨਰਿੰਦਰ ਸਿੰਘ ਖਾਲਸਾ ਵੀ ਕਾਰੋਬਾਰੀ ਹਨ। ਉਨ੍ਹਾਂ ਦੱਸਿਆ, ""ਸਿਆਸਤ ਵਿੱਚ ਮੈਂ ਸਿਰਫ ਹਿੰਦੂਆਂ ਅਤੇ ਸਿੱਖਾਂ ਲਈ ਨਹੀਂ ਸਗੋਂ ਮੁਲਕ ਦੇ ਸਾਰੇ ਲੋਕਾਂ ਲਈ ਕੰਮ ਕਰਾਂਗਾ।"" ਫੋਟੋ ਕੈਪਸ਼ਨ ਘੱਟ ਗਿਣਤੀ ਭਾਈਚਾਰਿਆਂ ਦੇ ਬੱਚਿਆਂ ਲਈ ਅਫਗਾਨਿਸਤਾਨ ਵਿੱਚ ਹਾਲਾਤ ਅਜਿਹੇ ਨਹੀਂ ਹਨ ਕਿ ਵਧੀਆ ਪੜ੍ਹਾਈ ਹਾਸਲ ਕਰ ਸਕਣ। ""ਹਿੰਦੂ ਅਤੇ ਸਿੱਖ ਸਦੀਆਂ ਤੋਂ ਅਫਗਾਨਿਸਤਾਨ ਵਿੱਚ ਰਹਿ ਰਹੇ ਹਨ। ਇੱਥੋਂ ਦੀ ਅੰਦਰੂਨੀ ਲੜਾਈ ਵਿੱਚ ਇਨ੍ਹਾਂ ਦੋਹਾਂ ਭਾਈਚਾਰਿਆਂ ਦੀ ਕੋਈ ਹਿੱਸੇਦਾਰੀ ਨਹੀਂ ਹੈ ਪਰ ਇਸ ਭਾਈਚਾਰੇ ਦੇ ਬਾਵਜੂਦ ਸਾਡੇ ਬਹਤ ਸਾਰੇ ਲੋਕ ਮਾਰੇ ਗਏ ਹਨ।""""ਮੇਰੇ ਹੀ ਪਰਿਵਾਰ ਦੇ ਨੌਂ ਜੀਆਂ ਨੇ ਇਸ ਲੜਾਈ ਵਿੱਚ ਆਪਣੀ ਜਾਨ ਗੁਆਈ ਹੈ।""ਅਵਤਾਰ ਸਿੰਘ ਖਾਲਸਾ ਦੀ ਮੌਤਨਰਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਕਈ ਸਾਲਾਂ ਤੋਂ ਅਫਗਾਨਿਸਤਾਨ ਦਾ ਵਸਨੀਕ ਹੈ ਅਤੇ ਇਸੇ ਦਾ ਹਿੱਸਾ ਹੈ।ਉਹ ਕਹਿੰਦੇ ਹਨ, ""ਸਰਕਾਰ ਅਤੇ ਵਿਸ਼ਵੀ ਭਾਈਚਾਰੇ ਨੂੰ ਚਾਹੀਦਾ ਹੈ ਕਿ ਸਾਨੂੰ ਸਾਡਾ ਹੱਕ ਦੇਵੇ ਅਤੇ ਇਹ ਮਾਣ ਦੀ ਗੱਲ ਹੈ ਕਿ ਸਿੱਖ ਅਤੇ ਹਿੰਦੂ ਆਪਣਾ ਨੁਮਾਇੰਦਾ ਸੰਸਦ ਵਿੱਚ ਭੇਜ ਰਹੇ ਹਨ।ਨਰਿੰਦਰ ਸਿੰਘ ਦੇ ਪਿਤਾ ਅਫਗਾਨਿਸਤਾਨ ਵਿੱਚ ਸੈਨੇਟਰ ਅਤੇ ਸੰਸਦ ਮੈਂਬਰ ਰਹਿ ਚੁੱਕੇ ਸਨ। Image copyright NurPhoto ਫੋਟੋ ਕੈਪਸ਼ਨ ਇਹ ਹਮਲਾ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜੋ ਕਿ ਇੱਕ ਗੱਡੀ ਵਿੱਚ ਬੈਠ ਕੇ ਰਾਸ਼ਟਰਪਤੀ ਅਸ਼ਰਫ ਗ਼ਨੀ ਨਾਲ ਮੁਲਾਕਾਤ ਕਰਨ ਜਾ ਰਹੇ ਸਨ। ਜੁਲਾਈ ਮਹੀਨੇ ਦੇ ਜਿਸ ਆਤਮਘਾਤੀ ਹਮਲੇ ਵਿੱਚ ਉਨ੍ਹਾਂ ਦੀ ਮੌਤ ਹੋਈ ਉਸ ਵਿੱਤ 19 ਹੋਰ ਲੋਕਾਂ ਦੀਆਂ ਜਾਨਾਂ ਵੀ ਗਈਆਂ ਸਨ।ਇਹ ਹਮਲਾ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜੋ ਕਿ ਇੱਕ ਗੱਡੀ ਵਿੱਚ ਬੈਠ ਕੇ ਰਾਸ਼ਟਰਪਤੀ ਅਸ਼ਰਫ ਗ਼ਨੀ ਨਾਲ ਮੁਲਾਕਾਤ ਕਰਨ ਜਾ ਰਹੇ ਸਨ।ਬੀਬੀਸੀ ਨਾਲ ਆਖਰੀ ਗੱਲਬਾਤਬੀਬੀਸੀ ਨੇ ਅਵਤਾਰ ਸਿੰਘ ਖਾਲਸਾ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ।ਇਸ ਗੱਲਬਾਤ ਵਿੱਚ ਉਨ੍ਹਾਂ ਕਿਹਾ ਸੀ, ""ਮੇਰੇ ਘਰ ਵਿੱਚ ਰਾਕਟ ਡਿੱਗਿਆ ਸੀ ਅਤੇ ਮੇਰੇ ਅੱਠ ਬੰਦੇ ਸ਼ਹੀਦ ਹੋ ਗਏ ਸਨ ਅਤੇ ਸੱਤ ਬੰਦੇ ਜ਼ਖਮੀ ਹੋ ਗਏ ਸਨ ਪਰ ਮੈਂ ਵਤਨ ਨਹੀਂ ਛੱਡਿਆ ਕਿਉਂਕਿ ਇਹ ਮੇਰੀ ਮਾਤਾ ਹੈ। ਇਹ ਮੇਰੀ ਧਰਤੀ ਹੈ।"" Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ""ਉਹ ਵੀ ਵੱਡਾ ਦਿਨ ਹੋਵੇਗਾ ਜਦੋਂ ਅਫ਼ਗਾਨਿਸਤਾਨ ਦੀਆਂ ਸੰਗਤਾਂ ਖਾਤਰ, ਮੁਸਲਮਾਨ ਵੀਰਾਂ ਖ਼ਾਤਰ ਮੇਰੇ ਸੀਨੇ ਵਿੱਚ ਗੋਲੀ ਲੱਗ ਜਾਵੇ। ਮੈਨੂੰ ਬੜੀ ਖੁਸ਼ੀ ਹੋਵੇਗੀ।""ਬਿਨਾਂ ਮੁਕਾਬਲਾ ਚੋਣਾਂ ਕਿਵੇਂਅਫਗਾਨਿਸਤਾਨ ਦੇ ਹਿੰਦੂ ਅਤੇ ਸਿੱਖ ਇੱਕ ਹੀ ਸੀਟ ਲਈ ਚੋਣ ਲੜ ਸਕਦੇ ਹਨ।ਇਨ੍ਹਾਂ ਘੱਟ ਗਿਣਤੀਆਂ ਦੀ ਵਧੇਰੇ ਵਸੋਂ ਹੇਲਮੰਦ, ਕਾਬੁਲ ਅਤੇ ਨੰਗਰਹਾਰ ਵਿੱਚ ਹੈ।ਸਿਰਫ ਹੇਲਮੰਦ, ਕਾਬੁਲ ਅਤੇ ਨੰਗਰਹਾਰ ਵਿੱਚ ਹੀ ਇਨ੍ਹਾਂ ਵਿੱਚੋਂ 1100 ਲੋਕਾਂ ਨੇ ਆਪਣੀ ਵੋਟ ਬਣਵਾਈ ਹੈ। ਫੋਟੋ ਕੈਪਸ਼ਨ ਦੋਹਾਂ ਭਾਈਚਾਰਿਆਂ ਦਾ ਸਿਰਫ ਇੱਕੋ ਨੁਮਾਇੰਦਾ ਸੰਸਦ ਵਿੱਚ ਜਾਂਦਾ ਹੈ। ਨਰਿੰਦਰ ਸਿੰਘ ਪੂਰੇ ਅਫਗਾਨਿਸਤਾਨ ਵਿੱਚ ਹਿੰਦੂਆਂ ਅਤੇ ਸਿੱਖਾਂ ਦੇ ਇੱਕਲੌਤੇ ਉਮੀਦਵਾਰ ਹਨ ਇਸ ਲਈ ਉਨ੍ਹਾਂ ਦੀ ਬਿਨਾਂ ਮੁਕਾਬਲਾ ਚੋਣ ਹੋ ਸਕੀ ਹੈ।ਹੁਣ ਜਦੋਂ ਕਿ ਉਨ੍ਹਾਂ ਦਾ ਕੋਈ ਵਿਰੋਧੀ ਨਹੀਂ ਹੈ, ਇਸ ਲਈ ਚੋਣ ਪ੍ਰਚਾਰ ਦਾ ਵੀ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ।ਨਰਿੰਦਰ ਸਿੰਘ ਨੇ ਦੱਸਿਆ, ""ਮੈਂ ਵੀ ਚਾਹੁੰਦਾ ਹਾਂ ਕਿ ਚੋਣ ਪ੍ਰਚਾਰ ਕਰਾਂ ਅਤੇ ਆਪਣੇ ਲੋਕਾਂ ਨੂੰ ਮਿਲਾਂ ਪਰ ਸੁਰੱਖਿਆ ਕਾਰਨਾਂ ਕਰਕੇ ਅਜਿਹਾ ਨਹੀਂ ਕਰ ਸਕਦਾ।""ਅਫਗਾਨਿਸਤਾਨ ਵਿੱਚ ਘੱਟ ਗਿਣਤੀਹਿੰਦੂ ਅਤੇ ਸਿੱਖ ਭਾਈਚਾਰੇ ਅਫਗਾਨਿਸਤਾਨ ਵਿੱਚ ਲਗਾਤਾਰ ਸਿਆਸੀ ਅਤੇ ਆਰਥਿਕ ਵਿਤਕਰੇ ਦੇ ਸ਼ਿਕਾਰ ਰਹੇ ਹਨ।ਇਹ ਵੀ ਪੜ੍ਹੋ:ਅਫ਼ਗਾਨਿਸਤਾਨ 'ਚ ਸਿੱਖਾਂ ਦੀ ਹੋਂਦ ਅਤੇ ਹਿਜਰਤ ਦੀ ਕਹਾਣੀਮੌਤ ਤੋਂ ਪਹਿਲਾਂ ਅਫ਼ਗਾਨ ਸਿੱਖ ਆਗੂ ਨੇ ਬੀਬੀਸੀ ਨੂੰ ਕੀ ਕਿਹਾਅਫ਼ਗਾਨਿਸਤਾਨ 'ਚ ਸਿੱਖਾਂ ਦੀ ਹੋਂਦ ਅਤੇ ਹਿਜਰਤ ਦੀ ਕਹਾਣੀਸੱਤਰ ਦੇ ਦਹਾਕੇ ਵਿੱਚ ਇਨ੍ਹਾਂ ਦੀ ਇੱਕ ਵੱਡੀ ਗਿਣਤੀ ਦੇਸ ਤੋਂ ਪਰਵਾਸ ਕਰ ਗਈ ਸੀ ਪਰ ਅਵਤਾਰ ਸਿੰਘ ਖਾਲਸਾ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਤਾਲਿਬਾਨ ਦੇ ਸਮੇਂ ਲਗਪਗ ਦੋ ਹਜ਼ਾਰ ਅਫਗਾਨਿਸਤਾਨ ਵਾਪਸ ਆ ਗਏ ਸਨ।ਨਰਿੰਦਰ ਸਿੰਘ ਦਾ ਕਹਿਣਾ ਹੈ,""ਹੁਣ ਜਦੋਂ ਮੈਂ ਸੰਸਦ ਮੈਂਬਰ ਬਣ ਗਿਆ ਹਾਂ ਤਾਂ ਹਿੰਦੂਆਂ ਦੀ ਹੜੱਪੀ ਗਈ ਜਾਇਦਾਦ ਮੁੜਵਾਉਣ ਅਤੇ ਇਨ੍ਹਾਂ ਲੋਕਾਂ ਦੀ ਹੋਰ ਸਹਾਇਤਾ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਾਂਗਾ""""ਸਿੱਖ ਅਤੇ ਹਿੰਦੂ ਅਫਗਾਨਿਸਤਾਨ ਵਿੱਚ ਸਦੀਆਂ ਤੋਂ ਨਜ਼ਰਅੰਦਾਜ਼ ਕੀਤੇ ਜਾਂਦੇ ਰਹੇ ਹਨ"" ਅਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਇਨ੍ਹਾਂ ਲੋਕਾਂ ਨੂੰ ਵੀ ਹੋਰ ਨਾਗਰਿਕਕਾਂ ਵਾਂਗ ਸਰਾਕਾਰੀ ਸਹੂਲਤਾਂ ਦਾ ਲਾਭ ਮਿਲੇ। Image copyright EPA ਫੋਟੋ ਕੈਪਸ਼ਨ ਧਮਾਕੇ ਤੋਂ ਬਾਅਦ ਜਲਾਲਾਬਾਦ ਵਿੱਚ ਸਥਾਨਕ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਇਸ ਤੋਂ ਪਹਿਲਾਂ ਸਿੱਖਾਂ ਅਤੇ ਹਿੰਦੂਆਂ ਦੇ ਅਫਗਾਨਿਸਤਾਨ ਦੀ ਸੰਸਦ ਵਿੱਚ ਕੋਈ ਨੁਮਾਂਇੰਦਾ ਨਹੀਂ ਹੁੰਦਾ ਸੀ।ਦੋਹਾਂ ਭਾਈਚਾਰਿਆਂ ਦਾ ਸਿਰਫ ਇੱਕੋ ਨੁਮਾਇੰਦਾ ਸੰਸਦ ਵਿੱਚ ਜਾਂਦਾ ਹੈ।ਨਰਿੰਦਰ ਸਿੰਘ ਪਹਿਲੇ ਅਜਿਹੇ ਵਿਅਕਤੀ ਹੋਣਗੇ ਜੋ ਅਫਗਾਨ ਸੰਸਦ (ਵਸਲੀ ਜਿਰਗਾ) ਵਿੱਚ ਦੋਹਾਂ ਭਾਈਚਾਰਿਆਂ ਦੀ ਨੁਮਾਇੰਦਗੀ ਕਰਨਗੇ।ਇਹ ਕਾਨੂੰਨ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਸਮੇਂ ਪਾਸ ਕੀਤਾ ਗਿਆ ਸੀ, ਜਿਸ ਕਰਕੇ ਅੱਜ ਅਫਗਾਨਿਸਤਾਨ ਵਿੱਚ ਸਿੱਖ ਅਤੇ ਹਿੰਦੂ ਘੱਟ ਗਿਣਤੀਆਂ ਨੂੰ ਇਹ ਹੱਕ ਮਿਲਿਆ ਹੈ।ਅਫਗਾਨ ਸੰਸਦ ਦੀਆਂ 250 ਸੀਟਾਂ ਲਈ 20 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ।ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi ",False " ਆਈਫੋਨ ਦੇ ਘਟਦੇ ਸ਼ੌਂਕ ਤੇ ਐਪਲ ਦੇ ਸ਼ੇਅਰਾਂ ਵਿੱਚ ਰਿਕਾਰਡ ਗਿਰਾਵਟ, ਇੱਕ ਦਿਨ ਵਿੱਚ 75 ਅਰਬ ਡਾਲਰ ਦਾ ਘਾਟਾ 4 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46755188 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਦੁਨੀਆਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਸ਼ੁਮਾਰ ਐਪਲ ਦੇ ਸ਼ੇਅਰਾਂ ਵਿੱਚ ਵੀਰਵਾਰ ਨੂੰ ਵੱਡੀ ਗਿਰਾਵਟ ਦੇਖੀ ਗਈ।ਇਸ ਨਾਲ ਇੱਕ ਦਿਨ ਦੇ ਅੰਦਰ ਹੀ ਕੰਪਨੀ ਨੂੰ ਕੁੱਲ 75 ਅਰਬ ਡਾਲਰ ਭਾਵ ਕਿ ਲਗਪਗ 5,25,800 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।ਕੰਪਨੀ ਨੇ ਇੱਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਸਾਲ 2018 ਦੀ ਆਖ਼ਰੀ ਤਿਮਾਹੀ ਦੀ ਉਸ ਦੀ ਆਮਦਨੀ ਅੰਦਾਜ਼ੇ ਤੋਂ ਘੱਟ ਰਹਿ ਸਕਦੀ ਹੈ।ਪਹਿਲਾਂ ਕੰਪਨੀ ਨੇ 98 ਅਰਬ ਡਾਲਰ ਦੇ ਲਾਭ ਦਾ ਅੰਦਾਜ਼ਾ ਲਾਇਆ ਸੀ ਪਰ ਬਾਅਦ ਵਿੱਚ ਕਿਹਾ ਕਿ ਉਸ ਨੂੰ 84 ਅਰਬ ਡਾਲਰ ਦੀ ਕਮਾਈ ਹੋ ਸਕਦੀ ਹੈ।ਲੰਘੇ 16 ਸਾਲਾਂ ਵਿੱਚ ਕੰਪਨੀ ਨੇ ਪਹਿਲੀ ਵਾਰ ਅਪਣੇ ਅੰਦਾਜ਼ਿਆਂ ਵਿੱਚ ਕਟੌਤੀ ਕੀਤੀ ਹੈ। ਇਸ ਕਟੌਤੀ ਤੋਂ ਬਾਅਦ ਕੰਪਨੀ ਦੇ ਸ਼ੇਅਰ ਡਿੱਗੇ।ਇਹ ਗਿਰਾਵਟ ਚੀਨੀ ਬਾਜ਼ਾਰ ਵਿੱਚ ਆਈ ਆਈਫੋਨ ਦੀ ਬਿਕਰੀ ਵਿੱਚ ਕਮੀ ਕਾਰਨ ਕੀਤੀ ਗਈ ਹੈ। ਇਸ ਮਗਰੋਂ ਅਮਰੀਕਾ ਦੇ ਮੁੱਖ ਬਾਜ਼ਾਰਾਂ ਵਿੱਚ ਗਿਰਾਵਾਟ ਦੇਖੀ ਗਈ। ਤਕਨੀਕੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਕਾਰੋਬਾਰ ਕਰਨ ਵਾਲਾ ਨੈਸਡੈਕ 3.1 ਫੀਸਦੀ ਹੇਠਾਂ ਬੰਦ ਹੋਇਆ।ਇਹ ਵੀ ਪੜ੍ਹੋ:ਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆ'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'ਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰ Image copyright Getty Images ਝਟਕਾ ਜਾਂ ਤਬਾਹੀ?ਐਪਲ ਪਿਛਲੇ ਸਾਲ 2018 ਵਿੱਚ ਹੀ ਪਹਿਲੀ ਇੱਕ ਹਜ਼ਾਰ ਅਰਬ (ਇੱਕ ਟ੍ਰਿਲੀਅਨ) ਡਾਲਰ ਦੀ ਕੰਪਨੀ ਬਣੀ ਸੀ। ਕੰਪਨੀ ਨੇ ਇਹ ਮਾਅਰਕਾ ਮਾਈਕ੍ਰੋਸਾਫਟ, ਐਮੇਜ਼ੌਨ ਤੇ ਫੇਸਬੁੱਕ ਨੂੰ ਪਿੱਛੇ ਛੱਡ ਕੇ ਮਾਰਿਆ ਸੀ।ਇਸ ਦੀ ਵਜ੍ਹਾ ਇਹ ਸੀ ਕਿ ਕੰਪਨੀ ਨੇ ਉਸ ਸਮੇਂ ਆਪਣੇ ਪਿਛਲੇ ਤਿੰਨ ਮਹੀਨਿਆਂ ਦੀ ਰਿਪੋਰਟ ਪੇਸ਼ ਕੀਤੀ ਸੀ ਜਿਸ ਦੌਰਾਨ ਕੰਪਨੀ ਨੇ ਵਧੀਆ ਕਾਰਗੁਜ਼ਾਰੀ ਕੀਤੀ ਸੀ ਅਤੇ ਸ਼ੇਅਰਾਂ ਵਿੱਚ ਉਛਾਲ ਆਇਆ ਸੀ।ਜਿੱਥੇ ਕੁਝ ਮਾਹਿਰ ਕੰਪਨੀ ਦੇ ਸ਼ੇਅਰਾਂ ਵਿੱਚ ਆਏ ਇਸ ਨਿਘਾਰ ਨੂੰ ਮਾਮੂਲੀ ਝਟਕਾ ਦੱਸ ਰਹੇ ਸਨ ਤਾਂ ਕੁਝ ਇਸ ਨੂੰ ਕੰਪਨੀ ਦੀ ਤਬਾਹੀ ਦੱਸ ਰਹੇ ਹਨ।ਇਹ ਵੀ ਪੜ੍ਹੋ:ਗੂਗਲ ਤੇ ਐਪਲ ਨੇ ਕਿਉਂ ਹਟਾਇਆ ਇਹ ਐਪ?ਐਪਲ ਮੁਖੀ ਨੂੰ ਨਿੱਜੀ ਜੈਟ ਦੀ ਵਰਤੋਂ ਦੇ ਹੁਕਮਐਪਲ ਨੇ ਆਪਣੇ ਗਾਹਕਾਂ ਨੂੰ ਕਿਉਂ ਕੀਤਾ ਖ਼ਬਰਦਾਰ? Image copyright Getty Images ਪਰ ਕੰਪਨੀ ਦੇ ਨਵੇਂ ਆਈਫੋਨ ਦੀ ਬਿਕਰੀ ਵਿੱਚ ਆਈ ਕਮੀ ਇਸ ਘਾਟੇ ਦੀ ਮੁੱਖ ਵਜ੍ਹਾ ਹੈ। ਆਈਫੋਨ ਗਾਹਕ ਨਵਾਂ ਮਾਡਲ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਨੂੰ ਖ਼ਰੀਦਣ ਲਈ ਉਤਾਵਲੇ ਰਹਿੰਦੇ ਸਨ।ਆਈਫੋਨ ਦਾ ਨਵਾਂ ਮਾਡਲ ਲਾਂਚ ਹੁੰਦੇ ਹੀ ਕੰਪਨੀ ਦੇ ਸ਼ੋਰੂਮ ਦੇ ਬਾਹਰ ਲਾਈਨਾਂ ਲੱਗ ਜਾਂਦੀਆਂ ਸਨ ਪਰ ਹੁਣ ਇਹ ਜਾਦੂ ਮੱਠਾ ਪੈ ਗਿਆ ਹੈ।ਬੀਬੀਸੀ ਦੇ ਟੈਕਨਾਲੋਜੀ ਪੱਤਰਕਾਰ ਡੇਵ ਲੀ ਮੁਤਾਬਕ, ""ਅਜੋਕੇ ਦੌਰ ਵਿੱਚ ਮੋਬਾਈਲ ਫੋਨ ਦੀ ਕੁਆਲਿਟੀ ਕਾਰਨ ਅਸੀਂ ਨਵਾਂ ਮਾਡਲ ਖ਼ਰੀਦਣ ਲਈ ਉਤਾਵਲੇ ਨਹੀਂ ਰਹਿੰਦੇ। ਹਾਲ ਹੀ ਵਿੱਚ ਲਾਂਚ ਹੋਇਆ ਆਈਫੋਨ ਇੱਕ ਹਜ਼ਾਰ ਡਾਲਰ ਦਾ ਹੋ ਗਿਆ ਹੈ।""ਇਹ ਵੀ ਪੜ੍ਹੋ:ਫੇਸਬੁੱਕ ਹੀ ਨਹੀ ਹੁਣ ਵੱਟਸਐਪ 'ਤੇ ਵੀ ਪੜ੍ਹੋ ਖ਼ਬਰਾਂ ਹੁਣ ਗੂਗਲ ਤੈਅ ਕਰੇਗਾ ਤੁਹਾਡੀ ਇੰਟਰਵਿਊਸੈਮਸੰਗ ਗਲੈਕਸੀ S9 ਬਾਰੇ ਜਾਣੋ ਇਹ 5 ਗੱਲਾਂ ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਐਪਲ ਦੀ ਕਮਾਈ ਦੇ ਰਿਕਾਰਡ ਨੂੰ ਤੋੜਨ ਲਈ ਕਤਾਰ 'ਚ ਲੱਗੀਆਂ ਇਹ ਕੰਪਨੀਆਂਪਰ ਅਜਿਹਾ ਨਹੀਂ ਹੈ ਕਿ ਐਪਲ ਨੂੰ ਆਈਫੋਨ ਦੀ ਮੱਠੀ ਹੋ ਰਹੀ ਬਿਕਰੀ ਦੀ ਅੰਦਾਜ਼ਾ ਨਹੀਂ ਸੀ, ਇਸੇ ਕਾਰਨ ਕੰਪਨੀ ਨੇ ਹੋਰ ਪਾਸੇ ਵਿਕਾਸ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।ਅੱਜ ਸੇਵਾ, ਸਿਹਤ ਅਤੇ ਫਿਟਨੈਸ ਦੇ ਖੇਤਰਾਂ ਵਿੱਚ ਕੰਪਨੀ ਨੇ ਵਰਨਣਯੋਗ ਤਰੱਕੀ ਕੀਤੀ ਹੈ। ਫੇਸਬੁਕ ਦੀ ਕੁਲ ਕਮਾਈ ਜਿਨ੍ਹਾਂ ਐਪਲ ਸੇਵਾ ਖੇਤਰ ਵਿੱਚ ਵੀ ਉਨਾਂ ਹੀ ਪੈਸਾ ਕਮਾ ਲੈਂਦੀ ਹੈ। ਡੇਵ ਲੀ ਕਹਿੰਦੇ ਹਨ, ""ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਐਪਲ ਕੰਪਨੀ ਔਖ ਦੀ ਘੜੀ ਵਿੱਚ ਹੈ।""ਦੂਸਰੇ ਪਾਸੇ ਚੀਨੀ ਅਰਥਚਾਰਾ ਡਿੱਗ ਰਿਹਾ ਹੈ, ਜਿਸ ਕਾਰਨ ਉੱਥੇ ਆਈਫੋਨ ਦੀ ਬਿਕਰੀ ਵਿੱਚ ਵੀ ਕਮੀ ਆਈ ਹੈ।ਚੀਨ ਦੇ ਅਰਥਚਾਰੇ ਵਿੱਚ ਜਿਸ ਤੇਜ਼ੀ ਨਾਲ ਗਿਰਾਵਟ ਆਈ ਹੈ ਉਸਦਾ ਅੰਦਾਜ਼ਾ ਨਾ ਹੀ ਐਪਲ ਲਾ ਸਕੀ ਅਤੇ ਨਾ ਹੀ ਕੋਈ ਹੋਰ।ਚੀਨ ਅਤੇ ਅਮਰੀਕਾ ਵਿੱਚ ਜਾਰੀ ਕਾਰੋਬਾਰੀ ਖਿੱਚੋਤਾਣ ਵੀ ਐਪਲ ਦੇ ਨੁਕਸਾਨ ਦਾ ਇੱਕ ਕਾਰਨ ਹੈ। Image copyright Getty Images ਫੋਟੋ ਕੈਪਸ਼ਨ ਐਪਲ ਦੇ ਸੀਈਓ ਟਿਮ ਕੁਕ ਕੰਪਨੀ ਦੇ ਘਾਟੇ ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਜਿੰਮੇਵਾਰ ਮੰਨਦੇ ਹਨ। ਐਪਲ ਦੇ ਸੀਈਓ ਟਿਮ ਕੁਕ ਇਸ ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਜਿੰਮੇਵਾਰ ਮੰਨਦੇ ਹਨ।ਟਿਮ ਨੇ ਕੰਪਨੀ ਦੇ ਸ਼ੇਅਰਧਾਰਕਾਂ ਨੂੰ ਕਿਹਾ ਸੀ, ‘ਕਾਰੋਬਾਰ ’ਤੇ ਜੰਗ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਨਾਲ ਗਾਹਕਾਂ ਦਾ ਭਰੋਸਾ ਡੋਲ ਰਿਹਾ ਹੈ।'ਐਪਲ ਨੂੰ ਭਾਵੇਂ ਵੱਡਾ ਘਾਟਾ ਪਿਆ ਹੋਵੇ ਪਰ ਇਸਦੀਆਂ ਤਿਜੋਰੀਆਂ ਹਾਲੇ ਵੀ ਭਰੀਆਂ ਹੋਈਆਂ ਹਨ ਅਤੇ ਸੰਭਵ ਹੈ ਕਿ ਕੰਪਨੀ ਕਿਸੇ ਹੋਰ ਖੇਤਰ ਵਿੱਚ ਆਪਣੀ ਕੋਈ ਨਵੀਂ ਸ਼ਾਖ਼ਾ ਖੜੀ ਕਰ ਦੇਵੇ। ਇਸ ਕੰਪਨੀ ਕੋਲ ਅਜਿਹਾ ਕਰਨ ਲਈ ਭਰਪੂਰ ਪੈਸਾ ਹੈ।ਇਹ ਵੀ ਪੜ੍ਹੋ:ਮੋਦੀ ਦਾ ਜਾਦੂ ਗੁਰਦਾਸਪੁਰ 'ਚ ਇਸ ਕਰਕੇ ਨਹੀਂ ਚੱਲਿਆਐੱਚ ਐੱਸ ਫੂਲਕਾ ਨੇ ਆਮ ਆਦਮੀ ਪਾਰਟੀ ਛੱਡੀਪਾਕਿਸਤਾਨ 'ਚ ਦਾਜ ਖਿਲਾਫ਼ ਅਨੋਖੀ ਮੁਹਿੰਮਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬੀਤੇ ਇੱਕ ਦਹਾਕੇ ਵਿੱਚ ਆਸਟ੍ਰੇਲੀਆ ਵਿੱਚ ਵੱਡੀ ਗਿਣਤੀ ਵਿੱਚ ਘਰੇਲੂ ਹਿੰਸਾ ਦੇ ਮਾਮਲੇ ਵਧੇ ਹਨ। ਜ਼ਿਆਦਤਰ ਭਾਰਤੀ ਔਰਤਾਂ ਲਈ ਅੰਗਰੇਜ਼ੀ ਨਾ ਆਉਣਾ ਅਤੇ ਸਥਾਨਕ ਕਾਨੂੰਨਾਂ ਬਾਰੇ ਜਾਣਕਾਰੀ ਨਾ ਹੋਣਾ ਚੁਣੌਤੀ ਬਣ ਜਾਂਦਾ ਹੈ।ਰਿਪੋਰਟਰ : ਵਿਨੀਤ ਖਰੇ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇਹ ਦੁਨੀਆਂ 'ਚ ਸਭ ਤੋਂ ਮਸ਼ਹੂਰ ਖਾਣ-ਪੀਣ ਦੀਆਂ ਚੀਜ਼ਾਂ 'ਚੋਂ ਇੱਕ ਹਨ, ਬਣਾਉਣ 'ਚ ਸੌਖੇ, ਖਰੀਦਣ 'ਚ ਸਸਤੇ, ਮਾਊਂਟ ਐਵਰੈਸਟ ਹੋਵੇ ਜਾਂ ਪੁਲਾੜ, ਹਰ ਥਾਂ ਪਹੁੰਚੇ ਹਨ। ਜਾਣੋ ਆਖ਼ਡਰ ਇਹ ਨੂਡਲਜ਼ ਹੋਂਦ ਵਿੱਚ ਆਏ ਕਿਵੇਂ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਦੋਂ ਵਾਜਪਾਈ ਨੇ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਨੂੰ ਫੋਨ ਕਰਕੇ ਅਸਤੀਫ਼ਾ ਦੇਣ ਤੋਂ ਰੋਕਿਆ ਸਿੱਧਨਾਥ ਗਨੂ ਬੀਬੀਸੀ ਪੱਤਰਕਾਰ 25 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45199182 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਈ ਦਾ ਮੰਗਲਵਾਰ ਨੂੰ 94ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ। ਅਟਲ ਬਿਹਾਰੀ ਵਾਜਪਈ ਦਾ 16 ਅਗਸਤ 2018 ਨੂੰ ਦੇਹਾਂਤ ਹੋ ਗਿਆ ਸੀ।ਭਾਰਤੀ ਜਨਤਾ ਪਾਰਟੀ ਨੂੰ ਭਾਰਤ ਵਿਚ ਸਿਆਸੀ ਮੁਕਾਮ ਦੁਆਉਣ ਵਾਲੇ ਵਾਜਪਈ ਦੀ ਯਾਦ ਵਿਚ ਨਵੀਂ ਦਿੱਲੀ ਵਿਚ ਉਨ੍ਹਾਂ ਦੀ ਯਾਦਗਾਰ ਉਸਾਰੀ ਗਈ ਹੈ। ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਅਰਪਣ ਕੀਤਾ।ਮਰਹੂਮ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਕਰਵਾਏ ਗਏ ਸਮਾਗਮ ਵਿਚ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਣੇ ਵੱਡੀ ਗਿਣਤੀ ਵਿਚ ਆਗੂ ਪਹੁੰਚੇ ਹੋਏ ਸਨ।ਇਹ ਵੀ ਪੜ੍ਹੋ: ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’'ਖਾਣੇ ਮਗਰੋਂ ਉਸ ਨੂੰ ਬਿਸਤਰ 'ਚ ਮੇਰੀ ਲੋੜ ਹੁੰਦੀ'ਬੀਤੇ ਅਗਸਤ ਜਦੋਂ ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ ਹੋਇਆ ਸੀ ਤਾਂ ਬੀਬੀਸੀ ਪੱਤਰਕਾਰ ਸਿੱਧਨਾਥ ਗਨੂ ਨੇ ਇੱਕ ਲੇਖ ਲਿਖਿਆ ਸੀ। ਪਾਠਕਾਂ ਦੀ ਰੂਚੀ ਲਈ ਇਹ ਦੁਬਾਰਾ ਛਾਪਿਆ ਜਾ ਰਿਹਾ ਹੈ।ਇਤਿਹਾਸਕ ਭਾਸ਼ਣ13 ਮਈ 2004- ਅਟਲ ਬਿਹਾਰੀ ਵਾਜਪਾਈ ਆਪਣੀ ਕੈਬਿਨਟ ਦੀ ਆਖਰੀ ਬੈਠਕ ਖ਼ਤਮ ਕਰ ਕੇ ਰਾਸ਼ਟਰਪਤੀ ਭਵਨ ਲਈ ਰਵਾਨਾ ਹੋ ਗਏ ਸਨ।ਐਨਡੀਏ ਸੰਸਦ 'ਚ ਭਰੋਸੇ ਦਾ ਮਤ ਹਾਰ ਗਿਆ ਸੀ। ਨੇੜੇ ਹੀ ਕਾਂਗਰਸ ਦੇ ਦਫਤਰ ਵਿੱਚ ਪਾਰਟੀ ਦੇ ਵਰਕਰ ਜਸ਼ਨ ਮਨਾ ਰਹੇ ਸਨ। ਕਾਂਗਰਸ ਪਾਰਟੀ ਸੋਨੀਆ ਗਾਂਧੀ ਦੀ ਪ੍ਰਧਾਨ ਮੰਤਰੀ ਵਜੋਂ ਤਾਜਪੋਸ਼ੀ ਨੂੰ ਲੈ ਕੇ ਉਤਸ਼ਾਹਿਤ ਸੀ। ਅਸਤੀਫੇ ਤੋਂ ਬਾਅਦ ਵਾਜਪਾਈ ਨੇ ਆਪਣੇ ਭਾਸ਼ਣ ਵਿੱਚ ਕਿਹਾ, ''ਮੇਰੀ ਪਾਰਟੀ ਤੇ ਗਠ਼ਜੋੜ ਹਾਰ ਗਿਆ, ਪਰ ਭਾਰਤ ਦੀ ਜਿੱਤ ਹੋਈ ਹੈ।'' ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਅਟਲ ਬਿਹਾਰੀ ਵਾਜਪਾਈਵਾਜਪਾਈ ਵਿਰੋਧੀ ਧਿਰ ਦੇ ਨੇਤਾ ਬਣਨ ਵਾਲੇ ਸੀ, ਸੁਸ਼ਮਾ ਸਵਰਾਜ ਨੇ ਕੈਬਿਨਟ ਦੀ ਬੈਠਕ ਤੋਂ ਬਾਅਦ ਇਸ ਦਾ ਐਲਾਨ ਵੀ ਕੀਤਾ ਸੀ, ਪਰ ਕੋਈ ਨਹੀਂ ਜਾਣਦਾ ਸੀ ਕਿ ਵਾਜਪਈ ਰਾਜਨੀਤੀ ਛੱਡਣਾ ਚਾਹੁੰਦੇ ਸਨ। ਦੇਸ ਨੂੰ ਆਪਣੇ ਭਾਸ਼ਣਾਂ ਨਾਲ ਮੋਹ ਲੈਣ ਵਾਲਾ ਵਿਅਕਤੀ ਹੁਣ ਸੰਨਿਆਸ ਲੈਣ ਨੂੰ ਤਿਆਰ ਸੀ। ਭਾਸ਼ਣ ਕਲਾ ਦੇ ਮਾਹਿਰ, ਕਵੀ ਤੇ ਇੱਕ ਵੱਡੇ ਰਾਜਨੇਤਾ ਅਟਲ ਬਿਹਾਰੀ ਵਾਜਪਾਈ ਪਿਛਲੇ 14 ਸਾਲਾਂ ਤੋਂ ਬਿਮਾਰ ਹਨ। ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਲੋਕ ਸਭਾ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਨੇ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲੀ। ਵਾਜਪਾਈ ਹੌਲੀ ਹੌਲੀ ਸਿਆਸੀ ਸਫਾਂ ਵਿੱਚੋਂ ਤੋਂ ਗਾਇਬ ਹੋ ਰਹੇ ਸਨ। ਹਾਲਾਂਕਿ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਭਾਜਪਾ ਦੇ ਕੱਦਾਵਰ ਨੇਤਾ ਵਾਜਪਾਈ ਰਿਟਾਇਰ ਨਹੀਂ ਹੋਣਗੇ, ਪਰ ਇਸਨੂੰ ਲੈ ਕੇ ਰਾਇ ਵੰਡੀ ਹੋਈ ਸੀ। Image copyright PTI 2005 ਵਿੱਚ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਭਾਜਪਾ ਦੀ ਪੱਚੀਵੀਂ ਵਰ੍ਹੇਗੰਢ ਦੇ ਸਮਾਗਮ ਦੌਰਾਨ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਵਾਜਪਾਈ ਨੇ ਰਿਟਾਇਰਮੈਂਟ ਦਾ ਐਲਾਨ ਕੀਤਾ। ਇਸ ਰੈਲੀ ਵਿੱਚ ਉਨ੍ਹਾਂ ਨੇ ਸਭ ਤੋਂ ਛੋਟਾ ਭਾਸ਼ਣ ਦਿੱਤਾ ਸੀ। ਉਨ੍ਹਾਂ ਪਾਰਟੀ ਵਿੱਚ ਅਡਵਾਨੀ ਤੇ ਪ੍ਰਮੋਦ ਮਹਾਜਨ ਨੂੰ ਰਾਮ-ਲਕਸ਼ਮਣ ਦੀ ਜੋੜੀ ਕਿਹਾ ਸੀ। ਵਾਜਪਾਈ ਉਸ ਵੇਲੇ ਵੀ ਲਖਨਊ ਤੋਂ ਸੰਸਦ ਮੈਂਬਰ ਸੀ। ਹਾਲਾਂਕਿ ਤਬੀਅਤ ਖਰਾਬ ਹੋਣ ਕਰਕੇ ਉਹ ਨਿਯਮਿਤ ਰੂਪ ਤੋਂ ਲੋਕ ਸਭਾ ਵਿੱਚ ਹਾਜ਼ਿਰ ਨਹੀਂ ਹੋ ਰਹੇ ਸਨ। ਉਨ੍ਹਾਂ 2007 ਦੀ ਉਪ-ਰਾਸ਼ਟਰਪਤੀ ਚੋਣ ਵਿੱਚ ਵੋਟ ਪਾਈ ਸੀ। ਅਟਲ ਬਿਹਾਰੀ ਵਾਜਪਾਈ ਵ੍ਹੀਲ ਚੇਅਰ ਉੱਤੇ ਵੋਟ ਦੇਣ ਪਹੁੰਚੇ ਸੀ ਤੇ ਉਨ੍ਹਾਂ ਨੂੰ ਇਸ ਤਰ੍ਹਾਂ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸ਼ਕ ਬੇਹੱਦ ਨਿਰਾਸ਼ ਹੋਏ ਸਨ। ਇਹ ਵੀ ਪੜ੍ਹੋ:ਕਿਹੋ ਜਿਹੀ ਹੈ ਅਟਲ ਬਿਹਾਰੀ ਵਾਜਪਈ ਦੀ ਸਿਹਤ? ਕਿੰਨਾ ਤੇ ਕਿਵੇਂ ਖ਼ਤਰਨਾਕ ਹੋ ਸਕਦਾ ਹੈ ਵਟਸਐਪ ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀਉਸੇ ਸਾਲ ਉਨ੍ਹਾਂ ਨਾਗਪੁਰ ਦੇ ਰੇਸ਼ਿਮਬਾਗ ਵਿੱਚ ਆਰਐੱਸਐੱਸ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ। ਬੀਬੀਸੀ ਮਰਾਠੀ ਨੂੰ ਰੋਹਨ ਨਾਮਜੋਸ਼ੀ ਨੇ ਦੱਸਿਆ, ''ਬਹੁਤ ਜ਼ਿਆਦਾ ਭੀੜ ਸੀ। ਵ੍ਹੀਲ ਚੇਅਰ ਤੇ ਵਾਜਪਾਈ ਨੂੰ ਮੰਚ ਉੱਤੇ ਲਾਉਣ ਦੀ ਖਾਸ ਲਿਫਟ ਦੀ ਵਿਵਸਥਾ ਕੀਤੀ ਗਈ ਸੀ। ਜਦ ਉਹ ਮੰਚ 'ਤੇ ਪਹੁੰਚੇ ਤਾਂ ਲੋਕ ਬਹੁਤ ਉਤਸ਼ਾਹਿਤ ਹੋਏ।''''ਮੈਂ ਵੇਖਿਆ ਕਿ ਕਈ ਲੋਕ ਉਨ੍ਹਾਂ ਨੂੰ ਆਪਣੇ ਪੈਰਾਂ ਤੋਂ ਚੱਪਲਾਂ ਲਾਹੁਣ ਤੋਂ ਬਾਅਦ ਪ੍ਰਣਾਮ ਕਰ ਰਹੇ ਸਨ, ਜਿਵੇਂ ਰੱਬ ਨੂੰ ਕੀਤਾ ਜਾਂਦਾ ਹੈ।''2009 ਵਿੱਚ ਉਨ੍ਹਾਂ ਸੰਸਦ ਮੈਂਬਰ ਵਜੋਂ ਆਪਣਾ ਆਖਰੀ ਕਾਰਜਕਾਲ ਪੂਰਾ ਕੀਤਾ ਤੇ ਫੇਰ ਕਦੇ ਵੀ ਚੋਣ ਨਹੀਂ ਲੜੇ। ਵਾਜਪਾਈ ਦੀ ਬਿਮਾਰੀ ਕੀ ਹੈ?ਸਾਲ 2000 ਵਿੱਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਉਨ੍ਹਾਂ ਦੇ ਸੱਜੇ ਗੋਡੇ ਦੀ ਸਰਜਰੀ ਹੋਈ ਸੀ। ਇਸ ਕਰਕੇ 2004 ਤੋਂ ਬਾਅਦ ਉਨ੍ਹਾਂ ਦਾ ਫਿਰਨਾ-ਤੁਰਨਾ ਸੀਮਤ ਹੋ ਗਿਆ। ਲੰਮੇ ਸਮੇਂ ਤੋਂ ਉਨ੍ਹਾਂ ਦੇ ਦੋਸਤ ਰਹੇ ਐਨਐਮ ਘਟਾਟੇ ਨੇ ਕਿਹਾ, ''2009 ਵਿੱਚ ਵਾਜਪਾਈ ਨੂੰ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਹ ਠੀਕ ਤਰ੍ਹਾਂ ਨਾਲ ਗੱਲ ਨਹੀਂ ਕਰ ਸਕਦੇ ਸਨ।''ਉਨ੍ਹਾਂ ਨੂੰ ਏਮਜ਼ ਵਿੱਚ ਭਰਤੀ ਕੀਤਾ ਗਿਆ ਜਿੱਥੇ ਉਹ ਵੈਂਟੀਲੇਟਰ 'ਤੇ ਰੱਖੇ ਗਏ ਸਨ। ਕਹਿਣ ਵਾਲੇ ਇਹ ਵੀ ਕਹਿੰਦੇ ਹਨ ਕਿ ਵਾਜਪਾਈ ਨੂੰ ਅਲਜ਼ਾਈਮਰ ਜਾਂ ਡਿਮੈਂਸ਼ੀਆ ਦੀ ਬਿਮਾਰੀ ਹੈ, ਪਰ ਅਧਿਕਾਰਤ ਰੂਪ ਤੋਂ ਕੋਈ ਕੁਝ ਨਹੀਂ ਕਹਿੰਦਾ। 15 ਸਾਲਾਂ ਤੋਂ ਵਾਜਪਾਈ ਦਾ ਇਲਾਜ ਕਰ ਰਹੇ ਡਾਕਟਰ ਰਣਦੀਪ ਗੁਲੇਰੀਆ ਨੇ ਵੀ ਵਾਜਪਾਈ ਦੇ ਡਿਮੈਂਸ਼ੀਆ ਦੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਸੀ।ਵਾਜਪਈ ਨੂੰ ਮਿੱਠਾ ਖਾਣ ਦਾ ਵੀ ਬਹੁਤ ਸ਼ੌਂਕ ਸੀ ਪਰ ਸ਼ੂਗਰ, ਗੁਰਦੇ ਦੀ ਸਮੱਸਿਆ ਤੇ ਪੇਸ਼ਾਬ ਨਲੀ ਵਿੱਚ ਇੰਨਫੈਕਸ਼ਨ ਕਰਕੇ ਉਹ ਮਿੱਠਾ ਸਿਰਫ ਖਾਸ ਮੌਕਿਆਂ 'ਤੇ ਹੀ ਖਾ ਸਕਦੇ ਸੀ। Image copyright PRESIDENT OF INDIA ਫੋਟੋ ਕੈਪਸ਼ਨ ਅਟਲ ਬਿਹਾਰੀ ਵਾਜਪਈ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਜਦ ਲੋਕਾਂ ਨੇ ਭਾਰਤ ਰਤਨ ਵਾਜਪਾਈ ਨੂੰ ਵੇਖਿਆ ਮਾਰਚ 2015 ਵਿੱਚ ਵਾਜਪਾਈ ਨੂੰ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਭਾਰਤ ਰਤਨ ਨਾਲ ਸਨਮਾਨਿਤ ਕੀਤਾ। ਲੋਕਾਂ ਨੇ ਇੱਕ ਵਾਰ ਫੇਰ ਵ੍ਹੀਲਚੇਅਰ ਉੱਤੇ ਬੈਠੇ, ਬਿਮਾਰ ਵਾਜਪਾਈ ਨੂੰ ਵੇਖਿਆ। ਪਰ ਇਹ ਤਸਵੀਰ ਵੀ ਇਸ ਤਰ੍ਹਾਂ ਲਈ ਗਈ ਕਿ ਉਨ੍ਹਾਂ ਦਾ ਚਿਹਰਾ ਨਾ ਦਿਖੇ। ਇਹ ਵੀ ਪੜ੍ਹੋ: 1947 ਦੀ ਵੰਡ: ਜਦੋਂ ਫਿਰੋਜ਼ਪੁਰ ਪਾਕਿਸਤਾਨ ਦੇ ਹਿੱਸੇ ਆਇਆਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’ਕੁੜੀਆਂ ਦੇ ਚਿਹਰੇ 'ਤੇ ਕਿਉਂ ਆ ਜਾਂਦੀ ਹੈ ਦਾੜ੍ਹੀ-ਮੁੱਛਵਿਦਿਆਰਥਣ ਜਿਸ ਨੂੰ ਅਗਵਾ ਕਰਕੇ ਵੇਸਵਾ ਬਣਾ ਦਿੱਤਾ ਗਿਆਇੰਡਿਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਵਾਜਪਾਈ ਕਈ ਸਾਲਾਂ ਤੋਂ ਕ੍ਰਿਸ਼ਨ ਮੈਨਨ ਮਾਰਗ ਉੱਤੇ ਆਪਣੇ ਘਰ ਵਿੱਚ ਆਪਣੀ ਗੋਦ ਲਈ ਬੇਟੀ ਨਮਿਤਾ ਭੱਟਾਚਾਰਿਆ ਦੇ ਨਾਲ ਰਹਿੰਦੇ ਹਨ। ਕੁਝ ਆਗੂ ਹਰ ਸਾਲ 25 ਦਸੰਬਰ ਨੂੰ ਉਨ੍ਹਾਂ ਨੂੰ ਜਨਮਦਿਨ ਮੌਕੇ ਉਨ੍ਹਾਂ ਨੂੰ ਮਿਲਣ ਜਾਂਦੇ ਸਨ। ਇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸ਼ਾਮਲ ਹਨ। Image copyright Getty Images ਐਨਐਮ ਘਟਾਟੇ ਨੇ ਇੱਕ ਦਿਲਚਸਪ ਘਟਨਾ ਦੱਸੀ, ''1991 ਵਿੱਚ ਨਰਸਿਮਹਾ ਰਾਓ ਨੇ ਵਾਜਪਾਈ ਨੂੰ ਫੋਨ ਕੀਤਾ ਤੇ ਕਿਹਾ ਕਿ ਤੁਸੀਂ ਬਜਟ ਦੀ ਇੰਨੀ ਤਿੱਖੀ ਆਲੋਚਨਾ ਕੀਤੀ ਕਿ ਮੇਰੇ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਅਸਤੀਫਾ ਦੇਣਾ ਚਾਹੁੰਦੇ ਹਨ।''''ਇਹ ਸੁਣਕੇ ਵਾਜਪਾਈ ਨੇ ਡਾ. ਮਨਮੋਹਨ ਸਿੰਘ ਨੂੰ ਬੁਲਾਇਆ ਤੇ ਕਿਹਾ ਕਿ ਆਲੋਚਨਾ ਨੂੰ ਨਿਜੀ ਤੌਰ 'ਤੇ ਨਹੀਂ ਲੈਣਾ ਚਾਹੀਦਾ ਹੈ, ਕਿਉਂਕਿ ਇਹ ਇੱਕ ਰਾਜਨੀਤਕ ਭਾਸ਼ਣ ਸੀ।''ਉਸ ਦਿਨ ਤੋਂ ਦੋਹਾਂ ਵਿਚਾਲੇ ਇੱਕ ਖਾਸ ਰਿਸ਼ਤਾ ਬਣ ਗਿਆ। Image copyright ADVANI ਨਿਯਮਿਤ ਰੂਪ ਵਿੱਚ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਡਾਕਟਰ, ਉਨ੍ਹਾਂ ਦੇ ਦੋਸਤ ਤੇ ਸੁਪਰੀਮ ਕੋਰਟ ਦੇ ਵਕੀਲ ਐਨਐਮ ਘਟਾਟੇ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਬੀਸੀ ਖੰਡੂਰੀ ਤੇ ਲੰਮੇ ਸਮੇਂ ਤੱਕ ਉਨ੍ਹਾਂ ਦੇ ਸਹਿਯੋਗੀ ਰਹੇ ਲਾਲ ਕ੍ਰਿਸ਼ਨ ਅਡਵਾਨੀ ਹਨ। ਅਡਵਾਨੀ-ਵਾਜਪਾਈ ਦੀ ਜੋੜੀ ਨੂੰ ਰਾਮ ਲਕਸ਼ਮਣ ਦੀ ਜੋੜੀ ਕਿਹਾ ਜਾਂਦਾ ਸੀ। ਇਸ ਜੋੜੀ ਦੇ ਲਕਸ਼ਮਣ ਯਾਨੀ ਕਿ ਅਡਵਾਨੀ ਭਾਜਪਾ ਦੇ ਮਾਰਗਦਰਸ਼ਕ ਮੰਡਲ ਵਿੱਚ ਹਨ ਜਦਕਿ ਰਾਮ ਯਾਨੀ ਵਾਜਪਈ ਏਕਾਂਤਵਾਸ ਵਿੱਚ ਚਲੇ ਗਏ ਸਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਲਾਗ- #HerChoice ਹਰ ਗਾਲ਼ ਔਰਤਾਂ ਦੇ ਨਾਂ ਉੱਤੇ ਹੀ ਕੱਢੀ ਕਿਉਂ ਜਾਂਦੀ ਹੈ? ਦਿਵਿਆ ਆਰਿਆ ਬੀਬੀਸੀ ਪੱਤਰਕਾਰ 24 ਜਨਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-42793909 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਉਹ ਗਾਲ਼ਾ ਐਨੀਆਂ ਮਾੜੀਆਂ ਮੰਨੀਆਂ ਜਾਂਦੀਆਂ ਹਨ ਕਿ ਉਨ੍ਹਾਂ ਦੀ ਇੱਥੇ ਕੀ ਗੱਲ ਕਰਾਂ। ਪਰ ਜਾਣਦੇ ਉਨ੍ਹਾਂ ਨੂੰ ਤੁਸੀਂ ਵੀ ਹੋ ਤੇ ਮੈਂ ਵੀ। ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਉਸਦਾ ਮਤਲਬ ਬਦਲ ਸਕਦਾ ਹੈ ਪਰ ਉਸਦੀ ਭਾਸ਼ਾ ਨਹੀਂ ਬਦਲਦੀ।ਗਾਲ਼ਾਂ ਦੀ ਭਾਸ਼ਾ ਵਿੱਚ ਔਰਤ, ਉਸਦੇ ਸਰੀਰ ਜਾਂ ਉਸਦੇ ਰਿਸ਼ਤੇ ਦਾ ਹੀ ਇਸਤੇਮਾਲ ਹੁੰਦਾ ਹੈ। ਅਕਸਰ ਹਿੰਸਾ ਵਿੱਚ ਲਪੇਟ ਕੇ ਅਤੇ 'ਸੈਕਸ਼ੁਅਲ' ਤੰਜ ਦੇ ਨਾਲ।ਇਹ ਗਾਲ਼ਾਂ ਐਨੀਆਂ ਆਮ ਵਰਤੀਆਂ ਜਾਂਦੀਆਂ ਹਨ ਕਿ ਮਰਦ ਅਤੇ ਔਰਤ ਦੋਵਾਂ ਦੀ ਭਾਸ਼ਾ ਦਾ ਹਿੱਸਾ ਬਣ ਜਾਂਦੀਆਂ ਹਨ।#HerChoice: 'ਮੈਂ ਇੱਕ ਕੁੜੀ ਨਾਲ ਰਹਿਣ ਦਾ ਫ਼ੈਸਲਾ ਕਿਉਂ ਕੀਤਾ?'#HerChoice: 'ਜਦੋਂ ਮੈਨੂੰ ਪਤਾ ਲੱਗਿਆ ਮੇਰਾ ਪਤੀ ਨਾ-ਮਰਦ ਹੈ'ਪਰ ਗਾਲ਼ ਵੀ ਇੱਕ ਤਰੀਕੇ ਨਾਲ ਔਰਤਾਂ ਨੂੰ ਮਰਦਾਂ ਦੇ ਸਾਹਮਣੇ ਦੂਜਾ ਦਰਜਾ ਦਿੰਦੀ ਹੈ ਅਤੇ ਕਈ ਔਰਤਾਂ ਨੂੰ ਇਹ ਰੁਝਾਨ ਬਹੁਤ ਪਰੇਸ਼ਾਨ ਕਰਦਾ ਹੈ। ਸ਼ਾਇਦ ਇਸੇ ਲਈ ਜਦੋਂ ਅਸੀਂ ਔਰਤਾਂ ਦੀ 'ਮਰਜ਼ੀ' ਅਤੇ ਅਜ਼ਾਦ ਖਿਆਲ ਹੋਣ 'ਤੇ ਵਿਸ਼ੇਸ਼ ਸੀਰੀਜ਼ ਸ਼ੁਰੂ ਕੀਤੀ ਤਾਂ ਔਰਤਾਂ ਦੇ ਮਨ ਵਿੱਚ ਦੱਬੀਆਂ ਕਈ ਗੱਲਾਂ ਸਾਹਮਣੇ ਆਈਆਂ।'ਔਰਤਾਂ ਦੇ ਕੋਲ ਵੀ ਦਿਲ ਅਤੇ ਦਿਮਾਗ ਹੁੰਦਾ ਹੈ'ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਅਤੇ ਰਿਸ਼ਤੇ ਨਿਭਾਉਂਦੀਆਂ ਔਰਤਾਂ ਦੀਆਂ ਕਹਾਣੀਆਂ ਦੀ ਸੀਰੀਜ਼ #Herchoice, 'ਤੇ ਇੱਕ ਪਾਠਕ ਸੀਮਾ ਰਾਏ ਨੇ ਸਾਡੇ ਫ਼ੇਸਬੁੱਕ ਪੇਜ 'ਤੇ ਔਰਤਾਂ ਨਾਲ ਜੁੜੀਆਂ ਗਾਲ਼ਾ ਦੀ ਟਿੱਪਣੀ ਕੀਤੀ।ਨਾਲ ਹੀ ਉਨ੍ਹਾਂ ਨੇ ਲਿਖਿਆ ਕਿ''ਔਰਤਾਂ ਹਰ ਮੁੱਦੇ 'ਤੇ ਆਪਣਾ ਪੱਖ ਰੱਖ ਸਕਦੀਆਂ ਹਨ, ਉਨ੍ਹਾਂ ਦੇ ਕੋਲ ਵੀ ਦਿਲ ਅਤੇ ਦਿਮਾਗ ਹੁੰਦਾ ਹੈ ਪਰ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਨਾ ਬੋਲਣ।''ਬਲਾਗ: ‘ਲਵ ਜੇਹਾਦ’, ਮੁਹੱਬਤ ਅਤੇ ‘ਸਪੈਸ਼ਲ ਮੈਰਿਜ ਐਕਟ’ ਸੀਮਾ ਰਾਏ ਦਾ ਇਸ਼ਾਰਾ ਖ਼ਾਸ ਤੌਰ 'ਤੇ ਸਾਡੀ ਪਹਿਲੀ ਕਹਾਣੀ ਵੱਲ ਸੀ ਜਿੱਥੇ ਇੱਕ ਔਰਤ ਖੁੱਲ੍ਹ ਕੇ ਆਪਣੀ 'ਸੈਕਸ਼ੁਅਲ ਡਿਜ਼ਾਇਰ'ਦੇ ਬਾਰੇ ਦੱਸ ਰਹੀ ਹੈ।ਹੁਣ ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਅਜਿਹੇ ਮੁੱਦੇ 'ਤੇ ਔਰਤ ਦੀ ਸੋਚ ਨੂੰ ਤਰਜ਼ੀਹ ਨਹੀਂ ਦਿੱਤੀ ਜਾਂਦੀ। ਅਹਿਮੀਅਤ ਤਾਂ ਛੱਡੋ, ਆਮ ਧਾਰਨਾ ਇਹ ਹੈ ਕਿ ਅਜਿਹੀਆਂ ਇੱਛਾਵਾਂ ਸਿਰਫ਼ ਮਰਦਾਂ ਵਿੱਚ ਹੀ ਹੁੰਦੀਆਂ ਹਨ।ਅਸਲੀ ਮਹਿਲਾਵਾਂ ਦੀਆਂ ਸੱਚੀਆਂ ਕਹਾਣੀਆਂਜ਼ਾਹਿਰ ਹੈ ਬਹੁਤ ਸਾਰੀਆਂ ਮਹਿਲਾਵਾਂ ਨੂੰ ਉਸ ਔਰਤ ਦੀ ਕਹਾਣੀ ਵਿੱਚ ਆਪਣਾ ਅਕਸ ਨਜ਼ਰ ਆਇਆ। ਇੱਕ ਪਾਸੇ ਪਾਠਕ, ਵੀਰਾਸਨੀ ਬਘੇਲ ਨੇ ਲਿਖਿਆ ਕਿ ''ਇਹ ਜਿਸ ਵੀ ਔਰਤ ਦੀ ਕਹਾਣੀ ਹੈ, ਉਹ ਸਮਾਜ ਦੀ ਇੱਕ ਵੱਖਰੀ ਤਸਵੀਰ ਦਿਖਾਉਂਦੀ ਹੈ। ਵੀਰਸਾਨੀ ਅੱਗੇ ਲਿਖਦੀ ਹੈ,''ਇਹ ਸਾਬਤ ਹੁੰਦਾ ਹੈ ਕਿ ਘਾਟ ਹਮੇਸ਼ਾ ਔਰਤਾਂ ਵਿੱਚ ਹੀ ਨਹੀਂ ਹੁੰਦੀ, ਕਮੀ ਮਰਦਾਂ ਵਿੱਚ ਵੀ ਹੁੰਦੀ ਹੈ ਅਤੇ ਸਮਾਜ ਨੂੰ ਆਪਣੇ ਗ਼ਲਤ ਨਜ਼ਰੀਏ ਦਾ ਚਸ਼ਮਾ ਉਤਾਰਨ ਦੀ ਲੋੜ ਹੈ।''ਸਾਡੀ ਕਹਾਣੀਆਂ ਸੱਚੀਆਂ ਹਨ ਪਰ ਔਰਤਾਂ ਦੀ ਪਛਾਣ ਲੁਕਾਈ ਗਈ ਹੈ ਕਿਉਂਕਿ ਡਰ ਹੈ ਕਿ ਉਨ੍ਹਾਂ ਦੇ ਜਾਣ ਵਾਲੇ ਅਤੇ ਸਮਾਜ ਵੱਲੋਂ ਕਿਹੋ ਜਿਹੀਆਂ ਪ੍ਰਤੀਕਿਰਿਆਵਾਂ ਆਉਣਗੀਆਂ।ਪਰ ਇਨ੍ਹਾਂ ਗੁਮਨਾਮ ਕਹਾਣੀਆਂ ਨੂੰ ਪੜ੍ਹਨ ਵਾਲੀਆਂ ਔਰਤਾਂ ਬੇਬਾਕੀ ਨਾਲ ਲਿਖ ਰਹੀਆਂ ਹਨ।ਪੁਨਮ ਕੁਮਾਰੀ ਗੁਪਤਾ ਕਹਿੰਦੀ ਹੈ,''ਲੋਕ ਕਿੰਨਾ ਬਦਲਣਗੇ ਇਹ ਤਾਂ ਪਤਾ ਨਹੀਂ ਪਰ ਸ਼ਾਇਦ ਔਰਤਾਂ ਦੀ ਖ਼ੁਦ ਦੀ ਭੜਾਸ ਨਿਕਲ ਜਾਵੇ।''30 ਔਰਤਾਂ ਨੂੰ HIV ਪੀੜਤ ਬਣਾਉਣ ਵਾਲੇ ਨੂੰ ਜੇਲ੍ਹ ਇਹ ਕਹਾਣੀਆਂ ਦੁਖ਼ ਅਤੇ ਸ਼ਿਕਾਇਤ ਦੀਆਂ ਨਹੀਂ ਹਨ। ਸਮਾਜਿਕ ਦਬਾਅ, ਪਰਿਵਾਰਕ ਦਾਇਰੇ ਅਤੇ ਔਰਤ ਹੋਣ ਦੇ ਨਾਤੇ ਤੈਅ ਭੂਮਿਕਾਵਾਂ ਨੂੰ ਤੋੜ ਕੇ ਆਪਣੇ ਮਨ ਨੂੰ ਸੁਣਨ ਦੀ ਹੈ।ਇਸ ਲਈ ਇਸਨੂੰ ਪੜ੍ਹ ਕੇ ਕਿਸੇ ਦੀ ਭੜਾਸ ਨਿਕਲ ਰਹੀ ਹੈ , ਤਾਂ ਕਿਸੇ ਨੂੰ ਵੱਖਰੇ ਤਰੀਕੇ ਨਾਲ ਜੀਣ ਦਾ ਹੌਸਲਾ ਮਿਲ ਰਿਹਾ ਹੈ।ਔਰਤਾਂ ਦੇ ਦਿਲ-ਦਿਮਾਗ ਨੂੰ ਜਾਣਨ ਦਾ ਮੌਕਾਬਿਨਾਂ ਕਿਸੇ ਸਰੀਰਕ ਰਿਸ਼ਤੇ ਵਿੱਚ ਬੱਝੇ, 2 ਔਰਤਾਂ ਦੇ ਇਕੱਠੇ ਰਹਿਣ ਦੀ ਸਾਡੀ ਦੂਜੀ ਕਹਾਣੀ 'ਤੇ ਇੱਕ ਪਾਠਕ ਮੀਨਾਕਸ਼ੀ ਠਾਕੁਰ ਲਿਖਦੀ ਹੈ,''ਆਪਣੇ ਤਰੀਕੇ ਨਾਲ ਜੀਣ ਦੀ ਹਿੰਮਤ ਸਾਰਿਆਂ 'ਚ ਨਹੀਂ ਹੁੰਦੀ, ਜੋ ਇਨ੍ਹਾਂ ਦੋਵਾਂ ਨੇ ਕਰ ਕੇ ਦਿਖਾਇਆ।'' ਅਤਿਆ ਰਹਿਮਾਨ ਨੇ ਲਿਖਿਆ''ਜਦੋਂ ਤੁਹਾਨੂੰ ਸੱਚ ਵਿੱਚ ਪਤਾ ਹੁੰਦਾ ਹੈ ਕਿ ਤੁਸੀਂ ਜੋ ਕਰ ਰਹੇ ਹੋ ਉਸਦਾ ਕਾਰਨ ਕੀ ਹੈ ਅਤੇ ਤੁਸੀਂ ਸੱਚਮੁਚ ਚਾਹੁੰਦੇ ਕੀ ਹੋ, ਉਦੋਂ ਅਜਿਹੀਆਂ ਕਹਾਣੀਆਂ ਬਣਦੀਆਂ ਹਨ।''ਸਾਡੇ ਸਮਾਜ ਵਿੱਚ ਅਕਸਰ ਔਰਤਾਂ ਨੂੰ ਆਪਣੀ ਚਾਹਤ ਜਾਣਨ, ਪਛਾਣਨ ਅਤੇ ਉਸ ਨੂੰ ਅਹਿਮੀਅਤ ਦੇਣ ਦੀ ਸਿੱਖਿਆ ਦਿੱਤੀ ਹੀ ਨਹੀਂ ਜਾਂਦੀ।ਸ਼ਾਇਦ ਇਸ ਲਈ 12 ਆਮ ਔਰਤਾਂ ਦੀਆਂ ਕਹਾਣੀਆਂ ਦੱਸਣ ਵਾਲੀ ਸਾਡੀ ਇਸ ਸੀਰੀਜ਼ ਵਿੱਚ ਪਾਠਕਾਂ ਦੀ ਐਨੀ ਦਿਲਚਸਪੀ ਹੈ।ਇਹ ਮੌਕਾ ਹੈ ਔਰਤਾਂ ਦੇ ਖ਼ੁਦ ਨੂੰ ਅਤੇ ਮਰਦਾਂ ਵੱਲੋਂ ਔਰਤਾਂ ਦੇ ਦਿਲ ਦੀ ਗੱਲ ਜਾਣਨ ਦਾ।ਕਿੱਥੇ ਔਰਤਾਂ ਦੀ 'ਸ਼ੁੱਧੀ' ਲਈ ਸੈਕਸ ਕਰਨਾ ਰਵਾਇਤ ਹੈ?‘ਕੌਣ ਮੰਨੇਗਾ ਕੁੜੀਆਂ ਪਿੱਛਾ ਕਰਦੀਆਂ ਹਨ?’ ਆਉਣ ਵਾਲੇ ਸ਼ਨੀਵਾਰ ਅਤੇ ਐਤਵਾਰ ਫ਼ਿਰ ਲਿਆਵਾਂਗੇ ਬਾਗ਼ੀ ਤੇਵਰ ਦੀਆਂ ਹੋਰ 2 ਸੱਚੀਆਂ ਕਹਾਣੀਆਂ। ਪੜ੍ਹਿਓ ਅਤੇ ਦੱਸੀਓ ਕਿ ਉਨ੍ਹਾਂ ਨੇ ਤੁਹਾਡੇ ਮਨ ਨੂੰ ਡਰਾਇਆ ਜਾਂ ਤਹਾਨੂੰ ਹਿੰਮਤ ਦਿੱਤੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮੱਧ ਏਸ਼ੀਆ 'ਚ ਕਈ ਸਰਕਾਰਾਂ ਨੂੰ ਨੌਜਵਾਨਾਂ ਦੀ ਦਾੜ੍ਹੀ ਕਿਉਂ ਡਰਾ ਰਹੀ ਬੀਬੀਸੀ ਮੋਨਿਟਰਿੰਗ ਬੀਬੀਸੀ 16 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46217637 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਜਦੋਂ ਨੌਜਵਾਨ ਮੁੰਡੇ ਦਾੜ੍ਹੀ ਰੱਖ ਲੈਣ ਤਾਂ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ? ਮੱਧ ਏਸ਼ੀਆ ਵਿੱਚ ਹੁਣ ਇਨ੍ਹਾਂ ਨੌਜਵਾਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾ ਰਿਹਾ ਹੈ ਕਿਉਂਕਿ ਕੱਟੜਪੰਥੀ ਇਸਲਾਮ ਨੇ ਦਾੜ੍ਹੀ ਨੂੰ ਆਪਣੇ ਨਾਲ ਜੋੜ ਕੇ ਬਦਨਾਮ ਕਰ ਛੱਡਿਆ ਹੈ। ਸਥਾਨਕ ਮੀਡੀਆ ਅਤੇ ਮਨੁੱਖੀ ਹੱਕਾਂ ਦੇ ਅੰਤਰਰਾਸ਼ਟਰੀ ਅਦਾਰਿਆਂ ਮੁਤਾਬਕ ਦਾੜ੍ਹੀ ਵਾਲਿਆਂ ਨੂੰ ਇੱਥੋਂ ਦੇ ਦੇਸਾਂ ਦੀਆਂ ਸਰਕਾਰਾਂ ਵੱਲੋਂ ਅਕਸਰ ਪਰੇਸ਼ਾਨ ਕੀਤਾ ਜਾਂਦਾ ਹੈ। ਤਾਜ਼ਾ ਉਦਾਹਰਣ ਤਜ਼ਾਕਿਸਤਾਨ 'ਚ ਹੈ, ਜਿੱਥੇ ਟੈਕਸੀ ਡਰਾਈਵਰਾਂ ਨੂੰ ਕਥਿਤ ਤੌਰ 'ਤੇ ਦਾੜ੍ਹੀ ਕੱਟਣ ਦੀ ਹਦਾਇਤ ਦਿੱਤੀ ਗਈ ਹੈ: 'ਸ਼ੇਵ ਕਰੋ ਜਾਂ ਨੌਕਰੀ ਗੁਆਓ!' Image copyright Getty Images ਮੱਧ ਏਸ਼ੀਆ ਦੇ ਦੇਸ 'ਚ ਵੀ ਮੁਸਲਮਾਨਾਂ ਦੀ ਵੱਡੀ ਗਿਣਤੀ ਹੈ ਪਰ ਖਿੱਤੇ ਦੇ ਆਗੂਆਂ ਦਾ ਕਹਿਣਾ ਹੈ ਕਿ ਲੰਮੀਆਂ ਦਾੜ੍ਹੀਆਂ 'ਤੇ ਔਰਤਾਂ ਦੁਆਰਾ ਸਿਰ ਢੱਕਣ ਦੀ ਪ੍ਰਥਾ ਅਰਬ ਦੇਸਾਂ ਤੋਂ ਇੱਥੇ ਆਈ ਹੈ। ਦਾੜ੍ਹੀ ਕੱਟੋ, ਨਹੀਂ ਤਾਂ... ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਦੇ ਪ੍ਰਸ਼ਾਸਨ ਵੱਲੋਂ ਜਾਰੀ ਇੱਕ ਆਦੇਸ਼ ਦਾ ਹਵਾਲਾ ਦਿੰਦਿਆਂ ਨਿਊਜ਼ ਵੈੱਬਸਾਈਟ 'ਅਖ਼ਬੋਰ' ਨੇ ਲਿਖਿਆ ਹੈ ਕਿ ਸਥਾਨਕ ਅਧਿਕਾਰੀਆਂ ਨੇ ਦਾੜ੍ਹੀ ਵਾਲੇ ਡਰਾਈਵਰਾਂ ਨੂੰ ਨੌਕਰਿਓਂ ਕੱਢਣ ਦੀ ਧਮਕੀ ਦਿੱਤੀ ਹੈ। ਇਹ ਵੀ ਜ਼ਰੂਰ ਪੜ੍ਹੋਮੌਲਵੀ ਨੇ ਇਸ ਲਈ ਕਈ ਨਿਕਾਹ ਕੀਤੇ ਖਾਰਜਟਰੰਪ ਲਈ ਦਿਵਾਲੀ ਬੌਧ ਤੇ ਜੈਨ ਭਾਈਚਾਰੇ ਦਾ ਤਿਉਹਾਰਅਮਰੀਕਾ 'ਚ ਲੰਘੇ ਸਾਲ 24 ਸਿੱਖ ਹੋਏ ਨਸਲੀ ਹਮਲਿਆਂ ਦਾ ਸ਼ਿਕਾਰਸ਼ਹਿਰ ਦੇ ਇੱਕ ਪੁਲਿਸ ਅਫਸਰ ਨੇ ਹੁਕਮ ਨੂੰ ਸਹੀ ਮੰਨਿਆ ਅਤੇ ਆਖਿਆ ਕਿ ""ਡਰਾਈਵਰ ਸਾਫ-ਸੁਥਰਾ ਹੋਵੇਗਾ ਤਾਂ ਸਵਾਰ ਸੁਰੱਖਿਅਤ ਮਹਿਸੂਸ ਕਰਨਗੇ""।ਜਾਣਕਾਰਾਂ ਮੁਤਾਬਕ ਇਹ ਹੁਕਮ ਅਕਸਰ ਜ਼ੁਬਾਨੀ ਹੀ ਦਿੱਤੇ ਜਾਂਦੇ ਹਨ ਅਤੇ ਦੁਸ਼ਾਂਬੇ ਦੇ ਬੱਸ ਡਰਾਈਵਰਾਂ ਨੂੰ ਵੀ ਅਜਿਹੇ ਹੁਕਮ ਜਾਰੀ ਕੀਤੇ ਗਏ ਹਨ। Image copyright Getty Images ਫੋਟੋ ਕੈਪਸ਼ਨ ਰਾਸ਼ਟਰਪਤੀ ਐਮੋਮਾਲੀ ਰਹਿਮੋਨ (ਸੱਜੇ) ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸੁਆਗਤ ਕਰੜੇ ਹੋਏ ਤਜ਼ਾਕਿਸਤਾਨ 'ਚ ਦਾੜ੍ਹੀਆਂ ਖਿਲਾਫ ਸਖਤ ਨਿਯਮ ਨਵੇਂ ਨਹੀਂ। ਗੈਰ-ਸਰਕਾਰੀ ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਕ, ਜਨਵਰੀ 2016 'ਚ ਖ਼ਾਤਲੋਨ ਇਲਾਕੇ 'ਚ, ਪੁਲਿਸ ਨੇ ""ਕੱਟੜਵਾਦ ਖਿਲਾਫ ਕਾਰਵਾਈ"" ਤਹਿਤ 13,000 ਆਦਮੀਆਂ ਦੀ ਦਾੜ੍ਹੀ ਜ਼ਬਰਦਸਤੀ ਕਟਵਾਈ ਸੀ। ਰਾਸ਼ਟਰਪਤੀ ਐਮੋਮਾਲੀ ਰਹਿਮੋਨ ਨੇ ਵੀ ਦਾੜ੍ਹੀ ਨੂੰ ਦੇਸ਼ ਦੇ ਸੱਭਿਆਚਾਰ ਦੇ ਖਿਲਾਫ ਮੰਨਿਆ ਹੈ। ਇੱਥੇ ਜ਼ਿਆਦਾ ਹੀ ਮਾੜਾ ਹਾਲ ਕਜ਼ਾਕਿਸਤਾਨ 'ਚ ਤਾਂ ਦਾੜ੍ਹੀ ਉੱਪਰ ਰਸਮੀ ਤੌਰ 'ਤੇ ਪਾਬੰਦੀ ਲਗਾਉਣ ਦੀਆਂ ਤਿਆਰੀਆਂ ਚਲ ਰਹੀਆਂ ਹਨ। ਉੱਥੇ ਸੰਸਦ ਅਜਿਹਾ ਕਾਨੂੰਨ ਬਣਾ ਰਹੀ ਹੈ ਜਿਸ ਵਿੱਚ ਕੁਝ ਖਾਸ ਤਰ੍ਹਾਂ ਦੀਆਂ ਦਾੜ੍ਹੀਆਂ ਉੱਤੇ ਪਾਬੰਦੀ ਲੱਗੇਗੀ ਅਤੇ ਇਨ੍ਹਾਂ ਦਾੜ੍ਹੀਆਂ ਨੂੰ ਰੱਖਣ ਵਾਲਿਆਂ ਉੱਪਰ ਜੁਰਮਾਨਾ ਲੱਗੇਗਾ। ਕਿਹਾ ਜਾ ਰਿਹਾ ਹੈ ਕਿ ਇਹ ਕਾਨੂੰਨ ਚਿੱਤਰਾਂ ਰਾਹੀਂ ਦਿਖਾਏਗਾ ਕਿ ਕਿਹੋ-ਜਿਹੀਆਂ ਦਾੜ੍ਹੀਆਂ ਰੱਖਣ ਵਾਲਿਆਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਣਾ ਚਾਹੀਦਾ ਹੈ। ਇਹ ਵੀ ਜ਼ਰੂਰ ਪੜ੍ਹੋਸਖ਼ਸ਼ ਦੀ ਕਹਾਣੀ ਜੋ ਮਰਦਾ-ਮਰਦਾ ਮੌਤ ਦੀ ਸਕ੍ਰਿਪਟ ਲਿਖ ਗਿਆ'ਪਿੱਛਾ ਕਰ ਰਹੀ ਭੀੜ ਨੇ ਦੋਹਾਂ ਸਿੱਖ ਨੌਜਵਾਨਾਂ ਨੂੰ ਹੇਠਾਂ ਸੁੱਟ ਦਿੱਤਾ'ਉਹ ਕਾਰਨ ਜਿਨ੍ਹਾਂ ਕਰਕੇ ਹੁੰਦਾ ਹੈ ਫੇਫੜੇ ਦਾ ਕੈਂਸਰਕਾਨੂੰਨ ਉਦੋਂ ਬਣਨਾ ਸ਼ੁਰੂ ਹੋਇਆ ਜਦੋਂ ਦੇਸ ਦੇ ਰਾਸ਼ਟਰਪਤੀ ਨੂਰਸੁਲਤਾਨ ਨਜ਼ਰਬਾਇਵ ਨੇ ਦਾੜ੍ਹੀ ਰੱਖਣ ਵਾਲਿਆਂ ਤੇ ਹਿਜਾਬ ਜਾਂ ਬੁਰਕਾ ਪਹਿਨਣ ਵਾਲੀਆਂ ਦੀ ਖੁਲ੍ਹੇਆਮ ਨਿੰਦਿਆ ਕੀਤੀ। ਹੋਰਨਾਂ ਇਲਾਕਿਆਂ 'ਚ ਵੀ ਚਲ ਰਹੀ ਹੈ ਹਵਾ ਮੀਡੀਆ ਰਿਪੋਰਟਾਂ ਮੁਤਾਬਕ ਦਾੜ੍ਹੀ ਵਾਲੇ ਉਜ਼ਬੇਕਿਸਤਾਨ 'ਚ ਵੀ ਸਰਕਾਰ ਦੇ ਨਿਸ਼ਾਨੇ 'ਤੇ ਹਨ। ਇੱਕ ਰੇਡੀਓ ਚੈਨਲ ਨਾਲ ਗੱਲਬਾਤ ਕਰਦਿਆਂ ਉੱਥੇ ਦੀ ਸਰਕਾਰੀ ਟੀਵੀ ਚੈਨਲ ਦੇ ਇਕ ਮੁਲਾਜ਼ਮ ਪੱਤਰਕਾਰ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਟੀਵੀ ਉੱਪਰ ਦਾੜ੍ਹੀ ਵਾਲਿਆਂ ਨੂੰ ਦਿਖਾਉਣ ਉੱਪਰ ""ਸਖਤ ਸੈਂਸਰਸ਼ਿਪ (ਪਾਬੰਦੀ)"" ਹੈ। Image copyright Getty Images ਫੋਟੋ ਕੈਪਸ਼ਨ ਬੁਖ਼ਾਰਾ ਦਾ ਇੱਕ ਮਦਰਸਾ ਜੂਨ 2016 'ਚ ਰੇਡੀਓ ਲਿਬਰਟੀ ਨਾਂ ਦੇ ਚੈਨਲ ਨੇ ਦੱਸਿਆ ਕਿ ਦੇਸ ਦੇ ਬੁਖ਼ਾਰਾ ਇਲਾਕੇ 'ਚ ਦਾੜ੍ਹੀ ਵਾਲੇ ਦਰਸ਼ਕਾਂ ਨੂੰ ਇੱਕ ਫੁਟਬਾਲ ਮੇਚ ਹੀ ਨਹੀਂ ਦੇਖਣ ਦਿੱਤਾ ਗਿਆ ਸੀ। ਨਾਲ ਲੱਗਦੇ ਇੱਕ ਹੋਰ ਦੇਸ ਤੁਰਕਮੇਨਿਸਤਾਨ 'ਚ ਵੀ, ਇੱਕ ਸਰਕਾਰ ਵਿਰੋਧੀ ਵੈੱਬਸਾਈਟ ਮੁਤਾਬਕ, ਕੱਟੜਵਾਦ ਵਿਰੋਧੀ ਮੁਹਿੰਮ ਦਾ ਨਾਂ ਲੈ ਕੇ ਪੁਲਿਸ ਇੱਥੇ ਦਾੜ੍ਹੀ ਵਾਲਿਆਂ ਨੂੰ ਅਕਸਰ ਕੁੱਟਦੀ ਹੈ। ਇੱਥੇ ਕੁਝ-ਕੁਝ ਠੀਕ ਕਿਰਗਿਜ਼ਸਤਾਨ ਤੋਂ ਅਜਿਹੀਆਂ ਕੋਈ ਰਿਪੋਰਟਾਂ ਨਹੀਂ ਹਨ। ਕਿਰਗਿਜ਼ਸਤਾਨ ਨੂੰ ਆਮ ਤੌਰ 'ਤੇ ਮੱਧ ਏਸ਼ੀਆ ਦੇ ਦੇਸਾਂ ਵਿੱਚੋਂ ਸਭ ਤੋਂ ਉਦਾਰਵਾਦੀ ਵਜੋਂ ਵੇਖਿਆ ਜਾਂਦਾ ਹੈ। ਪਰ ਇੱਥੇ ਵੀ ਜੇਲ੍ਹਾਂ 'ਚ ਬੰਦ ਆਦਮੀ ਦਾੜ੍ਹੀ ਨਹੀਂ ਰੱਖ ਸਕਦੇ। 2016 'ਚ ਜੇਲ੍ਹ ਪ੍ਰਸ਼ਾਸਨ ਦੀ ਇਸ ਪਾਬੰਦੀ ਨੂੰ ਲਗਾਉਂਦੇ ਵੇਲੇ ਦਲੀਲ ਸੀ ਕਿ ਕੈਦੀਆਂ ਨੂੰ ਕੱਟੜਵਾਦ ਵੱਲ ਆਕਰਸ਼ਿਤ ਹੋਣ ਤੋਂ ਰੋਕਿਆ ਜਾਵੇ।ਇਹ ਦੇਸ ਤਾਂ ਮੁਸਲਮਾਨ ਨਹੀਂ?ਇਨ੍ਹਾਂ ਪੰਜਾਂ ਮੱਧ ਏਸ਼ੀਆ ਦੇਸਾਂ 'ਚ ਮੁਸਲਮਾਨਾਂ ਦੀ ਬਹੁਗਿਣਤੀ ਹੈ ਪਰ ਸਰਕਾਰੀ ਵਿਵਸਥਾ ਧਰਮਨਿਰਪੱਖ ਹੈ। ਇਹ ਵਿਵਸਥਾ ਸਾਬਕਾ ਸੋਵੀਅਤ ਯੂਨੀਅਨ ਤੋਂ ਲਈ ਹੋਈ ਹੈ। ਅਧਿਕਾਰੀਆਂ ਨੂੰ ਇਹ ਫਿਕਰ ਰਹਿੰਦਾ ਹੈ ਕਿ ਨਾਗਰਿਕ ਇਸਲਾਮੀ ਰਵਾਇਤਾਂ ਵੱਲ ਜਾਣਗੇ ਤਾਂ ਕੱਟੜਵਾਦ ਲਈ ਰਾਹ ਸੌਖਾ ਹੋ ਜਾਵੇਗਾ। ਇਹ ਵੀ ਜ਼ਰੂਰ ਪੜ੍ਹੋਅਕਸ਼ੇ ਕੁਮਾਰ ਨੇ ਸੁਖਬੀਰ ਤੇ ਡੇਰਾ ਮੁਖੀ ਦੀ ਡੀਲ ਕਰਵਾਈ? ਸਵਾਲ ਬਾਕੀ ਹੈਬੇਨਜ਼ੀਰ ਭੁੱਟੋ ਦੇ ਪਿੰਡ ਦੀਆਂ ਇਨ੍ਹਾਂ ਕੁੜੀਆਂ ਦਾ ਆਪਣੇ ਸਰੀਰ 'ਤੇ ਕਿੰਨਾ ਅਧਿਕਾਰਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਉਂਝ ਇਤਿਹਾਸ ਵੱਲ ਝਾਤ ਮਾਰੋ ਤਾਂ ਪਤਾ ਲਗਦਾ ਹੈ ਹੈ ਕਿ ਦਾੜ੍ਹੀ ਤਾਂ ਮੱਧ ਏਸ਼ੀਆ 'ਚ ਆਮ ਰਿਵਾਜ਼ ਸੀ। ਮਾਹੌਲ 1990 ਦੇ ਦਹਾਕੇ ਦੇ ਲਹਿੰਦੇ ਸਾਲਾਂ 'ਚ, ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਬਦਲਣ ਲੱਗਾ ਜਦੋਂ ਕਈ ਉੱਗਰਵਾਦੀ ਸੰਪਰਦਾਵਾਂ ਨੇ ਇੱਥੇ ਪੈਰ ਪਸਾਰਨੇ ਸ਼ੁਰੂ ਕੀਤੇ।ਅਤਿ-ਕੱਟੜਵਾਦੀ ਸੰਗਠਨਾਂ ਦੇ — ਖਾਸ ਤੌਰ ਤੇ ਸਲਾਫੀ ਫਿਰਕੇ ਨਾਲ ਸਬੰਧਤ — ਆਗੂ ਆਪਣੀਆਂ ਲੰਮੀਆਂ ਦਾੜ੍ਹੀਆਂ, ਉੱਚੇ ਪਜਾਮਿਆਂ ਜਾਂ ਬੁਰਕਿਆਂ ਲਈ ਜਾਣੇ ਜਾਣ ਲੱਗੇ। Image copyright Getty Images/representative ਫੋਟੋ ਕੈਪਸ਼ਨ ਦਾੜ੍ਹੀ ਉੱਪਰ ਲੱਗੀ ਪਾਬੰਦੀ ਸਰਕਾਰੀ ਮੌਲਵੀਆਂ ਅਤੇ ਬਜ਼ੁਰਗਾਂ ਉੱਪਰ ਨਹੀਂ ਹੁੰਦੀ ਕਿਉਂਕਿ ਸਰਕਾਰ ਮੰਨਦੀ ਹੈ ਕਿ ਇਨ੍ਹਾਂ ਦਾ ਕੱਟੜ ਹੋਣ ਦਾ ਸਮਾਂ ਹੁਣ ਨਹੀਂ। ਤਜ਼ਾਕਿਸਤਾਨ ਦੀ ਪੁਲਿਸ ਦੇ ਮੁਖੀ, ਜਨਰਲ ਸ਼ਰੀਫ ਨਜ਼ਰ ਨੇ ਤਾਂ ਰੇਡੀਓ ਲਿਬਰਟੀ ਨਾਲ ਪਿਛਲੇ ਸਾਲ ਗੱਲਬਾਤ ਦੌਰਾਨ ਸਾਫ ਕਿਹਾ ਸੀ, ""ਉੱਗਰਵਾਦੀ ਤੇ ਅੱਤਵਾਦੀ ਸੰਗਠਨਾਂ 'ਚ ਭਰਤੀ ਹੋਣ ਲਈ ਦਾੜ੍ਹੀ ਮੁੱਖ ਸ਼ਰਤ ਹੈ।""ਸ਼ੁਰੂ ਕਿੱਥੋਂ ਹੋਈ ਗੱਲ?ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਤ (1999) ਤੇ ਕਜ਼ਾਖਿਸਤਾਨ ਦੇ ਇੱਕ ਸ਼ਹਿਰ ਆਕਤੋਬੇ (2016) 'ਚ ਹੋਏ ਹਮਲਿਆਂ ਤੋਂ ਬਾਅਦ ਦਾੜ੍ਹੀਆਂ ਉੱਪਰ ਸਰਕਾਰਾਂ ਟੁੱਟ ਕੇ ਪੈ ਗਈਆਂ। ਤਜ਼ਾਕਿਸਤਾਨ 'ਚ ਇਹ ਦਾੜ੍ਹੀ-ਵਿਰੋਧੀ ਹਵਾ 2010 'ਚ ਸ਼ੁਰੂ ਹੋਈ ਜਦੋਂ ਸਰਕਾਰ ਨੇ ਇਸਲਾਮ ਨੂੰ ਮੰਨਣ ਵਾਲੇ ਵਿਰੋਧੀਆਂ ਉੱਪਰ ਕਾਰਵਾਈ ਤੇਜ਼ ਕਰ ਦਿੱਤੀ। ਹੁਣ ਇਹ ਮੁਹਿੰਮ ਕਦੀਂ-ਕਦਾਈਂ ਤੇਜ਼ੀ ਫੜ੍ਹ ਲੈਂਦੀ ਹੈ। ਇਸੇ ਸਾਲ ਅਪ੍ਰੈਲ 'ਚ ਮਸ਼ਹੂਰ ਫੁਟਬਾਲ ਖਿਡਾਰੀ ਪਰਵੀਜ਼ ਤੁਰਸੁਨੋਵ ਨੂੰ ਦਾੜ੍ਹੀ ਰੱਖਣ ਕਰਕੇ ਖੇਡਣ ਤੋਂ ਹੀ ਰੋਕ ਦਿੱਤਾ ਗਿਆ ਸੀ। ਇਹ ਵੀ ਜ਼ਰੂਰ ਪੜ੍ਹੋ'ਇਹ ਬੇਤੁਕਾ ਤਰਕ ਹੈ ਕਿ ਸਾਰੇ ਧਰਮ ਸਮਲਿੰਗੀ ਸਬੰਧਾਂ ਨੂੰ ਪਾਪ ਸਮਝਦੇ ਹਨ''ਹਾਈਕਲਾਸ' ਕੁੜੀ ਕਿਉਂ ਨਹੀਂ ਬਣ ਸਕਦੀ 'ਰਾਧਾ'ਜਦੋਂ ਆਸਟਰੇਲੀਆਈ ਕੈਪਟਨ ਨੇ ਹਰਮਨਪ੍ਰੀਤ ਨੂੰ ਦਿੱਤੀ ਆਪਣੀ ਜਰਸੀ ਤੁਰਕਮੇਨਿਸਤਾਨ 'ਚ 2005 'ਚ ਉਸ ਵੇਲੇ ਦੇ ਲੀਡਰ ਸਪਰਮੁਰਾਤ ਨਿਯਾਜ਼ੋਵ ਨੇ ਲੰਮੇ ਵਾਲਾਂ ਅਤੇ ਦਾੜ੍ਹੀਆਂ ਉੱਪਰ ਪਾਬੰਦੀ ਲਗਾਈ ਸੀ। ਇਸ ਪਾਬੰਦੀ ਨੂੰ ਵੀ ਕੱਟੜਪੰਥੀ ਫਿਰਕਿਆਂ ਨੂੰ ਦਬਾਉਣ ਵਾਲਾ ਕਦਮ ਮੰਨਿਆ ਗਿਆ ਸੀ। ਮਨੁੱਖੀ ਅਧਿਕਾਰਾਂ ਦਾ ਕੀ?ਮਨੁੱਖੀ ਹਕੂਕਾਂ ਦੇ ਕਾਰਕੁਨ ਕਹਿੰਦੇ ਹਨ ਕਿ ਦਾੜ੍ਹੀਆਂ ਉੱਪਰ ਇਨ੍ਹਾਂ ਪਾਬੰਦੀਆਂ ਦਾ ਪੁੱਠਾ ਅਸਰ ਹੋ ਸਕਦਾ ਹੈ। ਕਜ਼ਾਖਿਸਤਾਨੀ ਕਾਰਕੁਨ ਯੈਵਜਿਨੀ ਜ਼ੋਵਤੀਸ ਨੇ 2 ਫਰਵਰੀ ਨੂੰ ਇੱਕ ਨਿਊਜ਼ ਏਜੰਸੀ ਵੈੱਬਸਾਈਟ ਨਾਲ ਗੱਲ ਕਰਦਿਆਂ ਕਿਹਾ, ""ਇਸ 'ਚ ਤਾਂ ਕੋਈ ਸ਼ੱਕ ਨਹੀਂ ਕਿ ਫਿਰਕਾਪੰਥੀ ਨਾਲ ਲੜਨਾ ਜ਼ਰੂਰੀ ਹੈ। ਪਰ ਸਾਨੂੰ ਲੜਨਾ ਚਾਹੀਦਾ ਹੈ ਵਿਚਾਰਧਾਰਾਵਾਂ ਨਾਲ, ਨਾ ਕਿ ਪਜਾਮਿਆਂ ਤੇ ਦਾੜ੍ਹੀਆਂ ਖਿਲਾਫ।"" Image copyright Getty Images ਫੋਟੋ ਕੈਪਸ਼ਨ ਉਜ਼ਬੇਕਿਸਤਾਨ ਦੀ ਇੱਕ ਮਸਜਿਦ 'ਚ ਦੁਆ ਕਰਦੇ ਲੋਕ। ਇੱਥੇ ਸਰਕਾਰ ਕੱਟੜ ਇਸਲਾਮ ਖਿਲਾਫ ਮੁਹਿੰਮ ਨੂੰ ਹੋਰ ਕਰੜਾ ਕਰਦੀ ਰਹੀ ਹੈ। ਅਜਿਹੇ ਹੀ ਵਿਚਾਰ 'ਹਿਊਮਨ ਰਾਈਟਸ ਵਾਚ' ਨਾਂ ਦੀ ਸੰਸਥਾ ਦੇ ਸਟੀਵ ਸੁਵਰਡਲੋ ਨੇ 12 ਅਕਤੂਬਰ ਨੂੰ ਸੰਸਥਾ ਦੀ ਵੈੱਬਸਾਈਟ ਨੂੰ ਦਿੱਤਾ ਬਿਆਨ 'ਚ ਪ੍ਰਗਟਾਏ। ਉਨ੍ਹਾਂ ਕਿਹਾ, ""ਤਜ਼ਾਕਿਸਤਾਨ 'ਚ ਲੰਬੇ ਸਮੇਂ ਤੋਂ ਚਲ ਰਹੀ ਮੁਹਿੰਮ ਅਜੀਬੋ-ਗਰੀਬ ਹੁੰਦੀ ਜਾ ਰਹੀ ਹੈ — ਜਿਵੇਂ ਕਿ ਦਾੜ੍ਹੀ ਰੱਖਣ ਵਾਲਿਆਂ ਨੂੰ ਕੱਟੜਵਾਦੀ ਮੰਨ ਲੈਣਾ!""ਕੁਝ ਜਾਣਕਾਰ ਕਹਿੰਦੇ ਹਨ ਕਿ ਇਹ ਮੁਹਿੰਮਾਂ ਅਸਲ ਵਿੱਚ ਹੋਰ ਗੰਭੀਰ ਮੁੱਦਿਆਂ ਵੱਲੋਂ ਧਿਆਨ ਭਟਕਾਉਣ ਦਾ ਇੱਕ ਬਹਾਨਾ ਹਨ।ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi ਬੀਬੀਸੀ ਪੰਜਾਬੀ ਨਾਲ , , , 'ਤੇ ਜੁੜੋ ",False " ਹੁਣ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਕਿਹਾ ਜਾਵੇਗਾ ਜਨਮ ਦਿਨ ਮੁਬਾਰਕ - 5 ਅਹਿਮ ਖ਼ਬਰਾਂ 12 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46848523 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Christopher Pillitz ਫੋਟੋ ਕੈਪਸ਼ਨ ਪੰਜਾਬ ਦੇ ਸਰਕਾਰੀ ਸਕੂਲ ਬੱਚਿਆਂ ਨੂੰ ਜਨਮ ਦਿਨ 'ਤੇ ਦੇਣਗੇ ਵਧਾਈ ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸੂਬੇ ਦੇ ਸਿੱਖਿਆ ਵਿਭਾਗ ਨੇ ਲਿਖਤੀ ਰੂਪ ਵਿੱਚ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਿਸ ਬੱਚੇ ਦਾ ਜਨਮ ਦਿਨ ਹੋਵੇ ਉਸ ਨੂੰ ਉਸ ਦੇ ਖ਼ਾਸ ਦਿਨ ਵਧਾਈ ਦਿੱਤੀ ਜਾਵੇ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਜਨਮ ਦਿਨ ਵਾਲੇ ਬੱਚਿਆਂ ਦੀਆਂ ਤਸਵੀਰਾਂ ਨੋਟਿਸ ਬੋਰਡ 'ਤੇ ਲਗਾ ਕੇ ਉਨ੍ਹਾਂ ਬਾਰੇ ਖ਼ਾਸ ਗੱਲਾ ਵੀ ਲਿੱਖੀਆਂ ਜਾਣ। ਵਿਭਾਗ ਦੇ ਸਕੱਤਰ ਦਾ ਕਹਿਣਾ ਹੈ ਕਿ ਇਸ ਨਾਲ ਨਾ ਸਿਰਫ ਬੱਚੇ ਦਾ ਆਤਮ-ਵਿਸ਼ਵਾਸ ਵਧੇਗਾ ਬਲਕਿ ਉਸ ਅੰਦਰ ਜ਼ਿੰਮੇਵਾਰੀ ਦੀ ਭਾਵਨਾ ਵੀ ਆਵੇਗੀ।ਇਹ ਵੀ ਪੜ੍ਹੋ-ਰਾਮ ਰਹੀਮ ਛੱਤਰਪਤੀ ਦੇ ਕਤਲ ਦਾ ਦੋਸ਼ੀ, ਬੇਟੇ ਨੇ ਕਿਹਾ, ਕਤਲ ਦੀ ਸਾਜ਼ਿਸ਼ ਦਬਾਉਣ ਦੀ ਕੋਸ਼ਿਸ਼ ਹੋਈਕੀ ਸੋਨੀਆ ਗਾਂਧੀ ਬ੍ਰਿਟੇਨ ਦੀ ਮਹਾਰਾਣੀ ਤੋਂ ਅਮੀਰ ਹਨਪਾਂਡਿਆ ਤੇ ਰਾਹੁਲ ਜਾਂਚ ਪੂਰੀ ਹੋਣ ਤੱਕ ਸਸਪੈਂਡ ਤੁਹਾਡੇ ਕੁਝ ਸਾਹ, ਕੁਝ ਪਲਾਂ ’ਚ ਦੱਸਣਗੇ, ਕਿਹੜਾ ਖਾਣਾ ਹੈ ਸਿਹਤਮੰਦਇੱਕ ਔਰਤ ਸਣੇ 3 ਲੋਕ 2021 'ਚ ਜਾਣਗੇ ਪੁਲਾੜ 'ਚ ਦਿ ਇੰਡੀਅਨ ਸਪੇਸ ਰਿਸਰਚ ਓਰਗਨਾਈਜੇਸ਼ਨ (Isro) ਨੇ ਐਲਾਨ ਕੀਤਾ ਹੈ ਕਿ ਇੱਕ ਔਰਤ ਸਣੇ ਤਿੰਨ ਲੋਕਾਂ ਨੂੰ ਗਗਨਯਾਨ ਰਾਹੀਂ ਪੁਲਾੜ 'ਚ ਭੇਜਿਆ ਜਾਵੇਗਾ। Image copyright Getty Images ਫੋਟੋ ਕੈਪਸ਼ਨ ਇਸ ਮਿਸ਼ਨ 'ਤੇ ਜਾਣ ਵਾਲੇ ਲੋਕਾਂ ਨੂੰ ਬੰਗਲੁਰੂ ਵਿੱਚ ਦਿੱਤੀ ਜਾਵੇਗੀ ਸਿਖਲਾਈ ਦਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ 100 ਬਿਲੀਅਨ ਦੀ ਲਾਗਤ ਵਾਲਾ ਇਹ ਗਗਨਯਾਨ ਦਸਬੰਰ 2021 'ਚ ਪੁਲਾੜ ਜਾਵੇਗਾ ਅਤੇ ਕਰੀਬ ਇੱਕ ਹਫ਼ਤਾ ਉੱਥੇ ਰਹੇਗਾ।ਇਸਰੋ ਦੇ ਚੇਅਰਮੈਨ ਸਿਵਨ ਨੇ ਦੱਸਿਆ ਮੈਂਬਰਾਂ ਨੂੰ ਇਸ ਬਾਰੇ ਸਿਖਲਾਈ ਬੰਗਲੁਰੂ 'ਚ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ, ""ਇਹ ਇਸਰੋ ਲਈ ਇੱਕ ਨਵਾਂ ਮੋੜ ਹੈ। ਇਹ ਪ੍ਰੋਗਰਾਮ ਕੇਵਲ ਲੋਕਾਂ ਨੂੰ ਪੁਲਾੜ 'ਚ ਭੇਜ ਕੇ ਖ਼ਤਮ ਨਹੀਂ ਹੋਵੇਗਾ ਬਲਕਿ ਜਾਰੀ ਰਹੇਗਾ ਅਤੇ ਫਿਰ ਚੰਨ 'ਤੇ ਵੀ ਭੇਜੇਗਾ।""ਇਸਲਾਮ ਤਿਆਗ ਭੱਜਣ ਵਾਲੀ ਸਾਊਦੀ ਅਰਬ ਦੀ ਕੁੜੀ ਨੂੰ ਦਿੱਤੀ ਕੈਨੇਡਾ ਨੇ ਪਨਾਹਇਸਲਾਮ ਅਤੇ ਆਪਣਾ ਘਰ ਛੱਡ ਸਾਊਦੀ ਅਰਬ ਤੋਂ ਭੱਜਣ ਵਾਲੀ 18 ਸਾਲਾ ਕੁੜੀ ਨੂੰ ਸੰਯੁਕਤ ਰਾਸ਼ਟਰ ਵੱਲੋਂ ਰਫਿਊਜੀ ਸਟੇਟਸ ਦਿੱਤੇ ਜਾਣ ਤੋਂ ਬਾਅਦ ਹੁਣ ਕੈਨੇਡਾ ਨੇ ਪਨਾਹ ਦੇ ਦਿੱਤੀ ਹੈ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਸਾਊਦੀ ਅਰਬ ਛੱਡਣ ਵਾਲੀ ਰਾਹਫ਼ ਮੁਹੰਮਦ ਅਲ ਕਿਉਨੁਨ ਨੇ ਕੈਨੇਡਾ, ਅਮਰੀਕਾ, ਆਸਟਰੇਲੀਆ ਜਾਂ ਬਰਤਾਨੀਆਂ 'ਚ ਸ਼ਰਨ ਲੈਣ ਦੀ ਮੰਗ ਕੀਤੀ ਸੀ।ਰਾਹਫ਼ ਨੇ ਆਪਣੇ ਮੁਲਕ ਤੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਸ ਦੇ ਪਰਿਵਾਰ ਵਾਲੇ ਉਸ ਦਾ ਕਤਲ ਤੱਕ ਕਰ ਸਕਦੇ ਹਨ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।ਇਹ ਵੀ ਪੜ੍ਹੋ-ਸਾਊਦੀ ਛੱਡਣ ਵਾਲੀ ਕੁੜੀ ਨੂੰ ਮਿਲਿਆ ਰਫਿਊਜੀ ਸਟੇਟਸਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈਕੀ ਡੇਰੇ ਲੋਕਾਂ ਨੂੰ 'ਫੁਲ ਪੈਕੇਜ' ਦਿੰਦੇ ਹਨ?ਪਾਂਡਿਆ ਤੇ ਰਾਹੁਲ ਜਾਂਚ ਪੂਰੀ ਹੋਣ ਤੱਕ ਸਸਪੈਂਡ H1-B ਵੀਜ਼ਾ ਵਾਲੇ ਕਾਮਿਆਂ ਨੂੰ ਜਲਦ ਮਿਲ ਸਕਦਾ ਹੈ ਸਿਟੀਜ਼ਨਸ਼ਿਪ ਬਿਜ਼ਨਸ ਸਟੈਂਡਰਡ ਦੀ ਖ਼ਬਰ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਵਿਦੇਸ਼ੀ ਕਾਮਿਆਂ ਦੇ ਵੀਜ਼ਾ ਪ੍ਰੋਗਰਾਮ 'ਚ ਤਬਦੀਲੀਆਂ ਕਰਨ ਬਾਰੇ ਸੋਚ ਰਿਹਾ ਹੈ।ਟਰੰਪ ਨੇ ਟਵਿੱਟਰ 'ਤੇ ਕਿਹਾ ਹੈ ਕਿ ਅਮਰੀਕਾ ਜਲਦ ਹੀ ਇਹ ਬਦਲਾਅ ਕਰਨ ਜਾ ਰਿਹਾ ਹੈ। Image Copyright @realDonaldTrump @realDonaldTrump Image Copyright @realDonaldTrump @realDonaldTrump ਟਰੰਪ ਨੇ ਕਿਹਾ ਅਮਰੀਕਾ ਕਰੀਅਰ ਦੇ ਬਦਲ ਨੂੰ ਅੱਗੇ ਵਧਾਉਣ ਲਈ ਪ੍ਰਤਿਭਾਸ਼ਲੀ ਅਤੇ ਉੱਚ ਕੁਸ਼ਲ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ।ਆਲੋਕ ਵਰਮਾ ਦੇ ਖ਼ਿਲਾਫ਼ 6 ਹੋਰ ਨਵੀਂਆਂ ਸ਼ਿਕਾਇਤਾਂਕੇਂਦਰੀ ਜਾਂਚ ਬਿਓਰੋ (ਸੀਬੀਆਈ) ਦੇ ਸਾਬਕਾ ਨਿਰਦੇਸ਼ਕ ਆਲੋਕ ਵਰਮਾ ਦੇ ਖ਼ਿਲਾਫ਼ ਸੀਵੀਸੀ ਨੇ 6 ਹੋਰ ਇਲਜ਼ਾਮਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। Image copyright Getty Images ਫੋਟੋ ਕੈਪਸ਼ਨ ਆਲੋਕ ਵਰਮਾ ਦੇ ਖ਼ਿਲਾਫ਼ ਸੀਵੀਸ ਨੇ 6 ਹੋਰ ਇਲਜ਼ਾਮਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਇਨ੍ਹਾਂ ਵਿੱਚ ਬੈਂਕ ਘੁਟਾਲਿਾਂ ਦੇ ਦੋਸ਼ੀ ਨੀਰਵ ਮੋਦੀ, ਵਿਜੇ ਮਾਲਿਆ ਅਤੇ ਏਅਰਸੈਲ ਦੇ ਸਾਬਕਾ ਪ੍ਰਮੋਟਰ ਸੀ ਸ਼ਿਵਸ਼ੰਕਰਨ ਦੇ ਖ਼ਿਲਾਫ਼ ਲੁਕ ਆਊਟ ਸਰਕੂਲਰ ਦੇ ਅੰਦਰੂਨੀ ਈਮੇਲ ਨੂੰ ਲੀਕ ਕਰਨ ਦਾ ਵੀ ਇਲਜ਼ਾਮ ਵੀ ਸ਼ਾਮਿਲ ਹੈ। ਆਲੋਕ ਵਰਮਾ ਦੇ ਖ਼ਿਲਾਫ਼ ਉਨ੍ਹਾਂ ਦੇ ਹੀ ਨੰਬਰ ਦੋ ਅਧਿਕਾਰੀ ਸਾਬਕਾ ਨਿਰਦੇਸ਼ਕ ਰਾਕੇਸ਼ ਅਸਥਾਨਾ ਵੱਲੋਂ ਲਗਾਏ ਗਏ 10 ਇਲਜ਼ਾਮਾਂ ਦੀ ਜਾਂਚ ਦੇ ਆਧਾਰ 'ਤੇ ਰਿਪੋਰਟ 'ਚ ਕਿਹਾ ਗਿਆ ਸੀ ਕਿ ਵਰਮਾ ਕੋਲੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਇਹ ਵੀ ਪੜ੍ਹੋ-ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈ'ਤੁਸੀਂ ਤਾਂ ਲੋਕਾਂ ਨੂੰ ਜਾਨ ਬਚਾ ਕੇ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ ਸੀ'ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਡੌਨਲਡ ਟਰੰਪ ਨੇ ਨਰਿੰਦਰ ਮੋਦੀ ਨੂੰ ਦਿਖਾਈ ਲਾਲ ਝੰਡੀ - ਵੁਸਤ ਦਾ ਬਲਾਗ ਵੁਸਲਤੁੱਲਾਹ ਖ਼ਾਨ ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ 30 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46014720 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਡੌਨਲਡ ਟਰੰਪ ਨੇ ਘਰੇਲੂ ਮਸ਼ਰੂਫੀਅਤ ਕਰਕੇ ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਵਜੋਂ ਆਉਣ ਵਿੱਚ ਜਤਾਈ ਅਸਮਰਥਾ ਦੁਨੀਆਂ ਦੇ ਸਭ ਤੋਂ ਤਾਕਤਵਰ ਲੋਕਤੰਤਰ ਦਾ ਰਾਸ਼ਟਰਪਤੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਗਣਤੰਤਰ ਦਿਹਾੜੇ ਮੌਕੇ ਮੁੱਖ ਮਹਿਮਾਨ ਬਣਨ ਨੂੰ ਤਿਆਰ ਨਹੀਂ ਹੈ।ਤਾਂ ਇਸ ਬਾਰੇ ਸ਼ਰਮਿੰਦਾ ਮਹਿਮਾਨ ਨੂੰ ਹੋਣਾ ਚਾਹੀਦਾ ਹੈ ਜਾਂ ਮੇਜ਼ਬਾਨ ਨੂੰ?ਕਿਉਂਕਿ ਗੱਲ ਇਹ ਹੈ ਕਿ ਸਾਡੀ ਤਹਿਜ਼ੀਬ ਵਿੱਚ ਮਹਿਮਾਨ ਭਗਵਾਨ ਵਰਗਾ ਹੈ। ਆਉਂਦਾ ਹੈ ਤਾਂ ਸਾਡੇ ਲਈ ਮਾਣ ਵਾਲੀ ਗੱਲ ਨਾ ਆਏ ਤਾਂ ਉਸ ਦੀ ਮਾੜੀ ਕਿਸਮਤ। ਇਸ ਵਿੱਚ ਦਿਲ ਛੋਟਾ ਕਰਨ ਵਾਲੀ ਕੀ ਗੱਲ ਹੈ।ਪ੍ਰੇਸ਼ਾਨ ਤਾਂ ਉਹ ਹੋਣ ਜਿਨ੍ਹਾਂ ਨੇ ਅਮੀਰੀਕੀ ਚੋਣਾਂ ਤੋਂ ਪਹਿਲਾਂ ਹੀ ਭਗਵਾਨ ਟਰੰਪ ਦੀ ਮੂਰਤੀ ਮੰਦਰ ਵਿੱਚ ਰੱਖ ਲਈ ਸੀ। ਹੁਣ ਇਸ ਮੂਰਤੀ ਦਾ ਕੀ ਕਰਨ! ਦੁੱਧ ਪਿਆਉਣ ਜਾਂ ਕੁਝ ਹੋਰ? ਅਜਿਹੇ ਲੋਕਾਂ ਨਾਲ ਰਹੋਗੇ ਤਾਂ ਇਹੀ ਹੋਵੇਗਾ।ਮੈਂ ਗਣਤੰਤਰ ਦਿਹਾੜੇ ਦੀ ਪਰੇਡ ਵਿੱਚ ਪਿਛਲੇ 68 ਵਰ੍ਹਿਆਂ ਵਿੱਚ ਬੁਲਾਏ ਜਾਣ ਵਾਲੇ ਮਹਿਮਾਨਾਂ ਦੀ ਸੂਚੀ ਦੇਖ ਰਿਹਾ ਸੀ। ਇਹ ਵੀ ਪੜ੍ਹੋ:ਟੁਆਇਜ਼ ਵਰਤੋਂ ਦੇ ਸੈਕਸ ਲਾਇਫ਼ 'ਤੇ ਚੰਗੇ ਤੇ ਬੁਰੇ ਅਸਰ ਇਸ ਗੀਤ ਨੇ ਪਾਈ ਪਾਕਿਸਤਾਨ 'ਚ ਭਸੂੜੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਕਿਸਤਾਨ ਵਿੱਚ ਇਸਰਾਈਲੀ ਜਹਾਜ਼ ਨੇ ਇੰਝ ਮੱਚਾਈ ‘ਤਰਥੱਲੀ’ Image copyright AFP ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਾਰਣੋ ਪਹਿਲੇ ਰਿਪਬਲਿਕ ਡੇ ਦੇ ਮਹਿਮਾਨ ਸਨ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇੰਡੋਨੇਸ਼ੀਆ ਦੇ ਤਿੰਨ ਰਾਸ਼ਟਰਪਤੀ ਮਹਿਮਾਨ ਬਣ ਚੁੱਕੇ ਹਨ।ਕਦੋਂ-ਕਦੋਂ ਤੇ ਕਿਹੜੇ ਲੋਕ 26 ਜਨਵਰੀ ਨੂੰ ਸਲਾਮੀ ਲੈਣ ਰਾਜਪਥ ਆਏ1959 ਐਡਿਨਬਰਾ ਦੇ ਡਿਊਕ, 1961 ਵਿੱਚ ਬਰਤਾਨੀਆ ਦੀ ਮਹਾਰਾਨੀ, 1964 ਵਿੱਚ ਲਾਰਡ ਮਾਊਂਟਬੇਟਨ, ਫਿਰ ਮਾਰਸ਼ੇਲ ਟਿਟੋਅਫਗਾਨ ਬਾਦਸ਼ਹਾ ਜ਼ਹੀਰ ਸ਼ਾਹ, ਨੈਲਸਨ ਮੰਡੇਲਾ, ਸਾਊਦੀ ਕਿੰਗ ਅਬਦੁੱਲਾਹ, ਵਲਾਦੀਮੀਰ ਪੁਤਿਨ, ਜਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਬਰਾਕ ਓਬਾਮਾ ਭੂਟਾਨ ਦੇ ਰਾਜਾ ਦੋ-ਚਾਰ ਵਾਰ, ਨੇਪਾਲ ਦੇ ਦੋ ਰਾਜਾ, ਸ਼੍ਰੀਲੰਕਾ ਦੇ ਦੋ ਪ੍ਰਧਾਨ ਮੰਤਰੀ ਮਾਲਦੀਵ ਦੇ ਇੱਕ ਰਾਸ਼ਟਰਪਤੀ ਵੀ ਗਣਤੰਤਰ ਦਿਹਾੜੇ ਦੇ ਮਹਿਮਾਨ ਬਣ ਚੁੱਕੇ ਹਨ। ਬੰਗਲਾਦੇਸ ਤੋਂ ਹੁਣ ਤੱਕ ਕੋਈ ਮਹਿਮਾਨ ਨਹੀਂ ਬੁਲਾਇਆ ਗਿਆਫਰਾਂਸ ਦੇ ਚਾਰ ਰਾਸ਼ਟਰਪਤੀ ਅਤੇ ਇੱਕ ਪ੍ਰਧਾਨ ਮੰਤਰੀ ਜੌਕ ਸ਼ਿਰਾਕ ਜੋ ਬਾਅਦ ਵਿੱਚ ਰਾਸ਼ਟਰਪਤੀ ਦੀ ਹੈਸੀਅਤ ਤੋਂ ਵੀ ਰਿਪਬਲਿਕ ਡੇਅ ਦੇ ਮਹਿਮਾਨ ਬਣੇਅੱਜਕਲ ਰਫ਼ਾਲ ਹਵਾਈ ਜਹਾਜ਼ ਦਾ ਰਾਇਤਾ ਫੈਲਣ ਕਾਰਨ ਰਾਸ਼ਟਰਪਤੀ ਭਵਨ ਦੇ ਫਰਸ਼ 'ਤੇ ਫਿਸਲਨ ਵਧ ਗਈ ਹੈ।ਵਰਨਾ ਅਸੀਂ ਮੋਦੀ ਜੀ ਨੂੰ ਸਲਾਹ ਦਿੰਦੇ ਕਿ ਇਸ ਵਾਰ ਫਰਾਂਸ ਦੇ ਪੰਜਵੇ ਰਾਸ਼ਟਰਪਤੀ ਮੈਕਰੋਨ ਨੂੰ ਬੁਲਾ ਲੈਂਦੇ ਤਾਂ ਉਹ ਖੁਸ਼ੀ-ਖੁਸ਼ੀ ਆਉਂਦੇ।ਇਹ ਵੱਖ ਗੱਲ ਹੈ ਕਿ ਰਫਾਲ ਸਕੈਂਡਲ ਸਾਬਕਾ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਹੀ ਉਜਾਗਰ ਕੀਤਾ ਜੋ 2016 ਦੇ ਰਿਪਬਲਿਕ ਡੇਅ ਦੇ ਮੋਦੀ ਜੀ ਦੇ ਖ਼ਾਸ ਮਹਿਮਾਨ ਸਨ। Image copyright MEA/INDIA ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ ਕਿ ਪਾਕਿਸਤਾਨ ਦੇ ਜਨਰਲ ਗਵਰਨਰ ਗੁਲਾਮ ਮੁਹੰਮਦ ਨਹਿਰੂ ਜੀ ਦੀ ਦਾਵਤ ਤੇ 1955 ਦੀ ਰਿਪਬਲਿਕ ਡੇਅ ਪਰੇਡ ਦੇ ਖ਼ਾਸ ਮਹਿਮਾਨ ਸਨ।ਜਨਵਰੀ 1965 ਦੇ ਰਿਪਬਲਿਕ ਡੇਅ ਦੇ ਮਹਿਮਾਨ ਪਾਕਿਸਤਾਨ ਦੇ ਖੇਤੀਬਾੜੀ ਮੰਤਰੀ ਅਬਦੁਲ ਹਮੀਦ ਸਨ। ਉਹ ਵੱਖਰੀ ਗੱਲ ਹੈ ਕਿ ਇਸ ਦੇ ਕੇਵਲ 9 ਮਹੀਨਿਆਂ ਬਾਅਦ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਛਿੜ ਗਈ।ਹੁਣ ਜਦੋਂ ਟਰੰਪ ਸਾਹਿਬ ਨੇ ਲਾਲ ਝੰਡੀ ਦਿਖਾ ਦਿੱਤੀ ਹੈ ਤਾਂ ਮੇਰਾ ਸੁਝਾਅ ਇਹੀ ਹੋਵੇਗਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ 26 ਜਨਵਰੀ 2019 ਲਈ ਸੱਦਾ ਸ਼੍ਰੀਮਤੀ ਸੁਸ਼ਮਾ ਸਵਰਾਜ ਰਾਹੀਂ ਭੇਜਿਆ ਜਾਵੇ, ਇੰਸ਼ਾ ਅੱਲਾਹ ਫਾਇਦਾ ਹੋਵੇਗਾ।ਇਹ ਵੀ ਪੜ੍ਹੋ:‘ਜੇ ਮੇਰੇ ਪਤੀ ਪੁੱਤਾਂ ਨੂੰ ਨਾ ਰੋਕਦੇ ਤਾਂ ਉਹ ਮੈਨੂੰ ਜ਼ਰੂਰ ਮਿਲਦੇ’'ਸਾਰੇ ਯਹੂਦੀਆਂ ਨੂੰ ਮਰਨਾ ਪਵੇਗਾ ਕਿਹਾ, ਤੇ ਫਾਇਰਿੰਗ ਸ਼ੁਰੂ ਕਰ ਦਿੱਤੀ''ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਸਾਲਾਨਾ 1 ਕਰੋੜ ਮੌਤਾਂ ਰੋਕਣ ਲਈ ਨਵਾਂ 'ਹਥਿਆਰ'ਉਂਝ ਵੀ ਕੁਝ ਫੈਸਲੇ ਬਹੁਤ ਜ਼ਿਆਦਾ ਸੋਚੇ ਬਗੈਰ ਲਏ ਜਾਣ ਚਾਹੀਦੇ ਹਨ।ਅੱਲਾਮਾ ਇਕਬਾਲ ਕਹਿ ਗਏ ਅੱਛਾ ਹੈ ਦਿਲ ਕੇ ਸਾਥ ਰਹੇ ਪਾਸਬਾਨ-ਏ-ਅਕਲਪਰ ਕਭੀ-ਕਭੀ ਇਸੇ ਤਨਹਾ ਭੀ ਛੋੜ ਦੇਟਰੰਪ ਨੂੰ ਬੁਲਾਉਣ ਦਾ ਫੈਸਲਾ ਬਹੁਤ ਸੋਚਣ ਤੋਂ ਬਾਅਦ ਲਿਆ ਗਿਆ ਸੀ ਨਾ, ਦੇਖੋ ਕੀ ਹੋ ਰਿਹਾ ਹੈ! Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 12 ਬੱਚਿਆਂ ਅਤੇ ਉਨ੍ਹਾਂ ਦੇ ਕੋਚ ਦੋ ਹਫ਼ਤਿਆਂ ਤੋਂ ਵੱਧ ਸਮਾਂ ਉੱਤਰੀ ਥਾਈਲੈਂਡ ਦੀ ਗੁਫ਼ਾ ਵਿੱਚ ਰਹੇ। ਉਨ੍ਹਾਂ ਨੂੰ ਤਿੰਨ ਦਿਨਾਂ ਦੇ ਜੋਖ਼ਮ ਭਰੇ ਰਾਹਤ ਕਾਰਜ ਤੋਂ ਬਾਅਦ ਥੈਮ ਲੁਆਂਗ ਗੁਫ਼ਾ ’ਚੋਂ ਬਾਹਰ ਕੱਢਿਆ ਗਿਆ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੀਬੀਆਈ ਨੇ ਆਪਣਾ ਹੀ ਅਫ਼ਸਰ ਕੀਤਾ ਗ੍ਰਿਫ਼ਤਾਰ - 5 ਅਹਿਮ ਖਬਰਾਂ 23 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45948512 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸੀਬੀਆਈ ਨੇ ਆਪਣੇ ਨੰਬਰ ਦੋ ਅਫ਼ਸਰ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ (ਖੜ੍ਹੇ ਹੋਏ) ਖਿਲਾਫ਼ ਸਾਜਿਸ਼ ਦੇ ਇਲਜ਼ਾਮ ਲਾਉਂਦੇ ਹੋਏ ਕੇਸ ਦਰਜ ਕੀਤਾ ਹੈ ਅਸਥਾਨਾ ਮਾਮਲੇ ਵਿੱਚ ਸੀਬੀਆਈ ਦਾ ਡੀਐਸਪੀ ਗ੍ਰਿਫ਼ਤਾਰਦਿ ਟ੍ਰਿਬਿਊਨ ਮੁਤਾਬਕ ਸੀਬੀਆਈ ਨੇ ਆਪਣੇ ਵਿਸ਼ੇਸ ਡਾਇਰੈਕਟਰ ਅਤੇ ਏਜੰਸੀ ਵਿੱਚ ਨੰਬਰ ਦੋ ਰਹੇ ਰਾਕੇਸ਼ ਅਸਥਾਨਾ ਨਾਲ ਜੁੜੇ ਰਿਸ਼ਵਤ ਮਾਮਲੇ ਵਿੱਚ ਵਿਭਾਗ ਦੇ ਡੀਐਸਪੀ ਦੇਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਟ ਬਰਾਮਦਕਾਰ ਮੋਇਨ ਕੁਰੈਸ਼ੀ ਨਾਲ ਸਬੰਧਤ ਮਾਮਲੇ ਵਿੱਚ ਦੇਵਿੰਦਰ ਕੁਮਾਰ ਜਾਂਚ ਅਫਸਰ ਸਨ। ਉਨ੍ਹਾਂ ਨੂੰ ਸਤੀਸ਼ ਸਾਨਾ ਦੇ ਬਿਆਨ ਦਰਜ ਕਰਨ ਸਬੰਧੀ ਕਥਿਤ ਧੋਖਾਧੜੀ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਅਸਥਾਨਾ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਸਾਨਾ ਦਾ ਬਿਆਨ 26 ਸਤੰਬਰ 2018 ਨੂੰ ਦਰਜ ਕੀਤਾ ਸੀ ਪਰ ਸੀਬੀਆਈ ਜਾਂਚ ਵਿੱਚ ਪਤਾ ਚੱਲਿਆ ਕਿ ਉਸ ਦਿਨ ਮੀਟ ਕਾਰੋਬਾਰੀ ਹੈਦਰਾਬਾਦ ਵਿੱਚ ਸੀ।ਇਹ ਵੀ ਪੜ੍ਹੋ:ਅੰਮ੍ਰਿਤਸਰ ਰੇਲ ਹਾਦਸਾ: ਮਾਵਾਂ ਨੂੰ ਇੰਝ ਮਿਲੇ ਉਨ੍ਹਾਂ ਦੇ ਵਿਛੜੇ ਬੱਚੇ ਬਿਸ਼ਪ ਮੁਲੱਕਲ ਮਾਮਲੇ ਦੇ ਗਵਾਹ ਦੀ ਸ਼ੱਕੀ ਹਾਲਤ 'ਚ ਮੌਤਉਹ ਪੁਲ ਜਿੱਥੇ ਪਰਵਾਸੀਆਂ ਨੇ ਅਮਰੀਕਾ ਜਾਣ ਲਈ ਲਾਏ ਡੇਰੇਦਸਹਿਰੇ ਦੇ 29 ਵਿੱਚੋਂ 25 ਸਮਾਗਮਾਂ ਲਈ ਮਨਜ਼ੂਰੀ ਨਹੀਂ ਦਿ ਇੰਡੀਅਨ ਐਕਸਪ੍ਰੈਸ ਮੁਤਾਬਕ 19 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਹੋਏ ਦਸਹਿਰੇ ਦੇ 29 ਸਮਾਗਮਾਂ ਵਿੱਚੋਂ 25 ਲਈ ਲਾਜ਼ਮੀ ਨਗਰ ਨਿਗਮ ਦੀ ਮਨਜ਼ੂਰੀ ਨਹੀਂ ਲਈ ਗਈ ਸੀ।ਇਸ ਵਿੱਚ ਧੋਬੀ ਘਾਟ 'ਤੇ ਕੀਤਾ ਗਿਆ ਸਮਾਗਮ ਵੀ ਸ਼ਾਮਿਲ ਹੈ ਜਿਸ ਦੌਰਾਨ ਰੇਲ ਦੇ ਲੰਘਣ ਕਾਰਨ 57 ਲੋਕਾਂ ਦੀ ਮੌਤ ਹੋ ਗਈ। ਇੱਕ ਜ਼ਖਮੀ ਨੇ ਬਾਅਦ ਵਿੱਚ ਹਸਪਤਾਲ ਵਿੱਚ ਦਮ ਤੋੜ ਦਿੱਤਾ। Image copyright NARINDER NANU/Getty Images ਫੋਟੋ ਕੈਪਸ਼ਨ ਐਮਸੀਏ ਦੇ ਨਿਯਮਾਂ ਤਹਿਤ ਅਜਿਹੇ ਕਿਸੇ ਵੀ ਸਮਾਗਮ ਦੇ ਪ੍ਰਬੰਧ ਲਈ ਇਸਟੇਟ ਅਫ਼ਸਰ ਤੋਂ ਮਨਜ਼ੂਰੀ ਜ਼ਰੂਰੀ ਹੁੰਦੀ ਹੈ ਖ਼ਬਰ ਮੁਤਾਬਕ ਸ਼ਹਿਰ ਵਿੱਚ ਸਿਰਫ਼ ਚਾਰ ਸਮਾਗਮਾਂ ਲਈ ਹੀ ਮਨਜ਼ੂਰੀ ਲਈ ਗਈ ਸੀ ਜਿਸ ਵਿੱਚ ਛਿਆਟਾ, ਭਦਰ ਕਾਲੀ, ਫੋਕਲ ਪੁਆਇੰਟ ਅਤੇ ਹਰੀਪੁਰਾ ਸ਼ਾਮਿਲ ਹਨ। ਐਮਸੀਏ ਦੇ ਨਿਯਮਾਂ ਤਹਿਤ ਅਜਿਹੇ ਕਿਸੇ ਵੀ ਸਮਾਗਮ ਦੇ ਪ੍ਰਬੰਧ ਲਈ ਇਸਟੇਟ ਅਫ਼ਸਰ ਤੋਂ ਮਨਜ਼ੂਰੀ ਜ਼ਰੂਰੀ ਹੁੰਦੀ ਹੈ। ਬੱਚਿਆਂ ਦਾ ਸਰੀਰਕ ਸ਼ੋਸ਼ਣ ਰੋਕਣ ਲਈ ਵੀਜ਼ਾ ਵਿੱਚ ਕੁਝ ਤਬਦੀਲੀਆਂ ਦੀ ਤਿਆਰੀਟਾਈਮਜ਼ ਆਫ਼ ਇੰਡੀਆ ਮੁਤਾਬਕ ਕੋਈ ਵੀ ਵਿਦੇਸ਼ੀ ਜੋ ਭਾਰਤ ਲਈ ਵੀਜ਼ਾ ਲੈਣਾ ਚਾਹੁੰਦਾ ਹੈ ਉਸ ਨੂੰ ਇੱਕ ਫਾਰਮ ਭਰਨਾ ਪਏਗਾ ਜਿਸ ਵਿੱਚ ਕੋਈ ਵੀ ਅਪਰਾਧਿਕ ਰਿਕਾਰਡ ਦਾ ਵੇਰਵਾ ਦੇਣਾ ਲਾਜ਼ਮੀ ਹੈ। ਇਸ ਵਿੱਚ ਇਹ ਜਾਣਕਾਰੀ ਦੇਣੀ ਜ਼ਰੂਰੀ ਹੈ ਕਿ ਕੋਈ ਪੁਰਾਣਾ ਕੇਸ ਤਾਂ ਨਹੀਂ ਹੈ ਜਿਸ ਕਾਰਨ ਉਸ ਸ਼ਖਸ ਨੂੰ ਪਹਿਲਾਂ ਕਦੇ ਵੀਜ਼ਾ ਨਾ ਦਿੱਤਾ ਗਿਆ ਹੋਵੇ। ਇਸ ਦਾ ਮਕਸਦ ਹੈ ਅਜਿਹੇ ਲੋਕਾਂ ਉੱਤੇ ਨਜ਼ਰ ਰੱਖਣਾ ਜੋ ਬੱਚਿਆਂ ਦੇ ਸਰੀਰਕ ਸ਼ੋਸ਼ਣ ਦੇ ਮਮਾਲਿਆਂ ਵਿੱਚ ਸ਼ਾਮਿਲ ਰਹੇ ਹਨ। Image Copyright @Manekagandhibjp @Manekagandhibjp Image Copyright @Manekagandhibjp @Manekagandhibjp ਬਾਲ ਅਤੇ ਮਹਿਲਾ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਟਵਿੱਟਰ ਉੱਤੇ ਜਾਣਕਾਰੀ ਦਿੰਦਿਆਂ ਲਿਖਿਆ, ""ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਵਿਦੇਸ਼ੀਆਂ ਦੇ ਭਾਰਤ ਦੌਰੇ ਲਈ ਵੀਜ਼ਾ ਅਰਜ਼ੀ ਦੇ ਨਿਯਮਾਂ ਵਿੱਚ ਬਦਲਾਅ ਦੀ ਸਾਡੀ ਦਰਖਾਸਤ ਨੂੰ ਮਨਜ਼ੂਰੀ ਮਿਲ ਗਈ ਹੈ। ਬੱਚਿਆਂ ਦੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਨੂੰ ਰੋਕਣ ਦੇ ਮੱਦੇਨਜ਼ਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਅਪਰਾਧਕ ਰਿਕਾਰਡ ਦਾ ਵੇਰਵਾ ਦੇਣਾ ਜ਼ਰੂਰੀ ਹੋਵੇਗਾ।""ਇਮਰਾਨ ਨੇ ਕਸ਼ਮੀਰ ਮੁੱਦੇ ਦੇ ਹੱਲ ਲਈ ਸੱਦਾ ਦਿੱਤਾਹਿੰਦੁਸਤਾਨ ਟਾਈਮਜ਼ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਹੋਈਆਂ ਮੌਤਾਂ ਨੂੰ 'ਨਿਊ ਸਾਈਕਲ ਆਫ਼ ਕਿਲਿੰਗਜ਼' ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਭਾਰਤ ਸ਼ਾਸਿਤ ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਹੈ। Image copyright Getty Images ਫੋਟੋ ਕੈਪਸ਼ਨ ਇਮਰਾਨ ਖਾਨ ਮੁਤਾਬਕ ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਅਤੇ ਭਾਰਤ ਨੂੰ ਅੱਗੇ ਆਉਣ ਲਈ ਕਿਹਾ ਉਨ੍ਹਾਂ ਟਵੀਟ ਕਰਕੇ ਕਿਹਾ, ""ਮੈਂ ਭਾਰਤੀ ਸੁਰੱਖਿਆ ਫੌਜ ਵੱਲੋਂ ਬੇਗੁਨਾਹ ਕਸ਼ਮੀਰੀਆਂ ਦੀ ਮੌਤ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਇਹੀ ਸਮਾਂ ਹੈ ਜਦੋਂ ਭਾਰਤ ਨੂੰ ਕਸ਼ਮੀਰੀ ਲੋਕਾਂ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਤਹਿਤ ਕਸ਼ਮੀਰ ਮਸਲੇ ਦਾ ਗੱਲਬਾਤ ਨਾਲ ਹੱਲ ਕੱਢਣ ਲਈ ਅੱਗੇ ਵਧਣਾ ਚਾਹੀਦਾ ਹੈ।"" Image Copyright @ImranKhanPTI @ImranKhanPTI Image Copyright @ImranKhanPTI @ImranKhanPTI ਟਰੰਪ ਦੀ ਖੁੱਲ੍ਹੀ ਧਮਕੀ- ਅਮਰੀਕਾ ਬਣਾਏਗਾ ਪਰਮਾਣੂ ਹਥਿਆਰ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਰੂਸ ਅਤੇ ਚੀਨ ਉੱਤੇ ਦਬਾਅ ਪਾਉਣ ਲਈ ਪਰਮਾਣੂ ਹਥਿਆਰਾਂ ਨੂੰ ਮਜ਼ਬੂਤ ਕਰੇਗਾ। Image copyright Getty Images ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੁਹਰਾਇਆ ਕਿ ਰੂਸ ਨੇ 1987 ਦੀ ਇੰਟਰਮੀਡੀਏਟ ਰੇਂਜ (ਆਈਐਨਐਫ਼) ਸਮਝੌਤੇ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਪਹਿਲਾਂ ਇਸ ਸਮਝੌਤੇ ਨੂੰ ਛੱਡਣ ਦੀ ਗੱਲ ਕਹੀ ਸੀ। ਹਾਲਾਂਕਿ ਰੂਸ ਨੇ ਕਿਸੇ ਵੀ ਉਲੰਘਣਾ ਦੇ ਇਲਜ਼ਾਮ ਨੂੰ ਖਾਰਿਜ ਕੀਤਾ ਹੈ। ਕੋਲਡ ਵਾਰ ਦੌਰਾਨ ਦਾ ਇਹ ਸਮਝੌਤਾ ਮੱਧ ਦੂਰੀ ਦੀ ਮਿਜ਼ਾਈਲ ਬਣਾਉਣ ਉੱਤੇ ਪਾਬੰਦੀ ਲਾਉਂਦਾ ਹੈ। ਇਸ ਸਮਝੌਤੇ ਨੂੰ ਸੋਵੀਅਤ ਸੰਘ ਦੇ ਖਤਰੇ ਨੂੰ ਘੱਟ ਕਰਨ ਲਈ ਲਾਗੂ ਕੀਤਾ ਗਿਆ ਸੀ। ਇਹ ਵੀ ਪੜ੍ਹੋ:ਟਰੇਨ ਦੇ ਡਰਾਈਵਰ ਦੀ 'ਖੁਦਕੁਸ਼ੀ' ਦਾ ਸੱਚ ਕੀ ਹੈ'ਪ੍ਰੋਗਰਾਮ ਗਰਾਊਂਡ 'ਚ ਸੀ, ਨਾ ਕਿ ਲਾਈਨਾਂ 'ਤੇ'ਕੈਦੀਆਂ ਨਾਲ ਕੰਮ ਕਰਨਾ ਚਾਹੁੰਦੀਆਂ ਹਨ ਇਹ ਔਰਤਾਂ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅੰਮ੍ਰਿਤਸਰ ਰੇਲ ਹਾਦਸਾ: ਮਾਵਾਂ ਨੂੰ ਇੰਝ ਮਿਲੇ ਵਿਛੜੇ ਬੱਚੇ ਰਵਿੰਦਰ ਸਿੰਘ ਰੌਬਿਨ ਬੀਬੀਸੀ ਪੰਜਾਬੀ ਲਈ 23 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45944845 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh robin/bbc ਫੋਟੋ ਕੈਪਸ਼ਨ ਰਾਧਿਕਾ ਨੂੰ ਉਸਦਾ ਬੱਚਾ ਸੌਂਪਣ ਵੇਲੇ ਅਧਿਕਾਰੀ ਅਤੇ ਹਸਪਤਾਲ ਸਟਾਫ ਰਾਧਿਕਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਗਏ ਜਦੋਂ ਉਸ ਨੂੰ ਆਪਣਾ 10 ਮਹੀਨੇ ਦਾ ਬੱਚਾ ਵਾਪਿਸ ਮਿਲ ਗਿਆ। ਦੁਸਹਿਰੇ ਵਾਲੀ ਰਾਤ ਹੋਏ ਰੇਲ ਹਾਦਸੇ ਦੌਰਾਨ ਰਾਧਿਕਾ ਦਾ ਬੱਚਾ ਉਸ ਤੋਂ ਵਿੱਛੜ ਗਿਆ ਸੀ। ਹਾਲਾਂਕਿ ਰਾਧਿਕਾ ਖ਼ੁਦ ਅਮਨਦੀਪ ਹਸਪਤਾਲ ਵਿੱਚ ਗੰਭੀਰ ਹਾਲਤ 'ਚ ਦਾਖ਼ਲ ਹੈ। ਇਹ ਸਭ ਡਿਸਟ੍ਰਿਕਟ ਲੀਗਲ ਸਰਵਿਸਸ ਅਥਾਰਿਟੀ (DLSA) ਦੀ ਬਦੌਲਤ ਹੋਇਆ ਜਿਨ੍ਹਾਂ ਨੇ ਨਾ ਸਿਰਫ਼ ਰਾਧਿਕਾ ਦੇ ਬੱਚੇ ਵਿਸ਼ਾਲ ਨੂੰ ਉਸਦੀ ਮਾਂ ਨਾਲ ਮਿਲਾਇਆ ਸਗੋਂ ਤਿੰਨ ਹੋਰ ਪਰਿਵਾਰਾਂ ਨੂੰ ਆਪਸ ਵਿੱਚ ਮਿਲਾਇਆ। ਜਿਹੜੇ ਇਸ ਰੇਲ ਹਾਦਸੇ ਵਿੱਚ ਇੱਕ-ਦੂਜੇ ਤੋਂ ਵਿੱਛੜ ਗਏ ਸਨ।ਰਾਧਿਕਾ ਆਪਣੇ ਅਤੇ ਆਪਣੀ ਭੈਣ ਦੇ ਪਰਿਵਾਰ ਪ੍ਰੀਤੀ ਨਾਲ ਜੌੜਾ ਫਾਟਕ 'ਤੇ ਦੁਸਹਿਰੇ ਦਾ ਪ੍ਰੋਗਰਾਮ ਦੇਖਣ ਆਈ ਸੀ। ਹਾਲਾਂਕਿ ਆਪਣੇ ਆਪਰੇਸ਼ਨ ਤੋਂ ਬਾਅਦ ਰਾਧਿਕਾ ਬੋਲ ਵੀ ਨਹੀਂ ਸਕਦੀ ਸੀ ਪਰ ਆਪਣੀ 6 ਸਾਲਾ ਧੀ ਅਤੇ ਮੁੰਡੇ ਵਿਸ਼ਾਲ ਨੂੰ ਖੇਡਦਾ ਦੇਖ ਕੇ ਉਹ ਬੇਹੱਦ ਖੁਸ਼ ਸੀ।ਜਦੋਂ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਪੀੜਤਾਂ ਦੇ ਬਚਾਅ ਕਾਰਜਾਂ, ਉਨ੍ਹਾਂ ਲਈ ਸਿਹਤ ਸੁਵਿਧਾਵਾ ਮੁਹੱਈਆ ਕਰਵਾਉਣ ਅਤੇ ਕਾਨੂੰਨ ਪ੍ਰਬੰਧਾਂ ਨੂੰ ਸੁਧਾਰਣ ਵਿੱਚ ਰੁੱਝਿਆ ਹੋਇਆ ਸੀ ਉਸ ਸਮੇਂ ਡਿਸਟ੍ਰਿਕਟ ਲੀਗਲ ਅਥਾਰਿਟੀ ਗੁਆਚੇ ਲੋਕਾਂ ਨੂੰ ਭਾਲਣ ਅਤੇ ਉਨ੍ਹਾਂ ਨੂੰ ਆਪਣਿਆਂ ਨਾਲ ਮਿਲਾਉਣ ਦਾ ਕੰਮ ਕਰ ਰਹੀ ਸੀ। ਇਹ ਵੀ ਪੜ੍ਹੋ:'ਪ੍ਰੋਗਰਾਮ ਗਰਾਊਂਡ 'ਚ ਸੀ, ਨਾ ਕਿ ਲਾਈਨਾਂ 'ਤੇ'ਨਵਜੋਤ ਸਿੰਘ ਸਿੱਧੂ: ਮੈਂ ਅਸਤੀਫਾ ਨਹੀਂ ਦੇਵਾਂਗਾਸ਼ੇਰਨੀ ਨੇ ਘੁੱਟਿਆ ਸ਼ੇਰ ਦਾ ਗਲਾ, ਲਈ ਜਾਨ Image copyright Ravinder singh robin/bbc ਫੋਟੋ ਕੈਪਸ਼ਨ DLSA ਵੱਲੋਂ ਇੱਕ ਮਹਿਲਾ ਅਧਿਕਾਰੀ ਨੂੰ ਰਾਧਿਕਾ ਅਤੇ ਉਸਦੇ 10 ਮਹੀਨੇ ਦੇ ਬੱਚੇ ਦੀ ਦੇਖਭਾਲ ਲਈ ਉਨ੍ਹਾਂ ਦੇ ਨਾਲ ਰੱਖਿਆ ਗਿਆ ਹੈ DLSA ਸਕੱਤਰ ਸੁਮਿਤ ਮੱਕੜ ਮੁਤਾਬਕ ਅਥਾਰਿਟੀ ਦੀ ਹਰਪ੍ਰੀਤ ਕੌਰ ਦੇ ਨਾਲ ਮਿਲ ਕੇ ਅਸੀਂ ਦੋ ਮਦਦ ਕੇਂਦਰ ਬਣਾਏ ਸਨ, ਇੱਕ ਗੁਰੂ ਨਾਨਕ ਦੇਵ ਹਸਪਤਾਲ ਅਤੇ ਦੂਜਾ ਸਿਵਲ ਹਸਪਤਾਲ।ਉਨ੍ਹਾਂ ਅੱਗੇ ਦੱਸਿਆ, ''ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਾਡੀ ਮੁਲਾਕਾਤ ਪ੍ਰੀਤੀ ਨਾਂ ਦੀ ਔਰਤ ਨਾਲ ਹੋਈ ਜਿਸਦਾ ਬੱਚਾ ਗੁਆਚਿਆ ਹੋਇਆ ਸੀ। ਅਸੀਂ ਪ੍ਰੀਤੀ ਦੀ ਫੋਟੋ ਖਿੱਚ ਲਈ। ਉਸ ਤੋਂ ਬਾਅਦ ਅਸੀਂ ਅਮਨਦੀਪ ਹਸਪਤਾਲ ਗਏ। ਜਿੱਥੇ ਸਾਨੂੰ ਮਰੀਜਾਂ ਦੀ ਸੂਚੀ ਵਿੱਚ ਸਾਢੇ ਤਿੰਨ ਸਾਲ ਦਾ ਬੱਚਾ ਆਰੁਸ਼ ਮਿਲਿਆ।'' ''ਹਸਪਤਾਲ ਵਿੱਚ ਆਰੁਸ਼ ਦੇ ਪਿਤਾ ਦੇ ਦੋਸਤ ਨਾਲ ਸਾਡੀ ਮੁਲਾਕਾਤ ਹੋਈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਆਰੁਸ਼ ਦੀ ਮਾਂ ਸ਼ਾਇਦ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਹੈ। ਅਸੀਂ ਤੁਰੰਤ ਉਸ ਨੂੰ ਪ੍ਰੀਤੀ ਦੀ ਫੋਟੋ ਦਿਖਾਈ। ਪਛਾਣ ਹੋਣ ਤੋਂ ਬਾਅਦ ਪ੍ਰੀਤੀ ਨੂੰ ਉਸਦਾ ਬੱਚਾ ਸੌਂਪ ਦਿੱਤਾ ਗਿਆ।'' Image copyright Ravinder singh robin/bbc ''ਇਸ ਤੋਂ ਇਲਾਵਾ ਇਸੇ ਦੌਰੇ ਦੌਰਾਨ ਅਸੀਂ ਮਰੀਜ਼ਾਂ ਨੂੰ ਦੇਖਣ ਸਿਵਲ ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਨੂੰ 10 ਮਹੀਨੇ ਦੇ ਬੱਚੇ ਵਿਸ਼ਾਲ ਬਾਰੇ ਪਤਾ ਲੱਗਾ। ਮੀਨਾ ਦੇਵੀ ਨਾਮ ਦੀ ਔਰਤ ਨੂੰ ਇਹ ਬੱਚਾ ਰੇਲਵੇ ਟਰੈਕ ਤੋਂ ਮਿਲਿਆ ਸੀ ਅਤੇ ਉਹ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਆਈ ਸੀ। ਹਸਪਤਾਲ ਵੱਲੋਂ ਬੱਚੇ ਦਾ ਸਿਟੀ ਸਕੈਨ ਕਰਵਾਉਣ ਲਈ ਕਿਹਾ ਗਿਆ।''ਮੱਕੜ ਨੇ ਕਿਹਾ, ''ਪ੍ਰੀਤੀ ਨੇ ਸਾਨੂੰ ਦੱਸਿਆ ਕਿ ਉਸਦੀ ਭੈਣ ਰਾਧਿਕਾ ਯੂਪੀ ਤੋਂ ਆਈ ਸੀ। ਇਸ ਹਾਦਸੇ ਵਿੱਚ ਉਸਦਾ ਬੱਚਾ ਗੁਆਚ ਗਿਆ ਹੈ ਤੇ ਉਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ। ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ 10 ਮਹੀਨੇ ਦਾ ਬੱਚਾ ਰਾਧਿਕਾ ਦਾ ਹੈ ਜਿਸ ਤੋਂ ਬਾਅਦ ਰਾਧਿਕ ਨੂੰ ਉਸਦੇ ਬੱਚੇ ਨਾਲ ਮਿਲਵਾਇਆ ਗਿਆ। '' Image Copyright BBC News Punjabi BBC News Punjabi Image Copyright BBC News Punjabi BBC News Punjabi ਅੰਮ੍ਰਿਤਸਰ ਹਾਦਸੇ ਤੋਂ ਬਾਅਦ ਦੇ ਘਟਨਕ੍ਰਮ ਬਾਰੇ ਅਹਿਮ ਨੁਕਤੇ꞉19 ਅਕਤੂਬਰ ਨੂੰ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਵਿੱਚ ਪੈਂਦੇ ਧੋਬੀ ਘਾਟ ਇਲਾਕੇ ਵਿੱਚ ਦਸ਼ਹਿਰੇ ਦਾ ਸਮਾਗਮ ਸੀ। ਭੀੜ ਜ਼ਿਆਦਾ ਹੋਣ ਕਾਰਨ ਗਰਾਊਂਡ ਤੋਂ ਬਾਹਰ ਰੇਲ ਦੀ ਪਟੜੀ 'ਤੇ ਵੀ ਖੜੇ ਸੀ ਜਿਸ ਮਗਰੋਂ ਅਚਾਨਕ ਟਰੇਨ ਆਈ ਅਤੇ ਭੀੜ ਨੂੰ ਕੁਚਲ ਕੇ ਲੰਘ ਗਈ।ਪ੍ਰਸ਼ਾਸਨ ਮੁਤਾਬਕ ਇਸ ਹਾਦਸੇ ਵਿੱਚ ਮੌਕੇ ਉੱਤੇ 57 ਲੋਕਾਂ ਦੀ ਮੌਤ ਹੋਈ ਅਤੇ ਇਲਾਜ ਦੌਰਾਨ ਇੱਕ ਹੋਰ ਸ਼ਖਸ ਨੇ ਦਮ ਤੋੜ ਦਿੱਤਾ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਕਾਰਜਾਂ ਲਈ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ।ਰੇਲਵੇ ਨੇ ਅਤੇ ਡਰਾਈਵਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਗਿਆ ਕਿ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਮਿਲੀ ਸੀ , ਇੰਜਣ ਦਾ ਹਾਰਨ ਵਜਾਇਆ ਗਿਆ ਸੀ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਉੱਪਰ ਐਫਆਈਆਰ ਦਰਜ ਕਰਨ ਦੀ ਮੰਗ ਕਰਦਿਆਂ ਹਾਦਸੇ ਨੂੰ ਕਤਲਿਆਮ ਦੱਸਿਆ। ਉਨ੍ਹਾਂ ਸਿੱਧੂ ਨੂੰ ਕੈਬਨਿਟ ਵਿੱਚੋਂ ਬਰਖਾਸਤ ਕਰਨ ਦੀ ਵੀ ਮੰਗ ਕੀਤੀ।ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ, ਹਾਦਸਾ ਰੇਲਵੇ ਦੀ ਜ਼ਮੀਨ 'ਤੇ ਹੋਇਆ।ਸਮਾਗਮ ਦੀ ਮੁੱਖ ਮਹਿਮਾਨ, ਡਾਕਟਰ ਨਵਜੋਤ ਕੌਰ ਸਿੱਧੂ ਸੀ ਉੱਪਰ ਲੋਕਾਂ ਦਾ ਇਲਜ਼ਾਮ ਸੀ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਘਰੇ ਪਹੁੰਚਣ ਤੋਂ ਬਾਅਦ ਮਿਲੀ।ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਮਿੱਠੂ ਮਦਾਨ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ। ਉਹ ਫਿਲਹਾਲ ਲੋਕਾਂ ਸਾਹਮਣੇ ਨਹੀਂ ਆਇਆ ਹੈ।ਹਾਦਸੇ ਨਾਲ ਸਬੰਧਤ ਵੀਡੀਓ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੀ ਰੂਸ ਅਮਰੀਕਾ ਦੇ ਇਸ ਸੂਬੇ 'ਤੇ ਪਰਮਾਣੂ ਬੰਬ ਸੁਟਣਾ ਚਾਹੁੰਦਾ ਹੈ? 2 ਮਾਰਚ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43251780 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright YURI KADOBNOV/Getty Images ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਰੂਸ ਨੇ ਇੱਕ ਅਜਿਹੀ ਪਰਮਾਣੂ ਮਿਜ਼ਾਈਲ ਤਿਆਰ ਕੀਤੀ ਹੈ ਜੋ ਪੂਰੀ ਦੁਨੀਆਂ ਵਿੱਚ ਕਿਤੇ ਵੀ ਮਾਰ ਕਰ ਸਕਦੀ ਹੈ ਅਤੇ ਹਰ ਟੀਚੇ ਨੂੰ ਨਿਸ਼ਾਨਾ ਬਣਾ ਸਕਦੀ ਹੈ।ਪੂਤਿਨ ਦਾ ਦਾਅਵਾ ਹੈ ਕਿ ਇਸ ਮਿਜ਼ਾਈਲ ਨੂੰ ਰੋਕਣਾ ਨਾਮੁਮਕਿਨ ਹੈ।ਰੂਸ ਦੇ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਪਣੇ ਆਖਰੀ ਭਾਸ਼ਣ ਵਿੱਚ ਬੋਲ ਰਹੇ ਸਨ।ਜਦੋਂ ਉ. ਕੋਰੀਆ ਦੀ ਮਿਜ਼ਾਈਲ ਆਪਣੇ ਹੀ ਸ਼ਹਿਰ 'ਤੇ ਡਿੱਗੀਕੀ ਤੁਸੀਂ ਜਾਣਦੇ ਹੋ ਪਾਕਿਸਤਾਨ ਦੀਆਂ 11 ਸ਼ਕਤੀਸ਼ਾਲੀ ਮਿਜ਼ਾਈਲਾਂ ਬਾਰੇ ? Image copyright RUSSIAN GOVERNMENT ਫੋਟੋ ਕੈਪਸ਼ਨ ਐਨੀਮੇਟਡ ਵੀਡੀਓ ਵਿੱਚ ਹਥਿਆਰਾਂ ਨੂੰ ਫਲੋਰਿਡਾ ਪਹੁੰਚਾਉਂਦੇ ਦਿਖਾਇਆ ਗਿਆ ਰੂਸ ਦੇ ਸਰਕਾਰੀ ਟੀਵੀ 'ਤੇ ਪੂਤਿਨ ਨੇ ਲੋਕਾਂ ਨੂੰ ਇੱਕ ਪ੍ਰੇਜੇਂਟੇਸ਼ਨ ਵੀ ਦਿਖਾਇਆ। ਇਸ ਦੌਰਾਨ ਇੱਕ ਵੀਡੀਓ ਗ੍ਰਾਫ਼ਿਕਸ ਵਿੱਚ ਅਮਰੀਕਾ ਦੇ ਫਲੋਰੀਡਾ 'ਤੇ ਮਿਜ਼ਾਈਲਾਂ ਦੀ ਝੜੀ ਲਗਦੀ ਦਿਖਾਈ ਗਈ। ਇਸ ਦੌਰਾਨ ਪੂਤਿਨ ਨੇ ਕਿਹਾ ਕਿ ਰੂਸ ਅਜਿਹੇ ਡਰੋਨ ਵੀ ਤਿਆਰ ਕਰ ਰਿਹਾ ਹੈ ਜਿਨ੍ਹਾਂ ਨੂੰ ਪਣਡੁੱਬੀਆਂ ਰਾਹੀਂ ਵੀ ਛੱਡਿਆ ਜਾ ਸਕਦਾ ਹੈ ਅਤੇ ਉਹ ਪਰਮਾਣੂ ਹਮਲਾ ਕਰਨ ਵਿੱਚ ਵੀ ਕਾਰਗਰ ਹੋਣਗੇ। Image copyright YURI KADOBNOV/Getty Images ਪੂਤਿਨ ਨੇ ਅੱਗੇ ਕਿਹਾ ਕਿ ਰੂਸ ਦੀ ਇਸ ਨਵੀਂ ਮਿਜ਼ਾਈਲ ਨੂੰ ਯੂਰਪ ਅਤੇ ਏਸ਼ੀਆ ਵਿੱਚ ਵਿਛੇ ਹੋਏ ਅਮਰੀਕੀ ਡਿਫੈਂਸ ਸਿਸਟਮ ਵੀ ਨਹੀਂ ਰੋਕ ਸਕਦੇ।ਪੂਤਿਨ ਨੇ ਰੂਸੀ ਸੰਸਦ ਦੇ ਦੋਹਾਂ ਸਦਨਾਂ ਨੂੰ ਤਕਰੀਬਨ ਦੋ ਘੰਟੇ ਤੱਕ ਸੰਬੋਧਿਤ ਕੀਤਾ।ਫਲੋਰਿਡਾ ਨੂੰ ਨਿਸ਼ਾਨਾ ਕਿਉਂ ਬਣਾਉਣਾ ਚਾਹੇਗਾ ਰੂਸ? ਫਲੋਰਿਡਾ ਵਿੱਚ ਵਾਲਟ ਡਿਜ਼ਨੀ ਵਰਡਲ ਅਤੇ ਐਵਰਗਲੇਡਜ਼ ਨੈਸ਼ਨਲ ਪਾਰਕ ਵਰਗੇ ਸੈਰ-ਸਪਾਟਾ ਸਥਾਨ ਹਨ। ਇਸ ਤੋਂ ਅਲਾਵਾ ਇੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਰ-ਏ-ਲਾਗੋ ਰਿਜ਼ਾਰਟ ਵਰਗੇ ਹਾਈ-ਪ੍ਰੋਫਾਈਲ ਟਾਰਗੈਟ ਵੀ ਹਨ। ਮਾਰ-ਏ-ਲਾਗੋ ਰਿਜ਼ਾਰਟ ਵਿੱਚ ਕਈ ਪਰਮਾਣੂ ਬੰਕਰ ਹਨ ਜਿੱਥੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਕਈ ਦਿਨ ਛੁੱਟੀਆਂ ਮਨਾ ਚੁੱਕੇ ਹਨ।1927 ਵਿੱਚ ਬਣਾਏ ਗਏ ਮਾਰ-ਏ-ਲਾਗੋ ਵਿੱਚ ਇਨ੍ਹਾਂ ਬੰਕਰਾਂ ਵਿੱਚੋਂ ਤਿੰਨ ਕੋਰੀਆਈ ਜੰਗ ਦੌਰਾਨ ਬਣਾਏ ਗਏ ਸਨ।ਦੂਜਾ ਬੰਕਰ ਰਾਸ਼ਟਰਪਤੀ ਜਾਨ ਐੱਫ਼ ਕੈਨੇਡੀ ਲਈ ਬਣਾਇਆ ਗਿਆ ਸੀ।ਅਮਰੀਕਾ ਦਾ ਜਵਾਬਅਮਰੀਕੀ ਰੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਕਿਹਾ ਕਿ ਪੈਂਟਾਗਨ ਨੂੰ ਪੁਤਿਨ ਦੀਆਂ ਇਨ੍ਹਾਂ ਗੱਲਾਂ ਤੋਂ ਹੈਰਾਨੀ ਨਹੀਂ ਹੋਈ।ਪੈਂਟਾਗਨ ਦੇ ਬੁਲਾਰੇ ਡੈਨਾ ਵਾਈਟ ਨੇ ਕਿਹਾ, ""ਅਮਰੀਕੀ ਲੋਕ ਭਰੋਸਾ ਰੱਖਣ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ।"" ਮਾਹਿਰ ਕੀ ਮੰਨਦੇ ਹਨ?ਮਾਹਿਰ ਮੰਨਦੇ ਹਨ ਕਿ ਇਹ ਬੰਕਰ ਚਾਹੇ ਜਿੰਨੇ ਵੀ ਸ਼ਾਨਦਾਰ ਤਰੀਕੇ ਨਾਲ ਬਣਾਏ ਗਏ ਹੋਣ ਸਿੱਧੇ ਹਮਲੇ ਦੀ ਹਾਲਤ ਵਿੱਚ ਕੋਈ ਵੀ ਬੰਕਰ ਸੁਰੱਖਿਅਤ ਨਹੀਂ ਬਚ ਸਕੇਗਾ।ਸਮੀਖਿੱਅਕਾਂ ਮੁਤਾਬਕ ਰੂਸ ਦੇ ਰਾਸ਼ਟਰਪਤੀ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਫ਼ੌਜੀ ਤਾਕਤ ਵਧਾਉਣ ਵਾਲੇ ਬਿਆਨ ਦਾ ਜਵਾਬ ਮੰਨਿਆ ਜਾ ਰਿਹਾ ਹੈ।ਉੱਤਰੀ ਕੋਰੀਆ ਨੇ ਸਭ ਤੋਂ ਉੱਚੀ ਮਿਜ਼ਾਈਲ ਦਾਗੀਮਿਜ਼ਾਇਲ, ਜਿਸ ਨੂੰ ਨੇਤਨਯਾਹੂ ਮੋਦੀ ਨੂੰ ਵੇਚਣਾ ਚਾਹੁੰਦੇ ਹਨਅਮਰੀਕਾ ਨੇ ਪਿਛਲੇ ਮਹੀਨੇ ਹੀ ਆਪਣੇ ਪਰਮਾਣੂ ਅਸਲੇ ਨੂੰ ਵਧਾਉਣ ਅਤੇ ਛੋਟੇ ਐਟਮ ਬੰਬ ਤਿਆਰ ਕਰਨ ਦੀ ਗੱਲ ਕਹੀ ਸੀ।ਅਮਰੀਕਾ ਦੇ ਇਸ ਬਿਆਨ ਬਾਰੇ ਕਿਹਾ ਗਿਆ ਸੀ ਕਿ ਇਹ ਕਿਤੇ ਨਾ ਕਿਤੇ ਰੂਸ ਨੂੰ ਚੁਣੌਤੀ ਦੇਣ ਲਈ ਜਾਰੀ ਕੀਤਾ ਗਿਆ ਸੀ। Image copyright Reuters ਚੀਨ ਅਤੇ ਅਮਰੀਕਾ ਵੀ ਅਜਿਹੀਆਂ ਮਿਜ਼ਾਈਲਾਂ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਜੋ ਦੁਨੀਆਂ ਵਿੱਚ ਕਿਤੇ ਵੀ ਮਾਰ ਕਰ ਸਕਦੀਆਂ ਹਨ।ਪੂਤਿਨ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਰੂਸ ਨੇ ਆਪਣੀ ਫ਼ੌਜੀ ਤਾਕਤ ਦਾ ਵਿਸਤਾਰ ਦੁਨੀਆਂ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਕੀਤਾ ਸੀ।ਹਾਲਾਂਕਿ ਪੂਤਿਨ ਨੇ ਬੇਬਾਕੀ ਨਾਲ ਕਿਹਾ ਕਿ ਰੂਸ ਦੇ ਖ਼ਿਲਾਫ਼ ਜੇਕਰ ਕੋਈ ਪਰਮਾਣੂ ਹਥਿਆਰ ਵਰਤੇਗਾ ਤਾਂ ਰੂਸ ਉਸਦਾ ਦੁਗਣੀ ਤਾਕਤ ਨਾਲ ਜਵਾਬ ਦੇਵੇਗਾ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ। ",False " ਸ਼ੂਗਰ ਦੇ ਮਰੀਜ਼ਾਂ ਲਈ ਇਨਸੁਲਿਨ ਦੀ ਦੁਨੀਆਂ ਭਰ 'ਚ ਘਾਟ 2 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46413673 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਇਸ ਸਮੇਂ ਦੁਨੀਆਂ ਭਰ ਵਿੱਚ 20 ਤੋਂ 79 ਸਾਲ ਦੀ ਉਮਰ ਵਾਲੇ ਲਗਭਗ 40 ਕਰੋੜ ਲੋਕ ਟਾਈਪ-2 ਡਾਈਬਿਟੀਜ਼ ਤੋਂ ਪੀੜਤ ਹਨ ਡਾਇਬੀਟੀਜ਼ ਨੂੰ ਸ਼ਹਿਰਾਂ ਦੀ ਖਰਾਬ ਜੀਵਨ ਸ਼ੈਲੀ ਦੀ ਉਪਜ ਮੰਨਿਆ ਜਾਂਦਾ ਹੈ। ਟਾਈਪ-2 ਡਾਇਬੀਟੀਜ਼ ਵਿੱਚ ਪੀੜਤ ਦੇ ਖੂਨ ਵਿੱਚ ਮੌਜੂਦ ਸ਼ੁਗਰ 'ਤੇ ਕਾਬੂ ਪਾਉਣ ਜਿੰਨਾ ਇਨਸੁਲਿਨ ਪੈਦਾ ਨਹੀਂ ਹੋ ਪਾਂਦਾ।ਵਿਗਿਆਨੀਆਂ ਦਾ ਮੰਨਣਾ ਹੈ ਕਿ ਟਾਈਪ-2 ਡਾਇਬੀਟੀਜ਼ ਤੋਂ ਪੀੜਤ ਲੱਖਾਂ ਲੋਕਾਂ ਲਈ ਅਗਲੇ ਇੱਕ ਦਹਾਕੇ ਜਾਂ ਉਸ ਤੋਂ ਵੀ ਵੱਧ ਸਮੇਂ ਲਈ ਇਨਸੁਲਿਨ ਹਾਸਲ ਕਰਨਾ ਔਖਾ ਹੋ ਸਕਦਾ ਹੈ।ਇਸ ਸਮੇਂ ਦੁਨੀਆਂ ਭਰ ਵਿੱਚ 20 ਤੋਂ 79 ਸਾਲ ਦੀ ਉਮਰ ਵਾਲੇ ਲਗਭਗ 40 ਕਰੋੜ ਲੋਕ ਟਾਈਪ-2 ਡਾਈਬਿਟੀਜ਼ ਤੋਂ ਪੀੜਤ ਹਨ। ਇਹ ਵੀ ਪੜ੍ਹੋ:ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਕਸਰਤ ਕਰਨ ਤੋਂ ਬਾਅਦ ਸਾਡੀ ਚਰਬੀ ਕਿੱਥੇ ਜਾਂਦੀ ਹੈ?ਕੀ ਭੰਗ ਦੀ ਵਰਤੋਂ ਕਾਮੁਕਤਾ ਵਧਾਉਣ ਲਈ ਹੋਣ ਲੱਗੀਇਨ੍ਹਾਂ 'ਚੋਂ ਅੱਧੇ ਤੋਂ ਵੱਧ ਲੋਕ ਚੀਨ, ਭਾਰਤ ਤੇ ਅਮਰੀਕਾ ਵਿੱਚ ਰਹਿੰਦੇ ਹਨ।ਸਾਲ 2030 ਤੱਕ ਟਾਈਪ-2 ਡਾਈਬਿਟੀਜ਼ ਤੋਂ ਪੀੜਤ ਲੋਕਾਂ ਦਾ ਅੰਕੜਾ 50 ਕਰੋੜ ਤੱਕ ਪਹੁੰਚਣ ਦਾ ਖਦਸ਼ਾ ਹੈ।ਇਸ ਤੋਂ ਇਲਾਵਾ ਟਾਈਪ-1 ਡਾਇਬੀਟੀਜ਼ ਵੀ ਹੁੰਦਾ ਹੈ। ਇਸ ਵਿੱਚ ਪੀੜਤ ਦਾ ਸਰੀਰ ਇਨਸੁਲਿਨ ਪੈਦਾ ਕਰਨ ਵਾਲੇ ਪੈਨਕ੍ਰਿਐਟਿਕ ਸੈਲਜ਼ ਨੂੰ ਨੁਕਸਾਨ ਪਹੁੰਚਾਣਾ ਸ਼ੁਰੂ ਕਰ ਦਿੰਦਾ ਹੈ। ਦੁਨੀਆਂ ਵਿੱਚ ਇਨਸੁਲਿਨ ਦਾ ਘਾਟਾ ਲਾਂਸੇਟ ਡਾਇਬੀਟੀਜ਼ ਐਂਡ ਐਨਡੋਕ੍ਰਿਨੌਲਜੀ ਜਰਨਲ ਵਿੱਚ ਛਪੇ ਇੱਕ ਅਧਿਐਨ ਮੁਤਾਬਕ, ਸਾਲ 2030 ਤੱਕ ਟਾਈਪ-2 ਡਾਈਬਿਟੀਜ਼ ਤੋਂ ਪੀੜਤ ਲਗਭਗ 8 ਕਰੋੜ ਲੋਕਾਂ ਨੂੰ ਇਨਸੁਲਿਨ ਦੀ ਲੋੜ ਹੋਵੇਗੀ।2030 ਤੱਕ ਇਸ ਦਵਾਈ ਦੀ ਮੰਗ 20 ਫੀਸਦ ਵਧਣ ਦੀ ਸੰਭਾਵਨਾ ਹੈ। ਪਰ ਇਨ੍ਹਾਂ 'ਚੋਂ ਲਗਭਗ ਅੱਧੇ ਤੋਂ ਵੱਧ ਲੋਕ (ਸੰਭਾਵਿਤ ਏਸ਼ੀਆ ਤੇ ਅਫਰੀਕਾ ਵਿੱਚ, ਇਸ ਦਵਾਈ ਨੂੰ ਹਾਸਲ ਨਹੀਂ ਕਰ ਸਕਨਗੇ। ਇਸ ਸਮੇਂ ਲਗਭਗ 3.3 ਕਰੋੜ ਲੋਕਾਂ ਨੂੰ ਇਨਸੁਲਿਨ ਦੀ ਲੋੜ ਹੈ ਅਤੇ ਉਹ ਇਸ ਦਵਾਈ ਨੂੰ ਹਾਸਲ ਨਹੀਂ ਕਰ ਪਾ ਰਹੇ ਹਨ। Image copyright Getty Images ਫੋਟੋ ਕੈਪਸ਼ਨ 2030 ਤੱਕ ਇਸ ਦਵਾਈ ਦੀ ਮੰਗ 20 ਫੀਸਦ ਵਧਣ ਦੀ ਸੰਭਾਵਨਾ ਹੈ ਇਨਸੁਲਿਨ ਤੇ ਅਧਿਐਨ ਕਰਨ ਵਾਲੀ ਟੀਮ ਦੇ ਮੁਖੀ ਡਾਂ ਸੰਜੇ ਬਾਸੂ ਨੇ ਕਿਹਾ, ''ਕੀਮਤ ਦੇ ਨਾਲ ਨਾਲ ਇੱਕ ਸਪਲਾਈ ਚੇਨ ਵੀ ਹੋਣੀ ਚਾਹੀਦੀ ਹੈ ਤਾਂ ਜੋ ਫ੍ਰਿਜ ਵਿੱਚ ਰੱਖੀ ਜਾਣ ਵਾਲੀ ਇਹ ਦਵਾਈ ਤੇ ਇਸਦੇ ਨਾਲ ਦਿੱਤੀ ਜਾਣ ਵਾਲੀਆਂ ਸੁਈਆਂ ਨੂੰ ਸੁਰੱਖਿਅਤ ਢੰਗ ਨਾਲ ਵੰਡਿਆ ਜਾ ਸਕੇ।''ਇਨਸੁਲਿਨ ਇੰਨੀ ਮਹਿੰਗੀ ਕਿਉਂ?ਇਨਸੁਲਿਨ 97 ਸਾਲ ਪੁਰਾਣੀ ਦਵਾਈ ਹੈ, ਜਿਸਨੂੰ 20ਵੀਂ ਸਦੀ ਦੀ 'ਚਮਤਕਾਰੀ ਦਵਾਈ' ਕਿਹਾ ਗਿਆ ਸੀ। ਅਜਿਹੇ ਵਿੱਚ ਇੰਨੇ ਸਾਲਾਂ ਬਾਅਦ ਵੀ ਇਹ ਦਵਾਈ ਇੰਨੀ ਮਹਿੰਗੀ ਕਿਉਂ ਹੈ?ਵਿਗਿਆਨੀਆਂ ਮੁਤਾਬਕ, 1554 ਅਰਬ ਰੁਪਏ ਦੇ ਇਨਸੁਲਿਨ ਬਾਜ਼ਾਰ ਦਾ 99 ਫੀਸਦ ਹਿੱਸਾ ਤਿੰਨ ਮਲਟੀਨੈਸ਼ਨਲ ਕੰਪਨੀਆਂ- ਨੋਵੋ ਨੋਰਡਿਸਕ, ਇਲੀ ਲਿਲੀ ਐਂਡ ਕੰਪਨੀ ਅਤੇ ਸਨੋਫੀ ਕੋਲ ਹੈ। ਇਸ ਦੇ ਨਾਲ ਹੀ ਬਾਜ਼ਾਰ ਦੇ ਲਿਹਾਜ਼ ਤੋਂ ਇਨ੍ਹਾਂ ਕੰਪਨੀਆਂ ਕੋਲ 96 ਫੀਸਦ ਹਿੱਸੇਦਾਰੀ ਹੈ। ਇਹੀ ਤਿੰਨ ਕੰਪਨੀਆਂ ਪੂਰੇ ਅਮਰੀਕਾ ਨੂੰ ਇਨਸੁਲਿਨ ਦੀ ਸਪਲਾਈ ਕਰਵਾਉਂਦੀਆਂ ਹਨ। Image copyright Getty Images ਫੋਟੋ ਕੈਪਸ਼ਨ ਇਨਸੁਲਿਨ ਬਾਜ਼ਾਰ ਦਾ 99 ਫੀਸਦ ਹਿੱਸਾ ਤਿੰਨ ਮਲਟੀਨੈਸ਼ਨਲ ਕੰਪਨੀਆਂ- ਨੋਵੋ ਨੋਰਡਿਸਕ, ਇਲੀ ਲਿਲੀ ਐਂਡ ਕੰਪਨੀ ਅਤੇ ਸਨੋਫੀ ਕੋਲ ਹੈ ਦੁਨੀਆਂ ਭਰ ਦੇ 132 ਦੇਸਾਂ ਵਿੱਚੋਂ 91 ਤੋਂ ਵੱਧ ਦੇਸ ਇਨਸੁਲਿਨ 'ਤੇ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲਾਉਂਦੇ ਹਨ। ਇਸਦੇ ਬਾਵਜੂਦ ਇਹ ਦਵਾਈ ਬਹੁਤ ਮਹਿੰਗੀ ਹੈ ਕਿਉਂਕਿ ਟੈਕਸ ਦੇ ਨਾਲ ਨਾਲ ਸਪਲਾਈ ਚੇਨ 'ਤੇ ਹੋਣ ਵਾਲੇ ਖਰਚੇ ਕਾਰਨ ਇਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦੀ ਹੈ। ਅਮਰੀਕਾ ਵਿੱਚ ਲਗਭਗ ਦੋ ਕਰੋੜ ਲੋਕ ਡਾਈਬਿਟੀਜ਼ ਤੋਂ ਪੀੜਤ ਹਨ। ਸਾਲ 2000 ਤੋਂ 2010 ਵਿਚਾਲੇ ਡਾਈਬਿਟੀਜ਼ ਪੀੜਤਾਂ ਦਾ ਇਨਸੁਲਿਨ 'ਤੇ ਹੋਣ ਵਾਲਾ ਖਰਚਾ 89 ਫੀਸਦ ਤੱਕ ਵੱਧ ਗਿਆ।ਇਹ ਵੀ ਪੜ੍ਹੋ:ਸਿਹਤ ਬੀਮਾ ਕਿਵੇਂ ਦੇ ਸਕਦਾ ਹੈ ਫਾਇਦਾ?ਕੀ ਹੈ ਸੋਸ਼ਲ ਮੀਡੀਆ ਦਾ ਦਿਮਾਗੀ ਸਿਹਤ 'ਤੇ ਅਸਰ?ਕੀ ਹੈ ਫਾਇਦੇਮੰਦ: ਕੌਫ਼ੀ ਜਾਂ ਚਾਹ?ਇਨਸੁਲਿਨ ਦੀ ਇੱਕ ਸ਼ੀਸ਼ੀ ਦੀ ਕੀਮਤ ਲਗਭਗ 2960 ਰੁਪਏ ਤੋਂ ਵੱਧ ਕੇ ਲਗਭਗ 9620 ਰੁਪਏ ਹੋ ਚੁੱਕੀ ਹੈ। ਇੱਕ ਸ਼ੀਸ਼ੀ ਥੋੜੇ ਦਿਨ ਹੀ ਚੱਲਦੀ ਹੈ। ਇਸ ਦਵਾਈ ਦੀ ਉਪਲਬਧਤਾ ਨੂੰ ਲੈ ਕੇ ਵੀ ਕਈ ਸਵਾਲ ਉੱਠਦੇ ਹਨ। ਇਸ ਸਮੇਂ ਦੁਨੀਆਂ ਵਿੱਚ ਪੰਜ ਤਰੀਕੇ ਦੀਆਂ ਇਨਸੁਲਿਨ ਦਵਾਈਆਂ ਮੌਜੂਦ ਹਨ। ਅਜਿਹੇ ਵਿੱਚ ਡਾਕਟਰ ਮਰੀਜ਼ਾਂ ਨੂੰ ਉਹ ਦਵਾਈ ਲਿਖ ਦਿੰਦੇ ਹਨ ਜੋ ਉਨ੍ਹਾਂ ਦੀ ਜੀਵਨਸ਼ੈਲੀ, ਉਮਰ, ਬਲੱਡ ਸ਼ੁਗਰ ਅਤੇ ਰੋਜ਼ ਲੈਣ ਵਾਲੇ ਇਨਜੈਕਸ਼ੰਸ ਦੀ ਸੰਖਿਆ ਦੇ ਲਿਹਾਜ਼ ਤੋਂ ਸਭ ਤੋਂ ਵੱਧ ਫਾਇਦਾ ਪਹੁੰਚਾਏ। ਪਰ ਜੇਕਰ ਦਵਾਈ ਦੀ ਉਪਲਬਧਤਾ ਦੀ ਗੱਲ ਕਰੀਏ ਤਾਂ ਇਨਸੁਲਿਨ ਦੀ ਸਪਲਾਈ ਉਨ੍ਹਾਂ ਦੇਸਾਂ ਲਈ ਸਮੱਸਿਆ ਹੈ ਜਿੱਥੇ ਔਸਤ ਕਮਾਈ ਘੱਟ ਜਾਂ ਮੱਧਮ ਪੱਧਰ ਦੀ ਹੈ। ਇਹ ਵੀ ਪੜ੍ਹੋ:ਕੈਨੇਡਾ ਦੇ ਐਮਪੀ ਨੇ ਜੂਏ ਦੀ ਲਤ ਕਬੂਲੀ ਪਰ ਅਹੁਦਾ ਛੱਡਣ ਤੋਂ ਮੁਕਰੇਮੋਦੀ ਸਰਕਾਰ ਨੇ ਮਨਮੋਹਨ ਦੀ ਖਿੱਚੀ ਵਿਕਾਸ ਦਰ ਦੀ ਲਕੀਰ ਇੰਝ ਛੋਟੀ ਕੀਤੀਪੜ੍ਹਾਈ ਵਿੱਚ ਔਸਤ ਪ੍ਰਦਰਸ਼ਨ ਕਾਰਨ ਨਿਰਾਸ਼ ਨਾ ਹੋਵੋ, ਇਹ ਪੜ੍ਹੋਇਨਸੁਲਿਨ ਦੀ ਉਬਲਬਧਤਾ 'ਤੇ ਹੋਏ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਬੰਗਲਾਦੇਸ, ਬ੍ਰਾਜ਼ੀਲ, ਮਾਲਾਵੀ, ਨੇਪਾਲ, ਪਾਕਿਸਤਾਨ ਤੇ ਸ਼੍ਰੀ ਲੰਕਾ ਵਿੱਚ ਇਨਸੁਲਿਨ ਦੀ ਉਪਲਬਧਤਾ ਘੱਟ ਪਾਈ ਗਈ।ਡਾ. ਬੇਰਨ ਨੇ ਕਿਹਾ, ''ਦੁਨੀਆਂ ਭਰ ਵਿੱਚ ਇਨਸੁਲਿਨ ਦੀ ਉਪਲਬਧਤਾ ਨਾ ਹੋਣਾ ਅਤੇ ਖਰੀਦਣ ਦੀ ਸਮਰਥਾ ਤੋਂ ਬਾਹਰ ਹੋਣਾ ਜ਼ਿੰਦਗੀ ਲਈ ਖਤਰਾ ਹੈ ਅਤੇ ਇਹ ਸਿਹਤ ਦੇ ਅਧਿਕਾਰ ਨੂੰ ਚੁਣੌਤੀ ਦਿੰਦਾ ਹੈ।'' ਇਨਸੁਲਿਨ ਦੀ ਜੈਨਰਿਕ ਦਵਾਇਨਸੁਲਿਨ ਦੀ ਖੋਜ ਕਰਨ ਵਾਲੇ ਵਿਗਿਆਨੀਆਂ ਨੇ ਆਪਣੀ ਦਵਾਈ ਦਾ ਪੇਟੈਂਟ ਟੋਰੌਂਟੋ ਯੂਨੀਵਰਸਿਟੀ ਨੂੰ ਇੱਕ ਡਾਲਰ ਵਿੱਚ ਵੇਚ ਦਿੱਤਾ ਸੀ। ਕਿਸੇ ਵੀ ਦਵਾਈ ਦੇ ਪੇਟੈਂਟ ਦਾ ਸਮਾਂ ਖਤਮ ਹੋਣ ਤੋਂ ਬਾਅਦ ਉਹ ਆਮ ਤੌਰ 'ਤੇ ਕਾਫੀ ਸਸਤੀ ਹੋ ਜਾਂਦੀ ਹੈ।ਇਸ ਲਈ ਜੈਨਰਿਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ। ਪਰ ਇਸ ਦਵਾਈ ਨਾਲ ਅਜਿਹਾ ਨਹੀਂ ਹੋਇਆ। Image copyright Getty Images ਫੋਟੋ ਕੈਪਸ਼ਨ ਇਨਸੁਲਿਨ ਦੀ ਖੋਜ ਕਰਨ ਵਾਲੇ ਵਿਗਿਆਨੀਆਂ ਨੇ ਆਪਣੀ ਦਵਾਈ ਦਾ ਪੇਟੈਂਟ ਟੋਰੌਂਟੋ ਯੂਨੀਵਰਸਿਟੀ ਨੂੰ ਇੱਕ ਡਾਲਰ ਵਿੱਚ ਵੇਚ ਦਿੱਤਾ ਸੀ ਵਿਗਿਆਨੀ ਜੇਰੇਮੀ ਏ ਗ੍ਰੀਨ ਤੇ ਕੇਵਿਨ ਰਿਗਜ਼ ਕਹਿੰਦੇ ਹਨ ਮੁਤਾਬਕ ਇਸ ਦੀਆਂ ਦੋ ਵਜਾਹਾਂ ਹੋ ਸਕਦੀਆਂ ਹਨ। ਇਨਸੁਲਿਨ ਲਿਵਿੰਗ ਸੇਲਸ ਤੋਂ ਬਣਦੀ ਹੈ ਅਤੇ ਇਸਦ ਫਾਰਮੂਲਾ ਕਾਪੀ ਕਰਨਾ ਔਖਾ ਹੈ। ਨਾਲ ਹੀ ਜੈਨਰਿਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਇਸ ਦਵਾ ਨੂੰ ਜੈਨਰਿਕ ਬਣਾਉਣ ਦੇ ਲਾਇਕ ਹੀ ਨਹੀਂ ਸਮਝਿਆ ਹੈ।ਕੀ ਹੈ ਇਸ ਦਾ ਹਲ?ਜੈਵਿਕ ਪੱਧਰ 'ਤੇ ਮਿਲਦੀ-ਜੁਲਦੀ ਇਨਸੁਲਿਨ ਵੀ ਬਾਜ਼ਾਰ ਵਿਚ ਉਪਲਬਧ ਹੈ ਅਤੇ ਉਮੀਦ ਮੁਤਾਬਕ ਸਸਤੇ ਦਾਮਾਂ ਵਿੱਚ ਪਰ ਉਹ ਜੈਨਰਿਕ ਦਵਾਈਆਂ ਜਿੰਨੀ ਸਸਤੀ ਨਹੀਂ ਹੈ। ਵਿਗਿਆਨੀ ਕਹਿੰਦੇ ਹਨ ਕਿ ਇਨਸੁਲਿਨ ਯੂਨੀਵਰਸਲ ਹੈਲਥ ਕਵਰੇਜ ਪੈਕੇਜ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਡਾਈਬਿਟੀਜ਼ ਦੀ ਵੰਡ ਅਤੇ ਸਹੀ ਸਾਂਭ ਸੰਭਾਲ ਲਈ ਪੈਸੇ ਖਰਚੇ ਜਾਣ ਦੀ ਲੋੜ ਹੈ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਗੀਰ ਕੌਰ ਨੇ ਹਾਈਕੋਰਟ 'ਚੋਂ ਬਰੀ ਹੋਣ ਤੋਂ ਬਾਅਦ ਦਿੱਤੀ ਵਿਰੋਧੀਆਂ ਨੂੰ ਨਸੀਹਤ 4 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46436212 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਧੀ ਦੇ ਕਤਲ ਮਾਮਲੇ 'ਚ ਜਗੀਰ ਕੌਰ ਨੂੰ ਬਰੀ ਕਰ ਦਿੱਤਾ ਹੈ ਬੀਬੀ ਜਗੀਰ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਪਣੀ ਧੀ ਨੂੰ ਜ਼ਬਰਨ ਤਾਲਾਬੰਦੀ ਅਤੇ ਗਰਭਪਾਤ ਕਰਵਾਉਣ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ।ਮਾਰਚ 2012 ਵਿੱਚ ਪਟਿਆਲਾ ਦੀ ਸੀਬੀਆਈ ਅਦਾਲਤ ਵੱਲੋਂ ਅਕਾਲੀ ਦਲ ਆਗੂ ਤੇ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਨੂੰ ਆਪਣੀ ਧੀ ਨੂੰ ਜ਼ਬਰਨ ਤਾਲਾਬੰਦੀ ਅਤੇ ਗਰਭਪਾਤ ਕਰਵਾਉਣ ਦੇ ਮਾਮਲੇ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ। ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਗਿਆ ਸੀ।ਸਜ਼ਾ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਜਗੀਰ ਕੌਰ ਨੇ ਸਜ਼ਾ ਦੇ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ। ਉਸੇ ਪਟੀਸ਼ਨ 'ਤੇ ਹਾਈ ਕੋਰਟ ਨੇ ਅਕਤੂਬਰ ਵਿੱਚ ਫੈਸਲਾ ਰਾਖਵਾਂ ਰੱਖ ਲਿਆ ਸੀ।ਫ਼ੈਸਲੇ ਤੋਂ ਬਾਅਦ ਪਹਿਲੀ ਟਿੱਪਣੀ 'ਸਿਆਸੀ ਲੋਕਾਂ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਕਿ ਦੂਜੇ ਬੰਦੇ ਦੀ ਨਿੱਜੀ ਜ਼ਿੰਦਗੀ ਬਰਬਾਦ ਹੋ ਜਾਵੇ', ਇਹ ਸ਼ਬਦ ਹਾਈਕੋਰਟ ਵੱਲੋਂ ਆਪਣੀ ਹੀ ਧੀ ਦੀ ਜਬਰਨ ਤਾਲਾਬੰਦੀ ਤੇ ਗਰਭਪਾਤ ਕਰਵਾਉਣ ਦੇ ਮਾਮਲੇ ਚੋਂ ਬਰੀ ਕੀਤੀ ਗਈ ਅਕਾਲੀ ਆਗੂ ਜਗੀਰ ਕੌਰ ਦੀ ਪਹਿਲੀ ਟਿੱਪਣੀ ਹੈ। Image copyright Getty Images ਜਗੀਰ ਕੌਰ ਨੇ ਕਿਹਾ, 'ਅਦਾਲਤ ਦੇ ਫ਼ੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਜਵਾਬ ਮਿਲ ਗਿਆ ਹੈ, ਜਿਹੜੇ ਮੇਰੇ ਖ਼ਿਲਾਫ਼ ਨਿੱਜੀ ਦੂਸ਼ਣ ਕਰਦੇ ਸੀ। ਮੈਂ ਤਾਂ ਇਹੀ ਕਹਾਂਗੀ ਕਿ ਰੱਬ ਉਨ੍ਹਾਂ ਨੂੰ ਸੁਮੱਤ ਬਖ਼ਸ਼ੇ'।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗੀਰ ਕੌਰ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਅਤੇ ਉਨ੍ਹਾਂ ਦੇ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਔਖੀ ਘੜੀ ਵਿਚ ਜਿਵੇਂ ਸਾਥ ਦਿੱਤਾ ਉਸ ਲਈ ਉਹ ਉਨ੍ਹਾਂ ਦੀ ਧੰਨਵਾਦੀ ਹੈ।ਅਸਲੀ ਟਕਸਾਲੀ ਅਕਾਲੀ ਕੌਣ ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਜੋ ਸੇਵਾ ਦੇਵੇਗੀ ਉਹ ਖਿੜੇ ਮੱਥੇ ਸਵਿਕਾਰ ਕਰਨਗੇ।ਜਗੀਰ ਕੌਰ ਦਾ ਕਹਿਣਾ ਸੀ, 'ਹਾਈਕੋਰਟ ਦੇ ਇਸ ਫ਼ੈਸਲੇ ਤੋਂ ਬਾਅਦ ਮੈਂ ਅਜ਼ਾਦ ਮਹਿਸੂਸ ਕਰ ਰਹੀ ਹਾਂ ਅਤੇ ਮੈਨੂੰ ਨਵੀਂ ਜ਼ਿੰਦਗੀ ਮਿਲੀ ਹੈ। ਮੈਂ ਆਪਣੀ ਇਹ ਜ਼ਿੰਦਗੀ ਪਾਰਟੀ,ਸਮਾਜ ਤੇ ਧਰਮ ਲੇਖੇ ਲਾਵਾਂਗੀ'।ਟਕਸਾਲੀ ਆਗੂਆਂ ਵੱਲੋਂ ਪਾਰਟੀ ਵਿੱਚੋਂ ਬਗਾਵਤ ਕਰਨ ਸਬੰਧੀ ਪੁੱਛੇ ਜਾਣ ਉੱਤੇ ਜਗੀਰ ਕੌਰ ਨੇ ਉਲਟਾ ਸਵਾਲ ਕੀਤਾ, 'ਤੁਹਾਡੀ ਨਜ਼ਰ ਵਿਚ ਟਕਸਾਲੀ ਕੌਣ ਹਨ, ਮੈਂ 35 ਸਾਲ ਤੋਂ ਅਕਾਲੀ ਦਲ ਵਿਚ ਹਾਂ ਤੇ 85 ਸਾਲ ਤੋਂ ਮੇਰੇ ਪਰਿਵਾਰ ਇਸ ਪਾਰਟੀ ਨੂੰ ਸਮਰਪਿਤ ਸੀ'। 'ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ 7 ਦਹਾਕਿਆਂ ਤੋਂ ਅਕਾਲੀ ਦਲ ਕੰਮ ਕਰ ਰਹੇ ਨੇ ਤੇ 35 ਸਾਲ ਤੋਂ ਸੁਖਬੀਰ ਬਾਦਲ ਪਾਰਟੀ ਲਈ ਕੰਮ ਕਰ ਰਹੇ ਹਨ, ਕੀ ਉਹ ਟਕਸਾਲੀ ਨਹੀਂ ਹਨ, ਟਕਸਾਲੀ ਸੇਵਾ ਨਾਲ ਹੁੰਦਾ ਹੈ , ਉਮਰ ਨਾਲ ਨਹੀਂ ।' ਕੀ ਹੇਠਲੀ ਅਦਾਲਤ ਦਾ ਫੈਸਲਾਜਗੀਰ ਕੌਰ ਦੇ ਵਕੀਲ ਵਿਨੋਦ ਘਈ ਨੇ ਦੱਸਿਆ, ""ਬੀਬੀ ਜਗੀਰ ਕੌਰ ਸਣੇ 4 ਮੁਲਜ਼ਮਾਂ ਨੂੰ ਸੀਬੀਆਈ ਕੋਰਟ ਵੱਲੋਂ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ।'' ""4 ਮੁਲਜ਼ਮਾਂ ਵਿੱਚ ਦਲਵਿੰਦਰ ਕੌਰ ਢੇਸੀ, ਪਰਮਜੀਤ ਰਾਏਪੁਰ ਤੇ ਨਿਸ਼ਾਨ ਸਿੰਘ। ਇਨ੍ਹਾਂ ਚਾਰਾਂ ਦੀ ਅਪੀਲਾਂ ਨੂੰ ਅਦਾਲਤ ਨੇ ਮੰਨ ਲਿਆ ਹੈ ਅਤੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ।''""ਸੀਬੀਆਈ ਵੱਲੋਂ ਕਤਲ ਦੇ ਮਾਮਲੇ ਵਿੱਚ ਉਨ੍ਹਾਂ ਦੇ ਬਰੀ ਹੋਣ ਦੇ ਖਿਲਾਫ ਜੋ ਅਪੀਲ ਦਾਇਰ ਕੀਤੀ ਸੀ ਉਸ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਹੈ।'' ""ਸੀਬੀਆਈ ਵੱਲੋਂ ਜਗੀਰ ਕੌਰ ਦੀ ਧੀ ਦੇ ਗਰਭਵਤੀ ਹੋਣ ਦੀ ਗੱਲ ਵੀ ਸਾਬਿਤ ਨਹੀਂ ਹੋ ਸਕੀ ਹੈ। ਉਨ੍ਹਾਂ ਕੋਲ ਗੈਰ - ਕੁਦਰਤੀ ਮੌਤ ਅਤੇ ਲਾਸ਼ ਨੂੰ ਟਿਕਾਣੇ ਲਗਾਉਣ ਦਾ ਵੀ ਕੋਈ ਸਬੂਤ ਨਹੀਂ ਸੀ।''ਬੀਬੀ ਜਗੀਰ ਕੌਰ ਨੇ ਫੈਸਲੇ ਤੋਂ ਬਾਅਦ ਰਾਹਤ ਮਹਿਸੂਸ ਕੀਤੀ ਹੈ।ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਜਗੀਰ ਕੌਰ ਨੇ ਕਿਹਾ, ''ਮੈਨੂੰ ਅਦਾਲਤ 'ਤੇ ਪੂਰਾ ਭਰੋਸਾ ਸੀ। ਇਸ ਫੈਸਲਾ ਮੇਰੇ ਲਈ ਵੱਡੀ ਰਾਹਤ ਲੈ ਕੇ ਆਇਆ ਹੈ। ਇਸ ਫੈਸਲੇ ਦੇ ਆਉਣ ਤੱਕ ਦਾ ਵਕਤ ਮੇਰੇ ਅਤੇ ਮੇਰੇ ਪਰਿਵਾਰ ਲਈ ਕਾਫੀ ਔਖਾ ਸੀ।''ਕੀ ਸੀ ਪੂਰਾ ਮਾਮਲਾ?20 ਅਪ੍ਰੈਲ, 2000 ਨੂੰ ਹਰਪ੍ਰੀਤ ਕੌਰ ਉਰਫ਼ ਰੋਜ਼ੀ ਦੀ ਭੇਦ ਭਰੀ ਹਾਲਤ 'ਚ ਮੌਤ ਹੋ ਗਈ ਸੀ। ਇਸ ਤੋਂ ਇੱਕ ਦਿਨ ਬਾਅਦ ਬੀਬੀ ਜਗੀਰ ਕੌਰ ਦੇ ਪਿੰਡ ਵਿੱਚ ਰੋਜ਼ੀ ਦਾ ਅੰਤਿਮ ਸੰਸਕਾਰ ਬਿਨਾਂ ਪੋਸਟ-ਮਾਰਟਮ ਤੋਂ ਕਰ ਦਿੱਤਾ ਗਿਆ ਸੀ।ਪਿੰਡ ਦੇ ਨੌਜਵਾਨ ਕਮਲਜੀਤ ਸਿੰਘ ਨੇ ਹਰਪ੍ਰੀਤ ਕੌਰ (ਰੋਜ਼ੀ) ਨਾਲ ਵਿਆਹੇ ਹੋਣ ਦਾ ਦਾਅਵਾ ਕੀਤਾ ਅਤੇ ਬੀਬੀ ਜਗੀਰ ਕੌਰ 'ਤੇ ਇਲਜ਼ਾਮ ਲਗਾਉਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਸੀ।ਕਮਲਜੀਤ ਸਿੰਘ ਨੇ ਇਹ ਦਾਅਵਾ ਕੀਤਾ ਸੀ ਕਿ ਹਰਪ੍ਰੀਤ ਕੌਰ (ਰੋਜ਼ੀ) ਤੇ ਉਸਦਾ ਵਿਆਹ ਹੀ ਰੋਜ਼ੀ ਦੇ ਕਤਲ ਦਾ ਕਾਰਨ ਬਣਿਆ ਹੈ। ਉਸਨੇ ਇਲਜ਼ਾਮ ਲਗਾਇਆ ਸੀ ਕਿ ਹਰਪ੍ਰੀਤ ਦੇ ਕਤਲ ਤੋਂ ਇੱਕ ਮਹੀਨਾ ਪਹਿਲਾਂ ਉਸ ਦਾ ਜਬਰਦਸਤੀ ਗਰਭਪਾਤ ਕਰ ਦਿੱਤਾ ਗਿਆ ਸੀ। Image copyright Getty Images ਫੋਟੋ ਕੈਪਸ਼ਨ ਸੰਕੇਤਕ ਤਸਵੀਰ 2010 ਵਿੱਚ ਕਮਲਜੀਤ ਸਿੰਘ ਅਚਾਨਕ ਗਾਇਬ ਹੋ ਗਿਆ ਅਤੇ ਅਦਾਲਤ ਦੀਆਂ ਸੁਣਵਾਈਆਂ ਤੋਂ ਗ਼ੈਰ-ਹਾਜ਼ਿਰ ਰਿਹਾ। ਬਾਅਦ ਵਿੱਚ ਉਹ ਆਪਣੇ ਦਾਅਵਿਆਂ ਤੋਂ ਮੁਕਰ ਗਿਆ ਸੀ।ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲੀਸ ਦੀ ਸਪੈਸ਼ਲ ਜਾਂਚ ਟੀਮ ਦੇ ਇਸ ਮਾਮਲੇ 'ਚ ਫੇਲ੍ਹ ਹੋਣ ਤੋਂ ਬਾਅਦ ਹੀ ਕੇਸ ਸੀਬੀਆਈ ਨੂੰ ਸੌਂਪਿਆ ਗਿਆ ਸੀ। Image copyright Getty Images ਫੋਟੋ ਕੈਪਸ਼ਨ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ 2012 ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਹੋਏ ਸਨ ਜਗੀਰ ਕੌਰ ਦੇ ਆਪਣੀ ਗਰਭਵਤੀ ਧੀ ਦੇ ਕਤਲ ਦੇ ਮਾਮਲੇ 'ਚ ਇੱਕ ਦਹਾਕਾ ਪਹਿਲਾਂ ਸੀਬੀਆਈ ਨੇ ਜਗੀਰ ਕੌਰ ਅਤੇ ਹੋਰਨਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਸੀਬੀਆਈ ਨੇ ਇਸ ਮਾਮਲੇ 'ਚ 134 ਲੋਕਾਂ ਨੂੰ ਬਤੌਰ ਗਵਾਹ ਸ਼ਾਮਿਲ ਕੀਤਾ ਸੀ।ਇਸ ਮਾਮਲੇ 'ਚ ਫਗਵਾੜਾ ਦੇ ਇੱਕ ਜੋੜੇ ਦਲਵਿੰਦਰ ਕੌਰ ਢੇਸੀ ਅਤੇ ਪਰਮਜੀਤ ਕੌਰ ਰਾਇਪੁਰ ਨੂੰ ਜਬਦਰਸਤੀ ਗਰਭਪਾਤ ਕਰਨ, ਕਤਲ 'ਚ ਸ਼ਾਮਿਲ ਹੋਣ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਸੀ।ਇਸ ਤੋਂ ਬਾਅਦ ਬਲਵਿੰਦਰ ਸਿੰਘ ਸੋਹੀ ਨਾਂ ਦੇ ਇੱਕ ਸਰਕਾਰੀ ਡਾਕਟਰ ਦੀ 2008 ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜੋ ਇਸ ਮਾਮਲੇ ਵਿੱਚ ਅਹਿਮ ਗਵਾਹ ਸਨ।ਇਸ ਦੌਰਾਨ ਅਦਾਲਤ ਨੇ ਪਰਮਜੀਤ ਸਿੰਘ, ਦਲਵਿੰਦਰ ਕੌਰ ਢੇਸੀ ਅਤੇ ਨਿਸ਼ਾਨ ਸਿੰਘ ਨੂੰ ਜਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਰੋਜ਼ੀ ਨੂੰ ਅਗਵਾ ਕਰਨ ਲਈ ਦੋਸ਼ੀ ਠਹਿਰਾਇਆ ਸੀ। ਨਿਸ਼ਾਨ ਸਿੰਘ ਜਗੀਰ ਕੌਰ ਦੇ ਕਰੀਬੀਆਂ ਵਿੱਚੋਂ ਇੱਕ ਸਨ।ਹਰਪ੍ਰੀਤ ਕੌਰ ਦਾ ਜਬਰਦਸਤੀ ਗਰਭਪਾਤ ਕਰਨ ਕਰਕੇ ਦਲਵਿੰਦਰ ਅਤੇ ਪਰਮਜੀਤ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਦੋਵਾਂ ਨੂੰ ਪੰਜ ਸਾਲ ਦੀ ਜੇਲ੍ਹ ਹੋਈ ਸੀ। ਦੋ ਹੋਰਨਾਂ ਨੂੰ ਇਸ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਗਿਆ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਗੁਜਰਾਤ ਦੇ ਵਡੋਦਰਾ ਦੀ ਰਹਿਣ ਵਾਲੀ ਮੀਰਾ ਏਰਡਾ ਮਹਿਜ਼ ਨੌਂ ਸਾਲਾਂ ਦੀ ਉਮਰ ਤੋਂ ਹੀ ਗੋ ਕਾਰਟਿੰਗ ਤੇ ਰੇਸ ਦੀ ਸ਼ੌਕਿਨ ਹੈ। ਰੇਸਿੰਗ ਟਰੈਕ ਹੀ ਉਸਦਾ ਦੂਜਾ ਘਰ ਹੈ(ਰਿਪੋਰਟ: ਸਾਗਰ ਪਟੇਲ)(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ ਸਰਕਾਰ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਤਿੰਨ ਵਿਕਲਪ ਦੇ ਕੇ ਲੋਕਾਂ ਨੂੰ ਪੁੱਛਿਆ ਗਿਆ ਕਿ ਇਨ੍ਹਾਂ ਵਿੱਚੋਂ ਕਿਹੜੀ ਮਠਿਆਈ ਦੇਸ ਦੀ ਕੌਮੀ ਮਠਿਆਈ ਹੋਣੀ ਚਾਹੀਦੀ ਹੈ। ਇਸ ਵੋਟਿੰਗ ਵਿੱਚ ਗੁਲਾਬ ਜਾਮੁਣ ਜਿੱਤ ਗਏ।ਇਹ ਵੀ ਪੜ੍ਹੋ:ਕੀ ਸੱਚਮੁੱਚ ਪ੍ਰਧਾਨ ਮੰਤਰੀ ਮੋਦੀ ਨੇ ਕੁੰਭ ਮੇਲੇ 'ਚ ਲਗਾਈ ਡੁਬਕੀਅਰਬ ਦਾ ਪਹਿਲਾ ਦੇਸ ਜਿੱਥੇ ਔਰਤਾਂ ਲਈ ਵਿਆਗਰਾ ਪਹੁੰਚੀਇੱਥੇ ਪੁਰਸ਼ ਕਿਉਂ ਨਹੀਂ ਪਾ ਸਕਦੇ ਕੰਨੀ ਮੁੰਦੀਆਂ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਯਮਨ 'ਚ 7 ਸਾਲਾਂ ਤੋਂ ਖੇਡੀ ਜਾ ਰਹੀ ਖ਼ੂਨ ਦੀ ਹੋਲੀ ਦੇ ਕਾਰਨ 10 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45133387 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਯਮਨ ਦੇ ਉੱਤਰੀ ਇਲਾਕੇ ਵਿਚ ਸਾਊਦੀ ਗਠਜੋੜ ਦੇ ਹਵਾਈ ਹਮਲੇ ਵਿਚ 29 ਬੱਚਿਆਂ ਦੇ ਮਾਰੇ ਜਾਣ ਅਤੇ 30 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮਰਨ ਵਾਲਿਆਂ ਵਿਚ ਬਹੁਗਿਣਤੀ ਸਕੂਲੀ ਬੱਚਿਆਂ ਦੀ ਦੱਸੀ ਜਾ ਰਹੀ ਹੈ। ਇਹ ਤਾਜ਼ਾ ਅੰਕੜੇ ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ ਨੇ ਜਾਰੀ ਕੀਤਾ ਹੈ।ਜਦੋਂ ਬੱਚਿਆਂ ਦੀ ਭਰੀ ਬੱਸ ਉੱਤੇ ਹਮਲਾ ਹੋਇਆ, ਇਹ ਸੱਦਾਅ ਸੂਬੇ ਦੀ ਧਾਹੇਨ ਮਾਰਕੀਟ ਵਿਚੋਂ ਜਾ ਰਹੀ ਸੀ।ਹੌਤੀ ਬਾਗੀ ਲਹਿਰ ਦੇ ਸਿਹਤ ਮੰਤਰਾਲੇ ਨੇ ਹਮਲੇ ਵਿਚ 43 ਬੱਚਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ ਅਤੇ 61 ਜਣਿਆਂ ਦੇ ਜਖ਼ਮੀ ਹੋਣ ਦਾ ਦਾਅਵਾ ਕੀਤਾ ਸੀ। ਇਸੇ ਦੌਰਾਨ ਰੈੱਡ ਕਰਾਸ ਨੇ ਕਿਹਾ ਹੈ ਕਿ ਹਮਲੇ ਦੇ ਪੀੜਤਾਂ ਵਿਚ ਜ਼ਿਆਦਾਤਰ ਦੀ ਉਮਰ 10 ਸਾਲ ਤੋਂ ਘੱਟ ਹੈ।ਇਹ ਵੀ ਪੜ੍ਹੋ:ਕੌਣ ਹੈ ਇਹ ਔਰਤ ਜਿਸ ਪਿੱਛੇ ਲੜ ਰਹੇ ਨੇ ਸਾਊਦੀ ਤੇ ਕੈਨੇਡਾ?ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਕੀ 'ਆਪ' ਨੇ ਗੁਆ ਲਿਆ ਪੰਜਾਬੀਆਂ ਦਾ ਭਰੋਸਾ ?ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’ Image copyright Reuters ਹੌਤੀ ਬਾਗੀਆਂ ਖ਼ਿਲਾਫ਼ ਜੰਗ ਵਿਚ ਯਮਨ ਸਰਕਾਰ ਦਾ ਸਾਥ ਦੇਣ ਵਾਲੇ ਸਾਊਦੀ ਗਠਜੋੜ ਨੇ ਹਮਲੇ ਨੂੰ ਵਾਜਬ ਕਰਾਰ ਦਿੱਤਾ ਹੈ।ਗਠਜੋੜ ਨੇ ਕਿਹਾ ਹੈ ਕਿ ਉਸ ਨੇ ਕਦੇ ਵੀ ਜਾਣਬੁੱਝ ਕੇ ਆਮ ਨਾਗਰਿਕਾਂ ਨੂੰ ਨਿਸ਼ਾਨਾਂ ਨਹੀਂ ਬਣਾਇਆ। ਪਰ ਮਨੁੱਖੀ ਅਧਿਕਾਰ ਕਾਰਕੁਨ ਸਕੂਲਾਂ, ਬਾਜ਼ਾਰਾਂ ਤੇ ਹਸਪਤਾਲਾਂ ਉੱਤੇ ਹਮਲੇ ਹੋਣ ਦੇ ਇਲਜ਼ਾਮ ਲਗਾ ਰਹੇ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਕੀ ਹਨ ਯਮਨ ਦੇ ਸੰਕਟ ਦੇ ਕਾਰਨ?ਯਮਨ ਦੀ ਲੜਾਈ ਦੀ ਵਜ੍ਹਾਯਮਨ ਦੇ ਸੰਘਰਸ਼ ਦੀਆਂ ਜੜ੍ਹਾਂ ਸਾਲ 2011 'ਚ ਹੋਈ ਅਰਬ ਕ੍ਰਾਂਤੀ 'ਚ ਲੱਭੀਆਂ ਜਾ ਸਕਦੀਆਂ ਹਨ। ਇਸੇ ਅਰਬ ਕ੍ਰਾਂਤੀ ਦੀ ਲਹਿਰ ਦੌਰਾਨ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ਨੂੰ ਸਿਆਸਤ ਛੱਡਣੀ ਪਈ ਅਤੇ ਯਮਨ ਦੀ ਕਮਾਨ ਉਨ੍ਹਾਂ ਦੇ ਉਪ ਰਾਸ਼ਟਰਪਤੀ ਅਬਦ ਰੱਬੂ ਮੰਸੂਰ ਹਾਦੀ ਦੇ ਹੱਥ 'ਚ ਆ ਗਈ। Image copyright AFP ਸ਼ੁਰੂ ਵਿੱਚ ਇਹ ਮੰਨਿਆ ਗਿਆ ਕਿ ਸੱਤਾ 'ਚ ਬਦਲਾਅ ਨਾਲ ਸਿਆਸੀ ਸਥਿਰਤਾ ਵਧੇਗੀ ਪਰ ਹਕੀਕਤ 'ਚ ਇਹ ਨਕਾਮ ਰਿਹਾ।ਇਸ ਦੇ ਨਾਲ ਹੀ ਯਮਨ 'ਚ ਸਿਆਸੀ ਸੰਘਰਸ਼ ਸ਼ੁਰੂ ਹੋ ਗਿਆ ਜਿਸ 'ਚ ਇੱਕ ਪਾਸੇ ਸਾਬਕਾ ਰਾਸ਼ਟਰਪਤੀ ਸਾਲੇਹ ਦੀ ਫੌਜ ਸੀ ਤੇ ਦੂਜੇ ਪਾਸੇ ਮੌਜੂਦਾ ਰਾਸ਼ਟਰਪਤੀ ਹਾਦੀ ਦੀ ਫੌਜ।ਇੱਕ ਮੋਰਚਾ ਹੌਤੀ ਬਾਗ਼ੀਆਂ ਨੇ ਵੀ ਖੋਲ ਰੱਖਿਆ ਸੀ। ਯਮਨ 'ਤੇ 30 ਸਾਲ ਤਕ ਹਕੂਮਤ ਕਰਨ ਵਾਲੇ ਸਾਲੇਹ ਨੇ ਬਾਅਦ ਵਿੱਚ ਰਾਸ਼ਟਪਤੀ ਹਾਦੀ ਨੂੰ ਯਮਨ ਦੀ ਰਾਜਧਾਨੀ ਰਿਆਦ ਤੋਂ ਹਟਾਉਣ ਲਈ ਹੂਥੀ ਬਾਗੀਆਂ ਨਾਲ ਹੱਥ ਮਿਲਾ ਲਿਆ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਾਪਾਨ ਦੇ ਇਸ ਟਾਪੂ 'ਤੇ ਔਰਤਾਂ ਦੇ ਆਉਣ 'ਤੇ ਪਾਬੰਦੀ 4 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45751506 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਫੋਟੋ ਕੈਪਸ਼ਨ ਹਰ ਸਾਲ ਇੱਥੇ ਸਿਰਫ਼ 200 ਸੈਲਾਨੀਆਂ ਨੂੰ ਆਉਣ ਦੀ ਇਜਾਜ਼ਤ ਹੈ ਜਾਪਾਨ ਦਾ ਓਕੀਨੋਸ਼ੀਮਾ ਟਾਪੂ ਇੱਕ ਪ੍ਰਾਚੀਨ ਧਾਰਮਿਕ ਥਾਂ ਹੈ ਜਿੱਥੇ ਔਰਤਾਂ ਦੇ ਆਉਣ 'ਤੇ ਪਾਬੰਦੀ ਹੈ।ਸੰਯੁਕਤ ਰਾਸ਼ਟਰ ਦੀ ਸੱਭਿਆਚਾਰਕ ਸੰਸਥਾ ਯੂਨੈਸਕੋ ਵੱਲੋਂ ਇਸ ਨੂੰ ਵਿਸ਼ਵ ਦੀ ਵਿਰਾਸਤੀ ਥਾਂ ਐਲਾਨਿਆ ਗਿਆ ਹੈ।ਓਕੀਨੋਸ਼ੀਮਾ, ਓਕਿਤਸੂ ਦੇ ਪਵਿੱਤਰ ਅਸਥਾਨ ਦਾ ਘਰ ਹੈ। ਇਸ ਨੂੰ 17ਵੀਂ ਸਦੀ ਵਿੱਚ ਮਲਾਹਾਂ ਦੀ ਸੁਰੱਖਿਆ ਲਈ ਅਰਦਾਸ ਕਰਨ ਲਈ ਬਣਾਇਆ ਗਿਆ ਸੀ।ਟਾਪੂ 'ਤੇ ਪੈਰ ਰੱਖਣ ਤੋਂ ਪਹਿਲਾਂ, ਆਦਮੀਆਂ ਨੂੰ ਆਪਣੇ ਕੱਪੜੇ ਲਾਹ ਕੇ ਅਤੇ ਸਰੀਰ ਨੂੰ ਸਾਫ਼ ਕਰਨ ਦੀ ਰਸਮ ਤੋਂ ਲੰਘਣਾ ਪੈਂਦਾ ਹੈ।ਇਹ ਵੀ ਪੜ੍ਹੋ:ਕੇਸਰ ਖਾਣ ਨਾਲ ਬੱਚੇ ਦੇ ਗੋਰਾ ਪੈਦਾ ਹੋਣ ਦਾ ਸੱਚ'ਮੇਰੀ ਕਾਰ ਨੂੰ ਘੇਰ ਲਿਆ ਗਿਆ ਤੇ ਗੁੰਡੇ ਵੀ ਆ ਗਏ'ਗੰਗਾ ਦੇ ਕੰਢੇ ਵਰਤ ਰੱਖਣ ਵਾਲੀ ਮਹਿਲਾ ਨਾਲ ਬਲਾਤਕਾਰਜਦੋਂ ਉਹ ਇਸ ਥਾਂ ਨੂੰ ਛੱਡ ਦਿੰਦੇ ਹਨ ਤਾਂ ਉਨ੍ਹਾਂ ਨੂੰ ਨਾ ਤਾਂ ਕਿਸੇ ਨਿਸ਼ਾਨੀ ਨੂੰ ਨਾਲ ਲੈ ਕੇ ਜਾਣ ਦੀ ਇਜਾਜ਼ਤ ਹੈ ਅਤੇ ਨਾ ਹੀ ਆਪਣੀ ਯਾਤਰਾ ਬਾਰੇ ਜਾਣਕਾਰੀ ਦੇਣ ਦੀ। ਜਾਪਾਨ ਟਾਇਮਜ਼ ਦੀਆਂ ਰਿਪੋਰਟਾਂ ਅਨੁਸਾਰ ਇੱਥੇ ਧਾਰਮਿਕ ਅਸਥਾਨ ਦੇ ਬਣਨ ਤੋਂ ਪਹਿਲਾਂ ਓਕੀਨੋਸ਼ੀਮਾ ਦੀ ਵਰਤੋਂ ਸਮੁੰਦਰ 'ਚ ਜਾਣ ਵਾਲੇ ਜਹਾਜ਼ਾਂ ਅਤੇ ਕੋਰੀਆਈ ਤੇ ਚੀਨੀ ਲੋਕਾਂ ਵਿਚਾਲੇ ਵਪਾਰਕ ਸਬੰਧਾਂ ਲਈ ਰਸਮਾਂ ਕਰਕੇ ਹੁੰਦੀ ਸੀ।ਇਹ ਰਿਪੋਰਟਾਂ ਕਹਿੰਦੀਆਂ ਹਨ ਕਿ ਇਸ ਟਾਪੂ 'ਤੇ ਅਜਿਹੇ ਕਈ ਕਲਾ ਦੇ ਨਮੂਨੇ ਮਿਲੇ ਹਨ ਜਿਨ੍ਹਾਂ ਨੂੰ ਤੋਹਫ਼ਿਆਂ ਦੇ ਤੌਰ 'ਤੇ ਇੱਥੇ ਲਿਆਂਦਾ ਗਿਆ ਸੀ, ਇਨ੍ਹਾਂ ਵਿੱਚ ਕੋਰੀਆਈ ਪ੍ਰਾਇਦੀਪ ਤੋਂ ਆਈਆਂ ਸੋਨੇ ਦੀਆਂ ਅੰਗੂਠੀਆਂ ਵੀ ਸ਼ਾਮਿਲ ਹਨ। Image copyright AFP ਫੋਟੋ ਕੈਪਸ਼ਨ ਇਹ ਓਕਿਤਸੂ ਦੇ ਪਵਿੱਤਰ ਅਸਥਾਨ ਦਾ ਘਰ ਹੈ। ਇਸ ਨੂੰ 17ਵੀਂ ਸਦੀ ਵਿੱਚ ਮਲਾਹਾਂ ਦੀ ਸੁਰੱਖਿਆ ਲਈ ਅਰਦਾਸ ਕਰਨ ਲਈ ਬਣਾਇਆ ਗਿਆ ਸੀ ਟਾਪੂ ਹੁਣ ਹਰ ਸਾਲ ਇੱਕ ਦਿਨ ਵਿੱਚ ਸੈਲਾਨੀਆਂ ਦਾ ਸਵਾਗਤ ਕਰਦਾ ਹੈ, ਉਹ ਦਿਨ ਹੁੰਦਾ ਹੈ 27 ਮਈ ਅਤੇ ਪ੍ਰਾਚੀਨ ਨਿਯਮਾਂ ਨੂੰ ਅਜੇ ਵੀ ਮੰਨਿਆ ਜਾਂਦਾ ਹੈ।ਸੈਲਾਨੀਆਂ ਦੀ ਗਿਣਤੀ 200 ਤੱਕ ਹੀ ਸੀਮਤ ਹੈ। ਇਹ ਵੀ ਪੜ੍ਹੋ: 'ਮੇਰਾ ਪਤੀ ਘਰੋਂ ਗਿਆ ਤੇ ਕਦੇ ਨਹੀਂ ਮੁੜਿਆ''ਫ਼ੌਜੀ ਮੈਡਲ ਸਿਆਸੀ ਕੁੜਤਿਆਂ 'ਤੇ ਨਹੀਂ ਫੱਬਦੇ' ਲੱਦਾਖੀ, ਜੋ ' ਅਸਲ ਆਰੀਆ' ਹੋਣ ਦਾ ਕਰਦੇ ਨੇ ਦਾਅਵਾਇੱਥੇ ਸਮੁੰਦਰ 'ਚ ਇਸ਼ਨਾਨ ਕਰਨਾ ਮਰਦਾਂ ਲਈ ਬੇਹੱਦ ਜ਼ਰੂਰੀ ਹੈ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ ਵਿੱਚ ਜੋਤਹੀਣ ਕੁੜੀਆਂ ਦੀ ਪਹਿਲੀ ਕ੍ਰਿਕਟ ਟੀਮ ਬਣਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਦੁਨੀਆਂ ਭਰ ਵਿੱਚ ਸਿਰਫ਼ ਕੁਝ ਹੀ ਦੇਸਾਂ 'ਚ ਅਜਿਹੀਆਂ ਟੀਮਾਂ ਹਨ। ਪਾਕਿਸਤਾਨ ਅਗਲੇ ਸਾਲ ਜਨਵਰੀ ਵਿੱਚ ਨੇਪਾਲ ਦੇ ਨਾਲ ਆਪਣਾ ਪਹਿਲਾ ਕੌਮਾਂਤਰੀ ਮੁਕਾਬਲਾ ਖੇਡੇਗਾ।ਪੱਤਰਕਾਰ ਸਿਕੰਦਰ ਕਿਰਮਾਨੀ ਦੀ ਰਿਪੋਰਟ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਪਿਲ ਸ਼ਰਮਾ ਦੀ ਵਾਪਸੀ 'ਤੇ ਸੋਸ਼ਲ ਮੀਡੀਆ 'ਤੇ ਕੀ ਬੋਲੇ ਲੋਕ? 30 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46711376 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਕਪਿਲ ਸ਼ਰਮਾ ਨੇ ਮੁੜ ਤੋਂ ਛੋਟੋ ਪਰਦੇ 'ਤੇ ਆਪਣੇ ਕੌਮੇਡੀ ਸ਼ੋਅ ਰਾਹੀਂ ਵਾਪਸੀ ਕੀਤੀ ਕਪਿਲ ਸ਼ਰਮਾ ਨੇ ਬੀਤੀ ਰਾਤ ਲੰਬੇ ਸਮੇਂ ਬਾਅਦ ਆਪਣੇ ਕਾਮੇਡੀ ਸ਼ੋਅ ਨਾਲ ਛੋਟੇ ਪਰਦੇ 'ਤੇ ਮੁੜ ਵਾਪਸੀ ਕੀਤੀ। ਲੋਕ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਖੁਸ਼ ਦਿਖੇ ਅਤੇ ਸੋਸ਼ਲ ਮੀਡੀਆ 'ਤੇ ਕਪਿਲ ਦਾ ਉਤਸ਼ਾਹ ਵੀ ਵਧਾਇਆ।ਕਪਿਲ ਸ਼ਰਮਾ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਸ਼ੋਅ ਦੇ ਔਨ ਏਅਰ ਹੁੰਦਿਆਂ ਹੀ ਟਵਿੱਟਰ 'ਤੇ ਉਨ੍ਹਾਂ ਲਈ ਵਧਾਈਆਂ ਆਉਣ ਲੱਗੀਆਂ।ਯੂਜ਼ਰ ਕਲਪਨਾ ਸ਼ਾਹ ਨੇ ਲਿਖਿਆ, ''ਨਵੇਂ ਸਾਲ ਦੀ ਸ਼ੁਰੂਆਤ ਲਈ ਕਪਿਲ ਦੇ ਇਸ ਅੰਦਾਜ਼ ਤੋਂ ਵਧੀਆ ਕੀ ਹੋ ਸਕਦਾ ਹੈ?'' Image Copyright @neha_shah7 @neha_shah7 Image Copyright @neha_shah7 @neha_shah7 ਪ੍ਰਾਕ੍ਰਿਤੀ ਯਾਦਵ ਨਾਂ ਦੀ ਯੂਜ਼ਰ ਨੇ ਟਵੀਟ ਕੀਤਾ, ''ਮੈਂ ਆਪਣੀ ਮੁਸਕਾਨ ਖਾਸ ਕਪਿਲ ਦੇ ਸ਼ੋਅ ਲਈ ਸਾਂਭ ਕੇ ਰੱਖੀ ਸੀ, ਆਪਣੀ ਮੁਸਕਾਨ ਜਿੰਨਾ ਹੀ ਮੈਂ ਕਪਿਲ ਅਤੇ ਉਸ ਦੀ ਟੀਮ ਨੂੰ ਮਿੱਸ ਕੀਤਾ, ਤੁਹਾਨੂੰ ਸਾਰਿਆਂ ਨੂੰ ਸ਼ੁੱਭਕਾਮਨਾਵਾਂ।'' Image Copyright @Prakriti_99 @Prakriti_99 Image Copyright @Prakriti_99 @Prakriti_99 ਇਹ ਵੀ ਪੜ੍ਹੋ-ਹਰਿਆਣਾ ਸਵਾਈਨ ਫਲੂ ਲਈ ਹਾਈ ਅਲਰਟ ’ਤੇ, ਹੁਣ ਤੱਕ 7 ਮੌਤਾਂ IS ਦੀ ਜਰਮਨ ਮੈਂਬਰ 'ਤੇ 5 ਸਾਲਾ ਬੱਚੀ ਨੂੰ 'ਪਿਆਸਾ ਮਾਰਨ' ਦੇ ਇਲਜ਼ਾਮਇੰਟਰਨੈੱਟ 'ਤੇ ਆਪਣੀ ਬਿਮਾਰੀ ਦਾ ਇਲਾਜ ਲੱਭਣਾ ਕਿੰਨਾ ਸਹੀ ਵਰੁਣ ਕੁਮਾਰ ਸਿਸੋਦੀਆ ਨੇ ਲਿਖਿਆ, ''ਬਹੁਤ ਮਹੀਨਿਆਂ ਬਾਅਦ ਅੱਜ ਪੂਰਾ ਪਰਿਵਾਰ ਨਾਲ ਬਹਿ ਕੇ ਹੱਸਿਆ ਹੈ। ਕਪਿਲ ਨੂੰ ਬਹੁਤ ਬਹੁਤ ਧੰਨਵਾਦ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ।'' Image Copyright @VaRuNkUmArSisO1 @VaRuNkUmArSisO1 Image Copyright @VaRuNkUmArSisO1 @VaRuNkUmArSisO1 ਤਬੀਅਤ ਖਰਾਬ ਹੋਣ ਕਾਰਣ ਕਪਿਲ ਸ਼ਰਮਾ ਨੂੰ ਆਪਣਾ ਸ਼ੋਅ ਬੰਦ ਕਰਨਾ ਪਿਆ ਸੀ। ਖਬਰਾਂ ਇਹ ਵੀ ਸਨ ਕਿ ਉਹ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ ਹਨ ਪਰ ਕਪਿਲ ਨੇ ਇਹ ਜ਼ਰੂਰ ਕਿਹਾ ਸੀ ਕਿ ਉਹ ਕਮਬੈਕ ਕਰਨਗੇ। ਇਸੇ ਨੂੰ ਲੈ ਕੇ ਕੁਝ ਲੋਕਾਂ ਨੇ ਪੁਰਾਣੀਆਂ ਗੱਲਾਂ 'ਤੇ ਵੀ ਟਵੀਟ ਕੀਤੇ। ਟਵਿੱਟਰ ਯੂਜ਼ਰ ਕਰੁਣਾ ਤਿਆਗੀ ਆਪਣੇ ਟਵਿੱਟਰ ਹੈਂਡਲ ਤੋਂ ਲਿਖਦੀ ਹੈ ਕਿ, ""ਉਮੀਦ ਕਰਦੀ ਹਾਂ ਕਪਿਲ ਇਸ ਵਾਰੀ ਆਪਣੇ ਗੁੱਸੇ 'ਤੇ ਕਾਬੂ ਰੱਖਣਗੇ ਅਤੇ ਬਾਕੀ ਕਲਾਕਾਰਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਦੇਣਗੇ।"" Image Copyright @i_am_karuna @i_am_karuna Image Copyright @i_am_karuna @i_am_karuna ਟਵਿੱਟਰ ਹੈਂਡਲਰ ਸੌਮਿਆ ਲਿਖਦੀ ਹੈ, ""ਕੀ ਕਪਿਲ ਉਹ ਸਫ਼ਲਤਾ ਮੁੜ ਹਾਸਿਲ ਕਰ ਸਕਣਗੇ?"" Image Copyright @rsoumya8693 @rsoumya8693 Image Copyright @rsoumya8693 @rsoumya8693 ਕਪਿਲ ਦੇ ਨਾਲ ਹੀ ਉਨ੍ਹਾਂ ਦੇ ਸਾਥੀ ਰਹਿ ਚੁਕੇ ਸੁਨੀਲ ਗਰੋਵਰ ਦਾ ਵੀ ਸ਼ੋਅ ਉਸੇ ਸਮੇਂ ਦੂਜੇ ਚੈਨਲ 'ਤੇ ਵਿਖਾਇਆ ਜਾ ਰਿਹਾ ਹੈ। ਸੁਨੀਲ ਅਤੇ ਕਪਿਲ ਵਿਚਾਲੇ ਝਗੜਾ ਹੋਇਆ ਸੀ ’ਤੇ ਹੁਣ ਤੱਕ ਦੋਵੇਂ ਇੱਕ ਦੂਜੇ ਨਾਲ ਕੰਮ ਕਰਨ ਨੂੰ ਤਿਆਰ ਨਹੀਂ ਹਨ। ਫੈਨਜ਼ ਦੋਵਾਂ ਕਲਾਕਾਰਾਂ ਨੂੰ ਵੱਖ-ਵੱਖ ਪਰਫੋਰਮ ਕਰਦੇ ਦੇਖ ਨਿਰਾਸ਼ ਵੀ ਹਨ। ਟਵਿੱਟਰ ਹੈਂਡਲਰ ਪੁਸ਼ਪਮ ਪ੍ਰੀਆ ਲਿਖਦੀ ਹੈ ਕਿ, ""ਇਹ ਠੀਕ ਨਹੀਂ ਹੈ ਕਿ ਦੋਵਾਂ ਪ੍ਰੋਗਰਾਮਾਂ ਦਾ ਸਮਾਂ ਇੱਕ ਹੈ। ਮੇਰੇ ਵਰਗੇ ਫੈਨਜ਼ ਜੋ ਦੋਵਾਂ ਨੂੰ ਪਸੰਦ ਕਰਦੇ ਹਨ, ਉਹ ਕਿਵੇਂ ਫ਼ੈਸਲਾ ਕਰਨਗੇ ਕਿ ਪਹਿਲਾਂ ਕਿਹੜਾ ਪ੍ਰੋਗਰਾਮ ਦੇਖਣਾ ਚਾਹੀਦਾ ਹੈ?"" Image Copyright @PushpamPriya5 @PushpamPriya5 Image Copyright @PushpamPriya5 @PushpamPriya5 ਫ਼ਿਲਹਾਲ ਕਪਿਲ ਦੀ ਨਵੀਂ ਪਾਰੀ ਅਤੇ ਦੋਹਾਂ ਕਲਾਕਾਰਾਂ ਦੇ ਵਿਚ ਜਾਰੀ ਮੁਕਾਬਲੇ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਬਣਿਆ ਹੋਇਆ ਹੈ। ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਪੋਲੋ 8 ਮਿਸ਼ਨ 1968 ਵਿੱਚ ਚੰਦ ਵੱਲ ਭੇਜਿਆ ਗਿਆ ਜਿਸ ਨੇ ਲਗਪਗ 4 ਲੱਖ ਕਿਲੋਮੀਟਰ ਤੈਅ ਕਰ ਕੇ ਚੰਦ ਦੇ ਘੇਰੇ ਵਿੱਚ ਪਹੁੰਚਣ ਮਗਰੋਂ ਵਾਪਸ ਮੁੜਿਆ।ਧਰਤੀ ਦੇ ਘੇਰੇ ਵਿੱਚੋਂ ਬਾਹਰ ਜਾ ਕੇ ਵਾਪਸ ਆਉਣ ਵਾਲਾ ਇਹ ਪਹਿਲਾ ਉਪ ਗ੍ਰਹਿ ਬਣਿਆ।ਜਦੋਂ ਪੁਲਾੜ ਯਾਤਰੂਆਂ ਨੇ ਧਰਤੀ ਵੱਲ ਦੇਖਿਆ ਤਾਂ ਉਹ ਦੇਖਦੇ ਹੀ ਰਹਿ ਗਏ ਅਤੇ ਕੈਮਰਾ ਲੱਭਿਆ ਅਤੇ ਬਿਲ ਐਂਡਰਸ ਨੇ ਇਹ ਤਸਵੀਰ ਲਈ।ਪੁਲਾੜ ਵਿਗਿਆਨੀਆਂ ਨੇ ਮਹਿਸੂਸ ਕੀਤਾ ਕਿ ਅਸੀਂ ਕਿੰਨੇ ਨਾਜ਼ੁਕ ਗ੍ਰਹਿ ’ਤੇ ਰਹਿੰਦੇ ਹਾਂ ਅਤੇ ਸਾਡੇ ਕੋਲ ਸੀਮਤ ਵਸੀਲੇ ਹਨ, ਸਾਨੂੰ ਧਰਤੀ ਦੀ ਸੰਭਾਲ ਸਿੱਖਣੀ ਪਵੇਗੀ।ਇਹ ਵੀ ਪੜ੍ਹੋ:ਤੰਦੂਰ ਕਾਂਡ ਦਾ ਦੋਸ਼ੀ ਕਿਵੇਂ ਬਣਿਆ ਸੀ ਪੁਜਾਰੀਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝ'ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਸਾਡਾ ਵਿਚਾਰ ਨਹੀਂ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਡੌਨਲਡ ਟਰੰਪ ਤੇ ਈਰਾਨ ਦੀ ਭਖਦੀ ਬਹਿਸ 'ਚ ਆਇਆ ਹਾਸਾ 27 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45648749 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੁਸ਼ਮਣੀ ਨੂੰ ਹਵਾ ਦਿੰਦਿਆਂ ਈਰਾਨ ਉੱਤੇ ਇਲਜ਼ਾਮ ਲਗਾਇਆ ਹੈ ਕਿ ਉਹ ਮੱਧ-ਪੂਰਬ ਵਿੱਚ ""ਮੌਤ ਤੇ ਤਬਾਹੀ"" ਦੇ ਬੀਜ ਬੋ ਰਿਹਾ ਹੈ। ਨਿਊ ਯਾਰਕ 'ਚ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਈਰਾਨ ਨਾਲ ਐਟਮੀ ਹਥਿਆਰਾਂ ਦੇ ਖ਼ਿਲਾਫ਼ ਹੋਏ ਕਰਾਰ ਨੂੰ ਖਾਰਜ ਕਰਨ ਦੇ ਆਪਣੇ ਫੈਸਲੇ ਨੂੰ ਵੀ ਸਹੀ ਦੱਸਿਆ ਹੈ। ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਟਰੰਪ ਤੋਂ ਪਹਿਲਾਂ ਆਪਣੇ ਭਾਸ਼ਣ 'ਚ ਟਰੰਪ ਸਰਕਾਰ ਵੱਲੋਂ ਇਸ ਦੁਸ਼ਮਣੀ ਭਰੇ ਵਰਤਾਰੇ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਗੱਲਬਾਤ ਦੀ ਵੀ ਪੇਸ਼ਕਸ਼ ਕੀਤੀ, ਹਾਲਾਂਕਿ ਨਾਲ ਹੀ ਆਖਿਆ ਕਿ ਕਿਸੇ ਦੇਸ਼ ਨੂੰ ਜ਼ਬਰਦਸਤੀ ਗੱਲਬਾਤ ਲਈ ਤਿਆਰ ਨਹੀਂ ਕੀਤਾ ਜਾ ਸਕਦਾ।ਪਰਲੇ ਪਾਸਿਓਂ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਨਿਊ ਯਾਰਕ 'ਚ ਹੀ ਇੱਕ ਭਾਸ਼ਣ 'ਚ ਈਰਾਨ ਦੀ ਸਰਕਾਰ ਨੂੰ ""ਮੌਲਵੀਆਂ"" ਦਾ ""ਕਾਤਲ ਰਾਜ"" ਆਖਿਆ। ਬੋਲਟਨ ਨੇ ਧਮਕੀ ਵਜੋਂ ਕਿਹਾ ਕਿ ਜੇ ਕੋਈ ਅਮਰੀਕਾ, ਉਸਦੇ ਲੋਕਾਂ ਜਾਂ ਸਾਥੀਆਂ ਨੂੰ ਨੁਕਸਾਨ ਪਹੁੰਚਾਵੇਗਾ ਤਾਂ ""ਉਸ ਦੀ ਕੀਮਤ ਨਰਕ ਹੋਵੇਗੀ""।ਇਹ ਵੀ ਪੜ੍ਹੋ:ਆਧਾਰ ਕਾਰਡ ਦੇ ਖ਼ਿਲਾਫ਼ ਕੀ ਹਨ ਦਲੀਲਾਂ ਬੱਬਰ ਖਾਲਸਾ ਦੇ ਮੈਂਬਰਾਂ ਦੀ ਭਾਲ ਲਈ ਬਰਤਾਨੀਆ ਪੁਲਿਸ ਵੱਲੋਂ ਛਾਪੇਮਾਰੀਜਸਦੇਵ ਸਿੰਘ ਨੇ ਕਿਸ ਦੀ ਕੁਮੈਂਟਰੀ ਸੁਣ ਕੇ ਕੁਮੈਂਟੇਟਰ ਬਣਨ ਦੀ ਸੋਚੀਟਰੰਪ ਦੇ ਭਾਸ਼ਣ ਦੌਰਾਨ... ਟਰੰਪ ਨੇ ਆਪਣੇ ਭਾਸ਼ਣ 'ਚ ਆਪਣੀ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਨੂੰ ਅਮਰੀਕਾ ਦੀਆਂ ਹੁਣ ਤਕ ਦੀਆਂ ਸਾਰੀਆਂ ਸਰਕਾਰਾਂ ਤੋਂ ਚੰਗਾ ਦੱਸਿਆ। ਇਹ ਸੁਣਦਿਆਂ ਹੀ ਮੀਟਿੰਗ ਹਾਲ 'ਚ ਪਹਿਲਾਂ ਤਾਂ ਕੁਝ ਲੋਕ ਹੱਸੇ ਤੇ ਫਿਰ ਠਹਾਕੇ ਹੀ ਵੱਜਣ ਲੱਗੇ। Image copyright Getty Images ਟਰੰਪ ਵੀ ਮੁਸਕੁਰਾਏ ਤੇ ਆਖਿਆ, ""ਮੈਨੂੰ ਇਸ ਪ੍ਰਤੀਕਿਰਿਆ ਦੀ ਉਮੀਦ ਨਹੀਂ ਸੀ।"", ਜਿਸ ਤੋਂ ਬਾਅਦ ਹਾਸਾ ਹੋਰ ਉੱਚਾ ਹੋ ਗਿਆ। ਟਰੰਪ ਮੁਤਾਬਕ ਅਮਰੀਕਾ ਹੁਣ ਪਹਿਲਾਂ ਤੋਂ ਵੱਧ ਤਾਕਤਵਰ, ਅਮੀਰ ਤੇ ਸੁਰੱਖਿਅਤ ਹੈ। ਭਾਰਤ, ਸਊਦੀ ਅਰਬ, ਉੱਤਰੀ ਕੋਰੀਆ ਦੇ ਕਿਮ ਦੀ ਸ਼ਲਾਘਾਟਰੰਪ ਨੇ ਮੰਗਲਵਾਰ ਨੂੰ ਦਿੱਤੇ 35 ਮਿੰਟਾਂ ਦੇ ਆਪਣੇ ਭਾਸ਼ਣ 'ਚ ਭਾਰਤ ਨੂੰ ""ਇੱਕ ਅਰਬ ਤੋਂ ਵੱਧ ਲੋਕਾਂ ਦਾ ਆਜ਼ਾਦ ਸਮਾਜ"" ਆਖਿਆ ਅਤੇ ਕਿਹਾ ਕਿ ਭਾਰਤ ਨੇ ਕਰੋੜਾਂ ਲੋਕਾਂ ਨੂੰ ਗ਼ਰੀਬੀ 'ਚੋਂ ਕੱਢ ਕੇ ""ਮੱਧ ਵਰਗ"" ਵਿੱਚ ਲਿਆਂਦਾ ਹੈ।ਸਊਦੀ ਅਰਬ ਦੇ ""ਦਲੇਰ, ਨਵੇਂ"" ਸਮਾਜਿਕ ਸੁਧਾਰਾਂ ਦੀ ਵੀ ਉਨ੍ਹਾਂ ਸ਼ਲਾਘਾ ਕੀਤੀ, ਨਾਲ ਹੀ ਇਜ਼ਰਾਈਲ ਨੂੰ ਇੱਕ ""ਸੰਪੰਨ ਲੋਕਤੰਤਰ"" ਆਖਿਆ। ਇਹ ਵੀ ਪੜ੍ਹੋ:9 ਤੱਥ ਜਿਨ੍ਹਾਂ ਕਾਰਨ ਵਧਿਆ ਸੈਕਸ ਟੁਆਏਜ਼ ਦਾ ਵਪਾਰ ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਚੰਗੀ ਸੈਕਸ ਲਾਇਫ਼ ਜਿਉਣਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਜਾਣਕਾਰੀ ਉਨ੍ਹਾਂ ਨੇ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਨਾਲ ਜੂਨ 'ਚ ਹੋਈ ਵਾਰਤਾ ਨੂੰ ਸਫਲ ਦੱਸਦਿਆਂ ਆਖਿਆ ਕਿ ਉਸ ਤੋਂ ਬਾਅਦ ਉੱਤਰੀ ਕੋਰੀਆ ਦੀਆਂ ਮਿਸਾਇਲਾਂ ਤੇ ਰਾਕੇਟਾਂ ਦਾ ਇੱਧਰ-ਉੱਧਰ ਉੱਡਣਾ ਬੰਦ ਹੋਇਆ ਹੈ। ਉਨ੍ਹਾਂ ਨੇ ""ਚੇਅਰਮੈਨ ਕਿਮ"" ਦਾ ਧੰਨਵਾਦ ਵੀ ਕੀਤਾ।ਹੋਰ ਕੀ ਬੋਲੇ ਟਰੰਪ?ਕੌਮਾਂਤਰੀ ਕਾਰੋਬਾਰ ਬਾਰੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਹੁਣ ਉਹ ਹੋਰ ""ਬਦਸਲੂਕੀਆਂ"" ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਨੇ ਚੀਨ ਉੱਪਰ ਸਨਅਤ 'ਚ ਗਲਤ ਹਥਕੰਡੇ ਅਪਨਾਉਣ ਦਾ ਇਲਜ਼ਾਮ ਲਗਾਇਆ।ਉਨ੍ਹਾਂ ਨੇ ਤੇਲ ਉਤਪਾਦਾਂ ਕਰਨ ਵਾਲੇ ਦੇਸ਼ਾਂ ਉੱਤੇ ਇਲਜ਼ਾਮ ਲਗਾਇਆ ਕਿ ਇਹ ਦੇਸ਼ ਦੁਨੀਆਂ ਤੋਂ ਲੁੱਟ-ਖੋਹ ਕਰਦੇ ਹਨ ਜਦਕਿ ਇਹ ਉਂਝ ਅਮਰੀਕਾ ਦੀ ਫੌਜੀ ਮਦਦ ਲੈਂਦੇ ਹਨ। ਦੇਸ਼ਭਗਤੀ ਦੇ ਭਾਵ ਨੂੰ ਉੱਪਰ ਮੰਨਦਿਆਂ ਗਲੋਬਲਿਜ਼ਮ ਜਾਂ ਆਲਮੀਵਾਦ ਨੂੰ ਨਕਾਰ ਦਿੱਤਾ। ਗੈਰਕਾਨੂੰਨੀ ਪਰਵਾਸੀਆਂ ਉੱਤੇ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਹ ਅਪਰਾਧੀਆਂ ਨੂੰ ਪੈਸੇ ਦਿੰਦੇ ਹਨ ਅਤੇ ਸਥਾਨਕਾਂ ਦੀ ਜ਼ਿੰਦਗੀ ਉੱਤੇ ਮਾੜਾ ਅਸਰ ਪਾਉਂਦੇ ਹਨ। ਉਨ੍ਹਾਂ ਮੁਤਾਬਕ ਪਰਵਾਸ ਦਾ ਮੁੱਦਾ ਕੌਮਾਂਤਰੀ ਅਦਾਰਿਆਂ ਵੱਲੋਂ ਨਹੀਂ ਵੇਖਿਆ ਜਾਣਾ ਚਾਹੀਦਾ। ਕਿੱਥੋਂ ਮਿਲਿਆ ਜਵਾਬ?ਈਰਾਨ ਦੇ ਰਾਸ਼ਟਰਪਤੀ ਨੇ ਤਾਂ ਟਰੰਪ ਨੂੰ ਜਵਾਬ ਦਿੱਤਾ ਹੀ, ਸਗੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਵੀ ਆਪਣੇ ਤਰੀਕੇ ਨਾਲ ਟਰੰਪ ਦੀਆਂ ਦਲੀਲਾਂ ਨੂੰ ਭੰਨਣ ਦੀ ਕੋਸ਼ਿਸ਼ ਕੀਤੀ। Image copyright AFP ਫੋਟੋ ਕੈਪਸ਼ਨ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕਿਹਾ ਆਪਣੀ ਸਰਬਸੱਤਾ ਦੀ ਦਲੀਲ ਨੂੰ ਹਥਿਆਰ ਵਜੋਂ ਨਹੀਂ ਵਰਤਣਾ ਚਾਹੀਦਾ ਉਨ੍ਹਾਂ ਨੇ ਕਿਹਾ ਕਿ ਆਪਣੀ ਸਰਬਸੱਤਾ ਦੀ ਦਲੀਲ ਨੂੰ ਹਥਿਆਰ ਵਜੋਂ ਨਹੀਂ ਵਰਤਣਾ ਚਾਹੀਦਾ। ਉਨ੍ਹਾਂ ਮੁਤਾਬਕ ਸਰਬਸੱਤਾ ਦੇ ਸਿਧਾਂਤ ਨੂੰ ਅਜਿਹੇ ਰਾਸ਼ਟਰਵਾਦੀਆਂ ਦੇ ਹੱਥਾਂ ਵਿਚ ਨਹੀਂ ਦੇਣਾ ਚਾਹੀਦਾ ਜੋਕਿ ਦੁਨੀਆਂ ਦੇ ਮੂਲ ਮੁੱਲਾਂ ਉੱਤੇ ਹਮਲਾ ਕਰਦੇ ਹਨ। ਮੈਕਰੋਨ ਨੇ ਹ ਵੀ ਕਿਹਾ ਕਿ ਉਹ ""ਸਭ ਤੋਂ ਤਾਕਤਵਰ ਦੇ ਬਣਾਏ ਕਾਨੂੰਨ"" ਦੇ ਸਿਧਾਂਤ ਨੂੰ ਨਹੀਂ ਮੰਨਦੇ ਸਗੋਂ ਇੱਕ ""ਤੀਜੇ ਰਾਹ"" ਦੇ ਹਮਾਇਤੀ ਹਨ ਜਿਸ ਰਾਹੀਂ ਇੱਕ ਨਵਾਂ ""ਕੌਮਾਂਤਰੀ ਸੰਤੁਲਨ"" ਕਾਇਮ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਬਹੁਪੱਖਤਾਵਾਦ ਨੂੰ ਅਪਣਾਏ ਬਗੈਰ ਇੱਕੀਵੀਂ ਸਦੀ ਵਿਚ ਅਗਾਂਹ ਨਹੀਂ ਵਧਿਆ ਜਾ ਸਕਦਾ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ ਟੀਮ ਬੀਬੀਸੀ ਨਵੀਂ ਦਿੱਲੀ 27 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44985745 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright NASA ਫੋਟੋ ਕੈਪਸ਼ਨ ਆਪਣੇ ਵਿਭਿੰਨ ਗੇੜਾਂ ਦੌਰਾਨ ਇਸ ਚੰਦਰਮਾ ਗ੍ਰਹਿਣ ਦਾ ਕੁੱਲ ਸਮਾਂ 3 ਘੰਟੇ 55 ਮਿੰਟ ਤੱਕ ਹੋਵੇਗਾ। 27 ਜੁਲਾਈ 2018 ਨੂੰ ਸਦੀ ਦਾ ਸਭ ਤੋਂ ਲੰਬਾ ਤੇ ਅਨੌਖਾ ਚੰਦਰਮਾ ਗ੍ਰਹਿਣ ਹੋਣ ਵਾਲਾ ਹੈ। ਨਾਸਾ ਮੁਤਾਬਕ ਇਹ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ ਹੋਵੇਗਾ। ਆਪਣੇ ਵਿਭਿੰਨ ਗੇੜਾਂ ਦੌਰਾਨ ਇਸ ਚੰਦਰਮਾ ਗ੍ਰਹਿਣ ਦਾ ਕੁੱਲ ਸਮਾਂ 3 ਘੰਟੇ 55 ਮਿੰਟ ਤੱਕ ਹੋਵੇਗਾ।ਇਹ 27 ਜੁਲਾਈ ਨੂੰ ਰਾਤ 11.54 ਵਜੇ ਸ਼ੁਰੂ ਹੋਵੇਗਾ ਅਤੇ 28 ਜੁਲਾਈ ਨੂੰ ਸਵੇਰੇ 3.49 ਵਜੇ ਤੱਕ ਰਹੇਗਾ। ਇਹ ਵੀ ਪੜ੍ਹੋ:ਵਟਸਐਪ ਐਡਮਿਨ ਹੋਣਾ ਕਿੰਨਾ ਖਤਰਨਾਕ ਹੈ19 ਸਾਲ ਦੀ ਕੁੜੀ ਨੇ ਕਿਉਂ ਬਣਾਈ 'ਰੇਪ ਪਰੂਫ਼ ਪੈਂਟੀ'?'ਉਹ ਪਤੀ-ਪਤਨੀ ਦਾ ਲਵ ਸੀਨ ਸੀ, ਮੈਂ ਸ਼ਰਮਿੰਦਾ ਨਹੀਂ ਹਾਂ'ਕਦੋਂ ਲੱਗਦਾ ਚੰਦਰਮਾ ਗ੍ਰਹਿਣ?ਸੂਰਜ ਦੀ ਪਰੀਕਰਮਾ ਦੌਰਾਨ ਧਰਤੀ, ਚੰਨ ਅਤੇ ਸੂਰਜ ਵਿਚਕਾਰ ਇਸ ਤਰ੍ਹਾਂ ਆ ਜਾਂਦੀ ਹੈ ਕਿ ਚੰਨ ਧਰਤੀ ਦੇ ਪਰਛਾਵੇਂ ਨਾਲ ਲੁੱਕ ਜਾਂਦਾ ਹੈ। ਇਹ ਉਦੋਂ ਸੰਭਵ ਹੁੰਦਾ ਹੈ ਜਦੋਂ ਸੂਰਜ, ਧਰਤੀ ਅਤੇ ਚੰਦਰਮਾ ਆਪਣੀ-ਆਪਣੀ ਥਾਂ 'ਤੇ ਇੱਕ-ਦੂਜੇ ਦੀ ਬਿਲਕੁੱਲ ਸੇਧ 'ਚ ਆ ਜਾਂਦੇ ਹਨ। Image copyright Getty Images ਫੋਟੋ ਕੈਪਸ਼ਨ ਇਸ ਦੌਰਾਨ ਚੰਨ ਧਰਤੀ ਨਾਲੋਂ ਆਪਣੀ ਸਭ ਤੋਂ ਵੱਧ ਦੂਰੀ 'ਤੇ ਹੋਵੇਗਾ ਪੂਰਨਮਾਸ਼ੀ ਵਾਲੇ ਦਿਨ ਜਦੋਂ ਸੂਰਜ ਅਤੇ ਚੰਦਰਮਾ ਵਿਚਕਾਰ ਧਰਤੀ ਆ ਜਾਂਦੀ ਹੈ ਤਾਂ ਉਸ ਦਾ ਪਰਛਾਵਾਂ ਚੰਦਰਮਾ 'ਤੇ ਪੈਂਦਾ ਹੈ। ਇਸ ਨਾਲ ਚੰਦਰਮਾ 'ਤੇ ਪਰਛਾਵੇਂ ਵਾਲੇ ਹਿੱਸੇ 'ਤੇ ਹਨੇਰਾ ਰਹਿੰਦਾ ਹੈ ਅਤੇ ਇਸ ਸਥਿਤੀ ਵਿੱਚ ਜਦੋਂ ਅਸੀਂ ਧਰਤੀ ਤੋਂ ਚੰਨ ਦੇਖਦੇ ਹਾਂ ਤਾਂ ਉਹ ਹਿੱਸਾ ਸਾਨੂੰ ਕਾਲਾ ਨਜ਼ਰ ਆਉਂਦਾ ਹੈ। ਇਸੇ ਕਾਰਨ ਹੀ ਚੰਦਰਮਾ ਗ੍ਰਹਿਣ ਕਿਹਾ ਜਾਂਦਾ ਹੈ। ਇਹ ਵੀ ਪੜ੍ਹੋ:ਵੇਖੋ ਇਸ ਖਾਸ ਚੰਦਰਮਾ ਗ੍ਰਹਿਣ ਦੀਆਂ ਤਸਵੀਰਾਂਸੁਪਰਮੂਨ ਦਾ ਆਸਮਾਨ ’ਚ ਹੋਵੇਗਾ ਵੱਖਰਾ ਨਜ਼ਾਰਾਵੇਖੋ 'ਸੁਪਰਮੂਨ' ਦਾ ਨਜ਼ਾਰਾ ਤਸਵੀਰਾਂ ਰਾਹੀਂਇਸ ਨੂੰ ਬਲੱਡ ਮੂਨ ਕਿਉਂ ਜਾਂਦਾ ਹੈ?ਚੰਦਰਮਾ ਗ੍ਰਹਿਣ ਦੌਰਾਨ ਧਰਤੀ ਦੇ ਪਰਛਾਵੇਂ ਕਾਰਨ ਚੰਨ ਕਾਲਾ ਦਿਖਾਈ ਦਿੰਦਾ ਹੈ। ਪਰ ਕੁਝ ਸੈਕੰਡ ਲਈ ਚੰਨ ਪੂਰੀ ਤਰ੍ਹਾਂ ਨਾਲ ਲਾਲ ਵੀ ਦਿਖਾਈ ਦਿੰਦਾ ਹੈ। ਇਸੇ ਕਾਰਨ ਇਸ ਨੂੰ ਬਲੱਡ ਮੂਨ ਵੀ ਕਹਿੰਦੇ ਹਨ। 27 ਤਰੀਕ ਨੂੰ ਜੋ ਚੰਦਰਮਾ ਗ੍ਰਹਿਣ ਹੋਵੇਗਾ ਉਸ ਦੌਰਾਨ ਚੰਨ ਧਰਤੀ ਨਾਲੋਂ ਆਪਣੀ ਸਭ ਤੋਂ ਵੱਧ ਦੂਰੀ 'ਤੇ ਹੋਵੇਗਾ। ਇਸ ਘਟਨਾ ਨੂੰ ਅਪੋਗੀ ਕਹਿੰਦੇ ਹਨ, ਜਿਸ ਨਾਲ ਧਰਤੀ ਤੋਂ ਚੰਨ ਦੀ ਵਧੇਰੇ ਦੂਰੀ 406700 ਕਿਲੋਮੀਟਰ ਹੁੰਦੀ ਹੈ। ਇਹ ਚੰਦਰਮਾ ਗ੍ਰਹਿਣ ਕਿੱਥੇ ਦੇਖਿਆ ਜਾ ਸਕਦਾ ਹੈ?27 ਜੁਲਾਈ ਨੂੰ ਚੰਦਰਮਾ ਗ੍ਰਹਿਣ ਉੱਤਰੀ ਅਮਰੀਕਾ ਨੂੰ ਛੱਡ ਕੇ ਧਰਤੀ ਦੇ ਵਧੇਰੇ ਹਿੱਸਿਆਂ ਵਿੱਚ ਦਿਖੇਗਾ ਪਰ ਪੂਰਾ ਚੰਦਰਮਾ ਗ੍ਰਹਿਣ ਯੂਰਪ ਦੇ ਵਧੇਰੇ ਹਿੱਸਿਆਂ, ਮੱਧ-ਪੂਰਬ, ਮੱਧ ਏਸ਼ੀਆ ਅਤੇ ਆਸਟਰੇਲੀਆ ਵਿੱਚ ਦੇਖਿਆ ਜਾ ਸਕਦਾ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ 150 ਸਾਲਾਂ ਬਾਅਦ ਲੱਗਣ ਵਾਲਾ ਚੰਦਰ ਗ੍ਰਹਿਣ ਕਿਉਂ ਹੈ ਖ਼ਾਸ?ਇਸ ਨੂੰ ਦੇਖਣ ਲਈ ਟੈਲੀਸਕੋਪ ਦੀ ਲੋੜ ਨਹੀਂ ਹੋਵਗੀ ਪਰ ਇੱਕ ਚੰਗੀ ਦੂਰਬੀਨ ਦੀ ਲੋੜ ਪੈ ਸਕਦੀ ਹੈ। ਜੇਕਰ ਤੁਸੀਂ ਅਜਿਹੀ ਥਾਂ 'ਤੇ ਹੋ ਜਿੱਥੋਂ ਇਸ ਨੂੰ ਦੇਖ ਸਕਦੇ ਹੋ ਤਾਂ ਇਸ ਦਾ ਸਭ ਤੋਂ ਵਧੀਆ ਰੂਪ ਭਾਰਤੀ ਸਮੇਂ ਮੁਤਾਬਕ 1.51 ਵਜੇ ਸਵੇਰੇ ਦਿੱਖ ਸਕਦਾ ਹੈ। ਸਭ ਤੋਂ ਵਧੀਆ ਚੰਦਰਮਾ ਗ੍ਰਹਿਣ ਕਿੱਥੇ ਦਿਖੇਗਾ?ਇਸ ਖਗੋਲੀ ਘਟਨਾ ਦਾ ਬਿੰਹਤਰੀਨ ਨਜ਼ਾਰਾ ਪੂਰਬੀ ਅਫ਼ਰੀਕਾ, ਮੱਧ ਪੂਰਬ ਅਤੇ ਮੱਧ ਏਸ਼ੀਆ ਵਿੱਚ ਦਿਖੇਗਾ। Image copyright Getty Images ਫੋਟੋ ਕੈਪਸ਼ਨ ਭਾਰਤ ਦੇ ਵਧੇਰੇ ਸ਼ਹਿਰਾਂ ਵਿੱਚ ਦੇਖਿਆ ਜਾ ਸਕੇਗਾ। ਇਸ ਨੂੰ ਮੱਧ ਅਤੇ ਉੱਤਰੀ ਅਮਰੀਕਾ ਵਿੱਚ ਨਹੀਂ ਦੇਖਿਆ ਜਾ ਸਕੇਗਾ। ਦੱਖਣੀ ਅਮਰੀਕਾ ਵਿੱਚ ਇਸ ਦੇ ਆਂਸ਼ਿਕ ਰੂਪ ਨਾਲ ਇਸ ਦੇ ਪੂਰਬੀ ਖੇਤਰ ਬਿਊਨਸ ਆਇਰਸ, ਮੈਂਟੇਵੀਡੀਓ, ਸਾਓ ਪਾਉਲੋਅਤੇ ਰਿਓ ਡੀ ਜੇਨੇਰੋ ਵਿੱਚ ਦੇਖਿਆ ਜਾ ਸਕੇਗਾ। ਭਾਰਤ ਵਿੱਚ ਇਸ ਅਸਮਾਨੀ ਘਟਨਾ ਨੂੰ ਦਿੱਲੀ, ਪੁਣੇ, ਬੰਗਲੁਰੂ ਅਤੇ ਮੁੰਬਈ ਸਮਏ ਦੇਸ ਦੇ ਸਾਰੇ ਸ਼ਹਿਰਾਂ ਵਿੱਚ ਦੇਖਿਆ ਜਾ ਸਕੇਗਾ। ਇਹ ਵੀ ਪੜ੍ਹੋ:ਕੀ ਚੋਕੋਪਾਈ ਖਾਣ ਦਾ ਤਰੀਕਾ ਪ੍ਰਧਾਨ ਮੰਤਰੀ ਖ਼ਿਲਾਫ਼ ਮੁੱਦਾ ਬਣ ਸਕਦਾ ਹੈਪਾਕਿਸਤਾਨ ਦੇ ਚੋਣ ਨਤੀਜੇ ਕੀ ਸੁਨੇਹਾ ਦੇ ਰਹੇ ਹਨਫਿਨਲੈਂਡ ਦੇ ਲੋਕ ਹੋਰ ਖੁਸ਼ ਕਿਉਂ ਨਹੀਂ ਹੋਣਾ ਚਾਹੁੰਦੇ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 1984 ਸਿੱਖ ਕਤਲੇਆਮ ਮਾਮਲੇ 'ਚ ਦਿੱਲੀ ਹਾਈ ਕੋਰਟ ਵੱਲੋਂ 80 ਦੋਸ਼ੀਆਂ ਦੀ ਸਜ਼ਾ ਬਰਕਰਾਰ 28 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46371491 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਤ੍ਰਿਲੋਕਪੁਰੀ ਵਿੱਚ ਕਰੀਬ 320 ਸਿੱਖਾਂ ਦਾ ਹੋਇਆ ਸੀ ਕਤਲ 1984 ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਤ੍ਰਿਲੋਕਪੁਰੀ ਮਾਮਲੇ ਵਿੱਚ 80 ਲੋਕਾਂ ਦੀ ਸਜ਼ਾ ਬਰਕਰਾਰ ਰੱਖੀ ਹੈ। ਪੀਟੀਆਈ ਦੀ ਖ਼ਬਰ ਮੁਤਾਬਕ ਜਸਟਿਸ ਆਰ ਕੇ ਗੌਬਾ ਨੇ 22 ਸਾਲ ਪੁਰਾਣੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਅਤੇ ਸਾਰੇ ਦੋਸ਼ੀਆਂ ਨੂੰ ਤੁਰੰਤ ਆਤਮ ਸਮਰਪਣ ਕਰਨ ਲਈ ਕਹਿ ਦਿੱਤਾ ਹੈ। ਦੋਸ਼ੀਆਂ ਨੇ 27 ਅਗਸਤ 1996 ਟ੍ਰਾਇਲ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਦੇ ਤਹਿਤ ਕੜਕੜਡੂਮਾ ਅਦਾਲਤ ਨੇ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਸੀ।ਇਸ ਦੌਰਾਨ 107 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਨ੍ਹਾਂ ਵਿਚੋਂ 88 ਦੋਸ਼ੀ ਹਾਈ ਕੋਰਟ ਪਹੁੰਚੇ ਅਤੇ ਕਈ ਲੋਕਾਂ ਦੀ ਇਸ ਦੌਰਾਨ ਮੌਤ ਹੋ ਗਈ ਤੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਖ਼ਤਮ ਹੋ ਗਿਆ।ਪੀਟੀਆਈ ਮੁਤਾਬਕ ਕੇਸ ਦੀ ਪੈਰਵੀ ਦੇ ਕਰ ਰਹੇ ਹਨ ਵਕੀਲ ਐਚਐਸ ਫੂਲਕਾ ਨੇ ਦੱਸਿਆ ਕਿ ਤ੍ਰਿਲੋਕਪੁਰੀ ਮਾਮਲੇ ਵਿੱਚ ਦਰਜ ਹੋਈ ਐਫ.ਆਈ.ਆਰ ਮੁਤਾਬਕ 95 ਲੋਕਾਂ ਦਾ ਕਤਲ ਹੋਇਆ ਸੀ ਅਤੇ 100 ਦੇ ਕਰੀਬ ਘਰ ਸਾੜੇ ਗਏ ਸਨ। ਇਹ ਵੀ ਪੜ੍ਹੋ-'84 ਸਿੱਖ ਕਤਲੇਆਮ ਦੇ ਕੇਸਾਂ ਦੀ ਮੁੜ ਜਾਂਚ ਹੋਵੇਗੀ'1984 ਕਤਲੇਆਮ ਦੀ ਸਰਕਾਰੀ ਕਹਾਣੀ ਝੂਠੀ'ਉਹ ਪੰਜ ਕਾਂਗਰਸੀ ਆਗੂ ਜਿਨ੍ਹਾਂ ਦੇ ਨਾਂ '84 ਸਿੱਖ ਕਤਲੇਆਮ 'ਚ ਆਏ'84 ਸਿੱਖ ਕਤਲੇਆਮ: ਇੱਕ ਨੂੰ ਫਾਂਸੀ, ਦੂਜੇ ਨੂੰ ਉਮਰ ਕੈਦ ਦੀ ਸਜ਼ਾ1984 ਦੇ ਸਿੱਖ ਕਤਲੇਆਮ ਦੌਰਾਨ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਵਿੱਚ ਹੋਇਆ ਕਤਲੇਆਮ ਦੀ ਉਸ ਵੇਲੇ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਹੋਏ ਕਤਲੇਆਮ 'ਚੋਂ ਇੱਕ ਸੀ। ਇੱਥੋਂ ਦੀਆਂ ਦੋ ਤੰਗ ਗਲੀਆਂ ਵਿੱਚ ਬੱਚਿਆਂ ਅਤੇ ਔਰਤਾਂ ਸਣੇ ਕਰੀਬ 320 ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ। 'ਲਾਸ਼ਾਂ ਦੇ ਕੱਟੇ ਹੋਏ ਅੰਗ ਖਿੱਲਰੇ ਪਏ ਸਨ2 ਨਵੰਬਰ. 1984 ਨੂੰ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਰਾਹੁਲ ਬੇਦੀ ਆਪਣੇ ਦਫ਼ਤਰ 'ਚ ਬੈਠੇ ਹੋਏ ਸਨ। ਉਨ੍ਹਾਂ ਨੂੰ ਖ਼ਬਰ ਮਿਲੀ ਕਿ ਤ੍ਰਿਲੋਕਪੁਰੀ ਦੇ ਬਲਾਕ ਨੰਬਰ 32 'ਚ ਕਤਲੇਆਮ ਹੋ ਰਿਹਾ ਸੀ। Image copyright Getty Images ਫੋਟੋ ਕੈਪਸ਼ਨ ਜਸਟਿਸ ਆਰ ਕੇ ਗੌਬਾ 22 ਸਾਲ ਪੁਰਾਣੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਅਤੇ ਸਾਰੇ ਦੋਸ਼ੀਆਂ ਨੂੰ ਤੁਰੰਤ ਆਤਮ ਸਮਰਪਣ ਕਰਨ ਲਈ ਕਹਿ ਦਿੱਤਾ ਹੈ। ਬੇਦੀ ਦੱਸਦੇ ਹਨ, ""ਮੋਹਨ ਸਿੰਘ ਨਾਮ ਦਾ ਇੱਕ ਵਿਆਕਤੀ ਸਾਡੇ ਦਫ਼ਤਰ 'ਚ ਆਇਆ ਅਤੇ ਉਸ ਨੇ ਦੱਸਿਆ ਕਿ ਤ੍ਰਿਲੋਰਪੁਰੀ 'ਚ ਕਤਲੇਆਮ ਹੋ ਰਿਹਾ ਹੈ। ਇਸ ਤੋਂ ਬਾਅਦ ਮੈਂ ਆਪਣੇ ਦੋ ਸਾਥੀਆਂਆਂ ਨੂੰ ਲੈ ਕੇ ਉੱਥੇ ਗਿਆ ਪਰ ਕਿਸੇ ਨੇ ਸਾਨੂੰ ਉੱਥੋਂ ਤੱਕ ਪਹੁੰਚਣ ਨਹੀਂ ਦਿੱਤਾ ਕਿਉਂਕਿ ਉਸ ਬਲਾਕ ਵਿੱਚ ਹਜ਼ਾਰਾਂ ਲੋਕ ਜਮ੍ਹਾਂ ਸਨ।""ਬੇਦੀ ਨੇ ਦੱਸਿਆ, ""ਜਦੋਂ ਅਸੀਂ ਸ਼ਾਮ ਵੇਲੇ ਉੱਥੇ ਪਹੁੰਚੇ ਤਾਂ ਦੇਖਿਆ ਕਿ ਕੋਈ 2500 ਗਜ਼ ਲੰਬੀ ਗਲੀ 'ਚ ਲੋਕਾਂ ਦੀਆਂ ਲਾਸ਼ਾਂ ਅਤੇ ਕੱਟੇ ਹੋਏ ਅੰਗ ਖਿੱਲਰੇ ਪਏ ਸਨ। ਹਾਲਤ ਇਹ ਸੀ ਕਿ ਉਸ ਗਲੀ 'ਚ ਤੁਰਨਾ ਵੀ ਮੁਸ਼ਕਿਲ ਹੋ ਰਿਹਾ ਸੀ। ਪੈਰ ਰੱਖਣ ਦੀ ਥਾਂ ਤੱਕ ਨਹੀਂ ਸੀ।""ਇਹ ਵੀ ਪੜ੍ਹੋ-ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂਕਰਤਾਰਪੁਰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਯੂਕਰੇਨ 'ਤੇ ਰੂਸ ਨੂੰ ਟਰੰਪ ਨੇ ਕਿਹਾ 'ਮੈਨੂੰ ਇਹ ਰਵੱਈਆ ਪਸੰਦ ਨਹੀਂ'1984 ਕਤਲੇਆਮ ਨਾਲ ਸੰਬੰਧਤ ਇਹ ਵੀਡੀਆ ਵੀ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੰਜਾਬ ਦਾ ਮਤਾ - ਗੁਰੂ ਨਾਨਕ ਨਾਲ ਜੁੜੇ ਕਰਤਾਰਪੁਰ ਗੁਰਦੁਆਰੇ ਲਈ ਹੋਵੇ ਪਾਕਿਸਤਾਨ ਨਾਲ ਜ਼ਮੀਨ ਦੀ ਅਦਲਾ-ਬਦਲੀ ਖ਼ੁਸ਼ਬੂ ਸੰਧੂ ਬੀਬੀਸੀ ਪੱਤਰਕਾਰ 15 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46569082 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright GURINDER BAJWA/bbc ਫੋਟੋ ਕੈਪਸ਼ਨ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਅੰਦਰ ਪੈਂਦਾ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਸੁਆਗਤ ਕਰਦਿਆਂ ਪਾਕਿਸਤਾਨ 'ਚ ਸਥਿਤ ਇਤਿਹਾਸਕ ਗੁਰਦੁਆਰੇ ਨੂੰ ਭਾਰਤੀ ਅਧਿਕਾਰ ਖੇਤਰ 'ਚ ਲੈ ਕੇ ਆਉਣ ਲਈ ਪਾਕਿਸਤਾਨ ਨਾਲ ਜ਼ਮੀਨ ਅਦਲਾ-ਬਦਲੀ ਕਰਨ ਦਾ ਮਤਾ ਪਾਸ ਕੀਤਾ ਗਿਆ। ਸਰਬਸੰਮਤੀ ਨਾਲ ਪਾਸ ਕੀਤੇ ਗਏ ਇਸ ਮਤੇ ਨੂੰ ਪੰਜਾਬ ਸਰਕਾਰ ਕੇਂਦਰ ਸਰਕਾਰ ਅੱਗੇ ਰੱਖੇਗੀ।ਵਿਧਾਨ ਸਭਾ ਦੇ ਇਜਲਾਸ ਦੌਰਾਨ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਸ਼ਲਾਘਾ ਲਈ ਇੱਕ ਮਤਾ ਪੇਸ਼ ਕੀਤਾ ਗਿਆ।ਮਤੇ 'ਤੇ ਚਰਚਾ ਦੌਰਾਨ ਇਹ ਸਿਫਾਰਿਸ਼ ਕੀਤੀ ਗਈ ਕਿ ਪਾਕਿਸਤਾਨ ਉਹ ਜ਼ਮੀਨ ਜਿੱਥੇ ਕਰਤਾਰਪੁਰ ਸਾਹਿਬ ਹੈ ਭਾਰਤ ਨੂੰ ਦੇ ਦੇਵੇ ਤਾਂ ਉਸ ਦੇ ਬਦਲੇ ਭਾਰਤ ਜ਼ਮੀਨ ਪਾਕਿਸਤਾਨ ਨੂੰ ਦੇ ਦੇਵੇਗਾ।ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਮੰਗ ਸਿੱਖਾਂ ਵੱਲੋਂ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਸੀ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਵਾਦਤ ਪਾਕਿਸਤਾਨ ਦੌਰੇ ਤੋਂ ਬਾਅਦ ਕਰਤਾਕਪੁਰ ਲਾਂਘੇ ਨੂੰ ਖੋਲ੍ਹਣ ਦੀ ਗੱਲ ਪਰਵਾਨ ਚੜ੍ਹੀ। ਇਹ ਵੀ ਪੜ੍ਹੋ-ਕਮਲ ਨਾਥ ’ਤੇ ਸਿੱਧੂ: ਹਾਈ ਕਮਾਂਡ ਦੇ ਫੈਸਲੇ ਤੋਂ 1 ਇੰਚ ਵੀ ਸੱਜੇ-ਖੱਬੇ ਨਹੀਂ ਹੋ ਸਕਦੇਰਾਹੁਲ ਦੇ ਕਰਜ਼ ਮੁਆਫ਼ੀ ਦੇ ਵਾਅਦੇ ਤੋਂ ਮੁਕਰਨ ਦਾ ਸੱਚ 'ਦਿਲ' ਛੱਡਣ ਲਈ ਅੱਧਵਾਟਿਓਂ ਮੁੜਿਆ ਜਹਾਜ਼ਅਨੁਸ਼ਕਾ ਵਿਰਾਟ ਦੀ ਸਲਾਹ ਕਿਹੜੇ ਮਾਮਲੇ 'ਚ ਨਹੀਂ ਲੈਂਦੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜ਼ਮੀਨ ਦੀ ਅਦਲਾ-ਬਦਲੀ ਬਾਰੇ 1969 ਵਿੱਚ ਵੀ ਗੱਲ ਚੱਲ ਰਹੀ ਸੀ। ਪਰ 1971 ਦੀ ਲੜਾਈ ਦੌਰਾਨ ਰੁੱਕ ਗਈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਸ਼ਰਧਾਲੂਆਂ ’ਚ ਉਤਸ਼ਾਹਉਨ੍ਹਾਂ ਕਿਹਾ, ""ਵਿਧਾਨ ਸਭਾ ਵਿੱਚ ਜ਼ਮੀਨ ਦੀ ਅਦਲਾ-ਬਦਲੀ ਬਾਰੇ ਮਤਾ ਪਾਸ ਕੀਤਾ ਗਿਆ ਹੈ। ਇਸ ਨੂੰ ਕੇਂਦਰ ਸਰਕਾਰ ਕੋਲ ਭੇਜਿਆ ਜਾਵੇਗਾ। ਇਸ ਮੁੱਦੇ 'ਤੇ ਫੈਸਲਾ ਕੇਂਦਰ ਸਰਕਾਰ ਅਤੇ ਪਾਕਿਸਤਾਨ ਦੀ ਸਰਕਾਰ ਵੱਲੋਂ ਲਿਆ ਜਾਵੇਗਾ।""ਵਿਧਾਨ ਸਭਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਲਾਂਘੇ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ""ਬ੍ਰਿਜ ਆਫ ਪੀਸ"" ਵਜੋਂ ਦੱਸਿਆ। ਫੋਟੋ ਕੈਪਸ਼ਨ ਲਾਹੌਰ ਤੋਂ ਕਰਤਾਰ ਪੁਰ ਸਾਹਿਬ ਦੇ ਰਾਹ ਉੱਤੇ ਵਾਹਨ ਦੀ ਉਡੀਕ ਵਿਚ ਯਾਤਰੀ ਕੈਪਟਨ ਅਮਰਿੰਦਰ ਨੇ ਲਾਂਘੇ ਨੂੰ ਦੱਸਿਆ ਸੀ ਸਾਜਿਸ਼ਵਿਧਾਨ ਸਭਾ ਵਿੱਚ ਬੋਲਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ""ਤੁਹਾਨੂੰ ਲਗਦਾ ਹੈ ਕਿ ਪਾਕਿਸਤਾਨੀ ਫੌਜ ਸਾਡੀ ਹਮਾਇਤੀ ਹੈ? ਉਹ ਲਗਾਤਾਰ ਸਾਡੇ ਜਵਾਨਾਂ ਨੂੰ ਬਾਰਡਰ ਤੇ ਮਾਰ ਰਹੇ ਹਨ।"" ਉਨ੍ਹਾਂ ਅੱਗੇ ਕਿਹਾ ਕਿ ਉਹ ਉਸ ਪਹਿਲੇ ਜੱਥੇ ਦਾ ਹਿੱਸਾ ਬਣਨਗੇ ਜੋ ਕਰਤਾਰਪੁਰ ਲਾਂਘੇ ਤੋਂ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਰਤਾਪੁਰ ਦਾ ਲਾਂਘਾ ਖੁੱਲ੍ਹਣਾ ਕਿੰਨੀ ਹੀ ਵੱਡੀ ਕਾਮਯਾਬੀ ਹੋਵੇ ਫਿਰ ਵੀ ਤੱਥਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਭਾਰਤ ਤੇ ਪਾਕਿਤਸਾਨ 'ਚ ਰੱਖਿਆ ਗਿਆ ਸੀ ਨੀਂਹ ਪੱਥਰ26 ਨਵੰਬਰ 2018 ਨੂੰ ਬਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਾਬਾ ਨਾਨਕ ਵਿਖੇ ਇੱਕ ਸਮਾਗਮ ਦੌਰਾਨ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਉਧਰ ਦੂਜੇ ਪਾਸੇ ਪਾਕਿਸਤਾਨ 'ਚ ਦੇਸ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 28 ਨਵੰਬਰ 2018 ਨੂੰ ਵਿਸ਼ੇਸ਼ ਸਮਾਗਮ ਕਰਵਾ ਕੇ ਨੀਂਹ ਪੱਥਰ ਰੱਖਿਆ ਸੀ।ਕੇਂਦਰ ਮੰਤਰੀ ਹਮਸਿਮਰਤ ਕੌਰ ਬਾਦਲ ਅਤੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਪਾਕਿਸਤਾਨ ਨੀਂਹ ਪੱਥਰ ਸਮਾਗਮ 'ਚ ਹਿੱਸਾ ਲੈਣ ਪਹੁੰਚੇ ਸਨ।0ਇਹ ਵੀ ਪੜ੍ਹੋ-'ਕਰਤਾਰਪੁਰ ਲਾਂਘਾ ਪਾਕ ਫੌਜ, ਆਈਐੱਸਆਈ ਦੀ ਸਾਜ਼ਿਸ਼''ਸ਼ਾਂਤੀ ਲਈ ਸਿੱਧੂ ਦੇ ਵਜ਼ੀਰ-ਏ-ਆਜ਼ਮ ਬਣਨ ਦੀ ਉਡੀਕ ਨਾ ਕਰਨੀ ਪਏ' ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂਕਰਤਾਰਪੁਰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ Image copyright Reuters ਫੋਟੋ ਕੈਪਸ਼ਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਰਹੱਦ 'ਤੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਫੋਟੋ ਕੈਪਸ਼ਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼ ਕਰਤਾਰਪੁਰ ਗੁਰਦੁਆਰੇ ਦਾ ਮਹੱਤਵਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਸਥਿਤ ਹੈ, ਜਿਹੜਾ ਕਿ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜੋ ਕਿ ਲਾਹੌਰ ਤੋਂ 130 ਕਿਲੋਮੀਟਰ ਦੂਰ, ਸਿਰਫ਼ ਤਿੰਨ ਘੰਟੇ ਦੀ ਦੂਰੀ 'ਤੇ ਸਥਿੱਤ ਹੈ। ਕਰਤਾਰਪੁਰ ਸਾਹਿਬ ਉਹ ਥਾਂ ਹੈ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 17-18 ਸਾਲ ਗੁਜ਼ਾਰੇ ਸਨ। ਸਿੱਖਾਂ ਅਤੇ ਮੁਸਲਮਾਨ ਦੋਵਾਂ ਧਰਮਾਂ ਦੀ ਇਸ ਸਥਾਨ ਵਿੱਚ ਮਾਨਤਾ ਹੈ।ਬਹੁਤ ਸਾਰੇ ਸ਼ਰਧਾਲੂ ਬੀਐਸਐਫ ਵੱਲੋਂ ਲਾਈਆਂ ਖ਼ਾਸ ਦੂਰਬੀਨਾਂ ਵਿੱਚੋਂ ਗੁਰਦੁਆਰੇ ਦੇ ਦਰਸ਼ਨਾਂ ਲਈ ਡੇਰਾ ਬਸੀ ਪਹੁੰਚਦੇ ਹਨ।ਇਹ ਸਮੁੱਚੀ ਗਤੀਵਿਧੀ ਬੀਐਸਐਫ ਆਪਣੀ ਨਿਗਰਾਨੀ ਹੇਠ ਕਰਾਉਂਦੀ ਹੈ। ਫੋਟੋ ਕੈਪਸ਼ਨ ਗੁਰਦੁਆਰੇ ਦੇ ਅੰਦਰ ਇੱਕ ਇਤਿਹਾਸਕ ਖੂਹ ਵੀ ਹੈ। ਇਹ ਵੀ ਪੜ੍ਹੋ-ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ 'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਪਾਕ ਹਾਕੀ ਟੀਮ 'ਚ ਹਨ ਸਲਮਾਨ ਖਾਨ ਦੇ ਫੈਨਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਤਿੰਨ ਤਲਾਕ ਬਿੱਲ ਲੋਕ ਸਭਾ 'ਚ ਪਾਸ : ਤੁਸੀਂ ਜਾਣਦੇ ਹੋ ਤਿੰਨ ਤਲਾਕ ਬਾਰੇ ਇਹ ਖਾਸ ਗੱਲਾਂ ਦਿਵਿਆ ਆਰਿਆ ਬੀਬੀਸੀ ਪੱਤਰਕਾਰ 28 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46695388 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright TAUSEEF MUSTAFA/AFP/Getty Images ਇੱਕ ਝਟਕੇ ਵਿੱਚ ਦਿੱਤੇ ਜਾਣ ਵਾਲੇ ਤਿੰਨ ਤਲਾਕ ਨੂੰ ਅਪਰਾਧ ਐਲਾਨ ਕਰਨ ਵਾਲਾ ਬਿੱਲ ਲੋਕਸਭਾ ਵਿੱਚ ਪਾਸ ਕਰ ਦਿੱਤਾ ਗਿਆ ਹੈ। ਲੋਕ ਸਭਾ ਵਿੱਚ ਪਾਸ ਹੋਏ ਇਸ ਬਿੱਲ ਦੇ ਸਮਰਥਨ 'ਚ 245 ਵੋਟ ਮਿਲੇ ਜਦਕਿ 11 ਵੋਟ ਇਸਦੇ ਖਿਲਾਫ਼ ਪਏ। ਇਸ ਤੋਂ ਇਲਾਵਾ ਕਾਂਗਰਸ ਨੇ ਇਸ ਮੁੱਦੇ 'ਤੇ ਵਾਕਆਊਟ ਕੀਤਾ ਸੀ। ਹੁਣ ਇਸ ਉੱਤੇ ਰਾਜ ਸਭਾ ਵਿੱਚ ਬਹਿਸ ਹੋਵੇਗੀ। ਜੇ ਇਹ ਉਥੋਂ ਪਾਸ ਹੋ ਗਿਆ ਤਾਂ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਕਾਨੂੰਨ ਬਣ ਜਾਵੇਗਾ।ਲੋਕ ਸਭਾ ਵਿੱਚ ਤਿੰਨ ਤਲਾਕ ਬਿੱਲ 'ਤੇ ਵੋਟਿੰਗ ਦਾ ਕਾਂਗਰਸ ਅਤੇ AIADMK ਨੇ ਬਾਈਕਾਟ ਕੀਤਾ ਹੈ। ਉਹ ਇਸ ਬਿੱਲ ਨੂੰ ਵਿਚਾਰ ਲਈ ਸੰਸਦ ਦੀ ਸਾਂਝੀ ਕਮੇਟੀ ਕੋਲ ਭੇਜਣ ਦੀ ਮੰਗ ਕਰ ਰਹੇ ਸਨ। ਵਿਰੋਧੀ ਧਿਰ ਇਸ ਕਾਨੂੰਨ ਵਿੱਚ ਸਜ਼ਾ ਦਾ ਪ੍ਰਬੰਧ ਰੱਖਣ ਦਾ ਵੀ ਵਿਰੋਧ ਕਰ ਰਿਹਾ ਹੈ। ਵਿਰੋਧੀ ਧਿਰ ਦੀ ਦਲੀਲ ਸੀ ਕਿ ਇਹ ਬਿੱਲ ਸੁਪਰੀਮ ਕੋਰਟ ਦੇ ਹੁਕਮ ਅਤੇ ਸੰਵਿਧਾਨ ਖ਼ਿਲਾਫ਼ ਹੈ। ਅਜਿਹੇ ਵਿੱਚ ਇਸ ਕਾਨੂੰਨ ਦੀ ਗ਼ਲਤ ਵਰਤੋਂ ਹੋ ਸਕਦੀ ਹੈ।ਇਹ ਵੀ ਪੜ੍ਹੋ:ਕੀ '84 ਸਹਾਰੇ ਅਕਾਲੀਆਂ ਦੇ ਦਾਗ ਧੋਤੇ ਜਾਣਗੇ'ਜਦੋਂ ਬੇਨਜ਼ੀਰ ਨੇ ਰੱਖਿਆ ਸੀ ਵਿਆਹ ਤੋਂ ਪਹਿਲਾਂ ਸੈਕਸ 'ਤੇ ਮਤਾ'ਕੀ ਆਨਲਾਇਨ ਸ਼ਾਪਿੰਗ ਕਰਨ ਵਾਲਿਆਂ ਦੇ 'ਚੰਗੇ ਦਿਨ' ਹੋਏ ਖਤਮ?ਪਰ ਸਰਕਾਰ ਦਾ ਕਹਿਣਾ ਸੀ ਕਿ ਇਹ ਬਿੱਲ ਔਰਤਾਂ ਦੇ ਅਧਿਕਾਰ ਗੀ ਹਿਫ਼ਾਜ਼ਤ ਲਈ ਲਿਆਂਦਾ ਗਿਆ ਹੈ ਅਤੇ ਸਰਕਾਰ ਵਿਰੋਧੀ ਧਿਰ ਦੀ ਖ਼ਿਲਾਫ਼ਤ ਨੂੰ ਸੁਣਨ ਅਤੇ ਉਨ੍ਹਾਂ 'ਤੇ ਚਰਚਾ ਲਈ ਤਿਆਰ ਹੈ। ਕਾਂਗਰਸ ਸਮੇਤ ਜ਼ਿਆਦਾਤਰ ਵਿਰੋਧੀ ਪਾਰਟੀਆਂ ਤਿੰਨ ਤਲਾਕ ਨੂੰ ਜੁਰਮ ਕਰਾਰ ਦਿੱਤੇ ਜਾਣ ਦਾ ਇਹ ਕਹਿੰਦੇ ਹੋਏ ਵਿਰੋਧ ਕਰ ਰਹੀ ਹੈ ਕਿ ਕਿਸੇ ਹੋਰ ਧਰਮ 'ਚ ਤਲਾਕ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੁੰਦਾ। 'ਇੰਸਟੇਂਟ ਟ੍ਰਿਪਲ ਤਲਾਕ ਕੀ ਹੈ?'ਤਲਾਕ-ਏ-ਬਿੱਦਤ ਜਾਂ ਇੰਸਟੇਂਟ ਤਲਾਕ ਦੁਨੀਆਂ ਦੇ ਬਹੁਤ ਘੱਟ ਦੇਸਾਂ ਵਿੱਚ ਚਲਨ ਵਿੱਚ ਹੈ। ਭਾਰਤ ਉਨ੍ਹਾਂ ਹੀ ਦੇਸਾਂ ਵਿੱਚੋਂ ਇੱਕ ਹੈ। ਇੱਕ ਝਟਕੇ ਵਿੱਚ ਤਿੰਨ ਵਾਰੀ ਤਲਾਕ ਕਹਿ ਕੇ ਵਿਆਹ ਤੋੜਨ ਨੂੰ ਤਲਾਕ-ਏ-ਬਿੱਦਤ ਕਹਿੰਦੇ ਹਨ। Image copyright SAM PANTHAKY/AFP/Getty Images ਟ੍ਰਿਪਲ ਤਲਾਕ ਲੋਕ ਬੋਲ ਕੇ, ਟੈਕਸਟ ਮੈਸੇਜ ਭੇਜ ਕੇ ਜਾਂ ਵਾਹਟਸਐਪ ਜ਼ਰੀਏ ਵੀ ਦੇਣ ਲੱਗੇ ਹਨ।ਇਸ ਮਾਮਲੇ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਔਰਤਾਂ ਦੀਆਂ ਅਰਜ਼ੀਆਂ ਆਉਣ ਤੋਂ ਬਾਅਦ ਅਗਸਤ ਮਹੀਨੇ ਵਿੱਚ ਸੁਪਰੀਮ ਕੋਰਟ ਨੇ ਤਲਾਕ-ਏ-ਬਿੱਦਤ ਨੂੰ ਸੰਵਿਧਾਨ ਦੇ ਵਿਰੁੱਧ ਅਤੇ ਗੈਰ-ਕਨੂੰਨੀ ਐਲਾਨ ਦਿੱਤਾ ਸੀ। ਭਾਰਤੀ ਮੁਸਲਮਾਨਾਂ ਦੇ ਤਿੰਨ ਤਲਾਕ ਬਾਰੇ ਵਿਚਾਰਇੱਕ ਹੀ ਝਟਕੇ ਵਿੱਚ ਤਿੰਨ ਵਾਰੀ ਤਲਾਕ ਬੋਲ ਕੇ ਵਿਆਹ ਤੋੜਨ ਦਾ ਰੁਝਾਨ ਦੇਸ ਭਰ ਵਿੱਚ ਸੁੰਨੀ ਮੁਸਲਮਾਨਾਂ ਵਿੱਚ ਹੈ ਪਰ ਸੁੰਨੀ ਮੁਸਲਮਾਨਾਂ ਦੇ ਤਿੰਨ ਭਾਈਚਾਰਿਆਂ ਨੇ ਤਿੰਨ ਤਲਾਕ ਦੀ ਮਾਨਤਾ ਖ਼ਤਮ ਕਰ ਦਿੱਤੀ ਹੈ। ਹਾਲਾਂਕਿ ਦੇਵਬੰਦ ਦੇ ਦਾਰੂਲਉਲਮ ਨੂੰ ਮੰਨਣ ਵਾਲੇ ਮੁਸਲਮਾਨਾਂ ਵਿੱਚ ਤਲਾਕ-ਏ-ਬਿੱਦਤ ਹੁਣ ਵੀ ਚਲਨ ਵਿੱਚ ਹੈ ਅਤੇ ਉਹ ਇਸ ਨੂੰ ਸਹੀ ਮੰਨਦੇ ਹਨ। Image copyright AHMAD AL-RUBAYE/AFP/Getty Images ਇਸ ਤਰੀਕੇ ਨਾਲ ਕਿੰਨੀਆਂ ਮੁਸਲਮਾਨ ਔਰਤਾਂ ਨੂੰ ਤਲਾਕ ਦਿੱਤਾ ਗਿਆ ਇਸ ਦਾ ਕੋਈ ਅਧਿਕਾਰਕ ਅੰਕੜਾ ਮੌਜੂਦ ਨਹੀਂ ਹੈ। ਜੇ ਇੱਕ ਆਨਲਾਈਨ ਸਰਵੇ ਦੀ ਗੱਲ ਕਰੀਏ ਤਾਂ ਇੱਕ ਫੀਸਦੀ ਤੋਂ ਘੱਟ ਔਰਤਾਂ ਨੂੰ ਇਸ ਤਰ੍ਹਾਂ ਤਲਾਕ ਦਿੱਤਾ ਗਿਆ। ਹਾਲਾਂਕਿ ਸਰਵੇ ਦਾ ਸੈਂਪਲ ਸਾਈਜ਼ ਬਹੁਤ ਛੋਟਾ ਸੀ। ਇਹ ਵੀ ਪੜ੍ਹੋ:ਜੇ ਪਤਨੀ ਤਲਾਕ ਨਾ ਚਾਹੇ ਤਾਂ ਪਤੀ ਕੋਲ ਕੀ ਹਨ ਬਦਲ ਔਰਤਾਂ ਨੂੰ ਤਲਾਕ ਦੀ ਕੀ ਕੀਮਤ ਅਦਾ ਕਰਨੀ ਪੈਂਦੀ ਹੈਮੀਡੀਆ ਮੁਸਲਮਾਨਾਂ ਨੂੰ ਖਾਸ ਤਰ੍ਹਾਂ ਦੇ ਨਜ਼ਰੀਏ ਨਾਲ ਹੀ ਕਿਉਂ ਦੇਖਦਾ?ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਤਿੰਨ ਤਲਾਕ ਦਾ ਚਲਨ ਸ਼ਹਿਰਾਂ ਮੁਕਾਬਲੇ ਜ਼ਿਆਦਾ ਹੈ।ਟ੍ਰਿਪਲ ਤਲਾਕ ਬਾਰੇ ਕੀ ਕਹਿੰਦੀ ਹੈ ਕੁਰਾਨ?ਕੁਰਾਨ ਮੁਤਾਬਕ ਜੇ ਇੱਕ ਮੁਸਲਮਾਨ ਮਰਦ ਤਲਾਕ ਦੀ ਪ੍ਰਕਿਰਿਆ ਸ਼ੁਰੂ ਕਰਦਾ ਹੈ ਤਾਂ ਇਸ ਨੂੰ ਤਲਾਕ-ਏ-ਅਹਿਸਾਨ ਕਹਿੰਦੇ ਹਨ।ਇਹ ਪ੍ਰਕਿਰਿਆ ਤਿੰਨ ਮਹੀਨੇ ਚੱਲਣੀ ਚਾਹੀਦੀ ਹੈ ਤਾਕਿ ਇਸ ਦੌਰਾਨ ਪਤੀ-ਪਤਨੀ ਆਪਣੀ ਅਸਹਿਮਤੀ ਦੂਰ ਕਰਨ ਅਤੇ ਰਿਸ਼ਤੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਸਕਣ। ਮੁਸਲਮਾਨ ਔਰਤ ਵੀ ਤਲਾਕ ਦੀ ਮੰਗ ਕਰ ਸਕਦੀ ਹੈ ਜਿਸ ਨੂੰ 'ਖੁਲਾ' ਕਹਿੰਦੇ ਹਨ। ਜੇ ਪਤੀ ਤਲਾਕ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਪਤਨੀ ਕਾਜ਼ੀ ਕੋਲ ਜਾ ਸਕਦੀ ਹੈ।ਇਸਲਾਮੀ ਨਿਆਂ ਵਿਵਸਥਾ ਤਹਿਤ ਪਤਨੀ ਵਿਆਹ ਤੋੜ ਸਕਦੀ ਹੈ। ਇਸ ਪ੍ਰਕਿਰਿਆ ਨੂੰ 'ਫਸ਼ਕ-ਏ-ਨਿਕਾਹ' ਕਹਿੰਦੇ ਹਨ। ਵਿਆਹ ਵੇਲੇ ਨਿਕਾਹਨਾਮੇ ਦਾ ਵੀ ਵਿਧਾਨ ਹੈ। ਇੱਕ ਔਰਤ ਨਿਕਾਹ ਦੇ ਵੇਲੇ ਹੀ ਤਲਾਕ ਦੀਆਂ ਸ਼ਰਤਾਂ ਅਤੇ ਪ੍ਰਕਿਰਿਆ ਨਿਕਾਹਨਾਮੇ ਵਿੱਚ ਸ਼ਾਮਿਲ ਕਰਾ ਸਕਦੀ ਹੈ ਜਿਸ ਨੂੰ 'ਤਫਵੀਦ-ਏ-ਤਲਾਕ' ਕਿਹਾ ਜਾਂਦਾ ਹੈ।ਇਸੇ ਤਰ੍ਹਾਂ ਨਿਕਾਹ ਤੋਂ ਪਹਿਲਾਂ ਮੇਹਰ ਦੀ ਰਕਮ ਤੈਅ ਕੀਤੀ ਜਾਂਦੀ ਹੈ। ਤਲਾਕ ਦੇਣ ਉੱਤੇ ਪਤੀ ਨੂੰ ਇਹ ਰਕਮ ਦੇਣੀ ਪੈਂਦੀ ਹੈ। ਤਿੰਨ ਤਲਾਕ ਨੂੰ ਅਪਰਾਧ ਬਣਾਉਣ 'ਤੇ ਵਿਵਾਦ ਕਿਉਂ?ਮੁਸਲਮਾਨ ਔਰਤ (ਵਿਆਹ ਦੇ ਅਧਿਕਾਰਾਂ ਦੀ ਸੁਰੱਖਿਆ) ਬਿੱਲ ਤਿੰਨ ਤਲਾਕ ਨੂੰ ਕਨੂੰਨੀ ਅਪਰਾਧ ਬਣਾਉਂਦਾ ਹੈ। ਤਲਾਕ-ਏ-ਬਿੱਦਤ ਦੇ ਮਾਮਲੇ ਵਿੱਚ ਪਤੀ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਬਿੱਲ ਵਿੱਚ ਤਲਾਕ ਤੋਂ ਬਾਅਦ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਦੀ ਵੀ ਗੱਲ ਕਹੀ ਗਈ ਹੈ। Image copyright MONEY SHARMA/AFP/Getty Images ਕੁਝ ਮਹਿਲਾ ਸੰਗਠਨਾਂ ਦਾ ਕਹਿਣਾ ਹੈ ਕਿ ਇਸ ਨਾਲ ਮੁਸਲਿਮ ਔਰਤਾਂ ਦੀ ਕੋਈ ਮਦਦ ਨਹੀਂ ਹੋਵੇਗੀ ਕਿਉਂਕਿ ਪਤੀ ਦੇ ਜੇਲ੍ਹ ਜਾਣ ਦੀ ਹਾਲਤ ਵਿੱਚ ਗੁਜ਼ਾਰਾ ਭੱਤਾ ਕਿਵੇਂ ਦੇਵੇਗਾ?ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਕਿਵੇਂ 'ਫੇਕ ਪੋਰਨ' ਬਣ ਰਿਹਾ ਹੈ ਵੱਡਾ ਖ਼ਤਰਾ?ਸਲਮਾਨ ਖ਼ਾਨ ਬਾਰੇ ਤੁਹਾਨੂੰ ਇਹ 12 ਦਿਲਚਸਪ ਗੱਲਾਂ ਪਤਾ ਹਨ?ਇੰਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਔਰਤ-ਮਰਦ ਵਿਚਕਾਰ ਬਰਾਬਰੀ ਦੀ ਦਿਸ਼ਾ ਵਿੱਚ ਵਧਣਾ ਚਾਹੀਦਾ ਹੈ, ਨਾ ਕਿ ਅਪਰਾਧ ਦੀ ਸ਼੍ਰੇਣੀ ਵਿੱਚ ਰੱਖਣਾ ਚਾਹੀਦਾ ਹੈ। Image copyright SAM PANTHAKY/AFP/Getty Images ਇਕ ਦੂਜੀ ਦਲੀਲ ਇਹ ਵੀ ਹੈ ਕਿ ਤਿੰਨ ਤਲਾਕ ਜੇ ਅਪਰਾਧ ਬਣ ਜਾਂਦਾ ਹੈ ਤਾਂ ਮੁਸਲਿਮ ਮਰਦ ਤਲਾਕ ਤੋਂ ਬਿਨਾਂ ਹੀ ਆਪਣੀਆਂ ਪਤਨੀਆਂ ਨੂੰ ਛੱਡ ਦੇਣਗੇ। ਅਜਿਹੀ ਹਾਲਤ ਔਰਤਾਂ ਲਈ ਮਾੜੀ ਹੋਵੇਗੀ।ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵੇਂ ਕਨੂੰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪਹਿਲਾਂ ਹੀ ਬਹੁਤ ਸਾਰੇ ਕਨੂੰਨ ਮੌਜੂਦ ਹਨ ਜੋ ਵਿਆਹੁਤਾ ਔਰਤਾਂ ਨੂੰ ਬੇਇਨਸਾਫ਼ੀ ਤੋਂ ਬਚਾਉਂਦੇ ਹਨ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਥਾਈਲੈਂਡ ਵਿੱਚ ਬੱਚਿਆ ਦੀ ਬਾਕਸਿੰਗ ਕਾਫ਼ੀ ਮਸ਼ਹੂਰ ਹੈ ਅਤੇ ਕਈ ਗਰੀਬ ਪਰਿਵਾਰਾਂ ਲਈ ਇਹ ਰੋਜ਼ੀ-ਰੋਟੀ ਦਾ ਜ਼ਰੀਆ ਹੈ।ਪਰ ਹਾਲ ਹੀ ਵਿੱਚ ਇੱਕ 13 ਸਾਲਾ ਬੱਚੇ ਦੀ ਖੇਡ ਦੌਰਾਨ ਮੌਤ ਹੋ ਜਾਣ ਕਾਰਨ ਇਸ ਬਾਰੇ ਬਹਿਸ ਛਿੜ ਪਈ ਹੈ।ਇਹ ਵੀ ਪੜ੍ਹੋ:ਮਾਲਟਾ ਕਾਂਡ: ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ 'ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨਾਲ ਭਾਰਤ ਵਰਗਾ ਸਲੂਕ ਨਹੀਂ ਹੋਵੇਗਾ'ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਸਿੰਧੂਵਾਸਿਨੀ ਬੀਬੀਸੀ ਪੱਤਰਕਾਰ 27 ਮਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44212977 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕੁੜੀਆਂ ਕ੍ਰਿਪਾ ਕਰਕੇ 'ਸਕਿਨ ਕਲਰ' ਦੀ ਬ੍ਰਾਅ ਪਹਿਨਣ। ਬ੍ਰਾਅ ਦੇ ਉਪਰ ਸ਼ਮੀਜ ਵੀ ਪਹਿਨਣ। ਕੁਝ ਦਿਨ ਪਹਿਲਾਂ ਕਥਿਤ ਤੌਰ 'ਤੇ ਇਹ ਫਰਮਾਨ ਦਿੱਲੀ ਦੇ ਇੱਕ ਪ੍ਰਸਿੱਧ ਸਕੂਲ ਵਿੱਚ ਨੌਵੀਂ ਤੋਂ ਬਾਹਰਵੀਂ ਕਲਾਸ ਵਿੱਚ ਪੜ੍ਹਣ ਵਾਲੀਆਂ ਕੁੜੀਆਂ ਲਈ ਜਾਰੀ ਕੀਤਾ ਗਿਆ ਸੀ। ਚੀਨੀਆਂ ਨੂੰ 'ਸੈਕਸ ਸਿਖਾਉਣ' ਵਾਲੀ ਪੋਰਨ ਸਟਾਰ ‘ਜੇ ਛੱਤ ਚਾਹੀਦੀ ਹੈ ਤਾਂ ਸੈਕਸ ਕਰਨਾ ਪਵੇਗਾ’ਕਿੰਨੀ ਹੁੰਦੀ ਹੈ IPL ਚੀਅਰ ਲੀਡਰਜ਼ ਦੀ ਕਮਾਈ?ਇਸ ਦਾ ਕੀ ਮਕਸਦ ਸੀ? ਸਕਿਨ ਕਲਰ ਦੀ ਬ੍ਰਾਅ ਹੀ ਕਿਉਂ? ਦਿੱਲੀ ਦੀ ਇਸ ਤਪਦੀ ਗਰਮੀ ਵਿੱਚ ਬ੍ਰਾਅ ਦੇ ਉੱਪਰ ਸ਼ਮੀਜ ਪਹਿਨਣ ਦੇ ਆਦੇਸ਼ ਦਾ ਕੀ ਮਤਲਬ ਹੈ?ਅਤੇ ਇਹ ਫਰਮਾਨ ਕੁੜੀਆਂ ਲਈ ਕਿਉਂ? ਵੈਸੇ ਤਾਂ ਇਸ ਸਕੂਲ ਦੇ ਇਸ ਫ਼ਰਮਾਨ ਵਿੱਚ ਅਜਿਹਾ ਕੁਝ ਨਹੀਂ ਹੈ, ਜੋ ਪਹਿਲੀ ਵਾਰ ਕਿਹਾ ਗਿਆ ਹੋਵੇ। ਔਰਤਾਂ ਵੀ ਅਸਹਿਜ ਹੋ ਜਾਂਦੀਆਂ ਹਨ...ਔਰਤਾਂ ਦੇ ਅੰਡਰਗਾਰਮੈਂਟਸ ਖ਼ਾਸ ਕਰਕੇ ਬ੍ਰਾਅ ਨੂੰ ਇੱਕ ਭੜਕਾਊ ਅਤੇ ਕਾਮੁਕ ਪ੍ਰਵਿਰਤੀ ਦੀ ਚੀਜ਼ ਵਜੋਂ ਦੇਖਿਆ ਜਾ ਰਿਹਾ ਹੈ। ਅੱਜ ਵੀ ਬਹੁਤ ਸਾਰੀਆਂ ਔਰਤਾਂ ਬ੍ਰਾਅ ਨੂੰ ਤੋਲੀਏ ਜਾਂ ਦੂਜਿਆਂ ਕੱਪੜਿਆਂ ਹੇਠਾਂ ਲੁਕਾ ਕੇ ਸੁਕਾਉਦੀਆਂ ਹਨ। ਹਾਂ, ਕੋਈ ਮਰਦ ਆਪਣੀ ਬਨੈਣ ਵੀ ਲੁਕਾ ਕੇ ਸੁਕਾਉਂਦਾ ਹੈ ਜਾਂ ਨਹੀਂ, ਇਹ ਖੋਜ ਦਾ ਵਿਸ਼ਾ ਹੈ!ਅੱਜ ਵੀ ਲੋਕ ਕੁੜੀ ਦੀ ਬ੍ਰਾਅ ਦਾ ਸਟੈਪ ਦੇਖ ਕੇ ਅਸਹਿਜ ਹੋ ਜਾਂਦੇ ਹਨ। ਪੁਰਸ਼ ਹੀ ਨਹੀਂ ਔਰਤਾਂ ਵੀ ਅਸਹਿਜ ਹੋ ਜਾਂਦੀਆਂ ਹਨ ਅਤੇ ਅੱਖਾਂ ਦੇ ਇਸ਼ਾਰਿਆਂ ਨਾਲ ਉਸ ਨੂੰ ਢਕਣ ਲਈ ਕਹਿੰਦੀਆਂ ਹਨ। ਸੈਕਸ ਤੋਂ ਇਨਕਾਰ ਕਰਨ 'ਤੇ ਪਤਨੀ ਦਾ ਕਤਲ ਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?ਆਇਰਲੈਂਡ 'ਚ ਗਰਭਪਾਤ ਕਾਨੂੰਨ ਦਾ ਭਾਰਤੀ ਕੁਨੈਕਸ਼ਨਜੇਕਰ ਇਹ ਸਭ ਤੁਹਾਨੂੰ ਗੁਜਰੇ ਜ਼ਮਾਨੇ ਦੀਆਂ ਗੱਲਾਂ ਲੱਗਦੀਆਂ ਹਨ ਤਾਂ ਸ਼ਾਇਦ ਇੱਥੇ ਇਹ ਸਭ ਦੱਸਣਾ ਦਿਲਚਸਪ ਹੋਵੇਗਾ ਕਿ ਫਿਲਮ 'ਕੁਈਨ' ਵਿੱਚ ਸੈਂਸਰ ਬੋਰਡ ਨੇ ਕੰਗਨਾ ਰਣੌਤ ਦੀ ਬ੍ਰਾਅ ਨੂੰ ਧੁੰਦਲਾ ਕਰ ਦਿੱਤਾ ਸੀ। 'ਬ੍ਰਾਅ' ਅਤੇ 'ਪੈਂਟੀ'ਪਿਛਲੇ ਸਾਲ ਸਾਹਿਤ ਕਲਾ ਪਰੀਸ਼ਦ ਨੇ ਕਥਿਤ ਤੌਰ 'ਤੇ ਇੱਕ ਨਾਟਕ ਦੀ ਪੇਸ਼ਕਾਰੀ ਕੁਝ ਅਜਿਹੇ ਹੀ ਅਸਹਿਜ ਕਰਨ ਵਾਲੇ ਕਾਰਨਾਂ ਕਰਕੇ ਰੋਕ ਦਿੱਤਾ ਸੀ। Image copyright ਇਸ ਨਾਟਕ ਦੀ ਲਿਖਤ ਅਤੇ ਸੰਵਾਦ ਬਾਰੇ ਉਦੋਂ ਇਹ ਕਿਹਾ ਗਿਆ ਕਿ ਇਸ ਦੇ ਕਿਸੇ 'ਦ੍ਰਿਸ਼' ਵਿੱਚ 'ਬ੍ਰਾਅ' ਅਤੇ 'ਪੈਂਟੀ' ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ ਪ੍ਰਬੰਧਕਾਂ ਮੁਤਾਬਕ ਉਨ੍ਹਾਂ ਨੂੰ ਇਤਰਾਜ਼ ਸਿਰਫ਼ 'ਬ੍ਰਾਅ' ਅਤੇ 'ਪੈਂਟੀ' ਵਰਗੇ ਸ਼ਬਦਾਂ ਕਾਰਨ ਨਹੀਂ ਰੋਕਿਆ ਗਿਆ ਸੀ, ਇਸ ਤੋਂ ਇਲਾਵਾ ਵੀ ਕਈ 'ਅਸ਼ਲੀਲ' ਸ਼ਬਦਾਂ ਦਾ ਇਸਤੇਮਾਲ ਨਾਟਕ ਵਿੱਚ ਕੀਤਾ ਗਿਆ ਸੀ। ਔਰਤਾਂ ਨਾਲ ਗੱਲ ਕਰਕੇ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਲਈ ਬ੍ਰਾਅ ਪਹਿਨਣਾ ਜ਼ਰੂਰੀ ਵੀ ਹੈ ਅਤੇ ਇਹ ਕਿਸੇ ਸਿਆਪੇ ਤੋਂ ਘੱਟ ਵੀ ਨਹੀਂ ਹੈ। ਹੌਲੀ-ਹੌਲੀ ਆਦਤ ਹੋ ਗਈ....24 ਸਾਲ ਦੀ ਰਚਨਾ ਨੂੰ ਸ਼ੁਰੂ ਵਿੱਚ ਬ੍ਰਾਅ ਪਹਿਨਣ ਤੋਂ ਨਫ਼ਰਤ ਸੀ ਪਰ ਹੌਲੀ-ਹੌਲੀ ਆਦਤ ਬਣ ਗਈ ਜਾਂ ਇਹ ਕਹਿ ਲਵੋ ਆਦਤ ਪਾ ਦਿੱਤੀ ਗਈ। ਉਹ ਕਹਿੰਦੀ ਹੈ ਕਿ, ""ਟੀਨਏਜ ਵਿੱਚ ਜਦੋਂ ਮਾਂ ਬ੍ਰਾਅ ਪਹਿਨਣ ਦੀ ਹਦਾਇਤ ਦਿੰਦੀ ਸੀ ਤਾਂ ਬਹੁਤ ਗੁੱਸਾ ਆਉਂਦਾ ਸੀ।"" Image copyright Getty Images ""ਇਸ ਨੂੰ ਪਹਿਨ ਕੇ ਸਰੀਰ ਬੰਨ੍ਹਿਆ-ਬੰਨ੍ਹਿਆ ਜਿਹਾ ਲੱਗਦਾ ਸੀ ਪਰ ਫੇਰ ਹੌਲੀ-ਹੌਲੀ ਆਦਤ ਹੋ ਗਈ, ਹੁਣ ਨਾ ਪਹਿਨਾ ਤਾਂ ਅਜੀਬ ਜਿਹਾ ਲੱਗਦਾ ਹੈ।"" ਰੀਵਾ ਕਹਿੰਦੀ ਹੈ, ""ਪਿੰਡਾਂ ਵਿੱਚ ਬ੍ਰਾਅ ਨੂੰ 'ਬੌਡੀ' ਕਹਿੰਦੇ ਹਨ, ਕਈ ਸ਼ਹਿਰੀ ਕੁੜੀਆਂ ਇਸ ਨੂੰ 'ਬੀ' ਕਹਿ ਕੇ ਵੀ ਕੰਮ ਸਾਰ ਲੈਂਦੀਆਂ ਹਨ। ਬ੍ਰਾਅ ਬੋਲਣ ਨਾਲ ਹੀ ਭੂਚਾਲ ਆ ਜਾਂਦਾ ਹੈ।""ਬ੍ਰਾਅ ਦੀਆਂ ਨੇ ਹਜ਼ਾਰਾਂ ਵੈਰਾਈਟੀਆਂ ਗੀਤਾ ਦੀ ਵੀ ਕੁਝ ਅਜਿਹੀ ਹੀ ਰਾਏ ਹੈ। ਉਹ ਕਹਿੰਦੀ ਹੈ, ""ਅਸੀਂ ਖ਼ੁਦ ਦੇ ਸਰੀਰ ਦੇ ਨਾਲ ਸਹਿਜ ਮਹਿਸੂਸ ਕਰਦੇ ਹਾਂ ਤਾਂ ਦੂਜਿਆਂ ਨੂੰ ਵੀ ਅਜਿਹਾ ਹੀ ਅਹਿਸਾਸ ਹੋਵੇਗਾ।"" Image copyright ""ਪਹਿਲਾਂ ਮੈਨੂੰ ਬਿਨਾਂ ਬ੍ਰਾਅ ਦੇ ਜਨਤਕ ਥਾਵਾਂ 'ਤੇ ਜਾਣ ਵਿੱਚ ਦਿੱਕਤ ਹੁੰਦੀ ਸੀ ਪਰ ਹੌਲੀ-ਹੌਲੀ ਸਹਿਜ ਹੋ ਗਈ।""ਅੱਜ ਬਾਜ਼ਾਰ ਵਿੱਚ ਹਜ਼ਾਰਾਂ ਵੈਰਾਈਟੀਆਂ ਮੌਜੂਦ ਹਨ। ਪੈਡਡ ਤੋਂ ਲੈ ਕੇ ਅੰਡਰਵਾਇਅਰ ਅਤੇ ਸਟ੍ਰੈਪਲੈਸ ਤੋਂ ਲੈ ਕੇ ਸਪੋਰਟਸ ਬ੍ਰਾਅ ਤੱਕ। ਕੁਝ ਔਰਤਾਂ ਸਰੀਰ ਨੂੰ ਉਭਾਰਨ ਦਾ ਦਾਅਵਾ ਕਰਦੀਆਂ ਹਨ ਤੇ ਕੁਝ ਲੁਕਾਉਣ ਦਾ। ਪਰ ਬ੍ਰਾਅ ਪਹਿਨਣ ਦਾ ਰੁਝਾਨ ਸ਼ੁਰੂ ਕਦੋਂ ਹੋਇਆ?ਬੀਬੀਸੀ ਕਲਚਰ ਛਪੇ ਲੇਖ ਮੁਤਾਬਕ ਬ੍ਰਾਅ ਫ੍ਰੈਂਚ ਸ਼ਬਦ 'brassiere' ਦਾ ਛੋਟਾ ਰੂਪ ਹੈ ਜਿਸ ਦਾ ਸ਼ਾਬਦਿਕ ਅਰਥ ਹੁੰਦਾ ਹੈ ਸਰੀਰ ਦਾ ਉਪਰੀ ਹਿੱਸਾ। Image copyright ਪਹਿਲੀ ਮਾਰਡਨ ਬ੍ਰਾਅ ਵੀ ਫਰਾਂਸ ਵਿੱਚ ਹੀ ਬਣੀ ਸੀ। ਫਰਾਂਸ ਦੀ ਹਾਰਮਿਨੀ ਕੈਡੋਲ ਨੇ 1869 ਵਿੱਚ ਇੱਕ ਕੌਰਸੈਟ(ਜੈਕੇਟ ਵਰਗੀ ਪੋਸ਼ਾਕ) ਨੂੰ ਦੋ ਟੁਕੜਿਆਂ ਵਿੱਚ ਕੱਟ ਕੇ ਅੰਡਰਗਾਰਮੈਂਟਸ ਬਣਾਏ ਗਏ ਸਨ। ਬਾਅਦ ਵਿੱਚ ਇਸ ਦਾ ਉਪਰੀ ਹਿੱਸਾ ਬ੍ਰਾਅ ਵਾਂਗ ਪਹਿਨਿਆ ਅਤੇ ਵੇਚਿਆ ਜਾਣ ਲੱਗਾ। ਹਾਲਾਂਕਿ ਪਹਿਲੀ ਬ੍ਰਾਅ ਕਿੱਥੇ ਅਤੇ ਕਿਵੇਂ ਬਣੀ, ਇਸ ਦਾ ਕੋਈ ਸਪੱਸ਼ਟ ਜਵਾਬ ਨਹੀਂ ਹੈ। ਛਾਤੀਆਂ ਨੂੰ ਲੁਕਾਉਣ ਲਈ...ਯੂਨਾਨ ਦੇ ਇਤਿਹਾਸ ਵਿੱਚ ਬ੍ਰਾਅ ਵਰਗੇ ਦਿਖਣ ਵਾਲੇ ਕੱਪੜਿਆ ਦਾ ਚਿੱਤਰ ਹੈ। ਰੋਮਨ ਔਰਤਾਂ ਛਾਤੀਆਂ ਨੂੰ ਲੁਕਾਉਣ ਲਈ ਇਸ ਨੂੰ ਚਾਰੇ ਪਾਸਿਓਂ ਇੱਕ ਕੱਪੜੇ ਨਾਲ ਬੰਨ੍ਹ ਲੈਂਦੀਆਂ ਸਨ। Image copyright Underwood Archives/UIG/REX ਇਸ ਤੋਂ ਉਲਟ ਗਰੀਕ ਵਿੱਚ ਔਰਤਾਂ ਇੱਕ ਬੈਲਟ ਰਾਹੀਂ ਛਾਤੀਆਂ ਨੂੰ ਉਭਾਰਨ ਦੀ ਕੋਸ਼ਿਸ਼ ਕਰਦੀਆਂ ਸਨ। ਅੱਜ ਜਿਵੇਂ ਦੀਆਂ ਬ੍ਰਾਅ ਅਸੀਂ ਦੁਕਾਨਾਂ 'ਚ ਦੇਖਦੇ ਹਾਂ ਅਮਰੀਕਾ ਵਿੱਚ ਉਨ੍ਹਾਂ ਦਾ ਬਣਨਾ 1930 ਵਿੱਚ ਲਗਪਗ ਸ਼ੁਰੂ ਹੋਇਆ ਸੀ। ਹਾਲਾਂਕਿ ਏਸ਼ੀਆ ਵਿੱਚ ਬ੍ਰਾਅ ਦਾ ਅਜਿਹਾ ਕੋਈ ਸਪੱਸ਼ਟ ਇਤਿਹਾਸ ਨਹੀਂ ਮਿਲਦਾ। ਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?ਬਲਾਗ: ਔਰਤਾਂ ਦੀਆਂ ਚੀਕਾਂ, ਕੀ ਮਾਪੇ ਸੁਣ ਰਹੇ ਹਨ? ਵਪਾਰ ਨੂੰ ਸਿਖਰਾਂ ਤੱਕ ਪਹੁੰਚਾਉਣ ਵਾਲੇ ਸ਼ਖਸ ਦੀ ਕਹਾਣੀਬ੍ਰਾਅ ਆਉਣ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ ਇਸ ਦਾ ਵਿਰੋਧ ਮਸ਼ਹੂਰ ਫੈਸ਼ਨ ਮੈਗ਼ਜ਼ੀਨ 'ਵੋਗ' ਨੇ ਸਾਲ 1907 ਦੇ ਕਰੀਬ 'brassiere' ਸ਼ਬਦ ਨੂੰ ਲੋਕਪ੍ਰਿਯ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ। ਦਿਲਚਸਪ ਗੱਲ ਇਹ ਹੈ ਕਿ ਇਸ ਦੇ ਨਾਲ ਹੀ ਬ੍ਰਾਅ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਸੀ। ਇਹ ਉਹ ਵੇਲਾ ਸੀ ਜਦੋਂ ਮਹਿਲਾਵਾਦੀ ਸੰਗਠਨਾਂ ਨੇ ਬ੍ਰਾਅ ਪਹਿਨਣ ਦੇ 'ਖ਼ਤਰਿਆਂ' ਪ੍ਰਤੀ ਔਰਤਾਂ ਨੂੰ ਸਾਵਧਾਨ ਕੀਤਾ ਸੀ। ਅਤੇ ਉਨ੍ਹਾਂ ਅਜਿਹੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਸੀ ਜੋ ਉਨ੍ਹਾਂ ਨੂੰ ਹਰੇਕ ਤਰ੍ਹਾਂ ਦੇ ਸਮਾਜਕ ਅਤੇ ਰਾਜਨੀਤਕ ਬੰਧਨਾਂ ਤੋਂ ਆਜ਼ਾਦ ਕਰਨ। ਆਧੁਨਿਕ ਬ੍ਰਾਅ ਦਾ ਸ਼ੁਰੂਆਤੀ ਰੂਪ ਸਾਲ 1911 ਵਿੱਚ 'ਬ੍ਰਾਅ' ਸ਼ਬਦ ਨੂੰ ਆਕਸਫੌਰਡ ਡਿਕਸ਼ਨਰੀ ਵਿੱਚ ਜੋੜਿਆ ਗਿਆ। ਇਸ ਤੋਂ ਬਾਅਦ 1913 ਵਿੱਚ ਅਮਰੀਕਾ ਦੀ ਪ੍ਰਸਿੱਧ ਸੋਸ਼ਲਾਈਟ ਮੈਰੀ ਫੈਲਪਸ ਨੇ ਰੇਸ਼ਮ ਦੇ ਰੁਮਾਲਾਂ ਅਤੇ ਰਿਬਨਾਂ ਤੋਂ ਆਪਣੇ ਲਈ ਬ੍ਰਾਅ ਬਣਾਈ ਅਤੇ ਅਗਲੇ ਸਾਲ ਇਸ ਦਾ ਪੈਟੈਂਟ ਵੀ ਕਰਵਾਇਆ। ਮੈਰੀ ਦੀ ਬਣਾਈ ਬ੍ਰਾਅ ਨੂੰ ਆਧੁਨਿਕ ਬ੍ਰਾਅ ਦਾ ਸ਼ੁਰੂਆਤੀ ਰੂਪ ਮੰਨਿਆ ਜਾ ਸਕਦਾ ਹੈ ਪਰ ਇਸ ਵਿੱਚ ਕਮੀਆਂ ਸਨ। ਇਹ ਛਾਤੀਆਂ ਨੂੰ ਸਪੋਰਟ ਕਰਨ ਬਜਾਇ ਇਸ ਨੂੰ ਫਲੈਟ ਕਰ ਦਿੰਦੀ ਸੀ ਅਤੇ ਸਿਰਫ਼ ਇੱਕ ਹੀ ਸਾਈਜ਼ ਵਿੱਚ ਮੌਜੂਦ ਸੀ। ਔਰਤਾਂ ਦੀ ਬ੍ਰਾਅ ਸਾੜੀਇਸ ਤੋਂ ਬਾਅਦ 1921 ਵਿੱਚ ਅਮਰੀਕੀ ਡਿਜ਼ਾਇਨ ਆਈਡਾ ਰੋਜੈਂਥਲ ਨੂੰ ਵੱਖ-ਵੱਖ 'ਕਪ ਸਾਈਜ਼' ਦਾ ਆਈਡੀਆ ਆਇਆ ਅਤੇ ਹਰ ਤਰ੍ਹਾਂ ਦੇ ਸਰੀਰ ਲਈ ਬ੍ਰਾਅ ਬਣਨ ਲੱਗੀ। ਫੇਰ ਬ੍ਰਾਅ ਦੇ ਪ੍ਰਚਾਰ-ਪ੍ਰਸਾਰ ਦਾ ਜੋ ਦੌਰ ਸ਼ੁਰੂ ਹੋਇਆ, ਉਹ ਅੱਜ ਤੱਕ ਰੁਕਿਆ ਨਹੀਂ। ਸਾਲ 1968 ਵਿੱਚ ਤਕਰੀਬਨ 400 ਔਰਤਾਂ ਮਿਸ ਅਮਰੀਕਾ ਬਿਊਟੀ ਪੀਜੈਂਟ ਦਾ ਵਿਰੋਧ ਕਰਨ ਲਈ ਇਕੱਠੀਆਂ ਹੋਈਆ ਅਤੇ ਉਨ੍ਹਾਂ ਨੇ ਬ੍ਰਾਅ, ਮੇਕਅੱਪ ਦੇ ਸਾਮਾਨ ਅਤੇ ਹਾਈ ਹੀਲਜ਼ ਸਮੇਤ ਕਈ ਦੂਜੀਆਂ ਚੀਜ਼ਾਂ ਇੱਕ ਕੂੜੇਦਾਨ ਵਿੱਚ ਸੁੱਟ ਦਿੱਤੀਆਂ।ਜਿਸ ਕੂੜੇਦਾਨ ਵਿੱਚ ਇਹ ਚੀਜ਼ਾਂ ਸੁੱਟੀਆਂ ਗਈਆਂ ਉਸ ਨੂੰ 'ਫ੍ਰੀਡਮ ਟ੍ਰੈਸ਼ ਕੈਨ' ਕਿਹਾ ਗਿਆ। ਇਸ ਦੇ ਵਿਰੋਧ ਦਾ ਕਾਰਨ ਸੀ ਔਰਤਾਂ 'ਤੇ ਖ਼ੂਬਸੂਰਤੀ ਦੇ ਪੈਮਾਨੇ ਨੂੰ ਮੜਣਾ। 'ਨੌ ਬ੍ਰਾਅ ਨੌ ਪ੍ਰੌਬਲਮ'1960 ਦੇ ਦਹਾਕੇ ਵਿੱਚ 'ਬ੍ਰਾਅ ਬਰਨਿੰਗ' ਔਰਤਾਂ ਵਿੱਚ ਕਾਫੀ ਲੋਕਪ੍ਰਿਯ ਹੋਇਆ ਸੀ। ਹਾਲਾਂਕਿ ਸਚਮੁੱਚ ਵਿੱਚ ਕੁਝ ਹੀ ਔਰਤਾਂ ਨੇ ਬ੍ਰਾਅ ਸਾੜੀਆਂ ਸਨ। ਇਹ ਇੱਕ ਸੰਕੇਤਕ ਵਿਰੋਧ ਸੀ। ਕਈ ਔਰਤਾਂ ਨੇ ਬ੍ਰਾਅ ਸਾੜੀ ਨਹੀਂ ਪਰ ਵਿਰੋਧ ਜਤਾਉਣ ਲਈ ਬਿਨਾਂ ਬ੍ਰਾਅ ਬਾਹਰ ਨਿਕਲੀਆਂ। ਸਾਲ 2016 ਵਿੱਚ ਇੱਕ ਵਾਰ ਫੇਰ ਬ੍ਰਾਅ-ਵਿਰੋਧੀ ਮੁਹਿੰਮ ਨੇ ਸੋਸ਼ਲ ਮੀਡੀਆ 'ਤੇ ਜ਼ੋਰ ਫੜਿਆ। Image copyright Getty Images ਉਹ ਉਦੋਂ ਹੋਇਆ ਜਦੋਂ 17 ਸਾਲ ਦੀ ਕੈਟਲੀਨ ਡੁਵਿਕ ਬਿਨਾਂ ਬ੍ਰਾਅ ਦੇ ਟੌਪ ਪਹਿਨ ਕੇ ਸਕੂਲ ਚਲੀ ਗਈ ਅਤੇ ਵਾਈਸ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਬੁਲਾ ਕੇ ਬ੍ਰਾਅ ਨਾ ਪਹਿਨਣ ਦਾ ਕਾਰਨ ਪੁੱਛਿਆ। ਔਰਤਾਂ ਦੀਆਂ ਇੱਛਾਵਾਂ ਬਾਰੇ ਤੁਸੀਂ ਕਿੰਨਾ ਜਾਣਦੇ ਹੋ?ਸੀਰੀਆ ਸੰਕਟ: 'ਔਰਤਾਂ ਦਾ ਮਦਦ ਬਦਲੇ ਜਿਨਸੀ ਸ਼ੋਸ਼ਣ'ਬ੍ਰਾਅ ਅਤੇ ਸਿਹਤ ਕੈਟਲੀਨ ਨੇ ਇਸ ਘਟਨਾ ਦਾ ਜ਼ਿਕਰ ਸਨੈਪਚੈਟ 'ਤੇ ਕੀਤਾ ਅਤੇ ਉਨ੍ਹਾਂ ਨੂੰ ਜ਼ਬਰਦਸਤ ਸਮਰਥਨ ਮਿਲਿਆ। ਇਸ ਤਰ੍ਹਾਂ 'ਨੌ ਬ੍ਰਾਅ ਨੌ ਪ੍ਰੋਬਲਮ' ਮੁਹਿੰਮ ਦੀ ਸ਼ੁਰੂਆਤ ਹੋਈ।ਬ੍ਰਾਅ ਬਾਰੇ ਕਈ ਮਿੱਥਾਂ ਹਨ। ਹਾਲਾਂਕਿ ਕਈ ਖੋਜਾਂ ਤੋਂ ਬਾਅਦ ਵੀ ਇਹ ਸਾਫ ਤੌਰ 'ਤੇ ਸਾਬਿਤ ਨਹੀਂ ਹੋ ਸਕਿਆ ਕਿ ਬ੍ਰਾਅ ਪਹਿਨਣ ਨਾਲ ਸਚਮੁਚ ਨੁਕਸਾਨ ਜਾਂ ਫਾਇਦੇ ਹਨ। ਬ੍ਰਾਅ ਪਹਿਨਣ ਨਾਲ ਬ੍ਰੈਸਟ ਕੈਂਸਰ ਹੋਣ ਦੀਆਂ ਗੱਲਾਂ ਕਹੀਆਂ ਜਾਂਦੀਆਂ ਰਹੀਆਂ ਹਨ ਪਰ ਅਮਰੀਕਨ ਕੈਂਸਰ ਸੁਸਾਇਟੀ ਮੁਤਾਬਕ ਇਸ ਦਾ ਕੋਈ ਵਿਗਿਆਨਕ ਕਾਰਨ ਨਹੀਂ ਮਿਲ ਸਕਿਆ ਹੈ। Image copyright /""NoBraNoProblem ਹਾਂ, ਇਹ ਜ਼ਰੂਰ ਹੈ ਕਿ 24 ਘੰਟੇ ਬ੍ਰਾਅ ਪਹਿਨਣਾ ਜਾਂ ਗਲਤ ਸਾਈਜ਼ ਦੀ ਬ੍ਰਾ ਪਹਿਨਣਾ ਨੁਕਸਾਨਦਾਇਕ ਹੋ ਸਕਦਾ ਹੈ। ਇਸ ਲਈ ਡਾਕਟਰਜ਼ ਜਰੂਰਤ ਤੋਂ ਜ਼ਿਆਦਾ ਟਾਈਟ ਜਾਂ ਢਿੱਲੀ ਬ੍ਰਾਅ ਨਾ ਪਹਿਨਣ ਦੀ ਸਲਾਹ ਦਿੰਦੇ ਹਨ। ਇਸ ਦੇ ਨਾਲ ਹੀ ਸੌਣ ਵੇਲੇ ਹਲਕੇ ਅਤੇ ਢਿੱਲੇ ਕੱਪੜੇ ਪਹਿਨਣ ਲਈ ਕਿਹਾ ਜਾਂਦਾ ਹੈ। ਇਹ ਵੀ ਸੱਚ ਹੈ ਕਿ ਬ੍ਰਾਅ ਔਰਤ ਦੇ ਸਰੀਰ ਨੂੰ ਮੂਵਮੈਂਟ ਵਿੱਚ ਮਦਦ ਕਰਦੀ ਹੈ, ਖ਼ਾਸ ਕਰਕੇ ਐਕਰਸਾਈਜ਼, ਖੇਡ ਵੇਲੇ ਜਾਂ ਸਰੀਰਕ ਮਿਹਨਤ ਵਾਲੇ ਕੰਮਾਂ ਦੌਰਾਨ।ਸਮਾਜ ਇੰਨਾਂ ਅਸਹਿਜ ਕਿਉਂ ਹੈ?ਖ਼ੈਰ, ਬ੍ਰਾਅ ਨੂੰ ਅੱਜ ਔਰਤਾਂ ਦੇ ਕੱਪੜਿਆਂ ਦਾ ਲਾਜ਼ਮੀ ਹਿੱਸਾ ਬਣਾ ਦਿੱਤਾ ਗਿਆ ਹੈ। ਹਾਂ, ਇਹ ਜ਼ਰੂਰ ਹੈ ਕਿ ਬ੍ਰਾਅ ਦੇ ਵਿਰੋਧ ਵਿੱਚ ਹੁਣ ਦੱਬੀਆਂ-ਦੱਬੀਆਂ ਜਿਹੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਪਰ ਬ੍ਰਾਅ ਦੇ ਵਿਰੋਧ ਹੋਣ ਜਾਂ ਨਾ ਹੋਣ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਨੂੰ ਲੈ ਕੇ ਸਮਾਜ ਇੰਨਾ ਅਸਹਿਜ ਕਿਉਂ ਹੈ?ਬ੍ਰਾਅ ਦੇ ਰੰਗ ਤੋਂ ਪ੍ਰੇਸ਼ਾਨੀ, ਬ੍ਰਾਅ ਦੇ ਦਿਖਣ ਨਾਲ ਪ੍ਰੇਸ਼ਾਨੀ, ਬ੍ਰਾਅ ਦੇ ਖੁਲ੍ਹੇ ਵਿੱਚ ਸੁਕਣ ਨਾ ਪ੍ਰੇਸ਼ਾਨੀ ਅਤੇ ਬ੍ਰਾਅ ਸ਼ਬਦ ਤੱਕ ਤੋਂ ਪ੍ਰੇਸ਼ਾਨੀ ਕਿਉਂ ਹੈ? ਔਰਤਾਂ ਦੇ ਸਰੀਰ ਅਤੇ ਉਨ੍ਹਾਂ ਦੇ ਕੱਪੜਿਆਂ ਨੂੰ ਇਸ ਤਰ੍ਹਾਂ ਕੰਟ੍ਰੋਲ ਕੀਤੇ ਜਾਣ ਦੀ ਕੋਸ਼ਿਸ਼ ਆਖ਼ਿਰ ਕਿਉਂ? ਸ਼ਰਟ, ਪੈਂਟ ਅਤੇ ਬਨੈਣ ਵਾਂਗ ਹੀ ਬ੍ਰਾਅ ਇੱਕ ਕੱਪੜਾ ਹੈ। ਬਿਹਤਰ ਹੋਵੇਗਾ ਕਿ ਇਸ ਨੂੰ ਇੱਕ ਕੱਪੜੇ ਵਾਂਗ ਦੇਖਿਆ ਜਾਵੇ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜੀਸੈਟ-11: ਇਸਰੋ ਦੀ ਸੈਟੇਲਾਈਟ ਦਾ ਕੀ ਹੋਵੇਗਾ ਇੰਟਰਨੈੱਟ 'ਤੇ ਅਸਰ? 5 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46445371 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ISRO ਫੋਟੋ ਕੈਪਸ਼ਨ ਇਸਰੋ ਮੁਤਾਬਕ ਜੀਸੈਟ -11 ਦਾ ਭਾਰ 5,854 ਕਿਲੋਗ੍ਰਾਮ ਹੈ ਭਾਰਤ ਦੇ ਸਭ ਤੋਂ ਵੱਡਾ ਸੈਟੇਲਾਈਟ GSAT-11 ਨੇ ਬੁੱਧਵਾਰ ਸਵੇਰ ਨੂੰ ਫ੍ਰਾਂਸ ਗਯਾਨਾ ਤੋਂ ਯੂਰਪੀ ਸਪੇਸ ਏਜੰਸੀ ਦੇ ਰਾਕਟ ਤੋਂ ਉਡਾਣ ਭਰੀ।ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਮੁਤਾਬਕ ਜੀਸੈਟ -11 ਦਾ ਭਾਰ 5,854 ਕਿਲੋਗ੍ਰਾਮ ਹੈ ਅਤੇ ਇਹ ਉਸ ਦਾ ਬਣਾਇਆ ਹੁਣ ਤੱਕ ਦਾ ਸਭ ਤੋਂ ਵੱਡਾ ਸੈਟੇਲਾਇਟ ਹੈ।ਇਹ ਜਿਓਸਟੇਸ਼ਨਰੀ ਸੈਟੇਲਾਈਟ ਧਰਤੀ ਦੀ ਸਤਹ ਤੋਂ 36,000 ਕਿਲੋਮੀਟਰ ਉੱਪਰ ਓਰਬਿਟ ਵਿੱਚ ਰਹੇਗਾ। ਸੈਟੇਲਾਈਟ ਇੰਨਾ ਵੱਡਾ ਹੈ ਕਿ ਇਸ ਦਾ ਹਰ ਸੋਲਰ ਪੈਨਲ ਚਾਰ ਮੀਟਰ ਤੋਂ ਵੱਧ ਲੰਬਾ ਹੈ, ਜੋ ਕਿ ਇੱਕ ਸਿਡਾਨ ਕਾਰ ਦੇ ਬਰਾਬਰ ਹੈ।ਜੀਸੈਟ -11 ਵਿੱਚ ਕੇਯੂ-ਬੈਂਡ ਅਤੇ ਕੇਏ-ਬੈਂਡ ਫ੍ਰੀਕੁਐਂਸੀ ਵਿੱਚ 40 ਟਰਾਂਸਪੋਂਡਰ ਹੋਣਗੇ ਜੋ ਕਿ 14 ਗੀਗਾਬਾਈਟ/ਸਕਿੰਟ ਤੱਕ ਦੀ ਡਾਟਾ ਟ੍ਰਾਂਸਫਰ ਸਪੀਡ ਦੇ ਨਾਲ ਹਾਈ ਬੈਂਡਵਿਡਥ ਕੁਨੈਕਟਵਿਟੀ ਦੇ ਸਕਦੇ ਹਨ। Image copyright EPA ਕਿਉਂ ਖਾਸ ਹੈ ਜੀਸੈਟ-11 ਸੈਟੇਲਾਈਟ?ਮੰਨੇ-ਪ੍ਰਮੰਨੇ ਵਿਗਿਆਨੀ ਪੱਤਰਕਾਰ ਪੱਲਵ ਬਾਗਲਾ ਨੇ ਬੀਬੀਸੀ ਨੂੰ ਦੱਸਿਆ, ''ਜੀਸੈਟ -11 ਬਹੁਤ ਸਾਰੇ ਮਾਇਨਿਆਂ ਵਿੱਚ ਖਾਸ ਹੈ। ਇਹ ਭਾਰਤ ਵਿੱਚ ਬਣਿਆ ਹੁਣ ਤੱਕ ਦਾ ਸਭ ਤੋਂ ਵੱਡਾ ਸੈਟੇਲਾਇਟ ਹੈ।''ਇਹ ਵੀ ਪੜ੍ਹੋ:ਇੱਕ ਮਾਂ ਦਾ ਪੁੱਤ ਸਿੱਖ ਤੇ ਧੀਆਂ ਮੁਸਲਿਮ ਕਿਵੇਂ ਬਣੀਆਂਕਰਤਾਰਪੁਰ ਲਾਂਘੇ 'ਤੇ ਮੋਦੀ ਨੇ ਆਖ਼ਰ ਤੋੜੀ ਚੁੱਪੀ ਜਗੀਰ ਕੌਰ ਨੇ ਹਾਈਕੋਰਟ 'ਚੋਂ ਬਰੀ ਹੋਣ ਤੋਂ ਬਾਅਦ ਦਿੱਤੀ ਵਿਰੋਧੀਆਂ ਨੂੰ ਨਸੀਹਤ ਪਰ ਭਾਰੀ ਸੈਟੇਲਾਈਟ ਦਾ ਮਤਲਬ ਕੀ ਹੈ? ਉਨ੍ਹਾਂ ਨੇ ਦੱਸਿਆ, ''ਭਾਰੀ ਸੈਟੇਲਾਈਟ ਦਾ ਇਹ ਮਤਲਬ ਨਹੀਂ ਹੈ ਕਿ ਉਹ ਘੱਟ ਕੰਮ ਕਰੇਗਾ। ਕਮਿਊਨੀਕੇਸ਼ਨ ਸੈਟੇਲਾਈਟ ਦੇ ਮਾਮਲੇ ਵਿੱਚ ਵਿਸ਼ਾਲ ਹੋਣ ਦਾ ਮਤਲਬ ਹੈ ਕਿ ਉਹ ਬਹੁਤ ਤਾਕਤਵਰ ਹੈ ਅਤੇ ਲੰਬੇ ਸਮੇਂ ਤੱਕ ਕੰਮ ਕਰਨ ਦੀ ਸਮਰੱਥਾ ਰੱਖਦਾ ਹੈ।'' Image copyright ISRO ਫੋਟੋ ਕੈਪਸ਼ਨ ਇਹ ਭਾਰਤ ਵਿੱਚ ਬਣਿਆ ਹੁਣ ਤੱਕ ਦਾ ਸਭ ਤੋਂ ਵੱਡਾ ਸੈਟੇਲਾਇਟ ਹੈ ਬਾਗਲਾ ਮੁਤਾਬਕ ਹੁਣ ਤੱਕ ਬਣੇ ਸਾਰੇ ਸੈਟੇਲਾਈਟਜ਼ ਵਿੱਚ ਇਹ ਸਭ ਤੋਂ ਜ਼ਿਆਦਾ ਬੈਂਡਵਿਡਥ ਨਾਲ ਲੈਣ ਵਾਲਾ ਉਪ-ਗ੍ਰਹਿ ਵੀ ਹੈ ਅਤੇ ਇਸ ਨਾਲ ਪੂਰੇ ਭਾਰਤ ਵਿੱਚ ਇੰਟਰਨੈਟ ਦੀ ਸਹੂਲਤ ਮਿਲੇਗੀ। ਇਹ ਵੀ ਖਾਸ ਗੱਲ ਹੈ ਕਿ ਇਸ ਨੂੰ ਪਹਿਲਾਂ ਦੱਖਣੀ ਅਮਰੀਕਾ ਭੇਜਿਆ ਗਿਆ ਸੀ, ਪਰ ਟੈਸਟਿੰਗ ਲਈ ਦੋਬਾਰਾ ਬੁਲਾਇਆ ਗਿਆ।ਜੀਸੈਟ -11 ਲਾਂਚ ਕਿਉਂ ਟਾਲਿਆ ਸੀ?ਪਹਿਲਾਂ ਜੀਸੈਟ -11 ਨੂੰ ਇਸੇ ਸਾਲ ਮਾਰਚ-ਅਪ੍ਰੈਲ ਵਿੱਚ ਭੇਜਿਆ ਜਾਣਾ ਸੀ ਪਰ ਜੀਸੈਟ -6ਏ ਮਿਸ਼ਨ ਦੇ ਨਾਕਾਮ ਹੋਣ ਤੋਂ ਬਾਅਦ ਇਸ ਨੂੰ ਟਾਲ ਦਿੱਤਾ ਗਿਆ। 29 ਮਾਰਚ ਨੂੰ ਰਵਾਨਾ ਹੋਏ ਜੀਸੈਟ -6ਏ ਤੋਂ ਸਿਗਨਲ ਲਾਸ ਦੇ ਕਾਰਨ ਇਲੈਕਟਰੀਕਲ ਸਰਕਟ ਵਿੱਚ ਗੜਬੜੀ ਹੈ।ਅਜਿਹਾ ਖਦਸ਼ਾ ਹੈ ਕਿ ਜੀਸੈਟ -11 ਵਿੱਚ ਇਹੀ ਦਿੱਕਤ ਸਾਹਮਣੇ ਆ ਸਕਦੀ ਹੈ, ਇਸ ਲਈ ਇਸਦੀ ਲਾਂਚਿੰਗ ਨੂੰ ਰੋਕਿਆ ਗਿਆ ਸੀ। ਇਸ ਤੋਂ ਬਾਅਦ ਕਈ ਟੈਸਟ ਕੀਤੇ ਗਏ ਅਤੇ ਸਾਹਮਣੇ ਆਇਆ ਕਿ ਸਾਰੇ ਸਿਸਟਮ ਠੀਕ ਹਨ। Image copyright ISRO ਫੋਟੋ ਕੈਪਸ਼ਨ ਇਸਰੋ ਕੋਲ ਤਕਰੀਬਨ ਚਾਰ ਟਨ ਦੇ ਸੈਟੇਲਾਈਟ ਨੂੰ ਭੇਜਣ ਦੀ ਸਮਰੱਥਾ ਹੈ ਪਰ ਜੀਸੈਟ -11 ਦਾ ਭਾਰ ਤਕਰੀਬਨ 6 ਟਨ ਹੈ ਖਾਸ ਗੱਲ ਇਹ ਹੈ ਕਿ ਇਸਰੋ ਦਾ ਭਾਰੀ ਵਜ਼ਨ ਚੁੱਕਣ ਵਾਲੇ ਰਾਕੇਟ ਜੀਐਸਐਲਵੀ-3 ਚਾਰ ਟਨ ਵਜ਼ਨ ਨੂੰ ਚੁੱਕ ਸਕਦਾ ਹੈ। ਚਾਰ ਟਨ ਤੋਂ ਜ਼ਿਆਦਾ ਭਾਰ ਵਾਲੇ ਇਸਰੋ ਦੇ ਪੇਲੋਡ ਫ੍ਰਾਂਸੀਸੀ ਗਯਾਨਾ ਵਿੱਚ ਯੂਰੋਪੀ ਸਪੇਸਪੋਰਟ ਤੋਂ ਭੇਜੇ ਜਾਂਦੇ ਹਨ।ਇੰਟਰਨੈੱਟ ਸਪੀਡ ਮਿਲੇਗੀ?ਪੱਲਵ ਬਾਗਲਾ ਨੇ ਦੱਸਿਆ ਕਿ ਇਸਰੋ ਕੋਲ ਤਕਰੀਬਨ ਚਾਰ ਟਨ ਵਜ਼ਨੀ ਸੈਟੇਲਾਈਟ ਨੂੰ ਭੇਜਣ ਦੀ ਸਮਰੱਥਾ ਹੈ ਪਰ ਜੀਸੈਟ -11 ਦਾ ਭਾਰ 6 ਟਨ ਦੇ ਨੇੜੇ ਹੈ।ਇਹ ਪੁੱਛਣ 'ਤੇ ਕਿ ਉਹ ਸਮਾਂ ਕਦੋਂ ਆਏਗਾ ਜਦੋਂ ਭਾਰਤ ਤੋਂ ਹੀ ਇੰਨੇ ਭਾਰ ਦੇ ਸੈਟੇਲਾਈਟ ਭੇਜੇ ਜਾ ਸਕਣਗੇ, ਪੱਲਵ ਬਾਗਲਾ ਨੇ ਕਿਹਾ, '' ਤੁਸੀਂ ਹਰ ਚੀਜ਼ ਬਾਹਰ ਨਹੀਂ ਭੇਜਣਾ ਚਾਹੁੰਦੇ, ਪਰ ਜਦੋਂ ਕੋਈ ਵੱਡੀ ਚੀਜ਼ ਹੁੰਦੀ ਹੈ ਤਾਂ ਅਜਿਹਾ ਕਰਨਾ ਪੈਂਦਾ ਹੋਵੇਗਾ।'' Image copyright ISRO ''ਅਸੀਂ ਬਸ ਰਾਹੀਂ ਸਫ਼ਰ ਕਰਦੇ ਹਾਂ ਪਰ ਉਸ ਨੂੰ ਆਪਣੇ ਘਰ ਵਿੱਚ ਨਹੀਂ ਰੱਖਦੇ। ਜਦੋਂ ਕਦੇ ਲੋੜ ਹੁੰਦੀ ਹੈ ਤਾਂ ਅਸੀਂ ਉਸ ਨੂੰ ਕਿਰਾਏ 'ਤੇ ਲੈਂਦੇ ਹਾਂ। ਹੁਣ ਇਸਰੋ ਖੁੱਦ ਭਾਰੀ ਸੈਟੇਲਾਈਟ ਭੇਜਣ 'ਤੇ ਵਿਚਾਰ ਨਹੀਂ ਕਰ ਰਿਹਾ ਹੈ ਪਰ ਕੁਝ ਸਾਲਾਂ ਬਾਅਦ ਜਦੋਂ ਸੈਮੀ-ਕ੍ਰਾਓਜੇਨਿਕ ਇੰਜਣ ਤਿਆਰ ਹੋ ਜਾਵੇਗਾ, ਉਦੋਂ ਅਜਿਹਾ ਹੋ ਸਕਦਾ ਹੈ।''ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਇਹ ਸੈਟੇਲਾਈਟ ਇੰਟਰਨੈੱਟ ਦੀ ਸਪੀਡ ਮੁਹੱਇਆ ਕਰਾਏਗਾ, ਇਸ ਉੱਤੇ ਬਾਗ਼ਲਾ ਨੇ ਕਿਹਾ, ''ਸੈਟੇਲਾਈਟ ਤੋਂ ਇੰਟਰਨੈਟ ਸਪੀਡ ਤੇਜ਼ ਨਹੀਂ ਹੁੰਦੀ ਕਿਉਂਕਿ ਉਹ ਆਪਟੀਕਲ ਫਾਈਬਰ ਤੋਂ ਮਿਲਦੀ ਹੈ।''''ਪਰ ਇਸ ਸੈਟੇਲਾਈਟ ਨਾਲ ਕਵਰੇਜ ਦੇ ਮਾਮਲੇ ਵਿੱਚ ਫਾਇਦਾ ਹੋਵੇਗਾ। ਜੋ ਦੂਰ-ਦਰਾਡੇ ਦੇ ਇਲਾਕੇ ਹਨ, ਉੱਥੇ ਇੰਟਰਨੈੱਟ ਪਹੁੰਚਾਉਣ ਵਿੱਚ ਫਾਇਦਾ ਹੋਵੇਗਾ। ਕਈ ਅਜਿਹੀਆਂ ਥਾਂਵਾਂ ਹਨ, ਜਿੱਥੇ ਫਾਈਬਰ ਪਹੁੰਚਾਉਣਾ ਸੌਖਾ ਨਹੀਂ ਹੈ, ਉੱਥੇ ਇੰਟਰਨੈੱਟ ਪਹੁੰਚਣਾ ਸੌਖਾ ਹੋ ਜਾਵੇਗਾ।''ਸੈਟੇਲਾਈਟ ਕੰਮ ਕਿਵੇਂ ਕਰੇਗਾ? ਇਸ ਤੋਂ ਇਲਾਵਾ ਇੱਕ ਹੋਰ ਫਾਇਦਾ ਇਹ ਹੈ ਕਿ ਜਦੋਂ ਕਦੇ ਫਾਈਬਰ ਨੂੰ ਨੁਕਸਾਨ ਹੋਵੇਗਾ, ਤਾਂ ਇੰਟਰਨੈਟ ਪੂਰੀ ਤਰ੍ਹਾਂ ਬੰਦ ਨਹੀਂ ਹੋਵੇਗਾ ਅਤੇ ਸੈਟੇਲਾਈਟ ਰਾਹੀਂ ਉਹ ਚੱਲਦਾ ਰਹੇਗਾ। Image copyright ISRO ਇਸਰੋ ਆਪਣੇ ਜੀਐਸਐਲਵੀ -3 ਲਾਂਚਰ ਦਾ ਭਾਰ ਚੁੱਕਣ ਦੀ ਸਮਰੱਥਾ 'ਤੇ ਵੀ ਕੰਮ ਕਰ ਰਿਹਾ ਹੈ। ਜੀਸੈਟ -11 ਅਸਲ ਵਿੱਚ ਹਾਈ-ਥਰੂਪੂਟ ਕਮਿਊਨੀਕੇਸ਼ਨ ਸੈਟੇਲਾਈਟ ਹੈ, ਜਿਸ ਦਾ ਮਕਸਦ ਭਾਰਤ ਦੇ ਮੁੱਖ ਖੇਤਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਮਲਟੀ-ਸਪਾਟ ਬੀਮ ਕਵਰੇਜ ਮੁਹੱਈਆ ਕਰਵਾਉਣਾ ਹੈ।ਇਹ ਸੈਟੇਲਾਈਟ ਇਸ ਲਈ ਇੰਨੇ ਖਾਸ ਹਨ ਕਿ ਇਹ ਕਈ ਸਾਰੇ ਸਪਾਟ ਬੀਮ ਵਰਤਦਾ ਹੈ, ਜਿਸ ਨਾਲ ਇੰਟਰਨੈੱਟ ਸਪੀਡ ਅਤੇ ਕੁਨੈਕਟਵਿਟੀ ਵਧ ਜਾਂਦੀ ਹੈ।ਸਪਾਟ ਬੀਮ ਦਾ ਮਤਲਬ ਹੈ ਸੈਟੇਲਾਈਟ ਸਿਗਨਲ, ਜੋ ਕਿ ਇੱਕ ਖਾਸ ਭੂਗੋਲਿਕ ਖੇਤਰ ਵਿੱਚ ਫੋਕਸ ਕਰਦਾ ਹੈ। ਬੀਮ ਜਿੰਨੀ ਪਤਲੀ ਹੋਵੇਗੀ, ਪਾਵਰ ਉੰਨੀ ਜ਼ਿਆਦਾ ਹੋਵੇਗੀ।ਇਹ ਸੈਟੇਲਾਈਟ ਪੂਰੇ ਦੇਸ ਨੂੰ ਕਵਰ ਕਰਨ ਲਈ ਬੀਮ ਜਾਂ ਸਿਗਨਲ ਦਾ ਦੁਬਾਰਾ ਇਸਤੇਮਾਲ ਕਰਦਾ ਹੈ। ਇਨਸੈਟ ਵਰਗੇ ਰਵਾਇਤੀ ਸੈਟੇਲਾਈਟ ਬ੍ਰਾਡ ਸਿਗਨਲ ਬੀਮ ਵਰਤਦੇ ਹਨ, ਜੋ ਪੂਰੇ ਖੇਤਰ ਨੂੰ ਕਵਰ ਕਰਨ ਲਈ ਕਾਫੀ ਨਹੀਂ ਹਨ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਦਾ ਸੱਚ ਫੈਕਟ ਚੈੱਕ ਟੀਮ ਬੀਬੀਸੀ ਨਿਊਜ਼ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46813728 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright FB/YT/Getty ਪਿਛਲੇ ਕੁਝ ਦਿਨਾਂ ਵਿੱਚ ਇੰਟਰਨੈੱਟ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਕਈ ਤਸਵੀਰਾਂ 'ਚ ਦਾਅਵਾ ਹੈ ਕਿ ਇਹ ਔਕੜਾਂ ਝੱਲਦੇ ਭਾਰਤੀ ਫੌਜੀਆਂ ਨੂੰ ਦਿਖਾਉਂਦੀਆਂ ਹਨ। ਟਵਿੱਟਰ ਤੇ ਇੰਸਟਾਗ੍ਰਾਮ ਤੋਂ ਇਲਾਵਾ ਫੇਸਬੁੱਕ 'ਤੇ ਵੀ ਕਈ ਅਜਿਹੇ ਪੇਜ ਹਨ ਜਿਨ੍ਹਾਂ ਨੇ ਇਹ ਤਸਵੀਰਾਂ ਵਾਇਰਲ ਕਰਨ 'ਚ ਯੋਗਦਾਨ ਪਾਇਆ ਹੈ। ਇਨ੍ਹਾਂ ਨੂੰ ਅਦਾਕਾਰਾ ਸ਼ਰਧਾ ਕਪੂਰ ਅਤੇ ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਵੀ ਸ਼ੇਅਰ ਕਰ ਚੁੱਕੇ ਹਨ। ਇਸ ਗੱਲ 'ਚ ਤਾਂ ਕੋਈ ਸ਼ੱਕ ਨਹੀਂ ਕਿ ਭਾਰਤੀ ਫੌਜ ਬਹੁਤ ਖਰਾਬ ਹਾਲਤ ਵਿੱਚ ਵੀ ਦੇਸ ਨੂੰ ਸੇਵਾਵਾਂ ਦਿੰਦੀ ਹੈ। ਦੁਨੀਆਂ ਦੇ ਸਭ ਤੋਂ ਮੁਸ਼ਕਲ ਯੁੱਧ-ਖੇਤਰ ਮੰਨੇ ਜਾਂਦੇ ਸਿਆਚਿਨ ਗਲੇਸ਼ੀਅਰ 'ਤੇ ਵੀ ਭਾਰਤੀ ਫੌਜ ਤਾਇਨਾਤ ਹੈ। 13,000 ਤੋਂ 22,000 ਫੁੱਟ ਦੀ ਉਚਾਈ 'ਤੇ ਸਥਿਤ ਇਸ ਗਲੇਸ਼ੀਅਰ ਵਿੱਚ ਠੰਡ ਕਰਕੇ ਵੀ ਸੈਨਿਕਾਂ ਦੀ ਮੌਤ ਹੋ ਜਾਂਦੀ ਹੈ। ਪਰ ਬੀਬੀਸੀ ਨੇ ਪੜਤਾਲ 'ਚ ਪਤਾ ਲਗਾਇਆ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਜਿਨ੍ਹਾਂ ਸੈਨਿਕਾਂ ਦੀ ਗੱਲ ਹੋ ਰਹੀ ਹੈ ਉਹ ਭਾਰਤੀ ਨਹੀਂ ਹਨ।ਇਨ੍ਹਾਂ ਤਸਵੀਰਾਂ ਨਾਲ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਵੀ ਇਹੀ ਲਗਦਾ ਹੈ ਕਿ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਇਕੱਠੇ ਕਰਨ ਲਈ ਗਲਤ ਸੂਚਨਾ ਪੋਸਟ ਕੀਤੀ ਗਈ ਹੈ। ਦਾਅਵਾ: ਇਹ ਫਿਲਮ ਦੀਆਂ ਹੀਰੋਇਨਾਂ ਤੋਂ ਘੱਟ ਨਹੀਂ। ਪਾਕਿਸਤਾਨ ਬਾਰਡਰ ਉੱਪਰ ਤਾਇਨਾਤ ਭਾਰਤ ਦੀਆਂ ਜਾਂਬਾਜ਼ ਲੜਕੀਆਂ। ਇਨ੍ਹਾਂ ਲਈ 'ਜੈ ਹਿੰਦ' ਲਿਖਣ ਤੋਂ ਪਰਹੇਜ਼ ਨਾ ਕਰੋ। ਹੱਥਾਂ ਵਿੱਚ ਆਟੋਮੈਟਿਕ ਰਾਈਫਲਾਂ ਲੈ ਕੇ ਖੜ੍ਹੀਆਂ ਦੋ ਮਹਿਲਾ ਸੈਨਿਕਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਪਰ ਬਹੁਤ ਸ਼ੇਅਰ ਹੋ ਰਹੀ ਹੈ। Skip post by Indian Army - ভারতীয় সেনা আমার হিরোইন নই।। আমারা পাকিস্তান বর্ডারে ডিউটি তে আছি ... আমরা কী """" Jai hind """" পাওয়ার যোগ্য ??জানি আমাদের ছবি কেউ শেয়ার করবে না ...Posted by Indian Army - ভারতীয় সেনা on Thursday, 27 December 2018 End of post by Indian Army - ভারতীয় সেনা ਇਸ ਵਿੱਚ ਸੱਜੇ ਪਾਸੇ ਖੜ੍ਹੀ ਔਰਤ ਦੇ ਸੀਨੇ ਉੱਪਰ ਤਾਂ ਭਾਰਤੀ ਤਿਰੰਗੇ ਨਾਲ ਮਿਲਦੇ-ਜੁਲਦੇ ਇੱਕ ਝੰਡੇ ਵਰਗੀ ਚੀਜ਼ ਵੀ ਨਜ਼ਰ ਆਉਂਦੀ ਹੈ। ਬੰਗਾਲੀ ਭਾਸ਼ਾ ਦੇ ਫੇਸਬੁੱਕ ਪੇਜ @IndianArmysuppporter ਉੱਪਰ ਵੀ ਇਸ ਫੋਟੋ ਨੂੰ ਸ਼ੇਅਰ ਕੀਤਾ ਗਿਆ ਹੈ ਜਿੱਥੇ ਤਿੰਨ ਹਜ਼ਾਰ ਲੋਕਾਂ ਨੇ ਇਸ ਨੂੰ ਅੱਗੇ ਭੇਜ ਦਿੱਤਾ ਹੈ। Image copyright Getty Images ਫੋਟੋ ਕੈਪਸ਼ਨ ਸਾਲ 2018 ਵਿੱਚ ਉੱਤਰੀ ਇਰਾਕ ਦੇ ਦੋਹੁਕ ਇਲਾਕੇ ਵਿੱਚ ਟਰੇਨਿੰਗ ਦੌਰਾਨ ਪਸ਼ਮਰਗਾ ਫੀਮੇਲ ਫਾਈਟਰਜ਼ ਦੀ ਤਸਵੀਰ ਸੱਚ: ਅਸਲ ਵਿੱਚ ਇਹ ਤਸਵੀਰ ਕੁਰਦਿਸਤਾਨ ਦੀ ਪਸ਼ਮਰਗਾ ਫੋਰਸ ਵਿੱਚ ਸ਼ਾਮਲ ਔਰਤਾਂ ਦੀ ਹੈ। ਕੁਰਦ ਫੌਜ ਨੇ ਇਨ੍ਹਾਂ ਨੂੰ ਚਰਮਪੰਥੀ ਸੰਗਠਨ, ਕਥਿਤ ਇਸਲਾਮਿਕ ਸਟੇਟ (ਆਈਐੱਸ), ਦੇ ਲੜਾਕਿਆਂ ਨਾਲ ਟੱਕਰ ਲੈਣ ਲਈ ਤਿਆਰ ਕੀਤਾ ਹੈ। ਕਈ ਅੰਤਰਰਾਸ਼ਟਰੀ ਮੀਡੀਆ ਅਦਾਰੇ ਇਸ ਉੱਪਰ ਫ਼ੀਚਰ ਲਿਖ ਚੁੱਕੇ ਹਨ। ਆਪਣੀ ਪੜਤਾਲ ਵਿੱਚ ਇਹ ਵੇਖਿਆ ਕਿ ਕੁਰਦਿਸਤਾਨ ਦਾ ਝੰਡਾ ਭਾਰਤ ਦੇ ਝੰਡੇ ਨਾਲ ਮਿਲਦਾ ਹੈ। ਇਹ ਵੀ ਜ਼ਰੂਰ ਪੜ੍ਹੋਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈਜਦੋਂ 'ਗੁਆਚੇ' ਦਿਲ ਨੇ ਪੁਲਿਸ ਵਾਲਿਆਂ ਦੇ ਮੱਥੇ ਲਿਆ ਦਿੱਤੀਆਂ ਤਿਉੜੀਆਂਕਸ਼ਮੀਰ 'ਚ ਕਤਲੋ-ਗਾਰਦ ਖਿਲਾਫ਼ ਟੌਪਰ ਆਈਏਐਸ ਨੇ ਦਿੱਤਾ ਅਸਤੀਫ਼ਾ Image copyright facebook ਦਾਅਵਾ: ਸਾਡੇ ਜਵਾਨ -5 ਡਿਗਰੀ ਵਿੱਚ ਵੀ ਆਪਣਾ ਫਰਜ਼ ਨਿਭਾਉਂਦੇ ਹਨ, ਅਸੀਂ ਆਰਾਮ ਨਾਲ ਸੌਂਦੇ ਹਾਂ, ਇਹ ਆਪਣਾ ਵਤਨ ਬਚਾਉਂਦੇ ਹਨ। ਜੈ ਹਿੰਦ, ਜੈ ਭਾਰਤ। ਸਮੁੰਦਰ ਦੇ ਕਿਨਾਰੇ ਖੜ੍ਹੇ ਇਸ ਕਥਿਤ ਸੈਨਿਕ ਦੀ ਤਸਵੀਰ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੈ। ਤਸਵੀਰ ਵਿੱਚ ਜਿਹੜਾ ਸ਼ਖ਼ਸ ਹੈ ਉਸ ਦਾ ਚਿਹਰਾ ਬਰਫ਼ ਨਾਲ ਢਕਿਆ ਹੋਇਆ ਹੈ। Skip post by भारतीय योद्धा हमारे जवान -5 माईनस डिर्गी मे भी अपना फर्ज निभाते है , और हम आराम से सो जाते हैं , यह अपना वतन बचाते है ,जय हिन्द जय भारत.Posted by भारतीय योद्धा on Sunday, 6 January 2019 End of post by भारतीय योद्धा Skip post by हिंदुस्थानी सेना हमारे जवान -5 माईनस डिर्गी मे भी अपना फर्ज निभाते है , और हम आराम से सो जाते हैं , यह अपना वतन बचाते है ,जय हिन्द जय भारत.Posted by हिंदुस्थानी सेना on Sunday, 6 January 2019 End of post by हिंदुस्थानी सेना 'ਭਾਰਤੀ ਯੋਧਾ' ਨਾਂ ਦੇ ਫੇਸਬੁੱਕ ਪੇਜ ਦੇ ਇਲਾਵਾ ਵੀ ਕਈ ਫੇਸਬੁੱਕ ਪੰਨਿਆਂ ਅਤੇ ਟਵਿੱਟਰ ਉੱਪਰ ਇਹ ਤਸਵੀਰ ਸੈਂਕੜਿਆਂ ਵਾਰ ਸ਼ੇਅਰ ਹੋਈ ਹੈ। Image copyright Jerry Mills/ ਸੱਚ: ਇਹ ਅਸਲ ਵਿੱਚ ਡੈਨ ਨਾਂ ਦੇ ਅਮਰੀਕੀ ਤੈਰਾਕ ਤੇ ਸਰਫ਼ਰ ਦੀ ਹੈ। ਇੱਥੇ ਕਲਿਕ ਕਰ ਕੇ ਤੁਸੀਂ ਅਸਲ ਫੋਟੋ ਦੇਖ ਸਕਦੇ ਹੋ। ਜਿਸ ਵੀਡੀਓ ਵਿੱਚੋਂ ਇਹ ਤਸਵੀਰ ਕੱਢੀਗਈ ਹੈ ਉਸ ਨੂੰ 29 ਦਸੰਬਰ 2017 ਨੂੰ ਸੰਗੀਤਕਾਰ ਤੇ ਲੇਖਕ ਜੈਰੀ ਮਿਲਜ਼ ਨੇ ਆਪਣੇ ਯੂ-ਟਿਊਬ ਪੇਜ ਉੱਪਰ ਪਾਇਆ ਸੀ। Image Copyright Jerry Mills Jerry Mills Image Copyright Jerry Mills Jerry Mills ਇਸ ਨੂੰ ਪੋਸਟ ਕਰਦੇ ਹੋਏ ਜੈਰੀ ਨੇ ਲਿਖਿਆ ਸੀ, ""ਮਿਲੋ ਮਸ਼ਹੂਰ ਸਰਫ਼ਰ ਡੈਨ ਨੂੰ ਜੋ ਔਖੇ ਹਾਲਤ ਵਿੱਚ ਵੀ ਮਿਸ਼ੀਗਨ 'ਚ ਸੁਪੀਰੀਅਰ ਲੇਖ 'ਚ ਸਰਫ਼ਿੰਗ ਕਰਦੇ ਹਨ। ਜਿਸ ਵੇਲੇ ਮੈਂ ਇਹ ਵੀਡੀਓ ਸ਼ੂਟ ਕੀਤਾ ਤਾਂ ਤਾਪਮਾਨ -30 ਡਿਗਰੀ ਸੀ। ਵੀਡੀਓ ਬਣਾਉਂਦੇ ਹੋਏ ਮੇਰੇ ਹੱਥ ਸੁੰਨ ਪੈ ਰਹੇ ਸਨ ਅਤੇ ਡੈਨ ਦੀ ਕੀ ਹਾਲਤ ਸੀ, ਇਹ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ।""ਜੈਰੀ ਮਿਲਜ਼ ਦੇ ਇਸ ਵੀਡੀਓ ਨੂੰ ਹੁਣ ਤੱਕ ਇੱਕ ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਇਹ ਵੀ ਜ਼ਰੂਰ ਪੜ੍ਹੋਪਾਕਿਸਤਾਨ 'ਚ ਦਾਜ ਖਿਲਾਫ਼ ਅਨੋਖੀ ਮੁਹਿੰਮ'ਭਾਜਪਾ ਕਾਰਕੁਨ ਦੀ ਗਊ ਮਾਸ ਤਸਕਰੀ ਦੇ ਇਲਜ਼ਾਮ 'ਚ ਗ੍ਰਿਫ਼ਤਾਰੀ' ਦਾ ਸੱਚਜਿੱਥੇ ਪਿਤਾ ਦੀ ਗੱਲ ਨਾ ਮੰਨਣ 'ਤੇ ਕੁੜੀ ਨੂੰ ਹੋ ਸਕਦੀ ਹੈ ਜੇਲ੍ਹ ਪਹਿਲੀ ਵਾਰ ਨਹੀਂਅਜਿਹੀਆਂ ਤਸਵੀਰਾਂ ਪਹਿਲਾਂ ਵੀ ਸ਼ੇਅਰ ਕੀਤੀਆਂ ਜਾਂਦੀਆਂ ਰਹੀਆਂ ਹਨ। ਸਾਲ 2016-17 ਵਿੱਚ ਵਾਇਰਲ ਹੋਈ ਇੱਕ ਅਜਿਹੀ ਤਸਵੀਰ ਇਹ ਹੈ: Image copyright FB ਦਾਅਵਾ: ਭਾਰਤ ਦੇ ਸੱਚੇ ਹੀਰੋ ਨੂੰ ਦਿਲੋਂ ਸਲਾਮ। ਸਿਆਚਿਨ ਗਲੇਸ਼ੀਅਰ 'ਤੇ -50 ਡਿਗਰੀ 'ਚ ਡਿਊਟੀ ਕਰਦੇ ਭਾਰਤੀ ਜਵਾਨ। ਇਸ ਤਸਵੀਰ ਨੂੰ ਤਾਂ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਵੀ ਟਵੀਟ ਕੀਤਾ ਸੀ।ਇਹ ਤਸਵੀਰ ਸਾਲ 2014 ਵਿੱਚ ਯੂਕਰੇਨ ਵਿੱਚ ਵੀ ਵਾਇਰਲ ਹੋਈ ਸੀ। ਸੱਚ: ਇਹ ਦੋਵੇਂ ਤਸਵੀਰਾਂ ਰੂਸ ਦੇ ਫੌਜੀਆਂ ਦੀਆਂ ਹਨ। ਸਾਲ 2013 ਵਿੱਚ ਰੂਸ ਦੀ ਸਪੈਸ਼ਲ ਫੋਰਸ ਦੀ ਇੱਕ ਖ਼ਾਸ ਟਰੇਨਿੰਗ ਦੌਰਾਨ ਇਹ ਤਸਵੀਰਾਂ ਖਿੱਚੀਆਂ ਗਈਆਂ ਸਨ। ਰੂਸ ਦੀਆਂ ਕੁਝ ਅਧਿਕਾਰਤ ਵੈੱਬਸਾਈਟ ਉੱਪਰ ਵੀ ਇਹ ਉਪਲਭਧ ਹਨ। ਯੂਕਰੇਨ ਦੀ ਫੈਕਟ ਚੈੱਕ ਵੈੱਬਸਾਈਟ 'ਸਟੋਪ ਫੇਕ' ਵੀ ਸਾਲ 2014 ਵਿੱਚ ਇਨ੍ਹਾਂ ਤਸਵੀਰਾਂ ਦੀ ਸੱਚਾਈ ਦੱਸ ਚੁੱਕੀ ਹੈ। ਇਹ ਵੀ ਜ਼ਰੂਰ ਪੜ੍ਹੋਸਿਆਸਤਦਾਨਾਂ ਨੇ ਜੇ ਚੋਣਾਂ ਜਿੱਤਣੀਆਂ ਤਾਂ ਔਰਤਾਂ ਦੀ ਸੁਣਨੀ ਪੈਣੀਕਿਮ ਜੋਂਗ ਇਸ ਟਰੇਨ ਵਿੱਚ ਹੀ ਕਿਉਂ ਸਫ਼ਰ ਕਰਦੇ ਹਨ?ਟਰੰਪ ਦੀ ਜ਼ਿੱਦ ਕਾਰਨ ਅਮਰੀਕਾ 'ਚ ਥਾਂ-ਥਾਂ ਕੂੜੇ ਦੇ ਢੇਰਆਂਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਦਮ ਹੈ, ਤਾਂ ਚਮਚਾਗਿਰੀ ਛੱਡ ਬਾਗ਼ੀ ਹੋ ਜਾਓ 15 ਜੂਨ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44484333 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਜੀ-ਹਜ਼ੂਰੀ ਬੜੇ ਕੰਮ ਦੀ ਚੀਜ਼ ਹੈ। ਨੌਕਰੀ ਹੋਵੇ ਜਾਂ ਆਮ ਜ਼ਿੰਦਗੀ, ਜੀ-ਹਜ਼ੂਰੀ ਕਰਕੇ ਤੁਸੀਂ ਬੜੇ ਕੰਮ ਕੱਢ ਸਕਦੇ ਹੋ, ਤਰੱਕੀ ਹਾਸਲ ਕਰ ਸਕਦੇ ਹੋ, ਪੈਸੇ ਕਮਾ ਸਕਦੇ ਹੋ ਤੇ ਹੋਰ ਵੀ ਕਈ ਕੁਝ। ਦਫ਼ਤਰਾਂ ਵਿੱਚ ਵਧੇਰੇ ਲੋਕ ਇਸੇ ਨੁਸਖ਼ੇ 'ਤੇ ਹੀ ਅਮਲ ਕਰਦੇ ਹਨ। ਬੌਸ ਜਾਂ ਸੀਨੀਅਰ ਦੀ ਗੱਲ ਵਿੱਚ ਫੌਰਨ ਹਾਮੀ ਭਰ ਕੇ ਮੁਕਾਬਲੇ ਵਿੱਚ ਅੱਗੇ ਨਿਕਲ ਜਾਂਦੇ ਹਨ। ਹਾਂ ਵਿੱਚ ਹਾਂ ਮਿਲਾਉਣ ਵਾਲਿਆਂ ਦੇ ਮੁਕਾਬਲੇ ਉਹ ਲੋਕ ਜੋ ਬਾਗ਼ੀ ਕਹਾਉਂਦੇ ਹਨ, ਜੋ ਹਰੇਕ ਗੱਲ 'ਤੇ ਹਾਮੀ ਨਹੀਂ ਭਰਦੇ। ਬੌਸ ਦੀ ਰਾਇ ਨਾਲ ਹਮੇਸ਼ਾ ਇਤਫਾਕ ਨਹੀਂ ਰੱਖਦੇ, ਉਹ ਦਫ਼ਤਰ ਵਿੱਚ ਅਕਸਰ ਹਾਸ਼ੀਏ 'ਤੇ ਪਏ ਰਹਿੰਦੇ ਹਨ। ਇਹ ਵੀ ਪੜ੍ਹੋ ਕਿਵੇਂ ਵਧਾ ਸਕਦੇ ਹੋ ਤੁਸੀਂ ਆਪਣੀ ਯਾਦ ਸ਼ਕਤੀ?ਕੀ ਬੱਚਿਆਂ ਨੂੰ ਹੁਣ ਲਿਖਣਾ ਸਿੱਖਣ ਦੀ ਲੋੜ ਨਹੀਂ?ਸਿੰਗਾਪੁਰ ਨੇ 100 ਕਰੋੜ ਖਰਚ ਕੇ ਕੀ ਖੱਟਿਆਸਮਲਿੰਗਤਾ ਬਾਰੇ ਇਹ ਹਨ ਗ਼ਲਤ ਧਾਰਨਾਵਾਂ ਬਾਗ਼ੀ ਹੋਣ ਦੇ ਆਪਣੇ ਲਾਭ ਹਾਰਵਰਡ ਬਿਜ਼ਨਸ ਸਕੂਲ ਦੀ ਪ੍ਰੋਫੈਸਰ ਫ੍ਰਾਂਸੈਸਕਾ ਗਿਨੋ ਇੱਕ ਨਵਾਂ ਫਾਰਮੂਲਾ ਲੈ ਕੇ ਆਈ ਹੈ। ਉਨ੍ਹਾਂ ਨੇ ਇੱਕ ਕਿਤਾਬ ਲਿਖੀ ਹੈ ਰੀਬਲ ਟੈਲੇਂਟ (Rebel Talent)। ਇਸ ਕਿਤਾਬ ਵਿੱਚ ਫ੍ਰਾਂਸੈਸਕਾ ਨੇ ਤਰਕ ਦਿੱਤਾ ਹੈ ਕਿ ਬਾਗ਼ੀ ਹੋਣ ਦੇ ਆਪਣੇ ਲਾਭ ਹੁੰਦੇ ਹਨ। ਪੇਸ਼ੇਵਰ ਜ਼ਿੰਦਗੀ ਵਿੱਚ ਕਈ ਵਾਰ ਤੁਹਾਡੇ ਲਈ ਹਾਮੀ ਭਰਨ ਵਾਲੇ ਗਰੁੱਪ ਤੋਂ ਵੱਖ ਦਿਖਣਾ ਬੜੇ ਕੰਮ ਦੀ ਚੀਜ਼ ਹੋ ਸਕਦੀ ਹੈ। ਫ੍ਰਾਂਸੈਸਕਾ ਦਾ ਕਹਿਣਾ ਹੈ ਕਿ ਜਦੋਂ ਅਸੀਂ ਹਰ ਗੱਲ 'ਤੇ ਹਾਮੀ ਭਰਦੇ ਹਾਂ ਤਾਂ ਸੱਤਾਧਾਰੀ ਜਮਾਤ ਦਾ ਹਿੱਸਾ ਬਣ ਜਾਂਦੇ ਹਾਂ। ਅਜਿਹਾ ਲੱਗਦਾ ਹੈ ਕਿ ਸਾਡੀ ਹਸਤੀ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਨਾਲ ਚੰਗਾ ਮਹਿਸੂਸ ਹੁੰਦਾ ਹੈ। ਇਸ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਇਸ ਨਾਲ ਬਹੁਤ ਛੇਤੀ ਬੋਰੀਅਤ ਵੀ ਹੋ ਜਾਂਦੀ ਹੈ। ਤੁਸੀਂ ਹੌਲੀ-ਹੌਲੀ ਕੱਟਿਆ ਹੋਇਆ ਜਿਹਾ ਮਹਿਸੂਸ ਕਰਦੇ ਹੋ। ਵਗਦੀ ਹਵਾ ਦੇ ਨਾਲ ਆਪਣਾ ਰੁਖ਼ ਮੋੜਨਾ ਸੌਖਾ ਹੈ। ਪਰ ਇਸ ਨਾਲ ਤੁਹਾਨੂੰ ਸਾਰਾ ਬਨਾਵਟੀ ਲੱਗਣ ਲਗਦਾ ਹੈ। ਜਮਾਤ ਨਾਲ ਵੱਖ ਹੋ ਕੇ ਕੁਝ ਕਰੋਜੇਕਰ ਤੁਸੀਂ ਇਹ ਸਮਝਦੇ ਹੋ ਕਿ ਤੁਹਾਡੇ ਅੰਦਰ ਹੁਨਰ ਹੈ ਤਾਂ ਬਾਗ਼ੀ ਹੋ ਜਾਓ। ਜੀ-ਹਜ਼ੂਰੀ ਕਰਨ ਵਾਲਿਆਂ ਦੀ ਜਮਾਤ ਤੋਂ ਵੱਖ ਹੋ ਕੇ ਕੁਝ ਕਰੀਏ। ਫ੍ਰਾਂਸੈਸਕਾ ਸੈਲੇਬ੍ਰਿਟੀ ਨੇ ਸ਼ੇਹ ਮਾਸਿਮੋ ਬੋਤੁਰਾ ਦੀ ਮਿਸਾਲ ਦਿੱਤੀ ਹੈ। ਉਹ ਕਹਿੰਦੀ ਹੈ ਕਿ ਮਾਸਿਮੋ ਜਦੋਂ ਕੰਮ ਕਰਨ ਲਈ ਰੈਸਟੋਰੈਂਟ ਪਹੁੰਚਦੇ ਹਨ ਤਾਂ ਸ਼ੈਫ਼ ਦਾ ਲਿਬਾਸ ਪਹਿਨਣ ਤੋਂ ਬਾਅਦ ਝਾੜੂ ਚੁੱਕਦੇ ਹਨ। ਉਹ ਬਾਹਰ ਨਿਕਲ ਕੇ ਝਾੜੂ ਫੇਰਨ ਲੱਗਦੇ ਹਨ। ਦੇਖਣ ਵਾਲਿਆਂ 'ਤੇ ਇਸ ਦਾ ਡੂੰਘਾ ਮਨੋਵਿਗਿਆਨਕ ਅਸਰ ਪੈਂਦਾ ਹੈ। ਜੋ ਲੋਕ ਸ਼ੈੱਫ਼ ਬੇਤੁਰਾ ਨੂੰ ਝਾੜੂ ਲਗਉਂਦੇ ਦੇਖਦੇ ਹਨ, ਉਨ੍ਹਾਂ ਦੇ ਜ਼ਿਹਨ ਵਿੱਚ ਦੋ ਸਵਾਲ ਉਠਦੇ ਹਨ। ਪਹਿਲਾ ਤਾਂ ਇਹ ਕਿ ਆਖ਼ਿਰ ਸ਼ੈੱਫ਼ ਛਾੜੂ ਕਿਉਂ ਮਾਰ ਰਹੇ ਹਨ? ਦੂਜਾ ਸਵਾਲ ਦੇਖਣ ਵਾਲੇ ਖ਼ੁਦ ਨੂੰ ਕਰਦੇ ਹਨ ਕਿ ਜੇਕਰ ਸ਼ੈੱਫ਼ ਸਾਫ-ਸਫਾਈ ਕਰ ਸਕਦਾ ਹੈ ਤਾਂ ਹੋਰ ਕਿਉਂ ਨਹੀਂ ਕਰ ਰਹੇ ਇਹ ਕੰਮ? ਬੰਬਾਂ ਤੇ ਰਾਕਟਾਂ ਦੀ ਮਾਰ ਹੇਠ ਕ੍ਰਿਕਟ ਖੇਡਣ ਵਾਲੇ ਸ਼ੈਦਾਈਸੋਸ਼ਲ ਮੀਡੀਆ ਉੱਤੇ ਹਰਭਜਨ ਦੇ ਪਿੱਛੇ ਪਏ ਕਈ ਲੋਕ ਲੀਹ ਤੋਂ ਹਟ ਕੇ ਤੁਰਨ ਦੇ ਕੁਝ ਲਾਭ ਅਜਿਹੇ ਵੀ ਹਨ ਫ੍ਰਾਂਸੈਸਕਾ ਕਹਿੰਦੀ ਹੈ ਕਿ ਸ਼ੈਫ਼ ਬੋਤੁਰਾ ਇੱਕ ਬਾਗ਼ੀ ਹੈ। ਬੋਤੁਰਾ ਉਹ ਕੰਮ ਕਰਦੇ ਹਨ, ਜਿਸ ਦੀ ਉਨ੍ਹਾਂ ਕੋਲੋਂ ਆਸ ਨਹੀਂ ਕੀਤੀ ਜਾਂਦੀ। ਉਹ ਇੱਕ ਨਵੇਂ ਹੀ ਰੋਲ ਮਾਡਲ ਬਣ ਕੇ ਆਉਂਦੇ ਹਨ। ਬਹੁਤ ਸਾਰੇ ਲੋਕ ਉਨ੍ਹਾਂ ਦਾ ਸਨਮਾਨ ਕਰਨ ਲੱਗਦੇ ਹਨ। Image copyright Getty Images ਪਈਆਂ ਲੀਹਾਂ 'ਤੇ ਤੁਰਨ ਦੀ ਬਜਾਇ ਸ਼ੈਫ਼ ਦਾ ਝਾੜੂ ਚੁੱਕਣਾ ਇੱਕ ਬਗ਼ਾਵਤ ਹੀ ਹੈ। ਲੀਹ ਤੋਂ ਹਟ ਕੇ ਤੁਰਨ ਦੇ ਅਜਿਹੇ ਕਈ ਲਾਭ ਹਨ। ਫ੍ਰਾਂਸੈਸਕਾ ਕਹਿੰਦੇ ਹਨ ਕਿ ਅਜਿਹੇ ਬਾਗ਼ੀ ਲੋਕ ਸਭ ਤੋਂ ਵੱਧ ਆਪਣੇ ਅੰਦਰ ਦੇ ਸਵਾਲਾਂ ਨੂੰ, ਉਤਸੁਕਤਾ ਨੂੰ ਤਰਜ਼ੀਹ ਦਿੰਦੇ ਹਨ। ਉਹ ਜਾਦੂਗਰ ਹੈਰੀ ਹੋਦਿਨੀ ਦੀ ਮਿਸਾਲ ਦਿੰਦੀ ਹੈ। ਬਚਪਨ ਤੋਂ ਜਾਦੂਗਰਾਂ ਦੇ ਕਰਤੱਬ ਦੇਖਣ ਵਾਲੇ ਹੈਰੀ, ਖ਼ੁਦ ਵੀ ਵੱਡੇ ਹੋ ਕੇ ਜਾਦੂਗਰ ਹੀ ਬਣਨਾ ਚਾਹੁੰਦੇ ਸਨ। ਪਰ ਉਹ ਕੁਝ ਵੱਖਰਾ ਕਰਨਾ ਚਾਹੁੰਦੇ ਸਨ। ਉਨ੍ਹਾਂ ਦੇ ਮਨ ਵਿੱਚ ਬਸ ਇੱਕ ਹੀ ਗੱਲ ਸੀ ਕਿ ਦੇਖਣ ਵਾਲਿਆਂ ਨੂੰ ਆਪਣੇ ਮਾਇਆ ਜਾਲ ਵਿੱਚ ਫਸਾ ਕੇ ਰੱਖਣਾ। ਆਪਣੀ ਵੱਖਰਾ ਕਰਨ ਦੀ ਚਾਹਤ ਦੇ ਕਾਰਨ ਹੀ ਹੈਰੀ ਦੁਨੀਆਂ ਦੇ ਪ੍ਰਸਿੱਧ ਜਾਦੂਗਰ ਬਣੇ। ਵੱਖਰਾ ਕਰਨ ਬਾਰੇ ਸੋਚੋਜੇਕਰ ਤੁਹਾਡੇ ਅੰਦਰ ਇੱਕ ਬਾਗ਼ੀ ਵਸਦਾ ਹੈ ਤਾਂ ਤੁਸੀਂ ਉਸ ਦੀ ਮਦਦ ਨਾਲ ਹਮੇਸ਼ਾ ਇੱਕ ਨਵਾਂ ਨਜ਼ਰੀਆ ਬਣਾਉਣ ਦੀ ਕੋਸ਼ਿਸ਼ ਕਰੋ। ਲੀਹ 'ਤੇ ਤੁਰਨ ਵਾਲਿਆਂ ਦੀ ਬਜਾਇ ਵੱਖਰਾ ਕਰਨ ਬਾਰੇ ਸੋਚੋ। Image copyright Getty Images ਫ੍ਰਾਂਸੈਸਕਾ ਇਸ ਦੀ ਮਿਸਾਲ ਵਜੋਂ ਕੈਪਟਨ ਸਲੀ ਸਲੈਨਬਰਗ ਦਾ ਨਾਮ ਲੈਂਦੀ ਹੈ। ਸਲੈਨਬਰਗ ਨਿਊਯਾਰਕ ਦੀ ਹਡਸਨ ਨਦੀ ਵਿੱਚ ਜਹਾਜ਼ ਉਤਾਰ ਕੇ ਚਰਚਾ ਵਿੱਚ ਆਏ ਸਨ। ਜਦੋਂ ਜਹਾਜ਼ ਦਾ ਇੰਜਨ ਫੇਲ੍ਹ ਹੋ ਗਿਆ ਅਤੇ ਹਾਲਾਤ ਬੇਕਾਬੂ ਹੋ ਗਏ ਤਾਂ ਸਲੈਨਬਰਗ ਨੇ ਲੀਹ ਤੋਂ ਹਟ ਕੇ ਕੀਤਾ ਤੇ ਜਹਾਜ਼ ਨੂੰ ਪਾਣੀ ਵਿੱਚ ਉਤਾਰ ਦਿੱਤਾ। ਚਿੰਤਾ ਅਤੇ ਤਣਾਅ ਦੇ ਮਾਹੌਲ ਵਿੱਚ ਵੀ ਕੈਪਟਨ ਸਲੈਨਬਰਗ ਨੇ ਆਪਣੇ ਅੰਦਰ ਦੇ ਬਾਗ਼ੀ ਕੋਲੋਂ ਕੰਮ ਲਿਆ ਅਤੇ ਉਹ ਕੀਤਾ ਜੋ ਆਮ ਤੌਰ 'ਤੇ ਕੋਈ ਪਾਇਲਟ ਨਹੀਂ ਕਰਦਾ ਅਤੇ ਵੱਖਰਾ ਕਰਨ ਕਰਕੇ ਹੀ ਕੈਪਟਨ ਸਲੈਨਬਰਗ ਜਹਾਜ਼ ਵਿੱਚ ਬੈਠੇ 155 ਮੁਸਾਫ਼ਿਰਾਂ ਦੀ ਜਾਨ ਬਚਾਉਣ ਵਿੱਚ ਸਫ਼ਲ ਰਹੇ। ਬਾਗ਼ੀਆਂ ਬਾਰੇ ਅਕਸਰ ਇਹ ਸੋਚ ਰਹਿੰਦੀ ਹੈ ਕਿ ਉਹ ਦਫ਼ਤਰ ਦੇ ਕੰਮ-ਕਾਜ਼ ਅਤੇ ਮਾਹੌਲ ਲਈ ਠੀਕ ਨਹੀਂ ਹੈ। ਪਰ ਫ੍ਰਾਂਸੈਸਕਾ ਕਹਿੰਦੀ ਹੈ ਕਿ ਬਾਗ਼ੀਆਂ ਦੀ ਮੌਜੂਦਗੀ ਦਫ਼ਤਰ ਨੂੰ ਜ਼ਿੰਦਾਦਿਲ ਬਣਾਉਂਦੀ ਹੈ। ਉਨ੍ਹਾਂ ਦੀ ਬੇਬਾਕੀ ਦੂਜਿਆਂ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਵਿੱਚ ਉਤਸ਼ਾਹ ਭਰਦੀ ਹੈ। ਤਾਂ, ਦਫ਼ਤਰ ਵਿੱਚ ਜੇਕਰ ਤੁਸੀਂ ਵੀ ਹੁਣ ਤੱਕ ਜੀ-ਹਜ਼ੂਰੀ ਗੈਂਗ ਵਿੱਚ ਰਹੇ ਹੋ ਤਾਂ ਸ਼ਾਇਦ ਇਹ ਬਿਲਕੁਲ ਸਹੀ ਵੇਲਾ ਹੈ ਖ਼ੁਦ ਨੂੰ ਬਾਗ਼ੀ ਬਣਾ ਕੇ ਭੀੜ 'ਚੋਂ ਵੱਖਰੇ ਹੋਣ ਦਾ। 15 ਮਿੰਟ 'ਚ ਪੜੋ ਕਿਤਾਬ ਇੱਕ ਲੇਖਕ ਦਾ ਪੁਨਰਜਨਮ !(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਲੰਧਰ 'ਚ ਇੱਕ ਯੂਨੀਵਰਸਿਟੀ 'ਚ ਪਹੁੰਚਣ ਤੋਂ ਪਹਿਲਾਂ ਕਾਂਗਰਸ ਸਮਰਥਕਾਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇ ਲਗਾਏ ਅਤੇ ਦੂਜੇ ਪਾਸੇ ਗੁਰਦਾਸਪੁਰ 'ਚ ਰੈਲੀ ਵਾਲੀ ਥਾਂ 'ਤੇ ਭਾਜਪਾ ਵਰਕਰਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਔਰਤ ਯੋਧਿਆਂ ਦੀ ਬਹਾਦਰੀ ਦੇ ਕਿੱਸੇ ਫਲੌਰ ਮੈਕਡੋਨਲਡ ਬੀਬੀਸੀ ਟਰੈਵਲ 7 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45436468 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Chris Hellier/Getty Images ਫੋਟੋ ਕੈਪਸ਼ਨ ਅਮੇਜ਼ੋਨਸ ਨੂੰ ਤਾਕਤ ਲਈ ਜਾਣਿਆ ਜਾਂਦਾ ਹੈ ਅਫ਼ਰੀਕਾ ਦੁਨੀਆਂ ਦਾ ਅਜਿਹਾ ਮਹਾਂਦੀਪ ਹੈ, ਜਿੱਥੇ ਆਦੀਵਾਸੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਹਾਲਾਂਕਿ ਅਫ਼ਰੀਕਾ ਦੇ ਬਹੁਤ ਸਾਰੇ ਦੇਸ ਕਾਫ਼ੀ ਤਰੱਕੀ ਕਰ ਚੁੱਕੇ ਹਨ ਪਰ ਫੇਰ ਵੀ ਜ਼ਿੰਦਗੀ ਜਿਉਣ ਦਾ ਤਰੀਕਾ ਕਾਫ਼ੀ ਹੱਦ ਤੱਕ ਕਬੀਲਿਆਂ ਵਰਗਾ ਹੈ।ਪੁਰਾਤਨ ਸਮਾਜ ਹੋਣ ਦੇ ਬਾਵਜੂਦ ਕਈ ਅਫ਼ਰੀਕੀ ਕਬੀਲਿਆਂ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੀ ਮੰਨਿਆ ਜਾਂਦਾ ਹੈ। ਇੱਥੇ ਔਰਤ ਯੋਧਿਆਂ ਦਾ ਲੰਬਾ ਇਤਿਹਾਸ ਰਿਹਾ ਹੈ। ਇਹ ਪ੍ਰਥਾ ਅੱਜ ਵੀ ਜਾਰੀ ਹੈ।ਅਫ਼ਰੀਕੀ ਦੇਸ ਬੇਨਿਨ ਵਿੱਚ ਇੱਕ ਸਮਾਂ ਦਾਹੋਮੇ ਸੂਬਾ ਸੀ ਅਤੇ ਇਸ ਦੀ ਰਾਜਾਧਨੀ ਸੀ ਅਬੋਮੇ। ਕਿਹਾ ਜਾਂਦਾ ਹੈ ਕਿ ਇਸ ਸੂਬੇ ਦੀ ਕਮਾਨ ਔਰਤਾਂ ਦੇ ਹੱਥ ਵਿੱਚ ਸੀ। ਇਨ੍ਹਾਂ ਮਹਿਲਾ ਸੂਰਮਿਆਂ ਨੂੰ ਅਮੇਜ਼ੋਨਜ਼ ਕਿਹਾ ਜਾਂਦਾ ਹੈ। ਇਹ ਵੀ ਪੜ੍ਹੋ:'29 ਸਾਲ ਤੱਕ ਮੈਂ ਕੁੜੀ ਸੀ, ਫਿਰ ਕਿਹਾ ਮੁੰਡਾ ਬਣ ਜਾ'ਉਜੜਿਆਂ ਦੀਆਂ ਪੈੜਾਂ ਲੱਭਣ ਲਈ ਵਸਦੇ ਘਰ ਉਜਾੜੇਸਮਲਿੰਗਤਾ ਬਾਰੇ ਇਹ ਹਨ ਗ਼ਲਤ ਧਾਰਨਾਵਾਂ ਅੱਜ ਵੀ ਇੱਥੋਂ ਦੇ ਕਬੀਲੇ ਦੀ ਸਭ ਤੋਂ ਬਜ਼ੁਰਗ ਔਰਤ ਨੂੰ ਸੂਬੇ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਅਤੇ ਦੂਜੀਆਂ ਸਾਰੀਆਂ ਔਰਤਾਂ ਉਸਦੀ ਰੱਖਿਆ ਕਰਦੀਆਂ ਹਨ। ਹਾਲਾਂਕਿ, ਆਧੁਨਿਕਤਾ ਨੇ ਪੁਰਾਣੇ ਕਬੀਲਿਆਂ ਦੇ ਤਮਾਮ ਰਿਵਾਜ਼ ਬਦਲ ਦਿੱਤੇ ਹਨ। ਪਰ ਦਾਹੋਮੇ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਜੇ ਵੀ ਸਾਰੀਆਂ ਜ਼ਿੰਮੇਦਾਰੀਆਂ ਔਰਤਾਂ ਹੀ ਨਿਭਾਉਂਦੀਆਂ ਹਨ। ਬੇਨਿਨ ਦੀਆਂ ਲੋਕ-ਕਥਾਵਾਂ ਮੁਤਾਬਕ, ਦਾਹੋਮੇ ਸੂਬਾ ਪੱਛਮੀ ਅਫ਼ਰੀਕਾ ਵਿੱਚ 1625 ਤੋਂ ਲੈ ਕੇ 1894 ਤੱਕ ਰਿਹਾ। ਇਸ ਸੂਬੇ ਦੀ ਮੁੱਖ ਤਾਕਤ ਸੀ ਬਹਾਦੁਰ ਅਤੇ ਨਿਡਰ ਮਹਿਲਾ ਯੋਧਿਆਂ ਦੀ ਫੌਜ ਜਿਹੜੀ ਕਿਸੇ ਨਾਲ ਵੀ ਲੋਹਾ ਲੈਣ ਤੋਂ ਪਿੱਛੇ ਨਹੀਂ ਹਟਦੀ ਸੀ। ਅੱਜ ਵੀ ਹੈ ਮਹਿਲਾ ਯੋਧਿਆਂ ਦੀ ਟੁਕੜੀਕਿਹਾ ਜਾਂਦਾ ਹੈ ਕਿ 1892 ਵਿੱਚ ਜਦੋਂ ਫਰਾਂਸ ਦੇ ਨਾਲ ਲੜਾਈ ਹੋਈ ਤਾਂ ਇਨ੍ਹਾਂ ਮਹਿਲਾ ਯੋਧਿਆਂ ਨੇ ਡਟ ਕੇ ਮੁਕਾਬਲਾ ਕੀਤਾ। 434 ਮਹਿਲਾ ਯੋਧਿਆਂ ਵਿੱਚੋਂ ਸਿਰਫ਼ 17 ਹੀ ਜ਼ਿੰਦਾ ਬਚੀਆਂ ਸਨ। Image copyright The Picture Art Collection/Alamy ਫੋਟੋ ਕੈਪਸ਼ਨ ਦਾਹੋਮੇ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਜੇ ਵੀ ਸਾਰੀਆਂ ਜ਼ਿੰਮੇਦਾਰੀਆਂ ਔਰਤਾਂ ਹੀ ਨਿਭਾਉਂਦੀਆਂ ਹਨ ਇਹ ਹੋਰ ਗੱਲ ਹੈ ਕਿ ਇਸ ਲੜਾਈ ਤੋਂ ਬਾਅਦ ਦਾਹੋਮੇ ਸੂਬੇ ਫਰਾਂਸ ਦਾ ਉਪਨਿਵੇਸ਼ ਬਣ ਗਿਆ ਸੀ। ਇਨ੍ਹਾਂ ਯੋਧਿਆਂ ਨੇ ਯੂਰਪ ਅਤੇ ਗੁਆਂਢੀ ਕਬੀਲਿਆਂ ਨੂੰ ਕਦੇ ਆਪਣੇ ਸੂਬੇ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਦਾਹੋਮੇ ਦੀ ਰਿਆਸਤ ਦੇ ਵਾਰਿਸ ਅੱਜ ਵੀ ਬੇਨਿਨ ਵਿੱਚ ਰਹਿੰਦੇ ਹਨ। ਕਹਿੰਦੇ ਹਨ ਕਿ ਦਾਹੋਮੇ ਦੀਆਂ ਇਨ੍ਹਾਂ ਮਹਿਲਾ ਯੋਧਿਆਂ ਦੀ ਫੌਜ ਦੀ ਨੀਂਹ ਮਹਾਰਾਣੀ ਹੈਂਗਬੇ ਨੇ ਰੱਖੀ ਸੀ। ਹੈਂਗਬੇ ਨੇ ਅਠਾਰਵੀਂ ਸਦੀ ਵਿੱਚ ਆਪਣੇ ਜੁੜਵਾਂ ਭਰਾ ਅਕਾਬਾ ਦੀ ਮੌਤ ਤੋਂ ਬਾਅਦ ਰਾਜਭਾਗ ਸੰਭਾਲਿਆ। ਪਰ ਕੁਝ ਹੀ ਸਮੇਂ ਬਾਅਦ ਛੋਟੇ ਭਰਾ ਅਗਾਜਾ ਨੇ ਉਸ ਨੂੰ ਗੱਦੀ ਤੋਂ ਹਟਾ ਦਿੱਤਾ। ਮੌਜੂਦਾ ਰਾਣੀ ਦੇ ਮੁਤਾਬਕ ਅਗਾਜਾ ਨੇ ਹੈਂਗਬੇ ਦੇ ਜ਼ਮਾਨੇ ਦੀਆਂ ਤਮਾਮ ਨਿਸ਼ਾਨੀਆਂ ਨੂੰ ਤਹਿਸ-ਨਹਿਸ ਕਰ ਦਿੱਤਾ। ਅਗਾਜਾ ਮਰਦਵਾਦੀ ਸੀ। ਉਸ ਨੂੰ ਲਗਦਾ ਸੀ ਕਿ ਰਾਜ ਕਰਨ ਦਾ ਹੱਕ ਸਿਰਫ਼ ਮਰਦਾਂ ਦਾ ਹੈ। ਉਸ ਨੇ ਔਰਤਾਂ ਦੇ ਸ਼ਾਸਨਕਾਲ ਦੀਆਂ ਤਮਾਮ ਨਿਸ਼ਾਨੀਆਂ ਨੂੰ ਖ਼ਤਮ ਕਰ ਦਿੱਤਾ। ਇਸ ਲਈ ਕੁਝ ਇਤਿਹਾਸਕਾਰ ਵੀ ਰਾਣੀ ਹੈਂਗਬੇ ਦੇ ਵਜੂਦ ਬਾਰੇ ਪੁਖ਼ਤਾ ਤੌਰ 'ਤੇ ਜ਼ਿਕਰ ਨਹੀਂ ਕਰਦੇ।ਇਸਦੇ ਬਾਵਜੂਦ ਰਾਣੀ ਹੈਂਗਬੇ ਦੀ ਵਿਰਾਸਤ ਅਤੇ ਮਹਿਲਾ ਯੋਧਿਆਂ ਦੀ ਟੁਕੜੀ ਰੱਖਣ ਦਾ ਚਲਨ ਅੱਜ ਵੀ ਜ਼ਿੰਦਾ ਹੈ। ਅਮੇਜ਼ੋਨਜ਼ ਦੇ ਵਜੂਦ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਹਾਣੀਆਂ ਮਸ਼ਹੂਰ ਹਨ। ਕਈਆਂ ਦਾ ਕਹਿਣਾ ਹੈ ਕਿ ਇਹ ਹਾਥੀਆਂ ਦਾ ਸ਼ਿਕਾਰ ਕਰਦੀਆਂ ਸਨ ਪਰ ਇਨ੍ਹਾਂ ਨੂੰ ਇਨਸਾਨਾਂ ਦੇ ਸ਼ਿਕਾਰ ਵਿੱਚ ਵੀ ਮੁਹਾਰਤ ਹਾਸਲ ਸੀ। ਉੱਥੇ ਹੀ ਇੱਕ ਹੋਰ ਥਿਊਰੀ ਦੇ ਮੁਤਾਬਕ ਅਮੇਜ਼ੋਨਜ਼ ਸ਼ਾਹੀ ਸੁਰੱਖਿਆਕਰਮੀ ਸਨ, ਜਿਹੜੀ ਮਹਾਰਾਣੀ ਹੈਂਗਬੇ ਅਤੇ ਉਸ ਤੋਂ ਬਾਅਦ ਦੇ ਸ਼ਾਸਕਾਂ ਦੀ ਵੀ ਸੁਰੱਖਿਆ ਗਾਰਡ ਬਣਦੀ ਰਹੀ। Image copyright Fleur Macdonald ਫੋਟੋ ਕੈਪਸ਼ਨ ਰਾਣੀ ਹੈਂਗਬੇ ਅਤੇ ਉਨ੍ਹਾਂ ਦੇ ਅਮੇਜ਼ੋਨਸ ਅੱਜ ਵੀ ਹਨ 1818 ਤੋਂ 1858 ਤੱਕ ਰਾਜਾ ਘੀਜ਼ੋ ਨੇ ਦਾਹੋਮੇ ਸੂਬੇ ਦੀ ਕਮਾਨ ਸੰਭਾਲੀ ਹੋਈ ਸੀ ਅਤੇ ਉਸੇ ਨੇ ਅਮੇਜ਼ੋਨਜ਼ ਨੂੰ ਆਪਣੀ ਫੌਜ ਵਿੱਚ ਅਧਿਕਾਰਤ ਰੂਪ ਵਿੱਚ ਸ਼ਾਮਲ ਕੀਤਾ ਸੀ। ਇਸ ਕਦਮ ਦੇ ਪਿੱਛੇ ਵੀ ਇੱਕ ਵੱਡਾ ਕਾਰਨ ਸੀ। ਅਫ਼ਰੀਕੀ ਕਬੀਲਿਆਂ ਦੇ ਮਰਦਾਂ ਨੂੰ ਵੱਡੇ ਪੱਧਰ 'ਤੇ ਯੂਰਪੀ ਆਪਣੇ ਇੱਥੇ ਗੁਲਾਮ ਬਣਾ ਲੈਂਦੇ ਸਨ। ਅਜਿਹੇ ਵਿੱਚ ਅਫ਼ਰੀਕੀ ਸਮਾਜ ਵਿੱਚ ਮਰਦਾਂ ਦੀ ਕਮੀ ਹੋਣ ਲੱਗੀ ਸੀ। ਮਰਦਾਂ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਵੀ ਔਰਤਾਂ 'ਤੇ ਆ ਗਿਆ ਸੀ। ਭਗਵਾਨ ਜੋ ਮਰਦ ਅਤੇ ਔਰਤ ਹੈਬੇਨਿਨ ਦੇ ਲੋਕਾਂ ਦਾ ਧਰਮ ਵੁਡਨ ਹੈ ਅਤੇ ਇਨ੍ਹਾਂ ਦਾ ਦੇਵਤਾ ਹੈ ਮਾਵੂ-ਲਿਸਾ, ਜਿਹੜਾ ਮਰਦ ਅਤੇ ਔਰਤ ਦੋਵੇਂ ਹੈ। ਮੰਨਿਆ ਜਾਂਦਾ ਹੈ ਕਿ ਇਸ ਦੇਵਤਾ ਨੇ ਸ੍ਰਿਸ਼ਟੀ ਦੀ ਸਿਰਜਨਾ ਕੀਤਾ ਹੈ। ਇਸ ਲਈ ਮਰਦ ਅਤੇ ਔਰਤ ਵਿੱਚ ਕੋਈ ਭੇਦ ਨਹੀਂ ਕੀਤਾ ਗਿਆ ਅਤੇ ਸਾਰੇ ਖੇਤਰਾਂ ਵਿੱਚ ਉਨ੍ਹਾਂ ਦੀ ਬਰਾਬਰ ਹਿੱਸੇਦਾਰੀ ਰਹੀ। ਪਰ ਸੂਬੇ ਦੀ ਕਮਾਨ ਕਿਸੇ ਮਰਦ ਦੇ ਹੱਥ ਵਿੱਚ ਹੀ ਸੀ। ਇਹ ਵੀ ਪੜ੍ਹੋ:ਮੁਗ਼ਲਾਂ ਦੇ ਜ਼ਮਾਨੇ ਦੀ ਤਾਕਤਵਰ ਔਰਤ ਦੀ ਕਹਾਣੀਯੋਰੂਸ਼ਲਮ ਦੀ ਸਰਾਂ ਜਿੱਥੇ ਬਾਬਾ ਫ਼ਰੀਦ ਨੇ ਕੀਤੀ ਸੀ ਇਬਾਦਤ ਕਿੰਨਾ ਅੰਧਵਿਸ਼ਵਾਸੀ ਸੀ ਮੁਗ਼ਲ ਬਾਦਸ਼ਾਹ ਔਰੰਗਜ਼ੇਬ?ਬਹੁਤ ਸਾਰੇ ਯੂਰਪੀ ਗੁਲਾਮਾਂ ਦੇ ਸੌਦਾਗਰ, ਮਿਸ਼ਨਰੀ ਅਤੇ ਉਪਨਿਵੇਸ਼ਵਾਦੀਆਂ ਦੇ ਦਸਤਾਵੇਜ਼ਾਂ ਵਿੱਚ ਅਮੇਜ਼ੋਨਜ਼ ਦਾ ਜ਼ਿਕਰ ਮਿਲਦਾ ਹੈ, ਜਿਹੜੇ ਨਿਡਰ ਯੋਧਾ ਦੇ ਤੌਰ 'ਤੇ ਉਨ੍ਹਾਂ ਦੇ ਗੁਣ ਗਾਉਂਦੇ ਹਨ।ਇਟਲੀ ਦੇ ਇੱਕ ਧਾਰਮਿਕ ਗੁਰੂ ਫਰਾਂਸਿਸਕੋ ਬੋਰਘੇਰੋ 1861 ਦੀ ਇੱਕ ਫੌਜੀ ਮੁਹਿੰਮ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਮਹਿਲਾ ਯੋਧਿਆਂ ਨਾਲ ਉਨ੍ਹਾਂ ਦਾ ਸਾਹਮਣਾ ਹੋਇਆ ਸੀ। ਉਨ੍ਹਾਂ ਵਿੱਚੋਂ ਵਧੇਰੇ ਮਹਿਲਾ ਸਿਪਾਹੀ 120 ਮੀਟਰ ਉੱਚੇ ਖ਼ੁਰਦਰੇ ਕਿੱਕਰ ਦੇ ਦਰਖ਼ਤ 'ਤੇ ਬਿਨਾਂ ਕਿਸੇ ਡਰ ਦੇ ਨੰਗੇ ਪੈਰ ਚੜ੍ਹ ਗਈਆਂ ਅਤੇ ਆਖ਼ਰੀ ਦਮ ਤੱਕ ਵਾਰ ਕਰਦੀਆਂ ਰਹੀਆਂ। Image copyright ullstein bild/Getty Images ਫੋਟੋ ਕੈਪਸ਼ਨ ਲਿਓਨਾਰਡ ਬੇਨਿਨ ਵਿੱਚ ਹੀ ਪੈਦਾ ਹੋਏ ਅਤੇ ਫ਼ਿਲਹਾਲ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਰਾਜਨੀਤੀ ਦੇ ਪ੍ਰੋਫੈਸਰ ਹਨ 19ਵੀਂ ਸ਼ਤਾਬਦੀ ਵਿੱਚ ਜਿਹੜੇ ਯੂਰਪੀ ਲੋਕਾਂ ਨੇ ਦਾਹੋਮੇ ਸੂਬੇ ਦਾ ਦੌਰਾ ਕੀਤਾ ਸੀ ਉਹ ਸਾਰੇ ਯੂਨਾਨੀ ਯੋਧਿਆਂ ਤੋਂ ਬਾਅਦ ਅਫਰੀਕੀ ਅਮੇਜ਼ੋਨਜ਼ ਨੂੰ ਹੀ ਸਭ ਤੋਂ ਵੱਧ ਬਹਾਦਰ ਮੰਨਦੇ ਹਨ। ਅੱਜ ਦੇ ਇਤਿਹਾਸਕਾਰ ਅਮੇਜ਼ੋਨ਼ਜ਼ ਦੇ ਵਜੂਦ ਦਾ ਜ਼ਿਕਰ ਕਰਨ ਲੱਗੇ ਹਨ। ਉਹ ਇਨ੍ਹਾਂ ਲਈ ਮੀਨੋ ਸ਼ਬਦ ਦੀ ਵਰਤੋਂ ਕਰਦੇ ਹਨ ਜਿਸਦਾ ਮਤਲਬ ਹੈ ਸਾਡੀ ਮਾਂ। ਪਰ ਲਿਓਨਾਰਡ ਵਾਂਚੀਕੋਨ ਇਸ ਨਾਲ ਇਤਫ਼ਾਕ ਨਹੀਂ ਰਖਦੇ। ਇਨ੍ਹਾਂ ਮੁਤਾਬਕ ਮੀਨੋ ਦਾ ਮਤਲਬ ਹੈ ਚੁੜੇਲ। ਲਿਓਨਾਰਡ ਬੇਨਿਨ ਵਿੱਚ ਹੀ ਪੈਦਾ ਹੋਏ ਅਤੇ ਫ਼ਿਲਹਾਲ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਰਾਜਨੀਤੀ ਦੇ ਪ੍ਰੋਫੈਸਰ ਹਨ। ਅੱਜ ਦਾਹੋਮੇ ਸੂਬਾ ਤਾਂ ਨਹੀਂ ਹੈ, ਪਰ ਰਾਣੀ ਹੈਂਗਬੇ ਅਤੇ ਉਨ੍ਹਾਂ ਦੇ ਅਮੇਜ਼ੋਨਜ਼ ਅੱਜ ਵੀ ਹਨ। ਇਨ੍ਹਾਂ ਦਾ ਜ਼ਿਕਰ ਪੂਜਾ-ਪਾਠ ਵਿੱਚ ਹੁੰਦਾ ਹੈ। ਧਾਰਮਿਕ ਸਮਾਗਮਾਂ ਵਿੱਚ ਹੀ ਰਾਣੀ ਅਤੇ ਅਮੇਜ਼ੋਨਜ਼ ਸ਼ਾਹੀ ਅੰਦਾਜ਼ ਵਿੱਚ ਨਜ਼ਰ ਆਉਂਦੀ ਹੈ।ਪਰ ਅੱਜ ਵੀ ਜਦੋਂ ਰਾਣੀ ਚੱਲਦੀ ਹੈ ਤਾਂ ਉਸਦੀ ਮਹਿਲਾ ਸੁਰੱਖਿਆਕਰਮੀ ਉਸਦੇ ਨਾਲ ਛਤਰੀ ਲੈ ਕੇ ਚਲਦੀ ਹੈ ਜਿਸ 'ਤੇ ਕਸ਼ੀਦਾਕਾਰੀ ਨਾਲ ਰਾਣੀ ਹੈਂਗਬੇ ਲਿਖਿਆ ਰਹਿੰਦਾ ਹੈ। 18ਵੀਂ ਅਤੇ 19ਵੀਂ ਸਦੀ ਵਿੱਚ ਇਹ ਛਤਰੀਆਂ ਸਾਦੀਆਂ ਹੁੰਦੀਆਂ ਸਨ। ਉਸ 'ਤੇ ਕਿਤੇ-ਕਿਤੇ ਪਸ਼ੂ-ਪੰਛੀਆਂ ਦੇ ਚਿੱਤਰ ਬਣੇ ਹੁੰਦੇ ਸਨ ਨਾਲ ਹੀ ਇਸ 'ਤੇ ਹਰਾਏ ਗਏ ਦੁਸ਼ਮਣਾਂ ਦੀਆਂ ਹੱਡੀਆਂ ਸਜੀਆਂ ਹੁੰਦੀਆਂ ਸਨ। ਇਨਸਾਨੀ ਖੋਪੜੀ ਹੋ ਸਕਦੀ ਹੈ ਟਰਾਫ਼ੀਇਸ ਸੂਬੇ ਵਿੱਚ ਪ੍ਰਥਾ ਸੀ ਕਿ ਹਰੇਕ ਨਵਾਂ ਰਾਜਾ ਆਪਣੇ ਬਜ਼ੁਰਗਾਂ ਦੇ ਮਹਿਲ ਦੇ ਨਾਲ ਹੀ ਆਪਣੇ ਲਈ ਨਵਾਂ ਮਹਿਲ ਬਣਾਵੇਗਾ। ਪੁਰਾਣੇ ਰਾਜਾ ਦੇ ਮਹਿਲ ਨੂੰ ਮਿਊਜ਼ੀਅਮ ਬਣਾ ਦਿੱਤਾ ਜਾਂਦਾ ਸੀ। ਹਾਲਾਂਕਿ ਦਾਹੋਮੇ ਸੂਬੇ ਦੇ ਅੰਤਿਮ ਸ਼ਾਸਕ ਬੇਹਾਨਜ਼ਿਨ ਨੇ ਫਰਾਂਸੀਸੀ ਯੋਧਿਆਂ ਦੇ ਪਹੁੰਚਣ ਤੋਂ ਪਹਿਲਾਂ ਆਪਣੇ ਮਹਿਲ ਵਿੱਚ ਅੱਗ ਲਗਾ ਲਈ ਸੀ। ਫਿਰ ਵੀ ਉਸਦੇ ਕੁਝ ਅਵਸ਼ੇਸ਼ ਬਾਕੀ ਹਨ ਜਿਨ੍ਹਾਂ 'ਤੇ ਯੂਨੈਸਕੋ ਦਾ ਬੋਰਡ ਲਟਕਿਆ ਹੋਇਆ ਹੈ। Image copyright Marvel/Disney ਫੋਟੋ ਕੈਪਸ਼ਨ 2018 ਵਿੱਚ ਆਈ ਫ਼ਿਲਮ ਬਲੈਕ ਪੈਂਥਰ ਵੀ ਸ਼ਾਇਦ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਬਣਾਈ ਗਈ ਇਨ੍ਹਾਂ ਅਵਸ਼ੇਸ਼ਾਂ 'ਤੇ ਕੀਤੀ ਗਈ ਨੱਕਾਸ਼ੀ ਦੱਸਦੀ ਹੈ ਕਿ ਅਮੇਜ਼ੋਨਜ਼ ਕਿਵੇਂ ਲਾਠੀ ਦੀ ਵਰਤੋਂ ਕਰਦੀ ਸੀ ਅਤੇ ਕਿਵੇਂ ਬੰਦੂਕਾਂ, ਚਾਕੂ, ਛੁਰੀਆਂ ਦੀ ਵਰਤੋਂ ਕਰਕੇ ਦੁਸ਼ਮਣ ਨੂੰ ਪਛਾੜ ਦਿੰਦੀ ਸੀ। ਮਹਿਲ ਦੀ ਇੱਕ ਅਲਮਾਰੀ ਤੋਂ ਇਨਸਾਨੀ ਖੋਪੜੀ ਵਿੱਚ ਘੋੜੇ ਦੀ ਪੂੰਛ ਰੱਖੀ ਦੇਖੀ ਗਈ ਹੈ। ਇਸਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੱਕ ਤਰ੍ਹਾਂ ਦੀ ਟਰਾਫ਼ੀ ਸੀ ਜਿਸ ਨੂੰ ਇੱਕ ਅਮੇਜ਼ੋਨ ਨੇ ਆਪਣੇ ਸਮਰਾਟ ਨੂੰ ਸੌਂਪਿਆ ਸੀ। ਇਸਦੀ ਵਰਤੋਂ ਮੱਖੀਮਾਰ ਦੇ ਤੌਰ 'ਤੇ ਹੁੰਦੀ ਸੀ। ਅਮੇਜ਼ੋਨਜ਼ ਦੀ ਕਹਾਣੀ ਹਮੇਸ਼ਾ ਹੀ ਪ੍ਰੇਰਨਾ ਦਿੰਦੀ ਰਹੀ ਹੈ। ਹੋ ਸਕਦਾ ਹੈ ਕਿ 2018 ਵਿੱਚ ਆਈ ਫ਼ਿਲਮ ਬਲੈਕ ਪੈਂਥਰ ਵੀ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਬਣਾਈ ਗਈ ਹੋਵੇ।ਇਹ ਵੀ ਪੜ੍ਹੋ:'ਇਹ ਬੇਤੁਕਾ ਤਰਕ ਹੈ ਕਿ ਸਾਰੇ ਧਰਮ ਸਮਲਿੰਗੀ ਸਬੰਧਾਂ ਨੂੰ ਪਾਪ ਸਮਝਦੇ ਹਨ'ਕਿਸ ਦੇਸ 'ਚ ਲੋਕ ਪੜ੍ਹਾਈ 'ਤੇ ਵੱਧ ਖਰਚ ਕਰਦੇ ਹਨ?ਜਦੋਂ ਦੁੱਧ ਚੁੰਘਾਉਂਦੀ ਮਾਂ ਨੂੰ ਟਰੇਨ 'ਚ ਖੜ੍ਹੇ ਰਹਿਣਾ ਪਿਆਡਾ. ਆਰਥਰ ਵੀਡੋ ਦਾ ਕਹਿਣਾ ਹੈ ਕਿ ਅਫ਼ਰੀਕਾ ਵਿੱਚ ਔਰਤਾਂ ਦੇ ਇਤਿਹਾਸ ਬਦਲਦਾ ਰਿਹਾ ਹੈ। ਕੁਝ ਇਤਿਹਾਸਕਾਰ ਅਮੇਜ਼ੋਨ਼ ਦੇ ਇਤਿਹਾਸ ਨੂੰ ਸ਼ੌਰਿਆ ਅਤੇ ਵੀਰਤਾ ਦਾ ਇਤਿਹਾਸ ਦੱਸਦੇ ਹਨ ਜਦਕਿ ਕੁਝ ਇਤਿਹਾਸਕਾਰ ਮੰਨਦੇ ਹਨ ਕਿ ਅਮੇਜ਼ੋਨਸ ਉਹੀ ਕਰਦੀ ਸੀ ਜੋ ਇੱਕ ਯੋਧਾ ਨੂੰ ਕਰਨਾ ਚਾਹੀਦਾ ਹੈ। ਲਿਹਾਜ਼ਾ ਉਨ੍ਹਾਂ ਦਾ ਰੋਲ ਬਹੁਤ ਵਧਾ-ਚੜ੍ਹਾ ਕੇ ਨਹੀਂ ਦੱਸਿਆ ਜਾਣਾ ਚਾਹੀਦਾ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਸੀਂ ਗੱਲਬਾਤ ਕਰਦੇ, ਉਹ ਸਾਡੇ ਫੌਜੀਆਂ ਦੇ ਸਿਰ ਵੱਢਦੇ-ਸੁਸ਼ਮਾ ਸਵਰਾਜ 30 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45692657 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Pid ਫੋਟੋ ਕੈਪਸ਼ਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਰਤ ਨੇ ਸ਼ਾਂਤੀ ਤੇ ਸਿਆਸਤ ਨੂੰ ਤਰਜੀਹ ਦਿੱਤੀ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਤੀਜੀ ਵਾਰ ਪਾਕਿਸਤਾਨ ਨਾਲ ਗੱਲਬਾਤ ਦਾ ਮੌਕਾ ਗੁਆ ਦਿੱਤਾ ਹੈ।ਸ਼ਾਹ ਮਹਿਮੂਦ ਕੁਰੈਸ਼ੀ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ 73ਵੀਂ ਸਾਲਾਨਾ ਮਹਾਸਭਾ ਵਿੱਚ ਬੋਲ ਰਹੇ ਸਨ।ਉਨ੍ਹਾਂ ਕਿਹਾ, ""ਅਸੀਂ ਮਜ਼ਬੂਤ ਅਤੇ ਗੰਭੀਰ ਗੱਲਬਾਤ ਦੇ ਜ਼ਰੀਏ ਤਮਾਮ ਮੁੱਦਿਆਂ ਦਾ ਹੱਲ ਚਾਹੁੰਦੇ ਹਾਂ। ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਅਤੇ ਭਾਰਤ ਦੀ ਤੈਅ ਮੁਲਾਕਾਤ ਤਮਾਮ ਮੁੱਦਿਆਂ 'ਤੇ ਗੱਲਬਾਤ ਕਰਨ ਦਾ ਇੱਕ ਚੰਗਾ ਮੌਕਾ ਸੀ ਪਰ ਆਪਣੇ ਰਵੱਈਏ ਕਾਰਨ ਮੋਦੀ ਸਰਕਾਰ ਨੇ ਇਹ ਮੌਕਾ ਗੁਆ ਦਿੱਤਾ ਹੈ।''""ਉਨ੍ਹਾਂ ਨੇ ਸ਼ਾਂਤੀ ਤੇ ਸਿਆਸਤ ਨੂੰ ਤਰਜੀਹ ਦਿੱਤੀ ਹੈ ਅਤੇ ਅਜਿਹੀ ਡਾਕ ਟਿਕਟਾਂ ਨੂੰ ਮੁੱਦਾ ਬਣਾਇਆ ਜੋ ਮਹੀਨਿਆਂ ਪਹਿਲਾਂ ਜਾਰੀ ਹੋਈਆਂ ਸਨ।''ਇਹ ਵੀ ਪੜ੍ਹੋ:ਬਾਦਲਾਂ ਦੇ ਮੌਜੂਦਾ ਸੰਕਟ ਦੇ ਇਹ ਹਨ ਅਸਲ ਕਾਰਨ ਬਾਦਲਾਂ ਦੀ ਜ਼ਿੰਮੇਵਾਰੀ ਤੇ ਸੁਖਬੀਰ ਦੀ ਅਗਵਾਈ 'ਤੇ ਇਸ ਲਈ ਉੱਠੇ ਸਵਾਲ'ਗੋਲੀ ਚਲਾਉਣ ਦੇ ਮੈਂ ਕਦੇ ਕੋਈ ਹੁਕਮ ਨਹੀਂ ਦਿੱਤੇ' ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿੱਚ ਆਪਣੇ ਭਾਸ਼ਣ ਵਿੱਚ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ 9/11 ਦਾ ਮਾਸਟਰਮਾਈਂਡ ਤਾਂ ਮਾਰਿਆ ਗਿਆ ਪਰ 26/11 ਦਾ ਮਾਸਟਰਮਾਈਂਡ ਪਾਕਿਸਤਾਨ ਵਿੱਚ ਚੋਣਾਂ ਲੜ ਰਿਹਾ ਹੈ।ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।'ਅੱਤਵਾਦ ਦੀ ਪਰਿਭਾਸ਼ਾ ਤੈਅ ਹੋਵੇ'ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੁਸ਼ਮਾ ਸਵਰਾਜ ਵੱਲੋਂ ਸਾਰਕ ਸਮਿਟ ਦੀ ਬੈਠਕ ਵਿਚਾਲੇ ਛੱਡਣ 'ਤੇ ਉਨ੍ਹਾਂ ਦੀ ਨਿਖੇਧੀ ਕੀਤੀ ਸੀ। ਉਨ੍ਹਾਂ ਕਿਹਾ ਸੀ, ""ਉਹ ਖੇਤਰੀ ਸਹਿਯੋਗ ਦੀ ਗੱਲ ਕਰਦੇ ਹਨ ਪਰ ਮੇਰਾ ਸਵਾਲ ਹੈ ਕਿ ਖੇਤਰੀ ਸਹਿਯੋਗ ਕਿਵੇਂ ਮਮੁਕਿਨ ਹੈ ਜਦੋਂ ਦੇਸ ਆਪਸ ਵਿੱਚ ਗੱਲਬਾਤ ਹੀ ਨਹੀਂ। ਤੁਸੀਂ ਇਸ ਗੱਲਬਾਤ ਦੀ ਸਭ ਤੋਂ ਵੱਡੀ ਰੁਕਾਵਟ ਹੋ।'' Image copyright un twitter ਫੋਟੋ ਕੈਪਸ਼ਨ ਸੁਸ਼ਮਾ ਸਵਰਾਜ ਨੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਸੈਸ਼ਨ ਨੂੰ ਸੰਬੋਧਨ ਕੀਤਾ ਸੁਸ਼ਮਾ ਸਵਰਾਜ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਭਾਵੇਂ ਇੰਡੋਨੇਸ਼ੀਆ ਵਿੱਚ ਸੁਨਾਮੀ ਦੇ ਪੀੜਤਾਂ ਨੂੰ ਸ਼ਰਧਾਂਜਲੀ ਨਾਲ ਕੀਤੀ ਪਰ ਉਸ ਤੋਂ ਬਾਅਦ ਆਪਣੇ ਭਾਸ਼ਣ ਰਾਹੀਂ ਪਾਕਿਸਤਾਨ 'ਤੇ ਹਮਲੇ ਕੀਤੇ।ਸੁਸ਼ਮਾ ਸਵਰਾਜ ਨੇ ਕਿਹਾ, ""ਭਾਰਤ ਨੇ ਪਾਕਿਸਤਾਨ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਖੁਦ ਇਸਲਾਮਾਬਾਦ ਜਾ ਕੇ ਗੱਲਬਾਤ ਦੀ ਸ਼ੁਰੂਆਤ ਕੀਤੀ ਪਰ ਉਸੇ ਵੇਲੇ ਹੀ ਪਠਾਨਕੋਟ ਵਿੱਚ ਸਾਡੇ ਏਅਰਬੇਸ 'ਤੇ ਹਮਲਾ ਕਰ ਦਿੱਤਾ ਗਿਆ।'' Image Copyright @MEAIndia @MEAIndia Image Copyright @MEAIndia @MEAIndia ਵਿਦੇਸ਼ ਮੰਤਰੀ ਨੇ ਕਿਹਾ, ""ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਨੇ ਨਿਊਯਾਰਕ ਵਿੱਚ ਦੋਵੇਂ ਦੇਸਾਂ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਦੀ ਗੱਲ ਕੀਤੀ ਸੀ ਪਰ ਇਸ ਦੇ ਠੀਕ ਬਾਅਦ ਉਨ੍ਹਾਂ ਨੇ ਸਾਡੇ ਸੁਰੱਖਿਆ ਮੁਲਾਜ਼ਮਾਂ ਦੇ ਸਿਰ ਵੱਢ ਦਿੱਤੇ।''ਸੁਸ਼ਮਾ ਸਵਰਾਜ ਨੇ ਕਿਹਾ ਕਿ ਅਸੀਂ ਅੱਤਵਾਦ ਨਾਲ ਕਿਵੇਂ ਲੜਾਂਗੇ ਜਦੋਂ ਸੰਯੁਕਤ ਰਾਸ਼ਟਰ ਅੱਤਵਾਦ ਦੀ ਪਰਿਭਾਸ਼ਾ ਹੀ ਤੈਅ ਨਹੀਂ ਕਰ ਸਕਿਆ।ਸੁਸ਼ਮਾ ਸਵਰਾਜ ਨੇ ਕਿਹਾ, ""ਸੰਯੁਕਤ ਰਾਸ਼ਟਰ ਦੀ ਗਰਿਮਾ ਅਤੇ ਉਪਯੋਗਿਤਾ ਵਕਤ ਦੇ ਨਾਲ ਘੱਟ ਹੋ ਰਹੀ ਹੈ। ਸੰਯੁਕਤ ਰਾਸ਼ਟਰ ਵਿੱਚ ਸੁਧਾਰ ਦੀ ਲੋੜ ਹੈ। ਅੱਜ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਕੇਵਲ ਦੂਜੇ ਵਿਸ਼ਵ ਜੰਗ ਦੇ ਪੰਜ ਜੇਤੂਆਂ ਤੱਕ ਹੀ ਸੀਮਿਤ ਹੈ।'' ""ਮੇਰੀ ਅਪੀਲ ਹੈ ਕਿ ਸੁਰੱਖਿਆ ਕੌਂਸਲ ਵਿੱਚ ਸੁਧਾਰ ਕੀਤਾ ਜਾਵੇ।''ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 'ਅੱਗ ਨਾਲ ਝੁਲਸੀ ਮੇਰੀ ਵਿਚਾਰੀ ਭੁੱਖੀ-ਤਿਹਾਈ ਧੀ ਦੁਨੀਆਂ ਤੋਂ ਤੁਰ ਗਈ' ਸਿੰਧੂਵਾਸਿਨੀ ਬੀਬੀਸੀ ਪੱਤਰਕਾਰ 28 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46695787 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright BBC/Debalin Roy ਫੋਟੋ ਕੈਪਸ਼ਨ ਸੰਜਲੀ ਨੂੰ ਉਸ ਦੇ ਘਰ ਦੇ ਕੋਲ੍ਹ ਹੀ ਜ਼ਿੰਦਾ ਜਲਾ ਦਿੱਤਾ ਗਿਆ 'ਇਤਿਹਾਸ ਮੇਂ ਵੋ ਪਹਿਲੀ ਔਰਤ ਕੌਣ ਥੀਮੈਂ ਨਹੀਂ ਜਾਨਤਾਲੇਕਿਨ ਜੋ ਭੀ ਰਹੀ ਹੋ ਮੇਰੀ ਮਾਂ ਰਹੀ ਹੋਗੀ,ਮੇਰੀ ਚਿੰਤਾ ਯੇ ਹੈ ਕਿ ਭਵਿਸ਼ਯ ਮੇਂ ਵੋ ਆਖ਼ਰੀ ਇਸਤਰੀ ਕੌਣ ਹੋਗੀਜਿਸੇ ਸਭ ਸੇ ਅੰਤ ਮੇਂ ਜਲਾਇਆ ਜਾਏਗਾ?'ਅੱਗ 'ਚ ਸਾੜ ਕੇ ਮਾਰ ਦਿੱਤੀ ਗਈ ਸੰਜਲੀ ਦੀ ਮਾਂ ਅਨੀਤਾ ਦੇ ਰੋਣ ਦੀ ਆਵਾਜ਼ ਸੁਣ ਕੇ ਰਮਾਸ਼ੰਕਰ 'ਵਿਦਰੋਹੀ' ਦੀ ਕਵਿਤਾ ਦੀਆਂ ਇਹ ਸਤਰਾਂ ਯਾਦ ਆ ਗਈਆਂ ਅਤੇ ਲੱਗਾ ਜਿਵੇਂ ਕੰਨਾਂ ਦੇ ਪਰਦੇ ਫਟਣ ਵਾਲੇ ਹਨ। ਦਸੰਬਰ ਦਾ ਆਖ਼ਿਰੀ ਹਫ਼ਤਾ ਅਤੇ ਉੱਤਰ ਭਾਰਤ 'ਚ ਚੱਲ ਰਹੀਆਂ ਸ਼ੀਤ ਹਵਾਵਾਂ ਵੀ ਜਿਵੇਂ 15 ਸਾਲ ਦੀ ਸੰਜਲੀ ਦੀ ਮੌਤ ਦਾ ਮਰਸੀਆ ਪੜ੍ਹ ਰਹੀਆਂ ਹਨ। ਸੰਜਲੀ ਉਹ ਕੁੜੀ ਹੈ, ਜਿਸ ਨੂੰ ਮੰਗਲਵਾਰ 18 ਦਸੰਬਰ ਨੂੰ ਆਗਰਾ ਦੇ ਕੋਲ ਮਲਪੁਰਾ ਮਾਰਗ 'ਤੇ ਜ਼ਿੰਦਾ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਹ ਵੀ ਪੜ੍ਹੋ:'ਜਦੋਂ ਬੇਨਜ਼ੀਰ ਨੇ ਰੱਖਿਆ ਸੀ ਵਿਆਹ ਤੋਂ ਪਹਿਲਾਂ ਸੈਕਸ 'ਤੇ ਮਤਾ'ਕੀ ਆਨਲਾਇਨ ਸ਼ਾਪਿੰਗ ਕਰਨ ਵਾਲਿਆਂ ਦੇ 'ਚੰਗੇ ਦਿਨ' ਹੋਏ ਖਤਮ?ਸਲਮਾਨ ਖ਼ਾਨ ਬਾਰੇ ਤੁਹਾਨੂੰ ਇਹ 12 ਦਿਲਚਸਪ ਗੱਲਾਂ ਪਤਾ ਹਨ?ਉਸ ਦੀ ਮਾਂ ਨੇ ਕਿਹਾ, ""ਮਰਨ ਤੋਂ ਪਹਿਲਾਂ ਮੇਰੀ ਬੱਚੀ ਵਾਰ-ਵਾਰ ਕਹਿ ਰਹੀ ਸੀ ਮੰਮੀ ਖਾਣ ਨੂੰ ਦੇ ਦੋ, ਭੁੱਖ ਲੱਗੀ ਹੈ। ਪਾਣੀ ਪਿਆ ਦੋ, ਪਿਆਸ ਲੱਗੀ ਹੈ। ਪਰ ਡਾਕਟਰ ਨੇ ਮੈਨੂੰ ਖਾਣ-ਪਿਲਉਣ ਤੋਂ ਮਨ੍ਹਾਂ ਕੀਤਾ ਸੀ ਤਾਂ ਮੈਂ ਉਸ ਨੂੰ ਕੁਝ ਨਹੀਂ ਦੇ ਸਕੀ।""ਅੱਗ 'ਚ ਝੁਲਸੀ ਅਤੇ ਭੁੱਖ-ਪਿਆਸ ਨਾਲ ਤੜਪਦੀ ਆਪਣੀ ਬੱਚੀ ਸੰਜਲੀ ਨੂੰ ਯਾਦ ਕਰਕੇ ਅਨੀਤਾ ਰੋ ਪੈਂਦੀ ਹੈ, ਕਹਿੰਦੀ ਹੈ, ""ਮੇਰੀ ਵਿਚਾਰੀ ਧੀ ਭੁੱਖੀ-ਪਿਆਸੀ ਹੀ ਇਸ ਦੁਨੀਆਂ ਤੋਂ ਤੁਰ ਗਈ।""ਤਾਜਨਗਰੀ ਆਗਰਾ 'ਚ ਇੱਕ ਪਾਸੇ ਜਿੱਥੇ ਕ੍ਰਿਸਮਸ ਤੋਂ ਪਹਿਲਾਂ ਦੀਆਂ ਰੌਣਕਾਂ ਦਿਖਾਈ ਦਿੱਤੀਆਂ ਉੱਥੇ ਹੀ ਇੱਥੋਂ ਮਹਿਜ਼ 15 ਕਿਲੋਮੀਟਰ ਦੂਰ ਲਾਲਊ ਪਿੰਡ ਦੀ ਜਾਟਵ ਬਸਤੀ 'ਚ ਮਾਤਮ ਛਾਇਆ ਹੋਇਆ ਸੀ। 'ਨਮਸਤੇ ਕਰਕੇ ਨਿਕਲੀ ਸੀ, ਵਾਪਸ ਨਹੀਂ ਆਈ'ਸੰਜਲੀ ਦੀ ਮਾਂ ਦੀਆਂ ਅੱਖਾਂ ਹੇਠਾਂ ਕਾਲੇ ਘੇਰੇ ਉਭਰ ਆਏ ਹਨ। ਸ਼ਾਇਦ ਪਿਛਲੇ ਇੱਕ ਹਫ਼ਤੇ ਤੋਂ ਉਹ ਲਗਾਤਾਰ ਰੋ ਰਹੀ ਹੈ।ਵਲੂੰਦਰੇ ਹੋਏ ਗਲੇ ਨਾਲ ਉਹ ਦੱਸਦੀ ਹੈ, ""ਰੋਜ਼ ਵਾਂਗ ਹਾਸਿਆਂ ਭਰਿਆ ਦਿਨ ਸੀ। ਸੰਜਲੀ ਮੈਨੂੰ ਹਮੇਸ਼ਾ ਵਾਂਗ ਨਮਸਤੇ ਕਰਕੇ ਸਕੂਲ ਲਈ ਨਿਕਲੀ ਸੀ। ਕੀ ਪਤਾ ਸੀ ਵਾਪਸ ਨਹੀਂ ਆਵੇਗੀ...।""18 ਦਸੰਬਰ ਨੂੰ ਦੁਪਹਿਰ ਕਰੀਬ ਡੇਢ ਵਜੇ ਹੋਣਗੇ। ਸੰਜਲੀ ਦੀ ਮਾਂ ਘਰ ਦੇ ਕੰਮਾਂ ਵਿੱਚ ਲੱਗੀ ਹੋਈ ਸੀ ਕਿ ਬਸਤੀ 'ਚੋਂ ਇੱਕ ਮੁੰਡਾ ਭੱਜਾ-ਭੱਜਾ ਆਇਆ ਅਤੇ ਬੋਲਿਆ, ""ਸੰਜਲੀ ਨੂੰ ਕੁਝ ਲੋਕਾਂ ਨੇ ਅੱਗ ਲਗਾ ਦਿੱਤੀ ਹੈ, ਮੈਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਬੁੱਝੀ। ਤੁਸੀਂ ਛੇਤੀ ਆਓ।"" Image copyright Debalin Roy/BBC ਫੋਟੋ ਕੈਪਸ਼ਨ ਇਸੇ ਥਾਂ 'ਤੇ ਸੰਜਲੀ ਨੂੰ ਜਲਾਇਆ ਗਿਆ ਸੀ ਇਹ ਸੁਣ ਕੇ ਸੰਜਲੀ ਦੀ ਮਾਂ ਭੱਜਦੀ ਹੋਈ ਉੱਥੇ ਪਹੁੰਚੀ। ਉਹ ਕਹਿੰਦੀ ਹੈ, ""ਜਾ ਕੇ ਦੇਖਿਆ ਤਾਂ ਮੇਰੀ ਧੀ ਤੜਪ ਰਹੀ ਸੀ। ਮੇਰੇ ਪਹੁੰਚਣ ਤੋਂ ਕੁਝ ਦੇਰ ਪਹਿਲਾਂ ਪੁਲਿਸ ਦੀ ਗੱਡੀ ਵੀ ਉੱਥੇ ਪਹੁੰਚ ਗਈ ਸੀ। ਅਸੀਂ ਉਸ ਨੂੰ ਪੁਲਿਸ ਦੀ ਗੱਡੀ 'ਚ ਲੈ ਕੇ ਐਸਐਮ ਹਸਪਤਾਲ ਪਹੁੰਚੇ।""""ਮੈਂ ਛਾਤੀ ਨਾਲ ਲਾਏ ਗੱਡੀ 'ਚ ਬੈਠੀ ਸੀ। ਮੈਂ ਉਸ ਨੂੰ ਪੁੱਛਿਆ ਕਿਸ ਨੇ ਉਸ ਨਾਲ ਅਜਿਹਾ ਕੀਤਾ ਹੈ। ਉਸ ਨੇ ਬਸ ਇਹੀ ਕਿਹਾ ਕਿ ਹੈਲਮੇਟ ਪਹਿਣੇ ਲਾਲ ਬਾਈਕ 'ਤੇ ਦੋ ਲੋਕ ਆਏ ਸਨ, ਜਿਨ੍ਹਾਂ ਉਸ 'ਤੇ ਪੈਟ੍ਰੋਲ ਵਰਗੀ ਕੋਈ ਚੀਜ਼ ਛਿੜਕ ਕੇ ਅੱਗ ਲਗਾ ਦਿੱਤੀ ਤੇ ਫਿਰ ਟੋਏ 'ਚ ਸੁੱਟ ਦਿੱਤਾ।""ਜਿਸ ਸੜਕ 'ਤੇ ਸੰਜਲੀ ਨੂੰ ਸਾੜਿਆ ਗਿਆ ਇਹ ਮਲਪੁਰਾ ਰੋਡ ਨੂੰ ਲਲਾਊ ਪਿੰਡ ਨਾਲ ਜੋੜਦੀ ਹੈ ਅਤੇ ਸੰਜਲੀ ਦਾ ਘਰ ਇੱਥੋਂ ਲਗਭਗ ਤਿੰਨ ਕਿਲੋਮੀਟਰ ਦੂਰ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ 'ਧੀ ਨੂੰ ਪੜ੍ਹਾ ਤਾਂ ਲਈਏ ਪਰ ਬਚਾਉਣ ਲਈ ਹਰ ਸਮੇਂ ਨਾਲ ਨਹੀਂ ਰਹਿ ਸਕਦੇ'ਇਸ ਸੜਕ ਕੰਢੇ ਹੁਣ ਵੀ ਉੱਥੇ ਸੜੀਆਂ ਹੋਈਆਂ ਝਾੜੀਆਂ ਅਤੇ ਰਾਖ ਦਿਖਦੀ ਹੈ, ਜਿਨ੍ਹਾਂ ਵਿੱਚ ਸੰਜਲੀ ਨੂੰ ਧੱਕਾ ਮਾਰ ਕੇ ਸੁੱਟਿਆ ਗਿਆ ਸੀ। ਹੈਰਨੀ ਦੀ ਗੱਲ ਹੈ ਕਿ ਇਹ ਕਾਰਾ ਸਿਖ਼ਰ ਦੁਪਹਿਰੇ ਵਾਪਰਿਆ, ਜਦੋਂ ਸੰਜਲੀ ਸਕੂਲ ਦੀ ਛੁੱਟੀ ਤੋਂ ਬਾਅਦ ਸਾਈਕਲ 'ਤੇ ਘਰ ਆ ਰਹੀ ਸੀ। ਇਹ ਸੜਕ ਕਦੇ ਸੁਨਸਾਨ ਨਹੀਂ ਰਹਿੰਦੀ ਦੋਵੇਂ ਪਾਸਿਓਂ ਗੱਡੀਆਂ ਅਤੇ ਲੋਕਾਂ ਦਾ ਆਉਣ-ਜਾਣਾ ਲੱਗਿਆ ਰਹਿੰਦਾ ਹੈ। 'IPS ਜਾਂ ਪਾਇਲਟ ਬਣਨਾ ਚਾਹੁੰਦੀ ਸੀ ਸੰਜਲੀ'ਐਸਐਮ ਹਸਪਤਾਲ ਦੇ ਡਾਕਟਰ ਜਦੋਂ ਹਾਲਾਤ ਸੰਭਾਲ ਨਹੀਂ ਪਾਏ ਤਾਂ ਸੰਜਲੀ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ 'ਚ ਰੈਫਰ ਕਰ ਕੀਤਾ ਗਿਆ।ਉਸ ਦੀ ਮਾਂ ਦੱਸਦੀ ਹੈ, ""ਉਹ ਮੈਨੂੰ ਲਗਾਤਾਰ ਕਹਿੰਦੀ ਰਹੀ ਕਿ ਜੇਕਰ ਮੈਂ ਜ਼ਿੰਦਾ ਬਚੀ ਤਾਂ ਆਪਣੇ ਇਨਸਾਫ਼ ਦੀ ਲੜਾਈ ਖ਼ੁਦ ਲੜਾਂਗੀ ਅਤੇ ਜੇਕਰ ਨਾ ਬਚ ਸਕੀ ਤਾਂ ਤੁਸੀਂ ਮੇਰੀ ਲੜਾਈ ਲੜਨਾ।""""ਮੇਰੀ ਬੱਚੀ ਤਾਂ ਚਲੀ ਗਈ ਪਰ ਹੁਣ ਮੈਨੂੰ ਉਸ ਦੇ ਇਨਸਾਫ ਦੀ ਲੜਾਈ ਲੜਨੀ ਪਵੇਗੀ।"" Image copyright BBC/Debalin Roy ਫੋਟੋ ਕੈਪਸ਼ਨ ਸੰਜਲੀ ਦੀ ਮਾਂ ਅਨਿਤਾ ਦੀ ਤਸਵੀਰ ਸੰਜਲੀ ਦੀ ਮਾਂ ਆਪਣੀ ਬੇਟੀ ਨੂੰ ਯਾਦ ਕਰਦੇ ਹੋਏ ਕਹਿੰਦੀ ਹੈ, ""ਉਹ ਪੜਾਈ ਕਰਦੀ ਸੀ, ਕੋਚਿੰਗ ਜਾਂਦੀ ਸੀ, ਹੋਮਵਰਕ ਕਰਦੀ ਸੀ, ਭੈਣ-ਭਰਾਵਾਂ ਦੇ ਨਾਲ ਖੇਡਦੀ ਸੀ, ਘਰ ਦੇ ਕੰਮਾਂ 'ਚ ਮੇਰਾ ਹੱਥ ਵੀ ਵਟਾਉਂਦੀ ਸੀ... ਜਦੋਂ ਮੇਰੀ ਅਤੇ ਉਸ ਦੇ ਪਾਪਾ ਦੀ ਲੜਾਈ ਹੋ ਜਾਂਦੀ ਸੀ ਤਾਂ ਮੈਨੂੰ ਮਨਾ ਕੇ ਖਾਣਾ ਖਵਾਉਂਦੀ ਸੀ... ਹੁਣ ਕੌਣ ਕਰੇਗਾ ਇਹ ਸਭ?""ਸੰਜਲੀ ਦੇ ਪਿਤਾ ਹਰਿੰਦਰ ਸਿੰਘ ਜਾਟਵ ਕਹਿੰਦੇ ਹਨ, ""ਮੇਰੀ ਧੀ ਹੁਸ਼ਿਆਰ ਸੀ। ਕੁਝ ਚੰਗਾ ਕਰਨਾ ਚਾਹੁੰਦੀ ਸੀ, ਪਾਇਲਟ ਜਾਂ ਆਈਪੀਐਸ ਬਣਨ ਦੀ ਗੱਲ ਕਹਿੰਦੀ ਸੀ..''''ਅਜੇ ਤਾਂ ਤੁਸੀਂ ਸਭ ਲੋਕ ਆ ਰਹੇ ਹੋ ਸਾਡੇ ਕੋਲ, ਰੋਜ਼ ਹਜ਼ਾਰਾਂ ਮੀਡੀਆ ਵਾਲੇ ਆ ਰਹੇ ਹਨ ਤਾਂ ਸਾਨੂੰ ਇੰਨਾ ਪਤਾ ਨਹੀਂ ਲਗ ਰਿਹਾ ਹੈ। ਕੁਝ ਦਿਨਾਂ ਬਾਅਦ ਜਦੋਂ ਕੋਈ ਨਹੀਂ ਆਵੇਗਾ, ਤਾਂ ਸਾਡੇ 'ਤੇ ਅਸਲੀ ਪਹਾੜ ਟੁੱਟੇਗਾ।""ਇਹ ਵੀ ਪੜ੍ਹੋ:ਕੀ ਹੈ ਬਲਾਤਕਾਰੀਆਂ ਦੀ ਮਾਨਸਿਕਤਾ? 'ਨਿਰਭਿਆ' ਤੋਂ ਬਾਅਦ ਉਸ ਦਾ ਬਲਾਤਕਾਰ'ਮੇਰੇ ਬੱਚੇ ਦੀਆਂ ਅੱਖਾਂ ਮੇਰੇ ਬਲਾਤਕਾਰੀ ਵਰਗੀਆਂ'ਸੰਜਲੀ ਦੀ ਵੱਡੀ ਭੈਣ ਅੰਜਲੀ ਕਦੇ ਲੋਕਾਂ ਦੇ ਫੋਨਾਂ ਦਾ ਜਵਾਬ ਦਿੰਦੀ ਹੈ ਤਾਂ ਕਦੇ ਮਾਂ ਨੂੰ ਸੰਭਾਲਦੀ ਹੈ। ਅੰਜਲੀ ਨੇ ਬੀਬੀਸੀ ਨੂੰ ਦੱਸਿਆ, ""ਉਹ ਮੈਨੂੰ ਕਹਿੰਦੀ ਸੀ ਕਿ ਤੁਹਾਡੇ ਦਸਵੀਂ 'ਚ 81 ਫੀਸਦ ਨੰਬਰ ਆਏ ਹਨ ਤੇ ਮੈਂ 90 ਫੀਸਦ ਲੈ ਕੇ ਦਿਖਾਵਾਂਗੀ। ਉਹ ਕੁਝ ਵੱਖ ਕਰਨਾ ਚਾਹੁੰਦੀ ਸੀ। ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦੀ ਸੀ।""ਸੰਜਲੀ ਦੀ ਮੌਤ ਤੋਂ ਬਾਅਦ ਹੁਣ 4 ਭੈਣ-ਭਰਾ ਹੀ ਬਚੇ ਹਨ, ਦੋ ਭੈਣਾਂ ਅਤੇ ਦੋ ਭਰਾ। 'ਕਿਸੇ ਨਾਲ ਕੋਈ ਦੁਸ਼ਮਣੀ ਜਾਂ ਨਾਰਾਜ਼ਗੀ ਨਹੀਂ'ਸੰਜਲੀ ਦੇ ਸਕੂਲ 'ਅਸ਼ਰਫ਼ੀ ਦੇਵੀ ਸ਼ਿੱਦੂ ਸਿੰਘ ਇੰਟਰਮੀਡੀਏਟ ਕਾਲਜ' 'ਚ ਵਿਗਿਆਨ ਪੜਾਉਣ ਵਾਲੇ ਉਸ ਦੇ ਅਧਿਆਪਕ ਤੋਰਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸ ਨੂੰ ਕਦੇ ਪ੍ਰੇਸ਼ਾਨ ਤਾਂ ਤਣਾਅ 'ਚ ਨਹੀਂ ਦੇਖਿਆ। ਉਹ ਹੱਸਣ-ਖੇਡਣ ਵਾਲੀ ਬੱਚੀ ਸੀ।ਸੰਜਲੀ ਦੀ ਦੋਸਤ ਅਤੇ ਅਕਸਰ ਉਸ ਦੇ ਨਾਲ ਸਕੂਲ ਜਾਣ ਵਾਲੀ ਦਾਮਿਨੀ ਕਹਿੰਦੀ ਹੈ ਕਿ ਇਸ ਵਾਰਦਾਤ ਤੋਂ ਬਾਅਦ ਹੀ ਬਸਤੀ ਦੀਆਂ ਕੁੜੀਆਂ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਹੈ। ਦਾਮਿਨੀ ਨੇ ਬੀਬੀਸੀ ਨੂੰ ਦੱਸਿਆ, ""ਅਸੀਂ ਸਾਰੀਆਂ ਬੇਹੱਦ ਡਰੀਆਂ ਹੋਈਆਂ ਹਨ। ਕੋਈ ਨਹੀਂ ਜਾਣਦਾ ਕਦੋਂ ਕਿਸ ਦੇ ਨਾਲ ਕੀ ਹੋ ਜਾਵੇ।"" Image copyright BBC/Debalin Roy ਫੋਟੋ ਕੈਪਸ਼ਨ ਸੰਜਲੀ ਦੇ ਘਰ ਵਿੱਚ ਉਸਨੂੰ ਮਿਲੀ ਹੋਈ ਟ੍ਰਾਫੀ ਦੀ ਤਸਵੀਰ ਬਸਤੀ 'ਚ ਰਹਿਣ ਵਾਲੀਆਂ ਕੁਝ ਔਰਤਾਂ ਨੇ ਦੱਸਿਆ ਕਿ ਕੁੜੀਆਂ ਤਾਂ ਦੂਰ 7ਵੀਂ-8ਵੀਂ ਕਲਾਸ ਦੇ ਮੁੰਡਿਆਂ ਨੇ ਵੀ ਡਰ ਦੇ ਮਾਰੇ ਸਕੂਲ ਜਾਣਾ ਬੰਦ ਕਰ ਦਿੱਤਾ ਹੈ। ਸੰਜਲੀ ਨੇ ਮੌਤ ਤੋਂ ਪਹਿਲਾਂ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਹਮਲਾਵਰਾਂ ਨੂੰ ਨਹੀਂ ਪਛਾਣਦੀ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਨਾਰਾਜ਼ਗੀ ਨਹੀਂ ਸੀ। ਸੰਜਲੀ ਦੇ ਪਿਤਾ ਹਰਿੰਦਰ ਸਿੰਘ ਜਾਟਵ ਕਹਿੰਦੇ ਹਨ, ""ਮੈਂ ਹਰ ਸ਼ਾਮ ਆਪਣੇ ਬੱਚਿਆਂ ਨੂੰ ਬੁਲਾ ਕੇ ਪੁੱਛਦਾ ਹਾਂ ਕਿ ਉਨ੍ਹਾਂ ਦਾ ਦਿਨ ਕਿਵੇਂ ਰਿਹਾ, ਕਿਸੇ ਨੇ ਕੁਝ ਕਿਹਾ ਤਾਂ ਨਹੀਂ ਜਾਂ ਕਿਸੇ ਨੇ ਤੰਗ ਤਾਂ ਨਹੀਂ ਕੀਤਾ। ਜੇਕਰ ਅਜਿਹਾ ਕੁਝ ਹੁੰਦਾ ਤਾਂ ਸੰਜਲੀ ਸਾਨੂੰ ਜ਼ਰੂਰ ਦੱਸਦੀ।""ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਕਿਵੇਂ 'ਫੇਕ ਪੋਰਨ' ਬਣ ਰਿਹਾ ਹੈ ਵੱਡਾ ਖ਼ਤਰਾ?ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਤਕਰੀਬਨ 200-250 ਘਰਾਂ ਵਾਲੇ ਲਲਾਊ ਪਿੰਡ 'ਚ ਆਬਾਦੀ ਦਾ ਇੱਕ ਵੱਡਾ ਹਿੱਸਾ ਜਾਟ ਅਤੇ ਜਾਟਵ ਹਨ। ਜਾਟਵ ਦਲਿਤ ਭਾਈਚਾਰੇ ਨਾਲ ਸਬੰਧ ਨਹੀਂ ਰੱਖਦੇ ਅਤੇ ਸੰਜਲੀ ਵੀ ਜਾਟਵ ਪਰਿਵਾਰ ਤੋਂ ਹੀ ਸੀ।ਹਾਲਾਂਕਿ ਸੰਜਲੀ ਦੇ ਪਿਤਾ ਹਰਿੰਦਰ ਦਾ ਕਹਿਣਾ ਹੈ ਕਿ ਪਿੰਡ 'ਚ ਚੰਗੇ-ਬੁਰੇ ਹਰ ਤਰ੍ਹਾਂ ਦੇ ਲੋਕ ਹਨ ਪਰ ਉਨ੍ਹਾਂ ਨੂੰ ਆਪਣੀ ਧੀ ਦੇ ਕਤਲ ਦੇ ਪਿੱਛੇ ਕੋਈ ਜਾਤ-ਪਾਤ ਦਾ ਕਾਰਨ ਨਜ਼ਰ ਨਹੀਂ ਆਉਂਦਾ।ਇਸ ਪੂਰੇ ਮਾਮਲੇ ਨੇ ਇੱਕ ਅਜੀਬੋ-ਗਰੀਬ ਮੋੜ ਉਦੋਂ ਲੈ ਲਿਆ ਜਦੋਂ ਸੰਜਲੀ ਦੇ ਤਾਏ ਦੇ ਬੇਟੇ ਯੋਗੇਸ਼ ਨੇ ਵੀ ਉਸ ਦੀ ਮੌਤ ਦੀ ਅਗਲੀ ਸਵੇਰ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਦੀ ਕੀ ਕਹਿਣਾ ਹੈ?ਯੋਗੇਸ਼ ਦੀ ਮਾਂ ਰਾਜਨ ਦੇਵੀ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਯੋਗੇਸ਼ ਨੂੰ ਟੌਰਚਰ ਕੀਤਾ ਸੀ, ਇਸ ਲਈ ਉਸ ਨੇ ਸਦਮੇ 'ਚ ਖੁਦਕੁਸ਼ੀ ਕਰ ਲਈ।ਉੱਥੇ ਪੁਲਿਸ ਨੇ ਅਪਰਾਧ ਦੇ ਅੱਠਵੇਂ ਦਿਨ ਪ੍ਰੈਸ ਕਾਨਫਰੰਸ ਕਰਕੇ ਮ੍ਰਿਤ ਯੋਗੇਸ਼ ਨੂੰ ਹੀ ਮੁੱਖ ਦੋਸ਼ੀ ਐਲਾਨ ਦਿੱਤਾ। ਐਸਐਸਪੀ (ਆਗਰਾ) ਅਮਿਤ ਪਾਠਕ ਨੇ ਬੀਬੀਸੀ ਨੂੰ ਦੱਸਿਆ, ""ਯੋਗੇਸ਼ 'ਤੇ ਸਾਡੀ ਸ਼ੱਕ ਦੀ ਸੂਈ ਟਿੱਕਣ ਦਾ ਇੱਕ ਨਹੀਂ, ਬਲਕਿ ਕਈ ਕਾਰਨ ਸਨ। ਸ਼ੱਕ ਕਰਨ ਦਾ ਪਹਿਲਾ ਕਾਰਨ ਤਾਂ ਯੋਗੇਸ਼ ਦੀ ਖੁਦਕੁਸ਼ੀ ਹੀ ਹੈ ਸ਼ਾਇਦ ਉਸ ਦਾ ਝੁਕਾਅ ਸੰਜਲੀ ਵੱਲ ਸੀ ਅਤੇ ਉਸ ਦੇ ਇਨਕਾਰ ਕਰਨ 'ਤੇ ਉਸ ਨੇ ਇਹ ਕਦਮ ਚੁੱਕਿਆ।"" Image copyright BBC/Debalin Roy ਫੋਟੋ ਕੈਪਸ਼ਨ ਸੰਜਲੀ ਦੇ ਘਰ ਮੀਡੀਆ ਤੇ ਲੋਕਾਂ ਦੀ ਭੀੜ ਪੁਲਿਸ ਨੇ ਯੋਗੇਸ਼ ਤੋਂ ਇਲਾਵਾ ਉਸ ਦੇ ਮਾਮੇ ਦੇ ਮੁੰਡੇ ਆਕਾਸ਼ ਅਤੇ ਯੋਗੇਸ਼ ਦੇ ਹੀ ਇੱਕ ਹੋਰ ਰਿਸ਼ਤੇਦਾਰ ਵਿਜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਯੋਗੇਸ਼ ਨੂੰ ਮੁੱਖ ਮੁਲਜ਼ਮ ਮੰਨਣ ਦੇ ਪੱਖ 'ਚ ਪੁਲਿਸ ਕੁਝ ਅਜਿਹੀਆਂ ਦਲੀਲਾਂ ਪੇਸ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਯੋਗੇਸ਼ ਦੇ ਘਰੋਂ ਕੁਝ ਚਿੱਠੀਆਂ ਮਿਲੀਆਂ ਹਨ, ਜੋ ਉਸ ਨੇ ਸੰਜਲੀ ਲਈ ਲਿਖੀਆਂ ਸਨ। ਯੋਗੇਸ਼ ਦੇ ਫੋਨ ਦੀਆਂ ਕਾਲਜ਼ ਦੀ ਡਿਟੇਲ ਅਤੇ ਵੱਟਸਐਪ ਮੈਸਜ਼, ਯੋਗੇਸ਼ ਦੇ ਫੋਨ ਵਿੱਚ ਸੰਜਲੀ ਦੀਆਂ ਤਸਵੀਰਾਂ, ਜਿਨ੍ਹਾਂ ਵਿੱਚ ਉਸ ਦੀ ਸਕੂਲ ਡਰੈਸ ਪਹਿਨੇ ਹੋਏ ਵੀ ਇੱਕ ਤਸਵੀਰ ਹੈ। ਪੁਲਿਸ ਮੁਤਾਬਕ ਯੋਗੇਸ਼ ਨੇ ਸੰਜਲੀ ਨੂੰ ਇੱਕ ਸਾਈਕਲ ਤੋਹਫੇ ਵਜੋਂ ਵੀ ਦਿੱਤੀ ਸੀ ਅਤੇ ਨਾਲ ਹੀ ਜਾਅਲੀ ਸਰਟੀਫਿਕੇਟ ਵੀ ਬਣਵਾ ਕੇ ਦਿੱਤਾ ਸੀ ਤਾਂ ਜੋ ਉਹ ਘਰੇ ਸਾਈਕਲ ਨੂੰ ਇਨਾਮ ਦੱਸ ਸਕੇ। ਪੁਲਿਸ ਦਾ ਕਹਿਣਾ ਹੈ ਕਿ ਯੋਗੇਸ਼ ਨੂੰ 'ਕ੍ਰਾਈਮ ਪੈਟ੍ਰੋਲ' ਦੇਖਣ ਦਾ ਸ਼ੋਕ ਸੀ ਅਤੇ ਮੁਮਕਿਨ ਹੈ ਕਿ ਅਪਰਾਧ ਦੀ ਯੋਜਨਾ ਬਣਾਉਣ ਪਿੱਛੇ ਇਹ ਵੀ ਇੱਕ ਕਾਰਨ ਰਿਹਾ ਹੋਵੇ। ਪੁਲਿਸ ਮੁਤਾਬਕ ਹੋਰ ਦੋ ਮੁਲਜ਼ਮਾਂ ਨੇ ਹੀ ਉਕਸਾਇਆ ਸੀ ਅਤੇ ਬਦਲੇ 'ਚ 15 ਹਜ਼ਾਰ ਦੇਣ ਵੀ ਗੱਲ ਕਹੀ ਸੀ।ਪੁਲਿਸ ਦੀ ਦਲੀਲ ਤੋਂ ਅਸੰਤੁਸ਼ਟ ਸੰਜਲੀ ਦਾ ਪਰਿਵਾਰ ਸੰਜਲੀ ਦੇ ਮਾਤਾ-ਪਿਤਾ ਅਤੇ ਉਸ ਦਾ ਪਰਿਵਾਰ ਪੁਲਿਸ ਦੇ ਇਨ੍ਹਾਂ ਸਿੱਟਿਆਂ ਤੋਂ ਸਹਿਮਤ ਨਹੀਂ ਹਨ। ਸੰਜਲੀ ਦੇ ਪਿਤਾ ਹਰਿੰਦਰ ਸਿੰਘ ਜਾਟਵ ਨੇ ਬੀਬੀਸੀ ਨੂੰ ਦੱਸਿਆ, ""ਪੁਲਿਸ ਮੈਨੂੰ ਅੱਧੀ ਰਾਤ ਮੱਲਪੁਰਾ ਥਾਣੇ ਲੈ ਗਈ। ਉਥੇ ਮੈਨੂੰ ਕਿਹਾ ਗਿਆ ਕਿ ਮੈਂ ਕੁਝ ਨਾ ਬੋਲਾਂ, ਬਸ ਚੁੱਪਚਾਪ ਸੁਣਾਂ।''''ਉਨ੍ਹਾਂ ਨੇ ਮੈਨੂੰ ਇੱਕ ਮੁੰਡਾ ਦਿਖਾਇਆ ਜੋ ਹੇਠਾਂ ਸਹਿਮਿਆ ਜਿਹਾ ਬੈਠਾ ਸੀ, ਅਜਿਹਾ ਲੱਗ ਰਿਹਾ ਸੀ ਜਿਵੇਂ ਉਸ ਨੂੰ ਬਹੁਤ ਕੁੱਟਿਆ ਅਤੇ ਡਰਾਇਆ-ਧਮਕਾਇਆ ਗਿਆ ਹੋਵੇ।'' Image copyright BBC/Debalin Roy ਫੋਟੋ ਕੈਪਸ਼ਨ ਸੰਜਲੀ ਦੇ ਪਿਤਾ ਪੁਲਿਸ ਦੀਆਂ ਦਲੀਲਾਂ ਤੋਂ ਅਸੰਤੁਸ਼ਟ ਹਨ ਹਰਿੰਦਰ ਸਿੰਘ ਮੁਤਾਬਕ, ""ਪੁਲਿਸ ਵਾਲਿਆਂ ਦੇ ਪੁੱਛਣ 'ਤੇ ਉਸ ਮੁੰਡੇ ਨੇ ਪੂਰੀ ਕਹਾਣੀ ਇੰਝ ਸੁਣਾਈ ਜਿਵੇਂ ਸਭ ਕੁਝ ਰਟਾਇਆ ਗਿਆ ਹੋਵੇ। ਪਿਛਲੇ ਮਹੀਨੇ ਕੰਮ ਤੋਂ ਆਉਣ ਵੇਲੇ ਮੇਰੇ 'ਤੇ ਲੋਕਾਂ ਨੇ ਹਮਲਾ ਕੀਤਾ ਸੀ। ਉਨ੍ਹਾਂ ਨੇ ਮੇਰੇ ਸਿਰ 'ਤੇ ਕਿਸੇ ਚੀਜ਼ ਨਾਲ ਵਾਰ ਕੀਤਾ ਸੀ, ਉਸ ਮੁੰਡੇ ਨੇ ਕਿਹਾ ਕਿ ਉਸ ਹਮਲੇ ਨੂੰ ਵੀ ਉਨ੍ਹਾਂ ਨੇ ਹੀ (ਯੋਗੇਸ਼ ਤੇ ਬਾਕੀ ਦੋ ਮੁਲਜ਼ਮਾਂ) ਅੰਜਾਮ ਦਿੱਤਾ ਸੀ।""ਪੁਲਿਸ ਦੇ ਦਾਅਵਿਆਂ ਨਾਲ ਅਸਹਿਮਤੀ ਦਾ ਕਾਰਨ ਦੱਸਦੇ ਹੋਏ ਹਰਿੰਦਰ ਸਿੰਘ ਕਹਿੰਦੇ ਹਨ, ""ਮੇਰੇ ਉੱਤੇ ਹਮਲਾ ਰਾਤ ਕਰੀਬ 9 ਵਜੇ ਹੋਇਆ ਸੀ ਅਤੇ ਉਸ ਮੁੰਡੇ ਨੇ ਕਿਹਾ ਕਿ ਉਨ੍ਹਾਂ ਨੇ ਸ਼ਾਮ 6 ਵਜੇ ਹਮਲਾ ਕੀਤਾ ਸੀ।''''ਇੱਥੇ ਹੀ ਮੈਂ ਪੁਲਿਸ ਦਾ ਝੂਠ ਫੜ ਲਿਆ। ਪੁਲਿਸ ਨੇ ਮੈਨੂੰ ਫੋਨ ਅਤੇ ਚਿੱਠੀਆਂ ਦੀਆਂ ਤਸਵੀਰਾਂ ਦਿਖਾਈਆਂ, ਅਸਲੀ ਚਿੱਠੀਆਂ ਨਹੀਂ। ਫਿਰ ਮੈਂ ਕਿਵੇਂ ਮੰਨ ਲਵਾਂ ਕਿ ਚਿੱਠੀਆਂ ਯੋਗੇਸ਼ ਨੇ ਲਿਖਿਆਂ? ਬਾਕੀ ਦੋ ਮੁਲਜ਼ਮਾਂ ਨੂੰ ਵੀ ਉਹ ਸਾਡੇ ਰਿਸ਼ਤੇਦਾਰ ਦੱਸ ਰਹੇ ਹਨ, ਜਦਕਿ ਅਸੀਂ ਉਨ੍ਹਾਂ ਨਾਲ ਕਦੇ ਮਿਲੇ ਹੀ ਨਹੀਂ।""ਇਹ ਵੀ ਪੜ੍ਹੋ:ਇਹ ਦਲਿਤ ਬੁੱਧ ਧਰਮ ਧਾਰਨ ਨੂੰ ਕਿਉਂ ਮਜਬੂਰ ਹੋਏ?ਦਲਿਤਾਂ ਖਿਲਾਫ਼ ਹੋਏ ਅਪਰਾਧਾਂ ਦੇ ਇਹ 7 ਮਾਮਲੇਕੀ 'ਦਲਿਤ' ਸ਼ਬਦ ਤੋਂ ਮੋਦੀ ਸਰਕਾਰ ਨੂੰ ਡਰ ਲੱਗ ਰਿਹਾ ਯੋਗੇਸ਼ ਦੀ ਮਾਂ ਰਾਜਨ ਦੇਵੀ ਦਾ ਵੀ ਮੰਨਣਾ ਹੈ ਕਿ ਉਨ੍ਹਾਂ ਦਾ ਬੇਟਾ ਪਹਿਲਾਂ ਹੀ ਖ਼ਤਮ ਹੋ ਗਿਆ ਅਤੇ ਪੁਲਿਸ ਅਸਲੀ ਗੁਨਾਹਗਾਰ ਲੱਭ ਨਹੀਂ ਪਾ ਰਹੀ ਇਸ ਲਈ ਮਰੇ ਹੋਏ ਇਨਸਾਨ 'ਤੇ ਅਪਰਾਧ ਦਾ ਬੋਝ ਪਾ ਕੇ ਮਾਮਲਾ ਨਿਪਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜਨ ਦੇਵੀ ਕਹਿੰਦੀ ਹੈ, ""ਤੁਸੀਂ ਮੇਰਾ ਭਰੋਸਾ ਨਾ ਕਰੋ, ਪੂਰੇ ਮੁਹੱਲੇ ਨੂੰ ਪੁੱਛੋ ਯੋਗੇਸ਼ ਕਿਹੋ-ਜਿਹਾ ਮੁੰਡਾ ਸੀ। ਮੇਰਾ ਪੁੱਤਰ ਤਾਂ ਮਰ ਗਿਆ ਪਰ ਮੈਂ ਚਾਹੁੰਦੀ ਹਾਂ ਕਿ ਅਸਲੀ ਗੁਨਾਹਗਾਰ ਫੜੇ ਜਾਣ ਤਾਂ ਜੋ ਸੰਜਲੀ ਨੂੰ ਇਨਸਾਫ ਮਿਲੇ ਅਤੇ ਮੇਰੇ ਪੁੱਤਰ ਦੇ ਨਾਮ ਤੋਂ ਦਾਗ਼ ਮਿਟ ਸਕੇ।""ਕੀ ਚਾਹੁੰਦਾ ਹੈ ਸੰਜਲੀ ਦਾ ਪਰਿਵਾਰ?ਸੰਜਲੀ ਦੀ ਮਾਂ ਰੋਂਦੇ-ਰੋਂਦੇ ਕਹਿੰਦੀ ਹੈ, ""ਜਦੋਂ ਤੋਂ ਧੀ ਗਈ ਹੈ, ਮੇਰੇ ਘਰ ਚੰਗੀ ਤਰ੍ਹਾਂ ਚੁੱਲ੍ਹਾ ਨਹੀਂ ਬਲਿਆ। ਗੁਨਾਹਗਾਰ ਨੂੰ ਫਾਂਸੀ ਮਿਲੇਗੀ ਤਾਂ ਮੇਰੀ ਧੀ ਨੂੰ ਇਨਸਾਫ ਮਿਲੇਗਾ।""ਉੱਥੇ ਹੀ ਸੰਜਲੀ ਦੇ ਪਿਤਾ ਮਾਮਲੇ ਦੀ ਜਾਂਚ ਸੀਬੀਆਈ ਕੋਲੋਂ ਕਰਵਾਉਣ ਦੀ ਮੰਗ ਕਰ ਰਹੇ ਹਨ। ਆਗਰਾ ਦੇ ਜ਼ਿਲਾ ਅਧਿਕਾਰੀ ਰਵੀ ਕੁਮਾਰ ਐਮ ਜੀ ਨੇ ਸੰਜਲੀ ਦੇ ਪਰਿਵਾਰ ਨੂੰ 50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦਿੱਤੇ ਹਨ। ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਵੀ ਪਰਿਵਾਰ ਨੂੰ 5 ਲੱਖ ਰੁਪਏ ਦਿਵਾਉਣ ਦਾ ਵਾਅਦਾ ਕੀਤਾ ਹੈ। ਹਾਲਾਂਕਿ ਇਹ ਪੈਸੇ ਕਦੋਂ ਅਤੇ ਕਿਵੇਂ ਮਿਲਣਗੇ, ਇਸ ਬਾਰੇ ਸੰਜਲੀ ਦੇ ਪਰਿਵਾਰ ਵਾਲਿਆਂ ਨੂੰ ਕੋਈ ਜਾਣਕਾਰੀ ਨਹੀਂ ਹੈ। ਮਾਮਲੇ ਦਾ ਜਾਤ ਐਂਗਲ ਅਤੇ ਸਿਆਸੀਕਰਨਹਾਲਾਂਕਿ ਸੰਜਲੀ ਦਾ ਪਰਿਵਾਰ ਮਾਮਲੇ ਪਿੱਛੇ ਕੋਈ ਜਾਤ ਆਧਾਰਿਤ ਕਾਰਨ ਨਾ ਹੋਣ ਦੀ ਗੱਲ ਕਹਿ ਰਿਹਾ ਹੈ, ਕਈ ਸਿਆਸੀ ਪਾਰਟੀਆਂ ਅਤੇ ਤਬਕੇ ਇਸ ਵਿੱਚ ਜਾਤੀ ਐਂਗਲ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਉਂਕਿ ਸੰਜਲੀ ਦਲਿਤ ਪਰਿਵਾਰ ਤੋਂ ਸੀ, ਭੀਮ ਆਰਮੀ ਦੇ ਸੰਸਥਾਪਕ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਹੈ ਕਿ ਜੇਕਰ ਛੇਤੀ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਪੂਰਾ ਦੇਸ ਥਮ ਜਾਵੇਗਾ। ਭੀਮ ਆਰਮੀ ਨੇ ਮੰਗਲਵਾਰ ਨੂੰ ਆਗਰਾ ਬੰਦ ਦਾ ਐਲਾਨ ਵੀ ਕੀਤਾ ਹੈ। ਇਸ ਤੋਂ ਇਲਾਵਾ ਭੀਮ ਆਰਮੀ ਦੇ ਮੈਂਬਰ ਨੇ ਸੰਜਲੀ ਨੂੰ ਇਨਸਾਫ ਦਿਵਾਉਣ ਦੀ ਮੰਗ ਕਰਦਿਆਂ ਕੈਂਡਲ ਲਾਈਟ ਮਾਰਚ ਵੀ ਕੱਢਿਆ ਸੀ। Image copyright BBC/Debalin Roy ਫੋਟੋ ਕੈਪਸ਼ਨ ਸੰਜਲੀ ਦੇ ਘਰ ਦੇ ਅੱਗੇ ਪੁਲਿਸ ਵਾਲੇ ਬੈਠੇ ਰਹਿੰਦੇ ਹਨ ਗੁਜਰਾਤ ਤੋਂ ਦਲਿਤ ਨੇਤਾ ਜਿਗਨੇਸ਼ ਮਿਵਾਣੀ ਨੇ ਕਿਹਾ ਹੈ, ""ਸੰਜਲੀ ਦੇ ਮੁੱਦੇ 'ਤੇ ਟੀਵੀ ਚੈਨਲ ਖਾਮੋਸ਼ ਹਨ, ਇਹ ਸ਼ਰਮਨਾਕ ਹੈ।""ਆਗਰਾ ਤੋਂ ਲੋਕ ਸਭਾ ਦੇ ਮੈਂਬਰ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰਧਾਨ ਰਾਮ ਸ਼ੰਕਰ ਕਠੇਰੀਆ ਨੇ ਸੰਜਲੀ ਦੇ ਪਰਿਵਾਰ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉੱਥੇ ਹੀ ਬਸਤੀ ਦੇ ਲੋਕਾਂ 'ਚ ਸੂਬੇ ਦੀ ਕਾਨੂੰਨ ਵਿਵਸਥਾ ਅਤੇ ਔਰਤਾਂ ਦੀ ਸੁਰੱਖਿਆ ਦੇ ਮਾਮਲੇ 'ਤੇ ਯੋਗੀ ਸਰਕਾਰ ਨੇ ਗਹਿਰੀ ਨਾਰਾਜ਼ਗੀ ਜਤਾਈ ਹੈ। ਸੰਜਲੀ ਦੇ ਪਿਤਾ ਨੇ ਕਿਹਾ, ""ਉਹ ਕਹਿੰਦੇ ਹਨ, ਬੇਟੀ ਬਚਾਓ, ਬੇਟੀ ਪੜਾਓ। ਮੈਂ ਆਪਣੀ ਬੇਟੀ ਪੜ੍ਹਾ ਤਾਂ ਰਿਹਾ ਸੀ ਪਰ ਉਸ ਨੂੰ ਬਚਾ ਨਹੀਂ ਸਕਿਆ। ਇਹ ਦਰਿੰਦਿਆਂ ਦਾ ਰਾਜ ਹੈ।""ਸੰਜਲੀ ਦੇ ਘਰ ਦੇ ਬਾਹਰ ਭੀੜ 'ਚੋਂ ਕਈ ਲੋਕ ਬੋਲੇ, ""ਯੋਗੀ ਜੀ ਨੇ ਸਰਕਾਰ ਬਣਨ ਤੋਂ ਬਾਅਦ ਐਂਟੀ-ਰੋਮੀਓ ਸਕੁਆਡ ਚਲਾਇਆ ਸੀ। ਮੁਸ਼ਕਲ ਨਾਲ ਇੱਕ ਹਫ਼ਤੇ ਤੱਕ ਕੁਝ ਪੁਲਿਸ ਵਾਲੇ ਸਕੂਲ-ਕਾਲਜਾਂ ਦੇ ਕੋਲ ਦਿਖੇ।''''ਰੋਮੀਓ ਦੇ ਨਾਮ 'ਤੇ ਕੁਝ ਬੇਗੁਨਾਹਾਂ ਨੂੰ ਜੇਲ੍ਹ 'ਚ ਵੀ ਪਾਇਆ ਪਰ ਉਸ ਤੋਂ ਬਾਅਦ ਸਭ ਕੁਝ ਸ਼ਾਂਤ ਹੋ ਗਿਆ। ਹੁਣ ਐਂਟੀ ਰੋਮੀਓ ਸਕੁਆਡ ਕਿੱਥੇ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਸਾਨੂੰ ਤਾਂ ਕਿਤੇ ਨਹੀਂ ਦਿਸਦਾ।""'ਅੱਗੇ ਭਾਵੇਂ ਕੁਝ ਵੀ ਹੋਵੇ ਸੰਜਲੀ ਤਾਂ ਚਲੀ ਗਈ'ਸੰਜਲੀ ਦੀ ਮਾਂ ਉਸ ਛੋਟੇ ਜਿਹੇ ਕਮਰੇ 'ਚ ਸਿਰ 'ਤੇ ਹੱਥ ਰੱਖ ਕੇ ਬੈਠੀ ਹੈ। ਉਨ੍ਹਾਂ ਦੀਆਂ ਅੱਖਾਂ 'ਚੋਂ ਨਿਕਲਦੇ ਹੰਝੂ ਮੂੰਹ ਨੂੰ ਗਿੱਲਾ ਕਰ ਰਹੇ ਹਨ ਪਰ ਉਹ ਉਨ੍ਹਾਂ ਨੂੰ ਪੂੰਝਣ ਦੀ ਕੋਸ਼ਿਸ਼ ਨਹੀਂ ਕਰਦੀ। ਬਸ ਹੌਲੀ ਤੇ ਭਰੀ ਹੋਈ ਆਵਾਜ਼ 'ਚ ਕਹਿੰਦੀ ਹੈ, ""ਹੁਣ ਅੱਗੇ ਕੁਝ ਵੀ ਹੋਵੇ, ਸੰਜਲੀ ਤਾਂ ਚਲੀ ਗਈ...""ਮੰਜੀ ਹੇਠਾਂ ਸੰਜਲੀ ਦੀ ਜੁੱਤੀ ਪਈ ਹੈ, ਇੰਝ ਲਗਦਾ ਹੈ ਜਿਵੇਂ ਸੰਜਲੀ ਦੇ ਮੁੜਦੇ ਪੈਰਾਂ ਦੀ ਰਾਹ ਤੱਕ ਰਹੀ ਹੈ। ਅਲਮਾਰੀ ਵਿੱਚ ਸੰਜਲੀ ਦੀ ਤਸਵੀਰ 'ਤੇ ਚੜਾਈ ਗੁਲਾਬਾਂ ਦੀ ਮਾਲਾ ਨੂੰ ਵੀ ਉਸ ਦੀ ਮੌਤ ਦੀ ਖ਼ਬਰ 'ਤੇ ਇਤਬਾਰ ਨਹੀਂ ਹੋ ਰਿਹਾ।ਸੰਜਲੀ ਦੇ ਘਰਵਾਲਿਆਂ ਤੋਂ ਵਿਦਾ ਲੈ ਕੇ ਅਸੀਂ ਬਾਹਰ ਨਿਕਲਦੇ ਹਾਂ, ਜਿੱਥੇ ਵਿਰਲਾਪ ਹੋ ਰਿਹਾ ਹੈ। ਖੁੱਲੇ ਆਸਮਾਨ ਦੇ ਹੇਠਾਂ ਵੀ ਸੰਜਲੀ ਦੀ ਹੀ ਚਰਚਾ ਹੋ ਰਹੀ ਹੈ। ਮੈਨੂੰ ਫਿਰ ਵਿਦਰੋਹੀ ਦੀ ਕਵਿਤਾ ਯਾਦ ਆਉਂਦੀ ਹੈ।'ਔਰਤ ਕੀ ਲਾਸ਼ ਧਰਤੀ ਮਾਤਾ ਕੀ ਤਰ੍ਹਾਂ ਹੋਤੀ ਹੈ,ਜੋ ਖੁਲੇ ਮੇਂ ਫੈਲ ਜਾਤੀ ਹੈ, ਥਾਨੋ ਸੇ ਲੇਕਰ ਅਦਾਲਤੋਂ ਤਕ'ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਸ਼ਮੀਰ 'ਚ ਕਿਸ ਬਦਤਰ ਹਾਲਾਤ 'ਚ ਹਨ ਭਾਜਪਾ ਦੇ ਮੁਸਲਮਾਨ ਵਰਕਰ-ਗ੍ਰਾਊਂ ਰਿਪੋਰਟ ਵਿਨੀਤ ਖਰੇ ਬੀਬੀਸੀ ਪੱਤਰਕਾਰ, ਸ਼੍ਰੀਨਗਰ 29 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45671046 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Zahoor -ul-Islam Bhat ਫੋਟੋ ਕੈਪਸ਼ਨ ਸ਼ਬੀਰ ਅਹਿਮਦ ਭੱਟ ਨੂੰ ਅਗਵਾ ਕਰਕੇ ਗੋਲੀ ਮਾਰ ਦਿੱਤੀ ਗਈ ਅਗਸਤ ਵਿੱਚ ਬਕਰੀਦ ਦੀ ਰਾਤ ਕਰੀਬ 12 ਵਜੇ ਕਸ਼ਮੀਰ ਦੇ ਅਨੰਤਨਾਗ ਵਿੱਚ ਭਾਜਪਾ ਲੀਡਰ ਸੋਫ਼ੀ ਯੂਸੁਫ਼ ਨੂੰ ਫ਼ੋਨ ਆਇਆ ਕਿ ਉਨ੍ਹਾਂ ਦੇ ਸਾਥੀ ਸ਼ਬੀਦ ਅਹਿਮਦ ਭੱਟ ਨੂੰ ਅਗਵਾ ਕਰ ਲਿਆ ਗਿਆ ਹੈ। ਸ਼ਬੀਰ ਅਹਿਮਦ ਭੱਟ ਪੁੱਲਵਾਮਾ ਚੋਣ ਖੇਤਰ ਵਿੱਚ ਭਾਜਪਾ ਮੁਖੀ ਸਨ। ਘਰ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਕਿ ਸ਼ਬੀਰ ਸ਼ਾਇਦ ਪੁਲਵਾਮਾ ਜਾਂ ਸ਼੍ਰੀਨਗਰ ਵਿੱਚ ਹੋਣਗੇ।ਪਿਛਲੇ ਡੇਢ ਮਹੀਨੇ ਤੋਂ ਸ਼ਬੀਰ ਪੁਲਵਾਮਾ ਵਿੱਚ ਇਸੇ ਤਰ੍ਹਾਂ ਹੀ ਸਮਾਂ ਗੁਜ਼ਾਰ ਰਹੇ ਸਨ।ਇਹ ਵੀ ਪੜ੍ਹੋ:'16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ'9 ਤੱਥ ਜਿਨ੍ਹਾਂ ਕਾਰਨ ਵਧਿਆ ਸੈਕਸ ਟੁਆਏਜ਼ ਦਾ ਵਪਾਰ ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਸ਼ਬੀਰ ਦੇ ਭਰਾ ਜ਼ਹੂਰੁਲ ਇਸਲਾਮ ਭੱਟ ਦੱਸਦੇ ਹਨ, ""ਡਰ ਦੇ ਕਾਰਨ ਉਹ ਘਰ ਨਹੀਂ ਰਹਿੰਦਾ ਸੀ, ਕਿਉਂਕਿ ਉਸ ਨੂੰ ਘਬਰਾਹਟ ਹੁੰਦੀ ਸੀ। ਪੁਲਵਾਮਾ ਵਿੱਚ ਉਹ (ਪਾਰਟੀ ਦੇ ਲਈ) ਮੁਹਿੰਮ ਚਲਾਉਂਦਾ ਸੀ, ਪ੍ਰੋਗਰਾਮ ਕਰਦਾ ਸੀ।"" ਫੋਟੋ ਕੈਪਸ਼ਨ ਸ਼ਬੀਰ ਅਹਿਮਦ ਭੱਟ ਦੇ ਅਗਵਾ ਹੋਣ ਤੋਂ ਕੁਝ ਸਮਾਂ ਬਾਅਦ ਸੋਫ਼ੀ ਯੂਸੁਫ਼ ਨੂੰ ਫ਼ੋਨ ਆਇਆ ਸੀ ਆਖ਼ਰਕਾਰ ਗੋਲੀਆਂ ਲੱਗਣ ਕਾਰਨ ਖ਼ੂਨ ਨਾਲ ਭਰੀ ਸ਼ਬੀਦ ਅਹਿਮਦ ਦੀ ਲਾਸ਼ ਰਾਤ ਨੂੰ ਦੋ ਵਜੇ ਇੱਕ ਬਗੀਚੇ ਵਿੱਚੋਂ ਮਿਲੀ। ਸ੍ਰੀਨਗਰ ਵਿੱਚ ਭਾਰੀ ਸੁਰੱਖਿਆ ਵਿੱਚ ਰਹਿ ਰਹੇ ਸੋਫ਼ੀ ਯੂਸੁਫ਼ ਨੇ ਆਪਣੇ ਘਰ ਵਿਚ ਗੱਲ ਕਰਦਿਆਂ ਦੱਸਿਆ, ""ਹੁਣ ਮੈਂ ਰਾਤ ਨੂੰ ਨਿਕਲ ਨਹੀਂ ਸਕਦਾ ਸੀ ਕਿਉਂਕਿ ਸਾਨੂੰ ਵੀ ਬਾਹਰ ਨਿਕਲਣ ਵਿੱਚ ਡਰ ਲਗਦਾ ਹੈ। ਸਵੇਰੇ 7 ਵਜੇ ਈਦ ਵਾਲੇ ਦਿਨ ਮੈਂ ਪੁਲਵਾਮਾ ਗਿਆ ਅਤੇ ਅਸੀਂ ਉਸਦੀ ਲਾਸ਼ ਨੂੰ ਲੈ ਕੇ ਆਏ। ਸਾਢੇ 10 ਵਜੇ ਅੰਤਿਮ ਸੰਸਕਾਰ ਕੀਤਾ ਗਿਆ। ਅਸੀਂ ਈਦ ਦੀ ਨਮਾਜ਼ ਵੀ ਨਹੀਂ ਪੜ੍ਹੀ, ਅਤੇ ਨਾਂ ਹੀ ਕੁਰਬਾਨੀ ਵੀ ਨਹੀਂ ਦਿੱਤੀ।""ਯੂਸੁਫ਼ ਕਹਿੰਦੇ ਹਨ, ""ਸਾਨੂੰ ਬਹੁਤ ਸਦਮਾ ਪਹੁੰਚਿਆ। ਉਹ ਬਹੁਤ ਕਾਬਿਲ ਬੱਚਾ ਸੀ ਅਤੇ ਹਮੇਸ਼ਾ ਲੋਕਾਂ ਵਿਚਾਲੇ ਰਹਿੰਦਾ ਸੀ।""ਕੀ ਪਰਿਵਾਰ ਨੇ ਕਦੇ ਸ਼ਬੀਰ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ? Image copyright Javed Qadri ਫੋਟੋ ਕੈਪਸ਼ਨ ਪਿਛਲੇ ਸਾਲ ਸ਼ੌਪੀਆਂ ਵਿੱਚ ਭਾਜਪਾ ਦੇ ਗੌਹਰ ਅਹਿਮਦ ਭੱਟ ਨੂੰ ਅਗਵਾ ਕਰਕੇ ਉਨ੍ਹਾਂ ਦਾ ਗਲਾ ਘੁਟ ਕੇ ਕਤਲ ਕਰ ਦਿੱਤਾ ਗਿਆ ਸੀ ਸ਼ਬੀਰ ਦੇ ਭਰਾ ਜ਼ਹੂਰੁਲ ਇਸਲਾਮ ਕਹਿੰਦੇ ਹਨ, ""ਉਸਦਾ ਆਪਣਾ ਮਕਸਦ ਸੀ ਤਾਂ ਅਸੀਂ ਕੀ ਕਹਿੰਦੇ। ਜਿੱਥੇ ਉਸਦੀ ਖੁਸ਼ੀ ਸੀ ਤਾਂ ਅਸੀਂ ਵੀ ਖੁਸ਼ ਸੀ।"" ਵਰਕਰਾਂ 'ਤੇ ਹਮਲੇਭਾਰਤ-ਸ਼ਾਸਿਤ ਕਸ਼ਮੀਰ ਵਿੱਚ ਮੁੱਖ ਧਾਰਾ ਨਾਲ ਜੁੜੀਆਂ ਸਿਆਸੀ ਪਾਰਟੀਆਂ ਦੇ ਵਰਕਰਾਂ ਉੱਤੇ ਹਮਲੇ ਹੁੰਦੇ ਰਹੇ ਹਨ, ਪਰ ਸ਼ਬੀਰ ਅਹਿਮਦ ਭੱਟ ਦੇ ਕਤਲ ਨੇ ਇਸ ਗੱਲ ਵੱਲ ਧਿਆਨ ਖਿੱਚਿਆ ਕਿ ਕਈ ਕਸ਼ਮੀਰੀ ਮੁਸਲਮਾਨਾਂ ਲਈ ਕੱਟੜਵਾਦ ਨਾਲ ਜੂਝ ਰਹੀ ਵਾਦੀ ਵਿੱਚ ਇੱਕ ਅਜਿਹੀ ਪਾਰਟੀ ਦਾ ਝੰਡਾ ਚੁੱਕਣਾ ਕਿੰਨਾ ਮਹੱਤਵਪੂਰਨ ਹੈ,ਜਿਸ ਨੂੰ ਕਸ਼ਮੀਰ ਦੇ ਕਈ ਹਲਕਿਆਂ 'ਮੁਸਲਿਮ-ਵਿਰੋਧੀ' ਮੰਨਿਆ ਜਾਂਦਾ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਕਸ਼ਮੀਰ ਵਿੱਚ ਭਾਜਪਾ ਵਰਕਰ ਹੋਣਾ ਕਿੰਨਾ ਮੁਸ਼ਕਿਲਬਾਬਰੀ ਮਸਜਿਦ, ਧਾਰਾ 370 ਅਤੇ 35 ਏ ਵਰਗੇ ਮੁੱਦਿਆਂ 'ਤੇ ਭਾਜਪਾ ਦੇ ਸਟੈਂਡ ਕਾਰਨ ਪਾਰਟੀ ਨਾਲ ਜੁੜੇ ਹੋਏ ਦਿਖਣਾ ਸੌਖਾ ਨਹੀਂ ਹੈ। ਪਾਰਟੀ ਦੇ ਮੁਤਾਬਕ ਘਾਟੀ ਵਿੱਚ ਉਸਦੇ 500 ਦੇ ਕਰੀਬ 'ਐਕਟਿਵ' ਵਰਕਰ ਹਨ। ਇੱਕ ਭਾਜਪਾ ਲੀਡਰ ਮੁਤਾਬਕ 1996 ਤੋਂ ਹੁਣ ਤੱਕ 13 ਭਾਜਪਾ ਵਰਕਰ ਕੱਟੜਪੰਥੀ ਹਿੰਸਾ ਵਿੱਚ ਮਾਰੇ ਜਾ ਚੁੱਕੇ ਹਨ। ਕਈ ਵਰਕਰਾਂ ਨੇ ਗੱਲਬਾਤ ਵਿੱਚ ਅਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਵਾਦੀ ਵਿੱਚ ਕੁਝ ਵਰਕਰਾਂ ਅਤੇ ਲੀਡਰਾਂ ਨੂੰ ਇਹ ਵੀ ਲਗਦਾ ਹੈ ਕਿ ਪਾਰਟੀ 'ਤੇ ਜੰਮੂ ਦੇ ਕਸ਼ਮੀਰੀ ਪੰਡਿਤ ਨੇਤਾਵਾਂ ਦਾ ਦਬਦਬਾ ਹੈ ਅਤੇ ਉਹ ਕਸ਼ਮੀਰੀ ਮੁਸਲਮਾਨ ਲੀਡਰਾਂ ਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦੇ। ਫੋਟੋ ਕੈਪਸ਼ਨ ਸ਼ੌਕਤ ਵਾਨੀ ਦਾ ਇਲਜ਼ਾਮ ਹੈ ਕਿ ਜੰਮੂ ਦੇ ਕਸ਼ਮੀਰੀ ਪੰਡਿਤਾਂ ਨੂੰ ਕਸ਼ਮੀਰ ਘਾਟੀ ਦੇ ਭਾਜਪਾ ਲੀਡਰਾਂ 'ਤੇ ਥੋਪਿਆ ਜਾ ਰਿਹਾ ਹੈ ਕੁਝ ਦੂਜੇ ਮੁਸਲਮਾਨ ਲੀਡਰਾਂ ਨੇ ਵੀ ਨਿੱਜੀ ਗੱਲਬਾਤ ਵਿੱਚ ਅਜਿਹਾ ਹੀ ਕਿਹਾ, ਹਾਲਾਂਕਿ ਇਹ ਵੀ ਸੱਚ ਹੈ ਕਿ ਇਤਿਹਾਸਕ ਕਾਰਨਾਂ ਕਰਕੇ ਜੰਮੂ ਅਤੇ ਕਸ਼ਮੀਰ ਇਲਾਕਿਆਂ ਵਿਚਾਲੇ ਮੁਕਾਬਲੇ ਦੀ ਸਿਆਸਤ ਕੋਈ ਨਵੀਂ ਗੱਲ ਨਹੀਂ ਹੈ। ਸਾਲ 1993 ਵਿੱਚ ਭਾਜਪਾ ਨਾਲ ਜੁੜਨ ਅਤੇ ਪਾਰਟੀ ਟਿਕਟ 'ਤੇ ਚੋਣ ਲੜਨ ਤੋਂ ਇਲਾਵਾ ਵੱਡੇ ਅਹੁਦਿਆਂ 'ਤੇ ਰਹਿ ਚੁੱਕੇ ਸ਼ੌਕਤ ਹੁਸੈਨ ਵਾਨੀ ਨੇ ਕਿਹਾ, "" ਇੱਥੇ ਪਾਰਟੀ ਨੂੰ ਕੁਝ ਲੋਕ ਚਾਹੀਦੇ ਹਨ ਜਿਹੜਾ ਝੰਡਾ ਚੁੱਕਣ ਅਤੇ ਉਨ੍ਹਾਂ ਦੀ ਗੁਲਾਮੀ ਕਰਨ। ਜੰਮੂ ਦੇ ਲੀਡਰਾਂ ਨੂੰ ਕਸ਼ਮੀਰ 'ਤੇ ਥੋਪਿਆ ਜਾ ਰਿਹਾ ਹੈ। ਜੰਮੂ ਦੇ ਕਸ਼ਮੀਰੀ ਪੰਡਿਤਾਂ ਦੇ ਹਵਾਲੇ ਹੈ ਪੂਰਾ ਕਸ਼ਮੀਰ। ਕਿਸੇ ਵੀ ਮੁਸਲਮਾਨ 'ਤੇ ਕੋਈ ਭਰੋਸਾ ਨਹੀਂ ਕਰਦੇ ਹਨ। ਕਿਸੇ ਦੀ ਕੁਰਬਾਨੀ ਦੇਖੀ ਵੀ ਨਹੀਂ ਜਾਂਦੀ ਹੈ। ਇਸ ਤੋਂ ਵੱਡੀ ਕੁਰਬਾਨੀ ਕੀ ਹੋ ਸਕਦੀ ਹੈ ਕਿ ਮੈਂ ਸਭ ਕੁਝ ਛੱਡ ਕੇ ਇੱਥੇ ਆਇਆ। ਮੈਨੂੰ ਕਦੇ ਨਹੀਂ ਪੁੱਛਿਆ ਗਿਆ ਕਿ ਤੁਹਾਡਾ ਵੀ ਹੱਕ ਹੈ ਅਤੇ ਤੁਹਾਨੂੰ ਅਸੀਂ ਅਕੋਮੋਡੇਟ ਕਰਾਂਗੇ। ""ਉੱਧਰ, ਜੰਮੂ-ਕਸ਼ਮੀਰ ਵਿੱਚ ਭਾਜਪਾ ਮਹਾਂਸਕੱਤਰ ਅਸ਼ੋਕ ਕੌਲ, ਸ਼ੌਕਤ ਵਾਨੀ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹਨ। Image copyright BJP ਫੋਟੋ ਕੈਪਸ਼ਨ ਅਸ਼ੌਕ ਕੌਲ ਕਹਿੰਦੇ ਹਨ ਕਿ ਜੰਮੂ-ਕਸ਼ਮੀਰ ਵਿੱਚ ਭਾਜਪਾ ਵਰਕਰਾਂ ਦੀ ਸੁਰੱਖਿਆ ਲਈ ਕਦਮ ਚੁੱਕੇ ਜਾ ਰਹੇ ਹਨ ਅਸ਼ੋਕ ਕਹਿੰਦੇ ਹਨ, ""ਸ਼ੌਕਤ ਵਾਨੀ ਪਿਛਲੇ ਚਾਰ-ਪੰਜ ਸਾਲਾਂ ਵਿੱਚ ਇਨਐਕਟਵਿਟ ਮੈਂਬਰ ਹਨ। ਉਹ ਡਰ ਗਏ ਹਨ ਜਾਂ ਉਨ੍ਹਾਂ ਨੂੰ ਖ਼ਤਰਾ ਲੱਗ ਰਿਹਾ ਹੈ। ਕੁਝ ਵਰਕਰ ਚੰਗੇ ਵੀ ਹੁੰਦੇ ਹਨ ਤੇ ਕੁਝ ਚੰਗਿਆਈ ਦੀ ਗ਼ਲਤ ਵਰਤੋਂ ਵੀ ਕਰਦੇ ਹਨ। """"ਸਾਡੀ ਲੀਡਰਸ਼ਿਪ ਵਿੱਚ ਸਕੱਤਰ ਤੱਕ ਕੋਈ ਕਸ਼ਮੀਰੀ ਪੰਡਿਤ ਨਹੀਂ ਹੈ, ਮੈਨੂੰ ਛੱਡ ਕੇ। ਮੈਂ ਮਹੀਨੇ ਵਿੱਚ 15-16 ਦਿਨ ਸ਼੍ਰੀਨਗਰ ਵਿੱਚ ਹੁੰਦਾ ਹਾਂ। ਅਜੇ ਤਾਂ ਸ਼ੁਰੂਆਤ ਹੋਈ ਹੈ, ਅਜੇ ਤਾਂ ਜੁਮਾ-ਜੁਮਾ ਅੱਠ ਹੀ ਦਿਨ ਹੋਏ ਹਨ।""ਰਾਸ਼ਟਰਵਾਦੀ ਏਜੰਡਾਵਾਦੀ ਦੇ ਕਈ ਭਾਜਪਾ ਵਰਕਰਾਂ ਨੇ ਮੈਨੂੰ ਦੱਸਿਆ ਕਿ ਉਹ ਘਾਟੀ ਵਿੱਚ ਪੀਡੀਪੀ ਅਤੇ ਨੈਸ਼ਨਲ ਕਾਨਫਰੰਸ ਦੇ ਪਰਿਵਾਰਵਾਦ ਨੂੰ ਦੇਖਣ ਤੋਂ ਬਾਅਦ ਭਾਜਪਾ ਦੇ ਰਾਸ਼ਟਰਵਾਦੀ ਏਜੰਡੇ ਨਾਲ ਜੁੜਨਾ ਚਾਹੁੰਦੇ ਸਨ। ਸ਼ਬੀਰ ਭੱਟ ਤੋਂ ਇਲਾਵਾ ਪਿਛਲੇ ਸਾਲ ਕੱਟੜਪੰਥ ਪ੍ਰਭਾਵਿਤ ਸ਼ੋਪੀਆਂ ਵਿੱਚ ਭਾਜਪਾ ਦੇ ਨੌਜਵਾਨ ਵਰਕਰ ਗੌਹਰ ਅਹਿਮਦ ਭੱਟ ਨੂੰ ਅਗਵਾ ਕਰਕੇ ਉਨ੍ਹਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਸ਼ਬੀਰ ਅਤੇ ਗੌਹਰ ਦੇ ਕਤਲ ਨਾਲ ਕਸ਼ਮੀਰ ਵਾਦੀ ਵਿੱਚ ਪਾਰਟੀ ਵਰਕਰ ਕਾਫ਼ੀ ਡਰੇ ਹੋਏ ਹਨ। ਸ਼੍ਰੀਨਗਰ ਵਿੱਚ ਭਾਜਪਾ ਦਫ਼ਤਰ ਦੇ ਬਾਹਰ ਅਜਿਹੀ ਕੋਈ ਪਛਾਣ ਨਹੀਂ ਹੈ ਜਿਸ ਨਾਲ ਪਤਾ ਲੱਗੇ ਕਿ ਅੰਦਰ ਪਾਰਟੀ ਦਫ਼ਤਰ ਹੈ। ਇੱਥੇ ਪਥਰਾਅ ਅਤੇ ਗ੍ਰੇਨੇਡ ਹਮਲਾ ਹੋ ਚੁੱਕਿਆ ਹੈ। Image copyright BBC Sport ਫੋਟੋ ਕੈਪਸ਼ਨ ਸ਼੍ਰੀਨਗਰ ਵਿੱਚ ਭਾਜਪਾ ਦਫ਼ਤਰ ਦੇ ਬਾਹਰ ਅਜਿਹੀ ਕੋਈ ਪਛਾਣ ਨਹੀਂ ਹੈ ਜਿਸ ਨਾਲ ਪਤਾ ਲੱਗੇ ਕਿ ਅੰਦਰ ਪਾਰਟੀ ਦਫ਼ਤਰ ਹੈ ਦਫ਼ਤਰ ਦਾ ਮੁੱਖ ਗੇਟ ਕੰਡਿਆਲੀ ਤਾਰ ਨਾਲ ਘਿਰਿਆ ਹੋਇਆ ਹੈ। ਇੱਕ ਮਜ਼ਬੂਤ ਦਰਵਾਜ਼ੇ ਰਾਹੀਂ ਅੰਦਰ ਵੜਨ 'ਤੇ ਬੰਦੂਕਧਾਰੀ ਸੁਰੱਖਿਆ ਕਰਮੀ ਦਿਖਾਈ ਦੇਣਗੇ। ਦਫ਼ਤਰ ਦੀ ਇੱਕ ਕੰਧ 'ਤੇ ਗਰਨੇਡ ਹਮਲੇ ਨਾਲ ਹੋਈਆਂ ਮੋਰੀਆਂ ਅਤੇ ਧਾਤੂ ਨਾਲ ਬਣੇ ਕਈ ਖੱਡੇ ਬਣੇ ਹੋਏ ਸਨ। ਦਫ਼ਤਰ ਵਿੱਚ ਇੱਕ ਪਾਰਟੀ ਅਧਿਕਾਰੀ ਨੇ ਦੱਸਿਆ, ""ਮੇਰਾ ਪਰਿਵਰਾ ਮੇਰੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਚਿੰਤਤ ਰਹਿੰਦਾ ਹੈ। ਜਦੋਂ ਰਾਮ ਮਾਧਵ ਸ਼੍ਰੀਨਗਰ ਆਏ ਸੀ ਤਾਂ ਅਸੀਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਉਨ੍ਹਾਂ ਸਾਹਮਣੇ ਰੱਖੀਆਂ ਸਨ। ""ਸੁਰੱਖਿਆ ਨੂੰ ਲੈ ਕੇ ਐਨਾ ਡਰ ਹੈ ਕਿ ਕੋਈ ਭਾਜਪਾ ਵਰਕਰ ਕੈਮਰੇ 'ਤੇ ਦਿਖਣਾ ਨਹੀਂ ਚਾਹੁੰਦਾ। ਇੱਕ ਤਾਂ ਆਪਣੀ ਕਾਰ ਉੱਤੇ ਪ੍ਰੈੱਸ ਦਾ ਸਟਿੱਕਰ ਲਗਾ ਕੇ ਘੁੰਮਦੇ ਹਨ। ਸਾਲ 1995 ਤੋਂ ਭਾਜਪਾ ਮੈਂਬਰ ਅਤੇ ਮੌਜੂਦਾ ਐਮਐਲਸੀ ਸੋਫ਼ੀ ਯੂਸੁਫ਼ ਉੱਤੇ ਵੀ ਹਮਲੇ ਹੋ ਚੁੱਕੇ ਹਨ। ਭਰਾ ਦੇ ਕਲੀਨਿਕ 'ਤੇ ਹੋਏ ਬੰਬ ਧਮਾਕੇ ਕਾਰਨ ਉਹ ਛੇ ਮਹੀਨੇ ਹਸਪਤਾਲ ਵਿੱਚ ਭਰਤੀ ਰਹੇ। ਫੋਟੋ ਕੈਪਸ਼ਨ ਦਫ਼ਤਰ ਦੀ ਇੱਕ ਕੰਧ 'ਤੇ ਗ੍ਰੇਨੇਡ ਹਮਲੇ ਨਾਲ ਹੋਈਆਂ ਮੋਰੀਆਂ ਅਤੇ ਧਾਤੂ ਨਾਲ ਬਣੇ ਕਈ ਖੱਡੇ ਹਨ ਯੂਸੁਫ਼ ਕਹਿੰਦੇ ਹਨ, ""ਜੇਕਰ ਤੁਸੀਂ ਦੇਖੋਗੇ ਤਾਂ ਮੇਰਾ ਸਾਰਾ ਸਰੀਰ ਟੁੱਟਿਆ ਹੋਇਆ ਹੈ। ਅੱਲ੍ਹਾ ਦਾ ਸ਼ੁਕਰ ਹੈ ਕਿ ਮੈਂ ਬਚ ਗਿਆ। ਮੇਰਾ ਭਰਾ ਵੀ ਹਮਲੇ ਵਿੱਚ ਜ਼ਖ਼ਮੀ ਹੋਇਆ ਸੀ। 6 ਮਹੀਨੇ ਬਾਅਦ ਮਿਲੀਟੈਂਟਾਂ ਨੇ ਉਸ ਨੂੰ ਮਾਰ ਦਿੱਤਾ।""ਸਾਲ 1999 ਵਿੱਚ ਸੋਫ਼ੀ ਯੂਸੁਫ਼ ਉਸੇ ਕਾਫ਼ਲੇ ਵਿੱਚ ਸ਼ਾਮਲ ਸਨ ,ਜਿਸ ਹਮਲੇ ਵਿੱਚ ਸੰਸਦੀ ਚੋਣਾਂ ਵਿੱਚ ਭਾਜਪਾ ਉਮੀਦਵਾਰ ਹੈਦਰ ਨੂਰਾਨੀ ਮਾਰੇ ਗਏ ਸਨ। ਸੋਫ਼ੀ ਯੂਸੁਫ਼ ਦੋ ਮਹੀਨੇ ਹਸਪਤਾਲ ਵਿੱਚ ਰਹੇ। ਇਹ ਵੀ ਪੜ੍ਹੋ:'ਕਸ਼ਮੀਰੀ ਹੋਣ ਕਰਕੇ ਸਾਨੂੰ ਮਿਹਣੇ ਸਹਿਣੇ ਪੈਂਦੇ ਹਨ' ਇੱਥੇ ਹਰ ਯਤੀਮ ਬੱਚਾ ਖੁਦ ਇੱਕ ਦਰਦਭਰੀ ਕਹਾਣੀ ਹੈਕਸ਼ਮੀਰ 'ਚ ਮਾਰਿਆ ਗਿਆ 'ਅੱਤਵਾਦੀ ਪ੍ਰੋਫੈਸਰ' ਕੌਣ ਸੀ?ਸੋਫ਼ੀ ਯੂਸੁਫ਼ ਯਾਦ ਕਰਦੇ ਹਨ, ""ਸਾਡੇ ਨਾਲ ਬਹੁਤ ਵੱਡਾ ਕਾਫ਼ਲਾ ਸੀ। ਮੇਰੇ ਤੋਂ ਪਹਿਲਾਂ ਜਿਹੜੀ ਗੱਡੀ ਸੀ ਉਹ ਹਵਾ ਵਿੱਚ ਉੱਡ ਜਾਂਦੀ ਹੈ। ਐਨਾ ਜ਼ੋਰਦਾਰ ਧਮਾਕਾ ਸੀ ਕਿ ਧੂੰਆਂ ਹੀ ਧੂੰਆਂ ਸੀ। ਪੰਜ ਮਿੰਟ ਬਾਅਦ ਜਦੋਂ ਧੂੰਆਂ ਘੱਟ ਹੋਇਆ ਤਾਂ ਸਾਡੇ ਉੱਤੇ ਫਾਇਰਿੰਗ ਹੋਈ। ਅਸੀਂ ਉਸ ਵੇਲੇ ਸੋਚਿਆ ਕਿ ਪਤਾ ਨਹੀਂ ਕਿਹੜੀ ਕਿਆਮਤ ਟੁੱਟ ਪਈ ਹੈ। ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਕਿਉਂਕਿ ਬਾਂਹ ਉੱਤੇ ਗੋਲੀ ਲੱਗਣ ਕਾਰਨ ਬਹੁਤ ਖ਼ੂਨ ਵਗ ਰਿਹਾ ਸੀ।""ਦੱਖਣੀ ਕਸ਼ਮੀਰ ਦੇ ਕੱਟੜਪੰਥ ਪ੍ਰਭਾਵਿਤ ਸ਼ੋਪੀਆਂ ਦੇ ਮੈਸਵਾਰਾ ਇਲਾਕੇ ਵਿੱਚ ਰਹਿਣ ਵਾਲੇ ਪਾਰਟੀ ਜ਼ਿਲ੍ਹਾ ਪ੍ਰਧਾਨ ਜਾਵੇਦ ਕਾਦਰੀ ਦੇ ਲਈ ਵੀ ਜ਼ਿੰਦਗੀ ਸੌਖੀ ਨਹੀਂ। ਐਸਪੀਓ ਨਿਸ਼ਾਨੇ ਉੱਤੇ ਸ਼ੋਪੀਆਂ ਵਿੱਚ ਪਿਛਲੇ ਹਫ਼ਤੇ ਤਿੰਨ ਵਿਸ਼ੇਸ਼ ਪੁਲਿਸ ਅਧਿਕਾਰੀਆਂ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਸਾਲ 2014 ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਇੱਥੇ ਰੈਲੀ ਕਰਨ ਆਏ ਸਨ। Image copyright Javed Qadri ਫੋਟੋ ਕੈਪਸ਼ਨ ਜਾਵੇਦ ਕਾਦਰੀ ਸ਼ੋਪੀਆਂ ਵਿੱਚ ਰਹਿੰਦੇ ਹਨ ਉਨ੍ਹਾਂ ਉੱਤੇ ਦੋ ਵਾਰ ਹਮਲਾ ਹੋ ਚੁੱਕਾ ਹੈ ਜਦੋਂ ਅਸੀਂ ਜਾਵੇਦ ਕਾਦਰੀ ਦੇ ਘਰ ਪੁੱਜੇ ਤਾਂ ਉਨ੍ਹਾਂ ਦੇ ਘਰ ਵਿੱਚ ਕੈਦ ਹੋਏ 15 ਦਿਨ ਲੰਘ ਚੁੱਕੇ ਸੀ ਅਤੇ ਉਨ੍ਹਾਂ ਦੇ ਨਾਲ ਹਰਿਆਣਾ ਤੋਂ ਆਏ ਇੱਕ ਵਪਾਰੀ ਬੈਠੇ ਸੀ। ਜਾਵੇਦ ਕਾਦਰੀ ਦੇ ਸੇਬ ਦੇ ਬਗੀਚੇ ਹਨ। ਪਹਾੜੀ ਉੱਤੇ ਇੱਕ ਉੱਚੇ ਟਿੱਲੇ 'ਤੇ ਬਣਿਆ ਉਨ੍ਹਾਂ ਦਾ ਮਕਾਨ ਇੱਕ ਕਿਲੇ ਵਰਗਾ ਹੈ। ਘਰ ਦੇ ਬਾਹਰ ਬਖ਼ਤਰਬੰਦ ਗੱਡੀਆਂ ਦੇ ਨਾਲ ਸੁਰੱਖਿਆ ਤਾਂ ਸੀ ਹੀ, ਅੰਦਰ ਵੀ ਬੰਕਰ ਦੇ ਪਿੱਛੇ ਸੁਰੱਖਿਆ ਕਰਮੀ ਮੌਜੂਦ ਸਨ। ਉਨ੍ਹਾਂ ਦਾ ਹਾਲ ਜਾਣਨ ਲਈ ਬੰਦੂਕ ਸਮੇਤ ਸੀਨੀਅਰ ਸੁਰੱਖਿਆ ਅਧਿਕਾਰੀ ਉਨ੍ਹਾਂ ਦੇ ਘਰ ਪੁੱਜੇ ਸਨ। ਐਨੇ ਸੁਰੱਖਿਆ ਪ੍ਰਬੰਧ ਦੇ ਬਾਵਜੂਦ ਵੀ ਉਨ੍ਹਾਂ ਉੱਤੇ ਦੋ ਹਮਲੇ ਹੋ ਚੁੱਕੇ ਹਨ। Image copyright javed qadri ਫੋਟੋ ਕੈਪਸ਼ਨ ਕਸ਼ਮੀਰ ਵਿੱਚ ਭਾਜਪਾ ਦੀ ਰੈਲੀ 34 ਸਾਲਾ ਜਾਵੇਦ ਕਾਦਰੀ ਇੱਕ ਹਮਲੇ ਨੂੰ ਯਾਦ ਕਰਦੇ ਹਨ, ""ਰਾਤ ਕਰੀਬ 12 ਵਜੇ ਦਾ ਸਮਾਂ ਸੀ, ਜਦੋਂ ਬਾਹਰੋਂ ਫਾਇਰਿੰਗ ਹੋਈ। ਅਸੀਂ ਅੰਦਰ ਬੈਠੇ ਸੀ। ਸਾਡੀ ਸਕਿਊਰਟੀ ਨੇ ਸਾਡੀ ਹਿਫ਼ਾਜ਼ਤ ਕੀਤੀ। ਇਹ ਨਹੀਂ ਕਹਿ ਸਕਦੇ ਕਿ ਕਿਸ ਨੇ ਕੀਤਾ। ਅਸੀਂ ਅੰਦਰ ਸੀ, ਅਸੀਂ ਕੀ ਦੱਸਾਂਗੇ।""ਸਰਪੰਚ ਰਹੇ ਜਾਵੇਦ ਕਾਦਰੀ ਸਾਲ 2014 ਵਿੱਚ ਭਾਜਪਾ 'ਚ ਸ਼ਾਮਲ ਹੋਏ। ਉਹ ਕਹਿੰਦੇ ਹਨ, ""ਮੋਦੀ ਜੀ ਨੂੰ ਦੇਖ ਕੇ ਅਸੀਂ ਭਾਜਪਾ ਵਿੱਚ ਸ਼ਾਮਲ ਹੋਏ ਸੀ। ਉਸ ਸਮੇਂ ਇਹ ਗੱਲ ਹੋਈ ਕਿ ਜੇਕਰ ਭਾਜਪਾ ਦੀ ਸਰਕਾਰ ਆਈ ਤਾਂ ਮੁਸਲਮਾਨਾਂ ਨਾਲ ਇਹ ਹੋਵੇਗਾ, ਉਹ ਹੋਵੇਗਾ। ਇੱਕ ਵਾਰ ਅਸੀਂ ਭਾਜਪਾ ਦੇ ਦਿੱਲੀ ਵਾਲੇ ਦਫ਼ਤਰ ਗਏ ਸੀ। ਅਸੀਂ ਦਫ਼ਤਰ ਵਿੱਚ ਨਮਾਜ਼ ਅਦਾ ਕੀਤੀ ਸੀ। ਇਸ ਸਰਕਾਰ ਵਿੱਚ ਮੁਸਲਮਾਨ ਸਭ ਤੋਂ ਸੁਰੱਖਿਅਤ ਹਨ।""ਜਾਵੇਦ ਕਾਦਰੀ ਮੁਤਾਬਕ ਖ਼ਤਰੇ ਦੇ ਬਾਵਜੂਦ ਸ਼ੋਪੀਆਂ ਵਿੱਚ ਰਹਿਣ ਦਾ ਕਾਰਨ ਹੈ ਕਿ ਉਹ ਆਪਣੇ ਵੋਟਰਾਂ ਦੇ ਕੋਲ ਰਹਿਣਾ ਚਾਹੁੰਦੇ ਹਨ। ਜਾਵੇਦ ਕਹਿੰਦੇ ਹਨ, ""ਅੱਜ ਵੀ ਮੇਰਾ ਬੱਚਾ ਨੀਂਦ ਵਿੱਚ ਆਵਾਜ਼ ਦਿੰਦਾ ਹੈ, ਡਰ ਤਾਂ ਹੈ। ਜੇਕਰ ਹੁਣ ਅਸੀਂ ਕੰਮ ਨਹੀਂ ਕਰਾਂਗੇ ਤਾਂ ਕੌਣ ਕਰੇਗਾ। ਅਸੀਂ ਕਦੇ ਸੌਂਦੇ ਵੀ ਨਹੀਂ। ਅਸੀਂ ਹਿੰਦੁਸਤਾਨੀ ਹਾਂ,. ਅਸੀਂ ਹਿੰਦੂਸਤਾਨ ਨਾਲ ਪਿਆਰ ਕਰਦੇ ਹਾਂ, ਇਹ ਹਕੀਕਤ ਹੈ। ਹਮੇਸ਼ਾ ਅਲਰਟ 'ਤੇ ਰਹਿੰਦੇ ਹਾਂ ਇੱਕ ਸਿਪਾਹੀ ਦੀ ਤਰ੍ਹਾਂ।""""ਮੇਰੇ ਘਰ ਵਾਲੇ, ਮੇਰੀ ਪਤਨੀ ਅਤੇ ਰਿਸ਼ਤੇਦਾਰ ਕਹਿੰਦੇ ਹਨ ਕਿ ਤੁਸੀਂ ਸ਼੍ਰੀਨਗਰ ਚਲੇ ਜਾਓ ਪਰ ਮੈਂ ਘਰ ਵਾਲਿਆਂ ਨੂੰ ਵੀ ਕਹਿੰਦਾ ਹਾਂ ਕਿ ਐਨੀ ਛੋਟੀ ਉਮਰ ਵਿੱਚ ਲੋਕਾਂ ਨੇ ਮੈਨੂੰ ਐਨੇ ਵੋਟ ਦਿੱਤੇ, ਮੈਂ ਲੋਕਾਂ ਨੂੰ ਧੋਖਾ ਨਹੀਂ ਦੇ ਸਕਦਾ, ਨਾ ਦੇਵਾਂਗਾ ਅਤੇ ਨਾ ਹੀ ਘਰੋਂ ਨਿਕਲਾਂਗਾ। ਮੌਤ ਤਾਂ ਉੱਪਰ ਵਾਲੇ ਦੇ ਹੱਥ ਹੈ।""ਜਾਵੇਦ ਕਾਦਰੀ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਕੋਲ ਸੁਰੱਖਿਆ ਦੀ ਘਾਟ ਹੈ। ਜੰਮੂ-ਕਸ਼ਮੀਰ ਵਿੱਚ ਭਾਜਪਾ ਜਨਰਲ ਸਕੱਤਰ (ਸੰਗਠਨ) ਅਸ਼ੋਕ ਕੌਲ ਸੁਰੱਖਿਆ ਦਾ ਭਰੋਸਾ ਦਿਵਾਉਂਦੇ ਹਨ।ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ""ਪਾਰਟੀ ਵਰਕਰਾਂ ਨੂੰ ਸਰਕਾਰ ਨੇ ਥੋੜ੍ਹੀ-ਬਹੁਤ ਸੁਰੱਖਿਆ ਹੀ ਦਿੱਤੀ ਹੈ। ਜਿਨ੍ਹਾਂ ਨੂੰ ਨਹੀਂ ਦਿੱਤੀ ਹੈ ਉਨ੍ਹਾਂ ਲਈ ਵੀ ਅਸੀਂ ਸੁਰੱਖਿਆ ਦੀ ਮੰਗ ਕਰ ਰਹੇ ਹਾਂ। ਸਿਰਫ਼ ਸੁਰੱਖਿਆ ਨਾਲ ਕੁਝ ਨਹੀਂ ਹੋਵੇਗਾ, ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਤੇ ਸੁਰੱਖਿਅਤ ਥਾਂ ਉੱਤੇ ਰੱਖਿਆ ਜਾਵੇ, ਉਸ ਬਾਰੇ ਅਸੀਂ ਚਰਚਾ ਕਰ ਰਹੇ ਹਾਂ। ਸਰਕਾਰ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਅਸੀਂ ਪਾਰਟੀ ਵਰਕਰਾਂ ਦੀ ਸੁਰੱਖਿਆ ਕਰਾਂਗੇ।""""ਅਸੀਂ ਤਿੰਨ-ਚਾਰ ਥਾਂ ਸੁਰੱਖਿਅਤ ਘਰ ਲਏ ਹਨ, ਉਨ੍ਹਾਂ ਘਰਾਂ ਵਿੱਚ ਵਰਕਰਾਂ ਨੂੰ ਰੱਖਿਆ ਗਿਆ ਹੈ। ਇੱਥੇ ਇਹ ਸੰਭਵ ਨਹੀਂ ਹੈ ਉੱਥੇ ਅਸੀਂ ਲੋਕਾਂ ਨੂੰ ਸਰਕਾਰੀ ਘਰਾਂ ਵਿੱਚ ਰੱਖਿਆ ਹੈ। ਆਪਣੇ ਵਰਕਰਾਂ ਲਈ ਅਸੀਂ ਹੋਰ ਘਰ ਮੰਗ ਰਹੇ ਹਾਂ।""ਪਰ 1993 ਤੋਂ ਭਾਜਪਾ ਨਾਲ ਜੁੜੇ ਅਤੇ ਭਾਜਪਾ ਦੇ ਟਿਕਟ ਤੋਂ ਚੋਣ ਲੜਨ ਦੇ ਇਲਾਵਾ ਵੱਡੇ ਅਹੁਦਿਆਂ 'ਤੇ ਰਹਿ ਚੁੱਕੇ ਸ਼ੌਕਤ ਹੁਸੈਨ ਵਾਨੀ ਅਸ਼ੋਕ ਕੌਲ ਨਾਲ ਸਹਿਮਤ ਨਹੀਂ ਹਨ। ਫੋਟੋ ਕੈਪਸ਼ਨ ਭਾਜਪਾ ਵਰਕਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ ਉਹ ਸਾਲਾਂ ਤੋਂ ਅਨੰਤਨਾਗ ਦਾ ਆਪਣਾ ਘਰ ਛੱਡ ਕੇ ਸ਼੍ਰੀਨਗਰ ਵਿੱਚ 20,000 ਰੁਪਏ ਮਹੀਨਾ ਕਿਰਾਇਆ ਦੇ ਕੇ ਰਹਿ ਰਹੇ ਹਨ।ਉਹ ਕਹਿੰਦੇ ਹਨ, ""2002 ਤੋਂ ਬਾਅਦ ਨਾ ਸਾਨੂੰ ਸਰਕਾਰੀ ਘਰ ਮਿਲਿਆ, ਨਾ ਸੁਰੱਖਿਆ ਮਿਲੀ, ਮੇਰੇ ਨਾਲ ਇੱਕ ਪੀਐਸਓ ਹੈ ਜੋ ਨਾਕਾਫ਼ੀ ਹੈ। ਹਰ ਦੋ- ਚਾਰ ਮਹੀਨਿਆਂ ਵਿੱਚ ਸਾਨੂੰ ਘਰ ਬਦਲਣਾ ਪੈਂਦਾ ਹੈ। ਮਕਾਨ ਮਾਲਿਕ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਨਹੀਂ ਤਾਂ ਸਾਨੂੰ ਕਿਰਾਏ ਉੱਤੇ ਘਰ ਵੀ ਨਹੀਂ ਮਿਲੇਗਾ। ਮਹਿੰਗਾਈ ਕਾਰਨ ਅਸੀਂ ਸ਼ਹਿਰ ਵਿੱਚ ਆਪਣਾ ਘਰ ਵੀ ਨਹੀਂ ਬਣਾ ਸਕਦੇ।""ਵਰਕਰਾਂ ਲਈ ਮੁਸ਼ਕਲਾਂਪਾਰਟੀ ਵਰਕਰਾਂ ਨਾਲ ਗੱਲ ਕਰੀਏ ਤਾਂ ਪਤਾ ਚੱਲੇਗਾ ਕਿ ਬੀਫ਼ ਅਤੇ ਬਾਬਰੀ ਮਸਜਿਦ ਵਰਗੇ ਵਿਵਾਦਤ ਮੁੱਦਿਆਂ ਉੱਤੇ ਭਾਜਪਾ ਲੀਡਰਾਂ ਨੇ ਸਟੈਂਡ ਅਤੇ ਬਿਆਨਾਂ ਤੋਂ ਕਸ਼ਮੀਰ ਵਿੱਚ ਆਮ ਲੋਕਾਂ ਵਿਚਾਲੇ ਉਨ੍ਹਾਂ ਦੀਆਂ ਮੁਸ਼ਕਿਲਾਂ ਆਸਾਨ ਨਹੀਂ ਹੁੰਦੀਆਂ।ਉੱਧਰ ਪੁਲਵਾਮਾ ਵਿੱਚ ਭਾਜਪਾ ਵਰਕਰ ਸ਼ਬੀਰ ਭੱਟ ਦੀ ਮੌਤ ਤੋਂ ਬਾਅਦ ਦੂਜੇ ਭਰਾ ਨੌਕਰੀ ਦੀ ਤਲਾਸ਼ ਕਰ ਰਹੇ ਹਨ। ਫੋਟੋ ਕੈਪਸ਼ਨ ਸ਼੍ਰੀਨਗਰ ਦਾ ਭਾਜਪਾ ਦਫ਼ਤਰ ਸ਼ਬੀਰ ਦਾ ਭਰਾ ਜ਼ਹੂਰੁਲ ਇਸਲਾਮ ਭੱਟ ਦੱਸਦਾ ਹੈ ਕਿ ਉਨ੍ਹਾਂ ਦਾ ਵੱਡਾ ਭਰਾ ਪੀਐਚਡੀ ਕਰਕੇ ਬੈਠਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਨੌਕਰੀ ਦੀ ਲੋੜ ਹੈ। ਇਹ ਵੀ ਪੜ੍ਹੋ:ਬਾਦਲਾਂ ਦੇ ਮੌਜੂਦਾ ਸੰਕਟ ਦੇ ਇਹ ਹਨ ਅਸਲ ਕਾਰਨ ਅਡਲਟਰੀ ਕਾਨੂੰਨ: ਪਹਿਲਾਂ ਕੀ ਸੀ, ਹੁਣ ਕੀ ਹੋਵੇਗਾ? ਆਧਾਰ ਬਾਰੇ ਹਰ ਸਵਾਲ ਦਾ ਜਵਾਬ ਇੱਥੇ ਪੜ੍ਹੋਉਹ ਕਹਿੰਦੇ ਹਨ, ""ਸਾਡੀ ਕੋਈ ਆਮਦਨੀ ਨਹੀਂ ਹੈ। ਅਸੀਂ ਪਿੰਡ ਦੇ ਲੋਕ ਹਾਂ। ਸਾਡੇ ਘਰ ਕੋਈ ਨੌਕਰੀ ਕਰਨ ਵਾਲਾ ਨਹੀਂ ਹੈ। ਖੇਤੀਬਾੜੀ ਨਾਲ ਘਰ ਚਲਦਾ ਹੈ।""(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਮਲ ਨਾਥ ਬਣਨਗੇ ਮੱਧ ਪ੍ਰਦੇਸ਼ ਦੇ ਨਵੇਂ ਸੀਐੱਮ, ਪਰ 1984 ਸਿੱਖ ਕਤਲੇਆਮ ’ਤੇ ਮੁੜ ਵਿਵਾਦ 14 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46551714 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਕਮਲ ਨਾਥ ਨੇ ਮੌਜੂਦਾ ਹਾਲਾਤ ਉੱਪਰ ਕੋਈ ਬਿਆਨ ਨਹੀਂ ਦਿੱਤਾ ਕਾਂਗਰਸ ਵੱਲੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਐਲਾਨੇ ਗਏ ਕਮਲ ਨਾਥ ਦੀ ਗੁੱਡੀ ਉੱਥੇ ਵਿਧਾਨ ਸਭਾ ਚੋਣਾਂ ਵੇਲੇ ਤੋਂ ਹੀ ਚੜ੍ਹਦੀ ਨਜ਼ਰ ਆ ਰਹੀ ਸੀ। ਇਸ ਤੋਂ ਲਗਦਾ ਹੈ ਕਿਵੇਂ ਸਿਆਸਤ 'ਚ ਹਾਲਾਤ ਦੋ ਸਾਲਾਂ 'ਚ ਹੀ ਪੂਰੀ ਤਰ੍ਹਾਂ ਬਦਲ ਸਕਦੇ ਹਨ। ਦਿੱਲੀ 'ਚ ਸਾਲ 1984 ਦੇ ਸਿੱਖ ਕਤਲੇਆਮ 'ਚ ਇੱਕ ਕਾਤਲਾਨਾ ਭੀੜ ਨੂੰ ਭੜਕਾਉਣ ਦੇ ਇਲਜ਼ਾਮਾਂ ਬਾਰੇ ਮੁੜ ਸਿਆਸਤ ਭਖਣ ਕਰਕੇ ਜੂਨ 2016 'ਚ ਕਮਲ ਨਾਥ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਸਤੀਫਾ ਦੇ ਦਿੱਤਾ ਸੀ। ਭਾਵੇਂ ਇਲਜ਼ਾਮਾਂ ਨੂੰ ਕਦੇ ਅਦਾਲਤ 'ਚ ਸਾਬਤ ਨਹੀਂ ਕੀਤਾ ਜਾ ਸਕਿਆ, ਫਿਰ ਵੀ ਕਮਲ ਨਾਥ ਦੇ ਸਿਆਸੀ ਜੀਵਨ 'ਤੇ ਪ੍ਰਭਾਵ ਜ਼ਰੂਰ ਰਿਹਾ ਹੈ। ਵੀਰਵਾਰ ਨੂੰ ਕਾਂਗਰਸ ਆਲਾ ਕਮਾਨ ਵੱਲੋਂ ਕਮਲ ਨਾਥ ਦਾ ਨਾਂ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਐਲਾਨ ਦਿੱਤਾ ਗਿਆ। ਪਰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੀ ਪੁਸ਼ਟੀ ਤੋਂ ਪਹਿਲਾਂ ਹੀ ਪੰਜਾਬ 'ਚ ਵਿਰੋਧੀ ਪਾਰਟੀਆਂ ਤੇ ਸਿੱਖ ਸਿਆਸੀ ਹਲਕਿਆਂ 'ਚ ਇਸ ਬਾਰੇ ਗੁੱਸਾ ਜ਼ਾਹਰ ਹੋਣ ਲੱਗਾ। Image copyright Getty Images ਪੰਜਾਬ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਲੜ ਰਹੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਇੱਕ ਅਖਬਾਰ ਨਾਲ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਖੁਦ ਨੂੰ ਸੈਕੂਲਰ ਪਾਰਟੀ ਆਖਦੀ ਹੈ ਤਾਂ ਉਸ ਨੂੰ ਅਜਿਹੇ ਵਿਅਕਤੀ ਨੂੰ ਅੱਗੇ ਨਹੀਂ ਲਿਆਉਣਾ ਚਾਹੀਦਾ। Image copyright Getty Images ਪੱਤਰਕਾਰ ਰਹੇ ਵਿਧਾਇਕ ਕੰਵਰ ਸੰਧੂ ਨੇ ਵੀ 'ਦਿ ਇੰਡੀਅਨ ਐਕਸਪ੍ਰੈੱਸ' ਨੂੰ 1984 ਦੇ ਹਵਾਲੇ ਨਾਲ ਕਿਹਾ, ""ਇਹ ਕਾਂਗਰਸ ਦੀ ਜ਼ਿੰਮੇਵਾਰੀ ਹੈ ਕਿ ਉਹ ਯਾਦ ਰੱਖੇ ਕਿ ਧਾਰਨਾ ਅਜੇ ਵੀ ਹੈ ਕਿ ਕਮਲ ਨਾਥ 1984 ਕਤਲੇਆਮ 'ਚ ਭੂਮਿਕਾ ਬਾਰੇ ਸਫਾਈ ਦੇਣ 'ਚ ਨਾਕਾਮਯਾਬ ਰਹੇ ਹਨ, ਭਾਵੇਂ ਉਨ੍ਹਾਂ ਉੱਪਰ ਕੋਈ ਅਦਾਲਤੀ ਕਾਰਵਾਈ ਨਹੀਂ ਚਲ ਰਹੀ।""ਇਹ ਵੀ ਪੜ੍ਹੋਸੁਬਰਾਮਨੀਅਮ ਸਵਾਮੀ ਦੀ ਮੋਦੀ ਤੇ ਸ਼ਾਹ ਨੂੰ ਨਸੀਹਤ ਬ੍ਰੈਗਜ਼ਿਟ: ਟੈਰੀਜ਼ਾ ਮੇਅ ਨੇ ਭਰੋਸੇ ਦਾ ਵੋਟ ਜਿੱਤਿਆ ਗੂਗਲ 'ਤੇ ਈਡੀਅਟ ਸ਼ਬਦ ਕਿਉਂ ਸਰਚ ਹੋ ਰਿਹਾਦਿੱਲੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਭਾਜਪਾ ਦੀ ਟਿਕਟ 'ਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰ ਕੇ ਕਾਂਗਰਸ ਦੀ ਫਜ਼ੀਹਤ ਕੀਤੀ। Image Copyright @mssirsa @mssirsa Image Copyright @mssirsa @mssirsa ਕਮਿਸ਼ਨ ਦੀ ਦਲੀਲ, ਚਸ਼ਮਦੀਦ ਦਾ ਬਿਆਨ ਕਮਲ ਨਾਥ ਨੇ ਮੌਜੂਦਾ ਹਾਲਾਤ ਉੱਪਰ ਤਾਂ ਕੋਈ ਬਿਆਨ ਨਹੀਂ ਦਿੱਤਾ ਹੈ ਪਰ ਉਨ੍ਹਾਂ ਨੇ 2016 'ਚ ਪੰਜਾਬ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਇੱਕ ਟੀਵੀ ਚੈਨਲ ਨੂੰ ਇੰਟਰਵਿਊ 'ਚ ਕਿਹਾ ਸੀ, ""ਇਸ ਮਾਮਲੇ 'ਚ ਇੱਕ ਵਿਸ਼ੇਸ਼ ਜਾਂਚ ਟੀਮ, ਮਿਸ਼ਰਾ ਕਮਿਸ਼ਨ ਅਤੇ ਨਾਨਾਵਟੀ ਕਮਿਸ਼ਨ ਪੜਤਾਲ ਕਰ ਚੁੱਕੇ ਹਨ। ਮੈਂ ਹੁਣ ਵੀ ਜਾਂਚ ਲਈ ਤਿਆਰ ਹਾਂ, ਭਾਵੇਂ ਸੀਬੀਆਈ ਕਰ ਲਵੇ।"" Image copyright Getty Images ਫੋਟੋ ਕੈਪਸ਼ਨ ਕਤਲੇਆਮ ਦੇ ਸਮਾਰਕ ਉੱਪਰ ਲੱਗੀਆਂ ਤਸਵੀਰਾਂ 1984 ਦਾ ਮੰਜ਼ਰ ਬਿਆਨ ਕਰਦੀਆਂ ਹਨ 1 ਨਵੰਬਰ, 1984 ਨੂੰ ਗੁਰਦੁਆਰਾ ਰਕਾਬਗੰਜ ਦੇ ਬਾਹਰ ਮੌਜੂਦ ਹੋਣ ਬਾਰੇ ਕਮਲ ਨਾਥ ਨੇ ਉਦੋਂ ਵੀ ਸਫਾਈ ਦਿੱਤੀ ਕਿ ਉਹ ਤਾਂ ਭੀੜ ਨੂੰ ਹਮਲਾ ਕਰਨ ਤੋਂ ਰੋਕਣ ਗਏ ਸਨ। ਹਮਲੇ 'ਚ ਦੋ ਸਿੱਖਾਂ ਦੀ ਮੌਤ ਹੋਈ ਸੀ।ਨਾਨਾਵਟੀ ਕਮਿਸ਼ਨ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਸਾਲ 2000 'ਚ ਬਣਾਇਆ ਸੀ ਅਤੇ ਇਸ ਨੇ ਕਮਲ ਨਾਥ ਦੀ ਕਥਿਤ ਭੂਮਿਕਾ ਨੂੰ ਨਹੀਂ ਮੰਨਿਆ ਸੀ। ਕਮਿਸ਼ਨ ਨੇ ਆਖਿਆ ਸੀ ਕਿ ਪੱਤਰਕਾਰ ""ਸੰਜੇ ਸੂਰੀ ਦੇ ਬਿਆਨ ਮੁਤਾਬਕ ਕਮਲ ਨਾਥ ਨੇ ਭੀੜ ਨੂੰ ਰੋਕਿਆ ਸੀ"" ਅਤੇ ਕਮਿਸ਼ਨ ਮੁਤਾਬਕ ਸਾਬਤ ਨਹੀਂ ਹੁੰਦਾ ਕਿ ਕਮਲ ਨਾਥ ਨੇ ਭੀੜ ਨੂੰ ਉਕਸਾਇਆ ਵੀ ਸੀ। ਪੱਤਰਕਾਰ ਸੰਜੇ ਸੂਰੀ, ਜਿਨ੍ਹਾਂ ਨੇ ਚਸ਼ਮਦੀਦ ਵਜੋਂ ਇੱਕ ਕਿਤਾਬ ਵੀ ਲਿਖੀ ਹੈ, ਨੇ 2015 'ਚ ਦਿੱਤੇ ਇੱਕ ਇੰਟਰਵਿਊ ਵਿੱਚ ਮੁੜ ਸੁਆਲ ਚੁੱਕਿਆ ਸੀ ਕਿ ਕਮਲ ਨਾਥ ਦੇ ਕਹਿਣ ਉੱਪਰ ਭੀੜ ਦੇ ਰੁਕਣ ਤੋਂ ਇਹ ਸਵਾਲ ਉੱਠਦਾ ਹੈ ਕਿ ਕਮਲ ਨਾਥ ਤੇ ਭੀੜ ਦਾ ਕੀ ਰਿਸ਼ਤਾ ਸੀ ਅਤੇ ਕਮਲ ਨਾਥ ਦਾ ਭੀੜ ਉੱਪਰ ""ਕੰਟਰੋਲ"" ਸੀ। ਇਹ ਵੀ ਪੜ੍ਹੋਮੋਦੀ ਦੀ ਲੀਡਰਸ਼ਿਪ 'ਚ ਹਾਰ ਮਗਰੋਂ ਭਾਜਪਾ ਦਾ ਰਾਹ ਹਿੰਦੂਤਵ ਜਾਂ ਹੋਰ ਕਿਵੇਂ ਕੁਝ ਲੋਕ ਪਾਣੀ ’ਚ ਨੰਗੀਆਂ ਅੱਖਾਂ ਨਾਲ ਵੇਖ ਲੈਂਦੇਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਲ ਨਾਥ ਉੱਤੇ ਇਲਜ਼ਾਮਾਂ ਨੂੰ 2016 'ਚ ਉਨ੍ਹਾਂ ਦੇ ਪੰਜਾਬ ਅਹੁਦੇ ਤੋਂ ਹਟਣ ਤੋਂ ਬਾਅਦ ਰਾਜਨੀਤਿਕ ਸਾਜਸ਼ ਵਜੋਂ ਪਰਿਭਾਸ਼ਤ ਕੀਤਾ ਸੀ। ਭਾਜਪਾ ਬਨਾਮ ਕਾਂਗਰਸਜਿੱਥੋਂ ਤਕ ਭਾਜਪਾ ਦਾ ਸੁਆਲ ਹੈ, ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪਿਛਲੇ ਮਹੀਨੇ, ਮੱਧ ਪ੍ਰਦੇਸ਼ ਦੀਆਂ ਚੋਣਾਂ ਦੁਆਰਾਂ ਕਮਲ ਨਾਥ ਉੱਤੇ ਲੱਗੇ ਇਲਜ਼ਾਮਾਂ ਦਾ ਮੁੜ ਜ਼ਿਕਰ ਕੀਤਾ ਸੀ ਅਤੇ ਉਨ੍ਹਾਂ ਉੱਪਰ ਕਾਰਵਾਈ ਨਾ ਹੋਣ ਦੀ ਜ਼ਿੰਮੇਵਾਰੀ ਕਾਂਗਰਸ ਅਤੇ ਉਸ ਦੀਆਂ ਸਰਕਾਰਾਂ ਉੱਪਰ ਮੜ੍ਹੀ ਸੀ। ਉਨ੍ਹਾਂ ਦਾ ਬਿਆਨ ਸੀ, ""ਕਾਂਗਰਸ ਨੂੰ ਇਹ ਦੱਸਣਾ ਪਵੇਗਾ ਕਿ ਉਸ ਨੇ 2016 'ਚ ਕਮਲ ਨਾਥ ਨੂੰ ਪੰਜਾਬ ਇੰਚਾਰਜ ਵਜੋਂ ਕਿਉਂ ਹਟਾਇਆ ਸੀ।""ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi ",True " ਤੁਹਾਡੇ ਕੁਝ ਸਾਹ, ਕੁਝ ਪਲਾਂ ’ਚ ਦੱਸਣਗੇ, ਕਿਹੜਾ ਖਾਣਾ ਹੈ ਸਿਹਤਮੰਦ 11 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46819448 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਤੁਹਾਡੇ ਸਾਹ ਨਾਲ ਜੁੜੀ ਜਾਣਕਾਰੀ ਤੁਹਾਡਾ ਖਾਣਾ ਤੈਅ ਕਰੇਗੀ ਹੁਣ ਇੱਕ ਖ਼ਾਸ ਉਪਕਰਨ ਕੁਝ ਪਲਾਂ ਵਿੱਚ ਦੱਸ ਦੇਵੇਗਾ ਕਿ ਤੁਹਾਡੇ ਸਰੀਰ ਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ। ਲਾਸ ਵੇਗਾਸ ਵਿੱਚ ਹੋ ਰਹੇ ਸੀਈਐੱਸ ਦੇ ਟੈਕ ਸ਼ੋਅ ਵਿੱਚ ਦੋ ਅਜਿਹੇ ਉਪਕਰਨ ਪ੍ਰਦਰਸ਼ਿਤ ਕੀਤੇ ਗਏ।ਲੂਮੈਨ ਅਤੇ ਫੂਡਮਾਰਬਲ ਨਾਂ ਦੇ ਇਹ ਦੋਵੇਂ ਉਪਕਰਨ ਤੁਹਾਡੀ ਜੇਬ ਵਿੱਚ ਰੱਖੇ ਜਾ ਸਕਦੇ ਹਨ।ਇਹ ਦੋਵੇਂ ਉਪਕਰਨ ਤੁਹਾਡੇ ਸਮਾਰਟ ਫੋਨ ਦੀ ਐਪ ਨਾਲ ਕਨੈਕਟ ਹੋ ਕੇ ਇਹ ਦੱਸਣਗੇ ਕਿ ਤੁਹਾਡੀ ਪਾਚਨ ਕ੍ਰਿਰਿਆ ਕਿਵੇਂ ਕੰਮ ਕਰ ਰਹੀ ਹੈ ਅਤੇ ਕਿਵੇਂ ਤੁਹਾਡੇ ਸਰੀਰ ਵਿੱਚ ਕੈਲੋਰੀਜ਼ ਦੀ ਖਪਤ ਹੋ ਰਹੀ ਹੈ।ਪਰ ਇੱਕ ਮਾਹਿਰ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਉਪਕਰਨਾਂ ਨੂੰ ਵਿਗਿਆਨੀਆਂ ਦੀ ਪ੍ਰਮਾਣਿਕਤਾ ਮਿਲਣੀ ਬਾਕੀ ਹੈ।ਲੂਮੈਨ ਨੂੰ ਇੱਕ ਇਨਹੇਲਰ ਵਰਗਾ ਬਣਾਇਆ ਗਿਆ ਹੈ। ਇਹ ਸਾਹ ਵਿੱਚ ਮੌਜੂਦ ਕਾਰਬਨ ਡਾਇਔਕਸਾਈਡ ਦੇ ਪੱਧਰ ਨੂੰ ਨਾਪਦਾ ਹੈ।ਕੰਪਨੀ ਅਨੁਸਾਰ ਇਨ੍ਹਾਂ ਉਪਕਰਨਾਂ ਨਾਲ ਸਰੀਰ ਦੇ ਮੈਟਾਬੋਲਿਜ਼ਮ ਬਾਰੇ ਅਹਿਮ ਜਾਣਕਾਰੀ ਮਿਲਦੀ ਹੈ। ਤੁਹਾਨੂੰ ਦੱਸੇਗਾ ਕੀ ਖਾਣਾ, ਕੀ ਨਹੀਂ?ਕੰਪਨੀ ਦੇ ਸੰਸਥਾਪਕ ਡਰੋਰ ਸੇਡਾਰ ਨੇ ਦੱਸਿਆ, ''ਤੁਹਾਨੂੰ ਇਹ ਪਤਾ ਕਰਨ ਦੀ ਲੋੜ ਨਹੀਂ ਪਵੇਗੀ ਕਿ ਬੀਤੀ ਰਾਤ ਦੇ ਖਾਣੇ ਵਿੱਚ ਕਿੰਨੀ ਸ਼ੁਗਰ ਸੀ ਜਾਂ ਸਵੇਰ ਨੂੰ ਲਾਈ ਗਈ ਤੁਹਾਡੀ ਦੌੜ ਵਿੱਚ ਕਿੰਨੀਆਂ ਕੋਲੋਰੀਜ਼ ਖਰਚ ਹੋਈਆਂ।''ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਐਪ ਇਹ ਦੱਸੇਗੀ ਕਿ ਉਪਕਰਨ ਨੂੰ ਇਸਤੇਮਾਲ ਕਰਨ ਵਾਲਾ ਸ਼ਖਸ ਕਾਰਬੋਹਾਈਡ੍ਰੇਟਸ ਖਰਚ ਰਿਹਾ ਹੈ ਜਾਂ ਫੈਟ।ਫਿਰ ਉਹ ਅਜਿਹੇ ਖਾਣੇ ਬਾਰੇ ਸਲਾਹ ਦੇਵੇਗੀ ਜੋ ਫੈਟ ਨੂੰ ਘਟਾ ਸਕੇ। ਕੁਝ ਵਕਤ ਦੇ ਡੇਟਾ ਦੇ ਆਧਾਰ 'ਤੇ ਐਪ ਇਹ ਦੱਸ ਦੇਵੇਗੀ ਕਿ ਆਖਿਰ ਯੂਜ਼ਰ ਲਈ ਸਹੀ ਡਾਈਟ ਕਿਹੜੀ ਹੈ। Image copyright FOODMARBLE / ALAN ROWLETTE ਫੋਟੋ ਕੈਪਸ਼ਨ ਫੂਡਮਾਰਬਲ ਅਨੁਸਾਰ ਤੁਹਾਡੀ ਪਾਚਨ ਕਿਰਿਆ ਬਾਰੇ ਤੁਹਾਡੇ ਸਾਹ ਵਿੱਚ ਮੌਜੂਦ ਹਾਈਡਰੋਜ਼ਨ ਨਾਲ ਅਹਿਮ ਜਾਣਕਾਰੀ ਮਿਲ ਸਕਦੀ ਹੈ ਸਿਡਾਰ ਨੇ ਦੱਸਿਆ ਕਿ ਅਮਰੀਕਾ ਵਿੱਚ ਲੂਮੈਨ ਦੇ ਇਸ ਉਪਕਰਨ ਦਾ ਸੈਂਕੜੇ ਲੋਕਾਂ 'ਤੇ ਟੈਸਟ ਕੀਤਾ ਗਿਆ ਹੈ। ਭਾਵੇਂ ਇਸ ਉਪਕਰਨ ਦੇ ਅਸਰ ਬਾਰੇ ਕੀਤੀ ਸਟੱਡੀ ਦੀ ਅਜੇ ਪੜਤਾਲ ਨਹੀਂ ਕੀਤੀ ਗਈ ਹੈ।ਅਗਲੀਆਂ ਗਰਮੀਆਂ ਤੱਕ ਇਹ ਉਪਕਰਨ ਕਰੀਬ 21 ਹਜ਼ਾਰ ਰੁਪਏ ਦੀ ਕੀਮਤ 'ਤੇ ਮਿਲਣਾ ਸ਼ੁਰੂ ਹੋ ਜਾਵੇਗਾ। ਐਪ ਦੀ ਵੀ ਇੱਕ ਸਬਸਕ੍ਰਿਪਸ਼ਨ ਫੀਸ ਹੋਵੇਗੀ ਪਰ ਪਹਿਲੇ ਸਾਲ ਐਪ ਫ੍ਰੀ ਹੋਵੇਗੀ।ਇਸ ਦੇ ਉਲਟ ਫੂਡਮਾਰਬਲ ਸਰੀਰ ਵਿੱਚ ਮੌਜੂਦ ਹਾਈਡਰੋਜ਼ਨ ਦੇ ਪੱਧਰ ਨੂੰ ਨਾਪਦਾ ਹੈ। ਇਸ ਨੂੰ ਦਸੰਬਰ ਵਿੱਚ ਰਿਲੀਜ਼ ਕੀਤਾ ਗਿਆ ਸੀ। ਹੁਣ ਤੱਕ ਕੰਪਨੀ 10 ਲੱਖ ਉਪਕਰਨ ਵੇਚ ਚੁੱਕੀ ਹੈ।ਇਹ ਵੀ ਪੜ੍ਹੋ:ਜਿੱਥੇ ਪਿਤਾ ਦੀ ਗੱਲ ਨਾ ਮੰਨਣ 'ਤੇ ਕੁੜੀ ਨੂੰ ਹੋ ਸਕਦੀ ਹੈ ਜੇਲ੍ਹ ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਵਾਇਰਲ ਤਸਵੀਰਾਂ ਦਾ ਸੱਚਗੁਰਦਿਆਲ ਸਿੰਘ ਦੇ ਪਾਤਰ ਸਾਨੂੰ ਕੀ ਪੁੱਛਦੇ ਹਨ? ਕੰਪਨੀ ਦੀ ਸੰਸਥਾਪਕ ਲੀਜ਼ਾ ਰਟਲਐਜ ਨੇ ਬੀਬੀਸੀ ਨੂੰ ਦੱਸਿਆ ਕਿ ਸਾਹ ਵਿੱਚ ਮੌਜੂਦ ਹਾਈਡਰੋਜ਼ਨ ਦਾ ਪੱਧਰ ਇਸ ਵੱਲ ਇਸ਼ਾਰਾ ਕਰ ਸਕਦਾ ਹੈ ਕਿ ਜੋ ਖਾਣਾ ਤੁਸੀਂ ਹਾਲ ਵਿੱਚ ਹੀ ਖਾਧਾ ਉਸ ਨੂੰ ਪਚਾਉਣ ਵਿੱਚ ਕੀ ਦਿੱਕਤ ਆ ਰਹੀ ਹੈ।ਉਨ੍ਹਾਂ ਦੱਸਿਆ, ''ਅੰਤੜੀਆਂ ਵਿੱਚ ਫਰਮੈਨਟੇਸ਼ਨ ਦੌਰਾਨ ਹਾਈਡਰੋਜ਼ਨ ਪੈਦਾ ਹੁੰਦੀ ਹੈ ਜੋ ਸਾਹ ਜ਼ਰੀਏ ਬਾਹਰ ਨਿਕਲਦੀ ਹੈ।''ਇਹ ਉਪਕਰਨ ਉਨ੍ਹਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਦਾ ਢਿੱਡ ਆਫਰ ਜਾਂਦਾ ਹੈ ਜਾਂ ਜਿਨ੍ਹਾਂ ਦੇ ਢਿੱਡ ਵਿੱਚ ਪੀੜ ਹੁੰਦੀ ਹੈ ਅਤੇ ਗੈਸ ਦੀ ਸਮੱਸਿਆ ਰਹਿੰਦੀ ਹੈ।ਵਿਗਿਆਨਿਕ ਪ੍ਰਕਿਰਿਆ ਦਾ ਹਿੱਸਾ ਬਣਨਾ ਹੈ ਟੀਚਾਹਾਈਡਰੋਜ਼ਨ ਪੈਦਾ ਕਰਨ ਵਾਲੇ ਖਾਣੇ ਬਾਰੇ ਮਿਲੀ ਜਾਣਕਾਰੀ ਦੇ ਆਧਾਰ 'ਤੇ ਫੂਡਮਾਰਬਲ ਤੁਹਾਡੇ ਖਾਣੇ ਬਾਰੇ ਸਹੀ ਸਲਾਹ ਦੇ ਸਕਦਾ ਹੈ। ਭਾਵੇਂ ਕੁਝ ਡਾਕਟਰ ਅਤੇ ਡਾਇਟੀਸ਼ਨਜ਼ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ ਪਰ ਇਨ੍ਹਾਂ ਦੇ ਨਤੀਜਿਆਂ ਬਾਰੇ ਖਦਸ਼ੇ ਪ੍ਰਗਟ ਕੀਤੇ ਜਾਂਦੇ ਹਨ।ਕਿੰਗਸ ਕਾਲਜ ਲੰਡਨ ਵਿੱਚ ਡਾਇਟਿਕਸ ਦੀ ਪ੍ਰੋਫੈਸਰ ਕੈਵਿਨ ਵੀਲ੍ਹਨ ਨੇ ਦੱਸਿਆ, ""ਡਾਈਟ ਬਾਰੇ ਸਲਾਹ ਦੇਣ ਵਾਲੇ ਇਨ੍ਹਾਂ ਉਪਕਰਨਾਂ ਬਾਰੇ ਸੀਮਿਤ ਵਿਗਿਆਨਿਕ ਰਿਸਰਚ ਹੈ।''ਇਸ ਦਾ ਕਰਨਾ ਹੈ ਕਿ ਮਨੁੱਖ ਦੇ ਸਾਹ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਕਾਰਕ ਹੁੰਦੇ ਹਨ ਅਤੇ ਕਈ ਵਾਰ ਖਾਣਾ ਪਚਾਉਣ ਦਾ ਵਕਤ ਵੀ ਕਾਰਨ ਹੋ ਸਕਦਾ ਹੈ। ਫੋਟੋ ਕੈਪਸ਼ਨ ਲੂਮੈਨ ਦੇ ਉਪਕਰਨ ਦੀ ਕੀਮਤ 21 ਹਜ਼ਾਰ ਰੁਪਏ ਦੇ ਕਰੀਬ ਹੋਵੇਗੀ ਉਨ੍ਹਾਂ ਅੱਗੇ ਕਿਹਾ, ''ਅਜਿਹੀਆਂ ਮਸ਼ੀਨਾਂ ਜੋ ਤੁਹਾਡੇ ਸਾਹ ਵਿੱਚ ਮੌਜੂਦ ਗੈਸ ਨੂੰ ਨਾਪਦੀਆਂ ਹਨ, ਉਨ੍ਹਾਂ ਨੂੰ ਕਦੇ ਵੀ ਵਿਗਿਆਨਿਕ ਸਟੱਡੀਜ਼ ਵਿੱਚ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ।''ਰਟਲਐੱਜ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਦਾ ਮਕਸਦ ਹੈ ਕਿ ਫੂਡਮਾਰਬਲ ਨੂੰ ਅਜਿਹਾ ਪਹਿਲਾ ਉਪਕਰਨ ਬਣਾਈਏ ਜੋ ਵਿਗਿਆਨਿਕ ਸਟੱਡੀ ਦੌਰਾਨ ਇਸਤੇਮਾਲ ਕੀਤਾ ਜਾ ਸਕਦਾ ਹੋਵੇ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰਾਹੁਲ ਨੂੰ ਕਿਹੜੀ ਕੁੜੀ ਨੇ ‘ਸਵਾਲ ਪੁੱਛ ਕੇ ਹਿਲਾ ਦਿੱਤਾ’ — ਜਾਣੋ ਵਾਇਰਲ ਖਬਰ ਦਾ ਸੱਚ ਫੈਕਟ ਚੈੱਕ ਟੀਮ ਬੀਬੀਸੀ ਨਿਊਜ਼ 14 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46869188 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਦੁਬਈ ਵਿੱਚ ਰਾਹੁਲ ਗਾਂਧੀ ਨੇ ਤਿੰਨ ਸਮਾਗਮਾਂ ਵਿੱਚ ਭਾਸ਼ਣ ਦਿੱਤੇ ਘੱਟੋ ਘੱਟ ਦੋ ਤਮਿਲ ਦੇ ਅਖ਼ਬਾਰ ਅਤੇ ਦੋ ਅੰਗਰੇਜ਼ੀ ਵੈੱਬਸਾਈਟਾਂ ਨੇ ਇਹ ਖ਼ਬਰ ਚਲਾਈ ਹੈ ਕਿ ਦੁਬਈ ਵਿੱਚ ਇੱਕ ਸਮਾਗਮ ਦੌਰਾਨ 14 ਸਾਲ ਦੀ ਇੱਕ ਐੱਨਆਰਆਈ ਕੁੜੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕੁਝ ਔਖੇ ਸਵਾਲ ਪੁੱਛ ਕੇ ਹਿਲਾ ਦਿੱਤਾ। ਨਾਲ ਇੱਕ ਕੁੜੀ ਦੀ ਮਾਇਕ ਫੜ੍ਹਿਆਂ ਤਸਵੀਰ ਵੀ ਲਗਾਈ ਹੈ। ਇਹ ਰਿਪੋਰਟਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ ਪਰ ਬੀਬੀਸੀ ਤਮਿਲ ਦੀ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਇਹ 'ਖਬਰ' ਝੂਠੀ ਹੈ। ਇਨ੍ਹਾਂ ਰਿਪੋਰਟਾਂ ਮੁਤਾਬਕ ਇੱਕ ਸਵਾਲ ਜਿਸ ਨੇ ਰਾਹੁਲ ਗਾਂਧੀ ਨੂੰ ਹਿਲਾ ਦਿੱਤਾ, ਇਸ ਸੀ: ""ਕਾਂਗਰਸ ਆਜ਼ਾਦ ਭਾਰਤ ਦੇ 80 ਫ਼ੀਸਦੀ ਵਕਫ਼ੇ ਲਈ ਸੱਤਾ ਵਿੱਚ ਰਹੀ। ਤੁਸੀਂ ਉਹ ਕੰਮ ਚੰਗੇ ਕਿਵੇਂ ਕਰੋਗੇ ਜਿਹੜੇ ਇਸ ਦੌਰਾਨ ਨਹੀਂ ਹੋ ਸਕੇ?""ਇਹ ਵੀ ਜ਼ਰੂਰ ਪੜ੍ਹੋਕਰਤਾਰਪੁਰ ਦਾ ਲਾਂਘਾ ਜਿਹਲਮ ਤੱਕ ਕਿਵੇਂ ਲਿਜਾਣਾ ਚਾਹੁੰਦੇ ਹਨ ਕੁਝ ਪਾਕਿਸਤਾਨੀ 'ਸਾਨੂੰ ਕੋਈ ਦੇਖ ਲੈਂਦਾ ਤਾਂ ਸਾਡਾ ਕਤਲ ਹੋ ਸਕਦਾ ਸੀ' 'ਬਾਦਲ ਮੈਨੂੰ ਕਹਿ ਲੈਣ ਕਾਂਗਰਸੀ ਪਿੱਠੂ ਤੇ ਖਾਲਿਸਤਾਨੀ''ਦਿਨਾਕਰਨ' ਅਖਬਾਰ ਨੇ ਆਪਣੀ ਹੈੱਡਲਾਈਨ ਹੀ ਇੱਥੋਂ ਲਈ। ਦੂਜਾ ਤਮਿਲ ਅਖਬਾਰ ਜਿਸ ਨੇ ਇਹ ਛਾਪਿਆ, ਉਹ ਹੈ 'ਦੀਨਾਮਲਰ'। ਅੰਗਰੇਜ਼ੀ ਵਿੱਚ 'ਮਾਈ ਨੇਸ਼ਨ' ਅਤੇ 'ਪੋਸਟਕਾਰਡ ਨਿਊਜ਼' ਨੇ ਇਸ ਬਾਰੇ ਰਿਪੋਰਟਾਂ ਛਾਪੀਆਂ। ਪੜਤਾਲ 'ਚ ਨਿਕਲਿਆ ਕਿ ਜਿਸ ਕੁੜੀ ਦੀ ਫੋਟੋ ਵਰਤੀ ਗਈ ਉਹ ਫੋਟੋ ਤਾਂ ਅਸਲ ਵਿੱਚ ਇੱਕ ਹੋਰ ਕਿਸੇ ਯੂ-ਟਿਊਬ ਚੈਨਲ ਤੋਂ ਲਈ ਗਈ ਸੀ। ਉਸ ਵਿੱਚ ਉਹ ਲਿੰਗ ਬਰਾਬਰੀ ਬਾਰੇ ਕੋਈ ਗੱਲ ਕਰ ਰਹੀ ਹੈ। ਅਸਲ ਵਿੱਚ ਕੀ ਹੋਇਆ?ਦੁਬਈ ਵਿੱਚ ਰਾਹੁਲ ਗਾਂਧੀ ਨੇ ਤਿੰਨ ਸਮਾਗਮਾਂ ਵਿੱਚ ਭਾਸ਼ਣ ਦਿੱਤੇ — ਇਕ ਯੂਨੀਵਰਸਿਟੀ 'ਚ, ਇੱਕ ਕਾਮਿਆਂ ਦੀ ਇੱਕ ਮੀਟਿੰਗ ਵਿੱਚ, ਇੱਕ ਕ੍ਰਿਕਟ ਸਟੇਡੀਅਮ ਵਿੱਚ ਜਿੱਥੇ ਹਜ਼ਾਰਾਂ ਲੋਕ ਆਏ। Image Copyright @INCIndia @INCIndia Image Copyright @INCIndia @INCIndia Image Copyright @INCIndia @INCIndia Image Copyright @INCIndia @INCIndia ਯੂਨੀਵਰਸਿਟੀ ਵਾਲੇ ਸਮਾਗਮ 'ਤੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਸਵਾਲ ਲਏ, ਲੇਬਰ ਪ੍ਰੋਗਰਾਮ 'ਤੇ ਵੀ ਭਾਸ਼ਣ ਅਤੇ ਸਵਾਲ ਕੀਤੇ ਗਏ, ਤੀਜੇ ਪ੍ਰੋਗਰਾਮ ਵਿੱਚ ਵੀ ਭਾਸ਼ਣ ਹੋਇਆ। ਕਿਤੇ ਵੀ ਕਿਸੇ ਕੁੜੀ ਕੋਈ ਅਜਿਹਾ ਸਵਾਲ ਨਹੀਂ ਪੁੱਛਿਆ। ਇਹ ਵੀ ਜ਼ਰੂਰ ਪੜ੍ਹੋਬ੍ਰੈਗਜ਼ਿਟ ਸਮਝੌਤਾ ਪਾਸ ਕਰਾਉਣ ਲਈ ਟੈਰੀਜ਼ਾ ਮੇਅ ਦਾ ਆਖਰੀ ਦਾਅ ਕੁੰਭ ਮੇਲਾ 2019: ਚੁੱਭੀ ਲਾਉਣ ਆਉਣ ਵਾਲੇ 12 ਕਰੋੜ ਲੋਕਾਂ ਲਈ ਇਹ ਨੇ ਇੰਤਜ਼ਾਮ ਸਰਪੰਚੀ ਔਰਤਾਂ ਜਿੱਤੀਆਂ, ਫੋਟੋਆਂ ਛਪਵਾ ਰਹੇ ਮਰਦ Sorry, this Youtube post is currently unavailable.ਬੀਬੀਸੀ ਨੇ ਬਿਲਾਲ ਆਲਿਆਰ ਨਾਲ ਗੱਲ ਕੀਤੀ ਜਿਨ੍ਹਾਂ ਨੇ ਇਨ੍ਹਾਂ ਸਮਾਗਮਾਂ 'ਚ ਹਿੱਸਾ ਲਿਆ, ਉਨ੍ਹਾਂ ਕਿਹਾ, ""ਸਟੇਡੀਅਮ ਵਾਲੇ ਪ੍ਰੋਗਰਾਮ ਵਿੱਚ ਤਾਂ ਕਿਸੇ ਨੇ ਕੋਈ ਸਵਾਲ ਹੀ ਨਹੀਂ ਪੁੱਛੇ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਭਾਈਚਾਰੇ ਅਤੇ ਵਿਕਾਸ ਉੱਪਰ ਜ਼ੋਰ ਦਿੱਤਾ।""""ਕੋਈ ਰਸਮੀ ਸਵਾਲ-ਜਵਾਬ ਨਹੀਂ ਹੋਏ, ਬਾਅਦ ਵਿੱਚ ਕਿਸੇ ਨੇ ਪੁੱਛਿਆ ਕਿ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਮਿਲੇਗਾ ਕਿ ਨਹੀਂ, ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ।""ਬਿਲਾਲ ਨੇ ਵੀ ਕਿਹਾ ਕਿ ਤਸਵੀਰ ਵਿੱਚ ਦਿਖਾਈ ਗਈ ਅਜਿਹੀ ਕਿਸੇ ਕੁੜੀ ਨੇ ਹਿੱਸਾ ਨਹੀਂ ਲਿਆ। ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਮੱਧ ਯੂਰੋਪ ਦੇ ਜੰਗਲਾਂ ਤੋਂ ਇਹ ਪੰਛੀ ਕਰੀਬ ਗਾਇਬ ਹੀ ਹੋ ਗਿਆ ਸੀ ਪਰ ਹੁਣ ਇਹ ਪੰਛੀ ਇਨਸਾਨਾਂ ਦੀ ਮਦਦ ਨਾਲ ਵਾਪਸੀ ਕਰ ਰਿਹਾ ਹੈ। ਇਹ ਟੀਮ ਇੱਕ ਖੇਡ ਰਾਹੀਂ ਪੰਛੀਆਂ ਨੂੰ ਰਾਹ ਲੱਭਣਾ ਸਿਖਾ ਰਹੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਾਲੇ ਰੰਗ ਕਾਰਨ ਇਸ ਕੁੜੀ ਨੂੰ ਤੰਗ ਕੀਤਾ ਜਾਂਦਾ ਸੀ, ਪਰ ਇਹ ਕੁੜੀ ਘਬਰਾਈ ਨਹੀਂ। ਇਸ ਨੇ ਆਪਣਾ ਬਿਜ਼ਨੈੱਸ ਸ਼ੁਰੂ ਕੀਤਾ ਅਤੇ ਹੋ ਗਈ ਮਸ਼ਹੂਰ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " #BeyondFakeNews : ਫੇਕ ਨਿਊਜ਼ ਨੂੰ ਲੈ ਕੇ ਕੋਈ ਜਵਾਬਦੇਹ ਨਹੀਂ ਹੈ : ਸਵਰਾ ਭਾਸਕਰ 12 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46175615 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ 'ਬਿਓਂਡ ਫ਼ੇਕ ਨਿਊਜ਼' ਪ੍ਰੋਜੈਕਟ ਤਹਿਤ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕਰਵਾਏ ਗਏ ਸਮਾਗਮ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਖ਼ਬਰਾਂ ਦੀ ਸ਼ਕਲ ਵਿਚ ਗ਼ਲਤ ਤੇ ਗੁਮਰਾਹਕੁਨ ਜਾਣਕਾਰੀ ਦੇ ਪਸਾਰ ਖ਼ਿਲਾਫ਼ ਬੀਬੀਸੀ ਦੀ 'ਬਿਓਂਡ ਫ਼ੇਕ ਨਿਊਜ਼' ਮੁਹਿੰਮ ਅੱਜ ਸ਼ੁਰੂ ਹੋ ਗਈ ਹੈ। 'ਬਿਓਂਡ ਫ਼ੇਕ ਨਿਊਜ਼' ਪ੍ਰੋਜੈਕਟ ਤਹਿਤ ਭਾਰਤ ਦੇ ਸੱਤ ਸ਼ਹਿਰਾਂ ਵਿਚ ਅੱਜ ਸਮਾਗਮ ਹੋਏ। ਬੀਬੀਸੀ ਪੰਜਾਬੀ ਸਰਵਿਸ ਦਾ ਪ੍ਰੋਗਰਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਹੋਇਆ। ਬੀਬੀਸੀ ਦਾ ਗੁਜਰਾਤੀ ਦਾ ਅਹਿਮਦਾਬਾਦ, ਮਰਾਠੀ ਦਾ ਮੁੰਬਈ , ਤੇਲਗੂ ਦਾ ਹੈਦਰਾਬਾਦ ਅਤੇ ਤਮਿਲ ਦਾ ਚੇਨਈ ਵਿਚ ਸਮਾਗਮ ਹੋਇਆ। ਫੋਟੋ ਕੈਪਸ਼ਨ ਬੀਬੀਸੀ ਦੇ ਡਾਇਰੈਕਟਰ ਜਨਰਲ ਟੋਨੀ ਹਾਲ ਸੰਬੋਧਨ ਦੌਰਾਨ ਬੀਬੀਸੀ ਦੇ ਡਾਇਰੈਕਟਰ ਜਨਰਲ ਟੋਨੀ ਹਾਲ ਨੇ ਵੀ ਭਾਰਤ ਦੇ ਸੱਤ ਸ਼ਹਿਰਾਂ ਵਿੱਚ 'ਬਿਓਂਡ ਫ਼ੇਕ ਨਿਊਜ਼' ਤਹਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ਨੂੰ ਸੰਬੋਧਿਤ ਕੀਤਾ।ਉਨ੍ਹਾਂ ਕਿਹਾ, ''ਚੰਗੀ ਪੱਤਰਕਾਰੀ ਅਤੇ ਸੂਚਨਾ ਬੇਹੱਦ ਜ਼ਰੂਰੀ ਹੈ। ਨਾਗਰਿਕ ਹੋਣ ਦੇ ਨਾਤੇ ਸਹੀ ਜਾਣਕਾਰੀ ਦੇ ਬਿਨਾਂ ਅਸੀਂ ਆਪਣੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਨਹੀਂ ਲੈ ਸਕਦੇ, ਖਾਸਕਰ ਅਜੋਕੇ ਸਮੇਂ ਵਿੱਚ ਜਦੋਂ ਦੁਨੀਆਂ ਵਿੱਚ ਧਰੂਵੀਕਰਨ ਅਤੇ ਲੇਕਾਂ ਵਿੱਚ ਗੁੱਸਾ ਵਧਿਆ ਹੈ।''ਅੰਮ੍ਰਿਤਸਰ ਵਿੱਚ ਕਰਵਾਏ ਗਏ ਪ੍ਰੋਗਰਾਮਾਂ ਦਾ ਲਾਈਵ ਪ੍ਰਸਾਰਣ Skip post by BBC News Punjabi #BeyondFakeNews from Amritsar: ਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਦੀ ਕੌਮਾਂਤਰੀ ਮੁਹਿੰਮ ਤਹਿਤ ਬੀਬੀਸੀ ਪੰਜਾਬੀ ਦਾ ਖ਼ਾਸ ਪ੍ਰੋਗਰਾਮ LIVEPosted by BBC News Punjabi on Monday, 12 November 2018 End of post by BBC News Punjabi Skip post 2 by BBC News Punjabi #BeyondFakeNews ਬੀਬੀਸੀ ਦੇ ਖਾਸ ਪ੍ਰੋਗਰਾਮ ਤਹਿਤ ਨੌਜਵਾਨ ਔਰਤਾਂ ਦੇ ਤਜਰਬੇ ਅਤੇ ਕੁਝ ਅਹਿਮ ਜਾਣਕਾਰੀਆਂPosted by BBC News Punjabi on Monday, 12 November 2018 End of post 2 by BBC News Punjabi Skip post 3 by BBC News Punjabi #BeyondFakeNews - ਬੀਬੀਸੀ ਦੇ ਅੰਮ੍ਰਿਤਸਰ ਵਿਖੇ ਹੋ ਰਹੇ ਸਮਾਗਮ ’ਚ ਲਹਿਰਾਗਾਗਾ ਦੇ ਕਵੀਸ਼ਰੀ ਜਥੇ, ਮਾਲਵਾ ਹੇਕ ਗਰੁੱਪ ਦੀ ਖਾਸ ਪੇਸ਼ਕਾਰੀPosted by BBC News Punjabi on Monday, 12 November 2018 End of post 3 by BBC News Punjabi ਲਖਨਊ ਵਿਚ ਬੀਬੀਸੀ ਹਿੰਦੀ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਚਰਚਿਤ ਪੱਤਰਕਾਰ ਰਵੀਸ਼ ਕੁਮਾਰ ਨੇ ਫੇਕ ਨਿਊਜ਼ ਦੇ ਵਰਤਾਰੇ ਨੂੰ ਵੱਡਾ ਅਪਰਾਧ ਕਰਾਰ ਦਿੱਤਾ। ਪਰ ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪ੍ਰਧਾਨ ਮੰਤਰੀ ਹੀ ਝੂਠ ਬੋਲੇਗਾ ਤਾਂ ਕਿਹੜੀ ਪੁਲਿਸ FIR ਦਰਜ ਕਰੇਗੀ? ਫੋਟੋ ਕੈਪਸ਼ਨ ਲਖਨਊ 'ਚ ਬੀਬੀਸੀ ਹਿੰਦੀ ਦੇ ਸਮਾਗਮ ਨੂੰ ਸੰਬੋਧਨ ਕਰਦੇ ਚਰਚਿਤ ਪੱਤਰਕਾਰ ਰਵੀਸ਼ ਕੁਮਾਰ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਵੀ ਦਿੱਲੀ ਵਿੱਚ ਬੀਬੀਸੀ ਦੇ ਸਮਾਗਮ ਵਿੱਚ ਬੋਲੀ ਅਤੇ ਫੇਕ ਨਿਊਜ਼ ਦ ਗੰਭੀਰਤਾ ਉੱਤੇ ਵਿਚਾਰ ਰੱਖੇਸਵਰਾ ਨੇ ਕਿਹਾ, '' ਇਹ ਉਹ ਚੀਜ਼ਾਂ ਹਨ ਜੋ ਪਹਿਲਾਂ ਨਹੀਂ ਸਨ। ਇਹ ਸਿਰਫ਼ ਪੱਖਪਾਤੀ ਨਹੀਂ ਸਗੋਂ ਏਜੰਡਾ ਵੀ ਹਨ। ਇਸ ਵਿੱਚ ਕਿਸੇ ਦੀ ਕੋਈ ਜ਼ਿੰਮੇਵਾਦੀ ਜਾਂ ਜਵਾਬਦੇਹੀ ਨਹੀਂ ਹੈ।'' Image Copyright BBC News Punjabi BBC News Punjabi Image Copyright BBC News Punjabi BBC News Punjabi ਸੰਗਠਿਤ ਫੇਕ ਨਿਊਜ਼ਅਦਾਕਾਰ ਪ੍ਰਕਾਸ਼ ਰਾਜ ਨੇ ਕਿਹਾ ਹੈ ਕਿ ਫੇਕ ਨਿਊਜ਼ ਬਹੁਤ ਪਹਿਲਾਂ ਤੋਂ ਹੋ ਰਹੀ ਹੈ , ਪਰ ਹੁਣ ਇਹ ਕੰਮ ਸੰਗਠਿਤ ਤੌਰ 'ਤੇ ਹੋ ਰਿਹਾ ਹੈ ਅਤੇ ਇਸ ਨਾਲ ਸਮਾਜ ਨੂੰ ਨੁਕਸਾਨ ਹੋਵੇਗਾ। 'ਨਿਰਪੱਖਤਾ ਤਾਂ ਨਪੁੰਸਕਤਾ ਹੁੰਦੀ ਹੈ'ਸੀਨੀਅਰ ਪੱਤਰਕਾਰ ਹਰਤੋਸ਼ ਸਿੰਘ ਬਲ ਨੇ ਅੰਮ੍ਰਿਤਸਰਕਿਹਾ, ''ਇਹ ਬਹੁਤ ਗੰਭੀਰ ਮੁੱਦਾ ਹੈ, ਮੌਬ ਲੀਚਿੰਗ ਦਾ ਸਿੱਧਾ ਸਿਆਸੀ ਲਾਹਾ ਲਿਆ ਗਿਆ ਹੈ। ਸਿਆਸੀ ਕਰਨ ਅਸੀਂ ਨਹੀਂ ਕਰ ਰਹੇ ਸਿਆਸੀਕਰਨ ਤਾਂ ਹੋ ਗਿਆ ਅਸੀਂ ਤਾਂ ਉਸ 'ਤੇ ਪ੍ਰਤੀਕਰਮ ਕਰ ਰਹੇ ਹਾਂ।''''ਸਮਾਜ ਦੀ ਹਰੇਕ ਚੀਜ਼ ਦਾ ਸਿਆਸੀਕਰਨ ਹੋਇਆ ਪਿਆ ਹੈ। ਕੋਈ ਚੀਜ਼ ਇਸ ਤੋਂ ਅਲਹਿਦਾ ਨਹੀਂ ਹੈ। 'ਅਸੀਂ ਫੇਕ ਨਿਊਜ਼ ਦਾ ਸਿਆਸੀਕਰਨ ਨਹੀਂ ਕਰ ਰਹੇ ਹਾਂ , ਸਿਆਸੀਕਰਨ ਹੋ ਗਿਆ ਹੈ ਤੇ ਅਸੀਂ ਉਸ 'ਤੇ ਪ੍ਰਤੀਕਿਰਿਆ ਹੀ ਦੇ ਰਹੇ ਹਾਂ।'' ਉਨ੍ਹਾਂ ਕਿਹਾ ਕਿ ਨਿਰਪੱਖਤਾ ਤਾਂ ਨਪੁੰਸਕਤਾ ਹੁੰਦੀ ਹੈ ਅਤੇ ਸਮੇਂ ਦੀ ਸਰਕਾਰ ਦੇ ਖਿਲਾਫ਼ ਹੋਣਾ ਪੱਖਪਾਤ ਨਹੀਂ ਸਗੋਂ ਸਾਡਾ ਕੰਮ ਹੈ। 'ਅਜਿਹੇ ਰਾਸ਼ਟਰਵਾਦ ਦਾ ਕੀ ਫਾਇਦਾ...'ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟਸ ਫਾਰ ਸੁਸਾਇਟੀ ਵਿਦਿਆਰਥੀ ਜਥੇਬੰਦੀ ਦੀ ਆਗੂ ਹਸਨਪ੍ਰੀਤ ਵੀ ਬੀਬੀਸੀ ਦੇ ਪ੍ਰੋਗਰਾਮ ਵਿੱਚ ਅੰਮ੍ਰਿਤਸਰ ਪਹੁੰਚੀ।ਹਸਨਪ੍ਰੀਤ ਮੁਤਾਬਕ, ''ਅਜਿਹੇ ਰਾਸ਼ਟਰਵਾਦ ਦਾ ਕੀ ਫਾਇਦਾ ਜਿਹੜਾ ਸਾਨੂੰ ਅਸਲ ਮੁੱਦਿਆਂ 'ਤੇ ਧਿਆਨ ਦੇਣ ਤੋਂ ਰੋਕੇ।'' ਫੋਟੋ ਕੈਪਸ਼ਨ ਅੰਮ੍ਰਿਤਸਰ ਵਿੱਚ ਸਮਾਗਮ ਦੌਰਾਨ ਫੇਕ ਨਿਊਜ਼ ਦੇ ਸਬੰਧ ਵਿੱਚ ਸਟੇਜ 'ਤੇ ਸਕਿੱਟ ਪੇਸ਼ ਕਰਦੇ ਸਕੂਲੀ ਬੱਚੇ 'ਪਛਾਣ ਨਾਲ ਜੁੜੀਆਂ ਖ਼ਬਰਾਂ ਸ਼ੇਅਰ ਕਰਨਾ ਗਲਤ ਨਹੀਂ' ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਤੇ ਸਮਾਜਿਕ ਕਾਰਕੁਨ ਰੀਟਾ ਕੋਹਲੀ ਨੇ ਚਰਚਾ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਕਿ ਉਹ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਅਤੇ ਦੂਜੀ ਜ਼ਿੰਮੇਵਾਰੀ ਮੀਡੀਆ ਦੀ ਹੈ ਕਿ ਉਹ ਹਰ ਰੋਜ਼ ਖ਼ਬਰਾਂ ਚੈੱਕ ਕਰੇ। ਇਹ ਜ਼ਿੰਮੇਵਾਰੀ ਸਾਡੀ ਵੀ ਬਣਦੀ ਹੈ , ਅਸੀਂ ਮੈਸੇਜ ਅੱਗੇ ਭੇਜਣ ਤੋਂ ਪਹਿਲਾਂ ਉਸ ਬਾਰੇ ਜਾਣ ਲਿਆ ਜਾਵੇ ਨਾ ਕਿ ਸਿਰਫ਼ ਇੰਨਾ ਹੀ ਪਤਾ ਹੋਵੇ ਕਿ ਇਹ ਮੇਰਾ ਬੋਲਣ ਦਾ ਅਧਿਕਾਰ ਹੈ।ਫੇਕ ਨਿਊਜ਼ ਦੀ ਸਮੱਸਿਆ ਨੂੰ ਸਿਆਸੀ ਰੰਗ ਨਹੀਂ ਦੇਣਾ ਚਾਹੀਦਾ। ਇਹ ਸਿਰਫ਼ ਭਾਜਪਾ ਉੱਤੇ ਇਲਜ਼ਾਮ ਲਗਾਉਣ ਵਾਲੀ ਗੱਲ ਨਹੀਂ ਹੋਣੀ ਚਾਹੀਦੀ । ਉਨ੍ਹਾਂ ਕਿਹਾ ਕਿ ਨਿਊਜ਼ ਸ਼ੇਅਰ ਕਰਨ ਵਿਚ ਭਾਵਨਾ ਅਧਾਰਿਤ ਹੋਣ ਚ ਕੁਝ ਵੀ ਗਲਤ ਨਹੀਂ ਹੈ। ਰੀਟਾ ਕੋਹਲੀ ਨੇ ਕਿਹਾ ਕਿ ਮੀਡੀਆ ਦਾ ਵੀ TRP ਦੇ ਚੱਕਰ 'ਚ ਫੇਕ ਨਿਊਜ਼ 'ਚ ਵੱਡਾ ਹਿੱਸਾ ਹੈ, ਇਸ ਵਿਚ ਆਮ ਲੋਕਾਂ ਦਾ ਕਈ ਦੋਸ਼ ਨਹੀਂ ਹੈ। ਜੜ੍ਹਾਂ ਸਿਆਸਤ ਤੇ ਅਰਥਚਾਰੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਆਗੂ ਹਸਨਪ੍ਰੀਤ ਨੇ ਕਿਹਾ ਕਿ ਅਫ਼ਵਾਹਾਂ ਤਾਂ ਸਦੀਆਂ ਤੋਂ ਆਉਂਦੀਆਂ ਰਹੀਆਂ ਹਨ। ਸਮਾਜ ਅੰਦਰ ਸਿਆਸਤ ਦਾ ਸੰਕਟ ਬਹੁਤ ਡੂੰਘਾ ਹੈ। ਸਿਆਸਤ ਨਵੇਂ-ਨਵੇਂ ਹੱਥਕੰਡੇ ਅਪਣਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਕੋਈ ਸੁਭਾਵਿਕ ਵਰਤਾਰਾ ਨਹੀਂ ਹੈ ਅਤੇ ਇਸ ਦੀਆਂ ਜੜ੍ਹਾਂ ਸਿਆਸਤ ਤੇ ਅਰਥਚਾਰੇ ਵਿੱਚ ਪਈਆਂ ਹਨ। ਸਾਡੀ ਆਪਣੀ ਜ਼ਿੰਮੇਵਾਰੀ ਜ਼ਰੂਰੀ ਹੈ ਖ਼ਬਰ ਦੀ ਪੁਸ਼ਟੀ ਕਰੀਏ। ਇਸ ਨੂੰ ਸਿਆਸਤ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਵਿਦੇਸ਼ਾਂ 'ਚ ਹੈ ਰਿਮੋਟ ਕੰਟਰੋਲ ਸਾਈਬਰ ਮਾਹਰ ਦਿਵਿਆ ਬਾਂਸਲ ਨੇ ਕਿਹਾ ਕਿ ਮੋਬਾਈਲ ਐਪਸ ਦੇ ਸਰਵਿਸ ਪ੍ਰੋਵਾਈਡਰ ਕਿੰਨੇ ਹਨ। ਆਖ਼ਿਰ ਸਾਰੀ ਦੁਨੀਆਂ ਇਹ ਮੁਫ਼ਤ ਸੁਵਿਧਾ ਕਿਉਂ ਮਿਲ ਰਹੀ ਹੈ। ਅੱਜ ਕੱਲ੍ਹ ਹਰੇਕ ਪਾਰਟੀ ਸੋਸ਼ਲ ਮੀਡੀਆ ਸੈੱਲ ਹੈ। ਉਨ੍ਹਾਂ ਕਿਹਾ ਕਿ ਚੀਜ਼ਾਂ ਨੂੰ ਫੈਲਾਉਣ ਪਿੱਛੇ ਵੀ ਤਾਂ ਵਿਚਾਰਧਾਰਾ ਕੰਮ ਕਰਦੀ ਹੈ। ਅਜਕੱਲ੍ਹ ਦਾ ਸੋਸ਼ਲ ਮੀਡੀਆ ਸਾਨੂੰ ਜਾਣਕਾਰੀ ਨਹੀਂ ਦੇ ਰਿਹਾ ਬਲਕਿ ਧਾਰਨਾ ਦੇ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਦੇ ਪ੍ਰੋਫੈਸਰ ਜਗਦੀਸ਼ ਨੇ ਕਿਹਾ ਕਿ ਸਾਨੂੰ ਪਰਿਪੇਖ ਵੇਖਣ ਦੀ ਲੋੜ ਹੈ.. ਕਿਉਂਕਿ ਸਾਨੂੰ ਸਰੋਤ ਜਾਂਚਣ ਦੀ ਵੀ ਲੋੜ ਹੈ ਨਾ ਕਿ ਸਿਰਫ ਸ਼੍ਰੇਣੀਆਂ ਬਣਾਓ ਕਿ ਇਹ 'ਫੇਕ' ਹੈ ਤੇ ਇਹ 'ਰੀਅਲ' ਸਾਂਨੂੰ ਲੋੜ ਹੈ ਫੇਕ ਨਿਊਜ਼ 'ਤੇ ਹੀ ਨਹੀਂ ਸਗੋਂ ਨਿਊਜ਼ 'ਤੇ ਸੈਮੀਨਾਰ ਕਰਨ ਦੀ ਫੇਕ ਨਿਊਜ਼ ਬਾਰੇ ਬੀਬੀਸੀ ਦੀ ਪੂਰੀ ਰਿਸਰਚ ਪੜ੍ਹਨ ਲਈ ਇੱਥੇ ਕਲਿੱਕ ਕਰੋਹਰ ਪੇਡ ਨਿਊਜ਼ ਇਜ਼ ਫੇਕ ਨਿਊਜ਼ਪੰਜਾਬ ਪੁਲਿਸ ਦੇ ਆਈਜੀਪੀ ਕੰਵਰ ਵਿਜੇ ਪ੍ਰਤਾਪ ਨੇ ਕਿਹਾ, 'ਸਮਾਜ ਵਿੱਚ ਲੋਕਾਂ ਨੂੰ ਪੁਲਿਸ ਦੀ ਲੋੜ ਪੈਂਦੀ ਹੈ ਤੇ ਪੁਲਿਸ ਨੂੰ ਲੋਕਾਂ ਦੀ ਲੋੜ ਪੈਂਦੀ ਹੈ। ਇਸ ਤਰ੍ਹਾਂ ਇਨ੍ਹਾਂ ਇੱਕ-ਦੂਜੇ ਨਾਲ ਵਾਹ-ਵਾਸਤਾ ਪੈਂਦਾ ਹੈ'।ਅੱਜ ਦਾ ਸਾਡਾ ਜੋ ਸਮਾਜ ਹੈ, ਭਾਵੇਂ ਭਾਰਤ, ਪੰਜਾਬ ਜਾਂ ਗਲੋਬਲ ਬਦਲਾਅ ਦੇ ਦੌਰ 'ਤੋਂ ਲੰਘ ਰਿਹਾ ਹੈ, ਇਹ ਸਿਰਫ਼ ਮੀਡੀਆ ਦੀ ਸਮੱਸਿਆ ਨਹੀਂ ਬਲਕਿ ਗਲੋਬਲ ਸਮੱਸਿਆ ਹੈ। ਫੋਟੋ ਕੈਪਸ਼ਨ ਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਦੀ ਕੌਮਾਂਤਰੀ ਮੁਹਿੰਮ ਕੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਆਪਣੇ ਆਪ ਨੂੰ ਪ੍ਰੋਜੈਕਟ ਕਰਦਾ ਹੈ ਅਤੇ ਉਧਰ ਦੂਜੇ ਪਾਸੇ ਸੁਪਰੀਮ ਕੋਰਟ ਵਿੱਚ ਇਸ ਦੀ ਨਿੱਜਤਾ ਦੀ ਲੜਾਈ ਲੜਈ ਜਾ ਰਹੀ ਹੈ। ਹਰੇਕ ਪੇਡ ਨਿਊਜ਼ ਇੱਕ ਨਿਊਜ਼ ਹੈ ਅਤੇ ਇੱਕ ਗਲੋਬਲ ਸਮੱਸਿਆ ਬਣ ਗਈ ਹੈ। ਅਸੀਂ ਭਾਰਤ ਦੇ ਲੋਕ, ਭਾਰਤ ਦਾ ਸੰਵਿਧਾਨ ਇਥੋਂ ਸ਼ੁਰੂ ਹੁੰਦਾ ਹੈ। ਜੇਕਰ ਲੋਕਾਂ ਤੱਕ ਸਹੀ ਖ਼ਬਰ ਜਾਣੀ ਜ਼ਰੂਰੀ ਹੈ ਤਾਂ ਹੀ ਲੋਕਤੰਤਰ ਬਰਕਰਾਰ ਰਹੇਗਾ। ਅੱਜ ਹਰ ਕੋਈ ਸੋਸ਼ਲ ਮੀਡੀਆ ਦਾ ਗੁਲਾਮ ਬਣ ਗਿਆ ਹੈ।ਕੋਈ ਵੀ ਫੇਸਬੁੱਕ 'ਤੇ ਆਈਡੀ ਬਣਾਉਣ ਤੋਂ ਪਹਿਲਾਂ ਨੇਮਾਂ 'ਤੇ ਸਰਤਾਂ ਨੂੰ ਨਹੀਂ ਪੜ੍ਹਦਾ, ਜੇਕਰ ਪੜ੍ਹਣ ਦਾ ਸ਼ਾਇਦ ਉੱਥੇ ਕੋਈ ਜਾਵੇ ਨਾ। ਹਰੇਕ ਵਿਅਕਤੀ ਨੂੰ ਸਿਆਸਤ ਵਿੱਚ ਜਾਣ ਬਾਰੇ ਸੋਚਣਾ ਚਾਹੀਦਾ ਹੈ, ਸਿਆਸਤ ਕੋਈ ਮਾੜੀ ਚੀਜ਼ ਨਹੀਂ ਹੈ। ਆਮ ਨਾਗਰਿਕ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਸੱਚ ਤੇ ਭਾਵਨਾ ਭਾਰੂ ਅੰਮ੍ਰਿਤਸਰ ਵਿਚ ਸਮਾਗਮ ਦੀ ਸ਼ੁਰੂਆਤ ਦੌਰਾਨ ਬੀਬੀਸੀ ਪੰਜਾਬੀ ਦੇ ਸੰਪਾਦਕ ਅਤੁਲ ਸੰਗਰ ਬੀਬੀਸੀ ਦੀ ਫੇਕ ਨਿਊਜ਼ ਰਿਸਰਚ ਦੇ ਨਤੀਜੇ ਸਾਂਝੇ ਕੀਤੇ। ਸੰਗਰ ਨੇ ਕਿਹਾ , 'ਅੱਜ ਦੀ ਦੁਨੀਆਂ ਵਿਚ ਸੋਸ਼ਲ ਮੀਡੀਆ ਉੱਤੇ ਹਰ ਕੋਈ ਪ੍ਰਸਾਰਣਕਰਤਾ ਹੈ, ਪਰ ਤੱਥਾਂ ਨੂੰ ਚੈੱਕ ਕੀਤੇ ਬਿਨਾਂ ਨਿਊਜ਼ ਨੂੰ ਸ਼ੇਅਰ ਕਰਕੇ ਉਹ ਇਸ ਵਰਤਾਰੇ ਦੇ ਭਾਗੀਦਾਰ ਬਣ ਰਹੇ ਹਨ। ਜਾਣਕਾਰੀਆਂ ਤੱਥਾਂ ਦੀ ਬਜਾਇ ਭਾਵਨਾਵਾਂ ਵਿਚ ਬਹਿ ਕੇ ਸ਼ੇਅਰ ਕੀਤੀਆਂ ਜਾਂਦੀਆਂ ਹਨ, ਇਹੀ ਭਾਵਨਾਂ ਸੱਚ ਤੇ ਭਾਰੂ ਹਨ।' ਫੋਟੋ ਕੈਪਸ਼ਨ ਬੀਬੀਸੀ ਪੰਜਾਬੀ ਸਰਵਿਸ ਦਾ ਪ੍ਰੋਗਰਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਚੱਲ ਰਿਹਾ ਹੈ। ਲੋਕਤੰਤਰ ਲਈ ਖਤਰਾ ਹੈ ਫੇਕ ਨਿਊਜ਼ਦਿੱਲੀ ਵਿਚ ਬੀਬੀਸੀ ਨਿਊਜ਼ ਦੇ ਫੇਕ ਨਿਊਜ਼ ਖਿਲਾਫ਼ ਹੋ ਰਹੇ ਸਮਾਗਮ ਵਿਚ ਚਰਚਾ ਦਾ ਸੰਚਾਲਨ ਬੀਬੀਸੀ ਵਰਲਡ ਸਰਵਿਸ ਦੀਆਂ ਭਾਰਤੀ ਭਾਸ਼ਾਵਾਂ ਦੀ ਮੁਖੀ ਰੂਪਾ ਝਾਅ ਨੇ ਕੀਤਾ। ਇਸ ਚਰਚਾ ਵਿਚ ਸ਼ਾਮਲ ਸਿਆਸੀ, ਮੀਡੀਆ ਤੇ ਤਕਨੀਕੀ ਮਾਹਰਾਂ ਦੀ ਭਖਵੀਂ ਬਹਿਸ ਚੱਲੀ। ਬੁਲਾਰਿਆਂ ਵੱਲੋਂ ਫੇਕ ਨਿਊਜ਼ ਨੂੰ ਮੀਡੀਆ ਹੀ ਨਹੀਂ ਲੋਕਤੰਤਰ ਲਈ ਵੱਡਾ ਖ਼ਤਰਾ ਦੱਸਿਆ ਗਿਆ।'ਫੇਕ ਨਿਊਜ਼ ਗਲੋਬਲ ਸਮੱਸਿਆ ਹੈ'ਲਖਨਊ ਵਿਚ ਬੀਬੀਸੀ ਹਿੰਦੀ ਦੇ ਸਮਾਗਮ ਦੌਰਾਨ ਬੋਲਦਿਆਂ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਨੇ ਦਿਨੇਸ਼ ਸ਼ਰਮਾ ਨੇ ਕਿਹਾ, 'ਫੇਕ ਨਿਊਜ਼ ਗਲੋਬਲ ਮੁੱਦਾ ਹੈ, ਇਸ ਤੋਂ ਸਮਾਜ, ਸਿਆਸਤ ਅਤੇ ਲੋਕ ਸਭ ਪੀੜ੍ਹਤ ਹਨ। ਇਸ ਲਈ ਸਾਰਿਆਂ ਨੂੰ ਮਿਲ ਕੇ ਲੜਨਾ ਪਵੇਗਾ। ਬੀਬੀਸੀ ਨੂੰ ਇਸ ਗੰਭੀਰ ਮੁੱਦਾ ਚੁੱਕਣ ਦੀ ਵਧਾਈ'ਇਸ ਸਮਾਗਮ ਵਿਚ ਹਿੰਦੀ ਦੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਸਣੇ ਮੀਡੀਆ, ਸਮਾਜਿਕ ਤੇ ਸਰਕਾਰੀ ਹਲਕਿਆਂ ਤੋਂ ਅਹਿਮ ਸਖ਼ਸ਼ੀਅਤਾਂ ਹਿੱਸਾ ਲੈ ਰਹੀਆਂ ਹਨ।ਉੱਤਰ ਪ੍ਰਦੇਸ਼ ਦੇ ਡੀਜੀਪੀ, ਓਪੀ ਸਿੰਘ ਨੇ ਕਿਹਾ ਕਿ ਤਕਨੀਕ, ਸਮਾਜ, ਗ਼ੈਰ ਸਰਕਾਰੀ ਸੰਸਥਾਵਾਂ, ਸਰਕਾਰ, ਸਟੇਕਹੋਲਡਰ ਹਨ। ਜਿਵੇਂ ਜਿਵੇਂ ਸੋਸ਼ਲ ਮੀਡੀਆ ਦਾ ਵਿਕਾਸ ਹੋ ਰਿਹਾ ਉਵੇਂ ਉਵੇਂ ਹੀ ਫੇਕ ਨਿਊਜ਼ ਵੀ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਮੀਡੀਆ ਵਿੱਚ ਲੋਕਾਂ ਦਾ ਵਿਸ਼ਵਾਸ਼ ਘਟਿਆ ਹੈ ਤੇ ਫੇਕ ਨਿਊਜ਼ ਦਾ ਸੋਸ਼ਲ ਮੀਡੀਆ ਨਾਲ ਗੰਭੀਰ ਸੰਬੰਧ ਹੈ ਫੋਟੋ ਕੈਪਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਚ ਸਮਾਗਮ ਲਈ ਰਜਿਸਟੇਸ਼ਨ ਕਰਦੇ ਵਿਦਿਆਰਥੀ ਇਹ ਵੀ ਪੜ੍ਹੋ-ਬੇਅਦਬੀ ਮਾਮਲੇ 'ਚ ਬਾਦਲਾਂ ਤੇ ਅਕਸ਼ੇ ਕੁਮਾਰ ਨੂੰ ਸੰਮਨਪਾਰਟੀ 'ਚੋਂ ਛੁੱਟੀ ਹੋਣ 'ਤੇ ਅਜਨਾਲਾ ਤੇ ਬ੍ਰਹਮਪੁਰਾ ਨੇ ਬਾਦਲਾਂ ਨੂੰ ਕੀ ਕਿਹਾਕਤਲੇਆਮ ਤੋਂ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਇਸ ਸੰਸਦ ਮੈਂਬਰ ਕੋਲ ਨਹੀਂ ਹਨ ਘਰ ਕਿਰਾਏ 'ਤੇ ਲੈਣ ਲਈ ਪੈਸੇਫੇਕ ਨਿਊਜ਼ 'ਤੇ ਪਹਿਲੀ ਰਿਸਰਚ ਫੇਕ ਨਿਊਜ਼ ਦੇ ਵਰਤਾਰੇ ਬਾਰੇ ਪਹਿਲਾਂ ਸਿਰਫ਼ ਵਿਕਸਤ ਮੁਲਕਾਂ ਵਿਚ ਚਰਚਾ ਹੁੰਦੀ ਸੀ, ਪਰ ਹੁਣ ਬੀਬੀਸੀ ਨੇ ਭਾਰਤੀ ਅਤੇ ਅਫ਼ਰੀਕੀ ਮੁਲਕਾਂ ਵਿਚ ਵਿਆਪਕ ਰਿਸਰਚ ਕੀਤੀ ਹੈ। ਇਹ ਫੇਕ ਨਿਊਜ਼ ਵਰਤਾਰੇ ਉੱਤੇ ਕੌਮਾਂਤਰੀ ਪੱਧਰ ਦੀ ਪਹਿਲੀ ਪ੍ਰਕਾਸ਼ਿਤ ਰਿਸਰਚ ਹੈ। ਜਿਸ ਰਿਸਰਚ ਦੀ ਰਿਪੋਰਟ ਵੀ ਅੱਜ ਹੋਣ ਜਾ ਰਹੇ ਸਮਾਗਮਾਂ ਵਿਚ ਰਿਲੀਜ਼ ਕੀਤੀ ਜਾ ਰਹੀ ਹੈ। ਰਿਸਰਚ ਦੇ ਕੇਂਦਰੀ ਬਿੰਦੂਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਬੀਬੀਸੀ ਦਾ ਡੂੰਘਾ ਰਿਸਰਚ ਪ੍ਰੋਜੈਕਟ ਕੀਤਾ ਗਿਆ।ਨਿੱਜੀ ਵਾਰਤਾਲਾਪ ਵਾਲੇ ਐਪਸ (ਵੱਟਸਐਪ) ਵਿੱਚ ਕਿਵੇਂ ਫੇਕ ਨਿਊਜ਼ ਫੈਲਾਈ ਜਾਂਦੀ ਹੈ, ਇਸ ਬਾਰੇ ਇਸ ਰਿਪੋਰਟ ਵਿੱਚ ਡੂੰਘਾਈ ਨਾਲ ਸਮਝਿਆ ਗਿਆ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਜਦੋਂ ਖ਼ਬਰਾਂ ਸ਼ੇਅਰ ਕਰਨ ਦਾ ਮਸਲਾ ਹੋਵੇ ਤਾਂ ਇਹ ਭਾਵਨਾਵਾਂ ਇਸਦਾ ਮੁੱਖ ਕਾਰਕ ਬਣਦੀਆਂ ਹਨ।ਗੁਮਰਾਹਕੁਨ ਜਾਣਕਾਰੀ ਦੇ ਫੈਲਾਅ ਖ਼ਿਲਾਫ਼ ਕੌਮਾਂਤਰੀ ਪੱਧਰ ਦੇ ਉੱਦਮ 'ਬਿਓਂਡ ਫ਼ੇਕ ਨਿਊਜ਼' ਨਾਲ ਜੁੜੋ।ਇਹ ਵੀ ਪੜ੍ਹੋ - ਕਿਥੋਂ ਆਉਂਦੀ ਹੈ ਜਾਨੋਂ ਮਾਰਨ ਵਾਲੀ ਭੀੜ?ਮੌਬ ਲਿਚਿੰਗ: ਸ਼ਾਹਰੁਖ਼ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਮੁਕਾਇਆਪਹਿਲੂ ਖ਼ਾਨ ਮੌਬ ਲਿੰਚਿੰਗ ਕੇਸ ਦੇ ਗਵਾਹਾਂ 'ਤੇ ਹਮਲਾਰਿਸਰਚ ਦੇ ਮੁੱਖ ਨਤੀਜੇ :ਭਾਵੇਂ ਭਾਰਤੀ ਲੋਕ ਹਿੰਸਾ ਫੈਲਾਉਣ ਵਾਲੀ ਸਮੱਗਰੀ ਨੂੰ ਅੱਗੇ ਭੇਜਣ ਤੋਂ ਝਿਜਕਦੇ ਹਨ, ਪਰ ਭਾਰਤ ਵਿਕਾਸ, ਹਿੰਦੂ ਸ਼ਕਤੀ ਅਤੇ ਹਿੰਦੂਆਂ ਕੇ ਖੁੱਸੇ ਵੱਕਾਰ ਦੀ ਬਹਾਲੀ ਸਬੰਧੀ ਸਮੱਗਰੀ ਦੇ ਤੱਥਾਂ ਦੀ ਜਾਂਚ ਕੀਤੇ ਬਿਨਾਂ ਅੱਗੇ ਵਧਾ ਦਿੰਦੇ ਹਨ। ਉਹ ਕਥਿਤ ਰਾਸ਼ਟਰਵਾਦੀ ਭਾਵਨਾ ਤਹਿਤ ਇਸ ਨੂੰ ਆਪਣੀ ਰਾਸ਼ਟਰੀ ਨਿਰਮਾਣ ਵਿਚ ਦਿੱਤਾ ਯੋਗਦਾਨ ਸਮਝਦੇ ਹਨ। Image copyright PA ਫੋਟੋ ਕੈਪਸ਼ਨ ਗੁਮਰਾਹਕੁਨ ਜਾਣਕਾਰੀ ਦੇ ਫੈਲਾਅ ਖ਼ਿਲਾਫ਼ ਕੌਮਾਂਤਰੀ ਪੱਧਰ ਦੇ ਉੱਦਮ 'ਬਿਓਂਡ ਫ਼ੇਕ ਨਿਊਜ਼' ਨਾਲ ਜੁੜੋ। ਮੋਦੀ ਪੱਖੀ ਸਿਆਸੀ ਗਤੀਵਿਧੀਆਂ ਤੇ ਫੇਕ ਨਿਊਜ਼ ਕਈ ਵਾਰ ਇੱਕ-ਮਿੱਕ ਦਿਖਦੇ ਹਨ। ਖੱਬੇ ਪੱਖੀ ਫੇਕ ਨਿਊਜ਼ ਵਾਲਿਆਂ ਨਾਲੋਂ ਸੱਜੇ ਪੱਖੀਆਂ ਦਾ ਮੋਰਚਾ ਕਾਫ਼ੀ ਮਜ਼ਬੂਤ ਹੈ।ਰਿਸਰਚ ਦੌਰਾਨ ਦੇਖਿਆ ਗਿਆ ਕਿ ਲੋਕਾਂ ਦਾ ਇਰਾਦਾ ਭਾਵੇਂ ਗਲਤ ਜਾਣਕਾਰੀ ਭੇਜਣ ਦਾ ਨਾ ਹੋਵੇ ਪਰ ਉਹ ਇਸ ਲਈ ਅੱਗੇ ਭੇਜ ਦਿੰਦੇ ਹਨ , ਕਿ ਕੋਈ ਹੋਰ ਇਸ ਦੇ ਤੱਥਾਂ ਦੀ ਜਾਂਚ ਕਰ ਲਵੇਗਾ।ਅਫ਼ਰੀਕੀ ਮੁਲਕਾਂ ਵਿਚ ਲੋਕ ਕੌਮੀ ਗੁੱਸੇ ਤੇ ਇਛਾਵਾਂ, ਆਰਥਿਕ ਘੋਟਾਲਿਆਂ ਸਬੰਧੀ ਫੇਕ ਨਿਊਜ਼ ਫੈਲਾਉਂਦੇ ਹਨ। ਇਸ ਵਿਚ ਤਕਨੀਕ ਦੀ ਵੱਡੀ ਭੂਮਿਕਾ ਹੈ। ਨਾਈਜੀਰੀਆ ਵਿਚ ਅੱਤਵਾਦ ਤੇ ਫੌਜ਼ ਨਾਲ ਸਬੰਧਤ ਫੇਕ ਨਿਊਜ਼ ਜ਼ਿਆਦਾ ਫ਼ੈਲਦੀ ਹੈ।ਅਫਰੀਕੀ ਲੋਕ ਤੱਥਾਂ ਦੀ ਪਰਵਾਹ ਕੀਤੇ ਬਿਨਾਂ ਮੁੱਖ ਧਾਰਾ ਦੇ ਮੀਡੀਆ ਤੇ ਜਾਣੇ-ਪਛਾਣੇ ਫੇਕ ਨਿਊਜ਼ ਸਰੋਤਾਂ ਚੋਂ ਜਾਣਕਾਰੀ ਹਾਸਲ ਕਰਦੇ ਹਨ। ਫੋਟੋ ਕੈਪਸ਼ਨ ਰੂਪਾ ਝਾਅ, ਮੁਖੀ ਭਾਰਤੀ ਭਾਸ਼ਾਵਾਂ, ਬੀਬੀਸੀ ਵਰਲਡ ਸਰਵਿਸ। ਬੀਬੀਸੀ ਵਰਲਡ ਸਰਵਿਸ ਦੀਆਂ ਭਾਰਤੀ ਭਾਸ਼ਾਵਾਂ ਦੀ ਮੁਖੀ ਰੂਪਾ ਝਾਅ ਕਹਿੰਦੇ ਹਨ, 'ਇਹ ਪ੍ਰੋਜੈਕਟ ਮੀਡੀਆ ਲਿਟਰੇਸੀ ਬਾਰੇ ਬੀਬੀਸੀ ਵਰਲਡ ਸਰਵਿਸ ਦੇ ਕਈ ਨਵੇਂ ਪ੍ਰੋਜੈਕਟਾਂ ਵਿੱਚੋ ਇੱਕ ਹੈ। 'ਦਿ ਰੀਅਲ ਨਿਊਜ਼' ਮੀਡੀਆ ਸਾਖਰਤਾ ਨਾਮ ਹੇਠ ਹੋਣ ਵਾਲੀਆਂ ਵਰਕਸ਼ਾਪਾਂ, ਇੰਗਲੈਂਡ ਵਿੱਚ ਪਿਛਲੇ ਸਾਲਾਂ ਦੌਰਾਨ ਸਫਲ ਰਹੇ ਇੱਕ ਪ੍ਰੋਜੈਕਟ ਦੀ ਤਰਜ਼ 'ਤੇ ਸ਼ੁਰੂ ਕੀਤੀਆਂ ਗਈਆਂ ਹਨ'।ਰੂਪਾ ਝਾਅ ਨੇ ਅੱਗੇ ਕਿਹਾ, 'ਇਨ੍ਹਾਂ ਦਾ ਮਕਸਦ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾਉਣਾ ਹੈ ਕਿ ਆਖ਼ਰ ਝੂਠੀਆਂ ਖ਼ਬਰਾਂ ਕੀ ਹੁੰਦੀਆਂ ਹਨ। ਇਸ ਦੇ ਨਾਲ ਹੀ ਬੱਚਿਆਂ ਨੂੰ ਇਨ੍ਹਾਂ ਦੇ ਮੁਕਾਬਲੇ ਲਈ ਹੱਲ ਤਲਾਸ਼ਣ ਵਿੱਚ ਮਦਦ ਕੀਤੀ ਜਾ ਰਹੀ ਹੈ'। Image copyright Getty Images ਫੋਟੋ ਕੈਪਸ਼ਨ ਲੋਕਾਂ ਦਾ ਇਰਾਦਾ ਭਾਵੇਂ ਗਲਤ ਜਾਣਕਾਰੀ ਭੇਜਣ ਦਾ ਨਾ ਹੋਵੇ ਪਰ ਉਹ ਇਸ ਲਈ ਅੱਗੇ ਭੇਜ ਦਿੰਦੇ ਹਨ ਬੀਬੀਸੀ ਵਰਲਡ ਸਰਵਿਸ ਵਿੱਚ ਓਡੀਐਂਸ ਰਿਸਰਚ ਵਿਭਾਗ ਦੇ ਮੁਖੀ ਡਾਕਟਰ ਸਾਂਤਨੂ ਚੱਕਰਵਰਤੀ ਕਹਿੰਦੇ ਹਨ ,""ਇਸ ਰਿਸਰਚ ਦੇ ਕੇਂਦਰ ਵਿੱਚ ਇਹ ਸਵਾਲ ਹੈ ਕਿ ਆਮ ਲੋਕ ਫ਼ੇਕ ਨਿਊਜ਼ ਨੂੰ ਸ਼ੇਅਰ ਕਿਉਂ ਕਰ ਰਹੇ ਹਨ ਜਦਕਿ ਉਹ ਫ਼ੇਕ ਨਿਊਜ਼ ਦੇ ਫੈਲਾਅ ਨੂੰ ਲੈ ਕੇ ਚਿੰਤਤ ਹੋਣ ਦਾ ਦਾਅਵਾ ਕਰਦੇ ਹਨ।"" ""ਇਹ ਰਿਪੋਰਟ ਇਨ-ਡੈਪਥ ਕੁਆਲੀਟੇਟਿਵ ਅਤੇ ਮਾਨਵ ਜਾਤੀ ਵਿਗਿਆਨ ਦੀਆਂ ਤਕਨੀਕਾਂ ਦੇ ਨਾਲ-ਨਾਲ ਡਿਜੀਟਲ ਨੈੱਟਵਰਕ ਅਧਿਐਨ ਅਤੇ ਵੱਡੇ ਡਾਟਾ ਦੀ ਮਦਦ ਨਾਲ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਵੱਖ-ਵੱਖ ਕੋਨਿਆਂ ਤੋਂ ਫ਼ੇਕ ਨਿਊਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ।ਇਹ ਵੀ ਪੜ੍ਹੋ-ਬੀਬੀਸੀ ਰਿਸਰਚ: 'ਰਾਸ਼ਟਰਵਾਦ' ਦੇ ਨਾਂ 'ਤੇ ਫੈਲਾਈ ਜਾ ਰਹੀ ਹੈ ਫੇਕ ਨਿਊਜ਼ ਪਹਿਲੀ ਵਿਸ਼ਵ ਜੰਗ ਦੇ ਫੌਜੀਆਂ ਨੂੰ ਇੰਝ ਕੀਤਾ ਗਿਆ ਯਾਦਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਨੇ ਵਿੱਢੀ ਮੁਹਿੰਮ #BeyondFakeNewsਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਦੀ ਕੌਮਾਂਤਰੀ ਮੁਹਿੰਮ ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬੰਗਲੌਰ ਵਿੱਚ ਸਿਲਕ ਦੀਆਂ ਸਾੜੀਆਂ ਬਣਾਈਆਂ ਜਾਂਦੀਆਂ ਹਨ। ਕੁਦਰਤੀ ਸਰੋਤਾਂ ਤੇ ਦਬਾਅ ਨਾ ਪਏ ਇਸ ਲਈ ਇੱਥੇ ਕੁਝ ਵੱਖਰੇ ਤਰੀਕੇ ਨਾਲ ਹੀ ਇਹ ਸਾੜੀਆਂ ਬਣਾਈਆਂ ਜਾਂਦੀਆਂ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੁੜੀਆਂ ਦਾ ਕੌੜਾ ਸੱਚ : ਘਰ 'ਚ ਹੁੰਦੀ ਹਿੰਸਾ ਬਾਹਰ ਨਹੀਂ ਦੱਸ ਸਕਦੀਆਂ ਅਤੇ ਬਾਹਰ ਵਾਲੀ ਘਰ ਗੁਰਪ੍ਰੀਤ ਸੈਣੀ ਬੀਬੀਸੀ ਪੱਤਰਕਾਰ 22 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45607919 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Instagram ਫੋਟੋ ਕੈਪਸ਼ਨ ਕੋਲੰਬੀਆਈ ਅਦਾਕਾਰਾ ਐਲਿਨ ਮੋਰੇਨਾ ਦੀ ਇਹ ਤਸਵੀਰ ਕਾਫੀ ਚਰਚਾ ਵਿੱਚ ਰਹੀ ""ਕਾਲਜ ਦੇ ਬਾਗ ਵਿੱਚ ਉਹ ਮੈਨੂੰ ਸਾਰਿਆਂ ਦੇ ਸਾਹਮਣੇ ਕੁੱਟ ਰਿਹਾ ਸੀ।'' ""ਉਹ ਨਹੀਂ ਦੇਖ ਰਿਹਾ ਸੀ ਕਿ ਉਸ ਦਾ ਹੱਥ ਕਿੱਥੇ ਪੈ ਰਿਹਾ ਹੈ ਪਰ ਬਾਗ ਵਿੱਚ ਮੌਜੂਦ ਕਈ ਲੋਕ ਇਹ ਸਭ ਕੁਝ ਦੇਖ ਰਹੇ ਸਨ। ਉਸ ਨੂੰ ਮੇਰਾ ਕਿਸੇ ਦੂਜੇ ਮੁੰਡੇ ਨਾਲ ਗੱਲ ਕਰਨਾ ਪਸੰਦ ਨਹੀਂ ਸੀ, ਇਸ ਲਈ ਉਹ ਨਾਰਾਜ਼ ਸੀ।''""ਮੈਂ ਉਸ ਨੂੰ ਪਿਆਰ ਕਰਦੀ ਸੀ, ਇਸ ਲਈ ਚੁੱਪ ਰਹੀ। ਫਿਰ ਇਹ ਅਕਸਰ ਹੋਣ ਲੱਗਾ। ਉਸ ਨੂੰ ਮੇਰੇ ਕੱਪੜੇ ਪਾਉਣ ਦੇ ਢੰਗ, ਦੋਸਤਾਂ ਦੇ ਨਾਲ ਉੱਠਣ ਬੈਠਣ ਤੋਂ ਇਤਰਾਜ਼ ਸੀ। ਸਰੀਰਕ ਤੇ ਮਾਨਸਿਕ ਤਸ਼ੱਦਦ ਦੇ ਪੰਜ ਸਾਲਾਂ ਬਾਅਦ ਮੈਂ ਉਸ ਤੋਂ ਵੱਖ ਹੋ ਗਈ।''ਇਹ ਦੱਸਦੇ ਹੋਏ ਆਫਰੀਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇਹ ਕਹਾਣੀ ਕੇਵਲ ਆਫਰੀਨ ਦੀ ਨਹੀਂ ਸਗੋਂ ਕਈ ਕੁੜੀਆਂ ਦੀ ਹੈ,ਜਿਨ੍ਹਾਂ ਦੇ ਬੁਆਏ ਫਰੈਂਡਜ਼ ਨੇ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਹੈ।ਇਹ ਵੀ ਪੜ੍ਹੋ:ਸ਼ੂਗਰ ਡੈਡੀ ਅਤੇ ਸ਼ੂਗਰ ਬੇਬੀ ਦੇ ਰਿਸ਼ਤੇ ਦਾ ਨਵਾਂ ਰੁਝਾਨ ਅਕਾਲੀਆਂ ਅਤੇ ਕਾਂਗਰਸ ਦੀ ਰੈਲੀ ਸਿਆਸਤ ਦਾ ਸੱਚਜਹਾਜ਼ 'ਚ ਮੁਸਾਫਰਾਂ ਦੇ ਕੰਨਾਂ ਤੇ ਨੱਕ 'ਚੋਂ ਵਗਣ ਲੱਗਾ ਖ਼ੂਨਹਾਲ ਵਿੱਚ ਹੀ ਕੋਲੰਬੀਆ ਦੀ ਇੱਕ ਅਦਾਕਾਰਾ ਐਲੀਨ ਮੋਰੇਨਾ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤਾ ਸੀ। ਵੀਡੀਓ ਵਿੱਚ ਉਹ ਰੋ ਰਹੀ ਸੀ ਅਤੇ ਉਨ੍ਹਾਂ ਦੇ ਨੱਕ ਤੇ ਬੁੱਲ੍ਹਾਂ ਤੋਂ ਖੂਨ ਵਹਿ ਰਿਹਾ ਸੀ। ਐਲੀਨਾ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਹਾਲ ਉਨ੍ਹਾਂ ਦੇ ਬੁਆਏ ਫਰੈਂਡ ਅਤੇ ਅਦਾਕਾਰ ਐਲੇਹੇਂਦਰੋ ਗਾਰਸੀਆ ਨੇ ਕੀਤਾ ਹੈ।ਵੀਡੀਓ ਵਿੱਚ ਉਹ ਕਹਿ ਰਹੇ ਸਨ, ""ਮੈਂ ਉਸ ਤੋਂ ਸਿਰਫ ਆਪਣਾ ਪਾਸਪੋਰਟ ਮੰਗਿਆ ਸੀ ਪਰ ਉਸ ਨੇ ਮੈਨੂੰ ਬੁਰੇ ਤਰੀਕੇ ਨਾਲ ਕੁੱਟਿਆ, ਹੁਣ ਮੈਂ ਕੀ ਕਰਾਂ,ਤੁਸੀਂ ਮੇਰੀ ਮਦਦ ਕਰੋ।''ਉਨ੍ਹਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਲਈ ਪਾਇਆ ਤਾਂ ਜੋ ਦੂਜੀਆਂ ਕੁੜੀਆਂ ਵੀ ਸਾਹਮਣੇ ਆ ਕੇ ਆਪਣੇ ਨਾਲ ਹੋ ਰਹੇ ਇਸ ਤਰੀਕੇ ਦੇ ਵਤੀਰੇ ਬਾਰੇ ਗੱਲ ਕਰ ਸਕਣ।ਉਨ੍ਹਾਂ ਨੇ ਇੰਸਟਾਗ੍ਰਾਮ ਤੇ #IDoDenounceMyAggressor ਨਾਂ ਦਾ ਹੈਸ਼ਟੈਗ ਚਲਾਇਆ, ਜਿਸ ਦਾ ਹਜ਼ਾਰਾਂ ਔਰਤਾਂ ਤੇ ਮਰਦਾਂ ਨੇ ਸਮਰਥਨ ਕੀਤਾ। ਕਈ ਲੋਕਾਂ ਨੇ ਵੀ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਦੱਸਿਆ ਕਿ ਉਨ੍ਹਾਂ ਦੇ ਪਾਰਟਨਰ ਨੇ ਵੀ ਉਨ੍ਹਾਂ ਨਾਲ ਹਿੰਸਾ ਕੀਤੀ ਹੈ।ਲੋਕ ਹਿੰਸਾ ਕਿਉਂ ਸਹਿੰਦੇ ਹਨ?ਵਿਸ਼ਵ ਸਿਹਤ ਸੰਗਠਨ ਅਨੁਸਾਰ 15 ਤੋਂ 71 ਫੀਸਦ ਔਰਤਾਂ ਦੇ ਨਾਲ ਉਨ੍ਹਾਂ ਦੇ ਪਾਰਟਨਰ ਨੇ ਕਦੇ ਨਾ ਕਦੇ ਸਰੀਰਕ ਹਿੰਸਾ ਜ਼ਰੂਰ ਕੀਤੀ ਹੁੰਦੀ ਹੈ। ਕਈ ਵਾਰ ਮਰਦ ਵੀ ਪੀੜਤ ਹੁੰਦੇ ਹਨ ਪਰ ਔਰਤਾਂ ਦੇ ਮੁਕਾਬਲੇ ਉਨ੍ਹਾਂ ਦੀ ਗਿਣਤੀ ਕਾਫੀ ਘੱਟ ਹੈ।ਪਰ ਕੀ ਕਾਰਨ ਹੈ ਕਿ ਲੰਬੇ ਵਕਤ ਤੱਕ ਪੀੜਤ ਇਹ ਸਭ ਕੁਝ ਸਹਿੰਦੇ ਹਨ?ਪੀੜਤ ਰਿਸ਼ਤਾ ਬਚਾਉਣ ਲਈ ਇਹ ਸਭ ਕੁਝ ਸਹਿੰਦੇ ਹਨ। ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਪਾਰਟਨਰ ਸ਼ਾਇਦ ਅਗਲੀ ਵਾਰ ਇਹ ਨਹੀਂ ਕਰੇਗਾ। Image copyright Instagram ਫੋਟੋ ਕੈਪਸ਼ਨ ਐਲਿਨ ਮੋਰੇਨਾ ਨੇ ਆਪਣੇ ਬੁਆਏ ਫਰੈਂਡ 'ਤੇ ਤਸ਼ੱਦਦ ਦੇ ਇਲਜ਼ਾਮ ਲਾਏ ਵਧੇਰੇ ਮਾਮਲਿਆਂ ਵਿੱਚ ਕੁੜੀਆਂ ਆਪਣੇ ਹਿੰਸਕ ਰਿਸ਼ਤਿਆਂ ਦੇ ਬਾਰੇ ਵਿੱਚ ਦੋਸਤਾਂ ਅਤੇ ਘਰ ਵਾਲਿਆਂ ਨੂੰ ਨਹੀਂ ਦੱਸਦੀਆਂ ਹਨ। ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਦੋਸਤ ਗੱਲਾਂ ਬਣਾਉਣਗੇ ਅਤੇ ਘਰ ਵਾਲੇ ਤਾਂ ਉਨ੍ਹਾਂ ਨੂੰ ਗਲਤ ਹੀ ਸਮਝਣਗੇ।ਆਫਰੀਨ ਕਹਿੰਦੀ ਹੈ, ""ਜਦੋਂ ਕੋਈ ਪਤੀ ਪਤਨੀ ਨੂੰ ਕੁੱਟਦਾ ਹੈ ਤਾਂ ਉਹ ਆਪਣੇ ਜ਼ਖ਼ਮ ਬਾਹਰ ਵਾਲਿਆਂ ਤੋਂ ਲੁਕਾਉਂਦੀ ਹੈ ਪਰ ਜਦੋਂ ਕੋਈ ਬਾਹਰ ਵਾਲਾ ਮਾਰੇ ਤਾਂ ਜ਼ਖ਼ਮ ਆਪਣੇ ਹੀ ਘਰ ਵਾਲਿਆਂ ਤੋਂ ਲੁਕਾਉਣੇ ਪੈਂਦੇ ਹਨ। ਇਹ ਸਭ ਤੋਂ ਵੱਧ ਮੁਸ਼ਕਿਲ ਹੁੰਦਾ ਹੈ।''""ਉਸਦੇ ਝਗੜੇ ਅਤੇ ਕੁੱਟਮਾਰ ਤੋਂ ਬਾਅਦ ਜਦੋਂ ਮੈਂ ਘਰ ਜਾਂਦੀ ਸੀ ਤਾਂ ਰਸਤੇ ਵਿੱਚ ਇਹੀ ਸੋਚਦੀ ਸੀ ਕਿ ਆਪਣੇ ਵਿਖਰੇ ਵਾਲ, ਰੋ ਕੇ ਲਾਲ ਹੋ ਚੁੱਕੀਆਂ ਅੱਖਾਂ, ਅਤੇ ਥੱਪੜਾਂ ਨਾਲ ਲਾਲ ਹੋਏ ਚਿਹਰੇ ਨੂੰ ਘਰ ਵਾਲਿਆਂ ਨੂੰ ਕਿਵੇਂ ਲੁਕਾਵਾਂਗੀ।'' ""ਘਰ ਜਾ ਕੇ ਤਬੀਅਤ ਖਰਾਬ ਹੋਣ ਦਾ ਬਹਾਨਾ ਬਣਾਉਣਾ ਪੈਂਦਾ ਸੀ। ਘਰ ਵਿੱਚ ਖੁੱਲ੍ਹ ਕੇ ਰੋ ਵੀ ਨਹੀਂ ਸਕਦੀ ਸੀ ਇਸ ਲਈ ਬਾਥਰੂਮ ਵਿੱਚ ਵੜ੍ਹ ਕੇ ਆਪਣਾ ਦਿਲ ਹਲਕਾ ਕਰਦੀ ਸੀ।'' Skip Instagram post by eileenmorenoact View this post on Instagram #yosidenuncioamiagresor A post shared by Eileen Moreno (@eileenmorenoact) on Sep 13, 2018 at 10:43am PDT End of Instagram post by eileenmorenoact Image Copyright eileenmorenoact eileenmorenoact ਅਮਰੀਕਾ ਵਿੱਚ ਇਸ ਤਰ੍ਹਾਂ ਦੀ ਪੀੜਤਾਂ ਲਈ ਇੱਕ ਨੈਸ਼ਨਲ ਡੇਟਿੰਗ ਐਬਯੂਜ਼ ਹੈਲਪਾਲਾਈਨ ਹੈ। ਇਸ ਨਾਲ ਪੀੜਤ ਆਪਣੇ ਬੁਆਏ ਫਰੈਂਡ ਜਾਂ ਗਰਲ ਫਰੈਂਡ ਦੇ ਖਿਲਾਫ਼ ਸ਼ਿਕਾਇਤ ਦਰਦ ਕਰਵਾ ਸਕਦੇ ਹਨ।ਇੱਥੇ ਉਨ੍ਹਾਂ ਨੂੰ ਭਾਵਨਾਤਮਕ ਮਦਦ ਵੀ ਮਿਲਦੀ ਹੈ। ਹੈਲਪਲਾਈਨ ਉਨ੍ਹਾਂ ਨੂੰ ਅਜਿਹਾ ਰਿਸ਼ਤਾ ਖਤਮ ਕਰਨ ਦਾ ਤਰੀਕਾ ਵੀ ਦੱਸਦੀ ਹੈ। ਇਸ ਪ੍ਰੋਜੈਕਟ ਨੂੰ ਅਮਰੀਕੀ ਸਰਕਾਰ ਦੀ ਹਮਾਇਤ ਹਾਸਿਲ ਹੈ।ਭਾਰਤ ਵਿੱਚ ਅਜਿਹੀ ਕੋਈ ਹੈਲਪਲਾਈਨ ਤਾਂ ਨਹੀਂ ਹੈ ਪਰ ਪੀੜਤ ਆਮ ਤਰੀਕੇ ਨਾਲ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਸਕਦੇ ਹਨ।ਰਿਸ਼ਤਾ ਖ਼ਤਮ ਕਰਨ ਤੋਂ ਬਾਅਦਕਈ ਮਾਮਲਿਆਂ ਵਿੱਚ ਰਿਸ਼ਤਾ ਖ਼ਤਮ ਹੋਣ ਦੇ ਬਾਅਦ ਵੀ ਸ਼ੋਸ਼ਣ ਖ਼ਤਮ ਨਹੀਂ ਹੁੰਦਾ ਹੈ। ਪੀੜਤ ਦਾ ਐਕਸ ਬੁਆਏਫਰੈਂਡ ਜਾਂ ਗਰਲ ਫਰੈਂਡ ਉਸ 'ਤੇ ਮੁੜ ਰਿਸ਼ਤਾ ਕਾਇਮ ਕਰਨ ਦਾ ਦਬਾਅ ਬਣਾਉਂਦਾ ਹੈ। ਇਹ ਵੀ ਪੜ੍ਹੋ:‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’ਔਰਤ ਯੋਧਿਆਂ ਦੀ ਬਹਾਦਰੀ ਦੇ ਕਿੱਸੇਕਈ ਵਾਰ ਉਹ ਉਸ ਦੇ ਘਰ ਵਾਲਿਆਂ ਨੂੰ ਸਭ ਕੁਝ ਦੱਸਣ ਜਾਂ ਨਿੱਜੀ ਤਸਵੀਰਾਂ ਜਨਤਕ ਕਰਨ ਦੀਆਂ ਧਮਕੀਆਂ ਦਿੰਦਾ ਹੈ।ਹਾਲ ਵਿੱਚ ਹੀ ਦਿੱਲੀ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਬੁਆਏ ਫਰੈਂਡ ਦੇ ਹਿੰਸਕ ਵਤੀਰੇ ਕਾਰਨ ਕੁੜੀ ਨੇ ਬ੍ਰੇਕ-ਅਪ ਕਰ ਲਿਆ। Image copyright SCIENCE PHOTO LIBRARY ਫੋਟੋ ਕੈਪਸ਼ਨ ਵਿਸ਼ਵ ਸਿਹਤ ਸੰਗਠਨ ਅਨੁਸਾਰ 15 ਤੋਂ 71 ਫੀਸਦ ਔਰਤਾਂ ਦੇ ਨਾਲ ਉਨ੍ਹਾਂ ਦੇ ਪਾਰਟਨਰ ਨੇ ਕਦੇ ਨਾ ਕਦੇ ਸਰੀਰਕ ਹਿੰਸਾ ਜ਼ਰੂਰ ਕੀਤੀ ਹੁੰਦੀ ਹੈ ਪਰ ਉਸ ਮੁੰਡੇ ਨੇ ਕੁੜੀ ਨੂੰ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ। ਉਹ ਉਸ ਦੇ ਘਰ ਤੱਕ ਪਹੁੰਚ ਗਿਆ। ਉਸ ਨੇ ਕੁੜੀ ਨੂੰ ਇੱਕ ਵੀਡੀਓ ਭੇਜ ਕੇ ਧਮਕੀ ਦਿੱਤੀ ਕਿ ਜੇ ਉਸ ਨੇ ਵਿਆਹ ਲਈ ਹਾਂ ਨਹੀਂ ਕੀਤੀ ਤਾਂ ਉਸ ਵੀਡੀਓ ਵਾਲੀ ਕੁੜੀ ਵਾਂਗ ਉਸ ਦਾ ਬੁਰਾ ਹਾਲ ਕਰੇਗਾ।ਉਸ ਵੀਡੀਓ ਵਿੱਚ ਮੁੰਡਾ ਕਿਸੇ ਦੂਜੀ ਕੁੜੀ ਨੂੰ ਬੁਰੇ ਤਰੀਕੇ ਨਾਲ ਕੁੱਟ ਰਿਹਾ ਸੀ।ਪਰ ਕੁੜੀ ਦੇ ਘਰ ਵਾਲਿਆਂ ਨੂੰ ਉਸ ਦਾ ਸਾਥ ਦਿੱਤਾ, ਕੁੜੀ ਨੇ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਪਾਇਆ ਅਤੇ ਮੁੰਡੇ ਨੂੰ ਬੇਨਕਾਬ ਕਰ ਦਿੱਤਾ। ਉਹ ਵੀਡੀਓ ਵਾਇਰਲ ਹੋ ਗਿਆ ਅਤੇ ਪੁਲਿਸ ਨੇ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ।ਸੋਸ਼ਲ ਮੀਡੀਆ ਦੇ ਇਸ ਜ਼ਮਾਨੇ ਵਿੱਚ ਬਲੈਕਮੇਲ ਦੇ ਮਾਮਲੇ ਕਾਫੀ ਵਧ ਗਏ ਹਨ। ਦਿੱਲੀ ਪੁਲਿਸ ਦੇ ਸਾਈਬਰ ਸਲਾਹਾਕਾਰ ਕਿਸਲਏ ਚੌਧਰੀ ਖੁਦ ਦੀ ਇੱਕ ਸਾਈਬਰ ਹੈਲਪਲਾਈਨ ਵੀ ਚਲਾਉਂਦੇ ਹਨ। Image copyright Getty Images ਫੋਟੋ ਕੈਪਸ਼ਨ ਪੀੜਤ ਰਿਸ਼ਤਾ ਬਚਾਉਣ ਲਈ ਹਿੰਸਾ ਨੂੰ ਸਹਿੰਦੇ ਹਨ ਉਹ ਦੱਸਦੇ ਹਨ ਕਿ ਕਈ ਕੁੜੀਆਂ ਹੈਲਪਲਾਈਨ 'ਤੇ ਫੋਨ ਕਰ ਮਦਦ ਮੰਗਦੀਆਂ ਹਨ। ਉਨ੍ਹਾਂ ਦੇ ਸਾਬਕਾ ਪ੍ਰੇਮੀ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਅਤੇ ਵੀਡਓਜ਼ ਸੋਸ਼ਲ ਮੀਡੀਆ 'ਤੇ ਜਾਂ ਘਰ ਦੇ ਲੋਕਾਂ ਨੂੰ ਭੇਜ ਦੇਣ ਦੀ ਧਮਕੀ ਦਿੰਦੇ ਹਨ।ਇਸ ਦੇ ਬਦਲੇ ਵਿੱਚ ਉਹ ਕਈ ਵਾਰ ਪੈਸੇ ਦੀ ਮੰਗ ਕਰਦੇ ਹਨ ਤਾਂ ਕਈ ਵਾਰ ਸੈਕਸ਼ੁਅਲ ਫੇਵਰ ਦੀ।ਚੌਧਰੀ ਕਹਿੰਦੇ ਹਨ ਕਿ ਕੁੜੀਆਂ ਨੂੰ ਅਜਿਹੇ ਮਾਮਲਿਆਂ ਵਿੱਚ ਡਰਨਾ ਨਹੀਂ ਚਾਹੀਦਾ ਅਤੇ ਪੁਲਿਸ ਜਾਂ ਸਾਈਬਰ ਸੈਲ ਨਾਲ ਸੰਪਰਕ ਕਰਨਾ ਚਾਹੀਦਾ ਹੈ।(ਪਛਾਣ ਲੁਕਾਉਣ ਲਈ ਨਾਂ ਬਦਲ ਦਿੱਤੇ ਗਏ ਹਨ)ਇਹ ਵੀ ਪੜ੍ਹੋ:'ਚਰਚ 'ਚ ਕਨਫੈਸ਼ਨ ਤੋਂ ਪਹਿਲਾਂ ਲੋਕ ਦੋ ਵਾਰ ਸੋਚਣਗੇ' ਭਾਰਤ 'ਚ ਬਾਲ ਜਿਣਸੀ ਸ਼ੋਸ਼ਣ ਦੀ ਜ਼ਮੀਨੀ ਹਕੀਕਤਚੀਨ 'ਚ ਵੀ #MeToo ਜ਼ਰੀਏ ਜਿਣਸੀ ਸੋਸ਼ਣ 'ਤੇ ਗੱਲ ਸ਼ੁਰੂਤੁਹਾਨੂੰ ਇਹ ਵੀਡੀਓ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਦੋਂ 32 ਹਜ਼ਾਰ ਫੁੱਟ ਦੀ ਉਚਾਈ ’ਤੇ ਉੱਡਦੇ ਜਹਾਜ਼ ਵਿੱਚੋਂ ਬਾਹਰ ਲਟਕਿਆ ਪਾਇਲਟ 17 ਮਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44142633 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਕਾਰਨਾਂ ਦਾ ਪਤਾ ਲਗਾਉਂਦੇ ਕਰਮਚਾਰੀ ਹਵਾਈ ਜਹਾਜ਼ ਹਵਾ ਵਿੱਚ ਹੀ ਸੀ ਕਿ ਅੱਗੇ ਦਾ ਸ਼ੀਸ਼ਾ ਟੁੱਟਿਆ ਅਤੇ ਜਹਾਜ਼ ਦਾ ਪਾਇਲਟ ਅੱਧਾ ਬਾਹਰ ਆ ਗਿਆ।ਇਹ ਕਿਸੇ ਬਾਲੀਵੁੱਡ ਫ਼ਿਲਮ ਦਾ ਸੀਨ ਨਹੀਂ, ਸਗੋਂ ਚੀਨ ਦੇ ਯਾਤਰੀ ਜਹਾਜ਼ 'ਚ ਇਹ ਘਟਨਾ ਵਾਪਰੀ ਹੈ।ਹਾਲਾਂਕਿ ਜਹਾਜ਼ ਦੇ ਦੂਜੇ ਪਾਇਲਟ ਨੇ ਸਮਾਂ ਰਹਿੰਦੇ ਆਪਣੇ ਸਹਿ-ਪਾਇਲਟ ਨੂੰ ਅੰਦਰ ਖਿੱਚ ਕੇ ਬਚਾ ਲਿਆ ਅਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰ ਦਿੱਤੀ।ਪੰਜਾਬਣ ਬਣੀ ਸਭ ਤੋਂ ਵੱਡੇ ਜਹਾਜ਼ ਦੀ ਪਹਿਲੀ ਪਾਇਲਟ ਅੰਗ੍ਰੇਜ਼ੀ ਨਾ ਆਉਣ ਕਾਰਨ ਹੁੰਦੇ ਹਵਾਈ ਜਹਾਜ਼ ਹਾਦਸੇ?ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀਜਹਾਜ਼ 'ਚ ਸਵਾਰ ਸਾਰੇ ਮੁਸਾਫ਼ਰ ਸੁਰੱਖਿਅਤ ਹਨ।ਕੈਪਟਨ ਲਿਓ ਚਵਾਨ ਜੀਐਨ ਨੇ ਦੱਸਿਆ ਕਿ ਏਅਰਬੱਸ ਏ-319, 32 ਹਜ਼ਾਰ ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ, ਤਾਂ ਉਦੋਂ ਕੌਕਪਿਟ 'ਚ ਜ਼ੋਰਦਾਰ ਧਮਾਕਾ ਹੋਇਆ।ਉਨ੍ਹਾਂ ਨੇ ਚੇਂਗਡੁ ਇਕੋਨੌਮਿਕ ਡੇਲੀ ਨੂੰ ਕਿਹਾ, ''ਅਜਿਹਾ ਹੋਣ ਦੀ ਕੋਈ ਚਿਤਾਵਨੀ ਨਹੀਂ ਸੀ।''''ਵਿੰਡਸ਼ੀਲਡ ਅਚਾਨਕ ਟੁੱਟੀ ਤੇ ਤੇਜ਼ ਧਮਾਕਾ ਹੋਇਆ ਅਤੇ ਮੈਂ ਦੇਖਿਆ ਕਿ ਮੇਰਾ ਸਹਿ-ਪਾਇਲਟ ਵਿੰਡਸ਼ੀਲਡ ਤੋਂ ਅੱਧਾ ਬਾਹਰ ਨਿਕਲ ਗਿਆ ਹੈ।''ਕਿਸਮਤ ਨਾਲ ਸਹਿ-ਪਾਇਲਟ ਨੇ ਸੀਟਬੈਲਟ ਬੰਨ੍ਹੀ ਹੋਈ ਸੀ। ਉਨ੍ਹਾਂ ਨੂੰ ਖਿੱਚ ਕੇ ਅੰਦਰ ਵਾਪਿਸ ਲਿਆਂਦਾ ਗਿਆ।ਇਸ ਵਿਚਾਲੇ ਪ੍ਰੈਸ਼ਰ ਅਤੇ ਡਿੱਗਦੇ ਤਾਪਮਾਨ ਦੀ ਵਜ੍ਹਾ ਨਾਲ ਜਹਾਜ਼ ਦੇ ਉਪਕਰਣਾਂ 'ਚ ਖ਼ਰਾਬੀ ਆਉਣ ਲੱਗੀ।ਕੈਪਟਨ ਨੇ ਦੱਸਿਆ, ''ਕੌਕਪਿਟ 'ਚ ਹਰ ਚੀਜ਼ ਹਵਾ ਵਿੱਚ ਉੱਡ ਰਹੀ ਸੀ, ਮੈਂ ਰੇਡੀਓ ਨਹੀਂ ਸੁਣ ਪਾ ਰਿਹਾ ਸੀ...ਜਹਾਜ਼ ਐਨੀ ਜ਼ੋਰ ਨਾਲ ਹਿਲ ਰਿਹਾ ਸੀ ਕਿ ਮੈਂ ਉਸ ਨੂੰ ਕੰਟਰੋਲ ਨਹੀਂ ਕਰ ਪਾ ਰਿਹਾ ਸੀ।''ਕਿਵੇਂ ਹੋਇਆ ਹਾਦਸਾ? ਘਟਨਾ ਦੇ ਸਮੇਂ ਸਿਚੁਆਨ ਏਅਰਲਾਈਨਜ਼ 3U8633 ਦੱਖਣ-ਪੱਛਮ ਚੀਨ ਦੇ ਚੋਂਗ-ਚਿੰਗ ਤੋਂ ਤਿੱਬਤ ਦੇ ਲਹਾਸਾ ਜਾ ਰਿਹਾ ਸੀ।ਮੁਸਾਫ਼ਰਾਂ ਨੂੰ ਸਵੇਰ ਦਾ ਨਾਸ਼ਤਾ ਦਿੱਤਾ ਜਾ ਰਿਹਾ ਸੀ ਤੇ ਅਚਾਨਕ ਜਹਾਜ਼ 32 ਹਜ਼ਾਰ ਫੁੱਟ ਦੀ ਉਚਾਈ ਤੋਂ ਡਿੱਗ ਕੇ 24 ਹਜ਼ਾਰ ਫੁੱਟ ਦੀ ਉਚਾਈ 'ਤੇ ਆ ਗਿਆ। Image copyright Reuters ਫੋਟੋ ਕੈਪਸ਼ਨ ਸੰਕੇਤਕ ਤਸਵੀਰ ਇੱਕ ਮੁਸਾਫ਼ਰ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ, ''ਸਾਨੂੰ ਸਮਝ ਹੀ ਨਹੀਂ ਆਇਆ ਕਿ ਹੋਇਆ ਕੀ ਹੈ, ਅਸੀਂ ਬਹੁਤ ਡਰੇ ਹੋਏ ਸੀ।''''ਆਕਸੀਜਨ ਮਾਸਕ ਹੇਠਾਂ ਆ ਗਏ ਸਨ, ਸਾਨੂੰ ਲੱਗਿਆ ਕਿ ਜਹਾਜ਼ ਡਿੱਗ ਰਿਹਾ ਹੈ, ਪਰ ਕੁਝ ਪਲਾਂ 'ਚ ਹੀ ਉਹ ਸੰਭਲ ਗਿਆ।''ਚੀਨ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਦੱਸਿਆ ਕਿ ਸਹਿ-ਪਾਇਲਟ ਦੇ ਗੁੱਟ 'ਚ ਮੋਚ ਆਈ ਹੈ ਅਤੇ ਉਨ੍ਹਾਂ ਦੇ ਚਿਹਰੇ 'ਤੇ ਸੱਟਾਂ ਲੱਗੀਆਂ ਹਨ।ਸਾਊਥ ਚਾਈਨਾ ਮੋਰਨਿੰਗ ਪੋਸਟ ਮੁਤਾਬਕ 119 ਸਵਾਰੀਆਂ ਵਾਲੇ ਇਸ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ ਗਿਆ। ਜਹਾਜ਼ ਦੀ ਲੈਂਡਿੰਗ ਤੋਂ ਬਾਅਦ ਚੇਂਗਡੁ 'ਚ ਕਰੀਬ 27 ਮੁਸਾਫ਼ਰਾਂ ਦਾ ਚੈਕ-ਅੱਪ ਕੀਤਾ ਗਿਆ।ਇਸ ਤੋਂ ਬਾਅਦ 50 ਤੋਂ ਵੱਧ ਮੁਸਾਫ਼ਰਾਂ ਨੇ ਲਹਾਸਾ ਜਾਣ ਲਈ ਦੂਜਾ ਜਹਾਜ਼ ਬੁੱਕ ਕੀਤਾ। Image copyright Reuters ਲੋਕ ਕੀ ਕਹਿ ਰਹੇ ਹਨ?ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਨ ਲਈ ਕੈਪਟਨ ਲਿਓ ਦੀ ਸੋਸ਼ਲ ਮੀਡੀਆ 'ਤੇ ਖ਼ੂਬ ਸ਼ਲਾਘਾ ਕੀਤੀ ਜਾ ਰਹੀ ਹੈ।ਚੀਨ ਦੀ ਮਾਈਕ੍ਰੋ-ਬਲਾਗਿੰਗ ਸਾਈਟ ਸਿਨਾ ਵੀਬੋ 'ਤੇ ਮੰਗਲਵਾਰ ਨੂੰ #ChinaHeroPilot ਟ੍ਰੈਂਡ ਕਰ ਰਿਹਾ ਸੀ। ਇਸ ਨੂੰ 16 ਕਰੋੜ ਵਿਊਜ਼ ਅਤੇ 1.78 ਕਰੋੜ ਕੁਮੈਂਟਸ ਮਿਲੇ। ਦੂਜੇ ਪਾਸੇ ਹੈਸ਼ਟੈਗ #SichuanAirlinesWindscreenGlassCracked ਨੂੰ 6.8 ਕਰੋੜ ਵਿਊਜ਼ ਅਤੇ 49,000 ਕੁਮੈਂਟਸ ਮਿਲੇ।ਕਈ ਲੋਕਾਂ ਨੇ ਕੈਪਟਨ ਨੂੰ ਇਨਾਮ ਦੇਣ ਦੀ ਮੰਗ ਕੀਤੀ ਤਾਂ ਕਈ ਲੋਕਾਂ ਨੇ ਜਹਾਜ਼ਾਂ ਦੀ ਸੁਰੱਖਿਆ ਨੂੰ ਹੋਰ ਪੁਖ਼ਤਾ ਕੀਤੇ ਜਾਣ ਦੀ ਗੱਲ ਕਹੀ।ਲੇਜ਼ੀ ਪਿੱਗ ਗਰਲ ਨਾਂ ਦੇ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ''ਅਜਿਹਾ ਹਾਦਸਾ ਕਿਵੇਂ ਹੋ ਸਕਦਾ ਹੈ? ਇਸ ਘਟਨਾ ਦੀ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ...ਇਸ ਹਾਦਸੇ ਤੋਂ ਸਿੱਖਦੇ ਹੋਏ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਅਜਿਹਾ ਨਾ ਹੋਵੇ।''ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।ਦੋ ਮਹੀਨੇ ਪਹਿਲਾਂ ਹੀ ਅਮਰੀਕਾ ਦੇ ਇੱਕ ਯਾਤਰੀ ਜਹਾਜ਼ ਦਾ ਇੰਜਨ ਹਵਾ ਵਿੱਚ ਹੀ ਫੱਟ ਗਿਆ ਸੀ। ਇਸ ਦੌਰਾਨ ਇੱਕ ਔਰਤ ਖਿੜਕੀ ਤੋਂ ਅੱਧੀ ਬਾਹਰ ਨਿਕਲ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।ਵਿੰਡਸਕਰੀਨ ਟੁੱਟਣ ਦੇ ਮਾਮਲੇ ਕਈ ਵਾਰ ਸਾਹਮਣੇ ਆਉਂਦੇ ਹਨ। ਅਜਿਹੀ ਘਟਨਾ ਕਈ ਵਾਰ ਆਸਮਾਨੀ ਬਿਜਲੀ ਦੇ ਗਰਜਣ ਅਤੇ ਕਿਸੇ ਪੰਛੀ ਦੇ ਟਕਰਾਉਣ ਕਰਕੇ ਵਾਪਰ ਜਾਂਦੀ ਹੈ। ਹਾਲਾਂਕਿ ਅਜਿਹਾ ਘੱਟ ਹੀ ਹੁੰਦਾ ਹੈ ਕਿ ਪੂਰੀ ਸਕਰੀਨ ਨੂੰ ਨੁਕਸਾਨ ਪਹੁੰਚੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੁਖਪਾਲ ਖਹਿਰਾ ਨੂੰ ਆਮ ਆਦਮੀ ਪਾਰਟੀ ਛੱਡਣ ਨਾਲ ਵਿਧਾਇਕੀ ਦੀ ਕੁਰਸੀ ਜਾਣ ਦਾ ਕਿੰਨਾ ਖਤਰਾ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46895913 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਕਾਫ਼ੀ ਸਮਾਂ ਪਾਰਟੀ ਦੀ ਮੁਖ਼ਾਲਫ਼ਤ ਕਰਨ ਤੋਂ ਬਾਅਦ ਆਖ਼ਰਕਾਰ ਖਹਿਰਾ ਨੇ ਐਤਵਾਰ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਆਮ ਆਦਮੀ ਪਾਰਟੀ ਨੇ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਦੀ ਵਿਧਾਇਕੀ ਰੱਦ ਕਰਨ ਦੀ ਮੰਗ ਕੀਤੀ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਪੀਕਰ ਨੂੰ ਬਾਗੀ ਵਿਧਾਇਕ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ।ਚੰਡੀਗੜ੍ਹ ਵਿਚ ਹੋਈ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਤੋਂ ਬਾਅਦ ਪਾਰਟੀ ਦੇ ਇੱਕ ਵਫ਼ਦ ਨੇ ਸਪੀਕਰ ਕੇਪੀ ਰਾਣਾ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਸ਼ਿਕਾਇਤ ਕੀਤੀ।ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਉਨ੍ਹਾਂ ਦੀ ਵਿਧਾਇਕੀ ਦੀ ਕੁਰਸੀ 'ਤੇ ਖ਼ਤਰਾ ਮੰਡਰਾ ਰਿਹਾ ਹੈ।ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਛੱਡਣ ਵਾਲੇ ਦੂਜੇ ਵਿਧਾਇਕ ਬਲਦੇਵ ਸਿੰਘ ਦਾ ਅਸਤੀਫ਼ਾ ਪੰਜਾਬ ਇਕਾਈ ਨਹੀਂ ਮਿਲਿਆ ਹੈ । ਇਸ ਲਈ ਅਜੇ ਉਨ੍ਹਾਂ ਦੀ ਅਪੀਲ ਨਹੀਂ ਕੀਤੀ ਜਾ ਰਹੀ। ਇਹ ਵੀ ਪੜ੍ਹੋ :ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਪਾਰਟੀ ਚੋਂ ਮੁਅੱਤਲ ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕਾਨੂੰਨੀ ਮਾਹਰ ਮੰਨਦੇ ਹਨ ਕਿ ਐਂਟੀ ਡਿਫੈਕਸ਼ਨ ਲਾਅ ਯਾਨਿ ਕਿ ਦਲ ਬਦਲ ਵਿਰੋਧੀ ਕਾਨੂੰਨ ਮੁਤਾਬਕ ਖਹਿਰਾ ਦੀ ਵਿਧਾਇਕੀ ਨੂੰ ਪਾਰਟੀ ਰੱਦ ਕਰਵਾ ਸਕਦੀ ਹੈ। ਕਾਨੂੰਨੀ ਮਾਹਰ ਦਲ ਬਦਲ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਦੇ ਹਵਾਲੇ ਨਾਲ ਦਾਅਵਾ ਕਰਦੇ ਹਨ ਕਿ ਇਸ ਕਾਨੂੰਨ ਤਹਿਤ ਪਾਰਟੀ ਕੋਲ ਪੂਰੇ ਹੱਕ ਹਨ ਕਿ ਉਹ ਸੁਖਪਾਲ ਖਹਿਰਾ ਖ਼ਿਲਾਫ਼ ਐਕਸ਼ਨ ਲੈ ਸਕਦੀ ਹੈ। ਪਾਰਟੀ ਦੀ ਪਟੀਸ਼ਨ ਉੱਤੇ ਖਹਿਰਾ ਦੀ ਵਿਧਾਇਕੀ ਰੱਦ ਹੋ ਸਕਦੀ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਸੁਖਪਾਲ ਸਿੰਘ ਖਹਿਰਾ ਇਸ ਵੇਲੇ ਭੁਲੱਥ ਸੀਟ ਤੋਂ ਵਿਧਾਇਕ ਹਨ। 2017 ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਸੀ। ਖਹਿਰਾ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।ਚੋਣ ਜਿੱਤਣ ਤੋਂ ਬਾਅਦ ਖਹਿਰਾ ਨੂੰ ਪਾਰਟੀ ਵੱਲੋਂ ਵਿਧਾਨ ਸਭ ਵਿੱਚ ਵਿਰੋਧੀ ਧਿਰ ਦਾ ਲੀਡਰ ਵੀ ਬਣਾਇਆ ਗਿਆ ਸੀ ਪਰ ਉਨ੍ਹਾਂ ਦੀਆਂ ਬਾਗੀ ਸੁਰਾਂ ਕਾਰਨ ਉਨ੍ਹਾਂ ਨੂੰ ਪਾਰਟੀ ਨੇ ਇਸ ਅਹੁਦੇ ਤੋਂ ਹਟਾ ਦਿੱਤਾ ਸੀ। ਕਾਫ਼ੀ ਸਮਾਂ ਪਾਰਟੀ ਦੀ ਮੁਖ਼ਾਲਫ਼ਤ ਕਰਨ ਤੋਂ ਬਾਅਦ ਆਖ਼ਰਕਾਰ ਉਨ੍ਹਾਂ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ।ਇਹ ਵੀ ਪੜ੍ਹੋ:ਸੁਖਪਾਲ ਖਹਿਰਾ ਦੀਆਂ ਕੇਜਰੀਵਾਲ ਨੂੰ ਕਹੀਆਂ 9 ਗੱਲਾਂਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ? Image copyright SUKHPAL KHIARA /FB ਦਲ ਬਦਲ ਵਿਰੋਧੀ ਕਾਨੂੰਨ ਕੀ ਹੈ, ਜਿਸਦੇ ਤਹਿਤ ਖਹਿਰਾ ਦੀ ਵਿਧਾਇਕੀ ਰੱਦ ਹੋ ਸਕਦੀ ਹੈ। ਇਸ ਬਾਰੇ ਬੀਬੀਸੀ ਪੰਜਾਬੀ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਪੰਕਜ ਜੈਨ ਨਾਲ ਗੱਲਬਾਤ ਕੀਤੀ।ਕੀ ਹੁੰਦਾ ਹੈ ਦਲ ਬਦਲ ਵਿਰੋਧੀ ਕਾਨੂੰਨ?ਸਾਲ 1985 ਵਿੱਚ ਸੰਵਿਧਾਨ 'ਚ 52ਵੀਂ ਸੋਧ ਹੋਈ। ਇਸ ਵਿੱਚ ਦਸਵੀਂ ਅਨੁਸੂਚੀ ਨੂੰ ਸ਼ਾਮਲ ਕੀਤਾ ਗਿਆ। ਇਸ ਵਿੱਚ ਲਿਖਿਆ ਗਿਆ ਕਿ ਕਿਹੜੇ ਅਧਾਰ 'ਤੇ ਚੁਣੇ ਨੁਮਾਇੰਦਿਆਂ ਨੂੰ ਅਯੋਗ ਐਲਾਨਿਆ ਜਾ ਸਕਦਾ ਹੈ। ਪੰਕਜ ਜੈਨ ਮੁਤਾਬਕ ਇਸ ਕਾਨੂੰਨ ਦੀਆਂ ਮਦਾਂ ਤਹਿਤ ਜੇਕਰ ਕੋਈ ਵਿਧਾਇਕ ਜਾਂ ਸੰਸਦ ਮੈਂਬਰ ਖੁਦ ਹੀ ਪਾਰਟੀ ਛੱਡ ਦਿੰਦਾ ਹੈ ਜਾਂ ਪਾਰਟੀ ਨਿਰਦੇਸ਼ਾਂ ਦੇ ਉਲਟ ਸਦਨ ਦੀ ਵੋਟਿੰਗ ਵਿਚ ਹਿੱਸਾ ਨਹੀਂ ਲੈਂਦਾ ਤਾਂ ਪਾਰਟੀ ਉਸ ਦੀ ਮੈਂਬਰਸ਼ਿਪ ਰੱਦ ਕਰਵਾ ਸਕਦੀ ਹੈ। ਇਸ ਕਾਨੂੰਨ ਮੁਤਾਬਕ ਜਦੋਂ ਵੀ ਅਜਿਹੇ ਹਾਲਾਤ ਬਣਨ ਉਦੋਂ ਸਦਨ ਦੇ ਸਪੀਕਰ ਦਾ ਰੋਲ ਫੈਸਲਾਕੁਨ ਹੁੰਦਾ ਹੈ। ਸਪੀਕਰ ਕੋਲ ਹੀ ਪਾਰਟੀ ਸ਼ਿਕਾਇਤ ਕਰਦੀ ਹੈ ਅਤੇ ਸਪੀਕਰ ਵੱਲੋਂ ਹੀ ਇਸਦੇ ਨਿਯਮ ਬਣਾਏ ਜਾਂਦੇ ਹਨ। ਸੁਖਪਾਲ ਖਹਿਰਾ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਤੋਂ ਬਾਅਦ 'ਆਪ' ਲੀਡਰਸ਼ਿਪ ਕੋਲ ਇਹ ਅਧਿਕਾਰ ਆ ਗਿਆ ਸੀ ਕਿ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਤੀ ਤੌਰ ਉੱਤੇ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਸ਼ਿਕਾਇਤ ਕਰੇ।ਹੁਣ ਜਦੋਂ ਪਾਰਟੀ ਖਹਿਰਾ ਖਿਲਾਫ ਸ਼ਿਕਾਇਤ ਕੀਤੀ ਹੈ ਤਾਂ ਇਸ ਮਾਮਲੇ ਵਿਚ ਕੀ ਪ੍ਰਕਿਰਿਆ ਹੋਵੇਗੀ ਤੇ ਇਸ ਦੇ ਨਿਯਮ ਕੀ ਹੋਣਗੇ , ਇਹ ਸਭ ਤੈਅ ਕਰਨਾ ਸਪੀਕਰ ਕੇਪੀ ਸਿੰਘ ਰਾਣਾ ਦੀ ਅਧਿਕਾਰ ਖੇਤਰ ਹੈ। ਸਪੀਕਰ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਹ ਕੀ ਫੈਸਲਾ ਲੈਂਦੇ ਹਨ।ਚੁਣੇ ਹੋਏ ਮੈਂਬਰ 'ਤੇ ਇਹ ਕਾਨੂੰਨ ਕਦੋਂ ਲਾਗੂ ਹੁੰਦਾ ਹੈ?ਜੇਕਰ ਕੋਈ ਚੁਣਿਆ ਹੋਇਆ ਨੁਮਾਇੰਦਾ ਜਾਂ ਨਾਮਜ਼ਦ ਮੈਂਬਰ ਆਪਣੀ ਪਾਰਟੀ ਦੀ ਮੈਂਬਰਸ਼ਿਪ ਛੱਡ ਦੇਵੇ। ਜੇਕਰ ਉਹ ਪਾਰਟੀ ਦੀ ਦਿਸ਼ਾ ਨਿਰਦੇਸ਼ਾਂ ਵਿਰੁੱਧ ਵੋਟ ਕਰਦਾ ਹੈ ਜਾਂ ਵੋਟਿੰਗ ਹੀ ਨਹੀਂ ਕਰਦਾ ਮਤਲਬ ਆਪਣੀ ਕੋਈ ਹਿੱਸੇਦਾਰੀ ਨਹੀਂ ਦਿਖਾਉਂਦਾ।ਪਾਰਟੀ ਵਿੱਚ ਰਹਿ ਕੇ ਜੇਕਰ ਉਹ ਬਾਗੀ ਸੁਰਾਂ ਅਪਣਾਉਂਦਾ ਹੈ ਕਹਿਣ ਦਾ ਅਰਥ ਉਹ ਪਾਰਟੀ ਨਿਰਦੇਸ਼ਾਂ ਮੁਤਾਬਕ ਸਦਨ ਦੀ ਵੋਟਿੰਗ ਵਿਚ ਹਿੱਸਾ ਨਹੀਂ ਲੈਂਦਾ ਜੇਕਰ ਕੋਈ ਸ਼ਖ਼ਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹੈ ਤਾਂ ਵੀ ਉਹ ਇਸ ਕਾਨੂੰਨ ਹੇਠ ਆਉਂਦਾ ਹੈ। ਸੁਖਪਾਲ ਸਿੰਘ ਖਹਿਰਾ ਵੀ ਇਸੇ ਕਾਨੂੰਨ ਹੇਠ ਆਉਂਦੇ ਹਨ। Image copyright Getty Images ਫੋਟੋ ਕੈਪਸ਼ਨ ਦਲ ਬਦਲ ਵਿਰੋਧੀ ਕਾਨੂੰਨ ਦੀ ਵਰਤੋਂ ਕਰਕੇ ਪਾਰਟੀ ਖਹਿਰਾ ਦੀ ਵਿਧਾਇਕੀ ਰੱਦ ਕਰਵਾ ਸਕਦੀ ਹੈ ਪਾਰਟੀ ਵੱਲੋਂ ਸ਼ਿਕਾਇਤ ਕਰਨ 'ਤੇ ਖਹਿਰਾ ਕੋਲ ਕੀ ਹਨ ਬਦਲ?10ਵੀਂ ਅਨੁਸੂਚੀ ਤਹਿਤ ਆਮ ਆਦਮੀ ਪਾਰਟੀ ਨੇ ਸਪੀਕਰ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਇਸ ਮਾਮਲੇ ਵਿਚ ਅਦਾਲਤੀ ਦਖਲ ਨਹੀਂ ਹੋ ਸਕਦਾ। ਹਰ ਅਸੈਂਬਲੀ ਵੱਲੋਂ ਇਸ ਕਾਨੂੰਨ ਤਹਿਤ ਕੁਝ ਨਿਯਮ ਬਣਾਏ ਗਏ ਹਨ। ਪੰਜਾਬ ਦੀ ਅਸੈਂਬਲੀ ਦੇ ਵੀ ਆਪਣੇ ਨਿਯਮ ਹਨ ਤੇ ਉਸਦੇ ਤਹਿਤ ਪਾਰਟੀ ਵੱਲੋਂ ਪਟੀਸ਼ਨ ਦਾਖਲ ਕਰਕੇ ਖਹਿਰਾ ਨੂੰ ਅਯੋਗ ਕਰਾਰ ਦੇਣ ਦੀ ਅਰਜ਼ੀ ਦਿੱਤੀ ਗਈ ਹੈ। ਪਰ ਇਸ ਬਾਰੇ ਸਪੀਕਰ ਹੀ ਤੈਅ ਕਰਨਗੇ ਕਿ ਉਨ੍ਹਾਂ ਨੂੰ ਅਯੋਗ ਐਲਾਨਣਾ ਹੈ ਜਾਂ ਨਹੀਂ।ਖਹਿਰਾ ਕਾਨੂੰਨੀ ਤੌਰ 'ਤੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਉਹ ਇਸ ਕਾਨੂੰਨ ਹੇਠ ਨਹੀਂ ਆਉਂਦੇ। ਉਹ ਆਪਣੀਆਂ ਦਲੀਲਾਂ ਰੱਖ ਸਕਦੇ ਹਨ। ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਾਰਟੀ ਦੀ ਸ਼ਿਕਾਇਤ ਤੋਂ ਬਾਅਦ ਖਹਿਰਾ ਦੀ ਵਿਧਾਇਕੀ ਰੱਦ ਹੋ ਸਕਦੀ ਹੈ।ਕਿਹੜੀਆਂ ਸ਼ਰਤਾਂ ਵਿੱਚ ਦਲ ਬਦਲ ਵਿਰੋਧੀ ਕਾਨੂੰਨ ਨਹੀਂ ਲਗਦਾ? ਜੇਕਰ ਕੋਈ ਪੂਰੀ ਸਿਆਸੀ ਪਾਰਟੀ ਹੀ ਦੂਜੀ ਪਾਰਟੀ ਵਿੱਚ ਰਲੇਵਾਂ ਕਰ ਲਵੇ।ਜੇਕਰ ਕਿਸੇ ਇੱਕ ਪਾਰਟੀ ਦੇ ਚੁਣੇ ਹੋਏ ਮੈਂਬਰ ਨਵੀਂ ਸਿਆਸੀ ਪਾਰਟੀ ਬਣਾ ਲੈਣ।ਜੇਕਰ ਪਾਰਟੀ ਮੈਂਬਰ ਦੋ ਪਾਰਟੀਆਂ ਦੇ ਰਲੇਵੇਂ ਨੂੰ ਨਾ ਮੰਨਣ ਅਤੇ ਵੱਖ ਹੋ ਕੇ ਕੰਮ ਕਰਨ।ਸੁਖਪਾਲ ਖਹਿਰਾ ਤੋਂ ਬਾਅਦ ਮਾਸਟਰ ਬਲਦੇਵ ਸਿੰਘ ਆਮ ਆਦਮੀ ਪਾਰਟੀ ਨੇ ਪਾਰਟੀ ਛੱਡ ਦਿੱਤਾ ਪਰ ਪਾਰਟੀ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੰਵਰ ਸੰਧੂ ਨੇ ਖਹਿਰਾ ਨਾਲ ਮੁੱਢਲੀ ਮੈਂਬਰਸ਼ਿਪ ਨਹੀਂ ਛੱਡੀ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ 6 ਵਿਧਾਇਕ ਬੈਠਕ ਕਰਕੇ ਫੈਸਲਾ ਲਵਾਂਗੇ ਕਿ ਕੀ ਕਰਨਾ ਹੈ। ਸੰਧੂ ਦਾ ਕਹਿਣਾ ਸੀ ਕਿ ਉਹ ਪੰਜਾਬ ਦੇ ਲੋਕਾਂ ਉੱਤੇ 6-7 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਨਹੀਂ ਥੋਪਣਾ ਚਾਹੁੰਦੇ। ਇਸ ਤੋਂ ਸਾਫ਼ ਹੈ ਕਿ ਖਹਿਰਾ ਗਰੁੱਪ ਨੂੰ ਇਸ ਵਿਚ ਕੋਈ ਸ਼ੰਕਾ ਨਹੀਂ ਹੈ ਕਿ ਸੁਖਪਾਲ ਖਹਿਰਾ ਦੀ ਵਿਧਾਇਕੀ ਵੀ ਪਾਰਟੀ ਛੱਡਣ ਦੇ ਨਾਲ ਹੀ ਜਾਵੇਗੀ। ਦਲ ਬਦਲ ਵਿਰੋਧੀ ਕਾਨੂੰਨ ਕਾਰਨ ਖਹਿਰਾ ਨੂੰ ਵਿਧਾਇਕ ਬਣੇ ਰਹਿਣ ਲਈ ਮੁੜ ਚੋਣ ਮੈਦਾਨ ਵਿਚ ਜਾਣਾ ਪੈ ਸਕਦਾ ਹੈ।ਇਹ ਵੀ ਪੜ੍ਹੋ:'ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ'ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਇੰਡੋਨੇਸ਼ੀਆ ਸੁਨਾਮੀ : ਸੈਵਨਟੀਨ ਬੈਂਡ ਸਟੇਜ 'ਤੇ ਪੇਸ਼ਕਾਰੀ ਦੌਰਾਨ ਰੁੜ੍ਹ ਗਿਆ, ਮੁੜ ਕੇ ਸੁਨਾਮੀ ਆਉਣ ਦਾ ਅਲਰਟ 24 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46667835 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Social media ਫੋਟੋ ਕੈਪਸ਼ਨ ਪੇਸ਼ਕਾਰੀ ਦੌਰਾਨ ਸੈਵਨਟੀਨ ਬੈਂਡ ਇੰਡੋਨੇਸ਼ੀਆ ਦਾ ਪ੍ਰਸਿੱਧ ਰੌਕ ਬੈਂਡ ਸੈਵਨਟੀਨ ਉਦੋਂ ਸਟੇਜ ਉੱਤੇ ਆਪਣੇ ਫਨ ਦਾ ਮੁਜ਼ਾਹਰਾ ਕਰ ਰਿਹਾ ਸੀ ਜਦੋਂ ਸਮੁੰਦਰ ਵਿੱਚੋਂ ਉੱਠੀਆਂ ਉੱਚੀਆਂ ਤੇ ਭਿਆਨਕ ਲਹਿਰਾਂ ਸਟੇਜ ਨਾਲ ਟਕਰਾ ਗਈਆਂ।ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ ਦੇ ਤਾਨਜੰਗ ਲੇਸੰਗ ਬੀਚ ਉੱਤੇ ਸ਼ਨੀਵਾਰ ਰਾਤ ਨੂੰ ਸੁਨਾਮੀ ਆਈ। ਤਕਰੀਬਨ 373 ਲੋਕਾਂ ਦੀ ਮੌਤ ਹੋ ਗਈ ਅਤੇ 1400 ਦੇ ਕਰੀਬ ਜ਼ਖ਼ਮੀ ਹੋ ਗਏ। ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਪੈਂਡੇਗਲੈਂਗ ਹੈ।ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਵੇਂ ਸੁਨਾਮੀ ਭੂਚਾਲ ਕਰਕੇ ਆਉਂਦੀ ਪਰ ਇਹ ਸੁਨਾਮੀ ਅਨਕ ਕ੍ਰੇਕਾਟੋਆ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸੁਮੰਦਰ ਦੇ ਅੰਦਰ ਹੋਈ ਹਲਚਲ ਕਾਰਨ ਆਈ।ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹੁਣ ਵੀ ਬੀਚ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਵਾਲਾਮੁਖੀ ਹਾਲੇ ਵੀ ਸਰਗਰਮ ਹੈ ਅਤੇ ਮੁੜ ਕੇ ਸਮੁੰਦਰ ਵਿੱਚ ਹਲਚਲ ਹੋ ਸਕਦੀ ਹੈ, ਨਤੀਜਾ ਇਹ ਵੀ ਹੋ ਸਕਦਾ ਕਿ ਮੁੜ ਕੇ ਸੁਨਾਮੀ ਦੇ ਹਾਲਾਤ ਬਣ ਸਕਦੇ ਹਨ। ਇਹ ਵੀ ਪੜ੍ਹੋ:ਇੰਡੋਨੇਸ਼ੀਆ ਸੁਨਾਮੀ ਬਾਰੇ 5 ਗੱਲਾਂ ਜੋ ਅਸੀਂ ਹੁਣ ਤੱਕ ਜਾਣਦੇ ਹਾਂਇੰਡੋਨੇਸ਼ੀਆ ਸੁਨਾਮੀ: ਕਿਉਂ ਹੋਈ ਭਿਆਨਕ ਤਬਾਹੀ Image copyright Getty Images ਘਟਨਾ ਸਥਾਨ ਦੀਆਂ ਤਸਵੀਰਾਂ ਇਹ ਬਿਆਨ ਕਰਦੀਆਂ ਹਨ ਕਿ ਲਹਿਰਾਂ ਜਿਵੇਂ ਹੀ ਸਟੇਜ ਨਾਲ ਟਕਰਾਈਆਂ ਤਾਂ ਪਰਫੌਰਮ ਕਰ ਰਹੇ ਬੈਂਡ ਦੇ ਮੈਂਬਰ ਅਤੇ ਸਰੋਤੇ ਪਾਣੀ ਵਿੱਚ ਵਹਿ ਗਏ।ਇਸ ਗਰੁੱਪ ਨਾਲ ਸਬੰਧਤ ਗਾਇਕ ਰੀਫੇਆਨ ਫਾਜਾਰਸ਼ਾਅ ਨੇ ਰੋਂਦਿਆਂ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਪਾਇਆ ਅਤੇ ਦੱਸਿਆ ਕਿ ਬੈਂਡ ਦੇ ਮੈਂਬਰ ਅਤੇ ਮੈਨੇਜਰ ਦੀ ਮੌਤ ਹੋ ਗਈ ਹੈ।ਇਸ ਬੈਂਡ ਦੇ 3 ਹੋਰ ਮੈਂਬਰ ਅਜੇ ਵੀ ਲਾਪਤਾ ਹਨ ਜਿਨ੍ਹਾਂ ਵਿੱਚ ਰੀਫੇਆਨ ਦੀ ਪਤਨੀ ਵੀ ਸ਼ਾਮਲ ਹੈ। Skip Instagram post by ifanseventeen View this post on Instagram Minta doanya agar istri saya @dylan_sahara , trus mas @hermanseventeen @andi_seventeen sama @uje17_rukmanarustam cepet ktmu dalam keadaan selamat sehat walafiat. Minta ikhlas nya buat orang2 tersayang mas @baniseventeen dan mas @oki_wijaya A post shared by Riefian Fajarsyah (@ifanseventeen) on Dec 22, 2018 at 4:04pm PST End of Instagram post by ifanseventeen Image Copyright ifanseventeen ifanseventeen ਜੈਕ ਨਾਮ ਦੇ ਗਾਇਕ ਨੇ ਇੰਸਟਾਗ੍ਰਾਮ ਉੱਤੇ ਵੀਡੀਓ ਪਾ ਕੇ ਸਹੀ ਸਲਾਮਤ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਬੈਂਡ ਦੇ ਮੈਂਬਰ ਜੈਕ ਇਸ ਲਈ ਬਚ ਗਏ ਕਿਉਂਕਿ ਉਹ ਇਸ ਪਰਫੌਰਮੈਂਸ ਵੇਲੇ ਸਟੇਜ ਉੱਤੇ ਨਹੀਂ ਸਨ।ਖਬਰ ਏਜੰਸੀ ਰਾਇਟਰਸ ਮੁਤਾਬਕ ਉਸ ਨੇ ਕਿਹਾ,''ਆਖ਼ਰੀ ਪਲਾਂ ਵਿੱਚ ਮੈਨੂੰ ਇੱਕ ਵਾਰ ਤਾਂ ਲੱਗਿਆ ਕਿ ਮੇਰਾ ਸਾਹ ਟੁੱਟ ਜਾਵੇਗਾ ਪਰ ਮੈਂ ਬਚ ਗਿਆ।''ਕਦੋਂ ਆਈ ਸੁਨਾਮੀਜਿਸ ਥਾਂ ਸੁਨਾਮੀ ਆਈ ਹੈ, ਇਹ ਤੱਟੀ ਖੇਤਰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉੱਤਰ-ਪੂਰਬ ਵਿੱਚ ਪੈਂਦਾ ਹੈ ਜਿੱਥੇ ਸ਼ਨੀਵਾਰ ਰਾਤ ਨੂੰ ਸਥਾਨਕ ਸਮੇਂ ਮੁਤਾਬਕ ਸਾਢੇ 9 ਵਜੇ ਸੁਮੰਦਰੀ ਲਹਿਰਾਂ ਟਕਰਾਈਆਂ।ਸੁੰਡਾ ਸਟ੍ਰੇਟ ਜਾਵਾ ਅਤੇ ਸਮਾਤਰਾ ਟਾਪੂਆਂ ਵਿਚਾਲੇ ਪੈਂਦਾ ਹੈ। ਇਹ ਇੰਡੀਅਨ ਓਸ਼ਨਜ਼ ਨੂੰ ਜਾਵਾ ਸਮੁੰਦਰ ਨਾਲ ਵੀ ਜੋੜਦਾ ਹੈ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਇਹ ਵੀ ਪੜ੍ਹੋ:'ਮੈਂ ਠੰਢ 'ਚ ਬੱਸ ਦੀ ਛੱਤ 'ਤੇ ਲਟਕ ਕੇ ਅੰਬਾਲਾ ਪਹੁੰਚਿਆ''ਕਾਰਾਂ ਤੇ ਕੰਟੇਨਰ ਹਵਾ ਵਿੱਚ 30 ਫੁੱਟ ਤੱਕ ਉੱਛਲੇ' Image copyright Getty Images ਚਸ਼ਮਦੀਦ ਦਾ ਬਿਆਨਓਏਸਟੀਨ ਲੈਂਡ ਐਂਡਰਸੇਨ ਨੋਰਵੇ ਮੂਲ ਦੇ ਫੋਟੋਗ੍ਰਾਫਰ ਹਨ। ਉਹ ਸੁਨਾਮੀ ਵੇਲੇ ਇਸ ਖੇਤਰ ਵਿੱਚ ਮੌਜੂਦ ਸਨ। ਐਂਡਰਸੇਨ ਨੇ ਬੀਬੀਸੀ ਨੂੰ ਦੱਸਿਆ, ''ਦੋ ਵੱਡੀਆਂ ਲਹਿਰਾਂ ਉੱਠੀਆਂ ਅਤੇ ਦੂਜੀ ਲਹਿਰ ਨੇ ਹੀ ਸਭ ਤੋਂ ਵੱਧ ਤਬਾਹੀ ਮਚਾਈ। ਮੈਂ ਆਪਣੇ ਪਰਿਵਾਰ ਨਾਲ ਇੱਥੇ ਆਇਆ ਹੋਇਆ ਸੀ।'' ''ਮੈਂ ਕਿਸੇ ਤਰ੍ਹਾਂ ਹੋਟਲ ਪਹੁੰਚਿਆ, ਸੌਂ ਰਹੀ ਆਪਣੀ ਪਤਨੀ ਤੇ ਬੱਚੇ ਨੂੰ ਉਠਾਇਆ। ਮੈਂ ਖਿੜਕੀ ਵਿੱਚੋਂ ਦੂਜੀ ਲਹਿਰ ਦੇਖੀ ਜਿਸਨੇ ਹੋਟਲ ਨੂੰ ਲਪੇਟ ਵਿੱਚ ਲੈ ਲਿਆ। ਲਹਿਰ ਹੋਟਲ ਨੂੰ ਪਾਰ ਕਰਦੀ ਹੋਈ ਗੱਡੀਆਂ ਰੋੜ ਕੇ ਅੱਗੇ ਲੈ ਗਈ। ਮੈਂ ਅਤੇ ਹੋਰ ਲੋਕ ਹੋਟਲ ਦੇ ਨੇੜੇ ਜੰਗਲ ਵਿੱਚ ਭੱਜ ਗਏ।'' Image copyright Getty Images 'ਕਾਰਾਂ ਅਤੇ ਕੰਟੇਨਰ ਹਵਾ ਵਿੱਚ ਤਕਰੀਬਨ 30 ਫੁੱਟ ਤੱਕ ਉੱਛਲੇ'ਅਸਪ ਪੇਰਾਂਗਕਟ ਨੇ ਖ਼ਬਰ ਏਜੰਸੀ ਏਐੱਫਪੀ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਜਾਵਾ ਦੇ ਕੈਰੀਟਾ ਬੀਚ ਉੱਤੇ ਸੀ ਜਦੋਂ ਲਹਿਰਾਂ ਉੱਠੀਆਂ ।ਉਸਨੇ ਅੱਗੇ ਦੱਸਿਆ, ''ਕਾਰਾਂ ਅਤੇ ਕੰਟੇਨਰ ਹਵਾ ਵਿੱਚ ਤਕਰੀਬਨ 30 ਫੁੱਟ ਤੱਕ ਉੱਛਲਦੇ ਦਿਖਾਈ ਦਿੱਤੇ। ਬੀਚ ਨੇੜਲੀਆਂ ਇਮਾਰਤਾਂ, ਦਰਖਤ, ਬਿਜਲੀ ਦੇ ਖੰਬੇ ਪੱਟੇ ਗਏ।''ਤਬਾਹੀ ਦਾ ਅਸਲ ਕਾਰਨਆਮ ਤੌਰ ਤੇ ਸੁਨਾਮੀ ਦਾ ਕਾਰਨ ਭੂਚਾਲ ਹੁੰਦਾ ਹੈ। ਮਾਹਿਰਾਂ ਮੁਤਾਬਕ ਧਰਤੀ ਹੇਠਾਂ ਪਲੇਟਾਂ ਬਣੀਆਂ ਹੁੰਦੀਆਂ ਹਨ। ਜਦੋਂ ਵੀ ਕੋਈ ਜ਼ਮੀਨੀ ਹਲਚਲ ਹੁੰਦੀ ਹੈ ਤਾਂ ਇਹ ਪਲੇਟਸ ਆਪਸ ਵਿੱਚ ਟਕਰਾ ਜਾਂਦੀਆਂ ਹਨ। ਕਈ ਵਾਰ ਜਦੋਂ ਇਹ ਟਕਰਾਅ ਦੌਰਾਨ ਇੱਕ ਦੂਜੇ ਦੇ ਉੱਤੇ ਚੜ੍ਹ ਜਾਂਦੀਆਂ ਹਨ ਤਾਂ ਇਹ ਭੂਚਾਲ ਦਾ ਕਾਰਨ ਬਣਦੀਆਂ ਹਨ। Image copyright GALLO IMAGES/ORBITAL HORIZON/COPERNICUS SENTIN ਭੂਚਾਲ ਦੀ ਕੋਈ ਚੇਤਾਵਨੀ ਨਹੀਂ ਸੀ ਅਤੇ ਮੌਸਮ ਵੀ ਠੀਕ ਸੀ। ਸਮੁੰਦਰ ਵਿੱਚੋਂ ਜਦੋਂ ਪਹਿਲੀਆਂ ਲਹਿਰਾਂ ਉੱਠੀਆਂ ਤਾਂ ਇੰਡੋਨੇਸ਼ੀਆ ਦੀਆਂ ਏਜੰਸੀਆਂ ਨੇ ਇਸ ਨੂੰ ਆਮ ਜਵਾਰਭਾਟਾ ਕਿਹਾ। ਪਰ ਬਾਅਦ ਵਿੱਚ ਪਤਾ ਲੱਗਿਆ ਕਿ ਅਸਲ ਵਿੱਚ ਇਹ ਅਨਕ ਕ੍ਰੇਕਾਟੋਆ ਜਵਾਲਾਮੁਖੀ ਦੇ ਫੱਟਣ ਕਾਰਨ ਸਮੁੰਦਰੀ ਤਲ 'ਤੇ ਹੋਏ ਹਲਚਲ ਦਾ ਨਤੀਜਾ ਸੀ। ਲੋਕ ਸੁੱਤੇ ਪਏ ਸਨ ਇਸ ਲਈ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਇਹੀ ਤਬਾਹੀ ਦਾ ਕਾਰਨ ਬਣਿਆ।ਇਹ ਵੀ ਪੜ੍ਹੋ:'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ''ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਸਾਡਾ ਵਿਚਾਰ ਨਹੀਂ''ਮੈਂ ਤੜਫ਼ ਰਹੀ ਸੀ ਪਰ ਭਰਾਵਾਂ ਨੇ ਵੀ ਮੈਨੂੰ ਨਹੀਂ ਪਛਾਣਿਆ'ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੈਨੇਡਾ ਦੇ ਐਮਪੀ ਰਾਜ ਗਰੇਵਾਲ ਨੂੰ ਕਿੱਥੋਂ ਪਈ ਜੂਆ ਖੇਡਣ ਦੀ ਆਦਤ 2 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46411714 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਰਾਜ ਨੇ ਦੱਸਿਆ ਕਿ ਜੂਏ ਦੀ ਲਤ ਕਾਰਨ ਸਮੱਸਿਆ ਵਿੱਚ ਹੋਇਆ ਵਾਧਾ ਕੈਨੇਡਾ ਦੇ ਸੰਸਦ ਮੈਂਬਰ ਰਾਜ ਗਰੇਵਾਲ ਨੇ ਜਨਕਤ ਤੌਰ 'ਤੇ ਮੰਨਿਆ ਹੈ ਕਿ ਉਨ੍ਹਾਂ ਨੂੰ ਜੂਏ ਦੀ ਆਦਤ ਪੈ ਗਈ ਸੀ ਜਿਸ ਦੇ ਇਲਾਜ ਲਈ ਉਹ ਸਿਆਸਤ ਤੋਂ ਕੁਝ ਵਕਤ ਲਈ ਦੂਰ ਹੋਏ ਹਨ।ਪਹਿਲਾਂ ਉਨ੍ਹਾਂ ਨੇ ਆਪਣੀ ਸੀਟ ਤੋਂ ਅਸਤੀਫਾ ਦੇਣ ਦੀ ਗੱਲ ਕੀਤੀ ਸੀ ਪਰ ਹੁਣ ਉਹ ਉਸ ਤੋਂ ਪਿੱਛੇ ਹਟਦੇ ਨਜ਼ਰ ਆ ਰਹੇ ਹਨ।ਰਾਜ ਗਰੇਵਾਲ ਕੈਨੇਡਾ ਦੇ ਬ੍ਰੈਂਪਟਨ ਪੂਰਬੀ ਤੋਂ ਐੱਮਪੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚੁੱਪੀ ਕਾਰਨ ਕਈ ਗਲਤ ਖ਼ਬਰਾਂ ਫੈਲਾਈਆਂ ਜਾ ਰਹੀਆਂ ਸਨ ਜਿਸ ਲਈ ਉਨ੍ਹਾਂ ਨੂੰ ਸਾਹਮਣੇ ਆਉਣ ਪਿਆ। ਰਾਜ ਗਰੇਵਾਲ ਨੇ ਵੀਡੀਓ ਮੈਸੇਜ ਰਾਹੀਂ ਆਪਣਾ ਪੱਖ ਰੱਖਿਆ।ਕੀਤਾ ਸੀ ਅਸਤੀਫੇ ਦਾ ਐਲਾਨ23 ਨਵੰਬਰ ਨੂੰ ਰਾਜ ਗਰੇਵਾਲ ਨੇ ਫੇਸਬੁੱਕ 'ਤੇ ਲਿਖਿਆ ਸੀ, ""ਮੈਂ ਚੀਫ ਸਰਕਾਰੀ ਵ੍ਹਿਪ ਨੂੰ ਦੱਸ ਦਿੱਤਾ ਹੈ ਕਿ ਮੈਂ ਬ੍ਰੈਂਪਟਨ ਈਸਟ ਦੀ ਐਮਪੀ ਦੀ ਸੀਟ ਤੋਂ ਅਸਤੀਫਾ ਦੇ ਰਹਿ ਹਾਂ। ਮੈਂ ਇਹ ਅਸਤੀਫਾ ਨਿੱਜੀ ਅਤੇ ਮੈਡੀਕਲ ਕਾਰਨਾਂ ਕਰਕੇ ਦੇ ਰਹੇ ਹਾਂ। ਮੈਨੂੰ ਆਪਣੀ ਸਿਹਤ ਅਤੇ ਪਰਿਵਾਰ ਵੱਲ ਧਿਆਨ ਦੇਣ ਦੀ ਲੋੜ ਹੈ।'' Image copyright Raj grewal/facebook ਇਸ ਤੋਂ ਬਾਅਦ 24 ਨਵੰਬਰ ਨੂੰ ਰਾਜ ਗਰੇਵਾਲ ਨੇ ਇੱਕ ਬਿਆਨ ਜਾਰੀ ਕਰਕੇ ਮੰਨਿਆ ਕਿ ਉਨ੍ਹਾਂ ਨੂੰ ਜੂਏ ਦੀ ਆਦਤ ਪੈ ਗਈ ਹੈ ਜਿਸ ਦੇ ਇਲਾਜ ਲਈ ਉਨ੍ਹਾਂ ਨੂੰ ਥੋੜ੍ਹਾ ਵਕਤ ਚਾਹੀਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕੀਤਾ ਜਾਵੇ।ਇਸ ਤੋਂ ਬਾਅਦ 1 ਦਸੰਬਰ ਨੂੰ ਜਾਰੀ ਬਿਆਨ ਵਿੱਚ ਰਾਜ ਗਰੇਵਾਲ ਨੇ ਆਪਣੀ ਆਦਤ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਆਪਣੇ ਤੇ ਪਰਿਵਾਰ 'ਤੇ ਲੱਗੇ ਬੇਨਿਯਮੀਆਂ ਦੇ ਇਲਜ਼ਾਮਾਂ ਦਾ ਸਪਸ਼ਟੀਕਰਨ ਵੀ ਦਿੱਤਾ।ਰਾਜ ਗਰੇਵਾਲ ਐਮਪੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਤੋਂ ਪਿੱਛੇ ਹਟ ਗਏ।ਉਨ੍ਹਾਂ ਕਿਹਾ, ''ਜ਼ਿਆਦਾ ਜਜ਼ਬਾਤੀ ਤੇ ਨਿਰਾਸ਼ ਹੋਣ ਕਾਰਨ ਮੈਂ ਗਲਤ ਸਲਾਹ ਮੰਨ ਕਿ ਫੇਸਬੁੱਕ ਤੇ ਬਿਆਨ ਜਾਰੀ ਕਰ ਦਿੱਤਾ ਕਿ ਮੈਂ ਆਪਣੀ ਸੀਟ ਛੱਡ ਰਿਹਾ ਹਾਂ। ਮੈਨੂੰ ਪਤਾ ਹੈ ਕਿ ਕੁਝ ਲੋਕ ਸੋਚ ਰਹੇ ਹੋਣਗੇ ਮੇਰਾ ਅਸਤੀਫਾ ਦੇਣਾ ਸਹੀ ਸੀ।'' ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਕਸ ਤੋਂ ਤਾਂ ਅਸਤੀਫਾ ਦੇ ਰਹੇ ਹਨ ਪਰ ਆਪਣੇ ਸਿਆਸੀ ਭਵਿੱਖ ਬਾਰੇ ਨਵੇਂ ਸਾਲ ਵਿੱਚ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਫੈਸਲਾ ਲੈਣਗੇ। ਇਹ ਹੈ ਰਾਜ ਗਰੇਵਾਲ ਵੱਲੋਂ ਜਾਰੀ ਆਖਰੀ ਬਿਆਨ ਦੇ ਕੁਝ ਅੰਸ਼। 3 ਸਾਲਾਂ 'ਚ ਮੈਂ ਲੱਖਾਂ ਡਾਲਰਾਂ ਕਰਜ਼ ਚੜ੍ਹਾ ਲਿਆਮੈਂ ਮਜ਼ੇ ਲਈ ਯੂਨੀਵਰਸਿਟੀ ਵਿੱਚ ਜੁਆ ਖੇਡਣਾ ਸ਼ੁਰੂ ਕੀਤਾ ਸੀ। ਮੈਨੂੰ ਉਮੀਦ ਨਹੀਂ ਸੀ ਕਿ ਇਸ ਦਾ ਮੇਰੀ ਸਿਹਤ 'ਤੇ ਮਾੜਾ ਅਸਰ ਪੈ ਜਾਵੇਗਾ ਅਤੇ ਮੈਨੂੰ ਇਸ ਦੀ ਬੁਰੀ ਆਦਤ ਪੈ ਜਾਵੇਗੀ। ਪਰ ਇਹ ਇੱਕ ਬਹੁਤ ਵੱਡੀ ਸਮੱਸਿਆ ਬਣ ਗਈ। ਹੁਣ ਮੈਂ ਇਸ ਨੂੰ ਮੰਨਦਾ ਹਾਂ ਅਤੇ ਇਸ ਦੀ ਜ਼ਿੰਮਵਾਰੀ ਲੈਂਦਾ ਹੈ।ਓਟਾਵਾ ਵਿੱਚ ਐੱਮਪੀ ਦੇ ਕਾਰਜਾਕਲ ਦੌਰਾਨ ਮੈਂ ਜਿਸ ਹੋਟਲ ਵਿੱਚ ਰੁਕਿਆ ਸੀ ਉਹ ਕੈਸੀਨੋ ਦੇ ਨੇੜੇ ਸੀ।ਇਹ ਵੀ ਪੜ੍ਹੋ-ਕਿਹੋ ਜਿਹੀ ਹੈ ਸੈਕਸ ਦੀ ਲਤ ਵਾਲਿਆਂ ਦੀ ਜ਼ਿੰਦਗੀ?ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’#HerChoice: 'ਜਦੋਂ ਮੈਨੂੰ ਪਤਾ ਲੱਗਿਆ ਮੇਰਾ ਪਤੀ ਨਾ-ਮਰਦ ਹੈ' ਹੱਥਰਸੀ ਕਰਨ ਵਾਲਿਆਂ ਲਈ ਇਹ ਜਾਣਕਾਰੀ ਜ਼ਰੂਰੀ Image copyright Getty Images ਫੋਟੋ ਕੈਪਸ਼ਨ ਰਾਜ ਗਰੇਵਾਲ ਨੇ 2016 ਦੀ ਸ਼ੁਰੂਆਤ ਵਿੱਚ ਜੂਆ ਖੇਡਣਾ ਸ਼ੁਰੂ ਕੀਤਾ ਸੀ। 2016 ਦੀ ਸ਼ੁਰੂਆਤ ਮੈਂ ਜੂਆ ਖੇਡਣਾ ਸ਼ੁਰੂ ਕੀਤਾ ਅਤੇ ਜਲਦ ਹੀ ਮੈਂ ਉਸ ਵਿੱਚ ਵੱਡੀ ਰਕਮ ਲਗਾਉਣ ਲੱਗਿਆ।15 ਤੋਂ 30 ਮਿੰਟ ਦੌਰਾਨ ਮੈਂ ਜਾਂ ਤਾਂ ਕਾਫੀ ਪੈਸਾ ਜਿੱਤਦਾ ਸੀ ਜੋ ਮੈਨੂੰ ਹੋਰ ਖੇਡਣ ਲਈ ਉਤਸ਼ਾਹਤ ਕਰਦਾ ਸੀ ਜਾਂ ਮੈਂ ਇੰਨਾ ਜ਼ਿਆਦਾ ਹਾਰ ਜਾਂਦਾ ਸੀ ਕਿ ਮੈਂ ਨਿਰਾਸ਼ਾ ਵੱਲ ਚੱਲਿਆ ਜਾਂਦਾ ਸੀ।ਤਿੰਨ ਸਾਲਾਂ ਦੌਰਾਨ ਮੇਰੇ 'ਤੇ ਲੱਖਾਂ ਡਾਲਰਾਂ ਦਾ ਕਰਜ਼ ਚੜ੍ਹ ਗਿਆ। ਹੋਰ ਜੂਏ ਦੇ ਆਦੀ ਲੋਕਾਂ ਵਾਂਗ ਮੈਂ ਪਰਿਵਾਰ ਤੇ ਦੋਸਤਾਂ ਤੋਂ ਪੈਸੇ ਮੰਗਣ ਲੱਗਿਆ।ਮੈਂ ਇਹ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਹਰ ਕਰਜ਼ ਦੀ ਅਦਾਇਗੀ ਚੈਕ ਨਾਲ ਲਈ ਅਤੇ ਕੀਤੀ। ਮੈਂ ਆਪਣੇ ਪਰਿਵਾਰ 'ਤੇ ਪਏ ਵਿੱਤੀ ਭਾਰ ਕਰਕੇ ਉਨ੍ਹਾਂ ਤੋਂ ਮੁਆਫੀ ਮੰਗਦਾ ਹਾਂ। ਮੈਂ ਜਾਣਦਾ ਹਾਂ ਮੇਰੇ ਕਾਰਨ ਸਾਰੇ ਸਦਮੇ ਵਿੱਚ ਹਨ ਕਿ ਆਖਿਰ ਇੱਕ ਪੜ੍ਹਿਆ-ਲਿਖਿਆ ਵਿਅਕਤੀ ਕਿਵੇਂ ਅਜਿਹਾ ਗ਼ਲਤ ਕੰਮ ਕਰ ਸਕਦਾ ਹੈ। ਪਰ ਇਹ ਸੱਚ ਹੈ ਕਿ ਮੈਨੂੰ ਜੂਆ ਖੇਡਣ ਦੀ ਮਾਨਸਿਕ ਬਿਮਾਰੀ ਹੈ।ਇਹ ਵੀ ਪੜ੍ਹੋ-ਕੈਨੇਡਾ: ਹੁਣ ਦੁਕਾਨਾਂ ਵਿੱਚ ਵਿਕੇਗੀ ਭੰਗਕੈਨੇਡਾ ਦੇ ਪਹਿਲੇ ਸਿੱਖ ਫੌਜੀ ਨੂੰ ਸਦੀ ਬਾਅਦ ਸਨਮਾਨBBC Special: 'ਕੁੜੀ ਕੈਨੇਡਾ 'ਚ ਪੱਕੀ ਹੈ ਤਾਂ.....'ਕੌਣ ਹੈ ਇਹ ਔਰਤ ਜਿਸ ਪਿੱਛੇ ਲੜ ਰਹੇ ਨੇ ਸਾਊਦੀ ਤੇ ਕੈਨੇਡਾ? Image copyright Getty Images ਫੋਟੋ ਕੈਪਸ਼ਨ ਰਾਜ ਗਰੇਵਾਲ ਮੁਤਾਬਕ ਪਾਪ ਬੇਇਮਾਨੀ ਜਾਂ ਭ੍ਰਿਸ਼ਟਾਚਾਰ ਕਾਰਨ ਨਹੀਂ ਹਨ। ਇਸ ਦਾ ਕਾਰਨ ਮਨੁੱਖੀ ਕਮਜ਼ੋਰੀ ਹੈ। ਮੇਰਾ ਮੰਨਣਾ ਸੀ ਕਿ ਇੱਕ ਜਿੱਤ ਨਾਲ ਮੇਰੀ ਇਹ ਬਿਮਾਰੀ ਦੂਰ ਹੋ ਜਾਵੇਗੀ। ਮੇਰੇ ਕੋਲ ਸ਼ਬਦ ਨਹੀਂ ਹਨ ਕਿ ਇਸ ਆਦਤ ਨਾਲ ਮੇਰੇ ਪਰਿਵਾਰ ਤੇ ਦੋਸਤਾਂ ਨੂੰ ਕਿੰਨੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੈ।ਆਪਣੀ ਆਦਤ ਬਾਰੇ ਮੰਨਣਾ ਆਸਾਨ ਨਹੀਂ ਹੁੰਦਾ ਖ਼ਾਸਕਰ ਜਦੋਂ ਤੁਸੀਂ ਇੱਕ ਜਾਣੀ-ਪਛਾਣੀ ਹਸਤੀ ਹੋਵੋ ਇਸ ਲਈ ਮੈਂ ਸਾਰਿਆਂ ਤੋਂ ਇਹ ਆਦਤ ਲੁਕਾਈ।ਸਭ ਕੁਝ ਖਾਮੋਸ਼ੀ ਨਾਲ ਬਰਦਾਸ਼ਤ ਕੀਤਾ9 ਨਵੰਬਰ ਨੂੰ ਮੈਂ ਆਪਣੇ ਪਰਿਵਾਰ ਨੂੰ ਆਪਣੀ ਜੂਏ ਦੀ ਆਦਤ ਬਾਰੇ ਦੱਸਿਆ। ਉਨ੍ਹਾਂ ਦੀ ਹਿੰਮਤ ਤੇ ਪਿਆਰ ਕਾਰਨ ਹੀ ਮੈਂ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨੂੰ ਆਪਣੀ ਜੂਏ ਦੀ ਸਮੱਸਿਆ ਬਾਰੇ ਦੱਸਿਆ।ਮੇਰੇ ਪਾਪ ਬੇਇਮਾਨੀ ਜਾਂ ਭ੍ਰਿਸ਼ਟਾਚਾਰ ਕਾਰਨ ਨਹੀਂ ਹਨ। ਇਸ ਦਾ ਕਾਰਨ ਮਨੁੱਖੀ ਕਮਜ਼ੋਰੀ ਹੈ। Image copyright Getty Images ਫੋਟੋ ਕੈਪਸ਼ਨ ਸਿਆਸੀ ਭਵਿੱਖ ਬਾਰੇ ਫ਼ੈਸਲਾ ਰਾਜ ਨਵੇਂ ਸਾਲ ਦੀ ਸੰਸਦ ਸ਼ੁਰੂ ਹੋਣ ਤੋਂ ਪਹਿਲਾਂ ਲੈਣਗੇ ਮੈਂ ਆਪਣੇ ਪਰਿਵਾਰ, ਦੋਸਤਾਂ ਅਤੇ ਹਮਾਇਤੀਆਂ ਤੋਂ ਮੁਆਫੀ ਮੰਗਦਾ ਹਾਂ ਕਿ ਮੈਂ ਉਨ੍ਹਾਂ ਨੂੰ ਨਿਰਾਸ਼ ਕੀਤਾ। ਮੈਂ ਪ੍ਰਧਾਨ ਮੰਤਰੀ ਤੋਂ ਵੀ ਮੁਆਫੀ ਮੰਗਦਾ ਹਾਂ ਕਿਉਂਕਿ ਮੇਰੇ ਕਾਰਨ ਉਨ੍ਹਾਂ ਦਾ ਧਿਆਨ ਕੈਨੇਡਾ ਦੇ ਲੋਕਾਂ ਲਈ ਹੋ ਰਹੇ ਕੰਮਾਂ ਤੋਂ ਹਟਿਆ।ਸਿਆਸੀ ਭਵਿੱਖ ਬਾਰੇ ਫ਼ੈਸਲਾ ਨਵੇਂ ਸਾਲ ਦੀ ਸੰਸਦ ਸ਼ੁਰੂ ਹੋਣ ਤੋਂ ਪਹਿਲਾਂ ਇਸ ਤੋਂ ਬਾਅਦ ਰਾਜ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਅਸਤੀਫਾ ਦੇਣ ਦੀ ਗੱਲ ਗਲਤ ਸਲਾਹ ਮੰਨ ਕੇ ਕੀਤੀ ਸੀ ਪਰ ਅਜੇ ਉਨ੍ਹਾਂ ਦੇ ਹਲਕੇ ਦੇ ਕਈ ਕੰਮ ਬਾਕੀ ਹਨ ਜੋ ਉਹ ਪੂਰਾ ਕਰਨਾ ਚਾਹੁੰਦੇ ਹਨ।ਉਨ੍ਹਾਂ ਕਿਹਾ, ""ਆਪਣੇ ਪਰਿਵਾਰ ਨਾਲ ਵਕਤ ਗੁਜ਼ਾਰਨ, ਇਲਾਜ ਲੈਣਾ ਅਤੇ ਅਣਗਿਣਤ ਸੰਦੇਸ਼ਾਂ ਦੇ ਸਮਰਥਨ ਤੋਂ ਬਾਅਦ, ਖ਼ਾਸ ਕਰਕੇ ਮਾਨਸਿਕ ਸਿਹਤ ਨਾਲ ਪੀੜਤ ਤੇ ਮੇਰੇ ਸਹਿਯੋਗੀਆਂ ਕੋਲੋਂ ਸੰਦੇਸ਼ ਮਿਲਣ ਤੋਂ ਬਾਅਦ ਮੈਂ ਫ਼ੈਸਲਾ ਲਿਆ ਕਿ ਮੈਂ ਪਾਰਟੀ ਦੀ ਕੌਕਸ ਨੂੰ ਛੱਡਾਂਗਾ।''""ਮੈਂ ਇਹ ਫ਼ੈਸਲਾ ਸੋਚ ਸਮਝ ਕੇ ਲਿਆ ਹੈ। ਮੈਂ ਸ਼ਰਮਿੰਦਗੀ ਸਹਿਣ ਲਈ ਤਿਆਰ ਹਾਂ।'' ""ਮੈਂ ਆਪਣੇ ਸਿਆਸੀ ਭਵਿੱਖ ਬਾਰੇ ਫ਼ੈਸਲਾ ਨਵੇਂ ਸਾਲ ਦੀ ਸੰਸਦ ਸ਼ੁਰੂ ਹੋਣ ਤੋਂ ਪਹਿਲਾਂ ਲਵਾਂਗਾ। ਇਸ ਵੇਲੇ ਮੈਂ ਬ੍ਰੈਮਟਨ ਈਸਟ ਦੇ ਲੋਕਾਂ ਨੂੰ ਸੰਜਮ, ਮਾਰਗਦਰਸ਼ਨ ਅਤੇ ਪ੍ਰਾਰਥਨਾ ਕਰਨ ਲਈ ਕਹਾਂਗਾ।'' ਇਹ ਵੀ ਪੜ੍ਹੋ-'ਸਿੱਧੂ, ਕੈਪਟਨ ਨੂੰ ਆਗੂ ਨਹੀਂ ਮੰਨਦਾ ਤਾਂ ਦੇਵੇ ਅਸਤੀਫ਼ਾ'ਜਾਰਜ ਬੁਸ਼ ਸੀਨੀਅਰ : ਸੱਦਾਮ ਹੂਸੈਨ ਖ਼ਿਲਾਫ਼ ਜੰਗ ਛੇੜਨ ਵਾਲੇ ਅਮਰੀਕੀ ਰਾਸ਼ਟਰਪਤੀ ਨਹੀਂ ਰਹੇਸੰਤ ਸੀਚੇਵਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੜ ਬਣੇ ਮੈਂਬਰਪਿਛਲੇ ਸੱਤ ਸਾਲ ਤੋਂ ਉਦਾਸੀਆਂ ਕਰ ਰਹੀ ਕੁੜੀ ਦੀ ਕਹਾਣੀਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੇਡ ਨਿਊਜ਼ : ਚੈਨਲਾਂ ਤੇ ਅਖਬਾਰਾਂ ਰਾਹੀ ਕਿਵੇਂ ਤੁਹਾਡੇ ਤੱਕ ਪਹੁੰਚਦਾ ਹੈ ਝੂਠ ਪ੍ਰਦੀਪ ਕੁਮਾਰ ਬੀਬੀਸੀ ਪੱਤਰਕਾਰ 29 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46375321 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਪੇਡ ਨਿਊਜ਼ ਦਾ ਦਾਇਰਾ ਕਾਫੀ ਹੱਦ ਤੱਕ ਵੱਧ ਚੁੱਕਾ ਹੈ ਭਾਰਤ ਵਿੱਚ ਪੇਡ ਨਿਊਜ਼ ਦੀ ਰਵਾਇਤ ਕਿੰਨੀ ਪੁਰਾਣੀ ਹੈ, ਇਸ ਬਾਰੇ ਪੱਕੇ ਤੌਰ 'ਤੇ ਕੋਈ ਵੀ ਦਾਅਵਾ ਸਟੀਕ ਨਹੀਂ ਹੋਵੇਗਾ।ਪੇਡ ਨਿਊਜ਼ ਦਾ ਕੰਸੈਪਟ ਭਾਵੇਂ ਬੇਹੱਦ ਪੁਰਾਣਾ ਹੋਵੇ ਜਿੱਥੇ ਕੋਈ ਰਿਪੋਟਰ, ਸੰਪਾਦਕ ਆਪਣੇ ਨਿੱਜੀ ਹਿੱਤਾਂ ਕਾਰਨ ਕੋਈ ਖ਼ਬਰ ਛਾਪ ਦਿੰਦਾ ਹੋਵੇ ਪਰ ਸੰਸਥਾ ਵਜੋਂ ਪੇਡ ਨਿਊਜ਼ ਦੀ ਰਵਾਇਤ ਤਕਰੀਬਨ ਤਿੰਨ ਦਹਾਕਿਆਂ ਪੁਰਾਣੀ ਹੀ ਹੈ।ਸੀਨੀਅਰ ਪੱਤਰਕਾਰ ਅਤੇ ਭਾਰਤੀ ਪ੍ਰੈਸ ਕੌਂਸਲ ਦੇ ਮੈਂਬਰ ਜੈਸ਼ੰਕਰ ਗੁਪਤ ਪੇਡ ਨਿਊਜ਼ ਬਾਰੇ ਦੱਸਦੇ ਹਨ, ""ਸ਼ਾਇਦ 1998-99 ਦੀ ਗੱਲ ਹੈ, ਉਸ ਵੇਲੇ ਅਜੀਤ ਯੋਗੀ ਕਾਂਗਰਸ ਦੇ ਕੌਮੀ ਬੁਲਾਰੇ ਹੋਇਆ ਕਰਦੇ ਸੀ।''ਇੱਕ ਦਿਨ ਇੱਕ ਪ੍ਰੈਸ ਕਾਨਫਰੰਸ ਤੋਂ ਬਾਅਦ ਉਨ੍ਹਾਂ ਨੇ ਰਸਮੀ ਗੱਲਬਾਤ ਵਿੱਚ ਦੱਸਿਆ ਕਿ ਇਸ ਵਾਰ ਮੱਧ ਪ੍ਰਦੇਸ਼ ( ਮੌਜੂਦਾ ਛੱਤੀਸਗੜ੍ਹ) ਦੇ ਉਮੀਦਵਾਰ ਨੇ ਵੱਧ ਪੈਸੇ ਮੰਗੇ ਹਨ, ਕਾਰਨ ਪੁੱਛਣ 'ਤੇ ਦੱਸਿਆ ਕਿ ਅਖ਼ਬਾਰ ਵਾਲਿਆਂ ਨੇ ਕਿਹਾ ਕਵਰੇਜ ਕਰਾਉਣ ਲਈ ਪੈਕੇਜ ਲੈਣਾ ਹੋਵੇਗਾ। ਅਖ਼ਬਾਰ ਵਾਲਿਆਂ ਨੇ ਵਿਰੋਧੀ ਉਮੀਦਵਾਰ ਤੋਂ ਵੀ ਪੈਸੇ ਮੰਗੇ ਹਨ।ਮੁਨਾਫ਼ੇ ਦਾ ਹੁੰਦਾ ਹੈ ਦਬਾਅ1998-99 ਵਿੱਚ, ਉਸ ਵਕਤ ਜਿਸ ਅਖ਼ਬਾਰ ਦਾ ਜ਼ਿਕਰ ਅਜੀਤ ਯੋਗੀ ਦੇ ਸਾਹਮਣੇ ਹੋਇਆ ਸੀ। ਉਹ ਤੇਜ਼ੀ ਨਾਲ ਉਭਰਦਾ ਹੋਇਆ ਗਰੁੱਪ ਸੀ ਜੋ ਆਪਣਾ ਵਿਸਥਾਰ ਕਰਨ ਵਿੱਚ ਜੁਟਿਆ ਹੋਇਆ ਸੀ।ਇਸ ਅਖ਼ਬਾਰ ਦੇ ਪੇਡ ਨਿਊਜ਼ ਦੇ ਪੈਕੇਜ ਵਿੱਚ ਕੇਵਲ ਇਹ ਸ਼ਾਮਿਲ ਸੀ ਕਿ ਰੋਜ਼ਾਨਾ ਉਮੀਦਵਾਰ ਨੇ ਕਿਹੜੇ-ਕਿਹੜੇ ਇਲਾਕਿਆਂ ਦਾ ਦੌਰਾ ਕੀਤਾ ਹੈ ਅਤੇ ਅਖ਼ਬਾਰ ਵਿੱਚ ਉਸ ਦੀ ਤਸਵੀਰ ਸਹਿਤ ਬਸ ਇਹੀ ਜਾਣਕਾਰੀ ਛਪੇਗੀ।ਇਹ ਵੀ ਪੜ੍ਹੋ:ਸਿੱਧੂ ਤੇ ਕੈਪਟਨ ਦੀਆਂ ਵੱਖਰੀਆਂ ਸੁਰਾਂ 'ਤੇ ਸੋਸ਼ਲ ਮੀਡੀਆ ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਯੂਕਰੇਨ 'ਤੇ ਰੂਸ ਨੂੰ ਟਰੰਪ ਨੇ ਕਿਹਾ 'ਮੈਨੂੰ ਇਹ ਰਵੱਈਆ ਪਸੰਦ ਨਹੀਂ'ਉਸ ਵਕਤ ਤੋਂ ਲੈ ਕੇ ਪੇਡ ਨਿਊਜ਼ ਦਾ ਦਖ਼ਲ ਲਗਾਤਾਰ ਵਧਦਾ ਹੀ ਗਿਆ ਹੈ।ਰਾਜਸਭਾ ਦੇ ਮੌਜੂਦਾ ਡਿਪਟੀ ਸਪੀਕਰ ਤੇ ਦਹਾਕਿਆਂ ਤੱਕ ਪ੍ਰਭਾਤ ਅਖ਼ਬਾਰ ਦੇ ਚੀਫ ਐਡੀਟਰ ਦੀ ਭੂਮਿਕਾ ਨਿਭਾ ਚੁੱਕੇ ਹਰਿਵੰਸ਼ ਕਹਿੰਦੇ ਹਨ, ""ਪੱਤਰਕਾਰੀ ਵਿੱਚ ਪੇਡ ਨਿਊਜ਼ ਦਾ ਇਸਤੇਮਾਲ ਪਹਿਲਾਂ ਵੀ ਸੀ।'' Image copyright Getty Images ਫੋਟੋ ਕੈਪਸ਼ਨ ਮੀਡੀਆ ਅਦਾਰਿਆਂ 'ਤੇ ਮੁਨਾਫਾ ਕਮਾਉਣ ਦਾ ਕਾਫੀ ਦਬਾਅ ਹੁੰਦਾ ਹੈ ""ਪਰ ਉਦਾਰਵਾਦ ਤੋਂ ਬਾਅਦ ਜਿਸ ਤਰ੍ਹਾਂ ਸਭ ਕੁਝ ਬਾਜ਼ਾਰ ਦੀਆਂ ਤਾਕਤਾਂ ਦੇ ਹਵਾਲੇ ਹੁੰਦਾ ਗਿਆ ਹੈ, ਉਸ ਦਾ ਅਸਰ ਅਖ਼ਬਾਰਾਂ ਅਤੇ ਬਾਅਦ ਵਿੱਚ ਟੀਵੀ ਚੈੱਨਲਾਂ 'ਤੇ ਵੀ ਪਿਆ। ਮੁਨਾਫਾ ਕਮਾਉਣ ਦਾ ਦਬਾਅ ਵਧਦਾ ਗਿਆ।''ਇਹ ਦਬਾਅ ਇੰਨਾ ਜ਼ਿਆਦਾ ਹੁੰਦਾ ਹੈ ਇਸ ਬਾਰੇ ਬੀਤੇ 12 ਸਾਲਾਂ ਤੋਂ ਵੱਖ-ਵੱਖ ਅਖ਼ਬਾਰਾਂ ਦੇ ਗਰੁੱਪਾਂ ਵਿੱਚ ਲੀਡਰਸ਼ਿਪ ਦੀ ਭੂਮਿਕਾ ਨਿਭਾ ਰਹੇ ਅਤੇ ਇੰਡੀਆ ਨਿਊਜ਼ ਗਰੁੱਪ ਦੇ ਚੀਫ ਐਡੀਟਰ ਅਜੇ ਕੁਮਾਰ ਸ਼ੁਕਲਾ ਨੇ ਇਸ ਬਾਰੇ ਆਪਣੇ ਵਿਚਾਰ ਦੱਸੇ।ਉਨ੍ਹਾਂ ਕਿਹਾ, ""ਮੀਡੀਆ ਗਰੁੱਪਾਂ 'ਤੇ ਵੀ ਮੁਨਾਫਾ ਕਮਾਉਣ ਦਾ ਦਬਾਅ ਰਹਿੰਦਾ ਹੈ। ਜਦੋਂ ਮੁਨਾਫੇ ਵਿੱਚ ਹਿੱਸੇਦਾਰੀ ਲੈਣ ਵਾਲਿਆਂ ਦੀ ਗਿਣਤੀ ਵਧ ਰਹੀ ਹੋਵੇ ਤਾਂ ਇਹ ਦਬਾਅ ਹੋਰ ਵੀ ਵੱਧ ਜਾਂਦਾ ਹੈ। ਇਹੀ ਕਾਰਨ ਹੈ ਕਿ ਪੇਡ ਸਪਲੀਮੈਂਟ ਜਾਂ ਚੈਨਲਾਂ 'ਤੇ ਪੇਡ ਸਲੌਟ ਖਾਲੀ ਰੱਖਣੇ ਪੈਂਦੇ ਹਨ।'' ""ਮੇਰੀ ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਿਆਸੀ ਖ਼ਬਰਾਂ ਨੂੰ ਇਨ੍ਹਾਂ ਤੋਂ ਬਚਾਇਆ ਜਾਵੇ।''ਚੋਣਾਂ ਹੁੰਦੀਆਂ ਪੈਸਾ ਕਮਾਉਣ ਦਾ ਮੌਕਾਤੁਸੀਂ ਭਾਵੇਂ ਕਿਸੇ ਵੀ ਪੱਧਰ ਦਾ ਅਖ਼ਬਾਰ ਚਲਾਓ ਪੈਸਾ ਇਕੱਠਾ ਕਰਨ ਦੀ ਇੱਛਾ ਸਾਰਿਆਂ ਨੂੰ ਹੁੰਦੀ ਹੈ।ਇਸ ਬਾਰੇ ਵਿੱਚ ਆਈਬੀਐੱਨ18 ਗਰੁੱਪ ਦੇ ਸੰਸਥਾਪਕ ਸੰਪਾਦਕ ਰਹੇ ਅਤੇ ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਦੱਸਦੇ ਹਨ, ""ਦਬਾਅ ਤਾਂ ਹੁੰਦਾ ਹੈ, ਕਈ ਵਾਰ ਮੁਸ਼ਕਿਲਾ ਹਾਲਾਤ ਹੁੰਦੇ ਹਨ।''ਇਹ ਵੀ ਪੜ੍ਹੋ:ਕੀ ਭੰਗ ਦੀ ਵਰਤੋਂ ਕਾਮੁਕਤਾ ਵਧਾਉਣ ਲਈ ਹੋਣ ਲੱਗੀ'ਖਾਣੇ ਮਗਰੋਂ ਉਸ ਨੂੰ ਬਿਸਤਰ 'ਚ ਮੇਰੀ ਲੋੜ ਹੁੰਦੀ'""ਜਦੋਂ ਅਸੀਂ ਆਈਬੀਐੱਨ ਸ਼ੁਰੂ ਕੀਤਾ ਸੀ ਤਾਂ ਅੰਗਰੇਜ਼ੀ - ਹਿੰਦੀ ਵਿੱਚ ਤਾਂ ਅਜਿਹੇ ਹਾਲਾਤ ਮੇਰੇ ਸਾਹਮਣੇ ਨਹੀਂ ਆਏ ਸਨ ਪਰ ਆਈਬੀਐੱਨ ਲੋਕਮਤ ਮਰਾਠੀ ਚੈਨਲ ਲਈ ਹਾਲਾਤ ਵੱਖਰੇ ਸਨ।'' Image copyright Getty Images ਫੋਟੋ ਕੈਪਸ਼ਨ ਪੇਡ ਨਿਊਜ਼ ਲਈ ਮੀਡੀਆ ਅਦਾਰੇ ਕਈ ਤਰੀਕੇ ਦੇ ਪੈਕੇਜ ਪੇਸ਼ ਕਰਦੇ ਹਨ ""ਉੱਥੇ ਇਹ ਸਵਾਲ ਖੜ੍ਹਾ ਹੋਇਆ ਕਿ ਜੇ ਪੇਡ ਸਲੌਟ ਨਹੀਂ ਚਲਾਇਆ ਤਾਂ ਚੈਨਲ ਕਿਵੇਂ ਚੱਲੇਗਾ। ਮੈਂ ਅਡਿੱਗ ਸੀ ਕਿ ਜੇ ਪੈਸਾ ਲੈ ਕੇ ਪ੍ਰੋਗਰਾਮ ਕਰਨਾ ਹੋਇਆ ਤਾਂ ਉਸ ਦਾ ਡਿਸਕਲੋਜ਼ਰ ਵੀ ਦਿਖਾਈ ਦੇਣਾ ਚਾਹੀਦਾ ਹੈ।''ਦੈਨਿਕ ਭਾਸਕਰ ਅਤੇ ਨਈ ਦੁਨੀਆਂ ਅਖ਼ਬਾਰ ਵਿੱਚ ਜਨਰਲ ਮੈਨੇਜਰ ਰਹੇ ਮਨੋਜ ਤ੍ਰਿਵੇਦੀ ਦੱਸਦੇ ਹਨ, ""ਚੋਣਾਂ ਦਾ ਵਕਤ ਹਰ ਅਖ਼ਬਾਰ ਗਰੁੱਪ ਲਈ ਪੈਸਾ ਕਮਾਉਣ ਦਾ ਮੌਕਾ ਹੁੰਦਾ ਹੈ। ਉਹ ਹਰ ਤਰੀਕੇ ਨਾਲ ਸਿਆਸੀ ਆਗੂਆਂ ਤੋਂ ਪੈਸਾ ਕਮਾਉਣ ਦੀ ਰਣਨੀਤੀ ਬਣਾਉਣ ਵਿੱਚ ਲੱਗੇ ਰਹਿੰਦੇ ਹਨ।''""ਇਸ ਦੇ ਲਈ ਕਈ ਤਰੀਕੇ ਦੇ ਬਦਲ ਵੀ ਰੱਖਣੇ ਹੁੰਦੇ ਹਨ। ਹਰ ਕਿਸੇ ਦੀ ਸਮਰੱਥਾ ਅਨੁਸਾਰ ਪੈਸੇ ਕਢਵਾਉਣ ਦੀ ਨੀਤੀ ਬਣਾਈ ਜਾਂਦੀ ਹੈ।''ਚੋਣਾਂ ਵੇਲੇ ਪੇਡ ਨਿਊਜ਼ ਦੇ ਸਵਰੂਪ ਬਾਰੇ ਪਰੰਜੁਆਏ ਗੁਹਾ ਠਾਕੁਰਤਾ ਨੇ ਦੱਸਿਆ, ""ਅਸੀਂ ਤਾਂ ਜਦੋਂ ਰਿਪੋਰਟ ਤਿਆਰ ਕਰ ਰਹੇ ਸੀ ਤਾਂ ਇਹ ਦੇਖ ਕੇ ਹੈਰਾਨੀ ਵਿੱਚ ਪੈ ਗਏ ਸੀ ਕਿ ਇੱਕ ਅਖ਼ਬਾਰ ਨੇ ਇੱਕ ਹੀ ਪੰਨੇ 'ਤੇ ਇੱਕ ਹੀ ਤਰੀਕੇ ਨਾਲ ਇੱਕ ਖੇਤਰ ਦੀਆਂ ਦੋ ਖ਼ਬਰਾਂ ਛਾਪੀਆਂ ਹੋਇਆਂ ਸਨ।'' ""ਇੱਕ ਖ਼ਬਰ ਵਿੱਚ ਇੱਕ ਉਮੀਦਵਾਰ ਨੂੰ ਜਿਤਾਇਆ ਜਾ ਰਿਹਾ ਸੀ ਅਤੇ ਦੂਜੀ ਖ਼ਬਰ ਵਿੱਚ ਦੂਜੇ ਉਮੀਦਵਾਰ ਨੂੰ ਜਿਤਾਇਆ ਜਾ ਰਿਹਾ ਸੀ, ਦੱਸੋ ਇਹ ਕਿਵੇਂ ਹੋ ਸਕਦਾ ਹੈ?''ਪ੍ਰਬੰਧਨ ਕੀ-ਕੀ ਕਰਦਾ ਹੈ?ਖ਼ਬਰਾਂ ਦੀ ਦੁਨੀਆਂ ਵਿੱਚ ਇਸ ਦੇ ਕੰਮ ਕਰਨ ਦੇ ਤਰੀਕੇ ਬਾਰੇ ਕੁਝ ਉਦਾਹਰਨਾਂ ਜ਼ਰੀਏ ਸਮਝਿਆ ਜਾ ਸਕਦਾ ਹੈ।ਇੱਕ ਤੇਲਗੂ ਅਖ਼ਬਾਰ ਦੇ ਸੰਪਾਦਕ ਮੁਤਾਬਿਕ ਉਨ੍ਹਾਂ ਦਾ ਅਖ਼ਬਾਰ ਪ੍ਰਬੰਧਨ ਹਰ ਚੋਣ ਤੋਂ ਪਹਿਲਾਂ ਰੇਟ ਕਾਰਡ ਦੇ ਹਿਸਾਬ ਨਾਲ ਪੇਡ ਨਿਊਜ਼ ਦੇ ਆਫਰ ਉਮੀਦਵਾਰਾਂ ਦੇ ਸਾਹਮਣਾ ਰੱਖਦਾ ਰਿਹਾ ਹੈ।ਇੱਕ ਮੈਟਰੋ ਸ਼ਹਿਰ ਤੋਂ ਚੱਲਣ ਵਾਲੇ ਇੱਕ ਟੀਵੀ ਚੈਨਲ ਨੇ ਆਪਣੇ ਗਰੁੱਪ ਦੀ ਪ੍ਰੋਗਰਾਮਿੰਗ 24 ਘੰਟੇ ਵਿੱਚ ਅਜਿਹੀ ਬਣਾ ਲਈ ਕਿ ਪਹਿਲੇ ਅੱਧੇ ਘੰਟੇ ਵਿੱਚ ਇੱਕ ਸੀਟ ਤੋਂ ਇੱਕ ਉਮੀਦਵਾਰ ਜਿੱਤ ਰਿਹਾ ਹੁੰਦਾ ਸੀ ਅਤੇ ਦੂਜੇ ਅੱਜੇ ਅੱਧੇ ਘੰਟੇ ਵਿੱਚ ਉਸੇ ਸੀਟ ਤੋਂ ਦੂਸਰੇ ਉਮੀਦਵਾਰ ਦਾ ਪਲੜਾ ਮਜ਼ਬੂਤ ਦੱਸਿਆ ਜਾਂਦਾ ਹੈ।ਇੱਕ ਮਰਾਠੀ ਚੈਨਲ ਨੇ ਚੋਣ ਤੋਂ ਠੀਕ ਦੋ ਦਿਨ ਪਹਿਲਾਂ ਇਸ ਤਰੀਕੇ ਦੀ ਵਿਵਸਥਾ ਕਰ ਦਿੱਤੀ ਕਿ ਸ਼ਿਵਸੇਨਾ ਨਾਲ ਸਬੰਧਿਤ ਕੋਈ ਵੀ ਖ਼ਬਰ ਟੀਵੀ 'ਤੇ ਨਹੀਂ ਦਿਖਾਈ ਗਈ।ਝਾਰਖੰਡ ਤੋਂ ਪ੍ਰਕਾਸ਼ਿਤ ਇੱਕ ਦੈਨਿਕ ਅਖ਼ਬਾਰ ਵਿੱਚ ਵਿਰੋਧੀ ਉਮੀਦਵਾਰ ਦੀ ਹਮਾਇਤ ਵਿੱਚ ਮੁੱਖ ਆਗੂਆਂ ਦਾ ਇਕੱਠ ਹੋਇਆ ਸੀ। ਮੰਨਿਆ ਜਾ ਰਿਹਾ ਸੀ ਕਿ ਖ਼ਬਰ ਅਖ਼ਬਾਰ ਦੇ ਪਹਿਲੇ ਪੰਨੇ ਤੇ ਲੱਗੇਗੀ, ਸੂਬਾ ਸਰਕਾਰ ਦਾ ਸੂਚਨਾ ਵਿਭਾਗ ਫੌਰਨ ਹਰਕਤ ਵਿੱਚ ਆਇਆ। ਉਸ ਨੇ ਅਖ਼ਬਾਰ ਦੇ ਪਹਿਲੇ ਦੋ ਸਫਿਆਂ ਦਾ ਜੈਕਟ ਵਿਗਿਆਪਨ ਜਾਰੀ ਕਰ ਦਿੱਤਾ। ਲੋਕਾਂ ਨੂੰ ਵਿਰੋਧੀ ਧਿਰ ਦੇ ਹਾਲਾਤ ਦਾ ਅੰਦਾਜ਼ਾ ਤੀਜੇ ਪੰਨੇ 'ਤੇ ਜਾ ਕੇ ਹੋਇਆ।ਹੁਣ ਫੈਸਲੇ ਮੈਨੇਜਮੈਂਟ ਲੈਂਦਾ ਹੈਹਰਿਵੰਸ਼ ਦੱਸਦੇ ਹਨ, ""ਪੇਡ ਨਿਊਜ਼ ਦਾ ਸਿਸਟਮ ਇੰਨਾ ਸੰਗਠਿਤ ਹੋ ਚੁੱਕਾ ਹੈ ਕਿ 2009 ਵਿੱਚ ਪ੍ਰਭਾਤ ਜੋਸ਼ੀ, ਕੁਲਦੀਪ ਨੱਈਰ, ਬੀਜੀ ਵਰਗੀਜ, ਅਜੀਤ ਭੱਟਾਚਾਰਿਆ ਨੇ ਪੇਡ ਨਿਊਜ਼ 'ਤੇ ਇੱਕ ਜਾਂਚ ਰਿਪੋਰਟ ਤਿਆਰ ਕੀਤੀ ਸੀ, ਮੈਂ ਸ਼ਾਮਿਲ ਵੀ ਸੀ, ਉਹ ਰਿਪੋਰਟ ਜਨਤਕ ਨਹੀਂ ਹੋ ਸਕੀ।''ਪਟਨਾ ਦੇ ਸੀਨੀਅਰ ਪੱਤਰਕਾਰ ਅਤੇ ਮੋਰਿਆ ਟੀਵੀ ਦੇ ਸੰਪਾਦਕ ਰਹੇ ਨਵੇਂਦੂ ਪੇਡ ਨਿਊਜ਼ ਬਾਰੇ ਕਹਿੰਦੇ ਹਨ, ""ਉਹ ਜ਼ਮਾਨਾ ਸੀ ਜਦੋਂ ਕੋਈ ਰਿਪੋਰਟਰ ਕਿਸੇ ਫਾਇਦੇ ਲਈ ਕੋਈ ਖ਼ਬਰ ਲਿਖ ਦਿੰਦਾ ਸੀ, ਪਰ ਪੱਤਰਕਾਰੀ ਵਿੱਚ ਸਭ ਤੋਂ ਪਹਿਲਾਂ ਰਿਪੋਰਟਰਾਂ ਨੂੰ ਸੰਪਾਦਕਾਂ ਨੇ ਖ਼ਤਮ ਕੀਤਾ, ਫਿਰ ਖ਼ਬਰਾਂ ਸੰਪਾਦਕ ਪੱਧਰ 'ਤੇ ਮੈਨੇਜ ਹੋਣ ਲਗੀਆਂ।'' ""ਪਰ ਜਲਦ ਹੀ ਮਾਲਿਕਾਂ ਅਤੇ ਪ੍ਰੋਮੋਟਰਾਂ ਨੇ ਸੰਪਾਦਕ ਨਾਂ ਦੀ ਸੰਸਥਾ ਨੂੰ ਖ਼ਤਮ ਕਰ ਦਿੱਤਾ ਤਾਂ ਪੇਡ ਨਿਊਜ਼ ਦੇ ਜ਼ਿਆਦਾ ਵੱਡੇ ਮਾਮਲੇ ਹੁਣ ਮਾਲਿਕਾਂ ਦੇ ਪੱਧਰ 'ਤੇ ਹੀ ਹੁੰਦੇ ਹਨ।'' Image copyright Getty Images ਫੋਟੋ ਕੈਪਸ਼ਨ ਪੇਡ ਨਿਊਜ਼ ਤੇ ਅਸਲ ਨਿਊਜ਼ ਵਿੱਚ ਫਰਕ ਪਛਾਨਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਇੰਡੀਆ ਨਿਊਜ਼ ਵਿੱਚ ਚੀਫ ਐਡੀਟਰ ਰਹੇ ਅਜੇ ਸ਼ੁਕਲਾ ਦੱਸਦੇ ਹਨ, ""ਪੈਸਾ ਬਣਾਉਣ ਲਈ ਤਰਕੀਬਾਂ ਕੱਢੀਆਂ ਜਾਂਦੀਆਂ ਹਨ। ਇਸ ਨਾਲ ਮੈਨੇਜਮੈਂਟ ਵੀ ਹੁੰਦਾ ਹੈ ਪਰ ਇਸ ਨਾਲ ਸਾਡੀ ਪੱਤਰਕਾਰੀ ਦਾ ਨੁਕਸਾਨ ਹੋ ਰਿਹਾ ਹੈ। ਆਮ ਲੋਕਾਂ ਵਿਚਾਲੇ ਸਾਡੀ ਸਾਖ ਪ੍ਰਭਾਵਿਤ ਹੋ ਰਹੀ ਹੈ।''""ਅਜਿਹੇ ਵਿੱਚ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਮੀਡੀਆ ਵੱਲੋਂ ਜੋ ਬਿਮਾਰੀ ਹੁਣ ਪੱਤਰਕਾਰਾਂ ਦੇ ਰਸਤੇ ਹੁਣ ਪ੍ਰਬੰਧਨ ਦਾ ਹਿੱਸਾ ਬਣ ਚੁੱਕੀ ਹੈ, ਉਸ ਨੂੰ ਕਿਵੇਂ ਰੋਕਿਆ ਜਾਵੇ।''ਇਸ ਬਾਰੇ ਕਈ ਸਾਲਾਂ ਤੱਕ ਅਖ਼ਬਾਰ ਗਰੁੱਪ ਵਿੱਚ ਜਨਰਲ ਮੈਨੇਜਰ ਰਹੇ ਮਨੋਜ ਤ੍ਰਿਵੇਦੀ ਕਹਿੰਦੇ ਹਨ, ""ਪੇਡ ਨਿਊਜ਼ ਨੂੰ ਕਾਫੀ ਹੱਦ ਤੱਕ ਇੰਨਸਟੀਟਿਊਸ਼ਨਲ ਬਣਾ ਦਿੱਤਾ ਗਿਆ ਹੈ। ਜਨਤਾ ਨੂੰ ਖੁਦ ਫਰਕ ਕਰਨਾ ਪਵੇਗਾ ਕਿ ਕਿਹੜੀ ਨਿਊਜ਼ ਅਤੇ ਕਿਹੜੀ ਪੇਡ ਨਿਊਜ਼ ਹੈ।''ਰਾਜਦੀਪ ਸਰਦੇਸਾਈ ਕਹਿੰਦੇ ਹਨ, ""ਜਿਸ ਤਰੀਕੇ ਨਾਲ 2009-10 ਵਿੱਚ ਪੇਡ ਨਿਊਜ਼ ਖਿਲਾਫ਼ ਆਵਾਜ਼ ਉੱਠੀ ਸੀ, ਉਸ ਤਰੀਕੇ ਦੀ ਕੋਸ਼ਿਸ਼ ਹੁਣ ਦਿਖਾਈ ਨਹੀਂ ਦੇ ਰਹੀ ਹੈ। ਇਹ ਚਿੰਤਾਜਨਕ ਤਸਵੀਰ ਹੈ।''ਇਹ ਵੀ ਪੜ੍ਹੋ:ਕਪਿਲ ਸ਼ਰਮਾ ਦੇ ਵਿਆਹ ਦਾ ਕਾਰਡ ਤੁਸੀਂ ਦੇਖਿਆ ਮਾਪਿਆਂ ਦੇ ਦੂਜੇ ਵਿਆਹ 'ਤੇ ਕੀ ਮਹਿਸੂਸ ਕਰਦੇ ਹਨ ਬੱਚੇਹਰਿਵੰਸ਼ ਅਨੁਸਾਰ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਸਭ ਤੋਂ ਵੱਡਾ ਟੀਚਾ ਹੁੰਦਾ ਹੈ। ਇਸ ਵਿੱਚ ਕੋਈ ਇੱਕ ਵੱਧ ਦੋਸ਼ੀ ਹੈ ਤੇ ਦੂਜਾ ਘੱਟ, ਅਜਿਹਾ ਨਹੀਂ ਹੈ, ਸਭ ਸ਼ਾਮਿਲ ਹਨ।ਹਰਿਵੰਸ਼ ਕਹਿੰਦੇ ਹਨ, ""ਤੁਸੀਂ ਜੇ ਲੋਕਸਭਾ ਅਤੇ ਰਾਜਸਭਾ ਦੀ ਰਿਕਾਰਡਿੰਗ ਚੁੱਕ ਦੇ ਦੇਖੋ ਤਾਂ ਕਿੰਨੇ ਨੇ ਆਗੂਆਂ ਨੇ ਕਈ ਮੌਕਿਆਂ 'ਤੇ ਪੇਡ ਨਿਊਜ਼ ਨਾਲ ਪੀੜਤ ਹੋਣ ਦੀ ਗੱਲ ਕੀਤੀ ਹੈ, ਪਰ ਰੋਕ ਫੇਰ ਵੀ ਨਹੀਂ ਲੱਗ ਸਕੀ ਹੈ।ਕਿਵੇਂ ਲੱਗੇਗੀ ਰੋਕ?ਮੌਜੂਦਾ ਵਿਵਸਥਾ ਵਿੱਚ ਪੇਡ ਨਿਊਜ਼, ਖਾਸ ਕਰ ਚੋਣਾਂ ਦੇ ਦਿਨਾਂ ਵਿੱਚ ਛੱਪਣ ਵਾਲੀ ਪੇਡ ਨਿਊਜ਼ ਦੀ ਸ਼ਿਕਾਇਤ ਤੁਸੀਂ ਚੋਣ ਕਮਿਸ਼ਨ ਅਤੇ ਭਾਰਤੀ ਪ੍ਰੈਸ ਕੌਂਸਲ ਨੂੰ ਕਰ ਸਕਦੇ ਹੋ। ਇਲੈਕਟਰੋਨਿਕ ਮੀਡੀਆ ਦੀ ਸ਼ਿਕਾਇਤ ਚੋਣ ਕਮਿਸ਼ਨ ਅਤੇ ਨੈਸ਼ਨਲ ਬਰਾਡਕਾਸਟਿੰਗ ਅਥਾਰਿਟੀ ਨੂੰ ਕਰਨਾ ਦੀ ਤਜਵੀਜ਼ ਹੈ।ਪਰ ਇਹ ਦੇਖਣ ਵਿੱਚ ਆਇਆ ਹੈ ਕਿ ਇੱਥੇ ਸ਼ਿਕਾਇਤਾਂ 'ਤੇ ਕਾਰਵਾਈ ਕਰਨ ਵਿੱਚ ਲੰਬਾ ਵਕਤ ਲਗਦਾ ਹੈ ਅਤੇ ਕਈ ਮਾਮਲਿਆਂ ਵਿੱਚ ਇਸ ਨੂੰ ਸਾਬਿਤ ਕਰਨਾ ਵੀ ਮੁਮਕਿਨ ਨਹੀਂ ਹੁੰਦਾ ਹੈ। Image copyright Pti ਫੋਟੋ ਕੈਪਸ਼ਨ ਪੇਡ ਨਿਊਜ਼ ਖਿਲਾਫ ਕਈ ਵਾਰ ਚੋਣ ਕਮਿਸ਼ਨ ਵੀ ਮੁਹਿੰਮ ਚਲਾ ਚੁੱਕਾ ਹੈ ਅਜਿਹੇ ਵਿੱਚ ਇਸ 'ਤੇ ਰੋਕ ਲਗਾਉਣ ਦੀਆਂ ਕੋਸ਼ਿਸ਼ਾਂ ਦੀ ਹਵਾ ਨਿਕਲ ਜਾਂਦੀ ਹੈ।ਪੇਡ ਨਿਊਜ਼ ਦੇ ਕਾਰਨਾਂ ਤੇ ਮੌਜੂਦਾ ਕੇਂਦਰ ਸਰਕਾਰ ਵਿੱਚ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਦੀ ਪ੍ਰਧਾਨਗੀ ਵਾਲੀ ਪਾਰਲੀਮਾਨੀ ਸਟੈਡਿੰਗ ਕਮੇਟੀ ਆਨ ਇਨਫੌਰਮੇਸ਼ਨ ਐਂਡ ਟੈਕਨੌਲਜੀ ਨੇ ਇੱਕ ਵਿਸਥਾਰ ਨਾਲ ਰਿਪੋਰਟ ਪੇਸ਼ ਕੀਤੀ ਸੀ।ਇਸ ਰਿਪੋਰਟ ਵਿੱਚ ਉਨ੍ਹਾਂ ਤਮਾਮ ਪਹਿਲੂਆਂ ਦਾ ਜ਼ਿਕਰ ਸੀ ਜਿਸ ਦੇ ਕਾਰਨ ਪੇਡ ਨਿਊਜ਼ ਦੀ ਬੀਮਾਰੀ ਵਧ ਰਹੀ ਹੈ।ਇਸ ਰਿਪੋਰਟ ਅਨੁਸਾਰ ਮੀਡੀਆ ਵਿੱਚ ਕਾਨਟੈਕਟ ਸਿਸਟਮ ਦੀਆਂ ਨੌਕਰੀਆਂ ਅਤੇ ਪੱਤਰਕਾਰਾਂ ਦੀ ਘੱਟ ਤਨਖ਼ਾਹ ਵੀ ਪੇਡ ਨਿਊਜ਼ ਵਿੱਚ ਵਾਧਾ ਕਰਦੀ ਹੈ। ਇਸ ਦੇ ਨਾਲ ਹੀ ਮੀਡੀਆ ਕੰਪਨੀਆਂ ਦੇ ਚਲਾਉਣ ਦੇ ਬਦਲਦੇ ਤਰੀਕਿਆਂ ਦਾ ਅਸਰ ਵੀ ਹੋ ਰਿਹਾ ਹੈ।ਇਸ ਰਿਪੋਰਟ ਵਿੱਚ ਮੰਨਿਆ ਗਿਆ ਹੈ ਕਿ ਸਰਕਾਰੀ ਵਿਗਿਆਪਨਾਂ ਜ਼ਰੀਏ ਸਰਕਾਰਾਂ ਮੀਡੀਆ ਗਰੁੱਪਾਂ 'ਤੇ ਦਬਾਅ ਬਣਾਉਣਦੀਆਂ ਰਹਿੰਦੀਆਂ ਹਨ।ਇਸ ਰਿਪੋਰਟ ਵਿੱਚ ਪ੍ਰੈੱਸ ਕੌਂਸਲ ਵਰਗੀਆਂ ਸੰਸਥਾਵਾਂ ਨੂੰ ਅਸਰਦਾਰ ਬਣਾਉਣ ਤੋਂ ਲੈ ਕੇ ਹੋਰ ਕੰਮ ਕਰਨ ਦੀ ਗੱਲ ਕੀਤੀ ਗਈ ਹੈ।ਪਰ ਮੁੱਖ ਧਾਰ ਦੀ ਮੀਡੀਆ ਵਿੱਚ ਬੀਤੇ ਤਿੰਨ ਦਹਾਕਿਆਂ ਤੋਂ ਵੱਧ ਤੋਂ ਵੱਧ ਮੁਨਾਫਾ ਕਮਾਉਣ ਦਾ ਜ਼ੋਰ ਵਧਿਆ ਹੈ।ਅਜਿਹੇ ਵਿੱਚ ਕਿਸੇ ਨੈਤਿਕਤਾ ਅਤੇ ਅਸੂਲਾਂ ਦੀ ਗੱਲ ਨੂੰ ਬਹੁਤ ਵੱਧ ਅਹਿਮੀਅਤ ਨਹੀਂ ਰਹਿ ਜਾਂਦੀ ਹੈ। Image copyright Getty Images ਫੋਟੋ ਕੈਪਸ਼ਨ ਪੇਡ ਨਿਊਜ਼ ਖਿਲਾਫ਼ ਦਰਜ ਕੀਤੇ ਮਾਮਲਿਆਂ ਦੀ ਸੁਣਵਾਈ ਵਿੱਚ ਕਾਫੀ ਵਕਤ ਲੱਗ ਜਾਂਦਾ ਹੈ ਉੰਝ ਅਖ਼ਬਾਰਾਂ ਵਿੱਚ ਥਾਂ ਵੇਚਣ ਦਾ ਕੰਸੈਪਟ ਭਾਰਤ ਦੇ ਸਭ ਤੋਂ ਵੱਡੇ ਅਖ਼ਬਾਰ ਗਰੁੱਪ ਨੇ ਇਸ ਤੋਂ ਪਹਿਲਾਂ ਸ਼ੁਰੂ ਕਰਨ ਦਿੱਤਾ ਸੀ। ਇਸ ਵਿੱਚ ਉਸ ਨੇ ਆਪਣੇ ਲੋਕਲ ਸਪਲੀਮੈਂਟ ਵਿੱਚ ਮੈਰਿਜ ਐਨੀਵਰਸਰੀ, ਜਨਮਦਿਨ ਦੀ ਪਾਰਟੀ, ਮੁੰਡਨ ਤੇ ਵਿਆਹ ਵਰਗੀਆਂ ਚੀਜ਼ਾਂ ਛਾਪਣ ਲਈ ਪੈਸੇ ਲੈਣ ਲੱਗੇ ਸੀ।ਲੋਕਲ ਇੰਟਰਟੇਨਮੈਂਟ ਸਪਲੀਮੈਂਟ ਵਿੱਚ ਥਾਂ ਵੇਚਣ ਦਾ ਤਰੀਕਾ ਵਕਤ ਦੇ ਨਾਲ ਕਾਫੀ ਬਦਲ ਚੁੱਕਾ ਹੈ।ਇਸ ਬਾਰੇ ਟਾਈਮਜ਼ ਆਫ ਇੰਡੀਆ ਅਤੇ ਐਨਡੀਟੀਵੀ ਵਿੱਚ ਮੁੱਖ ਕਾਰਜਕਾਰੀ ਅਧਿਕਾਰੀ ਰਹਿ ਚੁੱਕੇ ਸਮੀਰ ਕਪੂਰ ਦੱਸਦੇ ਹਨ, ""ਮੌਜੂਦਾ ਵਕਤ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਪੂਰਾ ਚੈਨਲ ਜਾਂ ਪੂਰਾ ਅਖ਼ਬਾਰ ਪੇਡ ਵਰਗਾ ਨਜ਼ਰ ਆਉਂਦਾ ਹੈ।''""ਲਗਾਤਾਰ ਇੱਕੋ ਪੱਖ ਦੀ ਖ਼ਬਰ ਦਿਖਾਈ ਜਾਂਦੀ ਹੈ। ਕਿਸੇ ਨੂੰ ਕੇਵਲ ਤਾਰੀਫ ਦਿਖ ਰਹੀ ਹੈ ਤਾਂ ਕਿਸੇ ਨੂੰ ਕੇਵਲ ਆਲੋਚਨਾ ਹੀ ਨਜ਼ਰ ਆ ਰਹੀ ਹੈ।''ਕਾਨੂੰਨ ਨਾਲ ਬਦਲੇਗੀ ਤਸਵੀਰਪਰੰਜੁਆਏ ਗੁਹਾ ਠਾਕੁਰਤਾ ਇਸ 'ਤੇ ਰੋਕ ਲਗਣ ਦੀਆਂ ਸੰਭਾਵਨਾਵਾਂ ਦੇ ਬਾਰੇ ਵਿੱਚ ਕਹਿੰਦੇ ਹਨ, ""ਦੇਖੋ ਲੋਕਾਂ ਵਿੱਚ ਜਾਗਰੂਕਤਾ ਦਾ ਪੱਧਰ ਵਧ ਰਿਹਾ ਹੈ ਚੋਣ ਕਮਿਸ਼ਨ ਵੀ ਇਸ ਨੂੰ ਲੈ ਕੇ ਵੱਖ-ਵੱਖ ਤਰੀਕੇ ਦੀਆਂ ਤਜਵੀਜ਼ਾਂ ਬਣਾ ਰਹੀ ਹੈ, ਤਾਂ ਲੋਕਾਂ ਨੂੰ ਪਤਾ ਚੱਲ ਰਿਹਾ ਹੈ ਕਿ ਇਹ ਜੋ ਖ਼ਬਰ ਹੈ ਉਹ ਕਿਸੇ ਨੇ ਪੈਸੇ ਦੇ ਛਪਵਾਈ ਹੋ ਸਕਦੀ ਹੈ।''ਹਰਿਵੰਸ਼ ਪੇਡ ਨਿਊਜ਼ 'ਤੇ ਰੋਕ ਲਗਾਉਣ ਦੀ ਕਿਸੇ ਵੀ ਸੰਭਾਵਨਾ ਬਾਰੇ ਕਹਿੰਦੇ ਹਨ, ""ਮੁਸ਼ਕਿਲ ਤਾਂ ਹੈ ਪਰ ਨਾਮੁਮਕਿਨ ਨਹੀਂ ਹੈ, ਅਜਿਹਾ ਕਰਨ ਲਈ ਨਾ ਕੇਵਲ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸਾਹਮਣੇ ਆਉਣਾ ਹੋਵੇਗਾ ਸਗੋਂ ਉਨ੍ਹਾਂ ਨੂੰ ਮੀਡੀਆ ਗਰੁੱਪਾਂ ਦੇ ਮਾਲਿਕਾਂ ਨਾਲ ਮਿਲ ਕੇ ਬੈਠਣਾ ਹੋਵੇਗਾ।'' Image copyright Getty Images ਫੋਟੋ ਕੈਪਸ਼ਨ ਮਾਹਿਰਾਂ ਅਨੁਸਾਰ ਸਖ਼ਤ ਕਾਨੂੰਨ ਬਣਾਏ ਜਾਣ ਨਾਲ ਪੇਡ ਨਿਊਜ਼ ਨਾਲ ਲੜਿਆ ਜਾ ਸਕਦਾ ਹੈ ""ਇਸ ਬੀਮਾਰੀ ਨੂੰ ਦੂਰ ਕਰਨ ਲਈ ਗੱਲ ਕਰਨੀ ਹੋਵੇਗੀ। ਸਾਰਿਆਂ ਨੂੰ ਸਮਝਣਾ ਹੋਵੇਗਾ ਕਿ ਇਸ ਨਾਲ ਮੀਡੀਆ ਦੇ ਅਕਸ ਦਾ ਕਿੰਨਾ ਨੁਕਸਾਨ ਹੋ ਰਿਹਾ ਹੈ।''ਅਜੀਤ ਜੋਗੀ ਨੇ ਉਸ ਵੇਲੇ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੇ ਉਸ ਉਮੀਦਵਾਰ ਤੋਂ ਕਿਹਾ ਸੀ ਕਿ ਦੋਵੇਂ ਮਿਲ ਕੇ ਗੱਲ ਕਰ ਲਓ ਅਤੇ ਦੋਵੇਂ ਮਿਲ ਕੇ ਫੈਸਲਾ ਕਰੋ ਅਤੇ ਕਿਸੇ ਵੀ ਅਖ਼ਬਾਰ ਨੂੰ ਪੈਸੇ ਨ ਦਿਓ।ਪਰਾਂਜੁਆਏ ਗੁਹਾ ਠਾਕੁਰਤਾ ਕਹਿੰਦੇ ਹਨ, ""ਜੇ ਸਿਆਸੀ ਦਲ ਦੇ ਨੁਮਾਇੰਦੇ ਮਿਲ ਕੇ ਸੰਸਦ ਅੰਦਰ ਰਿਪ੍ਰਜ਼ੈਂਟੇਸ਼ਨ ਆਫ ਪੀਪਲਜ਼ ਐਕਟ. 1954 ਵਿੱਚ ਬਦਲਾਅ ਕਰਕੇ ਪੇਡ ਨਿਊਜ਼ ਨੂੰ ਅਪਰਾਧ ਬਣਾ ਦੇਣ ਤਾਂ ਹਾਲਾਤ ਬਦਲ ਜਾਣਗੇ।''ਰਾਜਦੀਪ ਸਰਦੇਸਾਈ ਅਨੁਸਾਰ ਕਾਨੂੰਨ ਬਣਨ ਨਾਲ ਡਰ ਤਾਂ ਪੱਕੇ ਤੌਰ 'ਤੇ ਵਧੇਗਾ ਹੀ।ਪਰ ਪੇਡ ਨਿਊਜ਼ ਨੂੰ ਰੋਕਣ ਲਈ ਕਾਨੂੰਨ ਬਣਾਉਣ ਦਾ ਮਾਹੌਲ ਨਜ਼ਰ ਨਹੀਂ ਆ ਰਿਹਾ ਹੈ।ਇਹ ਵੀ ਪੜ੍ਹੋ:ਕੀ ਨਾਈਟੀ ਪਾਉਣਾ 'ਅਸ਼ਲੀਲ' ਹੈਤਿੰਨ ਭਾਰਤੀ ਔਰਤਾਂ ਬੀਬੀਸੀ 100 ਵੂਮੈਨ ਸੂਚੀ 'ਚਅਜਿਹੇ ਵਕਤ ਵਿੱਚ ਆਪਣੇ ਸਿਆਸੀ ਕਰੀਅਰ ਵਿੱਚ ਪੈਸਿਆਂ ਦੇ ਇਸਤੇਮਾਲ ਕਾਰਨ ਬਦਨਾਮ ਹੋਏ ਅਜੀਤ ਜੋਗੀ ਹੁਣ ਭਾਵੇਂ ਆਪਣੇ ਪਰਿਵਾਰ ਅਤੇ ਛੱਤੀਸਗੜ੍ਹ ਤੱਕ ਹੀ ਰਹਿ ਗਏ ਹਨ।ਪਰ ਅਜਿਹਾ ਲਗਦਾ ਹੈ ਕਿ ਉਨ੍ਹਾਂ ਨੇ ਜੋ ਸਲਾਹ 1998-99 ਵਿੱਚ ਉਸ ਵੇਲੇ ਦੇ ਆਪਣੇ ਉਮੀਦਵਾਰ ਨੂੰ ਦਿੱਤੀ ਸੀ ਉਹੀ ਪੇਡ ਨਿਊਜ਼ ਨੂੰ ਰੋਕਣ ਦਾ ਤਰੀਕੇ ਅਜੇ ਇੱਕ ਹੱਲ ਵਜੋਂ ਦਿਖਦਾ ਹੈ।ਉਨ੍ਹਾਂ ਦੀ ਸਲਾਹ ਸੀ ਕਿ ਦੋਵੇਂ ਉਮੀਦਵਾਰ ਆਪਸ ਵਿੱਚ ਗੱਲ ਕਰਕੇ ਇਹ ਤੈਅ ਕਰ ਲਓ ਅਤੇ ਕਿਸੇ ਵੀ ਅਖ਼ਬਾਰ ਨੂੰ ਕੋਈ ਪੈਸਾ ਨਾ ਦਿਓ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੇਪ ਟਾਊਨ ਦੇ ਸਮਲਿੰਗੀਆਂ ਦੀ ਰਗਬੀ ਟੀਮ ਸਮਾਜ 'ਚ ਹੁੰਦੇ ਵਿਤਕਰੇ ਨਾਲ ਲੜ ਰਹੀ ਹੈ। ਰਗਬੀ ਖੇਡ ਸਮਲਿੰਗੀ ਲੋਕਾਂ ਨੂੰ ਜੋੜਨ 'ਚ ਸਹਾਈ ਸਾਬਤ ਹੋ ਰਿਹਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਹਿੰਦੂ ਰਾਜ ਵਿੱਚ ਹਿੰਦੂ-ਸਿੱਖ ਸੁਰੱਖਿਅਤ ਰਹੇ - ਯੋਗੀ - 5 ਅਹਿਮ ਖ਼ਬਰਾਂ 30 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46027512 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਕਿਹਾ ਕਿ ਕਸ਼ਮੀਰ ਵਿੱਚ ਜਦੋਂ ਤੱਕ ਹਿੰਦੂ ਰਾਜਾ ਦਾ ਸ਼ਾਸਨ ਰਿਹਾ ਉਦੋਂ ਤੱਕ ਸਿੱਖ ਤੇ ਹਿੰਦੂ ਸੁਰੱਖਿਅਤ ਰਹੇ।ਸੋਮਵਾਰ ਨੂੰ ਉੱਤਰ ਪ੍ਰਦੇਸ਼ ਯੂਨਿਟ ਨੇ ਲਖਨਊ ਵਿੱਚ ਸਿੱਖ ਸਮਾਗਮ ਦਾ ਆਯੋਜਨ ਕੀਤਾ ਸੀ ਅਤੇ ਇਸੇ ਨੂੰ ਸੰਬੋਧਿਤ ਕਰਦੇ ਹੋਏ ਯੋਗੀ ਨੇ ਗੱਲਾਂ ਕੀਤੀਆਂ ਹਨ।ਇੰਡੀਅਨ ਐੱਕਸਪ੍ਰੈਸ ਦੀ ਖ਼ਬਰ ਅਨੁਸਾਰ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਯੋਗੀ ਨੇ ਕਿਹਾ, ""ਜਿਵੇਂ ਹੀ ਹਿੰਦੂ ਰਾਜਾ ਦਾ ਪਤਨ ਹੋਇਆ ਹਿੰਦੂਆਂ ਦਾ ਵੀ ਪਤਨ ਹੋਣਾ ਸ਼ੁਰੂ ਹੋ ਗਿਆ। ਅੱਜ ਉੱਥੇ ਕਿਹੋ ਜਿਹੇ ਹਾਲਾਤ ਹਨ? ਕੋਈ ਖੁਦ ਨੂੰ ਸੁਰੱਖਿਅਤ ਬੋਲ ਸਕਦਾ ਹੈ? ਨਹੀਂ ਬੋਲ ਸਕਦਾ।''ਯੋਗੀ ਨੇ ਕਿਹਾ, ""ਸਾਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ, ਸੱਚਾਈ ਸਵੀਕਾਰ ਕਰਨੀ ਚਾਹੀਦੀ ਹੈ, ਫਿਰ ਉਸ ਦੇ ਅਨੁਸਾਰ ਰਣਨੀਤੀ ਬਣਾ ਕੇ ਕਾਰਜ ਕਰਨਾ ਚਾਹੀਦਾ ਹੈ।''ਅਦਿਤਿਆਨਾਥ ਨੇ ਦਾਅਵਾ ਕੀਤਾ ਕਿ ਕੁਝ ਲੋਕ ਦੋਵੇਂ ਭਾਈਚਾਰਿਆਂ ਵਿਚਾਲੇ ਮਤਭੇਦ ਪੈਦਾ ਕਰਨਾ ਚਾਹੁੰਦੇ ਹਨ।ਯੋਗੀ ਨੇ ਕਿਹਾ, ""ਜਦੋਂ ਵੀ ਉਹ ਸਾਡੇ ਵਿਚਾਲੇ ਮਤਭੇਦ ਪੈਦਾ ਕਰਨ ਵਿੱਚ ਸਫਲ ਹੋਣਗੇ ਤਾਂ ਅਸੀਂ ਉਸੇ ਤਰੀਕੇ ਨਾਲ ਅਸੁਰੱਖਿਅਤ ਹੋਵਾਂਗੇ ਜਿਵੇਂ ਹਿੰਦੂ ਤੇ ਸਿੱਖ ਅਫਗਾਨਿਸਤਾਨ ਵਿੱਚ ਹਨ।'' ""ਅੱਜ ਕਾਬੁਲ ਵਿੱਚ ਮਹਿਜ਼ 100 ਦੇ ਆਲੇ-ਦੁਆਲੇ ਹਿੰਦੂ ਤੇ ਸਿੱਖ ਬਚੇ ਹਨ ਅਤੇ ਉਨ੍ਹਾਂ ਦੇ ਵੀ ਮਾੜੇ ਹਾਲਾਤ ਹਨ।''ਯੋਗੀ ਨੇ ਕਿਹਾ, ""ਹੁਣ ਕੋਈ ਅਜਿਹੀ ਗਲਤੀ ਨਾ ਹੋਣ ਦਿੱਤੀ ਜਾਵੇ, ਜੋ ਸਾਨੂੰ ਕਸ਼ਮੀਰ, ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਤਰ੍ਹਾਂ ਪ੍ਰੇਸ਼ਾਨ ਕਰਦੀ ਰਹੇ।'' Image copyright Ravinder Robin/BBC ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਤਿੱਖੇ ਸਿਆਸੀ ਹਮਲੇ ਕੀਤੇ।ਦਹਿੰਦੁਸਤਾਨ ਟਾਈਮਜ਼ ਸੇਵਾ ਸਿੰਘ ਸੇਖਵਾਂ ਨੇ ਸੁਖਬੀਰ ਬਾਦਲ ਦੀ ਸੰਜੀਦਗੀ ਤੇ ਸਵਾਲ ਚੁੱਕੇ । ਉਨ੍ਹਾਂ ਕਿਹਾ, ""ਜੇ ਸੁਖਬੀਰ ਬਾਦਲ ਇਸ ਪੂਰੇ ਮਾਮਲੇ ਨੂੰ ਲੈ ਕੇ ਹੁੰਦੇ ਤਾਂ ਉਹ ਮੈਨੂੰ ਅਤੇ ਹੋਰ ਟਕਸਾਲੀ ਆਗੂਆਂ ਨੂੰ ਮੀਟਿੰਗ ਲਈ ਬੁਲਾਉਂਦੇ।'' ਉਨ੍ਹਾਂ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫੇ ਦੀ ਗੱਲ ਕਹਿਣ ਨੂੰ ਝੂਠ ਕਰਾਰ ਦਿੱਤਾ।ਸੇਵਾ ਸਿੰਘ ਸੇਖਵਾਂ ਨੇ ਕਿਹਾ, ""ਜੇਕਰ ਅਸੀਂ ਤਿੰਨੇ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਕਹਾਂਗੇ ਤਾਂ ਉਹ ਅਜਿਹਾ ਨਹੀਂ ਕਰਨਗੇ। ਸੁਖਬੀਰ ਬਾਦਲ ਦਾ ਬਿਆਨ ਕਾਫੀ ਦੇਰੀ ਨਾਲ ਆਇਆ ਹੈ। ਵਿਧਾਨਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਹੀ ਉਨ੍ਹਾਂ ਨੂੰ ਅਸਤੀਫੇ ਦੇਣਾ ਚਾਹੀਦਾ ਸੀ।''ਨਾਰਾਜ਼ ਟਕਸਾਲੀ ਆਗੂਆਂ ਨੂੰ ਮਨਾਉਣ ਲਈ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਸੀਨੀਅਰ ਆਗੂ ਉਨ੍ਹਾਂ ਦੇ ਬਜ਼ੁਰਗ ਹਨ ਅਤੇ ਉਹ ਉਨ੍ਹਾਂ ਦਾ ਬਹੁਤ ਸਨਮਾਨ ਕਰਦੇ ਹਨ।ਇਹ ਵੀ ਪੜ੍ਹੋ:ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਕਿਹੋ ਜਿਹੀ ਹੈ ਸੈਕਸ ਦੀ ਲਤ ਵਾਲਿਆਂ ਦੀ ਜ਼ਿੰਦਗੀ?'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਮਗਰੋਂ ਗੁਰੂਆਂ ਦੇ 'ਇਤਿਹਾਸ' 'ਤੇ ਸੁਖਬੀਰ ਦਾ ਅਲਟੀਮੇਟਮਭਾਰਤ 'ਚ ਜ਼ਹਿਰੀਲੀ ਹਵਾ ਨੇ ਕਰੀਬ 1 ਲੱਖ ਬੱਚਿਆਂ ਦੀ ਲਈ ਜਾਣ - WHOਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਅਨੁਸਾਰ ਸਾਲ 2016 ਵਿੱਚ 5 ਸਾਲਾਂ ਤੋਂ ਘੱਟ ਉਮਰ ਦੇ 1.25 ਲੱਖ ਬੱਚਿਆਂ ਦੀ ਮੌਤ ਪ੍ਰਦੂਸ਼ਿਤ ਹਵਾ ਕਾਰਨ ਹੋਈ ਹੈ। ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਵਿਸ਼ਵ ਸਿਹਤ ਸੰਗਠਨ ਦੀ ਇੱਕ ਨਵੇਂ ਅਧਿਅਨ ਮੁਤਾਬਕ ਦੁਨੀਆਂ ਵਿੱਚ ਜ਼ਹਿਰੀਲੀ ਹਵਾ ਕਾਰਨ ਮਰਨ ਵਾਲੇ ਹਰੇਕ 5 ਬੱਚਿਆਂ ਵਿਚੋਂ ਇੱਕ ਭਾਰਤ ਦਾ ਬੱਚਾ ਹੈ। Image copyright AFP ਫੋਟੋ ਕੈਪਸ਼ਨ ਪ੍ਰਦੂਸ਼ਨ ਕਾਰਨ ਦੁਨੀਆਂ ਵਿੱਚ ਮਰਨ ਵਾਲੇ ਹਰੇਕ ਪੰਜ ਬੱਚਿਆਂ ਵਿਚੋਂ ਇੱਕ ਭਾਰਤ ਦਾ 'ਹਵਾ ਪ੍ਰਦੂਸ਼ਨ ਅਤੇ ਬੱਚਿਆਂ ਦੀ ਸਿਹਤ: ਸਾਫ ਹਵਾ ਨਿਰਧਾਰਿਤ ਕਰਨਾ' ਦੇ ਸਿਰਲੇਖ ਹੇਠ ਇਹ ਅਧਿਅਨ ਛਪਿਆ ਹੈ।ਉਸ ਵਿੱਚ ਦੱਸਿਆ ਗਿਆ ਹੈ ਕਿ ਘਰ ਵਿੱਚ ਖਾਣਾ ਬਣਾਉਣ, ਰੌਸ਼ਨੀ ਕਰਨ ਆਦਿ ਨਾਲ ਪੈਦਾ ਹੋਈ ਪ੍ਰਦੂਸ਼ਿਤ ਹਵਾ ਭਾਰਤ ਵਿੱਚ ਸਾਲ 2016 ਵਿੱਚ 5 ਸਾਲਾ ਤੋਂ ਘੱਟ ਉਮਰ ਦੇ ਕਰੀਬ 67 ਹਜ਼ਾਰ ਬੱਚਿਆਂ ਦੀ ਮੌਤ ਦਾ ਕਾਰਨ ਬਣੀ ਹੈ। ਅਧਿਐਨ ਨੇ ਇਹ ਵੀ ਦੱਸਿਆ ਹੈ ਕਿ ਸਾਲ 2016 ਵਿੱਚ ਹੀ ਇਸੇ ਉਮਰ ਦੇ ਕਰੀਬ 61 ਹਜ਼ਾਰ ਬੱਚਿਆਂ ਦੀ ਬਾਹਰੀ ਪ੍ਰਦੂਸ਼ਿਤ ਹਵਾ ਖ਼ਾਸ ਕਰ ਪੀਐਮ2.5, ਗੱਡੀਆਂ, ਇੰਡਸਟਰੀ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਅਤੇ ਹੋਰ ਕਈ ਕਾਰਨਾਂ ਕਰਕੇ ਮੌਤ ਹੋਈ ਹੈ। ਸਾਲ 2017-18 ਦੀਆਂ ਇਤਿਹਾਸ ਦੀਆਂ ਕਿਤਾਬਾਂ ਪੜ੍ਹਾਈਆਂ ਜਾਣਗੀਆਂਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ 11ਵੀਂ ਅਤੇ 12ਵੀਂ ਵਿੱਚ ਸਾਲ 2017-18 ਦੀਆਂ ਇਤਿਹਾਸ ਦੀਆਂ ਕਿਤਾਬਾਂ ਤੋਂ ਪੜ੍ਹਾਉਣ ਦੇ ਨਿਰਦੇਸ਼ ਦਿੱਤੇ। Image copyright Getty Images ਫੋਟੋ ਕੈਪਸ਼ਨ 11ਵੀਂ ਅਤੇ 12ਵੀਂ ਅਕਾਦਮਿਕ ਸੈਸ਼ਨ ਲਈ 2017-18 ਦੀਆਂ ਕਿਤਾਬਾਂ ਦੀ ਵਰਤੀਆਂ ਜਾਣਗੀਆਂ। ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵਿਸ਼ਲੇਸ਼ਕਾਂ ਵੱਲੋਂ ਰਿਵਿਊ ਕੀਤੇ ਜਾਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੇ ਕਿਤਾਬਾਂ ਵਿੱਚ ""ਇਤਿਹਾਸ ਨੂੰ ਤੋੜ-ਮਰੋੜ ਕੇ"" ਪੇਸ਼ ਲਈ ਵੱਡੇ ਅੰਦੋਲਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਇਸ ਬਾਰੇ ਟਵੀਟ ਕਰਕੇ ਕਿਹਾ ਕਿ ਅਕਾਦਮਿਕ ਸੈਸ਼ਨ ਲਈ 2017-18 ਦੀਆਂ ਕਿਤਾਬਾਂ ਹੀ ਵਰਤੀਆਂ ਜਾਣਗੀਆਂ। Image Copyright @RT_MediaAdvPbCM @RT_MediaAdvPbCM Image Copyright @RT_MediaAdvPbCM @RT_MediaAdvPbCM ਸੂਬਾ ਸਰਕਾਰ ਵੱਲੋਂ ਪ੍ਰੋ. ਕ੍ਰਿਪਾਲ ਸਿੰਘ ਦੀ ਅਗਵਾਈ ਵਿੱਚ ਬਣਾਇਆ ਗਿਆ ਇਤਿਹਾਸਕਾਰਾਂ ਦਾ ਪੈਨਲ ਮਈ ਵਿੱਚ ਬਣਾਇਆ ਗਿਆ ਸੀ।ਇਹ ਵੀ ਪੜ੍ਹੋ:'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਗੁਰੂ ਸਾਹਿਬਾਨ ਦਾ ਇਤਿਹਾਸ ਬਣਿਆ 'ਸਿਆਸੀ ਸਿਲੇਬਸ'ਸਰਕਾਰ ਨੇ ਰੋਕੀ ਇਤਿਹਾਸ ਦੀ ਵਿਵਾਦਤ ਕਿਤਾਬਉਹ ਪੁਲ ਜਿੱਥੇ ਪਰਵਾਸੀਆਂ ਨੇ ਅਮਰੀਕਾ ਜਾਣ ਲਈ ਲਾਏ ਡੇਰੇਇੰਡੋਨੇਸ਼ੀਆ ਜਹਾਜ਼ ਹਾਦਸਾ - ਜਹਾਜ ਵਿੱਚ 'ਪਹਿਲਾਂ ਹੀ ਖ਼ਰਾਬੀ ਸੀ'ਜਕਾਰਤਾ ਤੋਂ ਉਡਾਣ ਭਰਨ ਤੋਂ 13 ਮਿੰਟ ਬਾਅਦ ਹੀ ਕਰੈਸ਼ ਹੋਣ ਵਾਲਾ ਇੰਡੋਨੇਸ਼ੀਆ ਲਾਇਨ ਏਅਰ ਦੇ ਜਹਾਜ਼ ਵਿੱਚ ਇੱਕ ਦਿਨ ਪਹਿਲਾਂ ਹੀ ਤਕਨੀਕੀ ਖ਼ਰਾਬੀ ਆਈ ਸੀ। Image copyright AFP ਫੋਟੋ ਕੈਪਸ਼ਨ ਤਕਨੀਕੀ ਲਾਗ ਮੁਤਾਬਕ ਇੰਡੋਨੇਸ਼ੀਆ ਲਾਇਨ ਏਅਰ ਦੇ ਜਹਾਜ਼ ਵਿੱਚ ਪਹਿਲਾਂ ਹੀ ਤਕਨੀਕੀ ਖ਼ਰਾਬੀ ਸੀ। ਐਤਵਾਰ ਨੂੰ ਬਾਲੀ ਵਿੱਚ ਤਕਨੀਕੀ ਲਾਗ ਨੋ ਬੀਬੀਸੀ ਨੂੰ ਦੱਸਿਆ ਕਿ ਉਸ ਵਿੱਚ "" ਇੱਕ ਦਿਨ ਪਹਿਲਾਂ ਤਕਨੀਕੀ ਖ਼ਰਾਬੀ ਆਈ ਸੀ ਅਤੇ ਪਾਇਲਟ ਨੇ ਪਹਿਲਾਂ ਹੀ ਅਧਿਕਾਰੀ ਨੂੰ ਸੌਂਪਣਾ ਪਿਆ ਸੀ।""ਬੋਇੰਗ 737 ਵਿੱਚ ਕ੍ਰਿਊ ਮੈਂਬਰਾਂ ਸਣੇ 189 ਮੁਸਾਫ਼ਰ ਸਨ ਅਤੇ ਫਲਾਈਟ JT-610 ਰਾਜਧਾਨੀ ਇੰਡੋਨੇਸ਼ੀਆ ਤੋਂ ਬੰਗਕਾ ਬੈਲੀਟੰਗ ਦੇ ਸ਼ਹਿਰ ਪੰਗਕਲ ਪਿੰਨਗ ਲਈ ਉਡਾਣ 'ਤੇ ਸੀ।ਇਸ ਦੌਰਾਨ ਬਚਾਅ ਕਰਮੀਆਂ ਨੂੰ ਕੁਝ ਲਾਸ਼ਾਂ ਅਤੇ ਲੋਕਾਂ ਦਾ ਸਾਮਾਨ ਮਿਲਿਆ ਹੈ, ਜਿਸ ਵਿੱਚ ਬੱਚਿਆਂ ਦੀਆਂ ਜੁੱਤੀਆਂ ਸ਼ਾਮਿਲ ਹਨ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ। ਇਹ ਵੀ ਪੜ੍ਹੋ:'ਆਖ਼ਰੀ ਵਾਰ ਮੈਂ ਉਸਨੂੰ ਕਿਹਾ ਸੀ, ਆਪਣਾ ਖਿਆਲ ਰੱਖੀਂ'ਬਲਾਗ: 'ਟਰੰਪ ਨੇ ਮੋਦੀ ਨੂੰ ਦਿਖਾਈ ਲਾਲ ਝੰਡੀ' ਆਨਲਾਈਨ ਡੇਟਿੰਗ ਦੇ ਅਜਿਹੇ ਦਿਲਚਸਪ ਤਜਰਬੇ ਤੁਸੀਂ ਵੀ ਕੀਤੇ ਹਨ?ਉਹ ਰਾਸ਼ਟਰਪਤੀ ਜਿਸਦਾ ਟਰੇਡਮਾਰਕ ਹੈ 'ਬੰਦੂਕ ਦਾ ਨਿਸ਼ਾਨ' Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਘਰੇਲੂ ਹਿੰਸਾ ਰੋਕਣੀ ਹੈ ਤਾਂ ਇਹ ਤਰੀਕਾ ਅਪਣਾਓ 30 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46390417 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਅਫਰੀਕਾ ਦੇ ਰਵਾਂਡਾ ਵਿੱਚ ਇੱਕ ਮੁਹਿੰਮ ਤਹਿਤ ਮਰਦਾਂ ਨੂੰ ਘਰ ਦਾ ਕੰਮ ਸਿਖਾਇਆ ਜਾ ਰਿਹਾ ਹੈ ਤਾਂ ਜੋ ਘਰੇਲੂ ਹਿੰਸਾ ਨੂੰ ਘੱਟ ਕੀਤਾ ਜਾ ਸਕੇ।ਹਾਲ ਵਿੱਚ ਆਈ ਇੱਕ ਖੋਜ ਅਨੁਸਾਰ ਇਸ ਮੁਹਿੰਮ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।ਮੁਹੋਜ਼ਾ ਜੀਨ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ। ਉਹ ਸਮਝਦਾ ਸੀ ਕਿ ਜਿਸ ਨਾਲ ਉਸ ਨੇ ਵਿਆਹ ਕੀਤਾ ਹੈ ਉਹ ਸਿਰਫ ਬੱਚੇ ਪੈਦਾ ਕਰਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਹੀ ਹੈ।ਮੁਹੋਜ਼ਾ ਨੇ ਕਿਹਾ, ""ਮੈਂ ਆਪਣੇ ਪਿਤਾ ਦੇ ਕਦਮਾਂ 'ਤੇ ਚੱਲ ਰਿਹਾ ਸੀ। ਮੇਰੇ ਪਿਤਾ ਘਰ ਦਾ ਕੋਈ ਕੰਮ ਨਹੀਂ ਕਰਦੇ ਸੀ। ਜਦੋਂ ਮੈਂ ਘਰ ਪਰਤਦਾ ਤੇ ਮੈਨੂੰ ਕੋਈ ਕੰਮ ਪੂਰਾ ਨਹੀਂ ਮਿਲਦਾ ਸੀ ਤਾਂ ਮੈਂ ਆਪਣੀ ਪਤਨੀ ਨੂੰ ਕੁੱਟਦਾ ਸੀ।''BBC 100 Women ਅੰਕੜਿਆਂ ਦੇ ਪਿੱਛੇ ਦੀ ਕਹਾਣੀ ਬਾਰੇ ਹੋਰ ਜਾਣਨਾ ਚਾਹੁੰਦਾ ਹੈ। ਅਸੀਂ ਅਕਤੂਬਰ ਮਹੀਨਾ ਲਿੰਗ ਆਧਾਰ ਹੱਤਿਆਵਾਂ ਬਾਰੇ ਪਤਾ ਲਗਾਉਣ ਵਿੱਚ ਬਤੀਤ ਕੀਤਾ। ਇਨ੍ਹਾਂ ਵਿੱਚੋਂ ਅਸੀਂ ਕੁਝ ਕਹਾਣੀਆਂ ਤੁਹਾਡੇ ਨਾਲ ਸਾਂਝਾੀਆਂ ਕਰਾਂਗੇ। ""ਮੈਂ ਉਸ ਨੂੰ ਆਲਸੀ ਅਤੇ ਨਲਾਇਕ ਕਹਿੰਦਾ ਸੀ ਅਤੇ ਕਹਿੰਦਾ ਸੀ ਕਿ ਉਸ ਨੂੰ ਆਪਣੇ ਮਾਪਿਆਂ ਦੇ ਘਰ ਵਾਪਸ ਚਲੇ ਜਾਣਾ ਚਾਹੀਦਾ ਹੈ।''ਪਰ ਫਿਰ ਕੁਝ ਬਦਲਿਆ, ਮੁਹੋਜ਼ਾ ਨੇ ਖਾਣਾ ਬਣਾਉਣਾ ਅਤੇ ਸਫ਼ਾਈ ਕਰਨਾ ਸਿੱਖਿਆ। Image copyright ELAINE JUNG ਫੋਟੋ ਕੈਪਸ਼ਨ ਮੁਹੋਜ਼ਾ ਦੇ ਵਤੀਰੇ ਵਿੱਚ ਘਰ ਦਾ ਕੰਮ ਕਰਨ ਤੋਂ ਬਾਅਦ ਕਾਫੀ ਬਦਲਾਅ ਆਇਆ ਹੈ ਰਵਾਂਡਾ ਦੇ ਪੂਰਬੀ ਸੂਬੇ ਦੇ ਇੱਕ ਪਿੰਡ ਵਿੱਚ ਇੱਕ ਮੁਹਿੰਮ ਤਹਿਤ ਮਰਦਾਂ ਨੂੰ ਘਰੇਲੂ ਕੰਮਕਾਜ ਅਤੇ ਬੱਚਿਆਂ ਦੀ ਦੇਖਭਾਲ ਕਰਨਾ ਸਿਖਾਇਆ ਜਾ ਰਿਹਾ ਹੈ।ਮੁਹੋਜ਼ਾ ਦੱਸਦੇ ਹਨ ਕਿ ਇਸ ਪ੍ਰੋਜੈਕਟ ਦਾ ਨੂੰ 'ਬੰਦੇਬੇਰੇਹੋ' ਜਾਂ 'ਰੋਲ ਮਾਡਲ' ਕਿਹਾ ਜਾਂਦਾ ਹੈ। ਉਸ ਦੇ ਅਨੁਸਾਰ ਇਸ ਪ੍ਰੋਜੈਕਟ ਨਾਲ ਉਸ ਦਾ ਵਤੀਰਾ ਬਦਲਿਆ ਹੈ।ਇਹ ਵੀ ਪੜ੍ਹੋ:ਦੁਨੀਆਂ ਭਰ 'ਚ ਰੋਜ਼ਾਨਾ 137 ਔਰਤਾਂ ਦਾ ਹੁੰਦਾ ਹੈ ਕਤਲਪੇਡ ਨਿਊਜ਼ ਦਾ ਕਾਰੋਬਾਰ ਇਸ ਤਰ੍ਹਾਂ ਚੱਲਦਾ ਹੈ5G ਚੀਨੀ ਫੋਨ ਤੋਂ ਕਿਉਂ ਡਰ ਰਹੇ ਨੇ ਕਈ ਦੇਸ ਉਸ ਨੇ ਕਲਾਸਾਂ ਵਿੱਚ ਹਿੱਸਾ ਲਿਆ। ਕਲਾਸਾਂ ਵਿੱਚ ਖਾਣਾ ਬਣਾਉਣ ਤੋਂ ਲੈ ਕੇ ਸਾਫ-ਸਫਾਈ ਤੱਕ ਦਾ ਹਰ ਕੰਮ ਸਿਖਾਇਆ ਗਿਆ। ਇਸ ਦੇ ਨਾਲ ਹੀ ਕਲਾਸ ਵਿੱਚ ਇਸ ਬਾਰੇ ਵੀ ਚਰਚਾ ਹੋਈ ਕਿ ਕਿਵੇਂ ਔਰਤਾਂ ਦੇ ਮਰਦਾਂ ਦੇ ਕੰਮ ਨੂੰ ਲੈ ਕੇ ਰੂੜੀਵਾਦੀ ਸੋਚ ਨੂੰ ਬਦਲਿਆ ਜਾਵੇ।ਮੁਹੋਜ਼ਾ ਨੇ ਦੱਸਿਆ, ""ਉਹ ਸਾਡੇ ਤੋਂ ਪੁੱਛਦੇ ਹਨ ਕਿ ਤੁਹਾਡੇ ਵਿੱਚੋਂ ਕੌਣ ਘਰ ਸਾਫ ਕਰਦਾ ਹੈ ਤਾਂ ਕੋਈ ਵੀ ਜਵਾਬ ਨਹੀਂ ਆਉਂਦਾ।'''ਅਸੀਂ ਘਰ ਜਾ ਕੇ ਕੰਮ ਦਾ ਅਭਿਆਸ ਕਰਦੇ ਸੀ'ਇਸ ਪ੍ਰੋਜੈਕਟ ਜ਼ਰੀਏ ਮੁਹੋਜ਼ਾ ਨੂੰ ਉਹ ਕੰਮ ਕਰਨਾ ਸਿਖਾਇਆ ਜਾਂਦਾ ਹੈ ਜੋ ਕਦੇ ਉਸ ਨੂੰ ਲਗਦਾ ਸੀ ਕਿ ਉਹ ਉਸ ਦੀ ਪਤਨੀ ਦੇ ਕਰਨ ਲਈ ਹੈ।ਮੁਹੋਜ਼ਾ ਨੇ ਕਿਹਾ, ""ਅਸੀਂ ਘਰ ਜਾ ਕੇ ਕੰਮ ਦਾ ਅਭਿਆਸ ਕਰਦੇ ਸੀ।''""ਫਿਰ ਅਸੀਂ ਟਰੇਨਿੰਗ ਲਈ ਵਾਪਸ ਜਾਂਦੇ ਸੀ ਅਤੇ ਗਵਾਹ ਵੀ ਲੈ ਕੇ ਜਾਂਦੇ ਸੀ ਜੋ ਸਾਡੇ ਵਿੱਚ ਹੋਏ ਬਦਲਾਅ ਦੀ ਗਵਾਹੀ ਭਰ ਸਕਣ।''""ਮੈਂ ਜਾਣਦਾ ਹਾਂ ਕਿਵੇਂ ਖਾਣਾ ਬਣਾਇਆ ਜਾਂਦਾ ਹੈ, ਕਿਵੇਂ ਬੱਚਿਆਂ ਦੇ ਕੱਪੜੇ ਧੋਤੇ ਜਾਂਦੇ ਹਨ, ਕਿਵੇਂ ਸਫ਼ਾਈ ਕੀਤੀ ਜਾਂਦੀ ਹੈ।''ਮੁਹੋਜ਼ਾ ਲਈ ਇਹ ਕੰਮ ਆਸਾਨ ਨਹੀਂ ਸੀ। ਉਸ ਦੇ ਦੋਸਤ ਉਸ ਨੂੰ ਰੋਕਦੇ ਸਨ ਅਤੇ ਕਹਿੰਦੇ ਸਨ, ""ਅਸਲੀ ਮਰਦ ਖਾਣਾ ਨਹੀਂ ਬਣਾਉਂਦੇ ਹਨ।''ਉਸ ਨੇ ਦੱਸਿਆ, ""ਮੇਰਾ ਪਰਿਵਾਰ ਤੇ ਮੇਰੇ ਦੋਸਤ ਕਹਿਣ ਲੱਗੇ ਸੀ ਕਿ ਮੇਰੀ ਪਤਨੀ ਨੇ ਸ਼ਾਇਦ ਮੈਨੂੰ ਕੁਝ ਖਿਲਾ ਦਿੱਤਾ ਹੈ।'' Image copyright ELAINE JUNG ਫੋਟੋ ਕੈਪਸ਼ਨ ਮੁਹੋਜ਼ਾ ਹੁਣ ਆਪਣੀ ਪਤਨੀ ਨਾਲ ਘਰ ਦਾ ਸਾਰਾ ਕੰਮ ਕਰਦੇ ਹਨ ਪਰ ਮੁਹੋਜ਼ਾ ਨੇ ਆਪਣਾ ਕੰਮ ਜਾਰੀ ਰੱਖਿਆ ਕਿਉਂਕਿ ਉਸ ਨੂੰ ਆਪਣੇ ਪਰਿਵਾਰ ਨੂੰ ਹੁੰਦਾ ਫਾਇਦਾ ਨਜ਼ਰ ਆ ਰਿਹਾ ਸੀ।ਹੁਣ ਉਹ ਖੁਦ ਨੂੰ ਬੱਚਿਆਂ ਦੇ ਹੋਰ ਕਰੀਬ ਮਹਿਸੂਸ ਕਰ ਰਿਹਾ ਸੀ। ਉਸ ਦੀ ਪਤਨੀ ਹੁਣ ਕੇਲਿਆਂ ਦਾ ਵਪਾਰ ਕਰਦੀ ਹੈ ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ।ਮੁਹੋਜ਼ਾ ਨੇ ਕਿਹਾ, ""ਮੇਰੀ ਪਤਨੀ ਹੁਣ ਜਿਸ ਤਰੀਕੇ ਨਾਲ ਮੇਰੇ ਨਾਲ ਪੇਸ਼ ਆਉਂਦੀ ਹੈ ਉਹ ਪਹਿਲੇ ਤੋਂ ਵੱਖਰਾ ਹੈ।''""ਉਹ ਮੇਰੇ ਨਾਲ ਬੁਰੇ ਤਰੀਕੇ ਨਾਲ ਪੇਸ਼ ਆਉਂਦੀ ਸੀ ਕਿਉਂਕਿ ਮੇਰਾ ਵੀ ਉਸ ਨਾਲ ਬੁਰਾ ਵਤੀਰਾ ਸੀ ਪਰ ਹੁਣ ਅਸੀਂ ਇੱਕ-ਦੂਜੇ ਦੀ ਗੱਲ ਨੂੰ ਸੁਣਦੇ ਹਾਂ।''""ਮੈਂ ਉਸ ਨੂੰ ਕਿਸੇ ਕੰਮ ਲਈ ਨਹੀਂ ਰੋਕਦਾ ਹਾਂ। ਅਸੀਂ ਦੋਵੇਂ ਕੰਮ ਕਰ ਰਹੇ ਹਾਂ। ਪਹਿਲਾਂ ਮੈਨੂੰ ਲਗਦਾ ਸੀ ਕਿ ਉਸ ਨੂੰ ਘਰ ਬੈਠਣਾ ਚਾਹੀਦਾ ਹੈ ਅਤੇ ਮੇਰੀ ਹਰ ਲੋੜ ਲਈ ਮੌਜੂਦ ਰਹਿਣਾ ਚਾਹੀਦਾ ਹੈ।''ਡਰ ਅਤੇ ਆਜ਼ਾਦੀਮੁਹੋਜ਼ਾ ਦੀ ਪਤਨੀ ਮੂਸਾਬਈਮਾਨਾ ਡੈਲਫਿਨ ਅਨੁਸਾਰ ਪਹਿਲਾਂ ਉਸ ਕੋਲ ਬੇਹੱਦ ਘੱਟ ਆਜ਼ਾਦੀ ਸੀ ਅਤੇ ਡਰ ਵੱਧ ਸੀ।ਉਸ ਨੇ ਦੱਸਿਆ, ""ਪਹਿਲਾਂ ਮੈਂ ਖੁਦ ਨੂੰ ਇੱਕ ਮਜਦੂਰ ਸਮਝਦੀ ਸੀ ਪਰ ਫਿਰ ਮੈਨੂੰ ਲਗਦਾ ਸੀ ਕਿ ਮਜਦੂਰ ਨੂੰ ਵੀ ਤਨਖ਼ਾਹ ਮਿਲਦੀ ਹੈ।''""ਮੈਂ ਕਦੇ ਨਹੀਂ ਸੋਚਿਆ ਸੀ ਕਿ ਔਰਤ ਕੋਲ ਆਪਣਾ ਖੁਦ ਦਾ ਪੈਸਾ ਵੀ ਹੋ ਸਕਦਾ ਹੈ ਕਿਉਂਕਿ ਮੈਂ ਕਦੇ ਵੀ ਪੈਸਾ ਕਮਾਉਣ ਬਾਰੇ ਸੋਚਿਆ ਨਹੀਂ ਸੀ।''""ਮੈਨੂੰ ਪੂਰੀ ਆਜ਼ਾਦੀ ਹੈ। ਮੈਂ ਹੁਣ ਬਾਹਰ ਜਾ ਕੇ ਆਮ ਬੰਦਿਆਂ ਵਾਂਗ ਕੰਮ ਕਰਦੀ ਹਾਂ।''ਇਹ ਵੀ ਪੜ੍ਹੋ:ਤਾਲਿਬਾਨ ਹੁਣ ਔਰਤਾਂ ਦੇ ਹੱਕ ਦੀ ਗੱਲ ਕਰਨ ਲੱਗੇਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕ'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਡੈਲਫਿਨਸ ਸਵੇਰੇ ਪੰਜ ਵਜੇ ਕੰਮ ਲਈ ਨਿਕਲਦੀ ਹੈ ਤੇ ਮੁਹੋਜ਼ਾ ਘਰ ਵਿੱਚ ਬੱਚਿਆਂ ਦਾ ਧਿਆਨ ਰੱਖਦਾ ਹੈ।ਉਸ ਨੇ ਦੱਸਿਆ, ""ਮੈਂ ਘਰ ਆਉਂਦੀ ਹਾਂ ਤਾਂ ਖਾਣਾ ਤਿਆਰ ਹੁੰਦਾ ਹੈ।''ਇਸ ਪ੍ਰੋਜੈਕਟ ਨੂੰ ਦੱਖਣੀ ਅਮਰੀਕਾ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਨਾਂ ਮੈਨਕੇਅਰ ਰੱਖਿਆ ਗਿਆ ਸੀ। ਇਹ ਮੁਹਿੰਮ ਦਾ ਮੰਨਣਾ ਸੀ ਕਿ ਬਰਾਬਰਤਾ ਅਸਲ ਵਿੱਚ ਉਦੋਂ ਹੀ ਹਾਸਿਲ ਕੀਤੀ ਜਾ ਸਕਦੀ ਹੈ ਜਦੋਂ ਮਰਦ ਘਰ ਦਾ ਅੱਧਾ ਕੰਮ ਕਰਨਗੇ।ਲਿੰਗ ਬਰਾਬਰਤਾ ਬਾਰੇ ਸਮਝ ਵਧੀਇਸ ਪ੍ਰੋਜੈਕਟ ਵਿੱਚ ਹਿੱਸਾ ਲੈਣ ਵਾਲੇ ਜੋੜਿਆਂ ਬਾਰੇ ਕੀਤੀ ਇੱਕ ਸਟੱਡੀ ਵਿੱਚ ਪਤਾ ਲਗਿਆ ਕਿ ਰਵਾਂਡਾ ਵਿੱਚ ਦੋ ਸਾਲ ਤੱਕ ਕਲਾਸਾਂ ਲੈਣ ਤੋਂ ਬਾਅਦ ਮਰਦਾਂ ਦਾ ਔਰਤਾਂ ਪ੍ਰਤੀ ਹਿੰਸਕ ਰਵੱਈਆ ਘੱਟ ਹੋਇਆ ਸੀ।ਪਰ ਸਟੱਡੀ ਮੁਤਾਬਿਕ ਹਰ ਤਿੰਨ ਵਿੱਚੋਂ ਇੱਕ ਔਰਤ ਜਿਸ ਦਾ ਪਤੀ ਇਸ ਪ੍ਰੋਜੈਕਟ ਵਿੱਚ ਹਿੱਸਾ ਲੈ ਰਿਹਾ ਸੀ ਉਹ ਅਜੇ ਵੀ ਘਰੇਲੂ ਹਿੰਸਾ ਨਾਲ ਪੀੜਤ ਹੈ।ਨੈਸ਼ਨਲ ਇੰਸਟੀਟਿਊਟ ਆਫ ਸਟੈਟਿਕਸ ਰਵਾਂਡਾ ਅਨੁਸਾਰ 2015 ਵਿੱਚ 52 ਫੀਸਦ ਮਰਦ ਆਪਣੀਆਂ ਪਤਨੀਆਂ ਨਾਲ ਹਿੰਸਕ ਵਤੀਰਾ ਅਪਣਾਉਂਦੇ ਸਨ। Image copyright ELAINE JUNG ਫੋਟੋ ਕੈਪਸ਼ਨ ਮੁਹੋਜ਼ਾ ਹੁਣ ਉਹ ਕੰਮ ਕਰਦਾ ਹੈ ਜੋ ਪਹਿਲਾਂ ਉਸ ਨੂੰ ਲਗਦਾ ਸੀ ਕਿ ਉਸ ਦੀ ਪਤਨੀ ਨੂੰ ਕਰਨੇ ਚਾਹੀਦੇ ਹਨ ਰਵਾਂਡਾ ਮੈਨਜ਼ ਰਿਸੋਰਸ ਸੈਂਟਰ ਦੇਸ ਵਿੱਚ ਇਹ ਸੈਂਟਰ ਚਲਾਉਂਦੀ ਹੈ ਅਤੇ ਹੁਣ ਉਹ ਇਸ ਪ੍ਰੋਜੈਕਟ ਦਾ ਵਿਸਥਾਰ ਕਰਨਾ ਚਾਹੁੰਦੀ ਹੈ।ਸੈਂਟਰ ਦੇ ਚੈਅਰਮੈਨ ਫੀਡਲ ਰੁਤਾਈਸਿਰੀ ਨੇ ਦੱਸਿਆ, ""ਸਾਡੇ ਸਮਾਜ ਵਿੱਚ ਅਜੇ ਵੀ ਗਲਤ ਰਵਾਇਤਾਂ ਹਨ, ਸੱਭਿਆਚਾਰਕ ਰੁਕਾਵਟਾਂ ਹਨ, ਜਿਸ ਕਰਕੇ ਰਵਾਂਡਾ ਵਿੱਚ ਔਰਤਾਂ ਪ੍ਰਤੀ ਘਰੇਲੂ ਹਿੰਸਾ ਵੱਡੇ ਪੱਧਰ 'ਤੇ ਹੁੰਦੀ ਹੈ।''""ਇੱਥੇ ਮਰਦ ਬੱਚਿਆਂ ਦਾ ਖਿਆਲ ਨਹੀਂ ਰੱਖਦੇ ਹਨ। ਅਜੇ ਵੀ ਮਰਦਾਂ ਕੋਲ ਸੈਕਸ ਤੇ ਪੈਸਾ ਦੇ ਇਸਤੇਮਾਲ ਬਾਰੇ ਅਤੇ ਫੈਸਲਾ ਲੈਣ ਬਾਰੇ ਹੱਕ ਹੁੰਦਾ ਹੈ ਪਰ ਜਦੋਂ ਮਰਦ ਬੱਚਿਆਂ ਦਾ ਧਿਆਨ ਰੱਖਦੇ ਹਨ ਤਾਂ ਉਨ੍ਹਾਂ ਦੀ ਸੋਚ ਵਿੱਚ ਸਕਾਰਾਤਮਕ ਬਦਲਾਅ ਹੁੰਦਾ ਹੈ।''ਉਹ ਲਿੰਗ ਬਰਾਬਰਤਾ ਦੀ ਅਹਿਮੀਅਤ ਨੂੰ ਸਮਝਦੇ ਹਨ। ਇਹ ਪ੍ਰੋਗਰਾਮ ਕੇਵਲ ਮੁਹੋਜ਼ਾ ਤੇ ਡੈਲਫਿਨ ਲਈ ਫਾਇਦੇਮੰਦ ਨਹੀਂ ਸਗੋਂ ਪੂਰੇ ਸਮਾਜ ਨੂੰ ਇਸ ਨਾਲ ਲਾਭ ਪਹੁੰਚ ਰਿਹਾ ਹੈ।ਮੁਹੋਜ਼ਾ ਨੇ ਦੱਸਿਆ, ""ਅਸੀਂ ਵਿਆਹ ਦੇ ਦਸ ਸਾਲ ਬਾਅਦ ਹਨੀਮੂਨ ਮਨਾ ਰਹੇ ਹਾਂ।''""ਜਦੋਂ ਵੀ ਗੁਆਂਢ ਵਿੱਚ ਕੋਈ ਕਲੇਸ਼ ਹੁੰਦਾ ਹੈ ਤਾਂ ਸਾਡੇ ਕੋਲ ਸਲਾਹ ਲਈ ਜਾਂਦੀ ਹੈ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੂੰ ਸਾਡੇ ਪਰਿਵਾਰ ਵਿੱਚ ਕੋਈ ਸਮੱਸਿਆ ਨਜ਼ਰ ਨਹੀਂ ਆਉਂਦੀ।''ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੀ ਮੋਬਾਈਲ 'ਤੇ ਗੇਮ ਖੇਡਣਾ ਬਿਮਾਰੀ ਹੈ? ਸਰੋਜ ਸਿੰਘ ਬੀਬੀਸੀ ਪੱਤਰਕਾਰ 23 ਜੂਨ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44564384 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸਾਢੇ 4 ਸਾਲ ਦੀ ਸਨਾਇਆ (ਬਦਲਿਆ ਹੋਇਆ ਨਾਮ) ਸਵੇਰੇ ਬੁਰਸ਼ ਕਰਨ ਤੋਂ ਲੈ ਕੇ ਨਾਸ਼ਤਾ ਕਰਨ ਅਤੇ ਪਲੇਅ ਸਕੂਲ ਜਾਣ ਤੱਕ ਹਰ ਕੰਮ ਮੋਬਾਈਲ 'ਤੇ ਕਾਰਟੂਨ ਦੇਖਦੇ ਹੋਏ ਕਰਦੀ ਹੈ।ਜਦੋਂ ਹੱਥ ਵਿੱਚ ਬੁਰਸ਼ ਜਾਂ ਖਾਣ ਲਈ ਕੋਈ ਚੀਜ਼ ਨਹੀਂ ਹੁੰਦੀ ਤਾਂ ਸਨਾਇਆ ਮੋਬਾਈਲ 'ਤੇ 'ਐਂਗਰੀ ਬਰਡ' ਗੇਮ ਖੇਡਣ ਲਗਦੀ ਹੈ।ਗੇਮ ਦਾ ਸ਼ਾਰਟਕੱਟ ਮੋਬਾਈਲ ਸਕ੍ਰੀਨ 'ਤੇ ਨਹੀਂ ਹੈ, ਪਰ ਯੂ-ਟਿਊਬ 'ਤੇ ਵਾਇਸ ਸਰਚ ਨਾਲ ਸਨਾਇਆ ਨੂੰ ਐਂਗਰੀ ਬਰਡ ਲੱਭਣ ਵਿੱਚ ਬਿਲਕੁਲ ਵੀ ਸਮਾਂ ਨਹੀਂ ਲਗਦਾ।AAP ਵਿਧਾਇਕ ਅਮਰਜੀਤ ਸੰਦੋਆ 'ਤੇ ਹਮਲਾ, ਪੀਜੀਆਈ ਭਰਤੀ'ਬੱਚਿਆਂ ਦੀਆਂ ਤਸਵੀਰਾਂ ਵੇਖ ਮੇਰਾ ਦਿਲ ਪਸੀਜ ਗਿਆ'ਬੰਦਿਸ਼ਾਂ ਤੋਂ ਆਜ਼ਾਦੀ ਵੱਲ ਜਾਣ ਵਾਲੀ ਮਿਸ ਇੰਡੀਆ ਉਸਦੇ ਹੱਥਾਂ ਦੇ ਸਾਈਜ਼ ਤੋਂ ਵੱਡੇ ਮੋਬਾਈਲ 'ਤੇ ਉਸ ਦੀਆਂ ਉਂਗਲੀਆਂ ਐਨੀ ਤੇਜ਼ੀ ਨਾਲ ਦੌੜਦੀਆਂ ਹਨ ਜਿੰਨੀਆਂ ਵੱਡਿਆਂ ਦੀਆਂ ਨਹੀਂ ਦੌੜਦੀਆਂ।ਉਸ ਦੇ ਮਾਤਾ-ਪਿਤਾ ਉਸਦੀ ਸਪੀਡ ਦੇਖ ਕੇ ਪਹਿਲਾਂ ਤਾਂ ਹੈਰਾਨ ਹੁੰਦੇ ਸਨ, ਪਰ ਹੁਣ ਅਫਸੋਸ ਕਰਦੇ ਹਨ। ਸਨਾਇਆ ਦੇ ਮਾਤਾ-ਪਿਤਾ ਮਲਟੀ-ਨੈਸ਼ਨਲ ਕੰਪਨੀ ਵਿੱਚ ਕੰਮ ਕਰਦੇ ਹਨ। ਉਹ ਅਕਸਰ ਘਰ ਵਿੱਚ ਦਫ਼ਤਰ ਦਾ ਕੰਮ ਕਰਦੇ ਹੋਏ ਆਪਣਾ ਮੋਬਾਈਲ ਸਨਾਇਆ ਨੂੰ ਦੇ ਦਿੰਦੇ ਸਨ ਤਾਂ ਜੋ ਸਨਾਇਆ ਉਨ੍ਹਾਂ ਦੇ ਕੰਮ ਵਿੱਚ ਦਖ਼ਲ ਨਾ ਦੇਵੇ।ਪਰ ਉਨ੍ਹਾਂ ਦੀ ਇਹ ਆਦਤ ਅੱਗੇ ਜਾ ਕੇ ਸਨਾਇਆ ਲਈ ਐਨੀ ਵੱਡੀ ਦਿੱਕਤ ਬਣ ਜਾਵੇਗੀ, ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ।ਹੁਣ ਸਨਾਇਆ ਨੂੰ ਮੋਬਾਈਲ ਦੀ ਐਨੀ ਆਦਤ ਪੈ ਗਈ ਹੈ ਕਿ ਉਸ ਤੋਂ ਮੋਬਾਈਲ ਖੋਹਣ 'ਤੇ ਉਹ ਜ਼ਮੀਨ 'ਤੇ ਲੰਮੇ ਪੈ ਜਾਂਦੀ ਹੈ ਅਤੇ ਮਾਤਾ-ਪਿਤਾ ਦੀ ਕੋਈ ਵੀ ਗੱਲ ਮੰਨਣ ਤੋਂ ਨਾਂਹ ਕਰ ਦਿੰਦੀ ਹੈ। ਐਨੀ ਜ਼ਿੱਦ ਕਰਦੀ ਹੈ ਕਿ ਮਾਤਾ-ਪਿਤਾ ਨੂੰ ਹਾਰ ਮੰਨਣੀ ਪੈਂਦੀ ਹੈ।ਮੋਬਾਈਲ 'ਤੇ ਸਨਾਇਆ ਐਨੀ ਨਿਰਭਰ ਹੋ ਗਈ ਹੈ ਕਿ ਨਾ ਤਾਂ ਉਹ ਪਲੇਅ ਸਕੂਲ ਵਿੱਚ ਆਪਣੇ ਦੋਸਤ ਬਣਾ ਸਕੀ ਤੇ ਨਾ ਹੀ ਪਾਰਕ ਵਿੱਚ ਖੇਡਣ ਜਾਂਦੀ ਹੈ। ਦਿਨ ਭਰ ਕਮਰੇ ਵਿੱਚ ਬੰਦ ਅਤੇ ਮੋਬਾਈਲ ਨਾਲ ਚਿਪਕੀ ਹੋਈ ਰਹਿੰਦੀ ਹੈ। Image copyright Getty Images ਫ਼ਿਲਹਾਲ ਸਨਾਇਆ ਦਾ ਪਲੇਅ ਥੈਰੇਪੀ ਤੋਂ ਇਲਾਜ ਚੱਲ ਰਿਹਾ ਹੈ। ਪਿਛਲੇ ਦੋ ਮਹੀਨੇ ਵਿੱਚ ਉਸਦੀ ਆਦਤ 'ਚ ਥੋੜ੍ਹਾ ਸੁਧਾਰ ਹੋਇਆ ਹੈ।ਗੇਮਿੰਗ ਅਡਿਕਸ਼ਨ ਇੱਕ 'ਬਿਮਾਰੀ'ਦੇਸ ਅਤੇ ਦੁਨੀਆਂ ਵਿੱਚ ਮੋਬਾਈਲ ਅਤੇ ਵੀਡੀਓ ਗੇਮ ਵਿੱਚ ਲੋਕਾਂ ਦੀ ਵਧਦੀ ਨਿਰਭਰਤਾ ਅਤੇ ਦਿਲਚਸਪੀ ਨੂੰ ਦੇਖਦੇ ਹੋਏ, ਵਿਸ਼ਵ ਸਿਹਤ ਸੰਗਠਨ ਨੇ ਗੇਮਿੰਗ ਅਡਿਕਸ਼ਨ ਨੂੰ ਇੱਕ ਤਰ੍ਹਾਂ ਦਾ ਡਿਸਆਰਡਰ ਦੱਸਦੇ ਹੋਏ ਇਸ ਨੂੰ ਦਿਮਾਗੀ ਬਿਮਾਰੀ ਦੀ ਸ਼੍ਰੇਣੀ ਵਿੱਚ ਰੱਖਿਆ ਹੈ।ਵਿਸ਼ਵ ਸਿਹਤ ਸੰਗਠਨ ਨੇ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ਼ ਡਿਸੀਜ਼ (ICD - 11) ਨੇ 27 ਸਾਲ ਬਾਅਦ ਆਪਣਾ ਇਹ ਮੈਨੂਅਲ ਇਸ ਸਾਲ ਅਪਡੇਟ ਕੀਤਾ ਹੈ।ਪਰ ਅਜਿਹਾ ਨਹੀਂ ਹੈ ਕਿ ਗੇਮ ਖੇਡਣ ਦੀ ਆਦਤ ਸਿਰਫ਼ ਬੱਚਿਆਂ ਵਿੱਚ ਹੁੰਦੀ ਹੈ।ਸਨਾਇਆ ਦਾ ਇਲਾਜ ਕਰ ਰਹੀ ਡਾਕਟਰ ਜਯੰਤੀ ਦੱਤਾ ਮੁਤਾਬਕ, ਵੱਡਿਆਂ ਵਿੱਚ ਵੀ ਇਹ ਬਿਮਾਰੀ ਦੇਖਣ ਨੂੰ ਮਿਲਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਦਫ਼ਤਰਾਂ ਵਿੱਚ ਵੀ ਐਂਗਰੀ ਬਰਡ, ਟੈਂਪਲ ਰਨ, ਕੈਂਡੀ ਕ੍ਰਸ਼, ਕੌਂਟਰਾ ਵਰਗੀਆਂ ਮੋਬਾਈਲ ਗੇਮਜ਼ ਦੇ ਦੀਵਾਨੇ ਮਿਲ ਜਾਣਗੇ।ਡਾਕਟਰ ਜਯੰਤੀ ਦੱਤਾ ਇੱਕ ਮਨੋਵਿਗਿਆਨੀ ਹੈ। ਉਨ੍ਹਾਂ ਮੁਤਾਬਕ, ਅਕਸਰ ਸਮਾਂ ਬਤੀਤ ਕਰਨ ਲਈ ਲੋਕ ਗੇਮਜ਼ ਖੇਡਣਾ ਸ਼ੁਰੂ ਕਰ ਦਿੰਦੇ ਹਨ। ਪਰ ਕਦੋਂ ਇਹ ਆਦਤ ਵਿੱਚ ਬਦਲ ਜਾਂਦਾ ਹੈ ਅਤੇ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਂਦਾ ਹੈ, ਇਸਦਾ ਅੰਦਾਜ਼ਾ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਨਹੀਂ ਲਗਦਾ।ਗੇਮਿੰਗ ਡਿਸਆਰਡਰ ਕੀ ਹੈ?ਗੇਮ ਖੇਡਣ ਦੀ ਵੱਖਰੀ ਤਰ੍ਹਾਂ ਦੀ ਆਦਤ ਹੁੰਦੀ ਹੈ। ਇਹ ਗੇਮ ਡਿਜੀਟਲ ਗੇਮ ਵੀ ਹੋ ਸਕਦੀ ਹੈ ਜਾਂ ਫਿਰ ਵੀਡੀਓ ਗੇਮ ਵੀ। ਡਬਲਿਊਐਚਓ ਮੁਤਾਬਿਕ ਇਸ ਬਿਮਾਰੀ ਦੇ ਸ਼ਿਕਾਰ ਲੋਕ ਨਿੱਜੀ ਜ਼ਿੰਦਗੀ ਵਿੱਚ ਆਪਸੀ ਰਿਸ਼ਤਿਆਂ ਨਾਲ ਵੱਧ ਅਹਿਮੀਅਤ ਗੇਮ ਖੇਡਣ ਨੂੰ ਦਿੰਦੇ ਹਨ ਜਿਸ ਕਾਰਨ ਰੋਜ਼ਾਨਾ ਦੇ ਕੰਮ-ਕਾਜ 'ਤੇ ਅਸਰ ਪੈਂਦਾ ਹੈ।ਜੇਕਰ ਕਿਸੇ ਵੀ ਆਦਮੀ ਨੂੰ ਇਸਦੀ ਆਦਤ ਹੈ ਤਾਂ ਉਸ ਨੂੰ ਬਿਮਾਰੀ ਕਰਾਰ ਨਹੀਂ ਦਿੱਤਾ ਜਾ ਸਕਦਾ।ਵਿਸ਼ਵ ਸਿਹਤ ਸੰਗਠਨ ਮੁਤਾਬਕ ਉਸ ਸ਼ਖ਼ਸ ਦੇ ਸਾਲ ਭਰ ਦੇ ਗੇਮਿੰਗ ਪੈਟਰਨ ਨੂੰ ਦੇਖਣ ਦੀ ਲੋੜ ਹੁੰਦੀ ਹੈ। ਜੇਕਰ ਉਸਦੀ ਗੇਮ ਖੇਡਣ ਦੀ ਆਦਤ ਨਾਲ ਉਸਦੀ ਨਿੱਜੀ ਜ਼ਿੰਦਗੀ ਵਿੱਚ, ਪਰਿਵਾਰਕ ਜਾਂ ਸਮਾਜਿਕ ਜ਼ਿੰਦਗੀ 'ਤੇ, ਪੜ੍ਹਾਈ 'ਤੇ ਜਾਂ ਨੌਕਰੀ 'ਤੇ ਮਾੜਾ ਅਸਰ ਪੈਂਦਾ ਵਿਖਾਈ ਦਿੰਦਾ ਹੈ, ਤਾਂ ਉਸ ਨੂੰ 'ਗੇਮਿੰਗ ਅਡਿਕਟ' ਜਾਂ ਬਿਮਾਰੀ ਦਾ ਸ਼ਿਕਾਰ ਮੰਨਿਆ ਜਾ ਸਕਦਾ ਹੈ। Image copyright Getty Images ਦਿੱਲੀ ਦੇ ਏਮਜ਼ ਵਿੱਚ ਬਿਹੇਵੀਅਰਲ ਅਡਿਕਸ਼ਨ ਸੈਂਟਰ ਹੈ। 2016 ਵਿੱਚ ਇਸਦੀ ਸ਼ੁਰੂਆਤ ਹੋਈ ਸੀ। ਸੈਂਟਰ ਦੇ ਡਾਕਟਰ ਯਤਨ ਪਾਲ ਸਿੰਘ ਬਲਹਾਰਾ ਮੁਤਾਬਕ ਪਿਛਲੇ ਦੋ ਸਾਲ 'ਚ ਦੇਸ ਭਰ ਵਿੱਚ ਮਰੀਜ਼ਾਂ ਦੀ ਗਿਣਤੀ ਬਹੁਤ ਵਧੀ ਹੈ।ਉਨ੍ਹਾਂ ਮੁਤਾਬਕ ਕਿਸੇ ਵੀ ਗੇਮਿੰਗ ਅਡਿਕਸ਼ਨ ਦੇ ਮਰੀਜ਼ ਵਿੱਚ ਕੁੱਲ ਪੰਜ ਗੱਲਾਂ ਦੇਖਣ ਦੀ ਲੋੜ ਹੁੰਦੀ ਹੈ।ਕੀ ਹਰ ਗੇਮ ਖੇਡਣ ਵਾਲਾ ਬਿਮਾਰ ਹੈ?ਡਬਲਿਊਐਚਓ ਵੱਲੋਂ ਜਾਰੀ ਰਿਪੋਰਟ ਮੁਤਾਬਕ ਮੋਬਾਈਲ ਜਾਂ ਫਿਰ ਵੀਡੀਓ ਗੇਮ ਖੇਡਣ ਵਾਲੇ ਬਹੁਤ ਘੱਟ ਲੋਕਾਂ ਵਿੱਚ ਇਹ ਬਿਮਾਰੀ ਦਾ ਰੂਪ ਧਾਰਨ ਕਰਦੀ ਹੈ।ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਦਿਨ ਵਿੱਚ ਕਿੰਨੇ ਘੰਟੇ ਮੋਬਾਈਲ 'ਤੇ ਗੇਮ ਖੇਡਦੇ ਹੋ। ਜੇਕਰ ਤੁਸੀਂ ਆਪਣਾ ਬਾਕੀ ਕੰਮ ਨਿਪਟਾਉਂਦੇ ਹੋਏ ਮੋਬਾਈਲ 'ਤੇ ਗੇਮ ਖੇਡਣ ਦਾ ਸਮਾਂ ਕੱਢਦੇ ਹੋ ਤਾਂ ਉਨ੍ਹਾਂ ਲੋਕਾਂ ਲਈ ਇਹ ਬਿਮਾਰੀ ਨਹੀਂ ਹੈ।ਕਿੰਨੇ ਘੰਟੇ ਗੇਮ ਖੇਡਣ ਵਾਲਾ ਬਿਮਾਰ ਹੁੰਦਾ ਹੈ?ਇਸ ਸਵਾਲ ਦੇ ਜਵਾਬ ਵਿੱਚ ਡਾਕਟਰ ਬਲਹਾਰਾ ਕਹਿੰਦੇ ਹਨ ਕਿ 'ਅਜਿਹਾ ਕੋਈ ਫਾਰਮੂਲਾ ਨਹੀਂ ਹੈ। ਦਿਨ ਵਿੱਚ ਚਾਰ ਘੰਟੇ ਗੇਮ ਖੇਡਣ ਵਾਲਾ ਵੀ ਬਿਮਾਰ ਹੋ ਸਕਦਾ ਹੈ ਅਤੇ ਦਿਨ ਵਿੱਚ 12 ਘੰਟੇ ਮੋਬਾਈਲ 'ਤੇ ਕੰਮ ਕਰਨ ਵਾਲਾ ਠੀਕ ਹੋ ਸਕਦਾ ਹੈ।ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਕੋਲ ਇੱਕ ਕੇਸ ਹੈ ਜਿਸ ਵਿੱਚ ਬੱਚਾ ਦਿਨ 'ਚ 4 ਘੰਟੇ ਹੀ ਗੇਮਿੰਗ ਕਰਦਾ ਹੈ। ਪਰ ਉਹ ਬਿਮਾਰ ਹੈ।ਬੱਚੇ ਬਾਰੇ ਦੱਸਦੇ ਹੋਏ ਡਾ. ਸਿੰਘ ਕਹਿੰਦੇ ਹਨ, ""24 ਘੰਟੇ ਵਿੱਚੋਂ 4 ਘੰਟੇ ਗੇਮ 'ਤੇ ਬਤੀਤ ਕਰਨਾ ਜ਼ਿਆਦਾ ਨਹੀਂ ਹੈ। ਪਰ ਉਹ ਬੱਚਾ ਬਿਮਾਰ ਇਸ ਲਈ ਹੈ ਕਿਉਂਕਿ ਉਹ 7 ਘੰਟੇ ਸਕੂਲ ਵਿੱਚ ਬਿਤਾਉਂਦਾ ਸੀ, ਫਿਰ ਟਿਊਸ਼ਨ ਜਾਂਦਾ ਸੀ।""""ਵਾਪਿਸ ਆਉਣ ਤੋਂ ਬਾਅਦ ਨਾ ਤਾਂ ਉਹ ਮਾਤਾ-ਪਿਤਾ ਨਾਲ ਗੱਲ ਕਰਦਾ ਸੀ ਤੇ ਨਾ ਹੀ ਪੜ੍ਹਾਈ। ਖਾਣਾ ਅਤੇ ਸੌਣਾ ਦੋਵੇਂ ਹੀ ਉਸ ਨੇ ਛੱਡ ਦਿੱਤਾ ਸੀ। ਇਸ ਲਈ ਉਸਦੀ ਇਸ ਆਦਤ ਨੂੰ ਛੁਡਾਉਣਾ ਵੱਧ ਮੁਸ਼ਕਿਲ ਸੀ।"" Image copyright EPic images ਡਾ. ਬਲਹਾਰਾ ਅੱਗੇ ਦੱਸਦੇ ਹਨ, ""ਇੱਕ ਦੂਜਾ ਆਦਮੀ ਜਿਹੜਾ ਗੇਮ ਬਣਾਉਂਦਾ ਹੈ ਜਾਂ ਉਸਦੀ ਟੈਸਟਿੰਗ ਕਰਦਾ ਹੈ ਅਤੇ ਦਿਨ ਵਿੱਚ 12 ਘੰਟੇ ਗੇਮ ਖੇਡਦਾ ਹੈ, ਉਹ ਬਿਮਾਰ ਨਹੀਂ ਕਹਾਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਉਸਦਾ ਇਹ ਪੇਸ਼ਾ ਹੈ ਅਤੇ ਉਸਦਾ ਖ਼ੁਦ 'ਤੇ ਕਾਬੂ ਹੈ।""ਗੇਮਿੰਗ ਅਡਿਕਸ਼ਨ ਦਾ ਇਲਾਜਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਮਨੋਵਿਗਿਆਨੀ ਅਤੇ ਮਨੋ ਰੋਗ ਮਾਹਿਰ ਦੋਵਾਂ ਦੀ ਮਦਦ ਲੈਣੀ ਪੈਂਦੀ ਹੈ। ਕਈ ਜਾਣਕਾਰ ਮੰਨਦੇ ਹਨ ਕਿ ਦੋਵੇਂ ਇੱਕੋਂ ਸਮੇਂ ਇਲਾਜ ਕਰਨ ਤਾਂ ਮਰੀਜ਼ ਵਿੱਚ ਫ਼ਰਕ ਜਲਦੀ ਵੇਖਣ ਨੂੰ ਮਿਲਦਾ ਹੈ।ਪਰ ਮਨੋਵਿਗਿਆਨੀ ਜਯੰਤੀ ਇਸ ਨਾਲ ਸਹਿਮਤ ਨਹੀਂ। ਉਨ੍ਹਾਂ ਮੁਤਾਬਕ ਕਈ ਮਾਮਲਿਆਂ ਵਿੱਚ ਸਾਈਕੋ ਥੈਰੇਪੀ ਹੀ ਕਾਰਗਰ ਹੁੰਦੀ ਹੈ, ਕਈ ਮਾਮਲਿਆਂ 'ਚ ਕੌਗਨੀਟਿਵ ਥੈਰੇਪੀ ਦੀ ਵਰਤੋਂ ਕੀਤੀ ਜਾਂਦੀ ਹੈ। ਬੱਚਿਆਂ ਵਿੱਚ ਪਲੇਅ ਥੈਰੇਪੀ ਨਾਲ ਕੰਮ ਚੱਲ ਸਕਦਾ ਹੈ। ਇਹ ਸਭ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਮਰੀਜ਼ ਵਿੱਚ ਅਡਿਕਸ਼ਨ ਕਿਸ ਤਰ੍ਹਾਂ ਦਾ ਪੱਧਰ ਹੈ।ਡਾਕਟਰ ਬਲਹਾਰਾ ਮੁਤਾਬਕ ਇਨ੍ਹੀਂ ਦਿਨੀਂ ਤਿੰਨ ਤਰ੍ਹਾਂ ਦੇ ਅਡਿਕਸ਼ਨ ਵੱਧ ਪ੍ਰਚਲਿਤ ਹਨ- ਗੇਮਿੰਗ, ਇੰਟਰਨੈੱਟ ਅਤੇ ਗੈਂਬਲਿੰਗ। Image copyright Getty Images ਦਿੱਲੀ ਦੇ ਏਮਜ਼ ਵਿੱਚ ਚੱਲਣ ਵਾਲੇ ਬਿਹੇਵੀਅਰਲ ਕਲੀਨਿਕ 'ਚ ਤਿੰਨਾਂ ਤਰ੍ਹਾਂ ਦੇ ਅਡਿਕਸ਼ਨ ਦਾ ਇਲਾਜ ਹੁੰਦਾ ਹੈ। ਇਹ ਕਲੀਨਿਕ ਹਰ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਚਲਦਾ ਹੈ। ਡਾਕਟਰ ਹਰ ਹਫ਼ਤੇ ਤਕਰੀਬਨ ਪੰਜ ਤੋਂ ਸੱਤ ਮਰੀਜ਼ਾਂ ਨੂੰ ਦੇਖਦੇ ਹਨ ਅਤੇ ਮਹੀਨੇ ਵਿੱਚ ਅਜਿਹੇ ਤਕਰੀਬਨ 30 ਮਰੀਜ਼ ਸੈਂਟਰ 'ਤੇ ਇਲਾਜ ਲਈ ਆਉਂਦੇ ਹਨ। ਮਰੀਜ਼ਾਂ ਵਿੱਚ ਵਧੇਰੇ ਮੁੰਡੇ ਜਾਂ ਪੁਰਸ਼ ਹੁੰਦੇ ਹਨ। ਪਰ ਅਜਿਹਾ ਨਹੀਂ ਹੈ ਕਿ ਮੁੰਡਿਆ ਵਿੱਚ ਇਹ ਅਡਿਕਸ਼ਨ ਨਹੀਂ ਹੈ। ਅੱਜ-ਕੱਲ੍ਹ ਕੁੜੀਆਂ ਅਤੇ ਔਰਤਾਂ ਵਿੱਚ ਵੀ ਇਸਦੀ ਗਿਣਤੀ ਵਧਦੀ ਜਾ ਰਹੀ ਹੈ।ਉਨ੍ਹਾਂ ਮੁਤਾਬਕ, ""ਕਦੇ ਥੈਰੇਪੀ ਤੋਂ ਕੰਮ ਚੱਲ ਜਾਂਦਾ ਹੈ ਤਾਂ ਕਦੇ ਦਵਾਈਆਂ ਤੋਂ ਅਤੇ ਕਦੇ ਦੋਵੇਂ ਇਲਾਜ ਇਕੱਠੇ ਦੇਣੇ ਪੈਂਦੇ ਹਨ।""ਆਮ ਤੌਰ 'ਤੇ ਥੈਰੇਪੀ ਲਈ ਮਨੋਵਿਗਿਆਨੀ ਕੋਲ ਜਾਣਾ ਪੈਂਦਾ ਹੈ ਅਤੇ ਦਵਾਈਆਂ ਵਾਲੇ ਇਲਾਜ ਲਈ ਮਨੋ ਰੋਗੀ ਮਾਹਿਰ ਕੋਲ।ਫੁੱਟਬਾਲ ਜਾਦੂਗਰ ਨੂੰ 'ਪੇਲੇ' ਕਿਵੇਂ ਆਇਆ ਰਾਸ? ਚੋਰੀ ਦੇ ਸ਼ੱਕ ਕਰਕੇ ਦਲਿਤ ਨੌਜਵਾਨ ਨੂੰ ਕਰੰਟ ਲਾਉਣ ਦੇ ਇਲਜ਼ਾਮਡਬਲਿਊਐਚਓ ਦੇ ਅੰਕੜਿਆਂ ਮੁਤਾਬਕ ਇਸ ਬਿਮਾਰੀ ਦੇ ਸ਼ਿਕਾਰ 10 ਵਿੱਚੋਂ ਇੱਕ ਮਰੀਜ਼ ਨੂੰ ਹਸਪਤਾਲ ਰਹਿ ਕੇ ਇਲਾਜ ਕਰਵਾਉਣ ਦੀ ਲੋੜ ਪੈ ਸਕਦੀ ਹੈ।ਆਮ ਤੌਰ 'ਤੇ 6 ਤੋਂ 8 ਹਫ਼ਤਿਆਂ ਵਿੱਚ ਗੇਮਿੰਗ ਦੀ ਇਹ ਆਦਤ ਛੁੱਟ ਸਕਦੀ ਹੈ।ਡਾਕਟਰ ਬਲਹਾਰਾ ਮੁਤਾਬਕ ਗੇਮਿੰਗ ਦੀ ਆਦਤ ਨਾ ਪੈਣ ਦੇਣਾ ਹੀ ਇਸ ਤੋਂ ਬਚਣ ਦਾ ਸਟੀਕ ਤਰੀਕਾ ਹੈ। ਗੇਮਿੰਗ ਅਡਿਕਸ਼ਨ ਤੋਂ ਬਾਅਦ ਇਲਾਜ ਕਰਵਾਉਣਾ ਵਧੇਰੇ ਅਸਰਦਾਰ ਨਹੀਂ ਹੈ।ਤਾਂ ਅਗਲੀ ਵਾਰ ਬੱਚਿਆਂ ਨੂੰ ਮੋਬਾਈਲ ਦੇਣ ਤੋਂ ਪਹਿਲਾਂ ਜਾਂ ਆਪਣੇ ਫ਼ੋਨ 'ਤੇ ਵੀ ਗੇਮ ਖੇਡਣ ਤੋਂ ਪਹਿਲਾਂ ਇੱਕ ਵਾਰ ਸੋਚੋ ਜ਼ਰੂਰ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 'ਜੇਕਰ ਸਾਨੂੰ ਕੋਈ ਦੇਖ ਲੈਂਦਾ ਤਾਂ ਸਾਡਾ ਕਤਲ ਹੋ ਸਕਦਾ ਸੀ : ਸਾਊਦੀ ਤੋਂ ਭੱਜੀਆਂ ਦੋ ਕੁੜੀਆਂ ਦੀ ਹੱਡਬੀਤੀ 15 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46859591 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Salwa ਫੋਟੋ ਕੈਪਸ਼ਨ 24 ਸਲਵਾ ਤੇ ਉਸ ਦੀ ਭੈਣ ਦਾ ਘਰਦਿਆਂ ਤੋਂ ਚੋਰੀ ਸਾਊਦੀ ਅਰਬ ਤੋਂ ਕੈਨੇਡਾ ਤੱਕ ਦਾ ਸਫ਼ਰ ਬਹੁਤਾ ਸੌਖਾ ਨਹੀਂ ਸੀ ਸਲਵਾ ਦੀ ਕਹਾਣੀ ਕਿਸੇ ਨਾਟਕ ਦੇ ਪਲਾਟ ਵਾਂਗ ਹੀ ਹੈ, ਜਿਸ ਨੇ ਸਾਊਦੀ ਅਰਬ ਦੀਆਂ ਔਰਤਾਂ ਦੀ ਪਾਬੰਦੀਸ਼ੁਦਾ ਜ਼ਿੰਦਗੀ ਨੂੰ ਇੱਕ ਵਾਰ ਸੁਰਖ਼ੀਆਂ 'ਚ ਲਿਆ ਦਿੱਤਾ ਹੈ। ਹਾਲ ਹੀ ਵਿੱਚ ਘਰੋਂ ਭੱਜੀ ਸਾਊਦੀ ਅਰਬ ਦੀ 18 ਸਾਲਾਂ ਰਾਹਫ਼ ਮੁਹੰਮਦ ਅਲ-ਕਿਉਨੁਨ ਨੇ ਆਪਣੇ ਆਪ ਨੂੰ ਥਾਈਲੈਂਡ ਦੇ ਇੱਕ ਹੋਟਲ 'ਚ ਬੰਦ ਕਰ ਲਿਆ ਸੀ ਅਤੇ ਵਾਪਸ ਸਾਊਦੀ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਸਾਊਦੀ ਅਰਬ ਦੀਆਂ ਔਰਤਾਂ 'ਤੇ ਲੱਗੀਆਂ ਪਾਬੰਦੀਆਂ ਦੀਆਂ ਚਰਚਾ ਸਾਊਦੀ ਅਰਬ ਤੋਂ ਭੱਜ ਕੇ ਕੈਨੇਡਾ ਆਈ ਇੱਕ ਹੋਰ ਔਰਤ ਨਾਲ ਫਿਰ ਛਿੜ ਗਈ। 24 ਸਾਲਾ ਸਲਵਾ ਨੇ ਬੀਬੀਸੀ ਨੂੰ ਆਪਣੀ ਕਹਾਣੀ ਦੱਸਦਿਆ ਕਿਹਾ ਕਿ ਉਸ ਨੇ 8 ਮਹੀਨੇ ਪਹਿਲਾਂ ਆਪਣੀ 19 ਸਾਲ ਦੀ ਭੈਣ ਨਾਲ ਆਪਣਾ ਘਰ ਛੱਡ ਕੇ ਭੱਜ ਆਈ ਸੀ ਅਤੇ ਹੁਣ ਕੈਨੇਡਾ ਦੇ ਮਾਂਟਰੀਅਲ ਵਿੱਚ ਰਹਿੰਦੀ ਹੈ। ਸਲਵਾ ਦੀ ਕਹਾਣੀ ਉਸੇ ਦੀ ਜ਼ੁਬਾਨੀ ਅਸੀਂ ਕੋਈ 6 ਕੁ ਸਾਲਾਂ ਤੋਂ ਹੀ ਇਹ ਪਲਾਨ ਕਰ ਰਹੇ ਸੀ ਪਰ ਸਾਨੂੰ ਅਜਿਹਾ ਕਰਨ ਲਈ ਪਾਸਪੋਰਟ ਅਤੇ ਨੈਸ਼ਨਲ ਆਈਡੀ ਚਾਹੀਦੀ ਸੀ। ਇਹ ਵੀ ਪੜ੍ਹੋ-ਕੁੰਭ ਮੇਲੇ 'ਚ ਆਉਣ ਵਾਲੇ 12 ਕਰੋੜ ਸ਼ਰਧਾਲੂਆਂ ਲਈ ਅਧਿਕਾਰੀ ਨੇ ਇੰਝ ਕੀਤੀ ਹੈ ਤਿਆਰੀਕੀ ਦਿੱਲੀ ਜਾਂ ਗੁਜਰਾਤ ਵਰਗਾ ਕਤਲੇਆਮ ਦੁਬਾਰਾ ਨਹੀਂ ਵਾਪਰੇਗਾ- ਨਜ਼ਰੀਆ7 ਤਰੀਕੇ ਜਿਨ੍ਹਾਂ ਨਾਲ ਹੈਲਥ ਐਪਲੀਕੇਸ਼ਨਾਂ ਤੁਹਾਨੂੰ ਨੁਕਸਾਨ ਕਰ ਸਕਦੀਆਂ ਹਨਸਰਪੰਚੀ ਔਰਤਾਂ ਜਿੱਤੀਆਂ, ਫੋਟੋਆਂ ਛਪਵਾ ਰਹੇ ਮਰਦ ਮੈਨੂੰ ਇਹ ਹਾਸਿਲ ਕਰਨ ਲਈ ਆਪਣੇ ਮਾਪਿਆਂ ਦੀ ਸਹਿਮਤੀ ਦੀ ਲੋੜ ਸੀ, ਜਿਵੇਂ ਕਿ ਸਾਊਦੀ ਵਿੱਚ ਔਰਤਾਂ ਨੂੰ ਅਜਿਹੀਆਂ ਕਈ ਚੀਜ਼ਾਂ ਕਰਨ ਲਈ ਪੁਰਸ਼ ਰਿਸ਼ਤੇਦਾਰ ਦੀ ਮਨਜ਼ੂਰੀ ਲੈਣੀ ਪੈਂਦੀ ਹੈ।ਕਿਸਮਤ ਨਾਲ ਮੇਰੇ ਕੋਲ ਨੈਸ਼ਨਲ ਆਈਡੀ ਕਾਰਡ ਪਹਿਲਾਂ ਹੀ ਸੀ ਕਿਉਂਕਿ ਜਦੋਂ ਮੈਂ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਤਾਂ ਮੇਰੇ ਪਰਿਵਾਰ ਨੇ ਮੈਨੂੰ ਇਹ ਦਿੱਤਾ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi ਮੇਰੇ ਕੋਲ ਪਾਸਪੋਰਟ ਵੀ ਸੀ ਪਰ ਉਹ ਮੇਰੇ ਕੋਲ ਨਹੀਂ, ਮੇਰੇ ਮਾਪਿਆ ਕੋਲ ਸੀ ਤੇ ਮੈਂ ਉਸ ਨੂੰ ਵਾਪਸ ਲੈਣਾ ਚਾਹੁੰਦੀ ਸੀ। ਇੱਕ ਦਿਨ ਮੈਂ ਆਪਣੇ ਭਰਾ ਦੇ ਘਰੋਂ ਚਾਬੀਆਂ ਚੋਰੀ ਕੀਤੀਆਂ ਅਤੇ ਨਕਲੀ ਚਾਬੀਆਂ ਬਣਵਾਈਆਂ। ਹਾਲਾਂਕਿ, ਮੈਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਘਰੋਂ ਬਾਹਰ ਨਹੀਂ ਨਿਕਲ ਸਕਦੀ ਸੀ ਪਰ ਜਦੋਂ ਮੇਰਾ ਭਰਾ ਸੁੱਤਾ ਹੋਇਆ ਸੀ ਤਾਂ ਮੈਂ ਚੋਰੀ ਘਰੋਂ ਨਿਕਲ ਗਈ ਸੀ। ਇਹ ਬੇਹੱਦ ਜੋਖ਼ਮ ਭਰਿਆ ਸੀ, ਜੇਕਰ ਮੈਂ ਫੜੀ ਜਾਂਦੀ ਤਾਂ ਉਹ ਮੈਨੂੰ ਨੁਕਸਾਨ ਪਹੁੰਚਾ ਸਕਦੇ ਸਨ। ਜਦੋਂ ਮੇਰੇ ਕੋਲ ਨਕਲੀ ਚਾਬੀਆਂ ਆਈਆਂ ਤਾਂ ਮੈਂ ਆਪਣਾ ਅਤੇ ਆਪਣੀ ਭੈਣ ਦਾ ਪਾਸਪੋਰਟ ਆਪਣੇ ਕਬਜ਼ੇ 'ਚ ਲੈ ਲਿਆ।ਇਸ ਦੇ ਨਾਲ ਹੀ ਇੱਕ ਵਾਰ ਜਦੋਂ ਮੇਰੇ ਪਿਤਾ ਸੁੱਤੇ ਹੋਏ ਸਨ ਤਾਂ ਮੈਂ ਉਨ੍ਹਾਂ ਦਾ ਫੋਨ ਵੀ ਚੁੱਕ ਕੇ ਗ੍ਰਹਿ ਮੰਤਰਾਲੇ ਦੀ ਵੈਬਸਾਈਟ 'ਤੇ ਜਾ ਕੇ ਪਿਤਾ ਦਾ ਫੋਨ ਨੰਬਰ ਆਪਣੇ ਫੋਨ ਨੰਬਰ ਨਾਲ ਬਦਲ ਦਿੱਤਾ। ਇਸ ਤੋਂ ਇਲਾਵਾ ਮੈਂ ਉਨ੍ਹਾਂ ਦੇ ਹੀ ਅਕਾਊਂਟ ਤੋਂ ਸਾਡੇ ਦੋਵਾਂ ਭੈਣਾਂ ਦੇ ਦੇਸ ਤੋਂ ਬਾਹਰ ਜਾਣ ਦੀ ਸਹਿਮਤੀ ਵੀ ਦਰਜ ਕਰਵਾ ਦਿੱਤੀ। ਬੱਚ ਕੇ ਭੱਜਣਾਅਸੀਂ ਰਾਤ ਵੇਲੇ ਜਦੋਂ ਸਾਰੇ ਸੁੱਤੇ ਸਨ ਉਦੋਂ ਘਰੋਂ ਨਿਕਲੀਆਂ, ਅਸੀਂ ਬਹੁਤ ਡਰੇ ਹੋਈਆਂ ਸੀ। ਸਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਸੀ, ਇਸ ਲਈ ਅਸੀਂ ਟੈਕਸੀ ਬੁਲਾਈ। ਇੱਥੇ ਵਧੇਰੇ ਟੈਕਸੀ ਡਰਾਈਵਰ ਵਿਦੇਸ਼ੀ ਹਨ। ਇਸ ਲਈ ਉਨ੍ਹਾਂ ਨੂੰ ਸਾਡਾ ਇਸ ਤਰ੍ਹਾਂ ਇਕੱਲੇ ਯਾਤਰਾ ਕਰਨਾ ਅਜੀਬ ਨਹੀਂ ਲੱਗਾ। ਅਸੀਂ ਰਿਆਦ ਨੇੜੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਲਈ ਰਵਾਨਾ ਹੋਏ। ਇਸ ਦੌਰਾਨ ਜੇਕਰ ਕੋਈ ਸਾਨੂੰ ਦੇਖ ਲੈਂਦਾ ਤਾਂ ਸ਼ਾਇਦ ਉਹ ਸਾਡਾ ਕਤਲ ਵੀ ਕਰ ਸਕਦਾ ਸੀ। ਇਹ ਵੀ ਪੜ੍ਹੋ-ਜਿੱਥੇ ਪਿਤਾ ਦੀ ਗੱਲ ਨਾ ਮੰਨਣ 'ਤੇ ਕੁੜੀ ਨੂੰ ਹੋ ਸਕਦੀ ਹੈ ਜੇਲ੍ਹ ਬਿਸ਼ਪ ਖ਼ਿਲਾਫ਼ ਕਾਰਵਾਈ ਮੰਗਣ ਵਾਲਿਆਂ ਨੂੰ 'ਚਿਤਾਵਨੀ''ਡਾ. ਮਨਮੋਹਨ ਸਿੰਘ 'ਤੇ ਬਣੀ ਫਿਲਮ ਦਾ ਸਿੱਖ ਬਾਈਕਾਟ ਕਰਨ'ਮੇਰੀ ਪੜ੍ਹਾਈ ਦੇ ਆਖ਼ਰੀ ਸਾਲ ਦੌਰਾਨ ਮੈਂ ਇੱਕ ਹਸਪਤਾਲ ਵਿੱਚ ਨੌਕਰੀ ਕਰਦੀ ਹੁੰਦੀ ਸੀ ਅਤੇ ਇਸ ਤਰ੍ਹਾਂ ਮੈਂ ਜਰਮਨੀ ਦਾ ਟਰਾਂਜ਼ਿਟ ਵੀਜ਼ਾ ਤੇ ਟਿਕਟ ਲਈ ਲੋੜੀਂਦੇ ਪੈਸੇ ਜਮ੍ਹਾਂ ਕਰ ਲਏ ਸੀ।ਮੈਂ ਆਪਣੀ ਭੈਣ ਨਾਲ ਜਰਮਨੀ ਦੀ ਫਲਾਈਟ ਲੈ ਲਈ ਅਤੇ ਮੈਂ ਪਹਿਲੀ ਵਾਰ ਜਹਾਜ਼ 'ਚ ਬੈਠੀ ਸੀ। ਮੈਂ ਬਹੁਤ ਖ਼ੁਸ਼ ਸੀ, ਡਰ ਵੀ ਲੱਗ ਰਿਹਾ ਸੀ ਤੇ ਹੋਰ ਪਤਾ ਕਿੰਨੇ ਹੀ ਚੰਗੇ-ਮਾੜੇ ਖ਼ਿਆਲ ਮੇਰੇ ਜ਼ਿਹਨ 'ਚ ਆ ਰਹੇ ਸਨ। Image copyright Getty Images ਫੋਟੋ ਕੈਪਸ਼ਨ ਸਲਵਾ ਨੇ ਆਪਣੀ ਭੈਣ ਨਾਲ ਰਿਆਦ ਨੇੜੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਤੋਂ ਜਰਮਨੀ ਦੀ ਫਲਾਈਟ ਲਈ ਮੇਰੇ ਪਿਤਾ ਨੂੰ ਜਦੋਂ ਪਤਾ ਲੱਗਾ ਕਿ ਅਸੀਂ ਘਰ ਨਹੀਂ ਹਾਂ ਤਾਂ ਉਨ੍ਹਾਂ ਪੁਲਿਸ ਨੂੰ ਫੋਨ ਕੀਤਾ ਪਰ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ ਕਿਉਂਕਿ ਉਦੋਂ ਤੱਕ ਮੈਂ ਉਨ੍ਹਾਂ ਦਾ ਨੰਬਰ ਆਪਣੇ ਨੰਬਰ ਨਾਲ ਬਦਲ ਚੁੱਕੀ ਸੀ।ਜਦੋਂ ਓਥੋਰਿਟੀ ਉਨ੍ਹਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਹ ਫੋਨ ਅਸਲ ਵਿੱਚ ਮੇਰੇ ਕੋਲ ਆ ਰਹੇ ਸਨ। ਜਦੋਂ ਅਸੀਂ ਜਹਾਜ਼ ਤੋਂ ਉਤਰੇ ਤਾਂ ਵੀ ਮੇਰੇ ਕੋਲ ਪੁਲਿਸ ਦੇ ਮੈਸੇਜ਼ ਆ ਰਹੇ ਸਨ ਜੋ ਉਹ ਮੇਰੇ ਪਿਤਾ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਟੋਰਾਂਟੋ ਏਅਰਪੋਰਟਸਾਊਦੀ ਅਰਬ ਵਿੱਚ ਕੋਈ ਜ਼ਿੰਦਗੀ ਨਹੀਂ ਹੈ। ਮੈਂ ਸਿਰਫ਼ ਯੂਨੀਵਰਸਿਟੀ ਜਾਂਦੀ ਸੀ ਤੇ ਘਰ ਆ ਜਾਂਦੀ ਸੀ ਅਤੇ ਸਾਰਾ ਦਿਨ ਹੋਰ ਕੁਝ ਕਰਨ ਲਈ ਨਹੀਂ ਹੁੰਦਾ ਸੀ। ਉਹ ਮੈਨੂੰ ਤੰਗ-ਪ੍ਰੇਸ਼ਾਨ ਕਰਦੇ ਸੀ ਅਤੇ ਕਹਿੰਦੇ ਸੀ ਕਿ ਪੁਰਸ਼ ਹੀ ਮਹਾਨ ਹਨ। ਮੈਨੂੰ ਨਮਾਜ਼ ਪੜ੍ਹਣ ਤੇ ਰਮਜ਼ਾਨ ਰੱਖਣ ਲਈ ਮਜਬੂਰ ਕਰਦੇ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi ਜਦੋਂ ਮੈਂ ਜਰਮਨੀ ਪਹੁੰਚੀ ਤਾਂ ਮੈਂ ਕਾਨੂੰਨੀ ਮਦਦ ਲਈ ਵਕੀਲ ਦੀ ਭਾਲ ਕੀਤੀ ਤਾਂ ਜੋ ਪਨਾਹ ਲੈ ਸਕਾਂ। ਮੈਂ ਕੁਝ ਦਸਤਾਵੇਜ਼ ਭਰੇ ਤੇ ਆਪਣੀ ਕਹਾਣੀ ਦੱਸੀ। ਮੈਂ ਪਨਾਹ ਲਈ ਕੈਨੇਡਾ ਚੁਣਿਆ ਕਿਉਂਕਿ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਉਸ ਦੀ ਵਧੀਆ ਸਾਖ਼ ਸੀ। ਮੈਂ ਸੀਰੀਆ ਦੇ ਸ਼ਰਨਾਰਥੀਆਂ ਨੂੰ ਇੱਥੇ ਮੁੜ ਵਸਾਉਣ ਬਾਰੇ ਖ਼ਬਰਾਂ ਸੁਣੀਆਂ ਸਨ ਅਤੇ ਸੋਚ ਲਿਆ ਸੀ ਕਿ ਇਹੀ ਮੇਰੀ ਲਈ ਸਭ ਤੋਂ ਵਧੀਆਂ ਥਾਂ ਹੈ। ਆਖ਼ਰਕਾਰ, ਮੈਨੂੰ ਪਨਾਹ ਮਿਲ ਗਈ ਅਤੇ ਜਦੋਂ ਮੈਂ ਟੋਰਾਂਟੋ ਏਅਰਪੋਰਟ 'ਤੇ ਉਤਰੀ ਅਤੇ ਕੈਨੇਡਾ ਝੰਡਾ ਦੇਖਿਆ ਤਾਂ ਮੈਂ ਇੱਕ ਸ਼ਾਨਦਾਰ ਪ੍ਰਾਪਤੀ ਦੀ ਭਾਵਨਾ ਨੂੰ ਮਹਿਸੂਸ ਕੀਤੀ। Image copyright Getty Images ਫੋਟੋ ਕੈਪਸ਼ਨ ਟੋਰੰਟੋ ਏਅਰਪੋਰਟ ਪਹੁੰਚ ਸਲਵਾ ਨੂੰ ਬੇਹੱਦ ਖੁਸ਼ੀ ਦਾ ਅਹਿਸਾਸ ਹੋਇਆ ਅੱਜ ਮੈਂ ਆਪਣੀ ਭੈਣ ਨਾਲ ਮੋਂਟਰੀਅਲ ਰਹਿੰਦੀ ਹਾਂ ਅਤੇ ਇੱਥੇ ਕੋਈ ਪ੍ਰੇਸ਼ਾਨੀ ਨਹੀਂ ਹੈ। ਮੈਨੂੰ ਇੱਥੇ ਕਿਸੇ ਕੰਮ ਲਈ ਕੋਈ ਮਜਬੂਰ ਕਰਨ ਵਾਲਾ ਨਹੀਂ ਹੈ। ਹੋ ਸਕਦਾ ਹੈ ਸਾਊਦੀ ਅਰਬ ਵਿੱਚ ਪੈਸਾ ਜ਼ਿਆਦਾ ਹੁੰਦਾ ਪਰ ਇੱਥੇ ਮੈਂ ਜ਼ਿਆਦਾ ਖੁਸ਼ ਹਾਂ। ਜਦੋਂ ਵੀ ਮੈਂ ਚਾਹਾ ਘਰੋਂ ਨਿਕਲ ਸਕਦੀ ਹਾਂ ਕਿਸੇ ਨੂੰ ਪੁੱਛਣ ਦੀ ਕੋਈ ਲੋੜ ਨਹੀਂ, ਜੋ ਚਾਹਾ ਉਹੀ ਪਹਿਨ ਸਕਦੀ ਹਾਂ, ਜਿੱਥੇ ਚਾਹਾ ਜਾ ਸਕਦੀ ਹਾਂ। ਮੈਂ ਸਾਈਕਲ ਚਲਾਉਂਦੀ ਹਾਂ, ਤੈਰਾਕੀ ਤੇ ਆਈਸ ਸਕੈਟ ਸਿੱਖ ਰਹੀ ਹਾਂ।ਮੇਰਾ ਮੇਰੇ ਪਰਿਵਾਰ ਨਾਲ ਕੋਈ ਰਾਬਤਾ ਨਹੀਂ ਹੈ ਤੇ ਸ਼ਾਇਦ ਇਹੀ ਸਾਡੇ ਲਈ ਚੰਗਾ ਹੈ। ਮੈਨੂੰ ਲਗਦਾ ਹੈ ਇਹੀ ਮੇਰਾ ਘਰ ਹੈ ਤੇ ਮੈਂ ਇੱਥੇ ਖੁਸ਼ ਹਾਂ। ਇਹ ਵੀ ਪੜ੍ਹੋ-ਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਪਿੰਜਰ ਦਾ ਕੀ ਹੈ ਰਾਜ਼ਕਿਉਂ ਹੈ ਦੁੱਲਾ ਭੱਟੀ ਲੋਹੜੀ ਦਾ ਸਾਂਝਾ ਨਾਇਕ? ਜਦੋਂ ਜਾਨ ਬਚਾਉਣ ਲਈ ਮਾਇਆਵਤੀ ਨੂੰ ਕਮਰੇ 'ਚ ਲੁਕਣਾ ਪਿਆਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਇਹ ਵੀਡੀਓਜ਼ ਵੀ ਤੁਹਾਨੁੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਦਲਿਤਾਂ ਵੱਲੋਂ ਪੰਜਾਬ ਵਿੱਚ ਜਬਰ ਵਿਰੋਧੀ ਮਾਰਚ ਸੁਖਚਰਨ ਪ੍ਰੀਤ ਬੀਬੀਸੀ ਪੰਜਾਬੀ ਲਈ 9 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45130578 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SukhcharanPreet/BBC ਦਲਿਤਾਂ ਉੱਤੇ ਜਬਰ ਵਿਰੋਧੀ ਕਮੇਟੀ ਵੱਲੋਂ ਪੰਜਾਬ ਵਿੱਚ ਅੱਜ ਵੱਖ-ਵੱਖ ਥਾਵਾਂ ਉੱਤੇ ਮਾਰਚ ਕੀਤੇ ਗਏ, ਜਿਸ ਵਿੱਚ ਮਜ਼ਦੂਰ, ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਤੋਂ ਇਲਾਵਾ ਲੇਖਕਾਂ, ਬੁੱਧੀਜੀਵੀਆਂ ਅਤੇ ਰੰਗਕਰਮੀਆਂ ਨੇ ਵੀ ਸ਼ਮੂਲੀਅਤ ਕੀਤੀ। ਕਮੇਟੀ ਦੇ ਸੂਬਾ ਕਨਵੀਨਰ ਲਛਮਣ ਸਿੰਘ ਸੇਵੇਵਾਲਾ ਮੁਤਾਬਕ ਕੇਂਦਰ ਸਰਕਾਰ ਵੱਲੋਂ ਐਸਸੀ ਐਸਟੀ ਐਕਟ ਵਿੱਚ ਕੀਤੀਆਂ ਸੋਧਾਂ ਵਾਪਸ ਲੈਣ ਨੂੰ ਉਹ ਦਲਿਤਾਂ ਦੀ ਜਿੱਤ ਵਜੋਂ ਦੇਖਦੇ ਹਨ ਜਿਸ ਕਰ ਕੇ ਹੀ ਉਨ੍ਹਾਂ ਵੱਲੋਂ ਇਹ ਮਾਰਚ ਕੱਢੇ ਗਏ ਹਨ।ਬੀਤੀ 20 ਮਾਰਚ 2018 ਨੂੰ ਸੁਪਰੀਮ ਕੋਰਟ ਵੱਲੋਂ The Scheduled Castes and Tribes (Prevention of Atrocities) Act, 1989 ਅਧੀਨ ਮਿਲਣ ਵਾਲੀ ਸ਼ਿਕਾਇਤ ਦੀ ਜਾਂਚ ਕਰਕੇ ਹੀ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਸਨ।ਇਹ ਵੀ ਪੜ੍ਹੋ:ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’ਕੌਣ ਹੈ ਇਹ ਔਰਤ ਜਿਸ ਪਿੱਛੇ ਲੜ ਰਹੇ ਨੇ ਸਾਊਦੀ ਤੇ ਕੈਨੇਡਾ?ਦਲਿਤਾਂ ਦੇ ਵਿਹੜੇ ਵੱਜਦਾ ‘ਮਾਣ’ ਦਾ ਢੋਲ ਇਸ ਤੋਂ ਇਲਾਵਾ ਜਨਤਕ ਖੇਤਰ ਵਿੱਚ ਕੰਮ ਕਰਦੇ ਅਧਿਕਾਰੀ ਦੀ ਤੁਰੰਤ ਗ੍ਰਿਫਤਾਰੀ ਉੱਤੇ ਵੀ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਸੀ ਅਤੇ ਸਬੰਧਿਤ ਵਿਭਾਗ ਦੀ ਨਿਯੁਕਤੀ ਕਰਨ ਵਾਲੀ ਬਾਡੀ ਦੀ ਮਨਜ਼ੂਰੀ ਲੈ ਕੇ ਹੀ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਗਈ ਸੀ।ਗੈਰ ਜਨਤਕ ਖੇਤਰ ਦੇ ਲੋਕਾਂ ਨੂੰ ਵੀ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਸਬੰਧਿਤ ਜ਼ਿਲ੍ਹੇ ਦੇ ਐਸਐਸਪੀ ਦੀ ਮਨਜ਼ੂਰੀ ਲੈਣ ਦੇ ਹੁਕਮ ਵੀ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਸਨ।ਸੁਪਰੀਮ ਕੋਰਟ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਦਲਿਤਾਂ ਵਿੱਚ ਰੋਸ ਫੈਲ ਗਿਆ ਸੀ। ਇਸ ਦੇ ਖ਼ਿਲਾਫ਼ ਪੂਰੇ ਭਾਰਤ ਵਿੱਚ ਦਲਿਤ ਜਥੇਬੰਦੀਆਂ ਵੱਲੋਂ ਅਪ੍ਰੈਲ ਨੂੰ ਭਾਰਤ ਬੰਦ ਦਾ ਸੱਦਾ ਦੇ ਕੇ ਰੋਸ ਮੁਜ਼ਾਹਰੇ ਕੀਤੇ ਗਏ ਸਨ। ਜਿਸ ਵਿੱਚ ਭੰਨ ਤੋੜ ਦੀਆਂ ਘਟਨਾਵਾਂ ਵੀ ਕਈ ਥਾਵਾਂ ਉੱਤੇ ਵਾਪਰੀਆਂ ਸਨ। Image copyright Sukhcharanpreet/BBC ਇਸ ਵਿਵਾਦ ਨੂੰ ਹੱਲ ਕਰਨ ਲਈ ਬੀਤੇ ਸੋਮਵਾਰ ਨੂੰ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਵਿੱਚ Scheduled Castes and Scheduled Tribes (Prevention of Atrocities) Amendment Bill, 2018 ਪੇਸ਼ ਕਰਕੇ ਸੁਪਰੀਮ ਕੋਰਟ ਵੱਲੋਂ ਕੀਤੀਆਂ ਇਨ੍ਹਾਂ ਸੋਧਾਂ ਨੂੰ ਵਾਪਸ ਲਿਆ ਗਿਆ ਸੀ। ਇਸ ਬਿੱਲ ਨੂੰ ਲੋਕ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸੀ।ਇਹ ਵੀ ਪੜ੍ਹੋ:'SC/ST ਕਾਨੂੰਨ ਰਾਹੀਂ ਬੇਕਸੂਰਾਂ ਨੂੰ ਡਰਾ ਨਹੀਂ ਸਕਦੇ'ਦਲਿਤਾਂ ਨਾਲ ਵਿਤਕਰੇ ਤੇ ਤਸ਼ੱਦਦ ਪਿੱਛੇ ਕੀ ਹੈ ਏਜੰਡਾ?SC/ST ਕਾਨੂੰਨ 'ਚ ਕੀ ਬਦਲਾਅ ਚਾਹੁੰਦਾ ਹੈ ਸੁਪਰੀਮ ਕੋਰਟ?ਅੱਜ ਦੇ ਇਸ ਮਾਰਚ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਦਲਿਤਾਂ ਉੱਤੇ ਜਬਰ ਵਿਰੋਧੀ ਕਮੇਟੀ ਦੇ ਸੂਬਾ ਕਨਵੀਨਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ, ""ਕੇਂਦਰ ਸਰਕਾਰ ਵੱਲੋਂ ਐਸਸੀ ਐਸਟੀ ਐਕਟ ਵਿਚਲੀਆਂ ਸੋਧਾਂ ਨੂੰ ਵਾਪਸ ਲੈਣ ਲਈ ਸਰਕਾਰ ਦਲਿਤਾਂ ਦੇ ਰੋਹ ਕਰਕੇ ਮਜਬੂਰ ਹੋਈ ਹੈ ਜਦਕਿ ਸਰਕਾਰ ਇਸਨੂੰ ਆਪਣੀ ਪ੍ਰਾਪਤੀ ਵਜੋਂ ਪੇਸ਼ ਕਰ ਰਹੀ ਹੈ।''''ਇਸ ਜਿੱਤ ਦੇ ਜਸ਼ਨ ਵਜੋਂ ਮਾਰਚ ਕਰਦੇ ਹੋਏ ਅਸੀਂ ਦਲਿਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਚੇਤੰਨ ਕਰਨਾ ਚਾਹੁੰਦੇ ਹਾਂ। ਦੂਸਰੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਿਰਫ਼ ਇਹ ਸੋਧਾਂ ਵਾਪਸ ਲੈਣ ਨਾਲ ਹੀ ਦਲਿਤਾਂ ਦਾ ਸੰਘਰਸ਼ ਖ਼ਤਮ ਨਹੀਂ ਹੋਇਆ।''''ਦਲਿਤਾਂ ਉੱਤੇ 2 ਅਪ੍ਰੈਲ ਦੇ ਬੰਦ ਦੌਰਾਨ ਦਰਜ ਕੀਤੇ ਪਰਚੇ ਹਾਲੇ ਤੱਕ ਵਾਪਸ ਨਹੀਂ ਲਏ ਗਏ।'' Image copyright SukhcharanPreet/BBC ਹੋਰ ਕੀ ਹਨ ਮੰਗਾਂ?ਬੀਤੀ 2 ਅਪ੍ਰੈਲ ਦੇ ਬੰਦ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਦਲਿਤ ਕਾਰਕੁਨਾਂ ਸਮੇਤ ਦਲਿਤ ਆਗੂਆਂ ਅਤੇ ਸਹਾਰਨਪੁਰ ਦੰਗਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਦਲਿਤ ਆਗੂ ਚੰਦਰ ਸ਼ੇਖਰ ਸਮੇਤ ਭੀਮਾ ਕੋਰੇਗਾਓ ਘਟਨਾ ਬਹਾਨੇ ਗ੍ਰਿਫ਼ਤਾਰ ਕੀਤੇ ਗਏ ਪੰਜ ਜਮਹੂਰੀ ਕਾਰਕੁਨਾਂ ਦੇ ਕੇਸ ਵਾਪਸ ਕਰਵਾ ਕੇ ਰਿਹਾਅ ਕਰਵਾਉਣ ਦਲਿਤਾਂ ਲਈ ਸਰਕਾਰੀ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਦੀ ਨੀਤੀ ਨੂੰ ਲਾਗੂ ਰੱਖਣ ਨਿੱਜੀਕਰਨ ਦੀ ਨੀਤੀ ਬੰਦ ਕਰਕੇ ਰੋਜ਼ਗਾਰ ਦੀ ਗਾਰੰਟੀ ਕਰਨ ਪੰਜਾਬ ਵਿੱਚ ਜ਼ਮੀਨ ਹੱਦਬੰਦੀ ਕਾਨੂੰਨ ਅਧੀਨ ਮੁੜ ਵੰਡ ਕਰ ਕੇ ਬਾਕੀ ਬਚਦੀ ਜ਼ਮੀਨ ਪੇਂਡੂ ਮਜ਼ਦੂਰਾਂ ਵਿੱਚ ਵੰਡਣ ਲੋਕ ਪੱਖੀ ਲੇਖਕਾਂ, ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨੂੰ ਡਰਾਉਣ ਦੀ ਮੁਹਿੰਮ ਰੋਕਣ ਜਾਤ-ਪਾਤੀ ਵੰਡੀਆਂ ਪਾ ਕੇ 'ਪਾੜੋ ਤੇ ਰਾਜ ਕਰੋ' ਦੀ ਰਾਜਨੀਤੀ ਬੰਦ ਕਰਨ ਦੀ ਮੰਗ ਵੀ ਇਸ ਮਾਰਚ ਦੀਆਂ ਮੰਗਾਂ ਵੀ ਸ਼ਾਮਲ ਹਨ। ਇਨ੍ਹਾਂ ਮੰਗਾਂ ਨੂੰ ਲੈ ਕੇ ਬਠਿੰਡਾ, ਨਥਾਣਾ, ਰਾਮਪੁਰਾ, ਮੌੜ, ਤਲਵੰਡੀ, ਭਗਤਾ ਭਾਈਕਾ, ਸੰਗਤ ਮੰਡੀ, ਸ਼ਹਿਣਾ, ਸ਼੍ਰੀ ਮੁਕਤਸਰ ਸਾਹਿਬ, ਮੂਨਕ, ਭੀਖੀ, ਨਿਹਾਲ ਸਿੰਘ ਵਾਲਾ ਅਤੇ ਨਕੋਦਰ ਵਿੱਚ ਦਲਿਤਾਂ ਉੱਤੇ ਜਬਰ ਵਿਰੋਧੀ ਮਾਰਚ ਕੱਢੇ ਗਏ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ ਬਲਾਗ਼ - ਇਹ ਇਤਿਹਾਸ ਪੜ੍ਹਾ ਕੇ ਸੰਬੰਧ ਸੁਧਾਰਨ ਦੀ ਗੱਲ....! ਵੁਸਅਤੁੱਲਾਹ ਖ਼ਾਨ ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ ਬੀਬੀਸੀ ਲਈ 2 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45706819 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਸ਼ਾਹਜ਼ਹਾਂ, ਔਰੰਗਜ਼ੇਬ ਹੀਰੋ ਅਤੇ ਪ੍ਰਿਥਵੀਰਾਜ ਚੌਹਾਨ, ਸ਼ਿਵਾਜੀ, ਗਾਂਧੀ ਜੀ ਮੁਸਲਮਾਨ ਦੁਸ਼ਮਣ ਹਨ। ਪਾਕਿਸਤਾਨੀ ਬੱਚਿਆਂ ਨੂੰ ਘਰ ਜਾਂ ਸਕੂਲ ਵਿੱਚ ਪੜ੍ਹਾਇਆ ਜਾਂ ਦੱਸਿਆ ਜਾਂਦਾ ਹੈ ਕਿ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨ ਹਨ੍ਹੇਰੇ 'ਚ ਡੁੱਬਿਆ ਹੋਇਆ ਸੀ। ਰੋਸ਼ਨੀ ਇੱਥੇ ਇਸਲਾਮ ਲੈ ਕੇ ਆਇਆ। ਈਰਾਨ, ਮੱਧ ਏਸ਼ੀਆ ਅਤੇ ਅਰਬ ਤੋਂ ਸੂਫ਼ੀ ਲੋਕ ਆਏ ਤਾਂ ਭੇਦਭਾਵ ਤੋਂ ਤੰਗ ਆ ਕੇ ਹਿੰਦੂ ਮੁਸਲਮਾਨ ਹੋਣ ਲੱਗੇ। ਬਾਹਰੋਂ ਆ ਕੇ ਹਿੰਦੁਸਤਾਨ ਵਿੱਚ ਵਸਣ ਵਾਲੇ ਤੁਰਕ, ਈਰਾਨੀ ਅਤੇ ਅਰਬ ਆਪਣੇ ਨਾਲ ਖਾਣ-ਪੀਣ ਦੇ ਨਵੇਂ ਤਰੀਕੇ ਵੀ ਲਿਆਏ। ਇਹ ਵੀ ਪੜ੍ਹੋ:ਦੁਨੀਆਂ ਦੀਆਂ ਪੰਜ ਖ਼ਤਰਨਾਕ ਜਾਸੂਸ ਔਰਤਾਂ ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਇਸ ਸ਼ਹਿਰ ਵਿੱਚ ਲੋਕ ਅੰਡਰਗ੍ਰਾਊਂਡ ਕਿਉਂ ਰਹਿੰਦੇ ਹਨਅਫ਼ੀਮ ਦੀ ਖੇਤੀ ਚਿੱਟੇ ਤੋਂ ਚੰਗੀ - ਨਵਜੋਤ ਸਿੱਧੂ Image copyright Getty Images ਫੋਟੋ ਕੈਪਸ਼ਨ ਬਾਹਰੋਂ ਆ ਕੇ ਹਿੰਦੁਸਤਾਨ ਵਿੱਚ ਵਸਣ ਵਾਲੇ ਤੁਰਕ, ਈਰਾਨੀ ਅਤੇ ਅਰਬ ਆਪਣੇ ਨਾਲ ਖਾਣ-ਪੀਣ ਦੇ ਨਵੇਂ ਕਰੀਕੇ ਵੀ ਲਿਆਏ। ....ਤਾਂ ਇੰਝ ਬਣਿਆ ਪਾਕਿਸਤਾਨ!ਕੱਪੜਿਆਂ ਦਾ ਫੈਸ਼ਨ ਲਿਆਏ। ਤਸਵੀਰਾਂ ਬਣਾਉਣ ਦਾ ਹੁਨਰ ਆਇਆ, ਸ਼ਾਇਰੀ ਅਤੇ ਸੰਗੀਤ ਆਇਆ। ਤਾਜ ਮਹਿਲ ਵਰਗੀਆਂ ਖ਼ੂਬਸੂਰਤ ਇਮਾਰਤਾਂ ਬਣੀਆਂ।ਮੁਸਲਮਾਨ ਬਾਦਸ਼ਾਹਾਂ ਨੇ ਮੁਕਾਮੀ ਹਿੰਦੁਸਤਾਨੀਆਂ ਨੂੰ ਤਹਿਜ਼ੀਬ ਸਿਖਾਈ। ਉਨ੍ਹਾਂ ਦਾ ਰਹਿਣ-ਸਹਿਣ ਚੰਗਾ ਹੋਇਆ। ਹਿੰਦੂ ਸਮੁੰਦਰ ਪਾਰ ਸਫ਼ਰ ਕਰਨ ਤੋਂ ਡਰਦੇ ਸਨ। ਮੁਸਲਮਾਨਾਂ ਮਲਾਹਾਂ ਨੂੰ ਦੇਖ-ਦੇਖ ਕੇ ਉਨ੍ਹਾਂ ਦਾ ਸਮੁੰਦਰ ਦਾ ਡਰ ਘਟਿਆ ਅਤੇ ਉਹ ਹਿੰਦੁਸਤਾਨ ਤੋਂ ਬਾਹਰ ਜਾਣ ਲੱਗੇ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਦਿਮਾਗ਼ ਦੇ ਜਾਲੇ ਉਤਰਨ ਲੱਗੇ। ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਸ਼ਾਹਜ਼ਹਾਂ, ਔਰੰਗਜ਼ੇਬ ਹੀਰੋ ਹਨ। ਪ੍ਰਿਥਵੀਰਾਜ ਚੌਹਾਨ, ਸ਼ਿਵਾਜੀ, ਗਾਂਧੀ ਜੀ ਮੁਸਲਮਾਨ ਦੁਸ਼ਮਣ ਵਿਲੇਨ ਹਨ। 1857 ਦੀ ਜੰਗ-ਏ-ਆਜ਼ਾਦੀ ਦਰਅਸਲ ਅੰਗਰੇਜ਼ਾਂ ਅਤੇ ਮੁਸਲਮਾਨਾਂ ਦੀ ਲੜਾਈ ਸੀ। ਇਸ ਜੰਗ ਤੋਂ ਬਾਅਦ ਹਿੰਦੂਆਂ ਨੇ ਮੁਸਲਮਾਨਾਂ ਨੂੰ ਹਰ ਮੈਦਾਨ 'ਚ ਨੀਵਾਂ ਦਿਖਾਉਣ ਲਈ ਅੰਗਰੇਜ਼ਾਂ ਨਾਲ ਗਠਜੋੜ ਕਰ ਲਿਆ ਸੀ। Image copyright Getty Images ਫੋਟੋ ਕੈਪਸ਼ਨ ਮੁਸਲਮਾਨ ਬਾਦਸ਼ਾਹਾਂ ਨੇ ਮੁਕਾਮੀ ਹਿੰਦੁਸਤਾਨੀਆਂ ਨੂੰ ਤਹਿਜ਼ੀਬ ਸਿਖਾਈ। ਉਨ੍ਹਾਂ ਦਾ ਰਹਿਣ-ਸਹਿਣ ਚੰਗਾ ਹੋਇਆ ਇਸ ਤੋਂ ਤੰਗ ਆ ਕੇ ਮੁਸਲਿਮ ਲੀਗ ਕਾਇਮ ਹੋਈ ਅਤੇ ਫੇਰ ਮੁਸਲਿਮ ਲੀਗ ਨੇ ਹਿੰਦੂਆਂ ਅਤੇ ਅੰਗਰੇਜ਼ਾਂ ਨਾਲ ਮੁਸਲਮਾਨਾਂ ਨੂੰ ਆਜ਼ਾਦ ਕਰਵਾ ਕੇ ਪਾਕਿਸਤਾਨ ਬਣਵਾਇਆ। ਇਹ ਵੀ ਪੜ੍ਹੋ:'ਹੁਣ ਚਰਚ ਦੇ ਬਾਹਰ ਕੋਈ ਮੈਰੀ ਕ੍ਰਿਸਮਸ ਨਹੀਂ ਕਹਿੰਦਾ'ਅਮਰੀਕਾ ਕੱਦੂ ਦੀ ਸੁਪਰ ਪਾਵਰ ਹੈ--ਬਲਾਗ 'ਤਾਨਾਸ਼ਾਹੀ' ਦੌਰਾਨ ਸ਼੍ਰੀਦੇਵੀ ਦੀਆਂ ਫਿਲਮਾਂ ਦਾ ਸਹਾਰਾ''ਜਦੋਂ ਰੇਡੀਓ ਪਾਕਿਸਤਾਨ ਨੇ ਖ਼ਾਮੋਸ਼ ਕੀਤੇ ਭਾਰਤੀ ਸ਼ਾਇਰ'ਇਤਿਹਾਸ ਦਾ ਦੂਜਾ ਪਾਸਾ1947 'ਚ 20 ਲੱਖ ਮੁਸਲਮਾਨ ਹਿੰਦੂਆਂ ਅਤੇ ਸਿੱਖਾਂ ਹੱਥੋਂ ਮਾਰੇ ਗਏ। 1965 ਦੀ ਜੰਗ ਵਿੱਚ ਭਾਰਤ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਭਾਰਤ ਨੇ ਪੱਛਮੀ ਪਾਕਿਸਤਾਨ 'ਚ ਵਸ ਰਹੇ ਹਿੰਦੂਆਂ ਨਾਲ ਸਾਜ਼ਿਸ਼ ਕਰਕੇ ਬੰਗਲਾਦੇਸ਼ ਬਣਾ ਦਿੱਤਾ।ਭਾਰਤੀ ਬੱਚਿਆਂ ਨੂੰ ਘਰ ਜਾਂ ਸਕੂਲ 'ਚ ਪੜ੍ਹਾਇਆ ਜਾਂ ਦੱਸਿਆ ਜਾਂਦਾ ਹੈ ਕਿ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਭਾਰਤ ਵਿੱਚ ਖੁਸ਼ਹਾਲੀ, ਚੈਨ ਅਤੇ ਵਿਕਾਸ ਸੀ।ਸਾਇੰਸ ਅਤੇ ਗਣਿਤ 'ਚ ਪ੍ਰਾਚੀਨ ਭਾਰਤ ਸਭ ਤੋਂ ਅੱਗੇ ਸੀ ਅਤੇ ਸੋਨੇ ਦੀ ਚਿੜੀ ਕਹਾਉਂਦਾ ਸੀ। Image copyright Getty Images ਫੋਟੋ ਕੈਪਸ਼ਨ ਅੰਗਰੇਜ਼ਾਂ ਨੇ ਮੁਗ਼ਲਾਂ ਦਾ ਖ਼ਾਤਮਾ ਕੀਤਾ ਪਰ 1857 ਦੀ ਜੰਗ-ਏ-ਆਜ਼ਾਦੀ ਦੇ ਹੀਰੋ ਮੰਗਲ ਪਾਂਡੇ ਅਤੇ ਝਾਂਸੀ ਦੀ ਰਾਣੀ ਹੈ। ਮਹਿਮੂਦ ਗਜ਼ਨਵੀ ਤੋਂ ਔਰੰਗਜ਼ੇਬ ਤੱਕ ਸਭ ਗ਼ੈਰ-ਮੁਲਕੀ ਲੁਟੇਰੇ ਹਨ। ਉਨ੍ਹਾਂ ਨੇ ਮੰਦਿਰ ਤੋੜੇ, ਉਨ੍ਹਾਂ 'ਤੇ ਮਸਜਿਦਾਂ ਬਣਵਾਈਆਂ। ਲੱਖਾਂ ਹਿੰਦੂਆਂ ਦਾ ਕਤਲ ਕੀਤਾ। ਉਨ੍ਹਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ।ਜੇਕਰ ਪ੍ਰਿਥਵੀ ਰਾਜ ਚੌਹਾਨ, ਸ਼ਿਵਾਜੀ ਆਦਿ ਨਾ ਹੁੰਦੇ ਤਾਂ ਹਿੰਦੂਆਂ ਨੂੰ ਇਹ ਗ਼ੈਰ-ਮੁਲਕੀ ਮੁਸਲਮਾਨ ਗ਼ੁਲਾਮ ਬਣਾ ਕੇ ਰੱਖਦੇ। ਇਨਾਮ 'ਚ ਪਾਕਿਸਤਾਨ!ਅੰਗਰੇਜ਼ਾਂ ਨੇ ਮੁਗ਼ਲਾਂ ਦਾ ਖ਼ਾਤਮਾ ਕੀਤਾ ਪਰ 1857 ਦੀ ਜੰਗ-ਏ-ਆਜ਼ਾਦੀ ਦੇ ਹੀਰੋ ਮੰਗਲ ਪਾਂਡੇ ਅਤੇ ਝਾਂਸੀ ਦੀ ਰਾਣੀ ਹੈ। ਅੰਗਰੇਜ਼ਾਂ ਨੇ ਵੀ ਮੁਸਲਮਾਨ ਬਾਦਸ਼ਾਹਾਂ ਵਾਂਗ ਭਾਰਤ ਨੂੰ ਬਹੁਤ ਲੁੱਟਿਆ। ਮੁਸਲਮਾਨਾਂ ਨੇ ਆਜ਼ਾਦੀ ਦੀ ਲੜਾਈ 'ਚ ਕਾਂਗਰਸ ਦਾ ਸਾਥ ਦੇਣ ਦੀ ਬਜਾਇ ਅੰਗਰੇਜ਼ਾਂ ਦੀ ਹੌਸਲਾ ਅਫ਼ਜਾਈ ਨਾਲ 'ਪਾੜੋ ਅਤੇ ਰਾਜ ਕਰੋ' ਦੀ ਨੀਤੀ ਦੇ ਤਹਿਤ ਮੁਸਲਿਮ ਲੀਗ ਬਣਾਈ। ਮੁਸਲਿਮ ਲੀਗ ਨੇ ਭਾਰਤੀ ਏਕਤਾ ਨੂੰ ਤੋੜਨ ਲਈ ਅੰਗਰੇਜ਼ੀ ਏਜੰਡਾ ਅੱਗੇ ਵਧਾਇਆ ਅਤੇ ਇਨਾਮ 'ਚ ਪਾਕਿਸਤਾਨ ਹਾਸਿਲ ਕੀਤਾ। Image copyright MEA, INDIA ਫੋਟੋ ਕੈਪਸ਼ਨ ਭਾਰਤ ਨੇ ਪਾਕਿਸਤਾਨ ਦੇ ਨਾਲ ਹਮੇਸ਼ਾ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕੀਤੀ ਪਰ ਪਾਕਿਸਤਾਨ ਨੇ ਹਮੇਸ਼ਾ ਭਾਰਤ ਦੀ ਪਿੱਠ ਦੇ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਨੇ ਪਾਕਿਸਤਾਨ ਦੇ ਨਾਲ ਹਮੇਸ਼ਾ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕੀਤੀ ਪਰ ਪਾਕਿਸਤਾਨ ਨੇ ਹਮੇਸ਼ਾ ਭਾਰਤ ਦੀ ਪਿੱਠ 'ਚ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ 'ਚ ਰਹਿਣ ਵਾਲੇ ਮੁਸਲਮਾਨ ਮੂੰਹੋਂ ਤਾਂ ਖ਼ੁਦ ਨੂੰ ਭਾਰਤੀ ਦੱਸਦੇ ਹਨ ਪਰ ਉਨ੍ਹਾਂ ਦੇ ਦਿਲ ਪਾਕਿਸਤਾਨ ਲਈ ਧੜਕਦੇ ਹਨ। ਲਿਹਾਜ਼ਾ ਉਨ੍ਹਾਂ 'ਤੇ ਨਜ਼ਰ ਰੱਖਣ ਦੀ ਲੋੜ ਹੈ। ਹੁਣ ਜਦੋਂ ਇਹ ਪਾਕਿਸਤਾਨੀ ਅਤੇ ਭਾਰਤੀ ਬੱਚੇ ਵੱਡੇ ਹੋ ਕੇ ਸਿਆਸਤ 'ਚ ਜਾਂਦੇ ਹਨ, ਫੌਜ ਵਿੱਚ ਭਰਤੀ ਹੁੰਦੇ ਹਨ, ਰਾਜਦੂਤ ਜਾਂ ਬਾਬੂ ਬਣਦੇ ਹਨ ਤਾਂ ਅਸੀਂ ਉਨ੍ਹਾਂ ਤੋਂ ਇਹੀ ਉਮੀਦ ਰੱਖਦੇ ਹਾਂ ਕਿ ਉਹ ਭਾਰਤ ਅਤੇ ਪਾਕਿਸਤਾਨ ਨਾਲ ਸੰਬੰਧਾਂ 'ਚ ਇੱਕ ਦਿਨ ਸੁਧਾਰ ਲਿਆਉਣਗੇ।ਕੀ ਮੈਨੂੰ ਇਸ 'ਤੇ ਹੱਸਣ ਦੀ ਇਜਾਜ਼ਤ ਹੈ। ਇਹ ਵੀ ਪੜ੍ਹੋ:ਰੈਲੀਆਂ ਦੀ ਧੂੜ 'ਚ ਰੁਲੇ ਪੰਜਾਬੀਆਂ ਦੇ ਮੁੱਦੇਇੰਡੋਨੇਸ਼ੀਆ: 'ਮਲਬੇ 'ਚੋਂ ਬੱਚੇ ਦੀ ਆਵਾਜ਼ ਆ ਰਹੀ ਹੈ'ਸੇਰੀਨਾ ਇਸ ਲਈ ਆਈ ਗਾਇਕੀ ਦੇ ਮੈਦਾਨ 'ਚਮੋਦੀ ਦੇ ਸਾਲ 'ਚ 9 ਏਅਰਪੋਰਟ ਬਣਾਉਣ ਬਾਰੇ ਦਾਅਵੇ ਦਾ ਸੱਚਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇਸ ਵਾਰ 21ਵੀਂ ਸਦੀ ਦਾ ਸਭ ਤੋਂ ਵੱਡਾ ਚੰਦਰ ਗ੍ਰਹਿਣ ਲਗਿਆ ਜੋ 3 ਘੰਟੇ 55 ਮਿੰਟ ਰਿਹਾ। ਖ਼ਾਸ ਕਾਰਨਾਂ ਕਰਕੇ ਚੰਦਰ ਗ੍ਰਹਿਣ ਵੇਲੇ ਚੰਨ ਦਾ ਰੰਗ ਲਾਲ ਨਜ਼ਰ ਆਇਆ।ਅਜਿਹਾ ਦਿਖਿਆ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਰਤਾਰਪੁਰ ਲਾਂਘਾ : ਪੰਜਾਬ ਸਰਕਾਰ ਦੀ ਮੰਗ ਦਰਸ਼ਨ ਲਈ ਪਾਸਪੋਰਟ ਨਹੀਂ, ਆਧਾਰ ਕਾਰਡ ਨੂੰ ਮਾਨਤਾ - 5 ਅਹਿਮ ਖ਼ਬਰਾਂ 16 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46887421 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright GURINDER BAJWA/BBC ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਵੱਲੋਂ ਆਏ 14 ਬਿੰਦੂਆਂ ਵਾਲੀ ਪੇਸ਼ਕਸ਼ 'ਤੇ ਪੰਜਾਬ ਸਰਕਾਰ ਨੇ ਕੁਝ ਬਿੰਦੂਆਂ 'ਤੇ ਇਤਰਾਜ਼ ਜਤਾਇਆ ਹੈ, ਜਿਵੇਂ ਕਿ ਪਾਸਪੋਰਟ ਦੇ ਆਧਾਰ 'ਤੇ ਦਰਸ਼ਨਾਂ ਲਈ ਪਾਕਿਸਤਾਨੀ ਸਰਹੱਦ ਵਿੱਚ ਐਂਟਰੀ।ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕੈਪਟਨ ਸਰਕਾਰ ਦੀ ਦਲੀਲ ਹੈ ਕਿ ਪਿੰਡਾਂ ਵਿੱਚ ਰਹਿਣ ਵਾਲੇ ਵਾਧੂ ਲੋਕਾਂ ਕੋਲ ਪਾਸਪੋਰਟ ਨਹੀਂ ਹਨ, ਪਰ 99 ਫੀਸਦ ਲੋਕਾਂ ਕੋਲ ਆਧਾਰ ਕਾਰਡ ਹਨ ਜੋ ਇੱਕ ਕਾਨੂੰਨੀ ਦਸਤਾਵੇਜ਼ ਹੈ।ਪੰਜਾਬ ਸਰਕਾਰ ਦੀ ਮੰਗ ਹੈ ਕਿ ਸ਼ਰਧਾਲੂਆਂ ਨੂੰ ਆਧਾਰ ਕਾਰਡ ਨਾਲ ਹੀ ਯਾਤਰਾ ਕਰਨ ਦਿੱਤੀ ਜਾਵੇ। ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਦਿੱਲੀ ਵਿੱਚ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਬਾ ਨਾਲ ਮਿਲ ਆਪਣੀ ਗੱਲ ਰੱਖੀ। ਪਾਕਿਸਤਾਨ ਵੱਲੋਂ ਕਿਹਾ ਗਿਆ ਸੀ ਕਿ ਸ਼ੁਰੂਆਤ ਵਿੱਚ ਹਰ ਰੋਜ਼ 500 ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਆਉਣ ਦਿੱਤਾ ਜਾਵੇਗਾ।ਇਹ ਵੀ ਪੜ੍ਹੋ-ਬ੍ਰੈਗਜ਼ਿਟ: ਟੈਰੀਜ਼ਾ ਮੇਅ ਦੀ ਡੀਲ ਨੂੰ ਸੰਸਦ ਨੇ ਕੀਤਾ ਖਾਰਿਜ ਨੈਰੋਬੀ ਹਮਲੇ ਦੀ ਜਿੰਮੇਵਾਰੀ ਲੈਣ ਵਾਲਾ ਅਲ-ਸ਼ਬਾਬ ਸੰਗਠਨ ਕੌਣ ਚੀਨ ਨੇ ਉਗਾਈ ਚੰਨ ’ਤੇ ਕਪਾਹ -ਵਿਗਿਆਨਕ ਕੌਤਕਤਿਆਰੀਆਂ ਕੁੰਭ ਮੇਲੇ ਦੀਆਂ ਪਰ ਫੋਟੋ ਹੱਜ ਦੀ Image copyright dassault rafale ਫੋਟੋ ਕੈਪਸ਼ਨ ਭਾਰਤ ਸਰਕਾਰ ਡਸੌ ਐਵੀਏਸ਼ਨ ਤੋਂ 36 ਰਫਾਲ ਲੜਾਕੂ ਹਵਾਈ ਜਹਾਜ਼ ਖਰੀਦ ਰਹੀ ਹੈ CAG ਨੇ ਕੀਤਾ ਰਫਾਲ ਡੀਲ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੰਪੈਟਰੋਲਰ ਆਡੀਟਰ ਜਨਰਲ ਯਾਨਿ ਕੈਗ ਨੇ ਰਫਾਲ ਜਾਹਜ਼ ਡੀਲ ਦੀ ਆਡਿਟ ਨਾਲ ਜੁੜੀ ਕੋਈ ਵੀ ਜਾਣਕਾਰੀ ਤੋਂ ਇਨਕਾਰ ਕਰ ਦਿੱਤਾ ਹੈ। ਪੁਣੇ ਦੇ ਆਰਟੀਆਈ ਕਾਰੁਕਨ ਵਿਹਾਰ ਦੁਰਵੇ ਨੇ ਕੈਗ ਕੋਲੋਂ ਇੱਕ ਆਰਟੀਆਈ 'ਚ ਇਸ ਡੀਲ ਦੀ ਆਡਿਟ ਬਾਰੇ ਜਾਣਕਾਰੀ ਮੰਗੀ ਸੀ। ਇਸ ਆਰਟੀਆਈ ਦੇ ਜਵਾਬ 'ਚ ਕੈਗ ਨੇ ਕਿਹਾ, ""ਇਸ ਡੀਲ ਦੀ ਪ੍ਰਕਿਰਿਆ ਹੁਣ ਤੱਕ ਪੂਰੀ ਨਹੀਂ ਹੋਈ ਹੈ। ਇਸ ਨਾਲ ਜੁੜੀ ਜਾਣਕਾਰੀ ਸਾਂਝੀ ਕਰਨਾ ਸੰਸਦ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਹੋਵੇਗੀ। ਇਹ ਜਾਣਕਾਰੀ ਆਰਟੀਆਈ ਐਕਟ ਦੇ ਸੈਕਸ਼ਨ 8(1)(C) ਦੇ ਤਹਿਤ ਸਾਂਝੀ ਨਹੀਂ ਕੀਤੀ ਜਾ ਸਕਦੀ।""ਦਰਅਸਲ ਐਕਟ ਦੇ ਸੈਕਸ਼ਨ ਦੇ ਤਹਿਤ ਉਨ੍ਹਾਂ ਜਾਣਕਾਰੀਆਂ ਨੂੰ ਸਾਂਝੀ ਨਾ ਕਰਨ ਦੀ ਛੋਟ ਹੁੰਦੀ ਹੈ। ਇਹ ਵੀ ਪੜ੍ਹੋ-ਕਰਤਾਰਪੁਰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ 'ਸਾਨੂੰ ਕੋਈ ਦੇਖ ਲੈਂਦਾ ਤਾਂ ਸਾਡਾ ਕਤਲ ਹੋ ਸਕਦਾ ਸੀ' ਨਸਲਕੁਸ਼ੀ ਦੇ ਦਾਇਰੇ 'ਚ ਇਹ ਕਤਲੇਆਮ ਆਉਂਦੇ ਹਨਕੋਰੀਆ ਦੀ ਮਹਾਰਾਣੀ ਬਣਨ ਵਾਲੀ ਭਾਰਤ ਦੀ ਰਾਜਕੁਮਾਰੀ Image copyright Getty Images ਪੰਜਾਬ ਦੇ ਸਕੂਲਾਂ 'ਚ ਸੁਧਰਿਆ ਸਿੱਖਿਆ ਦਾ ਮਿਆਰ ਦੇਸ ਦੇ ਪੇਂਡੂ ਇਲਾਕਿਆਂ ਵਿੱਚ ਪ੍ਰਾਈਮਰੀ ਸਰਕਾਰੀ ਸਕੂਲਾਂ ਬਾਰੇ ਜਾਰੀ ਇੱਕ ਰਿਪੋਰਟ ਮੁਤਾਬਕ ਪੰਜਾਬ ਦੇ ਸਰਕਾਰ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਸੁਧਰਿਆ ਹੈ। ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਏਐਸਈਆਰ ਵੱਲੋਂ ਦਿੱਲੀ ਵਿੱਚ ਜਾਰੀ ਸਾਲ 2018 ਦੀ ਗ੍ਰਾਮੀਣ ਖੇਤਰਾਂ ਦੀ ਸਿੱਖਿਆ ਸੰਬੰਧੀ ਰਿਪੋਰਟ ਵਿੱਚ ਪੰਜਾਬ ਵੀ ਉਨ੍ਹਾਂ ਕੁਝ ਸੂਬਿਆਂ 'ਚ ਸ਼ਾਮਿਲ ਹੈ, ਜਿੱਥੇ ਪ੍ਰਾਇਮਰੀ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਮਿਆਰ ਵਧਿਆ ਹੈ। ਪੰਜਾਬ ਦੀ ਮਿਸਾਲ ਦਿੰਦਿਆ ਕਿਹਾ ਗਿਆ ਹੈ ਕਿ 'ਪੜ੍ਹੋ ਪੰਜਾਬ' ਪ੍ਰੋਗਰਾਮ ਪੰਜਾਬ ਵਿੱਚ ਬਹੁਤ ਵਧੀਆ ਮਾਡਲ ਬਣ ਰਿਹਾ ਹੈ। Image copyright Reuters ਫੋਟੋ ਕੈਪਸ਼ਨ ਟੈਰੀਜਾ ਮੇਅ ਦੀ ਯੋਜਨਾ ਨੂੰ 432 ਸੰਸਦ ਮੈਂਬਰਾਂ ਨੇ ਖਾਰਿਜ ਕਰ ਦਿੱਤਾ ਹੈ ਟੈਰੀਜਾ ਮੇਅ ਦੀ ਬ੍ਰੈਗਜ਼ਿਟ ਡੀਲ ਨੂੰ ਸੰਸਦ ਨੇ ਕੀਤਾ ਖਾਰਿਜ ਬ੍ਰੈਗਜ਼ਿਟ ਡੀਲ ਯਾਨਿ ਯੂਰਪੀ ਸੰਘ ਤੋਂ ਬਰਤਾਨੀਆ ਨੂੰ ਵੱਖ ਹੋਣ ਦੀ ਬਰਤਾਨਵੀ ਪ੍ਰਧਾਨ ਮੰਤਰੀ ਟੈਰੀਜਾ ਮੇਅ ਦੀ ਯੋਜਨਾ ਨੂੰ ਸੰਸਦ ਨੇ ਵੱਡੇ ਬਹੁਮਤ ਨਾਲ ਖਰਿਜ ਕਰ ਦਿੱਤਾ ਹੈ। ਟੈਰੀਜਾ ਮੇਅ ਦੀ ਯੋਜਨਾ ਨੂੰ 432 ਸੰਸਦ ਮੈਂਬਰਾਂ ਨੇ ਖਾਰਿਜ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਕੇਵਲ 202 ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ। ਇੱਥੋਂ ਤੱਕ ਕਿ ਖ਼ੁਦ ਟੈਰੀਜਾ ਮੇਅ ਦੀ ਕੰਜ਼ਰਵੇਟਿਵ ਪਾਰਟੀ ਦੇ 118 ਸੰਸਦ ਮੈਂਬਰਾਂ ਨੇ ਵੀ ਇਸ ਡੀਲ ਦੇ ਖ਼ਿਲਾਫ਼ ਵੋਟ ਦਿੱਤਾ ਹੈ। ਪ੍ਰਧਾਨ ਮੰਤਰੀ ਟੈਰੀਜਾ ਮੇਅ ਦੀ ਯੋਜਨਾ ਨੂੰ ਮਿਲੀ ਇਸ ਇਤਿਹਾਸਕ ਹਾਰ ਤੋਂ ਬਾਅਦ ਵਿਰੋਧੀ ਲੈਬਰ ਪਾਰਟੀ ਨੇ ਸਰਕਾਰ ਦੇ ਖ਼ਿਲਾਫ਼ ਬੇਭਰੋਸਗੀ ਮਤੇ ਦਾ ਤਜਵੀਜ਼ ਦਿੱਤੀ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ। Image copyright Getty Images ਫੋਟੋ ਕੈਪਸ਼ਨ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ ਹੋਈ ਹੈ ਕੀਨੀਆ : ਹੋਟਲ 'ਚ ਹਮਲਾ, ਗੋਲੀਬਾਰੀ ਜਾਰੀ ਕੀਨੀਆ ਦੀ ਰਾਜਧਾਨੀ ਨੈਰੋਬੀ ਦੇ ਇੱਕ ਹੋਟਲ 'ਚ ਹੋਏ ਹਮਲੇ ਤੋਂ ਅਜੇ ਵੀ ਗੋਲੀਬਾਰੀ ਜਾਰੀ ਹੈ। ਅੰਦਰੂਨੀ ਮਾਮਲਿਆਂ ਦੇ ਮੰਤਰੀ ਫਰੈਡ ਮਿਤਿਆਂਗੀ ਨੇ ਪਹਿਲਾਂ ਸਾਰੀਆਂ ਇਮਾਰਤਾਂ ਨੂੰ ਸੁਰੱਖਿਅਤ ਐਲਾਨਿਆਂ ਸੀ। ਪਰ ਸੋਸ਼ਲ ਮੀਡੀਆ ਦੇ ਅੰਦਰ ਫਸੇ ਲੋਕਾਂ ਦੇ ਰਿਸ਼ਤੇਦਾਰ ਤੇ ਦੋਸਤ ਪੋਸਟਾਂ ਸਾਂਝੀਆਂ ਕਰ ਰਹੇ ਹਨ। ਇਸ ਹਮਲੇ 'ਚ ਮਾਰੇ ਗਏ ਤੇ ਜ਼ਖ਼ਮੀ ਲੋਕਾਂ ਦੀ ਗਿਣਤੀ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ, ਜਦਕਿ ਹਮਲਾ ਕਰਦੇ ਹੋਏ 4 ਲੋਕ ਨਜ਼ਰ ਆਏ ਦੱਸੇ ਜਾ ਰਹੇ ਹਨ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।ਇਹ ਵੀ ਪੜ੍ਹੋ-ਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਪਿੰਜਰ ਦਾ ਕੀ ਹੈ ਰਾਜ਼ਕਿਉਂ ਹੈ ਦੁੱਲਾ ਭੱਟੀ ਲੋਹੜੀ ਦਾ ਸਾਂਝਾ ਨਾਇਕ? ਜਦੋਂ ਜਾਨ ਬਚਾਉਣ ਲਈ ਮਾਇਆਵਤੀ ਨੂੰ ਕਮਰੇ 'ਚ ਲੁਕਣਾ ਪਿਆਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਇਹ ਵੀਡੀਓਜ਼ ਵੀ ਤੁਹਾਨੁੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ‘ਲਕਸ਼ ਗਾਈਡਲਾਈਨਜ਼’ ਮੁਤਾਬਕ ਡਿਲੀਵਰੀ ਲਈ ਵੱਖਰਾ ਕਮਰਾ ਜਾਂ ਸਥਾਨ ਮਿਲਣਾ ਚਾਹੀਦਾ ਹੈ, ਘੱਟੋ ਘੱਟ ਇੱਕ ਰਿਸ਼ਤੇਦਾਰ ਔਰਤਾਂ ਦੇ ਨਾਲ ਹੋਣਾ ਚਾਹੀਦਾ ਹੈ... ਡਿਲੀਵਰੀ ਲਈ ਮੇਜ਼ ਨਹੀਂ, ਬੈੱਡ ਜ਼ਰੂਰੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਮਗਰੋਂ ਸਕੂਲੀ ਕਿਤਾਬਾਂ 'ਚ ਗੁਰੂਆਂ ਦੇ ਇਤਿਹਾਸ ਨੂੰ ਲੈ ਕੇ ਸੁਖਬੀਰ ਬਾਦਲ ਦਾ ਅਲਟੀਮੇਟਮ 29 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46024541 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਪਾਰਟੀ ਤੋਂ ਨਾਰਾਜ਼ ਚੱਲ ਰਹੇ ਟਕਸਾਲੀ ਆਗੂਆਂ ਨੂੰ ਮਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਸਕੂਲਾਂ ਵਿੱਚ ਸਿੱਖ ਗੁਰੂਆਂ ਬਾਰੇ ਪੜ੍ਹਾਏ ਜਾਣ ਵਾਲੇ ਇਤਿਹਾਸ ਨੂੰ ਲੈ ਕੇ ਨਵੀਂ ਮੁਹਿੰਮ ਵਿੱਢਣ ਦਾ ਐਲਾਨ ਕੀਤਾ।ਚੰਡੀਗੜ੍ਹ ਵਿੱਚ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਵਿੱਚ ਇਸ ਦਾ ਫੈਸਲਾ ਲਿਆ ਗਿਆ ਅਤੇ ਬਾਅਦ ਵਿੱਚ ਸੁਖਬੀਰ ਬਾਦਲ ਨੇ ਟਵੀਟ ਵੀ ਕੀਤਾ।ਉਨ੍ਹਾਂ ਲਿਖਿਆ, ''ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਖ ਕੌਮ ਤੋਂ ਮੁਆਫ਼ੀ ਮੰਗਣ। ਉਨ੍ਹਾਂ ਮਾਹਿਰਾਂ ਅਤੇ ਸਰਕਾਰੀ ਅਫ਼ਸਰਾਂ ਦੀ ਗ੍ਰਿਫ਼ਤਾਰੀ ਹੋਵੇ ਜਿਨ੍ਹਾਂ ਨੇ 12ਵੀਂ ਜਮਾਤ ਦੀਆਂ ਇਤਿਹਾਸ ਦੀਆਂ ਉਨ੍ਹਾਂ ਕਿਤਾਬਾਂ ਨੂੰ ਪ੍ਰਵਾਨਗੀ ਦਿੱਤੀ ਜਿਨ੍ਹਾਂ ਵਿੱਚ ਸਿੱਖ ਗੁਰੂਆਂ ਅਤੇ ਸਿੱਖ ਗ੍ਰੰਥਾਂ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਹੈ। ਕਿਤਾਬਾਂ ਜੇਕਰ ਦੋ ਦਿਨਾਂ ਅੰਦਰ ਨਾ ਵਾਪਸ ਲਈਆਂ ਗਈਆਂ ਤਾਂ ਕੌਮ ਇੱਕ ਨਵੰਬਰ ਤੋਂ ਸੰਘਰਸ਼ ਸ਼ੁਰੂ ਕਰੇਗੀ।''ਇਹ ਵੀ ਪੜ੍ਹੋ'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ ਆਗੂਆਂ ਨੂੰ ਉਂਗਲਾਂ 'ਤੇ ਨਚਾਉਣ ਵਾਲਾ 'ਕਾਲਾ ਬਾਂਦਰ' Image Copyright @officeofssbadal @officeofssbadal Image Copyright @officeofssbadal @officeofssbadal 'ਪੁਰਾਣੀਆਂ ਕਿਤਾਬਾਂ ਹੀ ਜਾਰੀ ਰੱਖੀਆਂ ਜਾਣ'ਸੁਖਬੀਰ ਬਾਦਲ ਦੇ ਅਲਟੀਮੇਟ ਤੋਂ ਬਾਅਦ ਪੰਜਾਬ ਸਰਕਾਰ ਨੇ ਫੈਸਲਾ ਲਿਆ।ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਵਿਭਾਗ ਨੂੰ ਹੁਕਮ ਦਿੱਤੇ, ''ਵਿਦਿਆਰਥੀ ਵਿਦਿਅਕ ਸਾਲ ਦੇ ਮੱਧ ਵਿੱਚ ਹਨ ਅਤੇ ਉਨ੍ਹਾਂ ਦੀ ਸਪੱਸ਼ਟਤਾ ਲਈ 11ਵੀਂ ਅਤੇ 12ਵੀਂ ਜਮਾਤ ਲਈ ਸਾਲ 2017-18 ਦੀਆਂ ਇਤਿਹਾਸ ਦੀਆਂ ਕਿਤਾਬਾਂ ਹੀ ਜਾਰੀ ਰੱਖੀਆਂ ਜਾਣ।''ਇਸ ਸਬੰਧ ਵਿੱਚ ਕੈਪਟਨ ਦੇ ਮੀਡੀਆ ਸਲਾਹਕਾਰ ਨੇ ਵੀ ਟਵੀਟ ਕੀਤਾ। Image Copyright @RT_MediaAdvPbCM @RT_MediaAdvPbCM Image Copyright @RT_MediaAdvPbCM @RT_MediaAdvPbCM ਮਾਹਿਰਾਂ ਦੀ ਕਮੇਟੀ ਬਾਰੇ11ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਤੱਥਾਂ ਵਿੱਚ ਫਰਕ ਅਤੇ ਕਥਿਤ ਗਲਤੀਆਂ ਦਾ ਮਸਲਾ ਚੁੱਕਿਆ ਗਿਆ ਤਾਂ ਪੰਜਾਬ ਸਰਕਾਰ ਨੇ ਮਾਮਲੇ ਨੂੰ ਦੇਖਣ ਲਈ 11 ਮਈ 2018 ਨੂੰ ਮਾਹਿਰਾਂ ਦੀ ਇੱਕ ਕਮੇਟੀ ਬਣਾਈ।ਇਹ ਕਮੇਟੀ ਪ੍ਰੋਫੈਸਰ ਕਿਰਪਾਲ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ । ਇਸ ਦੇ ਮੈਂਬਰ ਹਨ ਡਾ. ਜੇਐੱਸ ਗਰੇਵਾਲ, ਡਾ. ਇੰਦੂ ਬੰਗਾ, ਡਾ. ਪ੍ਰਿਥੀਪਾਲ ਸਿੰਘ ਕਪੂਰ ਹਨ। ਇਸ ਵਿੱਚ ਦੋ ਐਸਜੀਪੀਸੀ ਮੈਂਬਰ ਡਾ. ਬਲਵੰਤ ਸਿੰਘ ਅਤੇ ਡਾ. ਇੰਦਰਜੀਤ ਸਿੰਘ ਗੋਗੋਆਨੀ ਵੀ ਸ਼ਾਮਲ ਹਨ।ਲੰਮੇ ਸਮੇਂ ਤੋਂ ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਸਿੱਖ ਗੁਰੂਆਂ ਨਾਲ ਸਬੰਧਤ ਤੱਥਾਂ ਬਾਰੇ ਸਵਾਲ ਚੁੱਕੇ ਜਾਂਦੇ ਰਹੇ ਹਨ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗ ਦਿਵਿਆ ਆਰਿਆ ਪੱਤਰਕਾਰ, ਬੀਬੀਸੀ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46883288 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਵਰਜਿਨਿਟੀ ਟੈਸਟ ਖਿਲਾਫ ਕੁਝ ਸਾਲ ਪਹਿਲਾਂ ਕੇਰਲ ਵਿੱਚ ਪ੍ਰਦਰਸ਼ਨ ਕਰਦੀਆਂ ਔਰਤਾਂ ਇੱਕ ਮਸ਼ਹੂਰ ਯੂਨੀਵਰਸਿਟੀ ਦੇ ਪ੍ਰੋਫੈਸਰ 'ਵਰਜਿਨਿਟੀ' ਦੇ ਬਾਰੇ ਮੁੰਡਿਆਂ ਦੀ ਨਾਸਮਝੀ ਅਤੇ ਅਣਦੇਖੀ ਬਾਰੇ ਬਹੁਤ ਫਿਕਰਮੰਦ ਹਨ।ਫੇਸਬੁੱਕ 'ਤੇ ਨੌਜਵਾਨਾਂ ਨੂੰ ਕਦਰਾਂ-ਕੀਮਤਾਂ ਬਾਰੇ ਸਲਾਹ ਦੇਣ ਲਈ ਉਨ੍ਹਾਂ ਨੇ ਲਿਖਿਆ ਕਿ ਮੁੰਡਿਆਂ ਨੂੰ ਕੁੜੀਆਂ ਦੇ ਕੁਆਰੇਪਣ (ਵਰਜਿਨ) ਹੋਣ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ ਕਿਉਂਕਿ ""ਕੁਆਰੀ ਕੁੜੀ ਸੀਲਬੰਦ ਬੋਤਲ ਦੀ ਤਰ੍ਹਾਂ ਹੁੰਦੀ ਹੈ। ਕੀ ਕੋਲਡ ਡ੍ਰਿੰਕ ਜਾਂ ਬਿਸਕੁਟ ਖਰੀਦਣ ਸਮੇਂ ਉਹ ਟੁੱਟੀ ਹੋਈ ਸੀਲ ਵਾਲੀ ਚੀਜ਼ ਪਸੰਦ ਕਰਨਗੇ?""ਹੁਣ ਇਸ ਬਾਰੇ ਹੈਰਾਨ ਹੋਣ ਦੀ ਕੀ ਗੱਲ ਹੈ ਕੁੜੀਆਂ ਨੂੰ ਚੀਜ਼ਾਂ ਨਾਲ ਜੋੜਨਾ, ਉਨ੍ਹਾਂ ਨੂੰ ਉਪਭੋਗ ਦੀ ਚੀਜ਼ ਕਹਿਣ ਦਾ ਰੁਝਾਨ ਕਾਫ਼ੀ ਪੁਰਾਣਾ ਹੈ ਅਤੇ ਇਸ ਦੀ ਜਿੰਨੀ ਅਲੋਚਨਾ ਕੀਤੀ ਜਾਵੇ ਓਨੀ ਘੱਟ ਹੈ।ਮਸ਼ਹੂਰੀਆਂ ਵਿੱਚ ਮੋਟਰਸਾਈਕਲ ਅਤੇ ਕਾਰ ਲਈ ਲਲਚਾਉਂਦਾ ਮੁੰਡਾ ਉਨ੍ਹਾਂ ਦੀ ਬਨਾਵਟ ਨੂੰ ਕੁੜੀ ਦੇ ਸਰੀਰ ਨਾਲ ਜੋੜਦਾ ਹੈ ਤਾਂ ਕਦੇ ਬੀਅਰ ਦੀ ਬੋਤਲ ਦੇ ਗੋਲ ਆਕਾਰ ਨੂੰ ਕੁੜੀ ਵਰਗਾ ਦਿਖਾਇਆ ਜਾਂਦਾ ਹੈ। Image copyright Getty Images ਗੱਲ ਇਸ ਵਾਰੀ ਵੀ ਉਪਭੋਗ ਦੇ ਆਲੇ-ਦੁਆਲੇ ਹੀ ਹੈ। ਤਵੱਜੋ ਕੋਲਡ-ਡ੍ਰਿੰਕਸ ਅਤੇ ਬਿਸਕੁੱਟ ਦੇ ਆਕਾਰ 'ਤੇ ਨਹੀਂ ਸਗੋਂ ਉਨ੍ਹਾਂ ਦੇ 'ਸੀਲਬੰਦ' ਅਤੇ 'ਸ਼ੁੱਧ' ਹੋਣ ਸਬੰਧੀ ਹੈ।ਕੁੜੀ 'ਵਰਜਿਨ' ਹੋਵੇ, ਯਾਨਿ ਕਿ ਜਿਸ ਨੇ ਕਦੇ ਕਿਸੇ ਨਾਲ ਸਰੀਰਕ ਸਬੰਧ ਨਾ ਬਣਾਇਆ ਹੋਵੇ ਤਾਂ ਸ਼ੁੱਧ ਹੈ। ਸਗੋਂ ਪ੍ਰੋਫੈੱਸਰ ਸਾਹਿਬ ਮੁਤਾਬਕ ਕੁੜੀ ਜਨਮ ਤੋਂ ਹੀ ਸੀਲਬੰਦ ਹੁੰਦੀ ਹੈ ਅਤੇ 'ਵਰਜਿਨ' ਪਤਨੀ ਤਾਂ ਫਰਿਸ਼ਤੇ ਵਰਗੀ ਹੁੰਦੀ ਹੈ।ਦਰਅਸਲ ਕੁੜੀ ਦੀ ਸ਼ਰਮ ਅਤੇ ਉਪਭੋਗ ਦੀ ਇੱਛਾ ਬੋਤਲ ਵਿੱਚ ਬੰਦ ਰਹੇ ਤਾਂ ਠੀਕ ਹੈ, ਖੁਲ੍ਹ ਗਈ ਤਾਂ ਪਤਾ ਨਹੀਂ ਬੋਤਲ ਵਿੱਚੋਂ ਕਿਹੜਾ ਜਿੰਨ ਨਿਕਲ ਆਵੇਗਾ।ਇਹ ਵੀ ਪੜ੍ਹੋ:ਕੁੰਭ ਮੇਲਾ 2019: ਤਿਆਰੀਆਂ ਕੁੰਭ ਦੀਆਂ ਪਰ ਫੋਟੋ ਹੱਜ ਦੀ ਬ੍ਰੈਗਜ਼ਿਟ ਸਮਝੌਤਾ ਪਾਸ ਨਾ ਹੋਇਆ ਤਾਂ ਕੀ ਹੋ ਸਕਦਾ ਹੈਕੁੰਭ ਮੇਲਾ 2019 : ਅਖਾੜਿਆਂ ਦਾ ਇਤਿਹਾਸ ਤੇ ਦਾਅਵੇ'ਵਰਜਿਨਿਟੀ ਟੈਸਟ'ਘਬਰਾਓ ਨਾ, ਮੈਂ ਵਿਆਹ ਤੋਂ ਪਹਿਲਾਂ ਸੈਕਸ ਦੀ ਵਕਾਲਤ ਨਹੀਂ ਕਰ ਰਹੀ, ਉਹ ਤਾਂ ਹਰ ਮੁੰਡੇ ਅਤੇ ਕੁੜੀ ਦੀ ਆਪਣੀ ਪਸੰਦ-ਨਾਪਸੰਦ ਉੱਤੇ ਨਿਰਭਰ ਕਰਦਾ ਹੈ।ਸਿਰਫ਼ ਇਸ ਵੱਲ ਇਸ਼ਾਰਾ ਕਰ ਰਹੀ ਹਾਂ ਕਿ ਕਦਰਾਂ-ਕੀਮਤਾਂ ਦੀ ਇਹ ਹਿਦਾਇਤ ਦਰਅਸਲ ਇੱਕ ਚੋਗਾ ਹੈ।ਕੁੜੀਆਂ ਕਿਤੇ ਆਜ਼ਾਦੀ ਨਾਲ ਆਪਣੀਆਂ ਇੱਛਾਵਾਂ ਜ਼ਾਹਿਰ ਅਤੇ ਪੂਰੀਆਂ ਨਾ ਕਰਨ ਲੱਗ ਜਾਣ, ਇਸੇ ਡਰੋਂ ਕਦਰਾਂ ਕੀਮਤਾਂ ਦੀ ਹਿਦਾਇਤ ਹੇਠਾਂ ਢਕਣ ਵਾਲਾ ਚੋਗਾ। Image copyright Getty Images ਉੱਧਰ ਮੁੰਡਿਆਂ ਦੀ 'ਵਰਜਿਨਿਟੀ'ਪਤਾ ਲਾਉਣ ਦਾ ਕੋਈ ਤਰੀਕਾ ਹੀ ਨਹੀਂ ਹੈ ਅਤੇ ਉਨ੍ਹਾਂ ਉੱਤੇ ਰਵਾਇਤਾਂ ਨੂੰ ਨਿਭਾਉਣ ਦਾ ਕੋਈ ਦਬਾਅ ਹੀ ਨਹੀਂ ਹੈ।ਉਨ੍ਹਾਂ ਨੂੰ ਆਪਣੀ ਸੀਲ ਤੋੜਨ ਦੀ ਪੂਰੀ ਆਜ਼ਾਦੀ ਹੈ, ਚਾਹੇ ਵਿਆਹ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ।ਉਨ੍ਹਾਂ ਲਈ ਪ੍ਰੋਫੈੱਸਰ ਸਾਹਿਬ ਦੀ ਕੋਈ ਹਿਦਾਇਤ ਨਹੀਂ।ਪਰ ਕੁੜੀਆਂ ਕਿਤੇ ਸੈਕਸ ਦੀ ਚਾਹਤ ਨਾ ਕਰਨ ਲੱਗ ਜਾਣ। ਆਪਣੇ ਮਨ ਨੂੰ ਬੇਚੈਨ ਹੋਣ ਦੀ ਇਜਾਜ਼ਤ ਨਾ ਦੇ ਦੇਣ।ਉਨ੍ਹਾਂ ਦੇ ਸਰੀਰ ਉੱਤੇ ਹੱਕ ਜਤਾਉਣ ਲਈ ਸਾਰਾ ਸਮਾਜ ਇੰਨਾ ਬੇਚੈਨ ਹੈ ਕਿ ਮਹਾਰਾਸ਼ਟਰ ਦੇ ਆਦੀਵਾਸੀ ਭਾਈਚਾਰੇ ਕੰਜਰਭਾਟ ਵਿੱਚ ਵਿਆਹ ਦੀ ਪਹਿਲੀ ਰਾਤ ਤੋਂ ਬਾਅਦ ਬਿਸਤਰ ਦੀ ਚਾਦਰ ਦੇਖ ਕੇ 'ਵਰਜਿਨਿਟੀ ਟੈਸਟ' ਕੀਤਾ ਜਾਂਦਾ ਹੈ।ਹੁਣ ਇਸ ਦੇ ਖਿਲਾਫ਼ ਮੁੰਡਿਆਂ ਨੇ ਹੀ ਮੁਹਿੰਮ ਛੇੜ ਦਿੱਤੀ ਹੈ। ਉਹ ਨਹੀਂ ਚਾਹੁੰਦੇ ਕਿ ਕੁੜੀਆਂ 'ਤੇ ਅਜਿਹੀ ਜਨਤਕ ਜਾਂਚ ਦਾ ਕੋਈ ਦਬਾਅ ਹੋਵੇ ਜਾਂ ਫਿਰ ਵਿਆਹ ਤੋਂ ਪਹਿਲਾਂ ਸੈਕਸ ਕਰਨ ਕਾਰਨ ਉਨ੍ਹਾਂ ਨੂੰ 'ਅਸ਼ੁੱਧ' ਸਮਝਿਆ ਜਾਵੇ। Image Copyright BBC News Punjabi BBC News Punjabi Image Copyright BBC News Punjabi BBC News Punjabi ਸੀਲ-ਬੰਦਪ੍ਰੋਫੈੱਸਰ ਸਾਹਿਬ ਲਿਖਦੇ ਹਨ ਕਿ ਪ੍ਰੇਮ ਸਬੰਧ ਜਾਂ ਵਿਆਹ ਦੀ ਗੱਲਬਾਤ ਦੇ ਵੇਲੇ ਕੁੜੀਆਂ ਨੂੰ ਆਪਣੇ ਵਰਜਿਨ ਹੋਣ ਬਾਰੇ ਦੱਸਣਾ ਚਾਹੀਦਾ ਹੈ। ਆਸ਼ਿਕ ਅਤੇ ਪਤੀ ਇਸ ਲਈ ਉਨ੍ਹਾਂ ਨੂੰ ਜ਼ਰੂਰ ਸਨਮਾਨ ਦੇਣਗੇ।ਉੰਝ ਜਿਸ ਸੀਲ ਦੇ ਟੁੱਟਣ 'ਤੇ ਇੰਨਾ ਹੰਗਾਮਾ ਹੋ ਰਿਹਾ ਹੈ, ਉਸ ਨੂੰ ਬੰਦ ਕਰਵਾਉਣ ਦੇ ਤਰੀਕੇ ਵੀ ਹਨ। 'ਹਾਈਮਨੋਪਲਾਸਟੀ' ਰਾਹੀਂ ਵਜਾਇਨਾ ਦੇ ਬਾਹਰ ਦੀ ਝਿੱਲੀ ਨੂੰ ਸਿਉਂ ਦਿੱਤਾ ਜਾਂਦਾ ਹੈ।ਇਸ ਦਾ ਮਕਸਦ ਤਾਂ ਸਰੀਰਕ ਹਿੰਸਾ ਦੇ ਦੌਰਾਨ ਵਜਾਇਨਾ 'ਤੇ ਆਈ ਸੱਟ ਨੂੰ ਠੀਕ ਕਰਨਾ ਹੈ ਪਰ ਕਈ ਪੱਛਮੀ ਦੇਸਾਂ ਵਿੱਚ ਇਸ ਦੀ ਵਰਤੋਂ 'ਵਰਜਿਨਿਟੀ' ਵਾਪਸ ਲਿਆਉਣ ਦੇ ਕਾਸਮੈਟਿਕ ਤਰੀਕੇ ਦੇ ਤੌਰ 'ਤੇ ਕੀਤਾ ਜਾਣ ਲੱਗਿਆ ਹੈ।ਇਹ ਵੀ ਪੜ੍ਹੋ:#HerChoice : ਜਦੋਂ ਔਰਤਾਂ ਆਪਣੀ ਮਰਜ਼ੀ ਨਾਲ ਜਿਉਂਦੀਆਂ ਹਨਮਾਹਵਾਰੀ ਪੈਡ ਕਿਉਂ ਇਕੱਠੇ ਕੀਤੇ ਗਏ ?ਕੀ ਹੈ ਸਿਆਸੀ ਹਿੱਸੇਦਾਰੀ ਦਾ ਔਰਤਾਂ 'ਤੇ ਅਸਰ? Image copyright Getty Images ਜੇ ਸਰੀਰਕ ਸਬੰਧ ਬਣਾਇਆ ਗਿਆ ਹੈ ਤਾਂ ਗਵਾਈ ਹੋਈ ਵਰਜਿਨਿਟੀ ਵਾਪਸ ਤਾਂ ਨਹੀਂ ਆ ਸਕਦੀ ਪਰ 'ਹਾਈਮਨੋਪਲਾਸਟੀ' ਦੇ ਅਪਰੇਸ਼ਨ ਰਾਹੀਂ ਵਜਾਇਨਾ ਨੂੰ ਅਜਿਹਾ ਰੂਪ ਦਿੱਤਾ ਜਾ ਸਕਦਾ ਹੈ ਕਿ ਲੱਗੇ ਕਿ ਉਸ ਔਰਤ ਨੇ ਕਦੇ ਵੀ ਸਰੀਰਕ ਸਬੰਧ ਨਹੀਂ ਬਣਾਇਆ ਹੈ।ਸਮਾਜ ਵਿੱਚ 'ਵਰਜਿਨਿਟੀ' ਨੂੰ ਕਾਫ਼ੀ ਅਹਿਮੀਅਤ ਦਿੱਤੇ ਜਾਣ ਕਾਰਨ ਕਈ ਔਰਤਾਂ ਵਿਆਹ ਤੋਂ ਪਹਿਲਾਂ ਇਹ ਅਪਰੇਸ਼ਨ ਕਰਵਾਉਣ ਦੀ ਹੱਦ ਤੱਕ ਜਾ ਰਹੀਆਂ ਹਨ। ਸੋਚਣ ਦੀ ਗੱਲ ਇਹ ਹੈ ਕਿ ਜੇ ਕੁੜੀਆਂ ਵਿਆਹ ਤੋਂ ਪਹਿਲਾਂ ਸੈਕਸ ਕਰਦੀਆਂ ਹਨ ਤਾਂ ਕੋਈ ਮੁੰਡਾ ਨਾਲ ਹੁੰਦਾ ਹੀ ਹੋਵੇਗਾ। ਦੋਨੋਂ ਹੀ ਸੀਲ ਤੋੜਦੇ ਹੋਣਗੇ ਅਤੇ ਬੋਤਲ ਵਿੱਚ ਬੰਦ ਬੁਲਬੁਲੇ ਆਜ਼ਾਦ ਹੁੰਦੇ ਹੋਣਗੇ।ਦੇਖਿਆ ਜਾਵੇ ਤਾਂ ਸਵਾਲ ਕੁੜੀਆਂ ਤੋਂ ਹੀ ਨਹੀਂ ਮੁੰਡਿਆਂ ਤੋਂ ਵੀ ਪੁੱਛਣਾ ਚਾਹੀਦਾ ਹੈ ਪਰ ਇੰਨੇ ਸਵਾਲ ਹੀ ਕਿਉਂ?ਇਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਦੀ ਆਜ਼ਾਦੀ ਤੋਂ ਕਿਉਂ ਡਰ ਰਹੇ ਹੋ ? ਇਨ੍ਹਾਂ ਦੀ ਬੋਤਲ ਦੇ ਜਿੰਨ ਨਾਲ ਇਨ੍ਹਾਂ ਨੂੰ ਖੁਦ ਹੀ ਨਜਿੱਠਣ ਦਿੱਤਾ ਜਾਵੇ।ਸ਼ਰਮ ਅਤੇ ਕਦਰਾਂਕੀਮਤਾਂ ਦਾ ਦਬਾਅ ਨਾ ਹੋਵੇ ਅਤੇ 'ਸ਼ੁੱਧਤਾ' ਵਰਜਿਨ ਹੋਣ ਨਾਲ ਨਹੀਂ, ਪਿਆਰ ਅਤੇ ਵਿਆਹ ਦੇ ਰਿਸ਼ਤਿਆਂ ਦੀ ਸੱਚਾਈ ਅਤੇ ਸਾਫਗੋਈ ਨਾਲ ਆਵੇ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੰਡੋਨੇਸ਼ੀਆ: ਸੁਨਾਮੀ ਬਣੀ ਵਿਗਿਆਨੀਆਂ ਲਈ ਬੁਝਾਰਤ 3 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45721990 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਪਾਲੂ ਵਿੱਚ ਹਰ ਕੋਈ ਆਪਣੇ ਪਰਿਵਾਰਾਂ ਲਈ ਜਰੂਰੀ ਵਸਤਾਂ ਜੁਟਾਉਣ ਲਈ ਜੂਝ ਰਿਹਾ ਹੈ। ਇੰਡੋਨੇਸ਼ੀਆ ਦੀ ਆਪਦਾਵਾਂ ਨਾਲ ਨੱਜਿਠਣ ਵਾਲੀ ਏਜੰਸੀ ਮੁਤਾਬਕ ਸ਼ੁੱਕਰਵਾਰ ਨੂੰ ਆਏ ਭੂਚਾਲ ਅਤੇ ਸੂਨਾਮੀ ਮਗਰੋਂ 1350 ਤੋਂ ਵਧੇਰੇ ਜਾਨਾਂ ਜਾ ਚੁੱਕੀਆਂ ਹਨ।ਲੰਘੇ ਸ਼ੁੱਕਰਵਾਰ ਨੂੰ ਇੰਡੋਨੇਸ਼ੀਆ ਦੇ ਕੇਂਦਰੀ ਦੀਪ ਸੁਲਵੇਸੀ ਵਿੱਚ 7.5 ਤੀਬਰਤਾ ਵਾਲਾ ਭੂਚਾਲ ਆਉਣ ਮਗਰੋਂ ਪਾਲੂ ਸ਼ਹਿਰ ਨੂੰ ਸੁਨਾਮੀ ਨੇ ਤਕਰੀਬਨ ਬਰਬਾਦ ਕਰ ਦਿੱਤਾ।ਉਸ ਸਮੇਂ ਤੋਂ ਹੀ ਲੋਕ ਭੋਜਨ, ਬਾਲਣ ਅਤੇ ਪਾਣੀ ਲਈ ਕਿੱਲਤ ਨਾਲ ਦੋ ਚਾਰ ਹੋ ਰਹੇ ਹਨ। ਲੁੱਟ-ਖੋਹ ਦੇ ਡਰੋਂ ਪਹੁੰਚ ਰਹੀ ਮਨੁੱਖੀ ਸਹਾਇਤਾ ਨੂੰ ਫੌਜ ਅਤੇ ਪੁਲੀਸ ਦੇ ਪਹਿਰੇ ਵਿੱਚ ਭੇਜਿਆ ਜਾ ਰਿਹਾ ਹੈ।ਹਾਲੇ ਵੀ ਕਈ ਜ਼ਿੰਦਗੀਆਂ ਮਲਬੇ ਹੇਠ ਦੱਬੀਆਂ ਹੋਈਆਂ ਹਨ।ਪਾਲੂ ਤੋਂ ਬੀਬੀਸੀ ਦੇ ਜੋਹਨਥਨ ਦੀ ਰਿਪੋਰਟ-ਪਾਲੂ ਵਿੱਚ ਹਰ ਕੋਈ ਆਪਣੇ ਪਰਿਵਾਰਾਂ ਲਈ ਜਰੂਰੀ ਵਸਤਾਂ ਜੁਟਾਉਣ ਲਈ ਜੂਝ ਰਿਹਾ ਹੈ। ਬੁਨਿਆਦੀ ਸੇਵਾਵਾਂ ਜਿਵੇਂ ਪਾਣੀ, ਬਿਜਲੀ ਅਤੇ ਖੁਰਾਕ ਦੀ ਸਪਲਾਈ ਠੱਪ ਹੈ ਅਤੇ ਹਰ ਕੋਈ ਹਤਾਸ਼ ਹੈ।ਅਸੀਂ ਇੱਕ ਪੁਲੀਸ ਪਾਰਟੀ ਨੂੰ ਇੱਕ ਕਰਿਆਨੇ ਦੀ ਦੁਕਾਨ ਦੀ ਰਾਖੀ ਕਰਦਿਆਂ ਦੇਖਿਆ। ਫੋਟੋ ਕੈਪਸ਼ਨ ਪੁਲਿਸ ਦੇ ਪਿੱਛੇ ਹਟਣ ਮਗਰੋਂ ਲੋਕ ਸਮਾਨ ਦੇ ਭਰੇ ਲਿਫ਼ਾਫਿਆਂ ਨਾਲ ਬਾਹਰ ਆ ਰਹੇ ਸਨ। ਅਚਾਨਕ ਪੁਲੀਸ ਨੇ ਭੀੜ ਨੂੰ ਪਿੱਛੇ ਹਟਣ ਦੀ ਚੇਤਾਵਨੀ ਦਿੱਤੀ ਅਤੇ ਫੇਰ ਹਵਾ ਵਿੱਚ ਹੰਝੀ ਗੈਸ ਦੇ ਗੋਲੇ ਦਾਗ ਦਿੱਤੇ। ਭੀੜ ਵਿੱਚੋਂ ਕੁਝ ਲੋਕਾਂ ਨੇ ਪੁਲਿਸ ਵੱਲ ਪੱਥਰ ਮਾਰੇ। ਇੱਕ ਪਲ ਲਈ ਤਾਂ ਲੱਗਿਆ ਕਿ ਹਾਲਾਤ ਵਿਗੜ ਸਕਦੇ ਹਨ।ਕੁਝ ਦੇਰ ਬਾਅਦ ਪੁਲਿਸ ਪਿੱਛੇ ਹਟ ਗਈ ਅਤੇ ਲੋਕਾਂ ਨੂੰ ਦੁਕਾਨ ਦੇ ਅੰਦਰ ਜਾਣ ਦੇ ਦਿੱਤਾ। ਰੋਹ ਵਾਲਾ ਮਾਹੌਲ ਇੱਕਦਮ ਜਸ਼ਨ ਵਾਲਾ ਹੋ ਗਿਆ। ਲੋਕ ਸਮਾਨ ਦੇ ਭਰੇ ਲਿਫ਼ਾਫਿਆਂ ਨਾਲ ਬਾਹਰ ਆ ਰਹੇ ਸਨ।ਪੁਲਿਸ ਲੋਕਾਂ ਨੂੰ ਗੈਰ-ਖੁਰਾਕੀ ਵਸਤਾਂ ਲਿਜਾਣ ਤੋਂ ਰੋਕ ਰਹੀ ਸੀ। ਕੁਝ ਲੋਕਾਂ ਤੋਂ ਖਿਡੌਣੇ ਆਦਿ ਵਾਪਸ ਕਰਵਾਏ ਗਏ।ਕੀ ਮਲਬੇ ਹੇਠ ਹਾਲੇ ਵੀ ਲੋਕ ਜਿੰਦਾ ਹੋ ਸਕਦੇ ਹਨ?ਇੰਡੋਨੇਸ਼ੀਆ ਦੇ ਰੈਡ ਕਰਾਸ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਗਿਰਜੇ ਹੇਠੋਂ ਗਾਰੇ ਦੇ ਹੜ੍ਹ ਹੇਠ ਆ ਕੇ ਮਰੇ 38 ਕਾਲਜ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।ਇਹ ਵੀ ਪੜ੍ਹੋ:ਲੁਕੇ ਹੋਏ ਕੈਮਰਿਆਂ ਤੋਂ ਇੰਝ ਬਚ ਸਕਦੇ ਹੋ ਤੁਸੀਂ ਗਾਂਧੀ ਦੇ ਮੱਥੇ 'ਤੇ ਭਗਤ ਸਿੰਘ ਦੀ ਫਾਂਸੀ ਦਾ ਕਲੰਕ ਕਿਉਂ ਔਰਤਾਂ ਲਈ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਦੇਸਨੋਟਬੰਦੀ ਦੀ ਆਲੋਚਕ IMF ਦੀ ਨਵੀਂ ਮੁੱਖ ਅਰਥ ਸ਼ਾਸਤਰੀ ਨੂੰ ਜਾਣੋ ਇੱਕ ਬਾਈਬਲ ਕੈਂਪ ਲਾ ਰਹੇ ਕੁੱਲ 86 ਵਿਦਿਆਰਥੀ ਲਾਪਤਾ ਸਨ ਜਿਨ੍ਹਾਂ ਵਿੱਚੋਂ 52 ਦੀ ਹਾਲੇ ਕੋਈ ਖ਼ਬਰ ਨਹੀਂ ਹੈ।ਬਚਾਅ ਕਰਮੀ ਹਾਲੇ ਵੀ ਮਲਬੇ ਵਿੱਚੋਂ ਲੋਕਾਂ ਦੀ ਭਾਲ ਕਰ ਰਹੇ ਹਨ। ਇੱਕ ਚਾਰ ਮੰਜ਼ਿਲਾ ਹੋਟਲ ਰੋਆ ਰੋਆ ਜਦੋਂ ਡਿੱਗਿਆ ਤਾਂ ਉਸ ਵਿੱਚ 50 ਵਿਅਕਤੀ ਸਨ ਜਿਨ੍ਹਾਂ ਵਿੱਚੋਂ 12 ਨੂੰ ਕੱਢ ਲਿਆ ਗਿਆ ਹੈ ਜਦ ਕਿ ਸਿਰਫ 3 ਹੀ ਜਿਉਂਦੇ ਕੱਢੇ ਜਾ ਸਕੇ।ਲੋਕ ਮਦਦ ਲਈ ਕਿਉਂ ਜੂਝ ਰਹੇ ਹਨਸਾਰੇ ਹੀ ਪਾਲੂ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਦੇ ਢਹਿ ਢੇਰੀ ਹੋ ਜਾਣ ਕਰਕੇ ਦੂਰ ਦੁਰਾਡੇ ਇਲਾਕਿਆਂ ਤੱਕ ਪਹੁੰਚਣਾ ਇੱਕ ਚੁਣੌਤੀ ਬਣਿਆ ਹੋਇਆ ਹੈ।ਹਸਪਤਾਲਾਂ ਦੀ ਅਣਹੋਂਦ ਵਿੱਚ ਫੱਟੜਾਂ ਦਾ ਖੁੱਲ੍ਹੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਕਈ ਥਾਈਂ ਆਰਜੀ ਫੌਜੀ ਹਸਪਤਾਲ ਵੀ ਕਾਇਮ ਕੀਤੇ ਗਏ ਹਨ। Image copyright Reuters ਫੋਟੋ ਕੈਪਸ਼ਨ ਮਲਬਾ ਬਣਿਆ ਚਾਰ ਮੰਜ਼ਿਲਾ ਹੋਟਲ ਰੋਆ ਰੋਆ। ਹਵਾਈ ਅੱਡੇ ਦਾ ਸੰਚਾਲਨ ਵੀ ਫੌਜ ਕਰ ਰਹੀ ਹੈ ਤਾਂ ਕਿ ਸਹਾਇਤਾ ਅਤੇ ਜ਼ਖਮੀਆਂ ਦੀ ਢੋਆ ਢੁਆਈ ਕੀਤੀ ਜਾ ਸਕੇ।ਪਾਲੂ ਹਵਾਈ ਅੱਡੇ ਤੇ ਇੱਕ 44 ਸਾਲਾ ਖੁਰਾਕ ਵਿਕਰੇਤਾ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਦੱਸਿਆ, ""ਮੈਂ ਕਿਤੋਂ ਦੀ ਵੀ ਉਡਾਣ ਲੈ ਲਵਾਂਗਾ। ਮੈਂ ਦੋ ਦਿਨਾਂ ਤੋਂ ਉੱਡੀਕ ਕਰ ਰਿਹਾ ਹਾਂ ਕੁਝ ਖਾਧਾ ਨਹੀਂ ਹੈ ਮੁਸ਼ਕਿਲ ਨਾਲ ਹੀ ਕੁਝ ਪੀਤਾ ਹੋਵੇਗਾ।"" Image copyright AFP ਫੋਟੋ ਕੈਪਸ਼ਨ ਬਹੁਤ ਸਾਰੇ ਬੱਚਿਆਂ ਨੇ ਅਣਕਿਆਸੇ ਸਦਮੇ ਝੱਲੇ ਹੋਣਗੇ। ਸੋਮਵਾਰ ਨੂੰ ਪਾਲੂ ਹਵਾਈ ਅੱਡੇ ਤੇ ਹੀ ਫਸੇ 3 ਤੋਂ 5 ਹਜ਼ਾਰ ਲੋਕਾਂ ਨੇ ਇਸ ਉਮੀਦ ਨਾਲ ਫੌਜੀ ਜਹਾਜ਼ ਨੂੰ ਘੇਰ ਲਿਆ, ਕਿ ਉਨ੍ਹਾਂ ਨੂੰ ਇਸ ਰਾਹੀਂ ਉਨ੍ਹਾਂ ਨੂੰ ਕੱਢ ਲਿਆ ਜਾਵੇਗਾ। ਬਾਅਦ ਵਿੱਚ ਫੇਰੀ ਕਿਸ਼ਤੀਆਂ ਰਾਹੀਂ ਉੱਥੋਂ ਭੇਜਿਆ।ਇੱਕ ਚੈਰੀਟੇਬਲ ਸੰਸਥਾ ਸੇਵ ਦਿ ਚਿਲਡਰਨ ਮੁਤਾਬਕ ਬਹੁਤ ਸਾਰੇ ਬੱਚਿਆਂ ਨੇ ਅਣਕਿਆਸੇ ਸਦਮੇ ਝੱਲੇ ਹੋਣਗੇ। ਉਨ੍ਹਾਂ ਦੇ ਮਾਂ-ਬਾਪ ਅਤੇ ਹਰ ਚੀਜ਼ ਵਹਿ ਗਈ।ਕਈ ਲੋਕਾਂ ਨੂੰ ਸੜਕਾਂ ਉੱਪਰ ਬਣਾਏ ਰੈਣ ਬਸੇਰਿਆਂ ਵਿੱਚ ਵਾਰੀ ਵੱਟੇ ਸੌਣਾ ਪੈ ਰਿਹਾ ਹੈ। Image copyright Reuters ਫੋਟੋ ਕੈਪਸ਼ਨ ਸਾਰੇ ਸ਼ਹਿਰ ਵਿੱਚ ਸਮੂਹਿਕ ਕਬਰਾਂ ਬਣਾਈਆਂ ਗਈਆਂ ਹਨ। ਇਹ ਕਹਿਰ ਇੰਨਾ ਭਿਆਨਕ ਕਿਉਂ ਹੈਸ਼ੁੱਕਰਵਾਰ ਨੂੰ ਵਿਸ਼ਵੀ ਔਸਤ ਸਮੇਂ ਮੁਤਾਬਕ ਸ਼ਾਮੀਂ ਕੇਂਦਰੀ ਦੀਪ ਸੁਲਾਵੇਸੀ ਦੇ ਨਜ਼ਦੀਰ 10 ਕਿਲੋਮੀਟਰ ਹੇਠਾਂ 7.5 ਦੀ ਤੀਬਰਤਾ ਵਾਲ ਭੂਚਾਲ ਆਇਆ। ਜ਼ਮੀਨ ਹੇਠਲੀ ਇਸ ਉਥਲ ਪੁਥਲ ਮਗਰੋਂ ਸੁਨਾਮੀ ਆ ਗਈ।ਉੱਪ-ਰਾਸ਼ਟਰਪਤੀ ਜੂਸਫ ਕਾਲਾ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਹੋ ਸਕਦੀ ਹੈ। ਜਦਕਿ, ਰੈਡ ਕਰਾਸ ਦੇ ਅੰਦਾਜ਼ੇ ਮੁਤਾਬਕ 16 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।ਸੁਲਾਵੇਸੀ 'ਚ ਆਈ ਸੁਨਾਮੀ ਵਿਗਿਆਨੀਆਂ ਨੂੰ ਕਿਉਂ ਉਲਝਾ ਰਹੀ ਹੈ?ਬੀਬੀਸੀ ਸਾਇੰਸ ਦੇ ਜੌਨਾਥਨ ਅਮੌਸ ਇਹ ਪਹੇਲੀ ਸੁਲਝਾਉਣ ਦੀ ਕੋਸ਼ਿਸ਼ ਕੀਤੀ।ਇਹ ਭੂਚਾਲ ਇਸ ਸਾਲ ਦੁਨੀਆ ਭਰ ਵਿੱਚ ਰਿਕਾਰਡ ਕੀਤੇ ਗਏ ਸਭ ਤੋਂ ਵੱਡੇ ਭੂਚਾਲਾਂ ਵਿੱਚੋਂ ਇੱਕ ਸੀ।ਪਰ ਅਜਿਹਾ ਨਹੀਂ ਕਿ ਸੁਨਾਮੀ ਦਾ ਕਾਰਨ ਬਣਦਾ ਕਿਉਂਕਿ ਸਮੁੰਦਰੀ ਲਹਿਰਾਂ ਦੀ ਇੱਕ ਲੜੀ ਬਨਾਉਣ ਲਈ ਸਮੁੰਦਰ ਦੀ ਹੇਠਲੀ ਜ਼ਮੀਨ 'ਤੇ ਵਿਸਥਾਪਨ (ਡਿਸਪਲੇਸਮੈਂਟ) ਦੀ ਜ਼ਰੂਰਤ ਹੁੰਦੀ ਹੈ। ਹੋ ਸਕਦਾ ਹੈ ਕਿ ਕੁਝ ਇਸੇ ਤਰ੍ਹਾਂ ਦੀ ਸਥਿਤੀ ਸ਼ੁੱਕਰਵਾਰ ਨੂੰ ਰਹੀ ਹੋਵੇ, ਅਤੇ ਪਾਲੂ ਬੇਅ ਦੇ ਆਕਾਰ ਨੇ ਇਨ੍ਹਾਂ ਤਬਾਹੀ ਮਚਾਉਣ ਵਾਲੀਆਂ ਲਹਿਰਾਂ ਨੂੰ ਹੋਰ ਵੱਡਾ ਰੂਪ ਦਿੱਤਾ ਹੋਵੇ। ਇਸ ਖੇਤਰ ਦੀ ਜਿਓਮੈਟਰੀ ਲੰਬਾਈ ਵਿਚ ਹੈ, ਹੋ ਸਕਦਾ ਹੈ ਇਸਨੇ ਸੁਨਾਮੀ ਦੀਆਂ ਲਹਿਰਾਂ ਨੂੰ ਸ਼ਹਿਰ ਦੇ ਟੈਲੀਸੇ ਬੀਚ 'ਤੇ ਪਹੁੰਚਦਿਆਂ ਹੋਰ ਤੀਬਰ ਅਤੇ ਕੇਂਦਰਿਤ ਕਰ ਦਿੱਤਾ ਹੋਵੇ। Image copyright AFP ਫੋਟੋ ਕੈਪਸ਼ਨ ਭੂਚਾਲ ਦੀ ਕਿਸਮ ਸੂਨਾਮੀ ਪੈਦਾ ਕਰ ਸਕਣ ਵਾਲੀ ਨਹੀਂ ਸੀ ਤਾਂ ਫੇਰ 6 ਮੀਟਰ ਉੱਚੀਆਂ ਛੱਲਾਂ ਵਾਲੀਆਂ ਲਹਿਰਾਂ ਪੈਦਾ ਕਿਵੇਂ ਹੋਈਆਂ ? ਯੂਕੇ ਦੀ ਬਰੂਨੇਲ ਯੂਨੀਵਰਸਿਟੀ ਵਿਚ ਕੋਸਟਲ ਇੰਜੀਨੀਅਰਿੰਗ ਦੇ ਮਾਹਰ ਅਤੇ ਅਸਿਸਟੈਂਟ ਪ੍ਰੋਫੈਸਰ ਡਾ. ਮੋਹੰਮਦ ਹੈਦਰਜ਼ਾਦੇ ਦਾ ਕਹਿਣਾ ਹੈ ਕਿ, ""ਸਮੁੰਦਰ ਦੇ ਨੀਚੇ ਜ਼ਮੀਨ ਵਿਚ ਭੂਚਾਲ ਨਾਲ ਆਏ ਵਿਕਾਰ ਦੀ ਪਹਿਲੀ ਗਣਨਾ ਉਨ੍ਹਾਂ ਨੇ 49 ਸੈਂਟੀਮੀਟਰ ਕੀਤੀ ਹੈ।""""ਇਸ ਤੋਂ ਤੁਸੀਂ ਇੱਕ ਮੀਟਰ ਤੋਂ ਘੱਟ ਦੀਆਂ ਸੁਨਾਮੀ ਲਹਿਰਾਂ ਦੀ ਉਮੀਦ ਕਰ ਸਕਦੇ ਹੋ, ਪਰ ਛੇ ਮੀਟਰ ਉੱਚੀਆਂ ਲਹਿਰਾਂ ਦੀ ਨਹੀਂ। ਇੱਥੇ ਕੁਝ ਹੋਰ ਵੀ ਹੋ ਰਿਹਾ ਹੈ।""ਇੱਕ ਬਾਥੇਮੈਟਰੀ ਸਰਵੇਖਣ ਰਾਹੀਂ ਸਿੱਧੇ ਤੌਰ ਉੱਤੇ ਸਮੁੰਦਰ ਦੀ ਜ਼ਮੀਨ 'ਤੇ ਹੋਣ ਵਾਲੇ ਬਦਲਾਵਾਂ ਬਾਰੇ ਪਤਾ ਕੀਤਾ ਜਾ ਸਕਦਾ ਹੈ। ਇਸ ਨਾਲ ਬਹੁਤ ਹੀ ਜਲਦੀ ਪਤਾ ਕੀਤਾ ਜਾ ਸਕਦਾ ਹੈ ਕਿ ਕੀ ਤਲਛਟ ਦੀ ਕੋਈ ਅਹਿਮ ਹਲਚਲ ਸਮੁੰਦਰ ਹੇਠ ਜ਼ਮੀਨ 'ਤੇ ਹੋਈ ਹੈ।ਸਮੁੰਦਰੀ ਤੱਟਾਂ 'ਤੇ ਜ਼ਮੀਨ ਖਿਸਕਣ ਬਾਬਤ ਸੈਟੇਲਾਇਟ ਰਾਹੀਂ ਪਤਾ ਕੀਤਾ ਜਾ ਸਕਦਾ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਦੀ ਪੂਰੀ ਕਹਾਣੀ ਅਰਵਿੰਦ ਛਾਬੜਾ ਬੀਬੀਸੀ ਪੱਤਰਕਾਰ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45307977 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ਫੋਟੋ ਕੈਪਸ਼ਨ 25 ਅਗਸਤ, 2017 ਨੂੰ ਸਿਰਸਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਐਲਾਨਿਆ ਗਿਆ ਸੀ ਤਾਰੀਖ਼: 25 ਅਗਸਤ 2017 - ਸਮਾਂ: ਦੁਪਹਿਰ ਵੇਲੇ - ਨਾਂ: ਗੁਰਮੀਤ ਰਾਮ ਰਹੀਮ ਸਿੰਘ ਇੰਸਾ, ਮੁਖੀ, ਡੇਰਾ ਸਿਰਸਾ - ਥਾਂ: ਹਰਿਆਣਾ ਦੇ ਜ਼ਿਲ੍ਹਾ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤਉਸ ਦਿਨ ਸਵੇਰ ਤੋਂ ਹੀ ਪੰਚਕੂਲਾ ਵਿੱਚ ਹਰਿਆਣਾ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਦੀਆਂ ਟੁਕੜੀਆਂ ਪੂਰੀ ਤਰ੍ਹਾਂ ਮੁਸਤੈਦ ਸਨ।ਦੂਜੇ ਪਾਸੇ ਡੇਰਾ ਸਿਰਸਾ ਦੇ ਹਜ਼ਾਰਾਂ ਸਮਰਥਕ ਪੰਚਕੂਲਾ 'ਚ ਆਪਣਾ ਡੇਰਾ ਲਾਈ ਬੈਠੇ ਸਨ। Image copyright Getty Images ਫੋਟੋ ਕੈਪਸ਼ਨ 25 ਅਗਸਤ 2017 ਨੂੰ ਰਾਮ ਰਹੀਮ ਦੇ ਸੀਬੀਆਈ ਅਦਾਲਤ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਸਮਰਥਕ ਸੜਕਾਂ 'ਤੇ ਡੇਰਾ ਲਗਾ ਕੇ ਬੈਠ ਗਏ ਸਨ ਸਿਰਸਾ ਤੋਂ ਗੱਡੀਆਂ ਦੇ ਕਾਫ਼ਲੇ ਨਾਲ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸੜਕ ਮਾਰਗ ਰਾਹੀਂ ਆਪਣੀ ਪੇਸ਼ੀ ਲਈ ਪੰਚਕੂਲਾ ਪਹੁੰਚੇ।ਦੇਸ-ਵਿਦੇਸ਼ ਦਾ ਮੀਡੀਆ ਮਾਮਲੇ ਦੀ ਕਵਰੇਜ ਲਈ ਪਹਿਲਾਂ ਹੀ ਥਾਂ-ਥਾਂ ਉੱਤੇ ਡਟਿਆ ਹੋਇਆ ਸੀ। ਇਹ ਵੀ ਪੜ੍ਹੋ:""ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੀ ਪਵਿੱਤਰ ਅਗਵਾਈ ਹੇਠ ਮੈਂ ਸਮਲਿੰਗਤਾ ਛੱਡ ਰਿਹਾ ਹਾਂ…""ਰਾਮ ਰਹੀਮ ਨੇ ਇੱਕ ਸਾਲ ’ਚ ਕਮਾਏ 6 ਹਜ਼ਾਰਗੁਰਮੀਤ ਰਾਮ ਰਹੀਮ ਦਾ ਰਾਜ਼ਦਾਰ ਕਿਵੇਂ ਬਣਿਆ ਅਦਿਤਿਆ ਇੰਸਾਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਇਸ ਹਾਲਤ 'ਚ ਨੇ ਡੇਰੇ ਦੇ ਕਾਰੋਬਾਰਵੱਖ-ਵੱਖ ਚੈਨਲਾਂ ਦੀਆਂ ਓ ਬੀ ਵੈਨ ਪਲ-ਪਲ ਦੀਆਂ ਖ਼ਬਰਾਂ 'ਤੇ ਅਪਡੇਟਸ ਨਾਲੋਂ-ਨਾਲੋਂ ਪ੍ਰਸਾਰਿਤ ਕਰਨ ਵਿੱਚ ਲੱਗੀਆਂ ਹੋਈਆਂ ਸਨ। ਇਸ ਸਮੇਂ ਤੱਕ ਸਭ ਕੁਝ ਠੀਕ - ਠਾਕ ਸੀ। ਇਸ ਦੌਰਾਨ ਹੀ ਅਦਾਲਤ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਹੌਲੀ-ਹੌਲੀ ਹੋਰ ਸਖ਼ਤ ਹੋਣ ਲੱਗੇ। Image copyright Getty Images ਫੋਟੋ ਕੈਪਸ਼ਨ ਡੇਰਾ ਮੁਖੀ ਦੇ ਪੰਚਕੂਲਾ ਪਹੁੰਚਣ ਸਮੇਂ ਰੋਹਤਕ ਵਿੱਚ ਥਾਂ-ਥਾਂ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਦੁਪਹਿਰ ਸਮੇਂ ਜਿਵੇਂ ਹੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਗੁਰਮੀਤ ਰਾਮ ਰਹੀਮ ਇੰਸਾ ਨੂੰ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਐਲਾਨਿਆ ਤਾਂ ਉਸੇ ਵੇਲੇ ਪੰਚਕੂਲਾ ਦੀਆਂ ਸੜ੍ਹਕਾਂ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ।ਕੁਝ ਦੇਰ ਬਾਅਦ ਇਹ ਪ੍ਰਦਰਸ਼ਨ ਹਿੰਸਕ ਰੂਪ ਧਾਰਨ ਕਰ ਗਿਆ। ਪ੍ਰਦਰਸ਼ਨਕਾਰੀਆਂ ਦੇ ਸਾਹਮਣੇ ਜੋ ਕੁਝ ਵੀ ਆਇਆ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਕਈ ਗੱਡੀਆਂ ਵੀ ਇਸ ਦੀ ਲਪੇਟ ਵਿਚ ਆ ਗਈਆਂ।ਹਾਲਾਤ 'ਤੇ ਕਾਬੂ ਪਾਉਣ ਦੇ ਮਕਸਦ ਨਾਲ ਪੁਲਿਸ ਵੱਲੋਂ ਪਹਿਲਾਂ ਲਾਠੀਚਾਰਜ ਕੀਤਾ ਗਿਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਸੁਰੱਖਿਆ ਬਲਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਕਈਆਂ ਦੀ ਮੌਤ ਹੋ ਗਈ। Image copyright Getty Images ਫੋਟੋ ਕੈਪਸ਼ਨ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੰਚਕੁਲਾ ਦੀਆਂ ਸੜ੍ਹਕਾਂ ਤੇ ਹਿੰਸਾ ਸ਼ੁਰੂ ਹੋ ਗਈ 28 ਅਗਸਤ, 2017 ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰੇਪ ਦੇ ਦੋ ਮਾਮਲਿਆਂ ਵਿੱਚ ਵੀਹ ਸਾਲ (10-10 ਸਾਲ) ਦੀ ਸਜ਼ਾ ਸੁਣਾਈ ਗਈ। ਸਜ਼ਾ ਦੇ ਐਲਾਨ ਤੋਂ ਬਾਅਦ ਹੀ ਡੇਰਾ ਮੁਖੀ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹ ਆਪਣੀ ਸਜਾ ਕੱਟ ਰਹੇ ਹਨ। ਰਾਮ ਰਹੀਮ ਤੇ ਡੇਰਾ ਸਿਰਸਾ 15 ਅਗਸਤ, 1967 ਨੂੰ ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ ਜਨਮ ਲੈਣ ਵਾਲੇ ਰਾਮ ਰਹੀਮ 1990 ਵਿੱਚ ਡੇਰਾ ਸਿਰਸਾ ਦੇ ਮੁਖੀ ਬਣੇ। ਡੇਰਾ ਸਿਰਸਾ ਦੀ ਸਥਾਪਨਾ 1948 ਵਿਚ ਸ਼ਾਹ ਮਸਤਾਨਾ ਨੇ ਕੀਤੀ ਸੀ। Image copyright AFP ਫੋਟੋ ਕੈਪਸ਼ਨ ਅੱਜ ਡੇਰੇ ਦੇ ਲੱਖਾਂ ਦੇ ਕਰੀਬ ਸ਼ਰਧਾਲੂ ਹਨ ਅਤੇ ਦੇਸ ਦੇ ਕਈ ਹਿੱਸਿਆਂ ਵਿਚ ਇਸ ਦੇ ਨਾਮ ਚਰਚਾ ਘਰ (ਆਸ਼ਰਮ) ਹਨ ਅੱਜ ਡੇਰੇ ਦੇ ਲੱਖਾਂ ਦੇ ਕਰੀਬ ਸ਼ਰਧਾਲੂ ਹਨ ਅਤੇ ਦੇਸ ਦੇ ਕਈ ਹਿੱਸਿਆਂ ਵਿੱਚ ਇਸ ਦੇ ਨਾਮ ਚਰਚਾ ਘਰ (ਆਸ਼ਰਮ) ਹਨ।ਸਿਰਸਾ ਵਿਚ ਡੇਰਾ ਕਈ ਏਕੜ ਵਿਚ ਫੈਲਿਆ ਹੋਇਆ ਹੈ ਅਤੇ ਇਸ ਦਾ ਇੱਕ ਆਪਣਾ ਹਸਪਤਾਲ ਵੀ ਹੈ ਜਿਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਉੱਥੇ ਲੋਕਾਂ ਦਾ ਸਸਤਾ ਇਲਾਜ ਕੀਤਾ ਜਾਂਦਾ ਹੈ।ਕਿਸੇ ਮਾਮਲੇ ਵਿੱਚ ਹੋਈ ਰਾਮ ਰਹੀਮ ਨੂੰ ਸਜ਼ਾ? ਮਾਮਲਾ 2002 ਦਾ ਹੈ ਜਦੋਂ ਇੱਕ ਕਥਿਤ ਸਾਧਵੀ ਨੇ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੂੰ ਇੱਕ ਚਿੱਠੀ ਲਿਖ ਕੇ ਗੁਰਮੀਤ ਰਾਮ ਰਹੀਮ ਉੱਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। Image copyright Getty Images ਫੋਟੋ ਕੈਪਸ਼ਨ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਬਤੌਰ ਅਦਾਕਾਰ, ਨਿਰਮਾਤਾ-ਨਿਰਦੇਸ਼ਕ ਕਈ ਫ਼ਿਲਮਾਂ ਵੀ ਬਣਾਈਆਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਨੇ ਜਾਂਚ ਦੀ ਜ਼ਿੰਮੇਵਾਰੀ ਸੀਬੀਆਈ ਨੂੰ ਸੌਂਪ ਦਿੱਤੀ ਸੀ। ਇਹ ਵੀ ਪੜ੍ਹੋ: ਰਾਮ ਰਹੀਮ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤਪ੍ਰਿਅੰਕਾ ਤਨੇਜਾ ਕਿਵੇਂ ਬਣੀ ਹਨੀਪ੍ਰੀਤ ਇੰਸਾ?'ਜੱਜ ਸਾਹਮਣੇ ਹਨੀਪ੍ਰੀਤ ਦੇ ਵੀ ਨਿਕਲੇ ਹੰਝੂ'ਉਸੇ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਇੰਸਾ ਇਸ ਸਮੇਂ ਜੇਲ੍ਹ ਵਿਚ ਸਜਾ ਕੱਟ ਰਹੇ ਹਨ।ਹੋਰ ਕਿਹੜੇ ਮਾਮਲੇ ਹਨ ਡੇਰਾ ਮੁਖੀ ਖ਼ਿਲਾਫ਼10 ਜੁਲਾਈ 2002 ਨੂੰ ਡੇਰਾ ਸੱਚਾ ਸੌਦਾ ਦੇ ਪ੍ਰਬੰਧਕ ਸਮਿਤੀ ਦੇ ਮੈਂਬਰ ਰਹੇ ਕੁਰੂਕਸ਼ੇਤਰ ਦੇ ਰਣਜੀਤ ਸਿੰਘ ਦਾ ਕਤਲ ਹੋ ਗਿਆ ਸੀ। ਇਸ ਦਾ ਦੋਸ਼ ਵੀ ਡੇਰਾ ਮੁਖੀ 'ਤੇ ਲੱਗਿਆ ਅਤੇ ਇਹ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ।24 ਅਕਤੂਬਰ, 2002 ਨੂੰ ਸਿਰਸਾ ਤੋਂ ਛਪਦੇ 'ਪੂਰਾ ਸੱਚਾ' ਨਾਂ ਦੇ ਅਖ਼ਬਾਰ ਦੇ ਸੰਪਾਦਕ ਰਾਮ ਚੰਦਰ ਛਤਰਪਤੀ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਹੀ ਗੋਲੀਆਂ ਮਾਰ ਦਿੱਤੀਆਂ ਗਈਆਂ। ਗੰਭੀਰ ਰੂਪ ਵਿੱਚ ਜ਼ਖਮੀ ਛਤਰਪਤੀ ਦੀ 21 ਅਕਤੂਬਰ 2002 ਨੂੰ ਮੌਤ ਹੋ ਗਈ। ਇਸ ਕਤਲ ਦਾ ਦੋਸ਼ ਵੀ ਡੇਰਾ ਮੁਖੀ ਉੱਤੇ ਲੱਗਿਆ ਅਤੇ ਇਹ ਕੇਸ ਵੀ ਅਦਾਲਤ ਦੇ ਵਿਚਾਰ ਅਧੀਨ ਹੈ।ਇਸ ਤਰ੍ਹਾਂ ਹੀ ਹਰਿਆਣਾ ਦੇ ਫ਼ਤਿਹਾਬਾਦ ਦੇ ਕਸਬਾ ਟੋਹਾਣਾ ਦੇ ਰਹਿਣ ਵਾਲੇ ਹੰਸਰਾਜ ਚੌਹਾਨ (ਡੇਰਾ ਸਿਰਸਾ ਦੇ ਪੁਰਾਣੇ ਸ਼ਰਧਾਲੂ) ਨੇ ਜੁਲਾਈ 2012 ਵਿੱਚ ਅਦਾਲਤ 'ਚ ਅਪੀਲ ਦਾਇਰ ਕਰ ਕੇ ਡੇਰਾ ਮੁਖੀ ਉੱਤੇ ਡੇਰੇ ਦੇ 400 ਸ਼ਰਧਾਲੂਆਂ ਨੂੰ ਨਪੁੰਸਕ ਬਣਾਉਣ ਦਾ ਦੋਸ਼ ਲਗਾਇਆ। ਇਹ ਮਾਮਲਾ ਵੀ ਅਦਾਲਤ ਦੇ ਵਿਚਾਰ ਅਧੀਨ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮਰਸੀਡੀਜ਼ ਨੇ ਚੀਨ ਤੋਂ ਮੁਆਫ਼ੀ ਕਿਉਂ ਮੰਗੀ ? 10 ਫ਼ਰਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43016243 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ਮਰਸੀਡੀਜ਼ ਅਤੇ ਕਈ ਹੋਰ ਕਾਰਾਂ ਬਣਾਉਣ ਵਾਲੀ ਜਰਮਨ ਕੰਪਨੀ ਡਾਇਮਲਰ ਨੇ ਚੀਨ ਤੋਂ ਦੂਜੀ ਵਾਰ ਮੁਆਫ਼ੀ ਮੰਗੀ ਹੈ। ਡਾਇਮਲਰ ਨੇ ਇਹ ਮੁਆਫ਼ੀ ਮਰਸੀਡੀਜ਼ ਬੈਂਜ਼ ਵੱਲੋਂ ਦਲ਼ਾਈ ਲਾਮਾ ਦੇ ਵਿਚਾਰ ਇੰਸਟਾਗ੍ਰਾਮ ਪੋਸਟ 'ਤੇ ਲਗਾਉਣ ਲਈ ਮੰਗੀ ਹੈ। ਡਾਇਮਲਰ ਨੇ ਪਹਿਲਾਂ ਇਹ ਮੁਆਫ਼ੀ ਚੀਨੀ ਟਵੀਟਰ ਵਜੋਂ ਜਾਣੇ ਜਾਂਦੇ, ਵਿਬੋ, 'ਤੇ ਮੰਗੀ ਸੀ।ਚੀਨ ਤਿੱਬਤ ਦੇ ਧਾਰਮਿਕ ਗੁਰੂ ਦਲ਼ਾਈ ਲਾਮਾ ਨੂੰ ਤਿੱਬਤ 'ਚ ਵੱਖਵਾਦੀ ਖ਼ਤਰੇ ਵਜੋਂ ਦੇਖਦਾ ਹੈ। ਹਸੀਨ ਕਾਰਾਂ ਨਾਲ ਇੱਕ ਮੁਲਾਕਾਤਇੱਕ ਕੁੜੀ ਜੋ ਦੋ ਮੁੰਡਿਆਂ ਨੂੰ ਪਿਆਰ ਕਰਦੀ ਹੈਇਸ਼ਤਿਹਾਰ: 'ਇੱਕ ਆਦਮੀ ਜੋ ਮੈਨੂੰ ਗਰਭਵਤੀ ਕਰ ਸਕੇ'ਇਸ ਇਸ਼ਤਿਹਾਰ ਵਿੱਚ ਮਰਸੀਡੀਜ਼ ਕਾਰ ਦੀ ਦਲ਼ਾਈ ਲਾਮਾ ਦੇ ਵਿਚਾਰ, ""ਕਿਸੇ ਵੀ ਸਥਿਤੀ ਨੂੰ ਹਰ ਪੱਖ ਤੋਂ ਵੇਖੋ, ਤੇ ਤੁਸੀਂ ਜ਼ਿਆਦਾ ਖੁੱਲ੍ਹਾ ਮਹਿਸੂਸ ਕਰੋਗੇ"" ਨਾਲ ਨੁਮਾਇਸ਼ ਕੀਤੀ ਸੀ। ਇਸ ਇੰਸਟਾਗ੍ਰਾਮ ਪੋਸਟ ਨੂੰ ਚੀਨ ਵਿੱਚ ਰੋਕ ਦਿੱਤਾ ਗਿਆ, ਪਰ ਇਹ ਪੋਸਟ ਚੀਨ 'ਚ ਇੰਟਰਨੈੱਟ ਵਰਤਣ ਵਾਲਿਆਂ ਨੇ ਦੁਬਾਰਾ ਪੋਸਟ ਕੀਤੀ, ਜਿਸ ਨਾਲ ਉੱਥੇ ਹਲਚਲ ਮੱਚ ਗਈ। Image copyright Reuters ਚੀਨ ਦੀ ਸਰਕਾਰੀ ਨਿਊਜ਼ ਏਜੰਸੀ, ਸ਼ਿਨਹੂਆ ਨੇ ਕਿਹਾ, ""ਜਰਮਨ ਦੀ ਇਸ ਕੰਪਨੀ ਨੇ ਚੀਨ ਦੇ ਜਰਮਨੀ ਵਿੱਚ ਰਾਜਦੂਤ ਤੋਂ ਲਿਖਤੀ ਮੁਆਫ਼ੀ ਮੰਗੀ ਹੈ।"" ਸ਼ਿਨਹੂਆ ਮੁਤਾਬਕ, ਇਸ ਚਿੱਠੀ ਵਿੱਚ ਲਿਖਿਆ ਸੀ ਕਿ ਡਾਇਮਲਰ ਦਾ ਤਿੱਬਤ 'ਤੇ ਚੀਨ ਦੀ ਪ੍ਰਭੂਸੱਤਾ 'ਤੇ ਸਵਾਲ ਕਰਨ ਦਾ ਕੋਈ ਇਰਾਦਾ ਨਹੀਂ ਸੀ। ਇਸ ਚਿੱਠੀ ਵਿੱਚ ਲਿਖਿਆ ਹੈ, ""ਡਾਇਮਲਰ ਇਸ 'ਤੇ ਡੂੰਘਾ ਅਫ਼ਸੋਸ ਕਰਦੀ ਹੈ ਕਿ ਇਸ ਨਾਲ ਚੀਨੀ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।""ਸ਼ੁਬਮਨ ਦਾ ਪਿੰਡ ਵਾਲਾ ਦੋਸਤ ਵੀ ਚੰਗਾ ਖਿਡਾਰੀ ਹੈ ਪਰ...'ਮੇਰਾ ਪਤੀ ਹਰ ਰੋਜ਼ ਮੈਨੂੰ ਗੈਰ-ਕੁਦਰਤੀ ਸਜ਼ਾ ਦਿੰਦਾ ਸੀ' ਪਾਕ: ਮਜ਼ਦੂਰ ਦੀ ਧੀ ਦਾ ਸਿਆਸਤ 'ਚ ਕਦਮਡਾਇਮਲਰ ਦੀ ਪਹਿਲੀ ਮੁਆਫ਼ੀ ਦਾ ਚੀਨ ਦੇ ਵਿਦੇਸ਼ ਮੰਤਰਾਲੇ ਨੇ ਸੁਆਗਤ ਕੀਤਾ ਸੀ ਪਰ ਇਸ ਨੂੰ ਪੀਪਲਜ਼ ਡੇਲੀ ਸਰਕਾਰੀ ਅਖ਼ਬਾਰ ਨੇ ਇਹ ਕਹਿ ਕੇ ਖ਼ਾਰਜ ਕਰ ਦਿੱਤਾ ਕਿ ਇਸ ਵਿੱਚ ਸੰਜੀਦਗੀ ਨਹੀਂ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਿਹੜੀ ਭਾਰਤੀ ਮਹਿਲਾ ਡਾਕਟਰ ਨੇ ਅਰਬ ਲੋਕਾਂ ਦਾ ਦਿਲ ਜਿੱਤਿਆ? ਜ਼ੁਬੈਰ ਅਹਿਮਦ ਬੀਬੀਸੀ ਪੱਤਰਕਾਰ 11 ਦਸੰਬਰ 2017 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-42292801 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਡਾ. ਜ਼ੁਲੇਖਾ ਦਾਊਦ ਨਾਗਪੁਰ ਦੀ ਇੱਕ ਮਰਾਠੀ ਮਹਿਲਾ ਡਾਕਟਰ ਨੇ ਖਾੜੀ ਦੇਸਾਂ ਵਿੱਚ ਪਹਿਲੀ ਮਹਿਲਾ ਡਾਕਟਰ ਵਜੋਂ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ। ਆਪਣੀ ਕਰੜੀ ਮਿਹਨਤ ਤੇ ਸੇਵਾ ਭਾਵ ਨਾਲ ਅਰਬ ਲੋਕਾਂ ਦਾ ਦਿਲ ਜਿੱਤ ਲਿਆ।ਹੁਣ ਬਜ਼ੁਰਗ ਉਮਰ ਵਿੱਚ ਉਨ੍ਹਾਂ ਦੀ ਰਫ਼ਤਾਰ ਕੁਝ ਹੌਲੀ ਹੋ ਚੁੱਕੀ ਹੈ ਪਰ ਮਰੀਜ਼ਾਂ ਨਾਲ ਰਿਸ਼ਤਾ ਅਜੇ ਵੀ ਕਾਇਮ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਡਾ. ਜ਼ੁਲੇਖਾ ਦਾਊਦਇੰਨੇ ਵਰ੍ਹੇ ਬੀਤ ਜਾਣ ਦੇ ਬਾਵਜੂਦ ਨਾ ਉਹ ਆਪਣੇ ਦੇਸ ਨੂੰ ਭੁੱਲੀ ਹੈ ਤੇ ਨਾ ਹੀ ਆਪਣੇ ਸ਼ਹਿਰ ਨੂੰ। ਹਿੰਦੀ ਹੁਣ ਵੀ ਉਹ ਮਰਾਠੀ ਦੇ ਅੰਦਾਜ਼ ਵਿੱਚ ਹੀ ਬੋਲਦੀ ਹੈ। ਉਨ੍ਹਾਂ ਦਾ ਪਾਸਪੋਰਟ ਅੱਜ ਵੀ ਹਿੰਦੁਸਤਾਨੀ ਹੈ।ਇਹ ਅਰਬ ਸ਼ੇਖ ਫ਼ਰਾਟੇਦਾਰ ਹਿੰਦੀ ਬੋਲਦੇ ਹਨਸ਼ੇਖਾਂ ਦੀਆਂ 'ਛੁੱਟੀਆਂ ਵਾਲੀਆਂ ਤੀਵੀਆਂ'ਉਹ ਹਨ 80 ਸਾਲਾ ਜ਼ੁਲੇਖਾ ਦਾਊਦ, ਯੂ.ਏ.ਈ ਵਿੱਚ ਭਾਰਤੀ ਮੂਲ ਦੀ ਸਭ ਤੋਂ ਪਹਿਲੀ ਡਾਕਟਰ।ਦਾਊਦ ਇੱਕਲੀ ਮਹਿਲਾ ਡਾਕਟਰ ਸੀਅੱਜ ਡਾ. ਦਾਊਦ ਦੇ ਤਿੰਨ ਹਸਪਤਾਲ ਹਨ ਜਿੰਨ੍ਹਾਂ ਚੋਂ ਇੱਕ ਨਾਗਪੁਰ ਵਿੱਚ ਹੈ। ਜਦੋਂ ਉਹ ਪਹਿਲੀ ਵਾਰ ਸ਼ਾਰਜਾ ਆਈ ਸੀ ਤਾਂ ਉੱਥੇ ਇੱਕ ਵੀ ਹਸਪਤਾਲ ਨਹੀਂ ਸੀ।ਉਹ ਇੱਥੇ ਆਏ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ ਵਜੋਂ ਸਨ ਪਰ ਡਾਕਟਰਾਂ ਦੀ ਘਾਟ ਕਰਕੇ ਉਨ੍ਹਾਂ ਨੂੰ ਹਰ ਬਿਮਾਰੀ ਦਾ ਇਲਾਜ ਕਰਨਾ ਪਿਆ।ਉਹ ਉਸ ਵੇਲੇ ਦੇ ਰੂੜੀਵਾਦੀ ਅਰਬ ਸਮਾਜ ਵਿੱਚ ਇੱਕਲੀ ਮਹਿਲਾ ਡਾਕਟਰ ਜ਼ਰੂਰ ਸਨ ਪਰ ਉਨ੍ਹਾਂ ਦੇ ਮੁਤਾਬਕ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇੱਥੇ ਉਨ੍ਹਾਂ ਦੀ ਲੋਕਾਂ ਨੂੰ ਜ਼ਰੂਰਤ ਹੈ।ਉਨ੍ਹਾਂ ਕਿਹਾ, ""ਮੇਰੇ ਮਰੀਜ਼ ਔਰਤਾਂ ਵੀ ਸਨ ਅਤੇ ਮਰਦ ਵੀ।'' ਫੋਟੋ ਕੈਪਸ਼ਨ ਡਾ. ਜ਼ੁਲੇਖਾ ਦਾਊਦ ਨੇ ਤਿੰਨ ਹਸਪਤਾਲ ਖੋਲ੍ਹੇ ਨਾਗਪੁਰ ਤੋਂ ਉਨ੍ਹਾਂ ਦੇ ਇਸ ਲੰਬੇ ਸਫ਼ਰ ਦੀ ਸ਼ੁਰੂਆਤ ਬਾਰੇ ਦੱਸਦਿਆਂ ਡਾਕਟਰ ਦਾਊਦ ਨੇ ਕਿਹਾ, ""ਮੈਂ ਨਾਗਪੁਰ ਤੋਂ ਇੱਥੇ ਇਹ ਸੋਚ ਕੇ ਆਈ ਸੀ ਕਿ ਮੈਨੂੰ ਕੁਵੈਤ ਵਿੱਚ ਨੌਕਰੀ ਮਿਲ ਗਈ।""""ਮੈਨੂੰ ਕੁਵੈਤ ਵਾਲਿਆਂ ਨੇ ਕਿਹਾ ਕਿ ਸ਼ਾਰਜਾ ਦੇ ਨਿਵਾਸੀਆਂ ਨੂੰ ਤੁਹਾਡੀ ਵੱਧ ਲੋੜ ਹੈ। ਉਹ ਉੱਥੇ ਹਸਪਤਾਲ ਖੋਲ੍ਹ ਰਹੇ ਹਨ। ਫ਼ਿਰ ਉੱਥੇ ਉਨ੍ਹਾਂ ਨੇ ਮੈਨੂੰ ਭੇਜਿਆ।'''ਮੈਨੂੰ ਹਰ ਇਲਾਜ ਕਰਨਾ ਪਿਆ'ਉਹ ਕੁਵੈਤ ਵਿੱਚ ਇੱਕ ਅਮਰੀਕੀ ਮਿਸ਼ਨ ਦੇ ਹਸਪਤਾਲ ਵਿੱਚ ਕੰਮ ਕਰਦੀ ਸੀ। ਉਸ ਹਸਪਤਾਲ ਨੇ ਸ਼ਾਰਜਾ ਵਿੱਚ ਇੱਕ ਕਲੀਨਿਕ ਖੋਲ੍ਹਿਆ ਸੀ। ਉਨ੍ਹਾਂ ਦਿਨਾਂ ਵਿੱਚ ਸ਼ਾਰਜਾ ਅਤੇ ਦੁਬਈ ਇੰਨੇ ਪਛੜੇ ਇਲਾਕੇ ਸੀ ਕਿ ਉੱਥੇ ਕੋਈ ਡਾਕਟਰ ਜਾਣ ਨੂੰ ਤਿਆਰ ਨਹੀਂ ਹੁੰਦਾ ਸੀ। ਡਾਕਟਰ ਦਾਊਦ ਨੇ ਕਿਹਾ ਉਹ ਉੱਥੇ ਜਾਣਗੇ। ਉਨ੍ਹਾਂ ਕਿਹਾ, ""ਮੈਨੂੰ ਸਭ ਕੁਝ ਕਰਨਾ ਪਿਆ। ਡਿਲਵਰੀ, ਛੋਟੇ ਆਪਰੇਸ਼ਨ, ਹੱਡੀਆਂ ਦਾ ਤੇ ਜਲੇ ਹੋਏ ਲੋਕਾਂ ਦਾ ਇਲਾਜ। ਉੱਥੇ ਦੂਜਾ ਕੋਈ ਹੋਰ ਮੌਜੂਦ ਹੀ ਨਹੀਂ ਸੀ।ਉਸ ਵਕਤ ਡਾਕਟਰ ਦਾਊਦ ਇੱਕ ਨੌਜਵਾਨ ਮਹਿਲਾ ਸੀ ਅਤੇ ਇੱਕ ਭਾਰਤੀ ਡਾਕਟਰ ਨਾਲ ਉਨ੍ਹਾਂ ਦਾ ਵਿਆਹ ਹੋਇਆ ਹੀ ਸੀ। ਉਨ੍ਹਾਂ ਦੀ ਦੁਬਈ ਅਤੇ ਸ਼ਾਰਜਾ ਦੇ ਬਾਰੇ ਜਾਣਕਾਰੀ ਘੱਟ ਸੀ। ਫੋਟੋ ਕੈਪਸ਼ਨ ਵਡੇਰੀ ਉਮਰ ਵਿੱਚ ਵੀ ਡਾ. ਦਾਊਦ ਦਾ ਮਰੀਜ਼ਾਂ ਦਾ ਰਿਸ਼ਤਾ ਕਾਇਮ ਹੈ ਉਹ ਵਕਤ ਨੂੰ ਯਾਦ ਕਰਦੇ ਹੋਏ ਜ਼ੁਲੇਖਾ ਦਾਊਦ ਦੱਸਦੇ ਹਨ, ""ਮੈਨੂੰ ਨਹੀਂ ਪਤਾ ਸੀ ਕਿ ਦੁਬਈ ਕਿਹੜੀ ਚੀਜ਼ ਹੈ। ਕੰਮ ਕਰਨਾ ਸੀ ਤਾਂ ਮੈਂ ਆ ਗਈ। ਏਅਰਪੋਰਟ ਨਹੀਂ ਸੀ। ਅਸੀਂ ਰਨਵੇ 'ਤੇ ਉੱਤਰੇ। ਕਾਫ਼ੀ ਗਰਮੀ ਸੀ।''ਉਨ੍ਹਾਂ ਵੱਲੋਂ ਪਹਿਲਾਂ ਦੁਬਈ ਵਿੱਚ ਕਲੀਨਿਕ ਖੋਲ੍ਹਿਆ ਗਿਆ, ਫ਼ਿਰ ਸ਼ਾਰਜਾ ਵਿੱਚ। ਡਾਕਟਰ ਦਾਊਦ ਕਹਿੰਦੇ ਹਨ, ""ਦੁਬਈ ਤੋਂ ਸ਼ਾਰਜਾ ਦੀ ਦੁਰੀ 12 ਕਿਲੋਮੀਟਰ ਹੈ। ਉਸ ਵਕਤ ਪੱਕੀ ਸੜਕ ਤੱਕ ਨਹੀਂ ਸੀ।''""ਸ਼ਾਰਜਾ ਦਾ ਰਸਤਾ ਰੇਤੀਲਾ ਸੀ। ਗੱਡੀ ਰੇਤ ਵਿੱਚ ਫਸ ਜਾਂਦੀ ਸੀ। ਸਾਨੂੰ ਵੀ ਨਹੀਂ ਪਤਾ ਸੀ ਕਿ ਇੱਥੇ ਇੰਨੀ ਪਰੇਸ਼ਾਨੀਆਂ ਹਨ।'' 'ਲੋਕਾਂ ਨੂੰ ਮੇਰੀ ਜ਼ਰੂਰਤ ਸੀ'ਹਸਪਤਾਲ ਵਿੱਚ ਹੀ ਸਹੂਲਤਾਂ ਘੱਟ ਸੀ। ਉਨ੍ਹਾਂ ਦੱਸਿਆ, ""ਮੈਂ ਇੱਥੇ ਆਈ ਤਾਂ ਦੇਖਿਆ ਕਲੀਨਿਕ ਵਿੱਚ ਕੇਵਲ ਦੋ-ਤਿੰਨ ਤਰੀਕੇ ਦੀਆਂ ਦਵਾਈਆਂ ਸਨ। ਨਾ ਤਾਂ ਐਕਸਰੇ ਦੀ ਸਹੂਲਤ ਸੀ ਅਤੇ ਨਾ ਹੀ ਕੋਈ ਪੈਥੋਲੌਜੀ ਵਿਭਾਗ ਸੀ।''""ਗਰਮੀ ਬਹੁਤ ਸੀ ਦੂਜੇ ਡਾਕਟਰਾਂ ਨੇ ਕਿਹਾ ਉਹ ਇੱਥੇ ਨਹੀਂ ਰਹਿ ਸਕਦੇ। ਮੈਂ ਕਿਹਾ ਮੈਂ ਇੱਥੇ ਇਲਾਜ ਕਰਨ ਆਈ ਹਾਂ। ਲੋਕਾਂ ਨੂੰ ਮੇਰੀ ਜ਼ਰੂਰਤ ਸੀ। ਮੈਂ ਉੱਥੇ ਰਹਿ ਗਈ।'' ਡਾਕਟਰ ਦਾਊਦ ਇੱਥੋਂ ਦੀ ਇੱਕ ਮਸ਼ਹੂਰ ਡਾਕਟਰ ਹਨ। ਸ਼ਾਰਜਾ ਅਤੇ ਦੁਬਈ ਵਿੱਚ ਉਨ੍ਹਾਂ ਦੀ ਨਿਗਰਾਨੀ ਵਿੱਚ 15,000 ਤੋਂ ਵੱਧ ਬੱਚੇ ਪੈਦਾ ਹੋਏ ਜਿਨ੍ਹਾਂ ਵਿੱਚ ਸ਼ਾਹੀ ਪਰਿਵਾਰ ਦੇ ਕਈ ਲੋਕ ਸ਼ਾਮਲ ਹਨ। ਫੋਟੋ ਕੈਪਸ਼ਨ ਅਰਬ ਦੇਸਾਂ ਦਾ ਵਿਕਾਸ ਅਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ ਉਹ ਅਰਬ ਦੀਆਂ ਤਿੰਨ ਪੀੜ੍ਹੀਆਂ ਦਾ ਇਲਾਜ ਕਰ ਚੁੱਕੇ ਹਨ। ਵੱਧਦੀ ਉਮਰ ਦੇ ਬਾਵਜੂਦ ਉਹ ਹੁਣ ਵੀ ਹਸਪਤਾਲ ਵਿੱਚ ਜਾ ਕੇ ਮਰੀਜ਼ਾਂ ਨੂੰ ਮਿਲਦੇ ਹਨ।ਡਾਕਟਰ ਦਾਊਦ ਦੇ ਮੁਤਾਬਕ ਅੰਗ੍ਰੇਜ਼ਾਂ ਤੋਂ ਅਜ਼ਾਦੀ ਹਾਸਲ ਕਰਨ ਦੇ ਬਾਅਦ ਵੀ ਇਲਾਕੇ ਵਿੱਚ ਤਰੱਕੀ ਸ਼ੁਰੂ ਹੋਈ।ਉਹ ਕਹਿੰਦੇ ਹਨ, ""ਅੰਗ੍ਰੇਜ਼ਾਂ ਤੋਂ ਅਜ਼ਾਦੀ ਮਿਲਣ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਬਣਿਆ। ਇਨ੍ਹਾਂ ਸਾਰਿਆਂ ਨੇ ਮਿਲ ਕੇ ਵਿਕਾਸ ਕਰਨਾ ਸ਼ੁਰੂ ਕੀਤਾ ਜੋ ਕਾਫ਼ੀ ਤੇਜ਼ੀ ਨਾਲ ਹੋਇਆ।'ਭਾਰਤ ਨੇ ਬਹੁਤ ਕੁਝ ਦਿੱਤਾ'ਡਾਕਟਰ ਦਾਊਦ ਨੇ ਵੀ 1992 ਵਿੱਚ ਇੱਥੇ ਇੱਕ ਹਸਪਤਾਲ ਖੋਲ੍ਹਿਆ। ਉਨ੍ਹਾਂ ਨੂੰ ਲੱਗਿਆ ਕਿ ਹੁਣ ਇਹੀ ਉਨ੍ਹਾਂ ਦਾ ਘਰ ਹੈ।ਨਾਗਪੁਰ ਦੀ ਰਹਿਣ ਵਾਲੀ, ਅਨਪੜ੍ਹ ਮਾਪਿਆਂ ਦੀ ਧੀ, ਡਾਕਟਰ ਦਾਊਦ ਹੌਲੀ-ਹੌਲੀ ਇੱਥੋਂ ਦੀ ਹੋ ਕੇ ਰਹਿ ਗਈ।ਕੀ ਨਾਗਪੁਰ ਦੀ ਆਮ ਮਰਾਠੀ ਮਹਿਲਾ ਨੇ ਕਦੇ ਘਰ ਵਾਪਸ ਜਾਣ ਬਾਰੇ ਨਹੀਂ ਸੋਚਿਆ? ਕੀ ਉਹ ਆਪਣੇ ਦੇਸ ਨੂੰ ਭੁੱਲ ਚੁੱਕੀ ਹਨ? ਇਸ ਬਾਰੇ ਉਨ੍ਹਾਂ ਕਿਹਾ, ""ਮੇਰੇ ਦੇਸ ਨੇ ਸਾਨੂੰ ਸਭ ਕੁਝ ਦਿੱਤਾ ਤਾਂ ਸਾਨੂੰ ਵੀ ਕੁਝ ਕਰਨਾ ਚਾਹੀਦਾ ਹੈ। ਮੈਂ ਪੈਦਾ ਤਾਂ ਉੱਥੇ ਹੀ ਹੋਈ ਹਾਂ, ਲੋਕ ਤਾਂ ਮੇਰੇ ਉੱਥੇ ਹਨ।''ਸ਼ਾਇਦ ਇਸੇ ਕਰਕੇ ਉਨ੍ਹਾਂ ਨੇ ਆਪਣੇ ਸ਼ਹਿਰ ਨਾਗਪੁਰ ਵਿੱਚ ਇੱਕ ਕੈਂਸਰ ਹਸਪਤਾਲ ਖੋਲ੍ਹਿਆ ਹੈ ਅਤੇ ਸ਼ਾਇਦ ਇਸੇ ਕਰਕੇ ਅਮੀਰਾਤ ਵੱਲੋਂ ਨਾਗਰਿਕਤਾ ਦੇ ਆਫਰ ਦੇ ਬਾਵਜੂਦ ਉਹ ਅੱਜ ਵੀ ਭਾਰਤੀ ਨਾਗਰਿਕ ਹਨ। ਅਮੀਰਾਤ ਵਿੱਚ ਉਹ ਇੱਕ ਕਾਮਯਾਬ ਡਾਕਟਰ ਅਤੇ ਕਾਰੋਬਾਰੀ ਕਿਵੇਂ ਬਣ ਗਈ? ਇਸ ਬਾਰੇ ਉਨ੍ਹਾਂ ਕਿਹਾ, ""ਮੈਨੂੰ ਨਹੀਂ ਪਤਾ ਸੀ ਕਿ ਮੈਂ ਇੰਨਾ ਸਫ਼ਰ ਤੈਅ ਕਰਾਂਗੀ ਪਰ ਮੈਂ ਹਾਲਾਤ ਤੇ ਵਕਤ ਦੇਖ ਕੇ ਕੰਮ ਕਰਦੀ ਰਹੀ।ਉਨ੍ਹਾਂ ਅੱਗੇ ਕਿਹਾ, ""ਲੋਕਾਂ ਨੂੰ ਮਦਦ ਕਰਨ ਦਾ ਜਜ਼ਬਾ ਮੇਰੇ ਅੰਦਰ ਬਹੁਤ ਸੀ। ਉਹ (ਅਰਬ) ਆਉਂਦੇ ਸੀ ਮੇਰੇ ਕੋਲ। ਉਨ੍ਹਾਂ ਨੇ ਹੀ ਮੈਨੂੰ ਅੱਗੇ ਵੱਧਣ ਵਿੱਚ ਮਦਦ ਕੀਤੀ।''ਹੁਕਮਰਾਨਾਂ ਦੀ ਮਦਦ ਮਿਲੀਉਨ੍ਹਾਂ ਦੀ ਧੀ ਅਤੇ ਦਾਮਾਦ ਅੱਜ ਉਨ੍ਹਾਂ ਦੇ ਹਸਪਤਾਲ ਦੇ ਕੰਮ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੇ ਹਨ।ਡਾਕਟਰ ਦਾਊਦ ਨੇ ਕੰਮ ਅਤੇ ਪਰਿਵਾਰ ਦੇ ਵਿਚਾਲੇ ਤਾਲਮੇਲ ਬਣਾਏ ਰੱਖਿਆ ਹੈ। ਉਨ੍ਹਾਂ ਦੀ ਧੀ ਜੇਨੋਬੀਆ ਕਹਿੰਦੀ ਹੈ, ""ਉਹ ਇੱਕ ਕਾਮਯਾਬ ਡਾਕਟਰ ਤੇ ਕਾਰੋਬਾਰੀ ਹਨ।''ਪਰ ਕੀ ਜੇ ਡਾਕਟਰ ਦਾਊਦ ਨੇ ਇਹ ਸ਼ੋਹਰਤ ਵਿਦੇਸ਼ ਦੀ ਬਜਾਏ ਆਪਣੇ ਦੇਸ ਦੇ ਅੰਦਰ ਕਮਾਈ ਹੁੰਦੀ ਤਾਂ ਉਨ੍ਹਾਂ ਨੂੰ ਜ਼ਿਆਦਾ ਸੰਤੁਸ਼ਟੀ ਮਿਲਦੀ?ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ ਕਿ ਭਾਰਤ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਪਰ ਉਨ੍ਹਾਂ ਦੀ ਇੱਥੋਂ ਦੇ ਸ਼ਾਹੀ ਪਰਿਵਾਰ ਨੇ ਵੀ ਬਹੁਤ ਮਦਦ ਕੀਤੀ।ਅੱਜ ਜੇ ਉਹ ਕਾਮਯਾਬ ਹਨ ਤਾਂ ਉਨ੍ਹਾਂ ਮੁਤਾਬਕ ਇਸਦਾ ਸਿਹਰਾ ਇੱਥੋਂ ਦੇ ਹੁਕਮਰਾਨਾਂ ਦੇ ਸਿਰ ਹੈ। ਉਹ ਦੋਹਾਂ ਦੇਸਾਂ ਦੇ ਕਰੀਬ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੈਨੇਡਾ ਨੇ ਸਾਊਦੀ ਅਰਬ ਦੀ ਰਾਹਫ਼ ਅਲ-ਕਿਉਨੁਨ ਨੂੰ ਦਿੱਤੀ ਪਨਾਹ 13 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46851007 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਰਾਹਫ਼ ਮੁਹੰਮਦ ਅਲ-ਕਿਉਨੁਨ 12 ਜਨਵਰੀ ਨੂੰ ਟੋਰੰਟੋ ਏਅਰਪੋਰਟ ਉੱਤੇ ਬੈਂਕਾਕ ਹਵਾਈ ਅੱਡੇ ਉੱਤੇ ਕਈ ਦਿਨਾਂ ਤੱਕ ਫਸੀ ਰਹੀ ਸਾਊਦੀ ਅਰਬ ਤੋਂ ਆਪਣਾ ਘਰ ਛੱਡ ਕੇ ਭੱਜਣ ਵਾਲੀ ਕੁੜੀ ਰਾਹਫ਼ ਮੁਹੰਮਦ ਅਲ-ਕਿਉਨੁਨ ਹੁਣ ਕੈਨੇਡਾ ਪਹੁੰਚ ਗਈ ਹੈ, ਉੱਥੇ ਉਸ ਨੂੰ ਪਨਾਹ ਮਿਲ ਗਈ ਹੈ। 18 ਸਾਲਾ ਰਾਹਫ਼ ਬੈਂਕਾਕ ਰਾਹੀਂ ਆਸਟਰੇਲੀਆ ਜਾਣਾ ਚਾਹੁੰਦੀ ਸੀ, ਪਰ ਸ਼ੁਰੂਆਤ ਵਿੱਚ ਉਸ ਨੂੰ ਕੁਵੈਤ ਵਿੱਚ ਉਸਦੀ ਉਡੀਕ ਕਰ ਰਹੇ ਪਰਿਵਾਰ ਕੋਲ ਜਾਣ ਲਈ ਕਹਿ ਦਿੱਤਾ ਗਿਆ ਸੀ। ਰਾਹਫ਼ ਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਪਣੇ ਆਪ ਨੂੰ ਏਅਰਪੋਰਟ ਦੇ ਹੋਟਲ ਦੇ ਕਮਰੇ ਵਿੱਚ ਬੰਦ ਕਰ ਲਿਆ ਸੀ, ਇਸ ਘਟਨਾ ਨੇ ਕੌਮਾਂਤਰੀ ਪੱਧਰ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।ਉਸ ਨੇ ਕਿਹਾ ਸੀ ਕਿ ਉਸ ਨੇ ਇਸਲਾਮ ਤਿਆਗ ਦਿੱਤਾ ਹੈ, ਜਿਸਦੀ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਹੈ। Image Copyright @OrmistonOnline @OrmistonOnline Image Copyright @OrmistonOnline @OrmistonOnline ਕੈਨੇਡਾ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਇਸ ਕੁੜੀ ਨੂੰ ''ਬਹਾਦਰ ਅਤੇ ਨਵੀਂ ਕੈਨੇਡੀਅਨ'' ਦੱਸਿਆ ਅਤੇ ਕਿਹਾ ਕਿ ਲੰਬੀ ਯਾਤਰਾ ਕਾਰਨ ਕਿਉਨੁਨ ਥਕ ਗਈ ਹੈ ਅਤੇ ਫਿਲਹਾਲ ਕੋਈ ਬਿਆਨ ਨਹੀਂ ਦੇਵੇਗੀ।ਉਨ੍ਹਾਂ ਕਿਹਾ, ""ਉਹ ਬਹਾਦਰ ਲੜਕੀ ਹੈ ਅਤੇ ਉਸ ਨੂੰ ਉਸ ਦਾ ਨਵਾਂ ਘਰ ਮਿਲਣ ਜਾ ਰਿਹਾ ਹੈ।''ਇਸ ਤੋਂ ਪਹਿਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਨ੍ਹਾਂ ਦੇ ਮੁਲਕ ਨੇ ਸੰਯੁਕਤ ਰਾਸ਼ਟਰ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ।ਉਨ੍ਹਾਂ ਕਿਹਾ, ''ਕੈਨੇਡਾ ਹਮੇਸ਼ਾ ਬਿਨਾਂ ਕਿਸੇ ਸ਼ੱਕ ਔਰਤਾਂ ਅਤੇ ਮਨੁੱਖੀ ਹੱਕਾਂ ਦੇ ਪੱਖ ਵਿੱਚ ਰਿਹਾ ਹੈ।'' ਇਹ ਵੀ ਪੜ੍ਹੋਸਾਊਦੀ ਅਰਬ 'ਚ ਵੇਚੀਆਂ ਗਈਆਂ ਇਹ ਪੰਜਾਬਣਾਂ ?ਸਾਊਦੀ 'ਚ ਅੱਧੀ ਰਾਤ ਨੂੰ ਔਰਤਾਂ ਨੇ ਦੌੜਾਈ ਗੱਡੀਸਾਊਦੀ ਅਰਬ 'ਚ ਔਰਤਾਂ ਨੂੰ ਮਿਲੀ ਇੱਕ ਹੋਰ ਅਜ਼ਾਦੀ ਰਾਹਫ਼ ਕੈਨੇਡਾ ਕਿਵੇਂ ਪਹੁੰਚੀਉਹ ਸਿਓਲ ਤੋਂ ਕੋਰੀਅਨ ਏਅਰ ਦੀ ਫਲਾਈਟ ਰਾਹੀਂ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਪਹੁੰਚੀ। ਉਸ ਨੇ ਫਲਾਈਟ ਲੈਣ ਤੋਂ ਪਹਿਲਾਂ ਤਸਵੀਰਾਂ ਟਵੀਟ ਕੀਤੀਆਂ ਅਤੇ ਲਿਖਿਆ, ''ਮੈਂ ਕਰ ਦਿਖਾਇਆ!'' Image Copyright @rahaf84427714 @rahaf84427714 Image Copyright @rahaf84427714 @rahaf84427714 ਉਹ ਘਰੋਂ ਕਿਉਂ ਭੱਜੀਕਿਉਨੁਨ ਨੇ ਥਾਈਲੈਂਡ ਆਉਣ ਮਗਰੋਂ ਬੀਬੀਸੀ ਨਾਲ ਵੀ ਗੱਲ ਕੀਤੀ ਸੀ ਅਤੇ ਦੱਸਿਆ ਸੀ, ""ਮੈਂ ਆਪਣੀ ਕਹਾਣੀ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਸੇ ਕਾਰਨ ਮੇਰੇ ਪਿਤਾ ਮੇਰੇ ਨਾਲ ਬਹੁਤ ਨਾਰਾਜ਼ ਹਨ। ਮੈਂ ਆਪਣੇ ਦੇਸ 'ਚ ਪੜ੍ਹਾਈ ਜਾਂ ਨੌਕਰੀ ਨਹੀਂ ਕਰ ਸਕਦੀ। ਮੈਂ ਆਜ਼ਾਦ ਹੋਣਾ ਚਾਹੁੰਦੀ ਹਾਂ, ਪੜ੍ਹਣਾ ਅਤੇ ਨੌਕਰੀ ਕਰਨਾ ਚਾਹੁੰਦੀ ਹਾਂ।""ਖ਼ਬਰ ਏਜੰਸੀ ਏਐਫਪੀ ਨੂੰ ਉਸ ਨੇ ਦੱਸਿਆ ਸੀ ਕਿ ਉਸ ਦਾ ਪਰਿਵਾਰ ਉਸ 'ਤੇ ਮਾਨਸਿਕ ਅਤੇ ਸਰੀਰਕ ਤਸ਼ੱਦਦ ਢਾਹ ਰਿਹਾ ਸੀ ਅਤੇ ਉਸ ਨੂੰ ਆਪਣੇ ਵਾਲ ਵੱਢਣ ਕਾਰਨ ਛੇ ਮਹੀਨੇ ਤੱਕ ਇਕ ਕਮਰੇ ਵਿੱਚ ਬੰਦ ਰੱਖਿਆ ਗਿਆ। ਉਸ ਦੇ ਪਰਿਵਾਰ ਦੇ ਇੱਕ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਅਤੇ ਸਿਰਫ਼ ਰਾਹਫ਼ ਦੀ ਸੁਰੱਖਿਆ ਚਾਹੁੰਦੇ ਹਨ। ਸੰਯੁਕਤ ਰਾਸ਼ਟਰ ਦੀ ਰਫਿਊਜ ਏਜੰਸੀ ਨੇ ਕੈਨੇਡਾ ਦੇ ਇਸ ਕਦਮ ਦੀ ਸਰਾਹਨਾ ਕੀਤੀ ਹੈ ਅਤੇ ਕਿਹਾ ਹੈ ਕਿ ਮਨੁੱਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਨੂੰ ਮੁੜ ਸਥਾਪਿਤ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਕੈਨੇਡਾ ਸਾਊਦੀ ਅਰਬ ਨੂੰ ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਕਾਰਕੁਨਾਂ ਦੀ ਰਿਹਾਈ ਨੂੰ ਲੈ ਤੇ ਤਲਖੀ ਦਿਖਾ ਚੁੱਕਿਆ ਹੈ।ਇਹ ਵੀ ਪੜ੍ਹੋਸਾਊਦੀ ਅਰਬ ਦੀ 'ਮਹਿਲਾ ਕਾਰਕੁਨ ਲਈ ਫਾਂਸੀ ਦੀ ਮੰਗ'ਕੌਣ ਹੈ ਇਹ ਔਰਤ ਜਿਸ ਪਿੱਛੇ ਲੜ ਰਹੇ ਨੇ ਸਾਊਦੀ ਤੇ ਕੈਨੇਡਾ?ਸਾਊਦੀ: ਰੋਬੋਟ ਨੂੰ ਔਰਤਾਂ ਨਾਲੋਂ ਜ਼ਿਆਦਾ ਹੱਕ ! Image copyright /RAHAF MOHAMMED ਬੈਂਕਾਕ ਕਿਵੇਂ ਪਹੁੰਚੀ?ਉਹ ਆਪਣੇ ਪਰਿਵਾਰ ਨਾਲ ਕੁਵੈਤ ਦੀ ਯਾਤਰਾ 'ਤੇ ਸੀ ਅਤੇ ਅਚਾਨਕ ਥਾਈਲੈਂਡ ਦੀ ਰਾਜਧਾਨੀ ਲਈ ਫਲਾਈਟ ਫੜ੍ਹ ਲਈ ਅਤੇ ਦਲੀਲ ਦਿੱਤੀ ਕਿ ਉਸ ਕੋਲ ਆਸਟਰੇਲੀਆ ਦਾ ਵੀਜ਼ਾ ਹੈ ਅਤੇ ਉਹ ਉੱਥੇ ਜਾਣਾ ਚਾਹੁੰਦੀ ਹੈ।ਪਰ ਉਸ ਨੇ ਕਿਹਾ ਕਿ ਬੈਂਕਾਕ ਪਹੁੰਦਿਆਂ ਹੀ ਸਾਊਦੀ ਦੇ ਅਧਿਕਾਰੀ ਨੇ ਉਸ ਦਾ ਪਾਸਪੋਰਟ ਲੈ ਲਿਆ, ਪਰ ਬੈਂਕਾਕ ਵਿੱਚ ਸਾਊਦੀ ਅਰਬ ਦੇ ਰਾਜਦੂਤ ਨੇ ਕਿਹਾ ਸਾਊਦੀ ਦਾ ਕਿਉਨੁਨ ਨੂੰ ਹਿਰਾਸਤ ਵਿੱਚ ਲੈਣ ਦੇ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਬਾਅਦ ਵਿੱਚ ਕਿਉਨੁਨ ਦਾ ਪਾਸਪੋਰਟ ਵਾਪਸ ਕਰ ਦਿੱਤਾ ਗਿਆ ਸੀ। ਥਾਈਲੈਂਡ ਦੇ ਅਧਿਕਾਰੀਆਂ ਨੇ ਸ਼ੁਰੂਆਤ ਵਿੱਚ ਇਸ ਮਾਮਲੇ ਨੂੰ ""ਪਰਿਵਾਰਕ ਵਿਵਾਦ"" ਦੱਸਿਆ ਸੀ ਅਤੇ ਕਿਹਾ ਸੀ ਕਿ ਕਿਉਨੁਨ ਨੂੰ ਵਾਪਸ ਕੁਵੈਤ ਭੇਜ ਦਿੱਤਾ ਜਾਵੇਗਾ।ਹਾਲਾਂਕਿ ਕਿਉਨੁਨ ਨੇ ਏਅਰਪੋਰਟ ਸਥਿਤ ਹੋਟਲ ਦੇ ਕਮਰੇ ਵਿੱਚੋਂ ਹੀ ਮਦਦ ਲ਼ਈ ਕਈ ਟਵੀਟ ਕੀਤੇ ਅਤੇ ਉਸ ਦਾ ਮਾਮਲਾ ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਚੁੱਕਿਆ ਗਿਆ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਬਰੀਮਾਲਾ ਮੰਦਿਰ 'ਚ ਪ੍ਰਵੇਸ਼ ਤੋਂ ਬਾਅਦ ਮਿਲ ਰਹੀਆਂ ਧਮਕੀਆਂ ਤੋਂ ਵੀ ਨਹੀਂ ਡਰਦੀਆਂ ਇਹ ਔਰਤਾਂ ਇਮਰਾਨ ਕੁਰੈਸ਼ੀ ਬੀਬੀਸੀ ਲਈ 6 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46769230 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright IMRAN QURESHI/BBC ਫੋਟੋ ਕੈਪਸ਼ਨ ਕਨਕਦੁਰਗਾ ਅਤੇ ਬਿੰਦੂ ਨੇ 2 ਜਨਵਰੀ ਨੂੰ ਕੀਤਾ ਸੀ ਮੰਦਿਰ ਵਿੱਚ ਪ੍ਰਵੇਸ਼ ਕੇਰਲ ਦੇ ਸਬਰੀਮਾਲਾ ਮੰਦਿਰ ਵਿੱਚ ਦੋ ਔਰਤਾਂ ਦੇ ਇਤਿਹਾਸਕ ਪ੍ਰਵੇਸ਼ ਤੋਂ ਬਾਅਦ ਸੂਬੇ ਵਿੱਚ ਦੋ ਦਿਨਾਂ ਦਾ ਬੰਦ ਅਤੇ ਹਿੰਸਾ ਦਾ ਮਾਹੌਲ ਰਿਹਾ। ਉਨ੍ਹਾਂ ਔਰਤਾਂ ਦੇ ਘਰ ਅੱਗੇ ਪ੍ਰਦਰਸ਼ਨ ਹੋ ਰਹੇ ਹਨ ਅਤੇ ਧਮਕੀਆਂ ਮਿਲ ਰਹੀਆਂ ਪਰ ਉਨ੍ਹਾਂ ਦਾ ਕਹਿਣਾ ਹੈ ਵੀ ਉਨ੍ਹਾਂ ਨੂੰ ਡਰ ਨਹੀਂ ਲਗਦਾ।ਦੋਵਾਂ ਔਰਤਾਂ ਨੇ ਆਪਣੇ ""ਸੁਰੱਖਿਅਤ ਘਰ"" ਵਿੱਚ ਬੀਬੀਸੀ ਨੂੰ ਵਿਸ਼ੇਸ਼ ਇੰਟਰਵਿਊ ਦਿੱਤਾ ਅਤੇ ਆਸਾਨੀ ਨਾਲ ਹੀ ਟੀਵੀ ਇੰਟਰਵਿਊ ਲਈ ਸਹਿਮਤ ਹੋ ਗਈਆਂ।'ਉਹ ਕੁਝ ਨਹੀਂ ਕਰਨਗੇ'ਬਿੰਦੂ ਅੰਮਿਨੀ ਨੇ ਬੀਬੀਸੀ ਨੂੰ ਦੱਸਿਆ, ""ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਜਦੋਂ ਅਸੀਂ ਮੰਦਿਰ 'ਚ ਦਾਖ਼ਲ ਹੋਣ ਦਾ ਪਹਿਲਾਂ ਯਤਨ ਕੀਤਾ ਤਾਂ ਪਰਦਰਸ਼ਨਕਾਰੀ ਸਾਡੇ ਘਰਾਂ ਦੇ ਦੁਆਲੇ ਹੋ ਗਏ। ਮੈਨੂੰ ਵਿਸ਼ਵਾਸ਼ ਸੀ ਕਿ ਜੋ ਲੋਕ ਸਾਡੇ ਨੇੜੇ ਹਨ ਉਹ ਕੁਝ ਨਹੀਂ ਕਰਨਗੇ। ਉਹ ਮੈਨੂੰ ਪਿਆਰ ਕਰਦੇ ਹਨ। ਜਿੰਨਾਂ ਲੋਕਾ ਨੇ ਸਾਡਾ ਘਰ ਘੇਰ ਲਿਆ ਸੀ ਅਤੇ ਧਮਕੀਆਂ ਦੇ ਰਹੇ ਸਨ ਉਹ ਵੀ ਕੁਝ ਵੀ ਨਹੀਂ ਕਰਨਗੇ।""ਇਹ ਵੀ ਪੜ੍ਹੋ-'ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ'ਬਰਫ਼ ਦੀ ਰਜ਼ਾਈ 'ਚ ਲਿਪਟੀ ਕੁਦਰਤ ਦੀਆਂ ਤਸਵੀਰਾਂਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਸਬਰੀਮਲਾ ਮੰਦਿਰ 'ਚ ਔਰਤਾਂ ਦੇ 'ਪਹਿਲੀ ਵਾਰ' ਦਾਖ਼ਲ ਹੋਣ ਦਾ ਸੱਚ ਕੀ ਹੈ?ਬਿੰਦੂ ਅਤੇ ਕਨਕਦੁਰਗਾ ਨੇ ਸਾਦੇ ਕੱਪੜਿਆਂ 'ਚ ਪੁਲਿਸ ਕਰਮੀਆਂ ਦੇ ਸੁਰੱਖਿਆ ਘੇਰੇ ਵਿੱਚ 2 ਜਨਵਰੀ ਨੂੰ ਦੂਜੀ ਕੋਸ਼ਿਸ਼ ਤਹਿਤ ਸੁਆਮੀ ਅੱਯਪਾ ਦੇ ਮੰਦਿਰ ਦੀ ਉਸ ਪਰੰਪਰਾ ਦੀ ਉਲੰਘਣਾ ਕੀਤੀ ਹੈ ਜਿਸ ਦੇ ਤਹਿਤ 10 ਤੋਂ 50 ਸਾਲ ਦੀਆਂ ਔਰਤਾਂ ਮੰਦਿਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀਆਂ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਸਬਰੀਮਾਲਾ ਮੰਦਿਰ ’ਚ ਦਾਖ਼ਲ ਹੋਣ ਵਾਲੀ ਔਰਤਾ ਨੇ ਕਿਹਾ, 'ਸ਼ਾਇਦ ਮੈਨੂੰ ਲੋਕ ਕਤਲ ਵੀ ਕਰ ਸਕਦੇ ਹਨ'28 ਸਤੰਬਰ ਨੂੰ ਆਏ ਸੁਪਰੀਮ ਕੋਰਟ ਦੇ ਇਤਿਹਾਸਕ ਫ਼ੈਸਲੇ ਤਹਿਤ ਔਰਤਾਂ ਨੂੰ ਮੰਦਿਰ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ। ਕੋਰਟ ਨੇ ਔਰਤਾਂ ਦੇ ਅਧਿਕਾਰਾਂ ਨੂੰ ਪਰੰਪਰਾ ਨਾਲੋਂ ਵਧੇਰੇ ਮਹੱਤਵਪੂਰਨ ਠਹਿਰਾਇਆ ਗਿਆ ਸੀ।'ਭਵਿੱਖ ਬਾਰੇ ਡਰ ਨਹੀਂ'ਪਰ ਬਾਵਜੂਦ ਇਸ ਦੇ ਇਸ ਤੋਂ ਪਹਿਲਾਂ 10 ਔਰਤਾਂ ਵੱਲੋਂ ਮੰਦਿਰ ਵਿੱਚ ਪ੍ਰਵੇਸ਼ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਸਨ। ਬਿੰਦੂ ਨਾਲੋਂ ਉਮਰ ਵਿੱਚ ਛੋਟੀ 39 ਸਾਲਾ ਕਨਕਦੁਰਗਾ ਦਾ ਕਹਿਣਾ ਹੈ, ""ਮੈਨੂੰ ਆਪਣੇ ਭਵਿੱਖ ਨੂੰ ਲੈ ਕੇ ਕੋਈ ਡਰ ਨਹੀਂ ਹੈ, ਮੈਨੂੰ ਰੱਬ 'ਤੇ ਭਰੋਸਾ ਹੈ""।ਹਾਲਾਂਕਿ ਬਿੰਦੂ, ਕਨਕਦੁਰਗਾ ਜਿੰਨੀ ਧਾਰਿਮਕ ਵਿਚਾਰਾਂ ਵਾਲੀ ਨਹੀਂ ਹੈ। ਉਸ ਦਾ ਕਹਿਣਾ ਹੈ ""ਉਹ ਸੁਰੱਖਿਆ ਬਾਰੇ ਪ੍ਰੇਸ਼ਾਨ ਨਹੀਂ ਹੈ।""ਇਸ ਦਾ ਇੱਕ ਕਾਰਨ ਇਹ ਹੈ ਕਿ ਉਸ ਦਾ ਬਚਪਨ ਵਧੇਰੇ ਔਖਾ ਗੁਜਰਿਆ ਹੈ। ਜਦੋਂ ਉਮਰ ਵਿੱਚ ਛੋਟੀ ਸੀ ਤਾਂ ਉਸ ਦੇ ਮਾਪੇ ਵੱਖ ਹੋ ਗਏ ਸਨ ਅਤੇ ਇੱਕ ਦਿਨ ਉਸ ਦੀ ਮਾਂ ਨੇ ਖੁਦਕੁਸ਼ੀ ਕਰਨ ਦਾ ਫ਼ੈਸਲਾ ਕਰ ਲਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਸਾਰੀ ਉਮਰ ਸੰਘਰਸ਼ ਕੀਤਾ ਹੈ ਅਤੇ ਸਕੂਲ ਵਿੱਚ ਵੀ ਵਿਤਕਰੇ ਦਾ ਸਾਹਮਣਾ ਕੀਤੀ ਹੈ। ਇਹ ਵੀ ਪੜ੍ਹੋ-ਸਬਰੀਮਲਾ: ਕੇਸ ਜਿੱਤਣ ਤੋਂ ਬਾਅਦ ਵੀ ਆਸਥਾ ਵਾਲੀਆਂ ਔਰਤਾਂ ਮੰਦਰ 'ਚ ਦਾਖਲ ਨਹੀਂ ਹੋਣਗੀਆਂ ਹਿੰਦੂ ਮੰਦਿਰ ਕਾਰਨ ਭਾਰਤੀ ਔਰਤਾਂ ਕਿਉਂ ਵੰਡੀਆਂ 'ਮਾਹਵਾਰੀ ਦੌਰਾਨ ਔਰਤਾਂ ਨੂੰ ਘਰ 'ਚ ਅਛੂਤ ਵਾਂਗ ਬਿਠਾਇਆ ਜਾਂਦਾ ਹੈ'ਇੱਥੇ ਮਾਹਵਾਰੀ ਦੌਰਾਨ ਵੀ ਔਰਤਾਂ ਪੂਜਾ ਕਰਦੀਆਂ ਹਨ ਕਮਿਊਨਿਸਟ ਪਾਰਟੀ ਦੇ ਵਿਦਿਆਰਥੀ ਵਿੰਗ ਦੇ ਕਾਰਕੁਨ ਵਜੋਂ ਸੰਘਰਸ਼ ਨੇ ਉਸ ਨੂੰ ਕਾਨੂੰਨ ਦੀ ਪੜ੍ਹਾਈ ਲਈ ਪ੍ਰੇਰਿਆ ਅਤੇ ਉਹ ਲਾਅ ਕਾਲਜ 'ਚ ਅਧਿਆਪਕਾ ਬਣੀ। ਬਿੰਦੂ ਅਤੇ ਕਨਕਦੁਰਗਾ ਨੇ ਇੱਕ ਸੋਸ਼ਲ ਮੀਡੀਆ ਗਰੁੱਪ ਜੁਆਇਨ ਕੀਤਾ ਜੋ ਸਬਰੀਮਲਾ ਦੇ ਮੰਦਰ ਵਿੱਚ ਔਰਤਾਂ ਦੇ ਪ੍ਰਵੇਸ਼ ਦੇ ਹੱਕ ਵਿੱਚ ਹੈ। Image copyright IMRAN QURESHI/BBC ਫੋਟੋ ਕੈਪਸ਼ਨ ਕਨਕਦੁਰਗਾ ਕਹਿੰਦੀ ਹੈ ਕਿ ਉਨ੍ਹਾਂ ਰੱਬ ਉੱਤੇ ਭਰੋਸਾ ਹੈ, ਇਸ ਲਈ ਡਰ ਨਹੀਂ ਲਗਦਾ ਭਗਵਾਨ ਅੱਯਪਾ ਨੂੰ 'ਅਨੰਤ ਬ੍ਰਹਮਚਾਰੀ' ਮੰਨਿਆ ਜਾਂਦਾ ਹੈ, ਜਿਸ ਕਾਰਨ 10 ਤੋਂ 50 ਸਾਲ ਦੀਆਂ ਔਰਤਾਂ (ਜਿਨ੍ਹਾਂ ਮਾਹਵਾਰੀ ਆਉਂਦੀ ਹੈ) ਨੂੰ ਮੰਦਰ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। 24 ਦਸੰਬਰ ਦੀ ਸ਼ਾਮ ਨੂੰ ਜਦੋਂ ਮੰਦਿਰ ਵਿੱਚ ਦਾਖ਼ਲ ਹੋਣ ਦੀ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਨਾਕਾਮ ਰਹੀ ਤਾਂ ਉਹ ਕਾਫੀ ਨਿਰਾਸ਼ ਹੋ ਗਈਆਂ ਸਨ। ਭੁੱਖ ਹੜਤਾਲ ਉਸ ਵੇਲੇ ਉਹ ਮੰਦਿਰ ਤੋਂ 1.5 ਕਿਲੋਮੀਟਰ ਨੇੜੇ ਪਹੁੰਚ ਗਈਆਂ ਸਨ ਪਰ ਉਨ੍ਹਾਂ ਦੇ ਨਾਲ ਵਰਦੀਧਾਰੀ ਪੁਲਿਸ ਵਾਲਿਆਂ ਕਾਨੂੰਨ ਵਿਵਸਥਾ ਦੇ ਕੰਟ੍ਰੋਲ ਤੋਂ ਬਾਹਰ ਹੋਣ ਕਰਕੇ ਵਾਪਸ ਮੁੜਨਾ ਠੀਕ ਸਮਝਿਆ। ਬਿੰਦੂ ਨੇ ਕਿਹਾ, ""ਅਸੀਂ ਨਿਰਾਸ਼ ਨਹੀਂ ਸਾਂ। ਉਸ ਵੇਲੇ ਪੁਲਿਸ ਨੇ ਸਾਨੂੰ ਪਿੱਛੇ ਹਟਣ ਲਈ ਕਿਹਾ। ਬਾਅਦ ਵਿੱਚ ਕੋਟਿਅਮ ਮੈਡੀਕਲ ਕਾਲਜ ਹਸਪਤਾਲ ਵਿੱਚ ਅਸੀਂ ਉਨ੍ਹਾਂ ਨੂੰ ਕਿਹਾ ਅਸੀਂ ਸਬਰੀਮਲਾ ਮੰਦਿਰ ਜਾਣਾ ਚਾਹੁੰਦੀਆਂ ਹਾਂ। ਉਨ੍ਹਾਂ ਨੇ ਸਾਨੂੰ ਘਰ ਜਾਣ ਲਈ ਕਿਹਾ।""""ਅਸੀਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਤੇ ਉਸ ਤੋਂ ਬਾਅਦ ਅਧਿਕਾਰੀ ਨੇ ਸਹਿਮਤੀ ਦਿੱਤੀ ਕਿ ਜਦੋਂ ਸੰਭਵ ਹੁੰਦਾ ਹੈ ਅਸੀਂ ਮਦਦ ਕਰਾਂਗਾ।""ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਵਾਂ ਆਪਣਾ ਮਨ ਪੱਕਾ ਕਰਨ ਲਈ ਕਈ ਦੋਸਤਾਂ ਦੇ ਘਰ ਰੁਕੀਆਂ ਸਨ। ਇਸ ਵਾਰ ਪੁਲਿਸ ਨੇ ਫ਼ੈਸਲਾ ਕੀਤਾ ਕਿ ਉਹ ਸਾਦੇ ਕੱਪੜਿਆਂ ਵਿੱਚ ਉਨ੍ਹਾਂ ਨੂੰ ਮਦਦ ਦੇਣਗੇ। Image copyright SABARIMALA.KERALA.GOV.IN ਫੋਟੋ ਕੈਪਸ਼ਨ ਸੁਪਰੀਮ ਕੋਰਟ ਨੇ 28 ਸਤੰਬਰ ਨੂੰ ਕੇਰਲ ਦੇ ਸਬਰੀਮਲਾ ਮੰਦਰ ਵਿੱਚ ਔਰਤਾਂ ਦੇ ਦਾਖਲੇ ਦੀ ਇਜਾਜ਼ਤ ਦੇ ਦਿੱਤੀ ਹੈ ਕੀ ਉਨ੍ਹਾਂ ਲਈ ਉਹ ਰਸਤਾ ਚੁਣਿਆ ਜਿਸ ਰਾਹੀਂ ਕੇਵਲ ਸਟਾਫ ਮੈਂਬਰ ਹੀ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਇੱਕ ਐਂਬੂਲੈਂਸ ਵਿੱਚ ਲਿਜਾਇਆ ਗਿਆ?ਇਸ ਬਾਰੇ ਉਨ੍ਹਾਂ ਨੇ ਕਿਹਾ, ""ਇਹ ਮੀਡੀਆ ਵਿੱਚ ਗ਼ਲਤ ਰਿਪੋਰਟਾਂ ਫੈਲਾਈਆਂ ਜਾ ਰਹੀਆਂ ਹਨ। ਅਸੀਂ ਉਸੇ ਰਸਤਿਓਂ ਮੰਦਿਰ ਗਏ ਜਿਥੋਂ ਬਾਕੀ ਸ਼ਰਧਾਲੂ ਜਾਂਦੇ ਹਨ।""ਬਿੰਦੂ ਨੂੰ ਕਿਸ ਨੇ ਉਤਸ਼ਾਹਿਤ ਕੀਤਾਬਿੰਦੂ ਦਾ ਕਨਕਦੁਰਗਾ ਵਾਂਗ ਭਗਵਾਨ 'ਤੇ ਵਿਸ਼ਵਾਸ਼ ਨਹੀਂ ਸੀ ਪਰ ਉਸ ਨੂੰ ਮੰਦਿਰ ਜਾਣ ਲਈ ਕਿਸ ਨੇ ਪ੍ਰਰਿਤ ਕੀਤਾ। ਬਿੰਦੂ ਲਈ ਇਸ ਦਾ ਕਾਰਨ ਇਹ ਸੀ ਕਿ ਉਹ ਸਿਰਫ਼ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਅਮਲ ਵਿੱਚ ਲੈ ਕੇ ਆਉਣਾ ਚਾਹੁੰਦੀ ਸੀ। ਬਿੰਦੂ ਨੇ ਕਿਹਾ, ""ਮੇਰੇ ਸਬਰੀਮਲਾ ਜਾਣ ਦਾ ਵੱਡਾ ਕਾਰਨ ਸੰਵਿਧਾਨਕ ਨੈਤਿਕਤਾ ਸੀ।ਉਨ੍ਹਾਂ ਨੇ ਮੰਦਿਰ ਜਾਣ ਤੋਂ ਪਹਿਲਾਂ ਸਾਰੀਆਂ ਰਵਾਇਤਾਂ ਜਿਵੇਂ ਵਰਤ ਆਦਿ ਦਾ ਪਾਲਣ ਕੀਤਾ, ਜੋ ਮੰਦਿਰ ਜਾਣ ਲਈ ਜ਼ਰੂਰੀ ਸੀ।ਜਦੋਂ ਉਹ ਮੰਦਿਰ ਪਹੁੰਚੀ ਤਾਂ ਬਿੰਦੂ ਕੋਲ ਭਗਵਾਨ ਕੋਲੋਂ ਪੁੱਛਣ ਲਈ ਕੁਝ ਨਹੀਂ ਸੀ ਪਰ ""ਮੈਂ ਸੁਆਮੀ ਅੱਯਪਾ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ ਅਤੇ ਮੈਂ ਖੁਸ਼ ਹਾਂ। ਉਨ੍ਹਾਂ ਮੈਨੂੰ ਪੁੱਛਿਆ ਕਿ ਦਰਸ਼ਨ ਕਿਵੇਂ ਰਹੇ।"" Image copyright SABARIMALA.KERALA.GOV.IN ਫੋਟੋ ਕੈਪਸ਼ਨ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਵੀ ਔਰਤਾਂ ਸਬਲੀਮਲਾ ਮੰਦਰ ਵਿੱਚ ਜਾਣ ਨੂੰ ਤਿਆਰ ਨਹੀਂ ਹਨ ਬਿੰਦੂ ਅਜੇ ਤੱਕ ਆਪਣਾ ਮਨ ਨਹੀਂ ਬਣਾ ਸਕੀ ਕਿ ਉਸ ਨੂੰ ਮੰਦਿਰ ਆਉਣਾ ਚਾਹੀਦਾ ਸੀ ਕਿ ਨਹੀਂ। ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦਾ ਵਿਸ਼ਵਾਸ਼ ਭਗਵਾਨ 'ਚ ਜਾਗਿਆ ਹੈ ਜਾਂ ਨਹੀਂ। ਉਹ ਕਹਿੰਦੀ ਹੈ, ""ਸ਼ਾਇਦ, ਮੈਂ ਨਹੀਂ ਜਾਣਦੀ।""ਪਰ ਉਹ ਬੇਹੱਦ ਖੁਸ਼ ਹੈ ਕਿ ਉਸ ਨੇ ਅਤੇ ਕਨਕਦੁਰਗਾ ਨੇ ""ਦੂਜੀਆਂ ਔਰਤਾਂ ਲਈ ਰਸਤਾ ਖੋਲ੍ਹ ਦਿੱਤਾ ਹੈ।""ਬਿੰਦੂ ਨੂੰ ਇਸ ਦੇ ਸਿੱਟੇ ਪਤਾ ਹੈ ਇਹ ਕਹਿੰਦੀ ਹੈ, ""ਸ਼ਾਇਦ ਇਸ ਲਈ ਮੇਰਾ ਕਤਲ ਕਰ ਦਿੱਤਾ ਜਾਵੇ।""ਬਿੰਦੂ ਨੇ ਦੱਸਿਆ, ""ਸਰਕਾਰ ਨਾਲ ਅਜੇ ਅੱਗੇ ਭਵਿੱਖ ਵਿੱਚ ਸੁਰੱਖਿਆ ਲੈਣ ਬਾਰੇ ਕੋਈ ਗੱਲ ਨਹੀਂ ਹੋਈ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਦੇਣਗੇ। ਦਰਅਸਲ ਮੈਨੂੰ ਆਪਣੀ ਸੁਰੱਖਿਆ ਦੀ ਪਰਵਾਹ ਨਹੀਂ ਹੈ।""ਕਨਕਦੁਰਗਾ ਮੁਤਾਬਕ, ""ਮੈਨੂੰ ਡਰ ਨਹੀਂ ਲਗਦਾ। ਜਦੋਂ ਵੀ ਔਰਤਾਂ ਵਿਕਾਸ ਕਰਦੀਆਂ ਹਨ ਤਾਂ ਸਮਾਜ ਰੌਲਾ ਪਾਉਂਦਾ ਹੈ।""ਇਹ ਵੀ ਪੜ੍ਹੋ-ਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰ'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੁਖਬੀਰ ਦੇ ਪ੍ਰਧਾਨ ਰਹਿੰਦਿਆਂ ਅਕਾਲੀ ਦਲ ਵੱਲੋਂ ਚੋਣ ਨਹੀਂ ਲੜਾਂਗਾ - ਘੁਬਾਇਆ: 5 ਅਹਿਮ ਖ਼ਬਰਾਂ 4 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46436149 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਫ਼ਿਰੋਜ਼ਪੁਰ ਤੋਂ ਐੱਮਪੀ ਸ਼ੇਰ ਸਿੰਘ ਘੁਬਾਇਆ ਦਾ ਸੁਖਬੀਰ ਦੇ SAD ਪ੍ਰਧਾਨ ਰਹਿੰਦੀਆਂ ਚੋਣ ਨਾ ਲੜਨ ਬਾਰੇ ਬਿਆਨ ਸੁਖਬੀਰ ਦੇ ਪ੍ਰਧਾਨ ਰਹਿੰਦਿਆਂ ਨਹੀਂ ਲੜਾਂਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ - ਘੁਬਾਇਆਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਫ਼ਾਜ਼ਿਲਕਾ ਦੇ ਮੌਜਮ ਪਿੰਡ ਵਿੱਚ ਨਵੀਂ ਪਾਰਟੀ ਦੇ ਪ੍ਰਚਾਰ ਦੌਰਾਨ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਹਨ ਮੈਂ ਅਕਾਲੀ ਦਲ ਵੱਲੋਂ ਚੋਣ ਨਹੀਂ ਲੜਾਂਗਾ। ਪੁਰਾਣੇ ਅਕਾਲੀ ਆਗੂਆਂ ਵੱਲੋਂ ਨਵਾਂ ਅਕਾਲੀ ਦਲ ਬਣਾਏ ਜਾਣ ਤੋਂ ਬਾਅਦ ਫ਼ਿਰੋਜਪੁਰ ਦੇ ਐੱਮਪੀ ਸ਼ੇਰ ਸਿੰਘ ਘੁਬਾਇਆ ਟਕਸਾਲੀ ਆਗੂਆਂ ਨਾਲ ਆਪਣੇ ਅਤੇ ਸੁਖਬੀਰ ਬਾਦਲ ਦੇ ਹਲਕੇ ਵਿੱਚ ਪ੍ਰਚਾਰ ਕਰ ਰਹੇ ਹਨ।ਉਨ੍ਹਾਂ ਅੱਗੇ ਕਿਹਾ, ''ਇਸ ਵਾਰ ਦੀਆਂ ਲੋਕ ਸਭਾ ਚੋਣਾਂ ਲਈ ਮੈਂ ਲੋਕਾਂ ਦੀ ਰਾਇ ਲਵਾਂਗਾ ਕਿ ਮੈਂ ਕਿਹੜੀ ਪਾਰਟੀ ਵੱਲੋਂ ਚੋਣ ਲੜਾਂ।''ਇਹ ਵੀ ਪੜ੍ਹੋ: ਅੰਮ੍ਰਿਤਸਰ ਧਮਾਕਾ: 3 ਅਣਸੁਲਝੇ ਸਵਾਲ ਕੀ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਡ ਕਰ ਦੇਣਗੇਸਿੱਧੂ ਤੇ ਕੈਪਟਨ ਦੀਆਂ ਵੱਖਰੀਆਂ ਸੁਰਾਂ 'ਤੇ ਸੋਸ਼ਲ ਮੀਡੀਆ ਹੈਪੀ ਪੀਐੱਚਡੀ ਦੀ ਮਾਂ ਨੇ ਦਿੱਤਾ ਪੁੱਤਰ ਨੂੰ ਆਤਮ-ਸਮਰਪਣ ਦਾ ਸੁਨੇਹਾਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹੈਪੀ ਪੀਐੱਚਡੀ ਦੀ ਮਾਂ ਕੁਸ਼ਬੀਰ ਕੌਰ ਨੇ ਆਪਣੇ ਪੁੱਤਰ ਨੂੰ ਪੁਲਿਸ ਕੋਲ ਆਤਮ-ਸਮਰਪਣ ਕਰਨ ਦਾ ਸੁਨੇਹਾ ਦਿੱਤਾ ਹੈ। Image copyright Ravinder singh robin/bbc ਫੋਟੋ ਕੈਪਸ਼ਨ 18 ਨਵੰਬਰ ਨੂੰ ਰਾਜਾਸਾਂਸੀ ਦੇ ਨਿਰੰਕਾਰੀ ਭਵਨ 'ਤੇ ਹਮਲੇ ਮਾਲੇ 'ਚ ਹੈਪੀ ਪੀਐੱਚਡੀ ਪੁਲੀਸ ਵੱਲੋਂ ਲੋੜੀਂਦਾ ਹੈ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ 'ਚ ਹੋਏ ਧਮਾਕਾ ਮਾਮਲੇ 'ਚ ਅਵਤਾਰ ਸਿੰਘ ਤੇ ਬਿਕਰਮਜੀਤ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਪਰ ਪੁਲਿਸ ਦੇ ਦਾਅਵੇ ਮੁਤਾਬਕ ਇਸ ਮਾਮਲੇ ਦੇ ਮੁੱਖ ਦੋਸ਼ੀ ਹਰਮੀਤ ਸਿੰਘ ਉਰਫ਼ ਪੀਐੱਚਡੀ ਦੀ ਭਾਲ ਅਜੇ ਜਾਰੀ ਹੈ।ਦਿ ਟ੍ਰਿਬਿਊਨ ਅਖ਼ਬਾਰ ਨਾਲ ਗੱਲ ਕਰਦਿਆਂ ਹੈਪੀ ਦੀ ਮਾਂ ਨੇ ਕਿਹਾ, ''ਜਦੋਂ ਦਾ ਤੂੰ ਗਿਆ ਹੈ ਸਾਡੀ ਜ਼ਿੰਦਗੀ ਤਬਾਹ ਹੋ ਗਈ ਹੈ। ਜਿਹੜੀ ਧਾਰਮਿਕ ਵਿਦਿਆ ਤੂੰ ਹਾਸਿਲ ਕੀਤੀ ਹੈ ਉਹ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ, ਜੇ ਤੂੰ ਕੋਈ ਮਾੜਾ ਕੰਮ ਕੀਤਾ ਹੈ ਤਾਂ ਆਤਮ-ਸਮਰਪਣ ਕਰ ਦੇ।''ਦਿ ਟ੍ਰਿਬਿਊਨ ਮੁਤਾਬਕ ਹੈਪੀ ਦੇ ਪਿਤਾ ਨੇ ਕਿਹਾ ਕਿ ਅਸੀਂ ਉਸਨੂੰ ਕਦੇ ਹੈਪੀ ਨਹੀਂ ਕਿਹਾ, ਉਸਦਾ ਘਰ ਦਾ ਨਾਂ ਰੌਬੀ ਹੈ ਅਤੇ ਉਸਨੇ ਆਪਣੀ ਪੀਐੱਚਡੀ ਦੀ ਪੜ੍ਹਾਈ ਪੂਰੀ ਨਹੀਂ ਕੀਤੀ ਸੀ। ਖ਼ਬਰ ਮੁਤਾਬਕ ਹੈਪੀ ਦੇ ਮਾਪਿਆਂ ਨੇ ਉਸਨੂੰ ਆਖ਼ਰੀ ਵਾਰ 6 ਨਵੰਬਰ 2008 ਨੂੰ ਦੇਖਿਆ ਸੀ ਜਦੋਂ ਉਹ ਪੜ੍ਹਾਈ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਚਲਾ ਗਿਆ ਸੀ। ਦੋ ਪੁਲਿਸ ਵਾਲਿਆਂ 'ਤੇ ਗ਼ੈਰ ਇਰਾਦਾ ਕਤਲ ਦਾ ਕੇਸ ਦਰਜਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਅੰਮ੍ਰਿਤਸਰ ਦੇ ਸਥਾਨਕ ਕਾਂਗਰਸ ਆਗੂ ਦੀ ਕਥਿਤ ਤੌਰ 'ਤੇ ਪੁਲਿਸ ਹਿਰਾਸਤ ਦੌਰਾਨ ਹੋਈ ਮੌਤ ਤੋਂ ਬਾਅਦ ਹੈੱਡ ਕਾਂਸਟੇਬਲ ਅਤੇ ਕਾਂਸਟੇਬਲ 'ਤੇ ਗ਼ੈਰ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।35 ਸਾਲ ਦੇ ਬਿੱਟੂ ਸ਼ਾਹ ਕਾਂਗਰਸ ਦੇ ਅਨੁਸੂਚਿਤ ਜਾਤੀ ਵਿੰਗ ਦੇ ਪ੍ਰਧਾਨ ਸਨ ਅਤੇ ਪੁਲਿਸ ਵੱਲੋਂ ਐਤਵਾਰ ਨੂੰ ਸਵਾਲਾਂ ਲਈ ਸੱਦੇ ਜਾਣ ਦੇ ਇੱਕ ਘੰਟੇ ਮਗਰੋਂ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ।ਖ਼ਬਰ ਮੁਤਾਬਕ ਦੋਵਾਂ ਪੁਲਿਸ ਮੁਲਾਜ਼ਮਾਂ 'ਤੇ ਮਾਮਲਾ ਸੁਲਤਾਨਵਿੰਡ ਚੌਕ 'ਚ ਪ੍ਰਦਰਸ਼ਨਕਾਰੀਆਂ ਅਤੇ ਬਿੱਟੂ ਸ਼ਾਹ ਦੇ ਰਿਸ਼ਤੇਦਾਰਾਂ ਵੱਲੋਂ ਧਰਨਾ ਲਾਉਣ ਤੋਂ ਬਾਅਦ ਦਰਜ ਕੀਤਾ ਗਿਆ ਸੀਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਕਾਂਗਰਸੀ ਆਗੂ ਬਿੱਟੂ ਸ਼ਾਹ ਦੇ ਰਿਸ਼ਤੇਦਾਰ ਚਾਂਦ ਭਾਤਰੀ ਪੁਲਿਸ 'ਤੇ ਤਸ਼ੱਦਦ ਕਰਨ ਦੇ ਇਲਜ਼ਾਮ ਲਾ ਰਹੇ ਹਨ।ਰਮੇਸ਼ ਪੋਵਾਰ ਨੂੰ ਕੋਚ ਬਣਾਈ ਰੱਖਣ ਲਈ ਹਰਮਨਪ੍ਰੀਤ ਦੀ BCCI ਨੂੰ ਚਿੱਠੀਲਾਈਵ ਹਿੰਦੁਸਤਾਨ ਡਾਟ ਕਾਮ ਦੀ ਖ਼ਬਰ ਮੁਤਾਬਕ ਹਰਮਨਪ੍ਰੀਤ ਕੌਰ ਅਤੇ ਸਮ੍ਰਿਤੀ ਮੰਧਾਨਾ ਨੇ ਬੀਸੀਸੀਆਈ ਨੂੰ ਪੱਤਰ ਲਿਖ ਕੇ ਕਿਹਾ ਕਿ ਰਮੇਸ਼ ਪੋਵਾਰ ਨੂੰ 2021 ਤੱਕ ਕੋਚ ਬਣਾਈ ਰੱਖਿਆ ਜਾਵੇ। Image copyright Getty Images ਫੋਟੋ ਕੈਪਸ਼ਨ ਹਰਮਨਪ੍ਰੀਤ ਕੌਰ ਅਤੇ ਸਮ੍ਰਿਤੀ ਮੰਧਾਨਾ ਨੇ ਕੋਚ ਰਮੇਸ਼ ਪੋਵਾਰ ਨੂੰ ਬਣਾਏ ਰੱਖਣ ਲਈ ਲਿਖੀ ਚਿੱਠੀ ਖ਼ਬਰ ਮੁਤਾਬਕ ਕ੍ਰਿਕਟ ਕੋਚ ਰਮੇਸ਼ ਪੋਵਾਰ ਦੇ ਕਾਰਜਕਾਲ ਦੇ ਵਿਵਾਦਤ ਅੰਤ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਵੰਡੀ ਹੋਈ ਦਿਖੀ। ਟੀ-20 ਕਪਤਾਨ ਹਰਮਨਪ੍ਰੀਤ ਕੌਰ ਅਤੇ ਉੱਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਸੀਨੀਅਰ ਖਿਡਾਰੀ ਮਿਤਾਲੀ ਰਾਜ ਨਾਲ ਮਤਭੇਦ ਦੇ ਬਾਵਜੂਦ ਕੋਚ ਰਮੇਸ਼ ਪੋਵਾਰ ਦੀ ਵਾਪਸੀ ਦੀ ਮੰਗ ਕੀਤੀ ਹੈ।ਫਰਾਂਸ 'ਚ ਪ੍ਰਦਰਸ਼ਨਕਾਰੀਆਂ ਵੱਲੋਂ PM ਦੀ ਮੀਟਿੰਗ 'ਚੋਂ ਖ਼ੁਦ ਨੂੰ ਬਾਹਰ ਰੱਖਣ ਦਾ ਫ਼ੈਸਲਾਫਰਾਂਸ ਵਿੱਚ ਤੇਲ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਸੜਕਾਂ 'ਤੇ ਉੱਤਰੇ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਨਾਲ ਅੱਜ ਹੋਣ ਵਾਲੀ ਮੀਟਿੰਗ ਤੋਂ ਬਾਹਰ ਰਹਿਣ ਦਾ ਫ਼ੈਸਲਾ ਲਿਆ ਗਿਆ ਹੈ।ਪੀਲੀਆਂ ਜੈਕਟਾਂ ਪਹਿਨ ਕੇ ਪ੍ਰਦਰਸ਼ਨ ਕਰਨ ਵਾਲੇ ਗਰੁੱਪ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। Image copyright Getty Images ਫੋਟੋ ਕੈਪਸ਼ਨ ਤੇਲ ਦੀਆਂ ਕੀਮਤਾਂ ਦੇ ਵਿਰੋਧ 'ਚ ਫਰਾਂਸ 'ਚ ਲੋਕ ਸੜਕਾਂ 'ਤੇ 'ਜਿਲੇਟਸ ਜੌਨੇਸ' (ਪੀਲੀਆਂ ਜੈਕਟਾਂ) ਵਾਲੇ ਮੁਜ਼ਾਹਰਾਕਾਰੀਆਂ ਵੱਲੋਂ ਨਵੰਬਰ ਦੇ ਅੱਧ ਤੋਂ ਤੇਲ ਉਤਪਾਦਾਂ ਤੇ ਲੱਗੇ ਟੈਕਸ ਦਾ ਖ਼ਿਲਾਫ਼ ਵਿਰੋਧ ਕੀਤਾ ਜਾ ਰਿਹਾ ਹੈ ਪਰ ਲੋਕਾਂ ਦੇ ਵਿਰੋਧ ਨੇ ਸਰਕਾਰ ਖ਼ਿਲਾਫ਼ ਗੁੱਸੇ ਦਾ ਰੁਖ਼ ਅਖ਼ਤਿਆਰ ਕਰ ਲਿਆ ਹੈ।ਫਰਾਂਸ ਦੇ ਅੰਦੂਰਨੀ ਮਾਮਲਿਆਂ ਦੇ ਮੰਤਰੀ ਮੁਤਾਬਕ ਇਸ ਵਿਰੋਧ-ਪ੍ਰਦਰਸ਼ਨ 'ਚ ਐਤਵਾਰ ਨੂੰ ਤਕਰੀਬਨ 136,000 ਲੋਕਾਂ ਨੇ ਹਿੱਸਾ ਲਿਆ।ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਬੀਅਰ ਦੀਆਂ ਬੋਤਲਾਂ ’ਤੇ ਗਣੇਸ਼ ਦੀਆਂ ਤਸਵੀਰਾਂ ਦਾ ਸੱਚ ਜਾਣੋ ਫੈਕਟ ਚੈੱਕ ਟੀਮ ਬੀਬੀਸੀ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46892672 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ਫੋਟੋ ਕੈਪਸ਼ਨ ਬਰੁਕਵੇਲ ਯੂਨੀਅਨ ਪਹਿਲਾਂ ਵੀ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਈ ਵਿਵਾਦਾਂ ਵਿੱਚ ਰਹਿ ਚੁੱਕੀ ਹੈ ਸੋਸ਼ਲ ਮੀਡੀਆ 'ਤੇ ਆਸਟਰੇਲੀਆਈ ਬੀਅਰ ਦੇ ਇਸ਼ਤਿਹਾਰ ਦੀ ਇੱਕ ਕਾਪੀ ਸ਼ੇਅਰ ਕੀਤੀ ਜਾ ਰਹੀ ਹੈ ਜਿਸ 'ਤੇ ਹਿੰਦੂਆਂ ਦੇ ਦੇਵਤਾ ਗਣੇਸ਼ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ।ਦੱਖਣੀ ਭਾਰਤ ਦੇ ਕਈ ਵਟਸਐੱਪ ਗਰੁੱਪ ਵਿੱਚ ਇਸ ਵਾਇਰਲ ਇਸ਼ਤਿਹਾਰ ਨੂੰ ਇਹ ਕਹਿੰਦੇ ਹੋਏ ਸ਼ੇਅਰ ਕੀਤਾ ਗਿਆ ਕਿ ਇਸ ਤਰ੍ਹਾਂ ਸ਼ਰਾਬ ਦੀ ਬੋਤਲ 'ਤੇ ਹਿੰਦੂ ਦੇਵੀ-ਦੇਵਤਾਵਾਂ ਦੀਆਂ ਤਸਵੀਰਾਂ ਦਾ ਇਸਤੇਮਾਲ ਕਰ ਕੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ।ਕੁਝ ਟਵਿੱਟਰ ਯੂਜ਼ਰਸ ਨੇ ਇਸ ਤਸਵੀਰ ਨੂੰ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਣੇ ਕਈ ਵੱਡੇ ਆਗੂਆਂ ਤੋਂ ਅਪੀਲ ਕੀਤੀ ਹੈ ਕਿ ਉਹ ਇਸ ਦੇ ਖਿਲਾਫ਼ ਸ਼ਿਕਾਇਤ ਕਰਨ। ਇਸ ਦੇ ਨਾਲ ਹੀ ਬੋਤਲ 'ਤੇ ਲੱਗੀ ਗਣੇਸ਼ ਦੀ ਤਸਵੀਰ ਨੂੰ ਹਟਾਉਣ ਦੀ ਕੋਸ਼ਿਸ਼ ਕਰਨ।ਬਹੁਤ ਸਾਰੇ ਲੋਕਾਂ ਨੇ ਇਸ ਇਸ਼ਤਿਹਾਰ ਦੇ ਨਾਲ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੂੰ ਵੀ ਟੈਗ ਕੀਤਾ ਹੈ ਅਤੇ ਉਨ੍ਹਾਂ ਤੋਂ ਇਸ਼ਤਿਹਾਰ ਜਾਰੀ ਕਰਨ ਵਾਲੀ ਕੰਪਨੀ ਖਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।ਵਾਇਰਲ ਇਸ਼ਤਿਹਾਰ ਮੁਤਾਬਿਕ ਆਸਟਰੇਲੀਆ ਦੀ ਬਰੁਕਵੇਲ ਯੂਨੀਅਨ ਨਾਂ ਦੀ ਬੀਅਰ ਕੰਪਨੀ ਜਲਦ ਹੀ ਕੋਈ ਨਵਾਂ ਡ੍ਰਿੰਕ ਲਿਆ ਰਹੀ ਹੈ।ਇਸ ਡ੍ਰਿੰਕ ਦੀ ਬੋਤਲ 'ਤੇ ਗਣੇਸ਼ ਦੀ ਤਸਵੀਰ ਹੈ ਅਤੇ ਹਾਲੀਵੁੱਡ ਫਿਲਮ 'ਪਾਇਰੇਟਸ ਆਫ ਕੈਰੀਬੀਅਨ' ਦੀ ਤਰਜ 'ਤੇ ਉਨ੍ਹਾਂ ਦਾ ਭੇਸ ਬਦਲ ਦਿੱਤਾ ਗਿਆ ਹੈ।ਸੋਸ਼ਲ ਮੀਡੀਆ 'ਤੇ ਕਈ ਲੋਕ ਅਜਿਹੇ ਵੀ ਹਨ ਜੋ ਇਸ ਮਸ਼ਹੂਰੀ ਨੂੰ ਮੰਨਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਦੀ ਰਾਇ ਹੈ ਕਿ ਕਿਸੇ ਨੇ ਇਸ ਮਸ਼ਹੂਰੀ ਨਾਲ ਛੇੜਖਾਨੀ ਕੀਤੀ ਹੈ।ਸਾਡੀ ਜਾਂਚ ਵਿੱਚ ਇਹ ਇਸ਼ਤਿਹਾਰ ਸਹੀ ਸਾਬਿਤ ਹੋਇਆ। ਬਰੁੱਕਵੇਲ ਯੂਨੀਅਨ ਨਾਂ ਦੀ ਆਸਟਰੇਲੀਆਈ ਬੀਅਰ ਕੰਪਨੀ ਜਲਦ ਹੀ ਇੱਕ ਡ੍ਰਿੰਕ ਲਿਆ ਰਹੀ ਹੈ ਜਿਸ ਦੀ ਬੋਤਲ 'ਤੇ ਗਣੇਸ਼ ਦੀ ਤਸਵੀਰ ਦਾ ਇਸਤੇਮਾਲ ਕੀਤਾ ਜਾਵੇਗਾ। ਪੁਰਾਣਾ ਵਿਵਾਦਆਸਟਰੇਲੀਆ ਦੇ ਨਿਊ ਸਾਊਥ ਵੇਲਸ (ਸਿਡਨੀ) ਵਿੱਚ ਸਥਿੱਤ ਇਹ ਕੰਪਨੀ ਸਾਲ 2013 ਵਿੱਚ ਵੀ ਬੀਅਰ ਦੀ ਬੋਤਲਾਂ 'ਤੇ ਗਣੇਸ਼ ਅਤੇ ਲਕਸ਼ਮੀ ਦੀ ਤਸਵੀਰ ਇਸਤੇਮਾਲ ਕਰਨ ਨੂੰ ਲੈ ਕੇ ਵਿਵਾਦਾਂ ਵਿੱਚ ਰਹਿ ਚੁੱਕੀ ਹੈ।ਉਸ ਵੇਲੇ ਕੰਪਨੀ ਨੇ ਬੋਤਲ 'ਤੇ ਦੇਵੀ ਲਕਸ਼ਮੀ ਦੀ ਤਸਵੀਰ ਲਗਾਈ ਸੀ ਅਤੇ ਉਨ੍ਹਾਂ ਦੇ ਸਿਰ ਨੂੰ ਗਣੇਸ਼ ਦੇ ਸਿਰ ਨਾਲ ਬਦਲ ਦਿੱਤਾ ਗਿਆ ਸੀ।ਬੋਤਲ 'ਤੇ ਗਊ ਅਤੇ 'ਮਾਤਾ ਦੇ ਸ਼ੇਰ' ਨੂੰ ਵੀ ਛਾਪਿਆ ਗਿਆ ਸੀ। Image copyright TELEGRAPH.CO.UK 'ਦਿ ਟੈਲੀਗ੍ਰਾਫ' ਦੀ ਰਿਪੋਰਟ ਅਨੁਸਾਰ ਸਾਲ 2013 ਵਿੱਚ ਇਸ ਇਸ ਵਿਵਾਦਿਤ ਮਸ਼ਹੂਰੀ 'ਤੇ ਇੱਕ ਕਥਿਤ ਕੌਮਾਂਤਰੀ ਹਿੰਦੂ ਸੰਗਠਨ ਨੇ ਇਤਰਾਜ਼ ਦਰਜ ਕਰਵਾਇਆ ਸੀ ਅਤੇ ਕਿਹਾ ਸੀ ਕਿ ਪੈਸੇ ਕਮਾਉਣ ਲਈ ਹਿੰਦੂਆਂ ਦੀ ਧਾਰਮਿਕ ਭਾਵਨਾ ਦਾ ਮਜ਼ਾਕ ਉਡਾਉਣਾ ਇੱਕ ਮਾੜੀ ਹਰਕਤ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।ਇਸ ਰਿਪੋਰਟ ਅਨੁਸਾਰ ਹਿੰਦੂ ਸੰਗਠਨ ਨੇ ਬਰੁੱਕਵੇਲ ਯੂਨੀਅਨ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਕੀਤੀ ਸੀ।ਖ਼ਬਰ ਏਜੰਸੀ 'ਪੀਟੀਆਈ' ਅਨੁਸਾਰ ਆਸਟਰੇਲੀਆ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕੰਪਨੀ ਵੱਲੋਂ ਦੇਵੀ ਲਕਸ਼ਮੀ ਦਾ ਫੋਟੋ ਇਸਤੇਮਾਲ ਕੀਤੇ ਜਾਣ ਦਾ ਵਿਰੋਧ ਕੀਤਾ ਸੀ। Image copyright DAILYTELEGRAPH ਵਿਵਾਦ ਨੂੰ ਵਧਦਿਆਂ ਦੇਖ ਬੀਅਰ ਕੰਪਨੀ ਨੇ ਇੱਕ ਬਿਆਨ ਜਾਰੀ ਕਰ ਕੇ ਭਾਰਤੀ ਭਾਈਚਾਰੇ ਦੇ ਲੋਕਾਂ ਤੋਂ ਮਾਫੀ ਮੰਗੀ ਸੀ।ਡੇਲੀ ਟੈਲੀਗਰਾਫ ਨੇ ਆਪਣੀ ਰਿਪੋਰਟ ਵਿੱਚ ਕੰਪਨੀ ਦਾ ਬਿਆਨ ਛਾਪਿਆ ਸੀ ਜਿਸ ਵਿੱਚ ਲਿਖਿਆ ਸੀ, ''ਅਸੀਂ ਲੜਨ ਵਾਲੇ ਨਹੀਂ, ਪਿਆਰ ਕਰਨ ਵਾਲੇ ਲੋਕ ਹਾਂ। ਸਾਨੂੰ ਲਗਦਾ ਹੈ ਕਿ ਨਾ ਚਾਹੁੰਦੇ ਹੋਏ ਵੀ ਅਸੀਂ ਆਪਣੇ ਹਿੰਦੂ ਸਾਥੀਆਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਈ ਹੈ। ਸਾਨੂੰ ਫੀਡਬੈਕ ਮਿਲ ਰਹੇ ਹਨ।'' Image copyright ECONOMIC TIMES ''ਕੁਝ ਨਵੇਂ ਡਿਜ਼ਾਈਨ ਵੀ ਲੱਭ ਰਹੇ ਹਾਂ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਛੇਤੀ ਹੀ ਬੋਤਲਾਂ ਦੀ ਨਵੀਂ ਬਰਾਂਡਿੰਗ ਅਤੇ ਨਵਾਂ ਡਿਜ਼ਾਈਨ ਤਿਆਰ ਕਰ ਲਈਏ।''ਹਿੰਦੂ ਸੰਗਠਨਾਂ ਦੀਆਂ ਕੋਸ਼ਿਸ਼ਾਂਕੁਝ ਰਿਪੋਰਟਾਂ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਬੀਅਰ ਕੰਪਨੀ ਦੀ ਵੈਬਸਾਈਟ 'ਤੇ ਗਣੇਸ਼ ਦੀ ਤਸਵੀਰ ਉੱਡਦੇ ਹੋਏ ਦਿਖਾਈ ਦਿੱਤੀ ਹੈ ਜਿਸ ਦਾ ਚਿਹਰਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਚਿਹਰੇ ਵਿੱਚ ਤਬਦੀਲ ਹੋ ਜਾਂਦਾ ਹੈ।ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਬੀਅਰ ਦੀਆਂ ਬੋਤਲਾਂ ਤੋਂ ਦੇਵੀ-ਦੇਵਤਿਆਂ ਦੀਆਂ ਤਸਵਰੀਆਂ ਹਟਾਉਣ ਲਈ ਕਈ ਆਨਲਾਈਨ ਪਟੀਸ਼ਨਾਂ ਵੀ ਦਾਇਰ ਕੀਤੀਆਂ ਜਾ ਚੁੱਕੀਆਂ ਹਨ।ਸਾਲ 2015 ਵਿੱਚ ਵੀ ਕੁਝ ਧਾਰਮਿਕ ਸੰਗਠਨਾਂ ਨੇ ਆਸਟਰੇਲੀਆ ਵਿੱਚ ਇਸ਼ਤਿਹਾਰਾਂ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਨੂੰ 'ਬਰੁੱਕਵੇਲ ਯੂਨੀਅਨ' ਦੀ ਸ਼ਿਕਾਇਤ ਕਰਨ ਦੀ ਗੱਲ ਕੀਤੀ ਸੀ। Image copyright SUNDAY MORNING HERALD ਸੰਗਠਨਾਂ ਨੇ ਕਿਹਾ ਸੀ, ''ਸ਼ਿਕਾਇਤ ਕਰਨ ਦੇ ਦੋ ਸਾਲ ਬਾਅਦ ਵੀ ਬੀਅਰ ਕੰਪਨੀ ਆਪਣੀਆਂ ਬੋਤਲਾਂ 'ਤੇ ਇਤਰਾਜ਼ਯੋਗ ਲੇਬਲ ਲਗਾ ਰਹੀ ਹੈ। ਇਨ੍ਹਾਂ ਬੋਤਲਾਂ 'ਤੇ ਅਤੇ ਉਨ੍ਹਾਂ ਦੀ ਵੈਬਸਾਈਟ 'ਤੇ ਹਿੰਦੂਆਂ ਦੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਗੀਆਂ ਹਨ। ਇਸ 'ਤੇ ਫੌਰਨ ਰੋਕ ਲਗਣੀ ਚਾਹੀਦੀ ਹੈ।'' Image copyright MUMBRELLA ਹਾਲਾਂਕਿ ਬਰੁੱਕਵੇਲ ਯੂਨੀਅਨ ਨੇ ਹੁਣ ਤੱਕ ਆਪਣੀਆਂ ਬੀਅਰ ਦੀਆਂ ਬੋਤਲਾਂ ਦੇ ਲੇਬਲ ਵਿੱਚ ਅਤੇ ਵੈਬਸਾਈਟ 'ਤੇ ਲਗੀਆਂ ਤਸਵੀਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।ਅਸੀਂ ਮੇਲ ਜ਼ਰੀਏ ਕੰਪਨੀ ਤੋਂ ਸਵਾਲ ਪੁੱਛਿਆ ਸੀ ਕਿ, ਕੀ ਉਹ ਭਵਿੱਖ ਵਿੱਚ ਬੋਤਲਾਂ ਦੀ ਪੈਕਿੰਗ ਬਦਲਣ ਵਾਲੇ ਹਨ? ਕੰਪਨੀ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਸ਼ਮੀਰ ਦੀ ਹੀਬਾ ਨਿਸਾਰ ਹਾਲ ਹੀ 'ਚ ਪੈਲੇਟ ਗੰਨ ਦਾ ਸ਼ਿਕਾਰ ਹੋਈ ਹੈ। ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਉਸਦੀ ਸੱਜੀ ਅੱਖ ’ਤੇ ਪੈਲੇਟ ਵੱਜੀ ਜਿਸ ਕਾਰਨ ਉਸਦੀ ਅੱਖ ਦੇ ਕੋਰਨੀਆ ’ਚ ਡੂੰਘਾ ਨਿਸ਼ਾਨ ਹੋ ਗਿਆ। ਹੀਬਾ ਦੀਆਂ ਇੱਕ ਮਹੀਨੇ ’ਚ ਦੋ ਸਰਜਰੀਆਂ ਹੁੰਦੀਆਂ ਹਨ। ਉਨ੍ਹਾਂ ਦੀ ਮਾਂ ਮੁਤਾਬਕ ਡਾਕਟਰ ਕਹਿੰਦੇ ਹਨ ਕਿ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਸਭ ਰੱਬ ਭਰੋਸੇ ਹੈ।ਕਸ਼ਮੀਰ ਤੋਂ ਆਮਿਰ ਪੀਰਜ਼ਾਦਾ ਦੀ ਰਿਪੋਰਟ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 'ਭਾਜਪਾ ਕਾਰਕੁਨ ਦੀ ਗਊ ਮਾਸ ਤਸਕਰੀ ਦੇ ਇਲਜ਼ਾਮ 'ਚ ਗ੍ਰਿਫ਼ਤਾਰੀ' ਦਾ ਸੱਚ ਪਾਰਥ ਪਾਂਡਿਆ ਫੈਕਟ ਚੈੱਕ ਟੀਮ, ਬੀਬੀਸੀ ਨਿਊਜ਼ 9 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46809117 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright facebook ਦਾਅਵਾ: ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਕਾਰਕੁਨ ਨੂੰ ਗਊ ਮਾਸ ਦੀ ਤਸਕਰੀ ਦੇ ਜੁਰਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਦੀ ਕਾਰ ਪੁਲਿਸ ਨੇ ਜ਼ਬਤ ਕਰ ਲਈ ਹੈ। ਇਸ ਦਾਅਵੇ ਦੇ ਨਾਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਕਈ ਫੇਸਬੁੱਕ ਪੰਨਿਆਂ ਅਤੇ ਗਰੁੱਪਾਂ ਵਿੱਚ ਸ਼ੇਅਰ ਕੀਤਾ ਗਿਆ ਹੈ। ਫੇਸਬੁੱਕ ਸਰਚ ਮੁਤਾਬਕ ਇਸ ਵੀਡੀਓ ਨੂੰ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਦੇ ਸ਼ੁਰੂਆਤੀ ਹਿੱਸੇ ਵਿੱਚ ਇੱਕ ਫੋਟੋ ਵਰਤੀ ਗਈ ਹੈ, ਜਿਸ ਵਿੱਚ ਇੱਕ ਸ਼ਖ਼ਸ ਸੜਕ 'ਤੇ ਬੈਠਾ ਵਿਖਾਈ ਦਿੰਦਾ ਹੈ ਅਤੇ ਇਸਦੇ ਆਲੇ-ਦੁਆਲੇ ਮਾਸ ਦੇ ਕੁਝ ਟੁੱਕੜੇ ਪਏ ਹੋਏ ਹਨ। ਤਸਵੀਰ ਵਿੱਚ ਵਿਖਾਈ ਦਿੰਦਾ ਹੈ ਕਿ ਉਸ ਸ਼ਖ਼ਸ ਦੇ ਆਲੇ-ਦੁਆਲੇ ਖੜ੍ਹੇ ਲੋਕ ਉਸ ਨੂੰ ਘੂਰ ਰਹੇ ਸਨ।ਇਹ ਵੀ ਪੜ੍ਹੋ:ਪਠਾਨਕੋਟ ਹਮਲੇ ਨੂੰ ਕਿੰਨੇ ਅੱਤਵਾਦੀਆਂ ਨੇ ਅੰਜਾਮ ਦਿੱਤਾ ਸੀ?ਜਦੋਂ 'ਗੁਆਚੇ' ਦਿਲ ਨੇ ਪੁਲਿਸ ਵਾਲਿਆਂ ਦੇ ਮੱਥੇ ਲਿਆ ਦਿੱਤੀਆਂ ਤਿਉੜੀਆਂਸਾਊਦੀ ਛੱਡਣ ਵਾਲੀ ਕੁੜੀ ਨੂੰ ਮਿਲਿਆ ਰਫਿਊਜੀ ਸਟੇਟਸਵੀਡੀਓ ਦੇ ਦੂਜੇ ਹਿੱਸੇ ਵਿੱਚ ਦੋ ਹੋਰ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਵਿੱਚ ਮੁਲਜ਼ਮ ਦੀ ਗੱਡੀ ਅਤੇ ਉਸ ਵਿੱਚ ਭਰੇ ਮਾਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਵੀਡੀਓ ਵਿੱਚ ਇਸ ਘਟਨਾ ਨੂੰ ਤਾਜ਼ਾ ਦੱਸਿਆ ਗਿਆ ਹੈ। ਪਰ ਜਦੋਂ ਅਸੀਂ ਇਸ ਵੀਡੀਓ ਦੀ ਪੜਤਾਲ ਕੀਤੀ ਤਾਂ ਇਨ੍ਹਾਂ ਸਾਰਿਆਂ ਦਾਅਵਿਆਂ ਨੂੰ ਫਰਜ਼ੀ ਪਾਇਆ ਗਿਆ। 'ਝਾਰਖੰਡ ਮੋਬ ਲਿਚਿੰਗ' ਦੀ ਫ਼ੋਟੋਰਿਵਰਸ ਸਰਚ ਵਿੱਚ ਅਸੀਂ ਦੇਖਿਆ ਕਿ ਇਸ ਵੀਡੀਓ ਨੂੰ ਜਨਤਕ ਤੌਰ 'ਤੇ ਫੇਸਬੁੱਕ ਉੱਤੇ ਸਭ ਤੋਂ ਪਹਿਲਾਂ 'ਸਾਕਸ਼ੀ ਸ਼ਰਮਾ' ਨਾਮ ਦੀ ਪ੍ਰੋਫ਼ਾਈਲ ਨੇ ਪੋਸਟ ਕੀਤਾ ਸੀ। Image copyright facebook ਇਸ ਪ੍ਰੋਫ਼ਾਈਲ ਪੇਜ ਤੋਂ ਬੀਤੇ ਤਿੰਨ ਮਹੀਨੇ ਵਿੱਚ ਕਰੀਬ 50 ਹਜ਼ਾਰ ਲੋਕਾਂ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਤਸਵੀਰਾਂ ਦੀ ਜਾਂਚ ਵਿੱਚ ਸਾਨੂੰ ਪਤਾ ਲੱਗਿਆ ਕਿ ਪਹਿਲੀ ਤਸਵੀਰ 28 ਜੂਨ 2017 ਦੀ ਹੈ। ਇਹ ਵੀ ਪੜ੍ਹੋ:ਗਊ ਰੱਖਿਆ ਦੇ ਨਾਂ ’ਤੇ ਅਕਬਰ ਦਾ ਕੁੱਟ-ਕੁੱਟ ਕੇ ਕਤਲ ਪਹਿਲੂ ਖ਼ਾਨ ਮੌਬ ਲਿੰਚਿੰਗ ਕੇਸ ਦੇ ਗਵਾਹਾਂ 'ਤੇ ਹਮਲਾ'ਇਸ ਦੇਸ 'ਚ ਗਊ ਦੀ ਜ਼ਿੰਦਗੀ ਮਾਅਨੇ ਰੱਖਦੀ ਹੈ ਮਨੁੱਖ ਦੀ ਨਹੀਂ'ਇਹ ਵਾਕਿਆ ਝਾਰਖੰਡ ਦੇ ਰਾਂਚੀ ਸ਼ਹਿਰ ਨਾਲ ਲੱਗਦੇ ਰਾਮਗੜ੍ਹ ਦਾ ਸੀ, ਜਿੱਥੇ ਮਾਸ ਲਿਜਾ ਰਹੇ ਅਲੀਮੂਦੀਨ ਨਾਮਕ ਇੱਕ ਨੌਜਵਾਨ ਦਾ ਭੀੜ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ। ਅਲੀਮੂਦੀਨ ਦੇ ਕਤਲ ਤੋਂ ਬਾਅਦ ਗੁੱਸੇ ਨਾਲ ਭਰੇ ਲੋਕਾਂ ਨੇ ਉਨ੍ਹਾਂ ਦੀ ਗੱਡੀ ਵਿੱਚ ਅੱਗ ਲਗਾ ਦਿੱਤਾ ਸੀ। ਉਨ੍ਹਾਂ ਦੀ ਕਾਰ ਦਾ ਨੰਬਰ WB 02K 1791 ਸੀ।ਅਲੀਮੂਦੀਨ ਦੀ ਪਤਨੀ ਨੇ ਬੀਬੀਸੀ ਨੂੰ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਦੇ ਪਤੀ ਪੇਸ਼ੇ ਤੋਂ ਡਰਾਈਵਰ ਸਨ ਅਤੇ ਕਿਸੇ ਸਿਆਸੀ ਪਾਰਟੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਸੀ। Image copyright Getty Images ਜਦੋਂ ਇਹ ਘਟਨਾ ਹੋਈ ਸੀ, ਉਸ ਸਮੇਂ ਬੀਬੀਸੀ ਨੂੰ ਇੱਕ ਚਸ਼ਮਦੀਦ ਨੇ ਦੱਸਿਆ ਸੀ ਕਿ ਭੀੜ ਵਿੱਚ ਸ਼ਾਮਲ ਲੋਕ ਹੱਲਾ ਕਰ ਰਹੇ ਸਨ ਕਿ ਉਨ੍ਹਾਂ ਦੀ ਕਾਰ ਵਿੱਚ ਗਾਂ ਦਾ ਮਾਸ ਹੈ। ਇਸ ਤੋਂ ਬਾਅਦ ਉੱਥੇ ਲੋਕਾਂ ਦੀ ਗਿਣਤੀ ਵਧਦੀ ਚਲੀ ਗਈ। ਸਾਰਿਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਅਤੇ ਹੇਠ ਲਾਹ ਕੇ ਮਾਰਨ ਲੱਗੇ। ਇਸ ਦੌਰਾਨ ਕੁਝ ਲੋਕਾਂ ਨੇ ਪੈਟਰੋਲ ਛਿੜਕ ਕੇ ਉਨ੍ਹਾਂ ਦੀ ਗੱਡੀ ਵਿੱਚ ਅੱਗ ਲਗਾ ਦਿੱਤੀ। ਝਾਰਖੰਡ ਦੀ ਰਾਮਗੜ੍ਹ ਕੋਰਟ ਨੇ ਕਥਿਤ ਤੌਰ 'ਤੇ ਗਾਂ ਦਾ ਮਾਸ ਲਿਜਾ ਜਾ ਰਹੇ ਇੱਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਦੇ ਮਾਮਲੇ ਵਿੱਚ 11 ਕਥਿਤ ਗਊ ਰੱਖਿਅਕਾਂ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ। ਰਾਮਗੜ੍ਹ ਜ਼ਿਲ੍ਹੇ ਦੀ ਪੁਲਿਸ ਨੇ ਮੌਬ ਲੀਚਿੰਗ ਦੇ ਇਸ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦੋ ਨੇਤਾਵਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਅਲੀਮੂਦੀਨ ਦੀ ਪਤਨੀ ਨੇ ਇਨ੍ਹਾਂ ਨੂੰ ਨਾਮਜ਼ਦ ਮੁਲਜ਼ਮ ਬਣਾਇਆ ਸੀ। ਉੱਥੇ ਹੀ ਇਸ ਮਾਮਲੇ ਵਿੱਚ 11 ਕਥਿਤ ਗਊ ਰੱਖਿਅਕਾਂ ਨੂੰ ਰਾਮਗੜ੍ਹ ਕੋਰਟ ਨੇ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਸੀ। ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਸਿਤਾਰੇ ਵੀ ਕਿਉਂ ਹੋ ਰਹੇ ਹਨ ਡਿਪਰੈਸ਼ਨ ਦਾ ਸ਼ਿਕਾਰਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈਵੀਡੀਓ ਦੇ ਦੂਜੇ ਹਿੱਸੇ ਵਿੱਚ ਗੁਜਰਾਤ ਦੇ ਅਹਿਮਦਾਬਾਦ ਦੀ ਨੰਬਰ ਪਲੇਟ ਵਾਲੀ ਇੱਕ ਚਿੱਟੀ ਕਾਰ ਦੀ ਫੋਟੋ ਵਰਤੀ ਗਈ ਹੈ ਅਤੇ ਤਸਵੀਰ 'ਤੇ ਭਾਰਤੀ ਜਨਤਾ ਪਾਰਟੀ ਦਾ ਚੋਣ ਚਿੰਨ੍ਹ 'ਕਮਲ ਦਾ ਫੁੱਲ' ਬਣਿਆ ਹੋਇਆ ਹੈ। ਇਸਦੇ ਨਾਲ ਵਰਤੇ ਗਏ ਇੱਕ ਹੋਰ ਫੋਟੋ ਵਿੱਚ ਕੁਝ ਪੁਲਿਸ ਵਾਲੇ ਵੀ ਹਨ ਜਿਨ੍ਹਾਂ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ। ਇਨ੍ਹਾਂ ਤਸਵੀਰਾਂ ਬਾਰੇ ਗੁਜਰਾਤ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਅਸੀਂ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਗਊ ਮਾਸ ਦੀ ਤਸਕਰੀ ਦੇ ਇਲਜ਼ਾਮ ਵਿੱਚ ਬੀਤੇ ਸਾਲਾਂ ਵਿੱਚ ਕਈ ਭਾਜਪਾ ਕਾਰਕੁਨ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਅਹਿਮਦਾਬਾਦ ਸ਼ਹਿਰ ਦੇ ਭਾਰਤੀ ਜਨਤਾ ਪਾਰਟੀ ਪ੍ਰਧਾਨ ਜਗਦੀਸ਼ ਪੰਚਾਲ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਆਪਣੇ ਕਿਸੇ ਕਾਰਕੁਨ ਦੇ ਗ੍ਰਿਫ਼ਤਾਰ ਹੋਣ ਦੀ ਖ਼ਬਰ ਨੂੰ ਫਰਜ਼ੀ ਦੱਸਿਆ। ਉਨ੍ਹਾਂ ਕਿਹਾ, ""ਪਿਛਲੇ ਕਾਫ਼ੀ ਸਮੇਂ ਤੋਂ ਭਾਜਪਾ ਦੇ ਕਿਸੇ ਵੀ ਸਰਗਰਮ ਕਾਰਕੁਨ 'ਤੇ ਅਹਿਮਦਾਬਾਦ ਵਿੱਚ ਗਊ ਮਾਸ ਦੀ ਤਸਕਰੀ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ।''ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਤੋਂ ਨਾਖੁਸ਼ ਅਕਾਲੀ ਦਲ-ਭਾਜਪਾ ਦਾ 'ਸਿਆਸੀ' ਹੰਗਾਮਾ ਰਵਿੰਦਰ ਸਿੰਘ ਰੌਬਿਨ ਬੀਬੀਸੀ ਪੰਜਾਬੀ ਲਈ 26 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45984239 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh robin/bbc ਫੋਟੋ ਕੈਪਸ਼ਨ ਪ੍ਰਦਰਸ਼ਨ ਦੌਰਾਨ ਅਕਾਲੀ ਲੀਡਰ ਬਿਕਰਮ ਮਜੀਠੀਆ, ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਤੇ ਭਾਜਪਾ ਲੀਡਰ ਤਰੁਣ ਚੁਘ ਅੰਮ੍ਰਿਤਸਰ ਰੇਲ ਹਾਦਸੇ ਵਿੱਚ ਹੋ ਰਹੀ ਮੈਜੀਸਟ੍ਰੇਟ ਜਾਂਚ ਲਈ ਬੀਤੇ ਦਿਨੀਂ ਚਸ਼ਮਦੀਦਾਂ ਅਤੇ ਅਫ਼ਸਰਾਂ ਦੇ ਬਿਆਨ ਲਏ ਗਏ। ਇਨ੍ਹਾਂ ਬਿਆਨਾਂ ਲਈ ਸਪੈਸ਼ਲ ਅਗਜ਼ੈਕਟਿਵ ਮੈਜੀਸਟ੍ਰੇਟ ਵੱਲੋਂ ਚਸ਼ਮਦੀਦਾਂ ਨੂੰ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਬੁਲਾਇਆ ਗਿਆ ਸੀ ਜਿੱਥੇ ਅਕਾਲੀ ਦਲ ਅਤੇ ਭਾਜਪਾ ਦੇ ਲੀਡਰਾਂ ਨੇ ਪਹੁੰਚ ਕੇ ਹੰਗਾਮਾ ਕੀਤਾ। ਅਕਾਲ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਈ ਵਰਕਰਾਂ ਸਮੇਤ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਬਾਹਰ ਕਾਂਗਰਸ ਅਤੇ ਸਿੱਧੂ ਜੋੜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੇਲ ਹਾਦਸੇ ਨੂੰ ਲੈ ਕੇ ਹੋ ਰਹੀ ਜਾਂਚ 'ਤੇ ਕਈ ਸਵਾਲ ਵੀ ਚੁੱਕੇ। ਇਸ ਦੌਰਾਨ ਪੁਲਿਸ ਮੁਲਾਜ਼ਮਾ ਅਤੇ ਅਕਾਲੀ ਲੀਡਰਾਂ ਵਿਚਾਲੇ ਕਾਫ਼ੀ ਬਹਿਸ ਵੀ ਹੋਈ। ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਜਿੱਥੇ ਚਸ਼ਮਦੀਦਾਂ ਨੂੰ ਬੁਲਾ ਕੇ ਬਿਆਨ ਲਏ ਜਾ ਰਹੇ ਹਨ ਉਹ ਸਿੱਧੂ ਜੋੜੇ ਦਾ ਹੈੱਡਕੁਆਟਰ ਹੈ। ਇਹ ਵੀ ਪੜ੍ਹੋ:ਕੀ ਸਾਰੇ ਜਾਸੂਸ ਜੇਮਜ਼ ਬਾਂਡ ਹੁੰਦੇ ਹਨ? ਜਾਸੂਸਾਂ ਤੋਂ ਹੀ ਜਾਣਦੇ ਹਾਂਕੋਕ ਸਟੂਡੀਓ ਦੇ ਇਸ ਗੀਤ ਨੇ ਪਾਈ ਪਾਕਿਸਤਾਨ 'ਚ ਭਸੂੜੀਹਰਿਆਣੇ 'ਚ ਪੁਲਿਸ ਨੇ ਸੰਭਾਲਿਆ ਡਰਾਇਵਰੀ ਮੋਰਚਾ ਮਜੀਠੀਆ ਮੁਤਾਬਕ, ''ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਿਆ ਦੇ ਕੇ ਬਿਆਨ ਲਿਖਵਾਏ ਜਾ ਰਹੇ ਹਨ। ਸਿੱਧੂ ਜੋੜੇ ਅਤੇ ਪ੍ਰਬੰਧਕ ਮਿੱਠੂ ਮਦਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਨੇ ਵੱਡੇ ਹਾਦਸੇ ਤੋਂ ਬਾਅਦ ਸਿੱਧੂ ਜੋੜੇ ਨੂੰ ਨੀਂਦ ਕਿਵੇਂ ਆ ਜਾਂਦੀ ਹੈ।''''ਸਰਕਾਰ ਨੂੰ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਮੁਆਵਾਜ਼ਾ ਦੇਣਾ ਚਾਹੀਦਾ ਹੈ। ਸਰਕਾਰ ਵੱਲੋਂ ਜਦੋਂ ਤੱਕ ਪੀੜਤਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ ਅਸੀਂ ਪਿੱਛੇ ਨਹੀਂ ਹਟਾਂਗੇ।'' ਰੇਲ ਹਾਦਸੇ 'ਤੇ ਅਕਾਲੀ ਅਤੇ ਭਾਜਪਾ ਲੀਡਰ ਕਾਂਗਰਸ ਨੂੰ ਲਗਾਤਾਰ ਘੇਰ ਰਹੇ ਹਨ। ਰਾਜਨੀਤਕ ਮਾਹਰ ਜਗਰੂਪ ਸਿੰਘ ਸੇਖੋਂ ਦਾ ਕਹਿਣਾ, ''ਬਰਗਾੜੀ ਮੁੱਦਾ ਅਕਾਲੀਆਂ ਦੇ ਹੱਥੋਂ ਨਿਕਲਣ ਤੋਂ ਬਾਅਦ ਹੁਣ ਅਕਾਲੀ ਦਲ ਭਾਜਪਾ ਦੇ ਸਮਰਥਨ ਨਾਲ ਕਾਂਗਰਸ ਨੂੰ ਘੇਰਨ ਦਾ ਇੱਕ ਵੀ ਮੌਕਾ ਨਹੀਂ ਛੱਡ ਰਿਹਾ।'' Image copyright Ravinder singh robin/bbc ਫੋਟੋ ਕੈਪਸ਼ਨ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਬਾਹਰ ਅਕਾਲੀ ਦਲ ਤੇ ਭਾਜਪਾ ਦਾ ਪ੍ਰਦਰਸ਼ਨ 51 ਚਸ਼ਮਦੀਦਾਂ ਦੇ ਬਿਆਨ ਹੋਏ ਦਰਜਸਪੈਸ਼ਲ ਅਗਜ਼ੈਕਟਿਵ ਮੈਜੀਸਟ੍ਰੇਟ ਬੀ ਪੁਰੁਸ਼ਾਰਥਾ ਨੇ ਕਿਹਾ, ""ਸਰਕਾਰ ਦੇ ਹੁਕਮਾਂ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੋ ਦਿਨਾਂ ਵਿੱਚ ਪਬਲਿਕ ਹੇਅਰਿੰਗ (ਜਨਤਕ ਸੁਣਵਾਈ) ਅਨੁਸਾਰ ਕੋਈ ਵੀ ਚਸ਼ਮਦੀਦ ਆ ਕੇ ਆਪਣੇ ਬਿਆਨ ਦਰਜ ਕਰਵਾ ਸਕਦਾ ਹੈ।''ਜਨਤਕ ਸੁਣਵਾਈ ਦੌਰਾਨ ਬੀਤੇ ਦਿਨੀਂ 51 ਚਸ਼ਮਦੀਦਾਂ ਨੇ ਆਪਣੇ ਬਿਆਨ ਦਰਜ ਕਰਵਾਏ। ਪਬਲਿਕ ਸੁਣਵਾਈ ਦੌਰਾਨ 51 ਚਸ਼ਮਦੀਦਾਂ ਨੇ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਆ ਕੇ ਆਪਣੇ ਬਿਆਨ ਦਰਜ ਕਰਵਾਏ।ਇਨ੍ਹਾਂ ਚਸ਼ਮਦੀਦਾਂ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਡਿਪਟੀ ਪੁਲਿਸ ਕਮਿਸ਼ਨਰ ਨੇ ਵੀ ਆਪਣੇ ਬਿਆਨ ਦਰਜ ਕਰਵਾਏ। Image copyright Ravinder singh robin/bbc ਫੋਟੋ ਕੈਪਸ਼ਨ ਰੇਲ ਹਾਦਸੇ ਦੇ ਸਬੰਧ ਵਿੱਚ ਬਿਆਨ ਦਰਜ ਕਰਵਾਉਣ ਆਈਆਂ ਦੋ ਔਰਤਾਂ ਰਣਜੀਤ ਸਿੰਘ, ਜਿਹੜੇ ਦਾਅਵਾ ਕਰਦੇ ਹਨ ਕਿ ਉਹ ਘਟਨਾ ਵੇਲੇ ਮੌਕੇ 'ਤੇ ਸਨ, ਉਨ੍ਹਾਂ ਦਾ ਕਹਿਣਾ ਹੈ, ''ਇਸ ਤੋਂ ਪਹਿਲਾਂ ਦੋ ਰੇਲ ਗੱਡੀਆਂ ਹੋਰ ਲੰਘੀਆ ਸਨ ਜਿਨ੍ਹਾਂ ਕਾਰਨ ਕੁਝ ਵੀ ਨਹੀਂ ਹੋਇਆ। ਉਹ ਰੇਲ ਗੱਡੀਆਂ ਹੌਲੀ ਰਫ਼ਤਾਰ ਵਿੱਚ ਸਨ। ਪਰ ਅਚਾਨਕ ਆਈ ਰੇਲ ਗੱਡੀ ਨੇ ਕਈ ਜਾਨਾਂ ਲੈ ਲਈਆਂ। ਹਾਲਾਂਕਿ ਪ੍ਰਬੰਧਕਾਂ ਵੱਲੋਂ ਕਈ ਵਾਰ ਸਟੇਜ ਤੋਂ ਲੋਕਾਂ ਨੂੰ ਟਰੈਕ ਤੋਂ ਹਟਣ ਲਈ ਵੀ ਕਿਹਾ ਗਿਆ ਸੀ।'' ਅਮਰਕੋਟ ਅਬਾਦੀ ਦੇ ਰਹਿਣ ਵਾਲੇ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਮੈਂ ਪਿਛਲੇ ਦੋ ਦਹਾਕਿਆਂ ਤੋਂ ਦੁਸਹਿਰਾ ਦੇਖ ਰਿਹਾ ਹਾਂ ਪਰ ਕਦੇ ਅਜਿਹਾ ਹਾਦਸਾ ਨਹੀਂ ਵਾਪਰਿਆ। ਇਹ ਵੀ ਨਹੀਂ ਕਿ ਲੋਕ ਪਹਿਲੀ ਵਾਰ ਟਰੈਕ 'ਤੇ ਖੜ੍ਹੇ ਹੋਏ ਹੋਣ।ਇਹ ਵੀ ਪੜ੍ਹੋ:ਅੰਮ੍ਰਿਤਸਰ ਰੇਲ ਹਾਦਸਾ: ਕਦੋਂ, ਕੀ ਅਤੇ ਕਿਵੇਂ ਹੋਇਆ ਅੰਮ੍ਰਿਤਸਰ ਰੇਲ ਹਾਦਸਾ : 11 ਨੁਕਤਿਆਂ 'ਚ ਪੂਰੀ ਕਹਾਣੀ 'ਇਹ ਦਸਹਿਰਾ ਸਾਡੇ ਘਰ ਦਾ ਦਹਿਨ ਕਰ ਗਿਆ'ਸੁਰੱਖਿਆ ਦੇ ਸਖਤ ਇੰਤਜ਼ਾਮਬਜ਼ੁਰਗ ਮਹਿਲਾ ਵਿਜੇ ਚਾਂਦਹੋਕ ਦਾ ਕਹਿਣਾ ਹੈ, ''ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਮੈਂ ਆਪਣੇ ਘਰ ਵਿੱਚ ਸੀ। ਮੈਨੂੰ ਉੱਚੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਮੈਂ ਖਿੜਕੀ ਵਿੱਚੋਂ ਦੇਖਿਆ ਪਰ ਸਭ ਕੁਝ ਕਾਲਾ ਵਿਖਾਈ ਦੇ ਰਿਹਾ ਸੀ ਪਰ ਮੈਂ ਲੋਕਾਂ ਦੀਆਂ ਆਵਾਜ਼ਾਂ ਸੁਣ ਸਕਦੀ ਸੀ। ਲੋਕ ਮਦਦ ਲਈ ਰੋ ਰਹੇ ਸਨ। ਕਾਫ਼ੀ ਦੇਰ ਤੱਕ ਮੈਨੂੰ ਸਮਝ ਹੀ ਨਹੀਂ ਆਇਆ ਕਿ ਕੀ ਕਰਾਂ।'' Image copyright Ravinder singh robin/bbc ''ਲੋਕਾਂ ਦੇ ਆਉਣ-ਜਾਣ ਲਈ ਇਹ ਇੱਕ ਆਮ ਰਸਤਾ ਹੈ ਪਰ ਇਸ ਤੋਂ ਪਹਿਲਾਂ ਅਜਿਹਾ ਹਾਦਸਾ ਕਦੇ ਨਹੀਂ ਹੋਇਆ। ਮੈਨੂੰ ਲਗਦਾ ਹੈ ਜੇਕਰ ਰੇਲ ਗੱਡੀ ਦੀ ਸਪੀਡ ਹੌਲੀ ਹੁੰਦੀ ਤਾਂ ਸ਼ਾਇਦ ਹਾਦਸਾ ਟਲ ਜਾਂਦਾ।''ਲਗਭਗ ਹਰ ਚਸ਼ਮਦੀਦ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਟਰੈਕ 'ਤੇ ਖੜ੍ਹੇ ਲੋਕਾਂ ਨੂੰ ਹਟਾਉਣ ਲਈ ਸਟੇਜ ਤੋਂ ਕਈ ਵਾਰ ਅਨਾਊਂਸਮੈਂਟ ਕੀਤੀ ਗਈ ਸੀ।ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਮਿਸ਼ਨਰ ਸੋਨਾਲੀ ਗਿਰੀ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਅੰਮ੍ਰਿਤਸਰ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ 58 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਵੇਗੀ। ਏਡੀਸੀ ਹਿਮਾਂਸ਼ੂ ਅਗਰਵਾਲ ਨੇ ਕਿਹਾ, ''ਕਿਸੇ ਨੂੰ ਵੀ ਪਬਲਿਕ ਸੁਣਵਾਈ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਦੀ ਇਜਾਜ਼ਤ ਨਹੀਂ ਹੈ। ਚਸ਼ਮਦੀਦਾਂ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।'' Image copyright Ravinder singh robin/bbc ਫੋਟੋ ਕੈਪਸ਼ਨ ਆਪੋ ਆਪਣੇ ਬਿਆਨ ਦਰਜ ਕਰਵਾਉਣ ਲਈ ਆਏ ਚਸ਼ਮਦੀਦ ਇਹ ਵੀ ਪੜ੍ਹੋ:3 ਡਰ ਜਿੰਨ੍ਹਾਂ ਕਰਕੇ ਮੋਦੀ ਨੇ ਸੀਬੀਆਈ ਡਾਇਰੈਕਟਰ ਨੂੰ ਹਟਾਇਆਜਿਨਸੀ ਸ਼ੋਸ਼ਣ : ਕੀ ਮੰਤਰੀ ਤੋਂ ਕੈਪਟਨ ਦਾ ਮਾਫ਼ੀ ਮੰਗਵਾਉਣਾ ਕਾਫ਼ੀ ਹੈ ਟਰੰਪ ਦੇ ਆਲੋਚਕਾਂ ਨੂੰ ਮਿਲ ਰਹੇ ਧਮਾਕਾਖੇਜ਼ ਸਮੱਗਰੀ ਵਾਲੇ ਸ਼ੱਕੀ ਪੈਕੇਟ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 104 ਸੈਟਲਾਈਟ ਪੁਲਾੜ ਵਿੱਚ ਭੇਜਣ ਵਾਲੀ ਇਹ ਔਰਤ ਹੁਣ ਭਾਰਤ ਲਈ ਮਨੁੱਖ ਪੁਲਾੜ ਭੇਜੇਗੀ ਇਮਰਾਨ ਕੁਰੈਸ਼ੀ ਬੀਬੀਸੀ ਲਈ 15 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45181906 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Imran qureshi/bbc ਫੋਟੋ ਕੈਪਸ਼ਨ ਡਾ. ਲਲਿਤਾਅੰਬਿਕਾ ਨੇ 104 ਸੈਟਲਾਈਟਾਂ ਲਾਂਚ ਕਰਨ ਵਾਲੀ ਟੀਮ ਨੂੰ ਲੀਡ ਕੀਤਾ ਹੈ ਔਰਤਾਂ ਨੇ ਇੰਡੀਅਨ ਸਪੇਸ ਰਿਸਰਚ ਓਰਗਨਾਈਜ਼ੇਸ਼ਨ ਵਿੱਚ ਮੱਲਾਂ ਮਾਰੀਆਂ ਹਨ ਅਤੇ ਕਈ ਅਹਿਮ ਅਹੁਦਿਆਂ 'ਤੇ ਕਾਬਿਜ਼ ਹੋਈਆਂ ਹਨ।ਪਰ ਇਸ ਵਾਰ ਇਸਰੋ ਵੱਲੋਂ ਇੱਕ ਬੇਹੱਦ ਅਹਿਮ ਅਹੁਦੇ ਲਈ ਇੱਕ ਔਰਤ ਦੀ ਚੋਣ ਕੀਤੀ ਗਈ ਹੈ। ਇਹ ਅਹੁਦੇ ਨਾਲ ਮਨੁੱਖ ਨੂੰ ਪੁਲਾੜ ਪਹੁੰਚਾਉਣ ਵਰਗੇ ਅਹਿਮ ਪ੍ਰੋਜੈਕਟ ਦੀਆਂ ਜ਼ਿੰਮੇਵਾਰੀਆਂ ਹਨ।ਇਹ ਇਸਰੋ ਵਿੱਚ ਇੱਕ ਵੱਡਾ ਫੇਰਬਦਲ ਹੈ। ਡਾ. ਲਲਿਤਾਅੰਬਿਕਾ ਵੀ ਆਰ ਉਸ ਪ੍ਰੋਜੈਕਟ ਨੂੰ ਲੀਡ ਕਰਨਗੇ ਜਿਸਨੇ ਪਿਛਲੇ ਮਹੀਨੇ ਹੀ ਕਰੂ ਇਸਕੇਪ ਸਿਸਟਮ ਦਾ ਕਾਮਯਾਬ ਟੈਸਟ ਕੀਤਾ ਜੋ ਮਨੁੱਖਾਂ ਦੇ ਪੁਲਾੜ ਵਿੱਚ ਜਾਣ ਲਈ ਕਾਫੀ ਅਹਿਮ ਹੈ।ਇਹ ਵੀ ਪੜ੍ਹੋ:ਵਿਦਿਆਰਥਣ ਜਿਸ ਨੂੰ ਅਗਵਾ ਕਰਕੇ ਵੇਸਵਾ ਬਣਾ ਦਿੱਤਾ ਗਿਆਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’ਕੁੜੀਆਂ ਦੇ ਚਿਹਰੇ 'ਤੇ ਕਿਉਂ ਆ ਜਾਂਦੀ ਹੈ ਦਾੜ੍ਹੀ-ਮੁੱਛਇਸ ਪਹਿਲੇ ਪੈਡ ਅਬੋਰਟ ਟੈਸਟ ਨੂੰ ਸ਼੍ਰੀਹਰੀਕੋਟਾ ਲਾਂਚ ਪੈਡ 'ਤੇ ਕੀਤਾ ਗਿਆ ਜਿਸ ਨਾਲ ਮਿਸ਼ਨ ਰੱਦ ਹੋਣ ਦੇ ਹਾਲਾਤ ਵਿੱਚ ਕਰੂ ਕੇਬਿਨ ਨੂੰ ਆਸਾਨੀ ਨਾਲ ਬਾਹਰ ਲਿਆਇਆ ਜਾ ਸਕਦਾ ਹੈ। ਲੰਬਾ ਤਕਨੀਕੀ ਅਤੇ ਪ੍ਰਬੰਧਕੀ ਤਜ਼ਰਬਾਇਸਰੋ ਨੇ ਦੱਸਿਆ ਸੀ ਕਿ ਇਸ ਟੈਸਟ ਦੌਰਾਨ 300 ਸੈਂਸਰ ਲਗਾਏ ਗਏ ਸਨ ਤਾਂ ਜੋ ਟੈਸਟ ਫਲਾਈਟ ਦੌਰਾਨ ਮਿਸ਼ਨ ਦੀ ਗਤੀਵਿਧੀ ਨੂੰ ਰਿਕਾਰਡ ਕੀਤਾ ਜਾ ਸਕੇ।ਇਸਰੋ ਦੇ ਚੇਅਰਮੈਨ ਕੈਲਾਸਾਵਾਦੀਵੋ ਸੀਵਾਨ ਨੇ ਬੀਬੀਸੀ ਨੂੰ ਦੱਸਿਆ, ਡਾ. ਅੰਬਿਕਾ ਨੂੰ ਨਾ ਸਿਰਫ ਤਕਨੀਕੀ ਸਗੋਂ ਪ੍ਰਬੰਧਕ ਤਜੁਰਬਾ ਵੀ ਹੈ ਅਤੇ ਇਸਰੋ ਨੇ ਕਦੇ ਮਰਦਾਂ ਤੇ ਔਰਤਾਂ ਵਿੱਚ ਵਿਕਤਰਾ ਨਹੀਂ ਕੀਤਾ। ਇੱਥੇ ਹਮੇਸ਼ਾ ਦੋਹਾਂ ਨੂੰ ਬਰਾਬਰ ਤਰਜੀਹ ਦਿੱਤੀ ਗਈ ਹੈ।''ਡਾ. ਸੀਵਾਨ ਨੇ ਇੱਕ ਹੋਰ ਮਹਿਲਾ ਵਿਗਿਆਨੀ ਡਾ. ਅਨੁਰਾਧਾ ਟੀਕੇ ਦਾ ਨਾਂ ਵੀ ਲਿਆ ਜੋ ਹੁਣ ਸੈਟਲਾਈਟ ਕਮਿਊਨੀਕੇਸ਼ਨ ਪ੍ਰੋਗਰਾਮ ਨੂੰ ਲੀਡ ਕਰਨਗੇ। Image copyright Imran qureshi/bbc ਫੋਟੋ ਕੈਪਸ਼ਨ ਇਸਰੋ ਦੇ ਚੇਅਰਮੈਨ ਡਾ. ਸਿਵਾਨ ਅਨੁਸਾਰ ਇਸਰੋ ਵਿੱਚ ਕਿਸੇ ਤਰੀਕੇ ਦਾ ਵਿਤਕਰਾ ਨਹੀਂ ਕੀਤਾ ਜਾਂਦਾ ""ਅਸੀਂ ਬਰਾਬਰੀ ਦਾ ਮੌਕਾ ਦੇਣਾ ਚਾਹੁੰਦੇ ਹਾਂ ਅਤੇ ਦੋਵੇਂ ਕਾਫੀ ਤਾਕਤਵਰ ਔਰਤਾਂ ਹਨ।'' ਡਾ. ਲਲਿਤਾਅੰਬਿਕਾ ਨੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਦੀ ਡਿਪਟੀ ਡਾਇਰੈਕਟਰ ਵਜੋਂ ਸੇਵਾ ਨਿਭਾਈ ਹੈ।ਉਸ ਸੈਂਟਰ ਵਿੱਚ ਉਨ੍ਹਾਂ ਨੇ ਉਸ ਟੀਮ ਨੂੰ ਲੀਡ ਕੀਤਾ ਜਿਸਨੇ 104 ਸੈਟਲਾਈਟਾਂ ਨੂੰ ਲਾਂਚ ਕੀਤਾ ਸੀ ਜਿਸ ਨਾਲ ਕੌਮਾਂਤਰੀ ਪੱਧਰ 'ਤੇ ਉਨ੍ਹਾਂ ਦੀ ਪਛਾਣ ਬਣੀ। ਇਸ ਤੋਂ ਪਿਛਲਾ ਰਿਕਾਰਡ ਰੂਸ ਦਾ 37 ਸੈਟਸਲਾਈਟਾਂ ਲਾਂਚ ਕਰਨ ਦਾ ਸੀ।ਭਾਰਤ ਦੇ ਮਿਸ਼ਨ ਦੀ ਕਾਮਯਾਬੀ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਕੋਈ ਵੀ ਸੈਟਲਾਈਟ ਆਪਸ ਵਿੱਚ ਨਹੀਂ ਟਕਰਾਈ ਹੈ।ਕਈ ਏਜੰਸੀਆਂ ਨਾਲ ਹੋਵੇਗਾ ਤਾਲਮੇਲਡਾ. ਸੀਵਾਨ ਨੇ ਕਿਹਾ, ""ਇੱਕ ਵਾਰ ਮਨੁੱਖ ਭੇਜਣ ਦੇ ਮਿਸ਼ਨ ਨੂੰ ਮਨਜ਼ੂਰੀ ਮਿਲ ਗਈ ਤਾਂ ਇਹ ਵਿਭਾਗ ਨੋਡਲ ਏਜੰਸੀ ਵਾਂਗ ਕੰਮ ਕਰੇਗਾ ਕਿਉਂਕਿ ਇਸ ਨੂੰ ਕਈ ਸਰਕਾਰੀ ਏਜੰਸੀਆਂ ਨਾਲ ਤਾਲਮੇਲ ਕਰਨਾ ਪਵੇਗਾ।''ਇਹ ਵੀ ਪੜ੍ਹੋ:ਸੂਰਜ ਨੂੰ 'ਹੱਥ ਲਾਉਣ' ਲਈ ਰਵਾਨਾ ਹੋਏ ਨਾਸਾ ਦੇ ਮਿਸ਼ਨ ਬਾਰੇ ਜਾਣੋ1972 ਤੋਂ ਬਾਅਦ ਕੋਈ ਚੰਨ 'ਤੇ ਕਿਉਂ ਨਹੀਂ ਗਿਆ?ਇਸਰੋ ਨੂੰ ਮਨੁੱਖੀ ਮਿਸ਼ਨ ਲਈ ਭਾਰਤੀ ਹਵਾਈ ਫੌਜ, ਡੀਆਰਡੀਓ ਅਤੇ ਹੋਰ ਏਜੰਸੀਆਂ ਨਾਲ ਤਕਨੀਕ ਦੇ ਵਿਕਾਸ ਲਈ ਮਦਦ ਲੈਣੀ ਪਵੇਗੀ। ਰਾਕੇਸ਼ ਸ਼ਰਮਾ ਪਹਿਲੇ ਭਾਰਤੀ ਬਣੇ ਸਨ ਜੋ 1984 ਵਿੱਚ ਸੋਵੀਅਤ ਰੂਸ ਦੇ ਮਿਸ਼ਨ ਤਹਿਤ ਪੁਲਾੜ ਵਿੱਚ ਗਏ ਸਨ। Image copyright iSro/bbc ਫੋਟੋ ਕੈਪਸ਼ਨ ਇਸਰੋ ਵੱਲੋਂ ਸੈਟਲਾਈਟ ਲਾਂਚ ਕਰਨ ਦੀ ਕੀਮਤ ਘੱਟ ਕਰਨ ਵੱਲ ਕੰਮ ਕੀਤਾ ਜਾ ਰਿਹਾ ਹੈ ਮਨੁੱਖ ਭੇਜਣ ਦੇ ਮਿਸ਼ਨ ਨੂੰ ਅਜੇ ਕੁਝ ਵਕਤ ਲੱਗ ਸਕਦਾ ਹੈ ਕਿਉਂਕਿ ਭਾਰਤ ਦਾ ਧਿਆਨ ਇਸ ਵੇਲੇ ਸਪੇਸ ਤਕਨੀਕ ਨੂੰ ਆਰਥਿਕ ਵਿਕਾਸ ਲਈ ਇਸਤੇਮਾਲ ਕਰਨ ਵੱਲ ਹੈ।ਭਾਰਤ ਦੇ ਸਪੇਸ ਪ੍ਰੋਗਰਾਮ ਦੇ ਸੰਸਥਾਪਕ ਵਿਕਰਮ ਸਾਰਾਭਾਈ ਨੇ ਵੀ ਭਾਰਤ ਲਈ ਇਹੀ ਸੁਫਨਾ ਦੇਖਿਆ ਸੀ ਜਿਨ੍ਹਾਂ ਦੇ ਜਨਮ ਦੀ ਸ਼ਤਾਬਦੀ ਇਸ ਸਾਲ ਮਨਾਈ ਜਾ ਰਹੀ ਹੈ।ਭਾਰਤ ਦਾ ਕਫਾਇਤੀ ਤਕਨੀਕ ਵੱਲ ਜ਼ੋਰਭਾਰਤ ਇਸ ਵੇਲੇ ਸਿੱਖਿਆ, ਸੰਚਾਰ ਅਤੇ ਰਿਮੋਟ ਸੈਂਸਿੰਗ ਲਈ ਸੈਟਲਾਈਟ ਲਾਂਚ ਕਰ ਰਿਹਾ ਹੈ ਪਰ ਹੁਣ ਭਾਰਤ ਨਵਾਂ ਮੋੜ ਲੈ ਰਿਹਾ ਹੈ।ਹੁਣ ਭਾਰਤ ਪੋਲਰ ਸੈਟਲਾਈਟ ਲਾਂਚ ਵਿਹੀਕਲ 'ਤੇ ਆਪਣੀ ਨਿਰਭਰਤਾ ਘਟਾ ਰਿਹਾ ਹੈ। ਵੱਡੀਆਂ ਸੈਟਲਾਈਟਾਂ ਜੀਓ ਸਿਨਕਰੋਨਸ ਸੈਟਲਾਈਟ ਲਾਂਚ ਵਿਹੀਕਲ ਜ਼ਰੀਏ ਲਾਂਚ ਕਰਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ।ਇਸਰੋ ਹੁਣ 2019 ਵਿਚਾਲੇ ਇਸਰੋ ਸਮੌਲ ਸੈਟਲਾਈਟ ਲਾਂਚ ਵਿਹੀਕਲ ਬਣਾਉਣ ਜਾ ਰਿਹਾ ਹੈ। Image copyright iSro/bbc ਫੋਟੋ ਕੈਪਸ਼ਨ ਇਸਰੋ ਮੁੜ ਤੋਂ ਇਸਤੇਮਾਲ ਕਰਨ ਵਾਲੇ ਸਪੇਸ ਲਾਂਚ ਵਿਹੀਕਲ ਨੂੰ ਵਿਕਸਿਤ ਕਰਨ ਵੱਲ ਕੰਮ ਕੀਤਾ ਜਾ ਰਿਹਾ ਹੈ ਡਾ. ਸੀਵਾਨ ਨੇ ਦੱਸਿਆ, ""ਵੱਡੇ ਲਾਂਚ ਵਿਹੀਕਲ ਤੇ ਛੋਟੀਆਂ ਸੈਟਲਾਈਟਾਂ ਲਾਂਚ ਕਰਨਾ ਕਾਫੀ ਖਰਚੀਲਾ ਹੈ। ਨਿੱਜੀ ਖੇਤਰ ਤੋਂ ਛੇਤੀ ਸੈਟਲਾਈਟ ਲਾਂਚ ਕਰਨ ਦੀ ਮੰਗ ਕੀਤੀ ਜਾਂਦੀ ਹੈ।'' ""ਸਮੌਲ ਸੈਟਲਾਈਟ ਲਾਂਚ ਵਿਹੀਕਲ ਨਾਲ ਲਾਗਤ ਮੌਜੂਦਾ ਲਾਗਤ ਦਾ ਦਸਵੇਂ ਹਿੱਸੇ ਦੇ ਬਰਾਬਰ ਰਹਿ ਜਾਵੇਗੀ। ਇਸ ਵਿਹੀਕਲ ਨੂੰ ਤਿਆਰ ਕਰਨ ਲਈ ਸਿਰਫ਼ ਤਿੰਨ ਤੋਂ ਛੇ ਲੋਕਾਂ ਦੀ ਲੋੜ ਪਵੇਗੀ।''ਉਨ੍ਹਾਂ ਕਿਹਾ, ""ਐਸਐਸਐੱਲਵੀ ਦੀ ਕਾਫੀ ਮੰਗ ਹੈ। 500-700 ਕਿਲੋਗ੍ਰਾਮ ਦੀ ਸੈਟਲਾਈਟ ਨੂੰ ਲਾਂਚ ਕਰਨ ਲਈ 72 ਘੰਟਿਆਂ ਦਾ ਵਕਤ ਲੱਗਦਾ ਹੈ। ਅਜਿਹੀ ਸੈਟਲਾਈਟ ਕਿਸੇ ਵੀ ਦੇਸ ਤੱਕ ਲੈ ਜਾ ਕੇ ਲਾਂਚ ਕੀਤਾ ਜਾ ਸਕਦੀ ਹੈ। ਪਹਿਲੀ ਫਲਾਈਟ ਮਈ ਜਾਂ ਜੂਨ ਵਿੱਚ ਲਾਂਚ ਕੀਤੀ ਜਾਵੇਗੀ।''ਡਾ. ਸੀਵਾਨ ਅਨੁਸਾਰ ਮੁੜ ਤੋਂ ਇਸਤੇਮਾਲ ਕਰਨ ਵਾਲਾ ਵਿਹੀਕਲ ਵਾਲੇ ਪ੍ਰੋਜੈਕਟ ਵਿੱਚ ਅਜੇ ਵਕਤ ਲਗੇਗਾ ਕਿਉਂਕਿ ਅਜੇ ਤਕੀਨੀਕ ਬਾਰੇ ਟੈਸਟ ਕੀਤੇ ਜਾ ਰਹੇ ਹਨ। ਜੇ ਮੁੜ ਤੋਂ ਇਸਤੇਮਾਲ ਕਰਨ ਵਾਲੇ ਸਪੇਸ ਵਿਹੀਕਲ ਵਿਕਸਿਤ ਹੋ ਗਏ ਤਾਂ ਸੈਟਲਾਈਟ ਲਾਂਚ ਕਰਨ ਦੀ ਲਾਗਤ ਪੰਜਾਹ ਫੀਸਦ ਘੱਟ ਹੋ ਜਾਵੇਗੀ। ਆਮਤੌਰ 'ਤੇ ਸੈਟਲਾਈਟ ਲਾਂਚ ਕੀਤੀ ਜਾਂਦੀ ਹੈ ਤਾਂ ਕਈ ਹਿੱਸੇ ਟੁੱਟ ਕੇ ਸਮੁੰਦਰ ਵਿੱਚ ਡਿੱਗ ਜਾਂਦੇ ਹਨ ਜਾਂ ਸੜ ਜਾਂਦੇ ਹਨ ਪਰ ਮੁੜ ਲਾਂਚ ਕਰਨ ਵਾਲਾ ਵਿਹੀਕਲ ਅਜਿਹੀ ਸਮੱਸਿਆਵਾਂ ਨੂੰ ਖਤਮ ਕਰੇਗਾ ਅਤੇ ਕਾਫੀ ਕਿਫਾਇਤੀ ਹੋਵੇਗਾ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੁੰਭ 2019: ਮੁੱਲਾ ਜੀ ਨੂੰ ਮਿਲੋ ਜੋ ਕੁੰਭ ਨੂੰ ਤਿੰਨ ਦਹਾਕਿਆਂ ਤੋਂ ਰੋਸ਼ਨਾ ਰਹੇ ਸਮੀਰਾਤਮਜ ਮਿਸ਼ਰ ਪ੍ਰਯਾਗਰਾਜ ਤੋਂ ਬੀਬੀਸੀ ਲਈ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46895072 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright JITENDRA TRIPATHI ਫੋਟੋ ਕੈਪਸ਼ਨ 76 ਸਾਲਾ ਮੁਹੰਮਦ ਮਹਿਮੂਦ ਤਿੰਨ ਦਹਾਕਿਆਂ ਤੋਂ ਕੁੰਭ ਵਿੱਚ ਬਿਜਲੀ ਦਾ ਕੰਮ ਕਰ ਰਹੇ ਹਨ ਕੁੰਭ ਮੇਲੇ ਵਿੱਚ ਜੂਨਾ ਅਖਾੜੇ ਦੇ ਗੇਟ ਦੇ ਸੱਜੇ ਪਾਸੇ 'ਮੁੱਲਾ ਜੀ ਲਾਈਟ ਵਾਲੇ' ਦਾ ਬੋਰਡ ਦੇਖ ਕੇ ਕਿਸੇ ਨੂੰ ਵੀ ਉਤਸੁਕਤਾ ਉਸ ਮੁੱਲਾ ਜੀ ਨੂੰ ਜਾਣਨ ਦੀ ਹੋ ਸਕਦੀ ਹੈ ਜੋ 'ਲਾਈਟ ਵਾਲੇ' ਹਨ।ਮੁੱਲਾ ਜੀ, ਯਾਨੀ ਮੁਹੰਮਦ ਮਹਿਮੂਦ ਸਾਨੂੰ ਉੱਥੇ ਮਿਲ ਗਏ ਜਿਸ ਈ-ਰਿਕਸ਼ਾ 'ਤੇ ਉਨ੍ਹਾਂ ਦਾ ਛੋਟਾ ਜਿਹਾ ਬੋਰਡ ਲਗਿਆ ਸੀ। ਉਹ ਉਸੇ ਦੇ ਠੀਕ ਨਾਲ ਰੱਖੀ ਮੰਜੀ 'ਤੇ ਬੈਠੇ ਸਨ। ਸਿਰ 'ਤੇ ਟੋਪੀ ਅਤੇ ਲੰਬੇ ਦਾੜੇ ਵਾਲੇ ਮੁੱਲਾ ਜੀ ਨੂੰ ਪਛਾਨਣ ਵਿੱਚ ਜ਼ਰਾ ਵੀ ਦਿੱਕਤ ਨਹੀਂ ਹੋਈ।ਨਾਂ ਪੁੱਛਦੇ ਹੀ ਉਹ ਸਾਡਾ ਮਕਸਦ ਵੀ ਜਾਣ ਗਏ ਅਤੇ ਫੌਰਨ ਨਾਲ ਬੈਠੇ ਵਿਅਕਤੀ ਨੂੰ ਉੱਠਣ ਦਾ ਇਸ਼ਾਰਾ ਕੀਤਾ ਅਤੇ ਸਾਨੂੰ ਬੈਠਣ ਲਈ ਕਿਹਾ। 76 ਸਾਲ ਦੇ ਮੁਹੰਮਦ ਮਹਿਮੂਦ ਪਿਛਲੇ ਤਿੰਨ ਦਹਾਕਿਆਂ ਤੋਂ ਕੋਈ ਵੀ ਕੁੰਭ ਜਾਂ ਅਰਧਕੁੰਭ ਨਹੀਂ ਛੱਡਦੇ ਹਨ। ਕੁੰਭ ਦੌਰਾਨ ਇੱਥੇ ਹੀ ਡੇਢ ਮਹੀਨੇ ਰਹਿ ਕੇ ਆਪਣਾ ਕੰਮਕਾਜ ਚਲਾਉਂਦੇ ਹਨ।ਬਿਜਲੀ ਦੀ ਫਿਟਿੰਗ ਤੋਂ ਲੈ ਕੇ ਕਨੈਕਸ਼ਨ ਤੱਕ ਜੋ ਵੀ ਕੰਮ ਹੁੰਦਾ ਹੈ, ਮੁੱਲਾ ਜੀ ਦੀ ਟੀਮ ਹੀ ਕਰਦੀ ਹੈ। ਜੂਨਾ ਅਖਾੜੇ ਦੇ ਸਾਧੂ-ਸੰਤਾਂ ਅਤੇ ਮਹੰਤ ਨਾਲ ਉਨ੍ਹਾਂ ਦੀ ਚੰਗੀ ਬਣਦੀ ਹੈ ਇਸ ਲਈ ਅਖਾੜੇ ਵਿੱਚ ਉਨ੍ਹਾਂ ਦੇ ਰਹਿਣ ਲਈ ਟੈਂਟ ਦੀ ਵਿਵਸਥਾ ਕੀਤੀ ਗਈ ਹੈ।ਮੁਹੰਮਦ ਮਹਿਮੂਦ ਦੱਸਦੇ ਹਨ, ''ਪ੍ਰਯਾਗ ਵਿੱਚ ਸਾਡਾ ਇਹ ਚੌਥਾ ਕੁੰਭ ਹੈ। ਚਾਰ ਹਰਿਦੁਆਰ ਵਿੱਚ ਹੋ ਚੁੱਕੇ ਹਨ ਅਤੇ ਤਿੰਨ ਉੱਜੈਨ ਵਿੱਚ। ਹਰ ਕੁੰਭ ਵਿੱਚ ਮੈਂ ਜੂਨਾ ਅਖਾੜੇ ਦੇ ਨਾਲ ਰਹਿੰਦਾ ਹਾਂ ਅਤੇ ਟੈਂਟਾਂ ਵਿੱਚ ਬਿਜਲੀ ਦਾ ਕੰਮ ਕਰਦਾ ਹਾਂ।'' ''ਅਖਾੜੇ ਦੇ ਬਾਹਰ ਵੀ ਕੰਮ ਕਰਦਾ ਹਾਂ, ਕੰਮ ਦੇ ਨਾਲ-ਨਾਲ ਸੰਤਾਂ ਦੀ ਸੰਗਤ ਦਾ ਰਸ ਵੀ ਲੈਂਦਾ ਹਾਂ।''ਹਰਿਦੁਆਰ ਕੁੰਭ ਤੋਂ ਹੋਈ ਸ਼ੁਰੂਆਤਦਰਅਸਲ ਮੁਹੰਮਦ ਮਹਿਮੂਦ ਮੁਜ਼ੱਫ਼ਰਨਗਰ ਵਿੱਚ ਬਿਜਲੀ ਦਾ ਕੰਮ ਕਰਦੇ ਹਨ। ਸ਼ਾਦੀ-ਵਿਆਹ ਵਿੱਚ ਬਿਜਲੀ ਦੀ ਮੁਰੰਮਤ ਕਰਨ ਦਾ ਠੇਕਾ ਲੈਂਦੇ ਹਨ ਅਤੇ ਆਪਣੇ ਨਾਲ ਕਈ ਹੋਰ ਕਾਰੀਗਰਾਂ ਨੂੰ ਰੱਖਿਆ ਹੈ ਜੋ ਇਸ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ।ਕੁੰਭ ਵਿੱਚ ਵੀ ਉਨ੍ਹਾਂ ਦੇ ਇਹ ਸਹਿਯੋਗੀ ਉਨ੍ਹਾਂ ਦੇ ਨਾਲ ਹੀ ਰਹਿੰਦੇ ਹਨ ਅਤੇ ਸੰਗਮ ਦੇ ਕਿਨਾਰੇ ਨਾਲ ਸਾਧੂ-ਸੰਤਾਂ ਅਤੇ ਹੋਰ ਲੋਕਾਂ ਲਈ ਬਣੀ ਨਗਰੀ ਨੂੰ ਰੋਸ਼ਨ ਕਰਦੇ ਹਨ। ਇੱਥੇ ਲੋਕ ਉਨ੍ਹਾਂ ਨੂੰ 'ਮੁੱਲਾ ਜੀ ਲਾਈਟ ਵਾਲੇ' ਦੇ ਨਾਂ ਨਾਲ ਜਾਣਦੇ ਹਨ। ਮਹਿਮੂਦ ਦੱਸਦੇ ਹਨ ਕਿ ਅਖਾੜਿਆਂ ਨਾਲ ਜੁੜਨ ਦੀ ਸ਼ੁਰੂਆਤ ਹਰਿਦੁਆਰ ਕੁੰਭ ਤੋਂ ਹੋਈ ਸੀ। Image copyright jitendra tripathi ਫੋਟੋ ਕੈਪਸ਼ਨ ਮੁਹੰਮਦ ਮਹਿਮੂਦ ਦੀ ਟੀਮ ਵਿੱਚ ਕੇਵਲ ਇੱਕੋ ਮੁਸਲਮਾਨ ਹੈ ਬਾਕੀ ਸਾਰੇ ਹਿੰਦੂ ਹਨ ਉਨ੍ਹਾਂ ਦੱਸਿਆ, ''ਇਹ ਤੀਹ ਸਾਲ ਤੋਂ ਵੀ ਵੱਧ ਪੁਰਾਣੀ ਗੱਲ ਹੈ। ਉਸੇ ਕੁੰਭ ਵਿੱਚ ਬਿਜਲੀ ਦਾ ਕੰਮ ਕਰਨ ਗਿਆ ਸੀ ਅਤੇ ਉੱਥੇ ਹੀ ਜੂਨਾ ਅਖਾੜੇ ਦੇ ਸਾਧੂਆਂ ਨਾਲ ਜਾਣ-ਪਛਾਣ ਹੋਈ। ਫਿਰ ਉਨ੍ਹਾਂ ਦੇ ਮਹੰਤਾਂ ਨਾਲ ਗੱਲਬਾਤ ਹੁੰਦੀ ਰਹੀ ਅਤੇ ਇਹ ਸਿਲਸਿਲਾ ਚੱਲ ਪਿਆ। ਉਨ੍ਹਾਂ ਨੂੰ ਸਾਡਾ ਵਤੀਰਾ ਪਸੰਦ ਆਇਆ ਅਤੇ ਸਾਨੂੰ ਉਨ੍ਹਾਂ ਦਾ।''ਜੂਨਾ ਅਖਾੜਾ ਭਾਰਤ ਵਿੱਚ ਸਾਧੂਆਂ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਅਖਾੜਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਵੀ ਪੜ੍ਹੋ:ਕੀ ਹੈ ਬ੍ਰੈਗਜ਼ਿਟ ਅਤੇ ਟੈਰੀਜ਼ਾ ਮੇਅ ਦੀ ਸੰਸਦ 'ਚ ਹਾਰ ਮਗਰੋਂ 5 ਸੰਭਾਵਨਾਵਾਂਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ?-ਬਲਾਗਕੀਨੀਆ 'ਚ ਹੋਟਲ 'ਤੇ ਹਮਲਾ ਕਰਨ ਵਾਲੇ ਅਲ-ਸ਼ਬਾਬ ਬਾਰੇ ਜਾਣੋਜੂਨਾ ਅਖਾੜੇ ਤੋਂ ਇਲਾਵਾ ਵੀ ਤਮਾਮ ਲੋਕਾਂ ਦੇ ਕੈਂਪਾਂ ਵਿੱਚ ਬਿਜਲੀ ਦੀ ਕੋਈ ਸਮੱਸਿਆ ਹੁੰਦੀ ਹੈ ਤਾਂ ਮੁੱਲਾ ਜੀ ਅਤੇ ਉਨ੍ਹਾਂ ਦੀ ਟੀਮ ਸੰਕਟ ਮੋਚਕ ਬਣ ਕੇ ਖੜ੍ਹੀ ਰਹਿੰਦੀ ਹੈ।ਜੂਨਾ-ਅਖਾੜੇ ਦੇ ਇੱਕ ਸਾਧੂ ਸੰਤੋਸ਼ ਗਿਰੀ ਦੱਸਦੇ ਹਨ, ''ਅਸੀਂ ਤਾਂ ਇਨ੍ਹਾਂ ਨੂੰ ਸਾਧੂ ਹੀ ਸਮਝਦੇ ਹਾਂ। ਨਾਲ ਉੱਠਣਾ-ਬੈਠਣਾ, ਰਹਿਣਾ, ਹਾਸਾ ਮਜ਼ਾਕ ਕਰਨਾ ਅਤੇ ਜ਼ਿੰਦਗੀ ਵਿੱਚ ਹੈ ਕੀ? ਬਸ ਇਹ ਸਾਡੇ ਵਾਂਗ ਧੂਨੀ ਨਹੀਂ ਬਾਲਦੇ ਕੇਵਲ ਬਿਜਲੀ ਜਲਾਉਂਦੇ ਹਨ।''ਉੱਥੇ ਹੀ ਮੌਜੂਦ ਇੱਕ ਹੋਰ ਨੌਜਵਾਨ ਸਾਧੂ ਨੇ ਦੱਸਿਆ ਕਿ ਮੁੱਲਾ ਜੀ ਦੀ ਟੀਮ ਵਿੱਚ ਕੇਵਲ ਇੱਕ ਹੀ ਮੁਸਲਮਾਨ ਹੈ, ਬਾਕੀ ਸਾਰੇ ਹਿੰਦੂ ਹਨ। ਸਾਧੂ ਨੇ ਕਿਹਾ, ''ਅਸੀਂ ਕਿਸੇ ਤੋਂ ਪੁੱਛਿਆ ਨਹੀਂ ਪਰ ਹੌਲੀ-ਹੌਲੀ ਇਹ ਪਤਾ ਲੱਗ ਗਿਆ। ਕੈਂਪ ਵਿੱਚ ਕੇਵਲ ਮੁੱਲਾ ਜੀ ਹੀ ਨਮਾਜ਼ ਪੜ੍ਹਦੇ ਹਨ,ਬਾਕੀ ਲੋਕ ਨਹੀਂ।''ਮੇਲੇ ਦੇ ਬਾਅਦ ਹੀ ਘਰਮੁੱਲਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਵੀ ਅਖਾੜੇ ਦੇ ਸਾਧੂਆਂ ਨਾਲ ਚੰਗੀ ਦੋਸਤੀ ਹੈ ਜਿਸ ਕਾਰਨ ਇਨ੍ਹਾਂ ਅਖਾੜਿਆਂ ਵਿੱਚ ਵੀ ਆਪਣੇ ਘਰ ਦੀ ਕਮੀ ਮਹਿਸੂਸ ਨਹੀਂ ਹੁੰਦੀ ਹੈ। ਸਾਰੇ ਲੋਕ ਮੇਲਾ ਖ਼ਤਮ ਹੋਣ ਦੇ ਬਾਅਦ ਹੀ ਆਪਣੇ ਘਰ ਜਾਂਦੇ ਹਨ।ਮੁਹੰਮਦ ਮਹਿਮੂਦ ਦੇ ਨਾਲ ਇਸ ਵੇਲੇ ਪੰਜ ਲੋਕ ਹਨ। ਉਨ੍ਹਾਂ ਵਿੱਚੋਂ ਇੱਕ ਅਨਿਲ ਵੀ ਹਨ ਜੋ ਸਾਰਿਆਂ ਲਈ ਖਾਣਾ ਬਣਾਉਂਦੇ ਹਨ। ਅਨਿਲ ਵੀ ਮੁਜ਼ੱਫਰਨਗਰ ਦੇ ਰਹਿਣ ਵਾਲੇ ਹਨ।ਉਹ ਕਹਿੰਦੇ ਹਨ, ''ਮੈਂ ਪੂਰੇ ਸਟਾਫ ਦਾ ਖਾਣਾ ਬਣਾਉਂਦਾ ਹਾਂ। ਅਸੀਂ ਲੋਕ ਕਿਸੇ ਕਮਾਈ ਦੇ ਮਕਸਦ ਨਾਲ ਨਹੀਂ ਸਗੋਂ ਸਮਾਜਸੇਵਾ ਦੇ ਮਕਸਦ ਨਾਲ ਆਉਂਦੇ ਹਾਂ। ਕਮਾਈ ਤਾਂ ਇੰਨੀ ਹੁੰਦੀ ਵੀ ਨਹੀਂ ਹੈ।''ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਕਮਾਈ ਬਾਰੇ ਪੁੱਛਣ 'ਤੇ ਮੁਹੰਮਦ ਮਹਿਮੂਦ ਹੱਸਣ ਲਗਦੇ ਹਨ, ''ਕਮਾਈ ਤਾਂ ਕੁਝ ਵੀ ਨਹੀਂ ਹੈ। ਰਹਿਣ-ਖਾਣ ਦਾ ਖਰਚ ਨਿਕਲ ਆਏ ਉਹੀ ਬਹੁਤ ਹੈ। ਕਮਾਉਣ ਦੇ ਮਕਸਦ ਨਾਲ ਅਸੀਂ ਨਹੀਂ ਆਉਂਦੇ ਹਾਂ।'' Image copyright Getty Images ''ਬਸ ਦਾਲ-ਰੋਟੀ ਚੱਲ ਜਾਵੇ, ਸਾਧੂਆਂ ਦੀ ਸੰਗਤ ਆਪਣੇ ਆਪ ਹੀ ਆਨੰਦ ਦੇਣ ਵਾਲੀ ਹੁੰਦੀ ਹੈ, ਹੋਰ ਕੀ ਚਾਹੀਦਾ ਹੈ?''ਮੁਹੰਮਦ ਮਹਿਮੂਦ ਕਹਿੰਦੇ ਹਨ ਕਿ ਮੁਜ਼ੱਫਰਨਗਰ ਵਿੱਚ ਰਹਿੰਦੇ ਹੋਏ ਉਹ ਹੋਰ ਤਿਉਹਾਰ ਜਿਵੇਂ ਜਨਮਾਸ਼ਟਮੀ, ਦਸ਼ਹਿਰਾ ਆਦਿ 'ਤੇ ਵੀ ਬਿਜਲੀ ਦਾ ਕੰਮ ਕਰਦੇ ਹਨ। ਇਸ ਦੇ ਇਲਾਵਾ ਮੇਰਠ ਵਿੱਚ ਹੋਣ ਵਾਲੇ ਨੌਚੰਦੀ ਦੇ ਮੇਲੇ ਵਿੱਚ ਵੀ ਇਹ ਲੋਕ ਆਪਣੀਆਂ ਸੇਵਾਵਾਂ ਦਿੰਦੇ ਹਨ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਭਾਰਤੀ ਜੇਲ੍ਹ ਤੋਂ ਰਿਹਾਅ ਹੋਏ ਪਾਕਿਸਤਾਨੀ ਨਾਗਰਿਕ ਨੇ ਕਿਹਾ, 'ਵੀਜ਼ਾ ਲੈ ਕੇ ਸ਼ਾਹਰੁਖ਼ ਨੂੰ ਮਿਲਾਂਗਾ' ਰਵਿੰਦਰ ਸਿੰਘ ਰੌਬਿਨ ਬੀਬੀਸੀ ਪੰਜਾਬੀ ਲਈ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46686083 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh robin/bbc ਫੋਟੋ ਕੈਪਸ਼ਨ ਭਾਰਤ ਨੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਸਜ਼ਾ ਪੂਰੀ ਹੋਣ 'ਤੇ ਭੇਜਿਆ ਪਾਕਿਸਤਾਨ ""ਸ਼ਾਹਰੁਖ਼ ਖ਼ਾਨ ਨੂੰ ਮਿਲਣਾ ਮੇਰਾ ਸੁਪਨਾ ਹੈ, ਜੋ ਪੂਰਾ ਨਹੀਂ ਹੋ ਸਕਿਆ ਪਰ ਮੈਂ ਵੀਜ਼ਾ ਲੈ ਕੇ ਮੁੜ ਆਵਾਂਗਾ ਅਤੇ ਆਪਣੇ ਹੀਰੋ ਨੂੰ ਮਿਲਾਂਗਾ।"" ਇਨ੍ਹਾਂ ਸ਼ਬਦ ਸ਼ਾਹਰੁਖ਼ ਖਾ਼ਨ ਦੇ ਪ੍ਰਸੰਸ਼ਕ ਅਬਦੁੱਲਾ ਸ਼ਾਹ ਨੇ ਭਾਰਤੀ ਜੇਲ੍ਹ 'ਚੋਂ ਰਿਹਾਅ ਹੋਣ ਤੋਂ ਬਾਅਦ ਆਪਣੇ ਵਤਨ ਪਾਕਿਸਤਾਨ ਪਰਤਣ ਤੋਂ ਪਹਿਲਾਂ ਕਹੇ। ਦਰਅਸਲ ਭਾਰਤ ਨੇ ਇੱਥੇ ਜੇਲ੍ਹਾਂ 'ਚ ਬੰਦ ਦੋ ਪਾਕਿਸਤਾਨੀ ਨਾਗਰਿਕ ਅਬਦੁੱਲਾ ਸ਼ਾਹ ਅਤੇ ਇਮਰਾਨ ਵਾਰਸੀ ਨੂੰ ਸਜ਼ਾ ਪੂਰੀ ਹੋਣ 'ਤੇ ਵਾਹਗਾ ਸਰਹੱਦ ਰਾਹੀਂ ਉਨ੍ਹਾਂ ਦੇ ਵਤਨ ਭੇਜ ਦਿੱਤਾ ਹੈ। 21 ਸਾਲਾ ਔਟਿਸਟਿਕ ਅਬਦੁੱਲਾ ਸ਼ਾਹ ਭਾਰਤੀ ਅਦਾਕਾਰ ਦਾ ਪ੍ਰਸੰਸ਼ਕ ਹੈ ਅਤੇ ਸਾਲ 2017 'ਚ ਉਸ ਨੂੰ ਮਿਲਣ ਲਈ ਅਟਾਰੀ ਸਰਹੱਦ ਰਾਹੀਂ ਬਿਨਾਂ ਦਸਤਾਵੇਜ਼ ਭਾਰਤ 'ਚ ਦਾਖ਼ਲ ਹੋ ਗਿਆ ਸੀ। Image copyright Ravinder singh Robin/bbc ਫੋਟੋ ਕੈਪਸ਼ਨ 21 ਸਾਲਾਂ ਅਬਦੁੱਲਾ ਸ਼ਾਹ ਸ਼ਾਹਰੁਖ਼ ਖ਼ਾਨ ਨੂੰ ਮਿਲਣ ਬਿਨਾਂ ਦਸਤਾਵੇਜ਼ਾਂ ਭਾਰਤ ਦਾਖ਼ਲ ਹੋ ਗਿਆ ਸੀ ਅਬਦੁੱਲਾ ਆਪਣੇ ਪਰਿਵਾਰ ਨਾਲ ਵਾਹਗਾ ਸਰਹੱਦ 'ਤੇ ਬਿਟਿੰਗ ਰਿਟਰੀਟ ਸੈਰੇਮਨੀ ਦੇਖਣ ਆਇਆ ਸੀ। ਇਸ ਦੌਰਾਨ ਉਹ ਭਾਰਤੀ ਸਰਹੱਦ 'ਚ ਦਾਖ਼ਲ ਹੋ ਗਿਆ। ਹਾਲਾਂਕਿ, ਉਹ ਸ਼ਾਹਰੁਖ਼ ਖ਼ਾਨ ਨੂੰ ਤਾਂ ਨਹੀਂ ਮਿਲ ਸਕਿਆ ਪਰ ਬਿਨਾਂ ਦਸਤਾਵੇਜ਼ਾਂ ਦੇ ਭਾਰਤ ਵਿੱਚ ਦਾਖ਼ਲ ਹੋ ਕਰਕੇ ਭਾਰਤੀ ਵਿਦੇਸ਼ ਐਕਟ ਤਹਿਤ ਗ੍ਰਿਫ਼ਤਾਰ ਹੋ ਗਿਆ ਅਤੇ ਉਸ ਨੂੰ 18 ਮਹੀਨਿਆਂ ਦੀ ਜੇਲ੍ਹ ਹੋ ਗਈ। ਇਸੇ ਤਰ੍ਹਾਂ ਹੀ ਪਾਕਿਸਤਾਨੀ ਨਾਗਰਿਕ ਮੁਹੰਮਦ ਇਮਰਾਨ ਵਾਰਸੀ ਨੂੰ ਵੀ ਭੋਪਾਲ 'ਚ 10 ਸਾਲ ਜੇਲ੍ਹ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਪਾਕਿਸਤਾਨ ਭੇਜ ਦਿੱਤਾ ਹੈ। Image copyright Ravinder Singh Robin/bbc ਫੋਟੋ ਕੈਪਸ਼ਨ ਇਮਰਾਨ ਵਾਰਸੀ ਨੇ ਭਾਰਤ ਵਿੱਚ ਕਰਵਾਇਆ ਸੀ ਵਿਆਹ ਵਾਰਸੀ ਸਾਲ 2004 ਵਿੱਚ ਕੋਲਕਾਤਾ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਇਆ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰ ਨਾਲ ਪਿਆਰ ਹੋ ਗਿਆ ਸੀ ਅਤੇ ਉਨ੍ਹਾਂ ਨੇ ਉਸ ਨਾਲ ਵਿਆਹ ਕਰਵਾ ਲਿਆ ਸੀ।ਇਹ ਵੀ ਪੜੋ-ਪੰਚਾਇਤ ਦੀ ਚੋਣ ਇਸ ਲਈ ਪਾਰਟੀ ਦੇ ਨਿਸ਼ਾਨ ਤੋਂ ਨਹੀਂ ਲੜੀ ਜਾਂਦੀਮਯੰਕ ਦੀ ਸ਼ਾਨਦਾਰ ਪਾਰੀ 'ਤੇ ਆਸਟਰੇਲੀਆ ਦੇ ਕਮੈਂਟੇਟਰਾਂ ਦੀ ਵਿਵਾਦਿਤ ਟਿੱਪਣੀ ਭਾਰਤ ਨੂੰ ਸਬਕ ਸਿਖਾਉਣ ਦੀ ਇੱਛਾ ਰੱਖਣ ਵਾਲੇ ਚੀਨੀ ਆਗੂ ਮਾਓ ਬਾਰੇ ਦਿਲਚਸਪ ਗੱਲਾਂ2018 ਦੀਆਂ ਫਿਲਮਾਂ ਜਿਨ੍ਹਾਂ 'ਚ ਔਰਤਾਂ ਨੇ ਤੋੜੀ ਮਰਦਾਂ ਦੀ ਸਰਦਾਰੀਵਾਰਸੀ ਦੇ ਦੋ ਬੱਚੇ ਵੀ ਹਨ। ਪਰ 2008 'ਚ ਵਾਰਸੀ ਨੂੰ ਸਾਜ਼ਿਸ਼ ਰਚਣ ਅਤੇ ਜਾਅਲਸਾਜ਼ੀ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਾਕਿਸਤਾਨ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਬਦੁੱਲਾ ਨੇ ਕਿਹਾ ਉਹ ਸ਼ਾਹਰੁਖ਼ ਖ਼ਾਨ ਦੀਆਂ ਸਾਰੀਆਂ ਫਿਲਮਾਂ ਦੇਖਦਾ ਹੈ ਅਤੇ ਉਸ ਨੇ ਸ਼ਾਹਰੁਖ਼ ਖ਼ਾਨ ਦੇ ਸਟਾਇਲ 'ਚ ਤਸਵੀਰਾਂ ਖਿਚਵਾਈਆਂ। Image copyright Ravinder Singh Robin/bbc ਉੱਥੇ ਇਮਰਾਨ ਵਾਰਸੀ ਨੇ ਕਿਹਾ ਕਿ ਉਹ ਜਲਦੀ ਆਵੇਗਾ ਤੇ ਆਪਣੇ ਪਰਿਵਾਰ ਨੂੰ ਪਾਕਿਸਤਾਨ ਲੈ ਕੇ ਜਾਵੇਗਾ। ਇਸ ਤੋਂ ਕੁਝ ਦਿਨ ਪਹਿਲਾਂ 18 ਦਸੰਬਰ ਨੂੰ ਪਾਕਿਸਤਾਨ ਨੇ ਆਪਣੇ ਪਿਆਰ ਦੀ ਤਲਾਸ਼ 'ਚ ਪਾਕਿਸਤਾਨ ਪਹੁੰਚੇ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਨੂੰ ਸਜ਼ਾ ਪੂਰੀ ਹੋਣ 'ਤੇ ਭਾਰਤ ਭੇਜਿਆ ਗਿਆ ਸੀ। ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਡਾ. ਬੀ ਆਰ ਅੰਬੇਡਕਰ ਨੇ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮਹਾਤਮਾ ਗਾਂਧੀ ਨਾਲ ਆਪਣੇ ਸਿਧਾਂਤਕ ਮਤਭੇਦਾਂ ਬਾਰੇ ਗੱਲਬਾਤ ਕੀਤੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ, ਲੋਕਾਂ ਨੂੰ ਕੰਮ ਚਾਹੀਦਾ ਹੈ - ਸਿਆਸੀ ਮਾਹਰਾਂ ਦੀ ਰਾਏ ਗੁਰਕਿਰਪਾਲ ਸਿੰਘ, ਸੁਨੀਲ ਕਟਾਰੀਆ ਬੀਬੀਸੀ ਪੱਤਰਕਾਰ 22 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46946571 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AAP ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੋ ਸਾਲ ਬਾਅਦ ਪੰਜਾਬ ਦੇ ਬਰਨਾਲਾ ਵਿਚ ਪਾਰਟੀ ਦੀ ਐਤਵਾਰ ਨੂੰ ਹੋਈ ਰੈਲੀ ਵਿੱਚ ਪਹੁੰਚੇ ਸਨ।ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਪੰਜਾਬ ਵਿਚ ਕੋਈ ਵੀ ਰੈਲੀ ਨਹੀਂ ਕੀਤੀ ਸੀ। ਆਮ ਆਦਮੀ ਪਾਰਟੀ ਦੀ ਸਿਆਸਤ ਉੱਤੇ ਨਜ਼ਰ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਪਿਛਲੇ ਸਮੇਂ ਦੌਰਾਨ ਪਾਰਟੀ ਵਿੱਚ ਜਿਹੜਾ ਵੀ ਲੀਡਰ ਉਭਰਿਆ ਉਸ ਨੂੰ ਜਾਂ ਤਾਂ ਖੁੱਡੇ ਲਾਈਨ ਲਾ ਦਿੱਤਾ ਗਿਆ ਜਾਂ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ। ਤੀਸਰੀ ਹਾਲਤ ਵਿੱਚ ਉਹ 'ਆਪ' ਹੀ ਪਾਰਟੀ ਛੱਡ ਕੇ ਚਲਾ ਗਿਆ।ਪੰਜਾਬੀਆਂ ਨੇ 'ਆਪ' ਨੂੰ ਇੰਨਾ ਹੁੰਗਾਰਾ ਦਿੱਤਾ ਜਿੰਨਾ ਕਿਸੇ ਵੀ ਹੋਰ ਸੂਬੇ ਵਿੱਚੋਂ ਨਹੀਂ ਮਿਲਿਆ, ਖਾਸਕਰ ਐਨਆਰਆਈਜ਼ ਦੇ ਸਿਰ ਉੱਤੇ ਖੜ੍ਹੀ ਹੋਈ ਪਾਰਟੀ ਸੱਤਾ ਤੱਕ ਨਹੀਂ ਪਹੁੰਚ ਸਕੀ। ਸਿਆਸੀ ਹਲਕੇ ਜਦੋਂ 'ਆਪ' ਦਾ ਪੰਜਾਬ ਵਿਚ ਲੇਖਾ ਜੋਖਾ ਕਰਦੇ ਹਨ ਤਾਂ ਕੋਈ ਕਹਿੰਦਾ ਹੈ, ਪਾਰਟੀ ਦੀ ਇਹ ਹਾਲਤ ਕੋਈ ਪੰਜਾਬੀ ਚਿਹਰਾ ਨਾ ਹੋਣ ਕਾਰਨ ਹੋਈ, ਕਿਸੇ ਮੁਤਾਬਕ ਗਰਮਦਲੀਆਂ ਕਾਰਨ ਅਤੇ ਕੁਝ ਅਕਾਲੀ - ਕਾਂਗਰਸ ਦੇ ਮਿਲਕੇ ਖੇਡਣ ਨੂੰ ਕਾਰਨ ਮੰਨਦੇ ਹਨ। ਪਰ ਇੱਕ ਤੱਥ ਉੱਤੇ ਸਾਰੇ ਸਹਿਮਤ ਹਨ, ਕਿ 'ਆਪ' ਦੀ ਤਾਕਤ ਹੁਣ ਵੰਡੀ ਗਈ ਹੈ ਅਤੇ 'ਆਪ' ਤੇ ਇਸਦੇ ਬਾਗੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ।ਇਹ ਵੀ ਪੜ੍ਹੋ:ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਝਾੜੂ ਤੀਲਾ-ਤੀਲਾ ਨਹੀਂ ਹੋਇਆ, ਰੱਬ ਨੇ ਪਾਰਟੀ ਦੀ ਸਫ਼ਾਈ ਕੀਤੀ- ਕੇਜਰੀਵਾਲ ਭਗਵੰਤ ਮਾਨ ਇੱਕੋ-ਇੱਕ ਅਜਿਹੇ ਲੀਡਰ ਹਨ ਜਿਨ੍ਹਾਂ ਕਦੇ ਪਾਰਟੀ ਦੀ ਵਫ਼ਾਦਾਰੀ ਨਹੀਂ ਛੱਡੀ ਪਰ ਉਨ੍ਹਾਂ ਦੀ ਸ਼ਰਾਬ ਦੀ ਆਦਤ ਉਨ੍ਹਾਂ ਦੀ ਬਦਨਾਮੀ ਬਣ ਗਈ। ਅਕਾਲੀ ਦਲ ਬੇਅਦਬੀ ਦੇ ਮਾਮਲਿਆਂ ਵਿੱਚ ਢੁਕਵੀਂ ਕਾਰਵਾਈ ਨਾ ਕਰ ਸਕਣ ਕਰਕੇ ਨਮੋਸ਼ੀ ਝੱਲ ਰਿਹਾ ਹੈ। ਦੂਸਰੇ ਪਾਸੇ ਕੈਪਟਨ ਸਰਕਾਰ ਦੇ ਵੀ ਕਈ ਅਜਿਹੇ ਵਾਅਦੇ ਹਨ ਜੋ ਹਾਲੇ ਵਫ਼ਾ ਨਹੀਂ ਹੋਏ। ਸੁਖਪਾਲ ਖਹਿਰਾ ਅਤੇ ਐੱਚ ਐੱਸ ਫੂਲਕਾ ਆਮ ਆਦਮੀ ਪਾਰਟੀ ਛੱਡ ਚੁੱਕੇ ਹਨ ਅਤੇ ਆਪੇ-ਆਪਣੇ ਨਰ ਸਿੰਘੇ ਚੋਣ ਮੈਦਾਨ ਵਿੱਚ ਵਜਾ ਰਹੇ ਹਨ। ਪੰਜਾਬ ਦੀ ਇਸ ਬਦਲੀ ਸਿਆਸੀ ਪਿੱਠਭੂਮੀ ਵਿੱਚ ਆਮ ਆਦਮੀ ਪਾਰਟੀ ਦੀ ਐਤਵਾਰ ਨੂੰ ਹੋਈ ਬਰਨਾਲਾ ਰੈਲੀ ਦੇ ਵੱਖੋ-ਵੱਖ ਮਾਅਨੇ ਕੱਢੇ ਜਾ ਰਹੇ ਹਨ। Image copyright Aap ਫੋਟੋ ਕੈਪਸ਼ਨ ਪਹਿਲਾਂ ਕੇਜਰੀਵਾਲ ਨੂੰ ਲਗਦਾ ਸੀ ਕਿ ਸੂਬੇ ਵਿੱਚ ਉਨ੍ਹਾਂ ਦੀ ਫੌਜ ਕੰਮ ਕਰ ਰਹੀ ਹੈ ਪਰ ਹੁਣ ਅਜਿਹਾ ਜ਼ਮੀਨ ਉੱਪਰ ਨਜ਼ਰ ਨਹੀਂ ਆ ਰਿਹਾ। ਆਮ ਆਦਮੀ ਪਾਰਟੀ ਦੀ ਬਰਾਨਾਲਾ ਰੈਲੀ ਨੂੰ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਆਉਣ ਬਾਰੇ ਇੰਡੀਅਨ ਐਕਸਪ੍ਰੈਸ ਦੀ ਰੈਜੀਡੈਂਟ ਐਡੀਟਰ ਮਨਰਾਜ ਗਰੇਵਾਲ ਦਾ ਕਹਿਣਾ ਸੀ, “ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਮੁੜ ਪ੍ਰਸੰਗਿਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਬਾਰੇ ਦੀ ਰੈਲੀ ਵਿੱਚ ਉਨ੍ਹਾਂ ਨੇ ਬੜੇ ਤਰੀਕੇ ਨਾਲ ਦਲਿਤਾਂ ਉੱਪਰ ਧਿਆਨ ਕੇਂਦਰਿਤ ਰੱਖਿਆ। ਗਰੇਵਾਲ ਮੁਤਾਬਕ ਸਾਰੇ ਭਾਸ਼ਨ ਵਿੱਚ ਕੇਜਰੀਵਾਲ ਇਹੀ ਬੋਲਦੇ ਰਹੇ ਕਿ ਉਨ੍ਹਾਂ ਨੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਕੀ ਕੁਝ ਕੀਤਾ ਹੈ। ਉਨ੍ਹਾਂ ਗਿਣਾਇਆ ਕਿ ਅਸੀਂ ਸਰਕਾਰੀ ਸਕੂਲਾਂ ਨੂੰ ਵਧੀਆ ਬਣਾ ਦਿੱਤਾ ਹੈ। ਉਨ੍ਹਾਂ ਦੀ ਦਾਖਲਾ ਪ੍ਰੀਖਿਆਵਾਂ ਵਿੱਚ ਚੋਣ ਹੋ ਸਕੇ ਇਸ ਵਿੱਚ ਮਦਦ ਕਰਦੇ ਹਾਂ। ਜਦਕਿ ਕੈਪਟਨ ਸਰਕਾਰ ਨੇ ਸਿਰਫ ਵਾਅਦੇ ਕੀਤੇ ਜੋ ਨਿਭਾਏ ਨਹੀਂ।”“ਪੰਜਾਬ ਵਿੱਚ 32 ਫੀਸਦੀ ਤੋਂ ਵੀ ਵੱਧ ਦਲਿਤ ਵੋਟ ਹਨ, ਜੇ ਉਹ ਇਸ ਵੋਟ ਨੂੰ ਕਾਬੂ ਕਰ ਸਕਣ ਕਿਉਂਕਿ ਕਾਂਗਰਸ ਤੇ ਅਕਾਲੀਆਂ ਦੀ ਦਲਿਤ ਵੋਟਰ 'ਤੇ ਪਕੜ ਕਮਜ਼ੋਰ ਪੈ ਰਹੀ ਹੈ।”“ਇਸ ਤਰ੍ਹਾਂ ਅਰਵਿੰਦ ਕੇਜਰੀਵਾਲ ਇੰਨੀ ਦੇਰ ਬਾਅਦ ਪੰਜਾਬ ਆਏ ਤੇ ਉਨ੍ਹਾਂ ਦਾ ਪੂਰਾ ਧਿਆਨ ਦਲਿਤ ਵੋਟਰ 'ਤੇ ਰਿਹਾ ਕਿ ਇਨ੍ਹਾਂ ਦੀ ਵੋਟ ਆਪਾਂ ਲੈਣੀ ਹੈ।”ਕੇਜਰੀਵਾਲ ਨੂੰ ਦੋ ਸਾਲ ਪੰਜਾਬ ਆਉਣ ਦੀ ਲੋੜ ਹੀ ਮਹਿਸੂਸ ਨਹੀਂ ਹੋਈਦੋਆਬਾ ਕਾਲਜ, ਜਲੰਧਰ ਦੇ ਪੱਤਰਕਾਰੀ ਵਿਭਾਗ ਦੇ ਮੁਖੀ ਪ੍ਰੋ. ਸਿਮਰਨ ਕੌਰ ਸਿੱਧੂ ਨੇ ਦੱਸਿਆ, “ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿੱਚ ਬੈਠਿਆਂ ਨੂੰ ਇੰਝ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਮਜ਼ਬੂਤ ਫੌਜ ਪੰਜਾਬ ਵਿੱਚ ਕੰਮ ਕਰ ਰਹੀ ਹੈ। ਇਸ ਲਈ ਉਨ੍ਹਾਂ ਨੂੰ ਪੰਜਾਬ ਆਉਣ ਦੀ ਲੋੜ ਮਹਿਸੂਸ ਨਹੀਂ ਹੋਈ।”“ਫਿਰ ਉਨ੍ਹਾਂ ਨੇ ਪਹਿਲਾਂ ਤਾਂ ਪੰਜਾਬ ਵਿੱਚ ਜਿਹੜਾ ਵੀ ਲੀਡਰ ਲਗਦਾ ਸੀ ਕਿ ਉੱਭਰ ਰਿਹਾ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਖੂੰਜੇ ਲਾਇਆ। ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਇਹ ਕਹਿ ਕੇ ਕੱਢ ਦਿੱਤਾ ਕਿ ਉਹ ਪਾਰਟੀ ਦੀ ਆਗਿਆ ਤੋਂ ਬਿਨਾਂ ਫੰਡ ਇਕੱਠਾ ਕੀਤਾ ਹੈ। ਸਿਰਫ਼ ਇਸ ਲਈ ਕਿ ਕਿਤੇ ਕੋਈ ਲੀਡਰ ਕੇਜਰੀਵਾਲ ਦੇ ਕੱਦ ਦਾ ਨਾ ਹੋ ਜਾਵੇ।”“ਫਿਰ ਸੁਖਪਾਲ ਖਹਿਰਾ ਨੇ ਪਾਰਟੀ ਛੱਡ ਦਿੱਤੀ ਅਤੇ ਹਾਲ ਹੀ ਵਿੱਚ ਫੂਲਕਾ ਸਾਹਿਬ ਵੀ ਪਾਰਟੀ ਛੱਡ ਕੇ ਚਲੇ ਗਏ ਤੇ ਪਾਰਟੀ ਖਿੱਲਰ ਗਈ। ਇਸ ਲਈ ਉਹ ਹੁਣ ਪਾਰਟੀ ਨੂੰ ਇਕਜੁੱਟ ਕਰਨ ਆਏ ਹਨ।”“ਕੇਜਰੀਵਾਲ ਪੰਜਾਬ ਦਾ ਚਿਹਰਾ ਨਹੀਂ ਹਨ, ਪੰਜਾਬ ਵਿੱਚ ਦੋ ਮੁੱਖ ਪਾਰਟੀਆਂ ਹਨ, ਕਿਸੇ ਦਾ ਵੀ ਲੀਡਰ ਬਾਹਰੋਂ ਨਹੀਂ ਹੈ, ਪੰਜਾਬ ਤੋਂ ਹੀ ਹਨ। ਪੰਜਾਬੀਆਂ ਦਾ ਦਿੱਲੀ ਨਾਲ ਕਦੇ ਮੋਹ-ਪਿਆਰ ਰਿਹਾ ਹੀ ਨਹੀਂ।”“ਫਿਰ ਪੰਜਾਬੀਆਂ ਦਾ ਸੁਭਾਅ ਹੈ, ਟਿੱਚਰ ਨਾਲ ਗੱਲ ਕਰਨਾ। ਇੱਕ ਵਾਰ ਲਾ-ਲਾ ਕੇ ਗੱਲਾਂ ਕਰ ਲਈਆਂ ਵੋਟਾਂ ਮਿਲ ਗਈਆਂ ਪਰ ਪੰਜਾਬੀ ਕਿਸੇ ਨੂੰ ਦੂਜਾ ਮੌਕਾ ਨਹੀਂ ਦਿੰਦੇ।” “ਇਹ ਕਹਿਣਾ ਕਿ ਰੈਲੀ ਵਿੱਚ ਬਹੁਤ ਇਕੱਠ ਹੋ ਗਿਆ ਉਸਦੇ ਕੋਈ ਮਾਅਨੇ ਹਨ ਅਜਿਹਾ ਵੀ ਨਹੀਂ ਹੈ ਕਿਉਂਕਿ ਨੌਜਵਾਨੀ ਬੇਰੁਜ਼ਗਾਰ ਘੁੰਮ ਰਹੀ ਹੈ। ਇਹ ਵੀ ਦੇਖਣ ਵਾਲੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਕਿੰਨੇ ਦਿਹਾੜੀ 'ਤੇ ਪਹੁੰਚੇ ਹਨ।”ਭਗਵੰਤ ਮਾਨ ਦਾ ਸ਼ਰਾਬ ਛੱਡਣਾਸ਼ਰਾਬ ਕਰਕੇ ਭਗਵੰਤ ਦਾ ਮਜ਼ਾਕ ਬਣ ਰਿਹਾ ਸੀ ਪਰ ਉਹ ਪਾਰਟੀ ਦਾ ਇਕਲੌਤਾ ਸਟਾਰ ਚਿਹਰਾ ਹਨ।ਮਨਰਾਜ ਗਰੇਵਾਲ ਨੇ ਦੱਸਿਆ, “ਭਗਵੰਤ ਪਾਰਟੀ ਦੇ ਸਟਾਰ ਪ੍ਰਚਾਰਕ ਸਨ ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਇੱਕ ਦਿਨ ਵਿੱਚ 32 ਰੈਲੀਆਂ ਵੀ ਸੰਬੋਧਨ ਕੀਤੀਆਂ ਸ਼ਾਇਦ ਛੋਟੀਆਂ-ਮੋਟੀਆਂ ਸਭਾਵਾਂ ਵੀ ਗਿਣ ਰਹੇ ਹੋਣ। ਪਰ ਨਤੀਜੇ ਆਉਣ ਤੋਂ ਬਾਅਦ ਪਤਾ ਚੱਲਿਆ ਕਿ ਲੋਕ ਉਨ੍ਹਾਂ ਨੂੰ ਕਮੇਡੀਅਨ ਸਮਝਦੇ ਸਨ, ਇਸ ਲਈ ਦੇਖਣ ਆਉਂਦੇ ਸਨ। ਕਈ ਵਾਰ ਮਾਨ ਨੇ ਸਟੇਜ ਉੱਤੇ ਵੀ ਗਿਰ ਜਾਣਾ, ਇਸ ਤਰ੍ਹਾਂ ਉਨ੍ਹਾਂ ਦਾ ਮਜ਼ਾਕ ਜਿਹਾ ਹੀ ਬਣ ਗਿਆ ਸੀ।” Image copyright Getty Images ਫੋਟੋ ਕੈਪਸ਼ਨ ਖਹਿਰਾ ਸਮੇਤ ਵੱਡੇ ਆਗੂਆਂ ਨੂੰ ਜਾਂ ਤਾਂ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਜਾਂ ਉਹ ਪਾਰਟੀ ਛੱਡ ਕੇ ਚਲੇ ਗਏ। ਇਸ ਨਾਲ ਪਾਰਟੀ ਲਈ ਜ਼ਮੀਨ ਹੋਰ ਸਖ਼ਤ ਹੋ ਗਈ ਹੈ। “ਦੂਸਰਾ ਭਗਵੰਤ ਮਾਨ ਅਜਿਹੇ ਲੀਡਰ ਰਹੇ ਹਨ ਜਿਨ੍ਹਾਂ ਨੇ ਇਨ੍ਹਾਂ ਦਾ ਸਾਥ ਨਹੀਂ ਛੱਡਿਆ। ਹੁਣ ਇਨ੍ਹਾਂ ਨੇ ਫਿਰ ਮਾਨ ਤੋਂ ਕੰਮ ਲੈਣਾ ਹੈ। ਜਦੋਂ ਲੋਕ ਇਕੱਠੇ ਕਰਨੇ ਹਨ ਤਾਂ ਮਾਨ ਤਾਂ ਸਭ ਤੋਂ ਮੂਹਰੇ ਹੁੰਦਾ ਹੈ। ਇਸ ਲਈ ਹੁਣ ਚੋਣਾਂ ਆ ਰਹੀਆਂ ਹਨ ਤਾਂ ਇਹ ਕਹਿਣਾ ਕਿ ਦੇਖੋ ਅਸੀਂ ਸੁਧਰ ਗਏ ਹਾਂ, ਅਸੀਂ ਸ਼ਰਾਬ ਨਹੀਂ ਪੀਂਦੇ।” “ਇਹ ਤਾਂ ਆਉਂਦੇ ਦਿਨਾਂ ਵਿੱਚ ਹੀ ਪਤਾ ਚੱਲੇਗਾ ਕਿ ਉਹ ਇਸ ਬਾਰੇ ਕਿੰਨੇ ਇਮਾਨਦਾਰ ਰਹਿੰਦੇ ਹਨ।”ਪ੍ਰੋ. ਸਿਮਰਨ ਕੌਰ ਸਿੱਧੂ ਨੇ ਦੱਸਿਆ, “ਭਗਵੰਤ ਮਾਨ ਨੇ ਮਾਂ ਨੂੰ ਬੁਲਾ ਕੇ ਕਿਹਾ ਕਿ ਮੈਂ ਸ਼ਰਾਬ ਛੱਡ ਦਿੱਤੀ। ਪੰਜਾਬੀਆਂ ਨੇ ਕੀ ਲੈਣਾ ਕਿ ਭਗਵੰਤ ਮਾਨ ਸ਼ਰਾਬ ਪੀਂਦੇ ਹਨ ਜਾਂ ਨਹੀਂ ਪੰਜਾਬ ਦੇ ਲੋਕਾਂ ਨੂੰ ਕੰਮ ਚਾਹੀਦਾ ਹੈ। ਰੁਜ਼ਗਾਰ ਚਾਹੀਦਾ ਹੈ। ਇਹ ਤਾਂ ਹਮਦਰਦੀ ਬਟੋਰਨ ਵਾਲੀ ਗੱਲ ਹੈ।”“ਦੂਸਰਾ ਸਟੇਜ ’ਤੇ ਖੜ੍ਹੇ ਹੋ ਕੇ ਇਹ ਕਹੀ ਜਾਣਾ ਕਿ ਸਾਨੂੰ ਕੰਮ ਨਹੀਂ ਕਰਨ ਦਿੰਦੇ ਇਹ ਗੱਲਾਂ ਪੰਜਾਬ ਵਿੱਚ ਕੰਮ ਨਹੀਂ ਕਰਦੀਆਂ ਅਤੇ ਨਾਕਾਮੀ ਉਜਾਗਰ ਕਰਦੀਆਂ ਹਨ।” “ਭਗਵੰਤ ਮਾਨ ਦਾ ਇੱਕ ਕਮੇਡੀਅਨ ਦਾ ਅਕਸ ਬਣ ਚੁੱਕਿਆ ਹੈ। ਇਸ ਵਾਰ ਸ਼ਾਇਦ ਪੰਜਾਬੀ ਗੰਭੀਰ ਹੋਣਗੇ ਅਤੇ ਮੁਕਾਬਲਾ ਸਖ਼ਤ ਹੋਵੇਗਾ।”“ਅਰਵਿੰਦ ਕੇਜਰੀਵਾਲ ਨੂੰ ਕੋਈ ਨਹੀਂ ਸੁਣਦਾ, ਪੰਜਾਬੀਆਂ ਨੂੰ ਪੰਜਾਬੀ ਬੰਦਾ ਚਾਹੀਦਾ ਜਿਹੜਾ ਕੰਮ ਕਰੇ।”ਬਰਨਾਲਾ ਸ਼ਹਿਰ ਦੀ ਰੈਲੀ ਦੇ ਮਾਅਨੇਮਨਰਾਜ ਗਰੇਵਾਲ ਮੁਤਾਬਕ ਇਹ ਸ਼ਹਿਰ ਪਾਰਟੀ ਨੂੰ ਆਪਣਾ ਗੜ੍ਹ ਲਗਦਾ ਹੈ।“ਬਰਨਾਲੇ ਦੀ ਚੋਣ ਵੀ ਇਸੇ ਦ੍ਰਿਸ਼ਟੀ ਤੋਂ ਕੀਤੀ ਗਈ। ਮਾਲਵਾ ਇਨ੍ਹਾਂ ਦਾ ਸਟਰੌਂਗ ਹੋਲਡ ਹੈ। ਪੰਜਾਬ ਵਿੱਚ ਇਨ੍ਹਾਂ ਦੇ 16 ਜਾਂ 18 ਐਮਐਲਏ ਵੀ ਮਾਲਵੇ ਤੋਂ ਹੀ ਹਨ।”“ਕਮਜ਼ੋਰ ਵਰਗਾਂ ਦੇ ਬਜ਼ੁਰਗਾਂ ਦੀ ਵਫ਼ਾਦਾਰੀ ਤਾਂ ਕਾਂਗਰਸ ਅਤੇ ਅਕਾਲੀ ਦਲ ਨਾਲ ਹੀ ਸੀ ਪਰ ਹਾਲ ਦੇ ਸਮੇਂ ਵਿੱਚ ਜੇ ਤੁਸੀਂ ਦੇਖੋਂ ਤਾਂ ਨੌਜਵਾਨ 'ਆਪ' ਦੀ ਹਮਾਇਤ 'ਤੇ ਹਨ।” Image Copyright BBC News Punjabi BBC News Punjabi Image Copyright BBC News Punjabi BBC News Punjabi “ਇਸ ਦੀ ਇੱਕ ਵਜ੍ਹਾ ਇਹ ਹੈ ਕਿ ਨੌਜਵਾਨ ਸੋਸ਼ਲ ਮੀਡੀਆ 'ਤੇ ਰਹਿੰਦੇ ਹਨ ਅਤੇ 'ਆਪ' ਜਿਨ੍ਹੀਂ ਸੋਸ਼ਲ-ਮੀਡੀਆ ਦੀ ਵਰਤੋਂ ਕਿਸੇ ਹੋਰ ਪਾਰਟੀ ਨੇ ਨਹੀਂ ਕੀਤੀ। 'ਆਪ' ਦਾ ਸਭ ਤੋਂ ਨੌਜਵਾਨ ਐਮਐਲਏ ਵੀ ਬਰਨਾਲੇ ਤੋਂ ਹੀ ਹੈ।”ਪ੍ਰੋ. ਸਿਮਰਨ ਕੌਰ ਸਿੱਧੂ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਵਿੱਚ ਕਿਤੇ ਵੋਟ ਟੁੱਟੇਗੀ ਤਾਂ ਉਹ ਮਾਲਵੇ ਵਿੱਚ ਜਿਸ ਉੱਪਰ ਪਾਰਟੀ ਆਪਣਾ ਦਾਅਵਾ ਰੱਖ ਰਹੀ ਹੈ।ਉਨ੍ਹਾਂ ਕਿਹਾ, “ਪੰਜਾਬ ਵਿੱਚ ਫੈਸਲਾਕੁਨ ਵੋਟ ਮਾਝੇ ਦੀ ਹੁੰਦੀ ਹੈ ਜਾਂ ਮਾਲਵੇ ਦੀ। ਦੁਆਬੇ ਦੀ ਵੋਟ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਬੀਐਸਪੀ ਕਿਸ ਦੀ ਹਮਾਇਤ ਕਰ ਰਹੀ ਹੈ। ਇਸ ਪ੍ਰਕਾਰ ਮਾਲਵੇ ਵਿੱਚ ਹੀ ਵੋਟ ਟੁੱਟੇਗੀ ਜਿੱਥੇ ਆਪ ਨੂੰ ਉਮੀਦ ਹੈ ਕਿ ਉਸ ਨੂੰ ਚੰਗਾ ਵੋਟ ਸ਼ੇਅਰ ਮਿਲ ਸਕਦਾ ਹੈ।” “ਕੁਝ ਸਮਾਂ ਪਹਿਲਾਂ ਸੁਖਪਾਲ ਖਹਿਰਾ ਨੇ ਐਲਾਨ ਕੀਤਾ ਹੈ ਕਿ ਉਹ ਬਠਿੰਡੇ ਤੋਂ ਚੋਣ ਲੜਨਗੇ। ਇਸ ਪ੍ਰਕਾਰ ਬਰਨਾਲੇ ਤੋਂ ਐਮਐਲਏ 'ਆਪ' ਦਾ ਹੈ ਜੋ ਨੌਜਵਾਨ ਹੈ। ਨੌਜਵਾਨ ਬਾਰੇ ਬਜ਼ੁਰਗਾਂ ਨੂੰ ਕਿਹਾ ਜਾ ਸਕਦਾ ਹੈ ਕਿ ਤੁਹਾਡਾ ਬੱਚਾ ਹੈ ਅਤੇ ਨੌਜਵਾਨਾਂ ਕਿਹਾ ਜਾ ਸਕਦਾ ਹੈ ਕਿ ਤੁਹਾਡਾ ਹਮ-ਉਮਰ ਹੈ। ਬਰਨਾਲਾ ਭਗਵੰਤ ਮਾਨ ਦਾ ਆਪਣਾ ਇਲਾਕਾ ਹੈ।”ਇਹ ਵੀ ਪੜ੍ਹੋ:ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?“ਮੇਰੀ ਮਾਂ ਵਿਲਕਦੀ ਸੀ ਕਿ ਸਾਡੇ ਘਰ ਕੀ ਜੰਮ ਪਿਆ”#10yearchallenge: ਹਿਜਾਬ ਤੋਂ ਬਿਨਾਂ ਔਰਤਾਂ ਨੇ ਪਾਈਆਂ ਤਸਵੀਰਾਂ ਪਿਉ-ਪੁੱਤਰ ਨੇ ਨਾਸਾ ਦੇ ਵਿਗਿਆਨੀ ਬਣ ਕੇ ਠੱਗਿਆਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਬੇਅਦਬੀ ਦਾ ਮੁੱਦਾ - ਬਾਦਲਾਂ ਦੀ ਜ਼ਿੰਮੇਵਾਰੀ ਤੇ ਸੁਖਬੀਰ ਦੀ ਅਗਵਾਈ 'ਤੇ ਇਸ ਕਰਕੇ ਉੱਠੇ ਸਵਾਲ: ਨਜ਼ਰੀਆ ਜਗਤਾਰ ਸਿੰਘ ਸੀਨੀਅਰ ਪੱਤਰਕਾਰ, ਬੀਬੀਸੀ ਪੰਜਾਬੀ ਲਈ 3 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45389377 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright facebook/ Sukhbir badal ਫੋਟੋ ਕੈਪਸ਼ਨ ਬੇਅਦਬੀ ਮਾਮਲੇ ਵਿੱਚ ਗੋਲੀਬਾਰੀ ਕੋਟਕਪੁਰਾ ਦੇ ਬਹਿਬਲ ਕਲਾਂ ਵਿੱਚ ਹੋਈ ਸੀ ਅਕਾਲੀ ਦਲ ਵਿੱਚ ਪਹਿਲੀ ਵਾਰ ਸੁਖਬੀਰ ਬਾਦਲ ਦੀ ਅਗਵਾਈ 'ਤੇ ਸਵਾਲ ਖੜ੍ਹੇ ਕੀਤੇ ਗਏ ਹਨ।ਪੰਜਾਬ ਵਿੱਚ ਅਚਾਨਕ ਅਜੀਬ ਘਟਨਾਕ੍ਰਮ ਵਾਪਰਨ ਲੱਗੇ ਹਨ। ਸੁਖਬੀਰ ਬਾਦਲ ਦੇ ਪਿਤਾ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਭਰੋਸੇਯੋਗਤਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ।ਇਹ ਸਭ ਕੁਝ ਵਾਪਰਿਆ ਹੈ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ।ਇਸ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ।ਤਾਂ ਫ਼ਿਰ ਕਿਸ ਨੇ ਦਿੱਤੇ ਗੋਲੀ ਚਲਾਉਣ ਦੇ ਹੁਕਮ?ਪ੍ਰਕਾਸ਼ ਸਿੰਘ ਬਾਦਲ ਨੇ ਆਖਿਰਕਾਰ ਚੁੱਪੀ ਤੋੜਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਗਏ ਸਨ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ।ਇਹ ਵੀ ਪੜ੍ਹੋ:'ਗੋਲੀ ਚਲਾਉਣ ਦੇ ਮੈਂ ਕਦੇ ਕੋਈ ਹੁਕਮ ਨਹੀਂ ਦਿੱਤੇ' ਥਾਈਲੈਂਡ ਜਾਣ ਦਾ ਇੰਨਾ ਚਾਅ ਕਿਉਂ ਹੈ ਭਾਰਤੀਆਂ ਨੂੰਖ਼ਾਲਿਸਤਾਨ ਦੀ ਲਹਿਰ ਮੁੜ ਉਭਰਨ ਨਹੀਂ ਦੇਵਾਂਗੇ-ਰਾਜਨਾਥ ਸਿੰਘ'ਬੇਅਦਬੀ ਮੁੱਦੇ 'ਤੇ ਸਿਆਸਤ ਲੋਕ ਹਿੱਤਾਂ ਤੋਂ ਧਿਆਨ ਭਟਕਾਉਣ ਵਾਲੀ'ਤਾਜ਼ਾ ਘਟਨਾਕ੍ਰਮ ਉਦੋਂ ਹੋਰ ਭਖਿਆ ਜਦੋਂ ਰਿਪੋਰਟ ਵਿੱਚ ਉਸੇ ਵੇਲੇ ਦੀ ਬਾਦਲ ਸਰਕਾਰ ਵੱਲੋਂ ਇਸ ਮੁੱਦੇ ਬਾਰੇ ਕੀਤੀ ਸਿਆਸਤ ਦਾ ਖੁਲਾਸਾ ਹੋਇਆ।ਪਰ ਆਖਿਰ ਗੋਲੀ ਚਲਾਉਣ ਦੇ ਹੁਕਮ ਕਿਸੇ ਨੇ ਤਾਂ ਦਿੱਤੇ ਹੀ ਹੋਣੇ।ਇਹ ਗੋਲੀਬਾਰੀ ਕੋਟਕਪੂਰਾ ਦੇ ਬਹਿਬਲ ਕਲਾਂ ਵਿੱਚ ਹੋਈ। ਇਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ, ਪ੍ਰਕਾਸ਼ ਸਿੰਘ ਬਾਦਲ ਇਸ ਤੋਂ ਅਣਜਾਣ ਨਹੀਂ ਬਣ ਸਕਦੇ ਕਿਉਂਕਿ ਉਹ ਉਸ ਵੇਲੇ ਸੂਬੇ ਦੇ ਮੁੱਖ ਮੰਤਰੀ ਸਨ ਅਤੇ ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਸਨ। ਉਨ੍ਹਾਂ ਵੱਲੋਂ ਇਸ ਸਭ ਤੋਂ ਇਨਕਾਰ ਕਰਨਾ ਅੱਧਾ ਸੱਚ ਹੈ ਪਰ ਉਨ੍ਹਾਂ ਨੇ ਇਸ ਮੁੱਦੇ ਬਾਰੇ ਪਹਿਲੀ ਵਾਰ ਚੁੱਪੀ ਤੋੜੀ ਹੈ।ਡੇਰਾ ਸਿਰਸਾ, ਪੁਲਿਸ ਅਫ਼ਸਰਾਂ ਨਾਲ ਨੇੜਤਾ ਅਤੇ ਬਾਦਲਾਂ ਦੀ ਸਿਆਸਤਜਿਨ੍ਹਾਂ ਲੋਕਾਂ ਨੂੰ ਬੇਅਦਬੀ ਦੀਆਂ ਮੁੱਖ ਘਟਨਾਵਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਨ। ਇਨ੍ਹਾਂ ਦੇ ਸਮਰਥਨ ਦੀ ਬਾਦਲਾਂ ਨੂੰ ਬਠਿੰਡਾ ਲੋਕ ਸਭਾ ਸੀਟ ਲਈ ਬੇਹੱਦ ਲੋੜ ਸੀ। ਇਸੇ ਸੀਟ ਤੋਂ ਹਰਸਿਮਰਤ ਕੌਰ ਬਾਦਲ ਦੋ ਵਾਰ ਚੋਣਾਂ ਜਿੱਤੇ ਹਨ। Image copyright Getty Images ਫੋਟੋ ਕੈਪਸ਼ਨ ਆਖ਼ਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਖੁੱਲ੍ਹੀ ਗੋਲੀਬਾਰੀ ਕਰਨ ਦਾ ਕੋਈ ਹੁਕਮ ਨਹੀਂ ਦਿੱਤਾ ਸੀ ਹਾਲਾਂਕਿ ਕਾਂਗਰਸ ਦਾ ਨਾਂ ਵੀ ਸਭ ਤੋਂ ਦੁਖਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਨਾਲ ਜੋੜਿਆ ਜਾਂਦਾ ਹੈ, ਖ਼ਾਸਕਰ ਮਰਹੂਮ ਬੇਅੰਤ ਸਿੰਘ ਦੀ ਸਰਕਾਰ ਦਾ।ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਉਹੀ ਕਾਂਗਰਸ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਦੌਰਾਨ 28 ਅਗਸਤ ਦੇ ਦਿਨ ਮਨੁੱਖੀ ਅਧਿਕਾਰਾਂ ਅਤੇ ਪੰਥਕ ਕਦਰਾਂ ਕੀਮਤਾਂ ਦੇ ਰੱਖਿਅਕ ਵਜੋਂ ਉਭਰਦੀ ਪ੍ਰਤੀਤ ਹੁੰਦੀ ਹੈ।ਇਹ ਉਹ ਵੇਲਾ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਸਨ ਜਿਨ੍ਹਾਂ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਗੰਭੀਰ ਇਲਜ਼ਾਮ ਲੱਗੇ ਸਨ। ਉਨ੍ਹਾਂ ਵਿੱਚੋਂ ਦੋ ਪੁਲਿਸ ਅਫ਼ਸਰ ਮੁਹੰਮਦ ਇਜ਼ਹਾਰ ਆਲਮ ਅਤੇ ਸੁਮੇਧ ਸੈਣੀ ਨੂੰ ਬਾਦਲਾਂ ਵੱਲੋਂ ਹਮਾਇਤ ਹਾਸਿਲ ਸੀ। ਇਜ਼ਹਾਰ ਆਲਮ ਦੀ ਪਤਨੀ ਨੂੰ ਚੋਣਾਂ ਵਿੱਚ ਅਕਾਲੀ ਦਲ ਦੀ ਟਿਕਟ ਦਿੱਤੀ ਗਈ ਜਦਕਿ ਸੁਮੇਧ ਸੈਣੀ ਨੂੰ ਸੂਬੇ ਦੇ ਪੁਲਿਸ ਮੁਖੀ ਵਜੋਂ ਡੀਜੀਪੀ ਦਾ ਅਹੁਦਾ ਸੌਂਪਿਆ ਗਿਆ ਸੀ। 2015 ਤੋਂ ਜੋ ਘਟਨਾਵਾਂ ਦਾ ਦੌਰ ਸ਼ੁਰੂ ਹੋਇਆ ਉਹ ਬਾਦਲਾਂ ਦੀ ਉਸੇ ਰਣਨੀਤੀ ਦਾ ਹਿੱਸਾ ਸੀ ਜਿਸ ਦੇ ਤਹਿਤ ਡੇਰਾ ਮੁਖੀ ਰਾਮ ਰਹੀਮ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਭਾਵੇਂ ਇਸ ਰਣਨੀਤੀ ਦੀ ਕੀਮਤ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀਆਂ ਵੱਡੀਆਂ ਸੰਸਥਾਵਾਂ ਨੂੰ ਬਦਨਾਮੀ ਭੁਗਤ ਕੇ ਚੁਕਾਉਣੀ ਪਈ। Image copyright Getty Images ਫੋਟੋ ਕੈਪਸ਼ਨ ਅਕਾਲੀ ਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮੁੱਢ ਤੋਂ ਖਾਰਿਜ ਕਰ ਦਿੱਤਾ ਹੈ ਸੁਖਬੀਰ ਦੀ ਰਣਨੀਤੀ ਪਈ ਪੁੱਠੀਸੁਖਬੀਰ ਸਿੰਘ ਬਾਦਲ ਨੇ ਇਸ ਤਰਕ ਦੇ ਆਧਾਰ 'ਤੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਕਿ ਦੋ ਘੰਟਿਆਂ ਵਿੱਚ ਅਕਾਲੀ ਦਲ ਨੂੰ ਬੋਲਣ ਲਈ ਕੇਵਲ 14 ਮਿੰਟਾਂ ਦਾ ਸਮਾਂ ਦਿੱਤਾ ਗਿਆ। ਹਾਲਾਂਕਿ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਦੁਹਰਾਇਆ ਕਿ ਸਮਾਂ ਸੀਮਾ ਕੋਈ ਮੁੱਦਾ ਨਹੀਂ ਹੈ ਇਸ ਨੂੰ ਵਧਾਇਆ ਜਾ ਸਕਦਾ ਹੈ। ਇਹ ਵੀ ਪੜ੍ਹੋ:'ਬੇਅਦਬੀ ਦੀਆਂ ਵਧੇਰੇ ਘਟਨਾਵਾਂ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ''ਪ੍ਰਕਾਸ਼ ਸਿੰਘ ਬਾਦਲ ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ'ਬੇਅਦਬੀ ਮਾਮਲੇ 'ਚ ਪੁਲਿਸ ਦੇ ਉੱਚ ਅਧਿਕਾਰੀ ਕਟਹਿਰੇ 'ਚਬੇਅਦਬੀ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਦਾ ਐਲਾਨਪਰ ਸੁਖਬੀਰ ਬਾਦਲ ਦੀ ਇਹ ਰਣਨੀਤੀ ਉਨ੍ਹਾਂ 'ਤੇ ਹੀ ਪੁੱਠੀ ਪੈ ਗਈ। ਕਈ ਸੀਨੀਅਰ ਅਕਾਲੀ ਆਗੂਆਂ ਨੇ ਇਸ ਬਾਈਕਾਟ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।ਦੱਸਣਯੋਗ ਹੈ ਕਿ ਪਿੰਡ ਜਵਾਹਰ ਸਿੰਘ ਵਾਲਾ 'ਚ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗਾਇਬ ਹੋਇਆ ਸੀ। ਉਸੇ ਸਾਲ ਅਕਤੂਬਰ 'ਚ ਬਰਗਾੜੀ ਦੀਆਂ ਸੜਕਾਂ 'ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਰੇ ਹੋਏ ਮਿਲੇ ਸਨ। Image copyright jasbir singh shetra ਫੋਟੋ ਕੈਪਸ਼ਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਅਦ ਭਖੀ ਪੰਜਾਬ ਦੀ ਸਿਆਸਤ ਉਸ ਵੇਲੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਘਟਨਾ ਖ਼ਿਲਾਫ਼ ਰੋਸ ਮੁਜ਼ਾਹਰੇ ਹੋਏ ਅਤੇ ਪਹਿਲਾ ਧਰਨਾ ਕੋਟਕਪੂਰਾ ਲੱਗਿਆ। ਮੁਜ਼ਾਹਰੇ ਦੇ ਦੂਜੇ ਦਿਨ ਪੁਲਿਸ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਫਾਇਰਿੰਗ ਕੀਤੀ ਗਈ ਸੀ।ਪ੍ਰਦਰਸ਼ਨਕਾਰੀ ਕੋਟਕਪੂਰਾ-ਬਠਿੰਡਾ ਰੋਡ 'ਤੇ ਬਰਗਾੜੀ ਨੇੜੇ ਪੈਂਦੇ ਬਹਿਬਲ ਕਲਾਂ ਪਿੰਡ ਆ ਗਏ। ਪੁਲਿਸ ਵੱਲੋਂ ਕੀਤੀ ਫਾਇਰਿੰਗ 'ਚ ਦੋ ਪ੍ਰਦਰਸ਼ਨਕਾਰੀਆਂ ਦੀ ਜਾਨ ਚਲੀ ਗਈ ਸੀ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਣਾਏ ਜ਼ੋਰਾ ਸਿੰਘ ਕਮਿਸ਼ਨ ਅਤੇ ਕੈਪਟਨ ਸਰਕਾਰ ਵੱਲੋਂ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ, ਦੋਵਾਂ ਨੇ ਹੀ ਪੁਲਿਸ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਦੱਸਿਆ ਹੈ। ਘਟਨਾ ਦੀ ਐਫਆਈਆਰ ਮੁਤਾਬਕ ਬਾਦਲ ਸਰਕਾਰ ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਨਾਵਾਂ ਦੀ ਪਛਾਣ ਨਹੀਂ ਕਰ ਸਕੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ। 28 ਅਗਸਤ ਨੂੰ ਵਿਧਾਨ ਸਭਾ ਵਿੱਚ ਜੋ ਵੀ ਕੁਝ ਹੋਇਆ ਉਹ ਇੱਕ ਪੱਖੋਂ ਹੋਰ ਵੀ ਨਵਾਂ ਸੀ ਕਿਉਂਕਿ ਉਸ ਦਿਨ ਪੰਥਕ ਮੁੱਦੇ ਚੁੱਕਣ ਵਾਲੇ ਉਹੀ ਕਾਂਗਰਸੀ ਸਨ ਜੋ ਬੇਅੰਤ ਸਿੰਘ ਦੇ ਪ੍ਰਾਰਥਨਾ ਸਮਾਗਮ ਵਿੱਚ ਸ਼ਾਮਿਲ ਹੁੰਦੇ ਹਨ।ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ 1995 ਵਿੱਚ ਮਨੁੱਖੀ ਬੰਬ ਬਣ ਕੇ ਦਿਲਾਵਰ ਸਿੰਘ ਨੇ ਕਤਲ ਕਰ ਦਿੱਤਾ ਸੀ। ਬੇਅੰਤ ਸਿੰਘ ਉਨ੍ਹਾਂ ਪੁਲਿਸ ਅਫ਼ਸਰਾਂ ਦੀ ਹਮਾਇਤ ਕਰਦੇ ਸਨ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਿੱਚ ਸ਼ਾਮਿਲ ਸਨ।ਉੱਥੇ ਹੀ ਉਸ ਵੇਲੇ ਇੱਕ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਹੋਇਆ ਸੀ। ਇਹ ਸਮਾਗਮ ਬੇਅੰਤ ਸਿੰਘ ਦੀ ਹੱਤਿਆ ਕਰਨ ਵਾਲੇ ਦਿਲਾਵਰ ਸਿੰਘ ਦੀ ਯਾਦ ਵਿੱਚ ਰੱਖਿਆ ਜਾਂਦਾ ਹੈ ਅਤੇ ਇਹ ਸਮਾਗਮ ਅਕਾਲੀ ਦਲ ਦੇ ਪ੍ਰਭਾਵ ਹੇਠ ਕੰਮ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਜਾਂਦਾ ਹੈ। Image copyright Getty Images ਫੋਟੋ ਕੈਪਸ਼ਨ ਬਾਦਲ ਦੇ ਨਾਮ ਦਾ ਖੁਲਾਸਾ ਸੈਣੀ ਨੇ ਆਪਣੇ ਹਲਫ਼ਨਾਮੇ 'ਚ ਕੀਤਾ ਸੈਣੀ, ਬਾਦਲ ਅਤੇ ਖ਼ੁਲਾਸਾਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਪ੍ਰਕਾਸ਼ ਸਿੰਘ ਬਾਦਲ 'ਤੇ ਉਂਗਲ ਚੁੱਕੀ ਹੈ। ਬਾਦਲ ਦਾ ਨਾਂ ਲੈਣ ਵਾਲਾ ਵਿਅਕਤੀ ਹੈ ਸੁਮੇਧ ਸੈਣੀ। ਸੈਣੀ ਨੇ ਆਪਣੀ ਰਿਟਾਇਰਮੈਂਟ ਤੋਂ ਠੀਕ ਕੁਝ ਸਮਾਂ ਪਹਿਲਾਂ ਦਾਖ਼ਲ ਕਰਵਾਏ ਹਲਫ਼ਨਾਮੇ ਵਿੱਚ ਖੁਲਾਸਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕੋਟਕਪੁਰਾ ਦੀ ਗੋਲੀਬਾਰੀ ਤੋਂ ਪਹਿਲਾਂ ਤੜਕੇ 2 ਵਜੇ ਉਸ ਨੂੰ ਫੋਨ ਕੀਤਾ ਸੀ ਪਰ ਬਾਦਲ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ। ਸੈਣੀ ਦੇ ਖੁਲਾਸੇ ਕਾਰਨ ਹੀ ਬਾਦਲ ਨੂੰ ਇਸ ਬਾਰੇ ਆਪਣੀ ਸਫ਼ਾਈ ਦੇਣ ਲਈ ਮਜਬੂਰ ਹੋ ਕੇ ਸਾਹਮਣੇ ਆਉਣਾ ਪਿਆ। ਹੁਣ, ਇਹੀ ਅਕਾਲੀ ਦਲ ਆਪਣੇ ਮੁਖੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਪੂਰੇ ਪੰਜਾਬ ਵਿੱਚ ਲੋਕ ਬਾਦਲਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੁੰਦੇ ਸਵਾਲਹਾਲ ਹੀ ਵਿੱਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਕਈ ਸੀਨੀਅਰ ਅਕਾਲੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ 'ਤੇ ਵੀ ਸਵਾਲ ਖੜੇ ਕੀਤੇ ਹਨ। ਜਿੱਥੇ ਸਾਬਕਾ ਮੰਤਰੀ ਤੋਤਾ ਸਿੰਘ ਨੇ ਅਸੈਂਬਲੀ 'ਚ ਬਾਈਕਾਟ ਕਰਨ 'ਤੇ ਸਵਾਲ ਚੁੱਕਿਆ ਉੱਥੇ ਹੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਕਦਮ ਹੋਰ ਅੱਗੇ ਪੁੱਟਿਆ। Image copyright Sukhcharan Preet/bbc ਫੋਟੋ ਕੈਪਸ਼ਨ ਪੂਰੇ ਪੰਜਾਬ ਵਿੱਚ ਲੋਕ ਬਾਦਲਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਹ ਪਤਾ ਵੀ ਲੱਗਿਆ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਕਿਹਾ ਕਿ ਸੁਖਬੀਰ ਬਾਦਲ ਜਾਂ ਤਾਂ ਐਸਜੀਪੀਸੀ ਦੇ ਮਾਮਲਿਆਂ (ਕਲਰਕ ਤੋਂ ਲੈ ਕੇ ਸਕੱਤਰ ਤੱਕ ਦੇ ਤਬਾਦਲੇ) ਅਤੇ ਜਾਂ ਆਪਣੇ ਵਪਾਰ 'ਚ ਮਸਰੂਫ ਰਹਿ ਰਹੇ ਹਨ। ਇਸ ਦੌਰਾਨ ਉਹ ਪਾਰਟੀ ਮਾਮਲਿਆਂ ਵਿੱਚ ਬਹੁਤ ਘੱਟ ਸਮਾਂ ਦੇ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਕਿਸੇ ਫ਼ੈਸਲੇ 'ਤੇ ਸਵਾਲ ਪੁੱਛਣ ਦੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ। ਇਹ ਤਾਂ ਅਜੇ ਸ਼ੁਰੂਆਤ ਹੈ। ਪੰਜਾਬ ਵਿੱਚ ਇਸ ਵੇਲੇ ਰਾਜਨੀਤਿਕ ਮੰਥਨ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਇਹ ਮੰਥਨ ਅਕਾਲੀ ਦਲ ਵਿੱਚ ਹੋ ਵੀ ਰਿਹਾ ਹੈ।ਲੋਕਾਂ ਦੇ ਮੁੱਦੇ ਹੋਏ ਅੱਖੋਂ ਪਰੋਖੇਅਚਾਨਕ, ਬਾਕੀ ਮੁੱਦਿਆਂ ਨੂੰ ਸਿਆਸੀ ਵਿਚਾਰ ਚਰਚਾ 'ਚੋਂ ਬਾਹਰ ਧੱਕ ਦਿੱਤਾ ਗਿਆ ਹੈ। ਇਹ ਵੀ ਪੜ੍ਹੋ:ਉਹ 'ਜ਼ਮੀਨ ਘੁਟਾਲਾ' ਜਿਸ 'ਚ ਵਾਡਰਾ ਤੇ ਹੁੱਡਾ ਖ਼ਿਲਾਫ਼ ਹੋਈ ਐਫਆਈਆਰ'ਅਮਿਤ ਸ਼ਰਾਰਤੀ ਸੀ, ਇਸ ਲਈ ਬਾਕਸਿੰਗ ਸਿਖਾਈ'ਪਾਕ ਰੇਂਜਰਜ਼ 'ਚ ਸਫਾਈ ਕਰਮੀ ਹੋਣ ਲਈ 'ਗ਼ੈਰ-ਮੁਸਲਿਮ' ਹੋਣਾ ਜ਼ਰੂਰੀਏਸ਼ੀਅਨ ਗੇਮਜ਼ 2018 ਦੀ ਕਲੋਜ਼ਿੰਗ ਸੈਰਾਮਨੀ 'ਚ ਰਾਣੀ ਰਾਮਪਾਲ ਕਰੇਗੀ ਭਾਰਤੀ ਦਲ ਦੀ ਅਗਵਾਈਕਰਜ਼ੇ ਨਾਲ ਦੱਬੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਕੋਈ ਗੱਲ ਨਹੀਂ ਕਰ ਰਿਹਾ। ਕੋਈ ਵੀ ਨਸ਼ੇ ਦੇ ਖ਼ਤਰੇ ਦੀ ਗੱਲ ਨਹੀਂ ਕਰ ਰਿਹਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਕੋਈ ਕੰਮ ਨਹੀਂ ਕਰ ਰਹੀ ਅਤੇ ਜ਼ਮੀਨੀ ਪੱਧਰ 'ਤੇ ਸਿਸਟਮ ਤਬਾਹ ਹੋ ਗਿਆ ਹੈ।ਹਾਲਾਂਕਿ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਕਾਂਗਰਸ ਲਈ ਵਧੀਆ ਹੈ ਪਰ ਇਸ ਦੇ ਦੂਰਅੰਦੇਸ਼ੀ ਨਤੀਜੇ ਸਾਹਮਣੇ ਆਉਣਗੇ।ਅਜਿਹੇ ਹਾਲਾਤ 1978 ਦੇ ਹਾਲਾਤ ਵਰਗੇ ਜਾਪ ਰਹੇ ਹਨ ਜਦੋਂ ਅਜਿਹੀਆਂ ਤਾਕਤਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਨਾ ਕੇਵਲ ਪੰਜਾਬ ਦੀ ਸਿਆਸਤ ਬਲਕਿ ਪੂਰੇ ਭਾਰਤ ਦੀ ਸਿਆਸਤ ਨੂੰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਚਿੰਤਾ ਦਾ ਵਿਸ਼ਾ ਹੈ।ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਦਿ ਐਕਸੀਡੈਂਟਲ ਪ੍ਰਾਈਮ ਮਿਨੀਸਟਰ ਫਿਲਮ ਦਾ ਡੀਐੱਸਜੀਐੱਮਸੀ ਦੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਵਿਰੋਧ 13 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46854218 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright The Accidental Prime Minister Poster ਫੋਟੋ ਕੈਪਸ਼ਨ ਸੰਜੇ ਬਾਰੂ ਦੀ ਕਿਤਾਬ 'ਐਕਸੀਡੈਂਟਲ ਪ੍ਰਾਈਮ ਮਿਨਿਸਟਰ - ਦਿ ਮੇਕਿੰਗ ਐਂਡ ਅਨਮੇਕਿੰਗ ਆਫ਼ ਮਨਮੋਹਨ ਸਿੰਘ' 'ਤੇ ਬਣੀ ਫ਼ਿਲਮ ਦਾ ਪੋਸਟਰ 'ਦਿ ਐਕਸੀਡੈਂਟਲ ਪ੍ਰਾਈਮ ਮਿਨੀਸਟਰ' ਫਿਲਮ ਖਿਲਾਫ਼ ਜਿੱਥੇ ਕਾਂਗਰਸ ਪਾਰਟੀ ਵਿਰੋਧ ਕਰ ਰਹੀ ਹੈ ਉੱਥੇ ਹੀ ਉਸ ਦੀ ਵਿਰੋਧੀ ਪਾਰਟੀ ਵਿਚੋਂ ਵੀ ਇਸ ਫਿਲਮ ਬਾਰੇ ਵਿਰੋਧੀ ਸੁਰਾਂ ਉੱਠ ਰਹੀਆਂ ਹਨ। ਸ਼੍ਰੋਮਣੀ ਅਕਾਲੀ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ 'ਤੇ ਇਸ ਫਿਲਮ ਵਿੱਚ ਡਾਕਟਰ ਮਨਮੋਹਨ ਸਿੰਘ ਦੇ ਕਿਰਦਾਰ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।ਉਨ੍ਹਾਂ ਨੇ ਟਵੀਟ ਕੀਤਾ, ""ਗਾਂਧੀ ਪਰਿਵਾਰ ਕਰਕੇ ਇਸ ਸਿਆਸਤਦਾਨ ਦਾ ਨਿਰਾਦਰ ਕਿਉਂ? ਮੈਂ ਸਿੱਖਾਂ ਨੂੰ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਉਹ ਇਸ ਫਿਲਮ ਨੂੰ ਨਾ ਦੇਖਣ, ਜਿਸ ਵਿੱਚ ਅਜਿਹੇ ਸਿੱਖ ਦਾ ਮਜ਼ਾਕ ਬਣਾਇਆ ਗਿਆ ਹੈ ਜੋ ਭਾਰਤ ਦਾ ਮਾਣ ਹੈ।"" Skip post by Manjinder Singh Sirsa Even today, Dr Manmohan Singh is one of the respected leaders in India. I do not endorse of a movie belittling his...Posted by Manjinder Singh Sirsa on Saturday, 12 January 2019 End of post by Manjinder Singh Sirsa ਇਸ ਤੋਂ ਇਲਾਵਾ ਉਨ੍ਹਾਂ ਨੇ ਫੇਸਬੁੱਕ 'ਤੇ ਵੀ ਇੱਕ ਵੀਡੀਓ ਅਪਲੋਡ ਕਰਕੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਫਿਲਮ ਵਿੱਚ ਡਾ. ਮਨਮੋਹਨ ਸਿੰਘ ਨੂੰ ਜੋ ਕਿ 10 ਸਾਲ ਤੱਕ ਦੇਸ ਦੇ ਪ੍ਰਧਾਨ ਮੰਤਰੀ ਰਹੇ ਹਨ, ਉਨ੍ਹਾਂ ਦੇ ਅਕਸ ਨੂੰ ਜਿਸ ਤਰ੍ਹਾਂ ਮਜ਼ਾਕੀਆਂ ਢੰਗ ਨਾਲ ਪੇਸ਼ ਕੀਤਾ ਗਿਆ ਉਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ, ""ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਡਾ. ਮਨਮੋਹਨ ਨੇ ਦੇਸ ਦਾ ਮਾਣ ਵਧਾਇਆ ਹੈ ਸਿੱਖਾਂ ਦੀ ਪੱਗ ਨੂੰ ਉੱਚਾ ਕੀਤਾ ਅਤੇ ਪੂਰੀ ਦੁਨੀਆਂ ਅੰਦਰ ਸਿੱਖਾਂ ਦੀ ਪਛਾਣ ਨੂੰ ਕਾਇਮ ਕੀਤਾ ਹੈ। ਪਰ ਕਾਂਗਰਸ ਦੀਆਂ 70 ਸਾਲ ਦੀਆਂ ਬੁਰਾਈਆਂ ਦੇ ਬਦਲੇ ਡਾ. ਮਨਮੋਹਨ ਸਿੰਘ ਦਾ ਅਕਸ, ਇੱਕ ਸਿੱਖ ਦੀ ਦਸਤਾਰ ਦੇ ਅਕਸ ਨੂੰ ਖ਼ਰਾਬ ਕਰਕੇ ਪੇਸ਼ ਕਰਨ ਲਈ ਦਿੱਲੀ ਕਮੇਟੀ ਚਿੰਤਤ ਹੈ।""""ਇਸ ਲਈ ਦਿੱਲੀ ਕਮੇਟੀ ਨੇ ਤੈਅ ਕੀਤਾ ਹੈ ਕਿ ਡਾ. ਮਨਮੋਹਨ ਸਿੰਘ 'ਤੇ ਬਣੀ ਫਿਲਮ ਦਾ ਸਿੱਖ ਬਾਈਕਾਟ ਕਰਨ, ਅਸੀਂ ਕਿਸੇ ਵੀ ਕੀਮਤ 'ਤੇ ਅਜਿਹੀ ਫਿਲਮ ਸਵੀਕਾਰ ਨਹੀਂ ਕਰਾਂਗੇ ਜੋ ਸਿੱਖ ਅਤੇ ਸਿੱਖ ਦੀ ਪੱਗ ਦਾ ਨਿਰਾਦਰ ਕਰੇ।""ਇਹ ਵੀ ਪੜ੍ਹੋ-'ਮਨਮੋਹਨ ਪਾਰਟੀ ਪ੍ਰਧਾਨ ਨੂੰ ਪੀਐਮ ਤੋਂ ਉਪਰ ਮੰਨਦੇ ਸੀ'ਕਿਹੋ ਜਿਹੇ ਹਨ ਅਨੁਪਮ ਖੇਰ ਦੀ ਫ਼ਿਲਮ ਵਾਲੇ ਮਨਮੋਹਨ ਘਰੋਂ ਭੱਜੀ ਕੁੜੀ ਟੋਰੰਟੋ ਪਹੁੰਚੀ ਤਾਂ ਚਿਹਰੇ 'ਤੇ ਕੁਝ ਇਸ ਤਰ੍ਹਾਂ ਦੀ ਖੁਸ਼ੀ ਸੀ ਸੰਜੇ ਬਾਰੂ ਦੀ ਕਿਤਾਬ 'ਤੇ ਬਣੀ ਹੈ ਫਿਲਮਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੀ ਕਿਤਾਬ 'ਤੇ ਆਧਾਰਿਤ 'ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਫਿਲਮ ਬਣਾਈ ਗਈ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਸੰਜੇ ਬਾਰੂ ਸਾਲ 2004 ਤੋਂ 2008 ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ। 2014 ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਫ਼ਤਰ ਨੇ ਇਸ ਕਿਤਾਬ ਦੀ ਆਲੋਚਨਾ ਕੀਤੀ ਸੀ।ਫਿਲਮ ਵਿੱਚ ਅਦਾਕਾਰ ਅਨੁਪਮ ਖੇਰ ਡਾ. ਮਨਮੋਹਨ ਸਿੰਘ ਦੀ ਭੂਮਿਕਾ ਵਿੱਚ ਹਨ ਜਦਕਿ ਅਦਾਕਾਰ ਅਕਸ਼ੈ ਖੰਨਾ ਸੰਜੇ ਬਾਰੂ ਦੀ ਭੂਮਿਕਾ ਨਿਭਾ ਰਹੇ ਹਨ।ਇਸ ਫਿਲਮ ਦਾ ਨਿਰਦੇਸ਼ਨ ਵਿਜੈ ਗੁੱਟੇ ਨੇ ਕੀਤਾ ਹੈ। Image copyright PAL SINGH NAULI / BBC ਫੋਟੋ ਕੈਪਸ਼ਨ ਫਿਲਮ ਦੇ ਵਿਰੋਧ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਨੇ ਜਲੰਧਰ ਵਿੱਚ ਸਿਨੇਮਾ ਦੇ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਨੁਪਮ ਖੇਰ ਦਾ ਪੁਤਲਾ ਸਾੜਿਆ ਕਾਂਗਰਸ ਫਿਲਮ ਦਾ ਵਿਰੋਧ ਕਰਦੀ ਰਹੀ ਹੈਹਾਲਾਂਕਿ ਸਾਲ 2014 ਵਿੱਚ ਵੀ ਕਿਤਾਬ ਨੂੰ ਲੈ ਕੇ ਸੰਜੇ ਬਾਰੂ ਉੱਤੇ ਸਵਾਲ ਚੁੱਕੇ ਗਏ ਸਨ। ਹੁਣ ਆਮ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਫਿਲਮ ਦੇ ਰਿਲੀਜ਼ ਦੀ ਟਾਈਮਿੰਗ ਨੂੰ ਲੈ ਕੇ ਵੀ ਕਾਂਗਰਸ ਨੇ ਸਵਾਲ ਚੁੱਕਿਆ।ਦੇਸ ਭਰ ਵਿੱਚ ਕਾਂਗਰਸੀ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ, ਫਿਲਮ ਦੇ ਖਿਲਾਫ ਅਦਾਲਤਾਂ ਵਿੱਚ ਪਟੀਸ਼ਨਾਂ ਵੀ ਪਾਈਆਂ ਗਈਆਂ। ਕੋਲਕਾਤਾ ਵਿੱਚ ਕਾਂਗਰਸੀ ਵਰਕਰਾਂ ਨੇ ਤਾਂ ਸਿਨੇਮਾਘਰਾਂ ਬਾਹਰ ਤਿੱਖੇ ਰੋਸ ਪ੍ਰਦਰਸ਼ਨ ਕੀਤੇ।ਇਹ ਵੀ ਪੜ੍ਹੋ-ਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਪਿੰਜਰ ਦਾ ਕੀ ਹੈ ਰਾਜ਼ਕਿਉਂ ਹੈ ਦੁੱਲਾ ਭੱਟੀ ਲੋਹੜੀ ਦਾ ਸਾਂਝਾ ਨਾਇਕ? ਜਦੋਂ ਜਾਨ ਬਚਾਉਣ ਲਈ ਮਾਇਆਵਤੀ ਨੂੰ ਕਮਰੇ 'ਚ ਲੁਕਣਾ ਪਿਆਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਇਹ ਵੀਡੀਓਜ਼ ਵੀ ਤੁਹਾਨੁੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਹਾਕੀ ਵਿਸ਼ਵ ਕੱਪ : ਪੰਜਾਬ ਤੋਂ ਸਿੱਖਿਆ ਚੀਨ ਦੇ ਕੋਚ ਨੇ 'ਗੁਰੂਮੰਤਰ' ਸੁਰਿਆਂਸ਼ੀ ਪਾਂਡੇ ਬੀਬੀਸੀ ਪੱਤਰਕਾਰ 11 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46512300 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਪੰਜਾਬ ਦੇ ਪਟਿਆਲਾ 'ਚ ਸਥਿਤ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਤੋਂ ਕਿਮ ਸਾਂਗ ਰੇਯੁਲ ਨੇ 1986 'ਚ ਹਾਕੀ ਦੀ ਪੜ੍ਹਾਈ ਕੀਤੀ ਸੀ ਹਾਕੀ ਵਿਸ਼ਵ ਕੱਪ ਵਿੱਚ ਭਾਰਤ ਦੀ ਖੁਸ਼ਬੂ ਰੱਜ ਕੇ ਘੁਲੀ ਹੋਈ ਹੈ ਅਤੇ ਹੋਵੇ ਵੀ ਕਿਉਂ ਨਾ। ਵਿਸ਼ਵ ਕੱਪ ਖੇਡਣ ਲਈ ਦੁਨੀਆਂ ਭਰ ਦੀਆਂ 16 ਟੀਮਾਂ ਭੁਵਨੇਸ਼ਵਰ ਪਹੁੰਚੀਆਂ ਹੋਈਆਂ ਹਨ। ਫਿਲਹਾਲ ਵਿਸ਼ਵ ਕੱਪ ਦਾ ਰੋਮਾਂਚ ਆਪਣੇ ਚਰਮ 'ਤੇ ਹੈ ਕਿਉਂਕਿ ਗਰੁੱਪ ਸਟੇਜ ਦੇ ਮੁਕਾਬਲੇ ਖ਼ਤਮ ਅਤੇ ਹੁਣ ਆਰ-ਪਾਰ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ। ਪਰ ਇਸੇ ਰੋਮਾਂਚ ਵਿਚਾਲੇ ਸਾਡੀ ਦਿਲਚਸਪ ਮੁਲਾਕਾਤ ਹੋਈ ਕਿਮ ਸਾਂਗ ਰੇਯੁਲ ਨਾਲ ਜਿਹੜੇ ਚੀਨੀ ਟੀਮ ਦੇ ਕੋਚ ਹਨ। ਉਨ੍ਹਾਂ ਨਾਲ ਉਂਝ ਤਾਂ ਇਸ ਸਿਲਸਿਲੇ ਵਿੱਚ ਗੱਲ ਸ਼ੁਰੂ ਹੋਈ ਕਿ ਚੀਨ ਹਾਕੀ ਵਿੱਚ ਆਪਣਾ ਪਹਿਲਾ ਵਿਸ਼ਵ ਕੱਪ ਇਸ ਸਾਲ ਖੇਡ ਸਕਿਆ, ਤਾਂ ਉਸਦੇ ਪ੍ਰਦਰਸ਼ਨ ਨਾਲ ਕਿੰਨੇ ਸੰਤੁਸ਼ਟ ਹਨ ਕੋਚ ਸਾਹਿਬ ਪਰ ਫਿਰ ਪਤਾ ਲੱਗਾ ਕਿ ਉਹ ਪੰਜਾਬ ਦੇ ਪਟਿਆਲਾ ਨਾਲ ਡੂੰਘਾ ਸਬੰਧ ਰੱਖਦੇ ਹਨ।ਕੋਈ ਸੋਚ ਸਕਦਾ ਹੈ ਕਿ ਚੀਨੀ ਟੀਮ ਨੂੰ ਕੋਚ ਕਰਨ ਵਾਲੇ, ਜਿਹੜੇ ਉਂਝ ਤਾਂ ਕੋਰੀਅਨ ਮੂਲ ਦੇ ਹਨ ਅਤੇ ਪਹਿਲਾਂ ਕੋਰੀਆ ਦੀ ਟੀਮ ਦੇ ਕੋਚ ਸਨ ਉਨ੍ਹਾਂ ਦਾ ਭਾਰਤ ਦੀ ਮਿੱਟੀ ਨਾਲ ਕੋਈ ਨਾਤਾ ਹੋ ਸਕਦਾ ਹੈ।ਭਾਰਤ ਤੋਂ ਕਿਉਂ ਕੀਤੀ ਹਾਕੀ ਦੀ ਪੜ੍ਹਾਈਕਿਮ ਸਾਂਗ ਰੇਯੁਲ ਦੱਸਦੇ ਹਨ ਕਿ ""ਮੈਂ ਭਾਰਤ ਤੋਂ ਪੜ੍ਹਿਆ ਹਾਂ। ਕੋਚ ਬਣਨ ਤੋਂ ਪਹਿਲਾਂ ਮੈਂ ਇੱਥੋਂ ਹਾਕੀ ਦੇ ਖੇਡ ਦੀ ਪੜ੍ਹਾਈ ਕੀਤੀ।""ਇਹ ਵੀ ਪੜ੍ਹੋ:ਵਿਜੇ ਮਾਲਿਆ ਦੀ ਭਾਰਤ ਹਵਾਲਗੀ ਨੂੰ ਬਰਤਾਨੀਆ ਦੀ ਅਦਾਲਤ ਨੇ ਦਿੱਤੀ ਮਨਜ਼ੂਰੀਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਦਿੱਤਾ ਅਸਤੀਫਾ'ਕਰਤਾਰਪੁਰ ਲਾਂਘੇ 'ਤੇ ਸ਼ੱਕ ਕਰਨ ਵਾਲਿਆਂ 'ਚ ਕੈਪਟਨ ਇਕੱਲੇ ਨਹੀਂ...'ਪੰਜਾਬ ਦੇ ਪਟਿਆਲਾ 'ਚ ਸਥਿਤ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਤੋਂ ਕਿਮ ਸਾਂਗ ਰੇਯੁਲ ਨੇ 1986 'ਚ ਹਾਕੀ ਦੀ ਪੜ੍ਹਾਈ ਕੀਤੀ ਸੀ।ਉਨ੍ਹਾਂ ਦਿਨਾਂ 'ਚ ਕੋਰੀਆ ਵਿੱਚ ਹਾਕੀ ਦੀ ਬਹੁਤੀ ਪੁੱਛਗਿੱਛ ਨਹੀਂ ਸੀ। ਗੁਮਨਾਮੀ ਝੇਲ ਰਹੀ ਇਹ ਖੇਡ ਕੋਰੀਆ ਵਿੱਚ ਆਪਣੀ ਹੋਂਦ ਲੱਭ ਰਹੀ ਸੀ ਤਾਂ ਹਾਕੀ ਵਿੱਚ ਚੰਗੀ ਸਿੱਖਿਆ ਦੀ ਭਾਲ ਕਿਮ ਸਾਂਗ ਰੇਯੁਲ ਨੂੰ ਪੰਜਾਬ ਲੈ ਆਈ।ਉਨ੍ਹਾਂ ਨੇ ਦੱਸਿਆ ਕਿ 1986 ਵਿੱਚ ਏਸ਼ੀਅਨ ਗੇਮਜ਼ ਦੌਰਾਨ ਕੋਰੀਆ-ਭਾਰਤ ਐਕਸਚੇਂਜ ਪ੍ਰੋਗਰਾਮ ਜ਼ਰੀਏ ਉਨ੍ਹਾਂ ਨੂੰ ਪੜ੍ਹਾਈ ਕਰਨ ਦਾ ਮੌਕਾ ਮਿਲਿਆ। ਫੋਟੋ ਕੈਪਸ਼ਨ ਕੋਰੀਆ ਤੋਂ ਬਾਅਦ ਚੀਨੀ ਟੀਮ ਦੀ ਕਮਾਨ ਸਾਂਭੇ ਉਨ੍ਹਾਂ ਨੂੰ 10 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ""ਉਸ ਸਮੇਂ ਭਾਰਤ ਦੁਨੀਆਂ ਦੀ ਸਭ ਤੋਂ ਤਾਕਤਵਾਰ ਟੀਮਾਂ ਵਿੱਚੋਂ ਇੱਕ ਸੀ। ਮੈਂ ਭਾਰਤੀ ਹਾਕੀ ਦੀ ਸ਼ੈਲੀ ਸਮਝਣੀ ਸੀ। ਮੈਂ ਖ਼ੁਦ ਪੈਸੇ ਖਰਚ ਕਰਕੇ ਪਟਿਆਲਾ ਵਿੱਚ ਪੜ੍ਹਨ ਦਾ ਫ਼ੈਸਲਾ ਲਿਆ।"" ਪਟਿਆਲਾ ਦੇ ਇੰਸਟੀਚਿਊਟ ਆਫ਼ ਸਪੋਰਟਸ 'ਚ ਅਧਿਆਪਕ ਰਹੇ ਓਲੰਪੀਅਨ ਬਾਲਕਿਸ਼ਨ ਸਿੰਘ ਤੋਂ ਕਿਮ ਨੇ ਸਿੱਖਿਆ ਲਈ ਸੀ। ਇਹ ਵੀ ਪੜ੍ਹੋ:ਜਦੋਂ ਪਾਕਿਸਤਾਨੀ ਖਿਡਾਰੀਆਂ ਲਈ ਭਾਰਤੀਆਂ ਨੇ ਬੰਦ ਬਾਜ਼ਾਰ ਖੋਲ੍ਹੇਭਾਰਤੀ ਹਾਕੀ ਖਿਡਾਰੀ ਜੇ ਮੂੰਹ ਖੋਲ੍ਹੇ ਤਾਂ ਲੱਗੇਗਾ ਜੁਰਮਾਨਾਹਾਕੀ ਖਿਡਾਰੀਆਂ ਨੂੰ ਕਿਉਂ ਨਹੀਂ ਖਾਣ ਦਿੱਤੀ ਜਾ ਰਹੀ ਆਈਸਕ੍ਰੀਮ ਤੇ ਚੌਕਲੇਟਕੋਰੀਆਈ ਟੀਮ ਕਿਮ ਨੇ ਸਾਂਗ ਰੇਯੁਲ ਦੀ ਅਗਵਾਈ ਵਿੱਚ ਸਾਲ 1988 'ਚ ਓਲੰਪਿਕ ਖੇਡੀ ਸੀ, ਜਿਸ ਵਿੱਚ ਉਹ 10ਵੇਂ ਨੰਬਰ 'ਤੇ ਰਹੀ ਸੀ। ਸਾਲ 2000 ਵਿੱਚ ਇਹ ਟੀਮ ਓਲੰਪਿਕ ਵਿੱਚ ਕਾਮਯਾਬੀ ਹਾਸਲ ਕਰਨ ਵਿੱਚ ਸਫ਼ਲ ਰਹੀ ਅਤੇ ਸਿਲਵਰ ਮੈਡਲ ਆਪਣੇ ਨਾਮ ਕੀਤਾ।ਕੋਰੀਆ ਤੋਂ ਬਾਅਦ ਚੀਨੀ ਟੀਮ ਦੀ ਕਮਾਨ ਸਾਂਭੇ ਉਨ੍ਹਾਂ ਨੂੰ 10 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ।ਭਾਸ਼ਾ ਦੀ ਦਿੱਕਤਪਟਿਆਲਾ ਆਉਣਾ ਅਤੇ ਭਾਸ਼ਾਈ ਦਿੱਕਤ ਦਾ ਸਾਹਮਣਾ ਕਿਵੇਂ ਕੀਤਾ? ਇਸ ਸਵਾਲ 'ਤੇ ਉਨ੍ਹਾਂ ਨੇ ਕਿਹਾ, ""ਇਹੀ ਸਭ ਤੋਂ ਵੱਡੀ ਚੁਣੌਤੀ ਸੀ। ਹਿੰਦੀ ਮੈਨੂੰ ਆਉਂਦੀ ਨਹੀਂ ਤੇ ਅੰਗ੍ਰੇਜ਼ੀ ਵਿੱਚ ਹੱਥ ਬਹੁਤ ਤੰਗ ਸੀ। ਪਰ ਉੱਥੇ ਮੈਨੂੰ ਇੱਕ ਮੁੰਡਾ ਮਿਲਿਆ, ਦੀਪਕ। ਤੁਸੀਂ ਯਕੀਨ ਨੂੰ ਕਰੋਗੇ ਉਹ ਰੋਜ਼ਾਨਾ ਸ਼ਾਮ ਨੂੰ ਮੈਨੂੰ ਅੰਗ੍ਰੇਜ਼ੀ ਵਿੱਚ ਪੜ੍ਹਾਉਂਦਾ ਸੀ। ਉਹ ਖ਼ੁਦ ਵਿਦਿਆਰਥੀ ਸੀ ਅਤੇ ਕਮਾਲ ਦਾ ਦੋਸਤ ਸੀ।"" Image copyright Getty Images ਤਾਂ ਇਸ ਖੇਡ ਨੂੰ ਸਮਝਣ 'ਚ ਪਟਿਆਲਾ ਤੋਂ ਪੜ੍ਹ ਕੇ ਉਨ੍ਹਾਂ ਨੂੰ ਕਿੰਨਾ ਫਾਇਦਾ ਹੋਇਆ?ਕਿਮ ਕਹਿੰਦੇ ਹਨ ਕਿ ਹਰ ਦੇਸ ਦੀ ਖੇਡਣ ਦੀ ਸ਼ੈਲੀ ਵੱਖ-ਵੱਖ ਹੁੰਦੀ ਹੈ ਪਰ ਭਾਰਤ ਤੋਂ ਕੀਤੀ ਪੜ੍ਹਾਈ ਨੇ ਉਨ੍ਹਾਂ ਨੂੰ ਖੇਡ ਦੀਆਂ ਬਾਰੀਕੀਆਂ ਨੂੰ ਸਮਝਣ ਵਿੱਚ ਮਦਦ ਕੀਤੀ ਅਤੇ ਖੇਡ ਦੇ ਪਿੱਛੇ ਦੇ ਵਿਗਿਆਨ ਨੂੰ ਸਮਝਿਆ।ਵਿਸ਼ਵ ਕੱਪ ਵਿੱਚ ਕਿੱਥੇ ਖੜ੍ਹਾ ਹੈ ਚੀਨ?ਚੀਨੀ ਟੀਮ ਨੂੰ ਕਰੀਬ 10 ਸਾਲ ਤੱਕ ਤਰਾਸ਼ਣ ਤੋਂ ਬਾਅਦ, ਚੀਨ ਇਸ ਸਾਲ ਪਹਿਲੀ ਵਾਰ ਹਾਕੀ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਸਕੀ ਹੈ ਅਤੇ ਆਪਣਾ ਪਹਿਲਾ ਵਿਸ਼ਵ ਕੱਪ ਖੇਡਣ ਲਈ ਭੁਵਨੇਸ਼ਵਰ ਆਈ ਹੋਈ ਹੈ।ਇਹ ਵੀ ਪੜ੍ਹੋ:ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀ'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਜਦੋਂ ਲਾਪਤਾ ਲੋਕਾਂ ਦੀ ਭਾਲ ਕਰਨ ਵਾਲਾ 'ਲਾਪਤਾ' ਹੋਇਆਚੀਨ ਨੇ 2006 ਵਿੱਚ ਦੋਹਾ 'ਚ ਹੋਏ ਏਸ਼ੀਆਡ ਵਿੱਚ ਸਿਲਵਰ ਮੈਡਲ ਜਿੱਤਿਆ ਸੀ, 1982 ਅਤੇ 2009 ਵਿੱਚ ਏਸ਼ੀਆ ਕੱਪ 'ਚ ਤਾਂਬੇ ਦਾ ਮੈਡਲ ਹਾਸਲ ਕੀਤਾ ਸੀ। ਪਰ ਟੀਮ ਵਿਸ਼ਵ ਕੱਪ 'ਚ ਇਸ ਸਾਲ ਆਪਣੀ ਪਛਾਣ ਬਣਾਉਣ ਉਤਰੀ ਹੈ।ਪੂਲ ਬੀ (ਆਸਟਰੇਲੀਆ, ਇੰਗਲੈਂਡ, ਆਇਰਲੈਂਡ ਅਤੇ ਚੀਨ) ਜਿਵੇਂ ਮੁਸ਼ਕਿਲ ਪੂਲ 'ਚ ਹੋਣ ਤੋਂ ਬਾਅਦ ਵੀ ਟੀਮ 30 ਨਵੰਬਰ ਨੂੰ ਇੰਗਲੈਂਡ ਨਾਲ ਹੋਏ ਮੈਚ ਨੂੰ ਡਰਾਅ ਕਰਨ ਵਿੱਚ ਸਫਲ ਰਹੀ।ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 4100 ਕੁੱਤੇ ਤੇ ਬਿੱਲੀਆਂ ਦੀ ਬਰਾਮਦਗੀ ਦੀ ਯੋਜਨਾ ਨੇ ਇਸ ਗੱਲ ਦਾ ਡਰ ਪੈਦਾ ਕਰ ਦਿੱਤਾ ਹੈ ਕਿ ਇਨ੍ਹਾਂ ਨੂੰ ਮਾਰ ਕੇ ਖਾਧਾ ਜਾ ਸਕਦਾ ਹੈ ਜਿਸ ਕਾਰਨ ਮਿਸਰ ਦੇ ਫੁੱਟਬਾਲ ਖਿਡਾਰੀ ਮੋ ਸਾਲਾਹ ਨੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੰਡੋਨੇਸ਼ੀਆ 'ਚ ਸੁਨਾਮੀ ਦਾ ਖ਼ਤਰਾ ਬਰਕਰਾਰ ਤੇ ਈਰਾਨ ਵਿੱਚ ਭ੍ਰਿਸ਼ਟਾਚਾਰ ਤੇ ਤਸਕਰੀ ਦੇ ਦੋਸ਼ੀ ਵਪਾਰੀ ਨੂੰ ਫਾਂਸੀ - 5 ਅਹਿਮ ਖ਼ਬਰਾਂ 24 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46669500 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright MIZAn ਫੋਟੋ ਕੈਪਸ਼ਨ ਈਰਾਨ ਵਿੱਚ ਧੋਖਾਧੜੀ, ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਕਿਸੇ ਨੂੰ ਫਾਂਸੀ ਤੱਕ ਪਹੁੰਚਾਉਣ ਲਈ ਕਾਫੀ ਹਨ 'ਸਿੱਕਿਆਂ ਦੇ ਸੁਲਤਾਨ' ਤੋਂ ਬਾਅਦ 'ਅਲਕਤਰਾ ਸੁਲਤਾਨ' ਨੂੰ ਫਾਂਸੀਈਰਾਨ 'ਚ 'ਸਿੱਕਿਆਂ ਦੇ ਸੁਲਤਾਨ' ਦੇ ਨਾਮ ਨਾਲ ਮਸ਼ਹੂਰ ਵਹੀਦ ਮਜ਼ਲੂਮੀਨ ਤੋਂ ਬਾਅਦ ਪ੍ਰਸਿੱਧ ਕਾਰੋਬਾਰੀ ਹਾਮਿਦ ਰਜ਼ਾ ਬਾਕੇਰੀ ਨੂੰ ਫਾਂਸੀ ਦੇ ਦਿੱਤੀ ਗਈ ਹੈ। ਇਸੇ ਸਾਲ ਸ਼ੁਰੂ ਕੀਤੀ ਗਈ ਭ੍ਰਿਸ਼ਟਾਚਾਰ ਮੁਹਿੰਮ ਦੇ ਤਹਿਤ ਫਾਂਸੀ ਦੀ ਸਜ਼ਾ ਮਿਲਣ ਵਾਲੇ ਹਾਮਿਦ ਰਜ਼ਾ ਬਾਕੇਰੀ ਤੀਜੇ ਕਾਰੋਬਾਰੀ ਹਨ। ਹਾਮਿਦ ਰਜ਼ਾ ਬਾਕੇਰੀ 'ਤੇ ਧੋਖਾਧੜੀ, ਰਿਸ਼ਵਤਖੋਰੀ ਵੱਡੇ ਪੈਮਾਨੇ 'ਤੇ ਤੇਲ ਦੀ ਤਸਕਰੀ ਦੇ ਇਲਜ਼ਾਮ ਸਨ। ਉਹ ਈਰਾਨ ਵਿੱਚ 'ਅਲਕਤਰਾ ਰਾਜਾ' ਦੇ ਨਾਮ ਨਾਲ ਜਾਣੇ ਜਾਂਦੇ ਸਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।ਮੇਜਰ ਜਨਰਲ ਦਾ ਕੋਰਟ ਮਾਰਸ਼ਲਕਥਿਤ ਤੌਰ 'ਤੇ ਮਹਿਲਾ ਅਧਿਕਾਰੀ ਨਾਲ ਦੁਰਵਿਹਾਰ ਕਰਨ 'ਤੇ ਮੇਜਰ ਜਨਰਲ ਨੂੰ ਜਨਰਲ ਕੋਰਟ ਮਾਰਸ਼ਲ ਦੀ ਪ੍ਰਕਿਰਿਆ ਦੇ ਤਹਿਤ ਬਰਖ਼ਾਸਤ ਕਰ ਦਿੱਤਾ ਹੈ। ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ 'ਤੇ ਆਰਮੀ ਐਕਟ ਦੀ ਧਾਰਾ-45 ਦੇ ਤਹਿਤ ਦੋਸ਼ ਆਇਦ ਕੀਤੇ ਗਏ। ਇਸ ਸਜ਼ਾ ਨੂੰ ਅਮਲ 'ਚ ਲਿਆਉਣ ਲਈ ਫੌਜ ਮੁਖੀ ਦੀ ਪ੍ਰਵਾਨਗੀ ਦੀ ਲੋੜ ਹੈ।ਹਾਲਾਂਕਿ, ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਖਾਰਿਜ ਕਰਨ ਵਾਲੇ ਮੇਜਰ ਜਨਰਲ ਕੋਲ ਅਪੀਲ ਕਰਨਾ ਦਾ ਅਧਿਕਾਰ ਹੈ। 5 ਸਾਲਾਂ 'ਚ 49 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ ਅੱਧੇ ਤੋਂ ਵੱਧ ਦਲਿਤਪੇਂਡੂ ਪੱਧਰ 'ਤੇ ਹੁਸ਼ਿਆਰ ਬੱਚਿਆਂ ਲਈ ਕੇਂਦਰ ਵੱਲੋਂ ਚਲਾਏ ਜਾਂਦੇ ਜਵਾਹਰ ਨਵੋਦਿਆਂ ਸਕੂਲਾਂ 'ਚ ਪਿਛਲੇ 5 ਸਾਲਾਂ 'ਚ 49 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ। Image copyright Getty Images ਫੋਟੋ ਕੈਪਸ਼ਨ ਜਵਾਹਰ ਨਵੋਦਿਆਂ ਸਕੂਲਿਆਂ 'ਚ ਪਿਛਲੇ 5 ਸਾਲਾਂ 'ਚ 49 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ (ਸੰਕੇਤਕ ਤਸਵੀਰ) ਇੰਡੀਅਨ ਐਕਸਪ੍ਰੇਸ ਦੀ ਖ਼ਬਰ ਮੁਤਾਬਕ 2013-2017 ਤੱਕ ਕਰੀਬ 49 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ, ਜਿਨ੍ਹਾਂ 'ਚੋਂ ਅੱਧੇ ਦਲਿਤ ਤੇ ਅਨੁਸੂਚਿਤ ਜਨਜਾਤੀ ਨਾਲ ਸਬੰਧਤ ਹਨ। ਆਰਟੀਆਈ ਤਹਿਤ ਹਾਸਿਲ ਕੀਤੀ ਜਾਣਕਾਰੀ ਮੁਤਾਬਕ ਅਖ਼ਬਾਰ ਨੇ ਦੱਸਿਆ ਹੈ ਕਿ ਉਨ੍ਹਾਂ ਵਿੱਚ ਮੁੰਡਿਆਂ ਦੀ ਗਿਣਤੀ ਵਧੇਰੇ ਹੈ ਤੇ ਜ਼ਿਆਦਾਤਰ ਨੇ ਫਾਹਾ ਲਿਆ ਹੈ। ਖੁਦਕੁਸ਼ੀਆਂ ਦੇ ਕਾਰਨ ਪਿਆਰ, ਪਰਿਵਾਰਕ ਸਮੱਸਿਆਵਾਂ, ਅਧਿਆਪਕਾਂ ਵੱਲੋਂ ਸਰੀਰਿਕ ਸਜ਼ਾ ਜਾਂ ਬੇਇੱਜ਼ਤੀ, ਅਕਾਦਮਿਕ ਦਬਾਅ, ਨਿਰਾਸ਼ਾ ਅਤੇ ਦੋਸਤਾਂ ਨਾਲ ਲੜਾਈ ਤੋਂ ਭਿੰਨ ਹਨ। ਅਕਸਰ ਇਨ੍ਹਾਂ 'ਚੋਂ ਪਹਿਲੇ ਤਿੰਨ ਹੀ ਖੁਦਕੁਸ਼ੀਆਂ ਦੇ ਵਧੇਰੇ ਕਾਨ ਬਣਦੇ ਹਨ।ਇਹ ਵੀ ਪੜ੍ਹੋ-ਉਹ ਸਟੇਜ 'ਤੇ ਗਾ ਰਹੇ ਸਨ, ਲਹਿਰਾਂ ਆਈਆਂ ਤੇ ਸਭ ਕੁਝ ਰੋੜ੍ਹ ਕੇ ਲੈ ਗਈਆਂਇੰਡੋਨੇਸ਼ੀਆ ਸੁਨਾਮੀ: ਕਿਉਂ ਹੋਈ ਭਿਆਨਕ ਤਬਾਹੀ'ਮੈਂ ਠੰਢ 'ਚ ਬੱਸ ਦੀ ਛੱਤ 'ਤੇ ਲਟਕ ਕੇ ਅੰਬਾਲਾ ਪਹੁੰਚਿਆ'ਕਿਸਾਨ ਨੇ ਖੁਦਕੁਸ਼ੀ ਤੋਂ ਪਹਿਲਾਂ ਖਰੀਦਿਆ ਆਪਣੇ ਸਸਕਾਰ ਦਾ ਸਮਾਨ ਪੰਜਾਬ ਪੰਚਾਇਤੀ ਚੋਣਾਂ - 1863 ਸਰੰਪਚ ਤੇ 22203 ਪੰਚ ਬਿਨਾਂ ਮੁਕਾਬਲੇ ਰਹੇ ਜੇਤੂਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਨ੍ਹਾਂ ਵਿੱਚ ਕਈ ਸਰਪੰਚ ਤੇ ਪੰਚ ਹਨ, ਜੋ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਰਕੇ ਬਿਨਾ ਮੁਕਾਬਲਾ ਚੁਣੇ ਗਏ ਹਨ ਅਤੇ ਇਸ ਕਰਕੇ ਇਨ੍ਹਾਂ ਥਾਵਾਂ 'ਤੇ ਮਾਹੌਲ ਵੀ ਥੋੜ੍ਹਾ ਭਖਿਆ ਹੋਇਆ ਹੈ। ਚੋਣ ਕਮਿਸ਼ਨ ਕੋਲ ਵੱਡੀ ਗਿਣਤੀ 'ਚ ਸ਼ਿਕਾਇਤਾਂ ਪਹੁੰਚ ਰਹੀਆਂ ਹਨ।ਚੋਣ ਮੈਦਾਨ 'ਚ ਕਾਗਜ਼ ਰੱਦ ਹੋਣ ਅਤੇ ਵਾਪਸ ਲਏ ਜਾਣ ਤੋਂ ਬਾਅਦ ਮੁਕਾਬਲੇ ਵਿੱਚ 28,375 ਸਰਪੰਚ ਅਤੇ 1,04027 ਪੰਚ ਹਨ। ਇਹ ਵੀ ਪੜ੍ਹੋ-ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝ'ਮੋਦੀ ਨੂੰ ਮੈਂ ਦੱਸਾਂਗਾ ਕਿ ਘੱਟ ਗਿਣਤੀਆਂ ਨਾਲ ਕਿਵੇਂ ਵਤੀਰਾ ਕੀਤਾ ਜਾਂਦਾ''ਕਾਰਾਂ ਤੇ ਕੰਟੇਨਰ ਹਵਾ ਵਿੱਚ 30 ਫੁੱਟ ਤੱਕ ਉੱਛਲੇ'ਲੈਬ ਵਿੱਚ ਪੈਦਾ ਹੋਏ ਬਾਂਦਰ ਤੁਸੀਂ ਦੇਖੇ ਹਨ!ਜਵਾਲਾਮੁਖੀ ਸਰਗਰਮ ਹੋਣ ਕਰਕੇ ਸੁਨਾਮੀ ਦਾ ਖਦਸ਼ਾ ਬਰਕਰਾਰ ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ ਦੇ ਤਾਨਜੰਗ ਲੇਸੰਗ ਬੀਚ ਉੱਤੇ ਸ਼ਨੀਵਾਰ ਰਾਤ ਨੂੰ ਸੁਨਾਮੀ ਆਈ। ਤਕਰੀਬਨ 222 ਲੋਕਾਂ ਦੀ ਮੌਤ ਹੋ ਗਈ ਅਤੇ 850 ਦੇ ਕਰੀਬ ਜ਼ਖ਼ਮੀ ਹੋ ਗਏ।ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਵੇਂ ਸੁਨਾਮੀ ਭੂਚਾਲ ਕਰਕੇ ਆਉਂਦੀ ਪਰ ਇਹ ਸੁਨਾਮੀ ਅਨਕ ਕ੍ਰੇਕਾਟੋਆ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸੁਮੰਦਰ ਦੇ ਅੰਦਰ ਹੋਈ ਹਲਚਲ ਕਾਰਨ ਆਈ। Image copyright AFP ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹੁਣ ਵੀ ਬੀਚ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਵਾਲਾਮੁਖੀ ਹਾਲੇ ਵੀ ਸਰਗਰਮ ਹੈ ਅਤੇ ਮੁੜ ਕੇ ਸਮੁੰਦਰ ਵਿੱਚ ਹਲਚਲ ਹੋ ਸਕਦੀ ਹੈ, ਨਤੀਜਾ ਇਹ ਵੀ ਹੋ ਸਕਦਾ ਕਿ ਮੁੜ ਕੇ ਸੁਨਾਮੀ ਦੇ ਹਾਲਾਤ ਬਣ ਸਕਦੇ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ। ਇਹ ਵੀ ਪੜ੍ਹੋ-ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੈਂ ਤੜਫ਼ ਰਹੀ ਸੀ ਪਰ ਭਰਾਵਾਂ ਨੇ ਵੀ ਮੈਨੂੰ ਨਹੀਂ ਪਛਾਣਿਆ''ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਤਾਂਤਰਿਕ ਓਨਾਸੇਡੂ ਆਪਣੀਆਂ ਰਸਮਾਂ ਦੁਪਹਿਰ ਬਾਅਦ ਸ਼ੁਰੂ ਕਰਦੇ ਹਨ। ਉਨ੍ਹਾਂ ਮੁਤਾਬਕ ਦੋ ਘੰਟਿਆਂ ਵਿੱਚ ਪੱਕਾ ਮੀਂਹ ਪੈਂਦਾ ਹੈ ਪਰ ਨਾਈਜੀਰੀਆ ਦੀ ਮੌਸਮ ਏਜੰਸੀ ਮੁਤਾਬਕ ਕੋਈ ਵੀ ਮੌਸਮ ਨੂੰ ਕਾਬੂ ਨਹੀਂ ਕਰ ਸਕਦਾ।ਇਹ ਵੀ ਪੜ੍ਹੋ:ਮਾਂ ਬਣਨ ਲਈ 10 ਵਾਰ ਝੱਲਿਆ ਗਰਭਪਾਤ ਦਾ ਦਰਦਫਲੋਰੈਂਸ ਤੁਫਾਨ: 'ਪਰਲੋ' ਬਣ ਰਹੇ ਚੱਕਰਵਾਤ ਦਾ ਕਹਿਰਐਨਬੀਐਲ ਖੇਡਣ ਕੈਨੇਡਾ ਜਾ ਰਹੇ ਸਤਨਾਮ ਦਾ ਖੇਡ ਸਫ਼ਰ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਆਈਐੱਸ ਤੋਂ ਭੱਜੀ ਹੁਸਨਾ ਮੁੱਕਿਆਂ ਰਾਹੀਂ ਹੌਂਸਲੇ ਭੰਨਣ ਦਾ ਇਰਾਦਾ ਰੱਖਦੀ ਜਗਰੂਪ ਸ਼ਿੰਭਤ ਬੀਬੀਸੀ 20 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46930546 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SARAH MAXWELL - FOLIO ART ਫੋਟੋ ਕੈਪਸ਼ਨ ਹਸਨਾ ਦਾ ਹਮੇਸ਼ਾ ਤੋਂ ਬੌਂਕਸਿੰਗ ਖੇਡ ਵਿੱਚ ਭਾਗ ਲੈਣ ਦਾ ਸੁਪਨਾ ਰਿਹਾ ਹੈ ਕਿਸੇ ਹਥਿਆਰਬੰਦ ਦੇ ਸਾਹਮਣੇ ਖੜ੍ਹੇ ਹੋਣਾ ਮੁਸ਼ਕਲ ਹੈ ਪਰ ਮੈਨੂੰ ਯਕੀਨ ਹੈ ਕਿ ਜੇਕਰ ਲੜਨਾ ਆਉਂਦਾ ਹੋਵੇ ਤਾਂ ਪਾਸਾ ਪਲਟ ਸਕਦਾ ਹੈ।17 ਸਾਲਾ ਹੁਸਨਾ ਨੂੰ ਬਚਪਨ ਤੋਂ ਹੀ ਖੇਡਾਂ ਪਸੰਦ ਰਹੀਆਂ ਹਨ। ਵੱਡੇ ਹੁੰਦਿਆਂ ਮੁੱਕੇਬਾਜ਼ੀ ਉਸ ਦੀ ਮਨਪਸੰਦ ਖੇਡ ਸੀ। ਇਸ ਖੇਡ ਵਿੱਚ ਉਹ ਯੂਕਰੇਨ ਦੇ ਸਾਬਕਾ ਹੈਵੀਵੇਟ ਚੈਂਪੀਅਨ ਵਲਾਦੀਮੀਰ ਕਲਿਚਕੋ ਨੂੰ ਆਪਣਾ ਆਦਰਸ਼ ਮੰਨਦੀ ਹੈ। ਹੁਸਨਾ ਦਾ ਪਿੰਡ ਸਿੰਜਾਰ ਉੱਤਰੀ ਇਰਾਕ ਦੇ ਪ੍ਰਸਿੱਧ ਸ਼ਹਿਰ ਮੋਸੁਲ ਤੋਂ 80 ਮੀਲ ਦੀ ਦੂਰੀ 'ਤੇ ਵਸਿਆ ਹੈ ਜਿੱਥੇ ਜ਼ਿੰਦਗੀ ਬੜੀ ਔਖੀ ਹੈ।ਹੁਸਨਾ ਇੱਕ ਸਕੂਲੀ ਵਿਦਿਆਰਥਣ ਸੀ ਅਤੇ ਡਾਕਟਰ ਬਣਨਾ ਚਾਹੁੰਦੀ ਸੀ ਕਿ ਅਚਾਨਕ ਚਾਰ ਸਾਲ ਪਹਿਲਾਂ ਇੱਕ ਮਨਹੂਸ ਸਵੇਰ ਨੇ ਹੁਸਨਾ ਦਾ ਸੁਪਨਾ ਤੋੜ ਦਿੱਤਾ।ਸਵੇਰ ਦੇ ਸੱਤ ਵੱਜੇ ਸੀ, ਇਸਲਾਮਿਕ ਸਟੇਟ ਦੇ ਕੁਝ ਵਿਅਕਤੀ ਹਥਿਆਰਾਂ ਅਤੇ ਵਿਸਫੋਟਕਾਂ ਦੇ ਨਾਲ ਲੈਸ ਉਨ੍ਹਾਂ ਦੇ ਪਿੰਡ ਆ ਧਮਕੇ। ਉਹ ਸਾਡੇ ਪਿੰਡ ਦੀਆਂ ਗਲੀਆਂ ਵਿਚ ਤਬਾਹੀ ਢਾਹ ਰਹੇ ਸਨ ਅਤੇ ਕਤਲੇਆਮ ਕਰ ਰਹੇ ਸਨ।ਇਹ ਵੀ ਪੜ੍ਹੋ-ਕੀ ਭਾਜਪਾ ਨੇ ਹੀ 5 ਸਾਲਾਂ 'ਚ ਇਹ ਸੜਕਾਂ ਬਣਾਈਆਂਟਿੱਕ-ਟੋਕ 'ਚ ਕੀ ਹੈ ਜਿਸ ਦੇ ਦੀਵਾਨੇ ਹੋ ਰਹੇ ਹਨ ਲੋਕ?ਇਸ ਚੰਦਰਮਾ ਗ੍ਰਹਿਣ ਦਾ ਨਾਮ ‘ਭੇੜੀਏ’ ਦੇ ਨਾਮ 'ਤੇ ਕਿਉਂ ਪਿਆ?ਭਾਰਤ ਨੂੰ ਸੀਰੀਜ਼ ਜਿਤਾਉਣ ਵਾਲੇ 5 ਕ੍ਰਿਕਟ ਖਿਡਾਰੀਆਪਣੇ ਧਾਰਮਿਕ ਵਿਸ਼ਵਾਸ ਕਰਕੇ ਸਥਾਨਕ ਯਾਜ਼ੀਦੀ ਲੋਕਾਂ ਨੂੰ ਆਈਐੱਸ ਦੇ ਦਹਿਸ਼ਤਗਰਦ ਖਾਸ ਤੌਰ ’ਤੇ ਨਿਸ਼ਾਨਾ ਬਣਾਉਂਦੇ ਸਨ। ਸੰਯੁਕਤ ਰਾਸ਼ਟਰ ਦੀ ਸਾਲ 2016 ਦੀ ਇੱਕ ਰਿਪੋਰਟ ਮੁਤਾਬਕ ਆਈਐੱਸ ਯਾਜ਼ੀਦੀਆਂ ਨੂੰ ਸ਼ੈਤਾਨ ਪੂਜ ਮੰਨਦਾ ਸੀ ਜਿਨ੍ਹਾਂ ਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਸੀ ਜਾਂ ਗੁਲਾਮ ਬਣਾ ਲਿਆ ਜਾਂਦਾ ਸੀ।ਇਹ ਹਮਲੇ ਯਜ਼ੀਦੀਆਂ ਦਾ ਸਫਾਇਆ ਕਰਨ ਲਈ ਕੀਤੇ ਜਾਂਦੇ ਸਨ। ਇਸ ਨਸਲਕੁਸ਼ੀ ਵਿੱਚ ਹਜ਼ਾਰਾਂ ਪਰਿਵਾਰ ਤਬਾਹ ਹੋ ਗਏ। Image copyright SARAH MAXWELL - FOLIO ART ਫੋਟੋ ਕੈਪਸ਼ਨ ਹੁਸਨਾ ਆਪਣੇ ਪਰਿਵਾਰ ਸਣੇ ਆਪਣਾ ਪਿੰਡ ਛੱਡ ਕੇ ਭੱਜ ਗਈ ਮਰਦਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ ਅਤੇ ਔਰਤਾਂ ਅਤੇ ਸੱਤ ਸਾਲ ਤੋਂ ਵੱਡੀਆਂ ਲੜਕੀਆਂ ਨੂੰ ਅਗਵਾ ਕਰ ਲਿਆ ਜਾਂਦਾ ਸੀ। ਆਈਐੱਸ ਵਾਲੇ ਇਨ੍ਹਾਂ ਨਾਲ ਵਾਰ-ਵਾਰ ਬਲਾਤਕਾਰ ਕਰਦੇ ਅਤੇ ਹੋਰ ਤਸੀਹੇ ਦਿੰਦੇ ਸਨ।ਹੁਸਨਾ ਵੀ ਉਨ੍ਹਾਂ ਲੜਕੀਆਂ ਵਿਚੋਂ ਇੱਕ ਸੀ ਜੋ ਇਸ ਘਟਨਾਕ੍ਰਮ ਵਿੱਚ ਫਸ ਗਈ ਸੀ। ਹੁਸਨਾ ਨੇ ਆਪਣੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ।ਆਪਣਾ ਘਰ ਛੱਡ ਕੇ ਭੱਜੇਹੁਸਨਾ ਨੇ ਦੱਸਿਆ, ""ਅਸੀਂ ਕੁਝ ਬਹੁਤ ਹੀ ਭਿਆਨਕ ਦਿਨ ਅਤੇ ਰਾਤਾਂ ਬਤੀਤ ਕੀਤੀਆਂ। ਗੋਲੀਆਂ ਚੱਲਣ ਅਤੇ ਬੰਬਾਂ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸਨ ਪਰ ਸਾਨੂੰ ਇਸ ਗੱਲ 'ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਆਈਐੱਸ ਸਾਡੇ 'ਤੇ ਹਮਲਾ ਕਰਕੇ ਸਾਨੂੰ ਮਾਰੇਗਾ।""""ਉਸ ਵੇਲੇ ਇਹ ਚਰਚਾ ਵੀ ਚੱਲ ਰਹੀ ਸੀ ਕਿ ਆਈਐੱਸ ਯਾਜ਼ੀਦੀ ਲੋਕਾਂ ਨੂੰ ਕੁਝ ਨਹੀਂ ਕਰੇਗਾ, ਪਰ ਅਸੀਂ ਇਸ ਗੱਲ ’ਤੇ ਯਕੀਨ ਨਹੀਂ ਕੀਤਾ। ਜਦੋਂ ਉਹ ਸਾਡੇ ਪਿੰਡ ਵਿੱਚ ਦਾਖ਼ਲ ਹੋਣਾ ਸ਼ੁਰੂ ਹੋਏ, ਤਾਂ ਮੇਰੇ ਪਰਿਵਾਰ ਨੇ ਉਥੋਂ ਭੱਜ ਨਿਕਲਣ ਦਾ ਫ਼ੈਸਲਾ ਲਿਆ।""""ਅਸੀਂ ਬਹੁਤ ਖੁਸ਼ਕਿਸਮਤ ਸੀ ਕਿ ਸਾਡੇ ਕੋਲ ਇੱਕ ਛੋਟੀ ਜਿਹੀ ਗੱਡੀ ਸੀ ਜਿਸ ਵਿੱਚ ਅਸੀਂ ਭੱਜ ਨਿਕਲੇ ਪਰ ਅਸੀਂ ਬਹੁਤ ਸਾਰੇ ਯਾਜ਼ੀਦੀ ਲੋਕ ਦੇਖੇ ਜਿੰਨ੍ਹਾਂ ਨੂੰ ਗਲੀਆਂ ਵਿੱਚ ਮਾਰਿਆ ਜਾ ਰਿਹਾ ਸੀ।"" Image copyright Getty Images ਫੋਟੋ ਕੈਪਸ਼ਨ ਇਰਾਕੀ ਕੁਰਦਿਸਤਾਨ ਰਵਾਂਗਾ ਕੈਂਪ ਵਿੱਚ ਲਗਭਗ 15 ਹਜ਼ਾਰ ਯਾਜ਼ੀਦੀ ਰਹਿ ਰਹੇ ਹਨ ""ਕਿਸੇ ਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ, ਜਾਂ ਉਹ ਕਿੱਥੇ ਜਾ ਰਹੇ ਹਨ। ਸਾਨੂੰ ਬਸ ਇੱਕੋ ਗੱਲ ਪਤਾ ਸੀ ਕਿ ਅਸੀਂ ਇੱਥੋਂ ਭੱਜਣਾ ਹੈ। ਸਾਨੂੰ ਨਹੀਂ ਪਤਾ ਸੀ ਕਿ ਇਹ ਬੇਰਹਿਮ ਸਮੂਹ ਕੀ ਕਰ ਰਿਹਾ ਹੈ ਅਤੇ ਇਹ ਮਾਸੂਮ ਬੱਚਿਆਂ ਤੇ ਬੇਗੁਨਾਹਾਂ ਨੂੰ ਕਿਉਂ ਮਾਰਿਆ ਜਾ ਰਿਹਾ ਹੈ।""ਆਈਐੱਸਆਈਐੱਸ ਦੀ ਗੋਲੀਬਾਰੀ ਤੋਂ ਹਰ ਕੋਈ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਕੋਈ ਮਾੜਾ ਸੁਪਨਾ ਸਾਕਾਰ ਹੋ ਗਿਆ ਹੋਵੇ।ਹੁਸਨਾ ਅਤੇ ਉਨ੍ਹਾਂ ਦਾ ਪਰਿਵਾਰ ਆਖ਼ਿਰਕਾਰ ਉੱਥੋਂ ਭੱਜ ਨਿਕਲੇ ਅਤੇ ਇੱਕ ਪਹਾੜੀ ਉੱਤੇ ਜਾ ਪਹੁੰਚੇ ਜਿੱਥੇ ਹੋਰ ਵੀ ਹਜ਼ਾਰਾਂ ਯਾਜ਼ੀਦੀ ਕਈ ਦਿਨਾਂ ਤੋਂ ਭੁੱਖੇ ਪਿਆਸੇ ਫਸੇ ਹੋਏ ਸਨ। ""ਬਿਨ੍ਹਾਂ ਕੁਝ ਖਾਧੇ-ਪੀਤੇ ਅਸੀਂ ਚਾਰ ਦਿਨ ਅਤੇ ਰਾਤਾਂ ਪਹਾੜਾਂ ਵਿੱਚ ਰੁਕੇ। ਜਿੰਦਾ ਰਹਿਣ ਲਈ ਸਾਡੇ ਕੋਲ ਜੋ ਵੀ ਸੀ ਅਸੀਂ ਵੰਡ ਕੇ ਖਾ ਰਹੇ ਸੀ । ਅਸੀਂ ਪਾਣੀ ਦੇ ਬਸ ਕੁਝ ਤੁਪਕੇ ਹੀ ਪੀਂਦੇ ਅਤੇ ਰੋਜ਼ ਇਕ ਬਰੈਡ ਦਾ ਟੁਕੜਾ ਖਾਂਦੇ ਸੀ।""ਸੁਰੱਖਿਆ ਦੀ ਭਾਲਹੁਸਨਾ ਆਖਿਰਕਾਰ ਇਨ੍ਹਾਂ ਪਹਾੜਾਂ 'ਚੋਂ ਬਚ ਨਿਕਲੀ ਅਤੇ ਹੁਣ ਕਾਦੀਆਂ ਵਿੱਚ ਰਹਿ ਰਹੇ ਹਨ। ਇਹ ਖੇਤਰ ਇਰਾਕੀ ਕੁਰਦਿਸਤਾਨ ਰਵਾਂਗਾ ਕੈਂਪ ਵਿੱਚ ਸਥਿਤ ਹੈ ਜਿੱਥੇ ਲਗਭਗ 15 ਹਜ਼ਾਰ ਯਾਜ਼ੀਦੀ ਰਹਿ ਰਹੇ ਹਨ। ਹੁਸਨਾ ਪਰ ਕਦੇ ਵੀ ਇਸ ਥਾਂ ਨੂੰ ਆਪਣਾ ਘਰ ਨਹੀਂ ਮੰਨ ਸਕਦੇ।ਰਵਾਂਗਾ ਰਫਿਊਜੀ ਕੈਂਪ ਦਾ ਉਦੇਸ਼ ਉਨ੍ਹਾਂ ਲੋਕਾਂ ਲਈ ਇੱਕ ਸੁਰੱਖਿਅਤ ਅਤੇ ਮਦਦਗਾਰ ਮਾਹੌਲ ਮੁਹੱਈਆ ਕਰਵਾਉਣਾ ਹੈ ਜੋ ਆਈਐੱਸਆਈਐੱਸ ਦੇ ਸਾਲ 2014 ਦੇ ਹਮਲੇ ਤੋਂ ਬਚ ਕੇ ਆਏ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਇਰਾਕ: ਕਿਵੇਂ ਖ਼ਤਰਾ ਮੁੱਲ ਕੇ ਹਿੰਸਾ ਦੀਆਂ ਸ਼ਿਕਾਰ ਔਰਤਾਂ ਨੂੰ ਪਨਾਹ ਦਿੰਦੀ ਹੈ ਇਹ ਮਹਿਲਾਕੈਂਪ ਵਿੱਚ ਹੀ ਇੱਕ ਲੋਟਸ ਫਲਾਵਰ ਵੁਮੈਨਜ਼ ਸੈਂਟਰ ਸਥਿਤ ਹੈ ਜੋ ""ਬਾਕਸਿੰਗ ਸਿਸਟਰਜ਼"" ਨਾਂ ਦਾ ਇੱਕ ਪ੍ਰੋਗਰਾਮ ਚਲਾਉਂਦਾ ਹੈ। ਇਸ ਪ੍ਰੋਗਰਾਮ ਦਾ ਟੀਚਾ ਹੈ ਕਿ ਹਮਲੇ ਦੇ ਸਦਮੇ ਤੋਂ ਲੋਕਾਂ ਨੂੰ ਬਾਕਸਿੰਗ ਰਾਹੀਂ ਬਾਹਰ ਕੱਢਿਆ ਜਾਵੇ।ਹੁਸਨਾ ਦਾ ਹਮੇਸ਼ਾ ਤੋਂ ਬਾਕਸਿੰਗ ਖੇਡਣ ਦਾ ਸੁਪਨਾ ਰਿਹਾ ਹੈ, ਪਰ ਉਸ ਦੇ ਪਿੰਡ ਵਿੱਚ ਮੌਕਿਆਂ ਦੀ ਕਾਫ਼ੀ ਘਾਟ ਸੀ। ਪਹਾੜਾਂ ਤੋਂ ਬਚ ਨਿਕਲਣ ਦੇ ਬਾਅਦ ਹੀ ਉਸ ਨੂੰ ਮੁੱਕੇਬਾਜ਼ੀ ਕਰਨ ਦਾ ਮੌਕਾ ਮਿਲਿਆ।ਉਸ ਨੇ ਦੱਸਿਆ ਕਿ, ""ਜਦੋਂ ਆਈਐੱਸਆਈਐੱਸ ਨੇ ਸਾਡੇ 'ਤੇ ਹਮਲਾ ਕੀਤਾ ਤਾਂ ਮੁੱਕੇਬਾਜ਼ੀ ਸਿੱਖਣ ਦੀ ਇੱਛਾ ਹੋਰ ਵੀ ਵੱਧ ਗਈ। ਮੈਂ ਸਿੱਖਣਾ ਚਾਹੁੰਦੀ ਸੀ ਕਿ ਉਨ੍ਹਾਂ ਦੇ ਮੁਕਾਬਲੇ ਵਿੱਚ ਮੈਂ ਕਿਵੇਂ ਲੜ ਸਕਦੀ ਹਾਂ।"" Image Copyright BBC News Punjabi BBC News Punjabi Image Copyright BBC News Punjabi BBC News Punjabi ""ਮੈਂ ਜਾਣਦੀ ਹਾਂ ਕਿ ਕਿਸੇ ਹਥਿਆਰਬੰਦ ਵਿਅਕਤੀ ਦੇ ਸਾਹਮਣੇ ਖੜੇ ਹੋਣਾ ਕਿੰਨਾ ਮੁਸ਼ਕਲ ਹੈ, ਪਰ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਹਮਲਾ ਹੋਣ 'ਤੇ ਜੇਕਰ ਇਹ ਪਤਾ ਹੋਵੇ ਕਿ ਲੜਨਾ ਆਉਂਦਾ ਹੋਵੇ ਤਾਂ ਪਾਸਾ ਪਲਟ ਸਕਦਾ ਹੈ।""ਹੁਸਨਾ ਹੁਣ ਹਰ ਰੋਜ਼ ਪੂਰਾ ਇੱਕ ਘੰਟਾ ਦਸਤਾਨੇ ਪਹਿਨ ਕੇ ਮੁੱਕੇਬਾਜ਼ੀ ਦਾ ਅਭਿਆਸ ਕਰਦੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਆਪਣੇ ਕੌੜੇ ਦੇ ਸਦਮੇ ਨੂੰ ਬਾਕਸਿੰਗ ਰਾਹੀਂ ਪੰਚ-ਬੈਗਜ਼ ਅਤੇ ਬਾਕਸਿੰਗ ਪੈਡਜ਼ 'ਤੇ ਕੱਢ ਸਕੇ। ""ਸਾਨੂੰ ਜਵਾਬ ਵਿੱਚ ਲੜਨਾ ਆਉਣਾ ਚਾਹੀਦਾ ਹੈ ਕਿਉਂਕਿ ਇਹ ਯਾਜ਼ੀਦੀਆਂ 'ਤੇ ਪਹਿਲਾ ਹਮਲਾ ਨਹੀਂ ਸੀ ਅਤੇ ਮੈਨੂੰ ਯਕੀਨ ਹੈ ਕਿ ਆਖਰੀ ਵੀ ਨਹੀਂ ਹੋਵੇਗਾ।"" ਹੁਸਨਾ ਦਸਦੇ ਹਨ, ""ਔਰਤਾਂ ਨੂੰ ਆਪਣੇ ਡਰ ਅਤੇ ਸ਼ਰਮ ਤੋਂ ਉੱਪਰ ਉਠੱਣ ਦੀ ਜ਼ਰੂਰਤ ਹੈ।""'ਮੁੱਕੇਬਾਜ਼ੀ ਨੇ ਮੇਰੀ ਮਾਨਸਿਕ ਸਿਹਤ ਨੂੰ ਬਚਾਇਆ ਅਤੇ ਮੈਨੂੰ ਸ਼ਕਤੀ ਦਿੱਤੀ'ਹੋ ਸਕਦਾ ਹੈ ਕਿ ਹੁਸਨਾ ਦੀ ਜ਼ਿੰਦਗੀ ਕਦੇ ਵੀ ਪਹਿਲਾਂ ਵਾਂਗ ਨਾ ਹੋਵੇ, ਪਰ ਉਸ ਨੂੰ ਜਿੱਮ ਵਿੱਚ ਹੋਰ ਔਰਤਾਂ ਅਤੇ ਲੜਕੀਆਂ ਦੇ ਨਾਲ ਕੁਝ ਸਕੂਨ ਜ਼ਰੂਰ ਮਿਲ ਜਾਂਦਾ ਹੈ। ""ਇਸ ਕੋਰਸ ਰਾਹੀਂ ਅਸੀਂ ਇੱਕ ਛੋਟਾ ਜਿਹਾ ਪਰਿਵਾਰ ਅਤੇ ਕਾਫ਼ੀ ਨਜ਼ਦੀਕੀ ਦੋਸਤ ਬਣ ਰਹੇ ਹਾਂ। ਇਹ ਸਾਨੂੰ ਸਹਿਯੋਗ ਦੇ ਰਿਹਾ ਹੈ ਅਤੇ ਇੱਕ ਸੁਰੱਖਿਅਤ ਥਾਂ ਦਿੰਦਾ ਹੈ। ਜ਼ਿੰਦਗੀ ਦੀਆਂ ਇੰਨੀਆਂ ਮੁਸ਼ਕਲਾਂ ਸਹਿ ਕੇ ਡਿਪਰੈਸ਼ਨ ਨਾਲ ਲੜਨ ਲਈ ਅਤੇ ਖਾਸ ਤੌਰ 'ਤੇ ਆਪਣੇ ਅਜ਼ੀਜ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਗੁਆਉਣ ਤੋਂ ਬਾਅਦ ਇਸ ਥਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ।""ਇਹ ਵੀ ਪੜ੍ਹੋ-ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਡੇਰਾ ਮੁਖੀ ਨੂੰ ਕਿੰਨੀ ਦੇਰ ਜੇਲ੍ਹ ਕੱਟਣੀ ਪਏਗੀ? Image copyright Getty Images ਫੋਟੋ ਕੈਪਸ਼ਨ ਕੈਥੀ ਇੱਕ ਸਾਬਕਾ ਬੌਕਸਰ ਹੈ ਜਿਨ੍ਹਾਂ ਨੇ ਬਲਯੂਬੀਐਫ਼ ਯੂਰੋਪੀਅਨ ਫਲਾਈਵੇਟ ਅਤੇ ਇੰਗਲਿਸ਼ ਬੈਨਟਮਵੇਟ ਦੇ ਖਿਤਾਬ ਜਿੱਤੇ ਹਨ ਯਾਜ਼ੀਦੀ ਲੋਕਾਂ ਨੂੰ ਇਸ ਵਿੱਚ ਸਹਾਇਤਾ ਕਰ ਰਹੇ ਲੋਕਾਂ ਵਿਚੋਂ ਇੱਕ ਹੈ ਕੈਥੀ ਬਰਾਉਨ, ਜੋ ਬੌਕਸਿੰਗ ਸਿਸਟਰਜ਼ ਪ੍ਰੋਗਰਾਮ ਦੇ ਨਾਲ ਕੰਮ ਕਰ ਰਹੀ ਹੈ।ਕੈਥੀ ਇੱਕ ਸਾਬਕਾ ਮੁੱਕੇਬਾਜ਼ ਹੈ, ਉਹ ਡਬਲਯੂਬੀਐਫ਼ ਯੂਰਪੀਅਨ ਫਲਾਈਵੇਟ ਅਤੇ ਇੰਗਲਿਸ਼ ਬੈਨਟਮਵੇਟ ਦੇ ਖਿਤਾਬ ਜਿੱਤ ਚੁੱਕੀ ਹੈ। ਅੱਜ ਕੱਲ੍ਹ ਉਹ ਔਰਤਾਂ ਨੂੰ ""ਬੌਕਸੋਲੋਜੀ"" ਸਿਖਾ ਰਹੀ ਹੈ। ਇਹ ਬੌਕਸਿੰਗ ਅਤੇ ਮਨੋਵਿਗਿਆਨਕ ਤਕਨੀਕਾਂ ਦਾ ਸੁਮੇਲ ਹੈ।ਸਿਰਫ਼ ਮੁੱਕੇਬਾਜ਼ੀ ਲਈ ਆਪਣੇ ਜਜ਼ਬੇ ਕਾਰਨ ਹੀ ਕੈਥਈ ਯਾਜ਼ੀਦੀ ਲੜਕੀਆਂ ਵੱਲ ਨਹੀਂ ਖਿੱਚੇ ਜਾਂਦੇ ਸਗੋਂ ਉਨ੍ਹਾਂ ਦੇ ਆਪਣੇ ਜ਼ਖਮ ਵੀ ਹਨ। ਜਵਾਨੀ ਵਿੱਚ ਉਨ੍ਹਾਂ ਦਾ ਵੀ ਸ਼ੋਸ਼ਣ ਹੋਇਆ ਸੀ।ਕੈਥੀ ਦਾ ਕਹਿਣਾ ਹੈ, ""ਮੈਂ ਚੰਗੀ ਤਰ੍ਹਾਂ ਸਮਝ ਸਕਦੀ ਹਾਂ ਕਿ ਇਹ ਕਿਸ ਸਦਮੇ ਵਿੱਚੋਂ ਲੰਘ ਰਹੀਆਂ ਹਨ ਅਤੇ ਇਸ ਦਾ ਆਤਮ-ਵਿਸ਼ਵਾਸ ਤੇ ਸਵੈ-ਮਾਣ 'ਤੇ ਕਿੰਨਾ ਮਾੜਾ ਪ੍ਰਭਾਵ ਪੈਂਦਾ ਹੈ।""""ਮੁੱਕੇਬਾਜ਼ੀ ਨੇ ਮੇਰੀ ਮਾਨਸਿਕ ਸਿਹਤ ਨੂੰ ਬਚਾਇਆ ਅਤੇ ਮੈਨੂੰ ਸ਼ਕਤੀ ਦਿੱਤੀ। ਇਸ ਨਾਲ ਨਾ ਸਿਰਫ਼ ਜੋ ਕੁਝ ਹੋਇਆ ਉਹ ਝੱਲਣ ਦੀ ਮੈਨੂੰ ਹਿੰਮਤ ਮਿਲੀ, ਬਲਕਿ ਮੈਂ ਖੁਦ ਦੀ ਕਦਰ ਕਰਨਾ ਵੀ ਸਿਖ ਸਕੀ, ਜੋ ਅੰਦਰੂਨੀ ਸ਼ਕਤੀ ਨੂੰ ਵਿਕਸਿਤ ਕਰਨ ਲਈ ਬਹੁਤ ਜ਼ਰੂਰੀ ਹੈ।"" ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਮੌਸੂਲ (ਇਰਾਕ) ਦੀ ਜੰਗ""ਮੈਂ ਹਮੇਸ਼ਾ ਤੋਂ ਹੀ ਇਹ ਗੱਲ ਕਹਿੰਦੀ ਰਹੀ ਹਾਂ ਕਿ ਮੁਸ਼ਕਲ ਹਾਲਤਾਂ ਤੋਂ ਗੁਜ਼ਰਨ ਵਾਲੇ ਲੋਕ ਸਭ ਤੋਂ ਵਧੀਆ ਮੁੱਕੇਬਾਜ਼ ਬਣਦੇ ਹਨ ਕਿਉਂਕਿ ਉਨ੍ਹਾਂ ਵਿੱਚ ਅੰਦਰੂਨੀ ਇੱਛਾ ਜ਼ਿਆਦਾ ਤੀਬਰ ਹੁੰਦੀ ਹੈ। ਉਨ੍ਹਾਂ ਵਿੱਚ ਇੱਕ ਜਜ਼ਬਾ ਅਤੇ ਦ੍ਰਿੜਤਾ ਹੁੰਦੀ ਹੈ।""ਕੈਥੀ ਦੀ ਭੂਮਿਕਾ ਟ੍ਰੇਨਰਾਂ ਨੂੰ ਸਿਖਾਉਣਾ ਹੈ, ਪਰ ਉਹ ਜਲਦੀ ਹੀ ਯਾਜ਼ੀਦੀ ਔਰਤਾਂ ਅਤੇ ਲੜਕੀਆਂ ਨਾਲ ਸਿੱਧੇ ਤੌਰ 'ਤੇ ਕੰਮ ਕਰਨ ਲਈ ਇਰਾਕ ਜਾ ਰਹੇ ਹਨ ਅਤੇ ਇਸ ਬਾਰੇ ਕਾਫ਼ੀ ਉਤਸ਼ਾਹਿਤ ਹਨ।ਕੈਥੀ ਦਾ ਕਹਿਣਾ ਹੈ ਕਿ, ""ਮੈਂ ਜਾਣਦੀ ਹਾਂ ਕਿ 100 ਫ਼ੀਸਦੀ ਔਰਤਾਂ ਅਤੇ ਬੱਚੇ ਬਾਕਸਿੰਗ ਤੋਂ ਬਾਅਦ ਆਤਮਵਿਸ਼ਵਾਸ਼ੀ ਅਤੇ ਤਾਕਤ ਮਹਿਸੂਸ ਕਰਨਗੇ- ਨਾ ਸਿਰਫ਼ ਸਰੀਰਕ ਤੌਰ 'ਤੇ, ਬਲਕਿ ਮਾਨਸਿਕ ਤੌਰ 'ਤੇ ਵੀ।"" Image copyright - TABANSHORESH ਫੋਟੋ ਕੈਪਸ਼ਨ ਤਬਨ ਸੋਰੇਸ਼ ਨੇ ਗੈਰ-ਮੁਨਾਫ਼ਾ ਸੰਸਥਾ 'ਦਾ ਲੋਟਸ ਫਲਾਵਰ' ਤੇ 'ਬੌਕਸਿੰਗ ਸਿਸਟਰਜ਼' ਸਥਾਪਿਤ ਕੀਤੀ ਸੀ ""ਇਨ੍ਹਾਂ ਔਰਤਾਂ ਨੂੰ ਮਹਿਸੂਸ ਹੋਵੇਗਾ ਕਿ ਇਸ ਦੇ ਕਿੰਨੇ ਲਾਭ ਹਨ। ਉਨ੍ਹਾਂ ਨੂੰ ਪੰਚਿੰਗ ਬੈਗਜ਼ 'ਤੇ ਆਪਣਾ ਗੁੱਸਾ ਅਤੇ ਤਣਾਅ ਕੱਢ ਕੇ ਹੈਰਾਨ ਕਰ ਦੇਣ ਵਾਲੇ ਪ੍ਰਭਾਵ ਮਹਿਸੂਸ ਹੋਣਗੇ ਜੋ ਉਨ੍ਹਾਂ ਦੀ ਪੁਰਾਣੀ ਜ਼ਿੰਦਗੀ ਦਾ ਤਣਾਅ ਦੂਰ ਕਰਨ ਵਿੱਚ ਸਹਾਇਤਾ ਕਰਨਗੇ। ਸਭ ਤੋਂ ਵੱਡੀ ਗੱਲ ਇਹ ਕਿ ਉਹ ਮਹਿਸੂਸ ਕਰ ਸਕਣਗੀਆਂ ਕਿ ਉਹ ਮੁਕਾਬਲਾ ਕਰ ਰਹੀਆਂ ਹਨ।""""ਮੈਂ ਉਮੀਦ ਕਰਦੀ ਹਾਂ ਕਿ ਸ਼ੋਸ਼ਣ ਦਾ ਮੇਰਾ ਅਨੁਭਵ, ਮਾਨਸਿਕ ਸਿਹਤ 'ਤੇ ਬਾਕਸਿੰਗ ਦੇ ਚੰਗੇ ਪ੍ਰਭਾਵਾਂ ਦੀ ਸਮਝ ਅਤੇ ਮਨੋਵਿਗਿਆਨ ਦੀ ਮੇਰੀ ਜਾਣਕਾਰੀ ਦੇ ਨਾਲ ਇਨ੍ਹਾਂ ਔਰਤਾਂ ਅਤੇ ਬੱਚਿਆਂ 'ਤੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਅਸਰ ਹੋਵੇਗਾ।""ਸਦਮੇ ਨੂੰ ਸਮਝਣਾਤਬਨ ਸੋਰੇਸ਼ ਵੱਲੋਂ ਸਾਲ 2016 ਵਿੱਚ ਇੱਕ ਗੈਰ-ਮੁਨਾਫ਼ਾ ਸੰਸਥਾ 'ਦਿ ਲੋਟਸ ਫਲਾਵਰ' ਅਤੇ ਸਾਲ 2018 ਵਿੱਚ 'ਬੌਕਸਿੰਗ ਸਿਸਟਰਜ਼' ਕਾਇਮ ਕੀਤੀ ਗਈ। ਤਬਨ ਕਿਸੇ ਵੀ ਹੋਰ ਵਿਅਕਤੀ ਤੋਂ ਵੱਧ ਸਮਝਦੀ ਹੈ ਕਿ ਆਈਐੱਸਆਈਐੱਸ ਦੁਆਰਾ ਸਿੰਜਾਰ 'ਤੇ ਹਮਲਾ ਹੋਣ ਤੋਂ ਬਾਅਦ ਯਾਜ਼ੀਦੀ ਲੋਕ ਕਿਸ ਸਦਮੇ 'ਚੋਂ ਲੰਘੇ ਹੋਣਗੇ।ਉਹ ਮਹਿਜ਼ ਚਾਰ ਸਾਲਾਂ ਦੀ ਸੀ ਜਦੋਂ ਇਰਾਕੀ ਕੁਰਦਿਸਤਾਨ ਵਿੱਚ ਸੱਦਾਮ ਹੁਸੈਨ ਦੀ ਫੌਜ ਨੇ ਉਸ ਦੇ ਪਰਿਵਾਰ ਨੂੰ ਦੋ ਹਫ਼ਤਿਆਂ ਲਈ ਕੈਦ ਕਰ ਲਿਆ ਸੀ, ਉਨ੍ਹਾਂ ਨਾਲ ਹੋਰ ਵੀ ਕਈ ਕੁਰਦ ਸਨ ਕੈਦ। ਉਹ ਯਾਦ ਕਰਦੀ ਹੈ ਕਿ ਕਿਸ ਤਰ੍ਹਾਂ ਉਹ ਜ਼ਿੰਦਾ ਦਫ਼ਨਾਏ ਜਾਣ ਤੋਂ ਬਚੇ ਸਨ।ਉਹ ਅਤੇ ਉਨ੍ਹਾਂ ਦੇ ਪਰਿਵਾਰ ਨੇ 1988 'ਚ ਆਪਣਾ ਦੇਸ ਛੱਡ ਕੇ ਲੰਡਨ ਵਿੱਚ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ। ਉਹ ਪੱਕੇ ਤੌਰ ’ਤੇ ਕੁਰਦਿਸਤਾਨ ਜਾਂਦੀ ਰਹਿੰਦੀ ਹੈ ਤਾਂ ਜੋ ਚੈਰਿਟੀ ਸੰਸਥਾਵਾਂ ਅਤੇ ਪ੍ਰੋਜੈਕਟਾਂ ਦੀ ਸਹਾਇਤਾ ਨਾਲ ਉੱਥੇ ਦੇ ਲੋਕਾਂ ਦੀ ਮਦਦ ਕਰ ਸਕੇ।""ਸਾਡਾ ਬੁਨਿਆਦੀ ਵਿਸ਼ਵਾਸ ਇਹ ਹੈ ਕਿ ਔਰਤਾਂ ਅਤੇ ਲੜਕੀਆਂ ਬਦਲਾਅ ਲੈ ਕੇ ਆਉਣ ਵਾਲੀ ਵੱਡੀ ਤਾਕਤ ਹਨ।"" Image copyright SARAH MAXWELL - FOLIO ART ਫੋਟੋ ਕੈਪਸ਼ਨ ਇਸ ਖੇਡ ਨੇ ਕੁੜੀਆਂ ਆਤਮਵਿਸ਼ਵਾਸੀ ਬਣਾਇਆ ਹੈ ਤਬਨ ਸਾਨੂੰ ਦੱਸਦੀ ਹੈ, ""ਅਸੀਂ ਇੱਕ ਅਜਿਹੀ ਦੁਨੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਉਹ ਸੁਰੱਖਿਅਤ ਰਹਿਣ, ਉਨ੍ਹਾਂ ਨੂੰ ਸਿੱਖਿਆ ਪ੍ਰਾਪਤ ਕਰਨ ਦੀ ਖੁੱਲ੍ਹ ਮਿਲ ਸਕੇ ਅਤੇ ਉਨ੍ਹਾਂ ਅੰਦਰ ਇੰਨੀ ਤਾਕਤ ਹੋਵੇ ਕਿ ਉਹ ਆਪਣੇ ਸਮਾਜ ਵਿੱਚ ਆਰਥਿਕ ਅਤੇ ਸਮਾਜਿਕ ਬਦਲਾਅ ਲਿਆ ਸਕਣ।""ਇਸ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਬਾਅਦ ਯਾਜ਼ੀਦੀ ਭਾਈਚਾਰੇ ਵਿੱਚ ਆਉਂਦੇ ਬਦਲਾਅ ਨੂੰ ਤਬਨ ਨੇ ਖੁਦ ਦੇਖਿਆ ਹੈ। ਉਸਨੇ ਔਰਤਾਂ ਅਤੇ ਲੜਕੀਆਂ ਨੂੰ ਇਸ ਵਿਸ਼ਵਾਸ ਦੇ ਨਾਲ ਆਪਣੀ ਜ਼ਿੰਦਗੀ ਮੁੜ ਸ਼ੁਰੂ ਕਰਦੇ ਦੇਖਿਆ ਹੈ ਕਿ ਇਸ ਖੇਡ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਆ ਸਕਦਾ ਹੈ।""ਕੁਝ ਲੜਕੀਆਂ ਅਤੇ ਔਰਤਾਂ ਵਿੱਚ ਅਸੀਂ ਅਸਾਧਾਰਣ ਫ਼ਰਕ ਦੇਖੇ ਹਨ। ਜੋ ਲੜਕੀਆਂ ਕਦੇ ਆਪਣੇ ਕੈਬਿਨ ਤੋਂ ਬਾਹਰ ਨਹੀਂ ਆਉਂਦੀਆਂ ਸਨ, ਉਨ੍ਹਾਂ ਨੇ ਖੁਦ ਨੂੰ ਆਪਣੇ ਪਰਿਵਾਰ ਅਤੇ ਭਾਈਚਾਰੇ ਤੋਂ ਬਿਲਕੁਲ ਅਲੱਗ ਕਰ ਲਿਆ ਸੀ। ਉਹੀ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਬਾਅਦ ਨਾ ਸਿਰਫ਼ ਬਾਕੀ ਔਰਤਾਂ ਅਤੇ ਲੜਕੀਆਂ ਨਾਲ ਘੁਲ-ਮਿਲ ਰਹੀਆਂ ਨੇ ਸਗੋਂ ਉਹ ਸਕੂਲ ਵੀ ਜਾ ਰਹੀਆਂ ਹਨ ਅਤੇ ਦੋਸਤੀ ਵੀ ਕਰ ਰਹੀਆਂ ਹਨ।""ਹੁਸਨਾ ਦੀ ਗੱਲ ਕਰੀਏ ਤਾਂ ਉਹ ਅੱਜ ਵੀ ਇੱਕ ਦਿਨ ਡਾਕਟਰ ਬਣਨ ਦੀ ਉਮੀਦ ਕਰਦੀ ਹੈ, ਪਰ ਹੁਣ ਉਹ ਇੱਕ ਬਾਕਸਿੰਗ ਕੋਚ ਵੀ ਬਣਨਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਉਹ ਲੜਕੀਆਂ ਨੂੰ ਆਪਣੇ ਅੰਦਰ ਤਾਕਤ ਅਤੇ ਵਿਸ਼ਵਾਸ ਵਿਕਸਿਤ ਕਰਨਾ ਸਿਖਾ ਸਕੇ।""ਅਸੀਂ ਇੱਥੇ ਉਨ੍ਹਾਂ ਰਿਵਾਇਤੀ ਨਿਯਮਾਂ ਨੂੰ ਤੋੜ ਰਹੇ ਹਾਂ ਜਿੰਨ੍ਹਾਂ ਮੁਤਾਬਕ ਲੜਕੀਆਂ ਸਿਰਫ਼ ਘਰ ਦੇ ਕੰਮਕਾਜ ਕਰਨ ਲਈ ਹੀ ਹਨ। ਸਾਨੂੰ ਹੋਰ ਮਜ਼ਬੂਤ ਹੋਣ ਦੀ ਅਤੇ ਖੁਦ 'ਤੇ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ। ਮੁੱਕੇਬਾਜ਼ੀ ਰਾਹੀਂ ਹੀ ਇਹ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ।""ਇਹ ਵੀ ਪੜ੍ਹੋ-ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀ ਨੈੱਟਫਲਿਕਸ ਵਰਗੀਆਂ ਕੰਪਨੀਆਂ ਖੁਦ ਨੂੰ ਇਸ ਲਈ ਸੈਂਸਰ ਕਰਨਾ ਚਾਹੁੰਦੀਆਂਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਲੁਧਿਆਣਾ ਦੇ ਮੌਲਵੀ ਨੂੰ 'ਆਈਐਸ ਨਾਲ ਸਬੰਧਾਂ' ਦੇ ਸ਼ੱਕ 'ਚ ਹਿਰਾਸਤ 'ਚ ਲਿਆ - 5 ਅਹਿਮ ਖ਼ਬਰਾਂ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46914499 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਐਨਆਈਏ ਦੀ ਟੀਮ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਸਵੇਰੇ ਮਸਜਿਦ 'ਚ ਛਾਪਾ ਮਾਰਿਆ ਸੀ (ਸੰਕੇਤਕ ਤਸਵੀਰ) ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਆਈਐਸਆਈਐਸ ਦੇ ਕੇਸਾਂ ਦੇ ਸਬੰਧ 'ਚ ਪੰਜਾਬ ਤੇ ਉੱਤਰ ਪ੍ਰਦੇਸ਼ 'ਚ ਛਾਪੇ ਮਾਰੇ ਹਨ। ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਐਨਆਈਏ ਨੇ ਲੁਧਿਆਣਾ ਦੇ ਇੱਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ। ਮੁਹੰਮਦ ਓਵੇਸ਼ ਪਾਸ਼ਾ ਨਾਮ ਦਾ ਇਹ ਵਿਅਕਤੀ ਲੁਧਿਆਣਾ ਦੇ ਮਿਹਰਬਾਨ ਪਿੰਡ ਦੀ ਮਸਜਿਦ ਦਾ ਮੌਲਵੀ ਹੈ।ਐਨਆਈਏ ਦੀ ਟੀਮ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਸਵੇਰੇ ਮਸਜਿਦ 'ਚ ਛਾਪਾ ਮਾਰਿਆ ਸੀ ਅਤੇ ਉਸ ਨੂੰ ਹਿਰਾਸਤ ਵਿੱਚ ਲਿਆ ਸੀ। ਮੁਹੰਮਦ 'ਤੇ ਸ਼ੱਕ ਹੈ ਕਿ ਉਸ ਦੇ ਆਈਐਸ ਨਾਲ ਸਬੰਧ ਹਨ। ਇਹ ਵੀ ਪੜ੍ਹੋ-ਰਾਮ ਰਹੀਮ ਨੂੰ ਛਤਰਪਤੀ ਕਤਲ ਮਾਮਲੇ 'ਚ ਉਮਰ ਕੈਦ ਰਾਮ ਰਹੀਮ ਖ਼ਿਲਾਫ਼ ਸੁਪਰੀਮ ਕੋਰਟ ਵਿਚ ਮੁਫ਼ਤ ਕੇਸ ਲੜਨ ਵਾਲਾ ਵਕੀਲ''ਮੈਂ ਨਕਲੀ ਵਾਲ ਲਗਾ ਕੇ ਥੱਕ ਚੁੱਕੀ ਸੀ''ਡਾਂਸ ਬਾਰਜ਼ ਬਾਰੇ ਕੀ ਨੇ ਸੁਪਰੀਮ ਕੋਰਟ ਦੇ ਨਵੇਂ ਨਿਯਮ ਜੱਸੀ ਸਿੱਧੂ ਕਤਲ ਕਾਂਡ ਦੇ ਦੋਸ਼ੀ ਮਹੀਨੇ ਦੇ ਅਖ਼ੀਰ ਤੱਕ ਆ ਸਕਦੇ ਨੇ ਭਾਰਤਬਹੁਚਰਚਿਤ ਜੱਸੀ ਸਿੱਧੂ ਕਤਲ ਮਾਮਲੇ ਵਿੱਚ ਮ੍ਰਿਤਕਾ ਦੀ ਮਾਂ ਤੇ ਮਾਮੇ ਨੂੰ ਇਸ ਮਹੀਨੇ ਦੇ ਅਖ਼ੀਰ ਤੱਕ ਕੈਨੇਡਾ ਤੋਂ ਭਾਰਤ ਭੇਜਿਆ ਜਾ ਸਕਦਾ ਹੈ। Image copyright justiceforjassi.com ਫੋਟੋ ਕੈਪਸ਼ਨ ਮਲਕੀਤ ਕੌਰ 'ਤੇ ਜੱਸੀ ਦੇ ਮਾਮੇ ਸੁਰਜੀਤ ਬਦੇਸ਼ਾ (ਸੱਜੀ ਫੋਟੋ) 'ਤੇ ਨੌਜਵਾਨ ਜੋੜੇ ਦੀ ਹਮਲੇ ਦੀ ਸਾਜ਼ਿਸ਼ ਦਾ ਇਲਜ਼ਾਮ ਹੈ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਮ੍ਰਿਤਕਾ ਜੱਸੀ ਸਿੱਧੂ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੰ 25 ਜਨਵਰੀ ਤੱਕ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤਾ ਜਾ ਸਕਦਾ ਹੈ। ਜੂਨ 2000 ਦੇ ਇਸ ਮਾਮਲੇ ਵਿਚ ਮੁਲਜ਼ਮਾਂ ਵੱਲੋਂ ਉਨ੍ਹਾਂ ਨੂੰ ਭਾਰਤ ਹਵਾਲੇ ਨਾ ਕਰਨ ਦੀ ਪਟੀਸ਼ਨ ਪਾਈ ਗਈ ਸੀ।2017 ਵਿਚ ਜਦੋਂ ਪੰਜਾਬ ਪੁਲਿਸ ਦੀ ਟੀਮ ਮਲਕੀਤ ਕੌਰ ਤੇ ਸੁਰਜੀਤ ਬਦੇਸ਼ਾ ਨੂੰ ਲੈਣ ਕੈਨੇਡਾ ਗਈ ਸੀ ਤਾਂ ਵਾਪਸੀ ਤੋਂ ਪਹਿਲਾਂ ਅਦਾਲਤ ਨੇ ਰੋਕ ਲਗਾ ਦਿੱਤੀ ਸੀ। ਡੀਜੀਪੀ ਸੁਰੇਸ਼ ਅਰੋੜਾ ਨਹੀਂ ਚਾਹੁੰਦੇ ਕਾਰਜਕਾਲ 'ਚ ਵਾਧਾਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਦਾ ਕੇਂਦਰ ਵੱਲੋਂ 9 ਮਹੀਨੇ ਲਈ ਕਾਰਜਕਾਲ ਵਧਾ ਦਿੱਤਾ ਗਿਆ ਹੈ, ਉਨ੍ਹਾਂ ਨੇ 31 ਜਨਵਰੀ ਨੂੰ ਰਿਟਾਇਰਡ ਹੋਣਾ ਸੀ।ਇਹ ਵੀ ਪੜ੍ਹੋ-ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ'ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ Image copyright Getty Images ਫੋਟੋ ਕੈਪਸ਼ਨ ਪਹਿਲਾਂ ਵੀ 3 ਮਹੀਨੇ ਲਈ ਵਧ ਚੁੱਕਿਆ ਸੁਰੇ ਅਰੋੜਾ ਦਾ ਕਾਰਜਕਾਲ ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸੁਰੇਸ਼ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਹੈ ਕਿ ਉਹ ਕਾਰਜਕਾਲ ਦੇ ਵਾਧੇ ਦੇ ਇਛੁੱਕ ਨਹੀਂ ਹਨ ਅਤੇ ਕੰਮ ਕਰਨਾ ਜਾਰੀ ਨਹੀਂ ਰੱਖ ਸਕਦੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ 3 ਮਹੀਨੇ ਲਈ ਕਾਰਜਕਾਲ ਵਧਾਇਆ ਗਿਆ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi ਅਲੋਕ ਵਰਮਾ ਤੋਂ ਬਾਅਦ ਰਾਕੇਸ਼ ਅਸਥਾਨਾ ਨੂੰ ਸੀਬੀਆਈ ਤੋਂ ਹਟਾਇਆਸੀਬੀਆਈ ਦੇ ਸਾਬਕਾ ਡਾਇਰੈਕਟਰ ਆਲੋਕ ਵਰਮਾ ਨਾਲ ਵਿਵਾਦਾਂ 'ਚ ਰਹੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਵੀ ਕੇਂਦਰ ਸਰਕਾਰ ਨੇ ਸੀਬੀਆਈ ਤੋਂ ਹਟਾ ਦਿੱਤਾ ਹੈ। Image copyright Getty Images ਫੋਟੋ ਕੈਪਸ਼ਨ 3 ਹੋਰ ਅਧਿਕਾਰੀਆਂ ਸਣੇ ਰਾਕੇਸ਼ ਅਸਥਾਨੀ ਨੂੰ ਵੀ ਹਟਾਇਆ ਸੀਬੀਆਈ ਅਹੁਦੇ ਤੋਂ ਦਿ ਹਿੰਦੂ ਦੀ ਖ਼ਬਰ ਮੁਤਾਬਕ ਅਸਥਾਨਾ ਤੋਂ ਇਲਾਵਾ 3 ਹੋਰ ਅਧਿਕਾਰੀਆਂ ਨੂੰ ਵੀ ਤਤਕਾਲੀ ਪ੍ਰਭਾਵ ਨਾਲ ਸੀਬੀਆਈ ਤੋਂ ਹਟਾ ਦਿੱਤਾ ਗਿਆ ਹੈ। ਕੇਂਦਰ ਨੇ ਨਵੇਂ ਸੀਬੀਆਈ ਮੁਖੀ ਦੀ ਚੋਣ ਕਰਨ ਲਈ 24 ਜਨਵਰੀ ਨੂੰ ਉੱਚ ਪੱਧਰੀ ਸਲੈਕਸ਼ਨ ਕਮੇਟੀ ਸੱਦੀ ਹੈ। ਕੋਲੰਬੀਆ ਕਾਰ ਧਮਾਕੇ 'ਚ 9 ਲੋਕਾਂ ਦੀ ਮੌਤ ਕੋਲੰਬੀਆ ਦੀ ਰਾਜਧਾਨੀ ਬੋਗੋਟਾ 'ਚ ਹੋਏ ਇੱਕ ਜ਼ੋਰਦਾਰ ਧਮਾਕੇ ਵਿੱਚ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਦੀ ਪੁਸ਼ਟੀ ਦੇਸ ਦੇ ਰੱਖਿਆ ਮੰਤਰਾਲੇ ਨੇ ਕੀਤੀ ਹੈ। Image copyright AFP ਫੋਟੋ ਕੈਪਸ਼ਨ ਕੋਲੰਬੀਆਂ ਦੀ ਰਾਜਧਾਨੀ ਬੋਗੋਟਾ ਵਿੱਚ ਕਾਰ ਧਮਾਕੇ 'ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ ਇਹ ਧਾਮਾਕਾ ਬੋਗੋਟਾ ਸ਼ਹਿਰ ਦੇ ਦੱਖਣੀ ਹਿੱਸੇ 'ਚ ਪੁਲਿਸ ਕੈਡੇਟ ਸਕੂਲ ਦੇ ਬਾਹਰ ਹੋਇਆ। ਹਾਦਸੇ 'ਚ ਕਰੀਬ 38 ਲੋਕ ਗੰਭੀਰ ਜਖ਼ਮੀ ਹੋਏ ਹਨ। ਇਹ ਸ਼ਹਿਰ ਦਾ ਕਾਫੀ ਚਹਿਲ-ਕਦਮੀ ਵਾਲਾ ਹਿੱਸਾ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।ਇਹ ਵੀ ਪੜ੍ਹੋ-ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਟੈਰੀਜ਼ਾ ਮੇਅ ਖਿਲਾਫ਼ ਬੇਭਰੋਸਗੀ ਮਤਾ ਖਾਰਿਜ#IELTS ਖ਼ਾਸ ਲੜੀ: ਵਰ, ਵਿਚੋਲੇ ਤੇ ਆਈਲੈੱਟਸਪੰਜਾਬ ਤੇ ਹਰਿਆਣਾ ਵਿਚ ਸਵਾਈਨ ਫਲੂ ਦੀ ਆਹਟ ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਰਤਾਰਪੁਰ ਲਾਂਘੇ ਲਈ ਜ਼ਮੀਨ ਐਕੁਆਇਰ ਦਾ ਕੰਮ ਸ਼ੁਰੂ - 5 ਅਹਿਮ ਖਬਰਾਂ 22 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46955625 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਹਿੰਦੁਸਤਾਨ ਟਾਈਮਜ਼ ਮੁਤਾਬਕ ਕਰਤਾਰਪੁਰ ਲਾਂਘੇ ਲਈ ਭਾਰਤੀ ਸਰਹੱਦ ਵਿੱਚ ਜ਼ਮੀਨ ਐਕੁਆਇਰ ਦਾ ਕੰਮ ਸ਼ੁਰੂ ਹੋ ਗਿਆ ਹੈ। 4.25 ਕਿਲੋਮੀਟਰ ਲੰਮਾਂ ਚਾਰ-ਲੇਨ ਲਾਂਘਾ ਮਾਨ ਪਿੰਡ ਨੇੜੇ ਕੌਮੀ ਹਾਈਵੇ-354 ਤੋਂ ਸ਼ੁਰੂ ਹੋਏਗਾ ਤੇ ਡੇਰਾ ਬਾਬਾ ਨਾਨਕ ਤੋਂ ਲੰਘਦਾ ਹੋਇਆ ਪਾਕਿਸਤਾਨ ਦੀ ਸਰਹੱਦ ਤੱਕ ਜਾਏਗਾ।ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਇਸ ਲਈ ਪੰਜਾਬ ਸਰਕਾਰ 31.6 ਹੈਕਟੇਅਰ ਜ਼ਮੀਨ ਐਕੁਆਇਆਰ ਕਰੇਗੀ। ਇਸ ਦੀ ਪੂਰੀ ਜਾਣਕਾਰੀ ਸਰਕਾਰੀ ਵੈੱਬਸਾਈਟ ਭੂਮੀਰਸ਼ੀ 'ਤੇ ਸਾਂਝੀ ਕੀਤੀ ਗਈ ਹੈ।ਇਹ ਵੀ ਪੜ੍ਹੋ:'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'EVM ਮਸ਼ੀਨਾਂ ਹੈਕ ਨਹੀਂ ਹੋ ਸਕਦੀਆਂ-ਚੋਣ ਕਮਿਸ਼ਨਚੰਦ ’ਤੇ ਕਬਜ਼ੇ ਦੀ ਲੜਾਈ ਦਾ ਜੇਤੂ ਕੌਣ ਹੋਵੇਗਾ Image copyright Getty Images ਖਹਿਰਾ ਨੂੰ ਵਿਧਾਨ ਸਭਾ ਸਪੀਕਰ ਵੱਲੋਂ ਨੋਟਿਸਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਪੁੱਛਿਆ ਗਿਆ ਹੈ ਕਿ ਉਹ ਜਵਾਬ ਦੇਣ ਕਿ ਉਨ੍ਹਾਂ ਨੂੰ ਵਿਧਾਨ ਸਭਾ ਵਿੱਚੋਂ ਬਰਖਾਸਤ ਕਿਉਂ ਨਹੀਂ ਕਰਨਾ ਚਾਹੀਦਾ। ਖਹਿਰਾ ਨੂੰ ਜਵਾਬ ਦੇਣ ਦੇ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਇਹ ਨੋਟਿਸ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਭੁਲੱਥ ਦੇ ਇੱਕ ਵਿਅਕਤੀ ਹਰਸਿਮਰਨ ਸਿੰਘ ਵੱਲੋਂ ਪਾਈ ਪਟੀਸ਼ਨ ਦੇ ਆਧਾਰ 'ਤੇ ਦਿੱਤਾ ਗਿਆ ਹੈ। Image copyright Getty Images ਪੂਰੀ ਦੁਨੀਆਂ ਵਿੱਚ ਵਟਸਐਪ 'ਤੇ ਸਿਰਫ਼ 5 ਮੈਸੇਜ ਹੋਣਗੇ ਫਾਰਵਰਡਵਟਸਐਪ ਨੇ ਦੁਨੀਆ ਭਰ ਦੇ ਉਪਭੋਗਤਾਵਾਂ ਨੂੰ ਮੈਸੇਜ ਭੇਜਣ ਦੀ ਸੀਮਾ ਨਿਰਧਾਰਤ ਕਰ ਦਿੱਤੀ ਹੈ। ਹੁਣ ਇੱਕ ਯੂਜ਼ਰ ਇੱਕ ਮੈਸੇਜ ਪੰਜ ਵਾਰ ਹੀ ਭੇਜ ਸਕੇਗਾ। ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਵਟਸਐਪ ਨੇ ਇਹ ਫੀਚਰ ਛੇ ਮਹੀਨੇ ਪਹਿਲਾਂ ਹੀ ਭਾਰਤ ਵਿੱਚ ਲਾਂਚ ਕੀਤਾ ਸੀ। ਸਾਲ 2017 'ਚ ਕਈ ਮੌਬ ਲਿੰਚਿੰਗ ਦੀਆਂ ਘਟਨਾਵਾਂ ਐਪ 'ਤੇ ਫੇਕ ਮੈਸੇਜ ਦੇ ਫੈਲਣ ਕਾਰਨ ਹੋਈਆਂ ਸਨ। ਇਸ ਤੋਂ ਬਾਅਦ ਵਟਸਐਪ ਨੇ ਇਹ ਕਦਮ ਚੁੱਕਿਆ।ਹੁਣ ਤੱਕ ਦੁਨੀਆ ਭਰ ਦੇ ਯੂਜ਼ਰ 20 ਵਾਰੀ ਮੈਸੇਜ ਫਾਰਵਰਡ ਕਰ ਸਕਦੇ ਸਨ। ਬੀਬੀਸੀ ਨਾਲ ਗੱਲਬਾਤ ਕਰਦਿਆਂ ਕੰਪਨੀ ਨੇ ਕਿਹਾ, ""ਲਗਭਗ ਇੱਕ ਸਾਲ ਇਸ ਨਿਯਮ ਦੇ ਨਤੀਜਿਆਂ ਦਾ ਅਧਿਐਨ ਕਰਕੇ ਅਸੀਂ ਪੂਰੀ ਦੁਨੀਆ ਵਿੱਚ ਇਸ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਫਾਰਵਰਡ ਲਿਮਿਟ ਫੀਚਰ ਵਿੱਚ ਯੂਜ਼ਰ ਕਿੰਨੇ ਮੈਸੇਜ ਆਪਣੀ ਜਾਨ-ਪਛਾਣ ਵਾਲਿਆਂ ਨੂੰ ਫਾਰਵਰਡ ਕਰ ਸਕਦਾ ਹੈ ਇਸ ਦੀ ਗਿਣਤੀ ਘਟਾ ਦਿੱਤੀ ਗਈ ਹੈ।"" Image copyright Reuters ਭਾਰਤੀ ਮੂਲ ਦੀ ਮਹਿਲਾ ਅਮਰੀਕੀ ਰਾਸ਼ਟਰਪਤੀ ਦੀ ਰੇਸ ਵਿੱਚਕੈਲੀਫੋਰਨੀਆ ਤੋਂ ਡੈਮੋਕਰੈਟਿਕ ਸੀਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਹ 2020 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਰੇਸ ਵਿੱਚ ਹੈ। ਕਮਲਾ ਹੈਰਿਸ ਪਹਿਲੀ ਭਾਰਤੀ-ਅਮਰੀਕੀ ਮਹਿਲਾ ਹੈ ਦੂਜੀ ਅਫਰੀਕੀ-ਅਮਰੀਕੀ ਮਹਿਲਾ ਹੈ ਜੋ ਅਮਰੀਕੀ ਰਾਸ਼ਟਰਪਤੀ ਦੀ ਰੇਸ ਵਿੱਚ ਸ਼ਾਮਿਲ ਹੈ। Image Copyright @KamalaHarris @KamalaHarris Image Copyright @KamalaHarris @KamalaHarris ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰੀ ਦੇ ਤੌਰ 'ਤੇ ਇਹ ਅੱਠਵਾਂ ਨਾਮ ਹੈ। 54 ਸਾਲਾ ਕਮਲਾ ਹੈਰਿਸ ਰਾਸ਼ਟਰਪਤੀ ਡੌਨਲਡ ਟਰੰਪ ਦੀ ਖੁਲ੍ਹ ਕੇ ਅਲੋਚਨਾ ਕਰਦੀ ਰਹੀ ਹੈ। Image copyright Getty Images ਦੋ ਕਾਰਗੋ ਜਹਾਜ਼ਾ ਨੂੰ ਅੱਗ, ਭਾਰਤੀ ਵੀ ਸਨ ਸਵਾਰਤਨਜ਼ਾਨੀਆ ਦੇ ਦੋ ਕਾਰਗੋ ਜਹਾਜ਼ਾਂ ਵਿੱਚ ਭਿਆਨਕ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕਰਚ ਸਟਰੇਟ ਨੇੜੇ ਬਲੈਕ ਸਮੁੰਦਰ ਵਿੱਚ ਹੋਇਆ ਹੈ।ਰੂਸੀ ਬਚਾਓ ਕਰਮੀ ਜਹਾਜ਼ ਦੇ ਮਲਾਹ ਕੋਲ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਸਮੁੰਦਰੀ ਜਹਾਜ਼ ਦੇ ਉੱਪਰ ਚੜ੍ਹ ਗਏ ਸਨ। ਹੁਣ ਤੱਕ 14 ਲੋਕਾਂ ਨੂੰ ਬਚਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਜਹਾਜ਼ ਗੈਸ ਟੈਂਕਰ ਹੈ ਜਿਸ ਵਿੱਚ ਅੱਗ ਲੱਗਣ ਤੋਂ ਬਾਅਦ ਧਮਾਕਾ ਹੋ ਗਿਆ। ਇਸ ਤੋਂ ਬਾਅਦ ਦੂਜੇ ਜਹਾਜ਼ ਨੂੰ ਵੀ ਅੱਗ ਲੱਗ ਗਈ।ਇਸ ਵਿੱਚ ਕੁੱਲ 17 ਕਰੂ ਮੈਂਬਰ ਸਵਾਰ ਸਨ ਜੋ ਕਿ ਭਾਰਤ, ਟਰਕੀ ਅਤੇ ਮੈਸਟਰੋ ਦੇ ਰਹਿਣ ਵਾਲ ਸਨ। ਇਨ੍ਹਾਂ ਵਿੱਚੋ 14 ਮਲਾਹ ਸਨ। ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਚੀਨ ਅਤੇ ਤਾਈਵਾਨ ਵਿਚਾਲੇ ਝਗੜਾ ਹੈ ਕੀ 4 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46743686 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright central press ਫੋਟੋ ਕੈਪਸ਼ਨ ਚਿਆਂਗ ਕਾਈ-ਸ਼ੈਕ ਦੀ ਜਿਹੜੀ ਸਰਕਾਰ ਤਾਈਵਾਨ ਆ ਕੇ ਵੱਸੀ ਸੀ ਉਸ ਨੇ ਨਾਂ ਰੱਖਿਆ ਸੀ 'ਰਿਪਬਲਿਕ ਆਫ਼ ਚਾਈਨਾ' ਅਤੇ ਨਾਲ ਹੀ ਇਸ ਦਾ ਟੀਚਾ ਸੀ ਕਿ ਬਾਕੀ ਦਾ ਚੀਨ ਵੀ ਮੁੜ ਕਬਜਾਉਣਾ ਹੈ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਾਈਵਾਨ ਦੇ ਲੋਕਾਂ ਨੂੰ ਆਖਿਆ ਹੈ ਕਿ ਉਹ ਮੰਨ ਲੈਣ ਕਿ ਤਾਈਵਾਨ ਮੁੜ ਚੀਨ ਵਿੱਚ ""ਰਲਣਾ ਚਾਹੀਦਾ ਹੈ ਅਤੇ ਰਲਾ ਲਿਆ ਜਾਵੇਗਾ।"" ਇੱਕ ਭਾਸ਼ਣ ਵਿੱਚ ਜਿਨਪਿੰਗ ਨੇ ਮੁੜ ਆਖਿਆ ਕਿ ਚੀਨ ਇੱਕ-ਦੇਸ਼-ਦੋ-ਵਿਵਸਥਾਵਾਂ ਦੇ ਸਿਧਾਂਤ 'ਤੇ ਚਲਦਿਆਂ ਸ਼ਾਂਤੀ ਨਾਲ ਮੁੜ ਏਕੀਕਰਨ ਦਾ ਹਮਾਇਤੀ ਹੈ ਪਰ ਨਾਲ ਹੀ ਉਸ ਕੋਲ ਫੌਜੀ ਕਾਰਵਾਈ ਦਾ ਵੀ ਵਿਕਲਪ ਹੈ। ਇਹ ਚੀਨ ਤੇ ਤਾਈਵਾਨ ਵਿੱਚ ਝਗੜਾ ਹੈ ਕੀ? ਚੀਨ ਕਿਉਂ ਚਾਹੁੰਦਾ ਹੈ ਕਿ ਤਾਈਵਾਨ ਮੁੜ ਉਸ ਦਾ ਹਿੱਸਾ ਬਣ ਜਾਵੇ? ਤਾਈਵਾਨ ਕੀ ਚਾਹੁੰਦਾ ਹੈ? ਚੀਨ ਅਸਲ ਵਿੱਚ ਤਾਈਵਾਨ ਨੂੰ ਆਪਣੇ ਹੀ ਇੱਕ ਸੂਬੇ ਵਜੋਂ ਵੇਖਦਾ ਹੈ ਪਰ ਤਾਈਵਾਨ ਦੇ ਲੋਕ ਮੰਨਦੇ ਹਨ ਕਿ ਉਨ੍ਹਾਂ ਦਾ ਵੱਖਰਾ ਦੇਸ਼ ਹੈ। ਇਤਿਹਾਸ ਕੀ ਕਹਿੰਦਾ ਹੈਮੰਨਿਆ ਜਾਂਦਾ ਹੈ ਕਿ ਮੌਜੂਦਾ ਤਾਈਵਾਨ ਵਿੱਚ ਸਭ ਤੋਂ ਪਹਿਲਾਂ ਦੱਖਣੀ ਚੀਨ ਦੇ ਇਲਾਕੇ ਤੋਂ ਕਬੀਲੇ ਆ ਕੇ ਵੱਸੇ। ਚੀਨ ਦੇ ਦਸਤਾਵੇਜ਼ਾਂ ਵਿੱਚ ਤਾਈਵਾਨ ਟਾਪੂ ਦਾ ਪਹਿਲਾ ਜ਼ਿਕਰ 239 ਈਸਵੀ ਵਿੱਚ ਆਉਂਦਾ ਹੈ ਜਦੋਂ ਚੀਨ ਦੇ ਸ਼ਾਸਕਾਂ ਨੇ ਇੱਕ ਬੇੜਾ ਭੇਜ ਕੇ ਜਾਣਨ ਦਿ ਕੋਸ਼ਿਸ਼ ਕੀਤੀ ਕਿ ਟਾਪੂ 'ਤੇ ਕੀ ਹੈ। ਚੀਨ ਇਸ ਗੱਲ ਨੂੰ ਵਾਰ-ਵਾਰ ਦੱਸ ਕੇ ਆਪਣਾ ਦਾਅਵਾ ਮਜ਼ਬੂਤ ਕਰਨਾ ਚਾਹੁੰਦਾ ਹੈ। ਤਾਈਵਾਨ ਕੁਝ ਸਮੇਂ ਲਈ ਡੱਚ ਯਾਨੀ ਹਾਲੈਂਡ ਦੀ ਕਾਲੋਨੀ ਵੀ ਰਿਹਾ (1624-1661) ਪਰ ਇਸ ਉੱਪਰ ਕੋਈ ਸਵਾਲ ਨਹੀਂ ਕਿ 1683 ਤੋਂ 1895 ਤਕ ਚੀਨ ਦੇ ਕੁਇੰਗ ਰਾਜਘਰਾਣੇ ਨੇ ਤਾਈਵਾਨ ਉੱਪਰ ਵੀ ਰਾਜ ਕੀਤਾ। ਇਹ ਵੀ ਜ਼ਰੂਰ ਪੜ੍ਹੋਪਾਕ 'ਚ ਉੱਠੀ ਆਵਾਜ਼ 'ਦਾਜ ਖੋਰੀ ਬੰਦ ਕਰੋ''ਮੋਦੀ ਨੂੰ 'ਹਿੰਦੂ ਭੈਣਾਂ' ਦੀ ਯਾਦ ਕਿਉਂ ਨਹੀਂ ਆਉਂਦੀ'7 ਮੰਜ਼ਿਲਾ ਇਮਾਰਤ ਦੇ ਮਲਬੇ ’ਚ ਇੰਝ ਲੱਭਿਆ 11 ਮਹੀਨੇ ਦਾ ਬੱਚਾ17ਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਤਾਈਵਾਨ 'ਚ ਚੀਨ ਤੋਂ ਪਰਵਾਸੀ ਆਉਣ ਲੱਗੇ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹੋਕਲੋ ਚਾਈਨੀਜ਼ ਸਨ ਜਾਂ ਹਾਕਾ ਚਾਈਨੀਜ਼, ਜੋ ਕਿ ਮੌਜੂਦਾ ਤਾਈਵਾਨ ਵਿੱਚ ਵੀ ਜਨਸੰਖਿਆ ਦਾ ਸਭ ਤੋਂ ਵੱਡਾ ਹਿੱਸਾ ਹਨ।ਜੰਗ ਦਾ ਅਸਰ ਜਦੋਂ ਜਪਾਨ 1895 ਵਿੱਚ ਚੀਨ ਨਾਲ ਯੁੱਧ ਵਿੱਚ ਜਿੱਤਿਆ ਤਾਂ ਕੁਇੰਗ ਰਾਜਘਰਾਣੇ ਨੂੰ ਤਾਈਵਾਨ ਜਪਾਨ ਲਈ ਛੱਡਣਾ ਪਿਆ। ਪਰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਸ ਵੇਲੇ ਦੇ ਚੀਨੀ ਰਾਜ ਨੂੰ ਅਮਰੀਕਾ ਅਤੇ ਯੂਕੇ ਦਾ ਸਾਥ ਮਿਲਿਆ, ਜਪਾਨ ਹਾਰਿਆ ਤਾਂ ਚੀਨ ਦਾ ਸਾਰੇ ਖੇਤਰ ਉੱਪਰ ਹੀ ਅਧਿਕਾਰ ਆ ਗਿਆ। Image copyright Getty Images ਫੋਟੋ ਕੈਪਸ਼ਨ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਤਾਈਵਾਨ ਦੇ ਲੋਕਾਂ ਨੂੰ ਆਖਿਆ ਹੈ ਕਿ ਉਹ ਮੰਨ ਲੈਣ ਕਿ ਤਾਈਵਾਨ ਮੁੜ ਚੀਨ ’ਚ ਰਲਣਾ ਚਾਹੀਦਾ ਹੈ ਚੀਨ ਦੇ ਅੰਦਰ ਉਸ ਵੇਲੇ ਦੇ ਸ਼ਾਸਕ ਚਿਆਂਗ ਕਾਈ-ਸ਼ੈਕ ਨੂੰ ਮਾਓ ਦੀਆਂ ਕੰਮਿਊਨਿਸਟ ਫੌਜਾਂ ਨੇ ਖਦੇੜ ਦਿੱਤਾ। ਆਪਣੀ ਬਾਕੀ ਬਚੀ ਕੁਓ-ਮਿਨ-ਤਾਂਗ (ਕੇਐੱਮਟੀ) ਸਰਕਾਰ ਸਮੇਤ ਚਿਆਂਗ 1949 ਵਿੱਚ ਤਾਈਵਾਨ ਚਲੇ ਗਏ। ਇਸ ਸਮੂਹ ਵਿੱਚ ਆਏ ਚੀਨੀ ਲੋਕਾਂ ਦਾ ਤਾਈਵਾਨ ਦੀ ਆਬਾਦੀ ਵਿੱਚ 14 ਫ਼ੀਸਦੀ ਹਿੱਸਾ ਹੈ ਪਰ 1949 ਤੋਂ ਕਈ ਸਾਲਾਂ ਤੱਕ ਇਨ੍ਹਾਂ ਨੇ ਦੇਸ਼ ਉੱਪਰ ਰਾਜ ਕੀਤਾ।ਇਹ ਵੀ ਜ਼ਰੂਰ ਪੜ੍ਹੋਮਾਲਟਾ ਕਾਂਡ: ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ ਉਹ ਔਰਤਾਂ ਜਿਨ੍ਹਾਂ ਦੇ ਨਾਂ 2018 'ਚ ਲੋਕਾਂ ਦੀ ਜ਼ੁਬਾਨ 'ਤੇ ਰਹੇ 1948 ਵਿੱਚ ਵੀ ਹੋਇਆ ਸੀ ਇੱਕ 'ਜਲਿਆਂਵਾਲਾ ਬਾਗ ਕਾਂਡ'ਦੂਜੇ ਪਾਸੇ ਚੀਨ ਦੇ ਜ਼ਿਆਦਾਤਰ ਇਲਾਕੇ ਉੱਪਰ ਖੱਬੇ ਪੱਖੀਆਂ ਦਾ ਰਾਜ ਕਾਇਮ ਹੋ ਗਿਆ ਜੋ ਅੱਜ ਵੀ ਇੱਕ ਰੂਪ ਵਿੱਚ ਚੱਲ ਰਿਹਾ ਹੈ। ਤਾਈਵਾਨ ਵਿੱਚ ਚਿਆਂਗ ਕਾਈ-ਸ਼ੈਕ ਦਾ ਪੁੱਤਰ ਉਸ ਦੇ ਸ਼ਾਸਕੀ ਢਾਂਚੇ ਨੂੰ ਲੋਕਾਂ ਦੇ ਗੁੱਸੇ ਸਾਹਮਣੇ ਖੜ੍ਹਾ ਨਾ ਰੱਖ ਸਕਿਆ। ਉਸ ਨੇ ਸਾਲ 2000 ਵਿੱਚ ਚੋਣਾਂ ਕਰਵਾਈਆਂ ਜਿਨ੍ਹਾਂ ਵਿੱਚ ਪਹਿਲੀ ਵਾਰ ਕੇਐੱਮਟੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਰਾਸ਼ਟਰਪਤੀ ਬਣਿਆ, ਨਾਮ ਸੀ ਚੈਨ ਸ਼ੁਈ-ਬਿਆਨ।ਰਿਸ਼ਤਿਆਂ ਦੇ ਹਾਲਾਤ ਕਈ ਦਹਾਕਿਆਂ ਦੀ ਗਰਮਾਗਰਮੀ ਤੋਂ ਬਾਅਦ 1980ਵਿਆਂ ਵਿੱਚ ਚੀਨ ਤੇ ਤਾਈਵਾਨ ਦੇ ਰਿਸ਼ਤੇ ਕੁਝ ਠੀਕ ਹੋਣੇ ਸ਼ੁਰੂ ਹੋਏ। ਚੀਨ ਨੇ ਇੱਕ-ਦੇਸ਼-ਦੋ-ਵਿਵਸਥਾਵਾਂ ਦਾ ਸਿਧਾਂਤ ਪੇਸ਼ ਕੀਤਾ ਜਿਸ ਮੁਤਾਬਕ ਚੀਨ ਆਪਣੇ ਕੰਮਿਊਨਿਸਟ ਸਿਸਟਮ ਨਾਲ ਚੱਲੇਗਾ ਅਤੇ ਤਾਈਵਾਨ ਆਪਣੇ ਆਰਥਕ-ਰਾਜਨੀਤਕ ਤਰੀਕੇ ਨਾਲ। ਸ਼ਰਤ ਇਹ ਸੀ ਕਿ ਤਾਈਵਾਨ ਆਪਣੇ ਉੱਪਰ ਚੀਨ ਦੇ ਰਾਜ ਨੂੰ ਕਬੂਲੇਗਾ ਅਤੇ ਬਦਲੇ ਵਿੱਚ ਉਸ ਨੂੰ ਖੁਦਮੁਖਤਿਆਰੀ ਮਿਲੇਗੀ। Image copyright Getty Images ਤਾਈਵਾਨ, ਜੋ ਆਪਣੇ ਆਪ ਨੂੰ 'ਰਿਪਬਲਿਕ ਆਫ਼ ਚਾਈਨਾ' ਆਖਦਾ ਰਿਹਾ ਹੈ, ਨੇ ਇਸ ਫਾਰਮੂਲੇ ਨੂੰ ਨਕਾਰ ਦਿੱਤਾ। ਫਿਰ ਵੀ ਸਰਕਾਰ ਨੇ ਚੀਨ ਜਾਣ ਅਤੇ ਉੱਥੇ ਨਿਵੇਸ਼ ਕਰਨ ਦੇ ਨਿਯਮਾਂ 'ਚ ਢਿੱਲ ਕੀਤੀ। ਸਾਲ 1991 ਵਿੱਚ ਤਾਈਵਾਨ ਸਰਕਾਰ ਨੇ ਮੌਜੂਦਾ ਚੀਨ, 'ਪੀਪਲਜ਼ ਰਿਪਬਲਿਕ ਆਫ਼ ਚਾਈਨਾ', ਨਾਲ ਜੰਗ ਨੂੰ ਰਸਮੀ ਤੌਰ ’ਤੇ ਖ਼ਤਮ ਵੀ ਐਲਾਨ ਦਿੱਤਾ। ਦੋਵਾਂ ਪੱਖਾਂ ਨੇ ਗੈਰ-ਅਧਿਕਾਰਤ ਤੌਰ 'ਤੇ ਗੱਲਬਾਤ ਵੀ ਕੀਤੀ ਪਰ ਚੀਨ ਵੱਲੋਂ ਤਾਈਵਾਨ ਦੀ ਸਰਕਾਰ ਨੂੰ ਗ਼ੈਰ-ਕਾਨੂੰਨੀ ਮੰਨਣ ਕਰਕੇ ਇਹ ਅੱਗੇ ਨਹੀਂ ਵੱਧ ਸਕੀ। ਕੀ ਹੈ ਮੂਲ ਮੁੱਦਾ ਤਾਈਵਾਨ ਕੀ ਹੈ ਅਤੇ ਇਸ ਦਾ ਨਾਂ ਕੀ ਹੋਣਾ ਚਾਹੀਦਾ ਹੈ, ਇਸ ਬਾਰੇ ਅਸਹਿਮਤੀ ਅਤੇ ਦੁਵਿਧਾ ਹੈ। ਚਿਆਂਗ ਕਾਈ-ਸ਼ੈਕ ਦੀ ਜਿਹੜੀ ਸਰਕਾਰ ਤਾਈਵਾਨ ਆ ਕੇ ਵੱਸੀ ਸੀ ਉਸ ਨੇ ਨਾਂ ਰੱਖਿਆ ਸੀ 'ਰਿਪਬਲਿਕ ਆਫ਼ ਚਾਈਨਾ' ਅਤੇ ਨਾਲ ਹੀ ਇਸ ਦਾ ਟੀਚਾ ਸੀ ਕਿ ਬਾਕੀ ਦਾ ਚੀਨ ਵੀ ਮੁੜ ਕਬਜ਼ਾਉਣਾ ਹੈ। ਇਸੇ ਸਰਕਾਰ ਨੂੰ ਸੰਯੁਕਤ ਰਾਸ਼ਟਰ ਨੇ ਵੀ ਮਾਨਤਾ ਦਿੱਤੀ ਅਤੇ ਕਈ ਵੱਡੇ ਦੇਸ਼ ਇਸ ਨੂੰ ਹੀ ਅਸਲ ਚੀਨੀ ਸਰਕਾਰ ਮੰਨਦੇ ਰਹੇ। ਇਹ ਵੀ ਜ਼ਰੂਰ ਪੜ੍ਹੋਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾ‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’ਫਿਰ 1971 ਵਿੱਚ ਸੰਯੁਕਤ ਰਾਸ਼ਟਰ ਨੇ ਮਾਨਤਾ ਤਾਈਵਾਨ ਦੀ ਬਜਾਇ ਬੀਜਿੰਗ ਦੀ ਰਾਜਧਾਨੀ ਵਾਲੇ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਨੂੰ ਦੇ ਦਿੱਤੀ। ਉਸ ਤੋਂ ਬਾਅਦ ਤਾਂ ਤਾਈਵਾਨ ਵਾਲੇ 'ਚੀਨ' ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਗਿਣਤੀ ਘਟਦੀ ਰਹੀ ਹੈ ਅਤੇ ਇਸ ਵੇਲੇ 20 ਦੇ ਕਰੀਬ ਹੈ।ਚੀਨ ਮੰਨਦਾ ਹੈ ਕਿ ਤਾਈਵਾਨ ਉਸ ਦਾ ਹੀ ਵੱਖ ਹੋਇਆ ਸੂਬਾ ਹੈ। ਤਾਈਵਾਨ ਦੇ ਆਗੂ ਆਪਣੇ ਦੇਸ਼ ਨੂੰ ਆਜ਼ਾਦ ਮੁਲਕ ਮੰਨਦੇ ਹਨ ਜਿਸ ਦਾ ਸੰਵਿਧਾਨ ਹੈ, ਲੋਕਤੰਤਰ ਹੈ ਅਤੇ 3 ਲੱਖ ਦੀ ਫੌਜ ਹੈ। ਇਸ ਭੰਬਲਭੂਸੇ 'ਚ ਜ਼ਿਆਦਾਤਰ ਦੇਸ਼ ਪਾਸੇ ਰਹਿ ਕੇ ਹੀ ਖੁਸ਼ ਹਨ। ਹੁਣ ਤਾਈਵਾਨ ਕੋਲ ਆਜ਼ਾਦ ਦੇਸ਼ ਵਾਲੇ ਸਾਰੇ ਢਾਂਚੇ ਹਨ ਪਰ ਉਸ ਦੇ ਕਾਨੂੰਨੀ ਆਧਾਰ ਉੱਪਰ ਲਗਾਤਾਰ ਅਸਹਿਮਤੀ ਹੈ। Image copyright Getty Images ਫੋਟੋ ਕੈਪਸ਼ਨ ਕੁਝ ਲੋਕਾਂ ਦਾ ਡਰ ਹੈ ਕਿ ਚੀਨ ਤਾਈਵਾਨ ਦੇ ਅਰਥਚਾਰੇ ਉੱਪਰ ਭਾਰੂ ਹੋ ਰਿਹਾ ਹੈ ਤਾਈਵਾਨ ਦੇ ਲੋਕ ਕੀ ਕਹਿੰਦੇ ਹਨਰਾਜਨੀਤਕ ਤੌਰ 'ਤੇ ਤਾਈਵਾਨ ਤੇ ਚੀਨ ਦੇ ਰਿਸ਼ਤੇ ਹੌਲੀ-ਹੌਲੀ ਅਗਾਂਹ ਵਧ ਰਹੇ ਹਨ ਪਰ ਨਾਗਰਿਕਾਂ ਵਿਚਕਾਰ ਸਾਂਝ ਅਤੇ ਆਰਥਕ ਰਿਸ਼ਤੇ ਵਧਦੇ ਰਹੇ ਹਨ। ਤਾਈਵਾਨ ਦੀਆਂ ਕੰਪਨੀਆਂ ਨੇ ਚੀਨ ਵਿੱਚ 60 ਰੱਬ ਡਾਲਰ ਦਾ ਨਿਵੇਸ਼ ਕੀਤਾ ਹੋਇਆ ਹੈ ਅਤੇ 10 ਲੱਖ ਤਾਈਵਾਨੀ ਲੋਕ ਹੁਣ ਚੀਨ ਵਿੱਚ ਰਹਿੰਦੇ ਹਨ ਤੇ ਫੈਕਟਰੀਆਂ ਚਲਾਉਂਦੇ ਹਨ। ਤਾਈਵਾਨ ਦੇ ਕੁਝ ਲੋਕਾਂ ਦਾ ਡਰ ਹੈ ਕਿ ਚੀਨ ਉਸ ਦੇ ਅਰਥਚਾਰੇ ਉੱਪਰ ਭਾਰੂ ਹੋ ਰਿਹਾ ਹੈ। ਅਜਿਹੇ ਵੀ ਲੋਕ ਹਨ ਜੋ ਮੰਨਦੇ ਹਨ ਕਿ ਆਰਥਿਕ ਰਿਸ਼ਤੇ ਹੋਣ ਦਾ ਫਾਇਦਾ ਇਹ ਹੈ ਕਿ ਚੀਨ ਫੌਜੀ ਕਾਰਵਾਈ ਕਰਨ ਤੋਂ ਪਹਿਲਾਂ ਦੋ ਵਾਰ ਸੋਚੇਗਾ ਕਿਉਂਕਿ ਉਸ ਨਾਲ ਚੀਨ ਦਾ ਵੀ ਨੁਕਸਾਨ ਹੋਵੇਗਾ। ਅਧਿਕਾਰਤ ਤੌਰ 'ਤੇ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ ਤਾਈਵਾਨ ਦੀ ਆਜ਼ਾਦੀ ਚਾਹੁੰਦੀ ਹੈ ਜਦਕਿ ਮੌਜੂਦਾ ਤਾਈਵਾਨ ਦੀ ਸਥਾਪਨਾ ਕਰਨ ਵਾਲੀ ਕੇਐੱਮਟੀ ਚਾਹੁੰਦੀ ਹੈ ਕਿ ਚੀਨ ਇੱਕੋ ਹੋ ਜਾਵੇ। Image copyright Getty Images ਫੋਟੋ ਕੈਪਸ਼ਨ ਤਾਈਵਾਨ ਦੀ ਰਾਜਧਾਨੀ ਤਾਈਪੇ ਦਾ ਇੱਕ ਅਸਮਾਨੀ ਦ੍ਰਿਸ਼। ਟਾਪੂ ਉੱਤੇ ਵੱਸੇ ਦੇਸ਼ 'ਚ ਕੁਦਰਤੀ ਨਜ਼ਾਰਿਆਂ ਦੀ ਕੋਈ ਕਮੀ ਨਹੀਂ। ਸਰਵੇਖਣਾਂ ਮੁਤਾਬਕ ਜ਼ਿਆਦਾਤਰ ਲੋਕ ਨਾ ਤਾਂ ਆਜ਼ਾਦੀ ਦੇ ਮੋਹਰੀ ਹਨ ਅਤੇ ਨਾ ਹੀ ਮੁੜ ਚੀਨ ਨੂੰ ਇੱਕ ਕਰਨਾ ਚਾਹੁੰਦੇ ਹਨ, ਸਗੋਂ ਬਹੁਤੇ ਲੋਕ ਮੌਜੂਦਾ ਵਿਚਕਾਰ ਦਾ ਕੋਈ ਰਸਤਾ ਲੱਭਣਾ ਬਿਹਤਰ ਮੰਨਦੇ ਹਨ। ਉਂਝ ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਉਹ ਖੁਦ ਨੂੰ ਚੀਨੀ ਘੱਟ ਅਤੇ ਤਾਈਵਾਨੀ ਜ਼ਿਆਦਾ ਮੰਨਦੇ ਹਨ। ਅਮਰੀਕਾ ਕਿੱਥੇ ਖੜ੍ਹਾ ਹੈ? ਤਾਈਵਾਨ ਦਾ ਸਭ ਤੋਂ ਜ਼ਰੂਰੀ ਖ਼ਾਸ ਹੈ ਅਮਰੀਕਾ। ਦੂਜੇ ਵਿਸ਼ਵ ਯੁੱਧ ਅਤੇ ਸ਼ੀਤ ਯੁੱਧ ਦੌਰਾਨ ਬਣੇ ਇਸ ਰਿਸ਼ਤੇ ਦਾ ਸਭ ਤੋਂ ਔਖਾ ਵਕਤ ਉਦੋਂ ਆਇਆ ਜਦੋਂ 1979 ਵਿੱਚ ਰਾਸ਼ਟਰਪਤੀ ਜਿਮੀ ਕਾਰਟਰ ਨੇ ਤਾਈਵਾਨ ਦੀ ਮਾਨਤਾ ਰੱਦ ਕਰ ਕੇ ਚੀਨ ਨਾਲ ਰਿਸ਼ਤਾ ਪੱਕਾ ਕਰਨ ਵੱਲ ਕਦਮ ਚੁੱਕਿਆ। Image copyright Getty Images ਅਮਰੀਕੀ ਕਾਂਗਰਸ (ਸੰਸਦ) ਇਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਸੀ, ਇਸ ਲਈ ਇੱਕ ਕਾਨੂੰਨ ਬਣਾ ਕੇ ਤਾਈਵਾਨ ਨੂੰ ਆਪਣੀ ਰੱਖਿਆ ਲਈ ਹਥਿਆਰ ਦੇਣ ਦਾ ਪ੍ਰਬੰਧ ਕੀਤਾ ਅਤੇ ਆਖਿਆ ਕਿ ਚੀਨ ਵੱਲੋਂ ਤਾਈਵਾਨ ਉੱਪਰ ਕਿਸੇ ਵੀ ਹਮਲੇ ਨੂੰ ਅਮਰੀਕਾ ""ਬਹੁਤ ਗੰਭੀਰਤਾ"" ਨਾਲ ਵੇਖੇਗਾ। Image copyright Getty Images ਫੋਟੋ ਕੈਪਸ਼ਨ ਜਿਮੀ ਕਾਰਟਰ ਨੇ ਚੀਨ ਵੱਲ ਰੁਖ਼ ਮੋੜਿਆ ਪਰ ਤਾਈਵਾਨ ਨੂੰ ਵੀ ਅਮਰੀਕਾ ਨੇ ਵਿਸਾਰਿਆ ਨਹੀਂ ਉਸ ਤੋਂ ਬਾਅਦ ਹੁਣ ਤਕ ਅਮਰੀਕਾ ਨੇ ਵਿਚਲੇ ਰਸਤੇ ਨੂੰ ਹੀ ਤਰਜੀਹ ਦਿੱਤੀ ਹੈ। ਇਸ ਸਾਰੇ ਝਗੜੇ ਵਿੱਚ ਅਮਰੀਕਾ ਦਾ ਅਹਿਮ ਕਿਰਦਾਰ 1996 ਵਿੱਚ ਸਾਫ ਨਜ਼ਰ ਆਇਆ ਸੀ ਜਦੋਂ ਚੀਨ ਨੇ ਤਾਈਵਾਨ ਦੀਆਂ ਚੋਣਾਂ ਉੱਪਰ ਅਸਰ ਪਾਉਣ ਦੇ ਟੀਚੇ ਨਾਲ ਮਿਸਾਇਲਾਂ ਦਾ ਵੱਡਾ ਟੈਸਟ ਕੀਤਾ ਸੀ। ਜਵਾਬ ਵਿੱਚ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਨੇ ਤਾਈਵਾਨ ਕੋਲ ਆਪਣੇ ਜੰਗੀ ਬੇੜੇ ਭੇਜੇ ਸਨ। Image copyright AFP ਫੋਟੋ ਕੈਪਸ਼ਨ ਚੈਨ ਸ਼ੁਈ-ਬਿਆ ਦੋ ਵਾਰ ਤਾਈਵਾਨ ਦੇ ਰਾਸ਼ਟਰਪਤੀ ਰਹੇ 2000 ਦਾ ਮੋੜ ਤੇ ਅੱਗੇ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਸੱਤਾ ਦੇ ਗਲਿਆਰਿਆਂ ਵਿੱਚ ਉਸ ਵੇਲੇ ਹਲਚਲ ਹੋਈ ਜਦੋਂ ਸਾਲ 2000 ਵਿੱਚ ਤਾਈਵਾਨ ਦੀਆਂ ਚੋਣਾਂ ਵਿੱਚ ਚੈਨ ਸ਼ੁਈ-ਬਿਆਨ ਜਿੱਤੇ। ਉਹ ਖੁੱਲ੍ਹੇ ਤੌਰ 'ਤੇ ਤਾਈਵਾਨ ਦੇ ਆਜ਼ਾਦ ਮੁਲਕ ਹੋਣ ਦੀ ਗੱਲ ਕਰਦੇ ਸਨ।ਚੈਨ 2004 ਵਿੱਚ ਮੁੜ ਰਾਸ਼ਟਰਪਤੀ ਬਣੇ, ਜਿਸ ਤੋਂ ਅਗਲੇ ਸਾਲ ਚੀਨ ਨੇ ਇੱਕ ਨਵਾਂ ਕਾਨੂੰਨ ਬਣਾ ਕੇ ਆਖਿਆ ਕਿ ਉਹ ""ਗ਼ੈਰ-ਸ਼ਾਂਤਮਈ ਤਰੀਕੇ"" ਵਰਤ ਕੇ ਵੀ ਤਾਈਵਾਨ ਨੂੰ ਚੀਨ ਤੋਂ ਵੱਖ ਹੋਣੋਂ ਰੋਕ ਸਕਦਾ ਹੈ।ਸਾਲ 2008 ਅਤੇ 2012 ਵਿੱਚ ਤਾਈਵਾਨ ਦੇ ਰਾਸ਼ਟਰਪਤੀ ਬਣੇ ਮਾ ਯਿੰਗ-ਜਿਊ ਨੇ ਆਰਥਕ ਰਿਸ਼ਤੇ ਸੁਧਾਰੇ। ਜਨਵਰੀ 2016 ਵਿੱਚ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ ਦੇ ਸਾਈ ਇੰਗ-ਵੈਨ ਤਾਈਵਾਨ ਦੀ ਰਾਸ਼ਟਰਪਤੀ ਬਣੀ। ਉਨ੍ਹਾਂ ਦੀ ਪਾਰਟੀ ਵੀ ਆਜ਼ਾਦੀ ਦੇ ਪੱਖ ਵਿੱਚ ਨਜ਼ਰ ਆਉਂਦੀ ਹੈ। Image copyright Reuters 2016 'ਚ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਡੌਨਲਡ ਟਰੰਪ ਨਾਲ ਸਾਈ ਇੰਗ-ਵੈਨ ਨੇ ਫ਼ੋਨ 'ਤੇ ਗੱਲ ਕੀਤੀ। ਇਹ ਕਈ ਦਹਾਕਿਆਂ ਦੀ ਨੀਤੀ ਤੋਂ ਵੱਖ ਕਦਮ ਸੀ ਕਿਉਂਕਿ ਅਮਰੀਕਾ ਨੇ 1979 ਵਿੱਚ ਹੀ ਤਾਈਵਾਨ ਨਾਲ ਅਧਿਕਾਰਤ ਰਿਸ਼ਤੇ ਖ਼ਤਮ ਕਰ ਲਏ ਸਨ। ਇਹ ਵੀ ਜ਼ਰੂਰ ਪੜ੍ਹੋਤੁਸੀਂ ਵੀ ਨਵੇਂ ਸਾਲ ’ਚ ਕੰਮਾਂ ਦੀ ਲਿਸਟ ਬਣਾਈ ਹੈ?ਇਨ੍ਹਾਂ ਦੇਸਾਂ 'ਚ ਮਦਦ ਲਈ ਜ਼ਿਆਦਾ ਹੱਥ ਅੱਗੇ ਆਉਂਦੇ ਹਨਕਿਸੇ ਦੀ ਅੱਖ ਨਹੀਂ ਤੇ ਕੋਈ ਪੈਰਾਂ ਤੋਂ ਲਾਚਾਰ ਪਰ ਫਿਰ ਵੀ ਨਾ ਮੰਨੀ ਹਾਰਸਾਲ 2018 ਵਿੱਚ ਚੀਨ ਨੇ ਕੌਮਾਂਤਰੀ ਪੱਧਰ 'ਤੇ ਦਬਾਅ ਕਾਇਮ ਕਰ ਕੇ ਕਈ ਕੰਪਨੀਆਂ ਨੂੰ ਆਪਣੀਆਂ ਵੈੱਬਸਾਈਟਾਂ ਉੱਪਰ ਤਾਈਵਾਨ ਨੂੰ ਚੀਨ ਦਾ ਹਿੱਸਾ ਦਿਖਾਉਣ ਲਈ ਮਜਬੂਰ ਕੀਤਾ। ਧਮਕੀ ਇਹ ਸੀ ਕਿ ਚੀਨ ਉਨ੍ਹਾਂ ਨਾਲ ਇਸੇ ਸ਼ਰਤ 'ਤੇ ਵਪਾਰ ਕਰੇਗਾ। ਬੀਤੇ ਨਵੰਬਰ ਵਿੱਚ ਹੋਈਆਂ ਚੋਣਾਂ ਵਿੱਚ ਸਾਈ ਇੰਗ-ਵੈਨ ਦੀ ਪਾਰਟੀ ਨੂੰ ਨੁਕਸਾਨ ਹੋਇਆ ਜਿਸ ਨੂੰ ਚੀਨ ਨੇ ਉਨ੍ਹਾਂ ਦੀ 'ਵੱਖਵਾਦੀ' ਨੀਤੀ ਲਈ ਧੱਕਾ ਮੰਨਿਆ। ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਮਰੀਕਾ ਤੇ ਚੀਨ ਦੀ ਵਪਾਰਕ ਜੰਗ ਦਾ ਕੀ ਅਸਰ 7 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44737877 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਮਰੀਕਾ ਤੇ ਚੀਨ ਵਿਚਾਲੇ ਭਿਆਨਕ ਵਪਾਰਕ ਯੁੱਧ ਦਾ ਖ਼ਦਸ਼ਾ (ਸੰਕੇਤਕ ਤਸਵੀਰ) ਅਮਰੀਕਾ ਦੇ ਰਾਸ਼ਟਪਤੀ ਡੌਨਲਡ ਟਰੰਪ ਨੇ ਚੀਨ ਦਰਾਮਦਾਂ ਉੱਤੇ ਸੈਂਕੜੇ ਬਿਲੀਅਨ ਡਾਲਰ ਦੇ ਹੋਰ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਸ਼ੁੱਕਰਵਾਰ ਦੇ ਟਰੰਪ ਦੇ ਐਲਾਨ ਨਾਲ ਦੁਨੀਆਂ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਵਿਚਕਾਰ ਭਿਆਨਕ ਵਪਾਰਕ ਜੰਗ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਅਮਰੀਕਾ ਨੇ ਚੀਨ ਦੀਆਂ ਵਸਤਾਂ ਉੱਤੇ 34 ਬਿਲੀਅਨ ਡਾਲਰ ਦੇ ਕਰ ਲਾਗੂ ਕਰ ਦਿੱਤੇ ਸਨ। ਅਮਰੀਕੀ ਸਮੇਂ ਮੁਤਾਬਕ ਲੰਘੀ ਅੱਧੀ ਰਾਤ ਸਮੇਂ ਹੀ 25 ਫੀਸਦ ਕਰ ਲਾਗੂ ਹੋ ਗਏ।ਉੱਧਰ ਚੀਨ ਨੇ ਵੀ 545 ਅਮਰੀਕੀ ਉਤਪਾਦਾਂ 'ਤੇ ਇਸੇ ਤਰ੍ਹਾਂ ਦੇ 25 ਫੀਸਦ ਕਰ ਲਗਾ ਕੇ ਜਵਾਬੀ ਕਾਰਵਾਈ ਕੀਤੀ ਹੈ। ਇਹ ਵੀ ਪੜ੍ਹੋ:ਅਮਰੀਕਾ ਤੇ ਚੀਨ ਦੀ 'ਟਰੇਡ ਵਾਰ' ਦਾ ਕੀ ਅਸਰ ਪਵੇਗਾਅਮਰੀਕਾ ਤੇ ਚੀਨ ਵਿਚਾਲੇ ਰੁਕੀ 'ਟਰੇਡ ਵਾਰ'ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀਬੀਜਿੰਗ ਨੇ ਅਮਰੀਕਾ ਉੱਤੇ 'ਆਰਥਿਕ ਇਤਿਹਾਸ ਦੀ ਸਭ ਤੋਂ ਵੱਡੀ ਟਰੇਡ ਵਾਰ' ਸ਼ੁਰੂ ਕਰਨ ਦਾ ਦੋਸ਼ ਲਗਾਇਆ ਹੈ।ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ, ''ਅਮਰੀਕਾ ਦੇ ਚੀਨ ਖ਼ਿਲਾਫ਼ ਕਰਾਂ ਨੂੰ ਲਾਗੂ ਕਰਦਿਆਂ ਹੀ ਚੀਨ ਦੇ ਅਮਰੀਕਾ ਖ਼ਿਲਾਫ਼ ਵੀ ਨਵੀਆਂ ਕਰ ਦਰਾਂ ਨੂੰ ਤੁਰੰਤ ਲਾਗੂ ਕਰ ਦਿੱਤਾ।'' Image copyright Getty Images ਸ਼ੰਘਾਈ ਦੀਆਂ ਦੋ ਕੰਪਨੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਕਸਟਮ ਅਧਿਕਾਰੀ ਸ਼ੁੱਕਰਵਾਰ ਨੂੰ ਅਮਰੀਕੀ ਦਰਾਮਦ ਲਈ ਕਲੀਅਰੈਂਸ ਪ੍ਰਕਿਰਿਆ ਵਿੱਚ ਦੇਰੀ ਕਰ ਰਹੇ ਸਨ।ਚੀਨ ਦਾ ਇਹ ਕਦਮ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਫੈਸਲੇ ਦਾ ਜਵਾਬ ਹੈ। ਉਨ੍ਹਾਂ ਅਮਰੀਕੀ ਨੌਕਰੀਆਂ ਦੀ ਸੁਰੱਖਿਆ ਅਤੇ ਅਮਰੀਕੀ ਤਕਨੀਕ ਤੇ ਬੌਧਿਕ ਸੰਪਤੀ ਦਾ ਗ਼ਲਤ ਤਰੀਕੇ ਨਾਲ ਚੀਨ ਨੂੰ ਦਿੱਤੇ ਜਾਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਹੈ।ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਇੱਕ ਹੋਰ 16 ਬਿਲਿਅਨ ਡਾਲਰ ਦੇ ਉਤਪਾਦਾਂ 'ਤੇ ਟੈਰਿਫ਼ ਲਾਉਣ ਬਾਰੇ ਸਲਾਹ ਮਸ਼ਵਰਾ ਕਰੇਗਾ,। ਇਸ ਬਾਰੇ ਟਰੰਪ ਨੇ ਕਿਹਾ ਹੈ ਕਿ ਉਹ ਇਸ ਮਹੀਨੇ ਦੇ ਅਖ਼ੀਰ 'ਚ ਲਾਗੂ ਹੋ ਸਕਣਗੇ। Image copyright Getty Images ਫੋਟੋ ਕੈਪਸ਼ਨ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਲਾਇਆ ਗਿਆ ਹੈ ਟੈਰਿਫ਼ ਟੈਰਿਫ਼ ਦੇ ਲਾਗੂ ਹੋਣ ਨਾਲ ਏਸ਼ੀਆ ਦੇ ਸ਼ੇਅਰ ਬਾਜ਼ਾਰ 'ਤੇ ਬਹੁਤ ਘੱਟ ਅਸਰ ਪਿਆ ਹੈ। ਸ਼ੰਘਾਈ ਦੇ ਸ਼ੇਅਰ ਬਾਜ਼ਾਰ 0.5 ਫੀਸਦ ਉੱਚ ਪੱਧਰ 'ਤੇ ਬੰਦ ਹੋਇਆ, ਪਰ ਹਫ਼ਤੇ ਦੇ ਅੰਤ ਤੱਕ ਇਹ 3.5 ਫੀਸਦ ਘੱਟ ਰਿਹਾ - ਇਹ ਘਾਟੇ ਦਾ ਲਗਾਤਾਰ ਸੱਤਵਾਂ ਹਫ਼ਤਾ ਹੈ। ਟੋਕਿਓ ਦਾ ਸ਼ੇਅਰ ਬਾਜ਼ਾਰ 1.1 ਉੱਚ ਪੱਧਰ 'ਤੇ ਬੰਦ ਹੋਇਆ, ਪਰ ਹਾਂਗ ਕਾਂਗ 0.5 ਫੀਸਦ ਨਾਲ ਹੇਠਾਂ ਰਿਹਾ।ਇਹ ਵੀ ਪੜ੍ਹੋ:ਮੋਟਰਸਾਇਕਲਾਂ ਦੇ ਸ਼ੌਕੀਨਾਂ ਲਈ ਕੰਮ ਦੀ ਗੱਲ ਹਾਰਲੇ-ਡੇਵਿਡਸਨ ਅਮਰੀਕਾ ਤੋਂ ਬਾਹਰ ਵੀ ਕਰੇਗੀ ਰੁਖ਼ਡਾਇਵਾ ਸਿਕਿਓਰਿਟੀ ਦੇ ਹਿਕਾਰੂ ਸਾਟੋ ਕਹਿੰਦੇ ਹਨ ਬਾਜ਼ਾਰ ਪਹਿਲਾਂ ਹੀ ਟੈਰਿਫ਼ ਦੇ ਪਹਿਲੇ ਗੇੜ ਦੇ ਪ੍ਰਭਾਵ ਵਿੱਚ ਸੋਚਾਂ 'ਚ ਪਿਆ ਹੈ। ਟਰੰਪ ਨੇ ਪਹਿਲਾਂ ਹੀ ਇੰਪੋਰਟਿਡ ਵਾਸ਼ਿੰਗ ਮਸ਼ੀਨਾਂ ਅਤੇ ਸੂਰਜੀ ਪੈਨਲਾਂ 'ਤੇ ਟੈਰਿਫ਼ ਲਗਾਇਆ ਹੈ ਅਤੇ ਯੂਰਪੀਅਨ ਯੂਨੀਅਨ, ਮੈਕਸੀਕੋ ਅਤੇ ਕੈਨੇਡਾ ਤੋਂ ਸਟੀਲ ਅਤੇ ਅਲਮੂਨੀਅਮ ਦੀ ਦਰਾਮਦ 'ਤੇ ਟੈਕਸ ਲਗਾਉਣਾ ਸ਼ੁਰੂ ਕਰ ਦਿੱਤਾ ਹੈ। Image copyright Getty Images ਫੋਟੋ ਕੈਪਸ਼ਨ ਅਮਰੀਕਾ ਦੀ 200 ਬਿਲਿਅਨ ਡਾਲਰ ਦੇ ਵਾਧੂ ਚੀਨੀ ਸਾਮਾਨ ਉੱਤੇ 10 ਫੀਸਦ ਟੈਰਿਫ਼ ਲਗਾਉਣ ਦੀ ਧਮਕੀ (ਸੰਕੇਤਕ ਤਸਵੀਰ) ਜੇ ਬੀਜਿੰਗ ਆਪਣੀਆਂ 'ਪ੍ਰਕਿਰਿਆਵਾਂ ਨੂੰ ਬਦਲਣ ਤੋਂ ਇਨਕਾਰ ਕਰਦਾ ਹੈ' ਤਾਂ ਡੌਨਾਲਡ ਟਰੰਪ ਨੇ 200 ਬਿਲਿਅਨ ਡਾਲਰ ਦੇ ਵਾਧੂ ਚੀਨੀ ਸਾਮਾਨ ਉੱਤੇ 10 ਫੀਸਦ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਹੈ। ਰਾਸ਼ਟਰਪਤੀ ਨੇ ਵੀਰਵਾਰ ਨੂੰ ਕਿਹਾ ਕਿ ਮਾਲ ਦੀ ਮਾਤਰਾ ਮੁਤਾਬਕ ਟੈਰਿਫ਼ 500 ਬਿਲੀਅਨ ਡਾਲਰ ਤੱਕ ਵਧ ਸਕਦਾ ਹੈ।ਉੱਧਰ ਚੀਨ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਨੇ ਹੁਣ ਤੱਕ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡੀ ਵਾਪਰਕ ਜੰਗ ਛੇੜ ਦਿੱਤੀ ਹੈ। ਚੀਨ ਨੇ ਇਸ ਬਾਬਤ ਵਿਸ਼ਵ ਵਪਾਰ ਸੰਗਠਨ ਕੋਲ ਸ਼ਿਕਾਇਤ ਵੀ ਕੀਤੀ ਹੈ। ਇਹ ਵੀ ਪੜ੍ਹੋ ਤੇ ਵੀਡੀਓ ਵੀ ਦੋਖੇ :ਅਮਰੀਕਾ-ਚੀਨ ਦੀ 'ਟਰੇਡ ਵਾਰ' ਭਾਰਤ ਲਈ ਖ਼ਤਰੇ ਦੀ ਘੰਟੀ? ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਟਰੇਡ ਵਾਰ ਦਾ ਏਸ਼ੀਆ ਦੇ ਸਭ ਤੋਂ ਵੱਡੇ ਬਾਜ਼ਾਰ ’ਤੇ ਅਸਰਟਰੰਪ ਤੋਂ ਪਹਿਲਾਂ ਮੋਰਗਨ ਸਟੈਨਲੀ ਅਨੁਸਾਰ ਅੱਜ ਤੱਕ ਜਾਰੀ ਕੀਤੇ ਗਏ ਅਮਰੀਕੀ ਟੈਰਿਫ਼ ਨੂੰ ਵਿਸ਼ਵ ਵਪਾਰ ਦਾ 0.6 ਫੀਸਦ ਦੇ ਬਰਾਬਰ ਅਤੇ ਦੁਨੀਆਂ ਦੀ ਜੀ.ਡੀ.ਪੀ. ਦਾ 0.1 ਫੀਸਦ ਦੇ ਬਰਾਬਰ ਪ੍ਰਭਾਵ ਹੋਵੇਗਾ। ਫੋਟੋ ਕੈਪਸ਼ਨ ਇਨ੍ਹਾਂ ਖੇਤਰਾਂ ਤੇ ਉਤਪਾਦਾਂ ਉੱਤੇ ਹੋਵੇਗਾ ਅਸਰ ਵਿਸ਼ਲੇਸ਼ਕ ਵੀ ਸਪਲਾਈ ਚੇਨ ਵਿੱਚ ਦੂਜਿਆਂ 'ਤੇ ਪ੍ਰਭਾਵ ਬਾਰੇ ਅਤੇ ਅਮਰੀਕਾ-ਚੀਨ ਵਿਚਾਲੇ ਤਣਾਅ ਪੈਦਾ ਕਰਨ ਬਾਰੇ ਚਿੰਤਤ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਔਰਤਾਂ ਹਿੰਸਾ ਸਹਿ ਕੇ ਵੀ ਨਹੀਂ ਤੋੜਦੀਆਂ ਰਿਸ਼ਤਾ, ਪੜ੍ਹੋ ਕਿਉਂ ਨਵੀਨ ਨੇਗੀ ਪੱਤਰਕਾਰ, ਬੀਬੀਸੀ 22 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44911885 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Science Photo Library ਫੋਟੋ ਕੈਪਸ਼ਨ ਵਿਆਹ ਦੇ ਮਹੀਨੇ ਭਰ ਦੇ ਅੰਦਰ ਸਪਨਾ ਪਤੀ ਦਾ ਘਰ ਛੱਡ ਕੇ ਪੇਕੇ ਚਲੀ ਗਈ। (ਸੰਕੇਤਿਕ ਤਸਵੀਰ) ""ਸਾਡੇ ਵਿਆਹ ਦਾ ਤੀਜਾ ਦਿਨ ਸੀ, ਅਸੀਂ ਘੁੰਮਣ ਲਈ ਮਨਾਲੀ ਗਏ। ਰਾਤ ਨੂੰ ਉਹ ਮੇਰੇ ਸਾਹਮਣੇ ਸ਼ਰਾਬ ਪੀ ਕੇ ਆਇਆ ਅਤੇ ਕੁਝ ਸਮੇਂ ਬਾਅਦ ਮੈਨੂੰ ਮਾਰਨ ਲੱਗਾ।""ਇੰਨਾ ਬੋਲਦੇ-ਬੋਲਦੇ ਸਪਨਾ ਦਾ ਗਲਾ ਭਰ ਗਿਆ। ਉਨ੍ਹਾਂ ਦੇ ਸ਼ਬਦ ਟੁੱਟਣ ਲੱਗੇ ਅਤੇ ਉਨ੍ਹਾਂ ਦੇ ਸਾਹ ਦੀ ਆਵਾਜ਼ ਨਾਲ ਉਨ੍ਹਾਂ ਦਾ ਦੱਬਿਆ ਹੋਇਆ ਦਰਦ ਮਹਿਸੂਸ ਹੋਣ ਲੱਗਿਆ।ਇੱਕ ਵਾਰੀ ਫਿਰ ਆਪਣੀ ਆਵਾਜ਼ ਨੂੰ ਸੰਭਾਲਦੇ ਹੋਏ ਉਹ ਦੱਸਦੇ ਹਨ, ""ਵਿਆਹ ਦੇ ਸਮੇਂ ਮੈਂ ਪੋਸਟ-ਗ੍ਰੈਜੂਏਸ਼ਨ ਵਿੱਚ ਸੀ, ਮੈਂ ਪੜ੍ਹਾਈ ਵਿੱਚ ਬਹੁਤ ਚੰਗੀ ਸੀ ਪਰ ਪਿਤਾ ਜੀ ਮੇਰਾ ਵਿਆਹ ਕਰਵਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਮੇਰੇ ਲਈ ਇਹ ਰਿਸ਼ਤਾ ਹੀ ਲੱਭਿਆ ਸੀ।"" ਇਹ ਵੀ ਪੜ੍ਹੋ :ਘਰਾਂ ’ਚ ਤਸ਼ੱਦਦ ਸਹਿਣ ਦੀ ਥਾਂ ਔਰਤਾਂ ਇਹ ਪੜ੍ਹਨਪਾਕ ਜਗੀਰਦਾਰਾਂ ਨੂੰ ਚੁਣੌਤੀ ਦੇਣ ਤੁਰੀ ਦਲਿਤ ਔਰਤ 'ਆਪਣੇ ਬੱਚੇ ਨੂੰ ਦੁੱਧ ਪਿਆਉਣਾ ਜ਼ੁਰਮ ਤਾਂ ਨਹੀਂ...'ਰਾਜਸਥਾਨ ਦੀ ਰਹਿਣ ਵਾਲੀ ਸਪਨਾ ਵਿਆਹ ਤੋਂ ਪਹਿਲਾਂ ਹੀ ਆਪਣੇ ਖਰਚੇ ਚੁੱਕ ਰਹੀ ਸੀ। ਉਹ ਦੂਜਿਆਂ 'ਤੇ ਵਿੱਤੀ ਤੌਰ 'ਤੇ ਨਿਰਭਰ ਨਹੀਂ ਸੀ। ਉਹ ਪੜ੍ਹੀ-ਲਿਖੀ ਸੀ ਅਤੇ ਬੇਬਾਕ ਅੰਦਾਜ਼ ਵਿੱਚ ਆਪਣੀ ਗੱਲ ਰੱਖਦੀ ਸੀ।ਉਸ ਖਰਾਬ ਵਿਆਹ ਨੇ ਬੇਬਾਕ ਸਪਨਾ ਨੂੰ ਅਚਾਨਕ ਤੋੜ ਕੇ ਰੱਖ ਦਿੱਤਾ। ਵਿਆਹ ਦੇ ਮਹੀਨੇ ਭਰ ਦੇ ਅੰਦਰ ਸਪਨਾ ਪਤੀ ਦਾ ਘਰ ਛੱਡ ਕੇ ਪੇਕੇ ਚਲੀ ਗਈ।ਪਰ ਜਿਸ ਸਮਾਜ ਵਿੱਚ ਕੁੜੀ ਦੇ ਦਿਲ ਵਿੱਚ ਇਹ ਗੱਲ ਬੈਠਾ ਦਿੱਤੀ ਗਈ ਹੋਵੇ ਕਿ ਵਿਆਹ ਤੋਂ ਬਾਅਦ 'ਪਤੀ ਦਾ ਘਰ ਹੀ ਉਸ ਦਾ ਆਪਣਾ ਘਰ ਹੈ' ਉੱਥੇ ਇੱਕ ਪਿਤਾ ਆਪਣੇ ਵਿਆਹੀ ਧੀ ਦਾ ਇਸ ਤਰ੍ਹਾਂ ਪੇਕੇ ਆਉਣਾ ਕਿਵੇਂ ਪਸੰਦ ਕਰਦੇ। ਪੇਕੇ ਵੀ ਨਾਲ ਨਹੀਂਸਪਨਾ ਉਸ ਸਮੇਂ ਨੂੰ ਯਾਦ ਕਰਦੇ ਹੋਏ ਕਹਿੰਦੀ ਹੈ, ""ਇੱਕ ਹਾਦਸੇ ਵਿੱਚ ਮੇਰੇ ਭਰਾ ਦੀ ਮੌਤ ਹੋ ਗਈ ਸੀ, ਮੇਰੇ ਵਿਆਹ ਨੂੰ ਮਹੀਨਾ ਹੀ ਹੋਇਆ ਸੀ ਅਤੇ ਮੈਂ ਸਰੀਰਕ ਤੇ ਮਾਨਸਿਕ ਰੂਪ ਤੋਂ ਬੇਹੱਦ ਪ੍ਰੇਸ਼ਾਨ ਸੀ। ਮੇਰੇ ਕੋਲ ਆਪਣੇ ਪਿਤਾ ਦੇ ਘਰ ਜਾਣ ਤੋਂ ਇਲਾਵਾ ਕੋਈ ਰਾਹ ਨਹੀਂ ਸੀ ਪਰ ਮੇਰੇ ਪੇਕਿਆਂ ਨੇ ਵੀ ਮੈਨੂੰ ਬਹੁਤ ਤੰਗ ਕੀਤਾ ਕਿਉਂਕਿ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਮੇਰੇ ਪੇਕੇ ਪਰਤ ਆਉਣਾ ਪਸੰਦ ਨਹੀਂ ਸੀ।"" Image copyright Science Photo Library ਸਪਨਾ ਕਹਿੰਦੀ ਹੈ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਦੇ ਸਾਹਮਣੇ ਆਪਣਾ ਪੂਰਾ ਹਾਲ ਬਿਆਨ ਕੀਤਾ। ਫਿਰ ਵੀ ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਵਾਪਸ ਪਤੀ ਕੋਲ ਚਲੀ ਜਾਵੇ। ਇਸ ਲਈ ਬਾਕਾਇਦਾ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੇ ਪਤੀ ਨੂੰ ਫੋਨ ਕਰਕੇ ਘਰ ਵੀ ਬੁਲਾ ਲਿਆ ਸੀ। ਆਖਰ ਘਰਵਾਲੇ ਆਪਣੇ ਹੀ ਧੀ ਦਾ ਦਰਦ ਕਿਉਂ ਨਹੀਂ ਸਮਝ ਪਾਉਂਦੇ ਅਤੇ ਵਾਪਸ ਉਸੇ ਦਲਦਲ ਵਿੱਚ ਕਿਉਂ ਭੇਜਣ ਨੂੰ ਤਿਆਰ ਹੋ ਜਾਂਦੇ ਹਨ? ਇਸ 'ਤੇ ਸਪਨਾ ਕਹਿੰਦੀ ਹੈ, ""ਦਰਅਸਲ ਇਸ ਦੇ ਪਿੱਛੇ ਸਾਡੇ ਰਿਸ਼ਤੇਦਾਰ, ਗੁਆਂਢੀ ਕੁਲ ਮਿਲਾ ਕੇ ਪੂਰਾ ਸਮਾਜ ਜ਼ਿੰਮੇਵਾਰ ਹੈ। ਜਦੋਂ ਉਹ ਦੇਖਦੇ ਹਨ ਕਿ ਵਿਆਹੀ ਹੋਈ ਕੁੜੀ ਵਾਪਸ ਆਈ ਹੈ, ਕਈ ਤਰ੍ਹਾਂ ਦੀਆਂ ਗੱਲਾਂ ਬਣਨ ਲਗਦੀਆਂ ਹਨ।"" ""ਇਹਨਾਂ ਗੱਲਾਂ ਦਾ ਦਬਾਅ ਹੀ ਘਰ ਵਾਲਿਆਂ 'ਤੇ ਪੈਂਦਾ ਹੈ ਅਤੇ ਉਹ ਚਾਹੁੰਦੇ ਹਨ ਕਿ ਚਾਹੇ ਜਿਸ ਵੀ ਹਾਲ ਵਿੱਚ ਹੋਵੇ ਕੁੜੀ ਆਪਣੇ ਪਤੀ ਕੋਲ ਵਾਪਸ ਚਲੀ ਜਾਵੇ।''ਬੀਤੇ ਦਿਨੀਂ ਇੱਕ ਅਜਿਹੀ ਘਟਨਾ ਦਿੱਲੀ ਵਿੱਚ ਵੀ ਵਾਪਰੀ, ਜਿਸ ਵਿੱਚ ਇੱਕ 39 ਸਾਲਾ ਏਅਰਹੋਸਟੈਸ ਅਨੀਸ਼ਿਆ ਬਤਰਾ ਨੇ ਖੁਦਕੁਸ਼ੀ ਕਰ ਲਈ ਸੀ। ਅਨੀਸ਼ਿਆ ਦੇ ਪਰਿਵਾਰ ਨੇ ਇਲਜ਼ਾਮ ਲਾਏ ਕਿ ਅਨੀਸ਼ਿਆ ਦਾ ਪਤੀ ਉਨ੍ਹਾਂ ਨੂੰ ਸਰੀਰਕ ਤੌਰ 'ਤੇ ਤੰਗ ਕਰਦਾ ਸੀ। ਪੜ੍ਹੀ ਲਿਖੀ ਅਤੇ ਪੇਸ਼ੇਵਰ ਰੂਪ ਤੋਂ ਸਫ਼ਲ ਸਮਝੀ ਜਾਣ ਵਾਲੀ ਅਨੀਸ਼ਿਆ ਦਾ ਇਸ ਤਰ੍ਹਾਂ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਹਾਲੇ ਸਵਾਲਾਂ ਦੇ ਘੇਰੇ ਵਿੱਚ ਹੈ। ਉਨ੍ਹਾਂ ਦੇ ਪਤੀ ਫਿਲਹਾਲ ਪੁਲਿਸ ਹਿਰਾਸਤ ਵਿੱਚ ਹਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਸੁਣਨ ਅਤੇ ਪੜ੍ਹਣ ਤੋਂ ਬਾਅਦ ਇਹੀ ਸਵਾਲ ਉੱਠਿਆ ਕਿ ਵਿੱਤੀ ਰੂਪ ਤੋਂ ਆਜ਼ਾਦ ਔਰਤਾਂ ਅਖੀਰ ਇਹ ਸਭ ਚੁੱਪਚਾਪ ਕਿਉਂ ਬਰਦਾਸ਼ਤ ਕਰਦੀਆਂ ਹਨ?ਪਤੀ ਨੇ ਨਹੀਂ ਦਿੱਤਾ ਸਾਥ ਤਾਂ ਹੋਈ ਵੱਖਉੱਤਰਾਖੰਡ ਦੀ ਰਹਿਣ ਵਾਲੀ ਦੀਪਤੀ (ਬਦਲਿਆ ਹੋਇਆ ਨਾਂ) ਦਾ ਰਿਸ਼ਤਾ ਵੀ ਵਿਆਹ ਦੇ ਕੁਝ ਸਾਲਾਂ ਬਾਅਦ ਪਟੜੀ ਤੋਂ ਉਤਰ ਗਿਆ।ਹਾਲਾਂਕਿ ਉਨ੍ਹਾਂ ਦੇ ਨਾਲ ਪਤੀ ਨੇ ਸਰੀਰਕ ਹਿੰਸਾ ਤਾਂ ਨਹੀਂ ਕੀਤੀ ਪਰ ਉਨ੍ਹਾਂ ਨੇ ਸਹੁਰੇ ਨੇ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ। Image copyright Getty Images ਫੋਟੋ ਕੈਪਸ਼ਨ ਦੀਪਤੀ ਦੇ ਪਤੀ ਨੇ ਸਰੀਰਕ ਹਿੰਸਾ ਤਾਂ ਨਹੀਂ ਕੀਤੀ ਪਰ ਉਨ੍ਹਾਂ ਨੇ ਸਹੁਰੇ ਨੇ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ। ਦੀਪਤੀ ਦਾ ਵਿਆਹ ਉੱਤਰ ਪ੍ਰਦੇਸ਼ ਵਿੱਚ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਸਹੁਰੇ ਆਪਣੇ ਇਲਾਕੇ ਦੀ ਸਿਆਸਤ ਵਿੱਚ ਚੰਗੀ ਪੈਠ ਰੱਖਦੇ ਸਨ।ਦੀਪਤੀ ਦੱਸਦੀ ਹੈ ਕਿ ਵਿਆਹ ਵੇਲੇ ਉਹ ਗ੍ਰੈਜੁਏਸ਼ਨ ਦੇ ਪਹਿਲੇ ਸਾਲ ਵਿੱਚ ਸੀ। ਮੰਗਣੀ ਤੋਂ ਵਿਆਹ ਵਿਚਾਲੇ ਦਾ ਜੋ ਸਮਾਂ ਹੁੰਦਾ ਹੈ ਇਸ ਦੌਰਾਨ ਉਨ੍ਹਾਂ ਦੀ ਆਪਣੀ ਸੱਸ ਨਾਲ ਬਹੁਤ ਚੰਗਾ ਰਿਸ਼ਤਾ ਬਣ ਗਿਆ ਸੀ।ਇਹ ਵੀ ਪੜ੍ਹੋ:ਔਰਤਾਂ ਦੇ ਸਰੀਰ 'ਤੇ ਵਾਲਾਂ ਵਾਲੀ ਮਸ਼ਹੂਰੀ ਦੀ ਚਰਚਾ #HerChoice: ਔਰਤਾਂ ਦੇ ਮਨ ਦੇ ਭੇਤ ਖੋਲ੍ਹਦੀ ਲੜੀਕੀ ਭਾਰਤ ਔਰਤਾਂ ਬਾਰੇ ਵਿਅਤਨਾਮ ਤੋਂ ਕੁਝ ਸਿੱਖੇਗਾ?ਉਸੇ ਸਮੇਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਦੇ ਸੱਸ-ਸਹੁਰੇ ਦੀ ਆਪਸ ਵਿੱਚ ਬਣਦੀ ਨਹੀਂ ਅਤੇ ਦੋਵੇਂ ਵੱਖ ਰਹਿੰਦੇ ਹਨ।15 ਸਾਲ ਪਹਿਲਾਂ ਹੋਏ ਵਿਆਹ ਨੂੰ ਯਾਦ ਕਰਦੇ ਹੋਏ ਦੀਪਤੀ ਕਹਿੰਦੀ ਹੈ, ""ਵਿਆਹ ਦੇ ਪਹਿਲੇ ਸਾਲ ਤੱਕ ਸਭ ਕੁਝ ਵਧੀਆ ਸੀ। ਇੱਕ ਦਿਨ ਸ਼ਰਾਬ ਦੇ ਨਸ਼ੇ ਵਿੱਚ ਸਹੁਰੇ ਨੇ ਮੇਰਾ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਇਹ ਆਪਣੇ ਪਤੀ ਨੂੰ ਦੱਸਿਆ ਤਾਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਇਸ ਬਾਰੇ ਕੋਈ ਸ਼ਿਕਾਇਤ ਤੱਕ ਨਹੀਂ ਕੀਤੀ। ਇਹ ਮੇਰੀ ਉਮੀਦਾਂ ਤੋਂ ਬਿਲਕੁਲ ਉਲਟ ਸੀ।""ਪਤੀ ਦੇ ਰਵੱਈਏ ਤੋਂ ਹੈਰਾਨ ਦੀਪਤੀ ਟੁੱਟ ਚੁੱਕੀ ਸੀ ਪਰ ਫਿਰ ਵੀ ਉਹ ਆਪਣੇ ਰਿਸ਼ਤੇ ਨੂੰ ਬਣਾਈ ਰੱਖਣਾ ਚਾਹੁੰਦੀ ਸੀ। ਕੁਝ ਸਾਲਾਂ ਬਾਅਦ ਸਹੁਰੇ ਨੇ ਫਿਰ ਉਹੀ ਹਰਕਤ ਦੁਹਰਾਈ ਅਤੇ ਇਸ ਵਾਰੀ ਦੀਪਤੀ ਸਹੁਰਾ ਘਰ ਛੱਡ ਕੇ ਆਪਣੇ ਪੇਕੇ ਵਾਪਸ ਆ ਗਈ। Image copyright PA ਫੋਟੋ ਕੈਪਸ਼ਨ ਆਖੀਰ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਦੀਪਤੀ ਅਤੇ ਉਨ੍ਹਾਂ ਦੇ ਪਤੀ ਵਿੱਚ ਤਲਾਕ ਹੋ ਗਿਆ। ਆਖੀਰ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਦੀਪਤੀ ਅਤੇ ਉਨ੍ਹਾਂ ਦੇ ਪਤੀ ਵਿੱਚ ਤਲਾਕ ਹੋ ਗਿਆ। ਤਲਾਕ ਤੋਂ ਇੱਕ ਸਾਲ ਦੇ ਅੰਦਰ ਹੀ ਉਸ ਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਜਦਕਿ ਦੀਪਤੀ ਅਜੇ ਵੀ ਇਕੱਲੀ ਹੈ।ਕੀ ਉਸ ਨੂੰ ਦੁਬਾਰਾ ਵਿਆਹ ਕਰਵਾਉਣ ਦੀ ਇੱਛਾ ਨਹੀਂ ਹੋਈ, ਉਦੋਂ ਵੀ ਜਦੋਂ ਉਨ੍ਹਾਂ ਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ?ਇਸ ਦਾ ਉੱਤਰ ਦੀਪਤੀ ਦਿੰਦੀ ਹੈ, ""ਮੇਰਾ ਪਹਿਲਾ ਵਿਆਹ ਖਰਾਬ ਹੋਣ ਕਾਰਨ ਮੇਰੇ ਅੰਦਰ ਵਿਆਹ ਅਤੇ ਪਿਆਰ ਵਰਗੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਲੱਗੀ ਹੈ। ਮੈਂ ਲੋਕਾਂ 'ਤੇ ਛੇਤੀ ਭਰੋਸਾ ਨਹੀਂ ਕਰ ਪਾਉਂਦੀ। ਮੈਂ ਆਪਣੇ ਵਿਆਹ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ਸਾਰੀ ਪ੍ਰਕਿਰਿਆ ਨੇ ਮੈਨੂੰ ਅੰਦਰੋਂ ਤੋੜ ਦਿੱਤਾ।""ਵਿਆਹ ਤੋੜ ਦਈਏ ਜਾਂ ਕਾਇਮ ਰੱਖੀਏ?ਔਰਤਾਂ ਦੇ ਇਹਨਾਂ ਤਜਰਬਿਆਂ ਦੇ ਆਧਾਰ 'ਤੇ ਬੀਬੀਸੀ ਹਿੰਦੀ ਨੇ ਫੇਸਬੁੱਕ ਪੇਜ 'ਤੇ ਔਰਤਾਂ ਨਾਲ ਜੁੜੇ ਪੰਨੇ 'ਤੇ ਸਵਾਲ ਪੁੱਛਿਆ ਸੀ ਕਿ 'ਕੀ ਰਿਸ਼ਤਿਆਂ ਵਿੱਚ ਹਿੰਸਾ ਦੇ ਬਾਅਦ ਵਿਆਹ ਨੂੰ ਤੋੜਨਾ ਚਾਹੀਦਾ ਹੈ?'ਵਧੇਰੇ ਔਰਤਾਂ ਨੇ ਇਹ ਮੰਨਿਆ ਕਿ ਹਿੰਸਕ ਰਿਸ਼ਤਿਆਂ ਤੋਂ ਬਾਅਦ ਔਰਤਾਂ ਨੂੰ ਇਸ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ। ਹਾਲਾਂਕਿ ਕੁਝ ਔਰਤਾਂ ਇਸ ਗੱਲ 'ਤੇ ਸਹਿਮਤ ਹੋਈਆਂ ਸਨ ਕਿ ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾਉਣ ਦਾ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। Image copyright Science Photo Library ਫੋਟੋ ਕੈਪਸ਼ਨ ਧੇਰੇ ਔਰਤਾਂ ਨੇ ਇਹ ਮੰਨਿਆ ਕਿ ਹਿੰਸਕ ਰਿਸ਼ਤਿਆਂ ਤੋਂ ਬਾਅਦ ਔਰਤਾਂ ਨੂੰ ਇਸ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ। ਆਪਸੀ ਸਬੰਧਾਂ ਵਿੱਚ ਲੜਾਈ ਦੇ ਵਧਦੇ ਮਾਮਲਿਆਂ ਤੋਂ ਬਾਅਦ ਸ਼ਹਿਰਾਂ ਵਿੱਚ ਵਿਆਹ ਸਲਾਹਕਾਰ (ਮੈਰਿਜ ਕਾਉਂਸਲਰਾਂ) ਦਾ ਸਹਾਰਾ ਵੀ ਲਿਆ ਜਾਣ ਲੱਗਿਆ ਹੈ। ਦਿੱਲੀ ਵਿੱਚ ਵਿਆਹ ਸਲਾਹਕਾਰ ਦੇ ਤੌਰ 'ਤੇ ਕੰਮ ਕਰਨ ਵਾਲੀ ਅਤੇ ਮਨੋਵਿਗਿਆਨੀ ਨਿਸ਼ਾ ਖੰਨਾ ਦਾ ਕਹਿਣਾ ਹੈ ਕਿ ਹੁਣ ਵਿਆਹਾਂ ਦੇ ਮਾਮਲੇ ਵਿੱਚ ਘਰੇਲੂ ਹਿੰਸਾ ਦੇ ਮਾਮਲੇ ਕਾਫ਼ੀ ਘੱਟ ਹੁੰਦੇ ਹਨ ਅਤੇ ਜੋ ਵੀ ਮਾਮਲੇ ਸਾਹਮਣੇ ਆਉਂਦੇ ਹਨ ਉਨ੍ਹਾਂ ਵਿੱਚ ਹਿੰਸਾ ਦੋਵਾਂ ਧਿਰਾਂ ਵੱਲੋਂ ਹੁੰਦੀ ਹੈ। ਹਾਲਾਂਕਿ ਨਿਸ਼ਾ ਦਾ ਮੰਨਣਾ ਹੈ ਕਿ ਔਰਤਾਂ ਅਕਸਰ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਹਨ।ਇਸ ਦੇ ਪਿੱਛੇ ਡਾ. ਨਿਸ਼ਾ ਚਾਰ ਮੁੱਖ ਕਾਰਨ ਦੱਸਦੇ ਹਨ। ਉਨ੍ਹਾਂ ਮੁਤਾਬਕ, ""ਕੁੜੀਆਂ ਵਧੇਰੇ ਭਾਵੁਕ ਹੁੰਦੀਆਂ ਹਨ, ਰਿਸ਼ਤਿਆਂ ਪ੍ਰਤੀ ਉਨ੍ਹਾਂ ਦਾ ਲਗਾਅ ਵਧੇਰੇ ਹੁੰਦਾ ਹੈ। ਦੂਜਾ ਉਹ ਵਿੱਤੀ ਤੌਰ 'ਤੇ ਆਜ਼ਾਦ ਨਹੀਂ ਹੁੰਦੀਆਂ, ਤੀਜਾ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਸਮਰਥਨ ਨਹੀਂ ਮਿਲਦਾ ਅਤੇ ਚੌਥਾ ਵਿਆਹ ਤੋਂ ਵੱਖ ਹੋਣ ਵਾਲੀਆਂ ਔਰਤਾਂ ਨੂੰ ਸਮਾਜ 'ਹਮੇਸ਼ਾ ਉਪਲਬਧ' ਰਹਿਣ ਵਾਲੀ ਔਰਤ ਦੇ ਤੌਰ 'ਤੇ ਦੇਖਦਾ ਹੈ।''ਵਿੱਤੀ ਤੌਰ 'ਤੇ ਆਜ਼ਾਦ ਔਰਤਾਂ ਵੀ ਕਿਉਂ ਘਬਰਾਉਂਦੀਆਂ ਹਨ?ਕਈ ਵਾਰੀ ਦੇਖਿਆ ਗਿਆ ਹੈ ਕਿ ਵਿੱਤੀ ਤੌਰ 'ਤੇ ਆਜ਼ਾਦ ਹੋਣ ਦੇ ਬਾਵਜੂਦ ਵੀ ਔਰਤਾਂ ਹਿੰਸਕ ਵਿਆਹਾਂ ਤੋਂ ਵੱਖ ਹੋਣ ਦਾ ਫੈਸਲਾ ਨਹੀਂ ਲੈ ਸਕਦੀਆਂ। ਅਖੀਰ ਇਸ ਦੇ ਪਿੱਛੇ ਕੀ ਵਜ੍ਹਾ ਹੈ।ਇਸ ਦੇ ਜਵਾਬ ਵਿੱਚ ਵਕੀਲ ਅਨੁਜਾ ਕਪੂਰ ਕਹਿੰਦੇ ਹਨ, ""ਜ਼ਰੂਰੀ ਨਹੀਂ ਕਿ ਔਰਤਾਂ ਵਿੱਤੀ ਤੌਰ 'ਤੇ ਆਜ਼ਾਦ ਹਨ ਜਾਂ ਨਹੀਂ, ਅਸਲ ਵਿੱਚ ਇਹ ਭਾਵਨਾਤਮਕ ਰੂਪ ਤੋਂ ਦੂਜੇ ਵਿਅਕਤੀ ਨਾਲ ਜੁੜ ਜਾਂਦੀਆਂ ਹਨ। ਉਹ ਉਸ ਇਨਸਾਨ ਤੋਂ ਦੂਰ ਜਾ ਕੇ ਕੁਝ ਸੋਚ ਨਹੀਂ ਪਾਉਂਦੀਆਂ।'' ""ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਤੋਂ ਇਲਾਵਾ ਕੋਈ ਦੂਜਾ ਆਦਮੀ ਉਨ੍ਹਾਂ ਨੂੰ ਪਿਆਰ ਹੀ ਨਹੀਂ ਕਰ ਸਕੇਗਾ ਅਤੇ ਇਨ੍ਹਾਂ ਸਾਰੇ ਕਾਰਨਾਂ ਕਰਕੇ ਉਹ ਸਾਰੇ ਦਰਦ ਸਹਿੰਦੇ ਹੋਏ ਵਿਆਹ ਨੂ ਬਚਾਉਮ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ।""ਭਾਰਤੀ ਨਿਆਂ ਪ੍ਰਣਾਲੀ ਵਿੱਚ ਤਲਾਕ ਦੀ ਪ੍ਰਕਿਰਿਆ ਬਾਰੇ ਅਨੁਜਾ ਕਹਿੰਦੀ ਹੈ ਪਹਿਲਾਂ ਤਾਂ ਸਹਿਮਤੀ ਨਾਲ ਤਲਾਕ ਲੈਣ ਲਈ ਵੀ ਘੱਟੋ-ਘੱਟ 6 ਮਹੀਨਿਆਂ ਦਾ ਸਮਾਂ ਦਿੱਤਾ ਜਾਂਦਾ ਸੀ, ਪਰ ਹੁਣ ਅਜਿਹਾ ਨਹੀਂ ਹੈ। ਫਿਰ ਵੀ ਵੱਖ ਤਲਾਕ ਦਾ ਮਾਮਲਾ ਚੱਲਦਾ ਹੈ ਤਾਂ ਉਸ ਵਿੱਚ 4 ਜਾਂ 5 ਸਾਲ ਲੱਗ ਜਾਂਦੇ ਹਨ। Image copyright Getty Images ਫੋਟੋ ਕੈਪਸ਼ਨ ਤਲਾਕ ਦੇ ਮਾਮਲੇ ਵਿੱਚ 4 ਜਾਂ 5 ਸਾਲ ਲੱਗ ਜਾਂਦੇ ਹਨ-ਵਕੀਲ ਅਨੁਜਾ ਕਪੂਰ ਅਨੁਜਾ ਦੱਸਦੀ ਹੈ, ""ਤਲਾਕ ਹੋਣ ਦੇ ਨਾਲ ਕਈ ਕੇਸ ਇਕੱਠੇ ਚੱਲਦੇ ਹਨ, ਜਿਵੇਂ ਘਰੇਲੂ ਹਿੰਸਾ, ਜਾਇਦਾਦ ਸੰਬੰਧੀ ਮੁੱਦੇ, ਜੇ ਬੱਚੇ ਹਨ ਤਾਂ ਉਨ੍ਹਾਂ ਦੇ ਅਧਿਕਾਰਾਂ ਦਾ ਮੁੱਦਾ। ਇਨ੍ਹਾਂ ਸਾਰੇ ਕੇਸਾਂ ਨੂੰ ਪੂਰਾ ਕਰਨ ਵਿੱਚ ਲੰਬਾ ਸਮਾਂ ਲੱਗਦਾ ਹੈ।""ਉਸੇ ਸਮੇਂ ਮੈਰੀਜ਼ ਕਾਊਂਸਲਰ ਡਾ. ਨਿਸ਼ਾ ਸਲਾਹ ਦਿੰਦੇ ਹਨ ਕਿ ਤਲਾਕ ਦੀ ਨੌਬਤ ਅਖੀਰ ਵਿੱਚ ਆਉਣੀ ਚਾਹੀਦੀ ਹੈ। ਉਹ ਦੱਸਦੀ ਹੈ, ""ਮੈਂ ਆਪਣੇ ਗਾਹਕ ਨੂੰ ਮਾਨਸਿਕ ਅਤੇ ਵਿੱਤੀ ਤੌਰ 'ਤੇ ਮਜ਼ਬੂਤ ਹੋਣ ਲਈ ਕਹਿੰਦੀ ਹਾਂ। ਜੇ ਬਿਨਾਂ ਬੈਕਅੱਪ ਤੋਂ ਕੋਈ ਔਰਤ ਵਿਆਹ ਨੂੰ ਤੋੜ ਦੇਵੇਗੀ ਤਾਂ ਉਸ ਲਈ ਬਹੁਤ ਸਾਰੀਆਂ ਸਮੱਸਿਆਵਾਂ ਹੋਣਗੀਆਂ। ਇਸ ਲਈ ਮੈਂ ਉਸ ਨੂੰ ਪਹਿਲਾਂ ਖੁਦ ਕੰਮ ਕਰਨ ਅਤੇ ਅਖੀਰ ਵਿੱਚ ਤਲਾਕ ਦੀ ਸਲਾਹ ਦਿੰਦੀ ਹਾਂ।"" ਇਹ ਵੀ ਪੜ੍ਹੋ :ਕੀ ਭਾਰਤ ਔਰਤਾਂ ਲਈ ਸਭ ਤੋਂ ਵੱਧ ਖ਼ਤਰਨਾਕ ਹੈ?'ਮਾਂ ਨੇ ਕਿਹਾ ਸੀ ਉਹ ਤਿੱਤਲੀ ਬਣੇਗੀ' 'ਕੁੜੀਆਂ ਸ਼ੋਸ਼ਣ ਦਾ ਮੁਕਾਬਲਾ ਪਹਿਲਵਾਨਾਂ ਵਾਂਗ ਕਰਨ'ਉਨ੍ਹਾਂ ਮੁਤਾਬਕ ਜੇ ਘਰੇਲੂ ਹਿੰਸਾ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਕਦਮ ਪੁਲਿਸ ਕੋਲ ਰਿਪੋਰਟ ਦਰਜ ਕਰਵਾਉਣਾ ਹੁੰਦਾ ਹੈ। ਉੱਥੇ ਵੀ ਕਾਉਂਸਲਰ ਹੁੰਦੇ ਹਨ ਜੋ ਦੋਹਾਂ ਪੱਖਾਂ ਨੂੰ ਸੁਣਦੇ ਹਨ।ਦਿੱਲੀ ਦੇ ਨਾਲ ਲਗਦੇ ਨੋਇਡਾ ਵਿੱਚ ਮਹਿਲਾ ਥਾਣੇ ਦੀ ਐੱਸਐੱਚਓ ਅੰਜੂ ਸਿੰਘ ਤੋਂ ਅਸੀਂ ਉਨ੍ਹਾਂ ਦੇ ਅਨੁਭਵ ਜਾਣਨੇ ਚਾਹੇ। ਅੰਜੂ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਾਨਾ 5-6 ਔਰਤਾਂ ਘਰੇਲੂ ਹਿੰਸਾ ਦੀ ਸ਼ਿਕਾਇਤ ਲੈ ਕੇ ਪਹੁੰਚਦੀਆਂ ਹਨ। ਉਨ੍ਹਾਂ ਔਰਤਾਂ ਨੂੰ ਉਹ ਸਲਾਹ ਦੇਣ ਦਾ ਕੰਮ ਵੀ ਕਰਦੀਆਂ ਹਨ। ਘਰੇਲੂ ਹਿੰਸਾ ਦੀ ਸ਼ਿਕਾਰ ਔਰਤਾਂ ਦੀਆਂ ਪਰੇਸ਼ਾਨੀਆਂ ਬਾਰੇ ਅੰਜੂ ਨੇ ਬੀਬੀਸੀ ਨੂੰ ਦੱਸਿਆ, ""ਸਰੀਆਂ ਔਰਤਾਂ ਦੀ ਵੱਖ ਤਰ੍ਹਾਂ ਦੀਆਂ ਮੁਸ਼ਕਿਲਾਂ ਹੁੰਦੀਆਂ ਹਨ। ਕਿਸੇ ਦੀ ਪਤੀ ਨਾਲ ਲੜਾਈ ਹੋ ਜਾਂਦੀ ਹੈ ਤਾਂ ਕੋਈ ਘਰੇਲੂ ਹਿੰਸਾ ਦੀ ਸ਼ਿਕਾਰ ਹੁੰਦੀ ਹੈ ਪਰ ਇੱਕ ਗੱਲ ਹੈ ਕਿ ਜ਼ਿਆਦਾਤਰ ਔਰਤਾਂ ਆਪਣੇ ਲਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਹਾਲਾਂਕਿ ਜਦੋਂ ਮਾਮਲਾ ਬਹੁਤ ਵੱਧ ਜਾਂਦਾ ਹੈ ਉਹ ਵੱਖ ਹੋਣ ਦਾ ਫੈਸਲਾ ਕਰ ਪਾਉਂਦੀਆਂ ਹਨ।''ਅੰਜੂ ਇਹ ਵੀ ਮੰਨਦੀ ਹੈ ਕਿ ਔਰਤਾਂ ਦਾ ਇਸ ਤਰ੍ਹਾਂ ਵਿਆਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਾ ਉਨ੍ਹਾਂ ਦੀ ਸਮਾਜਿਕ ਹਾਲਤ ਤੇ ਨਿਰਭਰ ਕਰਦਾ ਹੈ। ਔਰਤਾਂ ਨੂੰ ਸ਼ੁਰੂਆਤ ਤੋਂ ਹੀ ਕਿਸੇ ਦੂਜੇ ਤੇ ਨਿਰਭਰ ਰਹਿਣਾ ਸਿਖਾ ਦਿੱਤਾ ਜਾਂਦਾ ਹੈ ਜਿਸ ਕਾਰਨ ਉਹ ਪਤੀ ਤੋਂ ਅਲਗ ਹੋਣ ਦਾ ਵੱਡਾ ਕਦਮ ਚੁੱਕਣ ਤੋਂ ਘਬਰਾਉਂਦੀ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਲਾਗ: 'ਪੰਜਾਬ ਯੂਨੀਵਰਸਿਟੀ ’ਚ ਕੁੜੀਆਂ ਦੇ ਹੋਸਟਲ 24 ਘੰਟੇ ਖੁੱਲ੍ਹਣ ’ਤੇ ਮੈਂ ਕਿਉਂ ਡਰ ਰਿਹਾਂ' ਆਰਿਸ਼ ਛਾਬੜਾ ਬੀਬੀਸੀ ਪੱਤਰਕਾਰ 22 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46649842 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright kanu Priya/facebook ਫੋਟੋ ਕੈਪਸ਼ਨ ਕਨੂਪ੍ਰਿਆ, ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਔਰਤਾਂ ਤੇ ਉਨ੍ਹਾਂ ਦੇ ਮਸਲਿਆਂ ਬਾਰੇ ਗੱਲ ਕਰਨ ਦਾ ਲਾਇਸੰਸ ਲੈਣਾ ਕੋਈ ਔਖਾ ਨਹੀਂ। ਬਸ ਤੁਹਾਡੀ ਕੋਈ ਭੈਣ ਹੋਣੀ ਚਾਹੀਦੀ ਹੈ। ਮੇਰੀਆਂ ਤਾਂ ਜੀ, ਤਿੰਨ ਭੈਣਾਂ ਹਨ। ਮੈਂ ਅਕਸਰ ਆਪਣੇ ਆਪ ਨੂੰ ਇਹ ਲਾਇਸੰਸ ਜਾਰੀ ਕਰ ਲੈਂਦਾ ਹਾਂ। ਅੱਜ ਤਾਂ ਮੈਨੂੰ ਲੱਗ ਰਿਹਾ ਹੈ ਕਿ ਆਪਣੇ ਹੱਕ ਸਾਂਭਣ ਦਾ ਸਮਾਂ ਆ ਗਿਆ ਹੈ।ਕੀ ਤੁਸੀਂ ਜਾਣਦੇ ਹੋ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਕਨੂਪ੍ਰਿਆ ਨੂੰ? ਜਦੋਂ ਬਣੀ ਸੀ ਆਪਾਂ ਸਾਰਿਆਂ ਨੇ ਤਾਂ ਤਾੜੀਆਂ ਮਾਰੀਆਂ ਸਨ। ਉੱਥੇ ਤੱਕ ਠੀਕ ਸੀ, ਹੁਣ ਤਾਂ ਬੀਬੀ ਨੇ ਗੱਡੀ ਬਾਹਲੀ ਅੱਗੇ ਤੋਰ ਲਈ ਹੈ। 'ਦੂਜੀ ਵੱਡੀ ਜਿੱਤ' ਐਲਾਨ ਰਹੀ ਹੈ। ਬਰਾਬਰੀ ਰੱਖਣ ਲਈ ਅੱਜਕਲ੍ਹ ਮਹਿਲਾ ਕ੍ਰਿਕਟ ਟੀਮ ਦੀ ਜਿੱਤ ਉੱਤੇ ਖੁਸ਼ ਅਤੇ ਹਾਰਨ ’ਤੇ ਦੁਖੀ ਹੋ ਹੀ ਰਹੇ ਹਾਂ। ਦੇਸ਼ਭਗਤੀ ਦੀ ਦੇਸ਼ਭਗਤੀ, ਬਰਾਬਰੀ ਦੀ ਬਰਾਬਰੀ।ਪਰ ਇਹ ਤਾਂ ਨਵਾਂ ਭੰਬਲਭੂਸਾ ਹੈ, ਆਊਟ ਆਫ ਸਿਲੇਬਸ ਹੈ। ਸੱਚੀ, ਅਸਲ ਗੱਲ ਤਾਂ ਦੱਸੀ ਹੀ ਨਹੀਂ। ਫੋਟੋ ਕੈਪਸ਼ਨ ਪੰਜਾਬ ਯੂਨੀਵਰਸਿਟੀ ਦੀਆਂ ਕੁੜੀਆਂ ਨੇ 24 ਘੰਟੇ ਹੋਸਟਲ ਖੋਲ੍ਹੇ ਜਾਣ ਲਈ ਲੰਬਾ ਸ਼ੰਘਰਸ਼ ਕੀਤਾ ਅਸਲ 'ਚ ਕਨੂਪ੍ਰਿਆ ਦੀ ਅਗਵਾਈ ਵਿੱਚ ਚੱਲ ਰਿਹਾ ਇੱਕ 'ਪਿੰਜਰਾ ਤੋੜ' ਧਰਨਾ ਕਾਮਯਾਬ ਹੋ ਗਿਆ ਹੈ। ਪੰਜਾਬ ਯੂਨੀਵਰਸਿਟੀ ਵਿੱਚ ਹੁਣ ਕੁੜੀਆਂ ਵੀ ਆਪਣੇ ਹੋਸਟਲਾਂ 'ਚ 24 ਘੰਟੇ ਆ-ਜਾ ਸਕਣਗੀਆਂ।ਮੈਨੂੰ ਪਤਾ ਹੈ ਕਿ ਇਹ ਵੱਡੀ ਗੱਲ ਹੈ, ਵੱਡਾ ਹੱਕ ਹੈ। ਪਰ ਇਸ ਹੱਕ ਨਾਲ ਜਿਹੜੇ ਸਾਡੇ ਸਦੀਆਂ ਪੁਰਾਣੇ ਹੱਕ ਮਾਰੇ ਜਾਣਗੇ, ਉਹ?ਹੁਣ ਜੇ ਕੁੜੀਆਂ ਸੜ੍ਹਕਾਂ ਉੱਪਰ ਹੱਕ ਰੱਖਣਗੀਆਂ ਤਾਂ ਕੀ ਅਸੀਂ ਮਰਦ ਆਪਣੀ ਮਰਦਾਨਗੀ ਦੀ ਪਰਫਾਰਮੈਂਸ ਕੇਵਲ ਘਰ ਵਿੱਚ ਹੀ ਦਿਆਂਗੇ? ਕੁੜੀਆਂ ਨੂੰ ਤਾਂ ਹੋਸਟਲ ਦੇ ਅੰਦਰ ਰਹਿ ਕੇ ਵੀ ਕੁਝ ਨਾ ਕੁਝ ਕਰਨ ਨੂੰ ਲੱਭ ਜਾਵੇਗਾ। ਅਸੀਂ ਪਹਿਲਾਂ ਵਾਂਗ ਬਾਹਰ ਆਪਣੀ ਮਰਦਾਨਗੀ ਖਿਲਾਰਾਂਗੇ। ਜੇ ਇਹ ਕੰਮ ਵੀ ਚਲਾ ਗਿਆ ਤਾਂ... ਦੱਸੋ, ਬੇਰੁਜ਼ਗਾਰੀ ਪਹਿਲਾਂ ਘੱਟ ਹੈ? (ਕੁੜੀਆਂ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਹਾਲ ਵਿੱਚ ਬਿਨਾਂ ਰੋਕ-ਟੋਕ 24 ਘੰਟੇ ਆਉਣ-ਜਾਣ ਦੀ ਮਿਲੀ ਇਜਾਜ਼ਤ ’ਤੇ ਇਹ ਵਿਅੰਗ ਹੈ ਜਿਸ ਦੇ ਸ਼ਬਦੀ ਅਰਥਾਂ ’ਤੇ ਨਾ ਜਾਓ, ਸਿਰਫ ਭਾਵ ਸਮਝੋ)ਮੈਨੂੰ ਗਲਤ ਨਾ ਸਮਝ ਲਿਓ। ਮੈਂ ਬਰਾਬਰੀ ਦੇ ਹੱਕ ਵਿੱਚ ਹਾਂ। ਮੇਰੀਆਂ ਭੈਣਾਂ ਉੱਪਰ ਵੀ ਉਹੀ ਪਾਬੰਦੀਆਂ ਹਨ ਜਿਹੜੀਆਂ ਕਿਸੇ ਵੀ ਹੋਰ ਔਰਤ ਉੱਪਰ ਹਨ। ਜਿੱਥੇ ਤੱਕ ਸੁਰੱਖਿਆ ਵਾਲਾ ਮਸਲਾ ਹੈ, ਮੈਂ ਤਾਂ ਸ਼ੁਰੂ ਤੋਂ ਹੀ ਇਸ ਦਾ ਮੋਹਰੀ ਰਿਹਾ ਹਾਂ। ਇਹ ਵੀ ਜ਼ਰੂਰ ਪੜ੍ਹੋ'ਸਰਕਾਰ ਆਖਦੀ ਹੈ, ਓਏ ਗਰੀਬੋ, ਜਿੱਥੋਂ ਆਏ ਹੋ, ਉੱਥੇ ਵਾਪਸ ਜਾਓ'ਯੂ-ਟਿਊਬ 'ਤੇ ਟੀ-ਸੀਰੀਜ਼ ਦੀ ਸਰਦਾਰੀ ਨੂੰ ਇਸ ਹਸਤੀ ਦੀ ਚੁਣੌਤੀਕੀ ਪੋਰਨ ਭਾਰਤ ’ਚ ਔਰਤਾਂ ਵਿਰੁੱਧ ਹਿੰਸਾ ਨੂੰ ਵਧਾ ਰਿਹਾ ਹੈ- - BBC News ਖ਼ਬਰਾਂਛੋਟੀ ਉਮਰ ਤੋਂ ਹੀ ਮੈਂ ਆਪਣੀਆਂ ਵੱਡੀਆਂ ਭੈਣਾਂ ਨਾਲ ਉਨ੍ਹਾਂ ਦਾ ਗਾਰਡ ਬਣ ਕੇ ਤੁਰਦਾ ਰਿਹਾ ਹਾਂ।ਵੱਡੀ ਗੱਲ ਇਹ ਹੈ ਕਿ ਹੁਣ ਪੰਜਾਬ ਯੂਨੀਵਰਸਿਟੀ ਦੇ ਇਸ ਕਦਮ ਨੂੰ ਲੈ ਕੇ ਹੋਰ ਥਾਵਾਂ 'ਤੇ ਵੀ ਜ਼ਮਾਨਾ ਖੁਦ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ। ਅੱਜ ਹੋਸਟਲ ਦੀ ਟਾਈਮਿੰਗ ਹੈ, ਕੱਲ੍ਹ ਕੱਪੜਿਆਂ ਦਾ ਢੰਗ-ਤਰੀਕਾ, ਫਿਰ ਸੰਗੀ-ਸਾਥੀ ਚੁਣਨ ਦੀ ਮਰਜ਼ੀ, ਫਿਰ ਇਕੱਲੇ ਜਿਉਣ ਦੀ ਮਰਜ਼ੀ, ਫਿਰ ਇਹ ਵੀ ਮਰਜ਼ੀ ਕਿ ਅਸੀਂ ਗ਼ਲਤੀ ਵੀ ਕਰਾਂਗੀਆਂ। ਮਤਲਬ, ਗ਼ਲਤੀ ਕਰਨ ਦੀ ਵੀ ਮਰਜ਼ੀ! ਇੰਝ ਤਾਂ ਸਾਰੀਆਂ ਹੀ ਕੁੜੀਆਂ ਸਾਰੇ ਹੀ ਹੱਕ ਮੰਗਣਗੀਆਂ। ਮੰਗ ਲੈਣ। ਪਰ ਜੇ ਮਿਲ ਗਏ, ਫਿਰ? Image copyright Kanu Priya/FB ਕੀ ਬਣੇਗਾ ਜੇ ਕੱਲ੍ਹ ਨੂੰ ਕੁੜੀਆਂ ਪੁੱਛਣ ਕਿ ਅਸੀਂ ਆਪਣੇ ਬਜ਼ੁਰਗ ਮਾਪਿਆਂ ਨੂੰ ਕਿਉਂ ਛੱਡ ਕੇ ਆਈਏ, ਵਿਆਹ ਤੋਂ ਬਾਅਦ ਤੂੰ ਕਿਉਂ ਨਹੀਂ ਆ ਸਕਦਾ ਮੇਰੇ ਘਰ? ਤਾਂ ਕੀ ਮੁੰਡੇ ਤੇ ਕੁੜੀਆਂ ਦੇ ਮਾਪੇ ਵੀ ਬਰਾਬਰ ਹੋ ਜਾਣਗੇ? ਇਹ ਤਾਂ ਜ਼ਿਆਦਾ ਡਰਾਉਣੀ ਗੱਲ ਹੋ ਗਈ। ਮੈਂ ਪਹਿਲਾਂ ਹੀ ਕਿਹਾ ਹੈ, ਗੱਲ ਤਾਂ ਬਸ ਸੇਫ਼ਟੀ ਦੀ ਹੈ ਜੀ। ਕਈ ਕੁੜੀਆਂ ਇਸ ਤੱਥ ਨੂੰ ਵੀ ਕੱਖ ਨਹੀਂ ਮੰਨਦੀਆਂ, ਸਗੋਂ ਕਹਿੰਦੀਆਂ ਹਨ ਕਿ ਜੇ ਅਸੀਂ ਆਮ ਥਾਵਾਂ 'ਤੇ ਜਾਵਾਂਗੀਆਂ ਤਾਂ ਹੀ ਆਮ ਥਾਵਾਂ 'ਤੇ ਹੱਕ ਰੱਖ ਕੇ ਸੁਰੱਖਿਅਤ ਵੀ ਰਹਾਂਗੀਆਂ।ਸੋਚੋ, ਕੀ ਚੰਡੀਗੜ੍ਹ ਦੇ 'ਗੇੜੀ ਰੂਟ' ਉੱਤੇ ਵੀ ਕੁੜੀਆਂ ਹੱਕ ਰੱਖਣਗੀਆਂ? ਗੇੜੀ ਰੂਟ ਬਾਰੇ ਤਾਂ ਤੁਹਾਨੂੰ ਪਤਾ ਹੋ ਹੋਣਾ ਹੈ। ਨਹੀਂ ਪਤਾ ਤਾਂ ਦੱਸ ਦਿੰਦੇ ਹਾਂ। ਇੱਕ ਸੱਪ ਵਰਗੀ ਸੜ੍ਹਕ ਹੈ ਜਿਹੜੀ ਚੰਡੀਗੜ੍ਹ ਦੇ ਪੌਸ਼ ਜਾਂ ਮਹਿੰਗੇ ਸੈਕਟਰਾਂ ਵਿੱਚੋਂ ਲੰਘਦੀ ਹੈ। ਹੁਣ ਗੇੜੀ ਰੂਟ ਦੀ ਵੀ ਸ਼ਾਮਤ ਆਵੇਗੀ?ਇੱਥੇ ਮੁੰਡੇ ਆਪਣਾ ਹੁਨਰ ਵਿਖਾਉਂਦੇ ਹਨ। ਬਹੁਤੇ ਸਿਆਣਿਆਂ ਵਾਂਗ ਕਹੀਏ ਤਾਂ ਮੁੰਡੇ ਇੱਥੇ ਕੁੜੀਆਂ ਦਾ ਪਿੱਛਾ ਕਰ ਕੇ ਤੰਗ ਕਰਦੇ ਹਨ। 'ਗੇੜੀ' ਉਂਝ 'ਗੇੜਾ' ਸ਼ਬਦ ਦਾ ਮਹਿਲਾ ਸਰੂਪ ਹੈ। ਗੇੜਾ ਘੋੜੇ ਉੱਤੇ ਬਹਿ ਕੇ ਖੇਤਾਂ ਨੂੰ ਲਗਦਾ ਹੈ, ਗੇੜੀ ਦਾ ਭਾਵ ਜ਼ਰਾ ਵੱਖ ਹੈ। ਇਹ ਵੀ ਜ਼ਰੂਰ ਪੜ੍ਹੋਚੰਡੀਗੜ੍ਹ 'ਚ ਕੁੜੀਆਂ ਵੱਲੋਂ ਹੁਕਮਰਾਨਾਂ ਨੂੰ ਸਬਕਇਸ ਕੁੜੀ ਨੇ ਟੀ-ਸ਼ਰਟ ਵੇਚ ਕੇ ਕਮਾਏ ਡੇਢ ਕਰੋੜ 'ਮੇਰੇ ਮਾਤਾ-ਪਿਤਾ ਨੂੰ ਕਿਹਾ ਗਿਆ, ਮੈਨੂੰ ਬਦਲ ਕੇ ਮੁੰਡਾ ਲੈ ਆਓ'ਪਿਛਲੇ ਸਾਲ ਕੁੜੀਆਂ ਦੀ ਇੱਕ 'ਬੇਖੌਫ ਆਜ਼ਾਦੀ' ਮੁਹਿੰਮ ਤੋਂ ਬਾਅਦ ਇਸ ਦਾ ਨਾਂ ਤਾਂ ਬਦਲ ਕੇ ਗੂਗਲ ਮੈਪ 'ਚ 'ਆਜ਼ਾਦੀ ਰੂਟ' ਰੱਖ ਲਿਆ ਗਿਆ ਹੈ। ਮੈਂ ਖੁਸ਼ ਹੋ ਕੇ ਫੇਸਬੁੱਕ ਕਮੈਂਟ ਵੀ ਪਾਇਆ ਸੀ। ਮੈਂ ਉਦੋਂ ਵੀ ਦੱਸਿਆ ਸੀ ਕਿ ਮੇਰੀਆਂ ਤਿੰਨ ਭੈਣਾਂ ਹਨ!ਪਰ ਗੇੜੀ/ਆਜ਼ਾਦੀ ਰੂਟ 'ਤੇ ਹੱਕ ਰੱਖ ਕੇ ਕੁੜੀਆਂ ਕਰਨਗੀਆਂ ਕੀ? ਕੀ ਸਾਡੇ ਪਿੱਛੇ ਗੇੜੀ ਲਾਉਣਗੀਆਂ, ਕਮੈਂਟ ਮਾਰਣਗੀਆਂ, ਇਸ਼ਾਰੇ ਕਰਨਗੀਆਂ? ਅਸੀਂ ਕੀ ਕਰਾਂਗੇ? ਫਿਰ ਗੇੜੀ ਨੂੰ ਗੇੜੀ ਹੀ ਆਖਾਂਗੇ? ਜਾਂ ਗੇੜੀ ਲਈ ਕੋਈ ਬਰਾਬਰਤਾ ਵਾਲੀ ਵਿਆਕਰਣ ਵਰਤਣੀ ਪਵੇਗੀ?ਹੋਸਟਲ ਦੀ ਗੱਲ 'ਤੇ ਵਾਪਸ ਚੱਲਦੇ ਹਾਂ। ਰਾਤੀ ਹੋਸਟਲੋਂ ਬਾਹਰ ਰਹਿ ਕੇ ਕੁੜੀਆਂ ਜਾਣਗੀਆਂ ਕਿੱਥੇ? ਸਤਾਰਾਂ ਸੈਕਟਰ ਦੇ ਬਸ ਸਟੈਂਡ 'ਤੇ ਇਕੱਲੀਆਂ ਪਰੌਂਠੇ ਖਾਣ ਜਾਣਗੀਆਂ? ਕੁੱਕ ਵੀ ਕਨਫਿਊਜ਼ ਹੋ ਜਾਏਗਾ, ਸੋਚੇਗਾ, 'ਨਾਲ ਮੁੰਡਾ ਤਾਂ ਕੋਈ ਹੈ ਨਹੀਂ, ਪਰੌਂਠੀਆਂ ਪਕਾਵਾਂ ਜਾਂ ਪਰੌਂਠੇ?' ਛੱਡੋ, ਹਾਸਾ ਵੀ ਨਹੀਂ ਆ ਰਿਹਾ ਹੁਣ ਤਾਂ।ਹੁਣ ਬਸ ਫਿਕਰ ਹੈ ਕਿ, ਕੀ ਹੁਣ ਤੁਸੀਂ ਮੰਨ ਜਾਓਗੇ ਕਿ ਮੈਂ ਇਹ ਲੇਖ ਮਜ਼ਾਕੀਆ ਲਹਿਜੇ 'ਚ, ਵਿਅੰਗ ਦੇ ਤੌਰ 'ਤੇ ਲਿਖਣ ਦੀ ਗੁਸਤਾਖੀ ਕੀਤੀ ਹੈ? ਜਾਂ ਮੰਨਣਾ ਪਊ ਕੀ ਮੇਰੇ ਅੰਦਰਲੀ ਡਰੀ ਹੋਈ ਮਰਦਾਨਾ ਆਵਾਜ਼ ਹੀ ਲਿਖ-ਬੋਲ ਰਹੀ ਹੈ? ਜੇ ਸਮਾਂ ਵਾਕਈ ਬਦਲ ਗਿਆ ਤਾਂ ਮੈਂ ਆਪਣੇ ਭਾਣਜੇ ਨੂੰ ਕੀ ਕਹੂੰਗਾ ਜਦੋਂ ਉਹ ਕੋਈ ਕਮਜ਼ੋਰੀ ਵਾਲੀ ਗੱਲ ਕਰੇਗਾ, 'ਓਏ, ਕੁੜੀਆਂ ਵਾਂਗ ਨਾ ਕਰ' ਤਾਂ ਹੁਣ ਚੱਲਣਾ ਨਹੀਂ!ਅਜੇ ਵੀ ਸਮਾਂ ਹੈ, ਸਮਝ ਜਾਓ। ਇਸ ਕਨੂਪ੍ਰਿਆ ਦੀ ਨਾ ਮੰਨੋ। ਮੇਰੀ ਮੰਨੋ। ਮੈਨੂੰ ਇਨ੍ਹਾਂ ਮਾਮਲਿਆਂ ਦਾ ਪਤਾ ਹੈ। ਮੈਂ ਤੁਹਾਨੂੰ ਕਿੰਨੀ ਵਾਰ ਦੱਸਾਂ? ਮੇਰੀਆਂ ਤਿੰਨ ਭੈਣਾਂ ਹਨ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਮਰੀਕਾ ਈਰਾਨ ਦੀ ਇਸ ਕ੍ਰਾਂਤੀ ਨਾਲ ਅਸਹਿਜ ਹੋਇਆ ਜ਼ੁਬੈਰ ਅਹਿਮਦ ਪੱਤਰਕਾਰ, ਬੀਬੀਸੀ 5 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46083352 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 4 ਫਰਵਰੀ, 1986 ਦੀ ਤਸਵੀਰ ਜਦੋਂ ਹਜ਼ਾਰਾਂ ਇਰਾਨੀ ਤਹਿਰਾਨ ਵਿੱਚ ਇੱਕ ਰੈਲੀ ਦੌਰਾਨ ਅਮਰੀਕਾ ਵਿਰੋਧੀ ਨਾਅਰੇ ਲਾ ਰਹੇ ਸਨ 5 ਨਵੰਬਰ ਤੋਂ ਈਰਾਨ ਦੇ ਤੇਲ ਬਰਾਮਦ 'ਤੇ ਅਮਰੀਕੀ ਪਾਬੰਦੀ ਲਾਗੂ ਹੋ ਗਈ ਹੈ। ਅਮਰੀਕਾ ਇਸ ਸਾਲ ਦੀ ਸ਼ੁਰੂਆਤ ਵਿੱਚ ਇਰਾਨ ਸਣੇ ਛੇ ਦੇਸਾਂ ਵਿੱਚ ਹੋਏ ਪਰਮਾਣੂ ਸਮਝੌਤੇ ਤੋਂ ਬਾਹਰ ਨਿਕਲ ਆਇਆ ਸੀ।ਉਸ ਤੋਂ ਬਾਅਦ ਰਾਸ਼ਟਰਪਤੀ ਡੌਨਲਡ ਟਰੰਪ ਨੇ ਯੂਐਨ ਮਹਾਸਭਾ ਦੇ ਇੱਕ ਸੰਬੋਧਨ ਵਿੱਚ ਕਿਹਾ ਸੀ ਕਿ ਦੁਨੀਆ ਦੇ ਸਾਰੇ ਦੇਸ ਈਰਾਨ ਨਾਲ ਸਬੰਧ ਤੋੜ ਦੇਣ।ਹੁਣ ਅਮਰੀਕਾ ਨੇ ਸਾਰੇ ਦੇਸਾਂ 'ਤੇ ਈਰਾਨ ਨਾਲ ਸਬੰਧ ਤੋੜਨ ਦਾ ਦਬਾਅ ਤੇਜ਼ ਕਰ ਦਿੱਤਾ ਹੈ। ਅਮਰੀਕਾ ਨੂੰ ਇਹ ਉਮੀਦ ਹੈ ਕਿ ਇਸ ਦਬਾਅ ਦੇ ਕਾਰਨ ਈਰਾਨ ਪਰਮਾਣੂ ਸਮਝੌਤੇ 'ਤੇ ਮੁੜ ਤੋਂ ਗੱਲਬਾਤ ਕਰਨ ਲਈ ਤਿਆਰ ਹੋ ਜਾਵੇਗਾ।ਰਾਸ਼ਟਰਪਤੀ ਟਰੰਪ ਦੀ ਇਹੀ ਮੰਗ ਹੈ ਕਿਉਂਕਿ 2015 ਵਿੱਚ ਬਰਾਕ ਓਬਾਮਾ ਦੇ ਦੌਰ ਵਿੱਚ ਹੋਏ ਪਰਮਾਣੂ ਸਮਝੌਤੇ ਤੋਂ ਉਹ ਖੁਸ਼ ਨਹੀਂ ਹਨ।ਇਹ ਵੀ ਪੜ੍ਹੋ:ਬਾਗੀ ਅਕਾਲੀਆਂ 'ਚੋਂ ਸੇਖਵਾਂ ਨੂੰ ਪਾਰਟੀ ਨੇ ਇਹ ਕਹਿ ਕੇ ਕੱਢਿਆ 'ਰਫ਼ਾਲ ਸਮਝੌਤੇ ਵਿੱਚ ਕੋਈ ਵਿਚੋਲਾ ਨਹੀਂ ''ਤੇਜ਼ਾਬ ਵਿਚ ਸੁੱਟੇ ਗਏ ਸਨ ਲਾਸ਼ ਦੇ ਟੁਕੜੇ ਕਰਕੇ' ਭਾਰਤ ਅਤੇ ਈਰਾਨ ਦੇ ਸਬੰਧ ਇਤਿਹਾਸਕ ਹਨ। ਭਾਰਤ ਈਰਾਨੀ ਤੇਲ ਦਾ ਚੀਨ ਤੋਂ ਬਾਅਦ ਸਭ ਤੋਂ ਵੱਡਾ ਖਰੀਦਦਾਰ ਹੈ।ਈਰਾਨੀ ਤੇਲ ਭਾਰਤ ਦੇ ਵਿੱਤੀ ਵਿਕਾਸ ਲਈ ਕਾਫੀ ਜ਼ਰੂਰੀ ਹੈ। ਭਾਰਤ ਨੇ ਹੁਣ ਤੱਕ ਸੰਕੇਤ ਇਸ ਗੱਲ ਦੇ ਦਿੱਤੇ ਹਨ ਕਿ ਇਰਾਨ ਦੇ ਨਾਲ ਇਸ ਦੇ ਰਿਸ਼ਤੇ ਬਣੇ ਰਹਿਣਗੇ। ਸਮਝੌਤੇ ਤੋਂ ਕਿਉਂ ਬਾਹਰ ਹੋਇਆ ਅਮਰੀਕਾ?ਭਾਰਤ ਨੇ ਅਮਰੀਕਾ ਵੱਲੋਂ ਈਰਾਨ 'ਤੇ ਲਾਈਆਂ ਗਈਆਂ ਪਿਛਲੀਆਂ ਪਾਬੰਦੀਆਂ ਦੇ ਬਾਵਜੂਦ ਇਰਾਨ ਨਾਲ ਵਿੱਤੀ ਅਤੇ ਸਿਆਸੀ ਰਿਸ਼ਤੇ ਨਹੀਂ ਤੋੜੇ ਸਨ। Image copyright Getty Images ਫੋਟੋ ਕੈਪਸ਼ਨ 2015 ਵਿੱਚ ਬਰਾਕ ਓਬਾਮਾ ਦੇ ਦੌਰ ਵਿੱਚ ਹੋਏ ਪਰਮਾਣੂ ਸਮਝੌਤੇ ਤੋਂ ਟਰੰਪ ਖੁਸ਼ ਨਹੀਂ ਹਨ। ਹੁਣ ਦੇਖਣਾ ਇਹ ਹੈ ਕਿ ਭਾਰਤ ਰਾਸ਼ਟਰਪਤੀ ਟਰੰਪ ਨੂੰ ਕਦੋਂ ਤੱਕ ਨਾਰਾਜ਼ ਰੱਖ ਸਕੇਗਾ।ਪਰ ਸਵਾਲ ਇਹ ਹੈ ਕਿ ਰਾਸ਼ਟਰਪਤੀ ਓਬਾਮਾ ਦੇ ਦੌਰ ਵਿੱਚ ਕੀਤੇ ਗਏ ਸਮਝੌਤੇ ਤੋਂ ਅਸੰਤੁਸ਼ਟ ਰਾਸ਼ਟਰਪਤੀ ਟਰੰਪ ਇੱਕ ਪਾਸੜ ਬਾਹਰ ਕਿਉਂ ਹੋ ਗਏ, ਜਦੋਂ ਕਿ ਈਰਾਨ ਇਸ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ 'ਤੇ ਅਮਲ ਕਰ ਰਿਹਾ ਸੀ?ਇਸ ਸਵਾਲ ਦਾ ਜਵਾਬ ਪਿਛਲੀ ਸਦੀ ਵਿੱਚ ਈਰਾਨ ਵਿੱਚ ਹੋਈਆਂ ਦੋ ਵੱਡੀਆਂ ਘਟਨਾਵਾਂ ਵਿੱਚ ਲੱਭਿਆ ਜਾ ਸਕਦਾ ਹੈ।ਸਾਲ 1953 ਵਿੱਚ ਈਰਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਮੁਸਦੀਕ ਦਾ ਤਖਤਾ ਪਲਟਣ ਵਿੱਚ ਮਦਦ ਤੋਂ ਬਾਅਦ ਅਮਰੀਕਾ ਨੇ ਮੁਹੰਮਦ ਰਜ਼ਾ ਸ਼ਾਹ ਪਹਿਲਵੀ ਨੂੰ ਸੱਤਾ 'ਤੇ ਬਹਾਲ ਕਰ ਦਿੱਤਾ।ਬਗਾਵਤ ਵਿੱਚ ਆਪਣੇ ਹੱਥ ਨੂੰ ਅਮਰੀਕਾ ਨੇ 2013 ਵਿੱਚ ਜਾ ਕੇ ਮਨਜ਼ੂਰ ਕੀਤਾ। ਈਰਾਨ ਦੇ ਪਹਿਲਵੀ ਸ਼ਾਹੀ ਪਰਿਵਾਰ ਦੇ ਦੌਰ ਵਿੱਚ ਅਮਰੀਕਾ ਦੇ ਨਾਲ ਡੂੰਘੇ ਸਬੰਧ ਸਨ।ਈਰਾਨ ਵਿੱਚ ਤਖਤਾਪਲਟ ਵਿੱਚ ਅਮਰੀਕੀ ਹੱਥਉਸ ਵੇਲੇ ਈਰਾਨੀ ਤੇਲ ਦਾ ਵਪਾਰ ਅਮਰੀਕੀ ਅਤੇ ਬਰਤਾਨਵੀ ਕੰਪਨੀਆਂ ਦੇ ਹੱਥ ਵਿੱਚ ਸੀ ਜਿਸ ਨੂੰ ਪ੍ਰਧਾਨ ਮੰਤਰੀ ਮੁਸੱਦੀਕ ਨੇ ਚੁਣੌਤੀ ਦਿੱਤੀ ਸੀ। ਸ਼ਾਹੀ ਪਰਿਵਾਰ ਅਮਰੀਕਾ ਦੇ ਨਾਲ ਸੀ। ਇਸ ਲਈ ਅਮਰੀਕਾ ਅਤੇ ਸ਼ਾਹ ਦੋਵੇਂ ਆਮ ਲੋਕਾਂ ਵਿੱਚ ਕਾਫੀ ਬਦਨਾਮ ਸਨ। ਦੂਜੀ ਵੱਡੀ ਘਟਨਾ ਸੀ ਈਰਾਨਵਿੱਚ 1979 ਦੀ ਇਸਲਾਮਿਕ ਕ੍ਰਾਂਤੀ। Image copyright Getty Images ਫੋਟੋ ਕੈਪਸ਼ਨ 1979 ਦੀ ਇਸਲਾਮਿਕ ਕ੍ਰਾਂਤੀ ਜਿੰਨੀ ਮੁਹੰਮਦ ਰਜ਼ਾ ਪਹਿਲਵੀ ਦੇ ਖਿਲਾਫ਼ ਬਗਾਵਤ ਸੀ ਉੰਨੀ ਹੀ ਅਮਰੀਕਾ ਦੇ ਖਿਲਾਫ਼ ਗੁੱਸੇ ਦਾ ਇਜ਼ਹਾਰ ਇਹ ਕ੍ਰਾਂਤੀ ਜਿੰਨੀ ਮੁਹੰਮਦ ਰਜ਼ਾ ਪਹਿਲਵੀ ਦੇ ਖਿਲਾਫ਼ ਬਗਾਵਤ ਸੀ ਉੰਨੀ ਹੀ ਅਮਰੀਕਾ ਦੇ ਖਿਲਾਫ਼ ਗੁੱਸੇ ਦਾ ਇਜ਼ਹਾਰ।ਇਸ ਕ੍ਰਾਂਤੀ ਦੇ ਦੌਰਾਨ ਇਰਾਨੀ ਵਿਦਿਆਰਥੀਆਂ ਨੇ 444 ਦਿਨਾਂ ਤੱਕ 52 ਅਮਰੀਕੀ ਰਾਜਦੂਤਾਂ ਅਤੇ ਨਾਗਰਿਕਾਂ ਨੂੰ ਤੇਹਰਾਨ ਦੇ ਅਮਰੀਕੀ ਦੂਤਾਵਾਸ ਵਿੱਚ ਬੰਦੀ ਬਣਾ ਕੇ ਰੱਖਿਆ ਸੀ।ਇਹੀ ਪੜ੍ਹੋ:ਇਰਾਨ ਸਮਝੌਤੇ ਤੋਂ ਟਰੰਪ ਦੇ ਪਿੱਛੇ ਹਟਣ ਤੋਂ ਬਾਅਦ ਹੁਣ ਕੀ?ਟਰੰਪ ਨੇ ਇਰਾਨ ਉੱਤੇ ਫਿਰ ਤੋਂ ਪਾਬੰਦੀਆਂ ਲਾਈਆਂ ਅਮਰੀਕਾ ਨੇ ਜਵਾਬ ਵਿੱਚ ਈਰਾਨ ਦੀ 12 ਅਰਬ ਡਾਲਰ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਸੀ। ਇਸ ਘਟਨਾ ਦੇ ਬਾਅਦ ਤੋਂ ਈਰਾਨਰਾਨ ਅਤੇ ਅਮਰੀਕਾ ਵਿਚਾਲੇ ਰਿਸ਼ਤੇ ਕਦੇ ਆਮ ਨਹੀਂ ਹੋ ਸਕੇ ਹਨ।ਇਸਲਾਮੀ ਕ੍ਰਾਂਤੀ ਇੱਕ ਅਜਿਹੇ ਵੇਲੇ ਵਿੱਚ ਆਈ ਜਦੋਂ ਅਮਰੀਕਾ/ਪੱਛਮੀ ਦੇਸਾਂ ਅਤੇ ਸੋਵੀਅਤ ਯੂਨੀਅਨ ਵਿਚਾਲੇ ਦਹਾਕਿਆਂ ਤੋਂ ਚੱਲੀ ਆ ਰਹੀ ਕੋਲਡ ਵਾਰ ਦਾ ਅੰਤ ਨੇੜੇ ਸੀ।ਦੁਨੀਆ ਵਿੱਚ ਸ਼ਾਂਤੀ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ। ਜਦੋਂ ਸ਼ੁਰੂ ਹੋਈ ਇਰਾਨੀ ਕ੍ਰਾਂਤੀਪੱਛਮੀ ਦੇਸਾਂ ਵਿੱਚ ਹਲਚਲ ਉਸ ਵੇਲੇ ਹੋਈ ਜਦੋਂ ਇਸਲਾਮੀ ਕ੍ਰਾਂਤੀ ਨੇ ਨਾ ਸਿਰਫ਼ ਈਰਾਨ ਵਿੱਚ ਮਜ਼ਬੂਤੀ ਫੜ੍ਹੀ ਸਗੋਂ ਕ੍ਰਾਂਤੀ ਦੇ ਰੂਹਾਨੀ ਆਗੂ ਅਯਾਤੁੱਲਾ ਖੁਮੌਨੀ ਨੇ ਇਸ ਕ੍ਰਾਂਤੀ ਨੂੰ ਦੁਨੀਆ ਦੇ ਦੂਜੇ ਦੇਸਾਂ ਵਿੱਚ ਬਰਾਮਦ ਕਰਨ ਦਾ ਵੀ ਐਲਾਨ ਕੀਤਾ। Image copyright Getty Images ਫੋਟੋ ਕੈਪਸ਼ਨ ਭਾਰਤ ਇਰਾਨੀ ਤੇਲ ਦਾ ਚੀਨ ਤੋਂ ਬਾਅਦ ਸਭ ਤੋਂ ਵੱਡਾ ਖਰੀਦਦਾਰ ਹੈ ਇਸਲਾਮੀ ਹਕੂਮਤ ਦੇ ਸੰਵਿਧਾਨ ਦੇ ਆਰਟੀਕਲ 10 ਅਨੁਸਾਰ, ""ਦੁਨੀਆ ਦੇ ਸਾਰੇ ਮੁਸਲਮਾਨ ਇੱਕ ਦੇਸ ਹਨ।"" ਇੱਕ ""ਉਮਾ"" ਦੀ ਧਾਰਨਾ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਨੇ ਮੁਸਲਮਾਨ ਸਮਾਜ ਵਿੱਚ ਕਾਫੀ ਜੋਸ਼ ਪੈਦਾ ਕੀਤਾ। ਦੇਖਦਿਆਂ-ਦੇਖਦਿਆਂ ਈਰਾਨ ਦੀ ਇਸਲਾਮੀ ਕ੍ਰਾਂਤੀ ਦਾ ਅਸਰ 49 ਮੁਸਲਮਾਨ ਦੇਸਾਂ ਵਿੱਚ ਮਹਿਸੂਸ ਕੀਤਾ ਜਾਣ ਲੱਗਾ। ਸੁੰਨੀ ਦੇਸ ਸਾਊਦੀ ਅਰਬ ਸ਼ਿਆ ਇਸਲਾਮ ਤੋਂ ਤੰਗ ਹੋ ਕੇ ਅਮਰੀਕਾ ਦੀ ਗੋਦੀ ਵਿੱਚ ਜਾ ਡਿੱਗਿਆ।""10 ਸਾਲ ਬਾਅਦ ਇਸਲਾਮੀ ਕ੍ਰਾਂਤੀ ਦਾ ਅਸਰ ਦੁਨੀਆ ਭਰ ਵਿੱਚ ਉਸ ਵੇਲੇ ਮਹਿਸੂਸ ਕੀਤਾ ਗਿਆ ਜਦੋਂ ਇਮਾਮ ਖੁਮੈਨੀ ਨੇ ""ਸੈਟੇਨਿਕ ਵਰਸੇਜ਼"" ਨਾਮੀ ਨਾਵਲ ਦੇ ਲੇਖਕ ਸਲਮਾਨ ਰੁਸ਼ਦੀ ਨੂੰ ਜਾਨ ਤੋਂ ਮਾਰਨ ਦਾ ਫਤਵਾ ਜਾਰੀ ਕੀਤਾ।ਭਾਰਤ ਸਮੇਤ ਕਈ ਦੇਸਾਂ ਨੇ ਕਿਤਾਬ ਉੱਤੇ ਪਾਬੰਦੀ ਲਗਾ ਦਿੱਤੀ। ਮੁਸਲਮਾਨ ਦੁਨੀਆ ਵਿੱਚ ਰੁਸ਼ਦੀ ਇੱਕ ਵਿਲੀਨ ਬਣ ਗਿਆ।ਪੱਛਮੀ ਦੇਸਾਂ ਦੇ ਸਭ ਤੋਂ ਵੱਡੇ ਸਾਨੀ ਦੇ ਰੂਪ ਵਿੱਚ ਇਸਲਾਮਿਕ ਕ੍ਰਾਂਤੀ ਨੇ ਸੋਵੀਅਤ ਯੂਨੀਅਨ ਦੀ ਥਾਂ ਲੈ ਲਈ।ਈਰਾਨ ਦੀ ਇਸਲਾਮੀ ਸਰਕਾਰ ਨੇ ਇਸਰਾਈਲ ਦੀ ਮਾਨਤਾ ਨੂੰ ਖਾਰਿਜ ਕਰ ਦਿੱਤਾ ਅਤੇ ਇਸ ਨੂੰ ਖਤਮ ਕਰਨਾ ਇਰਾਦਾ ਬਣਾਇਆ। ਅਮਰੀਕਾ ਇਸ ਤੋਂ ਕਾਫੀ ਪਰੇਸ਼ਾਨ ਹੋਇਆ। Image copyright Getty Images ਫੋਟੋ ਕੈਪਸ਼ਨ ਇਸਲਾਮੀ ਹਕੂਮਤ ਦੇ ਸੰਵਿਧਾਨ ਦੇ ਆਰਟੀਕਲ 10 ਅਨੁਸਾਰ, ""ਦੁਨੀਆ ਦੇ ਸਾਰੇ ਮੁਸਲਮਾਨ ਇੱਕ ਦੇਸ ਹਨ।"" ਅਮਰੀਕਾ ਅਤੇ ਪੱਛਮੀ ਦੇਸਾਂ ਨੇ 10 ਸਾਲ ਤੱਕ ਚੱਲਣ ਵਾਲੀ ਈਰਾਨ-ਈਰਾਕ ਜੰਗ ਵਿੱਚ ਖੁਲ੍ਹ ਕੇ ਸੱਦਾਮ ਹੁਸੈਨ ਦਾ ਸਾਥ ਦਿੱਤਾ, ਹਥਿਆਰ ਦਿੱਤੇ ਪਰ ਇਰਾਨ ਨੂੰ ਹਰਾ ਨਾ ਸਕੇ।ਅਮਰੀਕਾ ਨੇ ਇਸ ਤੋਂ ਬਾਅਦ ਇਰਾਨ ਦੇ ਖਿਲਾਫ਼ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ। ਪਰ ਨਹੀਂ ਟੁੱਟਿਆ ਈਰਾਨਰਾਸ਼ਟਰਪਤੀ ਜੌਰਜ ਬੁਸ਼ ਨੇ ਈਰਾਨ ਨੂੰ ਇੱਕ ਸ਼ੈਤਾਨ ਦੇਸ ਕਿਹਾ ਅਤੇ ਇਸ ਦੇ ਖਿਲਾਫ਼ ਹਿਜ਼ਬੁਲਾਹ, ਇਸਲਾਮੀ ਜਹਾਦ ਅਤੇ ਹਮਾਸ ਨੂੰ ਫੰਡ ਦੇਣ ਦੇ ਇਲਜ਼ਾਮ ਲਾਏ।ਈਰਾਨ ਨੇ ਜਦੋਂ ਪਰਮਾਣੂ ਹਥਿਆਰ ਬਣਾਉਣ ਦੀ ਤਿਆਰ ਸ਼ੁਰੂ ਕੀਤੀ ਤਾਂ ਇਸ ਦਾ ਪੱਛਮੀ ਦੇਸਾਂ ਵੱਲੋਂ ਈਰਾਨ ਦੇ ਖਿਲਾਫ਼ ਪਾਬੰਦੀਆਂ ਹੋਰ ਵੀ ਸਖਤ ਕਰ ਦਿੱਤੀਆਂ। Image copyright AFP ਫੋਟੋ ਕੈਪਸ਼ਨ ਰਾਸ਼ਟਰਪਤੀ ਜੌਰਜ ਬੁਸ਼ ਨੇ ਈਰਾਨ ਨੂੰ ਇੱਕ ਸ਼ੈਤਾਨ ਦੇਸ ਕਿਹਾ ਅਤੇ ਇਸ ਦੇ ਖਿਲਾਫ਼ ਹਿਜ਼ਬੁਲਾਹ, ਇਸਲਾਮੀ ਜਹਾਦ ਅਤੇ ਹਮਾਸ ਨੂੰ ਫੰਡ ਦੇਣ ਦੇ ਇਲਜ਼ਾਮ ਲਾਏ। ਸਾਲਾਂ ਦੀਆਂ ਪਾਬੰਦੀਆਂ ਨੇ ਈਰਾਨ ਨੂੰ ਕਮਜ਼ੋਰ ਕਰ ਦਿੱਤਾ। ਇਹ ਵੱਡਾ ਵਿੱਤੀ ਨੁਕਸਾਨ ਹੋਇਆ ਅਤੇ ਕੌਮਾਂਤਰੀ ਪੱਧਰ 'ਤੇ ਈਰਾਨ ਨੂੰ ਅਲੱਗ-ਥਲਗ ਕਰ ਦਿੱਤਾ ਗਿਆ।ਪਰ ਈਰਾਨ ਟੁੱਟਿਆ ਨਹੀਂ। ਹੌਲੀ-ਹੌਲੀ ਇਸ ਦੀ ਹਾਲਤ ਮਜ਼ਬੂਤ ਹੋਈ। ਭਾਰਤ, ਚੀਨ ਅਤੇ ਰੂਸ ਨੇ ਈਰਾਨ ਦੀ ਅਲਹਿਦਗੀ ਨੂੰ ਖਤਮ ਕਰਨ ਵਿੱਚ ਮਦਦ ਕੀਤੀ ਹੈ।ਰਾਸ਼ਟਰਪਤੀ ਬਰਾਕ ਓਬਾਮਾ ਦੇ ਦੌਰ ਵਿੱਚ ਈਰਾਨ ਦੇ ਪ੍ਰਮਾਣੂ ਹਥਿਆਰਾਂ ਨੂੰ ਬਣਾਉਣ ਦੀ ਕੋਸ਼ਿਸ਼ ਨੂੰ ਰੋਕਣ ਦੇ ਬਦਲੇ ਇਸ 'ਤੇ ਲੱਗੀ ਪਾਬੰਦੀ ਉਠਾਉਣ ਦਾ ਸਮਝੌਤਾ ਹੋਇਆ। ਕੀ ਯਮਨ ਬਣ ਜਾਵੇਗਾ ਈਰਾਨ?ਪਰ ਡੌਨਾਲਡ ਟਰੰਪ ਜਦੋਂ 2016 ਵਿੱਚ ਚੁਣ ਕੇ ਸੱਤਾ ਵਿੱਚ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਮਝੌਤਾ ਗਲਤ ਹੈ। ਉਹ ਇੱਕ ਸਮਝੌਤਾ ਕਰਨਾ ਚਾਹੁੰਦੇ ਹਨ। ਇਰਾਨ ਇਸ ਲਈ ਤਿਆਰ ਨਹੀਂ ਹੈ।ਅਮੀਰਕਾ ਨੇ ਸਮਝੌਤਾ ਰੱਦ ਕਰਦੇ ਹੋਏ ਇਰਾਨ 'ਤੇ ਇੱਕ ਵਾਰੀ ਫਿਰ ਤੋਂ ਪਾਬੰਦੀਆਂ ਲਾ ਦਿੱਤੀਆਂ ਹਨ। Image copyright Getty Images ਫੋਟੋ ਕੈਪਸ਼ਨ ਯੂਰਪੀ ਸੰਘ, ਚੀਨ ਅਤੇ ਰੂਸ ਨੇ ਸਮਝੌਤੇ ਨੂੰ ਰੱਦ ਕਰਨ ਤੋਂ ਹੁਣ ਤੱਕ ਇਨਕਾਰ ਕੀਤਾ ਹੈ ਯੂਰਪੀ ਸੰਘ, ਚੀਨ ਅਤੇ ਰੂਸ ਨੇ ਸਮਝੌਤੇ ਨੂੰ ਰੱਦ ਕਰਨ ਤੋਂ ਹੁਣ ਤੱਕ ਇਨਕਾਰ ਕੀਤਾ ਹੈ ਪਰ ਇਰਾਨ ਵਿੱਚ ਕੰਮ ਕਰਨ ਵਾਲੀਆਂ ਕਈ ਯੂਰਪੀ ਕੰਪਨੀਆਂ ਆਪਣੇ ਪ੍ਰੋਜੈਕਟਸ ਪੂਰੇ ਕਿਤੀ ਬਿਨਾਂ ਹੀ ਈਰਾਨ ਛੱਡ ਕੇ ਚਲੀਆਂ ਗਈਆਂ ਹਨ। ਭਾਰਤ ਦੀ ਰਿਲਾਇੰਸ ਕੰਪਨੀ ਨੇ ਵੀ ਇਰਾਨ ਤੋਂ ਤੇਲ ਖਰੀਦਣਾ ਫਿਲਹਾਲ ਬੰਦ ਕਰ ਦਿੱਤਾ ਹੈ।ਈਰਾਨ ਦੀਆਂ ਮੁਸ਼ਕਿਲਾਂ ਵਧੀਆਂ ਹਨ। ਆਮ ਜਨਤਾ ਵਿੱਚ ਬੇਚੈਨੀ ਹੈ। ਬੇਰੁਜ਼ਗਾਰੀ ਵਧੀ ਹੈ। ਇਸਲਾਮੀ ਸ਼ਾਸਨ ਦੇ ਖਿਲਾਫ਼ ਮਾਹੌਲ ਵੀ ਬਣਿਆ ਹੈ ਪਰ ਇਸ ਦੇ ਕੋਈ ਸੰਕੇਤ ਨਹੀਂ ਮਿਲੇ ਹਨ ਕਿ ਈਰਾਨ ਟੁੱਟ ਜਾਵੇਗਾ। ਇਹ ਵੀ ਪੜ੍ਹੋ:ਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ '84 ਕਤਲੇਆਮ ਦੀ ਰਾਖ਼ 'ਚੋ ਨਿਕਲ ਕੇ ਕਿਵੇਂ 'ਰਾਜਾ' ਬਣਿਆ ਪਾਲੀਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਈਰਾਨ 'ਤੇ ਡੂੰਘੀ ਨਜ਼ਰ ਰੱਖਣ ਵਾਲੇ ਮਾਹਿਰ ਕਹਿੰਦੇ ਹਨ ਕਿ ਇਰਾਨ ਵਿੱਚ ਇਰਾਕ, ਅਫਗਾਨੀਸਤਾਨ, ਯਮਨ, ਸੀਰੀਆ ਅਤੇ ਲੀਬੀਆ ਵਰਗੇ ਹਾਲਾਤ ਨਹੀਂ ਹੋਣਗੇ।ਉਨ੍ਹਾਂ ਅਨੁਸਾਰ ਇਰਾਨ ਇਸ ਵਾਰੀ ਵੀ ਪਾਬੰਦੀਆਂ ਨਾਲ ਨਜਿੱਠਣ ਦੀ ਸ਼ਕਤੀ ਰੱਖਦਾ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੌਰੇ 'ਤੇ ਪੰਜਾਬ ਨੂੰ ਕੋਈ ਤੋਹਫ਼ਾ ਤਾਂ ਨਹੀਂ ਦਿੱਤਾ ਪਰ ਆਪਣੇ ਕੰਮਾਂ ਦੀ ਲੰਬੀ-ਚੌੜੀ ਲਿਸਟ ਜ਼ਰੂਰ ਗਿਣਵਾਈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਮੋਦੀ ਨੇ ਗੁਰਦਾਸਪੁਰ ’ਚ ਕਿਹਾ, 'ਇੱਕ ਪਰਿਵਾਰ ਨੇ ’84 ਦੇ ਮੁਲਜ਼ਮਾਂ ਨੂੰ ‘ਸੱਜਣ’ ਦੱਸ ਕੇ ਫਾਇਲਾਂ ਲੁਕਾਈਆਂ' 4 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46744098 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright BJP/ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਸ਼ੁਰੂਆਤ ਲਈ ਗੁਰਦਾਸਪੁਰ ਨੂੰ ਚੁਣਿਆ। ਮੋਦੀ ਨੇ ਪੰਜਾਬੀ ਵਿੱਚ ਬੋਲ ਕੇ ਗੁਰਦਾਸਪੁਰ 'ਚ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਆਪਣੇ ਭਾਸ਼ਣ ਵਿੱਚ ਮੋਦੀ ਨੇ ਦੇਵਾਨੰਦ ਅਤੇ ਵਿਨੋਦ ਖੰਨਾ ਦਾ ਜ਼ਿਕਰ ਕੀਤਾ।'ਕਰਤਾਰਪੁਰ ਲਾਂਘਾ ਹੋਵੇਗਾ ਸਹੂਲਤਾਂ ਨਾਲ ਲੈਸ'ਦੇਸ, ਸਮਾਜ, ਮਨੁੱਖਤਾ ਲਈ ਹਮੇਸ਼ਾ ਪ੍ਰੇਰਨਾ ਦੇਣ ਲਈ ਰਹੀ ਹੈ ਗੁਰਦਾਸਪੁਰ ਦੀ ਧਰਤੀ।ਵਿਨੋਦ ਖੰਨਾ ਦੀਆਂ ਵਿਕਾਸ ਲਈ ਕੀਤੀਆਂ ਕੋਸ਼ਿਸ਼ਾਂ ਦਿਖਦੀਆਂ ਹਨ। ਉਨ੍ਹਾਂ ਦੇ ਗੁਰਦਾਸਪੁਰ ਦੇ ਵਿਕਾਸ ਲਈ ਦੇਖੇ ਸੁਪਨੇ ਨੂੰ ਅਸੀਂ ਮਿਲ ਕੇ ਪੂਰਾ ਕਰਨਾ ਹੈ।ਪ੍ਰਕਾਸ਼ ਸਿੰਘ ਬਾਦਲ ਦੇ ਮਾਰਗ ਦਰਸ਼ਨ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਦਿਨ ਰਾਤ ਖੁਸ਼ਹਾਲੀ ਲਈ ਕੰਮ ਕਰ ਰਹੇ ਹਾਂ।ਗੁਰਦਾਸਪੁਰ ਬਾਬਾ ਨਾਨਕ ਦੀ ਧਰਤੀ ਹੈ। 550ਵੀਂ ਜੰਯਤੀ ਆਉਣ ਵਾਲੀ ਹੈ। ਕੇਂਦਰ ਸਰਕਾਰ ਨੇ ਤੈਅ ਕੀਤਾ ਹੈ ਕਿ ਜਿਹੜਾ ਉਨ੍ਹਾਂ ਨੇ ਸੰਦੇਸ਼ ਦਿੱਤਾ 'ਕਿਰਤ ਕਰੋ, ਵੰਡ ਛਕੋ' ਨੂੰ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੁਨੀਆਂ ਭਰ ਵਿੱਚ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ।ਸਾਨੂੰ ਉਸ ਪਵਿੱਤਰ ਸਥਾਨ ਤੋਂ ਦੂਰ ਕਰ ਦਿੱਤਾ ਗਿਆ ਜਿਸ ਤੇ ਸਾਡਾ ਹੱਕ ਸੀ। ਸਿਰਫ਼ 3, 4 ਕਿੱਲੋਮੀਟਰ ਦੇ ਫ਼ਾਸਲੇ ਦੀ ਗੱਲ ਹੈ।ਦੇਸ ਦੂਰਬੀਨ ਤੋਂ ਉਸ ਸਥਾਨ ਨੂੰ ਦੇਖਣ ਲਈ ਮਜਬੂਰ ਹੈ। ਐਨਡੀਏ ਦੀ ਸਰਕਾਰ ਨੇ ਕਰਤਾਰਪੁਰ ਲਾਂਘਾ ਬਣਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ।ਕੋਰੀਡਰ ਦੇ ਆਲੇ-ਦੁਆਲੇ ਸਾਰੀਆਂ ਆਧੁਨਿਕ ਸਹੂਲਤਾਂ ਹੋਣਗੀਆਂ।1984 ਸਿੱਖ ਕਤਲੇਆਮ ਲਈ ਕਾਂਗਰਸ ’ਤੇ ਲਾਏ ਨਿਸ਼ਾਨੇਜਿਨ੍ਹਾਂ ਦਾ ਇਤਿਹਾਸ ਹਜ਼ਾਰਾਂ ਸਿੱਖ ਭੈਣ-ਭਰਾਵਾਂ ਦੇ ਕਤਲ ਦਾ ਹੋਵੇ ਤੇ ਉਸੇ ਦੇ ਮੁਲਜ਼ਮ ਨੂੰ ਅੱਜ ਮੁੱਖ ਮੰਤਰੀ ਪਦ ਦਾ ਪੁਰਸਕਾਰ ਦਿੱਤਾ ਜਾ ਰਿਹਾ ਹੈ, ਉਨ੍ਹਾਂ ਤੋਂ ਪੂਰੇ ਪੰਜਾਬ ਨੂੰ ਚੌਕਨੇ ਰਹਿਣ ਦੀ ਲੋੜ ਹੈਇੱਕ ਪਰਿਵਾਰ ਦੇ ਇਸ਼ਾਰੇ 'ਤੇ ਜਿਨ੍ਹਾਂ ਮੁਲਜ਼ਮਾਂ ਨੂੰ ਸੱਜਣ ਦੱਸ ਕੇ ਫਾਇਲਾ ਦਬਾ ਦਿੱਤੀਆਂ ਗਈਆਂ ਸੀ, ਉਨ੍ਹਾਂ ਨੂੰ ਸਾਡੀ ਸਰਕਾਰ ਨੇ ਕੱਢਿਆ , ਐਸਆਈਟੀ ਬਣਾਈ ਤੇ ਹੁਣ ਨਤੀਜਾ ਤੁਹਾਡੇ ਸਾਹਮਣੇ ਹੈ। Image copyright Bjp/twitter ਜਵਾਨ ਹੋਵੇ, ਕਿਸਾਨ, ਹਰ ਕਿਸੇ ਦੇ ਸੁਪਨੇ, ਹਰ ਕਿਸੇ ਦੀ ਇੱਛਾ ਨੂੰ ਸਰਕਾਰ ਪੂਰੀ ਇਮਾਨਦਾਰੀ ਨਾਲ ਪੂਰੀ ਕਰਨ ਵਿੱਚ ਜੁਟੀ ਹੈ ਪਰ ਕਾਂਗਰਸ ਸਿਰਫ ਝੂਠੀ ਤੇ ਦੋਗਲੀ ਸਿਆਸਤ ਕਰ ਰਹੀ ਹੈ।ਕਾਂਗਰਸ ਤੋਂ ਕਿਸਾਨਾਂ ਦੀ ਮੰਗ ਸੀ ਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਪਰ ਜਦੋਂ ਤੱਕ ਕੇਂਦਰ ਵਿੱਚ ਕਾਂਗਰਸ ਸਰਕਾਰ ਸੀ ਉਹ ਟਾਲਦੀ ਰਹੀ, ਐਨਡੀਏ ਸਰਕਾਰ ਨੇ ਕਿਸਾਨਾਂ ਦੀ ਇਹ ਮੰਗ ਪੂਰੀ ਕੀਤੀ।ਕਾਂਗਰਸ ਕਰਜ਼ ਮਾਫ਼ੀ ਦੇ ਨਾ 'ਤੇ ਲੋਕਾਂ ਨੂੰ ਠੱਗ ਰਹੀ ਹੈ। ਨਾ ਪੱਕੇ ਮਕਾਨਾਂ ਲਈ ਕੁਝ ਕੀਤਾ, ਨਾ ਟਾਇਲਟ ਲਈ। ਦੇਸ ਨੂੰ ਸੜਕ ਨਾਲ ਜੋੜਨ ਦਾ ਕੰਮ ਵੀ ਅਟਲ ਜੀ ਨੇ ਕੀਤਾ।'ਦੇਸ ਦਾ ਕਿਸਾਨ ਕਾਂਗਰਸ ’ਤੇ ਭਰੋਸੇ ਦੀ ਸਜ਼ਾ ਭੁਗਤ ਰਿਹਾ'ਜਿਹੜੇ ਦਹਾਕਿਆਂ ਤੱਕ ਕਿਸਾਨਾਂ ਦੇ ਦਰਦਾਂ ਦਾ ਇਲਾਜ ਨਹੀਂ ਲੱਭ ਸਕੇ ਉਹ ਫਿਰ ਝੂਠੇ ਵਾਅਦਿਆਂ ਨਾਲ ਕਿਸਾਨਾਂ ਨੂੰ ਧੋਖਾ ਦੇ ਰਹੇ ਹਨ।ਲੋਕਾਂ ਨੇ ਉਨ੍ਹਾਂ ਨੂੰ ਜ਼ਿਆਦਾ ਵੋਟ ਵੀ ਦਿੱਤੇ, ਕਿਸਾਨ ਭੋਲਾ ਹੁੰਦਾ ਹੈ, ਉਨ੍ਹਾਂ ਨੇ ਕਾਂਗਰਸ ਦੇ ਪਾਪ ਜਾਣਦੇ ਹੋਏ ਭਰੋਸਾ ਕਰ ਲਿਆ। ਭਰੋਸੇ ਦੀ ਸਜ਼ਾ ਅੱਜ ਵੀ ਦੇਸ ਦਾ ਕਿਸਾਨ ਭੁਗਤ ਰਿਹਾ ਹੈ। Image copyright Bjp/twitter ਪੰਜਾਬ ਦੀ ਸਥਿਤੀ ਕੁਝ ਵੱਖਰੀ ਨਹੀਂ ਹੈ। ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਇੱਥੋਂ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ, ਡੇਢ ਸਾਲ ਬਾਅਦ ਸੱਚਾਈ ਕੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਵਿੱਚ 106ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ। ਉੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ।ਰੈਲੀ ਬਾਰੇ ਪੰਜ ਦਿਲਚਸਪ ਗੱਲਾਂਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੀ ਮੌਜੂਦਗੀ ਨੇ ਕਈ ਕਿਆਸਰਾਈਆਂ ਨੂੰ ਹਵਾ ਦਿੱਤੀ ਹੈ। ਵਿਨੋਦ ਖੰਨਾ ਇੱਥੋਂ ਚਾਰ ਵਾਰ ਸੰਸਦ ਮੈਂਬਰ ਰਹੇ ਸਨ। 2017 ਦੀਆਂ ਉਪ ਚੋਣਾਂ ਵਿੱਚ ਭਾਜਪਾ ਨੇ ਕਵਿਤਾ ਖੰਨਾ ਦੀ ਬਜਾਏ ਸਵਰਨ ਸਲਾਰੀਆਂ ਨੂੰ ਟਿਕਟ ਦਿੱਤਾ ਸੀ। ਸਵਰਨ ਸਲਾਰੀਆ ਸੁਨੀਲ ਜਾਖੜ ਤੋਂ ਚੋਣ ਹਾਰ ਗਏ ਸਨ। ਕੀ ਇਸ ਵਾਰ ਕਵਿਤਾ ਖੰਨਾ ਨੂੰ ਮਿਲੇਗੀ ਲੋਕ ਸਭਾ ਦੀ ਟਿਕਟ?36 ਸਾਲ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਨੇ ਸਰਹੱਦੀ ਇਲਾਕੇ ਦਾ ਦੌਰਾ ਕੀਤਾ ਹੈ। ਭਾਜਪਾ ਨੇ ਇਹ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਵੀ ਇਸ ਥਾਂ ਦੀ ਪਰਵਾਹ ਨਹੀਂ ਕਰਦਾ। ਰੈਲੀ ਵਿੱਚ ਪਹਿਲੀ ਲਾਈਨ ਔਰਤਾਂ ਲਈ ਰਿਜ਼ਰਵ ਰੱਖੀ ਹੋਈ ਸੀ ਜਿਸ ਕਾਰਨ ਉਹ ਬਹੁਤ ਉਤਸਕ ਨਜ਼ਰ ਆ ਰਹੀਆਂ ਸਨ। ਇੱਥੋਂ ਤੱਕ ਕਿ ਸਟੇਜ ਤੋਂ ਕੀਤੀ ਗਈ ਅਨਾਊਂਸਮੈਂਟ ਵਿੱਚ ਵੀ ਔਰਤਾਂ ਨੂੰ ਉਨ੍ਹਾਂ ਦੀ ਸੀਟ ਦੇਣ ਲਈ ਆਖਿਆ ਗਿਆ। ਵਿਰੋਧੀ ਪਾਰਟੀ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਵਿਖਾਏ। ਹਾਲਾਂਕਿ ਉਹ ਮੋਦੀ ਨੂੰ ਰੋਕਦੇ ਅਤੇ ਆਪਣਾ ਪ੍ਰਦਰਸ਼ਨ ਕਰਦੇ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਹਟਾ ਦਿੱਤਾ।ਜਦੋਂ ਸ਼ਵੇਤ ਮਲਿਕ ਨੇ ਮੋਦੀ ਲਈ ਕਿਹਾ ''ਬਹਾਰੋ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ''ਤਾਂ ਕਈਆਂ ਨੇ ਠਹਾਕੇ ਲਗਾਏ। ਪ੍ਰਧਾਨ ਮੰਤਰੀ ਨੇ ਜਲੰਧਰ ਵਿੱਚ ਕੀ ਕਿਹਾ:-ਮੇਰਾ ਮੰਨਣਾ ਹੈ ""ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ"" ਵਿੱਚ ਜੁੜਨਾ ਚਾਹੀਦਾ ਹੈ - ਜੈ ਅਨੁਸੰਧਾਨ। ਇਹ ਹੈ ਅੱਜ ਦੇ ਸਮੇਂ ਦੀ ਸੱਚਾਈ।ਸਾਇੰਸ ਟੈਕਨੋਲਜੀ ਦੀ ਮਦਦ ਨਾਲ ਕਿਸਾਨ ਆਪਣੇ ਫੈਸਲੇ ਸੋਚ ਸਮਝ ਕੇ ਲੈ ਸਕਣਗੇ।ਭਾਰਤੀਆਂ ਦੇ 'ਇਜ਼ ਆਫ ਲਿਵਿੰਗ' 'ਤੇ ਧਿਆਨ ਦੇਣਾ ਪਵੇਗਾ। ਕੀ ਅਸੀਂ ਕੁਪੋਸ਼ਨ ਨਾਲ ਲੜਨ ਲਈ ਸਾਇੰਸ ਅਤੇ ਟੈਕਨੋਲਜੀ ਦਾ ਇਸਤਮਾਲ ਕਰ ਸਕਦੇ ਹਾਂ? Image copyright Bjp/twitter ਸਾਨੂੰ ਆਪਣੀ ਖੋਜ ਨੂੰ ਉੱਥੇ ਲੈ ਕੇ ਜਾਣਾ ਹੈ ਕਿ ਲੋਕ ਸਾਡੇ ਵੱਲ ਦੇਖਣ।ਰਿਸਰਚ ਲਈ ਸਾਨੂੰ ਚੰਗਾ ਤੰਤਰ ਬਣਾਉਣਾ ਪਵੇਗਾ। ਭਾਵੇਂ ਵਾਤਾਵਰਨ 'ਚ ਹੋ ਰਹੇ ਬਦਲਾਅ ਹੋਣ ਜਾਂ ਅਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਗੱਲ ਹੋਵੇ, ਇਹੀ ਜ਼ਰੂਰੀ ਹੈ।ਖੇਤੀ ਵਿਗਿਆਨ ਵਿੱਚ ਪਿਛਲੇ 5 ਸਾਲਾਂ ਵਿੱਚ ਕਾਫੀ ਕੁਝ ਹੋਇਆ ਅਤੇ ਬਹੁਤ ਕੁਝ ਹੋਣਾ ਬਾਕੀ ਹੈ। ਘੱਟ ਜ਼ਮੀਨ ਵਾਲੇ ਕਿਸਾਨ ਨੂੰ ਵਿਗਿਆਨ ਦੀ ਸਭ ਤੋਂ ਜ਼ਿਆਦਾ ਲੋੜ।ਸਾਲ 2020 ਤੱਕ ਭਾਰਤੀ ਨੂੰ ਗਗਨਯਾਨ ਵਿੱਚ ਭੇਜਣ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਸਾਨੂੰ ਸਮਾਜਿਕ ਵਿਗਿਆਨ ਅਤੇ ਗੂੜ੍ਹ ਵਿਗਿਆਨ ਦਾ ਸੁਮੇਲ ਕਰ ਕੇ ਚੱਲਣਾ ਪਵੇਗਾ... ਭਾਰਤ ਨੇ ਇਤਿਹਾਸ ਵਿੱਚ ਹਰ ਤਰ੍ਹਾਂ ਦੇ ਵਿਸ਼ਿਆਂ ਵਿੱਚ ਦੁਨੀਆਂ ਨੂੰ ਰਾਹ ਦਿਖਾਇਆ ਹੈ। ਹੁਣ ਸਮਾਂ ਆ ਗਿਆ ਹੈ ਕਿ ਭਾਰਤ ਮੁੜ ਉਹੀ ਅਹੁਦਾ ਹਾਸਲ ਕਰੇ।ਵਿਗਿਆਨਕ ਤੇ ਸਮਾਜਕ ਰਿਸਰਚ ਨੂੰ ਵੱਡੀਆਂ ਯੂਨੀਵਰਸਿਟੀਆਂ ਤੋਂ ਵਧਾ ਕੇ ਹਰ ਛੋਟੇ ਕਾਲਜ 'ਚ ਪਹੁੰਚਾਉਣ ਦੀ ਲੋੜ ਹੈ।ਅਸੀਂ ਉੱਚ-ਸਿੱਖਿਆ ਨੂੰ ਬਿਹਤਰ ਬਣਾਉਣ ਵੱਲ ਕਦਮ ਵਧਾ ਰਹੇ ਹਾਂ ਅਤੇ ਚੰਗੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਖੁਦਮੁਖਤਿਆਰੀ ਦੇ ਰਹੇ ਹਾਂ।ਨਵਾਂ ਭਾਰਤ ਵਿਗਿਆਨ ਨਾਲ ਬਣਾਇਆ ਜਾ ਸਕਦਾ ਹੈ। ਮੋਦੀ ਖਿਲਾਫ਼ ਹੋਏ ਮੁਜ਼ਾਹਰੇਜਲੰਧਰ ਤੋਂ ਪਾਲ ਸਿੰਘ ਨੌਲੀ ਅਨੁਸਾਰ ਮੋਦੀ ਦੀ ਪੰਜਾਬ ਦੇ ਫੇਰੀ ਦਾ ਕਾਂਗਰਸ ਵੱਲੋਂ ਵਿਰੋਧ ਕੀਤਾ ਗਿਆ। ਕਾਂਗਰਸੀ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਲਵਲੀ ਯੂਨੀਵਰਸਿਟੀ ਦੇ ਬਾਹਰ ਕਾਲੇ ਝੰਡਿਆਂ ਨਾਲ ਰੋਸ ਵਿਖਾਵਾ ਕੀਤਾ। Image copyright pal singh nauli/bbc ਫੋਟੋ ਕੈਪਸ਼ਨ ਕਾਂਗਰਸੀ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਪੀਐੱਮ ਮੋਦੀ ਦਾ ਵਿਰੋਧ ਕਰਦੇ ਹੋਏ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਪੁਲਿਸ ਨੇ ਸੁਸ਼ੀਲ ਕੁਮਾਰ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਬਾਅਦ ਵਿੱਚ ਛੱਡ ਦਿੱਤਾ।ਇਹ ਵੀ ਪੜ੍ਹੋ:ਮੋਦੀ ਦੇ ਗੁਰਦਾਸਪੁਰ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਦੇ 5 ਕਾਰਨਪੰਜਾਬ ’ਚ ਮੋਦੀ ਦੀ ਸਵਾਰੀ ਲਈ ਬਿਨਾਂ ਡਰਾਈਵਰ ਦੀ ਸੋਲਰ ਬੱਸ ਤਿਆਰ'ਮੋਦੀ ਨੂੰ 'ਹਿੰਦੂ ਭੈਣਾਂ' ਦੀ ਯਾਦ ਕਿਉਂ ਨਹੀਂ ਆਉਂਦੀ'ਪੰਜਾਬ ਸਰਕਾਰ ਦੇਵੇਗੀ ਮੁਫ਼ਤ ਸਮਾਰਟਫੋਨ ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਕੁੜੀਆਂ ਦੇ ਚਿਹਰੇ 'ਤੇ ਕਿਉਂ ਆ ਜਾਂਦੀ ਹੈ ਦਾੜ੍ਹੀ-ਮੁੱਛ ਭੂਮਿਕਾ ਰਾਏ ਬੀਬੀਸੀ ਪੱਤਰਕਾਰ 13 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45162018 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਦਿੱਲੀ ਦੀ ਰਹਿਣ ਵਾਲੀ ਪਾਇਲ ਨੇ 10 ਸਾਲ ਤੱਕ ਮੂੰਹ ਢੱਕ ਕੇ ਰੱਖਿਆ (ਸੰਕੇਤਿਕ ਤਸਵੀਰ) ''ਲੋਕ ਸਿਰਫ਼ ਸਰੀਰ ਢਕਣ ਲਈ ਕੱਪੜੇ ਪਾਉਂਦੇ ਹਨ ਪਰ ਮੈਨੂੰ ਤਾਂ ਚਿਹਰੇ 'ਤੇ ਵੀ ਕੱਪੜਾ ਬੰਨਣਾ ਪੈਂਦਾ ਸੀ। ਮੈਂ ਕਦੇ ਮੂੰਹ ਢੱਕੇ ਬਿਨਾਂ ਬਾਹਰ ਨਹੀਂ ਨਿਕਲੀ। ਭਾਵੇਂ ਗਰਮੀ ਹੋਵੇ ਜਾਂ ਬਰਸਾਤ, ਧੁੱਪ ਹੋਵੇ ਜਾਂ ਛਾਂ, ਦਸ ਸਾਲ ਤੱਕ ਮੈਂ ਮੂੰਹ 'ਤੇ ਕੱਪੜਾ ਬੰਨਿਆ।''ਦਿੱਲੀ ਦੇ ਮਹਾਰਾਣੀ ਬਾਗ ਵਿੱਚ ਰਹਿਣ ਵਾਲੀ ਪਾਇਲ (ਬਦਲਿਆ ਹੋਇਆ ਨਾਮ) ਅੱਜ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਨਿਰਾਸ਼ ਹੋ ਜਾਂਦੀ ਹੈ। ਜ਼ਿੰਦਗੀ ਦੇ ਬੀਤੇ 10 ਸਾਲ ਉਸ ਲਈ ਬਹੁਤ ਮੁਸ਼ਕਿਲ ਭਰੇ ਰਹੇ ਕਿਉਂਕਿ ਉਸ ਦੇ ਮੂੰਹ 'ਤੇ ਵਾਲ ਸਨ।ਕਾਲੇ-ਸਖ਼ਤ ਮਰਦਾਂ ਵਰਗੇ ਵਾਲ""ਜਦੋਂ ਸਕੂਲ ਵਿੱਚ ਸੀ ਤਾਂ ਜ਼ਿਆਦਾ ਵਾਲ ਨਹੀਂ ਸੀ ਪਰ ਕਾਲਜ ਪਹੁੰਚਦੇ-ਪਹੁੰਚਦੇ ਮੂੰਹ ਦੇ ਅੱਧੇ ਹਿੱਸੇ 'ਤੇ ਅਚਾਨਕ ਵਾਲ ਵਧਣ ਲੱਗੇ। ਪਹਿਲਾਂ ਛੋਟੇ-ਛੋਟੇ ਵਾਲ ਆਏ, ਉਦੋਂ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ। ਪਰ ਅਚਾਨਕ ਵਾਲ ਲੰਬੇ ਤੇ ਕਾਲੇ ਦਿਖਣ ਲੱਗੇ। ਵੈਕਸ ਕਰਵਾਉਂਦੀ ਸੀ ਪਰ ਪੰਜ ਦਿਨ ਵਿੱਚ ਵਾਲ ਵਾਪਿਸ ਆ ਜਾਂਦੇ ਸੀ। ਫਿਰ ਮੈਂ ਸ਼ੇਵ ਕਰਨੀ ਸ਼ੁਰੂ ਕਰ ਦਿੱਤੀ।""ਇਹ ਵੀ ਪੜ੍ਹੋ:1947 ਦੀ ਵੰਡ: ਜਦੋਂ ਫਿਰੋਜ਼ਪੁਰ ਪਾਕਿਸਤਾਨ ਦੇ ਹਿੱਸੇ ਆਇਆਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’ਵਿਦਿਆਰਥਣ ਜਿਸ ਨੂੰ ਅਗਵਾ ਕਰਕੇ ਵੇਸਵਾ ਬਣਾ ਦਿੱਤਾ ਗਿਆਇੱਕ ਗੱਲ ਸੁਣਾਉਂਦੇ ਹੋਏ ਕਹਿੰਦੀ ਹੈ,''ਇੱਕ ਦਿਨ ਪਾਪਾ ਦੀ ਰੇਜ਼ਰ ਨਹੀਂ ਮਿਲ ਰਹੀ ਸੀ। ਮੰਮੀ ਵੀ ਪਾਪਾ ਦੇ ਨਾਲ ਰੇਜ਼ਰ ਲੱਭ ਰਹੀ ਸੀ ਪਰ ਉਨ੍ਹਾਂ ਨੂੰ ਨਹੀਂ ਮਿਲਿਆ। ਥੋੜ੍ਹੀ ਦੇਰ ਬਾਅਦ ਪਾਪਾ ਨੇ ਕਿਹਾ ਪਾਇਲ ਤੋਂ ਪੁੱਛੋ... ਕਿਤੇ ਉਹ ਤਾਂ ਨਹੀਂ ਲੈ ਕੇ ਗਈ ਸ਼ੇਵ ਕਰਨ ਲਈ।''ਦਸ ਸਾਲ ਵਿੱਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ। ਦਵਾਈ ਲੈਣ ਦੇ ਬਾਵਜੂਦ ਕੋਈ ਫਾਇਦਾ ਨਹੀਂ ਹੋਇਆ ਤਾਂ ਪਾਇਲ ਨੇ ਲੇਜ਼ਰ ਟਰੀਟਮੈਂਟ ਕਰਵਾਉਣ ਦਾ ਫ਼ੈਸਲਾ ਕੀਤਾ। ਪਹਿਲਾਂ ਲੇਜ਼ਰ ਟਰੀਟਮੈਂਟ ਨੂੰ ਲੈ ਕੇ ਉਸ ਨੂੰ ਬਹੁਤ ਡਰ ਲਗਦਾ ਸੀ। ਆਖ਼ਰਕਾਰ ਹਰ ਹਫ਼ਤੇ ਸ਼ੇਵ ਤੋਂ ਛੁਟਾਕਾ ਪਾਉਣ ਲਈ ਉਸ ਨੇ ਲੇਜ਼ਰ ਟਰੀਟਮੈਂਟ ਕਰਵਾ ਹੀ ਲਿਆ। Image copyright BILLIE ON UNSPLASH ਫੋਟੋ ਕੈਪਸ਼ਨ ਹਾਰਮੋਨਜ਼ ਵਿੱਚ ਸੰਤੁਲਨ ਵਿਗੜਨ ਕਾਰਨ ਵੀ ਮੂੰਹ 'ਤੇ ਵਾਲ ਆ ਜਾਂਦੇ ਹਨ ਦਿੱਲੀ ਵਿੱਚ ਰਹਿਣ ਵਾਲੀ ਡਰਮੇਟੋਲੌਜਿਸਟ ਡਾ.ਸੁਰੁਚੀ ਪੁਰੀ ਕਹਿੰਦੀ ਹੈ ਕਿ ਸਾਡੇ ਸਮਾਜ ਵਿੱਚ ਕਿਸੇ ਕੁੜੀ ਦੇ ਮੂੰਹ 'ਤੇ ਵਾਲ ਆਉਣਾ ਸ਼ਰਮ ਦੀ ਗੱਲ ਸਮਝੀ ਜਾਂਦੀ ਹੈ। ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਬਾਇਓਲੋਜੀਕਲ ਸਾਈਕਲ ਵਿੱਚ ਗੜਬੜੀ ਆਉਣ ਕਾਰਨ ਹੁੰਦਾ ਹੈ।ਸਭ ਤੋਂ ਪਹਿਲਾਂ ਕਾਰਨ ਜਾਣਨ ਦੀ ਕੋਸ਼ਿਸ਼ ਕਰੋ...ਡਾ. ਸੁਰੁਚੀ ਫੇਮਿਨਾ ਮਿਸ ਇੰਡੀਆ 2014 ਦੇ ਅਧਿਕਾਰਕ ਡਰਮੇਟੋਲੌਜਿਸਟ ਰਹਿ ਚੁੱਕੇ ਹਨ।ਉਹ ਦੱਸਦੇ ਹਨ, ""ਚਿਹਰੇ 'ਤੇ ਵਾਲ ਆਉਣ ਦੇ ਦੋ ਕਾਰਨ ਹੋ ਸਕਦੇ ਹਨ। ਮੂੰਹ 'ਤੇ ਵਾਲ ਜੈਨੇਟਿਕ ਕਾਰਨਾਂ ਕਰਕੇ ਹੋ ਸਕਦੇ ਹਨ ਜਾਂ ਫਿਰ ਹਾਰਮੋਨਜ਼ ਵਿੱਚ ਆਈ ਗੜਬੜੀ ਕਾਰਨ। ਹਾਰਮੋਨਜ਼ ਵਿੱਚ ਸੰਤੁਲਨ ਵਿਗੜਨ ਕਾਰਨ ਵੀ ਮੂੰਹ 'ਤੇ ਵਾਲ ਆ ਜਾਂਦੇ ਹਨ।""ਮਨੁੱਖੀ ਸਰੀਰ 'ਤੇ ਥੋੜ੍ਹੇ ਵਾਲ ਤਾਂ ਹੁੰਦੇ ਹੀ ਹਨ। ਅਜਿਹੇ ਵਿੱਚ ਜੇਕਰ ਕੁੜੀਆਂ ਦੇ ਸਰੀਰ 'ਤੇ ਥੋੜ੍ਹੇ-ਬਹੁਤੇ ਵਾਲ ਹਨ ਤਾਂ ਇਸ ਵਿੱਚ ਕੋਈ ਪ੍ਰੇਸ਼ਾਨੀ ਵਾਲੀ ਗੱਲ ਨਹੀਂ ਹੈ ਪਰ ਜੇਕਰ ਵਾਲ ਬਹੁਤ ਜ਼ਿਆਦਾ ਹਨ ਤਾਂ ਡਾਕਟਰ ਨਾਲ ਸਪੰਰਕ ਕਰਨਾ ਜ਼ਰੂਰੀ ਹੁੰਦਾ ਹੈ।ਡਾ. ਸੁਰੁਚੀ ਮੁਤਾਬਕ, ""ਚਿਹਰੇ 'ਤੇ ਬਹੁਤ ਜ਼ਿਆਦਾ ਵਾਲ ਹੋਣ ਦੀ ਸਥਿਤੀ ਨੂੰ 'ਹਾਈਪਰ ਟਰਾਈਕੋਸਿਸ' ਕਹਿੰਦੇ ਹਨ। ਜੇਕਰ ਜੈਨੇਟਿਕ ਕਾਰਨਾਂ ਕਰਕੇ ਚਿਹਰੇ 'ਤੇ ਵਾਲ ਹਨ ਤਾਂ ਇਸ ਨੂੰ 'ਜੈਨੇਟਿਕ ਹਾਈਪਰ ਟਰਾਈਕੋਸਿਸ' ਕਹਿੰਦੇ ਹਨ ਅਤੇ ਜੇਕਰ ਇਹ ਪ੍ਰੇਸ਼ਾਨੀ ਹਾਰਮੋਨਜ਼ ਦੇ ਅਸੰਤੁਲਨ ਦੇ ਕਾਰਨ ਹੈ ਤਾਂ ਇਸ ਨੂੰ 'ਹਰਸਿਊਟਿਜ਼ਮ' ਕਹਿੰਦੇ ਹਨ।'' Image copyright Getty Images ਫੋਟੋ ਕੈਪਸ਼ਨ ਪਾਇਲ ਨੇ ਕਰੀਬ ਦੋ ਸਾਲ ਪਹਿਲਾਂ ਹੀ ਲੇਜ਼ਰ ਇਲਾਜ ਕਰਵਾਇਆ ਹੈ ਜਿਸ ਤੋਂ ਬਾਅਦ ਉਸ ਦੇ ਮੂੰਹ 'ਤੇ ਨਵੇਂ ਵਾਲ ਨਹੀਂ ਆਏ ਡਾ. ਸੁਰੁਚੀ ਮੰਨਦੀ ਹੈ ਕਿ ਹਾਰਮੋਨ ਵਿੱਚ ਗੜਬੜੀ ਦਾ ਇੱਕ ਵੱਡਾ ਕਾਰਨ ਪੀਸੀਓਡੀ (ਪੌਲੀਸਿਸਟਿਕ ਓਵੋਰੀਅਨ ਡਿਸਆਰਡਰ) ਹੋ ਸਕਦਾ ਹੈ ਅਤੇ ਅੱਜ ਦੇ ਸਮੇਂ ਵਿੱਚ ਇਹ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਂਕਿ ਹਰ ਪੀਸੀਓਡੀ ਮਰੀਜ਼ ਦੇ ਚਿਹਰੇ 'ਤੇ ਵਾਲ ਹੋਣ ਇਹ ਜ਼ਰੂਰੀ ਨਹੀਂ ਹੈ।ਪੀਸੀਓਡੀ ਦੇ ਲਈ ਸਭ ਤੋਂ ਵੱਧ ਸਾਡਾ ਲਾਈਫ਼ਸਟਾਈਲ ਹੀ ਜ਼ਿੰਮੇਵਾਰ ਹੁੰਦਾ ਹੈ। ਸਾਡੇ ਖਾਣ-ਪੀਣ, ਬੌਡੀ ਬਿਲਡਿੰਗ ਦੇ ਲਈ ਸਟੇਰੌਏਡਸ ਦੀ ਵਰਤੋਂ, ਘੰਟਿਆਂ ਤੱਕ ਇੱਕ ਹੀ ਪੋਜ਼ੀਸ਼ਨ ਵਿੱਚ ਬੈਠੇ ਰਹਿਣਾ, ਤਣਾਅ ਲੈਣਾ, ਉਹ ਮੁੱਖ ਕਾਰਨ ਹਨ ਜਿਹੜੀ ਪੀਸੀਓਡੀ ਨੂੰ ਵਧਾਵਾ ਦੇਣ ਦਾ ਕੰਮ ਕਰਦੇ ਹਨ।ਇਹ ਵੀ ਪੜ੍ਹੋ:#HerChoice: ਹਰ ਗਾਲ਼ ਔਰਤਾਂ ਦੇ ਨਾਂ ਉੱਤੇ ?ਬੇ-ਔਲਾਦ ਔਰਤਾਂ ਲਈ ਮਾਂ ਬਣਨ ਦੀ ਨਵੀਂ ਉਮੀਦਔਰਤਾਂ ਦੇ ਸਰੀਰ 'ਤੇ ਵਾਲਾਂ ਵਾਲੀ ਮਸ਼ਹੂਰੀ ਦੀ ਚਰਚਾ ਖ਼ੁਦ ਨੂੰ ਕਿਵੇਂ ਗਾਇਬ ਕਰ ਲੈਂਦੀ ਹੈ ਇਹ ਔਰਤ ਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀਡਾ. ਸੁਰੁਚੀ ਦਾ ਮੰਨਣਾ ਹੈ ਕਿ ਇਸ ਸਭ ਦਾ ਇੱਕ ਨਤੀਜਾ ਇਹ ਹੁੰਦਾ ਹੈ ਕਿ ਔਰਤਾਂ ਵਿੱਚ ਪੁਰੁਸ਼ ਹਾਰਮੋਨ ਵਰਗੇ ਐਂਡਰੋਜੇਨ ਅਤੇ ਟੈਸਟੇਸਟੇਰੌਨ ਵਧਣ ਲਗਦੇ ਹਨ।""ਜੇਕਰ ਕਿਸੀ ਕੁੜੀ ਦੇ ਮੂੰਹ 'ਤੇ ਬਹੁਤ ਜ਼ਿਆਦਾ ਵਾਲ ਹਨ ਤਾਂ ਸਭ ਤੋਂ ਪਹਿਲਾਂ ਉਸਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਕਾਰਨ ਹਾਰਮੋਨਜ਼ ਹੈ ਤਾਂ ਜੀਵਨ ਸ਼ੈਲੀ ਵਿੱਚ ਬਦਲਾਅ ਲਿਆਉਣ ਦੀ ਲੋੜ ਹੁੰਦੀ ਹੈ। ਪਰ ਜ਼ਿਆਦਾਤਰ ਮਾਮਲਿਆਂ ਵਿੱਚ ਦਵਾਈ ਲੈਣ ਦੀ ਲੋੜ ਪੈਂਦੀ ਹੈ।""ਤਾਂ ਕੀ ਲੇਜ਼ਰ ਹੀ ਇਕਲੌਤਾ ਹੱਲ ਹੈ?ਪਾਇਲ ਦਾ ਤਾਂ ਇਹ ਹੀ ਮੰਨਣਾ ਹੈ ਕਿ ਦਵਾਈਆਂ ਨਾਲ ਕੋਈ ਅਸਰ ਨਹੀਂ ਹੁੰਦਾ।""ਮੈਂ ਦਸ ਸਾਲ ਤੱਕ ਹੋਮੋਪੈਥਿਕ ਦਵਾਈ ਲਈ। ਲੋਕਾਂ ਨੂੰ ਲਗਦਾ ਹੈ ਕਿ ਸਸਤਾ ਇਲਜਾ ਕਰਵਾਇਆ ਹੋਵੇਗਾ ਇਸ ਲਈ ਫਾਇਦਾ ਨਹੀਂ ਹੋਇਆ। ਅਜਿਹਾ ਬਿਲਕੁਲ ਨਹੀਂ। ਹੈ ਮੈਂ ਦਿੱਲੀ ਦੇ ਬਹੁਤ ਚੰਗੇ-ਚੰਗੇ ਹੋਮੋਪੈਥਿਕ ਡਾਕਟਰਾਂ ਤੋਂ ਇਲਾਜ ਕਰਵਾਇਆ ਪਰ ਕੋਈ ਫਾਇਦਾ ਨਹੀਂ ਹੋਇਆ।""ਪਾਇਲ ਨੇ ਕਰੀਬ ਦੋ ਸਾਲ ਪਹਿਲਾਂ ਹੀ ਲੇਜ਼ਰ ਇਲਾਜ ਕਰਵਾਇਆ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਮੂੰਹ 'ਤੇ ਨਵੇਂ ਵਾਲ ਨਹੀਂ ਆਏ। Image copyright ROOP SINGAR BEAUTY PARLOUR/ ਫੋਟੋ ਕੈਪਸ਼ਨ ਰਚਨਾ ਦੱਸਦੀ ਹੈ ਕਿ ਜਿਹੜੀਆਂ ਕੁੜੀਆਂ ਉਨ੍ਹਾਂ ਕੋਲ ਆਉਂਦੀਆਂ ਹਨ ਉਹ ਆਪਣੇ ਮੂੰਹ ਦੇ ਵਾਲਾਂ ਨੂੰ ਲੈ ਕੇ ਬਹੁਤ ਸਤਰਕ ਰਹਿੰਦੀਆਂ ਹਨ ਉਹ ਡਾ. ਸੁਰੁਚੀ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੈ।""ਮੇਰੀ ਸਮੱਸਿਆ ਹਾਰਮੋਨਲ ਸੀ ਕਿਉਂਕਿ ਮੈਨੂੰ ਪੀਰੀਅਡ ਸਮੇਂ ਸਿਰ ਨਹੀਂ ਆਉਂਦੇ ਸੀ। ਜੇਕਰ ਆਉਂਦੇ ਵੀ ਸੀ ਤਾਂ ਇੱਕ ਹੀ ਦਿਨ ਲਈ। ਇਸਦੇ ਕਾਰਨ ਸਿਰਫ਼ ਚਿਹਰੇ 'ਤੇ ਵਾਲ ਹੀ ਨਹੀਂ ਆਏ ਸਗੋਂ ਮੇਰਾ ਭਾਰ ਵੀ ਵਧਦਾ ਗਿਆ। ਲੇਜ਼ਰ ਇਲਾਜ ਕਰਵਾਉਣ ਤੋਂ ਪਹਿਲਾਂ ਮੈਂ ਭਾਰ ਘਟਾਇਆ, ਖਾਣਾ-ਪੀਣਾ ਠੀਕ ਕੀਤਾ, ਜੀਵਨ-ਸ਼ੈਲੀ ਵਿੱਚ ਬਦਲਾਅ ਕੀਤਾ। ਹੁਣ ਪਹਿਲਾਂ ਤੋਂ ਬਿਹਤਰ ਹਾਂ।'' ਪਰ ਕੀ ਇਹ ਐਨੀ ਵੱਡੀ ਦਿੱਕਤ ਹੈ?ਦਿੱਲੀ ਸਥਿਤ ਮੀਰੇਕਲ ਬਿਊਟੀ ਪਾਰਲਰ ਵਿੱਚ ਕੰਮ ਕਰਨ ਵਾਲੀ ਰਚਨਾ ਕਹਿੰਦੀ ਹੈ ਕਿ ਸਾਡੇ ਇੱਥੇ ਬਹੁਤ ਗਾਹਕ ਥਰੈਡਿੰਗ ਕਰਵਾਉਣ ਵਾਲੇ ਹੀ ਆਉਂਦੇ ਹਨ। ਆਈਬਰੋ ਅਤੇ ਅੱਪਰ ਲਿਪਸ ਤੋਂ ਇਲਾਵਾ ਕੁਝ ਕੁੜੀਆਂ ਤਾਂ ਪੂਰੇ ਮੂੰਹ ਦੀ ਥਰੈਡਿੰਗ ਕਰਵਾਉਂਦੀਆ ਹਨ।""ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਆਉਂਦੀਆਂ ਹਨ ਜਿਹੜੇ ਪੂਰੇ ਮੂੰਹ 'ਤੇ ਥਰੈਡਿੰਗ ਕਰਵਾਉਂਦੀਆਂ ਹਨ ਕਿਉਂਕਿ ਉਨ੍ਹਾਂ ਦੇ ਚਿਹਰੇ 'ਤੇ ਦੂਜੀਆਂ ਕੁੜੀਆਂ ਨਾਲੋਂ ਵੱਧ ਵਾਲ ਹੁੰਦੇ ਹਨ। ਕੁਝ ਤਾਂ ਵੈਕਸ ਕਰਵਾਉਂਦੀਆਂ ਹਨ। ਉਨ੍ਹਾਂ ਲਈ ਬਲੀਚ ਦਾ ਆਪਸ਼ਨ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੇ ਵਾਲ ਕਾਫ਼ੀ ਵੱਡੇ ਹੁੰਦੇ ਹਨ।""ਰਚਨਾ ਦੱਸਦੀ ਹੈ ਕਿ ਜਿਹੜੀਆਂ ਕੁੜੀਆਂ ਉਨ੍ਹਾਂ ਕੋਲ ਆਉਂਦੀਆਂ ਹਨ ਉਹ ਆਪਣੇ ਮੂੰਹ ਦੇ ਵਾਲਾਂ ਨੂੰ ਲੈ ਕੇ ਬਹੁਤ ਸਤਰਕ ਰਹਿੰਦੀਆਂ ਹਨ।ਡਾ. ਸੁਰੁਚੀ ਦਾ ਵੀ ਇਹ ਮੰਨਣਾ ਹੈ ਕਿ ਚਿਹਰੇ 'ਤੇ ਵਾਲ ਦਾ ਅਸਰ ਸਭ ਤੋਂ ਵੱਧ ਦਿਮਾਗ 'ਤੇ ਹੁੰਦਾ ਹੈ। ਇਸ ਨਾਲ ਆਤਮ-ਵਿਸ਼ਵਾਸ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।ਦਿੱਲੀ ਸਥਿਤ ਮੈਕਸ ਹੈਲਥ ਕੇਅਰ ਦੇ ਐਂਡੋਕਰਿਨੋਲੋਜਿਸਟਸ ਡਾਕਟਰ ਸੁਜੀਤ ਝਾਅ ਦੱਸਦੇ ਹਨ ਕਿ ਔਰਤਾਂ ਵਿੱਚ ਵੀ ਪੁਰਸ਼ਾਂ ਵਾਲੇ ਹਾਰਮੋਨ ਹੁੰਦੇ ਹਨ ਪਰ ਬਹੁਤ ਘੱਟ ਗਿਣਤੀ ਵਿੱਚ। ਜਦੋਂ ਹਾਰਮੋਨ ਦਾ ਲੈਵਲ ਵੱਧ ਜਾਂਦਾ ਹੈ ਤਾਂ ਚਿਹਰੇ 'ਤੇ ਵਾਲ ਆ ਜਾਂਦੇ ਹਨ। ਫੋਟੋ ਕੈਪਸ਼ਨ ਬ੍ਰਿਟੇਨ ਵਿੱਚ ਰਹਿਣ ਵਾਲੀ ਹਰਨਾਮ ਕੌਰ ਦਾ ਨਾਮ ਪੂਰੀ ਦਾੜ੍ਹੀ ਵਾਲੀ ਸਭ ਤੋਂ ਘੱਟ ਉਮਰ ਵਾਲੀ ਔਰਤ ਦੇ ਤੌਰ 'ਤੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੈ ਡਾ. ਸੁਜੀਤ ਵੀ ਮੰਨਦੇ ਹਨ ਕਿ ਪੀਸੀਓਡੀ ਇਸਦਾ ਸਭ ਤੋਂ ਅਹਿਮ ਕਾਰਨ ਹੁੰਦਾ ਹੈ ਜਿਸ ਕਾਰਨ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ। ਪੀਸੀਓਡੀ ਦੀ ਸ਼ਿਕਾਇਤ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਦਾ ਭਾਰ ਜ਼ਿਆਦਾ ਹੁੰਦਾ ਹੈ।""ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਵਾਲ ਆਉਣ ਦਾ ਕਾਰਨ ਕੀ ਹੈ? ਇਹ ਜੈਨੇਟਿਕ ਹੈ ਜਾਂ ਹਾਰਮੋਨ ਕਾਰਨ ਹੈ। ਇਸ ਤੋਂ ਇਲਾਵਾ ਜੇਕਰ ਵਾਲ ਮੂੰਹ 'ਤੇ ਅਚਾਨਕ ਆ ਗਏ ਹਨ ਤਾਂ ਕੈਂਸਰ ਦਾ ਵੀ ਲੱਛਣ ਹੋ ਸਕਦਾ ਹੈ ਪਰ ਇਸਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ।""ਪੀਸੀਓਡੀ ਦਾ ਉਹ ਮਾਮਲਾ ਜਿਹੜਾ ਵਰਲਡ ਰਿਕਾਰਡ ਵਿੱਚ ਦਰਜ ਹੈਬ੍ਰਿਟੇਨ ਵਿੱਚ ਰਹਿਣ ਵਾਲੀ ਹਰਨਾਮ ਕੌਰ ਦਾ ਨਾਮ ਪੂਰੀ ਦਾੜ੍ਹੀ ਵਾਲੀ ਸਭ ਤੋਂ ਘੱਟ ਉਮਰ ਵਾਲੀ ਔਰਤ ਦੇ ਤੌਰ 'ਤੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੈ। ਜਦੋਂ ਹਰਨਾਮ 16 ਸਾਲ ਦੀ ਸੀ ਉਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਪੌਲੀਸਿਸਟਿਕ ਸਿੰਡਰੋਮ ਹੈ ਜਿਸ ਕਾਰਨ ਉਨ੍ਹਾਂ ਦੇ ਮੂੰਹ ਅਤੇ ਸਰੀਰ 'ਤੇ ਵਾਲ ਵਧਣ ਲੱਗੇ।ਸਰੀਰ ਅਤੇ ਮੂੰਹ 'ਤੇ ਵਾਲਾਂ ਕਾਰਨ ਉਸ ਨੂੰ ਆਪਣੇ ਸਕੂਲ ਵਿੱਚ ਮਾੜਾ ਵਰਤਾਰਾ ਵੀ ਸਹਿਣ ਕਰਨਾ ਪਿਆ। ਹਾਲਾਤ ਐਨੇ ਖਰਾਬ ਹੋ ਗਏ ਕਿ ਉਸ ਨੇ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ।ਇਹ ਵੀ ਪੜ੍ਹੋ:ਰੈਫਰੈਂਡਮ 2020 'ਤੇ ਗਾਂਧੀ ਦਾ ਹਵਾਲਾ ਦੇਣ ਵਾਲੇ ਪਰਵਾਸੀ ਤੇ ਸਰਵੇ ਕਹਿਣ ਵਾਲੇ ਭਾਰਤੀਜ਼ਿੰਦਗੀ ਦੀ ਜੰਗ ਲੜਦਾ ਗੋਲਡ ਜੇਤੂ ਹਾਕਮ ਸਿੰਘਦੁਨੀਆਂ ਦੇ ਸਭ ਤੋਂ ਵੱਧ ਅਰਬਪਤੀਆਂ ਵਾਲੇ ਦੇਸਹਰਿਆਣੇ ਵਿੱਚ ਜਾਟ ਅੰਦੋਲਨ ਦੀ ਮੁੜ ਦਸਤਕਦਿਨੇ ਮੁੰਡੇ ਤੇ ਰਾਤੀਂ ਕੁੜੀਆਂ ਬਣਨ ਵਾਲੇ ਵਕੀਲਪਰ ਹੁਣ ਉਸ ਨੇ ਖ਼ੁਦ ਨੂੰ ਇਸੇ ਰੂਪ ਵਿੱਚ ਸਵੀਕਾਰ ਕਰ ਲਿਆ ਹੈ। ਪਿਛਲੇ ਕਈ ਸਾਲਾਂ ਤੋਂ ਉਸ ਨੇ ਆਪਣੇ ਮੂੰਹ ਦੇ ਵਾਲ ਨਹੀਂ ਕਟਵਾਏ।ਉਹ ਕਹਿੰਦੀ ਹੈ, ""ਵੈਕਸਿੰਗ ਨਾਲ ਸਕਿੱਨ ਕੱਟਦੀ ਹੈ, ਖਿੱਚ ਪੈਂਦੀ ਹੈ। ਕਈ ਵਾਰ ਮੇਰੀ ਸਕਿੱਨ 'ਤੇ ਜਖ਼ਮ ਵੀ ਹੋਏ। ਅਜਿਹੇ ਵਿੱਚ ਦਾੜ੍ਹੀ ਵਧਾਉਣ ਦਾ ਫ਼ੈਸਲਾ ਰਾਹਤ ਭਰਿਆ ਸੀ।""(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਰੁਨਿਮਾ ਨੇ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਸੱਤ ਚੋਟੀਆਂ ਦੀ ਚੜ੍ਹਾਈ ਕੀਤੀ ਹੋਈ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਲਾਟਰੀ ਬੰਪਰ ਰਾਹੀਂ ਰਾਤੋ-ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਪੈਸਾ ਇੰਝ ਸਾਂਭਿਆ ਸੁਖਚਰਨ ਪ੍ਰੀਤ ਬੀਬੀਸੀ ਪੰਜਾਬੀ ਲਈ, ਸੰਗਰੂਰ ਤੋਂ 22 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46938092 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sukhcharan Preet/bbc ਫੋਟੋ ਕੈਪਸ਼ਨ ਮਨੋਜ ਕੁਮਾਰ ਨੇ ਜ਼ਿੰਦਗੀ 'ਚ ਵੱਡੇ ਬਦਲਾਅ ਕੀਤੇ ਹਨ ਸੰਗਰੂਰ ਜ਼ਿਲ੍ਹੇ ਦਾ ਪਿੰਡ ਮੰਡਵੀ, ਘੱਗਰ ਦੇ ਕੰਡੇ ਤੇ ਵਸਿਆ ਹੋਇਆ ਹੈ। ਇਸ ਪਿੰਡ ਦੇ ਰਹਿਣ ਵਾਲੇ ਮਨੋਜ ਕੁਮਾਰ ਦਾ ਸਾਲ 2018 ਵਿੱਚ ਡੇਢ ਕਰੋੜ ਦਾ '2018 ਰੱਖੜੀ ਬੰਪਰ' ਨਿਕਲਿਆ ਸੀ। ਇਸ ਪਿੰਡ ਵਿੱਚ ਜੇ ਪਾਤੜਾਂ ਪਾਸਿਓਂ ਜਾਣਾ ਹੋਵੇ ਤਾਂ ਘੱਗਰ ਦਾ ਪੁਲ ਪਾਰ ਕਰ ਕੇ ਜਾਣਾ ਪੈਂਦਾ ਹੈ। ਪਿੰਡ ਵੜਦਿਆਂ ਹੀ ਇੱਕ ਔਰਤ ਨੂੰ ਅਸੀਂ ਮਨੋਜ ਕੁਮਾਰ ਦਾ ਪਤਾ ਪੁੱਛਿਆ ਤਾਂ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਓਪਰੇ ਲੋਕ ਕਿਹੜੇ ਮਨੋਜ ਦੇ ਘਰ ਜਾਣਾ ਚਾਹੁੰਦੇ ਹਨ — ਉਹੀ ਲਾਟਰੀ ਜੇਤੂ! ਮਨੋਜ ਕੁਮਾਰ ਪਾਣੀ ਵਾਲੀ ਮੋਟਰ ਲਈ ਬੋਰਿੰਗ ਕਰਵਾ ਰਿਹਾ ਸੀ, ਇਸ ਲਈ ਘਰ ਦੇ ਬਾਹਰ ਹੀ ਮਨੋਜ ਨਾਲ ਮੁਲਾਕਾਤ ਹੋ ਗਈ। ਇਹ ਵੀ ਪੜ੍ਹੋ""ਕੰਮ ਮੈਨੂੰ ਕੇਜਰੀਵਾਲ ਦੇ ਪਸੰਦ ਹਨ ਪਰ ਬੰਦਾ ਮੈਨੂੰ ਖਹਿਰਾ ਚੰਗਾ ਲੱਗਦਾ ਹੈ"" ਝਾੜੂ ਤੀਲਾ-ਤੀਲਾ ਨਹੀਂ ਹੋਇਆ, ਰੱਬ ਨੇ ਪਾਰਟੀ ਦੀ ਸਫ਼ਾਈ ਕੀਤੀ- ਕੇਜਰੀਵਾਲ ਉੱਤਰੀ ਕੋਰੀਆ ਤੋਂ ਭੱਜੀਆਂ, ਚੀਨ 'ਚ ਸੈਕਸ ਸਕੈਂਡਲ 'ਚ ਫਸੀਆਂ ਕੁੜੀਆਂ Image copyright Sukhcharan preet/bbc ਪਿੰਡ ਦੇ ਕਥਿਤ 'ਨਿਚਲੇ' ਵਰਗ ਦੀ ਆਬਾਦੀ ਵਾਲੇ ਇਲਾਕੇ 'ਚ ਮਨੋਜ ਦਾ ਘਰ ਹੈ। ਤਿੰਨ ਕੁ ਬਿਸਵੇ ਦੇ ਘਰ ਵਿੱਚ ਤਿੰਨ ਕਮਰੇ, ਇੱਕ ਨਵੀਂ ਬਣੀ ਰਸੋਈ, ਇੱਕ ਖਸਤਾ-ਹਾਲ ਕਮਰਾ ਅਤੇ ਇੱਕ ਪਸ਼ੂਆਂ ਦਾ ਵਿਹੜਾ ਵੀ ਹੈ ਜਿਸ ਵਿੱਚ ਤੂੜੀ ਵੀ ਸਾਂਭੀ ਹੋਈ ਹੈ।ਤਿੰਨ ਧੀਆਂ ਤੇ ਇੱਕ ਪੁੱਤਰ ਦੇ ਪਿਤਾ ਮਨੋਜ ਮੁਤਾਬਕ ਲਾਟਰੀ ਨਿਕਲਣ ਤੋਂ ਪਹਿਲਾਂ ਉਹ ਦਿਹਾੜੀ ਕਰਦੇ ਸਨ ਅਤੇ ਘਰ ਦਾ ਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚਲਾਉਣ ਲਈ ਉਨ੍ਹਾਂ ਨੇ ਪਸ਼ੂ ਵੀ ਰੱਖੇ ਹੋਏ ਸਨ। ਲਾਟਰੀ ਦੇ ਪੈਸੇ ਨੇ ਮਨੋਜ ਕੁਮਾਰ ਨੂੰ ਮਜ਼ਦੂਰ ਤੋਂ ਕਿਸਾਨ ਬਣਾ ਦਿੱਤਾ ਹੈ। Image copyright Sukcharan preet/bbc ਫੋਟੋ ਕੈਪਸ਼ਨ ਮਨੋਜ ਕੁਮਾਰ ਦਾ ਘਰ 'ਕਰੋੜਪਤੀ' ਬਣਨ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਪੁੱਛੇ ਜਾਣ ਤੇ ਮਨੋਜ ਕੁਮਾਰ ਦੱਸਦੇ ਹਨ, ""ਟੈਕਸ ਕੱਟ ਕੇ ਇੱਕ ਕਰੋੜ ਪੰਜ ਲੱਖ ਰੁਪਏ ਮਿਲੇ। ਢਾਈ ਕਿੱਲੇ ਜ਼ਮੀਨ ਖ਼ਰੀਦ ਲਈ, ਵੱਡੀ ਕੁੜੀ ਦਾ ਵਿਆਹ ਕੀਤਾ, ਥੋੜ੍ਹਾ-ਬਹੁਤ ਘਰ ਸੁਆਰ ਲਿਆ, ਕੁਝ ਪੈਸਾ ਬੱਚਿਆਂ ਦੀ ਪੜ੍ਹਾਈ ਲਈ ਰੱਖ ਲਿਆ।"" ਅੱਗੇ ਦੱਸਦੇ ਹਨ, ""ਦਿਹਾੜੀ ਜਾਂਦੇ ਸੀ ਤਾਂ ਅਗਲੇ ਦਾ ਦਬਕਾ ਵੀ ਝੱਲਣਾ ਪੈਂਦਾ ਸੀ। ਹੁਣ ਜ਼ਮੀਨ ਆਵਦੀ ਹੈ, ਥੋੜ੍ਹੀ-ਬਹੁਤ ਹੋਰ ਠੇਕੇ ਤੇ ਲੈ ਕੇ ਖੇਤੀ ਕਰਾਂਗੇ। ਪਸ਼ੂ ਵੀ ਵਧਾਵਾਂਗੇ।""ਇਹ ਵੀ ਪੜ੍ਹੋਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ Image copyright Sukhcharan preet/bbc ਪਿੰਡ ਦਾ ਦੂਜਾ 'ਜੇਤੂ' ਇਸੇ ਪਿੰਡ ਦੇ ਹੀ ਦਲਵੀਰ ਸ਼ਰਮਾ ਦਾ ਵੀ ਸਾਲ 2015 ਵਿੱਚ ਪੌਣੇ ਦੋ ਕਰੋੜ ਦਾ ਲੋਹੜੀ ਬੰਪਰ ਲੱਗਿਆ ਸੀ। ਦਲਵੀਰ ਪਿੰਡ ਵਿੱਚ ਹੀ ਰੈਡੀਮੇਡ ਕੱਪੜੇ ਅਤੇ ਬੂਟ-ਚੱਪਲਾਂ ਦੀ ਦੁਕਾਨ ਕਰਦੇ ਹਨ। Image copyright Sukhcharan preet/bbc ਫੋਟੋ ਕੈਪਸ਼ਨ ਦਲਵੀਰ ਸ਼ਰਮਾ ਨੇ ਵੀ ਲਾਟਰੀ ਰਾਹੀਂ ਬਹੁਤ ਕੁਝ ਹਾਸਲ ਕੀਤਾ ਜਦੋਂ ਸਾਡੀ ਟੀਮ ਉਨ੍ਹਾਂ ਨੂੰ ਮਿਲਣ ਗਈ ਤਾਂ ਉਹ ਦੁਕਾਨ ਤੇ ਹੀ ਸਨ। ਦੁਕਾਨ ਪਿੰਡ ਦੀ ਚੰਗੀ ਆਵਾਜਾਈ ਵਾਲੀ ਜਗ੍ਹਾ 'ਤੇ ਹੈ। ਪਿੰਡ ਦੇ ਹਿਸਾਬ ਨਾਲ ਦੁਕਾਨ ਵੱਡੀ ਕਹੀ ਜਾ ਸਕਦੀ ਹੈ। ਦਲਵੀਰ ਦੱਸਦੇ ਹਨ, ""ਇੱਕ ਦਿਨ ਮੈਂ ਦੁਕਾਨ ਤੇ ਹੀ ਬੈਠਾ ਸੀ, ਗੁਆਂਢੀ ਦੁਕਾਨਦਾਰ ਨੇ ਬੁਲਾ ਕੇ ਧੱਕੇ ਨਾਲ ਲਾਟਰੀ ਦੀ ਟਿਕਟ ਦੁਆਈ। ਮੈਂ ਟਿਕਟ ਲੈਣ ਲਈ ਤਿਆਰ ਨਹੀਂ ਸੀ ਕਿਉਂਕਿ ਮੈਂ ਪਹਿਲਾਂ ਹੀ ਇੱਕ ਖ਼ਰੀਦੀ ਹੋਈ ਸੀ।"" ""ਮੇਰੀ ਕਿਸਮਤ ਸੀ ਕਿ ਇਨਾਮ ਦੂਸਰੀ ਟਿਕਟ 'ਤੇ ਹੀ ਨਿਕਲਿਆ ਜਿਹੜੀ ਉਸ ਦੁਕਾਨਦਾਰ ਨੇ ਦੁਆਈ ਸੀ। ਇਹ ਮੈਂ ਆਪਣੀ ਛੋਟੀ ਬੇਟੀ ਛਾਇਆ ਦੇ ਨਾਂ 'ਤੇ ਖ਼ਰੀਦੀ ਸੀ।"" Image copyright Sukhcharan preet/bbc ਫੋਟੋ ਕੈਪਸ਼ਨ ਦਲਵੀਰ ਇਸ ਨੂੰ ਆਪਣੀ ਬੇਟੀ ਦੀ ਕਿਸਮਤ ਨਾਲ ਜੋੜਦੇ ਹਨ ਲਾਟਰੀ ਦੇ ਪੈਸੇ ਨਾਲ ਜ਼ਿੰਦਗੀ ਵਿੱਚ ਆਏ ਫ਼ਰਕ ਬਾਰੇ ਦੱਸਦੇ ਹਨ, ""ਮੇਰੀ ਬੇਟੀ ਬਹੁਤ ਕਿਸਮਤ ਵਾਲੀ ਹੈ। ਇਸ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ। ਟੈਕਸ ਕੱਟ ਕੇ ਇੱਕ ਕਰੋੜ 22 ਲੱਖ 50 ਹਜ਼ਾਰ ਰੁਪਏ ਮਿਲੇ ਅਤੇ ਦੋ ਕਿੱਲੇ ਜ਼ਮੀਨ ਖ਼ਰੀਦ ਲਈ। ਦੁਕਾਨ ਪਹਿਲਾਂ ਕਿਰਾਏ 'ਤੇ ਸੀ, ਹੁਣ ਆਪਣੀ ਲੈ ਲਈ। ਕੋਠੀ ਪਾ ਲਈ, ਥੋੜ੍ਹਾ ਬਹੁਤ ਦਾਨ-ਪੁੰਨ ਵੀ ਕੀਤਾ, ਬਾਕੀ ਬਚੇ ਪੈਸੇ ਬੱਚਿਆਂ ਦੀ ਪੜ੍ਹਾਈ ਲਈ ਰੱਖ ਲਏ। ਬੱਚਿਆਂ ਦਾ ਭਵਿੱਖ ਸੰਵਰ ਗਿਆ, ਹੋਰ ਇਨਸਾਨ ਨੂੰ ਕੀ ਚਾਹੀਦਾ ਹੈ।""ਪਿੰਡ ਵਿੱਚ ਲਾਟਰੀ ਨੇ ਦੋ ਬੰਦੇ ਕਰੋੜਪਤੀ ਬਣਾ ਦਿੱਤੇ ਹਨ ਤਾਂ ਪਿੰਡ ਦੇ ਲੋਕਾਂ ਵਿੱਚ ਲਾਟਰੀ ਖ਼ਰੀਦਣ ਦਾ ਰੁਝਾਨ ਵਧਿਆ ਹੈ। Image copyright Sukhcharan preet/bbc ਫੋਟੋ ਕੈਪਸ਼ਨ ਗੁਰਤੇਜ ਨੂੰ ਉਮੀਦ ਹੈ ਕਿ ਉਸ ਦੀ ਵੀ ਕਿਸਮਤ ਚਮਕੇਗੀ ਇਸੇ ਪਿੰਡ ਦੇ ਰਹਿਣ ਵਾਲਾ ਗੁਰਤੇਜ ਸਿੰਘ ਦਿਹਾੜੀ ਕਰਕੇ ਗੁਜ਼ਾਰਾ ਚਲਾਉਂਦਾ ਹੈ। ਗੁਰਤੇਜ ਸਿੰਘ ਨੇ ਨਵੀਂ ਖ਼ਰੀਦੀ ਲਾਟਰੀ ਦੀ ਟਿਕਟ ਦਿਖਾਉਂਦਿਆਂ ਦੱਸਿਆ, ""ਮੈਂ ਪਹਿਲੀ ਵਾਰ ਖ਼ਰੀਦੀ ਹੈ। ਪਿੰਡ ਦੇ ਦੋ ਬੰਦੇ ਕਰੋੜਪਤੀ ਬਣ ਚੁੱਕੇ ਹਨ, ਸ਼ਾਇਦ ਮੇਰੀ ਵੀ ਕਿਸਮਤ ਚਮਕ ਜਾਵੇ।""ਇਹ ਵੀ ਪੜ੍ਹੋਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਜਿੱਤੀ 2 ਕਰੋੜ ਦੀ ਲਾਟਰੀਫੇਸਬੁੱਕ ਰਾਹੀ 60 ਸਾਲ ਬਾਅਦ ਮਿਲਿਆ 'ਲਵ ਲੈਟਰ'ਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾ Image copyright Sukhcharan preet/bbc ਫੋਟੋ ਕੈਪਸ਼ਨ ਪੋਸਟ-ਮਾਸਟਰ ਮੀਨੂੰ ਕੁਮਾਰੀ ਮੁਤਾਬਕ ਲੋਕਾਂ ਵਿੱਚ ਲਾਟਰੀ ਦਾ ਚਾਅ ਬਹੁਤ ਵਧਿਆ ਹੈ ਪਿੰਡ ਦੇ ਡਾਕ ਘਰ ਵਿੱਚ ਪੋਸਟ-ਮਾਸਟਰ ਦੇ ਤੌਰ 'ਤੇ ਕੰਮ ਕਰ ਰਹੀ ਮੀਨੂੰ ਕੁਮਾਰੀ ਮੁਤਾਬਕ, ""ਪਿੰਡ ਵਿੱਚ ਦੋ ਵਾਰ ਵੱਡੀ ਲਾਟਰੀ ਲੱਗਣ ਨਾਲ ਟਿਕਟਾਂ ਦੀ ਸੇਲ ਵੱਧ ਗਈ ਹੈ। ਪਹਿਲਾਂ ਕਹਿ-ਕਹਿ ਕੇ ਟਿਕਟਾਂ ਵੇਚਣੀਆਂ ਪੈਂਦੀਆਂ ਸਨ, ਹੁਣ ਸਾਨੂੰ ਹੋਰਨਾਂ ਬਰਾਂਚਾਂ ਤੋਂ ਵੀ ਟਿਕਟਾਂ ਮੰਗਵਾਉਣੀਆਂ ਪੈਂਦੀਆਂ ਹਨ। ""ਸਾਡੀ ਸ਼ਾਖਾ ਵਿੱਚ ਚਾਹਲੀ ਟਿਕਟਾਂ ਆਉਂਦੀਆਂ ਹਨ। ।ਸਾਡੀ ਬਰਾਂਚ ਸੌ ਤੋਂ ਡੇਢ ਸੌ ਦੇ ਕਰੀਬ ਟਿਕਟਾਂ ਹਰੇਕ ਬੰਪਰ ਦੀਆਂ ਵੇਚਦੀ ਹੈ। ਇਹ ਅੰਕੜਾ ਪਹਿਲਾਂ ਨਾਲੋਂ ਦੁੱਗਣਾ ਹੈ। ਪ੍ਰਾਈਵੇਟ ਏਜੰਟਾਂ ਤੋਂ ਵੀ ਕਾਫ਼ੀ ਲੋਕ ਟਿਕਟਾਂ ਖ਼ਰੀਦਦੇ ਹਨ।""ਪਿੰਡ ਦਾ ਸੁਖਵਿੰਦਰ ਸਿੰਘ, ਜੋ ਸਬਜ਼ੀ ਵੇਚਣ ਦਾ ਕੰਮ ਕਰਦੇ ਹਨ , ਕਹਿੰਦੇ ਹਨ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਹਰ ਬੰਪਰ ਦੀ ਟਿਕਟ ਖ਼ਰੀਦਦਾ ਹੈ, ਤਾਂ ਜੋ ਕੋਈ ਮੌਕਾ ਹੱਥੋਂ ਨਿਕਲ ਨਾ ਜਾਵੇ। ਬੀਬੀਸੀ ਪੰਜਾਬੀ ਨੂੰ ਆਪਣੇ ਫ਼ੋਨ 'ਤੇ ਲਿਆਉਣਾ ਬਹੁਤ ਆਸਾਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Sorry, this Youtube post is currently unavailable. ",False " ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਕੁੜੀਆਂ ਨੇ ਤੋੜਿਆ 'ਪਿੰਜਰਾ', ਮੰਨੀਆਂ ਗਈਆਂ ਮੰਗਾਂ ਅਰਵਿੰਦ ਛਾਬੜਾ/ ਸਰਬਜੀਤ ਸਿੰਘ ਧਾਲੀਵਾਲ ਬੀਬੀਸੀ ਪੱਤਰਕਾਰ 13 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45848103 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਕੁੜੀਆਂ ਦੇ ਹੋਸਟਲ ਮੁੰਡਿਆਂ ਵਾਂਗ ਖੋਲ੍ਹਣ ਦੀ ਮੰਗ ਲੈ ਕੇ ਪਿਛਲੇ ਤਿੰਨ ਹਫ਼ਤਿਆਂ ਤੋਂ ਧਰਨਾ ਚੱਲ ਰਿਹਾ ਹੈ ਕੁੜੀਆਂ ਦੇ ਹੋਸਟਲ ਮੁੰਡਿਆ ਵਾਂਗ ਖੁੱਲ੍ਹੇ ਰੱਖਣ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕੁੜੀਆਂ ਦੀ ਚੱਲ ਰਹੀ ਪਿੰਜਰਾ ਤੋੜ ਮੁਹਿੰਮ ਸਮਝੌਤੇ ਤੋਂ ਬਾਅਦ ਖ਼ਤਮ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਤੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਵਿਚਾਲੇ ਹੋਏ ਲਿਖਤੀ ਸਮਝੌਤੇ ਮੁਤਾਬਕ ਹੁਣ ਕੁੜੀਆਂ 8 ਦੀ ਬਜਾਇ 9 ਵਜੇ ਤੱਕ ਹੋਸਟਲ ਆ ਸਕਣਗੀਆਂ। ਇਸ ਤੋਂ ਇਲਾਵਾ 9 ਤੋਂ 10 ਵਜੇ ਜੇ ਵਿਚਕਾਰ ਆਉਣ ਵਾਲੀਆਂ ਕੁੜੀਆਂ ਹੋਸਟਲ ਵਿਚ ਆਕੇ ਰਜਿਸਟਰ ਵਿਚ ਆਪਣੀ ਹਾਜ਼ਰੀ ਦਰਜ ਕਰਨਗੀਆਂ। ਉਨ੍ਹਾਂ ਨੂੰ ਅਰਜ਼ੀ ਦੇਣ ਦੀ ਬਜਾਇ ਉਹ ਰਜਿਸਟਰ ਵਿਚ ਖੁਦ ਹੀ ਆਪਣਾ ਸਹੀ ਟਾਇਮ ਤੇ ਕਾਰਨ ਦਰਜ ਕਰਨਗੀਆਂ। ਉਨ੍ਹਾਂ ਤੋਂ ਕਿਸੇ ਤੋਂ ਵੀ ਲੇਟ ਐਂਟਰੀ ਫੀਸ ਚਾਰਜ ਨਹੀਂ ਕੀਤੀ ਜਾਵੇਗੀ। ਲਾਇਬ੍ਰੇਰੀ ਜਾਣ ਲਈ ਕੁੜੀਆਂ ਨੂੰ ਬੱਸ ਲਾਈ ਜਾਵੇਗੀ ਜੋਂ ਉਨ੍ਹਾਂ ਨੂੰ 11 ਵਜੇ ਹੋਸਟਲ ਵੀ ਛੱਡੇਗੀ।ਇਹ ਵੀ ਪੜ੍ਹੋ#MeToo ਦੀ ਛਤਰੀ ਹੇਠ ਕਿਸ ਦਾ ਆਉਣਾ ਹੈ ਖ਼ਤਰਨਾਕ?ਜਿਨਸੀ ਸ਼ੋਸ਼ਣ ਕੀ ਹੈ, ਮਰਦਾਂ ਨੂੰ ਕੀ ਜਾਣਨਾ ਜ਼ਰੂਰੀ ਹੈ?ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀਇਸੇ ਹਫ਼ਤੇ ਵੀਰਵਾਰ ਨੂੰ ਬੀਬੀਸੀ ਟੀਮ ਨੇ ਯੂਨੀਵਰਸਿਟੀ ਜਾ ਕੇ ਜ਼ਮੀਨੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਦੀ ਰਿਪੋਰਟ ਪਾਠਕਾਂ ਦੀ ਜਾਣਕਾਰੀ ਲਈ ਹੂ-ਬ-ਹੂ ਛਾਪੀ ਜਾ ਰਹੀ ਹੈ। ਆਮ ਦਿਨਾਂ ਦੀ ਚਹਿਲ-ਪਹਿਲ ਦੇ ਮੁਕਾਬਲੇ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਵਾਈਸ-ਚਾਂਸਲਰ ਦੇ ਦਫ਼ਤਰ ਅੱਗੇ ਚੁੱਪ ਪਸਰੀ ਹੋਈ ਸੀ। ਚੰਡੀਗੜ੍ਹ ਤੋਂ ਬੀਬੀਸੀ ਪੰਜਾਬੀ ਦੀ ਟੀਮ 10 ਅਕਤੂਬਰ, ਬੁੱਧਵਾਰ ਨੂੰ ਯੂਨੀਵਰਸਿਟੀ ਪਹੁੰਚੀ ਤਾਂ ਕੁੜੀਆਂ ਦੇ ਹੋਸਟਲ 24 ਘੰਟੇ ਖੋਲ੍ਹਣ ਦੀ ਮੰਗ ਲੈ ਕੇ ਪਿਛਲੇ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਧਰਨੇ ਦੀ ਗੱਲ ਘੱਟ, ਮੰਗਲਵਾਰ ਰਾਤ ਨੂੰ ਹੋਈ ਹਿੰਸਾ ਦਾ ਜ਼ਿਕਰ ਜਿਆਦਾ ਸੀ। ਜਿਹੜੇ ਗਮਲੇ ਵਾਈਸ-ਚਾਂਸਲਰ ਦੇ ਦਫ਼ਤਰ ਦੀ ਖ਼ੂਬਸੂਰਤੀ ਵਧਾਉਂਦੇ ਸਨ, ਉਹ ਟੁੱਟੇ ਪਏ ਸਨ। ਵਾਈਸ-ਚਾਂਸਲਰ ਦੇ ਕਮਰੇ ਨੂੰ ਜਿੰਦਰਾ ਲੱਗਿਆ ਹੋਇਆ ਸੀ ਅਤੇ ਕੁਝ ਵਿਦਿਆਰਥੀ ਉੱਥੇ ਆਪਸ ’ਚ ਗੱਲਾਂ ਕਰ ਰਹੇ ਸਨ। ਫੋਟੋ ਕੈਪਸ਼ਨ ਜੋ ਡਫਲੀ ਵਿਦਿਆਰਥੀਆਂ ਦੇ ਧਰਨੇ ਦੌਰਾਨ ਜੋਸ਼ ਭਰਦੀ ਸੀ, ਉਹ ਅੱਜ ਸ਼ਾਂਤ ਪਈ ਸੀ। ਵੀ-ਸੀ ਦਫ਼ਤਰ ਦੀ ਪਹਿਲੀ ਮੰਜ਼ਿਲ ’ਤੇ ਖਿੜਕੀਆਂ ਉੱਤੇ ਲੱਗੇ ਸੀਸ਼ੇ ਟੁੱਟੇ ਪਏ ਸਨ। ਯੂਨੀਵਰਸਿਟੀ ’ਚ ਛੁੱਟੀ ਹੋਣ ਕਰਕੇ ਕੋਈ ਵੀ ਅਧਿਕਾਰੀ ਜਾਂ ਅਧਿਆਪਕ ਗੱਲ ਕਰਨ ਲਈ ਮੌਜੂਦ ਨਹੀਂ ਸੀ। ਦਫ਼ਤਰ ਦਾ ਇਹ ਹਾਲ ਕਿਸ ਨੇ ਕੀਤਾ, ਇਸ ਦਾ ਜਵਾਬ ਕਿਸੇ ਕੋਲ ਨਹੀਂ ਸੀ। ਕੁਝ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਰਾਤੀ ਕੁਝ ਨੌਜਵਾਨ ਬਾਹਰੋਂ ਆਏ ਅਤੇ ਉਨ੍ਹਾਂ ਧਰਨੇ ’ਤੇ ਬੈਠੇ ਵਿਦਿਆਰਥੀਆਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਕੀ ਹੈ ਕੁੜੀਆਂ ਦੀ ਮੰਗ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ‘ਪਿੰਜਰਾ ਤੋੜ’ ਮੁਹਿੰਮ ਦੇ ਤਹਿਤ 24 ਘੰਟੇ ਹੋਸਟਲ ਖੋਲ੍ਹਣ ਦੀ ਮੰਗ ਕਰ ਰਹੀਆਂ ਹਨ। ਇਸ ਵੇਲੇ ਰਾਤ 8 ਵਜੇ ਹੋਸਟਲ ਬੰਦ ਕੀਤੇ ਜਾਂਦੇ ਹਨ ਹਾਲਾਂਕਿ ਮੁੰਡਿਆਂ ਦੇ ਹੋਸਟਲ ਦੇ ਗੇਟ ਰਾਤੀ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ। ਫੋਟੋ ਕੈਪਸ਼ਨ ਖਿੜਕੀਆਂ ਦੇ ਟੁੱਟੇ ਸੀਸ਼ੇ ਇਸ ਨੂੰ ਲੈ ਕੇ ਕੁੜੀਆਂ ਅਤੇ ਉਨ੍ਹਾਂ ਦਾ ਸਮਰਥਨ ਕਰ ਰਹੇ ਮੁੰਡਿਆਂ ਵੱਲੋਂ ਵੀ-ਸੀ ਦਫ਼ਤਰ ਦੇ ਬਾਹਰ ਪਿਛਲੇ 23 ਦਿਨਾਂ ਤੋਂ ਧਰਨਾ ਚੱਲ ਰਿਹਾ ਸੀ। ਯੂਨੀਵਰਸਿਟੀ ਵਿਚ ਪੰਜਾਬੀ ਵਿਭਾਗ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਦੱਸਿਆ ਕਿ ਹੁਣ ਮੰਗ 24 ਘੰਟੇ ਦੀ ਥਾਂ ਰਾਤੀ 11 ਵਜੇ ਤੱਕ ਹੋਸਟਲ ਖੁੱਲ੍ਹਿਆ ਰੱਖਣ ਦੀ ਰਹਿ ਗਈ ਹੈ। ਉਨ੍ਹਾਂ ਆਖਿਆ ਕਿ ਮੁੰਡਿਆਂ ਦੇ ਹੋਸਟਲ ਦੇ ਗੇਟ ਵੀ ਰਾਤੀ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ, ਇਸ ਲਈ ਕੁੜੀਆਂ ਵੀ ਇਸ ਗੱਲ ਨਾਲ ਰਾਜ਼ੀ ਹੋ ਗਈਆਂ ਹਨ। ਅਮਨਦੀਪ ਕੌਰ ਦੀ ਦਲੀਲ ਹੈ ਕਿ ਮੰਗ ਹੋਸਟਲ ਟਾਈਮਿੰਗ ਦੀ ਨਹੀਂ ਸਗੋਂ ਕੁੜੀਆਂ ਅਤੇ ਮੁੰਡਿਆਂ ’ਚ ਸਮਾਨਤਾ ਦੀ ਹੈ, “ਕਿਉਂਕਿ ਅਸੀਂ ਵੀ ਮੁੰਡਿਆਂ ਦੇ ਬਰਾਬਰ ਫ਼ੀਸ ਯੂਨੀਵਰਸਿਟੀ ਨੂੰ ਦਿੰਦੀਆਂ ਹਾਂ”। ਇਹ ਵੀ ਪੜ੍ਹੋ'ਔਰਤਾਂ ਨੂੰ ਮੰਦਿਰ 'ਚ ਆਉਣ ਤੋਂ ਰੋਕਣਾ ਬਰਾਬਰਤਾ ਦੇ ਅਧਿਕਾਰ ਦੀ ਉਲੰਘਣਾ'ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆ'16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ' ਫੋਟੋ ਕੈਪਸ਼ਨ ਅਮਨਦੀਪ ਕੌਰ ਮੁਤਾਬਕ ਗੱਲ ਲਿੰਗਕ ਬਰਾਬਰਤਾ ਦੀ ਹੈ। ਵਿਦਿਆਰਥਣ ਸੰਦੀਪ ਕੌਰ ਦਾ ਕਹਿਣਾ ਹੈ ਕਿ ਰਾਤ ਵੇਲੇ ਮੁੰਡਿਆਂ ਵਾਂਗ ਉਹ ਵੀ ਲਾਇਬ੍ਰੇਰੀ ਅਤੇ ਰੀਡਿੰਗ ਰੂਮ ਵਿਚ ਜਾ ਕੇ ਪੜਾਈ ਕਰਨਾ ਚਾਹੁੰਦੀਆਂ ਹਨ, ਅੱਠ ਵਜੇ ਤੋਂ ਬਾਅਦ ਹੋਸਟਲ ਵਿਚ ਬੰਦ ਨਹੀਂ ਹੋਣਾ ਚਾਹੁੰਦੀਆਂ। ਉਨ੍ਹਾਂ ਦੱਸਿਆ ਕਿ ਕੁੜੀਆਂ ਦੇ ਹੋਸਟਲ ਦੇ ਅੰਦਰ ਰੀਡਿੰਗ ਰੂਮ ਹੈ ਜਿੱਥੇ ਇੱਕੋ ਸਮੇਂ ਸਿਰਫ਼ 15 ਕੁੜੀਆਂ ਪੜ੍ਹਾਈ ਕਰ ਸਕਦੀਆਂ ਹਨ। ਇੱਕ ਹੋਰ ਵਿਦਿਆਰਥਣ ਸੁਖਪਾਲ ਕੌਰ ਨੇ ਦੱਸਿਆ ਕਿ ਕੁੜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਦੀ ਹੈ “ਪਰ ਅਫ਼ਸੋਸ ਹੈ ਕਿ ਕੈਂਪਸ ’ਚ ਰਾਤ ਸਮੇਂ ਬਹੁਤ ਹੀ ਘੱਟ ਲਾਈਟਾਂ ਜਗਦੀਆਂ ਹਨ, ਸੀਸੀਟੀਵੀ ਕੈਮਰਿਆਂ ਦੀ ਸਥਿਤੀ ਵੀ ਚੰਗੀ ਨਹੀਂ ਹੈ”। ‘ਸੁਰੱਖਿਆ ਨੂੰ ਖ਼ਤਰਾ’ਟਾਈਮਿੰਗ ਨੂੰ ਲੈ ਕੇ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਦੀ ਇੱਕ ਰਾਇ ਨਹੀਂ ਹੈ। ਡਿਫੈਂਸ ਸਟਡੀਜ਼ ਉੱਤੇ ਪੀਐੱਚਡੀ ਕਰ ਰਹੇ ਵਿਦਿਆਰਥੀ ਹਰਵਿੰਦਰ ਸੰਧੂ ਨੇ ਦੱਸਿਆ ਕਿ ਉਹ ਕੁੜੀਆਂ ਦੀ ਮੰਗ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਲੀਲ ਦਿੱਤੀ, “ਘਰਾਂ ’ਚ ਵੀ ਰਾਤ ਸਮੇਂ ਆਉਣ ਦਾ ਸਮਾਂ ਹੁੰਦਾ ਹੈ ਅਤੇ ਜੇਕਰ ਹੋਸਟਲ 24 ਲਈ ਖ਼ੋਲ੍ਹ ਦਿੱਤੇ ਤਾਂ ਕੁੜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ?” ਉਨ੍ਹਾਂ ਦੱਸਿਆ ਕਿ “ਮੌਜੂਦਾ ਮਾਹੌਲ ਠੀਕ ਨਹੀਂ ਹੈ” ਕਿਉਂਕਿ “ਨਿੱਤ ਹੀ ਅਪਰਾਧ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ”। ਫੋਟੋ ਕੈਪਸ਼ਨ ਸੰਦੀਪ ਕੌਰ ਦਾ ਕਹਿਣਾ ਹੈ ਕਿ ਕੁੜੀਆਂ ਅੱਠ ਵਜੇ ਤੋਂ ਬਾਅਦ ਹੋਸਟਲ ਵਿਚ ਬੰਦ ਨਹੀਂ ਹੋਣਾ ਚਾਹੁੰਦੀਆਂ। ਇੱਕ ਹੋਰ ਵਿਦਿਆਰਥੀ ਹਰਵਿੰਦਰ ਸਿੰਘ ਨੇ ਆਖਿਆ ਕਿ “ਕੁਝ ਕੁ ਵਿਦਿਆਰਥੀ ਹੀ” ਇਸ ਮੰਗ ਦੀ ਵਕਾਲਤ ਕਰ ਰਹੇ ਹਨ “ਕਿਉਂਕਿ ਉਨ੍ਹਾਂ ਦੇ ਆਪਣੇ ਨਿੱਜੀ ਹਿਤ ਹਨ”। ਹਰਵਿੰਦਰ ਦੀ ਦਲੀਲ ਨਾਲ ਜਤਿੰਦਰ ਸਿੰਘ, ਜੋਕਿ ਵੁਮੈਨ ਸਟੱਡੀ ਵਿਭਾਗ ਦੇ ਵਿਦਿਆਰਥੀ ਹਨ, ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਤਾਂ ਮੁੰਡੇ ਵੀ ਕੈਂਪਸ ਤੇ ਇਸ ਦੇ ਆਲੇ-ਦੁਆਲੇ ਸੁਰੱਖਿਅਤ ਨਹੀਂ ਹਨ। ਉਨ੍ਹਾਂ ਦੱਸਿਆ ਕਿ ਰਾਤੀ 9 ਵਜੇ ਯੂਨੀਵਰਸਿਟੀ ਕੈਂਪਸ ਦੀਆਂ ਸਾਰੀਆਂ ਦੁਕਾਨ ਬੰਦ ਹੋ ਜਾਂਦੀਆਂ ਹਨ ਅਤੇ ਹਨੇਰਾ ਛਾਹ ਜਾਂਦਾ ਹੈ। “ਪਟਿਆਲਾ ਦੇ ਮਾਹੌਲ ਨੂੰ ਅਸੀਂ ਦਿੱਲੀ ਜਾਂ ਚੰਡੀਗੜ੍ਹ ਦੇ ਸਮਾਨ ਨਹੀਂ ਰੱਖ ਸਕਦੇ। ਸਾਡੀ ਯੂਨੀਵਰਸਿਟੀ ਵਿਚ ਜ਼ਿਆਦਾਤਰ ਵਿਦਿਆਰਥੀ ਪੇਂਡੂ ਤਬਕੇ ਤੋਂ ਪੜ੍ਹਨ ਆਉਂਦੇ ਹਨ।” ਫੋਟੋ ਕੈਪਸ਼ਨ 9 ਅਕਤੂਬਰ ਨੂੰ ਹਿੰਸਾ ਤੋਂ ਬਾਅਦ ਯੂਨੀਵਰਸਿਟੀ ’ਚ ਡਰ ਦਾ ਮਾਹੌਲ ਵੀ ਹੈ; ਪੁਲਿਸ ਤੈਨਾਤ ਹੈ ਇਹ ਵੀ ਪੜ੍ਹੋਜਿਨਸੀ ਸ਼ੋਸ਼ਣ ਕੀ ਹੈ, ਮਰਦਾਂ ਨੂੰ ਕੀ ਜਾਣਨਾ ਜ਼ਰੂਰੀ ਹੈ?ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਬਾਰੇ ਕਾਲਜ ਦਾ ਪੱਖ਼ਅਮਿਤਾਭ ਬੱਚਨ ਤੋਂ ਕਿਉਂ ਡਰਦੀ ਸੀ ਪਰਵੀਨ ਬਾਬੀ ਯੂਨੀਵਰਸਿਟੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ ਕੈਂਪਸ ’ਚ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਮੰਗ ਜਾਇਜ਼ ਨਹੀਂ ਹੈ, “ਯੂਨੀਵਰਸਿਟੀ ਦੇ ਪਾਰਕ ‘ਲਵਰ ਪੁਆਇੰਟ’ ਬਣੇ ਹੋਏ ਹਨ, ਜਿਸ ਦਾ ਬੁਰਾ ਅਸਰ ਯੂਨੀਵਰਸਿਟੀ ’ਚ ਰਹਿਣ ਵਾਲੇ ਕਰਮਚਾਰੀਆਂ ਦੇ ਬੱਚਿਆਂ ਉੱਤੇ ਪੈ ਰਿਹਾ ਹੈ।” ਬੀਬੀਸੀ ਨੇ ਕੁਝ ਅਜਿਹੀਆਂ ਵਿਦਿਆਰਥਣਾਂ ਨਾਲ ਵੀ ਗੱਲ ਕੀਤੀ ਜੋ ਇਸ ਮੰਗ ਦੇ ਵਿਰੋਧ ’ਚ ਹਨ। ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਉਨ੍ਹਾਂ ਕਿਹਾ ਕਿ ਵੱਡਾ ਸਵਾਲ ਸੁਰੱਖਿਆ ਦਾ ਹੈ। ਉਨ੍ਹਾਂ ਕਿਹਾ ਜੇਕਰ ਰਾਤੀ 8 ਵਜੇ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਕੇ ਕੋਈ ਹਮਲਾ ਕਰ ਸਕਦੇ ਹਨ ਤਾਂ ਫਿਰ ਇੱਥੇ ਕੁਝ ਵੀ ਹੋ ਸਕਦਾ ਹੈ। ਫੋਟੋ ਕੈਪਸ਼ਨ ਹਰਵਿੰਦਰ ਸਿੰਘ ਤੇ ਜਤਿੰਦਰ ਸਿੰਘ ਕੁੜੀਆਂ ਦੀ ਮੰਗ ਦੇ ਵਿਰੋਧ ’ਚ ਹਨ। ਯੂਨੀਵਰਸਿਟੀ ਰਜਿਸਟਰਾਰ ਮਨਜੀਤ ਸਿੰਘ ਨਿੱਝਰ ਨਾਲ ਵੀ ਬੀਬੀਸੀ ਪੰਜਾਬੀ ਨੇ ਫ਼ੋਨ ਰਾਹੀਂ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਬੰਦ ਹੈ ਅਤੇ ਉਹ ਖ਼ੁਦ ਵੀ ਪਟਿਆਲਾ ਤੋਂ ਬਾਹਰ ਹਨ।ਸੰਘਰਸ਼ ਦਾ ਵਿਦਿਆਰਥੀਆਂ ਦੀ ਪੜਾਈ ’ਤੇ ਅਸਰ9 ਅਕਤੂਬਰ ਨੂੰ ਹੋਏ ਹਮਲੇ ਤੋਂ ਬਾਅਦ ਯੂਨੀਵਰਸਿਟੀ ’ਚ ਡਰ ਦਾ ਮਾਹੌਲ ਵੀ ਹੈ। ਵੱਡੀ ਗਿਣਤੀ ’ਚ ਪੁਲਿਸ ਤੈਨਾਤ ਹੈ। 10 ਅਕਤੂਬਰ ਦੀ ਸਰਕਾਰੀ ਛੁੱਟੀ ਹੋਣ ਕਾਰਨ ਯੂਨੀਵਰਸਿਟੀ ਬੰਦ ਸੀ ਅਤੇ ਅਗਲੇ ਦੋ ਦਿਨ, ਯਾਨੀ ਵੀਰਵਾਰ ਅਤੇ ਸ਼ੁੱਕਰਵਾਰ, ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋ ਦਿਨ ਦੀ ਛੁੱਟੀ ਐਲਾਨ ਦਿੱਤੀ। ਕੁਝ ਵਿਦਿਆਰਥੀਆਂ ਨੇ ਦੱਸਿਆ ਕਿ “ਯੂਨੀਵਰਸਿਟੀ ਦੀ ਆਪਸੀ ਰਾਜਨੀਤੀ” ਦੇ ਕਾਰਨ ਉਨ੍ਹਾਂ ਦਾ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।ਵੀਡੀਓ - ਬੀਬੀਸੀ ਨੇ ਵਿਦਿਆਰਥਣਾਂ ਨਾਲ 27 ਸਤੰਬਰ ਨੂੰ ਵੀ ਗੱਲ ਕੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਤੇ 'ਤੇ ਜੁੜੋ।) ",False " ਘਰਾਂ ’ਚ ਤਸ਼ੱਦਦ ਸਹਿਣ ਦੀ ਥਾਂ ਔਰਤਾਂ ਇਹ ਪੜ੍ਹਨ 18 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44713554 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਭਾਰਤ ਵਿੱਚ ਜਿੰਨੇ ਅਪਰਾਧ ਦਰਜ ਹੁੰਦੇ ਹਨ ਓਨੇ ਬੰਦ ਦਰਵਾਜ਼ਿਆਂ ਪਿੱਛੇ ਵੀ ਹੁੰਦੇ ਹਨ ਜਿਸ ਦੀਆਂ ਚੀਕਾਂ ਵੀ ਬਾਹਰ ਨਹੀਂ ਪਹੁੰਚ ਦੀਆਂ। ਅਜਿਹੇ ਵਿੱਚ ਗੁਨਾਹਗਾਰ ਦੀ ਹਿੰਮਤ ਹੋਰ ਵੱਧ ਜਾਂਦੀ ਹੈ। ਇਸ ਲਈ ਸਭ ਨੂੰ ਆਪਣੇ ਅਧਿਕਾਰਾਂ ਅਤੇ ਕਾਨੂੰਨਾਂ ਦੀ ਜਾਣਕਾਰੀ ਲਾਜ਼ਮੀ ਹੋ ਜਾਂਦੀ ਹੈ। ਖਾਸ ਕਰਕੇ ਉਨ੍ਹਾਂ ਔਰਤਾਂ ਨੂੰ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ ਪਰ ਆਵਾਜ਼ ਨਹੀਂ ਚੁੱਕਦੀਆਂ।ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਘਰੇਲੂ ਹਿੰਸਾ ਹੋਣ 'ਤੇ ਤੁਸੀਂ ਕੀ ਕਰ ਸਕਦੇ ਹੋ। ਪਹਿਲੀ ਵਾਰ ਘਰੇਲੂ ਹਿੰਸਾ ਐਕਟ, 2005 ਵਿੱਚ ਘਰੇਲੂ ਹਿੰਸਾ ਦੀ ਪਰਿਭਾਸ਼ਾ ਦਿੱਤੀ ਗਈ ਸੀ। ਇਹ ਪਹਿਲੀ ਵਾਰੀ ਹੈ ਜਦੋਂ ਕਾਨੂੰਨ ਵਿੱਚ ਕਿਹਾ ਗਿਆ ਕਿ ਘਰ ਵਿੱਚ ਔਰਤ ਨੂੰ ਬਿਨਾਂ ਹਿੰਸਾ ਰਹਿਣ ਦਾ ਹੱਕ ਹੈ। 'ਮੇਰਾ ਪਤੀ ਮੈਨੂੰ ਦਬੋਚ ਲੈਂਦਾ, ਮੇਰੇ ਸਾਹ ਘੁੱਟਣ ਲੱਗਦੇ'ਉਹ ਅਣਕਹੀਆਂ ਗੱਲਾਂ ਜੋ ਕੁੜੀਆਂ ਨਹੀਂ ਕਰਦੀਆਂਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਈ ਕੋਰਟ ਦੀ ਵਕੀਲ ਰੀਟਾ ਕੋਹਲੀ ਨੇ ਦੱਸਿਆ ਕਿ ਘਰੇਲੂ ਹਿੰਸਾ ਐਕਟ, 2005 ਦੇ ਤਹਿਤ ਔਰਤਾਂ ਨੂੰ ਕਈ ਤਰ੍ਹਾਂ ਦੀ ਸੁਰੱਖਿਆ ਦਿੱਤੀ ਗਈ ਹੈ।ਉਨ੍ਹਾਂ ਕਿਹਾ, ""ਇਸ ਐਕਟ ਦੀ ਖੂਬਸੂਰਤੀ ਇਹ ਹੈ ਕਿ ਔਰਤਾਂ ਨਾਲ ਤਸ਼ਦੱਦ ਹੋਣ 'ਤੇ ਹੀ ਨਹੀਂ ਸਗੋਂ ਤਸ਼ਦੱਦ ਹੋਣ ਦਾ ਖਦਸ਼ਾ ਹੋਣ 'ਤੇ ਵੀ ਇਸ ਖਿਲਾਫ਼ ਸ਼ਿਕਾਇਤ ਕੀਤੀ ਜਾ ਸਕਦੀ ਹੈ।"" ਘਰੇਲੂ ਹਿੰਸਾ ਹੈ ਕੀ?ਘਰੇਲੂ ਹਿੰਸਾ ਐਕਟ 2005 ਦੇ ਤਹਿਤ ਘਰੇਲੂ ਹਿੰਸਾ ਦੀ ਪਰਿਭਾਸ਼ਾ ਦਿੱਤੀ ਗਈ ਹੈ। ਕੋਈ ਵੀ ਕਾਰਵਾਈ, ਰਵੱਈਆ ਕਿਸੇ ਸ਼ਖ਼ਸ/ਪੀੜਤਾ ਦੀ ਸਿਹਤ, ਸੁਰੱਖਿਆ, ਜ਼ਿੰਦਗੀ ਨੂੰ ਕਿਸੇ ਵੀ ਤਰ੍ਹਾਂ ਨੁਕਸਾਨ (ਮਾਨਸਿਕ ਜਾਂ ਸਰੀਰਕ) ਪਹੁੰਚਾਉਂਦਾ ਹੈ ਘਰੇਲੂ ਹਿੰਸਾ ਦੇ ਦਾਇਰੇ ਵਿੱਚ ਆਉਂਦਾ ਹੈ। ਇਸ ਅਧੀਨ ਸਰੀਰਕ ਤਸੀਹੇ, ਸੈਕਸੁਅਲ, ਸ਼ਬਦੀ ਜਾਂ ਭਾਵਨਾਤਮਕ ਬਦਸਲੂਕੀ ਸ਼ਾਮਿਲ ਹੈ।ਕਿਸੇ ਵੀ ਤਰ੍ਹਾਂ ਦੀ ਮੰਗ ਲਈ ਪੀੜਤ ਜਾਂ ਉਸ ਨਾਲ ਸਬੰਧਤ ਕਿਸੇ ਸ਼ਖ਼ਸ 'ਤੇ ਤਸ਼ੱਦਦ ਕਰਨਾ, ਨੁਕਸਾਨ ਪਹੁੰਚਾਉਣਾ, ਜ਼ਖ਼ਮੀ ਕਰਨਾ ਜਾਂ ਜ਼ਿੰਦਗੀ ਖ਼ਤਰੇ ਵਿੱਚ ਪਾਉਣਾ ਘਰੇਲੂ ਹਿੰਸਾ ਹੈ।ਕੀ ਕਾਰਵਾਈ ਹੋ ਸਕਦੀ ਹੈ?ਕੋਈ ਵੀ ਔਰਤ ਜਿਸ ਨਾਲ ਘਰੇਲੂ ਹਿੰਸਾ ਹੋਈ ਹੈ ਜਾਂ ਜਿਸ ਨੂੰ ਖਦਸ਼ਾ ਹੈ ਕਿ ਘਰੇਲੂ ਹਿੰਸਾ ਹੋ ਸਕਦੀ ਹੈ ਇਸ ਸਬੰਧੀ ਪ੍ਰੋਟੈਕਸ਼ਨ ਅਫ਼ਸਰ ਨੂੰ ਸ਼ਿਕਾਇਤ ਦਰਜ ਕਰਵਾ ਸਕਦੀ ਹੈ।ਪੁਲਿਸ ਅਧਿਕਾਰੀ, ਪ੍ਰੋਟੈਕਸ਼ਨ ਅਫ਼ਸਰ ਜਾਂ ਮੈਜਿਸਟ੍ਰੇਟ ਨੂੰ ਅਗਲੀ ਕਿਹੜੀ ਕਾਰਵਾਈ ਕਰਨੀ ਚਾਹੀਦੀ ਹੈ? Image copyright Getty Images ਜਿਸ ਪੁਲਿਸ ਅਧਿਕਾਰੀ, ਪ੍ਰੋਟੈਕਸ਼ਨ ਅਫ਼ਸਰ ਜਾਂ ਮੈਜਿਸਟ੍ਰੇਟ ਨੂੰ ਘਰੇਲੂ ਹਿੰਸਾ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਾਂ ਹਿੰਸਾ ਵੇਲੇ ਉਹ ਮੌਕੇ 'ਤੇ ਮੌਜੂਦ ਹੈ ਉਸ ਦੀ ਇਹ ਜ਼ਿੰਮੇਵਾਰੀ ਹੈ:-ਪੀੜਤ ਨੂੰ ਜਾਣਕਾਰੀ ਦੇਵੇ ਕਿ ਉਸ ਦਾ ਅਧਿਕਾਰ ਕੀ ਹੈ। ਕੀ ਉਹ ਰਾਹਤ ਲਈ ਅਰਜ਼ੀ ਦੇ ਸਕਦੀ ਹੈ। ਇਹ ਅਰਜ਼ੀ ਸੁਰੱਖਿਆ, ਵਿੱਤੀ ਰਾਹਤ, ਮੁਆਵਜ਼ੇ ਜਾਂ ਫਿਰ ਕਿਸੇ ਹੋਰ ਮਦਦ ਲਈ ਕੀਤੀ ਜਾ ਸਕਦੀ ਹੈ।ਸਰਵਿਸ ਪ੍ਰੋਵਾਈਡਰ ਦੀਆਂ ਸੇਵਾਵਾਂ ਦੀ ਜਾਣਕਾਰੀ ਦੇਵੇਪ੍ਰੋਟੈਕਸ਼ਨ ਅਫ਼ਸਰ ਦੀਆਂ ਸੇਵਾਵਾਂ ਦੀ ਅਰਜ਼ੀ ਦੇਵੇਮੁਫ਼ਤ ਕਾਨੂੰਨੀ ਸਲਾਹ ਸਬੰਧੀ ਜਾਣਕਾਰੀ ਦਿੱਤੀ ਦੇਵੇ Image copyright Getty Images ਜੇ ਪੀੜਤ ਔਰਤ ਨੂੰ ਘਰ ਵਿੱਚ ਸੁਰੱਖਿਅਤ ਮਹਿਸੂਸ ਨਾ ਹੋ ਰਿਹਾ ਹੋਵੇ?ਜੇ ਪੀੜਤ ਔਰਤ ਘਰ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਤਾਂ ਉਸ ਨੂੰ ਸ਼ੈਲਟਰ ਹੋਮ ਵਿੱਚ ਰੱਖਿਆ ਜਾ ਸਕਦਾ ਹੈ। ਇਸ ਲਈ ਪੀੜਤ ਵੱਲੋਂ ਪ੍ਰੋਟੈਕਸ਼ਨ ਅਫ਼ਸਰ ਜਾਂ ਸਰਵਿਸ ਪ੍ਰੋਵਾਈਡਰ ਕਿਸੇ ਰੈਣ ਬਸੇਰੇ ਵਿੱਚ ਪੀੜਤਾ ਨੂੰ ਥਾਂ ਦੇਣ ਲਈ ਕਹਿ ਸਕਦਾ ਹੈ ਅਤੇ ਰੈਣ ਬਸੇਰੇ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਪੀੜਤਾਂ ਨੂੰ ਉੱਥੇ ਥਾਂ ਮਿਲੇ।ਇਸ ਐਕਟ ਤਹਿਤ ਪੀੜਤ ਨੂੰ ਲੋੜ ਪੈਣ 'ਤੇ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਵੇਗੀ।'ਮਾਂ ਨੇ ਕਿਹਾ ਸੀ ਉਹ ਤਿੱਤਲੀ ਬਣੇਗੀ' ਸਾਊਦੀ 'ਚ ਭਾਰਤੀ ਕੁੜੀਆਂ ਹੋ ਰਹੀਆਂ ਧੋਖੇ ਦਾ ਸ਼ਿਕਾਰਮੰਗਣੀ ਵੇਲੇ ਕਿਹੜੇ ਸਵਾਲਾਂ ਤੋਂ ਖਿਝਦੀਆਂ ਨੇ ਕੁੜੀਆਂ? Image copyright Getty Images ਕਾਊਂਸਲਿੰਗ ਕਦੋਂ ਕਰਵਾਈ ਜਾ ਸਕਦੀ ਹੈ? ਇਸ ਐਕਟ ਤਹਿਤ ਦਰਜ ਹੈ ਕਿ ਮਜਿਸਟ੍ਰੇਟ ਕਾਰਵਾਈ ਦੌਰਾਨ ਕਿਸੇ ਵੀ ਪੱਧਰ 'ਤੇ ਪੀੜਤਾ ਨੂੰ ਕਾਊਂਸਲਿੰਗ ਲਈ ਭੇਜ ਸਕਦਾ ਹੈ। ਇਸ ਲਈ ਯੋਗ ਮਨੋਵਿਗਿਆਨੀ ਦੀਆਂ ਸੇਵਾਵਾਂ ਲਈਆਂ ਜਾਣਗੀਆਂ।ਘਰੇਲੂ ਹਿੰਸਾ ਤਹਿਤ ਕਿੰਨੀ ਸਜ਼ਾ?1983 ਵਿੱਚ ਇੰਡੀਅਨ ਪੀਨਲ ਕੋਡ ਦੇ ਖਾਸ ਸੈਕਸ਼ਨ 498A ਦੇ ਤਹਿਤ ਘਰੇਲੂ ਹਿੰਸਾ ਨੂੰ ਪਹਿਲੀ ਵਾਰੀ ਅਪਰਾਧ ਦੇ ਦਾਇਰੇ ਵਿੱਚ ਲਿਆਂਦਾ ਗਿਆ ਸੀ।ਇਸ ਅਧੀਨ ਕਿਹਾ ਗਿਆ ਹੈ ਕਿ ਜੇ ਕਿਸੇ ਵੀ ਔਰਤ 'ਤੇ ਉਸ ਦਾ ਪਤੀ ਜਾਂ ਸਹੁਰਾ ਪਰਿਵਾਰ ਤਸ਼ਦੱਦ ਕਰਦਾ ਹੈ ਜਿਸ ਕਾਰਨ ਉਸ ਦੀ ਜ਼ਿੰਦਗੀ ਜਾਂ ਸਿਹਤ ਨੂੰ ਮਾਨਸਿਕ ਜਾਂ ਸਰੀਰਕ ਨੁਕਸਾਨ ਹੁੰਦਾ ਹੈ ਤਾਂ 3 ਸਾਲ ਦੀ ਸਜ਼ਾ ਅਤੇ ਜੁਰਮਾਨਾ ਲਾਇਆ ਜਾ ਸਕਦਾ ਹੈ। ਘਰੇਲੂ ਹਿੰਸਾ ਐਕਟ 2005 ਦੀ ਉਲੰਘਣਾ ਕਰਨ 'ਤੇ ਪੀੜਤਾ ਲਈ ਮੁਲਜ਼ਮ ਨੂੰ ਵਿੱਤੀ ਮੁਆਵਜ਼ਾ ਦੇਣਾ ਪਏਗਾ ਜਾਂ ਫਿਰ ਉਸ ਨੂੰ ਸ਼ਿਕਾਇਤਕਰਤਾ ਤੋਂ ਦੂਰ ਵੀ ਰੱਖਿਆ ਜਾ ਸਕਦਾ ਹੈ।ਜ਼ੀਰੋ FIR ਬਾਰੇ ਔਰਤਾਂ ਨੂੰ ਜਾਣਨਾ ਜ਼ਰੂਰੀ ਹਿਰਾਸਤ ਵਿੱਚ ਲਏ ਸ਼ਖ਼ਸ ਦੇ ਕੀ ਹਨ ਅਧਿਕਾਰ? Image copyright Getty Images ਕਿੰਨੇ ਤਰ੍ਹਾਂ ਦੀ ਘਰੇਲੂ ਹਿੰਸਾ ਹੋ ਸਕਦੀ ਹੈ?ਘਰੇਲੂ ਹਿੰਸਾ ਐਕਟ 2005 ਤਹਿਤ ਦਰਜ ਹੈ ਕਿ ਹੇਠ ਲਿਖੀ ਕੋਈ ਵੀ ਕਾਰਵਾਈ ਘਰੇਲੂ ਹਿੰਸਾ ਦੇ ਦਾਇਰੇ ਵਿੱਚ ਆਉਂਦੀ ਹੈ।ਸਰੀਰਕ ਸ਼ੋਸ਼ਣ: ਔਰਤ ਦੇ ਸਰੀਰ ਤੇ ਕਿਸੇ ਤਰ੍ਹਾਂ ਦੇ ਤਸੀਹੇ ਦੇਣਾ ਜਿਸ ਤਹਿਤ ਉਹ ਜ਼ਖਮੀ ਹੋ ਜਾਵੇ ਸਰੀਰਕ ਸ਼ੋਸ਼ਣ ਹੁੰਦਾ ਹੈ। ਕਿਸੇ ਵੀ ਤਰ੍ਹਾਂ ਦਾ ਸਰੀਰਕ ਹਮਲਾ, ਧਮਕੀ ਜਾਂ ਅਪਰਾਧਕ ਜ਼ਬਰਦਸਤੀ ਸਰੀਰਕ ਸ਼ੋਸ਼ਣ ਹੁੰਦਾ ਹੈ।ਜਿਨਸੀ ਸ਼ੋਸ਼ਣ: ਇਹ ਵੀ ਸਰੀਰਕ ਸ਼ੋਸ਼ਣ ਦਾ ਹੀ ਹਿੱਸਾ ਹੈ। ਕਿਸੇ ਵੀ ਹਾਲਤ ਵਿੱਚ ਜੇ ਕਿਸੇ ਔਰਤ ਨੂੰ ਜ਼ਬਰਦਸਤੀ ਅਸੁਰੱਖਿਅਤ ਜਿਨਸੀ ਸਬੰਧ ਬਣਾਉਣ, ਜਿਨਸੀ ਨਾਮ ਨਾਲ ਸੰਬੋਧਨ ਕਰਨਾ, ਸਰੀਰਕ ਸਬੰਧ ਬਣਾਉਣ ਵੇਲੇ ਕਿਸੇ ਚੀਜ਼ ਜਾਂ ਹਥਿਆਰ ਦੀ ਵਰਤੋਂ ਕਰਨਾ ਅਪਰਾਧ ਹੈ।ਸ਼ਬਦੀ ਅਤੇ ਭਾਵਨਾਤਮਕ ਦੁਰਵਿਹਾਰ: ਚੀਕਣਾ, ਇਲਜ਼ਾਮ ਲਾਉਣਾ ਤੇ ਸ਼ਰਮਸਾਰ ਕਰਨਾ, ਧਮਕੀ ਦੇਣਾ ਘਰੇਲੂ ਹਿੰਸਾ ਦੇ ਦਾਇਰੇ ਵਿੱਚ ਆਉਂਦਾ ਹੈ। ਵਿੱਤੀ ਦੁਰਵਿਹਾਰ: ਵਿੱਤੀ ਦੁਰਵਿਹਾਰ ਨੂੰ ਜ਼ਿਆਦਾਤਰ ਔਰਤਾਂ 'ਤੇ ਤਸ਼ਦਦ ਦੇ ਘੇਰੇ ਵਿੱਚ ਨਹੀਂ ਰੱਖਿਆ ਜਾਂਦਾ। ਇਸ ਵਿੱਚ ਸ਼ਾਮਲ ਹੈ ਔਰਤਾਂ ਨੂੰ ਆਪਣੇ ਪਤੀ ਵੱਲੋਂ ਜ਼ਿਆਦਾ ਪੈਸੇ ਨਾ ਮਿਲਣਾ ਤਾਂ ਕਿ ਉਹ ਆਪਣਾ ਅਤੇ ਬੱਚਿਆਂ ਦਾ ਖਰਚਾ ਚੁੱਕ ਸਕਣ। ਔਰਤ ਨੂੰ ਨੌਕਰੀ ਕਰਨ ਤੋਂ ਰੋਕਣਾ ਵੀ ਵਿੱਤੀ ਦੁਰਵਿਹਾਰ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਗੁਰਮੀਤ ਰਾਮ ਰਹੀਮ ਦਾ ਰਾਜ਼ਦਾਰ ਕਿਵੇਂ ਬਣਿਆ ਅਦਿਤਿਆ ਇੰਸਾ ਅਰਵਿੰਦ ਛਾਬੜਾ ਪੱਤਰਕਾਰ, ਬੀਬੀਸੀ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45284758 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Arvind Chhabra/BBC ਫੋਟੋ ਕੈਪਸ਼ਨ 25 ਅਗਸਤ, 2017 ਤੱਕ ਅਦਿਤਿਆ ਇੰਸਾ ਵੱਖ-ਵੱਖ ਟੀਵੀ ਚੈਨਲਾਂ ਉੱਤੇ ਅੰਤਿਮ ਵਾਰ ਇੰਟਰਵਿਊ ਦਿੰਦਾ ਦਿਖਾਈ ਦਿੱਤਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੰਸਾ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਐਲਾਨੇ ਜਾਣ ਤੋਂ ਬਾਅਦ ਹੋਈ ਹਿੰਸਾ ਵਿੱਚ ਡੇਰੇ ਨਾਲ ਸਬੰਧਿਤ ਅਦਿਤਿਆ ਇੰਸਾ 'ਤੇ ਸ਼ਮੂਲੀਅਤ ਦੇ ਇਲਜ਼ਾਮ ਹਨ। ਹਰਿਆਣਾ ਪੁਲਿਸ ਹਾਲੇ ਵੀ ਅਦਿਤਿਆ ਦੀ ਭਾਲ ਕਰ ਰਹੀ ਹੈ। ਪੰਚਕੂਲਾ ਅਦਾਲਤ ਨੇ ਪਿਛਲੇ ਸਾਲ 25 ਅਗਸਤ 2017 ਨੂੰ ਰਾਮ ਰਹੀਮ ਖਿਲਾਫ਼ ਸਜ਼ਾ ਦਾ ਐਲਾਨ ਕੀਤਾ ਸੀ। ਹਰਿਆਣਾ ਪੁਲਿਸ ਨੂੰ ਹਿੰਸਾ ਦੇ ਮਾਮਲੇ ਵਿੱਚ ਅਜੇ ਵੀ 29 ਲੋਕਾਂ ਦੀ ਭਾਲ ਹੈ, ਜਿਨ੍ਹਾਂ ਵਿੱਚ ਅਦਿਤਿਆ ਇੰਸਾ ਸਭ ਤੋਂ ਅਹਿਮ ਹੈ। ਅਦਿਤਿਆ ਦਾ ਥਹੁ-ਪਤਾ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਵੀ ਹਰਿਆਣਾ ਪੁਲਿਸ ਨੇ ਐਲਾਨ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮ ਰਹੀ ਹੈ।ਪੇਸ਼ੇ ਵਜੋਂ ਡਾਕਟਰ ਅਦਿਤਿਆ ਇੰਸਾ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਜ਼ਦੀਕੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਦਿਤਿਆ ਇੰਸਾ ਉਰਫ਼ ਅਦਿਤਿਆ ਅਰੋੜਾ ਦਾ ਸਬੰਧ ਮੁਹਾਲੀ ਸ਼ਹਿਰ ਨਾਲ ਹੈ।.......................................................................................................................ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਲ੍ਹ ਗਿਆਂ ਇੱਕ ਸਾਲ ਹੋ ਗਿਆ ਹੈ। ਉੱਤਰੀ ਭਾਰਤ ਵਿਚ ਕਈ ਸੂਬਿਆਂ ਦੀ ਸੱਤਾ ਤੇ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਡੇਰੇ ਦੇ ਮੁਖੀ ਦੀ ਗੈਰਹਾਜ਼ਰੀ ਵਿਚ ਡੇਰੇ ਦੇ ਪ੍ਰਬੰਧਨ ਇਸਦੇ ਪ੍ਰੇਮੀਆਂ ਦੀ ਜ਼ਿੰਦਗੀ ਵਿਚ ਕੀ ਬਦਲਾਅ ਆਏ ਹਨ। ਇਸ ਦੀ ਤਾਜ਼ਾ ਤਸਵੀਰ ਪੇਸ਼ ਕਰਨ ਲਈ ਬੀਬੀਸੀ ਪੰਜਾਬੀ ਵੱਲੋਂ ਵੱਖ -ਵੱਖ ਪਹਿਲੂਆਂ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ।...........................................................................................................................ਇਹ ਵੀ ਪੜ੍ਹੋ:ਰੋਹਤਕ ਦੇ ਪਿੰਡ 'ਚ ਵੱਛੀ ਮਰਨ ਕਰਕੇ ਤਣਾਅਕੀ ਇਹ ਔਰਤ ਦਿੱਲੀ ਦੀ ਖ਼ਤਰਨਾਕ ਡੌਨ ਹੈ?ਦਾਦੀ-ਪੋਤੀ ਦੀ ਵਾਇਰਲ ਤਸਵੀਰ ਦਾ ਪੂਰਾ ਸੱਚ25 ਅਗਸਤ ਜਿਸ ਦਿਨ ਗੁਰਮੀਤ ਰਾਮ ਰਹੀਮ ਨੂੰ ਰੇਪ ਮਾਮਲੇ ਵਿੱਚ ਦੋਸ਼ੀ ਐਲਾਨਿਆ ਗਿਆ ਉਸ ਦਿਨ ਤੱਕ ਅਦਿਤਿਆ ਇੰਸਾ ਵੱਖ-ਵੱਖ ਟੀਵੀ ਚੈਨਲਾਂ ਉੱਤੇ ਅੰਤਿਮ ਵਾਰ ਇੰਟਰਵਿਊ ਦਿੰਦਾ ਦਿਖਾਈ ਦਿੱਤਾ। ਜਦੋਂ ਹਰਿਆਣਾ ਪੁਲਿਸ ਨੇ ਡੇਰੇ ਦੇ ਪ੍ਰਬੰਧਕਾਂ ਦੀਆਂ ਗ੍ਰਿਫ਼ਤਾਰੀਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਉਹ ਅਚਾਨਕ ਲਾਪਤਾ ਹੋ ਗਿਆ ਅਤੇ ਇਸ ਵੇਲੇ ਉਹ ਕਿੱਥੇ ਹੈ ਇਹ ਕਿਸੇ ਨੂੰ ਨਹੀਂ ਪਤਾ। Image copyright Getty Images ਫੋਟੋ ਕੈਪਸ਼ਨ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲਿਆਂ 'ਚ 20 ਸਾਲ ਦੀ ਸਜ਼ਾ ਹੋਈ ਹੈ। ਹਰਿਆਣਾ ਪੁਲਿਸ ਦੇ ਡਾਇਰੈਕਟਰ ਜਨਰਲ ਪੀ ਕੇ ਅਗਰਵਾਲ ਪੰਚਕੂਲਾ ਹਿੰਸਾ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਦੇ ਮੁਖੀ ਹਨ। ਉਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਿਤਿਆ ਬਚਣ ਦੇ ਤਰੀਕੇ ਅਪਣਾ ਰਿਹਾ ਹੈ ਪਰ ਫਿਰ ਵੀ ਪੁਲਿਸ ਉਸ ਦੀ ਗ੍ਰਿਫ਼ਤਾਰੀ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।ਉਨ੍ਹਾਂ ਕਿਹਾ, ""ਅਦਿਤਿਆ ਦੇਸ ਵਿੱਚ ਹੀ ਹੈ ਜਾਂ ਵਿਦੇਸ਼ ਚਲਾ ਗਿਆ ਹੈ, ਇਸ ਬਾਰੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਹੈ। ਅਦਿਤਿਆ ਡੇਰਾ ਮੁਖੀ ਦਾ ਮੁੱਖ ਰਾਜ਼ਦਾਰ ਹੈ, ਇਸ ਲਈ ਉਸ ਦੀ ਭਾਲ ਲਈ ਪੁਲਿਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।"" Image copyright Getty Images ਫੋਟੋ ਕੈਪਸ਼ਨ ਪੰਚਕੂਲਾ ਵਿੱਚ ਹਿੰਸਾ ਰੋਕਣ ਲਈ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ ਅਦਿਤਿਆ ਇੰਸਾ ਪਿਛਲੇ ਇੱਕ ਦਹਾਕੇ ਤੋਂ ਡੇਰਾ ਸਿਰਸਾ ਦਾ ਮੁੱਖ ਚਿਹਰਾ ਬਣ ਗਿਆ ਸੀ। ਆਮ ਤੌਰ ਉੱਤੇ ਉਹ ਦੇਸ ਦੇ ਵੱਖ-ਵੱਖ ਚੈਨਲਾਂ ਉੱਤੇ ਆਪਣੀਆਂ ਦਲੀਲਾਂ ਰਾਹੀਂ ਡੇਰੇ ਦਾ ਬਚਾਅ ਕਰਦੇ ਨਜ਼ਰ ਆਉਂਦੇ ਰਹੇ ਹਨ।ਕੌਣ ਹੈ ਅਦਿਤਿਆ ਇੰਸਾ48 ਸਾਲਾ ਅਦਿਤਿਆ ਇੰਸਾ ਨਾਲ ਇਸ ਪੱਤਰਕਾਰ ਦੀਆਂ ਕਈ ਮੀਟਿੰਗਾਂ ਹੋਈਆਂ ਸਨ। ਇਸ ਦੌਰਾਨ ਉਹ ਦੱਸਿਆ ਕਰਦਾ ਸੀ ਕਿ ਉਸ ਨੇ ਆਲ ਇੰਡੀਆ ਇੰਸਟੀਚਿਊਟ ਫ਼ਾਰ ਮੈਡੀਕਲ ਸਾਇੰਸਜ਼, ਦਿੱਲੀ ਵਿੱਚੋਂ ਮੈਡੀਕਲ ਦੀ ਪੜ੍ਹਾਈ ਕੀਤੀ ਅਤੇ ਫਿਰ ਨੇਤਰ ਵਿਗਿਆਨ ਵਿੱਚ ਮੁਹਾਰਤ ਹਾਸਲ ਕੀਤੀ। ਅਦਿਤਿਆ ਨੇ ਦੱਸਿਆ ਸੀ ਕਿ ਉਹ ਡੇਰਾ ਮੁਖੀ ਦੀਆਂ ਅਲੌਕਿਕ ਸ਼ਕਤੀਆਂ ਤੋਂ ਪ੍ਰਭਾਵਿਤ ਹੋ ਗਿਆ ਅਤੇ ਉਸ ਨੇ ਆਪਣਾ ਪੂਰਾ ਜੀਵਨ ਡੇਰੇ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ।ਗੱਲਬਾਤ ਦੌਰਾਨ ਅਦਿਤਿਆ ਨੇ ਦੱਸਿਆ ਕਿ ""ਮੈ ਆਪਣਾ ਚੰਗਾ ਭਲਾ ਕਰੀਅਰ ਛੱਡ ਕੇ ਡੇਰੇ ਨਾਲ ਜੁੜਿਆ ਹਾਂ, ਮੈ ਕੋਈ ਪਾਗਲ ਨਹੀਂ ਹਾਂ। ਜੇ ਇੱਥੇ ਕੁਝ ਹੈ ਤਾਂ ਹੀ ਮੈ ਇਹ ਇਸ ਥਾਂ 'ਤੇ ਹਾਂ।""ਅਦਿਤਿਆ ਇੰਸਾ ਦੇ ਭਰਾ ਅਮਿਤ ਅਰੋੜਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਦੇ ਡਾਕਟਰਾਂ ਦਾ ਇੱਕ ਗਰੁੱਪ ਡੇਰਾ ਸਿਰਸਾ ਤੋਂ ਪ੍ਰਭਾਵਿਤ ਸੀ। ਇਹਨਾਂ ਡਾਕਟਰਾਂ ਦੇ ਨਾਲ ਅਦਿਤਿਆ ਵੀ ਡੇਰਾ ਜਾਣ ਲੱਗਾ। Image copyright Arvind Chhabra/BBC ਫੋਟੋ ਕੈਪਸ਼ਨ 25 ਅਗਸਤ, 2017 ਤੱਕ ਅਦਿਤਿਆ ਇੰਸਾ ਵੱਖ-ਵੱਖ ਟੀਵੀ ਚੈਨਲਾਂ ਉੱਤੇ ਅੰਤਿਮ ਵਾਰ ਇੰਟਰਵਿਊ ਦਿੰਦਾ ਦਿਖਾਈ ਦਿੱਤਾ ਹੌਲੀ-ਹੌਲੀ ਉਹ ਡੇਰੇ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਕਿ ਉਸ ਨੇ ਆਪਣੇ ਮਾਪਿਆਂ ਅਤੇ ਭਰਾ ਤੱਕ ਛੱਡ ਦਿੱਤੇ। ਅਮਿਤ ਮੁਤਾਬਕ ਡੇਰੇ ਨਾਲ ਜੁੜਨ ਤੋਂ ਬਾਅਦ ਅਦਿਤਿਆ ਕਦੇ-ਕਦੇ ਘਰ ਆਉਂਦਾ ਅਤੇ ਹੌਲੀ-ਹੌਲੀ ਉਹ ਵੀ ਬੰਦ ਹੋ ਗਿਆ।ਅਮਿਤ ਮੁਤਾਬਕ ਉਸ ਦੇ ਪਿਤਾ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਮਾਂ ਦੀ ਸਿਹਤ ਵੀ ਠੀਕ ਨਹੀਂ ਹੈ। ਅਮਿਤ ਨੇ ਦੱਸਿਆ ਕਿ ਡੇਰੇ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਅਦਿਤਿਆ ਪਹਿਲਾਂ ਡੇਰੇ ਦੀ ਰਾਜਸਥਾਨ ਸਥਿਤ ਗੁਰੂਸਰ ਮੀਡੀਆ ਬਰਾਂਚ ਵਿੱਚ ਸੀ। 2007 ਵਿੱਚ ਜਦੋਂ ਡੇਰਾ ਮੁਖੀ ਉੱਤੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਦੀ ਨਕਲ ਕਰਨ ਦਾ ਦੋਸ਼ ਲੱਗਾ ਤਾਂ ਉਸ ਤੋਂ ਬਾਅਦ ਸਿੱਖ ਸੰਸਥਾਵਾਂ ਅਤੇ ਡੇਰਾ ਸਮਰਥਕਾਂ ਵਿਚਾਲੇ ਝੜਪਾਂ ਹੋਣ ਲੱਗੀਆਂ ਤਾਂ ਅਦਿਤਿਆ ਇੰਸਾ ਨੂੰ ਮੁੱਖ ਹੈੱਡਕੁਆਟਰ ਸੱਦਿਆ ਗਿਆ। ਇਹੀ ਉਹ ਸਮਾਂ ਸੀ ਜਦੋਂ ਅਦਿਤਿਆ ਇੰਸਾ ਡੇਰਾ ਮੁਖੀ ਦੇ ਕਾਫ਼ੀ ਨਜ਼ਦੀਕ ਹੋ ਗਿਆ ਅਤੇ ਉਹ ਇੰਨਾ ਜ਼ਿਆਦਾ ਤਾਕਤਵਰ ਹੋ ਗਿਆ ਕਿ ਡੇਰੇ ਦਾ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਬਣ ਗਿਆ।ਅਦਿਤਿਆ ਦਾ ਪਰਿਵਾਰ ਅਦਿਤਿਆ ਇੰਸਾ ਦੀ ਪਤਨੀ ਅਤੇ ਦੋ ਬੱਚੇ ਹਨ, ਜੋ ਕਿ ਉਸ ਨਾਲ ਡੇਰੇ ਸਿਰਸਾ ਵਿੱਚ ਹੀ ਰਹਿੰਦੇ ਸਨ। ਅਦਿਤਿਆ ਦੇ ਭਰਾ ਅਮਿਤ ਮੁਤਾਬਕ ਪਿਛਲੇ ਕਾਫ਼ੀ ਸਮੇਂ ਤੋਂ ਉਸ ਦਾ ਆਪਣੇ ਭਰਾ ਅਤੇ ਭਰਜਾਈ ਨਾਲ ਕੋਈ ਸੰਪਰਕ ਨਹੀਂ ਹੈ। Image copyright AFP/Getty Images ਅਦਿਤਿਆ ਇੰਸਾ ਦਾ ਡੇਰੇ ਵਿੱਚ ਰਸੂਖ਼ਅਦਿਤਿਆ ਇੰਸਾ ਦਾ ਪ੍ਰਭਾਵਸ਼ਾਲੀ ਹੋਣ ਦਾ ਇੱਕ ਕਾਰਨ ਇਹ ਵੀ ਸੀ ਕਿ ਉਹ ਪੜ੍ਹਿਆ-ਲਿਖਿਆ ਸੀ ਅਤੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ ਵਿਚ ਉਹ ਪੂਰੀ ਤਰਾਂ ਮਾਹਿਰ ਸੀ। ਡੇਰੇ ਦੇ ਅਖ਼ਬਾਰ ""ਸੱਚ ਕਹੂੰ"" ਦਾ ਸੰਪਾਦਕ ਵੀ ਅਦਿਤਿਆ ਸੀ।ਇਹ ਵੀ ਪੜ੍ਹੋ:""ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੀ ਪਵਿੱਤਰ ਅਗਵਾਈ ਹੇਠ ਮੈਂ ਸਮਲਿੰਗਤਾ ਛੱਡ ਰਿਹਾ ਹਾਂ…""ਡੇਰਾ ਸੱਚਾ ਸੌਦਾ ਮੁਖੀ ਦੀ ਗੁਫ਼ਾ ਢਾਹੁਣ ਦੀ ਤਿਆਰੀ?'ਮੇਰੇ ਬੰਦਿਆਂ ਨੂੰ ਸਿਰਫ਼ ਮੇਰੇ ਇਸ਼ਾਰੇ ਦੀ ਉਡੀਕ ਸੀ'ਇਹ ਅਖ਼ਬਾਰ ਅੰਗਰੇਜ਼ੀ , ਹਿੰਦੀ ਅਤੇ ਪੰਜਾਬੀ ਵਿੱਚ ਛਪਦਾ ਸੀ। ਅਦਿਤਿਆ ਦੇ ਪ੍ਰਭਾਵ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੇਕਰ ਡੇਰਾ ਮੁਖੀ ਦੀ ਇੰਟਰਵਿਊ ਕਰਨੀ ਹੈ ਤਾਂ ਉਸ ਲਈ ਅਦਿਤਿਆ ਤੋਂ ਹੀ ਆਗਿਆ ਲੈਣੀ ਪੈਂਦੀ ਸੀ। 25 ਅਗਸਤ ਨੂੰ ਪੰਚਕੂਲਾ ਹਿੰਸਾ ਤੋਂ ਬਾਅਦ ਅੱਖਾਂ ਦੇ ਮਾਹਿਰ ਡਾਕਟਰ ਅਦਿਤਿਆ ਇੰਸਾ ਦੀ ਭਾਲ ਕਰਨ ਵਿੱਚ ਹਰਿਆਣਾ ਪੁਲਿਸ ਅਜੇ ਵੀ ਖ਼ਾਕ ਛਾਣ ਰਹੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਮਰੀਕਾ 'ਚ ਗੋਲੀਬਾਰੀ: 'ਮੈਂ ਖੁਸ਼ਕਿਸਮਤ ਹਾਂ ਕਿ ਗੋਲੀ ਮੇਰੇ ਅੰਗੂਠੇ ਨੂੰ ਹੀ ਲੱਗੀ' 27 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45318212 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Mark Wallheiser/Getty Images ਫੋਟੋ ਕੈਪਸ਼ਨ ਹਾਦਸੇ ਦੀ ਥਾਂ 'ਤੇ ਪੁਲੀਸ ਦੀ ਜਾਂਚ ਜਾਰੀ ਹੈ ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿੱਚ ਸ਼ੂਟਿੰਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਫਲੋਰੀਡਾ ਦੇ ਇੱਕ ਸ਼ਾਪਿੰਗ ਮਾਲ ਵਿੱਚ ਐਤਵਾਰ ਦੀ ਦੁਪਹਿਰ ਨੂੰ ਇਹ ਹਾਦਸਾ ਵਾਪਰਿਆ।ਪੁਲਿਸ ਮੁਤਾਬਕ ਗੋਲੀਬਾਰੀ ਕਰਨ ਵਾਲਾ 24 ਸਾਲਾਂ ਦਾ ਡੇਵਿਡ ਕੈਟਜ਼ ਹੈ। ਗੋਲੀਬਾਰੀ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਐਤਵਾਰ ਨੂੰ ਹੋਏ ਇਸ ਹਾਦਸੇ ਵਿੱਚ 11 ਲੋਕ ਜ਼ਖ਼ਮੀ ਹੋ ਗਏ ਹਨ। ਸ਼ਾਪਿੰਗ ਮਾਲ ਦੇ ਐਨਟਰਟੇਨਮੈਂਟ ਕੌਮਪਲੈਕਸ ਵਿੱਚ ਇੱਕ ਵੀਡੀਓ ਗੇਮ ਟੂਰਨਾਮੈਂਟ ਰਿਹਾ ਸੀ ਜਦੋਂ ਗੋਲੀਆਂ ਚੱਲੀਆਂ। ਹੁਣ ਤੱਕ ਦੀ ਜਾਂਚ ਮੁਤਾਬਕ ਮਾਰਨ ਵਾਲੇ ਨੇ ਇੱਕ ਹੀ ਬੰਦੂਕ ਨਾਲ ਗੋਲੀਆਂ ਚਲਾਈਆਂ। ਇਹ ਵੀ ਪੜ੍ਹੋ:100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਇਸ ਹਾਲਤ 'ਚ ਨੇ ਡੇਰੇ ਦੇ ਕਾਰੋਬਾਰਕੀ ਸੈਕਸ ਲਾਈਫ਼ ਨੂੰ ਲੈ ਕੇ ਤੁਹਾਡੇ ਮਨ ’ਚ ਵੀ ਗਲਤਫ਼ਹਿਮੀਆਂ ਹਨਖ਼ਬਰਾਂ ਮੁਤਾਬਕ ਮੁਜਰਮ ਨੇ ਗੇਮ ਹਾਰਨ ਤੋਂ ਬਾਅਦ ਗੁੱਸੇ ਵਿੱਚ ਗੋਲੀਆਂ ਚਲਾਈਆਂ ਪਰ ਪੁਲਿਸ ਨੇ ਇਸ ਨੂੰ ਅਫਵਾਹ ਦੱਸਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਫਲੋਰੀਡਾ ਵਿੱਚ ਸ਼ੂਟਿੰਗ ਹੋਈ ਹੈ। 2016 ਵਿੱਚ ਔਰਲੈਂਡੋ ਦੇ ਪਲਸ ਨਾਈਟਕਲੱਬ ਵਿੱਚ ਸ਼ੂਟਿੰਗ ਹੋਈ ਸੀ ਜਿਸ ਵਿੱਚ 49 ਲੋਕ ਮਾਰੇ ਗਏ ਸਨ। ਇਸੇ ਸਾਲ ਫਰਵਰੀ ਵਿੱਚ ਪਾਰਕਲੈਂਡ ਦੇ ਮਾਰਜਰੀ ਸਟੋਨਮੈਨ ਡਗਲਸ ਸਕੂਲ ਵਿੱਚ ਸ਼ੂਟਿੰਗ ਦੌਰਾਨ 17 ਲੋਕਾਂ ਦੀ ਜਾਨ ਚਲੀ ਗਈ ਸੀ। Image copyright GLHF GAME BAR ਫੋਟੋ ਕੈਪਸ਼ਨ ਮਾਲ ਦੇ ਇੱਕ ਰੈਸਟੌਰੰਟ ਵਿੱਚ ਗੋਲੀਆਂ ਚਲਾਈਆਂ ਗਈਆਂ ਜਿੱਥੇ ਵੀਡੀਓ ਗੇਮ ਟੂਰਨਾਮੈਂਟ ਚੱਲ ਰਿਹਾ ਸੀ ਕੀ ਹੋਇਆ ਸੀ?ਜੈਕਸਨਵਿੱਲ ਲੈਨਡਿੰਗ ਦੇ ਗੇਮ ਬਾਰ ਵਿੱਚ ਬਹੁਤ ਲੋਕ ਅਮਰੀਕੀ ਫੁੱਟਬਾਲ ਗੇਮ 'ਮੈਡਨ' ਖੇਡ ਰਹੇ ਸਨ ਜਦੋਂ ਗੋਲੀਆਂ ਚੱਲੀਆਂ। ਇਸ ਟੂਰਨਾਮੈਂਟ ਨੂੰ ਆਨਲਾਈਨ ਵੀ ਵਿਖਾਇਆ ਜਾ ਰਿਹਾ ਸੀ। ਲਾਈਵ ਵੀਡੀਓ ਵਿੱਚ ਗੋਲੀਆਂ ਦਾ ਕਾਫੀ ਸ਼ੋਰ ਸੁਣਾਈ ਦਿੱਤਾ। 19 ਸਾਲ ਦੇ ਖਿਡਾਰੀ ਰਿਨੀ ਜੋਕਾ ਜੋ ਕਿ ਉਸ ਵੇਲੇ ਉੱਥੇ ਖੇਡ ਰਿਹਾ ਸੀ ਨੇ ਟਵਿੱਟਰ 'ਤੇ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਦੱਸਿਆ। ਉਸ ਨੇ ਕਿਹਾ, ''ਮੈਂ ਇੱਥੇ ਕਦੇ ਵੀ ਵਾਪਿਸ ਨਹੀਂ ਆਵਾਂਗਾ। ਖੁਸ਼ਕਿਸਮਤ ਹਾਂ ਕਿ ਗੋਲੀ ਮੇਰੇ ਅੰਗੂਠੇ ਨੂੰ ਹੀ ਲੱਗੀ।'' Image Copyright @YoungDrini @YoungDrini Image Copyright @YoungDrini @YoungDrini ਜੈਕਸਨਵਿੱਲ ਦੇ ਮੇਅਰ ਲੈਨੀ ਕਰੀ ਨੇ ਕਿਹਾ ਕਿ ਇਹ ਹਾਦਸਾ ਬੇਹੱਦ ਦਰਦਨਾਕ ਹੈ ਅਤੇ ਉਹ ਲੋਕਾਂ ਦੀ ਸੁਰੱਖਿਆ ਲਈ ਮਿਹਨਤ ਜਾਰੀ ਰੱਖਣਗੇ। ਸ਼ੈਰਿਫ ਮਾਈਕ ਵਿਲੀਅਮਸ ਨੇ ਕਿਹਾ ਕਿ ਨੌ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇੰਨਾਂ ਵਿੱਚੋ ਕੁਝ ਗੋਲੀਆਂ ਕਰ ਕੇ ਜ਼ਖ਼ਮੀ ਹੋਏ ਸਨ। ਦੋ ਹੋਰ ਜ਼ਖ਼ਮੀ ਆਪਣੇ ਆਪ ਹਸਪਤਾਲ ਪਹੁੰਤ ਗਏ।ਇਹ ਵੀ ਪੜ੍ਹੋ:ਕਿਹੋ ਜਿਹੀ ਹੋਵੇਗੀ ਦੁਨੀਆਂ, ਜੇ ਬੰਦੂਕਾਂ ਦੇ ਮੂੰਹ ਬੰਦ ਹੋ ਜਾਣ'ਮੈਂ ਅੱਜ ਵੀ ਲਾਈਟਾਂ ਬੁਝਾ ਕੇ ਨਹੀਂ ਸੌਂ ਸਕਦੀ'ਕੌਣ ਹੈ ਬੰਦੂਕਾਂ ਖ਼ਿਲਾਫ਼ ਬੋਲਣ ਵਾਲੀ ਇਹ ਅਮਰੀਕੀ ਕੁੜੀ?ਕਿਉਂ ਹੈ ਅਮਰੀਕੀਆਂ ਨੂੰ ਬੰਦੂਕਾਂ ਨਾਲ ਪਿਆਰ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮਹਾਂਭਾਰਤ ਦੀ ਗੰਧਾਰੀ ਨੇ ਕਿਵੇਂ ਜੰਮੇ ਸਨ 100 ਕੌਰਵ - ਨੈਸ਼ਨਲ ਕਾਨਫਰੰਸਾਂ 'ਚ ਭਾਰਤੀ ਵਿਗਿਆਨੀਆਂ ਦੇ ਦਾਅਵੇ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46767840 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AU ਫੋਟੋ ਕੈਪਸ਼ਨ ਆਂਧਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਨਾਗੇਸ਼ਵਰ ਰਾਓ ਹਰ ਕੋਈ ਹੈਰਾਨ ਹੁੰਦਾ ਹੈ, ਯਕੀਨ ਕੋਈ ਨਹੀਂ ਕਰਦਾ ਕਿ ਗੰਧਾਰੀ ਨੇ 100 ਬੱਚਿਆਂ ਨੂੰ ਜਨਮ ਕਿਵੇਂ ਦਿੱਤਾ। ਇਹ ਕਿਵੇਂ ਸੰਭਵ ਹੈ? ਕੀ ਕੋਈ ਔਰਤ ਆਪਣੀ ਜ਼ਿੰਦਗੀ ਵਿੱਚ 100 ਬੱਚਿਆਂ ਨੂੰ ਜਨਮ ਦੇ ਸਕਦੀ ਹੈ?""ਪਰ ਹੁਣ ਅਸੀਂ ਮੰਨਦੇ ਹਾਂ ਕਿ ਸਾਡੇ ਕੋਲ ਟੈਸਟ ਟਿਊਬ-ਬੱਚੇ ਹਨ। ਮਹਾਂਭਾਰਤ ਫੇਰ ਕਹਿੰਦੀ ਹੈ ਕਿ 100 ਆਂਡਿਆਂ ਦੀ ਫਰਟੀਲਾਈਜ਼ੇਸਨ ਕਰਕੇ ਘੜਿਆਂ ਵਿੱਚ ਰੱਖਿਆ ਗਿਆ। ਕੀ ਇਹ ਟੈਸਟ ਟਿਊਬ-ਬੱਚੇ ਨਹੀਂ ਹਨ? ਸਟੈਮ ਸੈੱਲ ਰਿਸਰਚ ਇਸ ਦੇਸ ਵਿੱਚ ਹਜ਼ਾਰਾਂ ਸਾਲ ਪਹਿਲਾਂ ਮੌਜੂਦ ਸੀ। ਅੱਜ ਅਸੀਂ ਸਟੈਮ ਸੈਲ ਰਿਸਰਚ ਦੀ ਗੱਲ ਕਰਦੇ ਹਾਂ।""""ਸਾਡੇ ਕੋਲ ਸਟੈਮ ਸੈੱਲ ਰਿਸਰਚ ਅਤੇ ਟੈਸਟ ਟਿਊਬ-ਬੇਬੀ ਤਕਨੀਕ ਸਦਕਾ ਇੱਕ ਮਾਂ ਤੋਂ ਸੈਂਕੜੇ ਕੌਰਵ ਸਨ। ਇਹ 'ਕੁਝ' ਹਜ਼ਾਰ ਸਾਲ ਪਹਿਲਾਂ ਹੋਇਆ। ਇਹ ਤਾਂ ਦੇਸ ਵਿੱਚ ਵਿਗਿਆਨ ਦਾ ਪੱਧਰ ਸੀ।""ਖ਼ਬਰ ਏਜੰਸੀ ਪੀਟੀਆਈ ਮੁਤਾਬਕ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹੋ ਰਹੀ 106ਵੀਂ ਨੈਸ਼ਨਲ ਸਾਈਂਸ ਕਾਂਗਰਸ ਵਿੱਚ ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਨਾਗੇਸ਼ਵਰ ਰਾਓ ਨੇ ਸ਼ੁੱਕਰਵਾਰ ਨੂੰ ਇਹ ਦਿਲਚਸਪ ਦਾਅਵਾ ਕੀਤਾ। 'ਭਵਿੱਖ ਦਾ ਭਾਰਤ-ਵਿਗਿਆਨ ਅਤੇ ਤਕਨੀਕ' ਵਿਸ਼ੇ 'ਤੇ ਹੋ ਰਹੀ ਇਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਕਿ ਕੌਰਵ ਸਟੈਮ ਸੈੱਲ ਰਿਸਰਚ ਅਤੇ ਟੈਸਟ-ਟਿਊਬ ਸਦਕਾ ਪੈਦਾ ਹੋਏ ਸਨ ਅਤੇ ਭਾਰਤ ਕੋਲ ਸਦੀਆਂ ਪਹਿਲਾਂ ਗਾਈਡਡ ਮਿਜ਼ਾਈਲਾਂ ਦੀ ਤਕਨਾਲੋਜੀ ਮੌਜੂਦ ਸੀ। Image copyright LPU ਉਨ੍ਹਾਂ ਅੱਗੇ ਕਿਹਾ ਕਿ ਵਿਸ਼ਨੂੰ ਦੇ 10 ਅਵਤਾਰ ਡਾਰਵਿਨ ਵੱਲੋਂ ਮਨੁੱਖੀ ਵਿਕਾਸ ਦਾ ਸਿਧਾਂਤ ਦਿੱਤੇ ਜਾਣ ਤੋਂ ਕਈ ਸਦੀਆਂ ਪਹਿਲਾਂ ਹੋਏ ਸਨ।ਆਪਣੀ ਪ੍ਰੇਜ਼ੈਂਟੇਸ਼ਨ ਵਿੱਚ ਉਨ੍ਹਾਂ ਕਿਹਾ, ""ਭਗਵਾਨ ਰਾਮ ਨੇ ਅਸਤਰਾਂ-ਸ਼ਸਤਰਾਂ ਦੀ ਵਰਤੋਂ ਕੀਤੀ ਜਦਕਿ ਭਗਵਾਨ ਕ੍ਰਿਸ਼ਨ ਦਾ ਸੁਦਰਸ਼ਨ ਚੱਕਰ ਆਪਣੇ ਨਿਸ਼ਾਨੇ ਦਾ ਪਿੱਛਾ ਕਰ ਸਕਦਾ ਸੀ ਅਤੇ ਮਾਰਨ ਤੋਂ ਬਾਅਦ ਕ੍ਰਿਸ਼ਨ ਕੋਲ ਵਾਪਸ ਆ ਜਾਂਦਾ ਸੀ।""ਇਸ ਤੋਂ ਸਿੱਧ ਹੁੰਦਾ ਹੈ ਕਿ ਭਾਰਤ ਕੋਲ ਗਾਈਡਡ ਮਿਜ਼ਾਈਲਾਂ ਦੀ ਤਕਨਾਲੋਜੀ ਹਜ਼ਾਰਾਂ ਸਾਲ ਪਹਿਲਾਂ ਹੀ ਮੌਜੂਦ ਸੀ।ਡਾਰਵਿਨ ਦਾ ਸਿਧਾਂਤ ਤੇ ਵਿਸ਼ਨੂੰ ਦੇ ਦਸ ਅਵਤਾਰਇੱਥੇ ਹੀ ਬਸ ਨਹੀਂ ਉਨ੍ਹਾਂ ਕਿਹਾ, ""ਲੰਕਾ ਦੇ ਰਾਵਣ ਕੋਲ ਸਿਰਫ਼ ਇੱਕ (ਪੁਸ਼ਪਕ) ਵਿਮਾਨ ਨਹੀਂ ਸੀ ਸਗੋਂ ਉਸ ਕੋਲ ਵੱਖੋ-ਵੱਖ ਪ੍ਰਕਾਰ ਦੇ 24 ਜਹਾਜ਼ ਸਨ। ਉਸ ਕੋਲ ਕਈ ਹਵਾਈ ਅੱਡੇ ਸਨ ਅਤੇ ਜਹਾਜ਼ਾਂ ਦੀ ਜ਼ਰੂਰਤ ਮੁਤਾਬਕ ਵਰਤੋਂ ਕੀਤੀ ਜਾਂਦੀ ਸੀ।""ਇਹ ਵੀ ਪੜ੍ਹੋ:ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’ਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਉਨ੍ਹਾਂ ਅੱਗੇ ਕਿਹਾ, ""ਡਾਰਵਿਨ ਦਾ ਕਹਿਣਾ ਹੈ ਕਿ ਜੀਵਨ ਪਾਣੀ ਵਿੱਚ ਪੈਦਾ ਹੋਇਆ ਅਤੇ ਵਿਸ਼ਨੂੰ ਦਾ ਪਹਿਲਾ ਮਤਸ ਅਵਤਾਰ ਵੀ ਪਾਣੀ ਵਿੱਚੋਂ ਹੀ ਪੈਦਾ ਹੋਇਆ ਸੀ। ਆਪਣੇ ਦੂਸਰੇ ਅਵਤਾਰ ਵਿੱਚ ਉਨ੍ਹਾਂ ਨੇ ਕੱਛੂ ਦਾ ਰੂਪ ਧਾਰਨ ਕੀਤਾ, ਜੋ ਕਿ ਇੱਕ ਜਲ ਅਤੇ ਥਲ ਦੋਵਾਂ ਵਿੱਚ ਰਹਿ ਸਕਣ ਵਾਲਾ ਜੀਵ ਹੈ। ਤੀਜੇ ਵਿੱਚ ਉਨ੍ਹਾਂ ਨੇ ਸੂਰ ਦੇ ਮੂੰਹ ਅਤੇ ਮਨੁੱਖ ਦੇ ਧੜ ਵਾਲੇ (ਵਰ੍ਹਾ) ਬਣੇ ਅਤੇ ਚੌਥਾ ਅਵਤਾਰ ਨਰਸਿੰਮ੍ਹਾ ਦਾ ਸੀ, ਜਿਸ ਦਾ ਸਿਰ ਸ਼ੇਰ ਦਾ ਅਤੇ ਧੜ ਇਨਸਾਨ ਦਾ ਸੀ। ਆਪਣੇ ਪੰਜਵੇਂ ਅਵਤਾਰ ਵਿੱਚ ਉਨ੍ਹਾਂ ਨੇ ਇਨਸਾਨੀ ਵਾਮਨ ਅਵਤਾਰ ਧਾਰਨ ਕੀਤਾ।""ਰਾਓ ਦੇ ਦਾਅਵੇ ਦਾ ਸੱਚਰਾਓ ਨੇ ਦਾਅਵਾ ਕੀਤਾ ਹੈ ਕਿ ਗੰਧਾਰੀ ਜਾਂ ਕੋਈ ਵੀ ਔਰਤ 100 ਬੱਚਿਆਂ ਨੂੰ ਜਨਮ ਦੇ ਸਕਦੀ ਹੈ।ਅੰਕਿਤ ਸੂਲੇ ਹੋਮੀ ਭਾਭਾ ਸੈਂਟਰ ਫਾਰ ਸਾਈਂਸ ਐਜੂਕੇਸ਼ਨ ਵਿੱਚ ਰੀਡਰ ਦੇ ਅਹੁਦੇ ਤੇ ਹਨ ਉਨ੍ਹਾਂ ਕਿਹਾ, ""ਸਟੈਮ ਸੈੱਲ ਰਿਸਰਚ, ਟੈਸਟ ਟਿਊਬ-ਬੱਚੇ, ਗਾਈਡਡ ਮਿਜ਼ਾਈਲਾਂ, ਹਵਾਈ ਜਹਾਜ਼ ਬਹੁਤ ਅਡਵਾਂਸ ਤਕਨੀਕਾਂ ਸਨ ਅਤੇ ਜਿਸ ਸਭਿਅਤਾ ਕੋਲ ਇਹ ਸਭ ਸਨ ਉਸ ਕੋਲ ਇਸ ਤੋਂ ਸਧਾਰਨ ਤਕਨੀਕਾਂ ਜੋ ਕਿ ਕਿਸੇ ਵਿਕਸਿਤ ਸਭਿਅਤਾ ਲਈ ਜਰੂਰੀ ਹਨ, ਜਰੂਰ ਹੋਣਗੀਆਂ।""ਸੂਲੇ ਨੇ ਅੱਗੇ ਕਿਹਾ, ''ਤੁਹਾਨੂੰ ਬਿਜਲੀ, ਧਾਤ ਵਿਗਿਆਨ ਮਕੈਨਿਕਸ, ਪ੍ਰੋਪਲਸ਼ਨ ਆਦਿ ਦੀ ਲੋੜ ਹੁੰਦੀ ਹੈ। ਸਾਨੂੰ ਇਨ੍ਹਾਂ ਵਿੱਚੋਂ ਕਿਸੇ ਦੇ ਸਬੂਤ ਨਹੀਂ ਮਿਲਦੇ। ਪਿਛਲੇ ਕੁਝ ਸਾਲਾਂ ਵਿੱਚ ਵੈਦਿਕ ਟਾਪਿਕਾਂ ਦੇ ਊਲ-ਜਲੂਲ ਅਰਥ ਕੱਢਣ ਲਈ ਨਵੀਂ ਵਿਆਖਿਆ ਕਰਨ ਦੀ ਰੁਚੀ ਕੁਝ ਲੋਕਾਂ ਵਿੱਚ ਵਧ ਰਹੀ ਹੈ।'' Image copyright LPU ਫੋਟੋ ਕੈਪਸ਼ਨ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਸਾਈਂਸ ਕਾਨਫਰੰਸ ਦੌਰਾਨ ਸ਼ਿਰਕਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਸਾਈਂਸ ਕਾਨਫਰੰਸ ਵਿੱਚ ਪੰਜ ਵਿਵਾਦਿਤ ਦਾਅਵੇਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਸਾਈਂਸ ਕਾਨਫਰੰਸ ਵਿੱਚ ਕਿਸੇ ਨੇ ਵੈਦਿਕ ਸਾਹਿਤ ਵਿੱਚੋਂ ਭਾਰਤ ਦੀ ਵਿਗਿਆਨਕ ਤਰੱਕੀ ਦੀਆਂ ਸਾਖੀਆਂ ਸੁਣਾਈਆਂ ਹੋਣ ਅਤੇ ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ।ਸਾਈਂਸ ਕਾਨਫਰੰਸ ਵਿਗਿਆਨ ਬਾਰੇ ਭਾਰਤ ਵਿੱਚ ਹੁੰਦੇ ਵਿਗਿਆਨੀਆਂ ਦੇ ਵੱਕਾਰੀ ਅਤੇ ਵੱਡੇ ਇਕੱਠਾਂ ਵਿੱਚੋਂ ਇੱਕ ਹੁੰਦੀ ਹੈ।102ਵੀਂ ਸਾਈਂਸ ਕਾਨਫਰੰਸ ਮੁੰਬਈ ਵਿੱਚ ਹੋਈ ਸੀ। ਜਿਸ ਦਾ ਥੀਮ ""ਵੈਦਿਕ ਮੈਥੇਡੋਲੋਜੀ ਅਬਾਊਟ ਏਵੀਏਸ਼ਨ"" ਅਤੇ ""ਐਨਸ਼ੀਐਂਟ ਸਾਈਂਸ ਥਰੂ ਸੰਸਕ੍ਰਿਤ"" ਸਨ। ਇੰਡੀਆ ਟੂਡੇ ਮੁਤਾਬਕ ਇਸ ਕਾਨਫਰੰਸ ਵਿੱਚ ਵੀ ਪ੍ਰਾਚੀਨ ਭਾਰਤ ਦੇ ਵਿਗਿਆਨਕ ਵਿਕਾਸ ਬਾਰੇ ਕੁਝ ਦਾਅਵੇ ਕੀਤੇ ਗਏ ਸਨ।1. ਪਾਈਥਾਗੋਰਸ ਦਾ ਸਿਧਾਂਤ ਗਰੀਸ ਨਹੀਂ, ਭਾਰਤ ਵਿੱਚ ਦਿੱਤਾ ਗਿਆਕਾਨਫਰੰਸ ਦੇ ਉਦਘਾਟਨੀ ਭਾਸ਼ਣ ਵਿੱਚ ਤਤਕਾਲੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਸੀ ਕਿ ਭਾਰਤ ਨੇ ਦੁਨੀਆ ਨੂੰ ਅਲਜੇਬਰਾ ਅਤੇ ਪਾਈਥਾਗੋਰਸ ਦੇ ਸਿਧਾਂਤ ਦਿੱਤੇ। ਜਿਸ ਦੀ ਵਰਤੋਂ ਕਿਸੇ 90 ਡਿਗਰੀ ਦੇ ਤਿਕੋਣ ਦੇ ਕਰਣ ਦੀ ਲੰਬਾਈ ਮਾਪਣ ਲਈ ਕੀਤੀ ਜਾਂਦੀ ਹੈ।ਪਾਈਥਾਗੋਰਸ 6ਵੀਂ ਸਦੀ ਬੀਸੀ ਵਿੱਚ ਹੋਏ ਇੱਕ ਯੂਨਾਨੀ ਗਣਿਤ ਸ਼ਾਸ਼ਤਰੀ ਅਤੇ ਫਿਲਾਸਫਰ ਸਨ। ਮਹਾਨ ਫਿਲਾਸਫਰ ਪਲੈਟੋ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਸਨ।ਹਰਸ਼ ਵਰਧਨ ਦੇ ਬਚਾਅ ਵਿੱਚ ਇੱਕ ਹੋਰ ਬੁਲਾਰੇ ਨੇ ਕਿਹਾ, ""800 ਬੀਸੀ ਵਿੱਚ ਲਿਖੇ ਸੁਲਭ ਸੂਤਰ ਵਿੱਚ ਬਾਉਧਿਆਨ ਨੇ ਇੱਕ ਜੀਓਮੈਟਰੀ ਦਾ ਫਾਰਮੂਲਾ ਲਿਖਿਆ, ਜਿਸ ਨੂੰ ਪਾਈਥਾਗੋਰਸ ਦਾ ਸਿਧਾਂਤ ਕਿਹਾ ਜਾਂਦਾ ਹੈ। ਬਾਉਧਿਆਨ ਇਹ ਪਾਈਥਾਗੋਰਸ ਤੋਂ 300 ਸਾਲ ਪਹਿਲਾਂ ਲਿਖ ਦਿੱਤਾ ਸੀ।"" Image copyright LPU 2. ਵੈਦਿਕ ਕਾਲ ਵਿੱਚ ਅੰਤਰ- ਗ੍ਰਹਿ ਜਹਾਜ਼ ਚਲਦੇ ਸਨ ਉਸੇ ਕਾਨਫਰੰਸ ਵਿੱਚ ਇੱਕ ਪ੍ਰੇਜ਼ੈਟੇਸ਼ਨ ਵਿੱਚ ਕੈਪਟਨ ਆਨੰਦ ਜੇ ਬੋਸ ਨੇ ਕਿਹਾ, ਵੈਦਿਕ ਕਾਲ ਵਿੱਚ 200 ਫੁੱਟ ਲੰਬੇ ਜਹਾਜ਼ ਸਨ, ਜੋ ਹਵਾ ਵਿੱਚ ਹੀ ਅੱਗੇ, ਪਿੱਛੇ, ਸੱਜੇ-ਖੱਬੇ ਉੱਡ ਸਕਦੇ ਸਨ ਅਤੇ ਹਵਾ ਵਿੱਚ ਮੰਡਰਾ ਵੀ ਸਕਦੇ ਸਨ। ਜਿਨ੍ਹਾਂ ਦੀ ਖੋਜ 7000 ਸਾਲ ਪਹਿਲਾਂ ਮਹਾਂ ਰਿਸ਼ੀ ਭਾਰਦਵਾਜ ਨੇ ਕੀਤੀ ਸੀ, ਜਿਨ੍ਹਾਂ ਦੇ 30 ਇੰਜਣ ਹੁੰਦੇ ਸਨ।3. ਪਸ਼ੂ ਖਾਣੇ ਨੂੰ ਸੋਨੇ ਵਿੱਚ ਬਦਲ ਸਕਦੇ ਹਨਇੱਕ ਹੋਰ ਬੁਲਾਰੇ ਨੇ ਦਾਅਵਾ ਕੀਤਾ ਕਿ ਪਸ਼ੂਆਂ ਵਿੱਚ ਇੱਕ ਅਜਿਹਾ ਰਸਾਇਣ ਹੁੰਦਾ ਹੈ, ਜਿਸ ਨਾਲ ਉਹ ਕਿਸੇ ਵੀ ਖਾਧੀ ਗਈ ਵਸਤੂ ਨੂੰ 24 ਕੈਰਟ ਸ਼ੁੱਧ ਸੋਨੇ ਵਿੱਚ ਬਦਲ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਪਸ਼ੂ ਦਾ ਨਾਮ ਨਹੀਂ ਦੱਸਿਆ।4. ਮਹਾਂਭਾਰਤ ਦੇ ਦਿਨਾਂ ਦਾ ਹੈਲਮਟ ਮੰਗਲ ਗ੍ਰਹਿ 'ਤੇ ਪਿਆ ਹੈਸਕ੍ਰੌਲ ਵੈਬਸਾਈਟ ਦੀ ਇੱਕ ਰਿਪੋਰਟ ਮੁਤਾਬਕ ਇੱਕ ਹੋਰ ਬੁਲਾਰੇ ਕਿਰਨ ਨਾਇਕ ਨੇ ਦਾਅਵਾ ਕੀਤਾ ਕਿ ਮਹਾਂਭਾਰਤ ਦੀ ਲੜਾਈ ਵਿੱਚ ਜਹਾਜ਼ ਧਰਤੀ ਤੋਂ ਚੰਦ ਅਤੇ ਫੇਰ ਚੰਦ ਤੋਂ ਮੰਗਲ ਗ੍ਰਹਿ ਵੱਲ ਇੱਕ-ਦੂਸਰੇ ਦੇ ਪਿੱਛੇ ਗਏ ਸਨ। ਆਪਣੀ ਗੱਲ ਦੇ ਸਬੂਤ ਵਜੋਂ ਉਨ੍ਹਾਂ ਕਿਹਾ ਕਿ ਇਸ ਦੇ ਸਬੂਤ ਨਾਸਾ ਨੇ ਲੱਭੇ ਹਨ ਜੋ ਕਿ 'helmet on Mars' ਗੂਗਲ ਤੇ ਲੱਭਣ ਨਾਲ ਮਿਲ ਜਾਣਗੇ।ਨਾਇਕ ਨੇ ਇੱਕ ਹੋਰ ਦਾਅਵਾ ਕੀਤਾ ਕਿ ਗਣੇਸ਼ ਦਾ ਸਿਰ ਜੋੜਣ ਲਈ ਕੀਤੀ ਗਈ ਪਲਾਸਟਿਕ ਸਰਜਰੀ ਵਿੱਚ ਗਰਮ ਸ਼ੂਗਰ ਦੀ ਵਰਤੋਂ ਕੀਤੀ ਗਈ ਸੀ।ਗਣੇਸ਼ ਦਾ ਸਿਰ ਜੋੜਨ ਲਈ ਕੀਤੀ ਗਈ ਪਲਾਸਿਟਕ ਸਰਜਰੀ ਦੇ ਚਮਤਕਾਰ ਬਾਰੇ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਵਿੱਚ ਇੱਕ ਹਸਪਤਾਲ ਦੇ ਉਦਘਾਟਨ ਵਿੱਚ ਜ਼ਿਕਰ ਕੀਤਾ ਸੀ।5. ਪਾਣੀ ਵਿੱਚ ਰੱਖ ਕੇ ਪੋਸਟਮਾਰਟਮਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਸੇ ਕਾਨਫਰੰਸ ਵਿੱਚ ਇੱਕ ਹੋਰ ਬੁਲਾਰੇ ਨੇ ਦਾਅਵਾ ਕੀਤਾ ਕਿ ਪ੍ਰਾਚੀਨ ਕਾਲ ਵਿੱਚ ਲਾਸ਼ ਨੂੰ ਤਿੰਨ ਦਿਨਾਂ ਤੱਕ ਪਾਣੀ ਵਿੱਚ ਤਰਦਿਆਂ ਛੱਡ ਕੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਂਦਾ ਸੀ। ਜਦੋਂ ਲਾਸ਼ ਫੁੱਲ ਜਾਂਦੀ ਸੀ ਤਾਂ ਨਸ਼ਤਰਾਂ ਨਾਲ ਜਿਨ੍ਹਾਂ ਦੇ ਨਾਮ ਪਸ਼ੂਆਂ ਤੇ ਪੰਛੀਆਂ ਦੇ ਨਾਵਾਂ ਉੱਪਰ ਰੱਖੇ ਹੋਏ ਸਨ, ਉਸ ਦੀ ਚੀਰ-ਫਾੜ ਕੀਤੀ ਜਾਂਦੀ ਸੀ।ਇਹ ਵੀ ਪੜ੍ਹੋ:ਇੰਟਰਨੈੱਟ 'ਤੇ ਆਪਣੀ ਬਿਮਾਰੀ ਦਾ ਇਲਾਜ ਲੱਭਣਾ ਕਿੰਨਾ ਸਹੀ ਸਬਰੀਮਲਾ ਮੰਦਿਰ 'ਚ ਔਰਤਾਂ ਦੇ 'ਪਹਿਲੀ ਵਾਰ' ਦਾਖ਼ਲ ਹੋਣ ਦਾ ਸੱਚ ਕੀ ਹੈ?ਖਿਡਾਰੀਆਂ 'ਚ ਲੋਕ ਭਲਾਈ ਦਾ ਐਨਾ ਜੋਸ਼ ਕਿਉਂ ਹੈਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਹੈਰਾਨ ਕਰਨ ਵਾਲੀ ਇਹ ਸੁਪਰ-ਫ਼ਾਸਟ ‘ਵ੍ਹੇਲ’ ਪਾਣੀ ਦੇ ਹੇਠਾਂ ਗੋਤੇ ਲਾਉਂਦੀ ਹੈ ਅਤੇ ਫ਼ਿਰ ਹਵਾ ਵਿੱਚ ਛਾਲਾਂ ਮਾਰਦੀ ਹੈ। ਵ੍ਹੇਲ ਦਾ ਲਗਭਗ ਹਰ ਕੰਮ ਇਹ ਕਿਸ਼ਤੀ ਕਰਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬੇਅਦਬੀ ਮਾਮਲੇ ਵਿੱਚ ਐੱਸਆਈਟੀ ਨੇ ਕੀਤੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ 16 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46235197 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਅਕਸ਼ੇ ਕੁਮਾਰ ਤਿੰਨਾ ਨੂੰ ਵੱਖ ਵੱਖ ਤਾਰੀਖਾਂ ਨੂੰ ਸੱਦਿਆ ਗਿਆ ਹੈ ''ਪੰਜ ਵਾਰ ਮੁੱਖ ਮੰਤਰੀ ਰਿਹਾ ਹਾਂ, ਇਹ ਇੰਨਾਂ ਗੰਭੀਰ ਮੁੱਦਾ ਹੈ ਥੋੜੀ ਗੰਭੀਰਤਾ ਦਿਖਾਓ ਅਤੇ ਤੁਸੀਂ ਵੀ ਇਸ ਪੁੱਛਗਿੱਛ ਦੌਰਾਨ ਹਾਜ਼ਰ ਹੋਵੋ''ਇਹ ਸ਼ਬਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦੇ ਹਨ ਜਿਹੜੇ ਉਨ੍ਹਾਂ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਪ੍ਰਬੋਧ ਕੁਮਾਰ ਨੂੰ ਫੋਨ ਉੱਤੇ ਕਹੇ।ਦਰਅਸਲ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ-4 ਦੇ ਐੱਮਐਲਏ ਹੋਸਟਲ ਵਿੱਚ ਸਾਬਕਾ ਮੁੱਖ ਮੰਤਰੀ ਤੋਂ ਪੁੱਛਗਿੱਛ ਕਰਨ ਲਈ ਐੱਸਆਈਟੀ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਪਹੁੰਚੇ ਸਨ।ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਜਾਣਿਆ ਪਛਾਣਿਆ ਸਿਆਸੀ ਅੰਦਾਜ਼ ਫਿਰ ਦਿਖਾਇਆ ਅਤੇ ਖੁਦ ਗੇਟ ਉੱਤੇ ਪਹੁੰਚ ਕੇ ਕੁੰਵਰ ਵਿਜੈ ਪ੍ਰਤਾਪ ਨੂੰ ਜੀ ਆਇਆਂ ਕਿਹਾ।ਉਨ੍ਹਾਂ ਇਸ ਦੇ ਨਾਲ ਹੀ ਕੁੰਵਰ ਵਿਜੈ ਪ੍ਰਤਾਪ ਨੂੰ ਕਿਹਾ ਕਿ ਉਨ੍ਹਾਂ ਨੇ ਬੇਅਦਬੀ ਮਾਮਲੇ ਸਬੰਧੀ ਸੰਮਨ ਕੀਤੇ ਜਾਣ ਤੋਂ ਬਾਅਦ ਐੱਸਆਈਟੀ ਦੇ ਮੁਖੀ ਪ੍ਰਬੋਧ ਕੁਮਾਰ ਨੂੰ ਖੁਦ ਪੁੱਛਗਿੱਛ ਕਰਨ ਦੀ ਬੇਨਤੀ ਕੀਤੀ ਸੀ, ਇਸ ਲਈ ਉਨ੍ਹਾਂ ਨੂੰ ਵੀ ਬੁਲਾ ਲਿਆ ਜਾਵੇ।ਇਹ ਵੀ ਪੜ੍ਹੋ-ਬੇਅਦਬੀ ਮਾਮਲੇ 'ਚ ਬਾਦਲਾਂ ਤੇ ਅਕਸ਼ੇ ਕੁਮਾਰ ਨੂੰ ਸੰਮਨਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ 'ਪ੍ਰਕਾਸ਼ ਸਿੰਘ ਬਾਦਲ ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ'ਬਾਦਲ ਨੇ ਕੁੰਵਰ ਵਿਜੈ ਪ੍ਰਤਾਪ ਨੂੰ ਕਿਹਾ ਕਿ ਉਨ੍ਹਾਂ ਦੀ ਪ੍ਰਬੋਧ ਕੁਮਾਰ ਨਾਲ ਫੋਨ ਉੱਤੇ ਗੱਲਬਾਤ ਕਰਵਾ ਦਿੱਤੀ ਜਾਵੇ।ਜਦੋਂ ਬਾਦਲ ਦੀ ਫੋਨ ਉੱਤੇ ਗੱਲ ਕਰਵਾਈ ਗਈ ਤਾਂ ਬਾਦਲ ਨੇ ਪ੍ਰਬੋਧ ਕੁਮਾਰ ਅਤੇ ਦੂਜੇ ਮੈਂਬਰਾਂ ਪੁੱਛਗਿੱਛ ਆਉਣ ਦਾ ਸੱਦਾ ਦਿੱਤਾ।ਇਸ ਮਗਰੋਂ ਕੁਝ ਹੀ ਮਿੰਟਾਂ ਵਿੱਚ ਪ੍ਰਬੋਧ ਕੁਮਾਰ ਐੱਮਐੱਲਏ ਹੋਸਟਲ ਪਹੁੰਚ ਗਏ। Image copyright Getty Images ਬਾਦਲ ਨੇ ਪੁੱਛਗਿੱਛ ਤੋਂ ਬਾਅਦ ਕੀ ਕਿਹਾਤਕਰੀਬਨ 30 ਮਿੰਟਾਂ ਤੱਕ ਚੱਲੀ ਇਸ ਪੁੱਛਗਿੱਛ ਤੋਂ ਬਾਅਦ ਬਾਦਲ ਬਾਹਰ ਆਏ ਅਤੇ ਆਉਂਦੇ ਹੀ ਕਿਹਾ ਕਿ ਇਹ ਸਾਰੀ ਜਾਂਚ ਸਿਆਸਤ ਨਾਲ ਪ੍ਰੇਰਿਤ ਹੈ। ਬਾਦਲ ਨੇ ਕਿਹਾ, ''ਉਨ੍ਹਾਂ ਇਧਰ ਉੱਧਰ ਦੇ ਦੋ ਚਾਰ ਸਵਾਲ ਪੁੱਛੇ। ਹੋਣਾ ਤਾਂ ਉਹੀ ਹੈ ਜੋ ਅਮਰਿੰਦਰ ਸਿੰਘ ਨੇ ਕਹਿਣਾ ਹੈ। ਕੋਟਕਪੂਰਾ ਦੀ ਘਟਨਾ ਬਾਰੇ ਵੀ ਸਵਾਲ ਪੁੱਛੇ। ਮੈਂ ਇਹ ਵੀ ਕਿਹਾ ਕਿ ਅੱਜ ਤੱਕ ਨਹੀਂ ਕਿਹਾ ਕਿ ਤੁਸੀਂ ਗੋਲੀ ਚਲਾਓ।''ਪੁੱਛਗਿੱਛ ਕਰਨ ਵਾਲੀ ਐੱਸਆਈਟੀ ਪੁੱਛਗਿੱਛ ਤੋਂ ਤੁਰੰਤ ਬਾਅਦ ਉੱਥੋਂ ਨਿੱਕਲ ਗਈ।ਐੱਸਆਈਟੀ ਵੱਲੋਂ ਜਾਰੀ ਕੀਤਾ ਗਿਆ ਸੀ ਸੰਮਨਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਪੁਲਿਸ ਫਾਇਰਿੰਗ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ (ਐੱਸਆਈਟੀ) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਸੀਐੱਮ ਸੁਖਬੀਰ ਬਾਦਲ ਅਤੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੂੰ ਸੰਮਨ ਜਾਰੀ ਕੀਤਾ ਸੀ। Image copyright Getty Images/fb ਫੋਟੋ ਕੈਪਸ਼ਨ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਅਕਸ਼ੇ ਕੁਮਾਰ ਨੂੰ 21 ਨਵੰਬਰ ਨੂੰ ਐੱਸਆਈਟੀ ਨੇ ਸੱਦਿਆ ਹੈ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਅਕਸ਼ੇ ਕੁਮਾਰ ਨੂੰ 21 ਨਵੰਬਰ ਨੂੰ ਅੰਮ੍ਰਿਤਸਰ ਦੇ ਸਰਕਿਟ ਹਾਊਸ ਵਿੱਚ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ।ਬਾਦਲ ਨੂੰ ਬਾਅਦ ਵਿੱਚ ਉਨ੍ਹਾਂ ਦੇ ਘਰ ਆ ਕੇ ਹੀ ਪੁੱਛਗਿੱਛ ਕਰਨ ਦੀ ਛੋਟ ਦੇ ਦਿੱਤੀ ਗਈ।ਸੰਮਨ ਮੁਤਾਬਕ, ''ਬਰਗਾੜੀ ਬੇਅਦਬੀ ਮਾਮਲਾ, ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਦੀ ਜਾਂਚ ਦੇ ਮਾਮਲੇ ਵਿੱਚ ਜਿਨ੍ਹਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਉਨ੍ਹਾਂ ਦਾ ਹਾਜ਼ਿਰ ਹੋਣਾ ਲਾਜ਼ਮੀ ਹੈ। ਇਨ੍ਹਾਂ ਘਟਨਾਵਾਂ ਦੇ ਸਬੰਧ ਵਿੱਚ ਉਨ੍ਹਾਂ ਕੋਲੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਕੋਲ ਜੋ ਵੀ ਜਾਣਕਾਰੀਆਂ ਹਨ ਉਹ ਦਿੱਤੀਆਂ ਜਾਣ।''ਇਸ ਤੋਂ ਪਹਿਲਾਂ ਐੱਸਆਈਟੀ ਵੱਲੋਂ ਏਡੀਜੀਪੀ ਜਤਿੰਦਰ ਜੈਨ, ਬਠਿੰਡਾ ਜ਼ੋਨ ਦੇ ਤਤਕਾਲੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਸਮੇਤ ਕਈ ਸੀਨੀਅਰ ਤੇ ਜੂਨੀਅਰ ਪੁਲਿਸ ਅਫ਼ਸਰਾਂ ਨਾਲ ਪੁੱਛਗਿੱਛ ਕੀਤੀ ਜਾ ਚੁੱਕੀ ਹੈ।ਇਹ ਵੀ ਪੜ੍ਹੋ-ਪਾਕਿਸਤਾਨ: ਕੀ ਮਸ਼ਾਲ ਖ਼ਾਨ ਦੇ ਕਤਲ ਨੇ ਕੁਝ ਬਦਲਿਆ?ਦੇਖਿਆ ਹੈ ਕਦੇ ਸਮੁੰਦਰ ਦਾ ਇਹ ਰੂਪ - ਤਸਵੀਰਾਂ 'ਰਾਮ ਰਹੀਮ ਨੂੰ ਮੈਂ ਕਦੇ ਨਹੀਂ ਮਿਲਿਆ'ਅਮਰੀਕਾ 'ਚ ਇੱਕ ਸਾਲ ਦੌਰਾਨ 24 ਸਿੱਖ ਨਸਲੀ ਹਮਲਿਆਂ ਦਾ ਸ਼ਿਕਾਰਬੇਅਦਬੀ ਮਾਮਲੇ ਦਾ ਪੂਰਾ ਘਟਨਾਕ੍ਰਮਇੱਕ ਜੂਨ 2015: ਗੁਰੂ ਗ੍ਰੰਥ ਸਾਹਿਬ ਪਿੰਡ ਕੋਟਕਪੂਰਾ ਦੇ ਬੁਰਜ ਜਵਾਹਾਰ ਸਿੰਘ ਵਾਲਾ ਤੋਂ ਲਾਪਤਾ।12 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੇ ਅੰਗ ਬਰਗਾੜੀ ਪਿੰਡ ਵਿਚੋਂ ਮਿਲੇ।14 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖਾਂ ਵੱਲੋਂ ਪ੍ਰਦਰਸ਼ਨ, ਜਿਸ ਉੱਤੇ ਪੁਲਿਸ ਵੱਲੋਂ ਲਾਠੀਚਾਰਜ। ਇਸੇ ਦਿਨ ਬਹਿਬਲ ਕਲਾਂ ਵਿਚ ਸਿੱਖਾਂ ਅਤੇ ਪੁਲਿਸ ਦੌਰਾਨ ਹੋਈ ਝੜਪ ਵਿਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ।18 ਅਕਤੂਬਰ 2015: ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿਚ ਐੱਸਆਈਟੀ ਦਾ ਗਠਨ। ਪੁਲਿਸ ਵੱਲੋਂ ਪੂਰਾ ਮਾਮਲਾ ਸੁਲਝਾਉਣ ਦਾ ਦਾਅਵਾ ਪਰ ਪੁਲਿਸ ਦੇ ਦਾਅਵਿਆਂ ਉੱਤੇ ਸਵਾਲ ਖੜੇ ਹੋਏ।24 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਹੁਦੇ ਤੋਂ ਹਟਾਇਆ ਗਿਆ ਅਤੇ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ। Image copyright SUKHCHARAN PREET / BBC ਫੋਟੋ ਕੈਪਸ਼ਨ 14 ਅਕਤੂਬਰ 2018 ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਬਰਗਾੜੀ ਵਿੱਚ ਸਿੱਖ ਸੰਗਤਾਂ ਦਾ ਵੱਡਾ ਇਕੱਠ 26 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ30 ਜੂਨ,2016: ਜਸਟਿਸ ਜ਼ੋਰ ਸਿੰਘ ਕਮਿਸ਼ਨ ਨੇ ਰਿਪੋਰਟ ਸਰਕਾਰ ਨੂੰ ਸੌਂਪੀ, ਪਰ ਕਮਿਸ਼ਨ ਦੀਆਂ ਤਜਵੀਜ਼ਾਂ ਉੱਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।14 ਅਪ੍ਰੈਲ 2017: ਅਮਰਿੰਦਰ ਸਿੰਘ ਸਰਕਾਰ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿਚ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਕੀਤਾ।30 ਜੂਨ 2018: ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ ਸਰਕਾਰ ਨੂੰ ਸੌਂਪੀ।31 ਜੂਨ 2018: ਅਮਰਿੰਦਰ ਸਿੰਘ ਦੀ ਸਰਕਾਰ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਸੀਬੀਆਈ ਹਵਾਲੇ ਕੀਤੀ।28 ਅਗਸਤ 2018: ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਅਤੇ ਅਕਾਲੀ ਦਲ ਵੱਲੋਂ ਬਹਿਸ ਦਾ ਬਾਈਕਾਟ। ਮਾਮਲੇ ਦੀ ਜਾਂਚ ਲਈ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ।10 ਸਤੰਬਰ 2018: ਪੰਜਾਬ ਸਰਕਾਰ ਵੱਲੋਂ ਬਹਿਬਲਾਂ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ।ਇਹ ਵੀ ਪੜ੍ਹੋ-'84 ਸਿੱਖ ਕਤਲੇਆਮ ਦੇ ਮਾਮਲੇ 'ਚ ਸੱਜਣ ਕੁਮਾਰ ਦੀ ਸ਼ਨਾਖ਼ਤ ਕਰਤਾਰ ਸਿੰਘ ਸਰਾਭਾ ਦੀ ਸ਼ਖਸੀਅਤ ਨਾਲ ਜੁੜੇ 5 ਅਹਿਮ ਤੱਥਬ੍ਰਿਟੇਨ: ਪ੍ਰਧਾਨ ਮੰਤਰੀ ਕਿਵੇਂ ਜਾ ਸਕਦੀ ਹੈ ਹਟਾਈ'ਜਦੋਂ ਮਹਾਰਾਜਾ ਪਟਿਆਲਾ ਨੇ ਕੀਤੀ ਸੀ ਸ਼੍ਰੋਮਣੀ ਕਮੇਟੀ 'ਤੇ ਕਬਜ਼ੇ ਦੀ ਕੋਸ਼ਿਸ਼'ਇਹ ਵੀਡੀਓ ਵੀ ਜ਼ਰੂਰ ਦੇਖੋ- Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਪਿਛਲੇ ਸਾਲ ਹੋਈ ਭੀਮਾ ਕੋਰੇਗਾਂਓ ਹਿੰਸਾ ’ਚ ਰਾਮਾ ਦਾ ਘਰ ਤੇ ਦੁਕਾਨ ਸੜ ਕੇ ਤਬਾਹ ਹੋ ਗਈ। ਰਾਮਾ ਕਹਿੰਦੀ ਹੈ ਉਹ ਉਸ ਡਰਾਵਨੇ ਦਿਨ ਨੂੰ ਕਦੇ ਨਹੀਂ ਭੁੱਲ ਸਕਦੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰਫਾਲ ਡੀਲ ਅਨਿਲ ਅੰਬਾਨੀ ਦੇ ਹਿੱਸੇ, HAL ਦੇ ਤਿੰਨ ਹਜ਼ਾਰ ਮੁਲਾਜ਼ਮਾਂ ਦੇ ਰੁਜ਼ਗਾਰ 'ਹਵਾ' ਇਮਰਾਨ ਕੁਰੈਸ਼ੀ ਬੀਬੀਸੀ ਲਈ 14 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45848085 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright DASSAULT RAFALE ਟਰੇਡ ਯੂਨੀਅਨ ਦੇ ਸਾਬਕਾ ਲੀਡਰਾਂ ਮੁਤਾਬਕ ਭਾਰਤ ਸਰਕਾਰ ਵੱਲੋਂ ਰਫਾਲ ਜਹਾਜ ਬਣਾਉਣ ਦਾ ਠੇਕਾ ਰਿਲਾਇੰਸ ਗਰੁੱਪ ਦੇ ਅਨਿਲ ਨੂੰ ਦੇਣ ਦੇ ਫੈਸਲੇ ਕਾਰਨ ਸਰਕਾਰੀ ਕੰਪਨੀ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (ਐਚਏਐਲ) ਦੇ ਲਗਭਗ 3 ਹਜ਼ਾਰ ਵਰਕਰਾਂ ਨੂੰ ਆਪਣੇ ਕੰਮ ਤੋਂ ਹੱਥ ਧੋਣਾ ਪੈ ਸਕਦਾ ਹੈ।ਐਚਏਐਲ ਦੇ ਸਾਬਕਾ ਮੁਲਾਜ਼ਮ ਤੇ ਵਰਕਰ ਯੂਨੀਅਨ ਦੇ ਸਕੱਤਰ ਰਹੇ ਆਨੰਦ ਪਦਮਨਾਭਾ ਨੇ ਬੀਬੀਸੀ ਨੂੰ ਦੱਸਿਆ, ""ਜੇ ਹਿੰਦੁਸਤਾਨ ਏਅਰਨੌਟਿਕਸ ਲਿਮਿਟਡ ਨੂੰ ਠੇਕਾ ਮਿਲਦਾ ਤਾਂ 3000 ਮੁਲਾਜ਼ਮ ਜਹਾਜ਼ ਬਣਾਉਣ ਵਿੱਚ ਲੱਗ ਜਾਂਦੇ। ਹਾਲਾਂਕਿ ਕੰਪਨੀ ਬੰਦ ਨਹੀਂ ਹੋਵੇਗੀ ਪਰ ਜੇਕਰ ਅਜਿਹਾ ਹੋਇਆ ਤਾਂ ਭਾਰਤੀ ਹਵਾਈ ਫ਼ੌਜ ਦੀ ਰੀੜ ਦੀ ਹੱਡੀ ਟੁੱਟ ਜਾਵੇਗੀ।""ਫਿਲਹਾਲ ਜੋ ਕੰਪਨੀ 'ਚ ਕੰਮ ਕਰ ਰਹੇ ਹਨ, ਉਹ ਕੰਪਨੀ ਦੇ ਇੱਕ ਸਰਕੂਲਰ ਕਾਰਨ ਪਛਾਣ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਹੀ ਬੋਲ ਰਹੇ ਹਨ। ਕੰਪਨੀ ਨੇ ਪੱਤਰ ਜਾਰੀ ਕੀਤਾ ਹੈ ਕਿ ਕੋਈ ਵੀ ਮੁਲਾਜ਼ਮ ਕੰਪਨੀ ਦੇ ਬਾਰੇ ਜਨਤਕ ਬਿਆਨ ਦੇਵੇਗਾ ਤਾਂ ਇਸ ਨੂੰ ਕੰਪਨੀ ਦੇ ਸੇਵਾ ਨਿਯਮਾਂ ਦਾ ਉਲੰਘਣ ਮੰਨਿਆ ਜਾਵੇਗਾ। ਇਹ ਵੀ ਪੜ੍ਹੋ:ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀਦੁਨੀਆਂ ਦੀ ਸਭ ਤੋਂ ਲੰਬੀ ਉਡਾਣ ਸ਼ੁਰੂ ਰਾਮਪਾਲ ਬਾਬਾ: ਜੇਈ ਤੋਂ ਕਿਵੇਂ ਬਾਬਾ ਬਣੇ ਤੇ ਜੇਲ੍ਹ ਗਏ 'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਮੁਲਾਜ਼ਮਾਂ ਦੀਆਂ ਦਲੀਲਾਂ ਕੀ ਹਨਇੱਕ ਹੋਰ ਸਾਬਕਾ ਟਰੇਡ ਯੂਨੀਅਨ ਆਗੂ ਮਿਨਾਕਸ਼ੀ ਸੁੰਦਰਮ ਨੇ ਕਿਹਾ, ""ਇੱਕ ਨਿੱਜੀ ਕੰਪਨੀ ਨੂੰ ਰਫਾਲ ਦਾ ਠੇਕਾ ਦੇਣ ਨਾਲ ਜਿਸ ਦਾ ਜਹਾਜ਼ਾਂ ਦੇ ਖੇਤਰ 'ਚ ਕੋਈ ਤਜਰਬਾ ਨਹੀਂ ਹੈ, ਦਹਾਕਿਆਂ 'ਚ ਵਿਕਸਿਤ ਹੋਏ ਦੇਸੀ ਹੁਨਰ ਨੂੰ ਨੁਕਸਾਨ ਪਹੁੰਚੇਗਾ। ਇਹ ਕੰਪਨੀ ਦੇ ਕਾਰੋਬਾਰ ਅਤੇ ਸਮਰੱਥਾ ਨੂੰ ਪ੍ਰਭਾਵਿਤ ਕਰੇਗਾ।"" Image copyright Getty Images ਫੋਟੋ ਕੈਪਸ਼ਨ ਫਰਾਂਸ ਦੇ ਰੱਖਿਆ ਮੰਤਰੀ ਅਤੇ ਭਾਰਤ ਦੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਰੀਕਰ ਪਛਾਣ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਇੱਕ ਮੁਲਾਜ਼ਮ ਨੇ ਕਿਹਾ, ""ਜੋ ਪ੍ਰਤਿਭਾ ਇਸ ਖੇਤਰ ਵਿੱਚ ਮੌਜੂਦ ਹੈ, ਉਸ ਨੂੰ ਜੰਗਾਲ ਹੀ ਲੱਗੇਗਾ।""ਸਾਬਕਾ ਅਤੇ ਮੌਜੂਦਾ ਮੁਲਾਜ਼ਮਾਂ ਦੀਆਂ ਦਲੀਲਾਂ ਵੀ ਕੁਝ ਅਜਿਹੀਆਂ ਹੀ ਹਨ, ਜਿਵੇਂ ਕਿ ਪਹਿਲੀ ਸਤੰਬਰ ਨੂੰ ਸੇਵਾਮੁਕਤ ਹੋਏ ਕੰਪਨੀ ਦੇ ਸਾਬਕਾ ਚੇਅਰਮੈਨ ਟੀ ਸਵਰਨਾ ਰਾਜੂ ਨੇ ਕਿਹਾ ਸੀ। ਤਿੰਨ ਹਫ਼ਤੇ ਪਹਿਲਾਂ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਆਪਣੇ ਇੱਕਲੌਤੇ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ, ""ਐਚਏਐਲ ਨੇ 25 ਟਨ ਦੇ ਸੁਖੋਈ-30 ਬਣਾਇਆ ਜੋ ਇੱਕ ਚੌਥੀ ਪੀੜ੍ਹੀ ਵਾਲਾ ਲੜਾਕੂ ਜੈਟ ਹੈ। ਸੁਖੋਈ ਨੂੰ ਅਸੀਂ ਬਿਲਕੁੱਲ ਕੱਚੇ ਮਾਲ ਦੇ ਪੜਾਅ ਤੋਂ ਅਸੀਂ ਬਣਾਇਆ ਸੀ ਤਾਂ ਫੇਰ ਅਸੀਂ ਕਿਸ ਬਾਰੇ ਗੱਲ ਕਰ ਰਹੇ ਹਾਂ? ਅਸੀਂ ਨਿਸ਼ਚਿਤ ਤੌਰ 'ਤੇ ਇਹ ਕਰ ਲਿਆ ਹੁੰਦਾ।""ਬੀਬੀਸੀ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਟੀ ਸੁਵਰਨਾ ਰਾਜੂ ਨੇ ਗੱਲ ਨਹੀਂ ਕੀਤੀ। ਅਖ਼ਬਾਰ ਨੂੰ ਦਿੱਤੇ ਇੰਟਰਵਿਊ ਤੋਂ ਬਾਅਦ ਹੀ ਉਹ ਗੱਲ ਨਹੀਂ ਕਰ ਰਹੇ ਹਨ ਪਰ ਉਨ੍ਹਾਂ ਨੇ ਇੰਟਰਵਿਊ ਤੋਂ ਇਨਕਾਰ ਵੀ ਨਹੀਂ ਕੀਤਾ। ਰਫਾਲ ਸੌਦੇ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਮੌਜੂਦਾ ਐਨਡੀਏ ਸਰਕਾਰ ਨੂੰ ਕਾਂਗਰਸ ਅਤੇ ਬਾਕੀ ਵਿਰੋਧੀਆਂ ਕੋਲੋਂ ਕਾਫੀ ਆਲੋਚਨਾ ਝੱਲਣੀ ਪੈ ਰਹੀ ਹੈ।ਯੂਪੀਏ ਸਰਕਾਰ ਵੇਲੇ ਐਚਏਐਲ ਕੰਪਨੀ ਨੇ 108 ਰਫਾਲ ਜਹਾਜ਼ ਬਣਾਉਣੇ ਸਨ, ਜਦਕਿ ਬਾਕੀ 18 ਜਹਾਜ਼ ਸਿੱਧੇ ਡਸੋ ਏਵੀਏਸ਼ਨ ਨੇ ਭਾਰਤ ਨੂੰ ਬਣੇ ਬਣਾਏ ਦੇਣੇ ਸਨ। Image copyright DASSAULT RAFALE ਰਾਜੂ ਨੇ ਇਸ ਇੰਟਰਵਿਊ 'ਚ ਇਹ ਵੀ ਕਿਹਾ ਸੀ, ""ਡਸੋ ਅਤੇ ਐਚਏਐਲ ਨੇ ਆਪਸੀ ਇਕਰਾਰਨਾਮੇ 'ਤੇ ਹਸਤਾਖ਼ਰ ਕਰਕੇ ਸਰਕਾਰ ਨੂੰ ਦਿੱਤਾ ਸੀ। ਤੁਸੀਂ ਸਰਕਾਰ ਨੂੰ ਫਾਇਲਾਂ ਜਨਤਕ ਕਰਨ ਲਈ ਕਿਉਂ ਨਹੀਂ ਕਹਿੰਦੇ? ਫਾਇਲਾਂ ਤੁਹਾਨੂੰ ਸਭ ਕੁਝ ਦੱਸਣਗੀਆਂ। ਜੇਕਰ ਮੈਂ ਜਹਾਜ਼ ਬਣਾਂਵਾਗਾ ਤਾਂ ਮੈਂ ਉਨ੍ਹਾਂ ਦੀ ਗਾਰੰਟੀ ਦੇਵਾਂਗਾ।""ਇੱਕ ਹੋਰ ਮੁਲਾਜ਼ਮ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, ""ਪੂਰਾ ਮੁੱਦਾ ਵਿਵਾਦਪੂਰਨ ਹੋ ਗਿਆ ਹੈ ਅਤੇ ਕਈ ਸਵਾਲ ਚੁੱਕੇ ਜਾ ਰਹੇ ਹਨ। ਤੁਸੀਂ ਕਹਿ ਸਕਦੇ ਹੋ ਕਿ ਇਹ ਸਿਆਸੀ ਹੋ ਗਿਆ ਹੈ ਪਰ ਇਹ ਸਾਡੀ ਆਪਣੀ ਰੱਖਿਆ ਮੰਤਰੀ (ਨਿਰਮਲਾ ਸੀਤਾਰਮਨ) ਦਾ ਇਹ ਕਹਿਣਾ ਗਲਤ ਸੀ ਕਿ ਐਚਏਐਲ ਰਫਾਲ ਬਣਾਉਣ 'ਚ ਅਸਮਰੱਥ ਸੀ।""ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਆਈਟੀਯੂਸੀ) ਦੇ ਕਾਰਜਕਾਰੀ ਪ੍ਰਧਾਨ ਐਚ ਮਹਾਦੇਵਨ ਨੇ ਕਿਹਾ, ""ਰਫਾਲ ਜਹਾਜ਼ ਬਣਾਉਣ ਵਿੱਚ ਐਚਏਐਲ ਦੀ ਸਮਰੱਥਾ 'ਤੇ ਸਵਾਲ ਚੁੱਕਣ ਨੂੰ ਲੈ ਕੇ ਕੋਈ ਮੁਲਾਜ਼ਮ ਉਨ੍ਹਾਂ ਦੇ ਬਿਆਨ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ।""ਇਹ ਵੀ ਪੜ੍ਹੋ:ਮਿਜ਼ਾਇਲ, ਜਿਸ ਨੂੰ ਨੇਤਨਯਾਹੂ ਮੋਦੀ ਨੂੰ ਵੇਚਣਾ ਚਾਹੁੰਦੇ ਹਨਦੁਨੀਆਂ ਦਾ ਸਭ ਤੋਂ ਖ਼ਤਰਨਾਕ ਲੜਾਕੂ ਜਹਾਜ਼ ਕੀ ਹੈ ਮੋਦੀ ਸਰਕਾਰ ਦੀ ਰਾਫੇਲ ਡੀਲ-5 ਨੁਕਤਿਆਂ 'ਚ ਜਾਣੋ'ਰਾਫੇਲ ਸਮਝੌਤੇ ਦੀ ਕੀਮਤ ਦੀ ਜਾਂਚ ਕਰੇਗਾ ਕੈਗ' Image copyright DASSAULT RAFALE ਇਸ ਵਿਵਾਦ ਨੇ ਐਚਏਐਲ ਦੇ ਬਿਆਨ ਤੇਜਸ ਲੜਾਕੂ ਜਹਾਜ਼ਾਂ ਦੀ ਡਿਲੀਵਰੀ 'ਚ ਦੇਰੀ ਬਾਰੇ ਵੀ ਸਵਾਲ ਚੁੱਕੇ ਹਨ। ਸੇਵਾਮੁਕਤ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਦੇਰੀ ਬਾਰੇ ਆਲੋਚਨਾ ਵਿੱਚ ਕਹਿੰਦੇ ਹਨ ਕਿ ਭਾਰਤੀ ਹਵਾਈ ਸੈਨਾ ਪੁਰਾਣੇ ਹੋ ਚੁੱਕੇ ਲੜਾਕੂ ਜਹਾਜ਼ਾਂ ਦੀ ਸਮੱਸਿਆ ਨਾਲ ਜੂਝ ਰਹੀ ਹੈ। 'ਐਚਏਐਲ ਤੋਂ ਬਿਹਤਰ ਸਮਰੱਥਾ ਕਿਸੇ ਕੋਲ ਨਹੀਂ'ਪਰ ਐਚਏਐਲ ਦੇ ਸਾਬਕਾ ਪ੍ਰਧਾਨ ਡਾਕਟਰ ਸੀਜੀ ਕ੍ਰਿਸ਼ਨਦਾਸ ਨਾਇਰ ਕੋਲ ਲੜਾਕੂ ਜਹਾਜ਼ਾਂ ਦੇ ਨਿਰਮਾਣ ਦੇ ਮੁੱਦੇ 'ਤੇ ਇੱਕ ਵੱਖਰੀ ਰਾਇ ਹੈ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ""ਭਾਰਤ ਵਿੱਚ ਅਹਿਜੀ ਹੋਰ ਕੰਪਨੀ ਨਹੀਂ ਹੈ, ਜਿਸ ਵਿੱਚ ਐਚਏਆਲ ਵਰਗੇ ਲੜਾਕੂ ਜਹਾਜ਼ ਬਣਾਉਣ ਦੀ ਸਮਰੱਥਾ ਹੋਵੇ, ਐਚਏਐਲ ਲਈ ਹੁਣ ਅੱਗੇ ਵਧਣ ਦਾ ਰਸਤਾ ਪਬਲਿਕ-ਪ੍ਰਾਈਵੇਟ ਮਾਡਲ ਹੈ।""""ਭਾਵੇਂ ਉਹ ਐਚਏਐਲ ਹੋਵੇ ਜਾਂ ਕੋਈ ਹੋਰ ਜਨਤਕ ਖੇਤਰ ਦੀ ਕੋਈ ਹੋਰ ਕੰਪਨੀ ਹੋਵੇ, ਰਸਤਾ ਨਿਜੀ ਖੇਤਰ ਦੇ ਨਾਲ-ਨਾਲ ਮੱਧਮ ਅਤੇ ਛੋਟੇ ਖੇਤਰ ਦੇ ਨਾਲ ਕੰਮ ਕਰਨਾ ਹੈ। ਜਦੋਂ ਵੀ ਕੋਈ ਵੱਡਾ ਆਰਡਰ ਮਿਲਿਆ ਹੈ ਤਾਂ ਐਚਏਐਲ ਨੇ ਇਸੇ ਤਰ੍ਹਾਂ ਸਹਿਯੋਗ ਲਿਆ ਹੈ, ਨਿੱਜੀ ਖੇਤਰ ਦੇ ਨਾਲ ਸਾਂਝੇ ਤੌਰ 'ਤੇ ਕੰਮ ਕੀਤਾ ਹੈ।"" Image copyright DASSAULT RAFALE ਫੋਟੋ ਕੈਪਸ਼ਨ ਭਾਰਤ, ਅਮਰੀਕਾ, ਰੂਸ, ਫਰਾਂਸ ਅਤੇ ਚੀਨ ਤੋਂ ਬਾਅਦ ਲੜਾਕੂ ਜਹਾਜ਼ਾਂ ਦਾ ਨਿਰਮਾਣ ਕਰਨ ਵਾਲੇ ਦੁਨੀਆਂ ਦਾ ਚੌਥਾ ਰਾਸ਼ਟਰ ਬਣ ਗਿਆ ਹੈ ਡਾਕਟਰ ਨਾਇਰ ਕਹਿੰਦੇ ਹਨ ਕਿ ਇਹ ਕਹਿਣਾ ਬੇਵਕੂਫ਼ੀ ਦੀ ਗੱਲ ਹੈ ਕਿ ਇਸ ਨੂੰ ਕੋਈ ਨਹੀਂ ਕਰ ਸਕਦਾ। ਸਰਲ ਸ਼ਬਦਾਂ ਵਿੱਚ ਡਾਕਟਰ ਨਾਇਰ ਦੇ ਬਿਆਨ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਰਿਲਾਇੰਸ ਦੇ ਕੋਲ ਸਿਰਫ ਨਿਰਮਾਣ ਦਾ ਠੇਕਾ ਹੈ ਸਮਰੱਥਾ ਨਹੀਂ ਹੈ ਤਾਂ ਉਹ ਐਚਏਐਲ ਦੇ ਨਾਲ ਨਿਰਮਾਣ ਲਈ ਸਮਝੌਤਾ ਕਰ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਜਹਾਜ਼ਾਂ ਦੀ ਸਾਂਭ-ਸੰਭਾਲ ਕਰੇ, ਜਿਵੇਂ ਕਿ ਮਿਰਾਜ 2000 ਦੇ ਨਾਲ ਕੀਤਾ ਗਿਆ ਹੈ। ਮਿਰਾਜ 2000 ਉਸੇ ਡਸੋ ਏਵੀਏਸ਼ਨ ਨੇ ਹੀ ਬਣਾਇਆ ਹੈ, ਜੋ ਰਾਫੇਲ ਬਣਾ ਰਹੀ ਹੈ। ਭਾਰਤ, ਅਚਨਚੇਤ ਹੀ, ਅਮਰੀਕਾ, ਰੂਸ, ਫਰਾਂਸ ਅਤੇ ਚੀਨ ਤੋਂ ਬਾਅਦ ਲੜਾਕੂ ਜਹਾਜ਼ਾਂ ਦਾ ਨਿਰਮਾਣ ਕਰਨ ਵਾਲਾ ਦੁਨੀਆਂ ਦਾ ਚੌਥਾ ਦੇਸ ਬਣ ਗਿਆ ਹੈ ਅਤੇ ਇਹ ਸਮਰੱਥਾ ਦੇਸ ਦੇਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਸਥਾਪਿਤ ਐਚਏਐਲ ਕੰਪਨੀ ਤੋਂ ਇਲਾਵਾ ਕਿਸੇ ਹੋਰ ਕੋਲ ਨਹੀਂ ਹੈ। ਇਹ ਵੀ ਪੜ੍ਹੋ:#MeToo: ਡਰ ਲਗਦਾ ਹੈ ਕਦੋਂ ਕੋਈ 'ਮਿਸ' ਟਵਿੱਟਰ 'ਤੇ ਘੇਰ ਲਵੇ'ਤਸ਼ੱਦਦ ਮਗਰੋਂ ਉਹ ਟਾਰਚਰ ਦਾ ਸਮਾਨ ਮੇਜ਼ 'ਤੇ ਹੀ ਛੱਡ ਜਾਂਦੇ'ਬਰਗਾੜੀ ਮੋਰਚੇ ਦੇ ਆਗੂਆਂ ਨੇ ਖਹਿਰਾ ਤੋਂ ਪਾਸਾ ਵੱਟਿਆ'ਹੱਥਰਸੀ ਅਤੇ ਸ਼ਕਰਾਣੂ ਦਾਨ ਕਰਨਾ ਸ਼ਰਮਨਾਕ ਨਹੀਂ' ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੁਖਬੀਰ ਬਾਦਲ ਲੌਂਗੋਵਾਲ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਖੁਸ਼ ਨਾ ਹੋਣ - ਨਜ਼ਰੀਆ ਜਗਤਾਰ ਸਿੰਘ ਸੀਨੀਅਰ ਪੱਤਰਕਾਰ 16 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46226545 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh robin / bbc ਫੋਟੋ ਕੈਪਸ਼ਨ ਗੋਬਿੰਦ ਸਿੰਘ ਲੌਂਗੋਵਾਲ ਲਗਾਤਾਰ ਦੂਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਵਿੱਚ ਉਹੀ ਕਮੇਟੀ ਮੈਂਬਰ ਚੁਣੇ ਜਾਣਾ ਅਕਾਲੀ ਦਲ ਦੇ ਪ੍ਰਧਾਨ ਲਈ ਬਹੁਤੀ ਖੁਸ਼ੀ ਵਾਲੀ ਗੱਲ ਨਹੀਂ ਹੈ।ਹਾਲ ਹੀ ਵਿੱਚ ਅੰਮ੍ਰਿਤਸਰ ਵਿਖੇ ਹੋਈ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਗੋਬਿੰਦ ਸਿੰਘ ਲੌਂਗੋਵਾਲ, ਰਘੂਜੀਤ ਸਿੰਘ ਵਿਰਕ ਅਤੇ ਗੁਰਬਚਨ ਸਿੰਘ ਕਰਮੂਵਾਲਾ ਮੁੜ ਪ੍ਰਧਾਨ, ਸੀਨੀਅਤ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਚੁਣੇ ਗਏ ਹਨ ਜਦਕਿ 11 ਮੈਂਬਰੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਵੱਖ-ਵੱਖ ਆਗੂ ਅਤੇ ਹੋਰ ਵਰਗਾਂ ਵਿੱਚੋਂ ਲਏ ਗਏ ਹਨ। ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਾਂ ਵਿੱਚ 11 ਮੈਂਬਰੀ ਕਮੇਟੀ ਦੇ ਮੈਂਬਰਾਂ ਦੀ ਸ਼ਮੂਲੀਅਤ ਜ਼ਿਆਦਾ ਮਾਅਨੇ ਨਹੀਂ ਰੱਖਦੀ ਪਰ ਧਾਰਮਿਕ ਸਿਆਸਤ ਵਿੱਚ ਇਨ੍ਹਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਅਕਾਲੀ ਦਲ ਵਿੱਚ ਜਦੋਂ ਵੀ ਸਿਆਸੀ ਸੰਕਟ ਆਉਂਦਾ ਹੈ ਤਾਂ ਇਸਦਾ ਸਿੱਧਾ ਪ੍ਰਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਪੈਂਦਾ ਹੈ।ਇਹ ਵੀ ਪੜ੍ਹੋ:ਉਹ ਕਾਰਨ ਜਿਨ੍ਹਾਂ ਕਰਕੇ ਹੁੰਦਾ ਹੈ ਫੇਫੜੇ ਦਾ ਕੈਂਸਰਅਕਸ਼ੇ ਕੁਮਾਰ ਨੇ ਸੁਖਬੀਰ ਤੇ ਡੇਰਾ ਮੁਖੀ ਦੀ ਡੀਲ ਕਰਵਾਈ? ਸਵਾਲ ਬਾਕੀ ਹੈਟਰੇਨ ਦੇ ਡਰਾਈਵਰ ਦੀ 'ਖੁਦਕੁਸ਼ੀ' ਦਾ ਸੱਚ ਕੀ ਹੈਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਇਲਜ਼ਾਮ ਲੱਗਿਆ।ਬੇਅਦਬੀ ਦੀਆਂ ਲਗਾਤਾਰ ਵਾਪਰੀਆਂ ਘਟਨਾਵਾਂ ਦਾ ਖਮਿਆਜਾ ਅਕਾਲੀ ਦਲ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਿਆ ਜਿਸ ਵਿੱਚ ਪਾਰਟੀ 15 ਸੀਟਾਂ ਲੈ ਕੇ ਤੀਜੇ ਨੰਬਰ 'ਤੇ ਰਹਿ ਗਈ। Image copyright Keshav Singh/Hindustan Times via Getty Images ਫੋਟੋ ਕੈਪਸ਼ਨ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸਿਆਸਤ ਦੇ ਅਹਿਮ ਅਦਾਰੇ ਹਨ ਪਰ ਅਕਾਲੀ ਦਲ ਨੇ ਐਸਜੀਪੀਸੀ ਨੂੰ ਪੂਰੀ ਤਰ੍ਹਾਂ ਕਾਬੂ ਹੇਠ ਰੱਖਿਆ ਹੋਇਆ ਹੈ ਲੌਂਗੋਵਾਲ ਦਾ ਅਹੁਦਾ ਬਰਕਰਾਰ ਰੱਖਣ ਦੀ ਮਜਬੂਰੀਕਮਿਸ਼ਨ ਦੀ ਰਿਪੋਰਟ ਮਗਰੋਂ ਪਾਰਟੀ ਵਿੱਚ ਉਭਰੇ ਸੰਕਟ ਦੇ ਨਤੀਜੇ ਵਜੋਂ ਪਾਰਟੀ ਦੇ ਵਫਾਦਾਰ ਆਗੂ ਅਤੇ ਲੰਬੇ ਸਮੇਂ ਤੋਂ ਸਕੱਤਰ ਜਨਰਲ ਦੀਆਂ ਸੇਵਾਵਾਂ ਨਿਭਾ ਰਹੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ।ਨਵੇਂ ਚੁਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹਲਕਾ ਸੰਗਰੂਰ ਨਾਲ ਸਬੰਧ ਰੱਖਦੇ ਹਨ ਤੇ ਢੀਂਡਸਾ ਦਾ ਜੱਦੀ ਜ਼ਿਲ੍ਹਾ ਵੀ ਇਹੀ ਹੈ। ਇਸੇ ਕਰਕੇ ਸੁਖਬੀਰ ਨੇ ਢੀਂਡਸਾ ਦਾ ਸਿਆਸੀ ਪ੍ਰਭਾਵ ਘਟਾਉਣ ਲਈ ਲੌਂਗੋਵਾਲ ਦਾ ਅਹੁਦਾ ਬਰਕਰਾਰ ਰੱਖਿਆ ਹੈ। ਭਾਵੇਂ ਲੌਂਗੋਵਾਲ ਕਦੇ ਵੀ ਮਜ਼ਬੂਤ ਆਗੂ ਵਜੋਂ ਨਹੀਂ ਉਭਰੇ ਪਰ ਸੰਕਟ ਵਿੱਚ ਹਮੇਸ਼ਾ ਬਾਦਲਾਂ ਦੀ ਵਫ਼ਾਦਾਰੀ ਨਿਭਾਉਂਦੇ ਰਹੇ।ਇਸੇ ਤਰ੍ਹਾਂ ਰਘੂਜੀਤ ਸਿੰਘ ਵਿਰਕ ਵੀ ਸੁਖਬੀਰ ਬਾਦਲ ਦੇ ਕਰੀਬੀ ਹੋਣ ਕਰਕੇ ਉਨ੍ਹਾਂ ਨੂੰ ਬੈਠਕਾਂ ਤੇ ਹੋਰ ਕਾਰਵਾਈ ਦੀਆਂ ਸੂਚਨਾਵਾਂ ਸਮੇਂ-ਸਮੇਂ ਦਿੰਦੇ ਰਹੇ। ਕਰਮੂਵਾਲਾ ਦਾ ਅਹੁਦਾ ਇਸ ਲਈ ਬਰਕਰਾਰ ਰੱਖਿਆ ਗਿਆ ਹੈ ਕਿਉਂਕਿ ਉਹ ਪਾਰਟੀ ਵਿੱਚੋਂ ਕੱਢੇ ਗਏ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਲਈ ਵਿਰੋਧੀਆਂ ਦਾ ਕੰਮ ਕਰੇਗਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਬਾਦਲ ਬੁਰੀ ਤਰ੍ਹਾਂ ਘਿਰੇ ਹੋਏ ਹਨ। ਸਿਆਸੀ ਪੱਧਰ 'ਤੇ ਸਾਬਕਾ ਸੰਸਦ ਮੈਂਬਰ ਅਤੇ ਅਕਾਲ ਤਖ਼ਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਤੇ 'ਬਰਗਾੜੀ ਇਨਸਾਫ਼ ਮੋਰਚਾ' ਦੇ ਮੁਖੀ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਵਿੱਢੇ ਸੰਘਰਸ਼ ਨੇ ਸੂਬੇ ਵਿੱਚ ਸਿਆਸਤ ਭਖਾ ਕੇ ਬਾਦਲਾਂ ਨੂੰ ਘੇਰਿਆ ਹੋਇਆ ਹੈ।ਇਹ ਵੀ ਪੜ੍ਹੋਆਗੂਆਂ ਨੂੰ ਉਂਗਲਾਂ 'ਤੇ ਨਚਾਉਣ ਵਾਲਾ 'ਕਾਲਾ ਬਾਂਦਰ'ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ 'ਪੰਜ ਵਾਰ ਮੁੱਖ ਮੰਤਰੀ ਰਿਹਾ ਹਾਂ, ਗੰਭੀਰਤਾ ਦਿਖਾਓ ਤੇ ਪੁੱਛਗਿੱਛ ਦੌਰਾਨ ਹਾਜ਼ਰ ਹੋਵੋ' Image copyright Getty Images ਇਹੀ ਕਾਰਨ ਹੈ ਕਿ ਸੁਖਬੀਰ ਬਾਦਲ ਬੇਹੱਦ ਨਿਰਾਸ਼ ਹਨ। 'ਇਨਸਾਫ਼ ਮੋਰਚਾ' ਪਹਿਲਾਂ ਹੀ ਦੋ ਵਾਰ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਕੇ ਸਿੱਖਾਂ ਦੀ ਹਮਾਇਤ ਹਾਸਲ ਕਰ ਚੁੱਕਿਆ ਹੈ। ਜਿਸਦਾ ਨੁਕਸਾਨ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ ਵਿੱਚ ਹੋਵੇਗਾ।ਬਾਦਲਾਂ ਨੂੰ ਇਸ ਧਾਰਮਿਕ ਮਸਲੇ 'ਤੇ ਪਹਿਲਾਂ ਹੀ ਘੇਰਿਆ ਜਾ ਚੁੱਕਿਆ ਹੈ। ਅਕਾਲੀ ਦਲ ਦਾ ਗਠਨ ਪੰਥਕ ਮਸਲਿਆਂ ਲਈ ਕੀਤਾ ਗਿਆ ਸੀ ਜਦਕਿ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸਿਆਸਤ ਦੇ ਅਹਿਮ ਅਦਾਰੇ ਹਨ ਪਰ ਅਕਾਲੀ ਦਲ ਨੇ ਐਸਜੀਪੀਸੀ ਨੂੰ ਪੂਰੀ ਤਰ੍ਹਾਂ ਕਾਬੂ ਹੇਠ ਰੱਖਿਆ ਹੋਇਆ ਹੈ। ਇਹ ਵੀ ਪੜ੍ਹੋ:'ਅਕਾਲੀ ਦਲ ਸਿਰਫ਼ ਬਾਦਲਾਂ ਦਾ ਨਹੀਂ' ਬਾਦਲਾਂ ਦੇ ਮੌਜੂਦਾ ਸੰਕਟ ਦੇ ਇਹ ਹਨ ਅਸਲ ਕਾਰਨ ਜਦੋਂ ਬਾਦਲ ਕਾਂਗਰਸ ਦੀ ਟਿਕਟ 'ਤੇ ਚੋਣ ਲੜੇ ਅਤੇ ਜਿੱਤੇਇਸ ਕਾਰਨ ਐਸਜੀਪੀਸੀ, ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਮਰਿਆਦਾ ਅਨੁਸਾਰ ਲਏ ਗਏ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਬਾਦਲਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਅਕਾਲ ਤਖ਼ਤ ਦੀ ਮਰਿਆਦਾ ਦੀ ਉਲੰਘਣਾ ਕਰਕੇ 2015 ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਸਜ਼ਾ ਮਾਫ਼ ਕਰਵਾ ਦਿੱਤੀ ਸੀ। Image copyright Getty Images ਸਾਲ 2007 ਵਿੱਚ ਅਕਾਲ ਤਖ਼ਤ ਵੱਲੋਂ ਸਿੱਖ ਸੰਗਤ ਨੂੰ ਫ਼ੈਸਲਾ ਸੁਣਾਇਆ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾ ਕੇ ਉਨ੍ਹਾਂ ਦਾ ਸਵਾਂਗ ਰਚਣ ਵਾਲੇ ਡੇਰਾ ਮੁਖੀ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇ। ਇਹ ਡੇਰਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਵੋਟ ਬੈਂਕ ਨੂੰ ਪ੍ਰਭਾਵਿਤ ਕਰਦਾ ਹੈ। ਬਠਿੰਡਾ ਤੇ ਮਾਨਸਾ ਖ਼ਾਸ ਕਰਕੇ ਬਠਿੰਡਾ ਲੋਕ ਸਭਾ ਹਲਕੇ ਦਾ ਹਿੱਸਾ ਹਨ ਜਿੱਥੋਂ ਸੁਖਬੀਰ ਸਿੰਘ ਬਾਦਲ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਚੋਣ ਜਿੱਤੇ ਸਨ।ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਰਾਮ ਰਹੀਮ ਦੀ ਸਜ਼ਾ ਮਾਫ਼ ਕਰਨ ਵਿਰੁੱਧ ਪ੍ਰਦਰਸ਼ਨ ਕੀਤੇ ਅਤੇ ਜਥੇਦਾਰ ਨੂੰ ਆਪਣਾ ਫ਼ੈਸਲਾ ਬਦਲਣ 'ਤੇ ਮਜਬੂਰ ਕੀਤਾ।ਡੂੰਘੇਰੇ ਹੋਏ ਇਨ੍ਹਾਂ ਸੰਕਟਾਂ ਦਾ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ 'ਤੇ ਵੀ ਅਸਰ ਪਿਆ ਹੈ। ਸ਼੍ਰੋਮਣੀ ਕਮੇਟੀ ਆਪਣੀ ਭੂਮਿਕਾ ਭੁੱਲੀਸ਼੍ਰੋਮਣੀ ਕਮੇਟੀ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਸੰਸਥਾਵਾਂ ਦੀ ਮਰਿਆਦਾ ਬਰਕਰਾਰ ਰੱਖਣ ਲਈ ਜੱਦੋਜਹਿਦ ਕਰਨੀ ਚਾਹੀਦੀ ਸੀ।ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਆਪਣੀ ਅਸਲ ਭੂਮਿਕਾ ਤੇ ਜ਼ਿੰਮੇਵਾਰੀ ਭੁਲਾ ਚੁੱਕੇ ਹਨ। Image copyright RAVINDER SINGH ROBIN / BBC ਇਹੀ ਕਾਰਨ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਸਾਰੇ ਅਹੁਦੇਦਾਰਾਂ ਨੂੰ ਮੁੜ ਚੁਣਨ ਨੂੰ ਤਰਜੀਹ ਦਿੱਤੀ ਹੈ। ਜਿਵੇਂ ਮੁੱਖ ਮੰਤਰੀ ਵਾਂਗ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਫ਼ੈਸਲਾ ਵੀ ਪਾਰਟੀ ਕਰਦੀ ਹੈ।ਤਾਕਤਵਰ ਸ਼੍ਰੋਮਣੀ ਕਮੇਟੀ ਪ੍ਰਧਾਨ ਪਾਰਟੀ ਲਈ ਢਾਲ ਬਣਦਾ ਹੈ ਸ਼੍ਰੋਮਣੀ ਕਮੇਟੀ ਵਿੱਚ ਅਕਾਲੀ ਦਲ (ਬਾਦਲ) ਦੇ ਮੈਂਬਰ ਪਾਰਟੀ ਪ੍ਰਧਾਨ ਨੂੰ, ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਕਾਰਜਕਾਰਨੀ ਦੇ ਹੋਰ ਮੈਂਬਰਾਂ ਦੇ ਨਾਂ ਦਾ ਐਲਾਨ ਕਰਨ ਦਾ ਅਧਿਕਾਰ ਦੇ ਦਿੰਦੇ ਹਨ।ਅਕਾਲੀ ਦਲ ਅਤੇ ਉਸਦੇ ਪ੍ਰਧਾਨ ਦੀ ਇਹੀ ਸਭ ਤੋਂ ਵੱਡੀ ਗਲਤੀ ਹੈ। ਇਸ ਤਰ੍ਹਾਂ ਇੱਕ ਕਮਜ਼ੋਰ ਸ਼੍ਰੋਮਣੀ ਕਮੇਟੀ ਮੁਖੀ ਕਿਸੇ ਵੀ ਸੰਕਟ ਨਾਲ ਸਿੱਝਣ ਲਈ ਅਸਮਰਥ ਹੋ ਜਾਂਦਾ ਹੈ ਅਤੇ ਪਾਰਟੀ ਪ੍ਰਧਾਨ ਉੱਤੇ ਨਿਰਭਰ ਹੋ ਜਾਂਦਾ ਹੈ। ਉਹ ਵੱਧ ਤੋਂ ਵੱਧ ਆਪਣੀ ਡਿਊਟੀ ਨਿਭਾਉਂਦਿਆ ਵਫ਼ਾਦਾਰੀ ਨਾਲ ਸੁਖਬੀਰ ਦੇ ਹੁਕਮ ਦੀ ਤਾਮੀਲ ਕਰ ਸਕਦਾ ਹੈ, ਜਿਵੇਂ ਉਹ ਕੁਝ ਮਹੀਨਿਆਂ ਤੋਂ ਕਰ ਰਿਹਾ ਹੈ । ਇਹ ਵੀ ਪੜ੍ਹੋ:ਬ੍ਰਿਟੇਨ ਅਤੇ ਈਯੂ 'ਤਲਾਕਨਾਮੇ' ਦੇ ਰਾਹ ਦੀਆਂ 5 ਮੁਸ਼ਕਲਾਂ ਉਸ 'ਮੈਰਿਜ ਪੈਲੇਸ' ਦੀ ਖ਼ਾਸੀਅਤ ਜਿੱਥੇ ਹੋਇਆ ਰਣਵੀਰ-ਦੀਪੀਕਾ ਦਾ ਵਿਆਹਦਾੜ੍ਹੀ ਨਾਲ ਇਨ੍ਹਾਂ ਸਰਕਾਰਾਂ ਦੀ 'ਦੁਸ਼ਮਣੀ' ਕਿਉਂ ਹੈ ਇਸ ਸਿੱਖ ਸੰਸਥਾ ਦੇ ਮੁਖੀ ਰਹਿੰਦਿਆ ਮਰਹੂਮ ਗੁਰਚਰਨ ਸਿੰਘ ਟੌਹੜਾ ਨੇ ਵੀ ਸਿੱਖ ਸਿਆਸਤ ਤੇ ਸੰਕਟ ਸਮੇਂ ਅਹਿਮ ਭੂਮਿਕਾ ਨਿਭਾਈ ਸੀ। ਇੱਕ ਉਹ ਸਮਾਂ ਸੀ ਜਦੋਂ ਇਸ ਸੰਸਥਾ ਦੇ ਸਿੱਖ ਸਿਆਸਤ ਵਿੱਚ ਵੱਡੇ ਆਗੂ ਵਜੋਂ ਜਾਣੇ ਜਾਂਦੇ ਬਾਬਾ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਰਹੇ। ਇਹ ਆਗੂ ਪੰਥ ਪ੍ਰਤੀ ਸ਼ਿੱਦਤ ਨਾਲ ਜੁੜੇ ਹੋਏ ਸਨ।ਪਰ ਸੁਖਬੀਰ ਬਾਦਲ ਨੇ ਪੰਥਕ ਸਫ਼ਾਂ ਵਿੱਚੋਂ ਸਭ ਕੁਝ ਦੂਰ ਕਰ ਦਿੱਤਾ ਹੈ। ਇਹ ਆਮ ਮੁਹਾਵਰਾ ਹੈ ਕਿ ਪੰਥਕ ਮਸਲਿਆਂ ਵਿੱਚ ਘਿਰੇ ਅਕਾਲੀ ਦਲ ਦੇ ਪ੍ਰਧਾਨ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੀ ਬਚਾ ਸਕਦਾ ਹੈ।ਪਰ ਅੱਜ ਦੇ ਦੌਰ 'ਚ ਇਹ ਹੋਣਾ ਮੁਮਕਿਨ ਨਹੀਂ ਲਗਦਾ। (ਬੀਬੀਸੀ ਪੰਜਾਬੀ ਨਾਲ, , ਅਤੇ 'ਤੇ ਜੁੜੋ।) ",True " 'ਨਾ ਮੋਦੀ ਇਸਲਾਮਾਬਾਦ ਆਉਣਗੇ, ਨਾ ਇਮਰਾਨ ਖ਼ਾਨ ਦਿੱਲੀ ਜਾਣਗੇ' — ਬਲਾਗ ਵੁਸਤੁੱਲਾਹ ਖ਼ਾਨ ਪਾਕਿਸਤਾਨ ਤੋਂ ਬੀਬੀਸੀ ਲਈ 2 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46727871 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright MEA/INDIA ਫੋਟੋ ਕੈਪਸ਼ਨ ਨਵੇਂ ਸਾਲ ਵਿੱਚ ਨਾ ਮੋਦੀ ਜੀ ਇਸਲਾਮਾਬਾਦ ਆਉਣਗੇ ਨਾ ਇਮਰਾਨ ਖ਼ਾਨ ਦਿੱਲੀ ਜਾਣਗੇ ਮੈਨੂੰ ਕਈ ਦੋਸਤਾਂ ਨੇ ਫਰਮਾਇਸ਼ ਕੀਤੀ ਹੈ ਕਿ ਜਦੋਂ ਸਾਰੇ ਪੰਡਿਤ 'ਨਵਾਂ ਸਾਲ ਕਿਵੇਂ ਗੁਜ਼ਰੇਗਾ' ਦੀਆਂ ਗੱਲਾਂ ਕਰ ਰਹੇ ਹਨ ਤਾਂ ਮੈਂ ਵੀ ਕੋਈ ਨਾ ਕੋਈ ਭਵਿੱਖਬਾਣੀ ਕਰਾਂ। ਗੱਲ ਇਹ ਹੈ ਕਿ ਸਮੋਗ ਕਾਰਨ ਮੇਰੇ ਤੋਤੋ ਦੀ ਤਬੀਅਤ ਠੀਕ ਨਹੀਂ ਹੈ ਇਸ ਲਈ ਉਸ ਦੀ ਥਾਂ ਮੈਂ ਕਾਰਡ ਚੁੱਕ ਕੇ ਪੜ੍ਹ ਦਿੰਦਾ ਹਾਂ। ਕਾਰਡ 'ਚ ਪਹਿਲੀ ਭਵਿੱਖਬਾਣੀ ਇਹ ਲਿਖੀ ਹੈ ਕਿ ਨਵਾਂ ਸਾਲ ਪਿਛਲੇ ਸਾਲ (2018) ਨਾਲੋਂ ਵੱਖਰਾ ਹੋਵੇਗਾ ਕਿਉਂਕਿ 2018 ਵੀ ਪਿਛਲੇ ਸਾਲ ਤੋਂ ਵੱਖਰਾ ਸੀ। ਉਹ 2017 ਸੀ ਤੇ ਫਿਰ 2018 ਆਇਆ ਤੇ ਹੁਣ 2019 ਹੈ। ਦੂਜੀ ਭਵਿੱਖਬਾਣੀ ਇਹ ਹੈ ਕਿ ਨਵੇਂ ਸਾਲ 'ਚ ਪਾਕਿਸਤਾਨ 'ਚ ਆਮ ਚੋਣਾਂ ਨਹੀਂ ਹੋਣਗੀਆਂ, ਅਲਬੱਤਾ ਭਾਰਤ ਵਿੱਚ ਮੈਨੂੰ ਆਮ ਚੋਣਾਂ ਹੁੰਦੀਆਂ ਸਾਫ਼ ਨਜ਼ਰ ਆ ਰਹੀਆਂ ਹਨ। ਭਾਜਪਾ ਪਹਿਲਾਂ ਨਾਲੋਂ ਘੱਟ ਸੀਟਾਂ ਜਿੱਤੇਗੀ ਪਰ ਮੋਦੀ ਜੀ ਆਪਣੀ ਸੀਟ 'ਤੇ ਬਣੇ ਰਹਿਣਗੇ। ਇਹ ਵੀ ਪੜ੍ਹੋ-ਕਾਦਰ ਖ਼ਾਨ ਮੌਜੂਦਾ ਦੌਰ ਦੇ ਕਲਾਕਾਰਾਂ ਦੀ ਕਿਹੜੀ ਗੱਲ ਤੋਂ ਦੁਖੀ ਸਨ 2018 ਦੀਆਂ ਕੌੜੀਆਂ ਯਾਦਾਂ ਨੂੰ ਇੰਝ ਭੁਲਾਓ ਕਿਮ ਜੋਂਗ ਉਨ ਦੀ ਅਮਰੀਕਾ ਨੂੰ ਚਿਤਾਵਨੀਦੁਨੀਆਂ ਭਰ 'ਚ ਨਵੇਂ ਸਾਲ ਦਾ ਸੁਆਗਤਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ 'ਚ ਨਵੇਂ ਸਾਲ ਵਿੱਚ ਵੀ ਨਾ ਕੋਈ ਸੁਧਾਰ ਆਵੇਗਾ, ਨਾ ਵਿਗਾੜ। ਨਾ ਮੋਦੀ ਜੀ ਇਸਲਾਮਾਬਾਦ ਆਉਣਗੇ ਨਾ ਇਮਰਾਨ ਖ਼ਾਨ ਦਿੱਲੀ ਜਾਣਗੇ। ਵੱਧ ਤੋਂ ਵੱਧ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਜੂਨ ਤੋਂ ਬਾਅਦ ਦਿੱਲੀ ਦੀ ਯਾਤਰਾ ਕਰ ਸਕਦੇ ਹਨ।ਪਰ ਕਸ਼ਮੀਰ ਦਾ ਮਾਮਲਾ ਹੋਰ ਗਰਮ ਹੋ ਗਿਆ ਤਾਂ ਇਹ ਯਾਤਰਾ ਠੰਢੀ ਪੈ ਸਕਦੀ ਹੈ। ਉੰਝ ਵੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਦਿੱਲੀ ਰਾਸ ਨਹੀਂ ਆਉਂਦੀ। ਪਿਛਲੀ ਵਾਰ ਉਹ ਦਿੱਲੀ 'ਚ ਹੀ ਸਨ ਜਦੋਂ ਮੁੰਬਈ ਵਿੱਚ 26/11 ਦੀ ਵਾਰਦਾਤ ਹੋ ਗਈ ਸੀ। Image copyright Getty Images ਫੋਟੋ ਕੈਪਸ਼ਨ ਨਵੇਂ ਸਾਲ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ 'ਚ ਕੋਈ ਖਾਸਾ ਪਰਕ ਨਹੀਂ ਪੈਣ ਵਾਲਾ ਅਗਲੇ ਸਾਲ ਵੀ ਪਾਕਿਸਤਾਨ ਦੀ ਆਰਥਿਕ ਸਥਿਤੀ ਡਾਵਾਡੋਲ ਰਹੇਗੀ। ਅਲਬੱਤਾ ਕੱਟੜਪੰਥੀ ਦੀਆਂ ਘਟਨਾਵਾਂ ਇਸ ਸਾਲ ਤੋਂ ਘੱਟ ਹੋਣਗੀਆਂ। 2019 'ਚ ਵੀ ਅਫ਼ਗਾਨਿਸਤਾਨ ਉਵੇਂ ਹੀ ਰਹੇਗਾ ਜਿਵੇਂ ਇਸ ਵੇਲੇ ਹੈ। ਤੋਤਾ ਜੇਕਰ ਜ਼ਿੰਦਾ ਰਿਹਾ...ਅਮਰੀਕਾ ਅਤੇ ਚੀਨ ਦੇ ਸਬੰਧਾਂ 'ਚ ਤਣਾਅ ਹੋਰ ਵਧੇਗਾ। ਇਹੀ ਹਾਲ ਰੂਸ ਅਤੇ ਅਮਰੀਕੀ ਸਬੰਧਾਂ ਦਾ ਵੀ ਹੋਵੇਗਾ। ਅਰਬ ਜਗਤ 'ਚ ਹੋਰ ਕੁਝ ਨਾ ਹੋਵੇ ਪਰ ਯਮਨ ਦੇ ਗ੍ਰਹਿ ਯੁੱਧ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਵੇਗਾ ਅਤੇ ਖਾੜੀ ਦੇ ਅਰਬ ਦੇਸਾਂ ਨੇ ਕਤਰ ਦੀ ਜੋ ਨਾਕਾਬੰਦੀ ਕੀਤੀ ਹੋਈ ਹੈ ਉਹ ਖ਼ਤਮ ਹੋ ਜਾਵੇਗੀ। ਜੇਕਰ ਮੇਰਾ ਤੋਤਾ ਨਵੇਂ ਸਾਲ ਵਿੱਚ ਜ਼ਿੰਦਾ ਰਿਹਾ ਅਤੇ ਸਿਹਤਯਾਬ ਰਿਹਾ ਤਾਂ ਮੈਂ ਹੋਰ ਭਵਿੱਖਬਾਣੀਆਂ ਕਰਾਂਗਾ, ਨਹੀਂ ਤਾਂ ਐਵੇਂ-ਧੈਵੇਂ ਗੱਲਾਂ ਤਾਂ ਚੱਲਦੀਆਂ ਹੀ ਰਹਿਣਗੀਆਂ। ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ। ਇਹ ਵੀ ਪੜ੍ਹੋ-ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੈਨੇਡਾ ਸਰਕਾਰ ਗਰਮਖਿਆਲੀਆਂ ਨਾਲ ਸਿੱਖਾਂ ਦਾ ਨਾਮ ਜੋੜੇ ਜਾਣ ਤੋਂ ਪਿੱਛੇ ਹਟੀ-ਪੰਜ ਅਹਿਮ ਖ਼ਬਰਾਂ 16 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46582604 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕੈਨੇਡਾ ਸਰਕਾਰ ਨੇ ਸਿੱਖ ਆਗੂਆਂ ਤੇ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਗਰਮ ਖਿਆਲੀਆਂ ਦੇ ਨਾਲ ਸਿੱਖਾਂ ਦਾ ਨਾਮ ਜੋੜਨ ਤੋਂ ਪੈਰ ਪਿਛਾਂਹ ਖਿੱਚ ਲਿਆ ਹੈ।ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕੈਨੇਡਾ ਦੇ ਨੈਸ਼ਨਲ ਸਕਿਊਰਿਟੀ ਦੇ ਮੰਤਰੀ ਰਾਲਫ ਗੂਡੇਲ ਨੇ ਕਿਹਾ ਕਿ ਸਾਨੂੰ ਭਾਸ਼ਾ ਬਾਰੇ ਸੁਚੇਤ ਹੋਣਾ ਪਵੇਗਾ। ਤਾਂ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਇੱਕ ਸਾਲਾਨਾ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਵਿੱਚ ਕੁਝ ਲੋਕ ਖਾਲਿਸਤਾਨ ਦੀ ਅੱਤਵਾਦੀ ਸੋਚ ਅਤੇ ਮੁਹਿੰਮ ਦੀ ਹਮਾਇਤ ਕਰ ਰਹੇ ਹਨ।ਇਸ ਤੋਂ ਪਹਿਲਾਂ ਹੋਰ ਕੈਨੇਡੀਅਨ ਸਿੱਖ ਆਗੂਆਂ ਸਮੇਤ ਹਰਜੀਤ ਸਿੰਘ ਸੱਜਣ ਨੇ ਇਸ ਬਾਰੇ ਦੁੱਖ ਜ਼ਾਹਿਰ ਕੀਤੀ ਕਿ ਸਿੱਖਾਂ ਨੇ ਕੈਨੇਡਾ ਦੇ ਵਿਕਾਸ ਵਿੱਚ ਉੱਘਾ ਯੋਗਦਾਨ ਪਾਇਆ ਹੈ ਅਤੇ ਇਸ ਪ੍ਰਕਾਰ ਦੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ।ਕਸ਼ਮੀਰ ਵਿੱਚ ਮੁਠਭੇੜ 'ਚ 7 ਨਾਗਰਿਕਾਂ ਸਣੇ 11 ਦੀ ਮੌਤਕਸ਼ਮੀਰ ਦੇ ਸੋਫੀਆਂ ਅਤੇ ਪੁਲਵਾਮਾ ਵਿੱਚ ਸੁਰੱਖਿਆ ਦਸਤਿਆਂ ਤੇ ਅੱਤਵਾਦੀਆਂ ਵਿੱਚ ਹੋਏ ਮੁਕਾਬਲੇ ਵਿੱਚ ਐਤਵਾਰ ਨੂੰ ਇੱਕ ਫੌਜੀ ਜਵਾਨ, ਸੱਤ ਅੱਤਵਾਦੀ ਅਤੇ ਇੱਕ ਨਾਗਰਿਕ ਦੀ ਮੌਤ ਹੋਈ ਹੈ।ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ 15 ਨਵੰਬਰ ਤੋਂ 16 ਦਸੰਬਰ ਤੱਕ ਘਾਟੀ ਵਿੱਚ ਘੱਟੋ-ਘੱਟ 19 ਅੱਤਵਾਦੀਆਂ ਸਮੇਤ 29 ਜਾਨਾਂ ਗਈਆਂ ਹਨ।ਮੁਕਾਬਲੇ ਵਿੱਚ ਮਾਰੇ ਗਏ ਫੌਜੀ ਨਜ਼ੀਰ ਅਹਿਮਦ 162 ਟੈਰੀਟੋਰੀਅਲ ਆਰਮੀ ਦੇ ਜਵਾਨ ਸਨ, ਜਿਨ੍ਹਾਂ ਨੂੰ ਕਿ ਸੈਨਾ ਮੈਡਲ ਮਿਲ ਚੁੱਕਿਆ ਸੀ। ਜਦਕਿ 7 ਵਿੱਚੋਂ 3 ਅੱਤਵਾਦੀ ਜ਼ਿਲ੍ਹਾ ਕਮਾਂਡਰ ਸਨ ਜਦਕਿ ਦੋ ਹਿਜ਼ਬੁਲ ਦੇ ਅਤੇ ਇੱਕ ਲਸ਼ਕਰ-ਏ-ਤਾਇਬਾ ਨਾਲ ਸੰਬੰਧਿਤ ਸਨ। Image copyright Reuters ਪੈਰਿਸ ਸਮਝੌਤੇ ਬਾਰੇ ਸਹਿਮਤੀਵਾਤਾਵਰਣ ਦੀ ਤਬਦੀਲੀ ਬਾਰੇ ਪੋਲੈਂਡ ਵਿੱਚ ਚੱਲ ਰਹੀ ਗੱਲਬਾਤ ਨੇਪਰੇ ਚੜ੍ਹ ਗਈ ਹੈ ਅਤੇ ਪੈਰਿਸ ਸਮਝੌਤੇ ਨੂੰ 2020 ਤੱਕ ਅਮਲ ਵਿੱਚ ਲਿਆਉਣ ਦੀ ਸਹਿਮਤੀ ਬਣੀ ਹੈ।ਆਖ਼ਰੀ ਪਲਾਂ ਵਿੱਚ ਕਾਰਬਨ ਮਾਰਕਿਟ ਬਾਰੇ ਖੜ੍ਹੇ ਹੋਏ ਮਤਭੇਦਾਂ ਕਾਰਨ ਇਸ ਵਿੱਚ ਇੱਕ ਦਿਨ ਦੀ ਦੇਰੀ ਹੋ ਗਈ।ਬੀਬੀਸੀ ਦੀ ਵੈੱਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ। Image copyright Sukhcharan preet/bbc ਫੋਟੋ ਕੈਪਸ਼ਨ 6 ਮਹੀਨਿਆਂ ਬਾਅਦ ਬਰਗਾੜੀ ਵਿੱਚ ਪੰਥਕ ਜਥੇਬੰਦੀਆਂ ਦਾ ਧਰਨਾ ਐਤਵਾਰ ਨੂੰ 9 ਦਸੰਬਰ ਨੂ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ। ਬਰਗਾੜੀ ਵਿੱਚ ਦਫ਼ਾ 144ਬਰਗਾੜੀ ਵਿੱਚ ਮੁੜ ਮੋਰਚਾ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਖ਼ਤਮ ਕਰਨ ਲਈ ਉੱਥੇ ਪੁਲਿਸ ਨੇ ਦਫ਼ਾ 144 ਲਾ ਦਿੱਤੀ ਹੈ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਰਗਾੜੀ ਦੀ ਅਨਾਜ ਮੰਡੀ ਵਿੱਚ ਜਿੱਥੇ ਕਿ ਮੋਰਚਾ ਚੱਲ ਰਿਹਾ ਸੀ ਕ੍ਰਿਮੀਨਲ ਪ੍ਰੋਸੀਜ਼ਰ ਕੋਡ ਤਹਿਤ ਇਹ ਧਾਰਾ ਲਾਈ ਗਈ ਹੈ। Image copyright Getty Images ਅਫ਼ਸਰਾਂ ਦੇ ਤੋਹਫ਼ਿਆਂ ਦਾ ਹਿਸਾਬਸਰਕਾਰੀ ਅਫ਼ਸਰ ਮਹਿੰਗੀਆਂ ਸੌਗਾਤਾਂ ਲੈ ਤਾਂ ਲੈਂਦੇ ਹਨ ਪਰ ਇਨ੍ਹਾਂ ਬਾਰੇ ਸਰਕਾਰ ਨੂੰ ਇਤਲਾਹ ਦੇਣੀ ਆਪਣਾ ਫਰਜ਼ ਨਹੀਂ ਸਸਮਝਦੇ।ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਸੰਬੰਧ ਵਿੱਚ ਨੇਮਾਂ ਦੀ ਅਣਦੇਖੀ ਦੀਆਂ ਮਿਲਦੀਆਂ ਸ਼ਿਕਾਇਤਾਂ ਕਾਰਨ ਅਮਲਾ ਵਿਭਾਗ ਨੇ ਸਰਕਾਰੀ ਮੁਲਾਜ਼ਮਾਂ ਲਈ ਮਹਿੰਗੇ ਤੋਹਫਿਆਂ ਬਾਰੇ ਸਰਕਾਰ ਨੂੰ 1 ਮਹੀਨੇ ਦੇ ਅੰਦਰ-ਅੰਦਰ ਦੱਸਣਾ ਲਾਜ਼ਮੀ ਬਣਾ ਦਿੱਤਾ ਹੈ।ਅਖ਼ਬਾਰ ਮੁਤਾਬਕ ਹਾਲ ਹੀ ਵਿਚ ਮੁਹਾਲੀ ਵਿੱਚ ਇਕ ਐਸਐਚਓ ਨੂੰ ਕਿਸੇ ਪ੍ਰਾਪਰਟੀ ਡੀਲਰ ਕੋਲੋਂ ਮਿਲੀ ਰੇਂਜ ਰੋਵਰ ਵਿੱਚ ਨਾਕੇ 'ਤੇ ਡਿਊਟੀ ਦਿੰਦਿਆਂ ਦੇਖਿਆ ਗਿਆ ਸੀ। ਅਜਿਹੇ ਹੋਰ ਵੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।ਇਹ ਵੀ ਪੜ੍ਹੋ:ਕਮਲ ਨਾਥ ਬਣਨਗੇ ਮੱਧ ਪ੍ਰਦੇਸ਼ ਦੇ ਨਵੇਂ ਸੀਐੱਮ ਪਰ 1984 ਸਿੱਖ ਕਤਲੇਆਮ ’ਤੇ ਮੁੜ ਵਿਵਾਦਮਰਨ ਤੋਂ ਬਾਅਦ 4 ਲੋਕਾਂ ਨੂੰ ਜ਼ਿੰਦਗੀ ਦੇਣ ਵਾਲੀ ਔਰਤ ਸਾਇਨਾ ਤੇ ਮਿਥਾਲੀ ਦੇ ਯੁੱਗ ’ਚ ਵੀ ਕੁੜੀਆਂ ਦੀ ਖੇਡ ਪਿੱਛੇਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ 'ਚ ਅਹਿਮਦੀਆ ਫ਼ਿਰਕੇ ਨੂੰ ਮੁਸਲਮਾਨ ਕਹਿਣ 'ਤੇ ਪਾਬੰਦੀ ਕਿਉਂ ਹੈ ਗੁਰਪ੍ਰੀਤ ਚਾਵਲਾ ਬੀਬੀਸੀ ਪੰਜਾਬੀ ਲਈ 31 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46716357 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright GURPREET CHAWLA/BBC ਫੋਟੋ ਕੈਪਸ਼ਨ ਕਾਦੀਆਂ ਵਿੱਚ ਕਰਵਾਏ ਜਾਂਦੇ ਇਸ ਸਾਲਾਨਾ ਜਲਸੇ ਵਿੱਚ ਦੁਨੀਆਂ ਭਰ ਤੋਂ ਅਹਿਮਦੀਆ ਲੋਕ ਆਉਂਦੇ ਹਨ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿੱਚ ਅਹਿਮਦੀਆ ਮੁਸਲਮਾਨ ਭਾਈਚਾਰੇ ਵੱਲੋਂ ਤਿੰਨ ਰੋਜ਼ਾ ਇੱਕ ਸਾਲਾਨਾ ਜਲਸਾ ਕਰਵਾਇਆ ਜਾਂਦਾ ਹੈ। ਐਤਵਾਰ ਨੂੰ ਜਲਸੇ ਦਾ ਆਖਰੀ ਦਿਨ ਸੀ।ਅਹਿਮਦੀਆ ਮੁਸਲਿਮ ਜਮਾਤ ਦੇ ਸਾਲਾਨਾ ਜਲਸੇ ਦੇ ਸਿਰਲੇਖ ਹੇਠ ਹਰ ਸਾਲ ਕਰਵਾਏ ਜਾਂਦੇ ਇਸ ਸਮਾਗਮ 'ਚ ਦੁਨੀਆਂ ਭਰ ਦੇ ਦੇਸਾਂ ਤੋਂ ਅਹਿਮਦੀਆ ਭਾਈਚਾਰੇ ਦੇ ਲੋਕ ਸ਼ਿਰਕਤ ਕਰਦੇ ਹਨ। ਜਮਾਤ ਮੁਤਾਬਕ ਇਸ ਜਲਸੇ ਦਾ ਮੁੱਖ ਮਕਸਦ ਦੁਨੀਆਂ ਵਿੱਚ ਅਮਨ ਸ਼ਾਂਤੀ ਕਾਇਮ ਕਰਨਾ, ਆਪਸੀ ਸਦਭਾਵਨਾ, ਵੱਖ ਵੱਖ ਧਰਮਾਂ ਦੇ ਲੋਕਾਂ ਵਿਚਾਲੇ ਭਾਈਚਾਰਕ ਸਾਂਝ ਪੈਦਾ ਕਰਨਾ ਹੈ। ਅਹਿਮਦੀਆ ਮੁਸਲਿਮ ਜਮਾਤ ਦਾ ਇੱਕੋ ਨਾਅਰਾ ਹੈ ""ਸਾਰਿਆਂ ਲਈ ਪਿਆਰ, ਕਿਸੇ ਲਈ ਨਫ਼ਰਤ ਨਹੀਂ'' ਇਸ ਦੇ ਤਹਿਤ ਜਲਸੇ ਦੇ ਦੂਜੇ ਦਿਨ ਸਰਬ-ਧਰਮ ਸੰਮੇਲਨ ਕਰਵਾਇਆ ਜਾਂਦਾ ਹੈ, ਜਿਸ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਮੂਲੀਅਤ ਕਰਦੇ ਹਨ।ਇਸ ਜਲਸੇ ਦੀ ਸ਼ੁਰੂਆਤ ਅਹਿਮਦੀਆ ਜਮਾਤ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਨੇ 1891 ਵਿੱਚ ਕੀਤੀ ਸੀ। Image copyright Gurpreet Chawla/bbc ਫੋਟੋ ਕੈਪਸ਼ਨ ਅਹਿਮਦੀਆ ਭਾਈਚਾਰਾ ਦੁਨੀਆਂ 212 ਦੇਸਾਂ ਵਿੱਚ ਫੈਲਿਆ ਹੋਇਆ ਹੈ ਅਹਿਮਦੀਆ ਭਾਈਚਾਰੇ ਦੀ ਹੋਂਦ ਸੰਨ 1530 ਵਿੱਚ ਕਾਦੀਆਂ ਦੀ ਨੀਂਹ ਹਾਦੀ ਬੇਗ਼ ਨਾਮੀ ਇੱਕ ਮੁਗ਼ਲਿਆ ਕਾਜ਼ੀ ਨੇ ਰੱਖੀ ਸੀ। ਹਾਦੀ ਬੇਗ਼ ਬਟਾਲਾ ਦੇ ਆਲੇ-ਦੁਆਲੇ ਦੇ 70 ਪਿੰਡਾਂ ਦੇ ਕਾਜ਼ੀ ਸਨ ਅਤੇ ਉਨ੍ਹਾਂ ਦੀ ਕਾਫ਼ੀ ਜਾਗੀਰ ਸੀ। ਬੇਗ਼ ਦੇ ਇੱਕ ਵੰਸ਼ਜ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ (1835-1908) ਨੇ ਇਸ ਨਗਰ ਵਿੱਚ ਅਹਿਮਦੀਆ ਜਮਾਤ ਦੀ ਸਥਾਪਨਾ ਕੀਤੀ।ਅਹਿਮਦੀਆ ਮੁਸਲਿਮ ਜਮਾਤ ਭਾਰਤ ਦੇ ਜਨਰਲ ਸਕੱਤਰ ਫਜਲੁਰ ਅਹਿਮਦ ਭੱਟੀ ਆਖਦੇ ਹਨ, ""ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਨੇ ਕੁਰਆਨੀ ਭਵਿੱਖਵਾਣੀ ਮੁਤਾਬਕ 23 ਮਾਰਚ 1889 ਵਿੱਚ ਆਪਣੇ ਆਪ ਨੂੰ ਇਸ ਜ਼ਮਾਨੇ ਦਾ ਮਸੀਹ ਅਤੇ ਮਹਿਦੀ ਮਾਊਦ ਹੋਣ ਦਾ ਦਾਅਵਾ ਕੀਤਾ।'' Image copyright Gurpreet Chawla/bbc ਅਹਿਮਦੀਆ ਮੁਸਲਮਾਨਾਂ ਦੀ ਵਿਚਾਰਧਾਰਾਪਵਿੱਤਰ ਕੁਰਆਨੇ ਮਜੀਦ ਅਤੇ ਹਦੀਸਾਂ ਵਿੱਚ ਵੀ ਇਸ ਸਬੰਧੀ ਸਪੱਸ਼ਟ ਇਸ਼ਾਰਾ ਮਿਲਦਾ ਹੈ ਕਿ ਇੱਕ ਅਜਿਹਾ ਸੁਧਾਰਕ ਆਵੇਗਾ ਜੋ ਇਸਲਾਮ ਦੀ ਤਾਲੀਮ ਨੂੰ ਭੁੱਲੇ ਅਤੇ ਫਿਰਕਿਆਂ 'ਚ ਵੰਡੇ ਮੁਸਲਮਾਨਾਂ ਨੂੰ ਸਹੀ ਰਸਤਾ ਦਿਖਾਵੇਗਾ।ਅਹਿਮਦੀਆ ਮੁਸਲਿਮ ਜਮਾਤ ਦੇ ਭਾਰਤ ਦੇ ਜਨਰਲ ਸਕੱਤਰ ਫਜਲੁਰ ਅਹਿਮਦ ਭੱਟੀ ਕਹਿੰਦੇ ਹਨ, ''ਸਾਡੇ ਖ਼ਲੀਫਾ ਸਾਡੇ ਇਮਾਮ ਹਨ ਅਤੇ ਅਹਿਮਦੀਆ ਫਿਰਕਾ ਮੰਨਦਾ ਹੈ ਕਿ ਖ਼ੁਦਾ ਉਨ੍ਹਾਂ ਦੀ ਅਗਵਾਹੀ ਕਰਦਾ ਹੈ ਤੇ ਹਰ ਮੁਸ਼ਕਿਲ ਦੀ ਘੜੀ 'ਚੋ ਨਿਕਲਣ ਲਈ ਇੱਕ ਸਹੀ ਰਸਤਾ ਦੱਸਦਾ ਹੈ ਅਤੇ ਉਹ ਜਮਾਤ ਨੂੰ ਉਸ ਰਸਤੇ 'ਤੇ ਚਲਣ ਲਈ ਪ੍ਰੇਰਿਤ ਕਰਦੇ ਹਨ।""ਅਹਿਮਦੀਆ ਜਮਾਤ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਤੋਂ ਬਾਅਦ ਅਹਿਮਦੀਆ ਮੁਸਲਿਮ ਜਮਾਤ ਵਲੋਂ ਹਜ਼ਰਤ ਹਕੀਮ ਨੂਰ-ਉਦੀਨ ਨੂੰ ਆਪਣਾ ਪਹਿਲਾ ਅਹਿਮਦੀਆ ਮੁਸਲਿਮ ਜਮਾਤ ਦਾ ਖ਼ਲੀਫ਼ਾ 27 ਮਈ 1908 ਨੂੰ ਥਾਪਿਆ ਗਿਆ। ਉਨ੍ਹਾਂ ਤੋਂ ਬਾਅਦ ਜਮਾਤ-ਏ-ਅਹਿਮਦੀਆ ਦੇ ਦੂਸਰੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਬਸ਼ੀਰ-ਉਦੀਨ ਮਹਿਮੂਦ ਅਹਿਮਦ, ਤੀਸਰੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਨਾਸਿਰ ਅਹਿਮਦ, ਚੌਥੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਤਾਹਿਰ ਅਹਿਮਦ ਅਤੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਤੇ ਵਰਤਮਾਨ ਸਮੇਂ ਦੇ ਪੰਜਵੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਹਨ ਜੋ ਕਿ ਲੰਦਨ ਤੋਂ ਹੀ ਜਮਾਤ-ਏ-ਅਹਿਮਦੀਆ ਦਾ ਸੰਚਾਲਨ ਕਰ ਰਹੇ ਹਨ। ਇਹ ਵੀ ਪੜ੍ਹੋ:ਔਰੰਗਜ਼ੇਬ ਲਈ ਹੁਣ ਇਸਲਾਮਾਬਾਦ ਲਾਹੇਵੰਦ!ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝ'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'22 ਸਾਲ ਬਾਅਦ ਵੀ ਮਾਂ ਪੁੱਛਦੀ ਹੈ: ‘ਮੇਰੇ ਪਿੰਦਰ ਦੀ ਖ਼ਬਰ ਲਿਆਏ ਓ’ਮੁਸਲਮਾਨ ਭਾਈਚਾਰੇ ਨਾਲੋਂ ਵਖਰੇਵਾਂ ਕਿਵੇਂ?ਮੌਲਵੀ ਅਤੇ ਦੂਜੇ ਮੁਸਲਿਮ ਫਿਰਕੇ ਅਹਿਮਦੀਆ ਜਮਾਤ ਨੂੰ ਮੁਸਲਮਾਨ ਨਹੀਂ ਮੰਨਦੇ ਹਨ।ਪਰ ਇਸ ਬਾਰੇ ਖੁਦ ਅਹਿਮਦੀਆ ਜਮਾਤ ਦੇ ਪ੍ਰਚਾਰਕ ਤਨਵੀਰ ਅਹਿਮਦ ਖ਼ਾਦਿਮ ਆਖਦੇ ਹਨ, '' ਅਸੀਂ ਵੀ ਸਾਰੇ ਮੁਸਲਮਾਨਾਂ ਵਾਂਗ ਕੁਰਾਨ ਨੂੰ ਅਕੀਦਾ ਕਰਦੇ ਹਾਂ, ਇਸਲਾਮ ਦੇ ਸਿਧਾਂਤਾਂ ਮੁਤਾਬਕ ਹੀ ਨਮਾਜ਼ ਪੜ੍ਹਦੇ ਹਾਂ, ਰੋਜ਼ੇ ਰੱਖਦੇ ਹਾਂ ਅਤੇ ਇੱਕ ਸੱਚੇ ਮੁਸਲਮਾਨ ਵਾਂਗ ਹੀ ਆਪਣੇ ਧਾਰਮਿਕ ਸਿਧਾਂਤ ਪੂਰੇ ਕਰਦੇ ਹਾਂ।'' Image copyright Gurpreet chawla/bbc ਫੋਟੋ ਕੈਪਸ਼ਨ ਅਹਿਮਦੀਆ ਜਮਾਤ ਦੇ ਪ੍ਰਚਾਰਕ ਤਨਵੀਰ ਅਹਿਮਦ ਖ਼ਾਦਿਮ ਤਨਵੀਰ ਅਹਿਮਦ ਖ਼ਾਦਿਮ ਮੁਤਾਬਕ, ''ਇਸਲਾਮ ਦੀ ਭਵਿੱਖਵਾਣੀ ਸੀ ਕਿ ਸੁਧਾਰਕ ਆਵੇਗਾ ਅਤੇ ਅਹਿਮਦੀਆ ਮੰਨਦੇ ਹਨ ਕਿ ਉਹ ਸੁਧਾਰਕ ਆ ਚੁੱਕਾ ਹੈ, ਉਹ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਹਨ। ਮੌਲਵੀ ਇਸ ਗੱਲ ਨੂੰ ਨਹੀਂ ਮੰਨਦੇ ਅਤੇ ਉਨ੍ਹਾਂ ਮੁਤਾਬਕ ਸੁਧਾਰਕ ਹਾਲੇ ਨਹੀਂ ਆਇਆ ਹੈ ਅਤੇ ਇਹੀ ਮੁੱਖ ਵਖਰੇਵਾਂ ਹੈ।''1889 'ਚ ਮਿਰਜ਼ਾ ਗ਼ੁਲਾਮ ਅਹਿਮਦ ਨੇ ਅਹਿਮਦੀਆ ਜਮਾਤ ਦੀ ਸਥਾਪਨਾ ਕੀਤੀ ਤੇ ਉਦੋਂ ਤੋਂ ਹੀ ਮੌਲਵੀਆਂ ਨੇ ਅਹਿਮਦੀਆ ਮੁਸਲਮਾਨਾਂ ਦਾ ਜ਼ਬਰਦਸਤ ਵਿਰੋਧ ਕੀਤਾ। ਇਥੋਂ ਤੱਕ ਹੀ ਨਹੀਂ ਅਹਿਮਦੀਆ ਨੂੰ ਕਾਫ਼ਿਰ ਤੱਕ ਐਲਾਨਿਆ ਗਿਆ। ਦੂਜੇ ਪਾਸੇ ਜਮੀਅਤ ਉਲੇਮਾ-ਏ-ਹਿੰਦ ਹਲਾਲ ਟਰੱਸਟ ਦੇ ਸਕੱਤਰ ਮੌਲਾਨਾ ਨਿਆਜ਼ ਅਹਿਮਦ ਫਾਰੂਕੀ ਮੁਤਾਬਕ, ''ਅਹਿਮਦੀਆ ਲੋਕ ਮੁਸਲਮਾਨ ਹੀ ਨਹੀਂ ਹਨ। ਇਸਲਾਮ ਵਿੱਚ ਸਭ ਤੋਂ ਜ਼ਰੂਰੀ ਹੈ ਅੱਲਾਹ ਨੂੰ ਇੱਕ ਮੰਨਣਾ ਅਤੇ ਪੈਗੰਬਰ ਮੁਹੰਮਦ ਸਾਹਿਬ ਹੀ ਆਖ਼ਰੀ ਨਬੀ ਹੋਏ ਹਨ। ਮੁਸਲਮਾਨਾਂ ਦੇ ਜਿੰਨੇ ਵੀ ਫਿਰਕੇ ਹਨ ਚਾਹੇ ਉਹ ਸ਼ਿਆ ਹੋਣ ਜਾਂ ਸੁੰਨੀ ਇਨ੍ਹਾਂ ਨੂੰ ਮੁਸਲਮਾਨ ਨਹੀਂ ਮੰਨਦੇ।''ਇਹ ਵੀ ਪੜ੍ਹੋ:2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾਵਾਹਗੇ ਰਾਹੀਂ ਵਪਾਰ ਵਧਿਆ ਤਾਂ ਇੰਝ ਹੋਵੇਗੀ ਕਿਸਾਨਾਂ ਦੀ ਚਾਂਦੀਇਨ੍ਹਾਂ ਦੇਸਾਂ 'ਚ ਮਦਦ ਲਈ ਜ਼ਿਆਦਾ ਹੱਥ ਅੱਗੇ ਆਉਂਦੇ ਹਨਸਵਾਈਨ ਫਲੂ ਦੇ ਲੱਛਣ ਤੇ ਇਸ ਤੋਂ ਬਚਾਅ ਦੇ ਉਪਾਅ Image copyright Getty Images ਪਾਕਿਸਤਾਨ 'ਚ ਅਹਿਮਦੀਆ ਭਾਈਚਾਰਾਅਹਿਮਦੀਆ ਜਮਾਤ ਦੇ ਪ੍ਰਚਾਰਕ ਤਨਵੀਰ ਅਹਿਮਦ ਖ਼ਾਦਿਮ ਮੁਤਾਬਕ ਕਾਦੀਆਂ ਤੋਂ ਸ਼ੁਰੂ ਹੋਈ ਅਹਿਮਦੀਆ ਜਮਾਤ ਵੰਡ ਤੋਂ ਪਹਿਲਾਂ ਵਾਲੇ ਭਾਰਤ ਵਿੱਚ ਫੈਲੀ (ਜਦੋਂ ਭਾਰਤ-ਪਾਕਿਸਤਾਨ ਇੱਕ ਸਨ) ਅਤੇ ਇੱਕ ਵੱਖਰੀ ਮੁਸਲਿਮ ਜਮਾਤ ਵਜੋਂ ਆਪਣੀ ਹੋਂਦ ਦਰਜ ਕਰਵਾਉਂਦੀ ਹੋਈ ਅੱਜ ਪੂਰੀ ਦੁਨੀਆਂ ਦੇ ਲਗਭਗ 212 ਦੇਸਾਂ 'ਚ ਫੈਲੀ ਹੋਈ ਹੈ। ਭਾਰਤ ਵਿੱਚ ਜਿੱਥੇ ਅਹਿਮਦੀਆ ਮੁਸਲਮਾਨਾਂ ਨੂੰ ਆਮ ਨਾਗਰਿਕਾਂ ਵਾਲੇ ਸਾਰੇ ਸੰਵਿਧਾਨਿਕ ਅਧਿਕਾਰ ਪ੍ਰਾਪਤ ਹਨ ਉੱਥੇ ਇਸ ਦੇ ਉਲਟ ਪਾਕਿਸਤਾਨ ਵਿੱਚ ਅਹਿਮਦੀਆ ਮੁਸਲਮਾਨਾਂ ਨੂੰ ਗ਼ੈਰ ਮੁਸਲਿਮ ਕਹਿ ਕੇ ਬੁਲਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਧਾਰਮਿਕ ਆਜ਼ਾਦੀ ਵੀ ਪ੍ਰਾਪਤ ਨਹੀਂ ਹੈ।ਸਰਕਾਰ ਵੱਲੋਂ ਉਨ੍ਹਾਂ ਨੂੰ ਗ਼ੈਰ ਮੁਸਲਿਮ ਅਤੇ ਘੱਟ ਗਿਣਤੀ ਭਾਈਚਾਰਾ ਐਲਾਨਿਆ ਹੋਇਆ ਹੈ ਅਤੇ ਜਨਰਲ ਜ਼ਿਆ-ਉਲ-ਹਕ ਨੇ ਆਪਣੇ ਸ਼ਾਸ਼ਨ ਕਾਲ ਵਿੱਚ 26 ਅਪ੍ਰੈਲ 1984 'ਚ ਇੱਕ ਆਦੇਸ਼ ਜਾਰੀ ਕੀਤਾ ਸੀ।ਇਸ ਆਦੇਸ਼ ਮੁਤਾਬਕ ਅਹਿਮਦੀ ਮੁਸਲਮਾਨਾਂ ਨੂੰ ਆਪਣੇ ਆਪ ਨੂੰ ਮੁਸਲਮਾਨ ਕਹਿਣ, ਆਪਣੀਆਂ ਮਸਜਿਦਾਂ ਨੂੰ ਮਸਜਿਦ ਕਹਿਣ ਅਤੇ ਇਸਲਾਮੀ ਸ਼ਬਦਾਂ ਦਾ ਇਸਤੇਮਾਲ ਕਰਨ ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਉਹ ਅਜੇ ਵੀ ਜਾਰੀ ਹੈ। Image copyright Gurpreet chawla/bbc ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਅਹਿਮਦੀਆ ਮੁਸਲਮਾਨਾਂ ਨੂੰ ਗ਼ੈਰ ਮੁਸਲਮਾਨ ਕਿਹਾ ਜਾਂਦਾ ਹੈ ਅਹਿਮਦੀਆ ਜਮਾਤ ਲਈ ਕਾਦੀਆਂ ਪਵਿੱਤਰ ਬਸਤੀ ਗੁਰਦਾਸਪੁਰ ਦੇ ਕਸਬਾ ਕਾਦੀਆਂ 'ਚ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਨਾਲ ਜੁੜੀਆਂ ਅਨੇਕ ਸਮਾਰਕਾਂ ਹਨ ਜਿਨ੍ਹਾਂ ਵਿੱਚ ਮਿਨਾਰਾ ਤੁਲ ਮਸੀਹ, ਮਸਜਿਦ ਮੁਬਾਰਕ, ਮਸਜਿਦ ਅਕਸਾ, ਬਹਿਸ਼ਤੀ ਮਕਬਰਾ, ਮੁਕਾਮੇ ਕੁਦਰਤ-ਏ-ਸਾਨਿਆ, ਦਾਰੁਲ ਮਸੀਹ ਸਣੇ ਕਈ ਹੋਰ ਸਮਾਰਕ ਹਨ।ਮੀਨਾਰਾ-ਤੁਲ-ਮਸੀਹ ਦੀ ਨੀਂਹ 13 ਮਾਰਚ 1903 ਨੂੰ ਹਜ਼ਰਤ ਮਸੀਹ ਮਾਊਦ ਅਲੈਹਸਲਾਮ ਨੇ ਰੱਖੀ ਸੀ। 3 ਮੰਜ਼ਿਲਾਂ ਵਾਲੀ ਇਸ ਮੀਨਾਰ ਦੀ ਉਚਾਈ 105 ਫ਼ੁਟ ਹੈ ਅਤੇ ਮੀਨਾਰ ਸੰਨ 1916 ਵਿੱਚ ਮੁਕੰਮਲ ਹੋਈ ਸੀ। Image copyright Gurpreet chawla/bbc ਫੋਟੋ ਕੈਪਸ਼ਨ ਅਹਿਮਦੀ ਕਾਦੀਆਂ ਨੂੰ ਮੰਨਦੇ ਹਨ ਪਵਿੱਤਰ ਬਸਤੀ ਇਸਲਾਮੀ ਜਗਤ 'ਚ ਅਹਿਮਦੀਆ ਵਲੋਂ ਆਪਣੇ ਪ੍ਰਚਾਰ ਪ੍ਰਸਾਰ ਲਈ ਆਪਣਾ ਮੁਸਲਿਮ ਚੈਨਲ 'ਮੁਸਲਿਮ ਟੈਲੀਵੀਜ਼ਨ ਅਹਿਮਦੀਆ' ਵੀ ਚਲਾਇਆ ਜਾ ਰਿਹਾ ਹੈ। ਜਮਾਤ ਅਹਿਮਦੀਆ ਵਲੋਂ ਕਾਦੀਆਂ ਵਿੱਚ ਤਾਲੀਮ-ਉਲ-ਇਸਲਾਮ ਹਾਈ ਸਕੂਲ, ਨੁਸਰਤ ਗਰਲਜ਼ ਹਾਈ ਸਕੂਲ, ਜਾਮੀਆ ਅਹਿਮਦੀਆ, ਜਾਮੀਆ-ਤੁਲ-ਮੁਬਸ਼ਰੀਨ, ਨੁਸਰਤ ਗਰਲਜ਼ ਕਾਲਜ ਫ਼ਾਰ ਵੂਮੈਨ, ਅਹਿਮਦੀਆ ਕੰਪਿਊਟਰ ਇੰਸਟੀਚਿਊਟ, ਵਕਫ਼ੇ ਨੇ ਪਬਲਿਕ ਸਕੂਲ, ਨੂਰ ਹਸਪਤਾਲ ਸਮੇਤ ਕਈ ਸੰਸਥਾਵਾਂ ਹਨ। Image copyright Gurpreet chawla/bbc ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਦੇ ਹਾਲਾਤ ਪ੍ਰਭੂ ਦਿਆਲ ਬੀਬੀਸੀ ਪੰਜਾਬੀ ਦੇ ਲਈ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45285380 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Prabhu dayal/bbc ਫੋਟੋ ਕੈਪਸ਼ਨ ਵਿਨੋਦ ਦਾ ਸੁਫ਼ਨਾ ਪੈਸੇ ਕਮਾ ਕੇ ਆਪਣੀ ਮਾਂ ਨੂੰ ਜਹਾਜ਼ ਦਾ ਝੂਟਾ ਦੁਆਉਣ ਦਾ ਸੀ ਜੋ ਪੂਰਾ ਨਾ ਹੋਇਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ 25 ਅਗਸਤ 2017 ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਈ ਹਿੰਸਾ ਅਤੇ ਪੁਲਿਸ ਵੱਲੋਂ ਚਲਾਈ ਗਈ ਗੋਲੀ ਦੌਰਾਨ ਮਾਰੇ ਗਏ 21 ਸਾਲਾ ਵਿਨੋਦ ਦੀ ਮਾਂ ਮੰਜੂ ਨੂੰ ਆਪਣੇ ਪੁੱਤ ਦਾ ਮੂੰਹ ਨਾ ਦੇਖਣ ਦਾ ਅੱਜ ਵੀ ਦੁੱਖ ਹੈ। ਇਹ ਦੁੱਖ ਸ਼ਾਇਦ ਉਸ ਨੂੰ ਉਮਰ ਭਰ ਰਹੇਗਾ।ਵਿਨੋਦ ਅਖ਼ਬਾਰਾਂ ਦਾ ਹਾਕਰ ਸੀ। ਸਵੇਰੇ ਅਖ਼ਬਾਰ ਵੰਡਣ ਤੋਂ ਬਾਅਦ ਉਹ ਆਈ.ਟੀ.ਆਈ. ਕਾਲਜ ਵਿੱਚ ਪੜ੍ਹਦਾ ਸੀ ਅਤੇ ਸ਼ਾਮ ਨੂੰ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਕੇ ਮਾਂ-ਪਿਓ ਦੀ ਆਰਥਿਕ ਹਾਲਤ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਵਿਨੋਦ ਦਾ ਸੁਫ਼ਨਾ ਪੈਸੇ ਕਮਾ ਕੇ ਆਪਣੀ ਮਾਂ ਨੂੰ ਜਹਾਜ਼ ਦਾ ਝੂਟਾ ਦੁਆਉਣ ਦਾ ਸੀ ਜੋ ਪੂਰਾ ਨਾ ਹੋਇਆ।.......................................................................................................................ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਲ੍ਹ ਗਿਆਂ ਇੱਕ ਸਾਲ ਹੋ ਗਿਆ ਹੈ। ਉੱਤਰੀ ਭਾਰਤ ਵਿਚ ਕਈ ਸੂਬਿਆਂ ਦੀ ਸੱਤਾ ਤੇ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਡੇਰੇ ਦੇ ਮੁਖੀ ਦੀ ਗੈਰਹਾਜ਼ਰੀ ਵਿਚ ਡੇਰੇ ਦੇ ਪ੍ਰਬੰਧਨ ਇਸਦੇ ਪ੍ਰੇਮੀਆਂ ਦੀ ਜ਼ਿੰਦਗੀ ਵਿਚ ਕੀ ਬਦਲਾਅ ਆਏ ਹਨ। ਇਸ ਦੀ ਤਾਜ਼ਾ ਤਸਵੀਰ ਪੇਸ਼ ਕਰਨ ਲਈ ਬੀਬੀਸੀ ਪੰਜਾਬੀ ਵੱਲੋਂ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਵਿਚ ਪੇਸ਼ ਇਹ ਕਹਾਣੀ ਉਨ੍ਹਾਂ ਲੋਕਾਂ ਬਾਰੇ ਹੈ ਜਿਨ੍ਹਾਂ ਨੇ ਇਸ ਹਿੰਸਾ ਵਿੱਚ ਆਪਣਿਆਂ ਨੂੰ ਗੁਆਇਆ ਹੈ।...........................................................................................................................ਥੇੜ੍ਹ ਮੁਹੱਲੇ ਵਿੱਚ ਰਹਿੰਦੇ ਰਾਮੇਸ਼ਵਰ ਦਾ ਘਰ ਪੁੱਛਦੇ-ਪੁਛਾਉਂਦੇ ਜਦੋਂ ਉਨ੍ਹਾਂ ਦੇ ਘਰ ਜਾ ਕੇ ਦਰਵਾਜ਼ਾ ਖੜ੍ਹਕਾਇਆ ਤਾਂ ਵਿਨੋਦ ਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ। ਇਹ ਵੀ ਪੜ੍ਹੋ:ਕੀ ਸੈਕਸ ਲਾਈਫ਼ ਨੂੰ ਲੈ ਕੇ ਤੁਹਾਡੇ ਮਨ ’ਚ ਵੀ ਗਲਤਫ਼ਹਿਮੀਆਂ ਹਨ100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਅਮਰਿੰਦਰ ਤੇ ਅਰੂਸਾ ਦੀ ਦੋਸਤੀ ਸਬੰਧੀ ਲੇਖ ਉੱਪਰ ਸੋਸ਼ਲ ਮੀਡੀਆ ਜੰਗਜਦੋਂ ਉਨ੍ਹਾਂ ਨੂੰ ਵਿਨੋਦ ਦੀ ਮਾਂ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਿਰ ਹਿਲਾਉਂਦੇ ਹੋਏ ਹਾਮੀ ਭਰੀ, ""ਮੈਂ ਹੀ ਹਾਂ ਵਿਨੋਦ ਦੀ ਮਾਂ ਦੱਸੋ।"" Image copyright Prabhu dayal/bbc ਫੋਟੋ ਕੈਪਸ਼ਨ ਮੰਜੂ ਦਾ ਕਹਿਣਾ ਸੀ ਕਿ ਵਿਨੋਦ ਬੱਚਿਆਂ ਨੂੰ ਗ਼ਲਤ ਸੰਗਤ ਤੋਂ ਬਚਾਉਣ ਲਈ ਡੇਰੇ ਜਾਂਦੇ ਸੀ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਨਾਲ ਇਹ ਭਾਣਾ ਵਰਤ ਜਾਵੇਗਾ ਜਦੋਂ ਉਨ੍ਹਾਂ ਨੂੰ ਵਿਨੋਦ ਬਾਰੇ ਦੋ ਗੱਲਾਂ ਕਰਨ ਬਾਰੇ ਕਿਹਾ ਗਿਆ ਤਾਂ ਨਾਲ ਦੀ ਨਾਲ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਤੁਰੇ ਅਤੇ ਉਹ ਨਿਢਾਲ ਹੁੰਦੇ ਹੋਏ ਕੋਲ ਪਏ ਮੰਜੇ ਉੱਤੇ ਬੈਠਦੇ ਹੀ ਵੈਣ ਪਾਉਣ ਲੱਗ ਪਈ। ਹੌਸਲਾ ਦੇ ਕੇ ਜਦੋਂ ਉਨ੍ਹਾਂ ਨੂੰ ਚੁੱਪ ਕਰਾਇਆ ਗਿਆ ਤਾਂ ਉਨ੍ਹਾਂ ਨੇ ਵਿਨੋਦ ਬਾਰੇ ਦੱਸਣਾ ਸ਼ੁਰੂ ਕੀਤਾ।'ਬੱਚਿਆਂ ਨੂੰ ਗ਼ਲਤ ਸੰਗਤ ਤੋਂ ਬਚਾਉਣ ਲਈ ਜਾਂਦਾ ਸੀ ਡੇਰੇ'ਉਨ੍ਹਾਂ ਨੇ ਦੱਸਿਆ, ""ਸਾਨੂੰ ਪੁੱਤ ਨੂੰ ਗੋਲੀ ਲੱਗਣ ਦਾ ਪਤਾ ਦੂਜੇ ਦਿਨ ਲੱਗਿਆ।""ਗੋਲੀ ਲੱਗਣ ਨਾਲ ਮਰੇ ਪੁੱਤ ਦਾ ਮੂੰਹ ਨਾ ਦੇਖ ਸਕਣ ਦਾ ਦੁੱਖ ਦੱਸਦਿਆਂ ਵਿਨੋਦ ਦੀ ਮਾਂ, ਮੰਜੂ ਨੇ ਕਿਹਾ ਕਿ ਉਹ 25 ਅਗਸਤ ਨੂੰ ਦੂਜੇ ਡੇਰਾ ਪ੍ਰੇਮੀਆਂ ਵਾਂਗ ਸਤਿਸੰਗ ਸੁਣਨ ਲਈ ਗਈ ਸੀ ਤੇ ਉਥੇ ਹੀ ਉਨ੍ਹਾਂ ਨੂੰ ਰੋਕ ਲਿਆ ਗਿਆ ਸੀ। ਪੁੱਤ ਕਦੋਂ ਡੇਰਾ ਪ੍ਰੇਮੀਆਂ ਦੀ ਭੀੜ ਵਿੱਚ ਚਲਾ ਗਿਆ, ਉਸ ਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ। ਮੰਜੂ ਦਾ ਕਹਿਣਾ ਸੀ ਕਿ ਉਹ ਬੱਚਿਆਂ ਨੂੰ ਗ਼ਲਤ ਸੰਗਤ ਤੋਂ ਬਚਾਉਣ ਲਈ ਡੇਰੇ ਜਾਂਦੇ ਸੀ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਨਾਲ ਇਹ ਭਾਣਾ ਵਰਤ ਜਾਵੇਗਾ।ਮੰਜੂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਰੇਨੂੰ ਦਾ ਵਿਆਹ ਰੱਖਿਆ ਹੋਇਆ ਸੀ ਪਰ ਪੁੱਤਰ ਦੇ ਮਰਨ ਕਾਰਨ ਉਨ੍ਹਾਂ ਨੂੰ ਵਿਆਹ ਦੀ ਤਾਰੀਕ ਅੱਗੇ ਕਰਨੀ ਪਈ। ਉਨ੍ਹਾਂ ਦੀ ਸਹਾਇਤਾ ਕਰਨ ਲਈ ਕੋਈ ਨਹੀਂ ਆਇਆ। Image copyright Prabhu dayal/bbc ਫੋਟੋ ਕੈਪਸ਼ਨ ਵਿਨੋਦ ਦਾ ਪਿਤਾ ਰਾਮੇਸ਼ਵਰ ਸਵੇਰੇ ਘਰ ਵਿੱਚ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਹੈ ਅਤੇ ਸ਼ਾਮ ਨੂੰ ਭਾਦਰਾ ਬਾਜ਼ਾਰ ਵਿੱਚ ਫਾਸਟ ਫੂਡ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਵਿਨੋਦ ਦੀ ਭੈਣ ਰੇਨੂੰ ਨੇ ਕਿਹਾ ਕਿ ਉਹ ਹੁਣ ਕਦੇ ਆਪਣੇ ਭਰਾ ਨੂੰ ਰੱਖੜੀ ਨਹੀਂ ਬੰਨ੍ਹ ਸਕੇਗੀ ਅਤੇ ਉਹ ਹੁਣ ਕਦੇ ਵੀ ਰੱਖੜੀ ਦਾ ਤਿਉਹਾਰ ਵੀ ਨਹੀਂ ਮਨਾਉਣਗੇ । ਰੈਨੂੰ ਨੇ ਦੱਸਿਆ ਕਿ ਉਸ ਦਾ ਦੂਜਾ ਭਰਾ ਕਿਸੇ ਫਰਨੀਚਰ ਦੀ ਦੁਕਾਨ ਉੱਤੇ ਨੌਕਰੀ ਕਰਦਾ ਹੈ।ਵਿਨੋਦ ਦਾ ਪਿਤਾ ਰਾਮੇਸ਼ਵਰ ਸਵੇਰੇ ਘਰ ਵਿੱਚ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਹੈ ਅਤੇ ਸ਼ਾਮ ਨੂੰ ਭਾਦਰਾ ਬਾਜ਼ਾਰ ਵਿੱਚ ਫਾਸਟ ਫੂਡ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ। ਉਸ ਦੀ ਪਤਨੀ ਮੰਜੂ ਵੀ ਘਰ ਵਿੱਚ ਜੁੱਤੀਆਂ ਬਣਾਉਣ ਵਿੱਚ ਉਸ ਦੀ ਸਹਾਇਤਾ ਕਰਦੀ ਹੈ।ਰਾਮੇਸ਼ਵਰ ਨੇ ਦੱਸਿਆ ਹੈ ਕਿ 25 ਅਗਸਤ ਨੂੰ ਵਿਨੋਦ ਦੇ ਫੋਨ ਤੋਂ ਕਿਸੇ ਹੋਰ ਬੰਦੇ ਨੇ ਫੋਨ ਕੀਤਾ ਕਿ ਵਿਨੋਦ ਦਾ ਡਿੱਗਿਆ ਫੋਨ ਮਿਲਿਆ ਹੈ ਤੇ ਵਿਨੋਦ ਦੇ ਭੀੜ ਵਿੱਚ ਕੁਝ ਸੱਟ ਲੱਗੀ ਹੈ।ਮੁਦਰਾਘਰ ਵਿੱਚੋਂ ਮਿਲੀ ਲਾਸ਼""ਫੋਨ ਸੁਣਨ ਮਗਰੋਂ ਮੈਂ ਲੱਗੇ ਕਰਫਿਊ ਵਿੱਚ ਹੀ ਕਿਸੇ ਤਰ੍ਹਾਂ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿੱਚ ਗਿਆ ਪਰ ਮੈਨੂੰ ਵਿਨੋਦ ਕਿਤੇ ਨਜ਼ਰ ਨਾ ਆਇਆ। ਰਾਤ ਨੂੰ ਕਾਫੀ ਦੇਰ ਤੱਕ ਭਾਲ ਕਰਨ ਮਗਰੋਂ ਮੈਂ ਘਰ ਆ ਗਿਆ ਪਰ ਮੈਨੂੰ ਨੀਂਦ ਨਾ ਆਈ। ਸਵੇਰੇ ਫਿਰ ਮੈਂ ਕਿਸੇ ਤਰ੍ਹਾਂ ਹਸਪਤਾਲ ਗਿਆ ਅਤੇ ਉਥੇ ਫਿਰ ਵੀ ਮਰੀਜ਼ਾਂ ਵਿੱਚ ਮੈਨੂੰ ਵਿਨੋਦ ਨਾ ਮਿਲਿਆ। ਘਰ ਵਾਲੀ ਡੇਰੇ ਵਿੱਚ ਹੀ ਸੀ। ਕਾਫੀ ਭਾਲ ਕਰਨ ਤੋਂ ਬਾਅਦ ਜਦੋਂ ਹਸਪਤਾਲ ਦੇ ਮੁਰਦਾਘਰ ਗਏ ਤਾਂ ਉਥੇ ਵਿਨੋਦ ਦੀ ਲਾਸ਼ ਪਈ ਸੀ।"" Image copyright Prabhu dayal/bbc ਫੋਟੋ ਕੈਪਸ਼ਨ ਵਿਨੋਦ ਦੀ ਭੈਣ ਰੇਨੂੰ ਨੇ ਕਿਹਾ ਕਿ ਉਹ ਹੁਣ ਕਦੇ ਆਪਣੇ ਭਰਾ ਨੂੰ ਰੱਖੜੀ ਨਹੀਂ ਬੰਨ੍ਹ ਸਕੇਗੀ ਅਤੇ ਉਹ ਹੁਣ ਕਦੇ ਵੀ ਰੱਖੜੀ ਦਾ ਤਿਉਹਾਰ ਵੀ ਨਹੀਂ ਮਨਾਉਣਗੇ ਰਾਮੇਸ਼ਵਰ ਨੇ ਦੱਸਿਆ ਕਿ ਗੋਲੀ ਲੱਗਣ ਮਗਰੋਂ ਕੁਝ ਲੋਕ ਵਿਨੋਦ ਨੂੰ ਚੁੱਕ ਕੇ ਡੇਰੇ ਦੇ ਹਸਪਤਾਲ ਲੈ ਗਏ ਸਨ। ਉਨ੍ਹਾਂ ਦੱਸਿਆ, ""ਕੁਝ ਲੋਕ ਆ ਕੇ ਮਦਦ ਲਈ ਪੁੱਛਦੇ ਸੀ ਪਰ ਜਦੋਂ ਸਾਡਾ ਪੁੱਤਰ ਹੀ ਨਹੀਂ ਰਿਹਾ ਤਾਂ ਮਦਦ ਕਾਹਦੀ। ਹੁਣ ਤਾਂ ਇੱਕ ਸਾਲ ਪੂਰਾ ਹੋ ਗਿਆ ਕਦੇ ਅਸੀਂ ਡੇਰੇ ਵੱਲ ਨਹੀਂ ਗਏ। ਸਾਨੂੰ ਨਹੀਂ ਪਤਾ ਕਿ ਡੇਰੇ ਵਿੱਚ ਇਸ ਤਰ੍ਹਾਂ ਦਾ ਕੋਈ ਕੰਮ ਹੁੰਦਾ ਸੀ। ਸਾਡਾ ਤਾਂ ਮਨ ਹੁਣ ਪੂਰੀ ਤਰ੍ਹਾਂ ਡੇਰੇ ਤੋਂ ਉੱਠ ਚੁੱਕਿਆ ਹੈ।""ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਸੁੱਖਸਾਗਰ ਕਾਲੋਨੀ ਦੇ ਵਜੀਰ ਚੰਦ ਵੀ ਮਾਰੇ ਗਏ ਸਨ। ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜ੍ਹਕਾਇਆ ਤਾਂ ਅੰਦਰੋਂ ਇੱਕ ਮਹਿਲਾ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ। ਇਹ ਵੀ ਪੜ੍ਹੋ:ਰਾਮ ਰਹੀਮ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤਜੇਲ੍ਹ 'ਚ ਬੰਦ ਰਾਮ ਰਹੀਮ ਨੂੰ ਡੇਰਾ ਪ੍ਰੇਮੀਆਂ ਨੇ ਭੇਜੀ 'ਇੱਕ ਟਨ' ਵਧਾਈ'ਮੇਰੇ ਬੰਦਿਆਂ ਨੂੰ ਸਿਰਫ਼ ਮੇਰੇ ਇਸ਼ਾਰੇ ਦੀ ਉਡੀਕ ਸੀ'ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਵਜੀਰ ਚੰਦ ਦੀ ਪਤਨੀ ਹੋ ਤਾਂ ਉਨ੍ਹਾਂ ਨੇ ਹਾਂ ਵਿੱਚ ਜੁਆਬ ਦਿੱਤਾ ਅਤੇ ਦਰਵਾਜ਼ੇ ਨਾਲ ਪਈ ਕੁਰਸੀ ਉੱਤੇ ਭਰੇ ਮਨ ਨਾਲ ਬੈਠ ਗਏ। ਘਰ ਦੇ ਦਰਵਾਜ਼ੇ ਦੇ ਨਾਲ ਬਣੇ ਬਾਥਰੂਮ ਦੀ ਛੱਤ ਨੂੰ ਮਿਸਤਰੀਆਂ ਦੀ ਮਦਦ ਨਾਲ ਠੀਕ ਕਰ ਰਹੇ ਦੋ ਨੌਜਵਾਨਾਂ ਨੇ ਉੱਤੇ ਖੜ੍ਹਿਆਂ ਨੇ ਹੀ ਆਉਣ ਦਾ ਮਕਸਦ ਪੁੱਛਿਆ ਤਾਂ ਉਨ੍ਹਾਂ ਨੂੰ ਮੀਡੀਆ ਕਰਮੀ ਹੋਣ ਦੀ ਜਾਣਕਾਰੀ ਦਿੰਦਿਆਂ ਵਜੀਰ ਚੰਦ ਬਾਰੇ ਦੋ ਗੱਲਾਂ ਕਰਨ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਉਪਰੋਂ ਖੜ੍ਹਿਆਂ ਹੀ ਕਹਿ ਦਿੱਤਾ ਕਿ ਅਸੀਂ ਕੋਈ ਵਜੀਰ ਚੰਦ ਬਾਰੇ ਗੱਲ ਨਹੀਂ ਕਰਨੀ। ਇਨ੍ਹਾਂ ਦੋ ਚਾਰ ਸੁਆਲ-ਜੁਆਬਾਂ ਦੌਰਾਨ ਹੀ ਦਰਵਾਜ਼ੇ ਨਾਲ ਕੁਰਸੀ ਉੱਤੇ ਬੈਠੀ ਵਜੀਰ ਚੰਦ ਦੀ ਪਤਨੀ ਦੇ ਅੱਥਰੂ ਡੁੱਲ੍ਹ ਪਏ। ਛੱਤ ਉੱਤੇ ਖੜ੍ਹੇ ਹੀ ਨੌਜਵਾਨ ਨੇ ਕਿਹਾ, ""ਪਤਾ ਨਹੀਂ ਕਿੰਨੀ ਵਾਰ ਆ ਗਏ ਇਹ ਲੋਕ ਪੁੱਛਣ ਲਈ।"" Image copyright Getty Images ਫੋਟੋ ਕੈਪਸ਼ਨ ਬਲਾਤਕਾਰ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਰਾਮ ਰਹੀਮ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 25 ਅਗਸਤ 2017 ਨੂੰ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰੇ ਦੀਆਂ ਦੋ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਿਰਸਾ ਵਿੱਚ ਭੜਕੀ ਭੀੜ ਮਿਲਕ ਪਲਾਂਟ ਤੋਂ ਇਲਾਵਾ ਬੇਗੂ ਰੋਡ ਸਥਿਤ ਬਿਜਲੀ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਭੜਕੀ ਭੀੜ ਨੇ ਕਈ ਦਰਜਨਾਂ ਵਾਹਨ ਵੀ ਫੂਕ ਦਿੱਤੇ ਸਨ। ਪੁਲਿਸ ਵੱਲੋਂ ਗੋਲੀ ਚਲਾਈ ਗਈ ਗੋਲੀ ਵਿੱਚ ਵਜੀਰ ਚੰਦ, ਵੀਨਾ ਰਾਣੀ, ਵਿਨੋਦ ਕੁਮਾਰ, ਕਾਲਾ ਸਿੰਘ ਅਤੇ ਰੋਬਿਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਸਨ।ਇਹ ਵੀ ਪੜ੍ਹੋ:ਗੋਲਡ ਜਿੱਤਣ ਵਾਲੀ ਵਿਨੇਸ਼ ਕਿਉਂ ਹੋ ਗਈ ਖਫ਼ਾ?ਬੱਚਿਆਂ ਦੀਆਂ ਇਨ੍ਹਾਂ ਹਰਕਤਾਂ ਤੇ ਰੱਖੋ ਨਜ਼ਰ‘ਟਰੰਪ ਨੇ ਪੋਰਨ ਸਟਾਰ ਨੂੰ ਪੈਸੇ ਦਿੱਤੇ ਜਾਂ ਨਹੀਂ, ਸਾਨੂੰ ਕੀ’ ਡੇਰਾ ਮੁਖੀ ਦੇ ਪੰਚਕੂਲਾ ਜਾਣ ਤੋਂ ਪਹਿਲਾਂ ਹੀ ਸਿਰਸਾ ਵਿੱਚ 24 ਅਗਸਤ ਦੀ ਰਾਤ ਨੂੰ ਹੀ ਕਰਫਿਊ ਲਾ ਦਿੱਤਾ ਗਿਆ ਸੀ। ਕਰਫਿਊ ਲੱਗੇ ਹੋਣ ਦੇ ਬਾਵਜੂਦ ਭੀੜ ਨੇ ਸਿਰਸਾ ਵਿੱਚ ਸਾੜ-ਫੂਕ ਕੀਤੀ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)  ",False " IND V/S AUS: ਬਾਕਸਿੰਗ ਡੇਅ ਟੈਸਟ ਨੂੰ ਇਹ ਨਾਮ ਕਿਵੇਂ ਮਿਲਿਆ? 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46683399 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright BCCI ਆਸਟਰੇਲੀਆ ਵਿੱਚ ਬੁੱਧਵਾਰ ਤੋਂ ਬਾਕਸਿੰਗ ਡੇਅ ਟੈਸਟ ਸ਼ੁਰੂ ਹੋਇਆ ਹੈ। ਕ੍ਰਿਸਮਸ ਜਾਂ ਵੱਡੇ ਦਿਨ ਤੋਂ ਅਗਲੇ ਦਿਨ ਨੂੰ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਬਾਕਸਿੰਗ ਡੇਅ ਕਿਹਾ ਜਾਂਦਾ ਹੈ। ਜਿਵੇਂ ਹੀ ਇਹ ਨਾਮ ਦਿਮਾਗ ਵਿੱਚ ਆਉਂਦਾ ਹੈ ਤਾਂ ਖਿਆਲ ਆਉਂਦਾ ਹੈ ਰਿੰਗ ਅਤੇ ਮੁੱਕਿਆਂ ਦਾ। ਪਰ ਇਸ ਦਾ ਸਬੰਧ ਬਾਕਸਿੰਗ ਨਾਲ ਨਹੀਂ ਹੈ।ਬਾਕਸਿੰਗ ਡੇਅ ਛੁੱਟੀ ਦਾ ਦਿਨ ਹੈ ਜੋ ਕਿ ਕ੍ਰਿਸਮਸ ਦੇ ਅਗਲੇ ਦਿਨ ਹੁੰਦਾ ਹੈ। ਇਸ ਦੀਆਂ ਜੜ੍ਹਾਂ ਬਰਤਾਨੀਆ ਨਾਲ ਜੁੜੀਆਂ ਹੋਈਆਂ ਹਨ ਪਰ ਇਹ ਉਨ੍ਹਾਂ ਦੇਸਾਂ ਵਿੱਚ ਵੀ ਮਨਾਇਆ ਜਾਂਦਾ ਹੈ ਜੋ ਪਹਿਲਾਂ ਬਰਤਾਨਵੀ ਸ਼ਾਸਨ ਅਧੀਨ ਆਉਂਦੇ ਸਨ।ਪੱਛਮੀ ਕ੍ਰਿਸ਼ਚੈਨਿਟੀ ਦੇ ਲਿਟਰਜੀਕਲ ਕਲੰਡਰ ਵਿੱਚ ਬਾਕਸਿੰਗ ਡੇਅ, ਕ੍ਰਿਸਮਸਟਾਈਡ ਦਾ ਦੂਜਾ ਦਿਨ ਹੁੰਦਾ ਹੈ ਅਤੇ ਇਸ ਨੂੰ ਸੈਂਟ ਸਟੀਫ਼ਨਸ ਡੇਅ ਵੀ ਕਿਹਾ ਜਾਂਦਾ ਹੈ। ਆਇਰਲੈਂਡ ਅਤੇ ਸਪੇਨ ਦੇ ਕੈਟੇਲੋਨੀਆ ਵਿੱਚ ਇਸ ਨੂੰ ਸੈਂਟ ਸਟੀਫਨਸ ਡੇਅ ਦੇ ਰੂਪ ਵਿੱਚ ਹੀ ਮਨਾਇਆ ਜਾਂਦਾ ਹੈ।ਆਸਟਰੇਲੀਆ ਵਿੱਚ ਹਰ ਸਾਲ ਇਸ ਦਿਨ ਟੈਸਟ ਮੈਚ ਜ਼ਰੂਰ ਖੇਡੇ ਜਾਂਦੇ ਹਨ ਅਤੇ ਇਸ ਮੈਚ ਨੂੰ ਬਾਕਸਿੰਗ ਡੇਅ ਟੈਸਟ ਕਿਹਾ ਜਾਂਦਾ ਹੈ।ਇਹ ਵੀ ਪੜ੍ਹੋ:ਭਾਰਤ ਨੂੰ ਸਬਕ ਸਿਖਾਉਣ ਦੀ ਇੱਛਾ ਰੱਖਣ ਵਾਲੇ ਚੀਨੀ ਆਗੂ ਮਾਓ ਬਾਰੇ ਦਿਲਚਸਪ ਗੱਲਾਂ6 ਫਿਲਮਾਂ ਜਿਨ੍ਹਾਂ 'ਚ ਔਰਤਾਂ ਨੇ ਤੋੜੀ ਮਰਦਾਂ ਦੀ ਸਰਦਾਰੀਕੀ ਊਧਮ ਸਿੰਘ ਕੰਬੋਜ, ਭਗਤ ਸਿੰਘ ਸੰਧੂ, ਸੁਖਦੇਵ ਥਾਪਰ ਹੋ ਸਕਦੇ ਨੇ?ਇਸ ਕਾਰਨ ਇਸ ਸਾਲ 26 ਦਸੰਬਰ ਨੂੰ ਮੈਲਬਰਨ ਵਿੱਚ ਖੇਡੇ ਜਾ ਰਹੇ ਭਾਰਤ-ਆਸਟਰੇਲੀਆ ਦੇ ਟੈਸਟ ਮੈਚ ਨੂੰ ਬਾਕਸਿੰਗ ਡੇਅ ਟੈਸਟ ਕਿਹਾ ਜਾ ਰਿਹਾ ਹੈ। ਰੋਮਾਨੀਆ, ਹੰਗਰੀ, ਪੋਲੈਂਡ, ਨੀਦਰਲੈਂਡਸ ਵਰਗੇ ਦੇਸਾਂ ਵਿੱਚ 26 ਦਸੰਬਰ ਦਾ ਦਿਨ ਸੈਕੰਡ ਕ੍ਰਿਸਮਸ ਡੇਅ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਬਾਕਸਿੰਗ ਡੇਅ ਨਾਮ ਕਿਵੇਂ ਪਿਆ?ਪਰ 26 ਦਸੰਬਰ ਦੇ ਦਿਨ ਦਾ ਨਾਮ ਬਾਕਸਿੰਗ ਡੇਅ ਕਿਵੇਂ ਪਿਆ ਇਸ ਨੂੰ ਲੈ ਕੇ ਕਈ ਕਹਾਣੀਆਂ ਹਨ। ਓਕਸਫੋਰਡ ਇੰਗਲਿਸ਼ ਡਿਕਸ਼ਨਰੀ ਇਸ ਦਿਨ ਨੂੰ ਸਾਲ 1830 ਅਤੇ ਯੂਕੇ ਨਾਲ ਜੋੜਦੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਕ੍ਰਿਸਮਸ ਦੇ ਦਿਨ ਤੋਂ ਬਾਅਦ ਹਫ਼ਤੇ ਦਾ ਪਹਿਲਾਂ ਦਿਨ ਹੁੰਦਾ ਹੈ। Image copyright Getty Images ਫੋਟੋ ਕੈਪਸ਼ਨ ਬਾਕਸਿੰਗ ਡੇਅ ਦੇ ਮੌਕੇ 'ਤੇ ਕਈ ਦੇਸਾਂ ਵਿੱਚ ਬੈਂਕਾਂ ਦੀ ਵੀ ਛੁੱਟੀ ਰਹਿੰਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਛੁੱਟੀ ਦਾ ਦਿਨ ਹੁੰਦਾ ਹੈ, ਜਿਸ ਵਿੱਚ ਵੱਖ-ਵੱਖ ਥਾਵਾਂ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਕ੍ਰਿਸਮਸ-ਬਾਕਸ ਮਿਲਦਾ ਹੈ। ਇਸੇ ਬਾਕਸ ਤੋਂ ਹੀ ਸ਼ਾਇਦ ਬਾਕਸਿੰਗ ਡੇਅ ਨਾਮ ਬਣਿਆ। ਜੋ ਲੋਕ ਚਿੱਠੀਆਂ ਜਾਂ ਅਖਬਾਰ ਪਾਉਂਦੇ ਹਨ, ਉਨ੍ਹਾਂ ਨੂੰ ਛੋਟੇ ਬਕਸਿਆਂ ਵਿੱਚ ਤੋਹਫੇ ਦੇਣ ਦੀ ਪਰੰਪਰਾ ਅੱਜ ਵੀ ਹੈ। Image copyright Getty Images ਫੋਟੋ ਕੈਪਸ਼ਨ ਕ੍ਰਿਸਮਸ ਜਾਂ ਵੱਡੇ ਦਿਨ ਤੋਂ ਅਗਲੇ ਦਿਨ ਨੂੰ ਬਾਕਸਿੰਗ ਡੇਅ ਕਿਹਾ ਜਾਂਦਾ ਹੈ ਇਹ ਗੱਲ ਹੋਰ ਹੈ ਕਿ ਇਹ ਤੋਹਫਾ ਕ੍ਰਿਸਮਸ ਦੇ ਅਗਲੇ ਦਿਨ ਦੀ ਥਾਂ ਪਿਛਲੇ ਦਿਨ ਹੀ ਦੇ ਦਿੱਤਾ ਜਾਂਦਾ ਹੈ। ਪੁਰਾਣੇ ਵੇਲੇ ਵਿੱਚ ਜ਼ਿੰਮੀਦਾਰ ਆਪਣੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬਕਸੇ ਵਿੱਚ ਤੋਹਫ਼ੇ ਦਿੰਦੇ ਸਨ। ਇਨ੍ਹਾਂ ਬਕਸਿਆਂ ਵਿੱਚ ਘਰੇ ਕੰਮ ਆਉਣ ਵਾਲੀਆਂ ਚੀਜ਼ਾਂ ਜਾਂ ਫਿਰ ਖੇਤੀ ਵਿੱਚ ਵਰਤੇ ਜਾਣ ਵਾਲੇ ਔਜਾਰ ਹੋਇਆ ਕਰਦੇ ਸਨ। ਇਹ ਸਾਲ ਭਰ ਮਜ਼ਦੂਰਾਂ ਦੇ ਕੰਮਕਾਜ ਦੇ ਬਦਲੇ ਦਿੱਤੇ ਜਾਂਦੇ ਹਨ ਅਤੇ ਮਾਲਿਕ ਇਸ ਤਰ੍ਹਾਂ ਆਪਣੇ ਮੁਲਾਜ਼ਮਾਂ ਨੂੰ ਧੰਨਵਾਦ ਦਿੰਦਾ ਸੀ। Image copyright EPA/JULIAN SMITH ਫੋਟੋ ਕੈਪਸ਼ਨ ਆਸਟਰੇਲੀਆ ਵਿੱਚ ਹਰ ਸਾਲ ਇਸ ਦਿਨ ਟੈਸਟ ਮੈਚ ਜ਼ਰੂਰ ਖੇਡੇ ਜਾਂਦੇ ਹਨ ਕ੍ਰਿਸਮਸ ਦੇ ਅਗਲੇ ਦਿਨ ਛੁੱਟੀ ਹੋਣ ਕਾਰਨ ਲੋਕ ਤਿਉਹਾਰ ਦੀ ਖੁਮਾਰੀ ਅਤੇ ਥਕਾਵਟ ਉਤਾਰਦੇ ਰਹਿੰਦੇ ਹਨ। ਪਰਿਵਾਰ ਦੇ ਨਾਲ ਸਮਾਂ ਕੱਟਦੇ ਹਨ। ਕੁਝ ਲੋਕ ਇਸ ਦਿਨ ਪੇਂਡੂ ਖੇਤਰਾਂ ਵੱਲ ਜਾਂਦੇ ਹਨ ਤਾਂ ਦੂਜੇ ਦੁਕਾਨਾਂ ਵਿੱਚ ਲੱਗੀ ਸੇਲ ਵੱਲ ਵਧਦੇ ਹਨ।ਬਾਕਸਿੰਗ ਡੇਅ ਨੂੰ ਖੇਡਾਂ ਦੇ ਲਿਹਾਜ਼ ਨਾਲ ਵੀ ਅਹਿਮ ਦਿਨ ਮੰਨਿਆ ਜਾਂਦਾ ਹੈ। ਰਵਾਇਤੀ ਤੌਰ 'ਤੇ ਇਸ ਦਿਨ ਲੋਮੜੀਆਂ ਦੇ ਸ਼ਿਕਾਰ ਦਾ ਖੇਡ ਵੀ ਖੇਡਿਆ ਜਾਂਦਾ ਸੀ। Image copyright Getty Images ਲਾਲ ਕੋਟ ਪਾ ਕੇ ਘੋੜੇ ''ਤੇ ਸਵਾਰ ਲੋਕਾਂ ਦਾ ਸ਼ਿਕਾਰੀ ਕੁੱਤਿਆਂ ਦੇ ਨਾਲ ਨਿਕਲਣਾ ਇੱਕ ਚਿੰਨ੍ਹ ਦੇ ਤੌਰ 'ਤੇ ਦੇਖਿਆ ਜਾਂਦਾ ਸੀ। ਹੁਣ ਲੂਮੜੀਆਂ ਦੇ ਸ਼ਿਕਾਰ 'ਤੇ ਪਾਬੰਦੀ ਹੈ ਪਰ ਘੁੜਸਵਾਰੀ ਅਤੇ ਫੁੱਟਬਾਲ ਤਾਂ ਹਾਲੇ ਵੀ ਖੇਡੇ ਜਾਂਦੇ ਹਨ। ਇਹ ਵੀ ਪੜ੍ਹੋ:'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ ਬਾਕਸਿੰਗ ਡੇਅ ਦੇ ਮੌਕੇ 'ਤੇ ਕਈ ਦੇਸਾਂ ਵਿੱਚ ਬੈਂਕਾਂ ਦੀ ਵੀ ਛੁੱਟੀ ਰਹਿੰਦੀ ਹੈ। ਜੇ ਇਹ ਦਿਨ ਸ਼ਨੀਵਾਰ ਨੂੰ ਹੁੰਦਾ ਹੈ ਤਾਂ ਸੋਮਵਾਰ ਨੂੰ ਛੁੱਟੀ ਰਹਿੰਦੀ ਹੈ । ਕਈ ਸਟੋਰ ਇਸ ਦਿਨ ਖਾਸ ਪੋਸਟ-ਕ੍ਰਿਸਮਸ ਸੇਲ ਵੀ ਲਗਾਉਂਦੇ ਹਨ।ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False ਦੱਖਣੀ ਅਫਰੀਕਾ ਵਿੱਚ 60 ਤੋਂ ਵੱਧ ਉਮਰ ਦੀਆਂ ਮਹਿਲਾਵਾਂ ਮੁੱਕੇਬਾਜ਼ੀ 'ਚ ਹੱਥ ਅਜ਼ਮਾ ਰਹੀਆਂ ਹਨ।ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ। ,False " ਚਾਰ ਸੀਟਾਂ ਵਾਲੀ ਇਹ ਕਾਰ ਦੂਜੀਆਂ ਦੇ ਮੁਕਾਬਲੇ 20% ਘੱਟ ਸਾਧਨਾਂ ਵਿੱਚ ਹੀ ਇਹ ਸ਼ੂਗਰ ਬੀਟ ਤੇ ਸਣ ਨਾਲ ਤਿਆਰ ਹੋ ਜਾਂਦੀ ਹੈ। ਬੀਬੀਸੀ ਕਲਿਕ ਦੇ ਪੱਤਰਕਾਰ ਡੈਨ ਸਿਮਨਸ ਨੇ ਇਸਦੀ ਟੈਸਟ ਡਰਾਈਵ ਲਿਆ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜੇਕਰ ਤੁਸੀਂ ਵੀ ਹੋ ਬਰਾਂਡਰਜ਼ ਅਤੇ ਨਵੇਂ-ਨਵੇਂ ਫੈਸ਼ਨਜ਼ ਦੇ ਹੋ ਦੀਵਾਨੇ ਤਾਂ ਖਰੀਦਦਾਰੀ ਕਰਨ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖੋ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਦੁੱਧ ਚੁੰਘਾਉਂਦੀ ਔਰਤ ਦੀ ਤਸਵੀਰ 'ਤੇ ਬਹਿਸ ਛਿੜੀ 3 ਮਾਰਚ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43252655 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Grihalakshmi magazine ਭਾਰਤੀ ਮੈਗਜ਼ੀਨ ਗ੍ਰਹਿਲਕਸ਼ਮੀ ਦੇ ਕਵਰ ਪੇਜ 'ਤੇ ਬੱਚੀ ਨੂੰ ਦੁੱਧ ਪਿਆਉਂਦੀ ਮਾਡਲ ਦੀ ਫੋਟੋ ਲਾਉਣ ਕਰਕੇ ਸੋਸ਼ਲ ਮੀਡੀਆ 'ਤੇ ਚਰਚਾ ਛਿੜ ਗਈ ਹੈ।ਕੇਰਲ ਵਿੱਚ ਛਪਣ ਵਾਲੀ ਗ੍ਰਹਿਲਕਸ਼ਮੀ ਮੈਗਜ਼ੀਨ 'ਤੇ ਗੀਲੂ ਜੋਸਫ਼ ਮਾਡਲ ਬੱਚੇ ਨੂੰ ਛਾਤੀ ਨਾਲ ਲਾ ਕੇ ਸਿੱਧਾ ਕੈਮਰੇ ਵੱਲ ਦੇਖ ਰਹੀ ਹੈ।ਇਸ ਤਸਵੀਰ ਦੇ ਨਾਲ ਲਿਖਿਆ ਹੈ, ""ਮਾਵਾਂ ਕੇਰਲ ਨੂੰ ਕਹਿ ਰਹੀਆਂ ਹਨ-ਘੂਰੋ ਨਾ ਅਸੀਂ ਦੁੱਧ ਚੁੰਘਾਉਣਾ ਚਾਹੁੰਦੀਆਂ ਹਾਂ।"" ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ'ਖਾਣੇ ਮਗਰੋਂ ਉਸ ਨੂੰ ਬਿਸਤਰ 'ਚ ਮੇਰੀ ਲੋੜ ਹੁੰਦੀ''ਲਿਵ-ਇਨ ਰਿਲੇਸ਼ਨਸ਼ਿਪ ਦਾ ਮਤਲਬ ਕਾਮੁਕਤਾ ਨਹੀਂ'ਮੰਨਿਆ ਜਾ ਰਿਹਾ ਹੈ ਕਿ ਪਹਿਲੀ ਵਾਰੀ ਕਿਸੇ ਭਾਰਤੀ ਮੈਗਜ਼ੀਨ ਨੇ ਕਿਸੇ ਔਰਤ ਦੀ ਦੁੱਧ ਚੁੰਘਾਉਣ ਵਾਲੀ ਤਸਵੀਰ ਨੂੰ ਕਵਰ ਫੋਟੋ ਬਣਾਇਆ ਹੈ।ਪਰ ਇਹ ਮਾਡਲ ਖੁਦ ਮਾਂ ਨਹੀਂ ਹੈ ਇਸ ਕਰਕੇ ਔਖ ਹੋ ਰਹੀ ਹੈ ਅਤੇ ਬਹਿਸ ਛਿੜ ਗਈ ਹੈ।ਤਸਵੀਰ ਦਾ ਮਕਸਦ ਕੀ ਹੈ?ਗ੍ਰਹਿਲਕਸ਼ਮੀ ਦੇ ਸੰਪਾਦਕ ਨੇ ਕਿਹਾ ਕਿ ਮੈਗਜ਼ੀਨ ਮਾਵਾਂ ਦੀ ਜਨਤੱਕ ਥਾਵਾਂ 'ਤੇ ਦੁੱਧ ਚੁੰਘਾਉਣ ਦੀ ਲੋੜ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਸੀ।ਮੋਂਸੀ ਜੌਸਫ਼ ਨੇ ਬੀਬੀਸੀ ਨੂੰ ਕਿਹਾ, ""ਇੱਕ ਮਹੀਨੇ ਪਹਿਲਾਂ ਇੱਕ ਆਦਮੀ ਨੇ ਦੁੱਧ ਪਿਆਉਂਦੀ ਪਤਨੀ ਦੀ ਤਸਵੀਰ ਫੇਸਬੁੱਕ 'ਤੇ ਸ਼ੇਅਰ ਕੀਤੀ ਸੀ। ""ਉਹ ਚਾਹੁੰਦਾ ਸੀ ਕਿ ਜਨਤਕ ਥਾਵਾਂ 'ਤੇ ਮਾਵਾਂ ਨੂੰ ਦੁੱਧ ਪਿਆਉਣ ਨੂੰ ਲੈ ਕੇ ਬਹਿਸ ਛਿੜੇ ਪਰ ਸਕਾਰਾਤਮਕ ਬਹਿਸ ਛਿੜਨ ਦੀ ਬਜਾਏ ਉਸ ਔਰਤ ਦੀ ਮਰਦਾਂ ਅਤੇ ਔਰਤਾਂ ਨੇ ਸਾਈਬਰ ਬੁਲਿੰਗ ਸ਼ੁਰੂ ਕਰ ਦਿੱਤੀ।""""ਇਸ ਲਈ ਅਸੀਂ ਫੈਸਲਾ ਕੀਤਾ ਕਿ ਦੁੱਧ ਚੁੰਘਾਉਣ ਦੇ ਇਸ ਮੁੱਦੇ ਨੂੰ ਆਪਣੇ ਤਾਜ਼ਾ ਅੰਕਾਂ ਵਿੱਚ ਚੁੱਕਾਂਗੇ।""ਸੜਕਾਂ 'ਤੇ ਕਿਉਂ ਆਪਣਾ ਦੁੱਧ ਵੇਚ ਰਹੀ ਇੱਕ ਮਾਂ?ਇਸ ਆਦਮੀ ਨੇ ਕੀਤਾ 156 ਕੁੜੀਆਂ ਦਾ ਜਿਨਸੀ ਸ਼ੋਸ਼ਣ ਭਾਰਤ ਵਿੱਚ ਰਵਾਇਤੀ ਸਾੜੀ ਪਾਉਣ ਵਾਲੀਆਂ ਕਈ ਔਰਤਾਂ ਜਨਤੱਕ ਥਾਵਾਂ 'ਤੇ ਦੁੱਧ ਪਿਆਉਂਦੀਆਂ ਹਨ। ਪਰ ਉਨ੍ਹਾਂ ਔਰਤਾਂ ਨੂੰ ਜਿਹੜੀਆਂ ਸਾੜੀ ਨਹੀਂ ਪਾਉਂਦੀਆਂ ਉਨ੍ਹਾਂ ਕੋਲ ਇਹ ਬਦਲ ਨਹੀਂ ਹੁੰਦਾ।ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਮੈਗਜ਼ੀਨ ਅਤੇ ਮਾਡਲ ਦੀ ਹਿਮਾਇਤ ਵਿੱਚ ਪੋਸਟ ਕੀਤਾ ਹੈ। Image copyright @ivivek_nambiar/ ਦੁੱਧ ਚੁੰਘਾਉਣ ਵਾਲੀ ਅਸਲ ਮਾਂ ਦੀ ਬਜਾਏ ਇੱਕ ਮਾਡਲ ਨੂੰ ਫੀਚਰ ਕਰਨ ਦੇ ਚਲਦੇ ਇਸ ਮੁਹਿੰਮ ਨੂੰ ਅਲੋਚਨਾ ਝੱਲਣੀ ਪੈ ਰਹੀ ਹੈ।ਬਲਾਗਰ ਅੰਜਨਾ ਨਾਇਰ ਨੇ ਇੱਕ ਬਲਾਗ ਪੋਸਟ ਵਿੱਚ ਲਿਖਿਆ, ""ਬੱਚੇ ਨੂੰ ਦੁੱਧ ਚੁੰਘਾਉਂਦੀ ਅਸਲ ਮਾਂ ਨੂੰ ਅੰਦਰ ਦੇ ਪੰਨਿਆਂ ਵਿੱਚ ਥਾਂ ਦੇਣ ਅਤੇ ਇੱਕ ਮਾਡਲ ਨੂੰ ਬੱਚੇ ਅਤੇ ਬਿਨਾਂ ਕਪੜਿਆਂ ਦੇ ਨਾਲ ਕਵਰ 'ਤੇ ਪੇਸ਼ ਕਰਨ ਦਾ ਫੈਸਲਾ ਸਸਤੀ ਸਨਸਨੀ ਅਤੇ ਸ਼ੋਸ਼ਣ ਹੈ।""ਮਾਡਲ ਦੀ ਕੀ ਕਹਿਣਾ ਹੈ?ਮਾਡਲ ਗਿਲੂ ਜੋਸਫ਼ ਨੇ ਮੈਗਜ਼ੀਨ 'ਤੇ ਪੋਜ਼ ਕਰਨ ਦੇ ਆਪਣੇ ਫੈਸਲੇ ਦਾ ਬਚਾਅ ਕੀਤਾ ਹੈ।ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, ""ਮੈਨੂੰ ਪਤਾ ਸੀ ਕਿ ਇਸ ਦੇ ਲਈ ਮੈਨੂੰ ਕਾਫ਼ੀ ਅਲੋਚਨਾ ਝੱਲਣੀ ਪਏਗੀ ਪਰ ਮੈਂ ਉਨ੍ਹਾਂ ਮਾਵਾਂ ਦੇ ਲਈ ਖੁਸ਼ੀ ਨਾਲ ਇਹ ਫੈਸਲਾ ਲਿਆ ਜੋ ਮਾਣ ਅਤੇ ਆਜ਼ਾਦੀ ਨਾਲ ਦੁੱਧ ਚੁੰਘਾਉਣਾ ਚਾਹੁੰਦੀਆਂ ਹਨ।""ਇੱਕ ਮੈਗਜ਼ੀਨ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ, ""ਜੇ ਤੁਸੀਂ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੇ ਹੋ ਤਾਂ ਕਿਹੜਾ ਰੱਬ ਨਾਰਾਜ਼ ਹੋਵੇਗਾ?""8 ਮਿੰਟਾਂ ਵਿੱਚ ਜਾਣੋ ਆਪਣੇ ਸਾਥੀ ਨੂੰ ਔਰਤਾਂ ਦੇ ਖ਼ਤਨਾ ਕਰਨ ਦੀ ਦਰਦਨਾਕ ਹਕੀਕਤਕੇਰਲ ਦੇ ਮੰਨੇ-ਪ੍ਰਮੰਨੇ ਲੇਖਕ ਪਾਲ ਜ਼ਕਾਰੀਆ ਨੇ ਬੀਬੀਸੀ ਨੂੰ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਕਵਰ ""ਪਾਥ-ਬ੍ਰੇਕਿੰਗ ਕਦਮ"" ਸੀ।""ਇਸ ਤੋਂ ਨਾਰਾਜ਼ ਜਨਤਕ ਥਾਵਾਂ 'ਤੇ ਦੁੱਧ ਚੁੰਘਾਉਣ ਨੂੰ ਲੈ ਕੇ ਕੋਈ ਕ੍ਰਾਂਤੀ ਤਾਂ ਨਹੀਂ ਆਏਗੀ ਪਰ ਇਹ ਇੱਕ ਅਜਿਹਾ ਕਦਮ ਹੈ। ਮੈਨੂੰ ਉਮੀਦ ਹੈ ਕਿ ਇਸ ਲਈ ਹਮੇਸ਼ਾਂ ਦੀ ਤਰ੍ਹਾਂ ਸੰਪਾਦਕ ਨੂੰ ਮੁਆਫ਼ੀ ਨਹੀਂ ਮੰਗਣੀ ਪਏਗੀ।"" Image copyright Getty Images ਫੋਟੋ ਕੈਪਸ਼ਨ ਸੰਕੇਤਕ ਤਸਵੀਰ ਜਨਤਕ ਥਾਵਾਂ 'ਤੇ ਦੁੱਧ ਚੁੰਘਾਉਣਾ ਦੁਨੀਆਂ ਭਰ ਵਿੱਚ ਇੱਕ ਵਿਵਾਦਤ ਮੁੱਦਾ ਹੈ।ਸਕਾਟਲੈਂਡ ਵਿੱਚ ਸਰਵੇ ਦੱਸਦਾ ਹੈ ਕਿ ਇੱਕ ਚੌਥਾਈ ਤੋਂ ਵੱਧ ਮਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਨਤੱਕ ਥਾਵਾਂ 'ਤੇ ਦੁੱਧ ਚੁੰਘਾਉਣ ਵਿੱਚ 'ਅਸਹਿਜ' ਮਹਿਸੂਸ ਹੋਇਆ।ਪਿਛਲੇ ਸਾਲ ਇੱਕ ਸਰਵੇਖਣ ਤੋਂ ਪਤਾ ਲੱਗਿਆ ਕਿ ਬ੍ਰਿਟੇਨ ਵਿੱਚ ਦੁੱਧ ਚੁੰਘਾਉਣ ਦੀ ਦਰ ਦੁਨੀਆਂ ਵਿੱਚ ਸਭ ਤੋਂ ਘੱਟ ਸੀ।ਸਿਰਫ਼ 200 'ਚੋਂ ਇੱਕ ਔਰਤ ਜਾਂ 0.5% - ਇੱਕ ਸਾਲ ਬਾਅਦ ਤੱਕ ਦੁੱਧ ਚੁੰਘਾ ਰਹੀਆਂ ਸਨ। ਜਦਕਿ ਜਰਮਨੀ ਵਿੱਚ ਇਹ ਅੰਕੜਾ 23%, ਅਮਰੀਕਾ ਵਿੱਚ 27%, ਬ੍ਰਾਜ਼ੀਲ ਵਿੱਚ 56%, ਸੇਨੇਗਲ ਵਿੱਚ 99% ਸੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸ਼ਿਕਾਰੇ, ਜਿਸ ਕਾਰਨ ਸਦੀਆਂ ਤੋਂ ਡੱਲ ਝੀਲ ਦੀ ਸ਼ੋਭਾ ਬਣੀ ਹੋਈ ਹੈ, ਉਸ ਦੇ ਚਲਾਉਣ ਉੱਤੇ ਅਧਿਕਾਰੀਆਂ ਨੇ ਪਾਬੰਦੀ ਲਾ ਦਿੱਤੀ ਹੈ। ਲੰਮੇਂ ਸਮੇਂ ਤੱਕ ਸ਼ਿਕਾਰੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇ ਰਹੇ ਹਨ।ਰਿਪੋਰਟ: ਰਿਆਜ਼ ਮਸਰੂਰ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਥਾਈ ਮੁੰਡਿਆਂ ਨੂੰ ਜ਼ਿੰਦਾ ਰਹਿਣ ਲਈ ਕੋਚ ਨੇ ਕਿਹੜੇ ਗੁਰ ਸਿਖਾਏ? 15 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44833814 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਕੋਚ ਨੇ ਨੇ ਮੁੰਡਿਆਂ ਨੂੰ ਧਿਆਨ ਲਾਉਣਾ ਸਿਖਾਇਆ ਤਾਂ ਕਿ ਉਹ ਸ਼ਾਂਤ ਰਹਿਣ 23 ਜੂਨ ਨੂੰ 12 ਮੁੰਡੇ ਥਾਈਲੈਂਡ ਦੀ ਚਿਆਂਗ ਰਾਏ ਖੇਤਰ ਵਿੱਚ ਆਪਣੇ ਫੁੱਟਬਾਲ ਕੋਚ ਨਾਲ ਗਏ ਪਰ ਪਹਾੜ ਹੇਠਾਂ ਇੱਕ ਗੁਫ਼ਾ ਵਿੱਚ ਫਸ ਗਏ।ਬੀਬੀਸੀ ਦੇ ਹੀਲੀਅਰ ਚਿਹੁੰਗ ਅਤੇ ਟੀਸਾ ਵੋਂਗ ਮੌਕੇ 'ਤੇ ਮੌਜੂਦ ਸਨ ਜਦੋਂ ਬਚਾਅ ਕਾਰਜ ਚੱਲ ਰਿਹਾ ਸੀ।ਉਨ੍ਹਾਂ ਦਿਨਾਂ ਦੌਰਾਨ ਜੋ ਵੀ ਹੋਇਆ ਉਹ ਯਾਦਗਾਰ ਕਹਾਣੀ ਹੈ ਦੋਸਤੀ ਅਤੇ ਮਨੁੱਖੀ ਸਹਿਨਸ਼ਕਤੀ ਦੀ। ਇਸ ਦੌਰਾਨ ਇਹ ਵੀ ਸਪਸ਼ਟ ਹੋਇਆ ਕਿ ਕਿਸ ਤਰ੍ਹਾਂ ਕੋਈ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਸਕਦਾ ਹੈ।ਇਹ ਵੀ ਪੜ੍ਹੋ:ਫੀਫਾ ਵਿਸ਼ਵ ਕੱਪ 'ਚ ਇਸ ਔਰਤ ਨੇ 'ਦਿਲ ਜਿੱਤ ਲਿਆ''ਡਿਗਰੀ ਜਾਅਲੀ ਹੈ ਤਾਂ ਮੈਂ ਕੁਝ ਨਹੀਂ ਕਰ ਸਕਦੀ'ਕੀ ਮਿਲ ਗਿਆ ਹੈ ਸਿਕੰਦਰ ਦਾ ਤਾਬੂਤ?ਜਨਮ ਦਿਨ ਦੀ ਪਾਰਟੀ ਬਣੀ ਗਲਤੀਇਹ ਸਭ ਸ਼ੁਰੂ ਹੋਇਆ ਜਨਮ ਦਿਨ ਦੇ ਨਾਲ। ਸ਼ਨੀਵਾਰ 23 ਜੂਨ ਨੂੰ ਪੀਰਾਪਟ ਨਾਈਟ ਸੋਮਪਿੰਜਾਏ 17 ਸਾਲ ਦਾ ਹੋ ਗਿਆ। ਇਸ ਦਿਨ ਨੂੰ ਸਭ ਲੋਕ ਮਨਾਉਣਾ ਚਾਹੁੰਦੇ ਹਨ।ਉਸ ਦੇ ਪਰਿਵਾਰ ਨੇ ਪੀਲੇ ਰੰਗ ਦਾ ਕੇਕ ਤਿਆਰ ਕਰਵਾਇਆ ਸੀ ਅਤੇ ਰੰਗ ਬਿਰੰਗੇ ਕਾਗਜ਼ਾਂ ਵਿੱਚ ਲਪੇਟੇ ਹੋਏ ਤੋਹਫ਼ੇ ਮੇਅ ਸਾਈ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਉਡੀਕ ਕਰ ਰਹੇ ਸਨ। Image copyright AFP ਫੋਟੋ ਕੈਪਸ਼ਨ ਪਰਿਵਾਰ ਨੇ ਪੀਲੇ ਰੰਗ ਦਾ ਕੇਕ ਤਿਆਰ ਕਰਵਾਇਆ ਸੀ ਅਤੇ ਰੰਗ ਬਿਰੰਗੇ ਕਾਗਜ਼ਾਂ ਵਿੱਚ ਲਪੇਟੇ ਹੋਏ ਤੋਹਫ਼ੇ ਸਨ ਪਰ ਉਸ ਰਾਤ ਉਹ ਘਰ ਨਾ ਪਰਤ ਸਕਿਆ। ਉਹ ਆਪਣੇ ਦੋਸਤਾਂ, ਸਥਾਨਕ ਯੂਥ ਫੁੱਟਬਾਲ ਟੀਮ ਵਾਈਲਡਬੋਰਜ਼ ਅਤੇ ਆਪਣੇ ਕੋਚ ਦੇ ਨਾਲ ਘੁੰਮ ਰਿਹਾ ਸੀ। ਫੁੱਟਬਾਲ ਦੀ ਸਿਖਲਾਈ ਖਤਮ ਹੋਣ ਤੋਂ ਬਾਅਦ ਉਹ ਝੋਨੇ ਦੇ ਖੇਤਾਂ ਵਿੱਚੋਂ ਸਾਈਕਲ 'ਤੇ ਸਵਾਰ ਹੋ ਕੇ ਨਿਕਲੇ ਅਤੇ ਫਿਰ ਜੰਗਲੀ ਪਹਾੜੀਆਂ 'ਤੇ ਪਹੁੰਚੇ ਜਿੱਥੇ ਬਾਅਦ ਵਿੱਚ ਭਾਰੀ ਮੀਂਹ ਪਿਆ।ਉਨ੍ਹਾਂ ਦੀ ਮੰਜ਼ਿਲ ਥੈਮ ਲੁਆਂਗ ਗੁਫ਼ਾ ਸੀ ਜੋ ਕਿ ਅਸਕਰ ਮੁੰਡਿਆਂ ਨੂੰ ਪਸੰਦ ਆਉਂਦੀ ਹੈ। ਖਾਸ ਕਰਕੇ ਉਨ੍ਹਾਂ ਨੂੰ ਜੋ ਕਿ ਪੱਥਰਾਂ, ਦਰਾਰਾਂ ਨੂੰ ਦੇਖਣ ਦੇ ਚਾਹਵਾਨ ਹਨ। ਥੈਮ ਲੁਆਂਗ ਗੁਫ਼ਾ ਸਾਹਮਣੇ ਪਹੁੰਚ ਕੇ ਉਨ੍ਹਾਂ ਨੇ ਆਪਣੀਆਂ ਮੋਟਰਸਾਈਕਲਾਂ ਅਤੇ ਬੈਗ ਉਤਾਰੇ। Image copyright /Nopparat Kanthawong ਫੋਟੋ ਕੈਪਸ਼ਨ ਗੁਫਾ ਅੰਦਰ ਜਾਣ ਤੋਂ ਪਹਿਲਾਂ ਫੇਸਬੁੱਕ 'ਤੇ ਪਾਈ ਫੋਟੋ ਉਹ ਨਾਈਟ ਦਾ ਜਨਮ ਦਿਨ ਮਨਾਉਣ ਲਈ ਬੇਸਬਰੇ ਸਨ। ਉਹ ਅਕਸਰ ਥੈਮ ਲੁਆਂਗ ਵਿੱਚ ਜਾਂਦੇ ਰਹਿੰਦੇ ਹਨ। ਕਈ ਵਾਰੀ 8 ਕਿਲੋਮੀਟਰ ਅੱਗੇ ਤੱਕ ਗਏ ਹਨ। ਉਹ ਗੁਫ਼ਾ ਦੀਆਂ ਕੰਧਾਂ 'ਤੇ ਨਵੇਂ ਟੀਮ ਮੈਂਬਰਾਂ ਦੇ ਨਾਂਅ ਲਿਖ ਦਿੰਦੇ ਸਨ।ਉਹ ਆਪਣੀਆਂ ਟੋਰਚ ਲੈ ਕੇ ਗੁਫ਼ਾ ਵਿੱਚ ਦਾਖਿਲ ਹੋਏ। ਉਨ੍ਹਾਂ ਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਚਾਹੀਦਾ ਸੀ ਕਿਉਂਕਿ ਉਹ ਸਿਰਫ਼ ਇੱਕ ਘੰਟੇ ਲਈ ਉੱਥੇ ਗਏ ਸਨ। ਘਰ ਨਾ ਮੁੜਨ 'ਤੇ ਨਾਈਟ ਦੇ ਘਰ ਵਾਲਿਆਂ ਨੂੰ ਉਸ ਦੀ ਫਿਕਰ ਹੋਣ ਲੱਗੀ। ਮੁੰਡੇ ਕਿੱਥੇ ਸਨ?ਥੈਮ ਲੁਆਂਗ ਥਾਈਲੈਂਡ ਦੀ ਚੌਥੀ ਵੱਡੀ ਗੁਫ਼ਾ ਹੈ ਜੋ ਕਿ ਮਿਆਂਮਾਰ ਅਤੇ ਥਾਈਲੈਂਡ ਨੂੰ ਵੱਖ ਕਰਦੀ ਹੈ।ਦਿਨ ਵਿੱਚ ਇੱਥੇ ਕਾਫ਼ੀ ਸੈਲਾਨੀ ਆਉਂਦੇ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਗੁਫਾ ਵਿੱਚੋਂ ਬਚਾਏ ਬੱਚਿਆਂ ਦੀਆਂ ਪਹਿਲੀਆਂ ਤਸਵੀਰਾਂਇਸ ਤੋਂ ਪਹਿਲਾਂ ਵੀ ਕਈ ਲੋਕ ਇਸ ਗੁਫ਼ਾ ਵਿੱਚ ਲਾਪਤਾ ਹੋ ਗਏ। ਜੁਲਾਈ ਵਿੱਚ ਮਾਨਸੂਨ ਸ਼ੁਰੂ ਹੁੰਦਿਆਂ ਹੀ ਇਹ ਬੇਹੱਦ ਖਤਰਨਾਕ ਹੋ ਜਾਂਦੀ ਹੈ।ਬਰਸਾਤੀ ਦਿਨਾਂ ਵਿੱਚ ਗੁਫ਼ਾ ਅੰਦਰ 16 ਫੁੱਟ ਤੱਕ ਦਾ ਹੜ੍ਹ ਆ ਜਾਂਦਾ ਹੈ। ਇਸ ਅੰਦਰ ਨਵੰਬਰ ਅਤੇ ਅਪ੍ਰੈਲ ਵਿੱਚ ਹੀ ਜਾਣਾ ਚਾਹੀਦਾ ਹੈ। ਫੋਟੋ ਕੈਪਸ਼ਨ ਮੁੰਡਿਆਂ ਨੇ ਇੱਕ ਮੈਸੇਜਿੰਗ ਐਪ ਦੇ ਗਰੁੱਪ ਅੰਦਰ ਚੈਟਿੰਗ ਕੀਤੀ ਅਤੇ ਥੈਮ ਲੁਆਂਗ ਵਿੱਚ ਜਾਣ ਦੀ ਯੋਜਨਾ ਬਣਾਈ ਸਥਾਨਕ ਗਾਈਡ ਜੋਸ਼ੂਆ ਮੋਰਿਸ ਨੇ ਬੀਬੀਸੀ ਨੂੰ ਦੱਸਿਆ, ""ਪਾਣੀ ਚੱਲ ਰਿਹਾ ਹੈ, ਪੂਰਾ ਚਿੱਕੜ ਹੈ ਅਤੇ ਕੁਝ ਵੀ ਨਹੀਂ ਦਿਖ ਰਿਹਾ।"" ਹੜ੍ਹ ਦੇ ਦਿਨਾਂ ਵਿੱਚ ਇਹ ਮਾਹਿਰ ਗੋਤਾਖੋਰਾਂ ਲਈ ਵੀ ਖਤਰਾ ਹੈ।ਮੇਅ ਸਾਈ ਵਿੱਚ ਇਹ ਤਕਰੀਬਨ ਸਭ ਨੂੰ ਪਤਾ ਹੈ। ਮੁੰਡੇ ਕਿਵੇਂ ਫਸੇ ਗੁਫ਼ਾ ਅੰਦਰ ਮੁੰਡਿਆਂ ਨੇ ਇੱਕ ਮੈਸੇਜਿੰਗ ਐਪ ਦੇ ਗਰੁੱਪ ਅੰਦਰ ਚੈਟਿੰਗ ਕੀਤੀ ਅਤੇ ਥੈਮ ਲੁਆਂਗ ਵਿੱਚ ਜਾਣ ਦੀ ਯੋਜਨਾ ਬਣਾਈ।ਇਹ ਵੀ ਪੜ੍ਹੋ:ਗੁਫ਼ਾ 'ਚ ਫਸੇ ਥਾਈ ਖਿਡਾਰੀ ਇੰਝ ਬਾਹਰ ਕੱਢੇ ਜਾ ਸਕਦੇ ਹਨਕਿਰਾਏ ਦੀਆਂ ਕੁੱਖਾਂ ਤੋਂ ਪੈਦਾ ਹੋਏ 13 ਬੱਚੇ ਪਿਤਾ ਨੂੰ ਮਿਲੇ'ਚਾਕਲੇਟ ਦੇ ਡੱਬੇ' ਨੂੰ ਜਿਵੇਂ ਹੀ ਉਸ ਨੇ ਚੁੱਕਿਆ....ਗੁਫ਼ਾ ਅੰਦਰ ਵਾਈਲਡ ਬੋਅਰਜ਼ ਨੇ ਖਤਰਾ ਮਹਿਸੂਸ ਕੀਤਾ। ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਸੀ ਅਤੇ ਪਹਾੜ 'ਤੇ ਡਿੱਗ ਰਿਹਾ ਪਾਣੀ ਕਿਸੇ ਪਾਸੇ ਵੱਲ ਤਾਂ ਜਾਣਾ ਹੀ ਸੀ।ਇਹ ਪਾਣੀ ਗਿਆ ਥੈਮ ਲੁਆਂਗ ਗੁਫ਼ਾ ਅੰਦਰ ਜੋ ਕਿ ਤੇਜ਼ੀ ਨਾਲ ਭਰ ਰਹੀ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi ਇੱਕ ਮੁੰਡੇ ਨੇ ਦੱਸਿਆ ਕਿ ਅਚਾਨਕ ਹੜ੍ਹ ਆਉਣ ਕਾਰਨ ਉਹ ਫਸ ਗਏ ਸਨ। ਉਹ ਬਾਹਰ ਨਿਕਲਣਾ ਚਾਹੁੰਦੇ ਸਨ ਪਰ ਕੋਈ ਰਾਹ ਨਹੀਂ ਸੀ। ਫਿਰ ਉਹ ਗੁਫ਼ਾ ਦੇ ਹੋਰ ਅੰਦਰ ਚਲੇ ਗਏ। ਅਖੀਰ ਉਹ ਪਹੁੰਚ ਗਏ ਇੱਕ ਛੋਟੇ ਪੱਥਰ 'ਤੇ ਜੋ ਕਿ ਗੁਫ਼ਾ ਤੋਂ 4 ਕਿਲੋਮੀਟਰ ਅੰਦਰ ਸੀ। ਇਸ ਨੂੰ ਪਟਾਇਆ ਬੀਚ ਕਿਹਾ ਜਾਂਦਾ ਹੈ ਅਤੇ ਅਕਸਰ ਸੁੱਕਾ ਰਹਿੰਦਾ ਹੈ ਪਰ ਹੁਣ ਹੜ੍ਹ ਆਇਆ ਹੋਇਆ ਸੀ। ਡੂੰਘੀ ਗੁਫ਼ਾ ਅਤੇ ਚਾਰੋ ਪਾਸੇ ਹਨੇਰਾ ਹੀ ਹਨੇਰਾ, ਮੁੰਡਿਆਂ ਅਤੇ ਕੋਚ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀਤਾ ਕੀ ਜਾਵੇ।ਸਭ ਲੋਕ ਸ਼ਾਇਦ ਇੱਕ ਵਾਰੀ ਡਰ ਅਤੇ ਸਹਿਮ ਗਏ ਸਨ। ਬਚਨ ਲਈ ਕੀ ਕੀਤਾ?ਪਰ ਉਨ੍ਹਾਂ ਨੇ ਬਚਨ ਦਾ ਇਰਾਦਾ ਪੱਕਾ ਕਰ ਲਿਆ ਸੀ। ਗਰੁੱਪ ਨੇ ਉਸ ਥਾਂ ਨੂੰ ਪੱਥਰਾਂ ਨਾਲ 5 ਮੀਟਰ ਡੂੰਘਾ ਪੁੱਟਿਆ ਤਾਂ ਕਿ ਇੱਕ ਛੋਟੀ ਜਿਹੀ ਖੱਡ ਬਣਾਈ ਜਾ ਸਕੇ। ਜਿੱਥੇ ਉਹ ਇਕੱਠੇ ਹੋ ਕੇ ਗਰਮ ਰਹਿ ਸਕਣ। ਫੋਟੋ ਕੈਪਸ਼ਨ 23 ਜੂਨ ਨੂੰ ਪੀਰਾਪਟ ਨਾਈਟ ਸੋਮਪਿੰਜਾਏ 17 ਸਾਲ ਦਾ ਹੋ ਗਿਆ ਤੇ ਆਪਣੇ ਦੋਸਤਾਂ, ਸਥਾਨਕ ਯੂਥ ਫੁੱਟਬਾਲ ਟੀਮ ਵਾਈਲਡ ਬੋਰਜ਼ ਅਤੇ ਆਪਣੇ ਕੋਚ ਦੇ ਨਾਲ ਘੁੰਮ ਰਿਹਾ ਸੀ। ਕੋਚ ਜੋ ਕਿ ਪਹਿਲਾਂ ਭਿਕਸ਼ੂ ਸੀ ਉਸ ਨੇ ਮੁੰਡਿਆਂ ਨੂੰ ਧਿਆਨ ਲਾਉਣਾ ਸਿਖਾਇਆ ਤਾਂ ਕਿ ਉਹ ਸ਼ਾਂਤ ਰਹਿਣ ਅਤੇ ਘੱਟ ਤੋਂ ਘੱਟ ਹਵਾ ਦੀ ਵਰਤੋਂ ਕਰਨ। ਉਸ ਨੇ ਉਨ੍ਹਾਂ ਨੂੰ ਆਪਣੀ ਤਾਕਤ ਬਚਾਈ ਰੱਖਣ ਲਈ ਲੇਟਣ ਲਈ ਕਿਹਾ। ਉਨ੍ਹਾਂ ਕੋਲ ਭੋਜਨ ਨਹੀਂ ਸੀ ਪਰ ਪੀਣ ਵਾਲਾ ਪਾਣੀ ਜ਼ਰੂਰ ਸੀ ਜੋ ਕਿ ਗੁਫ਼ਾ ਦੀਆਂ ਕੰਧਾਂ ਤੋਂ ਨਮੀ ਬਣ ਕੇ ਰਿਸ ਰਿਹਾ ਸੀ।ਕਾਫ਼ੀ ਹਨੇਰਾ ਸੀ ਪਰ ਉਨ੍ਹਾਂ ਕੋਲ ਟੋਰਚ ਸੀ। ਮੋਰੀਆਂ, ਕਲੀ ਅਤੇ ਪੱਥਰਾਂ ਵਿੱਚੋਂ ਲੋੜੀਂਦੀ ਹਵਾ ਮਿਲ ਰਹੀ ਸੀ। ਕੁਝ ਦੇਰ ਬਚਨ ਲਈ ਸਹੀ ਹਾਲਾਤ ਸਨ। ਉਡੀਕ ਹੋ ਰਹੀ ਸੀ ਤਾਂ ਬਚਾਅ ਦੀ।ਗੁਫ਼ਾ ਬਾਹਰ ਬਚਾਅ ਕਾਰਜਗੁਫ਼ਾ ਦੇ ਬਾਹਰ ਪੂਰਾ ਬਚਾਅ ਕਾਰਜ ਚੱਲ ਰਿਹਾ ਸੀ।ਅਧਿਕਾਰੀਆਂ ਨੇ ਥਾਈ ਨੇਵੀ, ਕੌਮੀ ਪੁਲਿਸ ਅਤੇ ਹੋਰਨਾਂ ਬਚਾਅ ਟੀਮਾਂ ਨੂੰ ਬੁਲਾ ਲਿਆ ਸੀ। ਮੁੱਢਲੀ ਜਾਂਚ ਵਿੱਚ ਪੈਰਾਂ ਦੇ ਨਿਸ਼ਾਨ ਜ਼ਰੂਰ ਮਿਲੇ ਪਰ ਇਸ ਦਾ ਸਬੂਤ ਨਹੀਂ ਸੀ ਕਿ ਉਹ ਜ਼ਿੰਦਾ ਹਨ। Image copyright Getty Images ਫੋਟੋ ਕੈਪਸ਼ਨ ਬਚਾਅ ਕਾਰਜ ਲਈ ਪਹਿਲੀ ਕੌਮਾਂਤਰੀ ਟੀਮ 28 ਜੂਨ ਨੂੰ ਪਹੁੰਚੀ। ਇਹ ਵੀ ਨਹੀਂ ਪਤਾ ਸੀ ਕਿ ਉਹ ਗੁਫ਼ਾ ਵਿੱਚ ਕਿਸ ਥਾਂ 'ਤੇ ਹਨ। ਇਹ ਵੀ ਨਹੀਂ ਸਮਝ ਆ ਰਿਹਾ ਸੀ ਕਿ ਉਨ੍ਹਾਂ ਤੱਕ ਪਹੁੰਚਿਆ ਕਿਵੇਂ ਜਾਵੇ।ਗੁਫ਼ਾ ਨੂੰ ਘੋਖਣਾ ਵੱਡੀ ਚੁਣੌਤੀ ਸੀ। ਜ਼ਿਆਦਾਤਰ ਨੇਵੀ ਗੋਤਾਖੋਰਾਂ ਨੂੰ ਗੋਤੇ ਲਾਉਣ ਦਾ ਘੱਟ ਹੀ ਤਜ਼ੁਰਬਾ ਸੀ। ਭਾਰੀ ਮੀਂਹ ਪੈ ਰਿਹਾ ਸੀ ਜਿਸ ਦਾ ਮਤਲਬ ਸੀ ਕਿ ਪਾਣੀ ਦਾ ਪੱਧਰ ਵੱਧ ਰਿਹੈ।ਇੰਜੀਅਨੀਅਰਾਂ ਨੇ ਗੁਫ਼ਾ ਅੰਦਰੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਏ।ਇਹ ਵੀ ਪੜ੍ਹੋ:ਥਾਈਲੈਂਡ: ਬੱਚਿਆਂ ਦੀ ਟੀਮ ਗੁਫ਼ਾ 'ਚ ਗਈ ਕਿਉਂ ਸੀ? ਗੁਫ਼ਾ 'ਚ ਫਸੇ ਬੱਚਿਆਂ ਦਾ ਸੁਨੇਹਾ, 'ਨਾ ਕਰੋ ਫਿਕਰ, ਅਸੀਂ ਹਾਂ ਬਹਾਦਰ'ਹੈਰਾਨ ਕਰ ਦੇਵੇਗੀ ਮੁੰਡਿਆਂ ਨੂੰ ਗੁਫ਼ਾ 'ਚੋਂ ਕੱਢਣ ਦੀ ਕਹਾਣੀਅਧਿਕਾਰੀ ਹਰ ਤਰ੍ਹਾਂ ਦੇ ਛੋਟੇ-ਵੱਡੇ ਔਜ਼ਾਰ, ਪਾਈਪਾਂ, ਚਾਕੂ ਲੈ ਆਏ ਪਰ ਜ਼ਿਆਦਾਤਰ ਇਸ ਲਈ ਬੇਕਾਰ ਹੀ ਸਨ।ਉਨ੍ਹਾਂ ਨੇ ਗੁਫ਼ਾ ਅੰਦਰ ਡਰਲਿੰਗ ਦੀ ਕੋਸ਼ਿਸ਼ ਵੀ ਕੀਤੀ।ਸਾਥੀ ਮੁੰਡੇ ਤੋਂ ਮਿਲਿਆ ਸੁਰਾਗਥਾਈ ਨੇਵੀ ਸੀਲਜ਼ ਨੂੰ ਵਾਈਲਡ ਬੋਅਰਜ਼ ਦਾ ਇੱਕ ਮੈਂਬਰ ਮੁੰਡਾ ਮਿਲਿਆ ਜੋ ਇਸ ਦੌਰਾਨ ਬਾਕੀ ਸਾਥੀਆਂ ਨਾਲ ਨਹੀਂ ਗਿਆ। ਉਸ ਨੇ ਦੱਸਿਆ ਕਿ ਉਹ ਪਹਿਲਾਂ ਪਤਾਇਆ ਬੀਚ 'ਤੇ ਜਾ ਚੁੱਕੇ ਹਨ।ਤਾਂ ਕੀ ਇਹ 12 ਲੋਕ ਉਸ ਥਾਂ ਤੇ ਹੋ ਸਕਦੇ ਸਨ?ਮਾਪੇ ਬਾਹਰ ਅਰਦਾਸਾਂ ਕਰ ਰਹੇ ਸਨ।ਬਚਾਅ ਕਾਰਜ ਲਈ ਪਹਿਲੀ ਕੌਮਾਂਤਰੀ ਟੀਮ 28 ਜੂਨ ਨੂੰ ਪਹੁੰਚੀ। ਫੋਟੋ ਕੈਪਸ਼ਨ ਜਿਸ ਥਾਂ ਪਾਣੀ ਨਹੀਂ ਸੀ ਉਸ ਥਾਂ ਬੱਚਿਆਂ ਨੂੰ ਸਟਰੈਂਚਰ ਉੱਤੇ ਬੰਨ ਕਿ ਅੱਗੇ ਲਿਜਾਇਆ ਗਿਆ ਇਨ੍ਹਾਂ ਵਿੱਚ ਅਮਰੀਕੀ ਹਵਾਈ ਫੌਜ ਦੇ ਬਚਾਅ ਕਾਰਜ ਟੀਮ ਦੇ ਮਾਹਿਰ ਅਤੇ ਯੂਕੇ ਤੋਂ ਗੁਫ਼ਾ ਗੋਤਾਖੋਰ, ਬੈਲਜੀਅਮ, ਆਸਟਰੇਲੀਆ, ਸਕੈਂਡੀਨੇਵੀਆ ਅਤੇ ਕਈ ਹੋਰ ਦੇਸਾਂ ਤੋਂ ਲੋਕ ਪਹੁੰਚੇ ਸਨ।ਕੁਝ ਲੋਕਾਂ ਨੇ ਵੋਲੰਟੀਅਰ ਕੀਤਾ ਸੀ ਅਤੇ ਕੁਝ ਨੂੰ ਥਾਈ ਅਧਿਕਾਰੀਆਂ ਨੇ ਸੱਦਿਆ ਸੀ।ਬਚਾਅ ਟੀਮਾਂ ਅੰਦਰ ਤੈਰ ਕੇ ਜਾਂਦੀਆਂ ਸਨ ਪਰ ਅਕਸਰ ਪਾਣੀ ਦੇ ਵਧਦੇ ਪੱਧਰ ਕਾਰਨ ਵਾਪਸ ਭੇਜ ਦਿੱਤੀਆਂ ਜਾਂਦੀਆਂ ਸਨ। ਪਹਿਲੀ ਵਾਰੀ ਮਿਲੇ ਬੱਚੇਜੋਹਨ ਵੋਲੈਂਥਨ ਅਤੇ ਰਿਕ ਸਟੈਨਟਨ ਕਈ ਦਿਨ ਅੰਦਰ ਤੈਰਦੇ ਰਹੇ ਤਾਂ ਕਿ ਉਨ੍ਹਾਂ ਬਾਰੇ ਪਤਾ ਲਗ ਸਕੇ। ਸੋਮਵਾਰ ਨੂੰ ਦੋ ਲੋਕ ਪਤਾਇਆ ਬੀਚ ਪਹੁੰਚੇ ਪਰ ਉੱਥੇ ਕੁਝ ਵੀ ਨਹੀਂ ਸੀ। ਫੋਟੋ ਕੈਪਸ਼ਨ ਪਾਣੀ ਨਾਲ ਭਰੇ ਹਿੱਸੇ ਵਿੱਚੋਂ ਬਾਹਰ ਕੱਢਣ ਲਈ ਬੱਚੇ ਨੂੰ ਗੋਤਾਖੋਰ ਦੀ ਪਿੱਠ ਉੱਤੇ ਬੰਨਿਆ ਉਹ ਅੱਗੇ ਵਧਦੇ ਰਹੇ ਅਤੇ ਕੁਝ ਮੀਟਰ ਦੂਰ ਉਨ੍ਹਾਂ ਨੂੰ ਏਅਰ ਪਾਕੇਟ ਮਿਲੀ।ਜੋਹਨ ਨੇ ਬੀਬੀਸੀ ਨੂੰ ਦੱਸਿਆ, ""ਜਦੋਂ ਵੀ ਹਵਾ ਦਾ ਅਹਿਸਾਸ ਹੁੰਦਾ ਹੈ ਅਸੀਂ ਚੀਕਦੇ ਹਾਂ ਅਤੇ ਸੁੰਘਦੇ ਹਾਂ। ਇਹ ਬਚਾਅ ਕਾਰਜ ਦਾ ਹਿੱਸਾ ਹੁੰਦਾ ਹੈ। ਅਸੀਂ ਬੱਚਿਆਂ ਨੂੰ ਦੇਖਣ ਤੋਂ ਪਹਿਲਾਂ ਸੁੰਘ ਲਿਆ।""ਰਿਕ ਨੇ ਉਨ੍ਹਾਂ ਨੂੰ ਪੁੱਛਿਆ, ""ਕਿੰਨੇ ਲੋਕ ਹੋ?"" ਜਵਾਬ ਆਇਆ, ""ਤੇਰਾਹ""ਗੋਤਾਖੋਰਾਂ ਨੇ ਉਨ੍ਹਾਂ ਨਾਲ ਕੁਝ ਸਮਾਂ ਬਿਤਾਇਆ ਤਾਂ ਕਿ ਉਨ੍ਹਾਂ ਨੂੰ ਹਿੰਮਤ ਮਿਲ ਸਕੇ।ਫਿਰ ਉਨ੍ਹਾਂ ਨੂੰ ਬਾਹਰ ਕਿਵੇਂ ਲਿਆਂਦਾ ਜਾਵੇ ਇਸ 'ਤੇ ਵਿਚਾਰ ਕੀਤਾ ਗਿਆ। ਇੱਕ ਹੀਰੋ ਦੀ ਮੌਤਹਾਲਾਂਕਿ ਇਸ ਬਚਾਅ ਕਾਰਜ ਦੌਰਾਨ ਨੇਵੀ ਸੀਲ ਦਾ ਸਾਬਕਾ ਗੋਤਾਖੋਰ ਸਮਨ ਗੁਨਾਨ (38 ਸਾਲ) ਨਹੀਂ ਬਚ ਸਕਿਆ। ਫੋਟੋ ਕੈਪਸ਼ਨ ਗੋਤਾਖੋਰਾਂ ਰਾਹੀ ਬੱਚਿਆਂ ਨੂੰ ਬਾਹਰ ਕੱਢਣ ਦਾ ਤਰੀਕਾ ਬਹੁਤ ਹੀ ਖਤਰਨਾਕ ਵਿਕਲਪ ਸੀ ਬੱਚਿਆਂ ਨੂੰ ਹਵਾ ਦਾ ਟੈਂਕ ਦੇਣ ਜਾ ਰਿਹਾ ਸਮਨ 6 ਜੁਲਾਈ ਨੂੰ ਹਵਾ ਨਾਂਅ ਮਿਲਣ ਕਾਰਨ ਬੇਹੋਸ਼ ਹੋ ਗਿਆ। ਉਨ੍ਹਾਂ ਦੇ ਸਾਥੀ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਨਾਂਅ ਸਕੇ।ਅਖੀਰ 10 ਜੁਲਾਈ ਨੂੰ 12 ਮੁੰਡੇ ਅਤੇ ਉਨ੍ਹਾਂ ਦਾ ਕੋਚ ਬਾਹਰ ਸਨ। ਗੁਫ਼ਾ ਵਿੱਚੋਂ ਕਿਵੇਂ ਬਾਹਰ ਕੱਢਿਆ ਗਿਆਬੱਚਿਆਂ ਦੇ ਮੂੰਹ ਉੱਤੇ ਸਾਹ ਲੈਣ ਵਾਲੇ ਮਾਸਕ ਲਗਾਏ ਗਏ ਸਨ। ਪਾਣੀ ਨਾਲ ਭਰੇ ਹਿੱਸੇ ਵਿੱਚੋਂ ਬਾਹਰ ਕੱਢਣ ਲਈ ਉਨ੍ਹਾਂ ਨੂੰ ਗੋਤਾਖੋਰ ਦੀ ਪਿੱਠ ਉੱਤੇ ਬੰਨਿਆ ਗਿਆ।ਉਸ ਦੇ ਪਿੱਛੇ ਦੂਜਾ ਗੋਤਾਖੋਰ ਲੱਗਿਆ। ਗੋਤਾਖੋਰਾਂ ਨੂੰ ਹਨ੍ਹੇਰੇ ਵਿਚ ਡਾਇਵ ਲਾਇਨ ਰਾਹੀ ਰਾਹ ਦਿਖਾਇਆ ਗਿਆ। ਕਈ ਤੰਗ ਰਸਤਿਆਂ ਉੱਤੇ ਗੋਤਾਖੋਰਾਂ ਨੂੰ ਆਪਣਾ ਗੈਸ ਸਿਲੰਡਰ ਲਾਹ ਕੇ ਬੱਚਿਆਂ ਨੂੰ ਟਪਾਇਆ ਗਿਆ। ਫੋਟੋ ਕੈਪਸ਼ਨ ਜਦੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਪੂਰੀ ਤਰ੍ਹਾਂ ਹੋਸ਼ ਵਿਚ ਨਹੀਂ ਸਨ। ਥਾਈ ਨੇਵੀ ਵੱਲੋਂ ਜਾਰੀ ਕੀਤੀ ਗਈ ਵੀਡੀਓ ਫੁਟੇਜ ਮੁਤਾਬਕ ਜਿਸ ਥਾਂ ਪਾਣੀ ਨਹੀਂ ਸੀ ਉਸ ਥਾਂ ਬੱਚਿਆਂ ਨੂੰ ਸਟਰੈਂਚਰ ਉੱਤੇ ਬੰਨ ਕਿ ਅੱਗੇ ਲਿਜਾਇਆ ਗਿਆ।ਗੋਤਾਖੋਰਾਂ ਰਾਹੀ ਬੱਚਿਆਂ ਨੂੰ ਬਾਹਰ ਕੱਢਣ ਦਾ ਤਰੀਕਾ ਬਹੁਤ ਹੀ ਖਤਰਨਾਕ ਵਿਕਲਪ ਸੀ ਪਰ ਮਾਹਰਾਂ ਦਾ ਮੰਨਣਾ ਹੈ ਕਿ ਬਰਸਾਤ ਹੋਣ ਤੋਂ ਪਹਿਲਾ-ਪਹਿਲਾਂ ਬੱਚਿਆਂ ਨੂੰ ਬਾਹਰ ਕੱਢਣਾ ਹੀ ਪੈਣਾ ਸੀ। ਇਸ ਤੋਂ ਬਾਅਦ ਹੜ੍ਹ ਅਤੇ ਢਿੱਗਾ ਡਿੱਗਣ ਨੇ ਹਾਲਾਤ ਹੋਰ ਵੀ ਖਤਰਨਾਕ ਕਰ ਦੇਣੇ ਸਨ।ਇਹ ਵੀ ਪੜ੍ਹੋ:ਭਾਰਤ 'ਚ ਬਾਲ ਜਿਣਸੀ ਸ਼ੋਸ਼ਣ ਦੀ ਜ਼ਮੀਨੀ ਹਕੀਕਤਪੁੱਤਰ ਦੀ ਤਸਵੀਰ ਤੇ ‘ਕਫ਼ਨ’ ਲੈ ਕੇ ਘੁੰਮਦੇ ਮਾਂ-ਪਿਓਜੇ ਤੁਹਾਨੂੰ ਡਾਕਟਰ ਦੀ ਥਾਂ ਮਸ਼ੀਨ ਦੇਖੇ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਥਾਈਲੈਂਡ ਤੋਂ ਇਸਰਾਈਲ ਆਏ ਕਾਮਿਆਂ ਦੀ ਜ਼ਿੰਦਗੀ ਨੂੰ ਬੀਬੀਸੀ ਥਾਈ ਦੀ ਟੀਮ ਨੇ ਨੇੜਿਓਂ ਜਾ ਕੇ ਦੇਖਿਆ।ਉਨ੍ਹਾਂ ਨੇ ਦੱਸਿਆ ਕਿ ਉਹ ਬਹੁਤ ਬਦਤਰ ਥਾਂਵਾਂ 'ਚ ਰਹਿ ਕੇ, ਬਹੁਤ ਘੱਟ ਮਿਹਨਤਾਨੇ 'ਤੇ, ਬਹੁਤ ਜ਼ਿਆਦਾ ਕੰਮ ਕਰਨ ਲਈ ਮਜ਼ਬੂਰ ਹਨ।ਦਵਾਈਆਂ ਸਪ੍ਰੇਅ ਕਰਨ ਲਈ ਵੀ ਧਮਕਾਇਆ ਜਾਂਦਾ ਹੈ ਅਤੇ ਸੁਰੱਖਿਆ ਉਪਕਰਣ ਵੀ ਨਹੀਂ ਮਿਲਦੇ।ਇਹ ਵੀ ਪੜ੍ਹੋ:ਕੀ ਅਸੀਂ ਮਿਲ ਕੇ 'ਬਲਾਤਕਾਰ ਦੇ ਸੱਭਿਆਚਾਰ' ਨੂੰ ਹੱਲਾਸ਼ੇਰੀ ਦੇ ਰਹੇ ਹਾਂ'ਪੀਲੀਆਂ ਜੈਕੇਟਾਂ' ਵਾਲੇ ਲੱਖਾਂ ਲੋਕ ਬਿਨਾਂ ਲੀਡਰ ਦੇ ਕਿਵੇਂ ਇਕੱਠੇ ਹੋਏ 'ਕੈਪਟਨ ਮੇਰੇ ਪਿਤਾ ਬਰਾਬਰ, ਮੈਂ ਆਪੇ ਸਾਰਾ ਮਸਲਾ ਸੁਲਝਾ ਲਵਾਂਗਾ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੋਲਕਾਤਾ ਵਿੱਚ ਇੱਕ ਕੰਪਨੀ ਨੇ ਹਰ ਮਹੀਨੇ ਮਹਿਲਾ ਮੁਲਾਜ਼ਮਾਂ ਨੂੰ ਇੱਕ ਦਿਨ ਦੀ ਪੀਰੀਅਡ ਲਈ ਛੁੱਟੀ ਦੇਣ ਦੀ ਸ਼ੁਰੂਆਤ ਕੀਤੀ, ਪਰ ਕੀ ਹਰ ਮਹਿਲਾ ਨੂੰ ਛੁੱਟੀ ਦੀ ਲੋੜ ਹੈ?ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਗੈਰ-ਵਿਗਿਆਨਕ ਭਾਸ਼ਣਾਂ ਤੋਂ ਬਾਅਦ ਸਾਇੰਸ ਕਾਂਗਰਸ ਨੇ ਕਰੜੇ ਕੀਤੇ ਨਿਯਮ — 5 ਅਹਿਮ ਖ਼ਬਰਾਂ 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46790295 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਾਇੰਸ ਕਾਂਗਰਸ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੋਰ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ। ਜਲੰਧਰ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਚਲ ਰਹੀ 106ਵੀਂ ਇੰਡੀਅਨ ਸਾਇੰਸ ਕਾਂਗਰਸ ਵਿੱਚ ਮਹਾਭਾਰਤ ਵੇਲੇ ਦੇ ""ਜਹਾਜ਼ਾਂ"" ਤੋਂ ਲੈ ਕੇ ਵੈਦਿਕ ਕਾਲ ਦੇ ਡਾਇਨਾਸੋਰ ਤਕ ਅਜੀਬੋਗਰੀਬ ਦਾਅਵੇ ਸੁਣਨ ਤੋਂ ਬਾਅਦ ਹੁਣ ਇਹ ਤੈਅ ਕੀਤਾ ਗਿਆ ਹੈ ਕਿ ਬੁਲਾਰਿਆਂ ਤੋਂ ਪਹਿਲਾ ਹੀ ਲਿਖਵਾ ਲਿਆ ਜਾਵੇ ਕਿ ਉਹ ਕੋਈ ""ਗੈਰ-ਵਿਗਿਆਨੀ"" ਗੱਲ ਨਹੀਂ ਕਰਨਗੇ। ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਇਹ ਫੈਸਲਾ ਇੰਡੀਅਨ ਨੈਸ਼ਨਲ ਸਾਇੰਸ ਕਾਂਗਰਸ ਐਸੋਸੀਏਸ਼ਨ ਨੇ ਮਤਾ ਪਾਸ ਕਰ ਕੇ ਲਿਆ ਹੈ। ਇਸ ਮੁਤਾਬਕ ਹੁਣ ਮੰਚ ਤੋਂ ਬੋਲਣ ਵਾਲੇ ਬੁਲਾਰੇ ਜਾਂ ਸਾਇੰਸਦਾਨ ਤੋਂ ਉਸ ਦੇ ਭਾਸ਼ਣ ਜਾਂ ਪੇਸ਼ਕਾਰੀ ਦੀ ਇੱਕ ਕਾਪੀ ਪਹਿਲਾਂ ਲਈ ਜਾਏਗੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਇਸ ਦੀ ਪੁਸ਼ਟੀ ਕੀਤੀ।ਵੱਟਸਐਪ ਦੇ ਨਿਯਮ ਤੋਂ ਸਿਆਸੀ ਪਾਰਟੀਆਂ ਤੰਗਵੱਟਸਐਪ ਵੱਲੋਂ ਕੋਈ ਵੀ ਸੰਦੇਸ਼ ਵੱਧ ਤੋਂ ਵੱਧ ਪੰਜ ਹੀ ਲੋਕਾਂ ਨੂੰ 'ਫਾਰਵਰਡ' ਕਰਨ ਦੇ ਨਿਯਮ ਨੇ ਭਾਰਤ ਵਿੱਚ ਸਿਆਸੀ ਦਲਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਮੈਸੇਜ ਫਾਰਵਰਡ ਉੱਪਰ ਇਹ ਸੀਮਾ ਸਿਰਫ ਭਾਰਤ ਵਿੱਚ ਹੀ ਹੈ ਅਤੇ ਇਸ ਪਿੱਛੇ ਟੀਚਾ ਹੈ ਫੇਕ ਨਿਊਜ਼ ਭਾਵ ਫਰਜ਼ੀ ਖਬਰਾਂ ਨੂੰ ਰੋਕਣਾ। Image copyright Getty Images ਫੋਟੋ ਕੈਪਸ਼ਨ ਜੁਲਾਈ 2018 ਵਿੱਚ 'ਫਾਰਵਰਡ ਲਿਮਿਟ' ਲਗਾਉਣ ਵੇਲੇ ਵੱਟਸਐਪ ਨੇ ਕਈ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਫੇਕ ਨਿਊਜ਼ ਖਿਲਾਫ ਲੜਨ ਦੀ ਅਪੀਲ ਵੀ ਕੀਤੀ ਸੀ ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਹੁਣ ਪਾਰਟੀਆਂ ਇਸ ਦਾ ਤੋੜ ਕੱਢਣ ਲਈ ਕਈ ਤਰੀਕੇ ਵਰਤ ਰਹੀਆਂ ਹਨ — ਕੋਈ ਬਾਹਰਲੇ ਦੇਸ਼ਾਂ ਦੇ ਸਿਮ ਕਾਰਡ ਵਰਤ ਰਿਹਾ ਹੈ, ਕੋਈ ਹੋਰ ਵੀ ਜ਼ਿਆਦਾ ਕਾਰਜਕਰਤਾਵਾਂ ਨੂੰ ਇਸ ਕੰਮ ਉੱਪਰ ਲਗਾ ਰਿਹਾ ਹੈ, ਕੋਈ ਤਕਨੀਕੀ ਬਾਈਪਾਸ ਲੱਭ ਰਿਹਾ ਹੈ। ਯੂਥ ਕਾਂਗਰਸ ਦੇ ਸੋਸ਼ਲ ਮੀਡੀਆ ਮੁਖੀ ਵੈਭਵ ਵਾਲੀਆ ਨੇ ਕਿਹਾ ਕਿ ਜੁਲਾਈ ਵਿੱਚ ਲਾਗੂ ਹੋਏ ਇਸ ਨਿਯਮ ਨੇ ਉਨ੍ਹਾਂ ਦੇ ਦਲ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ। ਇਹ ਵੀ ਜ਼ਰੂਰ ਪੜ੍ਹੋਜਦੋਂ ਸੁਪਰੀਮ ਕੋਰਟ ਨੇ ਆਰਥਿਕ ਆਧਾਰ 'ਤੇ ਰਾਖਵੇਂਕਰਨ ਨੂੰ ਗ਼ੈਰ-ਸੰਵਿਧਾਨਕ ਕਿਹਾ ਸੀਇੱਕ ਕੁੜੀ ਦੀ ਕਹਾਣੀ ਜਿਸ ਨੇ ਸਰੀਰਕ ਸ਼ੋਸ਼ਣ ਕਰਕੇ ਖੇਡ ਛੱਡੀਸਿਆਸਤਦਾਨਾਂ ਨੇ ਜੇ ਚੋਣਾਂ ਜਿੱਤਣੀਆਂ ਤਾਂ ਔਰਤਾਂ ਦੀ ਸੁਣਨੀ ਪੈਣੀਆਮ ਆਦਮੀ ਪਾਰਟੀ ਲਈ ਸੋਸ਼ਲ ਮੀਡੀਆ ਸਾਂਭਦੇ ਅੰਕਿਤ ਲਾਲ ਮੁਤਾਬਕ ਵੱਟਸਐਪ ਨੇ ਉਨ੍ਹਾਂ ਦੇ ਇੱਕ ਹੈਲਪ ਲਾਈਨ ਨੰਬਰ ਉੱਪਰ ਸਤੰਬਰ 'ਚ ਪਾਬੰਦੀ ਲਗਾ ਦਿੱਤੀ ਸੀ ਜੋ ਦਸੰਬਰ 'ਚ ਆ ਕੇ ਹਟਾਈ। ਭਾਜਪਾ ਦੇ ਯੂਥ ਵਿੰਗ ਦੇ ਸੋਸ਼ਲ ਮੀਡਿਆ ਇੰਚਾਰਜ ਕਪਿਲ ਪਰਮਾਰ ਨੇ ਕਿਹਾ ਕਿ ਉਨ੍ਹਾਂ ਦੇ ਵਰਕਰ ਇਸ ਨਿਯਮ ਬਾਰੇ ਸ਼ਿਕਾਇਤ ਕਰਦੇ ਰਹਿੰਦੇ ਹਨ। ਵਿਵੇਕ ਓਬਰਾਏ ਬਣਨਗੇ ਮੋਦੀ, ਫ਼ਿਲਮ ਤੋਂ 'ਮਿਲੇਗੀ ਪ੍ਰੇਰਨਾ' ਵਿਵੇਕ ਓਬਰਾਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਆਧਾਰਤ ਫ਼ਿਲਮ ਵਿੱਚ ਉਨ੍ਹਾਂ ਦੀ ਭੂਮਿਕਾ ਨਿਭਾਉਣ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਿਰਦਾਰ ਆਖਿਆ ਹੈ। Image copyright Instagram/vivekoberoi ਫੋਟੋ ਕੈਪਸ਼ਨ ਫ਼ਿਲਮ ਦਾ ਪੋਸਟਰ ਦਿ ਟ੍ਰਿਬਿਊਨ ਮੁਤਾਬਕ ਫ਼ਿਲਮ ਦਾ ਅਜੇ ਪੋਸਟਰ ਹੀ ਆਇਆ ਹੈ, ਇਸ ਨੂੰ ਓਮੰਗ ਕੁਮਾਰ ਨਿਰਦੇਸ਼ਿਤ ਕਰਨਗੇ। ਪੋਸਟਰ ਨੂੰ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੇ ਜਾਰੀ ਕੀਤਾ ਅਤੇ ਕਿਹਾ ਕਿ ਅਜਿਹੀ ਫ਼ਿਲਮ ਕਈਆਂ ਨੂੰ ਪ੍ਰੇਰਨਾ ਦੇਵੇਗੀ। ਦਰਬਾਰ ਸਾਹਿਬ 'ਚ ਫੋਟੋ ਖਿੱਚਣ ਉੱਪਰ ਪੂਰੀ ਪਾਬੰਦੀਅਮ੍ਰਿਤਸਰ ਵਿਖੇ ਦਰਬਾਰ ਸਾਹਿਬ 'ਚ ਕਿਸੇ ਵੀ ਥਾਂ ਉੱਪਰ ਹੁਣ ਫੋਟੋ ਖਿੱਚਣਾ ਮਨ੍ਹਾ ਹੋਵੇਗਾ। ਪਹਿਲਾਂ ਇਹ ਨਿਯਮ ਪਰਿਕਰਮਾ ਉੱਪਰ ਲਾਗੂ ਨਹੀਂ ਹੁੰਦਾ ਸੀ। ਹਿੰਦੁਸਤਾਨ ਟਾਈਮਜ਼ ਮੁਤਾਬਕ ਇਸ ਨਵੇਂ, ਕਰੜੇ ਨਿਯਮ ਦੇ ਬੋਰਡ ਲਗਾ ਦਿੱਤੇ ਗਏ ਹਨ। Image copyright Getty Images ਦਰਬਾਰ ਸਾਹਿਬ ਦੇ ਪ੍ਰਬੰਧਕ ਜਸਵਿੰਦਰ ਸਿੰਘ ਦੀਨਪੁਰ ਨੇ ਕਿਹਾ ਕਿ ਸਮਾਰਟਫੋਨ ਆਉਣ ਕਰਕੇ ਫੋਟੋਆਂ ਖਿੱਚਣ ਦੀ ਆਦਤ ਵੱਧ ਗਈ ਹੈ ਅਤੇ ਇਸ ਨਾਲ ਧਾਰਮਿਕ ਸਥਲ ਦਾ ਮਾਹੌਲ ਖਰਾਬ ਹੁੰਦਾ ਹੈ। ਅਮਰੀਕਾ ਵਿੱਚ ਹਿੰਦੂ 'ਸਭ ਤੋਂ ਵੱਧ ਪੜ੍ਹੇ-ਲਿਖੇ' ਅਮਰੀਕਾ ਵਿੱਚ ਧਾਰਮਿਕ ਆਧਾਰ 'ਤੇ ਕੀਤੀ ਗਈ ਇੱਕ ਸਟਡੀ ਮੁਤਾਬਕ ਉੱਥੇ ਹਿੰਦੂ ਸਭ ਤੋਂ ਪੜ੍ਹੇ-ਲਿਖੇ ਹਨ। ਪਿਊ ਸੈਂਟਰ ਦੀ ਇਸ ਸਟਡੀ ਮੁਤਾਬਕ 77 ਫ਼ੀਸਦੀ ਹਿੰਦੂਆਂ ਕੋਲ ਕਾਲਜ ਡਿਗਰੀ ਹੈ। ਇਹ ਵੀ ਜ਼ਰੂਰ ਪੜ੍ਹੋਮਾਲਟਾ ਕਾਂਡ: ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ ਸਿਤਾਰੇ ਵੀ ਕਿਉਂ ਹੋ ਰਹੇ ਹਨ ਡਿਪਰੈਸ਼ਨ ਦਾ ਸ਼ਿਕਾਰਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ ਦੂਜੇ ਨੰਬਰ ਤੇ ਹਨ ਯੂਨੀਟੇਰੀਅਨ ਪੰਥ ਨੂੰ ਮੰਨਣ ਵਾਲੇ ਲੋਕ, ਜਿਨ੍ਹਾਂ ਵਿੱਚ ਇਹ ਅੰਕੜਾ 67 ਫ਼ੀਸਦੀ ਹੈ। ਹਿੰਦੁਸਤਾਨ ਟਾਈਮਜ਼ ਮੁਤਾਬਕ ਤੀਜੇ ਸਥਾਨ ਉੱਪਰ ਯਹੂਦੀ 57 ਫੀਸਦੀ 'ਤੇ ਖੜ੍ਹੇ ਹਨ। ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਬਹੁਤੇ ਸਾਰੇ ਲੋਕਾਂ ਨੂੰ ਲਗਦਾ ਹੈ ਕਿ ਫੈਸ਼ਨ ਤੇ ਮੀਡੀਆ ਇੰਡਸਟਰੀ ਵਿੱਚ ਉਨ੍ਹਾਂ ਦੀ ਨੁਮਾਇੰਦਗੀ ਨਹੀਂ ਹੈ।ਇੰਗਲੈਂਡ ਲੰਡਨ ਵਿੱਚ ਇੱਕ ਖ਼ਾਸ ਕੈਟਵਾਕ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਹਰ ਕਿਸਮ ਦੇ ਸਰੀਰਾਂ ਵਾਲੇ ਲੋਕਾਂ ਨੇ ਆਪਣੇ ਸਰੀਰ ਉੱਪਰ ਮਾਣ ਕਰਨਾ ਸਿਖਾਇਆ।ਇਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਕਥਿਤ ਸੋਹਣੇ ਲੋਕਾਂ ਨੂੰ ਦੇਖ ਕੇ ਖੁਦ ਨੂੰ ਘਟੀਆ ਨਾ ਮਹਿਸੂਸ ਕਰਲ ਲਈ ਪ੍ਰੇਰਿਤ ਕੀਤਾ।ਇਹ ਵੀ ਪੜ੍ਹੋ꞉ਜਦੋਂ ਮੁੰਡੇ ਹੁੰਦੇ ਹਨ ਸਰੀਰਕ ਸ਼ੋਸ਼ਣ ਦਾ ਸ਼ਿਕਾਰ19 ਸਾਲ ਦੀ ਕੁੜੀ ਨੇ ਕਿਉਂ ਬਣਾਈ 'ਰੇਪ ਪਰੂਫ਼ ਪੈਂਟੀ'?ਉਹ ਸ਼ਹਿਰ, ਜਿੱਥੇ ਹਰ ਤੀਜਾ ਸ਼ਖ਼ਸ ਹੈ ਬਲਾਤਕਾਰੀ'ਓਸ਼ੋ ਨਾਲ ਸੈਕਸ ਕੋਈ ਮੁੱਦਾ ਨਹੀਂ ਸੀ, ਮੇਰੇ ਆਪਣੇ ਪ੍ਰੇਮੀ ਸਨ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ ਦੀ ਕ੍ਰਿਸ਼ਨਾ ਅਤੇ ਤਿੰਨ ਭਾਰਤੀ ਔਰਤਾਂ ਦੀ ਕਹਾਣੀ - BBC 100 Women 2018 21 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46277954 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਬੀਬੀਸੀ 100 ਵੂਮੈਨ ਨੇ ਸਾਲ 2018 ਦੀ ਸੂਚੀ ਜਾਰੀ ਕਰ ਦਿੱਤੀ ਹੈ ਬੀਬੀਸੀ 100 ਵੂਮੈਨ ਨੇ ਸਾਲ 2018 ਦੀ ਦੁਨੀਆ ਭਰ ਵਿੱਚੋਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਔਰਤਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 100 ਵੂਮੈਨ ਕੀ ਹੈ?ਬੀਬੀਸੀ ਹਰ ਸਾਲ ਦੁਨੀਆ ਦੀਆਂ 100 ਪ੍ਰੇਰਣਾਸਰੋਤ ਅਤੇ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਜਾਰੀ ਕਰਦਾ ਹੈ ਅਤੇ ਉਨ੍ਹਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇਹ ਸਾਲ ਵਿਸ਼ਵ ਭਰ ਵਿੱਚ ਔਰਤਾਂ ਦੇ ਹੱਕਾਂ ਲਈ ਕਾਫੀ ਅਹਿਮ ਰਿਹਾ ਹੈ। ਇਸ ਲਈ ਬੀਬੀਸੀ 100 ਵੂਮੈਨ 2018 ਵਿੱਚ ਉਨ੍ਹਾਂ ਮਾਰਗਦਰਸ਼ਕ ਔਰਤਾਂ ਦੀਆਂ ਕਹਾਣੀਆਂ ਦੀ ਝਲਕ ਹੋਵੇਗੀ ਜੋ ਕਿ ਆਪਣੇ ਜਜ਼ਬੇ, ਗੁੱਸੇ, ਨਾਰਾਜ਼ਗੀ ਰਾਹੀਂ ਦੁਨੀਆ ਵਿੱਚ ਅਸਲ ਬਦਲਾਅ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਨ੍ਹਾਂ ਔਰਤਾਂ ਦੀਆਂ ਕਹਾਣੀਆਂ ਰਾਹੀਂ ਅਸੀਂ ਕਈ ਮੁੱਦਿਆਂ ਬਾਰੇ ਗੱਲਬਾਤ ਕਰਦੇ ਹਾਂ ਅਤੇ ਇਤਿਹਾਸ ਦੇ ਪਰਛਾਵਿਆਂ ਤੋਂ ਔਰਤਾਂ ਦੀ ਦੁਨੀਆਂ ਤੇ ਨਜ਼ਰੀਆ ਬਿਆਨ ਕਰਦੇ ਹਾਂ। ਬੀਬੀਸੀ 100 ਵੂਮੈਨ 2018 ਦੀ ਸੂਚੀ ਵਿੱਚ 60 ਦੇਸਾਂ ਦੀਆਂ 15 ਸਾਲ ਤੋਂ 94 ਸਾਲ ਉਮਰ ਵਰਗ ਦੀਆਂ ਔਰਤਾਂ ਸ਼ਾਮਿਲ ਹਨ। ਇਨ੍ਹਾਂ ਔਰਤਾਂ ਵਿੱਚ ਆਗੂ, ਬਦਲਾਅ ਲਿਆਉਣ ਵਾਲੀਆਂ ਜਾਂ ਮਾਰਗਦਰਸ਼ਕ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ 'ਹੀਰੋ' ਔਰਤਾਂ ਸ਼ਾਮਿਲ ਹਨ।ਇਹ ਵੀ ਪੜ੍ਹੋ:ਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈਇਹ 5 ਚੀਜ਼ਾਂ ਤੁਹਾਨੂੰ ਮੋਟਾ ਬਣਾ ਸਕਦੀਆਂ ਹਨ4 ਸਾਲ ਦੇ ਕਥਿਤ ਸਮਾਜਵਾਦ 'ਚ ਕਿਵੇਂ 20 ਲੱਖ ਲੋਕ ਮਾਰੇ ਗਏਕੁਝ ਔਰਤਾਂ ਦੱਸਣਗੀਆਂ ਕਿ ਉਹ ਆਜ਼ਾਦੀ ਲਈ ਬਣੇ ਸਾਡੇ 'ਡਿਜੀਟਲ ਬਿਨ' ਵਿੱਚ ਕੀ ਸੁੱਟਣਾ ਚਾਹੁਣਗੀਆਂ।ਕਈ ਔਰਤਾਂ ਕਾਮਯਾਬੀ ਦੀਆਂ ਉਹ ਕਹਾਣੀਆਂ ਲੈ ਕੇ ਆਉਣਗੀਆਂ ਜੋ ਉਨ੍ਹਾਂ ਨੇ ਸਮਾਜ ਦੀਆਂ ਕਈ ਜੰਜ਼ੀਰਾਂ ਤੇ ਪਾਬੰਦੀਆਂ ਨੂੰ ਤੋੜ ਕੇ ਹਾਸਿਲ ਕੀਤੀਆਂ ਹਨ। ਇਸ ਵਿੱਚ ਉਸ ਬਰਤਾਨਵੀ ਮਹਿਲਾ ਦੀ ਵੀ ਕਹਾਣੀ ਹੈ ਜਿਸ ਨੇ ਜੇਲ੍ਹ ਵਿੱਚ ਆਪਣਾ ਸਮਾਂ ਇੱਕ ਸਨਅਤਕਾਰ ਬਣਨ ਵਿੱਚ ਲਾਇਆ। ਇਸ ਵਿੱਚ ਇੱਕ ਅਫਗਾਨ ਔਰਤ ਦੀ ਵੀ ਕਹਾਣੀ ਹੈ ਅਤੇ ਭਾਰਤ ਦੀਆਂ ਤਿੰਨ ਔਰਤਾਂ ਦੀ ਵੀ। ਇਸ ਸੂਚੀ ਵਿੱਚ ਪਾਕਿਸਤਾਨ ਦੀ ਇੱਕ ਸਿਆਸਤਦਾਨ ਨੇ ਵੀ ਥਾਂ ਬਣਾਈ ਹੈ। 100 ਵੂਮੈਨ ਸੂਚੀ ਵਿੱਚ ਭਾਰਤੀ ਔਰਤਾਂ ਮੀਨਾ ਗਾਇਨ36 ਸਾਲਾ ਮੀਨਾ ਗਾਇਨ ਆਪਣੀ ਕਹਾਣੀ ਸਾਂਝੀ ਕਰੇਗੀ। ਉਹ ਦੱਸੇਗੀ ਕਿ ਕਿਸ ਤਰ੍ਹਾਂ ਉਹ ਇੱਕ ਸਨਅਤਕਾਰ ਬਣੀ। ਮੀਨਾ ਨੇ ਸੁੰਦਰਬਨਸ ਡੈਲਟਾ ਵਿੱਚ ਕੰਮ ਕੀਤਾ ਹੈ ਤਾਂ ਕਿ ਉਨ੍ਹਾਂ ਦੇ ਪਿੰਡ ਵਿੱਚ ਪੱਕੀ ਸੜਕ ਬਣ ਸਕੇ ਅਤੇ ਉਹ ਦੁਨੀਆਂ ਨਾਲ ਜੁੜ ਸਕਣ। ਫੋਟੋ ਕੈਪਸ਼ਨ ਬੀਬੀਸੀ 100 ਵੂਮੈਨ ਨੇ ਸਾਲ 2018 ਦੀ ਸੂਚੀ ਵਿੱਚ ਭਾਰਤ ਦੀਆਂ ਤਿੰਨ ਔਰਤਾਂ ਵੀ ਸ਼ਾਮਿਲ ਹਨ ਵਿਜੀ ਪੈਨਕੂੱਟੂ 50 ਸਾਲਾ ਵਿਜੀ ਪੈਨਕੂੱਟੂ ਭਾਰਤੀ ਕਾਰਕੁੰਨ ਹੈ। ਵਿਜੀ ਕੇਰਲ ਵਿੱਚ ਔਰਤਾਂ ਦੀ ਆਵਾਜ਼ ਬਣੀ। ਉਨ੍ਹਾਂ ਨੇ ਸੇਲਸਵੂਮੈਨ ਦੇ ਮੁੱਢਲੇ ਹੱਕਾਂ ਲਈ ਆਵਾਜ਼ ਚੁੱਕੀ ਜਿਸ ਵਿੱਚ ਉਨ੍ਹਾਂ ਦੇ ਕੰਮ ਕਰਨ ਦੌਰਾਨ ਬੈਠਣ ਦੇ ਹੱਕ ਦੀ ਲੜਾਈ ਲੜੀ। ਇਸ ਲਈ ਇਹ 'ਰਾਈਟ ਟੂ ਸਿਟ' ਔਰਤਾਂ ਦਾ ਮੁੱਦਾ ਬਣ ਗਿਆ। ਫੋਟੋ ਕੈਪਸ਼ਨ ਪੀ. ਵਿਜੀ ਨੇ ਔਰਤਾਂ ਨੂੰ ਇਕੱਠਾ ਕਰਕੇ ਮਜ਼ਦੂਰ ਸੰਘ ਬਣਾਇਆ ਹੈ ਵਿਜੀ ਪੇਸ਼ੇ ਤੋਂ ਦਰਜ਼ੀ ਹੈ। ਦਸ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਸਕੂਲ ਛੱਡਣਾ ਪਿਆ ਸੀ। ਵਿਜੀ ਨੇ ਔਰਤਾਂ ਨੂੰ ਇਸ ਮੁਹਿੰਮ ਲਈ ਇਕੱਠਾ ਕਰਨਾ ਜ਼ਰੂਰੀ ਸਮਝਿਆ। ਵਿਜੀ ਲਈ ਇਹ ਰਾਹ ਸੌਖਾ ਨਹੀਂ ਸੀ। ਰਾਹਿਬੀ ਸੋਮਾ ਪੋਪੀਰ55 ਸਾਲਾ ਰਾਹੀਬੀ ਸੋਮਾ ਪੇਸ਼ੇ ਵਜੋਂ ਕਿਸਾਨ ਹੈ ਅਤੇ ਸੀਡ ਬੈਂਕ ਦੀ ਸੰਯੋਜਕ ਹੈ। ਰਾਹਿਬੀ ਨੇ ਪੱਛਮੀ ਭਾਰਤ ਦੇ ਆਪਣੇ ਕਬਾਇਲੀ ਭਾਈਚਾਰੇ ਵਿੱਚ ਖੇਤੀਬਾੜੀ ਨੂੰ ਉਤਸ਼ਾਹਤ ਕਰਨ ਲਈ ਸਵਦੇਸ਼ੀ ਬੀਜਾਂ ਨੂੰ ਬਚਾਉਣ ਲਈ ਇੱਕ ਅੰਦੋਲਨ ਦੀ ਅਗਵਾਈ ਕੀਤੀ। ਫੋਟੋ ਕੈਪਸ਼ਨ 60 ਦੇਸਾਂ ਦੀਆਂ 100 ਔਰਤਾਂ ਆਪਣੀ ਕਹਾਣੀ ਸਾਂਝੀ ਕਰਨਗੀਆਂ ਕ੍ਰਿਸ਼ਨਾ ਕੁਮਾਰੀਇਸ ਤੋਂ ਇਲਾਵਾ 100 ਵੂਮੈਨ ਸੂਚੀ ਵਿੱਚ ਪਾਕਿਸਤਾਨ ਦੀ ਕ੍ਰਿਸ਼ਨਾ ਕੁਮਾਰੀ ਵੀ ਸ਼ਾਮਿਲ ਹੈ। 40 ਸਾਲਾ ਕ੍ਰਿਸ਼ਨਾ ਕੁਮਾਰੀ ਪਾਕਿਸਤਾਨੀ ਸਿਆਤਦਾਨ ਹੈ। ਔਰਤਾਂ ਦੇ ਹੱਕਾਂ ਲਈ ਪ੍ਰਚਾਰ ਕਰਨ ਤੋਂ ਬਾਅਦ ਕ੍ਰਿਸ਼ਨਾ ਨੂੰ ਪਾਕਿਸਤਾਨ ਸੈਨੇਟ ਲਈ ਚੁਣਿਆ ਗਿਆ ਸੀ। Image copyright @AGHA.ARFATPATHAN.7 ਫੋਟੋ ਕੈਪਸ਼ਨ ਕ੍ਰਿਸ਼ਣਾ ਪਾਕਿਸਤਾਨ ਦੇ ਪਿਛੜੇ ਇਲਾਕੇ ਨਗਰਪਾਰਕਰ ਦੀ ਰਹਿਣ ਵਾਲੀ ਹੈ ਕ੍ਰਿਸ਼ਨਾ ਕੁਮਾਰੀ ਨੂੰ ਪਹਿਲਾਂ ਤਿੰਨ ਸਾਲਾਂ ਲਈ ਬੰਧੂਆ ਮਜ਼ਦੂਰੀ ਲਈ ਮਜਬੂਰ ਕੀਤਾ ਗਿਆ ਸੀ। ਪਾਕਿਸਤਾਨ ਦੇ ਪੱਛੜੇ ਇਲਾਕੇ ਨਗਰਪਾਰਕਰ ਦੇ ਇੱਕ ਹਿੰਦੂ ਪਰਿਵਾਰ ਨਾਲ ਸਬੰਧਤ ਹੈ ਕ੍ਰਿਸ਼ਣਾ ਕੁਮਾਰੀ ਕੋਹਲੀ। ਫੋਟੋ ਕੈਪਸ਼ਨ ਇਸ ਸੂਚੀ ਵਿੱਚ ਅਫਗਾਨੀਸਤਾਨ ਦੀ ਇੱਕ ਕਾਰਕੁੰਨ ਅਤੇ ਇੱਕ ਕਾਨੂੰਨੀ ਸਲਾਹਕਾਰ ਵੀ ਸ਼ਾਮਿਲ ਹੈ ਨਰਗਿਸ ਤਾਰਕੀਇਸ ਸੂਚੀ ਵਿੱਚ ਅਫਗਾਨਿਸਤਾਨ ਦੀ ਇੱਕ ਕਾਰਕੁੰਨ ਅਤੇ ਇੱਕ ਕਾਨੂੰਨੀ ਸਲਾਹਕਾਰ ਵੀ ਸ਼ਾਮਿਲ ਹੈ ਜਿਨ੍ਹਾਂ ਦੀਆਂ ਕਹਾਣੀਆਂ 100 ਵੂਮੈਨ ਲੜੀ ਦੌਰਾਨ ਸਾਂਝੀਆਂ ਕੀਤੀਆਂ ਜਾਣਗੀਆਂ।ਅਫਗਾਨਿਸਤਾਨ ਦੀ ਰਹਿਣ ਵਾਲੀ 21 ਸਾਲਾ ਨਰਗਿਸ ਤਾਰਕੀ ਇੱਕ ਐਨਜੀਓ ਦੀ ਕਾਨੂੰਨੀ ਸਲਾਹਕਾਰ ਹੈ। ਨਰਗਿਸ ਆਪਣੇ ਪਰਿਵਾਰ ਵਿੱਚ ਪੰਜਵੀਂ ਧੀ ਸੀ। ਉਸ ਨੂੰ ਪੁੱਤਰ ਦੀ ਚਾਹਤ ਲਈ ਇੱਕ ਮੁੰਡੇ ਨਾਲ ਤਕਰੀਬਨ ਬਦਲ ਹੀ ਦਿੱਤਾ ਸੀ। ਪਰ ਉਸ ਦੇ ਮਾਪਿਆਂ ਨੇ ਉਸ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਦਿੱਤੀ ਅਤੇ ਹੁਣ ਉਹ ਔਰਤਾਂ ਦੇ ਹੱਕ ਲਈ ਕੰਮ ਕਰਦੀ ਹੈ। ਸਾਫੀਆ ਵਜ਼ੀਰਇਸ ਤੋਂ ਇਲਾਵਾ 27 ਸਾਲਾ ਸਾਫੀਆ ਵਜ਼ੀਰ ਆਪਣੀ ਕਹਾਣੀ ਸਾਂਝੀ ਕਰੇਗੀ ਜੋ ਕਿ ਇੱਕ ਕਾਰਕੁਨ ਹੈ। ਸਾਫੀਆ ਜਦੋਂ 16 ਸਾਲ ਦੀ ਸੀ ਤਾਂ ਉਹ ਅਮਰੀਕਾ ਵਿੱਚ ਨਿਊ ਹੈਂਪਸ਼ਾਇਰ ਪਹੁੰਚੀ। ਉਹ 2018 ਦੀਆਂ ਮੱਧ-ਵਰਗੀ (ਮਿਡ-ਟਰਮ) ਚੋਣਾਂ ਵਿੱਚ ਨਿਊ ਹੈਂਪਸ਼ਾਇਰ ਵਿੱਚ ਚੁਣੀ ਗਈ ਪਹਿਲੀ ਅਫਗਾਨ ਰਿਫਿਊਜੀ ਸੀ।ਇਹ ਵੀ ਪੜ੍ਹੋ:ਔਰਤਾਂ ਜਿਨ੍ਹਾਂ ਦੁਨੀਆਂ ਬਦਲ ਦਿੱਤੀ ਕੀ ਹੈ ਸਿਆਸੀ ਹਿੱਸੇਦਾਰੀ ਦਾ ਔਰਤਾਂ 'ਤੇ ਅਸਰ?ਪਾਕਿਸਤਾਨੀ ਔਰਤਾਂ ਪ੍ਰਤੀ ਕਿਹੋ ਜਿਹੀ ਹੈ ਸੋਚ? ਉਮਾ ਦੇਵੀ ਬਦੀਨੇਪਾਲ ਦੀ ਰਹਿਣ ਵਾਲੀ 54 ਸਾਲਾ ਊਮਾ ਦੇਵੀ ਬਦੀ ਭਾਈਚਾਰੇ ਨਾਲ ਸਬੰਧਤ ਹੈ। ਇਹ ਭਾਈਚਾਰਾ ਨੇਪਾਲ ਵਿੱਚ ਅਛੂਤ ਮੰਨਿਆ ਜਾਂਦਾ ਹੈ। ਉਮਾ ਲੋਕਾਂ ਦੀ ਸੋਚ ਬਦਲਣ ਲਈ ਕੰਮ ਕਰ ਰਹੀ ਹੈ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ 'ਚ ਲੋਹੜੀ ਕਿਉਂ ਵਿਸਾਰੀ ਗਈ? ਪਾਕਿਸਤਾਨ ਤੋਂ ਪੰਜਾਬੀ ਲੇਖਕ ਸਲੀਮ ਅਹਿਮਦ ਤੇ ਇਜਾਜ਼ ਨੇ ਦੱਸਿਆ ਕਿ ਲੋਹੜੀ ਕਿਵੇਂ ਸਾਂਝੀਵਾਲਤਾ ਦਾ ਪ੍ਰਤੀਕ ਸੀ।ਇਹ ਗੱਲਬਾਤ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਇਸਲਾਮਾਬਾਦ ਵਿਖੇ ਪਿਛਲੇ ਸਾਲ (2018) ਲੋਹੜੀ ਮੌਕੇ ਕੀਤੀ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਡੇਵਿਡ ਲੋਂਗ : ਸਾਬਕਾ ਅਮਰੀਕੀ ਫੌਜੀ ਸੀ ਕੈਲੇਫੋਰਨੀਆਂ ਬਾਰ ਵਾਰਦਾਤ ਦਾ ਹਮਲਾਵਰ 9 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46147980 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright cbs ਫੋਟੋ ਕੈਪਸ਼ਨ ਡੇਵਿਡ ਲੋਂਗ ਸਾਲ 2010-11 ਦੌਰਾਨ ਅਫਗਾਨਿਸਤਾਨ ਵਿੱਚ ਤੈਨਾਤ ਸਨ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਗੋਲੀਆਂ ਚਲਾਉਣ ਵਾਲੇ ਦੀ ਸ਼ਨਾਖ਼ਤ ਸਾਬਕਾ ਫੌਜੀ ਵਜੋਂ ਹੋਈ ਹੈ। ਜੋ ਅਫ਼ਗਾਨਿਸਤਾਨ ਵਿਚ ਅਮਰੀਕੀ ਫੌਜਾਂ ਵੱਲੋ ਲੜਦਾ ਰਿਹਾ ਹੈ।ਕੈਲੇਫੋਰਨੀਆ ਦੇ ਥਾਊਜ਼ੈਂਡ ਓਕਸ ਬਾਰ ਵਿੱਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਦੀ ਵਾਰਦਾਤ ਦੌਰਾਨ ਇੱਕ ਪੁਲਿਸ ਮੁਲਾਜ਼ਮ ਸਣੇ 12 ਮੌਤਾਂ ਦੀ ਪੁਸ਼ਟੀ ਕੀਤੀ ਸੀ ਅਤੇ 10 ਜਣੇ ਜਖ਼ਮੀ ਹੋਏ ਸਨ।ਹਮਲਾਵਰ ਨੇ ਆਪਣੇ-ਆਪ ਨੂੰ ਵੀ ਗੋਲੀ ਮਾਰ ਲਈ ਸੀ।ਪੁਲਿਸ ਨੇ ਹਮਲਾਵਰ ਦਾ ਨਾਮ ਇਆਨ ਡੇਵਿਡ ਲੋਂਗ ਦੱਸਿਆ ਹੈ, ਜਿਸ ਦੀ ਉਮਰ 28 ਸਾਲ ਹੈ। ਇਸ ਗੱਲ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਹ ਤਣਾਅ ਨਾਲ ਜੂਝ ਰਹੇ ਸਨ।ਇਹ ਵੀ ਪੜ੍ਹੋ:'ਬੱਚੀ ਦੇ ਮੂੰਹ 'ਚ ਜਲਦਾ ਪਟਾਕਾ ਰੱਖਿਆ' ਦੁਨੀਆਂ ਦੀਆਂ ਪੰਜ ਖ਼ਤਰਨਾਕ ਜਾਸੂਸ ਔਰਤਾਂ ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਬੀਤੇ ਸਮੇਂ ਦੌਰਾਨ ਪੁਲੀਸ ਨੂੰ ਕਈ ਵਾਰ ਡੇਵਿਡ ਨਾਲ ਸੰਪਰਕ ਕਰਨਾ ਪਿਆ ਸੀ।ਅਧਿਕਾਰੀਆਂ ਮੁਤਾਬਕ ਡੇਵਿਡ ਨੇ ਇਸੇ ਸਾਲ ਅਪ੍ਰੈਲ ਵਿੱਚ ਆਪਣੇ ਘਰੇ ਹੰਗਾਮਾ ਕੀਤਾ ਸੀ ਅਤੇ ਪੁਲਿਸ ਸੱਦਣੀ ਪਈ ਸੀ। Image copyright EPA ਫੋਟੋ ਕੈਪਸ਼ਨ ਬਾਰਡਰਲਾਇਨ ਬਾਰ ਅਤੇ ਗਰਿਲ ਵਿੱਚ ਜਿੱਥੇ ਇਹ ਵਾਰਦਾਤ ਹੋਈ ਹੈ। ਇਹ ਬਾਰ ਲਾਸ ਏਜ਼ਲਸ ਦੇ ਉੱਤਰ-ਪੱਛਮ ਵਿਚ 40 ਮੀਲ ਦੀ ਵਿੱਥ ’ਤੇ ਹੈ। ਪੁਲਿਸ ਦੇ ਮਾਨਿਸਕ ਸਿਹਤ ਮਾਹਿਰਾਂ ਨੇ ਫੈਸਲਾ ਕੀਤਾ ਸੀ ਕਿ ਡੇਵਿਡ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਨੂੰ ਮਾਨਸਿਕ ਸਿਹਤ ਕੇਂਦਰ ਵਿੱਚ ਰੱਖਣਾ ਸਹੀ ਨਹੀਂ ਹੋਵੇਗਾ।ਮਾਹਿਰਾਂ ਨੂੰ ਡੇਵਿਡ ਦੇ ਪੋਸਟ ਟ੍ਰੌਮੈਟਿਕ ਸਟਰੈਸ ਡਿਸਆਰਡਰ ਨਾਲ ਪੀੜਤ ਹੋਣ ਦਾ ਸ਼ੱਕ ਸੀ।ਇਹ ਇਕ ਮਾਨਸਿਕ ਵਿਗਾੜ ਹੈ, ਜਿਸ ਦੀ ਜੜ੍ਹ ਅਤੀਤ ਦੀ ਕਿਸੇ ਘਟਨਾ ਵਿੱਚ ਪਈ ਹੁੰਦੀ ਹੈ। ਮਰੀਜ਼ ਉਸ ਘਟਨਾ ਵਿੱਚੋਂ ਨਿਕਲ ਕੇ ਆਮ ਜ਼ਿੰਦਗੀ ਵਿੱਚ ਆਉਣ ਤੋਂ ਅਸਮਰੱਥ ਰਹਿੰਦਾ ਹੈ।ਕਿਸੇ ਦਰਦਨਾਕ ਘਟਨਾ ਤੋਂ ਬਾਅਦ ਉਸ ਨਾਲ ਜੁੜੇ ਲੋਕ ਦਰਦ ਜਾਂ ਸਦਮੇਂ ਵਿੱਚ ਡੁੱਬ ਜਾਂਦੇ ਹਨ। ਨਤੀਜੇ ਵਜੋਂ ਉਨ੍ਹਾਂ ਵਿੱਚ ਅਪਰਾਧ ਬੋਧ ਦੀ ਭਾਵਨਾ ਜਾਂ ਗੁੱਸਾ ਭਰ ਜਾਂਦਾ ਹੈ। ਇਹੀ ਸਭ ਕੁਝ ਟ੍ਰੌਮੈਟਿਕ ਸਟਰੈਸ ਡਿਸਆਰਡਰ ਦੀ ਵਜ੍ਹਾ ਬਣਦਾ ਹੈ। Image copyright Social Media ਫੋਟੋ ਕੈਪਸ਼ਨ ਸਾਰਜੈਂਟ ਰੌਨ ਹੇਲੁਸ ਵੀ ਇਸ ਹਮਲੇ ਵਿੱਚ ਮਾਰ ਗਏ ਸਨ। ਯੂਐਸ ਮਰੀਨ ਕਾਰਪਸ ਨੇ ਇੱਕ ਬਿਆਨ ਰਾਹੀਂ ਪੁਸ਼ਟੀ ਕੀਤੀ ਹੈ ਕਿ ਡੇਵਿਡ ਨੇ ਸਾਲ 2008 ਤੋਂ 2013 ਦੌਰਾਨ ਉਸ ਨਾਲ ਇੱਕ ਮਸ਼ੀਨ ਗੰਨ ਚਲਾਉਣ ਵਾਲੇ ਵਜੋਂ ਕੰਮ ਕੀਤਾ ਸੀ ਅਤੇ ਕੋਰਪੋਰਨ ਦੇ ਅਹੁਦੇ ਤੱਕ ਪਹੁੰਚ ਗਏ ਸਨ।ਫੌਜ ਦੀ ਨੌਕਰੀ ਛੱਡਣ ਤੋਂ ਬਾਅਦ ਡੇਵਿਡ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੋ 2013 ਤੋਂ 2016 ਦਰਮਿਆਨ ਪੜ੍ਹਾਈ ਕੀਤੀ ਸੀ।ਡੇਵਿਡ ਲੋਂਗ ਸਾਲ 2010-11 ਦੌਰਾਨ ਅਫਗਾਨਿਸਤਾਨ ਵਿੱਚ ਤੈਨਾਤ ਸਨ। ਜਿੱਥੇ ਉਨ੍ਹਾਂ ਨੂੰ ਮਰੀਨ ਕੌਰਪਸ ਵੱਲੋਂ ਗੁੱਡ ਕੰਡਕਟ ਸੇਵਾ ਮੈਡਲ, ਅਫਗਾਨਿਸਤਾਨ ਕੈਂਪੇਨ ਮੈਡਲ ਅਤੇ ਗਲੋਬਲ ਵਾਰ ਆਨ ਟੈਰੋਰਿਜ਼ਮ ਸੇਵਾ ਮੈਡਲ ਦਿੱਤੇ ਗਏ ਸਨ।ਪੁਲਿਸ ਮੁਤਾਬਕ ਇਸ ਹਮਲੇ ਲਈ ਡੇਵਿਡ ਨੇ .45 ਕੈਲੀਬਰ ਦੀ ਗਲਾਕ ਸੈਮੀ ਆਟੋਮੈਟਿਕ ਦੀ ਵਰਤੋਂ ਕੀਤੀਡੇਵਿਡ ਕੋਲ ਇੱਕ ਵਾਧੂ ਮੈਗਜ਼ੀਨ ਵੀ ਸੀ , ਜੋ ਕਿ ਕੈਲੀਫੋਰਨੀਆ ਵਿੱਚ ਰੱਖਣਾ ਗੈਰ-ਕਾਨੂੰਨੀ ਹੈ।ਇਹ ਵੀ ਪੜ੍ਹੋ:ਗੈਰ-ਕਾਨੂੰਨੀ ਪ੍ਰਵਾਸੀ ਪਨਾਹਗੀਰ ਨਹੀਂ ‘ਹਮਲਾਵਰ’ਟਰੰਪ ਦਾ ਪਹਿਲਾਂ ਤਲਖ਼ ਵਤੀਰਾ ਫਿਰ ਪੱਤਰਕਾਰ ਦੀ ਸਨਦ ਰੱਦਕੁਝ ਕੈਨੇਡੀਅਨ ਸਿੱਖ ਸੰਗਠਨ ਟਰੂਡੋ ਨਾਲ ਕਿਉਂ ਨਰਾਜ਼ ਹੋਏ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੰਡੋਨੇਸ਼ੀਆ: ਮਸ਼ੀਨਾਂ ਦੀ ਘਾਟ ਕਾਰਨ ਮਲਬੇ 'ਚੋਂ ਜ਼ਿੰਦਾ ਲੋਕਾਂ ਨੂੰ ਕੱਢਣ ਦੇ ਕੰਮ ਦੀ ਰਫ਼ਤਾਰ ਹੌਲੀ 1 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45697752 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਇੰਡੋਨੇਸ਼ੀਆ ਦੇ ਪਾਲੂ ਸ਼ਹਿਰ ਵਿੱਚ ਅਜੇ ਵੀ ਦਰਜਨਾਂ ਲੋਕ ਸੁਨਾਮੀ ਤੇ ਭੂਚਾਲ ਕਾਰਨ ਢਹਿਢੇਰੀ ਹੋਈਆਂ ਇਮਾਰਤਾਂ ਹੇਠ ਦੱਬੇ ਹੋਏ ਹਨ। ਬਚਾਅ ਵਰਕਰ ਵੱਡੀਆਂ ਮਸ਼ੀਨਾਂ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਦਾ ਇਮਾਰਤ ਵਿੱਚ ਜਾਣਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।ਉਹ ਇਮਾਰਤ ਹੇਠਾਂ ਫਸੇ ਲੋਕਾਂ ਨੂੰ ਪਾਣੀ ਤੇ ਹੋਰ ਸਪਲਾਈ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਲੋਕਾਂ ਵੱਲੋਂ ਬਾਹਰ ਕੱਢਣ ਲਈ ਗੁਹਾਰ ਕੀਤੀ ਜਾ ਰਹੀ ਹੈ।ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਤੇ ਸੁਨਾਮੀ ਕਾਰਨ ਤਕਰੀਬਨ 832 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਇਹ ਵੀ ਪੜ੍ਹੋ'ਔਰਤਾਂ ਨੂੰ ਮੰਦਿਰ 'ਚ ਆਉਣ ਤੋਂ ਰੋਕਣਾ ਬਰਾਬਰਤਾ ਦੇ ਅਧਿਕਾਰ ਦੀ ਉਲੰਘਣਾ'ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆ'16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ'ਇੰਡੋਨੇਸ਼ੀਆ ਦੀ ਆਪਦਾ ਪ੍ਰਬੰਧਨ ਏਜੰਸੀ ਦੇ ਬੁਲਾਰੇ ਪੁਰਵੋ ਨੁਗਰੋਹੋ ਨੇ ਦੱਸਿਆ, ਸੰਚਾਰ ਵਿਵਸਥਾ ਸੀਮਿਤ ਹੈ, ਵੱਡੀਆਂ ਮਸ਼ੀਨਾਂ ਵੀ ਕਾਫੀ ਘੱਟ ਹਨ। ਢਹਿਢੇਰੀ ਹੋਈਆਂ ਇਮਾਰਤਾਂ ਉਹ ਮਸ਼ੀਨਾਂ ਕਾਫੀ ਨਹੀਂ ਹਨ।''ਇੱਕ ਕਾਰਕੁਨ ਥਾਲਿਬ ਬਵਾਨੋ ਨੇ ਏਐਫਪੀ ਨਿਊਜ਼ ਏਜੰਸੀ ਨੇ ਕਿਹਾ ਕਿ ਹੋਟਲ ਦੇ ਮਲਬੇ ਤੋਂ 3 ਲੋਕਾਂ ਨੂੰ ਬਚਾ ਲਿਆ ਹੈ ਜਦਕਿ 50 ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ।ਉਨ੍ਹਾਂ ਦੱਸਿਆ, ਸਾਨੂੰ ਮਲਬੇ ਦੇ ਹੇਠਾਂ ਤੋਂ ਵੱਖ-ਵੱਖ ਲੋਕਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਬੱਚੇ ਦੀਆਂ ਆਵਾਜ਼ ਵੀ ਆ ਰਹੀ ਹੈ।ਸੁਨਾਮੀ ਦੀਆਂ ਤਰੰਗਾ ਸਮੁੰਦਰ ਵਿੱਚ 800 ਕਿਲੋਮੀਟਰ ਦੀ ਰਫਤਾਰ ਨਾਲ ਵਧੀਆਂ ਸਨ ਅਤੇ ਤਿੰਨ ਸੋ ਕਿਲੋਮੀਟਰ ਲੰਬੇ ਸਮੁੰਦਰੀ ਤੱਟ ਨਾਲ ਟਕਰਾਈਆਂ ਹਨ। ਟੁੱਟੀਆਂ ਸੜਕਾਂ ਤੇ ਸੰਚਾਰ ਵਿਵਸਥਾ ਠੱਪ ਹੋਣ ਕਾਰਨ ਵੀ ਬਚਾਅ ਮੁਲਾਜ਼ਮਾਂ ਤੱਕ ਪਹੁੰਚਣਾ ਮੁਸ਼ਿਕਿਲ ਹੋ ਰਿਹਾ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਪ੍ਰਭਾਵਿਤ ਸ਼ਹਿਰਾਂ ਦਾ ਦੌਰਾ ਕਰ ਰਹੇ ਹਨ।3 ਮੀਟਰ ਤੱਕ ਲਹਿਰਾਂ ਉੱਠੀਆਂਅਧਿਕਾਰੀਆਂ ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਤੱਟਵਰਤੀ ਇਲਾਕਿਆਂ ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਅਤੇ ਬਾਅਦ ਵਿਚ ਸੁਨਾਮੀ ਨੇ ਕਹਿਰ ਢਾਇਆ।ਅਧਿਕਾਰੀਆਂ ਮੁਤਾਬਕ ਇੰਡੋਨੇਸ਼ੀਆ ਦੇ ਪਾਲੂ ਸ਼ਹਿਰ ਵਿਚ ਸੁਨਾਮੀ ਦਾ ਸਭ ਤੋਂ ਜ਼ਿਆਦਾ ਅਸਰ ਦੇਖਿਆ ਗਿਆ ਹੈ, ਇੱਥੇ ਸਮੁੰਦਰ ਵਿਚ 3 ਮੀਟਰ ਤੱਕ ਉੱਚੀਆਂ ਲਹਿਰਾ ਉੱਠੀਆਂ ਹਨ। Image copyright ANTARA FOTO/ROLEX MALAHA VIA REUTER ਫੋਟੋ ਕੈਪਸ਼ਨ ਇੰਡੋਨੇਸ਼ੀਆ ਦੇ ਤੱਟਵਰਤੀ ਇਲਾਕਿਆਂ ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਅਤੇ ਬਾਅਦ ਵਿਚ ਸੁਨਾਮੀ ਬੀਬੀਸੀ ਦੀ ਟੀਮ ਜਦੋਂ ਸੁਨਾਮੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਗਈ ਤਾਂ ਉਨ੍ਹਾਂ ਨੂੰ ਉਹ ਲੋਕ ਮਿਲੇ ਜੋ ਆਪਣਿਆਂ ਦੀ ਭਾਲ ਵਿੱਚ ਲੱਗੇ ਹੋਏ ਸਨ।ਇੱਕ ਨੇ ਕਿਹਾ, ""ਮੈਨੂੰ ਪਤਾ ਕਿ ਮੈਂ ਆਪਣੇ ਪਰਿਵਾਰ ਦੇ ਤਿੰਨ ਮੈਂਬਰ ਗੁਆ ਚੁੱਕਾ ਹਾਂ, ਦੋ ਬਜ਼ੁਰਗ ਅਤੇ ਇੱਕ ਨੌਜਵਾਨ ਪਿਤਾ ਸੀ। ਸਾਨੂੰ ਉਨ੍ਹਾਂ ਬਾਰੇ ਕੁਝ ਨਹੀਂ ਪਤਾ।'' Image copyright Reuters ਸੋਸ਼ਲ ਮੀਡੀਆ ਵਿਚ ਸੁਨਾਮੀ ਦਾ ਜਿਹੜਾ ਵੀਡੀਓ ਆਇਆ ਹੈ , ਉਸ ਵਿਚ ਲੋਕਾਂ ਦੇ ਚੀਕਾਂ ਮਾਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਸੁਨਾਮੀ ਦੇ ਕਾਰਨ ਇੱਕ ਮਸਜਿਦ ਸਣੇ ਕਈ ਇਮਾਰਤਾਂ ਡਿੱਗਦੀਆਂ ਹਨ। Image copyright AFP ਫੋਟੋ ਕੈਪਸ਼ਨ ਭੂਚਾਲ ਦੇ ਜ਼ਬਰਦਸਤ ਝਟਕਿਆਂ ਤੋਂ ਬਾਅਦ ਹੁਣ ਸੁਨਾਮੀ ਨਾਲ 380 ਮੌਤਾਂ ਹੋਣ ਦੀ ਪੁਸ਼ਟੀ ਹੋ ਗਈ ਹੈ। ਇੰਡੋਨੇਸ਼ੀਆ ਦੇ ਆਪਦਾ ਪ੍ਰਬੰਧਨ ਏਜੰਸੀ ਦੇ ਬੁਲਾਰੇ ਪੁਰਵੋ ਨੁਗਰੋਹੋ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਕਿਹਾ, ""ਸੂਨਾਮੀ ਕਾਰਨ ਕਾਫੀ ਲਾਸ਼ਾਂ ਸਮੁੰਦਰ ਦੇ ਕਿਨਾਰੇ ਮਿਲੀਆਂ ਹਨ।''''ਸੁਨਾਮੀ ਖੁਦ ਨਹੀਂ ਆਇਆ ਸਗੋਂ ਆਪਣੇ ਨਾਲ ਕਾਰਾਂ, ਲੱਕੜਾਂ, ਘਰ ਸਭ ਕੁਝ ਲੈ ਕੇ ਆਇਆ।'' Image Copyright @davidlipson @davidlipson Image Copyright @davidlipson @davidlipson ਪਿਛਲੇ ਮਹੀਨੇ ਇੰਡੋਨੇਸ਼ੀਆ ਵਿਚ ਇਕ ਤੋਂ ਬਾਅਦ ਇੱਕ ਭੂਚਾਲ ਆਏ ਸਨ, ਜਿਸ ਵਿਚ ਸੈਕੜੇ ਵਿਅਕਤੀ ਮਾਰੇ ਗਏ ਸਨ। ਸਭ ਤੋਂ ਖ਼ਤਰਨਾਕ ਭੂਚਾਲ ਪੰਜ ਅਗਸਤ ਨੂੰ ਆਇਆ ਸੀ, ਜਿਸ ਵਿਚ 460 ਲੋਕਾਂ ਦੀ ਮੌਤ ਹੋ ਗਈ ਸੀ।ਕੀ ਕਹਿੰਦੇ ਹਨ ਲੋਕਅਨਸਰ ਬਚਮਿਡ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਲੋਕਾਂ ਨੂੰ ਖਾਣਾ ਅਤੇ ਪੀਣ ਦਾ ਸਾਫ ਪਾਣੀ ਚਾਹੀਦਾ ਹੈ।ਅਨਸਰ ਨੇ ਕਿਹਾ, ""ਸਾਨੂੰ ਨਹੀਂ ਪਤਾ ਅਸੀਂ ਰਾਤ ਨੂੰ ਕੀ ਖਾਵਾਂਗੇ।""ਦਵੀ ਹੈਰਿਸ ਨੇ ਅਸੋਸੀਏਟਿਡ ਪ੍ਰੈੱਸ ਨੂੰ ਦੱਸਿਆ, ""ਸਾਡੇ ਕੋਲ ਆਪਣੇ ਆਪ ਨੂੰ ਬਚਾਉਣ ਦਾ ਸਮਾਂ ਵੀ ਨਹੀਂ ਸੀ। ਮੈਂ ਆਪਣੀ ਬੀਵੀ ਨੂੰ ਮਦਦ ਲਈ ਪੁਕਾਰਦੇ ਸੁਣਿਆ, ਫਿਰ ਸਭ ਸ਼ਾਤ ਹੋ ਗਿਆ। ਮੈਨੂੰ ਨਹੀਂ ਪਤਾ ਮੇਰੀ ਬੀਵੀ ਤੇ ਬੱਚੇ ਨੂੰ ਕੀ ਹੋਇਆ। ਮੈਂ ਉਮੀਦ ਕਰ ਰਿਹਾ ਹਾਂ ਕਿ ਉਹ ਠੀਕ ਹੋਣ।""ਇਹ ਵੀ ਪੜ੍ਹੋ:ਪੀਰੀਅਡਜ਼ 'ਚ ਕਈ ਵਾਰ ਖੁਦਕੁਸ਼ੀ ਦਾ ਖਿਆਲ ਇਸ ਲਈ ਆਉਂਦਾ ਹੈਫੇਸਬੁੱਕ ਸੁਰੱਖਿਆ, 5 ਕਰੋੜ ਅਕਾਊਂਟ ਖ਼ਤਰੇ 'ਚ 'ਭਿੰਡਰਾਵਾਲੇ ਦੇ ਪੋਸਟਰ ਨਹੀਂ ਹਟਾਏ, ਇਸ ਲਈ ਮੁੱਖ ਮੰਤਰੀ ਗੁਰਦੁਆਰੇ ਨਹੀਂ ਆਏ'ਬਰੈੱਟ ਕੈਵਨੌ: ਟਰੰਪ ਵੱਲੋਂ ਐੱਫ਼ਬੀਆਈ ਜਾਂਚ ਦੇ ਹੁਕਮਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਫੂਲਕਾ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਖ਼ਤਮ ਕਰਨ ਲਈ ਕੰਮ ਕਰਨਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਵੇਲੇ ਉਨ੍ਹਾਂ ਨੇ ਕਿਹਾ ਸੀ, ""ਅੰਨਾ ਹਜ਼ਾਰੇ ਵਰਗੀ ਮੁਹਿੰਮ ਫਿਰ ਸ਼ੁਰੂ ਕਰਨ ਦੀ ਲੋੜ ਹੈ। ਪੰਜਾਬ ਵਿੱਚ ਨਸ਼ਿਆਂ ਦੀ ਸਮਸਿਆ ਹੈ। ਮੈਂ ਇੱਕ ਸੰਗਠਨ ਇਸ ਨਾਲ ਲੜਨ ਲਈ ਖੜਾ ਕਰਾਂਗਾ।""(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੰਡੋਨੇਸ਼ੀਆ ਸੁਨਾਮੀ 'ਚ 222 ਮੌਤਾਂ ਤੇ ਸੈਂਕੜੇ ਜਖ਼ਮੀ, ਭਾਰੀ ਤਬਾਹੀ ਦਾ ਕੀ ਬਣਿਆ ਅਸਲ ਕਾਰਨ 24 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46665409 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ ਵਿਚ ਆਈ ਸੁਨਾਮੀ ਵਿਚ 222 ਲੋਕਾਂ ਦੀ ਮੌਤ ਹੋ ਗਈ ਹੈ ਅਤੇ 843 ਜਣੇ ਜਖ਼ਮੀ ਹੋਏ ਹਨ।ਐਤਵਾਰ ਰਾਤ ਨੂੰ ਸੁਨਾਮੀ ਆਉਣ ਬਾਰੇ ਕੋਈ ਚਿਤਾਵਨੀ ਨਹੀਂ ਸੀ ਅਤੇ ਅਚਾਨਕ ਸਮੁੰਦਰ ਵਿੱਚੋਂ ਉੱਠੀਆਂ ਲਹਿਰਾਂ ਨੇ ਸੈਲਾਨੀ ਕੇਂਦਰ ਨੂੰ ਤਬਾਹ ਕਰ ਦਿੱਤਾ। ਜਿਸ ਵਿਚ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ।ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੁਨਾਮੀ ਅਨਕ ਕਰਾਕਾਤਾਊ ਜਵਾਲਾ ਮੁਖੀ ਫਟਿਆ ਤੇ ਸਮੁੰਦਰ ਸਤ੍ਹਾ ਵਿਚ ਭੂਚਾਲ ਆ ਗਿਆ ਤੇ ਸੁਨਾਮੀ ਦਾ ਕਾਰਨ ਬਣਿਆਭਾਵੇਂ ਕਿ ਕਿਹਾ ਜਾ ਰਿਹਾ ਹੈ ਕਿ ਸੁਨਾਮੀ ਦੀ ਚੇਤਾਵਨੀ ਦਿੱਤੀ ਗਈ ਸੀ ਪਰ ਪੀੜ੍ਹਤਾਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਚੇਤਾਵਨੀ ਸੀ ਇਸ ਹਾਦਸੇ ਵਿਚ ਅਜੇ ਤੱਕ ਕਿਸੇ ਵਿਦੇਸ਼ੀ ਨਾਗਰਿਕ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਹੋਈ ਹੈ।ਆਮ ਤੌਰ 'ਤੇ ਸੁਨਾਮੀ ਦਾ ਮੂਲ ਕਾਰਨ ਭੂਚਾਲ ਹੁੰਦਾ ਹੈ ਪਰ ਇੰਡੋਨੇਸ਼ੀਆ ਵਿਚ ਆਈ ਤਾਜ਼ਾ ਸੁਨਾਮੀ ਦਾ ਕਾਰਨ ਇੱਕ ਜਵਾਲਾਮੁਖੀ ਦਾ ਫਟਣਾ ਸੀ। ਇਸੇ ਲਈ ਇੰਡੋਨੇਸ਼ੀਆ ਦੀ ਇਸ ਸੁਨਾਮੀ ਤੋਂ ਪਹਿਲਾਂ ਦੁਵਿਧਾ ਪੈਦਾ ਹੋ ਗਈ ਸੀ। ਰਾਤ ਸਮਾਂ ਸੀ ਅਤੇ ਸਰਕਾਰੀ ਏਜੰਸੀਆਂ ਨੇ ਦੁਬਿਧਾ ਕਾਰਨ ਸੁਨਾਮੀ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਇਸੇ ਕਾਰਨ ਲੋਕਾਂ ਦੇ ਜਾਨ-ਮਾਲ ਦੀ ਭਾਰੀ ਤਬਾਹੀ ਹੋਈ। ਦੇਸ਼ ਦੀ ਰਾਹਤ ਏਜੰਸੀ ਦੇ ਬੁਲਾਰੇ ਨੇ ਮਾਫ਼ੀ ਮੰਗੀ ਹੈ ਕਿਉਂਕਿ ਪਹਿਲਾਂ ਏਜੰਸੀ ਨੇ ਆਖ ਦਿੱਤਾ ਕਿ ਇਹ ਸਿਰਫ਼ ਸਮੁੰਦਰ ਵਿੱਚ ਆਇਆ ਆਮ ਜਵਾਰ ਭਾਟਾ ਉੱਠਿਆ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਬੁਲਾਰੇ ਮੁਤਾਬਕ ਇਹ ਗਲਤੀ ਇਸ ਲਈ ਹੋ ਗਈ ਕਿਉਂਕਿ ਏਜੰਸੀ ਭੂਚਾਲ ਦੀ ਜਾਣਕਾਰੀ ਲੱਭਦੀ ਰਹੀ। ਇਹ ਵੀ ਜ਼ਰੂਰ ਪੜ੍ਹੋਇੰਡੋਨੇਸ਼ੀਆ 'ਚ ਸੁਨਾਮੀ ਮਗਰੋਂ ਤਬਾਹੀ - Live report'ਕਾਰਾਂ ਤੇ ਕੰਟੇਨਰ ਹਵਾ ਵਿੱਚ 30 ਫੁੱਟ ਤੱਕ ਉੱਛਲੇ''ਮੈਂ ਘੁੰਡ ਕੱਢੇ ਬਿਨਾਂ ਬਾਹਰ ਜਾਵਾਂ ਤਾਂ ਕੋਈ ਮੈਨੂੰ ਭੂਤਨੀ ਕਹਿੰਦਾ ਹੈ ਤੇ ਕੋਈ ਚੁੜੈਲ'ਅੰਤਰਰਾਸ਼ਟਰੀ ਸੁਨਾਮੀ ਚਿਤਾਵਨੀ ਕੇਂਦਰ ਮੁਤਾਬਕ ਸੁਨਾਮੀ ਦਾ ਇਸ ਤਰ੍ਹਾਂ ਆਉਣਾ ਆਮ ਵਰਤਾਰਾ ਨਹੀਂ ਹੈ। Image copyright EPA Image copyright EPA ਇਸ ਤੋਂ ਪਹਿਲਾਂ ਵੀ ਸੁਨਾਮੀ ਨੇ ਇੰਡੋਨੇਸ਼ੀਆ ਸਮੇਤ ਕਈ ਤੱਟੀ ਇਲਾਕਿਆਂ 'ਚ ਤਬਾਹੀ ਮੱਚਾਈ ਹੈ।ਇਹ ਲਹਿਰਾਂ ਉਦੋਂ ਉੱਠਦੀਆਂ ਹਨ ਜਦੋਂ ਸਮੁੰਦਰ ਵਿੱਚ ਅਚਾਨਕ ਤੇਜ਼ ਹਲਚਲ ਹੁੰਦੀ ਹੈ। ਦਰਅਸਲ ਸੁਨਾਮੀ ਜਾਪਾਨੀ ਭਾਸ਼ਾ ਦਾ ਸ਼ਬਦ ਹੈ, ਜੋ ਕਿ ਦੋ ਸ਼ਬਦਾਂ 'ਸੂ' ਅਤੇ 'ਨਾਮੀ' ਤੋਂ ਮਿਲ ਕੇ ਬਣਿਆ ਹੈ। 'ਸੂ' ਦਾ ਅਰਥ ਹੁੰਦਾ ਹੈ ਸਮੁੰਦਰੀ ਕਿਨਾਰਾ ਅਤੇ 'ਨਾਮੀ' ਭਾਵ ਲਹਿਰਾਂ।ਇਹ ਵੀ ਜ਼ਰੂਰ ਪੜ੍ਹੋ 'ਸਰੀਰਕ ਹਿੰਸਾ ਦੀਆਂ ਸ਼ਿਕਾਰ ਔਰਤਾਂ ਦਾ ਰੋਣਾ ਮੇਰੇ ਕੰਨਾਂ 'ਚ ਗੂੰਜਦਾ ਏ''84 ਕਤਲੇਆਮ ਸਿਆਸੀ ਆਗੂਆਂ ਵੱਲੋਂ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਹੋਇਆ'IPL 2019: ਕਰੋੜਾਂ ’ਚ ਵਿਕੇ 18 ਸਾਲਾ ਪ੍ਰਭਸਿਮਰਨ ਨੂੰ ਕਿਉਂ ਹੈ ਸੇਧ ਦੀ ਲੋੜਪਹਿਲਾਂ ਲੋਕ ਵੀ ਇਹੀ ਸਮਝਦੇ ਸਨ ਕਿ ਇਹ ਸਮੁੰਦਰ ਵਿੱਚ ਉੱਠਣ ਵਾਲੇ ਜਵਾਰ ਭਾਟੇ ਵਾਂਗ ਹੀ ਹਨ। ਜਿਹੜੀਆਂ ਚੰਦ-ਸੂਰਜ ਅਤੇ ਗ੍ਰਹਿਆਂ ਦੀ ਗੁਰੂਤਾ ਖਿੱਚ ਦੇ ਅਸਰ ਨਾਲ ਪੈਦਾ ਹੁੰਦੀਆਂ ਹਨ। ਅਸਲ ਵਿੱਚ ਸੁਨਾਮੀ ਲਹਿਰਾਂ ਦਾ ਸੰਬੰਧ ਧਰਤੀ ਤੋਂ ਬਾਹਰਲੇ ਨਹੀਂ, ਸਗੋਂ ਅੰਦਰੂਨੀ ਕਾਰਕਾਂ ਨਾਲ ਹੈ, ਜਿਨ੍ਹਾਂ ਵਿੱਚ ਸਭ ਤੋਂ ਖਤਰਨਾਕ ਹੈ ਭੂਚਾਲ। ਜਵਾਲਾਮੁਖੀ ਫਟਣ ਕਰਕੇ ਵੀ ਇਹ ਹਲਚਲ ਪੈਦਾ ਹੁੰਦੀ ਹੈ। ਇੰਡੋਨੇਸ਼ੀਆ 'ਚ ਇਹੀ ਹੋਇਆ ਹੈ। Image copyright AFP/Getty Images ਫੋਟੋ ਕੈਪਸ਼ਨ ਸਾਲ 2010 'ਚ ਦੱਖਣੀ ਅਮਰੀਕਾ ਦੇ ਦੇਸ਼ ਚਿਲੀ 'ਚ ਭੂਚਾਲ ਤੋਂ ਬਾਅਦ ਆਈ ਸੁਨਾਮੀ ਨੇ 800 ਲੋਕਾਂ ਦੀ ਜਾਨ ਲਈ। Image copyright AFP/Getty Images ਫੋਟੋ ਕੈਪਸ਼ਨ ਇੰਡੋਨੇਸ਼ੀਆ ਅਤੇ ਹੋਰ ਦੇਸ਼ਾਂ ਵਿੱਚ ਦਸੰਬਰ 2004 ਵਿੱਚ ਵੀ ਇੱਕ ਸੁਨਾਮੀ ਆਈ ਸੀ, ਜਿਸ ਵਿੱਚ 2 ਲੱਖ ਲੋਕਾਂ ਦੀ ਜਾਨ ਗਈ ਸੀ। ਸੁਨਾਮੀ ਬਾਰੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਪਰ ਧਰਤੀ ਦੇ ਜਿਹੜੇ ਖੇਤਰਾਂ ਵਿੱਚ ਧਰਤੀ ਦੀਆਂ ਪਰਤਾਂ (ਟੈਕਟਾਨਿਕ ਪਲੇਟ) ਮਿਲਦੀਆਂ ਹਨ, ਉਨ੍ਹਾਂ ਵਿਚ ਹਿਲਜੁਲ ਹੋਣ ਕਾਰਨ ਸੁਨਾਮੀ ਵਧੇਰੇ ਆਉਂਦੀ ਹੈ।ਪਹਿਲਾਂ ਕਿੱਥੇ ਹੋਈ ਹੈ ਵੱਡੀ ਤਬਾਹੀ ਹਾਲ ਦੇ ਸਾਲਾਂ ਵਿੱਚ ਇੱਕ ਖਤਰਨਾਕ ਸੁਨਾਮੀ ਜਪਾਨ ਵਿੱਚ ਸਾਲ 2011 ਵਿੱਚ ਆਈ ਸੀ। ਇਸ ਸੁਨਾਮੀ ਦੇ ਪਿੱਛੇ ਭੂਚਾਲ ਸੀ ਅਤੇ ਇਸ ਕਾਰਨ ਇੱਕ ਐਟਮੀ ਊਰਜਾ ਕੇਂਦਰ ਨੂੰ ਵੀ ਨੁਕਸਾਨ ਹੋਇਆ ਸੀ। ਇਸ ਤਬਾਹੀ ਨੇ 15,000 ਤੋਂ ਵੱਧ ਜਾਨਾਂ ਲਈਆਂ ਸਨ। ਇੰਡੋਨੇਸ਼ੀਆ ਅਤੇ ਹੋਰ ਦੇਸ਼ਾਂ ਵਿੱਚ ਦਸੰਬਰ 2004 ਵਿੱਚ ਵੀ ਇੱਕ ਸੁਨਾਮੀ ਆਈ ਸੀ, ਜਿਸ ਵਿੱਚ 2 ਲੱਖ ਲੋਕਾਂ ਦੀ ਜਾਨ ਗਈ ਸੀ। ਹਿੰਦ ਮਹਾਂਸਾਗਰ 'ਚ ਉੱਠੀਆਂ ਲਹਿਰਾਂ ਦੀ ਗਤੀ 800 ਕਿਲੋਮੀਟਰ ਪ੍ਰਤੀ ਘੰਟੇ ਤਕ ਪਹੁੰਚ ਗਈ ਸੀ ਕਿਉਂਕਿ ਇਸ ਤੋਂ ਪਹਿਲਾਂ ਆਏ ਭੂਚਾਲ ਨੇ ਸਾਰੀ ਧਰਤੀ ਨੂੰ ਹੀ ਹਿਲਾ ਕੇ ਰੱਖ ਦਿੱਤਾ ਸੀ। ਲਹਿਰਾਂ 50 ਮੀਟਰ ਉੱਚੀਆਂ ਸਨ ਅਤੇ ਤੱਟ ਤੋਂ 5 ਕਿਲੋਮੀਟਰ ਅੰਦਰ ਆ ਗਈਆਂ ਸਨ। ਸਾਲ 2010 'ਚ ਦੱਖਣੀ ਅਮਰੀਕਾ ਦੇ ਦੇਸ਼ ਚਿਲੀ 'ਚ ਭੂਚਾਲ ਤੋਂ ਬਾਅਦ ਆਈ ਸੁਨਾਮੀ ਨੇ 800 ਲੋਕਾਂ ਦੀ ਜਾਨ ਲਈ। ਉਸ ਤੋਂ ਛੇ ਮਹੀਨੇ ਪਹਿਲਾਂ, ਸਤੰਬਰ 2009 'ਚ ਪ੍ਰਸ਼ਾਂਤ ਮਹਾਂਸਾਗਰ 'ਚ ਉੱਠੀ ਸੁਨਾਮੀ ਨੇ ਸਮੋਆ ਅਤੇ ਹੋਰ ਇਲਾਕਿਆਂ 'ਚ ਕਰੀਬ 200 ਲੋਕਾਂ ਦੀ ਜਾਨ ਲਈ। ਬੀਤੀ ਸਦੀ 'ਚ, ਤੁਰਕੀ ਵਿੱਚ 17 ਅਗਸਤ 1999 ਨੂੰ ਆਈ ਸੁਨਾਮੀ 17,000 ਮੌਤਾਂ ਦਾ ਕਾਰਨ ਬਣੀ। ਇਸ ਦਾ ਮੂਲ ਕਾਰਨ ਵੀ ਭੂਚਾਲ ਹੀ ਸੀ।ਇਹ ਵੀਡੀਓ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi ",False " ਰੂਸ-ਯੂਕਰੇਨ ਵਿਵਾਦ : ਆਪਣੇ ਤੋਂ 10 ਗੁਣਾਂ ਛੋਟੇ ਮੁਲਕ ਯੂਕਰੇਨ ਨਾਲ ਕਿਉਂ ਝਗੜ ਰਿਹਾ ਰੂਸ 29 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46382567 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਪੁਤਿਨ ਦਾ ਕਹਿਣਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਯੂਕਰੇਨ ਦੇ ਰਾਸ਼ਟਰਪਤੀ ਰੂਸ ਨਾਲ ਟਕਰਾਅ ਵਧਾ ਰਹੇ ਹਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਉੱਤੇ ਇਲਜ਼ਾਮ ਲਾਇਆ ਹੈ ਕਿ ਉਹ 2019 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਰੇਟਿੰਗ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਐਤਵਾਰ ਨੂੰ ਰੂਸੀ ਬਾਰਡਰ ਸੁਰੱਖਿਆ ਮੁਲਾਜ਼ਮਾਂ ਨੇ ਕ੍ਰਾਈਮੀਆ ਦੇ ਕੋਲ ਯੂਕਰੇਨ ਦੇ ਤਿੰਨ ਸਮੁੰਦਰੀ ਜਹਾਜ਼ਾਂ 'ਤੇ ਗੋਲੀਆਂ ਚਲਾਈਆਂ ਅਤੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।ਰੂਸ ਦੇ ਰਾਸ਼ਟਰਪਤੀ ਨੇ ਕਿਹਾ, ""ਇਹ ਪੱਕੇ ਤੌਰ 'ਤੇ ਭੜਕਾਉਣ ਦੀ ਕੋਸ਼ਿਸ਼ ਹੈ ਅਤੇ ਯੂਕਰੇਨ ਦੇ ਅਧਿਕਾਰੀਆਂ ਵੱਲੋਂ ਆਯੋਜਿਤ ਕੀਤਾ ਗਿਆ ਸੀ। ਮੈਨੂੰ ਲੱਗਦਾ ਹੈ ਕਿ ਮਾਰਚ 2019 'ਚ ਹੋਣ ਵਾਲੀਆਂ ਯੂਕਰੇਨ ਚੋਣਾਂ ਦੀ ਦੌੜ ਲਈ ਕਰ ਰਹੇ ਹਨ।""ਇਹ ਵੀ ਪੜ੍ਹੋ:ਮਲਾਲਾ ਨੂੰ ਗੋਲੀ ਮਾਰਨ ਵਾਲਾ ਤਾਲਿਬਾਨ ਔਰਤਾਂ ਦੇ ਹੱਕ ਦੀ ਗੱਲ ਕਿਉਂ ਕਰ ਰਿਹਾ 'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' ਕੋਹਲੀ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਿਤਾਲੀ ਦੇ ਟੀਮ 'ਚੋਂ 'ਆਊਟ' ਹੋਣ ਦੀ ਕਹਾਣੀਮੌਜੂਦਾ ਤਣਾਅ ਨੂੰ ਦੇਖਦੇ ਹੋਏ ਯੂਕਰੇਨ ਸਰਹੱਦੀ ਖੇਤਰਾਂ 'ਤੇ 30 ਦਿਨਾਂ ਦੇ ਲਈ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ ਹੈ। ਇਸ ਵਿਚਾਲੇ ਰੂਸ ਨੇ ਯੂਕਰੇਨ ਦੇ ਤਿੰਨ ਜਹਾਜ਼ਾਂ ਸਣੇ ਜਿਨ੍ਹਾਂ 24 ਜਲਸੈਨਾ ਦੇ ਅਧਿਕਾਰੀਆਂ ਨੂੰ ਪੜ੍ਹਿਆ ਸੀ ਉਹ ਹੁਣ ਦੋ ਮਹੀਨਿਆਂ ਤੱਕ ਹਿਰਸਤ ਵਿੱਚ ਰਹਿਣਗੇ।ਰਾਸ਼ਟਰਪਤੀ ਪੋਰੋਸ਼ੈਂਕੋ ਦਾ ਕਹਿਣਾ ਹੈ ਕਿ ਅਜਿਹੇ ਸਰਹੱਦੀ ਖੇਤਰਾਂ ਵਿੱਚ ਮਾਰਸ਼ਲ ਲਾਅ ਲਾਇਆ ਗਿਆ ਹੈ ਜਿੱਥੇ ਰੂਸ ਦੇ ਹਮਲੇ ਦਾ ਖਦਸ਼ਾ ਹੈ। ਇਸ ਫ਼ੈਸਲੇ ਦਾ ਅਸਰ 10 ਯੂਕ੍ਰੇਨੀਅਨ ਸਰਹੱਦੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ। ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਦੇਸ ਨੂੰ ""ਰੂਸ ਨਾਲ ਪੂਰੀ ਤਰਾਂ ਜੰਗ"" ਦਾ ਖਤਰਾ ਹੈ ਅਤੇ ਇਹ ਮਜ਼ਾਕ ਨਹੀਂ ਹੈ।ਪੱਛਮੀ ਦੇਸਾਂ ਨੇ ਯੂਕਰੇਨ ਦੀ ਦਲੀਲ ਦਾ ਸਮਰਥਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਹਫਤੇ ਦੇ ਅਖੀਰ ਵਿੱਚ ਪੁਤਿਨ ਨਾਲ ਤੈਅ ਜੀ -20 ਸੰਮੇਲਨ ਰੱਦ ਕਰ ਸਕਦੇ ਹਨ।ਮੌਜੂਦਾ ਤਣਾਅ ਕਿਉਂ ਖੜ੍ਹਾ ਹੋਇਆ? 16,376,870 ਖੇਤਰਫਲ ਵਾਲਾ ਰੂਸ ਯਾਨਿ ਕਿ ਦੁਨੀਆ ਦੇ ਖੇਤਰਫਲ ਦਾ 11 % ਹਿੱਸੇ ਵਾਲਾ ਦੇਸ ਹੈ। ਜਦੋਂਕਿ ਯੂਕਰੇਨ ਇਸ ਦੇ ਮੁਕਾਬਲੇ ਬੇਹੱਦ ਛੋਟਾ ਹੈ। ਯੂਕਰੇਨ ਦਾ ਖੇਤਰਫਲ 5,79,320 ਹੈ ਜੋ ਕਿ ਦੁਨੀਆ ਦੇ ਖੇਤਰਫਲ ਦਾ 0.38% ਹੈ, ਤਾਂ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ 10.6 ਗੁਣਾ ਛੋਟੇ ਦੇਸ ਯੂਕਰੇਨ ਦੇ ਨਾਲ ਲੜਨ ਦੇ ਕੰਢੇ 'ਤੇ ਕਿਉਂ ਹੈ ਰੂਸ? ਕ੍ਰਾਈਮੀਆ ਦੇ ਨੇੜੇ ਸਮੁੰਦਰ ਵਿੱਚ ਰੂਸ ਨੇ 2014 ਵਿੱਚ ਕਬਜ਼ਾ ਕੀਤਾ ਸੀ। ਮੌਜੂਦਾ ਤਣਾਅ ਕ੍ਰਾਈਮੀਆ ਅਤੇ ਰੂਸ ਵਿਚਾਲੇ ਪੈਣ ਵਾਲੇ 'ਕਰਚ ਸਟਰੇਟ' ਨੂੰ ਲੈ ਕੇ ਹੈ ਜੋ ਇੱਕ ਤੰਗ ਜਲਮਾਰਗ ਹੈ। Image copyright Photoshot ਫੋਟੋ ਕੈਪਸ਼ਨ ਰੂਸ ਨੇ 'ਕਰਚ ਸਟਰੇਟ' ਦੇ ਅਹਿਮ ਰਾਹ 'ਤੇ ਆਪਣੇ ਟੈਂਕਰ ਖੜ੍ਹੇ ਕਰਕੇ ਪਾਣੀ ਦੇ ਰਾਹ ਨੂੰ ਬੰਦ ਕਰ ਦਿੱਤੇ ਲੜਾਈ ਤੋਂ ਬਾਅਦ ਰੂਸ ਨੇ 'ਕਰਚ ਸਟਰੇਟ' ਦੇ ਅਹਿਮ ਰਾਹ 'ਤੇ ਆਪਣੇ ਟੈਂਕਰ ਖੜ੍ਹੇ ਕਰਕੇ ਪਾਣੀ ਦੇ ਰਾਹ ਨੂੰ ਬੰਦ ਕਰ ਦਿੱਤਾ।ਯੂਕਰੇਨ ਨੇ ਇਸ ਨੂੰ ਰੂਸ ਦੀ ਹਮਲਾਵਰ ਹਰਕਤ ਕਰਾਰ ਦਿੱਤਾ। ਹਾਲਾਂਕਿ ਰੂਸ ਦਾ ਕਹਿਣਾ ਸੀ ਕਿ ਇਹ ਬੇੜੀਆਂ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦੀ ਸਰਹੱਦ ਵਿੱਚ ਆ ਗਈਆਂ ਸਨ। ਯੂਕਰੇਨ ਦਾ ਕਹਿਣਾ ਹੈ ਕਿ ਉਸ ਨੇ ਰੂਸ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਦਿੱਤੀ ਹੈ।ਸਾਲ 2003 ਵਿੱਚ ਰੂਸ ਅਤੇ ਯੂਕਰੇਨ ਵਿਚਾਲੇ ਇੱਕ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਕਰਚ ਦੇ ਤੰਗ ਸਮੁੰਦਰੀ ਰਾਹ ਅਤੇ ਅਜ਼ੋਵ ਸਮੁੰਦਰ ਵਿਚਾਲੇ ਜਲ ਸਰਹੱਦਾਂ ਵੰਡ ਦਿੱਤੀਆਂ ਗਈਆਂ ਸਨ।ਕ੍ਰਾਈਮੀਆ ਕਾਰਨ ਰੂਸ-ਯੂਕਰੇਨ ਰਿਸ਼ਤਿਆਂ ਵਿੱਚ ਖਟਾਸਸਾਲ 2014 ਦੇ ਮਾਰਚ ਮਹੀਨੇ ਵਿੱਚ ਯੂਕਰੇਨੀਅਨ ਖੇਤਰ ਕ੍ਰਾਈਮੀਆ ਤੇ ਰੂਸ ਨੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਯੂਕਰੇਨ ਅਤੇ ਰੂਸ ਵਿਚਾਲੇ ਰਿਸ਼ਤੇ ਤਿੱਖੇ ਰਹੇ ਹਨ।ਯੂਐੱਨ ਦਾ ਕਹਿਣਾ ਹੈ ਕਿ ਇਸ ਸੰਘਰਸ਼ ਕਾਰਨ ਦੋਨਿਯੇਤਸਕ ਅਤੇ ਲੁਹਾਨਸਕ ਇਲਾਕੇ ਵਿੱਚ ਹੁਣ ਤੱਕ ਦੱਸ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ।ਯੂਕਰੇਨ ਰੂਸ 'ਤੇ ਆਪਣੇ ਪੂਰਬੀ ਖੇਤਰ ਵਿੱਚ ਫੌਜ ਭੇਜਕੇ ਵੱਖਵਾਦੀਆਂ ਨੂੰ ਤਿਆਰ ਕਰਨ ਦਾ ਇਲਜ਼ਾਮ ਲਾਉਂਦਾ ਰਿਹਾ ਹੈ। ਰੂਸ ਇਸ ਇਲਜ਼ਾਮ ਦਾ ਖੰਡਨ ਕਰਦਾ ਹੈ ਪਰ ਇਹ ਮਨਜ਼ੂਰ ਕਰਦਾ ਹੈ ਕਿ ਰੂਸੀ ਸਵੈਸੇਵਕ ਬਾਗੀਆਂ ਦੀ ਮਦਦ ਕਰ ਰਹੇ ਹਨ।ਰੂਸ ਅਤੇ ਕ੍ਰਾਈਮੀਆ ਸਮੁੰਦਰ ਦੇ ਰਾਹ ਤੋਂ ਇੱਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਇਸ ਕਾਰਨ ਦੋਹਾਂ ਲਈ ਕਰਚ ਜਲਮਾਰਗ ਬੇਹੱਦ ਅਹਿਮ ਹੈ। ਹਾਲ ਦੇ ਸਾਲਾਂ ਵਿੱਚ ਰੂਸ ਇਸ ਰਾਹ ਤੋਂ ਲੰਘਣ ਵਾਲੇ ਯੂਕਰੇਨੀਆਈ ਜਹਾਜ਼ਾਂ ਦੀ ਜਾਂਚ ਕਰਦਾ ਰਿਹਾ ਹੈ। ਇਹ ਵੀ ਪੜ੍ਹੋ:ਯੂਕਰੇਨ 'ਤੇ ਰੂਸ ਨੂੰ ਟਰੰਪ ਨੇ ਕਿਹਾ 'ਮੈਨੂੰ ਇਹ ਰਵੱਈਆ ਪਸੰਦ ਨਹੀਂ'ਰੂਸ ਤੇ ਯੂਕਰੇਨ ਵਿਚਾਲੇ ਇਹ ਹੈ ਵਿਵਾਦ ਦੀ ਜੜ੍ਹ Image copyright Getty Images ਫੋਟੋ ਕੈਪਸ਼ਨ ਰੂਸ ਅਤੇ ਯੂਕਰੇਨ ਦੋਹਾਂ ਦੇਸਾਂ ਵਿਚਾਲੇ ਵਿਵਾਦ ਕੋਲਡ ਵਾਰ ਤੋਂ ਬਾਅਦ 2014 ਵਿੱਚ ਸ਼ੁਰੂ ਹੋਇਆ ਰੂਸ ਦੀ ਦਲੀਲ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਜ਼ਰੂਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਪੈਟਰੋ ਪੋਰਸੈਨਕੋ ਇਸ ਦਲੀਲ ਨੂੰ ਖਾਰਿਜ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਸ ਕਾਰਨ ਉਨ੍ਹਾਂ ਦੇ ਦੇਸ ਦੀ ਵਿੱਤੀ ਹਾਲਤ 'ਤੇ ਨਕਾਰਾਤਮਕ ਅਸਰ ਪਿਆ ਹੈ।ਦੋਹਾਂ ਵਿਚਾਲੇ ਵਿਵਾਦ ਕੋਲਡ ਵਾਰ ਤੋਂ ਬਾਅਦ 2014 ਵਿੱਚ ਸ਼ੁਰੂ ਹੋਇਆ। ਰੂਸੀ ਸਮਰਥਨ ਹਾਸਿਲ ਯੂਕਰੇਨੀਆਈ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਦੇ ਖਿਲਾਫ਼ ਦੇਸ ਦੀ ਰਾਜਧਾਨੀ ਕੀਵ ਵਿੱਚ ਹਿੰਸਕ ਮੁਜ਼ਾਹਰੇ ਹੋਏ।ਇਸ ਤੋਂ ਬਾਅਦ ਰੂਸ ਸਮਰਥਿਤ ਫੌਜ ਨੇ ਕ੍ਰਾਈਮੀਆਈ ਪ੍ਰਾਇਦੀਪ 'ਤੇ ਕਬਜ਼ਾ ਕਰ ਲਿਆ। ਕ੍ਰਾਈਮੀਆ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਰੂਸੀ ਭਾਸ਼ੀ ਹਨ ਅਤੇ ਇਸ ਕਾਰਨ ਰੂਸ ਦੇ ਨਾਲ ਜਾਨ ਜਾਂ ਨਾ ਜਾਨ ਦੇ ਮੁੱਦੇ 'ਤੇ ਹੋਏ ਰੈਫਰੈਂਡਮ ਵਿੱਚ ਨਤੀਜਾ ਰੂਸ ਦੇ ਪੱਖ ਵਿੱਚ ਨਿਕਲਿਆ। ਇਸ ਰੈਫ਼ਰੈਂਡਮ ਨੂੰ ਯੂਕਰੇਨ ਨੇ ਖਾਰਜ ਕਰ ਦਿੱਤਾ ਅਤੇ ਪੱਛਮੀ ਦੇਸਾਂ ਨੇ ਇਸ ਨੂੰ ਗੈਰ-ਕਾਨੂੰਨ ਕਰਾਰ ਦਿੱਤਾ।ਪਰ ਕ੍ਰਾਈਮੀਆ 'ਤੇ ਅਸਲ ਵਿਵਾਦ ਦਾ ਬੀਜ ਤਾਂ 1783 ਵਿੱਚ ਹੀ ਪੈ ਗਿਆ ਸੀ ਜਦੋਂ ਮਹਾਰਾਣੀ ਕੈਥਰੀਨ (ਰੂਸ ਦੀ ਰਾਣੀ ਯੇਕਾਤੇਰੀਨਾ ਅਲੇਕਜੀਵਨਾ) ਨੇ ਇਸ ਪ੍ਰਾਇਦੀਪ ਉੱਤੇ ਕਬੂਜ਼ਾ ਕਰ ਲਿਆ ਸੀ। 1954 ਤੱਕ ਇਹ ਰੂਸ ਦਾ ਹਿੱਸਾ ਬਣਿਆ ਰਿਹਾ ਜਿਸ ਤੋਂ ਬਾਅਦ ਸੋਵੀਅਤ ਆਗੂ ਨਿਕਿਤਾ ਖੁਸ਼ਚੇਵ ਨੇ ਇਸ ਨੂੰ ਯੂਕਰੇਨ ਨੂੰ ਸੌਂਪ ਦਿੱਤਾ।ਕ੍ਰਾਈਮੀਆ ਦੇ ਇਲਾਕੇ ਵਿੱਚ ਜ਼ਿਆਦਾਤਰ ਆਬਾਦੀ ਰੂਸੀ ਹੈ ਜਦੋਂਕਿ ਇੱਥੇ ਯੂਕਰੇਨੀਅਨ ਅਤੇ ਹੋਰ ਕ੍ਰਾਈਮੀਆਈ ਘੱਟ ਗਿਣਤੀ ਵੀ ਰਹਿੰਦੇ ਹਨ।ਕ੍ਰਾਈਮੀਆ ਕੁਝ ਦੇਰ ਤੱਕ ਨਾਜ਼ੀਆਂ ਦੇ ਕਬਜ਼ੇ ਵਿੱਚ ਵੀ ਰਿਹਾ। 1940 ਵਿੱਚ ਰੂਸ ਦੇ ਬੋਲਸ਼ੇਵਿਕ ਕ੍ਰਾਂਤੀ ਤੋਂ ਬਾਅਦ ਇੱਥੇ ਕੁਝ ਸਮੇਂ ਲਈ ਨਾਜ਼ੀਆਂ ਦਾ ਕਬਜਾ ਰਿਹਾ ਸੀ।ਕਾਲੇ ਸਮੁੰਦਰ ਵਿੱਚ ਬੇਹੱਦ ਅਹਿਮ ਬੰਦਰਗਾਹ ਹੈ ਸੇਵਾਸਟੋਪਲ ਜੋ ਕ੍ਰਾਈਮੀਆਈ ਪ੍ਰਾਇਦੀਪ 'ਤੇ ਹੈ। ਇੱਥੇ 1783 ਤੋਂ ਜਲਸੈਨਾ ਤਾਇਨਾਤ ਹੈ। ਸੋਵੀਅਤ ਰੂਸ ਦੀ ਵੰਡ ਤੋਂ ਬਾਅਦ ਇੱਥੇ ਤਾਇਨਾਤ ਜਲਸੈਨਾ ਨੂੰ ਯੂਕਰੇਨ ਅਤੇ ਰੂਸ ਵਿਚਾਲੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ। Image copyright Reuters ਇੱਥੇ ਮੌਜੂਦ ਰੂਸੀ ਫੌਜ ਵੀ ਦੋਹਾਂ ਵਿਚਾਲੇ ਤਣਾਅ ਦਾ ਕੇਂਦਰ ਰਹੀ ਹੈ। ਦੋਹਾਂ ਵਿਚਾਲੇ ਸਹਿਮਤੀ ਬਣੀ ਕਿ 2017 ਤੱਕ ਰੂਸੀ ਫੌਜ ਉੱਥੇ ਹੋਵੇਗੀ।ਪਰ 2010 ਵਿੱਚ ਰੂਸੀ ਸਮਰਥਨ ਹਾਸਿਲ ਕਰਕੇ ਰਾਸ਼ਟਰਪਤੀ ਵਿਕਟਰ ਯਾਨੁਰੋਵਿਚ ਦੀ ਜਿੱਤ ਤੋਂ ਬਾਅਦ ਰੂਸ ਤੋਂ ਸਸਤੇ ਭਾਅ ਵਿੱਚ ਕੱਚੇ ਤੇਲ ਦੇ ਬਦਲੇ ਯੂਕਰੇਨ ਇਸ ਸਮਝੌਤੇ ਨੂੰ ਹੋਰ 25 ਸਾਲਾਂ ਤੱਕ ਅੱਗੇ ਵਧਾਉਣ ਲਈ ਤਿਆਰ ਹੋ ਗਿਆ ਸੀ।ਅਜ਼ੋਵ ਸਮੁੰਦਰ 'ਚ ਕਿਉਂ ਬਣਿਆ ਸੰਕਟ?ਅਜ਼ੋਵ ਸਮੁੰਦਰ ਕ੍ਰਾਈਮੀਆਈ ਪ੍ਰਾਇਦੀਪ ਦੇ ਪੂਰਬ 'ਚ ਹੈ ਅਤੇ ਰੂਸੀ ਅੱਤਵਾਦੀਆਂ ਵੱਲੋਂ ਕਬਜ਼ਾ ਕੀਤੇ ਗਏ ਯੂਕਰੇਨ ਦੇ ਇਲਾਕਿਆਂ ਦੇ ਦੱਖਣ 'ਚ।ਉੱਤਰੀ ਕੰਢੇ 'ਤੇ ਯੂਕਰੇਨ ਦੇ ਦੋ ਬੰਦਰਗਾਹ ਹਨ, ਇੱਥੋਂ ਕਣਕ ਬਰਾਮਦ ਹੁੰਦਾ ਹੈ ਤੇ ਸਟੀਲ, ਕੋਇਲਾ ਦਰਾਮਦ ਕੀਤਾ ਜਾਂਦਾ ਹੈ।ਰਾਸ਼ਟਰਪਤੀ ਪੋਰੋਸ਼ੇਨਕੋ ਨੇ ਇਨ੍ਹਾਂ ਬੰਦਰਗਾਹਾਂ ਨੂੰ ਯੂਕਰੇਨ ਦੇ ਅਰਥਸ਼ਾਸਤਰ ਲਈ ਅਹਿਮ ਦੱਸਿਆ ਹੈ।ਇਹ ਵੀ ਪੜ੍ਹੋ:ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਕੀ ਭੰਗ ਦੀ ਵਰਤੋਂ ਕਾਮੁਕਤਾ ਵਧਾਉਣ ਲਈ ਹੋਣ ਲੱਗੀ'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਗਵਾਂਤਾਨਾਮੋ ਬੇ ਡਿਟੈਂਸ਼ਨ ਸੈਂਟਰ ਮੁੜ ਖੁੱਲ੍ਹੇਗਾ: ਡੌਨਲਡ ਟਰੰਪ 31 ਜਨਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-42884460 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਨੂੰ ਪਹਿਲੀ ਵਾਰ 'ਸਟੇਟ ਆਫ ਦਿ ਯੂਨੀਅਨ' ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰੁਜ਼ਗਾਰ, ਅਰਥਚਾਰੇ, ਇਮੀਗ੍ਰੇਸ਼ਨ, ਅੱਤਵਾਦ ਅਤੇ ਕੌਮੀ ਸੁਰੱਖਿਆ ਸਣੇ ਕਈ ਮੁੱਦਿਆਂ 'ਤੇ ਆਪਣੀ ਗੱਲ ਰੱਖੀ। 'ਸਟੇਟ ਆਫ ਦਿ ਯੂਨੀਅਨ ਸਪੀਚ' ਕਿਹਾ ਜਾਣਾ ਵਾਲਾ ਇਹ ਭਾਸ਼ਣ ਹਾਊਸ ਆਫ ਰਿਪ੍ਰੈਜ਼ੈਂਟੇਟਿਵ 'ਚ ਹੁੰਦਾ ਹੈ। ਉਸ ਦੌਰਾਨ ਕਾਂਗਰਸ ਦੇ ਦੋਵਾਂ ਸਦਨਾਂ ਦੇ ਮੈਂਬਰ ਮੌਜੂਦ ਸਨ।ਅਮਰੀਕਾ `ਚ ਵਧੇ ਨਸਲੀ ਹਮਲੇਅਮਰੀਕਾ 'ਚ ਸਿੱਖਾਂ 'ਤੇ ਹਮਲੇ ਕਦੋਂ ਤੱਕ? Image copyright Getty Images ਫੋਟੋ ਕੈਪਸ਼ਨ ਡੋਨਲਡ ਟਰੰਪ ਨੇ 'ਸਟੇਟ ਆਫ ਦਿ ਯੂਨੀਅਨ' ਨੂੰ ਇੱਕ ਘੰਟਾ 20 ਮਿੰਟ ਸੰਬੋਧਨ ਕੀਤਾ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣ 'ਤੇ ਦੇਸ ਨੂੰ ਸੰਬੋਧਨ ਕੀਤਾ। 9 ਗੱਲਾਂ ਜੋ ਟਰੰਪ ਨੇ ਕਹੀਆਂ...ਪਿਛਲੇ 12 ਮਹੀਨਿਆਂ ਦੌਰਾਨ ਅਸੀਂ ਬੇਹੱਦ ਵਿਕਾਸ ਕੀਤਾ ਅਤੇ ਅਸਾਧਾਰਣ ਸਫਲਤਾ ਹਾਸਿਲ ਕੀਤੀ ਹੈ। ਚੋਣਾਂ ਤੋਂ ਬਾਅਦ ਹੁਣ ਤੱਕ 24 ਲੱਖ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਹਨ। ਇਨ੍ਹਾਂ ਵਿੱਚ 2 ਲੱਖ ਨਵੀਆਂ ਨੌਕਰੀਆਂ ਨਿਰਮਾਣ ਖੇਤਰ 'ਚ ਦਿੱਤੀਆਂ ਗਈਆਂ ਹਨ। ਕਈ ਸਾਲਾਂ ਤੋਂ ਤਨਖਾਹ ਨਾ ਵਧਣ ਤੋਂ ਬਾਅਦ ਅਸੀਂ ਹੁਣ ਇਸ ਵਿੱਚ ਵਾਧਾ ਦੇਖ ਰਹੇ ਹਾਂ। Image copyright Getty Images ਛੋਟੇ ਉਦਯੋਗਾਂ ਵਿੱਚ ਆਤਮਵਿਸ਼ਵਾ ਆਪਣੇ ਉਪਰਲੇ ਪੱਧਰ 'ਤੇ ਹੈ। ਸਟਾਕ ਮਾਰਕੀਟ ਲਗਾਤਰ ਰਿਕਾਰਡਤੋੜ ਰਹੀ ਹੈ। ਅਸੀਂ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੀ ਟੈਕਸ ਕਟੌਤੀ ਕੀਤੀ ਹੈ ਅਤੇ ਟੈਕਸ 'ਚ ਸੁਧਾਰ ਕੀਤੇ ਹਨ। ਜਦੋਂ ਤੋਂ ਅਸੀਂ ਟੈਕਸ ਵਿੱਚ ਕਟੌਤੀ ਕੀਤੀ ਹੈ, ਉਦੋਂ ਤੋਂ ਕਰੀਬ 30 ਲੱਖ ਲੋਕਾਂ ਨੂੰ ਟੈਕਸ ਕੱਟ ਕੇ ਬੋਨਸ ਮਿਲ ਚੁੱਕਿਆ ਹੈ। ਅਫਰੀਕੀ-ਅਮਰੀਕੀ ਬੇਰੁਜ਼ਗਾਰੀ ਆਪਣੇ ਹੇਠਲੇ ਪੱਧਰ 'ਤੇ ਹੈ ਜਦਕਿ ਹਿਸਪੈਨਿਕ ਅਮਰੀਕੀ ਲੋਕਾਂ ਲਈ ਬੇਰੁਜ਼ਗਾਰੀ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ। ਪਾਕ ਨੂੰ ਅਰਬਾਂ ਡਾਲਰ ਦੇਣੇ ਅਮਰੀਕਾ ਦੀ ਬੇਵਕੂਫ਼ੀ: ਟਰੰਪ ਅਮਰੀਕੀ ਫੰਡ ਬਿਨਾਂ ਕਿੰਨੀ ਕਮਜ਼ੋਰ ਹੋਵੇਗੀ ਪਾਕ ਫ਼ੌਜ?ਗ੍ਰੀਨ ਕਾਰਡ ਲਾਟਰੀ ਜਿਸ ਨੂੰ ਟਰੰਪ ਕਰਨਗੇ ਖ਼ਤਮ Image copyright Getty Images ਪਿਛਲੇ ਸਾਲ ਕਾਂਗਰਸ ਨੇ ਵੀਏ ਜਵਾਬਦੇਹੀ ਕਾਨੂੰਨ ਪਾਸ ਕੀਤਾ ਸੀ। ਮੇਰੇ ਕਾਰਜਕਾਲ ਦੌਰਾਨ ਹੁਣ ਤੱਕ 1500 ਕਰਮੀਆਂ ਨੂੰ ਆਪਣੇ ਕੰਮ ਵਿੱਚ ਬੇਨੇਮੀਆਂ ਵਰਤਣ ਕਾਰਨ ਹਟਾ ਦਿੱਤਾ ਗਿਆ ਹੈ। ਅਸੀਂ ਇਸ ਕੰਮ ਲਈ ਚੰਗੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਰੱਖਾਂਗੇ।ਅਮਰੀਕਾ ਦੇ ਇਤਿਹਾਸ ਵਿੱਚ ਕਿਸੇ ਵੀ ਪ੍ਰਸ਼ਾਸਨ ਦੀ ਤੁਲਨਾ 'ਚ ਅਸੀਂ ਸਾਡੇ ਪਹਿਲੇ ਸਾਲ ਵਿੱਚ ਕਿਤੇ ਵੱਧ ਨਿਯਮਾਂ ਨੂੰ ਸਥਾਪਿਤ ਕੀਤਾ ਹੈ। Image copyright Getty Images ਅਸੀਂ ਊਰਜਾ ਲਈ ਸੰਘਰਸ਼ ਖ਼ਤਮ ਕੀਤਾ ਹੈ ਅਤੇ ਹੁਣ ਅਸੀਂ ਦੁਨੀਆਂ ਨੂੰ ਊਰਜਾ ਵੇਚ ਰਹੇ ਹਾਂ। ਕਈ ਕਾਰ ਕੰਪਨੀਆਂ ਹੁਣ ਅਮਰੀਕਾ 'ਚ ਆਪਣੇ ਪਲਾਂਟ ਸਥਾਪਿਤ ਅਤੇ ਉਨ੍ਹਾਂ ਦਾ ਵਿਸਥਾਰ ਕਰ ਰਹੀਆਂ ਹਨ। ਜੋ ਪਿਛਲੇ ਕੁਝ ਸਾਲਾਂ ਵਿੱਚ ਅਸੀਂ ਨਹੀਂ ਦੇਖਿਆ ਸੀ। ਅੱਤਵਾਦੀ ਕੇਵਲ ਮੁਲਜ਼ਮ ਨਹੀਂ ਬਲਕਿ ਗ਼ੈਰ-ਕਾਨੂੰਨੀ ਦੁਸ਼ਮਣ ਜੰਗਜੂ ਹਨ ਅਤੇ ਜਦੋਂ ਉਹ ਵਿਦੇਸ਼ਾਂ ਵਿੱਚ ਫੜੇ ਜਾਂਦੇ ਹਨ ਤਾਂ ਉਨ੍ਹਾਂ ਨਾਲ ਅੱਤਵਾਦੀਆਂ ਵਾਂਗ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਅਸੀਂ ਪਹਿਲਾਂ ਕਈ ਅੱਤਵਾਦੀ ਮੂਰਖਤਾਈ ਕਰਦਿਆਂ ਰਿਹਾਅ ਕਰ ਦਿੱਤੇ। ਸੁਖਬੀਰ ਤੇ ਕੈਪਟਨ ਦੀ ਸੋਸ਼ਲ ਮੀਡੀਆ 'ਤੇ ਖਿਚਾਈ ?ਕੈਪਟਨ ਦੀ 'ਜ਼ਮੀਨ' 'ਤੇ ਭਖੀ ਇਲਜ਼ਾਮਾਂ ਦੀ ਜੰਗਗੈਂਗਸਟਰਾਂ ਨਾਲ ਪੰਜਾਬੀ ਗਾਇਕੀ ਦਾ 'ਕੂਨੈਕਸ਼ਨ'? Image copyright Reuters ਫੋਟੋ ਕੈਪਸ਼ਨ ਗਵਾਂਤਨਾਮੋ ਡਿਟੈਂਸ਼ਨ ਸੈਂਟਰ ਮੁੜ ਖੁੱਲ੍ਹੇਗਾ ਮੈਂ ਹੁਣੇ ਸਕੱਤਰ ਮੈਟਿਸ ਨੂੰ ਫੌਜ ਦੇ ਗਵਾਂਤਨਾਮੋ ਖਾੜੀ ਵਾਲੇ ਡਿਟੈਂਸ਼ਨ ਸੈਂਟਰ ਨੂੰ ਦੁਬਾਰਾ ਖੋਲ੍ਹਣ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 2009 ਵਿੱਚ ਓਬਾਮਾ ਨੇ ਇਸ ਡਿਟੈਂਸ਼ਨ ਸੈਂਟਰ ਨੂੰ ਬੰਦ ਕਰ ਦਿੱਤਾ ਸੀ।ਕੁਸ਼ਲਤਾ, ਕਾਬਲੀਅਤ ਜਾਂ ਲੋਕਾਂ ਦੀ ਸੁਰੱਖਿਆ ਦੀ ਪਰਖ ਤੋਂ ਬਿਨਾਂ ਗ੍ਰੀਨ ਕਾਰਡ ਦਿੱਤੇ ਜਾਣ ਵਾਲੀ ਵੀਜ਼ਾ ਲਾਟਰੀ ਸਿਸਟਮ ਨੂੰ ਖ਼ਤਮ ਕਰਨ ਦੀ ਪਰਵਾਸੀ ਯੋਜਨਾ ਹੈ। ਇਹ ਮੈਰਿਟ ਦੇ ਆਧਾਰ 'ਤੇ ਇਮੀਗ੍ਰੇਸ਼ਨ ਪ੍ਰਣਾਲੀ ਵੱਲ ਵਧਣ ਦਾ ਵੇਲਾ ਹੈ, ਜੋ ਉਨ੍ਹਾਂ ਲੋਕਾਂ ਨੂੰ ਸਵੀਕਾਰਦਾ ਹੈ ਜੋ ਕੁਸ਼ਲ ਹਨ, ਕੰਮ ਕਰਨਾ ਚਾਹੁੰਦੇ ਹਨ, ਜੋ ਸਾਡੇ ਸਮਾਜ ਵਿੱਚ ਯੋਗਦਾਨ ਪਾਉਣਗੇ ਅਤੇ ਸਾਡੇ ਦੇਸ ਦਾ ਸਨਮਾਨ ਤੇ ਇਸ ਨਾਲ ਪਿਆਰ ਕਰਨਗੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨਵੇਂ ਸਾਲ 'ਚ ਸਮਾਰਟ ਫੋਨ ਦੇਣਗੇ ਕੈਪਟਨ ਅਮਰਿੰਦਰ - 5 ਅਹਿਮ ਖ਼ਬਰਾਂ 4 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46087804 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮਾਘੀ ਦੇ ਦੇਵੇਗੀ ਸਰਕਾਰ ਨੌਜਵਾਨਾਂ ਸਮਾਰਟ ਫੌਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੂਬੇ ਦੇ ਨੌਜਵਾਨਾਂ ਨਾਲ ਕੀਤਾ ਨਵੇਂ ਸਮਾਰਟ ਫੋਨ ਦਾ ਵਾਅਦਾ ਨਵੇਂ ਸਾਲ ਵਿੱਚ ਪੂਰਾ ਹੋ ਸਕਦਾ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਸਰਕਾਰ ਵੱਲੋਂ ਮੁਫ਼ਤ ਸਮਾਰਟ ਫੋਨਾਂ ਦੀ ਵੰਡ ਮਾਘੀ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਖ਼ਬਰ ਮੁਤਾਬਕ 10 ਦਿਨ ਪਹਿਲਾਂ ਹੀ ਉਦਯੋਗ ਵਿਭਾਗ ਦੀ ਸਕੱਤਰ ਵਿੰਨੀ ਮਹਾਜਨ ਨੇ ਦੱਸਿਆ ਕਿ ਛੇਤੀ ਹੀ ਮੋਬਾਈਲ ਫੋਨਾਂ ਦੀ ਖ਼ਰੀਦ ਲਈ ਟੈਂਡਰ ਹੋ ਰਹੇ ਹਨ ਅਤੇ ਜਨਵਰੀ ਮਹੀਨੇ ਵਿਚ ਸਮਾਰਟ ਫੋਨਾਂ ਦੀ ਵੰਡ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸੇ ਦੌਰਾਨ ਵਧੀਕ ਮੁੱਖ ਸਕੱਤਰ (ਯੁਵਕ ਸੇਵਾਵਾਂ) ਸੰਜੇ ਕੁਮਾਰ ਨੇ ਦੱਸਿਆ ਕਿ ਸਮਾਰਟ ਫ਼ੋਨ ਦੇਣ ਲਈ ਸਨਅਤੀ ਵਿਭਾਗ ਅਤੇ ਇਨਫੋਟੈਕ ਵੱਲੋਂ ਬੋਲੀ ਤਿਆਰ ਕੀਤੀ ਜਾ ਰਹੀ ਹੈ। ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਪੰਜਾਬ ਸਰਕਾਰ ਇਸ ਲਈ 70 ਕਰੋੜ ਰੁਪਏ ਦਾ ਪ੍ਰਬੰਧ ਕਰ ਰਹੀ ਹੈ ਅਤੇ ਇਹ ਸਾਲ 2018-19 ਦੇ ਬਜਟ ਵਿੱਚ ਇਸ ਲਈ 10 ਕਰੋੜ ਰੱਖੇ ਗਏ ਸਨ। ਇਹ ਵੀ ਪੜ੍ਹੋ:'ਵਿਦਿਆਰਥਣਾਂ ਦੇ ਕੱਪੜੇ ਲੁਹਾਉਣ' ਦੇ ਮਾਮਲੇ 'ਚ ਕੈਪਟਨ ਦਾ ਐਕਸ਼ਨਸੇਖਵਾ ਨੂੰ ਸੁਖਬੀਰ ਨੇ ਬਾਗੀ ਕਹਿ ਕੇ ਅਕਾਲੀ ਦਲ 'ਚੋ ਕੱਢਿਆ 'ਤੇਜ਼ਾਬ 'ਚ ਸੁੱਟੇ ਗਏ ਸਨ ਪੱਤਰਕਾਰ ਦੀ ਲਾਸ਼ ਦੇ ਟੁਕੜੇ' ਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ ਰਣਜੀਤ ਸਿੰਘ ਬ੍ਰਹਮਪੁਰਾ ਦੀ ਰੈਲੀ ਅੱਜਪਾਰਟੀ ਜੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਗੂ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅੱਜ ਰੈਲੀ ਕਰਨ ਜਾ ਰਹੇ ਹਨ। Image copyright Ravinder Singh Robin/BBC ਫੋਟੋ ਕੈਪਸ਼ਨ ਸ਼ੋਮਣੀ ਅਕਾਲੀ ਦਲ ਨਾਲ ਨਾਰਾਜ਼ਗੀ ਜਤਾਉਣ ਵਾਲੇ ਸੀਨੀਅਰ ਆਗੂਆਂ ਵਿਚੋਂ ਬ੍ਰਹਮਪੁਰਾ ਵੀ ਸਨ ਦਿ ਹਿੰਦੁਸਤਾਨ ਅਖ਼ਬਾਰ ਦੀ ਖ਼ਬਰ ਮੁਤਾਬਕ ਇਸ ਦੌਰਾਨ ਬ੍ਰਹਮਪੁਰਾ ਤਰਤਾਰਨ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੋਹਲਾ ਸਾਹਿਬ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਫ਼ ਸ਼ਕਤੀ ਪ੍ਰਦਰਸ਼ਨ ਕਰਨਗੇ। ਅਖਬਾਰ ਮੁਤਾਬਕ ਬ੍ਰਹਮਪੁਰਾ ਨੇ ਕਿਹਾ, ""4 ਨਵੰਬਰ ਨੂੰ ਹੋਣ ਵਾਲਾ ਇਹ ਇਕੱਠ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦਾ ਅਸਤੀਫ਼ਾ ਮੰਗੇਗਾ।""ਉਨ੍ਹਾਂ ਨੇ ਕਿਹਾ, ""ਅਕਾਲੀ ਦਲ ਦੇ ਬਚਾਅ ਲਈ ਸੁਖਬੀਰ ਅਤੇ ਮਜੀਠੀਆ ਬਾਈਕਾਟ ਲਾਜ਼ਮੀ ਹੈ ਅਤੇ ਪਾਰਟੀ ਦੇ ਆਗੂਆਂ ਨੂੰ ਉਨ੍ਹਾਂ ਨੂੰ ਦਰਵਾਜ਼ਾ ਦਿਖਾਉਣਾ ਚਾਹੀਦਾ ਹੈ। ਬਹਿਬਲ ਕਲਾਂ ਗੋਲੀਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਵੀ ਇਹ ਦੋਵੇ ਹੀ ਜ਼ਿੰਮੇਵਾਰ ਹਨ।""ਮੋਦੀ ""ਰਾਮ ਦਾ ਅਵਤਾਰ"" ਤੇ ਨਿਆਂ ਪ੍ਰਣਾਲੀ ""ਮੰਦਿਰ ਦੇ ਖ਼ਿਲਾਫ਼""ਅਖਿਲ ਭਾਰਤੀ ਸੰਤ ਸਮਿਤੀ ਦੇ ਸਮਾਗਮ ਵਿੱਚ ਮੰਗ ਕੀਤੀ ਗਈ ਕਿ ਸਰਕਾਰ ਛੇਤੀ ਹੀ ਅਯੁਧਿਆ ਵਿੱਚ ਰਾਮ ਮੰਦਿਰ ਬਣਾਉਣ ਦਾ ਰਸਤਾ ਸਾਫ਼ ਕਰੇ। Image copyright Getty Images ਫੋਟੋ ਕੈਪਸ਼ਨ ਆਰਐਸਐਸ ਨੇ ਵੀ ਕਿਹਾ ਸੀ ਸਰਕਾਰ ਨੂੰ ਜ਼ਮੀਨ ਲੈ ਕੇ ਰਾਮ ਮੰਦਿਰ ਲਈ ਦੇ ਦੇਣੀ ਚਾਹੀਦੀ ਹੈ। ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਨਵੀਂ ਦਿੱਲੀ ਵਿੱਚ ਹੋਏ ਇਸ ਸਮਾਗਮ ਵਿੱਚ ਸੰਤਾਂ ਨੇ ਆਪਣੇ ਭਾਸ਼ਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ""ਰਾਮ ਦਾ ਅਵਤਾਰ"" ਦੱਸਿਆ ਅਤੇ ਨਿਆਂ ਪ੍ਰਣਾਲੀ ਨੂੰ ""ਮੰਦਰ ਦੇ ਖ਼ਿਲਾਫ਼"" ਦੱਸਿਆ ਗਿਆ। ਇਸ ਦੌਰਾਨ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਰਹਿ ਚੁੱਕੇ ਸੁਆਮੀ ਚਿਨਮਇਆਨੰਦਾ ਨੇ ਕਿਹਾ, ""ਵਿਰੋਧੀ ਪਾਰਟੀਆਂ ਨਾਲ ਇਸ ਸੰਬੰਧੀ ਕਿਸੇ ਵੀ ਕਿਸਮ ਦੀ ਗੱਲਬਾਤ ਦੀ ਸੰਭਾਵਨਾ ਖ਼ਤਮ ਹੋ ਗਈ ਹੈ।""ਇਸ ਤੋਂ ਇੱਕ ਦਿਨ ਪਹਿਲਾਂ ਆਰਐਸਐਸ ਨੇ ਕਿਹਾ ਸੀ ਸਰਕਾਰ ਨੂੰ ਜ਼ਮੀਨ ਲੈ ਕੇ ਰਾਮ ਮੰਦਰ ਲਈ ਦੇ ਦੇਣੀ ਚਾਹੀਦੀ ਹੈ। ਇਹ ਵੀ ਪੜ੍ਹੋ:ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ 'ਚੋਂ ਸਸਪੈਂਡ ਸੇਖਵਾ ਨੂੰ ਸੁਖਬੀਰ ਨੇ ਬਾਗੀ ਕਹਿ ਕੇ ਅਕਾਲੀ ਦਲ 'ਚੋ ਕੱਢਿਆ ਆਸੀਆ ਬੀਬੀ ਮਾਮਲਾ: ਚਾਰ ਸ਼ਰਤਾਂ ਜਿਨ੍ਹਾਂ ਕਾਰਨ ਖ਼ਤਮ ਹੋਏ ਮੁਜ਼ਾਹਰੇ 6 ਸਬਕ ਉਸ ਰਾਣੀ ਤੋਂ ਜਿਸ ਨੇ ਤਾਕਤਵਰ ਸਮਰਾਜ ਨਾਲ ਟੱਕਰ ਲਈਪੰਜਾਬ ਵਿੱਚ ""ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂ"" -ਬਿਪਿਨ ਰਾਵਤਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ""ਬਾਹਰੀ ਸੰਬੰਧਾਂ"" ਕਾਰਨ ਪੰਜਾਬ ਵਿੱਚ ""ਵਿਦਰੋਹ ਦੀਆਂ ਮੁੜ ਕੋਸ਼ਿਸ਼ਾਂ"" ਕੀਤੀਆਂ ਜਾ ਰਹੀਆਂ ਹਨ ਅਤੇ ਜੇਕਰ ਇਸ ਖ਼ਿਲਾਫ਼ ਤੁਰੰਤ ਕਾਰਵਾਈ ਨਾ ਹੋਈ ਤਾਂ ਬਹੁਤ ਦੇਰ ਹੋ ਜਾਵੇਗੀ। Image copyright Getty Images ਫੋਟੋ ਕੈਪਸ਼ਨ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕੀਤਾ ਪੰਜਾਬ ਨੂੰ ਸਾਵਧਾਨ (ਸੰਕੇਤਕ ਤਸਵੀਰ) ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇੱਕ ਸੈਮੀਨਾਰ ਵਿੱਚ ਬੋਲਦਿਆਂ ਜਨਰਲ ਰਾਵਤ ਨੇ ਕਿਹਾ, ""ਸ਼ਾਂਤਮਈ ਰਿਹਾ ਹੈ, ਬਾਹਰੀ ਸੂਤਰਾਂ ਰਾਹੀਂ ਪੰਜਾਬ ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਾਨੂੰ ਬੇਹੱਦ ਸਾਵਧਾਨ ਰਹਿਣ ਦੀ ਲੋੜ ਹੈ।""ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਅਜਿਹੇ ਹਾਲਾਤ ਦਾ ਸਾਹਮਣਾ 1980 ਵਿੱਚ ਖ਼ਾਲਿਸਤਾਨੀ ਅੰਦੋਲਨ ਦੌਰਾਨ ਵੀ ਕਰ ਚੁੱਕਿਆ ਹੈ। ਇਸ ਦੌਰਾਮ ਉੱਤਰ ਪ੍ਰਦੇਸ਼ ਦੇ ਡੀਜੀਪੀ ਪ੍ਰਕਾਸ਼ ਸਿੰਘ ਨੇ ਵੀ ਹਾਲ ਹੀ ਵਿੱਚ ਲੰਡਨ 'ਚ ਹੋਈ ਖ਼ਾਲਿਸਤਾਨੀ ਰੈਲੀ ਦਾ ਹਵਾਲਾ ਦਿੰਦਿਆਂ ਕਿਹਾ ਜਨਰਲ ਰਾਵਤ ਦੇ ਬਿਆਨ ਵਿੱਚ ਹਾਮੀ ਭਰੀ। ਕੈਨੇਡਾ ਸਰਕਾਰ '84 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇਵੇ - ਜਮਗੀਤਕੈਨੇਡਾ ਦੀ ਪਾਰਲੀਮੈਂਟ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਨੇ 1984 ਸਿੱਖ ਕਤਲੇਆਮ ਦੀ 34ਵੀਂ ਵਰ੍ਹੇਗੰਢ 'ਤੇ ਇੱਕ ਬਿਆਨ ਜਾਰੀ ਕਰਦਿਆਂ ਆਸ ਜਤਾਈ ਕਿ ਕੈਨੇਡਾ ਸਰਕਾਰ ਛੇਤੀ ਹੀ ਇਸ ਨੂੰ 'ਨਸਲਕੁਸ਼ੀ' ਵਜੋਂ ਮਾਨਤਾ ਦੇਵੇਗੀ। Image copyright jagmeet singh/facebook ਫੋਟੋ ਕੈਪਸ਼ਨ ਜਗਮੀਤ ਨੇ ਆਸ ਜਤਾਈ ਕਿ ਕੈਨੇਡਾ ਸਰਕਾਰ '84 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਜਲਦ ਮਾਨਤਾ ਦੇਵੇਗੀ (ਸੰਕੇਤਕ ਤਸਵੀਰ) ਸਿੱਖ 24 ਡਾਟਕਾਮ ਦੀ ਖ਼ਬਰ ਮੁਤਾਬਕ ਜਗਮੀਤ ਨੇ ਕਿਹਾ ਹੈ ਕਿ ਕੈਨੇਡਾ ਹਾਊਸ ਆਫ਼ ਕਾਮਨਜ਼ ਅਤੇ ਕੈਨੇਡਾ ਦੇ ਲੋਕ ਛੇਤੀ ਹੀ ਇਸ ਨੂੰ ਹਿੰਦੂ ਕੱਟੜਪੰਥੀਆਂ ਵੱਲੋਂ ਕੀਤੀ ਗਈ 'ਨਸਲਕੁਸ਼ੀ' ਵਜੋਂ ਮਾਨਤਾ ਦੇਣਗੇ। ਉਨ੍ਹਾਂ ਨੇ ਕਿਹਾ, ""1 ਤੋਂ 4 ਨਵੰਬਰ ਤੱਕ ਨੂੰ ਕੈਨੇਡਾ ਦੇ ਮਨੁੱਖੀ ਅਧਿਕਾਰਾਂ ਦੇ ਵਕੀਲ 1984 ਨੂੰ ਸਿੱਖ ਨਸਲਕੁਸ਼ੀ ਦੀ 34ਵੀ ਵਰ੍ਹੇਗੰਢ ਵਜੋਂ ਮਨਾਉਣਗੇ। ਇਸ ਦੌਰਾਨ ਬਹੁਤ ਸਾਰੇ ਸਿੱਖਾਂ ਨੂੰ ਜ਼ਿੰਦਾ ਸਾੜਿਆ ਗਿਆ, ਔਰਤਾਂ ਦਾ ਜਿਨਸ਼ੀ ਸ਼ੋਸ਼ਣ ਕੀਤਾ ਅਤੇ ਬੱਚਿਆਂ ਨੂੰ ਵੀ ਮਾਰ ਦਿੱਤਾ ਗਿਆ।""ਉਨ੍ਹਾਂ ਲਿਖਿਆ, ""ਇਸ ਲਈ ਮੈਂ ਹਜ਼ਾਰਾਂ ਕੈਨੇਡਾ ਵਾਸੀਆਂ ਨੂੰ ਏਕਤਾ ਲਈ ਅਪੀਲ ਕਰਦਾ ਹਾਂ ਕਿ ਉਨ੍ਹਾਂ ਨੇ ਨਾਲ ਖੜ੍ਹੇ ਹੋਵੋ, ਜੋ ਇਸ ਦਰਦ ਨਾਲ ਆਪਣੀ ਜ਼ਿੰਦਗੀ ਕੱਟ ਰਹੇ ਹਨ।""ਇਹ ਵੀ ਪੜ੍ਹੋ:ਆਸੀਆ ਬੀਬੀ ਦੇ ਵਕੀਲ ਨੇ ਜਾਨ ਦੇ ਡਰੋਂ ਪਾਕ ਛੱਡਿਆ'ਇੱਕ ਦੂਜੇ ਦੇ ਗਲ਼ ਲੱਗ ਕੇ ਮਾਂ-ਪੁੱਤ ਕਾਫ਼ੀ ਦੇਰ ਰੋਂਦੇ ਰਹੇ'ਸੁਖਪਾਲ ਸਿੰਘ ਖਹਿਰਾ ਹੁਣ ਕੀ ਕਰਨ ਜਾ ਰਹੇ ਨੇ ਟਰੰਪ ਨੇ ਇਰਾਨ ਉੱਤੇ ਫਿਰ ਤੋਂ ਪਾਬੰਦੀਆਂ ਲਾਈਆਂ ਸਰਜਰੀ ਰਾਹੀ ਲਿੰਗ ਲੁਆਉਣ ਵਾਲੇ ਦਰਮਿਆਨੇ ਮੁੰਡੇ ਦੀ ਕਹਾਣੀ ਚੌਟਾਲਾ ਪਰਿਵਾਰ ਦੋਫਾੜ, ਦੁਸ਼ਯੰਤ ਦੀ ਇਨੈਲੋ 'ਚੋਂ ਛੁੱਟੀ ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਸਵਰਨਾਂ ਲਈ 10% ਰਾਖਵਾਂਕਰਨ ਸੰਸਦ ਵਿੱਚ ਪਾਸ ਤਾਂ ਹੋ ਗਿਆ ਹੈ ਪਰ ਇਹ ਅਸਲ ਵਿੱਚ ਮਿਲੇਗਾ ਕਿਸ ਨੂੰ? ਕਿਨ੍ਹਾਂ ਚੀਜ਼ਾਂ ਦੀ ਮਲਕੀਅਤ ਤੁਹਾਨੂੰ ਇਸ ਰਾਖਵੇਂਕਰਨ ਲਈ ਅਯੋਗ ਬਣਾਵੇਗੀ? ਇਹ ਸਭ ਜਾਣੋ ਬੀਬੀਸੀ ਪੰਜਾਬੀ ਦੀ ਇਸ ਰਿਪੋਰਟ ’ਚ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੀ ਵਾਕਈ ਮਿਸਰ ਦੇ ਮਕਬਰੇ ਹੇਠਾਂ ਮਿਲਿਆ ਹਿੰਦੂ ਮੰਦਿਰ? ਬੀਬੀਸੀ ਫੈਕਟ-ਚੈੱਕ ਟੀਮ ਬੀਬੀਸੀ 20 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46621236 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਇਹ ਕਿਸੇ ਉੱਘੇ ਧਰਮ ਗੁਰੂ ਦੀ ਕਬਰ ਮੰਨੀ ਜਾ ਰਹੀ ਹੈ ਜੋ ਕਿ 4400 ਸਾਲਾਂ ਤੋਂ ਦੇਖੀ ਨਹੀਂ ਗਈ ਸੀ ਮਿਸਰ 'ਚ ਇੱਕ ਮਕਬਰੇ ਹੇਠਾਂ ਮਿਲੀਆਂ ਕਲਾਕ੍ਰਿਤਾਂ ਦੀਆਂ ਕੁਝ ਤਸਵੀਰਾਂ ਵਰਤ ਕੇ ਸੋਸ਼ਲ ਮੀਡੀਆ ਉੱਪਰ ਸੱਜੇਪੱਖੀ ਹਲਕਿਆਂ ਵੱਲੋਂ ਕਿਹਾ ਜਾ ਰਿਹਾ ਹੈ, ""ਮੁਸਲਿਮ ਦੇਸ਼ ਮਿਸਰ 'ਚ ਵੀ ਹੁਣ ਇੱਕ ਮਕਬਰੇ ਹੇਠਾਂ ਹਿੰਦੂ ਮੰਦਿਰ ਮਿਲਿਆ ਹੈ।""ਇਸ ਪੋਸਟ ਦੇ ਨਾਲ ਹੀ ਇਹ ਵੀ ਦਾਅਵਾ ਹੈ ਕਿ ਦੁਨੀਆਂ 'ਚ ਹੋਰ ਥਾਵਾਂ 'ਤੇ ਜਦੋਂ ਅਜਿਹੀ ਖੁਦਾਈ ਹੋਵੇਗੀ ਤਾਂ ਸਾਬਤ ਹੋਵੇਗਾ ਕਿ ਕਿਸੇ ਵੇਲੇ ਸਾਰੇ ਵਿਸ਼ਵ 'ਚ ਹੀ ਹਿੰਦੂ ਧਰਮ ਫੈਲਿਆ ਹੋਇਆ ਸੀ। ਨਾਲ ਲੱਗੀ ਤਸਵੀਰ 'ਚ ਖੁਦਾਈ ਦੀ ਥਾਂ ਵੀ ਨਜ਼ਰ ਆ ਰਹੀ ਹੈ ਅਤੇ ਇੱਕ ਆਦਮੀ ਵੀ ਖੜ੍ਹਾ ਹੈ। ਕੁਝ ਮੂਰਤੀਆਂ ਵੀ ਹਨ। ਅਸੀਂ ਜਦੋਂ ਗੂਗਲ 'ਚ 'ਰਿਵਰਸ ਇਮੇਜ ਸਰਚ' ਰਾਹੀਂ ਵੇਖਿਆ ਤਾਂ ਪਤਾ ਲੱਗਾ ਕਿ ਤਸਵੀਰ ਵਾਕਈ ਮਿਸਰ 'ਚ ਹਾਲ ਹੀ 'ਚ ਕੀਤੀ ਗਈ ਖੁਦਾਈ ਦੀ ਹੈ ਪਰ ਨਾਲ ਲਿਖੇ ਸੰਦੇਸ਼ ਨਾਲ ਇਸ ਦਾ ਪਰਿਪੇਖ ਬਦਲ ਦਿੱਤਾ ਗਿਆ ਹੈ। Image copyright Reuters ਫੋਟੋ ਕੈਪਸ਼ਨ ਇੱਥੇ ਮਿਲੇ ਬੁੱਤ ਅਤੇ ਹੋਰ ਚੀਜ਼ਾਂ ਮਿਸਰ ਦੇ 'ਪੰਜਵੇ ਰਾਜਵੰਸ਼' ਨਾਲ ਸਬੰਧਤ ਹਨ। Image copyright Reuters ਇਸ ਥਾਂ ਉੱਪਰ ਕਿਸੇ ਹਿੰਦੂ ਦੇਵੀ-ਦੇਵਤਾ ਦੀ ਮੂਰਤੀ ਮਿਲਣ ਦਾ ਕੋਈ ਸਬੂਤ ਨਹੀਂ ਹੈ। ਇੱਥੇ ਮਿਲੇ ਬੁੱਤ ਅਤੇ ਹੋਰ ਚੀਜ਼ਾਂ 'ਪੰਜਵੇ ਰਾਜਵੰਸ਼' ਨਾਲ ਸਬੰਧਤ ਹਨ ਜਿਸ ਨੇ ਇਸ ਖਿੱਤੇ ਉੱਪਰ 2500 ਈਸਾ ਪੂਰਵ ਤੋਂ 2350 ਈਸਾ ਪੂਰਵ ਤਕ ਰਾਜ ਕੀਤਾ ਸੀ। Image copyright Reuters ਪੁਰਾਤੱਤਵ-ਵਿਗਿਆਨੀਆਂ ਨੇ ਇਸ ਥਾਂ ਨੂੰ ਪਿਛਲੇ ਹਫਤੇ ਹੀ ਲੱਭਿਆ ਹੈ। ਇਹ ਕਿਸੇ ਉੱਘੇ ਧਰਮ ਗੁਰੂ ਦੀ ਕਬਰ ਮੰਨੀ ਜਾ ਰਹੀ ਹੈ ਜੋ ਕਿ 4400 ਸਾਲਾਂ ਤੋਂ ਦੇਖੀ ਨਹੀਂ ਗਈ ਸੀ। ਮਿਸਰ ਦੇ ਪੁਰਾਤੱਤਵ ਵਿਭਾਗ ਦੇ ਜਨਰਲ ਸਕੱਤਰ, ਮੁਸਤਫ਼ਾ ਵਜ਼ੀਰੀ ਮੁਤਾਬਕ ਇਹ ਕਈ ਦਹਾਕਿਆਂ ਬਾਅਦ ਮਿਲਿਆ ਅਜਿਹਾ ਮਕਬਰਾ ਹੈ। ਜਿਸ ਤਸਵੀਰ ਨੂੰ 'ਮੰਦਿਰ' ਵਾਲੇ ਦਾਅਵੇ ਨਾਲ ਵਰਤਿਆ ਜਾ ਰਿਹਾ ਹੈ ਉਸ ਵਿੱਚ ਮੁਸਤਫ਼ਾ ਵਜ਼ੀਰੀ ਹੀ ਹਨ। Image Copyright @AntiquitiesOf @AntiquitiesOf Image Copyright @AntiquitiesOf @AntiquitiesOf Image copyright EPA ਕਾਹਿਰਾ ਕੋਲ ਸੱਕਾਰਾ ਪਿਰਾਮਿਡ ਕੰਪਲੈਕਸ 'ਚ ਮਿਲੇ ਇਸ ਮਕਬਰੇ ਬਾਰੇ ਖ਼ਬਰ ਕਈ ਨਾਮੀ ਚੈਨਲਾਂ ਅਤੇ ਅਖਬਾਰਾਂ ਨੇ ਛਾਪੀ ਹੈ ਪਰ ਕਿਸੇ ਵਿੱਚ ਹਿੰਦੂ ਮੰਦਿਰ ਵਾਲੇ ਦਾਅਵੇ ਦੀ ਪੁਸ਼ਟੀ ਜਾਂ ਇਸ ਦਾ ਜ਼ਿਕਰ ਵੀ ਨਹੀਂ ਹੈ। ਇਹ ਵੀ ਜ਼ਰੂਰ ਪੜ੍ਹੋ ਕਾਂਗਰਸ ਦੀ ਜਿੱਤ ਮਗਰੋਂ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਦਾ ਸੱਚਭਲਾ ਪਾਕਿਸਤਾਨ ਕਰਤਾਰਪੁਰ ਵਟਾਉਣ ਨੂੰ ਕਿਉਂ ਮੰਨੇਗਾ - ਬਲਾਗਸਾਇਰਾ ਬਾਨੋ ਦੀ ਮੋਦੀ ਨੂੰ ਗੁਹਾਰ, 'ਦਿਲੀਪ ਸਾਹਿਬ ਦਾ ਘਰ ਬਚਾ ਲਓ' Image copyright EPA Image copyright AFP/Getty images Image copyright Reuters ਸੱਜੇਪੱਖੀ ਸੋਸ਼ਲ ਮੀਡੀਆ ਯੂਜ਼ਰ ਇਸ ਤਸਵੀਰ ਅਤੇ ਝੂਠੇ ਦਾਅਵੇ ਨੂੰ ਅਜਿਹੇ ਸਮੇਂ ਵਾਇਰਲ ਕਰ ਰਹੇ ਹਨ ਜਦੋਂ ਭਾਰਤ ਵਿੱਚ ਸੱਜੇਪੱਖੀ ਸੰਗਠਨ ਅਯੁੱਧਿਆ ਵਿੱਚ ਬਾਬਰੀ ਮਸਜਿਦ ਤੋੜੇ ਜਾਣ ਵਾਲੇ ਸਥਾਨ ਉੱਪਰ ਰਾਮ ਮੰਦਿਰ ਬਣਾਉਣ ਦੀ ਮੰਗ ਨੂੰ ਮੁੜ ਉੱਚੇ ਸੁਰ 'ਚ ਚੁੱਕ ਰਹੇ ਹਨ। ਇਹ ਵੀ ਜ਼ਰੂਰ ਪੜ੍ਹੋ 'ਸਰੀਰਕ ਹਿੰਸਾ ਦੀਆਂ ਸ਼ਿਕਾਰ ਔਰਤਾਂ ਦਾ ਰੋਣਾ ਮੇਰੇ ਕੰਨਾਂ 'ਚ ਗੂੰਜਦਾ ਏ''84 ਕਤਲੇਆਮ ਸਿਆਸੀ ਆਗੂਆਂ ਵੱਲੋਂ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਹੋਇਆ'IPL 2019: ਕਰੋੜਾਂ ’ਚ ਵਿਕੇ 18 ਸਾਲਾ ਪ੍ਰਭਸਿਮਰਨ ਨੂੰ ਕਿਉਂ ਹੈ ਸੇਧ ਦੀ ਲੋੜ Image copyright Getty Images ਫੋਟੋ ਕੈਪਸ਼ਨ ਦਿੱਲੀ ਵਿਖੇ 25 ਨਵੰਬਰ ਨੂੰ ਇਕੱਠ ਨੇ ਰਾਮ ਮੰਦਿਰ ਬਣਾਉਣ ਦੀ ਮੰਗ ਮੁੜ ਮੁਖ਼ਰ ਕੀਤੀ ਸੀ। ਪਿਛਲੇ ਮਹੀਨੇ ਜਦੋਂ ਦਿੱਲੀ ਵਿੱਚ ਇਨ੍ਹਾਂ ਸੰਗਠਨਾਂ ਨੇ ਇੱਕ ਇਕੱਠ ਵੀ ਕੀਤਾ ਸੀ ਤਾਂ ਅਜਿਹੀਆਂ ਝੂਠੀਆਂ ਤਸਵੀਰਾਂ ਵਰਤ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਹੁੰਗਾਰਾ ਦੇਣ ਦਾ ਕੰਮ ਕੀਤਾ ਸੀ। ਇਹਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ: ਇਮਰਾਨ ਨੇ ਕਿਹਾ, ਸਿਆਸੀ ਦਲ ਤੇ ਫੌਜ ਇੱਕ ਪੇਜ਼ 'ਤੇ , ਭਾਰਤ ਨੇ ਕਿਹਾ ਪਹਿਲਾਂ ਅੱਤਵਾਦ ਰੋਕੋ 29 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46362223 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright FB/ Imran Khan ਫੋਟੋ ਕੈਪਸ਼ਨ ਇਮਰਾਨ ਖਾਨ ਨੇ ਕਿਹਾ, 'ਸਾਡਾ ਇੱਕ ਕਸ਼ਮੀਰ ਮੁੱਦਾ ਹੈ , ਜਿਸ ਨੂੰ ਦੋਵਾਂ ਮੁਲਕਾਂ ਦੇ ਆਗੂ ਮਜ਼ਬੂਤ ਇਰਾਦੇ ਨਾਲ ਹੱਲ ਕਰ ਸਕਦੇ ਹਨ' ਪਾਕਿਸਤਾਨ ਵਿਚ ਗੁਰੂ ਨਾਨਕ ਦੇਵ ਨਾਲ ਸਬੰਧਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਤੋਂ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ, ' ਸਾਡਾ ਇੱਕ ਮੁੱਦਾ ਹੈ ਕਸ਼ਮੀਰ ਕੀ ਅਸੀਂ ਚੰਦ ਉੱਤੇ ਜਾ ਸਕਦੇ ਹਾਂ ਤਾਂ ਇੱਕ ਮੁੱਦਾ ਕਿਉਂ ਹੱਲ ਨਹੀਂ ਕਰ ਸਕਦੇ, ਹੁਣ ਪਾਕਿਸਤਾਨ ਦੇ ਸਿਆਸੀ ਦਲ ਤੇ ਫੌਜ ਇੱਕ ਪੇਜ਼ ਉੱਤੇ ਹਨ ਅਤੇ ਦੋਵਾਂ ਮੁਲਕਾਂ ਦੇ ਆਗੂਆਂ ਨੂੰ ਮਜ਼ਬੂਤੀ ਨਾਲ ਅੱਗੇ ਵਧਣਾ ਚਾਹੀਦਾ ਹੈ'। ਇਮਰਾਨ ਖਾਨ ਦੇ ਇਸ ਬਿਆਨ ਦਾ ਭਾਰਤ ਸਰਕਾਰ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਨ੍ਹਾਂ ਪਵਿੱਤਰ ਧਾਰਮਿਕ ਸਮਾਗਮ ਨੂੰ ਸਿਆਸਤ ਲਈ ਵਰਤਿਆ ਹੈ।ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਸਮਾਗਮ ਵਿਚ ਕਸ਼ਮੀਰ ਦੇ ਮੁੱਦੇ ਦਾ ਜ਼ਿਕਰ ਗੈਰਵਾਜਬ ਸੀ।ਉਨ੍ਹਾ ਕਿਹਾ, 'ਕਸ਼ਮੀਰ ਭਾਰਤ ਦਾ ਅਟੁੱਟ ਅਤੇ ਅਭਿੰਨ ਅੰਗ ਹੈ, ਪਾਕਿਸਤਾਨ ਨੂੰ ਅੱਤਵਾਦ ਨੂੰ ਸ਼ਰਨ ਦੇਣਾ ਬੰਦ ਕਰਨ ਅਤੇ ਸਰਹੱਦ ਪਾਰਲੇ ਅੱਤਵਾਦ ਨੂੰ ਰੋਕਣ ਦੀ ਆਪਣੀ ਕੌਮਾਂਤਰੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ'।ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰਇਸ ਤੋ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਰਹੱਦ 'ਤੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ , ਭਾਰਤ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਪੁਰੀ ਮੌਜੂਦ ਰਹੇ। Image copyright Reuters ਫੋਟੋ ਕੈਪਸ਼ਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਰਹੱਦ 'ਤੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਂਵਾਲ ਵੀ ਮੌਜੂਦ ਸਨ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਐਸਐਮ ਕੁਰੈਸ਼ੀ ਸਮੇਤ ਕਈ ਮੰਤਰੀ ਅਤੇ ਪਾਕ ਪੰਜਾਬ ਦੇ ਰਾਜਪਾਲ ਵੀ ਸਮਾਗਮ ਵਿੱਚ ਹਾਜ਼ਰ ਹਨ। ਇਮਰਾਨ ਖਾਨ ਨੇ ਕਿਹਾ ਭਾਰਤ ਤੇ ਪਾਕਿਸਤਾਨ ਦੁਨੀਆਂ ਤੋਂ ਸਿੱਖਣ ਅਤੇ ਦੋਵੇਂ ਪਾਸੇ ਮਜ਼ਬੂਤ ਇਰਾਦਾ ਰੱਖ ਕੇ ਅੱਗੇ ਵਧਣ ਅਤੇ ਲੋਕਾਂ ਦੀ ਗੁਰਬਤ ਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਨ।ਅਮਨ ਸ਼ਾਂਤੀ ਤੋਂ ਬਿਨਾਂ ਹੋਰ ਰਾਹ ਕਿਹੜਾ : ਇਮਰਾਨ ਖ਼ਾਨ ਪੁਰਾਣੀਆਂ ਗਲਤੀਆਂ ਨੂੰ ਭੁੱਲੇ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ, ਲੋਕ ਅਮਨ ਸ਼ਾਂਤੀ ਚਾਹੁੰਦੇ ਹਨ ਸਿਰਫ਼ ਦੋਵਾਂ ਪਾਸਿਆਂ ਦੀ ਲੀਡਰਸ਼ਿਪ ਨੂੰ ਮਜ਼ਬੂਤੀ ਨਾਲ ਅੱਗੇ ਵਧਣਾ ਚਾਹੀਦਾ ਹੈ।ਇਹ ਖੁਸ਼ੀ ਇੰਝ ਹੈ ਜਿਵੇਂ ਮੁਸਲਮਾਨ ਮਦੀਨਾ ਤੋਂ 4 ਕਿੱਲੋਮੀਟਰ ਦੂਰ ਖੜ੍ਹੇ ਹਨ ਅਗਲੇ ਸਾਲ ਜਦੋਂ ਸ਼ਰਧਾਲੂ ਆਉਣਗੇ ਤਾਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਖਣ ਨੂੰ ਮਿਲੇਗੀ Image copyright FB/IMRAN KHAN ਜੇਕਰ ਫਰਾਂਸ ਤੇ ਜਰਮਨੀ ਜੰਗਾਂ ਲੜਨ ਤੋਂ ਬਾਅਦ ਇਕੱਠੇ ਹੋ ਸਕਦੇ ਹਨ ਤਾਂ ਭਾਰਤ ਪਾਕਿਸਤਾਨ ਅੱਗੇ ਕਿਉਂ ਨਹੀਂ ਵਧ ਸਕਦੇਮੈਂ ਜਦੋਂ ਵੀ ਭਾਰਤ ਜਾਂਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਫੌਜ ਦੋਸਤੀ ਨਹੀਂ ਹੋਣ ਦੋਵੇਗੀਮੈਂ, ਸਾਡੀ ਪਾਰਟੀ, ਪੂਰੀ ਸਿਆਸਤ ਅਤੇ ਫੌਜ ਇਕੋ ਪੱਧਰ 'ਤੇ ਖੜ੍ਹੇ ਹਨਮੈਂ ਭਾਰਤ ਨਾਲ ਚੰਗੇ ਸਬੰਧ ਚਾਹੁੰਦਾ ਹਾਂ, ਗਰੀਬੀ ਦੂਰ ਹੋ ਜਾਵੇਗੀ ਜੇਕਰ ਸਰਹੱਦ ਖੁੱਲ੍ਹ ਜਾਵੇਦੋਸਤੀ ਲਈ ਜੇਕਰ ਹਿੰਦੁਸਤਾਨ ਇੱਕ ਕਦਮ ਵਧਾਏਗਾ ਤਾਂ ਅਸੀਂ ਦੋ ਵਧਾਵਾਗੇ ਜਿਹੜੇ ਲੋਕ ਪਹਿਲਾਂ ਦੂਰਬੀਨ ਤੋਂ ਕਰਤਾਰਪੁਰ ਦੇਖਦੇ ਸੀ, ਉਹ ਹੁਣ ਇੱਥੇ ਆ ਕੇ ਰਹਿ ਵੀ ਸਕਣਗੇਜਦੋਂ ਪਿਛਲ਼ੀ ਵਾਰ ਸਿੱਧੂ ਪਾਕਿਸਤਾਨ ਤੋਂ ਵਾਪਿਸ ਗਏ ਤਾਂ ਭਾਰਤ 'ਚ ਬੜੇ ਸਵਾਲ ਚੁੱਕੇ ਗਏ, ਉਹ ਕਿਹੜਾ ਕੋਈ ਜੁਰਮ ਕਰ ਰਹੇ ਸਨਜੇਕਰ ਜੰਗ ਨਹੀਂ ਕਰਨੀ ਤਾਂ ਦੋਸਤੀ ਤੋਂ ਇਲਾਵਾ ਹੋਰ ਕਿਹੜਾ ਰਾਹ ਹੈਭਾਰਤ-ਪਾਕ ਦੇ ਰਿਸ਼ਤਿਆਂ ਨੂੰ ਸੁਧਾਰਨ ਲਈ ਕਿਤੇ ਸਿੱਧੂ ਦੇ ਵਜ਼ੀਰ-ਏ-ਆਜ਼ਮ ਬਣਨ ਤੱਕ ਦਾ ਇੰਤਜ਼ਾਰ ਨਾ ਕਰਨਾ ਪਵੇਮੈਂ ਜਦੋਂ ਭਾਰਤ ਗਿਆ ਮੈਨੂੰ ਬਹੁਤ ਪਿਆਰ ਮਿਲਿਆ ਤਾਂ ਮੈਨੂੰ ਲੱਗਿਆ ਕਿ ਦੋਵਾਂ ਮੁਲਕਾਂ ਵਿਚਾਲੇ ਦੋਸਤੀ ਹੋਣੀ ਚਾਹੀਦੀ ਹੈ ਹਿੰਦੁਸਤਾਨ ਜੀਵੇ, ਪਾਕਿਸਤਾਨ ਜੀਵੇ : ਸਿੱਧੂ ਨਵਜੋਤ ਸਿੰਘ ਸਿੱਧੂ ਨੇ ਆਪਣਾ ਭਾਸ਼ਣ ਹਿੰਦੁਸਤਾਨ ਜੀਵੇ, ਪਾਕ ਜੀਵੇ, ਹੱਸਦਾ ਵਸਦਾ ਇਹ ਸਾਰਾ ਜਹਾਨ ਜੀਵੇ, ਸੂਰਜ ਚੰਨ ਸਿਤਾਰੇ ਪਿਆਰ ਅਮਨ ਖੁਸ਼ਹਾਲੀ ਦੇ ਨਾਲ ਮੇਰਾ ਯਾਰ ਇਮਰਾਨ ਖਾਨ ਜੀਵੇ, ਦੇ ਸ਼ੇਅਰ ਨਾਲ ਕੀਤੀਇਮਰਾਨ ਖਾਨ ਦਾ ਧੰਨਵਾਦ ਕਰਦਾ ਹਾਂ। ਬਾਬਾ ਨਾਨਕ ਦੀ ਫਿਲਾਸਫੀ ਜੋੜਦੀ ਹੈ, ਤੋੜਦੀ ਨਹੀਂ ਹੈ। Image copyright Getty Images ਫੋਟੋ ਕੈਪਸ਼ਨ ਸਿੱਧੂ ਨੇ ਇਮਰਾਨ ਖ਼ਾਨ ਦਾ ਧੰਨਵਾਦ ਕਰਦਿਆਂ ਕਿਹਾ, ਬਾਬਾ ਨਾਨਕ ਦੀ ਫਿਲਾਸਫੀ ਜੋੜਦੀ ਹੈ, ਤੋੜਦੀ ਨਹੀਂ ਹੈ। ਇਹ ਖੂਨ ਖ਼ਰਾਬਾ ਬੰਦ ਹੋਣਾ ਚਾਹੀਦਾ ਹੈ, ਅਮਨ ਵਾਪਸ ਆਉਣਾ ਚਾਹੀਦਾ ਹੈ। ਮਾਵਾਂ ਦੇ ਪੁੱਤ ਨਹੀਂ ਮਰਨੇ ਚਾਹੀਦੇ।ਮੈਂ ਇਸ ਲਾਂਘੇ ਨੂੰ ਬਹੁਤ ਵੱਡੀ ਸੰਭਾਵਨਾ ਦੇਖਦਾ ਹਾਂ, ਲੋਕਾਂ ਦੇ ਦਿਲਾਂ ਨੂੰ ਜੋੜਨ ਵਾਲੀ।ਬੜੀ ਦੇਰ ਦਾ ਇਹ ਸੰਪਰਕ ਟੁੱਟਿਆ ਹੋਇਆ ਸੀ। ਜਿਸ ਨੂੰ ਜੋੜਨ ਲਈ ਭਾਰਤ ਸਰਕਾਰ ਤੇ ਇਮਰਾਨ ਖਾਨ ਦਾ ਧੰਨਵਾਦ ਕਰਦਾ ਹਾਂਜਦੋਂ ਵੀ ਲਾਂਘੇ ਦਾ ਇਤਿਹਾਸ ਲਿਖਿਆ ਜਾਵੇਗਾ, ਪਹਿਲੇ ਪੰਨੇ 'ਤੇ ਖਾਨ ਸਾਹਿਬ ਨਾਮ ਲਿਖਿਆ ਜਾਵੇਗਾਚਮਤਕਾਰ ਹੈ, ਜੋ 71 ਸਾਲਾਂ ਵਿੱਚ ਨਹੀਂ ਹੋਇਆ ਉਹ ਤਿੰਨ ਮਹੀਨੇ ਵਿੱਚ ਹੋ ਗਿਆਦੋਵੇਂ ਹੀ ਇਤਿਹਾਸ ਦੇ ਲਿਖਾਰੀ ਹੋ। ਇਹ ਜਿਉਂਦਾ ਜਾਗਦਾ ਇਤਿਹਾਸ ਹੈ।ਕੋਈ ਅਜਿਹੀ ਚਾਬੀ ਆਵੇ ਇਮਰਾਨ ਖਾਨ ਦੀ ਤਰ੍ਹਾਂ ਉਹ ਤਾਲਾ ਸਿਮ-ਸਿਮ ਕਰਦਾ ਖੁੱਲ੍ਹ ਜਾਵੇ Image copyright FB/IMRAN KHAN ਦੋਵਾਂ ਸਰਕਾਰਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਸਾਨੂੰ ਅੱਗੇ ਵਧਣਾ ਚਾਹੀਦਾ ਹੈਪੰਜਾਬ ਮੇਲ ਲਾਹੌਰ ਜਾ ਕੇ ਰੁਕ ਜਾਂਦੀ ਸੀ, ਉਹ ਅੱਗੇ ਵੀ ਜਾਣੀ ਚਾਹੀਦੀ ਹੈਜਦੋਂ ਤੱਕ ਮੇਰੇ ਅੰਦਰ ਲਹੂ ਵਗਦਾ ਰਹੇਗਾ, ਦੋਵਾਂ ਸਰਕਾਰਾਂ ਦਾ ਧੰਨਵਾਦ ਕਰਦਾ ਰਹਾਂਗਾ।ਜਿਸ ਹੱਥ ਸੇਵਾ ਲਿਖੀ ਉਸ ਨੇ ਕੀਤੀ : ਹਰਸਿਮਰਤ ਬਾਦਲ ਜੋ 70 ਸਾਲਾਂ ਵਿੱਚ ਨਹੀਂ ਹੋਇਆ ਉਹ ਹੁਣ ਹੋਇਆ। ਜਿਸਦੇ ਹੱਥ ਵਿੱਚ ਸੇਵਾ ਲਿਖੀ ਸੀ ਉਸ ਨੇ ਪੂਰੀ ਕੀਤੀਬਾਰਡਰ ਤੋਂ 4 ਕਿੱਲੋਮੀਟਰ ਦੀ ਦੂਰੀ ਤੋਂ ਅਸੀਂ ਨਮਨ ਵੀ ਕਰਦੇ ਹਾਂ, ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਵੀ ਪੈਂਦੀ ਹੈਮੇਰੇ ਵਰਗੇ ਸਿੱਖਾਂ ਨੂੰ ਇੱਥੇ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ Image copyright FB/IMRAN KHAN ਮੇਰਾ ਇੱਥੇ ਕੋਈ ਦੋਸਤ ਨਹੀਂ ਹੈ, ਕੋਈ ਰਿਸ਼ਤੇਦਾਰ ਨਹੀਂ ਹੈ, ਮੈਨੂੰ ਗੁਰੂ ਨਾਨਕ ਦੇਵ ਦਾ ਬੁਲਾਵਾ ਮਿਲਿਆ ਹੈਇੱਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ, ਮੈਂ ਕਦੇ ਨਹੀਂ ਸੋਚਿਆ ਸੀ ਕਿ ਇੱਥੋਂ ਤੱਕ ਪਹੁੰਚ ਜਾਵਾਂਗੇਮੋਦੀ ਜਦੋਂ ਚਾਹ ਵੇਚਦੇ ਸੀ ਉਨ੍ਹਾਂ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਉਹ ਸਵਾ ਸੌ ਕਰੋੜ ਲੋਕਾਂ ਦੀ ਅਗਵਾਈ ਕਰਨਗੇਜਦੋਂ ਲਾਂਘੇ ਬਾਰੇ ਕੈਬਨਿਟ ਦਾ ਫੈਸਲਾ ਆਇਆ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾਅੱਜ ਦੋਵਾਂ ਦੇਸ ਦੀ ਕੜਵਾਹਟ ਮਿਟਾਉਣ ਲਈ ਸ਼ਾਂਤੀ ਲਾਂਘਾ ਖੋਲ੍ਹਿਆ ਜਾ ਰਿਹਾ ਹੈ ਕਰਤਾਰਪੁਰ ਲਾਂਘੇ ਨਾਲ ਹਿੰਦੂ-ਪਾਕਿਸਤਾਨ ਦੀ ਨਫ਼ਰਤ ਖ਼ਤਮ ਕੀਤੀ ਜਾ ਸਕਦੀ ਹੈਹਰਮਿੰਦਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਜਲ ਮੈਂ ਇੱਥੇ ਰੱਖਿਆ ਹੈਬੇਨਤੀ ਕਰਦੀ ਹਾਂ ਕਿ ਗੁਰੂ ਨਾਨਕ ਦੇਵ ਦੇ ਨਾਮ 'ਤੇ ਕੋਈ ਸਿੱਕਾ ਚਲਾਏ ਜਾਵੇਕਰਤਾਪੁਰ ਸ਼ਹਿਰ ਨੂੰ ਵਸਾਇਆ ਜਾਵੇਪ੍ਰਧਾਨ ਮੰਤਰੀ ਮੋਦੀ ਵੱਲੋਂ ਭਰੋਸਾ ਦਵਾਉਂਦੀ ਹਾਂ ਕਿ ਇਸ ਕਦਮ ਨਾਲ ਜਗਤ ਵਿੱਚ ਖੁਸ਼ੀਆ ਆਉਣਗੀਆਂਪਾਕ ਮਨਾਏਗਾ ਗੂਰੂ ਦਾ 550ਵਾਂ ਦਾ ਦਿਹਾੜਾਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਦੇ ਨੂਰ ਲੱਕ ਕਾਦਰੀ ਨੇ ਕਿਹਾ ਕਿ ਪਾਕਿਸਤਾਨ ਸਭ ਲਈ ਸੁਰੱਖਿਅਤ ਮੁਲਕ ਹੈ ਅਤੇ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ ਗੁਰੂ ਨਾਨਕ ਦਾ 550 ਵਾਂ ਜਨਮ ਦਿਹਾੜਾ ਮਨਾਏਗਾ। ਜੇਕਰ ਮਹਿਮਾਨਾਂ ਨੂੰ ਇੱਥੇ ਆਉਣ ਲਈ ਕੋਈ ਤਕਲੀਫ਼ ਹੋਈ ਹੈ ਤੇ ਉਸਦੇ ਲਈ ਮਾਫ਼ੀ। ਕਰਤਾਰ ਪੁਰ ਸਾਹਿਬ ਆਰਟ ਨਮੂਨਾ ਬਣੇਗਾਫ਼ਾਸਲੇ ਘੱਟ ਕਰੇਗਾ ਲਾਂਘਾ : ਕੁਰੈਸ਼ੀਪਾਕਿਸਤਾਨ ਦੇ ਵਿਦੇਸ਼ ਮੰਤਰੀ ਐਸ ਐਮ ਕੂਰੈਸ਼ੀ ਨੇ ਆਪਣੇ ਸੰਬੋਧਨ ਵਿਚ ਕਿਹਾ ਦੋਵਾਂ ਦੇਸਾਂ ਵਿਚਾਲੇ ਫ਼ਾਸਲੇ ਖਤਮ ਕਰਨ ਲਈ ਕਰਤਾਰਪੁਰ ਲਾਂਘੇ ਦੀ ਨੀਂਹ ਰੱਖੀ ਜਾ ਰਹੀ ਹੈ। ਗੁਰੂ ਨਾਨਕ ਦੇਵ ਦੇ 500ਵੇਂ ਜਨਮ ਦਿਨ 'ਤੇ ਲਾਂਘਾ ਖੋਲ੍ਹਣ ਦੀ ਪੂਰੀ ਦੁਨੀਆਂ ਨੇ ਸਿਫ਼ਤ ਕੀਤੀ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਂਝੇ ਵਿਰਸੇ ਨੂੰ ਉਤਸ਼ਾਹਿਤ ਕਰਨ ਦਾ ਹਾਮੀ ਹਾਂ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi 26 ਨਵੰਬਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਅਤੇ ਇਸ ਮਗਰੋਂ 28 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸਿਓਂ ਵੀ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਨੀਂਹ ਪੱਥਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਰੱਖਿਆ। ਲਾਂਘੇ ਦੀ ਉਸਾਰੀ ਦਾ ਐਲਾਨ ਇਮਰਾਨ ਖ਼ਾਨ ਦੇ ਸੱਤਾ ਸੰਭਾਲਣ ਮਗਰੋਂ ਕੀਤਾ ਗਿਆ ਸੀ। ਫੋਟੋ ਕੈਪਸ਼ਨ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਸਾਹਿਬ ਗੁਰਦੁਆਰੇ ਕੋਲ ਲਾਂਘੇ ਲਈ ਲਗਾਇਆ ਗਿਆ ਨੀਂਹ ਪੱਥਰ ਇਹ ਵੀ ਪੜ੍ਹੋਕਰਤਾਰਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਕੀ ਹੈ? ਜਦੋਂ ਹਰਸਿਮਰਤ ਕੌਰ ਬਾਦਲ ਨੂੰ ਆਇਆ ਗੁੱਸਾਸਿੱਧੂ ਤੇ ਕੈਪਟਨ ਦੀਆਂ ਵੱਖਰੀਆਂ ਸੁਰਾਂ 'ਤੇ ਸੋਸ਼ਲ ਮੀਡੀਆ ਇਸ ਵਿਚਾਲੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਵੱਲੋਂ ਸਾਰਕ ਸੰਮੇਲਨ ਵਿੱਚ ਭਾਰਤ ਨੂੰ ਸੱਦਾ ਦੇਣ ਦੀਆਂ ਗੱਲਾਂ ਨੂੰ ਠੁਕਰਾ ਦਿੱਤਾ ਹੈ।ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਰਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਵੱਲੋਂ ਸੱਦਾ ਦੇਣ ਦੀ ਗੱਲ ਹੋ ਰਹੀ ਹੈ। ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਭਰੋਸਾ ਦਿਵਾਇਆ ਸੀ। ਉਸ ਤੋਂ ਬਾਅਦ ਹੁਣ ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਬੀਬੀਸੀ ਨੂੰ ਦੱਸਿਆ ਸੀ ਕਿਹਾ ਕਿ ਪਾਕਿਸਤਾਨ ਸਰਕਾਰ ਛੇਤੀ ਹੀ ਭਾਰਤ ਤੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਲਾਂਘਾ ਖੋਲ੍ਹਣ ਜਾ ਰਹੀ ਹੈ।ਕਰਤਾਰਪੁਰ ਲਾਂਘੇ ਨੂੰ ਲੈ ਕੇ ਆਈ ਪਾਕਿਸਤਾਨ ਤੋਂ ਚਿੱਠੀ ਲਾਹੌਰ ਦੀ ਰਹਿਣ ਵਾਲੀ ਵਿਦਿਆਰਥਣ ਅਕੀਦਤ ਨਾਵੀਦ ਨਾਮੀ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਵਾਲੀ ਚਿੱਠੀ ਲਿਖੀ ਹੈ।ਅਕੀਦਤ ਨੇ ਚਿੱਠੀ ਵਿੱਚ ਇਸ ਮੌਕੇ ਦੋਹਾਂ ਮੁਲਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ, ''ਸਾਨੂੰ ਸਾਰਿਆਂ ਨੂੰ ਸ਼ਾਂਤੀ, ਭਾਈਚਾਰਕ ਸਾਂਝ, ਸਹਿਣਸ਼ੀਲਤਾ ਅਤੇ ਦੋਸਤਾਨਾ ਰਿਸ਼ਤੇ ਕਾਇਮ ਕਰਨੇ ਚਾਹੀਦੇ ਹਨ।'' Image copyright Akeedat Naveed ਗੁਰਦੁਆਰੇ ਤੋਂ ਬੀਬੀਸੀ ਨਾਲ ਗੱਲਬਾਤ ਕਰਦੇ ਸ਼ਰਧਾਲੂ Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi ਇਹ ਵੀ ਪੜ੍ਹੋ:ਜਦੋਂ ਧੀ ਸਾਹਮਣੇ ਆਇਆ ਬਾਪ ਦਾ ਅਸਲ ਸੱਚ'ਅਕਾਲੀ ਦਲ ਨੂੰ ਇਹ ਦਿਨ ਕਿਉਂ ਦੇਖਣੇ ਪੈ ਰਹੇ ਨੇ'100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜੋ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ।ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਖ਼ਬਰਾਂ ਦਾ ਕੇਂਦਰ ਬਣ ਗਿਆ ਹੈ। Image copyright GURPREET CHAWLA/BBC ਫੋਟੋ ਕੈਪਸ਼ਨ ਭਾਰਤ ਵਾਲੇ ਪਾਸੇ ਕਰਤਾਰਪੁਰ ਸਾਹਿਬ ਜਾਣ ਵਾਲਾ ਸਾਈਨ ਬੋਰਡ ਕਰਤਾਰਪੁਰ ਉਹ ਥਾਂ ਹੈ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 17-18 ਸਾਲ ਗੁਜ਼ਾਰੇ ਸੀ। ਸਿੱਖਾਂ ਅਤੇ ਮੁਸਲਮਾਨ ਦੋਵਾਂ ਧਰਮਾਂ ਦੀ ਇਸ ਸਥਾਨ ਵਿੱਚ ਮਾਨਤਾ ਹੈ।ਇਹ ਗੁਰਦੁਆਰਾ ਸ਼ਕਰਗੜ੍ਹ ਤਹਿਸੀਲ ਦੇ ਕੋਟੀ ਪੰਡ ਪਿੰਡ ਵਿੱਚ ਰਾਵੀ ਨਦੀ ਦੇ ਪੱਛਮੀ ਪਾਸੇ ਸਥਿਤ ਹੈ। ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਸਿੱਖਾਂ ਦੇ ਹੋਰ ਧਾਰਮਿਕ ਸਥਾਨ ਡੇਰਾ ਸਾਹਿਬ ਲਾਹੌਰ, ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਹਨ। Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਕੁਦਰਤ ਦੀ ਇੱਕ ਅਦਭੁੱਤ ਥਾਂ ਹੈ। ਪਾਕਿਸਤਾਨ ਵਿੱਚ ਸਿੱਖਾਂ ਦੇ ਹੋਰ ਧਾਰਮਿਕ ਸਥਾਨ ਡੇਰਾ ਸਾਹਿਬ ਲਾਹੌਰ, ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਉਨ੍ਹਾਂ ਪਿੰਡਾਂ ਵਿੱਚ ਹਨ, ਜਿਹੜੇ ਸਰਹੱਦ ਨੇ ਨੇੜੇ ਹਨ।ਸ਼ਿਖਰ ਗੋਥ ਰੋਡ 'ਤੇ ਆਉਂਦੇ ਹੀ ਤੁਹਾਨੰ ਇੱਕ ਸੋਹਣਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਹਰੇ-ਭਰੇ ਖੇਤ ਤੁਹਾਡਾ ਸਵਾਗਤ ਕਰਦੇ ਹਨ, ਬੱਚੇ ਖੇਤਾਂ ਵਿੱਚ ਖੇਡਦੇ, ਟਿਊਬਵੈਲਾਂ ਤੋਂ ਪਾਣੀ ਪੀਂਦੇ ਨਜ਼ਰ ਆਉਣਗੇ ਅਤੇ ਉਨ੍ਹਾਂ ਖੇਤਾਂ ਵਿੱਚ ਹੀ ਇੱਕ ਚਿੱਟੇ ਰੰਗ ਦੀ ਸ਼ਾਨਦਾਰ ਇਮਾਰਤ ਨਜ਼ਰ ਆਵੇਗੀ। ਫੋਟੋ ਕੈਪਸ਼ਨ ਲਾਹੌਰ ਤੋਂ ਕਰਤਾਰ ਪੁਰ ਸਾਹਿਬ ਦੇ ਰਾਹ ਉੱਤੇ ਵਾਹਨ ਦੀ ਉਡੀਕ ਵਿਚ ਯਾਤਰੀ ਗੁਰਦੁਆਰੇ ਦੇ ਅੰਦਰ ਇੱਕ ਖੂਹ ਵੀ ਹੈ। ਮੰਨਿਆ ਜਾਂਦਾ ਹੈ ਕਿ ਇਹ ਖੂਹ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੈ। ਇਸ ਖੂਹ ਨੂੰ ਲੈ ਕੇ ਸ਼ਰਧਾਲੂਆਂ ਦੀ ਕਾਫ਼ੀ ਮਾਨਤਾ ਹੈ। ਫੋਟੋ ਕੈਪਸ਼ਨ ਗੁਰਦੁਆਰੇ ਦੇ ਅੰਦਰ ਇੱਕ ਇਤਿਹਾਸਕ ਖੂਹ ਵੀ ਹੈ। ਫੋਟੋ ਕੈਪਸ਼ਨ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੀ ਨਿਸ਼ਾਨੀ ਬੰਬ ਦੇ ਟੁਕੜੇ। ਖੂਹ ਦੇ ਨੇੜੇ ਇੱਕ ਬੰਬ ਦੇ ਟੁੱਕੜੇ ਨੂੰ ਸ਼ੀਸ਼ੇ ਵਿੱਚ ਰੱਖਿਆ ਗਿਆ ਹੈ। ਕਿਹਾ ਜਾਂਦਾ ਹੈ ਕਿ 1971 ਦੀ ਜੰਗ ਵਿੱਚ ਇਹ ਬੰਬ ਇੱਥੇ ਸੁੱਟਿਆ ਗਿਆ ਸੀ। ਫੋਟੋ ਕੈਪਸ਼ਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼ ਸੇਵਾ ਕਰਨ ਵਾਲਿਆਂ ਵਿੱਚ ਸਿੱਖ ਵੀ ਸਨ ਅਤੇ ਮੁਸਲਮਾਨ ਵੀ। ਇੱਥੇ ਹਰ ਆਉਣ ਵਾਲੇ ਲਈ ਪ੍ਰਬੰਧ ਕੀਤੇ ਗਏ ਸਨ। ਫੋਟੋ ਕੈਪਸ਼ਨ 1995 ਵਿੱਚ ਪਾਕਿਸਤਾਨ ਸਰਕਾਰ ਨੇ ਵੀ ਇਸਦੀ ਉਸਾਰੀ ਦਾ ਕੰਮ ਕਰਵਾਇਆ ਸੀ। ਫੋਟੋ ਕੈਪਸ਼ਨ 1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਵੱਲੋਂ ਇਸ ਨੂੰ ਮੁੜ ਬਣਵਾਇਆ ਗਿਆ ਪੁਰਾਤਨ ਇਮਾਰਤ ਨੂੰ ਰਾਵੀ ਦਰਿਆ ਵਿੱਚ ਆਏ ਹੜ੍ਹ ਦੌਰਾਨ ਨੁਕਸਾਨ ਪਹੁੰਚਿਆ ਸੀ। 1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਵੱਲੋਂ ਇਸ ਨੂੰ ਮੁੜ ਬਣਵਾਇਆ ਗਿਆ ਜਿਸ 'ਤੇ 1,35,600 ਦਾ ਖਰਚਾ ਆਇਆ ਸੀ। 1995 ਵਿੱਚ ਪਾਕਿਸਤਾਨ ਸਰਕਾਰ ਨੇ ਵੀ ਇਸਦੀ ਉਸਾਰੀ ਦਾ ਕੰਮ ਕਰਵਾਇਆ ਸੀ।ਭਾਰਤ ਦੀ ਵੰਡ ਸਮੇਂ ਇਹ ਇਮਾਰਤ ਪਾਕਿਸਤਾਨ ਵਿੱਚ ਚਲੀ ਗਈ। ਦੋਵਾਂ ਦੇਸਾਂ ਵਿਚਾਲੇ ਦਹਾਕਿਆਂ ਨੇ ਇਸ ਤਣਾਅ ਨੇ ਯਾਤਰੀਆਂ ਨੂੰ ਇੱਥੋਂ ਦੇ ਦਰਸ਼ਨਾਂ ਲਈ ਵਾਂਝਾ ਰੱਖਿਆ। ਫੋਟੋ ਕੈਪਸ਼ਨ ਗੁਰਦੁਆਰਾ ਸਾਹਿਬ ਦੇ ਅੰਦਰ ਦੀ ਇੱਕ ਹੋਰ ਤਸਵੀਰ ਇਹ ਵੀ ਪੜ੍ਹੋ:ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਇਸ ਲਈ ਉੱਠਦੀ ਹੈ ਫੋਟੋ ਕੈਪਸ਼ਨ ਕਰਤਾਰਪੁਰ ਸਾਹਿਬ ਵਿਚ ਗੁਰੂਘਰ ਦਾ ਪ੍ਰਸ਼ਾਦਾ-ਪਾਣੀ ਭਾਰਤ ਨੇ ਕਰਤਾਰਪੁਰ ਲਾਂਘੇ ਬਾਰੇ 1998 ਵਿੱਚ ਪਹਿਲੀ ਵਾਰ ਗੱਲ ਕੀਤੀ ਸੀ ਅਤੇ ਉਸ ਤੋਂ 20 ਸਾਲ ਬਾਅਦ ਇਹ ਮੁੱਦਾ ਸੁਰਖ਼ੀਆਂ ਵਿੱਚ ਆਇਆ ਹੈ।ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਨੂੰ ਲੈ ਕੇ ਭਾਰਤ ਵਿੱਚ ਹੋਏ ਨੀਂਹ ਪੱਥਰ ਸਮਾਗਮ ਦੇ ਵੀਡੀਓ Skip Youtube post 4 by BBC News Punjabi Warning: Third party content may contain adverts End of Youtube post 4 by BBC News Punjabi Image Copyright BBC News Punjabi BBC News Punjabi Skip Youtube post 5 by BBC News Punjabi Warning: Third party content may contain adverts End of Youtube post 5 by BBC News Punjabi Image Copyright BBC News Punjabi BBC News Punjabi Skip Youtube post 6 by BBC News Punjabi Warning: Third party content may contain adverts End of Youtube post 6 by BBC News Punjabi Image Copyright BBC News Punjabi BBC News Punjabi Skip Youtube post 7 by BBC News Punjabi Warning: Third party content may contain adverts End of Youtube post 7 by BBC News Punjabi Image Copyright BBC News Punjabi BBC News Punjabi Skip Youtube post 8 by BBC News Punjabi Warning: Third party content may contain adverts End of Youtube post 8 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਬਾਜਵਾ ਨੇ ਆਪਣੀ ਹੀ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, ਗੰਨਾ ਕਿਸਾਨਾਂ ਨਾਲ ਧਰਨੇ ਦੀ ਚੇਤਾਵਨੀ - 5 ਅਹਿਮ ਖਬਰਾਂ 5 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46450310 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਬਾਜਵਾ ਨੇ ਕੈਪਟਨ ਨੂੰ ਨਿੱਜੀ ਖੰਡ ਮਿੱਲ ਮਾਲਕਾਂ ਨੂੰ ਫੌਰੀ ਗੰਨਾ ਪੀੜਣ ਲਈ ਹਦਾਇਤਾਂ ਜਾਰੀ ਕਰਨ ਲਈ ਕਿਹਾ ਪੰਜਾਬੀ ਟ੍ਰਿਬਿਊਨ ਮੁਤਾਬਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਸਰਕਾਰ ਨੂੰ ਕਿਹਾ ਹੈ ਕਿ ਉਹ ਨਿੱਜੀ ਖੰਡ ਮਿੱਲ ਮਾਲਕਾਂ ਨੂੰ ਫੌਰੀ ਗੰਨਾ ਪੀੜਣ ਲਈ ਹਦਾਇਤਾਂ ਜਾਰੀ ਕਰੇ। ਬਾਜਵਾ ਨੇ ਐਲਾਨ ਕੀਤਾ ਕਿ ਜੇ ਗੰਨੇ ਦੀ ਪਿੜਾਈ ਜਲਦੀ ਸ਼ੁਰੂ ਨਾ ਹੋਈ ਤਾਂ ਉਹ ਕਿਸਾਨਾਂ ਨਾਲ ਧਰਨੇ 'ਤੇ ਬੈਠਣ ਲਈ ਮਜਬੂਰ ਹੋਣਗੇ। ਦਰਅਸਲ ਪੰਜਾਬ ਸਰਕਾਰ ਅਤੇ ਨਿੱਜੀ ਖੰਡ ਮਿੱਲ ਮਾਲਕਾਂ ਵਿਚਾਲੇ ਗੰਨੇ ਦੀ ਪਿੜਾਈ ਸ਼ੁਰੂ ਕਰਨ ਦੇ ਮਾਮਲੇ ਨੂੰ ਲੈ ਕੇ ਚਾਰ ਘੰਟਿਆਂ ਤਕ ਚੱਲੀ ਮੀਟਿੰਗ ਬੇਸਿੱਟਾ ਰਹੀ। ਖੰਡ ਮਿੱਲ ਮਾਲਕ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਤੈਅ ਕੀਤੇ ਭਾਅ ਵਿੱਚ 35 ਰੁਪਏ ਦੇ ਫ਼ਰਕ ਦੀ ਅਦਾਇਗੀ ਕਰਨ ਲਈ ਸਹਿਮਤ ਨਹੀਂ ਹੋਏ ਤੇ ਉਨ੍ਹਾਂ ਮੰਗ ਕੀਤੀ ਕਿ ਇਹ ਪੈਸਾ ਪੰਜਾਬ ਸਰਕਾਰ ਅਦਾ ਕਰੇ।ਆਗੂਆਂ ਖਿਲਾਫ਼ ਅਪਰਾਧਕ ਮਾਮਲਿਆਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਸਿਆਸਤਦਾਨਾਂ ਖਿਲਾਫ਼ ਕਦੇ ਨਾ ਖਤਮ ਹੋਣ ਵਾਲੇ ਅਪਰਾਧਕ ਮਾਮਲਿਆਂ ਨੂੰ ਖਤਮ ਕਰਨ ਲਈ ਸੁਪਰੀਮ ਕੋਰਟ ਨੇ ਦੇਸ ਦੇ ਸਾਰੇ ਹਾਈ ਕੋਰਟ ਨੂੰ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਇਹ ਵੀ ਪੜ੍ਹੋ:'ਸੈਕਸ ਕਰਨ 'ਤੇ ਹੀ ਫੁੱਟਬਾਲ ਟੀਮ 'ਚ ਨਾਂ ਆਏਗਾ'ਇੱਕ ਮਾਂ ਦਾ ਪੁੱਤ ਸਿੱਖ ਤੇ ਧੀਆਂ ਮੁਸਲਿਮ ਕਿਵੇਂ ਬਣੀਆਂਕਰਤਾਰਪੁਰ ਲਾਂਘੇ 'ਤੇ ਮੋਦੀ ਨੇ ਆਖ਼ਰ ਤੋੜੀ ਚੁੱਪੀ ਸਰਬ ਉੱਚ ਅਦਾਲਤ ਨੇ ਕਿਹਾ ਕਿ ਆਗੂਆਂ ਖਿਲਾਫ਼ 4,122 ਅਪਰਾਧਕ ਮਾਮਲਿਆਂ ਨੂੰ ਲੋੜੀਂਦੇ ਸੈਸ਼ਨ ਅਤੇ ਮੈਜੀਸਟਰੇਟ ਕੋਰਟ ਸਾਹਮਣੇ ਪੇਸ਼ ਕੀਤਾ ਜਾਵੇ ਅਤੇ ਜਲਦੀ ਇਹ ਕੇਸ ਖਤਮ ਕੀਤੇ ਜਾਣ। Image copyright Getty Images ਫੋਟੋ ਕੈਪਸ਼ਨ ਸੁਪਰੀਮ ਕੋਟਰ ਨੇ ਆਗੂਆਂ ਖਿਲਾਫ਼ ਅਪਰਾਧਕ ਮਾਮਲਿਆਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਜਿਨ੍ਹਾਂ ਉੱਤੇ ਕੇਸ ਚੱਲ ਰਹੇ ਹਨ ਉਨ੍ਹਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਰਨਾਟਕ ਦੇ ਮੁੱਖ ਮੰਤਰੀ ਐਚਡੀ ਦੇਵੇਗੌੜਾ ਵੀ ਸ਼ਾਮਿਲ ਹਨ। ਅਗਸਤਾ ਵੈਸਟਲੈਂਡ ਸੌਦੇ ਦਾ ਵਿਚੌਲੀਆ ਭਾਰਤ ਲਿਆਂਦਾਅਗਸਤਾ ਵੈਸਟਲੈਂਡ ਹੈਲੀਕਾਪਟਰ ਖਰੀਦ ਮਾਮਲੇ ਵਿੱਚ ਕਥਿਤ ਤੌਰ 'ਤੇ ਵਿਚੋਲੀਏ ਦੀ ਭੂਮੀਕਾ ਨਿਭਾਉਣ ਵਾਲੇ ਕ੍ਰਿਸਚਨ ਮਿਸ਼ੇਲ ਨੂੰ ਮੰਗਲਵਾਰ ਦੇਰ ਰਾਤ ਦੁਬਈ ਤੋਂ ਭਾਰਤ ਲਿਆਂਦਾ ਗਿਆ ਹੈ।ਦਿ ਇੰਡੀਅਨ ਐਕਸਪ੍ਰੈਸ ਮੁਤਾਬਕ 57 ਸਾਲਾ ਬਰਤਾਨਵੀ ਨਾਗਰਿਕ ਮਿਸ਼ੇਲ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। Image copyright AIRTEAMIMAGES.COM ਫੋਟੋ ਕੈਪਸ਼ਨ ਮਿਸ਼ੇਲ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਯੂਏਈ ਨੇ ਉਸ ਨੂੰ ਭਾਰਤ ਨੂੰ ਸੌਂਪਣ ਦਾ ਫੈਸਲਾ ਕੀਤਾ ਬੀਬੀਸੀ ਪੱਤਰਕਾਰ ਭੂਮੀਕਾ ਰਾਏ ਨੇ ਮਿਸ਼ੇਲ ਨੂੰ ਭਾਰਤ ਲਿਆਏ ਜਾਨ ਦੀ ਪੁਸ਼ਟੀ ਦੇਰ ਰਾਤ ਸੀਬੀਆਈ ਦਫ਼ਤਰ ਵਿੱਚ ਫੋਨ ਕਰਕੇ ਕੀਤੀ। ਸੀਬੀਆਈ ਦੇ ਪ੍ਰੈਸ ਵਿਭਾਗ ਦੇ ਇੱਕ ਅਧਿਕਾਰੀ ਨੇ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਕਿ ਮਿਸ਼ੇਲ ਨੂੰ ਦਿੱਲੀ ਲਿਆਂਦਾ ਜਾ ਚੁੱਕਾ ਹੈ।ਖਬਰ ਏਜੰਸੀ ਪੀਟੀਆਈ ਮੁਤਾਬਕ ਮਿਸ਼ੇਲ ਨੂੰ ਭਾਰਤ ਲਿਆਉਣ ਦੇ ਅਪਰੇਸ਼ਨ ਨੂੰ ਯੂਨੀਕਾਰਨ ਦਾ ਨਾਮ ਦਿੱਤਾ ਗਿਆ ਸੀ।ਸੀਬੀਆਈ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਮਿਸ਼ੇਲ ਦੀ ਭਾਰਤ ਨੂੰ ਹਵਾਲਗੀ ਦਾ ਅਪਰੇਸ਼ਨ ਕੌਮੀ ਸੁਰੱਖਿਆ ਸਲਾਹਕਾਰ ਅਜਿਤ ਡੋਵਾਲ ਦੇ ਨਿਰਦੇਸ਼ ਵਿੱਚ ਚਲਾਇਆ ਗਿਆ ਸੀ।ਲਗਾਤਾਰ ਤੀਜੀ ਵਾਰੀ ਡੇਂਗੂ ਦੇ ਮਾਮਲੇ ਵਧੇਦਿ ਟ੍ਰਿਬਿਊਨ ਮੁਤਾਬਕ ਪੰਜਾਬ ਵਿੱਚ ਚਾਰ ਸਾਲਾਂ ਵਿੱਚ ਲਗਾਤਾਰ ਤੀਜੀ ਵਾਰੀ ਡੇਂਗੂ ਦੇ ਕਾਫੀ ਮਾਮਲੇ ਸਾਹਮਣੇ ਆਏ ਹਨ। ਇਸ ਸਾਲ 14,400 ਮਾਮਲੇ ਸੂਬੇ ਭਰ ਵਿੱਚੋਂ ਸਾਹਮਣੇ ਆਏ। ਪਿਛਲੇ ਸਾਲ 15,000 ਡੇਂਗੂ ਦੇ ਮਾਮਲੇ ਦਰਜ ਕੀਤੇ ਗਏ ਸਨ। ਇਸ ਸਾਲ ਸਭ ਤੋਂ ਵੱਧ ਮਾਮਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਦੇ ਜ਼ਿਲ੍ਹਾ ਪਟਿਆਲਾ ਵਿੱਚ ਦਰਜ ਕੀਤੇ ਗਏ ਹਨ। ਪਟਿਆਾਲਾ ਵਿੱਚ 2,308 ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ ਜਦੋਂਕਿ 1650 ਮਾਮਲਿਆਂ ਦੇ ਨਾਲ ਸੰਗਰੂਰ ਦੂਜੇ ਨੰਬਰ ਉੱਤੇ ਹੈ, ਸੰਗਰੂਰ ਵਿੱਚ 1134 ਮਾਮਲੇ ਅਤੇ ਐਸਏਐਸ ਨਗਰ ਵਿੱਚ 1067 ਮਾਮਲੇ ਸਾਹਮਣੇ ਆਏ ਹਨ। ਇਰਾਨ ਨੇ ਅਮਰੀਕਾ ਨੂੰ ਦਿੱਤੀ ਚੇਤਾਵਨੀਹਿੰਦੁਸਤਾਨ ਟਾਈਮਜ਼ ਮੁਤਾਬਕ ਇਰਾਨ ਦੇ ਰਾਸ਼ਟਰਪਤੀ ਹਸਨ ਰੌਹਾਨੀ ਨੇ ਅਮਰੀਕਾ 'ਤੇ ਇਲਜ਼ਾਮ ਲਾਇਆ ਹੈ ਕਿ ਉਹ ਭਾਰਤ ਨੂੰ ਇਰਾਨ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। Image copyright Getty Images ਉਨ੍ਹਾਂ ਨੇ ਕਿਹਾ ਕਿ ਵਾਸ਼ਿੰਗਟਨ ਤੇਲ ਦੀ ਬਰਾਮਦ 'ਤੇ ਰੋਕ ਨਹੀਂ ਲਾ ਸਕਦਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਰਾਨ ਦੇ ਤੇਲ ਦੀ ਵਿਕਰੀ ਨੂੰ ਰੋਕਿਆ ਗਿਆ ਤਾਂ ਪਰਜ਼ੀਅਨ ਗਲਫ਼ ਤੋਂ ਕੱਚਾ ਤੇਲ ਬਰਾਮਦ ਨਹੀਂ ਕੀਤਾ ਜਾਵੇਗਾ।ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਨੇ ਇਰਾਨ 'ਤੇ ਪਾਬੰਦੀਆਂ ਲਾ ਦਿੱਤੀਆਂ ਹਨ ਜਿਸ ਵਿੱਚ ਤੇਲ ਵੀ ਸ਼ਾਮਿਲ ਹੈ।ਇਹ ਵੀ ਪੜ੍ਹੋ: ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀਸਿੱਧੂ ਤੇ ਲੌਂਗੋਵਾਲ ਨਾਲ ਦਿਖਿਆ ਖਾਲਿਸਤਾਨੀ ਗੋਪਾਲ ਚਾਵਲਾ ਆਖਰ ਹੈ ਕੌਣਇੱਕ ਮਾਂ ਦਾ ਪੁੱਤ ਸਿੱਖ ਤੇ ਧੀਆਂ ਮੁਸਲਿਮ ਕਿਵੇਂ ਬਣੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਾਣੋ ਕਣਕ ਦੀ ਪੈਦਾਵਾਰ ਵਧਾਉਣ ਵਾਲੇ ਨਵੇਂ ਤਰੀਕੇ ਬਾਰੇ ਪੱਲਭ ਘੋਸ਼ ਪੱਤਰਕਾਰ, ਬੀਬੀਸੀ 19 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45234401 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਵਿਗਿਆਨੀਆਂ ਦੀ ਇੱਕ ਟੀਮ ਨੇ 1,00,000 ਤੋਂ ਵੱਧ ਕਣਕ ਜੀਨਜ਼ ਦੀ ਥਾਂ ਦੀ ਪਛਾਣ ਕਰ ਲਈ ਹੈ ਫਸਲ ਦੇ ਜੀਨਜ਼ ਦਾ ਇੱਕ ਨਕਸ਼ਾ ਤਿਆਰ ਹੋ ਗਿਆ ਹੈ ਜੋ ""ਵਾਤਾਵਰਨ ਤਬਦੀਲੀ ਰੋਧਕ"" ਕਣਕ ਨੂੰ ਵਿਕਸਤ ਕਰਨ ਦੀ ਦੌੜ ਵਿੱਚ ਇੱਕ ਸ਼ੁਰੂਆਤ ਹੈ।ਕੌਮਾਂਤਰੀ ਵਿਗਿਆਨੀਆਂ ਦੀ ਇੱਕ ਟੀਮ ਨੇ 1,00,000 ਤੋਂ ਵੱਧ ਕਣਕ ਦੇ ਜੀਨਜ਼ ਦੀ ਥਾਂ ਦੀ ਪਛਾਣ ਕਰ ਲਈ ਹੈ।ਖੋਜਕਰਤਾਵਾਂ ਦਾ ਕਹਿਣਾ ਹੈ ਕਿ ਵਾਤਾਵਰਨ ਤਬਦੀਲੀ ਕਾਰਨ ਵਧਣ ਵਾਲੀ ਗਰਮੀ ਦੇ ਵਿਚਾਲੇ ਇਹ ਨਕਸ਼ਾ ਨਵੀਂ ਨਸਲ ਵਿਕਸਿਤ ਕਰਨ ਵਿੱਚ ਤੇਜ਼ੀ ਲਿਆਵੇਗਾ। ਇਹ ਖੋਜ ਜਰਨਲ ਸਾਇੰਸ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।ਪ੍ਰੋਫੈੱਸਰ ਕ੍ਰਿਸਟੋਬਲ ਉਊਜ਼ੀ, ਜੋ ਨੋਵਰਵਿਚ ਵਿੱਚ ਜੌਨ ਇੰਨਜ਼ ਸੈਂਟਰ ਵਿੱਚ 'ਕਰੋਪ ਜੈਨੇਟਿਕਸ' ਵਿੱਚ ਕੰਮ ਕਰਦੇ ਹਨ, ਨੇ ਕਣਕ ਦੇ ਜੀਨਜ਼ ਨੂੰ ""ਗੇਮ ਚੇਂਜਰ"" ਕਿਹਾ।ਇਹ ਵੀ ਪੜ੍ਹੋ:'ਲੋਕ ਆਪਣਿਆਂ ਬਾਰੇ ਪੁੱਛ ਰਹੇ ਹਨ, ਹਾਲਾਤ ਪ੍ਰੇਸ਼ਾਨ ਕਰਨ ਵਾਲੇ ਹਨ'ਅਮਰੀਕੀ ਟਿਕਾਣਿਆਂ 'ਤੇ ਚੀਨ ਵੱਲੋਂ 'ਹਮਲੇ ਦੀ ਤਿਆਰੀ'ਇਸ ਬਰਾਦਰੀ ਦਾ ਖ਼ਾਨਦਾਨੀ ਧੰਦਾ ਹੀ ਦੇਹ ਵਪਾਰ ਹੈਉਨ੍ਹਾਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, ""ਸਾਨੂੰ ਕਣਕ ਦੀ ਵਾਤਾਵਰਨ ਤਬਦੀਲੀ ਅਤੇ ਵੱਧਦੀ ਮੰਗ ਦੀ ਪੂਰਤੀ ਲਈ ਕਣਕ ਦੀ ਪੈਦਾਵਾਰ ਵਧਾਉਣ ਦੇ ਤਰੀਕੇ ਲੱਭਣੇ ਚਾਹੀਦੇ ਹਨ।""""ਇਹ ਉਹ ਚੀਜ਼ ਹੈ ਜੋ ਅਸੀਂ ਕਈ ਸਾਲਾਂ ਤੋਂ ਉਡੀਕ ਰਹੇ ਹਾਂ। ਸਾਰੀ ਮਨੁੱਖੀ ਸੱਭਿਅਤਾ ਨੂੰ ਇਸ ਤੋਂ ਬਹੁਤ ਉਤਸ਼ਾਹਿਤ ਹੋਣਾ ਚਾਹੀਦਾ ਹੈ ਕਿਉਂਕਿ ਪਹਿਲੀ ਵਾਰ ਅਸੀਂ ਹੁਣ ਤਰੱਕੀ ਕਰਨ ਦੇ ਯੋਗ ਹੋਵਾਂਗੇ ਜਿਸ ਦੀ ਵਿਗਿਆਨੀ ਅਤੇ ਕਣਕ ਪੈਦਾ ਕਰਨ ਵਾਲੇ ਉਡੀਕ ਕਰ ਰਹੇ ਸਨ। ਇਹ ਬੇਹੱਦ ਕੇਂਦਿਰਤ ਤਰੀਕੇ ਨਾਲ ਹੋਵੇਗਾ ਤਾਂ ਕਿ ਭਵਿੱਖ ਵਿੱਚ ਦੁਨੀਆਂ ਲਈ ਕਣਕ ਦੀ ਪੂਰਤੀ ਕੀਤੀ ਜਾ ਸਕੇ।"" ਇਸ ਦੀ ਲੋੜ ਕਿਉਂ ਪਈ?ਯੂਐੱਨ ਦੀ ਖੁਰਾਕ ਅਤੇ ਖੇਤੀ ਸੰਸਥਾ (ਐਫਏਓ) ਦਾ ਅੰਦਾਜ਼ਾ ਹੈ ਕਿ ਕਣਕ ਦੀ ਪੈਦਾਵਾਰ ਨੂੰ 2050 ਤੱਕ 60% ਤੱਕ ਵਧਾਉਣ ਦੀ ਜ਼ਰੂਰਤ ਹੈ ਤਾਂ ਕਿ ਸਭ ਦਾ ਟਿੱਢ ਭਰਿਆ ਜਾ ਸਕੇ। ਇਸ ਕੰਮ ਦਾ ਬਹੁਤਾ ਹਿੱਸਾ ਮੈਕਸਿਕੋ ਸਿਟੀ ਦੇ ਨੇੜਲੇ ਕੌਮਾਂਤਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ (ਸੀਆਈਐਮਐਮਵਾਈਟੀ) ਵੱਲੋਂ ਕੀਤਾ ਜਾ ਰਿਹਾ ਹੈ। ਇਹ ਇੱਕ ਅਜਿਹਾ ਸੰਗਠਨ ਹੈ ਜੋ ਦੁਨੀਆਂ ਦੇ ਸਭ ਤੋਂ ਗਰੀਬ ਮੁਲਕਾਂ ਵਿੱਚ ਕਿਸਾਨਾਂ ਲਈ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਕਿਸਮਾਂ ਦੇ ਵਿਕਾਸ ਲਈ ਕੰਮ ਕਰਦਾ ਹੈ। Image copyright Getty Images ਫੋਟੋ ਕੈਪਸ਼ਨ ਐਫਏਓ ਦਾ ਅੰਦਾਜ਼ਾ ਹੈ ਕਿ ਕਣਕ ਦੀ ਪੈਦਾਵਾਰ ਨੂੰ 2050 ਤੱਕ 60% ਤੱਕ ਵਧਾਉਣ ਦੀ ਜ਼ਰੂਰਤ ਹੈ ਦਹਾਕਿਆਂ ਤੋਂ ਸੀਆਈਐਮਐਮਵਾਈਟੀ ਫਸਲੀ ਪੈਦਾਵਾਰ ਨੂੰ ਵਧਾਉਣ ਅਤੇ ਰਵਾਇਤੀ ਕ੍ਰੌਸ ਪ੍ਰਜਨਨ ਦੁਆਰਾ ਪੈਦਾ ਕੀਤੀਆਂ ਨਵੀਆਂ ਕਿਸਮਾਂ ਨੂੰ ਨਵੀਂਆਂ ਬੀਮਾਰੀਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸੀਆਈਐਮਐਮਵਾਈਟੀ ਦੇ ਕਣਕ ਦੇ ਸਰਵੇਖਣਕਰਤਾ ਡਾ. ਰਵੀ ਸਿੰਘ ਅਨੁਸਾਰ, ਵਾਤਾਵਰਨ ਤਬਦੀਲੀ ਕਾਰਨ ਵਧੀ ਗਰਮੀ ਨੇ ਉਨ੍ਹਾਂ ਕਿਸਮਾਂ ਦਾ ਵਿਕਾਸ ਕੀਤਾ ਹੈ ਜਿਨ੍ਹਾਂ ਨੂੰ ਘੱਟ ਪਾਣੀ ਅਤੇ ਵੱਧ ਤਾਪਮਾਨ ਦੀ ਲੋੜ ਹੈ। ਇਹ ਵੀ ਪੜ੍ਹੋ:'ਈਦ ਤੋਂ ਪਹਿਲਾਂ ਭਾਰਤ 'ਚ ਆਪਣੇ ਭਰਾਵਾਂ ਦੀ ਮਦਦ ਕਰਨੀ ਨਹੀਂ ਭੁੱਲਾਂਗੇ' ਸਿੱਧੂ ਦੀ ਪਾਕ ਫੌਜ ਮੁਖੀ ਨੂੰ ਜੱਫੀ ਤੇ ਪੰਜ ਦਰਿਆਵਾਂ ਦਾ ਸੁਨੇਹਾਮੈਂ ਦਿਲੋਂ ਉਸ ਦੀ ਹੋ ਚੁੱਕੀ ਹਾਂ: ਪ੍ਰਿਅੰਕਾ ਚੋਪੜਾ""ਫਸਲ ਵਧਣ ਦੇ ਮੁੱਢਲੇ ਮਹੀਨਿਆਂ ਦੌਰਾਨ ਜੇ ਰਾਤ ਦੇ ਤਾਪਮਾਨ ਵਿੱਚ ਇੱਕ ਡਿਗਰੀ ਦਾ ਵਾਧਾ ਹੋ ਜਾਂਦਾ ਹੈ ਤਾਂ ਉਪਜ ਨੂੰ 8% ਦਾ ਖੋਰਾ ਲੱਗ ਜਾਂਦਾ ਹੋ। ਇਸ ਲਈ ਸਾਡੇ ਪ੍ਰਜਨਨ ਪ੍ਰੋਗਰਾਮਾਂ ਵਿਚ ਮੌਸਮ ਦਾ ਲਚੀਲਾਪਨ ਇਕ ਮੁੱਖ ਕਾਰਕ ਹੈ।"" ਦੁਨੀਆਂ ਨੂੰ ਖੁਆਉਣ ਲਈ ਜੀਨਜ਼ ਦਾ ਪੈਮਾਨਾ ਕਿਵੇਂ ਮਦਦ ਕਰੇਗਾ?ਵਿਗਿਆਨੀ ਰਵਾਇਤੀ ਕ੍ਰੌਸ ਬ੍ਰੀਡਿੰਗ ਨਾਲ ਹਰ ਸਾਲ ਹਜ਼ਾਰਾਂ ਨਵੀਆਂ ਕਿਸਮਾਂ ਦੀ ਕਣਕ ਬਣਾਉਂਦੇ ਹਨ। ਪ੍ਰਕਿਰਿਆ ਚੰਗੀ ਤਰ੍ਹਾਂ ਕੰਮ ਕਰਦੀ ਹੈ ਪਰ ਇਸ ਵਿੱਚ ਮਿਹਨਤ ਕਾਫੀ ਲਗਦੀ ਹੈ ਅਤੇ ਮਹਿੰਗਾ ਵੀ ਹੈ। Image copyright Getty Images ਫੋਟੋ ਕੈਪਸ਼ਨ ਅਲੋਚਕਾਂ ਮੁਤਾਬਕ ਦੁਨੀਆਂ ਵਿੱਚ ਕਾਫੀ ਭੋਜਨ ਹੈ, ਪਰ ਉਹਨਾਂ ਨੂੰ ਲੋੜੀਂਦੇ ਲੋਕਾਂ ਤੱਕ ਪਹੁੰਚਾਇਆ ਨਹੀਂ ਜਾਂਦਾ ਇਹ ਵੀ ਇੱਕ ਨੰਬਰ ਗੇਮ ਹੈ ਕਿਉਂਕਿ ਹਰ ਵਾਰ ਜਦੋਂ ਕਿਸਮਾਂ ਦਾ ਕਰਾਸ ਪ੍ਰਜਨਨ ਹੁੰਦਾ ਹੈ ਤਾਂ ਇਹ ਇੱਕ ਲਾਟਰੀ ਹੁੰਦੀ ਹੈ ਕਿਉਂਕਿ ਇਹ ਨਹੀਂ ਪਤਾ ਹੁੰਦਾ ਕਿ ਪੈਦਾ ਹੋਣ ਵਾਲੀ ਫਸਲ ਨੂੰ ਪੇਰੰਟ ਨਸਲ ਤੋਂ ਲੋੜੀਂਦੇ ਜੀਨਜ਼ ਮਿਲੇ ਹਨ ਜਾਂ ਨਹੀਂ। ਇੱਕ ਨਵੇਂ ਕਿਸਮ ਦੀ ਫਸਲ ਨੂੰ ਤਿਆਰ ਕਰਨ ਅਤੇ ਖੇਤਾਂ ਤੱਕ ਪਹੁੰਚਾਉਣ ਵਿੱਚ 10 ਤੋਂ 15 ਸਾਲ ਲੱਗ ਸਕਦੇ ਹਨ।ਖੋਜਕਾਰਾਂ ਨੇ ਹੁਣ 1,00,000 ਤੋਂ ਵੀ ਵੱਧ ਜੀਨਜ਼ ਅਤੇ ਡੀਐਨਏ ਵਿੱਚ ਉਨ੍ਹਾਂ ਦੀ ਸਥਿਤੀ ਦੀ ਪਛਾਣ ਕਰ ਲਈ ਹੈ। ਉਨ੍ਹਾਂ ਨੇ ਇੱਕ ਨਕਸ਼ਾ ਤਿਆਰ ਕੀਤਾ ਹੈ ਜੋ ਕਣਕ ਦੇ ਜੀਨੋਮ 'ਤੇ ਸਾਰੀਆਂ ਅਹਿਮ ਥਾਵਾਂ ਦਿਖਾਉਂਦਾ ਅਤੇ ਲੇਬਲ ਕਰਦਾ ਹੈ।ਸਾਰੇ ਜੀਨਜ਼ ਕਿੱਥੇ ਹਨ ਇਹ ਜਾਣਕਾਰੀ ਮਿਲਣ ਤੋਂ ਬਾਅਦ ਖੋਜਕਰਤਾ ਹੁਣ ਇਹ ਪਤਾ ਲਗਾਉਣ ਦੇ ਯੋਗ ਹੋ ਜਾਣਗੇ ਕਿ ਉਹ ਕਿਸ ਤਰ੍ਹਾਂ ਸੰਕਟ ਨੂੰ ਰੋਕਣ, ਪੋਸ਼ਕ ਤੱਤਾਂ ਦੀ ਮਾਤਰਾ ਵਧਾਉਣ ਅਤੇ ਉੱਚ ਪੈਦਾਵਾਰ ਕਰਨ ਲਈ ਕੰਮ ਕਰਦੇ ਹਨ। ਜੀਨਜ਼ ਵਿੱਚ ਬਦਲਾਅ ਕਰਨ ਦੀ ਤਕਨੀਕ ਨਾਲ ਉਹ ਉਨ੍ਹਾਂ ਗੁਣਾਂ ਨੂੰ ਜੋੜ ਸਕਦੇ ਹਨ ਜਿਨ੍ਹਾਂ ਦੀ ਲੋੜ ਉਨ੍ਹਾਂ ਨੂੰ ਵਧੇਰੇ ਚਾਹੀਦੀ ਹੈ।ਕੀ ਜੀਨ ਐਡਿਟਿੰਗ ਕਰਨ ਦੀ ਲੋੜ ਹੈ?ਪੈਦਾਵਾਰ ਵਧਾਉਣ ਲਈ ਜੀਨਜ਼ ਦੀ ਵਰਤੋਂ ਕਰਨ ਦੇ ਅਲੋਚਕਾਂ ਦਾ ਕਹਿਣਾ ਹੈ ਕਿ ਦੁਨੀਆਂ ਵਿੱਚ ਕਾਫੀ ਭੋਜਨ ਹੈ। ਸਮੱਸਿਆ ਇਹ ਹੈ ਕਿ ਉਹਨਾਂ ਨੂੰ ਲੋੜੀਂਦੇ ਲੋਕਾਂ ਤੱਕ ਪਹੁੰਚਾਇਆ ਨਹੀਂ ਜਾਂਦਾ ਹੈ। ਸੀਆਈਐਮਐਮਵਾਈਟੀ ਦੇ ਗਲੋਬਲ ਕਣਕ ਪ੍ਰੋਗਰਾਮ ਦੇ ਡਾਇਰੈਕਟਰ ਡਾ. ਹੰਸ ਬਰੌਨ ਸਹਿਮਤ ਹਨ। ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਸਿਆਸੀ ਹੱਲ ਜੀਨਜ਼ ਐਡਿਟਿੰਗ ਨਾਲੋਂ ਵਧੇਰੇ ਔਖਾ ਹੈ। Image copyright Getty Images ਫੋਟੋ ਕੈਪਸ਼ਨ 20 ਦੇਸਾਂ ਦੀਆਂ 73 ਰਿਸਰਚ ਸੰਸਥਾਵਾਂ ਦੇ 200 ਵਿਗਿਆਨੀਆਂ ਨੇ ਕਣਕ ਲਈ ਜੀਨਜ਼ ਦਾ ਨਕਸ਼ਾ ਤਿਆਰ ਕੀਤਾ ਹੈ ""ਉਦਾਹਰਣ ਵਜੋਂ ਉੱਤਰੀ ਅਫਰੀਕਾ ਅਤੇ ਪੱਛਮੀ ਏਸ਼ੀਆ ਵਿੱਚ ਕਣਕ ਦੀ ਖਪਤ 40% ਅਤੇ 50% ਹੁੰਦੀ ਹੈ। ਇਸ ਖੇਤਰ ਦੇ ਦੇਸਾਂ ਲਈ ਕੌਮੀ ਖੁਰਾਕ ਸੁਰੱਖਿਆ ਵਾਸਤੇ ਕਣਕ ਦੀ ਪੈਦਾਵਾਰ ਨੂੰ ਵਧਾਉਣਾ ਜ਼ਰੂਰੀ ਹੈ। ਉਹ ਪਹਿਲਾਂ ਹੀ ਕਾਫ਼ੀ ਕਣਕ ਦਰਾਮਦ ਕਰਦੇ ਹਨ ਅਤੇ ਉਹ ਜਿੰਨਾ ਜ਼ਿਆਦਾ ਦਰਾਮਦ ਕਰਣਗੇ ਉੰਨਾ ਹੀ ਹੋਰਨਾਂ ਦੇਸਾਂ 'ਤੇ ਨਿਰਭਰ ਹੋਣਗੇ।ਜੀਨਨਵਾਚ ਯੂਕੇ ਦੇ ਡਾ. ਹੈਲਨ ਵਾਲੈੱਸ ਦਾ ਕਹਿਣਾ ਹੈ ਕਿ ਖੋਜਕਾਰਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ""ਲੋੜ ਤੋਂ ਵੱਧ ਵਾਅਦਾ"" ਨਾ ਕਰਨ।ਅਸਲ ਵਿੱਚ ਜੋ ਜੀਨਜ਼ ਐਡਿਟਿੰਗ ਕਣਕ ਦੀ ਕਿਸਮ ਅਤੇ ਵਾਤਾਵਰਣ ਕਾਰਨ ਸੀਮਿਤ ਹੋਵੇਗੀ।""ਮਿਸਾਲ ਦੇ ਤੌਰ 'ਤੇ ਪੌਸ਼ਟਿਕ ਤਬਦੀਲੀ ਕਾਰਨ ਕਈ ਵਾਰ ਵਧੇਰੇ ਕੀੜੇ ਲੱਗ ਸਕਦੇ ਹਨ ਜਾਂ ਫਿਰ ਇਸ ਨੂੰ ਖਾਣ ਨਾਲ ਕੁਝ ਲੋਕਾਂ 'ਤੇ ਮਾੜਾ ਅਸਰ ਪੈ ਸਕਦਾ ਹੈ। ਵਾਤਾਵਰਨ, ਸਿਹਤ ਅਤੇ ਉਪਭੋਗਤਾ ਦੀ ਪਸੰਦ ਲਈ ਸਖ਼ਤ ਨਿਯਮ, ਨਜ਼ਰ ਰੱਖਣ ਅਤੇ ਲੇਬਲ ਲਗਾਉਣ ਦੀ ਲੋੜ ਹੈ।ਨਕਸ਼ਾ ਬਣਾਉਣਾ ਕਿੰਨਾ ਔਖਾ ਸੀ?20 ਦੇਸਾਂ ਦੀਆਂ 73 ਰਿਸਰਚ ਸੰਸਥਾਵਾਂ ਦੇ 200 ਵਿਗਿਆਨੀਆਂ ਨੇ ਕਣਕ ਲਈ ਜੀਨਜ਼ ਦਾ ਨਕਸ਼ਾ ਤਿਆਰ ਕੀਤਾ ਹੈ। ਉਨ੍ਹਾਂ ਨੇ 21 ਕਣਕ ਦੇ ਕ੍ਰੋਮੋਸੋਮਜ਼ ਅਤੇ 1,07,891 ਜੀਨਜ਼ ਦੀ ਸਹੀ ਥਾਂ ਦੀ ਪਛਾਣ ਕੀਤੀ ਹੈ।ਇਹ ਵੀ ਪੜ੍ਹੋ:ਤਸਵੀਰਾਂ: ਇਸ ਹਫ਼ਤੇ ਕੀ ਕੁਝ ਹੋਇਆ ਰੋਚਕ ਅਫ਼ੀਮ ਦੀ ਖੇਤੀ ਕਿਉਂ ਕਰਨਾ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਕੁਦਰਤੀ ਨਸ਼ਿਆਂ ਦੀ ਖੇਤੀ ਨਾਲ ਬਚੇਗਾ ਪੰਜਾਬ ਤੇ ਕਿਸਾਨ?ਇਹ ਡੀਐੱਨਏ ਦੇ 16 ਬਿਲੀਅਨ ਵੱਖੋ-ਵੱਖਰੇ ਕੈਮੀਕਲ ਬਿਲਡਿੰਗ ਬਲਾਕ ਹਨ- ਜੋ ਮਨੁੱਖੀ ਜੀਨਜ਼ ਤੋਂ ਪੰਜ ਗੁਣਾ ਵੱਡਾ ਸੀ।ਕਣਕ ਦੇ ਤਿੰਨ ਅਲੱਗ ਉਪ-ਜੀਨੋਮ ਹਨ। ਇਸ ਕਾਰਨ ਵਿਗਿਆਨੀ ਨੂੰ ਹਰੇਕ ਸਬ-ਜੀਨੋਮ ਨੂੰ ਸਮਝਣਾ ਅਤੇ ਉਹਨਾਂ ਨੂੰ ਸਹੀ ਕ੍ਰਮ ਵਿੱਚ ਜੋੜਨ ਵਿੱਚ ਮੁਸ਼ਕਿਲ ਪੈਦਾ ਕਰ ਦਿੱਤੀ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਕਸ਼ੇ ਕੁਮਾਰ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਸੰਮਨ 11 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46157901 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images/fb ਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਪੁਲਿਸ ਫਾਇਰਿੰਗ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ (ਐੱਸਆਈਟੀ) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਸੀਐੱਮ ਸੁਖਬੀਰ ਬਾਦਲ ਅਤੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੂੰ ਸੰਮਨ ਜਾਰੀ ਕੀਤਾ ਹੈ।ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਅਕਸ਼ੇ ਕੁਮਾਰ ਨੂੰ 21 ਨਵੰਬਰ ਨੂੰ ਅੰਮ੍ਰਿਤਸਰ ਦੇ ਸਰਕਿਟ ਹਾਊਸ ਵਿੱਚ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।ਇਨ੍ਹਾਂ ਤਿੰਨਾ ਨੂੰ ਐੱਸਆਈਟੀ ਦੇ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਸੰਮਨ ਜਾਰੀ ਕੀਤੇ ਗਏ। Image copyright Getty Images ਫੋਟੋ ਕੈਪਸ਼ਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਅਕਸ਼ੇ ਕੁਮਾਰ ਤਿੰਨਾ ਨੂੰ ਵੱਖ ਵੱਖ ਤਾਰੀਖਾਂ ਨੂੰ ਸੱਦਿਆ ਗਿਆ ਹੈ ਸੰਮਨ ਮੁਤਾਬਕ, ''ਬਰਗਾੜੀ ਬੇਅਦਬੀ ਮਾਮਲਾ, ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਦੀ ਜਾਂਚ ਦੇ ਮਾਮਲੇ ਵਿੱਚ ਜਿਨ੍ਹਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਉਨ੍ਹਾਂ ਦਾ ਹਾਜ਼ਿਰ ਹੋਣਾ ਲਾਜ਼ਮੀ ਹੈ। ਇਨ੍ਹਾਂ ਘਟਨਾਵਾਂ ਦੇ ਸਬੰਧ ਵਿੱਚ ਉਨ੍ਹਾਂ ਕੋਲੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਕੋਲ ਜੋ ਵੀ ਜਾਣਕਾਰੀਆਂ ਹਨ ਉਹ ਦਿੱਤੀਆਂ ਜਾਣ।'' ਇਸ ਤੋਂ ਪਹਿਲਾਂ ਐੱਸਆਈਟੀ ਵੱਲੋਂ ਏਡੀਜੀਪੀ ਜਤਿੰਦਰ ਜੈਨ, ਬਠਿੰਡਾ ਜ਼ੋਨ ਦੇ ਤਤਕਾਲੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਸਮੇਤ ਕਈ ਸੀਨੀਅਰ ਤੇ ਜੂਨੀਅਰ ਪੁਲਿਸ ਅਫ਼ਸਰਾਂ ਨਾਲ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਬੇਅਦਬੀ ਮਾਮਲੇ ਦਾ ਪੂਰਾ ਘਟਨਾਕ੍ਰਮਇੱਕ ਜੂਨ 2015: ਗੁਰੂ ਗ੍ਰੰਥ ਸਾਹਿਬ ਪਿੰਡ ਕੋਟਕਪੂਰਾ ਦੇ ਬੁਰਜ ਜਵਾਹਾਰ ਸਿੰਘ ਵਾਲਾ ਤੋਂ ਲਾਪਤਾ।12 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੇ ਅੰਗ ਬਰਗਾੜੀ ਪਿੰਡ ਵਿਚੋਂ ਮਿਲੇ।14 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖਾਂ ਵੱਲੋਂ ਪ੍ਰਦਰਸ਼ਨ, ਜਿਸ ਉੱਤੇ ਪੁਲਿਸ ਵੱਲੋਂ ਲਾਠੀਚਾਰਜ। ਇਸੇ ਦਿਨ ਬਹਿਬਲ ਕਲਾਂ ਵਿਚ ਸਿੱਖਾਂ ਅਤੇ ਪੁਲਿਸ ਦੌਰਾਨ ਹੋਈ ਝੜਪ ਵਿਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ।18 ਅਕਤੂਬਰ 2015: ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿਚ ਐੱਸਆਈਟੀ ਦਾ ਗਠਨ। ਪੁਲਿਸ ਵੱਲੋਂ ਪੂਰਾ ਮਾਮਲਾ ਸੁਲਝਾਉਣ ਦਾ ਦਾਅਵਾ ਪਰ ਪੁਲਿਸ ਦੇ ਦਾਅਵਿਆਂ ਉੱਤੇ ਸਵਾਲ ਖੜੇ ਹੋਏ।24 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਹੁਦੇ ਤੋਂ ਹਟਾਇਆ ਗਿਆ ਅਤੇ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ।26 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ Image copyright SUKHCHARAN PREET / BBC ਫੋਟੋ ਕੈਪਸ਼ਨ 14 ਅਕਤੂਬਰ 2018 ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਬਰਗਾੜੀ ਵਿੱਚ ਸਿੱਖ ਸੰਗਤਾਂ ਦਾ ਵੱਡਾ ਇਕੱਠ 30 ਜੂਨ,2016: ਜਸਟਿਸ ਜ਼ੋਰ ਸਿੰਘ ਕਮਿਸ਼ਨ ਨੇ ਰਿਪੋਰਟ ਸਰਕਾਰ ਨੂੰ ਸੌਂਪੀ, ਪਰ ਕਮਿਸ਼ਨ ਦੀਆਂ ਤਜਵੀਜ਼ਾਂ ਉੱਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।14 ਅਪ੍ਰੈਲ 2017: ਅਮਰਿੰਦਰ ਸਿੰਘ ਸਰਕਾਰ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿਚ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਕੀਤਾ।30 ਜੂਨ 2018: ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ ਸਰਕਾਰ ਨੂੰ ਸੌਂਪੀ।31 ਜੂਨ 2018: ਅਮਰਿੰਦਰ ਸਿੰਘ ਦੀ ਸਰਕਾਰ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਸੀਬੀਆਈ ਹਵਾਲੇ ਕੀਤੀ।28 ਅਗਸਤ 2018: ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਅਤੇ ਅਕਾਲੀ ਦਲ ਵੱਲੋਂ ਬਹਿਸ ਦਾ ਬਾਈਕਾਟ। ਮਾਮਲੇ ਦੀ ਜਾਂਚ ਲਈ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ।10 ਸਤੰਬਰ 2018: ਪੰਜਾਬ ਸਰਕਾਰ ਵੱਲੋਂ ਬਹਿਬਲਾਂ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ।ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਇਸ ਤਰ੍ਹਾਂ ਸੁਧਾਰਿਆ ਜਾ ਸਕਦਾ ਹੈ ਵਾਈ-ਫਾਈ ਦਾ ਸਿਗਨਲ 11 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45147831 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਉਂਝ ਤਾਂ ਇਹ ਤਰਕੀਬ ਨਵੀਂ ਨਹੀਂ ਹੈ ਪਰ ਜੇ ਵਿਗਿਆਨ ਵੀ ਇਸ ਦੀ ਪੁਸ਼ਟੀ ਕਰਦਾ ਹੈ ਤਾਂ ਵਧੀਆ ਹੋਵੇਗਾ। ਅਲੁਮੀਨੀਅਮ ਫੌਇਲ ਵਾਲਾ ਫਾਰਮੂਲਾ ਵਾਈ ਫਾਈ ਦੇ ਸਿਗਨਲ ਵਿੱਚ ਰੋਜ਼ਾਨਾ ਆਉਣ ਵਾਲੀ ਪ੍ਰੇਸ਼ਾਨੀ ਤੋਂ ਛੁਟਕਾਰਾ ਦੁਆ ਸਕਦਾ ਹੈ। ਯੂਨੀਵਰਸਿਟੀ ਆਫ ਡਾਰਟਮਾਉਥ ਦੇ ਖੋਜਕਰਤਾਵਾਂ ਮੁਤਾਬਕ ਰਾਊਟਰ ਦੇ ਐਂਟੀਨਾ ਦੇ ਚਾਰੇ ਪਾਸੇ ਅਲੁਮੀਨੀਅਮ ਫੌਏਲ ਲਗਾਉਣ ਨਾਲ ਵਾਈ ਫਾਈ ਸਿਗਨਲ ਬਿਹਤਰ ਹੋ ਸਕਦੇ ਹਨ। ਨੈੱਟਵਰਕ ਵਿੱਚ ਰੁਕਾਵਟ ਘੱਟ ਆਉਂਦੀ ਹੈ ਤੇ ਕੁਨੈਕਸ਼ਨ ਦੀ ਸੁਰੱਖਿਆ ਵੀ ਵਧਦੀ ਹੈ।ਘਰਾਂ ਵਿੱਚ ਰਾਊਟਰ ਦਾ ਐਂਟੀਨਾ ਹਰ ਦਿਸ਼ਾ ਲਈ ਹੁੰਦਾ ਹੈ ਯਾਨੀ ਕਿ ਸਿਗਨਲ ਬਿਖਰਿਆ ਹੁੰਦਾ ਹੈ। ਅਲੁਮੀਨੀਅਮ ਫੌਇਲ ਲਗਾਉਣ ਨਾਲ ਸਿਗਨਲ ਇੱਕ ਦਿਸ਼ਾ ਵਿੱਚ ਕੰਮ ਕਰਨ ਲੱਗਦੇ ਹਨ।ਇਹ ਵੀ ਪੜ੍ਹੋ:15 ਸਾਲ ਤੱਕ ਗੁਫ਼ਾ 'ਚ ਕੈਦ ਰੱਖ ਕੇ ਕਰਦਾ ਰਿਹਾ ਬਲਾਤਕਾਰਜਦੋਂ ਈਦੀ ਅਮੀਨ ਦੇ ਫਰਿੱਜ 'ਚੋਂ ਮਿਲਿਆ ਸੀ ਮਨੁੱਖੀ ਸਿਰਕੌਣ ਹੈ ਇਹ ਔਰਤ ਜਿਸ ਪਿੱਛੇ ਲੜ ਰਹੇ ਨੇ ਸਾਊਦੀ ਤੇ ਕੈਨੇਡਾ?ਕਿਵੇਂ ਲਾਇਆ ਜਾਏ ਫੌਇਲ?ਰਾਊਟਰ 'ਤੇ ਅਲੁਮੀਨੀਅਮ ਫੌਇਲ ਇਸ ਤਰ੍ਹਾਂ ਲਗਾਓ ਕਿ ਉਹ ਕਮਰੇ ਵੱਲ ਨੂੰ ਹੋਵੇ।ਹਾਲਾਂਕਿ ਦੂਜੇ ਕਮਰਿਆਂ ਵਿੱਚ ਇਸਦਾ ਸਿਗਨਲ ਨਹੀਂ ਆਵੇਗਾ ਪਰ ਉੱਥੇ ਜ਼ਰੂਰ ਆਵੇਗਾ ਜਿੱਥੇ ਤੁਸੀਂ ਚਾਹੁੰਦੇ ਹੋ। ਕੁਝ ਥਾਵਾਂ 'ਤੇ ਸਿਗਨਲ ਰੋਕਣ ਦੇ ਆਪਣੇ ਫਾਇਦੇ ਵੀ ਹਨ, ਜਿਵੇਂ ਕਿ ਇਸਨੂੰ ਸ਼ੀਸ਼ੇ ਵੱਲ ਜਾਣ ਤੋਂ ਰੋਕਿਆ ਜਾ ਸਕਦਾ ਹੈ ਤਾਂ ਜੋ ਸਿਗਨਲ ਰਿਫਲੈਕਟ ਨਾ ਹੋਣ ਤੇ ਤੁਹਾਡਾ ਕਨੈਕਸ਼ਨ ਠੀਕ ਕੰਮ ਕਰੇ। ਬਿਹਤਰ ਸੁਰੱਖਿਆਸਿਗਨਲ ਨੂੰ ਦਿਸ਼ਾ ਦੇਣ ਨਾਲ ਰੁਕਾਵਟ ਤਾਂ ਘੱਟਦੀ ਹੀ ਹੈ ਅਤੇ ਇਸ ਨਾਲ ਤੁਹਾਡੇ ਵਾਈ ਫਾਈ ਦੀ ਸੁਰੱਖਿਆ ਵੀ ਬਿਹਤਰ ਹੁੰਦੀ ਹੈ।ਅਲੁਮੀਨੀਅਮ ਕਵਰੇਜ ਨਾਲ ਸਿਗਨਲ ਉਨ੍ਹਾਂ ਲੋਕਾਂ ਤਕ ਨਹੀਂ ਪਹੁੰਚੇਗਾ ਜੋ ਵਾਈ ਫਾਈ ਚੋਰੀ ਕਰਦੇ ਹਨ, ਜਾਂ ਕਿਸੇ ਸਾਈਬਰ ਹਮਲੇ ਵਿੱਚ ਤੁਹਾਡਾ ਕੁਨੈਕਸ਼ਨ ਇਸਤੇਮਾਲ ਕਰ ਸਕਦੇ ਹਨ। ਡਾਰਟਮਾਉਥ ਦੇ ਰਿਸਰਚਰ ਇਸ ਘਰੇਲੂ ਤਰਕੀਬ ਨੂੰ ਅਗਲੇ ਪੱਧਰ ਤੱਕ ਲੈ ਗਏ ਹਨ ਤੇ ਇੱਕ ਸਿਸਟਮ ਬਣਾਇਆ ਹੈ।ਇਹ ਵੀ ਪੜ੍ਹੋ: ਕਦੋਂ ਹੋਈ ਸੀ ਵਾਈ ਫਾਈ ਤੇ ਮੋਬਾਈਲ ਫੋਨ ਦੀ ਕਲਪਨਾਸਮਾਰਟ ਫ਼ੋਨ ਦੀ ਵਰਤੋਂ ਕਰਦੇ ਹੋ ਤਾਂ 'ਫ਼ਬਿੰਗ' ਬਾਰੇ ਜ਼ਰੂਰ ਜਾਣੋ7 ਸੰਕੇਤ ਜੋ ਦੱਸਣਗੇ ਕਿ ਤੁਹਾਡਾ ਫ਼ੋਨ ਹੈਕ ਹੋ ਗਿਆ3-ਡੀ ਮਾਡਲ ਪ੍ਰਿੰਟ ਤੁਹਾਡੇ ਸਿਗਨਲ ਨੂੰ ਉੱਥੇ ਭੇਜਦਾ ਹੈ ਜਿੱਥੇ ਤੁਸੀਂ ਚਾਹੁੰਦੇ ਹੋ। 3-ਡੀ ਪਲਾਸਟਿਕ ਪ੍ਰਿੰਟ ਨੂੰ ਅਲੁਮੀਨੀਅਮ ਫੌਇਲ ਲਗਾ ਕੇ ਤਿਆਰ ਕੀਤਾ ਜਾਂਦਾ ਹੈ। ਇਸਲਈ ਸਬਰ ਤੇ ਰਚਨਾਤਮਕਤਾ ਨਾਲ ਬਿਨਾਂ ਵੱਧ ਖਰਚਾ ਕੀਤੇ ਅਸੀਂ ਆਪ ਆਪਣੇ ਅਲੁਮੀਨੀਅਮ ਪੈਨਲ ਬਣਾ ਸਕਦੇ ਹਨ, ਤੇ ਸਿਗਨਲ ਦੀ ਸਮੱਸਿਆ ਨੂੰ ਖਤਮ ਕਰ ਸਕਦੇ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਰਬ ਦਾ ਪਹਿਲਾ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀ 20 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46915420 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਮਿਸਰ ਵਿੱਚ ਪਹਿਲੀ ਵਾਰ ਔਰਤਾਂ ਦੀਆਂ ਕਾਮੁਕ ਇੱਛਾਵਾਂ ਨੂੰ ਵਧਾਉਣ ਵਾਲੀਆਂ ਦਵਾਈਆਂ ਦਾ ਉਤਪਾਦਨ ਤੇ ਵਿਕਰੀ ਹੋਵੇਗੀ ਮਿਸਰ ਔਰਤਾਂ ਦੀਆਂ ਕਾਮੁਕ ਇੱਛਾ ਨੂੰ ਵਧਾਉਣ ਵਾਲੀਆਂ ਦਵਾਈ ਦੇ ਉਤਪਾਦਨ ਤੇ ਵਿਕਰੀ ਦੀ ਇਜਾਜ਼ਤ ਦੇਣ ਵਾਲਾ ਅਰਬ ਦੇਸਾਂ 'ਚੋਂ ਪਹਿਲਾਂ ਦੇਸ ਬਣ ਗਿਆ ਹੈ। ਬੀਬੀਸੀ ਦੀ ਸੈਲਾ ਨਾਬਿਲ ਨੇ ਪੜਤਾਲ ਕੀਤੀ ਕਿ ਸਮਾਜਿਕ ਰੂੜੀਵਾਦੀ ਦੇਸ 'ਚ ਇਸ ਲਈ ਬਾਜ਼ਾਰ ਹੈ ਵੀ ਜਾਂ ਨਹੀਂ।""ਮੈਂ ਸੁਸਤੀ ਮਹਿਸੂਸ ਕਰ ਰਹੀ ਹਾਂ ਤੇ ਮੈਨੂੰ ਚੱਕਰ ਆ ਰਹੇ ਹਨ ਅਤੇ ਮੇਰਾ ਦਿਲ ਵੀ ਤੇਜ਼-ਤੇਜ਼ ਧੜਕ ਰਿਹਾ ਹੈ।""ਇਹ ਸ਼ਬਦ ਲੈਲਾ ਨੇ ਪਹਿਲੀ ਵਾਰ ਅਖੌਤੀ ""ਔਰਤਾਂ ਦੀ ਵਿਆਗਰਾ"" ਕਹੀ ਜਾਣ ਵਾਲੀ ਗੋਲੀ ਖਾਣ ਤੋਂ ਬਾਅਦ ਕਿਹਾ ਜਿਸ ਨੂੰ ਰਸਾਇਣਕ ਤੌਰ 'ਤੇ ਫਲੀਬੈਨਸੇਰਿਨ ਵਜੋਂ ਜਾਣਿਆ ਜਾਂਦਾ ਹੈ। ਪਹਿਲੀ ਵਾਰ ਇਹ ਦਵਾਈ ਅਮਰੀਕਾ ਵਿੱਚ ਕਰੀਬ ਤਿੰਨ ਸਾਲ ਪਹਿਲਾਂ ਵਰਤੀ ਗਈ ਸੀ ਅਤੇ ਹੁਣ ਇਹ ਮਿਸਰ ਦੀਆਂ ਸਥਾਨਕ ਫਰਮਾਕਿਊਟੀਕਲ ਕੰਪਨੀਆਂ ਵਿੱਚ ਤਿਆਰ ਕੀਤੀ ਜਾਵੇਗੀ। ਲੈਲਾ (ਜੋ ਉਸ ਦਾ ਅਸਲ ਨਾਮ ਨਹੀਂ ਹੈ) ਆਪਣੇ 30ਵਿਆਂ ਦੀ ਉਮਰ ਵਿੱਚ ਇੱਕ ਰੂੜੀਵਾਦੀ ਘਰੇਲੂ ਸੁਆਣੀ ਹੈ। ਇਹ ਵੀ ਪੜ੍ਹੋ-ਮੰਟੋ ਕੋਲੋਂ ਪਾਕਿਤਸਾਨ ਕਿਉਂ ਡਰਦਾ ਹੈ?ਕੀ ਦੁਬਈ ਦੇ ਅਖ਼ਬਾਰ ਨੇ ਕੀਤਾ ਰਾਹੁਲ ਦਾ ਅਪਮਾਨਹੌਲਦਾਰ ਨੇ ਦੁੱਧ ਚੁੰਘਾ ਕੇ ਲਾਵਾਰਿਸ ਬੱਚੀ ਦੀ ਜਾਨ ਬਚਾਈਰਾਮ ਰਹੀਮ ਨੂੰ ਛਤਰਪਤੀ ਕਤਲ ਮਾਮਲੇ 'ਚ ਉਮਰ ਕੈਦ ਫੋਟੋ ਕੈਪਸ਼ਨ ਰਿਪੋਰਟਾਂ ਮੁਤਾਬਕ ਮਿਸਰ ਵਿੱਚ ਸੈਕਸੁਅਲ ਪ੍ਰੇਸ਼ਾਨੀਆਂ ਕਰਕੇ ਤਲਾਕ ਦੀ ਦਰ ਵਧੇਰੇ ਹੈ ਉਸ ਨੇ ਵੀ ਮਿਸਰ ਦੀਆਂ ਹੋਰਨਾਂ ਔਰਤਾਂ ਵਾਂਗ ਆਪਣੀ ਪਛਾਣ ਲੁਕਾਈ। ਮਿਸਰ ਵਿੱਚ ਸੈਕਸੁਅਲ ਪ੍ਰੇਸ਼ਾਨੀਆਂ ਅਤੇ ਲੋੜਾਂ ਬਾਰੇ ਗੱਲ ਕਰਨਾ ਅੱਜ ਵੀ ਸਮਾਜਿਕ ਤੌਰ ’ਤੇ ਸ਼ਰਮ ਦਾ ਹੈ। ਉਸ ਨੇ ਦੱਸਿਆ ਕਿ ਵਿਆਹ ਦੇ ਕਰੀਬ 10 ਸਾਲਾਂ ਬਾਅਦ ਉਸ ਨੇ ਦਵਾਈ ਲੈਣ ਬਾਰੇ ਫ਼ੈਸਲਾ ਲਿਆ। ਲੈਲਾ ਨੂੰ ਕੋਈ ਸਿਹਤ ਸਬੰਧੀ ਪ੍ਰੇਸ਼ਾਨੀ ਨਹੀਂ ਹੈ। ਉਸ ਨੇ ਬਿਨਾਂ ਡਾਕਟਰ ਦੀ ਪਰਚੀ ਦੇ ਦਵਾਈ ਖਰੀਦੀ, ਜੋ ਮਿਸਰ ਵਿੱਚ ਆਮ ਹੀ ਲੋਕ ਕਾਉਂਟਰ ਤੋਂ ਕਈ ਦਵਾਈਆਂ ਖਰੀਦ ਲੈਂਦੇ ਹਨ।ਉਸ ਨੇ ਦੱਸਿਆ, ""ਫਰਮਾਸਿਸਟ ਨੇ ਮੈਨੂੰ ਦੱਸਿਆ ਕੁਝ ਹਫ਼ਤਿਆਂ ਲਈ ਰੋਜ਼ਾਨਾ ਰਾਤ ਨੂੰ ਇੱਕ ਗੋਲੀ ਲੈਣੀ ਹੈ। ਲੈਲਾ ਦਾ ਕਹਿਣਾ ਹੈ ਕਿ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਮੇਰੇ ਪਤੀ ਤੇ ਮੈਂ ਦੇਖਣਾ ਚਾਹੁੰਦੇ ਸੀ ਕਿ ਇਸ ਦਾ ਕੀ ਅਸਰ ਹੁੰਦਾ ਹੈ। ਮੈਂ ਵਾਰ ਕੋਸ਼ਿਸ਼ ਕੀਤੀ ਪਰ ਮੁੜ ਕਦੇ ਅਜਿਹਾ ਨਹੀਂ ਕੀਤਾ।"" Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਮਿਸਰ ਵਿੱਚ ਤਲਾਕ ਦੀ ਦਰ ਵੱਧ ਹੈਮਿਸਰ ਵਿੱਚ ਤਲਾਕ ਦੀ ਦਰ ਵਧੇਰੇ ਹੈ ਅਤੇ ਕਈ ਸਥਾਨਕ ਰਿਪੋਰਟਾਂ ਮੁਤਾਬਕ ਸੈਕਸੁਅਲ ਪ੍ਰੇਸ਼ਾਨੀਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਫਲੀਬੈਨਸੇਰਿਨ ਦੇ ਸਥਾਨਕ ਉਤਪਾਦਕਾਂ ਦਾ ਕਹਿਣਾ ਹੈ ਕਿ ਮਿਸਰ ਵਿੱਚ ਹਰੇਕ 10 ਔਰਤਾਂ 'ਚੋਂ 3 ਵਿੱਚ ਕਾਮੁਕ ਇੱਛਾ ਘੱਟ ਹੁੰਦੀ ਹੈ ਪਰ ਇਹ ਅੰਕੜੇ ਅੰਦਾਜ਼ਾ ਹੀ ਹਨ। ਇਸ ਦੇਸ ਵਿੱਚ ਅਸਲ ਅੰਕੜੇ ਕੱਢਣਾ ਬੇਹੱਦ ਔਖਾ ਕੰਮ ਹੈ। ਕੰਪਨੀ ਦੇ ਅਧਿਕਾਰੀ ਅਸ਼ਰਫ਼ ਅਲ ਮਰਾਘੀ ਮੁਤਾਬਕ, ""ਇਸ ਦੇਸ ਵਿੱਚ ਅਜਿਹੇ ਇਲਾਜ ਦੀ ਕਾਫੀ ਲੋੜ ਹੈ। ਇਹ ਇੱਕ ਕ੍ਰਾਂਤੀ ਹੋਵੇਗੀ।""ਮਰਾਘੀ ਦਾ ਕਹਿਣਾ ਹੈ ਕਿ ਦਵਾਈ ਅਸਰਦਾਰ ਅਤੇ ਸੁਰੱਖਿਅਤ ਹੈ। ਇਸ ਦੌਰਾਨ ਸੁਸਤੀ ਅਤੇ ਚੱਕਰ ਆਉਣਾ ਆਦਿ ਗਾਇਬ ਹੋ ਜਾਵੇਗਾ ਪਰ ਕਈ ਫਰਮਾਸਿਸਟ ਤੇ ਡਾਕਟਰ ਇਸ ਨਾਲ ਅਸਹਿਮਤ ਹਨ। ਇੱਕ ਫਰਮਾਸਿਸਟ ਨੇ ਮੈਨੂੰ ਚਿਤਾਵਨੀ ਦਿੱਤੀ ਕਿ ਦਵਾਈ ਬਲੱਡ ਪ੍ਰੈਸ਼ਰ ਨੂੰ 'ਖ਼ਤਰਨਾਕ ਪੱਧਰ' ਤੱਕ ਘਟਾ ਸਕਦੀ ਹੈ ਅਤੇ ਕਈ ਲੋਕਾਂ ਨੂੰ ਜਿਗਰ ਸਬੰਧੀ ਸਮੱਸਿਆ ਵੀ ਹੋ ਸਕਦੀਆਂ ਹਨ। ਇਹ ਵੀ ਪੜ੍ਹੋ-ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ'ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ ਫੋਟੋ ਕੈਪਸ਼ਨ ਦਵਾਈ ਨੂੰ ਲੈ ਕੇ ਕਈ ਫਰਮਾਸਿਸਟ ਤੇ ਡਾਕਟਰ ਅਸਹਮਿਤ ਹਨ ਉੱਤਰੀ ਕੈਰੋ ਵਿੱਚ ਫਾਰਮੈਸੀ ਚਲਾਉਣ ਵਾਲੇ ਮੁਰਾਦ ਸਦੀਕ ਨੇ ਦੱਸਿਆ ਕਿ ਉਹ ਹਮੇਸ਼ਾ ਗਾਹਕਾਂ ਨੂੰ ਇਸ ਦੇ ਬੁਰੇ ਪ੍ਰਭਾਵ ਬਾਰੇ ਵੀ ਦੱਸਦੇ ਹਨ ਪਰ ""ਉਹ ਇਸ ਨੂੰ ਖਰੀਦਣ 'ਤੇ ਜ਼ੋਰ ਦਿੰਦੇ ਹਨ।""""ਰੋਜ਼ ਕਰੀਬ 10 ਲੋਕ ਦਵਾਈ ਖਰੀਦਣ ਆਉਂਦੇ ਹਨ। ਇਨ੍ਹਾਂ ਵਿਚੋਂ ਵਧੇਰੇ ਆਦਮੀ ਹੁੰਦੇ ਹਨ। ਔਰਤਾਂ ਇਸ ਲਈ ਸ਼ਰਮ ਮਹਿਸੂਸ ਕਰਦੀਆਂ ਹਨ।""ਸਦੀਕ ਫਾਰਮੈਸੀ ਦੇ ਅੰਦਰ ਮੈਂ ਦੇਖਿਆ ਕਿ ਇੱਕ ਇਸ਼ਤਿਹਾਰ ਵਿੱਚ ਫਲੀਬੈਨਸੇਰਿਨ ਨੂੰ ""ਗੁਲਾਬੀ ਗੋਲੀ"" ਦੱਸਿਆ ਗਿਆ ਹੈ। ਜੋ ""ਨੀਲੀ ਗੋਲੀ"" ਦਾ ਔਰਤਾਂ ਲਈ ਤਿਆਰ ਕੀਤਾ ਗਿਆ ਰੂਪ ਹੈ। ਇਹ ਇੱਕ ਟਰਮ ਹੈ ਜੋ ਮਿਸਰ ਵਿੱਚ ਪੁਰਸ਼ ਵਿਆਗਰਾ ਲਈ ਵਰਤੀ ਜਾਂਦੀ ਹੈ। ਪਰ ਉਤਪਾਦਕਾਂ ਦਾ ਕਹਿਣਾ ਹੈ ਕਿ ""ਫੀਮੇਲ ਵਿਆਗਰਾ"" ਗ਼ਲਤ ਹੈ। ਮਰਾਘੀ ਦਾ ਕਹਿਣਾ ਹੈ, ""ਮੀਡੀਆ ਇਸ ਨਾਮ ਨੂੰ ਲੈ ਕੇ ਆਇਆ ਹੈ ਅਸੀਂ ਨਹੀਂ।""ਵਿਆਗਰਾ ਲਿੰਗ ਵੱਲ ਖ਼ੂਨ ਦੇ ਪ੍ਰਵਾਹ ਨੂੰ ਵਧਾ ਕੇ ਕੰਮ ਕਰਦੀ ਹੈ ਜਦਕਿ ਫਲੀਬੈਨਸੇਰਿਨ ਤਣਾਅ ਦੇ ਇਲਾਜ ਲਈ ਬਣਾਈ ਗਈ ਦਵਾਈ ਹੈ ਜਿਹੜੀ ਦਿਮਾਗ਼ ਵਿੱਚ ਰਸਾਇਣਾਂ ਦੇ ਸੰਤੁਲਨ 'ਚ ਬਦਲਾਅ ਕਰ ਕੇ ਕਾਮੁਕ ਇੱਛਾ ਵੀ ਵਧਾਉਂਦੀ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਹਕੀਮ ਦਾਅਵਾ ਕਰਦੇ ਹਨ ਕਿ ਇਹ ਨਪੁੰਸਕਤਾ ਦਮਾ ਤੇ ਕੈਂਸਰ ਦਾ ਇਲਾਜ ਕਰ ਸਕਦਾ ਹੈਸੈਕਸ ਥੈਰੇਪਿਸਟ ਹੀਬਾ ਕੌਤਬ ਮੁਤਾਬਕ ""'ਫੀਮੇਲ ਵਿਆਗਰਾ' ਗੁਮਰਾਹ ਕਰਨ ਵਾਲੀ ਸ਼ਬਦ ਹੈ।"" ਉਹ ਆਪਣੇ ਕਿਸੇ ਵੀ ਮਰੀਜ਼ ਨੂੰ ਇਹ ਦਵਾਈ ਲਿਖ ਕੇ ਨਹੀਂ ਦਿੰਦੀ।ਉਹ ਕਹਿੰਦੀ ਹੈ, ""ਇਹ ਸਰੀਰਕ ਅਤੇ ਮਾਨਸਕਿ ਪ੍ਰੇਸ਼ਾਨੀ ਝੱਲ ਰਹੀ ਔਰਤ 'ਤੇ ਕੰਮ ਨਹੀਂ ਕਰਦੀ।""ਮਿਸਰ ਦੀਆਂ ਔਰਤਾਂ ਨੂੰ ਅਜੇ ਵੀ ਆਪਣੀਆਂ ਸੈਕਸੁਅਲ ਲੋੜਾਂ ਬਾਰੇ ਖੁੱਲ੍ਹ ਕੇ ਬੋਲਣ ਲਈ ਲੰਬਾ ਪੈਂਡਾ ਤੈਅ ਕਰਨਾ ਪਵੇਗਾ।ਲੈਲਾ ਦੀ ਕਹਿਣਾ ਹੈ ਕਿ ਅਜਿਹੀਆਂ ਕਈ ਔਰਤਾਂ ਨੂੰ ਜਾਣਦੀ ਹੈ ਜਿਨ੍ਹਾਂ ਨੇ ਸੈਕਸੁਅਲ ਰਿਸ਼ਤਿਆਂ ਕਰਕੇ ਤਲਾਕ ਲਏ ਹਨ। ਉਸ ਨੇ ਕਿਹਾ, ""ਜੇਕਰ ਤੁਹਾਡਾ ਪਤੀ ਸੈਕਸੁਅਲੀ ਕਮਜ਼ੋਰ ਹੈ ਤਾਂ ਤੁਸੀਂ ਉਸ ਦਾ ਸਾਥ ਦਿੰਦੇ ਹੋ ਅਤੇ ਇਲਾਜ 'ਚ ਮਦਦ ਕਰਦੇ ਹੋ। ਪਰ ਜੇਕਰ ਤੁਹਾਡੇ ਪਤੀ ਦਾ ਵਿਹਾਰ ਮਾੜਾ ਹੈ ਤਾਂ ਤੁਸੀਂ ਉਸ ਵਿੱਚ ਆਪਣੇ ਸਾਰੀ ਰੁਚੀ ਗੁਆ ਦਿੰਦੇ ਹੋ, ਬੇਸ਼ੱਕ ਉਹ ਬਿਸਤਰੇ ਕਿੰਨਾ ਹੀ ਵਧੀਆ ਕਿਉਂ ਨਾ ਹੋਵੇ। ਪਰ ਪੁਰਸ਼ ਇਸ ਨੂੰ ਕਦੇ ਨਹੀਂ ਸਮਝ ਸਕਦੇ।""ਇਹ ਵੀ ਪੜ੍ਹੋ-ਮਾਵਾਂ ਨੂੰ ਦਿੱਤੀ ਵਿਆਗਰਾ, ਬੱਚਿਆਂ ਦੀ ਮੌਤ ਵਿਆਗਰਾ ਖਰੀਦਣ ਤੋਂ ਪਹਿਲਾਂ ਜ਼ਰੂਰੀ ਜਾਣਕਾਰੀਚੰਗੀ ਸੈਕਸ ਲਾਇਫ਼ ਜਿਉਣਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਜਾਣਕਾਰੀ ਔਰਤਾਂ ਦੀਆਂ ਇੱਛਾਵਾਂ ਬਾਰੇ ਤੁਸੀਂ ਕਿੰਨਾ ਜਾਣਦੇ ਹੋ? Image Copyright BBC News Punjabi BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਾਲ 2019 ਨੂੰ ਦੁਨੀਆਂ ਦੇ ਵੱਖ-ਵੱਖ ਮੁਲਕਾਂ ਨੇ ਕਿਵੇਂ ਕਿਹਾ ਖੁਸ਼ਾਮਦੀਦ 1 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46726751 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਨਵੇਂ ਸਾਲ ਦੀ ਆਮਦ ਨੇ ਦੁਨੀਆਂ ਭਰ ਵਿੱਚ ਰਾਤ ਨੂੰ ਰੁਸ਼ਨਾ ਦਿੱਤਾ, ਲੱਖਾਂ ਲੋਕਾਂ ਵੱਲੋਂ ਸ਼ਾਨਦਾਰ ਆਤਿਸ਼ਹਬਾਜ਼ੀ ਨਾਲ ਆਸਮਾਨ ਜਗਮਗਾ ਉਠਿਆ।ਆਓ ਤਸਵੀਰਾਂ ਰਾਹੀਂ ਦੇਖਦੇ ਹਾਂ ਕਿ ਪੂਰੀ ਦੁਨੀਆਂ ਨੇ ਕਿਵੇਂ ਜੀ ਆਇਆਂ ਆਖਿਆ ਸਾਲ 2019 ਨੂੰ...ਮੱਧ ਲੰਡਨ ਦੇ ਮਸ਼ਹੂਰ ਲੰਡਨ ਆਈ ਉੱਤੇ ਪਾਇਰੋਟੈਕਨਿਕਸ ਨਾਲ ਸ਼ਾਨਦਾਰ ਆਤਿਸ਼ਬਾਜੀ ਕੀਤੀ ਗਈ। Image copyright Reuters ਭਾਰਤ ਦੇ ਅਹਿਮਦਾਬਾਦ ਵਿੱਚ ਨਵੇਂ ਸਾਲ ਦੇ ਜਸ਼ਨ ਮੌਕੇ ਵਾਲਾ ਉੱਤੇ ਸੈਂਟਾ ਕਲੌਜ਼ ਬਣਾਉਂਦੇ ਹੋਈ ਇੱਕ ਕਲਾਕਾਰ। Image copyright Getty Images ਦੁੱਬਈ ਵਿੱਚ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਉੱਤੇ ਆਤਿਸ਼ਬਾਜ਼ੀ ਦਾ ਸ਼ਾਨਦਾਰ ਨਜ਼ਾਰਾ। Image copyright EPA ਮਲੇਸ਼ੀਆ ਵਿੱਚ ਕੁਆਲਾ ਲਾਮਪੁਰ ਦੇ ਪੈਟਰੋਨਸ ਟਾਵਰ ਉੱਤੇ ਹੋਈ ਆਤਿਸ਼ਬਾਜ਼ੀ ਨਾਲ ਆਸਮਾਨ ਵੀ ਲਾਲ ਰੰਗ ਵਿੱਚ ਰੰਗਿਆ ਨਜ਼ਰ ਆਇਆ। Image copyright LINTAO ZHANG/GETTY IMAGES ਚੀਨ ਦੇ ਬੀਜਿੰਗ ਵਿੱਚ ਕੁਝ ਇਸ ਤਰ੍ਹਾਂ ਜਸ਼ਨ ਮਨਾ ਕਾ ਨਵੇਂ ਸਾਲ ਦੀ ਕੀਤੀ ਸ਼ੁਰੂਆਤ। Image copyright EPA ਸਿੰਗਾਪੁਰ ਦੇ ਮਰੀਨਾ ਬੇਅ 'ਤੇ ਲੱਖਾਂ ਲੋਕਾਂ ਨੇ ਇਕੱਠੇ ਹੋ ਕੇ ਸਾਲ 2018 ਨੂੰ ਕੀਤਾ ਅਲਿਵਦਾ ਤੇ ਨਵੇਂ ਸਾਲ ਦਾ ਕੀਤਾ ਸੁਆਗਤ। Image copyright EPA ਆਸਟਰੇਲੀਆ ਦੇ ਸਿਡਨੀ ਹਾਰਬਰ ਬ੍ਰਿਜ ਉੱਤੇ 12 ਮਿੰਟ ਤੱਕ ਹੋਈ ਆਤਿਸ਼ਬਾਜ਼ੀ। Image copyright Getty Images ਰੂਸ ਵਿੱਚ ਸਾਲ 2018 ਦੀ ਆਖ਼ਰੀ ਸ਼ਾਮ ਨੂੰ ਇਸ ਤਰ੍ਹਾਂ ਕੀਤਾ ਅਲਵਿਦਾ Image copyright Reuters ਫਿਲੀਪੀਂਸ ਦੇ ਕੇਜ਼ੋਨ ਸ਼ਹਿਰ ਵਿੱਚ ਨਵੇਂ ਸਾਲ ਦੀ ਆਮਦ ਮੌਕੇ 2019 ਨੂੰ ਦਰਸਾਉਂਦਾ ਚਸ਼ਮਾ ਪਹਿਨੇ ਇੱਕ ਕੁੜੀ।ਇਹ ਵੀ ਪੜ੍ਹੋ:“ਕਰਤਾਰਪੁਰ ਲਾਂਘਾ ਨਾ ਖੋਲ੍ਹਣਾ ਵੰਡੇ ਹੋਏ ਪੰਜਾਬੀਆਂ ਨਾਲ ਧੱਕਾ”ਸੀਰੀਆ 'ਚੋਂ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਆਈਐੱਸ ਦੇ ਮੁਕਾਬਲੇ ਕੌਣ ਉਹ ਔਰਤਾਂ ਜਿਨ੍ਹਾਂ ਦੇ ਨਾਂ 2018 'ਚ ਲੋਕਾਂ ਦੀ ਜ਼ੁਬਾਨ 'ਤੇ ਰਹੇ ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੱਜਣ ਕੁਮਾਰ ਨੂੰ ਸਜ਼ਾ ਦੇ ਫੈਸਲੇ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਕੀਤੀਆਂ 5 ਮੁੱਖ ਟਿੱਪਣੀਆਂ 18 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46597003 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਸੁਣਾਉਂਦਿਆਂ ਕੋਰਟ ਨੇ ਕਿਹਾ ਕਿ ਨਵੰਬਰ 1 ਤੋਂ 4 ਤੱਕ ਸਿੱਖਾਂ ਦਾ ਕਤਲੇਆਮ ਸਿਆਸੀ ਆਗੂਆਂ ਦੁਆਰਾ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਕਰਵਾਇਆ ਗਿਆ।ਸੱਜਣ ਕੁਮਾਰ ਤੋਂ ਇਲਾਵਾ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕਿਸ਼ਨ ਖੋਖਰ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ।ਇਸ ਫੈਸਲੇ ਵਿੱਚ ਅਦਾਲਤ ਨੇ ਹੋਰ ਗੰਭੀਰ ਟਿੱਪਣੀਆਂ ਸਮੇਤ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਮਨੁੱਖਤਾ ਖਿਲਾਫ਼ ਜੁਰਮ ਕਰਨ ਵਾਲਿਆਂ ਨੂੰ ਮਿਲਣ ਵਾਲੀ ਸਿਆਸੀ ਸਰਪ੍ਰਸਤੀ ਉੱਪਰ ਸਖ਼ਤ ਟਿੱਪਣੀ ਕੀਤੀ ਹੈ।ਇਹ ਵੀ ਪੜ੍ਹੋ:ਇਟਲੀ ਵਸਦੇ ਪਰਵਾਸੀਆਂ ਦੇ ਰਾਹ 'ਚ ਨਵੀਂ ਔਕੜ ਨੋਟਬੰਦੀ ਵੇਲੇ ਕਤਾਰ ’ਚ ਜੰਮਿਆ ‘ਖਜ਼ਾਨਚੀ’ ਹੁਣ ਝਗੜੇ ਦਾ ਕਾਰਨ ਬਣਿਆ 1971- ਪੰਜਾਬੀ ਫ਼ੌਜੀ ਅਫ਼ਸਰ ਦੇ ਚੁਟਕਲੇ ਅਤੇ ਪਾਕ ਫੌਜ ਦਾ ਸਰੰਡਰ Image Copyright BBC News Punjabi BBC News Punjabi Image Copyright BBC News Punjabi BBC News Punjabi ਅਦਾਲਤ ਨੇ ਫੈਸਲੇ ਵਿੱਚ ਹੇਠ ਲਿਖੀਆਂ ਪੰਜ ਮੁੱਖ ਟਿੱਪਣੀਆਂ ਕੀਤੀਆਂ:ਇਹ ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕੀ ਹਿੰਸਾ ਦੀ ਜਾਂਚ ਕਰਨ ਵਿੱਚ ਪੁਲਿਸ ਦੀ ਘੋਰ ਨਾਕਾਮੀ ਰਹੀ ਹੈ। ਪੰਜਾਂ ਮੌਤਾਂ ਦੀਆਂ ਵੱਖਰੀਆਂ ਐਫਆਈਆਰ ਦਰਜ ਕਰਨ ਵਿੱਚ ਗੰਭੀਰ ਨਾਕਾਮੀ ਸੀ। ਕਿਸੇ ਵੀ ਘਟਨਾ ਨੂੰ ਡੀਡੀਆਰ ਵਿੱਚ ਦਰਜ ਕਰਨ ਵਿੱਚ ਨਾਕਾਮੀ ਅਤੇ ਹੋਰ ਸਥਿਤੀਆਂ ਸਮੇਤ ਉਸ ਵਿੱਚ PW-1 ਦੇ ਬਿਆਨ ਦਰਜ ਨਾ ਕਰਨਾ, ਦਿੱਲੀ ਪੁਲਿਸ ਦੀ ਬੇਦਿਲੀ ਅਤੇ ਉਨ੍ਹਾਂ ਦੀ ਇਨ੍ਹਾਂ ਬੇਰਹਿਮ ਕਤਲਾਂ ਵਿੱਚ ਸਰਗਰਮ ਮਿਲੀਭੁਗਤ ਨੂੰ ਸਾਬਤ ਕਰਦਾ ਹੈ।ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 2700 ਸਿੱਖਾਂ ਦਾ ਕਤਲ ਸਿਰਫ਼ ਦਿੱਲੀ ਵਿੱਚ ਕੀਤਾ ਗਿਆ। ਅਮਨ ਕਾਨੂੰਨ ਪ੍ਰਣਾਲੀ ਸਪਸ਼ਟ ਤੌਰ 'ਤੇ ਨਕਾਰਾ ਹੋ ਗਈ ਸੀ, ਦੰਗੇ ਵਾਲੀ ਸਥਿਤੀ ਬਣੀ। ਉਨ੍ਹਾਂ ਅਤਿਆਚਾਰਾਂ ਦੇ ਝਟਕੇ ਹਾਲੇ ਵੀ ਮਹਿਸੂਸ ਕੀਤੇ ਜਾਂਦੇ ਹਨ। Image copyright Getty Images ਫੋਟੋ ਕੈਪਸ਼ਨ ਨਵੰਬਰ 1984 ਵਿੱਚ ਜਗਦੀਸ਼ ਕੌਰ ਦੇ ਪਤੀ, ਪੁੱਤਰ ਅਤੇ ਤਿੰਨ ਭਰਾਵਾਂ ਨੂੰ ਜਿਉਂਦੇ ਜੀਅ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ। ਇਹ ਇੱਕ ਮਿਸਾਲੀ ਮੁਕੱਦਮਾ ਸੀ ਜਿੱਥੇ ਆਰੋਪੀ ਦੇ ਖਿਲਾਫ ਕਾਰਵਾਈ ਕਰਨਾ ਅਸੰਭਵ ਸੀ ਕਿਉਂਕਿ ਉਸ ਖਿਲਾਫ ਕੇਸਾਂ ਨੂੰ ਦਬਾਉਣ ਦੀਆਂ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉਸ ਖਿਲਾਫ ਕੇਸ ਦਰਜ ਨਹੀਂ ਕੀਤੇ ਜਾ ਰਹੇ ਸਨ। ਜੇ ਰਜਿਸਟਰ ਕੀਤੇ ਗਏ ਤਾਂ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ। ਜਿਹੜੀਆਂ ਜਾਂਚਾਂ ਵਿੱਚ ਕੋਈ ਵਿਕਾਸ ਹੋਇਆ ਉਨ੍ਹਾਂ ਦੇ ਅੰਤ ਵਿੱਚ ਚਾਰਜਸ਼ੀਟ ਨਹੀਂ ਫਾਈਲ ਕੀਤੀ ਗਈ। ਬਚਾਅ ਪੱਖ ਵੀ ਮੰਨਦਾ ਹੈ ਕਿ ਜਿੱਥੇ ਤੱਕ ਐਫਆਈਆਰ ਨੰਬਰ 416/1984 ਦਾ ਸੰਬੰਧ ਹੈ ਇਸ ਦੀ ਇੱਕ ਕਲੋਜ਼ਰ ਰਿਪੋਰਟ ਬਣਾ ਕੇ ਜਮਾਂ ਕਰਵਾਈ ਗਈ ਸੀ।ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਂਦੇ ਜੁਰਮਾਂ ਵਿੱਚ ਸਿਆਸੀ ਐਕਟਰ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਏਜੰਸੀਆਂ ਦੀ ਪੁਸ਼ਤਪਨਾਹੀ ਹਾਸਲ ਹੁੰਦੀ ਹੈ। ਇਨ੍ਹਾਂ ਮਾਮਲਿਆਂ ਵਿੱਚ ਮੁਜਰਮ ਸਿਆਸੀ ਸਰਪ੍ਰਸਤੀ ਦਾ ਆਨੰਦ ਮਾਣਦੇ ਹਨ ਅਤੇ ਮੁੱਕਦਮੇ ਅਤੇ ਸਜ਼ਾ ਤੋਂ ਬਚਣ ਵਿੱਚ ਕਾਮਯਾਬ ਹੋ ਜਾਂਦੇ ਹਨ। ਅਜਿਹੇ ਮੁਜਰਮਾਂ ਨੂੰ ਸਜ਼ਾ ਦੇਣਾ ਸਾਡੀ ਨਿਆਂ ਪ੍ਰਣਾਲੀ ਲਈ ਇੱਕ ਚੁਣੌਤੀ ਹੈ। ਨਿਆਂ ਪ੍ਰਣਾਲੀ ਨੂੰ ਪੁਖ਼ਤਾ ਕਰਨ ਦੀ ਲੋੜ ਹੈ। ਸਾਡੇ ਕਾਨੂੰਨਾਂ ਵਿੱਚ ਨਾ ਤਾਂ ""ਮਨੁੱਖਤਾ ਵਿਰੋਧੀ ਜੁਰਮਾਂ"" ਤੇ ਨਾ ਹੀ ਨਸਲਕੁਸ਼ੀ ਬਾਰੇ ਕੋਈ ਜ਼ਿਕਰ ਹੈ। ਇਸ ਕਮੀ ਨੂੰ ਫੌਰੀ ਤੌਰ 'ਤੇ ਦੂਰ ਕੀਤਾ ਜਾਣਾ ਚਾਹੀਦਾ ਹੈ।ਸਿਆਸੀ ਪ੍ਰਤੀਕਰਮਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਨਰਿੰਦਰ ਸਿੰਘ ਨੇ ਟਵੀਟ ਕਰਦਿਆਂ ਸੱਜਣ ਕੁਮਾਰ ਖਿਲਾਫ ਹਾਈ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੀੜ੍ਹਤਾਂ ਨੂੰ ਉਹ ਸ਼ਰਨਾਰਥੀ ਕੈਂਪ ਵਿੱਚ ਮਿਲੇ ਸਨ ਉਨ੍ਹਾਂ ਨੇ ਸੱਜਣ ਕਮਾਰ ਦਾ ਨਾਮ ਲਿਆ ਸੀ ਅਤੇ ਉਹ ਹਮੇਸ਼ਾਂ ਤੋਂ ਕਹਿੰਦੇ ਆ ਰਹੇ ਹਨ ਕਿ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। Image Copyright @capt_amarinder @capt_amarinder Image Copyright @capt_amarinder @capt_amarinder ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਵਿੱਚ ਕਿਹਾ ਕਿ ਸਿੱਖਾਂ ਦੇ ਕਤਲੇਆਮ ਪਿੱਛੇ ਕਾਂਗਰਸ ਦਾ ਹੱਥ ਹੋਣ ਦੀ ਗੱਲ ਸਾਬਤ ਹੋਈ ਹੈ।ਬੀਬੀਸੀ ਲਈ ਸੁਖਚਰਨਪ੍ਰੀਤ ਨੇ ਦੱਸਿਆ ਕਿ ਬਾਦਲ ਨੇ ਕਿਹਾ, ""ਦਿੱਲੀ ਹਾਈ ਕੋਰਟ ਦੀ ਜੱਜਮੈਂਟ ਵਿੱਚ ਸੱਜਣ ਕੁਮਾਰ ਦੇ ਹੁਣ ਤੱਕ ਬਚੇ ਹੋਣ ਦਾ ਕਾਰਨ ਰਾਜਨੀਤਕ ਸਮਰਥਨ ਹੋਣ ਦਾ ਜਿਕਰ ਆਉਣਾ ਇਹ ਗੱਲ ਸਾਬਤ ਕਰਦਾ ਹੈ। ਜੇ ਰਿਜੀਵ ਗਾਂਧੀ ਜਿੳਂਦਾ ਹੁੰਦਾ ਤਾਂ ਮੇਰੇ ਮੁਤਾਬਿਕ ਸਿੱਖਾਂ ਦੇ ਕਤਲਾਂ ਦੀ ਸਾਜਿਸ਼ ਲਈ ਉਹ ਪਹਿਲਾ ਬੰਦਾ ਹੋਣਾ ਸੀ ਜਿਸਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ।""ਇਹ ਵੀ ਪੜ੍ਹੋ:ਕਾਂਗਰਸੀ ਸੱਜਣ ਕੁਮਾਰ ਨੂੰ ’84 ਕਤਲੇਆਮ ’ਚ ਉਮਰ ਕੈਦ, ਗਵਾਹ ਨਿਰਪ੍ਰੀਤ ਨੇ ਇਹ ਕਿਹਾ'84 ਸਿੱਖ ਕਤਲੇਆਮ: ਕਿਵੇਂ ਉੱਜੜੀ ਨਿਰਪ੍ਰੀਤ ਦੀ ਦੁਨੀਆਂ 'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' '84 ਸਿੱਖ ਕਤਲੇਆਮ : 80 ਦੋਸ਼ੀਆਂ ਦੀ ਸਜ਼ਾ ਹਾਈ ਕੋਰਟ ਵੱਲੋਂ ਬਰਕਰਾਰ 'ਉਨ੍ਹਾਂ ਕਿਹਾ ਸਲਾਮਤ ਰਹਿਣਾ ਹੈ ਤਾਂ ਕੇਸ ਕੱਟ ਲਵੋ' Image Copyright BBC News Punjabi BBC News Punjabi Image Copyright BBC News Punjabi BBC News Punjabi 1984 ਦੇ ਕਤਲਿਆਮ ਦੇ ਚਸ਼ਮਦੀਦਾਂ ਦੇ ਬਿਆਨ Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਦੁੱਖਾਂ ਦੀ ਕਹਾਣੀ ਬਦਲੇ ਵਾਈਨ, ਅਖ਼ਬਾਰ ਵੱਲੋਂ ਮਾਫ਼ੀ 30 ਮਾਰਚ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43593995 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright /DAILY MONITOR ਯੁਗਾਂਡਾ ਦੇ ਇੱਕ ਅਖ਼ਬਾਰ ਨੇ ਔਰਤਾਂ ਤੋਂ ਉਨ੍ਹਾਂ ਨਾਲ ਹੋ ਰਹੇ ਦੁਰਵਿਹਾਰ ਦੀਆਂ ਕਹਾਣੀਆਂ ਦੱਸਣ ਦੇ ਬਦਲੇ ਇੱਕ ਵਾਈਨ (ਸ਼ਰਾਬ) ਦੀ ਬੋਤਲ ਜਿੱਤਣ ਦੇ ਮੌਕੇ ਦੀ ਪੇਸ਼ਕਸ਼ ਤੋਂ ਬਾਅਦ ਹੁਣ ਮੁਆਫ਼ੀ ਮੰਗ ਲਈ ਹੈ।ਯੁਗਾਂਡਾ ਦੇ ਸਭ ਤੋਂ ਵੱਡੇ ਅਖ਼ਬਾਰ 'ਡੇਲੀ ਮਾਨੀਟਰ' ਨੇ ਜਿਨਸੀ ਸ਼ੋਸ਼ਣ ਅਤੇ ਲਿੰਗ ਆਧਾਰਿਤ ਹਿੰਸਾ ਦੀਆਂ ਪੀੜਤ ਔਰਤਾਂ ਤੋਂ ਟਵਿੱਟਰ 'ਤੇ ਉਨ੍ਹਾਂ ਦੀਆਂ ਕਹਾਣੀਆਂ ਦੀ ਮੰਗ ਕੀਤੀ ਸੀ।ਅਖ਼ਬਾਰ ਨੇ ਕਿਹਾ, ""ਇੱਕ ਖ਼ੁਸ਼ਕਿਸਮਤ ਜੇਤੂ ਇੱਕ ਮਹਿੰਗੀ ਵਾਈਨ ਦੀ ਬੋਤਲ ਜਿੱਤੇਗਾ।""ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀਸੁਪਰੀਮ ਕੋਰਟ ਦੇ ਜੱਜ ਨੇ ਮੋਦੀ ਸਰਕਾਰ 'ਤੇ ਲਾਏ ਗੰਭੀਰ ਇਲਜ਼ਾਮ‘ਮੇਰੇ ਪੁੱਤਰ ਦੀ ਮੌਤ ਦਾ ਬਦਲਾ ਨਾ ਲਿਆ ਜਾਵੇ’ਇਹ ਪੋਸਟ ਆਪਣੇ ਆਪ ਵਿੱਚ ਹੀ ਇੱਕ ਗੈਰ-ਸੰਵੇਦਨਸ਼ੀਲ ਸੀ ਕਿਉਂਕਿ ਯੁਗਾਂਡਾ ਵਿੱਚ ਘਰੇਲੂ ਅਤੇ ਜਿਨਸੀ ਹਿੰਸਾ ਦੀ ਸਮੱਸਿਆ ਵੱਡੀ ਪੱਧਰ 'ਤੇ ਹੈ।ਪਿਛਲੇ ਸਾਲ ਛਪੇ ਸਰਕਾਰੀ ਅੰਕੜਿਆਂ ਮੁਤਾਬਕ 15 ਤੋਂ 49 ਸਾਲ ਦੀਆਂ ਪੰਜ ਵਿੱਚੋਂ ਇੱਕ ਔਰਤ ਘਰੇਲੂ ਅਤੇ ਜਿਨਸੀ ਹਿੰਸਾ ਤੋਂ ਪੀੜਤ ਸੀ। Image copyright Getty Images ਫੋਟੋ ਕੈਪਸ਼ਨ ਸੰਕੇਤਕ ਤਸਵੀਰ ਪਰ ਅਖ਼ਬਾਰਾਂ ਵਿੱਚ ਇਹ ਗਿਣਤੀ ਕਿਤੇ ਵੱਧ ਹੈ। ਅਖ਼ਬਾਰਾਂ ਮੁਤਾਬਕ ਦੇਸ ਵਿੱਚ 51 ਫ਼ੀਸਦੀ ਔਰਤਾਂ ਘਰੇਲੂ ਅਤੇ ਜਿਨਸੀ ਹਿੰਸਾ ਤੋਂ ਪੀੜਤ ਹਨ।ਅਖ਼ਬਾਰ ਦੀਆਲੋਚਨਾ?ਔਰਤਾਂ ਦੇ ਹੱਕਾਂ ਦੇ ਇੱਕ ਸੰਗਠਨ, 'ਫੇਮ ਫੋਰਟ', ਨੇ ਇਸ ਅਖ਼ਬਾਰ ਦੀ ਔਰਤਾਂ ਦੇ ਦੁੱਖਾਂ ਦੀ ਮੁਕਾਬਲੇ ਵਾਂਗ ਪੇਸ਼ਕਾਰੀ ਕਰਨ ਲਈ ਆਲੋਚਨਾ ਕੀਤੀ ਹੈ।ਅਮਰੀਕਾ ਦੇ ਇਸ ਸੰਗਠਨ ਨੇ ਫੇਸਬੁੱਕ 'ਤੇ ਲਿਖਿਆ, ""ਲੋਕਾਂ ਨੂੰ ਆਪਣੇ ਦੁੱਖ ਇਸ ਲਈ ਸਾਂਝੇ ਚਾਹੀਦੇ ਹਨ ਕਿਉਂਕਿ ਉਹ ਇਸ ਵਿੱਚ ਸੁਖਾਵੇਂ ਹਨ ਨਾ ਕਿ ਵਾਈਨ ਦੀ ਬੋਤਾਲ ਜਿੱਤਣ ਲਈ।"" Skip post by Femme Forte Uganda Sexual Harassment and Gender Based violence are not specific to women and cut across the sexes. At Femme Forte we do...Posted by Femme Forte Uganda on Wednesday, 28 March 2018 End of post by Femme Forte Uganda ਹੋਰ ਵੀ ਕਈ ਲੋਕਾਂ ਨੇ ਇਸ ਅਖ਼ਬਰ ਦੇ ਸੰਪਾਦਕ ਦੀ ਆਲੋਚਨਾ ਕੀਤੀ. ਇੱਕ ਟਵਿੱਟਰ ਹੈਂਡਲ @AkiteMay1 ਨੇ ਲਿਖਿਆ: ""ਮੈਨੂੰ ਲਗਦਾ ਹੈ ਜਿਸ ਨੇ ਵੀ ਇਸ ਤਰ੍ਹਾਂ ਲਿਖਿਆ ਹੈ ਉਸ ਨੇ ਵਾਈਨ ਦੀ ਬੋਤਲ ਪੀ ਕੇ ਹੀ ਇਸ ਤਰ੍ਹਾਂ ਲਿਖਿਆ।""‘ਉਹ ਘਰ ਤਾਂ ਪਰਤੀ ਪਰ ਤਿਰੰਗੇ ’ਚ ਲਿਪਟੀ ਸੀ’ਕੀ ਬੱਚਿਆਂ ਨੂੰ ਪੜ੍ਹਾਈ ਲਈ ਸਕੂਲ ਭੇਜਣਾ ਜ਼ਰੂਰੀ ਹੈ?ਪਰ ਹੁਣ ਅਖ਼ਬਾਰ ਨੇ ਇਸ ਟਵਿੱਟਰ 'ਤੇ ਇਸ ਦੀ ਮੁਆਫ਼ੀ ਮੰਗ ਲਈ ਹੈ: ""ਸਾਡਾ ਇਰਾਦਾ ਲਿੰਗ ਆਧਾਰਿਤ ਹਿੰਸਾ ਦੇ ਜਸ਼ਨ ਮਨਾਉਣ ਦਾ ਨਹੀਂ ਸੀ। ਅਸੀਂ ਇਸ ਲਈ ਮੁਆਫ਼ੀ ਮੰਗਦੇ ਹਾਂ।""(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਾਊਦੀ ਅਰਬ ਤੋਂ ਘਰ ਛੱਡ ਕੇ ਥਾਈਲੈਂਡ 'ਚ ਰਹਿ ਰਹੀ ਕੁੜੀ ਨੂੰ ਸੰਯੁਕਤ ਰਾਸ਼ਟਰ ਨੇ ਦਿੱਤਾ ਰਫਿਊਜੀ ਸਟੇਟਸ 9 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46778292 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਰਾਹਫ਼ ਮੁਹੰਮਦ ਅਲ-ਕਿਉਨੁਨ ਨਾਮੀ ਕੁੜੀ ਦੀ ਉਮਰ 18 ਸਾਲ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਤਾ ਦੇ ਗੁੱਸੇ ਦੇ ਡਰੋਂ ਭੱਜ ਕੇ ਆਸਟਰੇਲੀਆ ਜਾ ਰਹੀ ਸੀ। ਇਸਲਾਮ ਅਤੇ ਆਪਣਾ ਘਰ ਛੱਡ ਸਾਊਦੀ ਅਰਬ ਦੋਂ ਭੱਜਣ ਵਾਲੀ 18 ਸਾਲਾ ਕੁੜੀ ਨੂੰ ਸੰਯੁਕਤ ਰਾਸ਼ਟਰ ਵੱਲੋਂ ਰਫਿਊਜੀ ਸਟੇਟਸ ਦੇ ਦਿੱਤਾ ਗਿਆ ਹੈ। ਸਾਊਦੀ ਅਰਬ ਛੱਡਣ ਵਾਲੀ ਰਾਹਫ਼ ਮੁਹੰਮਦ ਅਲ ਕਿਉਨੁਨ ਨੇ ਕੈਨੇਡਾ, ਅਮਰੀਕਾ, ਆਸਟਰੇਲੀਆ ਜਾਂ ਬਰਤਾਨੀਆਂ 'ਚ ਸ਼ਰਨ ਲੈਣਾ ਦੀ ਮੰਗ ਕੀਤੀ ਸੀ।ਆਸਟਰੇਲੀਆ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ, ''ਰਾਹਫ਼ ਮੁਹੰਮਦ ਅਲ ਕਿਉਨੁਨ ਦਾ ਮਾਮਲਾ ਆਸਟਰੇਲੀਆ ਨੂੰ ਰੈਫਰ ਕੀਤਾ ਗਿਆ ਸੀ। ਇਸ ਮਾਮਲੇ ਨੂੰ ਆਮ ਮਾਮਲਿਆਂ ਵਾਂਗ ਹੀ ਵਿਚਾਰਿਆ ਜਾਵੇਗਾ। ਸਰਕਾਰ ਇਸ ਮੁੱਦੇ 'ਤੇ ਅੱਗੇ ਹੋਰ ਕੁਝ ਨਹੀਂ ਬੋਲੇਗੀ।''ਆਸਟਰੇਲੀਆ ਦੇ ਗ੍ਰਹਿ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਮਨੁੱਖੀ ਆਧਾਰ 'ਤੇ ਕਿਸੇ ਵੀ ਵੀਜ਼ਾ ਲਈ ਅਰਜ਼ੀ ਬਾਰੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਸੰਸਥਾ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ। ਪਿਤਾ ਤੇ ਭਰਾ ਪਹੁੰਚੇ ਬੈਂਕਾਕਇਸੇ ਵਿਚਾਲੇ ਕੁੜੀ ਦਾ ਭਰਾ ਅਤੇ ਪਿਤਾ ਥਾਈਲੈਂਡ ਪਹੁੰਚ ਚੁੱਕੇ ਹਨ ਪਰ ਕਿਉਨਨ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ।ਬੈਂਕਾਕ ਹਵਾਈ ਅੱਡੇ ਤੋਂ ਲਗਾਤਾਰ ਟਵਿੱਟਰ ਰਾਹੀਂ ਆਪਣੀ ਹਾਲਤ ਦੱਸਦੀ ਜਾ ਰਹੀ ਸੀ। ਮੰਗਲਵਾਰ ਨੂੰ ਉਨ੍ਹਾਂ ਨੇ ਇਹ ਵਟੀਵ ਕੀਤਾ, ""ਮੈਂ ਕੈਨੇਡਾ, ਅਮਰੀਕਾ, ਆਸਟਰੇਲੀਆ ਜਾਂ ਬਰਤਾਨੀਆਂ ਤੋਂ ਸੁਰੱਖਿਆ ਮੰਗਦੀ ਹਾਂ। ਉਨ੍ਹਾਂ ਪ੍ਰਤੀਨਿਧੀ ਮੇਰੇ ਨਾਲ ਸੰਪਰਕ ਕਰਨ।""ਮਹਿਜ਼ ਡੇਢ ਦਿਨ 'ਚ ਉਨ੍ਹਾਂ ਦੇ ਟਵਿੱਟਰ ਆਕਾਊਂਟ 'ਤੇ 50 ਹਜ਼ਾਰ ਫੌਲੋਅਰਜ਼ ਜੁੜ ਗਏ ਹਨ। Image Copyright @rahaf84427714 @rahaf84427714 Image Copyright @rahaf84427714 @rahaf84427714 ਰਾਹਫ਼ ਨੇ ਸੋਮਵਾਰ ਤੋਂ ਹੀ ਆਪਣੇ ਆਪ ਨੂੰ ਬੈਂਕਾਕ ਏਅਰੋਪਰਟ 'ਤੇ ਇੱਕ ਹੋਟਲ ਦੇ ਕਮਰੇ ਵਿੱਚ ਖ਼ੁਦ ਨੂੰ ਬੰਦ ਕੀਤਾ ਹੋਇਆ ਹੈ।ਉਨ੍ਹਾਂ ਨੇ ਇਸ ਬਾਰੇ ਵੀ ਟਵੀਟ ਕੀਤਾ ਅਤੇ ਲਿਖਿਆ, ""ਮੈਨੂੰ ਪਤਾ ਲੱਗਾ ਹੈ ਕਿ ਮੇਰੇ ਪਿਤਾ ਪਹੁੰਚ ਗਏ ਹਨ ਅਤੇ ਮੈਨੂੰ ਚਿੰਤਾ ਹੋ ਰਹੀ ਹੈ ਤੇ ਮੈਂ ਡਰੀ ਹੋਈ ਹਾਂ। ਪਰ ਮੈਂ ਯੂਐਨਐਸਸੀਆਰ ਅਤੇ ਥਾਈ ਅਧਿਕਾਰੀਆਂ ਦੀ ਹਿਫ਼ਾਜ਼ਤ 'ਚ ਸੁਰੱਖਿਅਤ ਮਹਿਸੂਸ ਕਰ ਰਹੀ ਹਾਂ।"" Image Copyright @rahaf84427714 @rahaf84427714 Image Copyright @rahaf84427714 @rahaf84427714 ਕਿਉਂ ਛੱਡਿਆ ਸੀ ਘਰ?ਕਿਉਨੁਨ ਥਾਈਲੈਂਡ ਆਉਣ ਮਗਰੋਂ ਬੀਬੀਸੀ ਨਾਲ ਵੀ ਗੱਲ ਕੀਤੀ ਸੀ ਅਤੇ ਦੱਸਿਆ ਸੀ, ""ਮੈਂ ਆਪਣੀ ਕਹਾਣੀ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਸੇ ਕਾਰਨ ਮੇਰੇ ਪਿਤਾ ਮੇਰੇ ਨਾਲ ਬਹੁਤ ਨਾਰਾਜ਼ ਹਨ। ਮੈਂ ਆਪਣੇ ਦੇਸ 'ਚ ਪੜ੍ਹਾਈ ਜਾਂ ਨੌਕਰੀ ਨਹੀਂ ਕਰ ਸਕਦੀ। ਮੈਂ ਆਜ਼ਾਦ ਹੋਣਾ ਚਾਹੁੰਦੀ ਹਾਂ, ਪੜ੍ਹਣਾ ਅਤੇ ਨੌਕਰੀ ਕਰਨਾ ਚਾਹੁੰਦੀ ਹਾਂ।"" Image copyright AFP ਫੋਟੋ ਕੈਪਸ਼ਨ ਸੰਯੁਕਤ ਅਧਿਕਾਰੀਆਂ ਨਾਲ ਰਾਹਫ਼ ਇਸਲਾਮ ਤਿਆਗਣ ਕਾਰਨ ਜਾਨ ਦਾ ਡਰ ਰਾਹਫ਼ ਮੁਹੰਮਦ ਅਲ-ਕਿਉਨੁਨ ਦਾ ਕਹਿਣਾ ਹੈ ਕਿ ਸ਼ਨਿੱਚਰਵਾਰ ਨੂੰ ਜਿਵੇਂ ਹੀ ਬੈਂਕਾਕ ਪਹੁੰਚੀ, ਇੱਕ ਸਾਊਦੀ ਰਾਜਦੂਤ ਨੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ, ਜਿਸ ਨਾਲ ਉਹ ਫਲਾਈਟ ਤੋਂ ਉਤਰਨ ਵੇਲੇ ਮਿਲੀ ਸੀ। ਰਾਹਫ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਘਰਵਾਲੇ ਉਨ੍ਹਾਂ ਨੂੰ ਮਾਰ ਦੇਣਗੇ ਕਿਉਂਕਿ ਉਨ੍ਹਾਂ ਨੇ ਇਸਲਾਮ ਤਿਆਗ ਦਿੱਤਾ ਸੀ। ਉਹ ਕੁਵੈਤ ਤੋਂ ਭੱਜ ਕੇ ਬੈਂਕਾਕ ਆ ਗਈ ਸੀ ਜਿੱਥੇ ਉਹ ਆਸਟਰੇਲੀਆ ਜਾਣਾ ਚਾਹੁੰਦੀ ਸੀ ਪਰ ਹਵਾਈ ਅੱਡੇ 'ਤੇ ਸਾਊਦੀ ਅਧਿਕਾਰੀਆਂ ਨੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ। ਇਹ ਵੀ ਪੜ੍ਹੋ:ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਸੁਖਪਾਲ ਖਹਿਰਾ ਦਾ ਕੀ ਬਣੇਗਾ?ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਸਿਤਾਰੇ ਵੀ ਕਿਉਂ ਹੋ ਰਹੇ ਹਨ ਡਿਪਰੈਸ਼ਨ ਦਾ ਸ਼ਿਕਾਰਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ Image copyright /Rahaf Mohammed ਇਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਕੁਵੈਤ ਭੇਜਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਏਅਰਪੋਰਟ 'ਤੇ ਹੀ ਇੱਕ ਹੋਟਲ ਦੇ ਕਮਰੇ 'ਚ ਬੰਦ ਕਰ ਲਿਆ ਅਤੇ ਉਥੋਂ ਉਹ ਸੋਸ਼ਲ ਮੀਡੀਆ ਅਤੇ ਫੋਨ ਰਾਹੀਂ ਮਦਦ ਲੈਣ ਦੀ ਕੋਸ਼ਿਸ਼ ਕਰਨ ਲੱਗੀ। ਉਨ੍ਹਾਂ ਨੇ ਸਮਾਚਾਰ ਏਜੰਸੀ ਰਾਇਟਰਜ਼ ਨਾਲ ਗੱਲ ਕਰਦਿਆਂ ਹੋਇਆ ਕਿਹਾ, ""ਮੇਰੇ ਭਰਾ ਅਤੇ ਪਰਿਵਾਰ ਤੇ ਸਾਊਦੀ ਅਰਬ ਦੂਤਾਵਾਸ ਦੇ ਲੋਕ ਕੁਵੈਤ 'ਚ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ। ਮੇਰੀ ਜਾਨ ਖ਼ਤਰੇ ਵਿੱਚ ਹੈ। ਮੇਰੇ ਘਰ ਵਾਲੇ ਕਿਸੇ ਵੀ ਛੋਟੀ ਗੱਲ 'ਤੇ ਮੇਰੀ ਜਾਨ ਲੈਣ ਦੀ ਧਮਕੀ ਦਿੰਦੇ ਰਹਿੰਦੇ ਹਨ।""ਉਨ੍ਹਾਂ ਦੇ ਸੰਦੇਸ਼ਾਂ ਤੋਂ ਬਾਅਦ ਕਈ ਮਨੁਖੀ ਅਧਿਕਾਰ ਸੰਗਠਨਾਂ ਨੇ ਵੀ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਸੀ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਗੱਡੀ ਚਲਾਉਣ ਦੀ ਆਜ਼ਾਦੀ ਤਾਂ ਮਿਲ ਗਈ, ਪਰ ਕਈ ਕੰਮ ਹਨ ਜੋ ਇਹ ਔਰਤਾਂ ਬਿਨਾਂ ਇਜਾਜ਼ਤ ਨਹੀਂ ਕਰ ਸਕਦੀਆਂਰਾਹਫ਼ ਨੇ ਕਿਹਾ ਹੈ ਉਹ ਉਦੋਂ ਤੱਕ ਆਪਣੇ ਹੋਟਲ ਦੇ ਕਮਰੇ ਤੋਂ ਨਹੀਂ ਨਿਕਲੇਗੀ ਜਦੋਂ ਤੱਕ ਕਿ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨਾਲ ਨਹੀਂ ਮਿਲਣ ਨਹੀਂ ਦਿੱਤਾ ਜਾਂਦਾ। ਥਾਈਲੈਂਡ ਦੀ ਇਮੀਗਰੇਸ਼ਨ ਪੁਲਿਸ ਦੇ ਮੁਖੀ ਸੁਰਾਛਾਤੇ ਹਕਪਰਨ ਨੇ ਸੋਮਵਾਰ ਨੂੰ ਕਿਹਾ, ਉਹਵ ਥਾਈਲੈਂਡ ਦੇ ਅਧਿਕਾਰ ਖੇਤਰ ਵਿੱਚ ਹੈ, ਕੋਈ ਵਿਅਕਤੀ ਜਾਂ ਕੋਈ ਦੂਤਾਵਾਸ ਉਨ੍ਹਾਂ ਨੂੰ ਕਿਤੇ ਹੋਰ ਜਾਣ ਲਈ ਦਬਾਅ ਨਹੀਂ ਪਾ ਸਕਦਾ।""ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਹੋਟਲ ਦੇ ਕਮਰੇ ਦੀਆਂ ਤਸਵੀਰਾਂ ਵੀ ਨਜ਼ਰ ਆਈਆਂ।ਇਹ ਵੀ ਪੜ੍ਹੋ:ਸਾਊਦੀ: ਰੋਬੋਟ ਨੂੰ ਔਰਤਾਂ ਨਾਲੋਂ ਜ਼ਿਆਦਾ ਹੱਕ !ਸਾਊਦੀ ਅਰਬ 'ਚ ਔਰਤਾਂ ਨੂੰ ਮਿਲੀ ਇੱਕ ਹੋਰ ਅਜ਼ਾਦੀ ਸਾਊਦੀ ਅਰਬ 'ਚ ਮੋਰਚਿਆਂ 'ਤੇ ਡਟਣਗੀਆਂ ਮੁਟਿਆਰਾਂ Image Copyright @Sophiemcneill @Sophiemcneill Image Copyright @Sophiemcneill @Sophiemcneill Image copyright /rahaf mohameed ਫੋਟੋ ਕੈਪਸ਼ਨ ਰਾਹਫ਼ ਮੁਹੰਮਦ ਅਲ-ਕਿਉਨੁਨ ਨੇ ਆਪਣੀ ਤਸਵੀਰ ਟਵੀਟ ਕੀਤੀ ਹੈ ਪੁਰਾਣੇ ਮਾਮਲੇ ਦੀ ਯਾਦਮੁਹੰਮਦ ਅਲ-ਕੁਨਨ ਦੇ ਇਸ ਮਾਮਲੇ ਨੇ ਸਾਲ 2017 ਦੇ ਇੱਕ ਪੁਰਾਣੇ ਮਾਮਲੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ, ਜਦੋਂ ਇੱਕ ਹੋਰ ਸਾਊਦੀ ਔਰਤ ਫਿਲੀਪੀਂਸ ਰਾਹੀਂ ਆਸਟਰੇਲੀਆ ਜਾਣਾ ਚਾਹੁੰਦੀ ਸੀ। 24 ਸਾਲਾ ਦੀਨਾ ਅਲੀ ਲਸਲੂਮ ਕੁਵੈਤ ਤੋਂ ਫਿਲੀਪੀਂਸ ਰਾਹੀਂ ਆਸਟਰੇਲੀਆ ਜਾਣਾ ਚਾਹੁੰਦੀ ਸੀ ਮਨੀਲਾ ਏਅਰਪੋਰਟ ਤੋਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਵਾਪਸ ਸਾਊਦੀ ਲੈ ਗਿਆ। ਉਸ ਵੇਲੇ ਅਲੀ ਲਸਲੂਮ ਨੇ ਕੈਨੇਡਾ ਦੇ ਇੱਕ ਸੈਲਾਨੀ ਦੇ ਫੋਨ ਤੋਂ ਟਵਿੱਟਰ 'ਤੇ ਇੱਕ ਵੀਡੀਓ ਤੇ ਸੰਦੇਸ਼ ਪੋਸਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦਾ ਕਤਲ ਕਰ ਦੇਵੇਗਾ। ਸਾਊਦੀ ਅਰਬ ਵਾਪਸ ਜਾਣ ਤੋਂ ਬਾਅਦ ਅਲੀ ਲਸਲੂਮ ਨਾਲ ਕੀ ਹੋਇਆ ਇਹ ਕੋਈ ਨਹੀਂ ਜਾਣਦਾ। ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਟਿਆਲਾ ਸ਼ਾਹੀ ਸਲਵਾਰ ਦੀ ਦਿਲਚਸਪ ਕਹਾਣੀ ਮਨੀਸ਼ਾ ਭੱਲਾ ਬੀਬੀਸੀ ਲਈ 24 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45612758 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright MaNISHA BHALLA/BBC ਫੋਟੋ ਕੈਪਸ਼ਨ ਪਲਾਜ਼ੋਂ ਤੇ ਸ਼ਰਾਰੇ ਦੇ ਜ਼ਮਾਨੇ ਵਿੱਚ ਵੀ ਪਟਿਆਲਾ ਸ਼ਾਹੀ ਸਲਵਾਰ ਦੀ ਸਿਰਦਾਰੀ ਕਾਇਮ ਹੈ ਪੰਜਾਬ ਦੀ ਫੈਸ਼ਨ ਇੰਡਸਟਰੀ ਦੀ ਗੱਲ ਕਰੀਏ ਤਾਂ ਬਾਜ਼ਾਰ ਵਿੱਚ ਧੂਮ ਭਾਵੇਂ ਪਲਾਜ਼ੋ ਜਾਂ ਸ਼ਰਾਰੇ ਦੀ ਹੋਵੇ ਪਰ ਪਟਿਆਲਾ ਸ਼ਾਹੀ ਸਲਵਾਰ ਦੀ ਵੱਖਰੀ ਪਛਾਣ ਹੈ।ਇਹ ਉਹ ਪਹਿਰਾਵਾ ਹੈ ਜਿਸ ਦੀ ਪਛਾਣ ਪਟਿਆਲਾ ਜਾਂ ਪੰਜਾਬ ਤੱਕ ਸੀਮਿਤ ਨਹੀਂ ਬਲਕਿ ਗੋਆ ਤੋਂ ਲੈ ਕੇ ਬਿਹਾਰ ਤੱਕ ਔਰਤਾਂ ਇਸ ਦੀਆਂ ਦੀਵਾਨੀਆਂ ਹਨ।ਲੋਕ ਗੀਤਾਂ ਅਤੇ ਬਾਲੀਵੁੱਡ ਨੇ ਵੀ ਇਸਦੀ ਪਛਾਣ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਤੱਕ ਕਾਇਮ ਕਰ ਦਿੱਤੀ ਹੈ। ਲੱਖ ਫੈਸ਼ਨ ਆਏ ਅਤੇ ਚਲੇ ਗਏ ਪਰ ਪੰਜਾਬ ਦੀ ਇਹ ਰਵਾਇਤੀ ਪੋਸ਼ਾਕ, ਪਟਿਆਲਾ ਸ਼ਾਹੀ ਸਲਵਾਰ ਦੀ ਚਮਕ ਫਿੱਕੀ ਨਹੀਂ ਪਈ ਹੈ।ਪਟਿਆਲਾ ਪੈਗ ਤੇ ਖਾਸ ਅੰਦਾਜ਼ ਵਿੱਚ ਬੰਨੀ ਜਾਣ ਵਾਲੀ ਪਟਿਆਲਾ ਸ਼ਾਹੀ ਪੱਗ ਵਾਂਗ ਪਟਿਆਲਾ ਸ਼ਾਹੀ ਸਲਵਾਰ ਦੀ ਵੀ ਇੱਕ ਕਹਾਣੀ ਹੈ।ਕਿਹਾ ਜਾਂਦਾ ਹੈ ਕਿ ਜਦੋਂ ਪੰਜਾਬ ਵਿੱਚ ਰਿਆਸਤਾਂ ਦਾ ਦੌਰ ਸੀ ਉਸ ਵੇਲੇ ਪਟਿਆਲਾ ਰਿਆਸਤ ਦੇ ਅਸਰਦਾਰ ਜਿਮੀਂਦਾਰ ਘਰਾਣਿਆਂ ਦੀਆਂ ਔਰਤਾਂ ਇਸ ਨੂੰ ਪਹਿਨਿਆ ਕਰਦੀਆਂ ਸਨ।ਇਹ ਵੀ ਪੜ੍ਹੋ:ਸ਼ੂਗਰ ਡੈਡੀ ਅਤੇ ਸ਼ੂਗਰ ਬੇਬੀ ਦੇ ਰਿਸ਼ਤੇ ਦਾ ਨਵਾਂ ਰੁਝਾਨ ਪਿਤਾ ਦਾ ਅੰਤਿਮ ਸੰਸਕਾਰ ਕਰਨ 'ਤੇ ਧੀਆਂ ਨੂੰ ਸਜ਼ਾ ਕਿਉਂ ਫਾਰੁਕ ਦੇ ਕਤਲ ਨਾਲ ਪਿਤਾ ਦੀ ਆਖਰੀ ਉਮੀਦ ਵੀ ਟੁੱਟ ਗਈਕਿਵੇਂ ਹੋਂਦ ਵਿੱਚ ਆਈ ਪਟਿਆਲਾ ਸ਼ਾਹੀ ਸਲਵਾਰ?ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿਤ ਵਿਭਾਗ ਤੋਂ ਰਿਟਾਇਰਡ ਪ੍ਰੋਫੈਸਰ ਕਿਰਪਾਲ ਸਿੰਘ ਕਜਾਕ ਦੱਸਦੇ ਹਨ, ""ਸਲਵਾਰ ਨੂੰ ਹਿੰਦੁਸਤਾਨੀਆਂ ਨੇ ਮੁਗਲਾਂ ਜ਼ਰੀਏ ਜਾਣਿਆ। ਪੁਰਾਣੇ ਪੰਜਾਬ ਵਿੱਚ ਔਰਤਾਂ ਲਾਚਾ (ਧੋਤੀ ਜਾਂ ਚਾਦਰ ਵਾਂਗ) ਪਾਉਂਦੀਆਂ ਸਨ। ਪਰ ਫਿਰ ਸਲਵਾਰ ਨੂੰ ਨੰਗੇਜ਼ ਢੱਕਣ ਦਾ ਸਭ ਤੋਂ ਚੰਗਾ ਕੱਪੜਾ ਮੰਨਿਆ ਜਾਣ ਲੱਗਾ। ਸਿਲਵਟਾਂ ਇਸ ਦੀਆਂ ਪਛਾਣ ਸਨ।''ਪਟਿਆਲਾ ਸ਼ਾਹੀ ਸਲਵਾਰ ਰਜਵਾੜਿਆਂ ਵਿੱਚ ਉਹੀ ਔਰਤਾਂ ਪਾਉਂਦੀਆਂ ਸਨ ਜੋ ਘਰ ਦਾ ਕੰਮ ਨਹੀਂ ਕਰਦੀਆਂ ਸਨ।ਪ੍ਰੋਫੈਸਰ ਕਜ਼ਾਕ ਅਨੁਸਾਰ ਪੰਜਾਬ ਦੀਆਂ ਤਿੰਨ ਰਿਆਸਤਾਂ ਕਪੂਰਥਲਾ, ਨਾਭਾ ਅਤੇ ਪਟਿਆਲਾ ਵਿੱਚੋਂ ਪਟਿਆਲਾ ਸਭ ਤੋਂ ਵੱਡੀ ਰਿਆਸਤ ਸੀ। ਇਸ ਲਈ ਇਸ ਦੀ ਪਛਾਣ ਬਤੌਰ ਪਟਿਆਲਾ ਸ਼ਾਹੀ ਸਲਵਾਰ ਰੱਖ ਦਿੱਤੀ ਗਈ। ਇਸ ਸਲਵਾਰ ਨੂੰ ਸ਼ਾਹੀ ਦਰਜੀ ਸਿਓਂਦੇ ਸਨ। Image copyright MaNISHA BHALLA/BBC ਫੋਟੋ ਕੈਪਸ਼ਨ ਪ੍ਰੋਫੈਸਰ ਕਜ਼ਾਕ ਅਨੁਸਾਰ ਪਟਿਆਲਾ ਦੇ ਪੰਜਾਬ ਦੀ ਵੱਡੀ ਰਿਆਸਤ ਹੋਣ ਕਰਕੇ ਸਲਵਾਰ ਦਾ ਨਾਂ ਪਟਿਆਲਾ ਸ਼ਾਹੀ ਪਿਆ ਪਟਿਆਲਾ ਦੇ ਅਦਾਲਤ ਬਾਜ਼ਾਰ ਵਿੱਚ ਇੱਕ ਗਲੀ ਹੈ ਜਿਸ ਦਾ ਨਾਂ ਹੈ ਦਰਜੀਆਂ ਵਾਲੀ ਗਲੀ।ਭਾਵੇਂ ਸ਼ਾਹੀ ਦੌਰ ਦੇ ਦਰਜੀ ਤਾਂ ਹੁਣ ਜ਼ਿੰਦਾ ਨਹੀਂ ਹਨ ਪਰ ਦਲੀਪ ਟੇਲਰਜ਼ ਉਹ ਦੁਕਾਨ ਹੈ ਜੋ ਪਟਿਆਲਾ ਸ਼ਾਹੀ ਸਲਵਾਰ ਦੀ ਸਿਲਾਈ ਲਈ ਦੇਸ-ਵਿਦੇਸ਼ ਵਿੱਚ ਮਸ਼ਹੂਰ ਹੈ।ਭਾਵੇਂ ਦੇਸ ਦੇ ਹਰ ਹਿੱਸੇ ਵਿੱਚ ਦਰਜੀ ਇਸ ਨੂੰ ਸਿਓਣ ਦਾ ਦਾਅਵਾ ਕਰਦੇ ਹਨ ਪਰ ਇਸ ਦੀਆਂ ਆਪਣੀਆਂ ਖੂਬੀਆਂ ਹਨ ਜੋ ਕੁਝ ਦਰਜੀ ਹੀ ਜਾਣਦੇ ਹਨ।ਵਿਦੇਸ਼ਾਂ ਤੱਕ ਹਨ ਪਟਿਆਲਾ ਸਲਵਾਰਾਂ ਦੀਆਂ ਧੂੰਮਾਂਮਾਸਟਰ ਗੁਰਵਿੰਦਰ ਪਾਲ ਸਿੰਘ, ਮਾਸਟਰ ਦਲੀਪ ਦੇ ਪੁੱਤਰ ਹਨ। ਉਹ ਦੱਸਦੇ ਹਨ, ""ਪਟਿਆਲਾ ਸ਼ਾਹੀ ਸਲਵਾਰ ਪਟਿਆਲਾ ਵਿੱਚ ਕੇਵਲ ਮਾਸਟਰ ਸੰਤੋਖ ਸਿੰਘ ਬਣਾਉਣਾ ਜਾਣਦੇ ਸਨ ਜੋ ਕਿ ਸ਼ਾਹੀ ਪਰਿਵਾਰ ਦੇ ਟੇਲਰ ਵੀ ਸਨ।''ਉਨ੍ਹਾਂ ਨੇ ਸ਼ਾਹੀ ਪਰਿਵਾਰਾਂ ਨਾਲ ਉੱਠਣ-ਬੈਠਣ ਵਾਲੀਆਂ ਅੰਗਰੇਜ਼ੀ ਔਰਤਾਂ ਦੀ ਸਕਰਟ ਦੀ ਤਰਜ 'ਤੇ ਚੌਣਾਂ ਵਾਲੀ ਪਟਿਆਲਾ ਸ਼ਾਹੀ ਸਲਵਾਰ ਇਜਾਦ ਕੀਤੀ। Image copyright MaNISH BHALLA/BBC ਫੋਟੋ ਕੈਪਸ਼ਨ ਗੁਰਵਿੰਦਰ ਪਟਿਆਲਾ ਸ਼ਾਹੀ ਸਲਵਾਰ ਦੀ ਸਪਲਾਈ ਤ੍ਰਿਪੁਰਾ ਤੱਕ ਕਰਦੇ ਹਨ 1970 ਵਿੱਚ ਉਨ੍ਹਾਂ ਦੇ ਪਿਤਾ ਮਾਸਟਰ ਦਲੀਪ ਸਿੰਘ ਨੇ ਇਸ ਨੂੰ ਬਣਾਉਣਾ ਸ਼ੁਰੂ ਕੀਤਾ।ਪਟਿਆਲਾ ਸ਼ਾਹੀ ਸਲਵਾਰ ਦੀ ਪਛਾਣ ਇਸ ਉੱਤੇ ਵਾਧੂ ਪਲੇਟਾਂ ਹਨ ਜਿਸ ਵਿੱਚ ਵੱਡੇ ਅਰਜ਼ ਦਾ ਚਾਰ ਮੀਟਰ ਕੱਪੜਾ ਲੱਗਦਾ ਹੈ।ਮਾਸਟਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੋਈ ਵੀ ਟੇਲਰ ਖੁੱਲ੍ਹੀ-ਡੁੱਲ੍ਹੀ ਜਿਹੀ ਸਲਵਾਰ ਸਿਓਂ ਕੇ ਉਸ ਨੂੰ ਪਟਿਆਲਾ ਸ਼ਾਹੀ ਸਲਵਾਰ ਦੱਸ ਦਿੰਦਾ ਹੈ ਜੋ ਕਿ ਗਲਤ ਹੈ।ਇਸ ਦੀ ਕਟਿੰਗ, ਇਸ ਦੀ ਬੈਲਟ 'ਤੇ ਚੌਣਾਂ ਅਤੇ ਉਨ੍ਹਾਂ ਚੌਣਾਂ ਵਿੱਚ ਕਿੰਨੀ ਖਾਲੀ ਥਾਂ ਹੋਵੇ, ਇਸੇ ਆਧਾਰ 'ਤੇ ਪਿਛਲੀਆਂ ਚੌਣਾਂ ਪੈਣਗੀਆਂ।ਇੱਥੋਂ ਅਮਰੀਕਾ, ਆਸਟਰੇਲੀਆ, ਕੈਨੇਡਾ ਜਰਮਨੀ ਤੱਕ ਪਟਿਆਲਾ ਸ਼ਾਹੀ ਸਲਵਾਰਾਂ ਜਾਂਦੀਆਂ ਹਨ।ਸਖ਼ਤ ਮੁਕਾਬਲੇ 'ਚ ਡਟੀ ਰਹੀ ਪਟਿਆਲਾ ਸਲਵਾਰਮਾਸਟਰ ਗੁਰਵਿੰਦਰ ਸਿੰਘ ਨੇ ਮੈਨੂੰ 250 ਸਲਵਾਰਾਂ ਦੀ ਇੱਕ ਗੰਢ ਦਿਖਾਈ ਜੋ ਕਿ ਤ੍ਰਿਪੁਰਾ ਜਾਣੀ ਸੀ।ਇਨ੍ਹਾਂ ਦੀ ਦੁਕਾਨ 'ਤੇ ਪਟਿਆਲਾ ਸ਼ਾਹੀ ਸਲਵਾਰ ਬਣਵਾਉਣ ਲਈ ਆਈ ਅਮਰਜੀਤ ਕੌਰ ਮੁਤਾਬਕ, ""ਮੈਨੂੰ ਇਹ ਪੋਸ਼ਾਕ ਚੰਗੀ ਲੱਗਦੀ ਹੈ। ਮੈਂ ਹਮੇਸ਼ਾ ਤੋਂ ਹੀ ਇਹ ਪਾਉਂਦੀ ਹਾਂ।''ਮਾਸਟਰ ਗੁਰਵਿੰਦਰ ਅਨੁਸਾਰ ਭਾਵੇਂ ਪਾਕਿਸਤਾਨੀ ਸਲਵਾਰ, ਪਲਾਜ਼ੋ, ਧੋਤੀ ਸਲਵਾਰ ਅਤੇ ਸ਼ਰਾਰੇ ਨੇ ਪਟਿਆਲਾ ਸ਼ਾਹੀ ਸਲਵਾਰ ਦੀ ਖਰੀਦ ਨੂੰ ਕੁਝ ਪ੍ਰਭਾਵਿਤ ਤਾਂ ਕੀਤਾ ਹੈ ਪਰ ਅਜਿਹੇ ਫੈਸ਼ਨ ਆ ਕੇ ਚਲੇ ਜਾਂਦੇ ਹਨ। Image copyright MaNISHA BHALLA/BBC ਫੋਟੋ ਕੈਪਸ਼ਨ ਪੰਜਾਬ ਦੀ ਮਸ਼ਹੂਰ ਨਾਟਕਕਾਰ ਅਤੇ ਅਦਾਕਾਰਾ ਅਨੀਤਾ ਸ਼ਬਦੀਸ਼ ਤੋਂ ਵਿਦੇਸ਼ ਵਿੱਚ ਕਈ ਲੋਕ ਪਟਿਆਲਾ ਸ਼ਾਹੀ ਸਲਵਾਰ ਮੰਗਵਾਉਂਦੇ ਹਨ ਪਟਿਆਲਾ ਸ਼ਾਹੀ ਸਲਵਾਰ ਦਾ ਟਰੈਂਡ ਸਦਾਬਹਾਰ ਰਹਿੰਦਾ ਹੈ। ਜੋ ਇਸ ਨੂੰ ਪਾਉਂਦਾ ਹੈ ਉਹ ਦੇਸ-ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਵੇ,ਇਸ ਨੂੰ ਹੀ ਪਾਉਂਦਾ ਹੈ।ਨਵਦੀਪ ਕੌਰ ਮੁਹਾਲੀ ਵਿੱਚ 22 ਸਾਲ ਪੁਰਾਣੀ ਨਾਰਦਰਨ ਇੰਸਟੀਟਿਊਟ ਆਫ ਫੈਸ਼ਨ ਟੈਕਨੌਲੌਜੀ ਵਿੱਚ ਡਿਜ਼ਾਈਨ ਵਿਸ਼ੇ ਦੀ ਅਸਿਸਟੈਂਟ ਪ੍ਰੋਫੈਸਰ ਹਨ।ਉਨ੍ਹਾਂ ਕਿਹਾ ਕਿ ਇੰਸਟਿਊਟ ਜ਼ਰੀਏ ਪੰਜਾਬ ਦੀ ਰਵਾਇਤੀ ਪੋਸ਼ਾਕ ਦਾ ਖੂਬ ਪ੍ਰਚਾਰ ਕੀਤਾ ਜਾਂਦਾ ਹੈ।ਡਿਜ਼ਾਈਨ ਦੀ ਪੜ੍ਹਾਈ ਦੇ ਦੂਜੇ ਸਾਲ ਵਿੱਚ ਇੱਕ 'ਕਰਾਫਟ ਡਾਕਿਊਮੈਂਟੇਸ਼ਨ' ਪ੍ਰੋਗਰਾਮ ਹੁੰਦਾ ਹੈ। ਇਸ ਪ੍ਰੋਗਾਮ ਤਹਿਤ ਵਿਦਿਆਰਥੀਆਂ ਨੂੰ ਹਰ ਸੂਬੇ ਦੀ ਰਵਾਇਤੀ ਪੋਸ਼ਾਕ ਸਿਓਣ ਵਾਲਿਆਂ ਨਾਲ ਵਕਤ ਬਿਤਾਉਣਾ ਹੁੰਦਾ ਹੈ। Image copyright MaNISHA BHALLA/BBC ਫੋਟੋ ਕੈਪਸ਼ਨ ਡਿਜ਼ਾਈਨ ਵਿਸ਼ੇ ਦੀ ਅਸਿਸਟੈਂਟ ਪ੍ਰੋਫੈਸਰ ਨਵਦੀਪ ਵਿਦਿਆਰਥਣਾਂ ਨੂੰ ਰਵਾਇਤੀ ਪੋਸ਼ਾਕ ਨੂੰ ਸਿਓਣ ਬਾਰੇ ਦੱਸਦੀ ਹੈ ਇਸ ਨਾਲ ਉਹ ਉਸ ਪੋਸ਼ਾਕ ਨੂੰ ਸਿਓਣ ਬਾਰੇ ਅਤੇ ਰਵਾਇਤੀ ਪੋਸ਼ਾਕ ਦੇ ਮੌਜੂਦਾ ਬਾਜ਼ਾਰ ਦੀ ਮੰਗ ਅਨੁਸਾਰ ਰੰਗ ਅਤੇ ਡਿਜ਼ਾਈਨ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ।ਇਸ ਦਾ ਟੀਚਾ ਰਵਾਇਤੀ ਪੋਸ਼ਾਕ ਨੂੰ ਜ਼ਿੰਦਾ ਰੱਖਣਾ ਹੈ। ਵਿਦਿਆਰਥੀਆਂ ਲਈ ਸਭ ਤੋਂ ਵੱਡੀ ਚੁਣੌਤੀ ਪਟਿਆਲਾ ਸ਼ਾਹੀ ਸਲਵਾਰ ਬਣਾਉਣਾ ਦਾ ਹੁਨਰ ਸਿੱਖਣਾ ਹੁੰਦਾ ਹੈ।ਨਵਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਰਿਸਰਚ ਅਨੁਸਾਰ ਪਟਿਆਲਾ ਸ਼ਾਹੀ ਸਲਵਾਰ ਦੀ ਸ਼ੁਰੂਆਤ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਜੁੜੇ ਲੋਕਾਂ ਨੇ ਕੀਤੀ।ਪੰਜਾਬ ਦੇ ਪਿੰਡਾਂ ਵਿੱਚ ਤਾਂ ਅੱਜ ਵੀ ਇਹੀ ਪਹਿਰਾਵਾ ਹੈ ਖਾਸਕਰ ਮਾਲਵਾ ਵਿੱਚ। ਉਹ ਕਹਿੰਦੇ ਹਨ ਕਿ ਇਸ ਪੋਸ਼ਾਕ ਦੀ ਦੀਵਾਨਗੀ ਅਜਿਹੀ ਹੈ ਕਿ ਇਨ੍ਹਾਂ ਦੇ ਇੰਸਟੀਚਿਊਟ ਵਿੱਚ 90 ਫੀਸਦੀ ਵਿਦਿਆਰਥਣਾਂ ਪੰਜਾਬ ਦੇ ਬਾਹਰ ਤੋਂ ਆਉਂਦੀਆਂ ਹਨ।ਇਹ ਵੀ ਪੜ੍ਹੋ:'ਮੇਰੇ ਬੁਆਏਫਰੈਂਡ ਨੇ ਮੈਨੂੰ ਸਾਰਿਆਂ ਸਾਹਮਣੇ ਕੁੱਟਿਆ''ਬੇਅਦਬੀ ਦੇ ਮੁੱਦੇ ਤੋਂ ਜ਼ਿਆਦਾ ਸਾਡੇ ਲਈ ਕੋਈ ਵੀ ਚੀਜ਼ ਮਹੱਤਵਪੂਰਨ ਨਹੀਂ'ਕਿਉਂ ਪੈਦਾ ਹੁੰਦੇ ਹਨ ਚਾਰ ਹੱਥਾਂ ਤੇ ਚਾਰ ਪੈਰਾਂ ਵਾਲੇ ਬੱਚੇ? Image copyright MaNISHA BHALLA/BBC ਫੋਟੋ ਕੈਪਸ਼ਨ ਪਟਿਆਲਾ ਸ਼ਾਹੀ ਸਲਵਾਰ ਅੱਜ ਪੰਜਾਬ ਦੇ ਹਰ ਪਿੰਡ ਵਿੱਚ ਨਜ਼ਰ ਆਉਂਦੀ ਹੈ ਇੱਥੇ ਆਉਣ ਦੇ ਇੱਕ ਸਾਲ ਬਾਅਦ ਉਹ ਪਟਿਆਲਾ ਸ਼ਾਹੀ ਸਲਵਾਰ ਵਿੱਚ ਨਜ਼ਰ ਆਉਂਦੀਆਂ ਹਨ।ਸ਼ਾਦੀ-ਵਿਆਹ ਹੋਵੇ ਜਾਂ ਕੋਈ ਤਿਉਹਾਰ ਪੰਜਾਬ ਵਿੱਚ ਪਟਿਆਲਾ ਸ਼ਾਹੀ ਸਲਵਾਰ ਦਾ ਜ਼ਮਾਨਾ ਕਦੇ ਵੀ ਪੁਰਾਣਾ ਨਹੀਂ ਪੈਂਦਾ ਹੈ।ਪੰਜਾਬ ਦੀ ਮਸ਼ਹੂਰ ਨਾਟਕਕਾਰ ਅਤੇ ਅਦਾਕਾਰਾ ਅਨੀਤਾ ਸ਼ਬਦੀਸ਼ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਇੱਥੋਂ ਵਿਦੇਸ਼ ਨਾਟਕ ਕਰਨ ਜਾਂਦੇ ਹਨ ਤਾਂ ਵਿਦੇਸ਼ਾਂ ਵਿੱਚ ਰਹਿੰਦੇ ਉਨ੍ਹਾਂ ਦੇ ਜਾਣਕਾਰ ਉਨ੍ਹਾਂ ਤੋਂ ਪਟਿਆਲਾ ਸ਼ਾਹੀ ਸਲਵਾਰ ਜ਼ਰੂਰ ਮੰਗਵਾਉਂਦੇ ਹਨ।ਉਨ੍ਹਾਂ ਅਨੁਸਾਰ ਕੋਈ ਵੀ ਮੌਕਾ ਹੋਵੇ ਵਧੇਰੇ ਸੋਚਣ ਦੀ ਲੋੜ ਨਹੀਂ ਪੈਂਦੀ ਹੈ। ਪਟਿਆਲਾ ਤੋਂ ਲੈ ਕੇ ਕੈਨੇਡਾ ਤੱਕ ਫੁਲਕਾਰੀ ਨਾਲ ਪਟਿਆਲਾ ਸ਼ਾਹੀ ਸਲਵਾਰ ਹਰ ਮੌਕੇ ਨੂੰ ਖ਼ਾਸ ਬਣਾ ਦਿੰਦੀ ਹੈ।ਇਹ ਵੀ ਪੜ੍ਹੋ:'ਕੁੜੀ ਵਿਗੜੇ ’ਤੇ ਯਤੀਮਖਾਨੇ ਛੱਡ ਜਾਂਦੇ ਨੇ ਪਰ ਮੁੰਡੇ ਨੂੰ ਨਹੀਂ'ਪੰਜਾਬ ਦੇ ਲਿਸ਼ਕਦੇ ਯਤੀਮਖਾਨਿਆਂ ਦਾ ਇੱਕ ਕਾਲਾ ਪੱਖ ਵੀ ਹੈਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਨਰਲ ਬਿਪਿਨ ਰਾਵਤ ਨੇ ਕਿਹਾ, ਫੌਜ ਰੂੜੀਵਾਦੀ ਹੈ ਤੇ ਸਮਲਿੰਗੀਆਂ ਨੂੰ ਨਹੀਂ ਸਵੀਕਾਰਦੀ 11 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46833386 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਜਨਰਲ ਰਾਵਤ ਨੇ ਫੌਜ ਨੂੰ ਦੱਸਿਆ ਰੂੜੀਵਾਦੀ ਭਾਰਤੀ ਫੌਜ ਮੁੱਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਸੈਨਾ ""ਰੂੜੀਵਾਦੀ"" ਹੈ ਅਤੇ ਇਸ ਵਿੱਚ ਸਮਲਿੰਗੀ ਰਿਸ਼ਤਿਆਂ ਨੂੰ ""ਸਵੀਕਾਰ ਨਹੀਂ ਕੀਤਾ ਜਾ ਸਕਦਾ।"" ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਆਪਣੀ ਸਾਲਾਨਾ ਪ੍ਰੈਸ ਕਾਨਫਰੰਸ ਦੌਰਾਨ ਜਨਰਲ ਰਾਵਤ ਨੇ ਸੁਪਰੀਮ ਕੋਰਟ ਦੇ ਅਡਲਟਰੀ ਕਾਨੂੰਨ ਅਤੇ ਸਮਲਿੰਗੀ ਕਾਨੂੰਨ ਬਾਰੇ ਫ਼ੈਸਲਿਆਂ ਸਬੰਧੀ ਸੁਆਲ ਪੁੱਛੇ ਜਾਣ ਉੱਤੇ ਇਹ ਕਿਹਾ।ਇਸ ਦੌਰਾਨ ਉਨ੍ਹਾਂ ਨੇ ਕਿਹਾ, ""ਹਾਂ, ਅਸੀਂ ਰੂੜੀਵਾਦੀ ਹਾਂ, ਅਸੀਂ ਨਾ ਤਾਂ ਆਧੁਨਿਕ ਹਾਂ ਅਤੇ ਨਾ ਹੀ ਸਾਡਾ ਪੱਛਮੀਕਰਨ ਹੋਇਆ ਹੈ। ਅਸੀਂ ਅੱਜ ਵੀ ਲੋਕਾਂ ਖ਼ਿਲਾਫ਼ ਕਾਰਵਾਈ ਕਰ ਸਕਦੇ ਹਾਂ ਪਰ ਅਸੀਂ ਇਹ ਸੈਨਾ ਦੇ ਦਾਇਰੇ 'ਚ ਨਹੀਂ ਆਉਣ ਦਿਆਂਗੇ।""ਇਹ ਵੀ ਪੜ੍ਹੋ-ਕੀ ਮੋਦੀ ਨੇ ਆਲੋਕ ਵਰਮਾ ਨੂੰ ਸੀਬੀਆਈ ਡਾਇਰੈਕਟਰ ਦੇ ਅਹੁਦੇ ਤੋਂ ਡਰ ਕੇ ਹਟਾਇਆ ਪਾਕਿਸਤਾਨ 'ਚ ਵਿਆਹੀ ਭਾਰਤੀ ਨਾਗਰਿਕ ਲਾਪਤਾ ਸਾਇੰਸ ਕਾਂਗਰਸ: 'ਤੰਤਰ-ਮੰਤਰਾਂ ਨਾਲ ਲੜਾਈ 'ਚ ਵਿਗਿਆਨ ਹੀ ਜਿੱਤੇਗਾ'ਬੁਰਜ ਖ਼ਲੀਫ਼ਾ 'ਤੇ ਰਾਹੁਲ ਗਾਂਧੀ ਦੀ ਤਸਵੀਰ ਦੀ ਹਕੀਕਤਜੀਂਦ ਜ਼ਿਮਨੀ ਚੋਣਾਂ 'ਚ ਹੋਵੇਗਾ ਦਿਲਚਸਪ ਮੁਕਾਬਲਾ ਜੀਂਦ ਜ਼ਿਮਣੀ ਚੋਣਾ ਲਈ ਜੇਜਪੀ ਨੇ ਦੁਸ਼ਯੰਤ ਚੌਟਾਲਾ ਦੇ ਛੋਟੇ ਭਰਾ ਦਿਗਵਿਜੇ ਸਿੰਘ ਚੋਟਾਲਾ, ਕਾਂਗਰਸ ਨੇ ਸੀਨੀਅਰ ਆਗੂ ਰਣਦੀਪ ਸਿੰਘ ਸੁਰਜੇਵਾਲਾ ਅਤੇ ਇਨੈਲੋ ਨੇ ਉਮੇਦ ਰੇਡੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਭਾਜਪਾ ਨੇ ਕ੍ਰਿਸ਼ਨਾ ਮਿੱਡਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕ੍ਰਿਸ਼ਨਾ ਮਿੱਡਾ ਇਨੈਲੋ ਦੇ ਸਾਬਕਾ ਵਿਧਾਇਕ ਰਹੇ ਡਾ. ਹਰਿਚੰਦ ਮਿੱਡਾ ਦੇ ਪੁੱਤਰ ਹਨ। Image copyright Getty Images ਫੋਟੋ ਕੈਪਸ਼ਨ ਰਣਦੀਪ ਸੁਰਜੇਵਾਲਾ ਹੋਣਗੇ ਜੀਂਦ ਤੋਂ ਕਾਂਗਰਸ ਦੇ ਉਮੀਦਵਾਰ ਇਸ ਦੇ ਨਾਲ ਹੀ ਜੀਂਦ ਦੀਆਂ ਜ਼ਿਮਨੀ ਚੋਣਾਂ ਵਿੱਚ ਉਮੀਦਵਾਰਾਂ ਦੀ ਟੱਕਰ ਕਾਫੀ ਦਿਲਚਸਪ ਹੋ ਗਈ ਹੈ। ਹਿੰਦੁਸਤਾਨ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਸੁਰਜੇਵਾਲਾ ਨੂੰ ਮੈਦਾਨ ਵਿੱਚ ਉਤਾਰਨ ਬਾਰੇ ਫ਼ੈਸਲਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਲਿਆ। ਪਾਰਟੀ ਨੇ ਆਗੂਆਂ ਮੁਤਾਬਕ ਸੁਰਜੇਵਾਲਾ ਦੀ ਖੇਤਰ 'ਚ ਸਾਖ ਮਜ਼ਬੂਤ ਹੈ। ਜਾਣਕਾਰੀ ਮੁਤਾਬਕ ਪਹਿਲਾਂ ਸੁਰਜੇਵਾਲਾ ਨੇ ਇਨਕਾਰ ਕਰ ਦਿੱਤਾ ਸੀ। ਨੇਪਾਲ ਵਿੱਚ 2 ਬੱਚਿਆਂ ਸਣੇ ਮਾਂ ਦੀ ਮੌਤਨੇਪਾਲ ਵਿੱਚ ਔਰਤ ਅਤੇ ਉਸ ਦੇ ਦੋ ਬੱਚਿਆਂ ਦੀ ""ਮਾਹਵਾਰੀ ਦੌਰਾਨ ਰਹਿਣ ਲਈ ਬਣਾਈ ਗਈ ਝੋਪੜੀ"" 'ਚ ਮੌਤ ਹੋ ਗਈ ਹੈ। ਦਰਅਸਲ ਮਹਿਲਾ ਨੇ ਆਪਣੇ ਦੋ ਮੁੰਡਿਆਂ ਨੂੰ ਠੰਢ ਤੋਂ ਬਚਾਉਣ ਲਈ ਅੱਗ ਬਾਲੀ ਸੀ। ਅਧਿਕਾਰੀਆਂ ਮੁਤਾਬਕ ਦਮ ਘੁਟਣ ਕਾਰਨ ਸੁੱਤਿਆਂ ਹੋਇਆ ਹੀ ਤਿੰਨਾਂ ਦੀ ਮੌਤ ਹੋ ਗਈ। Image copyright AFP ਫੋਟੋ ਕੈਪਸ਼ਨ ਠੰਢ ਤੋਂ ਬਚਣ ਲਈ ਬਾਲੀ ਅੱਗ ਕਾਰਨ ਸਾਹ ਘੁਟਣ ਨਾਲ ਮਾਂ ਤੇ ਦੋ ਬੱਚਿਆਂ ਦੀ ਮੌਤ ਨੇਪਾਲ ਵਿੱਚ ਹੋਣ ਵਾਲੀ ਇਸ ਤਰ੍ਹਾਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਚੋਪਦੀ ਕਹੀ ਜਾਣ ਵਾਲੀ ਇਸ ਰਵਾਇਤ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ। ਢੀਂਗਰਾ ਕਮਿਸ਼ਨ ਦੀ ਰਿਪੋਰਟ ਅਦਾਲਤ ਵੱਲੋਂ ਖਾਰਜਰਾਬਰਟ ਵਾਡਰਾ ਸਣੇ ਗੁੜਗਾਓਂ ਦੇ ਜ਼ਮੀਨ ਸੌਦਿਆਂ ਅਤੇ ਉਨ੍ਹਾਂ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਭੂਮਿਕਾ ਦੀ ਜਾਂਚ ਕਰਨ ਵਾਲੇ ਜਸਟਿਸ ਐਸ ਐਨ ਢੀਂਗਰਾ ਕਮਿਸ਼ਨ ਦੀ ਰੋਪਰਟ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਖਾਰਿਜ ਕਰ ਦਿੱਤਾ ਹੈ। ਇਹ ਵੀ ਪੜ੍ਹੋ-ਔਰਤਾਂ ਦੀਆਂ ਇੱਛਾਵਾਂ ਬਾਰੇ ਤੁਸੀਂ ਕਿੰਨਾ ਜਾਣਦੇ ਹੋ?ਇੱਥੇ ਮਾਹਵਾਰੀ ਦੌਰਾਨ ਔਰਤਾਂ ਨੂੰ ਮਧੂ ਮੱਖੀ ਡੰਗ ਮਾਰਦੀ ਹੈ?ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਹਰਿਆਣਾ ਸਰਕਾਰ ਹੁਣ ਢੀਂਗਰਾ ਕਮਿਸ਼ਨ ਦੀ ਰਿਪੋਰਟ 'ਤੇ ਕਾਰਵਾਈ ਨਹੀਂ ਕਰ ਸਕਦੀ। ਇਸ ਦੇ ਨਾਲ ਹੀ ਅਦਾਲਤ ਦੇ ਇਸ ਫ਼ੈਸਲੇ ਨਾਲ ਭੁਪਿੰਦਰ ਸਿੰਘ ਹੁੱਡਾ ਨੂੰ ਰਾਹਤ ਮਿਲੀ ਹੈ। ਹਾਲਾਂਕਿ ਅਦਾਲਤ ਨੇ ਢੀਂਗਰਾ ਕਮਿਸ਼ਨ ਦੇ ਗਠਨ ਨੂੰ ਸਹੀ ਦੱਸਿਆ ਹੈ। ਟਰੰਪ ਐਲਾਨ ਸਕਦੇ ਹਨ ਨੈਸ਼ਨਲ ਐਮਰਜੈਂਸੀ? ਪਿਛਲੇ ਹਫ਼ਤੇ ਤੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਬਾਰ-ਬਾਰ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਅਮਰੀਕਾ-ਮੈਕਸਿਕੋ ਕੰਧ ਲਈ ਫੰਡ ਨਹੀਂ ਮਿਲਿਆ ਤਾਂ ਉਹ ਨੈਸ਼ਨਲ ਐਮਰਜੈਂਸੀ ਦਾ ਐਲਾਨ ਕਰ ਸਕਦੇ ਹਨ। Image copyright Getty Images ਫੋਟੋ ਕੈਪਸ਼ਨ ਅਮਰੀਕੀ ਰਾਸ਼ਟਰਪਤੀ ਟਰੰਪ ਚਾਹੁੰਦੇ ਹਨ ਕਿ ਮੈਕਸੀਕੋ ਸੀਮੇ 'ਤੇ ਦੀਵਾਰ ਬਣਾਉਣ ਲਈ ਘੱਟੋ-ਘੱਟ 5 ਬਿਲੀਅਨ ਫੰਡ ਰੱਖਿਆ ਜਾਵੇ ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਟਰੰਪ ਦੇ ਜਾਰੀ ਸੰਦੇਸ਼ ਸਪੱਸ਼ਟ ਸੀ, ""ਜੇਕਰ ਡੈਮੋਕਰੈਟਸ ਆਂਸ਼ਿਕ ਤੌਰ 'ਤੇ ਸ਼ਟਡਾਊਨ ਨੂੰ ਖ਼ਤਮ ਕਰਨ ਲਈ ਦੀਵਾਰ ਵਾਸਤੇ 5 ਬਿਲੀਅਨ ਡਾਲਰ ਨਹੀਂ ਦਿੰਦੇ ਤਾਂ ਐਮਰਜੈਂਸੀ ਸ਼ਕਤੀਆਂ ਨੂੰ ਸੱਦਾ ਦੇ ਸਕਦੇ ਹਨ।""ਟਰੰਪ ਨੇ ਇਹ ਟੈਕਸਾਸ ਦੇ ਸਰਹੱਦੀ ਦੌਰੇ ਦੌਰਾਨ ਸੀਮਾ ਦੀ ਸੁਰੱਖਿਆ ਨੂੰ ਲੈ ਕੇ ਕਿਹਾ। ਇਹ ਵੀ ਪੜ੍ਹੋ-ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈ'ਤੁਸੀਂ ਤਾਂ ਲੋਕਾਂ ਨੂੰ ਜਾਨ ਬਚਾ ਕੇ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ ਸੀ'ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮਿਸ ਵਰਲਡ ਬਣੀ ਮੈਕਸੀਕੋ ਦੀ ਵੈਨੇਸਾ ਬਾਰੇ ਜਾਣੋ ਦਿਲਚਸਪ ਗੱਲਾਂ 10 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46503863 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸਾਲ 2017 ਦੀ ਮਿਸ ਵਰਲਡ ਦੀ ਭਾਰਤ ਦੀ ਮਾਨੁਸ਼ੀ ਛਿੱਲਰ ਇਸ ਸਾਲ ਦੀ ਨਵੀਂ ਮਿਸ ਵਰਲਡ ਮੈਕਸੀਕੋ ਦੀ ਵੈਨੇਸਾ ਪੋਂਸੇ ਡਿ ਲਿਓਨ ਨੂੰ ਤਾਜ ਪਹਿਨਾ ਕੇ ਮਿਸ ਵਰਲਡ ਦਾ ਖਿਤਾਬ ਦੇਣ ਦੀ ਰਸਮ ਪੂਰੀ ਕੀਤੀ। Image copyright Getty Images ਚੀਨ ਦੇ ਸਾਨਿਆ ਸ਼ਹਿਰ 'ਚ 2018 ਲਈ ਮਿਸ ਵਰਲਡ ਦੇ ਖਿਤਾਬ ਦਾ ਐਲਾਨ ਕੀਤਾ ਗਿਆ। Image copyright Getty Images ਫਾਈਨਲ ਰਾਊਂਡ 'ਚ ਵੈਨੇਸਾ ਕੋਲੋਂ ਸਵਾਲ ਪੁੱਛਿਆ ਗਿਆ ਕਿ ਮਿਸ ਵਰਲਡ ਬਣਨ 'ਤੇ ਉਹ ਕਿਸ ਤਰ੍ਹਾਂ ਦੂਜਿਆਂ ਦੀ ਮਦਦ ਕਰੇਗੀ? ਇਸ ਦੇ ਜਵਾਬ ਵਿੱਚ ਵੈਨੇਸਾ ਨੇ ਕਿਹਾ, ""ਮੈਂ ਆਪਣੇ ਅਹੁਦੇ ਦਾ ਉਸੇ ਤਰ੍ਹਾਂ ਇਸਤੇਮਾਲ ਕਰਾਂਗੀ ਜਿਵੇਂ ਪਿਛਲੇ ਤਿੰਨ ਸਾਲ ਤੋਂ ਕਰਦੀ ਆ ਰਹੀ ਹਾਂ। ਸਾਨੂੰ ਸਾਰਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ, ਪਿਆਰ ਕਰਨਾ ਚਾਹੀਦਾ।''""ਕਿਸੇ ਦੀ ਮਦਦ ਕਰਨਾ ਮੁਸ਼ਕਲ ਕੰਮ ਨਹੀਂ ਹੈ। ਤੁਸੀਂ ਜਦੋਂ ਵੀ ਕਿਤੇ ਬਾਹਰ ਜਾਂਦੇ ਹੋ ਤਾਂ ਕੋਈ ਨਾ ਕੋਈ ਜ਼ਰੂਰ ਹੋਵੇਗਾ, ਜਿਸ ਨੂੰ ਮਦਦ ਦੀ ਜ਼ਰੂਰਤ ਰਹਿੰਦੀ ਹੈ, ਤਾਂ ਹਮੇਸ਼ਾ ਮਦਦ ਲਈ ਤਿਆਰ ਰਹੋ।"" Image copyright /VANESSA PONCE DE LEON 26 ਸਾਲ ਦੀ ਵੈਨੇਸਾ ਮੈਕਸੀਕੋ ਲਈ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਹੈ। Image copyright /VANESSA PONCE DE LEON ਵੈਨੇਸਾ ਦਾ ਜਨਮ ਮੈਕਸੀਕੋ ਦੇ ਮੁਆਨਜੁਆਟੋ ਸ਼ਹਿਰ ਵਿੱਚ ਹੋਇਆ। Image copyright ਵੈਨੇਸਾ ਦਾ ਕੱਦ 174 ਸੈਂਟੀਮੀਟਰ ਹੈ, ਉਨ੍ਹਾਂ ਨੇ ਇਸੇ ਸਾਲ ਮਈ ਵਿੱਚ ਮਿਸ ਮੈਕਸੀਕੋ ਦਾ ਖਿਤਾਬ ਜਿੱਤਿਆ ਸੀ। Image copyright ਵੈਨੇਸਾ ਨੂੰ ਅੰਗਰੇਜ਼ੀ ਅਤੇ ਸਪੈਨਿਸ਼ ਭਾਸ਼ਾਵਾਂ ਆਉਂਦੀਆਂ ਹਨ, ਖਾਲੀ ਸਮੇਂ ਵਿੱਚ ਉਨ੍ਹਾ ਨੂੰ ਆਊਟਡੋਰ ਗੇਮ ਖੇਡਣਾ ਪਸੰਦ ਹੈ। Image copyright ਵੈਨੇਸਾ ਕੁੜੀਆਂ ਦੇ ਮੁੜ ਵਸੇਬੇ ਲਈ ਕੰਮ ਕਰਨ ਵਾਲੀ ਸੰਸਥਾ ਦੀ ਬੋਰਡ ਆਫ ਡਾਇਰੈਕਟਰਸ 'ਚ ਵੀ ਸ਼ਾਮਿਲ ਹਨ। Image copyright Getty Images ਮਿਸ ਵਰਲਡ 2018 ਦੇ ਅਖੀਰ ਪੰਜ 'ਚ ਪਹੁੰਚੀਆਂ ਪ੍ਰਤੀਭਾਗੀਆਂ ਵਿੱਚ, ਮਿਸ ਥਾਈਲੈਂਡ ਨਿਕੋਲੀਨ ਪਿਚਾਪਾ ਲਿਮਨਕਨ, ਮਿਸ ਯੁਗਾਂਡਾ ਕਵਿਨ ਅਬਨੇਕਿਓ, ਮਿਸ ਮੈਕਸੀਕੋ ਵੈਨਾਸਾ ਪੋਂਸੇ ਡਿ ਲਿਓਨ, ਮਿਸ ਜਮੈਕਾ ਕਦੀਜਾ ਰੋਬਿਨਸਨ ਅਤੇ ਮਿਸ ਬੈਲਾਰੂਸ ਮਾਰੀਆ ਵਸਿਲਵਿਚ ਹਨ। (ਖੱਬਿਓਂ ਸੱਜੇ) Image copyright facebook ਭਾਰਤ ਵੱਲੋਂ ਇਸ ਸਾਲ ਮਿਸ ਇੰਡੀਆ 2018 ਅਨੁਕ੍ਰਿਤੀ ਵਾਸ ਨੇ ਮਿਸ ਵਰਲਡ ਪ੍ਰਤੀਯੋਗਤਾ 'ਚ ਹਿੱਸਾ ਲਿਆ। ਉਹ ਟੌਪ 30 ਤੱਕ ਪਹੁੰਚਣ 'ਚ ਸਫ਼ਲ ਰਹੀ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਸਫ਼ਰ ਰੁਕ ਗਿਆ। ਪਿਛਲੇ ਸਾਲ ਮਾਨੁਸ਼ੀ ਛਿੱਲੜ ਨੇ 17 ਸਾਲ ਬਾਅਦ ਭਾਰਤ ਨੂੰ ਮਿਸ ਵਰਲਡ ਦਾ ਖਿਤਾਬ ਜਿਤਾਇਆ ਸੀ। 'ਮਾਨੁਸ਼ੀ ਨੇ ਹਰ ਕੰਮ ਦਿਲ ਨਾਲ ਕੀਤਾ'ਮਾਨੁਸ਼ੀ ਛਿੱਲਰ: ਮਿਸ ਇੰਡਿਆ ਤੋਂ ਮਿਸ ਵਰਲਡ ਤੱਕਜਵਾਬ ਜਿਨ੍ਹਾਂ ਨਾਲ ਭਾਰਤੀ ਕੁੜੀਆਂ ਬਣੀਆਂ ਮਿਸ ਵਰਲਡ Image copyright Getty Images ਬੈਲਾਰੂਸ ਦੀ ਪ੍ਰਤੀਭਾਗੀ ਮਾਰੀਆ ਵਸਿਲਵਿਚ Image copyright Twittter ਵੈਨੇਸਾ ਨੇ ਇੰਟਰਨੈਸ਼ਨਲ ਬਿਜ਼ਨੈਸ 'ਚ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਨੁੱਖੀ ਅਧਿਕਾਰ ਡਿਪਲੋਮਾ ਵੀ ਲਿਆ ਹੈ। Image copyright ਵੈਨੇਸਾ ਨੇਨੇਮੀ ਨਾਮਕ ਇੱਕ ਸਕੂਲ 'ਚ ਵੀ ਕੰਮ ਕਰਦੀ ਹੈ, ਇਸ ਸਕੂਲ 'ਚ ਆਦਿਵਾਸੀ ਇਲਾਕਿਆਂ ਦੇ ਬੱਚਿਆਂ ਨੂੰ ਵੱਖ-ਵੱਖ ਸੱਭਿਆਚਾਰਾਂ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ। Image copyright ਵੈਨੇਸਾ ਨੂੰ ਵਾਲੀਬੌਲ ਖੇਡਣਾ ਪਸੰਦ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਬਾ ਡਾਈਵਿੰਗ 'ਚ ਵੀ ਸਰਟੀਫਿਕੇਟ ਹਾਸਿਲ ਕੀਤਾ ਹੈ। ਇਹ ਵੀ ਪੜ੍ਹੋ-'ਇਸ ਦੇਸ 'ਚ ਗਊ ਦੀ ਜ਼ਿੰਦਗੀ ਮਾਅਨੇ ਰੱਖਦੀ ਹੈ ਮਨੁੱਖ ਦੀ ਨਹੀਂ'ਐਨੀ ਛੋਟੀ ਕਿਉਂ ਹੁੰਦੀ ਹੈ ਕੁੜੀਆਂ ਦੀ ਜੀਂਸ ਦੀ ਜੇਬ?ਫਰਾਂਸ 'ਚ ਮਹਿੰਗਾਈ ਵਿਰੋਧੀ ਪ੍ਰਦਰਸ਼ਨ 'ਆਰਥਿਕ ਤਬਾਹੀ''ਕਰਤਾਰਪੁਰ ਲਾਂਘਾ ਪਾਕ ਫੌਜ, ਆਈਐੱਸਆਈ ਦੀ ਸਾਜ਼ਿਸ਼'ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਕਸ਼ੇ ਕੁਮਾਰ ਨੇ ਸੁਖਬੀਰ ਬਾਦਲ ਤੇ ਸਿਰਸਾ ਡੇਰਾ ਮੁਖੀ ਵਿਚਕਾਰ ਡੀਲ ਕਰਵਾਈ? ਸਵਾਲ ਬਾਕੀ ਹੈ 13 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46190152 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਕਦੇ ਨਾ ਮਿਲਣ ਦਾ ਅਦਾਕਾਰ ਅਕਸ਼ੇ ਕੁਮਾਰ ਦਾ ਬਿਆਨ ਝੂਠਾ ਹੈ? ਸਾਬਕਾ ਵਿਧਾਇਕ ਹਰਬੰਸ ਜਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਮੀਟਿੰਗ ਦੇ ਸਬੂਤ ਹਨ। ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ 9 ਅਕਤੂਬਰ 2017 ਨੂੰ ਬੇਅਦਬੀ ਮਾਮਲਿਆਂ ਦੇ ਸਬੰਧ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਬਿਆਨ ਕਲਮਬੰਦ ਕਰਾਏ ਸਨ। ਜਲਾਲ ਨੇ ਕਿਹਾ ਹੈ ਕਿ ਉਹ ਬਿਆਨ ਉੱਤੇ ਕਾਇਮ ਹਨ ਕਿ ਡੇਰਾ ਮੁਖੀ ਦੀ ਫ਼ਿਲਮ ਨੂੰ ਪੰਜਾਬ ਵਿਚ ਚਲਾਉਣ ਲਈ ਅਕਾਲੀ ਦਲ ਤੇ ਡੇਰਾ ਮੁਖੀ ਦਰਮਿਆਨ ਸੌਦਾ ਹੋਇਆ ਸੀ, ਜਿਸ ਦੀ ਵਿਚੋਲਗੀ ਅਕਸ਼ੇ ਕੁਮਾਰ ਨੇ ਮੁੰਬਈ ਵਿਚ ਕੀਤੀ ਸੀ। ਜਲਾਲ ਨੇ 100 ਕਰੋੜ ਦੀ ਸੌਦੇਬਾਜ਼ੀ ਦੀ ਗੱਲ ਕਹੀ ਸੀ। Image copyright Getty Images ਫੋਟੋ ਕੈਪਸ਼ਨ ਗੁਰੂ ਦੀ ਬੇਅਦਬੀ ਦੇ ਇੱਕ ਮਾਮਲੇ 'ਚ ਗੁਰਮੀਤ ਰਾਮ ਰਹੀਮ ਨੂੰ ਅਕਾਲ ਤਖ਼ਤ ਨੇ 2015 'ਚ ਮਾਫੀ ਦਿੱਤੀ ਸੀ ਪਰ ਕੁਝ ਦਿਨਾਂ 'ਚ ਹੀ ਵਾਪਸ ਲੈ ਲਈ ਸੀ। ਸੁਖਬੀਰ ਬਾਦਲ ਦਾ ਦਾਅਵਾਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ੈੱਡ ਪਲੱਸ ਸਕਿਉਰਟੀ ਮਿਲੀ ਹੋਈ ਹੈ, ਉਹ ਜਿੱਥੇ ਵੀ ਜਾਂਦੇ ਹਨ ਉਸ ਦੀ ਹਰ ਖ਼ਬਰ ਪੰਜਾਬ ਪੁਲਿਸ ਅਤੇ ਸੀਆਈਐਸਐੱਫ਼ ਨੂੰ ਹੁੰਦੀ ਹੈ। Image copyright Getty Images ਸੁਖਬੀਰ ਨੇ ਕਿਹਾ, “ਮੇਰੇ ਇੱਕ-ਇੱਕ ਪਲ ਦਾ ਪਤਾ ਪੰਜਾਬ ਪੁਲਿਸ ਨੂੰ ਹੁੰਦਾ ਹੈ। ਜ਼ਿਆਦਾ ਨਹੀਂ ਤਾਂ ਉਸ ਦਾ ਰਿਕਾਰਡ ਹੀ ਦੇਖ ਲੈਣ ਕਿ ਮੈਂ ਕਦੋਂ ਕਿੱਥੇ ਸੀ।”ਸੁਖਬੀਰ ਬਾਦਲ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਅਸਲ ਦੋਸ਼ੀਆਂ ਨੂੰ ਸਜ਼ਾ ਮਿਲੇ, ਪਰ ਸਿਆਸਤ ਕਰਕੇ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਾਂਗਰਸੀ 2 ਸਾਲ ਤੋਂ ਇਸ ਮਾਮਲੇ ਉੱਤੇ ਡਰਾਮੇ ਕਰ ਰਹੇ ਹਨ। ਇਹ ਵੀ ਪੜ੍ਹੋ2019 ਚੋਣਾਂ ਨੂੰ ਚੁਣੌਤੀ ਕਿਉਂ ਮੰਨ ਰਹੇ ਹਨ ਫੇਸਬੁੱਕ, ਟਵਿੱਟਰ ਤੇ ਗੂਗਲ ਰਣਜੀਤ ਸਿੰਘ ਨੇ ਧਾਰਮਿਕ ਬਰਾਬਰਤਾ ਇੰਝ ਲਾਗੂ ਕੀਤੀਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਦੇ ਸਭ ਅਧਿਕਾਰ ਸੁਖਬੀਰ ਨੂੰ ਇਹ ਵੀਡੀਓ ਵੀ ਜ਼ਰੂਰ ਦੇਖੋ Sorry, this Youtube post is currently unavailable.ਸਰਕਾਰ ਦਾ ਪੱਖ਼ ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕਹਿੰਦੇ ਹਨ ਕਿ ਵਿਸ਼ੇਸ਼ ਜਾਂਚ ਟੀ ਵੱਲੋਂ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਸਭ ਕੁਝ ਸਾਫ਼ ਹੋਵੇਗਾ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਨੇ ਰਣਜੀਤ ਸਿੰਘ ਕਮਿਸ਼ਨ ਕੋਲ ਅਕਸ਼ੈ ਕੁਮਾਰ ਉੱਤੇ ਡੇਰਾ ਮੁਖੀ ਤੇ ਬਾਦਲਾਂ ਵਿਚਕਾਰ ਸਮਝੌਤਾ ਬੈਠਕ ਕਰਵਾਉਣ ਦੇ ਬਿਆਨ ਦਿੱਤੇ ਸਨ, ਉਨ੍ਹਾਂ ਬਾਬਤ ਜਾਂਚ ਹੋਣੀ ਜਰੂਰੀ ਹੈ। ਉਨ੍ਹਾਂ ਇਸ ਮਾਮਲੇ ਉੱਤੇ ਕਿਸੇ ਤਰ੍ਹਾਂ ਦੀ ਸਿਆਸਤ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਰੱਦ ਕੀਤਾ। Image copyright Getty Images ਫੋਟੋ ਕੈਪਸ਼ਨ ਅਕਸ਼ੇ ਕੁਮਾਰ: ਮੈਨੂ ਆਪਣੇ ਪੰਜਾਬੀ ਹੋਣ 'ਤੇ ਮਾਣ ਹੈ ਅਤੇ ਸਿੱਖ ਧਰਮ ਲਈ ਅਥਾਹ ਸਰਧਾ ਅਤੇ ਸਤਿਕਾਰ ਹੈ ਅਕਸ਼ੇ ਨੇ ਕੀ ਕਿਹਾ?ਸੋਸਲ ਮੀਡੀਆ 'ਤੇ ਅਫਵਾਹ ਫੈਲਾਈ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਰਾਮ ਰਹੀਮ ਨਾਮ ਦੇ ਬਾਬੇ ਦੀ ਕਿਸੇ ਮੁਲਾਕਾਤ ਵਿੱਚ ਮੇਰਾ ਕੋਈ ਯੋਗਦਾਨ ਹੈ। ਮੈਂ ਆਪਣੀ ਜਿੰਦਗੀ ਵਿੱਚ ਰਾਮ ਰਹੀਮ ਨੂੰ ਕਦੇ ਨਹੀਂ ਮਿਲਿਆ।ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਾ ਹੈ ਕਿ ਮੁੰਬਈ ਦੇ ਜੁਹੂ ਇਲਾਕੇ ਵਿੱਚ ਉਹ ਵੀ ਰਹਿੰਦਾ ਸੀ ਪਰ ਅਸੀਂ ਕਦੇ ਨਹੀਂ ਮਿਲੇ। ਪਿਛਲੇ ਕਈ ਸਾਲਾਂ ਤੋਂ ਮੈਂ ਪੰਜਾਬੀ ਸਭਿਆਚਾਰ ਅਤੇ ਸਿੱਖੀ ਦੀ ਵਿਚਾਰਧਾਰਾ ਉੱਤੇ ਫਿਲਮਾਂ ਬਣਾ ਰਿਹਾ ਹਾਂ। ਮੈਨੂ ਆਪਣੇ ਪੰਜਾਬੀ ਹੋਣ 'ਤੇ ਮਾਣ ਹੈ ਅਤੇ ਸਿੱਖ ਧਰਮ ਲਈ ਅਥਾਹ ਸਰਧਾ ਅਤੇ ਸਤਿਕਾਰ ਹੈ।ਮੈਂ ਭੁੱਲ ਕੇ ਵੀ ਆਪਣੇ ਇਨ੍ਹਾਂ ਭੈਣ-ਭਰਾਵਾਂ ਦੇ ਦਿਲ ਦੁਖਾਉਣ ਵਾਲੀ ਕਿਸੇ ਗੱਲ 'ਚ ਸ਼ਾਮਿਲ ਨਹੀਂ ਹੋ ਸਕਦਾ। ਕਿਸੇ ਬਦਨੀਤੀ ਨਾਲ ਜਾਂ ਕਿਸੇ ਘਟੀਆ ਰਾਜਨੀਤੀ ਤੋਂ ਪ੍ਰੇਰਿਤ ਮੈਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਦੀ ਮੈਂ ਨਿੰਦਾ ਕਰਦਾ ਹਾਂ।ਇਹ ਵੀਡੀਓ ਵੀ ਤੁਹਾਨੂੰ ਰੋਚਕ ਲੱਗਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi ਬੀਬੀਸੀ ਪੰਜਾਬੀ ਨਾਲ , , , 'ਤੇ ਜੁੜੋ ",True " ਸਮਹੀਤਾ ਨੇ ਪੰਜ ਸਾਲ ਦੀ ਉਮਰ ਵਿੱਚ ਸੋਲਰ ਸਿਸਟਮ ਬਾਰੇ ਡਾ. ਅਬਦੁੱਲ ਕਲਾਮ ਨੂੰ ਲੇਖ ਲਿਖ ਕੇ ਭੇਜਿਆ ਸੀ। ਕੈਟ ਦੇ ਪੇਪਰ ਵਿੱਚ ਵੀ ਸਮਹੀਤਾ ਨੇ 99.95 ਪਰਸੈਂਟਾਈਲ ਹਾਸਿਲ ਕੀਤੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " #BeyondFakeNews: 'ਰਾਸ਼ਟਰਵਾਦ' ਦੇ ਨਾਂ 'ਤੇ ਫੈਲਾਈ ਜਾ ਰਹੀ ਹੈ ਫੇਕ ਨਿਊਜ਼ - ਬੀਬੀਸੀ ਦੀ ਰਿਸਰਚ 12 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46172601 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਬਿਓਂਡ ਫ਼ੇਕ ਨਿਊਜ਼ ਪ੍ਰਾਜੈਕਟ ਤਹਿਤ ਬੀਬੀਸੀ ਵੱਲੋਂ ਫ਼ੇਕ ਨਿਊਜ਼ ਉੱਤੇ ਕੌਮਾਂਤਰੀ ਪੱਧਰ ਦੀ ਰਿਸਰਚ ਰਿਪੋਰਟ ਦੇ ਅਹਿਮ ਖੁਲਾਸੇ ਭਾਰਤ ਵਿੱਚ ਲੋਕ 'ਰਾਸ਼ਟਰ ਨਿਰਮਾਣ' ਦੇ ਨਾਂ 'ਤੇ ਕਥਿਤ ਰਾਸ਼ਟਰਵਾਦੀ ਭਾਵਨਾਂ ਹੇਠ ਸੁਨੇਹੇ/ਸਮੱਗਰੀ ਅੱਗੇ ਭੇਜ ਕੇ ਫ਼ੇਕ ਨਿਊਜ਼ ਫੈਲਾਉਂਦੇ ਹਨ। ਬੀਬੀਸੀ ਦੀ ਨਵੀਂ ਰਿਸਰਚ ਮੁਤਾਬਕ ਰਾਸ਼ਟਰੀ ਪਛਾਣ ਦੀ ਭਾਵਨਾ ਖ਼ਬਰਾਂ ਦੇ ਤੱਥਾਂ 'ਤੇ ਆਧਾਰਿਤ ਹੋਣ ਉੱਤੇ ਭਾਰੂ ਹੋ ਜਾਂਦੀ ਹੈ।ਫ਼ੇਕ ਨਿਊਜ਼ ਦੇ ਫੈਲਾਅ ਸਬੰਧੀ ਆਮ ਲੋਕਾਂ ਦੇ ਨਜ਼ਰੀਏ ਤੋਂ ਪਹਿਲੀ ਪ੍ਰਕਾਸ਼ਿਤ ਰਿਸਰਚ ਵਿੱਚ ਉਕਤ ਸਿੱਟਾ ਨਿਕਲਿਆ ਹੈ। ਬੀਬੀਸੀ ਨੇ ਲੋਕਾਂ ਦੇ ਨਿੱਜੀ ਫ਼ੋਨਾਂ ਵਿੱਚ ਵੱਟਸ ਐਪ ਵਰਗੇ ਨਿੱਜੀ ਵਾਰਤਾਲਾਪ ਵਾਲੇ ਐਪਸ ਅਤੇ ਟਵਿੱਟਰ ਨੈੱਟਵਰਕ ਦੇ ਡੂੰਘੇ ਅਧਿਐਨ ਤੋਂ ਬਾਅਦ ਇਹ ਰਿਸਰਚ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਹ ਵੀ ਪੜ੍ਹੋ:ਕਤਲੇਆਮ ਤੋਂ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਪਾਰਟੀ 'ਚੋਂ ਛੁੱਟੀ ਹੋਣ 'ਤੇ ਅਜਨਾਲਾ ਤੇ ਬ੍ਰਹਮਪੁਰਾ ਨੇ ਬਾਦਲਾਂ ਨੂੰ ਕੀ ਕਿਹਾ'ਬੱਚੀ ਦੇ ਮੂੰਹ 'ਚ ਜਲਦਾ ਪਟਾਕਾ ਰੱਖਿਆ' ਇਹ ਰਿਸਰਚ ਬੀਬੀਸੀ 'ਤੇ ਕੌਮਾਂਤਰੀ ਪੱਧਰ ਉੱਤੇ ਗ਼ਲਤ ਜਾਣਕਾਰੀ ਫੈਲਾਏ ਜਾਣ ਖ਼ਿਲਾਫ਼ ਚੁੱਕੇ ਗਏ ਵੱਡੇ ਕਦਮ 'ਬਿਓਂਡ ਫ਼ੇਕ ਨਿਊਜ਼' ਪ੍ਰਾਜੈਕਟ ਦਾ ਹਿੱਸਾ ਹੈ। ਇਸ ਰਿਸਰਚ ਦੇ ਨਤੀਜੇ ਅੱਜ ਜਾਰੀ ਕੀਤੇ ਜਾ ਰਹੇ ਹਨ। ਭਾਰਤ ਦੇ ਦਿੱਲੀ ਅਤੇ ਅੰਮ੍ਰਿਤਸਰ ਸਣੇ 7 ਸ਼ਹਿਰਾਂ ਵਿਚ ਬਿਓਂਡ ਫੇਕ ਨਿਊਜ਼ ਸਮਾਗਮ ਹੋ ਰਹੇ ਹਨ।ਬੀਬੀਸੀ ਵੱਲੋਂ ਫੇਕ ਨਿਊਜ਼ ਬਾਰੇ ਇਹ ਡੂੰਘੀ ਖੋਜ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਇੱਕ ਖ਼ਾਸ ਰਿਸਰਚ ਪ੍ਰਾਜੈਕਟ ਵਜੋਂ ਕੀਤੀ ਗਈ।ਇਸ ਰਿਪੋਰਟ ਵਿੱਚ ਡੂੰਘਾਈ ਨਾਲ ਸਮਝਿਆ ਗਿਆ ਹੈ ਕਿ ਨਿੱਜੀ ਵਾਰਤਾਲਾਪ ਵਾਲੇ ਐਪਸ (ਵੱਟਸਐਪ) ਵਿੱਚ ਫੇਕ ਨਿਊਜ਼ ਕਿਵੇਂ ਫੈਲਾਈ ਜਾਂਦੀ ਹੈ।ਜਦੋਂ ਖ਼ਬਰਾਂ ਸ਼ੇਅਰ ਕਰਨ ਦਾ ਮਸਲਾ ਹੋਵੇ ਤਾਂ ਭਾਵਨਾਵਾਂ ਇਸਦਾ ਮੁੱਖ ਕਾਰਕ ਬਣਦੀਆਂ ਹਨ।ਗੁਮਰਾਹਕੁਨ ਜਾਣਕਾਰੀ ਦੇ ਫੈਲਾਅ ਖ਼ਿਲਾਫ਼ ਬੀਬੀਸੀ ਦੇ ਕੌਮਾਂਤਰੀ ਪੱਧਰ ਦੇ ਉੱਦਮ 'ਬਿਓਂਡ ਫ਼ੇਕ ਨਿਊਜ਼' ਨਾਲ ਜੁੜੋ।ਰਿਪੋਰਟ ਦੇ ਪ੍ਰਮੁੱਖ ਖੋਜ ਨੁਕਤੇਭਾਰਤ ਵਿੱਚ ਲੋਕਾਂ ਨੂੰ ਜਦੋਂ ਇਹ ਲੱਗਦਾ ਹੈ ਕਿ ਇਸ ਸੁਨੇਹੇ ਨਾਲ ਹਿੰਸਾ ਹੋ ਸਕਦੀ ਹੈ ਤਾਂ ਉਹ ਅਜਿਹੀ ਜਾਣਕਾਰੀ ਨੂੰ ਅੱਗੇ ਫੈਲਾਉਣ ਤੋਂ ਝਿਜਕਦੇ ਹਨ, ਪਰ ਰਾਸ਼ਟਰਵਾਦੀ ਸੁਨੇਹਿਆਂ ਨੂੰ ਅੱਗੇ ਭੇਜਣਾ ਉਹ ਆਪਣਾ ਫਰਜ਼ ਸਮਝਦੇ ਹਨ। ਭਾਰਤ ਦੇ ਵਿਕਾਸ, ਹਿੰਦੂ ਸ਼ਕਤੀ ਅਤੇ ਹਿੰਦੂਆਂ ਦੇ ਖੁੱਸੇ ਹੋਏ ਵਕਾਰ ਦੀ ਬਹਾਲੀ ਸਬੰਧੀ ਗੁਮਰਾਹਕੁਨ ਖ਼ਬਰਾਂ ਬਿਨਾਂ ਤੱਥਾਂ ਦੀ ਜਾਂਚ ਕੀਤਿਆਂ ਵੱਡੇ ਪੱਧਰ 'ਤੇ ਫੈਲਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦੇ ਸੁਨੇਹੇ/ਸਮੱਗਰੀ ਨੂੰ ਅੱਗੇ ਭੇਜ ਕੇ ਉਹ ਸਮਝਦੇ ਹਨ ਕਿ ਉਹ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾ ਰਹੇ ਹਨ।ਰਿਪੋਰਟ ਵਿੱਚ ਫ਼ੇਕ ਨਿਊਜ਼ ਤੇ ਮੋਦੀ ਪੱਖੀ ਸਿਆਸੀ ਗਤੀਵਿਧੀਆਂ ਦਾ ਭਾਰਤ ਵਿੱਚ ਕੁਝ ਹੱਦ ਤੱਕ ਇੱਕ-ਮਿੱਕ ਹੋਣ ਦੀ ਜਾਣਕਾਰੀ ਮਿਲਦੀ ਹੈ। ਭਾਰਤ ਵਿੱਚ ਟਵਿੱਟਰ ਨੈੱਟਵਰਕ ਦੇ ਬਹੁਤ ਵੱਡੇ ਡਾਟੇ ਦਾ ਅਧਿਐਨ ਕਰਨ ਤੋਂ ਬਾਅਦ ਬੀਬੀਸੀ ਨੂੰ ਪਤਾ ਲੱਗਿਆ ਹੈ ਕਿ ਭਾਰਤ ਵਿੱਚ ਫ਼ੇਕ ਨਿਊਜ਼ ਦੇ ਖ਼ੱਬੇ ਪੱਖੀ ਸਰੋਤਾਂ ਦਾ ਆਪਸ ਵਿੱਚ ਜੁੜਾਵ ਕੋਈ ਖਾਸ ਨਹੀਂ ਹੈ ਜਦਕਿ ਸੱਜੇ ਪੱਖੀ ਫ਼ੇਕ ਨਿਊਜ਼ ਸਰੋਤ ਆਪਸ ਵਿੱਚ ਬਹੁਤ ਨੇੜਲੇ ਗਠਜੋੜ ਵਿੱਚ ਬੱਝੇ ਦਿਖ ਰਹੇ ਹਨ। ਇਹੀ ਕਾਰਨ ਹੈ ਕਿ ਖ਼ੱਬੇ ਪੱਖੀ ਫ਼ੇਕ ਨਿਊਜ਼ ਦੇ ਮੁਕਾਬਲੇ ਸੱਜੇ ਪੱਖ਼ੀ ਫ਼ੇਕ ਨਿਊਜ਼ ਬਹੁਤ ਤੇਜ਼ ਅਤੇ ਵੱਡੇ ਪੱਧਰ 'ਤੇ ਫੈਲਦੀ ਹੈ। ਫੋਟੋ ਕੈਪਸ਼ਨ ਇਹ ਰਿਸਰਚ ਬੀਬੀਸੀ 'ਤੇ ਕੌਮਾਂਤਰੀ ਪੱਧਰ ਉੱਤੇ ਗ਼ਲਤ ਜਾਣਕਾਰੀ ਫੈਲਾਏ ਜਾਣ ਖ਼ਿਲਾਫ਼ ਚੁੱਕੇ ਗਏ ਵੱਡੇ ਕਦਮ 'ਬਿਓਂਡ ਫ਼ੇਕ ਨਿਊਜ਼' ਪ੍ਰਾਜੈਕਟ ਦਾ ਹਿੱਸਾ ਹੈ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਰਿਸਰਚ ਦੌਰਾਨ ਦੇਖਿਆ ਗਿਆ ਹੈ ਕਿ ਆਮ ਲੋਕ ਗ਼ੈਰ-ਇਰਾਦਤਨ ਹੀ ਫ਼ੇਕ ਨਿਊਜ਼ ਨੂੰ ਅੱਗੇ ਭੇਜ ਦਿੰਦੇ ਹਨ ਸ਼ਾਇਦ ਇਸ ਆਸ ਨਾਲ ਕਿ ਉਨ੍ਹਾਂ ਲਈ ਇਸਦੇ ਤੱਥਾਂ ਦੀ ਜਾਂਚ ਕੋਈ ਹੋਰ ਕਰ ਦੇਵੇਗਾ। ਹਾਲਾਂਕਿ ਭਾਰਤ ਵਿੱਚ ਫ਼ੇਕ ਨਿਊਜ਼ ਫੈਲਾਉਣ ਦਾ ਵੱਡਾ ਕਾਰਨ ਰਾਸ਼ਟਰਵਾਦ ਹੈ। ਜਦਕਿ ਕੀਨੀਆ ਅਤੇ ਨਾਈਜੀਰੀਆ ਦੀ ਕਹਾਣੀ ਕੁਝ ਵੱਖਰੀ ਹੈ। ਉੱਥੇ ਫ਼ੇਕ ਨਿਊਜ਼ ਕਹਾਣੀਆਂ ਜੋ ਵਧੇਰੇ ਫੈਲਦੀਆਂ ਹਨ ਉਹ ਕੌਮੀ ਗੁੱਸੇ ਅਤੇ ਇੱਛਾਵਾਂ ਨਾਲ ਜੁੜੀਆਂ ਹੁੰਦੀਆਂ ਹਨ। ਇਸਦੇ ਨਾਲ-ਨਾਲ ਇਹ ਪੈਸਿਆਂ ਨਾਲ ਸਬੰਧਤ ਘੁਟਾਲਿਆਂ ਨਾਲ ਵੀ ਸਬੰਧਤ ਹੁੰਦੀਆਂ ਹਨ। ਤਕਨੀਕ ਦਾ ਵੀ ਇਸ ਵਿੱਚ ਵੱਡਾ ਯੋਗਦਾਨ ਹੈ ਅਤੇ ਕੀਨੀਆ ਵਿੱਚ ਤੀਜਾ ਹਿੱਸਾ ਫੇਕ ਨਿਊਜ਼ ਵੱਟਸ ਐਪ ਵਾਰਤਾਲਾਪ ਰਾਹੀਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਨਾਈਜੀਰੀਆ ਵਿੱਚ ਅੱਤਵਾਦ ਅਤੇ ਫੌਜ ਨਾਲ ਸਬੰਧਤ ਕਹਾਣੀਆਂ ਵੱਟਸਐਪ ਉੱਤੇ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ।ਇਹ ਵੀ ਪੜ੍ਹੋ:ਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਨੇ ਵਿੱਢਿਆ ਮੋਰਚਾ #BeyondFakeNewsਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਦੀ ਕੌਮਾਂਤਰੀ ਮੁਹਿੰਮ 'ਭੀੜ ਨੇ ਬੁਰੀ ਤਰ੍ਹਾਂ ਕੁੱਟਿਆ, ਸ਼ਾਂਤਾ ਦੀ ਮੌਤ ਹੋ ਗਈ'ਕੀਨੀਆ ਅਤੇ ਨਾਈਜੀਰੀਆ ਵਿੱਚ ਲੋਕ ਮੁੱਖਧਾਰਾ ਦੇ ਮੀਡੀਆ ਸਰੋਤਾਂ ਅਤੇ ਫੇਕ ਨਿਊਜ਼ ਫੈਲਾਉਣ ਵਾਲੇ ਜਾਣੇ-ਪਛਾਣੇ ਸਰੋਤਾਂ ਤੋਂ ਇੱਕੋ ਜਿੰਨੀਆਂ ਖ਼ਬਰਾਂ ਹੀ ਪੜ੍ਹਦੇ ਹਨ ਪਰ ਭਾਰਤ ਨਾਲੋਂ ਇੱਥੇ ਲੋਕਾਂ ਵਿੱਚ ਜਾਣਕਾਰੀ ਦੇ ਅਸਲ ਸਰੋਤ ਬਾਰੇ ਜਾਣਨ ਦੀ ਇੱਛਾ ਸ਼ਕਤੀ ਕਿਤੇ ਵਧੇਰੇ ਹੈ। ਅਫ਼ਰੀਕੀ ਮਾਰਕੀਟ ਵਿੱਚ ਕੋਈ ਵੀ ਖ਼ਬਰਾਂ ਜਾਣਨ ਦੇ ਮਾਮਲੇ ਵਿੱਚ ਪਛੜਨਾ ਨਹੀਂ ਚਾਹੁੰਦਾ। ਇਸ ਨੂੰ ਸਮਾਜ ਵਿੱਚ ਬਹੁਤ ਮਾਨਤਾ ਹੈ। ਇਹ ਸਾਰੇ ਅਜਿਹੇ ਕਾਰਕ ਹਨ ਜਿਨ੍ਹਾਂ ਰਾਹੀਂ ਨਿੱਜੀ ਨੈੱਟਵਰਕਸ ਵਿੱਚ ਫੇ਼ਕ ਖ਼ਬਰਾਂ ਫੈਲਦੀਆਂ ਹਨ ਭਾਵੇਂ ਕਿ ਇਸਦੇ ਵਰਤੋਂਕਾਰਾਂ ਦਾ ਇਰਾਦਾ ਇਸਦੀ ਸੱਚਾਈ ਜਾਣਨ ਦਾ ਹੀ ਕਿਉਂ ਨਾ ਹੋਵੇ। Image copyright AFP ਬੀਬੀਸੀ ਵਰਲਡ ਸਰਵਿਸ ਵਿੱਚ ਓਡੀਐਂਸ ਰਿਸਰਚ ਵਿਭਾਗ ਦੇ ਮੁਖੀ ਡਾਕਟਰ ਸਾਂਤਨੂ ਚੱਕਰਵਰਤੀ ਕਹਿੰਦੇ ਹਨ ,""ਇਸ ਰਿਸਰਚ ਦੇ ਕੇਂਦਰ ਵਿੱਚ ਇਹ ਸਵਾਲ ਹੈ ਕਿ ਆਮ ਲੋਕ ਫ਼ੇਕ ਨਿਊਜ਼ ਨੂੰ ਸ਼ੇਅਰ ਕਿਉਂ ਕਰ ਰਹੇ ਹਨ ਜਦਕਿ ਉਹ ਫ਼ੇਕ ਨਿਊਜ਼ ਦੇ ਫੈਲਾਅ ਨੂੰ ਲੈ ਕੇ ਚਿੰਤਤ ਹੋਣ ਦਾ ਦਾਅਵਾ ਕਰਦੇ ਹਨ। ਇਹ ਰਿਪੋਰਟ ਇਨ-ਡੈਪਥ ਕੁਆਲੀਟੇਟਿਵ ਅਤੇ ਮਾਨਵ ਜਾਤੀ ਵਿਗਿਆਨ ਦੀਆਂ ਤਕਨੀਕਾਂ ਦੇ ਨਾਲ-ਨਾਲ ਡਿਜੀਟਲ ਨੈੱਟਵਰਕ ਅਧਿਐਨ ਅਤੇ ਵੱਡੇ ਡਾਟਾ ਦੀ ਮਦਦ ਨਾਲ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਵੱਖ-ਵੱਖ ਕੋਨਿਆਂ ਤੋਂ ਫ਼ੇਕ ਨਿਊਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਇਨ੍ਹਾਂ ਦੇਸਾਂ ਵਿੱਚ ਫ਼ੇਕ ਨਿਊਜ਼ ਦੇ ਤਕਨੀਕ ਕੇਂਦਰਿਤ ਸਮਾਜਿਕ ਰੂਪ ਨੂੰ ਸਮਝਣ ਲਈ ਇਹ ਪਹਿਲੇ ਉਦੇਸ਼ਾਂ ਵਿੱਚੋਂ ਇੱਕ ਹੈ। ਮੈਂ ਉਮੀਦ ਕਰਦਾ ਹਾਂ ਕਿ ਇਸ ਰਿਸਰਚ ਵਿੱਚ ਸਾਹਮਣੇ ਆਈਆਂ ਜਾਣਕਾਰੀਆਂ ਫ਼ੇਕ ਨਿਊਜ਼ 'ਤੇ ਹੋਣ ਵਾਲੀਆਂ ਚਰਚਾਵਾਂ ਵਿੱਚ ਡੂੰਘਾਈ ਅਤੇ ਸਮਝ ਪੈਦਾ ਕਰਨਗੀਆਂ ਅਤੇ ਖੋਜਕਰਤਾ, ਵਿਸ਼ਲੇਸ਼ਕ, ਪੱਤਰਕਾਰ ਅੱਗੇ ਦੀ ਜਾਂਚ ਵਿੱਚ ਇਨ੍ਹਾਂ ਜਾਣਕਾਰੀਆਂ ਦੀ ਵਰਤੋਂ ਕਰ ਸਕਣਗੇ।""ਬੀਬੀਸੀ ਵਰਲਡ ਸਰਵਿਸ ਗਰੁੱਪ ਦੇ ਡਾਇਰੈਕਟਰ ਜੇਮੀ ਐਂਗਸ ਨੇ ਕਿਹਾ- ਫੋਟੋ ਕੈਪਸ਼ਨ ਜੇਮੀ ਐਂਗਸ ""ਮੀਡੀਆ ਵਿੱਚ ਜ਼ਿਆਦਾਤਰ ਵਿਚਾਰ ਪੱਛਮ 'ਚ 'ਫ਼ੇਕ ਨਿਊਜ਼' 'ਤੇ ਹੀ ਹੋਇਆ ਹੈ, ਇਹ ਰਿਸਰਚ ਇਸ ਗੱਲ ਦਾ ਠੋਸ ਸਬੂਤ ਹੈ ਕਿ ਬਾਕੀ ਦੁਨੀਆਂ ਵਿੱਚ ਗੰਭੀਰ ਦਿੱਕਤਾਂ ਹੋ ਰਹੀਆਂ ਹਨ, ਜਿੱਥੇ ਸੋਸ਼ਲ ਮੀਡੀਆ 'ਤੇ ਖ਼ਬਰਾਂ ਸ਼ੇਅਰ ਕਰਦੇ ਸਮੇਂ ਰਾਸ਼ਟਰ-ਨਿਰਮਾਣ ਦਾ ਵਿਚਾਰ ਸੱਚ 'ਤੇ ਭਾਰੂ ਪੈ ਰਿਹਾ ਹੈ। ਬੀਬੀਸੀ ਦੀ ਬਿਓਂਡ ਫੇਕ ਨਿਊਜ਼ ਪਹਿਲ ਗ਼ਲਤ ਸੂਚਨਾਵਾਂ ਨਾਲ ਨਿਪਟਣ ਵਿੱਚ ਸਾਡੀ ਸਮਝ ਵੱਲ ਇੱਕ ਹੋਰ ਅਹਿਮ ਕਦਮ ਹੈ। ਇਸ ਕੰਮ ਲਈ ਇਹ ਰਿਸਰਚ ਅਨਮੋਲ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।''ਹੋਰ ਖੋਜ ਤੱਥਫ਼ੇਸਬੁੱਕਰਿਸਰਚ ਦੱਸਦੀ ਹੈ ਕਿ ਭਾਰਤ ਵਿੱਚ ਇੱਕ ਵਾਰ ਮੁੜ ਮਾਮਲਾ ਵੱਖਰਾ ਹੈ। ਧਰੁਵੀਕ੍ਰਿਤ ਲੋਕ ਫੇਸਬੁੱਕ 'ਤੇ ਜਾਂ ਤਾਂ ਭਰੋਸੇਯੋਗ ਸਰੋਤਾਂ ਨਾਲ ਜੁੜੇ ਹਨ ਜਾਂ ਫਿਰ ਜਾਣੇ-ਪਛਾਣੇ ਫ਼ਰਜ਼ੀ ਸਰੋਤਾਂ ਨਾਲ। ਅਜਿਹਾ ਬਹੁਤ ਘੱਟ ਹੈ ਕਿ ਲੋਕ ਦੋਵਾਂ ਨਾਲ ਜੁੜੇ ਹੋਣ। ਸਾਡੀ ਰਿਸਰਚ ਵਿੱਚ ਇਹੀ ਪਤਾ ਲਗਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਜਾਣੇ-ਪਛਾਣੇ ਸਰੋਤਾਂ ਵਿੱਚ ਦਿਲਚਸਪੀ ਹੈ, ਉਨ੍ਹਾਂ ਦੀ ਸਿਆਸਤ ਅਤੇ ਸਿਆਸੀ ਪਾਰਟੀਆਂ ਵਿੱਚ ਵੀ ਵੱਧ ਦਿਲਚਸਪੀ ਹੁੰਦੀ ਹੈ।ਨਾਈਜੀਰੀਆ ਅਤੇ ਕੀਨੀਆ ਵਿੱਚ ਫੇਸਬੁੱਕ ਯੂਜ਼ਰ ਸਮਾਚਾਰ ਦੇ ਫਰਜ਼ੀ ਅਤੇ ਸੱਚੇ ਸਰੋਤਾਂ ਦੀ ਬਰਾਬਰ ਹੀ ਵਰਤੋਂ ਕਰਦੇ ਹਨ ਅਤੇ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਕਿਹੜਾ ਸਰੋਤ ਭਰੋਸੇਮੰਦ ਹੈ ਅਤੇ ਕਿਹੜਾ ਫ਼ਰਜ਼ੀ।ਪੀੜ੍ਹੀਆਂ ਦਾ ਫ਼ਰਕ ਕੀਨੀਆ ਅਤੇ ਨਾਈਜੀਰੀਆ ਵਿੱਚ ਨੌਜਵਾਨ ਲੋਕ ਆਪਣੇ ਤੋਂ ਵੱਧ ਉਮਰ ਦੇ ਲੋਕਾਂ ਦੀ ਤੁਲਨਾ ਵਿੱਚ ਕਬਾਇਲੀ ਅਤੇ ਧਾਰਮਿਕ ਨਿਸ਼ਠਾ 'ਤੇ ਘੱਟ ਧਿਆਨ ਦਿੰਦੇ ਹਨ ਅਤੇ ਫ਼ੇਕ ਨਿਊਜ਼ ਸ਼ੇਅਰ ਕਰਦੇ ਸਮੇਂ ਵੀ ਇਨ੍ਹਾਂ ਪਛਾਣਾਂ ਤੋਂ ਘੱਟ ਹੀ ਪ੍ਰੇਰਿਤ ਹੁੰਦੇ ਹਨ। ਪਰ ਭਾਰਤ ਵਿੱਚ ਹੋਇਆ ਇਹ ਅਧਿਐਨ ਇਹ ਦਰਸਾਉਂਦਾ ਹੈ ਕਿ ਇੱਥੋਂ ਦੇ ਨੌਜਵਾਨ ਖ਼ੁਦ ਨੂੰ ਅਜਿਹੀਆਂ ਪਛਾਣਾਂ ਨਾਲ ਜੋੜਦੇ ਹਨ। ਇਸੇ ਕਾਰਨ ਸ਼ੇਅਰ ਕਰਨ ਦਾ ਉਨ੍ਹਾਂ ਦਾ ਵਿਹਾਰ ਆਪਣੇ ਤੋਂ ਪਹਿਲਾਂ ਦੀ ਪੀੜ੍ਹੀ ਦੀ ਤਰ੍ਹਾਂ ਹੀ ਪ੍ਰਭਾਵਿਤ ਹੁੰਦਾ ਹੈ।ਸ਼ਬਦਾਂ ਤੋਂ ਵੱਧ ਤਸਵੀਰਾਂਇਹ ਰਿਸਰਚ ਦਰਸਾਉਂਦੀ ਹੈ ਕਿ ਲਿਖੀ ਹੋਈ ਸਮੱਗਰੀ ਜਾਂ ਲੇਖਾਂ ਦੀ ਤੁਲਨਾ ਵਿੱਚ ਤਸਵੀਰਾਂ ਅਤੇ ਫਰਜ਼ੀ ਚਿੱਤਰਾਂ ਦੇ ਜ਼ਰੀਏ ਕਾਫ਼ੀ ਗਿਣਤੀ ਵਿੱਚ ਫ਼ੇਕ ਖ਼ਬਰਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ। ਰਿਸਰਚ ਇਹ ਵੀ ਦੱਸਦੀ ਹੈ ਕਿ ਫ਼ੇਕ ਨਿਊਜ਼ ਕਿਵੇਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਮਿਜ਼ਾਜ ਅਤੇ ਆਨਲਾਈਨ ਉਪਲੱਬਧ ਬਹੁਤ ਸਾਰੀਆਂ ਜਾਣਕਾਰੀਆਂ ਨੂੰ ਸਮਝਣ ਵਿੱਚ ਹੋਣ ਵਾਲੀ ਦਿੱਕਤ ਕਾਰਨ ਵਿਜ਼ੁਅਲ ਮੀਡੀਆ ਜ਼ਰੀਏ ਫੈਲਦੀ ਹੈ। ਇਹ ਰਿਪੋਰਟ ਉਸੇ ਵੇਲੇ ਆਈ ਹੈ ਜਦੋਂ ਫੇਸਬੁੱਕ, ਗੂਗਲ ਅਤੇ ਟਵਿੱਟਰ ਮਿਲ ਕੇ ਆਪਣੇ ਪਲੇਟਫਾਰਮਾਂ ਉੱਤੇ ਫੇ਼ਕ ਨਿਊਜ਼ ਦੇ ਪ੍ਰਭਾਵ 'ਤੇ ਚਰਚਾ ਕਰਨ ਲਈ ਇਕੱਠਾ ਹੋ ਰਹੇ ਹਨ। ਇਹ ਦਿੱਲੀ ਵਿੱਚ ਬੀਬੀਸੀ ਬਿਓਂਡ ਫ਼ੇਕ ਨਿਊਜ਼ ਕਾਨਫਰੰਸ ਵਿੱਚ ਅੱਜ ਇਸ ਮਾਮਲੇ 'ਤੇ ਚਰਚਾ ਕਰਨਗੇ, ਜਿਸਦਾ ਬੀਬੀਸੀ ਨਿਊਜ਼ ਵਰਲਡ 'ਤੇ 16.30 GMT (ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ) ਪ੍ਰਸਾਰਣ ਹੋਵੇਗਾ। Image copyright Getty Images ਫੋਟੋ ਕੈਪਸ਼ਨ ਸਾਡੀ ਰਿਸਰਚ ਵਿੱਚ ਇਹੀ ਪਤਾ ਲਗਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਜਾਣੇ-ਪਛਾਣੇ ਸਰੋਤਾਂ ਵਿੱਚ ਦਿਲਚਸਪੀ ਹੈ, ਉਨ੍ਹਾਂ ਦੀ ਸਿਆਸਤ ਅਤੇ ਸਿਆਸੀ ਪਰਟੀਆਂ ਵਿੱਚ ਵੀ ਵੱਧ ਦਿਲਚਸਪੀ ਹੁੰਦੀ ਹੈ ਫੇਕ ਨਿਊਜ਼ ਵਰਤਾਰੇ ਨੂੰ ਸਮਝਣ ਦਾ ਤਰੀਕਾ ਫ਼ੇਕ ਨਿਊਜ਼ ਦੇ ਸਮੁੱਚੇ ਵਰਤਾਰੇ ਨੂੰ ਸਮਝਣ ਲਈ ਕਈ ਤਰੀਕਿਆਂ ਦੀ ਵਰਤੋਂ ਕੀਤੀ ਗਈ ਹੈ।ਇਸ ਪ੍ਰਾਜੈਕਟ ਵਿੱਚ ਵੱਡੇ ਡਾਟੇ ਤੇ ਨੈੱਟਵਰਕ ਦੇ ਵਿਸ਼ਲੇਸ਼ਣ ਅਤੇ ਗੁਣਵੱਤਾ/ ਸੱਭਿਆਚਾਰਕ ਵਿਗਿਆਨ ਲਈ ਭਾਰਤ ਵਿੱਚ ਥਰਡ ਆਈ ਅਤੇ ਅਫਰੀਕੀ ਮਾਰਕੀਟ ਵਿੱਚ ਫਲੈਮਿਨਗੋ ਪਾਰਟਨਰ ਸਨ। ਤਰੀਕੇ:ਬਿਗ ਡਾਟਾ/ਮਸ਼ੀਨ ਲਰਨਿੰਗ: ਮੀਡੀਆ ਵਿੱਚ ਅੰਗਰੇਜ਼ੀ ਅਤੇ ਸਥਾਨਕ ਭਸ਼ਾਵਾਂ ਵਿੱਚ ਪਿਛਲੇ ਦੋ ਸਾਲਾਂ ਵਿੱਚ ਫੇ਼ਕ ਨਿਊਜ਼ 'ਤੇ ਆਈਆਂ ਖ਼ਬਰਾਂ ਦੀ ਡੂੰਘਾਈ ਨਾਲ ਪੜਤਾਲ। ਭਾਰਤ ਵਿੱਚ 47000; ਦੋਵੇਂ ਅਫਰੀਕੀ ਮਾਰਕੀਟਾਂ ਵਿੱਚ 8,000।ਆਟੋ ਐਥਨੋਗ੍ਰਾਫ਼ੀ: ਸੰਦੇਸ਼ਾਂ ਦਾ ਸੰਗ੍ਰਹਿ ਤਿਆਰ ਕਰਨਾ ਜੋ ਇਸ ਨੂੰ ਹਾਸਲ ਕਰਨ ਵਾਲਿਆਂ ਨੇ 7 ਦਿਨਾਂ ਵਿੱਚ ਸ਼ੇਅਰ ਕੀਤੇ ਹਨ। ਸੈਮੀਓਟਿਕ ਐਨਾਲਸਿਸ: ਇਕੱਠੇ ਕੀਤੇ ਗਏ ਸੰਦੇਸ਼ਾਂ ਵਿੱਚੋਂ ਫ਼ੇਕ ਨਿਊਜ਼ ਦੇ ਚਿੰਨ੍ਹਾਂ, ਪ੍ਰਤੀਕਾਂ ਅਤੇ ਢਾਂਚੇ ਨੂੰ ਸਮਝਣਾ। Image copyright Reuters ਫੋਟੋ ਕੈਪਸ਼ਨ ਬੀਬੀਸੀ ਨੇ ਲੋਕਾਂ ਦੇ ਨਿੱਜੀ ਫ਼ੋਨਾਂ ਵਿੱਚ ਵੱਟਸ ਐਪ ਵਰਗੇ ਨਿੱਜੀ ਵਾਰਤਾਲਾਪ ਵਾਲੇ ਐਪਸ ਅਤੇ ਟਵਿੱਟਰ ਨੈੱਟਵਰਕ ਦੇ ਡੂੰਘੇ ਅਧਿਐਨ ਤੋਂ ਬਾਅਦ ਇਹ ਰਿਸਰਚ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਡੂੰਘਾ ਅਧਿਐਨ/ ਐਥਨੋਗ੍ਰਾਫ਼ੀ : ਭਾਰਤ ਦੇ 10 ਸ਼ਹਿਰਾਂ ਵਿੱਚ 40 ਲੋਕਾਂ ਦੀਆਂ 120 ਘੰਟੇ ਲੰਬੀਆਂ ਇੰਟਰਵਿਊਜ਼। ਇਸੇ ਤਰ੍ਹਾਂ ਨਾਈਜੀਰੀਆ ਦੇ ਤਿੰਨ ਅਤੇ ਕੀਨੀਆ ਦੇ ਦੋ ਸ਼ਹਿਰਾਂ ਵਿੱਚ 40 ਲੋਕਾਂ ਦਾ 100 ਘੰਟਿਆਂ ਦੇ ਇੰਟਰਵਿਊ।ਨੈੱਟਵਰਕ ਐਨਾਲਸਿਸ: 16,000 ਟਵਿੱਟਰ ਪ੍ਰੋਫ਼ਾਈਲ (370,999 ਰਿਲੇਸ਼ਨਸ਼ਿਪ, ਭਾਰਤ); 3,200 ਫੇਸਬੁੱਕ ਪੇਜ (ਭਾਰਤ); 3,000 ਪੇਜ (ਅਫਰੀਕੀ ਬਾਜ਼ਾਰਾਂ ਵਿੱਚ)।ਵੱਡੀਆਂ ਟੈੱਕ ਕੰਪਨੀਆਂ ਦੇ ਪੈਨਲ ਦੀ ਚਰਚਾ ਬੀਬੀਸੀ ਵਰਲਡ ਨਿਊਜ਼ 'ਤੇ 16.30 GMT (ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ) ਪ੍ਰਸਾਰਿਤ ਕੀਤੀ ਜਾਵੇਗੀ ਅਤੇ ਵੀਕੈਂਡ 'ਤੇ ਮੁੜ ਪ੍ਰਸਾਰਣ ਕੀਤਾ ਜਾਵੇਗਾ।ਬੀਬੀਸੀ ਵਰਲਡ ਸਰਵਿਸ ਗਰੁੱਪ ਪੂਰੀ ਦੁਨੀਆਂ ਵਿੱਚ ਅੰਗਰੇਜ਼ੀ ਅਤੇ 41 ਖੇਤਰੀ ਭਾਸ਼ਾਵਾਂ ਵਿੱਚ ਪ੍ਰੋਗਰਾਮ ਦਾ ਪ੍ਰਸਾਰਣ ਕਰਦਾ ਹੈ। ਇਹ ਪ੍ਰੋਗਰਾਮ ਟੀਵੀ, ਰੇਡੀਓ ਅਤੇ ਡਿਜੀਟਲ ਪਲੇਟਫਾਰਮ ਜ਼ਰੀਏ ਪ੍ਰਸਾਰਿਤ ਹੁੰਦੇ ਹਨ। ਹਰ ਹਫ਼ਤੇ ਪੂਰੀ ਦੁਨੀਆਂ ਵਿੱਚ ਕਰੀਬ 26.9 ਕਰੋੜ ਲੋਕ ਇਨ੍ਹਾਂ ਪ੍ਰੋਗਰਾਮਾਂ ਨੂੰ ਦੇਖਦੇ, ਸੁਣਦੇ ਅਤੇ ਪੜ੍ਹਦੇ ਹਨ।ਇਹ ਵੀ ਪੜ੍ਹੋ:ਬੇਅਦਬੀ ਮਾਮਲੇ 'ਚ ਬਾਦਲਾਂ ਸਮੇਤ ਅਕਸ਼ੇ ਕੁਮਾਰ ਨੂੰ ਸੰਮਨਭਾਜਪਾ ਨੂੰ ਟੀਪੂ ਸੁਲਤਾਨ ਤੋਂ ਇੰਨਾ ਇਤਰਾਜ਼ ਕਿਉਂ ਹੈਖਾਸ਼ੋਜੀ ਕਤਲ: ਤੁਰਕੀ ਨੇ ਟੇਪ ਅਮਰੀਕਾ ਤੇ ਸਾਊਦੀ ਅਰਬ ਨੂੰ ਸੌਂਪੇ ਬੀਬੀਸੀ ਵਰਲਡ ਸਰਵਿਸ ਦੇ ਹੇਠ ਆਉਣ ਵਾਲੇ ਬੀਬੀਸੀ ਲਰਨਿੰਗ ਇੰਗਲਿਸ਼ ਦੁਨੀਆਂ ਭਰ ਵਿੱਚ ਲੋਕਾਂ ਨੂੰ ਇੰਗਲਿਸ਼ ਸਿਖਾਉਂਦੇ ਹਨ। ਬੀਬੀਸੀ ਨੂੰ ਪੂਰੀ ਦੁਨੀਆਂ ਵਿੱਚ ਹਰ ਹਫ਼ਤੇ 34.6 ਕਰੋੜ ਤੋਂ ਵੱਧ ਲੋਕ ਦੇਖਦੇ, ਸੁਣਦੇ ਅਤੇ ਪੜ੍ਹਦੇ ਹਨ। ਇਸਦੇ ਇੰਟਰਨੈਸ਼ਨਲ ਨਿਊਜ਼ ਸਰਵਿਸ ਵਿੱਚ ਬੀਬੀਸੀ ਵਰਲਡ ਸਰਵਿਸ, ਬੀਬੀਸੀ ਵਰਲਡ ਨਿਊਜ਼ ਟੈਲੀਵਿਜ਼ਨ ਚੈੱਨਲ ਅਤੇ ਬੀਬੀਸੀ ਡਾਟ ਕਾਮ/ਨਿਊਜ਼, ਬੀਬੀਸੀ ਵਰਲਡ ਨਿਊਜ਼ ਅਤੇ ਬੀਬੀਸੀ ਡਾਟ ਕਾਮ ਆਉਂਦੇ ਹਨ। ਬੀਬੀਸੀ ਦੇ 24 ਘੰਟੇ ਚੱਲਣ ਵਾਲੇ ਕੌਮਾਂਤਰੀ ਪ੍ਰਸਾਰਣਾ ਦਾ ਮਾਲਿਕਾਨਾ ਹੱਕ ਬੀਬੀਸੀ ਗਲੋਬਲ ਨਿਊਜ਼ ਲਿਮਿਟਡ ਦੇ ਕੋਲ ਹੈ। ਬੀਬੀਸੀ ਦਾ ਵਰਲਡ ਨਿਊਜ਼ ਟੈਲੀਵਿਜ਼ਨ ਦੋ ਸੌ ਤੋਂ ਵੱਧ ਦੇਸਾਂ ਵਿੱਚ ਉਪਲਬਧ ਹੈ। ਇਸ ਨੂੰ ਦੁਨੀਆਂ ਭਰ ਵਿੱਚ 45.4 ਕਰੋੜ ਘਰਾਂ ਅਤੇ ਹੋਟਲਾਂ ਦੇ 30 ਲੱਖ ਕਮਰਿਆਂ ਵਿੱਚ ਦੇਖਿਆ ਜਾ ਸਕਦਾ ਹੈ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ ਦੇ ਖਰੀਆਂ ਇਲਾਕੇ ’ਚ ਸ਼ਾਇਦ ਹੀ ਕੋਈ ਪਿੰਡ ਅਜਿਹਾ ਹੋਵੇਗਾ ਜਿੱਥੇ ਇਸ ਤਰ੍ਹਾਂ ਦੀਆਂ ਕੋਠੀਆਂ ਨਾ ਹੋਣ। ਇਹ ਬਾਹਰੋਂ ਕਮਾਏ ਪੈਸਿਆਂ ਨਾਲ ਬਣੀਆਂ ਕੋਠੀਆਂ ਵੀਰਾਨ ਹਨ ਤੇ ਇੱਥੇ ਬਾਹਰ ਜਾਣਾ ਹੀ ਜ਼ਿੰਦਗੀ ਹੈ।ਪਾਕਿਸਤਾਨ ਦੇ ਅਸਲਮ ਅਹਿਸਨ ਅੱਜ ਕੱਲ੍ਹ ਨੌਰਵੇ ’ਚ ਰਹਿੰਦੇ ਹਨ, ਪਰ ਉਨ੍ਹਾਂ ਵੱਲੋਂ ਬਣਾਈ ਕੀਮਤੀ ਕੋਠੀ ਅੱਜ ਵੀਰਾਨ ਹੈ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 5G: ਹੁਣ ਤੁਹਾਡੇ ਫ਼ੋਨ ਦੀ ਰਫ਼ਤਾਰ ਹੋਵੇਗੀ 10 ਤੋਂ 20 ਗੁਣਾ ਵੱਧ ਮੈਥੀਊ ਵਾਲ ਬੀਬੀਸੀ ਪੱਤਰਕਾਰ 25 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44940214 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਹਾਈ-ਸਪੀਡ ਵਾਲੇ ਮੋਬਾਈਲ ਰੋਬੋਟ, ਸੈਂਸਰ ਅਤੇ ਹੋਰ ਮਸ਼ੀਨਾਂ ਨਾਲ ਸੰਚਾਰ ਕਰ ਸਕਦੇ ਹਨ ਸੁਪਰਫਾਸਟ ''ਪੰਜਵੀ ਜੇਨਰੇਸ਼ਨ 5ਜੀ'' ਮੋਬਾਈਲ ਇੰਟਰਨੈੱਟ ਸੇਵਾ ਅਗਲੇ ਸਾਲ ਕੁਝ ਦੇਸਾਂ ਵਿੱਚ ਸ਼ੁਰੂ ਹੋ ਸਕਦੀ ਹੈ। ਇਸਦੀ ਡਾਊਨਲੋਡ ਸਪੀਡ (ਰਫ਼ਤਾਰ) ਮੌਜੂਦਾ ਇੰਟਰਨੈੱਟ ਦੀ ਸਪੀਡ ਨਾਲੋਂ 10 ਤੋਂ 20 ਗੁਣਾ ਵੱਧ ਹੋਵੇਗੀ।ਪਰ ਇਸ 5ਜੀ ਸੇਵਾ ਨਾਲ ਸਾਡੀ ਜ਼ਿੰਦਗੀ 'ਚ ਕੀ ਬਦਲਾਅ ਆਵੇਗਾ ਜਾਂ ਫ਼ਰਕ ਪਵੇਗਾ? ਇਹ ਵੀ ਪੜ੍ਹੋ: ਫੇਸਬੁੱਕ ’ਤੇ ਆਪਣਾ ਡਾਟਾ ਸੁਰੱਖਿਅਤ ਰੱਖਣ ਦੇ ਤਰੀਕੇਗੁਰਮੁਖੀ ਪਾਸਵਰਡ ਬਣਾਓ ਆਪਣਾ ਡਾਟਾ ਬਚਾਓਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀਇਸ ਨਵੀਂ 5ਜੀ ਇੰਟਰਨੈੱਟ ਸੇਵਾ ਦਾ ਪੂਰੀ ਦੁਨੀਆਂ 'ਤੇ ਕੀ ਅਸਰ ਹੋਵੇਗਾ, ਇਸ ਬਾਰੇ ਹੀ ਬੀਬੀਸੀ ਨੇ ਕੁਝ ਮੁੱਢਲੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ।ਅਸਲ 'ਚ 5ਜੀ ਹੈ ਕੀ?ਇਸ ਮੋਬਾਈਲ ਇੰਟਰਨੈੱਟ ਸੇਵਾ ਨਾਲ ਡਾਟਾ ਡਾਊਨਲੋਡ ਅਤੇ ਅਪਲੋਡ ਕਰਨ ਦੀ ਸਪੀਡ ਵੱਧ ਹੋਵੇਗੀ। ਇਸਦੇ ਨਾਲ ਹੀ ਵੱਡਾ ਕਾਰਜ ਖ਼ੇਤਰ ਅਤੇ ਚੰਗਾ ਤੇ ਸਥਿਰ ਕਨੈਕਸ਼ਨ ਹੋਵੇਗਾ। Image copyright AFP ਫੋਟੋ ਕੈਪਸ਼ਨ 5ਜੀ ਆਉਣ ਨਾਲ ਵੱਧ ਇੰਟਰਨੈੱਟ ਸਪੀਡ ਦਾ ਮਜ਼ਾ ਲੈ ਸਕੋਗੇ ਇਸ ਨਾਲ ਰੇਡੀਓ ਸਪੈਕਟ੍ਰਮ ਹੋਰ ਬਿਹਤਰ ਹੋਵੇਗਾ ਅਤੇ ਇੱਕੋ ਸਮੇਂ ਕਈ ਗੈਜੇਟਸ ਨਾਲ ਮੋਬਾਈਲ ਇੰਟਰਨੈੱਟ ਸੇਵਾ ਦੀ ਵਰਤੋਂ ਹੋਵੇਗੀ।ਇਸ ਨਾਲ ਸਾਨੂੰ ਕੀ ਕਰਨ ਦਾ ਮੌਕਾ ਮਿਲੇਗਾ?ਮੋਬਾਈਲ ਡਾਟਾ ਮੁਲਾਂਕਣ ਕੰਪਨੀ ਓਪਨ ਸਿਗਨਲ ਦੇ ਇਅਨ ਫੋਗ ਨੇ ਕਿਹਾ, ''ਅਸੀਂ ਹੁਣ ਜੋ ਆਪਣੇ ਸਮਾਰਟਫ਼ੋਨਜ਼ ਨਾਲ ਕਰਦੇ ਹਾਂ ਉਹ ਅਸੀਂ ਹੋਰ ਤੇਜ਼ ਅਤੇ ਬਿਹਤਰ ਕਰ ਸਕਾਂਗੇ।''ਇਹ ਵੀ ਪੜ੍ਹੋ:ਹੁਣ ਘਰ ਬੈਠੇ ਕਰੋੜਾਂ ਕਮਾ ਰਹੇ ਹਨ ਨੌਜਵਾਨਫੇਸਬੁੱਕ ਜ਼ਰੀਏ ਭਾਜਪਾ-ਕਾਂਗਰਸ ਨੇ ਤੁਹਾਡਾ ਵੋਟ ਪ੍ਰਭਾਵਿਤ ਕੀਤਾ?ਟਰੰਪ ਨੇ ਫੇਸਬੁੱਕ ਸਹਾਰੇ ਜਿੱਤੀਆਂ ਰਾਸ਼ਟਰਪਤੀ ਚੋਣਾਂ?''ਇਸ ਨਾਲ ਵੀਡੀਓ ਕੁਆਲਟੀ ਹੋਰ ਬਿਹਤਰ ਹੋਵੇਗੀ, ਮੋਬਾਈਲ ਵਰਚੁਅਲ ਰਿਐਲਟੀ ਅਤੇ ਤਕਨੀਕ ਨਾਲ ਜੁੜੀਆਂ ਹੋਰ ਚੀਜ਼ਾਂ 'ਚ ਇੰਟਰਨੈੱਟ ਦੀ ਵਰਤੋਂ ਨਾਲ ਲਾਭ ਮਿਲੇਗਾ।''''ਪਰ ਅਸਲ ਵਿੱਚ ਜੋ ਬੇਹੱਦ ਦਿਲਚਸਪ ਹੈ, ਉਹ ਇਹ ਕਿ ਨਵੀਆਂ ਸੇਵਾਵਾਂ ਜੋ ਹੋਣਗੀਆਂ ਉਹ ਅਸੀਂ ਪਹਿਲਾਂ ਤੋਂ ਨਹੀਂ ਵੇਖ ਸਕਦੇ।'' Image copyright Getty Images ਫੋਟੋ ਕੈਪਸ਼ਨ ਡ੍ਰਾਈਵਰ ਤੋਂ ਬਗੈਰ ਚੱਲਣ ਵਾਲੀਆਂ ਕਾਰਾਂ ਆਪਸ ਵਿੱਚ ਅਤੇ ਟ੍ਰੈਫ਼ਿਕ ਮੈਨੇਜਮੈਂਟ ਸਿਸਟਮ ਨਾਲ ''ਗੱਲ'' ਕਰ ਸਕਣਗੀਆਂ ਕਲਪਨਾ ਕਰੋ ਕਿ ਡਰੋਨ ਕੈਮਰੇ ਬਚਾਅ ਕਾਰਜਾਂ ਅਤੇ ਖੋਜ ਲਈ ਇੱਕ ਦੂਜੇ ਨਾਲ ਤਾਲਮੇਲ ਕਰਨ, ਅੱਗ ਜਾਂ ਟ੍ਰੈਫ਼ਿਕ ਦੀ ਨਿਗਰਾਨੀ ਆਦਿ ਇਹ ਸਭ ਸੰਚਾਰ ਗਰਾਊਂਡ ਬੇਸ ਸਟੇਸ਼ਨਾਂ ਰਾਹੀਂ 5ਜੀ ਨੈੱਟਵਰਕ ਜ਼ਰੀਏ ਹੋਵੇ।ਇਸ ਤਰ੍ਹਾਂ ਹੀ ਕੁਝ ਲੋਕ ਸੋਚਦੇ ਹਨ ਕਿ 5ਜੀ ਸੇਵਾ ਖੁਦਮੁਖਤਿਆਰ ਵਾਹਨਾਂ ਦੇ ਆਪਸੀ ਸੰਚਾਰ ਕਰਨ ਲਈ ਲਾਈਵ ਨਕਸ਼ੇ ਅਤੇ ਟ੍ਰੈਫ਼ਿਕ ਦਾ ਡਾਟਾ ਪੜ੍ਹਣ ਲਈ ਅਹਿਮ ਹੋਵੇਗੀ।ਵਧੇਰੇ ਸੰਭਾਵਨਾ ਹੈ ਕਿ ਮੋਬਾਈਲ ਗੇਮਰਜ਼ ਨੂੰ ਗੇਮਜ਼ ਦੌਰਾਨ ਸਕਰੀਨ ਉੱਤੇ ਇਫ਼ੈਕਟ ਦਿਖਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਨੈੱਟਵਰਕ ਵਿੱਚ ਘੱਟ ਦੇਰੀ ਮਿਲੇ। ਮੋਬਾਈਲ ਵੀਡੀਓਜ਼ ਤੁਰੰਤ ਅਤੇ ਬਿਨ੍ਹਾਂ ਕਿਸੇ ਗੜਬੜ ਦੇ ਨੇੜੇ ਹੋਣੇ ਚਾਹੀਦੇ ਹਨ। ਵੀਡੀਓ ਕਾਲਾਂ ਸਪਸ਼ਟ ਹੋ ਜਾਣਗੀਆਂ ਅਤੇ ਘੱਟ ਗੜਬੜ ਵਾਲੀਆਂ ਹੋਣਗੀਆਂ। ਪਹਿਣਨ ਯੋਗ ਫਿੱਟਨੈਸ ਡਿਵਾਈਜ਼ੀਜ਼ ਤੁਹਾਡੀ ਸਿਹਤ ਦੀ ਰੀਅਲ ਟਾਈਮ ਨਿਗਰਾਨੀ ਕਰ ਸਕਦੇ ਹਨ, ਜਿਵੇਂ ਹੀ ਕੋਈ ਐਮਰਜੈਂਸੀ ਹੋਈ ਤਾਂ ਡਾਕਟਰਾਂ ਨੂੰ ਅਲਰਟ ਕਰ ਸਕਦੇ ਹਨ।ਇਹ ਕੰਮ ਕਿਵੇਂ ਕਰਦਾ ਹੈ?ਕਈ ਨਵੀਆਂ ਤਕਨੀਕਾਂ ਅਰਜ਼ੀ ਪਾਉਣਾ ਚਾਹੁੰਦੀਆਂ ਹਨ, ਪਰ ਸਾਰੇ 5 ਜੀ ਪ੍ਰੋਟੋਕੋਲ ਲਈ ਸਹੀ ਨਹੀਂ ਬੈਠਦੇ। Image copyright Getty Images ਫੋਟੋ ਕੈਪਸ਼ਨ 5ਜੀ ਸਪੀਡ ਵਾਲਾ ਇੰਟਰਨੈੱਟ ਆਉਣ ਨਾਲ ਵੀਡੀਓ ਬਿਨ੍ਹਾਂ ਕਿਸੇ ਰੁਕਾਵਟ ਦੇ ਦੇਖੀ ਜਾ ਸਕੇਗੀ ਹਾਈ-ਫ੍ਰੀਕਵੇਂਸੀ ਬੈਂਡਜ਼ - 3.5GHz (ਗੀਗਾਹਰਟਜ਼) ਤੋਂ 26GHz ਅਤੇ ਇਸ ਤੋਂ ਅੱਗੇ - ਇਸ 'ਚ ਕਾਫ਼ੀ ਸਮਰੱਥਾ ਹੈ ਪਰ ਤਰੰਗਾਂ ਦੇ ਘੱਟ ਹੋਣ ਦਾ ਮਤਲਬ ਹੈ ਕਿ ਉਨ੍ਹਾਂ ਦੀ ਰੇਂਜ ਘੱਟ ਹੈ- ਉਹ ਭੌਤਿਕ ਵਸਤੂਆਂ ਦੁਆਰਾ ਹੋਰ ਅਸਾਨੀ ਨਾਲ ਬਲੌਕ ਕੀਤੇ ਜਾਂਦੇ ਹਨ।ਇਸ ਲਈ ਅਸੀਂ ਛੋਟੇ ਫੋਨ ਦੇ ਕਲੱਸਟਰਾਂ ਨੂੰ ਬਹੁਤ ਜ਼ਿਆਦਾ ਉੱਚ ਸੰਚਾਲਕਾਂ ਅਤੇ ਰਿਸੀਵਰਾਂ ਵਿਚਕਾਰ ""ਮਿਲੀਮੀਟਰ ਵੇਵ"" 'ਤੇ ਭੇਜਣ ਵਾਲੀ ਧਰਤੀ ਦੇ ਨਜ਼ਦੀਕ ਦੇਖ ਸਕਦੇ ਹਾਂ। ਇਹ ਉਪਯੋਗ ਦੇ ਵੱਧ ਘਣਤਾ ਨੂੰ ਯੋਗ ਕਰੇਗਾ, ਪਰ ਇਹ ਮਹਿੰਗਾ ਹੈ ਅਤੇ ਟੈਲੀਕਾਮ ਕੰਪਨੀਆਂ ਅਜੇ ਤੱਕ ਪੂਰੀ ਤਰ੍ਹਾਂ ਇਸ ਲਈ ਸਮਰਪਿਤ ਨਹੀਂ ਹਨ।ਕੀ ਇਹ 4ਜੀ ਤੋਂ ਵੱਖਰੀ ਹੈ?ਹਾਂ, ਇਹ ਇੱਕ ਬਿਲਕੁਲ ਨਵੀਂ ਰੇਡੀਓ ਤਕਨਾਲੋਜੀ ਹੈ, ਪਰ ਹੋ ਸਕਦਾ ਹੈ ਕਿ ਤੁਸੀਂ ਪਹਿਲੇ ਪੜਾਅ 'ਤੇ ਵੱਧ ਸਪੀਡ ਨਾ ਵੇਖੋ, ਕਿਉਂਕਿ 5ਜੀ ਦੇ ਨੈੱਟਵਰਕ ਚਾਲਕਾਂ ਦੁਆਰਾ ਪਹਿਲਾਂ ਤੋਂ ਹੀ ਚਾਲੂ 4ਜੀ (ਐਲਟੀਈ - ਲਾਂਗ-ਟਰਮ ਈਵੇਲੂਸ਼ਨ) ਨੈੱਟਵਰਕਾਂ ਦੀ ਸਮਰੱਥਾ ਨੂੰ ਵਧਾਉਣ ਦੇ ਢੰਗ ਵਜੋਂ ਵਰਤਣ ਦੀ ਸੰਭਾਵਨਾ ਹੈ, ਤਾਂ ਜੋ ਗਾਹਕਾਂ ਲਈ ਵਧੇਰੇ ਇਕਸਾਰ ਸੇਵਾ ਨੂੰ ਯਕੀਨੀ ਬਣਾਇਆ ਜਾਵੇ।ਇਹ ਵੀ ਪੜ੍ਹੋ:ਰਾਹੁਲ ਦੇ 'ਮੋਹ ਜਾਲ' 'ਚ ਪਏ ਤਾਂ ਬੁਰੇ ਫਸਣਗੇ ਮੋਦੀਪਾਕਿਸਤਾਨ ਚੋਣਾਂ ਅਤੇ 'ਰਾਅ' ਦਾ 'ਪ੍ਰਾਪੇਗੰਡਾ'ਉਹ ਸ਼ਹਿਰ, ਜਿੱਥੇ ਹਰ ਤੀਜਾ ਸ਼ਖ਼ਸ ਹੈ ਬਲਾਤਕਾਰੀਤੁਹਾਨੂੰ ਮਿਲਣ ਵਾਲੀ ਸਪੀਡ ਨਿਰਭਰ ਕਰਦੀ ਹੈ ਕਿ ਕਿਹੜਾ ਸਪੈਕਟ੍ਰਮ ਬੈਂਡ ਆਪ੍ਰੇਟਰ 5ਜੀ ਟੈਕਨਾਲੋਜੀ ਨੂੰ ਚਲਾਉਂਦਾ ਹੈ ਅਤੇ ਤੁਹਾਡੇ ਮੋਬਾਈਲ ਸਰਵਿਸ ਪ੍ਰੋਵਾਈਡਰ ਨੇ ਨਵੇਂ ਟ੍ਰਾਂਸਮੀਟਰਾਂ ਵਿੱਚ ਕਿੰਨਾ ਨਿਵੇਸ਼ ਕੀਤਾ ਹੈ।ਤਾਂ ਇਸ ਦੀ ਗਤੀ ਕਿੰਨੀ ਹੋ ਸਕਦੀ ਹੈ?ਮੌਜੂਦਾ ਵੱਧ ਰਫ਼ਤਾਰ ਵਾਲਾ 4ਜੀ ਮੋਬਾਈਲ ਨੈੱਟਵਰਕ 45 ਐਮਬੀਪੀਐਸ (ਮੇਗਾਬਾਈਟਸ ਪ੍ਰਤੀ ਸੈਕਿੰਡ) ਦੀ ਸਪੀਡ ਲਗਭਗ ਦਿੰਦਾ ਹੈ, ਹਾਲਾਂਕਿ ਉਮੀਦ ਅਜੇ ਵੀ 1 ਜੀਬੀਪੀਐਸ (ਗਿਗਾਬਾਈਟ ਪ੍ਰਤੀ ਸੈਕਿੰਡ = 1000 ਐਮਬੀਪੀਐਸ) ਹਾਸਿਲ ਕਰਨ ਦੀ ਹੈ। ਫੋਟੋ ਕੈਪਸ਼ਨ ਐੱਚਡੀ ਫ਼ਿਲਮ ਕੁਝ ਹੀ ਮਿੰਟਾਂ ਵਿੱਚ ਡਾਊਨਲੋਡ ਹੋ ਸਕੇਗੀ ਚਿੱਪ ਬਣਾਉਣ ਵਾਲੀ ਕੰਪਨੀ ਕੁਆਲਕੋਮ ਮੁਤਾਬਕ 5ਜੀ ਨਾਲ ਬਰੌਜ਼ਿੰਗ ਅਤੇ ਡਾਊਨਲੋਡ ਸਪੀਡ 10 ਤੋਂ 20 ਗੁਣਾ ਵੱਧ ਹੋਵੇਗੀ।ਕਹਿਣ ਦਾ ਭਾਵ ਹੈ ਕਿ ਤੁਸੀਂ ਐੱਚਡੀ ਫ਼ਿਲਮ ਕੁਝ ਹੀ ਮਿੰਟਾਂ ਵਿੱਚ ਡਾਊਨਲੋਡ ਕਰ ਲਵੋਗੇ।5ਜੀ ਸੇਵਾ ਕਦੋਂ ਆ ਰਹੀ ਹੈ? ਬਹੁਤੇ ਦੇਸਾਂ ਵਿੱਚ 5ਜੀ ਸੇਵਾਂ ਨੂੰ ਸ਼ੁਰੂ ਕਰਨ ਦੀ ਤਿਆਰੀ 2020 ਤੋਂ ਪਹਿਲਾਂ ਹੈ, ਪਰ ਦੱਖਣੀ ਕੋਰੀਆ ਇਸ ਨੂੰ ਅਗਲੇ ਸਾਲ ਹੀ ਸ਼ੁਰੂ ਕਰਨ ਦੀ ਤਿਆਰੀ 'ਚ ਹੈ।ਦੱਖਣੀ ਕੋਰੀਆ ਦੀਆਂ ਤਿੰਨ ਸਭ ਤੋਂ ਵੱਡੀਆਂ ਮੋਬਾਈਲ ਨੈੱਟਵਰਕ ਕੰਪਨੀਆਂ ਨੇ ਇਸ ਬਾਬਤ ਹਾਮੀ ਵੀ ਭਰ ਦਿੱਤੀ ਹੈ।ਇਹ ਵੀ ਪੜ੍ਹੋ: ਪੱਤਾ ਗੋਭੀ ਦੀ ਸਬਜ਼ੀ ਇਸ ਤਰ੍ਹਾਂ ਹੋ ਜਾਂਦੀ ਹੈ ਖਤਰਨਾਕ ਜਦੋਂ ਮੁੰਡੇ ਹੁੰਦੇ ਹਨ ਸਰੀਰਕ ਸ਼ੋਸ਼ਣ ਦਾ ਸ਼ਿਕਾਰ19 ਸਾਲ ਦੀ ਕੁੜੀ ਨੇ ਕਿਉਂ ਬਣਾਈ 'ਰੇਪ ਪਰੂਫ਼ ਪੈਂਟੀ'?ਇਸ ਲੜੀ ਵਿੱਚ ਅੱਗੇ ਚੀਨ ਵੀ ਹੈ ਅਤੇ ਉਹ ਵੀ 2019 ਵਿੱਚ ਹੀ ਇਸਨੂੰ ਸ਼ੁਰੂ ਕਰਨ ਜਾ ਰਹੀ ਹੈ।ਇਸ ਵਿਚਾਲੇ ਹੀ ਦੁਨੀਆਂ ਭਰ ਵਿੱਚ ਇਸ ਬਾਬਤ ਰੈਗੂਲੇਟਰਾਂ ਵੱਲੋਂ ਸਪੈਕਟ੍ਰਮ ਦੀ ਨਿਲਾਮੀ ਨੂੰ ਲੈ ਕੇ ਟੈਲੀਕਾਮ ਕੰਪਨੀਆਂ ਨਾਲ ਗੱਲ ਚੱਲ ਰਹੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 'ਸ਼ੂਦਰ ਟੂ ਖਾਲਸਾ' ਫ਼ਿਲਮ 'ਤੇ ਸੈਂਸਰ ਬੋਰਡ ਨੇ ਕਿਉਂ ਲਗਾਈ ਪਾਬੰਦੀ 9 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46458550 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Harpreet singh jamalpur ਫਿਲਮ ਡਾਇਰੈਕਟਰ ਬਾਵਾ ਕਮਲ ਵੱਲੋਂ ਬਣਾਈ ਗਈ ਫ਼ਿਲਮ 'ਸ਼ੂਦਰ ਟੂ ਖਾਲਸਾ' ਉੱਤੇ ਸੈਂਸਰ ਬੋਰਡ ਵੱਲੋਂ ਨੇ ਪਾਬੰਦੀ ਲਾ ਦਿੱਤੀ ਹੈ।ਫ਼ਿਲਮ ਭਾਰਤ ਵਿਚ ਪੁਰਾਤਨ ਜਾਤ-ਪਾਤ ਤੇ ਛੂਤ-ਅਛੂਤ ਦੇ ਵਰਤਾਰੇ 'ਤੇ ਆਧਾਰਿਤ ਹੈ। ਫਿਲਮਕਾਰ ਦਾ ਦਾਅਵਾ ਹੈ ਕਿ ਇਹ ਫ਼ਿਲਮ ਭਾਰਤ ਦੇ 5000 ਸਾਲ ਪੁਰਾਣੇ ਇਤਿਹਾਸ 'ਤੇ ਆਧਾਰਿਤ ਹੈ।ਜਦਕਿ ਸੈਂਸਰ ਬੋਰਡ ਮੁਤਾਬਕ ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਦੰਗੇ ਭੜਕ ਸਕਦੇ ਹਨ ਅਤੇ ਸੰਪ੍ਰਦਾਇਕ ਸੰਦਭਾਵਨਾ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਕੀ ਹੈ ਫ਼ਿਲਮ ਦਾ ਕੰਸੈਪਟਫ਼ਿਲਮ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਹਰਪ੍ਰੀਤ ਸਿੰਘ ਜਮਾਲਪੁਰ ਕਹਿੰਦੇ ਹਨ,''ਇਹ ਫ਼ਿਲਮ ਭਾਰਤ ਦੇਸ ਦੇ ਮੂਲ ਬਸ਼ਿੰਦਿਆਂ 'ਤੇ ਆਧਾਰਿਤ ਹੈ। ਸਿੰਧੂ ਘਾਟੀ ਦੀ ਸੱਭਿਅਤਾ ਵੇਲੇ ਆਰੀਆ ਬ੍ਰਾਹਮਣਾ ਵੱਲੋਂ ਇਨ੍ਹਾਂ ਲੋਕਾਂ 'ਤੇ ਹਮਲਾ ਕੀਤਾ ਗਿਆ ਸੀ।''ਜਮਾਲਪੁਰ ਦਾ ਦਾਅਵਾ ਹੈ, ''ਅੱਜ ਤੋਂ 5000 ਸਾਲ ਪਹਿਲਾਂ ਆਰੀਆ ਬ੍ਰਾਹਮਣਾ ਨੇ ਮੂਲ ਨਿਵਾਸੀਆਂ 'ਤੇ ਹਮਲਾ ਕਰਕੇ ਉਨ੍ਹਾਂ ਦੇ ਹੱਕ ਖੋਹ ਲਏ ਸੀ, ਜਿਸ ਤੋਂ ਬਾਅਦ 1699 ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਦਿਵਸ ਦੀ ਸਾਜਨਾ ਮੌਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਲੋਕਾਂ ਨੂੰ ਉਹ ਹੱਕ ਵਾਪਿਸ ਦੁਆਏ।''ਉਹ ਕਹਿੰਦੇ ਹਨ,''ਆਰੀਆ ਬ੍ਰਾਹਮਣਾ ਨੇ ਸਾਨੂੰ ਗੁਲਾਮ ਬਣਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ, ਸਿੰਘ , ਕੌਰ ਤੇ ਖਾਲਸੇ ਦੀ ਪਛਾਣ ਦਿੱਤੀ, ਜਿਹੜੇ ਆਜ਼ਾਦੀ ਦੇ ਪ੍ਰਤੀਕ ਹਨ।''ਇਹ ਵੀ ਪੜ੍ਹੋ:'ਭੇਤ ਖੋਲ੍ਹਣ ਵਾਲਾ ਆ ਗਿਆ ਹੈ ਹੁਣ ਸਾਰੇ ਭੇਤ ਖੁੱਲ੍ਹਣਗੇ'ਪੰਜਾਬ ਦੀ ਜ਼ਮੀਨ ਕੀ ਸੱਚਮੁਚ ਬੰਜਰ ਹੋ ਰਹੀ ਹੈਪਹਿਲੀ ਵਾਰ ਮ੍ਰਿਤਕਾ ਦੀ ਕੁੱਖੋਂ ਹੋਇਆ ਬੱਚੇ ਦਾ ਜਨਮ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਵਿੱਚ ਜਿੰਨੀਆਂ ਵੀ ਜੰਗਾਂ ਹੋਈਆ ਹਨ, ਜਿਹੜੀਆਂ ਗੁਰੂ ਗੋਬਿੰਦ ਸਿੰਘ ਜਾਂ ਬੰਦਾ ਸਿੰਘ ਬਹਾਦਰ ਨੇ ਲੜੀਆ ਹਨ ਉਨ੍ਹਾਂ ਵਿੱਚ 99 ਫ਼ੀਸਦ ਕੁਰਬਾਨੀਆਂ ਵੀ ਇਨ੍ਹਾਂ ਸ਼ੂਦਰਾ ਨੇ ਹੀ ਦਿੱਤੀਆਂ ਸਨ। ਇਹ ਸਭ ਅਸੀਂ ਇਸ ਫਿਲਮ ਰਾਹੀਂ ਫਿਲਮਾਉਣ ਰਾਹੀਂ ਕੋਸ਼ਿਸ਼ ਕੀਤੀ ਹੈ।''ਸੈਂਸਰ ਬੋਰਡ ਨੇ ਕਿਉਂ ਨਹੀਂ ਦਿੱਤਾ ਸਰਟੀਫਿਕੇਟਪਿਛਲੇ ਦੋ ਸਾਲ ਤੋਂ ਇਸ ਫ਼ਿਲਮ 'ਤੇ ਕੰਮ ਚੱਲ ਰਿਹਾ ਹੈ ਪਰ ਫ਼ਿਲਮ 8 ਮਹੀਨੇ ਪਹਿਲਾਂ ਹੀ ਫ਼ਿਲਮ ਬਣ ਕੇ ਤਿਆਰ ਹੋਈ ਹੈ। Image copyright Harpreet singh jamalpur ਸੈਂਸਰ ਬੋਰਡ ਦੇ ਰਿਜਨਲ ਅਧਿਕਾਰੀ ਤੁਸ਼ਾਰ ਕਰਮਾਕਰ ਦੇ ਦਸਤਖ਼ਤ ਹੇਠ ਜਾਰੀ ਚਿੱਠੀ ਵਿੱਚ ''ਮੂਲ ਨਿਵਾਸੀ ਸ਼ੂਦਰ ਟੂ ਖਾਲਸਾ ਫ਼ਿਲਮ ਦੇ ਨਿਰਮਾਤਾਵਾਂ ਨੂੰ ਲਿਖੇ ਪੱਤਰ ਵਿੱਚ ਸਰਟੀਫਿਕੇਟ ਦੇਣ ਤੋਂ ਇਨਕਾਰ ਕੀਤਾ ਗਿਆ ਹੈ।''ਇਸ ਚਿੱਠੀ ਵਿੱਚ ਕਿਹਾ ਗਿਆ ''ਸੈਂਸਰ ਬੋਰਡ ਦੀ ਰਿਵਾਈਜ਼ਿੰਗ ਕਮੇਟੀ ਸਰਬਸੰਮਤੀ ਨਾਲ ਮਹਿਸੂਸ ਕਰਦੀ ਹੈ ਕਿ ਫ਼ਿਲਮ ਵਿੱਚ ਪ੍ਰਮੁੱਖ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਗੁੰਮਰਾਹਕੁਨ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।''ਬੋਰਡ ਨੇ ਅੱਗੇ ਲਿਖਿਆ ਹੈ ਕਿ ''ਇਸ ਫ਼ਿਲਮ ਵਿੱਚ ਦਿੱਤੇ ਗਏ ਬਹੁਤ ਸਾਰੇ ਹਵਾਲਿਆਂ ਦੀ ਪੇਸ਼ਕਾਰੀ ਨਾਲ ਸਮਾਜ ਦੀ ਸੰਪਰਦਾਇਕ ਸਦਭਾਵਨਾ ਅਤੇ ਕੌਮੀ ਅਖੰਡਤਾ ਵਿਗੜ ਸਕਦੀ ਹੈ।''ਇਹ ਵੀ ਪੜ੍ਹੋ:ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀਕੀ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਡ ਕਰ ਸਕਣਗੇਜਗੀਰ ਕੌਰ ਨੇ ਹਾਈਕੋਰਟ 'ਚੋਂ ਬਰੀ ਹੋਣ ਤੋਂ ਬਾਅਦ ਦਿੱਤੀ ਵਿਰੋਧੀਆਂ ਨੂੰ ਨਸੀਹਤ ਹਾਲਾਂਕਿ ਹਰਪ੍ਰੀਤ ਸਿੰਘ ਜਮਾਲਪੁਰ ਇਸ ਸਭ ਤੋਂ ਇਨਕਾਰ ਕਰਦੇ ਹਨ ਉਹ ਕਹਿੰਦੇ ਹਨ,''ਸੱਚਾਈ ਇਹ ਹੈ ਕਿ ਅਸੀਂ ਸਿਰਫ਼ ਅੰਧ ਵਿਸ਼ਵਾਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਸ ਵਿੱਚ ਭੇਦਭਾਵ ਅਤੇ ਘੱਟ ਗਿਣਤੀਆਂ 'ਤੇ ਹਮਲੇ ਹੋ ਰਹੇ ਹਨ , ਉਸ ਸੋਚ ਨੂੰ ਜੱਗਜਾਹਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।''ਕਾਨੂੰਨੀ ਪ੍ਰਕਿਰਿਆ ਜਾਰੀਉਹ ਕਹਿੰਦੇ ਹਨ,''ਸੈਂਸਰ ਬੋਰਡ ਦੀਆਂ ਦੋ ਕਮੇਟੀਆਂ ਹੁੰਦੀਆਂ ਹਨ। ਅਗਜ਼ੈਕਟਿਵ ਕਮੇਟੀ ਅਤੇ ਅਗਜ਼ੈਕਟਿਵ ਰੀਵਿਊ ਕਮੇਟੀ। ਅਗਜ਼ੈਕਟਿਵ ਕਮੇਟੀ ਨੇ ਪਹਿਲਾਂ ਫਿਲਮ ਦੇਖ ਕੇ ਕਿਹਾ ਕਿ ਅਸੀਂ ਇਸ ਨੂੰ ਸਰਟੀਫਾਈ ਨਹੀਂ ਕਰ ਸਕਦੇ, ਇਸ ਨੂੰ ਰਿਵੀਊ ਕਮੇਟੀ ਦੇਖੇਗੀ।'' Image copyright Harpreet singh jamalpur ''ਦੋ ਮਹੀਨੇ ਬਾਅਦ ਰਿਵੀਊ ਕਮੇਟੀ ਨੇ ਦੇਖਿਆ ਜਿਸ ਵਿੱਚ 15 ਮੈਂਬਰ ਸਨ, ਉਨ੍ਹਾਂ ਨੇ ਇਹ ਫ਼ੈਸਲਾ ਕੀਤਾ ਕਿ ਫ਼ਿਲਮ ਨਹੀਂ ਰਿਲੀਜ਼ ਹੋਣੀ ਚਾਹੀਦੀ, ਇੱਥੋਂ ਤੱਕ ਕਿ ਸਾਨੂੰ ਸੀਨ ਕੱਟਣ ਲਈ ਵੀ ਨਹੀਂ ਕਿਹਾ ਗਿਆ।''ਇਸ ਸਬੰਧੀ ਫ਼ਿਲਮਕਾਰ ਵੱਲੋਂ ਐਫਸੀਏਟੀ (ਫ਼ਿਲਮ ਸਰਟੀਫਿਕੇਸ਼ਨ ਅਪੀਲੇਟ ਟ੍ਰਿਬਿਊਨਲ) ਵਿੱਚ ਅਰਜ਼ੀ ਦਾਖ਼ਲ ਕੀਤੀ ਗਈ ਹੈ। ਉਨ੍ਹਾਂ ਮੁਤਾਬਕ ਜੇਕਰ ਐਫਸੀਏਟੀ ਵੀ ਫ਼ਿਲਮ ਨੂੰ ਮਨਜ਼ੂਰੀ ਨਹੀਂ ਦਿੰਦਾ ਤਾਂ ਉਹ ਹਾਈਕੋਰਟ ਜਾਂ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖ਼ਲ ਕਰਨਗੇ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਨਜੀਬ ਅਹਿਮਦ ਨੂੰ ਲਾਪਤਾ ਹੋਏ 2 ਸਾਲ ਹੋ ਗਏ ਹਨ। ਸੀਬੀਆਈ ਨੇ ਮਾਮਲੇ ਦੀ ਕਲੋਜ਼ਰ ਰਿਪੋਰਟ ਤੱਕ ਅਦਾਲਤ ਵਿੱਚ ਪੇਸ਼ ਕਰ ਦਿੱਤੀ ਹੈ।ਇਸ ਸਬੰਧੀ ਨਜੀਬ ਅਹਿਮਦ ਦੀ ਮਾਂ ਫਾਤਿਮਾ ਨਫ਼ੀਸ ਦੇ ਨਾਲ ਜੁਨੈਦ ਖ਼ਾਨ ਦੀ ਮਾਂ ਸਾਇਰਾ ਬਾਨੋ, ਰੋਹਿਤ ਵੇਮੁਲਾ ਦੀ ਮਾਂ ਰਾਧਿਕਾ ਵੇਮੁਲਾ ਅਤੇ ਮਾਜਿਦ ਠੇਵਾ ਦੀ ਪਤਨੀ ਆਸ਼ੀਆਨਾ ਠੇਵਾ ਆਪਣੇ-ਆਪਣੇ ਸਵਾਲਾਂ ਨਾਲ ਦਿੱਲੀ ਪਹੁੰਚੀਆਂ ਤੇ ਵਿਰੋਧ ਪ੍ਰਦਰਸ਼ਨ ਕੀਤਾ।(ਰਿਪੋਰਟ – ਦਲਜੀਤ ਅਮੀ)(ਸ਼ੂਟ/ਐਡਿਟ - ਵਿਕਰਾਂਤ) ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਹਰਿਆਣਾ ’ਚ ਮਿਲੇ ਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਪਿੰਜਰ ਦਾ ਰਹੱਸ ਅਜੇ ਵੀ ਕਾਇਮ 12 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46840235 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright VASANT SHINDE ਫੋਟੋ ਕੈਪਸ਼ਨ ਇਹ ਕੰਕਾਲ ਅੱਧਾ ਮੀਟਰ ਰੇਤੀਲੀ ਮਿੱਟੀ ਹੇਠ ਦਫ਼ਨ ਸਨ ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਰਾਖੀਗੜ੍ਹੀ ਪਿੰਡ ਵਿੱਚ ਹੜੱਪਾ ਸੱਭਿਅਤਾ ਨਾਲ ਜੁੜੇ ਖੇਤਰ 'ਚ ਖੁਦਾਈ ਦੌਰਾਨ ਮਿਲੇ ਲਗਪਗ 4,500 ਸਾਲ ਪੁਰਾਣੇ ਇੱਕ 'ਪ੍ਰੇਮੀ ਜੋੜੇ' ਦੇ ਪਿੰਜਰ ਕਈ ਸਵਾਲਾਂ ਅਤੇ ਕਹਾਣੀਆਂ ਦਾ ਵਿਸ਼ਾ ਬਣੇ ਹੋਏ ਹਨ। ਸਾਲ 2016 ਵਿੱਚ ਭਾਰਤ ਅਤੇ ਦੱਖਣੀ ਕੋਰੀਆ ਦੇ ਵਿਗਿਆਨੀਆਂ ਨੂੰ ਇਹ ਪਿੰਜਰ ਮਿਲੇ ਸਨ ਅਤੇ ਬੀਤੇ ਦੋ ਸਾਲਾਂ ਵਿੱਚ ਇਸ ਜੋੜੇ ਦੀ ਮੌਤ ਦੀ ਵਜ੍ਹਾ ਨੂੰ ਲੈ ਕੇ ਖੋਜ ਹੋ ਰਿਹਾ ਹੈ। ਇਸੇ ਸ਼ੋਧ ਨੂੰ ਹੁਣ ਇੱਕ ਅੰਤਰਰਾਸ਼ਟਰੀ ਰਸਾਲੇ ਵਿੱਚ ਛਾਪਿਆ ਗਿਆ ਹੈ। ਪੁਰਾਤਤਵ-ਵਿਗਿਆਨੀ ਬਸੰਤ ਸ਼ਿੰਦੇ ਨੇ ਇਸ ਬਾਰੇ ਬੀਬੀਸੀ ਨੂੰ ਦੱਸਿਆ, ""ਇੱਕ ਔਰਤ ਤੇ ਇੱਕ ਮਰਦ ਦੇ ਇਹ ਕੰਕਾਲ ਇੱਕ-ਦੂਜੇ ਨੂੰ ਦੇਖਦੇ ਪ੍ਰਤੀਤ ਹੁੰਦੇ ਹਨ। ਇੰਝ ਲਗਦਾ ਹੈ ਕਿ ਜਿਵੇਂ ਇਹ ਪ੍ਰੇਮੀ ਸਨ ਅਤੇ ਇਨ੍ਹਾਂ ਦੀ ਮੌਤ ਇੱਕੋ ਥਾਂ ਹੋਈ। ਪਰ ਇਹ ਮੌਤ ਕਿਵੇਂ ਹੋਈ, ਇਹ ਰਹੱਸ ਬਣਿਆ ਹੋਇਆ ਹੈ।"" Image copyright Manoj Dhaka ਫੋਟੋ ਕੈਪਸ਼ਨ ਇਨ੍ਹਾਂ ਕੰਕਾਲਾਂ ਤੋਂ ਇਲਾਵਾ ਇੱਥੇ ਖੁਦਾਈ ਵਿੱਚ ਕੁਝ ਮਿੱਟੀ ਦੇ ਬਰਤਨ ਅਤੇ ਕਾਸੇ ਯੁੱਗ ਦੇ ਕੁਝ ਗਹਿਣੇ ਮਿਲੇ ਹਨ। ਇਹ ਕੰਕਾਲ ਅੱਧਾ ਮੀਟਰ ਰੇਤੀਲੀ ਮਿੱਟੀ ਹੇਠ ਦਫ਼ਨ ਸਨ। ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਮੌਤ ਵੇਲੇ ਇਸ ਮਰਦ ਦੀ ਉਮਰ ਕਰੀਬ 35 ਸਾਲ ਸੀ ਅਤੇ ਔਰਤ ਲਗਪਗ 25 ਸਾਲ ਦੀ ਸੀ। ਇਨ੍ਹਾਂ ਦੇ ਕੱਦ 5 ਫੁੱਟ 8 ਇੰਚ ਅਤੇ 5 ਫੁੱਟ 6 ਇੰਚ ਸਨ। ਇਨ੍ਹਾਂ ਦੀਆਂ ਹੱਡੀਆਂ ਸਾਧਾਰਨ ਹੀ ਸਨ ਅਤੇ ਇਹ ਨਹੀਂ ਜਾਪਦਾ ਕਿ ਇਨ੍ਹਾਂ ਨੂੰ ਕੋਈ ਬਿਮਾਰੀ ਸੀ।ਇਹ ਵੀ ਜ਼ਰੂਰ ਪੜ੍ਹੋਕੀ ਸੋਨੀਆ ਗਾਂਧੀ ਬ੍ਰਿਟੇਨ ਦੀ ਮਹਾਰਾਣੀ ਤੋਂ ਅਮੀਰ ਹਨਤੁਹਾਡੇ ਕੁਝ ਸਾਹ, ਕੁਝ ਪਲਾਂ ’ਚ ਦੱਸਣਗੇ, ਕਿਹੜਾ ਖਾਣਾ ਹੈ ਸਿਹਤਮੰਦਉਹ ਔਰਤਾਂ ਜਿਨ੍ਹਾਂ ਦੇ ਨਾਂ 2018 'ਚ ਲੋਕਾਂ ਦੀ ਜ਼ੁਬਾਨ 'ਤੇ ਰਹੇ ਵਿਗਿਆਨੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਕਬਰ ਕਿਸੇ ਖਾਸ ਰਿਵਾਇਤ ਦਾ ਹਿੱਸਾ ਤਾਂ ਨਹੀਂ ਸੀ। ਹਾਂ, ਇਹ ਸੰਭਵ ਹੈ ਕਿ ਇਸ ਜੋੜੇ ਦੀ ਮੌਤ ਇਕੱਠੇ ਹੋਈ ਤਾਂ ਇਨ੍ਹਾਂ ਨੂੰ ਇਕੱਠੇ ਹੀ ਦਫ਼ਨਾਇਆ ਗਿਆ। ਰਾਖੀਗੜ੍ਹੀ ਵਿੱਚ ਮਿਲੀਆਂ ਸਾਰੀਆਂ ਚੀਜ਼ਾਂ ਬੇਹੱਦ ਆਮ ਹਨ। ਇਹ ਉਹੀ ਚੀਜ਼ਾਂ ਹਨ ਜੋ ਹੜੱਪਾ ਸੱਭਿਅਤਾ ਬਾਰੇ ਹੋਈਆਂ ਖੁਦਾਈਆਂ ਵਿੱਚ ਮਿਲਦੀਆਂ ਰਹੀਆਂ ਹਨ। Image copyright Manoj dhaka ਫੋਟੋ ਕੈਪਸ਼ਨ ਇਹ ਇੱਕ 1,200 ਏਕੜ ਦੀ ਬਸਤੀ 'ਚ ਰਹਿੰਦੇ ਸਨ ਜਿੱਥੇ 10,000 ਲੋਕਾਂ ਦੇ ਘਰ ਸਨ ਇਨ੍ਹਾਂ ਕੰਕਾਲਾਂ ਤੋਂ ਇਲਾਵਾ ਇੱਥੇ ਖੁਦਾਈ ਵਿੱਚ ਕੁਝ ਮਿੱਟੀ ਦੇ ਬਰਤਨ ਅਤੇ ਕਾਸੇ ਯੁੱਗ ਦੇ ਕੁਝ ਗਹਿਣੇ ਮਿਲੇ ਹਨ। 'ਅਰਲੀ ਇੰਡੀਅਨ' ਕਿਤਾਬ ਦੇ ਲੇਖਕ ਟੋਨੀ ਜੋਸਫ਼ ਕਹਿੰਦੇ ਹਨ, ""ਹੜੱਪਾ ਯੁਗ ਦੇ ਅੰਤਿਮ ਸਸਕਾਰਾਂ ਨੂੰ ਵੇਖੀਏ ਤਾਂ ਪਤਾ ਲਗਦਾ ਹੈ ਕਿ ਉਹ ਲੋਕ ਪ੍ਰੰਪਰਾਵਾਂ ਹੀ ਮੰਨਦੇ ਸਨ।""ਇਹ ਵੀ ਜ਼ਰੂਰ ਪੜ੍ਹੋਕਿਮ ਜੋਂਗ ਇਸ ਟਰੇਨ ਵਿੱਚ ਹੀ ਕਿਉਂ ਸਫ਼ਰ ਕਰਦੇ ਹਨ?ਟਰੰਪ ਦੀ ਜ਼ਿੱਦ ਕਾਰਨ ਅਮਰੀਕਾ 'ਚ ਥਾਂ-ਥਾਂ ਕੂੜੇ ਦੇ ਢੇਰ ਤੇ ਲੱਖਾਂ ਲੋਕਾਂ ਦੀਆਂ ਤਨਖਾਹਾਂ ਰੁਕੀਆਂਸਾਊਦੀ ਛੱਡਣ ਵਾਲੀ ਕੁੜੀ ਨੂੰ ਮਿਲਿਆ ਰਫਿਊਜੀ ਸਟੇਟਸਜੇ ਮੈਸੋਪੋਟਾਮੀਆ ਸੱਭਿਅਤਾ ਬਾਰੇ ਗੱਲ ਕਰੀਏ ਤਾਂ ਉੱਥੇ ਰਾਜਿਆਂ ਨੂੰ ਮਹਿੰਗੇ ਜ਼ੇਵਰਾਂ ਅਤੇ ਕਲਾਕ੍ਰਿਤਾਂ ਸਮੇਤ ਦਫ਼ਨਾਇਆ ਜਾਂਦਾ ਸੀ। ਖਾਸ ਗੱਲ ਇਹ ਵੀ ਹੈ ਕਿ ਮੈਸੋਪੋਟਾਮੀਆ ਦੀ ਖੁਦਾਈ ਵਿੱਚ ਕੁਝ ਅਜਿਹੇ ਕੰਕਾਲ ਮਿਲੇ ਹਨ ਜਿਨ੍ਹਾਂ ਨਾਲ ਹੜੱਪਾ ਸੱਭਿਅਤਾ ਦੇ ਜ਼ੇਵਰ ਮਿਲੇ ਹਨ। ਮੰਨਿਆ ਜਾਂਦਾ ਹੈ ਕਿ ਉਹ ਹੜੱਪਾ ਦੇ ਜ਼ੇਵਰਾਂ ਦੀ ਦਰਾਮਦ ਜਾਂ ਇੰਪੋਰਟ ਕਰਦੇ ਸਨ। ਇਸ ਜੋੜੇ ਬਾਰੇ ਜੇ ਦੁਬਾਰਾ ਗੱਲ ਕਰੀਏ ਤਾਂ ਵਿਗਿਆਨੀ ਮੰਨਦੇ ਹਨ ਕਿ ਇਹ 1,200 ਏਕੜ ਦੀ ਬਸਤੀ 'ਚ ਰਹਿੰਦੇ ਸਨ ਜਿੱਥੇ 10,000 ਲੋਕਾਂ ਦੇ ਘਰ ਸਨ। ਭਾਰਤ ਅਤੇ ਪਾਕਿਸਤਾਨ ਵਿੱਚ ਲਗਪਗ ਦੋ ਹਜ਼ਾਰ ਹੜੱਪਾ ਨਾਲ ਜੁੜੇ ਖੁਦਾਈ ਸਥਲ ਹਨ। ਰਾਖੀਗੜ੍ਹੀ ਵਾਲਾ ਸਥਲ ਤਾਂ ਹੁਣ ਇਨ੍ਹਾਂ ਵਿੱਚ ਸਭ ਤੋਂ ਵੱਡੇ ਮੰਨੇ ਜਾਂਦੇ ਸ਼ਹਿਰ ਮੋਹੰਜੋਦੜੋ ਨਾਲੋਂ ਵੀ ਵੱਡਾ ਹੈ। ਇੱਥੇ ਇੱਕ ਕਬਰਿਸਤਾਨ ਵਿੱਚ ਲਗਪਗ 70 ਕਬਰਾਂ ਮਿਲੀਆਂ ਹਨ। ਇਸ ਕੰਕਾਲ ਜੋੜੇ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਹੈ। ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨਜ਼ਰੀਆ : ਕੀ ਭਾਰਤ ਸਿਰਫ ਹਿੰਦੂਆਂ ਦਾ ਅਤੇ ਹਿੰਦੂਆਂ ਲਈ ਹੈ? ਸ਼ਕੀਲ ਅਖ਼ਤਰ ਬੀਬੀਸੀ ਪੱਤਰਕਾਰ 26 ਮਾਰਚ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43534245 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਕੁਝ ਹਫਤੇ ਪਹਿਲਾਂ ਤ੍ਰਿਪੁਰਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜ਼ਬਰਦਸਤ ਜਿੱਤ ਤੋਂ ਬਾਅਦ ਸੂਬੇ ਵਿੱਚ ਪੂਰਬ ਦੀ ਖੱਬੇ ਪੱਖੀ ਸਰਕਾਰ ਦੇ ਦੌਰ ਵਿੱਚ ਸਥਾਪਤ ਕੀਤੀਆਂ ਗਈਆਂ ਰੂਸ ਦੇ ਕ੍ਰਾਂਤੀਕਾਰੀ ਨੇਤਾ ਲੈਨਿਨ ਦੀਆਂ ਮੂਰਤੀਆਂ ਨੂੰ ਪੁੱਟ ਦਿੱਤਾ ਗਿਆ ਸੀ।ਇਸ ਘਟਨਾ ਤੋਂ ਇੱਕ ਦਿਨ ਬਾਅਦ ਤਾਮਿਲਨਾਡੂ ਵਿੱਚ ਬ੍ਰਾਹਮਣਵਾਦ ਦੇ ਖ਼ਿਲਾਫ਼ ਦ੍ਰਾਵਿੜ ਅੰਦੋਲਨ ਦੇ ਨੇਤਾ ਪੇਰਿਆਰ ਦੀ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।ਕਈ ਥਾਵਾਂ 'ਤੇ ਦਲਿਤ ਨੇਤਾ ਅੰਬੇਦਕਰ ਦੀਆਂ ਮੂਰਤੀਆਂ ਵੀ ਤੋੜੀਆਂ ਗਈਆਂ।ਨਜ਼ਰੀਆ: 2000 ਦਾ ਨੋਟ ਤੇ ਮੋਦੀ ਦਾ ਹਿੰਦੂਵਾਦ ਬੁੱਤ ਤੋੜਨ 'ਤੇ ਕਿੰਨੀ ਸਜ਼ਾ ਹੁੰਦੀ ਹੈ?ਇਸ ਦੇ ਨਾਲ ਹੀ ਜਵਾਹਰ ਲਾਲ ਨਹਿਰੂ ਦੀ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਖ਼ਬਰ ਹੈ। ਨਹਿਰੂ ਆਜ਼ਾਦੀ ਤੋਂ ਬਾਅਦ ਦੇਸ ਵਿੱਚ ਪੱਛਮੀ ਤਰਜ਼ ਉੱਤੇ ਧਰਮ ਨਿਰਪੱਖ ਸਰਕਾਰ ਚਲਾਉਣ ਲਈ ਜਾਣੇ ਜਾਂਦੇ ਹਨ। Image copyright Getty Images ਵਿਸ਼ਲੇਸ਼ਕ ਸ਼ੋਮਾ ਚੌਧਰੀ ਮੰਨਦੇ ਹਨ ਕਿ ਇਨ੍ਹਾਂ ਮੂਰਤੀਆਂ ਨੂੰ ਇਸ ਤਰ੍ਹਾਂ ਨੁਕਸਾਨ ਪੰਹੁਚਾਉਣਾ ਬਹੁਤ ਗੰਭੀਰ ਮਾਮਲਾ ਹੈ। ਉਹ ਕਹਿੰਦੇ ਹਨ, ""ਇਹ ਸਿਰਫ ਚੋਣ ਰਾਜਨੀਤੀ ਨਹੀਂ ਹੈ। ਇਹ ਸਮਾਜ ਅਤੇ ਸੰਸਕ੍ਰਿਤੀ ਦੇ ਨਾਂ ਉੱਤੇ ਇੱਕ ਜੰਗ ਦੀ ਤਿਆਰੀ ਹੋ ਰਹੀ ਹੈ।ਇਸ ਦੇ ਪਿੱਛੇ ਉਸ ਮਾਨਸਿਕਤਾ ਦਾ ਹੱਥ ਹੈ ਜੋ ਇਹ ਸੋਚਦੇ ਹਨ ਕਿ ਜੋ ਵੀ ਵਿਅਕਤੀ ਬਾਹਰੋਂ ਆਇਆ ਹੈ, ਉਸ ਦੀ ਭਾਰਤ ਵਿੱਚ ਕੋਈ ਥਾਂ ਨਹੀਂ ਹੈ।ਆਰੀਅਨ ਅਸਲ ਭਾਰਤੀ ਹਨ? ਰਾਸ਼ਟਰੀ ਸੋਇਮ ਸੇਵਕ ਸੰਘ ਯਾਨਿ ਆਰਐੱਸਐੱਸ ਦੇ ਸੰਸਥਾਪਕਾਂ ਦਾ ਖਿਆਲ ਸੀ ਕਿ ਆਰੀਅਨ ਨਸਲ ਦੇ ਲੋਕ ਅਸਲ ਭਾਰਤੀ ਹਨ ਅਤੇ ਹਿੰਦੂਆਂ ਦੀਆਂ ਦੋ ਅਹਿਮ ਕਿਤਾਬਾਂ 'ਮਹਾਂਭਾਰਤ' ਅਤੇ 'ਰਮਾਇਣ' ਸਿਰਫ ਧਾਰਮਿਕ ਕਿਤਾਬਾਂ ਨਹੀਂ ਸਗੋਂ ਇਤਿਹਾਸਿਕ ਹਕੀਕਤ ਹਨ ਅਤੇ ਉਨ੍ਹਾਂ ਦੇ ਪਾਤਰਾਂ ਦੀ ਹਜ਼ਾਰਾਂ ਸਾਲ ਪਹਿਲਾਂ ਹਕੀਕਤ ਵਿੱਚ ਹੋਂਦ ਰੱਖਦੇ ਸਨ। ਉਨ੍ਹਾਂ ਦਾ ਖ਼ਿਆਲ ਹੈ ਕਿ ਇਸਲਾਮ, ਈਸਾਈ ਮਤ ਅਤੇ ਖੱਬੇ ਪੱਖੀ ਆਦਿ 'ਬਾਹਰੀ' ਧਾਰਾਨਾਵਾਂ ਨੇ ਹਿੰਦੂ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਡੂੰਘਾ ਨੁਕ਼ਸਾਨ ਪਹੁੰਚਾਇਆ ਹੈ। ਆਰਐੱਸਐੱਸ ਅਤੇ ਭਾਜਪਾ ਵਰਗੇ ਹਿੰਦੂਵਾਦੀ ਸੰਗਠਨਾਂ ਦੀ ਰਾਿ ਇਹ ਵੀ ਹੈ ਕਿ ਬ੍ਰਿਟਿਸ਼ ਸਾਮਰਾਜ ਦੇ ਦੌਰ ਵਿੱਚ ਲਿਖੀਆਂ ਗਈਆਂ ਦੇਸ ਦੇ ਇਤਹਾਸ ਦੀਆਂ ਕਿਤਾਬਾਂ ਵਿੱਚ ਸੰਸਕ੍ਰਿਤੀ ਅਤੇ ਸੱਭਿਅਤਾ ਦੇ ਵੱਡੇ ਦੌਰ ਅਤੇ ਉਸ ਦੀਆਂ ਕਾਮਯਾਬੀਆਂ ਨੂੰ ਘੱਟ ਕੀਤਾ ਗਿਆ ਅਤੇ ਉਸ ਨੂੰ ਗਲਤ ਤਰੀਕੇ ਨਾਲ ਦੱਸਿਆ ਗਿਆ। Image copyright AFP ਉਨ੍ਹਾਂ ਦੇ ਹਿਸਾਬ ਨਾਲ 'ਭਾਰਤ ਹਿੰਦੂਆਂ ਦਾ ਹੈ, ਹਿੰਦੂਆਂ ਲਈ ਹੈ'।ਆਰਐੱਸਐੱਸ ਦੇ ਬੁਲਾਰੇ ਮਨਮੋਹਣ ਵੈਦਿਆ ਦਾ ਕਹਿਣਾ ਹੈ ਕਿ ਭਾਰਤ ਦੇ ਇਤਿਹਾਸ ਦਾ ਅਸਲੀ ਰੰਗ ਭਗਵਾ ਹੈ ਅਤੇ ਸਾਨੂੰ ਦੇਸ ਵਿੱਚ ਸੱਭਿਆਚਾਰਕ ਬਦਲਾਅ ਲਿਆਉਣ ਲਈ ਇਤਿਹਾਸ ਨੂੰ ਛੇਤੀ ਹੀ ਲਿਖਣਾ ਹੋਵੇਗਾ।ਇਤਿਹਾਸ ਦੀ ਸਮੀਖਿਆਮੋਦੀ ਸਰਕਾਰ ਨੇ ਕੁਝ ਸਮੇਂ ਪਹਿਲਾਂ ਇਤਿਹਾਸਕਾਰਾਂ, ਪੁਰਾਤਤਵ ਵਿਗਿਆਨੀਆਂ ਅਤੇ ਸੰਸਕ੍ਰਿਤੀ ਦੇ ਸਕਾਲਰਾਂ ਦੀ ਇੱਕ ਕਮੇਟੀ ਬਣਾਈ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਕਮੇਟੀ ਸਾਬਿਤ ਕਰੇਗੀ ਕਿ ਮੌਜੂਦਾ ਭਾਰਤ 'ਚ ਵਸਣ ਵਾਲੇ ਲੋਕ ਸਭ ਤੋਂ ਪਹਿਲਾਂ ਵਸਣ ਵਾਲੇ ਅਸਲੀ ਲੋਕਾਂ ਦੀਆਂ ਸੰਤਾਨਾਂ ਹੀ ਹਨ। ਬਰਮਾ: ਹਿੰਦੂ ਕਤਲੇਆਮ ਕਰਨ ਵਾਲੇ 'ਨਕਾਬਪੋਸ਼' ਕੌਣ?ਮੈਂ ਆਖਰੀ ਪੱਥਰ ਢਹਿ-ਢੇਰੀ ਹੁੰਦਾ ਦੇਖਿਆ: ਮਾਰਕ ਟਲੀ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਹ ਕਮੇਟੀ ਪੁਰਾਤਤਵਿਕ, ਪ੍ਰਾਚੀਨ ਪਾਂਡੂਲਿਪੀਆਂ ਅਤੇ ਡੀਐੱਨਏ ਦੇ ਆਧਾਰ 'ਤੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰੇਗੀ ਕਿ ਮੌਜੂਦਾ ਹਿੰਦੂ ਹੀ ਦੇਸ 'ਚ ਹਜ਼ਾਰਾਂ ਸਾਲ ਪਹਿਲਾਂ ਆਬਾਦ ਹੋਣ ਵਾਲੇ ਲੋਕਾਂ ਦੀਆਂ ਨਸਲਾਂ ਹਨ।ਇਤਿਹਾਸਕਾਰਾਂ ਦੀ ਇਹ ਕਮੇਟੀ ਇਹ ਵੀ ਸਾਬਿਤ ਕਰੇਗੀ ਕਿ ਹਿੰਦੂਆਂ ਦੀਆਂ ਪ੍ਰਾਚੀਨ ਧਾਰਮਿਕ ਕਿਤਾਬਾਂ ਸਿਰਫ ਕਹਾਣੀਆਂ ਨਹੀਂ ਇਤਿਹਾਸਕ ਹਕੀਕਤ ਹਨ ਅਤੇ ਉਸ ਦੇ ਪਾਤਰ ਅਸਲੀ ਹਨ। ਸਮਾਚਾਰ ਏਜੰਸੀ ਰਾਇਟਰਜ਼ ਨੇ ਇਸ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਅਤੇ ਭਾਜਪਾ ਦੇ ਕੁਝ ਮੰਤਰੀਆਂ ਨਾਲ ਇੰਟਰਵਿਊ ਤੋਂ ਬਾਅਦ ਲਿਖਿਆ ਕਿ ਮੋਦੀ ਸਰਕਾਰ ਦੀ ਮਨਸ਼ਾ ਸਿਰਫ ਸਿਆਸੀ ਸ਼ਕਤੀ ਹਾਸਿਲ ਕਰਨ ਤੱਕ ਹੀ ਸੀਮਤ ਨਹੀਂ ਹੈ। ਉਹ ਭਾਰਤ ਦੀ ਰਾਸ਼ਟਰੀ ਪਛਾਣ ਨੂੰ ਆਪਣੇ ਇਸ ਧਾਰਮਿਕ ਨਜ਼ਰੀਏ ਨਾਲ ਪੁਖ਼ਤਾ ਕਰਨਾ ਚਾਹੁੰਦੇ ਹਨ ਕਿ ਭਾਰਤ ਹਿੰਦੂਆਂ ਦਾ ਅਤੇ ਹਿੰਦੂਆਂ ਲਈ ਹੈ।ਹਿੰਦੂ ਮੱਧ ਏਸ਼ੀਆ ਤੋਂ ਆਏ ਸਨ ? ਭਾਰਤ ਦੇ ਸਕੂਲੀ ਸਲੇਬਸ ਵਿੱਚ ਪੜ੍ਹਾਇਆ ਜਾਂਦਾ ਹੈ ਕਿ ਆਰੀਆ ਨਸਲ ਦੇ ਲੋਕ ਤਿੰਨ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਮੱਧ ਏਸ਼ੀਆ ਤੋਂ ਭਾਰਤ ਆਏ ਅਤੇ ਜ਼ਿਆਦਾਤਰ ਹਿੰਦੂ ਉਨ੍ਹਾਂ ਦੀਆਂ ਨਸਲਾਂ ਹੀ ਹਨ। ਇਹ ਧਾਰਨਾ ਬ੍ਰਿਟਿਸ਼ ਇਤਿਹਾਸਕਾਰਾਂ ਨੇ ਸਥਾਪਤ ਕੀਤੀ ਸੀ ਪਰ ਹਿੰਦੂ ਰਾਸ਼ਟਰਵਾਦੀ ਇਸ ਵਿਚਾਰ ਨੂੰ ਸਵੀਕਾਰ ਨਹੀਂ ਕਰਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਆਰੀਆ ਇੱਥੋਂ ਦੇ ਸਨ ਅਤੇ ਉਹੀ ਭਾਰਤ ਦੇ ਅਸਲੀ ਲੋਕ ਸਨ ਜਿਨ੍ਹਾਂ ਦੇ ਉਹ ਵਾਰਿਸ ਹਨ। ਇਤਿਹਾਸਕਾਰ ਰੋਮਿਲਾ ਥਾਪਰ ਦਾ ਕਹਿਣਾ ਹੈ ਕਿ ਰਾਸ਼ਟਰਵਾਦੀਆਂ ਲਈ ਇਹ ਬਿੰਦੂ ਬਹੁਤ ਮਹੱਤਵਪੂਰਨ ਹੈ ਕਿ ਸਭ ਤੋਂ ਪਹਿਲਾਂ ਇੱਥੇ ਕੌਣ ਸੀ। Image copyright AFP 'ਕਿਉਂਕਿ ਜੇਕਰ ਉਹ ਹਿੰਦੂ ਰਾਸ਼ਟਰ ਵਿੱਚ ਹਿੰਦੂਆਂ ਦੇ ਵਾਧੇ ਨੂੰ ਕਾਇਮ ਕਰਨਾ ਚਾਹੁੰਦੇ ਹਨ ਤਾਂ ਉਸ ਦੇ ਲਈ ਲਾਜ਼ਮੀ ਹੈ ਕਿ ਉਹ ਇਹ ਦਿਖਾਉਣ ਕਿ ਉਨ੍ਹਾਂ ਦਾ ਧਰਮ ਬਾਹਰੋਂ ਨਹੀਂ ਆਇਆ।'ਸੰਸਕ੍ਰਿਤ ਵਿਗਿਆਨਕ ਅਤੇ ਸਭ ਤੋਂ ਉਤਮ ਭਾਸ਼ਾ!ਪ੍ਰਮੁੱਖ ਸਤੰਭਕਾਰ ਤਵਲੀਨ ਸਿੰਘ ਦਾ ਕਹਿਣਾ ਹੈ ਕਿ ਦੇਸ ਦੇ ਪ੍ਰਾਚੀਨ ਇਤਿਹਾਸ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਨੇ ਜੋ ਕਮੇਟੀ ਬਣਾਈ ਹੈ ਉਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ। ਉਹ ਲਿਖਦੇ ਹਨ, ""ਭਾਰਤੀ ਬੱਚਿਆਂ ਨੂੰ ਇਹ ਹੱਕ ਹੈ ਕਿ ਉਹ ਜਾਣਨ ਕਿ ਅਯੁਧਿਆ 'ਚ ਇੱਕ ਰਾਜਾ ਸਨ, ਜਿਨ੍ਹਾਂ ਦਾ ਨਾਂ ਰਾਮ ਸੀ ਜਾਂ ਫਿਰ ਉਹ ਇੱਕ ਕਹਾਣੀ ਦੇ ਰਾਜਾ ਸਨ।"" ""ਉਨ੍ਹਾਂ ਨੂੰ ਸੰਸਕ੍ਰਿਤ ਭਾਸ਼ਾ ਬਾਰੇ ਜਾਨਣ ਦਾ ਹੱਕ ਹੈ ਜਿਨ੍ਹਾਂ ਨੇ ਹਜ਼ਾਰਾਂ ਸਾਲ ਪਹਿਲਾਂ ਸੰਸਕ੍ਰਿਤ ਵਰਗੀ ਵਿਗਿਆਨਕ ਅਤੇ ਸਭ ਤੋਂ ਉੱਤਮ ਭਾਸ਼ਾ ਬਣਾਈ, ਉਹ ਕੌਣ ਲੋਕ ਸਨ?""""ਇਹ ਮੱਧ ਏਸ਼ੀਆ ਜਾਂ ਪੂਰਬ ਤੋਂ ਆਏ ਸਨ, ਜਿਵੇਂ ਕਿ ਸਾਨੂੰ ਖੱਬੇ ਪੱਖੀ ਇਤਿਹਾਸਕਾਰ ਦੱਸਦੇ ਹਨ ਜਾਂ ਫਿਰ ਪ੍ਰਾਚੀਨ ਨਦੀ ਸਰਸਵਤੀ ਦੇ ਕਿਨਾਰੇ ਆਬਾਦ ਕੋਈ ਸੰਸਕ੍ਰਿਤੀ ਸੀ ਜੋ ਉਸ ਨਦੀ ਦੇ ਨਾਲ ਹੀ ਮਿਟ ਗਈ ਹੈ।""ਹਿੰਦੂਤਵ ਦਾ ਨਜ਼ਰੀਆ ਹੀਣਭਾਵਨਾ 'ਤੇ ਆਧਾਰਿਤ?'ਵ੍ਹਾਏ ਆਈ ਐਮ ਹਿੰਦੂ' ਦੇ ਲੇਖਕ ਸ਼ਸ਼ੀ ਥਰੂਰ ਦਾ ਕਹਿਣਾ ਹੈ ਕਿ ਇਤਿਹਾਸ ਨੂੰ ਹਿੰਦੂ ਰੰਗ ਦੇਣ ਦਾ ਮਕਸਦ ਹਿੰਦੂਤਵ ਦੇ ਨਜ਼ਰੀਏ ਨੂੰ ਕੇਂਦਰਿਤ ਕਰਨਾ ਹੈ।ਹਿੰਦੂਤਵਾਦੀਆਂ ਦਾ ਇਸ ਨਾਲ ਇੱਕ ਮਸਲਾ ਇਹ ਹੈ ਕਿ ਉਨ੍ਹਾਂ ਦਾ ਹਿੰਦੂਤਵ ਦਾ ਨਜ਼ਰੀਆ ਹੀਣਭਾਵਨਾ 'ਤੇ ਆਧਾਰਿਤ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਹਿੰਦੂਆਂ 'ਤੇ ਇੱਕ ਹਜ਼ਾਰ ਸਾਲ ਪਹਿਲਾਂ ਹਮਲਾ ਹੁੰਦਾ ਰਿਹਾ, ਉਨ੍ਹਾਂ 'ਤੇ ਜ਼ੁਲਮ ਕੀਤਾ ਗਿਆ ਅਤੇ ਉਨ੍ਹਾਂ ਦੀ ਬੇਇਜ਼ਤੀ ਕੀਤੀ ਗਈ। ਉਨ੍ਹਾਂ ਦੇ ਖ਼ਿਆਲ ਨਾਲ ਉਨ੍ਹਾਂ ਲਈ ਇਹ ਜਵਾਬ ਦੇਣ ਅਤੇ ਆਪਣੇ ਆਪ ਨੂੰ ਮੋਹਰੀ ਬਣਾਉਣ ਦਾ ਮੌਕਾ ਹੈ।ਇਤਿਹਾਸਕਾਰ ਰੋਮਿਲਾ ਥਾਪਰ ਕਹਿੰਦੇ ਹਨ ਕਿ ਪੱਛਮੀ ਏਸ਼ੀਆ ਦੇ ਦੇਸ ਨੂੰ ਜੋ ਇਤਿਹਾਸ ਵਿਰਾਸਤ 'ਚ ਮਿਲਿਆ ਹੈ ਉਹ ਸਾਮਰਾਜਵਾਦੀ ਇਤਿਹਾਸਕਾਰਾਂ ਜਾਂ ਉਨ੍ਹਾਂ ਕੋਲੋਂ ਪ੍ਰਭਾਵਿਤ ਇਤਿਹਾਸਕਾਰਾਂ ਨੇ ਲਿਖਿਆ ਸੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਸਾਂਝ ਹੈ ਐਮਰ ਅਜ਼ੀਜਲਰਲੀ ਬੀਬੀਸੀ ਵਰਲਡ ਸਰਵਿਸ 23 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46646836 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sedmak/iStock/Getty Images ਫੋਟੋ ਕੈਪਸ਼ਨ ਇਸਲਾਮ ਵਿੱਚ ਜੀਜ਼ਸ ਦੇ ਜਨਮ ਦਾ ਜ਼ਿਕਰ ਹੈ ਕੁਝ ਲੋਕ ਸਮਝਦੇ ਹਨ ਕਿ ਕ੍ਰਿਸਮਸ ਦਾ ਤਿਓਹਾਰ ਹਰ ਥਾਂ ਮਨਾਇਆ ਜਾਂਦਾ ਹੈ ਪਰ ਦੁਨੀਆਂ ਦੀ ਵਧੇਰੇ ਆਬਾਦੀ ਕ੍ਰਿਸਮਸ ਨਹੀਂ ਮਨਾਉਂਦੀ ਹੈ। ਕ੍ਰਿਸਮਸ ਜੀਜ਼ਸ ਦੇ ਜਨਮ ਕਰਕੇ ਮਨਾਇਆ ਜਾਂਦਾ ਹੈ, ਇਸ ਲਈ ਹਿੰਦੂ ਜਾਂ ਮੁਸਲਮਾਨਾਂ ਦੇ ਕੈਲੰਡਰ ਮੁਤਾਬਕ ਇਸ ਦਿਨ 'ਤੇ ਛੁੱਟੀ ਨਹੀਂ ਹੁੰਦੀ ਹੈ।ਪਰ ਅਜਿਹਾ ਕੀ ਹੈ ਜੋ ਮੁਸਲਮਾਨਾਂ ਨਾਲ ਜੀਜ਼ਸ ਨੂੰ ਜੋੜਦਾ ਹੈ?ਇਸਲਾਮ ਵਿੱਚ ਜੀਜ਼ਸ ਦਾ ਜਨਮਦਿਨ ਤਾਂ ਨਹੀਂ ਮਨਾਇਆ ਜਾਂਦਾ ਪਰ ਉਨ੍ਹਾਂ ਨੂੰ ਬਹੁਤ ਇੱਜ਼ਤ ਨਾਲ ਵੇਖਿਆ ਜਾਂਦਾ ਹੈ। ਕੁਰਾਨ ਵਿੱਚ ਜੀਜ਼ਸ ਜਾਂ ਈਸਾਮਸੀਹ ਨੂੰ ਨਬੀ ਮੁਹੰਮਦ ਤੋਂ ਪਹਿਲਾਂ ਆਏ ਸਭ ਤੋਂ ਪੂਜਣਜੋਗ ਪੈਗੰਬਰ ਵਜੋਂ ਮੰਨਿਆ ਜਾਂਦਾ ਹੈ। ਬਲਕਿ ਈਸਾ ਦਾ ਨਾਂ ਕੁਰਾਨ ਵਿੱਚ ਮੁਹੰਮਦ ਤੋਂ ਵੱਧ ਲਿਆ ਗਿਆ ਹੈ। ਇਹ ਵੀ ਪੜ੍ਹੋ:ਤੰਦੂਰ ਕਾਂਡ ਦੇ ਦੋਸ਼ੀ ਸੁਸ਼ੀਲ ਸ਼ਰਮਾ ਦੀ ਫੌਰਨ ਰਿਹਾਈ ਦੀ ਹੁਕਮ'ਤੁਸੀਂ ਤਾਂ ਲੋਕਾਂ ਨੂੰ ਜਾਨ ਬਚਾ ਕੇ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ ਸੀ'ਯੂ-ਟਿਊਬ ’ਤੇ ਟੀ-ਸੀਰੀਜ਼ ਦੀ ਸਰਦਾਰੀ ਨੂੰ ਇਸ ਹਸਤੀ ਦੀ ਚੁਣੌਤੀਇਸਲਾਮ ਵਿੱਚ ਸਿਰਫ ਇੱਕ ਹੀ ਔਰਤ ਨੂੰ ਨਾਂ ਨਾਲ ਬੁਲਾਇਆ ਗਿਆ ਹੈ ਤੇ ਉਹ ਵਰਜਿਨ ਮੇਰੀ ਹਨ, ਜੋ ਜੀਜ਼ਸ ਦੇ ਜਨਮ ਦੀ ਕਹਾਣੀ ਸੁਣਾਉਂਦੀ ਹਨ। ਪਰ ਇਸਲਾਮ ਵਿੱਚ ਇਸ ਦਾ ਜ਼ਿਕਰ ਕੁਝ ਵੱਖਰਾ ਹੈ, ਜਿਸ ਵਿੱਚ ਨਾ ਹੀ ਜੋਸ਼ਫ ਹੈ ਅਤੇ ਨਾ ਹੀ ਕੋਈ ਹੋਰ ਬਾਰੇ ਕੁਝ ਮਿਲਦਾ ਹੈ। ਮੇਰੀ ਨੇ ਰੇਗਿਸਤਾਨ ਵਿੱਚ ਇਕੱਲਿਆਂ ਹੀ ਜੀਜ਼ਸ ਨੂੰ ਜਨਮ ਦਿੱਤਾ ਹੈ, ਖਜੂਰ ਦੇ ਦਰਖਤ ਕੋਲ, ਤੇ ਖਜੂਰ ਆਪ ਹੀ ਉਨ੍ਹਾਂ ਦਾ ਖਾਣਾ ਬਣਨ ਲਈ ਡਿੱਗ ਜਾਂਦੇ ਹਨ। Image copyright Getty Images ਫੋਟੋ ਕੈਪਸ਼ਨ ਜੀਜ਼ਸ ਦਾ ਜਨਮ ਕੋਰਾਨ ਵਿੱਚ ਕੁਝ ਵੱਖਰਾ ਹੈ ਇਕੱਲੀ ਔਰਤ ਹੋ ਕੇ ਬੱਚੇ ਨੂੰ ਜਨਮ ਦੇਣਾ, ਇਹ ਮੇਰੀ ’ਤੇ ਸਵਾਲ ਚੁੱਕਦਾ ਹੈ ਪਰ ਪੈਦਾ ਹੁੰਦੇ ਹੀ ਜੀਜ਼ਸ ਰੱਬ ਦੇ ਮਸੀਹੇ ਵਾਂਗ ਬੋਲਣ ਲਗਦੇ ਹਨ ਜਿਸ ਕਾਰਨ ਮੇਰੀ ਦੀ ਛਬੀ ਸਾਫ ਹੀ ਰਹਿੰਦੀ ਹੈ। ਜਦ ਮੁਸਲਮਾਨ ਜੀਜ਼ਸ ਦਾ ਨਾਂ ਲੈਂਦੇ ਹਨ ਤਾਂ ਮੁਹੰਮਦ ਵਾਂਗ ਹੀ 'ਪੀਸ ਬੀ ਅਪੌਨ ਹਿਮ' ਕਹਿੰਦੇ ਹਨ। ਮੁਸਲਮਾਨਾਂ ਦੀ ਮਾਨਤਾ ਮੁਤਾਬਕ ਜੀਜ਼ਸ ਮੁੜ ਤੋਂ ਧਰਤੀ 'ਤੇ ਆਕੇ ਸ਼ਾਂਤੀ ਤੇ ਨਿਆਂ ਕਾਇਮ ਕਰਨਗੇ। ਸਿਰਫ਼ ਕੁਰਾਨ ਹੀ ਨਹੀਂ ਹੋਰ ਥਾਵਾਂ 'ਤੇ ਵੀ ਜੀਜ਼ਸ ਦਾ ਬਹੁਤ ਜ਼ਿਕਰ ਹੁੰਦਾ ਹੈ। ਸੂਫੀ ਦਾਰਸ਼ਨਿਕ ਅਲ-ਗਜ਼ਲੀ ਉਨ੍ਹਾਂ ਨੂੰ 'ਆਤਮਾ ਦੇ ਨਬੀ' ਕਹਿੰਦੇ ਹਨ।ਕੀ ਇਸਾਈ ਧਰਮ ਵੀ ਕਰਦਾ ਹੈ ਮੁਹੰਮਦ ਦੀ ਇੱਜ਼ਤ?ਮੁਸਲਮਾਨਾਂ ਵਿੱਚ ਕਈ ਮੁੰਡਿਆਂ ਦਾ ਨਾਂ ਈਸਾ ਤੇ ਕਈ ਕੁੜੀਆਂ ਦਾ ਨਾਂ ਮੇਰੀ ਰੱਖਿਆ ਜਾਂਦਾ ਹੈ। ਕੀ ਕਦੇ ਕੋਈ ਇਸਾਈ ਪਰਿਵਾਰ ਆਪਣੇ ਬੱਚੇ ਦਾ ਨਾਂ ਮੁਹੰਮਦ ਰੱਖਦੇ ਹਨ?ਇਸਲਾਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਮੱਧ ਪੂਰਬੀ ਦੇਸਾਂ ਵਿੱਚ ਇਸਾਈ ਧਰਮ ਆ ਚੁੱਕਿਆ ਸੀ ਇਸ ਲਈ ਬਾਈਬਲ ਵਿੱਚ ਮੁਹੰਮਦ ਦਾ ਕੋਈ ਜ਼ਿਕਰ ਨਹੀਂ ਹੈ।ਇਹ ਵੀ ਪੜ੍ਹੋ:'ਹੁਣ ਚਰਚ ਦੇ ਬਾਹਰ ਕੋਈ ਮੈਰੀ ਕ੍ਰਿਸਮਸ ਨਹੀਂ ਕਹਿੰਦਾ'ਕੀ ਇਹ ਜਿਨਾਹ ਦੇ ਸੁਪਨਿਆਂ ਦਾ ਪਾਕਿਸਤਾਨ ਹੈ?ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀਇਸਲਾਮ ਵਿੱਚ ਜੀਜ਼ਸ ਨੂੰ ਭਾਵੇਂ ਹੀ ਬੇਹੱਦ ਇੱਜ਼ਤ ਨਾਲ ਵੇਖਿਆ ਜਾਂਦਾ ਹੈ, ਪਰ ਜ਼ਰੂਰੀ ਨਹੀਂ ਕਿ ਇਸਾਈ ਧਰਮ ਵਿੱਚ ਵੀ ਮੁਹੰਮਦ ਲਈ ਉਹੀ ਇੱਜ਼ਤ ਹੋਵੇ । 15ਵੀਂ ਸਦੀ ਵਿੱਚ ਇਟਲੀ ਦੇ ਇੱਕ ਸ਼ਹਿਰ ਦੇ ਗਿਰਜਾਘਰ ਵਿੱਚ ਮੁਹੰਮਦ ਨੂੰ ਨਰਕ ਵਿੱਚ ਵਿਖਾਇਆ ਗਿਆ ਸੀ। ਪੂਰੇ ਯੁਰੋਪ ਵਿੱਚ ਅਜਿਹੀ ਕਲਾ ਵੇਖਣ ਨੂੰ ਮਿਲਦੀ ਹੈ। Image copyright Getty Images ਫੋਟੋ ਕੈਪਸ਼ਨ ਇਟਲੀ ਵਿੱਚ ਕਈ ਮੌਲਵੀ ਜਿਹਾਦੀ ਹਮਲਿਆਂ ਦੀ ਨਿੰਦਾ ਕਰ ਚੁਕੇ ਹਨ 17ਵੀਂ ਸਦੀ ਵਿੱਚ ਬੈਲਜੀਅਨ ਗਿਰਜਾਘਰ ਵਿੱਚ ਦੂਤਾਂ ਦੇ ਕਦਮਾਂ ਥੱਲੇ ਮੁਹੰਮਦ ਨੂੰ ਵਿਖਾਇਆ ਗਿਆ ਸੀ। ਅਜਿਹਾ ਹੁਣ ਤਾਂ ਨਹੀਂ ਹੁੰਦਾ, ਪਰ ਸਾਡੇ ਸਮੇਂ ਦੀਆਂ ਆਪਣੀਆਂ ਪ੍ਰੇਸ਼ਾਨੀਆਂ ਹਨ। 2002 ਵਿੱਚ ਮੁਸਲਮਾਨ ਅੱਤਵਾਦੀਆਂ ਤੇ ਸ਼ੱਕ ਸੀ ਕਿ ਉਨ੍ਹਾਂ ਨੇ ਬੋਲੋਗਨਾ ਚਰਚ ਨੂੰ ਉਡਾਉਣ ਦੀ ਸਾਜ਼ਿਸ਼ ਕੀਤੀ ਸੀ। ਉਦੋਂ ਤੋਂ ਪੂਰੇ ਯੁਰੋਪ ਅਤੇ ਹੋਰ ਮੁਸਲਿਮ ਦੇਸਾਂ ਵਿੱਚ ਹਮਲਿਆਂ 'ਚ ਕਈ ਲੋਕ ਮਾਰੇ ਗਏ ਹਨ, ਜਿਸ ਕਾਰਨ ਦੋਵੇਂ ਭਾਈਚਾਰਿਆਂ ਵਿੱਚ ਤਣਾਅ ਵਧਿਆ ਹੈ। ਅੱਜ ਦੇ ਸਮੇਂ ਵਿੱਚ ਮੁਸਲਮਾਨਾਂ ਨੂੰ ਜੀਜ਼ਸ ਅਤੇ ਉਸ ਦੀ ਅਹਿਮੀਅਤ ਬਾਰੇ ਜਾਣਨਾ ਦੋਵੇਂ ਇਸਾਈਆਂ ਤੇ ਮੁਸਲਮਾਨਾਂ ਲਈ ਹੋਰ ਵੀ ਜ਼ਰੂਰੀ ਹੋ ਗਿਆ ਹੈ। ਸ਼ਾਇਦ ਇਹ ਜਾਣਨ ਨਾਲ ਕਿ ਦੁਨੀਆਂ ਦੇ ਸਾਰੇ ਧਰਮਾਂ ਵਿੱਚ ਕੀ ਸਮਾਨਤਾ ਹੈ, ਇਸ ਨਾਲ ਦੂਰੀਆਂ ਕੁਝ ਘਟਣਗੀਆਂ। ਤੁਸੀਂ ਇਹ ਵੀਡੀਓਜ਼ ਵੀ ਵੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਐਤਵਾਰ ਸਵੇਰੇ ਇੰਡੋਨੇਸ਼ੀਆ ਦੇ ਟਾਪੂ ਲਾਮਬੋਕ ਵਿੱਚ 9.1 ਤੀਬਰਤਾ ਦਾ ਭੂਚਾਲ ਆਇਆ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 'ਜੈ ਹਿੰਦ' ਨਾਅਰੇ ਬਾਰੇ ਝੂਠ ਬੋਲਿਆ? ਫੈਕਟ ਚੈੱਕ ਟੀਮ ਬੀਬੀਸੀ ਨਿਊਜ਼ 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46973730 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵਿਰੋਧੀ ਧਿਰਾਂ 'ਤੇ ਇਲਜ਼ਾਮ ਲਗਾਏ ਹਨ ਕਿ 'ਯੂਨਾਈਟਡ ਇੰਡੀਆ ਰੈਲੀ' ਵਿੱਚ 'ਭਾਰਤ ਮਾਤਾ ਕੀ ਜੈ' ਅਤੇ 'ਜੈ ਹਿੰਦ' ਨਹੀਂ ਕਿਹਾ ਗਿਆ।ਇਹ ਰੈਲੀ ਸ਼ਨੀਵਾਰ ਨੂੰ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤਮਾਮ ਲੀਡਰਾਂ ਵੱਲੋਂ ਕੀਤੀ ਗਈ। ਇਸ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਡੀਐਮਕੇ ਲੀਡਰ ਐਮ ਕੇ ਸਟਾਲੀਨ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਪਾਟੀਦਾਰ ਲੀਡਰ ਹਾਰਦਿਕ ਪਟੇਲ, ਕਾਂਗਰਸ ਲੀਡਰ ਮਲਿਕਾਅਰਜੁਨ ਖੜਗੇ ਅਤੇ ਐਨਸੀਪੀ ਲੀਡਰ ਸ਼ਰਦ ਪਵਾਰ ਸ਼ਾਮਲ ਸਨ। Image copyright AFP ਇਨ੍ਹਾਂ ਲੀਡਰਾਂ ਨੇ ਵਾਅਦਾ ਕੀਤਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਖਿਲਾਫ਼ ਇਕੱਠੇ ਹੋ ਕੇ ਲੜਨਗੇ।ਇਹ ਵੀ ਪੜ੍ਹੋ:ਪ੍ਰਿਅੰਕਾ ਗਾਂਧੀ ਦੀ ਸਿਆਸਤ ਵਿੱਚ ਐਂਟਰੀ, ਕਾਂਗਰਸ ਨੇ ਬਣਾਇਆ ਜਨਰਲ ਸਕੱਤਰਸੁਭਾਸ਼ ਚੰਦਰ ਬੋਸ ਦੀ ਉਹ ਅਨੋਖੀ ਪ੍ਰੇਮ ਕਹਾਣੀ'ਅਣਚਾਹੀ ਬੱਚੀ' ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ' ਕੰਗਨਾ ਰਣੌਤ ਦੀ ਕਹਾਣੀਇਸਦੇ ਜਵਾਬ ਵਿੱਚ ਵਿੱਚ ਸ਼ਾਹ ਨੇ ਕਿਹਾ ਨੇਤਾਵਾਂ ਵੱਲੋਂ ਰੈਲੀ ਵਿੱਚ 'ਜੈ ਹਿੰਦ' ਦਾ ਨਾਅਰਾ ਨਹੀਂ ਲਗਾਇਆ ਗਿਆ। Skip post by Bharatiya Janata Party (BJP) LIVE : Shri Amit Shah addresses public meeting in Malda, West Bengal. #AmitShahInMaldaPosted by Bharatiya Janata Party (BJP) on Tuesday, 22 January 2019 End of post by Bharatiya Janata Party (BJP) ਉਨ੍ਹਾਂ ਕਿਹਾ ਵਿਰੋਧੀ ਧਿਰਾਂ ਵੱਲੋਂ ਮਹਾਂਗਠਜੋੜ ਇੱਕ ਮੌਕਾਪ੍ਰਸਤੀ ਸੀ ਅਤੇ ਉਹ ਦੇਸ ਨਾਲ ਪਿਆਰ ਨਹੀਂ ਕਰਦੇ ਹਨ। ਸ਼ਾਹ ਨੇ ਭਾਜਪਾ ਦੇ ਅਧਿਕਾਰਕ ਟਵਿੱਟਰ ਹੈਂਡਲਰ ਤੋਂ ਟਵੀਟ ਕਰਕੇ ਵੀ ਇਹ ਇਲਜ਼ਾਮ ਲਗਾਇਆ। Image Copyright @BJP4India @BJP4India Image Copyright @BJP4India @BJP4India ਪਰ ਕੀ ਉਨ੍ਹਾਂ ਦਾ ਇਹ ਦਾਅਵਾ ਸਹੀ ਹੈ? ਉਨ੍ਹਾਂ ਦੀ ਸਿਆਸੀ ਬਿਆਨਬਾਜ਼ੀ ਨੂੰ ਇੱਕ ਪਾਸੇ ਰੱਖਦੇ ਹੋਏ ਸ਼ਾਹ ਦੇ ਇਹ ਇਲਜ਼ਾਮ ਝੂਠੇ ਹਨ। ਅਸੀਂ ਆਪਣੀ ਜਾਂਚ ਵਿੱਚ ਇਹ ਦੇਖਿਆ ਕਿ ਵਿਰੋਧੀ ਲੀਡਰਾਂ ਨੇ 'ਭਾਰਤ ਮਾਤਾ ਦੀ ਜੈ' ਅਤੇ 'ਜੈ ਹਿੰਦ' ਕਿਹਾ ਸੀ। ਪਾਟੀਦਾਰ ਲੀਡਰ ਹਾਰਦਿਕ ਪਟੇਲ ਨੇ ਆਪਣਾ ਭਾਸ਼ਣ 'ਭਾਰਤ ਮਾਤਾ ਦੀ ਜੈ' ਅਤੇ 'ਜੈ ਹਿੰਦ' ਦੇ ਨਾਲ ਖ਼ਤਮ ਕੀਤਾ। 2017 ਵਿੱਚ ਹੋਈਆਂ ਗੁਜਰਾਤ ਚੋਣਾਂ ਵਿੱਚ ਉਨ੍ਹਾਂ ਨੇ ਭਾਜਪਾ ਖ਼ਿਲਾਫ਼ ਮੁਹਿੰਮ ਚਲਾਈ ਸੀ। ਹਾਲਾਂਕਿ ਉਹ ਕਿਸੇ ਅਧਿਕਾਰਕ ਪਾਰਟੀ ਦਾ ਹਿੱਸਾ ਨਹੀਂ ਹਨ, ਪਰ ਉਹ ਦਾਅਵਾ ਕਰਦੇ ਹਨ ਕਿ ਉਹ ਗੁਜਰਾਤ ਵਿੱਚ ਪ੍ਰਭਾਵਸ਼ਾਲੀ ਪਟੇਲ ਭਾਈਚਾਰਾ ਉਨ੍ਹਾਂ ਨੂੰ ਸਮਰਥਨ ਕਰਦਾ ਹੈ। ਇਹ ਵੀ ਪੜ੍ਹੋ:ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਰੋਜ਼ਾ ਪਾਰਕਸ ਕੌਣ ਸੀ ਜਿਸ ਦੇ ਨਾਂ 'ਤੇ ਗੁਰਿੰਦਰ ਨੂੰ ਮਿਲਿਆ ਐਵਾਰਡ ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਆਪਣਾ ਭਾਸ਼ਣ 'ਜੈ ਹਿੰਦ' ਅਤੇ 'ਵੰਦੇ ਮਾਤਰਮ' ਦੇ ਨਾਅਰਿਆਂ ਨਾਲ ਖ਼ਤਮ ਕੀਤਾ। ਸ਼ਾਹ ਪਹਿਲੇ ਸ਼ਖ਼ਸ ਨਹੀਂ ਹਨ ਜਿਨ੍ਹਾਂ ਨੇ ਯੂਨਾਇਟਡ ਇੰਡੀਆ ਰੈਲੀ ਵਿੱਚ ਇਨ੍ਹਾਂ ਨਾਅਰਿਆਂ 'ਤੇ ਸ਼ੱਕ ਜ਼ਾਹਿਰ ਕੀਤਾ ਹੈ। Image copyright Newspaper ਇੱਥੋਂ ਤੱਕ ਕਿ ਮਾਲਦਾ ਰੈਲੀ ਤੋਂ ਪਹਿਲਾਂ ਇੱਕ ਅਖ਼ਬਾਰ ਨੇ 'ਆਜ ਤੱਕ' ਦੀ ਐਂਕਰ ਸ਼ਵੇਤਾ ਸਿੰਘ ਦਾ ਟਵੀਟ ਪੋਸਟ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਅਜਿਹੇ ਹੀ ਸ਼ੱਕ ਜ਼ਾਹਿਰ ਕੀਤੇ ਸਨ। ਅਖ਼ਬਾਰ ਦੀ ਇਹ ਕਲਿੱਪ ਸੱਜੇ ਪੱਖੀ ਸੋਸ਼ਲ ਮੀਡੀਆ ਪੇਜਾਂ 'ਤੇ ਕਾਫ਼ੀ ਵੱਡੇ ਪੱਧਰ 'ਤੇ ਸ਼ੇਅਰ ਹੋਈ ਸੀ। Image Copyright @SwetaSinghAT @SwetaSinghAT Image Copyright @SwetaSinghAT @SwetaSinghAT ਹਾਲਾਂਕਿ ਉਨ੍ਹਾਂ ਨੇ ਅਜਿਹਾ ਟਵੀਟ ਅਤੇ ਸ਼ੱਕ ਜ਼ਾਹਿਰ ਕਰਨ ਤੋਂ ਇਨਕਾਰ ਕੀਤਾ ਹੈ। ਇਹ ਮੁਹਿੰਮ ਜੰਗ ਭਾਜਪਾ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਪਹਿਲਾ ਹੀ ਤੇਜ਼ ਹੋ ਚੁੱਕੀ ਹੈ ਅਤੇ ਹਿੰਦੂਵਾਦ ਦਾ ਮੁੱਦਾ ਪਹਿਲਾਂ ਹੀ ਮੁੱਖ ਥਾਂ ਘੇਰਦਾ ਵਿਖਾਈ ਦੇ ਰਿਹਾ ਹੈ। ਭਾਜਪਾ ਦੇ ਕਈ ਲੀਡਰ ਕਹਿੰਦੇ ਹਨ ਕਿ 'ਵੰਦੇ ਮਾਤਰਮ' ਅਤੇ 'ਜੈ ਹਿੰਦ' ਦੇ ਨਾਅਰੇ ਨਾ ਲਾਉਣ ਵਾਲੇ 'ਦੇਸਧ੍ਰੋਹੀ' ਹਨ। ਇਹ ਵੀ ਪੜ੍ਹੋ:ਕਨ੍ਹਈਆ ਮੁਸਲਮਾਨ ਬਣੇ ਜਾਂ ਨਹੀਂ ਜਾਣੋ ਕੀ ਹੈ ਸੱਚਸੋਸ਼ਲ: ਅਮਿਤ ਸ਼ਾਹ ਲਈ ਕਿਸ ਨੇ ਕੀ ਵਰਤੇ ਵਿਸ਼ੇਸ਼ਣ ਮਿਲੋ ਦੇਸ ਦੇ ਸਭ ਤੋਂ ਤਾਕਤਵਰ ਆਗੂ ਦੇ ਬੇਟੇ ਨੂੰਖਾਸ ਤੌਰ 'ਤੇ ਮੁਸਲਮਾਨ ਲੀਡਰਾਂ ਵਿੱਚ ਵੀ ਇਹ ਬਹਿਸ ਦਾ ਮੁੱਦਾ ਹੈ। ਆਲ ਇੰਡੀਆ ਮਜੀਸ-ਏ-ਇੱਤੇਹਾਦੁੱਲ ਮੁਸਲੀਮੀਨ ਦੇ ਪ੍ਰਧਾਨ ਅਸਾਦੂਦੀਨ ਓਵੇਸੀ ਕਹਿੰਦੇ ਹਨ ''ਵੰਦੇ ਮਾਤਰਮ ਸਾਡੇ ਧਰਮ ਦੇ ਖ਼ਿਲਾਫ਼ ਹੈ।''''ਵੰਦੇ ਮਾਤਰਮ'' ਸਾਡਾ ਰਾਸ਼ਟਰੀ ਗਾਣ ਹੈ ਪਰ ਅਜਿਹਾ ਕੋਈ ਕਾਨੂੰਨ ਨਹੀਂ ਹੈ ਜਿਸ ਵਿੱਚ ਇਸ ਨੂੰ ਗਾਉਣਾ ਜ਼ਰੂਰੀ ਹੀ ਹੈ, ਜਿਵੇਂ ਕੌਮੀ ਤਰਾਨੇ ਲਈ ਕਾਨੂੰਨ ਹੈ। ਉਨ੍ਹਾਂ ਨੇ 2017 ਵਿੱਚ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ ਸੀ,''ਅਸੀਂ ਮੁਸਲਮਾਨ ਸਿਰਫ਼ ਅੱਲਾਹ ਦੀ ਪੂਜਾ ਕਰਦੇ ਹਾਂ ਨਾ ਕਿ ਮੱਕਾ ਅਤੇ ਪੈਗੰਬਰ ਮੁਹੰਮਦ ਦੀ। ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਦੇਸ ਨੂੰ ਪਿਆਰ ਨਹੀਂ ਕਰਦੇ।'' ""ਇਤਿਹਾਸ ਗਵਾਹ ਰਿਹਾ ਹੈ ਕਿ ਅਸੀਂ ਦੇਸ ਲਈ ਆਪਣਾ ਸਭ ਕੁਝ ਵਾਰਿਆ ਹੈ ਅਤੇ ਅਜੇ ਵੀ ਇਸਦੇ ਲਈ ਤਿਆਰ ਹਾਂ। ਪਰ ਸੰਵਿਧਾਨ ਮੁਤਾਬਕ ਅਸੀਂ ਆਪਣੇ ਧਰਮ ਲਈ ਆਜ਼ਾਦ ਹਾਂ।''ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਭਾਜਪਾ ਨੇ ਵੰਦੇ ਮਾਤਰਮ ਅਤੇ ਭਾਰਤ ਮਾਤਾ ਕੀ ਜੈ ਦੇ ਮੁੱਦੇ 'ਤੇ ਵਿਰੋਧੀ ਲੀਡਰਾਂ ਨੂੰ ਘੇਰਿਆ ਹੈ। ਭਾਜਪਾ ਦੇ ਕਿਸੇ ਵੀ ਸੀਨੀਅਰ ਲੀਡਰ ਨੇ ਸ਼ਾਹ ਦੀ ਇਸ ਟਿੱਪਣੀ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਪਰ ਭਾਜਪਾ ਦੇ ਟਵਿੱਟਰ ਹੈਂਡਲ 'ਤੇ ਇਹ ਸ਼ਾਹ ਦਾ ਝੂਠਾ ਦਾਅਵਾ ਕਰਨ ਵਾਲਾ ਟਵੀਟ ਲਗਾਤਾਰ ਚੱਲ ਰਿਹਾ ਹੈ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਪਾਕਿਸਤਾਨ 'ਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ 'ਚ ਹਰਸਿਮਰਤ ਬਾਦਲ ਹੋਣਗੇ ਸ਼ਾਮਲ - ਅੱਜ ਦੀਆਂ 5 ਮੁੱਖ ਖ਼ਬਰਾਂ 25 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46333368 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸੁਸ਼ਮਾ ਸਵਰਾਜ ਨੇ ਆਪਣੀ ਥਾਂ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਪੁਰੀ ਨੂੰ ਭੇਜਣ ਦੀ ਗੱਲ ਆਖੀ ਹੈ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਲਈ ਪਾਕਿਸਤਾਨ ਸਰਕਾਰ ਵੱਲੋਂ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸੱਦਾ ਭੇਜਿਆ ਗਿਆ ਹੈ।ਹਾਲਾਂਕਿ ਸੁਸ਼ਮਾ ਸਵਰਾਜ ਨੇ ਆਪਣੀ ਥਾਂ 'ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਹਰਦੀਪ ਪੁਰੀ ਨੂੰ ਭੇਜਣ ਦੀ ਗੱਲ ਆਖੀ ਹੈ।ਸੁਸ਼ਮਾ ਸਵਰਾਜ ਮੁਤਾਬਕ ਉਨ੍ਹਾਂ ਵੱਲੋਂ ਪਹਿਲਾਂ ਹੀ ਤੈਅ ਸੂਚੀ ਮੁਤਾਬਕ ਉਹ ਉਸ ਦਿਨ ਤੇਲੰਗਾਨਾ ਵਿੱਚ ਚੋਣ ਪ੍ਰਚਾਰ ਲਈ ਜਾਣਗੇ। ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ 28 ਨਵੰਬਰ ਨੂੰ ਰੱਖਿਆ ਜਾਵੇਗਾ।ਇਹ ਵੀ ਪੜ੍ਹੋ:'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਅਮ੍ਰਿਤਸਰ ਧਮਾਕਾ: 3 ਅਣਸੁਲਝੇ ਸਵਾਲ 'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਇਮਰਾਨ ਖ਼ਾਨ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਨੂੰ ਵੀ ਸੱਦਾ ਭੇਜਿਆ ਗਿਆ ਹੈ। ਸਿੱਧੂ ਵੱਲੋਂ ਉਨ੍ਹਾਂ ਦਾ ਸੱਦਾ ਸਵੀਕਾਰ ਕਰ ਲਿਆ ਗਿਆ ਹੈ।ਅਯੁੱਧਿਆ 'ਚ ਵੀਐੱਚਪੀ ਅਤੇ ਸ਼ਿਵ ਸੈਨਾ ਦੀ ਧਰਮ ਸਭਾਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਨੂੰ ਲੈ ਕੇ ਵਿਸ਼ਵ ਹਿੰਦੂ ਪਰਿਸ਼ਦ ਦੀ ਧਰਮ ਸਭਾ ਦੇ ਚੱਲਦਿਆਂ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। Image copyright Shakeel Akhtar/BBC ਫੋਟੋ ਕੈਪਸ਼ਨ ਧਰਮ ਸਭਾ 'ਚ ਸ਼ਾਮਲ ਹੋਣ ਲਈ 2 ਲੱਖ ਰਾਮ ਭਗਤਾਂ ਦੇ ਪਹੁੰਚਣ ਦੀ ਉਮੀਦ ਹੈ ਤਿੰਨ ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਇਸ ਸਭਾ 'ਚ ਸ਼ਾਮਲ ਹੋਣ ਲਈ 2 ਲੱਖ ਰਾਮ ਭਗਤਾਂ ਦੇ ਪਹੁੰਚਣ ਦੀ ਉਮੀਦ ਹੈ। ਸ਼ਿਵ ਸੈਨਾ ਮੁਖੀ ਉਧਵ ਠਾਕਰੇ ਵੀ ਇਸ ਸਮਾਗਮ 'ਚ ਸ਼ਮੂਲੀਅਤ ਕਰਨ ਪਹੁੰਚੇ ਹਨ ਜਿੱਥੇ ਉਹ ਵਰਕਰਾਂ ਨੂੰ ਸੰਬੋਧਿਤ ਕਰਨਗੇ।ਸ਼ਿਵ ਸੈਨਾ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੀ ਇਹ ਸਭਾ 'ਬੜੇ ਭਗਤ ਮਲ ਕੀ ਬਾਘੀਆ' ਵਿਖੇ ਹੋਵੇਗੀ ਜਿਹੜੀ ਕਿ ਰਾਮ ਜਨਮਭੂਮੀ ਨਿਆਸ ਵਰਕਸ਼ਾਪ ਤੋਂ 300 ਮੀਟਰ ਦੀ ਦੂਰੀ 'ਤੇ ਹੈ।ਗੌਰੀ ਲੰਕੇਸ਼ ਦੇ ਕਾਤਲਾਂ ਦੀ ਸੂਚੀ 'ਚ ਦੋ ਪੰਜਾਬੀ ਸਾਹਿਤਕਾਰਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਦੀ ਸੂਚੀ 'ਚ ਦੋ ਪੰਜਾਬੀ ਸਾਹਿਤਕਾਰ ਵੀ ਹਨ। Image copyright Getty Images ਫੋਟੋ ਕੈਪਸ਼ਨ ਗੌਰੀ ਲੰਕੇਸ਼ ਦੇ ਕਤਲ ਕੇਸ 'ਚ ਜਾਂਚ ਟੀਮ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ ਕੰਨੜ ਪੱਤਰਕਾਰ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ 'ਚ ਦਾਖ਼ਲ ਕਰਵਾਈ ਐਡੀਸ਼ਨਲ ਚਾਰਜਸ਼ੀਟ 'ਚ 34 ਵਿਅਕਤੀਆਂ ਦੇ ਨਾਮ ਦਰਜ ਕਰਵਾਏ ਹਨ। ਇਨ੍ਹਾਂ ਵਿੱਚ ਪਟਿਆਲਾ ਦੇ ਪ੍ਰੋਫੈਸਰ ਚਮਨ ਲਾਲ ਅਤੇ ਮੋਹਾਲੀ ਦੇ ਪ੍ਰੋਫੈਸਰ ਆਤਮਜੀਤ ਦੇ ਨਾਮ ਵੀ ਸ਼ਾਮਲ ਹਨ। ਇਸ ਸੂਚੀ ਵਿੱਚ ਉੱਘੇ ਪੱਤਰਕਾਰ ਸਿਧਾਰਥ ਵਰਧਰਾਜਨ ਦਾ ਨਾਮ ਹੈ। ਇਸ 'ਚ 8 ਵਿਅਕਤੀ ਕਰਨਾਟਕ ਤੋਂ ਹਨ ਅਤੇ 26 ਹੋਰ ਦੂਜੇ ਸੂਬਿਆਂ ਨਾਲ ਸਬੰਧਤ ਹਨ। ਚੀਨ-ਪਾਕਿਸਤਾਨ ਬੱਸ ਸੇਵਾ ਦੀ ਸ਼ੁਰੂਆਤਚੀਨ-ਪਾਕਿਸਤਾਨ ਦੀ ਯਾਤਰਾ ਲਈ ਹੁਣ ਤੱਕ ਹਵਾਈ ਜਹਾਜ਼ ਹੀ ਇਕਲੌਤਾ ਜ਼ਰੀਆ ਸੀ ਪਰ ਹੁਣ ਸੜਕ ਮਾਰਗ ਵੀ ਇੱਕ ਬਦਲ ਹੋਵੇਗਾ।ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਦੇ ਤਹਿਤ ਪਹਿਲੀ ਬੱਸ ਸੇਵਾ ਦਾ ਆਗਾਜ਼ ਕੀਤਾ ਗਿਆ ਹੈ। ਫੋਟੋ ਕੈਪਸ਼ਨ ਹੁਣ ਸੜਕ ਮਾਰਗ ਰਾਹੀਂ ਪਾਕਿਸਤਾਨ ਤੋਂ ਚੀਨ ਤੱਕ ਦਾ ਸਫ਼ਰ ਹੋ ਸਕੇਗਾ ਨੌਰਥ-ਸਾਊਥ ਟਰਾਂਸਪੋਰਟ ਨੈੱਟਵਰਕ ਨਾਮ ਦੀ ਕੰਪਨੀ ਵੱਲੋਂ ਚਲਾਈ ਜਾਣ ਵਾਲੀ ਇਹ ਬੱਸ ਪਾਕਿਸਤਾਨ ਦੇ ਲਾਹੌਰ ਨੂੰ ਚੀਨ ਦੇ ਇਤਿਹਾਸਕ ਸ਼ਹਿਰ ਕਾਸਗਾਰ ਨਾਲ ਜੋੜਦੀ ਹੈ। ਬੱਸ ਸੇਵਾ ਦਾ ਟ੍ਰਾਇਲ ਪੂਰਾ ਹੋ ਚੁੱਕਿਆ ਹੈ।ਲਾਹੌਰ, ਇਸਲਾਮਾਬਾਦ, ਗਿਲਗਿਤ, ਬਾਲਿਟਸਤਾਨ ਅਤੇ ਦਿਲਫਰੇਬ ਇਲਾਕਿਆਂ ਤੋਂ ਹੁੰਦੀ ਹੋਈ ਇਹ ਬੱਸ ਸਿੱਧਾ ਚੀਨ ਵਿੱਚ ਦਾਖ਼ਲ ਹੋਵੇਗੀ।ਇਸ 'ਚ ਇੱਕ ਪਾਸੇ ਦੇ 36 ਘੰਟੇ ਲੱਗਦੇ ਹਨ। ਬੱਸ ਵਿੱਚ ਚੜ੍ਹਨ ਤੋਂ ਪਹਿਲਾਂ ਤੁਹਾਡੇ ਕੋਲ ਜ਼ਰੂਰੀ ਦਸਤਾਵੇਜ਼ ਜਿਵੇਂ ਵੀਜ਼ਾ ਆਦਿ ਹੋਣਾ ਜ਼ਰੂਰੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ। ਪੈਰਿਸ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਦੇ ਵਿਰੋਧ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ। Image copyright Reuters ਫੋਟੋ ਕੈਪਸ਼ਨ ਟੈਕਸ ਦੀਆਂ ਵਧਾਈਆਂ ਗਈਆਂ ਦਰਾਂ ਅਤੇ ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਕਾਬੂ 'ਚ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ।ਇੱਥੋਂ ਦੇ ਲੋਕਾਂ ਦੀ ਵਿਰੋਧ ਟੈਕਸ ਦੀਆਂ ਵਧਾਈਆਂ ਗਈਆਂ ਦਰਾਂ ਖ਼ਿਲਾਫ਼ ਵੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਘੱਟ ਹਨ ਅਤੇ ਟੈਕਸ ਦਰਾਂ ਵੱਧ ਹਨ ਜਿਸ ਕਾਰਨ ਗਰੀਬੀ ਵੱਧ ਰਹੀ ਹੈ। ਪੈਰਿਸ ਵਿੱਚ ਬੀਤੇ ਦੋ ਹਫ਼ਤਿਆਂ ਤੋਂ ਹਫ਼ਤਾਵਰ ਪ੍ਰਦਰਸ਼ਨਾਂ 'ਚ ਲੋਕ ਸ਼ਾਮਲ ਹੋ ਰਹੇ ਹਨ। ਇਹ ਵੀ ਪੜ੍ਹੋ:ਅਯੁਧਿਆ ਦਾ ਅਸਲ ਇਤਿਹਾਸ ਕੀ ਹੈਮੈਰੀ ਕੌਮ ਨੇ ਰਚਿਆ ਇੱਕ ਹੋਰ ਇਤਿਹਾਸ ਸਮਲਿੰਗੀ ਵਿਆਹ ਨੂੰ ਮਾਨਤਾ ਲਈ ਰੈਫਰੈਂਡਮ ਪੈਰਿਸ ਦੇ ਸ਼ਾਂਜ ਐਲੀਜ਼ੇ ਇਲਾਕੇ ਵਿੱਚ ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਵੱਲੋਂ ਬਣਾਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰ ਰਹੇ ਕੁਝ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ ਜਿਸ ਤੋਂ ਬਾਅਦ ਉੱਥੇ ਹਾਲਾਤ ਵਿਗੜ ਗਏ। ਗੁੱਸਾਈ ਭੀੜ ਨੇ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ।ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਨਵਜੋਤ ਸਿੱਧੂ ਦਾ ਮੁੱਖ ਮੰਤਰੀ ਨੂੰ ਦਿੱਤੀ ਕਾਲੇ ਤਿੱਤਰ ਦੀ ਟਰਾਫੀ ਵਿਵਾਦਾਂ 'ਚ- 5 ਅਹਿਮ ਖ਼ਬਰਾਂ 14 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46562624 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਵਣ ਜੀਵ ਐਕਟਿਵਿਸਟਾਂ ਨੇ ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਦੇ ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ ਕੋਲ ਨਵਜੋਤ ਸਿੰਘ ਸਿੱਧੂ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਲੇ ਤਿੱਤਰ ਦੀ ਟਰਾਫੀ ਦਾ ਤੋਹਫ਼ਾ ਦੇਣ ਕਾਰਨ ਸ਼ਿਕਾਇਤ ਕੀਤੀ ਹੈ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ਼ਿਕਾਇਤ ਕਰਤਿਆਂ ਦਾ ਦਾਅਵਾ ਹੈ ਕਿ ਇਸ ਨਾਲ ਸਿੱਧੂ ਨੇ ਇਸ ਕਾਰਵਾਈ ਨਾਲ ਵਣਜੀਵਨ ਰੱਖਿਆ ਕਾਨੂੰਨ 1972 ਦੀ ਉਲੰਘਣਾ ਕੀਤੀ ਹੈ। ਸਿੱਧੂ ਨੇ ਇਹ ਟਰਾਫੀ ਵੀਰਵਾਰ ਨੂੰ ਮੁੱਖ ਮੰਤਰੀ ਨੂੰ ਦੇ ਦਿੱਤੀ ਸੀ ਹਾਲਾਂਕਿ ਕੈਪਟਨ ਨੇ ਤੋਹਫ਼ਾ ਲੈਣ ਸਮੇਂ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਇਹ ਦੇਖਣਾ ਪਵੇਗਾ ਕਿ, ਕੀ ਐਕਟ ਅਧੀਨ ਸੁਰੱਖਿਆ ਪ੍ਰਾਪਤ ਪ੍ਰਜਾਤੀ ਦੇ ਪੰਛੀ ਦੀ ਟਰਾਫੀ ਉਹ ਰੱਖ ਸਕਦੇ ਹਨ ਜਾਂ ਨਹੀਂ।ਸਿੱਧੂ ਜਦੋਂ ਪਾਕਿਸਤਾਨ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਰੱਖੇ ਜਾਣ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਗਏ ਸਨ ਉਸ ਸਮੇਂ ਇਹ ਟਰਾਫੀ ਲਿਆਏ ਸਨ।ਨਵਜੋਤ ਸਿੱਧੂ ਨੇ ਇਸ ਮਸਲੇ ’ਤੇ ਬੋਲਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੇ ਤੋਹਫਾ ਦੇ ਦਿੱਤਾ ਹੈ ਅਤੇ ਹੁਣ ਇਸ ਬਾਰੇ ਉਹੀ ਬੋਲਣਗੇ।ਅਖਬਾਰ ਅਨੁਸਾਰ ਮੁੱਖ ਮੰਤਰੀ ਵੱਲੋਂ ਪਹਿਲਾਂ ਹੀ ਇਸ ਬਾਰੇ ਜੰਗਲਾਤ ਮਹਿਕਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਇਹ ਵੀ ਪੜ੍ਹੋ:ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਭਗਤੀ ਕਰ ਰਹੇ ਸਾਧੂ 'ਤੇ ਚੀਤੇ ਵੱਲੋਂ ਹਮਲਾ, ਹੋਈ ਮੌਤ ਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ Image copyright Getty Images ਜੀਕੇ ਖਿਲਾਫ ਭ੍ਰਿਸ਼ਟਾਚਾਰ ਦੀ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਖਿਲਾਫ ਦਿੱਲੀ ਦੀ ਇੱਕ ਅਦਾਲਤ ਨੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜੀਕੇ ਖਿਲਾਫ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਿੱਖੀ ਬਾਰੇ 82000 ਕਿਤਾਬਾਂ ਅਤੇ ਗਾਰਡਾਂ ਦੀਆਂ ਵਰਦੀਆਂ ਦੇ ਜਾਅਲੀ ਬਿਲ ਲਾ ਕੇ 51 ਲੱਖ ਰੁਪਏ ਦਾ ਕਮੇਟੀ ਦੇ ਖਜ਼ਾਨੇ ਵਿੱਚੋਂ ਗ਼ਬਨ ਕੀਤਾ ਹੈ।ਇਸ ਦੇ ਨਾਲ ਹੀ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਨਾਰਥ ਐਵਨਿਊ ਥਾਣੇ ਦੇ ਐਸਐਚਓ ਨੂੰ ਵੀ ਮੁਲਜ਼ਮਾਂ ਖਿਲਾਫ ਐਫਆਈਆਰ ਦਰਜ ਕਰਕੇ ਜਾਂਚ ਨਾ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। Image copyright Reuters ਫਰਾਂਸ ਵਿੱਚ ਹਮਲਾਵਰ ਨੂੰ ਪੁਲਿਸ ਨੇ ਮਾਰਿਆਫਰਾਂਸ ਦੀ ਪੁਲਿਸ ਨੇ ਸਟਰਾਸ ਬਰਗ ਦੀ ਕ੍ਰਿਸਮਿਸ ਮਾਰਕਿਟ ਵਿੱਚ ਗੋਲੀ ਚਲਾਉਣ ਵਾਲੇ ਨੂੰ ਮਾਰ ਗਿਰਾਇਆ ਹੈ। ਇਸ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਦ ਕਿ ਕਈ ਲੋਕ ਜ਼ਖਮੀ ਹੋ ਗਏ ਸਨ। ਜਦੋਂ ਚੈਰਿਫ ਸ਼ੈਕਟਾ ਨਾਮ ਦੇ ਇਸ ਵਿਅਕਤੀ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤਾਂ ਪੁਲਿਸ ਨੇ ਉਸ ਨੂੰ ਥਾਏਂ ਹੀ ਮਾਰ ਦਿੱਤਾ ਸੀ। ਬੀਬੀਸੀ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।ਮਾਲਿਆ ਨੂੰ ਧੋਖੋਬਾਜ਼ ਕਹਿਣਾ ਗਲਤਕੇਂਦਰੀ ਮੰਤਰੀ ਨਿਤਿਨ ਗੜਕਰੀ, ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਜਿਨ੍ਹਾਂ ਦੀ ਭਾਰਤ ਨੂੰ ਹਵਾਲਗੀ ਦੇ ਆਦੇਸ਼ ਬਰਤਾਨਵੀ ਅਦਾਲਤ ਨੇ ਦੇ ਦਿੱਤੇ ਹਨ, ਦੇ ਬਚਾਅ ਵਿੱਚ ਆਏ ਹਨ।ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਗੜਕਰੀ ਨੇ ਵੀਰਵਾਰ ਨੂੰ ਕਿਹਾ ਕਿ ਮਾਲਿਆ 40 ਸਾਲਾਂ ਤੱਕ ਕਰਜ਼ ਚੁਕਾਉਂਦੇ ਰਹੇ ਹਨ ਅਤੇ ਹਵਾਈ ਖੇਤਰ ਵਿੱਚ ਨਾਕਾਮ ਰਹਿਣ ਮਗਰੋਂ ਇੱਕ ਵਾਰ ਡਿਫਾਲਟਰ ਹੋ ਗਏ ਜਿਸ ਕਾਰਨ ਉਨ੍ਹਾਂ ਨੂੰ ਧੋਖੇਬਾਜ਼ ਕਹਿਣਾ ਸਹੀ ਨਹੀਂ ਹੈ। Image copyright Reuters ਨੇਪਾਲ ਨੇ ਲਾਈ ਭਾਰਤ ਦੇ ਨਵੇਂ ਨੋਟਾਂ ’ਤੇ ਪਾਬੰਦੀਨੇਪਾਲ ਨੇ ਭਾਰਤ ਦੇ ਦੋ ਹਜ਼ਾਰ, ਪੰਜ ਸੌ ਅਤੇ ਦੋ ਸੌ ਦੇ ਨਵੇਂ ਨੋਟਾਂ ਉੱਪਰ ਪਾਬੰਦੀ ਲਾ ਦਿੱਤੀ ਹੈ।ਨੇਪਾਲ ਕੈਬਨਿਟ ਨੇ ਇਹ ਫੈਸਲਾ ਸੋਮਵਾਰ ਨੂੰ ਲਿਆ ਸੀ ਪਰ ਪੱਤਰਕਾਰਾਂ ਨੂੰ ਇਹ ਜਾਣਕਾਰੀ ਵੀਰਵਾਰ ਨੂੰ ਦਿੱਤੀ ਗਈ।ਇਸ ਫੈਸਲੇ ਮੁਤਾਬਕ ਇਨ੍ਹਾਂ ਨੋਟਾਂ ਨੂੰ ਰੱਖਣਾ ਅਤੇ ਇਨ੍ਹਾਂ ਦਾ ਲੈਣ ਦੇਣ ਜਾਂ ਇਨ੍ਹਾਂ ਨਾਲ ਖ਼ਰੀਦਦਾਰੀ ਕਰਨਾ ਗੈਰ ਕਾਨੂੰਨੀ ਹੋ ਗਿਆ ਹੈ। ਸੀ। ਬੀਬੀਸੀ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।ਇਹ ਵੀ ਪੜ੍ਹੋ:ਕਮਲ ਨਾਥ ਬਣਨਗੇ ਮੱਧ ਪ੍ਰਦੇਸ਼ ਦੇ ਨਵੇਂ ਸੀਐੱਮ ਪਰ 1984 ਸਿੱਖ ਕਤਲੇਆਮ ’ਤੇ ਮੁੜ ਵਿਵਾਦਮਰਨ ਤੋਂ ਬਾਅਦ 4 ਲੋਕਾਂ ਨੂੰ ਜ਼ਿੰਦਗੀ ਦੇਣ ਵਾਲੀ ਔਰਤ ਸਾਇਨਾ ਤੇ ਮਿਥਾਲੀ ਦੇ ਯੁੱਗ ’ਚ ਵੀ ਕੁੜੀਆਂ ਦੀ ਖੇਡ ਪਿੱਛੇਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਪਾਕਿਸਤਾਨ ਦੀ ਕੁੜੀ ਦੇ ਇਸ਼ਕ ਵਿੱਚ ਕੈਦ ਭੁਗਤਣ ਵਾਲੇ ਮੁੰਬਈ ਦੇ ਨੌਜਵਾਨ ਦੀ ਕਹਾਣੀ ਸ਼ਿਰਾਜ ਹਸਨ ਬੀਬੀਸੀ ਪੱਤਰਕਾਰ 16 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46578492 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ਫੋਟੋ ਕੈਪਸ਼ਨ 33 ਸਾਲ ਦੇ ਹਾਮਿਦ ਅੰਸਾਰੀ ਮੁੰਬਈ ਤੋਂ ਕਾਬਿਲ ਹੁੰਦੇ ਹੋਏ ਪਹੁੰਚੇ ਸਨ ਕੋਹਾਟ ਪਾਕਿਸਤਾਨੀ ਜੇਲ੍ਹ 'ਚ ਜਾਸੂਸੀ ਅਤੇ ਬਿਨਾ ਦਸਤਾਵੇਜ਼ਾਂ ਤੋਂ ਯਾਤਰਾ ਕਰਨ ਦੇ ਅਪਰਾਧ 'ਚ ਕੈਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਦੀ ਤਿੰਨ ਸਾਲ ਕੈਦ ਦੀ ਸਜ਼ਾ 16 ਦਸੰਬਰ ਨੂੰ ਪੂਰੀ ਹੋ ਰਹੀ ਹੈ। ਪੇਸ਼ਾਵਰ ਹਾਈ ਕੋਰਟ ਨੇ ਹਾਮਿਦ ਅੰਸਾਰੀ ਨੂੰ ਯਾਤਰਾ ਨਾਲ ਜੁੜੇ ਦਸਤਾਵੇਜ਼ ਛੇਤੀ ਤੋਂ ਛੇਤੀ ਮੁਹੱਈਆ ਕਰਵਾਉਣ ਦਾ ਆਦੇਸ਼ ਦਿੱਤਾ ਹੈ ਤਾਂ ਕਿ ਉਨ੍ਹਾਂ ਨੂੰ ਭਾਰਤ ਭੇਜਣਾ ਸੰਬਵ ਹੋ ਸਕੇ। ਕਥਿਤ ਤੌਰ 'ਤੇ ਸਾਲ 2012 'ਚ ਫੇਸਬੁਕ 'ਤੇ ਹੋਈ ਦੋਸਤੀ ਨੇ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਫ਼ਗਾਨਿਸਤਾਨ ਤੋਂ ਹੁੰਦਿਆਂ ਹੋਇਆ ਪਾਕਿਸਤਾਨ ਪਹੁੰਚਾ ਦਿੱਤਾ ਸੀ। ਹਾਮਿਦ ਅੰਸਾਰੀ ਨੂੰ ਨਵੰਬਰ 2012 'ਚ ਪਾਕਿਸਤਾਨ ਦੇ ਕੋਹਾਟ 'ਚ ਹਿਰਾਸਤ 'ਚ ਲਿਆ ਗਿਆ ਸੀ ਅਤੇ ਇਸ ਵੇਲੇ ਉਹ ਮਰਦਾਨ ਜੇਲ੍ਹ 'ਚ ਕੈਦ ਹਨ ਅਤੇ ਆਪਣੀ ਰਿਹਾਈ ਦਾ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਇਹ ਸਵਾਲ ਅਹਿਮ ਹੈ ਕਿ ਉਹ ਮੁੰਬਈ ਤੋਂ ਇੱਥੋਂ ਤੱਕ ਕਿਵੇਂ ਪਹੁੰਚੇ ਅਤੇ ਉਨ੍ਹਾਂ ਦੇ ਆਉਣ ਦਾ ਕੀ ਮਕਸਦ ਸੀ?ਇਹ ਵੀ ਪੜ੍ਹੋ-ਸਿੱਧੂ ਦੇ 'ਨਿੱਕੇ ਫੈਨ' ਨੂੰ ਇੰਝ ਮਿਲਿਆ ਆਟੋਗ੍ਰਾਫ਼'ਮੈਂ ਆਪਣੇ ਬੱਚਿਆਂ ਨੂੰ ਜਾਂ ਤਾਂ ਛੱਤ ਜਾਂ ਖਾਣਾ ਦੇ ਸਕਦੀ ਸੀ'ਵਿਆਹ ਟੁੱਟ ਰਿਹਾ ਹੈ ਤਾਂ ਇਹ ਤਰੀਕਾ ਮਦਦਗਾਰ ਸਾਬਿਤ ਹੋ ਸਕਦਾਕਰਤਾਰਪੁਰ ਗੁਰਦੁਆਰੇ ਲਈ ਪਾਕ ਨਾਲ ਜ਼ਮੀਨ ਦੀ ਅਦਲਾ-ਬਦਲੀ ਦਾ ਮਤਾ33 ਸਾਲ ਦੇ ਹਾਮਿਦ ਅੰਸਾਰੀ ਮੁੰਬਈ ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਮੈਨੇਜਮੈਂਟ ਸਾਇੰਸ ਦੀ ਡਿਗਰੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਮੁਤਾਬਕ ਲਾਪਤਾ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਮੁੰਬਈ ਦੇ ਕਾਲਜ 'ਚ ਲੈਕਚਰਰ ਦੀ ਨੌਕਰੀ ਸ਼ੁਰੂ ਕੀਤੀ ਸੀ। ਉਨ੍ਹਾਂ ਦੀ ਮਾਂ ਫੌਜ਼ੀਆ ਅੰਸਾਰੀ ਮੁੰਬਈ 'ਚ ਹਿੰਦੀ ਦੀ ਪ੍ਰੋਫੈਸਰ ਹੈ ਅਤੇ ਕਾਲਜ ਦੀ ਵਾਇਸ ਪ੍ਰਿੰਸੀਪਲ ਹੈ। ਉਨ੍ਹਾਂ ਦੇ ਪਿਤਾ ਨਿਹਾਲ ਅੰਸਾਰੀ ਬੈਂਕਰ ਹਨ ਅਤੇ ਉਨ੍ਹਾਂ ਦੇ ਇੱਕ ਭਰਾ ਡੈਂਟਿਸ ਹਨ। Image copyright Getty Images ਫੋਟੋ ਕੈਪਸ਼ਨ 33 ਸਾਲ ਦੇ ਹਾਮਿਦ ਅੰਸਾਰੀ ਕੋਲ ਮੈਨੇਜਮੈਂਟ ਸਾਇੰਸ ਦੀ ਡਿਗਰੀ ਹੈ ਪਾਕਿਸਤਾਨ ਅਤੇ ਭਾਰਤ ਵਿਚਾਲੇ ਕੈਦੀਆਂ ਲਈ ਕੰਮ ਕਰਨ ਵਾਲੇ ਸਮਾਜਿਕ ਕਾਰਕੁਨ ਜਤਿਨ ਦੇਸਾਈ ਨੇ ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਕਿਹਾ, ""ਹਾਮਿਦ ਨੇ ਕਈ ਵਾਰ ਪਾਕਿਸਤਾਨ ਜਾਣ ਦੀ ਖੁਆਇਸ਼ ਦਾ ਇਜ਼ਹਾਰ ਕੀਤਾ ਸੀ ਪਰ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲ ਸਕਿਆ ਸੀ।""ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਕਈ ਵਾਰ ਹਾਮਿਦ ਅੰਸਾਰੀ ਨਾਲ ਮੁਲਾਕਾਤ ਹੋਈ ਸੀ ਜਿਸ ਦੌਰਾਨ ਅਜਿਹੇ ਲਗਦਾ ਸੀ ਕਿ ਉਹ ਪਾਕਿਸਤਾਨ ਜਾਣ ਲਈ ਜਿੱਦ 'ਤੇ ਸਨ। ਜਤਿਨ ਦੇਸਾਈ ਮੁਤਾਬਕ ਹਾਮਿਦ ਅੰਸਾਰੀ ਦੀ ਫੇਸਬੁਕ 'ਤੇ ਕੋਹਾਟ ਦੀ ਇੱਕ ਕੁੜੀ ਨਾਲ ਦੋਸਤੀ ਹੋਈ ਸੀ ਅਤੇ ਉਹ ਉਸ ਨਾਲ ਮਿਲਣ ਲਈ ਪਾਕਿਸਤਾਨ ਜਾਣਾ ਚਾਹੁੰਦੇ ਸਨ। ਜਤਿਨ ਮੁਤਾਬਕ ਹਾਮਿਦ ਅੰਸਾਰੀ ਨੇ ਕਈ ਵਾਰ ਪਾਕਿਸਤਾਨ ਦਾ ਵੀਜ਼ਾ ਹਾਸਿਲ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕੋਹਾਟ ਦੇ ਸਥਆਨਕ ਲੋਕਾਂ ਨਾਲ ਫੇਸਬੁਕ 'ਤੇ ਸੰਪਰਕ ਕੀਤਾ। ਕਾਬੁਲ ਦੇ ਰਸਤਿਓਂ ਮੁੰਬਈ ਤੋਂ ਕੋਹਾਟ ਚਾਰ ਨਵੰਬਰ 2012 ਨੂੰ ਹਾਮਿਦ ਅੰਸਾਰੀ ਨੇ ਮੁੰਬਈ ਤੋਂ ਕਾਬੁਲ ਲਈ ਫਲਾਈਟ ਲਈ। ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਹਵਾਈ ਕੰਪਨੀ ਵਿੱਚ ਇੰਟਰਵਿਊ ਦੇਣ ਜਾ ਰਹੇ ਹਨ। ਉਨ੍ਹਾਂ ਨੇ 15 ਨਵੰਬਰ ਨੂੰ ਘਰ ਵਾਪਸ ਆਉਣਾ ਸੀ ਪਰ ਕਾਬੁਲ ਪਹੁੰਚਣ ਤੋਂ ਕੁਝ ਦਿਨ ਬਾਅਦ ਘਰ ਵਾਲਿਆਂ ਨਾਲ ਉਨ੍ਹਾਂ ਦਾ ਸੰਪਰਕ ਟੁੱਟ ਗਿਆ। ਉਨ੍ਹਾਂ ਦਾ ਫੋਨ ਬੰਦ ਹੋਣ ਤੋਂ ਬਾਅਦ ਘਰ ਵਾਲਿਆਂ ਨੂੰ ਕੁਝ ਸ਼ੱਕ ਹੋਇਆ। ਕਥਿਤ ਤੌਰ 'ਤੇ ਹਾਮਿਦ ਅੰਸਾਰੀ ਕਾਬੁਲ ਤੋਂ ਜਲਾਲਾਬਾਦ ਗਏ ਅਤੇ ਉਥੋਂ ਯਾਤਰਾ ਦੇ ਦਸਤਾਵੇਜ਼ ਅਤੇ ਪਾਸਪੋਰਟ ਦੇ ਬਿਨਾ ਤੋਰਖਮ ਦੇ ਰਸਤਿਓਂ ਪਾਕਿਸਤਾਨ 'ਚ ਦਾਖ਼ਲ ਹੋਏ। ਉਹ ਕੁਰਕ 'ਚ ਰੁਕੇ ਅਤੇ ਕੋਹਾਟ ਪਹੁੰਚੇ। Image copyright Getty Images ਫੋਟੋ ਕੈਪਸ਼ਨ ਜਤਿਨ ਦੇਸਾਈ ਮੁਤਾਬਕ ਹਾਮਿਦ ਅੰਸਾਰੀ ਦੀ ਫੇਸਬੁਕ 'ਤੇ ਕੋਹਾਟ ਦੀ ਇੱਕ ਕੁੜੀ ਨਾਲ ਦੋਸਤੀ ਹੋਈ ਸੀ ਪੁਲਿਸ ਦਾ ਕਹਿਣਾ ਹੈ ਕਿ ਕੋਹਟ ਦੇ ਹੋਟਲ 'ਚ ਕਮਰਾ ਲੈਣ ਲਈ ਉਨ੍ਹਾਂ ਨੇ ਹਮਜ਼ਾ ਨਾਮ ਦਾ ਫਰਜ਼ੀ ਪਛਾਣ ਪੱਤਰ ਇਸਤੇਮਾਲ ਕੀਤਾ ਅਤੇ ਉਸੇ ਦਿਨ ਪੁਲਿਸ ਨੇ ਉਨ੍ਹਾਂ ਨੂੰ ਸ਼ੱਕ ਦੀ ਬੁਨਿਆਦ 'ਤੇ ਹਿਰਾਸਤ 'ਚ ਲੈ ਲਿਆ। ਦੂਜੇ ਪਾਸੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਹਾਮਿਦ ਅੰਸਾਰੀ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਉਨ੍ਹਾਂ ਦਾ ਲੈਪਟਾਪ ਦੇਖਿਆ ਅਤੇ ਉਨ੍ਹਾਂ ਦੇ ਈਮੇਲ 'ਤੇ ਹੋਣ ਵਾਲੀ ਗੱਲਬਾਤ ਪੜ੍ਹੀ। ਉਨ੍ਹਾਂ ਦੇ ਪਰਿਵਾਰ ਮੁਤਾਬਕ ਫੇਸਬੁਕ ਤੋਂ ਇਹ ਪਤਾ ਲੱਗਾ ਕਿ ਉਹ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਪ੍ਰਾਂਤ ਦੇ ਕੋਹਾਟ ਦੀ ਕਿਸੇ ਕੁੜੀ ਨਾਲ ਗੱਲ ਕਰਦੇ ਸਨ ਅਤੇ ਉਸ ਨੂੰ ਮਿਲਣ ਲਈ ਉਹ ਉੱਥੇ ਜਾਣਾ ਚਾਹੁੰਦੇ ਸੀ। ਇਸ ਤੋਂ ਬਾਅਦ ਹਾਮਿਦ ਅੰਸਾਰੀ ਦੀ ਮਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਬੇਟੇ ਨੇ ਫੇਸਬੁਕ 'ਤੇ ਕੁਝ ਪਾਕਿਸਤਾਨੀ ਲੋਕਾਂ ਨਾਲ ਵੀ ਗੱਲ ਕੀਤੀ ਸੀ ਅਤੇ ਉਨ੍ਹਾਂ ਦੇ ਕਹਿਣ 'ਤੇ ਇਹ ਰਸਤਾ ਚੁਣਿਆ ਸੀ। ਦੂਜੇ ਪਾਸੇ ਪਾਕਿਸਤਾਨ ਦੇ ਸਰਕਾਰੀ ਸੂਚਨਾ ਵਿਭਾਗ ਮੁਤਾਬਕ ਹਾਮਿਦ ਅੰਸਾਰੀ ਨੇ ਪੁੱਛਗਿੱਛ 'ਚ ਸਵੀਕਾਰ ਕੀਤਾ ਸੀ ਕਿ ਉਹ ਗ਼ੈਰ ਕਾਨੂੰਨੀ ਤੌਰ 'ਤੇ ਅਫ਼ਗਾਨਿਸਤਾਨ ਤੋਂ ਤੋਰਖ਼ਮ ਦੇ ਰਸਤਿਓਂ ਪਾਕਿਸਤਾਨ 'ਚ ਦਾਖ਼ਲ ਹੋਏ। ਫੇਸਬੁੱਕ 'ਤੇ ਕਿਸ-ਕਿਸ ਨਾਲ ਗੱਲ ਕੀਤੀ ?ਹਾਮਿਦ ਅੰਸਾਰੀ ਦੇ ਪਰਿਵਾਰ ਅਤੇ ਉਨ੍ਹਾਂ ਦੇ ਕੇਸ ਨਾਲ ਜੁੜੇ ਸਮਾਜਿਕ ਕਾਰਕੁਨ ਮੁਤਾਬਕ ਹਾਮਿਦ ਨੇ ਕੋਹਾਟ 'ਚ ਕਈ ਲੋਕਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਉਹ ਪਾਕਿਸਤਾਨ ਆਉਣ 'ਚ ਉਨ੍ਹਾਂ ਦਾ ਮਦਦ ਕਰ ਸਕਣ। Image copyright ਫੋਟੋ ਕੈਪਸ਼ਨ 2012 'ਚ ਪਾਕਿਸਤਾਨ 'ਚ ਹਾਮਿਦ ਅੰਸਾਰੀ ਦੇ ਲਾਪਤਾ ਹੋਣ ਤੋਂ ਬਾਅਦ ਪੇਸ਼ਾਵਰ ਹਾਈ ਕੋਰਟ 'ਚ ਫੌਜ਼ੀਆ ਅੰਸਾਰੀ ਵੱਲੋਂ ਬੇਟੇ ਦੀ ਬਰਾਮਦਗੀ ਲਈ ਹੇ ਪਟੀਸ਼ਨ ਦਾਇਰ ਕੀਤੀ ਗਈ ਸੀ ਉਨ੍ਹਾਂ ਦੇ ਫੇਸਬੁਕ 'ਤੇ ਮਿਲੇ ਅਕਾਊਂਟ ਅਸਲੀ ਹੈ ਜਾਂ ਫਰਜ਼ੀ ਇਸ ਦੀ ਪੁਸ਼ਟੀ ਕਰਨਾ ਸੰਭਵ ਨਹੀਂ ਹੈ। ਪਰ ਮਾਰਚ 2010 ਤੋਂ ਨਵੰਬਰ 2012 ਵਿਚਾਲੇ ਕੁਝ ਲੋਕ ਜਿਨ੍ਹਾਂ ਨਾਲ ਉਹ ਪਾਕਿਸਤਾਨ ਆਉਣ ਸੰਬੰਧੀ ਗੱਲਾਂ ਕਰ ਰਹੇ ਸਨ ਉਸ ਵਿੱਚ ਕੁਰਕ 'ਚ ਰਹਿਣ ਵਾਲੇ ਅਤਾਉਰਰਹਿਮਾਨ ਵੀ ਸ਼ਾਮਿਲ ਸਨ। ਉਨ੍ਹਾਂ ਦੇ ਪਰਿਵਾਰ ਮੁਤਾਬਕ ਹਾਮਿਦ ਸਬਾ ਖ਼ਾਨ ਨਾਮ ਦੇ ਇੱਕ ਅਕਾਊਂਟ ਦੇ ਸੰਪਰਕ 'ਚ ਸਨ। ਉਸ ਤੋਂ ਇਲਾਵਾ ਹਨੀਫ਼ ਅਤੇ ਸਾਜ਼ੀਆ ਖ਼ਾਨ ਨਾਮ ਦੇ ਅਕਾਊਟ ਨਾਲ ਵੀ ਸੰਪਰਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਦਾਅਵੇ ਅਦਾਲਤ 'ਚ ਪੇਸ਼ ਕੀਤੇ ਗਏ ਸਨ। ਗੁਮਸ਼ੁਦਗੀ ਤੇ 3 ਸਾਲ ਦੀ ਕੈਦ2012 'ਚ ਪਾਕਿਸਤਾਨ 'ਚ ਹਾਮਿਦ ਅੰਸਾਰੀ ਦੇ ਲਾਪਤਾ ਹੋਣ ਤੋਂ ਬਾਅਦ ਪੇਸ਼ਾਵਰ ਹਾਈ ਕੋਰਟ 'ਚ ਵਕੀਲਾਂ ਦੇ ਰਾਹੀਂ ਫੌਜ਼ੀਆ ਅੰਸਾਰੀ ਨੇ ਆਪਣੇ ਬੇਟੇ ਦੀ ਬਰਾਮਦਗੀ ਲਈ ਹੇਬਸ ਕਾਰਪਸ ਦੀ ਪਟੀਸ਼ਨ ਦਾਇਰ ਕੀਤੀ। ਇਸ ਵਿੱਚ ਰੱਖਿਆ ਮੰਤਰਾਲੇ ਵੱਲੋਂ ਜਵਾਬ ਦਾਖ਼ਲ ਕੀਤਾ ਗਿਆ ਸੀ ਕਿ ਮੁਲਜ਼ਮ ਹਾਮਿਦ ਅੰਸਾਰੀ ਨੂੰ ਇੱਕ ਸੁਰੱਖਿਆ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਫੌਜੀ ਅਦਾਲਤ 'ਚ ਕਾਰਵਾਈ ਚੱਲ ਰਹੀ ਹੈ। ਫਰਵਰੀ 2016 'ਚ ਸੈਨਿਕ ਅਦਾਲਤ ਨੇ ਹਾਮਿਦ ਅੰਸਾਰੀ ਨੂੰ ਜਾਸੂਸੀ ਦੇ ਇਲਜ਼ਾਮ 'ਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਫੋਟੋ ਕੈਪਸ਼ਨ ਹਾਮਿਦ ਅੰਸਾਰੀ ਦੇ ਕੇਸ ਦਾ ਇੱਕ ਅਹਿਮ ਹਿੱਸਾ ਪਾਕਿਸਤਾਨੀ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਦੀ ਗੁਮਸ਼ੁਦਗੀ ਵੀ ਹੈ ਉਸ ਵੇਲੇ ਸਰਕਾਰ ਦੇ ਬੁਲਾਰੇ ਦਾ ਕਹਿਣਾ ਸੀ ਕਿ ਪੁੱਛਗਿੱਛ ਦੌਰਾਨ ਸਵੀਕਾਰ ਕੀਤਾ ਸੀ ਕਿ ਉਸ ਵੱਲੋਂ ਪਾਕਿਸਤਾਨ ਆਉਣ ਦਾ ਮਕਸਦ ਜਾਸੂਸੀ ਕਰਨਾ ਸੀ। ਜ਼ੀਨਤ ਸ਼ਹਿਜ਼ਾਦੀ ਦੀ ਗੁਮਸ਼ੁਦਗੀ ਤੇ ਬਰਾਮਦਗੀਹਾਮਿਦ ਅੰਸਾਰੀ ਦੇ ਕੇਸ ਦਾ ਇੱਕ ਅਹਿਮ ਹਿੱਸਾ ਪਾਕਿਸਤਾਨੀ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਦੀ ਗੁਮਸ਼ੁਦਗੀ ਵੀ ਹੈ। ਜ਼ੀਨਤ ਸ਼ਹਿਜ਼ਾਦੀ ਲਾਹੌਰ 'ਚ ਇੱਕ ਸਥਾਨਕ ਚੈਨਲ ਲਈ ਕੰਮ ਕਰਦੀ ਸੀ। ਉਹ ਹਾਮਿਦ ਅੰਸਾਰੀ ਦੇ ਪਰਿਵਾਰ ਦੇ ਸੰਪਰਕ 'ਚ ਸੀ। ਜ਼ੀਨਤ ਨੇ ਮੁੰਬਈ 'ਚ ਹਾਮਿਦ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਜ਼ਬਰਦਸਤੀ ਅਗਵਾ ਕਰਨ ਦਾ ਕੇਸ ਦਰਜ ਕੀਤਾ ਸੀ। ਜੁਲਾਈ 2015 'ਚ ਜ਼ੀਨਤ ਸ਼ਹਿਜ਼ਾਦੀ ਦੇ ਰਾਹੀਂ ਹੀ ਫੌਜ਼ੀਆ ਅੰਸਾਰੀ ਵੱਲੋਂ ਤਤਕਾਲੀ ਆਈਐਸਆਈ ਮੁਖੀ ਮੇਜਰ ਜਨਰਲ ਰਿਜ਼ਵਾਨ ਅਖ਼ਤਰ ਅਤੇ ਡਾਇਰੈਕਟਰ ਜਨਰਲ ਮਿਲਟਰੀ ਇੰਟੈਲੀਜੈਂਸ ਮੇਜਰ ਜਨਰਲ ਰਿਜ਼ਵਾਨ ਸੱਤਾਰ ਨੂੰ ਇੱਕ ਚਿੱਠੀ ਲਿਖੀ ਸੀ। ਇਹ ਵੀ ਪੜ੍ਹੋ-ਦੋ ਸਾਲ ਕਿੱਥੇ ਲਾਪਤਾ ਰਹੀ ਪਾਕਿਸਤਾਨੀ ਪੱਤਰਕਾਰ?ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂ'ਸ਼ਾਂਤੀ ਲਈ ਸਿੱਧੂ ਦੇ ਵਜ਼ੀਰ-ਏ-ਆਜ਼ਮ ਬਣਨ ਦੀ ਉਡੀਕ ਨਾ ਕਰਨੀ ਪਏ' ਪਾਕਿਸਤਾਨ ਪੱਤਰਕਾਰਾਂ ਲਈ ਇਸ ਲਈ ਹੈ ਖ਼ਤਰਨਾਕਫੌਜ਼ੀਆ ਵੱਲੋਂ ਲਿਖੀ ਗਈ ਇਸ ਚਿੱਠੀ 'ਚ ""ਲਿਲਾਹ ਰਹਿਮ ਕੀਜੀਏ"" ਉਰਦੂ 'ਚ ਲਿਖਿਆ ਗਿਆ ਸੀ। ਇਸੇ ਦੌਰਾਨ ਹੀ ਜ਼ੀਨਤ ਲਾਪਤਾ ਹੋ ਗਈ। ਮਨੁਖੀ ਅਧਿਕਾਰ ਵਕੀਲ ਹਿਨਾ ਜਿਲਾਨੀ ਮੁਤਾਬਕ ਜ਼ੀਨਤ ਸ਼ਹਿਜ਼ਾਦੀ 19 ਅਗਸਤ 2015 ਨੂੰ ਇਸ ਵੇਲੇ ਲਾਪਤਾ ਹੋਈ ਸੀ ਜਦੋਂ ਰਿਕਸ਼ੇ 'ਤੇ ਦਫ਼ਤਰ ਜਾਣ ਵੇਲੇ ਕੋਰੋਲਾ ਗੱਡੀ ਨੇ ਉਨ੍ਹਾਂ ਰਸਤਾ ਰੋਕਿਆ, ਹਥਿਆਰਬੰਦ ਲੋਕ ਨਿਕਲੇ ਤੇ ਜ਼ਬਰਦਸਤੀ ਗੱਡੀ ਵਿੱਚ ਪਾ ਕੇ ਲੈ ਗਏ। ਜ਼ੀਨਤ ਦੇ ਲਾਪਤਾ ਹੋਣ ਦੌਰਾਨ ਉਨ੍ਹਾਂ ਦੇ ਭਰਾ ਸੱਦਾਮ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਉਨ੍ਹਾਂ ਦੀ ਮਾਂ ਨੇ ਬੀਬੀਸੀ ਉਰਦੂ ਨੂੰ ਦਿੱਤੇ ਇੱਕ ਇੰਟਰਵਿਊ 'ਚ ਦੱਸਿਆ ਸੀ ਉਹ ਜ਼ੀਨਤ ਦੇ ਲਾਪਤਾ ਹੋਣ ਕਰਕੇ ਪ੍ਰੇਸ਼ਾਨ ਹੋ ਗਿਆ ਸੀ। Image copyright ਫੋਟੋ ਕੈਪਸ਼ਨ ਹਾਮਿਦ ਅੰਸਾਰੀ ਦਾ ਮਾਂ ਫੌਜ਼ੀਆ ਨੇ ਲਿਖੀ ਸੀ ਪਾਕਿਸਤਾਨ ਨੂੰ ਚਿੱਠੀ ਗੁਮਸ਼ੁਦਗੀ ਜਾਂ ਅਗਵਾ ਦੇ ਦੋ ਸਾਲ ਬਾਅਦ 2017 'ਚ ਜ਼ੀਨਤ ਨੂੰ ਬਰਾਮਦ ਕਰਵਾ ਲਿਆ ਗਿਆ। ਉਸ ਵੇਲੇ ਲਾਪਤਾ ਲੋਕਾਂ ਦੇ ਕਮਿਸ਼ਨ ਦੇ ਮੁਖੀ ਜਸਟਿਸ ਰਿਟਾਇਰਡ ਜਾਵੇਦ ਇਕਬਾਲ ਦਾ ਕਹਿਣਾ ਸੀ ਕਿ ਜ਼ੀਨਤ ਨੂੰ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀ ਸੀਮਾ 'ਚ ਪੈਂਦੇ ਖੇਤਰ ਤੋਂ ਬਰਾਮਦ ਕੀਤਾ ਗਿਆ ਹੈ। ਬਰਾਮਦ ਹੋਣ ਤੋਂ ਬਾਅਦ ਜ਼ੀਨਤ ਅਤੇ ਉਨ੍ਹਾਂ ਦੇ ਪਰਿਵਾਰ ਨੇ ਖ਼ਾਮੋਸ਼ੀ ਅਖ਼ਤਿਆਰ ਕਰ ਲਈ ਅਤੇ ਮੀਡੀਆ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਰਿਹਾਈ ਕਦੋਂ ਹੋਵੋਗੀ?ਹਾਮਿਦ ਅੰਸਾਰੀ ਦੀ ਤਿੰਨ ਸਾਲ ਕੈਦ ਦੀ ਸਜ਼ਾ 16 ਦਸੰਬਰ ਨੂੰ ਪੂਰੀ ਹੋ ਜਾਵੇਗੀ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਜੇਲ੍ਹ 'ਚ ਰੱਖਣ ਦਾ ਕੋਈ ਕਾਨੂੰਨੀ ਰਸਤਾ ਨਹੀਂ ਹੈ। ਹਾਮਿਦ ਨਿਹਾਲ ਅੰਸਾਰੀ ਦੇ ਵਕੀਲ ਕਾਜ਼ੀ ਮਹਿਮੂਦ ਅਨਵਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਉਸ ਕੇਸ ਦੀ ਇੱਕ ਪਟੀਸ਼ਨ ਜੁਲਾਈ 2018 'ਚ ਪਾਈ ਸੀ ਕਿ ਹਾਮਿਦ ਅੰਸਾਰੀ ਦੀ ਸਜ਼ਾ 16 ਦਸੰਬਰ ਨੂੰ ਖ਼ਤਮ ਹੋਣ ਵਾਲੀ ਹੈ ਇਸ ਲਈ ਉਨ੍ਹਾਂ ਯਾਤਰਾ ਅਤੇ ਹੋਰ ਦਸਤਾਵੇਜ਼ ਪੂਰੇ ਕੀਤੇ ਜਾਣ ਤਾਂ ਜੋ ਸਜ਼ਾ ਖ਼ਤਮ ਹੋਣ 'ਤੇ ਉਨ੍ਹਾਂ ਲਈ ਭਾਰਤ ਜਾਣਾ ਸੌਖਾ ਹੋ ਸਕੇ। ਪੇਸ਼ਾਵਰ ਹਾਈ ਕੋਰਟ ਨੇ ਸਰਕਾਰ ਨੂੰ ਸਾਰੇ ਦਸਤਾਵੇਜ਼ ਜਲਦ ਤਿਆਰ ਕਰਨ ਦਾ ਆਦੇਸ਼ ਦਿੱਤਾ। ਸਰਕਾਰ ਨੇ ਅਦਾਲਤ ਨੂੰ ਕਿਹਾ ਕਿ ਰਿਹਾਅ ਹੋਣ ਤੋਂ ਭਾਰਤ-ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਹਾਮਿਦ ਨੂੰ ਉਸੇ ਦਿਨ ਹੀ ਵਾਹਗਾ ਸਰਹੱਦ ਰਾਹੀਂ ਭਾਰਤ ਭੇਜ ਦਿੱਤਾ ਜਾਵੇਗਾ। ਕਾਜ਼ੀ ਮਹਿਮੂਦ ਮੁਤਾਬਕ ਬੀਤੇ ਸ਼ਨਿੱਚਰਵਾਰ ਨੂੰ ਜੇਲ੍ਹ ਸੁਪਰਡੈਂਟ ਅਤੇ ਹੋਰ ਮਿਲਟਰੀ ਇੰਟੈਲੀਜੈਂਸ ਅਧਿਕਾਰੀਆਂ ਦੀ ਮੌਜੂਦਗੀ 'ਚ ਹਾਮਿਦ ਅੰਸਾਰੀ ਨਾਲ ਉਨ੍ਹਾਂ ਦਾ ਮੁਲਾਕਾਤ ਹੋਈ ਸੀ। Image copyright Fauzia Ansari ਫੋਟੋ ਕੈਪਸ਼ਨ ਜਤਿਨ ਦੇਸਾਈ ਦਾ ਕਹਿਣਾ ਹੈ ਕਿ ਹਾਮਿਦ ਅੰਸਾਰੀ ਦੇ ਮਾਤਾ-ਪਿਤਾ ਨੂੰ ਆਸ ਹੈ ਕਿ ਉਨ੍ਹਾਂ ਦਾ ਬੇਟਾ ਛੇਤੀ ਹੀ ਵਾਪਸ ਆਵੇਗਾ ਇਸ ਤੋਂ ਬਾਅਦ ਉਨ੍ਹਾਂ ਰਿਹਾਈ ਦੇ ਇੰਤਜ਼ਾਮ ਕਰਵਾਉਣ ਨਾਲ ਜੁੜੀ ਇੱਕ ਹੋਰ ਪਟੀਸ਼ਨ ਪੇਸ਼ਾਵਰ ਹਾਈ ਕੋਰਟ 'ਚ ਦਾਇਰ ਕੀਤੀ।ਇਸ ਪਟੀਸ਼ਨ ਤੋਂ ਬਾਅਦ 13 ਦਸੰਬਰ ਨੂੰ ਪਾਕਿਸਤਾਨ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਮਿਲਟਰੀ ਇੰਟੈਲੀਜੈਂਸ ਨੇ ਆਗਿਆ ਮਿਲਣ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੂੰ ਯਾਤਰਾ ਦਸਤਾਵੇਜ਼ਾਂ ਲਈ ਸੰਪਰਕ ਕੀਤਾ ਗਿਆ ਹੈ ਤਾਂ ਜੋ ਹਾਮਿਦ ਨਿਹਾਲ ਅੰਸਾਰੀ ਨੂੰ ਭਾਰਤ ਭੇਜਿਆ ਜਾ ਸਕੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਕੈਦੀਆਂ ਦੀ ਅਦਲਾ-ਬਦਲੀ ਲਈ ਸਾਲ 2008 'ਚ ਇੱਕ ਸਮਝੌਤਾ ਹੋਇਆ ਸੀ ਜਿਸ ਤੋਂ ਬਾਅਦ ਸਜ਼ਾ ਪੂਰੀ ਕਰਨ ਵਾਲੇ ਕੈਦੀਆਂ ਨੂੰ ਵਾਹਗਾ ਸਰਹੱਦ 'ਤੇ ਇੱਕ-ਦੂਜੇ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਂਦਾ ਹੈ। ਜੇਕਰ ਕਿਸੇ ਕੈਦੀ ਦੀ ਯਾਤਰਾ ਦਸਤਾਵੇਜ਼ ਤਿਆਰ ਨਾਲ ਹੋਣ ਤਾਂ ਇੱਕ ਮਹੀਨੇ ਦੇ ਅੰਦਰ-ਅੰਦਰ ਦਸਤਾਵੇਜ਼ ਪੂਰੇ ਕਰਕੇ ਉਸ ਨੂੰ ਵਾਪਸ ਭੇਜਿਆ ਜਾਂਦਾ ਹੈ। ਦਿਨ ਗਿਨ ਰਹੇ ਹਨ ਹਾਮਿਦ ਅੰਸਾਰੀ ਜਤਿਨ ਦੇਸਾਈ ਮੁਤਾਬਕ ਦੋਵਾਂ ਦੇਸਾਂ ਦੀਆਂ ਸਰਕਾਰਾਂ ਨੂੰ ਹਾਮਿਦ ਅੰਸਾਰੀ ਦੇ ਮਾਮਲੇ ਨੂੰ ਮਨੁਖੀ ਅਧਿਕਾਰਾਂ ਦੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ। Image copyright AFP ਕਰਤਾਰਪੁਰ ਲਾਂਘੇ ਦੀ ਨੀਂਹ ਰੱਖੀ ਗਈ ਹੈ ਅਤੇ ਦੋਵਾਂ ਦੇਸਾਂ ਵਿਚਾਲੇ ਚੰਗਾ ਮਾਹੌਲ ਬਣਾਇਆ ਜਾ ਰਿਹਾ ਹੈ। ਜੇਕਰ ਇਨਸਾਨੀ ਬੁਨਿਆਦ 'ਤੇ ਹਾਮਿਦ ਅੰਸਾਰੀ ਆਪਣੇ ਦੇਸ ਵਾਪਸ ਆ ਜਾਂਦੇ ਹਾਂ ਤਾਂ ਇਸ ਨਾਲ ਇਹ ਮਾਹੌਲ ਹੋਰ ਬਿਹਤਰ ਹੋਵੇਗਾ। ਜਤਿਨ ਦੇਸਾਈ ਦਾ ਕਹਿਣਾ ਹੈ ਕਿ ਹਾਮਿਦ ਅੰਸਾਰੀ ਦੇ ਮਾਤਾ-ਪਿਤਾ ਨੂੰ ਆਸ ਹੈ ਕਿ ਉਨ੍ਹਾਂ ਦਾ ਬੇਟਾ ਛੇਤੀ ਹੀ ਵਾਪਸ ਆਵੇਗਾ ਅਤੇ ਇਸ ਬਾਰੇ ਉਨ੍ਹਾਂ ਨੂੰ ਦੱਸ ਦਿੱਤਾ ਗਿਆ ਹੈ। 30 ਨਵੰਬਰ ਨੂੰ ਇਸਲਾਮਾਬਾਦ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਾਮਿਦ ਅੰਸਾਰੀ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਸੀ। ਇਸ 'ਤੇ ਇਮਰਾਨ ਖ਼ਾਨ ਦਾ ਕਹਿਣਾ ਸੀ, ""ਇੰਸ਼ਾ ਅੱਲਾਹ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ। ਮੈਂ ਇਸ ਕੇਸ ਬਾਰੇ ਨਹੀਂ ਜਾਣਦਾ ਪਰ ਇਸ ਮਾਮਲੇ ਨੂੰ ਦੇਖਾਂਗਾ।""ਇਹ ਵੀ ਪੜ੍ਹੋ-ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ ਕਮਲ ਨਾਥ ’ਤੇ ਸਿੱਧੂ: ਹਾਈ ਕਮਾਂਡ ਦੇ ਫੈਸਲੇ ਤੋਂ 1 ਇੰਚ ਵੀ ਸੱਜੇ-ਖੱਬੇ ਨਹੀਂ ਹੋ ਸਕਦੇਸਿੱਧੂ ਦੇ 'ਨਿੱਕੇ ਫੈਨ' ਨੂੰ ਇੰਝ ਮਿਲਿਆ ਆਟੋਗ੍ਰਾਫ਼ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 18 ਸਾਲਾ ਰਾਹਫ਼ ਆਪਣੇ ਪਰਿਵਾਰ ਨੂੰ ਛੱਡ ਕੇ ਆਈ ਹੈ ਤੇ ਵਾਪਸ ਨਹੀਂ ਜਾਣਾ ਚਾਹੁੰਦੀ। ਉਹ ਇਸਲਾਮ ਤਿਆਗ ਕੇ ਸਾਊਦੀ ਅਰਬ ਤੋਂ ਭੱਜ ਆਈ ਹੈ ਤੇ ਹੁਣ ਸੋਸ਼ਲ ਮੀਡੀਆ ਜ਼ਰੀਏ ਸ਼ਰਨ ਮੰਗ ਰਹੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਆਮ ਲੋਕਾਂ ਵਿੱਚ ਅਘੋਰੀ ਸਾਧੂਆਂ ਦਾ ਇੱਕ ਕਿਸਮ ਦਾ ਖ਼ੌਫ ਜਿਹਾ ਵੀ ਦੇਖਿਆ ਜਾਂਦਾ ਹੈ। ਆਮ ਵਿਚਾਰ ਹੈ ਕਿ ਅਘੋਰੀ ਸਾਧੂ ਮਸਾਣਾਂ ਵਿੱਚ ਰਹਿੰਦੇ ਹਨ ਅਤੇ ਸੜਦੀਆਂ ਲਾਸ਼ਾਂ ਵਿੱਚ ਹੀ ਖਾਣਾ ਖਾਂਦੇ ਹਨ ਅਤੇ ਉੱਥੇ ਹੀ ਸੌਂਦੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ 'ਚ ਹੜ੍ਹ ਭਾਰਤੀ ਸਾਜਿਸ਼ - ਪਾਕ ਮੀਡੀਆ ਦੇ ਦਾਅਵੇ ਨੂੰ ਡਾਅਨ ਨੇ ਝੁਠਲਾਇਆ 25 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45639121 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Pakistan Meteorological Department/facebook ਪਾਕਿਸਤਾਨ ਦੇ ਮੌਸਮ ਵਿਗਿਆਨ ਵਿਭਾਗ ਨੇ ਸਥਾਨਕ ਮੀਡੀਆਂ ਦੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ, ਜਿਨ੍ਹਾਂ ਵਿਚ ਕਿਹਾ ਗਿਆ ਰਿਹਾ ਸੀ ਕਿ ਭਾਰਤ ਵੱਲੋਂ 'ਪਾਣੀ ਛੱਡੇ ਜਾਣ' ਕਾਰਨ ਪਾਕਿਸਤਾਨ ਵਿੱਚ ਹੜ੍ਹ ਆਇਆ ਹੈ। ਦਿ ਡਾਅਨ ਦੀ ਖ਼ਬਰ ਮੁਤਾਬਕ ਸੋਮਵਾਰ ਨੂੰ ਪਾਕਿਸਤਾਨ ਦੇ ਮੌਸਮ ਵਿਗਿਆਨ ਵਿਭਾਗ ਦੇ ਮੁੱਖ ਮੌਸਮ ਵਿਗਿਆਨੀ ਮੁਹੰਮਦ ਰਿਆਜ਼ ਨੇ ਸਥਾਨਕ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਹੈ , ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਨੇ ਪਾਕਿਸਤਾਨ ਵੱਲ ਆਉਂਦੇ ਦਰਿਆਵਾਂ ਵਿੱਚ 'ਪਾਣੀ ਛੱਡਿਆ' ਹੈ, ਜਿਸ ਕਾਰਨ ਹੜ੍ਹ ਆ ਗਿਆ ਹੈ। ਰਿਆਜ਼ ਮੀਡੀਆ ਨੂੰ ਸਪੱਸ਼ਟ ਕੀਤਾ ਕਿ ਹੜ੍ਹ ਦਾ ਕਾਰਨ ਭਾਰਤ- ਪਾਕਿਸਤਾਨ ਸਰਹੱਦ ਪਿਛਲੇ ਕੁਝ ਦਿਨਾਂ ਤੋਂ ਲਗਾਤਾਰਾ ਹੋ ਰਹੀ ਵਰਖਾ ਹੈ। ਡਾਨ ਦੀ ਖ਼ਬਰ ਮੁਤਾਬਕ ਭਾਰਤ-ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਰਸਾਤ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਉਨ੍ਹਾਂ ਨੇ ਵੀ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਮੌਸਮ ਵਿਭਾਗ ਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਕਿ ਪਾਕਿਸਤਾਨ ਦੀਆਂ ਨਦੀਆਂ ਵਿੱਚ ਪਾਣੀ ਛੱਡਿਆ ਗਿਆ ਹੈ। ਇਹ ਵੀ ਪੜ੍ਹੋ:ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆ9 ਤੱਥ ਜਿਨ੍ਹਾਂ ਕਾਰਨ ਵਧਿਆ ਸੈਕਸ ਟੁਆਏਜ਼ ਦਾ ਵਪਾਰ 'ਹੈਲੀਕਾਪਟਰ ਨੂੰ ਉਤਰਨ ਦੀ ਥਾਂ ਨਹੀਂ ਮਿਲੀ ਫਿਰ ਵੀ ਜਾਨਾਂ ਬਚਾਈਆਂ'ਪੰਜਾਬ ਤੇ ਹਿਮਾਚਲ 'ਚ ਇਸ ਲਈ ਵਿਗੜਿਆ ਮੌਸਮ ਦਾ ਮਿਜਾਜ਼ਭਾਰਤੀ ਦੀ ਸਾਜ਼ਿਸ਼ ਹੈ ਹੜ੍ਹ- ਪਾਕ ਮੀਡੀਆਪਾਕਿਸਤਾਨ ਦੇ ਜੀਓ ਟੀਵੀ ਦੀ ਵੈੱਬਸਾਇਟ ਮੁਤਾਬਕ ਭਾਰਤ ਵੱਲੋਂ ਸਤਲੁਜ, ਰਾਵੀ ਅਤੇ ਝਨਾਂ ਦਰਿਆ 'ਚ ਭਾਰਤ ਵੱਲੋਂ ਪਾਣੀ ਛੱਡਣ ਕਾਰਨ ਪਾਕਿਸਤਾਨ ਦੇ ਕਈ ਪਿੰਡਾਂ ਵਿੱਚ ਹੜ੍ਹ ਆ ਗਿਆ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਉਸ ਨੇ ਇਹ ਵੀ ਲਿਖਿਆ ਕਿ ਭਾਰਤ ਵੱਲੋਂ ਆਪਣੇ ਜਲ ਸਰੋਤਾਂ ਤੋਂ ਪਾਣੀ ਛੱਡਣ ਕਾਰਨ ਪਸਰੂਰ ਜ਼ਿਲ੍ਹੇ ਦੇ ਚਾਹਨੂਰ ਵਿੱਚ ਨੁੱਲ੍ਹਾ ਡੇਕ 'ਚ ਹੜ੍ਹ ਦੀ ਚਿਤਾਵਨੀ ਦਿੱਤੀ ਗਈ ਹੈ। ਜੀਓ ਨੇ ਇਹ ਵੀ ਲਿਖਿਆ ਕਿ ਭਾਰਤ ਵੱਲੋਂ ਪਾਣੀ ਭਾਰਤ-ਪਾਕਿਸਤਾਨ ਦੀ ਨਿਊਯਾਰਕ ਵਿੱਚ ਹੋਣ ਵਾਲੀ ਗੱਲਬਾਤ ਰੱਦ ਕਰਨ ਤੋਂ ਕੁਝ ਦਿਨਾਂ ਬਾਅਦ ਛੱਡਿਆ ਗਿਆ। ਇਹ ਵੀ ਪੜ੍ਹੋ:ਜਸਦੇਵ ਸਿੰਘ: ਸਦਾ ਲਈ ਚੁੱਪ ਹੋ ਗਿਆ, ਅੱਖੀਂ ਡਿੱਠਾ ਹਾਲ ਸੁਣਾਉਣ ਵਾਲਾਪੰਜਾਬ ਤੇ ਹਿਮਾਚਲ 'ਚ ਇਸ ਲਈ ਵਿਗੜਿਆ ਮੌਸਮ ਦਾ ਮਿਜਾਜ਼ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਬੱਚੀ ਸਣੇ ਪਹੁੰਚੀ ਯੂਐਨ ਯੂਕੇ 'ਚ ਕਤਲ, ਦੋਸ਼ੀ ਪੰਜਾਬ 'ਚ ਭੁਗਤੇਗਾ ਸਜ਼ਾ ਡਾਅਨ ਨੇ ਕੀਤਾ ਭਰਮ ਦੂਰਡਾਅਨ ਦੀ ਖ਼ਬਰ ਮੁਤਾਬਕ ਰਿਆਜ਼ ਨੇ ਕਿਹਾ ਕਿ ਭਾਰਤ ਆਪਣੇ ਜਲ ਸਰੋਤਾਂ ਤੋਂ ਪਾਣੀ ਛੱਡਣ ਲਈ ਸਾਧਾਰਨ ਪ੍ਰਕਿਰਿਆ ਦੀ ਹੀ ਪਾਲਣਾ ਕਰ ਰਿਹਾ ਹੈ। ਪਾਕਿਸਤਾਨ ਦੇ ਪਿੰਡਾਂ ਵਿੱਚ ਆਉਣ ਵਾਲਾ ਪਾਣੀ ਕੋਈ 'ਆਸਾਧਾਰਨ' ਨਹੀਂ ਸੀ।ਡਾਅਨ ਨੇ ਆਪਣੀ ਵਿਸਥਾਰਤ ਰਿਪੋਰਟ ਰਾਹੀ ਸਾਬਿਤ ਕੀਤਾ ਕਿ ਇਹ ਹੜ੍ਹ ਕੁਦਰਤੀ ਮੀਂਹ ਕਾਰਨ ਹੀ ਆਇਆ ਹੈ। ਡਾਅਨ ਨੇ ਆਪਣੀ ਰਿਪੋਰਟ ਵਿਚ ਭਾਰਤੀ ਮੀਡੀਆ ਵਿਚ ਭਾਰੀ ਮੀਂਹ ਦੀਆਂ ਛਪੀਆਂ ਖਬਰਾਂ ਦਾ ਵੀ ਹਵਾਲਾ ਦਿੱਤਾ ਹੈ। ਡਾਅਨ ਨੇ ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਰੈੱਡ ਅਲਾਰਟ ਦਾ ਵੀ ਆਪਣੀ ਰਿਪੋਰਟ ਵਿਚ ਜ਼ਿਕਰ ਕੀਤਾ ਹੈ। ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨਵੰਬਰ ਮਹੀਨੇ 'ਚ ਦੱਖਣੀ ਕੋਰੀਆ ਦੀਆਂ ਮੋਹਰੀ 3 ਯੂਨੀਵਰਸਿਟੀਆਂ 'ਚ ਦਾਖ਼ਲੇ ਲਈ 8 ਘੰਟੇ ਦਾ ਪੇਪਰ ਹੁੰਦਾ ਹੈ। ਇਸ ਲਈ ਪੂਰਾ ਦੇਸ ਵਿਦਿਆਰਥੀਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ। ਦੇਖੋ ਕਿਉਂ ਇਸ ਪੇਪਰ ਲਈ ਪੂਰਾ ਦੇਸ ਰੁੱਕ ਜਿਹਾ ਜਾਂਦਾ ਹੈ..ਇਹ ਵੀ ਪੜ੍ਹੋ-'ਮੈਂ ਕਿਹਾ ਕਿ ਜੇ ਮੈਂ ਪੋਸਟ ਤੋਂ ਪੈਰ ਚੁੱਕਾਂ ਸਾਰੇ 120 ਜਵਾਨ ਮੈਨੂੰ ਗੋਲੀ ਮਾਰ ਦਿਓ'ਕੀ ਸੂਬੇ ਸੀਬੀਆਈ ਦੀ ਐਂਟਰੀ ਬੈਨ ਕਰ ਸਕਦੇ ਹਨ‘ਔਰਤ ਦੀ ਹੋਂਦ ਸਰੀਰ ਅਤੇ ਰੰਗ ਰੂਪ ਤੋਂ ਅੱਗੇ ਵੀ ਹੁੰਦੀ ਹੈ’ਕੈਨੇਡਾ ਤੋਂ ਪਨਾਹ ਮੰਗਣ ਵਾਲੇ ਸਿੱਖਾਂ ਦੀ ਗਿਣਤੀ 400 ਫੀਸਦੀ ਵਧੀ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇਹ ਹਨ ਇਤਿਹਾਸ ਦੇ 11 ਸਭ ਤੋਂ ਮਾਰੂ ਭੂਚਾਲ 6 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/media-41974597 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਪਿਛਲੇ 100 ਸਾਲਾ ਵਿੱਚ ਭੁਚਾਲ ਨੇ ਲੱਖਾਂ ਜਾਨਾਂ ਲਈਆਂ। ਤਕਨੀਕ ਵਿੱਚ ਸੁਧਾਰ ਹੋਣ ਦੇ ਬਾਵਜੂਦ ਜ਼ਿਆਦਾ ਜ਼ਿੰਦਗੀਆਂ ਨਹੀਂ ਬਚ ਸਕੀਆਂ। ਇੱਕ ਨਜ਼ਰ ਇਤਿਹਾਸ ਦੇ ਉਨ੍ਹਾਂ ਮਾਰੂ ਭੁਚਾਲਾਂ 'ਤੇ ਜਿਨ੍ਹਾਂ ਕਾਰਨ ਲੱਖਾਂ ਜ਼ਿੰਦਗੀਆਂ ਹਲਾਕ ਹੋ ਗਈਆਂ। ਐਤਵਾਰ ਰਾਤ ਇੰਡੋਨੇਸ਼ੀਆ ਵਿੱਚ ਆਏ ਤੂਫ਼ਾਨ ਨੇ 90 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ।12 ਜਨਵਰੀ 2010ਹਾਇਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਵਿੱਚ ਭੁਚਾਲ ਆਉਣ ਨਾਲ 2 ਲੱਖ 30 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ। 7.0 ਦੀ ਤੀਬਰਤਾ ਨਾਲ ਭੁਚਾਲ ਆਇਆ ਸੀ। 12 ਮਈ 2008ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ ਵਿੱਚ ਆਏ ਭੁਚਾਲ 'ਚ 87,000 ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ। ਹਾਦਸੇ ਵਿੱਚ 3,70,000 ਲੋਕ ਜ਼ਖਮੀ ਹੋਏ।ਕੀ ਹੋ ਸਕਦੀ ਹੈ ਭੁਚਾਲ ਦੀ ਭਵਿੱਖਬਾਣੀ?ਈਰਾਨ-ਇਰਾਕ 'ਚ ਭੁਚਾਲ 2017 ਦਾ ਸਭ ਤੋਂ ਘਾਤਕ 'ਲੋਕ ਚੀਕਾਂ ਮਾਰਦੇ ਹੋਏ ਬਾਹਰ ਭੱਜ ਰਹੇ ਸਨ' Image copyright Getty Images 27 ਮਈ 20066.2 ਦੀ ਤੀਬਰਤਾ ਨਾਲ ਇੰਡੋਨੇਸ਼ੀਆਈ ਆਈਲੈਂਡ ਜਾਵਾ ਵਿੱਚ ਆਏ ਭੁਚਾਲ ਨੇ 57,000 ਲੋਕਾਂ ਦੀ ਜਾਨ ਲੈ ਲਈ ਅਤੇ ਯੋਗਜਕਾਰਤਾ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਨੂੰ ਤਬਾਹ ਕਰ ਦਿੱਤਾ। 8 ਅਕਤੂਬਰ 2005ਉੱਤਰੀ ਪਾਕਿਸਤਾਨ ਅਤੇ ਵਿਵਾਦਤ ਕਸ਼ਮੀਰ ਖੇਤਰ ਵਿੱਚ 7.6 ਦੀ ਤੀਬਰਤਾ ਨਾਲ ਆਏ ਭੁਚਾਲ ਵਿੱਚ 73,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਲੱਖਾਂ ਲੋਕ ਬੇਘਰ ਹੋ ਗਏ।26 ਦਸੰਬਰ 2003ਭੁਚਾਲ ਨੇ ਦੱਖਣੀ ਈਰਾਨ ਦੇ ਇਤਿਹਾਸਕ ਸ਼ਹਿਰ ਬੈਮ ਨੂੰ ਤਬਾਹ ਕਰ ਦਿੱਤਾ। ਇਸ ਹਾਦਸੇ ਵਿੱਚ 26,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। Image copyright EPA 26 ਜਨਵਰੀ 20017.9 ਦੀ ਤੀਬਰਤਾ ਵਾਲੇ ਭੁਚਾਲ ਨੇ ਉੱਤਰੀ ਪੱਛਮੀ ਭਾਰਤ ਵਿੱਚ ਤਬਾਹੀ ਮਚਾ ਦਿੱਤੀ। ਜ਼ਿਆਦਾਤਰ ਗੁਜਰਾਤ ਸੂਬੇ ਨੂੰ ਨੁਕਸਾਨ ਹੋਇਆ। ਇਸ ਭੁਚਾਲ ਵਿੱਚ 20,000 ਦੇ ਕਰੀਬ ਲੋਕ ਮਾਰੇ ਗਏ ਸੀ ਅਤੇ ਲੱਖਾਂ ਲੋਕ ਬੇਘਰ ਹੋ ਗਏ। ਭੁਜ ਅਤੇ ਅਹਿਮਦਾਬਾਦ ਉਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਹੈ।ਮਈ 19977.1 ਦੀ ਤੀਬਰਤਾ ਵਾਲੇ ਭੁਚਾਲ ਵਿੱਚ ਪੂਰਬੀ ਈਰਾਨ ਦੇ ਬੀਰਜੈਂਡ ਵਿੱਚ 16000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।ਪੀਲਾ ਸੂਟਕੇਸ ਨੇਪਾਲ ਦੇ ਲੋਕਾਂ ਲਈ ਬਣਿਆ ਮਸੀਹਾਭਾਰਤ ਦੇ ਇਹਨਾਂ 29 ਸ਼ਹਿਰਾਂ ’ਚ ਹੈ ਭੂਚਾਲ ਦਾ ਸਭ ਤੋਂ ਵੱਧ ਖ਼ਤਰਾ21 ਜੂਨ 1990ਉੱਤਰੀ ਈਰਾਨੀ ਪ੍ਰਾਂਤ ਦੇ ਗਿਲਾਨ ਵਿੱਚ ਭੁਚਾਲ ਦੇ ਝਟਕਿਆਂ ਨਾਲ 40,000 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ VIDEO: ਇੰਡੋਨੇਸ਼ੀਆ ਦੇ ਟਾਪੂ ਲਾਮਬੋਕ 'ਤੇ 6.9 ਰਿਕਟਰ ਸਕੇਲ ਦੀ ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ7 ਦਸੰਬਰ 1988ਰਿਕਟਰ ਪੈਮਾਨੇ 'ਤੇ ਮਾਪੀ ਗਈ 6.9 ਦੀ ਤੀਬਰਤਾ ਵਾਲੇ ਭੁਚਾਲ ਨੇ ਉੱਤਰੀ-ਪੱਛਮੀ ਅਰਮੀਨੀਆ ਨੂੰ ਤਬਾਹ ਕਰ ਦਿੱਤਾ। ਹਾਦਸੇ ਵਿੱਚ 25,000 ਲੋਕਾਂ ਦੀ ਮੌਤ ਹੋਈ ਸੀ। 31 ਮਈ 1970ਪੈਰੁਵਿਅਨ ਐਨਡਸ ਵਿੱਚ ਆਏ ਇੱਕ ਭੁਚਾਲ ਨੇ ਵੱਡੀ ਤਬਾਹੀ ਮਚਾਈ। ਜਿਸ ਵਿੱਚ ਯੰਗਏ ਸ਼ਹਿਰ ਪੂਰੀ ਤਰ੍ਹਾਂ ਧੱਸ ਗਿਆ ਅਤੇ 66,000 ਲੋਕਾਂ ਦੀ ਮੌਤ ਹੋ ਗਈ।ਪਰਮਾਣੂ ਹਮਲੇ ਤੋਂ ਬਚਣ ਲਈ ਕਿੰਨੀਆਂ ਤਿਆਰੀਆਂ? ਭੂਚਾਲ ਨਾਲ ਹਿੱਲਿਆ ਮੈਕਸਿਕੋ ਸ਼ਹਿਰ1 ਸਤੰਬਰ 1923ਗ੍ਰੇਟ ਕਾਂਟੋ ਭੁਚਾਲ ਜਿਸਦਾ ਕੇਂਦਰ ਟੋਕਿਓ ਦੇ ਬਿਲਕੁਲ ਬਾਹਰ ਸੀ, ਉਸਨੇ ਜਪਾਨ ਦੀ ਰਾਜਧਾਨੀ ਵਿੱਚ 142,800 ਲੋਕਾਂ ਦੀ ਜਾਨ ਲਈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False ਸਪੇਨ ਦੇ ਇੱਕ ਪਿੰਡ 'ਸੈਨ ਬਾਰਟੋਲੋਮੇ ਡੀ ਪਿਨਾਰੇਸ' ਵਿੱਚ ਘੋੜਿਆਂ ਨੂੰ ਬਲਦੀ ਅੱਗ ਵਿੱਚੋਂ ਲੰਘਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘੋੜੇ ਤੰਦਰੁਸਤ ਰਹਿੰਦੇ ਹਨ।ਧਾਰਨਾ ਹੈ ਕਿ ਸ਼ੁੱਧੀਕਰਨ ਦੀ ਰੀਤ ਨਾਲ ਨਾ ਸਿਰਫ ਘੋੜੇ ਤੰਦਰੁਸਤ ਰਹਿੰਦੇ ਹਨ ਸਗੋਂ ਘੋੜ ਸਵਾਰ ਦੀ ਪ੍ਰਜਨਣ ਸ਼ਕਤੀ ਵਧਦੀ ਹੈ। ਮੰਨਿਆ ਜਾਂਦਾ ਹੈ ਇਹ ਤਿਉਹਾਰ 3000 ਸਾਲ ਪੁਰਾਣਾ ਹੈ ਅਤੇ ਪੈਜਨ ਸੱਭਿਅਤਾ ਨਾਲ ਜੁੜਿਆ ਹੋਇਆ ਹੈ।ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਆਈਐੱਸ ਤੋਂ ਭੱਜੀ ਹੁਸਨਾ ਮੁੱਕਿਆਂ ਰਾਹੀਂ ਹੌਂਸਲੇ ਭੰਨਣ ਦਾ ਇਰਾਦਾ ਰੱਖਦੀ ,False " ਪਾਕਿਸਤਾਨ ਵਿੱਚ ਕਿਉਂ ਲਗ ਰਹੇ ਹਨ ਸਾਅਦਤ ਹਸਨ ਮੰਟੋ ਨੂੰ 'ਆਜ਼ਾਦ ਕਰਨ' ਦੇ ਨਾਅਰੇ 15 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46873041 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Saeed Ahmad ਫੋਟੋ ਕੈਪਸ਼ਨ ਪੇਸ਼ਾਵਰ ਵਿੱਚ ਪ੍ਰਦਰਸ਼ਨ, ਫਿਲਮ ਮੰਟੋ 'ਤੇ ਹਟੇ ਬੈਨ ਮਰਹੂਮ ਉਰਦੂ ਸ਼ਾਇਰ 'ਮੰਟੋ' ਦੀ ਕਹਾਣੀਆਂ ਅਤੇ ਨਿਜੀ ਜ਼ਿੰਦਗੀ 'ਤੇ ਬਣੀ ਬਾਲੀਵੁੱਡ ਫਿਲਮ 'ਤੇ ਬੈਨ ਨੂੰ ਲੈ ਕੇ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ 'ਮੰਟੋ ਨੂੰ ਆਜ਼ਾਦ ਕਰੋ' ਦੇ ਨਾਅਰੇ ਲਗਾਏ। Image copyright Saeed Ahmad ਫੋਟੋ ਕੈਪਸ਼ਨ ਫਿਲਮ 'ਮੰਟੋ' 'ਤੇ ਬੈਨ ਹਟਵਾਉਣ ਲਈ ਪੱਤਰਕਾਰਾਂ ਦਾ ਪ੍ਰਦਰਸ਼ਨ ਲਾਹੌਰ, ਪੇਸ਼ਾਵਰ ਅਤੇ ਮੁਲਤਾਨ ਵਿੱਚ ਪੱਤਰਕਾਰਾਂ ਤੇ ਕਲਾਕਾਰਾਂ ਨੇ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਪੀਲ ਕੀਤੀ ਕਿ ਫਿਲਮ 'ਤੇ ਬੈਨ ਹਟਾਇਆ ਜਾਏ।ਪ੍ਰਦਰਸ਼ਨ ਵਿੱਚ ਉਰਦੂ ਦੇ ਅਜ਼ੀਮ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਧੀ ਸਲੀਮਾ ਹਾਸ਼ਮੀ ਵੀ ਮੌਜੂਦ ਸੀ। ਉਨ੍ਹਾਂ ਕਿਹਾ, ''ਮੇਰੇ ਪਿਤਾ ਫੈਜ਼ ਨੂੰ ਮੰਟੋ ਜੇਲ੍ਹ ਵਿੱਚ ਮਿਲਣ ਲਈ ਆਏ ਸਨ, ਦੋਵੇਂ ਚੰਗੇ ਦੋਸਤ ਸਨ। ਇੱਕ ਦੋਸਤ ਤਾਂ ਚਲਾ ਗਿਆ, ਹੁਣ ਦੂਜੇ ਤੋਂ ਵੀ ਸਾਡੇ ਤੋਂ ਦੂਰ ਕਰ ਰਹੇ ਹਨ।'' Image copyright Saeed Ahmad ਫੋਟੋ ਕੈਪਸ਼ਨ ਫੈਜ਼ ਅਹਿਮਦ ਫੈਜ਼ ਦੀ ਧੀ ਸਲੀਮਾ ਹਾਸ਼ਮੀ ਵੀ ਪ੍ਰਦਰਸ਼ਨ ਵਿੱਚ ਸ਼ਾਮਲ ''ਇਹ ਕਿੱਥੇ ਦੀ ਆਜ਼ਾਦੀ ਹੈ, ਪਾਬੰਦੀ ਨਾਲ ਮੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।''ਪ੍ਰਦਰਸ਼ਨ ਕਰ ਰਹੇ ਹੋਰ ਲੋਕਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਵਿੱਚ ਜਿਨਸੀ ਦਹਿਸ਼ਤਗਰਦੀ ਨੂੰ ਨਹੀਂ ਰੋਕਿਆ ਜਾ ਰਿਹਾ ਪਰ ਅਜਿਹੀ ਫਿਲਮਾਂ 'ਤੇ ਰੋਕ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਸਾਡਾ ਸਮਾਜ ਬਦਲਿਆ ਹੀ ਨਹੀਂ, ਪਹਿਲਾਂ ਵੀ ਮੰਟੋ 'ਤੇ ਪਾਬੰਦੀ ਸੀ ਅਤੇ ਅੱਜ ਵੀ ਹੈ। Image copyright Saeed Ahmad ਫੋਟੋ ਕੈਪਸ਼ਨ ਪੇਸ਼ਾਵਰ ਵਿੱਚ ਮੰਟੋ 'ਤੇ ਬੈਨ ਖਿਲਾਫ ਪ੍ਰਦਰਸ਼ਨ, ਨੰਦਿਤਾ ਦਾਸ ਨੇ ਬਣਾਈ ਹੈ ਫਿਲਮ ਪੱਤਰਕਾਰ ਅਤੇ ਲੇਖਕ ਸਈਦ ਅਹਿਮਦ ਨੇ ਆਨਲਾਈਨ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਇਹ ਲੋਕ ਸੜਕਾਂ 'ਤੇ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਲਈ ਇਕੱਠਾ ਹੋਏ।ਫਿਲਮ ਦੀ ਨਿਰਦੇਸ਼ਕ ਨੰਦਿਤਾ ਦਾਸ ਨੇ ਖ਼ਾਸ ਤੌਰ 'ਤੇ ਟਵੀਟ ਕਰਕੇ ਇਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, ''ਬਾਰਡਰ ਪਾਰ ਵੀ ਲੋਕ ਬੋਲਣ ਦੀ ਆਜ਼ਾਦੀ ਚਾਹੁੰਦੇ ਹਨ, ਮੰਟੋ ਲਈ ਕੰਮ ਕਰਨ ਵਾਲੇ ਹਰ ਪਾਕਿਸਤਾਨੀ ਨੂੰ ਦਿਲੋਂ ਧੰਨਵਾਦ।'' Skip post by @nanditadas Beyond borders, the fight for freedom of expression is the same. Thanks to all those in Pakistan who are working to #FreeManto #Manto #FreeSpeechhttps://t.co/1v1MOD04sW https://t.co/1v1MOD04sW— Nandita Das (@nanditadas) 14 ਜਨਵਰੀ 2019 End of post by @nanditadas ਇਹ ਫਿਲਮ ਕੁਝ ਸਮਾਂ ਪਹਿਆਂ ਭਾਰਤ ਵਿੱਚ ਰਿਲੀਜ਼ ਹੋਈ ਸੀ। ਅਦਾਕਾਰ ਨਵਾਜ਼ੁਦੀਨ ਸਿੱਦਿਕੀ ਮੰਟੋ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਇਹ ਵੀ ਪੜ੍ਹੋ: ਕਰਤਾਰਪੁਰ ਦਾ ਲਾਂਘਾ ਜਿਹਲਮ ਤੱਕ ਕਿਵੇਂ ਲਿਜਾਣਾ ਚਾਹੁੰਦੇ ਹਨ ਕੁਝ ਪਾਕਿਸਤਾਨੀ 'ਸਾਨੂੰ ਕੋਈ ਦੇਖ ਲੈਂਦਾ ਤਾਂ ਸਾਡਾ ਕਤਲ ਹੋ ਸਕਦਾ ਸੀ' 'ਬਾਦਲ ਮੈਨੂੰ ਕਹਿ ਲੈਣ ਕਾਂਗਰਸੀ ਪਿੱਠੂ ਤੇ ਖਾਲਿਸਤਾਨੀ' Image copyright Saeed Ahmad ਫੋਟੋ ਕੈਪਸ਼ਨ ਪੇਸ਼ਾਵਰ ਵਿੱਚ ਮੰਟੋ ਦੀ ਤਸਵੀਰ ਨਾਲ ਇੱਕ ਵਿਦਿਆਰਥੀ ਸਾਦਤ ਹਸਨ ਮੰਟੋ ਆਪਣੇ ਸਮੇਂ ਦੇ ਕ੍ਰਾਂਤਿਕਾਰੀ ਪਾਕਿਸਤਾਨੀ ਲੇਖਕ ਰਹੇ ਹਨ ਜਿਨ੍ਹਾਂ ਦਾ ਜਨਮ ਲੁਧਿਆਣਾ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀਆਂ ਕਹਾਣੀਆਂ ਵਿੱਚ ਸਮਾਜ ਦਾ ਕੌੜਾ ਸੱਚ ਦਰਸਾਇਆ ਜਿਸ ਲਈ ਉਨ੍ਹਾਂ ਦੀ ਕਾਫੀ ਨਿੰਦਾ ਵੀ ਹੁੰਦਾ ਸੀ। ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ ਤੋਂ ਰਿਹਾਈ ਮਗਰੋਂ ਮੁੰਬਈ ਦੇ ਹਾਮਿਦ ਵਾਹਗਾ ਰਾਹੀਂ ਭਾਰਤ ਪਹੁੰਚੇ- ‘ਵੀਰਜ਼ਾਰਾ’ ਨਾਲ ਕੁਝ-ਕੁਝ ਮਿਲਦੀ ਇੱਕ ਅਸਲ ਕਹਾਣੀ 18 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46602059 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh Riobin/bbc ਫੋਟੋ ਕੈਪਸ਼ਨ ਮੇਰੇ ਕੋਲ ਖੁਸ਼ੀ ਪ੍ਰਗਟਾਉਣ ਲਈ ਸ਼ਬਦ ਨਹੀਂ ਹਨ - ਹਾਮਿਦ ਪਾਕਿਸਤਾਨੀ ਦੀ ਪਿਸ਼ਾਵਰ ਜੇਲ੍ਹ 'ਚ ਜਾਸੂਸੀ ਅਤੇ ਬਿਨਾਂ ਦਸਤਾਵੇਜ਼ਾਂ ਤੋਂ ਯਾਤਰਾ ਕਰਨ ਦੇ ਜੁਰਮ 'ਚ ਕੈਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਰਿਹਾਈ ਤੋਂ ਬਾਅਦ ਭਾਰਤ ਪਹੁੰਚ ਗਿਆ ਹੈ।ਹਾਮਿਦ ਹੁਣ ਕੁਝ ਸਮਾਂ ਪਹਿਲਾਂ ਹੀ ਵਾਹਗਾ ਸਰਹੱਦ ਰਾਹੀਂ ਭਾਰਤ ਵਿਚ ਦਾਖਲ ਹੋਇਆ ਹੈ। ਜਦੋਂ ਉਹ ਭਾਰਤ ਪਹੁੰਚਿਆ ਤਾਂ ਉਸ ਨੂੰ ਮੀਡੀਆ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਗਈ। Image copyright Ravinder Singh Robin/BBC ਫੋਟੋ ਕੈਪਸ਼ਨ ਪੁੱਤ ਦੇ ਸਰਹੱਦ ਪਾ ਕਰਦਿਆਂ ਹੀ ਮਾਂ ਨੇ ਭੱਜ ਕੇ ਗਲ਼ਵੱਕਰੀ ਪਾ ਲਈ ਹਾਮਿਦ ਅੰਸਾਰੀ ਦੀ ਮਾਂ ਫੌਜੀਆ ਅੰਸਾਰੀ ਨੇ ਬੀਬੀਸੀ ਲਈ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਕਰਦੇ ਹੋਏ ਕਿਹਾ, ""ਅਸੀਂ ਬਹੁਤ ਛੋਟੇ ਲੋਕ ਹਾਂ। ਸਰਕਾਰ ਨੇ ਪਹਿਲੇ ਦਿਨ ਤੋਂ ਸਾਨੂੰ ਪੂਰਾ ਸਹਿਯੋਗ ਦਿੱਤਾ।'' Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ""ਸਾਨੂੰ ਮੀਡੀਆ ਨੇ ਪੂਰਾ ਸਹਿਯੋਗ ਕੀਤਾ ਅਤੇ ਸਾਡੀ ਆਵਾਜ਼ ਚੁੱਕੀ। ਜੱਸ ਉੱਪਲ ਨਾਮ ਦੀ ਇੱਕ ਕੁੜੀ ਨੇ ਯੂਕੇ ਤੋਂ ਮਦਦ ਕੀਤੀ। ਐਡਵੋਕੇਟ ਅਰਵਿੰਦ ਸ਼ਰਮਾ ਨੇ ਬਿਨਾਂ ਕਿਸੇ ਫੀਸ ਤੋਂ ਸੁਪਰੀਮ ਕੋਰਟ ਵਿੱਚ ਮਾਮਲਾ ਪਹੁੰਚਾਇਆ।"" ਫੌਜੀਆ ਅੰਸਾਰੀ ਨੇ ਦੱਸਿਆ, ""ਹਾਮਿਦ ਨੂੰ ਚਾਕਲੇਟ ਬਹੁਤ ਪਸੰਦ ਹਨ ਇਸ ਲਈ ਮੈਂ ਉਸ ਦੇ ਲਈ ਚਾਕਲੇਟ ਲੈ ਕੇ ਆਈ ਹਾਂ। ਇਸ ਦੇ ਨਾਲ ਹੀ ਉਸ ਨੂੰ ਆਲੂ ਮਟਰ ਵੀ ਕਾਫੀ ਪਸੰਦ ਹਨ, ਮਟਰ ਭਾਵੇਂ ਕਿੰਨੇ ਵੀ ਖੁਆ ਦਿਓ ਹਾਮਿਦ ਨੂੰ।'' Image copyright Ravinder singh robin/bbc ਫੋਟੋ ਕੈਪਸ਼ਨ ਹਾਮਿਦ ਦਾ ਪਰਿਵਾਰ ਮੁੰਬਈ ਤੋਂ ਆਇਆ ਹੈ ਅਤੇ ਅੰਮ੍ਰਿਤਸਰ ਵਿੱਚ ਉਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਪਿਸ਼ਾਵਰ ਹਾਈ ਕੋਰਟ ਨੇ ਹਾਮਿਦ ਅੰਸਾਰੀ ਨੂੰ ਯਾਤਰਾ ਨਾਲ ਜੁੜੇ ਦਸਤਾਵੇਜ਼ ਛੇਤੀ ਤੋਂ ਛੇਤੀ ਮੁਹੱਈਆ ਕਰਵਾਉਣ ਦਾ ਆਦੇਸ਼ ਦਿੱਤਾ ਸੀ ਤਾਂ ਕਿ ਉਨ੍ਹਾਂ ਨੂੰ ਭਾਰਤ ਭੇਜਣਾ ਸੰਭਵ ਹੋ ਸਕੇ। ਕਥਿਤ ਤੌਰ 'ਤੇ ਸਾਲ 2012 'ਚ ਫੇਸਬੁੱਕ 'ਤੇ ਹੋਈ ਦੋਸਤੀ ਨੇ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਫ਼ਗਾਨਿਸਤਾਨ ਤੋਂ ਹੁੰਦਿਆਂ ਹੋਇਆ ਪਾਕਿਸਤਾਨ ਪਹੁੰਚਾ ਦਿੱਤਾ ਸੀ। ਹਾਮਿਦ ਅੰਸਾਰੀ ਨੂੰ ਨਵੰਬਰ 2012 'ਚ ਪਾਕਿਸਤਾਨ ਦੇ ਕੋਹਾਟ ਸ਼ਹਿਰ ਤੋਂ ਹਿਰਾਸਤ 'ਚ ਲਿਆ ਗਿਆ ਸੀ। ਅਜਿਹੇ 'ਚ ਇਹ ਸਵਾਲ ਅਹਿਮ ਹੈ ਕਿ ਉਹ ਮੁੰਬਈ ਤੋਂ ਕੁਹਾਟ ਤੱਕ ਕਿਵੇਂ ਪਹੁੰਚੇ ਅਤੇ ਉਨ੍ਹਾਂ ਦੇ ਆਉਣ ਦਾ ਕੀ ਮਕਸਦ ਸੀ? ਇਹ ਵੀ ਪੜ੍ਹੋ:'1984 ਕਤਲੇਆਮ ਸਿਆਸੀ ਆਗੂਆਂ ਨੇ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਕਰਵਾਇਆ''ਮੇਰੇ ਪਤੀ ਨੂੰ ਮਾਰ ਦਿੱਤਾ, ਮੁੰਡੇ ਤੇ ਤਿੰਨ ਭਰਾਵਾਂ ਨੂੰ ਅੱਗ ਲਾ ਦਿੱਤੀ'ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ 'ਤੇ ਕਿਉਂ ਲੱਗ ਰਹੇ ਨੇ ਕਤਲ ਦੇ ਇਲਜ਼ਾਮ ਬੀਬੀਸੀ ਪੱਤਰਕਾਰ ਸ਼ਿਰਾਜ ਹਸਨ ਦੀ ਰਿਪੋਰਟ:33 ਸਾਲ ਦੇ ਹਾਮਿਦ ਅੰਸਾਰੀ ਮੁੰਬਈ ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਮੈਨੇਜਮੈਂਟ ਸਾਇੰਸ ਦੀ ਡਿਗਰੀ ਹੈ। ਉਨ੍ਹਾਂ ਦੇ ਪਰਿਵਾਰ ਮੁਤਾਬਕ ਲਾਪਤਾ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਹਾਮਿਦ ਨੇ ਮੁੰਬਈ ਦੇ ਇੱਕ ਕਾਲਜ 'ਚ ਲੈਕਚਰਾਰ ਵਜੋਂ ਜੁਆਇਨ ਕੀਤਾ ਸੀ। Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi ਉਨ੍ਹਾਂ ਦੀ ਮਾਂ ਫੌਜੀਆ ਅੰਸਾਰੀ ਮੁੰਬਈ 'ਚ ਹਿੰਦੀ ਦੇ ਪ੍ਰੋਫੈਸਰ ਹਨ ਅਤੇ ਕਾਲਜ ਦੀ ਵਾਈਸ ਪ੍ਰਿੰਸੀਪਲ ਹੈ। ਉਨ੍ਹਾਂ ਦੇ ਪਿਤਾ ਨਿਹਾਲ ਅੰਸਾਰੀ ਬੈਂਕਰ ਅਤੇ ਉਨ੍ਹਾਂ ਦੇ ਇੱਕ ਭਰਾ ਦੰਦਾਂ ਦੇ ਡਾਕਟਰ ਹਨ। ਪਾਕਿਸਤਾਨ ਅਤੇ ਭਾਰਤ ਵਿਚਾਲੇ ਕੈਦੀਆਂ ਲਈ ਕੰਮ ਕਰਨ ਵਾਲੇ ਸਮਾਜਿਕ ਕਾਰਕੁਨ ਜਤਿਨ ਦੇਸਾਈ ਨੇ ਬੀਬੀਸੀ ਨੂੰ ਦੱਸਿਆ, ""ਹਾਮਿਦ ਨੂੰ ਪਾਕਿਸਤਾਨ ਜਾਣ ਦੀ ਖਾਹਿਸ਼ ਸੀ ਪਰ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲ ਸਕਿਆ।"" Image copyright Getty Images ਫੋਟੋ ਕੈਪਸ਼ਨ ਹਾਮਿਦ ਨੂੰ ਪਿਸ਼ਾਵਰ ਹਾਈ ਕੋਰਟ ਦੇ ਹੁਕਮਾਂ ਨਾਲ ਰਿਹਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਕਈ ਵਾਰ ਹਾਮਿਦ ਅੰਸਾਰੀ ਨਾਲ ਮੁਲਾਕਾਤ ਹੋਈ ਸੀ ਜਿਸ ਦੌਰਾਨ ਅਜਿਹਾ ਲਗਦਾ ਸੀ ਕਿ ਉਹ ਪਾਕਿਸਤਾਨ ਜਾਣ ਲਈ ਬਜ਼ਿਦ ਸਨ। ਜਤਿਨ ਦੇਸਾਈ ਮੁਤਾਬਕ ਹਾਮਿਦ ਅੰਸਾਰੀ ਦੀ ਫੇਸਬੁਕ 'ਤੇ ਕੋਹਾਟ ਦੀ ਇੱਕ ਕੁੜੀ ਨਾਲ ਦੋਸਤੀ ਹੋਈ ਸੀ ਅਤੇ ਉਹ ਉਸੇ ਨੂੰ ਮਿਲਣ ਲਈ ਪਾਕਿਸਤਾਨ ਜਾਣਾ ਚਾਹੁੰਦੇ ਸਨ। ਜਤਿਨ ਮੁਤਾਬਕ ਹਾਮਿਦ ਅੰਸਾਰੀ ਨੇ ਕਈ ਵਾਰ ਪਾਕਿਸਤਾਨ ਦਾ ਵੀਜ਼ਾ ਹਾਸਿਲ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕੋਹਾਟ ਦੇ ਸਥਾਨਕ ਲੋਕਾਂ ਨਾਲ ਫੇਸਬੁਕ ਰਾਹੀਂ ਸੰਪਰਕ ਕੀਤਾ। ਕਾਬੁਲ ਦੇ ਰਸਤਿਓਂ ਪਹੁੰਚੇ ਕੋਹਾਟ ਚਾਰ ਨਵੰਬਰ 2012 ਨੂੰ ਹਾਮਿਦ ਅੰਸਾਰੀ ਨੇ ਮੁੰਬਈ ਤੋਂ ਕਾਬੁਲ ਜਾਣ ਵਾਲੀ ਫਲਾਈਟ ਲਈ। ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਇੱਕ ਏਅਰਲਾਈ ਕੰਪਨੀ ਵਿੱਚ ਇੰਟਰਵਿਊ ਦੇਣ ਜਾ ਰਹੇ ਹਨ। Image copyright ਫੋਟੋ ਕੈਪਸ਼ਨ 33 ਸਾਲ ਦੇ ਹਾਮਿਦ ਅੰਸਾਰੀ ਮੁੰਬਈ ਤੋਂ ਕਾਬੁਲ ਹੁੰਦੇ ਹੋਏ ਪਹੁੰਚੇ ਸਨ ਪਾਕਿਸਤਾਨ ਦੇ ਸ਼ਹਿਰ ਕੋਹਾਟ। ਉਨ੍ਹਾਂ ਨੇ 15 ਨਵੰਬਰ ਨੂੰ ਘਰ ਵਾਪਸ ਆਉਣਾ ਸੀ ਪਰ ਕਾਬੁਲ ਪਹੁੰਚਣ ਤੋਂ ਕੁਝ ਦਿਨ ਬਾਅਦ ਘਰ ਵਾਲਿਆਂ ਦਾ ਉਨ੍ਹਾਂ ਨਾਲ ਸੰਪਰਕ ਟੁੱਟ ਗਿਆ। ਉਨ੍ਹਾਂ ਦਾ ਫੋਨ ਬੰਦ ਹੋਣ ਤੋਂ ਬਾਅਦ ਘਰ ਵਾਲਿਆਂ ਨੂੰ ਕੁਝ ਸ਼ੱਕ ਹੋਇਆ। ਹਾਮਿਦ ਅੰਸਾਰੀ ਕਥਿਤ ਤੌਰ 'ਤੇ ਕਾਬੁਲ ਤੋਂ ਜਲਾਲਾਬਾਦ (ਅਫਗਾਨਿਸਤਾਨ) ਗਏ ਅਤੇ ਉਥੋਂ ਯਾਤਰਾ ਦੇ ਦਸਤਾਵੇਜ਼ ਅਤੇ ਪਾਸਪੋਰਟ ਤੋਂ ਬਿਨਾਂ ਤੁਰਖਮ ਰਾਹੀਂ ਪਾਕਿਸਤਾਨ 'ਚ ਦਾਖ਼ਲ ਹੋਏ। ਉਹ ਕੁਰਕ 'ਚ ਰੁਕੇ ਅਤੇ ਕੋਹਾਟ ਪਹੁੰਚੇ। Image copyright Getty Images ਫੋਟੋ ਕੈਪਸ਼ਨ ਜਤਿਨ ਦੇਸਾਈ ਮੁਤਾਬਕ ਹਾਮਿਦ ਅੰਸਾਰੀ ਦੀ ਫੇਸਬੁਕ 'ਤੇ ਕੋਹਾਟ ਦੀ ਇੱਕ ਕੁੜੀ ਨਾਲ ਦੋਸਤੀ ਹੋਈ ਸੀ ਪੁਲਿਸ ਦਾ ਕਹਿਣਾ ਹੈ ਕਿ ਕੋਹਾਟ ਦੇ ਇੱਕ ਹੋਟਲ 'ਚ ਕਮਰਾ ਲੈਣ ਲਈ ਉਨ੍ਹਾਂ ਨੇ ਹਮਜ਼ਾ ਨਾਮ ਦਾ ਫਰਜ਼ੀ ਪਾਕਿਸਤਾਨੀ ਪਛਾਣ ਪੱਤਰ ਵਰਤਿਆ ਅਤੇ ਉਸੇ ਦਿਨ ਪੁਲਿਸ ਨੇ ਉਨ੍ਹਾਂ ਨੂੰ ਸ਼ੱਕ ਵਜੋਂ ਹਿਰਾਸਤ 'ਚ ਲੈ ਲਿਆ। ਦੂਜੇ ਪਾਸੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਹਾਮਿਦ ਅੰਸਾਰੀ ਨਾਲ ਗੱਲਬਾਤ ਬੰਦ ਹੋਣ ਮਗਰੋਂ ਉਨ੍ਹਾਂ ਨੇ ਹਾਮਿਦ ਦਾ ਲੈਪਟਾਪ ਦੇਖਿਆ ਅਤੇ ਉਨ੍ਹਾਂ ਦੇ ਈਮੇਲ 'ਤੇ ਹੋਈ ਗੱਲਬਾਤ ਪੜ੍ਹੀ। ਉਨ੍ਹਾਂ ਦੇ ਪਰਿਵਾਰ ਮੁਤਾਬਕ ਫੇਸਬੁਕ ਤੋਂ ਇਹ ਪਤਾ ਲੱਗਿਆ ਕਿ ਉਹ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਪ੍ਰਾਂਤ ਦੇ ਕੋਹਾਟ ਦੀ ਕਿਸੇ ਕੁੜੀ ਨਾਲ ਗੱਲ ਕਰਦੇ ਸਨ ਅਤੇ ਉਸ ਨੂੰ ਮਿਲਣ ਲਈ ਉਹ ਉੱਥੇ ਜਾਣਾ ਚਾਹੁੰਦੇ ਸੀ। ਇਸ ਤੋਂ ਬਾਅਦ ਹਾਮਿਦ ਅੰਸਾਰੀ ਦੀ ਮਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਬੇਟੇ ਨੇ ਫੇਸਬੁਕ 'ਤੇ ਕੁਝ ਪਾਕਿਸਤਾਨੀ ਲੋਕਾਂ ਨਾਲ ਵੀ ਗੱਲ ਕੀਤੀ ਸੀ ਅਤੇ ਉਨ੍ਹਾਂ ਦੇ ਕਹਿਣ 'ਤੇ ਇਹ ਰਾਹ ਚੁਣਿਆ ਸੀ। ਦੂਜੇ ਪਾਸੇ ਪਾਕਿਸਤਾਨ ਦੇ ਸੂਚਨਾ ਵਿਭਾਗ ਮੁਤਾਬਕ ਹਾਮਿਦ ਅੰਸਾਰੀ ਨੇ ਪੁੱਛਗਿੱਛ 'ਚ ਮੰਨਿਆ ਸੀ ਕਿ ਉਹ ਗ਼ੈਰ ਕਾਨੂੰਨੀ ਤੌਰ 'ਤੇ ਅਫ਼ਗਾਨਿਸਤਾਨ ਦੇ ਤੁਰਖ਼ਮ ਦੇ ਰਸਤਿਓਂ ਪਾਕਿਸਤਾਨ 'ਚ ਦਾਖ਼ਲ ਹੋਏ ਸਨ। ਫੇਸਬੁੱਕ 'ਤੇ ਕਿਸ-ਕਿਸ ਨਾਲ ਗੱਲ ਕੀਤੀ ?ਹਾਮਿਦ ਅੰਸਾਰੀ ਦੇ ਪਰਿਵਾਰ ਅਤੇ ਉਨ੍ਹਾਂ ਦੇ ਕੇਸ ਨਾਲ ਜੁੜੇ ਸਮਾਜਿਕ ਕਾਰਕੁਨਾਂ ਮੁਤਾਬਕ ਹਾਮਿਦ ਨੇ ਕੋਹਾਟ 'ਚ ਕਈ ਲੋਕਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਉਹ ਪਾਕਿਸਤਾਨ ਪਹੁੰਚਣ 'ਚ ਉਨ੍ਹਾਂ ਦਾ ਮਦਦ ਕਰ ਸਕਣ। Image copyright ਫੋਟੋ ਕੈਪਸ਼ਨ 2012 'ਚ ਪਾਕਿਸਤਾਨ 'ਚ ਹਾਮਿਦ ਅੰਸਾਰੀ ਦੇ ਲਾਪਤਾ ਹੋਣ ਤੋਂ ਬਾਅਦ ਪੇਸ਼ਾਵਰ ਹਾਈ ਕੋਰਟ 'ਚ ਫੌਜ਼ੀਆ ਅੰਸਾਰੀ ਵੱਲੋਂ ਬੇਟੇ ਦੀ ਬਰਾਮਦਗੀ ਲਈ ਹੇ ਪਟੀਸ਼ਨ ਦਾਇਰ ਕੀਤੀ ਗਈ ਸੀ ਉਨ੍ਹਾਂ ਦੇ ਫੇਸਬੁਕ 'ਤੇ ਮਿਲੇ ਅਕਾਊਂਟ ਅਸਲੀ ਹਨ ਜਾਂ ਫਰਜ਼ੀ ਇਸ ਦੀ ਪੁਸ਼ਟੀ ਹਾਲੇ ਸੰਭਵ ਨਹੀਂ ਹੈ। ਪਰ ਮਾਰਚ 2010 ਤੋਂ ਨਵੰਬਰ 2012 ਦਰਮਿਆਨ ਕੁਝ ਲੋਕ ਜਿਨ੍ਹਾਂ ਨਾਲ ਉਹ ਪਾਕਿਸਤਾਨ ਆਉਣ ਸੰਬੰਧੀ ਗੱਲਾਂ ਕਰ ਰਹੇ ਸਨ ਉਸ ਵਿੱਚ ਕੁਰਕ 'ਚ ਰਹਿਣ ਵਾਲੇ ਅਤਾ ਉਰ ਰਹਿਮਾਨ ਵੀ ਸ਼ਾਮਿਲ ਸਨ। ਉਨ੍ਹਾਂ ਦੇ ਪਰਿਵਾਰ ਮੁਤਾਬਕ ਹਾਮਿਦ ਸਬਾ ਖ਼ਾਨ ਨਾਮ ਦੇ ਇੱਕ ਅਕਾਊਂਟ ਦੇ ਸੰਪਰਕ 'ਚ ਸਨ। ਉਸ ਤੋਂ ਇਲਾਵਾ ਹਨੀਫ਼ ਅਤੇ ਸਾਜ਼ੀਆ ਖ਼ਾਨ ਨਾਮ ਦੇ ਅਕਾਊਂਟ ਨਾਲ ਵੀ ਸੰਪਰਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਦਾਅਵੇ ਅਦਾਲਤ 'ਚ ਪੇਸ਼ ਕੀਤੇ ਗਏ ਸਨ। ਗੁੰਮਸ਼ੁਦਗੀ ਤੇ 3 ਸਾਲ ਦੀ ਕੈਦ2012 'ਚ ਪਾਕਿਸਤਾਨ 'ਚ ਹਾਮਿਦ ਅੰਸਾਰੀ ਦੇ ਲਾਪਤਾ ਹੋਣ ਤੋਂ ਬਾਅਦ ਪਿਸ਼ਾਵਰ ਹਾਈ ਕੋਰਟ 'ਚ ਵਕੀਲਾਂ ਦੇ ਰਾਹੀਂ ਫੌਜੀਆ ਅੰਸਾਰੀ ਨੇ ਆਪਣੇ ਬੇਟੇ ਦੀ ਬਰਾਮਦਗੀ ਲਈ ‘ਹੇਬੀਅਸ ਕਾਰਪਸ ਪਟੀਸ਼ਨ’ ਦਾਇਰ ਕੀਤੀ। ਇਸ ਵਿੱਚ ਰੱਖਿਆ ਮੰਤਰਾਲੇ ਵੱਲੋਂ ਜਵਾਬ ਦਾਖ਼ਲ ਕੀਤਾ ਗਿਆ ਕਿ ਮੁਲਜ਼ਮ ਹਾਮਿਦ ਅੰਸਾਰੀ ਨੂੰ ਇੱਕ ਸੁਰੱਖਿਆ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਫੌਜੀ ਅਦਾਲਤ 'ਚ ਕਾਰਵਾਈ ਚੱਲ ਰਹੀ ਹੈ। ਫਰਵਰੀ 2016 'ਚ ਫੌਜੀ ਅਦਾਲਤ ਨੇ ਹਾਮਿਦ ਅੰਸਾਰੀ ਨੂੰ ਜਾਸੂਸੀ ਦੇ ਇਲਜ਼ਾਮ 'ਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਫੋਟੋ ਕੈਪਸ਼ਨ ਹਾਮਿਦ ਅੰਸਾਰੀ ਦੇ ਕੇਸ ਦਾ ਇੱਕ ਅਹਿਮ ਹਿੱਸਾ ਪਾਕਿਸਤਾਨੀ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਵੀ ਹੈ। ਉਸ ਵੇਲੇ ਸਰਕਾਰੀ ਬੁਲਾਰੇ ਦਾ ਕਹਿਣਾ ਸੀ ਕਿ ਪੁੱਛਗਿੱਛ ਦੌਰਾਨ ਸਵੀਕਾਰ ਕੀਤਾ ਸੀ ਕਿ ਉਸ ਵੱਲੋਂ ਪਾਕਿਸਤਾਨ ਆਉਣ ਦਾ ਮਕਸਦ ਜਾਸੂਸੀ ਕਰਨਾ ਸੀ। ਜ਼ੀਨਤ ਸ਼ਹਿਜ਼ਾਦੀ ਦੀ ਗੁੰਮਸ਼ੁਦਗੀ ਤੇ ਬਰਾਮਦਗੀਹਾਮਿਦ ਅੰਸਾਰੀ ਦੇ ਕੇਸ ਦਾ ਇੱਕ ਅਹਿਮ ਹਿੱਸਾ ਪਾਕਿਸਤਾਨੀ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਦੀ ਗੁੰਮਸ਼ੁਦਗੀ ਵੀ ਹੈ। ਜ਼ੀਨਤ ਸ਼ਹਿਜ਼ਾਦੀ ਲਾਹੌਰ 'ਚ ਇੱਕ ਸਥਾਨਕ ਚੈਨਲ ਲਈ ਕੰਮ ਕਰਦੀ ਸੀ। ਉਹ ਹਾਮਿਦ ਅੰਸਾਰੀ ਦੇ ਪਰਿਵਾਰ ਦੇ ਸੰਪਰਕ 'ਚ ਸੀ। ਜ਼ੀਨਤ ਨੇ ਮੁੰਬਈ 'ਚ ਹਾਮਿਦ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਜ਼ਬਰਦਸਤੀ ਅਗਵਾ ਕਰਨ ਦਾ ਕੇਸ ਦਰਜ ਕੀਤਾ ਸੀ। ਜੁਲਾਈ 2015 'ਚ ਜ਼ੀਨਤ ਸ਼ਹਿਜ਼ਾਦੀ ਰਾਹੀਂ ਹੀ ਫੌਜੀਆ ਅੰਸਾਰੀ ਵੱਲੋਂ ਤਤਕਾਲੀ ਆਈਐਸਆਈ ਮੁਖੀ ਮੇਜਰ ਜਨਰਲ ਰਿਜ਼ਵਾਨ ਅਖ਼ਤਰ ਅਤੇ ਡਾਇਰੈਕਟਰ ਜਨਰਲ ਮਿਲਟਰੀ ਇੰਟੈਲੀਜੈਂਸ ਮੇਜਰ ਜਨਰਲ ਰਿਜ਼ਵਾਨ ਸੱਤਾਰ ਨੂੰ ਇੱਕ ਚਿੱਠੀ ਲਿਖੀ ਸੀ। ਇਹ ਵੀ ਪੜ੍ਹੋ-ਦੋ ਸਾਲ ਕਿੱਥੇ ਲਾਪਤਾ ਰਹੀ ਪਾਕਿਸਤਾਨੀ ਪੱਤਰਕਾਰ?ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂ'ਸ਼ਾਂਤੀ ਲਈ ਸਿੱਧੂ ਦੇ ਵਜ਼ੀਰ-ਏ-ਆਜ਼ਮ ਬਣਨ ਦੀ ਉਡੀਕ ਨਾ ਕਰਨੀ ਪਏ' ਪਾਕਿਸਤਾਨ ਪੱਤਰਕਾਰਾਂ ਲਈ ਇਸ ਲਈ ਹੈ ਖ਼ਤਰਨਾਕਫੌਜੀਆ ਵੱਲੋਂ ਲਿਖੀ ਗਈ ਚਿੱਠੀ 'ਚ ""ਲਿਲਾਹ ਰਹਿਮ ਕੀਜੀਏ"" ਉਰਦੂ 'ਚ ਲਿਖਿਆ ਗਿਆ ਸੀ। ਇਸੇ ਦੌਰਾਨ ਹੀ ਜ਼ੀਨਤ ਲਾਪਤਾ ਹੋ ਗਈ। ਮਨੁ੍ੱਖੀ ਅਧਿਕਾਰ ਵਕੀਲ ਹਿਨਾ ਜਿਲਾਨੀ ਮੁਤਾਬਕ ਜ਼ੀਨਤ ਸ਼ਹਿਜ਼ਾਦੀ 19 ਅਗਸਤ 2015 ਨੂੰ ਉਸ ਵੇਲੇ ਲਾਪਤਾ ਹੋਈ ਸੀ ਜਦੋਂ ਰਿਕਸ਼ੇ 'ਤੇ ਦਫ਼ਤਰ ਜਾਣ ਵੇਲੇ ਕੋਰੋਲਾ ਗੱਡੀ ਨੇ ਉਨ੍ਹਾਂ ਦਾ ਰਸਤਾ ਰੋਕਿਆ, ਹਥਿਆਰਬੰਦ ਲੋਕ ਨਿਕਲੇ ਤੇ ਜ਼ਬਰਦਸਤੀ ਗੱਡੀ ਵਿੱਚ ਪਾ ਕੇ ਲੈ ਗਏ। ਜ਼ੀਨਤ ਦੇ ਲਾਪਤਾ ਹੋਣ ਦੌਰਾਨ ਉਨ੍ਹਾਂ ਦੇ ਭਰਾ ਸੱਦਾਮ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਉਨ੍ਹਾਂ ਦੀ ਮਾਂ ਨੇ ਬੀਬੀਸੀ ਉਰਦੂ ਨੂੰ ਦਿੱਤੇ ਇੱਕ ਇੰਟਰਵਿਊ 'ਚ ਦੱਸਿਆ ਸੀ ਉਹ ਜ਼ੀਨਤ ਦੇ ਲਾਪਤਾ ਹੋਣ ਕਰਕੇ ਪ੍ਰੇਸ਼ਾਨ ਹੋ ਗਿਆ ਸੀ। Image copyright ਫੋਟੋ ਕੈਪਸ਼ਨ ਹਾਮਿਦ ਅੰਸਾਰੀ ਦਾ ਮਾਂ ਫੌਜੀਆ ਨੇ ਲਿਖੀ ਸੀ ਪਾਕਿਸਤਾਨ ਨੂੰ ਚਿੱਠੀ ਗੁੰਮਸ਼ੁਦਗੀ ਜਾਂ ਅਗਵਾ ਦੇ ਦੋ ਸਾਲ ਬਾਅਦ 2017 'ਚ ਜ਼ੀਨਤ ਨੂੰ ਬਰਾਮਦ ਕਰਵਾ ਲਿਆ ਗਿਆ। ਉਸ ਵੇਲੇ ਲਾਪਤਾ ਲੋਕਾਂ ਦੇ ਕਮਿਸ਼ਨ ਦੇ ਮੁਖੀ ਜਸਟਿਸ ਰਿਟਾਇਰਡ ਜਾਵੇਦ ਇਕਬਾਲ ਦਾ ਕਹਿਣਾ ਸੀ ਕਿ ਜ਼ੀਨਤ ਨੂੰ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀ ਸੀਮਾ 'ਚ ਪੈਂਦੇ ਖੇਤਰ ਤੋਂ ਬਰਾਮਦ ਕੀਤਾ ਗਿਆ ਹੈ। ਬਰਾਮਦ ਹੋਣ ਤੋਂ ਬਾਅਦ ਜ਼ੀਨਤ ਅਤੇ ਉਨ੍ਹਾਂ ਦੇ ਪਰਿਵਾਰ ਨੇ ਖ਼ਾਮੋਸ਼ੀ ਅਖ਼ਤਿਆਰ ਕਰ ਲਈ ਅਤੇ ਮੀਡੀਆ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਰਿਹਾਈ ਕਦੋਂ ਹੋਵੋਗੀ?ਹਾਮਿਦ ਅੰਸਾਰੀ ਦੀ ਤਿੰਨ ਸਾਲ ਕੈਦ ਦੀ ਸਜ਼ਾ 16 ਦਸੰਬਰ ਨੂੰ ਪੂਰੀ ਹੋ ਜਾਵੇਗੀ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਜੇਲ੍ਹ 'ਚ ਰੱਖਣ ਦਾ ਕੋਈ ਕਾਨੂੰਨੀ ਰਸਤਾ ਨਹੀਂ ਹੈ। ਹਾਮਿਦ ਨਿਹਾਲ ਅੰਸਾਰੀ ਦੇ ਵਕੀਲ ਕਾਜ਼ੀ ਮਹਿਮੂਦ ਅਨਵਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਉਸ ਕੇਸ ਦੀ ਇੱਕ ਪਟੀਸ਼ਨ ਜੁਲਾਈ 2018 'ਚ ਪਾਈ ਸੀ ਕਿ ਹਾਮਿਦ ਅੰਸਾਰੀ ਦੀ ਸਜ਼ਾ 16 ਦਸੰਬਰ ਨੂੰ ਖ਼ਤਮ ਹੋਣ ਵਾਲੀ ਹੈ ਇਸ ਲਈ ਉਨ੍ਹਾਂ ਯਾਤਰਾ ਅਤੇ ਹੋਰ ਦਸਤਾਵੇਜ਼ ਪੂਰੇ ਕੀਤੇ ਜਾਣ ਤਾਂ ਜੋ ਸਜ਼ਾ ਖ਼ਤਮ ਹੋਣ 'ਤੇ ਉਨ੍ਹਾਂ ਲਈ ਭਾਰਤ ਜਾਣਾ ਸੌਖਾ ਹੋ ਸਕੇ। ਪਿਸ਼ਾਵਰ ਹਾਈ ਕੋਰਟ ਨੇ ਸਰਕਾਰ ਨੂੰ ਸਾਰੇ ਦਸਤਾਵੇਜ਼ ਜਲਦ ਤਿਆਰ ਕਰਨ ਦਾ ਆਦੇਸ਼ ਦਿੱਤਾ। ਸਰਕਾਰ ਨੇ ਅਦਾਲਤ ਨੂੰ ਕਿਹਾ ਕਿ ਰਿਹਾਅ ਹੋਣ ਤੋਂ ਭਾਰਤ-ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਹਾਮਿਦ ਨੂੰ ਉਸੇ ਦਿਨ ਹੀ ਵਾਹਗਾ ਸਰਹੱਦ ਰਾਹੀਂ ਭਾਰਤ ਭੇਜ ਦਿੱਤਾ ਜਾਵੇਗਾ। ਕਾਜ਼ੀ ਮਹਿਮੂਦ ਮੁਤਾਬਕ ਬੀਤੇ ਸ਼ਨਿੱਚਰਵਾਰ ਨੂੰ ਜੇਲ੍ਹ ਸੁਪਰਡੈਂਟ ਅਤੇ ਹੋਰ ਮਿਲਟਰੀ ਇੰਟੈਲੀਜੈਂਸ ਅਧਿਕਾਰੀਆਂ ਦੀ ਮੌਜੂਦਗੀ 'ਚ ਹਾਮਿਦ ਅੰਸਾਰੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ। Image copyright Fauzia Ansari ਫੋਟੋ ਕੈਪਸ਼ਨ ਜਤਿਨ ਦੇਸਾਈ ਦਾ ਕਹਿਣਾ ਹੈ ਕਿ ਹਾਮਿਦ ਅੰਸਾਰੀ ਦੇ ਮਾਤਾ-ਪਿਤਾ ਨੂੰ ਆਸ ਹੈ ਕਿ ਉਨ੍ਹਾਂ ਦਾ ਬੇਟਾ ਛੇਤੀ ਹੀ ਵਾਪਸ ਆਵੇਗਾ ਇਸ ਤੋਂ ਬਾਅਦ ਉਨ੍ਹਾਂ ਰਿਹਾਈ ਦੇ ਇੰਤਜ਼ਾਮ ਕਰਵਾਉਣ ਨਾਲ ਜੁੜੀ ਇੱਕ ਹੋਰ ਪਟੀਸ਼ਨ ਪਿਸ਼ਾਵਰ ਹਾਈ ਕੋਰਟ 'ਚ ਦਾਇਰ ਕੀਤੀ।ਇਸ ਪਟੀਸ਼ਨ ਤੋਂ ਬਾਅਦ 13 ਦਸੰਬਰ ਨੂੰ ਪਾਕਿਸਤਾਨ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਮਿਲਟਰੀ ਇੰਟੈਲੀਜੈਂਸ ਨੇ ਆਗਿਆ ਮਿਲਣ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੂੰ ਯਾਤਰਾ ਦਸਤਾਵੇਜ਼ਾਂ ਲਈ ਸੰਪਰਕ ਕੀਤਾ ਗਿਆ ਹੈ ਤਾਂ ਜੋ ਹਾਮਿਦ ਨਿਹਾਲ ਅੰਸਾਰੀ ਨੂੰ ਭਾਰਤ ਭੇਜਿਆ ਜਾ ਸਕੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਕੈਦੀਆਂ ਦੀ ਅਦਲਾ-ਬਦਲੀ ਲਈ ਸਾਲ 2008 'ਚ ਇੱਕ ਸਮਝੌਤਾ ਹੋਇਆ ਸੀ ਜਿਸ ਤੋਂ ਬਾਅਦ ਸਜ਼ਾ ਪੂਰੀ ਕਰਨ ਵਾਲੇ ਕੈਦੀਆਂ ਨੂੰ ਵਾਹਗਾ ਸਰਹੱਦ 'ਤੇ ਇੱਕ-ਦੂਜੇ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਂਦਾ ਹੈ। ਜੇਕਰ ਕਿਸੇ ਕੈਦੀ ਦੀ ਯਾਤਰਾ ਦਸਤਾਵੇਜ਼ ਤਿਆਰ ਨਾ ਹੋਣ ਤਾਂ ਇੱਕ ਮਹੀਨੇ ਦੇ ਅੰਦਰ-ਅੰਦਰ ਦਸਤਾਵੇਜ਼ ਪੂਰੇ ਕਰਕੇ ਉਸ ਨੂੰ ਵਾਪਸ ਭੇਜਿਆ ਜਾਂਦਾ ਹੈ। ਦਿਨ ਗਿਣ ਰਹੇ ਹਨ ਹਾਮਿਦ ਅੰਸਾਰੀ ਜਤਿਨ ਦੇਸਾਈ ਮੁਤਾਬਕ ਦੋਵਾਂ ਦੇਸਾਂ ਦੀਆਂ ਸਰਕਾਰਾਂ ਨੂੰ ਹਾਮਿਦ ਅੰਸਾਰੀ ਦੇ ਮਾਮਲੇ ਨੂੰ ਮਨੁੱਖੀ ਅਧਿਕਾਰਾਂ ਦੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ। Image copyright AFP ਕਰਤਾਰਪੁਰ ਲਾਂਘੇ ਦੀ ਨੀਂਹ ਰੱਖੀ ਗਈ ਹੈ ਅਤੇ ਦੋਵਾਂ ਦੇਸਾਂ ਵਿਚਾਲੇ ਚੰਗਾ ਮਾਹੌਲ ਬਣਾਇਆ ਜਾ ਰਿਹਾ ਹੈ। ਜੇਕਰ ਇਨਸਾਨੀ ਬੁਨਿਆਦ 'ਤੇ ਹਾਮਿਦ ਅੰਸਾਰੀ ਆਪਣੇ ਦੇਸ ਵਾਪਸ ਆ ਜਾਂਦੇ ਹਾਂ ਤਾਂ ਇਸ ਨਾਲ ਇਹ ਮਾਹੌਲ ਹੋਰ ਬਿਹਤਰ ਹੋਵੇਗਾ। ਜਤਿਨ ਦੇਸਾਈ ਦਾ ਕਹਿਣਾ ਹੈ ਕਿ ਹਾਮਿਦ ਅੰਸਾਰੀ ਦੇ ਮਾਤਾ-ਪਿਤਾ ਨੂੰ ਆਸ ਹੈ ਕਿ ਉਨ੍ਹਾਂ ਦਾ ਬੇਟਾ ਛੇਤੀ ਹੀ ਵਾਪਸ ਆਵੇਗਾ ਅਤੇ ਇਸ ਬਾਰੇ ਉਨ੍ਹਾਂ ਨੂੰ ਦੱਸ ਦਿੱਤਾ ਗਿਆ ਹੈ। 30 ਨਵੰਬਰ ਨੂੰ ਇਸਲਾਮਾਬਾਦ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਾਮਿਦ ਅੰਸਾਰੀ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਸੀ। ਇਸ 'ਤੇ ਇਮਰਾਨ ਖ਼ਾਨ ਦਾ ਕਹਿਣਾ ਸੀ, ""ਇੰਸ਼ਾ ਅੱਲਾਹ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ। ਮੈਂ ਇਸ ਕੇਸ ਬਾਰੇ ਨਹੀਂ ਜਾਣਦਾ ਪਰ ਇਸ ਮਾਮਲੇ ਨੂੰ ਦੇਖਾਂਗਾ।""ਇਹ ਵੀ ਪੜ੍ਹੋ-ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ ਕਮਲ ਨਾਥ ’ਤੇ ਸਿੱਧੂ: ਹਾਈ ਕਮਾਂਡ ਦੇ ਫੈਸਲੇ ਤੋਂ 1 ਇੰਚ ਵੀ ਸੱਜੇ-ਖੱਬੇ ਨਹੀਂ ਹੋ ਸਕਦੇਸਿੱਧੂ ਦੇ 'ਨਿੱਕੇ ਫੈਨ' ਨੂੰ ਇੰਝ ਮਿਲਿਆ ਆਟੋਗ੍ਰਾਫ਼ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi Skip Youtube post 4 by BBC News Punjabi Warning: Third party content may contain adverts End of Youtube post 4 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬੋਤਾਓਸ਼ੀ ਸੌ ਸਾਲ ਪੁਰਾਣੀ ਜਪਾਨੀ ਖੇਡ ਹੈ। ਜੋ 'ਜਿੱਥੇ ਪੈਂਦੀ ਹੈ ਪੈਣ ਦਿਓ' ਮੁਤਾਬਕ ਖੇਡੀ ਜਾਂਦੀ ਹੈ।ਹਰ ਟੀਮ ਦੇ 75 ਖਿਡਾਰੀ ਹੁੰਦੇ ਹਨ ਜੋ 4 ਮੀਟਰ ਦੇ ਇੱਕ ਖੰਭੇ ਲਈ ਘੁਲਦੇ ਹਨ। ਇੱਕ ਟੀਮ ਖੰਭੇ ਨੂੰ ਸਿੱਧਾ ਰੱਖਣ ਲਈ ਜੂਝਦੀ ਹੈ ਤੇ ਦੂਸਰੀ ਟੀਮ 90 ਸਕਿੰਟਾਂ ਵਿੱਚ ਇਸ ਨੂੰ ਡੇਗਣਾ ਹੁੰਦਾ ਹੈ।ਇਸ ਖੇਡ ਵਿੱਚ ਸੱਟਾਂ ਆਮ ਲਗਦੀਆਂ ਹਨ ਜਿਸ ਕਰਕੇ ਕਈ ਜਪਾਨੀ ਸਕੂਲਾਂ ਨੇ ਇਸ 'ਤੇ ਪਾਬੰਦੀ ਵੀ ਲਾ ਦਿੱਤੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਚੀਨ ਨੇ ਬਣਾਇਆ ‘ਮਦਰ ਆਫ ਆਲ ਬੌਂਬਜ਼’ 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46974934 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images/representative ਫੋਟੋ ਕੈਪਸ਼ਨ ਚੀਨ ਅਤੇ ਬਾਕੀਆਂ ਵਿਚਕਾਰ ਫਰਕ ਘਟਦਾ ਜਾ ਰਿਹਾ ਹੈ ਚੀਨ, ਅਮਰੀਕਾ ਅਤੇ ਰੂਸ ਹਥਿਆਰਾਂ ਦੀ ਦੌੜ ਵਿੱਚ ਇੱਕ ਦੂਜੇ ਨੂੰ ਪਿੱਛੇ ਛੱਡਣ 'ਚ ਲੱਗੇ ਹੋਏ ਹਨ। ਅੰਦਰੂਨੀ ਹਲਚਲ ਅਤੇ ਖੇਤਰੀ ਝਗੜਿਆਂ 'ਚ ਉਲਝਿਆ ਚੀਨ ਹੁਣ ਆਪਣੀ ਫੌਜ, ਪੀਪਲਜ਼ ਲਿਬਰੇਸ਼ਨ ਆਰਮੀ ਲਈ ਆਧੁਨਿਕ ਹਥਿਆਰ ਬਣਾਉਣ ’ਤੇ ਲਿਆਉਣ ਵਿੱਚ 90ਵਿਆਂ ਤੋਂ ਹੀ ਲਗਿਆ ਹੋਇਆ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਹੇਠਾਂ ਚੀਨ ਅਤੇ ਬਾਕੀਆਂ ਵਿਚਕਾਰ ਫਰਕ ਘਟਦਾ ਜਾ ਰਿਹਾ ਹੈ। ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ, ""ਭਾਵੇਂ ਚੀਨ ਦੀ ਆਰਥਿਕ ਵਿਵਸਥਾ ਪਹਿਲਾਂ ਜਿੰਨੀ ਤੇਜ਼ੀ ਨਾਲ ਨਹੀਂ ਵਧ ਰਹੀ ਹੈ ਪਰ ਇਸ ਨੇ ਆਪਣੇ ਫੌਜੀ ਹਥਿਆਰਾਂ ਦੀ ਪੰਜ-ਸਾਲਾ ਯੋਜਨਾ ਲਈ ਇਸੇ ਵਿੱਚੋਂ ਪੈਸੇ ਕੱਢ ਲਏ ਹਨ, ਜੋ ਹਥਿਆਰਾਂ ਲਈ ਕਾਫੀ ਸੀ।""ਇਹ ਵੀ ਪੜ੍ਹੋ:ਜੱਸੀ ਸਿੱਧੂ ਮਾਮਲਾ: ਮਾਂ ਤੇ ਮਾਮੇ ਦੀ ਭਾਰਤ ਸਰਕਾਰ ਨੂੰ ਸਪੁਰਦਗੀਕੀ ਤੁਸੀਂ ਪ੍ਰਿਅੰਕਾ ਗਾਂਧੀ ਬਾਰੇ ਇਹ ਗੱਲਾਂ ਜਾਣਦੇ ਹੋਜੱਸੀ ਸਿੱਧੂ ਕਤਲ ਕਾਂਡ ’ਚ ਨਿਆਂ ਦੀ ਆਸ: ਮਿੱਠੂ ਜੱਸੀ ਨੂੰ ਕਿਵੇਂ ਕਰਦਾ ਹੈ ਯਾਦਕੁਝ ਮਾਮਲਿਆਂ 'ਚ ਤਾਂ ਚੀਨ ਪਹਿਲਾਂ ਹੀ ਨੰਬਰ-1 ਹੈ ਪਰ ਹੁਣ ਇਸ ਦੇ ਹਥਿਆਰ ਹੋਰ ਵੀ ਆਧੁਨਿਕ ਹੁੰਦੇ ਜਾ ਰਹੇ ਹਨ। ਪੇਸ਼ ਹੈ ਉਨ੍ਹਾਂ ਵਿੱਚੋਂ ਕੁਝ ਬਾਰੇ ਜਾਣਕਾਰੀ: 1. 'ਸਭ ਤੋਂ ਤਾਕਤਵਰ' ਸਮੁੰਦਰੀ ਹਥਿਆਰ ਦਸੰਬਰ 2018 ਵਿੱਚ ਸੋਸ਼ਲ ਮੀਡੀਆ ਉੱਪਰ ਪਾਈਆਂ ਤਸਵੀਰਾਂ ਤੋਂ ਇਹ ਜਾਪਦਾ ਹੈ ਕਿ ਚੀਨ ਨੇ ਦੁਨੀਆਂ ਵਿੱਚ ਸਭ ਤੋਂ ਪਹਿਲਾਂ, ਜੰਗਜੂ ਸਮੁੰਦਰੀ ਜਹਾਜ਼ ਉੱਪਰ ਰੱਖ ਕੇ ਚੱਲਣ ਵਾਲਾ ਅਜਿਹਾ ਹਥਿਆਰ ਬਣਾ ਲਿਆ ਹੈ ਜਿਸ ਤੋਂ ਹਾਈਪਰ-ਸੋਨਿਕ (ਆਵਾਜ਼ ਦੀ ਗਤੀ ਤੋਂ ਪੰਜ ਗੁਨਾ ਤੇਜ਼) ਗਤੀ ਨਾਲ ਗੋਲੀਆਂ ਚਲਾਈਆਂ ਜਾ ਸਕਦੀਆਂ ਹਨ। Image copyright Getty Images/representative ਫੋਟੋ ਕੈਪਸ਼ਨ 'ਸ਼ਿਪ-ਮਾਊਂਟਿਡ ਰੇਲ-ਗਨ' 2.5 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਗਤੀ ਨਾਲ ਗੋਲੀਆਂ ਚਲਾਉਂਦੀ ਹੈ। ਇਹ ਗੋਲੀਆਂ 200 ਕਿਲੋਮੀਟਰ ਦੂਰ ਜਾ ਸਕਦੀਆਂ ਹਨ ਇਹ 'ਸ਼ਿਪ-ਮਾਊਂਟਿਡ ਰੇਲ-ਗਨ' 2.5 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਗਤੀ ਨਾਲ ਗੋਲੀਆਂ ਚਲਾਉਂਦੀ ਹੈ। ਇਹ ਗੋਲੀਆਂ 200 ਕਿਲੋਮੀਟਰ ਦੂਰ ਜਾ ਸਕਦੀਆਂ ਹਨ। ਸੀਐੱਨਬੀਸੀ ਚੈਨਲ ਮੁਤਾਬਕ ਇਹ ਹਥਿਆਰ 2025 ਤੱਕ ਜੰਗ ਵਿੱਚ ਵਰਤਣ ਲਈ ਤਿਆਰ ਹੋ ਜਾਵੇਗਾ। Skip post by @dafengcao Long time no see, the railgun test ship is spotted undergoing sea trials these days. pic.twitter.com/WdxXkyYWrF— dafeng cao (@dafengcao) 29 ਦਸੰਬਰ 2018 End of post by @dafengcao ਅਮਰੀਕਾ ਵੀ ਰੇਲ-ਗਨ ਉੱਪਰ ਕੰਮ ਕਰ ਰਿਹਾ ਹੈ ਅਤੇ ਰੂਸ ਅਤੇ ਈਰਾਨ ਵੀ ਲੱਗੇ ਹੋਏ ਹਨ ਪਰ ਉਹ ਜ਼ਮੀਨ ਤੋਂ ਚੱਲਣਗੀਆਂ, ਜਦਕਿ ਚੀਨ ਨੇ ਇਸ ਨੂੰ ਸਮੁੰਦਰੀ ਜਹਾਜ਼ ਉੱਪਰ ਰੱਖ ਕੇ ਚਲਾਉਣ ਦੀ ਤਕਨੀਕ ਹਾਸਲ ਕਰ ਲਈ ਹੈ। ਸੋਸ਼ਲ ਮੀਡੀਆ ਉੱਪਰ ਆਈਆਂ ਤਸਵੀਰਾਂ — ਜਿਨ੍ਹਾਂ ਦੀ ਬੀਬੀਸੀ ਖੁਦ ਤਸਦੀਕ ਨਹੀਂ ਕਰ ਸਕਦਾ — ਮੁਤਾਬਕ ਇਸ ਦਾ ਟੈਸਟ ਵੀ ਹੋ ਚੁੱਕਾ ਹੈ। ਇਹ ਵੀ ਪੜ੍ਹੋਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਉੱਤਰੀ ਕੋਰੀਆ ਤੋਂ ਭੱਜੀਆਂ, ਚੀਨ 'ਚ ਸੈਕਸ ਸਕੈਂਡਲ 'ਚ ਫਸੀਆਂ ਕੁੜੀਆਂ Image copyright U.S. Navy ਫੋਟੋ ਕੈਪਸ਼ਨ ਅਮਰੀਕਾ ਵੀ ਇਲੈਕਟਰੋ-ਮੈਗਨੇਟਿਕ ਹਥਿਆਰਾਂ ਦੀ ਟੈਸਟਿੰਗ ਕਰ ਰਿਹਾ ਹੈ ਚੀਨ ਦੀ ਫੌਜ ਵਿੱਚ ਰਹਿ ਚੁਕੇ ਸੋਂਗ ਜੋਂਗਪਿੰਗ ਹੁਣ ਫੌਜੀ ਵਿਸ਼ਲੇਸ਼ਕ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਸਾਊਥ ਚਾਈਨਾ ਮੋਰਨਿੰਗ ਪੋਸਟ ਅਖ਼ਬਾਰ ਨੂੰ ਦੱਸਿਆ, ""ਚੀਨ ਨੇ ਅਮਰੀਕਾ ਦੀ ਤਕਨੀਕ ਦੇ ਬਰਾਬਰ ਪਹੁੰਚਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ।""ਉਨ੍ਹਾਂ ਮੁਤਾਬਕ, ""ਮਿਲੀਆਂ ਤਸਵੀਰਾਂ ਦਿਖਾਉਂਦੀਆਂ ਹਨ ਕਿ 5-10 ਸਾਲਾਂ ਵਿੱਚ ਚੀਨ ਤਾਂ ਅਮਰੀਕਾ ਤੋਂ ਅੱਗੇ ਨਿਕਲ ਸਕਦਾ ਹੈ। ਇਸ ਦਾ ਕਾਰਨ ਹੈ ਕਿ ਚੀਨ ਵਿੱਚ ਅਜਿਹੀ ਸਿਆਸੀ ਵਿਵਸਥਾ ਹੈ ਜਿੱਥੇ ਪੈਸੇ ਛੇਤੀ ਮਿਲ ਜਾਂਦੇ ਹਨ ਜਦਕਿ ਅਮਰੀਕਾ ਵਿੱਚ ਇਸ ਦੀ ਇੱਕ ਪੂਰੀ ਪ੍ਰੀਕਿਰਿਆ ਹੈ।""2. ਹਾਈਪਰ-ਸੋਨਿਕ ਹਥਿਆਰ ਅਗਸਤ 2018 ਵਿੱਚ ਚੀਨ ਨੇ ਇੱਕ ਅਜਿਹੇ ਲੜਾਕੂ ਜਹਾਜ਼ ਦੀ ਟੈਸਟਿੰਗ ਕੀਤੀ ਸੀ ਜੋ ਆਵਾਜ਼ ਦੀ ਗਤੀ ਨਾਲੋਂ 5 ਗੁਣਾ ਤੇਜ਼ ਉੱਡਦਾ ਹੈ ਅਤੇ ਸਾਊਥ ਚਾਈਨਾ ਮੋਰਨਿੰਗ ਪੋਸਟ ਮੁਤਾਬਕ, ""ਕਿਸੇ ਵੀ ਮਿਜ਼ਾਈਲ ਡਿਫੈਂਸ ਸਿਸਟਮ ਨੂੰ ਭੇਦ ਸਕਦਾ ਹੈ"" Image copyright Getty Images ਫੋਟੋ ਕੈਪਸ਼ਨ ਚੀਨ ਵੀ ਰੂਸ ਵਾਂਗ ਹਾਈਪਰ-ਸੋਨਿਕ ਮਿਸਾਇਲ ਬਣਾ ਰਿਹਾ ਹੈ 'ਵੇਵ-ਰਾਈਡਰ' ਨਾਂ ਦੇ ਅਜਿਹੇ ਜਹਾਜ਼ ਬਹੁਤ ਉੱਚੇ ਉੱਡਦੇ ਹਨ ਅਤੇ ਆਪਣੀ ਹੀ ਗਤੀ ਨਾਲ ਬਣਾਈਆਂ ਲਹਿਰਾਂ ਸਹਾਰੇ ਹੋਰ ਤੇਜ਼ ਹੁੰਦੇ ਹਨ। ਟੈਸਟਿੰਗ ਵਿੱਚ ਚੀਨ ਦਾ ਵੇਵ-ਰਾਈਡਰ ('ਜ਼ਿੰਗਕੌਂਗ 2' ਜਾਂ 'ਸਟਾਰੀ ਸਕਾਈ 2') 30 ਕਿਲੋਮੀਟਰ ਦੀ ਉੱਚਾਈ 'ਤੇ ਉੱਡ ਚੁੱਕਾ ਹੈ ਅਤੇ ਇਸ ਦੀ ਗਤੀ 7.344 ਕਿਲੋਮੀਟਰ ਪ੍ਰਤੀ ਸੈਕਿੰਡ ਪਹੁੰਚੀ ਹੈ। ਰੂਸ ਅਤੇ ਚੀਨ ਵੀ ਇਸ ਤਕਨੀਕ ਨਾਲ ਹਥਿਆਰ ਬਣਾ ਰਹੇ ਹਨ। ਇਹ ਵੀ ਪੜ੍ਹੋਪ੍ਰਿਅੰਕਾ ਗਾਂਧੀ ਦੀ ਸਿਆਸਤ ਵਿੱਚ ਐਂਟਰੀ, ਕਾਂਗਰਸ ਨੇ ਬਣਾਇਆ ਜਨਰਲ ਸਕੱਤਰਸੁਭਾਸ਼ ਚੰਦਰ ਬੋਸ ਦੀ ਉਹ ਅਨੋਖੀ ਪ੍ਰੇਮ ਕਹਾਣੀ'ਅਣਚਾਹੀ ਬੱਚੀ' ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ' ਕੰਗਨਾ ਰਣੌਤ ਦੀ ਕਹਾਣੀਸਾਊਥ ਚਾਈਨਾ ਮੋਰਨਿੰਗ ਪੋਸਟ ਮੁਤਾਬਕ, ""ਇੱਕ ਵਾਰ ਜਦੋਂ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ ਤਾਂ ਵੇਵ-ਰਾਈਡਰ ਜਹਾਜ਼ ਬੰਬ ਵੀ ਲਿਜਾ ਸਕਣਗੇ ਜਿਹੜੇ ਕਿਸੇ ਵੀ ਮੌਜੂਦਾ ਰੱਖਿਆ ਵਿਵਸਥਾ ਨੂੰ ਭੇਦ ਸਕਣਗੇ।"" ਹਾਲਾਂਕਿ ਫੌਜੀ ਵਿਸ਼ਲੇਸ਼ਕ ਜ਼ੂ ਚੇਨਮਿੰਗ ਮੁਤਾਬਕ ਇਸ ਨਾਲ ਐਟਮੀ ਹਥਿਆਰ ਨਹੀਂ ਲਿਜਾਏ ਜਾਣਗੇ। ਉਨ੍ਹਾਂ ਮੁਤਾਬਕ ਇਸ ਨੂੰ ਤਿਆਰ ਹੋਣ 'ਚ ਤਿੰਨ ਤੋਂ ਪੰਜ ਸਾਲਾਂ ਦਾ ਸਮਾਂ ਲਗ ਸਕਦਾ ਹੈ। Image copyright Getty Images ਫੋਟੋ ਕੈਪਸ਼ਨ ਐਡਮਿਰਲ ਹੈਰੀ ਹੈਰਿਸ ਨੇ ਅਮਰੀਕੀ ਸੰਸਦ ਨੂੰ ਦੱਸਿਆ ਹੈ ਕਿ ਅਮਰੀਕਾ ਬਾਕੀ ਦੋਹਾਂ (ਚੀਨ ਤੇ ਰੂਸ) ਨਾਲੋਂ ਪਿੱਛੇ ਰਹਿ ਰਿਹਾ ਹੈ ਅਮਰੀਕਾ ਦੀ ਪੈਸੀਫਿਕ ਨੇਵਲ ਕਮਾਂਡ ਦੇ ਮੁਖੀ, ਐਡਮਿਰਲ ਹੈਰੀ ਹੈਰਿਸ ਨੇ ਅਮਰੀਕੀ ਸੰਸਦ ਨੂੰ ਦੱਸਿਆ ਹੈ ਕਿ ਅਮਰੀਕਾ ਬਾਕੀ ਦੋਹਾਂ (ਚੀਨ ਤੇ ਰੂਸ) ਨਾਲੋਂ ਪਿੱਛੇ ਰਹਿ ਰਿਹਾ ਹੈ। ਉਨ੍ਹਾਂ ਨੇ ਇਹ ਡਰ ਵੀ ਸਾਂਝਾ ਕੀਤਾ ਕਿ ਚੀਨ ਦੀਆਂ ਮਿਜ਼ਾਇਲਾਂ ਅਮਰੀਕਾ ਦੇ ਜੰਗੀ ਬੇੜਿਆਂ ਜਾਂ ਜ਼ਮੀਨੀ ਨਿਸ਼ਾਨੀਆਂ ਉੱਪਰ ਮਾਰ ਕਰ ਸਕਦੀਆਂ ਹਨ ਅਤੇ ਅਮਰੀਕਾ ਦੇ ਰਾਡਾਰ ਨੂੰ ਪਤਾ ਵੀ ਨਹੀਂ ਲਗੇਗਾ। 2017 ਵਿੱਚ ਚੀਨ ਨੇ ਹਾਈਪਰ-ਸੋਨਿਕ ਮਿਜ਼ਾਇਲ ਦਾ ਐਲਾਨ ਕੀਤਾ ਸੀ ਜਿਸ ਦੀ ਮਾਰ 2000 ਕਿਲੋਮੀਟਰ ਤੱਕ ਹੈ। 3. ਚੀਨ ਦੀ ਆਪਣੀ, 'ਸਾਰੇ ਬੰਬਾਂ ਦੀ ਮਾਂ'ਪਿਛਲੇ ਮਹੀਨੇ ਚੀਨ ਨੇ ਇੱਕ ਨਵੀਂ ਕਿਸਮ ਦਾ ਹਵਾਈ ਬੰਬ ਦਿਖਾਇਆ ਸੀ ਜਿਸ ਨੂੰ 'ਸਾਰੇ ਬੰਬਾਂ ਦੀ ਮਾਂ' ਦੀ ਚੀਨੀ ਕਿਸਮ ਆਖਿਆ ਜਾ ਰਿਹਾ ਹੈ। Image copyright AFP ਫੋਟੋ ਕੈਪਸ਼ਨ ਅਮਰੀਕਾ ਦਾ ਐੱਮ.ਓ.ਏ.ਬੀ. (MOAB) ਨਾਂ ਦਾ ਇੱਕ ਬੰਬ ਹੈ ਇਸ ਨਾਂ ਦਾ ਸੰਬੰਧ ਅਮਰੀਕਾ ਦੇ ਐੱਮ.ਓ.ਏ.ਬੀ. (MOAB) ਨਾਂ ਦੇ ਇੱਕ ਬੰਬ ਨਾਲ ਜੋੜਿਆ ਜਾ ਰਿਹਾ ਹੈ ਜਿਸ ਦਾ ਪੂਰਾ ਨਾਮ ਤਾਂ ਹੈ 'ਮੈਸਿਵ ਓਰਡਨੈਂਸ ਏਅਰ ਬਲਾਸਟ' ਪਰ ਇਸ ਦੀ ਇੱਕ ਹੋਰ ਫੁੱਲ ਫੋਰਮ ਕਹੀ ਜਾਂਦੀ ਹੈ — 'MOAB' ਭਾਵ 'ਮਦਰ ਆਫ ਆਲ ਬੌਂਬਜ਼'! ਇੱਕ ਇਸ਼ਤਿਹਾਰੀ ਵੀਡੀਓ ਵਿੱਚ ਇੱਕ ਜਹਾਜ਼ ਤੋਂ ਇਸ ਬੰਬ ਨੂੰ ਸੁੱਟਦੇ ਦਿਖਾਇਆ ਗਿਆ ਸੀ ਪਰ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਚੀਨ ਦੀ ਅਧਿਕਾਰਤ ਖ਼ਬਰ ਏਜੰਸੀ ਨੇ ਦੱਸਿਆ ਹੈ ਕਿ ਇਹ ਦੁਨੀਆਂ ਦਾ ਸਭ ਤੋਂ ਤਾਕਤਵਰ ਗੈਰ-ਐਟਮੀ ਬੰਬ ਹੈ, ਜੋ ਇੰਨਾ ਭਾਰੀ ਹੈ ਕਿ ਜਹਾਜ਼ ਇੱਕ ਵਾਰੀ 'ਚ ਇੱਕੋ ਲੈ ਕੇ ਉੱਡ ਸਕਦਾ ਹੈ। Skip post by @globaltimesnews China's arms industry giant NORINCO for the first time showcased a new type of massive aerial bomb, which it dubbed the Chinese version of the ""Mother of All Bombs"" due to its huge destruction potential that is claimed to be only second to nuclear weapons. https://t.co/Xwa470K0R5 pic.twitter.com/bWDvmfvcyk— Global Times (@globaltimesnews) January 3, 2019 End of post by @globaltimesnews ਬੀਜ਼ਿੰਗ ਤੋਂ ਫੌਜੀ ਵਿਸ਼ਲੇਸ਼ਕ ਵੀਅ ਡੋਂਗਜ਼ੂ ਨੇ ਕਿਹਾ ਹੈ ਕਿ ਇਹ ਅਮਰੀਕੀ ਬੰਬ ਤੋਂ ਛੋਟਾ ਜਾਪਦਾ ਹੈ ਜਿਸ ਕਰਕੇ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਜ਼ਰਾ ਸੌਖਾ ਹੋਵੇਗਾ। ਅਮਰੀਕੀ ਬੰਬ 10 ਮੀਟਰ ਲੰਬਾ ਹੈ ਜਦਕਿ ਚੀਨ ਦਾ ਇਹ ਬੰਬ 5 ਤੋਂ 6 ਮੀਟਰ ਹੀ ਲੰਬਾ ਹੈ ਅਤੇ ਉਸ ਨਾਲੋਂ ਹਲਕਾ ਵੀ ਹੈ।ਇਹ ਵੀ ਪੜ੍ਹੋਰੋਜ਼ਾ ਪਾਰਕਸ ਕੌਣ ਸੀ ਜਿਸ ਦੇ ਨਾਂ 'ਤੇ ਗੁਰਿੰਦਰ ਨੂੰ ਮਿਲਿਆ ਐਵਾਰਡ ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਜਗਮੀਤ ਨੇ ਜ਼ਿਮਨੀ ਚੋਣ ਬਹਾਨੇ ਵਿੱਢੀ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਮੁਹਿੰਮ ਅਮਰੀਕਾ ਨੇ ਆਪਣਾ ਅਜਿਹਾ ਇੱਕ ਬੰਬ 2017 ਵਿੱਚ ਅਫ਼ਗ਼ਾਨਿਸਤਾਨ ਵਿੱਚ ਕਥਿਤ ਇਸਲਾਮਿਕ ਸਟੇਟ ਦੇ ਇੱਕ ਅੱਡੇ ਉੱਪਰ ਸੁੱਟਿਆ ਸੀ। ਰੂਸ ਕੋਲ ਜਿਹੜਾ ਅਜਿਹਾ ਬੰਬ ਹੈ ਉਹ ਉਸ ਨੂੰ 'ਸਾਰੇ ਬੰਬਾਂ ਦਾ ਪਿਓ' ਆਖਦਾ ਹੈ। ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਮਲਾ ਹੈਰਿਸ ਕੌਣ ਹੈ ਜਿਸ ਤੋਂ ਬਰਾਕ ਓਬਾਮਾ ਨੇ ਮੰਗੀ ਸੀ ਮਾਫ਼ੀ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46956335 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਸੀਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਹ 2020 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਰੇਸ ਵਿੱਚ ਹੈ।ਕਮਲਾ ਹੈਰਿਸ ਪਹਿਲੀ ਭਾਰਤੀ-ਅਮਰੀਕੀ ਮਹਿਲਾ ਹੈ ਅਤੇ ਦੂਜੀ ਅਫਰੀਕੀ-ਅਮਰੀਕੀ ਮਹਿਲਾ ਹੈ ਜੋ ਅਮਰੀਕੀ ਰਾਸ਼ਟਰਪਤੀ ਦੀ ਰੇਸ ਵਿੱਚ ਸ਼ਾਮਿਲ ਹੈ। ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰੀ ਦੇ ਤੌਰ 'ਤੇ ਇਹ ਅੱਠਵਾਂ ਨਾਮ ਹੈ। ਉਨ੍ਹਾਂ ਟਵਿੱਟਰ ਉੱਤੇ ਐਲਾਨ ਕਰਦਿਆਂ ਲਿਖਿਆ, ""ਮੈਂ ਰਾਸ਼ਟਰਪਤੀ ਦੀ ਚੋਣ ਲਈ ਲੜ ਰਹੀ ਹਾਂ। ਚਲੋ ਇਹ ਕੰਮ ਮਿਲ ਕੇ ਕਰੀਏ।""""ਦੇਸ ਦਾ ਭਵਿੱਥ ਤੁਹਾਡੇ ਅਤੇ ਲੱਖਾਂ ਲੋਕਾਂ 'ਤੇ ਨਿਰਭਰ ਹੈ ਜੋ ਅਮਰੀਕੀ ਮੁੱਲਾਂ ਲਈ ਸਾਡੀ ਆਵਾਜ਼ ਚੁੱਕਦੇ ਹਨ। ਇਸ ਲਈ ਮੈਂ ਅਮਰੀਕਾ ਦੀ ਰਾਸ਼ਟਰਪਤੀ ਹਾਂ।""54 ਸਾਲਾ ਕਮਲਾ ਹੈਰਿਸ ਰਾਸ਼ਟਰਪਤੀ ਡੌਨਲਡ ਟਰੰਪ ਦੀ ਖੁਲ੍ਹ ਕੇ ਅਲੋਚਨਾ ਕਰਦੀ ਰਹੀ ਹੈ। ਅਮਰੀਕਾ ਵਿੱਚ ਆਪਣੀ ਪਹਿਲੀ ਮੁਹਿੰਮ ਵਿੱਚ ਕਮਲਾ ਹੈਰਿਸ ਨੇ ਰਾਸ਼ਟਰਪਤੀ ਟਰੰਪ ਉੱਤੇ ਆਂਸ਼ਿਕ ਸ਼ੱਟਡਾਊਨ ਲਈ ਅਮਰੀਕੀਆਂ ਨੂੰ ਬੰਦੀ ਬਣਾਇਆ।ਇਹ ਵੀ ਪੜ੍ਹੋ:'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'EVM ਮਸ਼ੀਨਾਂ ਹੈਕ ਨਹੀਂ ਹੋ ਸਕਦੀਆਂ-ਚੋਣ ਕਮਿਸ਼ਨਚੰਦ ’ਤੇ ਕਬਜ਼ੇ ਦੀ ਲੜਾਈ ਦਾ ਜੇਤੂ ਕੌਣ ਹੋਵੇਗਾ Skip post by @KamalaHarris I'm running for president. Let's do this together. Join us: https://t.co/9KwgFlgZHA pic.twitter.com/otf2ez7t1p— Kamala Harris (@KamalaHarris) 21 ਜਨਵਰੀ 2019 End of post by @KamalaHarris ਇਸ ਤੋਂ ਪਹਿਲਾਂ ਐਲੀਜ਼ਾਬੇਥ ਵਾਰੇਨ, ਕ੍ਰਿਸਟੀਨ ਗਿਲੀਬਰੈਂਡ, ਤੁਲਸੀ ਗਬਾਰਡ, ਜੌਹਨ ਡੀਲੈਨੀ ਅਤੇ ਯੂਲੀਅਨ ਕਾਸਟਰੋ ਰਾਸ਼ਟਰਪਤੀ ਚੋਣ ਲਈ ਇੱਛਾ ਜ਼ਾਹਿਰ ਕਰ ਚੁੱਕੇ ਹਨ। 2020 ਰਾਸ਼ਟਰਪਤੀ ਚੋਣਾਂ ਵਿੱਚ ਪਹਿਲੀ ਵਾਰੀ ਇੱਕ ਤੋਂ ਵੱਧ ਔਰਤਾਂ ਨਾਮਜ਼ਦਗੀ ਦਾਖਿਲ ਕਰਨਗੀਆਂ। ਕਮਲਾ ਹੈਰਿਸ ਕੌਣ ਹੈ?ਕਮਲਾ ਹੈਰਿਸ ਨੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ (2011-2017) ਦੇ ਤੌਰ 'ਤੇ ਚੁਣੇ ਜਾਣ ਤੋਂ ਪਹਿਲਾਂ ਸੈਨਫਰਾਂਸਿਸਕੋ ਵਿੱਚ (2004-2011) ਦੇ ਜ਼ਿਲ੍ਹਾ ਅਟਾਰਨੀ ਦੇ ਤੌਰ 'ਤੇ ਦੋ ਵਾਰੀ ਸੇਵਾ ਨਿਭਾਈ। ਅਜਿਹੀ ਭੂਮਿਕਾ ਨਿਭਾਉਣ ਵਾਲੀ ਉਹ ਪਹਿਲੀ ਸ਼ਵੇਤ ਔਰਤ ਹੈ।ਸਾਲ 2017 ਵਿੱਚ ਸਾਬਕਾ ਵਕੀਲ ਨੇ ਕੈਲੀਫੋਰਨੀਆ ਦੇ ਜੂਨੀਅਰ ਅਮਰੀਕੀ ਸੈਨੇਟਰ ਵਜੋਂ ਸਹੁੰ ਚੁੱਕੀ। ਉਹ ਜਮਾਇਕਾ ਅਤੇ ਭਾਰਤ ਦੇ ਪਰਵਾਸੀਆਂ ਦੀ ਧੀ ਹੈ।ਕਮਲਾ ਦੀ ਮਾਂ ਭਾਰਤੀ ਮੂਲ ਦੀ ਹੈ ਅਤੇ ਪਿਤਾ ਜਮੈਕਾ ਮੂਲ ਦੇ ਹਨ। Image copyright Getty Images ਜਸਟਿਸ ਬ੍ਰੈਟ ਕੈਵਾਨੋਹ ਨੂੰ ਗਰਭਪਾਤ ਅਤੇ 2016 ਦੀਆਂ ਚੋਣਾਂ ਵਿੱਚ ਰੂਸੀ ਦਖਲਅੰਦਾਜ਼ੀ ਸਬੰਧੀ ਚੱਲ ਰਹੀ ਜਾਂਚ ਬਾਰੇ ਸਖ਼ਤ ਸਵਾਲ ਪੁੱਛਣ ਲਈ ਜਾਣਿਆ ਜਾਂਦਾ ਹੈ। ਪਰ ਆਪਣੇ ਇੱਕ ਸਹਿਯੋਗੀ 'ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲੱਗਣ ਤੋਂ ਬਾਅਦ 2016 ਵਿੱਚ ਅਸਤੀਫ਼ਾ ਦੇਣ ਬਾਰੇ ਕੋਈ ਜਾਣਕਾਰੀ ਨਾ ਹੋਣ ਤੇ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ।ਜਦੋਂ ਓਬਾਮਾ ਨੇ ਮੰਗੀ ਹੈਰਿਸ ਤੋਂ ਮੁਆਫ਼ੀ ਸਾਲ 2013 ਦੇ ਵਿੱਚ ਕੈਲੀਫੋਰਨੀਆ ਵਿੱਚ ਹੋਏ ਇੱਕ ਸਮਾਗਮ ਦੌਰਾਨ ਬਰਾਕ ਓਬਾਮਾ ਕਮਲਾ ਹੈਰਿਸ ਦੇ ਨਾਲ ਮੌਜੂਦ ਸਨ। ਕਮਲਾ ਹੈਰਿਸ ਉਸ ਵੇਲੇ ਅਟਾਰਨੀ ਜਨਰਲ ਸੀ।ਹੈਰਿਸ ਤੋਂ ਬਾਅਦ ਜਦੋਂ ਓਬਾਮਾ ਬੋਲਣ ਲੱਗੇ ਤਾਂ ਉਨ੍ਹਾਂ ਨੇ ਕਿਹਾ, ""ਹੈਰਿਸ ਇੱਕ ਬੇਹੱਦ ਸਮਝਦਾਰ ਅਤੇ ਦਿਲ ਲਾ ਕੇ ਕੰਮ ਕਰਨ ਵਾਲੀ ਔਰਤ ਹੈ। ਉਹ ਕੰਮ ਠੀਕ ਤਰ੍ਹਾਂ ਨਾਲ ਕਰਵਾਉਣ ਲਈ ਸਖਤ ਫੈਸਲੇ ਵੀ ਲੈ ਸਕਦੀ ਹੈ। ਇਸ ਦੇ ਨਾਲ ਹੀ ਉਹ ਅਮਰੀਕਾ ਦੀ ਸਭ ਤੋਂ ਖੂਬਸੂਰਤ ਅਟਾਰਨੀ ਜਨਰਲ ਹੈ। ਉਹ ਮੇਰੀ ਪੁਰਾਣੀ ਦੋਸਤ ਅਤੇ ਮਜ਼ਬੂਤ ਸਮਰਥਕ ਹੈ।""ਇਸ ਤੋਂ ਬਾਅਦ ਅਗਲੇ ਹੀ ਦਿਨ ਓਬਾਮਾ ਨੇ ਮਾਫ਼ੀ ਮੰਗ ਲਈ। ਵਾਈਟ ਹਾਊਸ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਰਾਸ਼ਟਰਪਤੀ ਨੇ ਹੈਰਿਸ ਨਾਲ ਗੱਲਬਾਤ ਕੀਤੀ ਅਤੇ ਆਪਣੇ ਬਿਆਨ ਲਈ ਮੁਆਫ਼ੀ ਮੰਗ ਲਈ ਹੈ। ਕੌਣ ਹੈ ਤੁਲਸੀ ਗਬਾਰਡ?ਅਮਰੀਕੀ ਸੂਬੇ ਹਵਾਈ ਤੋਂ ਸੰਸਦ ਮੈਂਬਰ ਤੁਲਸੀ ਗਬਾਰਡ ਵੀ ਸਾਲ 2020 ਦੀਆਂ ਰਾਸ਼ਰਪਤੀ ਚੋਣਾਂ ਵਿੱਚ ਉਮੀਦਵਾਰੀ ਲਈ ਦਾਅਵੇਦਾਰੀ ਪੇਸ਼ ਕਰੇਗੀ।37 ਸਾਲਾ ਤੁਲਸੀ ਗਬਾਰਡ ਦਾ ਨਾਮ ਅਮਰੀਕਾ ਦੀ ਡੈਮੋਕਰੈਟਿਕ ਪਾਰਟੀ ਦੇ ਉਨ੍ਹਾਂ ਉਮੀਦਵਾਰਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੇ ਸਾਲ 2016 ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਹਿਲੇਰੀ ਕਲਿੰਟਨ ਦੀ ਥਾਂ ਬਰਨੀ ਸੈਂਡਰਸ ਦੀ ਹਿਮਾਇਤ ਕੀਤੀ ਸੀ। Image copyright Tulsi2020.com ਸਾਲ 2016 ਵਿੱਚ ਉਹ ਡੈਮੋਕਰੇਟਿਕ ਨੈਸ਼ਨਲ ਕਮੇਟੀ ਵਿੱਚ ਉਪ-ਪ੍ਰਧਾਨ ਸੀ ਪਰ ਸੈਂਡਰਸ ਦੀ ਹਿਮਾਇਤ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।ਸਾਲ 1981 ਵਿੱਚ ਅਮਰੀਕੀ ਸਮੋਆ ਵਿੱਚ ਪੈਦਾ ਹੋਈ ਤੁਲਸੀ ਗਬਾਰਡ ਨੇ ਅਮਰੀਕਾ ਵਿੱਚ ਸਭ ਤੋਂ ਨੌਜਵਾਨ ਚੁਣੀ ਹੋਈ ਪ੍ਰਤੀਨਿਧੀ ਬਣਨ ਦਾ ਇਤਿਹਾਸ ਰਚਿਆ ਸੀ। ਉਦੋਂ ਉਹ 21 ਸਾਲ ਦੀ ਸੀ।ਇਹ ਵੀ ਪੜ੍ਹੋ:‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਤੁਲਸੀ ਗਬਾਰਡ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਮਾਪੇ ਭਾਰਤੀ ਮੂਲ ਦੇ ਹਨ। ਹਿੰਦੂ ਧਰਮ ਨੂੰ ਮੰਨਣ ਕਾਰਨ ਤੁਲਸੀ ਗਬਾਰਡ ਨੂੰ ਅਮਰੀਕਾ ਵਿੱਚ ਰਿਹ ਰਹੇ ਭਾਰਤੀ ਭਾਈਚਾਰੇ ਦਾ ਸਮਰਥਨ ਮਿਲਦਾ ਰਿਹਾ ਹੈ। ਤੁਲਸੀ ਦੇ ਨਾਮ ਅਮਰੀਕੀ ਸੰਸਦ ਵਿੱਚ ਪਹੁੰਚਣ ਵਾਲੀ ਪਹਿਲੀ ਹਿੰਦੂ ਹੋਣ ਦਾ ਰਿਕਾਰਡ ਵੀ ਦਰਜ ਹੈ।ਉਨ੍ਹਾਂ ਨੂੰ ਪੀਐਮ ਮੋਦੀ ਦੇ ਖਾਸ ਸਮਰਥਕਾਂ ਵਿੱਚ ਵੀ ਗਿਣਿਆ ਜਾਂਦਾ ਹੈ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮਿਆਂਮਾਰ: ਉਨ੍ਹਾਂ ਦੀ 'ਸੂਚੀ' 'ਚ ਪੱਤਰਕਾਰ ਪਸੰਦੀਦਾ ਸਨ, ਹੁਣ ਰਾਜ ਵਿੱਚ ਹੀ ਜੇਲ੍ਹ ਜਾ ਰਹੇ ਨਿਤਿਨ ਸ਼੍ਰੀਵਾਸਤਵ ਬੀਬੀਸੀ ਪੱਤਰਕਾਰ, ਦਿੱਲੀ 15 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45523120 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਫੋਟੋ ਕੈਪਸ਼ਨ ਰੰਗੂਨ ਪੁੱਜਣ ਤੋਂ ਇੱਕ ਮਹੀਨੇ ਬਾਅਦ ਹੀ ਸੂ ਚੀ ਨੇ ਦੇਸ ਦੀ ਫੌਜੀ ਦੇਖ-ਰੇਖ ਵਾਲੀ ਸਰਕਾਰ ਤੋਂ ਦੇਸ ਵਿੱਚ ਲੋਕਤੰਤਰਿਕ ਚੋਣਾਂ ਕਰਵਾਉਣ ਦੀ ਮੰਗ ਕਰ ਦਿੱਤੀ ਸੀ ਰੰਗੂਨ ਦੀ ਖ਼ੂਬਸੂਰਤ ਈਨੀਆ ਝੀਲ ਨੇੜੇ 7 ਕਮਰਿਆਂ ਵਾਲੇ ਇੱਕ ਮਕਾਨ ਦੇ ਬਾਹਰ ਜ਼ਬਰਦਸਤ ਪਹਿਰਾ ਰਹਿੰਦਾ ਹੈ।ਲੋਹੇ ਦੀਆਂ ਸਲਾਖਾਂ ਵਾਲੇ ਗੇਟ ਉੱਤੇ ਅਤੇ ਅੰਦਰਲੇ ਦਰਵਾਜ਼ੇ 'ਤੇ ਫੌਜੀ ਤਾਇਨਾਤ ਰਹਿੰਦੇ ਸਨ। ਬਿਨਾਂ ਇਜਾਜ਼ਤ ਤੋਂ ਅੰਦਰ ਜਾਣਾ ਅਸੰਭਵ ਸੀ।ਇੱਕ ਸਵੇਰ ਜਦੋਂ ਪਹਿਲੀ ਮੰਜ਼ਿਲ 'ਤੇ ਬੈਠੀ ਉਸ ਮਹਿਲਾ ਨੇ ਵਿਦੇਸ਼ੀ ਅਖ਼ਬਾਰਾਂ ਦੇ ਇੱਕ ਬੰਡਲ ਦੇ ਨਾਲ ਕਿਸੇ ਨੂੰ ਗੇਟ ਦੇ ਅੰਦਰ ਆਉਂਦੇ ਵੇਖਿਆ ਤਾਂ ਖੁਸ਼ੀ ਨਾਲ ਦੌੜਦੇ ਹੋਏ ਥੱਲ੍ਹੇ ਆ ਗਈ।ਇਹ ਵੀ ਪੜ੍ਹੋ:ਕੀ ‘ਕਿਰਾਏ ਦੇ ਬੁਆਏਫਰੈਂਡ’ ਘਟਾ ਸਕਣਗੇ ਕੁੜੀਆਂ ਦਾ ਡਿਪਰੈਸ਼ਨਬਾਦਲਾਂ ਖ਼ਿਲਾਫ਼ ਅਕਾਲ ਤਖਤ ਪੁੱਜੇ ਸਿੱਧੂ ਤੇ ਜਾਖੜਗੈਂਗਰੇਪ ਦੀ ਸ਼ਿਕਾਰ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਸੜਕਾਂ ’ਤੇ ਆਏ ਲੋਕਉਦੋਂ ਰੰਗੂਨ ਬਰਮਾ ਦੀ ਰਾਜਧਾਨੀ ਸੀ ਅਤੇ ਕਰੀਬ ਪੂਰਾ ਸ਼ਹਿਰ ਜਾਂ ਤਾਂ ਯਾਂਗੋਨ ਨਦੀ ਦੇ ਈਨੀਆ ਝੀਲ ਦੇ ਨੇੜੇ ਹੀ ਰਹਿੰਦਾ ਸੀ।ਦੇਸ-ਦੁਨੀਆਂ ਤੋਂ ਦੂਰ ਔਂਗ ਸਾਨ ਸੂ ਚੀ ਦਿਨ ਦੇ ਕਈ ਘੰਟੇ ਆਪਣੇ ਘਰ ਤੋਂ ਝੀਲ ਨੂੰ ਅਤੇ ਉਸ ਵਿੱਚ ਤੈਰਦੀਆਂ ਬਤਖ਼ਾਂ ਨੂੰ ਦੇਖਦੀ ਰਹਿੰਦੀ ਸੀ। Image copyright Getty Images ਸਾਲ ਸੀ 1988, ਔਕਸਫਾਰਡ ਵਿੱਚ ਪੜ੍ਹਾਈ ਕਰਨ ਅਤੇ ਸੰਯੁਕਤ ਰਾਸ਼ਟਰ ਵਰਗੀਆਂ ਥਾਵਾਂ 'ਤੇ ਨੌਕਰੀ ਕਰਨ ਤੋਂ ਬਾਅਦ ਔਂਗ ਸਾਨ ਸੂ ਚੀ ਭਾਰਤ ਵਿੱਚ ਸੀ, ਜਦੋਂ ਬਰਮਾ ਵਿੱਚ ਉਨ੍ਹਾਂ ਦੀ ਮਾਂ ਨੂੰ ਬਰੇਨ ਸਟ੍ਰੋਕ ਹੋਇਆ ਸੀ।ਰੰਗੂਨ ਪੁੱਜਣ ਤੋਂ ਇੱਕ ਮਹੀਨੇ ਬਾਅਦ ਹੀ ਸੂ ਚੀ ਨੇ ਦੇਸ ਦੀ ਫੌਜੀ ਦੇਖ-ਰੇਖ ਵਾਲੀ ਸਰਕਾਰ ਤੋਂ ਦੇਸ ਵਿੱਚ ਲੋਕਤੰਤਰਿਕ ਚੋਣਾਂ ਕਰਵਾਉਣ ਦੀ ਮੰਗ ਕਰ ਦਿੱਤੀ।ਇੱਕ ਸਾਲ ਦੇ ਅੰਦਰ ਉਨ੍ਹਾਂ ਨੇ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਪਾਰਟੀ ਬਣਾ ਕੇ ਉਸ ਨੂੰ ਅਹਿੰਸਾ ਅਤੇ ਜਨ ਅਸਹਿਯੋਗ ਦੇ ਸਿਧਾਂਤ 'ਤੇ ਲਾਂਚ ਕਰ ਦਿੱਤਾ ਸੀ।ਇਸ ਤੋਂ ਬਾਅਦ ਉਨ੍ਹਾਂ ਨੂੰ 'ਫੌਜ ਵਿੱਚ ਫੁੱਟ ਪਾਉਣ' ਵਰਗੇ ਕਈ ਇਲਜ਼ਾਮਾਂ ਦੇ ਮੱਦੇਨਜ਼ਰ ਝੀਲ ਦੇ ਕਿਨਾਰੇ ਵਾਲੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ।ਵਿਦੇਸ਼ੀ ਮੀਡੀਆ ਨੂੰ ਪਸੰਦ ਕਰਦੀ ਸੀ ਸੂ ਚੀ1970 ਅਤੇ 1980 ਦੇ ਦਹਾਕੇ ਵਿੱਚ ਬਰਮਾ ਦੇ ਕਈ ਨਾਮੀ ਅਖ਼ਬਾਰ ਬੰਦ ਹੋਏ ਸਨ ਅਤੇ ਸਥਾਨਕ ਪੱਤਰਕਾਰਾਂ ਖ਼ਿਲਾਫ਼ ਕਾਰਵਾਈ ਆਮ ਗੱਲ ਸੀ। Image copyright AFP/GETTY IMAGES ਫੋਟੋ ਕੈਪਸ਼ਨ ਦਾਲਤ ਫ਼ੈਸਲੇ ਦਾ ਬਚਾਅ ਕਰਦੇ ਹੋਏ ਸੂ ਚੀ ਨੇ ਕਿਹਾ, ""ਉਨ੍ਹਾਂ ਨੂੰ ਸਜ਼ਾ ਇਸ ਲਈ ਨਹੀਂ ਮਿਲੀ ਕਿ ਉਹ ਪੱਤਰਕਾਰ ਹਨ। ਸਜ਼ਾ ਕਾਨੂੰਨ ਦਾ ਉਲੰਘਣ ਕਰਨ ਲਈ ਮਿਲੀ ਹੈ।"" ਬਾਅਦ ਵਿੱਚ ਮਿਆਂਮਾਰ ਟਾਈਮਜ਼ ਵਿੱਚ ਕੰਮ ਕਰ ਚੁੱਕੇ ਇੱਕ ਸੀਨੀਅਰ ਪੱਤਰਕਾਰ ਨੇ ਦੱਸਿਆ, ""ਉਨ੍ਹਾਂ ਦਿਨਾਂ ਵਿੱਚ ਸੂ ਚੀ ਸਭ ਤੋਂ ਵੱਧ ਅਖ਼ਬਾਰਾਂ ਨੂੰ ਪਸੰਦ ਕਰਦੀ ਸੀ ਅਤੇ ਖ਼ਾਸ ਤੌਰ 'ਤੇ ਵਿਦੇਸ਼ੀ ਮੀਡੀਆ ਨੂੰ। ਉਨ੍ਹਾਂ ਨੂੰ ਲਗਦਾ ਸੀ ਕਿ ਮੀਡੀਆ ਵਿੱਚ ਨਿਰਪੱਖਤਾ ਦੀ ਜਿਹੜੀ ਸ਼ਕਤੀ ਹੈ, ਉਸਦਾ ਸਾਹਮਣਾ ਕੋਈ ਵੀ ਫੌਜ ਨਹੀਂ ਕਰ ਸਕਦੀ।''ਰੰਗੂਨ ਦੀ ਇਸ ਈਨੀਆ ਝੀਲ ਦੇ ਕਿਨਾਰੇ ਵਾਲੇ ਘਰ ਵਿੱਚ ਸਾਲ 2012 'ਚ ਨੋਬਲ ਪੁਰਸਕਾਰ ਜੇਤੂ ਅਤੇ ਮਿਆਂਮਾਰ ਵਿੱਚ ਸੰਸਦੀ ਚੋਣਾਂ ਜਿੱਤ ਚੁੱਕੀ ਸੂ ਚੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਚਾਹ ਪੀ ਰਹੀ ਸੀ। ਓਬਾਮਾ ਨੇ ਬਾਹਰ ਨਿਕਲ ਕੇ ਕਿਹਾ ਸੀ, ""ਮੈਨੂੰ ਖੁਸ਼ੀ ਹੈ ਕਿ ਆਪਣੀ ਏਸ਼ੀਆ ਯਾਤਰਾ ਦੀ ਸ਼ੁਰੂਆਤ ਮੈਂ ਲੋਕਤੰਤਰ ਦੀ ਇੱਕ ਚਿਰਾਗ਼, ਸੂ ਚੀ ਨਾਲ ਮੁਲਾਕਾਤ ਕਰਕੇ ਕੀਤੀ ਹੈ।''ਤਿੰਨ ਵਾਰ ਰਿਜੈਕਟ ਹੋਇਆ ਵੀਜ਼ਾ ਉਸੇ ਔਂਗ ਸਾਨ ਸੂ ਚੀ ਦੀ ਸਰਕਾਰ ਵਾਲੇ ਮਿਆਂਮਾਰ ਵਿੱਚ ਰਿਪੋਰਟਿੰਗ ਕਰਨ ਲਈ ਮੈਂ ਸਤੰਬਰ, 2017 ਵਿੱਚ ਦਿੱਲੀ ਦੇ ਮਿਆਂਮਾਰ ਦੂਤਾਵਾਸ ਵਿੱਚ ਵੀਜ਼ਾ ਦੀ ਅਰਜ਼ੀ ਲਗਾਈ ਸੀ। ਕਾਰਨ ਸਾਫ਼ ਸੀ ਅਤੇ ਖ਼ਬਰ ਅਜਿਹੀ ਜਿਸ ਨਾਲ ਦੁਨੀਆਂ ਵਿੱਚ ਹਾਹਾਕਾਰ ਮਚਿਆ ਹੋਇਆ ਸੀ। ਫੋਟੋ ਕੈਪਸ਼ਨ ਆਧੁਨਿਕ ਇਤਿਹਾਸ ਵਿੱਚ ਘੱਟ ਸਮੇਂ 'ਚ ਐਨੇ ਜ਼ਿਆਦਾ ਲੋਕਾਂ ਦਾ ਪਲਾਇਨ ਬਹੁਤ ਘੱਟ ਦੇਖਣ ਨੂੰ ਮਿਲਿਆ ਸੀ ਮਿਆਂਮਾਰ ਦੇ ਰਖਾਇਨ ਸੂਬੇ ਵਿੱਚ ਹਿੰਸਾ ਦਾ ਸ਼ਿਕਾਰ ਹੋਏ ਲੱਖਾਂ ਰੋਹਿੰਗਿਆ ਮੁਸਲਮਾਨਾਂ ਨੂੰ ਭੱਜ ਕੇ ਬੰਗਲਾਦੇਸ਼ ਦੇ ਕੌਕਸ ਬਾਜ਼ਾਰ ਵਿੱਚ ਸ਼ਰਨ ਲੈਣੀ ਪਈ ਸੀ। ਕੌਕਸ ਬਾਜ਼ਾਰ ਤੋਂ ਮਿਆਂਮਾਰ ਫੌਜ ਦੇ ਜ਼ੁਲਮਾਂ ਅਤੇ ਹੋ ਰਹੇ ਕਤਲਾਂ ਦੀਆਂ ਖ਼ਬਰਾਂ ਤੇਜ਼ ਹੋ ਰਹੀਆਂ ਸਨ। ਉੱਧਰ ਸੂ ਚੀ ਦੀ ਸਰਕਾਰ ਅਤੇ ਫੌਜ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਸੀ।ਮਿਆਂਮਾਰ ਦਾ ਕਹਿਣਾ ਸੀ ਕਿ ਰਖਾਇਨ ਸੂਬੇ ਵਿੱਚ 'ਆਰਸਾ ਕੱਟੜਪੰਥੀ ਸੰਗਠਨ ਦੇ ਲੋਕਾਂ ਨੇ ਦਰਜਨਾਂ ਪੁਲਿਸ ਸਟੇਸ਼ਨਾਂ 'ਤੇ ਹਮਲਾ ਕੀਤਾ ਸੀ ਅਤੇ ਸਰਕਾਰੀ ਕਰਮਚਾਰੀਆਂ ਦਾ ਕਤਲ ਕੀਤਾ ਸੀ।''ਜਦਕਿ ਹਜ਼ਾਰਾਂ-ਲੱਖਾਂ ਦੀ ਤਾਦਾਦ ਵਿੱਚ ਭੁੱਖ-ਪਿਆਸ ਨਾਲ ਜੂਝਦੇ ਰੋਹਿੰਗਿਆਂ ਮੁਸਲਮਾਨ ਸ਼ਰਨਾਰਥੀ, ਬੰਗਲਾਦੇਸ਼ ਪਹੁੰਚ ਕੇ ਆਪਣੇ ਜਾਂ ਪਰਿਵਾਰਾਂ ਨਾਲ ਹੋਈ ਬਲਾਤਾਕ, ਲੁੱਟ ਅਤੇ ਹੱਤਿਆਵਾਂ ਦੀ ਗੱਲ ਦੁਹਰਾ ਰਹੇ ਸਨ। ਆਧੁਨਿਕ ਇਤਿਹਾਸ ਵਿੱਚ ਘੱਟ ਸਮੇਂ 'ਚ ਐਨੇ ਜ਼ਿਆਦਾ ਲੋਕਾਂ ਦਾ ਪਲਾਇਨ ਬਹੁਤ ਘੱਟ ਦੇਖਣ ਨੂੰ ਮਿਲਿਆ ਸੀ। Image copyright Getty Images ਫੋਟੋ ਕੈਪਸ਼ਨ ਮਿਆਂਮਾਰ ਵਿੱਚ ਬਹੁਗਿਣਤੀ ਬੋਧੀ ਲੋਕ ਘੱਟਗਿਣਤੀ ਰੋਹਿੰਗਿਆਂ ਮੁਸਲਾਮਾਂ 'ਤੇ ਬੁਰੀ ਤਰ੍ਹਾਂ ਭਾਰੂ ਸਨ ਮੇਰਾ ਵੀਜ਼ਾ ਤਿੰਨ ਵਾਰ ਰਿਜੈਕਟ ਹੋਇਆ। ਕਾਰਨ ਦੱਸਣ ਦੇ ਨਾਮ 'ਤੇ ਦੂਤਾਵਾਸ ਦੇ ਅਧਿਕਾਰੀ ਸਿਰਫ਼ ਆਪਣੇ ਵੱਡੇ ਅਧਿਕਾਰੀ ਦੀ ਈਮੇਲ ਦੇ ਦਿੰਦੇ ਸੀ। ਇਸ ਵਿਚਾਲੇ ਮਿਆਂਮਾਰ ਵਿੱਚ ਬੀਸੀਸੀ ਦੇ ਦੱਖਣੀ-ਪੂਰਬੀ ਏਸ਼ੀਆ ਪੱਤਰਕਾਰ ਨੂੰ ਪੱਤਰਕਾਰਾਂ ਦੇ ਇੱਕ 'ਨਿਗਰਾਨ ਗਰੁੱਪ ਦੇ ਨਾਲ ਰਖਾਇਨ ਲਿਜਾਇਆ ਗਿਆ। ਉਸ ਯਾਤਰਾ ਵਿੱਚ ਉਨ੍ਹਾਂ ਨੂੰ ਰੋਹਿੰਗਿਆ ਮੁਸਲਮਾਨਾਂ ਦੇ ਸਾੜੇ ਹੋਏ ਘਰਾਂ ਤੋਂ ਇਲਾਵਾ ਕੁਝ ਅਜਿਹੇ ਸੁਰਾਗ ਮਿਲੇ, ਜਿਸ ਵਿੱਚ ਸਥਾਨਕ ਲੋਕਾਂ ਨੂੰ ਸੜੇ ਹੋਏ ਘਰਾਂ ਨੂੰ 'ਨਸ਼ਟ' ਕਰਦੇ ਦੇਖਿਆ ਗਿਆ। ਸਾਫ਼ ਸੀ, ਬਹੁਗਿਣਤੀ ਬੋਧੀ ਲੋਕ ਘੱਟਗਿਣਤੀ ਰੋਹਿੰਗਿਆਂ ਮੁਸਲਾਮਾਨਾਂ 'ਤੇ ਬੁਰੀ ਤਰ੍ਹਾਂ ਭਾਰੂ ਸਨ।ਸ਼ਾਇਦ ਉਸ ਖ਼ਬਰ ਦਾ ਅਸਰ ਸੀ ਕਿ ਵੀਜ਼ਾ ਮਿਲਣ ਵਿੱਚ ਇੱਕ ਹੋਰ ਮਹੀਨੇ ਦੀ ਦੇਰੀ ਹੋ ਗਈ। ਆਖ਼ਰਕਾਰ ਨਵੰਬਰ ਵਿੱਚ ਜਦੋਂ ਵੀਜ਼ਾ ਮਿਲਿਆ ਤਾਂ ਬੈਂਗਕੌਕ ਹੋ ਕੇ ਯਾਂਗੋਨ ਪਹੁੰਚਣਾ ਪਿਆ।ਹੈਰਾਨੀ ਸੀ ਕਿ ਗੁਆਂਢੀ ਹੋਣ ਦੇ ਬਾਵਜੂਦ ਭਾਰਤ ਅਤੇ ਮਿਆਂਮਾਰ ਵਿਚਾਲੇ ਸਿੱਧੀ ਫਲਾਈਟ ਸੇਵਾ ਤੱਕ ਨਹੀਂ ਹੈ।ਲੋਕਤੰਤਰ ਸਮਰਥਕ ਔਂਗ ਸਾਨ ਸੂ ਚੀ ਦੇ ਮਿਆਂਮਾਰ ਵਿੱਚ ਉਤਰਣ ਲਈ ਕਿਸੇ ਵੀ ਕੌਮਾਂਤਰੀ ਪੱਤਰਕਾਰ ਨੂੰ ਦਰਜਨਾਂ ਸਕਿਊਰਟੀ ਚੈੱਕ ਵਿੱਚੋਂ ਹੋ ਕੇ ਲੰਘਣਾ ਪੈਂਦਾ ਹੈ, ਜਿਹੜੀ ਕਿ ਉੱਥੇ ਆਮ ਗੱਲ ਹੈ। Image copyright EPA ਫੋਟੋ ਕੈਪਸ਼ਨ ਕਿਆਵ ਸੋ ਓ (ਖੱਬੇ ਪਾਸੇ ) ਅਤੇ ਵਾ ਲੋਅ ਗਿਰਫ਼ਤਾਰੀ ਦੌਰਾਨ ਅਗਲੇ 10 ਦਿਨਾਂ ਵਿੱਚ ਸਾਨੂੰ ਇਸ ਗੱਲ ਦੀ ਪੂਰੀ ਤਰ੍ਹਾਂ ਆਦਤ ਪੈ ਚੁੱਕੀ ਸੀ।ਦੋ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਉਂਝ ਮਿਆਂਮਾਰ ਵਿੱਚ ਅੱਜਕੱਲ੍ਹ ਸੁਤੰਤਰ ਮੀਡੀਆ ਦੇ ਨਾਮ 'ਤੇ ਸਿਰਫ਼ ਕੌਮਾਂਤਰੀ ਮੀਡੀਆ ਹੀ ਬਚੀ ਹੈ।ਸਥਾਨਕ ਮੀਡੀਆ 'ਤੇ ਸਰਕਾਰ ਅਤੇ ਬਹੁਗਿਣਤੀ ਭਾਈਚਾਰੇ ਦਾ ਜ਼ਬਰਦਸਤ ਬੇਤੁਕਾ ਦਬਾਅ ਬਣਿਆ ਰਹਿੰਦਾ ਹੈ।ਜੇਕਰ ਤੁਹਾਡਾ ਸਬੰਧ ਬੀਬਸੀ, ਸੀਐਨਐਨ, ਰਾਇਟਰਜ਼, ਵਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼, ਅਲ ਜਜ਼ੀਰਾ ਆਦਿ ਨਾਲ ਹੈ ਤਾਂ ਮੁਸ਼ਕਿਲਾਂ ਵਧਣੀਆਂ ਤੈਅ ਹਨ। ਉਨ੍ਹਾਂ ਦੋਵਾਂ ਪੱਤਰਕਾਰਾਂ ਦਾ ਵਾਸਤਾ ਰਾਇਟਰਜ਼ ਨਿਊਜ਼ ਏਜੰਸੀ ਨਾਲ ਸੀ, ਜਿਨ੍ਹਾਂ ਨੂੰ ਮਿਆਂਮਾਰ ਦੀ ਇੱਕ ਅਦਾਲਤ ਨੇ ਹਾਲ ਹੀ ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਹੈ।ਇਹ ਵੀ ਪੜ੍ਹੋ:ਮਿਆਂਮਾਰ - 'ਰੋਹਿੰਗਿਆ ਹਿੰਦੂਆਂ ਦੀ ਸਮੂਹਿਕ ਕਬਰ' ਰੋਹਿੰਗਿਆ ਦੀ ਮਿਆਂਮਾਰ ਵਾਪਸੀ ਲਈ ਰਾਹ ਪੱਧਰਾਕਿਵੇਂ ਦਿਖਦੀ ਹੈ ਮਿਆਂਮਾਰ ਦੀ ‘ਭੂਤੀਆ ਰਾਜਧਾਨੀ’?ਮਿਆਂਮਾਰ ਦੇ ਨਾਗਰਿਕ, ਇਨ੍ਹਾਂ ਦੋਵਾਂ ਪੱਤਰਕਾਰਾਂ 'ਤੇ ਰੋਹਿੰਗਿਆਂ ਭਾਈਚਾਰੇ ਦੇ ਖ਼ਿਲਾਫ਼ ਹੋਈ ਹਿੰਸਾ ਦੀ ਜਾਂਚ ਦੇ ਦੌਰਾਨ ਰਾਸ਼ਟਰੀ ਨਿੱਜਤਾ ਕਾਨੂੰਨ ਦੇ ਉਲੰਘਣ ਦਾ ਇਲਜ਼ਾਮ ਹੈ।ਵਾ ਲੋਨ ਅਤੇ ਕਿਆਵ ਸੋ ਓ ਨਾਮ ਦੇ ਇਹ ਦੋਵੇਂ ਪੱਤਰਕਾਰ ਮਿਆਂਮਾਰ ਦੇ ਹੀ ਨਾਗਰਿਕ ਹਨ।ਦਸੰਬਰ 2017 ਵਿੱਚ ਇਨ੍ਹਾਂ ਦੋਵਾਂ ਨੂੰ ਉਦੋਂ ਗਿਰਫ਼ਤਾਰ ਕੀਤਾ ਗਿਆ ਜਦੋਂ ਇਹ ਕੁਝ ਸਰਕਾਰੀ ਦਸਤਾਵੇਜ਼ ਲੈ ਰਹੇ ਸਨ। ਇਹ ਦਸਤਾਵੇਜ਼ ਉਨ੍ਹਾਂ ਨੂੰ ਕਥਿਤ ਤੌਰ 'ਤੇ ਪੁਲਿਸ ਅਫ਼ਸਰਾਂ ਨੇ ਦਿੱਤੇ ਸਨ। Image copyright Reuters ਫੋਟੋ ਕੈਪਸ਼ਨ ਕਿਆਵ ਸੋ ਓ ਦੀ ਪਤਨੀ ਚਿਟ ਸੂ ਵਿਨ ਫ਼ੈਸਲਾ ਸੁਣਨ ਤੋਂ ਬਾਅਦ ਰੋਣ ਲੱਗ ਗਈ ਸੀ ਦੋਵਾਂ ਪੱਤਰਕਾਰਾਂ ਨੇ ਖ਼ੁਦ ਨੂੰ ਬੇਗ਼ੁਨਾਹ ਦੱਸਿਆ ਅਤੇ ਕਿਹਾ ਕਿ ਪੁਲਿਸ ਨੇ ਹੀ ਉਨ੍ਹਾਂ ਨੂੰ ਫਸਾਇਆ ਹੈ। ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੁਨੀਆਂ ਭਰ ਵਿੱਚ ਹੋਣ ਵਾਲੀ ਇਸਦੀ ਨਿੰਦਾ ਵਿਚਾਲੇ ਮਿਆਂਮਾਰ ਦੀ ਨੇਤਾ ਔਂਗ ਸਾਨ ਸੂ ਚੀ ਨੇ ਮਹੀਨਿਆਂ ਬਾਅਦ ਆਸੀਆਨ (Association of Southeast Asian Nations) ਦੀ ਬੈਠਕ ਵਿੱਚ ਪੱਤਰਕਾਰਾਂ ਦੀ ਗ੍ਰਿਫ਼ਤਾਰੀ 'ਤੇ ਗੱਲ ਕੀਤੀ। ਅਦਾਲਤ ਫ਼ੈਸਲੇ ਦਾ ਬਚਾਅ ਕਰਦੇ ਹੋਏ ਸੂ ਚੀ ਨੇ ਕਿਹਾ, ""ਉਨ੍ਹਾਂ ਨੂੰ ਸਜ਼ਾ ਇਸ ਲਈ ਨਹੀਂ ਮਿਲੀ ਕਿ ਉਹ ਪੱਤਰਕਾਰ ਹਨ। ਸਜ਼ਾ ਕਾਨੂੰਨ ਦਾ ਉਲੰਘਣ ਕਰਨ ਲਈ ਮਿਲੀ ਹੈ।""ਦਰਅਸਲ, ਇਹ ਦੋਵੇਂ ਪੱਤਰਕਾਰ ਆਪਣੀ ਨਿਊਜ਼ ਏਜੰਸੀ ਲਈ ਰਖਾਇਨ ਸੂਬੇ ਵਿੱਚ ਹੋਏ ਕਤਲੇਆਮ ਦੀ ਜਾਂਚ ਕਰ ਰਹੇ ਸਨ।ਮਿਆਂਮਾਰ ਵਿੱਚ ਰਿਪੋਰਟਿੰਗ ਦੌਰਾਨ ਸਾਡੀ ਮੁਲਾਕਾਤ ਇਨ੍ਹਾਂ ਵਿੱਚੋਂ ਇੱਕ ਨਾਲ ਹੋਈ ਸੀ ਅਤੇ ਗੱਲਬਾਤ ਦਾ ਮੁੱਦਾ ਸਾਂਝਾ ਸੀ। Image copyright Reuters ਫੋਟੋ ਕੈਪਸ਼ਨ ਦੋਵੇਂ ਪੱਤਰਕਾਰ ਇਨ੍ਹਾਂ 10 ਲੋਕਾਂ ਦੇ ਕਤਲ ਦੀ ਜਾਂਚ ਕਰ ਰਹੇ ਸਨ ਰਖਾਇਨ ਸੂਬੇ ਵਿੱਚ ਪਹੁੰਚ ਕੇ ਉੱਥੋਂ ਦੇ ਵਿਗੜੇ ਹਾਲਾਤ ਦਾ ਜਾਇਜ਼ਾ ਲੈਣਾ ਅਤੇ ਜਾਣਕਾਰੀ ਇਕੱਠੀ ਕਰਨਾ। ਮਿਆਂਮਾਰ ਸਰਕਾਰ ਨੇ ਸਾਡੇ ਉੱਤੇ ਰਖਾਇਨ ਦੀ ਰਾਜਧਾਨੀ ਸਿਤਵੇ ਤੋਂ ਅੱਗੇ ਜਾਣ 'ਤੇ ਰੋਕ ਲਗਾ ਦਿੱਤੀ ਸੀ।ਇੱਥੋਂ ਸਿਰਫ਼ ਦੋ ਘੰਟੇ ਦੀ ਦੂਰੀ 'ਤੇ ਸੀ ਮੁਆਂਗਡੋ ਜ਼ਿਲ੍ਹਾ ਜਿੱਥੋਂ ਦੇ ਵੱਖ-ਵੱਖ ਇਲਾਕਿਆਂ ਤੋਂ ਹਿੰਸਾ ਅਤੇ ਜ਼ੁਲਮ ਦੀਆਂ ਖ਼ਬਰਾਂ ਆਈਆਂ ਸਨ।ਸਿਤਵੇ ਵਿੱਚ ਇੱਕ ਸਵੇਰ ਖ਼ਬਰ ਮਿਲੀ ਕਿ ਖ਼ੁਦ ਸੂ ਚੀ ਉੱਥੇ ਪਹੁੰਚ ਕੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ। ਹੁਣ ਤੱਕ ਦੇ ਉਨ੍ਹਾਂ ਦੇ ਸਾਰੇ ਬਿਆਨਾਂ ਵਿੱਚ ਫੌਜ ਦੇ ਬਚਾਅ ਦੀ ਹੀ ਗੱਲ ਨਿਕਲੀ ਸੀ। ਕਿਸ ਤਰ੍ਹਾਂ ਲੰਘਦੇ ਸੀ ਸਕਿਊਰਟੀ ਤੋਂ ਸਿਤਵੇ ਦੇ ਛੋਟੇ ਜਿਹੇ ਹਵਾਈ ਅੱਡੇ ਦੇ ਕਰੀਬ 500 ਮੀਟਰ ਪਹਿਲਾਂ ਸਾਨੂੰ ਰੋਕ ਲਿਆ ਗਿਆ ਅਤੇ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ 45 ਮਿੰਟ ਤੱਕ ਸਵਾਲਾਂ ਦੇ ਜਵਾਬ ਦੇਣੇ ਪਏ। ਨਾਲ ਬੀਬੀਸੀ ਨਿਊਜ਼ ਮਿਆਂਮਾਰ ਦੇ ਇੱਕ ਸਹਿਯੋਗੀ ਸਨ, ਜਿਨ੍ਹਾਂ ਨੇ ਸਫ਼ਰ ਦੇ ਪਹਿਲੇ ਦਿਨ ਹੀ ਦੱਸ ਦਿੱਤਾ ਸੀ ਕਿ ""ਸਾਡੇ ਕੋਲ ਕੋਈ ਵੀ ਅਜਿਹਾ ਵੀਡੀਓ, ਕਾਗ਼ਜ਼ ਜਾਂ ਇੰਟਰਵਿਊ ਨਹੀਂ ਮਿਲਣਾ ਚਾਹੀਦਾ ਜਿਸ ਨਾਲ ਸਾਨੂੰ ਜੇਲ੍ਹ ਭੇਜ ਦਿੱਤਾ ਜਾਵੇ।"" Image copyright Reuters ਫੋਟੋ ਕੈਪਸ਼ਨ ਯਾਂਗੋਨ ਦੇ ਓਂਗ ਕਿਆਵ ਇਲਾਕੇ ਵਿੱਚ 'ਫਾਦਰਸ ਆਫ਼ਿਸ' ਨਾਮ ਦੀ ਬਾਰ ਵਿੱਚ ਹਰ ਸ਼ੁੱਕਰਵਾਰ ਕੌਮਾਂਤਰੀ ਪੱਤਰਕਾਰ ਇਕੱਠੇ ਹੁੰਦੇ ਸਨ ਸਾਡੀ ਪ੍ਰੋਡਿਊਸਰ ਐਨ ਗੈਲਾਘਰ ਰੋਜ਼ ਸਵੇਰ ਫ਼ੋਨ 'ਤੇ ਸਾਡੀ ਖ਼ੈਰ ਪੁੱਛਣ ਤੋਂ ਇਲਾਵਾ ਇਹ ਵੀ ਯਕੀਨੀ ਬਣਾਉਂਦੀ ਸੀ ਕਿ ਹਰ ਜੁਟਾਈ ਗਈ 'ਨਿਊਜ਼ ਸਮੱਗਰੀ' ਇੰਟਰਨੈੱਟ ਜ਼ਰੀਏ ਉਨ੍ਹਾਂ ਤੱਕ ਲੰਡਨ ਜਾਂ ਦਿੱਲੀ ਪਹੁੰਚ ਜਾਵੇ।ਉਸ ਤੋਂ ਬਾਅਦ ਅਸੀਂ ਆਪਣੇ ਲੈਪਟਾਪ, ਮੋਬਾਈਲ ਫ਼ੋਨ ਅਤੇ ਹਾਰਡ ਡਰਾਈਵ ਤੋਂ ਸਾਰਾ ਡਾਟਾ ਡਿਲੀਟ ਕਰ ਦਿੰਦੇ ਸੀ। ਸਾਡੀ ਵੀ ਜਾਂਚ ਹੱਤਿਆਵਾਂ ਬਾਰੇ ਸੀ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਸੀ ਕਿ ਕੁਝ ਦਿਨ ਪਹਿਲਾਂ ਬਰਮਾ ਸਰਕਾਰ ਨੇ ਹਿੰਦੂਆਂ ਦੀਆਂ ਸਮੂਹਿਰ ਕਬਰਾਂ ਮਿਲਣ ਦਾ ਦਾਅਵਾ ਕੀਤਾ ਸੀ ਉਸਦਾ ਸੱਚ ਕੀ ਸੀ।ਯਾਂਗੋਨ ਤੋਂ ਰਖਾਇਨ ਵੱਲ ਜਾਂਦੇ ਸਮੇਂ ਬੀਬੀਸੀ ਬਰਮੀਜ਼ ਸੇਵਾ ਦੇ ਲਗਭਗ ਹਰ ਸਹਿਯੋਗੀ ਨੇ ਖ਼ਾਸ ਹਦਾਇਤਾਂ ਦਿੱਤੀਆਂ ਹੋਈਆਂ ਸੀ। ਸੰਯੁਕਤ ਰਾਸ਼ਟਰ ਜਾਂ ਦੂਜੀਆਂ ਕੌਮਾਂਤਰੀ ਸੰਸਥਾਵਾਂ ਦੇ ਅਫ਼ਸਰਾਂ ਨੇ ਵੀ ਆਪਣੇ-ਆਪਣੇ ਕਰਮਚਾਰੀਆਂ ਤੋਂ ਲੋਅ ਪ੍ਰੋਫਾਈਲ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਹ ਵੀ ਪੜ੍ਹੋ:ਜਲੰਧਰ ਦੇ ਮਕਸੂਦਾਂ ਥਾਣੇ 'ਚ ਬੰਬ ਧਮਾਕਾਗਾਂਧੀ ਚਾਹੁੰਦੇ ਸਨ ਕਿ ਔਰਤਾਂ 'ਮਜ਼ੇ ਲਈ ਸੈਕਸ' ਦਾ ਵਿਰੋਧ ਕਰਨਦਾਜ ਵਿਰੋਧੀ ਕਾਨੂੰਨ 'ਚ ਸੁਪਰੀਮ ਕੋਰਟ ਨੇ ਕੀ ਕੀਤਾ ਬਦਲਾਅ ਕਿਸੇ ਤਰ੍ਹਾਂ ਆਪਣਾ ਕੰਮ ਪੂਰਾ ਕਰਕੇ ਅਸੀਂ ਮਾਂਡਲੇ ਅਤੇ ਨੇਪੀਡੌ ਹੁੰਦੇ ਹੋਏ ਯਾਂਗੋਨ ਵਾਪਿਸ ਪੁੱਜੇ।ਯਾਂਗੋਨ ਦੇ ਓਂਗ ਕਿਆਵ ਇਲਾਕੇ ਵਿੱਚ 'ਫਾਦਰਸ ਆਫ਼ਿਸ' ਨਾਮ ਦੀ ਬਾਰ ਵਿੱਚ ਹਰ ਸ਼ੁੱਕਰਵਾਰ ਕੌਮਾਂਤਰੀ ਪੱਤਰਕਾਰ ਇਕੱਠੇ ਹੁੰਦੇ ਸਨ।ਵਾ ਲੋਨ ਨਾਲ ਇੱਕ ਛੋਟੀ ਜਿਹੀ ਮੁਲਾਕਾਤ ਫਿਰ ਹੋਈ। ਉਨ੍ਹਾਂ ਨੇ ਹੱਸਦੇ ਹੋਏ ਕਿਹਾ ਸੀ ''ਨੈਕਸਟ ਟਾਈਮ, ਕਮ ਟੂ ਬਰਮਾ ਵਿਦ ਫੈਮਿਲੀ। ਵਿਲ ਬੀ ਮੋਰ ਫਨ''।ਉਸਦੇ ਕੁਝ ਹਫ਼ਤੇ ਬਾਅਦ ਤੋਂ ਹੀ ਉਹ ਆਪਣੇ ਸਹਿਯੋਗੀ ਨਾਲ ਮਿਆਂਮਾਰ ਦੀ ਸਭ ਤੋਂ ਖ਼ਤਰਨਾਕ ਦੱਸੀ ਗਈ ਇਨਸੀਐਨ ਜੇਲ੍ਹ ਵਿੱਚ ਬੰਦ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇਸ ਦੇਸ ਕੋਲ ਹੈ ਹੈਕਰਜ਼ ਦੀ ਸਭ ਤੋਂ ਵੱਡੀ ਫ਼ੌਜ ਹੇਲੇਨਾ ਮੇਰੀਮੈਨ ਦਿ ਇਨਕੁਆਰੀ 10 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45464803 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਾਈਬਰ ਅਪਰਾਧ ਜਾਂ ਹੈਕਿੰਗ ਹੁਣ ਇੱਕ ਵੱਡਾ ਕਾਰੋਬਾਰ ਬਣ ਗਿਆ ਹੈ ਇਸ ਸਾਲ ਅਗਸਤ ਮਹੀਨੇ 'ਚ ਹਰ ਸਾਲ ਦੀ ਤਰ੍ਹਾਂ, ਅਮਰੀਕਾ ਦੇ ਲਾਸ ਵੇਗਾਸ 'ਚ ਇੱਕ ਖ਼ਾਸ ਮੇਲਾ ਲੱਗਿਆ। ਇਹ ਮੇਲਾ ਸੀ ਹੈਕਰਜ਼ ਦਾ। ਜਿਸ 'ਚ ਸਾਈਬਰ ਐਕਸਪਰਟ ਤੋਂ ਲੈ ਕੇ ਬੱਚਿਆਂ ਤੱਕ, ਹਰ ਉਮਰ ਦੇ ਲੋਕ ਹੈਕਿੰਗ ਦਾ ਹੁਨਰ ਦਿਖਾ ਰਹੇ ਸਨ।ਲਾਸ ਵੇਗਾਸ 'ਚ ਹਰ ਸਾਲ ਹੈਕਰਜ਼ ਇਕੱਠੇ ਹੁੰਦੇ ਹਨ। ਇਨ੍ਹਾਂ ਦੇ ਹੁਨਰ ਦੀ ਨਿਗਰਾਨੀ ਕਰਕੇ ਅਮਰੀਕਾ ਦੇ ਸਾਈਬਰ ਐਕਸਪਰਟ ਸਮਝਦੇ ਹਨ ਕਿ ਹੈਕਰਜ਼ ਦਾ ਦਿਮਾਗ ਕਿਵੇਂ ਕੰਮ ਕਰਦਾ ਹੈ। ਉਹ ਕਿਵੇਂ ਵੱਡਾ ਆਪਰੇਸ਼ਨ ਚਲਾਉਂਦੇ ਹਨ। ਜਿਸ ਸਮੇਂ ਹੈਕਰਜ਼ ਦਾ ਇਹ ਮੇਲਾ ਲਾਸ ਵੇਗਾਸ 'ਚ ਲੱਗਿਆ ਸੀ, ਠੀਕ ਉਸ ਸਮੇਂ ਹੀ ਹੈਕਰਜ਼ ਨੇ ਇੱਕ ਭਾਰਤੀ ਬੈਂਕ 'ਤੇ ਸਾਈਬਰ ਹਮਲਾ ਕਰਕੇ 3 ਕਰੋੜ ਡਾਲਰ ਦੀ ਰਕਮ ਉਡਾ ਲਈ ਸੀ। ਇਹ ਵੀ ਪੜ੍ਹੋ: ਇੱਕ ਰੁਪਏ 'ਚ ਹਵਾਈ ਟਿਕਟ, ਤਿੰਨ ਰੁਪਏ 'ਚ ਕੜਾਹੀ ਚਿਕਨਕਿਸ ਨੇ ਘੜੀ ਕਿਮ ਜੋਂਗ ਨੂੰ ਮਾਰਨ ਦੀ ਸਾਜਿਸ਼ਕੀ ਨਮੋ ਐਪ ਵੀ ਲਾ ਰਿਹੈ ਤੁਹਾਡੀ ਨਿੱਜਤਾ ਨੂੰ ਸੰਨ੍ਹ?ਦੁਨੀਆਂ ਭਰ 'ਚ ਹਰ ਵੇਲੇ ਸਰਕਾਰੀ ਵੈੱਬਸਾਈਟ ਤੋਂ ਲੈ ਕੇ ਵੱਡੀ ਨਿੱਜੀ ਕੰਪਨੀਆਂ ਅਤੇ ਆਮ ਲੋਕਾਂ 'ਤੇ ਸਾਈਬਰ ਅਟੈਕ ਹੁੰਦੇ ਰਹਿੰਦੇ ਹਨ। ਆਖ਼ਿਰ ਕਿਵੇਂ ਚੱਲਦਾ ਹੈ ਹੈਕਿੰਗ ਦਾ ਇਹ ਸਮਰਾਜ?ਬੀਬੀਸੀ ਦੀ ਰੇਡੀਓ ਸੀਰੀਜ਼ 'ਦਿ ਇਨਕੁਆਰੀ' 'ਚ ਹੇਲੇਨਾ ਮੇਰੀਮੈਨ ਨੇ ਇਸ ਵਾਰ ਇਸ ਸਵਾਲ ਦਾ ਹੀ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਾਈਬਰ ਐਕਸਪਰਟਸ ਦੀ ਮਦਦ ਨਾਲ ਹੈਕਰਜ਼ ਦੀ ਖ਼ਤਰਨਾਕ ਅਤੇ ਰਹੱਸਮਈ ਦੁਨੀਆਂ 'ਚ ਝਾਤ ਮਾਰਨ ਦੀ ਕੋਸ਼ਿਸ਼ ਕੀਤੀ।1990 ਦੇ ਦਹਾਕੇ 'ਚ ਸੋਵੀਅਤ ਸੰਘ ਦੇ ਟੁੱਟਨ ਤੋਂ ਬਾਅਦ ਰੂਸ 'ਚ ਬਹੁਤ ਸਾਰੇ ਮਾਹਰ ਅਚਾਨਕ ਬੇਰੁਜ਼ਗਾਰ ਹੋ ਗਏ ਸਨ।ਇਹ ਇਲੈਕਟ੍ਰੌਨਿਕਸ ਇੰਜੀਨੀਅਰ ਅਤੇ ਗਣਿਤ ਦੇ ਮਾਹਰ ਸਨ। ਰੋਜ਼ੀ-ਰੋਟੀ ਲਈ ਇਨ੍ਹਾਂ ਨੇ ਇੰਟਰਨੈੱਟ ਦੀ ਦੁਨੀਆਂ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਸਾਈਬਰ ਸੁਰੱਖਿਆ ਨੂੰ ਲੈ ਕੇ ਬਹੁਤ ਜ਼ਿਆਦਾ ਸੰਵੇਦਨਸ਼ੀਲਤਾ ਨਹੀਂ ਸੀ ਅਤੇ ਨਾ ਹੀ ਜਾਣਕਾਰੀ ਸੀ। Image copyright PA ਫੋਟੋ ਕੈਪਸ਼ਨ ਰੂਸੀ ਹੈਕਰਾਂ ਨੇ ਬੈਂਕਾਂ, ਵਿੱਤੀ ਅਦਾਰਿਆਂ, ਦੂਜੇ ਦੇਸਾਂ ਦੀਆਂ ਸਰਕਾਰੀ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਇਨ੍ਹਾਂ ਰੂਸੀ ਐਕਸਪਰਟਸ ਨੇ ਹੈਕਿੰਗ ਦੇ ਸਮਰਾਜ ਦੀ ਨੀਂਹ ਰੱਖੀ। ਇਨ੍ਹਾਂ ਰੂਸੀ ਹੈਕਰਾਂ ਨੇ ਬੈਂਕਾਂ, ਵਿੱਤੀ ਅਦਾਰਿਆਂ, ਦੂਜੇ ਦੇਸਾਂ ਦੀਆਂ ਸਰਕਾਰੀ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਆਪਣੀ ਸਫ਼ਲਤਾ ਦੇ ਕਿੱਸੇ ਇਹ ਅਖ਼ਬਾਰਾਂ ਅਤੇ ਮੈਗਜ਼ੀਨਜ਼ ਨੂੰ ਦੱਸਦੇ ਸਨ।ਰੂਸ ਦੇ ਖੋਜੀ ਪੱਤਰਕਾਰ ਆਂਦ੍ਰੇਈ ਸ਼ੌਸ਼ਿਨਕਾਫ਼ ਦੱਸਦੇ ਹਨ ਕਿ ਉਸ ਦੌਰ 'ਚ ਹੈਕਰਜ਼ ਖ਼ੁਦ ਨੂੰ ਹੀਰੋ ਸਮਝਦੇ ਸਨ। ਉਸ ਦੌਰ 'ਚ ਰੂਸ ਵਿੱਚ ਹੈਕਰਜ਼ ਨਾਂ ਦੀ ਇੱਕ ਮੈਗਜ਼ੀਨ ਵੀ ਛੱਪਦੀ ਸੀ।ਆਂਦ੍ਰੇਈ ਦੱਸਦੇ ਹਨ ਕਿ ਉਸ ਦੌਰ ਦੇ ਹਰ ਵੱਡੇ ਹੈਕਰ ਦਾ ਸਬੰਧ ਹੈਕਰ ਮੈਗਜ਼ੀਨ ਨਾਲ ਸੀ। ਰੂਸ ਦੀ ਖ਼ੁਫ਼ੀਆ ਏਜੰਸੀ ਐਫ਼ਐਸਬੀ ਨੂੰ ਇਨ੍ਹਾਂ ਹੈਕਰਜ਼ ਬਾਰੇ ਪਤਾ ਸੀ।ਪਰ ਹੈਰਾਨੀ ਦੀ ਗੱਲ ਇਹ ਸੀ ਕਿ ਰੂਸ ਦੀ ਸਰਕਾਰ ਨੂੰ ਇਨ੍ਹਾਂ ਹੈਕਰਜ਼ ਦੀਆਂ ਕਰਤੂਤਾਂ ਤੋਂ ਕੋਈ ਨਾਰਾਜ਼ਗੀ ਨਹੀਂ ਸੀ ਸਗੋਂ ਉਹ ਤਾਂ ਇਨ੍ਹਾਂ ਹੈਕਰਜ਼ ਦਾ ਫ਼ਾਇਦਾ ਚੁੱਕਣਾ ਚਾਹੁੰਦੇ ਸਨ।ਰੂਸੀ ਪੱਤਰਕਾਰ ਆਂਦ੍ਰੇਈ ਸ਼ੌਸ਼ਿਨਕਾਫ਼ ਦੱਸਦੇ ਹਨ ਕਿ ਐਫ਼ਐਸਬੀ ਦੇ ਮੁਖੀ ਨਿੱਜੀ ਤੌਰ 'ਤੇ ਕਈ ਰੂਸੀ ਹੈਕਰਜ਼ ਨੂੰ ਜਾਣਦੇ ਸਨ।ਰੂਸ ਦੇ ਸਰਕਾਰੀ ਹੈਕਰਜ਼2007 ਵਿੱਚ ਰੂਸੀ ਹੈਕਰਜ਼ ਨੇ ਗੁਆਂਢੀ ਦੇਸ ਐਸਟੋਨੀਆ 'ਤੇ ਵੱਡਾ ਸਾਈਬਰ ਹਮਲਾ ਕੀਤਾ। ਇਨ੍ਹਾਂ ਹੈਕਰਜ਼ ਨੇ ਐਸਟੋਨੀਆ ਦੀਆਂ ਸੈਕੜੇ ਵੈੱਬਸਾਈਟਾਂ ਨੂੰ ਹੈਕ ਕਰ ਲਿਆ। ਅਜਿਹਾ ਉਨ੍ਹਾਂ ਨੇ ਰੂਸ ਦੀ ਸਰਕਾਰ ਦੇ ਇਸ਼ਾਰੇ 'ਤੇ ਕੀਤਾ ਸੀ।ਅਗਲੇ ਹੀ ਸਾਲ ਰੂਸੀ ਹੈਕਰਜ਼ ਨੇ ਇੱਕ ਹੋਰ ਗੁਆਂਢੀ ਮੁਲਕ ਜਾਰਜੀਆ ਦੀਆਂ ਤਮਾਮ ਸਰਕਾਰੀ ਵੈੱਬਸਾਈਟਾਂ ਨੂੰ ਸਾਈਬਰ ਅਟੈਕ ਨਾਲ ਤਬਾਹ ਕਰ ਦਿੱਤਾ। Image copyright PA ਫੋਟੋ ਕੈਪਸ਼ਨ ਰੂਸ ਵੱਲੋਂ ਹੋਏ ਸਾਈਬਰ ਹਮਲਿਆਂ 'ਚ ਫ਼ੈਂਸੀ ਬੀਅਰ ਗਰੁੱਪ ਦਾ ਨਾਂ ਸਾਹਮਣੇ ਆਇਆ ਹੈ ਰੂਸੀ ਪੱਤਰਕਾਰ ਆਂਦ੍ਰੇਈ ਨੂੰ ਦੱਸਦੇ ਹਨ ਕਿ 2008 ਵਿੱਚ ਜਾਰਜੀਆ 'ਤੇ ਹੋਇਆ ਸਾਈਬਰ ਹਮਲਾ ਰੂਸ ਦੇ ਸਰਕਾਰੀ ਹੈਕਰਜ਼ ਨੇ ਕੀਤਾ ਸੀ। ਇਹ ਰੂਸ ਦੀ ਖ਼ੁਫ਼ੀਆ ਏਜੰਸੀ ਦੇ ਮੁਲਾਜ਼ਮ ਸਨ।ਰੂਸ ਦੀ ਸਰਕਾਰ ਨੂੰ ਲੱਗਿਆ ਕਿ ਉਹ ਫਰੀਲਾਂਸ ਹੈਕਰਜ਼ 'ਤੇ ਭਰੋਸਾ ਨਹੀਂ ਕਰ ਸਕਦੇ। ਇਸ ਤੋਂ ਬਿਹਤਰ ਤਾਂ ਇਹ ਹੋਵੇਗਾ ਕਿ ਉਹ ਆਪਣੇ ਹੈਕਰਜ਼ ਦੀ ਫ਼ੌਜ ਤਿਆਰ ਕਰਨ। ਰੂਸੀ ਹੈਕਰਜ਼ ਦੀ ਇਸ ਸਾਈਬਰ ਫ਼ੌਜ ਨੇ ਹੀ ਜਾਰਜੀਆ 'ਤੇ 2008 ਵਿੱਚ ਹਮਲਾ ਕੀਤਾ ਸੀ।ਅੱਜ ਦੀ ਤਾਰੀਖ਼ 'ਚ ਰੂਸ ਦੇ ਕੋਲ ਸਭ ਤੋਂ ਵੱਡੀ ਸਾਈਬਰ ਫ਼ੌਜ ਹੈ।ਰੂਸੀ ਹੈਕਰਜ਼ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਚੋਣ 'ਚ ਦਖ਼ਲਅੰਦਾਜ਼ੀ ਕੀਤੀ। ਉਨ੍ਹਾਂ ਨੇ ਵ੍ਹਾਈਟ ਹਾਊਸ 'ਤੇ ਸਾਈਬਰ ਹਮਲਾ ਕੀਤਾ। ਨੈਟੋ ਅਤੇ ਪੱਛਮੀ ਦੇਸਾਂ ਦੇ ਮੀਡੀਆ ਨੈੱਟਵਰਕ ਵੀ ਰੂਸੀ ਹੈਕਰਜ਼ ਦੇ ਨਿਸ਼ਾਨੇ 'ਤੇ ਰਹੇ ਹਨ।ਰੂਸ ਵੱਲੋਂ ਹੋਏ ਸਾਈਬਰ ਹਮਲੇ 'ਚ ਇੱਕ ਖ਼ਾਸ ਗਰੁੱਪ ਦਾ ਨਾਂ ਕਈ ਵਾਰ ਆਇਆ ਹੈ। ਇਸਦਾ ਨਾਂ ਹੈ - ਫ਼ੈਂਸੀ ਬੀਅਰ। ਮੰਨਿਆ ਜਾਂਦਾ ਹੈ ਕਿ ਹੈਕਰਜ਼ ਦੇ ਇਸ ਗਰੁੱਪ ਨੂੰ ਰੂਸ ਦੀ ਮਿਲਿਟ੍ਰੀ ਇੰਟੈਲਿਜੈਂਸ ਚਲਾਉਂਦੀ ਹੈ। ਹੈਕਰਜ਼ ਦੇ ਇਸ ਗਰੁੱਪ 'ਤੇ ਹੀ ਇਲਜ਼ਾਮ ਹੈ ਕਿ ਇਸ ਨੇ ਪਿਛਲੀ ਅਮਰੀਕੀ ਰਾਸ਼ਟਰਪਤੀ ਚੋਣ 'ਚ ਦਖ਼ਲਅੰਦਾਜ਼ੀ ਕੀਤੀ ਸੀ।ਇਹ ਵੀ ਪੜ੍ਹੋ:ਜਦੋਂ ਧੀ ਸਾਹਮਣੇ ਆਇਆ ਬਾਪ ਦਾ ਅਸਲ ਸੱਚ100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀ'ਅਕਾਲੀ ਦਲ ਨੂੰ ਇਹ ਦਿਨ ਕਿਉਂ ਦੇਖਣੇ ਪੈ ਰਹੇ ਨੇ'ਰੂਸੀ ਪੱਤਰਕਾਰ ਆਂਦ੍ਰੇਈ ਸ਼ੌਸ਼ਿਨਕਾਫ਼ ਕਹਿੰਦੇ ਹਨ ਕਿ ਇਨ੍ਹਾਂ ਸਾਈਬਰ ਹਮਲਿਆਂ ਜ਼ਰੀਏ ਰੂਸ ਦੁਨੀਆਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਸਾਈਬਰ ਸਮਰਾਜ ਦਾ ਬਾਦਸ਼ਾਹ ਹੈ।ਈਰਾਨ ਦੇ ਕੋਲ ਵੀ ਹੈ ਹੈਕਰਜ਼ ਦੀ ਫ਼ੌਜ90 ਦੇ ਦਹਾਕੇ 'ਚ ਹਾਲੀਵੁੱਡ ਫ਼ਿਲਮ ਮੈਟ੍ਰਿਕਸ ਤੋਂ ਪ੍ਰਭਾਵਿਤ ਹੋ ਕੇ ਜਿਨ੍ਹਾਂ ਰੂਸੀ ਸਾਈਬਰ ਇੰਜਿਨੀਅਰਾਂ ਨੇ ਹੈਕਿੰਗ ਦੇ ਸਮਰਾਜ ਦੀ ਬੁਨਿਆਦ ਰੱਖੀ ਸੀ, ਉਹ ਅੱਜ ਚੰਗਾ ਫ਼ੈਲ ਰਿਹਾ ਹੈ। ਅੱਜ ਬਹੁਤ ਸਾਰੇ ਹੈਕਰਜ਼ ਰੂਸ ਦੀ ਸਰਕਾਰ ਲਈ ਕੰਮ ਕਰਦੇ ਹਨ।ਪਰ ਹੈਕਿੰਗ ਦੀ ਇਸ ਖ਼ੇਡ 'ਚ ਰੂਸ ਇਕੱਲਾ ਨਹੀਂ ਹੈ। Image copyright Reuters ਫੋਟੋ ਕੈਪਸ਼ਨ ਈਰਾਨ 'ਚ ਰੇਵਾਲੁਸ਼ਨਰੀ ਗਾਰਡ ਕੋਲ ਹੈਕਿੰਗ ਦਾ ਜ਼ਿੰਮਾ ਈਰਾਨ ਵੀ ਹੈਕਿੰਗ ਦੀ ਦੁਨੀਆਂ ਦਾ ਇੱਕ ਵੱਡਾ ਖ਼ਿਡਾਰੀ ਹੈ। 1990 ਦੇ ਦਹਾਕੇ 'ਚ ਇੰਟਰਨੈੱਟ ਦੇ ਆਉਣ ਨਾਲ ਹੀ ਈਰਾਨ ਨੇ ਆਪਣੇ ਲੋਕਾਂ ਨੂੰ ਸਾਈਬਰ ਹਮਲਿਆਂ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ।ਈਰਾਨ ਵਰਗੇ ਦੇਸਾਂ 'ਚ ਸੋਸ਼ਲ ਮੀਡੀਆ, ਸਰਕਾਰ ਖ਼ਿਲਾਫ਼ ਆਵਾਜ਼ ਚੁੱਕਣ ਦਾ ਵੰਡਾ ਮੰਚ ਹੁੰਦੇ ਹਨ। ਸਰਕਾਰ ਇਨ੍ਹਾਂ ਦੀ ਨਿਗਰਾਨੀ ਕਰਦੀ ਹੈ। ਈਰਾਨ 'ਚ ਹੈਕਰਜ਼ ਦੀ ਵਰਤੋਂ ਉੱਥੋਂ ਦੀ ਸਰਕਾਰ ਆਪਣੇ ਖ਼ਿਲਾਫ਼ ਬੋਲਣ ਵਾਲਿਆਂ ਦਾ ਮੂੰਹ ਬੰਦ ਕਰਨ ਲਈ ਕਰਦੀ ਹੈ।2009 'ਚ ਜਦੋਂ ਈਰਾਨ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੋ ਰਹੇ ਸਨ ਤਾਂ ਈਰਾਨ ਦੇ ਸਰਕਾਰੀ ਹੈਕਰਜ਼ ਨੇ ਤਮਾਮ ਸੋਸ਼ਲ ਮੀਡੀਆ ਅਕਾਊਂਟਸ ਹੈਕ ਕਰਕੇ ਇਹ ਪਤਾ ਲਗਾਇਆ ਕਿ ਆਖ਼ਿਰ ਇਨ੍ਹਾਂ ਅੰਦੋਲਨਾਂ ਪਿੱਛੇ ਕੌਣ ਹੈ। ਉਨ੍ਹਾਂ ਲੋਕਾਂ ਦੀ ਸ਼ਿਨਾਖ਼ਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਡਰਾਇਆ-ਧਮਕਾਇਆ ਅਤੇ ਜੇਲ੍ਹ 'ਚ ਡੱਕ ਦਿੱਤਾ ਗਿਆ।ਮਤਲਬ ਸਾਈਬਰ ਦੁਨੀਆਂ ਦੀ ਤਾਕਤ ਨਾਲ ਈਰਾਨ ਦੀ ਸਰਕਾਰ ਨੇ ਆਪਣੇ ਖ਼ਿਲਾਫ਼ ਤੇਜ਼ ਹੋ ਰਹੇ ਬਾਗ਼ੀ ਸੁਰਾਂ ਨੂੰ ਸ਼ਾਂਤ ਕਰ ਦਿੱਤਾ ਸੀ।ਈਰਾਨ ਦੇ ਕੋਲ ਰੂਸ ਵਰਗੀ ਤਾਕਤਵਰ ਸਾਈਬਰ ਫ਼ੌਜ ਤਾਂ ਨਹੀਂ ਹੈ ਪਰ ਇਹ ਟਵਿੱਟਰ ਵਰਗੇ ਸੋਸ਼ਲ ਮੀਡੀਆ ਮੰਚ ਨੂੰ ਪ੍ਰੇਸ਼ਾਨ ਕਰਨ ਦੀ ਹਿੰਮਤ ਜ਼ਰੂਰ ਰੱਖਦੀ ਹੈ। ਜਾਣਕਾਰ ਦੱਸਦੇ ਹਨ ਕਿ ਈਰਾਨ ਦੀ ਸਾਈਬਰ ਫ਼ੌਜ ਨੂੰ ਉੱਥੋਂ ਦੇ ਮਸ਼ਹੂਰ 'ਰੇਵਲਿਊਸ਼ਨਰੀ ਗਾਰਡਜ਼' ਚਲਾਉਂਦੇ ਹਨ।ਈਰਾਨ 'ਚ ਦੁਨੀਆਂ ਦੇ ਇੱਕ ਤੋਂ ਇੱਕ ਕਾਬਲ ਇੰਜਿਨੀਅਰ ਅਤੇ ਵਿਗਿਆਨੀ ਤਿਆਰ ਹੁੰਦੇ ਹਨ। ਦਿੱਕਤ ਇਹ ਹੈ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਜਾਂ ਦੂਜੇ ਪੱਛਮੀ ਦੇਸਾਂ ਦਾ ਰੁਖ਼ ਕਰਦੇ ਹਨ। ਦੂਜੇ ਪਾਸੇ ਈਰਾਨ ਦੀ ਸਾਈਬਰ ਫ਼ੌਜ ਨੂੰ ਬਚੇ-ਖੁਚੇ ਲੋਕਾਂ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ।ਅਮਰੀਕੀ ਥਿੰਕ ਟੈਂਕ ਕਾਰਨੇਗੀ ਐਂਡੋਮੇਂਟ ਦੇ ਲਈ ਕੰਮ ਕਰਨ ਵਾਲੇ ਕਰੀਮ ਕਹਿੰਦੇ ਹਨ ਕਿ ਈਰਾਨ ਤੀਜੇ ਦਰਜੇ ਦੀ ਸਾਈਬਰ ਪਾਵਰ ਹੈ। ਅਮਰੀਕਾ, ਰੂਸ, ਚੀਨ ਅਤੇ ਇਸਰਾਈਲ, ਸਾਈਬਰ ਤਾਕਤ ਦੇ ਮਾਮਲੇ 'ਚ ਸਭ ਤੋਂ ਅੱਗੇ ਹਨ। ਯੂਰਪੀ ਦੇਸਾਂ ਦੀਆਂ ਸਾਈਬਰ ਫ਼ੌਜਾਂ ਦੂਜੇ ਨੰਬਰ 'ਤੇ ਆਉਂਦੀਆਂ ਹਨ।ਈਰਾਨ ਅਕਸਰ ਸਾਈਬਰ ਹਮਲਿਆਂ ਦੇ ਨਿਸ਼ਾਨੇ 'ਤੇ ਰਹਿੰਦਾ ਹੈ। ਖ਼ਾਸ ਤੌਰ 'ਤੇ ਅਮਰੀਕਾ ਅਤੇ ਇਸਰਾਈਲ ਤੋਂ। 2012 'ਚ ਈਰਾਨ ਦੇ ਤੇਲ ਉਦਯੋਗ 'ਤੇ ਹੋਏ ਸਾਈਬਰ ਹਮਲਿਆਂ 'ਚ ਉਸਦੇ ਸਿਸਟਮ ਦੀ ਹਾਰਡ ਡ੍ਰਾਈਵ ਤੋਂ ਡਾਟਾ ਉਡਾ ਲਿਆ ਗਿਆ ਸੀ। ਈਰਾਨ 'ਤੇ ਇਸ ਸਾਈਬਰ ਹਮਲੇ ਦੇ ਪਿੱਛੇ ਅਮਰੀਕਾ ਜਾਂ ਇਸਰਾਈਲ ਦਾ ਹੱਥ ਹੋਣ ਦਾ ਖ਼ਦਸ਼ਾ ਸੀ।ਈਰਾਨ ਨੇ ਇਸ ਹਮਲੇ ਤੋਂ ਸਬਕ ਲੈਂਦੇ ਹੋਏ ਤਿੰਨ ਮਹੀਨੇ ਬਾਅਦ ਆਪਣੇ ਦੁਸ਼ਮਣ ਸਾਊਦੀ ਅਰਬ 'ਤੇ ਵੱਡਾ ਸਾਈਬਰ ਹਮਲਾ ਕੀਤਾ। ਇਸ ਹਮਲੇ 'ਚ ਈਰਾਨ ਦੇ ਹੈਕਰਜ਼ ਨੇ ਸਾਊਦੀ ਅਰਬ ਨੇ ਤੀਹ ਹਜ਼ਾਰ ਕੰਪਿਊਟਰਾਂ ਦਾ ਡਾਟਾ ਉਡਾ ਦਿੱਤਾ ਸੀ।ਅੱਜ ਹੈਕਰਜ਼ ਨੇ ਆਪਣਾ ਸਮਰਾਜ ਪੂਰੀ ਦੁਨੀਆਂ 'ਚ ਫ਼ੈਲਾ ਲਿਆ ਹੈ। ਲਗਭਗ ਹਰ ਦੇਸ 'ਚ ਹੈਕਰਜ਼ ਮੌਜੂਦ ਹਨ। ਕਿਤੇ ਉਹ ਸਰਕਾਰ ਲਈ ਕੰਮ ਕਰਦੇ ਹਨ, ਤਾਂ ਕਿਤੇ ਸਰਕਾਰ ਦੇ ਖ਼ਿਲਾਫ਼। Image copyright Getty Images ਫੋਟੋ ਕੈਪਸ਼ਨ ਉੱਤਰ ਕੋਰੀਆ 'ਚ ਹੈਕਰਜ਼ ਦੀ ਫ਼ੌਜ ਨੂੰ ਉੱਥੋਂ ਦੀ ਖ਼ੁਫ਼ੀਆ ਏਜੰਸੀ ਆਰਜੀਬੀ ਚਲਾਉਂਦੀ ਹੈ ਜਿੱਥੇ ਸਾਈਬਰ ਹੈਕਿੰਗ ਪੂਰੀ ਤਰ੍ਹਾਂ ਸਰਕਾਰੀਪਰ ਇੱਕ ਦੇਸ ਅਜਿਹਾ ਹੈ, ਜਿੱਥੋਂ ਦੀ ਸਾਈਬਰ ਹੈਕਿੰਗ ਫ਼ੌਜ ਪੂਰੀ ਤਰ੍ਹਾਂ ਨਾਲ ਸਰਕਾਰੀ ਹੈ। ਇਸ ਦੇਸ ਦਾ ਹੈ ਉੱਤਰ ਕੋਰੀਆ।ਉੱਤਰ ਕੋਰੀਆ 'ਚ ਹੈਕਰਜ਼ ਦੀ ਫ਼ੌਜ ਨੂੰ ਉੱਥੋਂ ਦੀ ਖ਼ੁਫ਼ੀਆ ਏਜੰਸੀ ਆਰਜੀਬੀ ਚਲਾਉਂਦੀ ਹੈ। ਉੱਤਰ ਕੋਰੀਆ 'ਚ 13-14 ਸਾਲ ਦੀ ਉਮਰ 'ਚ ਹੀ ਬੱਚਿਆਂ ਨੂੰ ਹੈਕਿੰਗ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਕੂਲਾਂ ਤੋਂ ਹੀ ਹੁਨਰਮੰਦ ਬੱਚਿਆਂ ਦੀ ਛਾਂਟੀ ਕਰਕੇ ਹੈਕਿੰਗ ਦੀ ਖ਼ੁਫ਼ੀਆ ਫ਼ੌਜ 'ਚ ਦਾਖ਼ਸ ਕਰ ਦਿੱਤਾ ਜਾਂਦਾ ਹੈ।ਗਣਿਤ ਅਤੇ ਇੰਜਿਨੀਅਰਿੰਗ 'ਚ ਹੁਸ਼ਿਆਰ ਵਿਦਿਆਰਥੀਆਂ ਨੂੰ ਸਾਫ਼ਟਵੇਅਰ ਇੰਜੀਨੀਅਰਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ। ਫ਼ਿਰ ਜਾਂ ਤਾਂ ਉਹ ਹੈਕਰ ਬਣਦੇ ਹਨ ਜਾਂ ਸਾਫ਼ਟਵੇਅਰ ਇੰਜੀਨੀਅਰ। ਸੰਸਾਧਨਾਂ ਦੀ ਘਾਟ ਕਾਰਨ ਉੱਤਰ ਕੋਰੀਆ 'ਚ ਬੱਚੇ ਪਹਿਲਾਂ ਕਾਗਜ਼ ਦੇ ਕੀ-ਬੋਰਡ 'ਤੇ ਅਭਿਆਸ ਕਰਦੇ ਹਨ। ਜੋ ਤੇਜ਼-ਤਰਾਰ ਹੁੰਦੇ ਹਨ, ਬਾਅਦ ਵਿੱਚ ਉਨ੍ਹਾਂ ਨੂੰ ਕੰਪਿਊਟਰ ਦਿੱਤਾ ਜਾਂਦਾ ਹੈ।ਉੱਤਰ ਕੋਰੀਆ ਆਪਣੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਚੀਨ ਜਾਂ ਦੂਜੇ ਏਸ਼ੀਆਈ ਦੇਸਾਂ 'ਚ ਆਈਟੀ ਦੀ ਪੜ੍ਹਾਈ ਕਰਨ ਲਈ ਭੇਜਦਾ ਹੈ, ਤਾਂ ਜੋ ਉਹ ਸਾਈਬਰ ਦੁਨੀਆਂ ਨੂੰ ਚੰਗੀ ਤਰ੍ਹਾਂ ਸਮਝ ਸਕਣ ਅਤੇ ਦੇਸ ਦੇ ਕੰਮ ਆ ਸਕਣ।ਇਨ੍ਹਾਂ ਵਿੱਚੋਂ ਕਈ ਵਿਦਿਆਰਥੀ ਪੜ੍ਹਾਈ ਮੁਕੰਮਲ ਕਰਕੇ ਚੀਨ ਜਾਂ ਦੂਜੇ ਦੇਸਾਂ 'ਚ ਹੀ ਰੁੱਖ ਜਾਂਦੇ ਹਨ ਅਤੇ ਉੱਥੋਂ ਹੀ ਆਪਣੇ ਦੇਸ ਲਈ ਹੈਕਿੰਗ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਮਕਸਦ ਕਮਾਈ ਕਰਕੇ ਆਪਣੇ ਦੇਸ ਨੂੰ ਪੈਸੇ ਭੇਜਣਾ ਹੁੰਦਾ ਹੈ।ਉੱਤਰ ਕੋਰੀਆ ਦੇ ਇਹ ਹੈਕਰਜ਼ 80 ਹਜ਼ਾਰ ਤੋਂ ਇੱਕ ਲੱਖ ਡਾਲਰ ਲੈ ਕੇ ਫਰੀਲਾਂਸ ਹੈਕਿੰਗ ਕਰਦੇ ਹਨ, ਤਾਂ ਜੋ ਆਪਣੇ ਦੇਸ ਲਈ ਪੈਸੇ ਕਮਾ ਸਕਣ।ਇਹ ਵੀ ਪੜ੍ਹੋ:'ਜਦੋਂ ਮੀਡੀਆ ਨੇ ਮੇਰੇ ਸਮਲਿੰਗੀ ਹੋਣ ਨੂੰ ਪਾਕਿਸਤਾਨ ਨਾਲ ਜੋੜਿਆ'ਸੈਰੇਨਾ ਨੇ ਅੰਪਾਇਰ ਨੂੰ 'ਚੋਰ' ਕਿਹਾ, ਰੈਕਟ ਤੋੜਿਆਅਮਿਤ ਪੰਘਲ ਇਨ੍ਹਾਂ ਮੁੱਕੇਬਾਜ਼ਾਂ ਲਈ ਬਣੇ ਪ੍ਰੇਰਨਾਜਾਣਕਾਰ ਮੰਨਦੇ ਹਨ ਕਿ ਕਰੀਬ 2-3 ਹਜ਼ਾਰ ਉੱਤਰ ਕੋਰੀਆ ਦੇ ਹੈਕਰਜ਼ ਫਰੀਲਾਂਸ ਕੰਮ ਕਰਦੇ ਹਨ, ਇਨ੍ਹਾਂ ਦੇ ਨਿਸ਼ਾਨੇ 'ਤੇ ਕ੍ਰੇਡਿਟ ਕਾਰਡ ਅਤੇ ਬੈਂਕ ਦੇ ਖ਼ਾਤੇ ਹੁੰਦੇ ਹਨ, ਤਾਂ ਜੋ ਸੌਖੇ ਤਰੀਕੇ ਕਮਾਈ ਹੋ ਸਕੇ।ਉੱਤਰ ਕੋਰੀਆ ਦੇ ਹੈਕਰਜ਼ ਨੇ ਦੁਨੀਆਂ ਦੇ ਕਈ ਬੈਂਕਾਂ 'ਤੇ ਵੱਡੇ ਸਾਈਬਰ ਹਮਲੇ ਕਰਕੇ ਕਰੋੜਾਂ ਦੀ ਰਕਮ 'ਤੇ ਹੱਥ ਸਾਫ਼ ਕੀਤਾ ਹੈ। ਇਨ੍ਹਾਂ ਦੇ ਨਿਸ਼ਾਨੇ 'ਤੇ ਲਤੀਨੀ ਅਮਰੀਕੀ ਦੇਸ ਇਕਵਾਡੋਰ ਤੋਂ ਲੈ ਕੇ ਗੁਆਂਢੀ ਦੇਸ ਤੱਕ ਰਹੇ ਹਨ।ਹੁਣ ਜਦੋਂ ਸਾਈਬਰ ਕ੍ਰਾਈਮ ਵੱਧ ਰਿਹਾ ਹੈ, ਤਾਂ ਜ਼ਾਹਿਰ ਹੈ ਕਿ ਤਮਾਮ ਦੇਸਾਂ ਨੇ ਸਾਈਬਰ ਸੁਰੱਖਿਆ ਲਈ ਪੁਲਿਸ ਟੀਮਾਂ ਤਿਆਰ ਕੀਤੀਆਂ ਹਨ।ਅਜਿਹੀ ਹੀ ਸਾਈਬਰ ਸੁਰੱਖਿਆ ਮਾਹਿਰ ਹਨ ਮਾਇਆ ਹੋਰੋਵਿਤਜ਼। ਮਾਇਆ ਸਾਈਬਰ ਹਮਲੇ ਕਰਨ ਵਾਲੇ ਹੈਕਰਜ਼ ਨੂੰ ਲੱਭਦੀ ਅਤੇ ਫੜਦੀ ਹੈ। ਹੈਕਿੰਗ ਦੇ ਕੇਸ ਸੁਲਝਾਉਂਦੀ ਹੈ। ਉਹ ਸਾਈਬਰ ਸੁਰੱਖਿਆ ਕੰਪਮੀ ਚੈੱਕ ਪੁਆਇੰਟ ਲਈ ਕੰਮ ਕਰਦੀ ਹੈ। Image copyright Getty Images ਫੋਟੋ ਕੈਪਸ਼ਨ ਹੈਕਰਜ਼ ਦੇ ਨਿਸ਼ਾਨੇ 'ਤੇ ਕ੍ਰਿਪਟੋਕੰਰਸੀ ਹੁਣ ਕ੍ਰਿਪਟੋਕਰੰਸੀ ਨਿਸ਼ਾਨੇ 'ਤੇਇਸਰਾਈਲ ਦੀ ਰਹਿਣ ਵਾਲੀ ਮਾਇਆ ਦੱਸਦੀ ਹੈ ਕਿ ਆਮ ਤੌਰ 'ਤੇ ਆਈਟੀ ਪ੍ਰੋਫ਼ੈਨਲਜ਼ ਹੀ ਸਾਈਬਰ ਹਮਲਿਆਂ ਦੇ ਪਿੱਛੇ ਹੁੰਦੇ ਹਨ। ਇਹ ਤਿੰਨ ਜਾਂ ਚਾਰ ਲੋਕਾਂ ਦੀ ਟੀਮ ਵਜੋਂ ਕੰਮ ਕਰਦੇ ਹਨ। ਇੱਕ ਟਾਰਗੇਟ ਦੀ ਤਲਾਸ਼ ਕਰਦਾ ਹੈ ਤਾਂ ਦੂਜਾ ਹੈਕਿੰਗ ਕਰਦਾ ਹੈ ਅਤੇ ਤੀਜਾ ਖ਼ਾਤਿਆਂ ਤੋਂ ਡਾਟਾ ਜਾਂ ਪੈਸੇ ਚੋਰੀ ਕਰਦਾ ਹੈ।ਮਾਇਆ ਦੱਸਦੀ ਹੈ ਕਿ ਕਈ ਵਾਰ ਹੈਕਰਜ਼ 5 ਤੋਂ 7 ਲੋਕਾਂ ਦੇ ਗਰੁੱਪ ਵਿੱਚ ਕੰਮ ਕਰਦੇ ਹਨ, ਜੋ ਇੱਕ-ਦੂਜੇ ਨੂੰ ਕੋਡ ਨਾਲ ਜਾਣਦੇ ਹਨ। ਕਿਸੇ ਨੂੰ ਦੂਜੇ ਦਾ ਅਸਲੀ ਨਾਂ ਨਹੀਂ ਪਤਾ ਹੁੰਦਾ। ਸਵਾਲ ਇਹ ਆਉਂਦਾ ਹੈ ਕਿ ਜਦੋਂ ਉਹ ਇੱਕ-ਦੂਜੇ ਨੂੰ ਜਾਣਦੇ ਨਹੀਂ, ਤਾਂ ਫ਼ਿਰ ਰਾਬਤਾ ਕਿਵੇਂ ਕਰਦੇ ਹਨ?ਮਾਇਆ ਮੁਤਾਬਕ ਹੈਕਰਜ਼ ਅਕਸਰ ਟੈਲੀਗ੍ਰਾਮ ਨਾਂ ਦੀ ਸੋਸ਼ਲ ਮੈਸੇਜਿੰਗ ਐਪ ਜ਼ਰੀਏ ਗੱਲ ਕਰਦੇ ਹਨ। ਇਹ ਐਨਕ੍ਰਿਪਟੇਡ ਮੈਸੇਜ ਸੇਵਾ ਹੈ, ਜੋ ਅੱਤਵਾਦੀ ਸੰਗਠਨਾਂ ਵਿਚਾਲੇ ਕਾਫ਼ੀ ਮਸ਼ਹੂਰ ਹੈ।ਸਾਈਬਰ ਅਪਰਾਧੀ ਅਕਸਰ ਆਪਣੇ ਹੁਨਰ ਜਾਂ ਕੋਡ ਨੂੰ ਵੇਚ ਕੇ ਪੈਸੇ ਕਮਾਉਂਦੇ ਹਨ। ਉਹ ਬੈਂਕ ਜਾਂ ਕਿਸੇ ਵਿੱਤੀ ਅਦਾਰੇ ਦੇ ਮੁਲਾਜ਼ਮ ਨੂੰ ਈ-ਮੇਲ ਕਰਕੇ ਹੈਕਿੰਗ ਕਰ ਸਕਦੇ ਹਨ, ਜਾਂ ਫ਼ਿਰ ਕੁਝ ਸਮੇਂ ਲਈ ਆਪਣਾ ਹੈਕਿੰਗ ਕੋਡ ਕਿਸੇ ਹੋਰ ਨੂੰ ਦੇ ਕੇ ਪੈਸੇ ਕਮਾ ਸਕਦੇ ਹਨ। Image copyright Getty Images ਫੋਟੋ ਕੈਪਸ਼ਨ ਸਾਈਬਰ ਐਕਸਪਰਟ ਤੋਂ ਲੈ ਕੇ ਬੱਚਿਆਂ ਤੱਕ, ਹਰ ਉਮਰ ਦੇ ਲੋਕ ਅੱਜ ਹੈਕਿੰਗ ਦਾ ਹੁਨਰ ਦਿਖਾ ਰਹੇ ਹਨ ਅੱਜ ਦੇ ਸਮੇਂ 'ਚ ਸਾਈਬਰ ਅਪਰਾਧ ਜਾਂ ਹੈਕਿੰਗ ਇੱਕ ਵੱਡਾ ਕਾਰੋਬਾਰ ਬਣ ਗਿਆ ਹੈ।ਸਾਈਬਰ ਦੁਨੀਆਂ ਦੇ ਅਪਰਾਧੀ ਅੱਜ-ਕੱਲ੍ਹ ਵਰਚੁਅਲ ਕਰੰਸੀ ਜਿਵੇਂ ਬਿਟਕੁਆਇਨ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹ ਦੂਜਿਆਂ ਦੇ ਖ਼ਾਤਿਆਂ ਦੀ ਵਰਚੁਅਲ ਕਰੰਸੀ ਨੂੰ ਹੈਕਿੰਗ ਰਾਹੀਂ ਆਪਣੇ ਖ਼ਾਤਿਆਂ 'ਚ ਟ੍ਰਾਂਸਫ਼ਰ ਕਰਕੇ ਪੈਸੇ ਕਮਾ ਰਹੇ ਹਨ, ਜਾਂ ਇੰਝ ਕਹੀਏ ਕਿ ਦੂਜਿਆਂ ਦੇ ਵਰਚੁਅਲ ਖ਼ਾਤਿਆਂ 'ਤੇ ਡਾਕਾ ਮਾਰ ਰਹੇ ਹਨ।ਮਾਇਆ ਹੋਰੋਵਿਤਜ਼ ਕਹਿੰਦੇ ਹਨ ਕਿ ਸਾਈਬਰ ਆਪਰਾਧੀ ਸਾਡੇ ਕੰਪਿਊਟਰ ਜਾਂ ਮੋਬਾਈਲ ਫ਼ੋਨ 'ਤੇ ਹਮਲਾ ਕਰਕੇ ਸਾਡੀ ਪ੍ਰੋਸੈਸਿੰਗ ਦੀ ਤਾਕਤ ਨੂੰ ਖੋਹ ਲੈਂਦੇ ਹਨ। ਕਈ ਵਾਰ ਸਾਨੂੰ ਇਸਦਾ ਪਤਾ ਵੀ ਨਹੀਂ ਲਗਦਾ, ਸਿਰਫ਼ ਸਾਡੇ ਲੈਪਟੌਪ ਜਾਂ ਫ਼ੋਨ ਵੱਧ ਗ਼ਰਮ ਹੋਣ ਲਗਦੇ ਹਨ। ਬਿਜਲੀ ਦਾ ਬਿੱਲ ਵੱਧ ਜਾਂਦਾ ਹੈ।ਮਾਇਆ ਇਸਦੀ ਮਿਸਾਲ ਦੇ ਤੌਰ 'ਤੇ ਆਈਸਲੈਂਡ ਨਾਂ ਦੇ ਇੱਕ ਛੋਟੇ ਜਿਹੇ ਦੇਸ ਦੀ ਮਿਸਾਲ ਦਿੰਦੇ ਹਨ। ਉੱਥੋਂ ਦੇ ਲੋਕ ਆਪਣੀ ਰੋਜ਼ ਦੀ ਜ਼ਰੂਰਤਾਂ ਲਈ ਘੱਟ ਬਿਜਲੀ ਦੀ ਵਰਤੋਂ ਕਰਦੇ ਹਨ। ਆਈਸਲੈਂਡ 'ਚ ਵੱਧ ਬਿਜਲੀ ਆਨਲਾਈਨ ਡਾਟਾ ਪ੍ਰੋਸੈਸਿੰਗ ਯਾਨੀ ਕ੍ਰਿਪਟੋਮਾਈਨਿੰਗ 'ਚ ਖ਼ਰਚ ਹੋ ਰਹੀ ਹੈ।ਇਹ ਵੀ ਪੜ੍ਹੋ:ਪਾਸ਼ ਦੀ ਨਜ਼ਰ ਵਿੱਚ ‘ਬੰਦ ਕੋਠੜੀ ਦੀ ਜ਼ਿੰਦਗੀ’'ਵਿਗਿਆਨਕ ਸੋਚ ’ਤੇ ਹਮਲੇ ਦੇਸ ਲਈ ਖ਼ਤਰਨਾਕ ਸਾਬਿਤ ਹੋ ਸਕਦੇ ਹਨ'ਭਾਜਪਾ ਨੂੰ ਗੱਲਬਾਤ ਨਾਲ ਵੋਟਾਂ ਕੱਟਣ ਦਾ ਡਰ: ਪਾਕਪ੍ਰੇਸ਼ਾਨੀ ਇਹ ਹੈ ਕਿ ਬਿਜਲੀ ਇੱਕ ਹੱਦ ਤੱਕ ਹੀ ਉਪਲਬਧ ਹੈ, ਦੂਜੇ ਪਾਸੇ ਵਰਚੁਅਲ ਦੁਨੀਆਂ ਅਪਾਰ ਹੈ। ਤਾਂ ਜੇ ਆਈਸਲੈਂਡ 'ਚ ਇਸ ਦਰ ਨਾਲ ਕ੍ਰਿਪਟੋਮਾਈਨਿੰਗ ਹੁੰਦੀ ਰਹੀ, ਤਾਂ ਉਨ੍ਹਾਂ ਦੀਆਂ ਬਾਕੀ ਲੋੜਾਂ ਲਈ ਇੱਕ ਦਿਨ ਬਿਜਲੀ ਬਚੇਗੀ ਹੀ ਨਹੀਂ।ਹੈਕਰਜ਼ ਦੇ ਇਨ੍ਹਾਂ ਹਮਲਿਆਂ ਨਾਲ ਉਸਤਾਦ ਮੁਲਕ ਵੀ ਪ੍ਰੇਸ਼ਾਨ ਹੈ, ਜਿਵੇਂ ਕਿ ਉੱਤਰੀ ਕੋਰੀਆ। ਉਸ ਨੇ ਐਲਾਨ ਕੀਤਾ ਹੈ ਕਿ ਛੇਤੀ ਹੀ ਉਹ ਕ੍ਰਿਪਟੋਮਾਈਨਿੰਗ ਦੀ ਕਾਨਫਰੰਸ ਦਾ ਆਯੋਜਨ ਕਰੇਗਾ।ਅੱਜ ਸਾਈਬਰ ਅਪਰਾਧੀਆਂ ਦਾ ਸਮਰਾਜ ਐਨਾਂ ਫ਼ੈਲ ਗਿਆ ਹੈ ਕਿ ਇਹ ਧੰਦਾ ਅਰਬਾਂ-ਖ਼ਰਬਾਂ ਡਾਲਰ ਦਾ ਹੋ ਗਿਆ ਹੈ। ਹੈਕਰਜ਼ ਅੱਜ ਸਰਕਾਰਾਂ ਲਈ ਵੀ ਕੰਮ ਕਰ ਰਹੇ ਹਨ ਅਤੇ ਕਿਰਾਏ 'ਤੇ ਵੀ। ਇਹ ਬੈਂਕਾਂ ਅਤੇ ਸਰਕਾਰੀ ਵੈੱਬਸਾਈਟਾਂ ਤੋਂ ਲੈ ਕੇ ਨਿੱਜੀ ਕੰਪੀਊਟਰਾਂ ਅਤੇ ਮੋਬਾਈਲ ਤੱਕ ਨੂੰ ਨਿਸ਼ਾਨਾ ਬਣਾ ਰਹੇ ਹਨ।ਇਨ੍ਹਾਂ ਕਈ ਦੇਸਾਂ 'ਚ ਸਰਕਾਰਾਂ ਸਿਖਲਾਈ ਦੇ ਰਹੀਆਂ ਹਨ, ਤਾਂ ਜੋ ਦੁਸ਼ਮਨ ਦੇਸਾਂ ਨੂੰ ਨਿਸ਼ਾਨਾਂ ਬਣਾ ਸਕਣ, ਤਾਂ ਈਰਾਨ ਵਰਗੇ ਕਈ ਦੇਸ ਇਨ੍ਹਾਂ ਨੂੰ ਕਿਰਾਏ 'ਤੇ ਰੱਖ ਕੇ ਵਿਰੋਧ ਦੀ ਆਵਾਜ਼ ਦਬਾ ਰਹੇ ਹਨ। ਸਾਈਬਰ ਅੰਡਰਵਰਲਡ ਅੱਜ ਚੰਗਾ ਫ਼ੈਲ ਰਿਹਾ ਹੈ।(ਬੀਬੀਸੀ ਦੇ ਰੇਡੀਓ ਪ੍ਰੋਗਰਾਮ 'ਦਿ ਇਨਕੁਆਰੀ' ਦਾ ਇਹ ਐਪੀਸੋਡ ਸੁਣਨ ਲਈ ਇੱਥੇ ਕਲਿੱਕ ਕਰੋ) ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੰਜਾਬ ’ਚ ਮੋਦੀ ਦੀ ਸਵਾਰੀ ਲਈ ਬਿਨਾਂ ਡਰਾਈਵਰ ਦੀ ਸੋਲਰ ਬੱਸ ਤਿਆਰ ਜਲੰਧਰ ਤੋਂ ਪਾਲ ਸਿੰਘ ਨੌਲੀ ਤੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਬੀਬੀਸੀ ਪੰਜਾਬੀ ਲਈ 3 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46736119 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright PAL SINGH NAULI/BBC ਫੋਟੋ ਕੈਪਸ਼ਨ ਬਿਨਾਂ ਡਰਾਈਵਰ ਵਾਲੀ ਇਹ ਬੱਸ ਗੂਗਲ ਮੈਪ ਦੀ ਮਦਦ ਨਾਲ ਚੱਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿੱਚ ਵਿਦਿਆਰਥੀਆਂ ਵੱਲੋਂ ਬਣਾਈ ਗਈ ਬਿਨਾ ਡਰਾਈਵਰ ਦੀ ਸਵਾਰੀ ਕਰਨ ਪਹੁੰਚ ਰਹੇ ਹਨ।ਸੋਲਰ ਨਾਲ ਚੱਲਣ ਵਾਲੀ ਇਹ ਬੱਸ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਤਕਰੀਬਨ ਇੱਕ ਸਾਲ ਵਿੱਚ ਤਿਆਰ ਕੀਤੀ ਹੈ। ਇਸ ਬੱਸ ਨੂੰ ਤਿਆਰ ਕਰਨ ਵਿੱਚ ਤਕਰੀਬਨ 300 ਵਿਦਿਆਰਥੀਆਂ ਅਤੇ ਕੁਝ ਸਟਾਫ ਮੈਂਬਰਾਂ ਨੇ ਸਹਿਯੋਗ ਦਿੱਤਾ ਹੈ। ਇਸ ਨੂੰ ਅੰਤਮ ਰੂਪ ਦੇਣ ਵਾਲੀ ਟੀਮ ਵਿੱਚ 15 ਤੋਂ 20 ਲੋਕ ਹੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜਨਵਰੀ ਨੂੰ ਪੰਜਾਬ ਦੌਰੇ 'ਤੇ ਜਾ ਰਹੇ ਹਨ | ਇਸ ਦੌਰਾਨ ਉਹ ਜਲੰਧਰ ਅਤੇ ਗੁਰਦਾਸਪੁਰ ਵਿੱਚ ਜਾਣਗੇ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਸਵੇਰੇ 10 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਣਗੇ ਅਤੇ ਉੱਥੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਇੱਕ ਸਮਾਗਮ ਵਿੱਚ ਸ਼ਾਮਿਲ ਹੋਣ ਜਾਣਗੇ ਅਤੇ ਉਸ ਤੋਂ ਬਾਅਦ ਗੁਰਦਾਸਪੁਰ ਰੈਲੀ ਵਿੱਚ ਤਕਰੀਬਨ ਦੋ ਵਜੇ ਪਹੁੰਚਣਗੇ| ਇਹ ਵੀ ਪੜ੍ਹੋ:‘ਅੱਜ ਛੋਟੀ ਸੋਚ ਵਾਲੇ ਮਰਦਾਂ ਦੇ ਹੰਝੂ ਵਗਣਗੇ’ਫ਼ੌਜੀ ਵਰਦੀ ਵਾਲਿਆਂ ਨੂੰ ਦੇਖ ਕੇ ਇੱਥੇ ਕਿਉਂ ਘਬਰਾਉਂਦੇ ਨੇ ਲੋਕਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਇਸ ਬੱਸ ਨੂੰ ਬਣਾਉਣ ਵਾਲੀ ਟੀਮ ਦੇ ਮੁਖੀ 28 ਸਾਲਾ ਮਨਦੀਪ ਸਿੰਘ ਦਾ ਕਹਿਣਾ ਹੈ, ""ਸੋਲਰ ਸਿਸਟਮ ਨਾਲ ਚੱਲਣ ਵਾਲੀ ਇਸ ਬੱਸ ਵਿਚ 15 ਦੇ ਕਰੀਬ ਸਵਾਰੀਆਂ ਬੈਠ ਸਕਦੀਆਂ ਹਨ। ਇਸ ਨੂੰ ਮਿੰਨੀ ਬੱਸ ਕਿਹਾ ਜਾ ਸਕਦਾ ਹੈ।"" ਮਨਦੀਪ ਸਿੰਘ ਯੂਨੀਵਰਸਿਟੀ ਵਿੱਚ ਸਟੂਡੈਂਟ ਰਿਸਰਚ ਐਂਡ ਪ੍ਰੋਜੈਕਟ ਸੈੱਲ ਦਾ ਮੁਖੀ ਵੀ ਹਨ।ਕਿਵੇਂ ਚੱਲੇਗੀ ਬੱਸਮਨਦੀਪ ਨੇ ਅੱਗੇ ਕਿਹਾ, ""ਜਦੋਂ ਮੈਨੂੰ ਪਤਾ ਲਗਿਆ ਕਿ ਯੂਨੀਵਰਸਿਟੀ ਵਿੱਚ ਇੰਡੀਅਨ ਸਾਈਂਸ ਕਾਂਗਰਸ ਹੋ ਰਹੀ ਹੈ ਤੇ ਇਸ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਹਨ ਤਾਂ ਮੈਂ ਉਸ ਹਿਸਾਬ ਨਾਲ ਬੱਸ ਵਿਚ ਬੈਠਣ ਲਈ ਵੱਡੀਆਂ ਸੀਟਾਂ ਲਾਈਆਂ ਹਨ।'' ਇਹ ਬੱਸ ਗੂਗਲ ਮੈਪ ਦੀ ਮਦਦ ਨਾਲ ਚੱਲੇਗੀ। ਇਸ ਵਿੱਚ ਪਹੁੰਚਣ ਵਾਲੀ ਥਾਂ ਨੂੰ ਫੀਡ ਕੀਤਾ ਜਾਵੇਗਾ। ਜੇ ਰਸਤੇ ਵਿੱਚ ਕਿਤੇ ਰੁਕਣਾ ਹੋਵੇ ਤਾਂ ਉਸ ਸਟਾਪ ਦਾ ਨਾਂ ਅਤੇ ਰੁਕਣ ਦਾ ਸਮਾਂ ਭਰਿਆ ਜਾ ਸਕਦਾ ਹੈ।"" Image copyright PAL SINGH NAULI/BBC ਫੋਟੋ ਕੈਪਸ਼ਨ 28 ਸਾਲਾ ਮਨਦੀਪ ਸਿੰਘ ਦੀ ਅਗ ਵਾਈ ਵਿੱਚ ਬਣੀ ਬੱਸ ਦੀ ਉਚਾਈ 8 ਫੁੱਟ ਹੈ ਤੇ ਲੰਬਾਈ 12 ਫੁੱਟ ਹੈ ਮਨਦੀਪ ਨੇ ਇਹ ਦਾਅਵਾ ਵੀ ਕੀਤਾ ਕਿ ਇਹ ਦੁਨੀਆਂ ਦੀ ਪਹਿਲੀ ਬਿਨਾਂ ਡਰਾਈਵਰ ਤੋਂ ਸੋਲਰ ਨਾਲ ਚੱਲਣ ਵਾਲੀ ਬੱਸ ਹੈ। ਇਸ ਦੀ ਉਚਾਈ 8 ਫੁੱਟ ਹੈ, ਭਾਰ 1500 ਕਿਲੋ, ਚੌੜਾਈ 5 ਫੁੱਟ, ਲੰਬਾਈ 12 ਫੁੱਟ ਹੈ। ਇਸ ਬੱਸ ਦੀ ਕੀਮਤ 6 ਲੱਖ ਦੇ ਕਰੀਬ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਬੱਸ ਕਦੇ ਵੀ ਹਾਦਸੇ ਦਾ ਸ਼ਿਕਾਰ ਨਹੀਂ ਹੋ ਸਕਦੀ ਹੈ, ਇਹ ਖੁਦ ਰੁੱਕ ਜਾਵੇਗੀ। ਇਸ ਨੂੰ ਬੈਟਰੀ ਜਾਂ ਬਿਜਲੀ ਨਾਲ ਚਾਰਜ ਕਰਨ ਦੀ ਲੋੜ ਨਹੀਂ ਪਵੇਗੀ। ਮਨਦੀਪ ਨੇ ਦੱਸਿਆ ਕਿ ਆਮ ਤੌਰ 'ਤੇ ਸੋਲਰ ਨਾਲ ਚੱਲਣ ਵਾਲੀਆਂ ਗੱਡੀਆਂ 'ਤੇ ਜੇ ਪਰਛਾਵਾਂ ਵੀ ਪੈ ਜਾਵੇ ਤਾਂ ਉਸ ਨਾਲ ਸਾਰਾ ਸਰਕਟ ਬੰਦ ਹੋ ਜਾਂਦਾ ਹੈ ਪਰ ਇਸ ਬੱਸ ਵਿਚ ਇਸ ਕਮੀ ਨੂੰ ਦੂਰ ਕੀਤਾ ਗਿਆ ਹੈ। ਇਹ ਬੱਸ ਪਰਛਾਵਾਂ ਪੈਣ ਦੀ ਸੂਰਤ ਵਿੱਚ ਵੀ ਚੱਲਦੀ ਰਹੇਗੀ। ਪ੍ਰਦੂਸ਼ਣ ਰਹਿਤ ਬੱਸਮਨਦੀਪ ਦਾ ਦਾਅਵਾ ਹੈ ਕਿ ਇਹ ਬੱਸ ਪੂਰੀ ਤਰ੍ਹਾਂ ਪ੍ਰਦੂਸ਼ਣ ਰਹਿਤ ਹੈ ਜੋ 60 ਤੋਂ 70 ਕਿਲੋਮੀਟਰ ਤੱਕ ਚੱਲੇਗੀ। ਇਸ ਨਾਲ ਬਲੂਟੁੱਥ ਅਤੇ ਜੀਪੀਐੱਸ ਨਾਲ ਨਿਗਰਾਨੀ ਰੱਖੀ ਜਾ ਸਕਦੀ ਹੈ। ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ, ""ਐੱਲਪੀਯੂ ਦੇ ਵਿਦਿਆਰਥੀਆਂ ਨੇ ਬਿਨਾਂ ਡਰਾਈਵਰ ਤੋਂ ਚੱਲਣ ਵਾਲੀ ਬੱਸ ਬਣਾ ਕੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਵਿੱਚ ਕਿੰਨਾ ਹੁਨਰ ਹੈ।"" Image copyright PAL SINGH NAULI/BBC ਫੋਟੋ ਕੈਪਸ਼ਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਵਾਈਸ ਅਸ਼ੋਕ ਮਿੱਤਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਦਿਆਰਥੀਆਂ ਦੀ ਕਾਬਲੀਅਤ ਤੇ ਭਰੋਸਾ ਹੈ ਮਨਦੀਪ ਸਿੰਘ ਨੇ ਦੱਸਿਆ, ""ਇਸ ਬੱਸ ਨੂੰ ਹਵਾਈ ਅੱਡਿਆਂ, ਹਾਊਸਿੰਗ ਸੁਸਾਇਟੀਆਂ, ਵੱਡੀਆਂ ਉਦਯੋਗਿਕ ਇਕਾਈਆਂ ਅਤੇ ਵੱਡੇ ਵਿੱਦਿਅਕ ਅਦਾਰਿਆਂ ਵਿੱਚ ਵਰਤਿਆ ਜਾ ਸਕਦਾ ਹੈ ਕਿਉਂਕਿ ਇਹ ਬੱਸ ਉਨ੍ਹਾਂ ਸੜਕਾਂ 'ਤੇ ਹੀ ਚੱਲ ਸਕੇਗੀ ਜਿੱਥੇ ਸੜਕਾਂ ਵਧੀਆ ਹੋਣ ਤੇ ਉਸ ਉੱਪਰ ਲਾਈਨਾਂ ਅਤੇ ਹੋਰ ਲੋੜੀਂਦੇ ਸਾਈਨ ਹੋਣ।"" ਮਨਦੀਪ ਦਾ ਕਹਿਣਾ ਹੈ ਕਿ ਅਜੇ ਇਹ ਬੱਸ ਪੰਜਾਬ ਦੀਆਂ ਸੜਕਾਂ 'ਤੇ ਨਹੀਂ ਚੱਲ ਸਕੇਗੀ ਕਿਉਂਕਿ ਇੱਥੇ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਕਿ ਪਤਾ ਨਹੀਂ ਕਿੱਥੇ ਟੋਆ ਆ ਜਾਵੇ। ਗੁਰਦਾਸਪੁਰ ਪੁਲਿਸ ਛਾਉਣੀ 'ਚ ਤਬਦੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਹਿਮ ਪ੍ਰੋਗਰਾਮ ਗੁਰਦਾਸਪੁਰ ਵਿੱਚ ਹੈ ਜਿੱਥੇ ਉਹ ਰੈਲੀ ਕਰਨਗੇ | ਇਸ ਰੈਲੀ ਦਾ ਨਾਂ ""ਪ੍ਰਧਾਨ ਮੰਤਰੀ, ਧੰਨਵਾਦ ਮਹਾ ਰੈਲੀ"" ਰੱਖਿਆ ਗਿਆ ਹੈ | Image copyright GURPREET CHAWLA/BBC ਭਾਜਪਾ ਆਗੂ ਸਵਰਨ ਸਲਾਰੀਆ ਮੁਤਾਬਕ ਗੁਰਦਸਪੁਰ ਦੇ ਪੂਡਾ ਗਰਾਊਂਡ ਵਿੱਚ ਰੈਲੀ ਲਈ 1.75 ਲੱਖ ਸਕੁਆਇਰ ਫੁੱਟ ਦਾ ਪੰਡਾਲ ਤਿਆਰ ਕੀਤਾ ਗਿਆ ਹੈ| ਜਦਕਿ ਪੰਡਾਲ ਵਿੱਚ ਲੋਕਾਂ ਦੇ ਬੈਠਣ ਲਈ 25 ਹਜ਼ਾਰ ਕੁਰਸੀਆਂ ਲਾ ਦਿੱਤੀ ਗਈਆਂ ਹਨ। Image copyright GURPREET CHAWLA/BBC ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਕਾਰਨ ਪੰਜਾਬ ਪੁਲਿਸ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਹੀ ਗੁਰਦਾਸਪੁਰ ਸ਼ਹਿਰ ਨੂੰ ਜਿਵੇਂ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ| ਪੰਜਾਬ ਪੁਲਿਸ ਵੱਲੋਂ ਰੈਲੀ ਵਾਲੇ ਥਾਂ 'ਤੇ ਥਰੀ ਲੇਅਰ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ, ਜਦਕਿ ਸ਼ਹਿਰ ਦੇ 10 ਕਿਲੋਮੀਟਰ ਤੱਕ ਦੇ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ।ਜ਼ਿਲ੍ਹਾ ਗੁਰਦਾਸਪੁਰ ਤੋਂ ਇਲਾਵਾ ਹੋਰਨਾਂ ਜਿਲ੍ਹਿਆਂ ਦੀ ਪੁਲਿਸ ਫੋਰਸ ਵੀ ਡਿਊਟੀ 'ਤੇ ਤਾਇਨਾਤ ਕੀਤੀ ਗਈ ਹੈ| Image copyright GURPREET CHAWLA/BBC ਫੋਟੋ ਕੈਪਸ਼ਨ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਰੈਲੀ ਲਈ ਭਾਜਪਾ ਤੇ ਅਕਾਲੀ ਦਲ ਦੇ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਭਾਜਪਾ ਦੇ ਪੰਜਾਬ ਇਕਾਈ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ, ""ਇਸ ਰੈਲੀ ਲਈ ਪੰਜਾਬ ਦੇ ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ | Image copyright GURPREET CHAWLA/BBC ਫੋਟੋ ਕੈਪਸ਼ਨ ਗੁਰਦਸਪੂਰ ਦੇ ਪੁਡਾ ਗ੍ਰਾਉੰਡ ਵਿੱਚ ਰੈਲੀ ਲਈ 1.75 ਲੱਖ ਸਕਪਏਰ ਫੁੱਟ ਦਾ ਪੰਡਾਲ ਤਿਆਰ ਕੀਤਾ ਗਿਆ ਹੈ ਰੈਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਲਈ ਕੀਤੇ ਕਈ ਕੰਮਾਂ ਦਾ ਸ਼ੁਕਰਾਨਾ ਕਰਨ ਲਈ ਰੱਖੀ ਗਈ ਹੈ। ਇਸ ਵਿੱਚ ਮੁਖ ਤੌਰ 'ਤੇ ਕਰਤਾਰਪੁਰ ਕੋਰੀਡੋਰ ਬਣਾਉਣ ਦਾ ਫੈਸਲਾ, ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਤਾਬਦੀ ਮਨਾਉਣ ਦਾ ਫੈਸਲਾ ਸ਼ਾਮਿਲ ਹਨ|"" ਇਹ ਵੀ ਪੜ੍ਹੋ:ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'ਉੱਥੇ ਹੀ ਭਾਜਪਾ ਆਗੂ ਸਵਰਨ ਸਲਾਰੀਆ ਨੇ ਦਾਅਵਾ ਕੀਤਾ ਕਿ ਇਹ ਇੱਕ ਮਹਾ ਰੈਲੀ ਹੈ ਅਤੇ ਇਹ ਰੈਲੀ ਲੋਕ ਸਭਾ ਚੋਣਾਂ 2019 ਦਾ ਚੋਣ ਬਿਗੁਲ ਹੋਵੇਗੀ | ਪ੍ਰਧਾਨ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਰੈਲੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਦੇ ਮਨੋਰੰਜਨ ਲਈ ਪੰਜਾਬੀ ਸੱਭਿਆਚਾਰ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ ਅਤੇ ਪੰਜਾਬੀ ਗਇਕ ਹੰਸ ਰਾਜ ਹੰਸ, ਰਣਜੀਤ ਬਾਵਾ ਅਤੇ ਸਤਿੰਦਰ ਸੱਤੀ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ| ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਐਲਨ ਮਸਕ ਦਾ ਦਾਅਵਾ, ਹੁਣ ਆਮ ਗੱਡੀ 240 ਕਿ.ਮੀ. ਦੀ ਰਫ਼ਤਾਰ ਫੜੇਗੀ 19 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46619155 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕਾਰੋਬਾਰੀ ਐਲਨ ਮਸਕ ਵੱਲੋਂ ਲੌਸ ਐਂਜਲਿਸ ਵਿੱਚ ਇੱਕ ਸੁਰੰਗ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਨੂੰ ਕਾਰਾਂ ਨੂੰ ਹਾਈ ਸਪੀਡ 'ਤੇ ਚਲਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਫਿਲਹਾਲ ਇਹ ਸੁਰੰਗ 1.6 ਕਿੱਲੋਮੀਟਰ ਲੰਬੀ ਹੈ ਪਰ ਇਸਦਾ ਉਦੇਸ਼ ਟ੍ਰੈਫਿਕ ਨੂੰ ਘੱਟ ਕਰਨਾ ਹੈ। ਮਸਕ ਕਹਿੰਦੇ ਹਨ ਕਿ ਮੋਡੀਫਾਈਡ ਇਲੈਕਟ੍ਰਿਕ ਕਾਰਾਂ ਨੂੰ ਇਸ ਸੁਰੰਗ ਵਿੱਚ ਉਤਾਰਿਆ ਜਾਵੇਗਾ ਅਤੇ ਇਹ 240 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ।ਇਹ ਸੁਰੰਗ ਮਸਕ ਦੀ ਬੋਰਿੰਗ ਕੰਪਨੀ ਵੱਲੋਂ ਬਣਾਈ ਗਈ ਹੈ ਜਿਹੜੇ ਸਟੇਟ-ਆਫ਼-ਆਰਟ ਇੰਜਨੀਅਰਿੰਗ ਤਕਨੀਕਾਂ ਦਾ ਦਾਅਵਾ ਕਰਦੇ ਹਨ। ਇਹ ਵੀ ਪੜ੍ਹੋ:ਭਲਾ ਪਾਕਿਸਤਾਨ ਕਰਤਾਰਪੁਰ ਵਟਾਉਣ ਨੂੰ ਕਿਉਂ ਮੰਨੇਗਾ - ਬਲਾਗਪ੍ਰਿਅੰਕਾ ਨੇ ਰਾਹੁਲ ਦੇ ਸਿਰ 'ਤੇ ਕਿਵੇਂ ਸਜਾਇਆ ਜਿੱਤ ਦਾ ਤਾਜਭਾਜਪਾ ਦੀ ਚੋਣਾਂ 'ਚ ਹਾਰ ਲਈ ਕੀ ਜਨਤਾ 'ਦੋਸ਼ੀ' ਹੈਮਸਕ ਨੂੰ ਟੇਸਲਾ ਇਲੈਕਟ੍ਰਿਕ ਕਾਰਾਂ ਅਤੇ ਕਮਰਸ਼ੀਅਲ ਸਪੇਸX ਪ੍ਰੋਗਰਾਮ ਦੇ ਮੁਖੀ ਦੇ ਤੌਰ 'ਤੇ ਬਖੂਬੀ ਜਾਣਿਆ ਜਾਂਦਾ ਹੈ ਉਨ੍ਹਾਂ ਵੱਲੋਂ ਮੰਗਲਵਾਰ ਨੂੰ ਇਸ ਸਬੰਧੀ ਲੌਂਚ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਸਮੇਂ ਉਹ ਕਾਫ਼ੀ ਉਤਸ਼ਾਹਿਤ ਸਨ। ਇਹ ਸੁਰੰਗ ਕਿਵੇਂ ਕੰਮ ਕਰੇਗੀ?ਟਨਲ ਨੈੱਟਵਰਕ ਵੱਲੋਂ ਗੱਡੀਆਂ ਨੂੰ ਲਿਫ਼ਟਾਂ ਜ਼ਰੀਏ ਸੁਰੰਗ ਵਿੱਚ ਉਤਾਰਿਆ ਜਾਵੇਗਾ ਅਤੇ ਫਿਰ ਉਨ੍ਹਾਂ ਨੂੰ ਟਰੈਕ 'ਤੇ ਛੱਡਿਆ ਜਾਵੇਗਾ। ਆਮ ਕਾਰ ਨੂੰ ਟਰੈਕਿੰਗ ਵੀਹਲਸ ਲਾਏ ਜਾਣਗੇ ਤਾਂ ਜੋ ਕਾਰ ਸੁਰੰਗ ਵਿੱਚ ਤੇਜ਼ ਰਫ਼ਤਾਰ ਨਾਲ ਚੱਲ ਸਕੇ। Image copyright Getty Images ਉਹ ਕਹਿੰਦੇ ਹਨ,''ਇਸ ਵਿੱਚ ਤੁਹਾਡੇ ਕੋਲ ਇੱਕ ਮੁੱਖ ਮਾਰਗ ਹੋਵੇਗਾ ਜਿੱਥੇ ਤੁਸੀਂ 240 ਕਿੱਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਸਫ਼ਰ ਕਰੋਗੇ ਅਤੇ ਜਦੋਂ ਬਾਹਰ ਜਾਣਾ ਚਾਹੋਗੇ ਤਾਂ ਤੁਸੀਂ ਰੈਂਪ ਬੰਦ ਕਰਨਾ ਹੋਵੇਗਾ।''''ਤਾਂ ਤੁਸੀਂ ਬਿਨਾਂ ਰੁਕੇ ਉਸੇ ਸਪੀਡ ਨਾਲ ਆਪਣਾ ਸਫ਼ਰ ਕਰ ਸਕਦੇ ਹੋ ਤੇ ਜਦੋਂ ਬਾਹਰ ਨਿਕਲਣਾ ਹੁੰਦਾ ਹੈ ਤਾਂ ਬਸ ਥੋੜ੍ਹੀ ਜਿਹੀ ਸਪੀਡ ਘੱਟ ਕਰ ਲਵੋ। ਉਸ ਤੋਂ ਬਾਅਦ ਇਹ ਆਪਣੇ ਆਪ ਹੀ ਇੱਕ ਸੁਰੰਗ ਤੋਂ ਦੂਜੀ ਵੱਲ ਟਰਾਂਸਫਰ ਹੋ ਜਾਵੇਗੀ। ਇਹ ਅੰਡਰਗਰਾਊਂਡ ਸੁਰੰਗ 3D ਹਾਈਵੇਅ ਸਿਸਟਮ ਦੀ ਤਰ੍ਹਾਂ ਹੋਵੇਗੀ।''ਮਸਕ ਦਾ ਕਹਿਣਾ ਹੈ ਕਿ ਇਸ ਸੁਰੰਗ ਵਿੱਚ ਚੱਲਣ ਵਾਲੀ ਕਾਰਾਂ ਲਈ ਜ਼ਰੂਰੀ ਉਪਕਰਨਾਂ ਦੀ ਕੀਮਤ 200 ਤੋਂ 300 ਡਾਲਰ ਹੋਵੇਗੀ। ਉਹ ਗੱਡੀਆਂ ਦੀ ਆਮ ਪ੍ਰਕਿਰਿਆ ਵਿੱਚ ਦਖ਼ਲ ਨਹੀਂ ਦੇਣਗੇ। ਟ੍ਰੈਫਿਕ ਦਾ ਹੱਲ?ਦਿ ਅਟਲਾਂਟਿਕ ਦੇ ਅਲਾਨਾ ਸੇਮੁਅਲਸ ਨੇ ਬੀਬੀਸੀ ਨੂੰ ਕਿਹਾ ਕਿ ਇਸ ਤੋਂ ਪਹਿਲਾਂ ਮਸਕ ਨੇ ਅਜਿਹੀ ਤਕਨੀਕ ਦਾ ਖੁਲਾਸਾ ਨਹੀਂ ਕੀਤਾ ਸੀ ਜਿਸ ਨਾਲ ਗੱਡੀਆਂ ਨੂੰ ਸਿਸਟਮ ਰਾਹੀਂ ਇਸ ਤਰ੍ਹਾਂ ਦੀ ਹਾਈ ਸਪੀਡ 'ਤੇ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ। Image copyright Getty Images ਉਨ੍ਹਾਂ ਕਿਹਾ,''ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਇਨ੍ਹਾਂ ਸੁਰੰਗਾਂ ਅਤੇ ਪੋਡਜ਼ ਰਾਹੀਂ, ਹੁਣ ਉਹ ਕਹਿ ਰਹੇ ਹਨ ਕਿ ਅਸੀਂ ਉਨ੍ਹਾਂ ਨੂੰ ਕਾਰਾਂ ਵਿੱਚ ਲਿਜਾ ਰਹੇ ਹਾਂ। ਇਸ ਲਈ ਮੈਂ ਇਸ ਬਾਰੇ ਯਕੀਨੀ ਨਹੀਂ ਹਾਂ ਕਿ ਮਸਕ ਜਾਣਦੇ ਵੀ ਹਨ ਕਿ ਇਹ ਕਿਵੇਂ ਕੰਮ ਕਰੇਗੀ।''ਇਹ ਵੀ ਪੜ੍ਹੋ:'84 ਕਤਲੇਆਮ ਸਿਆਸੀ ਆਗੂਆਂ ਵੱਲੋਂ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਹੋਇਆ'ਮੇਰੇ ਬੱਚਿਆਂ ਦੀ ਮੌਤ 'ਕਜ਼ਨ' ਨਾਲ ਵਿਆਹ ਕਾਰਨ ਹੋਈ?1971- ਪੰਜਾਬੀ ਫ਼ੌਜੀ ਅਫ਼ਸਰ ਦੇ ਚੁਟਕਲੇ ਅਤੇ ਪਾਕ ਫੌਜ ਦਾ ਸਰੰਡਰਮਸਕ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਸੁਰੰਗ ਦੀ ਯੋਜਨਾ ਬਾਰੇ ਦੱਸਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸਦੇ ਜ਼ਰੀਏ ਟ੍ਰੈਫਿਕ ਦਾ ਹੱਲ ਕੱਢਣਾ ਚਾਹੁੰਦੇ ਹਨ। ਮੰਗਲਵਾਰ ਨੂੰ ਉਨ੍ਹਾਂ ਨੇ ਕਿਹਾ ਉਨ੍ਹਾਂ ਦੀ ਬੋਰਿੰਗ ਕੰਪਨੀ ਨੇ ਟਨਲ ਦੇ ਸੈਗਮੈਂਟ ਤੇ 10 ਮਿਲੀਅਨ ਡਾਲਰ ਲਗਾਏ ਹਨ। ਇਸਦੀ ਟਨਲ-ਬਿਲਡਿੰਗ ਤਕਨੀਕ ਦੀ ਲਾਗਤ 1 ਬਿਲੀਅਨਮ ਡਾਲਰ ਹੋਵੇਗੀ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਠਾਨਕੋਟ ਵਾਸੀ ਫ਼ੌਜੀ ਵਰਦੀ ਵਾਲਿਆਂ ਨੂੰ ਦੇਖ ਕੇ ਹੁਣ ਘਬਰਾ ਕਿਉਂ ਜਾਂਦੇ ਹਨ ਅਰਵਿੰਦ ਛਾਬੜਾ ਬੀਬੀਸੀ ਪੱਤਰਕਾਰ 2 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46729625 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਪਠਾਨਕੋਟ ਵਿੱਚ ਤਿੰਨ ਸਾਲਾਂ ਬਾਅਦ ਵੀ ਸ਼ੱਕ ਤੇ ਡਰ ਦਾ ਮਾਹੌਲ ਹੈ (ਸੰਕੇਤਕ ਤਸਵੀਰ) ਪੰਜਾਬ ਦੇ ਪਠਾਨਕੋਟ ’ਚ ਭਾਰਤੀ ਹਵਾਈ ਫੌਜ ਦੇ ਏਅਰਬੇਸ ਉੱਤੇ 2 ਜਨਵਰੀ 2016 ਨੂੰ ਹੋਏ ਹਮਲੇ ਨੂੰ ਤਿੰਨ ਸਾਲ ਹੋ ਚੁੱਕੇ ਹਨ। ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਆਪਸੀ ਰਿਸ਼ਤਿਆਂ ਵਿੱਚ ਵਿਗਾੜ ਵੀ ਦੇਖਣ ਨੂੰ ਮਿਲਿਆ ਅਤੇ ਇਸ ਦਾ ਅਸਰ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੀ ਸ਼ਾਂਤੀ ਬਹਾਲੀ ਦੀ ਪ੍ਰਕਿਰਿਆ ਉੱਤੇ ਵੀ ਪਿਆ ਸੀ। ਉਂਝ ਤਾਂ ਇਸ ਇਲਾਕੇ ਵਿੱਚ ਫੌਜ ਦੀ ਮੌਜੂਦਗੀ ਕਈ ਦਹਾਕਿਆਂ ਤੋਂ ਹੈ ਪਰ ਇਸ ਹਮਲੇ ਤੋਂ ਬਾਅਦ ਹੁਣ ਸਥਾਨਕ ਲੋਕ ਫ਼ੌਜੀ ਵਰਦੀ ਪਾਏ ਲੋਕਾਂ ਨੂੰ ਵੇਖ ਕੇ ਘਬਰਾਉਂਦੇ ਹਨ, ਖ਼ਾਸ ਤੌਰ 'ਤੇ ਉਦੋਂ ਜਦੋਂ ਉਹ ਉਨ੍ਹਾਂ ਨੂੰ ਜਾਣਦੇ-ਪਛਾਣਦੇ ਨਾ ਹੋਣ। ਸ਼ਾਇਦ ਇਸ ਕਰਕੇ ਆਏ ਦਿਨ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਅਣਪਛਾਤੇ ਲੋਕ ਫੌਜ ਦੀ ਵਰਦੀ 'ਚ ਦੇਖੇ ਗਏ ਹਨ ਅਤੇ ਸਰਚ ਆਪਰੇਸ਼ਨ ਜਾਰੀ ਹੈ।ਇਸ ਦੀ ਵਜ੍ਹਾ ਹੈ ਕਿ ਹਮਲਾਵਰ ਭਾਰਤੀ ਫੌਜ ਦੀ ਵਰਦੀ ਪਹਿਣ ਕੇ ਹੀ ਏਅਰਬੇਸ 'ਚ ਦਾਖਲ ਹੋਏ ਸਨ। Image copyright Getty Images ਫੋਟੋ ਕੈਪਸ਼ਨ ਪਠਾਨਕੋਟ ਏਅਰਬੇਸ ਭਾਰਤੀ ਹਾਵੀ ਫੌਜ ਦਾ ਵੱਡਾ ਅੱਡਾ ਹੈ ਕੀ ਸੀ ਹਮਲਾ? 2016 ਆਉਂਦਿਆਂ ਨਵੇਂ ਸਾਲ ਦੇ ਮੌਕੇ ਉੱਤੇ ਜਦੋਂ ਦੇਸ਼ ਮਸਤੀ ਵਿਚ ਡੁੱਬਿਆ ਹੋਇਆ ਸੀ ਤਾਂ ਭਾਰਤੀ ਫੌਜ ਦੀ ਵਰਦੀ ਪਾ ਕੇ ਕੁਝ ਅਣਪਛਾਤੇ ਆਦਮੀ ਏਅਰਬੇਸ ਦੇ ਅੰਦਰ ਦਾਖਲ ਹੋਏ ਸਨ। 2 ਜਨਵਰੀ ਨੂੰ ਉਨ੍ਹਾਂ ਨੇ ਹਮਲਾ ਕਰ ਦਿੱਤਾ ਅਤੇ, ਰਿਪੋਰਟਾਂ ਮੁਤਾਬਕ, ਜਵਾਬ 'ਚ ਭਾਰਤੀ ਸੁਰੱਖਿਆ ਬਲਾਂ ਨੇ 5 ਜਨਵਰੀ ਤੱਕ ਚੱਲੇ ਮੁਕਾਬਲੇ 'ਚ 6 ਹਮਲਾਵਰਾਂ ਨੂੰ ਹਲਾਕ ਕੀਤਾ। ਹਮਲੇ 'ਚ ਇੱਕ ਆਮ ਨਾਗਰਿਕ ਅਤੇ 10 ਸੁਰੱਖਿਆ ਕਰਮੀ ਮਾਰੇ ਗਏ ਸਨ। ਇਸ ਤੋਂ ਬਾਅਦ ਇਲਾਕੇ 'ਚ ਸੁਰੱਖਿਆ ਪਹਿਲਾਂ ਦੇ ਮੁਕਾਬਲੇ ਕਰੜੀ ਕਰ ਦਿੱਤੀ ਗਈ ਸੀ ਪਰ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਲੋਕਾਂ ਵਿਚਾਲੇ ਅਜੇ ਵੀ ਡਰ ਕਾਇਮ ਹੈ।ਹਰ ਵਾਰ ਗੰਭੀਰਤਾ ਨਾਲ ਪੁਲਿਸ ਅਫ਼ਸਰ ਕਹਿੰਦੇ ਹਨ ਕਿ ਅਣਪਛਾਤੇ ਲੋਕਾਂ ਦੇ ਦੇਖੇ ਜਾਣ ਦੀਆਂ ਖ਼ਬਰਾਂ ਨੂੰ ਉਹ ਖ਼ਾਰਜ ਨਹੀਂ ਕਰ ਸਕਦੇ, ਭਾਵੇਂ ਯਕੀਨ ਹੋਵੇ ਕਿ ਕੋਈ ਘਬਰਾਉਣ ਦੀ ਗੱਲ ਨਹੀਂ ਹੈ। ਖ਼ਬਰ ਆਉਂਦੇ ਹੀ ਸਾਰੇ ਇਲਾਕੇ ਦੀ ਛਾਣਬੀਣ ਕੀਤੀ ਜਾਂਦੀ ਹੈ।ਬੀਬੀਸੀ ਪੰਜਾਬੀ ਨੇ ਪਠਾਨਕੋਟ ਦੇ ਸਥਾਨਕ ਲੋਕਾਂ ਨਾਲ ਇਸ ਮੁੱਦੇ ਉੱਤੇ ਗੱਲਬਾਤ ਕੀਤੀ। ਇਹ ਗੱਲ ਉੱਭਰ ਕੇ ਆਈ ਕਿ ਪਹਿਲਾਂ ਦੇ ਮੁਕਾਬਲੇ ਹੁਣ ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਸਥਾਨਕ ਲੋਕ ਵੀ ਵੱਧ ਚੌਕਸ ਹਨ। ਇਹ ਵੀ ਜ਼ਰੂਰ ਪੜ੍ਹੋ ਮਾਲਟਾ ਕਾਂਡ: ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ 22 ਸਾਲ ਬਾਅਦ ਵੀ ਮਾਂ ਪੁੱਛਦੀ ਹੈ: ‘ਮੇਰੇ ਪਿੰਦਰ ਦੀ ਖ਼ਬਰ ਲਿਆਏ ਓ’'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'ਪਠਾਨਕੋਟ ਏਅਰਬੇਸ ਤੋਂ ਕਰੀਬ 800 ਮੀਟਰ ਦੂਰ ਰਾਜੇਸ਼ ਠਾਕੁਰ ਨਾਮਕ ਦੁਕਾਨਦਾਰ ਦੀ ਦਵਾਈਆਂ ਦੀ ਦੁਕਾਨ ਹੈ। ਰਾਜੇਸ਼ ਠਾਕੁਰ ਨੇ ਆਖਿਆ ਕਿ ਹੁਣ ਸ਼ਹਿਰ ਦੀ ਸਥਿਤੀ ਸਹਿਜ ਹੈ ਪਰ ਪਿਛਲੇ ਤਿੰਨ ਸਾਲਾਂ ਤੋਂ ਸੁਰੱਖਿਆ ਵਿੱਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਪੁਲਿਸ, ਬੀਐਸਐਫ ਅਤੇ ਏਅਰ ਫੋਰਸ ਦੇ ਜਵਾਨ ਲਗਾਤਾਰ ਗਸ਼ਤ ਕਰਦੇ ਰਹਿੰਦੇ ਹਨ ਅਤੇ ਸਥਾਨਕ ਲੋਕਾਂ ਨੂੰ ਅਣਪਛਾਤੇ ਵਿਅਕਤੀਆਂ ਦੀ ਜਾਣਕਾਰੀ ਦੇਣ ਲਈ ਜਾਗਰੂਕ ਕਰਦੇ ਹਨ।ਰਾਜੇਸ਼ ਠਾਕੁਰ ਮੁਤਾਬਕ ਇਹੀ ਕਾਰਨ ਹੈ ਕਿ ਇਸ ਇਲਾਕੇ ਵਿੱਚ ਸ਼ੱਕੀ ਵਿਅਕਤੀ ਦੇਖਣ ਬਾਰੇ ਖ਼ਬਰਾਂ ਕਾਫ਼ੀ ਸੁਣਨ ਨੂੰ ਮਿਲਦੀਆਂ ਹਨ। ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਇਸ ਵਿੱਚੋਂ ਕੋਈ ਵੀ ਖ਼ਬਰ ਸੱਚੀ ਨਹੀਂ ਹੋਈ। ਪਰ ਇਸ ਨਾਲ ਇਲਾਕੇ ਵਿਚ ਸੁਰੱਖਿਆ ਏਜੰਸੀਆਂ ਚੌਕਸ ਰਹਿੰਦੀਆਂ ਹਨ।ਪਛਾਣ ਪੱਤਰ ਦਾ ਸਵਾਲ ਏਅਰ ਬੇਸ ਤੋਂ 150 ਮੀਟਰ ਦੂਰੀ ਉੱਤੇ ਵਸੇ ਪਿੰਡ ਢਾਂਕੀ ਦੇ ਰਹਿਣ ਵਾਲੇ ਡਾ. ਸੁਨੀਲ ਕੁਮਾਰ ਨੇ ਦੱਸਿਆ ਕਿ ਏਅਰ ਫੋਰਸ ਅਤੇ ਪੰਜਾਬ ਪੁਲਿਸ ਦਿਨ 'ਚ ਦੋ ਵਾਰ ਗਸ਼ਤ ਕਰਦੀ ਹੋਈ ਨਜ਼ਰ ਆਉਂਦੀ ਹੈ। Image copyright Dr Sunil Kumar ਫੋਟੋ ਕੈਪਸ਼ਨ ਡਾ. ਸੁਨੀਲ ਕੁਮਾਰ ਨੇ ਦੱਸਿਆ ਕਿ ਗਸ਼ਤ ਵਧੀ ਹੈ ਉਨ੍ਹਾਂ ਮੁਤਾਬਕ ਇਲਾਕੇ 'ਚ ਅਕਸਰ ਅਣਪਛਾਤੇ ਸ਼ੱਕੀ ਵਿਅਕਤੀਆਂ ਦੇ ਹੋਣ ਦੀਆਂ ""ਅਫ਼ਵਾਹਾਂ"" ਫੈਲਦੀਆਂ ਰਹਿੰਦੀਆਂ ਹਨ। ਉਨ੍ਹਾਂ ਆਖਿਆ ਕਿ ਪਹਿਲਾਂ ਦੇ ਮੁਕਾਬਲੇ ਸੁਰੱਖਿਆ ਬਹੁਤ ਕਰੜੀ ਕਰ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਫਲੱਡ ਲਾਈਟਾਂ ਤੇ ਧੁੰਦ 'ਚ ਜਗਣ ਵਾਲੀਆਂ ਲਾਈਟਾਂ ਵੀ ਲਗਾਈਆਂ ਗਈਆਂ ਹਨ। Image copyright Getty Images ਹਮਲੇ ਨੂੰ ਯਾਦ ਕਰਦਿਆਂ ਉਨ੍ਹਾਂ ਆਖਿਆ ਕਿ ਹਮਲਾਵਰਾਂ ਦੇ ਫ਼ੌਜੀ ਵਰਦੀ ਪਾਈ ਹੋਣ ਕਾਰਨ ਇਲਾਕੇ ਦੇ ਲੋਕ ਹੁਣ ਸੈਨਿਕ ਵਰਦੀਧਾਰੀ ਵਿਅਕਤੀਆਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ। ਇਲਾਕੇ ਦੇ ਦੁਕਾਨਦਾਰ ਅਕਸਰ ਫੌਜੀਆਂ ਤੋਂ ਉਨ੍ਹਾਂ ਦੇ ਪਛਾਣ ਪੱਤਰ ਦਿਖਾਉਣ ਦੀ ਮੰਗ ਕਰਨ ਲੱਗੇ ਹਨ। ਇਹ ਵੀ ਜ਼ਰੂਰ ਪੜ੍ਹੋ ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝਦੁਕਾਨਦਾਰ ਅਰੁਣ ਸ਼ਰਮਾ ਨੇ ਆਖਿਆ ਕਿ ਇਹ ਹਮਲਾ ਪਠਾਨਕੋਟ ਵਾਸੀਆਂ ਲਈ ਇੱਕ ਬੁਰਾ ਵਕਤ ਸੀ ਜਿਸ ਤੋਂ ਸ਼ਹਿਰ ਵਾਸੀ ਹੁਣ ਬਾਹਰ ਆ ਚੁੱਕੇ ਹਨ। ਉਨ੍ਹਾਂ ਆਖਿਆ ਕਿ ਸੁਰੱਖਿਆ ਬਲ ਅਤੇ ਸ਼ਹਿਰਵਾਸੀ ਚੌਕਸ ਤਾਂ ਜ਼ਰੂਰ ਹਨ ਪਰ ਹਮਲਾਵਰ ਵੀ ਪੂਰੀ ਤਿਆਰੀ ਨਾਲ ਆਉਂਦੇ ਹਨ। ਉਨ੍ਹਾਂ ਆਸ ਕੀਤੀ ਕਿ ਸ਼ਹਿਰ ਉੱਤੇ ਮੁੜ ਬੁਰਾ ਵਕਤ ਨਾ ਆਵੇ।ਹਮਲੇ ਸਬੰਧੀ ਕੇਸ ਹਮਲੇ ਸਬੰਧੀ ਮਾਮਲੇ ਦੀ ਜਾਂਚ ਐਨਆਈਏ (ਕੌਮੀ ਜਾਂਚ ਏਜੰਸੀ) ਵੱਲੋਂ ਕੀਤੀ ਗਈ। Image copyright Getty Images ਫੋਟੋ ਕੈਪਸ਼ਨ ਹਮਲੇ 'ਚ 10 ਭਾਰਤੀ ਸੁਰੱਖਿਆ ਕਰਮੀ ਮਾਰੇ ਗਏ ਸਨ ਜਾਂਚ ਏਜੰਸੀ ਨੇ ਅਦਾਲਤ ਵਿਚ ਦਾਖਲ ਆਪਣੀ ਚਾਰਜਸ਼ੀਟ ਵਿਚ ਚਾਰ ਲੋਕਾਂ ਦੇ ਖ਼ਿਲਾਫ਼ ਆਰੋਪ ਦਾਖਲ ਕੀਤਾ। ਇਹਨਾਂ 'ਚ ਜੈਸ਼-ਏ-ਮੁਹੰਮਦ ਸੰਗਠਨ ਦੇ ਮੁਖੀ ਮਸੂਦ ਅਜ਼ਹਰ ਅਤੇ ਉਸ ਦਾ ਭਰਾ ਮੁਫ਼ਤੀ ਅਬਦੁਲ ਰੌਫ ਸ਼ਾਮਲ ਹਨ। ਇਹ ਦੋਵੇਂ ਪਾਕਿਸਤਾਨ ਵਿੱਚ ਹਨ। ਏਜੰਸੀ ਨੇ ਜਾਂਚ ਵਿੱਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਭਾਰਤ ਉੱਤੇ ਅੱਤਵਾਦੀ ਹਮਲਾ ਸੀ। ਇਸ ਸਬੰਧੀ ਕੇਸ ਅਜੇ ਮੁਹਾਲੀ ਦੀ ਐਨਆਈਏ ਅਦਾਲਤ 'ਚ ਵਿਚਾਰ ਅਧੀਨ ਹੈ। ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਬਦੁੱਲਾ ਅੱਜ਼ਾਮ - ਕੌਣ ਸੀ ਲਾਦੇਨ ਦਾ ਗੁਰੂ ਤੇ ਕੀ ਉਸਦਾ ਖ਼ਾਸ਼ੋਜੀ ਨਾਲ ਸਬੰਧ 24 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46320401 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਮਰਹੂਮ ਸਾਊਦੀ ਪੱਤਰਕਾਰ ਜਮਾਲ ਖ਼ਾਸ਼ੋਜੀ ਨੇ ਕਿਸੇ ਵੇਲੇ ਗਲੋਬਲ ਜਿਹਾਦ ਦੇ ਗੌਡਫਾਦਰ ਕਹੇ ਜਾਣ ਵਾਲੇ ਅਬਦੁੱਲਾ ਅੱਜ਼ਾਮ ਦਾ ਬਚਾਅ ਕੀਤਾ ਸੀ।ਖ਼ਾਸ਼ੋਗੀ ਦੇ ਕਤਲ ਤੋਂ ਅਜਿਹੀਆਂ ਅਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਕਿ ਜਮਾਲ, ਓਸਾਮਾ ਬਿਨ ਲਾਦੇਨ ਅਤੇ ਅਬਦੁੱਲਾ ਅੱਜ਼ਾਮ ਦੇ ਮਿੱਤਰ ਸਨ।ਇਸ ਸਬੰਧੀ ਸੋਸ਼ਲ ਮੀਡੀਆ ਉੱਤੇ ਲੋਕ ਕਈ ਸਾਲ ਪਹਿਲਾਂ ਜਮਾਲ ਖ਼ਾਸ਼ੋਜੀ ਵੱਲੋਂ ਲਿਖੇ ਇੱਕ ਲੇਖ ਨੂੰ ਵੀ ਸ਼ੇਅਰ ਕਰ ਰਹੇ ਹਨ। Image Copyright @pspoole @pspoole Image Copyright @pspoole @pspoole ਪਰ ਇਸ ਦੌਰਾਨ ਸਵਾਲ ਇਹ ਉੱਠਦਾ ਹੈ ਕਿ ਇਹ ਅਬਦੁੱਲਾ ਅੱਜ਼ਾਮ ਕੌਣ ਸੀ, ਜਿਸ ਦਾ ਜ਼ਿਕਰ ਖ਼ਾਸ਼ੋਜੀ ਦੀ ਵਿਚਾਰਧਾਰਾ ਤੋਂ ਲੈਕੇ ਲਿਬਨਾਨ ਵਿਚ ਅਬਦੁੱਲਾ ਅੱਜ਼ਾਮ ਬ੍ਰਿਗੇਡ ਦੇ ਆਗੂ ਮੁਫ਼ਤੀ ਅਲ ਸ਼ਰਿਆ ਬਹਾ ਅਲ-ਦੀਨ ਹੱਜਰ ਦੀ ਇਸੇ ਸਤੰਬਰ ਦੌਰਾਨ ਹੋਈ ਗ੍ਰਿਫ਼ਤਾਰੀ ਦੇ ਦੌਰਾਨ ਹੋਇਆ ।ਇਹ ਵੀ ਪੜ੍ਹੋ-ਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈ'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਅੰਮ੍ਰਿਤਸਰ ਧਮਾਕਾ: 'ਮੇਰੇ ਪੁੱਤ ਨੇ ਬੰਬ ਨਹੀਂ ਸੁੱਟਿਆ'ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਹੇ ਜਾਣ ਵਾਲੇ ਬਿਕਰਮਜੀਤ ਸਿੰਘ ਤੇ ਅਵਤਾਰ ਸਿੰਘ ਕੌਣ ਹਨਅਫ਼ਗਾਨਿਸਤਾਨ ਉੱਤੇ ਸੋਵੀਅਤ ਸੰਘ ਦੇ ਕਬਜ਼ੇ ਖ਼ਿਲਾਫ਼ ਜਿਹਾਦ ਦੇ ਥੰਮਾਂ ਵਿਚੋਂ ਇਕ ਫ਼ਲਸਤੀਨੀ ਗੁਰੂ ਅਬਦੁੱਲਾ ਅੱਜ਼ਾਮ ਦਾ ਨਵੰਬਰ 1989 ਵਿਚ ਕਤਲ ਕਰ ਦਿੱਤਾ ਗਿਆ ਸੀ।ਅਬਦੁੱਲਾ ਅੱਜ਼ਾਮ ਦਾ ਜਨਮ ਫ਼ਲਸਤੀਨ ਵਿਚ ਜਿਨੀਨ ਦੇ ਨੇੜੇ ਇਕ ਪਿੰਡ ਵਿਚ ਹੋਇਆ ਸੀ, ਜਿੱਥੇ ਉਨ੍ਹਾਂ ਮੁੱਢਲੀ ਤੇ ਮਿਡਲ ਸਿੱਖਿਆ ਹਾਸਲ ਕੀਤੀ ਸੀ। Image Copyright @JKhashoggi @JKhashoggi Image Copyright @JKhashoggi @JKhashoggi ਫਿਰ ਉਨ੍ਹਾਂ ਦਮਿਕਸ਼ ਯੂਨੀਵਰਸਿਟੀ ਤੋਂ ਸ਼ਰੀਆ ਦੀ ਪੜ੍ਹਾਈ ਕੀਤੀ, ਜਿੱਥੋਂ ਉਹ 1996 ਵਿਚ ਪੜ੍ਹ ਕੇ ਨਿਕਲੇ ਅਤੇ ਆਪਣੇ ਜੀਵਨ ਦੀ ਸ਼ੁਰੂਆਤ ਵਿਚ ਹੀ ਮੁਸਲਿਮ ਬ੍ਰਦਰਹੁੱਡ ਨਾਲ ਜੁੜ ਗਏ।ਇਸਰਾਇਲ ਦੇ ਖ਼ਿਲਾਫ਼ਅਬਦੁੱਲਾ ਅੱਜ਼ਾਮ ਨੇ ਵੈਸਟ ਬੈਂਕ ਅਤੇ ਗਾਜਾ ਪੱਟੀ ਉੱਤੇ ਇਸਰਾਇਲੀ ਕਬਜ਼ੇ ਤੋਂ ਬਾਅਦ ਕਾਬਿਜ਼ ਫੌ਼ਜਾਂ ਦੇ ਖ਼ਿਲਾਫ਼ ਕਈ ਮੁਹਿੰਮਾਂ ਵਿਚ ਹਿੱਸਾ ਲਿਆ। Image copyright AFP ਫੋਟੋ ਕੈਪਸ਼ਨ ਅਬਦੁੱਲਾ ਅੱਜ਼ਾਮ ਦਾ ਜਨਮ ਫ਼ਲਸਤੀਨ ਵਿਚ ਜਿਨੀਨ ਦੇ ਨੇੜੇ ਇਕ ਪਿੰਡ ਵਿਚ ਹੋਇਆ ਸੀ, ਇਸ ਤੋਂ ਬਾਅਦ ਅਬਦੁੱਲਾ ਅੱਜ਼ਾਮ ਆਪਣੀ ਸਿੱਖਿਆ ਅੱਗੇ ਜਾਰੀ ਰੱਖਣ ਲਈ ਵਾਪਸ ਆ ਗਏ ਅਤੇ ਸਾਲ 1969 ਵਿਚ ਐਮਏ ਦੀ ਡਿਗਰੀ ਕੀਤੀ ।ਡਾਕਟਰੇਟ ਦੀ ਡਿਗਰੀ ਲੈਣ ਲਈ ਉਹ ਮਿਸਰ ਆ ਗਏ ਅਤੇ ਸਾਲ 1975 ਵਿਚ ਇਹ ਪੜਾਅ ਵੀ ਪਾਰ ਕਰ ਲਿਆ । ਡਾਕਟਰੇਟ ਦੀ ਡਿਗਰੀ ਲੈਣ ਤੋਂ ਬਾਅਦ ਉਹ ਵਾਪਸ ਜਾਰਡਨ ਆ ਗਏ ਅਤੇ ਜਾਰਡਨ ਯੂਨੀਵਰਸਿਟੀ ਦੇ ਸ਼ਰੀਆ ਕਾਲਜ ਵਿਚ ਸਾਲ 1980 ਤੱਕ ਪੜ੍ਹਾਉਂਦੇ ਰਹੇ। ਜਾਰਡਨ ਤੋਂ ਬਾਅਦ ਉਨ੍ਹਾਂ ਦਾ ਅਗਲਾ ਪੜਾਅ ਜੱਦਾ ਦੀ ਕਿੰਗ ਅਬਦੁਲ ਯੂਨੀਵਰਸਿਟੀ ਬਣੀ ।ਅਗਲਾ ਠਿਕਾਣਾ ਪਾਕਿਸਤਾਨ ਅਫ਼ਗਾਨੀ ਜਿਹਾਦ ਨਾਲ ਜੁੜਨ ਲਈ ਅਬਦੁੱਲਾ ਪਾਕਿਸਤਾਨ ਦੀ ਅੰਤਰਰਾਸ਼ਟਰੀ ਯੂਨੀਵਰਸਿਟੀ ਨਾਲ ਜੁੜਨਾ ਚਾਹੁੰਦੇ ਸਨ। ਸਾਲ 1982 ਵਿਚ ਅਬਦੁੱਲਾ ਨੇ ਪੇਸ਼ਾਵਰ ਦਾ ਰੁਖ਼ ਕੀਤਾ, ਜਿੱਥੇ ਉਨ੍ਹਾਂ ਮਕਤਬ ਅਲ ਖ਼ਿਦਮਤ ਦੀ ਸਥਾਪਨਾ ਕੀਤੀ, ਤਾਂ ਕਿ ਉਹ ਅਰਬ ਸਵੈ-ਸੇਵੀਆਂ ਦੇ ਇਕਜੁਟ ਹੋਣ ਦੇ ਕੇਂਦਰ ਬਣ ਸਕਣ।ਇਹ ਵੀ ਪੜ੍ਹੋ-ਓਸਾਮਾ ਦੀ ਮਾਂ ਨੇ ਕਿਹਾ, 'ਓਸਾਮਾ ਚੰਗਾ ਬੱਚਾ ਸੀ'ਡਾਇਰੀ ਤੇ ਵੀਡੀਓਜ਼ 'ਚ ਲੁਕੇ ਲਾਦੇਨ ਦੇ ਰਾਜ਼ਓਸਾਮਾ ਬਿਨ ਲਾਦੇਨ ਦਾ ਪੋਤਾ ਮਾਰਿਆ ਗਿਆਕਲਮ ਦੀ ਆਜ਼ਾਦੀ ਲੱਭਦਾ ਲਾਪਤਾ ਪੱਤਰਕਾਰ ਖਾਸ਼ੋਗੀ Image copyright AFP ਫੋਟੋ ਕੈਪਸ਼ਨ ਮਿਸਰ ਦੇ ਅਯਮਨ ਅਲ ਜਵਾਹਿਰੀ ਦੀ ਅਗਵਾਈ 'ਚ ਅਰਬ ਕੱਟੜਪੰਥੀਆਂ ਦੇ ਇੱਕ ਗੁੱਟ ਨੇ ਅਫ਼ਗਾਨਿਸਤਾਨ 'ਚ 'ਜਿਹਾਦ' ਜਾਰੀ ਰੱਖਣ ਅਤੇ ਉੱਥੋਂ ਅਰਬ ਸ਼ਾਸਨਾਂ ਨੂੰ ਪੁੱਟਣ ਨੂੰ ਪਹਿਲ ਦਿੱਤੀ। ਪੇਸ਼ਾਵਰ ਵਿੱਚ ਹੀ ਉਨ੍ਹਾਂ ਨੇ 'ਜਿਹਾਦ' ਨਾਮ ਦੀ ਪਤ੍ਰਿਕਾ ਵੀ ਕੱਢੀ, ਜੋ ਜੰਗ ਲੜਨ ਦੀ ਅਪੀਲ ਕਰਦੀ ਸੀ ਅਤੇ ਇਸ ਲਈ ਦਾਵਤ ਵੀ ਦਿੰਦੀ ਸੀ। ਇਸ ਵਿਚਾਲੇ ਮੁਜਹਿਦਾਂ ਵਿਚ ਅੱਜ਼ਾਮ ਦਾ ਰੁਤਬਾ ਵੱਦ ਗਿਆ ਸੀ। ਉਹ ਮੁਜਾਹੀਦੀਨਾਂ ਲਈ ਅਧਿਆਤਮਕ ਗੁਰੂ ਵਾਂਗ ਹੋ ਗਏ ਸਨ। ਮੁਜਾਹੀਦੀਨਾਂ ਦੀ ਇਸੇ ਫੌਜ 'ਚ ਓਸਾਮਾ ਬਿਨ ਲਾਦੇਨ ਵੀ ਸਨ, ਜਿਨ੍ਹਾਂ ਨੂੰ ਦੁਨੀਆਂ ਅਲ-ਕਾਇਦਾ ਅਤੇ ਸਤੰਬਰ 11 ਦੇ ਹਮਲੇ ਕਾਰਨ ਜਾਣਦੀ ਹੈ। Image Copyright @JordanSchachtel @JordanSchachtel Image Copyright @JordanSchachtel @JordanSchachtel ਬਰਤਾਨੀ ਅਖ਼ਬਾਰ 'ਗਾਰਡੀਅਨ' ਦੇ ਨਾਲ ਆਪਣੀ ਗੱਲਬਾਤ ਵਿੱਚ ਅਲਿਆ ਅਲਗਾਨਿਮ (ਓਸਾਮਾ ਬਿਨ ਲਾਦੇਨ ਦੀ ਮਾਂ) ਨੇ ਕਿਹਾ ਸੀ ਕਿ ਇਕੋਨਾਮਿਕਸ ਦੀ ਪੜ੍ਹਾਈ ਲਈ ਓਸਾਮਾ ਨੇ ਕਿੰਗ ਅਬਦੁੱਲ ਅਜ਼ੀਜ਼ ਯੂਨੀਵਰਸਿਟੀ 'ਚ ਦਾਖ਼ਲਾ ਲਿਆ ਸੀ। ਇੱਥੇ ਦਾਖ਼ਲਾ ਲੈਣ ਤੋਂ ਬਾਅਦ ਉਹ ਬੇਹੱਦ ਬਦਲ ਗਏ ਸਨ।ਓਸਾਮਾ ਦੀ ਮਾਂ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲਿਆਂ ਵਿੱਚ ਇੱਕ ਅਬਦੁੱਲਾ ਅੱਜ਼ਾਮ ਵੀ ਸਨ, ਜੋ 'ਮੁਸਲਿਮ ਬ੍ਰਦਰਹੁੱਡ' ਦੇ ਉਨ੍ਹਾਂ ਮੈਂਬਰਾਂ ਵਿਚੋਂ ਸਨ, ਜਿਨ੍ਹਾਂ ਨੂੰ ਦੇਸ 'ਚੋਂ ਕੱਢ ਦਿੱਤਾ ਗਿਆ ਸੀ। ਓਸਾਮਾ ਨਾਲ ਨਜ਼ਦੀਕੀ ਬਾਅਦ ਵਿੱਚ ਅੱਜ਼ਾਮ ਓਸਾਮਾ ਦੇ ਅਧਿਆਤਮਕ ਗੁਰੂ ਅਤੇ ਸਭ ਤੋਂ ਨਜ਼ਦੀਕੀ ਸਲਾਹਕਾਰ ਬਣ ਗਏ। ਇਸ ਵਿਚਾਲੇ ਅੱਜ਼ਾਮ ਨੇ ਕਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜੋ ਜਿਹਾਦੀ ਵਿਚਾਰਧਾਰਾ 'ਤੇ ਆਧਾਰਿਤ ਸਨ। ਇਨ੍ਹਾਂ ਵਿਚੋਂ ਅਹਿਮ ਕਿਤਾਬਾਂ ਹਨ, 'ਅਲ ਦਿਫਾਅ ਅਨ ਅਜ਼ਿਲਮੁਲਸਲਿਮੀਨ ਅਹਮਮੁ ਫਰੂਜ਼ਿਲ ਆਯਾਨ' (ਮੁਸਲਿਮ ਭੂਮੀ ਦਾ ਬਚਾਅ ਸਵਾਭਿਮਾਨੀ ਵਿਆਕਤੀਆਂ ਦਾ ਸਭ ਤੋਂ ਮਹੱਤਵਪੂਰਨ ਫਰਜ਼) ਅਤੇ 'ਆਯਤੁਰਰਹਿਮਾਨ ਫਿ ਜਿਹਾਦ ਅਫ਼ਗਾਨ' (ਅਫ਼ਗਾਨੀ ਜਿਹਾਦ ਨਾਲ ਸੰਬੰਧਿਤ ਰਹਿਮਾਨ ਦੀਆਂ ਆਇਤਾਂ)। Image copyright Getty Images ਫੋਟੋ ਕੈਪਸ਼ਨ ਓਸਾਮਾ ਬਿਨ ਲਾਦੇਨ ਤੋਂ ਅਗਲੇ ਦਿਨ ਦੀਆਂ ਖ਼ਬਰਾਂ ਸਾਲ 1989 ਵਿੱਚ ਅਫ਼ਗਾਨਿਸਤਾਨ ਤੋਂ ਸੋਵੀਅਤ ਦੀ ਸੈਨਾ ਦੀ ਵਾਪਸੀ ਤੋਂ ਬਾਅਦ 'ਜਿਹਾਦੀਆਂ' ਨੂੰ ਇੱਕ ਰੁਕਾਵਟ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਿਸ ਮੁੱਖ ਉਦੇਸ਼ ਲਈ ਉਹ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਆਏ ਸਨ, ਉਹ ਖ਼ਤਮ ਹੋ ਚੁੱਕਿਆ ਸੀ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਅੱਜ਼ਾਮ ਨੇ ਜਿਹਾਦ ਦਾ ਰੁਖ਼ ਅਫ਼ਗਾਨਿਸਤਾਨ ਤੋਂ ਫਲਸਤੀਨ ਵੱਲ ਕਰਨ ਲਈ ਕਿਹਾ। ਜਦੋਂ ਕਿ ਮਿਸਰ ਦੇ ਅਯਮਨ ਅਲ ਜਵਾਹਿਰੀ ਦੀ ਅਗਵਾਈ 'ਚ ਅਰਬ ਕੱਟੜਪੰਥੀਆਂ ਦੇ ਇੱਕ ਗੁੱਟ ਨੇ ਅਫ਼ਗਾਨਿਸਤਾਨ 'ਚ 'ਜਿਹਾਦ' ਜਾਰੀ ਰੱਖਣ ਅਤੇ ਉੱਥੋਂ ਅਰਬ ਸ਼ਾਸਕਾਂ ਨੂੰ ਪੁੱਟਣ ਨੂੰ ਪਹਿਲ ਦਿੱਤੀ। ਅਬਦੁੱਲਾ ਅੱਜ਼ਾਮ ਦਾ ਕਤਲ ਅਲ-ਜਵਾਹਿਰੀ ਦੀ ਪ੍ਰਧਾਨਗੀ 'ਚ ਮਿਸਰ ਦੇ ਜਿਹਾਦੀਆਂ ਨੇ ਅੱਜ਼ਾਮ ਦੇ ਵਿਚਾਰਾਂ ਦੀ ਆਲੋਚਨਾ ਕੀਤੀ ਅਤੇ ਇਥੋਂ ਹੀ ਅਲ-ਕਾਇਦਾ ਦਾ ਜਨਮ ਹੋਇਆ।ਇਸ ਵਿਚਾਲੇ ਅਫ਼ਗਾਨ ਜਿਹਾਦੀ ਗੁੱਟਾਂ ਦੇ ਵਿਚਕਾਰ ਜੰਗ ਸ਼ੁਰੂ ਹੋ ਗਈ ਅਤੇ ਅੱਜ਼ਾਮ ਨੂੰ ਮਾਰਨ ਲਈ ਪੇਸ਼ਾਵਰ 'ਚ ਕਾਰ ਬੰਬ ਧਮਾਕਾ ਕੀਤਾ। Image copyright AFP ਫੋਟੋ ਕੈਪਸ਼ਨ ਓਸਾਮਾ ਦੀ ਮਾਂ ਮੁਤਾਬਕ ਕਿੰਗ ਅਬਦੁੱਲ ਅਜ਼ੀਜ਼ ਯੂਨੀਵਰਸਿਟੀ 'ਚ ਦਾਖ਼ਲਾ ਲੈਣ ਤੋਂ ਬਾਅਦ ਉਹ ਬੇਹੱਦ ਬਦਲ ਗਏ ਸਨ। ਅੱਜ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਜ਼ਾਮ ਦੇ ਕਤਲ ਦਾ ਜ਼ਿੰਮੇਵਾਰ ਕੌਣ ਹੈ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਈ ਲੋਕ ਉਨ੍ਹਾਂ ਦੀ ਮੌਤ ਚਾਹੁੰਦੇ ਸਨ। ਅਲ-ਕਾਇਦਾ, ਇਸਰਾਇਲੀ ਖੁਫ਼ੀਆਂ ਏਜੰਸੀਆਂ ਮੋਸਾਦ, ਸੋਵੀਅਤ, ਅਫ਼ਗਾਨਿਸਤਾਨ, ਅਮਰੀਕਾ ਅਤੇ ਪਾਕਿਸਤਾਨ ਦੀ ਖ਼ੁਫ਼ੀਆਂ ਏਜੰਸੀਆਂ, ਇੱਥੋਂ ਤਕ ਕਿ ਕੁਝ ਅਫ਼ਗਾਨ ਮੁਜਾਹੀਦੀਨ ਗੁੱਟਾਂ ਵਿਚ ਇੱਕ-ਦੂਜੇ 'ਤੇ ਇਲਜ਼ਾਮ ਲਗਦੇ ਹਨ। ਅੱਜ਼ਾਮ ਨੇ ਗੁਲਬੁਦੀਨ ਹਿਕਮਤਿਆਕ ਦੇ ਖ਼ਿਲਾਫ਼ ਅਹਿਮਦ ਸ਼ਾਹ ਮਸੂਦ ਦੇ ਨਾਲ ਸਹਿਯੋਗ ਕੀਤਾ ਸੀ ਅਤੇ ਸਾਊਦੀ ਅਰਬ ਵੀ ਉਨ੍ਹਾਂ ਦੀ ਵਧਦੀ ਤਾਕਤ ਕਾਰਨ ਚਿੰਤਾ ਵਿੱਚ ਸਨ। ਬੇਸ਼ੱਕ ਹੀ ਅਬਦੁੱਲਾਹ ਅੱਜ਼ਾਮ ਦੇ ਕਾਤਿਲਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ ਪਰ ਦੁਨੀਆਂ ਇਹ ਜਾਣਦੀ ਹੈ ਕਿ ਇਹ ਓਸਾਮਾ ਬਿਨ ਲਾਦੇਨ ਅਤੇ ਅਰਬ ਜਿਹਾਦੀਆਂ ਦੇ ਅਧਿਆਤਮਕ ਗੁਰੂ ਸਨ। ਇਹ ਵੀ ਪੜ੍ਹੋ-ਬਲੂਚ ਸੰਗਠਨ ਨੇ ਕਿਉਂ ਬਣਾਇਆ ਚੀਨ ਨੂੰ ਨਿਸ਼ਾਨਾਹਿਟਲਰ ਲਈ 'ਜ਼ਹਿਰ ਚੱਖਣ' ਵਾਲੀ ਔਰਤ ਦੀ ਕਹਾਣੀਬ੍ਰਾਹਮਣਵਾਦ 'ਤੇ ਟਵਿੱਟਰ ਦੇ ਸੀਈਓ ਪੋਸਟਰ ਨਾਲ ਛਿੜੀ ਸੋਸ਼ਲ ਜੰਗ ਕਰਤਾਰਪੁਰ ਲਾਂਘਾ: ਆਖ਼ਿਰ ਪਿਘਲ ਗਏ ਭਾਰਤ-ਪਾਕ ਦੇ 'ਪੱਥਰ ਦਿਲ'ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False ਬਰਤਾਨੀਆ ਵਿਚ ਸੰਸਦ ਭਵਨ ਦੇ ਬਾਹਰ ਕਈ ਲੋਕਾਂ ਨੂੰ ਦਰੜਨ ਵਾਲੀ ਕਾਰ ਦੇ ਚਾਲਕ ਨੂੰ ਸ਼ੱਕੀ ਅੱਤਵਾਦੀ ਅਪਰਾਧ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਹੈ।ਇਸ ਵਾਰਦਾਤ ਤੋਂ ਤੁਰੰਤ ਬਾਅਦ ਪੁਲਿਸ ਮੁਲਾਜ਼ਮ ਇੱਕ ਕਾਰ ਨੂੰ ਘੇਰੀ ਦਿਖਾਈ ਦਿੱਤੇ ਅਤੇ ਹਿਰਾਸਤ ਵਿਚ ਲਿਆ ਗਿਆ ਵਿਅਕਤੀ 20ਵਿਆਂ ਦੀ ਉਮਰ ਦਾ ਲੱਗ ਰਿਹਾ ਹੈ।ਇਸ ਤੋਂ ਪਹਿਲਾਂ ਬਰਤਾਨਵੀ ਸੰਸਦ ਦੇ ਬੈਰੀਅਰ ਨਾਲ ਕਾਰ ਟਕਰਾਉਣ ਕਰਕੇ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈਸਕੌਟਲੈਂਡ ਯਾਰਡ ਪੁਲਿਸ ਦੇ ਹਵਾਲੇ ਤੋਂ ਹੈ। ,False " ਐਮਪੀ ਤੇ ਰਾਜਸਥਾਨ ’ਚ ਕਾਂਗਰਸ ਨੂੰ ਮਿਲੇਗਾ ਬਸਪਾ ਦਾ ਸਾਥ, 3 ਸੂਬਿਆਂ ’ਚ ਸਰਕਾਰ ਬਣਾਉਣ ਦੀ ਤਿਆਰੀ 12 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46519612 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਤਿੰਨ ਸੂਬਿਆਂ 'ਚ ਕਾਂਗਰਸ ਨੇ ਭਾਜਪਾ ਨੂੰ ਪਛਾੜ ਦਿੱਤਾ ਹੈ।ਛੱਤੀਸਗੜ੍ਹ ਸੂਬੇ ਦੀਆਂ ਕੁੱਲ 90 ਸੀਟਾਂ ਹਨ। ਚੋਣ ਕਮੀਸ਼ਨ ਦੇ ਅੰਕੜਿਆਂ ਮੁਤਾਬਕ ਹੁਣ ਤਕ ਕਾਂਗਰਸ ਨੇ 68 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ ਅਤੇ ਭਾਜਪਾ ਨੇ 15 ਸੀਟਾਂ 'ਤੇ। ਦੋ ਸੀਟਾਂ ਬਸਪਾ ਤੇ 5 ਸਟਾਂ ਜੇਸੀਸੀ ਨੇ ਜਿੱਤੀਆਂ ਹਨ। ਰਾਜਸਥਾਨ ਵਿੱਚ ਕੁੱਲ 200 ਸੀਟਾਂ ਹਨ ਪਰ ਬਹੁਜਨ ਸਮਾਜ ਪਾਰਟੀ ਦੇ ਇੱਕ ਉਮੀਦਵਾਰ ਦੀ ਮੌਤ ਕਾਰਨ 199 ਸੀਟਾਂ ਉੱਤੇ ਵੋਟਿੰਗ ਹੋਈ। ਰਾਜਸਥਾਨ ਦੀਆਂ ਸਾਰੀਆਂ 199 ਸੀਟਾਂ ਦੇ ਨਤੀਜੇ ਆ ਗਏ ਸਨ।ਰਾਜਸਥਾਨ ਵਿੱਚ ਕਾਂਗਰਸ ਨੇ 99 ਸੀਟਾਂ ਜਿੱਤੀਆਂ ਅਤੇ ਭਾਜਪਾ ਨੇ 73 ਸੀਟਾਂ ਜਿੱਤੀਆਂ ਸਨ। ਇੱਥੇ ਬਸਪਾ 6, ਆਜ਼ਾਦ 7 ਅਤੇ ਹੋਰ 8 ਸੀਟਾਂ ਉੱਤੇ ਜਿੱਤ ਦਰਜ ਕਰ ਚੁੱਕੇ ਹਨ। Image copyright : Ashok gehlot ਫੋਟੋ ਕੈਪਸ਼ਨ ਅਸ਼ੋਕ ਗਹਿਲੋਤ ਹਨੇ ਰੁਝਾਨਾਂ ਤੋਂ ਬਾਅਦ ਸਮਰਥਕਾਂ ਨੂੰ ਚਾਹ ਵਰਤਾਈ ਮੱਧ ਪ੍ਰਦੇਸ਼ ਦੀਆਂ 230 ਸੀਟਾਂ ਹਨ। ਇਸ ਵਿੱਚੋਂ ਕਾਂਗਰਸ ਨੇ 114 ਅਤੇ ਭਾਜਪਾ ਨੇ 109 ਸੀਟਾਂ ਉੱਤੇ ਜਿੱਤ ਹਾਸਲ ਕੀਤੀ। ਬਸਪਾ ਨੇ 2 ਸੀਟਾਂ ਜਿੱਤਿਆ ਅਤੇ ਇੱਕ ਸੀਟ ਸਮਾਜਵਾਦੀ ਪਾਰਟੀ ਦੇ ਹਿੱਸੇ ਆਈ। ਹੋਰ 4 ਸੀਟਾਂ ਜਿੱਤ ਚੁੱਕੇ ਹਨ।ਬਸਪਾ ਨੇ ਦਿੱਤਾ ਕਾਂਗਰਸ ਨੂੰ ਸਮਰਥਨਬਸਪਾ ਮੁੱਖੀ ਮਾਇਆਵਤੀ ਨੇ ਇਹ ਘੋਸ਼ਣਾ ਕੀਤੀ ਹੈ ਕਿ ਉਹ ਕਾਂਗਰਸ ਨੂੰ ਸਮਰਥਨ ਦੇਣਗੇ।ਇਸ ਦੇ ਨਾਲ ਹੀ ਕਾਂਗਰਸ ਦਾ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਅੱਧੇ ਤੋਂ ਵਧ ਸੀਟਾਂ ਦਾ ਅੰਕੜਾ ਪਾਰ ਹੋ ਗਿਆ। ਛੱਤੀਸਗੜ ਵਿੱਚ ਇਹ ਅੰਕੜਾ ਪਹਿਲਾਂ ਹੀ ਪਾਰ ਸੀ। ਕਾਂਗਰਸ ਹੁਣ ਤਿੰਨਾਂ ਰਾਜਾਂ ਵਿੱਚ ਸਰਕਾਰ ਬਣਾਉਣ ਲਈ ਤਿਆਰ ਹੈ।ਪੰਜ ਸਾਲਾਂ 'ਚ ਅੰਕੜਿਆਂ 'ਚ ਕੀ ਆਇਆ ਫ਼ਰਕ?ਛੱਤੀਸਗੜ੍ਹ (90)ਕਾਂਗਰਸ: 43% ਵੋਟ (2013: 40.3%), 68 ਸੀਟਾਂ (2013: 39) ਭਾਜਪਾ: 33% ਵੋਟ (2013: 41%), 15 ਸੀਟਾਂ (2013: 49) ਬਸਪਾ: 3.9% ਵੋਟ (2013: 4.3%), 2 ਸੀਟਾਂ (2013: 1)ਮੱਧ ਪ੍ਰਦੇਸ਼ (230) ਕਾਂਗਰਸ: 40.9% ਵੋਟ (2013: 36.4%), 114 ਸੀਟਾਂ (2013: 58) ਭਾਜਪਾ: 41% ਵੋਟ (2013: 44.9%), 109 ਸੀਟਾਂ (2013: 165) ਬਸਪਾ: 5% ਵੋਟ (2013: 6.3%), 2 ਸੀਟਾਂ (2013: 4)ਰਾਜਸਥਾਨ (200)* ਕਾਂਗਰਸ: 39.3% ਵੋਟ (2013: 33.7%), 99 ਸੀਟਾਂ (2013: 21)ਭਾਜਪਾ: 38.8% ਵੋਟ (2013: 46%), 73 ਸੀਟਾਂ (2013: 163)ਬਸਪਾ: 4% ਵੋਟ (2013: 3.4%), 6 ਸੀਟਾਂ (2013: 3)*1 ਸੀਟ 'ਤੇ ਉਮੀਦਵਾਰ ਦੀ ਮੌਤ ਹੋਣ ਕਾਰਨ ਚੋਣ ਮੁਲਤਵੀ ਮੁੱਖ ਮੰਤਰੀ ਕੌਣ ਬਣੇਗਾ?ਰਾਜਸਥਾਨ ਕਾਂਗਰਸ 'ਚ ਮੁੱਖ ਮੰਤਰੀ ਬਣਨ ਦੀ ਦੌੜ 'ਚ ਨਵੀਂ ਪੀੜ੍ਹੀ ਦੇ ਮੰਨੇ ਜਾਂਦੇ ਸਚਿਨ ਪਾਇਲਟ ਸ਼ਾਮਲ ਹਨ, ਜੋ ਕਿ ਸੂਬਾ ਇਕਾਈ ਦੇ ਪ੍ਰਧਾਨ ਵੀ ਹਨ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਹਨ, ਜਿਨ੍ਹਾਂ ਨੇ ਰੁਝਾਨਾਂ ਤੋਂ ਬਾਅਦ ਸਮਰਥਕਾਂ ਨੂੰ ਚਾਹ ਵਰਤਾਈ। ਸ਼ਾਮ ਨੂੰ ਗਹਿਲੋਤ ਦੇ ਘਰ ਦੇ ਬਾਹਰ ਸਮਰਥਕਾਂ ਨੇ ਇਕੱਠੇ ਹੋ ਕੇ, ਨਾਹਰੇ ਲਗਾ ਕੇ ਰਾਹੁਲ ਗਾਂਧੀ ਤੋਂ ਮੰਗ ਕੀਤੀ ਕਿ ਗਹਿਲੋਤ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਵੇ। ਇਹ ਵੀ ਜ਼ਰੂਰ ਪੜ੍ਹੋਕਾਂਗਰਸ ਦੀ 'ਕਾਮਯਾਬੀ' ਦਾ ਜਸ਼ਨ ਸ਼ੁਰੂ: ਤਸਵੀਰਾਂਬ੍ਰੈਗਜ਼ਿਟ ਸਮਝੌਤਾ ਰੱਦ ਹੋਣ ਮਗਰੋਂ ਕੀ ਕਰਨਗੇ ਮੇਅਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਦਿੱਤਾ ਅਸਤੀਫਾਮੁੱਖ ਮੰਤਰੀ ਕੌਣ ਬਣੇਗਾ? ਇਸ ਸਵਾਲ 'ਤੇ ਗਹਿਲੋਤ ਨੇ ਹੱਸਦਿਆਂ ਆਖਿਆ ਕਿ ਇਹ ਤਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੀਦਾ ਹੈ। ਪਾਇਲਟ ਦਾ ਵੀ ਇਹੀ ਕਹਿਣਾ ਸੀ। Image copyright Getty Images ਫੋਟੋ ਕੈਪਸ਼ਨ ਸਚਿਨ ਪਾਇਲਟ ਮੱਧ ਪ੍ਰਦੇਸ਼ 'ਚ ਵੀ ਮੁੱਖ ਮੰਤਰੀ ਬਣਨ ਦੇ ਕਾਂਗਰਸ 'ਚ ਦੋ ਦਾਅਵੇਦਾਰ ਹਨ — ਨਵੀਂ ਪੀੜ੍ਹੀ ਦੇ ਮੰਨੇ ਜਾਂਦੇ ਤੇ ਸੂਬਾ ਪ੍ਰਧਾਨ ਜੋਤਿਰਾਦਿੱਤਿਆ ਸਿੰਧੀਆ ਅਤੇ ਪੁਰਾਣੇ ਘਾਗ ਮੰਨੇ ਜਾਂਦੇ ਕਮਲ ਨਾਥ। ਸਿੰਧੀਆ ਨੇ ਟਵਿੱਟਰ ਉੱਪਰ ਸਾਥੀਆਂ ਨੂੰ ਵਧਾਈ ਦਿੱਤੀ Image Copyright @JM_Scindia @JM_Scindia Image Copyright @JM_Scindia @JM_Scindia ਮੋਦੀ ਦਾ ਹੁਣ ਕੀ?ਇਨ੍ਹਾਂ ਰੁਝਾਨਾਂ ਉੱਪਰ ਬੀਬੀਸੀ ਦੇ ਦਲਜੀਤ ਅਮੀ ਨਾਲ ਗੱਲਬਾਤ ਕਰਦਿਆਂ ਵਿਸ਼ਲੇਸ਼ਕ ਅਤੁਲ ਸੂਦ ਨੇ ਕਿਹਾ ਕਿ ਇਨ੍ਹਾਂ ਰੁਝਾਨਾਂ 'ਚ ਐਂਟੀ-ਬੀਜੇਪੀ ਮਾਹੌਲ ਨਜ਼ਰ ਆ ਰਿਹਾ ਹੈ ਪਰ ਕਾਂਗਰਸ ਵੱਲੋਂ ਕੋਈ ਨਵਾਂ ਏਜੰਡਾ ਅਜੇ ਵੀ ਨਜ਼ਰ ਨਹੀਂ ਆ ਰਿਹਾ। ਬੀਬੀਸੀ ਨਾਲ ਫੇਸਬੁੱਕ ਲਾਈਵ ਦੌਰਾਨ ਸੀਨੀਅਰ ਪੱਤਰਕਾਰ ਜਤਿਨ ਗਾਂਧੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਦੇ ਅੰਦਰ ਪੁਰਾਣੇ-ਨਵੇਂ ਦੇ ਝਗੜੇ ਨੂੰ ਹਟਾ ਕੇ ਹੁਣ ਪੁਰਾਣੇ-ਨਵੇਂ ਦੇ ਗੱਠਜੋੜ ਦਾ ਫਾਰਮੂਲਾ ਅਪਣਾਇਆ ਜੋ ਕਿ ਕੰਮ ਕਰਦਾ ਦਿਸ ਰਿਹਾ ਹੈ। Skip post by BBC News Punjabi ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਅਤੇ ਨਤੀਜਿਆਂ ਬਾਰੇ ਸੀਨੀਅਰ ਪੱਤਰਕਾਰ ਜਤਿਨ ਗਾਂਧੀ ਅਤੇ JNU ਦੇ ਪ੍ਰੋਫੈਸਰ ਅਤੁਲ ਸੂਦ ਨਾਲ ਗੱਲਬਾਤ ਕਰ ਰਹੇ ਹਨ ਬੀਬੀਸੀ ਪੱਤਰਕਾਰ ਦਲਜੀਤ ਅਮੀ #Results2018 #AssemblyElections2018Posted by BBC News Punjabi on Monday, 10 December 2018 End of post by BBC News Punjabi ਨਾਲ ਹੀ ਜਤਿਨ ਨੇ ਕਿਹਾ, ""ਕਾਂਗਰਸ ਦੀ ਆਦਤ ਹੈ, ਭਾਰਤੀ ਕ੍ਰਿਕਟ ਟੀਮ ਤਰ੍ਹਾਂ ਜਿੱਤਿਆ ਮੈਚ ਹਾਰਨ ਦੀ ਕੋਸ਼ਿਸ਼ ਕਰਦੀ ਹੈ।"" ਉਨ੍ਹਾਂ ਇਹ ਵੀ ਕਿਹਾ ਕਿ ਸੀਟਾਂ ਦੀ ਬਜਾਇ ਵੋਟ ਫ਼ੀਸਦ ਉੱਪਰ ਵੀ ਨਜ਼ਰ ਰੱਖਣ ਦੀ ਲੋੜ ਹੈ ਤਾਂ ਜੋ ਇਨ੍ਹਾਂ ਨਤੀਜਿਆਂ ਨੂੰ ਬਿਹਤਰ ਸਮਝਿਆ ਜਾ ਸਕੇ। ਜਤਿਨ ਮੁਤਾਬਕ ਬਸਪਾ ਦੀ ਪਰਫਾਰਮੈਂਸ ਵੀ ਬਹੁਤ ਮਾਅਨੇ ਰੱਖਦੀ ਹੈ।ਬਸਪਾ ਦੀ ਅਹਿਮੀਅਤ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ (ਬਸਪਾ) ਦੀਆਂ ਇਨ੍ਹਾਂ ਤਿੰਨਾਂ ਰਾਜਾਂ 'ਚ ਕੁਝ ਸੀਟਾਂ ਆ ਰਹੀਆਂ ਸਨ, ਹਾਲਾਂਕਿ ਅਜੇ ਇਹ ਸਵਾਲ ਬਾਕੀ ਹੈ ਕਿ ਇਹ ਕਾਂਗਰਸ ਨਾਲ ਰਲੇਗੀ ਕਿ ਨਹੀਂ। ਉੰਝ ""ਮਹਾਗੱਠਬੰਧਨ"" ਬਣਾਉਣ ਦੀ ਕਵਾਇਦ ਲਈ ਇਸੇ ਹਫਤੇ ਹੋਈ ਮੀਟਿੰਗ 'ਚ ਬਸਪਾ ਨੇ ਸ਼ਮੂਲੀਅਤ ਨਹੀਂ ਕੀਤੀ ਸੀ। Image copyright Getty Images ਫੋਟੋ ਕੈਪਸ਼ਨ ਕੀ ਮਾਇਆਵਤੀ ਦੀ ਵੱਡੀ ਭੂਮਿਕਾ ਰਹੇਗੀ? ਸੀਨੀਅਰ ਪੱਤਰਕਾਰ ਸ਼ੇਖਰ ਗੁਪਤਾ ਨੇ ਕਿਹਾ ਕਿ ਸਥਾਨਕ ਪਾਰਟੀਆਂ ਨੂੰ ਵੀ ਕਾਫੀ ਸਮਰਥਨ ਮਿਲਿਆ ਹੈ ਅਤੇ ਕਾਂਗਰਸ ਵੀ ਹੁਣ ਗੱਠਜੋੜ ਕਰਨ ਦਾ ਵੱਲ ਸਿੱਖ ਚੁੱਕੀ ਹੈ। ਐੱਨਡੀਟੀਵੀ ਉੱਪਰ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਸਾਫ ਹੈ ਕਿ ਨਵੇਂ ਸਮੀਕਰਨ ਸੂਬਾਵਾਰ ਬਨਣਗੇ ਅਤੇ ਲੋਕ ਸਭਾ ਚੋਣਾਂ ’ਤੇ ਇਨ੍ਹਾਂ ਨਤੀਜਿਆਂ ਦਾ ਬਹੁਤ ਅਸਰ ਪਵੇਗਾ ਤੇ ਮਾਇਆਵਤੀ ਦੀ ਬਸਪਾ ਵੱਡੀ ਪਲੇਅਰ ਹੋਵੇਗੀ।ਇਹ ਵੀ ਜ਼ਰੂਰ ਪੜ੍ਹੋਚੀਨ ਦਾ ਹਾਕੀ ਕੋਚ, ਪੰਜਾਬ ਤੋਂ ਸਿੱਖਿਆ 'ਗੁਰੂਮੰਤਰ'ਵਿਜੇ ਮਾਲਿਆ ਦੀ ਭਾਰਤ ਹਵਾਲਗੀ ਨੂੰ ਬਰਤਾਨੀਆ ਦੀ ਅਦਾਲਤ ਦੀ ਮਨਜ਼ੂਰੀ'ਕਰਤਾਰਪੁਰ ਲਾਂਘੇ 'ਤੇ ਸ਼ੱਕ ਕਰਨ ਵਾਲਿਆਂ 'ਚ ਕੈਪਟਨ ਇਕੱਲੇ ਨਹੀਂ'ਬਾਕੀ ਦੋਹਾਂ ਸੂਬਿਆਂ ਦੀ ਗੱਲ ਕਰੀਏ ਤਾਂ ਤੇਲੰਗਾਨਾ 'ਚ ਮੌਜੂਦਾ ਸੱਤਾਧਾਰੀ ਪਾਰਟੀ ਟੀਆਰੈੱਸ ਮੁੜ ਜਿੱਤੀ ਹੈ, ਮਿਜ਼ੋਰਮ 'ਚ ਕਾਂਗਰਸ ਸੱਤਾ ਗੁਆਉਂਦੀ ਨਜ਼ਰ ਆ ਰਹੀ ਹੈ। ਪੰਜਾਬ 'ਚ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਰੁਝਾਨ ਦੇ ਸਿਰ 'ਤੇ ਵੱਡੇ ਦਾਅਵੇ ਕਰਦਿਆਂ ਕਿਹਾ, ""ਤੇਲੰਗਾਨਾ ਤੇ ਮਿਜ਼ੋਰਮ 'ਚ ਨਾ ਜਿੱਤਣ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਸਲ ਲੜਾਈ ਭਾਜਪਾ ਨਾਲ ਹੈ। ਮਿਜ਼ੋਰਮ ਤੋਂ ਤਾਂ ਸਾਰੇ ਵਿਧਾਇਕ ਉਸੇ ਪਾਰਟੀ ਨਾਲ ਜੁੜ ਜਾਂਦੇ ਹਨ ਜਿਸ ਦੀ ਕੇਂਦਰ 'ਚ ਸਰਕਾਰ ਹੋਵੇ। 2019 'ਚ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਸ਼ਾਨੋਸ਼ੋਕਤ ਨਾਲ ਸਰਕਾਰ ਬਣਾਏ ਗੀ।""ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਜਪਾਨ ਨੇ ਇਮੀਗ੍ਰੇਸ਼ਨ ਨੀਤੀ ਵਿੱਚ ਲਿਆ ਰਿਹਾ ਹੈ ਵੱਡਾ ਬਦਲਾਅ - 5 ਅਹਿਮ ਖ਼ਬਰਾਂ 2 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46068449 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Tomohiro Ohsumi ਜਪਾਨ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਇੱਕ ਵੱਡੀ ਤਬਦੀਲੀ ਲਿਆਉਂਦਿਆਂ ਹੱਥੀ ਕੰਮ ਕਰਨ ਵਾਲੇ ਕਾਮਿਆਂ ਨੂੰ ਪੱਕੀ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਹੈ।ਇਸ ਤੋਂ ਪਹਿਲਾਂ ਰਵਾਇਤੀ ਤੌਰ 'ਤੇ ਜਪਾਨ ਇਮੀਗ੍ਰੇਸ਼ਨ ਬਾਰੇ ਕੋਈ ਖੁੱਲਦਿਲ ਨਹੀਂ ਰਿਹਾ ਪਰ ਹੁਣ ਜਪਾਨ ਇੱਕ ਬਜ਼ੁਰਗ ਹੁੰਦਾ ਸਮਾਜ ਹੈ ਜਿਸ ਕਰਕੇ ਖ਼ਾਸ ਕਰਕੇ ਨਰਸਿੰਗ, ਉਸਾਰੀ ਦੇ ਕੰਮ ਅਤੇ ਖੇਤੀਬਾੜੀ ਖੇਤਰਾਂ ਵਿੱਚ ਹੱਥੀਂ ਕੰਮ ਕਰਨ ਵਾਲਿਆਂ ਦੀ ਵੱਡੀ ਕਮੀ ਹੋ ਗਈ ਹੈ। ਨਵੇਂ ਕਾਨੂੰਨ ਤਹਿਤ ਕਾਮਿਆਂ ਨੂੰ ਸ਼ੁਰੂ ਵਿੱਚ ਪੰਜ ਸਾਲ ਦੇਸ ਵਿੱਚ ਰਹਿਣ ਦੀ ਆਗਿਆ ਮਿਲੇਗੀ ਪਰ ਜੇ ਉਹ ਵਧੀਆ ਕੌਸ਼ਲ ਰੱਖਦੇ ਅਤੇ ਫਰਾਟੇਦਾਰ ਜਪਾਨੀ ਭਾਸ਼ਾ ਸਿੱਖ ਲੈਂਦੇ ਹਨ ਤਾਂ ਉਹ ਉੱਥੇ ਜਿੰਨੀ ਦੇਰ ਚਾਹੇ ਰਹਿ ਸਕਣਗੇ। ਸਰਕਾਰ ਇਹ ਸਕੀਮ ਆਉਂਦੀ ਅਪ੍ਰੈਲ ਵਿੱਚ ਸ਼ੁਰੂ ਕਰਨ ਦਾ ਵਿਚਾਰ ਬਣਾ ਰਹੀ ਅਤੇ ਫਿਲਹਾਲ ਕਾਮਿਆਂ ਦੀ ਗਿਣਤੀ ਮਿੱਥਣ ਦਾ ਕੋਈ ਵਿਚਾਰ ਨਹੀਂ ਹੈ।ਜਾਪਾਨੀ ਟਾਪੂਆਂ ਦੇ ਨੇੜੇ ਕਿਸ ਮਿਸ਼ਨ 'ਤੇ ਸਨ ਚੀਨੀ ਬੇੜੇ?ਚੀਨੀਆਂ ਨੂੰ 'ਸੈਕਸ ਸਿਖਾਉਣ' ਵਾਲੀ ਪੋਰਨ ਸਟਾਰ ਦਿੱਲੀ ਦੇ ਧੂੰਏਂ ਲਈ ਪੰਜਾਬ ਜਿੰਮੇਵਾਰ Image copyright NARINDER NANU ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਵਿੱਚ ਬੋਲਦਿਆਂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜਿੰਮੇਵਾਰ ਠਹਿਰਾਇਆ।ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬ ਉਨ੍ਹਾਂ ਨੇ ਕੌਮੀ ਰਾਜਧਾਨੀ ਦੀ ਹਵਾ ਬਦਤਰ ਕਰਨ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ ਜੋਂ ਸੂਬੇ ਵਿੱਚ ਝੋਨੇ ਦੀ ਨਾੜ ਫੂਕੇ ਜਾਣ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ।ਖ਼ਬਰ ਮੁਤਾਬਕ ਉਨ੍ਹਾਂ ਨੇ ਦੱਸਿਆ ਕਿ 25 ਅਕਤੂਬਰ ਤੋਂ ਬਾਅਦ ਹਵਾ ਦੀ ਗੁਣਵੱਤਾ ਸੂਚਕਅੰਕ 200 ਤੋਂ ਖਰਾਬ ਹੋ ਕੇ 400 ਹੋ ਗਿਆ ਜਿਸ ਦਾ ਸਿੱਧਾ ਸੰਬੰਧ ਪੰਜਾਬ ਵਿੱਚ ਝੋਨੇ ਦੀ ਨਾੜ ਫੂਕੇ ਜਾਣ ਨਾਲ ਹੈ।ਇਹ ਵੀ ਪੜ੍ਹੋਕੀ ਖ਼ਤਮ ਹੋ ਗਈ 'ਆਪ' 'ਚ ਏਕਤਾ ਦੀ ਸੰਭਾਵਨਾਜਦੋਂ ਸ਼੍ਰੋਮਣੀ ਕਮੇਟੀ ਨੇ ਕੀਤੀ ਇੰਦਰਾ ਗਾਂਧੀ ਦੀ ਤਾਰੀਫ਼ਘਟੀਆ ਚਾਵਲਾਂ ਦੇ 64,000 ਥੈਲੇ ਫੜ੍ਹੇ Image copyright MONEY SHARMA ਪੰਜਾਬ ਦੇ ਫੂਡ ਅਤੇ ਸਿਵਲ ਸਪਲਾਈਜ਼ ਵਿਭਾਗ ਨੇ ਘਟੀਆ ਗੁਣਵੱਤਾ ਦੇ ਚੌਲਾਂ ਦੇ 64,000 ਥੈਲੇ ਫੜ੍ਹੇ ਹਨ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਥੈਲੇ ਜਿਨ੍ਹਾਂ ਵਿੱਚੋਂ ਹਰੇਕ ਦਾ ਭਾਰ 50 ਕਿੱਲੋ ਸੀ ਅਤੇ 20 ਟਰੱਕਾਂ ਵਿੱਚ ਲੱਦੇ ਹੋਏ ਸਨ।ਇਹ ਬੋਰੀਆਂ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੋਂ ਕਬਜ਼ੇ ਵਿੱਚ ਲਈਆਂ ਗਈਆਂ ਹਨ। ਇਹ ਥੈਲੇ ਕੁਝ ਵਪਾਰੀਆਂ ਵੱਲੋਂ ਬਿਹਾਰ ਤੋਂ ਪੰਜਾਬ ਦੇ ਬਾਜ਼ਾਰਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ 'ਤੇ ਵੇਚਣ ਲਈ ਖਰੀਦੇ ਗਏ ਸਨ।ਵਿਭਾਗ ਵੱਲੋਂ ਆਪਣੀ ਕਿਸਮ ਦੀ ਇਸ ਪਹਿਲੀ ਕਾਰਵਾਈ ਕੀਤੀ ਗਈ ਹੈ। ਖ਼ਬਰ ਮੁਤਾਬਕ ਅਜਿਹੀ ਤਸਕਰੀ ਜ਼ਰੀਏ ਵਪਾਰੀ ਪ੍ਰਤੀ ਕੁਇੰਟਲ 620-820 ਰੁਪਏ ਦਾ ਮੁਨਾਫਾ ਕਮਾ ਲੈਂਦੇ ਹਨ। ਇਸ ਮੁਨਾਫੇ ਦੀ ਵਜ੍ਹਾ ਹੈ ਬਿਹਾਰ, ਉੱਤਰ ਪ੍ਰਦੇਸ਼ ਵਿੱਚ ਝੋਨੇ ਦਾ ਮੁੱਲ ਪੰਜਾਬ ਨਾਲੋਂ ਬਹੁਤ ਘੱਟ ਹੈ।ਅਧਿਕਾਰੀਆਂ ਮੁਤਾਬਕ ਇਨ੍ਹਾਂ ਟਰੱਕਾਂ ਦੇ ਫੜੇ ਜਾਣ ਤੋਂ ਪਹਿਲਾਂ ਹੀ 20 ਟਰੱਕ ਪੰਜਾਬ ਦਾਖਲ ਹੋ ਚੁੱਕੇ ਸਨ, ਜਿਨ੍ਹਾਂ ਦਾ ਪਤਾ ਨਹੀਂ ਲਾਇਆ ਜਾ ਸਕਿਆ।ਜੰਮੂ ਵਿੱਚ ਭਾਜਪਾ ਆਗੂ ਦਾ ਕਤਲ Image copyright ANIL PARIHAR/ ਜੰਮੂ ਵਿੱਚ ਭਾਜਪਾ ਦੇ ਸੂਬਾ ਸਕੱਤਰ, ਅਨਿਲ ਪਰਿਹਾਰ ਅਤੇ ਉਨ੍ਹਾਂ ਦੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।ਇਹ ਘਟਨਾ ਡੋਡਾ ਜ਼ਿਲ੍ਹੇ ਦੇ ਕਿਸ਼ਤਵਾੜ ਇਲਾਕੇ ਵਿੱਚ ਉਸ ਸਮੇਂ ਵਾਪਰੀ ਜਦੋਂ ਦੋਵੇਂ ਭਰਾ ਘਰ ਵਾਪਸ ਪਰਤ ਰਹੇ ਸਨ।ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਬਹੁਤ ਨਜ਼ਦੀਕ ਤੋਂ ਮਾਰੀਆਂ ਗਈਆਂ ਸਨ। ਭਾਜਪਾ ਦੇ ਸੂਬਾ ਸਕੱਤਰ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਇਸ ਨੂੰ ਕਾਇਰਾਨਾ ਕਦਮ ਦੱਸਿਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ। ਆਸਾਮ 'ਚ 5 ਬੰਗੀਲ ਦਿਹਾੜੀਦਾਰ ਮਜ਼ਦੂਰਾਂ ਦਾ ਕਤਲ Image copyright AVIK CHAKRABORTY ਉੱਤਰ-ਪੂਰਬੀ ਸੂਬੇ ਆਸਾਮ ਵਿੱਚ 5 ਬੰਗਾਲੀ ਦਿਹਾੜੀਦਾਰ ਮਜ਼ਦੂਰਾਂ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਦਿੱਤਾ ਹੈ।ਇਹ ਘਟਨਾ ਵੀਰਵਾਰ ਸ਼ਾਮੀਂ ਲਗਪਗ ਸਾਢੇ ਸੱਤ ਵਜੇ ਵਾਪਰੀ ਅਤੇ ਇਸ ਵਿੱਚ ਦੋ ਵਿਅਕਤੀਆਂ ਦੇ ਫਟੱੜ ਹੋਣ ਦੀ ਵੀ ਖ਼ਬਰ ਹੈ।ਆਸਾਮ ਦੇ ਏਡੀਜੀਪੀ (ਅਮਨ ਕਾਨੂੰਨ), ਮੁਕੇਸ਼ ਅਗਰਵਾਲ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।ਪ੍ਰਾਪਤ ਜਾਣਕਾਰੀ ਮੁਤਾਬਕ ਕੁਝ ਲੋਕ ਧੋਲਾ ਠਾਣੇ ਅਧੀਨ ਪੈਂਦੇ ਖੇਰਬਾੜੀ ਪਿੰਡ ਵਿੱਚ ਇੱਕ ਦੁਕਾਨ ਦੇ ਬਾਹਰ ਬੈਠੇ ਸਨ ਜਦੋਂ ਕੁਝ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਉੱਪਰ ਗੋਲੀਆਂ ਚਲਾ ਦਿੱਤੀਆਂ।ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਮਰਨ ਵਾਲੇ ਪੰਜਾਂ ਵਿੱਚੋਂ ਤਿੰਨ ਇੱਕੋ ਪਰਿਵਾਰ ਦੇ ਜੀਅ ਸਨ ਅਤੇ ਗੋਲੀਆਂ ਚਲਾਉਣ ਵਾਲੇ ਪੰਚ ਤੋਂ ਛੇ ਜਣੇ ਸਨ ਅਤੇ ਪੁਲਿਸ ਨੂੰ ਉਲਫਾ ਉੱਪਰ ਸ਼ੱਕ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।ਇਹ ਵੀ ਪੜ੍ਹੋਇਤਿਹਾਸ ਦੀਆਂ ਕਿਤਾਬਾਂ ਬਾਰੇ 5 ਇਤਰਾਜ਼ ਤੇ ਰਿਵਿਊ ਕਮੇਟੀ ਦੇ ਜਵਾਬ6 ਸਬਕ ਉਸ ਰਾਣੀ ਤੋਂ ਜਿਸ ਨੇ ਤਾਕਤਵਰ ਸਮਰਾਜ ਨਾਲ ਟੱਕਰ ਲਈਤੁਹਾਨੂੰ ਇਹ ਵੀਡੀਓ ਵੀ ਵਧੀਆ ਲੱਗ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਦੋਂ ਸ਼ੋਸ਼ਣ ਦੀ ਸ਼ਿਕਾਰ ਸ਼ੈਰੀ ਨੇ ਆਪਣਾ ਘਰ ਛੱਡਿਆ ਤਾਂ ਉਸ ਕੋਲ ਆਪਣੇ ਪਾਲਤੂ ਕੁੱਤਿਆਂ ਨੂੰ ਰੱਖਣ ਲਈ ਕੋਈ ਥਾਂ ਨਹੀਂ ਸੀ।ਅਮਰੀਕਾ ਵਿੱਚ 48 ਫੀਸਦ ਘਰੇਲੂ ਹਿੰਸਾ ਦੇ ਸ਼ਿਕਾਰ ਲੋਕ ਆਪਣੇ ਪਾਲਤੂ ਜਾਨਵਰਾਂ ਕਰਕੇ ਆਪਣਾ ਘਰ ਛੱਡ ਕੇ ਭੱਜਣ ਲਈ ਤਿਆਰ ਨਹੀਂ ਹੁੰਦੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮੁਜ਼ਾਹਰਾਕਾਰੀ ਅਧਿਆਪਕਾਂ ਦੀਆਂ ਕੀ ਹਨ ਮੰਗਾਂ? ਸੁਖਚਰਨ ਪ੍ਰੀਤ ਬੀਬੀਸੀ ਪੰਜਾਬੀ ਲਈ 16 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46891428 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sukhcharan Preet/BBC ਤਨਖ਼ਾਹਾਂ ਵਿੱਚ ਕਟੌਤੀ ਖ਼ਿਲਾਫ਼ ਸੰਘਰਸ਼ ਕਰ ਰਹੇ ਅਧਿਆਪਕਾਂ ਵਿੱਚੋਂ ਪੰਜ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ।14 ਜਨਵਰੀ ਨੂੰ ਜਾਰੀ ਕੀਤੇ ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਅਧਿਆਪਕਾਂ ਨੇ 8 ਅਕਤੂਬਰ 2018 ਨੂੰ ਝੂਠ ਬੋਲ ਕੇ ਛੁੱਟੀ ਲਈ ਅਤੇ ਪਟਿਆਲਾ ਵਿੱਚ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਸ ਕਾਰਨ ਇਨ੍ਹਾਂ ਅਧਿਆਪਕਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ।ਪੰਜਾਬ ਵਿੱਚ ਸਾਂਝਾ ਅਧਿਆਪਕ ਮੋਰਚਾ ਵੱਲੋਂ 7 ਅਕਤੂਬਰ ਤੋਂ ਪਟਿਆਲਾ ਵਿੱਚ ਪੱਕਾ ਧਰਨਾ ਲਾਇਆ ਗਿਆ ਸੀ। ਅਸਲ ਵਿਚ ਉਨ੍ਹਾਂ ਨੇ ਨੌਕਰੀਆਂ ਰੈਗੂਲਰ ਹੋਣ ਉੱਤੇ ਤਨਖ਼ਾਹਾਂ ਵਿੱਚ ਕੀਤੀ ਗਈ ਕਟੌਤੀ ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ ਸੀ। ਇਸ ਸੰਘਰਸ਼ ਦੌਰਾਨ ਵੱਡੇ ਪੱਧਰ ਉੱਤੇ ਸੰਘਰਸ਼ਸ਼ੀਲ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਅਧਿਆਪਕਾਂ ਦੇ ਇਸ ਧਰਨੇ ਵਿੱਚ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ਸੀ। ਇਸ ਤੋਂ ਬਾਅਦ ਬੀਤੀ ਇੱਕ ਦਸੰਬਰ ਨੂੰ ਸਿੱਖਿਆ ਮੰਤਰੀ ਓ ਪੀ ਸੋਨੀ ਵੱਲੋਂ ਮੰਗਾਂ ਉੱਤੇ ਵਿਚਾਰ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਅਤੇ ਪਟਿਆਲਾ ਵਿੱਚ ਦਿੱਤਾ ਜਾ ਰਿਹਾ ਧਰਨਾ ਖ਼ਤਮ ਕਰ ਦਿੱਤਾ ਗਿਆ।ਅਧਿਆਪਕਾਂ ਦੀਆਂ ਕੀ ਹਨ ਮੰਗਾਂ1. ਸਰਕਾਰੀ ਸਕੂਲਾਂ ਵਿੱਚ ਮਾਸਟਰ ਕਾਡਰ ਦੀਆਂ ਪੋਸਟਾਂ ਉੱਤੇ ਛੇ ਹਜ਼ਾਰ ਰੁਪਏ ਮਹੀਨਾ ਤਨਖ਼ਾਹ ਉੱਤੇ ਪੜ੍ਹਾ ਰਹੇ 5178 ਅਧਿਆਪਕਾਂ ਨੂੰ ਤਿੰਨ ਸਾਲ ਦਾ ਪ੍ਰੋਬੇਸ਼ਨ ਪੀਰੀਅਡ ਖ਼ਤਮ ਹੋਣ ਉੱਤੇ ਪੂਰੀ ਤਨਖ਼ਾਹ ਉੱਤੇ ਰੈਗੂਲਰ ਕੀਤਾ ਜਾਵੇ।ਇਹ ਵੀ ਪੜ੍ਹੋ:ਕੀ ਹੈ ਬ੍ਰੈਗਜ਼ਿਟ ਅਤੇ ਟੈਰੀਜ਼ਾ ਮੇਅ ਦੀ ਸੰਸਦ 'ਚ ਹਾਰ ਮਗਰੋਂ 5 ਸੰਭਾਵਨਾਵਾਂਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ?-ਬਲਾਗਕੀਨੀਆ 'ਚ ਹੋਟਲ 'ਤੇ ਹਮਲਾ ਕਰਨ ਵਾਲੇ ਅਲ-ਸ਼ਬਾਬ ਬਾਰੇ ਜਾਣੋ2. ਆਦਰਸ਼ ਸਕੂਲਾਂ ਅਤੇ ਰਮਸਾ ਸਕੀਮ ਅਧੀਨ ਭਰਤੀ ਕੀਤੇ ਗਏ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ 65 ਫੀਸਦੀ ਤੋਂ 75 ਫੀਸਦੀ ਦੀ ਕਟੌਤੀ ਕਰਕੇ 15,300 ਰੁਪਏ ਦੀ ਬੇਸਕ ਤਨਖ਼ਾਹ ਉੱਤੇ ਰੈਗੂਲਰ ਕਰਨ ਦਾ ਫ਼ੈਸਲਾ ਰੱਦ ਕੀਤਾ ਜਾਵੇ ਅਤੇ ਇਨ੍ਹਾਂ ਅਧਿਆਪਕਾਂ ਨੂੰ ਪੂਰੀ ਤਨਖ਼ਾਹ ਉੱਤੇ ਹੀ ਰੈਗੂਲਰ ਕੀਤਾ ਜਾਵੇ।3. ਸੰਘਰਸ਼ ਦੌਰਾਨ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਅਤੇ ਮੁਅੱਤਲੀਆਂ ਰੱਦ ਕੀਤੀਆਂ ਜਾਣ।ਦਰਅਸਲ ਪੰਜਾਬ ਸਰਕਾਰ ਦੀ ਕੈਬਨਿਟ ਦੀ 3 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ ਠੇਕੇ ਉੱਤੇ ਨੌਕਰੀ ਕਰ ਰਹੇ ਅਧਿਆਪਕਾਂ ਜਿੰਨ੍ਹਾਂ ਦੇ ਤਿੰਨ ਸਾਲ ਪੂਰੇ ਹੋ ਚੁੱਕੇ ਸਨ, ਦੀਆਂ ਤਨਖ਼ਾਹਾਂ ਵਿੱਚ ਕਟੌਤੀ ਕਰਕੇ ਬੇਸਕ ਤਨਖ਼ਾਹ ਉੱਤੇ ਹੀ ਰੈਗੂਲਰ ਕਰਨ ਦਾ ਫ਼ੈਸਲਾ ਲਿਆ ਗਿਆ ਸੀ। Image copyright Sukhcharan Preet/BBC ਇਸ ਸਬੰਧੀ ਬੀਤੀ 14 ਜਨਵਰੀ 2019 ਨੂੰ ਰਮਸਾ ਸਕੀਮ ਅਧੀਨ ਕੰਮ ਕਰ ਰਹੇ ਪੰਜ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਵੱਲੋਂ ਨੋਟਿਸ ਜਾਰੀ ਕਰਕੇ ਨੌਕਰੀ ਉੱਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਪਹਿਲਾਂ ਬੀਤੀ 8 ਅਕਤੂਬਰ ਨੂੰ ਇਨ੍ਹਾਂ ਹੀ ਅਧਿਆਪਕਾਂ ਨੂੰ ਡਿਊਟੀ ਤੋਂ ਮੁਅੱਤਲ ਕੀਤਾ ਗਿਆ ਸੀ।ਐਸ ਐਸ ਏ ਰਮਸਾ ਅਧਿਆਪਕ ਯੂਨੀਅਨ ਦੇ ਨੌਕਰੀ ਤੋਂ ਬਰਖ਼ਾਸਤ ਕੀਤੇ ਆਗੂ ਹਰਦੀਪ ਸਿੰਘ ਟੋਡਰਪੁਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, ""ਪਹਿਲਾਂ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ ਕਟੌਤੀ ਕਰਕੇ ਨਾਦਰਸ਼ਾਹੀ ਫ਼ਰਮਾਨ ਜਾਰੀ ਕੀਤਾ ਗਿਆ ਸੀ ਅਤੇ ਹੁਣ ਇੱਕ ਦਸੰਬਰ ਨੂੰ ਸਿੱਖਿਆ ਮੰਤਰੀ ਵੱਲੋਂ ਕੀਤੇ ਗਏ ਵਾਅਦੇ ਤੋਂ ਸਰਕਾਰ ਨਾ ਸਿਰਫ਼ ਮੁੱਕਰ ਗਈ ਹੈ ਸਗੋਂ ਅਧਿਆਪਕ ਆਗੂਆਂ ਨੂੰ ਨੌਕਰੀਆਂ ਤੋਂ ਹਟਾਉਣ ਦੇ ਹੁਕਮ ਦੇ ਕੇ ਨਾਦਰਸ਼ਾਹੀ ਤਰੀਕਿਆ ਉੱਤੇ ਉੱਤਰ ਆਈ ਹੈ ਜਦੋਂਕਿ ਸਿੱਖਿਆ ਮੰਤਰੀ ਪੰਜਾਬ ਵੱਲੋਂ ਸਾਡੇ ਨਾਲ ਬਦਲੀਆਂ ਅਤੇ ਮੁਅੱਤਲੀਆਂ ਰੱਦ ਕਰਨ ਦਾ ਵਾਅਦਾ ਕਰਕੇ ਮੰਗਾਂ ਉੱਤੇ ਕੈਬਨਿਟ ਵਿੱਚ ਵਿਚਾਰ ਕਰਨ ਦੀ ਗੱਲ ਵੀ ਕੀਤੀ ਗਈ ਸੀ।""ਨੌਕਰੀ ਤੋਂ ਬਰਖ਼ਾਸਤ ਕੀਤੇ ਗਏ ਇੱਕ ਹੋਰ ਅਧਿਆਪਕ ਹਰਦੀਪ ਸਿੰਘ ਦਾ ਕਹਿਣਾ ਸੀ, ""ਸਿੱਖਿਆ ਮੰਤਰੀ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਉਨ੍ਹਾਂ ਨਾਲ ਸਾਡੀ ਕਈ ਵਾਰ ਮੀਟਿੰਗ ਹੋਈ ਪਰ ਅਖੀਰ ਵਿੱਚ ਨਾ ਸਿਰਫ਼ ਉਹ ਆਪਣੇ ਵਾਅਦੇ ਤੋਂ ਮੁੱਕਰ ਗਏ ਸਗੋਂ ਸਾਡੇ ਖ਼ਿਲਾਫ਼ ਇਹ ਫ਼ੈਸਲਾ ਸੁਣਾ ਦਿੱਤਾ ਗਿਆ।""ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?'ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਗੈਰ-ਕਾਨੂੰਨੀ' ਸਿੱਖਿਆ ਵਿਭਾਗ ਦੇ ਇਸ ਫ਼ੈਸਲੇ ਦੇ ਅਧਿਆਪਕਾਂ ਉੱਤੇ ਪੈਣ ਵਾਲੇ ਅਸਰ ਸਬੰਧੀ ਉਨ੍ਹਾਂ ਕਿਹਾ, "" ਸਰਕਾਰ ਵੱਲੋਂ ਭਾਵੇਂ ਜਿੰਨੀ ਮਰਜ਼ੀ ਸਖ਼ਤ ਕਾਰਵਾਈ ਕੀਤੀ ਜਾਵੇ ਪਰ ਅਧਿਆਪਕਾਂ ਦੇ ਹੌਸਲੇ ਬੁਲੰਦ ਹਨ।ਅਸੀਂ ਹਰ ਹਾਲ ਵਿੱਚ ਸੰਘਰਸ਼ ਜਾਰੀ ਰੱਖਾਂਗੇ। ਸਰਕਾਰ ਵੱਲੋਂ ਪਹਿਲਾਂ ਵੀ ਕਈ ਅਧਿਆਪਕਾਂ ਨੂੰ ਡਰਾ ਧਮਕਾ ਕੇ ਬੇਸਿਕ ਪੇਅ ਤੇ ਕਲਿੱਕ ਕਰਨ ਲਈ ਮਜਬੂਰ ਕੀਤਾ ਗਿਆ ਸੀ ਪਰ ਬਹੁ-ਗਿਣਤੀ ਅਧਿਆਪਕ ਹਾਲੇ ਵੀ ਸਾਡੇ ਨਾਲ ਹਨ। Image copyright Sukhcharan Preet/BBC ਸਰਕਾਰ ਦੀ ਇਸ ਕਾਰਵਾਈ ਵਿਰੁੱਧ ਭਾਰਤੀ ਅਧਿਆਪਕ ਜਥੇਬੰਦੀਆਂ ਦੀ ਲੁਧਿਆਣਾ ਵਿੱਚ ਮੀਟਿੰਗ ਸੱਦ ਲਈ ਗਈ ਹੈ ਅਤੇ ਜਲਦ ਹੀ ਅਗਲੀ ਕਾਰਵਾਈ ਦਾ ਐਲਾਨ ਕਰ ਦਿੱਤਾ ਜਾਵੇਗਾ।"" ਸਿੱਖਿਆ ਵਿਭਾਗ ਦੇ ਪਬਲਿਕ ਰਿਲੇਸ਼ਨ ਅਫ਼ਸਰ ਰਜਿੰਦਰ ਸਿੰਘ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ, ""ਅਧਿਆਪਕਾਂ ਉੱਤੇ ਨਿਯਮਾਂ ਅਧੀਨ ਹੀ ਕਾਰਵਾਈ ਕੀਤੀ ਗਈ ਹੈ ਅਤੇ ਇਨ੍ਹਾਂ ਅਧਿਆਪਕਾਂ ਨੂੰ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਗਿਆ ਸੀ।ਉਨ੍ਹਾਂ ਇਹ ਵੀ ਕਿਹਾ ਕਿ ਡਾਇਰੈਕਟਰ ਜਨਰਲ ਆਫ ਸਕੂਲ਼ ਐਜੂਕੇਸ਼ਨ ਵੱਲੋਂ ਜਾਰੀ ਕੀਤੇ ਗਏ ਬਰਖਾਸਤੀ ਪੱਤਰ ਹੀ ਵਿਭਾਗ ਦਾ ਪੱਖ ਸਮਝਿਆ ਜਾਣਾ ਚਾਹੀਦਾ ਹੈ।""ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮਾਲਟਾ ਕਾਂਡ : ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ ਦਲਜੀਤ ਅਮੀ ਬੀਬੀਸੀ ਪੱਤਰਕਾਰ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46679667 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਮਾਲਟਾ ਕਾਂਡ ਪੰਜਾਬੀਆਂ ਦੇ ਵਿਦੇਸ਼ ਜਾਣ ਨਾਲ ਜੁੜੀਆਂ ਤ੍ਰਾਸਦੀਆਂ ਦੀ ਨੁਮਾਇੰਦਗੀ ਕਰਦਾ ਹੈ। ਜੇ ਇੰਟਰਨੈੱਟ ਉੱਤੇ ਸਰਸਰੀ ਜਿਹੀ ਖੋਜ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਮਾਲਟਾ ਦੇ ਨਾਮ ਨਾਲ ਹੁੰਦੀਆਂ ਤ੍ਰਾਸਦੀਆਂ ਦੀ ਕੜੀ ਅਟੁੱਟ ਹੈ। ਇਸ ਤਰ੍ਹਾਂ ਮਾਲਟਾ ਕਾਂਡ ਸਿਰਫ਼ ਪੰਜਾਬੀਆਂ ਦੇ ਪਰਦੇਸੀਂ ਜਾਣ ਵਿੱਚੋਂ ਉਪਜੀ ਤ੍ਰਾਸਦੀ ਨਾ ਹੋ ਕੇ ਸਮੁੱਚੀ ਦੁਨੀਆਂ ਵਿੱਚ ਪਰਵਾਸ ਦੇ ਰੁਝਾਨ ਵਿੱਚੋਂ ਉਪਜਦੀਆਂ ਤ੍ਰਾਸਦੀਆਂ ਦੀ ਨੁਮਾਇੰਦਗੀ ਕਰਦੀ ਜਾਪਦੀ ਹੈ। ਕ੍ਰਿਸਮਿਸ ਵਾਲੇ ਦਿਨ 1996 ਨੂੰ ਅਫ਼ਰੀਕਾ ਤੋਂ ਯੂਰਪ ਜਾਣ ਦਾ ਤਰੱਦਦ ਕਰਦੇ ਮੁੰਡਿਆਂ ਦੀ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ। ਇਸ ਕਾਂਡ ਵਿੱਚ ਮਰਨ ਵਾਲਿਆਂ ਵਿੱਚ 170 ਮੁੰਡੇ ਪੂਰਬੀ ਪੰਜਾਬ (ਭਾਰਤ), 40 ਮੁੰਡੇ ਪੱਛਮੀ ਪੰਜਾਬ (ਪਾਕਿਸਤਾਨ) ਅਤੇ 90 ਸ਼੍ਰੀਲੰਕਾ ਤੋਂ ਸਨ। ਕੁੱਲ ਮੌਤਾਂ ਦੀ ਗਿਣਤੀ ਤਕਰੀਬਨ 270 ਸੀ। ਮਾਲਟਾ ਕਿੱਥੇ ਹੈ? ਮਾਲਟਾ ਰੂਮ ਸਾਗਰ ਦਾ ਟਾਪੂ ਹੈ ਜੋ ਇਟਲੀ ਤੋਂ ਅੱਸੀ ਕਿਲੋਮੀਟਰ, ਟਿਊਨੇਸ਼ੀਆ ਤੋਂ 284 ਕਿਲੋਮੀਟਰ ਅਤੇ ਲਿਬੀਆ ਤੋਂ 333 ਕਿਲੋਮੀਟਰ ਦੂਰ ਹੈ। ਤਕਰੀਬਨ 316 ਵਰਗ ਕਿਲੋਮੀਟਰ ਦਾ ਇਹ ਮੁਲਕ ਦੁਨੀਆਂ ਦਾ ਦਸਵੇਂ ਨੰਬਰ ਦਾ ਸਭ ਤੋਂ ਛੋਟਾ ਮੁਲਕ ਹੈ ਪਰ ਆਬਾਦੀ ਦੇ ਸੰਘਣੇਪਣ ਪੱਖੋਂ ਦੁਨੀਆਂ ਦਾ ਪੰਜਵੇਂ ਨੰਬਰ ਦਾ ਮੁਲਕ ਹੈ। ਇਹ ਵੀ ਪੜ੍ਹੋ:'ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਸਾਡਾ ਵਿਚਾਰ ਨਹੀਂ'ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਇਹ ਹੋ ਸਕਦੀ ਹੈ ਸਜ਼ਾਵਾਜਪਾਈ ਨੇ ਮਨਮੋਹਨ ਨੂੰ ਅਸਤੀਫ਼ਾ ਦੇਣ ਤੋਂ ਰੋਕਿਆ ਸੀਪੰਜ ਲੱਖ ਤੋਂ ਘੱਟ ਦੀ ਆਬਾਦੀ ਵਾਲੇ ਮਾਲਟਾ ਵਿੱਚ ਸਾਲਾਨਾ ਸੋਲਾਂ ਲੱਖ ਤੋਂ ਜ਼ਿਆਦਾ ਸੈਲਾਨੀ ਆਉਂਦੇ ਹਨ। ਯੂਰਪ ਅਤੇ ਅਫ਼ਰੀਕਾ ਦੇ ਵਿਚਕਾਰ ਹੋਣ ਕਾਰਨ ਇਹ ਸਮੁੰਦਰੀ ਜਹਾਜ਼ਾਂ ਦਾ ਅਹਿਮ ਟਿਕਾਣਾ ਹੈ ਜਿਸ ਦੀ ਅਹਿਮੀਅਤ ਰੂਮ ਸਾਗਰ ਅਤੇ ਲਾਲ ਸਾਗਰ ਨੂੰ ਜੋੜਣ ਵਾਲੀ ਸਵੇਜ ਨਹਿਰ ਬਣਨ ਨਾਲ ਹੋਰ ਵਧ ਗਈ। ਇਸ ਦੀਆਂ ਬੰਦਰਗਾਹਾਂ ਉੱਤੇ ਬਰਾਮਦ/ਦਰਾਮਦ ਦਾ ਸਾਮਾਨ ਚੜ੍ਹਾਉਣ/ਉਤਾਰਨ ਤੋਂ ਇਲਾਵਾ ਸਮੁੰਦਰੀ ਜਹਾਜ਼ ਤੇਲ/ਪਾਣੀ/ਰਾਸ਼ਣ ਲਈ ਰੁਕਦੇ ਹਨ। ਇਹ ਯਾਤਰੀਆਂ ਅਤੇ ਵਪਾਰੀਆਂ ਦਾ ਪਸੰਦੀਦਾ ਟਿਕਾਣਾ ਬਣ ਜਾਂਦਾ ਹੈ।ਮਾਲਟਾ ਕਾਂਡ ਕਿਵੇਂ ਵਾਪਰਿਆ?ਮਾਲਟਾ ਕਾਂਡ ਤੋਂ 22 ਸਾਲ ਬਾਅਦ ਉਸ ਕਾਂਡ ਦਾ ਸਿਲਸਿਲਾ ਕ੍ਰਮਵਾਰ ਲਿਖਣਾ ਸੁਖਾਲਾ ਹੈ ਕਿਉਂਕਿ ਇਸ ਦੌਰਾਨ ਵੱਖ-ਵੱਖ ਮੌਕਿਆਂ ਅਤੇ ਮੁਲਕਾਂ ਵਿੱਚੋਂ ਗਵਾਹੀਆਂ ਮਿਲਦੀਆਂ ਰਹੀਆਂ ਹਨ। ਦਸਤਾਵੇਜ਼ੀ ਫਿਲਮਸਾਜ਼ਾਂ ਨੇ ਫਿਲਮਾਂ ਬਣਾਈਆਂ ਹਨ। ਇਸ ਤੋਂ ਬਾਅਦ ਵਾਪਰੀਆਂ ਤ੍ਰਾਸਦੀਆਂ ਰਾਹੀਂ ਪੁਰਾਣੀਆਂ ਤ੍ਰਾਸਦੀਆਂ ਬਾਬਤ ਅੰਦਾਜ਼ੇ ਲਗਾਉਣੇ ਸੁਖਾਲੇ ਹੋਏ ਹਨ। Image copyright Reuters ਫੋਟੋ ਕੈਪਸ਼ਨ ਪੀੜਤਾਂ ਦੇ ਪਰਿਵਾਰਾਂ ਲਈ ਮੌਤ ਦਾ ਸਰਟੀਫਿਕੇਟ ਹਾਸਿਲ ਕਰਨਾ ਵੀ ਵੱਡਾ ਮੁੱਦਾ ਸੀ ਅਫ਼ਰੀਕਾ ਤੋਂ ਯੂਰਪ ਜਾਣ ਲਈ ਨਾ ਸਿਰਫ਼ ਅਫ਼ਰੀਕੀ ਮੂਲ ਦੇ ਲੋਕ ਰੂਮ ਸਾਗਰ ਪਾਰ ਕਰਨ ਦਾ ਤਰੱਦਦ ਕਰਦੇ ਸਨ ਸਗੋਂ ਏਸ਼ੀਆ ਤੋਂ ਵੀ ਲੋਕ ਇਸ ਲਾਂਘੇ ਦਾ ਇਸਤੇਮਾਲ ਕਰਦੇ ਹਨ। ਇਸ ਕਾਰਨ ਇਹ ਮਨੁੱਖੀ ਤਸਕਰੀ ਦਾ ਬਦਨਾਮ ਖਿੱਤਾ ਹੈ ਜਿੱਥੇ ਤਸਕਰਾਂ ਦੇ ਕੌਮਾਂਤਰੀ ਗਰੋਹ ਸਰਗਰਮ ਹਨ। ਮਾਲਟਾ ਜਹਾਜ਼ ਦੁਰਘਟਨਾ ਜਾਂਚ ਮਿਸ਼ਨ ਦੇ ਬਾਨੀ ਬਲਵੰਤ ਸਿੰਘ ਖੇੜਾ ਨੇ ਇਸ ਕਾਂਡ ਦੇ ਤੱਥਾਂ ਅਤੇ ਸਿਲਸਿਲੇ ਦੀ ਥਹੁ ਪਾਉਣ ਲਈ ਮੌਕੇ ਦੇ ਗਵਾਹਾਂ ਨਾਲ ਮੁਲਾਕਾਤਾਂ ਕੀਤੀਆਂ ਹਨ ਅਤੇ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ ਹੈ।ਹਾਦਸੇ ਵਾਲੀ ਕਿਸ਼ਤੀ ਤੱਕ ਦਾ ਸਫ਼ਰਅਫ਼ਰੀਕਾ ਦੇ ਸਮੁੰਦਰੀ ਤਟ ਤੋਂ ਸਭ ਦੇ ਨੇੜੇ ਯੂਰਪ ਦੇ ਦੋ ਮੁਲਕ ਸਪੇਨ ਅਤੇ ਮਾਲਟਾ ਹਨ। ਇਸ ਸਮੁੰਦਰ ਨੂੰ ਪਾਰ ਕਰਨ ਲਈ ਕਿਸ਼ਤੀਆਂ ਅਤੇ ਜਹਾਜ਼ਾਂ ਦਾ ਇਸਤੇਮਾਲ ਹੁੰਦਾ ਹੈ। ਮਾਲਟਾ ਕਾਂਡ ਵਿੱਚ ਸਿਲਸਿਲਾ ਕਿਸ਼ਤੀਆਂ ਰਾਹੀਂ ਸ਼ੁਰੂ ਹੁੰਦਾ ਹੋਇਆ ਜਹਾਜ਼ ਰਾਹੀਂ ਕਿਸ਼ਤੀ ਤੱਕ ਪੁੱਜਿਆ। ਤਸਕਰਾਂ ਨੇ ਉਸ ਜਹਾਜ਼ ਵਿੱਚ ਵੱਖ-ਵੱਖ ਮੁਲਕਾਂ ਤੋਂ ਸਵਾਰੀਆਂ ਚੜ੍ਹਾਈਆਂ ਜੋ ਕਿਸ਼ਤੀਆਂ ਰਾਹੀਂ ਸਮੁੰਦਰੀ ਵਿੱਚ ਖੜ੍ਹੇ ਜਹਾਜ਼ ਤੱਕ ਪੰਹੁਚਾਈਆਂ ਗਈਆਂ। Image copyright Khera Balwant Singh/BBC ਫੋਟੋ ਕੈਪਸ਼ਨ ਬਲਵੰਤ ਸਿੰਘ ਖੇੜਾ ਨੇ ਪੀੜਤਾਂ ਦਾ ਮਾਮਲਾ ਅਦਾਲਤ ਤੱਕ ਪਹੁੰਚਾਇਆ ਸੀ ਤਾਂ ਜੋ ਜਾਇਦਾਦ ਦੀ ਦਾਅਵੇਦਾਰੀ ਦਾ ਮਸਲਾ ਸੁਲਝ ਸਕੇ ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਉਸ ਜਹਾਜ਼ ਵਿੱਚ 565 ਮੁੰਡੇ ਸਵਾਰ ਸਨ ਅਤੇ ਇਹ ਦੋ-ਤਿੰਨ ਮਹੀਨੇ ਸਮੁੰਦਰ ਵਿੱਚ ਰਿਹਾ। ਕ੍ਰਿਸਮਿਸ ਦੇ ਦਿਹਾੜੇ ਨੂੰ ਢੁੱਕਵਾਂ ਮੌਕਾ ਸਮਝ ਕੇ ਕਿਸ਼ਤੀਆਂ ਰਾਹੀਂ ਇਨ੍ਹਾਂ ਮੁੰਡਿਆਂ ਨੂੰ ਵੱਖ-ਵੱਖ ਥਾਵਾਂ ਉੱਤੇ ਉਤਾਰਿਆ ਜਾਣਾ ਸੀ। ਚਿਰਾਂ ਤੋਂ ਉਡੀਕ ਵਿੱਚ ਬੇਸਬਰੇ ਹੋਏ ਮੁੰਡਿਆਂ ਵਿੱਚ ਕਿਸ਼ਤੀ ਵਿੱਚ ਸਵਾਰ ਹੋਣ ਦੀ ਕਾਹਲ ਸੀ ਤਾਂ ਤਸਕਰ ਵੀ ਵੱਧ ਤੋਂ ਵੱਧ ਸਵਾਰੀਆਂ ਚੜ੍ਹਾਉਣੀਆਂ ਚਾਹੁੰਦੇ ਸਨ। ਉਹ ਕਿਸ਼ਤੀ ਸਵਾਰੀਆਂ ਦੇ ਵਜ਼ਨ ਨਾਲ ਬੈਠ ਗਈ। ਜਿੱਥੇ ਤਸਕਰ ਗ਼ੈਰ-ਕਾਨੂੰਨੀ ਸਵਾਰੀਆਂ ਨੂੰ ਸਮੁੰਦਰੀ ਜਹਾਜ਼ ਵਿੱਚੋਂ ਕਿਸ਼ਤੀ ਵਿੱਚ ਚੜ੍ਹਾਉਣਗੇ, ਉਹ ਥਾਂ ਕਿਸੇ ਹੋਰ ਦੀ ਨਜ਼ਰ ਵਿੱਚ ਹੋਣ ਦੀ ਗੁੰਜ਼ਾਇਸ਼ ਘੱਟ ਹੈ। ਖ਼ਬਰ ਕਿਵੇਂ ਆਈ? Image copyright Getty Images ਫੋਟੋ ਕੈਪਸ਼ਨ ਮਾਲਟਾ ਕਾਂਡ ਦੇ ਗਵਾਹਾਂ ਦੇ ਪੰਜਾਬ ਵਿੱਚ ਪਰਤਣ ਨਾਲ ਇਸ ਦੀਆਂ ਤਫ਼ਸੀਲਾਂ ਸਾਹਮਣੇ ਆਈਆਂ ਪਰ ਨਾਲ ਹੀ ਉਨ੍ਹਾਂ ਦੇ ਵਿਦੇਸ਼ ਜਾਣ ਦੇ ਨਵੇਂ ਉਪਰਾਲਿਆਂ ਦੀਆਂ ਖ਼ਬਰਾਂ ਵੀ ਛਪੀਆਂ ਤਸਕਰਾਂ ਨੇ ਜਹਾਜ਼ ਵਿੱਚ ਬਚੀਆਂ ਸਵਾਰੀਆਂ ਨੂੰ ਗਰੀਸ ਵਿੱਚ ਉਤਾਰਿਆ ਅਤੇ ਕਿਸੇ ਗੁਦਾਮ ਵਿੱਚ ਬੰਦ ਕਰ ਦਿੱਤਾ। ਜਦੋਂ ਇਨ੍ਹਾਂ ਵਿੱਚ ਕੁਝ ਭੱਜਣ ਵਿੱਚ ਕਾਮਯਾਬ ਹੋਏ ਤਾਂ ਖ਼ਬਰ ਬਾਹਰ ਆਈ।ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਇਟਲੀ ਵਿੱਚ ਇੱਕ ਸੰਸਦੀ ਜਾਂਚ ਕਮੇਟੀ ਬਣਾਈ ਗਈ ਸੀ ਪਰ ਪੰਜ-ਛੇ ਮਹੀਨੇ ਬਾਅਦ ਸਬੂਤਾਂ ਦੀ ਅਣਹੋਂਦ ਕਾਰਨ ਇਹ ਜਾਂਚ ਬੰਦ ਕਰ ਦਿੱਤੀ ਗਈ। ਪੰਜਾਬ ਵਿੱਚ ਲਾਪਤਾ ਮੁੰਡਿਆਂ ਦੇ ਮਾਪਿਆਂ ਦੀ ਬੇਚੈਨੀ ਖ਼ਬਰਾਂ ਦਾ ਸਬੱਬ ਬਣੀ ਸੀ ਪਰ ਜਦੋਂ ਕੋਈ ਸਬੂਤ ਨਾ ਮਿਲਣ ਦੀ ਗੱਲ ਆਉਂਦੀ ਸੀ ਤਾਂ ਇਨ੍ਹਾਂ ਮਾਪਿਆਂ ਦੀ ਆਸ ਬੱਝ ਜਾਂਦੀ ਸੀ। ਇਹ ਵੀ ਪੜ੍ਹੋ:ਇਟਲੀ ਵਸਦੇ ਪਰਵਾਸੀਆਂ ਦੇ ਰਾਹ 'ਚ ਨਵੀਂ ਔਕੜ ਕਿਸ਼ਤੀ ਰਾਹੀਂ ਯੂਰਪ ਰਵਾਨਾ ਹੋਏ 100 ਪਰਵਾਸੀ ਡੁੱਬੇ ਗੈਰ ਕਾਨੂੰਨੀ ਪਰਵਾਸੀਆਂ 'ਤੇ ਯੂਰਪੀਅਨ ਸੰਘ 'ਚ ਮਤਭੇਦ ਬਲੰਵਤ ਸਿੰਘ ਖੇੜਾ ਦੱਸਦੇ ਹਨ ਕਿ ਜਦੋਂ ਉਹ ਵਫ਼ਦ ਬਣਾ ਕੇ ਤਤਕਾਲੀ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਸੀ ਕਿ ਰਿਕਾਰਡ ਮੁਤਾਬਕ ਅਜਿਹਾ ਕੋਈ ਕਾਂਡ ਨਹੀਂ ਹੋਇਆ।ਉਸ ਕਾਂਡ ਦੇ ਗਵਾਹਾਂ ਦੇ ਪੰਜਾਬ ਵਿੱਚ ਪਰਤਣ ਨਾਲ ਇਸ ਦੀਆਂ ਤਫ਼ਸੀਲਾਂ ਸਾਹਮਣੇ ਆਈਆਂ ਪਰ ਨਾਲ ਹੀ ਉਨ੍ਹਾਂ ਦੇ ਵਿਦੇਸ਼ ਜਾਣ ਦੇ ਨਵੇਂ ਉਪਰਾਲਿਆਂ ਦੀਆਂ ਖ਼ਬਰਾਂ ਵੀ ਛਪੀਆਂ। ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਕਿਸੇ ਦਸਤਾਵੇਜ਼ ਜਾਂ ਸਬੂਤ ਦੀ ਘਾਟ ਕਾਰਨ ਕਿਸੇ ਮੁਆਵਜ਼ੇ, ਰਾਹਤ ਜਾਂ ਕਾਨੂੰਨੀ ਕਾਰਵਾਈ ਦੀ ਗੁੰਜ਼ਾਇਸ਼ ਨਹੀਂ ਬਣਦੀ ਸੀ। Image copyright Khera Balwant Singh/BBC ਫੋਟੋ ਕੈਪਸ਼ਨ ਬਲੰਵਤ ਸਿੰਘ ਖੇੜਾ ਵੱਲੋਂ ਇਸ ਕਾਂਡ ਦੀ ਕੌਮਾਂਤਰੀ ਪੱਧਰ ’ਤੇ ਜਾਂਚ ਕਰਵਾਉਣ ਲਈ ਮੁਹਿੰਮ ਵਿੱਢੀ ਗਈ ਸੀ ਮੌਤ ਦੇ ਸਬੂਤ ਅਤੇ ਵਿਰਾਸਤ ਦਾ ਸੁਆਲਮਾਲਟਾ ਕਾਂਡ ਵਿੱਚ ਸ਼ਿਕਾਰ ਹੋਣ ਵਾਲਿਆਂ ਦੀ ਮੌਤ ਦਾ ਕੋਈ ਸਬੂਤ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਮੌਤ ਦਾ ਸਰਟੀਫਿਕੇਟ ਜਾਰੀ ਹੋਇਆ ਸੀ। ਸਰਟੀਫਿਕੇਟ ਦੀ ਅਣਹੋਂਦ ਕਾਰਨ ਬੈਂਕ ਖਾਤਿਆਂ, ਬੀਮੇ ਦੇ ਦਾਅਵਿਆਂ ਅਤੇ ਜੱਦੀ ਜਾਇਦਾਦ ਦੀ ਦਾਅਵੇਦਾਰੀ ਸੁਲਝਾਉਣਾ ਮੁਸ਼ਕਲ ਸੀ। ਬਲਵੰਤ ਸਿੰਘ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਗਏ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੀੜਤਾਂ ਦੇ ਮਾਮਲਿਆਂ ਦੀ ਪੈਰਵਾਈ ਕਰਨ ਵਾਲੀ ਵਕੀਲ ਜਤਿੰਦਰਜੀਤ ਕੌਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਪੀੜਤਾਂ ਦੇ ਪਰਿਵਾਰਾਂ ਲਈ ਮੌਤ ਦਾ ਸਰਟੀਫਿਕੇਟ ਹਾਸਿਲ ਕਰਨਾ ਵੀ ਵੱਡਾ ਮੁੱਦਾ ਸੀ। ਅਦਾਲਤ ਨੇ ਇਸ ਨੂੰ ਦੀਵਾਨੀ ਮਾਮਲਾ ਕਰਾਰ ਦਿੱਤਾ ਸੀ ਜਿਸ ਤਹਿਤ ਲਾਪਤਾ ਜੀਅ ਨੂੰ ਸੱਤ ਸਾਲ ਬਾਅਦ ਹੀ ਮੌਤ ਦਾ ਸਰਟੀਫਿਕੇਟ ਜਾਰੀ ਹੋ ਸਕਦਾ ਹੈ। ਉਨ੍ਹਾਂ ਕਿਹਾ, ""ਜਦੋਂ ਕੇਂਦਰ ਸਰਕਾਰ ਨੇ ਪੀੜਤਾਂ ਦੀ ਫਹਿਰਿਸਤ ਜਾਰੀ ਕਰ ਦਿੱਤੀ ਤਾਂ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਹ ਪੱਖ ਪੇਸ਼ ਕੀਤਾ ਅਤੇ ਮੌਤ ਦੇ ਸਰਟੀਫਿਕੇਟ ਜਾਰੀ ਕਰਨ ਦੀ ਮੰਗ ਕੀਤੀ। ਅਦਾਲਤ ਦੀਆਂ ਹਦਾਇਤਾਂ ਤੋਂ ਬਾਅਦ ਇਹ ਸਰਟੀਫਿਕੇਟ ਜਾਰੀ ਕੀਤੇ ਗਏ।"" Image copyright Getty Images ਫੋਟੋ ਕੈਪਸ਼ਨ ਮਾਲਟਾ ਕਾਂਡ ਵਿੱਚ ਸ਼ਿਕਾਰ ਹੋਣ ਵਾਲਿਆਂ ਦੀ ਮੌਤ ਦਾ ਕੋਈ ਸਬੂਤ ਨਹੀਂ ਸੀ ਜਿਸ ਕਾਰਨ ਪੀੜਤਾਂ ਦੇ ਪਰਿਵਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਮੁਆਵਜ਼ਾ ਅਤੇ ਅਦਾਲਤੀ ਕਾਰਵਾਈਪੀੜਤਾਂ ਲਈ ਪੰਜਾਬ ਸਰਕਾਰ ਨੇ ਪ੍ਰਤੀ ਜੀਅ ਪੰਜਾਹ ਹਜ਼ਾਰ ਰੁਪਏ ਐਕਸ ਗਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ। ਕੁਝ ਪਰਿਵਾਰਾਂ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਅਦਾਲਤ ਵਿੱਚ ਇਸ ਮਾਮਲੇ ਨੂੰ ਮੌਤਾਂ ਦੀ ਰਸਮੀ ਪ੍ਰਵਾਨਗੀ ਵਜੋਂ ਪੇਸ਼ ਕੀਤਾ ਗਿਆ। ਸੈਸ਼ਨ ਅਦਾਲਤਾਂ ਵਿੱਚ ਸਾਰੇ ਪੀੜਤ ਪਰਿਵਾਰਾਂ ਨੇ ਆਪਣੇ ਮੁਕੱਦਮੇ ਪੇਸ਼ ਕੀਤੇ ਅਤੇ ਟਰੈਵਲ ਏਜੰਟਾਂ ਨੂੰ ਮੁਲਜ਼ਮ ਬਣਾਇਆ। ਇੱਕ ਮਾਮਲੇ ਵਿੱਚ ਕਪੂਰਥਲਾ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਸਜ਼ਾ ਸੁਣਾਈ ਪਰ ਬਾਕੀ ਸਾਰੀਆਂ ਸੈਸ਼ਨ ਅਦਾਲਤਾਂ ਨੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਹੁਣ ਇਹ ਮਾਮਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁੜ-ਵਿਚਾਰ ਲਈ ਪਏ ਹਨ। Image copyright Getty Images ਜਤਿੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਮੁਆਵਜ਼ੇ ਲਈ ਇਟਲੀ ਦੀਆਂ ਅਦਾਲਤਾਂ ਵਿੱਚ ਇਹ ਮਾਮਲਾ ਲਿਜਾਣ ਦਾ ਉਪਰਾਲਾ ਕੀਤਾ ਸੀ।ਇਸ ਵਿੱਚ ਸ਼੍ਰੀਲੰਕਾ ਦੇ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੀ ਵਕੀਲ ਨੇ ਪਹਿਲਕਦਮੀ ਕੀਤੀ ਸੀ ਪਰ ਭਾਰਤ ਸਰਕਾਰ ਦੀ ਢੁਕਵੀਂ ਮਦਦ ਨਾ ਮਿਲਣ ਕਾਰਨ ਇਹ ਮਾਮਲਾ ਕਿਸੇ ਸਿਰੇ ਨਹੀਂ ਲੱਗਿਆ। ਅਸਥੀਆਂ ਦੀ ਘਰ ਵਾਪਸੀਬਲਵੰਤ ਸਿੰਘ ਖੇੜਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਸਮੁੰਦਰ ਦੀਆਂ ਤਸਵੀਰਾਂ ਨਾਲ ਕਿਸ਼ਤੀ ਦੇ ਮਲਬੇ ਦੀ ਨਿਸ਼ਾਨਦੇਹੀ ਹੋਈ ਹੈ ਜਿਸ ਨਾਲ ਪੀੜਤਾਂ ਦੀਆਂ ਲਾਸ਼ਾਂ ਦੀ ਸ਼ਨਾਖ਼ਤ ਦੀ ਗੁੰਜ਼ਾਇਸ਼ ਬਣੀ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਸਰਕਾਰੀ ਮਦਦ ਦੀ ਮੰਗ ਕੀਤੀ ਹੈ। ਉਹ ਅੱਗੇ ਕਹਿੰਦੇ ਹਨ, ""ਇਹ ਪੈਸੇ ਵਾਲਾ ਮਾਮਲਾ ਹੈ ਅਤੇ ਸਰਕਾਰ ਇਸ ਤੋਂ ਹੱਥ ਪਿੱਛੇ ਖਿੱਚ ਰਹੀ ਹੈ। ਕਾਇਦੇ ਨਾਲ ਤਾਂ ਇਹ ਅਸਥੀਆਂ ਲਿਆਉਣ ਦਾ ਬੰਦੋਬਸਤ ਹੋਣਾ ਚਾਹੀਦਾ ਹੈ।""ਕਿਵੇਂ ਬਦਲੀ ਜ਼ਿੰਦਗੀਬਲਵੰਤ ਸਿੰਘ ਖੇੜਾ ਦਾ ਨਾਮ ਮਾਲਟਾ ਜਹਾਜ਼ ਦੁਰਘਟਨਾ ਜਾਂਚ ਮਿਸ਼ਨ ਦੇ ਨਾਲ ਤਕਰੀਬਨ ਇੱਕ-ਮਿੱਕ ਹੋ ਗਿਆ ਹੈ ਪਰ ਉਹ ਇਸ ਕਾਂਡ ਦੇ ਨਾਲ ਸ਼ੁਰੂ ਤੋਂ ਨਹੀਂ ਜੁੜੇ ਸਨ। ਉਹ ਦੱਸਦੇ ਹਨ, ""ਬਾਕੀਆਂ ਵਾਂਗ ਮੈਂ ਵੀ ਇਹ ਖ਼ਬਰ ਅਖ਼ਬਾਰਾਂ ਵਿੱਚ ਪੜ੍ਹੀ ਸੀ। ਇਸ ਕਾਂਡ ਦੇ ਪੀੜਤਾਂ ਨੇ ਸਰਕਾਰੇ-ਦਰਬਾਰੇ ਪਹੁੰਚ ਕੀਤੀ ਪਰ ਕੁਝ ਹੱਥ-ਪੱਲੇ ਨਾ ਪਿਆ।”“ਮੈਂ ਜਨਤਾ ਦਲ ਦਾ ਆਗੂ ਸਾਂ ਅਤੇ ਸਾਡੇ ਇੱਕ ਸਾਥੀ ਨੇ ਉਨ੍ਹਾਂ ਨੂੰ ਮੇਰੇ ਨਾਲ ਰਾਬਤਾ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਅਸੀਂ ਇਸ ਮਾਮਲੇ ਦੀ ਪੈਰਵਾਈ ਕੀਤੀ। ਹਰ ਥਾਂ ਵਫ਼ਦ ਬਣਾ ਕੇ ਮੋਹਤਬਰਾਂ ਨੂੰ ਮਿਲੇ ਅਤੇ ਧਰਨੇ-ਮੁਜ਼ਾਹਰੇ ਕੀਤੇ।"" ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਇਸ ਕਾਂਡ ਨੇ ਪੀੜਤਾਂ ਦੇ ਪਰਿਵਾਰਾਂ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਮੁਹਾਣ ਵੀ ਬਦਲ ਦਿੱਤਾ। Image copyright Getty Images ਸੀ.ਬੀ.ਆਈ. ਜਾਂਚ ਅਤੇ ਅਦਾਲਤੀ ਕਾਰਵਾਈਬਲਵੰਤ ਸਿੰਘ ਖੇੜਾ ਮੁਤਾਬਕ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੇ ਵੀ ਕੀਤੀ ਅਤੇ ਅਠਾਈ ਬੰਦਿਆਂ ਨੂੰ ਮੁਲਜ਼ਮ ਬਣਾਇਆ। ਸੀ.ਬੀ.ਆਈ. ਦੇ ਚਾਰਜਸ਼ੀਟ ਦਾਖ਼ਲ ਕਰਨ ਵਾਲੇ ਤੱਕ ਹੀ ਇਨ੍ਹਾਂ ਵਿੱਚੋਂ ਕਈ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਸੀ। ਇਹ ਮਾਮਲਾ ਹਾਲੇ ਤੱਕ ਰੋਹਿਣੀ ਅਦਾਲਤ ਵਿੱਚ ਪਿਆ ਹੈ ਪਰ ਇਸ ਨਾਲ ਜੁੜੀ ਪੀੜਤ ਧਿਰ ਨਿਰਾਸ਼ ਹੋ ਚੁੱਕੀ ਹੈ। ਬਲਵੰਤ ਸਿੰਘ ਦੱਸਦੇ ਹਨ, ""ਪਹਿਲਾਂ ਸੀ.ਬੀ.ਆਈ. ਦੇ ਅਫ਼ਸਰ ਨਾਲ ਰਾਬਤਾ ਰਹਿੰਦਾ ਸੀ ਪਰ ਹੁਣ ਉਨ੍ਹਾਂ ਦੀ ਬਦਲੀ ਹੋ ਗਈ ਹੈ ਤਾਂ ਸਾਨੂੰ ਉਸ ਮਾਮਲੇ ਦੀ ਜਾਣਕਾਰੀ ਵੀ ਨਹੀਂ।"" Image copyright Getty Images ਮਾਲਟਾ ਕਾਂਡ ਹੈ ਜਾਂ ਰੁਝਾਨਬੀਬੀਸੀ ਦੀ ਤਿੰਨ ਸਤੰਬਰ 2018 ਦੀ ਖ਼ਬਰ ਮੁਤਾਬਕ ਯੂਨਾਈਟਿੰਡ ਨੇਸ਼ਨਜ਼ ਹਾਈ ਕਮਿਸ਼ਨ ਆਫ਼ ਰਿਫਿਊਜੀਜ਼ ਨੇ ਆਪਣੀ ਰਪਟ ਵਿੱਚ ਦਰਜ ਕੀਤਾ ਹੈ, ""ਪਰਵਾਸ ਕਰਨ ਵਾਲਿਆਂ ਅਤੇ ਪਨਾਹਗੀਰਾਂ ਲਈ ਰੂਮ ਸਾਗਰ ਪਾਰ ਕਰਨਾ ਪਹਿਲਾਂ ਤੋਂ ਜ਼ਿਆਦਾ ਖ਼ਤਰਨਾਕ ਹੈ। ਇਸ ਪਾਸਿਓਂ ਯੂਰਪ ਵਿੱਚ ਆਉਣ ਵਾਲਿਆਂ ਦੀ ਗਿਣਤੀ ਘੱਟ ਗਈ ਹੈ ਪਰ ਇਸ ਸਮੁੰਦਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ।"" ਇਸ ਰਪਟ ਵਿੱਚ ਦਰਜ ਹੈ ਕਿ 2018 ਵਿੱਚ ਪਹਿਲੇ ਸੱਤ ਮਹੀਨਿਆਂ ਦੌਰਾਨ 1600 ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਹ ਵੀ ਪੜ੍ਹੋ:'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ ਇਸ ਦੌਰਾਨ ਯੂਰਪ ਵਿੱਚ ਰੂਮ ਸਾਗਰ ਰਾਹੀਂ ਦਾਖ਼ਲ ਹੋਣ ਵਾਲੇ ਹਰ ਅਠਾਰਾਂ ਜੀਆਂ ਪਿੱਛੇ ਇੱਕ ਲਾਪਤਾ ਹੈ ਜਾਂ ਮਰ ਗਿਆ ਹੈ। ਇਹ ਅੰਕੜਾ ਇਨ੍ਹਾਂ ਮਹੀਨਿਆਂ ਦੌਰਾਨ 2017 ਵਿੱਚ 42 ਪਿੱਛੇ ਇੱਕ ਸੀ। ਜੇ ਇਨ੍ਹਾਂ ਤ੍ਰਾਸਦੀਆਂ ਦੇ ਚਿਹਰੇ ਦੇਖਣੇ ਹੋਣ ਤਾਂ ਇੰਟਰਨੈੱਟ ਉੱਤੇ ਜ਼ਿਆਦਾ ਤਰੱਦਦ ਨਹੀਂ ਕਰਨਾ ਪੈਂਦਾ। ਰੂਮ ਸਾਗਰ ਦੀਆਂ ਤ੍ਰਾਸਦੀਆਂ ਦਾ ਸ਼ਿਕਾਰ ਕੋਈ ਵੀ ਹੋਵੇ ਅਤੇ ਉਸ ਦੀ ਮਾਂ-ਬੋਲੀ ਕੋਈ ਵੀ ਹੋਵੇ ਪਰ ਉਸ ਦੇ ਬੋਲ ਸਭ ਨੂੰ ਸਮਝ ਆ ਸਕਦੇ ਹਨ। ਆਖ਼ਰ ਚੀਕਾਂ ਅਤੇ ਅੱਥਰੂਆਂ ਦੀ ਕੋਈ ਬੋਲੀ ਨਹੀਂ ਹੁੰਦੀ ਅਤੇ ਅਹਿਸਾਸ ਕਿਸੇ ਬੋਲੀ ਦੇ ਪਾਬੰਦ ਨਹੀਂ ਹੁੰਦੇ।ਇਹ ਵੀਡੀਓਜ਼ ਵੀ ਜ਼ਰੂਰ ਦੇਖੋ-(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੈਪਟਨ ਅਮਰਿੰਦਰ ਖਿਲਾਫ਼ ਸਾਬਕਾ ਡੀਜੀਪੀ ਸੁਮੇਧ ਸੈਣੀ ਅਦਾਲਤ ਪਹੁੰਚੇ, ਲੁਧਿਆਣਾ ਸਿਟੀ ਸੈਂਟਰ ਘੋਟਾਲਾ ਮਾਮਲਾ - 5 ਅਹਿਮ ਖਬਰਾਂ 29 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46381447 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਲੁਧਿਆਣਾ ਦੇ ਸਿਟੀ ਸੈਂਟਰ ਘੋਟਾਲਾ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਦੇ ਖਿਲਾਫ਼ ਪੰਜਾਬ ਦੇ ਸਾਬਕਾ ਡੀਜੀਪੀ ਤੇ ਵਿਜੀਲੈਂਸ ਮੁਖੀ ਰਹੇ ਸੁਮੇਧ ਸੈਣੀ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਅਰਜ਼ੀ ਦਾਇਰ ਕਰ ਦਿੱਤੀ ਹੈ। ਉਨ੍ਹਾਂ ਆਪਣੀ ਅਰਜ਼ੀ ਵਿੱਚ ਕਿਹਾ ਕਿ ਜੇਕਰ ਅਦਾਲਤ ਉਨ੍ਹਾਂ ਨੂੰ ਬੁਲਾਉਂਦੀ ਹੈ ਤਾਂ ਉਹ ਸਿਟੀ ਸੈਂਟਰ ਨਾਲ ਜੁੜੇ ਕਈ ਅਹਿਮ ਤੱਥ ਤੇ ਕਾਗਜ਼ਾਤ ਅਦਾਲਤ ਸਾਹਮਣੇ ਰੱਖ ਸਕਦੇ ਹਨ। ਇਸ ਮਾਮਲੇ ਵਿੱਚ ਅਗਲੀ ਸੁਣਵਾਈ 7 ਦਸੰਬਰ ਨੂੰ ਹੋਵੇਗੀ। ਸੈਣੀ ਨੇ ਦਾਅਵਾ ਕੀਤਾ ਕਿ ਉਹ ਮਾਰਚ, 2007 ਤੋਂ ਮਾਰਚ, 2012 ਤੱਕ ਵਿਜੀਲੈਂਸ ਬਿਊਰੋ ਦੇ ਮੁਖੀ ਸਨ। ਇਸ ਲਈ ਕੈਂਸਲੇਸ਼ਨ ਰਿਪੋਰਟ ਤੋਂ ਪਹਿਲਾਂ ਅਦਾਲਤ ਇੱਕ ਵਾਰੀ ਉਨ੍ਹਾਂ ਨੂੰ ਜ਼ਰੂਰ ਸੁਣ ਲਏ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਪ੍ਰਿਵੈਂਸ਼ਨ ਆਫ ਕਰੱਪਸ਼ਨ ਐਕਟ ਤਹਿਤ ਦਰਜ ਇਹ ਇੱਕਲੌਤਾ ਮਾਮਲਾ ਹੈ ਜੋ ਕਿ ਲਟਕਿਆ ਹੋਇਆ ਸੀ। ਸਰਕਾਰ ਬਣਨ ਤੋਂ 6 ਮਹੀਨੇ ਬਾਅਦ ਹੀ ਕਲੋਜ਼ਰ ਰਿਪੋਰਟ ਫਾਇਲ ਕਰਨ ਕਾਰਨ ਵਿਜੀਲੈਂਸ ਵਿਭਾਗ ਦੀ ਭੂਮਿਕਾ ਅਤੇ ਆਜ਼ਾਦੀ ਉੱਤੇ ਸਵਾਲ ਖੜ੍ਹੇ ਹੋਣ ਲੱਗੇ ਸਨ।ਇਹ ਵੀ ਪੜ੍ਹੋ:'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' 'ਸ਼ਾਂਤੀ ਲਈ ਸਿੱਧੂ ਦੇ ਵਜ਼ੀਰ-ਏ-ਆਜ਼ਮ ਬਣਨ ਦੀ ਉਡੀਕ ਨਾ ਕਰਨੀ ਪਏ' 'ਅੱਤਵਾਦ ਅਤੇ ਗੱਲਬਾਤ ਇਕੱਠੀ ਨਹੀਂ ਚੱਲ ਸਕਦੀ'ਲਸ਼ਕਰ ਕਮਾਂਡਰ ਨਾਵੀਦ ਜੱਟ ਮੁਕਾਬਲੇ 'ਚ ਹਲਾਕਦਿ ਟ੍ਰਿਬਿਊਨ ਅਨੁਸਾਰ ਪਾਕਿਸਤਾਨ 'ਚ ਜੰਮਿਆ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਨਾਵੀਦ ਜੱਟ ਬਡਗਾਮ ਜ਼ਿਲ੍ਹੇ 'ਚ ਬੁੱਧਵਾਰ ਨੂੰ ਮੁਕਾਬਲੇ ਦੌਰਾਨ ਮਾਰਿਆ ਗਿਆ। ਉਹ ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ ਦੇ ਮਾਮਲੇ 'ਚ ਲੋੜੀਂਦਾ ਸੀ ਅਤੇ ਇਸ ਸਾਲ ਫਰਵਰੀ 'ਚ ਹਿਰਾਸਤ 'ਚੋਂ ਫ਼ਰਾਰ ਹੋ ਗਿਆ ਸੀ। Image copyright Getty Images ਫੋਟੋ ਕੈਪਸ਼ਨ ਬੁਡਗਾਮ ਵਿੱਚ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਗੋਲੀਬਾਰੀ ਵਿੱਚ ਨਾਵੀਦ ਜੱਟ ਮਾਰਿਆ ਗਿਆ। ਅਧਿਕਾਰੀਆਂ ਮੁਤਾਬਕ ਨਾਵੀਦ 26/11 ਦੇ ਮੁੰਬਈ ਹਮਲੇ ਦੇ ਦਹਿਸ਼ਤਗਰਦ ਅਜਮਲ ਕਸਾਬ ਦਾ ਸਾਥੀ ਸੀ। ਮੁਕਾਬਲੇ ਦੌਰਾਨ ਉਸ ਦਾ ਸਾਥੀ ਹਲਾਕ ਹੋ ਗਿਆ। ਮੁਕਾਬਲੇ 'ਚ ਤਿੰਨ ਫ਼ੌਜੀ ਜਵਾਨ ਵੀ ਜ਼ਖ਼ਮੀ ਹੋਏ ਹਨ। ਜੰਮੂ-ਕਸ਼ਮੀਰ ਦੇ ਰਾਜਪਾਲ ਨੂੰ ਤਬਾਦਲੇ ਦਾ ਖਤਰਾ?ਦਿ ਇੰਡੀਅਨ ਐਕਸਪ੍ਰੈਸ ਦੀ ਖਬਰ ਅਨੁਸਾਰ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਤਬਾਦਲੇ ਦਾ ਖਦਸ਼ਾ ਜਤਾਇਆ ਹੈ।ਸਤਿਆਪਾਲ ਮਲਿਕ ਨੇ ਕਿਹਾ, ''ਪਤਾ ਨਹੀਂ ਕਦੋਂ ਤਬਾਦਲਾ ਹੋ ਜਾਵੇ। ਨੌਕਰੀ ਤਾਂ ਨਹੀਂ ਜਾਵੇਗੀ ਪਰ ਤਬਾਦਲੇ ਦਾ ਖ਼ਤਰਾ ਰਹਿੰਦਾ ਹੈ। ਤਾਂ ਜਦੋਂ ਤੱਕ ਮੈਂ ਇੱਥੇ ਹਾਂ... ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਚਿੱਠੀ ਭੇਜ ਦਿਉ। ਮੈਂ ਜ਼ਰੂਰ ਫੁੱਲ ਚੜ੍ਹਾਉਣ ਆਉਂਗਾ।''ਕਾਂਗਰਸ ਆਗੂ ਗਿਰਧਾਰੀ ਲਾਲ ਡੋਗਰਾ ਦੀ 31ਵੀਂ ਵਰ੍ਹੇਗੰਢ 'ਤੇ ਕੀਤੇ ਗਏ ਇੱਕ ਪ੍ਰੋਗਰਾਮ ਵਿੱਚ ਸਤਿਆਪਾਲ ਮਲਿਕ ਇਹ ਬੋਲ ਰਹੇ ਸਨ। Image copyright AFP ਫੋਟੋ ਕੈਪਸ਼ਨ 22 ਨਵੰਬਰ ਨੂੰ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਵਿਧਾਨ ਸਭਾ ਭੰਗ ਕਰ ਦਿੱਤੀ ਸੀ ਇਸ ਤੋਂ ਠੀਕ ਇੱਕ ਦਿਨ ਪਹਿਲਾਂ ਸਤਿਆਪਾਲ ਮਲਿਕ ਨੇ ਕਿਹਾ ਸੀ, ''ਇਹ ਸਪਸ਼ਟ ਹੈ ਕਿ ਜੇ ਮੈਂ ਦਿੱਲੀ ਵੱਲ ਦੇਖਦਾ ਹਾਂ ਤਾਂ ਮੈਨੂੰ ਸੱਜਾਦ ਲੋਨ ਨੂੰ ਮੁੱਖ ਮੰਤਰੀ ਬਣਾਉਣਾ ਪੈਂਦਾ। ਇਸ ਕਰਕੇ ਮੈਂ ਮਾਮਲੇ ਨੂੰ ਖ਼ਤਮ ਕਰ ਦਿੱਤਾ। ਜੇ ਮੈਂ ਅਜਿਹਾ ਕਰਦਾ ਤਾਂ ਇਤਿਹਾਸ ਮੈਨੂੰ ਬੇਈਮਾਨ ਦੇ ਰੂਪ ਵਿੱਚ ਯਾਦ ਕਰਦਾ। ਮੈਂ ਬੇਈਮਾਨਦੇ ਤੌਰ 'ਤੇ ਦਰਜ ਨਹੀਂ ਹੋਣਾ ਚਾਹੁੰਦਾ। ਜੋ ਗਾਲ੍ਹਾਂ ਕੱਢਣਗੇ, ਉਹ ਕੱਢਣਗੇ। ਪਰ ਮੈਂ ਸੰਤੁਸ਼ਟ ਹਾਂ ਕਿ ਮੈਂ ਜੋ ਕੀਤਾ, ਉਹ ਠੀਕ ਕੀਤਾ।''ਇਸਰੋ 31 ਸੈਟੇਲਾਈਟ ਕਰੇਗਾ ਲਾਂਚਹਿੰਦੁਸਤਾਨ ਟਾਈਮਜ਼ ਮੁਤਾਬਕ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) 31 ਸੈਟੇਲਾਈਟ ਲਾਂਚ ਕਰੇਗਾ। ਇਸ ਵਿੱਚ ਅੱਜ ਅੱਠ ਹੋਰ ਦੇਸ਼ਾਂ ਦੇ 30 ਮਾਈਕ੍ਰੋ ਅਤੇ ਨੈਨੋ ਸੈਟੇਲਾਈਟਾਂ ਸਣੇ ਇੱਕ ਧਰਤੀ ਉੱਤੇ ਨਜ਼ਰ ਰੱਖਣ ਵਾਲਾ ਸੈਟੇਲਾਈਟ ਵੀ ਸ਼ਾਮਿਲ ਹੈ। ਅਸਟਰੇਲੀਆ, ਕੈਨੇਡਾ, ਫਿਨਲੈਂਡ, ਮਲੇਸ਼ੀਆ, ਨੀਦਰਲੈਂਡਸ, ਸਪੇਨ, ਅਮਰੀਕਾ ਦੇਸਾਂ ਦੇ ਸੈਟੇਲਾਈਟ ਇਸ ਸੂਚੀ ਵਿੱਚ ਸ਼ਾਮਿਲ ਹਨ। ਇਹ 31 ਸੈਟੇਲਾਈਟ ਦੋ ਵੱਖਰੇ ਓਰਬਿਟਜ਼ ਵਿੱਚ ਲਾਂਚ ਕੀਤੇ ਜਾਣਗੇ। ਇਸਰੋ ਮੁਤਾਬਕ ਭਾਰਤੀ ਸੈਟੇਲਾਈਟ ਹਾਈਪਰ ਸਪੈਕਟਰ ਇਮੇਜਿੰਗ ਸੈਟੇਲਾਈਟ ਸਨਅਤਾਂ ਵੱਲੋਂ ਕੀਤੇ ਜਾਂਦੇ ਪ੍ਰਦੂਸ਼ਣ ਉੱਤੇ ਨਜ਼ਰ ਰੱਖੇਗਾ।ਇਸਰੋ ਦੇ ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ, ""ਇਹ ਸੈਟੇਲਾਈਟ ਧਰਤੀ ਦੀ ਸਤਹ ਉੱਤੇ ਨਜ਼ਰ ਰੱਖੇਗਾ ਅਤੇ ਮਿੱਟੀ, ਪਾਣੀ, ਬਨਸਪਤੀ ਅਤੇ ਹੋਰ ਡਾਟਾ ਮੁਹੱਈਆ ਕਰਵਾਏਗਾ। ਵਿਗਿਆਨੀ ਹੋਰ ਵੀ ਚੀਜ਼ਾਂ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ ਪਰ ਪ੍ਰਦੂਸ਼ਣ ਦੀ ਨਿਗਰਾਨੀ ਸੰਭਵ ਹੋਵੇਗੀ। ਅਫ਼ਗਾਨੀਸਤਾਨ ਦੀ ਰਾਜਧਾਨੀ ਵਿੱਚ ਹਮਲਾਅਫਗਾਨਿਸਾਤਨ ਦੀ ਰਾਜਧਾਨੀ ਕਾਬੁਲ ਵਿੱਚ ਸਥਿਤ ਬ੍ਰਿਟਿਸ਼ ਸੁਰੱਖਿਆ ਫਰਮ ਜੀ4ਐਸ 'ਤੇ ਹਮਲਾ ਹੋਇਆ ਹੈ। ਇਸ ਦੌਰਾਨ ਘੱਟੋ-ਘੱਟ 10 ਲੋਕ ਮਾਰੇ ਗਏ ਹਨ ਜਦੋਂਕਿ 19 ਜ਼ਖਮੀ ਹੋਏ ਹਨ। Image copyright EPA ਫੋਟੋ ਕੈਪਸ਼ਨ ਵਜ਼ੀਰ ਅਕਬਰ ਖਾਨ ਹਸਪਤਾਲ ਵਿੱਚ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਫਗਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਨੁਸਾਰ ਇੱਕ ਕੰਪਾਊਂਡ ਦੇ ਬਾਹਰ ਕਾਰ ਵਿੱਚ ਬੰਬ ਧਮਾਕੇ ਤੋਂ ਬਾਅਦ ਬੰਦੂਕਧਾਰੀਆਂ ਨੇ ਗੋਲਬਾਰੀ ਕੀਤੀ।ਤਾਲੀਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜੀ4ਐਸ ਦੁਨੀਆ ਦਾ ਸਭ ਤੋਂ ਵੱਡਾ ਸੁਰੱਖਿਆ ਗਰੁੱਪ ਹੈ ਜੋ ਕਿ ਬ੍ਰਿਟਿਸ਼ ਐਂਬੇਸੀ ਦੇ ਬਾਹਰ ਸੁਰੱਖਿਆ ਮੁਹੱਈਆ ਕਰਵਾ ਰਿਹਾ ਸੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੇਰਲ ਹੜ੍ਹ: ਆਫ਼ਤ ਆਈ ਤੇ ਪੰਡਿਤ, ਮੌਲਵੀ ਬਣ ਗਏ ਭਾਈ-ਭਾਈ - ਬਲਾਗ ਵੁਸਤੁੱਲਾਹ ਖ਼ਾਨ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ 28 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45321810 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਅਕਤੂਬਰ 2005 'ਚ ਉੱਤਰੀ ਪਾਕਿਸਤਾਨ ਅਤੇ ਕਸ਼ਮੀਰ ਦੇ ਦੋਵਾਂ ਹਿੱਸਿਆਂ ਨੂੰ ਖ਼ਤਰਨਾਕ ਭੂਚਾਲ ਦਾ ਸਾਹਮਣਾ ਕਰਨਾ ਪਿਆ। ਸੈਂਕੜੇ ਲੋਕ, ਹਜ਼ਾਰਾਂ ਘਰ ਤੇ ਕਈ ਕਿਲੋਮੀਟਰ ਸੜਕਾਂ ਤਬਾਹ ਹੋ ਗਈਆਂ।ਕਿਸੇ ਦੀਆਂ ਅੱਖਾਂ ਵਿੱਚ ਕਿਸੇ ਲਈ ਅੱਥਰੂ ਨਹੀਂ ਸਨ। ਮੌਤ ਦੀ ਚੁੱਪੀ ਉੱਤੇ ਲਾਸ਼ਾਂ ਦੀ ਦੁਰਗੰਧ ਦਾ ਕੰਬਲ ਪੈ ਗਿਆ ਲੱਗਦਾ ਸੀ। ਜਿਹੜੇ ਲੋਕ ਅਜੇ ਜਿੰਦਾ ਸਨ ਉਹ ਘਬਰਾਏ ਹੀ ਫਿਰਦੇ ਸਨ, ਜਿਹੜੇ ਜ਼ਖ਼ਮੀ ਸਨ ਉਨ੍ਹਾਂ ਨੂੰ ਆਪਣੀਆਂ ਸੱਟਾਂ ਗਿਣਨ ਤੋਂ ਫੁਰਸਤ ਹੀ ਨਹੀਂ ਸੀ ਮਿਲ ਰਹੀ। ਜਿਹੜੇ ਸਮਾਜ ਸੇਵਕ ਤੇ ਸੰਸਥਾਵਾਂ ਦੁਨੀਆਂ ਦੇ ਹਰ ਕੋਨੇ ਤੋਂ ਮਦਦ ਕਰਨ ਲਈ ਆਈਆਂ ਸਨ, ਉਨ੍ਹਾਂ ਨੂੰ ਨਾ ਦਿਨ ਦਾ ਪਤਾ ਲਗਦਾ ਸੀ ਨਾ ਰਾਤ ਨਜ਼ਰ ਆਉਂਦੀ ਸੀ, ਤੇ ਨਾ ਹੀ ਤਾਰੀਕ ਯਾਦ ਸੀ। ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਸੀ ਯਾਦ ਰਹਿੰਦਾ ਕਿ ਸਵੇਰੇ ਨਾਸ਼ਤਾ ਕੀਤਾ ਹੈ ਕਿ ਨਹੀਂ। ਇਹ ਵੀ ਪੜ੍ਹੋ:100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਇਸ ਹਾਲਤ 'ਚ ਨੇ ਡੇਰੇ ਦੇ ਕਾਰੋਬਾਰਘੱਟ ਗਿਣਤੀਆਂ ਦੇ ਘਰਾਂ ਨੂੰ ਜਿੰਦਰੇ, ਪਿੰਡ 'ਚ ਅਣਕਹੀ ਦਹਿਸ਼ਤ Image copyright Getty Images ਭੂਚਾਲ ਤੋਂ ਤਿੰਨ-ਚਾਰ ਦਿਨਾਂ ਬਾਅਦ ਕੁਝ ਹੋਰ ਲੋਕ ਇਨ੍ਹਾਂ ਬਰਬਾਦ ਹੋਏ ਇਲਾਕਿਆਂ 'ਚ ਆਉਣ ਲੱਗੇ। ਚਿੱਟੇ ਕੱਪੜੇ, ਵੱਖੋ-ਵੱਖ ਰੰਗਾਂ ਦੀਆਂ ਪੱਗਾਂ। ਕਿਸੇ ਦੀ ਦਾੜ੍ਹੀ ਕਾਲੀ, ਕਿਸੇ ਦੀ ਚਿੱਟੀ, ਕਿਸੇ ਚਿੱਟੀ ਵੀ ਤੇ ਕਾਲੀ ਵੀ। ਉਹ ਕਿਸੇ ਦੀ ਮਦਦ ਨਹੀਂ ਕਰ ਰਹੇ ਸਨ। ਆਪਣੀਆਂ ਗੱਡੀਆਂ 'ਚ ਬੈਠ ਕੇ ਤਕਰੀਰ ਜ਼ਰੂਰ ਕਰ ਰਹੇ ਸਨ। ਕਹਿੰਦੇ ਸਨ, ""ਇਹ ਭੁਚਾਲ ਨਹੀਂ, ਅੱਲ੍ਹਾ ਦਾ ਅਜ਼ਾਬ ਹੈ। ਇਹ ਸਾਡੇ ਗੁਨਾਹਾਂ ਦੀ ਸਜ਼ਾ ਹੈ। ਸਾਡੀਆਂ ਔਰਤਾਂ ਬੇਪਰਦ ਹਨ। ਸਾਡੇ ਮਰਦ ਕਲੀਨ ਸ਼ੇਵ ਹਨ। ਅਸੀਂ ਜੂਏ, ਸ਼ਰਾਬ ਤੇ ਨਾਜਾਇਜ਼ ਸਰੀਰਕ ਸੰਬੰਧਾਂ ਵਿੱਚ ਗਰਕ ਗਏ ਹਾਂ। ਸਾਡੇ ਹਾਕਮ ਬੇਈਮਾਨ ਤੇ ਰਿਸ਼ਵਤਖੋਰ ਹਨ। ਅਸੀਂ ਯਹੂਦੀਆਂ ਦੇ ਦੋਸਤ ਹਾਂ ਤੇ ਇਸਲਾਮ ਦਾ ਮਜ਼ਾਕ ਉਡਾਉਣ ਵਾਲੇ ਹਾਂ।""ਇਹ ਵੀ ਪੜ੍ਹੋ:'ਇਹ ਹੜ੍ਹ ਨਹੀਂ, ਕੇਰਲ ਦੀਆਂ 44 ਨਦੀਆਂ ਦੇ ਹੰਝੂ ਹਨ'ਕੇਰਲ ਦੇ ਹੜ੍ਹ ਮਾਰੇ ਇਲਾਕੇ ਦੀਆਂ ਦਰਦਨਾਕ ਕਹਾਣੀਆਂਕੇਰਲ ਵਿੱਚ ਆਏ ਭਿਆਨਕ ਹੜ੍ਹਾਂ ਬਾਰੇ 9 ਗੱਲਾਂ Image Copyright BBC News Punjabi BBC News Punjabi Image Copyright BBC News Punjabi BBC News Punjabi ""ਅਸੀਂ ਖੁੱਲੇ-ਆਮ ਨੱਚਦੇ ਹਾਂ, ਮਾਵਾਂ-ਭੈਣਾਂ ਨੂੰ ਛੇੜਦੇ ਹਾਂ, ਖੁਦਾ ਦੇ ਹੁਕਮ ਨੂੰ ਹਾਸੇ ਵਿੱਚ ਉਡਾਉਂਦੇ ਹਾਂ, ਇਸ ਲਈ ਸਾਡੇ ਉੱਤੇ ਮੁਸੀਬਤਾਂ ਤਾਂ ਆਉਣੀਆਂ ਹੀ ਹਨ।"" ""ਇਹ ਭੁਚਾਲ ਤਾਂ ਸ਼ੁਰੂਆਤ ਹੈ, ਡਰੋ ਅਜਿਹੇ ਵੇਲੇ ਤੋਂ ਜਦੋਂ ਗੁਨਾਹਾਂ ਦੀ ਸਜ਼ਾ ਵਜੋਂ ਦੋ ਪਹਾੜ ਆਪਸ ਵਿੱਚ ਟਕਰਾ ਕੇ ਤੁਹਾਡਾ ਸੁਰਮਾ ਹੀ ਬਣਾ ਦੇਣਗੇ।"" ""ਜਦੋਂ ਦਰਿਆ ਕੰਢੇ ਭੰਨ ਕੇ ਤੁਹਾਨੂੰ ਵਹਾਅ ਕੇ ਲੈ ਜਾਣਗੇ। ਸਮਾਂ ਰਹਿੰਦਿਆਂ ਤੌਬਾ ਕਰ ਲਵੋ। ਹੋ ਸਕਦਾ ਹੈ ਆਉਣ ਵਾਲਾ ਅਜ਼ਾਬ ਟਲ ਜਾਵੇ।"" Image copyright Reuters ਫਿਰ ਇਹ ਗੱਡੀਆਂ ਅੱਗੇ ਤੁਰ ਜਾਂਦੀਆਂ। ਕਿਸੇ ਹੋਰ ਤਬਾਹ ਹੋਏ ਇਲਾਕੇ 'ਚ ਖੜੀਆਂ ਹੋ ਜਾਂਦੀਆਂ ਜਿੱਥੇ ਲੋਕ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਮਲਬੇ ਹੇਠਾਂ ਲੱਭ ਰਹੇ ਹੁੰਦੇ। ਇਨ੍ਹਾਂ ਗੱਡੀਆਂ ਵਿੱਚ ਬੈਠੇ ਬੰਦੇ ਉਨ੍ਹਾਂ ਦੇ ਕੰਨਾਂ ਵਿੱਚ ਵੀ ਇਹ ਗੁਨਾਹਾਂ ਦੀ ਗਿਣਤੀ ਵਾਲੀ ਦਲੀਲ ਡੋਲ ਕੇ ਆ ਜਾਂਦੇ ਸਨ। ਜਦੋਂ ਯੂਰਪ ਵਿੱਚ ਪਲੇਗ ਫੈਲੀ ਤਾਂ ਪਾਦਰੀ ਲਾਸ਼ਾਂ ਦਫਨਾਉਣ ਦੀ ਬਜਾਏ ਇਹੀ ਕਹਿੰਦੇ ਸਨ ਕਿ ਇਸਦਾ ਕਾਰਨ ਗੰਦਗੀ ਨਹੀਂ ਸਗੋਂ ਸਾਡੇ ਗੁਨਾਹ ਹਨ। ਜਦੋਂ ਭਾਰਤ ਵਿੱਚ ਵੀਹਵੀਂ ਸਦੀ ਦੇ ਦੂਜੇ ਦਹਾਕੇ 'ਚ ਲੱਖਾਂ ਲੋਕ ਇੰਫਲੂਐਂਜ਼ਾ ਨਾਲ ਮਰੇ ਤਾਂ ਵੀ ਕਸੂਰ ਉਨ੍ਹਾਂ ਹੀ ਲੋਕਾਂ ਦਾ ਸੀ ਜਿਨ੍ਹਾਂ ਨੇ ਰੱਬ ਨੂੰ ਨਾਰਾਜ਼ ਕੀਤਾ ਸੀ। Image Copyright @sgurumurthy @sgurumurthy Image Copyright @sgurumurthy @sgurumurthy ਮੈਨੂੰ ਕੋਈ ਹੈਰਾਨੀ ਨਹੀਂ ਹੈ। ਜਿੱਥੇ ਇੱਕ ਪਾਸੇ ਚੰਦ੍ਰਯਾਨ, ਸੈਟੇਲਾਈਟ ਅਸਮਾਨਾਂ ਦੀ ਖ਼ਬਰ ਲਿਆ ਰਹੇ ਹਨ, ਉੱਥੇ ਹੀ ਉਨ੍ਹਾਂ ਅਸਮਾਨਾਂ ਵਿੱਚ ਰਹਿਣ ਵਾਲੇ ਦੇਵੀ-ਦੇਵਤਾ ਕੇਰਲ ਦੇ ਲੋਕਾਂ ਨੂੰ ਬੀਫ (ਗਾਂ ਦਾ ਮਾਸ) ਖਾਣ ਤੇ ਔਰਤਾਂ ਦੇ ਮੰਦਰ 'ਚ ਦਾਖ਼ਲ ਹੋਣ ਦੀ ਸਜ਼ਾ ਦੇ ਰਹੇ ਹਨ। ਇਹ ਵੀ ਪੜ੍ਹੋ:'ਪ੍ਰਕਾਸ਼ ਸਿੰਘ ਬਾਦਲ ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ''ਨਸਲਕੁਸ਼ੀ ਲਈ ਜਰਨੈਲਾਂ ਖਿਲਾਫ਼ ਹੋਵੇ ਕਾਰਵਾਈ''ਮੈਡਲ ਜਿੱਤਣ ਲਈ ਤਜਿੰਦਰ ਤੋਂ ਪਿਓ ਦੀ ਮਾੜੀ ਸਿਹਤ ਲੁਕਾਈ'ਡੌਨ ਬਰੈਡਮੈਨ ਅੱਜ ਵੀ ਇੱਥੇ ਪ੍ਰੈਕਟਿਸ ਕਰਦੇ ਨਜ਼ਰ ਆਉਂਦੇ ਹਨਮੇਰਾ ਨਜ਼ਰੀਆ ਤੁਹਾਡੇ ਨਜ਼ਰੀਏ ਤੋਂ ਅਲੱਗ ਸਹੀ; ਮੈਂ ਤੇ ਤੁਸੀਂ ਇੱਕ ਦੂਜੇ ਦੇ ਲਹੂ ਦੇ ਪਿਆਸੇ ਸਹੀ। ਮੌਲਵੀ, ਪੰਡਿਤ, ਪਾਦਰੀ ਤੇ ਰੱਬਾਈ, ਭਾਈ ਭਾਈ। ਇਹ ਇੱਕੋ ਜਿਹੇ ਨਜ਼ਰੀਏ ਦੀ ਤੰਦ ਨਾਲ ਬੰਨ੍ਹੇ ਹੋਏ ਹਨ। ਹੱਸਣਾ ਹਰਾਮ ਹੈ, ਰੋਣਾ ਹਲਾਲ ਹੈ। ਲੋਕਾਂ ਵਿੱਚ ਨਿਰਾ ਡਰ ਪੈਦਾ ਕਰੋ। ਜੇ ਨਾ ਡਰਨ ਤਾਂ ਆਪੋ-ਆਪਣੇ ਰੱਬ ਨੂੰ ਵਿੱਚ ਲੈ ਆਓ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਾਲੀਵੁੱਡ ਅਤੇ ਪਾਲੀਵੁੱਡ ’ਚ ਨਾਂ ਕਮਾਉਣ ਵਾਲੀ ਗਾਇਕਾ ਤੇ ਗੀਤਕਾਰ ਜੈਸਮਿਨ ਸੈਂਡਲਸ ਆਪਣੇ ਅੰਦਾਜ਼ ਅਤੇ ਖੁੱਲ੍ਹੇ ਮਿਜਾਜ਼ ਕਰਕੇ ਜਾਣੇ ਜਾਂਦੇ ਹਨ। ਕਈ ਲੋਕ ਉਨ੍ਹਾਂ ਦੇ ਗੀਤਾਂ ਦੀ ਮੁਖ਼ਾਲਫ਼ਤ ਵੀ ਕਰਦੇ ਹਨ, ਇਸ ਬਾਰੇ ਜੈਸਮਿਨ ਕੀ ਕਹਿੰਦੀ ਹੈ ਅਤੇ ਉਸਨੂੰ ਕਿਉਂ ਲਗਦਾ ਹੈ ਕਿ ਪੰਜਾਬ ਹੁਣ ਬਦਲ ਗਿਆ ਹੈ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅਤੇ ਬਤੌਰ ਕਲਾਕਾਰ ਉਨ੍ਹਾਂ ਦੇ ਸੰਘਰਸ਼, ਕੁੜੀਆਂ ਪ੍ਰਤੀ ਨਜ਼ਰੀਏ ਬਾਬਤ ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ 15 ਦਸੰਬਰ 2018 ਨੂੰ ਖ਼ਾਸ ਗੱਲਬਾਤ ਕੀਤੀ।(ਰਿਪੋਰਟ – ਸੁਨੀਲ ਕਟਾਰੀਆ)(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਗੁਜਰਾਤ ਦੇ ਮੁੱਖ ਮੰਤਰੀ ਨੇ ਦਿੱਤੇ 7 ਸਵਾਲਾਂ ਦੇ ਜਵਾਬ ਅੰਕੁਰ ਜੈਨ ਸੰਪਾਦਕ ਬੀਬੀਸੀ ਗੁਜਰਾਤੀ 9 ਨਵੰਬਰ 2017 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-41930940 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright /VIJAY RUPANI ਗੁਜਰਾਤ 'ਚ ਦਸੰਬਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਚੱਲ ਰਹੀਆਂ ਹਨ। ਬੀਬੀਸੀ ਗੁਜਰਾਤੀ ਸੰਪਾਦਕ ਅੰਕੁਰ ਜੈਨ ਨੇ ਸੂਬੇ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨਾਲ ਖ਼ਾਸ ਗੱਲਬਾਤ ਕੀਤੀ। ਸਵਾਲ: ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਹੋ, ਪਰ ਸ਼ਕਤੀ ਕੇਂਦਰ ਕੋਲ ਹੈ ?ਜਵਾਬ: ਗੁਜਰਾਤ ਵਿੱਚ ਭਾਜਪਾ ਸਰਕਾਰ ਹੈ, ਅਤੇ ਕੇਂਦਰ ਵਿੱਚ ਵੀ। ਇਸ ਵਿੱਚ ਗ਼ਲਤ ਵੀ ਕੀ ਹੈ, ਜੇਕਰ ਕੇਂਦਰ ਸਾਡਾ ਮਾਰਗਦਰਸ਼ਨ ਕਰ ਰਿਹਾ ਹੈ। ਦਲਿਤਾਂ ਦੇ ਵਿਹੜੇ ਵੱਜਦਾ ‘ਮਾਣ’ ਦਾ ਢੋਲ 'ਪਕੋਕਾ ਹੈ ਨਾਕਾਮੀ ਲੁਕਾਉਣ ਦੀ ਇੱਕ ਕੋਸ਼ਿਸ਼' Image copyright /VIJAY RUPANI ਸਵਾਲ: ਗੁਜਰਾਤ ਦੇ ਵਿਕਾਸ ਬਾਰੇ ਸੋਸ਼ਲ 'ਤੇ ਉੱਡ ਰਹੇ ਮਜ਼ਾਕ (ਵਿਕਾਸ ਪਾਗ਼ਲ ਹੋ ਗਿਆ ਹੈ) ਬਾਰੇ ਤੁਸੀਂ ਕੀ ਸੋਚਦੇ ਹੋ? ਜਵਾਬ: ਸੋਸ਼ਲ ਮੀਡੀਆ 'ਤੇ 'ਵਿਕਾਸ ਪਾਗ਼ਲ ਹੋ ਗਿਆ ਹੈ' ਵਰਗੇ ਨਾਅਰਿਆਂ ਦੀ ਨੁਮਾਇੰਦਗੀ ਕਾਂਗਰਸ ਕਰ ਰਹੀ ਹੈ। ਸਾਡੇ ਖ਼ਿਲਾਫ਼ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਮਿਲ ਰਹੇ ਹਨ। ਲੋਕ ਸੜਕਾਂ 'ਤੇ ਪਏ ਟੋਇਆ ਦਾ ਮਜ਼ਾਕ ਬਣਾਉਂਦੇ ਹਨ ਪਰ ਅਸੀ ਸੜਕਾਂ ਬਣਾਈਆਂ ਤਾਂ ਹੀ ਟੋਏ ਪਏ। ਕਾਂਗਰਸ ਨੇ ਨਾ ਸੜਕਾਂ ਬਣਾਈਆਂ, ਨਾ ਟੋਏ ਪਏ ਤੇ ਨਾ ਹੀ ਆਲੋਚਨਾ ਹੋਈ। ਰਜਵਾੜਾ ਟਰੰਪ ਤੇ ਕਾਮਰੇਡ ਸ਼ੀ ਦੀ ਮੁਲਾਕਾਤ ਰੂਸੀ ਇਨਕਲਾਬ ਦੀਆਂ 10 ਤਸਵੀਰਾਂਸਵਾਲ: ਰਾਹੁਲ ਗਾਂਧੀ ਨੇ ਕਿਹਾ 30 ਲੱਖ ਨੌਜਵਾਨਾਂ ਬੇਰੋਜ਼ਗਾਰੀ ਹਨ, ਤੁਸੀਂ ਇਸ ਬਾਰੇ ਕੀ ਕਹੋਗੇ ?ਜਵਾਬ: ਰਾਹੁਲ ਦੇ ਅੰਕੜੇ ਗ਼ਲਤ ਹਨ, ਉਹ ਪ੍ਰਮਾਣਿਕ ਨਹੀਂ ਹਨ। ਗੁਜਰਾਤ ਪਿਛਲੇ 14 ਸਾਲਾ ਤੋਂ ਰੁਜ਼ਗਾਰ ਪ੍ਰਦਾਨ ਕਰਨ 'ਚ ਨੰਬਰ ਇੱਕ 'ਤੇ ਹੈ। ਪਿਛਲੇ ਸਾਲ 84 ਫੀਸਦ ਰੁਜ਼ਗਾਰ ਪੈਦਾ ਹੋਏ ਤੇ 72 ਹਜ਼ਾਰ ਲੋਕਾਂ ਨੂੰ ਨੌਕਰੀਆਂ ਮਿਲੀਆਂ। Image copyright Getty Images ਸਵਾਲ: ਬੀਜੇਪੀ ਪਾਟੀਦਾਰਾਂ ਦੇ ਗੁੱਸੇ ਦਾ ਸਾਹਮਣਾ ਕਿਉਂ ਕਰ ਰਹੀ ਹੈ ?ਜਵਾਬ: ਪਾਟੀਦਾਰ ਬੀਜੇਪੀ ਦੇ ਖ਼ਿਲਾਫ਼ ਨਹੀਂ ਹਨ। ਭਾਈਚਾਰੇ ਦੀਆਂ 4 ਮੰਗਾਂ ਹਨ। 50 ਫੀਸਦ ਤੋਂ ਜ਼ਿਆਦਾ ਰਾਂਖਵਾਕਰਨ ਮੁਮਕਿਨ ਨਹੀਂ। iPhone ਦੇ ਸਭ ਤੋਂ ਮਹਿੰਗੇ ਫੋਨ ਦੀਆਂ 4 ਸਮੱਸਿਆਵਾਂਬ੍ਰਿਟੇਨ ਦੀ ਮੰਤਰੀ ਪ੍ਰੀਤੀ ਪਟੇਲ ਨੇ ਦਿੱਤਾ ਅਸਤੀਫ਼ਾਸਵਾਲ: ਜੇਕਰ ਪਾਟੀਦਾਰ ਭਾਜਪਾ ਦੇ ਪੱਖ ਵਿੱਚ ਹਨ ਤਾਂ ਹਾਰਦਿਕ ਪਟੇਲ ਦੀ ਰੈਲੀ ਵਿੱਚ ਇੰਨੇ ਲੋਕ ਕਿਉਂ ਆਉਂਦੇ ਹਨ?ਜਵਾਬ: ਉਹ ਪਾਟੀਦਾਰ ਨਹੀਂ ਹਨ, ਉਹ ਕਾਂਗਰਸ ਦੀਆਂ ਰੈਲੀਆਂ ਹਨ। ਉਨ੍ਹਾਂ ਕੋਲ ਸਟੇਜ 'ਤੇ ਕਾਗਂਰਸ ਦੇ ਨੁਮਾਇੰਦੇ ਹੁੰਦੇ ਹਨ। ਜੇਕਰ ਕੋਈ ਲੋਕਾਂ ਨੂੰ ਰੈਲੀ 'ਚ ਲੈ ਆਉਂਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਉਹ ਚੋਣ ਜਿੱਤ ਜਾਵੇਗਾ। ਸਵਾਲ: ਤੁਸੀਂ ਵਿਦਿਆਰਥੀ ਰਾਜਨੀਤੀ 'ਚੋਂ ਆਏ ਹੋ, ਹਾਰਦਿਕ, ਜਿਗਨੇਸ਼ ਅਤੇ ਅਲਪੇਸ਼ ਵਰਗੇ ਨੌਜਵਾਨ ਨੂੰ ਰਾਜਨੀਤੀ ਵਿੱਚ ਸਰਗਰਮ ਦੇਖ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ?ਜਵਾਬ: ਮੈਂ ਇਸ ਸਭ ਤੋਂ ਖੁਸ਼ ਨਹੀਂ ਹਾਂ। ਅਸੀਂ ਨੈਤਿਕਤਾ ਅਧਾਰਿਤ ਸਿਆਸਤ ਦੇਖੀ ਅਤੇ ਉਹੀ ਕਰ ਰਹੇ ਹਾਂ। ਜਾਤ ਦੇ ਨਾਂ 'ਤੇ ਲੋਕਾਂ ਦਾ ਧਰੂਵੀਕਰਨ ਕਰਨਾ ਆਦਰਸ਼ ਰਾਜਨੀਤੀ ਨਹੀਂ ਹੈ। ਉਹ ਕਾਂਗਰਸ ਦੀਆਂ ਕਠਪੁਤਲੀਆਂ ਹਨ। ਜਾਤ ਦੇ ਅਧਾਰ 'ਤੇ ਵੰਡ ਪਾ ਕੇ ਉਹ ਸਾਡੇ ਦੇਸ ਨੂੰ ਕਮਜ਼ੋਰ ਕਰ ਰਹੇ ਹਨ। ਅਜਿਹੇ ਨੇਤਾ ਨਾਗਰਿਕਾਂ ਨੂੰ ਧੋਖਾ ਦਿੰਦੇ ਹਨ। ਕਾਂਗਰਸ ਇਸ ਗ਼ਲਤਫ਼ਹਿਮੀ 'ਚ ਹੈ ਇਨ੍ਹਾਂ ਤਿੰਨਾਂ ਦਮ 'ਤੇ ਜਿੱਤ ਜਾਵੇਗੀ।ਧਾਰਮਿਕ ਚਿੰਨ੍ਹਾਂ 'ਤੇ ਦੁਨੀਆਂ ਭਰ ਦੇ ਇਤਿਹਾਸਕ ਫ਼ੈਸਲੇ ਪਰਾਲੀ ਸਾੜਨ ਦੇ ਮਾਮਲੇ ਘਟੇ ਤਾਂ ਫ਼ਿਰ ਸਮੋਗ ਕਿਉਂ ਵਧੀ? ਸਵਾਲ: ਤੁਸੀਂ ਦਲਿਤਾਂ ਨਾਲ ਕੋਈ ਸੰਵਾਦ ਕਿਉਂ ਨਹੀਂ ਰਚਾਇਆ ?ਜਵਾਬ: ਕੀ ਜਿਗਨੇਸ਼ ਦਲਿਤਾਂ ਦਾ ਸੱਚਾ ਨੁਮਾਇੰਦਾ ਹੈ ? ਊਨਾ ਹਾਦਸੇ ਨੂੰ ਡੇਢ ਸਾਲ ਹੋ ਗਿਆ ਹੈ। ਕਿੰਨੇ ਦਲਿਤਾਂ ਇਸ ਘਟਨਾ ਦਾ ਵਿਰੋਧ ਕੀਤਾ ? ਊਨਾ ਹਾਦਸੇ ਤੋਂ ਬਾਅਦ ਭਾਜਪਾ ਨੇ ਸਮਢਿਆਲਾ (ਜਿੱਥੇ ਘਟਨਾ ਵਾਪਰੀ) ਉੱਥੇ ਵੀ ਹਾਸਿਲ ਕੀਤੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਦਿਹੀਆ ਜਾਂ ਕਹੀਨਾ ਦਾ ਜੀਵਨ ਕਾਲ 7ਵੀਂ ਸਦੀ 'ਚ ਅਲਜੀਰੀਆ ਵਿੱਚ ਮੰਨਿਆ ਜਾਂਦਾ ਹੈ।ਉਸ ਸਮੇਂ ਰੋਮਨ ਸਮਾਰਜ ਦਾ ਪਤਨ ਹੋ ਰਿਹਾ ਸੀ ਅਤੇ ਅਰਬ ਇਸ ਖਿੱਤੇ 'ਚ ਪਹਿਲੇ ਹਮਲੇ ਕਰ ਰਿਹਾ ਸੀ।ਸਾਮਰਾਜ ਢਹਿ ਰਹੇ ਸਨ ਇਸੇ ਤਬਦੀਲੀ ਦੇ ਦੌਰ ’ਚ ਦਿਹੀਆ ਨੇ ਉਹ ਆਪਣੇ ਕਬੀਲੇ ਦੇ ਲੋਕਾਂ ਦੀ ਸ਼ਾਨ ਲਈ ਲੜਾਈ ਲੜੀ।ਇਹ ਵੀ ਪੜ੍ਹੋ:ਸੇਵਾ ਸਿੰਘ ਸੇਖਵਾਂ: ਮਤਭੇਦ ਤਾਂ ਹਰ ਪਾਰਟੀ 'ਚ ਹੁੰਦੇ ਹਨਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ 'ਸਾਰੇ ਯਹੂਦੀਆਂ ਨੂੰ ਮਰਨਾ ਪਵੇਗਾ, ਕਹਿ ਕੇ ਉਸ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬ੍ਰੈਗਜ਼ਿਟ : ਬ੍ਰਿਟੇਨ ਤੇ ਯੂਰਪੀ ਸੰਘ ਦੇ 'ਤੋੜ ਵਿਛੋੜੇ' ਦੇ ਰਾਹ ਦੀਆਂ 5 ਮੁਸ਼ਕਲਾਂ 16 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46226097 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਮਾਈਕਲ ਬਰਨਿਅਰ (ਖੱਬੇ) ਸਮਝੌਤੇ ਦੇ ਕਾਗਜ਼ ਯੂਰਪੀ ਕਾਊਂਸਿਲ ਦੇ ਮੁਖੀ ਡੌਨਲਡ ਟਸਕ ਨੂੰ ਸੌਂਪਦੇ ਹੋਏ ਬਰਤਾਨੀਆ ਦੀ ਸੰਸਦ ਵਿੱਚ ਬ੍ਰੈਗਜ਼ਿਟ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੂੰ ਮੈਂਬਰਾਂ ਦੇ ਸਵਾਲਾਂ ਦੀ ਬੁਛਾੜ ਅਤੇ ਮੰਤਰੀਆਂ ਦੇ ਅਸਤੀਫਿਆਂ ਦਾ ਸਾਹਮਣਾ ਕਰਨਾ ਪਿਆ।ਟੈਰੀਜ਼ਾ ਮੇਅ ਨੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਯੂਰਪੀ ਯੂਨੀਅਨ ਤੋਂ ਬ੍ਰਿਟੇਨ ਦੇ ਵੱਖ ਹੋਣ ਦਾ ਜੋ ਡਰਾਫਟ ਬਣਾਇਆ ਗਿਆ ਹੈ ਉਸ ਵਿੱਚ ਉਹ ਸਾਰੇ ਮੁੱਦੇ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ 'ਤੇ 2016 ਵਿੱਚ ਬ੍ਰਿਟਿਸ਼ ਲੋਕਾਂ ਨੇ ਵੋਟ ਕੀਤਾ ਸੀ।ਬੁੱਧਵਾਰ ਨੂੰ ਪੰਜ ਘੰਟੇ ਚੱਲੀ ਇੱਕ ਬੈਠਕ ਤੋਂ ਬਾਅਦ ਤਾਂ ਉਨ੍ਹਾਂ ਨੂੰ ਕੈਬਨਿਟ ਦੀ ਪ੍ਰਵਾਨਗੀ ਮਿਲ ਗਈ ਪਰ ਹਾਲਾਂਕਿ ਕਈ ਮੰਤਰੀ ਇਸ ਡੀਲ ਦੇ ਖਿਲਾਫ ਵੀ ਬੋਲੇ।ਵੀਰਵਾਰ ਨੂੰ ਹਾਲਾਤ ਇਹ ਬਣੇ ਕਿ ਕੈਬਨਿਟ ਦੀ ਪ੍ਰਵਾਨਗੀ ਦੇ ਬਾਵਜੂਦ ਵੀ ਸੰਸਦ ਵਿੱਚ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਯੂਰਪੀ ਯੂਨੀਅਨ ਨੇ ਬ੍ਰਿਟੇਨ ਦਾ ਬ੍ਰੈਗਜ਼ਿਟ ਸਮਝੌਤਾ ਮਨਜ਼ੂਰ ਕਰ ਲਿਆ।ਇਹ ਵੀ ਪੜ੍ਹੋਟਰੇਨ ਦੇ ਡਰਾਈਵਰ ਦੀ 'ਖੁਦਕੁਸ਼ੀ' ਦਾ ਸੱਚ ਕੀ ਹੈਅਕਸ਼ੇ ਕੁਮਾਰ ਨੇ ਸੁਖਬੀਰ ਤੇ ਡੇਰਾ ਮੁਖੀ ਦੀ ਡੀਲ ਕਰਵਾਈ? ਸਵਾਲ ਬਾਕੀ ਹੈਉਹ ਕਾਰਨ ਜਿਨ੍ਹਾਂ ਕਰਕੇ ਹੁੰਦਾ ਹੈ ਫੇਫੜੇ ਦਾ ਕੈਂਸਰ Image copyright EPA ਫੋਟੋ ਕੈਪਸ਼ਨ ਯੂਰਪੀਅਨ ਕਮਿਸ਼ਨ ਦੇ ਮੁਖੀ ਜੀਨ ਕਲਾਊਡ ਜੰਕਰ ਨਾਲ ਟੈਰੀਜ਼ਾ ਮੇਅ ਕੈਬਨਿਟ ਦੀ ਪ੍ਰਵਾਨਗੀ ਮਗਰੋਂ ਕੀ-ਕੀ ਹੋਇਆਬ੍ਰੈਗਜ਼ਿਟ ਮੰਤਰੀ ਡੌਮੀਨੀਕ ਰਾਬ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਾਬ ਨੇ ਜੁਲਾਈ ਵਿੱਚ ਹਾਈ ਪ੍ਰੋਫਾਈਲ ਮੰਤਰੀ ਡੇਵਿਡ ਡੇਵਿਸ ਦੇ ਅਸਤੀਫਾ ਦੇਣ ਮਗਰੋਂ ਅਹੁਦਾ ਸੰਭਾਲਿਆ ਸੀ।ਰਾਬ 585 ਪੇਜਾਂ ਦਾ ਉਹ ਡਰਾਫਟ ਬਣਾਉਣ ਵਿੱਚ ਸ਼ਾਮਲ ਸਨ ਜਿਸ ਦੇ ਆਧਾਰ 'ਤੇ ਬ੍ਰਿਟੇਨ ਯੂਰਪੀ ਯੂਨੀਅਨ ਵਿੱਚੋਂ ਬਾਹਰ ਨਿਕਲੇਗਾ।ਵਰਕ ਐਂਡ ਪੈਨਸ਼ਨ ਮੰਤਰੀ ਏਸਥਰ ਮੈਕਵੇ ਨੇ ਅਸਤੀਫਾ ਦਿੱਤਾ। ਜੂਨੀਅਰ ਨੌਰਦਨ ਆਇਰਲੈਂਡ ਮਿਨਿਸਟਰ ਸ਼ੈਲੇਸ਼ ਵਾਰਾ ਦਾ ਅਸਤੀਫਾ।ਜੂਨੀਅਰ ਬ੍ਰੈਗਜ਼ਿਟ ਮੰਤਰੀ ਸੁਏਲਾ ਬ੍ਰੇਵਰਮੈਨ ਅਤੇ ਪਾਰਲੀਮੈਂਟਰੀ ਪ੍ਰਾਈਵੇਟ ਸਕੱਤਰ ਐਨੀ ਮੈਰੀ ਟ੍ਰੇਵੇਲਯਾਨ ਨੇ ਵੀ ਅਹੁਦੇ ਛੱਡਿਆ।ਸੰਸਦ ਵਿੱਚ ਟੈਰੀਜ਼ਾ ਮੇਅ ਨੇ ਕਿਹਾ ''ਬਰਤਾਨੀਆ ਦੇ ਲੋਕ ਚਾਹੁੰਦੇ ਹਨ ਕਿ ਇਹ ਕੰਮ ਸਿਰੇ ਚੜ੍ਹੇ'' ਵਿਰੋਧੀ ਧਿਰ ਲੇਬਰ ਪਾਰਟੀ ਨੇ ਅਜੇ ਸਾਫ ਨਹੀਂ ਕੀਤਾ ਕਿ ਉਹ ਇਸ ਮਸੌਦੇ ਦਾ ਸਮਰਥਨ ਕਰਨਗੇ ਕਿ ਨਹੀਂ। ਪਾਰਟੀ ਲੀਡਰ ਜੈਰੇਮੀ ਕੋਰਬਿਨ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਕਰਾਰ ਦੇਸ਼ ਹਿਤਾਂ ਦਾ ਖਿਆਲ ਰੱਖੇਗਾ। ਟੋਰੀ ਪਾਰਟੀ ਅਤੇ ਉਨ੍ਹਾਂ ਦੀ ਆਪਣੀ ਡੈਮੋਕਰੈਟਿਕ ਯੂਨੀਅਨਿਸਟ ਪਾਰਟੀ ਅੰਦਰੋਂ ਵੀ ਵਿਰੋਧ ਝੱਲਣਾ ਪੈ ਰਿਹਾ ਹੈ। Image copyright AFP 'ਹਾਲੇ ਲੰਬਾ ਸਫ਼ਰ ਤੈਅ ਕਰਨਾ ਬਾਕੀ'ਯੂਰਪੀ ਸੰਘ ਦਾ ਕਹਿਣਾ ਹੈ ਕਿ ਬ੍ਰਿਟੇਨ ਦੇ ਨਾਲ ਬ੍ਰੈਗਜ਼ਿਟ ਸਬੰਧਿਤ ਸਮਝੌਤੇ ਦੇ ਖਰੜੇ 'ਤੇ ਰਾਜ਼ੀ ਹੋਣ ਦੇ ਬਾਵਜੂਦ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।ਵਿਚੋਲਗੀ ਕਰ ਰਹੇ ਮਾਈਕਲ ਬਰਨਿਅਰ ਨੇ ਕਿਹਾ, ""ਦੋਹਾਂ ਪੱਖਾਂ (ਯੂਰਪੀ ਯੂਨੀਅਨ ਅਤੇ ਬ੍ਰਿਟੇਨ) ਨੂੰ ਹਾਲੇ ਲੰਬਾ ਸਫ਼ਰ ਤੈਅ ਕਰਨਾ ਹੈ।""ਪ੍ਰਸਤਾਵਿਤ ਸਮਝੌਤੇ 'ਤੇ ਰਾਜ਼ੀ ਹੋਣ ਮਗਰੋਂ ਯੂਰਪੀ ਯੂਨੀਅਨ ਵੱਲੋਂ ਕੁਝ ਬੈਠਕਾਂ ਵੀ ਤੈਅ ਕੀਤੀਆਂ ਗਈਆਂ ਹਨ-25 ਨਵੰਬਰ ਨੂੰ ਡਰਾਫ਼ਟ ਡੀਲ ਮਨਜ਼ੂਰੀ ਲਈ ਯੂਰਪੀ ਯੂਨੀਅਨ ਕੋਲ ਜਾਵੇਗੀ।ਦਸੰਬਰ ਵਿੱਚ ਇਸ ਸਮਝੌਤੇ ਨੂੰ ਬ੍ਰਿਟੇਨ ਦੀ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ।ਜੇਕਰ ਸੰਸਦ ਇਸ ਦੇ ਹੱਕ ਵਿੱਚ ਵੋਟ ਦਿੰਦੀ ਹੈ ਤਾਂ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਯੂਰਪੀ ਯੂਨੀਅਨ ਤੋਂ ਬਾਹਰ ਹੋਣ ਦਾ ਬਿੱਲ ਪੇਸ਼ ਕੀਤਾ ਜਾਵੇਗਾ।ਜੇਕਰ ਸੰਸਦ ਨੇ ਇਸ ਨੂੰ ਠੁਕਰਾ ਦਿੱਤਾ ਤਾਂ ਸਰਕਾਰ ਨੂੰ 21 ਦਿਨਾਂ ਦੇ ਅੰਦਰ ਨਵਾਂ ਪ੍ਰਸਤਾਅ ਤਿਆਰ ਕਰਨਾ ਹੋਵੇਗਾ।ਬਰਤਾਨੀਆ ਦੀ ਸੰਸਦ ਨੇ ਇਸ ਨੂੰ ਮਨਜ਼ੂਰੀ ਦਿੱਤੀ ਤਾਂ ਯੂਰਪੀਅਨ ਯੂਨੀਅਨ ਸੰਸਦ ਨੂੰ ਇਸ ਨੂੰ ਆਮ ਬਹੁਮਤ ਨਾਲ ਮਨਜ਼ੂਰ ਕਰਨਾ ਪਵੇਗਾ। ਇਹ ਵੀ ਪੜ੍ਹੋਪਹਿਲਾਂ ਤੋਂ ਈਯੂ ਜਾਂ ਬ੍ਰਿਟੇਨ 'ਚ ਰਹਿੰਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂਸੰਸਾਰ 'ਚ ਕਿੱਥੇ-ਕਿੱਥੇ ਜਿੱਤੀ ਗਈ ਕਕਾਰਾਂ ਦੀ ਜੰਗ?ਅਮਰੀਕਾ 'ਚ ਲੰਘੇ ਸਾਲ 24 ਸਿੱਖ ਹੋਏ ਨਸਲੀ ਹਮਲਿਆਂ ਦਾ ਸ਼ਿਕਾਰ Image copyright Getty Images ਬ੍ਰੈਗਜ਼ਿਟ ਕੀ ਹੈ? ਯੂਰਪੀਅਨ ਕੌਂਸਲ ਦੇ ਮੁਖੀ ਡੌਨਲਡ ਟਸਕ ਨੇ ਕਿਹਾ ਹੈ ਕਿ ਬ੍ਰੈਗਜ਼ਿਟ ਹੈ ਤਾਂ ਹਾਰ ਵਾਲੀ ਸਥਿਤੀ ਹੀ, ਪਰ ਉਹ ਕੋਸ਼ਿਸ਼ ਕਰਨਗੇ ਕਿ ਦੋਹਾਂ ਪੱਖਾਂ ਲਈ ਇਹ ਦਰਦਨਾਕ ਨਾ ਹੋਵੇ। ਬ੍ਰਿਟੇਨ ਨੇ ਯੂਰਪੀਅਨ ਯੂਨੀਅਨ ਨੂੰ 29 ਮਾਰਚ 2019 ਨੂੰ ਛੱਡਣਾ ਹੈ, ਕਿਉਂਕਿ 2016 'ਚ ਹੋਏ ਇੱਕ ਜਨਮਤ ਸੰਗ੍ਰਹਿ ਵਿੱਚ ਯੂਕੇ ਦੇ ਨਾਗਰਿਕਾਂ ਨੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਨੂੰ ਬ੍ਰੈਗਜ਼ਿਟ (ਬ੍ਰਿਟੇਨ+ਐਕਸਿਟ) ਗਿਆ ਜਾਂਦਾ ਹੈ। ਯੂਕੇ ਤੇ ਯੂਰਪੀਅਨ ਯੂਨੀਅਨ ਨੂੰ ਹੁਣ ਇਸ 'ਤਲਾਕ' ਦੀਆਂ ਸ਼ਰਤਾਂ ਤੈਅ ਕਰਨ ਲਈ ਗੱਲਬਾਤ ਕਰਦਿਆਂ ਇੱਕ ਸਾਲ ਹੋ ਚੁੱਕਾ ਹੈ। ਹੁਣ ਵਾਰਤਾਕਾਰਾਂ ਨੇ ਡੀਲ ਫਾਈਨਲ ਕਰ ਲਈ ਹੈ ਪਰ ਇਸ ਨੂੰ ਸੰਸਦ ਮੈਂਬਰਾਂ ਦੀ ਹਮਾਇਤ ਜ਼ਰੂਰੀ ਹੈ, ਇਸ ਤੋਂ ਪਹਿਲਾਂ ਕਿ ਯੂਨੀਅਨ ਦੇ ਮੈਂਬਰ ਬਾਕੀ 27 ਦੇਸ਼ ਇਸ ਉੱਪਰ ਮੋਹਰ ਲਗਾਉਣ। ਇਹ ਵੀ ਪੜ੍ਹੋਬ੍ਰਿਟੇਨ ਦੀ ਮੰਤਰੀ ਪ੍ਰੀਤੀ ਪਟੇਲ ਨੇ ਦਿੱਤਾ ਅਸਤੀਫ਼ਾਕਿਉਂ ਬਣੀ ਤੇ ਕਿਉਂ ਢਾਹੀ 'ਬਰਲਿਨ ਦੀ ਦੀਵਾਰ'?ਮੁਆਵਜ਼ੇ ਨੂੰ ਕੀਤੀ ਨਾਂਹ, ਆਪਣੇ ਦਮ 'ਤੇ ਪਹੁੰਚੇ ਸਿਖਰਾਂ 'ਤੇਅੰਦਰ ਕੀ ਹੈ?ਯੂਕੇ ਦੇ ਨਿਕਲ ਜਾਣ ਤੋਂ ਬਾਅਦ 21 ਮਹੀਨਿਆਂ ਦਾ ਇੱਕ ਵਕਫਾ ਹੈ ਜਿਸ ਤਹਿਤ ਦੂਜੀਆਂ ਪ੍ਰਕਿਰਿਆਵਾਂ ਮੁਕੰਮਲ ਹੋਣਗੀਆਂ।ਯੂਕੇ ਵੱਲੋਂ 'ਤਲਾਕ' ਯਾਨਿ ਯੂਰਪ ਤੋਂ ਵੱਖ ਹੋਣ ਲਈ 39 ਅਰਬ ਪੌਂਡ ਦਾ ਭੁਗਤਾਨ ਨਾਗਰਿਕਾਂ ਦੇ ਅਧਿਕਾਰਾਂ ਬਾਰੇ ਪੱਕੇ ਨਿਯਮ, ਜਿਨ੍ਹਾਂ ਤਹਿਤ ਉਹ ਜਿੱਥੇ ਰਹਿੰਦੇ ਉਥੇ ਕੰਮ ਕਰ ਸਕਣ ਅਤੇ ਪਰਿਵਾਰ ਨੂ ਮਿਲ ਸਕਣ।ਇਸ ਸਮਝੌਤੇ ਤਹਿਤ 3000 ਖੇਤਰੀ ਨਿਸ਼ਾਨੀਆਂ ਦੀ ਸੁਰੱਖਿਆ ਕੀਤੀ ਜਾਵੇਗੀ ਜਿਸ ਵਿੱਚ ਪਰਮਾ ਹੈਮ, ਫੈਟਾ ਚੀਜ਼, ਸ਼ੈਂਪੇਨ ਅਤੇ ਵੇਲਸ਼ ਲੈਂਬ ਮੁੱਖ ਤੌਰ 'ਤੇ ਸ਼ਾਮਿਲ ਹਨ। Image copyright Getty Images ਵਪਾਰ ਸਮਝੌਤਾ ਹੋਵੇਗਾ?ਇਸ 585 ਸਫਿਆਂ ਦੇ ਮੁੱਖ ਕਰਾਰ ਤੋਂ ਇਲਾਵਾ ਇੱਕ ਟਰੇਡ ਐਗਰੀਮੈਂਟ ਜਾਂ ਵਪਾਰ ਸਮਝੌਤਾ ਵੀ ਹੋਣਾ ਹੈ। ਇਸ ਵਿੱਚ ਤੈਅ ਹੋਵੇਗਾ ਕਿ ਅਲੱਗ ਹੋਣ ਤੋਂ ਬਾਅਦ ਬ੍ਰਿਟੇਨ ਤੇ ਯੂਨੀਅਨ ਦੇ ਰਿਸ਼ਤੇ ਕਿਵੇਂ ਚੱਲਣਗੇ। ਇਹ ਦਸੰਬਰ 2020 ਤੋਂ ਲਾਗੂ ਹੋਵੇਗਾ। ਇਸ ਦਾ ਟੀਚਾ ਤਾਂ ਹੈ ਕਿ ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਖੁਲ੍ਹੇ ਵਪਾਰ ਦਾ ਇੰਤਜ਼ਾਮ ਹੋਵੇ ਅਤੇ ਕੋਈ ਟੈਕਸ ਨਾ ਲੱਗੇ। ਕ ਹੰਗਾਮੀ ਮੀਟਿੰਗ ਅਗਲੇ ਮਹੀਨੇ ਹੋ ਸਕਦੀ ਹੈ ਜਿਸ ਵਿੱਚ ਇਸ ਉੱਪਰ ਫੈਸਲਾ ਲਿਆ ਜਾਵੇਗਾ। ਉਸ ਤੋਂ ਬਾਅਦ ਯੂਕੇ ਦੀ ਪ੍ਰਧਾਨ ਮੰਤਰੀ ਦਾ ਔਖਾ ਕੰਮ ਸ਼ੁਰੂ ਹੋਵੇਗਾ — ਸੰਸਦ ਮੈਂਬਰਾਂ ਨੂੰ ਮਨਾਉਣਾ ਕਿ ਉਹ ਇਸ ਐਗਰੀਮੈਂਟ ਦੇ ਹੱਕ ਵਿੱਚ ਵੋਟ ਪਾਉਣ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੀ ਮੋਦੀ ਨੇ ਇਸ ਡਰ ਕਰਕੇ ਸੀਬੀਆਈ ਡਾਇਰੈਕਟਰ ਨੂੰ ਰਾਤੀਂ 2 ਵਜੇ ਹਟਾਇਆ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45979467 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਆਲੋਕ ਵਰਮਾ ਵਰਗਾ ਖੁਦਮੁਖਤਿਆਰ ਅਫ਼ਸਰ ਰਫ਼ਾਲ ਦੀ ਜਾਂਚ ਕਰਦਾ ਹੈ ਤਾਂ ਉਨ੍ਹਾਂ ਨੂੰ ਮੁਸ਼ਕਲ ਪੈਦਾ ਹੋ ਸਕਦੀ ਹੈ। ਸੀਬੀਆਈ ਡਾਇਰੈਕਟਰ ਨੂੰ ਹਟਾਉਣ ਦੇ ਮਾਮਲੇ ਵਿਚ ਘਿਰੀ ਮੋਦੀ ਸਰਕਾਰ ਉੱਤੇ ਕਾਂਗਰਸ ਲਗਾਤਾਰ ਸਿਆਸੀ ਹਮਲੇ ਕਰ ਰਹੀ ਹੈ।ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸੀਬੀਆਈ ਡਾਇਰੈਕਟਰ ਨੂੰ ਹਟਾਣਾ ਸੰਵਿਧਾਨ ਦੀ ਬੇਅਦਬੀ ਹੈ। ਰਫ਼ਾਲ ਉੱਤੇ ਜਾਂਚ ਦੇ ਡਰ ਤੋਂ ਪ੍ਰਧਾਨ ਮੰਤਰੀ ਨੇ ਰਾਤ ਨੂੰ ਦੋ ਵਜੇ ਇਹ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਡਾਇਰੈਕਟਰ ਨੂੰ ਹਟਾਉਣਾ ਕਾਨੂੰਨੀ ਤੌਰ ਉੱਤੇ ਗਲਤ ਹੈ, ਉਨ੍ਹਾਂ ਕਿਹਾ ਕਿ ਸੀਬੀਆਈ ਡਾਇਰੈਕਟਰ ਦੀ ਨਿਯੁਕਤੀ, ਉਸ ਨੂੰ ਹਟਾਉਣ ਦਾ ਅਧਿਕਾਰ ਤਿੰਨ ਮੈਂਬਰੀ ਕਮੇਟੀ ਕਰਦੀ ਹੈ, ਜਿਸ ਵਿਚ ਪ੍ਰਧਾਨ ਮੰਤਰੀ, ਵਿਰੋਧੀ ਧਿਰ ਆਗੂ ਅਤੇ ਸੁਪਰੀਮ ਕੋਰਟ ਦਾ ਮੁੱਖ ਜੱਜ ਸ਼ਾਮਲ ਹੁੰਦਾ ਹੈ। ਇਹ ਵੀ ਪੜ੍ਹੋ: ਜਿਨਸੀ ਸ਼ੋਸ਼ਣ : ਕੀ ਮੰਤਰੀ ਤੋਂ ਕੈਪਟਨ ਦਾ ਮਾਫ਼ੀ ਮੰਗਵਾਉਣਾ ਕਾਫ਼ੀ ਹੈ ਦਿਹਾੜੀਆਂ ਛੱਡ ਕੇ ਪੀੜਤਾਂ ਦੀ ਮਦਦ ਕਰਦੇ ਲੋਕਸਰੀਰਕ ਸ਼ੋਸ਼ਣ ਖਿਲਾਫ਼ ਇਹ ਨੁਕਤੇ ਤੁਹਾਡੇ ਕੰਮ ਆ ਸਕਦੇ ਹਨਜਿਨਸੀ ਸ਼ੋਸ਼ਣ ਕੀ ਹੈ, ਮਰਦਾਂ ਨੂੰ ਕੀ ਜਾਣਨਾ ਜ਼ਰੂਰੀ ਹੈ?ਰਾਹਲ ਗਾਂਧੀ ਨੇ ਕਿਹਾ ਕਿ ਇਹ ਉਨ੍ਹਾਂ ਨੂੰ ਨਿਯੁਕਤ ਕਰਨ ਵਾਲੀ ਕਮੇਟੀ ਦੇ ਦੂਜੇ ਮੈਂਬਰਾਂ ਦਾ ਵੀ ਅਪਮਾਨ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਵਿਧਾਨ ਦਾ ਅਪਮਾਨ ਕੀਤਾ ਹੈ। ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਸੀਬੀਆਈ ਡਾਇਰੈਕਟਰ ਨੂੰ ਜਿਹੜੀ ਕਮੇਟੀ ਨਿਯੁਕਤ ਕਰਦੀ ਹੈ , ਉਹੀ ਹਟਾਉਣ ਦਾ ਅਧਿਕਾਰ ਵੀ ਰੱਖਦੀ ਹੈ। Image copyright Getty Images ਫੋਟੋ ਕੈਪਸ਼ਨ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੀਬੀਆਈ ਉੱਤੇ ਬਹੁਤ ਜ਼ਿਆਦਾ ਦਬਾਅ ਹੈ, ਜਿਸ ਕਾਰਨ ਉਹ ਨਿਰਪੱਖ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਹੀ ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਸੀਬੀਆਈ ਡਾਇਰੈਕਟਰ ਨੂੰ ਪ੍ਰਧਾਨ ਮੰਤਰੀ ਨੇ ਰਾਤ ਨੂੰ ਕਰੀਬ ਦੋ ਵਜੇ ਹੀ ਕਿਉਂ ਹਟਾਇਆ। ਸੁਪਰੀਮ ਕੋਰਟ 'ਚ ਪਟੀਸ਼ਨਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ, ਅਰੁਣ ਸ਼ੌਰੀ ਅਤੇ ਸੀਨੀਅਰ ਵਕੀਲ ਪ੍ਰਸ਼ਾਤ ਭੂਸ਼ਣ ਨੇ ਰਫ਼ਾਲ ਲੜਾਕੂ ਜਹਾਜ਼ ਖਰੀਦ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੀਬੀਆਈ ਉੱਤੇ ਬਹੁਤ ਜ਼ਿਆਦਾ ਦਬਾਅ ਹੈ, ਜਿਸ ਕਾਰਨ ਉਹ ਨਿਰਪੱਖ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਹੀ ਹੈ। ਪਟੀਸ਼ਨ ਵਿਚ ਕੇਂਦਰ ਸਰਕਾਰ ਨੂੰ ਹੁਕਮ ਦੇਣ ਦੀ ਅਪੀਲ ਕੀਤੀ ਗਈ ਹੈ ਕਿ ਉਹ ਜਾਂਚ ਕਰ ਰਹੇ ਅਧਿਕਾਰੀਆਂ ਦੀਆਂ ਬਦਲੀਆਂ ਨਾ ਕਰੇ ਅਤੇ ਨਾ ਹੀ ਅਫ਼ਸਰਾਂ ਨੂੰ ਡਰਾਏ।ਅਟਲ ਬਿਹਾਰੀ ਵਾਜਪਈ ਸਰਕਾਰ ਵਿਚ ਮੰਤਰੀ ਰਹੇ ਅਰੁਣ ਸ਼ੌਰੀ ਨੇ ਰਫ਼ਾਲ ਲੜਾਕੂ ਜਹਾਜ਼ ਅਤੇ ਸੀਬੀਆਈ ਦੇ ਡਾਇਰੈਕਟਰ ਅਲੋਕ ਵਰਮਾ ਨੂੰ ਛੁੱਟੀ ਉੱਤੇ ਭੇਜਣ ਦੇ ਮਾਮਲੇ ਉੱਤੇ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨਾਲ ਗੱਲਬਾਤ ਕੀਤੀ । ਅਰੁਣ ਸ਼ੌਰੀ ਨੇ ਇਸ ਮਸਲੇ ਉੱਤੇ ਇਹ ਕੁਝ ਕਿਹਾ: ਮੋਦੀ ਦੇ ਡਰਨ ਦੇ ਤਿੰਨ ਕਾਰਨ ਅਰੁਣ ਸ਼ੌਰੀ ਨੇ ਦਾਅਵਾ ਕੀਤਾ ਕਿ ਇਹ ਕਿੰਨੀ ਰੌਚਕ ਗੱਲ ਹੈ ਕਿ ਹਰ ਕਿਸੇ ਨੂੰ ਸੀਬੀਆਈ ਦੇ ਡੰਡੇ ਨਾਲ ਡਰਾਉਣ ਵਾਲੇ ਮੋਦੀ ਹੁਣ ਖੁਦ ਸੀਬੀਆਈ ਤੋਂ ਡਰੇ ਹੋਏ ਹਨ। ਮੋਦੀ ਦੇ ਡਰਨ ਦਾ ਸਭ ਤੋਂ ਪਹਿਲਾ ਕਾਰਨ ਇਹ ਹੈ ਸੀ ਕਿ ਸੀਬੀਆਈ ਵਿਚ ਉਨ੍ਹਾਂ ਦੇ ਖ਼ਾਸ ਬੰਦੇ ਰਾਕੇਸ਼ ਅਸਥਾਨਾ ਉੱਤੇ ਜੇਕਰ ਜ਼ਿਆਦਾ ਦਬਾਅ ਪਿਆ ਤਾਂ ਉਹ ਭੇਦ ਖੋਲ ਸਕਦੇ ਹਨ।ਦੂਜਾ ਡਰ ਇਹ ਕਿ ਸੀਬੀਆਈ ਦੀ ਉਹ ਜਿਸ ਤਰ੍ਹਾਂ ਵਰਤੋਂ ਕਰਨਾ ਚਾਹੁੰਦੇ ਸਨ ਉਸ ਤਰ੍ਹਾਂ ਨਹੀਂ ਕਰ ਪਾ ਰਹੇ ਸਨ।ਮੋਦੀ ਦਾ ਤੀਜਾ ਡਰ ਇਹ ਵੀ ਸੀ ਕਿ ਜੇਕਰ ਆਲੋਕ ਵਰਮਾ ਵਰਗਾ ਖੁਦਮੁਖਤਿਆਰ ਅਫ਼ਸਰ ਰਫ਼ਾਲ ਦੀ ਜਾਂਚ ਕਰਦਾ ਹੈ ਤਾਂ ਉਨ੍ਹਾਂ ਨੂੰ ਮੁਸ਼ਕਲ ਪੈਦਾ ਹੋ ਸਕਦੀ ਹੈ। ਸ਼ਾਇਦ ਇਸ ਦਾ ਕਾਰਨ ਆਲੋਕ ਵਰਮਾ ਦਬਣ ਜਾਂ ਡਰਨ ਵਾਲੇ ਨਹੀਂ ਸਨ।ਸ਼ੌਰੀ ਦਾ ਦਾਅਵਾ ਹੈ ਕਿ ਇਸ ਸਭ ਤੋਂ ਬਚਣ ਲਈ ਹੀ ਆਲੋਕ ਵਰਮਾਂ ਨੂੰ ਛੁੱਟੀ ਭੇਜਿਆ ਗਿਆ ਹੈ। ਇਸ ਨਾਲ ਸਰਕਾਰ ਦਾ ਬਹੁਤਾ ਭਲਾ ਨਹੀਂ ਹੋਣ ਲੱਗਾ ਬਲਕਿ ਉਨ੍ਹਾਂ ਇੱਕ ਵੱਡਾ ਪਹਾੜ ਆਪਣੇ ਉੱਤੇ ਸੁੱਟ ਲਿਆ ਹੈ, ਅੱਗੇ ਚੱਲਕੇ ਇਸ ਦੇ ਕਈ ਦੂਰਗਾਮੀ ਪ੍ਰਭਾਵ ਹੋਣਗੇ।ਇਨ੍ਹਾਂ ਵੀਡੀਓਜ਼ ਵਿਚ ਵੀ ਤੁਹਾਡੀ ਰੁਚੀ ਹੋ ਸਕਦੀ ਹੈ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਬੁਲਗੇਰੀਆ ਦੇ ਸਮੁੰਦਰੀ ਕੰਢੇ ਤੋਂ ਦੂਰ ਇਸ ਪੁਰਾਤੱਤਵ ਵਿਗਿਆਨੀ ਨੇ ਦੁਨੀਆ ਦੇ ਸਭ ਤੋਂ ਪੁਰਾਣੇ ਜਹਾਜ਼ ਦੇ ਟੁਕੜੇ ਨੂੰ ਲੱਭਿਆ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੰਡੋਨੇਸ਼ੀਆ ਦਾ ਸਿਸਟਮ ਕੌਮਾਂਤਰੀ ਸਹਾਇਤਾ ਨਾਲ ਬਣਾਇਆ ਗਿਆ ਸੀ। ਇਸ ਦੀ ਲਾਗਤ ਕਰੀਬ 10 ਕਰੋੜ ਡਾਲਰ ਸੀ। ਪਹਿਲਾਂ ਇਹ ਸਮੁੰਦਰ ਉੱਪਰ ਹਲਚਲ ਦੀ ਨਿਗਰਾਨੀ ਤੈਰਨ ਵਾਲੇ ਬੁਆਇਸ ਦੀ ਵਰਤੋਂ ਨਾਲ ਕਰਦਾ ਸੀ। ਬੁਆਇਸ ਦੇ ਕੀਮਤੀ ਪੁਰਜੇ ਚੋਰੀ ਹੋ ਜਾਂਦੇ ਸਨ।ਇਹ ਵੀ ਪੜ੍ਹੋ:ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਉਹ ਮਰਦ ਜਿਸ ਨੇ ਕਿੰਨਰ ਨਾਲ ਵਿਆਹ ਕਰਵਾਇਆਕੋਰਟ ਨੇ 6 ਬੰਦਿਆਂ ਤੋਂ ਬਲਾਤਕਾਰ ਕਰਵਾਇਆ - ਸ਼ਾਂਤੀ ਨੋਬੇਲ ਜੇਤੂ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 'ਕਰਤਾਰਪੁਰ ਲਾਂਘੇ 'ਤੇ ਸ਼ੱਕ ਕਰਨ ਵਾਲਿਆਂ 'ਚ ਕੈਪਟਨ ਇਕੱਲੇ ਨਹੀਂ...'-ਨਜ਼ਰੀਆ ਵੁਸਤੁਲਾਹ ਖ਼ਾਨ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ 10 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46508660 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਹਾਲ ਵਿੱਚ ਹੀ ਕਰਤਾਪੁਰ ਸਾਹਿਬ ਗੁਰਦੁਆਰੇ ਵਾਸਤੇ ਲਾਂਘਾ ਖੋਲ੍ਹਣ ਲਈ ਭਾਰਤ ਅਤੇ ਪਾਕਿਸਤਾਨ ਨੇ ਪ੍ਰੋਜੈਕਟ ਸ਼ੁਰੂ ਕੀਤੇ ਹਨ ਪਰ ਸਿਆਸਤ ਵੀ ਪੂਰੀ ਹੋ ਰਹੀ ਹੈ। ਸੁਣਿਆ ਹੈ ਕਿ ਸੀਨੀਅਰ ਪੱਤਰਕਾਰ ਬਰਖਾ ਦੱਤ ਅਤੇ ਸੁਹਾਸਿਨੀ ਹੈਦਰ ਨੇ ਕਰਾਚੀ ਵਿੱਚ ਕਿਸੇ ਕਾਨਫਰੰਸ ਵਿੱਚ ਸ਼ਾਮਲ ਹੋਣ ਆਉਣਾ ਸੀ। ਸਮੇਂ 'ਤੇ ਵੀਜ਼ਾ ਨਹੀਂ ਮਿਲਿਆ।ਮੈਨੂੰ ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਇੱਕ ਕਾਨਫਰੰਸ ਦਾ ਸੱਦਾ ਸੀ।ਮੇਰੇ ਟ੍ਰੈਵਲ ਏਜੰਟ ਨੇ ਕਿਹਾ ਕਾਨਫਰੰਸ ਦੇ ਸੱਦੇ ਦੀ ਕਾਪੀ ਅਤੇ ਜਿਸ ਨੇ ਇਹ ਸੱਦਾ ਭੇਜਿਆ ਉਸ ਦੇ ਘਰ ਦੇ ਪਤੇ ਦਾ ਕੋਈ ਬਿਲ ਜਾਂ ਉਸ ਦੇ ਆਧਾਰ ਕਾਰਡ ਦੀ ਕਾਪੀ ਮੰਗਵਾ ਲਓ। ਮੈਂ ਤੁਹਾਡੀ ਵੀਜ਼ਾ ਐਪਲੀਕੇਸ਼ਨ ਲਾ ਦਿੰਦਾ ਹਾਂ ਅੱਗੇ ਤੁਹਾਡੀ ਕਿਸਮਤ। ਮੇਰਾ ਮੇਰਠ ਜਾਣ ਦਾ ਜੋਸ਼ ਉੱਥੇ ਹੀ ਮੱਠਾ ਪੈ ਗਿਆ।ਸਾਡੇ ਤੋਂ ਚੰਗੇ ਤਾਂ ਦੋਵੇਂ ਦੇਸਾਂ ਦੇ ਮਛੇਰੇ ਹਨ ਜਿਨ੍ਹਾਂ ਦੀ ਕਿਸ਼ਤੀ ਸਮੁੰਦਰ ਵਿੱਚ ਜ਼ਰਾ ਵੀ ਇੱਧਰ ਤੋਂ ਉੱਧਰ ਹੋ ਜਾਏ ਤਾਂ ਮੁਫ਼ਤ ਵਿੱਚ ਗੁਜਰਾਤ ਜਾਂ ਕਰਾਚੀ ਦੀ ਜੇਲ੍ਹ ਵਿੱਚ ਪਹੁੰਚ ਜਾਂਦੇ ਹਨ। Image copyright Getty Images ਅਤੇ ਜਦੋਂ ਉਨ੍ਹਾਂ ਦੀ ਗਿਣਤੀ ਦੋ ਢਾਈ ਸੌ ਹੋ ਜਾਂਦੀ ਹੈ ਤਾਂ ਫਿਰ ਦੁਨੀਆਂ ਦਿਖਾਵੇ ਲਈ ਮੰਨਤ ਦੀਆਂ ਚਿੜੀਆਂ ਵਾਂਗ ਆਜ਼ਾਦ ਕਰਕੇ ਵਾਘਾ ਅਟਾਰੀ ਜ਼ਰੀਏ ਵਾਪਸ ਕਰ ਦਿੱਤਾ ਹੈ।ਕੁਝ ਹੀ ਮਹੀਨਿਆਂ ਵਿੱਚ ਗੁਜਰਾਤ ਅਤੇ ਕਰਾਚੀ ਦਾ ਪਿੰਜਰਾ ਫਿਰ ਨਵੀਂ ਚਿੜੀਆਂ ਤੋਂ ਭਰ ਜਾਂਦਾ ਹੈ।ਕਰਤਾਰਪੁਰ ਵਿੱਚ ਸੁੰਘ ਲਈ ਸਾਜ਼ਿਸ਼ ਦੀ ਬਦਬੂ....ਸੁਣਿਆ ਹੈ ਕਰਤਾਰਪੁਰ, ਬਿਨਾ ਵੀਜ਼ੇ ਦੇ ਆਉਣ-ਜਾਣ ਹੋ ਸਕੇਗਾ ਪਰ ਇਸ ਦੇ ਲਈ ਵੀ ਸਿੱਖ ਹੋਣ ਦੀ ਸ਼ਰਤ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਯਾਤਰੀਆਂ ਵਿੱਚ ਵੀ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਮਿਹਰਬਾਨੀ ਪਿੱਛੇ ਆਈਐੱਸਆਈ ਦਾ ਕੋਈ ਵੱਡਾ ਮਨਸੂਬਾ ਹੈ। Image copyright Getty Images ਪਰ ਕੈਪਟਨ ਅਮਰਿੰਦਰ ਸਿੰਘ ਇਹ ਦੱਸਣਾ ਭੁੱਲ ਗਏ ਕਿ ਆਈਐੱਸਆਈ ਦਾ ਪਲਾਨ ਇਹ ਹੈ ਕਿ ਜਿਸ ਤਰ੍ਹਾਂ ਵਿਗਿਆਨੀ ਪੰਛੀਆਂ ਦੇ ਪੰਜਿਆਂ ਨਾਲ ਟਰਾਂਸਮੀਟਰ ਬੰਨ ਕੇ ਉਨ੍ਹਾਂ ਨੂੰ ਉਡਾ ਦਿੰਦੇ ਹਨ, ਉਸੇ ਤਰ੍ਹਾਂ ਕਰਤਾਰਪੁਰ ਆਉਣ ਵਾਲੇ ਸਿੱਖਾਂ ਨੂੰ ਤੋਹਫੇ ਵਿੱਚ ਜੋ ਪੱਗ ਜਾਂ ਕੜਾ ਦਿੱਤਾ ਜਾਵੇਗਾ ਉਸ ਵਿੱਚ ਟਰਾਂਸਮੀਟਰ ਫਿੱਟ ਹੋਵੇਗਾ।ਕੈਪਟਨ ਅਮਰਿੰਦਰ ਸਿੰਘ ਇਕੱਲੇ ਨਹੀਂ ਹਨਸਾਡੇ ਆਪਣੇ ਧਾਰਮਿਕ ਨੇਤਾ ਮੌਲਾਨਾ ਫਜ਼ਲੁਰਹਿਮਾਨ ਨੂੰ ਵੀ ਭਰੋਸਾ ਹੈ ਕਿ ਕਰਤਾਰਪੁਰ ਲਾਂਘਾ ਯਹੂਦੀ ਲੌਬੀ ਦੇ ਇਸ਼ਾਰੇ 'ਤੇ ਅਹਿਮਦੀਆ ਭਾਈਚਾਰੇ ਦੀ ਸਹੂਲਤ ਲਈ ਖੋਲ੍ਹਿਆ ਗਿਆ ਹੈ ਤਾਂ ਜੋ ਉਹ ਕਾਦੀਆਂ ਅਤੇ ਰੱਵਾ ਆਸਾਨੀ ਨਾਲ ਆ-ਜਾ ਸਕਣ।ਯਾਨੀ ਪਹਿਲਾਂ ਤਾਂ ਅਹਿਮਦੀ ਲੋਕ ਦਾੜ੍ਹੀਆਂ ਵਧਾਉਣਗੇ, ਗ੍ਰੰਥ ਸਾਹਿਬ ਦੇ ਪਾਠ ਦਾ ਅਭਿਆਸ ਕਰਨਗੇ ਅਤੇ ਫਿਰ ਬੋਲੇ ਸੋ ਨਿਹਾਲ ਦਾ ਨਾਅਰਾ ਲਗਾਉਂਦੇ ਹੋਏ ਅਸਲ ਯਾਤਰੀਆਂ ਵਿੱਚ ਘੁਲ-ਮਿਲ ਜਾਣਗੇ ਅਤੇ ਫਿਰ ਕਰਤਾਰਪੁਰ ਤੋਂ ਪਾਕਿਸਤਾਨ ਜਾਂ ਭਾਰਤ ਦੇ ਅੰਦਰ ਬਾੜ ਲੰਘ ਕੇ ਗੁਆਚ ਜਾਣਗੇ।ਇਹ ਵੀ ਪੜ੍ਹੋ:ਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਦਿੱਤਾ ਅਸਤੀਫਾਐਨੀ ਛੋਟੀ ਕਿਉਂ ਹੁੰਦੀ ਹੈ ਕੁੜੀਆਂ ਦੀ ਜੀਂਸ ਦੀ ਜੇਬ?ਵਿਜੇ ਮਾਲਿਆ ਦੀ ਭਾਰਤ ਹਵਾਲਗੀ ਨੂੰ ਬਰਤਾਨੀਆ ਦੀ ਅਦਾਲਤ ਨੇ ਦਿੱਤੀ ਮਨਜ਼ੂਰੀਜਦੋਂ ਇੰਨੇ ਮਹਾਨ ਆਗੂ ਅਜਿਹੀਆਂ ਗੱਲਾਂ ਕਰ ਰਹੇ ਹਨ ਤਾਂ ਮੇਰੇ ਵਰਗੇ ਅਦਨਾ ਵਿਅਕਤੀ ਦੀ ਕੀ ਮਜਾਲ ਹੈ ਕਿ ਆਪਣੀ ਭਾਰਤ ਫੇਰੀ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਰੋਵਾਂ।ਜਾਂ ਇਸ ਗੱਲ ਦਾ ਸੋਗ ਮਨਾਵਾਂ ਕਿ ਬਰਖਾ ਦੱਤ ਜਾਂ ਸੁਹਾਸਿਨੀ ਹੈਦਰ ਨੂੰ ਵੀਜ਼ਾ ਨਹੀਂ ਮਿਲਿਆ। Image copyright Getty Images ਫੋਟੋ ਕੈਪਸ਼ਨ ਨਵਜੋਤ ਸਿੰਘ ਸਿੱਧੂ ਡੇਰਾ ਬਾਬਾ ਨਾਨਕ ਤੋਂ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਹੋਏ। ਇਸ ਮੌਕੇ ਮਹਾਨ ਕਵੀ ਇਫ਼ਿਤਿਖ਼ਾਰ ਆਰਿਖ਼ ਦੇ ਕੁਝ ਸ਼ੇਅਰ ਬੇਮੌਕਾ ਨਹੀਂ ਹੋਣਗੇ:ਬਿਖ਼ਰ ਜਾਏਂਗੇ ਹਮ ਕਯਾ ਜਬ ਤਮਾਸ਼ਾ ਖ਼ਤਮ ਹੋਗਾਮੇਰੇ ਮਾਬੂਦ ਆਖ਼ਰ ਕਬ ਤਕ ਤਮਾਸ਼ਾ ਖ਼ਤਮ ਹੋਗਾਕਹਾਨੀ ਮੇਂ ਨਯੇ ਕਿਰਦਾਰ ਸ਼ਾਮਲ ਹੋ ਗਏ ਹੈਂ।ਨਹੀਂ ਮਾਲੂਮ ਅਬ ਕਿਸ ਢਬ ਤਮਾਸ਼ਾ ਖ਼ਤਮ ਹੋਗਾਕਹਾਨੀ ਖ਼ੁਦ ਉਲਝੀ ਹੈ ਯਾ ਉਲਝਾਈ ਗਈ ਹੈਯੇ ਉਪਦਾ ਤਬ ਸੁਲਝੇਗਾ ਜਬ ਤਮਾਸ਼ਾ ਖ਼ਤਮ ਹੋਗਾ।ਦਿਲੇ ਮੁਤਮਈਨ ਐਸਾ ਭੀ ਕਯਾ ਮਾਯੂਸ ਰਹਿਨਾਜੋ ਖ਼ਲਕ ਉਠੀ ਤੋ ਸਬ ਕਰਤਬ, ਤਮਾਸ਼ਾ ਖ਼ਤਮ ਹੋਗਾ।ਇਹ ਵੀ ਪੜ੍ਹੋ:ਕਰਤਾਰਪੁਰ ਲਾਂਘੇ 'ਤੇ ਮੋਦੀ ਨੇ ਆਖ਼ਰ ਤੋੜੀ ਚੁੱਪੀ ਸਿੱਧੂ ਤੇ ਲੌਂਗੋਵਾਲ ਨਾਲ ਦਿਖਿਆ ਖਾਲਿਸਤਾਨੀ ਗੋਪਾਲ ਚਾਵਲਾ ਆਖਰ ਹੈ ਕੌਣਕਰਤਾਰਪੁਰ ਸਾਹਿਬ ਖੂਨ - ਖਰਾਬਾ ਰੁੱਕਣ ’ਤੇ ਜਾਵਾਂਗਾ - ਕੈਪਟਨਕਰਤਾਰਪੁਰ ਲਾਂਘਾ: ਪਾਕ ਨਾਲ ਨਹੀਂ ਹੋਇਆ ਸੰਪਰਕ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜੱਸੀ ਕਤਲ ਮਾਮਲੇ ’ਚ ਮਾਂ, ਮਾਮਾ ਭਾਰਤ ਨੂੰ ਸਪੁਰਦ: ਜਾਣੋ ਮਿੱਠੂ ਕਿਵੇਂ ਕਰਦਾ ਹੈ ਉਸ ਨੂੰ ਯਾਦ ਜਸਬੀਰ ਸ਼ੇਤਰਾ ਬੀਬੀਸੀ ਪੰਜਾਬੀ ਲਈ 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-41226172 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright justiceforjassi.com ਬਹੁ-ਚਰਚਿਤ ਜੱਸੀ ਸਿੱਧੂ ਕਤਲ ਕਾਂਡ 'ਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਜੱਸੀ ਦੀ ਮਾਂ ਮਲਕੀਤ ਕੌਰ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਭਾਰਤ ਦੇ ਹਵਾਲੇ ਕਰਨ ਦਾ ਫੈਸਲਾ ਸੁਣਾਇਆ ਸੀ। ਹੁਣ ਦੋਵਾਂ ਨੂੰ ਭਾਰਤ ਸਰਕਾਰ ਦੇ ਸਪੁਰਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਮਿੱਠੂ ਸਿੱਧੂ ਨੂੰ 19 ਸਾਲ ਪੁਰਾਣੇ ਇਸ ਮਾਮਲੇ ਵਿੱਚ ਨਿਆਂ ਮਿਲਣ ਦੀ ਆਸ ਬੱਝੀ ਸੀ।8 ਨਵੰਬਰ ਸਾਲ 2000 'ਚ ਲੁਧਿਆਣਾ ਦੇ ਪਿੰਡ ਕਾਉਂਕੇ ਖੋਸਾ ਦੇ ਨਿਵਾਸੀ ਸੁਖਵਿੰਦਰ ਸਿੱਧੂ ਉਰਫ਼ ਮਿੱਠੂ ਸਿੱਧੂ ਤੇ ਉਸਦੀ ਪਤਨੀ ਜੱਸੀ ਸਿੱਧੂ 'ਤੇ ਜਾਨਲੇਵਾ ਹਮਲਾ ਹੋਇਆ ਸੀ। ਹਮਲੇ 'ਚ ਜੱਸੀ ਸਿੱਧੂ ਦੀ ਤਾਂ ਮੌਤ ਹੋ ਗਈ। ਹਮਲਾਵਰ ਮਿੱਠੂ ਸਿੱਧੂ ਨੂੰ ਮਰਿਆ ਸਮਝ ਕੇ ਛੱਡ ਗਏ।ਇਹ ਵੀ ਪੜ੍ਹੋਪਰਵਾਸੀਆਂ ਨੂੰ 'ਜੜਾਂ' ਨਾਲ ਜੋੜਨ ਦੇ 8 ਨੁਕਤੇ 15 ਮਿੰਟ 'ਚ ਪੜ੍ਹੋ ਕਿਤਾਬ ਨਈਅਰ ਸਨਮਾਨ ਵਾਪਸ ਕਰਨ ਲਈ ਤਿਆਰ ਜੱਸੀ ਬਾਰੇ ਮਿੱਠੂ ਸਿੱਧੂ ਨੇ ਬੀਬੀਸੀ ਨੂੰ ਕੁਝ ਮਹੀਨੇ ਪਹਿਲਾਂਇਹ ਦੱਸਿਆ ਸੀ:“ਮੈਨੂੰ ਅੱਜ ਵੀ ਜਾਨ ਦਾ ਖ਼ਤਰਾ ਹੈ। ਮੈਂ ਮਰਨ ਤੋਂ ਨਹੀਂ ਡਰਦਾ, ਪਰ ਮਰਨ ਤੋਂ ਪਹਿਲਾਂ ਜੱਸੀ ਦੇ ਕਾਤਲਾਂ ਨੂੰ ਸਲਾਖਾਂ ਦੇ ਪਿੱਛੇ ਦੇਖਣਾ ਚਾਹੁੰਦਾ ਹਾਂ।ਕਿੱਥੇ ਕੈਨੇਡਾ ਦੀ ਜੰਮਪਲ ਕੁੜੀ ਤੇ ਕਿੱਥੇ ਮੈਂ ਪੰਜਾਬ ਦੇ ਸਧਾਰਨ ਗਰੀਬ ਕਿਸਾਨ ਪਰਿਵਾਰ ਦਾ ਮੁੰਡਾ। 23 ਸਾਲਾਂ ਬਾਅਦ ਵੀ ਮੈਂ ਜੱਸੀ ਨਾਲ ਬਿਤਾਏ ਹਰ ਇੱਕ ਪਲ ਨੂੰ ਦਿਲ ਵਿੱਚ ਤਾਜ਼ਾ ਅਹਿਸਾਸ ਵਾਂਗ ਵਸਾਈ ਬੈਠਾ ਹਾਂ। Image copyright justiceforjassi.com ਫੋਟੋ ਕੈਪਸ਼ਨ ਮਲਕੀਤ ਕੌਰ 'ਤੇ ਜੱਸੀ ਦੇ ਮਾਮੇ ਸੁਰਜੀਤ ਬਦੇਸ਼ਾ(ਸੱਜੀ ਫੋਟੋ) 'ਤੇ ਨੌਜਵਾਨ ਜੋੜੇ ਤੇ ਹਮਲੇ ਦੀ ਸਾਜ਼ਿਸ਼ ਦਾ ਇਲਜ਼ਾਮ ਹੈ 1994 ਦੇ ਨਵੰਬਰ ਮਹੀਨੇ ਦੀ ਸ਼ਾਮ ਦਾ ਠੰਡਾ ਜਿਹਾ ਦਿਨ ਸੀ। ਜਦੋਂ ਮੈਂ ਜਗਰਾਉਂ ਦੇ ਕਮਲ ਚੌਕ ਨੇੜੇ ਟੈਂਪੂਆਂ ਦੇ ਅੱਡੇ 'ਤੇ ਪਿੰਡ ਜਾਣ ਲਈ ਦੋਸਤਾਂ ਨਾਲ ਸਵਾਰੀ ਟੈਂਪੂ ਦੀ ਉਡੀਕ ਵਿੱਚ ਖੜਾ ਸੀ। ਉਦੋਂ ਮੇਰੀ ਉਮਰ ਵੀਹ ਸਾਲ ਦੀ ਹੋਵੇਗੀ ਤੇ ਇੰਨੇ ਕੁ ਸਾਲ ਦੀ ਇੱਕ ਸੋਹਣੀ ਸੁਨੱਖੀ ਲੰਮੇ ਕੱਦ ਵਾਲੀ ਮੁਟਿਆਰ ਦੂਰੋਂ ਆਉਂਦੀ ਦਿਖੀ। ਉਸ ਸਫ਼ਰ ਨੇ ਜ਼ਿੰਦਗੀ ਬਦਲ ਦਿੱਤੀਕੁੜੀ ਕੈਨੇਡਾ ਦੀ ਜੰਮਪਲ ਜੱਸੀ ਸਿੱਧੂ ਸੀ। ਉਹ ਆਪਣੀ ਮਾਂ ਤੇ ਮਾਸੀ ਨਾਲ ਤੁਰੀ ਆ ਰਹੀ ਸੀ। ਉਹ ਆਪਣੇ ਨਾਨਕੇ ਪਿੰਡ ਕਾਉਂਕੇ ਕਲਾਂ ਜਾਣ ਲਈ ਟੈਂਪੂ 'ਤੇ ਚੜ੍ਹ ਗਈ। ਮੈਂ ਵੀ ਆਪਣੇ ਪਿੰਡ ਕਾਉਂਕੇ ਖੋਸਾ ਜਾਣ ਲਈ ਟੈਂਪੂ ਦੇ ਪਿੱਛੇ ਖੜਾ ਹੋ ਗਿਆ। ਉਸ ਸਮੇਂ ਜੱਸੀ ਟੈਂਪੂ ਦੀ ਪਿਛਲੀ ਸੀਟ 'ਤੇ ਬੈਠੀ ਹੋਈ ਸੀ, ਜਿਥੇ ਮੈਂ ਖੜਾ ਸੀ। ਛੇ ਕਿੱਲੋਮੀਟਰ ਦੇ ਸਫ਼ਰ 'ਚ ਬਿਨਾਂ ਕੁਝ ਕਹੇ ਸਭ ਕੁਝ ਕਿਹਾ ਗਿਆ। ਇਹ ਵੀ ਪੜ੍ਹੋਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਉੱਤਰੀ ਕੋਰੀਆ ਤੋਂ ਭੱਜੀਆਂ, ਚੀਨ 'ਚ ਸੈਕਸ ਸਕੈਂਡਲ 'ਚ ਫਸੀਆਂ ਕੁੜੀਆਂ ਜੱਸੀ ਦੇ ਨਾਨਕੇ ਘਰ ਦੀ ਆਲੀਸ਼ਾਨ ਕੋਠੀ ਦਾ ਪਿਛਲਾ ਦਰਵਾਜ਼ਾ ਮੇਰੇ ਦੋ ਕਮਰਿਆਂ ਦੇ ਕੱਚੇ ਵਿਹੜੇ ਵਾਲੇ ਸਾਧਾਰਨ ਘਰ ਵੱਲ ਖੁੱਲ੍ਹਦਾ ਸੀ। ਆਜ਼ਾਦ ਖਿਆਲਾਂ ਵਾਲੀ ਤੇ ਪੰਜਾਬ ਦੇ ਰੀਤੀ ਰਿਵਾਜ਼ਾਂ ਤੋਂ ਅਣਭਿੱਜ ਜੱਸੀ ਅਗਲੇ ਦਿਨ ਖ਼ੁਦ ਸਕੂਟਰ ਚਲਾ ਕੇ ਮੇਰੇ ਘਰ ਅੱਗੇ ਪਹੁੰਚ ਗਈ।ਉਥੇ ਸਕੂਟਰ ਬੰਦ ਕਰਕੇ 'ਹੈਲਪ-ਹੈਲਪ' ਚੀਕੀ ਤਾਂ ਮੈਂ ਘਰੋਂ ਬਾਹਰ ਆ ਗਿਆ। ਮੈਂ ਸਕੂਟਰ ਸਟਾਰਟ ਕਰ ਦਿੱਤਾ। ਨਾਲ ਹੀ ਮੈਂ ਕਿਹਾ ਕਿ ਗੱਲ ਕਰਨੀ ਮੰਗਦਾ ਹਾਂ। ਅੱਗੋਂ ਜਵਾਬ ਹਾਂ ਵਿੱਚ ਮਿਲਿਆ ਤੇ ਜਾਂਦੀ ਹੋਈ ਜੱਸੀ ਦੱਸ ਗਈ ਕਿ ਉਸਨੇ ਭਲਕੇ ਮੁੜ ਜਗਰਾਉਂ ਜਾਣਾ ਤੇ ਮੈਨੂੰ ਵੀ ਆਉਣ ਦਾ ਸੱਦਾ ਦੇ ਗਈ।ਮੁਲਾਕਾਤ ਹੋਈ ਪਰ ਗੱਲਬਾਤ ਨਹੀਂਅਗਲੇ ਦਿਨ ਅਸੀਂ ਜਗਰਾਉਂ ਮਿਲੇ ਤੇ ਵਾਪਸ ਪਰਤੇ ਪਰ ਗੱਲ ਕੋਈ ਨਾ ਹੋ ਸਕੀ। ਬਾਅਦ ਵਿੱਚ ਅਸੀਂ ਗੁਆਂਢ ਦੇ ਹੀ ਇੱਕ ਘਰ ਵਿੱਚ ਮਿਲਣ ਲੱਗੇ। ਹਫ਼ਤੇ ਦੀਆਂ ਮੁਲਾਕਾਤਾਂ ਤੋਂ ਬਾਅਦ ਜੱਸੀ ਨੇ ਮੈਨੂੰ ਦੱਸਿਆ ਕਿ ਅਗਲੇ ਦਿਨ ਉਹ ਕੈਨੇਡਾ ਵਾਪਸ ਜਾ ਰਹੀ ਹੈ।ਮੇਰਾ ਦਿਲ ਬੈਠ ਗਿਆ ਤੇ ਜੱਸੀ ਵੀ ਜਾਣਾ ਨਹੀਂ ਸੀ ਚਾਹੁੰਦੀ। ਜੱਸੀ ਨੇ ਆਪਣਾ ਪਾਸਪੋਰਟ ਪਾੜ ਦਿੱਤਾ। ਪਾਸਪੋਰਟ ਨਾ ਮਿਲਣ 'ਤੇ ਉਹ ਪੰਦਰਾਂ ਦਿਨ ਲਈ ਹੋਰ ਰੁਕੀ ਰਹੀ। Image copyright Sukhwinder Mithu ਫੋਟੋ ਕੈਪਸ਼ਨ ਸੁਖਵਿੰਦਰ ਮਿੱਠੂ ਪੜ੍ਹਣ ਵਿੱਚ ਹੁਸ਼ਿਆਰ ਜੱਸੀ ਦਾ ਸੁਪਨਾ ਕੈਨੇਡਾ ਵਿੱਚ ਵਕੀਲ ਬਣਨ ਦਾ ਸੀ। ਉਹ ਵਿਆਹ ਕਰਵਾ ਕੇ ਮੇਰੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦੀ ਸੀ। ਅਕਸਰ ਕੈਨੇਡਾ ਵਿੱਚ ਵੱਖਰਾ ਘਰ ਲੈ ਕੇ ਮੇਰੇ ਨਾਲ ਰਹਿਣ ਦੀਆਂ ਗੱਲਾਂ ਕਰਦੀ ਸੀ। ਜਦੋਂ ਪੰਦਰਾਂ ਦਿਨਾਂ ਮਗਰੋਂ ਜੱਸੀ ਕੈਨੇਡਾ ਲਈ ਉਡਾਰੀ ਮਾਰ ਗਈ। ਫਿਰ ਚਿੱਠੀਆਂ ਦਾ ਲੰਮਾ ਸਿਲਸਿਲਾ ਸ਼ੁਰੂ ਹੋਇਆ। ਚਿੱਠੀ ਅੰਗਰੇਜ਼ੀ ਵਿੱਚ ਆਉਂਦੀ ਹੋਣ ਕਰਕੇ ਮੈਂਨੂੰ ਕਿਸੇ ਤੋਂ ਪੜ੍ਹਾਉਣੀ ਪੈਂਦੀ ਸੀ। ਮਹੀਨੇ ਵਿੱਚ ਇੱਕ ਵਾਰ ਜਗਰਾਉਂ ਦੇ ਇਕ ਪੀ.ਸੀ.ਓ. 'ਤੇ ਜੱਸੀ ਦਾ ਫੋਨ ਆਉਂਦਾ।ਜੱਸੀ ਨੇ ਅਦਾਲਤ 'ਚ ਪੇਸ਼ ਹੋ ਕੇ ਸਾਡੇ ਹੱਕ 'ਚ ਗਵਾਹੀ ਦਿੱਤੀਇਸ ਤਰ੍ਹਾਂ ਪੰਜ ਸਾਲ ਬੀਤੇ ਗਏ। 1999 ਵਿੱਚ ਜੱਸੀ ਮੁੜ ਪੰਜਾਬ ਆਈ ਤੇ ਦੋ ਮਹੀਨੇ ਇੱਥੇ ਰਹੀ। ਇਸ ਦੌਰਾਨ ਅਸੀਂ ਗੁਰਦੁਆਰੇ ਵਿੱਚ ਆਨੰਦ ਕਾਰਜ ਕਰਵਾਉਣ ਪਿੱਛੋਂ ਵਿਆਹ ਰਜਿਸਟਰਡ ਕਰਵਾ ਲਿਆ।ਕਹਾਣੀ ਵਿੱਚ ਖ਼ਤਰਨਾਕ ਮੋੜ ਉਦੋਂ ਆਇਆ ਜਦੋਂ ਕੈਨੇਡਾ ਪਰਤ ਕੇ ਜੱਸੀ ਨੇ ਮੈਨੂੰ ਉੱਥੇ ਸੱਦਣ ਲਈ ਪੇਪਰ ਅਪਲਾਈ ਕੀਤੇ। ਇਹ ਗੱਲ ਉਸਦੇ ਪਰਿਵਾਰ ਨੂੰ ਪਤਾ ਲੱਗ ਗਈ। ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮੇਰੇ ਅਤੇ ਮੇਰੇ ਦੋ ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਹੋਇਆ।ਇਹ ਵੀ ਪੜ੍ਹੋਪ੍ਰਿਅੰਕਾ ਗਾਂਧੀ ਦੀ ਸਿਆਸਤ ਵਿੱਚ ਐਂਟਰੀ, ਕਾਂਗਰਸ ਨੇ ਬਣਾਇਆ ਜਨਰਲ ਸਕੱਤਰਸੁਭਾਸ਼ ਚੰਦਰ ਬੋਸ ਦੀ ਉਹ ਅਨੋਖੀ ਪ੍ਰੇਮ ਕਹਾਣੀ'ਅਣਚਾਹੀ ਬੱਚੀ' ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ' ਕੰਗਨਾ ਰਣੌਤ ਦੀ ਕਹਾਣੀਜੱਸੀ ਇੰਨੀ ਦਲੇਰ ਕੁੜੀ ਸੀ ਕਿ ਮਾਮਲੇ ਦਾ ਪਤਾ ਲੱਗਣ 'ਤੇ ਮਈ 2000 ਵਿੱਚ ਪੰਜਾਬ ਆ ਗਈ। ਉਸ ਨੇ ਲੁਧਿਆਣਾ 'ਚ ਜੱਜ ਸਾਹਮਣੇ ਪੇਸ਼ ਹੋ ਕੇ ਮੇਰੇ ਤੇ ਮੇਰੇ ਦੋਸਤਾਂ ਨੂੰ ਕੇਸ ਵਿੱਚੋਂ ਬਰੀ ਕਰਵਾਇਆ।ਇਸ ਪਿੱਛੋਂ ਜੱਸੀ ਤੇ ਮੈਂ ਰਿਸ਼ਤੇਦਾਰੀਆਂ ਵਿੱਚ ਲੁਕ ਛਿਪ ਕੇ ਰਹਿਣ ਲੱਗੇ। 12 ਜੂਨ ਨੂੰ ਰਾਏਕੋਟ 'ਚ ਵਿਆਹ ਦੀ ਪਾਰਟੀ ਰੱਖੀ ਸੀ। ਇਸ ਤੋਂ ਚਾਰ ਦਿਨ ਪਹਿਲਾਂ ਹੀ ਥਾਣਾ ਅਮਰਗੜ੍ਹ ਨੇੜੇ ਪਿੰਡ ਨਾਰੀਕੇ ਕੋਲ ਮੇਰੇ ਤੇ ਜੱਸੀ 'ਤੇ ਹਮਲਾ ਹੋ ਗਿਆ।”ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਗ੍ਰੀਸ ਦੇ ਲੈਸਬੌਸ ਵਿੱਚ ਲੱਗੇ ਇਸ ਕੈਂਪ ਨੂੰ ਚਲਾਉਣ ਲਈ ਗ੍ਰੀਕ ਸਰਕਾਰ ਕੋਲ ਪੈਸਾ ਨਹੀਂ ਹੈ। ਇਸ ਕੈਂਪ ਵਿੱਚ 2,000 ਲੋਕਾਂ ਦਾ ਇੰਤਜ਼ਾਮ ਹੈ ਪਰ ਇੱਥੇ 8,000 ਸ਼ਰਨਾਰਥੀ ਰਹਿ ਰਹੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 'ਜਿੰਨ੍ਹਾਂ ਲੋਕਾਂ ਕੋਲ ਸਮਾਰਟ ਫੋਨ ਨਹੀਂ ਹਨ ਕੀ ਮੋਦੀ ਲਈ ਉਨ੍ਹਾਂ ਦੀ ਰਾਏ ਮਾਅਨੇ ਨਹੀਂ ਰੱਖਦੀ' ਇੰਦਰਜੀਤ ਕੌਰ ਪੱਤਰਕਾਰ, ਬੀਬੀਸੀ 16 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46882603 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images 'ਮੈਨੂੰ ਕਈ ਮੁੱਦਿਆਂ ਉੱਤੇ ਤੁਹਾਡਾ ਸਿੱਧਾ ਫੀਡਬੈਕ ਚਾਹੀਦਾ ਹੈ... ਨਰਿੰਦਰ ਮੋਦੀ ਮੋਬਾਈਲ ਐਪ 'ਤੇ ਸਰਵੇਖਣ ਵਿੱਚ ਹਿੱਸਾ ਲਓ।' ਇਹ ਟਵੀਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਅਤੇ ਨਾਲ ਹੀ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿੱਚ ਉਹ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਨਰਿੰਦਰ ਮੋਦੀ ਐਪ ਉੱਤੇ ਸਰਵੇਖਣ ਵਿੱਚ ਹਿੱਸਾ ਲਓ। Skip post by @narendramodi I want your direct feedback on various issues…take part in the survey on the ‘Narendra Modi Mobile App.' pic.twitter.com/hdshOPnOEY— Narendra Modi (@narendramodi) 14 ਜਨਵਰੀ 2019 End of post by @narendramodi ਨਰਿੰਦਰ ਮੋਦੀ ਜਾਂ ਨਮੋ ਐਪ 'ਤੇ 'ਪੀਪਲਜ਼ ਪਲਸ' ਨਾਮ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਇਹ ਸਰਵੇਖਣ 9 ਪੰਨਿਆਂ ਦਾ ਹੈ, ਜਿਸ ਵਿੱਚ ਸਰਕਾਰ ਦੇ ਕੰਮਾਂ ਨੂੰ ਰੇਟਿੰਗ ਦੇਣ ਲਈ ਕਿਹਾ ਗਿਆ ਹੈ। ਇਸ ਵਿੱਚ ਲੋਕਾਂ ਤੋਂ ਕਈ ਸਵਾਲ ਪੁੱਛੇ ਗਏ ਹਨ। 1. ਤੁਸੀਂ ਕੇਂਦਰ ਸਰਕਾਰ ਦੀਆਂ ਉਪਲੱਬਧੀਆਂ ਬਾਰੇ ਕੀ ਸੋਚਦੇ ਹੋ?2. ਵੋਟ ਪਾਉਣ ਵੇਲੇ ਉਹ ਕਿਹੜੇ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋ-ਸਾਫ਼-ਸਫਾਈ, ਰੁਜ਼ਗਾਰ, ਸਿੱਖਿਆ, ਕਾਨੂੰਨ ਵਿਵਸਥਾ, ਮਹਿੰਗਾਈ, ਭ੍ਰਿਸ਼ਟਾਚਾਰ ਜਾਂ ਕਿਸਾਨ ਭਲਾਈ।3. ਤੁਹਾਡੇ ਹਲਕੇ ਵਿੱਚ ਤਿੰਨ ਸਭ ਤੋਂ ਵੱਧ ਹਰਮਨ ਪਿਆਰੇ ਭਾਜਪਾ ਆਗੂਆਂ ਦਾ ਨਾਂ ਦੱਸੋ।4. ਕੀ ਤੁਹਾਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਵਿੱਚ ਸੁਧਾਰ ਹੋ ਰਿਹਾ ਹੈ? 5. ਕੀ ਤੁਸੀਂ ਭਾਰਤ ਦੇ ਭਵਿੱਖ ਬਾਰੇ ਪਹਿਲਾਂ ਨਾਲੋਂ ਵਧੇਰੇ ਆਸ਼ਾਵਾਦੀ ਮਹਿਸੂਸ ਕਰ ਰਹੇ6. ਕੀ ਤੁਸੀਂ ਆਪਣੇ ਹਲਕੇ ਵਿੱਚ ਪ੍ਰਸਤਾਵਿਤ ਮਹਾਂਗਠਬੰਧਨ ਦਾ ਕੋਈ ਅਸਰ ਦੇਖਦੇ ਹੋ?7. ਕੀ ਤੁਸੀਂ ਭਾਜਪਾ ਲਈ ਵਲੰਟੀਅਰ ਬਣਨ ਵਿੱਚ ਦਿਲਚਸਪੀ ਲੈਂਦੇ ਹੋ?8. ਕੀ ਤੁਸੀਂ ਭਾਜਪਾ ਨੂੰ ਦਾਨ ਕੀਤਾ ਹੈ?9. ਕੀ ਤੁਸੀਂ ਨਮੋ ਦਾ ਸਮਾਨ ਖਰੀਦਿਆ ਹੈ?'ਗੂਗਲ ਪਲੇਅਸਟੋਰ' ਮੁਤਾਬਕ ਨਮੋ ਐਪ ਨੂੰ 10 ਮਿਲੀਅਨ ਤੋਂ ਵੱਧ ਲੋਕ ਡਾਊਨਲੋਡ ਕਰ ਚੁੱਕੇ ਹਨ। ਇਸੇ ਤਰ੍ਹਾਂ ਹੀ ਰਾਹੁਲ ਗਾਂਧੀ ਨੇ ਵੀ ਹਾਲ ਹੀ ਵਿੱਚ ਸੂਬੇ ਦੇ ਮੁੱਖ ਮੰਤਰੀ ਬਾਰੇ ਰਾਏ ਲੈਣ ਲਈ ਪਾਰਟੀ ਦੀ ਹੀ ਐਪ ਦੀ ਵਰਤੋਂ ਕੀਤੀ ਸੀ। ਇਹ ਵੀ ਪੜ੍ਹੋ:ਕੁੰਭ ਮੇਲਾ 2019: ਤਿਆਰੀਆਂ ਕੁੰਭ ਦੀਆਂ ਪਰ ਫੋਟੋ ਹੱਜ ਦੀ ਬ੍ਰੈਗਜ਼ਿਟ ਸਮਝੌਤਾ ਪਾਸ ਨਾ ਹੋਇਆ ਤਾਂ ਕੀ ਹੋ ਸਕਦਾ ਹੈਕੁੰਭ ਮੇਲਾ 2019 : ਅਖਾੜਿਆਂ ਦਾ ਇਤਿਹਾਸ ਤੇ ਦਾਅਵੇਇਸ ਐਪ ਵਿੱਚ ਰਾਹੁਲ ਗਾਂਧੀ ਦਾ ਆਡੀਓ ਮੈਸੇਜ ਉਨ੍ਹਾਂ ਦੇ ਵਰਕਰਾਂ ਕੋਲ ਪਹੁੰਚਿਆ ਸੀ, ਜਿੱਥੇ ਉਹ ਵਰਕਰਾਂ ਤੋਂ ਪੁੱਛਦੇ ਹਨ ਕਿ ਰਾਜਸਥਾਨ, ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ ਦਾ ਮੁੱਖ ਮੰਤਰੀ ਕੌਣ ਹੋਣਾ ਚਾਹੀਦਾ ਹੈ।ਸਿਆਸੀ ਪਾਰਟੀਆਂ ਵੱਲੋਂ ਇਸ ਤਰ੍ਹਾਂ ਦੇ ਸਰਵੇਖਣ ਡਿਜੀਟਲ ਪਲੇਟਫਾਰਮ 'ਤੇ ਕਰਵਾਉਣਾ ਲੋਕਤੰਤਰ ਲਈ ਕਿੰਨਾ ਚੰਗਾ ਹੈ, ਇਹ ਜਾਣਨ ਲਈ ਅਸੀਂ ਸਿਆਸੀ ਮਾਹਿਰਾਂ ਨਾਲ ਗੱਲਬਾਤ ਕੀਤੀ।ਸਿਆਸੀ ਪਾਰਟੀਆਂ ਦਾ ਮਕਸਦ ਕੀ?ਸਿਆਸੀ ਮਾਮਲਿਆਂ ਬਾਰੇ ਮਾਹਿਰ ਪੰਪਾ ਮੁਖਰਜੀ ਦਾ ਕਹਿਣਾ ਹੈ, ""ਨਮੋ ਐਪ ਦਾ ਮਕਸਦ ਲੋਕਾਂ ਦੀ ਪਲਸ ਜਾਣਨਾ ਹੈ, ਸਰਕਾਰ ਪ੍ਰਤੀ, ਭਾਜਪਾ ਪ੍ਰਤੀ ਰਾਏ ਲੈਣਾ ਹੈ। ਸਿਆਸੀ ਪਾਰਟੀਆਂ ਡਿਜੀਟਲ ਮਾਧਿਅਮ ਦਾ ਫਾਇਦਾ ਲੈ ਰਹੀਆਂ ਹਨ। ਇਹ ਇੱਕ ਐਪ ਹੈ ਜਿਸ ਉੱਤੇ ਸਰਵੇਖਣ ਕੀਤਾ ਜਾ ਰਿਹਾ ਹੈ। ਜਿਸ ਨਾਲ ਨੌਜਵਾਨ ਪੀੜ੍ਹੀ ਵਧੇਰੇ ਜੁੜੀ ਹੋਈ ਹੈ। ਨੌਜਵਾਨ ਜੋ ਕਿ ਵਲੰਟੀਅਰ ਵੀ ਕਰ ਸਕਦੇ ਹਨ। ਕਿਸੇ ਵੀ ਪਾਰਟੀ ਦੀ ਐਪ ਦਾ ਮਕਸਦ ਹੁੰਦਾ ਹੈ ਲੋਕਾਂ ਨਾਲ ਸਿੱਧਾ ਸੰਪਰਕ ਕਰਨਾ।"" Image copyright Getty Images ਸਿਆਸੀ ਪਾਰਟੀਆਂ ਦੇ ਫੀਡਬੈਕ ਦੇ ਬਦਲਦੇ ਤਰੀਕੇ ਬਾਰੇ ਪੰਪਾ ਮੁਖਰਜੀ ਨੇ ਕਿਹਾ, ""ਫੀਡਬੈਕ ਦਾ ਤਰੀਕਾ ਬਦਲ ਰਿਹਾ ਹੈ ਪਰ ਇੱਕ ਐਪ ਰਾਹੀਂ ਫੀਡਬੈਕ ਦਾ ਮਤਲਬ ਹੁੰਦਾ ਹੈ ਤੁਹਾਡੇ ਬਾਰੇ ਡਾਟਾ ਇਕੱਠਾ ਕਰਨਾ। ਇਸ ਨਾਲ ਨਿੱਜਤਾ ਨੂੰ ਵੀ ਖਤਰਾ ਹੁੰਦਾ ਹੈ ਕਿਉਂਕਿ ਤੁਹਾਡੇ ਨਾਮ, ਈਮੇਲ, ਫੋਨ ਨੰਬਰ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਵਾਲਾਂ ਰਾਹੀਂ ਤੁਹਾਡੇ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਤੀਜੀ ਧਿਰ ਨਾਲ ਸਾਂਝੀ ਕਰਨ ਦਾ ਖਦਸ਼ਾ ਰਹਿੰਦਾ ਹੈ ਚਾਹੇ ਉਹ ਕੋਈ ਸਿਆਸੀ ਪਾਰਟੀ ਹੋਵੇ ਜਾਂ ਫਿਰ ਕੋਈ ਸੰਸਥਾ।""ਪੰਪਾ ਮੁਖਰਜੀ ਦਾ ਮੰਨਣਾ ਹੈ ਕਿ ਇਹ ਰਾਏ ਸਾਰੇ ਲੋਕਾਂ ਦੀ ਰਾਇ ਨਹੀਂ ਹੋ ਸਕਦੀ ਕਿਉਂਕਿ ਇਸ ਨਾਲ ਉਹ ਵਰਗ ਅਣਗੌਲਿਆ ਰਹਿ ਰਿਹਾ ਹੈ, ਜਿਨ੍ਹਾਂ ਕੋਲ ਸਮਾਰਟਫੋਨ ਹੀ ਨਹੀਂ ਹਨ। ਉਨ੍ਹਾਂ ਦੀ ਰਾਇ ਕੌਣ ਜਾਣੇਗਾ। Image copyright Reuters ਸਮਾਜਿਕ ਵਿਗਿਆਨ ਦੀ ਪ੍ਰੋ. ਕਮਲਪ੍ਰੀਤ ਕੌਰ ਦਾ ਕਹਿਣਾ ਹੈ, ""ਇਹ ਸਿਰਫ਼ ਸਿਆਸੀ ਸਟੰਟ ਹੈ। ਲੋਕਤੰਤਰ ਲਈ ਚੰਗਾ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਫੀਡਬੈਕ ਲਿਆ ਜਾ ਰਿਹਾ ਹੈ ਪਰ ਕਿੰਨੀ ਗੰਭੀਰਤਾ ਅਤੇ ਚੰਗੇ ਤਰੀਕੇ ਨਾਲ ਫੀਡਬੈਕ ਲਿਆ ਜਾ ਰਿਹਾ ਹੈ ਇਹ ਮਾਇਨੇ ਰੱਖਦਾ ਹੈ। ਇਸ ਫੀਡਬੈਕ ਤੋਂ ਬਾਅਦ ਪਾਰਟੀ ਕੀ ਬਦਲਾਅ ਕਰਦੀ ਹੈ ਇਹ ਜਾਣਨਾ ਬੇਹੱਦ ਅਹਿਮ ਹੈ।""ਇਹ ਵੀ ਪੜ੍ਹੋ:ਕੀ ਹੋਇਆ ਮੋਦੀ ਦੇ 'ਸਵੱਛਤਾ ਅਭਿਆਨ' ਦਾਮੋਦੀ, ਰਾਹੁਲ ਦੇ 'ਮੋਹ ਜਾਲ' 'ਚ ਪਏ ਤਾਂ ਬੁਰੇ ਫਸਣਗੇਮੋਦੀ ਨੇ ਕੈਪਟਨ ਨੂੰ ਕਿਉਂ ਕਿਹਾ 'ਆਜ਼ਾਦ ਫੌਜੀ'?ਕਮਲਪ੍ਰੀਤ ਕੌਰ ਦਾ ਮੰਨਣਾ ਹੈ ਕਿ ਇਹ ਲੋਕਤੰਤਰ ਦੇ ਲਈ ਸਕਾਰਾਤਮਕ ਕਦਮ ਤਾਂ ਹੈ ਹੀ ਪਰ ਨਾਲ ਹੀ ਉਨ੍ਹਾਂ ਨੇ ਫੀਡਬੈਕ ਉੱਤੇ ਸਵਾਲ ਵੀ ਖੜ੍ਹੇ ਕੀਤੇ।ਉਨ੍ਹਾਂ ਕਿਹਾ, ""ਇਹ ਲੋਕਤੰਤਰ ਦੇ ਲਈ ਸਕਾਰਾਤਮਕ ਕਦਮ ਹੈ ਪਰ ਕਿੰਨੇ ਲੋਕ ਇਸ ਫੀਡਬੈਕ ਵਿੱਚ ਹਿੱਸਾ ਲੈਂਦੇ ਹਨ ਇਹ ਵੀ ਦੇਖਣਾ ਜ਼ਰੂਰੀ ਹੈ। ਹੋ ਸਕਦਾ ਹੈ ਕਿ ਸਿਰਫ਼ ਪਾਰਟੀ ਵਰਕਰ ਹੀ ਫੀਡਬੈਕ ਦੇ ਦੇਣ। ਸਲੱਮ ਖੇਤਰਾਂ ਵਿੱਚ ਸਮਾਰਟਫੋਨ ਨਹੀਂ ਹਨ, ਉਨ੍ਹਾਂ ਦੀ ਰਾਇ ਲੈਣਾ ਵੀ ਜ਼ਰੂਰੀ ਹੈ। ਸਿਰਫ਼ ਇੱਕ ਐਪ ਰਾਹੀਂ ਭਾਰਤ ਦੇ ਲੋਕਾਂ ਤੋਂ ਫੀਡਬੈਕ ਕਿੰਨਾ ਮਦਦਗਾਰ ਹੋਏਗਾ।"" ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਮੈਲਬਰਨ ਹਮਲਾ: ਸ਼ੱਕੀ ਦੀ ਪੁਲਿਸ ਗੋਲੀਬਾਰੀ 'ਚ ਮੌਤ 9 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46152457 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ 'ਚ ਚਾਕੂ ਨਾਲ ਹਮਲਾ ਕਰਕੇ ਇੱਕ ਆਦਮੀ ਨੂੰ ਹਲਾਕ ਤੇ ਦੋ ਹੋਰਾਂ ਨੂੰ ਜ਼ਖਮੀ ਕਰਨ ਵਾਲੇ ਇੱਕ ਆਦਮੀ ਨੂੰ ਪੁਲਿਸ ਨੇ ਗੋਲੀ ਨਾਲ ਮਾਰ ਦਿੱਤਾ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਨੂੰ ਇੱਕ ਅੱਤਵਾਦੀ ਘਟਨਾ ਮੰਨ ਰਹੇ ਹਨ। ਹਮਲਾਵਰ ਨੇ ਇੱਕ ਕਾਰ ਨੂੰ ਅੱਗ ਵੀ ਲਗਾ ਦਿੱਤੀ ਸੀ। ਦੋਵੇਂ ਜ਼ਖਮੀ ਹਸਪਤਾਲ 'ਚ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਦਾ ਹਾਲਤ ਨਾਜ਼ੁਕ ਦੱਸੀ ਗਈ ਹੈ। Image copyright /Chris Macheras ਫੋਟੋ ਕੈਪਸ਼ਨ ਹਮਲੇ ਦੇ ਵੀਡੀਓ ਲੋਕਾਂ ਨੇ ਇੰਟਰਨੈੱਟ ਉੱਪਰ ਪਾਏ ਹਨ ਹੁਣ ਤੱਕ ਹਮਲਾਵਰ ਦਾ ਨਾਂ ਨਹੀਂ ਦੱਸਿਆ ਗਿਆ। ਪੁਲਿਸ ਮੁਤਾਬਕ ਉਹ ਇਕੱਲਾ ਹੀ ਸੀ ਅਤੇ ਫਿਲਹਾਲ ਕਿਸੇ ਹੋਰ ਦੀ ਭਾਲ ਨਹੀਂ ਚੱਲ ਰਹੀ। ਵਿਕਟੋਰੀਆ ਪੁਲਿਸ ਦੇ ਚੀਫ ਕਮਿਸ਼ਨਰ ਗ੍ਰਾਹਮ ਐਸ਼ਟਨ ਨੇ ਦੱਸਿਆ, ""ਅਸੀਂ ਅਜੇ ਇਹ ਨਹੀਂ ਮੰਨ ਰਹੇ ਕਿ ਕੋਈ ਖ਼ਤਰਾ ਬਾਕੀ ਹੈ। ਫਿਰ ਵੀ ਇਸ ਨੂੰ ਇੱਕ ਅੱਤਵਾਦੀ ਹਮਲੇ ਵਜੋਂ ਹੀ ਵੇਖ ਰਹੇ ਹਾਂ।""ਉਨ੍ਹਾਂ ਨੇ ਇਹ ਵੀ ਕਿਹਾ ਕਿ ਹਮਲਾਵਰ ਬਾਰੇ ਮਹਿਕਮੇ ਨੂੰ ਜਾਣਕਾਰੀ ਸੀ। ਪੁਲਿਸ ਦਾ ਕਹਿਣਾ ਹੈ ਹਮਲਾਵਰ ਸੋਮਾਲੀਆ ਮੂਲ ਦਾ ਹੈ ਅਤੇ ਗੈਸ ਸਿਲੰਡਰਾਂ ਨਾਲ ਭਰੇ ਇੱਕ ਵਾਹਨ 'ਚ ਸੀ ਜਿਸ ਨੂੰ ਅੱਗ ਲੱਗੀ। Image copyright Reuters ਫੋਟੋ ਕੈਪਸ਼ਨ ਪੁਲਿਸਵਾਲੇ ਆਪਣੀ ਕਾਰ ਵਿੱਚੋਂ ਬਾਹਰ ਨਿਕਲੇ ਤਾਂ ਹੱਥ ਵਿੱਚ ਚਾਕੂ ਫੜ੍ਹਿਆਂ ਇੱਕ ਆਦਮੀ ਉਨ੍ਹਾਂ ਦੇ ਸਾਹਮਣੇ ਆਇਆ। ਸਥਾਨਕ ਸਮੇਂ ਅਨੁਸਾਰ ਸ਼ਾਮ ਨੂੰ 4.20 (ਭਾਰਤੀ ਸਮੇਂ ਮੁਤਾਬਕ ਸਵੇਰੇ 11) ਵਜੇ ਅਫਸਰਾਂ ਨੂੰ ਪਹਿਲਾਂ ਇੱਕ ਕਾਰ 'ਚ ਅੱਗ ਲੱਗਣ ਦੀ ਖ਼ਬਰ ਮਿਲੀ। ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਿਸਵਾਲੇ ਆਪਣੀ ਕਾਰ ਵਿੱਚੋਂ ਬਾਹਰ ਨਿਕਲੇ ਤਾਂ ਹੱਥ ਵਿੱਚ ਚਾਕੂ ਫੜ੍ਹਿਆਂ ਇੱਕ ਆਦਮੀ ਉਨ੍ਹਾਂ ਦੇ ਸਾਹਮਣੇ ਆਇਆ।ਉਸੇ ਦੌਰਾਨ ਲੋਕਾਂ ਦੀਆਂ ਨੂੰ ਚੀਕਾਂ ਸੁਣੀਆਂ ਕਿ ਕੁਝ ਰਾਹਗੀਰਾਂ ਨੂੰ ਚਾਕੂ ਨਾਲ ਮਾਰਿਆ ਗਿਆ ਹੈ। ਪੁਲਿਸ ਨੇ ਹਮਲਾਵਰ ਨੂੰ ਗੋਲੀ ਮਾਰੀ ਅਤੇ ਉਹ ਦੀ ਮੌਤ ਬਾਅਦ 'ਚ ਹਸਪਤਾਲ 'ਚ ਹੋਈ। ਬੀਬੀਸੀ ਪੰਜਾਬੀ ਨਾਲ , , , 'ਤੇ ਜੁੜੋ ",False " ਪ੍ਰਿਅੰਕਾ ਗਾਂਧੀ ਨੇ ਬੈਕਫੁੱਟ 'ਤੇ ਰਹਿ ਕੇ ਰਾਹੁਲ ਗਾਂਧੀ ਦੇ ਸਿਰ 'ਤੇ ਕਿਵੇਂ ਸਜਾਇਆ ਜਿੱਤ ਦਾ ਤਾਜ ਅਪਰਣਾ ਦ੍ਰਿਵੇਦੀ ਸੀਨੀਅਰ ਪੱਤਰਕਾਰ 19 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46584690 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright PTI 11 ਦਸੰਬਰ ਨੂੰ ਜਿਵੇਂ-ਜਿਵੇਂ ਚੋਣਾਂ ਦੇ ਫ਼ੈਸਲੇ ਆਉਂਦੇ ਗਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਰੁਤਬਾ ਵੱਧਦਾ ਜਾ ਰਿਹਾ ਸੀ ਪਰ ਇੱਕ ਚਿਹਰਾ ਜਿਹੜਾ ਹਮੇਸ਼ਾ ਰਾਹੁਲ ਗਾਂਧੀ ਦੇ ਨੇੜੇ ਨਜ਼ਰ ਆਉਂਦਾ ਸੀ ਉਹ ਚੋਣਾਂ ਦੇ ਇਸ ਮੌਸਮ ਵਿੱਚ ਬਿਲਕੁਲ ਨਜ਼ਰ ਨਹੀਂ ਆਇਆ। ਉਹ ਚਿਹਰਾ ਸੀ ਰਾਹੁਲ ਗਾਂਧੀ ਦੀ ਭੈਣ ਪ੍ਰਿੰਅਕਾ ਗਾਂਧੀ ਦਾ।ਉਹ ਪ੍ਰਿਅੰਕਾ ਗਾਂਧੀ ਜਿਨ੍ਹਾਂ ਨੇ ਰਾਹੁਲ ਗਾਂਧੀ ਦੀ ਪਹਿਲੀ ਚੋਣ ਰੈਲੀ ਵਿੱਚ ਆਪਣੇ ਭਰਾ ਨੂੰ ਬਕਾਇਦਾ ਅੱਗੇ ਵਧਾਇਆ ਸੀ। ਜੇਕਰ ਤਸਵੀਰਾਂ 'ਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਉਹ ਤਸਵੀਰਾਂ ਉਭਰਦੀਆਂ ਹਨ ਜਿਸ ਵਿੱਚ ਲੋਕਾਂ ਵਿਚਾਲੇ ਰਾਹੁਲ ਅਤੇ ਪ੍ਰਿਅੰਕਾ ਬੈਠੇ ਹਨ ਅਤੇ ਰਾਹੁਲ ਨੇ ਪ੍ਰਿਅੰਕਾ ਦੇ ਮੋਢੇ 'ਤੇ ਹੱਥ ਰੱਖਿਆ ਹੋਇਆ ਹੈ।ਇਹ ਵੀ ਪੜ੍ਹੋ:ਕੀ ਰਾਹੁਲ ਗਾਂਧੀ ਸੋਨੀਆਂ ਦਾ ਫਾਰਮੂਲਾ ਅਪਣਾ ਰਹੇ ਨੇਜੈ ਸ਼ਾਹ ਦੇ ਮਾਮਲੇ 'ਚ ਫ਼ਾਇਦਾ ਲੈ ਸਕਣਗੇ ਰਾਹੁਲ ਗਾਂਧੀ ?ਰਾਹੁਲ ਤੋਂ ਘਬਰਾਉਣ ਲੱਗੀ ਹੈ ਭਾਜਪਾ?ਤਾਂ ਕਿੱਥੇ ਗਈ ਪ੍ਰਿਅੰਕਾ ਗਾਂਧੀ? ਕੀ ਕਾਂਗਰਸ ਦੇ ਸਿਆਸੀ ਕੁਨਬੇ ਵਿੱਚੋਂ ਪ੍ਰਿਅੰਕਾ ਗਾਇਬ ਹੋ ਚੁੱਕੀ ਹੈ?ਕਿੱਥੇ ਗਈ ਪ੍ਰਿਅੰਕਾ ਗਾਂਧੀ?ਇਨ੍ਹਾਂ ਚੋਣ ਰੈਲੀਆਂ ਵਿੱਚ ਰਾਹੁਲ ਗਾਂਧੀ ਦੀਆਂ ਰੈਲੀਆਂ ਜਾਂ ਬਿਆਨ ਕਾਫ਼ੀ ਚਰਚਾ ਵਿੱਚ ਰਹੇ। ਪ੍ਰਧਾਨ ਮੰਤਰੀ 'ਤੇ ਉਨ੍ਹਾਂ ਦੇ ਇਲਜ਼ਾਮ ਕਾਫ਼ੀ ਸੁਰਖ਼ੀਆਂ ਵਿੱਚ ਰਹੇ ਪਰ ਰਾਹੁਲ ਗਾਂਧੀ ਨੂੰ ਅੱਗੇ ਵਧਾਉਂਦੀ ਪ੍ਰਿਅੰਕਾ ਨਾ ਕਿਸੇ ਰੈਲੀ ਵਿੱਚ ਦਿਖੀ ਅਤੇ ਨਾ ਹੀ ਖ਼ਬਰਾਂ ਵਿੱਚ। ਹੋਰ ਤਾਂ ਹੋਰ ਇਹ ਪਹਿਲੀਆਂ ਚੋਣਾਂ ਸਨ ਜਿਸ ਵਿੱਚ ਪ੍ਰਿਅੰਕਾ ਗਾਂਧੀ ਦੀ ਚਰਚਾ ਵੀ ਨਹੀਂ ਕੀਤੀ ਗਈ। ਗੁਜਰਾਤ ਚੋਣਾਂ ਦੌਰਾਨ ਜਿੱਥੇ ਰਾਹੁਲ ਗਾਂਧੀ ਦੇ ਨਵੇਂ ਰੂਪ ਨੂੰ ਵਾਰ-ਵਾਰ ਦੇਖਿਆ ਗਿਆ, ਉੱਥੇ ਪ੍ਰਿਅੰਕਾ ਵੀ ਸਰਗਰਮ ਦਿਖਦੀ ਸੀ। Image copyright Getty Images ਕਾਂਗਰਸ ਦੀਆਂ ਰੈਲੀਆਂ ਦੇ ਮੰਚ 'ਤੇ ਭਾਵੇਂ ਹੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਮੋਰਚਾ ਸੰਭਾਲਿਆ ਸੀ ਪਰ ਮੰਚ ਦੇ ਪਿੱਛੇ ਦਾ ਇੰਤਜ਼ਾਮ ਪ੍ਰਿਅੰਕਾ ਗਾਂਧੀ ਦੇ ਜ਼ਿੰਮੇ ਹੀ ਸੀ। ਕਾਂਗਰਸ ਆਗੂਆਂ ਮੁਤਾਬਕ ਪ੍ਰਿਅੰਕਾ ਨੇ ਇੱਕ ਚੰਗੇ ਪ੍ਰਬੰਧਕ ਦੀ ਤਰ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਸੀ। ਇੱਕ ਪਾਸੇ ਉਹ ਮੱਛਰਾਂ ਤੋਂ ਬਚਣ ਲਈ ਸਪ੍ਰੇਅ ਕਰਵਾਉਂਦੀ ਨਜ਼ਰ ਆਈ ਤਾਂ ਨਾਲ ਹੀ ਪਰਦੇ ਦੇ ਪਿੱਛੇ ਵੌਕੀ-ਟੌਕੀ ਲੈ ਕੇ ਇੰਤਜ਼ਾਮ ਕਰਵਾਉਂਦੀ ਨਜ਼ਰ ਆਈ ਸੀ। ਐਨਾ ਹੀ ਨਹੀਂ, ਪ੍ਰਿਅੰਕਾ ਨੇ ਹੀ ਮੰਚ 'ਤੇ ਬੋਲਣ ਵਾਲੇ ਬੁਲਾਰਿਆਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਅਤੇ ਪਹਿਲੀ ਵਾਰ ਨੌਜਵਾਨ ਅਤੇ ਤਜ਼ਰਬੇਕਾਰ ਬੁਲਾਰਿਆਂ ਦਾ ਜੋੜ ਦੇਖਣ ਨੂੰ ਮਿਲਿਆ। ਇੱਥੋਂ ਤੱਕ ਕਿ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਸਮੇਤ ਕਰੀਬ-ਕਰੀਬ ਸਾਰਿਆਂ ਦੇ ਭਾਸ਼ਣ ਦੇ 'ਫੈਕਟ ਚੈਕ' ਦੀ ਜ਼ਿੰਮੇਦਾਰੀ ਵੀ ਲਈ।ਪਰ ਉਸ ਦੌਰਾਨ ਵੀ ਪ੍ਰਿਅੰਕਾ ਨੇ ਇਹ ਪੂਰਾ ਧਿਆਨ ਰੱਖਿਆ ਕਿ ਉਨ੍ਹਾਂ ਦੀ ਤਸਵੀਰ ਸਾਹਮਣੇ ਨਾ ਆਵੇ ਤਾਂ ਜੋ ਲੋਕਾਂ ਦਾ ਪੂਰਾ ਧਿਆਨ ਰੈਲੀਆਂ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਹੀ ਰਹੇ।ਅਜੇ ਵੀ ਸਰਗਰਮ ਭੂਮਿਕਾ ਵਿੱਚ ਹਨ ਪ੍ਰਿਅੰਕਾ ਗਾਂਧੀਅੱਜ ਵੀ ਪ੍ਰਿਅੰਕਾ ਸਰਗਰਮ ਭੂਮਿਕਾ ਵਿੱਚ ਹਨ। ਚੋਣਾਂ ਜਿੱਤਣ ਤੋਂ ਬਾਅਦ ਜਦੋਂ ਕਾਂਗਰਸ ਸਾਹਮਣੇ ਸਭ ਤੋਂ ਔਖਾ ਸਵਾਲ ਖੜ੍ਹਾ ਹੋਇਆ ਕਿ 'ਕੌਣ ਬਣੇਗਾ ਮੁੱਖ ਮੰਤਰੀ' ਤਾਂ ਪ੍ਰਿਅੰਕਾ ਗਾਂਧੀ ਆਪਣੇ ਭਰਾ ਰਾਹੁਲ ਗਾਂਧੀ ਅਤੇ ਮਾਂ ਸੋਨੀਆ ਗਾਂਧੀ ਨਾਲ ਵਿਚਾਰ ਮੰਥਨ ਵਿੱਚ ਸ਼ਾਮਲ ਹੋਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਨਾਵਾਂ ਦਾ ਐਲਾਨ ਹੋਇਆ ਹੈ। Image copyright Getty Images ਕਾਂਗਰਸ ਸੂਤਰਾਂ ਦੀ ਮੰਨੀਏ ਤਾਂ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਪ੍ਰਿਅੰਕਾ ਗਾਂਧੀ ਦੀ ਪਹਿਲੀ ਪਸੰਦ ਸਨ। ਇਸੇ ਕਾਰਨ ਸਚਿਨ ਪਾਇਲਟ ਨੂੰ ਆਪਣੇ ਪੈਰ ਪਿੱਛੇ ਖਿੱਚਣੇ ਪਏ ਅਤੇ ਉਪ ਮੁੱਖ ਮੰਤਰੀ ਦੀ ਕੁਰਸੀ ਨਾਲ ਸੰਤੁਸ਼ਟ ਹੋਣਾ ਪਿਆ। ਕਾਰਨ ਦੱਸਿਆ ਗਿਆ ਕਿ ਪ੍ਰਿਅੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ ਖ਼ਿਲਾਫ਼ ਰਾਜਸਥਾਨ ਵਿੱਚ ਜ਼ਮੀਨ ਘੋਟਾਲੇ ਨੂੰ ਲੈ ਕੇ ਭਾਜਪਾ ਦੀ ਸਰਕਾਰ ਨੇ ਕਈ ਮਾਮਲੇ ਦਰਜ ਕਰਵਾਏ ਹਨ। ਵਾਡਰਾ ਦਾ ਨਾਮ ਜ਼ਮੀਨ ਘੋਟਾਲੇ 'ਚ ਅਸ਼ੋਕ ਗਹਿਲੋਤ ਦੇ ਸ਼ਾਸਨਕਾਲ ਵਿੱਚ ਹੀ ਆਇਆ ਸੀ ਇਸ ਲਈ ਪ੍ਰਿਅੰਕਾ ਚਾਹੁੰਦੀ ਸੀ ਕਿ ਅਸ਼ੋਕ ਗਹਿਲੋਤ ਹੀ ਸੂਬੇ ਦੇ ਮੁੱਖ ਮੰਤਰੀ ਬਣਨ ਕਿਉਂਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਹੈ। ਇਹ ਵੀ ਪੜ੍ਹੋ:ਨੋਟਬੰਦੀ ਵੇਲੇ ਕਤਾਰ ’ਚ ਜੰਮਿਆ ‘ਖਜ਼ਾਨਚੀ’ ਹੁਣ ਝਗੜੇ ਦਾ ਕਾਰਨ ਬਣਿਆ ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ ਉਂਝ ਵੀ ਪ੍ਰਿਅੰਕਾ ਦਾ ਮੰਨਣਾ ਹੈ ਕਿ 2019 ਵਿੱਚ ਤਜ਼ਰਬਾ ਹੀ ਵਧੇਰੇ ਸੀਟਾਂ ਦਿਵਾਉਣ ਵਿੱਚ ਸਹਾਇਕ ਹੋਵੇਗਾ। ਇਹੀ ਕਾਰਨ ਹੈ ਕਿ ਮੱਧ ਪ੍ਰਦੇਸ਼ ਵਿੱਚ ਪ੍ਰਿਅੰਕਾ ਦਾ ਝੁਕਾਅ ਤਜ਼ਰਬੇ ਵੱਲ ਵੱਧ ਸੀ।ਕਿਉਂ ਗਾਇਬ ਹੋ ਗਈ ਸੀ ਪ੍ਰਿਅੰਕਾ?ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪ੍ਰਿਅੰਕਾ ਕਾਫ਼ੀ ਸਰਗਰਮ ਸੀ ਪਰ ਜਿਵੇਂ-ਜਿਵੇਂ ਰਾਹੁਲ ਗਾਂਧੀ ਸਰਗਰਮ ਹੁੰਦੇ ਗਏ, ਪ੍ਰਿਅੰਕਾ ਸਿਆਸੀ ਕੁਨਬੇ ਵਿੱਚੋਂ ਗਾਇਬ ਹੋਣ ਲੱਗੀ। ਇੱਥੋਂ ਤੱਕ ਕਿ ਅਮੇਠੀ ਅਤੇ ਰਾਏਬਰੇਲੀ ਵਿੱਚ ਪ੍ਰਿਅੰਕਾ ਦੀ ਚਰਚਾ ਘੱਟ ਹੋਣ ਲੱਗੀ। Image copyright Getty Images ਦਰਅਸਲ ਕਾਂਗਰਸ ਦੇ ਅੰਦਰ ਵੀ ਸਮੇਂ-ਸਮੇਂ 'ਤੇ ਇਹ ਮੰਗ ਉੱਠਦੀ ਰਹੀ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਨੂੰ ਟੱਕਰ ਦੇਣ ਲਈ ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਦਾ ਚਿਹਰਾ ਬਣਾਇਆ ਜਾਣਾ ਚਾਹੀਦਾ ਹੈ। ਪਰ ਸੋਨੀਆ ਗਾਂਧੀ ਸਿਰਫ਼ ਰਾਹੁਲ ਗਾਂਧੀ ਨੂੰ ਅਗਵਾਈ ਲਈ ਚਿਹਰਾ ਬਣਾਉਣਾ ਚਾਹੁੰਦੀ ਸੀ। ਸੋਨੀਆ ਗਾਂਧੀ ਚੰਗੀ ਤਰ੍ਹਾਂ ਸਮਝਦੀ ਹੈ ਕਿ ਜਿਵੇਂ ਹੀ ਪ੍ਰਿਅੰਕਾ ਗਾਂਧੀ ਨੇ ਸਿਆਸਤ ਵਿੱਚ ਪੈਰ ਰੱਖਿਆ ਓਵੇਂ ਹੀ ਭਰਾ-ਭੈਣ ਵਿਚਾਲੇ ਤੁਲਨਾ ਸ਼ੁਰੂ ਹੋ ਜਾਵੇਗੀ। ਪਾਰਟੀ ਦੇ ਅੰਦਰ ਗੁੱਟਬਾਜ਼ੀ ਵਧ ਜਾਵੇਗੀ ਜੋ ਕਾਂਗਰਸ ਲਈ ਨੁਕਸਾਨਦੇਹ ਸਾਬਿਤ ਹੋਵੇਗਾ। ਨਾਲ ਹੀ ਪ੍ਰਿਅੰਕਾ ਗਾਂਧੀ ਦੇ ਆਉਣ ਨਾਲ ਰਾਹੁਲ ਗਾਂਧੀ ਦੇ ਗਰਾਫ਼ 'ਤੇ ਅਸਰ ਪੈ ਸਕਦਾ ਹੈ। ਰੌਬਰਟ ਵਾਡਰਾ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਪ੍ਰਿਅੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ। ਜਾਣਕਾਰ ਮੰਨਦੇ ਹਨ ਕਿ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਇਹ ਵੀ ਇੱਕ ਕਾਰਨ ਹੈ ਕਿ ਪ੍ਰਿਅੰਕਾ ਗਾਂਧੀ ਅਤੇ ਕਾਂਗਰਸ ਦੋਵੇਂ ਹੀ ਉਨ੍ਹਾਂ ਨੂੰ ਸਰਗਰਮ ਸਿਆਸਤ ਵਿੱਚ ਲਿਆਉਣ ਤੋਂ ਰੋਕਦੀਆਂ ਹਨ। Image copyright Getty Images ਸਿਆਸਤ ਵਿੱਚ ਪ੍ਰਿਅੰਕਾ ਦੇ ਕਦਮ ਵਧਦੇ ਹੀ ਦੂਜੀਆਂ ਪਾਰਟੀਆਂ ਰੌਬਰਟ ਵਾਡਰਾ ਨੂੰ ਲੈ ਕੇ ਉਨ੍ਹਾਂ 'ਤੇ ਹਮਲਾ ਬੋਲ ਦੇਣਗੀਆਂ। ਇਸ ਨਾਲ ਪ੍ਰਿਅੰਕਾ ਦਾ ਨੈਤਿਕ ਪੱਖ ਕਮਜ਼ੋਰ ਹੋਵੇਗਾ। ਇਹ ਵੀ ਪੜ੍ਹੋ:ਨੋਟਬੰਦੀ ਵੇਲੇ ਕਤਾਰ ’ਚ ਜੰਮਿਆ ‘ਖਜ਼ਾਨਚੀ’ ਹੁਣ ਝਗੜੇ ਦਾ ਕਾਰਨ ਬਣਿਆ ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ ਪ੍ਰਿਅੰਕਾ ਦੇ ਹੇਅਰ ਸਟਾਈਲ, ਕੱਪੜੇ ਅਤੇ ਗੱਲ ਕਰਨ ਦੇ ਤਰੀਕੇ 'ਤੇ ਧਿਆਨ ਦਿੱਤਾ ਜਾਵੇ ਤਾਂ ਉਨ੍ਹਾਂ ਵਿੱਚ ਇੰਦਰਾ ਗਾਂਧੀ ਦੀ ਛਾਪ ਸਾਫ਼ ਦਿਖਦੀ ਹੈ। ਵਰਕਰਾਂ ਨਾਲ ਜੁੜਨ ਵਿੱਚ ਪ੍ਰਿਅੰਕਾ ਮਾਹਿਰ ਹਨ। ਭੈਆਜੀ ਦੇ ਰੂਪ ਵਿੱਚ ਜਾਣੀ ਜਾਣ ਵਾਲੀ ਪ੍ਰਿਅੰਕਾ ਨੂੰ ਵਰਕਰ ਅੱਜ ਵੀ ਬੇਹੱਦ ਪਸੰਦ ਕਰਦੇ ਹਨ।ਹੁਣ ਕਾਂਗਰਸ ਦੀ ਤਿੰਨ ਸੂਬਿਆਂ ਵਿੱਚ ਹੋਈ ਜਿੱਤ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਨਿਰਵਿਵਾਦ 'ਚਿਹਰਾ' ਬਣਾ ਦਿੱਤਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਪ੍ਰਿਅੰਕਾ ਦੀ ਪਰਦੇ ਪਿੱਛੇ ਦੀ ਭੂਮਿਕਾ ਨਾਲ ਕਾਂਗਰਸ ਨੂੰ ਜ਼ਰੂਰ ਮਜ਼ਬੂਤੀ ਮਿਲੇਗੀ। ਮੰਨਿਆ ਜਾ ਰਿਹਾ ਹੈ ਕਿ ਪਰਦੇ ਪਿੱਛੇ ਹੀ ਸਹੀ ਪ੍ਰਿਅੰਕਾ ਦੀ ਭੂਮਿਕਾ ਲੋਕ ਸਭਾ ਚੋਣਾਂ 2019 ਵਿੱਚ ਵਧੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਗਾਂਧੀ ਭਰਾ-ਭੈਣ ਇੱਕ ਅਤੇ ਇੱਕ ਗਿਆਰਾ ਦੀ ਭੂਮਿਕਾ 'ਚ ਨਜ਼ਰ ਆ ਸਕਦੇ ਹਨ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਨਿਤਿਨ ਗਡਕਰੀ ਦੇ ਰਾਖਵਾਂਕਰਨ ਤੇ ਨੌਕਰੀਆਂ ਬਾਰੇ ਬਿਆਨ 'ਤੇ ਲੋਕਾਂ ਨੇ ਚੁੱਕੇ ਸਵਾਲ - ਸੋਸ਼ਲ 6 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45080708 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕੋਟਾ ਨੌਕਰੀਆਂ ਦੀ ਗਰੰਟੀ ਨਹੀਂ ਹੈ ਕਿਉਂਕਿ ਨੌਕਰੀਆਂ ਉਲਪਬਧ ਹੀ ਨਹੀਂ ਹਨ।ਪੀਟੀਆਈ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਇਹ ਵਿਚਾਰ ਪੱਤਰਕਾਰਾਂ ਨਾਲ ਮਰਾਠਾ ਰਾਖਵਾਂਕਰਨ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਪ੍ਰਗਟ ਕੀਤੇ।ਉਨ੍ਹਾਂ ਕਿਹਾ, ""ਸਮੇਂ ਦੀ ਮੰਗ ਰੁਜ਼ਗਾਰ ਉਪਜਾਉਣਾ ਅਤੇ ਪ੍ਰਤੀ ਜੀਅ ਆਮਦਨੀ ਵਧਾਉਣਾ ਹੈ। ਜੇ ਅਸੀਂ ਰਾਖਵਾਂਕਰਨ ਦੇ ਵੀ ਦੇਈਏ ਤਾਂ ਵੀ ਨੌਕਰੀਆਂ ਤਾਂ ਨਹੀਂ ਹਨ। ਸਰਕਾਰ ਨੇ ਬੈਂਕਾਂ ਵਿੱਚ ਵੀ ਭਰਤੀ ਬੰਦ ਕਰ ਦਿੱਤੀ ਹੈ ਕਿਉਂਕਿ ਬਹੁਤ ਸਾਰਾ ਕੰਮ ਤਕਨੀਕ ਦੁਆਰਾ ਸਾਂਭ ਲਿਆ ਗਿਆ ਹੈ।""ਇਹ ਵੀ ਪੜ੍ਹੋ:ਰਿਸ਼ਤਿਆਂ ਦੀ 'ਮੰਡੀ' ਵਿੱਚ ਹਰ ਉਮਰ ਵਰਗ ਦਾ ਮੁੰਡਾ ਤੇ ਕੁੜੀ ਦੇਹ ਵਪਾਰ ਲਈ ਬੱਚੀਆਂ ਨੂੰ ਟੀਕੇ ਲਾ ਕੇ ਕੀਤਾ ਜਾਂਦਾ ਸੀ ਜਵਾਨਓਸਾਮਾ ਦੀ ਮਾਂ ਨੇ ਕਿਹਾ, 'ਓਸਾਮਾ ਚੰਗਾ ਬੱਚਾ ਸੀ' ਗਡਕਰੀ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਪਾਰਟੀਆਂ ਤੋਂ ਲੈ ਕੇ ਆਮ ਲੋਕਾਂ ਨੇ ਸਰਕਾਰ 'ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ।ਟਵਿੱਟਰ ਹੈਂਡਲਰ ਰੂਚਿਰਾ ਚਤੁਰਵੇਦੀ ਨੇ ਲਿਖਿਆ,''ਵਸੁੰਦਰਾ ਜੀ ਤੋਂ ਬਾਅਦ ਹੁਣ ਗਡਕਰੀ ਜੀ ਨੇ ਵੀ ਮੰਨ ਲਿਆ ਹੈ ਕਿ ਨੌਕਰੀਆਂ ਨਹੀਂ ਹਨ। ਸਵਾਲ ਇਹ ਹੈ ਕਿ ਮੋਦੀ ਜੀ ਕਦੋਂ ਸੱਚ ਬੋਲਣਗੇ?''ਟਵਿੱਟਰ ਹੈਂਡਲਰ ਅਭੀਜੀਤ ਸਪਕਾਲ ਕਹਿੰਦੇ ਹਨ, ''ਮੋਦੀ ਨੇ 20 ਜੁਲਾਈ ਨੂੰ ਕਿਹਾ ਸੀ ਅਸੀਂ ਨੌਕਰੀਆਂ ਦੇ ਮੌਕੇ ਪੈਦਾ ਕੀਤੇ। 4 ਅਗਸਤ ਨੂੰ ਨਿਤਿਨ ਗਡਕਰੀ ਨੇ ਕਿਹਾ ਕਿ ਨੌਕਰੀਆਂ ਨਹੀਂ ਹਨ। ਇਹ ਸਰਕਾਰ ਵਿਚਲੇ ਵਿਰੋਧਾਭਾਸ ਨੂੰ ਸਾਬਤ ਕਰਦਾ ਹੈ।''ਟਵਿੱਟਰ ਯੂਜ਼ਰ ਜ਼ੁਬੇਰ ਪਟੇਲ ਕਹਿੰਦੇ ਹਨ, ''ਨਿਤਿਨ ਗਡਕਰੀ ਨੇ ਮੰਨ ਲਿਆ ਹੈ ਕਿ ਭਾਰਤ ਵਿੱਚ ਨੌਕਰੀਆਂ ਨਹੀਂ ਹਨ। ਮੋਦੀ ਜੀ ਦੇਸ ਦੇ 125 ਕਰੋੜ ਲੋਕਾਂ ਨੂੰ ਸੱਚ ਦੱਸੋ। ਤੁਸੀਂ ਤੇ ਤੁਹਾਡੀ ਸਰਕਾਰ ਰੁਜ਼ਗਾਰ 'ਤੇ ਝੂਠ ਬੋਲ ਰਹੇ ਹੋ।''ਵਿਨੇ ਕੁਮਾਰ ਡੋਕਾਨੀਆ ਲਿਖਦੇ ਹਨ, ''ਮੋਦੀ ਸਰਕਾਰ ਨੇ ਆਖ਼ਰਕਾਰ ਇਹ ਮੰਨ ਲਿਆ ਹੈ ਕਿ ਲੋਕਾਂ ਲਈ ਨੌਕਰੀਆਂ ਨਹੀਂ ਹਨ। ਭਾਰਤ ਜਾਣਨਾ ਚਾਹੁੰਦਾ ਹੈ ਮੋਦੀ ਜੀ ਤੁਹਾਡਾ ਵਾਅਦਾ ਕਿੱਥੇ ਗਿਆ।''ਟਵਿੱਟਰ ਯੂਜ਼ਰ ਵਿਨੀਤਾ ਜੀ ਫੋਗਾਟ ਨੇ ਲਿਖਿਆ,''ਆਖ਼ਰਕਾਰ ਨੌਕਰੀਆਂ ਅਤੇ ਰਾਖਵੇਂਕਰਨ 'ਤੇ ਕੋਈ ਸੱਚੀ ਗੱਲ ਕੀਤੀ। ਇਮਾਨਦਾਰੀ ਨਾਲ ਹੁਣ ਇਸ 'ਤੇ ਚਰਚਾ ਕਰਕੇ ਇਸਦਾ ਹੱਲ ਕੱਢਿਆ ਜਾਵੇ।''ਸੰਜੀਵਨੀ ਲਿਖਦੀ ਹੈ,''ਨਿਤਿਨ ਗਡਕਰੀ ਨੇ ਸ਼ਰੇਆਮ ਇਹ ਮੰਨਿਆ ਹੈ ਕਿ ਮੋਦੀ ਸਰਕਾਰ ਨੌਕਰੀਆਂ ਦੇਣ ਦੇ ਵਾਅਦੇ ਨੂੰ ਪੂਰਾ ਨਾ ਕਰਨ ਵਿੱਚ ਨਾਕਾਮ ਸਾਬਤ ਹੋਈ ਹੈ।''ਯਸ਼ੋਮਤੀ ਠਾਕੁਰ ਕਹਿੰਦੇ ਹਨ, ''31 ਮਿਲੀਅਨ ਭਾਰਤੀ ਬੇਰੁਜ਼ਗਾਰ ਹਨ ਤੇ ਅਜੇ ਵੀ ਮੋਦੀ ਸਰਕਾਰ ਕਹਿ ਰਹੀ ਹੈ ਕਿ ਨੌਕਰੀਆਂ ਨਹੀਂ ਹਨ।''ਟਵਿੱਟਰ ਯੂਜ਼ਰ ਸਈਦ ਮਕਬੂਲ ਨੇ ਲਿਖਿਆ, ''ਦਿਲ ਕੀ ਬਾਤ ਜ਼ੁਬਾਨ ਪੇ ਆ ਗਈ।''ਟਵਿੱਟਰ ਹੈਂਡਲਰ ਸੁਨੀਤਾ ਕੁਮਾਰੀ ਕਹਿੰਦੀ ਹੈ,''ਗਡਕਰੀ ਜੀ ਬਹੁਤ ਵਧੀਆ ਸਵਾਲ ਹੈ। ਹਰ ਭਾਰਤੀ ਇਹੀ ਸਵਾਲ ਪੁੱਛ ਰਿਹਾ ਹੈ।''ਗਡਕਰੀ ਨੇ ਇਹ ਵੀ ਕਿਹਾ ਸੀ ਕਿ ਅੱਜ ਅਜਿਹੇ ਲੋਕ ਵੀ ਹਨ ਜਿਹੜੇ ਚਾਹੁੰਦੇ ਹਨ ਕਿ ਨੀਤੀ ਨਿਰਮਾਤਾ ਸਾਰਿਆਂ ਭਾਈਚਾਰਿਆਂ ਵਿੱਚੋਂ ਸਭ ਤੋਂ ਗ਼ਰੀਬ ਲੋਕਾਂ ਨੂੰ ਰਾਖਵਾਂਕਰਨ ਵਿੱਚ ਸ਼ਾਮਲ ਕਰਨ 'ਤੇ ਵਿਚਾਰ ਕਰੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੋਸ਼ਲ꞉ 'ਬ੍ਰਾਊਨ ਲੋਕ ਪੱਗ ਬੰਨ੍ਹਣ ਤਾਂ ਅੱਤਵਾਦੀ, ਗੋਰੇ ਬੰਨ੍ਹਣ ਤਾਂ ਫੈਸ਼ਨ' 24 ਫ਼ਰਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43168434 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਮਿਲਾਨ ਫੈਸ਼ਨ ਵੀਕ ਵਿੱਚ ਗੂਚੀ ਵੱਲੋਂ ਸਿੱਖਾਂ ਦੀ ਦਸਤਾਰ ਵਰਗੀ ਪਗੜੀ ਬੰਨ੍ਹ ਕੇ ਰੈਂਪ ਵਾਕ ਕਰਦੀ ਮਾਡਲ ਮਿਲਾਨ ਫੈਸ਼ਨ ਵੀਕ ਵਿੱਚ ਫੈਸ਼ਨ ਬਰਾਂਡ ਗੂਚੀ ਵੱਲੋਂ ਮਾਡਲਾਂ ਨੂੰ ਸਿੱਖਾਂ ਵਰਗੀ ਦਸਤਾਰ ਪਵਾ ਕੇ ਰੈਂਪ 'ਤੇ ਉਤਾਰਨ ਕਰਕੇ ਸੋਸ਼ਲ ਮੀਡੀਆ 'ਤੇ ਚਰਚਾ ਛਿੜ ਗਈ ਹੈ। ਇਸ ਦੇ ਹੱਕ ਅਤੇ ਵਿਰੋਧ ਵਿੱਚ ਲੋਕ ਆਪੋ ਆਪਣੀਆਂ ਦਲੀਲਾਂ ਪੇਸ਼ ਕਰ ਰਹੇ ਹਨ।ਟਵਿਟਰ ਉੱਤੇ ਲੋਕ ਇਸ ਗੱਲ 'ਤੇ ਫੈਸ਼ਨ ਕੰਪਨੀ ਦੀ ਆਲੋਚਨਾ ਕਰ ਰਹੇ ਹਨ। ਕੁਝ ਲੋਕ ਇਸ ਨੂੰ ਨਸਲ ਵਾਦ ਨਾਲ ਜੋੜ ਕੇ ਵੀ ਦੇਖ ਰਹੇ ਹਨ।ਇਸ ਫੈਸ਼ਨ ਵੀਕ ਵਿੱਚ ਰੈਂਪ 'ਤੇ ਕਈ ਮਾਡਲ ਨੇ ਹੱਥਾਂ ਵਿੱਚ ਆਪਣੇ ਨਕਲੀ ਸਿਰ ਫੜੇ ਹੋਏ ਸਨ ਤਾਂ ਕਿਸੇ ਨੇ ਡਰੈਗਨ। Image copyright Reuters ਫੋਟੋ ਕੈਪਸ਼ਨ ਮਿਲਾਨ ਫੈਸ਼ਨ ਵੀਕ ਵਿੱਚ ਆਪਣੇ ਹੱਥ ਵਿੱਚ ਆਪਣੇ ਸਿਰ ਵਰਗਾ ਨਕਲੀ ਸਿਰ ਲੈ ਕੇ ਰੈਂਪ ਵਾਕ ਕਰਦੀ ਮਾਡਲ Image copyright Reuters ਫੋਟੋ ਕੈਪਸ਼ਨ ਮਿਲਾਨ ਫੈਸ਼ਨ ਵੀਕ ਵਿੱਚ ਗੂਚੀ ਵੱਲੋਂ ਆਪਣੇ ਹੱਥ ਵਿੱਚ ਨਕਲੀ ਡਰੈਗਨ ਲੈ ਕੇ ਰੈਂਪ ਵਾਕ ਕਰਦੀ ਮਾਡਲ ਚਰਚਾ ਦਾ ਕੇਂਦਰ ਬਿੰਦੂ ਸਿੱਖਾਂ ਦੀ ਦਸਤਰਾ ਵਰਗੀ ਪਗੜੀ ਬਣ ਗਈ।ਕਈ ਲੋਕਾਂ ਦਾ ਕਹਿਣਾ ਹੈ ਕਿ ਪੱਗ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਤੇ ਇਸ ਨੂੰ ਇੱਕ ਫੈਸ਼ਨ ਅਕਸੈਸਰੀ ਵਜੋਂ ਵਰਤਣਾ ਗੈਰ-ਜਿੰਮੇਵਾਰਾਨਾ ਅਤੇ ਅਪਮਾਨਜਨਕ ਹੈ। Image Copyright @JoshwaStJames @JoshwaStJames Image Copyright @JoshwaStJames @JoshwaStJames ਨਿਸ਼ਾ ਨਾਮ ਦੇ ਟਵਿੱਟਰ ਹੈਂਡਲਰ ਤੋਂ ਲਿਖਿਆ ਗਿਆ ਕਿ ਕੰਪਨੀ ਨੇ ਕਿਸੇ ਸਿੱਖ ਮਾਡਲ ਤੋਂ ਕੰਮ ਲੈਣ ਦੀ ਥਾਂ ਇੱਕ ਗੋਰੇ ਨੂੰ ਹੀ ਪੱਗ 'ਚ ਪੇਸ਼ ਕਰ ਦਿੱਤਾ। Image Copyright @trilogyalbums @trilogyalbums Image Copyright @trilogyalbums @trilogyalbums ਲੀਓ ਕਲਿਆਨ ਨੇ ਲਿਖਿਆ ਕਿ ਹੈਰਾਨੀ ਦੀ ਗੱਲ ਹੈ ਕਿ ਗੋਰਿਆਂ ਲਈ ਪੱਗ ਨਵਾਂ ਫੈਸ਼ਨ ਬਣ ਗਈ ਹੈ।ਉਨ੍ਹਾਂ ਲਿਖਿਆ, ''ਕੋਈ ਬ੍ਰਾਊਨ ਵਿਅਕਤੀ ਪੱਗ ਬੰਨ੍ਹਦਾ ਹੈ ਤਾਂ ਉਹ ਹਿੰਸਾ ਦਾ ਸ਼ਿਕਾਰ ਹੁੰਦਾ ਹੈ? ਉਹ ਸਾਡੀ ਸਭਿਅਤਾ ਨੂੰ ਤਾਂ ਚੋਰੀ ਕਰਨਾ ਤੇ ਵੇਚਣਾ ਚਾਹੁੰਦੇ ਹਨ ਪਰ ਸਾਨੂੰ ਪਿਆਰ ਨਹੀਂ ਕਰਦੇ।'' Image Copyright @leokalyan @leokalyan Image Copyright @leokalyan @leokalyan ਸੈਨ ਵਿਕਸ ਨਾਮ ਦੇ ਟਵਿੱਟਰ ਹੈਂਡਲ ਨੇ ਲਿਖਿਆ ਕਿ ਜੇ ਗੋਰੇ ਲੋਕ ਰੈਂਪ ਉੱਪਰ ਪੱਗ ਬੰਨ੍ਹਣ ਤਾਂ ਫੈਸ਼ਨ! ਕਮਾਲ ਹੈ! ਜੇ ਭੂਰੇ ਵਿਅਕਤੀ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪੱਗ ਬੰਨ੍ਹਣ ਤਾਂ: ਅੱਤਵਾਦੀ !!! Image Copyright @taekwwon @taekwwon Image Copyright @taekwwon @taekwwon ਗੁਰਪੀ ਕਲਰਸ ਓ ਨਾਮ ਦੇ ਟਵਿੱਟਰ ਹੈਂਡਲ ਨੇ ਆਪਣਾ ਰੋਹ ਪ੍ਰਗਟ ਕੀਤਾ ਕਿ ਗੁਚੀ, ਇਹ ਨਾ ਸਵੀਕਾਰਨ ਯੋਗ ਤੇ ਠੇਸ ਪਹੁੰਚਾਉਣ ਵਾਲਾ ਹੈ। ਉਨ੍ਹਾਂ ਲਿਖਿਆ, ''ਕਿਸੇ ਦੂਜੇ ਧਰਮ ਦੇ ਚਿੰਨ੍ਹ ਧਾਰਨ ਕਰਨਾ ਕੋਈ ਫੈਸ਼ਨ ਨਹੀਂ, ਚੋਰੀ ਹੈ ! ਸਿੱਖਾਂ ਨਾਲ ਪੱਗ ਬੰਨ੍ਹਣ ਕਰਕੇ ਹਰ ਥਾਂ ਵਿਤਕਰਾ ਹੁੰਦਾ ਹੈ ਅਤੇ ਅਚਾਨਕ ਜਦੋਂ ਤੁਸੀਂ ਪਾ ਲਓ ਤਾਂ ਫੈਸ਼ਨ ?!?!'' Image Copyright @gurpycolors @gurpycolors Image Copyright @gurpycolors @gurpycolors ਰਮਨ ਨੇ ਲਿਖਿਆ, ''ਗੁਚੀ ਪੱਗ ਨੂੰ ਫੈਸ਼ਨ ਦੀ ਵਸਤ ਵਜੋਂ ਵਰਤਣ ਲਈ ਧੰਨਵਾਦ। ਸਿੱਖਾਂ ਨਾਲ ਪੱਗ ਕਰਕੇ ਹਰ ਥਾਂ ਵਿਤਕਰਾ ਕੀਤਾ ਜਾਂਦਾ ਹੈ। ਮੇਰੇ ਪਿਤਾ ਨੇ ਅਧਿਆਪਕ ਬਣਨ ਮਗਰੋਂ ਹਮਲੇ ਦੇ ਡਰੋਂ ਪੱਗ ਬੰਨ੍ਹਣੀ ਛੱਡ ਦਿੱਤੀ ਸੀ।'' Image Copyright @etherealcavill @etherealcavill Image Copyright @etherealcavill @etherealcavill ਜੁਫਰੋ ਜੋ ਹੈਡਵਿਗ ਟੀਊਸੀ ਨਾਮ ਦੇ ਟਵਿੱਟਰ ਹੈਂਡਲ ਨੇ ਲਿਖਿਆ ਕਿ ਇੰਟਰਨੈੱਟ ਗੁਚੀ ਤੋਂ ਦੁਖੀ ਹੈ ਕਿਉਂਕਿ ਉਨ੍ਹਾਂ ਨੇ ਇੱਕ ਗੋਰੇ ਮਾਡਲ ਦੇ ਪੱਗ ਬੰਨ੍ਹੀ ਹੈ। Image Copyright @hab3045 @hab3045 Image Copyright @hab3045 @hab3045 ਉਨ੍ਹਾਂ ਨੇ ਟਵੀਟ ਕੀਤਾ, ''ਪੱਗ ਸਿਰਫ਼ ਇੱਕ ਧਰਮ ਜਾਂ ਸਭਿਅਤਾ ਨਾਲ ਹੀ ਜੁੜੀ ਹੋਈ ਨਹੀਂ ਹੈ। ਬਲਕਿ ਪੱਛਮੀਂ ਫੈਸ਼ਨ ਦਾ ਵੀ ਕਾਫੀ ਦੇਰ ਤੋਂ ਅੰਗ ਰਹੀ ਹੈ।''ਮਿਲੋ ਭਾਰਤ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਨੂੰਜਦੋਂ ਲਾਈਵ ਸ਼ੋਅ ਦੌਰਾਨ ਰੇਡੀਓ ਪ੍ਰੈਜ਼ੈਂਟਰ ਨੇ ਬੱਚੇ ਨੂੰ ਦਿੱਤਾ ਜਨਮ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਆਈਐਸ ਵਿਰੋਧੀ ਜੰਗ ਲਈ ਖ਼ਤਰਾ ਸੀਰੀਆ 'ਚੋਂ ਅਮਰੀਕੀ ਫੌਜ ਵਾਪਸ ਬੁਲਾਉਣ, ਕੁਰਦਾਂ ਨੇ ਕਿਹਾ 21 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46634380 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਸੀਰੀਆ ਵਿੱਚ ਕੁਰਦਿਸ਼ ਦੀ ਅਗਵਾਈ ਵਾਲੇ ਗਠਜੋੜ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਫੌਜ ਹਟਾਉਣ ਦਾ ਇਹ ਹੈਰਾਨੀਜਨਕ ਫ਼ੈਸਲਾ ਇਸਲਾਮਿਕ ਸਟੇਟ ਗਰੁੱਪ ਨੂੰ ਮੁੜ ਬਹਾਲ ਹੋਣ ਦੀ ਇਜਾਜ਼ਤ ਦੇ ਦੇਵੇਗਾ। ਸੀਰੀਆ ਡੈਮੋਕ੍ਰੇਟਿਕ ਫੋਰਸਸ(SDF) ਵੱਲੋਂ ਜਾਰੀ ਕੀਤਾ ਇਹ ਬਿਆਨ ਫੌਜੀ ਖਲਾਅ ਲਈ ਚੇਤਾਵਨੀ ਹੈ ਕਿ ''ਦੁਸ਼ਮਣ ਪਾਰਟੀਆਂ'' ਵਿਚਾਲੇ ਫਸ ਗਏ ਗਠਜੋੜ ਨੂੰ ਉਹ ਛਡ ਦੇਵੇਗਾ। ਡੌਨਲਡ ਟਰੰਪ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਆਈਐਸ ਨੂੰ ਹਰਾ ਦਿੱਤਾ ਗਿਆ ਹੈ। ਹਾਲਾਂਕਿ ਕੁਝ ਮੁੱਖ ਸਾਥੀਆਂ ਅਤੇ ਅਮਰੀਕੀ ਸਿਆਸਤਦਾਨਾਂ ਨੇ ਇਸ ਦਾਅਵੇ 'ਤੇ ਵਿਵਾਦ ਖੜ੍ਹਾ ਕੀਤਾ ਹੈ। ਇਹ ਵੀ ਪੜ੍ਹੋ:ਫੇਸਬੁੱਕ ਤੋਂ ਨਿੱਜੀ ਮੈਸੇਜ ਪੜ੍ਹ, ਲਿਖ ਤੇ ਡਿਲੀਟ ਕਰ ਪਾ ਰਹੇ ਸੀ ਨੈਟਫਲਿਕਸ, ਐੱਪਲ 1984 ਸਿੱਖ ਕਤਲੇਆਮ: ਕਾਂਗਰਸ ਨੇ ਕਿਵੇਂ ਰੋਕਿਆ ਇਨਸਾਫ਼ ਦਾ ਰਾਹ ਚੰਡੀਗੜ੍ਹ 'ਚ ਕੁੜੀਆਂ ਵੱਲੋਂ ਹੁਕਮਰਾਨਾਂ ਨੂੰ ਸਬਕਅਮਰੀਕੀ ਅਫਸਰਾਂ ਅਨੁਸਾਰ ਸੀਰੀਆ ਵਿੱਚ ਮੌਜੂਦ 2000 ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਅਨੁਸਾਰ ਇਹ ਕੰਮ ਅਗਲੇ 100 ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ।ਟਰੰਪ ਨੇ ਕੀ ਕਿਹਾ ਸੀ?ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਸੀਰੀਆ ਵਿੱਚ ਆਈਐੱਸ ਨੂੰ ਹਰਾ ਦਿੱਤਾ ਗਿਆ ਹੈ ਤੇ ਸੀਰੀਆ ਵਿੱਚ ਅਮਰੀਕੀ ਫੌਜ ਰੱਖਣ ਦਾ ਮਕਸਦ ਪੂਰਾ ਹੋ ਗਿਆ ਹੈ। Image Copyright @realDonaldTrump @realDonaldTrump Image Copyright @realDonaldTrump @realDonaldTrump ਅਮਰੀਕਾ ਦੇ ਗ੍ਰਹਿ ਮੰਤਰਾਲੇ ਨੇ ਬੀਤੇ ਦਿਨੀਂ ਇਹ ਸਾਫ ਕੀਤਾ ਸੀ ਕਿ ਉਨ੍ਹਾਂ ਦੇ ਅਫ਼ਸਰ ਅਗਲੇ 24 ਘੰਟਿਆਂ ਵਿੱਚ ਸੀਰੀਆ ਨੂੰ ਛੱਡ ਦੇਣਗੇ। ਜ਼ਿਆਦਾਤਰ ਅਮਰੀਕੀ ਫੌਜਾਂ ਉੱਤਰ-ਪੂਰਬੀ ਸੀਰੀਆ ਵਿੱਚ ਤਾਇਨਾਤ ਹਨ।ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਅਮਰੀਕੀ ਫੌਜ ਦੇ ਅਧਿਕਾਰੀ ਚਾਹੁੰਦੇ ਹਨ ਕਿ ਸੀਰੀਆ ਨੂੰ ਨਾ ਛੱਡਿਆ ਜਾਵੇ ਤਾਂ ਜੋ ਅੱਤਵਾਦੀ ਗਰੁੱਪ ਕਿਤੇ ਮੁੜ ਤਾਕਤਵਰ ਨਾ ਹੋ ਜਾਣ।ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਮਾਰਚ ਵਿੱਚ ਕਿਹਾ ਸੀ ਜਲਦ ਹੀ ਅਮਰੀਕੀ ਫੌਜ ਸੀਰੀਆ ਤੋਂ ਹਟਾ ਲਈ ਜਾਵੇਗੀ। ਇਹ ਵੀ ਪੜ੍ਹੋ:ਅਮਰੀਕਾ `ਚ ਵਧੇ ਨਸਲੀ ਹਮਲੇਅਮਰੀਕਾ 'ਚ ਸਿੱਖਾਂ 'ਤੇ ਹਮਲੇ ਕਦੋਂ ਤੱਕ?'ਅਮਨ ਸ਼ਾਂਤੀ ਲਈ ਅਮਰੀਕਾ 'ਤੇ ਭਰੋਸਾ ਨਹੀਂ'ਹਾਲਾਂਕਿ ਅਜੇ ਪੂਰੇ ਤਰੀਕੇ ਨਾਲ ਅੱਤਵਾਦੀ ਗਰੁੱਪਾਂ ਦਾ ਖਾਤਮਾ ਨਹੀਂ ਹੋਇਆ ਹੈ। ਹਾਲ ਵਿੱਚ ਜਾਰੀ ਇੱਕ ਅਮਰੀਕੀ ਰਿਪੋਰਟ ਵਿੱਚ ਸੀਰੀਆ ਵਿਚਾਲੇ 14,000 ਆਈਐੱਸ ਦੇ ਅੱਤਵਾਦੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਗੁਆਂਢੀ ਦੇਸ ਈਰਾਕ ਵਿੱਚ ਇਸ ਤੋਂ ਵੱਧ ਗਿਣਤੀ ਵਿੱਚ ਅੱਤਵਾਦੀ ਮੌਜੂਦ ਹਨ।ਬੀਤੇ ਹਫ਼ਤੇ ਤੁਰਕੀ ਨੇ ਚੇਤਾਵਨੀ ਦਿੱਤੀ ਸੀ ਕਿ ਉਹ ਸੀਰੀਆ ਵਿੱਚ ਅਮਰੀਕਾ ਹਮਾਇਤੀ ਕੁਰਦ ਲੜਾਕਿਆਂ ਖਿਲਾਫ਼ ਕੁਝ ਦਿਨਾਂ ਵਿੱਚ ਹਮਲੇ ਦੀ ਤਿਆਰੀ ਕਰ ਰਹੇ ਹਨ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਰਨਾਲਾ 'ਆਪ' ਰੈਲੀ: ਭਗਵੰਤ ਮਾਨ ਵੱਲੋਂ ਮੰਚ ਤੋਂ ਸ਼ਰਾਬ ਛੱਡਣ ਦਾ ਐਲਾਨ, ਕਿਹਾ ਕਦੇ ਕਦੇ ਪੀਂਦਾ ਸੀ, ਬਦਨਾਮੀ ਜ਼ਿਆਦਾ ਹੋਈ 21 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46936540 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AAP ਆਮ ਆਦਮੀ ਪਾਰਟੀ ਪੰਜਾਬ ਵਿਚ ਅੱਜ ਅਗਾਮੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਬਿਗਲ ਵਜਾਉਣ ਜਾ ਰਹੀ ਹੈ। ਪੰਜਾਬ ਵਿਧਾਨ ਸਭਾ -2017 ਦੀਆਂ ਆਮ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਕਿਸੇ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਹੋਏ ਹਨ।ਲੋਕ ਸਭਾ ਹਲਕਾ ਸੰਗਰੂਰ ਤਹਿਤ ਆਉਣ ਵਾਲੇ ਵਿਧਾਨ ਸਭਾ ਹਲਕਾ ਵਿਚ ਇਹ ਰੈਲੀ ਹੋ ਰਹੀ ਹੈ। ਇਹ ਰੈਲੀ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂ ਕਿ ਇਹ ਪਾਰਟੀ ਦੀ ਪੰਜਾਬ ਇਕਾਈ ਵਿਚ ਫੁੱਟ ਪੈਣ ਤੋਂ ਬਾਅਦ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗੇ ਜਾਣ ਤੋਂ ਬਾਅਦ ਵੀ ਪਹਿਲੀ ਰੈਲੀ ਹੈ।ਰੈਲੀਆਂ ਦੀ ਇਸ ਕੜੀ ਤਹਿਤ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਤਿੰਨ ਰੈਲੀਆਂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਪਹਿਲੀ ਰੈਲੀ ਬਰਨਾਲਾ ਵਿੱਚ ਕਰਨ ਦਾ ਮਕਸਦ ਬਠਿੰਡਾ, ਫਰੀਦਕੋਟ ਅਤੇ ਸੰਗਰੂਰ ਵਿੱਚ ਪਾਰਟੀ ਦੇ ਵੋਟ ਬੇਸ ਨੂੰ ਮਜ਼ਬੂਤ ਕਰਨਾ ਹੈ। ਇਨ੍ਹਾਂ ਹਲਕਿਆਂ ਵਿੱਚੋਂ ਹੀ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਮਿਲੀਆਂ ਸਨ। Image Copyright BBC News Punjabi BBC News Punjabi Image Copyright BBC News Punjabi BBC News Punjabi ਕੇਜਰੀਵਾਲ ਦੇ ਭਾਸ਼ਣ ਦੀਆਂ ਮੁੱਖ ਗੱਲਾਂਆਮ ਆਦਮੀ ਪਾਰਟੀ ਮੁਖੀ ਨੇ ਕਿਹਾ ਕਿ ਪੰਜਾਬ ਦੇ ਲੋਕ ਪਾਰਟੀ ਨੂੰ 13 ਦੀਆਂ 13 ਸੀਟਾਂ ਜਿਤਾਉਣ ਤਾਂ ਜੋ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਸਕੇ।ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਦਲਿਤਾਂ ਦਾ ਸਸ਼ਤੀਕਰਨ ਕੀਤਾ ਹੈ।ਕੈਪਟਨ ਅਮਰਿੰਦਰ ਪੰਜਾਬ ਦੇ ਸਕੂਲਾਂ ਤੇ ਹਸਪਤਾਲਾਂ ਨੂੰ ਨਿੱਜੀ ਕੰਪਨੀਆਂ ਦੇ ਹੱਥਾਂ ਵਿਚ ਦੇ ਰਹੇ ਹਨ।ਜਦਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਹਰ ਇੱਕ ਨੂੰ ਬਰਾਬਰ ਸਿੱਖਿਆ ਤੇ ਸਿਹਤ ਸਹੂਲਤਾਂ ਦਿੱਤੀਆਂ।ਕੈਪਟਨ ਅਮਰਿੰਦਰ ਨੇ ਪੰਜਾਬ ਨਾ ਘਰ ਘਰ ਨੌਕਰੀ ਦਿੱਤੀ ਨਾ ਸਮਾਰਟ ਫੋਨ ਅਤੇ ਨਾ ਕਿਸਾਨਾਂ ਦੀ ਬਾਹ ਫੜ੍ਹੀਕੇਜਰੀਵਾਲ ਨੇ ਕਿਹਾ ਕਿ ਜਿਹੜੇ ਟਿਕਟਾਂ ਅਤੇ ਅਹੁਦਿਆਂ ਦੇ ਲਾਲਚੀ ਸਨ ,ਉਹ ਪਾਰਟੀ ਛੱਡ ਕੇ ਚਲੇ ਗਏ, ਚੰਗੇ ਤੇ ਇਮਾਨਦਾਰ ਆਗੂ ਪਾਰਟੀ ਵਿਚ ਸ਼ਾਮਲ ਹਨ। ਆਮ ਆਦਮੀ ਪਾਰਟੀ ਨੂੰ ਛੱਡਣ ਵਾਲੇ ਪਾਰਟੀ ਵਿਚ ਰਹਿਣ ਦੇ ਲਾਇਕ ਨਹੀਂ ਸਨ। ਰੱਬ ਨੇ ਪਾਰਟੀ ਦੀ ਸਫ਼ਾਈ ਕੀਤੀ ਹੈ। ਝਾੜੂ ਤੀਲਾ ਤੀਲਾ ਨਹੀਂ ਹੋਇਆ।ਕੁਝ ਲੋਕ ਛੱਡ ਕੇ ਗਏ ਹਨ ਤੇ ਕਹਿ ਰਹੇ ਨੇ ਕਿ ਝਾੜੂ ਤੀਲੀ-ਤੀਲੀ ਹੋ ਗਿਆ। ਪਰ ਕਿਸੇ ਦੀ ਹਿੰਮਤ ਨਹੀਂ ਕਿ ਝਾੜੂ ਨੂੰ ਤੀਲਾ-ਤੀਲਾ ਕਰ ਸਕੇ। ਕਾਂਗਰਸ ਤੇ ਭਾਜਪਾ ਪਿਛਲੇ ਚਾਰ ਸਾਲ ਤੋਂ ਲੱਗੇ ਹੋਏ ਹਨ।ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕਰਕੇ ਪੰਜਾਬੀਆਂ ਦਾ ਦਿਲ ਜਿੱਤ ਲਿਆ। ਉਸ ਵਰਗਾ ਆਗੂ ਵਿਰਲਾ ਹੀ ਮਿਲਦਾ ਹੈ। ਜਿਹੜੇ ਕਰੋੜਾਂ ਰੁਪਏ ਦੀ ਆਮਦਨ ਛੱਡ ਕੇ ਪੰਜਾਬ ਦੇ ਲੋਕਾਂ ਲਈ ਮੈਦਾਨ ਵਿਚ ਕੱਦਿਆ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਜਿੱਥੋਂ ਚਾਹੁੰਦਾ ਚੋਣ ਲੜ ਸਕਦਾ ਸੀ। ਪਰ ਉਹ ਸੁਖਬੀਰ ਬਾਦਲ ਦੇ ਖਿਲਾਫ਼ ਲੜਿਆ ਅਤੇ ਦੋਵਾਂ ਪਾਰਟੀਆਂ ਨੇ ਮਿਲ ਕੇ ਭਗਵੰਤ ਮਾਨ ਨੂੰ ਹਰਾਇਆ। Image Copyright BBC News Punjabi BBC News Punjabi Image Copyright BBC News Punjabi BBC News Punjabi ਇਕੱਠ ਨੇ ਨਿੰਦਕਾਂ ਦਾ ਮੂੰਹ ਬੰਦ ਕੀਤਾ- ਭਗਵੰਤ ਮਾਨ ਪਾਰਟੀ ਦੇ ਲੋਕ ਸਭਾ ਤੋਂ ਸੰਸਦ ਮੈਂਬਰ ਭਗਵੰਤ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨ ਲਈ ਆਪਣਾ ਕਰੀਅਰ ਛੱਡਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਮੈਂ ਸਰਕਾਰਾਂ ਉੱਤੇ ਸਵਾਲ ਚੁੱਕਦਾ ਸੀ ਇਸ ਲਈ ਮੈਨੂੰ ਬਦਨਾਮ ਕੀਤਾ ਗਿਆ।ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਸ਼ਰਾਬ ਦੇ ਨਾਂ ਉੱਤੇ ਬਦਨਾਮ ਕੀਤਾ ਗਿਆ ਇਸ ਲਈ ਮੈਂ ਅੱਜ ਸ਼ਰਾਬ ਛੱਡਣ ਦਾ ਐਲਾਨ ਕੀਤਾ। ਸੋਲਾਂ ਕਲਾਂ ਸੰਪੂਰਨ ਕੋਈ ਨਹੀਂ ਹੁੰਦਾ ਇਸ ਲਈ ਗਲਤੀਆਂ ਕੋਈ ਨਹੀਂ ਕਰਦਾ। ਭਗਵੰਤ ਮਾਨ ਨੇ ਕਿਹਾ ਜਿਹੜੇ ਲੋਕ ਆਮ ਆਦਮੀ ਪਾਰਟੀ ਨੂੰ ਕਹਿੰਦੇ ਨੇ ਤੀਲਾ -ਤੀਲਾ ਹੋ ਗਿਆ ਉਨ੍ਹਾਂ ਦਾ ਮੂੰਹ ਬੰਦ ਹੋ ਗਿਆ ਹੈ। Image copyright AAP ਭਗਵੰਤ ਮਾਨ ਨੇ ਪਾਰਟੀ ਵੱਲੋਂ ਲੋਕ ਸਭਾ ਸੀਟ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਉਮੀਦਵਾਰ ਐਲਾਨਿਆ।ਬੇਅਦਬੀ ਕਾਂਡ ਦੇ ਸਾਜ਼ਿਸ਼ਕਾਰੀਆਂ ਖ਼ਿਲਾਫ਼ ਲੜਾਂਗੇ-ਸੰਧਵਾਂਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸੰਧਵਾਂ ਨੇ ਕਿਹਾ ਕਿ 'ਆਪ' ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੇ ਸਾਜਿਸ਼ਕਾਰੀਆਂ ਖ਼ਿਲਾਫ਼ ਲੜਾਈ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਪੰਜਾਬ ਨੂੰ ਬਰਾਬਰ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਸਿਸਟਮ ਦਾ ਦਿੱਲੀ ਦੀ ਤਰਜ਼ ਉੱਤੇ ਵਿਕਾਸ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪੰਜਾਬ ਦੇ ਲੋਕਾਂ ਦਾ ਵਿਕਾਸ ਹੈ ਕੋਈ ਸੀਟਾਂ ਤੇ ਅਹੁਦੇ ਹਾਸਲ ਕਰਨੇ ਨਹੀਂ।ਪੰਜਾਬ ਵਿਚ ਗਠਜੋੜ ਨਹੀਂ ਕੇਰਜੀਵਾਲ ਆਮ ਆਦਮੀ ਪਾਰਟੀ ਦੀ ਬਰਨਾਲਾ ਰੈਲੀ ਲਈ ਪਹੁੰਚ ਚੁੱਕੇ ਹਨ ਪਹਿਲਾ ਉਹ ਸੇਵਾ ਸਿੰਘ ਠੀਕਰੀਵਾਲਾ ਦੀ ਸਮਾਰਕ ਉੱਤੇ ਪਹੁੰਚੇ ਅਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ। Image copyright AAP ਰੇਲ ਗੱਡੀ ਰਾਹੀ ਬਰਨਾਲਾ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਵਿਚ ਕਿਹਾ ਕਿ ਪਾਰਟੀ 13-13 ਦੀਆਂ ਲੜੇਗੀ ਅਤੇ ਕਿਸੇ ਨਾਲ ਗਠਜੋੜ ਨਹੀਂ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਮਾਡਲ ਦੀ ਤਰਜ ਉੱਤੇ ਪੰਜਾਬ ਦਾ ਵਿਕਾਸ ਕੀਤਾ ਜਾਵੇਗਾ।ਬਿਨਾਂ ਜਰਨੈਲ ਤੋਂ ਫੌਜਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹਾਲਤ ਬਿਨਾਂ ਜਰਨੈਲ ਤੋਂ ਫੌਜ ਵਰਗੀ ਹੈ। ਲੋਕਾਂ ਵੱਲੋਂ ਪਹਿਲਾਂ ਲੋਕ ਸਭਾ ਚੋਣਾਂ ਤੇ 2017 ਦੀਆਂ ਵਿਧਾਨਸਭਾ ਚੋਣਾਂ ਵਿਚ ਪਾਰਟੀ ਨੂੰ ਤਕੜਾ ਹੁੰਗਾਰਾ ਦਿੱਤਾ ਗਿਆ, ਪਰ ਪਾਰਟੀ ਸੂਬੇ ਵਿਚ ਕਿਸੇ ਵੀ ਆਗੂ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਬਣਾ ਕੇ ਪੇਸ਼ ਨਾ ਕਰ ਸਕੀ। ਇਸ ਦਾ ਨਤੀਜਾ 20 ਸੀਟਾਂ ਵਿਚ ਹੀ ਸਿਮਟਣ ਵਾਲਾ ਹੋ ਨਿਕਲਿਆ ਜਦਕਿ ਪਾਰਟੀ 100 ਸੀਟਾਂ ਜਿੱਤਣ ਦੇ ਦਾਅਵੇ ਕਰ ਰਹੀ ਸੀ। ਪੰਜਾਬ ਇਕਾਈ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਸਰਕਾਰ ਨੇ ਪੰਜਾਬ ਦੀ ਕਮਾਨ ਸੌਂਪ ਸੀ ਉਨ੍ਹਾਂ ਪਾਰਟੀ ਨੂੰ ਪੰਜਾਬ ਵਿੱਚ ਖੜ੍ਹਾ ਕਰਨ ਵਿੱਚ ਕਾਫ਼ੀ ਅਹਿਮ ਭੂਮਿਕਾ ਵੀ ਨਿਭਾਈ ਸੀ।ਫਿਰ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਪਾਰਟੀ ਦੇ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਸੁੱਚਾ ਸਿੰਘ ਛੋਟੇਪੁਰ ਦੀ ਥਾਂ ਗੁਰਪ੍ਰੀਤ ਘੁੱਗੀ ਨੂੰ ਪੰਜਾਬ ਕਨਵੀਨਰ ਬਣਾਇਆ ਗਿਆ ਪਰ ਉਹ ਵੀ ਜ਼ਿਆਦਾ ਦੇਰ ਇਸ ਅਹੁਦੇ 'ਤੇ ਨਹੀਂ ਰਹੇ ਅਤੇ ਉਨ੍ਹਾਂ ਨੇ ਪਹਿਲਾਂ ਪਾਰਟੀ ਦੇ ਕਨਵੀਨਰ ਦੇ ਅਹੁਦੇ ਤੋਂ ਅਤੇ ਬਾਅਦ ਵਿੱਚ ਪਾਰਟੀ ਤੋਂ ਹੀ ਅਸਤੀਫ਼ਾ ਦੇ ਦਿੱਤਾ ਸੀ।ਪੰਜਾਬ ਨੇ ਬਚਾਈ ਸੀ ਲਾਜ ਪਰ ਹੋਏ ਰਹੇ ਪਾਟੋਧਾੜ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਦੇਸ ਦੇ ਕਈ ਹਿੱਸਿਆਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਖੁਦ ਅਰਵਿੰਦ ਕੇਜਰੀਵਾਲ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਖੜ੍ਹੇ ਹੋਏ ਸਨ ਪਰ ਆਮ ਆਦਮੀ ਪਾਰਟੀ ਨੂੰ ਦੇਸ ਦੇ ਹਰ ਹਿੱਸੇ ਵਿੱਚ ਹਾਰ ਦਾ ਮੂੰਹ ਦਾ ਵੇਖਣਾ ਪਿਆ ਸੀ। ਇਹ ਵੀ ਪੜ੍ਹੋ:ਆਈਐੱਸ ਤੋਂ ਭੱਜੀ ਹੁਸਨਾ ਮੁੱਕਿਆਂ ਰਾਹੀਂ ਹੌਂਸਲੇ ਭੰਨਣ ਦਾ ਇਰਾਦਾ ਰੱਖਦੀ'ਲਿਵਰ ਪੂਲ ਦੀ ਤੂੰ ਗੱਲ ਕਰਦੀ ਮੁੰਡਾ ਯੂਨਾਈਟਡ ਦਾ ਫੈਨ ਬੱਲੀਏ...'ਵੋਗ ਮੈਗਜ਼ੀਨ ਨੇ ਮੁਸਲਮਾਨ ਪੱਤਰਕਾਰ ਕੁੜੀ ਤੋਂ ਮੰਗੀ ਮਾਫ਼ੀਅਰਵਿੰਦ ਕੇਜਰੀਵਾਲ ਵੀ ਆਪਣੀ ਸੀਟ ਹਾਰ ਗਏ ਸਨ। ਸਿਰਫ਼ ਪੰਜਾਬ ਵਿੱਚ ਹੀ ਆਮ ਆਦਮੀ ਪਾਰਟੀ ਨੂੰ ਚਾਰ ਸੀਟਾਂ ਮਿਲੀਆਂ ਸਨ। ਪੰਜਾਬ ਵਿੱਚ ਪਾਰਟੀ ਦਾ ਵੋਟ ਸ਼ੇਅਰ 24.40% ਰਿਹਾ ਸੀ। Image copyright Getty Images ਫੋਟੋ ਕੈਪਸ਼ਨ ਪ੍ਰੋਫੈੱਸਰ ਸਾਧੂ ਸਿੰਘ ਫਰੀਦਕੋਟ ਤੋਂ ਅਤੇ ਸੰਗਰੂਰ ਤੋਂ ਭਗਵੰਤ ਮਾਨ ਨੇ ਚੋਣ ਜਿੱਤੀ ਸੰਗਰੂਰ ਤੋਂ ਭਗਵੰਤ ਮਾਨ, ਪਟਿਆਲਾ ਤੋਂ ਧਰਮਵੀਰ ਗਾਂਧੀ, ਪ੍ਰੋਫੈੱਸਰ ਸਾਧੂ ਸਿੰਘ ਫਰੀਦਕੋਟ ਤੋਂ ਅਤੇ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਚੋਣ ਜਿੱਤੇ ਸਨ।ਪਰ ਚੋਣਾਂ ਦੇ ਕੁਝ ਸਮੇਂ ਬਾਅਦ ਹੀ ਪਾਰਟੀ ਨੂੰ ਇੱਕ ਵੱਡੀ ਬਗ਼ਾਵਤ ਦਾ ਸਾਹਮਣਾ ਕਰਨਾ ਪਿਆ ਸੀ। ਪਟਿਆਲਾ ਤੋਂ ਐੱਮਪੀ ਧਰਮਵੀਰ ਗਾਂਧੀ ਤੇ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਨੇ ਪਾਰਟੀ ਲੀਡਰਸ਼ਿਪ ਖਿਲਾਫ਼ ਬਗ਼ਾਵਤੀ ਮੋਰਚਾ ਖੋਲ੍ਹ ਲਿਆ ਸੀ। ਦੋਵੇਂ ਮੈਂਬਰ ਪਾਰਲੀਮੈਂਟਾਂ ਨੇ ਪਾਰਟੀ ਲੀਡਰਸ਼ਿਪ ਖਾਸਕਰ ਅਰਵਿੰਦ ਕੇਜਰੀਵਾਲ 'ਤੇ ਵਧੀਕਿਆਂ ਕਰਨ ਦਾ ਇਲਜ਼ਾਮ ਲਾਇਆ ਸੀ। 2015 ਵਿੱਚ ਪਾਰਟੀ ਵੱਲੋਂ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।ਫੂਲਕਾ ਦਾ ਅਸਤੀਫ਼ਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਐੱਚ.ਐੱਸ ਫੂਲਕਾ ਨੂੰ ਵਿਧਾਨ ਸਭਾ ਵਿੱਚ ਪਾਰਟੀ ਵੱਲੋਂ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ ਸੀ ਪਰ ਕੁਝ ਵਕਤ ਤੋਂ ਬਾਅਦ ਫੂਲਕਾ ਨੇ ਇਹ ਕਹਿ ਕੇ ਅਸਤੀਫ਼ਾ ਦੇ ਦਿੱਤਾ ਕਿਉਂ ਕਿ ਸੁਪਰੀਮ ਕੋਰਟ ਦੀ ਬਾਰ ਕੌਸਲ ਨੇ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਉਹ ਮੰਤਰੀ ਰੈਂਕ ਰੱਖਕੇ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਲਈ ਅਦਾਲਤ ਵਿਚ ਪੇਸ਼ ਨਹੀਂ ਹੋ ਸਕਦੇ। Image copyright Getty Images ਫੋਟੋ ਕੈਪਸ਼ਨ ਐੱਚਐਸ ਫੂਲਕਾ ਨੇ ਅਸਤੀਫ਼ਾ ਦਿੱਤਾ ਪਰ ਪਾਰਟੀ ਨੇ ਕਬੂਲ ਨਹੀਂ ਕੀਤਾ ਉਸ ਤੋਂ ਬਾਅਦ ਐੱਚ ਐੱਸ ਫੂਲਕਾ ਨੇ ਬੇਅਦਬੀ ਮਾਮਲਿਆਂ ਬਾਰੇ ਸੂਬਾ ਸਰਕਾਰ ਦੀ ਨਾਕਾਮੀ ਦਾ ਹਵਾਲਾ ਦਿੰਦਿਆਂ ਵਿਧਾਨ ਸਭਾ ਸਪੀਕਰ ਨੂੰ ਵਿਧਾਇਕ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ ਜੋ ਅਜੇ ਤੱਕ ਮਨਜ਼ੂਰ ਨਹੀਂ ਹੋਇਆ। ਬਾਅਦ ਵਿੱਚ ਫੂਲਕਾ ਨੇ ਪਾਰਟੀ ਤੋਂ ਹੀ ਅਸਤੀਫ਼ਾ ਦੇ ਦਿੱਤਾ ਸੀ।ਵਿਧਾਇਕਾਂ ਦੀ ਬਗਾਵਤ ਐੱਚ.ਐੱਸ ਫੂਲਕਾ ਵੱਲੋਂ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਸੀ। ਸੁਖਪਾਲ ਖਹਿਰਾ ਦੇ ਪਾਰਟੀ ਲੀਡਰਸ਼ਿਪ ਨਾਲ ਕਈ ਮੁੱਦਿਆਂ ਬਾਰੇ ਵਿਵਾਦ ਰਹੇ। ਵਿਵਾਦਾਂ ਦੀ ਫਹਿਰਿਸਤ ਵਧਣ 'ਤੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਲਿਆ ਗਿਆ ਸੀ। Image copyright Getty Images ਸੁਖਪਾਲ ਖਹਿਰਾ ਦੀ ਥਾਂ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਨੇ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ ਗਿਆ ਸੀ।ਪਾਰਟੀ ਦੇ ਫੈਸਲੇ ਨੂੰ ਖਿਲਾਫ਼ ਸੁਖਪਾਲ ਖਹਿਰਾ, ਕੰਵਰ ਸੰਧੂ ਅਤੇ ਹੋਰ ਵਿਧਾਇਕਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਤੋਂ ਪਰੇ ਜਾ ਕੇ ਰੈਲੀਆਂ ਵੀ ਕੀਤੀਆਂ ਸਨ।ਫਿਰ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ। ਇਹ ਵੀ ਪੜ੍ਹੋ:ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀਉਸ ਤੋਂ ਕੁਝ ਵਕਤ ਬਾਅਦ ਸੁਖਪਾਲ ਖਹਿਰਾ ਨੇ ਪਾਰਟੀ ਦੀ ਮੁੱਢਲੀ ਲੀਡਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਨਵੀਂ ਪਾਰਟੀ ਪੰਜਾਬ ਏਕਤਾ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ।ਪਾਰਟੀ ਵੱਲੋਂ ਵੀ ਵਿਧਾਨ ਸਭਾ ਦੇ ਸਪੀਕਰ ਨੂੰ ਸੁਖਪਾਲ ਖਹਿਰਾ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰਨ ਲਈ ਅਰਜ਼ੀ ਦਿੱਤੀ ਗਈ ਹੈ।ਹਾਲ ਹੀ ਵਿੱਚ ਹੀ ਵਿਧਾਇਕ ਬਲਦੇਵ ਸਿੰਘ ਨੇ ਪਾਰਟੀ ਲੀਡਰਸ਼ਿਪ 'ਤੇ ਵਧੀਕੀਆਂ ਕਰਨ ਦਾ ਇਲਜ਼ਾਮ ਲਾਉਂਦਿਆਂ ਹੋਇਆਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਆਮ ਆਦਮੀ ਪਾਰਟੀ ਸਰਕਾਰ ਜਾਂ ਵਿਰੋਧੀ ਪਾਰਟੀਆਂ ਨਾਲ ਘੱਟ ਆਪਣੇ ਬਾਗੀਆਂ ਨਾਲ ਲੜਨ ਵਿਚ ਵੱਧ ਉਲਝੀ ਹੋਈ ਹੈ।ਸਿਆਸੀ ਮਾਹਰ ਮੰਨਦੇ ਨੇ ਕਿ ਪਾਰਟੀ ਵਿਚ ਬਗਾਵਤ ਤੋਂ ਬਾਅਦ ਪਾਰਟੀ ਦਾ ਸੱਤਾਧਾਰੀ ਤੇ ਬਾਗੀ ਧੜ੍ਹਾ ਆਪਣੀ ਜ਼ਮੀਨ ਤਲਾਸ਼ਣ ਲੱਗਾ ਹੋਇਆ ਹੈ। ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " Bigg Boss 12: ਦੀਪਿਕਾ ਕੱਕੜ ਬਣੀ ਬਿੱਗ ਬੌਸ 12 ਦੀ ਜੇਤੂ ਮਧੂ ਪਾਲ ਮੁੰਬਈ ਤੋਂ ਬੀਬੀਸੀ ਲਈ 31 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46718717 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright colors PR ਫੋਟੋ ਕੈਪਸ਼ਨ ਮੁਕਾਬਲੇ ਵਿੱਚ ਸਾਬਕਾ ਕ੍ਰਿਕਟਰ ਸ਼੍ਰੀਸੰਤ ਨੂੰ ਹਰਾ ਕੇ ਦੀਪਿਕਾ ਨੇ 30 ਲੱਖ ਦਾ ਇਨਾਮ ਤੇ ਟਰਾਫੀ ਆਪਣੇ ਨਾਂ ਕੀਤੀ ਐਤਵਾਰ ਦੀ ਰਾਤ ਰਿਆਲਟੀ ਸ਼ੋਅ ਬਿੱਗ ਬੌਸ 12 ਦੇ ਜੇਤੂ ਦਾ ਐਲਾਨ ਹੋ ਗਿਆ। ਟੈਲੀਵਿਜ਼ਨ ਐਕਟਰ ਦੀਪਿਕਾ ਕੱਕੜ ਫਿਨਾਲੇ ਦੀ ਜੇਤੂ ਐਲਾਨੀ ਗਈ। ਉਨ੍ਹਾਂ ਨੇ ਬੇਹੱਦ ਕਰੜੇ ਮੁਕਾਬਲੇ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਐਸ ਸ਼੍ਰੀਸੰਤ ਨੂੰ ਹਰਾਇਆ। ਦੀਪਿਕਾ ਨੂੰ ਇਨਾਮ ਵਜੋਂ 30 ਲੱਖ ਰੁਪਏ ਅਤੇ ਟਰਾਫੀ ਦਿੱਤੀ ਗਈ।ਪ੍ਰੋਗਰਾਮ ਦੇ ਮੇਜ਼ਬਾਨ ਸਲਮਾਨ ਖ਼ਾਨ ਨੇ ਦੀਪਿਕਾ ਦੀ ਜਿੱਤ ਦਾ ਐਲਾਨ ਕੀਤਾ। ਤੀਜੇ ਨੰਬਰ ਉੱਤੇ ਰਹੇ ਦੀਪਕ ਠਾਕੁਰ 20 ਲੱਖ ਰੁਪਏ ਦੀ ਰਕਮ ਲੈ ਕੇ ਸ਼ੋਅ ਤੋਂ ਬਾਹਰ ਹੋ ਗਏ।ਕਲਰਸ ਟੈਲੀਵਿਜ਼ਨ ਉੱਤੇ ਆਉਣ ਵਾਲੇ ਸੀਰੀਅਲ 'ਸਸੁਰਾਲ ਸਿਮਰ ਕਾ' ਤੋਂ ਮਕਬੂਲ ਹੋਈ ਦੀਪਿਕਾ ਕੱਕੜ ਦੀ ਜਿੱਤ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਬਿੱਗ ਬੌਸ ਦੀ ਹੌਟ ਸੀਟ 'ਤੇ 'ਟੈਲੀਵਿਜ਼ਨ ਦੀ ਨੂੰਹ' ਦੀ ਦਾਅਵੇਦਾਰੀ ਭਾਰੀ ਪੈਂਦੀ ਹੈ।ਦੀਪਿਕਾ ਤੋਂ ਪਹਿਲਾਂ ਸ਼ਿਲਪਾ ਸ਼ਿੰਦੇ, ਉਰਵਰਸ਼ੀ ਢੋਲਕੀਆ, ਜੂਹੀ ਪਰਮਾਰ, ਸ਼ਵੇਤਾ ਤਿਵਾਰੀ ਬਿੱਗ ਬੌਸ ਦੀ ਟਰਾਫੀ ਆਪਣੇ ਨਾਂ ਕਰ ਚੁੱਕੀਆਂ ਹਨ। Image copyright Colors PR ਦੀਪਿਕਾ ਬਾਰੇ 5 ਗੱਲਾਂਦੀਪਿਕਾ ਦੀ ਐਂਟਰੀ ਬਿੱਗ ਬੌਸ ਵਿੱਚ ਹੈਰਾਨ ਕਰਨ ਵਾਲੀ ਨਹੀਂ ਸੀ। ਜਿਸ ਦਿਨ ਸ਼ੋਅ ਦੇ ਪ੍ਰੀਮਿਅਰ ਵਾਲੀ ਰਾਤ ਸੀ, ਦੀਪਿਕਾ ਦੇ ਪਤੀ ਅਤੇ ਟੈਲੀਵਿਜ਼ਨ ਐਕਟਰ ਸ਼ੋਏਬ ਇਬਰਾਹਿਮ ਉਨ੍ਹਾਂ ਨੂੰ ਬਾਹਾਂ ਵਿੱਚ ਚੁੱਕ ਕੇ ਬਿੱਗ ਬੌਸ ਦੇ ਘਰ ਦੇ ਦਰਵਾਜ਼ੇ ਤੱਕ ਲੈ ਕੇ ਗਏ।ਫਿਨਾਲੇ ਵਿੱਚ ਪਹੁੰਚੇ ਪੰਜ ਲੋਕਾਂ ਵਿੱਚੋਂ ਦੀਪਿਕਾ ਇਕੱਲੀ ਮਹਿਲਾ ਸੀ। ਬਿੱਗ ਬੌਸ ਵਿੱਚ ਇੱਕ ਵਾਰ ਫਿਰ ਇਤਿਹਾਸ ਦੁਹਰਾਇਆ ਗਿਆ ਤੇ ਮੁੜ ਟੀਵੀ ਨੂੰਹ ਜੇਤੂ ਬਣੀ।ਦੀਪਿਕਾ 'ਸਸੁਰਾਲ ਸਿਮਰ ਕਾ' ਦੇ ਕੋ-ਐਕਟਰ ਸ਼ੋਏਬ ਇਬਰਾਹਿਮ ਦੇ ਨਾਲ ਸਾਲ 2015 ਤੋਂ ਹੀ ਰਿਸ਼ਤੇ ਵਿੱਚ ਸੀ ਅਤੇ 22 ਫਰਵਰੀ 2018 ਨੂੰ ਉਨ੍ਹਾਂ ਨੇ ਇਸਲਾਮ ਕਬੂਲ ਕਰਦਿਆਂ ਸ਼ੋਏਬ ਨਾਲ ਨਿਕਾਹ ਕਰਵਾਇਆ।2009 ਵਿੱਚ ਦੀਪਿਕਾ ਨੇ ਰੌਨਕ ਸੈਮਸਨ ਨਾਲ ਪਹਿਲਾ ਵਿਆਹ ਕੀਤਾ ਸੀ, ਪਰ ਇਹ ਵਿਆਹ ਜ਼ਿਆਦਾ ਨਹੀਂ ਚੱਲਿਆ ਤੇ ਤਲਾਕ ਹੋ ਗਿਆ।'ਸਸੁਰਾਲ ਸਿਮਰ ਕਾ' ਤੋਂ ਪਹਿਲਾਂ ਦੀਪਿਕਾ ਨੇ 'ਨੀਰ ਭਰੇ ਤੇਰੇ ਨੈਨਾ' ਅਤੇ 'ਅਗਲੇ ਜਨਮ ਮੋਹੇ ਬਿਟਿਆ ਹੀ ਕੀਜੋ' ਵਿੱਚ ਵੀ ਕੰਮ ਕੀਤਾ ਸੀ।ਦੀਪਿਕਾ ਦੇ ਪਿਤਾ ਫੌਜ ਵਿੱਚ ਸਨ। ਜੇਪੀ ਦੱਤਾ ਦੀ ਫਿਲਮ 'ਪਲਟਨ' ਤੋਂ ਉਨ੍ਹਾਂ ਨੇ ਬਾਲੀਵੁੱਡ ਵਿੱਚ ਡੈਬਿਯੂ ਕੀਤਾ ਸੀ ਅਤੇ ਇਸ ਫਿਲਮ ਦੀ ਸ਼ਲਾਘਾ ਵੀ ਹੋਈ ਸੀ। Image copyright colors PR ਇਹ ਵੀ ਪੜ੍ਹੋ:'ਦੱਸੋ ਮੈਂ ਕਪਿਲ ਦਾ ਸ਼ੋਅ ਦੇਖਾਂ ਜਾਂ ਸੁਨੀਲ ਦਾ?'ਅਨੂਪ ਜਲੋਟਾ ਦੇ ਇਸ਼ਕ ਤੋਂ ਕੋਈ ਹੈਰਾਨ, ਕੋਈ ਪ੍ਰੇਸ਼ਾਨਕਿਸ ਮੁੱਦੇ 'ਤੇ ਬੱਬੂ ਮਾਨ ਦਾ ਗੁਰਦਾਸ ਮਾਨ ਨੇ ਨਹੀਂ ਦਿੱਤਾ ਸਾਥ? Image copyright AFP ਫੋਟੋ ਕੈਪਸ਼ਨ ਸ਼੍ਰੀਸੰਤ ਤੋਂ ਇਲਾਵਾ ਜਸਲੀਨ ਮਥਾਰੂ ਅਤੇ ਨੇਹਾ ਪਿੰਡਸੇ ਨਾਲ ਵੀ ਦੀਪਿਕਾ ਦੇ ਰਿਸ਼ਤੇ ਚੰਗੇ ਰਹੇ Image copyright colors PR ਫੋਟੋ ਕੈਪਸ਼ਨ ਮੁਕਾਬਲੇ ਵਿੱਚ ਸਾਬਕਾ ਕ੍ਰਿਕਟਰ ਸ਼੍ਰੀਸੰਤ ਨੂੰ ਹਰਾ ਕੇ ਦੀਪਿਕਾ ਨੇ 30 ਲੱਖ ਦਾ ਇਨਾਮ ਤੇ ਟਰਾਫੀ ਆਪਣੇ ਨਾਂ ਕੀਤੀ ਸੋਸ਼ਲ ਮੀਡੀਆ 'ਤੇ ਚਰਚਾ ਜਿਵੇਂ ਹੀ ਬਿੱਗ ਬੌਸ 12 ਫਿਨਾਲੇ ਦੇ ਜੇਤੂ ਦਾ ਐਲਾਨ ਹੋਇਆ ਤਾਂ ਸੋਸ਼ਲ ਮੀਡੀਆ, ਖ਼ਾਸ ਕਰਕੇ ਟਵਿੱਟਰ 'ਤੇ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ।ਕੁਝ ਲੋਕਾਂ ਨੇ ਦੀਪਿਕਾ ਨੂੰ ਜਿੱਤਣ ਦੀ ਵਧਾਈ ਦਿੱਤੀ ਤਾਂ ਕਿਸੇ ਨੇ ਇਸ ਨੂੰ ਫੇਕ ਤੱਕ ਕਹਿ ਦਿੱਤਾ। ਵਿਕਾਸ ਗਾਂਧੀ ਨੇ ਲਿਖਿਆ ਹੈ, ""ਬਿੱਗ ਬੌਸ ਦਾ ਇਹ ਸੀਜ਼ਨ ਪੂਰੀ ਤਰ੍ਹਾਂ ਫੇਕ ਰਿਹਾ। ਬਿੱਗ ਬੌਸ ਦੇਖਣ ਵਾਲਿਆਂ ਨੇ ਆਪਣਾ ਸਾਰਾ ਸਮਾਂ ਬਰਬਾਦ ਕੀਤਾ।"" Image Copyright @ColorsTV @ColorsTV Image Copyright @ColorsTV @ColorsTV ਸੈਮ ਗਿੱਲ ਨੇ ਲਿਖਿਆ, ""ਮੈਨੂੰ ਕਿਸੇ ਰਿਐਲਿਟੀ ਸ਼ੋਅ ਵਿੱਚ ਇੰਨਾ ਬੁਰਾ ਨਹੀਂ ਲੱਗਾ। ਸ਼੍ਰੀਸੰਤ ਨੂੰ ਕਿੰਨੀ ਤਕਲੀਫ਼ ਹੋਈ। ਸਾਰੇ ਪ੍ਰਤੀਭਾਗੀਆਂ ਨੇ ਉਨ੍ਹਾਂ ਨਾਲ ਬੁਰਾ ਕੀਤਾ। ਜਿੱਤਣ ਵਾਲੀ ਉਨ੍ਹਾਂ ਦੀ ਨਕਲੀ ਭੈਣ ਨੇ ਵੀ ਉਨ੍ਹਾਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਆਪਣੀ ਇੱਜ਼ਤ ਨੂੰ ਦਾਅ 'ਤੇ ਲਗਾਇਆ ਪਰ ਟੀਆਰਪੀ ਲਈ ਕਲਰਸ ਨੇ ਉਨ੍ਹਾਂ ਦਾ ਇਸਤੇਮਾਲ ਕੀਤਾ।"" Image Copyright @JDBtheROCKING6 @JDBtheROCKING6 Image Copyright @JDBtheROCKING6 @JDBtheROCKING6 ਦੁਰਗੇਸ਼ ਯਾਦਵ ਨਾਮ ਦੇ ਇੱਕ ਟਵਿੱਟਰ ਹੈਂਡਲ ਨੇ ਲਿਖਿਆ, ""ਜਿੱਤ ਦੀਪਿਕਾ ਦੀ ਹੋਈ ਹੈ। ਜਿਵੇਂ ਕਿ ਪਹਿਲਾਂ ਤੋਂ ਹੀ ਯੋਜਨਾ ਸੀ ਕਿ ਕਲਰਸ ਦਾ ਚਿਹਰਾ ਹੀ ਜਿੱਤੇਗਾ। ਨਾ ਤਾਂ ਮੈਂ ਬਿੱਗ ਬੌਸ ਦੇਖਣ ਵਾਲਾ ਹਾਂ, ਨਾ ਹੀ ਕਲਰਸ ਅਤੇ ਨਾ ਹੀ ਵਾਏਕੌਮ। ਮੈਂ ਤੁਹਾਡਾ ਚੈਨਲ ਸਬਸਕ੍ਰਾਈਬ ਵੀ ਨਹੀਂ ਕਰਾਂਗਾ। ਮੈਨੂੰ ਤੁਸੀਂ ਆਪਣੇ ਚੈਨਲ ਦਾ ਬਾਈਕਾਟ ਕਰਨ ਦਾ ਇੱਕ ਕਾਰਨ ਦੇ ਦਿੱਤਾ ਹੈ।"" Sorry, this post is currently unavailable.ਅਲੀਸ਼ਾ ਅਸ਼ਰਫ਼ੀ ਨੇ ਲਿਖਿਆ, ""ਆਖ਼ਿਰਕਾਰ ਸਾਰਿਆਂ ਦੀ ਦੁਆ ਰੰਗ ਲਿਆਈ ਅਤੇ ਦੀਪਿਕਾ ਰਾਣੀ ਬਣ ਗਈ।"" Image Copyright @AlishaAshrafi1 @AlishaAshrafi1 Image Copyright @AlishaAshrafi1 @AlishaAshrafi1 ਹੇਮਾਂਗੀ ਨੇ ਲਿਖਿਆ, ""ਬਿੱਗ ਬੌਸ ਜਿੱਤਣ 'ਤੇ ਤੁਹਾਨੂੰ ਵਧਾਈਆਂ ਦੀਪਿਕਾ। ਪੂਰੇ ਸੀਜ਼ਨ ਦੌਰਾਨ ਤੁਹਾਡੀ ਪੇਸ਼ਕਾਰੀ ਸਨਮਾਨ ਭਰੀ ਰਹੀ। ਤੁਸੀਂ ਮੇਰੇ ਪਸੰਦੀਦਾ ਕਲਾਕਾਰ ਹੋ।"" Image Copyright @hemangishriyan @hemangishriyan Image Copyright @hemangishriyan @hemangishriyan ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਫੇਸਬੁੱਕ ਨੇ ਨੈੱਟਫਲਿਕਸ, ਐਮਾਜ਼ੋਨ, ਸਪੋਟੀਫਾਈ ਤੇ ਹੋਰ ਐਪਸ ਨਾਲ ਸਾਂਝਾ ਕੀਤਾ ਲੋਕਾਂ ਦਾ ਨਿੱਜੀ ਡਾਟਾ 20 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46629771 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਨਿੱਜੀ ਡਾਟੇ ਦੇ ਮਾਮਲੇ ਵਿੱਚ ਨਿਊ ਯਾਰਕ ਟਾਈਮਜ਼ ਦੁਆਰਾ ਕੀਤੀ ਜਾਂਚ ਤੋਂ ਬਾਅਦ ਫੇਸਬੁੱਕ ਨੂੰ ਇੱਕ ਵਾਰੀ ਫਿਰ ਤੋਂ ਨਮੋਸ਼ੀ ਝੱਲਣੀ ਪੈ ਰਹੀ ਹੈ।ਅਖ਼ਬਾਰ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਸਮਾਜਿਕ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਵਰਤੋਕਾਰਾਂ ਦਾ ਡਾਟਾ ਐਮਾਜ਼ੋਨ, ਐੱਪਲ, ਮਾਈਕਰੋਸਾਫਟ, ਨੈੱਟਫਿਲਕਸ, ਸਪੌਟਾਈਫਾਈ ਅਤੇ ਯਾਂਡੈਕਸ ਸਮੇਤ ਹੋਰ ਤਕਨੀਕੀ ਕੰਪਨੀਆਂ ਦੇ ਨਾਲ ਸਾਂਝਾ ਕੀਤਾ ਹੈ।ਕੁਝ ਮਾਮਲਿਆਂ ਵਿੱਚ ਦੂਜੀਆਂ ਕੰਪਨੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਕੋਲ ਵਿਸ਼ੇਸ਼ ਪਹੁੰਚ ਸੀ।ਫੇਸਬੁੱਕ ਨੇ ਇਸ ਮਾਮਲੇ ਉੱਤੇ ਖੁਦ ਨੂੰ ਬਚਾਉਂਦੇ ਹੋਏ ਸਪੱਸ਼ਟੀਕਰਨ ਦਿੱਤਾ ਹੈ।ਕਿਹੜੇ ਖੁਲਾਸੇ ਹੋਏ?ਨਿਊਯਾਰਕ ਟਾਈਮਜ਼ ਨੇ ਸੈਂਕੜੇ ਪੰਨਿਆਂ ਦੇ ਦਸਤਾਵੇਜ਼ਾਂ ਅਤੇ ਦਰਜਨਾਂ ਇੰਟਰਵਿਊਜ਼ 'ਤੇ ਆਪਣਾ ਵਿਸ਼ਲੇਸ਼ਣ ਕੀਤਾ ਹੈ। ਹਾਲਾਂਕਿ ਇਸ ਸਰਵੇਖਣ ਦਾ ਪੂਰਾ ਵੇਰਵਾ ਸਾਂਝਾ ਨਹੀਂ ਕੀਤਾ ਗਿਆ ਹੈ।ਇਹ ਵੀ ਪੜ੍ਹੋ:1984 ਸਿੱਖ ਕਤਲੇਆਮ: ਨਿਆਂ ਦੇ ਰਾਹ 'ਚ ਕਾਂਗਰਸ ਨੇ ਇੰਝ ਅੜਾਏ ਰੋੜੇ ਭਾਜਪਾ ਦਾ ਫਾਰਮੂਲਾ ਜਿਸ ਨੇ ਵਿਰੋਧੀਆਂ ਨੂੰ ਕੀਤਾ ਚਿੱਤ ਚੰਡੀਗੜ੍ਹ ਦੀਆਂ ਕੁੜੀਆਂ ਦਾ ਹੁਕਮਰਾਨਾ ਨੂੰ ਸੁਨੇਹਾ ਕੁੱਲ ਮਿਲਾ ਕੇ ਇਸ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਨੈਟਵਰਕ ਨੇ 150 ਤੋਂ ਵੱਧ ਕੰਪਨੀਆਂ ਦੇ ਨਾਲ ਯੂਜ਼ਰਜ਼ ਦਾ ਨਿੱਜੀ ਡਾਟਾ ਸ਼ੇਅਰ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਸਨ। ਇਹਨਾਂ ਵਿਚੋਂ ਜ਼ਿਆਦਾਤਰ ਹੋਰ ਤਕਨੀਕੀ ਕੰਪਨੀਆਂ ਦੇ ਨਾਲ ਸਨ ਪਰ ਸੂਚੀ ਵਿੱਚ ਆਨਲਾਈਨ ਰਿਟੇਲਰ, ਕਾਰਾਂ ਬਣਾਉਣ ਵਾਲੇ ਅਤੇ ਮੀਡੀਆ ਸੰਗਠਨ ਹਨ। ਜਿਸ ਵਿੱਚ ਨਿਊਯਾਰਕ ਟਾਈਮਜ਼ ਖੁਦ ਵੀ ਸ਼ਾਮਿਲ ਹੈ।ਕਿਹੜੀ ਕੰਪਨੀ ਕੀ ਦੇਖ ਸਕਦੀ ਸੀਮਾਈਕਰੋਸਾਫਟ ਦੇ ਬਿੰਗ ਸਰਚ ਇੰਜਨ ""ਅਸਲ ਵਿੱਚ ਸਾਰੇ"" ਫੇਸਬੁੱਕ ਵਰਤੋਂਕਾਰਾਂ ਦੇ ਦੋਸਤਾਂ ਦੇ ਨਾਂ ਦੇਖ ਸਕਦਾ ਸੀ, ਉਹ ਵੀ ਉਨ੍ਹਾਂ ਦੋਸਤਾਂ ਦੀ ਸਹਿਮਤੀ ਤੋਂ ਬਿਨਾਂ। ਸੰਗੀਤ-ਸਟਰੀਮਿੰਗ ਪੰਡੋਰਾ ਅਤੇ ਫਿਲਮ ਰਿਵਿਊ ਪਲੇਟਫਾਰਮ 'ਰੋਟਨ ਟੋਮੈਟੋਜ਼' ਵੀ ਦੋਸਤਾਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੀ ਸੀ ਤਾਂ ਕਿ ਉਹ ਆਪਣੀ ਪਹੁੰਚ ਦੇ ਨਤੀਜੇ ਬਦਲ ਸਕਣ।ਐੱਪਲ ਦੀਆਂ ਡਿਵਾਈਸਿਜ਼ ਵਰਤੋਂਕਾਰਾਂ ਦੇ ਸੰਪਰਕ ਨੰਬਰ ਅਤੇ ਕੈਲੰਡਰ ਵਿੱਚ ਲਿਖੀ ਹਰ ਚੀਜ਼ ਹਾਸਿਲ ਕਰ ਸਕਦੇ ਸੀ, ਭਾਵੇਂ ਉਨ੍ਹਾਂ ਨੇ ਆਪਣੀ ਫੇਸਬੁੱਕ ਸੈਟਿੰਗ ਵਿੱਚ ਸਾਰੇ ਸ਼ੇਅਰਿੰਗ ਨੂੰ ਡਿਸਏਬਲ ਕਰ ਦਿੱਤਾ ਹੋਵੇ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਐੱਪਲ ਦੀਆਂ ਡਿਵਾਈਸਿਜ਼ ਯੂਜ਼ਰਜ਼ ਨੂੰ ਇਹ ਅਲਰਟ ਦੇਣ ਦੀ ਵੀ ਲੋੜ ਨਹੀਂ ਹੈ ਕਿ ਉਹ ਫੇਸਬੁੱਕ ਤੋਂ ਡੈਟਾ ਮੰਗ ਰਹੇ ਸਨ।ਨੈੱਟਫਲਿਕਸ, ਸਪੌਟੀਫਾਈ ਅਤੇ ਰਾਇਲ ਬੈਂਕ ਆਫ਼ ਕੈਨੇਡਾ, ਵਰਤੋਂਕਾਰਾਂ ਦੇ ਨਿੱਜੀ ਮੈਸੇਜ ਪੜ੍ਹ, ਲਿਖ ਅਤੇ ਡਿਲੀਟ ਦੇ ਯੋਗ ਸਨ ਅਤੇ ਇੱਕ ਚੈਟ ਥ੍ਰੈੱਡ ਵਿੱਚ ਸਾਰੇ ਯੂਜ਼ਰਜ਼ ਦੀ ਗੱਲਬਾਤ ਦੇਖ ਪਾ ਰਹੇ ਸਨਰੂਸੀ ਸਰਚ ਪ੍ਰੋਵਾਈਡਰ ਯਾਂਡੈਕਸ ਨੂੰ ਪਬਲਿਕ ਪੰਨਿਆਂ ਅਤੇ ਪੋਸਟ 'ਤੇ ਇੰਡੈਕਸ ਯੂਜ਼ਰ ਦੇਖ ਪਾ ਰਿਹਾ ਸੀ। ਆਪਣੇ ਖੋਜ ਨਤੀਜਿਆਂ ਨੂੰ ਸੁਧਾਰਨ ਲਈ ਫੇਸਬੁੱਕ ਨੇ ਹੋਰਨਾਂ ਯੂਜ਼ਰਜ਼ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀਯਾਹੂ ਦੋਸਤਾਂ ਦੀਆਂ ਪੋਸਟ ਤੋਂ ਲਾਈਵ ਫੀਡ ਦੇਖ ਸਕਦਾ ਸੀਸੋਨੀ, ਮਾਈਕਰੋਸਾਫਟ ਅਤੇ ਐਮਜ਼ੋਨ ਮੈਂਬਰਾਂ ਦੇ ਈਮੇਲ ਐਡਰੈੱਸ ਦੋਸਤਾਂ ਰਾਹੀਂ ਦੇਖ ਪਾ ਰਿਹਾ ਸੀਬਲੈਕਬੇਰੀ ਅਤੇ ਹਵਾਈ ਉਹਨਾਂ ਕੰਪਨੀਆਂ ਦੇ ਵਿੱਚ ਸਨ ਜੋ ਆਪਣੀ ਸੋਸ਼ਲ ਮੀਡੀਆ ਐਪਸ ਨੂੰ ਪ੍ਰਮੋਟ ਕਰਨ ਦੇ ਲਈ ਫੇਸਬੁੱਕ ਦੇ ਡਾਟਾ ਨੂੰ ਦੀ ਵਰਤੋਂ ਕਰ ਪਾ ਰਹੀਆਂ ਸਨ।ਫੇਸਬੁੱਕ ਦਾ ਜਵਾਬਹਾਲਾਂਕਿ ਫੇਸਬੁੱਕ ਨੇ ਲੰਮੇ ਸਮੇਂ ਤੋਂ ਦਾਅਵਾ ਕੀਤਾ ਹੈ ਕਿ ਉਹ ਆਪਣੇ ਯੂਜ਼ਰ ਦਾ ਡਾਟਾ ਨਹੀਂ ਵੇਚਦੇ।ਪਰ ਨਿਊਯਾਰਕ ਟਾਈਮਜ਼ ਦਾ ਕਹਿਣਾ ਹੈ ਕਿ ਫੇਸਬੁੱਕ ਨੇ ਐਮਾਜ਼ਾਨ, ਯਾਹੂ ਅਤੇ ਹੁਵਾਈ ਤੋਂ ਸੰਪਰਕ ਸੂਚੀ ਲੈਣਾ ਤਾਂ ਕਿ 'ਪੀਪਲ ਯੂ ਮੇਅ ਨੋਅ ਫਸਿਲਿਟੀ' ਚਲਾ ਸਕੇ। Image copyright Getty Images ਫੇਸਬੁੱਕ ਦੋ ਵੱਖ-ਵੱਖ ਕਿਸਮਾਂ ਦੇ ਸਬੰਧਾਂ ਵਿਚਕਾਰ ਫਰਕ ਦੱਸਦਾ ਹੈ।ਪਹਿਲੀ ਕਿਸਮ ਦਾ ਹੈ ""ਇੰਟੀਗਰੇਸ਼ਨ ਪਾਰਟਨਰਸ਼ਿਪਸ""। ਉਨ੍ਹਾਂ ਕਿਹਾ ਇਹ ਦਾਅਵਾ ਕੀਤਾ ਕਿ ਦੂਜਿਆਂ ਵੱਲੋਂ ਫੇਸਬੁੱਕ ਦੇ ਫੀਚਰਜ਼ ਨੂੰ ਐਪ ਜਾਂ ਵੈਬਸਾਈਟ ਤੋਂ ਬਾਹਰ ਪੇਸ਼ ਕਰ ਸਕਦੇ ਹਨ।ਇਸ ਤਰ੍ਹਾਂ ਹੋਰ ਕੰਪਨੀਆਂ ਫੇਸਬੁੱਕ, ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪ੍ਰੋਵਾਈਡਰਜ਼ ਦੀਆਂ ਪੋਸਟਸ ਨੂੰ ਇਕੱਠਾ ਕਰਕੇ ਇੱਕੋ ਐਪ ਵਿੱਚ ਪਾ ਸਕਣ। ਦੂਜੇ ਤਰ੍ਹਾਂ ਦੇ ਸਬੰਧ ਜਾਂ ਪ੍ਰਬੰਧ ਜੋਫੇਸਬੁੱਕ ਰਾਹੀਂ ਹੁੰਦੇ ਹਨ ਉਹ ਹਨ 'ਇੰਸਟੈਂਟ ਪਰਸਨਲਾਈਜ਼ੇਸ਼ਨ'।ਇਹ ਵੀ ਪੜ੍ਹੋ:ਫੇਸਬੁੱਕ ’ਤੇ ਆਪਣਾ ਡਾਟਾ ਸੁਰੱਖਿਅਤ ਰੱਖਣ ਦੇ ਤਰੀਕੇਫੇਸਬੁੱਕ ਜ਼ਰੀਏ ਭਾਜਪਾ-ਕਾਂਗਰਸ ਨੇ ਤੁਹਾਡਾ ਵੋਟ ਪ੍ਰਭਾਵਿਤ ਕੀਤਾ?ਫੇਸਬੁੱਕ ’ਤੇ ਪ੍ਰੋਫਾਈਲ ਦੀ ਦਿਖ ਬਾਰੇ ਤੁਹਾਡੀ ਮਰਜ਼ੀ ਖ਼ਤਰੇ ’ਚਇਸ ਤਰ੍ਹਾਂ ਫੇਸਬੁੱਕ ਦੇ ਨਿੱਜੀ ਮੈਸੇਜ ਹੋਰਨਾਂ ਐਪਸ ਦੇਖ ਸਕਦੀਆਂ ਹਨ। ਜਿਵੇਂ ਕਿ ਤੁਸੀਂ ਕਿਸੇ ਦੋਸਤ ਨੂੰ ਸਪੌਟੀਫਾਈ ਦੀ ਐਪ ਚੋਂ ਬਾਹਰ ਆਏ ਬਿਨਾਂ ਕੋਈ ਗੀਤ ਭੇਜ ਸਕਦੇ ਹੋ।ਹਾਲਾਂਕਿ ਫੇਸਬੁੱਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਯੂਜ਼ਰ ਦਾ ਡਾਟਾ ਦੇਖ ਸਕਕਣ ਵਾਲੀਆਂ ਸਾਰੀਆਂ ਦੀ ਐਪਜ਼ ਨੂੰ ਕਦੇ ਵੀ ਬੰਦ ਨਹੀਂ ਕੀਤਾ ਜੋ ਕਿ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ। ""ਅਸੀਂ ਸਾਰੀਆਂ ਹੀ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਰਿਵੀਊ ਕਰ ਰਹੇ ਹਾਂ ਅਤੇ ਉਨ੍ਹਾਂ ਪਾਰਟਨਰਜ਼ ਨੂੰ ਵੀ ਦੇਖ ਰਹੇ ਹਾਂ ਜੋ ਇਹ ਡਾਟਾ ਸਹਿਜੇ ਹੀ ਹਾਸਿਲ ਕਰ ਪਾ ਰਹੇ ਹਨ।"" Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਆਲੀਆ ਭੱਟ ਦੀ ‘ਰਾਜ਼ੀ’ ਤੋਂ ਦੀਪਿਕਾ ਪਾਦੁਕੋਣ ਦੇ ਵਿਆਹ ਤੱਕ, 2018 ’ਚ ਬਾਲੀਵੁੱਡ ’ਚ ਔਰਤਾਂ ਦੀ ਰਹੀ ਚੜ੍ਹਤ ਵੰਦਨਾ ਬੀਬੀਸੀ ਪੱਤਰਕਾਰ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46681524 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 'ਰਾਜ਼ੀ' ਦਾ ਇੱਕ-ਇੱਕ ਦ੍ਰਿਸ਼ ਆਲੀਆ ਭੱਟ ਦੀ ਮੌਜੂਦਗੀ ਨਾਲ ਭਰਿਆ ਹੋਇਆ ਸੀ। “ਦੇਖ, ਕੈਸੇ ਟੁਕਰ-ਟੁਕਰ ਦੇਖ ਰਹੀ ਹੈ, ਹਮਕੋ ਸਰਮ ਆ ਰਹੀ ਹੈ...”ਇਹ ਡਾਇਲਾਗ ਸਾਲ 2018 ਦੇ ਸ਼ੁਰੂ 'ਚ ਆਈ ਅਨੁਰਾਗ ਕਸ਼ਯਪ ਦੀ ਫ਼ਿਲਮ 'ਮੁੱਕਾਬਾਜ਼' ਦਾ ਹੈ। ਇਹ ਅਸਲ 'ਚ ਹੀਰੋ ਦਾ ਰਿਐਕਸ਼ਨ ਹੈ ਜਦੋਂ ਉਹ ਹੀਰੋਇਨ ਨੂੰ ਲੁੱਕ-ਲੁੱਕ ਕੇ ਦੇਖ ਰਿਹਾ ਹੁੰਦਾ ਹੈ। ਹੀਰੋਇਨ ਖੁਲ੍ਹਮ-ਖੁੱਲ੍ਹਾ, ਭਰੇ ਬਾਜ਼ਾਰ 'ਚ ਹੀਰੋ ਨੂੰ ਦੇਖਦੀ ਹੈ, ਉਹ ਵੀ ਇਸ ਤਰ੍ਹਾਂ ਕਿ ਬਰੇਲੀ ਦਾ ਇਹ ਬਾਕਸਰ ਵੀ ਘਬਰਾ ਜਿਹਾ ਜਾਂਦਾ ਹੈ। ਫ਼ਿਲਮ ਦੀ ਹੀਰੋਇਨ, ਸੁਨੈਨਾ (ਜ਼ੋਯਾ), ਨਾ ਬੋਲ ਸਕਦੀ ਹੈ, ਨਾ ਸੁਣ ਸਕਦੀ ਹੈ। ਫਿਰ ਵੀ ਪ੍ਰੇਮ ਕਹਾਣੀ 'ਚ ਪਹਿਲ ਉਹੀ ਕਰਦੀ ਹੈ। ਇਹ ਵੀ ਜ਼ਰੂਰ ਪੜ੍ਹੋ ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝ Image copyright Eros Now ਫੋਟੋ ਕੈਪਸ਼ਨ ਪ੍ਰੇਮ ਕਹਾਣੀ 'ਚ ਪਹਿਲ ਹੀਰੋਇਨ ਉਹੀ ਕਰਦੀ ਹੈ ਇੱਕ ਸੀਨ 'ਚ ਸੁਨੈਨਾ ਇੱਕ ਅਪਾਹਜ ਆਦਮੀ ਨਾਲ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੰਦੀ ਹੈ, ਇਸ ਲਈ ਨਹੀਂ ਕਿ ਮੁੰਡਾ ਅਪਾਹਜ ਹੈ, ਸਗੋਂ ਇਸ ਲਈ ਕਿ ਉਹ ਨਹੀਂ ਚਾਹੁੰਦੀ ਕਿ ਕੋਈ ਉਸ 'ਤੇ ਤਰਸ ਕਰ ਕੇ ਉਸ ਨਾਲ ਵਿਆਹ ਕਰਵਾਏ। ਇਸ ਲਈ ਵੀ ਕਿ ਉਹ ਕਿਸੇ ਹੋਰ ਨਾਲ ਪਿਆਰ ਕਰਦੀ ਹੈ। ਜਿਵੇਂ ਇਸ ਮਜ਼ਬੂਤ ਮਹਿਲਾ ਦੇ ਕਿਰਦਾਰ ਨੂੰ ਦਿਖਾਇਆ ਗਿਆ ਹੈ, ਉਸ ਨਾਲ ਉਮੀਦਾਂ ਜਾਗਦੀਆਂ ਹਨ ਕਿ ਔਰਤ ਨੂੰ ਫ਼ਿਲਮਾਂ 'ਚ ਡੈਕੋਰੇਸ਼ਨ ਪੀਸ ਹੀ ਨਹੀਂ ਬਣਾਇਆ ਜਾਵੇਗਾ। ਫਿਰ ਕਿਹੋ ਜਿਹਾ ਸੀ 2018 ਇਸ ਲਿਹਾਜ਼ ਨਾਲ? 100 ਕਰੋੜ ਦੀ 'ਰਾਜ਼ੀ'2018 'ਚ 'ਰਾਜ਼ੀ' ਵਰਗੀ ਫ਼ਿਲਮ ਆਈ ਜਿਸ ਵਿੱਚ ਆਲੀਆ ਭੱਟ ਮੁੱਖ ਕਿਰਦਾਰ ਵਿੱਚ ਸੀ ਅਤੇ ਇਸ ਨੂੰ ਬਣਾਇਆ ਵੀ ਇੱਕ ਮਹਿਲਾ ਡਾਇਰੈਕਟਰ ਮੇਘਨਾ ਗੁਲਜ਼ਾਰ ਨੇ। ਇਸ ਨੇ 100 ਕਰੋੜ ਰੁਪਏ ਕਮਾਏ ਜੋ ਕਿ ਇੱਕ ਸੁਖਾਵਾਂ ਅਹਿਸਾਸ ਰਿਹਾ। ਬਿਨਾਂ ਕਿਸੇ ਪੁਰਸ਼ ਸੂਪਰਹੀਰੋ ਤੋਂ ਵੀ ਕੋਈ ਫ਼ਿਲਮ ਅਜਿਹਾ ਕਰੇ, ਇਹ ਕਦੇ-ਕਦੇ ਹੀ ਹੁੰਦਾ ਹੀ ਹੈ। 'ਰਾਜ਼ੀ' ਦਾ ਇੱਕ-ਇੱਕ ਦ੍ਰਿਸ਼ ਆਲੀਆ ਭੱਟ ਦੀ ਮੌਜੂਦਗੀ ਨਾਲ ਭਰਿਆ ਹੋਇਆ ਸੀ। Image copyright Getty Images 'ਇਸਤਰੀ ਜ਼ਬਰਦਸਤੀ ਨਹੀਂ ਕਰਦੀ'ਔਰਤਾਂ ਦੇ ਮਨ ਨੂੰ ਫੋਲਦੀ ਫਿਲਮ ਆਈ 'ਸਤ੍ਰੀ' (ਇਸਤਰੀ)। ਇਹ ਕਹਿਣ ਨੂੰ ਤਾਂ ਭੂਤਨੀ ਬਾਰੇ ਇੱਕ ਮਜ਼ਾਹੀਆ ਫਿਲਮ ਸੀ ਪਰ ਔਰਤ ਦਾ ਸਮਾਜ ਵਿੱਚ ਦਰਜਾ ਵੀ ਇਸ ਫ਼ਿਲਮ ਨੇ ਹਾਸੇ-ਖੇਡੇ 'ਚ ਹੀ ਦਰਸ਼ਾ ਦਿੱਤਾ।ਮਿਸਾਲ ਵਜੋਂ, ਪੰਕਜ ਤ੍ਰਿਪਾਠੀ ਦੇ ਕਿਰਦਾਰ ਦਾ ਇੱਕ ਡਾਇਲਾਗ ਹੈ, ""ਇਹ ਇਸਤਰੀ ਨਵੇਂ ਭਾਰਤ ਦੀ ਚੁੜੇਲ ਹੈ। ਮਰਦਾਂ ਦੇ ਉਲਟ ਇਹ ਇਸਤਰੀ ਜ਼ਬਰਦਸਤੀ ਨਹੀਂ ਕਰਦੀ। ਇਹ ਪੁਕਾਰਦੀ ਹੈ ਅਤੇ ਫਿਰ ਹੀ ਕਦਮ ਅੱਗੇ ਵਧਾਉਂਦੀ ਹੈ ਜਦੋਂ ਮਰਦ ਪਲਟ ਕੇ ਦੇਖਦਾ ਹੈ, ਕਿਉਂਕਿ ਹਾਂ ਮਤਲਬ ਹਾਂ।""ਜ਼ਾਹਿਰ ਹੈ ਇਸ਼ਾਰਾ ਕੰਸੈਂਟ ਯਾਨੀ ਰਜ਼ਾਮੰਦੀ ਵੱਲ ਹੈ। ਇਹ ਵੀ ਜ਼ਰੂਰ ਪੜ੍ਹੋ 'ਕਾਰਾਂ ਤੇ ਕੰਟੇਨਰ ਹਵਾ ਵਿੱਚ 30 ਫੁੱਟ ਤੱਕ ਉੱਛਲੇ'ਕੀ ਹੋ ਸਕਦੀ ਹੈ ਭੁਚਾਲ ਦੀ ਭਵਿੱਖਬਾਣੀ?ਮਾਲਟਾ ਕਾਂਡ: ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ Image copyright Getty Images ਫ਼ਿਲਮ 'ਚ ਮੁੱਖ ਕਿਰਦਾਰ ਤਾਂ ਭਾਵੇਂ ਮਰਦ ਸਨ ਪਰ ਇਹ ਇੱਕ ਮਿਸਾਲ ਸੀ ਕਿ ਮਰਦ ਕਿਰਦਾਰਾਂ ਵਾਲੀਆਂ ਫ਼ਿਲਮਾਂ ਵੀ ਜੈਂਡਰ-ਸੈਂਸੀਟਿਵ ਯਾਨੀ ਲਿੰਗਕ ਬਰਾਬਰੀ ਦਾ ਖਿਆਲ ਕਰਦਿਆਂ ਹੋ ਸਕਦੀਆਂ ਹਨ। ਪੈਸੇ ਵੀ ਕਮਾ ਸਕਦੀਆਂ ਹਨ। ਇਸ ਫ਼ਿਲਮ ਨੇ ਵੀ 100 ਕਰੋੜ ਕਮਾਏ। 'ਮੁੱਕਾਬਾਜ਼' ਫ਼ਿਲਮ ਵੀ ਹੀਰੋ ਦੇ ਆਲੇ-ਦੁਆਲੇ ਹੀ ਘੁੰਮਦੀ ਹੈ ਪਰ ਗੂੰਗੀ-ਬੌਲੀ ਹੀਰੋਇਨ ਵੀ ਆਪਣੇ ਆਪ ਨੂੰ ਵਿਚਾਰੀ ਨਹੀਂ ਮੰਨਦੀ। ਹੀਰੋ ਨਾਲ ਵਿਆਹ ਤੋਂ ਬਾਅਦ ਉਹ ਮੰਗ ਕਰਦੀ ਹੈ ਕਿ ਉਹ ਵੀ ਸਾਈਨ ਲੈਂਗਵੇਜ ਯਾਨੀ ਇਸ਼ਾਰਿਆਂ ਨਾਲ ਗੱਲ ਕਰਨਾ ਸਿੱਖੇ ਤਾਂ ਜੋ ਉਹ ਹੀਰੋਇਨ ਦੀ ਗੱਲ ਸਮਝ ਸਕੇ। ਹੀਰੋ ਫਿਰ ਸਿੱਖਦਾ ਵੀ ਹੈ। 'ਪਦਮਾਵਤ' ਦਾ ਜੌਹਰ2018 'ਚ 'ਪਰੀ' ਵਰਗੀਆਂ ਕੁਝ ਅਜਿਹੀਆਂ ਫ਼ਿਲਮਾਂ ਵੀ ਆਈਆਂ ਜੋ ਬਹੁਤੀਆਂ ਚੱਲੀਆਂ ਤਾਂ ਨਹੀਂ ਪਰ ਔਰਤ ਦੇ ਨਜ਼ਰੀਏ ਨਾਲ ਬਣੀਆਂ ਹੋਣ ਕਰਕੇ ਦਿਲਚਸਪ ਸਨ। ਅਨੁਸ਼ਕਾ ਸ਼ਰਮਾ ਨੇ ਇਸ ਫ਼ਿਲਮ 'ਚ ਐਕਟਿੰਗ ਵੀ ਕੀਤੀ ਅਤੇ ਇਸ ਨੂੰ ਪ੍ਰੋਡਿਊਸ ਵੀ ਕੀਤਾ। Image copyright Getty Images ਕੁਝ ਅਜਿਹੀਆਂ ਫ਼ਿਲਮਾਂ ਵੀ ਆਈਆਂ ਜੋ ਬਾਕਸ ਆਫ਼ਿਸ ਉੱਪਰ ਬਹੁਤ ਚੱਲੀਆਂ ਪਰ ਇਨ੍ਹਾਂ ਵਿੱਚ ਮਹਿਲਾ ਕਿਰਦਾਰਾਂ ਨੂੰ ਦਰਸ਼ਾਉਣ ਦੇ ਤਰੀਕੇ ਉੱਪਰ ਬਹੁਤ ਬਵਾਲ ਹੋਇਆ। ਫ਼ਿਲਮ 'ਪਦਮਾਵਤ' ਵਿੱਚ ਦੀਪਿਕਾ ਪਾਦੁਕੋਣ ਦਾ ਕਿਰਦਾਰ ਜਦੋਂ ਜੌਹਰ ਕਰਦਾ ਹੈ ਤਾਂ, ਸਮੀਖਿਅਕਾਂ ਮੁਤਾਬਕ, ਇੰਝ ਲੱਗਾ ਕਿ ਸਤੀ ਪ੍ਰਥਾ ਦੀ ਵਡਿਆਈ ਹੋ ਰਹੀ ਹੋਵੇ। ਜੌਹਰ ਦੇ ਦ੍ਰਿਸ਼ ਨੂੰ ਜਿਸ ਤਰ੍ਹਾਂ ਫ਼ਿਲਮਾਇਆ ਗਿਆ — ਲਾਲ ਸਾੜੀਆਂ 'ਚ ਗਹਿਣਿਆਂ ਨਾਲ ਸਜੀਆਂ ਔਰਤਾਂ ਅਤੇ ਅੱਗ ਦੀਆਂ ਲਪਟਾਂ... ਇਹ ਮਨ ਵਿੱਚ ਦੁਵਿਧਾ ਪੈਦਾ ਕਰਦਾ ਹੈ। ਇਹ ਵੀ ਜ਼ਰੂਰ ਪੜ੍ਹੋ 'ਕੁੜੀਆਂ ਦੇ ਹੋਸਟਲ 24 ਘੰਟੇ ਖੁੱਲ੍ਹਣ ’ਤੇ ਮੈਂ ਕਿਉਂ ਡਰ ਰਿਹਾਂ''ਸਰਕਾਰ ਆਖਦੀ ਹੈ, ਓਏ ਗਰੀਬੋ, ਜਿੱਥੋਂ ਆਏ ਹੋ, ਉੱਥੇ ਵਾਪਸ ਜਾਓ'ਯੂ-ਟਿਊਬ 'ਤੇ ਟੀ-ਸੀਰੀਜ਼ ਦੀ ਸਰਦਾਰੀ ਨੂੰ ਇਸ ਹਸਤੀ ਦੀ ਚੁਣੌਤੀ'ਵੀਰੇ ਦੀ ਵੈਡਿੰਗ', ਸੈਕਸ ਤੇ ਗਾਲ਼ਾਂ ਅਰਸੇ ਬਾਅਦ 2018 'ਚ ਇੱਕ ਅਜਿਹੀ ਫ਼ਿਲਮ ਵੀ ਆਈ ਜਿਸ ਵਿੱਚ ਔਰਤਾਂ ਦੀ ਦੋਸਤੀ ਦੀ ਕਹਾਣੀ ਸੀ ਜਦਕਿ ਫ਼ਿਲਮਾਂ 'ਚ ਅਕਸਰ ਹੀ ਮਰਦਾਂ ਦਾ ਦੋਸਤਾਨਾ ਵਿਖਾਇਆ ਜਾਂਦਾ ਹੈ, ਭਾਵੇਂ ਜੈ-ਵੀਰੂ ਦੀ 'ਸ਼ੋਲੇ' ਵਾਲੀ ਦੋਸਤੀ ਹੋਵੇ ਜਾਂ 'ਕਰਣ-ਅਰਜੁਨ' ਦਾ ਭਾਈਚਾਰਾ। ਜਿਵੇਂ ਯਾਰੀ ਉੱਤੇ ਸਿਰਫ਼ ਮਰਦਾਂ ਦਾ ਹੱਕ ਹੋਵੇ। Image copyright Getty Images 'ਵੀਰੇ ਦੀ ਵੈਡਿੰਗ' ਨੂੰ ਪਸੰਦ ਕੀਤਾ ਗਿਆ ਪਰ ਆਲੋਚਨਾ ਵੀ ਹੋਈ। ਫ਼ਿਲਮ ਵਿੱਚ ਹੀਰੋਇਨਾਂ ਬੇਬਾਕ ਤਰੀਕੇ ਨਾਲ ਸੈਕਸ ਬਾਰੇ ਗੱਲ ਕਰਦੀਆਂ ਹਨ, ਗਾਲ਼ਾਂ ਕੱਢਦੀਆਂ ਹਨ, ਜੋ ਕਈ ਲੋਕਾਂ ਨੂੰ ਪਸੰਦ ਨਹੀਂ ਆਇਆ। ਸਵਾਲ ਇਹ ਵੀ ਉੱਠਿਆ ਕਿ ਇਹ ਗਾਲ਼ਾਂ ਉਸੇ ਮਰਦ-ਪ੍ਰਧਾਨ ਸੋਚ ਨੂੰ ਦਰਸ਼ਾਉਂਦੀਆਂ ਹਨ ਜਿਸ ਦੇ ਖ਼ਿਲਾਫ਼ ਔਰਤਾਂ ਲੜਦੀਆਂ ਆਈਆਂ ਹਨ।ਬਹੁਤ ਸਾਰੀਆਂ ਔਰਤਾਂ ਲਈ ਇਹ ਫ਼ਿਲਮ ਆਜ਼ਾਦੀ ਦਾ ਅਹਿਸਾਸ ਵੀ ਸੀ। ਕੁੜੀਆਂ ਤੇ ਔਰਤਾਂ ਨਾਲ ਭਰੇ ਸਿਨੇਮਾ ਹਾਲ 'ਚ ਇਸ ਫ਼ਿਲਮ ਨੂੰ ਦੇਖਦਿਆਂ ਮੈਂ ਆਪਣੇ ਆਲੇ-ਦੁਆਲੇ ਵੀ ਇਸ ਅਹਿਸਾਸ ਨੂੰ ਮਹਿਸੂਸ ਕੀਤਾ। ਨੀਨਾ ਗੁਪਤਾ ਨੂੰ ਵਧਾਈ ਫ਼ਿਲਮਾਂ 'ਚ ਹੀਰੋਇਨ ਨੂੰ ਚੰਗਾ ਰੋਲ ਮਿਲੇ, ਉਹ ਵੀ ਉਮਰਦਰਾਜ਼ ਅਦਾਕਾਰਾ ਨੂੰ, ਅਜਿਹਾ ਕਮਾਲ ਘੱਟ ਹੀ ਹੁੰਦਾ ਹੈ। ਸਾਲ ਦੇ ਅਖ਼ੀਰ 'ਚ ਆਈ ਫ਼ਿਲਮ 'ਬਧਾਈ ਹੋ' ਉਮਰ, ਲਿੰਗਕ ਵਿਹਾਰ ਅਤੇ ਸੈਕਸ ਨੂੰ ਲੈ ਕੇ ਬਣੀਆਂ ਕਈ ਧਾਰਨਾਵਾਂ ਨੂੰ ਚੁਣੌਤੀ ਦਿੰਦੀ ਹੈ। Image copyright Getty Images ਫਿਲਮ 'ਚ ਨੀਨਾ ਗੁਪਤਾ ਦਾ ਕਿਰਦਾਰ ਗਰਭਵਤੀ ਹੁੰਦਾ ਹੈ ਤਾਂ ਉਸ ਦੇ ਪਤੀ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਟੱਬਰ ਦਾ ਸਾਹਮਣਾ ਕਰੇ। ਸਰਦੀ ਦੀ ਇੱਕ ਰਾਤ ਨੂੰ ਕਾਰ 'ਚ ਬੈਠਾ ਪਤੀ (ਗਜਰਾਜ ਰਾਓ) ਗਰਭਪਾਤ ਦੀ ਗੱਲ ਕਰਦਾ ਹੈ। ਪ੍ਰਿਯੰਵਦਾ (ਨੀਨਾ ਗੁਪਤਾ) ਆਪਣੇ ਅਣਜੰਮੇ ਬੱਚੇ ਲਈ ਖੜ੍ਹੀ ਹੁੰਦੀ ਹੈ — ਪਤੀ, ਸੱਸ ਅਤੇ 25 ਸਾਲਾਂ ਦੇ ਆਪਣੇ ਜਵਾਨ ਮੁੰਡੇ ਖ਼ਿਲਾਫ਼।ਬਹੁਤਾ ਰਸਤਾ ਬਾਕੀ ਅਜੇ ਵੀ ਹੋਰ ਮਹਿਲਾ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੀ ਲੋੜ ਹੈ, ਨਾਲ ਹੀ ਜ਼ਰੂਰਤ ਹੈ ਅਜਿਹੀਆਂ ਫ਼ਿਲਮਾਂ ਦੀ ਜੋ ਸੰਵੇਦਨਸ਼ੀਲ ਤਰੀਕੇ ਨਾਲ ਮਹਿਲਾਵਾਂ ਨੂੰ ਦਰਸਾਉਣ। ਸਾਲ 2018 ਵਿੱਚ ਕਈ ਵੱਡੀਆਂ ਹੀਰੋਇਨਾਂ ਦੇ ਵਿਆਹ ਵੀ ਹੋਏ। ਇਹ ਖਾਸ ਇਸ ਲਈ ਹੈ ਕਿ ਪਿਛਲੇ 20 ਸਾਲਾਂ 'ਚ ਅਜਿਹਾ ਘੱਟ ਹੀ ਹੋਇਆ ਹੈ ਕਿ ਸਿਖਰ 'ਤੇ ਰਹਿੰਦੀਆਂ ਮਹਿਲਾ ਐਕਟਰਾਂ ਨੇ ਵਿਆਹ ਕਰਵਾਏ ਅਤੇ ਕੰਮ ਕਰਨਾ ਵੀ ਜਾਰੀ ਰੱਖਿਆ। ਪਰ ਸੋਨਮ, ਪ੍ਰਿਯੰਕਾ ਅਤੇ ਦੀਪਿਕਾ ਨੇ ਅਜਿਹਾ ਕਰ ਕੇ ਵਿਖਾਇਆ। Image copyright Getty Images ਫ਼ਿਲਮ ਇੰਡਸਟਰੀ 'ਚ ਜਿਨਸੀ ਸ਼ੋਸ਼ਣ ਬਾਰੇ ਉਂਝ ਔਰਤਾਂ ਘੱਟ ਹੀ ਬੋਲਦੀਆਂ ਸਨ ਪਰ ਇਸ ਸਾਲ ਕਈਆਂ ਨੇ ਇਹ ਹਿੰਮਤ ਵੀ ਦਿਖਾਈ। ਗਿਲਾਸ ਅੱਧਾ ਖਾਲੀ ਜ਼ਰੂਰ ਹੈ ਪਰ ਅੱਧਾ ਭਰਿਆ ਹੋਇਆ ਵੀ ਹੈ। ਇਹ ਵੀ ਪੜ੍ਹੋ:'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ ਉਮੀਦ ਹੈ ਕਿ 2019 ਦੀਆਂ ਫ਼ਿਲਮਾਂ 'ਚ ਵੀ 'ਰਾਜ਼ੀ' ਦੀ ਸਹਿਮਤ (ਆਲੀਆ), 'ਮੁੱਕਾਬਾਜ਼' ਦੀ ਸੁਨੈਨਾ (ਜ਼ੋਯਾ), 'ਵੀਰੇ...' ਦੀ ਕਾਲਿੰਦੀ (ਕਰੀਨਾ) ਅਤੇ 'ਬਧਾਈ ਹੋ' ਦੀ ਪ੍ਰਿਯੰਵਦਾ (ਨੀਨਾ ਗੁਪਤਾ) ਵਰਗੇ ਕਿਰਦਾਰ ਨਜ਼ਰ ਆਉਣਗੇ।ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਮਰੀਕਾ ਤੇ ਚੀਨ ਦੀ 'ਟਰੇਡ ਵਾਰ' ਦਾ ਕੀ ਅਸਰ ਪਵੇਗਾ 19 ਜੂਨ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44529981 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਅਮਰੀਕਾ ਨੇ ਪਿਛਲੇ ਹਫ਼ਤੇ 50 ਬਿਲੀਅਨ ਡਾਲਰ ਦੇ ਮੁੱਲ ਵਾਲੇ ਚੀਨੀ ਉਤਪਾਦਾਂ 'ਤੇ 25 ਫੀਸਦ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਚੀਨ 'ਤੇ ਹੋਰ 200 ਬਿਲੀਅਨ ਡਾਲਰ ਦੇ ਵਪਾਰ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਹੈ ਕਿ ਜੇਕਰ ਚੀਨ ਨੇ ""ਆਪਣੀਆਂ ਨੀਤੀਆਂ ਵਿੱਚ ਬਦਲਾਅ ਨਹੀਂ ਕੀਤਾ"" ਤਾਂ ਇਹ ਟੈਰਿਫ਼ 10 ਫੀਸਦੀ ਦੇ ਹਿਸਾਬ ਨਾਲ ਲਾਗੂ ਹੋ ਜਾਵੇਗਾ। ਇਸ ਨਾਲ ਦੋਵਾਂ ਮੁਲਕਾਂ ਵਿਚਾਲੇ ਵਿਵਾਦ ਹੋਰ ਵਧ ਸਕਦਾ ਹੈ ਤੇ ਜਿਸ ਨਾਲ ਟਰੇਡ ਵਾਰ ਸ਼ੁਰੂ ਹੋਣ ਦਾ ਖਦਸ਼ਾ ਹੈ। ਟਰੰਪ ਨੇ ਜ਼ੋਰ ਦਿੰਦਿਆ ਕਿਹਾ ਕਿ ਚੀਨ ਅਮਰੀਕਾ ਨਾਲ ਕਈ ਸਾਲਾਂ ਤੋਂ ਅਸੰਤੁਲਿਤ ਵਪਾਰ ਕਰਕੇ ਨਾਜਾਇਜ਼ ਲਾਹਾ ਲੈ ਰਿਹਾ ਹੈ। ਚੀਨ ਨੇ ਵੀ ਜਵਾਬ ਦਿੰਦਿਆਂ ਕਿਹਾ ਹੈ ਕਿ ਟਰੰਪ ਦੇ ਐਲਾਨ ਦਾ ਜਵਾਬ ਦਿੱਤਾ ਜਾਵੇਗਾ।ਇਸ ਐਲਾਨ ਨਾਲ ਏਸ਼ੀਆ ਸਣੇ ਦੁਨੀਆਂ ਦੇ ਸਟਾਕ ਐਕਸਚੇਂਜ ਪ੍ਰਭਾਵਿਤ ਹੋ ਗਏ। ਅਮਰੀਕਾ-ਚੀਨ ਦੀ ਟਰੇਡ ਵਾਰ ਅਤੇ ਭਾਰਤ'ਕੁਝ ਹੀ ਦਿਨਾਂ ਵਿੱਚ ਸ਼ੁਰੂ ਹੋ ਸਕਦੀ ਹੈ ਟਰੇਡ ਵਾਰ' Image copyright Reuters ਪਿਛਲੇ ਹਫ਼ਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਅਮਰੀਕਾ 50 ਬਿਲੀਅਨ ਡਾਲਰ ਦੇ ਮੁੱਲ ਵਾਲੇ ਚੀਨੀ ਉਤਪਾਦਾਂ 'ਤੇ 25 ਫੀਸਦ ਟੈਰਿਫ ਲਗਾਏਗਾ।ਇਸ ਦੇ ਜਵਾਬ ਵਜੋਂ ਬੀਜ਼ਿੰਗ ਨੇ ਕਿਹਾ ਸੀ ਕਿ ਉਹ ਇਸੇ ਤਰ੍ਹਾਂ ਦੇ ਹੀ ਟੈਕਸ ਲਾ ਕੇ ਖੇਤੀਬਾੜੀ, ਕਾਰ ਤੇ ਸਮੁੰਦਰੀ ਉਤਪਾਦਾਂ ਸਣੇ 50 ਬਿਲੀਅਨ ਡਾਲਰ ਦੇ ਮੁੱਲ ਵਾਲੇ 659 ਅਮਰੀਕੀ ਉਤਪਾਦਾਂ ਨੂੰ ਪ੍ਰਭਾਵਿਤ ਕਰੇਗਾ।ਟਰੰਪ ਨੇ ਕਿਹਾ ਸੀ ਕਿ ਅਜਿਹਾ ਕਰਕੇ ਚੀਨ ""ਅਮਰੀਕੀ ਕੰਪਨੀਆਂ, ਵਰਕਰਾਂ ਅਤੇ ਕਿਸਾਨਾਂ ਨੂੰ ਧਮਕੀ ਦੇ ਰਿਹਾ ਹੈ, ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ।""ਅਮਰੀਕਾ ਦੇ ਰਾਸ਼ਟਰਪਤੀ ਨੇ ਸੋਮਵਾਰ ਦੀ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਆਪਣੇ ਵਪਾਰਕ ਸਲਾਹਕਾਰਾਂ ਨੂੰ ਕਿਹਾ ਕਿ ਚੀਨੀ ਉਤਪਾਦਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਜਿਨ੍ਹਾਂ ਉੱਤੇ ਨਵੇਂ ਟੈਰਿਫ ਲਗਾਏ ਜਾ ਸਕਣ। Image copyright Getty Images ਉਨ੍ਹਾਂ ਨੇ ਕਿਹਾ, ""ਜੇਕਰ ਚੀਨ ਆਪਣੀਆਂ ਨੀਤੀਆਂ ਨਹੀਂ ਬਦਲਦਾ ਅਤੇ ਹਾਲ ਹੀ ਵਿੱਚ ਐਲਾਨੇ ਗਏ ਨਵੇਂ ਟੈਰਿਫ ਉੱਤੇ ਬਜਿੱਦ ਰਹੇਗਾ ਤਾਂ ਇਹ ਟੈਰਿਫ ਲਾਗੂ ਹੋ ਜਾਣਗੇ।""""ਜੇਕਰ ਚੀਨ ਹੁਣ ਦੁਬਾਰਾ ਟੈਕਸ ਵਿੱਚ ਵਾਧਾ ਕਰਦਾ ਹੈ ਤਾਂ ਅਸੀਂ ਦੂਜੇ 200 ਬਿਲੀਅਨ ਡਾਲਰ ਦੀ ਖਪਤ ਵਾਲੇ ਉਤਪਾਦਾਂ 'ਤੇ ਵਧੇਰੇ ਟੈਰਿਫ ਲਗਾ ਕੇ ਉਸ ਦੀ ਬਰਾਬਰੀ ਕਰ ਸਕਦੇ ਹਾਂ। ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਸਾਂਝ ਨਿਰਪੱਖ ਹੋਣੀ ਚਾਹੀਦੀ ਹੈ।""ਸ਼ਿਲਾਂਗ 'ਚ ਸਿੱਖ ਭਾਈਚਾਰੇ ਦੇ ਪਹੁੰਚਣ ਦੀ ਪੂਰੀ ਕਹਾਣੀਮੋਦੀ ਦੀ ਮੁਸ਼ਕਿਲ, ਰੂਸ ਚੁਣਨਾ ਸਹੀ ਜਾਂ ਅਮਰੀਕਾਅਮਰੀਕਾ ਵੱਲੋਂ ਇਸ ਤੋਂ ਪਹਿਲਾਂ ਸਲਾਨਾ 50 ਬਿਲੀਅਨ ਡਾਲਰ ਦੇ ਵਪਾਰ ਉੱਤੇ 25 ਫੀਸਦ ਟੈਰਿਫ ਲਾਉਣ ਦਾ ਜੋ ਐਲਾਨ ਕੀਤਾ ਗਿਆ ਸੀ ਉਨ੍ਹਾਂ ਵਿੱਚੋਂ 34 ਬਿਲੀਅਨ ਡਾਲਰ ਵਾਲੇ 800 ਤੋਂ ਵੱਧ ਚੀਨੀ ਉਤਪਾਦਾਂ 'ਤੇ ਟੈਰਿਫ 6 ਜੁਲਾਈ ਤੋਂ ਲਾਗੂ ਹੋ ਜਾਵੇਗਾ। ਵ੍ਹਾਈਟ ਹਾਊਸ ਨੇ ਕਿਹਾ ਕਿ ਬਾਕੀ ਬਚੇ 16 ਬਿਲੀਅਨ ਡਾਲਰ ਦੇ ਉਤਪਾਦਾਂ 'ਤੇ ਸਲਾਹ ਮਗਰੋਂ ਟੈਰਿਫ ਲਾਗੂ ਕੀਤਾ ਜਾਵੇਗਾ। Image copyright Getty Images ਟੈਰਿਫ ਨਾਲ ਦਰਾਮਦ ਹੋਣ ਵਾਲੇ ਕਿਹੜੇ ਅਮਰੀਕੀ-ਚੀਨੀ ਉਤਪਾਦ ਪ੍ਰਭਾਵਿਤ ਹੋਏ2017 ਵਿੱਚ ਅਮਰੀਕਾ ਵੱਲੋਂ ਚੀਨ ਵਿੱਚ ਭੇਜੇ ਗਏ ਉਤਪਾਦਾਂ ਜਿਵੇਂ ਜਾਨਵਰਾਂ ਸੰਬੰਧੀ ਉਤਪਾਦ, ਖਾਣਾ-ਪੀਣ ਵਾਲੇ ਪਦਾਰਥ, ਤੰਬਾਕੂ, ਕੱਪੜਾ, ਕੈਮੀਕਲ ਅਤੇ ਸਬਜ਼ੀਆਂ ਆਦਿ ਸਨ। ਇਸ ਨਾਲ ਕੁੱਲ 49.8 ਬਿਲੀਅਨ ਡਾਲਰ ਦਾ ਵਪਾਰ ਪ੍ਰਭਾਵਿਤ ਹੋਇਆ। ਇਸੇ ਤਰ੍ਹਾਂ ਚੀਨ ਨੇ ਜੋ 2017 ਵਿੱਚ ਅਮਰੀਕਾ ਨੂੰ ਉਤਪਾਦ ਭੇਜੇ ਜਿਵੇਂ ਪਲਾਸਟਿਕ, ਰਬੜ, ਵਾਹਨ, ਬਿਜਲੀ ਉਪਕਰਨਾਂ ਸਣੇ ਕਈ ਹੋਰ ਉਤਪਾਦਾਂ 'ਤੇ ਕੁੱਲ 46.2 ਬਿਲੀਅਨ ਡਾਲਰ ਦੇ ਵਪਾਰ ਦਾ ਅਸਰ ਪਿਆ।ਕਿੰਨੇ ਅਲੱਗ ਹਨ ਰਜਵਾੜਾ ਟਰੰਪ ਤੇ ਕਾਮਰੇਡ ਸ਼ੀ?ਟਰੰਪ: ਨਸ਼ੇ ਕਰਨਾ ਹੈ ਜਨਤਕ ਸਿਹਤ ਐਮਰਜੰਸੀ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਿਊਬਾ 'ਚ ਹਵਾਈ ਹਾਦਸਾ: 'ਜਹਾਜ਼ ਅਚਾਨਕ ਮੁੜਿਆ ਤੇ ਡਿੱਗ ਗਿਆ' 19 ਮਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44177557 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright YAMIL LAGE/AFP/Getty Images ਕਿਊਬਾ ਵਿੱਚ ਯਾਤਰੀ ਜਹਾਜ਼ ਬੋਈਂਗ 737 ਏਅਰਲਾਈਨਰ ਕਰੈਸ਼ ਹੋ ਗਿਆ ਹੈ ਜਿਸ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਵਾਈ ਜਹਾਜ਼ ਵਿੱਚ 110 ਲੋਕ ਸਵਾਰ ਸਨ।ਗ੍ਰਾਨਮਾ ਅਖ਼ਬਾਰ ਮੁਤਾਬਕ ਹਾਦਸੇ ਵਿੱਚ 3 ਲੋਕ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਅੰਗ੍ਰੇਜ਼ੀ ਨਾ ਆਉਣ ਕਾਰਨ ਹੁੰਦੇ ਹਵਾਈ ਜਹਾਜ਼ ਹਾਦਸੇ?ਉਹ ਸ਼ਖ਼ਸ ਜੋ ਰੋਜ਼ ਹਵਾਈ ਜਹਾਜ਼ 'ਤੇ ਦਫ਼ਤਰ ਜਾਂਦਾ ਹੈ ਧੀ ਦੀ 'ਖਾਮੋਸ਼ੀ' ਕਾਰਨ ਇੱਕ ਮਾਂ ਬਣੀ ਕਈ ਬੱਚਿਆਂ ਦੀ 'ਆਵਾਜ਼'ਇਹ ਹਾਦਸਾ ਹਵਾਨਾ ਵਿੱਚ ਜੋਸ ਮਾਰਟੀ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਹੋਇਆ ਹੈ। Image copyright AFP/GETTY IMAGES ਫੋਟੋ ਕੈਪਸ਼ਨ ਹਵਾਈ ਜਹਾਜ਼ ਵਿੱਚ 110 ਯਾਤਰੀ ਸਵਾਰ ਸਨ ਕਿਊਬਾ ਦੇ ਰਾਸ਼ਟਰਪਤੀ ਮਿਗੁਲ ਡਿਆਜ਼ ਕੈਨਲ ਇਸ ਵੇਲੇ ਹਾਦਸੇ ਵਾਲੀ ਥਾਂ ਤੇ ਪਹੁੰਚੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ।ਕਦੋਂ ਹੋਇਆ ਹਾਦਸਾ?ਹਵਾਈ ਜਹਾਜ਼ ਉਡਣ ਤੋਂ ਕੁਝ ਦੇਰ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਮੈਦਾਨ ਵਿੱਚ ਕਰੈਸ਼ ਹੋ ਗਿਆ। Image copyright YAMIL LAGE/AFP/Getty Images ਹਵਾਈ ਜਹਾਜ਼ ਇੱਕ ਮੈਕਸੀਕਨ ਤੋਂ ਲੀਜ਼ 'ਤੇ ਲਿੱਤਾ ਗਿਆ ਸੀ। ਸਰਕਾਰੀ ਵੈਬਸਾਈਟ ਕਿਊਬਾਡਿਬੇਟ ਮੁਤਾਬਕ ਜਹਾਜ਼ ਚਾਲਕ ਦਲ ਦੇ 6 ਮੈਂਬਰ ਮੈਕਸੀਕੋ ਤੋਂ ਸਨ। ਜ਼ਿਆਦਾਤਰ ਯਾਤਰੀ ਕਿਊਬਾ ਦੇ ਸਨ ਅਤੇ ਪੰਜ ਦੂਜੇ ਦੇਸਾਂ ਦੇ ਸਨ। ਕਿਊਬਾ ਦੇ ਸਰਕਾਰੀ ਟੀਵੀ ਨਾਈਨ ਦੇ ਕੁਝ ਲੋਕ ਵੀ ਯਾਤਰੀਆਂ ਦੇ ਨਾਲ ਸਨ। Image copyright ADALBERTO ROQUE/AFP/Getty Images ਕਿਊਬਾ ਦੇ ਰਾਸ਼ਟਰਪਤੀ ਨੇ ਕਿਹਾ, ਇਹ ਕਾਫੀ ਦੁਖਦ ਹਾਦਸਾ ਹੈ। ਖਬਰ ਚੰਗੀ ਨਹੀਂ ਹੈ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ।ਤਸਵੀਰਾਂ ਵਿੱਚ ਜਹਾਜ਼ ਵਿੱਚੋਂ ਧੂਆਂ ਨਿਕਲਦਾ ਦੇਖਿਆ ਗਿਆ ਹੈ। ਰਾਹਤ ਤੇ ਬਚਾਅ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ।ਅਫ਼ਸਰਾਂ ਦੇ ਕਹਿਣਾ ਹੈ ਕਿ ਹਵਾਈ ਜਹਾਜ਼ 1979 ਵਿੱਚ ਬਣਾਇਆ ਗਿਆ ਸੀ ਅਤੇ ਬੀਤੇ ਸਾਲ ਨਵੰਬਰ ਵਿੱਚ ਇਸ ਦੀ ਜਾਂਚ ਕੀਤੀ ਗਈ ਸੀ।ਸੂਪਰਮਾਰਕਿਟ ਦੇ ਕਰਮੀ ਹੋਜ਼ੇ ਲੂਈ ਦਾ ਕਹਿਣਾ ਹੈ ਕਿ ਉਸ ਨੇ ਏਔਫਪੀ ਨੂੰ ਦੱਸਿਆ, ""ਮੈਂ ਜਹਾਜ਼ ਨੂੰ ਉਡਦੇ ਵੇਖਿਆ। ਅਚਾਨਕ ਜਹਾਜ਼ ਮੁੜ ਗਿਆ ਅਤੇ ਫਿਰ ਡਿੱਗ ਗਿਆ। ਅਸੀਂ ਸਾਰੇ ਹੈਰਾਨ ਰਹਿ ਗਏ।""(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਥਾਈਲੈਂਡ: 17 ਦਿਨ ਗੁਫ਼ਾ 'ਚ ਫਸੇ ਰਹਿਣ ਤੋਂ ਬਾਅਦ ਬੱਚੇ ਕਰ ਸਕਦੇ ਹਨ ਇਨ੍ਹਾਂ ਬਿਮਾਰੀਆਂ ਦਾ ਸਾਹਮਣਾ 11 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44784028 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਥਾਈਲੈਂਡ ਦੀ ਗੁਫ਼ਾ ਵਿੱਚ ਫਸੇ ਬੱਚਿਆਂ ਦੇ ਬਾਹਰ ਆਉਣ ਦੀ ਖ਼ਬਰ ਜਦੋਂ ਅਧਿਆਪਕ ਨੇ ਬੱਚਿਆਂ ਨਾਲ ਸਾਂਝੀ ਕੀਤੀ, ਤਾਂ ਉਹ ਬੇਹੱਦ ਖੁਸ਼ ਨਜ਼ਰ ਆਏ ਥਾਈਲੈਂਡ ਦੀ ਗੁਫ਼ਾ ਵਿੱਚ ਫਸੇ 12 ਮੁੰਡਿਆ ਅਤੇ ਉਨ੍ਹਾਂ ਦੇ ਫੁੱਟਬਾਲ ਕੋਚ ਨੂੰ ਕਰੀਬ ਦੋ ਹਫ਼ਤੇ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।ਪਰ ਕੀ ਅਜਿਹੀ ਬੰਦ ਥਾਂ 'ਤੇ ਰਹਿਣ ਦਾ ਅਸਰ ਉਨ੍ਹਾਂ 'ਤੇ ਲੰਬੇ ਸਮੇਂ ਤੱਕ ਰਹੇਗਾ?ਇਹ ਵੀ ਪੜ੍ਹੋ:ਖ਼ਤਰਨਾਕ ਮਿਸ਼ਨ ਮਗਰੋਂ ਸਾਰੇ ਬੱਚੇ ਤੇ ਕੋਚ ਗੁਫ਼ਾ 'ਚੋਂ ਸੁਰੱਖਿਅਤ ਬਾਹਰ ਕੱਢੇ ਗਏਥਾਈਲੈਂਡ: ਬੱਚਿਆਂ ਦੀ ਟੀਮ ਗੁਫ਼ਾ 'ਚ ਗਈ ਕਿਉਂ ਸੀ? ਕਰਨਜੀਤ ਕੌਰ ਦੇ ਸਨੀ ਲਿਓਨੀ ਬਣਨ ਦੀ ਕਹਾਣੀਯੂਕੇ ਦੀ ਕਿੰਗ ਕਾਲਜ ਯੂਨੀਵਰਸਟੀ ਵਿੱਚ ਬੱਚਿਆਂ ਦੀ ਮਨੋਵਿਗਿਆਨੀ ਡਾ. ਐਂਡਰੀਆ ਡੈਨੇਸੇ ਨੇ ਉਨ੍ਹਾਂ ਚੁਣੌਤੀਆਂ ਵਿੱਚੋਂ ਉਭਰਨ ਬਾਰੇ ਗੱਲਬਾਤ ਕੀਤੀ ਜਿਨ੍ਹਾਂ ਦਾ ਉਨ੍ਹਾਂ ਨੇ ਇਸ ਔਖੀ ਘੜੀ ਵਿੱਚ ਸਾਹਮਣਾ ਕੀਤਾ।ਛੋਟੇ ਅਤੇ ਲੰਬੇ ਸਮੇਂ ਦੇ ਭਾਵਨਾਤਮਕ ਲੱਛਣਉਨ੍ਹਾਂ 12 ਬੱਚਿਆਂ ਅਤੇ ਕੋਚ ਨੂੰ ਮਾਨਸਿਕ ਤੌਰ 'ਤੇ ਤਣਾਅ ਝੱਲਣ ਦਾ ਤਜਰਬਾ ਹੈ। ਉਨ੍ਹਾਂ ਨੇ ਅਜਿਹੇ ਹਾਲਾਤ ਦਾ ਸਾਹਮਣਾ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਹੋਂਦ ਨੂੰ ਖ਼ਤਰੇ ਵਿੱਚ ਪਾ ਦਿੱਤਾ ਸੀ। Image copyright AFP ਫੋਟੋ ਕੈਪਸ਼ਨ ਗੁਫ਼ਾ ਅੰਦਰ ਬੱਚਿਆਂ ਨੂੰ ਬਚਾਉਂਦੇ ਹੋਏ ਗੋਤਾਖੋਰ ਨਤੀਜੇ ਵਜੋਂ, ਇੱਕ ਵਾਰ ਆਪਰੇਸ਼ਨ ਖ਼ਤਮ ਹੋਣ 'ਤੇ ਉਹ ਸੁਰੱਖਿਅਤ ਤਾਂ ਹੋ ਜਾਣਗੇ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਬੱਚੇ ਭਾਵਨਾਤਮਕ ਲੱਛਣਾਂ ਨਾਲ ਵਿਕਾਸ ਕਰਨਗੇ।ਭਾਵਨਾਤਮਕ ਅਤੇ ਉਦਾਸੀ ਛੋਟੇ ਸਮੇਂ ਦੇ ਲੱਛਣ ਦੇਖੇ ਜਾਣ ਤਾਂ ਉਹ ਕੁਝ ਸਮਾਂ ਉਦਾਸੀ ਨਾਲ ਅਤੇ ਆਪਣੇ ਮਾਪਿਆਂ ਨਾਲ ਚਿੰਬੜ ਕੇ ਬਤੀਤ ਕਰ ਸਕਦੇ ਹਨ।ਜੇਕਰ ਲੰਬੇ ਸਮੇਂ ਤੱਕ ਦੇ ਲੱਛਣ ਦੇਖੀਏ ਤਾਂ, ਉਹ ਮਾਨਿਸਕ ਰੋਗੀ ਵੀ ਹੋ ਸਕਦੇ ਹਨ। ਜਿਵੇਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੋਣਾ, ਡਿਪਰੈਸ਼ਨ, ਬੈਚੇਨੀ ਅਤੇ ਤਣਾਅ ਵਿੱਚ ਰਹਿਣ ਵਰਗੇ ਲੱਛਣ ਵੱਧ ਸਮੇਂ ਤੱਕ ਰਹਿ ਸਕਦੇ ਹਨ।ਘਟਨਾ ਤੋਂ ਬਾਅਦ ਬੱਚੇ ਤਣਾਅ 'ਚ ਜਾ ਸਕਦੇ ਹਨਜੇਕਰ ਬੱਚੇ ਘਟਨਾ ਤੋਂ ਬਾਅਦ ਤਣਾਅ ਦਾ ਸ਼ਿਕਾਰ ਹੁੰਦੇ ਹਨ ਤਾਂ ਉਹ ਕੋਸ਼ਿਸ਼ ਕਰਨ ਕਿ ਘਟਨਾ ਨੂੰ ਯਾਦ ਨਾ ਕਰਨ। Image copyright Getty Images ਫੋਟੋ ਕੈਪਸ਼ਨ ਬੱਚਿਆਂ ਨੂੰ ਗੁਫ਼ਾ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਉਣ ਸਮੇਂ, ਉਨ੍ਹਾਂ ਨੂੰ ਦੇਖਣ ਲਈ ਹਸਪਤਾਲ ਬਾਹਰ ਖੜ੍ਹੇ ਬੱਚੇ ਅਜਿਹੇ ਹਾਲਾਤ ਵਿੱਚ, ਇਹ ਉਨ੍ਹਾਂ ਲਈ ਔਖਾ ਹੋਵੇਗਾ ਕਿਉਂਕਿ ਇੱਥੇ ਉਨ੍ਹਾਂ ਦੇ ਆਲੇ-ਦੁਆਲੇ ਬਹੁਤ ਸਾਰੀਆਂ ਅਜਿਹੀਆਂ ਯਾਦਾਂ ਹੋਣਗੀਆਂ।ਅਜਿਹੇ ਹਾਲਾਤ ਵੀ ਹੋ ਸਕਦੇ ਹਨ ਜਿਵੇਂ ਕਿ ਮੀਡੀਆ ਦਾ ਸਾਹਮਣਾ ਕਰਨਾ ਜਾਂ ਪ੍ਰੈੱਸ ਵੱਲੋਂ ਇਹ ਸਭ ਦਿਖਾਉਣਾ।ਜਦੋਂ ਉਹ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵਾਪਿਸ ਜਾਣ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ, ਦੋਸਤ ਜਾਂ ਅਧਿਆਪਕ ਇਸ ਬਾਰੇ ਪੁੱਛਣਗੇ।ਇਸ ਸਭ ਵਿਚਾਲੇ, ਸਥਿਤੀ ਬਹੁਤ ਕਮਜ਼ੋਰ ਹੋ ਸਕਦੀ ਹੈ। ਇਨ੍ਹਾਂ ਸਵਾਲਾਂ ਤੋਂ ਬਚਣ ਲਈ ਕਈ ਬੱਚੇ ਖ਼ੁਦ ਨੂੰ ਦੂਜਿਆਂ ਤੋਂ ਵੱਖ ਰੱਖ ਸਕਦੇ ਹਨ।ਸੰਭਾਵਿਤ ਤੌਰ 'ਤੇ ਹਨੇਰੇ ਨੂੰ ਨਾਪਸੰਦ ਕਰਨਾਇੱਕ ਮੁੱਦਾ ਹੋਰ ਹੈ ਕਿ ਉਹ ਗੁਫ਼ਾ ਅਤੇ ਬਚਾਅ ਕਾਰਜ ਨੂੰ ਯਾਦ ਕਰਕੇ ਹਨੇਰੇ ਵਿੱਚ ਜਾਣ ਤੋਂ ਵੀ ਘਬਰਾਉਣਗੇ ਜਾਂ ਪਸੰਦ ਨਹੀਂ ਕਰਨਗੇ। Image copyright AFP/Royal Thai Navy ਫੋਟੋ ਕੈਪਸ਼ਨ ਬੱਚਿਆਂ ਨੂੰ ਗੁਫ਼ਾ ਵਿੱਚੋਂ ਬਾਹਰ ਕੱਢਣ ਲਈ ਚਲਾਇਆ ਜਾ ਰਿਹਾ ਆਪਰੇਸ਼ਨ ਛੋਟੇ ਅਤੇ ਲੰਬੇ ਸਮੇਂ ਵਿੱਚ, ਬੱਚਿਆਂ ਅਤੇ ਉਨ੍ਹਾਂ ਦੇ ਕੋਚ ਲਈ ਮਨੋਵਿਗਿਆਨੀਆਂ ਕੋਲ ਪਹੁੰਚ ਕਰਨੀ ਬਹੁਤ ਮਹੱਤਵਪੂਰਨ ਰਹੇਗਾ। ਆਮ ਜ਼ਿੰਦਗੀ 'ਚ ਵਾਪਿਸ ਆਉਣ ਲਈ ਵਿਹਾਰਿਕ ਮਦਦ ਦੀ ਲੋੜਵਿਹਾਰਿਕ ਮਦਦ ਲੈਣਾ ਅਹਿਮ ਹੋਵੇਗਾ, ਜੋ ਹੌਲੀ-ਹੌਲੀ ਉਨ੍ਹਾਂ ਨੂੰ ਉਤਸ਼ਾਹ ਵੱਲ ਲਿਜਾਉਣ ਅਤੇ ਤਣਾਅ ਵਾਲੇ ਹਾਲਾਤਾਂ ਵਿੱਚੋਂ ਬਾਹਰ ਕੱਢਣ 'ਚ ਮਦਦ ਕਰੇਗਾ। ਜਿਵੇਂ ਕਿ ਹਨੇਰਾ, ਬਿਨਾਂ ਭਾਵੁਕ ਹੋਏ ਆਪਣਾ ਤਜਰਬਾ ਸਾਂਝਾ ਕਰਨਾ।ਹਾਲ ਹੀ ਦੇ ਸਾਲਾਂ ਵਿੱਚ ਅਜਿਹੇ ਤਜ਼ਰਬੇ ਸਾਹਮਣੇ ਆਏ ਹਨ ਜਿਵੇਂ ਕਿ ਸਾਲ 2010 ਦਾ ਸ਼ੀਲੀਅਨ ਮਾਈਨਜ਼ ਹਾਦਸਾ। Image copyright Getty Images ਫੋਟੋ ਕੈਪਸ਼ਨ ਸ਼ੀਲੀਅਨ ਮਾਈਨਜ਼ ਹਾਦਸਾ 2010 ਦੇ ਬਚਾਅ ਕਾਰਜ ਦੀ ਤਸਵੀਰ ਇੱਕ ਟੁੱਟੀ ਹੋਈ ਖਾਣ ਵਿੱਚੋਂ ਬਚ ਨਿਕਲਣਾ ਸ਼ੀਲੀਅਨ ਦੇ ਲੋਕਾਂ ਲਈ ਸੌਖਾ ਨਹੀਂ ਸੀ, ਪਰ ਵਿਹਾਰਿਕ ਮਦਦ ਅਤੇ ਟਰੇਨਿੰਗ ਦੇ ਨਾਲ ਉਨ੍ਹਾਂ ਨੇ ਇਨ੍ਹਾਂ ਹਲਾਤਾਂ ਵਿੱਚੋਂ ਬਾਹਰ ਨਿਕਲਣ ਲਈ ਤਿਆਰੀ ਕੀਤੀ। ਥਾਈਲੈਂਡ ਦੇ ਬੱਚਿਆਂ ਲਈ ਗੁਫ਼ਾ ਵਿੱਚ ਫਸ ਜਾਣਾ ਬਹੁਤ ਹੈਰਾਨੀਜਨਕ ਅਤੇ ਅਚਾਨਕ ਹੋਈ ਘਟਨਾ ਸੀ। ਇਨ੍ਹਾਂ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਵੱਡੇ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਹ ਵੀ ਪੜ੍ਹੋ:'ਚਰਚ 'ਚ ਕਨਫੈਸ਼ਨ ਤੋਂ ਪਹਿਲਾਂ ਲੋਕ ਦੋ ਵਾਰ ਸੋਚਣਗੇ' ਨਸ਼ਿਆਂ ਬਾਰੇ ਹੁਣ ਕੈਪਟਨ ਦਾ ਨਵਾਂ ਐਲਾਨਕੀ ਭਾਰਤ 'ਚ 'ਅਰਬਨ ਮਾਓਵਾਦ' ਦਾ ਡਰ ਪੈਦਾ ਕੀਤਾ ਜਾ ਰਿਹਾ ਹੈਕਿਸੇ ਵੀ ਕੀਮਤ 'ਤੇ, ਇਨ੍ਹਾਂ ਬੱਚਿਆਂ ਲਈ ਸਾਧਾਰਨ ਜ਼ਿੰਦਗੀ ਵਿੱਚ ਵਾਪਿਸ ਜਾਣਾ ਇੱਕ ਵੱਡੀ ਚੁਣੌਤੀ ਹੋਵੇਗੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਉਹ ਮਾਵਾਂ ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਹੁਨਰ ਨੂੰ ਨਿਖਾਰਿਆ ਅਰਵਿੰਦ ਛਾਬੜਾ ਬੀਬੀਸੀ ਪੱਤਰਕਾਰ 15 ਮਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44111138 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ''ਸਾਨੂੰ ਆਪਣੀ ਧੀ ਉੱਤੇ ਮਾਣ ਹੈ''ਇਹ ਸ਼ਬਦ ਹਨ ਭਾਰਤੀ ਹਵਾਈ ਸੈਨਾ ਦੀ ਇਕੱਲੀ ਜਹਾਜ਼ ਉਡਾਣ ਵਾਲੀ ਪਹਿਲੀ ਮਹਿਲਾ ਪਾਇਲਟ ਹਰਿਤਾ ਕੌਰ ਦਿਉਲ ਦੀ ਮਾਂ ਕਮਲਜੀਤ ਕੌਰ ਦਿਉਲ ਦੇ। ਬੀਤੇ ਦਿਨੀਂ ਕਮਲਜੀਤ ਕੌਰ ਦਿਉਲ ਨੂੰ 'ਮਦਰ ਆਫ਼ ਦੀ ਈਅਰ' ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ।ਮਾਂ ਦੀ ਭਾਲ ’ਚ ਸਵੀਡਨ ਤੋਂ ਸੂਰਤ ਤੱਕ ਦਾ ਸਫ਼ਰਰਾਣੀ ਜਿੰਦ ਕੌਰ ਨੂੰ ਪੁੱਤਰ ਦਲੀਪ ਸਿੰਘ ਨੇ ਚਿੱਠੀ 'ਚ ਕੀ ਲਿਖਿਆ?ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀਇਸ ਦੌਰਾਨ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਮਲਜੀਤ ਕੌਰ ਦਿਉਲ ਨੇ ਦੱਸਿਆ ਕਿ ਜੋ ਕੁਝ ਉਸ ਨੇ ਆਪਣੀ ਮਾਂ ਕੋਲੋਂ ਸਿੱਖਿਆ ਸੀ ਉਹੀ ਸਭ ਉਸ ਨੇ ਆਪਣੀ ਧੀ ਹਰਿਤਾ ਨੂੰ ਸਿਖਾਇਆ। Image copyright Getty Images ਫੋਟੋ ਕੈਪਸ਼ਨ ਸੰਕੇਤਕ ਤਸਵੀਰ ਧੀ ਹਰਿਤਾ ਨੂੰ ਯਾਦ ਕਰਦਿਆਂ ਕਮਲਜੀਤ ਕੌਰ ਦਿਉਲ ਨੇ ਦੱਸਿਆ, ''ਮੈਨੂੰ ਆਪਣੀ ਧੀ ਉੱਤੇ ਮਾਣ ਹੈ।''ਹਰੀਤਾ ਭਾਰਤੀ ਹਵਾਈ ਫੌਜਾਂ ਵਿੱਚ ਸ਼ਾਮਲ ਹੋਣ ਵਾਲੀਆਂ ਪਹਿਲੀਆਂ ਸੱਤ ਮਹਿਲਾ ਕੈਡਟਾਂ ਵਿਚੋਂ ਇੱਕ ਸਨ ਜਿਸ ਨੇ ਸ਼ਾਰਟ ਸਰਵਿਸ ਕਮਿਸ਼ਨ ਹਾਸਲ ਕੀਤਾ ਸੀ।ਹਰਿਤਾ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਉਸ ਸਮੇਂ ਉਸ ਦੀ ਉਮਰ ਮਹਿਜ਼ 24 ਸਾਲਾਂ ਦੀ ਸੀ। ਕਮਲਜੀਤ ਕੌਰ ਮੁਤਾਬਿਕ ਜਿਸ ਸਮੇਂ ਹਰਿਤਾ ਨੇ ਹਵਾਈ ਸੈਨਾ 'ਚ ਜਾਣ ਦਾ ਫ਼ੈਸਲਾ ਕੀਤਾ ਤਾਂ ਸਾਰੇ ਪਰਿਵਾਰ ਨੇ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਸੀ ਅਤੇ ਅੱਜ ਵੀ ਪਰਿਵਾਰ ਨੂੰ ਉਸ ਦੇ ਫ਼ੈਸਲੇ ਉੱਤੇ ਕੋਈ ਅਫ਼ਸੋਸ ਨਹੀਂ ਹੈ।ਧੀ ਨੂੰ ਪੈਰਾਂ ਨਾਲ ਲਿਖਣਾ ਸਿਖਾਇਆਚੰਡੀਗੜ੍ਹ ਲਾਗੇ ਮੌਲੀ ਜੱਗਰਾਂ ਪਿੰਡ ਵਿੱਚ ਰਹਿਣ ਵਾਲੀ ਗੁਲਨਾਜ਼ ਬਾਨੋ ਦੀ ਧੀ ਰੇਹਨੁਮਾ ਬਚਪਨ ਤੋਂ ਹੀ ਦੋਵੇਂ ਹੱਥਾਂ ਅਤੇ ਇੱਕ ਲੱਤ ਤੋਂ ਅਪਾਹਜ ਹੈ। ਫੋਟੋ ਕੈਪਸ਼ਨ ਆਪਣੀ ਧੀ ਰੇਹਨੁਮਾ ਨਾਲ ਗੁਲਨਾਜ਼ ਬਾਨੋ ਸਰੀਰਿਕ ਔਕੜਾਂ ਦੇ ਬਾਵਜੂਦ ਰੇਹਨੁਮਾ ਪੜ੍ਹਾਈ ਪੱਖੋਂ ਬਾਕੀ ਵਿਦਿਆਰਥੀਆਂ ਤੋਂ ਮੋਹਰੀ ਹੈ। ਰੇਹਨੁਮਾ ਦੇ ਪੜ੍ਹਾਈ 'ਚ ਮੋਹਰੀ ਰਹਿਣ ਦਾ ਕਾਰਨ ਹੈ ਉਸ ਦੀ ਮਾਂ ਗੁਲਨਾਜ਼ ਦੀ ਮਿਹਨਤ ਹੈ ਜਿਹੜੀ ਰੋਜ਼ਾਨਾ ਉਸ ਨੂੰ ਸਕੂਲ ਲੈ ਕੇ ਜਾਂਦੀ ਅਤੇ ਫ਼ਿਰ ਵਾਪਸ ਲੈ ਕੇ ਆਉਂਦੀ ਹੈ।ਗੁਲਨਾਜ਼ ਨੇ ਦੱਸਿਆ, ''ਜਦੋਂ ਉਸ ਦੀ ਧੀ ਤਿੰਨ ਸਾਲਾਂ ਦੀ ਹੋਈ ਤਾਂ ਉਸ ਨੇ ਰੇਹਨੁਮਾ ਨੂੰ ਪੈਰਾਂ ਨਾਲ ਲਿਖਣਾ ਸਿਖਾਉਣਾ ਸ਼ੁਰੂ ਕਰ ਦਿੱਤਾ।'' ''ਅੱਜ ਰੇਹਨੁਮਾ ਨਾ ਸਿਰਫ਼ ਕਾਪੀ ਉੱਤੇ ਲਿਖਦੀ ਹੈ ਸਗੋਂ ਚੰਗੀ ਡਰਾਇੰਗ ਵੀ ਕਰਦੀ ਹੈ।''ਗੁਲਨਾਜ਼ ਅਤੇ ਉਸ ਦੇ ਪਤੀ ਮਜ਼ਦੂਰੀ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਐਂਟਾਰਕਟਿਕਾ ਪਹੁੰਚੀ ਪੰਜਾਬਣ ਨਾਲ ਕੁਝ ਗੱਲਾਂਦੁਨੀਆਂ ਦਾ ਸਭ ਤੋਂ ਵਿਵਾਦਿਤ ਸ਼ਹਿਰ ਕਿਉਂ ਹੈ ਯੋਰੋਸ਼ਲਮ?ਦੋਵਾਂ ਦੀ ਇੱਛਾ ਆਪਣੀ ਧੀ ਨੂੰ ਚੰਗੀ ਸਿੱਖਿਆ ਦੇਣ ਦੀ ਹੈ।ਲੋਕਾਂ ਨੇ ਤਾਅਨੇ ਦਿੱਤੇ...''ਮੇਰੀ ਮਾਂ ਨੇ ਸਮਾਜ ਦੇ ਤਾਅਨਿਆਂ ਦੀ ਪਰਵਾਹ ਕੀਤੇ ਬਿਨ੍ਹਾਂ ਮਿਹਨਤ ਮਜ਼ਦੂਰੀ ਕਰ ਕੇ ਸਾਨੂੰ ਤਿੰਨ ਭੈਣਾਂ ਨੂੰ ਪੜ੍ਹਾਇਆ ਅਤੇ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ।'' ਇਹ ਸ਼ਬਦ ਹਨ ਕੌਮਾਂਤਰੀ ਹਾਕੀ ਖਿਡਾਰਨ ਨੇਹਾ ਗੋਇਲ ਦੀ ਭੈਣ ਮੋਨਿਕਾ ਗੋਇਲ ਦੇ।ਨੇਹਾ ਗੋਇਲ ਇਸ ਸਮੇਂ ਹਾਕੀ ਦੀ ਕੌਮਾਂਤਰੀ ਪੱਧਰ ਦੀ ਖਿਡਾਰਨ ਹੈ, ਪਰ ਉਸ ਦੀ ਕਾਮਯਾਬੀ ਪਿੱਛੇ ਉਸ ਦੀ ਮਾਂ ਸਵਿੱਤਰੀ ਦੇਵੀ ਦਾ ਸੰਘਰਸ਼ ਹੈ। ਫੋਟੋ ਕੈਪਸ਼ਨ ਹਾਕੀ ਖਿਡਾਰਨ ਨੇਹਾ ਗੋਇਲ ਦੀ ਮਾਂ ਸਵਿੱਤਰੀ ਦੇਵੀ ਨੇਹਾ ਗੋਇਲ ਦੀ ਵੱਡੀ ਭੈਣ ਮੋਨਿਕਾ ਗੋਇਲ ਨੇ ਦੱਸਿਆ ਕਿ ਉਸ ਦੇ ਪਿਤਾ ਬਚਪਨ ਵਿੱਚ ਮਾਂ ਅਤੇ ਤਿੰਨ ਧੀਆਂ ਨੂੰ ਅਚਾਨਕ ਛੱਡ ਕੇ ਲਾਪਤਾ ਹੋ ਗਏ, ਇਸ ਤੋਂ ਬਾਅਦ ਮਾਂ ਨੇ ਸੰਘਰਸ਼ ਕੀਤਾ ਅਤੇ ਸਾਡਾ ਪਾਲਣ ਪੋਸ਼ਣ ਕੀਤਾ।ਉਨ੍ਹਾਂ ਅੱਗੇ ਕਿਹਾ, ''ਮਾਂ ਨੇ ਲੋਕਾਂ ਦੇ ਘਰਾਂ 'ਚ ਕੰਮ ਕੀਤਾ ਅਤੇ ਪੈਸੇ ਜੋੜ ਕੇ ਸਾਡੀ ਪੜ੍ਹਾਈ ਕਰਵਾਈ।'' ਸੋਨੀਪਤ ਦੇ ਆਰਿਆ ਨਗਰ 'ਚ ਰਹਿਣ ਵਾਲੀ ਸਵਿੱਤਰੀ ਦੇਵੀ ਨੇ ਤਮਾਮ ਮੁਸ਼ਕਲਾਂ ਦੇ ਬਾਵਜੂਦ ਨੇਹਾ ਨੂੰ ਹਾਕੀ ਦੀ ਖੇਡ ਨਾਲ ਜੋੜਿਆ ਅਤੇ ਕੌਮਾਂਤਰੀ ਪੱਧਰ ਦੀ ਖਿਡਾਰਨ ਬਣਾਇਆ। ਇੱਥੇ ਕਿਉਂ ਕੁੜੀਆਂ ਦੇ ਮੋਬਾਈਲ ਰੱਖਣ ਨਾਲ ਡਰਦੇ ਹਨ 'ਮਰਦ'?ਭਗਤ ਸਿੰਘ ਦਾ ਕਾਂਗਰਸ ਨਾਲ ਕੀ ਰਿਸ਼ਤਾ ਸੀ?ਸਵਿੱਤਰੀ ਦੇਵੀ ਨੇ ਦੱਸਿਆ ਕਿ ਸ਼ੁਰੂ ਵਿੱਚ ਲੋਕਾਂ ਨੇ ਤਾਅਨੇ ਦਿੱਤੇ ਕਿ ਕੁੜੀਆਂ ਨੂੰ ਇੰਨੀ ਖੁੱਲ੍ਹ ਨਾ ਦਿਓ, ਪਰ ਮੈਨੂੰ ਆਪਣੀਆਂ ਧੀਆਂ ਉੱਤੇ ਵਿਸ਼ਵਾਸ ਸੀ ਜਿਸ ਉੱਤੇ ਉਹ ਖਰੀਆਂ ਵੀ ਉੱਤਰੀਆਂ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਗੁਫ਼ਾ 'ਚ ਫਸੇ ਰਹੇ ਬੱਚਿਆਂ ਨੇ ਸਾਂਝੇ ਕੀਤੇ 'ਚਮਤਕਾਰੀ ਪਲ' 19 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44876088 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਥਾਈਲੈਂਡ ਦੀ ਗੁਫ਼ਾ ਵਿੱਚੋਂ ਸੁਰੱਖਿਅਤ ਬਾਹਰ ਕੱਢੇ ਗਏ 12 ਬੱਚਿਆਂ ਵਿੱਚੋਂ ਇੱਕ ਨੇ ਉਨ੍ਹਾਂ 'ਚਮਤਕਾਰੀ ਪਲਾਂ' ਬਾਰੇ ਚਾਨਣਾ ਪਾਇਆ ਜਦੋਂ ਦੋ ਹਫ਼ਤੇ ਗੁਫ਼ਾ ਵਿਚ ਫਸੇ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਪਾਣੀ ਨਾਲ ਭਰੀ ਗੁਫ਼ਾ ਵਿਚ ਗੋਤਾਖੋਰਾਂ ਨੇ ਲੱਭਿਆ ਸੀ।ਗੁਫ਼ਾ ਵਿਚ ਫਸੀ ਜੂਨੀਅਰ ਫੁੱਟਬਾਲ ਟੀਮ ਵਿੱਚੋਂ 14 ਸਾਲਾ ਅਦੁਲ ਸੈਮ ਓਨ ਇੱਕੋ ਇੱਕ ਅੰਗਰੇਜ਼ੀ ਬੋਲਣਾ ਜਾਣਦਾ ਸੀ। ਜਦੋਂ ਉਨ੍ਹਾਂ ਸਾਹਮਣੇ ਪਾਣੀ ਵਿੱਚੋਂ ਦੋ ਬਰਤਾਨਵੀਂ ਗੋਤਾਖੋਰ ਪ੍ਰਗਟ ਹੋਏ, ਤਾਂ ਉਹ ਸਿਰਫ਼ 'ਹੈਲੋ' ਹੀ ਕਹਿ ਸਕਿਆ ਸੀ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਥਾਈਲੈਂਡ ਗੁਫ਼ਾ ਚੋਂ ਬਾਹਰ ਆਏ ਬੱਚੇ ਪਹਿਲੀ ਵਾਰੀ ਹੋਏ ਮੀਡੀਆ ਦੇ ਰੂਬਰੂਅਦੁਲ ਨੇ ਕਿਹਾ , 'ਮੈਂ ਹੈਰਾਨ ਸੀ ਕਿਉਂ ਕਿ ਉਹ ਦੋਵੇ ਅੰਗਰੇਜ਼ ਸਨ, ਇਸ ਲਈ ਮੈਂ ਉਨ੍ਹਾਂ ਨੂੰ ਹੈਲੋ ਹੀ ਕਿਹਾ'।ਇਹ ਵੀ ਪੜ੍ਹੋ :ਘਰਾਂ ’ਚ ਤਸ਼ੱਦਦ ਸਹਿਣ ਦੀ ਥਾਂ ਔਰਤਾਂ ਇਹ ਪੜ੍ਹਨਸਾਡੇ ਵੀ ਬਨੇਰੇ 'ਤੇ ਬੋਲ ਵੇ, ਕਿੱਥੇ ਚੱਲਿਆਂ ਤੂੰ ਕਾਲਿਆ ਕਾਂਵਾਥਾਈ ਮੁੰਡਿਆਂ ਨੂੰ ਜ਼ਿੰਦਾ ਰਹਿਣ ਲਈ ਕੋਚ ਨੇ ਇਹ ਗੁਰ ਸਿਖਾਏਦੋ ਹਫ਼ਤਿਆਂ ਤੋਂ ਵੱਧ ਸਮਾਂ ਗੁਫ਼ਾ ਵਿਚ ਫਸੇ ਇਨ੍ਹਾਂ ਬੱਚਿਆਂ ਨੂੰ ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਅਤੇ ਉਹ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ। Image copyright AFP ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਮੀਡੀਆ ਨੂੰ ਮਿਲੇ ਅਤੇ ਚਿਆਂਗ ਰਾਏ ਵਿਚ ਉਨ੍ਹਾਂ ਪਹਿਲੀ ਵਾਰ ਖੁਦ ਆਪਣੀ ਕਹਾਣੀ ਪੱਤਰਕਾਰਾਂ ਨਾਲ ਸਾਂਝੀ ਕੀਤੀ।ਇਹ ਬੱਚੇ ਆਪਣੀ ਫੁੱਟਬਾਲ ਖੇਡਣ ਵਾਲੀ ਵਰਦੀ ਪਾਕੇ ਥਾਈ ਨੇਵੀ ਸੀਲਜ਼ ਦੇ ਉਨ੍ਹਾਂ ਜਵਾਨਾਂ ਨਾਲ ਮੰਚ ਉੱਤੇ ਆਏ ਜਿਨ੍ਹਾਂ ਨੇ ਇਨ੍ਹਾਂ ਨੂੰ ਬਚਾਇਆ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਗੁਫਾ ਵਿੱਚੋਂ ਬਚਾਏ ਬੱਚਿਆਂ ਦੀਆਂ ਪਹਿਲੀਆਂ ਤਸਵੀਰਾਂਇਨ੍ਹਾਂ ਬੱਚਿਆਂ ਵਿੱਚੋਂ ਕੋਈ ਵੀ ਇਹ ਨਹੀਂ ਦੱਸ ਸਕਿਆ ਕਿ ਬਿਨ੍ਹਾਂ ਰੋਟੀ ਖਾਧੇ ਪਾਣੀ ਨਾਲ ਕਿਵੇਂ ਉਨ੍ਹਾਂ 9 ਦਿਨ ਕੱਟੇ। ਬਸ ਇੰਨਾ ਕਿਹਾ , ਸਾਫ਼ ਪਾਣੀ ਸੀ , ਰੋਟੀ ਨਹੀਂ ਸੀ।ਚਿਆਂਗ ਰਾਏ ਦੇ ਗਵਰਨਰ ਪ੍ਰਚਾਚੋਨ ਪ੍ਰਤੱਸੂਕੋਨ ਨੇ ਕਿਹਾ ਕਿ ਬੱਚਿਆਂ ਨਾਲ ਇਹੀ ਇੱਕੋਂ ਇੱਕ ਅਧਿਕਾਰਤ ਮੀਡੀਆ ਕਾਨਫਰੰਸ ਸੀ, ਇਸ ਤੋਂ ਬਾਅਦ ਹੋਰ ਕੋਈ ਪ੍ਰੈਸ ਕਾਨਫਰੰਸ ਨਹੀਂ ਹੋਵੇਗੀ।ਇਹ ਵੀ ਪੜ੍ਹੋ:ਭੀੜ ਨੇ ਕੀਤਾ 300 ਮਗਰਮੱਛਾਂ ਦਾ ਕਤਲੇਆਮਫੀਫਾ ਵਿਸ਼ਵ ਕੱਪ 'ਚ ਇਸ ਔਰਤ ਨੇ 'ਦਿਲ ਜਿੱਤ ਲਿਆ'ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਨੂੰ ਪਹਿਲਾਂ ਮਨੋਵਿਗਿਆਨੀਆਂ ਨੇ ਪੜ੍ਹਿਆ ਅਤੇ ਉਹੀ ਸਵਾਲ ਪੁੱਛਣ ਦਿੱਤੇ ਗਏ, ਜਿਸ ਨਾਲ ਬੱਚੇ ਮਾਨਸਿਕ ਦਬਾਅ ਮਹਿਸੂਸ ਨਾ ਕਰਨ।ਬੱਚੇ ਗੁਫ਼ਾ ਵਿਚ ਕਿਉਂ ਤੇ ਕਿਵੇ ਗਏਇਹ ਸਭ ਸ਼ੁਰੂ ਹੋਇਆ ਜਨਮ ਦਿਨ ਦੇ ਜਸ਼ਨ ਨਾਲ। ਸ਼ਨੀਵਾਰ 23 ਜੂਨ ਨੂੰ ਪੀਰਾਪਟ ਨਾਈਟ ਸੋਮਪਿੰਜਾਏ 17 ਸਾਲ ਦਾ ਹੋ ਗਿਆ ਸੀ। ਇਸ ਦਿਨ ਨੂੰ ਸਭ ਲੋਕ ਮਨਾਉਣਾ ਚਾਹੁੰਦੇ ਹਨ।ਉਸ ਦੇ ਪਰਿਵਾਰ ਨੇ ਪੀਲੇ ਰੰਗ ਦਾ ਕੇਕ ਤਿਆਰ ਕਰਵਾਇਆ ਸੀ ਅਤੇ ਰੰਗ ਬਿਰੰਗੇ ਕਾਗਜ਼ਾਂ ਵਿੱਚ ਲਪੇਟੇ ਹੋਏ ਤੋਹਫ਼ੇ ਮੇਅ ਸਾਈ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਉਡੀਕ ਕਰ ਰਹੇ ਸਨ। Image copyright AFP ਫੋਟੋ ਕੈਪਸ਼ਨ ਪਰਿਵਾਰ ਨੇ ਪੀਲੇ ਰੰਗ ਦਾ ਕੇਕ ਤਿਆਰ ਕਰਵਾਇਆ ਸੀ ਅਤੇ ਰੰਗ ਬਿਰੰਗੇ ਕਾਗਜ਼ਾਂ ਵਿੱਚ ਲਪੇਟੇ ਹੋਏ ਤੋਹਫ਼ੇ ਸਨ ਪਰ ਉਸ ਰਾਤ ਉਹ ਘਰ ਨਾ ਪਰਤ ਸਕਿਆ। ਉਹ ਆਪਣੇ ਦੋਸਤਾਂ, ਸਥਾਨਕ ਯੂਥ ਫੁੱਟਬਾਲ ਟੀਮ ਵਾਈਲਡਬੋਰਜ਼ ਅਤੇ ਆਪਣੇ ਕੋਚ ਦੇ ਨਾਲ ਘੁੰਮ ਰਿਹਾ ਸੀ। ਫੁੱਟਬਾਲ ਦੀ ਸਿਖਲਾਈ ਖਤਮ ਹੋਣ ਤੋਂ ਬਾਅਦ ਉਹ ਝੋਨੇ ਦੇ ਖੇਤਾਂ ਵਿੱਚੋਂ ਸਾਈਕਲ 'ਤੇ ਸਵਾਰ ਹੋ ਕੇ ਨਿਕਲੇ ਅਤੇ ਫਿਰ ਜੰਗਲੀ ਪਹਾੜੀਆਂ 'ਤੇ ਪਹੁੰਚੇ ਜਿੱਥੇ ਬਾਅਦ ਵਿੱਚ ਭਾਰੀ ਮੀਂਹ ਪਿਆ।ਉਨ੍ਹਾਂ ਦੀ ਮੰਜ਼ਿਲ ਥੈਮ ਲੁਆਂਗ ਗੁਫ਼ਾ ਸੀ ਜੋ ਕਿ ਅਸਕਰ ਮੁੰਡਿਆਂ ਨੂੰ ਪਸੰਦ ਆਉਂਦੀ ਹੈ। ਖਾਸ ਕਰਕੇ ਉਨ੍ਹਾਂ ਨੂੰ ਜੋ ਕਿ ਪੱਥਰਾਂ, ਦਰਾਰਾਂ ਨੂੰ ਦੇਖਣ ਦੇ ਚਾਹਵਾਨ ਹਨ। ਥੈਮ ਲੁਆਂਗ ਗੁਫ਼ਾ ਸਾਹਮਣੇ ਪਹੁੰਚ ਕੇ ਉਨ੍ਹਾਂ ਨੇ ਆਪਣੀਆਂ ਮੋਟਰਸਾਈਕਲਾਂ ਅਤੇ ਬੈਗ ਉਤਾਰੇ। Image copyright /Nopparat Kanthawong ਫੋਟੋ ਕੈਪਸ਼ਨ ਗੁਫਾ ਅੰਦਰ ਜਾਣ ਤੋਂ ਪਹਿਲਾਂ ਫੇਸਬੁੱਕ 'ਤੇ ਪਾਈ ਫੋਟੋ ਉਹ ਨਾਈਟ ਦਾ ਜਨਮ ਦਿਨ ਮਨਾਉਣ ਲਈ ਬੇਸਬਰੇ ਸਨ। ਉਹ ਅਕਸਰ ਥੈਮ ਲੁਆਂਗ ਵਿੱਚ ਜਾਂਦੇ ਰਹਿੰਦੇ ਹਨ। ਕਈ ਵਾਰੀ 8 ਕਿਲੋਮੀਟਰ ਅੱਗੇ ਤੱਕ ਗਏ ਹਨ। ਉਹ ਗੁਫ਼ਾ ਦੀਆਂ ਕੰਧਾਂ 'ਤੇ ਨਵੇਂ ਟੀਮ ਮੈਂਬਰਾਂ ਦੇ ਨਾਂਅ ਲਿਖ ਦਿੰਦੇ ਸਨ।ਉਹ ਆਪਣੀਆਂ ਟੋਰਚ ਲੈ ਕੇ ਗੁਫ਼ਾ ਵਿੱਚ ਦਾਖਿਲ ਹੋਏ। ਉਨ੍ਹਾਂ ਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਚਾਹੀਦਾ ਸੀ ਕਿਉਂਕਿ ਉਹ ਸਿਰਫ਼ ਇੱਕ ਘੰਟੇ ਲਈ ਉੱਥੇ ਗਏ ਸਨ। ਘਰ ਨਾ ਮੁੜਨ 'ਤੇ ਨਾਈਟ ਦੇ ਘਰ ਵਾਲਿਆਂ ਨੂੰ ਉਸ ਦੀ ਫਿਕਰ ਹੋਣ ਲੱਗੀ। ਮੁੰਡੇ ਕਿੱਥੇ ਸਨ?ਥੈਮ ਲੁਆਂਗ ਥਾਈਲੈਂਡ ਦੀ ਚੌਥੀ ਵੱਡੀ ਗੁਫ਼ਾ ਹੈ ਜੋ ਕਿ ਮਿਆਂਮਾਰ ਅਤੇ ਥਾਈਲੈਂਡ ਨੂੰ ਵੱਖ ਕਰਦੀ ਹੈ।ਦਿਨ ਵਿੱਚ ਇੱਥੇ ਕਾਫ਼ੀ ਸੈਲਾਨੀ ਆਉਂਦੇ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਗੁਫਾ ਵਿੱਚੋਂ ਬਚਾਏ ਬੱਚਿਆਂ ਦੀਆਂ ਪਹਿਲੀਆਂ ਤਸਵੀਰਾਂਇਸ ਤੋਂ ਪਹਿਲਾਂ ਵੀ ਕਈ ਲੋਕ ਇਸ ਗੁਫ਼ਾ ਵਿੱਚ ਲਾਪਤਾ ਹੋ ਗਏ। ਜੁਲਾਈ ਵਿੱਚ ਮਾਨਸੂਨ ਸ਼ੁਰੂ ਹੁੰਦਿਆਂ ਹੀ ਇਹ ਬੇਹੱਦ ਖਤਰਨਾਕ ਹੋ ਜਾਂਦੀ ਹੈ।ਇਹ ਵੀ ਪੜ੍ਹੋ :'ਮਾਂ ਨੇ ਕਿਹਾ ਸੀ ਉਹ ਤਿੱਤਲੀ ਬਣੇਗੀ' ਸਾਊਦੀ 'ਚ ਭਾਰਤੀ ਕੁੜੀਆਂ ਹੋ ਰਹੀਆਂ ਧੋਖੇ ਦਾ ਸ਼ਿਕਾਰਮੰਗਣੀ ਵੇਲੇ ਕਿਹੜੇ ਸਵਾਲਾਂ ਤੋਂ ਖਿਝਦੀਆਂ ਨੇ ਕੁੜੀਆਂ?ਬਰਸਾਤੀ ਦਿਨਾਂ ਵਿੱਚ ਗੁਫ਼ਾ ਅੰਦਰ 16 ਫੁੱਟ ਤੱਕ ਦਾ ਹੜ੍ਹ ਆ ਜਾਂਦਾ ਹੈ। ਇਸ ਅੰਦਰ ਨਵੰਬਰ ਅਤੇ ਅਪ੍ਰੈਲ ਵਿੱਚ ਹੀ ਜਾਣਾ ਚਾਹੀਦਾ ਹੈ। ਫੋਟੋ ਕੈਪਸ਼ਨ ਮੁੰਡਿਆਂ ਨੇ ਇੱਕ ਮੈਸੇਜਿੰਗ ਐਪ ਦੇ ਗਰੁੱਪ ਅੰਦਰ ਚੈਟਿੰਗ ਕੀਤੀ ਅਤੇ ਥੈਮ ਲੁਆਂਗ ਵਿੱਚ ਜਾਣ ਦੀ ਯੋਜਨਾ ਬਣਾਈ ਸਥਾਨਕ ਗਾਈਡ ਜੋਸ਼ੂਆ ਮੋਰਿਸ ਨੇ ਬੀਬੀਸੀ ਨੂੰ ਦੱਸਿਆ, ""ਪਾਣੀ ਚੱਲ ਰਿਹਾ ਹੈ, ਪੂਰਾ ਚਿੱਕੜ ਹੈ ਅਤੇ ਕੁਝ ਵੀ ਨਹੀਂ ਦਿਖ ਰਿਹਾ।"" ਹੜ੍ਹ ਦੇ ਦਿਨਾਂ ਵਿੱਚ ਇਹ ਮਾਹਿਰ ਗੋਤਾਖੋਰਾਂ ਲਈ ਵੀ ਖਤਰਾ ਹੈ।ਮੇਅ ਸਾਈ ਵਿੱਚ ਇਹ ਤਕਰੀਬਨ ਸਭ ਨੂੰ ਪਤਾ ਹੈ। ਮੁੰਡੇ ਕਿਵੇਂ ਫਸੇ ਗੁਫ਼ਾ ਅੰਦਰ ਮੁੰਡਿਆਂ ਨੇ ਇੱਕ ਮੈਸੇਜਿੰਗ ਐਪ ਦੇ ਗਰੁੱਪ ਅੰਦਰ ਚੈਟਿੰਗ ਕੀਤੀ ਅਤੇ ਥੈਮ ਲੁਆਂਗ ਵਿੱਚ ਜਾਣ ਦੀ ਯੋਜਨਾ ਬਣਾਈ।ਇਹ ਵੀ ਪੜ੍ਹੋ:ਗੁਫ਼ਾ 'ਚ ਫਸੇ ਥਾਈ ਖਿਡਾਰੀ ਇੰਝ ਬਾਹਰ ਕੱਢੇ ਜਾ ਸਕਦੇ ਹਨਕਿਰਾਏ ਦੀਆਂ ਕੁੱਖਾਂ ਤੋਂ ਪੈਦਾ ਹੋਏ 13 ਬੱਚੇ ਪਿਤਾ ਨੂੰ ਮਿਲੇ'ਚਾਕਲੇਟ ਦੇ ਡੱਬੇ' ਨੂੰ ਜਿਵੇਂ ਹੀ ਉਸ ਨੇ ਚੁੱਕਿਆ....ਗੁਫ਼ਾ ਅੰਦਰ ਵਾਈਲਡ ਬੋਅਰਜ਼ ਨੇ ਖਤਰਾ ਮਹਿਸੂਸ ਕੀਤਾ। ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਸੀ ਅਤੇ ਪਹਾੜ 'ਤੇ ਡਿੱਗ ਰਿਹਾ ਪਾਣੀ ਕਿਸੇ ਪਾਸੇ ਵੱਲ ਤਾਂ ਜਾਣਾ ਹੀ ਸੀ।ਇਹ ਪਾਣੀ ਗਿਆ ਥੈਮ ਲੁਆਂਗ ਗੁਫ਼ਾ ਅੰਦਰ ਜੋ ਕਿ ਤੇਜ਼ੀ ਨਾਲ ਭਰ ਰਹੀ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi ਇੱਕ ਮੁੰਡੇ ਨੇ ਦੱਸਿਆ ਕਿ ਅਚਾਨਕ ਹੜ੍ਹ ਆਉਣ ਕਾਰਨ ਉਹ ਫਸ ਗਏ ਸਨ। ਉਹ ਬਾਹਰ ਨਿਕਲਣਾ ਚਾਹੁੰਦੇ ਸਨ ਪਰ ਕੋਈ ਰਾਹ ਨਹੀਂ ਸੀ। ਫਿਰ ਉਹ ਗੁਫ਼ਾ ਦੇ ਹੋਰ ਅੰਦਰ ਚਲੇ ਗਏ। ਅਖੀਰ ਉਹ ਪਹੁੰਚ ਗਏ ਇੱਕ ਛੋਟੇ ਪੱਥਰ 'ਤੇ ਜੋ ਕਿ ਗੁਫ਼ਾ ਤੋਂ 4 ਕਿਲੋਮੀਟਰ ਅੰਦਰ ਸੀ। ਇਸ ਨੂੰ ਪਟਾਇਆ ਬੀਚ ਕਿਹਾ ਜਾਂਦਾ ਹੈ ਅਤੇ ਅਕਸਰ ਸੁੱਕਾ ਰਹਿੰਦਾ ਹੈ ਪਰ ਹੁਣ ਹੜ੍ਹ ਆਇਆ ਹੋਇਆ ਸੀ। ਡੂੰਘੀ ਗੁਫ਼ਾ ਅਤੇ ਚਾਰੋ ਪਾਸੇ ਹਨੇਰਾ ਹੀ ਹਨੇਰਾ, ਮੁੰਡਿਆਂ ਅਤੇ ਕੋਚ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀਤਾ ਕੀ ਜਾਵੇ।ਸਭ ਲੋਕ ਸ਼ਾਇਦ ਇੱਕ ਵਾਰੀ ਡਰ ਅਤੇ ਸਹਿਮ ਗਏ ਸਨ। ਬਚਣ ਲਈ ਕੀ ਕੀਤਾ?ਪਰ ਉਨ੍ਹਾਂ ਨੇ ਬਚਣ ਦਾ ਇਰਾਦਾ ਪੱਕਾ ਕਰ ਲਿਆ ਸੀ। ਗਰੁੱਪ ਨੇ ਉਸ ਥਾਂ ਨੂੰ ਪੱਥਰਾਂ ਨਾਲ 5 ਮੀਟਰ ਡੂੰਘਾ ਪੁੱਟਿਆ ਤਾਂ ਕਿ ਇੱਕ ਛੋਟੀ ਜਿਹੀ ਖੱਡ ਬਣਾਈ ਜਾ ਸਕੇ। ਜਿੱਥੇ ਉਹ ਇਕੱਠੇ ਹੋ ਕੇ ਗਰਮ ਰਹਿ ਸਕਣ। ਫੋਟੋ ਕੈਪਸ਼ਨ 23 ਜੂਨ ਨੂੰ ਪੀਰਾਪਟ ਨਾਈਟ ਸੋਮਪਿੰਜਾਏ 17 ਸਾਲ ਦਾ ਹੋ ਗਿਆ ਤੇ ਆਪਣੇ ਦੋਸਤਾਂ, ਸਥਾਨਕ ਯੂਥ ਫੁੱਟਬਾਲ ਟੀਮ ਵਾਈਲਡ ਬੋਰਜ਼ ਅਤੇ ਆਪਣੇ ਕੋਚ ਦੇ ਨਾਲ ਘੁੰਮ ਰਿਹਾ ਸੀ। ਕੋਚ ਜੋ ਕਿ ਪਹਿਲਾਂ ਭਿਕਸ਼ੂ ਸੀ ਉਸ ਨੇ ਮੁੰਡਿਆਂ ਨੂੰ ਧਿਆਨ ਲਾਉਣਾ ਸਿਖਾਇਆ ਤਾਂ ਕਿ ਉਹ ਸ਼ਾਂਤ ਰਹਿਣ ਅਤੇ ਘੱਟ ਤੋਂ ਘੱਟ ਹਵਾ ਦੀ ਵਰਤੋਂ ਕਰਨ। ਉਸ ਨੇ ਉਨ੍ਹਾਂ ਨੂੰ ਆਪਣੀ ਤਾਕਤ ਬਚਾਈ ਰੱਖਣ ਲਈ ਲੇਟਣ ਲਈ ਕਿਹਾ। ਉਨ੍ਹਾਂ ਕੋਲ ਭੋਜਨ ਨਹੀਂ ਸੀ ਪਰ ਪੀਣ ਵਾਲਾ ਪਾਣੀ ਜ਼ਰੂਰ ਸੀ ਜੋ ਕਿ ਗੁਫ਼ਾ ਦੀਆਂ ਕੰਧਾਂ ਤੋਂ ਨਮੀ ਬਣ ਕੇ ਰਿਸ ਰਿਹਾ ਸੀ।ਕਾਫ਼ੀ ਹਨੇਰਾ ਸੀ ਪਰ ਉਨ੍ਹਾਂ ਕੋਲ ਟੋਰਚ ਸੀ। ਮੋਰੀਆਂ, ਕਲੀ ਅਤੇ ਪੱਥਰਾਂ ਵਿੱਚੋਂ ਲੋੜੀਂਦੀ ਹਵਾ ਮਿਲ ਰਹੀ ਸੀ। ਕੁਝ ਦੇਰ ਬਚਣ ਲਈ ਸਹੀ ਹਾਲਾਤ ਸਨ। ਉਡੀਕ ਹੋ ਰਹੀ ਸੀ ਤਾਂ ਬਚਾਅ ਦੀ।ਗੁਫ਼ਾ ਬਾਹਰ ਬਚਾਅ ਕਾਰਜਗੁਫ਼ਾ ਦੇ ਬਾਹਰ ਪੂਰਾ ਬਚਾਅ ਕਾਰਜ ਚੱਲ ਰਿਹਾ ਸੀ।ਅਧਿਕਾਰੀਆਂ ਨੇ ਥਾਈ ਨੇਵੀ, ਕੌਮੀ ਪੁਲਿਸ ਅਤੇ ਹੋਰਨਾਂ ਬਚਾਅ ਟੀਮਾਂ ਨੂੰ ਬੁਲਾ ਲਿਆ ਸੀ। ਮੁੱਢਲੀ ਜਾਂਚ ਵਿੱਚ ਪੈਰਾਂ ਦੇ ਨਿਸ਼ਾਨ ਜ਼ਰੂਰ ਮਿਲੇ ਪਰ ਇਸ ਦਾ ਸਬੂਤ ਨਹੀਂ ਸੀ ਕਿ ਉਹ ਜ਼ਿੰਦਾ ਹਨ। Image copyright Getty Images ਫੋਟੋ ਕੈਪਸ਼ਨ ਬਚਾਅ ਕਾਰਜ ਲਈ ਪਹਿਲੀ ਕੌਮਾਂਤਰੀ ਟੀਮ 28 ਜੂਨ ਨੂੰ ਪਹੁੰਚੀ। ਇਹ ਵੀ ਨਹੀਂ ਪਤਾ ਸੀ ਕਿ ਉਹ ਗੁਫ਼ਾ ਵਿੱਚ ਕਿਸ ਥਾਂ 'ਤੇ ਹਨ। ਇਹ ਵੀ ਨਹੀਂ ਸਮਝ ਆ ਰਿਹਾ ਸੀ ਕਿ ਉਨ੍ਹਾਂ ਤੱਕ ਪਹੁੰਚਿਆ ਕਿਵੇਂ ਜਾਵੇ।ਗੁਫ਼ਾ ਨੂੰ ਘੋਖਣਾ ਵੱਡੀ ਚੁਣੌਤੀ ਸੀ। ਜ਼ਿਆਦਾਤਰ ਨੇਵੀ ਗੋਤਾਖੋਰਾਂ ਨੂੰ ਗੋਤੇ ਲਾਉਣ ਦਾ ਘੱਟ ਹੀ ਤਜਰਬਾ ਸੀ। ਭਾਰੀ ਮੀਂਹ ਪੈ ਰਿਹਾ ਸੀ ਜਿਸ ਦਾ ਮਤਲਬ ਸੀ ਕਿ ਪਾਣੀ ਦਾ ਪੱਧਰ ਵੱਧ ਰਿਹੈ।ਇੰਜੀਅਨੀਅਰਾਂ ਨੇ ਗੁਫ਼ਾ ਅੰਦਰੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਏ।ਇਹ ਵੀ ਪੜ੍ਹੋ:ਥਾਈਲੈਂਡ: ਬੱਚਿਆਂ ਦੀ ਟੀਮ ਗੁਫ਼ਾ 'ਚ ਗਈ ਕਿਉਂ ਸੀ? ਗੁਫ਼ਾ 'ਚ ਫਸੇ ਬੱਚਿਆਂ ਦਾ ਸੁਨੇਹਾ, 'ਨਾ ਕਰੋ ਫਿਕਰ, ਅਸੀਂ ਹਾਂ ਬਹਾਦਰ'ਹੈਰਾਨ ਕਰ ਦੇਵੇਗੀ ਮੁੰਡਿਆਂ ਨੂੰ ਗੁਫ਼ਾ 'ਚੋਂ ਕੱਢਣ ਦੀ ਕਹਾਣੀਅਧਿਕਾਰੀ ਹਰ ਤਰ੍ਹਾਂ ਦੇ ਛੋਟੇ-ਵੱਡੇ ਔਜ਼ਾਰ, ਪਾਈਪਾਂ, ਚਾਕੂ ਲੈ ਆਏ ਪਰ ਜ਼ਿਆਦਾਤਰ ਇਸ ਲਈ ਬੇਕਾਰ ਹੀ ਸਨ। ਉਨ੍ਹਾਂ ਨੇ ਗੁਫ਼ਾ ਅੰਦਰ ਡਰਲਿੰਗ ਦੀ ਕੋਸ਼ਿਸ਼ ਵੀ ਕੀਤੀ।ਸਾਥੀ ਮੁੰਡੇ ਤੋਂ ਮਿਲਿਆ ਸੁਰਾਗਥਾਈ ਨੇਵੀ ਸੀਲਜ਼ ਨੂੰ ਵਾਈਲਡ ਬੋਅਰਜ਼ ਦਾ ਇੱਕ ਮੈਂਬਰ ਮੁੰਡਾ ਮਿਲਿਆ ਜੋ ਇਸ ਦੌਰਾਨ ਬਾਕੀ ਸਾਥੀਆਂ ਨਾਲ ਨਹੀਂ ਗਿਆ। ਉਸ ਨੇ ਦੱਸਿਆ ਕਿ ਉਹ ਪਹਿਲਾਂ ਪਤਾਇਆ ਬੀਚ 'ਤੇ ਜਾ ਚੁੱਕੇ ਹਨ।ਤਾਂ ਕੀ ਇਹ 12 ਲੋਕ ਉਸ ਥਾਂ ਤੇ ਹੋ ਸਕਦੇ ਸਨ? ਮਾਪੇ ਬਾਹਰ ਅਰਦਾਸਾਂ ਕਰ ਰਹੇ ਸਨ। ਬਚਾਅ ਕਾਰਜ ਲਈ ਪਹਿਲੀ ਕੌਮਾਂਤਰੀ ਟੀਮ 28 ਜੂਨ ਨੂੰ ਪਹੁੰਚੀ। ਫੋਟੋ ਕੈਪਸ਼ਨ ਜਿਸ ਥਾਂ ਪਾਣੀ ਨਹੀਂ ਸੀ ਉਸ ਥਾਂ ਬੱਚਿਆਂ ਨੂੰ ਸਟਰੈਂਚਰ ਉੱਤੇ ਬੰਨ ਕਿ ਅੱਗੇ ਲਿਜਾਇਆ ਗਿਆ ਇਨ੍ਹਾਂ ਵਿੱਚ ਅਮਰੀਕੀ ਹਵਾਈ ਫੌਜ ਦੇ ਬਚਾਅ ਕਾਰਜ ਟੀਮ ਦੇ ਮਾਹਿਰ ਅਤੇ ਯੂਕੇ ਤੋਂ ਗੁਫ਼ਾ ਗੋਤਾਖੋਰ, ਬੈਲਜੀਅਮ, ਆਸਟਰੇਲੀਆ, ਸਕੈਂਡੀਨੇਵੀਆ ਅਤੇ ਕਈ ਹੋਰ ਦੇਸਾਂ ਤੋਂ ਲੋਕ ਪਹੁੰਚੇ ਸਨ।ਕੁਝ ਲੋਕਾਂ ਨੇ ਵੋਲੰਟੀਅਰ ਕੀਤਾ ਸੀ ਅਤੇ ਕੁਝ ਨੂੰ ਥਾਈ ਅਧਿਕਾਰੀਆਂ ਨੇ ਸੱਦਿਆ ਸੀ।ਬਚਾਅ ਟੀਮਾਂ ਅੰਦਰ ਤੈਰ ਕੇ ਜਾਂਦੀਆਂ ਸਨ ਪਰ ਅਕਸਰ ਪਾਣੀ ਦੇ ਵਧਦੇ ਪੱਧਰ ਕਾਰਨ ਵਾਪਸ ਭੇਜ ਦਿੱਤੀਆਂ ਜਾਂਦੀਆਂ ਸਨ। ਪਹਿਲੀ ਵਾਰੀ ਮਿਲੇ ਬੱਚੇਜੋਹਨ ਵੋਲੈਂਥਨ ਅਤੇ ਰਿਕ ਸਟੈਨਟਨ ਕਈ ਦਿਨ ਅੰਦਰ ਤੈਰਦੇ ਰਹੇ ਤਾਂ ਕਿ ਉਨ੍ਹਾਂ ਬਾਰੇ ਪਤਾ ਲਗ ਸਕੇ। ਸੋਮਵਾਰ ਨੂੰ ਦੋ ਲੋਕ ਪਤਾਇਆ ਬੀਚ ਪਹੁੰਚੇ ਪਰ ਉੱਥੇ ਕੁਝ ਵੀ ਨਹੀਂ ਸੀ। ਫੋਟੋ ਕੈਪਸ਼ਨ ਪਾਣੀ ਨਾਲ ਭਰੇ ਹਿੱਸੇ ਵਿੱਚੋਂ ਬਾਹਰ ਕੱਢਣ ਲਈ ਬੱਚੇ ਨੂੰ ਗੋਤਾਖੋਰ ਦੀ ਪਿੱਠ ਉੱਤੇ ਬੰਨਿਆ ਉਹ ਅੱਗੇ ਵਧਦੇ ਰਹੇ ਅਤੇ ਕੁਝ ਮੀਟਰ ਦੂਰ ਉਨ੍ਹਾਂ ਨੂੰ ਏਅਰ ਪਾਕੇਟ ਮਿਲੀ।ਜੋਹਨ ਨੇ ਬੀਬੀਸੀ ਨੂੰ ਦੱਸਿਆ, ""ਜਦੋਂ ਵੀ ਹਵਾ ਦਾ ਅਹਿਸਾਸ ਹੁੰਦਾ ਹੈ ਅਸੀਂ ਚੀਕਦੇ ਹਾਂ ਅਤੇ ਸੁੰਘਦੇ ਹਾਂ। ਇਹ ਬਚਾਅ ਕਾਰਜ ਦਾ ਹਿੱਸਾ ਹੁੰਦਾ ਹੈ। ਅਸੀਂ ਬੱਚਿਆਂ ਨੂੰ ਦੇਖਣ ਤੋਂ ਪਹਿਲਾਂ ਸੁੰਘ ਲਿਆ।""ਰਿਕ ਨੇ ਉਨ੍ਹਾਂ ਨੂੰ ਪੁੱਛਿਆ, ""ਕਿੰਨੇ ਲੋਕ ਹੋ?"" ਜਵਾਬ ਆਇਆ, ""ਤੇਰ੍ਹਾਂ""ਗੋਤਾਖੋਰਾਂ ਨੇ ਉਨ੍ਹਾਂ ਨਾਲ ਕੁਝ ਸਮਾਂ ਬਿਤਾਇਆ ਤਾਂ ਕਿ ਉਨ੍ਹਾਂ ਨੂੰ ਹਿੰਮਤ ਮਿਲ ਸਕੇ। ਫਿਰ ਉਨ੍ਹਾਂ ਨੂੰ ਬਾਹਰ ਕਿਵੇਂ ਲਿਆਂਦਾ ਜਾਵੇ ਇਸ 'ਤੇ ਵਿਚਾਰ ਕੀਤਾ ਗਿਆ। ਇੱਕ ਹੀਰੋ ਦੀ ਮੌਤਹਾਲਾਂਕਿ ਇਸ ਬਚਾਅ ਕਾਰਜ ਦੌਰਾਨ ਨੇਵੀ ਸੀਲ ਦਾ ਸਾਬਕਾ ਗੋਤਾਖੋਰ ਸਮਨ ਗੁਨਾਨ (38 ਸਾਲ) ਨਹੀਂ ਬਚ ਸਕਿਆ। ਫੋਟੋ ਕੈਪਸ਼ਨ ਗੋਤਾਖੋਰਾਂ ਰਾਹੀ ਬੱਚਿਆਂ ਨੂੰ ਬਾਹਰ ਕੱਢਣ ਦਾ ਤਰੀਕਾ ਬਹੁਤ ਹੀ ਖਤਰਨਾਕ ਵਿਕਲਪ ਸੀ ਬੱਚਿਆਂ ਨੂੰ ਹਵਾ ਦਾ ਟੈਂਕ ਦੇਣ ਜਾ ਰਿਹਾ ਸਮਨ 6 ਜੁਲਾਈ ਨੂੰ ਹਵਾ ਨਾ ਮਿਲਣ ਕਾਰਨ ਬੇਹੋਸ਼ ਹੋ ਗਿਆ। ਉਨ੍ਹਾਂ ਦੇ ਸਾਥੀ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਨਾ ਸਕੇ।ਅਖੀਰ 10 ਜੁਲਾਈ ਨੂੰ 12 ਮੁੰਡੇ ਅਤੇ ਉਨ੍ਹਾਂ ਦਾ ਕੋਚ ਬਾਹਰ ਸਨ। ਗੁਫ਼ਾ ਵਿੱਚੋਂ ਕਿਵੇਂ ਬਾਹਰ ਕੱਢਿਆ ਗਿਆਬੱਚਿਆਂ ਦੇ ਮੂੰਹ ਉੱਤੇ ਸਾਹ ਲੈਣ ਵਾਲੇ ਮਾਸਕ ਲਗਾਏ ਗਏ ਸਨ। ਪਾਣੀ ਨਾਲ ਭਰੇ ਹਿੱਸੇ ਵਿੱਚੋਂ ਬਾਹਰ ਕੱਢਣ ਲਈ ਉਨ੍ਹਾਂ ਨੂੰ ਗੋਤਾਖੋਰ ਦੀ ਪਿੱਠ ਉੱਤੇ ਬੰਨਿਆ ਗਿਆ।ਉਸ ਦੇ ਪਿੱਛੇ ਦੂਜਾ ਗੋਤਾਖੋਰ ਲੱਗਿਆ। ਗੋਤਾਖੋਰਾਂ ਨੂੰ ਹਨ੍ਹੇਰੇ ਵਿਚ ਡਾਇਵ ਲਾਇਨ ਰਾਹੀ ਰਾਹ ਦਿਖਾਇਆ ਗਿਆ। ਕਈ ਤੰਗ ਰਸਤਿਆਂ ਉੱਤੇ ਗੋਤਾਖੋਰਾਂ ਨੂੰ ਆਪਣਾ ਗੈਸ ਸਿਲੰਡਰ ਲਾਹ ਕੇ ਬੱਚਿਆਂ ਨੂੰ ਟਪਾਇਆ ਗਿਆ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ਫੋਟੋ ਕੈਪਸ਼ਨ ਜਦੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਪੂਰੀ ਤਰ੍ਹਾਂ ਹੋਸ਼ ਵਿਚ ਨਹੀਂ ਸਨ। ਥਾਈ ਨੇਵੀ ਵੱਲੋਂ ਜਾਰੀ ਕੀਤੀ ਗਈ ਵੀਡੀਓ ਫੁਟੇਜ ਮੁਤਾਬਕ ਜਿਸ ਥਾਂ ਪਾਣੀ ਨਹੀਂ ਸੀ ਉਸ ਥਾਂ ਬੱਚਿਆਂ ਨੂੰ ਸਟਰੈਂਚਰ ਉੱਤੇ ਬੰਨ ਕਿ ਅੱਗੇ ਲਿਜਾਇਆ ਗਿਆ।ਗੋਤਾਖੋਰਾਂ ਰਾਹੀ ਬੱਚਿਆਂ ਨੂੰ ਬਾਹਰ ਕੱਢਣ ਦਾ ਤਰੀਕਾ ਬਹੁਤ ਹੀ ਖਤਰਨਾਕ ਵਿਕਲਪ ਸੀ ਪਰ ਮਾਹਰਾਂ ਦਾ ਮੰਨਣਾ ਹੈ ਕਿ ਬਰਸਾਤ ਹੋਣ ਤੋਂ ਪਹਿਲਾ-ਪਹਿਲਾਂ ਬੱਚਿਆਂ ਨੂੰ ਬਾਹਰ ਕੱਢਣਾ ਹੀ ਪੈਣਾ ਸੀ। ਇਸ ਤੋਂ ਬਾਅਦ ਹੜ੍ਹ ਅਤੇ ਢਿੱਗਾ ਡਿੱਗਣ ਨੇ ਹਾਲਾਤ ਹੋਰ ਵੀ ਖਤਰਨਾਕ ਕਰ ਦੇਣੇ ਸਨ। ",False " ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ ਪ੍ਰਭੂ ਦਿਆਲ ਸਿਰਸਾ ਤੋਂ ਬੀਬੀਸੀ ਪੰਜਾਬੀ ਲਈ 6 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45772008 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਕਮਲਜੀਤ ਗਾਉਣ ਤੇ ਮਾਡਲਿੰਗ ਦੀ ਸ਼ੌਕੀਨ ਹੈ। ਇਹ ਉਸ ਦਾ ਪਹਿਲਾ ਹੀ ਗੀਤ ਸੀ। ""ਬੀਤੀ 24 ਸਤੰਬਰ ਨੂੰ ਜਦੋਂ ਮੈਂ ਬਾਥਰੂਮ 'ਚੋਂ ਨਹਾ ਕੇ ਬਾਹਰ ਨਿਕਲੀ ਤਾਂ ਪਹਿਲਾਂ ਤੋਂ ਤਿਆਰ ਖੜ੍ਹੇ ਮੇਰੇ ਭਰਾ ਨੇ ਮੇਰੇ ਸਿਰ, ਹੱਥਾਂ ਤੇ ਲੱਤਾਂ 'ਤੇ ਕਈ ਵਾਰ ਕੀਤੇ।''ਇਹ ਕਹਿਣਾ ਹੈ ਕਮਲਜੀਤ ਦਾ ਜਿਸਨੇ ਆਪਣੇ ਭਰਾ 'ਤੇ ਬੁਰੀ ਤਰੀਕੇ ਨਾਲ ਕੁੱਟਣ ਦੇ ਇਲਜ਼ਾਮ ਲਾਏ ਹਨ।ਕਮਲਜੀਤ ਅਨੁਸਾਰ ਉਸ ਦੇ ਭਰਾ ਨੇ ਕੇਵਲ ਇਸ ਲਈ ਉਸ ਨੂੰ ਕੁੱਟਿਆ ਕਿਉਂਕਿ ਉਸ ਨੇ ਇੱਕ ਪੰਜਾਬੀ ਗਾਣੇ ਵਿੱਚ ਉਸ ਤੋਂ ਬਿਨਾਂ ਪੁੱਛੇ ਮਾਡਲਿੰਗ ਕੀਤੀ ਸੀ।ਪੁਲਿਸ ਅਨੁਸਾਰ ਕਮਲਜੀਤ ਦੇ ਭਰਾ ਖੁਸ਼ਦੀਪ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਮਲਜੀਤ ਦਾ ਭਰਾ ਅਜੇ ਫਰਾਰ ਹੈ।ਇਹ ਵੀ ਪੜ੍ਹੋ꞉ਉਹ ਮਰਦ ਜਿਸ ਨੇ ਕਿੰਨਰ ਨਾਲ ਵਿਆਹ ਕਰਵਾਇਆਕੋਰਟ ਨੇ 6 ਬੰਦਿਆਂ ਤੋਂ ਬਲਾਤਕਾਰ ਕਰਵਾਇਆ - ਸ਼ਾਂਤੀ ਨੋਬੇਲ ਜੇਤੂਬੇਅਬਦਬੀ ਕਾਂਡ ਦੇ ਆਲੇ-ਦੁਆਲੇ ਘੁੰਮੀਆਂ ਸਿਆਸੀ ਰੈਲੀਆਂਸਿਰਸਾ ਜ਼ਿਲ੍ਹਾ ਦੇ ਪਿੰਡ ਫੱਗੂ ਦੀ ਰਹਿਣ ਵਾਲੀ ਕਮਲਜੀਤ ਚਾਰ ਅਪਰੇਸ਼ਨਾਂ ਮਗਰੋਂ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਖਤਰੇ ਤੋਂ ਬਾਹਰ ਹੈ। ਕਮਲਜੀਤ ਨੇ 'ਗੱਲਾਂ-ਬਾਤਾਂ' ਟਾਇਟਲ ਨਾਂ ਦੇ ਪੰਜਾਬੀ ਗੀਤ ਵਿੱਚ ਅਦਾਕਾਰੀ ਕੀਤੀ ਸੀ। ਜ਼ੇਰੇ ਇਲਾਜ ਕਮਲਜੀਤ ਨੇ ਨਰਸਿੰਗ ਕੀਤੀ ਹੋਈ ਹੈ ਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਲਾਈਬ੍ਰੇਰੀ ਵਿੱਚ ਕੰਟਰੈਕਟ ਉੱਪਰ ਨੌਕਰੀ ਕਰਦੀ ਹੈ। ਉਹ ਗਾਉਣ ਤੇ ਮਾਡਲਿੰਗ ਦੀ ਸ਼ੌਕੀਨ ਹੈ। ਇਹ ਉਸ ਦਾ ਪਹਿਲਾ ਹੀ ਗੀਤ ਸੀ। ਫੋਟੋ ਕੈਪਸ਼ਨ ਸੱਥ ਵਿੱਚ ਬੈਠੇ ਕੁਝ ਲੋਕਾਂ ਨੇ ਕਿਹਾ ਕਿ ਇਸ ਘਟਨਾ ਮਗਰੋਂ ਹੋਰ ਕੁੜੀਆਂ ਸਬਕ ਲੈਣਗੀਆਂ ਅਤੇ ਅਜਿਹਾ ਕੰਮ ਸ਼ਾਇਦ ਨਹੀਂ ਕਰਨਗੇ। ਘਟਨਾ ਵਾਲੇ ਦਿਨ ਨੂੰ ਯਾਦ ਕਰਦਿਆਂ ਕਮਲਜੀਤ ਨੇ ਦੱਸਿਆ, ""ਉਸ ਦਿਨ ਮੈਂ ਆਪਣੇ ਇੱਕ ਹੋਰ ਗੀਤ ਦੇ ਫਿਲਾਮਾਂਕਣ ਲਈ ਚੰਡੀਗੜ੍ਹ ਜਾਣਾ ਸੀ। ਸਵੇਰੇ ਜਲਦੀ ਉੱਠ ਕੇ ਵਾਸ਼ਰੂਮ ਜਾਣ ਮਗਰੋਂ ਜਦੋਂ ਮੈਂ ਬਾਹਰ ਨਿਕਲੀ ਤਾਂ ਅਚਾਨਕ ਮੇਰੇ ਪਿਛੋਂ ਸਿਰ 'ਤੇ ਵਾਰ ਹੋਇਆ ਅਤੇ ਮੈਂ ਡਿੱਗ ਪਈ।''""ਰੌਲਾ ਪਾਇਆ ਪਰ ਤਾਬੜ ਤੋੜ ਮੇਰੇ ਹੱਥਾਂ, ਪੈਰਾਂ ਉੱਪਰ ਵਾਰ ਹੁੰਦੇ ਰਹੇ ਜਿਸ ਵਿੱਚ ਮੇਰੇ ਦੋਵੇਂ ਹੱਥ ਲਟਕ ਗਏ ਤੇ ਪੈਰ ਅਤੇ ਕੰਨ ਵੀ ਇੱਕ ਪਾਸਿਓਂ ਵੱਢਿਆ ਗਿਆ।''ਹਸਪਤਾਲ 'ਚ ਕਮਲਜੀਤ ਕੋਲ ਬੈਠੀ ਉਸ ਦੀ ਮਾਂ ਪਰਮਜੀਤ ਨੇ ਦੱਸਿਆ ਕਿ ਉਹ ਉਸ ਸਮੇਂ ਰਸੋਈ ਵਿੱਚ ਧੀ ਲਈ ਖਾਣਾ ਤਿਆਰ ਕਰ ਰਹੀ ਸੀ।ਇਹ ਵੀ ਪੜ੍ਹੋ:ਲੱਦਾਖੀ, ਜੋ ' ਅਸਲ ਆਰੀਆ' ਹੋਣ ਦਾ ਕਰਦੇ ਨੇ ਦਾਅਵਾਇਨ੍ਹਾਂ 4 ਗੱਲਾਂ ਨੇ ਔਰਤਾਂ ਨੂੰ ਸਰੀਰਕ ਸ਼ੋਸ਼ਣ ਬਾਰੇ ਬੋਲਣ ਲਾਇਆਰਾਤ 9 ਵਜੇ ਤੋਂ ਬਾਅਦ ਮਰਦ ਬਾਹਰ ਨਾ ਨਿਕਲਣ ਤਾਂ ਕੁੜੀਆਂ ਕੀ ਕਰਨਗੀਆਂ?ਉਨ੍ਹਾਂ ਦੱਸਿਆ, ""ਜਦੋਂ ਉਸ ਦੀ ਚੀਕ ਸੁਣੀ ਤਾਂ ਮੈਨੂੰ ਲੱਗਿਆ ਕਿ ਧੀ ਨੂੰ ਕਰੰਟ ਲੱਗ ਗਿਆ ਹੈ। ਮੈਂ ਬਾਹਰ ਬਾਥਰੂਮ ਵੱਲ ਜਾਣ ਲਈ ਅੱਗੇ ਵਧੀ ਤਾਂ ਬਾਹਰੋਂ ਰਸੋਈ ਦਾ ਦਰਵਾਜਾ ਬੰਦ ਸੀ ਤਾਂ ਮੈਂ ਦੂਜੇ ਗੇਟ ਵਾਲੇ ਪਾਸਿਓਂ ਆਈ ਤਾਂ ਮੇਰੀ ਧੀ ਖੂਨ ਨਾਲ ਲਿਬੜੀ ਹੋਈ ਤੜਫ ਰਹੀ ਸੀ।''""ਰੌਲਾ ਪਾਇਆ ਤਾਂ ਪਿੰਡ ਦੇ ਕੁਝ ਲੋਕ ਆਏ ਪਰ ਕਾਫੀ ਦੇਰ ਤੱਕ ਕਿਸੇ ਗੱਡੀ ਦਾ ਇੰਤਜਾਮ ਨਾ ਹੋ ਸਕਿਆ। ਬਾਅਦ ਵਿੱਚ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਆਇਆ ਤੇ ਉਹ ਧੀ ਨੂੰ ਇਲਾਜ ਲਈ ਇਥੇ ਲੈ ਆਏ।''ਮਾਂ ਹਮੇਸ਼ਾ ਨੂੰ ਕਹਿੰਦੀ ਸੀ ਪੁੱਤਰ ਬਣੇਗੀਪਰਮਜੀਤ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ। ਉਨ੍ਹਾਂ ਦਾ ਪਤੀ ਕਰੀਬ 10-11 ਸਾਲ ਪਹਿਲਾਂ ਇਸ ਦੁਨੀਆਂ ਤੋਂ ਚਲ ਵਸਿਆ ਸੀ।ਤਿੰਨ ਕਿੱਲੇ ਜ਼ਮੀਨ ਉਸ ਦੇ ਹਿੱਸੇ ਆਉਂਦੀ ਹੈ ਤੇ ਉਸ ਨੇ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਸੀ। ਉਸ ਦੀ ਦੂਜੀ ਧੀ ਨੇ ਬਠਿੰਡਾ ਆਈ.ਟੀ.ਆਈ. 'ਚੋਂ ਬਿਊਟੀਸ਼ੀਅਨ ਦਾ ਕੋਰਸ ਕੀਤਾ ਹੋਇਆ ਹੈ। ਉਸ ਦੀ ਇਹ ਧੀ ਹਮੇਸ਼ਾ ਉਸ ਨੂੰ ਕਹਿੰਦੀ ਸੀ ਕਿ ਉਹ ਪੁੱਤਰ ਬਣੇਗੀ। ਉਸ ਨੂੰ ਆਪਣੀ ਧੀ 'ਤੇ ਪੂਰਾ ਭਰੋਸਾ ਹੈ ਪਰ ਭਰਾ ਨੇ ਇਹ ਕਿਉਂ ਕੀਤਾ, ਉਸ ਦੀ ਵੀ ਸਮਝ ਵਿੱਚ ਨਹੀਂ ਆਇਆ। ਫੋਟੋ ਕੈਪਸ਼ਨ ਪਿੰਡ ਨੇੜੇ ਨਰਮੇ ਦੀ ਚੁਗਾਈ ਕਰ ਰਹੀਆਂ ਔਰਤਾਂ ਤੋਂ ਜਦੋਂ ਇਸ ਘਟਨਾ ਬਾਰੇ ਜਾਨਣ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਵੀ ਕੋਈ ਗੱਲ ਨਾ ਕੀਤੀ। ਅੱਖਾਂ ਵਿੱਚ ਅੱਥਰੂ ਭਰ ਕੇ ਮਾਂ ਨੇ ਕਿਹਾ, ""ਮੈਂ ਆਪਣੇ ਤਿੰਨਾਂ ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਪਾਲਿਆ ਹੈ। ਹੁਣ ਤਾਂ ਉਸ ਦਾ ਭਰਾ ਵੀ ਇਸ ਵਾਰਦਾਤ ਨੂੰ ਲੈ ਕੇ ਪਛਤਾ ਰਿਹਾ ਹੈ ਪਰ ਹਾਲੇ ਤੱਕ ਆਪਣੀ ਭੈਣ ਨੂੰ ਮਿਲਣ ਲਈ ਹਸਪਤਾਲ ਨਹੀਂ ਆਇਆ।''""ਮੇਰੀ ਧੀ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਚਾਹੁੰਦੀ ਸੀ ਪਰ ਪਤਾ ਨਹੀਂ ਮੇਰੇ ਪੁੱਤਰ ਨੇ ਕੁਝ ਲੋਕਾਂ ਦੇ ਆਖੇ ਲੱਗ ਕੇ ਇਹ ਕਾਰਾ ਕਰ ਦਿੱਤਾ।''ਪਰਮਜੀਤ ਦਾ ਕਹਿਣਾ ਸੀ ਕਿ ਪਿੰਡ ਵਿੱਚ ਲੋਕ ਤਰ੍ਹਾਂ - ਤਰ੍ਹਾਂ ਦੀਆਂ ਗੱਲਾਂ ਕਰਦੇ ਸਨ, ਜੋ ਉਸ ਦੇ ਪੁੱਤਰ ਤੋਂ ਸ਼ਾਇਦ ਸੁਣੀਆਂ ਨਹੀਂ ਗਈਆਂ। ਉਸ ਨੇ ਕਿਹਾ, ""ਸ਼ਾਇਦ ਮੈਂ ਧੀ ਨਾਲ ਪੰਚਕੂਲਾ ਚਲੀ ਜਾਂਦੀ ਤਾਂ ਇਹ ਸਭ ਕੁਝ ਨਾ ਹੁੰਦਾ।''ਪਿੰਡ ਦੇ ਕਈ ਲੋਕਾਂ ਨੇ ਘਟਨਾ ਨੂੰ ਪਰਿਵਾਰਕ ਮਾਮਲਾ ਕਹਿ ਕੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਜਦਕਿ ਇੱਕਾ-ਦੁੱਕਾ ਨੇ ਕਮਲਜੀਤ ਦੇ ਹੱਕ ਵਿੱਚ ਬੋਲਣ ਦੀ ਵੀ ਹਿੰਮਤ ਵੀ ਕੀਤੀ ਪਰ ਉਹ ਵੀ ਦਬੀ ਜ਼ੁਬਾਨ ਵਿੱਚ।ਪਿੰਡ ਦੀ ਸੱਥ 'ਚ ਬੈਠੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਪਿੰਡ ਦੀਆਂ ਹੋਰ ਸਮੱਸਿਆਵਾਂ ਤਾਂ ਦੱਸੀਆਂ ਪਰ ਜਦੋਂ ਇਸ ਘਟਨਾ ਬਾਰੇ ਗੱਲ ਕੀਤੀ ਤਾਂ ਦਬੀ ਜੁਬਾਨ 'ਚ ਕਿਹਾ, ""ਸੁਣਿਆ ਤਾਂ ਹੈ ਕਿ ਉਨ੍ਹਾਂ ਦੀ ਧੀ ਕਿਤੇ ਡਿੱਗ ਪਈ ਤੇ ਉਸ ਦੇ ਸੱਟਾਂ ਲੱਗੀਆਂ ਹਨ।'' ਕਈਆਂ ਨੇ ਕਿਹਾ ਕਿ ਛੱਡੋ ਇਹ ਤਾਂ ਉਨ੍ਹਾਂ ਦਾ ਘਰ ਦਾ ਮਾਮਲਾ ਹੈ ਤੇ ਕਈ ਇਹ ਵੀ ਕਹਿੰਦੇ ਸੁਣੇ ਕਿ ਇਸ ਮਗਰੋਂ ਕੋਈ ਹੋਰ ਧੀ ਤਾਂ ਇਸ ਤਰ੍ਹਾਂ ਦਾ ਕਾਰਾ ਨਹੀਂ ਕਰੇਗੀ। ਇਸ ਘਟਨਾ ਤੋਂ ਦੂਜੀਆਂ ਸਬਕ ਸਿੱਖਣਗੀਆਂ।ਇਹ ਵੀ ਪੜ੍ਹੋ:ਹਰਿਆਣਾ 'ਚ ਬੇਟੀ ਬਚਾਓ ਜਾਂ ਬੇਟੀ ਗੰਵਾਓ?ਸਰਕਾਰੀ ਸਕੂਲਾਂ ਵਿੱਚ ਗਾਇਤਰੀ ਮੰਤਰ ਕਿੰਨਾ ਸਹੀ?ਰੋੜੀ ਥਾਣੇ ਦੇ ਏਐਸਆਈ ਅਵਤਾਰ ਨੇ ਦੱਸਿਆ, ""ਪਰਮਜੀਤ ਕੌਰ ਦੀ ਸ਼ਿਕਾਇਤ 'ਤੇ ਖੁਸ਼ਦੀਪ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪਰ ਇਸ ਮਾਮਲੇ ਵਿੱਚ ਹਾਲੇ ਗ੍ਰਿਫ਼ਤਾਰੀ ਨਹੀਂ ਹੋਈ ਹੈ।''ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਹੁਣ ਭੈਣ ਆਪਣੇ ਭਰਾ ਨੂੰ ਮੁਆਫ਼ ਕਰ ਰਹੀ ਹੈ।ਨੌਂ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਭਾਵੇਂ ਲਿੰਗ ਅਨੁਪਾਤ ਇੱਕ ਹਜ਼ਾਰ ਲੜਕਿਆਂ ਪਿੱਛੇ 1061 ਹੈ ਪਰ ਪਿੰਡ 'ਚ ਕੋਈ ਵੀ ਲੜਕੀ ਕਿਸੇ ਵੱਡੀ ਨੌਕਰੀ 'ਤੇ ਲੱਗੀ ਨਹੀਂ ਦੱਸੀ ਗਈ। ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਪਿੰਡ 'ਚ ਤਿੰਨ ਗੁਰਦੁਆਰੇ, ਪੀਰ ਦੀ ਦਰਗਾਹ, ਮੰਦਰ ਅਤੇ ਤਿੰਨ ਸਕੂਲ ਸਰਕਾਰੀ ਤੇ ਇਕ ਪ੍ਰਾਈਵੇਟ ਸਕੂਲ ਹੈ ਜਿਸ ਵਿੱਚ ਲੜਕੀਆਂ ਤੇ ਲੜਕਿਆਂ ਦੀ ਇਕੱਠੀ ਪੜ੍ਹਾਈ ਹੁੰਦੀ ਹੈ। ਪ੍ਰਾਇਮਰੀ ਤੱਕ ਲੜਕੀਆਂ ਦਾ ਸਰਕਾਰੀ ਸਕੂਲ ਵੱਖਰਾ ਬਣਇਆ ਹੋਇਆ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਸਰਦਾਰ ਵਰਗ ਇਸ ਲਈ ਕਰ ਰਿਹਾ ਹੈ ਰਾਂਖਵੇਕਰਨ ਦੀ ਮੰਗ : ਨਜ਼ਰੀਆ 12 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45157020 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਿਰਫ ਮਰਾਠਾ ਹੀ ਨਹੀਂ, ਸਗੋਂ ਧੰਗਰ ਅਤੇ ਹੋਰ ਭਾਈਚਾਰੇ 2014 ਵਿਚ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਹਨ ਅਗਸਤ 2016 ਤੋਂ ਅਗਸਤ 2017 ਤੱਕ ਮਹਾਰਾਸ਼ਟਰ ਵਿੱਚ ਮਰਾਠਿਆਂ ਨੇ 58 ਮੂਕ ਮੋਰਚੇ ਖੋਲ੍ਹੇ। ਇੱਕ ਸਾਲ ਤੋਂ ਵੱਧ ਉਨ੍ਹਾਂ ਚੁੱਪ ਧਾਰੀ ਰੱਖੀ ਇਸ ਉਡੀਕ ਵਿੱਚ ਕਿ ਮਹਾਰਾਸ਼ਟਰ ਸਰਕਾਰ ਰਾਖਵਾਂਕਰਨ ਸਬੰਧੀ ਸੰਵਿਧਾਨਕ ਮਸਲੇ ਹੱਲ ਕਰ ਲਵੇਗੀ। ਉਨ੍ਹਾਂ ਨੂੰ ਉਮੀਦ ਸੀ ਕਿ ਸਰਕਾਰ ਆਪਣੇ ਵਾਅਦੇ ਮੁਤਾਬਕ ਉਨ੍ਹਾਂ ਨੂੰ ਨੌਕਰੀਆਂ ਵਿੱਚ ਕੋਟਾ ਦੇਵੇਗੀ। ਪਰ ਹੁਣ ਉਨ੍ਹਾਂ ਦਾ ਸਬਰ ਖਤਮ ਹੋ ਗਿਆ ਹੈ। ਉਹ ਇੱਕ ਅਗਸਤ ਤੋਂ ਸਰਕਾਰੀ ਦਫ਼ਤਰਾਂ ਸਾਹਮਣੇ ਧਰਨੇ ਦੇ ਰਹੇ ਹਨ ਅਤੇ 9 ਅਗਸਤ ਨੂੰ ਉਨ੍ਹਾਂ ਨੇ ਪੂਰੇ ਸੂਬੇ ਨੂੰ ਹੀ ਬੰਦ ਕਰਨ ਦਾ ਐਲਾਨ ਕੀਤਾ। ਸਾਰੇ ਹਾਈਵੇਅ ਅਤੇ ਅਹਿਮ ਸੜਕਾਂ 'ਤੇ ਗੱਡਿਆਂ ਅਤੇ ਟਰੈਕਟਰਾਂ ਉੱਤੇ ਚੜ੍ਹ ਕੇ ਆਏ ਮੁਜ਼ਾਹਰਾਕਾਰੀਆਂ ਦਾ ਜਾਮ ਲੱਗਾ ਸੀ। ਮਰਾਠਿਆਂ ਵੱਲੋਂ ਆਪਣੇ ਬਲਦਾਂ ਅਤੇ ਕਿਰਸਾਨੀ ਔਜਾਰਾਂ ਦਾ ਸੜਕਾਂ 'ਤੇ ਇਸ ਤਰ੍ਹਾਂ ਮੁਜ਼ਾਹਰਾ ਕਰਨਾ, ਉਨ੍ਹਾਂ ਦੀ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਲਈ ਮੰਗ ਦਾ ਮਕਸਦ ਸਪੱਸ਼ਟ ਕਰ ਰਿਹਾ ਸੀ। ਦੇਸ ਭਰ ਵਿੱਚ ਖੇਤੀ ਸੰਕਟ ਨੇ ਗੁਜਰਾਤ ਵਿੱਚ ਪਾਟੀਦਾਰਾਂ, ਰਾਜਸਥਾਨ ਵਿੱਚ ਗੁੱਜਰਾਂ, ਹਰਿਆਣਾ ਵਿੱਚ ਜਾਟਾਂ ਨੂੰ ਸੜਕਾਂ 'ਤੇ ਲੈ ਆਉਂਦਾ ਹੈ ਅਤੇ ਮੰਗ ਇਸੇ ਤਰ੍ਹਾਂ ਦੇ ਹੀ ਰਾਖਵੇਂਕਰਨ ਦੀ ਹੈ। ਇਹ ਵੀ ਪੜ੍ਹੋ:ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਪੰਜਾਬ 'ਚ 'ਆਪ' ਆਖ਼ਰਕਾਰ ਕਿੱਥੇ ਭੁੱਲ ਕਰ ਰਹੀ?ਫੂਲਨ ਦੇਵੀ ਦੇ ਆਤਮ-ਸਮਰਪਣ ਦੀ ਪੂਰੀ ਕਹਾਣੀ ਕਦੇ ਖੇਤੀਬਾੜੀ ਕਰਦੇ ਸੀ ਅੱਜ ਸੜਕਾਂ 'ਤੇਸਾਰੇ ਖੇਤੀ ਪ੍ਰਧਾਨ ਭਾਈਚਾਰੇ ਹਨ ਪਰ ਹੁਣ ਖੇਤੀ ਘਾਟੇ ਦਾ ਸੌਦਾ ਬਣ ਗਈ ਹੈ। ਉਹ ਕਦੇ ਆਪਣੇ ਪਿੰਡਾਂ ਵਿੱਚ ਵੱਡੇ ਜ਼ਿੰਮੀਦਾਰ ਸਨ। ਹੁਣ ਉਨ੍ਹਾਂ ਦੀ ਜ਼ਮੀਨ ਹੀ ਨਹੀਂ ਘਟੀ ਸਗੋਂ ਦੇਸ ਭਰ ਦੀਆਂ ਸੂਬਾ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਨਾ ਦੇ ਸਕਣ ਕਾਰਨ ਵੀ ਉਹ ਦਿਵਾਲੀਆ ਹੋ ਗਏ ਅਤੇ ਗਰੀਬ ਹੋ ਗਏ ਹਨ। ਸਮਾਜਿਕ ਪੱਧਰ 'ਤੇ ਕਦੇ ਜ਼ਿੰਮੀਦਾਰ ਰਹੇ ਇਹ ਲੋਕ ਉਨ੍ਹਾਂ ਲੋਕਾਂ ਤੋਂ ਹੇਠਲੇ ਪੱਧਰ 'ਤੇ ਆ ਗਏ ਹਨ ਜਿਨ੍ਹਾਂ 'ਤੇ ਕਦੇ ਹਾਵੀ ਸਨ। Image copyright Getty Images ਫੋਟੋ ਕੈਪਸ਼ਨ ਰਾਖਵੇਂਕਰਨ ਨੂੰ ਗਰੀਬਾਂ ਅਤੇ ਸਮਾਜਿਕ ਤੌਰ 'ਤੇ ਪਛੜੇ ਲੋਕਾਂ ਲਈ ਸਮਝਿਆ ਜਾਂਦਾ ਸੀ ਪਰ ਹੁਣ ਇਹ ਕੋਟਾ ਹੀ ਵਿੱਤੀ ਮਜ਼ਬੂਤੀ ਦਾ ਰਾਹ ਮੰਨਿਆ ਜਾ ਰਿਹਾ ਹੈ ਖਾਸ ਕਰਕੇ ਦਲਿਤ ਜਿਨ੍ਹਾਂ ਨੇ ਰਾਖਵੇਂਕਰਨ ਦਾ ਲਾਹਾ ਲੈ ਕੇ ਤਹਿਸੀਲਦਾਰਾਂ, ਕਲੈਕਟਰਾਂ ਦੀ ਨੌਕਰੀ ਪੱਕੀ ਕਰ ਲਈ ਹੈ ਅਤੇ ਇਨ੍ਹਾਂ ਉੱਚੀਆਂ ਜਾਤਾਂ ਵਾਲਿਆਂ 'ਤੇ ਭਾਰੂ ਹੋ ਗਏ ਹਨ। ਕਦੇ ਰਾਖਵੇਂਕਰਨ ਨੂੰ ਗਰੀਬਾਂ ਅਤੇ ਸਮਾਜਿਕ ਤੌਰ 'ਤੇ ਪਛੜੇ ਲੋਕਾਂ ਲਈ ਸਮਝਿਆ ਜਾਂਦਾ ਸੀ ਪਰ ਹੁਣ ਇਹ ਕੋਟਾ ਹੀ ਵਿੱਤੀ ਮਜ਼ਬੂਤੀ ਦਾ ਰਾਹ ਮੰਨਿਆ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਮਰਾਠੇ ਕੁੱਲ ਆਬਾਦੀ ਦਾ 35 ਫੀਸਦੀ ਹਨ। ਉਹ ਐੱਸਸੀ/ਐੱਸਟੀ ਖਿਲਾਫ ਅਤਿਆਚਾਰ ਦੀ ਰੋਕਥਾਮ ਐਕਟ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਸ ਕਾਰਨ ਦਲਿਤਾਂ ਵੱਲੋਂ ਛੋਟੇ-ਮੋਟੇ ਮਾਮਲਿਆਂ ਵਿੱਚ ਉਨ੍ਹਾਂ ਖਿਲਾਫ਼ ਗੈਰ-ਜ਼ਮਾਨਤੀ ਮਾਮਲੇ ਦਰਜ ਕਰਵਾਏ ਜਾਂਦੇ ਹਨ। ਮੌਜੂਦਾ ਹਾਲਾਤ ਕਿਉਂ ਪੈਦਾ ਹੋਏਹਾਲਾਂਕਿ ਸਰਕਾਰ ਦਲਿਤਾਂ ਅਤੇ ਮਰਾਠਿਆਂ ਵਿਚਾਲੇ ਟਕਰਾਅ ਨੂੰ ਕਾਬੂ ਕਰਨ ਵਿੱਚ ਕਾਫ਼ੀ ਕਾਮਯਾਬ ਰਹੀ ਹੈ ਪਰ ਹਾਲ ਹੀ ਵਿੱਚ ਇਹ ਵਿਰੋਧ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਭੁਲੇਖੇ ਪਾਉਣ ਵਾਲੇ ਬਿਆਨਾਂ ਕਾਰਨ ਹੋ ਰਿਹਾ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੁਝ ਹਫ਼ਤੇ ਪਹਿਲਾਂ ਐਲਾਨ ਕੀਤਾ ਸੀ ਕਿ ਸਰਕਾਰ ਸੂਬੇ ਵਿੱਚ 7200 ਨੌਕਰੀਆਂ ਦੇਵੇਗੀ। ਇਸ ਦੌਰਾਨ ਉਨ੍ਹਾਂ ਕਿਹਾ ਮਰਾਠਿਆਂ ਨੂੰ 16 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਪਰ ਬਾਅਦ ਵਿੱਚ ਉਹ ਇਸ ਫੈਸਲੇ ਤੋਂ ਪਿੱਛੇ ਹੱਟ ਗਏ। Image copyright /CMOMAHARASHTRA ਫੋਟੋ ਕੈਪਸ਼ਨ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੁਝ ਹਫ਼ਤੇ ਪਹਿਲਾਂ ਐਲਾਨ ਕੀਤਾ ਸੀ ਕਿ ਸਰਕਾਰ ਸੂਬੇ ਵਿੱਚ 7200 ਨੌਕਰੀਆਂ ਦੇਵੇਗੀ ਕਰੇਗੀ। ਇਸ ਕਾਰਨ ਦਲਿਤ ਅਤੇ ਓਬੀਸੀ ਤਾਂ ਅਲਰਟ ਹੋ ਗਏ ਕਿ ਕਿਤੇ ਉਨ੍ਹਾਂ ਦੇ ਕੋਟੇ ਦਾ ਹਿੱਸਾ ਮਰਾਠਿਆਂ ਨੂੰ ਨਾ ਦੇ ਦਿੱਤਾ ਜਾਵੇ। ਇਸ ਦੇ ਨਾਲ ਹੀ ਮਰਾਠੇ ਵੀ ਅਲਰਟ ਹੋ ਗਏ ਅਤੇ ਉਨ੍ਹਾਂ ਨੂੰ ਲੱਗਿਆ ਕਿ ਸਰਕਾਰੀ ਪੱਧਰ 'ਤੇ ਕੋਈ ਸਿਆਸੀ ਖੇਡ ਖੇਡਿਆ ਜਾ ਰਿਹਾ ਹੈ।ਉਨ੍ਹਾਂ ਦਾ ਇਹ ਸ਼ੱਕ ਉਦੋਂ ਯਕੀਨ ਵਿੱਚ ਬਦਲ ਗਿਆ ਜਦੋਂ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ, ""ਅਸੀਂ ਉਨ੍ਹਾਂ ਨੂੰ ਰਾਖਵਾਂਕਰਨ ਦੇ ਸਕਦੇ ਹਾਂ ਪਰ ਨੌਕਰੀਆਂ ਕਿੱਥੇ ਹਨ?""ਫਿਰ ਫੜਨਫੀਸ ਨੂੰ ਸ਼ਾਇਦ ਅਹਿਸਾਸ ਹੋਇਆ ਕਿ ਉਹ ਓਬੀਸੀ ਨੂੰ ਸਰਕਾਰ ਦੇ ਵਿਰੋਧ ਵਿੱਚ ਨਹੀਂ ਦੇਖ ਸਕਦੇ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੋਟੇ ਨੂੰ ਛੇੜਿਆ ਨਹੀਂ ਜਾਵੇਗਾ। ਇਹ ਵੀ ਪੜ੍ਹੋ: ਕੀਟਨਾਸ਼ਕ ਕੰਪਨੀ ਇੱਕ ਮਾਲੀ ਨੂੰ ਕਿਉਂ ਦੇਵੇਗੀ 200 ਕਰੋੜ?ਜਦੋਂ ਪੰਜਾਬ ਦੀਆਂ ਦਲਿਤ ਔਰਤਾਂ ਨੇ ਕਿਹਾ, ਸਾਡਾ ਹੱਕ ਇੱਥੇ ਰੱਖ'ਰੈਫਰੈਂਡਮ-2020' ਬਾਰੇ ਪੰਜਾਬ ਦੇ ਸਿਆਸਤਦਾਨ ਕਿੱਥੇ ਖੜ੍ਹੇਜਵਾਨ ਚਿਹਰੇ ਦਾ ਦਾਅਵਾ ਕਰਨ ਵਾਲੀਆਂ ਕਰੀਮਾਂ ਦਾ ਸੱਚਫਿਰ ਮਰਾਠਿਆਂ ਨੂੰ ਰਾਖਵਾਂਕਰਨ ਕਿੱਥੋਂ ਦਿੱਤਾ ਜਾਵੇਗਾ? ਸੰਵਿਧਾਨ ਮੁਤਾਬਕ ਕੋਈ ਵੀ ਸੂਬਾ ਸਰਕਾਰ 52 ਫੀਸਦੀ ਤੋਂ ਵੱਧ ਰਾਖਵਾਂਕਰਨ ਨਹੀਂ ਦੇ ਸਕਦੀ।ਭਾਰਤ ਦੇ ਸਾਰੇ ਸੂਬਿਆਂ ਨੇ ਸਿਖਰਲਾ ਅੰਕੜਾ ਛੂਹ ਲਿਆ ਹੈ ਅਤੇ ਮਰਾਠਿਆਂ ਨੂੰ ਨਾਰਾਜ਼ਗੀ ਹੈ ਕਿ ਪਿਛਲੀ ਕਾਂਗਰਸ-ਐੱਨਸੀਪੀ ਸਰਕਾਰ ਨੇ ਸਾਲ 2014 ਵਿੱਚ ਸੰਵਿਧਾਨਿਕ ਤੌਰ 'ਤੇ ਗੈਰ-ਵਾਜਿਬ 16 ਫੀਸਦੀ ਰਾਖਵੇਂਕਰਨ ਨਾਲ ਧੋਖਾ ਕੀਤਾ ਹੈ। Image copyright PRASHANT NANAVARE/BBC ਫੋਟੋ ਕੈਪਸ਼ਨ ਮਰਾਠਿਆਂ ਦਾ ਦਾਅਵਾ ਹੈ ਕਿ ਤਮਿਲ ਨਾਡੂ ਵਿੱਚ ਕੋਟਾ ਤੈਅ ਹੱਦ ਤੋਂ ਵੱਧ ਤਕਰੀਬਨ 69 ਫੀਸਦੀ ਦਿੱਤਾ ਜਾ ਰਿਹਾ ਹੈ 2015 ਵਿੱਚ ਬਾਂਬੇ ਹਾਈ ਕੋਰਟ ਨੇ ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ। ਇਸ ਕਾਰਨ ਮਰਾਠੇ ਅੜ ਗਏ ਹਨ ਕਿ ਸੰਵਿਧਾਨਿਕ ਸੋਧ ਕਰਕੇ ਉਨ੍ਹਾਂ ਦੀ ਸ਼ਮੂਲੀਅਤ ਕੀਤੀ ਜਾਵੇ। ਮਰਾਠਿਆਂ ਦਾ ਦਾਅਵਾ ਹੈ ਕਿ ਤਮਿਲ ਨਾਡੂ ਵਿੱਚ ਕੋਟਾ ਤੈਅ ਹੱਦ ਤੋਂ ਵੱਧ ਤਕਰੀਬਨ 69 ਫੀਸਦੀ ਦਿੱਤਾ ਜਾ ਰਿਹਾ ਹੈ। ਪਰ ਤਮਿਲ ਨਾਡੂ ਇੱਕ ਅਪਵਾਦ ਹੈ ਕਿਉਂਕਿ ਤਾਮਿਲ ਨਾਡੂ ਦੀ ਸਿਆਸਤ ਵੱਖਰੀ ਹੈ ਜੋ ਕਿ ਹਮੇਸ਼ਾਂ ਹੀ ਉੱਚ-ਜਾਤੀ ਖਿਲਾਫ਼ ਰਹੀ ਹੈ।ਦ੍ਰਾਵਿੜ ਸਿਆਸਤ ਪਛੜੇ ਭਾਈਚਾਰਿਆਂ 'ਤੇ ਕੇਂਦਰਤ ਹੈ। ਉੱਚ-ਜਾਤੀਆਂ ਦੀ ਤਮਿਲ ਨਾਡੂ ਦੀ ਸਿਆਸਤ ਵਿੱਚ ਕੋਈ ਥਾਂ ਨਹੀਂ ਹੈ।ਹਾਲਾਂਕਿ ਮਹਾਰਾਸ਼ਟਰ ਅਤੇ ਹੋਰਨਾਂ ਸੂਬਿਆਂ ਵਿੱਚ ਅਜਿਹਾ ਨਹੀਂ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਵਿੱਚ ਦਲਿਤ ਭਾਈਚਾਰਾ ਵੀ ਕੋਟੇ ਨਾਲ ਛੇੜਛਾੜ ਪਸੰਦ ਨਹੀਂ ਕਰੇਗਾ। ਦੋਵੇਂ ਹੀ ਅਹਿਮ ਸਿਆਸੀ ਪਾਰਟੀਆਂ ਕਿਸੇ ਵੀ ਵਰਗ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀਆਂ।'ਪੂਰਾ ਕਰਨਾ ਵੀ ਮੁਸ਼ਕਿਲ ਅਤੇ ਤੋੜਨਾ ਵੀ ਮੁਸ਼ਕਿਲ'ਇਹ ਕਾਫ਼ੀ ਜਟਿਲ ਪ੍ਰਕਿਰਿਆ ਹੈ ਜਿਸ ਨੂੰ ਸਰਕਾਰ ਹੱਥ ਨਹੀਂ ਪਾਉਣਾ ਚਾਹੁੰਦੀ। ਇਸ ਵੇਲੇ ਭਾਜਪਾ ਉਨ੍ਹਾਂ ਸਾਰੇ ਸੂਬਿਆਂ ਵਿੱਚ ਕਾਬਜ ਹੈ ਜਿੱਥੇ ਖੇਤੀ ਆਧਾਰਿਤ ਭਾਈਚਾਰੇ ਵੱਲੋਂ ਰਾਖਵੇਂਕਰਨ ਦੀ ਮੰਗ ਕੀਤੀ ਜਾ ਰਹੀ ਹੈ।ਇੱਕ ਸੂਬੇ ਵਿੱਚ ਰਾਖਵਾਂਕਰਨ ਕਰਨ 'ਤੇ ਸਰਕਾਰ 'ਤੇ ਹੋਰਨਾਂ ਸੂਬਿਆਂ ਵਿੱਚ ਵੀ ਇਸ ਨੂੰ ਮਨਜ਼ੂਰੀ ਦੇਣ ਦਾ ਦਬਾਅ ਵੱਧ ਜਾਵੇਗਾ। ਇਸ ਤਰ੍ਹਾਂ ਰਾਖਵਾਂਕਰਨ ਅੰਦੋਲਨ ਹੋਰਨਾਂ ਸੂਬਿਆਂ ਤੱਕ ਫੈਲ ਜਾਵੇਗਾ। ਇਸ ਵੇਲੇ ਦੋ ਹੀ ਰਾਹ ਹਨ- ਜਾਂ ਤਾਂ ਅੰਦੋਲਨ ਕਰ ਰਹੇ ਭਾਈਚਾਰਿਆਂ ਨੂੰ ਸ਼ਾਂਤ ਕਰ ਦਿੱਤਾ ਜਾਵੇ ਜਾਂ ਫਿਰ ਥੋੜ੍ਹਾ ਹੋਰ ਸਮਾਂ ਲੈ ਲਿਆ ਜਾਵੇ। ਮਰਾਠਾ ਭਾਈਚਾਰਾ ਸ਼ਾਂਤ ਹੋਣ ਦੇ ਮੂਡ ਵਿੱਚ ਨਹੀਂ ਹੈ ਅਤੇ ਸਰਾਕਰ ਕੋਲ ਸਮਾਂ ਘੱਟਦਾ ਜਾ ਰਿਹਾ ਹੈ। ਇੱਥੇ ਸਿਰਫ਼ ਮਰਾਠੇ ਹੀ ਨਹੀਂ ਹਨ ਸਗੋਂ ਧਾਂਗੜ (ਚਰਵਾਹੇ) ਅਤੇ ਹੋਰ ਵੀ ਕਬੀਲੇ ਹਨ ਜੋ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸਮਰਥਨ ਵਿੱਚ ਹਨ, ਜਿਸ ਨੇ 2014 ਚੋਣਾਂ ਦੌਰਾਨ ਰਾਖਵੇਂਕਰਨ ਦਾ ਵਾਅਦਾ ਕੀਤਾ ਸੀ।ਇਹ ਵੀ ਪੜ੍ਹੋ:ਦਲਿਤਾਂ ਦਾ ਰਾਖਵਾਂਕਰਨ ਕਾਰਨ ਨਫਾ ਜਾਂ ਨੁਕਸਾਨਕੀ ਹੈ 22 ਸਾਲਾਂ ਤੋਂ ਫਸਿਆ ਮਹਿਲਾ ਰਾਖਵਾਂਕਰਨ ਬਿਲ?ਜਾਤ ਆਧਾਰਿਤ ਰਾਖਵੇਂਕਰਨ ਦੇ ਹੱਕ ਤੇ ਵਿਰੋਧ 'ਚ ਦਲੀਲਾਂਪਾਕ ਜਗੀਰਦਾਰਾਂ ਨੂੰ ਚੁਣੌਤੀ ਦੇਣ ਤੁਰੀ ਦਲਿਤ ਔਰਤ ਬਦਕਿਸਮਤੀ ਨਾਲ ਇਹ ਇੱਕ ਵਾਅਦਾ ਹੈ ਜੋ ਸਰਕਾਰ ਨਾ ਪੂਰਾ ਕਰ ਸਕਦੀ ਹੈ ਅਤੇ ਨਾ ਹੀ ਤੋੜ ਸਕਦੀ ਹੈ। ਪਿਛਲੀ ਯੂਪੀਏ ਸਰਕਾਰ ਵੇਲੇ ਤੇਲੰਗਾਨਾ ਮੁੱਦੇ ਵਾਂਗ ਹੀ ਰਾਖਵਾਂਕਰਨ ਅੰਦੋਲਨ ਭਾਰੂ ਪੈ ਰਿਹਾ ਹੈ। (ਸੁਜਾਤਾ ਆਨੰਦਨ ਸੀਨੀਅਰ ਪੱਤਰਕਾਰ ਅਤੇ ਸਿਆਸੀ ਟਿੱਪਣੀਕਾਰ ਹਨ। ਉਹ 'ਹਿੰਦੂ ਹ੍ਰਿਦਏ ਸਮਰਾਟ: ਹਾਓ ਸ਼ਿਵ ਸੈਨਾ ਚੇਂਜਡ ਮੁੰਬਈ ਫਾਰਐਵਰ' ਅਤੇ 'ਮਹਾਰਾਸ਼ਟਰ ਮੈਕਸੀਮਮਜ਼: ਦਿ ਸਟੇਟ, ਇਟਜ਼ ਪੀਪਲ ਐਂਡ ਪਾਲੀਟਿਕਜ਼' ਦੀ ਲੇਖਿਕਾ ਹੈ। ਇਸ ਲੇਖ ਵਿੱਚ ਲਿਖੇ ਵਿਚਾਰ ਲੇਖਿਕਾ ਦੇ ਹਨ, ਬੀਬੀਸੀ ਦੇ ਨਹੀਂ।)(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੰਜਾਬ ਸਰਕਾਰ ਮੁਫ਼ਤ ਸਮਾਰਟਫੋਨ ਤਾਂ ਦੇਵੇਗੀ ਪਰ ਸ਼ਰਤਾਂ ਲਾਗੂ — 5 ਅਹਿਮ ਖ਼ਬਰਾਂ 3 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46743512 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇੱਕ ਵੱਡਾ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ 'ਚ ਹੈ ਪੰਜਾਬ ਦੀ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਮੁਫ਼ਤ ਸਮਾਰਟਫੋਨ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਵੱਲ ਕਦਮ ਚੁੱਕਦਿਆਂ ਫੈਸਲਾ ਕੀਤਾ ਹੈ ਕਿ ਪਹਿਲੇ ਪੜਾਅ ਵਿੱਚ ਸਰਕਾਰੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਇਹ ਫੋਨ ਮਿਲਣਗੇ। ਇਸ ਉੱਪਰ ਇੱਕ ਅਹਿਮ ਸ਼ਰਤ ਲਾਗੂ ਹੋਵੇਗੀ — ਵਿਦਿਆਰਥੀਆਂ ਨੂੰ ਇਹ ਲਿਖਤ 'ਚ ਦੇਣਾ ਪਵੇਗਾ ਕਿ ਉਨ੍ਹਾਂ ਕੋਲ ਪਹਿਲਾਂ ਕੋਈ ਸਮਾਰਟਫੋਨ ਨਹੀਂ ਹੈ। Image copyright Getty Images ਹਿੰਦੁਸਤਾਨ ਟਾਈਮਜ਼ ਸਮੇਤ ਕਈ ਅਖਬਾਰਾਂ ਦੀਆਂ ਰਿਪੋਰਟਾਂ ਮੁਤਾਬਕ ਇਹ ਫੈਸਲਾ ਬੁੱਧਵਾਰ ਦੀ ਕੈਬਨਿਟ ਮੀਟਿੰਗ 'ਚ ਲਿਆ ਗਿਆ। ਸਮਾਰਟਫ਼ੋਨ ਦੇ ਨਾਲ ਹੀ 12 ਜੀਬੀ ਇੰਟਰਨੈੱਟ ਡਾਟਾ ਅਤੇ 600 ਲੋਕਲ ਮਿਨਟ ਕਾਲਿੰਗ ਲਈ ਮਿਲਣਗੇ ਜਿਨ੍ਹਾਂ ਦੀ ਮਿਆਦ ਇੱਕ ਸਾਲ ਹੋਵੇਗੀ।ਇਸ ਦੇ ਨਾਲ ਹੀ ਕੈਬਨਿਟ ਨੇ ਗੈਰ-ਕਾਨੂੰਨੀ ਉਸਾਰੀ ਨੂੰ ਕਾਨੂੰਨੀ ਦਰਜਾ ਦੇਣ ਦੀ ਇੱਕ 'ਵਨ-ਟਾਈਮ ਸੈਟਲਮੈਂਟ' ਨੀਤੀ ਨੂੰ ਵੀ ਮਨਜ਼ੂਰੀ ਦਿੱਤੀ। ਇਹ ਵੀ ਜ਼ਰੂਰ ਪੜ੍ਹੋ2018 ਦੀਆਂ ਕੌੜੀਆਂ ਯਾਦਾਂ ਨੂੰ ਇੰਝ ਭੁਲਾਓ 5 ਤਰੀਕਿਆਂ ਨਾਲ 2019 'ਚ ਆਪਣੇ ਸੰਕਲਪ ਕਰੋ ਪੂਰੇ 'ਮੈਨੂੰ ਪਤਾ ਨਾ ਮੋਦੀ ਨੇ ਇਸਲਾਮਾਬਾਦ ਜਾਣਾ, ਨਾ ਇਮਰਾਨ ਨੇ ਦਿੱਲੀ ਆਉਣਾ'ਪੰਜਾਬੀ ਟ੍ਰਿਬਿਊਨ ਮੁਤਾਬਕ ਕੈਬਨਿਟ ਨੇ ਸੂਬੇ ਦੇ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਦੀ ਨੀਤੀ 2019 ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਇਕ ਥਾਂ 'ਤੇ 7 ਸਾਲ ਤੋਂ ਵੱਧ ਰਹਿਣ ਦੀ ਸ਼ਰਤ ਹਟਾ ਦਿੱਤੀ ਹੈ। ਆਮ ਆਦਮੀ ਪਾਰਟੀ 4 ਸੂਬਿਆਂ, ਚੰਡੀਗੜ੍ਹ 'ਚ ਲੋਕ ਸਭਾ ਚੋਣਾਂ ਲਈ ਤਿਆਰ ਆਮ ਆਦਮੀ ਪਾਰਟੀ ਦੇ ਦਿੱਲੀ ਇਕਾਈ ਦੇ ਪ੍ਰਧਾਨ ਗੋਪਾਲ ਰਾਏ ਨੇ ਕਿਹਾ ਹੈ ਕਿ ਪਾਰਟੀ ਦਿੱਲੀ, ਪੰਜਾਬ, ਗੋਆ ਅਤੇ ਹਰਿਆਣਾ ਸੂਬਿਆਂ ਤੋਂ ਇਲਾਵਾ ਚੰਡੀਗੜ੍ਹ ਦੀ ਇੱਕ ਸੀਟ ਸਮੇਤ ਕੁੱਲ 33 ਸੀਟਾਂ ਉੱਪਰ ਲੋਕ ਸਭ ਚੋਣ ਉਮੀਦਵਾਰ 15 ਫਰਵਰੀ ਤਕ ਐਲਾਨ ਦੇਵੇਗੀ। ਹਿੰਦੁਸਤਾਨ ਟਾਈਮਜ਼ ਮੁਤਾਬਕ ਪਾਰਟੀ ਨੇ ਅਜੇ ਕਿਸੇ ਹੋਰ ਸੂਬੇ ਦਾ ਨਾਂ ਨਹੀਂ ਲਿਆ ਹੈ। Image copyright Getty Images ਫੋਟੋ ਕੈਪਸ਼ਨ ਕੇਜਰੀਵਾਲ 20 ਜਨਵਰੀ ਨੂੰ ਭਗਵੰਤ ਮਾਨ ਦੇ ਹਲਕੇ 'ਚ ਕਰਨਗੇ ਰੈਲੀ ਪੰਜਾਬੀ ਟ੍ਰਿਬਿਊਨ ਮੁਤਾਬਕ ਪਾਰਟੀ ਦੇ ਮੁੱਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 20 ਜਨਵਰੀ ਨੂੰ ਪੰਜਾਬ 'ਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦੇਣਗੇ। ਉਸ ਦਿਨ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਹਲਕੇ ਸੰਗਰੂਰ ਦੇ ਸ਼ਹਿਰ ਬਰਨਾਲਾ ਵਿੱਚ ਰੈਲੀ ਕਰਨਗੇ। ਇਸੇ ਤਰ੍ਹਾਂ ਕੇਜਰੀਵਾਲ ਲੋਕ ਸਭਾ ਹਲਕਾ ਅੰਮ੍ਰਿਤਸਰ 'ਚ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਦੇ ਹੱਕ ਵਿਚ 2 ਫਰਵਰੀ ਨੂੰ ਰੈਲੀ ਕਰਨਗੇ। ਜਨਵਰੀ ਦੇ ਅਖੀਰਲੇ ਹਫਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਸ਼ਹਿਰ ਗੜਸ਼ੰਕਰ ਵਿਖੇ ਵੀ ਰੈਲੀ ਦੀ ਯੋਜਨਾ ਹੈ।ਡੇਰਾ ਮੁਖੀ ਉੱਤੇ ਕਤਲ ਕੇਸ 'ਚ ਫੈਸਲੇ ਦੀ ਤਰੀਕ: 11 ਜਨਵਰੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਉੱਪਰ ਚੱਲ ਰਹੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਕੇਸ ਵਿੱਚ ਫੈਸਲਾ 11 ਜਨਵਰੀ ਨੂੰ ਆਵੇਗਾ। Image copyright Getty Images ਦਿ ਟ੍ਰਿਬਿਊਨ ਮੁਤਾਬਕ ਪੰਚਕੁਲਾ ਵਿਖੇ ਸੀਬੀਆਈ ਸਪੈਸ਼ਲ ਕੋਰਟ ਵਿੱਚ ਚੱਲ ਰਹੇ ਮਾਮਲੇ 'ਚ ਦਲੀਲਾਂ ਬੁੱਧਵਾਰ ਨੂੰ ਮੁੱਕੀਆਂ। ਇਸੇ ਨਾਲ ਪੁਲਿਸ ਅੰਦਰ ਵੀ ਹਲਚਲ ਪੈਦਾ ਹੋ ਗਈ ਕਿਉਂਕਿ ਰਾਮ ਰਹੀਮ, ਜੋ ਇਸ ਵੇਲੇ ਬਲਾਤਕਾਰ ਦੇ ਮਾਮਲੇ 'ਚ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਬੰਦ ਹੈ, ਨੂੰ ਪੰਚਕੁਲਾ ਲਿਆਉਣਾ ਜ਼ੋਖਿਮ ਭਰਾ ਹੋ ਸਕਦਾ ਹੈ। ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਰੇਪ ਕੇਸ ਵਿੱਚ 25 ਅਗਸਤ 2017 ਨੂੰ ਰਾਮ ਰਹੀਮ ਨੂੰ 20 ਸਾਲਾਂ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪ੍ਰਦਰਸ਼ਨ ਭੜਕ ਉੱਠੇ ਸੀ। ਕੁਝ ਹੀ ਘੰਟਿਆਂ 'ਚ ਪੰਚਕੁਲਾ ਵਿੱਚ ਡੇਰੇ ਦੇ 36 ਸ਼ਰਧਾਲੂਆਂ ਦੀ ਮੌਤ ਸੁਰੱਖਿਆ ਬਲਾਂ ਵੱਲੋਂ ਫਾਇਰਿੰਗ 'ਚ ਹੋ ਗਈ ਸੀ। ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਇਸੇ ਮਹੀਨੇਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰ ਚੁਣਨ ਲਈ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਗੁਰਦੁਆਰਾ ਚੋਣ ਆਯੋਗ ਨੂੰ ਜਨਵਰੀ 19 ਨੂੰ ਚੋਣ ਕਰਵਾਉਣ ਦੀ ਸਿਫਾਰਿਸ਼ ਕੀਤੀ ਹੈ। Image copyright Getty Images ਹਿੰਦੁਸਤਾਨ ਟਾਈਮਜ਼ ਨੇ ਦੱਸਿਆ ਕਿ ਪ੍ਰਧਾਨ ਮਨਜੀਤ ਸਿੰਘ ਜੀਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਅਹੁਦੇਦਾਰਾਂ ਨੇ 6 ਦਸੰਬਰ ਨੂੰ ਅਸਤੀਫੇ ਦੇ ਦਿੱਤੇ ਸਨ ਕਿਉਂਕਿ ਜੀਕੇ ਖ਼ਿਲਾਫ਼ ਕਮੇਟੀ ਦੇ ਪੈਸੇ 'ਚ ਘੁਟਾਲੇ ਦੇ ਇਲਜ਼ਾਮ ਵਾਲੀ ਇੱਕ ਪਟੀਸ਼ਨ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ। ਪਾਕਿਸਤਾਨ ਲਈ ਚੀਨ ਬਣਾ ਰਿਹਾ ਹੈ ਨਵਾਂ ਜੰਗੀ ਬੇੜਾਹਿੰਦ ਮਹਾਂਸਾਗਰ ਵਿੱਚ 'ਤਾਕਤ ਦਾ ਸਮਤੋਲ' ਬਣਾਈ ਰੱਖਣ ਤੇ ਹਥਿਆਰਾਂ ਬਾਰੇ ਅਹਿਮ ਕਰਾਰ ਦੇ ਚਲਦਿਆਂ ਚੀਨ ਵੱਲੋਂ ਪਾਕਿਸਤਾਨ ਦੀ ਜਲ ਸੈਨਾ ਲਈ 'ਅਤਿ-ਆਧੁਨਿਕ' ਜੰਗੀ ਬੇੜਾ ਤਿਆਰ ਕੀਤਾ ਜਾ ਰਿਹਾ ਹੈ।ਇਹ ਵੀ ਜ਼ਰੂਰ ਪੜ੍ਹੋਉਹ ਔਰਤਾਂ ਜਿਨ੍ਹਾਂ ਦੇ ਨਾਂ 2018 'ਚ ਲੋਕਾਂ ਦੀ ਜ਼ੁਬਾਨ 'ਤੇ ਰਹੇ ਇਨ੍ਹਾਂ ਦੇਸਾਂ 'ਚ ਮਦਦ ਲਈ ਜ਼ਿਆਦਾ ਹੱਥ ਅੱਗੇ ਆਉਂਦੇ ਹਨ'ਜ਼ੀਰੋ' ਫਿਲਮ ਦੇ ਬੌਣੇ ਹੀਰੋ ਵਰਗੀਆਂ ਅਸਲ ਕਹਾਣੀਆਂ ਖ਼ਬਰ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਪੰਜਾਬੀ ਟ੍ਰਿਬਿਊਨ 'ਚ ਛਪੀ ਰਿਪੋਰਟ ਅੱਗੇ ਦੱਸਦੀ ਹੈ ਕਿ ਚੀਨ ਵੱਲੋਂ ਪਾਕਿਸਤਾਨ ਨੂੰ ਅਜਿਹੇ ਚਾਰ ਜੰਗੀ ਬੇੜੇ ਦਿੱਤੇ ਜਾਣੇ ਹਨ। Image copyright Getty Images ਇਸ ਮੁਤਾਬਕ ਇੱਕ ਚੀਨੀ ਅਖ਼ਬਾਰ ਨੇ ਸਰਕਾਰੀ ਮਾਲਕੀ ਵਾਲੇ ਚਾਈਨਾ ਸਟੇਟ ਸ਼ਿਪ-ਬਿਲਡਿੰਗ ਕਾਰਪੋਰੇਸ਼ਨ ਦੇ ਹਵਾਲੇ ਨਾਲ ਕਿਹਾ ਕਿ ਜੰਗੀ ਬੇੜੇ ਆਧੁਨਿਕ ਹਥਿਆਰ ਪ੍ਰਣਾਲੀ ਨਾਲ ਲੈਸ ਹੋਣਗੇ।ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮਿਲੋ ਘਰ ਵੇਚ ਕਾਰੋਬਾਰ ਸ਼ੁਰੂ ਕਰ ਬਣੀ ਅਰਬਪਤੀ ਨੂੰ 25 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43885266 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Mecca ਫੋਟੋ ਕੈਪਸ਼ਨ ਜੋ ਹੋਰਗਨ ਜੋ ਹੋਰਗਨ ਮੇਕਾ ਨਾਂ ਦੇ ਸਟੋਰ ਦੀ ਮਾਲਕ ਹੈ ਜਿਸ 'ਚ ਵੱਡੀਆਂ ਕੰਪਨੀਆਂ ਦਾ ਮੇਕਅੱਪ ਦਾ ਸਮਾਨ ਵੇਚਿਆ ਜਾਂਦਾ ਹੈਮੇਕਅੱਪ ਖਰੀਦਣ ਵਾਲੀਆਂ ਸਾਰੀਆਂ ਔਰਤਾਂ ਜਾਣਦੀਆਂ ਹਨ ਕਿ ਇਹ ਕਿਨਾਂ ਮੁਸ਼ਕਿਲ ਕੰਮ ਹੈ।ਦੁਕਾਨਾਂ 'ਤੇ ਵੱਖ-ਵੱਖ ਬ੍ਰਾਂਡ ਦੇ ਕਾਊਂਟਰ ਲੱਗੇ ਹੁੰਦੇ ਹਨ ਜਿਨਾਂ 'ਤੇ ਮੌਜੂਦ ਕੁੜੀਆਂ ਆਪਣੇ-ਆਪਣੇ ਪ੍ਰੋਡਕਟ ਨੂੰ ਵੇਚਣ ਵਿੱਚ ਲੱਗੀਆਂ ਰਹਿੰਦੀਆਂ ਹਨ, ਫਿਰ ਭਾਵੇਂ ਉਹ ਗਾਹਕ ਦੀ ਚਮੜੀ ਲਈ ਸਹੀ ਹੋਵੇ ਜਾਂ ਨਾਹ।ਕਪਿਲ ਸ਼ਰਮਾ ਦਾ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰਭਾਰਤ ਦੇ ਪੰਜਾਬੀਆਂ ਨੇ ਕਿਉਂ ਕੀਤਾ ਲਾਹੌਰੀਆਂ ਨੂੰ ਸਲਾਮ?ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀਜੋ ਹੋਰਗਨ ਇਸ ਜ਼ੋਰ-ਜ਼ਬਰਦਸਤੀ ਤੋਂ ਇਨਾਂ ਪਰੇਸ਼ਾਨ ਹੋ ਗਈ ਕਿ ਉਨ੍ਹਾਂ ਇਸ ਵਤੀਰੇ ਨੂੰ ਬਦਲਣ ਦਾ ਫ਼ੈਸਲਾ ਲਿਆ।ਫਰਾਂਸ ਦੀ ਇੱਕ ਵੱਡੀ ਕੌਸਮੈਟਿਕ ਕੰਪਨੀ ਲੋਰਿਅਲ 'ਚ ਬਤੌਰ ਪ੍ਰੋਜੈਕਟ ਮੈਨੇਜਰ ਕੰਮ ਕਰਨ ਵਾਲੀ ਜੋ ਨੇ ਆਪਣੀ ਨੌਕਰੀ ਛੱਡੀ, ਘਰ ਵੇਚਿਆ ਅਤੇ ਆਪਣਾ ਖ਼ੁਦ ਦਾ ਸਟੋਰ ਖੋਲ ਲਿਆ।ਮੇਕਾ ਨਾਂ ਦੇ ਇਸ ਕੌਸਮੈਟਿਕ ਬੁਟੀਕ 'ਚ ਨਾਰਸ ਅਤੇ ਅਰਬਨ ਡੀਕੇ ਵਰਗੀਆਂ ਚੰਗੀਆਂ ਕੰਪਨੀਆਂ ਦਾ ਮੇਕਅੱਪ ਵੇਚਿਆ ਜਾਂਦਾ ਸੀ।ਨਾਲ ਹੀ ਸਮਾਨ ਦੀਆਂ ਖ਼ੂਬੀਆਂ ਬਾਰੇ ਸਾਫ਼ ਤੌਰ 'ਤੇ ਜਾਣਕਾਰੀ ਦਿੱਤੀ ਜਾਂਦੀ ਸੀ, ਜਿਸ ਨਾਲ ਗਾਹਕ ਸੋਚ ਸਮਝ ਕੇ ਫ਼ੈਸਲਾ ਕਰ ਸਕੇ।1997 'ਚ ਇਹ ਬਿਲਕੁਲ ਨਵਾਂ ਕੌਂਸੈਪਟ ਸੀ। ਇਸ ਲਈ ਇਸ ਦੀ ਸ਼ੌਹਰਤ ਇੰਨੀ ਤੇਜ਼ੀ ਨਾਲ ਵਧੀ ਕਿ ਸਿਰਫ਼ ਦੋ ਦਹਾਕਿਆਂ 'ਚ ਆਸਟਰੇਲੀਆ ਅਤੇ ਨਿਊਜ਼ੀਲੈਂਡ 'ਚ ਮੇਕਾ ਦੇ 87 ਸਟੋਰ ਹਨ।ਇਨ੍ਹਾਂ ਸਟੋਰਜ਼ ਦੀ ਸਲਾਨਾ ਕਮਾਈ 287 ਮਿਲਿਅਨ ਆਸਟਰੇਲੀਆਈ ਡਾਲਰ ਯਾਨਿ ਕਈ ਹਜ਼ਾਰ ਕਰੋੜ ਰੁਪਏ ਹੈ।ਸਹੀ ਸਮੇਂ 'ਤੇ ਸਹੀ ਮੌਕੇ ਦੀ ਪਛਾਣ ਕਰਨ ਵਾਲੀ ਜੋ ਹੋਰਗਨ ਅੱਜ ਆਸਟਰੇਲੀਆ ਦੀ ਬਿਊਟੀ ਇੰਡਸਟਰੀ ਦੇ ਸਭ ਤੋਂ ਵੱਡੇ ਨਾਵਾਂ 'ਚੋਂ ਇੱਕ ਹੈ। Image copyright Mecca ਮਾਂ ਨੂੰ ਤਿਆਰ ਹੁੰਦੇ ਦੇਖਦੀ ਸੀ ਜੋਆਪਣਾ ਬਚਪਨ ਲੰਡਨ 'ਚ ਬਿਤਾਉਣ ਵਾਲੀ ਜੋ ਆਪਣੀ ਮਾਂ ਨੂੰ ਤਿਆਰ ਹੁੰਦੇ ਦੇਖਦੀ ਸੀ, ਮੇਕਅੱਪ ਨਾਲ ਉਨ੍ਹਾਂ ਨੂੰ ਉਦੋਂ ਤੋਂ ਹੀ ਪਿਆਰ ਹੋ ਗਿਆ ਸੀ।ਜੋ ਨੇ ਦੱਸਿਆ, ''ਅਸੀਂ ਆਪਣੇ ਪੁਰਾਣੇ ਤਰੀਕੇ ਦੇ ਡ੍ਰੈਸਿੰਗ ਟੇਬਲ 'ਤੇ ਬਹਿ ਕੇ ਗੱਲਬਾਤ ਕਰਦੇ ਸੀ, ਉਹ ਸਾਡੇ ਲਈ ਬੜਾ ਖ਼ਾਸ ਸਮਾਂ ਹੁੰਦਾ ਸੀ।''ਜਦੋਂ ਹੋਰਗਨ 15 ਸਾਲ ਦੀ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਲੰਡਨ ਛੱਡ ਕੇ ਆਸਟਰੇਲੀਆ ਦੇ ਪਰਥ 'ਚ ਵਸ ਗਿਆ।ਆਪਣੀ ਉਮਰ ਦੀ ਸਾਰੀਆਂ ਕੁੜੀਆਂ ਦੀ ਤਰ੍ਹਾਂ ਜੋ ਨੂੰ ਵੀ ਮੇਕਅੱਪ ਕਰਨਾ ਪਸੰਦ ਸੀ ਪਰ ਉਨ੍ਹਾਂ ਕਦੇ ਨਹੀਂ ਸੀ ਸੋਚਿਆ ਕਿ ਇੱਕ ਦਿਨ ਮੇਕਅੱਪ ਹੀ ਉਨ੍ਹਾਂ ਦਾ ਕਰੀਅਰ ਬਣ ਜਾਵੇਗਾ।ਪਰਥ ਤੋਂ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੋ ਨੇ ਪੱਛਮੀ ਆਸਟਰੇਲੀਆ ਤੋਂ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕੀਤੀ ਅਤੇ ਫ਼ਿਰ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਤੋਂ ਕਮਯੂਨਿਕੇਸ਼ਨ 'ਚ ਮਾਸਟਰਸ ਕੀਤੀ।ਇਸ ਤੋਂ ਬਾਅਦ ਉਨ੍ਹਾਂ ਨੇ ਲੰਡਨ 'ਚ ਲੋਰਿਅਲ ਦੇ ਨਾਲ ਨੌਕਰੀ ਸ਼ੁਰੂ ਕੀਤੀ ਅਤੇ ਬਾਅਦ 'ਚ ਮੇਲਬਰਨ ਆਫ਼ਿਸ ਸ਼ਿਫ਼ਟ ਹੋ ਗਈ।ਪੋਤੇ ਦੀ ਚਾਹਤ 'ਚ ਦਾਦੀ ਨੇ ਦਾਗੇ ਪੋਤੀ ਦੇ ਗੁਪਤ ਅੰਗਤੁਸੀਂ ਜਾਣਦੇ ਹੋ ਇਹ ਚੀਜ਼ਾਂ ਜੋ ਔਰਤਾਂ ਨੇ ਖ਼ੋਜੀਆਂ?ਜੋ ਦੇ ਮੁਤਾਬਕ ਉਨ੍ਹਾਂ ਲੋਰਿਅਲ ਨੂੰ ਮੇਕਅੱਪ ਦੀ ਵਜ੍ਹਾ ਕਰਕੇ ਨਹੀਂ ਸਗੋ ਮਾਰਕਿਟਿੰਗ ਸਿੱਖਣ ਲਈ ਚੁਣਿਆ ਸੀ।ਉਹ ਦੱਸਦੇ ਹਨ, ''ਲੋਰਿਆਲ ਦੀ ਨੌਕਰੀ ਬਹੁਤ ਮੁਸ਼ਕਿਲ ਸੀ, ਉਸ 'ਚ ਸ਼ੁਰੂਆਤ 'ਚ ਹੀ ਨਤੀਜੇ ਦੇਣ ਦਾ ਦਬਾਅ ਸੀ ਅਤੇ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ਸੀ।''ਜਿਸ ਸਮੇਂ ਜੋ ਨੇ ਲੋਰਿਆਲ ਛੱਡ ਕੇ ਮੇਕਾ ਖੋਲਣ ਦਾ ਫ਼ੈਸਲਾ ਕੀਤਾ ਉਨ੍ਹਾਂ ਦੀ ਉਮਰ ਮਹਿਜ਼ 29 ਸਾਲ ਸੀ। ਜੋ ਅਨੁਸਾਰ ਉਨ੍ਹਾਂ ਦੀ ਉਮਰ ਉਨ੍ਹਾਂ ਲਈ ਫਾਇਦੇਮੰਦ ਰਹੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਨੌਜਵਾਨਾਂ ਨੂੰ ਕੀ ਚਾਹੀਦਾ ਹੈ। ''ਮੈਂ ਖ਼ੁਦ ਗਾਹਕ ਸੀ, ਜਦੋਂ ਤੁਸੀਂ ਆਪ ਗਾਹਕ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਕੰਮ ਹੋਰ ਸੌਖਾ ਹੋ ਜਾਂਦਾ ਹੈ।'' Image copyright Mecca ਹਾਲਾਂਕਿ ਸਫ਼ਰ ਹਮੇਸ਼ਾ ਸੌਖਾ ਨਹੀਂ ਰਿਹਾਮੇਕਾ ਸ਼ੁਰੂ ਕਰਨ ਦੇ ਕੁਝ ਸਾਲ ਬਾਅਦ ਹੀ ਆਸਟਰੇਲੀਆਈ ਡਾਲਰ ਦੀ ਕੀਮਤ ਡਿੱਗ ਗਈ ਜਿਸ ਵਜ੍ਹਾ ਨਾਲ ਵਿਦੇਸ਼ੀ ਕੰਪਨੀਆਂ ਦਾ ਸਮਾਨ ਖਰੀਦਣਾ ਹੋਰ ਵੀ ਮੁਸ਼ਕਿਲ ਹੋ ਗਿਆ।ਇਸ ਦਾ ਸਿੱਧਾ ਨੁਕਸਾਨ ਜੋ ਨੂੰ ਹੋਇਆ, ''ਉਹ ਬੜਾ ਮੁਸ਼ਕਿਲ ਦੌਰ ਸੀ ਕਿਉਂਕਿ ਤੁਸੀਂ ਖ਼ੁਦ ਦੁੱਗਣੀ ਕੀਮਤ ਦੇ ਕੇ ਸਮਾਨ ਖਰੀਦਦੇ ਹੋ ਪਰ ਆਪਣੇ ਗਾਹਕ ਨੂੰ ਨਹੀਂ ਕਹਿ ਸਕਦੇ ਕਿ ਮੁਆਫ਼ ਕਰਿਓ, ਸਾਨੂੰ ਇਸ ਸਮਾਨ ਦੀ ਕੀਮਤ ਵਧਾਉਣੀ ਪਵੇਗੀ।''ਇਸ ਨੂੰ ਇੱਕ ਸਿੱਖ ਦੱਸਦੇ ਹੋਏ ਜੋ ਕਹਿੰਦੀ ਹੈ, ''ਮੁੜ ਕੇ ਦੇਖਾਂ ਤਾਂ ਇਹ ਇੱਕ ਤੋਹਫ਼ੇ ਦੇ ਬਰਾਬਰ ਸੀ, ਇਸ ਨਾਲ ਮੇਰੇ ਦਿਮਾਗ ਨੂੰ ਕਮਾਲ ਦੀ ਧਾਰ ਮਿਲੀ, ਮੈਨੂੰ ਪਤਾ ਲੱਗਿਆ ਕਿ ਆਪਣੇ ਕਾਰੋਬਾਰ ਨੂੰ ਜਾਰੀ ਰੱਖਣ ਲਈ ਮੈਨੂੰ ਕਿਹੜੇ ਬਦਲਾਅ ਕਰਨੇ ਹੋਣਗੇ।''ਜੋ ਨੇ ਤਕਰੀਬਨ ਡੇਢ ਦਹਾਕੇ ਤੱਕ ਬਾਜ਼ਾਰ 'ਤੇ ਇੱਕ ਸਾਰ ਰਾਜ ਕੀਤਾ। ਪਰ 2014 'ਚ ਸੇਫ਼ੋਰਾ ਦੇ ਆਸਟਰੇਲੀਆ ਆਉਂਦੇ ਸਾਰ ਹੀ ਉਨ੍ਹਾਂ ਸਾਹਮਣੇ ਇੱਕ ਵੱਡੀ ਚੁਣੌਤੀ ਖੜੀ ਹੋ ਗਈ।ਸੇਫ਼ੋਰਾ ਫਰਾਂਸ ਦੇ ਬਹੁਤ ਵੱਡੇ ਵਪਾਰਿਕ ਸਮੂਹ LVMH (ਲੁਈ ਵਿਤਾਂ, ਮੋਵੇਤ ਏਨੇਸੀ) ਦਾ ਸਟੋਰ ਹੈ, ਜਿੱਥੇ ਕਈ ਵੱਡੀਆਂ ਕੰਪਨੀਆਂ ਦੇ ਮੇਕਅੱਪ ਅਤੇ ਬਿਊਟੀ ਪ੍ਰੋਡਕਟ ਮਿਲਦੇ ਹਨ।ਆਸਟਰੇਲੀਆ 'ਚ ਸੇਫ਼ੋਰਾ ਦੇ 13 ਸਟੋਰ ਹਨ। Image copyright Mecca ਪਰ ਜੋ ਨੂੰ ਇਸ ਤੋਂ ਡਰ ਨਹੀਂ ਲਗਦਾਉਨ੍ਹਾਂ ਦਾ ਕਹਿਣਾ ਹੈ ਕਿ ''ਸਾਡਾ ਮਕਸਦ ਮੁਕਾਬਲੇ 'ਚ ਵੱਧ ਸਮੇਂ ਤੱਕ ਬਣੇ ਰਹਿਣਾ ਅਤੇ ਉਨ੍ਹਾਂ ਨੂੰ ਮਾਤ ਦੇਣ ਦਾ ਹੈ।''2001 'ਚ ਹੀ ਇੰਟਰਨੈੱਟ 'ਤੇ ਆ ਚੁੱਕੀ ਉਨ੍ਹਾਂ ਦੀ ਕੰਪਨੀ ਮੇਕਾ ਨੂੰ ਜਲਦੀ ਸ਼ੁਰੂਆਤ ਕਰਨ ਦਾ ਫਾਇਦਾ ਵੀ ਮਿਲਿਆ ਹੈ।ਮੇਕਾ ਦੀ ਵੈੱਬਸਾਈਟ ਨੂੰ ਹਰ ਮਹੀਨੇ 90 ਲੱਖ ਵਾਰ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਵੀ ਪ੍ਰਚਾਰ ਕਰਦੇ ਹਨ।ਜੋ ਹੋਰਗਨ ਅਨੁਸਾਰ ਮੁਕਾਬਲੇ ਨੂੰ ਮਾਤ ਦੇਣ ਲਈ ਉਨ੍ਹਾਂ ਦੀ ਸਭ ਤੋਂ ਪਹਿਲੀ ਨੀਤੀ ਆਪਣੀ ਗਾਹਕ ਸੇਵਾ ਨੂੰ ਬਿਹਤਰ ਕਰਨਾ ਹੈ।ਇਸ ਲਈ ਕੰਪਨੀ ਆਪਣੀ ਟਰਨਓਵਰ ਦਾ ਤਿੰਨ ਫੀਸਦੀ ਆਪਣੇ 2500 ਤੋਂ ਵੱਧ ਕਰਮਚਾਰੀਆਂ ਦੀ ਟ੍ਰੇਨਿੰਗ 'ਤੇ ਖਰਚ ਕਰਦੀ ਹੈ। Image copyright Mecca ਫੋਟੋ ਕੈਪਸ਼ਨ ਜੋ ਹੋਰਗਨ ਦੇ ਪਤੀ ਪੀਟਰ ਵੇਟਨਹਾਲ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ ਪਤੀ ਨਾਲ ਮਿਲ ਕੇ ਜੋ ਸੰਭਾਲਦੀ ਹੈ ਕੰਪਨੀਜੋ ਦੇ ਪਤੀ ਪੀਟਰ ਵੇਟਨਹਾਲ ਵੀ ਉਨ੍ਹਾਂ ਦਾ ਕੰਮ 'ਚ ਸਾਥ ਦਿੰਦੇ ਹਨ। ਉਹ 2005 'ਚ ਕੰਪਨੀ ਦੇ ਕੋ-ਚੀਫ਼ ਐਗਜ਼ਿਕਿਊਟਿਵ ਬਣੇ।ਜੋ ਅਤੇ ਪੀਟਰ ਦੀ ਮੁਲਾਕਾਤ ਹਾਰਵਡ 'ਚ ਪੜ੍ਹਦੇ ਸਮੇਂ ਹੋਈ, ਉਨ੍ਹਾ ਦੇ ਦੋ ਬੱਚੇ ਹਨ।ਜੋ ਮੁਤਾਬਕ ਉਹ ਖ਼ੁਦ ਨੂੰ ਅਤੇ ਆਪਣੇ ਪਤੀ ਨੂੰ ਕੋ-ਸੀਈਓ ਦੇ ਤੌਰ 'ਤੇ ਦੇਖਦੇ ਹਨ ਕਿਉਂਕਿ ਉਹ ਦੋਵੇਂ ਕੰਪਨੀ 'ਚ ਆਪਣੇ-ਆਪਣੇ ਤਰੀਕੇ ਨਾਲ ਯੋਗਦਾਨ ਦਿੰਦੇ ਹਨ। ਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?ਤੁਹਾਨੂੰ ਪੋਰਨ ਬਾਰੇ ਇਹ ਗੱਲਾਂ ਜਾਣਨੀਆਂ ਜ਼ਰੂਰੀ ਹਨਉਹ ਸਿੱਧੇ-ਸਿੱਧੇ ਦੱਸਦੀ ਹੈ ਕਿ ''ਮੈਂ ਬਹੁਤ ਚੰਗੀ ਬੌਸ ਨਹੀਂ ਹਾਂ, ਮੈਨੂੰ ਪਤਾ ਹੈ ਕਿ ਅਜਿਹੇ ਕਈ ਕੰਮ ਹਨ ਜਿਹੜੀ ਮੈਂ ਚੰਗੇ ਤਰੀਕੇ ਨਾਲ ਨਹੀਂ ਕਰ ਪਾਉਂਦੀ।''ਤਾਂ ਫ਼ਿਰ ਉਹ ਇੱਥੋਂ ਤੱਕ ਪਹੁੰਚੀ ਕਿਵੇਂ?ਜੋ ਦਾ ਕਹਿਣਾ ਹੈ ਕਿ ''ਮੈਂ ਉਨ੍ਹਾਂ ਖ਼ੇਤਰਾਂ ਦੇ ਜਾਣਕਾਰਾਂ ਨੂੰ ਭਰਤੀ ਕਰਦੀ ਹਾਂ ਅਤੇ ਉਨ੍ਹਾਂ ਨੂੰ ਵੀ ਉਸ ਤਰ੍ਹਾਂ ਹੀ ਅੱਗੇ ਵਧਣ ਦਾ ਮੌਕਾ ਦਿੰਦੀ ਹਾਂ ਜਿਵੇਂ ਮੈਂ ਸਿੱਖਿਆ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਹੁਣ ਪਹਿਲਵਾਨ ਨਵਜੋਤ ਕੌਰ ਦੇ ਮੋਢਿਆਂ 'ਤੇ ਚਮਕਣਗੇ ਸਿਤਾਰੇ ਜਸਪਾਲ ਸਿੰਘ ਬੀਬੀਸੀ ਪੱਤਰਕਾਰ 9 ਮਾਰਚ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43319158 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਰੈਸਲਰ ਨਵਜੋਤ ਕੌਰ ਨੂੰ ਪੰਜਾਬ ਸਰਕਾਰ ਨੇ ਪੁਲਿਸ ਵਿੱਚ ਡੀਐੱਸਪੀ ਦਾ ਅਹੁਦਾ ਦੇਣ ਦਾ ਐਲਾਨ ਕੀਤਾ ਹੈ।ਨਵਜੋਤ ਕੌਰ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ।ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਰੈਸਲਰ ਹੈ ਨਵਜੋਤ ਕੌਰ। Image Copyright @capt_amarinder @capt_amarinder Image Copyright @capt_amarinder @capt_amarinder ਨਵਜੋਤ ਕੌਰ ਦੇ ਪਿਤਾ ਦਾ ਲੋਕਾਂ ਦੀਆਂ ਵਧਾਈਆਂ ਸਵੀਕਾਰ ਕਰਦੇ-ਕਰਦੇ ਗਲਾ ਖ਼ਰਾਬ ਹੋ ਗਿਆ ਸੀ। ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਵੀ ਖ਼ਰਾਬ ਗਲੇ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਸੀ। ਪਰ ਕੌਮਾਂਤਰੀ ਅਖਾੜੇ ਵਿੱਚ ਉਨ੍ਹਾਂ ਦੀ ਧੀ ਦੀ ਜਿੱਤ ਦਾ ਡੰਕਾ ਪੂਰੀ ਦੁਨੀਆਂ ਵਿੱਚ ਵੱਜ ਗਿਆ। ਦਿੱਲੀ ਵਿੱਚ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਕੀਤੀ ਨਵਜੋਤ ਕੌਰ ਨੇ। ਨਵਜੋਤ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਾਗੜੀਆਂ ਪਿੰਡ ਦੀ ਰਹਿਣ ਵਾਲੀ ਹੈ।ਰੈਸਲਰ ਬਣਨ ਦੇ ਲਈ ਤੁਹਾਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ?ਨਵਜੋਤ: ਸਭ ਤੋਂ ਜ਼ਰੂਰੀ ਹੁੰਦਾ ਹੈ ਪਰਿਵਾਰ ਦਾ ਸਮਰਥਨ। ਮੇਰੇ ਪਿਤਾ ਅਤੇ ਭੈਣ ਨੇ ਮੇਰੀ ਬਹੁਤ ਮਦਦ ਕੀਤੀ। ਜਦੋਂ ਮੈਂ ਰੈਸਲਿੰਗ ਸ਼ੁਰੂ ਕੀਤੀ ਸੀ ਤਾਂ ਲੋਕ ਮੇਰੇ ਪਿਤਾ ਨੂੰ ਬੋਲਦੇ ਸਨ ਕਿ ਇਹ ਤਾਂ ਮੁੰਡਿਆਂ ਦੀ ਖੇਡ ਹੈ। ਕੁੜੀਆਂ ਰੈਸਲਿੰਗ ਕਰਦੀਆਂ ਚੰਗੀਆਂ ਨਹੀਂ ਲਗਦੀਆਂ ਪਰ ਮੈਂ ਕਿਸੇ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਮੈਂ ਚਾਹੁੰਦੀ ਸੀ ਕਿ ਲੋਕ ਮੇਰੇ ਪਿੰਡ ਬਾਗੜੀਆਂ ਨੂੰ ਵੀ ਜਾਣਨ। ਅੱਜ ਸਭ ਤਰਨ ਤਾਰਨ ਨੂੰ ਜਾਣਦੇ ਹਨ। ਪਹਿਲਾ ਗੇੜ ਹਾਰਨ ਤੋਂ ਬਾਅਦ ਨਵਜੋਤ ਕਿਵੇਂ ਬਣੀ ਚੈਂਪੀਅਨਪਿਓ ਨੇ ਕਰਜ਼ਾ ਲਿਆ ਤੇ ਨਵਜੋਤ ਨੇ ਚੈਂਪੀਅਨ ਬਣ ਕੇ ਦਿਖਾਇਆ ਫੋਟੋ ਕੈਪਸ਼ਨ ਆਪਣੇ ਪਿਤਾ ਨਾਲ ਮਹਿਲਾ ਪਹਿਲਵਾਨ ਨਵਜੋਤ ਕੌਰ ਤੁਸੀਂ ਫਿਟਨੈੱਸ ਲਈ ਕੀ ਕਰਦੇ ਹੋ?ਖਾਣ-ਪੀਣ ਦਾ ਧਿਆਨ ਬਹੁਤ ਜ਼ਰੂਰੀ ਹੈ। ਤਾਕਤ ਦੀ ਲੋੜ ਹੁੰਦੀ ਹੈ ਇਸ ਲਈ ਦੁਧ-ਘਿਓ ਖਾਓ। ਰੈਸਲਿੰਗ ਲਈ ਲੋੜੀਂਦਾ ਭਾਰ ਸੈੱਟ ਕਰਨ ਵੇਲੇ ਕੋਈ ਵੀ ਜੰਕ ਫੂਡ ਨਹੀਂ ਖਾਈ ਦਾ। ਕਸਰਤ ਬਹੁਤ ਜ਼ੂਰੂਰੀ ਹੈ। ਮੈਂ ਪ੍ਰੈਕਟਿਸ ਵੇਲੇ ਸਵੇਰੇ ਤਿੰਨ ਘੰਟੇ ਅਤੇ ਤਿੰਨ ਘੰਟੇ ਸ਼ਾਮ ਨੂੰ ਕਸਰਤ ਕਰਦੀ ਹਾਂ।ਤੁਹਾਡਾ ਪਸੰਦੀਦਾ ਖਾਣਾ ਕਿਹੜਾ ਹੈ?ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਲੱਸੀ, ਮੱਖਣ ਮੈਨੂੰ ਬਹੁਤ ਪਸੰਦ ਹੈ। ਟੂਰਨਾਮੈਂਟਾਂ ਕਰਕੇ ਬਾਹਰ ਰਹਿਣ ਕਾਰਨ ਜਦੋਂ ਹੀ ਘਰ ਆਉਂਦੀ ਹਾਂ ਪਸੰਦੀਦਾ ਖਾਣਾ ਬਣਿਆ ਹੁੰਦਾ ਹੈ। ਫੋਟੋ ਕੈਪਸ਼ਨ ਨਵਜੋਤ ਕੌਰ ਦੀ ਵੱਡੀ ਭੈਣ ਨਵਜੀਤ ਕੌਰ ਵੀ ਪਹਿਲਵਾਨੀ ਕਰ ਚੁੱਕੀ ਹੈ। ਤਿਆਰੀ ਲਈ ਤੁਹਾਡੀ ਰੁਟੀਨ ਕੀ ਰਹਿੰਦੀ ਹੈ?ਮੈਂ ਪ੍ਰੈਕਟਿਸ ਤੋਂ ਪਹਿਲਾਂ ਸਵੇਰੇ ਉੱਠ ਕੇ ਕੁਝ ਨਹੀਂ ਖਾਂਦੀ ਸੀ। ਵੱਧ ਤੋਂ ਵੱਧ ਇੱਕ ਕੇਲਾ ਖਾ ਲੈਂਦੀ ਸੀ।ਪ੍ਰੈਕਟਿਸ ਤੋਂ ਆ ਕੇ ਪਹਿਲਾਂ ਪ੍ਰੋਟੀਨ ਸ਼ੇਕ ਪੀਂਦੀ ਹਾਂ। 11 ਵੱਜ ਜਾਂਦੇ ਹਨ ਤਾਂ ਸਿੱਧਾ ਦੁਪਹਿਰ ਦਾ ਖਾਣਾ ਹੀ ਖਾਂਦੀ ਹਾਂ ਅਤੇ ਖਾਣਾ ਬਿਲਕੁਲ ਸਾਦਾ ਹੁੰਦਾ ਹੈ। ਜ਼ਿਆਾਦਤਰ ਦਾਲ-ਰੋਟੀ ਜਾਂ ਸਬਜ਼ੀ ਖਾਂਦੀ ਹਾਂ।ਇੱਕ ਦੋ ਘੰਟੇ ਆਰਾਮ ਕਰਦੀ ਹਾਂ ਫਿਰ ਪ੍ਰੈਕਟਿਸ ਤੋਂ ਬਾਅਦ ਆ ਕੇ ਰਾਤ ਦਾ ਖਾਣਾ ਖਾਂਦੀ ਹਾਂ। ਫੋਟੋ ਕੈਪਸ਼ਨ ਆਪਣੇ ਪਰਿਵਾਰ ਨਾਲ ਨਵਜੋਤ ਕੌਰ ਪਿੰਡ 'ਚ ਸਹੂਲਤਾਂ ਕਿਵੇਂ ਦੀਆਂ ਸਨ?ਪਿੰਡ 'ਚ ਸਿਰਫ਼ 6 ਮੈਟ ਸਨ। ਹੌਲੀ-ਹੌਲੀ ਹਾਲਾਤ ਬਦਲੇ। ਮੈਂ ਚਾਹੁੰਦੀ ਹਾਂ ਕਿ ਜਿਹੜੇ ਹਾਲਾਤਾਂ ਵਿੱਚੋਂ ਮੈਂ ਨਿਕਲੀ ਹਾਂ ਉਨ੍ਹਾਂ ਹਲਾਤਾਂ ਵਿੱਚੋਂ ਕੋਈ ਹੋਰ ਨਾ ਨਿਕਲੇ। ਰੈਸਲਿੰਗ ਦੀ ਤਿਆਰੀ ਲਈ ਹੋਣ ਵਾਲਾ ਖਰਚ ਕਿਵੇਂ ਚੁੱਕਿਆ?ਕੋਈ ਵੀ ਖੇਡ ਪੈਸੇ ਬਿਨਾਂ ਪੂਰਾ ਨਹੀਂ ਹੋ ਸਕਦਾ। ਮੇਰੇ ਪਿਤਾ ਨੇ ਉਧਾਰੀ ਲੈ ਕੇ ਮੇਰਾ ਸੁਪਨਾ ਪੂਰਾ ਕੀਤਾ ਪਰ ਉਨ੍ਹਾਂ ਨੇ ਮੁਸ਼ਕਿਲਾਂ ਮੇਰੇ ਤੱਕ ਨਹੀਂ ਆਉਣ ਦਿੱਤੀਆਂ। ਮੇਰੀ ਭੈਣ ਨੇ ਦੱਸਿਆ ਕਿ ਪਿਤਾ ਕਰਜ਼ਾ ਲੈ ਕੇ ਖਿਡਾ ਰਹੇ ਹਨ। ਫਿਰ ਮੈਂ ਸੋਚਿਆ ਕਿ ਕੀ ਫਾਇਦਾ ਖੇਡ ਦਾ ਜੇ ਪਿਤਾ ਨੂੰ ਕਰਜ਼ਾ ਹੀ ਲੈਣਾ ਪੈ ਰਿਹਾ ਹੈ।ਮੇਰੇ ਪਿਤਾ ਨੇ ਹਿੰਮਤ ਦਿੰਦਿਆ ਕਿਹਾ ਕਿ ਵਾਹਿਗੁਰੂ ਸਭ ਨੂੰ ਦਿੰਦਾ ਹੈ, ਸਾਨੂੰ ਵੀ ਦਏਗਾ ਇਸ ਲਈ ਆਪਣੇ ਖੇਡ ਤੇ ਹੀ ਫੋਕਸ ਕਰੋ।ਤੁਹਾਡਾ ਆਦਰਸ਼ ਕੌਣ ਹੈ?ਸੁਸ਼ੀਲ ਕੁਮਾਰ ਨੇ ਜਦੋਂ 2008 'ਚ ਮੈਡਲ ਜਿੱਤਿਆ ਤਾਂ ਮੈਂ ਉਨ੍ਹਾਂ ਦੀ ਫੈਨ ਹੋ ਗਈ। ਇਸ ਤੋਂ ਇਲਾਵਾ ਗੀਤੀਕਾ ਜਾਖੜ, ਅਲਕਾ ਤੋਮਰ ,ਜੋਗੇਸ਼ਵਰ ਦੱਤ, ਨਰਸਿੰਘ ਯਾਦਵ, ਸਾਕਸ਼ੀ ਮਲਿਕ, ਵਿਨੇਸ਼ ਹਰ ਕਿਸੇ ਰੈਸਲਰ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਫੋਟੋ ਕੈਪਸ਼ਨ ਕਿਰਗਿਸਤਾਨ ਵਿੱਚ ਕੌਮਾਂਤਰੀ ਮੁਕਾਬਲੇ ਵਿੱਚ ਨਵਜੋਤ ਕੌਰ ਵੱਲੋਂ ਜਿੱਤਿਆ ਗਿਆ ਸੋਨ ਤਗਮਾ ਹੁਣ ਅਗਲੀ ਤਿਆਰੀ ਕਿਹੜੀ?10 ਮਾਰਚ ਤੋਂ ਮੈਂ ਓਲੰਪਿਕਜ਼ ਲਈ ਤਿਆਰੀ ਸ਼ੁਰੂ ਕਰਾਂਗੀ। ਸਾਕਸ਼ੀ ਮਲਿਕ ਨੇ 2016 'ਚ ਕਾਂਸੀ ਦਾ ਤਗਮਾ ਲਿਆਂਦਾ ਸੀ ਮੈਂ ਉਸ ਦਾ ਰੰਗ ਬਦਲਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੈਂ ਗੋਲਡ ਮੈਡਲ ਜਿੱਤਾਂ।ਜ਼ਿਆਦਾਤਰ ਰੈਸਰਲ ਪੰਜਾਬ 'ਚੋਂ ਕਿਉਂ ਨਹੀਂ ਨਿਕਲਦੇ ਹਰਿਆਣਾ ਤੋਂ ਕਿਉਂ?ਹਰਿਆਣਾ ਵਿੱਚ ਖਿਡਾਰੀਆਂ ਨੂੰ ਸਮਰਥਨ ਜ਼ਿਆਦਾ ਮਿਲਦਾ ਹੈ। ਉੱਥੇ ਹਰ ਘਰ ਵਿੱਚ ਪਹਿਲਵਾਨ ਹੈ।ਪਹਿਲਾਂ ਪੰਜਾਬ ਵਿੱਚ ਵੀ ਬਹੁਤ ਪਹਿਲਵਾਨ ਹੁੰਦੇ ਸਨ ਪਰ ਹੁਣ ਮੁੰਡੇ ਪਹਿਲਵਾਨ ਵੀ ਘੱਟ ਹਨ। ਸਰਕਾਰ ਨੂੰ ਕੁਝ ਅਜਿਹੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਪੈਸੇ ਦੀ ਤੰਗੀ ਨਾ ਹੋਵੇ।ਇਸ ਦੇ ਨਾਲ ਹੀ ਪਰਿਵਾਰ ਦਾ ਸਮਰਥਨ ਵੀ ਉਨ੍ਹਾਂ ਹੀ ਜ਼ਰੂਰੀ ਹੈ।ਕੁੜੀਆਂ ਦੇ ਸ਼ੋਸ਼ਣ ਦੀਆਂ ਖਬਰਾਂ ਆਉਂਦੀਆਂ ਹਨ। ਕਦੇ ਤੁਹਾਨੂੰ ਪਰੇਸ਼ਾਨੀ ਆਈ? ਮੇਰੇ ਪਿਤਾ ਨੇ ਮੈਨੂੰ ਖੇਡਣ ਲਈ ਇਕੱਲ੍ਹੇ ਹੀ ਭੇਜਿਆ ਸੀ ਪਰ ਮੇਰੇ ਨਾਲ ਅਜਿਹਾ ਨਹੀਂ ਹੋਇਆ। ਸ਼ਾਇਦ ਉਹ ਪਹਿਲਵਾਨ ਤੋਂ ਡਰਦੇ ਹਨ। ਜੇ ਕੁੜੀਆਂ ਪਲਟ ਕੇ ਸ਼ਰਾਰਤੀ ਅਨਸਰਾਂ ਨੂੰ ਜਵਾਬ ਦੇਣ ਤਾਂ ਕਿਸੇ ਦੀ ਹਿੰਮਤ ਨਹੀਂ ਹੁੰਦੀ।ਕੁੜੀਆਂ ਨੂੰ ਸਰੀਰਕ ਤੌਰ 'ਤੇ ਤਿਆਰ ਰਹਿਣਾ ਚਾਹੀਦਾ ਹੈ। ਤਕੜੇ ਸਰੀਰ ਨਾਲ ਗਲਤ ਅਨਸਰਾਂ ਨੂੰ ਜਵਾਬ ਦੇਣ 'ਚ ਮਦਦ ਮਿਲਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨੋਟਬੰਦੀ ਇੱਕ ਵੱਡਾ ਝਟਕਾ ਸੀ : ਅਰਵਿੰਦ ਸੁਬਰਾਮਣੀਅਮ - 5 ਅਹਿਮ ਖ਼ਬਰਾਂ 30 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46395697 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨੇ ਨੋਟਬੰਦੀ ਨੂੰ ਅਰਥਚਾਰੇ ਲਈ ਇੱਕ ਵੱਡਾ ਝਟਕਾ ਦੱਸਿਆ ਹੈ।ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਆਪਣੀ ਕਿਤਾਬ 'ਆਫ ਕਾਉਂਸੇਲ: ਦਿ ਚੈਲੇਂਜਜ਼ ਆਫ ਦਿ ਮੋਦੀ-ਜੇਤਲੀ ਇਕੌਨੋਮੀ' ਵਿੱਚ ਲਿਖਿਆ, ""ਨੋਟਬੰਦੀ ਇੱਕ ਸਖ਼ਤ, ਵੱਡਾ ਤੇ ਵਿੱਤੀ ਝਟਕਾ ਸੀ, ਜਿਸ ਦੇ ਤਹਿਤ 86 ਫੀਸਦ ਕਰੰਸੀ ਹਟਾ ਦਿੱਤੀ ਗਈ ਸੀ।"" ਉਹ ਕਿਤਾਬ ਵਿੱਚ ਅੱਗੇ ਲਿਖਦੇ ਹਨ, ""ਨੋਟਬੰਦੀ ਅਰਥਚਾਰੇ ਨੂੰ ਇੱਕ ਵੱਡਾ ਝਟਕਾ ਸੀ। ਇਸ ਨਾਲ ਅਸਲ 'ਚ ਜੀਡੀਪੀ ਪ੍ਰਭਾਵਿਤ ਹੋਈ ਸੀ। ਅਰਥਚਾਰੇ ਦੀ ਰਫ਼ਤਾਰ ਪਹਿਲਾਂ ਹੀ ਸੁਸਤ ਸੀ ਪਰ ਨੋਟਬੰਦੀ ਦੇ ਫ਼ੈਸਲੇ ਤੋਂ ਬਾਅਦ ਹੋਰ ਤੇਜ਼ੀ ਨਾਲ ਡਿੱਗਣ ਲੱਗੀ।'' ਅਰਵਿੰਦ ਸੁਬਰਾਮਣੀਅਮ ਅਕਤੂਬਰ 2014 ਤੋਂ ਜੁਲਾਈ 2018 ਤੱਕ ਮੁੱਖ ਆਰਥਿਕ ਸਲਾਹਕਾਰ ਵਜੋਂ ਅਹੁਦੇ 'ਤੇ ਸਨ।ਇਹ ਵੀ ਪੜ੍ਹੋ-'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'5G ਚੀਨੀ ਫੋਨ ਤੋਂ ਕਿਉਂ ਡਰ ਰਹੇ ਨੇ ਕਈ ਦੇਸ ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਯੂਕਰੇਨ 'ਤੇ ਰੂਸ ਨੂੰ ਟਰੰਪ ਨੇ ਕਿਹਾ 'ਮੈਨੂੰ ਇਹ ਰਵੱਈਆ ਪਸੰਦ ਨਹੀਂ' Image copyright Getty Images ਫੋਟੋ ਕੈਪਸ਼ਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਸ਼ਾਂਤੀ ਲਈ ਭਾਰਤ ਨਾਲ ਕਿਸੇ ਵੇਲੇ ਗੱਲ ਕਰਨ ਲਈ ਤਿਆਰ ਕਿਸੇ ਸਮੇਂ ਵੀ ਗੱਲਬਾਤ ਲਈ ਤਿਆਰ - ਇਮਰਾਨ ਖ਼ਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਦੇਸ ਦਾ ਕੋਈ ਹਿੱਤ ਨਹੀਂ ਹੈ ਕਿ ਅੱਤਵਾਦ ਉਨ੍ਹਾਂ ਦੀ ਧਰਤੀ ਦੀ ਵਰਤੋਂ ਕਰੇ ਅਤੇ ਉਨ੍ਹਾਂ ਨੇ ਕਿਹਾ ਕਿ ਉਸ ਕਿਸੇ ਵੇਲੇ ਭਾਰਤ 'ਚ ਆਪਣੇ ਹਮਰੁਤਬਾ ਨਰਿੰਦਰ ਮੋਦੀ ਨਾਲ ਗੱਲ ਕਰਨ ਲਈ ਤਿਆਰ ਹਨ।ਦਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਭਾਰਤ 'ਚ 2019 ਦੀਆਂ ਆਮ ਚੋਣਾਂ ਤੱਕ ਇੰਤਜ਼ਾਰ ਕਰਨ ਲਈ ਤਿਆਰ ਹਨ। ਦੁਵੱਲੇ ਸਬੰਧ ਅੱਗੇ ਵਧਾਏ ਜਾ ਰਹੇ ਹਨ ਪਰ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਸ਼ਾਂਤੀ ਲਈ ਪਹਿਲ ""ਇਕ ਪਾਸੜ"" ਨਹੀਂ ਹੋ ਸਕਦੀ।ਇਮਰਾਨ ਖ਼ਾਨ ਦੀ ਇਹ ਟਿੱਪਣੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਉਸ ਬਿਆਨ ਤੋਂ ਇੱਕ ਦਿਨ ਬਾਅਦ ਆਈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਉਦੋਂ ਤੱਕ ਕੋਈ ਗੱਲਬਾਤ ਅੱਗੇ ਨਹੀਂ ਵਧਾਈ ਜਾ ਸਕਦੀ, ਜਦੋਂ ਤੱਕ ਉਹ ਅੱਤਵਾਦੀਆਂ ਗਤੀਵਿਧੀਆਂ ਨੂੰ ਨਹੀਂ ਰੋਕਦਾ। Image copyright Getty Images ਫੋਟੋ ਕੈਪਸ਼ਨ ਹਵੇਲੀ ਸੰਬੀਧੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾ ਰਿਸ਼ੀ ਕਪੂਰ ਦੀ ਹੋਈ ਸੀ ਫੋਨ 'ਤੇ ਗੱਲ ਰਾਜ ਕਪੂਰ ਦੇ ਪੁਰਖਿਆਂ ਦੀ ਹਵੇਲੀ ਨੂੰ ਅਜਾਇਬ ਘਰ ਬਣਾਇਆ ਜਾਵੇਗਾ - ਪਾਕਿਸਤਾਨ ਪਾਕਿਸਤਾਨ ਸਰਕਾਰ ਬਾਲੀਵੁੱਡ ਦੇ ਪ੍ਰਸਿੱਧ ਆਦਾਕਾਰ ਰਾਜ ਕਪੂਰ ਦੇ ਪੁਰਖਿਆਂ ਦੀ ਹਵੇਲੀ ਨੂੰ ਅਜਾਇਬ ਘਰ ਵਿੱਚ ਤਬਦੀਲ ਕਰੇਗੀ। ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ਹਿਰਯਾਰ ਖ਼ਾਨ ਅਫਰੀਦੀ ਨੇ ਇਸ ਸੰਬੰਧੀ ਰਿਸ਼ੀ ਕਪੂਰ ਨਾਲ ਗੱਲਬਾਤ ਵੀ ਕੀਤੀ ਹੈ। ਕਪੂਰ ਖ਼ਾਨਦਾਨ ਦੀ ਇਹ ਹਵੇਲੀ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਕਿੱਸਾ ਖਵਾਨੀ ਬਾਜ਼ਾਰ 'ਚ ਹੈ। ਇਹ ਹਵੇਲੀ ਕਈ ਸਾਲ ਪਹਿਲਾਂ ਪ੍ਰਿਥਵੀ ਰਾਜ ਕਪੂਰ ਦੇ ਪਿਤਾ ਬਹੇਸ਼ਵਰਨਾਥ ਕਪੂਰ ਵੱਲੋਂ ਬਣਵਾਈ ਗਈ ਸੀ। ਪ੍ਰਿਥਵੀ ਰਾਜ ਕਪੂਰ ਦੇ ਪੁੱਤਰ ਰਾਜ ਕਪੂਰ ਦਾ ਜਨਮ 1924 'ਚ ਇੱਥੇ ਹੀ ਹੋਇਆ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਰਿਸ਼ੀ ਕਪੂਰ ਵੱਲੋਂ ਫੋਨ ਆਇਆ ਸੀ ਕਿ ਪਰਿਵਾਰ ਚਾਹੁੰਦਾ ਹੈ ਕਿ ਹਵੇਲੀ ਅਜਾਇਬ ਘਰ ਜਾਂ ਇੰਸਚੀਟਿਊਟ 'ਚ ਤਬਦੀਲ ਕਰ ਦਿੱਤੀ ਜਾਵੇ। ਮਰਾਠਾ ਭਾਈਚਾਰੇ ਲਈ 16 ਫੀਸਦ ਰਾਖਵੇਂਕਰਨ ਵਾਲਾ ਬਿੱਲ ਪਾਸਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮਹਾਰਾਸ਼ਟਰ ਅਸੈਂਬਲੀ 'ਚ ਮਰਾਠੀ ਭਾਈਚਾਰੇ ਲਈ 16 ਈਸਦ ਰਾਖਵੇਂਕਰਨ ਵਾਲਾ ਬਿੱਲ ਪਾਸ ਹੋ ਗਿਆ ਹੈ। ਇਸ ਬਿੱਲ ਦੇ ਤਹਿਤ ਮਹਾਰਾਸ਼ਟਰ ਪਿੱਛੜਾ ਵਰਗ ਆਯੋਗ ਨੇ ਮਰਾਠਿਆਂ ਨੂੰ ਸਰਕਾਰੀ ਨੌਕਰੀਆਂ 'ਚ 16 ਫੀਸਦ ਰਾਖਵਾਂਕਰਨ ਦੀ ਗੱਲ ਕਹੀ ਹੈ।ਕਾਨੂੰਨ ਮੁਤਾਬਕ ਇਸ ਨੂੰ ਸੋਸ਼ਲ ਐਂਡ ਇਕਨੌਮਿਕ ਬੈਕਵਰਡ ਕਲਾਸ (SEBC) ਵਜੋਂ ਜਾਣਿਆ ਜਾਵੇਗਾ। ਇਹ ਵੀ ਪੜ੍ਹੋ-ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂਕਰਤਾਰਪੁਰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਗੋਪਾਲ ਚਾਵਲਾ ਨਾਲ ਤਸਵੀਰਾਂ 'ਤੇ ਕੀ ਬੋਲੇ ਸਿੱਧੂ '84 ਸਿੱਖ ਕਤਲੇਆਮ : 80 ਦੋਸ਼ੀਆਂ ਦੀ ਸਜ਼ਾ ਹਾਈ ਕੋਰਟ ਵੱਲੋਂ ਬਰਕਰਾਰ Image copyright Getty Images ਜੰਮੂ-ਕਸ਼ਮੀਰ 'ਚ ਔਰਤਾਂ ਲਈ ਨਵਾਂ ਕਾਨੂੰਨ ਜੰਮੂ-ਕਸ਼ਮੀਰ ਸਰਕਾਰ ਨੇ ਸਰਕਾਰੀ ਕਰਮੀਆਂ ਵੱਲੋਂ ਔਰਤਾਂ ਨਾਲ ਛੇੜਖਾਨੀ ਕਰਨ ਦੇ ਮਾਮਲਿਆਂ 'ਚ ਸਜ਼ਾ ਦੀ ਤਜਵੀਜ਼ ਕਰਨ ਲਈ ਜ਼ਰੂਰੀ ਕਾਨੂੰਨਾਂ ਵਿੱਚ ਬਦਲਾਅ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਤਹਿਤ ਕਿਸੇ ਤਰ੍ਹਾਂ ਦੇ ਵੀ ਲਾਭ ਦੇ ਬਦਲੇ ਔਰਤਾਂ ਨਾਲ ਦੁਰਵਿਵਹਾਰ, ਉਸ ਦਾ ਜਿਣਸੀ ਸ਼ੋਸ਼ਣ ਜਾਂ ਉਨ੍ਹਾਂ ਨੂੰ ਛੇੜਨਾ ਸਜ਼ਾ ਦੇ ਕਾਬਿਲ ਮੰਨਿਆ ਜਾਵੇਗਾ ਅਤੇ ਇਸ ਲਈ ਘੱਟੋ-ਘੱਟ 3 ਸਾਲ ਦੀ ਜੇਲ੍ਹ ਅਤੇ ਜੁਰਮਾਨੇ ਹੋਵੇਗਾ। ਇਸ ਲਈ ਰਣਬੀਰ ਪੀਨਲ ਕੋਡ (ਜੰਮੂ ਅਤੇ ਕਸ਼ਮੀਰ ਸੂਬੇ ਵਿੱਚ ਲਾਗੂ ਕ੍ਰਾਈਮ ਅਤੇ ਪੀਨਲ ਕੋਡ), ਭਾਰਤੀ ਅਪਰਾਧਿਕ ਕਾਨੂੰਨ, ਐਵੀਡੈਂਸ ਐਕਟ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ 'ਚ ਜ਼ਰੂਰੀ ਬਦਲਾਅ ਕੀਤੇ ਜਾਣਗੇ। ਇਹ ਵੀ ਪੜ੍ਹੋ-ਪੁਤਿਨ ਨੂੰ ਨਹੀਂ ਮਿਲਣਗੇ ਟਰੰਪ, ਐਂਗਲਾ ਨੇ ਵੀ ਦਿਖਾਈ ਸਖ਼ਤੀਗੋਪਾਲ ਚਾਵਲਾ ਨਾਲ ਤਸਵੀਰਾਂ 'ਤੇ ਕੀ ਬੋਲੇ ਸਿੱਧੂ ਪੇਡ ਨਿਊਜ਼ ਦਾ ਕਾਰੋਬਾਰ ਇਸ ਤਰ੍ਹਾਂ ਚੱਲਦਾ ਹੈਆਪਣੇ ਤੋਂ 10 ਗੁਣਾਂ ਛੋਟੇ ਮੁਲਕ ਯੂਕਰੇਨ ਨਾਲ ਕਿਉਂ ਝਗੜ ਰਿਹਾ ਰੂਸ ਇਹ ਵੀ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 5G ਚੀਨੀ ਫੋਨ ਤੋਂ ਕਿਉਂ ਡਰ ਰਹੇ ਨੇ ਕਈ ਦੇਸ 30 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46386453 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਹੁਆਈ ਦੁਨੀਆਂ ਭਰ ਵਿੱਚ ਵਿਕਣ ਵਾਲਾ ਵੱਡਾ ਟੈਲੀਕੌਮ ਯੰਤਰ ਹੈ ਅਤੇ ਨਿਊਜ਼ੀਲੈਂਡ ਦੀ ਕੰਪਨੀ ਸਪਾਰਕ ਹੁਆਈ ਨੂੰ 5G ਨੈੱਟਵਰਕ ਵਿੱਚ ਵਰਤਣ ਦੀ ਯੋਜਨਾ ਬਣਾ ਰਹੀ ਸੀ ਨਿਊਜ਼ੀਲੈਂਡ ਵੱਲੋਂ ਚੀਨੀ ਕੰਪਨੀ ਹੁਆਈ ਦੇ ਟੈਲੀਕੌਮ ਯੰਤਰਾਂ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਨਿਊਜ਼ੀਲੈਂਡ ਵੱਲੋਂ ਇਹ ਫ਼ੈਸਲਾ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ।ਨਿਊਜ਼ੀਲੈਂਡ ਦੀ ਕੰਪਨੀ ਹੁਆਈ ਦੇ 5G ਮੋਬਾਈਲ ਨੈੱਟਵਰਕ ਦੀ ਵਰਤੋਂ ਕਰਨਾ ਚਾਹੁੰਦੀ ਸੀ, ਪਰ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਏਜੰਸੀ ਦਾ ਕਹਿਣਾ ਹੈ ਕਿ ਇਸ ਸਮਝੌਤੇ ਨਾਲ ਖਤਰਾ ਹੋ ਸਕਦਾ ਹੈ। ਸੁਰੱਖਿਆ ਪੱਧਰ 'ਤੇ ਇਹ ਕਦਮ ਚੀਨ ਦੀਆਂ ਤਕਨੀਕੀ ਕੰਪਨੀਆਂ ਦੀ ਸ਼ਮੂਲੀਅਤ ਦੇ ਖ਼ਿਲਾਫ਼ ਹੈ। ਪਰ ਸਵਾਲ ਹੈ ਕਿ ਇਹ ਸਰਕਾਰਾਂ ਕਿਉਂ ਡਰ ਰਹੀਆਂ ਹਨ? ਡਰ ਕੀ ਹੈ? ਇਹ ਦੇਸ ਚੀਨ ਦੀ ਤਕਨੀਕ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਬੀਜਿੰਗ ਵੱਲੋਂ ਹੁਆਈ ਸਮੇਤ ਕਈ ਕੰਪਨੀਆਂ ਨੂੰ ਮਜਬੂਰ ਕੀਤਾ ਜਾਵੇਗਾ ਕਿ ਉਹ ਉਨ੍ਹਾਂ ਦੀ ਉਦਯੋਗਿਕ ਖੁਫ਼ੀਆ ਜਾਣਕਾਰੀ ਅਤੇ ਨਿੱਜੀ ਜਾਣਕਾਰੀ ਹਾਸਲ ਕਰਨ ਵਿੱਚ ਮਦਦ ਕਰਨ। ਇਹ ਵੀ ਪੜ੍ਹੋ:ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਕੀ ਭੰਗ ਦੀ ਵਰਤੋਂ ਕਾਮੁਕਤਾ ਵਧਾਉਣ ਲਈ ਹੋਣ ਲੱਗੀ'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' ਮਾਹਿਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਸਰਕਾਰਾਂ ਚੀਨ ਵੱਲੋਂ ਕੀਤੀ ਜਾਂਦੀ ਜਾਸੂਸੀ ਨੂੰ ਲੈ ਕੇ ਲਗਾਤਾਰ ਚਿੰਤਾ ਵਿੱਚ ਰਹਿੰਦੀਆਂ ਹਨ। ਟੌਮ ਯੂਰੇਨ ਆਸਟਰੇਲੀਆ ਦੇ ਸਟੈਰਟੇਜਿਕ ਪਾਲਿਸੀ ਇੰਸਟੀਚਿਊਟ ਦੇ ਇੰਟਰਨੈਸ਼ਨਲ ਸਾਈਬਰ ਪਾਲਿਸੀ ਸੈਂਟਰ ਵਿੱਚ ਵਿਜ਼ੀਟਿੰਗ ਫੈਲੋ ਹਨ, ਉਨ੍ਹਾਂ ਦਾ ਕਹਿਣਾ ਹੈ ''ਚੀਨੀ ਸਰਕਾਰ ਕਈ ਸਾਲਾਂ ਤੋਂ ਜਾਣਕਾਰੀ ਚੋਰੀ ਕਰਨ ਲਈ ਆਪਣੀ ਮਨਸ਼ਾ ਜ਼ਾਹਰ ਕਰਦੀ ਆਈ ਹੈ।'' ਉਨ੍ਹਾਂ ਕਿਹਾ,''ਚੀਨ ਬਹੁਤ ਸਾਰੇ ਸਾਈਬਰ, ਜਾਸੂਸੀ ਗਤੀਵਿਧੀਆਂ ਵਿੱਚ ਰੁਝੀ ਹੋਈ ਹੈ।'' Image copyright Getty Images ਫੋਟੋ ਕੈਪਸ਼ਨ ਨਿਊਜ਼ੀਲੈਂਡ ਦੀ ਕੰਪਨੀ ਹੁਆਈ ਦੇ 5G ਮੋਬਾਈਲ ਨੈੱਟਵਰਕ ਦੀ ਵਰਤੋਂ ਕਰਨਾ ਚਾਹੁੰਦੀ ਸੀ, ਪਰ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਏਜੰਸੀ ਦਾ ਕਹਿਣਾ ਹੈ ਕਿ ਇਸ ਸਮਝੌਤੇ ਨਾਲ ਖਤਰਾ ਹੋ ਸਕਦਾ ਹੈ ਯੂਰੇਨ ਕਹਿੰਦੇ ਹਨ,'' ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਕੰਪਨੀਆਂ ਅਤੇ ਸਰਕਾਰ ਵਿਚਾਲੇ ਨੇੜਲੇ ਸਬੰਧ ਹਨ, ਉਸਦਾ ਫਾਇਦਾ ਲੈ ਕੇ ਚੀਨੀ ਸਰਕਾਰ ਆਪਣੇ ਜਾਸੂਸੀ ਆਪ੍ਰੇਸ਼ਨਾਂ ਨੂੰ ਅੰਜਾਮ ਦੇ ਸਕਦੀ ਹੈ।''ਪਿਛਲੇ ਸਾਲ ਪੇਸ਼ ਕੀਤੇ ਗਏ ਨਵੇਂ ਕਾਨੂੰਨ ਨਾਲ ਇਹ ਚਿੰਤਾ ਹੋਰ ਵੱਧ ਗਈ ਹੈ। ਜਿਸ ਵਿੱਚ ਚੀਨੀ ਸੰਗਠਨ ਨੂੰ ਕੌਮੀ ਖੁਫ਼ੀਆ ਕੋਸ਼ਿਸ਼ਾਂ ਵਿੱਚ ਮਦਦ ਕਰਨ ਦੀ ਸ਼ੰਕਾ ਸੀ। ਇਨ੍ਹਾਂ ਕਾਨੂੰਨਾਂ ਅਤੇ ਜਾਸੂਸੀ ਦੇ ਇਤਿਹਾਸ ਨੇ ਕੰਪਨੀਆਂ ਦੇ ਯੰਤਰਾਂ ਦੀ ਵਰਤੋਂ ਨਾਲ ਖਤਰੇ ਨੂੰ ਹੋਰ ਵਧਾ ਦਿੱਤਾ ਹੈ।ਹੁਣ ਕਿਉਂ ?5G ਨੈੱਟਵਰਕ ਕਈ ਦੇਸਾਂ ਵਿੱਚ ਬਣਾਏ ਜਾ ਰਹੇ ਹਨ ਅਤੇ ਇਹ ਮੋਬਾਈਲ ਦੇ ਬੁਨਿਆਦੀ ਢਾਂਚੇ ਦੀ ਅਗਲੀ ਮਹੱਤਵਪੂਰਨ ਲਹਿਰ ਬਣਨਗੇ। ਹੁਆਈ ਦੁਨੀਆਂ ਭਰ ਵਿੱਚ ਵਿਕਣ ਵਾਲਾ ਵੱਡਾ ਟੈਲੀਕੌਮ ਯੰਤਰ ਹੈ ਅਤੇ ਨਿਊਜ਼ੀਲੈਂਡ ਦੀ ਕੰਪਨੀ ਸਪਾਰਕ ਹੁਆਈ ਨੂੰ 5G ਨੈੱਟਵਰਕ ਵਿੱਚ ਵਰਤਣ ਦੀ ਯੋਜਨਾ ਬਣਾ ਰਹੀ ਸੀ।ਪਰ ਵਿਦੇਸ਼ੀ ਸਰਕਾਰਾਂ ਵੱਲੋਂ ਹੁਆਈ ਨੂੰ ਪਾਬੰਦੀ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਉਨ੍ਹਾਂ ਨੂੰ ਖਤਰਾ ਸੀ ਕਿ ਇਹ ਜਾਸੂਸੀ ਲਈ ਇੱਕ 'ਬੈਕ ਡੋਰ' ਮੁਹੱਈਆ ਕਰਵਾ ਸਕਦੀ ਹੈ। Image copyright Getty Images ਨਿਊਜ਼ੀਲੈਂਡ ਸਰਕਾਰ ਦੇ ਸੰਚਾਰ ਸੁਰੱਖਿਆ ਬਿਊਰੋ (GCSB) ਨੇ ਸਪਾਰਕ ਨੂੰ ਕਿਹਾ ਕਿ ਜੇਕਰ ਇਹ ਪ੍ਰਸਤਾਵ ਮਨਜ਼ੂਰ ਕਰ ਲਿਆ ਗਿਆ ਤਾਂ ਇਹ ਕੌਮੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦਾ ਹੈ। ਇੰਟੈਲੀਜੈਂਸ ਸਰਵਿਸ ਮੰਤਰੀ ਐਂਡਰਿਊ ਲਿਟਲ ਦਾ ਕਹਿਣਾ ਹੈ ਕਿ ਏਜੰਸੀ ਨਾਲ ਮਿਲ ਕੇ ਖਤਰੇ ਨੂੰ ਘੱਟ ਕਰਨ ਲਈ ਕੰਮ ਕਰ ਸਕਦੀ ਹੈ।ਕਈ ਹੋਰ ਦੇਸ ਵੀ ਇਸ ਨੂੰ ਲੈ ਕੇ ਚਿੰਤਾ 'ਚ? ਆਸਟ੍ਰੇਲੀਆ ਵੱਲੋਂ ਵੀ ਹੁਆਈ ਅਤੇ ZTE ਦੇ 5G ਯੰਤਰਾਂ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਹੁਆਈ ਵੱਲੋਂ ਆਸਟਰੇਲੀਆਈ ਸਰਕਾਰ ਦੀ ਇਸ ਟਿੱਪਣੀ ਦਾ ਨਿੰਦਾ ਕੀਤੀ ਗਈ ਹੈ। ਹੁਆਈ ਦਾ ਕਹਿਣਾ ਹੈ ਸਰਕਾਰ ਵੱਲੋਂ ਇਹ ਟਿੱਪਣੀ ਤੱਥਾਂ ਦੇ ਆਧਾਰ 'ਤੇ ਨਹੀਂ ਕੀਤੀ ਗਈ।ਕੰਪਨੀ ਵੱਲੋਂ ਆਪਣੀ ਸੁਤੰਤਰਾ ਦਾ ਪੱਖ ਰੱਖਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਨਿੱਜੀ ਕੰਪਨੀ ਹੈ ਜਿਹੜੀ ਆਪਣੇ ''ਮੁਲਾਜ਼ਮਾਂ ਨਾਲ ਚਲਦੀ ਹੈ ਨਾ ਕਿ ਸ਼ੇਅਰਹੋਲਡਰਾਂ ਨਾਲ।'' ਇਹ ਵੀ ਪੜ੍ਹੋ: ਹੁਣ ਗੂਗਲ ਤੈਅ ਕਰੇਗਾ ਤੁਹਾਡੀ ਇੰਟਰਵਿਊ ਕਦੋਂ ਹੋਈ ਸੀ ਵਾਈ ਫਾਈ ਤੇ ਮੋਬਾਈਲ ਫੋਨ ਦੀ ਕਲਪਨਾਹੁਣ 4 ਲੋਕ ਵੱਟਸਐੱਪ 'ਤੇ ਕਰ ਸਕਣਗੇ ਗਰੁੱਪ ਕਾਲਿੰਗਕੰਪਨੀ ਨੇ ਕਿਹਾ ਕਿ ਆਸਟ੍ਰੇਲੀਆਈ ਸਰਕਾਰ ਆਪਣੀਆਂ ਏਜੰਸੀਆਂ ਤੋਂ 5G ਯੰਤਰਾਂ ਦੀ ਟੈਸਟਿੰਗ ਕਰਵਾ ਸਕਦੀ ਹੈ।ਪਰ ਅਮਰੀਕਾ ਅਤੇ ਇੰਗਲੈਡ ਨੇ ਵੀ ਹੁਆਈ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਜਰਮਨੀ, ਜਾਪਾਨ ਅਤੇ ਕੋਰੀਆ ਵੱਲੋਂ ਜਾਂਚ ਕੀਤੀ ਗਈ ਹੈ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਪਾਰਟੀ ਚੋਂ ਮੁਅੱਤਲ 16 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46891427 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Fb/Kulbir zeera ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਪਾਰਟੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਕਿਹਾ ਕਿ ਜ਼ੀਰਾ ਨੂੰ ਪਾਰਟੀ ਅਨੁਸਾਸ਼ਨ ਭੰਗ ਕਰਨ ਕਰਕੇ ਪਾਰਟੀ ਵਿੱਚੋਂ ਮੁਅੱਤਲ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜਿਹੜੇ ਕੁਝ ਇਲਜ਼ਾਮ ਅਫਸਰ ਤੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਦੇ ਇਲਜ਼ਾਮ ਲਾਏ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ।ਪਰ ਜਿਸ ਤਰੀਕੇ ਨਾਲ ਜ਼ੀਰਾ ਨੇ ਪਬਲਿਕ ਸਮਾਗਮ ਵਿਚ ਇਸ ਮੁੱਦੇ ਨੂੰ ਉਠਾਇਆ ਹੈ, ਉਹ ਪਾਰਟੀ ਅਨੁਸਾਸ਼ਨ ਦੀ ਉਲੰਘਣਾ ਹੈ, ਇਸ ਲਈ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ।ਉੱਧਰ ਜ਼ੀਰਾ ਨੇ ਪਾਰਟੀ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਆਪਣੀ ਲੜਾਈ ਜਾਰੀ ਰੱਖਣਗੇ।ਇਹ ਵੀ ਪੜ੍ਹੋ:ਕੁੰਭ ਮੇਲਾ 2019: ਤਿਆਰੀਆਂ ਕੁੰਭ ਦੀਆਂ ਪਰ ਫੋਟੋ ਹੱਜ ਦੀ ਬ੍ਰੈਗਜ਼ਿਟ ਸਮਝੌਤਾ ਪਾਸ ਨਾ ਹੋਇਆ ਤਾਂ ਕੀ ਹੋ ਸਕਦਾ ਹੈਕੁੰਭ ਮੇਲਾ 2019 : ਅਖਾੜਿਆਂ ਦਾ ਇਤਿਹਾਸ ਤੇ ਦਾਅਵੇਜ਼ੀਰਾ ਦਾ ਕੀ ਹੈ ਪ੍ਰਤੀਕਰਮਕੁਲਬੀਰ ਸਿੰਘ ਜ਼ੀਰਾ ਨੇ ਕਿਹਾ, ਮੈਂ ਕਾਂਗਰਸ ਦਫ਼ਤਰ ਵਿਚ ਆਪਣਾ ਜਵਾਬ ਦੇ ਦਿੱਤਾ ਹੈ, ਮੈਂ ਸੁਨੀਲ ਜਾਖੜ ਵੱਲੋਂ ਜਾਰੀ ਨੋਟਿਸ ਦਾ ਜਵਾਬ ਦੇਣ ਲਈ ਫੋਨ ਕਰਕੇ ਸਮਾਂ ਮੰਗਿਆ ਸੀ ਪਰ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ। ਜ਼ੀਰਾ ਦਾ ਕਹਿਣਾ ਹੈ ਕਿ ਉਹ ਆਪਣਾ ਪੱਖ ਪੇਸ਼ ਕਰਨ ਲਈ ਰਾਹੁਲ ਗਾਂਧੀ ਤੇ ਸੋਨੀਆਂ ਗਾਂਧੀ ਨੂੰ ਮਿਲਾਂਗਾ।'ਮੈਨੂੰ ਲੱਗਦਾ ਹੈ ਕਿ ਇਹ ਫ਼ੈਸਲਾ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਦੇ ਦਬਾਅ ਕਾਰਨ ਲਿਆ ਗਿਆ ਹੈ'।ਮੈਂ ਪਾਰਟੀ ਖ਼ਿਲਾਫ਼ ਨਹੀਂ ਹਾਂ, 'ਮੈਂ ਨਸ਼ਿਆਂ ਖ਼ਿਲਾਫ਼ ਲੜ ਰਿਹਾ ਹਾਂ ਅਤੇ ਲੜ ਰਿਹਾ ਹਾਂ। ਮੈਂ ਆਪਣੇ ਸਟੈਂਡ ਉੱਤੇ ਕਾਇਮ ਹਾਂ। ਭ੍ਰਿਸ਼ਟ ਅਫ਼ਸਰਾਂ ਖਿਲਾਫ਼ ਲੜਦਾ ਰਹਾਂਗਾ'।ਕਿਉਂ ਹੋਈ ਕਾਰਵਾਈ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਦੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰ ਦਿੱਤਾ ਸੀ।ਸਟੇਜ ਉੱਤੇ ਆਪਣੇ ਭਾਸ਼ਣ ਵਿਚ ਜ਼ੀਰਾ ਨੇ ਪੁਲਿਸ 'ਤੇ ਡਰੱਗ ਮਾਫ਼ੀਆ ਦੀ ਮਦਦ ਕਰਨ ਦਾ ਇਲਜ਼ਾਮ ਲਗਾਉਂਦਿਆਂ ਮਨਪ੍ਰੀਤ ਬਾਦਲ ਦੀ ਅਗਵਾਈ ਵਿੱਚ ਹੋਣ ਵਾਲੇ ਪ੍ਰੋਗਰਾਮ ਨੂੰ ਛੱਡ ਕੇ ਚਲੇ ਗਏ ਸਨ।ਉਨ੍ਹਾਂ ਨੇ ਕਿਹਾ ਸੀ, ""ਜਦੋਂ ਖਾਕੀ ਵਿੱਚ ਕਾਲੀਆਂ ਭੇਡਾਂ ਨਾਲ ਨਹੀਂ ਨਿਪਟਿਆ ਜਾਂਦਾ ਉਦੋਂ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਸੁਪਨਾ ਪੂਰਾ ਨਹੀਂ ਹੋਵੇਗਾ।""ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " EVM ਮਸ਼ੀਨਾਂ ਹੈਕ ਨਹੀਂ ਹੋ ਸਕਦੀਆਂ - ਚੋਣ ਕਮਿਸ਼ਨ ਨੇ ਅਮਰੀਕੀ ਹੈਕਰ ਦੇ ਦਾਅਵੇ ਨਕਾਰੇ 22 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46951466 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਭਾਰਤੀ ਚੋਣ ਕਮਿਸ਼ਨ ਨੇ ਆਪਣਾ ਦਾਅਵਾ ਦੁਹਰਾਇਆ ਹੈ ਕਿ ਮੁਲਕ ਦੀਆਂ ਚੋਣਾਂ ਵਿੱਚ ਵਰਤੀਆਂ ਜਾਂਦੀਆਂ ਇਲੈਟ੍ਰੋਨਿਕ ਵੋਟਿੰਗ ਮਸ਼ੀਨਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋ ਸਕਦੀ।ਚੋਣ ਕਮਿਸ਼ਨ ਦੀ ਇਹ ਪ੍ਰਤੀਕਿਰਿਆ ਲੰਡਨ ਵਿੱਚ ਇੰਡੀਅਨ ਜਰਨਲਿਸਟ ਐਸੋਸੀਏਸ਼ਨ (ਆਈਜੇਈ) ਅਤੇ ਫੌਰਨ ਕੌਰਸਪੌਡੈਂਟ ਐਸੋਸੀਏਸ਼ਨ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਜਵਾਬ ਵਿੱਚ ਆਈ ਹੈ।ਇਸ ਪ੍ਰੈਸ ਕਾਨਫਰੰਸ ਵਿੱਚ ਹੈਦਾਰਾਬਾਦੀ ਮੂਲ ਦੇ ਅਤੇ ਅੱਜ-ਕੱਲ ਅਮਰੀਕਾ ਵਿੱਚ ਰਹਿੰਦੇ ਸਈਦ ਸੂਜਾ ਨੂੰ ਵੀਡੀਓ ਕਾਨਫਰਸਿੰਗ ਰਾਹੀ ਪੇਸ਼ ਕੀਤਾ ਗਿਆ। ਜਿਸ ਨੇ ਭਾਰਤੀ ਵੋਟਿੰਗ ਮਸ਼ੀਨ ਨੂੰ ਹੈਕ ਕਰਨ ਦਾ ਦਾਅਵਾ ਕੀਤਾ।ਚੋਣ ਕਮਿਸ਼ਨ ਨੇ 22 ਜਨਵਰੀ ਨੂੰ ਦਿੱਲੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਸਾਈਬਰ ਮਾਹਿਰ ਸਈਦ ਸ਼ੁਜਾ ਦੇ ਖਿਲਾਫ਼ ਐਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਹ ਵੀ ਪੜ੍ਹੋ:ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਸਈਦ ਸੂਜਾ ਨੇ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਉਹ ਸਾਲ 2014 ਵਿੱਚ ਇਨ੍ਹਾਂ ਮਸ਼ੀਨਾਂ ਨੂੰ ਹੈਕ ਕਰਨ ਵਾਲੇ ਹੈਕਰਾਂ ਦੀ ਟੀਮ ਦੇ ਮੈਂਬਰ ਸੀ। ਇਸ ਦੇ ਇਲਾਵਾ ਸੂਜਾ ਨੇ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਦੀ ਅਤੇ ਪੱਤਰਕਾਰ ਗੌਰੀ ਲੰਕੇਸ਼ ਦੀਆਂ ਮੌਤਾਂ ਬਾਰੇ ਵੀ ਕਈ ਦਾਅਵੇ ਕੀਤੇ। ਸੂਜਾ ਦੇ ਦਾਅਵਿਆਂ ਦੀ ਬੀਬੀਸੀ ਕੋਈ ਤਸਦੀਕ ਨਹੀਂ ਕਰਦਾ। Image copyright Getty Images ਸੂਜਾ ਨੇ ਇਹ ਪ੍ਰੈੱਸ ਕਾਨਫਰੰਸ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਖੁਲਾਸਾ ਕਰਨ ਤੋਂ ਰੋਕਣ ਲ਼ਈ ਕੁਝ ਦਿਨ ਪਹਿਲਾਂ ਹਮਲਾ ਹੋ ਚੁੱਕਿਆ ਹੈ।ਪ੍ਰੈਸ ਕਾਨਫਰੰਸ ਦੌਰਾਨ ਇਹ ਦਾਅਵਾ ਕੀਤਾ ਗਿਆ ਕਿ ਭਾਰਤ ਦੇ ਚੋਣ ਕਮਿਸ਼ਨ ਤੇ ਸਿਆਸੀ ਪਾਰਟੀਆਂ ਨੂੰ ਬੁਲਾਇਆ ਗਿਆ ਸੀ। ਪਰ ਕਾਂਗਰਸ ਦੇ ਨੁੰਮਾਇਦੇ ਕਪਿਲ ਸਿੱਬਲ ਤੋਂ ਬਿਨਾਂ ਹੋਰ ਕੋਈ ਨਹੀਂ ਪਹੁੰਚਿਆ।ਲੰਡਨ ਵਿੱਚ ਮੌਜੂਦ ਬੀਬੀਸੀ ਪੱਤਰਕਤਾਰ ਗੱਗਨ ਸਭਰਵਾਲ ਈਵੀਐਮ ਹੈਕਿੰਗ ਦਾ ਦਾਅਵਾ ਕਰਨ ਵਾਲੇ ਕਥਿਤ ਹੈਕਰ ਸਈਦ ਸ਼ੁਜਾ ਦੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਨ। ਗੱਗਨ ਸਭਰਵਾਲ ਨੇ ਸਈਦ ਸ਼ੁਜਾ ਨੂੰ ਉਨ੍ਹਾਂ ਦੇ ਦਾਅਵਿਆਂ 'ਤੇ ਕੁਝ ਸਵਾਲ-ਜਵਾਬ ਵੀ ਕੀਤੇ।ਸਵਾਲ: ਅਮਾਰੀਕਾ ਅਤੇ ਕਾਂਗੋ ਵਰਗੇ ਦੇਸਾਂ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਦੇ ਈਵੀਐਮ ਦਾ ਇਸਤੇਮਾਲ ਕਿਵੇਂ ਕੀਤਾ ਜਾ ਰਿਹਾ ਹੈ?ਸਈਦ ਸ਼ੁਜਾ: ਮੈਂ ਅਮਰੀਕਾ ਦੀ ਈਵੀਐਮ ਦੀ ਜਾਂਚ ਨਹੀਂ ਕੀਤੀ ਹੈ। ਮੈਨੂੰ ਉਨ੍ਹਾਂ ਨੂੰ ਪਰਖਣ ਦਾ ਮੌਕਾ ਨਹੀਂ ਮਿਲਿਆ ਇਸ ਲਈ ਮੈਂ ਉਸ ਬਾਰੇ ਕੁਝ ਨਹੀਂ ਬੋਲ ਸਕਦਾ ਅਤੇ ਕਾਂਗੋ ਦੇ ਬਾਰੇ ਤਾਂ ਮੈਨੂੰ ਕੁਝ ਨਹੀਂ ਪਤਾ।ਸਵਾਲ: ਪਿਛਲੇ ਸਾਲ ਜਦੋਂ ਭਾਰਤੀ ਚੋਣ ਕਮਿਸ਼ਨ ਨੇ ਈਵੀਐਮ ਨੂੰ ਹੈਕ ਕਰਨ ਦੀ ਖੁਲ੍ਹੀ ਚੁਣੌਤੀ ਰੱਖੀ ਸੀ ਉਦੋਂ ਤੁਸੀਂ ਉਸ ਵਿੱਚ ਹਿੱਸਾ ਲੈਣ ਬਾਰੇ ਕਿਉਂ ਨਹੀਂ ਸੋਚਿਆ?ਸਈਦ ਸ਼ੁਜਾ: ਮੈਂ ਇੱਥੇ ਸ਼ਰਨ ਲੈ ਕੇ ਰਹਿ ਰਿਹਾ ਹਾਂ। ਜੇ ਮੈਂ ਭਾਰਤ ਚਲਾ ਜਾਂਦਾ ਤਾਂ ਮੇਰੀ ਸੁਰੱਖਿਆ ਦੀ ਗਰੰਟੀ ਕੌਣ ਲੈਂਦਾ? ਜੋ ਲੋਕ ਉਸ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ ਮੈਂ ਉਨ੍ਹਾਂ ਨੂੰ ਆਪਣਾ ਸਾਥ ਦੇਣ ਦਾ ਬਦਲ ਦਿੱਤਾ ਸੀ ਪਰ ਬਾਅਦ ਵਿੱਚ ਉਹ ਲੋਕ ਪਿੱਛੇ ਹੱਟ ਗਏ।ਸਵਾਲ: ਤਾਂ ਅੱਜ ਅਜਿਹਾ ਕੀ ਹੋਇਆ ਕਿ ਤੁਸੀਂ ਈਵੀਐਮ ਹੈਕਿੰਗ 'ਤੇ ਗੱਲ ਕਰ ਰਹੇ ਹੋ ਅਤੇ ਇਸ ਪ੍ਰੈਸ ਕਾਨਫਰੰਸ ਤੋਂ ਤੁਸੀਂ ਕੀ ਹਾਸਿਲ ਕਰਨ ਦੀ ਉਮੀਦ ਕਰਦੇ ਹੋ?ਸਈਦ ਸ਼ੁਜਾ:ਮੈਂ ਕੁਝ ਵੀ ਉਮੀਦ ਨਹੀਂ ਕਰ ਰਿਹਾ। ਮੈਂ ਜਾਣਦਾ ਹਾਂ ਕਿ ਕੁਝ ਵੀ ਬਦਲਣ ਵਾਲਾ ਨਹੀਂ ਹੈ। ਇਸ ਦਾ ਕਾਰਨ ਹੈ ਕਿ ਈਵੀਐਮ ਚੋਣਾਂ ਵਿੱਚ ਇਸਤੇਮਾਲ ਹੁੰਦੀਆਂ ਰਹਿਣਗੀਆਂ ਅਤੇ ਜੋ ਹੋ ਰਿਹਾ ਹੈ ਉਹ ਵੀ ਜਾਰੀ ਰਹੇਗਾ।ਕੁਝ ਵੀ ਬਲਦਣ ਵਾਲਾ ਨਹੀਂ ਹੈ। ਇੱਥੋਂ ਤੱਕ ਕਿ ਜੇ ਹਰੇਕ ਭਾਰਤੀ ਇਹ ਕਹਿਣ ਲੱਗੇ ਕਿ ਈਵੀਐਮ ਦੀ ਥਾਂ ਬੈਲਟ ਪੇਪਰ ਤੋਂ ਚੋਣ ਹੋਣੀ ਚਾਹੀਦੀ ਹੈ ਤਾਂ ਵੀ ਭਾਜਪਾ ਕੋਲ ਇੰਨੀ ਤਾਕਤ ਹੈ ਕਿ ਉਹ ਪੈਸੇ ਦੇ ਕੇ ਵੋਟ ਖਰੀਦ ਸਕਦੀ ਹੈ। ਲੋਕਾਂ ਨੂੰ ਇਸ ਬਾਰੇ ਸੋਚਣਾ ਹੋਵੇਗਾ ਕਿ ਉਨ੍ਹਾਂ ਨੂੰ ਆਪਣੇ ਲਈ ਕਿਸ ਤਰ੍ਹਾਂ ਦੀ ਸਰਕਾਰ ਚਾਹੀਦੀ ਹੈ।ਸਵਾਲ: ਜੇ ਈਵੀਐਮ ਦੀ ਵਰਤੋਂ ਨਾ ਕਰੀਏ ਤਾਂ ਫਿਰ ਉਸ ਦੀ ਥਾਂ ਕੀ ਇਸਤੇਮਾਲ ਕੀਤਾ ਜਾਵੇ?ਸਈਦ ਸ਼ੁਜਾ: ਭਾਰਤ ਕੋਲ ਹੈਕ ਨਾ ਹੋ ਸਕਣ ਵਾਲੀ ਈਵੀਐਮ ਵੀ ਹੈ ਪਰ ਉਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਅਸੀਂ ਉਨ੍ਹਾਂ ਨੂੰ ਜੋ ਡਿਜ਼ਾਈਨ ਦਿੱਤਾ ਹੈ ਉਸ ਨੂੰ ਹੈਕ ਨਹੀਂ ਕੀਤਾ ਜਾ ਸਕਦਾ। ਇਸ ਈਵੀਐਮ ਵਿੱਚ ਕਿਸੇ ਤਰ੍ਹਾਂ ਦੇ ਟਰਾਂਸਮਿਸ਼ਨ ਦੀ ਸੰਭਾਵਨਾ ਨਹੀਂ ਹੈ।ਬੀਬੀਸੀ ਪੱਤਰਕਾਰ ਨੇ ਉਸ ਪ੍ਰੈਮ ਕਾਨਫਰੰਸ ਵਿੱਚ ਮੌਜੂਦ ਕਾਂਗਰਸ ਆਗੂ ਕਪਿਲ ਸਿੱਬਲ ਨੂੰ ਵੀ ਕੁਝ ਸਵਾਲ ਪੁੱਛਣੇ ਚਾਹੇ ਪਰ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵੱਲੋਂ ਕੋਈ ਬਿਆਨ ਜਾਰੀ ਨਹੀਂ ਕਰਨਾ ਚਾਹੁੰਦੇ। ਇਹ ਪੁੱਛੇ ਜਾਣ ਤੇ ਕਿ ਕੀ ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਕਾਂਗਰਸ ਵੱਲੋਂ ਭੇਜਿਆ ਗਿਆ ਹੈ। ਇਸ 'ਤੇ ਕਪਿਲ ਸਿੱਬਲ ਨੇ ਕਿਹਾ ਕਿ ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਸੀ।ਚੋਣ ਕਮਿਸ਼ਨ ਦਾ ਜਵਾਬ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦਾਅਵਾ ਕੀਤਾ ਗਿਆ ਕਿ ਵੋਟਿੰਗ ਮਸ਼ੀਨਾਂ ਭਾਰਤ ਇਲੈਟ੍ਰੋਨਿਕਸ ਲਿਮਟਿਡ ਅਤੇ ਇਲੈਟ੍ਰੋਨਿਕਸ ਕਾਰਪੋਰੇਸ਼ਨ ਆਫ਼ ਇੰਡੀਆ ਵਿੱਚ ਬਹੁਤ ਦੀ ਸਖ਼ਤ ਸੁਰੱਖਿਆ ਨਿਗਰਾਨੀ ਹੇਠ ਤਿਆਰ ਕੀਤੀਆਂ ਜਾਂਦੀਆਂ ਹਨ। Image copyright Getty Images ਚੋਣ ਕਮਿਸ਼ਨ ਨੇ ਦਾਅਵਾ ਕੀਤਾ ਕਿ ਵੋਟਿੰਗ ਮਸ਼ੀਨਾਂ ਬਣਾਉਣ ਲਈ ਬਹੁਤ ਦੀ ਸਾਵਧਾਨੀ ਵਾਲੀ ਪ੍ਰਕਿਰਿਆ ਹੈ। ਇਹ ਮਸ਼ੀਨਾਂ 2010 ਤੋਂ ਪਹਿਲਾਂ ਬਣੀ ਤਕਨੀਕੀ ਮਾਹਿਰਾਂ ਦੀ ਉੱਚ ਪੱਧਰੀ ਕਮੇਟੀ ਦੀ ਨਿਗਰਾਨੀ ਹੇਠ ਤਿਆਰ ਹੁੰਦੀਆਂ ਹਨ।ਇਲੈਕਸ਼ਨ ਕਮਿਸ਼ਨ ਨੇ ਇਸ ਮਾਮਲੇ ਵਾਲੀ ਕਾਨੂੰਨੀ ਚਾਰਾਜੋਈ ਬਾਰੇ ਵੀ ਸੋਚ ਰਿਹਾ ਹੈ।ਚੋਣ ਕਮਿਸ਼ਨ ਨੇ ਕਿਹਾ ਹੈ ਕਿ ਲੰਡਨ ਵਿਚ ਹੋਈ ਪ੍ਰੈੱਸ ਕਾਨਫ਼ਰੰਸ ਵਿੱਚ ਪਾਰਟੀ ਨਾ ਬਣਕੇ ਉਸਨੇ ਬੇਲੋੜੀ ਨੂਰਾ ਕੁਸ਼ਤੀ ਤੋਂ ਕਿਨਾਰਾ ਕੀਤਾ ਹੈ। ਪਰ ਚੋਣ ਕਮਿਸ਼ਨ ਆਪਣੇ ਦਾਅਵੇ ਉੱਤੇ ਕਾਇਮ ਹੈ ਕਿ ਭਾਰਤੀ ਈਵੀਐਮ ਮਸ਼ੀਨਾਂ ਨਾਲ ਛੇੜਛਾੜ ਨਹੀਂ ਹੋ ਸਕਦੀ।ਭਾਜਪਾ ਤੇ ਕੇਂਦਰ ਸਰਕਾਰ ਦਾ ਪ੍ਰਤੀਕਰਮਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਸੂਜਾ ਦੇ ਦਾਅਵਿਆਂ ਨੂੰ ਰੱਦ ਕੀਤਾ ਹੈ। ਇੱਕ ਟਵੀਟ ਰਾਹੀ ਜੇਤਲੀ ਨੇ ਉਲਟਾ ਸਵਾਲ ਕੀਤਾ ਕਿ ਕੀ ਚੋਣ ਕਮਿਸ਼ਨ ਤੇ ਲੱਖਾਂ ਮੁਲਾਜ਼ਮ ਯੂਪੀਏ ਦੇ ਰਾਜ ਵਿਚ ਭਾਜਪਾ ਨਾਲ ਮਿਲ ਕੇ ਈਵੀਐਮ ਬਣਾਉਣ ਤੇ ਇਸ ਦੀ ਪ੍ਰੋਗਰਾਮਿੰਗ ਕਰਨ ਵਿਚ ਲੱਗੇ ਹੋਏ ਸਨ। Image Copyright @arunjaitley @arunjaitley Image Copyright @arunjaitley @arunjaitley ਜੇਤਲੀ ਨੇ ਕਿਹਾ ਕਿ ਪਹਿਲਾਂ ਰਾਫੇਲ, ਫਿਰ 15 ਸਨਅਤਕਾਰਾਂ ਨੂੰ ਨਾ ਦਿੱਤੀ ਗਈ ਕਰਜ਼ ਮਾਫ਼ੀ ਅਤੇ ਹੁਣ ਅਗਲਾ ਵੱਡਾ ਝੂਠ ਹੈ, ਈਵੀਐਮ ਹੈਕਿੰਗ। ਜੇਤਲੀ ਨੇ ਇਹ ਵੀ ਲਿਖਿਆ ਕਿ ਕੀ ਕਾਂਗਰਸ ਪਾਰਟੀ ਇਹ ਸਮਝਦੀ ਹੈ ਕਿ ਲੋਕ ਕੁਝ ਵੀ ਕੂੜ ਕੜਾਵ ਨਿਗਲ ਲੈਣਗੇ। ਇਹ ਵੀ ਪੜ੍ਹੋ:“ਮੇਰੀ ਮਾਂ ਵਿਲਕਦੀ ਸੀ ਕਿ ਸਾਡੇ ਘਰ ਕੀ ਜੰਮ ਪਿਆ”#10yearchallenge: ਹਿਜਾਬ ਤੋਂ ਬਿਨਾਂ ਔਰਤਾਂ ਨੇ ਪਾਈਆਂ ਤਸਵੀਰਾਂ ਸਿਗਰਟ ਲਈ ਰੋਲਿੰਗ ਪੇਪਰ ਨਾ ਦੇਣ 'ਤੇ ਪੰਜਾਬੀ 'ਤੇ ਹਮਲਾਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਪੁਲਾੜ 'ਚੋਂ 7500 ਟਨ ਕੂੜਾ ਇਸ ਤਰ੍ਹਾਂ ਸਾਫ਼ ਕਰੇਗਾ ਇਹ ਜਾਲ 1 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45699549 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Science Photo Library ਫੋਟੋ ਕੈਪਸ਼ਨ ਇਹ ਜਾਲ ਧਰਤੀ ਤੋਂ 300 ਕਿੱਲੋਮੀਟਰ ਤੋਂ ਵੱਧ ਉੱਚਾਈ 'ਤੇ ਲਗਾਇਆ ਗਿਆ ਹੈ ਬ੍ਰਿਟੇਨ ਦੀ ਇੱਕ ਸੈਟੇਲਾਈਟ ਨੇ ਧਰਤੀ ਦੇ ਗ੍ਰਹਿ-ਪਥ (ਓਰਬਿਟ) ਵਿੱਚ ਇੱਕ ਜਾਲ ਲਗਾਇਆ ਹੈ ਜਿਹੜਾ ਸਪੇਸ ਦੇ ਕੂੜੇ ਨੂੰ ਇਕੱਠਾ ਕਰੇਗਾ।ਪ੍ਰਯੋਗ ਦੇ ਤੌਰ 'ਤੇ ਸ਼ੁਰੂ ਕੀਤੀ ਇਹ ਕੋਸ਼ਿਸ਼ ਉਨ੍ਹਾਂ ਯੋਜਨਾਵਾਂ ਦਾ ਹਿੱਸਾ ਹੈ, ਜਿਸਦੇ ਜ਼ਰੀਏ ਅੰਤਰਿਕਸ਼ ਨੂੰ ਕੂੜਾ ਮੁਕਤ ਬਣਾਉਣ ਦੀ ਯੋਜਨਾ ਹੈ। ਇਹ ਜਾਲ ਧਰਤੀ ਤੋਂ 300 ਕਿੱਲੋਮੀਟਰ ਤੋਂ ਵੱਧ ਉੱਚਾਈ 'ਤੇ ਲਗਾਇਆ ਗਿਆ ਹੈ। ਇਹ ਵੀ ਪੜ੍ਹੋ:9 ਤੱਥ ਜਿਨ੍ਹਾਂ ਕਾਰਨ ਵਧਿਆ ਸੈਕਸ ਟੁਆਏਜ਼ ਦਾ ਵਪਾਰ ਦੁਨੀਆਂ ਦੀਆਂ ਪੰਜ ਖ਼ਤਰਨਾਕ ਜਾਸੂਸ ਔਰਤਾਂ ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਇਹ ਸਮਝਿਆ ਜਾਂਦਾ ਹੈ ਕਿ ਕਰੀਬ ਸਾਢੇ ਸੱਤ ਹਜ਼ਾਰ ਟਨ ਕੂੜਾ ਧਰਤੀ ਦੇ ਗ੍ਰਹਿ-ਪਥ ਵਿੱਚ ਤੈਰ ਰਿਹਾ ਹੈ, ਜਿਹੜਾ ਉਨ੍ਹਾਂ ਸੈਟਲਾਈਟਾਂ ਲਈ ਖ਼ਤਰਾ ਹੈ, ਜਿਨ੍ਹਾਂ ਨੂੰ ਕਿਸੇ ਖਾਸ ਮਕਸਦ ਨਾਲ ਲਾਂਚ ਕੀਤਾ ਗਿਆ ਹੈ। ਜਾਲ ਦੇ ਪ੍ਰਯੋਗ ਦਾ ਸੈਟੇਲਾਈਟ ਦੇ ਜ਼ਰੀਏ ਵੀਡੀਓ ਵੀ ਬਣਾਇਆ ਗਿਆ ਹੈ ਜਿਸ ਵਿੱਚ ਇੱਕ ਜੁੱਤੀ ਦੇ ਡੱਬੇ ਦੇ ਆਕਾਰ ਦੇ ਪੁਲਾੜ ਦੇ ਕੂੜੇ ਨੂੰ ਇਕੱਠਾ ਕਰਦਾ ਹੋਇਆ ਦਿਖ ਰਿਹਾ ਹੈ। Image copyright SSC ਫੋਟੋ ਕੈਪਸ਼ਨ ਇੰਝ ਕੀਤਾ ਜਾਵੇਗਾ ਜਾਲ ਦਾ ਪ੍ਰਯੋਗ ਸੂਰੇ ਸਪੇਸ ਸੈਂਟਰ ਦੇ ਡਾਇਰੈਕਟਰ ਪ੍ਰੋਫੈਸਰ ਗੁਗਲਾਈਮਲੋ ਅਗਲੀਤੀ ਕਹਿੰਦੇ ਹਨ, ""ਜਿਸ ਤਰ੍ਹਾਂ ਦੀਆਂ ਸਾਡੀਆਂ ਉਮੀਦਾਂ ਸੀ, ਇਹ ਉਸ ਤਰ੍ਹਾਂ ਦਾ ਹੀ ਕੰਮ ਕਰ ਰਿਹਾ ਹੈ।""""ਤੁਸੀਂ ਸਾਫ਼ ਤੌਰ 'ਤੇ ਦੇਖ ਸਕਦੇ ਹੋ ਕਿ ਇਹ ਕਿਵੇਂ ਜਾਲ ਵਿੱਚ ਫਸਿਆ। ਅਸੀਂ ਇਸ ਪ੍ਰਯੋਗ ਨਾਲ ਖੁਸ਼ ਹਾਂ।""ਅੱਗੇ ਕੀ ਹੋਵੇਗਾਇਹ ਸਿਰਫ਼ ਇੱਕ ਪ੍ਰਯੋਗ ਸੀ, ਜਿਸ ਵਿੱਚ ਇੱਕ ਜੁੱਤੀ ਦੇ ਡੱਬੇ ਦੇ ਆਕਾਰ ਦੇ ਕੂੜੇ ਨੂੰ ਦੂਜੇ ਸੈਟੇਲਾਈਟ ਨਾਲ ਧਰਤੀ ਵੱਲ ਡਿਗਾਇਆ ਗਿਆ ਸੀ, ਜਿਸ ਨੂੰ ਬਾਅਦ ਵਿੱਚ ਜਾਲ ਵਿੱਚ ਫਸਾਇਆ ਗਿਆ। ਜੇਕਰ ਅਸਲ ਵਿੱਚ ਅਜਿਹਾ ਹੋ ਸਕੇਗਾ ਤਾਂ ਕੂੜੇ ਨੂੰ ਫਸਾਉਣ ਤੋਂ ਬਾਅਦ ਸੈਟੇਲਾਈਟ ਦੀ ਮਦਦ ਨਾਲ ਜਾਲ ਇਸ ਨੂੰ ਧਰਤੀ ਦੇ ਗ੍ਰਹਿ-ਪਥ ਤੋਂ ਬਾਹਰ ਕਰ ਦੇਵੇਗਾ। Image copyright AIRBUS ਫੋਟੋ ਕੈਪਸ਼ਨ ਕੁਝ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਸਪੇਸ ਜਾਲ ਧਰਤੀ ਦੇ ਗ੍ਰਹਿ-ਪਥ ਵਿੱਚ ਤੈਰ ਰਹੇ ਕੂੜੇ ਨੂੰ ਹਟਾਉਣ ਦੀ ਗੱਲ ਹੁੰਦੀ ਰਹੀ ਹੈ। ਕਈ ਪ੍ਰਯੋਗ ਵੀ ਇਸ 'ਤੇ ਚੱਲ ਰਹੇ ਹਨ ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਇਸ ਤਰ੍ਹਾਂ ਦਾ ਸਫ਼ਲ ਪ੍ਰਯੋਗ ਕੀਤਾ ਗਿਆ ਹੋਵੇ। ਜਲਦੀ ਹੀ ਹੁਣ ਇਸ ਕੋਸ਼ਿਸ਼ ਦੇ ਤਹਿਤ ਦੂਜੇ ਪੜ੍ਹਾਅ ਦਾ ਪ੍ਰਯੋਗ ਕੀਤਾ ਜਾਵੇਗਾ, ਜਿਸ ਵਿੱਚ ਇੱਕ ਕੈਮਰਾ ਲਗਾਇਆ ਜਾਵੇਗਾ ਜਿਹੜਾ ਸਪੇਸ ਦੇ ਅਸਲ ਕੂੜੇ ਨੂੰ ਕੈਦ ਕਰ ਸਕੇ ਤਾਂ ਕਿ ਉਨ੍ਹਾਂ ਨੂੰ ਹਟਾਉਣਾ ਸੌਖਾ ਹੋਵੇ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਤੱਕ ਇਸ ਤੋਂ ਹੋਰ ਬਿਹਤਕ ਤਰੀਕੇ ਨਾਲ ਕੰਮ ਲਿਆ ਜਾ ਸਕੇਗਾ। ਸਪੇਸ ਕੂੜੇ ਤੋਂ ਕਿੰਨਾ ਖਤਰਾਧਰਤੀ ਦੇ ਗ੍ਰਹਿ-ਪਥ ਵਿੱਚ ਲੱਖਾਂ ਟੁੱਕੜੇ ਤੈਰ ਰਹੇ ਹਨ। ਇਹ ਟੁੱਕੜੇ ਪੁਰਾਣੇ ਅਤੇ ਸੇਵਾ ਤੋਂ ਬਾਹਰ ਹੋ ਚੁੱਕੇ ਸੈਟਲਾਈਟਾਂ ਦੇ ਅੰਸ਼ ਅਤੇ ਅੰਤਰਿਕਸ਼ ਯਾਤਰੀਆਂ ਵੱਲੋਂ ਗ਼ਲਤੀ ਨਾਲ ਰਹਿ ਗਏ ਕੁਝ ਉਪਕਰਣ ਹਨ। Image copyright NASA/NANORACKS ਫੋਟੋ ਕੈਪਸ਼ਨ ਆਉਣ ਵਾਲੇ ਸਮੇਂ ਵਿੱਚ ਲੋੜਾਂ ਦੇ ਹਿਸਾਬ ਨਾਲ ਕਈ ਸੈਟੇਲਾਈ ਧਰਤੀ ਦੇ ਗ੍ਰਹਿ-ਪਥ ਵਿੱਚ ਲਾਂਚ ਕੀਤੇ ਜਾਣਗੇ ਡਰ ਇਹ ਹੈ ਕਿ ਜੇ ਇਨ੍ਹਾਂ ਕੂੜਿਆਂ ਨੂੰ ਹਟਾਇਆ ਨਹੀਂ ਗਿਆ ਤਾਂ ਇਹ ਕੰਮ ਵਿੱਚ ਆ ਰਹੀਆਂ ਸੈਟਲਾਈਟਾਂ ਨੂੰ ਨਸ਼ਟ ਕਰ ਦੇਵੇਗਾ।ਇਸ ਪ੍ਰਾਜੈਕਟ 'ਤੇ ਕੰਮ ਕਰ ਰਹੇ ਇੰਜੀਨੀਅਰ ਅਲਸਟੇਅਰ ਵੇਮੈਨ ਕਹਿੰਦੇ ਹਨ, ""ਜੇਕਰ ਇਹ ਟੁੱਕੜੇ ਆਪਸ ਵਿੱਚ ਟਕਰਾਉਂਦੇ ਹਨ ਤਾਂ ਹੋਰ ਕੂੜਾ ਇਕੱਠਾ ਹੋਵੇਗਾ। ਜ਼ਿਆਦਾ ਕੂੜਾ ਬਣਨ ਨਾਲ ਟਕਰਾਉਣ ਦਾ ਖਦਸ਼ਾ ਲਗਾਤਾਰ ਵਧਦਾ ਰਹੇਗਾ ਅਤੇ ਇੱਕ ਦਿਨ ਇਹ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ।""ਇਹ ਵੀ ਪੜ੍ਹੋ:ਇੰਡੋਨੇਸ਼ੀਆ: ਸੁਨਾਮੀ ਦੀ ਤਬਾਹੀ 'ਚ 832 ਲੋਕਾਂ ਦੀ ਮੌਤਪਹਿਲੂ ਖ਼ਾਨ ਮੌਬ ਲਿੰਚਿੰਗ ਕੇਸ ਦੇ ਗਵਾਹਾਂ 'ਤੇ ਹਮਲਾ'ਮੇਰੇ ਵਿਆਹ ਨਾ ਕਰਨ ਦੇ ਫ਼ੈਸਲੇ 'ਤੇ ਇੰਨੇ ਸਵਾਲ ਕਿਉਂ'ਆਉਣ ਵਾਲੇ ਸਮੇਂ ਵਿੱਚ ਲੋੜਾਂ ਦੇ ਹਿਸਾਬ ਨਾਲ ਕਈ ਸੈਟੇਲਾਈ ਧਰਤੀ ਦੇ ਗ੍ਰਹਿ-ਪਥ ਵਿੱਚ ਲਾਂਚ ਕੀਤੇ ਜਾਣਗੇ। ਜੇਕਰ ਸਪੇਸ ਕੂੜੇ ਨਾਲ ਨਿਪਟਾ ਨਹੀਂ ਗਿਆ ਤਾਂ ਯੋਜਨਾਵਾਂ ਫੇਲ੍ਹ ਹੋ ਸਕਦੀਆਂ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਭਾਰਤ 'ਚ ਫੇਕ ਨਿਊਜ਼ ਪ੍ਰਚਾਰ ਕਿਵੇਂ ਬਣ ਰਿਹੈ 16 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46198783 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ""ਫੇਕ ਨਿਊਜ਼ ਅੱਜ ਨਹੀਂ ਸ਼ੁਰੂ ਹੋਈ, ਇਹ ਪਹਿਲਾਂ ਵੀ ਸੀ ਪਰ ਹੁਣ ਇਹ ਇੱਕ ਪ੍ਰੋਪੇਗੈਂਡਾ ਦੀ ਤਰ੍ਹਾਂ ਹੋ ਰਿਹਾ ਹੈ, ਇਹ ਪੂਰੀ ਕੜੀ ਹੈ।"" ਇਹ ਕਹਿਣਾ ਹੈ ਪੱਤਰਕਾਰ ਹਰਤੋਸ਼ ਬਲ ਦਾ। ਬੀਬੀਸੀ ਪੰਜਾਬੀ ਦੇ ਅੰਮ੍ਰਿਤਸਰ ਵਿੱਚ ਕੀਤੇ ਗਏ ਬਿਓਂਡ ਫੇਕ ਨਿਊਜ਼ ਪ੍ਰੋਗਰਾਮ ਦੌਰਾਨ ਹਰਤੋਸ਼ ਬੱਲ ਨੇ ਦੱਸਿਆ ਕਿ ਕਿਸ ਤਰ੍ਹਾਂ ਸਾਡੇ ਵਾਤਾਵਰਨ ਵਿੱਚ ਫੇਕ ਨਿਊਜ਼ ਫੈਲਾਈ ਜਾ ਰਹੀ ਹੈ ਅਤੇ ਇਸ ਲਈ ਜ਼ਿੰਮੇਵਾਰ ਕੌਣ ਹਨ।ਉਦਾਹਰਨ ਦਿੰਦਿਆ ਹਰਤੋਸ਼ ਬਲ ਕਹਿੰਦੇ ਹਨ, ""ਹਾਦਸਾ ਅੰਮ੍ਰਿਤਸਰ ਵਿੱਚ ਹੁੰਦਾ ਹੈ ਤਾਂ ਸੋਸ਼ਲ ਮੀਡੀਆ ਉੱਤੇ ਖਬਰ ਫੈਲਦੀ ਹੈ ਕਿ ਡਰਾਈਵਰ ਮੁਸਲਮਾਨ ਸੀ। ਇਸ ਤਰ੍ਹਾਂ ਫੇਕ ਨਿਊਜ਼ ਸ਼ੁਰੂ ਹੋਈ।""ਇਹ ਵੀ ਪੜ੍ਹੋ:ਜਦੋਂ ਮਾਂ ਨੇ ਫੇਸਬੁੱਕ 'ਤੇ ਲਾਈਵ ਦੇਖਿਆ ਮੁੰਡੇ ਨੂੰ ਭੀੜ ਵੱਲੋਂ ਜ਼ਿੰਦਾ ਸਾੜਨ ਦਾ ਮੰਜ਼ਰ 'ਤਿੰਨ ਮਿੰਟਾਂ ਦੇ ਫ਼ਰਕ ਨਾਲ ਬਚੀ ਸਾਡੀ ਜ਼ਿੰਦਗੀ'ਬੱਚੇਦਾਨੀ ਦੇ ਕੈਂਸਰ ਦੀ ਜਾਂਚ 'ਚ ਤੁਸੀਂ ਵੀ ਅਣਗਹਿਲੀ ਕਰ ਰਹੇ ਹੋ?""ਇਸੇ ਤਰ੍ਹਾਂ ਰਾਫੇਲ ਡੀਲ ਬਾਰੇ ਸੋਸ਼ਲ ਮੀਡੀਆ ਉੱਤੇ ਕਿਹਾ ਜਾ ਰਿਹਾ ਕਿ 2012 ਵਿੱਚ ਵੀ ਅੰਬਾਨੀ ਨੂੰ ਇਹ ਡੀਲ ਮਿਲੀ ਸੀ। ਪਰ ਕੋਈ ਵੀ ਇਹ ਨਹੀਂ ਦੱਸਦਾ ਕਿ ਇਹ ਡੀਲ ਮੁਕੇਸ਼ ਅੰਬਾਨੀ ਨੂੰ ਮਿਲੀ ਸੀ ਪਰ ਉਹ ਸਾਲ ਬਾਅਦ ਤੋੜ ਦਿੱਤੀ ਗਈ ਸੀ ਅਤੇ ਵਾਪਸ ਹਿੰਦੁਸਤਾਨ ਐਰੋਨੋਟਿਕਸ ਨੂੰ ਦੇ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਮੋਦੀ ਦੇ ਆਉਣ ਤੋਂ ਅਨਿਲ ਅੰਬਾਨੀ ਨੂੰ ਇਹ ਡੀਲ ਦੇ ਦਿੱਤੀ ਗਈ। ਇਹ ਗਲਤ ਜਾਣਕਾਰੀ ਹੈ ਜੋ ਕਿ ਅੰਬਾਨੀ ਦੇ ਨਾਮ ਨਾਲ ਦਿੱਤੀ ਜਾ ਰਹੀ ਹੈ।""ਫੇਕ ਨਿਊਜ਼ ਰਾਹੀਂ ਪ੍ਰਾਪੇਗੰਡਾ ਕਿਵੇਂ ਫੈਲਾਇਆ ਜਾ ਰਿਹਾ ਹੈ?ਪ੍ਰਾਪੇਗੰਡਾ ਕੀ ਹੁੰਦਾ ਹੈ, ਉਹ ਵੀ ਹਰਤੋਸ਼ ਬਲ ਨੇ ਸਮਝਾਇਆ। ਉਨ੍ਹਾਂ ਕਿਹਾ, ""ਜਦੋਂ ਇਹ ਕਿਹਾ ਜਾਂਦਾ ਹੈ ਕਿ ਸਵੱਛ ਭਾਰਤ ਬੜੀ ਕਾਮਯਾਬ ਮੁਹਿੰਮ ਹੈ ਜਾਂ ਗੁੜਗਾਂਵ ਡੈਫੇਕੇਸ਼ਨ ਫਰੀ ਹੈ।"" Image copyright Getty Images ਹਰਤੋਸ਼ ਬਲ ਦਾ ਦਾਅਵਾ ਹੈ ਕਿ ਇਹ ਸਭ ਕੁਝ ਸਰਕਾਰ ਦੇ ਨਾਲ ਜੁੜੀਆਂ ਗੱਲਾਂ ਹਨ। ਫੇਕ ਨਿਊਜ਼ ਪਹਿਲਾਂ ਵੀ ਸੀ ਪਰ ਸਾਲ 2014 ਤੋਂ ਬਾਅਦ ਇਸ ਦਾ ਦਾਇਰਾ ਵੱਧ ਗਿਆ ਹੈ। ਉਨ੍ਹਾਂ ਕਿਹਾ, ""ਸਾਡੇ ਈਕੋਸਿਸਟਮ ਵਿੱਚ ਜਿਸ ਤਰ੍ਹਾਂ ਫੇਕ ਨਿਊਜ਼ ਫੈਲ ਰਹੀ ਹੈ ਉਹ ਹਾਕਮ ਧਿਰ ਨਾਲ ਜੁੜੀ ਹੋਈ ਹੈ। ਸੋਸ਼ਲ ਮੀਡੀਆ ਉੱਤੇ ਇਹ ਵੀ ਦਾਅਵਾ ਕੀਤਾ ਗਿਆ ਕਿ ਅਸੀਂ ਦੇਸਭਗਤ ਹਾਂ, ਦੇਸ ਦੀ ਗੱਲ ਕਰਦੇ ਹਾਂ, ਬਾਕੀ ਲੋਕ ਦੇਸ ਦੇ ਖਿਲਾਫ਼ ਗੱਲ ਕਰਦੇ ਹਨ। ਪਰ ਕੋਈ ਇਹ ਨਹੀਂ ਜਾਂਚ ਕਰਦਾ ਕਿ ਇਹ ਸੱਚ ਹੈ ਜਾਂ ਨਹੀਂ।"" ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਿਤਾ ਉੱਤੇ ਵੀ ਸਵਾਲ ਚੁੱਕੇ। ਹਰਤੋਸ਼ ਬਲ ਨੇ ਕਿਹਾ ਕਿ ਪੱਤਰਕਾਰਿਤਾ ਵਿੱਚ ਸੰਪਾਦਕੀ ਵਿੱਚ ਅੱਜ-ਕੱਲ੍ਹ ਤੱਥਾਂ ਦੀ ਘਾਟ ਹੋ ਰਹੀ ਹੈ। ਪੱਤਰਕਾਰਿਤਾ ਵਿੱਚ ਰਿਪੋਰਟ ਤੇ ਤੱਥ ਘੱਟਦੇ ਜਾ ਰਹੇ ਹਨ। ਆਮ ਆਦਮੀ ਤਾਂ ਤੱਥ ਦੇਖਦਾ ਹੀ ਨਹੀਂ ਹੈ।ਉਨ੍ਹਾਂ ਤੋਂ ਜਦੋਂ ਸਵਾਲ ਕੀਤਾ ਗਿਆ ਕਿ ਕੀ ਸਿਰਫ਼ ਸੱਤਾਧਿਰ ਹੀ ਫੇਕ ਨਿਊਜ਼ ਲਈ ਜ਼ਿੰਮੇਵਾਰ ਹੈ ਤਾਂ ਉਨ੍ਹਾਂ ਨੇ ਕਿਹਾ ਕਿ ""ਸੱਤਾ ਵਿੱਚ ਭਾਜਪਾ ਹੈ, ਇਸ ਲਈ ਸਵਾਲ ਉਨ੍ਹਾਂ ਤੋਂ ਬਣਦਾ ਹੈ। ਬਰਾਬਰੀ ਦਾ ਮੁਕਾਬਲਾ ਨਹੀਂ ਹੈ। ਜਿਸ ਨੇ ਅੱਗ ਲਾਈ ਹੈ ਅਤੇ ਜਿਸ ਨੇ ਅੱਗ ਬੁਝਾਈ ਹੈ ਉਸ ਨੂੰ ਇੱਕੋ ਨਜ਼ਰ ਨਾਲ ਨਹੀਂ ਦੇਖਿਆ ਜਾ ਰਿਹਾ ਹੈ।"" ਫੇਕ ਨਿਊਜ਼ ਦੀ ਪਰਿਭਾਸ਼ਾ ਉੱਤੇ ਵੀ ਸਵਾਲ ਕੀਤੇ ਜਾਂਦੇ ਰਹੇ ਹਨ। ਜੇ ਖਬਰ ਗਲਤ ਹੈ, ਕੋਈ ਘਟਨਾ ਵਾਪਰੀ ਹੀ ਨਹੀਂ ਹੈ ਤਾਂ ਇਹ ਫੇਕ ਹੈ। ਸੋਸ਼ਲ ਮੀਡੀਆ ਉੱਤੇ ਖ਼ਬਰਾਂ ਦੀ ਸ਼ਕਲ ਵਿਚ ਗ਼ਲਤ ਤੇ ਗੁਮਰਾਹਕੁਨ ਜਾਣਕਾਰੀ ਦੇ ਪਸਾਰ ਖ਼ਿਲਾਫ਼ ਬੀਬੀਸੀ ਦੀ 'ਬਿਓਂਡ ਫ਼ੇਕ ਨਿਊਜ਼' ਮੁਹਿੰਮ ਸ਼ੁਰੂ ਕੀਤੀ ਹੈ। 'ਬਿਓਂਡ ਫ਼ੇਕ ਨਿਊਜ਼' ਪ੍ਰੋਜੈਕਟ ਤਹਿਤ ਭਾਰਤ ਦੇ ਸੱਤ ਸ਼ਹਿਰਾਂ ਵਿੱਚ 12 ਨਵੰਬਰ ਨੂੰ ਪ੍ਰੋਗਰਾਮ ਹੋਏ। ਬੀਬੀਸੀ ਪੰਜਾਬੀ ਸਰਵਿਸ ਦਾ ਪ੍ਰੋਗਰਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਹੋਇਆ। ਸਾਈਬਰ ਸੈਕਿਊਰਿਟੀ ਮਾਹਿਰ ਦਾ ਕੀ ਕਹਿਣਾ ਹੈ?ਪੰਜਾਬ ਇੰਜੀਨੀਅਰਿੰਗ ਕਾਲਜ ਦੇ ਸਾਈਬਰ ਸਕਿਉਰਿਟੀ ਰਿਸਰਚ ਸੈਂਟਰ ਦੀ ਮੁਖੀ ਡਾ. ਦਿਵਿਆ ਬਾਂਸਲ ਦਾ ਕਹਿਣਾ ਹੈ, ""ਸਾਡੇ ਭਾਰਤ ਵਿੱਚ 1.5 ਬਿਲੀਅਨ ਤੋਂ ਜ਼ਿਆਦਾ ਵਟੱਸਐਪ ਯੂਜ਼ਰ ਹਨ, ਫੇਸਬੁੱਕ ਯੂਜ਼ਰ 294 ਮਿਲੀਅਨ ਤੋਂ ਜ਼ਿਆਦਾ ਹਨ, ਅਤੇ ਇੰਸਟਾਗਰਾਮ ਤੇ 71 ਮਿਲੀਅਨ ਤੋਂ ਵੱਧ ਯੂਜ਼ਰ ਹਨ। ਸਾਡੀ ਪੀੜ੍ਹੀ ਨੂੰ ਗੱਲ ਕਰਨ ਲਈ ਫੋਨ ਦੀ ਲੋੜ ਨਹੀਂ, ਅਸੀਂ ਸਿੱਧਾ ਚੈਟ ਕਰਦੇ ਹਾਂ। ਅਸੀਂ ਅਖਬਾਰਾਂ ਵੀ ਨਹੀਂ ਚੁੱਕਦੇ, ਅਸੀਂ ਖ਼ਬਰ ਵੈੱਬਸਾਈਟਾਂ ਦੇ ਅਰਲਟ ਲਾਏ ਹੋਏ ਹਨ, ਡਿਜੀਟਲ ਖ਼ਬਰਾਂ ਪੜ੍ਹਦੇ ਹਾਂ। ਅਜਿਹੇ ਡਿਜੀਟਲ ਦੌਰ ਵਿੱਚ ਹਿੰਸਾ, ਧਰਮ, ਜਾਤੀ ਆਧਾਰਿਤ ਮੈਸੇਜ ਵੀ ਫੈਲ ਰਹੇ ਹਨ।"" ਇਹ ਵੀ ਪੜ੍ਹੋ:ਸੁਖਬੀਰ ਤੇ ਡੇਰਾ ਮੁਖੀ ਦੀ ਕਥਿਤ ਬੈਠਕ ਤੇ ਅਕਸ਼ੇ ਦੀ ਸਫ਼ਾਈ ਨੂੰ ਵੀ ਮਿਲੀ ਚੁਣੌਤੀਸਖ਼ਸ਼ ਦੀ ਕਹਾਣੀ ਜੋ ਮਰਦਾ-ਮਰਦਾ ਮੌਤ ਦੀ ਸਕ੍ਰਿਪਟ ਲਿਖ ਗਿਆਪਾਰਟੀ 'ਚੋਂ ਛੁੱਟੀ ਹੋਣ 'ਤੇ ਅਜਨਾਲਾ ਤੇ ਬ੍ਰਹਮਪੁਰਾ ਨੇ ਬਾਦਲਾਂ ਨੂੰ ਕੀ ਕਿਹਾਉਨ੍ਹਾਂ ਅੱਗੇ ਕਿਹਾ, ""ਸੋਸ਼ਲ ਮੀਡੀਆ ਉੱਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਕਿ ਇਹ ਬੱਚਾ ਅਗਵਾ ਹੋ ਗਿਆ ਹੈ, ਇਸ ਦੀ ਰਿਪੋਰਟ ਕਰੋ।ਇਸੇ ਤਰ੍ਹਾਂ 8 ਨਵੰਬਰ, 2016 ਨੂੰ ਜਦੋਂ ਨੋਟਬੰਦੀ ਦੀ ਖਬਰ ਆਈ ਤਾਂ ਇਹ ਵੀ ਖਬਰ ਫੈਲੀ ਕਿ 200 ਦੇ ਨੋਟ ਵਿੱਚ ਚਿਪ ਲੱਗੀ ਹੈ।ਜਿਸ ਰਾਹੀਂ ਨਜ਼ਰ ਰੱਖੀ ਜਾਵੇਗੀ, ਜਿਸ ਦੇ ਧਰਤੀ ਹੇਠ 200 ਮੀਟਰ ਤੱਕ ਸਿਗਨਲ ਜਾ ਸਕਣਗੇ, ਨੋਟ ਕਿਸ ਕੋਲ ਹੈ ਟਰੈਕ ਹੋਵੇਗਾ। ਇਹ ਸਿਰਫ਼ ਸੋਸ਼ਲ ਮੀਡੀਆ ਉੱਤੇ ਹੀ ਨਹੀਂ, ਕਈ ਟੀਵੀ ਚੈਨਲਾਂ ਨੇ ਵੀ ਇਹ ਖਬਰ ਚਲਾਈ। ਪਰ ਕੀ ਇਹ ਭਰੋਸਾ ਕਰਨ ਵਾਲੀ ਹੈ, ਇਸ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ।"" Image copyright Getty Images ""ਅੰਮ੍ਰਿਤਸਰ ਟਰੇਨ ਐਕਸੀਡੈਂਟ ਸਬੰਧੀ ਵੀ ਫੇਕ ਨਿਊਜ਼ ਫੈਲੀ ਕਿ ਡਰਾਈਵਰ ਨੇ ਸੁਸਾਈਡ ਕਰ ਲਿਆ ਹੈ।"" ਫੇਕ ਨਿਊਜ਼ ਫੈਲਣ ਦੇ ਕਾਰਨਅਜਿਹੀਆਂ ਫੇਕ ਖਬਰਾਂ ਫੈਲਣ ਦੇ ਕਾਰਨ ਵੀ ਡਾ. ਬਾਂਸਲ ਨੇ ਸਾਂਝੇ ਕੀਤੇ। ਉਨ੍ਹਾਂ ਕਿਹਾ, ""ਡਿਜੀਟਲ ਪਲੇਟਫਾਰਮ ਕਾਰਨ ਇਹ ਜ਼ਿਆਦਾ ਫੈਲ ਰਹੀਆਂ ਹਨ। ਪਹਿਲਾਂ ਕੋਈ ਵੀ ਖ਼ਬਰ ਐਡੀਟਰ ਦੀ ਇਜਾਜ਼ਤ ਬਿਨਾਂ ਪਬਲਿਸ਼ ਨਹੀਂ ਹੁੰਦੀ ਸੀ। ਅੱਜ-ਕੱਲ੍ਹ ਕੋਈ ਵੀ ਖਬਰ ਪਬਲਿਸ਼ ਕਰ ਸਕਦਾ ਹੈ।"" ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਰਫ਼ ਭਾਜਪਾ ਨੂੰ ਹੀ ਨਿਸ਼ਾਨਾ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ, ""ਹਰ ਪਾਰਟੀ ਦਾ ਆਈਟੀ ਸੈੱਲ ਹੈ, ਸੋਸ਼ਲ ਮੀਡੀਆ ਸੈੱਲ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਸਰਕਾਰ ਤੋਂ ਸਵਾਲ ਚੁੱਕਣੇ ਚਾਹੀਦੇ ਹਨ ਪਰ ਸਾਡੇ ਦਿਮਾਗ ਨੂੰ ਇਸ ਤਰ੍ਹਾਂ ਸਿੱਖਿਅਤ ਕਰ ਦਿੱਤਾ ਗਿਆ ਹੈ ਕਿ ਰਿਅਲ ਨਿਊਜ਼ ਆਵੇ ਉਸ ਦੀ ਵੀ ਜਾਂਚ ਕਰੋ ਅਤੇ ਫੇਕ ਨੂੰ ਇੰਨਾ ਅਸਲੀ ਬਣਾ ਦਿੱਤਾ ਗਿਆ ਹੈ ਕਿ ਅਸੀਂ ਜਾਂਚ ਬਾਰੇ ਸੋਚਦੇ ਹੀ ਨਹੀਂ।""ਉਨ੍ਹਾਂ ਨੇ ਇਸ ਲਈ ਗੂਗਲ, ਵਟਸਐਪ, ਫੇਕਬੁੱਕ ਨੂੰ ਵੀ ਜ਼ਿੰਮੇਵਾਰ ਦੱਸਿਆ ਤੇ ਕਿਹਾ ਕਿ ਉਨ੍ਹਾਂ ਨੇ ਸਾਡੇ ਦਿਮਾਗ ਨੂੰ ਇਸ ਤਰ੍ਹਾਂ ਬਣਾ ਦਿੱਤਾ ਹੈ ਕਿ ਆਮ ਆਦਮੀ ਲਈ ਫੇਕ ਨਿਊਜ਼ ਨੂੰ ਸਮਝਣਾ ਔਖਾ ਹੈ। ਫੇਸਬੁੱਕ ਦਾ 'ਨਿਊਜ਼ ਐਲਗੋਰਿਧਮ' ਲੋਕਾਂ ਨੂੰ ਰੁੱਝੇ ਹੋਏ ਰੱਖਣਾ ਹੈ।ਇਹ ਵੀ ਪੜ੍ਹੋ:#BeyondFakeNews : 'ਫੇਕ ਨਿਊਜ਼ ਨੂੰ ਲੈ ਕੇ ਕੋਈ ਜਵਾਬਦੇਹ ਨਹੀਂ ਹੈ'ਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਨੇ ਵਿੱਢੀ ਮੁਹਿੰਮ #BeyondFakeNewsਫੇਕ ਨਿਊਜ਼ ਤੋਂ ਭੜਕੀ ਭੀੜ ਨੇ ਜਦੋਂ ਮਾਂ ਸਾਹਮਣੇ ਲਈ ਮੁੰਡੇ ਦੀ ਜਾਨਡਾ. ਬਾਂਸਲ ਨੇ ਜੰਮੂ-ਕਸ਼ਮੀਰ ਵਿੱਚ ਹੁੰਦੇ ਪਥਰਾਅ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, ""ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਵੀ ਸੋਸ਼ਲ ਮੀਡੀਆ ਉੱਤੇ ਖੁਲ੍ਹੇ ਤੌਰ ਉੱਤੇ ਕੀਤਾ ਜਾ ਰਿਹਾ ਹੈ। ਪਹਿਲਾਂ ਨਕਾਬ ਪਾ ਕੇ ਨੌਜਵਾਨਾਂ ਦੇ ਵੀਡੀਓ ਹੁੰਦੇ ਸੀ ਪਰ ਹੁਣ ਉਹ ਪੋਸਟਰ ਬੁਆਏ ਬਣ ਗਏ ਹਨ। ਉਹ ਹੁਣ ਡਰਦੇ ਨਹੀਂ ਕਿਉਂਕਿ ਸੋਸ਼ਲ ਮੀਡੀਆ ਉੱਤੇ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ।""ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪੱਤਰਕਾਰਾਂ ਦੇ ਨਾਲ-ਨਾਲ ਆਮ ਆਦਮੀ ਨੂੰ ਵੀ ਕੋਈ ਮੈਸੇਜ ਫਾਰਵਰਡ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਹਾਲ ਹੀ ਵਿੱਚ ਇੰਡੋਨੇਸ਼ੀਆ 'ਚ ਆਏ ਸੁਨਾਮੀ ਦੌਰਾਨ ਸੈਂਕੜੇ ਬੱਚੇ ਆਪਣੇ ਪਰਿਵਾਰਾਂ ਤੋਂ ਵੱਖ ਹੋ ਗਏ ਸਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਤੁਹਾਨੂੰ ਗੂਗਲ ਦੇ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਯਾਦ ਹੈ 27 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45668331 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Google ਫੋਟੋ ਕੈਪਸ਼ਨ ਜਨਮਦਿਨ ਮੁਬਾਰਕ ਗੂਗਲ। ਕਿਸੇ ਨੂੰ ਕੀ ਪਤਾ ਸੀ ਕਿ ਲੈਰੀ ਤੇ ਸੇਰਜੀ ਵੱਲੋਂ 1996 ਵਿੱਚ ਸ਼ੁਰੂ ਕੀਤਾ ਰਿਸਰਚ ਪ੍ਰੋਜੈਕਟ ਗੂਗਲ ਬਣ ਜਾਵੇਗਾ ਕੀ ਤੁਹਾਨੂੰ ਗੂਗਲ ਦੇ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਯਾਦ ਹੈ? ਜਦੋਂ ਤੁਹਾਨੂੰ ਕਿਸੇ ਜਾਣਕਾਰੀ ਨੂੰ ਜਲਦੀ 'ਚ ਲੱਭਣ ਦੀ ਲੋੜ ਹੁੰਦੀ ਸੀ ਤਾਂ ਤੁਸੀਂ ਕੀ ਕਰਦੇ ਸੀ?ਕਿਸੇ ਵੀ ਚੀਜ਼ ਦੀ ਭਾਲ ਤੁਸੀਂ ਕਰਦੇ ਹੋਵੋ - ਸ਼ਬਦ ਦੇ ਸਹੀ ਵਿਆਕਰਣ ਦੀ ਗੱਲ ਹੋਵੇ, ਕਿਸ ਰੈਸਟੋਰੈਂਟ ਨੂੰ ਲੱਭਣ ਦੀ ਗੱਲ ਹੋਵੇ, ਕੋਈ ਵਿਸ਼ੇਸ਼ ਦੁਕਾਨ ਹੋਵੇ ਜਾਂ ਫ਼ਿਰ ਕਿਸੇ ਪਹਾੜੀ ਝੀਲ ਦੇ ਨਾਂ ਦੀ ਗੱਲ ਹੋਵੇ - ਤੁਸੀਂ ਸ਼ਾਇਦ ਗੂਗਲ 'ਤੇ ਹੀ ਇਸਨੂੰ ਦੇਖ ਰਹੇ ਹੋਵੋ। ਫੋਰਬਸ ਦੇ ਅੰਕੜਿਆ ਮੁਤਾਬਕ ਗੂਗਲ ਔਸਤਨ 40 ਹਜ਼ਾਰ ਸਰਚਿਜ਼ (ਤਲਾਸ਼) ਹਰ ਸਕਿੰਟ ਪ੍ਰੋਸੈਸ ਕਰਦਾ ਹੈ - ਯਾਨਿ ਕਿ ਤਕਰੀਬਨ 35 ਲੱਖ ਸਰਚਿਜ਼ ਹਰ ਦਿਨ। ਅਤੇ ਇਸ ਪ੍ਰਕਿਰਿਆ ਵਿੱਚ ਗੂਗਲ ਧਰਤੀ ਦੇ ਸਭ ਤੋਂ ਪਾਪੂਲਰ ਸਰਚ ਇੰਜਣ ਤੋਂ ਵੀ ਵਧੇਰੇ ਬਹੁਤ ਕੁਝ ਬਣ ਗਿਆ ਹੈ: ਇਹ ਇਸ਼ਤਿਹਾਰਾਂ ਲਈ ਇੱਕ ਮੰਚ, ਇੱਕ ਬਿਜ਼ਨਸ ਮਾਡਲ ਅਤੇ ਨਿੱਜੀ ਜਾਣਕਾਰੀਆਂ ਇਕੱਠੀ ਕਰਨ ਵਾਲਾ ਇੱਕ ਕੁਲੈਕਟਰ ਬਣ ਗਿਆ ਹੈ।ਇਹ ਵੀ ਪੜ੍ਹੋ: 9 ਤੱਥ ਜਿਨ੍ਹਾਂ ਕਾਰਨ ਵਧਿਆ ਸੈਕਸ ਟੁਆਏਜ਼ ਦਾ ਵਪਾਰ ਆਧਾਰ ਬਾਰੇ ਹਰ ਸਵਾਲ ਦਾ ਜਵਾਬ ਇੱਥੇ ਪੜ੍ਹੋ'16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ'ਜਦੋਂ-ਜਦੋਂ ਅਸੀਂ ਕੁਝ ਸਰਚ (ਤਲਾਸ਼) ਕਰਨ ਲਈ ਗੂਗਲ ਕਰਦੇ ਹਾਂ ਤਾਂ ਗੂਗਲ ਸਾਡੀਆਂ ਪ੍ਰਾਥਮਿਕਤਾਵਾਂ ਅਤੇ ਆਦਤਾਂ ਤੋਂ ਵੱਧ ਜਾਣਦਾ ਹੈ - ਪਰ ਗੂਗਲ ਨੂੰ ਤੁਸੀਂ ਕਿੰਨਾ ਕੁ ਜਾਣਦੇ ਹੋ? ਆਓ ਜਾਣਦੇ ਹਾਂ ਗੂਗਲ ਬਾਰੇ ਉਹ ਗੱਲਾਂ ਜਿਹੜੀਆਂ ਸ਼ਾਇਦ ਤੁਹਾਨੂੰ ਹੈਰਾਨ ਕਰ ਦੇਣ।1. ਨਾਂ ਤੁਸੀਂ ਪੁੱਛੋਗੇ, ਗੂਗਲ ਕੀ ਹੈ? ਖ਼ੈਰ, ਇਸਦਾ ਮਤਲਬ ਕੁਝ ਵੀ ਨਹੀਂ ਹੈ। Image copyright Getty Images ਫੋਟੋ ਕੈਪਸ਼ਨ 'ਗੂਗਲ' ਅਸਲ ਰੂਪ 'ਚ ਗਣਿਤ ਦੇ ਸ਼ਬਦ 'ਗੋਗੋਲ' ਤੋਂ ਇੱਕ ਗਲਤ ਸ਼ਬਦ-ਜੋੜ ਹੈ 'ਗੂਗਲ' ਅਸਲ ਰੂਪ 'ਚ ਗਣਿਤ ਦੇ ਸ਼ਬਦ 'ਗੋਗੋਲ' ਤੋਂ ਇੱਕ ਗਲਤ ਸ਼ਬਦ-ਜੋੜ ਹੈ - ਜੋ ਮੂਲ ਰੂਪ 'ਚ 1 ਤੋਂ 100 ਸਿਫ਼ਰਾਂ ਤੱਕ ਹੈ। ਸ਼ੁਰੂਆਤੀ ਦਿਨਾਂ 'ਚ ਇੱਕ ਇੰਜੀਨੀਅਰ ਜਾਂ ਇਕ ਵਿਦਿਆਰਥੀ ਨੇ ਮੂਲ ਸ਼ਬਦ ਜੋੜ ਨੂੰ ਕਿਵੇਂ ਉਸੇ ਤਰਾਂ ਪੇਸ਼ ਕੀਤਾ, ਇਸ ਬਾਰੇ ਕਈ ਸ਼ੱਕ ਵਾਲੀਆਂ ਕਹਾਣੀਆਂ ਹਨ।ਇਹ ਗਲਤੀ ਮੁੱਖ ਧਾਰਾ ਦਾ ਹਿੱਸਾ ਬਣ ਗਈ ਅਤੇ ਨਵਾਂ ਸ਼ਬਦ ਆਇਆ, ਬਾਕੀ ਤਾਂ ਇਤਿਹਾਸ ਹੈ।2. 'ਬੈਕਰਬ'ਕੰਪਨੀ ਦੇ ਸਹਿ ਸੰਸਥਾਪਕਾਂ ਲੈਰੀ ਪੇਜ ਅਤੇ ਸੇਰਜੀ ਬ੍ਰਿਨ ਨੇ ਗੂਗਲ ਨੂੰ 'ਬੈਕਰਬ' ਦਾ ਨਾਂ ਦਿੱਤਾ। Image copyright Getty Images ਫੋਟੋ ਕੈਪਸ਼ਨ ਬੈਕਰਬ - ਦਰਅਸਲ ਮਸਾਜ ਨਹੀਂ ਹੈ ਇਸ ਦਾ ਇੱਕ ਮਜ਼ੇਦਾਰ ਮਸਾਜ ਨਾਲ ਕੁਝ ਲੈਣਾ ਦੇਣਾ ਨਹੀਂ ਸੀ, ਸਗੋਂ ਸਿਸਟਮ ਨੂੰ ਕਮਾਂਡ ਦਿੰਦੇ ਹੋਏ ਪਿਛਲੇ ਲਿੰਕ ਦੇ ਆਧਾਰ 'ਤੇ ਪੇਜਾਂ ਨੂੰ ਰੈਂਕ ਕਰਨਾ ਅਤੇ ਤਲਾਸ਼ ਕਰਨਾ ਸੀ। 3. ਆਫ਼-ਕਿਲਟਰ (Off-kilter) ਗੂਗਲ 'ਚ ਸਭ ਕੁਝ ਸਿਰਫ਼ ਬਿਜ਼ਨਸ ਬਾਰੇ ਨਹੀਂ ਹੈ। ਇਸ ਤੋਂ ਇਲਾਵਾ ਵੀ ਬਹੁਤ ਕੁਝ ਹੈ।ਗੂਗਲ ਨੇ ''ਆਸਕੀਊ'' ਅਤੇ ਖ਼ੁਦ ਨੂੰ ਦੇਖੋ ਸ਼ਬਦ ਜੋੜੇ।4. ਬੱਕਰੀਆਂ ਗੂਗਲ ਕਹਿੰਦਾ ਹੈ ਕਿ ਉਹ ਵਾਤਾਰਵਣ ਨਾਲ ਜੁੜੀਆਂ ਕੋਸ਼ਿਸ਼ਾਂ (ਗ੍ਰੀਨ ਪਹਿਲਕਦਮੀਆਂ) ਦਾ ਸਾਥ ਦਿੰਦਾ ਹੈ ਅਤੇ ਬੱਕਰੀਆਂ ਦੀ ਥਾਂ ਘਾਹ ਕੱਟਣ ਵਾਲੀਆਂ ਮਸ਼ੀਨਾਂ ਦੀ ਵਰਤੋਂ ਕਰਦਾ ਹੈ। Image copyright Getty Images ਫੋਟੋ ਕੈਪਸ਼ਨ ਗੂਗਲ ਦਫ਼ਤਰ ਦੇ ਆਲੇ-ਦੁਆਲੇ ਇਨ੍ਹਾਂ ਬੱਕਰੀਆਂ ਦਾ ਮਿਲਣਾ ਆਮ ਹੈ ਮਾਊਂਟੇਨ ਵਿਊ, ਕੈਲੇਫੋਰਨੀਆ ਵਿੱਚ ਗੂਗਲਪਲੇਕਸ ਹੈੱਡਕੁਆਟਰ ਦੇ ਵਿਸ਼ਾਲ ਲਾਅਨ ਨੂੰ ਨਿਯਮਿਤ ਤੌਰ 'ਤੇ ਸਹੀ ਕਰਨ ਦੀ ਲੋੜ ਹੈ।ਇਹ ਵੀ ਪੜ੍ਹੋ:ਗੂਗਲ ਤੇ ਐਪਲ ਨੇ ਕਿਉਂ ਹਟਾਇਆ ਇਹ ਐਪ?ਡੁਹਾਡੀ ਜਾਣਕਾਰੀ ਗੂਗਲ ਤੋਂ ਕਿਵੇਂ ਮਿਟਾਈ ਜਾ ਸਕਦੀ ਹੈ?ਉਧਾਰ ਦੇ ਪੈਸਿਆਂ 'ਤੇ ਗੂਗਲ ਇੰਝ ਬਣੀ ਵੱਡੀ ਕੰਪਨੀ ਇਸ ਲਈ ਤੁਸੀਂ ਅਕਸਰ ਲਗਭਗ 200 ਬੱਕਰੀਆਂ ਦੀ ਇੱਕ ਟੀਮ ਨੂੰ ਇਮਾਰਤ ਦੇ ਆਲੇ-ਦੁਆਲੇ ਘਾਹ ਖਾਂਦੇ ਦੇਖ ਸਕਦੇ ਹੋ। 5. ਵੱਧਦਾ ਕਾਰੋਬਾਰ ਜੀਮੇਲ, ਗੂਗਲ ਮੈਪਸ, ਗੂਗਲ ਡ੍ਰਾਈਵ, ਗੂਗਲ ਕਰੋਮ ਬਣਾਉਣ ਤੋਂ ਇਲਾਵਾ ਔਸਤਨ, ਗੂਗਲ 2010 ਤੋਂ ਹਰ ਹਫ਼ਤੇ ਇੱਕ ਕੰਪਨੀ ਐਕੁਆਇਰ ਕਰ ਰਹੀ ਹੈ। Image copyright Getty Images ਤੁਹਾਨੂੰ ਸ਼ਾਇਦ ਇਸ ਗੱਲ ਦੀ ਜਾਣਕਾਰੀ ਨਾ ਹੋਵੇ ਪਰ ਐਂਡਰੌਇਡ, ਯੂ-ਟਿਊਬ, ਵੇਜ਼ ਅਤੇ ਐਡਸੈਂਸ ਵਰਗੀਆਂ ਕੰਪਨੀਆਂ ਦੀ ਮਾਲਿਕ ਗੂਗਲ ਹੀ ਹੈ, ਅਤੇ ਇਸ ਤੋਂ ਇਲਾਵਾ 70 ਕੰਪਨੀਆਂ ਹੋਰ ਵੀ ਗੂਗਲ ਅਧੀਨ ਹਨ।6. ਦਿ ਡੂਡਲ30 ਅਗਸਤ 1998 ਨੂੰ ਪਹਿਲਾ ਗੂਗਲ ਡੂਡਲ ""ਆਊਟ-ਆਫ਼-ਆਫਿਸ ਮੈਸੇਜ"" 'ਤੇ ਸੀ। ਇਹ ਗੂਗਲ ਬੈਨਰ ਵਿੱਚ ਦੂਜੇ ""ਓ"" ਦੇ ਪਿੱਛੇ ਖੜ੍ਹੇ ਅੱਗ ਨਾਲ ਲਬਰੇਜ਼ ਤੀਲੀ ਰੂਪੀ ਇੱਕ ਵਿਅਕਤੀ ਦੀ ਤਸਵੀਰ ਸੀ। Image copyright Getty Images ਫੋਟੋ ਕੈਪਸ਼ਨ ਡੂਡਲਜ਼ ਹੁਣ ਗੂਗਲ ਦੀ ਰਵਾਇਤ ਬਣ ਗਿਆ ਹੈ ਇਹ ਵਿਚਾਰ ਉਦੋਂ ਆਇਆ ਜਦੋਂ ਲੈਰੀ ਅਤੇ ਸੇਰਜੀ ਨੇਵਾਡਾ 'ਚ ਬਰਨਿੰਗ ਮੈਨ ਫ਼ੈਸਟੀਵਲ ਦੇਖਣ ਗਏ ਅਤੇ ਉਹ ਯੂਜ਼ਰਜ਼ ਨੂੰ ਦੱਸਣਾ ਚਾਹੁੰਦੇ ਸਨ ਕਿ ਤਕਨੀਕੀ ਮਸਲਿਆਂ ਨੂੰ ਹੱਲ ਕਰਨ ਲਈ ਆਲੇ-ਦੁਆਲੇ ਨਹੀਂ ਹੋਣਗੇ।ਉਦੋਂ ਤੋਂ ਡੂਡਲਜ਼ ਇੱਕ ਤਰ੍ਹਾਂ ਨਾਲ ਗੂਗਲ ਦੀ ਰਵਾਇਤ ਬਣ ਗਿਆ ਹੈ, ਅਹਿਮ ਦਿਨਾਂ ਅਤੇ ਵਿਸ਼ੇਸ਼ ਲੋਕਾਂ ਨੂੰ ਪਛਾਣਦੇ ਹੋਏ ਆਰਟ ਵਰਕ ਕਮਿਸ਼ਨ ਕਰਨਾ। 7. ਕਈਆਂ ਲਈ ਗੁਆਚਿਆ ਮੌਕਾ, ਪਰ ਗੂਗਲ ਲਈ ਨਹੀਂ ਫੋਟੋ ਕੈਪਸ਼ਨ ਅੱਜ ਗੂਗਲ ਦੀ ਤਕਨੀਕ ਦੀ ਦੁਨੀਆਂ 'ਚ ਸਰਦਾਰੀ ਹੈ 1999 ਦੌਰਾਨ ਲੈਰੀ ਅਤੇ ਸੇਰਜੀ ਇੱਕ ਮਿਲੀਅਨ ਡਾਲਰ 'ਚ ਗੂਗਲ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ...ਪਰ ਕੀਮਤ ਘਟਾਉਣ ਤੋਂ ਬਾਅਦ ਵੀ ਕੋਈ ਲੈਣਦਾਰ ਨਹੀਂ ਸੀ।ਗੂਗਲ ਅੱਜ 300 ਬਿਲੀਅਨ ਡਾਲਰ ਤੋਂ ਵੱਧ ਦੀ ਕੰਪਨੀ ਹੈ, ਕੋਈ ਨਾ ਕੋਈ ਜ਼ਰੂਰ ਇਸ ਨੂੰ ਨਾ ਲੈਣ ਸਬੰਧੀ ਅਫ਼ਸੋਸ ਕਰ ਰਿਹਾ ਹੋਵੇਗਾ।8. ਸਿਧਾਂਤ Image copyright Getty Images ''ਬੁਰੇ ਨਾ ਬਣੋ'' ਕੰਪਨੀ ਦੇ ਸਿਧਾਂਤਾਂ 'ਚੋਂ ਇੱਕ ਅਸਲ ਸਿਧਾਂਤ ਹੈ। ਕੀ ਕੰਪਨੀ ਇਸ ਸਿਧਾਂਤ 'ਤੇ ਆ ਕੇ ਅੜ ਗਈ ਹੈ, ਇਹ ਫ਼ੈਸਲਾ ਅਸੀਂ ਤੁਹਾਡੇ 'ਤੇ ਛੱਡਦੇ ਹਾਂ। 9. ਖਾਣਾ ਬਹੁਤ ਅਹਿਮ ਹੈ Image copyright Getty Images ਫੋਟੋ ਕੈਪਸ਼ਨ ਗੂਗਲ ਹੈੱਡਕੁਆਟਰ 'ਤੇ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਮਿਲਦਾ ਹੈ ਫੋਰਬਸ ਮੁਤਾਬਕ ਗੂਗਲ ਦੇ ਸੇਰਜੀ ਬ੍ਰਿਨ ਨੇ ਸ਼ੁਰੂਆਤ 'ਚ ਹੀ ਇਹ ਫ਼ੈਸਲਾ ਲਿਆ ਕਿ ਕੋਈ ਵੀ ਗੂਗਲ ਦਫ਼ਤਰ ਕਦੇ ਖਾਣੇ ਵਾਲੀ ਥਾਂ ਤੋਂ 60 ਮੀਟਰ ਦੇ ਫ਼ਾਸਲੇ ਤੋਂ ਵੱਧ ਨਹੀਂ ਹੋਵੇਗਾ।ਇਹ ਅਫ਼ਵਾਹ ਸੀ ਕਿ ਸ਼ੁਰੂਆਤੀ ਦਿਨਾਂ 'ਚ ਕੰਪਨੀ ਦੀ ਪਸੰਦੀਦਾ ਡਿਸ਼ ''ਸਵੀਡੀਸ਼ ਮੱਛੀ'' ਸੀ, ਪਰ ਅੱਜ ਕੱਲ੍ਹ ਗੂਗਲ ਦੇ ਕਾਮਿਆਂ ਦੀ ਪਹੁੰਚ ਚੰਗੇ ਖਾਣੇ ਅਤੇ ਕੁਆਲਿਟੀ ਕੌਫ਼ੀ ਤੱਕ ਹੈ।10. ਗੂਗਲ ਦਾ ਪੱਕਾ ਦੋਸਤ Image copyright Getty Images ਫੋਟੋ ਕੈਪਸ਼ਨ ਗੂਗਲ ਦੇ ਕਰਮਚਾਰੀਆਂ ਨੂੰ ਕੁੱਤੇ ਦਫ਼ਤਰ ਲੈ ਕੇ ਆਉਣ ਦੀ ਇਜਾਜ਼ਤ ਹੈ ਗੂਗਲ 'ਚ ਪਹਿਲਾਂ ਤੋਂ ਕੰਮ ਕਰਨ ਵਾਲੇ ਅਤੇ ਨਵੇਂ ਕਰਮਚਾਰੀਆਂ ਨੂੰ ਆਪਣੇ ਪਾਲਤੂ ਕੁੱਤਿਆਂ ਨੂੰ ਕੰਮ 'ਤੇ ਲੈ ਕੇ ਆਉਣ ਦੀ ਇਜਾਜ਼ਤ ਹੈ। ਇਸ ਵਿੱਚ ਸ਼ਰਤ ਇਹ ਹੈ ਕਿ ਉਨ੍ਹਾਂ ਆਫ਼ਿਸ ਦੇ ਹਿਸਾਬ ਨਾਲ ਟ੍ਰੇਨਿੰਗ ਦਿੱਤੀ ਹੋਈ ਚਾਹੀਦੀ ਹੈ ਅਤੇ ਨਾਲ ਹੀ ਉਹ ਮਲ-ਮੂਤਰ ਦਫ਼ਤਰ ਜਾਂ ਦਫ਼ਤਰ ਦੇ ਆਲੇ-ਦੁਆਲੇ ਨਹੀਂ ਛੱਡਣਗੇ। ਇਹ ਵੀ ਪੜ੍ਹੋ:ਇਸ ਤਕਨੀਕ ਨਾਲ ਖੁੱਲ੍ਹਣਗੇ ਮਮੀਜ਼ ਦੇ ਰਾਜ਼ਕਿਵੇਂ 'ਫੇਕ ਪੋਰਨ' ਬਣ ਰਿਹਾ ਹੈ ਵੱਡਾ ਖ਼ਤਰਾ?ਇਸ਼ਤਿਹਾਰਾਂ ਵਿੱਚ ਕਿਹੋ ਜਿਹੇ ਪਤੀ ਨਜ਼ਰ ਆਉਂਦੇ ਹਨ? ਅਤੇ ਇਸ ਤੋਂ ਇਲਾਵਾ ਕੁਝ ਬੋਨਸ ਪੁਆਇੰਟਸ ਵੀ ਹਨ, ਤੁਸੀਂ ਜਾਣਦੇ ਹੋ.... Image copyright Getty Images ਹਾਲਾਂਕਿ ਗੂਗਲ ਦਾ ਇੰਡੈਕਸ 1999 ਦੇ ਮੁਕਾਬਲੇ ਹੁਣ 100 ਗੁਣਾ ਵੱਡਾ ਹੈ, ਉਹ ਇਸ ਨੂੰ 10,000 ਗੁਣਾ ਤੇਜ਼ੀ ਨਾਲ ਅਪਡੇਟ ਕਰਦੇ ਹਨ।ਗੂਗਲ ਨੂੰ ਲੇਗੋ ਬਹੁਤ ਪਸੰਦ ਹੈ, ਇਹ ਇੱਕ ਮਸ਼ਹੂਰ ਪਲਾਸਟਿਕ ਦਾ ਬਣਿਆ ਖਿਡੌਣਾ ਹੈ - ਪਹਿਲੀ ਗੂਗਲ ਕੰਪਿਊਟਰ ਸਟੋਰੇਜ ਯੂਨਿਟ ਨੂੰ ਲੇਗੋ ਬਰਿਕਸ ਦੇ ਨਾਲ ਬਣਾਇਆ ਗਿਆ ਸੀ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਾਦਲ ਇਨ੍ਹਾਂ ਗਲਤੀਆਂ ਦਾ ਮੁੱਲ ਤਾਰ ਰਹੇ ਹਨ- ਨਜ਼ਰੀਆ ਜਗਤਾਰ ਸਿੰਘ ਸੀਨੀਅਰ ਪੱਤਰਕਾਰ 29 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45620893 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਜਦੋਂ ਅਕਾਲੀ ਦਲ ਸੱਤਾ ਵਿੱਚ ਹੁੰਦਾ ਹੈ ਤਾਂ ਮੁੱਖ ਮੰਤਰੀ, ਅਕਾਲੀ ਦਲ ਦੇ ਪ੍ਰਧਾਨ, ਐਸਜੀਪੀਸੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਵਿਚਾਲੇ ਸੰਤੁਲਨ ਹੋਣਾ ਜ਼ਰੂਰੀ ਹੈ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਫਖ਼ਰ-ਏ-ਕੌਮ ਪੰਥ ਰਤਨ ਨਾਲ ਨਵਾਜ਼ੀ ਜਾਣ ਵਾਲੀ ਸਖਸ਼ੀਅਤ ਪ੍ਰਕਾਸ਼ ਸਿੰਘ ਬਾਦਲ ਅੱਜ ਦੇ ਦੌਰ ਵਿੱਚ ਪੰਥਕ ਅਤੇ ਸਿਆਸੀ ਖੇਤਰ 'ਚ ਬੁਰੇ ਸੰਕਟ ਵਿੱਚ ਘਿਰੇ ਨਜ਼ਰ ਆ ਰਹੇ ਹਨ।ਇਨ੍ਹਾਂ ਹਾਲਤਾਂ ਨੇ ਉਨ੍ਹਾਂ ਦੀ ਵਿਰਾਸਤ ਨੂੰ ਢਾਹ ਲਾਈ ਹੈ। ਉਨ੍ਹਾਂ ਦੀ ਸੱਤਾ ਦੌਰਾਨ ਸਿੱਖਾਂ ਦੀਆਂ ਸਰਬਉੱਚ ਸੰਸਥਾਵਾਂ ਨੂੰ ਜੋ ਨੁਕਸਾਨ ਪਹੁੰਚਿਆ ਹੈ, ਉਹ ਮੌਜੂਦਾ ਦੌਰ ਵਿਚ ਉਸੇ ਦੀ ਕੀਮਤ ਚੁਕਾ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਸਿੱਖਾਂ ਦੀਆਂ ਸਰਬਉੱਚ ਸੰਸਥਾਵਾਂ ਦੀ ਭਰੋਸੇਯੋਗਤਾ ਅਤੇ ਪ੍ਰਮਾਣਿਕਤਾ ਨੂੰ ਇਸ ਲਈ ਢਾਹ ਲਾਈ ਤਾਂ ਜੋ ਉਹ ਕੱਦਾਵਰ ਆਗੂ ਵਜੋਂ ਬਿਨਾਂ ਕਿਸੇ ਰੁਕਾਵਟ ਦੇ ਪੰਜਾਬ 'ਤੇ ਰਾਜ ਕਰ ਸਕਣ, ਪਰ ਹੁਣ ਅਜਿਹਾ ਕਰਨਾ ਹੀ ਉਨ੍ਹਾਂ ਲਈ ਮੁਸ਼ਕਿਲ ਦਾ ਸਬੱਬ ਬਣ ਰਿਹਾ ਹੈ। ਇਨ੍ਹਾਂ ਸਰਬਉੱਚ ਸੰਸਥਾਵਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਤੌਰ ਉੱਤੇ ਸ਼ਾਮਲ ਹੈ।ਇਹ ਵੀ ਪੜ੍ਹੋ:'ਸਿਰਫ਼ ਸਿਗਰੇਟ 'ਤੇ ਹੀ ਵਿਵਾਦ ਕਿਉਂ ਸ਼ਰਾਬ ਤੇ ਕਿਉਂ ਨਹੀਂ'ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਜਦੋਂ ਇੱਕ ਪਤੀ ਨੇ ਹਾਊਸ ਹਸਬੈਂਡ ਬਣਨ ਦਾ ਫ਼ੈਸਲਾ ਕੀਤਾਅਜਿਹੇ ਹਾਲਾਤ ਦੀ ਸ਼ੁਰੂਆਤ ਉਨ੍ਹਾਂ ਦੇ ਸੱਤਾ ਵਿਚ ਹੁੰਦਿਆਂ ਹੀ ਹੋ ਗਈ ਸੀ, ਜੋ ਸੱਤਾ ਖੁਸਣ ਤੋਂ ਬਆਦ ਹੋਰ ਵੀ ਮਾੜੀ ਹੋ ਗਈ।ਅਜਿਹੇ ਹਾਲਾਤ ਦਾ ਕਿਸੇ ਵੀ ਪਾਰਟੀ ਨੇ ਸੱਤਾ ਵਿਚ ਹੁੰਦੇ ਹੋਏ ਸਾਹਮਣਾ ਨਹੀਂ ਕੀਤਾ ਸੀ।ਚਾਰਾਂ ਥੰਮ੍ਹਾਂ ਵਿੱਚ ਸੰਤੁਲਨ ਹੋਣਾ ਜ਼ਰੂਰੀਇੱਕ ਪੱਧਰ 'ਤੇ ਆਰਐਸਐਸ-ਭਾਜਪਾ ਨਾਲ ਅਕਾਲੀ ਦਲ ਦੇ ਰਿਸ਼ਤਿਆਂ ਦੀ ਤੁਲਨਾ ਕੀਤੀ ਜਾ ਸਕਦੀ ਹੈ। ਦੋਵਾਂ ਵਿੱਚ ਇੱਕ ਵੱਡਾ ਫਰਕ ਹੈ। ਭਾਜਪਾ ਵਿੱਚ ਆਰਐਸਐਸ ਹੀ ਫੈਸਲਾ ਲੈਂਦੀ ਹੈ, ਪਰ ਅਕਾਲੀ ਦਲ ਦੇ ਮਾਮਲੇ ਵਿੱਚ ਹਾਲਾਤ ਵੱਖਰੇ ਹਨ। ਇੱਥੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਅਕਾਲੀ ਦਲ ਦੇ ਮੁੱਖ ਮੰਤਰੀ ਨੂੰ ਅਸਥਿਰ ਕਰਨ ਦੀ ਤਾਕਤ ਤਾਂ ਰੱਖਦੇ ਹਨ ਪਰ ਮੁੱਖ ਮੰਤਰੀ ਦੀ ਨਿਯੁਕਤੀ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਅਕਾਲੀ ਦਲ ਦੇ ਮੁਖੀ ਅਤੇ ਸਰਪ੍ਰਸਤ ਵਜੋਂ ਪ੍ਰਕਾਸ਼ ਸਿੰਘ ਬਾਦਲ ਦਾ ਇਨ੍ਹਾਂ ਦੋਹਾਂ ਸੰਸਥਾਵਾਂ ਉੱਤੇ ਦਬਦਬਾ ਰਿਹਾ ਹੈ। ਜਦੋਂ ਅਕਾਲੀ ਦਲ ਸੱਤਾ ਵਿੱਚ ਹੁੰਦਾ ਹੈ ਤਾਂ ਮੁੱਖ ਮੰਤਰੀ, ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਵਿਚਾਲੇ ਸੰਤੁਲਨ ਹੋਣਾ ਜ਼ਰੂਰੀ ਹੈ। Image copyright Getty Images ਫੋਟੋ ਕੈਪਸ਼ਨ ਐਸਜੀਪੀਸੀ ਵਜੋਂ ਨਿਯੁਕਤ ਕੀਤੇ ਜਾਂਦੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੁਤੰਤਰ ਹੋ ਕੇ ਕੰਮ ਕਰਨਾ ਚਾਹੀਦਾ ਹੈ ਪਰ ਅਜਿਹਾ ਹੁੰਦਾ ਨਹੀਂ ਹੈ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਭਾਵੇਂ ਇਕੱਠੇ ਹੋ ਕੇ ਜਾਂ ਵੱਖਰੇ ਤੌਰ 'ਤੇ ਮੁੱਖ ਮੰਤਰੀ ਦੀ ਸਥਿਰਤਾ ਲਈ ਚੁਣੌਤੀ ਬਣ ਸਕਦੇ ਹਨ। ਇਹ ਇੱਕ ਅਜਿਹੀ ਤਲਵਾਰ ਹੈ, ਜੋ ਅਕਾਲੀ ਦਲ ਦੇ ਮੁੱਖ ਮੰਤਰੀ ਉੱਤੇ ਹਮੇਸ਼ਾ ਲਟਕਦੀ ਰਹਿੰਦੀ ਹੈ ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਤਲਵਾਰ ਨੂੰ ਪਹਿਲਾਂ ਤਿੰਨੋ ਸੰਸਥਾਵਾਂ 'ਤੇ ਆਪਣਾ ਏਕਾਅਧਿਕਾਰ ਵਰਤ ਕੇ ਖੁੰਢਾ ਕੀਤਾ ਅਤੇ ਹੁਣ ਉਨ੍ਹਾਂ ਦਾ ਪਰਿਵਾਰ ਇਸ ਏਕਾਅਧਿਕਾਰ ਦੀ ਵਰਤੋਂ ਕਰ ਰਿਹਾ ਹੈ। ਜਿਸ ਦਾ ਪਿਛਲੇ ਸਮੇਂ ਦੌਰਾਨ ਕਾਫ਼ੀ ਵਿਰੋਧ ਵੀ ਹੋਇਆ ਹੈ।ਇਹ ਵੀ ਤਰਾਸਦੀ ਹੈ ਕਿ ਇਹੀ ਸੰਸਥਾਵਾਂ ਮੁੱਖ ਮੰਤਰੀ ਦੀਆਂ ਤਾਕਤਾਂ ਵਿੱਚ ਵੀ ਵਾਧਾ ਕਰਦੀਆਂ ਹਨ।ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੰਤੁਲਨ ਬਣਾ ਸਕਦਾ ਹੈ।ਸ਼੍ਰੋਮਣੀ ਕਮੇਟੀ ਇੱਕ ਸੰਵਿਧਾਨਕ ਸੰਸਥਾ ਹੈ। ਅਕਾਲੀ ਦਲ ਨੇ 1926 ਵਿੱਚ ਉਸਦੀ ਹੋਂਦ ਤੋਂ ਹੁਣ ਤੱਕ ਸ਼੍ਰੋਮਣੀ ਕਮੇਟੀ ਵਿੱਚ ਦਬਦਬਾ ਬਣਾਇਆ ਹੋਇਆ ਹੈ। ਅਕਾਲ ਤਖ਼ਤ ਦਾ ਜਥੇਦਾਰ ਵੀ ਸ਼੍ਰੋਮਣੀ ਕਮੇਟੀ ਹੀ ਨਿਯੁਕਤ ਕਰਦੀ ਹੈ। ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਤਾਂ ਉਸ ਵੇਲੇ ਉਨ੍ਹਾਂ ਨੇ ਆਪਣੇ ਭਰੋਸੇਮੰਦ ਆਗੂਆਂ, ਜਿਨ੍ਹਾਂ ਨੂੰ ਲੋਕ ਕਠਪੁਤਲੀਆਂ ਸਮਝਦੇ ਸਨ, ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਦੂਜੇ ਅਹਿਮ ਪੰਥਕ ਅਹੁਦਿਆਂ ਉੱਤੇ ਨਿਯੁਕਤ ਕੀਤਾ। Image copyright Getty Images ਮੌਜੂਦਾ ਹਾਲਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ 2015 ਵਿੱਚ ਸਿੱਖ ਪ੍ਰਦਰਸ਼ਨਕਾਰੀਆਂ 'ਤੇ ਹੋਈ ਫਾਇਰਿੰਗ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਪੇਸ਼ ਕੀਤੀ ਰਿਪੋਰਟ ਦਾ ਨਤੀਜਾ ਹੈ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਇਹ ਉਹੀ ਵੇਲਾ ਸੀ ਜਦੋਂ ਬਾਦਲਾਂ ਨੇ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕਰਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਈਸ਼-ਨਿੰਦਾ ਦੇ ਦੋਸ਼ਾਂ ਲਈ ਮਾਫ਼ੀ ਦੁਆਈ ਸੀ। ਬਾਦਲਾਂ ਉੱਤੇ ਇਲਜ਼ਾਮ ਲੱਗੇ ਕਿ ਇਹ ਸਾਰਾ ਘਟਨਾਕ੍ਰਮ ਉਨ੍ਹਾਂ ਦੇ ਦਬਾਅ ਕਾਰਨ ਹੋਇਆ ਹਾਲਾਂਕਿ ਉਹ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦੇ ਰਹੇ ਹਨ।ਡੇਰਾ ਮੁਖੀ ਇਸ ਵੇਲੇ ਬਲਾਤਕਾਰ ਦੇ ਦੋਸ਼ਾਂ ਹੇਠ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਇਸ ਗੱਲ ਦਾ ਖੁਲਾਸਾ ਕਰਦੀ ਹੈ ਕਿ ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਆਪਣੇ ਚੰਡੀਗੜ੍ਹ ਦੀ ਸਰਕਾਰੀ ਰਿਹਾਇਸ਼ ਵਿੱਚ ਤਲਬ ਕੀਤਾ ਸੀ। ਬਾਦਲ ਨੇ ਉਨ੍ਹਾਂ ਤੋਂ ਡੇਰਾ ਮੁਖੀ ਨੂੰ ਮਾਫ਼ੀ ਦੇਣ ਲਈ ਕਿਹਾ ਸੀ। ਇਹ ਸਭ ਕੁਝ ਵੋਟ ਬੈਂਕ ਦੀ ਸਿਆਸਤ ਦਾ ਇੱਕ ਹਿੱਸਾ ਸੀ। ਇਹ ਵੀ ਪੜ੍ਹੋ:'ਪ੍ਰਕਾਸ਼ ਸਿੰਘ ਬਾਦਲ ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ'ਜਦੋਂ ਬਾਦਲ ਕਾਂਗਰਸ ਦੀ ਟਿਕਟ 'ਤੇ ਚੋਣ ਲੜੇ ਅਤੇ ਜਿੱਤੇਬਾਦਲਾਂ ਦੀ ਜ਼ਿੰਮੇਵਾਰੀ ਤੇ ਸੁਖਬੀਰ ਦੀ ਅਗਵਾਈ 'ਤੇ ਇਸ ਲਈ ਉੱਠੇ ਸਵਾਲਜਦੋਂ ਸਿੱਖਾਂ ਨੇ ਰੋਸ ਪ੍ਰਗਟ ਕੀਤਾ ਤਾਂ ਸ਼੍ਰੋਮਣੀ ਕਮੇਟੀ ਨੇ ਮਾਫ਼ੀ ਦੇਣ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਅਖ਼ਬਾਰਾਂ ਵਿੱਚ ਪੂਰੇ-ਪੂਰੇ ਪੰਨਿਆਂ ਦੇ ਇਸ਼ਤਿਹਾਰ ਜਾਰੀ ਕੀਤੇ। ਇਸ ਪੂਰੀ ਕਵਾਇਦ ਵਿੱਚ 93 ਲੱਖ ਰੁਪਏ ਖ਼ਰਚ ਹੋਏ। ਪਰ ਸਿੱਖਾਂ ਦੇ ਵਧਦੇ ਰੋਸ ਕਾਰਨ ਮਾਫ਼ੀ ਨੂੰ ਵਾਪਿਸ ਲੈ ਲਿਆ ਗਿਆ। ਕੋਟਕਪੂਰਾ ਵਿੱਚ ਪੁਲਿਸ ਨੇ ਬਰਗਾੜੀ ਬੇਅਦਬੀ ਕਾਂਡ ਦੇ ਰੋਸ ਵਿੱਚ ਧਰਨੇ 'ਤੇ ਬੈਠੇ ਸਿੱਖ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਦੀ ਕਾਰਵਾਈ ਸ਼ੁਰੂ ਕੀਤੀ। ਬਹਿਬਲ ਕਲਾਂ ਵਿੱਚ ਤਿੰਨ ਘੰਟਿਆਂ ਵਿਚਾਲੇ ਹੀ ਪੁਲਿਸ ਦੀ ਗੋਲੀਬਾਰੀ ਵਿੱਚ ਦੋ ਲੋਕ ਮਾਰੇ ਗਏ। ਬਾਦਲ ਸਰਕਾਰ ਨੇ ਇਸ ਪੂਰੀ ਘਟਨਾ ਦੀ ਜਾਂਚ ਲਈ ਜ਼ੋਰਾ ਸਿੰਘ ਕਮਿਸ਼ਨ ਕਾਇਮ ਕੀਤਾ। ਪਰ ਉਸਦੀ ਰਿਪੋਰਟ ਕੂੜੇ ਦੇ ਢੇਰ ਵਿੱਚ ਗਈ। Image copyright NARINDER NANU/AFP/Getty Images ਫੋਟੋ ਕੈਪਸ਼ਨ ਮਰਹੂਮ ਗੁਰਚਰਨ ਸਿੰਘ ਟੋਹੜਾ ਦੇ ਹੁੰਦਿਆਂ ਬਾਦਲ ਨੇ ਕਦੇ ਐਸਜੀਪੀਸੀ ਤੇ ਅਕਾਲ ਤਖ਼ਤ ਦੇ ਕੰਮਕਾਜ ਵਿੱਚ ਦਖ਼ਲ ਨਹੀਂ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਂਦੇ ਹੀ ਬਹਿਬਲ ਕਲਾਂ ਕਾਂਡ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਨਿਯੁਕਤ ਕੀਤਾ। ਬਾਦਲਾਂ ਵੱਲੋਂ ਇਸ ਕਮਿਸ਼ਨ ਦਾ ਵਿਰੋਧ ਕੀਤਾ ਗਿਆ। ਅਕਾਲੀ ਭਾਜਪਾ ਸਰਕਾਰ ਵੇਲੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਹੀ ਗ੍ਰਹਿ ਮੰਤਰਾਲਾ ਸੀ। ਇਸ ਲਈ ਦੋਵੇਂ ਪਿਉ ਤੇ ਪੁੱਤਰ 2015 ਦੀ ਇਸ ਘਟਨਾ ਲਈ ਪੂਰੀ ਤਰ੍ਹਾਂ ਜਵਾਬਦੇਹ ਹਨ। ਜਥੇਦਾਰਾਂ ਦੇ ਸੁਤੰਤਰ ਹੋ ਕੇ ਕੰਮ ਕਰਨ ਉੱਤੇ ਸਵਾਲਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮੁੱਖ ਮੰਤਰੀ ਅਤੇ ਸਿੱਖ ਸੰਸਥਾਵਾਂ ਵਿਚਾਲੇ ਸੰਤੁਲਨ ਬਣਾਉਣ ਦੀ ਭੂਮਿਕਾ ਕਾਫ਼ੀ ਅਹਿਮ ਹੈ ਕਿਉਂਕਿ ਇਹ ਚਾਰੇ ਥੰਮ੍ਹ ਸੰਤੁਲਿਤ ਹੋਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਵਜੋਂ ਨਿਯੁਕਤ ਕੀਤੇ ਜਾਂਦੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੁਤੰਤਰ ਹੋ ਕੇ ਕੰਮ ਕਰਨਾ ਚਾਹੀਦਾ ਹੈ ਪਰ ਅਜਿਹਾ ਹੁੰਦਾ ਨਹੀਂ ਹੈ।ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਹੁੰਦਿਆਂ ਬਾਦਲ ਨੇ ਕਦੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਕੰਮਕਾਜ ਵਿੱਚ ਦਖ਼ਲ ਨਹੀਂ ਦਿੱਤਾ ਸੀ। ਉਹ ਸਿੱਖੀ ਤੇ ਸਿਆਸਤ ਦੇ ਪੂਰੇ ਢਾਂਚੇ ਤੇ ਇਨ੍ਹਾਂ ਸੰਸਥਾਵਾਂ ਦੇ ਕੰਮਕਾਜ ਨੂੰ ਬਾਰੀਕੀ ਨਾਲ ਸਮਝਦੇ ਸਨ। ਪਰ ਬਾਦਲਾਂ ਵਿੱਚ ਅਜਿਹੀ ਸਮਝ ਨਹੀਂ ਦੇਖੀ ਗਈ। ਔਖੇ ਸਿਆਸੀ ਹਾਲਾਤ ਵੇਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਹੀ ਹੈ ਜੋ ਹਰ ਝਟਕੇ ਨੂੰ ਝੱਲਦਾ ਹੈ। ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਉੱਤੇ ਦਬਦਬਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਲਈ ਹੀ ਅਕਾਲੀ ਦਲ ਦਾ ਗਠਨ ਹੋਇਆ ਸੀ। Image copyright Getty Images ਫੋਟੋ ਕੈਪਸ਼ਨ 1973 ਤੋਂ ਲੈ ਕੇ 1998 ਤੱਕ ਗੁਰਚਰਨ ਸਿੰਘ ਟੋਹੜਾ ਨੇ ਐਸਜੀਪੀਸੀ ਮੁਖੀ ਦੇ ਅਹੁਦੇ ਤੇ ਰਹੇ ਅਤੇ 2003 ਵਿੱਚ ਵੀ ਕੁਝ ਸਮੇਂ ਲਈ ਅਹੁਦਾ ਸਾਂਭਿਆ 1999 ਵਿੱਚ ਜਦੋਂ ਗੁਰਚਰਨ ਸਿੰਘ ਟੌਹੜਾ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਤੋਂ ਹਟਾਇਆ ਗਿਆ, ਉਸੇ ਵੇਲੇ ਤੋਂ ਬਾਦਲ ਨੇ ਇਨ੍ਹਾਂ ਸੰਸਥਾਵਾਂ ਦੇ ਪ੍ਰਭਾਵ ਨੂੰ ਖੁਦਮੁਖਤਿਆਰੀਹੀਣ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਉੱਤੇ ਦਬਦਬਾ ਕਾਇਮ ਕਰ ਲਿਆ। ਅਕਾਲ ਤਖ਼ਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਵੀ ਬਿਨਾਂ ਕਿਸੇ ਤਰਤੀਬ ਨਾਲ ਸ਼੍ਰੋਮਣੀ ਕਮੇਟੀ ਜ਼ਰੀਏ ਹਟਾ ਦਿੱਤਾ ਗਿਆ। ਉਸੇ ਵੇਲੇ ਤੋਂ ਇਨ੍ਹਾਂ ਸੰਸਥਾਵਾਂ ਦੀ ਮਾਨਤਾ ਵਿੱਚ ਗਿਰਾਵਟ ਆਉਣੀ ਸ਼ੁਰੂ ਹੋਈ। 1973 ਤੋਂ ਲੈ ਕੇ 1998 ਤੱਕ ਗੁਰਚਰਨ ਸਿੰਘ ਟੌਹੜਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਉੱਤੇ ਰਹੇ ਅਤੇ 2003 ਵਿੱਚ ਵੀ ਕੁਝ ਸਮੇਂ ਲਈ ਅਹੁਦਾ ਸਾਂਭਿਆ। 1 ਅਪ੍ਰੈਲ 2004 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।ਦੱਸਣਯੋਗ ਹੈ ਕਿ ਸੁਰਜੀਤ ਸਿੰਘ ਬਰਨਾਲਾ ਨੇ 1985 ਵਿੱਚ ਅਕਾਲੀ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ ਪਰ ਉਨ੍ਹਾਂ ਨੂੰ ਹਟਾਉਣ ਵਿੱਚ ਅਕਾਲ ਤਖ਼ਤ ਵੱਲੋਂ ਭੂਮਿਕਾ ਨਿਭਾਈ ਗਈ ਸੀ। ਜੁਲਾਈ 1977 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਵਜੋਂ ਦੂਜੇ ਕਾਰਜਕਾਲ ਵਿੱਚ ਵੀ ਕਾਫ਼ੀ ਮੁਸ਼ਕਿਲਾਂ ਭਰਿਆ ਸਮਾਂ ਦੇਖਿਆ ਸੀ। ਬਾਦਲ ਦਾ ਇਸੇ ਕੌੜੇ ਤਜਰਬੇ ਨੇ 1997 ਵਿੱਚ ਉਨ੍ਹਾਂ ਦੇ ਤੀਜੇ ਕਾਰਜਕਾਲ ਦੀ ਨੀਤੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ।ਇਹ ਵੀ ਪੜ੍ਹੋ:ਕਰਤਾਪੁਰ ਲਾਂਘੇ ਬਾਰੇ ਨੌਜਵਾਨ ਇਹ ਸੋਚਦੇ ਹਨਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਅੰਮ੍ਰਿਤਸਰ 'ਚ ਜ਼ਰਾ ਸੰਭਲ ਕੇ, ਕਿਤੇ 20 ਫੁੱਟ ਥੱਲੇ ਨਾ ਪਹੁੰਚ ਜਾਣਾ ਇਹੀ 2015 ਵਿੱਚ ਵੀ ਹੋਇਆ। ਜਥੇਦਾਰਾਂ ਨੂੰ ਆਪਣੇ ਘਰ ਤਲਬ ਕਰਨ ਦੀ ਬਜਾਏ ਇਸ ਕੰਮ ਨੂੰ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਰਾਹੀ ਨੇਪਰੇ ਚਾੜ੍ਹ ਸਕਦੇ ਸਨ। ਇਸ ਮਾਮਲੇ ਵਿੱਚ ਬਾਦਲਾਂ ਨੇ ਸਿੱਧੇ ਤੌਰ ਤੇ ਸਿੱਖਾਂ ਦੇ ਧਾਰਮਿਕ ਤੇ ਸਿਆਸੀ ਖੇਤਰ ਵਿੱਚ ਭੂਮਿਕਾ ਨਿਭਾਈ। ਉਨ੍ਹਾਂ ਨੇ ਨਾ ਤਾਂ ਸਿੱਖੀ ਸੁਭਾਅ ਨੂੰ ਸਮਝਿਆ ਅਤੇ ਨਾ ਹੀ ਇਨ੍ਹਾਂ ਸੰਸਥਾਵਾਂ ਦੇ ਕੰਮਕਾਜ ਨੂੰ।ਇਹੀ ਕਾਰਨ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਿਆਸੀ ਤੇ ਪੰਥਕ ਪਿੜ ਵਿਚ ਘਿਰੇ ਨਜ਼ਰ ਆ ਰਹੇ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਨਰਿੰਦਰ ਮੋਦੀ: ਕਾਂਗਰਸ ਨੇ ਰਾਮ ਮੰਦਿਰ ਮਾਮਲੇ 'ਚ ਸੁਪਰੀਮ ਕੋਰਟ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ - 5 ਅਹਿਮ ਖ਼ਬਰਾਂ 26 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46339953 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਰਾਜਸਥਾਨ ਚੋਣ ਰੈਲੀ ਦੌਰਾਨ ਮੋਦੀ ਨੇ ਲਾਏ ਕਾਂਗਰਸ 'ਤੇ ਰਾਮ ਮੰਦਿਰ ਬਾਰੇ ਸੁਣਵਾਈ ਵਿੱਚ ਦੇਰੀ ਕਰਵਾਉਣ ਦੇ ਇਲਜ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਸੁਪਰੀਮ ਕੋਰਟ ਵਿੱਚ ਬਾਬਰੀ ਮਸਜਿਦ ਦੇ ਮਾਮਲੇ ਦੀ ਸੁਣਵਾਈ 'ਚ ਦੇਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਿਆਂਪਾਲਿਕਾ ਵਿੱਚ ਰੁਕਵਾਟ ਦੀ ਧਮਕੀ ਦਿੱਤੀ। ਹਿੰਦੁਸਤਾਨ ਟਾਈਮਜ਼ ਮੁਤਾਬਕ ਰਾਜਸਥਾਨ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਦਹਾਕਿਆਂ ਪੁਰਾਣੇ ਵਿਵਾਦ 'ਤੇ ਸੁਣਵਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।ਇਸ ਤੋਂ ਇਲਾਵਾ ਉਨ੍ਹਾਂ ਨੇ ਵਿਰੋਧੀ ਧਿਰ 'ਤੇ ਨਿਆਂਪਾਲਿਕਾ ਨੂੰ ਸਿਆਸਤ 'ਚ ਖਿੱਚਣ ਅਤੇ ਨਿਆਂ ਦੀ ਆਜ਼ਾਦੀ ਨੂੰ ਘਟਾਉਣ ਦਾ ਵੀ ਇਲਜ਼ਾਮ ਲਗਾਇਆ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੋਦੀ ਨੇ ਉਸ ਵੇਲੇ ਕੀਤਾ ਜਦੋਂ ਅਯੁੱਧਿਆ ਵਿੱਚ ਵਿਸ਼ਵ ਹਿੰਦੂ ਪਰੀਸ਼ਦ ਵੱਲੋਂ ਰਾਮ ਮੰਦਿਰ ਦੀ ਉਸਾਰੀ ਨੂੰ ਲੈ ਕੇ ਭਾਰੀ ਇਕੱਠ ਹੋਇਆ ਸੀ।ਇਹ ਵੀ ਪੜ੍ਹੋ-ਅੰਮ੍ਰਿਤਸਰ ਧਮਾਕਾ: 3 ਅਣਸੁਲਝੇ ਸਵਾਲ ਕਸਰਤ ਕਰਨ ਤੋਂ ਬਾਅਦ ਸਾਡੀ ਚਰਬੀ ਕਿੱਥੇ ਜਾਂਦੀ ਹੈ?ਕੀ ਨਾਰੀਅਲ ਦਾ ਤੇਲ ਸੱਚੀ ਜ਼ਹਿਰ ਹੈ?ਹਿਟਲਰ ਲਈ 'ਜ਼ਹਿਰ ਚੱਖਣ' ਵਾਲੀ ਔਰਤ ਦੀ ਕਹਾਣੀਨੌਕਰੀ ਦੇ ਫੇਕ ਸੰਦੇਸ਼ ਕਰਕੇ ਲੁਧਿਆਣਾ ਪਹੁੰਚੇ ਸੈਂਕੜੇ ਉਮੀਦਵਾਰ ਦਿ ਟ੍ਰਿਬਿਊਨ ਮੁਤਾਬਕ ਇੱਕ ਪ੍ਰਸਿੱਧ ਕੰਪਨੀ ਵੱਲੋਂ ਇੰਟਰਵਿਊ ਲਈ ਵਾਈਰਲ ਕੀਤੇ ਗਏ ਫੇਕ ਸੰਦੇਸ਼ ਕਰਕੇ ਸੈਂਕੜੇ ਆਈਟੀ ਉਮੀਦਵਾਰ ਕਈ ਸੂਬਿਆਂ ਤੋਂ ਲੁਧਿਆਣਾ ਦੇ ਗਿੱਲ ਰੋਡ 'ਤੇ ਸਰਕਾਰੀ ਇੰਡਸਟ੍ਰੀਅਲ ਟਰੇਨਿੰਗ ਇੰਸਚੀਟਿਊਟ ਪਹੁੰਚ ਗਏ। Image copyright Getty Images ਫੋਟੋ ਕੈਪਸ਼ਨ ਫੇਕ ਸੰਦੇਸ਼ ਕਰਕੇ ਸੈਂਕੜੇ ਆਈਟੀ ਉਮੀਦਵਾਰ ਪਹੁੰਚੇ ਨੌਕਰੀ ਲਈ ਲੁਧਿਆਣਾ ਇਹ ਉਮੀਦਵਾਰ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਤੋਂ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਸੰਦੇਸ਼ 'ਚ ਫਿੱਟਰ, ਵੈਲਡਰ, ਇਲੈਕਟਰੀਸ਼ੀਨ ਅਤੇ ਮਕੈਨਕਸ ਲਈ 22700 ਪ੍ਰਤੀ ਮਹੀਨੇ ਦੀ ਤਨਖ਼ਾਹ ਦੱਸੀ ਗਈ ਸੀ। ਇਹ ਸੰਦੇਸ਼ ਵੱਟਸਐਪ 'ਤੇ ਵਾਈਰਲ ਹੋਇਆ ਸੀ। ਸ਼ੋਪੀਆਂ 'ਚ 6 ਦਹਿਸ਼ਗਰਦਾਂ ਸਣੇ 7 ਦੀ ਮੌਤ ਭਾਰਤ ਸ਼ਾਸਤ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਬਾਗ਼ੀਆਂ ਤੇ ਸੁਰੱਖਿਆ ਦਸਤਿਆਂ ਦਰਮਿਆਨ ਹੋਏ ਮੁਕਾਬਲੇ 'ਚ ਛੇ ਦਹਿਸ਼ਤਗਰਦ ਅਤੇ ਇੱਕ ਸੁਰੱਖਿਆ ਕਰਮੀ ਮਾਰੇ ਗਏ। Image copyright Getty Images ਫੋਟੋ ਕੈਪਸ਼ਨ ਸ਼ੋਪੀਆਂ 'ਚ 6 ਦਹਿਸ਼ਗਰਦਾਂ ਅਤੇ ਇੱਕ ਸੁਰੱਖਿਆ ਕਰਮੀ ਦੀ ਮੌਤ ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਰੱਖਿਆ ਤਰਜਮਾਨ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਪਿੰਡ ਹਿਪੁਰਾ ਬਾਟਾਗੁੰਡ ਵਿਚ ਹੋਏ ਮੁਕਾਬਲੇ ਤੋਂ ਬਾਅਦ ਇਲਾਕੇ 'ਚ ਨੌਜਵਾਨਾਂ ਤੇ ਸੁਰੱਖਿਆ ਕਰਮੀਆਂ ਵਿਚਕਾਰ ਵੱਡੇ ਪੱਧਰ 'ਤੇ ਝੜਪਾਂ ਹੋਈਆਂ ਜਿਨ੍ਹਾਂ 'ਚ ਇਕ ਆਮ ਨਾਗਰਿਕ ਮਾਰਿਆ ਗਿਆ ਤੇ ਚਾਰ ਹੋਰ ਜ਼ਖ਼ਮੀ ਹੋ ਗਏ।ਇੱਕ ਅਧਿਕਾਰੀ ਨੇ ਘਟਨਾ ਬਾਰੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤਾ ਤਾਂ ਦਹਿਸ਼ਤਗਰਦਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਹ ਵੀ ਪੜ੍ਹੋ-ਖਾਲਿਸਤਾਨੀ ਸਮਰਥਕਾਂ ਦੇ ਰਾਹੁਲ ਦੀ ਸਭਾ ’ਚ ਪਹੁੰਚਣ ਦੀ ਅਸਲੀਅਤਬ੍ਰੈਗਜ਼ਿਟ: ਬਰਤਾਨੀਆ ਸਾਹਮਣੇ ਆਖਰੀ ਵੱਡੀ ਚੁਣੌਤੀਕਰਤਾਰਪੁਰ ਸਾਹਿਬ ਖੂਨ - ਖਰਾਬਾ ਰੁੱਕਣ ’ਤੇ ਜਾਵਾਂਗਾ - ਕੈਪਟਨਅਯੁੱਧਿਆ ਦਾ ਅਸਲ ਇਤਿਹਾਸ ਕੀ ਹੈਮਰਦਾਂ ਦੀ ਦੂਸਰੀ ਪਤਨੀ 'ਤੇ ਫੈਸਲਾ ਲੈਣ ਵਾਲੀ ਜੱਜਕਿਤੇ ਤੁਹਾਡਾ ਵੀ ਕੋਈ ਸ਼ੋਸ਼ਣ ਤਾਂ ਨਹੀਂ ਕਰ ਰਿਹਾਰੂਸ ਨੇ ਹਮਲਾ ਕਰਕੇ ਯੂਕਰੇਨ ਦੇ ਜਹਾਜ਼ਾਂ 'ਤੇ ਕਬਜ਼ਾ ਕੀਤਾਰੂਸ ਨੇ ਕ੍ਰੀਮੀਆਈ ਪ੍ਰਾਇਦੀਪ ਦੇ ਕੋਲ ਯੂਕਰੇਨ ਦੇ ਤਿੰਨ ਜਲ ਸੈਨਾ ਜਹਾਜ਼ਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।ਇਸ ਘਟਨਾ ਨਾਲ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਦੋਵੇਂ ਦੇਸ ਇਸ ਹਾਲਾਤ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਦੱਸ ਰਹੇ ਹਨ। Image copyright Reuters ਫੋਟੋ ਕੈਪਸ਼ਨ ਸ ਨੇ ਕ੍ਰੀਮੀਆਈ ਪ੍ਰਾਇਦੀਪ ਦੇ ਕੋਲ ਯੂਕਰੇਨ ਦੇ ਤਿੰਨ ਜਲ ਸੈਨਾ ਜਹਾਜ਼ਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਦਰਅਸਲ ਇਹ ਵਿਵਾਦ ਉਦੋਂ ਉਠਿਆ ਜਦੋਂ ਰੂਸ ਨੇ ਇਲਜ਼ਾਮ ਲਗਾਇਆ ਕਿ ਯੂਕਰੇਨ ਦਾ ਜਹਾਜ਼ ਆਜ਼ੋਵ ਸਮੁੰਦਰ 'ਚ ਗ਼ੈਰ ਕਾਨੂੰਨੀ ਢੰਗ ਨਾਲ ਉਸ ਦੀ ਜਲ ਸੀਮਾ ਵਿੱਚ ਦਾਖ਼ਲ ਹੋ ਗਿਆ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।ਅਮਰੀਕਾ ਵੱਲੋਂ 26/11 ਦੇ ਦੋਸ਼ੀਆਂ ਬਾਰੇ ਜਾਣਕਾਰੀ ਲਈ 5 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨਦਿ ਟਾਈਮਜ਼ ਆਫ ਇੰਡੀਆ ਮੁਤਾਬਕ ਅਮਰੀਕਾ ਨੇ 2008 ਦੇ ਮੁੰਬਈ ਹਮਲੇ ਦੀ ਸਾਜ਼ਿਸ਼ ਰਚਣ ਜਾਂ ਸਹਾਇਤਾ ਕਰਨ ਵਾਲੇ ਦੀ ਜਾਣਕਾਰੀ ਦੇਣ ਵਾਲੇ ਲਈ 5 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਸ਼ਰਤ ਇਹ ਹੈ ਕਿ ਜਾਕਾਰੀ ਨਾਲ ਸ਼ੱਕੀ ਦੀ ਗ੍ਰਿਫ਼ਤਾਰੀ ਹੋਵੇ ਜਾਂ ਉਸ ਨੂੰ ਦੋਸ਼ੀ ਠਹਿਰਾਇਆ ਜਾ ਸਕੇ। ਟਰੰਪ ਪ੍ਰਸ਼ਾਸਨ ਨੇ 35 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵਾਲੇ ਇਸ ਇਨਾਮ ਦਾ ਐਲਾਨ 26/11 ਮੁੰਬਈ ਹਮਲਿਆਂ ਸਬੰਧੀ ਕੀਤਾ, ਜਿਸ ਵਿੱਚ 6 ਅਮਰੀਕੀਆਂ ਸਣੇ 166 ਲੋਕ ਮਾਰੇ ਗਏ ਸਨ। ਇਹ ਵੀ ਪੜ੍ਹੋ-ਡੇਰਾ ਬਾਬਾ ਨਾਨਕ ਦੇ ਨਿਵਾਸੀ ਲਾਂਘੇ ਕਾਰਨ ਇਸ ਲਈ ਹਨ ਫਿਕਰਮੰਦ'ਜਲਦ ਹੀ ਸੱਚਾ ਤੇ ਸੁੱਚਾ ਅਕਾਲੀ ਦਲ ਆਵੇਗਾ'‘ਹਿੰਦੂ ਜਾਗ ਗਿਆ, ਕਦੇ ਵੀ ਸ਼ੁਰੂ ਹੋਵੇਗਾ ਮੰਦਰ ਬਣਨਾ’ਬ੍ਰੈਗਜ਼ਿਟ: ਬਰਤਾਨੀਆ ਸਾਹਮਣੇ ਆਖਰੀ ਵੱਡੀ ਚੁਣੌਤੀਇਹ ਵੀਡੀਓ ਵੀ ਜ਼ਰੂਰ ਦੇਖੋ- Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਤੂਫਾਨ ਕਾਰਨ 100 ਮੀਟਰ ਤੋਂ ਵੀ ਘੱਟ ਦੂਰੀ 'ਤੇ ਨਜ਼ਰ ਆ ਰਿਹਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੁੰਭ ਮੇਲਾ 2019: ਮੇਲੇ ਉੱਤੇ ਪਹੁੰਚੇ ਅਖਾੜਿਆਂ ਦਾ ਇਤਿਹਾਸ ਅਤੇ ਦਾਅਵੇ 16 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46878327 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਅਖਾੜਾ ਸ਼ਬਦ ਸੁਣਦਿਆਂ ਹੀ ਕੁਸ਼ਤੀ ਤੇ ਮੱਲਾਂ ਦੇ ਘੋਲ ਚੇਤੇ ਵਿੱਚ ਆ ਜਾਂਦੇ ਹਨ ਪਰ ਕੁੰਭ ਦੇ ਮੇਲੇ ਵਿੱਚ ਸਾਧੂਆਂ ਸੰਤਾਂ ਦੇ ਵੀ ਅਖਾੜੇ ਹਨ। ਦੇਖਿਆ ਜਾਵੇ ਤਾਂ ਅਖਾੜਿਆਂ ਦਾ ਧਾਰਮਿਕਤਾ ਨਾਲ ਕੀਤਾ ਲੈਣ-ਦੇਣ ਕਿਉਂਕਿ ਜ਼ੋਰ ਅਜ਼ਮਾਇਸ਼ ਤਾਂ ਇੱਥੇ ਵੀ ਹੁੰਦੀ ਹੈ ਪਰ ਧਰਮਿਕ ਠੁੱਕ ਕਾਇਮ ਕਰਨ ਲਈ।ਅਖਾੜੇ ਇੱਕ ਤਰ੍ਹਾਂ ਨਾਲ ਹਿੰਦੂ ਧਰਮ ਦੇ ਮੱਠ ਕਹੇ ਜਾ ਸਕਦੇ ਹਨ।ਇਨ੍ਹਾਂ ਅਖਾੜਿਆਂ ਵਿੱਚ ਸ਼ਾਹੀ ਸਵਾਰੀਆਂ, ਰੱਥ, ਹਾਥੀ-ਘੋੜਿਆਂ ਦੀ ਸਜਾਵਟ, ਘੜਿਆਲ, ਨਾਂਗਾ-ਅਖਾੜਿਆਂ ਦੇ ਕਰਤਬ। ਇੱਥੋਂ ਤੱਕ ਕਿ ਕੁੰਭ ਵਿੱਚ ਤਲਵਾਰਾਂ ਤੇ ਬੰਦੂਕਾਂ ਤੱਕ ਦੇ ਕਰਤਬ ਹੁੰਦੇ ਹਨ।ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ'ਸਾਨੂੰ ਕੋਈ ਦੇਖ ਲੈਂਦਾ ਤਾਂ ਸਾਡਾ ਕਤਲ ਹੋ ਸਕਦਾ ਸੀ' 100 ਕਰੋੜ ਰੁਪਏ ਦੀ ਨੰਬਰ ਪਲੇਟ ਤੇ ਦੁਬਈ ਦਾ ਉਹ ਸ਼ੇਖ਼ਇਨ੍ਹਾਂ ਦਿਨੀਂ ਪ੍ਰਯਾਗਰਾਜ (ਇਲਾਹਾਬਾਦ) ਵਿੱਚ ਸਾਧੂ ਸੰਤਾਂ ਦੇ ਅਖਾੜਿਆਂ ਦੀ ਧੂਮ ਹੈ। ਇਨ੍ਹਾਂ ਦੇ ਤੰਬੂਆਂ ਵਿੱਚ ਭੀੜ ਅਤੇ ਰੌਣਕ ਹੈ।ਮੁੱਢ ਵਿੱਚ ਚਾਰ ਹੀ ਵੱਡੇ ਅਖਾੜੇ ਸਨ। ਫਿਰ ਜਿਵੇਂ-ਜਿਵੇਂ ਇਨ੍ਹਾਂ ਵਿੱਚ ਵਿਚਾਰਧਾਰਕ ਦੂਰੀਆਂ ਵਧੀਆਂ, ਨਵੇਂ ਅਖਾੜੇ ਬਣਦੇ ਗਏ। ਹੁਣ ਇਨ੍ਹਾਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ।ਇਸ ਵਾਰ ਟ੍ਰਾਂਸਜੈਂਡਰ ਸਾਧੂਆਂ ਨੇ ਵੀ ਕੁੰਭ ਵਿੱਚ ਸ਼ਿਰਕਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਤੀਜੇ ਲਿੰਗ ਵਜੋਂ ਮਾਨਤਾ ਦੇ ਦਿੱਤੀ ਹੈ, ਇਸ ਲਈ ਸਮਾਜਿਕ ਸੋਚ ਵੀ ਬਦਲਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਔਰਤਾਂ ਅਤੇ ਮਰਦਾਂ ਦੇ 13 ਅਖਾੜੇ ਹਨ ਉਨ੍ਹਾਂ ਦੇ ਵੀ ਅਖਾੜੇ ਨੂੰ ਮਾਨਤਾ ਮਿਲਣੀ ਚਾਹੀਦੀ ਹੈ। ਫੋਟੋ ਕੈਪਸ਼ਨ ਲਕਸ਼ਮੀ ਨਾਰਾਇਣ ਤ੍ਰਿਪਾਠੀ ਵਰਗੇ ਕਿੰਨਰ ਗੁਰੂ ਇਸ ਸ਼ੋਭਾ ਯਾਤਰਾ ਨੂੰ ਤਬਦੀਲੀ ਵੱਲ ਇੱਕ ਕਦਮ ਵਜੋਂ ਦੇਖ ਰਹੇ ਹਨ। ਕੁੰਭ ਅਖਾੜਿਆਂ ਦਾ ਹੀ ਇਕੱਠ ਹੈ, ਜਿੱਥੇ ਅਧਿਆਤਮਿਕ ਅਤੇ ਧਾਰਿਮਕ ਚਰਚਾ ਹੁੰਦੀ ਹੈ। ਅਖਾੜੇ ਆਪਣੀਆਂ-ਆਪਣੀਆਂ ਰਵਾਇਤਾਂ ਵਿੱਚ ਨਵੇਂ ਚੇਲਿਆਂ ਨੂੰ ਨਾਮ-ਦਾਨ ਮਨ ਦਿੰਦੇ ਹਨ ਅਤੇ ਵੱਖੋ-ਵੱਖਰੀਆਂ ਉਪਾਧੀਆਂ ਵੀ ਦਿੰਦੇ ਹਨ।ਜਿੱਥੇ ਸ਼ਰਧਾਲੂ ਕੁੰਭ ਵਿੱਚ ਗੰਗਾ ਦਾ ਇਸ਼ਨਾਨ ਕਰਕੇ ਪੁੰਨ ਖੱਟਣ ਪਹੁੰਚਦੇ ਹਨ, ਉੱਥੇ ਹੀ ਇਨ੍ਹਾਂ ਸਾਧੂਆਂ ਦਾ ਦਾਅਵਾ ਹੈ ਕਿ ਉਹ ਗੰਗਾ ਨੂੰ ਪਵਿੱਤਰ ਕਰਨ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੰਗਾ ਧਰਤੀ 'ਤੇ ਉਤਰਨ ਲਈ ਤਿਆਰ ਨਹੀਂ ਸੀ, ਜਦੋਂ ਸਾਧੂਆਂ ਨੇ ਧਰਤੀ ਨੂੰ ਪਵਿੱਤਰ ਕੀਤਾ ਤਾਂ ਜਾ ਕੇ ਗੰਗਾ ਧਰਤੀ 'ਤੇ ਆਉਣ ਲਈ ਰਾਜ਼ੀ ਹੋਈ।ਅਖਾੜਿਆਂ ਦਾ ਇਤਿਹਾਸ ਮੰਨਿਆ ਜਾਂਦਾ ਹੈ ਕਿ ਸ਼ੰਕਰਾਚਾਰੀਆ ਨੇ ਸਦੀਆਂ ਪਹਿਲਾਂ ਬੁੱਧ ਧਰਮ ਦੇ ਵਧਦੇ ਫੈਲਾਅ ਨੂੰ ਰੋਕਣ ਲਈ ਅਖਾੜੇ ਕਾਇਮ ਕੀਤੇ ਸਨ। ਕਿਹਾ ਜਾਂਦਾ ਹੈ ਕਿ ਜੇ ਸ਼ਾਸ਼ਤਰ ਨਾਲ ਨਾ ਮੰਨਣ ਉਨ੍ਹਾਂ ਨੂੰ ਸ਼ਸ਼ਤਰ ਨਾਲ ਮਨਾਇਆ ਗਿਆ। Image copyright Getty Images ਸ਼ੰਕਰਾਚਾਰੀਆ ਨੇ ਹੀ ਅਖਾੜੇ ਸ਼ੁਰੂ ਕੀਤੇ ਸਨ, ਇਸ ਗੱਲ ਦੇ ਕੋਈ ਇਤਿਹਾਸਕ ਸਬੂਤ ਨਹੀਂ ਮਿਲਦੇ। ਆਦਿ ਸ਼ੰਕਰਾਚਾਰੀਆ ਦਾ ਜੀਵਨ ਕਾਲ ਅੱਠਵੀਂ ਅਤੇ ਨੌਵੀਂ ਸਦੀ ਦਾ ਸੀ। ਅਖਾੜੇ ਕਾਇਮ ਹੋਣ ਬਾਰੇ ਕਈ ਤਰ੍ਹਾਂ ਦੀਆਂ ਕਹਾਣੀਆਂ ਅਤੇ ਦਾਅਵੇ ਹਨ ਪਰ ਪੱਕੇ ਤੌਰ 'ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ।ਆਵਾਹਨ ਅਖਾੜਾ, ਅਟਲ ਅਖਾੜਾ, ਮਹਾਨਿਰਵਾਣੀ ਅਖਾੜਾ, ਆਨੰਦ ਅਖਾੜਾ, ਨਿਰਮੋਹੀ ਅਖਾੜਾ, ਦਸ਼ਨਾਮੀ ਅਖਾੜਾ, ਨਿਰੰਜਨੀ ਅਤੇ ਜੂਨਾ ਅਖਾੜਿਆਂ ਦਾ ਵੀ ਸਦੀਆਂ ਪੁਰਾਣਾ ਇਤਿਹਾਸ ਹੈ। ਸਾਰਿਆਂ ਅਖਾੜਿਆਂ ਦੇ ਆਪਣੇ-ਆਪਣੇ ਵਿਧੀ-ਵਿਧਾਨ ਤੇ ਨਿਯਮ ਹਨ।ਮੋਟੇ ਤੌਰ 'ਤੇ ਇਹ 13 ਅਖਾੜੇ 3 ਵਰਗਾਂ ਵਿੱਚ ਵੰਡੇ ਹੋਏ ਹਨ- ਸ਼ੈਵ ਅਖਾੜੇ, ਜਿਹੜੇ ਸ਼ਿਵਜੀ ਦੀ ਭਗਤੀ ਕਰਦੇ ਹਨ। ਵੈਸ਼ਣਵ ਅਖਾੜੇ, ਜੋ ਵਿਸ਼ਨੂੰ ਦੀ ਭਗਤੀ ਕਰਦੇ ਹਨ। ਤੀਸਰਾ ਅਖਾੜਾ ਉਦਾਸੀਨ ਪੰਥ ਕਹਾਉਂਦਾ ਹੈ। ਉਦਾਸੀਨ ਪੰਥ ਵਾਲੇ ਗੁਰੂ ਨਾਨਕ ਦੀ ਬਾਣੀ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਪੰਜ ਤੱਤਾਂ ਯਾਨੀ ਧਰਤੀ, ਅਗਨੀ, ਜਲ, ਹਵਾ ਅਤੇ ਆਕਾਸ਼ ਦੀ ਪੂਜਾ ਕਰਦੇ ਹਨ।ਇਹ ਅਖਾੜੇ ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਵਜੋਂ ਦੇਖਦੇ ਹਨ, ਉਨ੍ਹਾਂ ਵਿੱਚ ਅਨੇਕਾਂ ਵਾਰ ਹਿੰਸਕ ਘਗੜੇ ਹੋਏ ਹਨ। ਇਹ ਸੰਘਰਸ਼ ਅਕਸਰ ਇਸ ਗੱਲ ਨੂੰ ਲੈ ਕੇ ਹੁੰਦਾ ਹੈ ਕਿਸ ਦਾ ਤੰਬੂ ਕਿੱਥੇ ਲੱਗੇਗਾ, ਜਾਂ ਕੁੰਭ ਦਾ ਪਹਿਲਾ ਇਸ਼ਨਾਨ ਕਿਹੜਾ ਅਖਾੜਾ ਕਰਗਾ। Image copyright Ankit Srinivas ਫੋਟੋ ਕੈਪਸ਼ਨ ਹਿੰਦੂ ਮੰਨਦੇ ਹਨ ਕਿ ਇੱਥੇ ਡੁਬਕੀ ਲਗਾਉਣ ਨਾਲ ਉਨ੍ਹਾਂ ਦੇ ਸਾਰੇ ਪਾਪ ਧੁੱਲ ਜਾਣਗੇ ਪਰ ਸਾਧੂਆਂ ਦਾ ਦਾਆਵਾ ਹੈ ਕਿ ਉਹ ਕੁੰਭ ਵਿੱਚ ਗੰਗਾ ਨੂੰ ਪਵਿੱਤਰ ਕਰਨ ਆਉਂਦੇ ਹਨ। ਸਾਲ 1954 ਵਿੱਚ ਕੁੰਭ ਵਿੱਚ ਭਗਦੜ ਮੱਚ ਗਈ। ਜਿਸ ਤੋਂ ਬਾਅਦ ਕਿਸੇ ਹੋਰ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅਖਾੜਾ ਪ੍ਰੀਸ਼ਦ ਕਾਇਮ ਕੀਤੀ ਗਈ। ਇਸ ਪ੍ਰੀਸ਼ਦ ਵਿੱਚ ਮਾਨਤਾ ਪ੍ਰਾਪਤ ਸਾਰੇ 13 ਅਖਾੜਿਆਂ ਦੇ 2-2 ਨੁਮਾਂਇੰਦੇ ਹੁੰਦੇ ਹਨ ਅਤੇ ਆਪਸੀ ਤਾਲਮੇਲ ਕਾਇਮ ਰੱਖਣਾ ਇਸੇ ਕਮੇਟੀ ਦਾ ਕੰਮ ਹੁੰਦਾ ਹੈ।ਦੇਸ ਭਰ ਵਿੱਚ ਬਹੁਤ ਸਾਰੇ ਬਾਬੇ-ਸੰਤ-ਮਹੰਤ ਅਤੇ ਧਰਮ ਗੁਰੂ ਅਜਿਹੇ ਹਨ ਜਿਨ੍ਹਾਂ ਨੂੰ ਇਹ ਅਖਾੜਾ ਪ੍ਰੀਸ਼ਦ ਮਾਨਤਾ ਨਹੀਂ ਦਿੰਦੀ। ਅਖਾੜਾ ਪ੍ਰੀਸ਼ਦ ਨਕਲੀ ਸਾਧੂਆਂ ਅਤੇ ਆਪੂੰ-ਬਣੇ ਸ਼ੰਕਰਾਚਾਰੀਆਂ ਦੀ ਸੂਚੀ ਵੀ ਜਾਰੀ ਕੀਤੀ ਸੀ ਅਤੇ ਉਨ੍ਹਾਂ ਨੂੰ ਪਾਖੰਡੀ ਦੱਸਿਆ ਸੀ।ਇਨ੍ਹਾਂ ਅਖਾੜਿਆਂ ਦਾ ਠਿਕਾਣਾ ਕਈ ਤੀਰਥ ਅਤੇ ਸ਼ਹਿਰਾਂ ਵਿੱਚ ਹਨ ਪਰ ਕੁੰਭ ਜਿੱਥੇ ਵੀ ਲੱਗੇ ਇਹ ਅਖਾੜੇ ਆਪਣੀ ਪੂਰੀ ਸ਼ਾਨ ਅਤੇ ਸੱਜ-ਧੱਜ ਨਾਲ ਉੱਥੇ ਪਹੁੰਚ ਹੀ ਜਾਂਦੇ ਹਨ।ਇਹ ਵੀ ਪੜ੍ਹੋ:ਸਬਰੀਮਾਲਾ ਮੰਦਿਰ ਜਾਣ ਵਾਲੀ ਪਹਿਲੀ ਔਰਤ 'ਤੇ ਹਮਲਾਪਾਕਿਸਤਾਨ 'ਚ ਕਿਉਂ ਲਗ ਰਹੇ ਮੰਟੋ ਨੂੰ 'ਆਜ਼ਾਦ ਕਰਨ' ਦੇ ਨਾਅਰੇ“ਮੇਰੀ ਮਾਂ ਵਿਲਕਦੀ ਸੀ ਕਿ ਸਾਡੇ ਘਰ ਕੀ ਜੰਮ ਪਿਆ”ਤੁਸੀਂ ਇਹ ਵੀਡੀਓਜ਼ ਵੀ ਪੰਸਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨੈੱਟਫਲਿਕਸ ਵਰਗੀਆਂ ਕੰਪਨੀਆਂ ਖੁਦ ਨੂੰ ਇਸ ਲਈ ਸੈਂਸਰ ਕਰਨਾ ਚਾਹੁੰਦੀਆਂ ਮਾਨਸੀ ਦਾਸ਼ ਬੀਬੀਸੀ ਪੱਤਰਕਾਰ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46921206 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SACRED GAMES @FB ਭਾਰਤ ਵਿੱਚ ਇੰਟਰਨੈੱਟ ਜ਼ਰੀਏ ਆਨਲਾਈਨ ਸੀਰੀਅਲ ਦਿਖਾਉਣ ਵਾਲੀਆਂ ਕੁਝ ਕੰਪਨੀਆਂ ਨੇ ਤੈਅ ਕੀਤਾ ਹੈ ਕਿ ਉਹ ਆਪਣੀਆਂ ਪਹਿਰੇਦਾਰ ਆਪ ਬਣਨਗੀਆਂ।ਇਸ ਮੰਤਵ ਲਈ ਇਨ੍ਹਾਂ ਕੰਪਨੀਆਂ ਨੇ ਮੋਬਾਈਲ ਅਤੇ ਆਨਲਾਈਨ ਸੇਵਾਵਾਂ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਸੰਸਥਾ ਇੰਟਲਰਨੈੱਟ ਐਂਡ ਮੋਬਾਈਲ ਐਸੋਸੀਏਸ਼ਨ ਆਫ਼ ਇੰਡੀਆ (ਆਈਏਐਮਆਈ) ਨਾਲ ਮਿਲ ਕੇ ਇੱਕ ਮਸੌਦਾ ਤਿਆਰ ਕੀਤਾ ਹੈ।ਇਨ੍ਹਾਂ ਕੰਪਨੀਆਂ ਵਿੱਚ ਨੈੱਟਫਲਿਕਸ ਅਤੇ ਹੌਟਸਟਾਰ, ਜੀਓ, ਜ਼ੀ ਫਾਈਵ, ਆਲਟ ਬਾਲਾਜੀ ਅਤੇ ਕੁਝ ਹੋਰ ਆਨਲਾਈਨ ਪਲੇਟਫਾਰਮ ਸ਼ਾਮਲ ਹਨ।ਭਾਰਤ ਵਿੱਚ ਫਿਲਮ ਅਤੇ ਟੀਵੀ ਉੱਪਰ ਦਿਖਾਈ ਜਾਣ ਵਾਲੀ ਸਮੱਗਰੀ ਨੂੰ ਸਰਟੀਫਿਕੇਟ ਜਾਰੀ ਕਰਨ ਵਾਲੀਆਂ ਸੰਸਥਾਵਾਂ ਤਾਂ ਮੌਜੂਦ ਹਨ ਪਰ ਔਨਲਾਈਨ ਸਟਰੀਮਿੰਗ (ਪ੍ਰਸਾਰਣ) ਦੀ ਸੈਂਸਰਸ਼ਿੱਪ ਬਾਰੇ ਕੋਈ ਕਾਨੂੰਨ ਨਹੀਂ ਹੈ।ਬੀਬੀਸੀ ਕੋਲ ਮੌਜੂਦ ਇਸ ਮਸੌਦੇ (ਕੋਡ ਆਫ਼ ਬੈਸਟ ਪ੍ਰੈਕਟਿਸਿਜ਼ ਫ਼ਾਰ ਆਨਲਾਈਨ ਕਿਊਰੇਟਡ ਕੰਟੈਂਟ ਪ੍ਰੋਵਾਈਡਰਜ਼) ਮੁਤਾਬਕ ਇਸ ਦਾ ਉਦੇਸ਼ ਗਾਹਕਾਂ ਦੇ ਨਾਲ-ਨਾਲ ਕੰਪਨੀਆਂ ਦੀ ਰਚਨਾਤਮਕ ਆਜ਼ਾਦੀ ਦੀ ਰਾਖੀ ਕਰਨਾ ਵੀ ਹੈ।ਇਹ ਵੀ ਪੜ੍ਹੋ:ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ' Image Copyright BBC News Punjabi BBC News Punjabi Image Copyright BBC News Punjabi BBC News Punjabi ਹਾਲਾਂਕਿ ਜਾਣਕਾਰਾਂ ਦਾ ਮੰਨਣਾ ਕਹਿਣਾ ਹੈ ਕਿ ਆਪਣੇ-ਆਪ ਨੂੰ ਸੈਂਸਰ ਕਰਨ ਦੀ ਕੋਸ਼ਿਸ਼ ਆਪਣੇ ਆਪ ਬਾਰੇ ਫੈਸਲਾ ਦੇਣ ਦੇ ਬਰਾਬਰ ਹੈ ਅਤੇ ਕੰਪਨੀਆਂ ਆਪਣੇ-ਆਪ ਨੂੰ ਭਵਿੱਖ ਵਿੱਚ ਪੈਦਾ ਹੋਣ ਵਾਲੇ ਕਿਸੇ ਕਾਨੂੰਨੀ ਉਲਝਣ ਤੋਂ ਬਚਾਉਣ ਦੀ ਚਾਰਾਜੋਈ ਕਰ ਰਹੀਆਂ ਹਨ।ਕਿਸ ਪ੍ਰਕਾਰ ਦੀ ਸਮੱਗਰੀ ’ਤੇ ਰੋਕ ਲੱਗ ਸਕਦੀ ਹੈ?ਮਸੌਦੇ ’ਤੇ ਸਹਿਮਤ ਹੋਣ ਵਾਲੇ ਇਸ ਦੀ ਪਾਲਣਾ ਕਰਨ ਲਈ ਪਾਬੰਦ ਹੋਣਗੇ ਅਤੇ ਮੂਲ ਰੂਪ ਵਿੱਚ ਪੰਜ ਕਿਸਮ ਦੀ ਸਮੱਗਰੀ ਤੋਂ ਗੁਰੇਜ਼ ਕਰਨਗੇ।1. ਕੌਮੀ ਚਿੰਨ੍ਹ ਅਤੇ ਤਿਰੰਗੇ ਨੂੰ ਗਲਤ ਰੂਪ ਵਿੱਚ ਦਿਖਾਉਣਾ। Image copyright NETFLIX 2. ਅਸਲੀ ਜਾਂ ਬਣਾਉਟੀ ਕਿਸੇ ਵੀ ਤਰ੍ਹਾਂ ਬੱਚਿਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਦਿਖਾਉਣਾ ਜਾਂ ਉਨ੍ਹਾਂ ਦੇ ਗੁਪਤ ਅੰਗਾਂ ਨੂੰ ਗਲਤ ਤਰੀਕੇ ਨਾਲ ਦਿਖਾਉਣਾ।3. ਕਿਸੇ ਜਾਤੀ, ਵਰਗ ਜਾਂ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਰਗਾ ਕੁਝ ਨਹੀਂ ਦਿਖਾਉਣਗੇ। 4. ਭਾਰਤ ਅਤੇ ਉਸ ਦੀਆਂ ਸੰਸਥਾਵਾਂ ਖਿਲਾਫ਼ ਹਿੰਸਾ ਨੂੰ ਉਤਸ਼ਾਹਿਤ ਕਰਨਾ ਅਤੇ ਉਸ ਨਾਲ ਜੁੜੀ ਹਿੰਸਾ ਨੂੰ ਗਲਤ ਰੂਪ ਵਿੱਚ ਪੇਸ਼ ਕਰਨਾ।5. ਆਈਏਐਮਏਆਈ ਮੁਤਾਬਕ ਨੈੱਟਵਰਕ 18 ਦੇ ਗਰੁੱਪ ਜਨਰਲ ਕਾਊਂਸਲਰ ਕਸ਼ਿਪਰਾ ਜਟਾਨਾ ਮੁਤਾਬਕ, ""ਭਾਰਤ ਦਾ ਬਿਹਤਰ ਭਵਿੱਖ ਬਣਾਉਣ ਲਈ ਕੰਪਨੀ ਇਸ ਦਾ ਹਿੱਸਾ ਬਣ ਕੇ ਖ਼ੁਸ਼ ਹੈ।""ਸੋਨੀ ਪਿਕਚਰਜ਼ ਨੈੱਟਵਰਕ ਦੇ ਜਨਰਲ ਕਾਊਸੇਲ ਅਸ਼ੋਕ ਨੰਬਿਸਨ ਮੁਤਾਬਕ, ""ਆਪਣੀ ਸਮੱਗਰੀ ਆਪ ਸੈਂਸਰ ਕਰਨ ਨਾਲ ਕੰਟੈਂਟ ਬਣਾਉਣ ਵਾਲੀਆਂ ਕੰਪਨੀਆਂ ਆਪਣੇ ਗਾਹਕਾਂ ਪ੍ਰਤੀ ਵਧੇਰੇ ਜਵਾਬਦੇਹ ਬਣਨਗੀਆਂ।""ਇਹ ਵੀ ਪੜ੍ਹੋ:ਕੀ ਸੱਚਮੁੱਚ ਪ੍ਰਧਾਨ ਮੰਤਰੀ ਮੋਦੀ ਨੇ ਕੁੰਭ ਮੇਲੇ 'ਚ ਲਗਾਈ ਡੁਬਕੀਅਰਬ ਦਾ ਪਹਿਲਾ ਦੇਸ ਜਿੱਥੇ ਔਰਤਾਂ ਲਈ ਵਿਆਗਰਾ ਪਹੁੰਚੀਇੱਥੇ ਪੁਰਸ਼ ਕਿਉਂ ਨਹੀਂ ਪਾ ਸਕਦੇ ਕੰਨੀ ਮੁੰਦੀਆਂ ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰਾਜਸਥਾਨ 'ਚ ਭਾਜਪਾ ਦਾ 15 ਲੱਖ ਰੁਜ਼ਗਾਰ ਦਾ ਵਾਅਦਾ : ਮੈਂ ਭੁੱਖਾ ਮਰ ਰਿਹਾ ਸੀ ਇਸ ਲਈ ਡੁੰਗਰਪੁਰ ਛੱਡਣਾ ਪਿਆ ਰੌਕਸੀ ਗਾਗਡੇਕਰ ਬੀਬੀਸੀ ਪੱਤਰਕਾਰ 4 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46428930 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਦਿਨੇਸ਼ ਗੁਜਰਾਤ ਵਿੱਚ ਵੇਟਰ ਦਾ ਕੰਮ ਕਰਦਾ ਹੈ 24 ਸਾਲ ਦੇ ਦਿਨੇਸ਼ ਦਾਮੋਰ ਦੀ ਜ਼ਿੰਦਗੀ ਦੱਖਣੀ ਰਾਜਸਥਾਨ ਦੇ ਡੁੰਗਰਪੁਰ ਅਤੇ ਗੁਜਰਾਤ ਦੇ ਅਹਿਮਦਾਬਾਦ ਵਿਚਾਲੇ ਫਸ ਕੇ ਰਹਿ ਗਈ ਹੈ।ਚਾਰ ਸਾਲ ਪਹਿਲਾਂ ਵਿਆਹੇ ਗਏ ਦਿਨੇਸ਼ ਨੂੰ ਮੁਸ਼ਕਲ ਨਾਲ ਹੀ ਆਪਣੀ ਧੀ, ਪਤਨੀ ਅਤੇ ਬੁੱਢੇ ਮਾਪਿਆਂ ਲਈ ਸਮਾਂ ਮਿਲਦਾ ਹੈ। ਦਾਮੋਰ ਅਹਿਮਦਾਬਾਦ ਵਿੱਚ ਵੇਟਰ ਦੀ ਨੌਕਰੀ ਕਰਦਾ ਹੈ ਅਤੇ ਦੋ ਮਹੀਨਿਆਂ ਵਿੱਚ ਇੱਕ ਵਾਰ ਆਪਣੇ ਪਿੰਡ ਜਾਂਦਾ ਹੈ। ਰਾਜਸਥਾਨ ਦੀਆਂ ਚੋਣਾਂ ਵਿੱਚ ਬੇਰੁਜ਼ਗਾਰੀ ਇੱਕ ਅਹਿਮ ਮੁੱਦਾ ਹੈ, ਇਸ ਦੇ ਬਾਵਜੂਦ ਦਾਮੋਰ ਵਰਗੇ ਹੋਰ ਕਈ ਨੌਜਵਾਨਾਂ ਨੂੰ ਸਰਕਾਰ ਤੋਂ ਕੋਈ ਆਸ ਨਹੀਂ ਹੈ। ਦਾਮੋਰ 2012 ਵਿੱਚ ਅਹਿਮਦਾਬਾਦ ਚਲਿਆ ਗਿਆ ਸੀ, ਸ਼ੁਰੂਆਤ 'ਚ ਉਸ ਨੇ ਉਦੇਪੁਰ ਵਿੱਚ ਕੰਮ ਕੀਤਾ ਪਰ ਉੱਥੇ ਤਨਖਾਹ ਬਹੁਤ ਘੱਟ ਸੀ। ਫੇਰ ਉਸ ਨੇ ਅਹਿਮਦਾਬਾਦ ਜਾਣ ਦਾ ਫੈਸਲਾ ਲਿਆ ਜਿੱਥੇ ਹੁਣ ਉਹ ਸਾਈਂਸ ਸਿਟੀ ਰੋਡ 'ਤੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦਾ ਹੈ। ਦਾਮੋਰ ਪਾਰਟੀਆਂ ਵਿੱਚ ਵੇਟਰ ਦਾ ਕੰਮ ਕਰਦਾ ਹੈ। ਉਹ ਮਹੀਨੇ ਦੇ ਕਰੀਬ 9000 ਰੁਪਏ ਕਮਾਉਂਦਾ ਹੈ। ਇਹ ਵੀ ਪੜ੍ਹੋ:ਜਗੀਰ ਕੌਰ ਧੀ ਦੇ ਜਬਰਨ ਤਾਲਾਬੰਦੀ ਤੇ ਗਰਭਪਾਤ ਕਰਵਾਉਣ ਦੇ ਮਾਮਲੇ 'ਚੋਂ ਬਰੀਫਰਾਂਸ: ਪੈਟਰੋਲ ਕੀਮਤਾਂ ਲਈ ਪ੍ਰਦਰਸ਼ਨ ਕਰਦੇ ਲੋਕ ਗੱਲਬਾਤ ਤੋਂ ਪਿੱਛੇ ਹਟੇਕੀ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਡ ਕਰ ਸਕਣਗੇਉਹ ਕਾਮਰਸ ਵਿੱਚ ਗ੍ਰੈਜੁਏਸ਼ਨ ਕਰ ਰਿਹਾ ਹੈ ਤੇ ਪੇਪਰ ਵੀ ਦਿੰਦਾ ਹੈ। ਫੇਰ ਵੀ ਉਸ ਨੂੰ ਉਮੀਦ ਨਹੀਂ ਹੈ ਕਿ ਉਹ ਕਦੇ ਆਪਣੇ ਸੂਬੇ ਵਿੱਚ ਚੰਗੀ ਨੌਕਰੀ ਹਾਸਿਲ ਕਰ ਸਕੇਗਾ।ਉਸਨੇ ਬੀਬੀਸੀ ਗੁਜਰਾਤੀ ਨੂੰ ਕਿਹਾ, ''ਜਾਂ ਤੇ ਇੱਥੇ ਨੌਕਰੀਆਂ ਨਹੀਂ ਹਨ ਜਾਂ ਬਹੁਤ ਘੱਟ ਤਨਖ਼ਾਹਾਂ ਹਨ। ਇੱਥੇ ਗੈਰ-ਹੁਨਰਮੰਦ ਮਜ਼ਦੂਰ ਦੀ ਮੰਗ ਗੁਜਰਾਤ ਤੋਂ ਕਿਤੇ ਘੱਟ ਹੈ।'' Image copyright Roxy Gagdekar/BBC ਫੋਟੋ ਕੈਪਸ਼ਨ ਰਾਜਸਥਾਨ ਤੋਂ ਕਈ ਨੌਜਵਾਨ ਗੁਜਰਾਤ ਨੂੰ ਪਰਵਾਸ ਕਰ ਰਹੇ ਹਨ ਡੁੰਗਰਪੁਰ ਦੇ ਇੱਕ ਪਿੰਡ ਵਿੱਚ ਦੋ ਏਕੜ ਜ਼ਮੀਨ ਹੋਣ ਦੇ ਬਾਵਜੂਦ ਗਣੇਸ਼ ਮੀਨਾ ਨੂੰ ਅਹਿਮਦਾਬਾਦ ਵਿੱਚ ਇੱਕ ਨੌਕਰ ਦਾ ਕੰਮ ਕਰਨਾ ਪਿਆ। ਆਪਣੀ ਪਤਨੀ ਨਾਲ ਉਹ ਮਹੀਨੇ ਦੇ 12,000 ਰੁਪਏ ਕਮਾਉਣ ਲਈ ਤਿੰਨ ਘਰਾਂ ਵਿੱਚ ਕੰਮ ਕਰਦਾ ਹੈ। ਉਸ ਨੇ ਕਿਹਾ, ''ਮੈਂ ਭੁੱਖਾ ਮਰ ਰਿਹਾ ਸੀ, ਇਸ ਲਈ 2013 ਵਿੱਚ ਅਹਿਮਦਾਬਾਦ ਆ ਗਿਆ ਅਤੇ ਬਾਅਦ 'ਚ ਆਪਣੀ ਪਤਨੀ ਨੂੰ ਵੀ ਲੈ ਆਇਆ।''ਗਣੇਸ਼ ਅਤੇ ਉਸਦੀ ਪਤਨੀ ਅਹਿਮਦਾਬਾਅਦ ਦੇ ਬੋਪਾਲ ਇਲਾਕੇ ਵਿੱਚ ਕੰਮ ਕਰਦੇ ਹਨ ਅਤੇ ਉਸੇ ਇਲਾਕੇ ਵਿੱਚ ਇੱਕ ਛੋਟੇ ਜਿਹੇ ਕਮਰੇ 'ਚ ਰਹਿੰਦੇ ਹਨ। ਕੀ ਕਰ ਰਹੇ ਹਨ ਸਿਆਸੀ ਆਗੂ?ਇਨ੍ਹਾਂ ਨੌਜਵਾਨਾਂ ਦੀਆਂ ਸਮੱਸਿਆਵਾਂ ਨੇ ਚੋਣਾਂ ਦੀਆਂ ਰੈਲੀਆਂ ਵਿੱਚ ਸਿਆਸੀ ਆਗੂਆਂ ਨੂੰ ਬੋਲਣ ਲਈ ਮਜਬੂਰ ਕੀਤਾ ਹੈ। ਡੁੰਗਰਪੁਰ ਜ਼ਿਲ੍ਹੇ ਦੇ ਹਲਕੇ ਆਸਪੁਰ ਤੋਂ ਭਾਜਪਾ ਐਮਐਲਏ ਗੋਪੀਚੰਦ ਮੀਨਾ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਦੀ ਸਿੱਖਿਆ ਦਾ ਪੱਧਰ ਘੱਟ ਸੀ, ਜਿਸ ਕਾਰਨ ਉਨ੍ਹਾਂ ਨੂੰ ਗੁਜਰਾਤ ਵਰਗੇ ਸੂਬੇ ਨੂੰ ਜਾਣਾ ਪਿਆ।ਇਸ ਜ਼ਿਲ੍ਹੇ ਦੇ ਤਿੰਨੇ ਹਲਕਿਆਂ ਦੀ ਸਾਰੀਆਂ ਅਸੈਂਬਲੀ ਸੀਟਾਂ ਡੁੰਗਰਪੁਰ ਦੀ ਐਸਸੀ ਭਾਈਚਾਰੇ ਲਈ ਹਨ। ਉਨ੍ਹਾਂ ਕਿਹਾ, ''ਅਸੀਂ ਗੁਜਰਾਤ ਵਾਂਗ ਆਪਣੀ ਇੰਡਸਟ੍ਰੀ ਬਿਹਤਰ ਬਣਾਉਣਾ ਚਾਹੁੰਦੇ ਹਨ।'' ਗੋਪੀਚੰਦ ਨੇ ਇਸ ਇਲਾਕੇ ਵਿੱਚ ਟੈਕਸਟਾਈਲ ਮਿਲ ਖੋਲਣ ਦਾ ਸੁਝਾਅ ਦਿੱਤਾ ਸੀ। ਫੋਟੋ ਕੈਪਸ਼ਨ ਕਿਉਂ ਹੈ ਰਾਜਸਥਾਨ ਵਿੱਚ ਨੌਕਰੀਆਂ ਦੀ ਘਾਟ? ਭਾਜਪਾ ਨੇ 5000 ਰੁਪਏ ਦਾ ਬੇਗੁਜ਼ਗਾਰ ਭੱਤਾ ਦੇਣ ਦਾ ਵਾਅਦਾ ਕੀਤਾ ਹੈ, ਨਾਲ ਹੀ ਇਹ ਵੀ ਕਿ ਉਹ ਅਗਲੇ ਪੰਜ ਸਾਲਾਂ ਵਿੱਚ 50 ਲੱਖ ਹੋਰ ਨੌਕਰੀਆਂ ਦੇਣਗੇ। ਪਾਰਟੀ ਦਾ ਦਾਅਵਾ ਹੈ ਕਿ ਉਨ੍ਹਾਂ ਪਿਛਲੇ ਪੰਜ ਸਾਲਾਂ ਵਿੱਚ 15 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਦੂਜੇ ਪਾਸੇ ਕਾਂਗਰਸ ਨੇ ਇਨ੍ਹਾਂ ਦਾਅਵਿਆਂ ਨੂੰ ਝੂਠਾ ਦੱਸਿਆ ਹੈ, ਉਨ੍ਹਾਂ ਮੁਤਾਬਕ ਭਾਜਪਾ ਨੇ ਆਪਣੇ ਪਿਛਲੇ ਮੈਨੀਫੈਸਟੋ ਵਿੱਚ ਵੀ ਇਹੀ ਦਾਅਵੇ ਕੀਤੇ ਸਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਕੰਮ ਲਈ ਘਰ ਛੱਡਣ 'ਤੇ ਮਜਬੂਰ ਹਨ ਰਾਜਸਥਾਨ ਦੇ ਨੌਜਵਾਨਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਲਜ਼ਾਮ ਲਗਾਇਆ ਕਿ ਸੂਬਾ ਸਰਕਾਰ ਦਾ ਪੰਜ ਸਾਲਾਂ ਵਿੱਚ 44 ਲੱਖ ਨੌਕਰੀਆਂ ਦਾ ਅੰਕੜਾ ਗਲਤ ਹੈ। ਉਨ੍ਹਾਂ ਕਿਹਾ ਕਿ ਡੇਢ ਲੱਖ ਸਰਕਾਰੀ ਨੌਕਰੀਆਂ 'ਚੋਂ 1,10,000 ਪਿਛਲੀ ਕਾਂਗਰਸ ਸਰਕਾਰ ਨੇ ਦਿੱਤੀਆਂ ਸਨ।ਕਾਂਗਰਸ ਨੇ ਕਿਹਾ ਹੈ ਕਿ ਉਹ ਅਜਿਹਾ ਮਾਹੌਲ ਬਣਾਉਣਗੇ ਜਿਸ ਨਾਲ ਹੋਰ ਨੌਕਰੀਆਂ ਪੈਦਾ ਹੋਣਗੀਆਂ। 3500 ਰੁਪਏ ਦਾ ਬੇਰੁਜ਼ਗਾਰੀ ਭੱਤਾ ਦੇਣ ਦਾ ਵੀ ਵਾਅਦਾ ਕੀਤਾ ਹੈ। ਇਹ ਵੀ ਪੜ੍ਹੋ:ਮਿਲੋ ਸੋਕਾ ਦੂਰ ਕਰਨ ਵਾਲੀ 'ਵਾਟਰ ਮਦਰ' ਨੂੰਕੁੜੀ ਨੇ 'ਗੰਦੇ' ਪਿੰਡ ਨੂੰ ਕਿਵੇਂ ਬਣਵਾਇਆ ਅਜੀਤ ਨਗਰਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀਔਰਤਾਂ ਦਾ ਸ਼ੰਘਰਸ਼ਦਿਨੇਸ਼ ਦਾਮੋਰ ਦੀ ਪਤਨੀ ਮਨੀ ਕੁਮਾਰੀ 23 ਸਾਲ ਦੀ ਹੈ। ਪਤੀ ਕੋਲ ਨਾ ਹੋਣ ਕਰਕੇ ਉਹ ਬੇਹਦ ਪ੍ਰੇਸ਼ਾਨ ਹੈ।ਉਸਨੇ ਦੱਸਿਆ, ''ਮੈਨੂੰ ਘਰ ਦੇ ਕੰਮ ਦੇ ਨਾਲ ਖੇਤੀ ਵੀ ਖੁਦ ਹੀ ਕਰਨੀ ਪੈਂਦੀ ਹੈ, ਕੰਮ ਲਈ ਪਤੀ ਨੂੰ ਦੂਜੇ ਸੂਬੇ ਭੇਜਣ ਤੋਂ ਇਲਾਵਾ ਸਾਡੇ ਕੋਲ ਕੋਈ ਚਾਰਾ ਨਹੀਂ ਹੈ।''ਮਨੀ ਕੁਮਾਰੀ ਚਾਹੁੰਦੀ ਹੈ ਕਿ ਉਸਦਾ ਪਤੀ ਆਪਣੀ ਪੜ੍ਹਾਈ ਪੂਰੀ ਕਰਕੇ ਲੋਕਲ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਕਰੇ। ਫੋਟੋ ਕੈਪਸ਼ਨ ਮਰਦਾਂ ਤੋਂ ਬਿਨਾਂ ਔਰਤਾਂ ਨੂੰ ਘਰ ਦੇ ਨਾਲ ਬਾਕੀ ਕੰਮ ਵੀ ਸਾਂਭਣੇ ਪੈਂਦੇ ਹਨ ਆਜੀਵਿਕਾ ਬਿਓਰੋ ਦੇ ਕੌਰਡਿਨੇਟਰ ਕਮਲੇਸ਼ ਸ਼ਰਮਾ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, ''ਜਦ ਮਰਦ ਕਮਾਉਣ ਲਈ ਬਾਹਰ ਚਲੇ ਜਾਂਦੇ ਹਨ ਤਾਂ ਸਾਰਾ ਕੁਝ ਔਰਤਾਂ ਨੂੰ ਹੀ ਕਰਨਾ ਪੈਂਦਾ ਹੈ, ਵਿਆਹਾਂ 'ਤੇ ਜਾਣ ਤੋਂ ਲੈ ਕੇ ਬੱਚਿਆਂ ਨੂੰ ਸਕੂਲ ਛੱਡਣ ਤੱਕ।''''ਅਸੀਂ ਕਈ ਵਾਰ ਵੇਖਿਆ ਹੈ ਕਿ ਔਰਤਾਂ ਨੂੰ ਪਰਿਵਾਰ ਵਿੱਚ ਸਿਹਤ ਸਬੰਧੀ ਐਮਰਜੰਸੀ ਦੌਰਾਨ ਮੁਸ਼ਕਲਾਂ ਆਉਂਦੀਆਂ ਹਨ।''ਇਹ ਵੀ ਪੜ੍ਹੋ:ਸਿੱਧੂ ਤੇ ਲੌਂਗੋਵਾਲ ਨਾਲ ਦਿਖਿਆ ਖਾਲਿਸਤਾਨੀ ਗੋਪਾਲ ਚਾਵਲਾ ਆਖਰ ਹੈ ਕੌਣਕੀ ਭੰਗ ਦੀ ਵਰਤੋਂ ਕਾਮੁਕਤਾ ਵਧਾਉਣ ਲਈ ਹੋਣ ਲੱਗੀਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਸਿੱਧੂ ਤੇ ਕੈਪਟਨ ਦੀਆਂ ਵੱਖਰੀਆਂ ਸੁਰਾਂ 'ਤੇ ਸੋਸ਼ਲ ਮੀਡੀਆ ਪਰਵਾਸੀ ਮਜ਼ਦੂਰਾਂ ਦੇ ਹੱਕਾਂ ਲਈ ਬਣੀ ਸੰਸਥਾ ਆਜੀਵਿਕਾ ਬਿਓਰੋ ਦੇ ਇੱਕ ਸਰਵੇਅ ਮੁਤਾਬਕ 78 ਫੀਸਦ ਪਰਵਾਸੀ ਇਕੱਲੇ ਮਰਦ ਹਨ। ਉਨ੍ਹਾਂ ਕਿਹਾ, ''ਜੰਗਲ ਅਤੇ ਖੇਤੀ ਦੀ ਜ਼ਮੀਨ ਘਟੀ ਹੈ, ਖੇਤੀ ਲਈ ਸਹੂਲਤਾਂ ਵੀ ਘੱਟ ਹਨ, ਇਸ ਲਈ ਪਰਵਾਸ ਵਧਿਆ ਹੈ।''''ਕਈ ਨੌਜਵਾਨ ਪ੍ਰੇਸ਼ਾਨੀ ਕਰਕੇ ਗੁਜਰਾਤ ਵਿੱਚ ਕਿਸੇ ਵੀ ਤਨਖਾਹ 'ਤੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ।'' ਫੋਟੋ ਕੈਪਸ਼ਨ ਆਜੀਵਿਕਾ ਬਿਓਰੋ ਦੇ ਸਰਵੇਅ ਮੁਤਾਬਕ 46 ਫੀਸਦ ਪੇਂਡੂ ਘਰਾਂ ਦੇ ਇੱਕ ਜਾਂ ਇੱਕ ਦੋਂ ਵੱਧ ਮੈਂਬਰ ਪਰਵਾਸ ਕਰ ਚੁਕੇ ਹਨ ਆਜੀਵਿਕਾ ਬਿਓਰੋ ਦੇ ਸਰਵੇਅ ਮੁਤਾਬਕ 46 ਫੀਸਦ ਪੇਂਡੂ ਘਰਾਂ ਦੇ ਇੱਕ ਜਾਂ ਇੱਕ ਦੋਂ ਵੱਧ ਮੈਂਬਰ ਪਰਵਾਸ ਕਰ ਚੁਕੇ ਹਨ। 51 ਫੀਸਦ ਪਰਵਾਸ ਗੁਜਰਾਤ ਨੂੰ ਹੈ। ਵਧੇਰੇ ਲੋਕ ਅਹਿਮਦਾਬਾਦ, ਤੇ ਸੂਰਤ ਜਾਂਦੇ ਹਨ। ਰਾਜਸਥਾਨ ਦੇ ਕੁਲ ਪਰਵਾਸੀਆਂ 'ਚੋਂ 20 ਫੀਸਦ ਅਹਿਮਦਾਬਾਦ ਜਾਂਦੇ ਹਨ। ਸਰਵੇਅ ਇਹ ਵੀ ਕਹਿੰਦਾ ਹੈ ਕਿ 78 ਫੀਸਦ ਪਰਵਾਸੀ ਇਕੱਲੇ ਮਰਦ ਹਨ ਅਤੇ 20 ਫੀਸਦ ਆਪਣੇ ਪਰਿਵਾਰ ਨਾਲ ਜਾਂਦੇ ਹਨ। ਡੁੰਗਰਪੁਰ ਦੇ ਘੱਟੋ-ਘੱਟ 30 ਫੀਸਦ ਪਰਵਾਸੀ ਹੋਟਲ ਅਤੇ ਹੌਸਪਿਟੈਲਿਟੀ ਇੰਡਸਟ੍ਰੀ 'ਚੋਂ ਹਨ ਅਤੇ 20 ਫੀਸਦ ਘਰਾਂ ਵਿੱਚ ਨੌਕਰ ਦਾ ਕੰਮ ਕਰਦੇ ਹਨ। ਸਰਵੇਅ ਕਿਵੇਂ ਕਰਾਇਆ ਗਿਆ ਸੀ?ਰਾਜਸਥਾਨ ਦੀਆਂ 10 ਵੱਖ-ਵੱਖ ਥਾਵਾਂ ਤੋਂ ਕੁਝ ਸਵਾਲ ਪੁੱਛੇ ਗਏ। ਉੱਤਰ ਪੂਰਬੀ, ਦੱਖਣ ਪੂਰਬੀ, ਦੱਖਣੀ ਤੇ ਉੱਤਰੀ ਇਲਾਕੇ ਤੋਂ ਦੋ-ਦੋ ਸੂਬੇ ਲਏ ਗਏ ਸਨ। ਹਰ ਜ਼ਿਲ੍ਹੇ ਤੋਂ ਦੋ ਲੋਕਾਂ ਨਾਲ 2014 ਵਿੱਚ ਸਰਵੇਅ ਕੀਤਾ ਗਿਆ ਸੀ। ਕਮਲੇਸ਼ ਸ਼ਰਮਾ ਮੁਤਾਬਕ ਇਹ ਪਹਿਲਾ ਸਰਵੇਅ ਹੈ ਜੋ ਪਰਵਾਸੀਆਂ ਬਾਰੇ ਜਾਣਕਾਰੀ ਦਿੰਦਾ ਹੈ। ਸੈਂਸਸ ਰਾਹੀਂ ਵੀ ਪਰਵਾਸੀਆਂ ਦੇ ਅੰਕੜੇ ਦਾ ਪਤਾ ਲਗਾਇਆ ਗਿਆ ਸੀ। ਤੁਸੀਂ ਇਹ ਵੀਡੀਓਜ਼ ਵੀ ਵੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੀਬੀਆਈ ਡਾਇਰੈਕਟਰ ਨੂੰ ਮੁੜ ਹਟਾਉਣ ਤੋਂ ਬਾਅਦ ਮੋਦੀ 'ਤੇ ਇਲਜ਼ਾਮ ਲੱਗੇ 11 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46828042 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸੁਪਰੀਮ ਕੋਰਟ ਵੱਲੋਂ ਆਲੋਕ ਵਰਮਾ ਨੂੰ ਸੀਬੀਆਈ ਡਾਇਰੈਕਟਰ ਦੇ ਅਹੁਦੇ 'ਤੇ ਬਹਾਲ ਕਰਨ ਦੇ ਫੈਸਲੇ ਦੇ ਦੋ ਦਿਨਾਂ ਬਾਅਦ ਹੀ, ਮਿਲੀਆਂ ਰਿਪੋਰਟਾਂ ਮੁਤਾਬਕ, ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਿਲੈਕਸ਼ਨ ਕਮੇਟੀ ਨੇ ਅਹੁਦੇ ਤੋਂ ਫਾਰਗ ਕਰ ਦਿੱਤਾ ਹੈ।ਵੀਰਵਾਰ ਸ਼ਾਮ ਨੂੰ ਇਸ ਕਮੇਟੀ ਦੀ ਮੀਟਿੰਗ ਵਿੱਚ ਮੋਦੀ, ਸੁਪਰੀਮ ਕੋਰਟ ਜਸਟਿਸ ਏਕੇ ਸੀਕਰੀ ਅਤੇ ਵਿਰੋਧੀ ਧਿਰ ਕਾਂਗਰਸ ਵੱਲੋਂ ਮਲਿਕਾਰਜੁਨ ਖੜਗੇ ਨੇ ਹਿੱਸਾ ਲਿਆ। ਜਿਸ ਤੋਂ ਬਾਅਦ ਇਹ ਫੈਸਲਾ 2: 1 ਦੇ ਬਹੁਮਤ ਨਾਲ ਲਿਆ ਗਿਆ।ਰਿਪੋਰਟਾਂ ਮੁਤਾਬਕ ਮੱਲਿਕਾਰਜੁਨ ਖੜਗੇ ਨੇ ਇਸ ਫੈਸਲੇ ਦਾ ਵਿਰੋਧ ਕੀਤਾ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੁਪਰੀਮ ਕੋਰਟ ਦੇ ਜਸਟਿਸ ਏਕੇ ਸੀਕਰੀ ਨੇ ਵਰਮਾ ਨੂੰ ਬਦਲਣ ਦਾ ਫੈਸਲਾ ਲਿਆ।ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਟਵਿੱਟਰ ਉੱਪਰ ਲਿਖਿਆ ਕਿ ਅਹੁਦੇ ਤੋਂ ਹਟਾਉਣ ਪਿੱਛੇ ਡਰ ਸੀ ਕਿ ਵਰਮਾ ਹੁਣ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਖਿਲਾਫ ਰਫ਼ਾਲ 'ਘੁਟਾਲੇ' ਵਿੱਚ ਐੱਫਆਈਆਰ ਦਰਜ ਕਰਨ ਦੇ ਹੁਕਮ ਦੇਣਗੇ। ਭੂਸ਼ਣ ਨੇ ਫਰਾਂਸ ਨਾਲ ਰਫ਼ਾਲ ਲੜਾਕੂ ਜਹਾਜ਼ ਸੌਦੇ ਵਿੱਚ ਮੋਦੀ ਖਿਲਾਫ ਜਾਂਚ ਦੀ ਮੰਗ ਲੈ ਕੇ ਵਰਮਾ ਨਾਲ ਕੁਝ ਮਹੀਨੇ ਪਹਿਲਾਂ ਮੁਲਾਕਾਤ ਕੀਤੀ ਸੀ। Skip post by @pbhushan1 Breaking! So, a day after he resumed charge as CBI Director, the Committee headed by Modi again transfers out Alok Verma post haste, w/o even hearing him, fearing the prospect of his registering an FIR against Modi in the Rafale scam! Such desperation to prevent any investigation— Prashant Bhushan (@pbhushan1) 10 ਜਨਵਰੀ 2019 End of post by @pbhushan1 ਸਿਲੈਕਟ ਕਮੇਟੀ ਦੇ ਫੈਸਲੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਪਾਏ ਗਏ ਇੱਕ ਟਵੀਟ ਰਾਹੀ ਕਿਹਾ ਗਿਆ ਕਿ ਆਲੋਕ ਵਰਮਾ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਨਾ ਦੇ ਕੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ। ਇਸ ਨੇ ਮੁੜ ਸਾਬਤ ਕੀਤਾ ਹੈ ਕਿ ਮੋਦੀ ਜਾਂਚ ਤੋਂ ਕਿੰਨਾ ਡਰਦੇ ਹਨ। ਭਾਵੇਂ ਉਹ ਸੀਬੀਆਈ ਡਾਇਰੈਕਟਰ ਹੋਵੇ, ਜਾਂ ਸੰਸਦ ਰਾਹੀ ਜਾਂ ਜੇਪੀਸੀ। Skip post by @INCIndia By removing #AlokVerma from his position without giving him the chance to present his case, PM Modi has shown once again that he's too afraid of an investigation, either by an independent CBI director or by Parliament via JPC.— Congress (@INCIndia) 10 ਜਨਵਰੀ 2019 End of post by @INCIndia ਮੋਦੀ ਦੇ ਡਰਨ ਦੇ ਤਿੰਨ ਕਾਰਨ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਵਿਚ ਮੰਤਰੀ ਰਹੇ ਅਰੁਣ ਸ਼ੌਰੀ ਨੇ ਵੀ ਬੀਬੀਸੀ ਪੱਤਰਕਾਰ ਦਿਲਨਿਵਾਜ਼ ਪਾਸ਼ਾ ਨਾਲ ਗੱਲਬਾਤ ਦੌਰਾਨ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਸੀਬੀਆਈ ਦੇ ਡੰਡੇ ਨਾਲ ਡਰਾਉਣ ਵਿਰੋਧੀਆਂ ਨੂੰ ਡਰਾਉਣ ਵਾਲੇ ਮੋਦੀ ਹੁਣ ਖੁਦ ਸੀਬੀਆਈ ਤੋਂ ਡਰੇ ਹੋਏ ਹਨ। ਮੋਦੀ ਦੇ ਡਰਨ ਦਾ ਸਭ ਤੋਂ ਪਹਿਲਾ ਕਾਰਨ ਇਹ ਹੈ ਸੀ ਕਿ ਸੀਬੀਆਈ ਵਿਚ ਉਨ੍ਹਾਂ ਦੇ ਖ਼ਾਸ ਬੰਦੇ ਰਾਕੇਸ਼ ਅਸਥਾਨਾ ਉੱਤੇ ਜੇਕਰ ਜ਼ਿਆਦਾ ਦਬਾਅ ਪਿਆ ਤਾਂ ਉਹ ਭੇਦ ਖੋਲ ਸਕਦੇ ਸਨ।ਦੂਜਾ ਡਰ ਇਹ ਕਿ ਸੀਬੀਆਈ ਦੀ ਉਹ ਜਿਸ ਤਰ੍ਹਾਂ ਵਰਤੋਂ ਕਰਨਾ ਚਾਹੁੰਦੇ ਸਨ ਉਸ ਤਰ੍ਹਾਂ ਨਹੀਂ ਕਰ ਪਾ ਰਹੇ ਸਨ।ਮੋਦੀ ਦਾ ਤੀਜਾ ਡਰ ਇਹ ਵੀ ਸੀ ਕਿ ਜੇਕਰ ਆਲੋਕ ਵਰਮਾ ਵਰਗਾ ਖੁਦਮੁਖਤਿਆਰ ਅਫ਼ਸਰ ਰਫ਼ਾਲ ਦੀ ਜਾਂਚ ਕਰਦਾ ਹੈ ਤਾਂ ਉਨ੍ਹਾਂ ਨੂੰ ਮੁਸ਼ਕਲ ਪੈਦਾ ਹੋ ਸਕਦੀ ਹੈ। ਸ਼ਾਇਦ ਇਸ ਦਾ ਕਾਰਨ ਆਲੋਕ ਵਰਮਾ ਦਬਣ ਜਾਂ ਡਰਨ ਵਾਲੇ ਨਹੀਂ ਸਨ।ਸ਼ੌਰੀ ਦਾ ਦਾਅਵਾ ਸੀ ਕਿ ਇਸ ਸਭ ਤੋਂ ਬਚਣ ਲਈ ਹੀ ਆਲੋਕ ਵਰਮਾਂ ਨੂੰ ਛੁੱਟੀ ਭੇਜਿਆ ਗਿਆ ਹੈ। ਇਸ ਨਾਲ ਸਰਕਾਰ ਦਾ ਬਹੁਤਾ ਭਲਾ ਨਹੀਂ ਹੋਣ ਲੱਗਾ ਬਲਕਿ ਉਨ੍ਹਾਂ ਇੱਕ ਵੱਡਾ ਪਹਾੜ ਆਪਣੇ ਉੱਤੇ ਸੁੱਟ ਲਿਆ ਹੈ, ਅੱਗੇ ਚੱਲਕੇ ਇਸ ਦੇ ਕਈ ਦੂਰਗਾਮੀ ਪ੍ਰਭਾਵ ਹੋਣਗੇ।ਕੀ ਹੈ ਵਿਵਾਦ?ਭਾਰਤ ਵਿੱਚ ਜੁਰਮ ਅਤੇ ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਕਰਨ ਵਾਲੀ ਸਰਬਉੱਚ ਸੰਸਥਾ ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਆਲੋਕ ਵਰਮਾ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਉਨ੍ਹਾਂ ਨੂੰ ਜ਼ਬਰੀ ਛੁੱਟੀ ਭੇਜੇ ਜਾਣ ਖਿਲਾਫ਼ ਸੁਪਰੀਮ ਕੋਰਟ ਜਾਣ ਤੋਂ ਬਾਅਦ ਇਹ ਵਿਵਾਦ ਮੌਜੂਦਾ ਸਰਕਾਰ ਲਈ ਹੁਣ ਇੱਜ਼ਤ ਦਾ ਸਵਾਲ ਬਣ ਗਿਆ ਸੀ। ਦਰਅਸਲ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਤੇ ਸਪੈਸ਼ਲ ਡਾਇਰੈਕਟਰ ਅਸਥਾਨਾ ਵਿਚਾਲੇ ਬੀਤੇ ਕੁਝ ਸਮੇਂ ਤੋਂ ਰਿਸ਼ਵਤ ਨੂੰ ਲੈ ਕੇ ਇਲਜ਼ਾਮਾਂ ਦਾ ਸਿਲਸਿਲਾ ਚੱਲ ਰਿਹਾ ਸੀ। Image copyright CBI ਫੋਟੋ ਕੈਪਸ਼ਨ ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ (ਖੱਬੇ) ਅਤੇ ਸੀਬੀਆਈ ਡਾਇਰੈਕਟਰ ਆਲੋਕ ਵਰਮਾ (ਸੱਜੇ) ਵਰਮਾ ਨੇ ਸੀਬੀਆਈ ਦੇ ਡਾਇਰੈਕਟਰ ਦੀ ਹੈਸੀਅਤ ਨਾਲ ਰਾਕੇਸ਼ ਅਸਥਾਨਾ ਖ਼ਿਲਾਫ਼ ਰਿਸ਼ਵਤ ਲੈਣ ਲਈ ਇੱਕ ਕਥਿਤ ਮਾਮਲੇ ਵਿੱਚ ਐਫ਼ਆਈਆਰ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਸੀ। ਸੀਬੀਆਈ ਨੇ ਇਸ ਸਿਲਸਿਲੇ ਵਿੱਚ ਹੀ ਛਾਪਾ ਮਾਰਿਆ ਅਤੇ ਆਪਣੇ ਹੀ ਸਟਾਫ਼ ਡੀਐਸਪੀ ਦਵਿੰਦਰ ਕੁਮਾਰ ਨੂੰ ਗਿਰਫ਼ਤਾਰ ਕਰ ਲਿਆ। ਅਸਥਾਨਾ ਆਪਣੇ ਖ਼ਿਲਾਫ਼ ਦਰਜ ਐਫ਼ਆਈਆਰ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈ ਕੋਰਟ ਚਲੇ ਗਏ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਦਖ਼ਲ ਦਿੰਦੇ ਹੋਏ ਸੀਬੀਆਈ ਦੇ ਨੰਬਰ-1 ਅਧਿਕਾਰੀ ਵਰਮਾ ਅਤੇ ਨੰਬਰ-2 ਅਧਿਕਾਰੀ ਅਸਥਾਨਾ ਦੋਵਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਸੀ।ਇਹੀ ਨਹੀਂ ਅਸਥਾਨਾ ਖ਼ਿਲਾਫ਼ ਜਾਂਚ ਕਰ ਰਹੇ ਸੀਬੀਆਈ ਅਧਿਕਾਰੀ ਏਕੇ ਬੱਸੀ ਨੂੰ ਵੀ ਪੋਰਟ ਬਲੇਅਰ ਭੇਜ ਦਿੱਤਾ ਗਿਆ ਸੀ। ਛੁੱਟੀ 'ਤੇ ਭੇਜੇ ਜਾਣ ਖ਼ਿਲਾਫ਼ ਆਲੋਕ ਵਰਮਾ ਸੁਪਰੀਮ ਕੋਰਟ ਪਟੀਸ਼ਨ ਚਲੇ ਗਏ ਸਨ ਅਤੇ ਅਜੇ ਦੋ ਦਿਨ ਪਹਿਲਾਂ ਹੀ ਅਦਾਲਤ ਨੇ ਉਨ੍ਹਾਂ ਦੀ ਜ਼ਬਰੀ ਛੁੱਟੀ ਰੱਦ ਕਰ ਦਿੱਤੀ ਸੀ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਪਾਰਕਰ ਸੋਲਰ ਪਰੋਬ꞉ ਸੂਰਜ ਨੂੰ 'ਹੱਥ ਲਾਉਣ' ਲਈ ਰਵਾਨਾ ਹੋਏ ਨਾਸਾ ਦੇ ਮਿਸ਼ਨ ਬਾਰੇ ਜਾਣੋ 13 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45161642 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣਾ ਸੂਰਜ ਦੇ ਸਭ ਤੋਂ ਨਜ਼ਦੀਕ ਜਾਣ ਵਾਲਾ ਮਿਸ਼ਨ ਭੇਜ ਦਿੱਤਾ ਹੈ।ਇਹ ਪਰੋਬ ਹੁਣ ਤੱਕ ਦਾ ਸਭ ਤੋਂ ਤੇਜ਼ ਗਤੀ ਨਾਲ ਸੂਰਜ ਵੱਲ ਵਧਣ ਵਾਲਾ ਰਾਕਟ ਹੈ। ਇਸ ਮਿਸ਼ਨ ਰਾਹੀਂ ਸੂਰਜ ਬਾਰੇ ਕਈ ਰਹਿਸ ਖੁੱਲ੍ਹਣ ਦੀ ਉਮੀਦ ਕੀਤੀ ਜਾ ਰਹੀ ਹੈ।ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਜੀਵਤ ਵਿਅਕਤੀ ਦੇ ਨਾਮ ਉੱਤੇ ਨਾਸਾ ਨੇ ਆਪਣੇ ਮਿਸ਼ਨ ਦਾ ਨਾਮਕਰਨ ਕੀਤਾ ਹੈ। ਇਸ ਰਾਕਟ ਦਾ ਨਾਮ 91 ਸਾਲਾ ਪੁਲਾੜ ਭੌਤਿਕ ਵਿਗਿਆਨੀ ਇਊਜੀਨ ਪਾਰਕਰ ਦੇ ਨਾਮ ਉੱਤੇ ਕੀਤਾ ਗਿਆ ਹੈ, ਜਿਨ੍ਹਾਂ ਨੇ ਸਾਲ 1958 ਵਿੱਚ ਪਹਿਲੀ ਵਾਰ ਸੂਰਜੀ ਹਨੇਰੀਆਂ ਬਾਰੇ ਜ਼ਿਕਰ ਕੀਤਾ ਸੀ।ਇਹ ਵੀ ਪੜ੍ਹੋ꞉ਜਜ਼ਬੇ ਅਤੇ ਜਜ਼ਬਾਤ ਦੇ ਰਾਗ ਵਾਲੀ 'ਮੰਡਲੀ' ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਜਵਾਨ ਚਿਹਰੇ ਦਾ ਦਾਅਵਾ ਕਰਨ ਵਾਲੀਆਂ ਕਰੀਮਾਂ ਦਾ ਸੱਚਫੂਲਨ ਦੇਵੀ ਦੇ ਆਤਮ-ਸਮਰਪਣ ਦੀ ਪੂਰੀ ਕਹਾਣੀ ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਨਾਸਾ ਦਾ ਸਪੇਸ ਕਰਾਫਟਉਨ੍ਹਾਂ ਨੇ ਲਾਂਚ ਨੂੰ ਦੇਖਦੇ ਹੋਏ ਕਿਹਾ, ""ਵਾਹ, ਅਸੀਂ ਚੱਲੇ! ਆਉਂਣ ਵਾਲੇ ਕਈ ਸਾਲਾਂ ਤੱਕ ਅਸੀਂ ਸਿੱਖਦੇ ਰਹਾਂਗੇ।""ਇਸ ਮਿਸ਼ਨ ਨੂੰ ਲਿਜਾਣ ਵਾਲੇ ਰਾਕਟ ਡੈਲਟਾ-IV ਨੇ ਸਥਾਨਕ ਸਮੇਂ ਅਨੁਸਾਰ ਸਵੇਰੇ ਸਾਢੇ ਤਿੰਨ ਵਜੇ ਅਤੇ ਵਿਸ਼ਵੀ ਔਸਤ ਸਮੇਂ ਮੁਤਾਬਕ ਸਵੇਰੇ ਸਾਢੇ ਸੱਤ ਵਜੇ ਉਡਾਣ ਭਰੀ।ਇੱਕ ਦਿਨ ਪਹਿਲਾਂ ਵੀ ਇਸ ਨੂੰ ਉਡਾਣ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਕਿ ਐਨ ਸਮੇਂ ਸਿਰ ਕਿਸੇ ਤਕਨੀਕੀ ਗੜਬੜਈ ਕਰਕੇ ਟਾਲਣੀ ਪਈ ਸੀ। Image copyright Getty Images ਫੋਟੋ ਕੈਪਸ਼ਨ ਪੁਲਾੜ ਭੌਤਿਕ ਵਿਗਿਆਨੀ ਇਊਜੀਨ ਪਾਰਕਰ ਨੇ ਸਾਲ 1958 ਪਹਿਲੀ ਵਾਰ ਸੂਰਜੀ ਹਨੇਰੀਆਂ ਬਾਰੇ ਜ਼ਿਕਰ ਕੀਤਾ ਸੀ। ਮਿਸ਼ਨ ਕੀ ਕਰੇਗਾ?ਪਰੋਬ ਨੂੰ ਡੈਲਟਾ-IV ਸਿੱਧਾ ਸੂਰਜ ਦੇ ਬਾਹਰੀ ਵਾਤਾਵਰਨ ਵਿੱਚ ਸਿੱਟੇਗਾ ਜਿਸ ਨੂੰ ਕੋਰੋਨਾ ਕਿਹਾ ਜਾਂਦਾ ਹੈ।ਛੇ ਹਫਤਿਆਂ ਵਿੱਚ ਰਾਕਟ ਸ਼ੁੱਕਰ ਕੋਲੋਂ ਲੰਘੇਗਾ ਅਤੇ ਉਸ ਤੋਂ ਛੇ ਮਹੀਨੇ ਬਾਅਦ ਸੂਰਜ ਨੂੰ ਮਿਲੇਗਾ। Image copyright Getty Images ਫੋਟੋ ਕੈਪਸ਼ਨ ਮਿਸ਼ਨ ਸੂਰਜ ਦੇ ਵਾਤਾਵਰਨ ਵਿੱਚ ਦਾਖਲ ਹੋ ਕੇ ਨਮੂਨੇ ਇਕੱਠੇ ਕਰੇਗਾ। ਮਿਸ਼ਨ ਸੱਤ ਸਾਲਾਂ ਦੌਰਾਨ ਸੂਰਜ ਦੇ 24 ਚੱਕਰ ਲਾਵੇਗਾ ਅਤੇ ਇਸਦੇ ਕੋਰੋਨਾ ਦਾ ਅਧਿਐਨ ਕਰੇਗਾ। ਮੰਨਿਆ ਜਾਂਦਾ ਹੈ ਕਿ ਇਹੀ ਉਹ ਖੇਤਰ ਹੈ ਜਿੱਥੇ ਧਰਤੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਜ਼ਿਆਦਾਤਰ ਗਤੀਵਿਧੀਆਂ ਹੁੰਦੀਆਂ ਹਨ।ਮਿਸ਼ਨ ਇਸ ਵਾਤਾਵਰਨ ਵਿੱਚ ਦਾਖਲ ਹੋ ਕੇ ਨਮੂਨੇ ਇਕੱਠੇ ਕਰੇਗਾ। ਉਸ ਸਮੇਂ ਇਸ ਦੀ ਸੂਰਜ ਤੋਂ ਦੂਰੀ 60 ਲੱਖ 16 ਹਜ਼ਾਰ ਕਿਲੋਮੀਟਰ ਹੋਵੇਗੀ। Image copyright Getty Images ਜਾਨ ਹਾਪਕਿਨਸ ਅਪਲਾਈਡ ਫਿਜ਼ਿਕਸ ਪ੍ਰਯੋਗਸ਼ਾਲਾ ਦੇ ਡਾ਼ ਨਿੱਕੀ ਫੌਕਸ ਨੇ ਬੀਬੀਸੀ ਨੂੰ ਦੱਸਿਆ, ""ਇਹ ਸੁਣਨ ਨੂੰ ਬਹੁਤਾ ਨਜ਼ਦੀਕ ਨਹੀਂ ਲਗਦਾ ਪਰ ਕਲਪਨਾ ਕਰੋ ਧਰਤੀ ਸੂਰਜ ਤੋਂ ਇੱਕ ਮੀਟਰ ਦੀ ਦੂਰੀ 'ਤੇ ਹੋਵੇ। ਪਾਰਕਰ ਸੋਲਰ ਪਰੋਬ ਸੂਰਜ ਤੋਂ ਮਹਿਜ਼ 4 ਸੈਂਟੀਮੀਟਰ ਦੂਰ ਹੋਵੇਗੀ।""ਉਨ੍ਹਾਂ ਕਿਹਾ, ਇਹ ਇਨਸਾਨ ਵੱਲੋਂ ਬਣਾਈ ਸੂਰਜ ਵੱਲ ਜਾਣ ਵਾਲੀ ਸਭ ਤੋਂ ਤੇਜ਼ ਵਸਤੂ ਹੋਵੇਗੀ। ਇਹ 690, 000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸੂਰਜ ਵੱਲ ਵਧੇਗਾ। ਇਹ ਗਤੀ ਇੱਕ ਮਿੰਟ ਵਿੱਚ ਨਿਊ ਯਾਰਕ ਤੋਂ ਟੋਕੀਓ ਪਹੁੰਚਣ ਵਾਂਗ ਹੈ।ਇਹ ਵੀ ਪੜ੍ਹੋ꞉ਜ਼ਿੰਦਗੀ ਦੀ ਜੰਗ ਲੜਦਾ ਗੋਲਡ ਮੈਡਲਿਸਟ ਹਾਕਮ ਸਿੰਘਨੋਬਲ ਪੁਰਸਕਾਰ ਜੇਤੂ ਨਾਇਪਾਲ ਨੇ ਜਦੋਂ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼ਮੋਨਸੈਂਟੋ ਕੰਪਨੀ ਵੱਲੋਂ ਕਿਸਾਨ ਨੂੰ ਮਿਲਣਗੇ 1900 ਕਰੋੜਸੰਸਦ ਮੈਂਬਰ ਆਪਣੇ ਕੋਟੇ ਤੋਂ ਇਨ੍ਹਾਂ ਕੰਮਾਂ ਲਈ ਪੈਸਾ ਨਹੀਂ ਦੇ ਸਕਦੇ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਗੁਰਿੰਦਰ ਸਿੰਘ ਖਾਲਸਾ ਨੂੰ ਰੋਜ਼ਾ ਪਾਰਕਸ ਐਵਾਰਡ : ਜਾਣੋ ਆਖਿਰ ਰੋਜ਼ਾ ਪਾਰਕਸ ਸੀ ਕੌਣ 22 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46949602 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Gurinder singh khalsa/facebook ਫੋਟੋ ਕੈਪਸ਼ਨ 2007 ਵਿੱਚ ਗੁਰਿੰਦਰ ਸਿੰਘ ਨੂੰ ਅਮਰੀਕਾ ਵਿੱਚ ਏਅਪੋਰਟ ਸੁਰੱਖਿਆ ਜਾਂਚ ਲਈ ਦਸਤਾਰ ਲਾਹੁਣ ਲਈ ਕਿਹਾ ਸੀ ਅਮਰੀਕਾ ਵਿੱਚ ਸਿੱਖ ਦਸਤਾਰ ਲਈ ਨੀਤੀ ਬਦਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਮਾਜ ਸੇਵੀ ਅਤੇ ਸਨਅਤਕਾਰ ਗੁਰਿੰਦਰ ਸਿੰਘ ਖਾਲਸਾ ਨੂੰ ਰੋਜ਼ਾ ਪਾਰਕਸ ਟਰੇਲਬਲੇਜ਼ਰ ਐਵਾਰਡ ਮਿਲਿਆ ਹੈ।ਪੀਟੀਆਈ ਅਨੁਸਾਰ ਅਮਰੀਕਾ ਦੇ ਇੰਡਿਆਨਾ ਵਿੱਚ ਰਹਿਣ ਵਾਲੇ 45 ਸਾਲਾ ਗੁਰਵਿੰਦਰ ਨੂੰ ਇਹ ਸਨਮਾਨ ਦਸਤਾਰ ਦੇ ਮਸਲੇ ਬਾਰੇ ਦਿਖਾਈ ਆਪਣੀ ਹਿੰਮਤ ਅਤੇ ਜਜ਼ਬੇ ਲਈ ਦਿੱਤਾ ਗਿਆ ਹੈ।2007 ਵਿੱਚ ਗੁਰਿੰਦਰ ਸਿੰਘ ਨੇ ਹਵਾਈ ਜਹਾਜ਼ 'ਤੇ ਚੜ੍ਹਨ ਤੋਂ ਉਸ ਵੇਲੇ ਇਨਕਾਰ ਕਰ ਦਿੱਤਾ ਸੀ ਜਦੋਂ ਉਨ੍ਹਾਂ ਨੂੰ ਚੈਕਿੰਗ ਲਈ ਦਸਤਾਰ ਲਾਹੁਣ ਲਈ ਕਿਹਾ ਗਿਆ ਸੀ। ਗੁਰਿੰਦਰ ਸਿੰਘ ਖਾਲਸਾ ਨੇ ਉਸ ਘਟਨਾ ਬਾਰੇ ਦੱਸਦੇ ਹੋਏ ਕਿਹਾ, ""ਮੈਨੂੰ ਫਲਾਈਟ ਵਿੱਚ ਇਸ ਲਈ ਬੈਠਣ ਨਹੀਂ ਦਿੱਤਾ ਗਿਆ ਸੀ ਕਿਉਂਕਿ ਮੈਂ ਦਸਤਾਰ ਲਾਹੁਣ ਤੋਂ ਮਨ੍ਹਾ ਕਰ ਦਿੱਤਾ ਸੀ। ਮੈਂ ਇਹ ਸਟੈਂਡ ਧਾਰਮਿਕ ਆਜ਼ਾਦੀ ਲਈ ਲਿਆ ਸੀ।''ਇਹ ਵੀ ਪੜ੍ਹੋ:ਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਝਾੜੂ ਤੀਲਾ-ਤੀਲਾ ਨਹੀਂ ਹੋਇਆ, ਰੱਬ ਨੇ ਪਾਰਟੀ ਦੀ ਸਫ਼ਾਈ ਕੀਤੀ- ਕੇਜਰੀਵਾਲ Image copyright Gurinder singh khalsa/facebook ਫੋਟੋ ਕੈਪਸ਼ਨ ਗੁਰਿੰਦਰ ਸਿੰਘ ਖਾਲਸਾ ਨੂੰ ਰੋਜ਼ਾ ਪਾਰਕਸ ਐਵਾਰਡ ਲਈ ਸਨਮਾਨਿਤ ਕੀਤਾ ਗਿਆ ਗੁਰਿੰਦਰ ਸਿੰਘ ਖਾਲਸਾ ਨੇ ਆਪਣਾ ਇਹ ਐਵਾਰਡ ਸਿੱਖ ਭਾਈਚਾਰੇ ਨੂੰ ਸਮਰਪਿਤ ਕੀਤਾ।ਗੁਰਿੰਦਰ ਸਿੰਘ ਖਾਲਸਾ ਨੂੰ ਰੋਜ਼ਾ ਪਾਰਕਸ ਟਰੇਲਬਲੇਜ਼ਰ ਐਵਾਰਡ ਮਿਲਿਆ ਹੈ। ਜਾਣਦੇ ਹਾਂ ਕੌਣ ਸਨ ਰੋਜ਼ਾ ਪਾਰਕਸ ਜਿਨ੍ਹਾਂ ਦੇ ਨਾਂ 'ਤੇ ਇਹ ਐਵਾਰਡ ਰੱਖਿਆ ਗਿਆ ਹੈ।ਕੌਣ ਸੀ ਰੋਜ਼ਾ ਪਾਰਕਸ?ਅਮਰੀਕਾ ਵਿੱਚ ਇੱਕ ਅਫਰੀਕੀ ਔਰਤ ਵੱਲੋਂ ਇੱਕ ਗੋਰੇ ਨੂੰ ਆਪਣੀ ਸੀਟ ਦੇਣ ਤੋਂ ਇਨਕਾਰ ਕਰਕੇ ਕਾਨੂੰਨ ਤੋੜਨ ਦੀ ਉਹ ਇੱਕ ਛੋਟੀ ਜਿਹੀ ਘਟਨਾ ਸੀ ਪਰ ਉਸ ਘਟਨਾ ਨੇ ਅਮਰੀਕਾ ਦਾ ਇਤਿਹਾਸ ਬਦਲ ਦਿੱਤਾ।ਇੱਕ ਦਸੰਬਰ 1955 ਨੂੰ ਨੈਸ਼ਨਲ ਐਸੋਸੀਏਸ਼ਨ ਆਫ ਐਡਵਾਂਸਮੈਂਟ ਆਫ ਕਲਰਡ ਪੀਪਲ ਦੀ ਮੈਂਬਰ, 42 ਸਾਲਾ ਰੋਜ਼ਾ ਪਾਰਕਸ ਬੱਸ ਵਿੱਚ ਸਵਾਰ ਸੀ। Image copyright Getty Images ਫੋਟੋ ਕੈਪਸ਼ਨ ਰੋਜ਼ਾ ਪਾਰਕ ਗਰਮ ਖਿਆਲਾਂ ਅਤੇ ਨਾਰੀਵਾਦੀ ਸੋਚ ਲਈ ਜਾਣੇ ਜਾਂਦੇ ਸਨ ਇੱਕ ਗੋਰੇ ਵਿਅਕਤੀ ਨੇ ਉਸ ਨੂੰ ਸੀਟ ਛੱਡਣ ਲਈ ਕਿਹਾ।ਬੱਸ ਡਰਾਈਵਰ ਜੇਮਸ ਬਲੇਕ ਨੇ ਕਿਹਾ, ''ਕੀ ਤੁਸੀਂ ਸੀਟ ਛੱਡੋਗੇ?''ਰੋਜ਼ਾ ਪਾਰਕਸ ਨੇ ਕਿਹਾ, ''ਨਹੀਂ''ਡਰਾਈਵਰ ਨੇ ਕਿਹਾ, ''ਠੀਕ ਹੈ, ਮੈਂ ਤੁਹਾਨੂੰ ਗ੍ਰਿਫ਼ਤਾਰ ਕਰਵਾਉਣ ਜਾ ਰਿਹਾ ਹਾਂ।''ਰੋਜ਼ਾ ਪਾਰਕਸ ਨੇ ਕਿਹਾ, ''ਤੁਸੀਂ ਇਹ ਕਰ ਸਕਦੇ ਹੋ।''ਉਸ ਵੇਲੇ 1865 ਦੀ ਖਾਨਾਜੰਗੀ ਦੇ ਬਾਅਦ ਤੋਂ ਹੀ ਅਮਰੀਕਾ ਦੇ ਦੱਖਣੀ ਸੂਬਿਆਂ ਵਿੱਚ ਸਖ਼ਤ ਕਾਨੂੰਨ ਲਾਗੂ ਸਨ ਜਿਨ੍ਹਾਂ ਤਹਿਤ ਬੱਸਾਂ, ਕਾਰਾਂ ਅਤੇ ਹੋਰ ਜਨਤਕ ਥਾਂਵਾਂ 'ਤੇ ਨਸਲ ਦੇ ਆਧਾਰ 'ਤੇ ਵਿਤਕਰਾ ਕੀਤਾ ਜਾਂਦਾ ਸੀ।ਉੱਤਰੀ ਅਮਰੀਕਾ ਜਿੱਥੇ ਮੰਨਿਆ ਜਾਂਦਾ ਸੀ ਕਿ ਆਜ਼ਾਦ ਖਿਆਲ ਦੇ ਲੋਕ ਰਹਿੰਦੇ ਹਨ ਉੱਥੇ ਵੀ ਅਫਰੀਕੀ ਮੂਲ ਦੇ ਲੋਕਾਂ ਨੂੰ ਕਈ ਨੌਕਰੀਆਂ ਕਰਨ ਦੀ ਇਜਾਜ਼ਤ ਨਹੀਂ ਸੀ।ਲਹਿਰ ਦੀ ਝੰਡਾ ਬਰਦਾਰ ਬਣੀਗੋਰੇ ਲੋਕਾਂ ਲਈ ਸੀਟ ਨਾ ਛੱਡਣ 'ਤੇ ਅਫਰੀਕੀ ਮੂਲ ਦੇ ਲੋਕਾਂ ਨੂੰ 14 ਡਾਲਰ ਦਾ ਜੁਰਮਾਨਾ ਭਰਨਾ ਪੈਂਦਾ ਸੀ। ਰੋਜ਼ਾ ਪਾਰਕਸ ਨੂੰ ਵੀ ਇਹ ਜੁਰਮਾਨਾ ਭਰਨਾ ਪਿਆ ਸੀ।ਰੋਜ਼ਾ ਪਾਰਕਸ ਪਹਿਲੀ ਔਰਤ ਨਹੀਂ ਸੀ ਜਿਸ ਨੇ ਇਹ ਕਾਨੂੰਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।ਇਸ ਤੋਂ ਪਹਿਲਾਂ ਅਫਰੀਕੀ ਮੂਲ ਦੀਆਂ ਦੋ ਔਰਤਾਂ ਕਲੌਡੇਟ ਕੋਲਵਿਨ ਤੇ ਮੈਰੀ ਲੂਈਜ਼ ਸਮਿੱਥ ਨੂੰ ਵੀ ਇਸੇ ਜੁਰਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।ਸਥਾਨਕ ਮਨੁੱਖੀ ਅਧਿਕਾਰ ਕਾਰਕੁਨ ਈਡੀ ਨਿਕਸਨ ਨੇ ਰੋਜ਼ਾ ਪਾਰਕਸ ਨੂੰ ਮਨੁੱਖੀ ਅਧਿਕਾਰ ਮੁਹਿੰਮ ਦਾ ਝੰਡਾ ਬਰਦਾਰ ਬਣਾਉਣ ਦਾ ਫੈਸਲਾ ਕੀਤਾ।ਉਨ੍ਹਾਂ ਕਿਹਾ ਸੀ, ''ਰੋਜ਼ਾ ਪਾਰਕਸ ਇੱਕ ਵਿਆਹੁਤਾ ਹਨ। ਉਨ੍ਹਾਂ ਦਾ ਕਿਰਦਾਰ ਸਾਫ਼ ਹੈ ਅਤੇ ਉਹ ਪੜ੍ਹੀ-ਲਿਖੀ ਵੀ ਹਨ।'' Image copyright Getty Images ਫੋਟੋ ਕੈਪਸ਼ਨ ਰੋਜ਼ਾ ਪਾਰਕਸ ਦੀ ਗ੍ਰਿਫ਼ਤਾਰੀ ਸਿਵਿਲ ਰਾਈਟਸ ਲਈ ਮੀਲ ਦਾ ਪੱਥਰ ਸਾਬਿਤ ਹੋਈ ਰੋਜ਼ਾ ਪਾਰਕਸ ਦੀ ਗ੍ਰਿਫ਼ਤਾਰੀ ਤੋਂ ਬਾਅਦ 381 ਦਿਨਾਂ ਤੱਕ ਮੋਂਟੋਗੋਮੈਰੀ ਬੱਸ ਸਿਸਟਮ ਦੇ ਬਾਈਕਾਟ ਦੀ ਮੁਹਿੰਮ ਚੱਲੀ। ਇਹ ਮੁਹਿੰਮ ਮਾਰਟਿਨ ਲੂਥਰ ਕਿੰਗ ਜੂਨੀਅਰ ਵੱਲੋਂ ਚਲਾਈ ਗਈ।ਇਹ ਮੁਹਿੰਮ ਇੱਕ ਵੱਡੀ ਲਹਿਰ ਬਣ ਗਈ ਜਿਸ ਦੇ ਸਿੱਟੇ ਵੱਜੋਂ 1964 ਦਾ ਸਿਵਿਲ ਰਾਈਟ ਐਕਟ ਬਣਿਆ ਅਤੇ ਵੱਖਵਾਦ ਪੂਰੇ ਤਰੀਕੇ ਨਾਲ ਖ਼ਤਮ ਹੋਇਆ।ਸਮਾਜਿਕ ਸੇਵਾ ਵਿੱਚ ਐਕਟਿਵ ਰਹੀਂਉਸ ਘਟਨਾ ਨੂੰ ਯਾਦ ਕਰਦੇ ਹੋਏ ਪਾਰਕ ਨੇ ਕਿਹਾ ਸੀ, ''ਜਦੋਂ ਮੇਰੀ ਗ੍ਰਿਫਤਾਰੀ ਹੋਈ, ਉਸ ਵੇਲੇ ਮੈਨੂੰ ਨਹੀਂ ਪਤਾ ਸੀ ਕਿ ਇਹ ਇੰਨੀ ਵੱਡੀ ਲਹਿਰ ਬਣ ਜਾਵੇਗੀ। ਉਹ ਦਿਨ ਮੇਰੇ ਲਈ ਆਮ ਵਰਗਾ ਸੀ।''''ਸਭ ਤੋਂ ਅਹਿਮ ਗੱਲ ਇਹ ਸੀ ਕਿ ਉਸ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।''ਰੋਜ਼ਾ ਪਾਰਕਸ ਦਾ ਪੂਰਾ ਨਾਂ ਰੋਜ਼ਾ ਲੂਜ਼ੀ ਮੈਕੌਲੇ ਸੀ। ਉਨ੍ਹਾਂ ਦਾ ਜਨਮ 4 ਫਰਵਰੀ ਨੂੰ 1913 ਵਿੱਚ ਤਸਕੀਗੀਅ ਅਲਬੈਮਾ ਵਿੱਚ ਹੋਇਆ ਸੀ।ਕੁਝ ਕਾਰਨਾਂ ਕਰਕੇ ਰੋਜ਼ਾ ਨੂੰ ਸਕੂਲ ਛੱਡਣਾ ਪਿਆ ਸੀ ਪਰ 1928 ਵਿੱਚ ਉਨ੍ਹਾਂ ਨੇ ਆਪਣੀ ਗ੍ਰੇਜੁਏਸ਼ਨ ਕੀਤੀ। ਥੋੜ੍ਹੇ ਵਕਤ ਲਈ ਉਨ੍ਹਾਂ ਨੇ ਅਲਬੈਮਾ ਸਟੇਟ ਕਾਲਜ ਵਿੱਚ ਵੀ ਪੜ੍ਹਾਈ ਕੀਤੀ ਸੀ। Image copyright Getty Images 1932 ਵਿੱਚ ਉਨ੍ਹਾਂ ਦਾ ਵਿਆਹ ਰੇਮੰਡਸ ਪਾਕਸ ਨਾਲ ਹੋਇਆ। ਉਸ ਤੋਂ ਬਾਅਦ ਹੀ ਉਹ ਸਮਾਜਿਕ ਮੁਹਿੰਮਾਂ ਵਿੱਚ ਹਿੱਸਾ ਲੈਣ ਲੱਗੀ ਸਨ। ਉਨ੍ਹਾਂ ਦੀ ਪਛਾਣ ਇੱਕ ਗਰਮਖਿਆਲੀ ਅਤੇ ਨਾਰੀਵਾਦੀ ਵਜੋਂ ਹੋਣ ਲੱਗੀ ਸੀ।ਉਹ ਅਫਰੀਕੀ ਮੂਲ ਦੇ ਲੋਕਾਂ ਨੂੰ ਵੋਟ ਬਣਵਾਉਣ ਲਈ ਪ੍ਰੇਰਿਤ ਕਰਦੇ ਸਨ। ਪਰ ਇਹ ਪ੍ਰਸਿੱਧੀ ਉਨ੍ਹਾਂ ਲਈ ਮੁਸ਼ਕਿਲ ਵੀ ਬਣ ਗਈ ਸੀ। ਉਨ੍ਹਾਂ ਨੂੰ ਕਿਤੇ ਵੀ ਕੰਮ ਨਹੀਂ ਮਿਲ ਰਿਹਾ ਸੀ।ਕਈ ਧਮਕੀਆਂ ਮਿਲਣ ਤੋਂ ਬਾਅਦ ਉਹ ਆਪਣੇ ਪਤੀ ਨਾਲ ਡੈਟੋਰਾਇਟ ਸ਼ਹਿਰ ਚਲੀ ਗਈ। ਉੱਥੇ ਉਨ੍ਹਾਂ ਦੇ ਨਾਂ 'ਤੇ ਇੱਕ ਸਕੂਲ ਅਤੇ ਇੱਕ ਸੜ੍ਹਕ ਦਾ ਨਾਂ ਹੈ।1965 ਤੋਂ 1988 ਤੱਕ ਉਨ੍ਹਾਂ ਨੇ ਕਾਂਗਰਸ ਮੈਂਬਰ ਜੌਨ ਕੌਇਰਜ਼ ਦੇ ਸਹਿਯੋਗੀ ਵਜੋਂ ਕੰਮ ਕੀਤਾ ਸੀ। ਉਨ੍ਹਾਂ ਨੌਜਵਾਨਾਂ ਵਿੱਚ ਲੀਡਰਸ਼ਿਪ ਦੇ ਗੁਣ ਭਰਨ ਲਈ ਆਪਣੇ ਪਤੀ ਦੇ ਨਾਂ 'ਤੇ ਇੱਕ ਇੰਸਟੀਚਿਊਟ ਵੀ ਖੋਲ੍ਹਿਆ ਸੀ। 1996 ਵਿੱਚ ਉਨ੍ਹਾਂ ਨੂੰ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫ੍ਰੀਡਮ ਮਿਲਿਆ ਸੀ।ਇਹ ਵੀ ਪੜ੍ਹੋ:'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'EVM ਮਸ਼ੀਨਾਂ ਹੈਕ ਨਹੀਂ ਹੋ ਸਕਦੀਆਂ-ਚੋਣ ਕਮਿਸ਼ਨਚੰਦ ’ਤੇ ਕਬਜ਼ੇ ਦੀ ਲੜਾਈ ਦਾ ਜੇਤੂ ਕੌਣ ਹੋਵੇਗਾਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੰਮ-ਧੰਦਾ ਵਿੱਚ ਜਾਣੋ ਗਾਹਕ ਦੇ ਹੱਕਾਂ ਬਾਰੇ, ਕਿਵੇਂ ਸਾਮਾਨ ਖਰੀਦਦੇ ਹੋਏ ਧੋਖੇ ਤੋਂ ਬਚਿਆ ਜਾਵੇ ਅਤੇ ਕੀ ਹਨ ਕਾਨੂੰਨੀ ਪੱਖ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 1984 ਦਿੱਲੀ ਸਿੱਖ ਕਤਲੇਆਮ ਜਾਂ ਗੁਜਰਾਤ ਵਰਗਾ ਕਾਂਡ ਦੁਬਾਰਾ ਨਹੀਂ ਵਾਪਰੇਗਾ, ਕੀ ਅਸੀਂ ਇਹ ਕਹਿ ਸਕਦੇ ਹਾਂ - ਨਜ਼ਰੀਆ ਸ਼ਮੀਲ ਸੀਨੀਅਰ ਪੱਤਰਕਾਰ 14 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46829791 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਦਿੱਲੀ ਵਿਚ ਤਿੰਨ ਦਹਾਕੇ ਪਹਿਲਾਂ ਹੋਏ ਸਿੱਖਾਂ ਦੇ ਕਤਲੇਆਮ ਵਿੱਚ ਸ਼ਾਮਲ ਕਾਂਗਰਸ ਲੀਡਰ ਸੱਜਣ ਕੁਮਾਰ ਨੂੰ ਹੁਣ ਸਜ਼ਾ ਮਿਲੀ ਹੈ। ਇਸ ਵਿੱਚ ਇੱਕ ਵਿਚਾਰਧਾਰਕ ਜਿਹੀ ਤਸੱਲੀ ਜ਼ਰੂਰ ਹੈ ਪਰ ਇਸ ਨਾਲ ਮੈਨੂੰ ਕੋਈ ਖੁਸ਼ੀ ਹੋਈ, ਇਹ ਮੈਂ ਨਹੀਂ ਕਹਿ ਸਕਦਾ। ਬਿਨਾਂ ਸ਼ੱਕ ਇਸ ਫੈਸਲੇ ਨਾਲ ਆਧੁਨਿਕ ਭਾਰਤ ਦੇ ਇਤਿਹਾਸ ਤੇ ਲੱਗੇ ਧੱਬਿਆਂ ਨੂੰ ਧੋਣ ਵਿੱਚ ਕੁਝ ਮਦਦ ਮਿਲੇਗੀ। ਪਰ ਜੇ ਇਨਸਾਫ਼ ਦੀ ਗੱਲ ਕਰੀਏ ਤਾਂ ਸੱਚਮੁੱਚ ਇਹ ਕੋਈ ਇਨਸਾਫ਼ ਨਹੀਂ ਹੈ।ਮੁਲਕ ਦੀ ਰਾਜਧਾਨੀ ਵਿੱਚ ਤਿੰਨ ਹਜ਼ਾਰ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਤਿੰਨ ਦਹਾਕੇ ਤੱਕ ਮੁਲਕ ਦੀਆਂ ਜਾਂਚ ਏਜੰਸੀਆਂ ਅਤੇ ਨਿਆਂਇਕ ਢਾਂਚਾ ਕਈ ਜਿੰਮੇਵਾਰ ਲੋਕਾਂ ਨੂੰ ਸਜ਼ਾ ਨਹੀਂ ਦੁਆ ਸਕੇ, ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ? Image copyright Getty Images ਰਾਜਨੀਤਿਕ ਲੇਬਲ ਨਹੀਂ ਸਮਝਣ ਦੀ ਲੋੜਅੱਜ ਪੰਜਾਬ ਵਿੱਚ ਵੀ ਅਤੇ ਪੰਜਾਬ ਤੋਂ ਬਾਹਰ ਵਿਦੇਸ਼ੀ ਮੁਲਕਾਂ ਵਿੱਚ ਸਿੱਖੀ ਦਾ ਇੱਕ ਅਜਿਹਾ ਰੂਪ ਕਾਫੀ ਮਜ਼ਬੂਤ ਹੈ, ਜਿਸ ਨੂੰ ਕੁੱਝ ਲੋਕ ਸਿੱਖ ਕੱਟੜਵਾਦ ਕਹਿੰਦੇ ਹਨ। ਕੋਈ ਇਸ ਨੂੰ ਖਾਲਿਸਤਾਨੀ ਸਿੱਖੀ ਕਹਿੰਦਾ ਹੈ। ਪਿਛਲੇ ਸਾਲਾਂ ਦੌਰਾਨ ਅਜਿਹੀ ਸੋਚ ਕਮਜ਼ੋਰ ਹੋਣ ਦੀ ਬਜਾਏ ਹੋਰ ਮਜ਼ਬੂਤ ਹੋਈ ਹੈ।ਇਨ੍ਹਾਂ ਲੋਕਾਂ 'ਤੇ ਰਾਜਨੀਤਕ ਲੇਬਲ ਲਾਉਣ ਦੀ ਬਜਾਏ ਇਨ੍ਹਾਂ ਨੂੰ ਹਮਦਰਦੀ ਨਾਲ ਸਮਝਣ ਦੀ ਲੋੜ ਹੈ। ਇਹ ਸਾਰਾ ਤਬਕਾ ਅਜਿਹੇ ਲੋਕਾਂ ਦਾ ਹੈ, ਜਿਹੜਾ ਸਿੱਖੀ ਨੂੰ ਬੁਨਿਆਦੀ ਤੌਰ ਤੇ ਇੱਕ ਰਾਜਨੀਤਕ ਲਹਿਰ ਦੇ ਰੂਪ ਵਿੱਚ ਦੇਖਦਾ ਹੈ ਅਤੇ ਇਹ ਲੋਕ ਵਾਰ ਵਾਰ ਚੁਰਾਸੀ ਦੀ ਗੱਲ ਕਰਦੇ ਹਨ।ਕਈ ਲੋਕ ਇਹ ਕਹਿੰਦੇ ਹਨ ਕਿ ਇਹ ਲੋਕ ਭਾਰਤ ਦੀਆਂ ਦੁਸ਼ਮਣ ਏਜੰਸੀਆਂ ਦੁਆਰਾ ਚਲਾਏ ਜਾ ਰਹੇ ਲੋਕ ਹਨ, ਪਰ ਮੇਰਾ ਇਹ ਮੰਨਣਾ ਹੈ ਕਿ ਸਿੱਖੀ ਦੇ ਇਸ ਕੱਟੜਵਾਦੀ ਤਬਕੇ ਦੀ ਮਜ਼ਬੂਤੀ ਲਈ ਸਿੱਧੇ ਤੌਰ 'ਤੇ ਪਿਛਲੇ ਸਾਲਾਂ ਦੌਰਾਨ ਆਈਆਂ ਭਾਰਤ ਦੀਆਂ ਵੱਖ ਵੱਖ ਸਰਕਾਰਾਂ ਜ਼ਿੰਮੇਵਾਰ ਹਨ, ਜਿਹੜੀਆਂ ਮੁਲਕ ਦੀ ਰਾਜਧਾਨੀ ਵਿੱਚ ਦਿਨ-ਦਿਹਾੜੇ ਹੋਏ ਤਿੰਨ ਹਜ਼ਾਰ ਕਤਲ ਦੇ ਕੇਸਾਂ ਦਾ ਨਿਬੇੜਾ ਨਹੀਂ ਕਰ ਸਕੀਆਂ। ਇਹ ਵੀ ਪੜ੍ਹੋ'84 ਸਿੱਖ ਕਤਲੇਆਮ ਦੇ ਕੇਸਾਂ ਦੀ ਮੁੜ ਜਾਂਚ ਹੋਵੇਗੀ’84 ਸਿੱਖ ਕਤਲੇਆਮ: 'ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣਾ ਮੰਦਭਾਗਾ'ਇੰਦਰਾ ਗਾਂਧੀ ਦੇ 'ਹਿੰਦੂ ਕਤਲੇਆਮ 1966' ਦਾ ਸੱਚ ਮੇਰੀ ਇਹ ਜ਼ਾਤੀ ਰਾਏ ਹੈ ਕਿ ਸਿੱਖ ਬਲੂ ਸਟਾਰ ਦੇ ਸਦਮੇ 'ਚੋਂ ਵੀ ਨਿਕਲ ਸਕਦੇ ਸਨ, ਕਿਉਂਕਿ ਸਾਡੇ ਅਵਚੇਤਨ ਵਿੱਚ ਕਿਤੇ ਨਾ ਕਿਤੇ ਇਹ ਵੀ ਰਿਹਾ ਹੈ ਕਿ ਇਹ ਦੋ-ਤਰਫਾ ਲੜਾਈ ਸੀ। ਪਰ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਸਿਆਸੀ ਸ਼ਹਿ ਵਾਲੇ ਗਰੁੱਪਾਂ ਦੁਆਰਾ ਨਿਰਦੋਸ਼ ਲੋਕਾਂ ਦਾ ਕਤਲ ਕਰਨ ਵਾਲੇ ਕਈ ਲੋਕ ਜਿਵੇਂ ਤਿੰਨ ਦਹਾਕੇ ਤੱਕ ਬਚੇ ਰਹੇ, ਉਹ ਇੱਕ ਨਾਸੂਰ ਬਣ ਗਿਆ ਹੈ ਅਤੇ ਲਗਾਤਾਰ ਰਿਸ ਰਿਹਾ ਹੈ। ਇਸ ਜ਼ਖਮ ਨੂੰ ਭਰਨ ਲਈ ਕਿਸੇ ਵੱਡੇ ਉਪਰਾਲੇ ਦੀ ਲੋੜ ਸੀ ਪਰ ਅਫ਼ਸੋਸ ਹੈ ਕਿ ਕਿਸੇ ਨੇ ਅਜੇ ਤੱਕ ਉਸ ਪਾਸੇ ਕੋਈ ਕਦਮ ਉਠਾਉਣ ਦੀ ਹਿੰਮਤ ਨਹੀਂ ਕੀਤੀ। ਨਫ਼ਰਤ ਅਤੇ ਹਿੰਸਾ ਨੂੰ ਵਡਿਆਉਣ ਵਾਲਾ ਸਿੱਖੀ ਦਾ ਕੱਟੜ ਰੂਪ ਬਹੁਤ ਕਮਜ਼ੋਰ ਹੋਣਾ ਸੀ, ਜੇ ਸਮੇਂ ਸਿਰ ਇਸ ਕਤਲੇਆਮ ਦੇ ਦੋਸ਼ੀਆਂ ਖਿਲਾਫ ਕਾਰਵਾਈ ਹੋਈ ਹੁੰਦੀ। Image copyright Getty Images ਸਮੱਸਿਆ ਦੀ ਜੜ੍ਹ ਨੂੰ ਪਕੜਿਆ ਜਾਵੇਮੇਰੀ ਇਹ ਵੀ ਧਾਰਨਾ ਹੈ ਕਿ ਕਤਲੇਆਮ ਲਈ ਜ਼ਿੰਮੇਵਾਰ ਸਿਆਸੀ ਲੋਕਾਂ ਨੂੰ ਸਜ਼ਾਵਾਂ ਮਿਲਣਾ ਇਸ ਸਮੁੱਚੇ ਮਾਮਲੇ ਦਾ ਸਿਰਫ਼ ਇੱਕ ਪਹਿਲੂ ਹੈ। ਬਿਨਾਂ ਸ਼ੱਕ ਇਸ ਕਤਲੇਆਮ ਲਈ ਇੱਕ ਸਿਆਸੀ ਜਮਾਤ ਨਾਲ ਜੁੜੇ ਲੋਕ ਜ਼ਿੰਮੇਵਾਰ ਸਨ ਅਤੇ ਹੁਣ ਕੁੱਝ ਲੋਕਾਂ ਨੂੰ ਸਜ਼ਾਵਾਂ ਮਿਲਣ ਦੀ ਇੱਕ ਪ੍ਰਤੀਕਾਤਮਿਕ ਅਹਿਮੀਅਤ ਤਾਂ ਹੈ ਪਰ ਸਮੱਸਿਆ ਦੀ ਜੜ ਦਾ ਇਲਾਜ ਕੀਤੇ ਬਗੈਰ ਭਾਰਤ ਇਕ ਲੋਕਤੰਤਰ ਦੇ ਤੌਰ ਤੇ ਮਜ਼ਬੂਤ ਨਹੀਂ ਹੋ ਸਕਦਾ। ਸਮੱਸਿਆ ਦੀ ਜੜ੍ਹ ਨੂੰ ਪਕੜੇ ਬਗੈਰ ਇਸ ਤਰਾਂ ਦੀਆਂ ਭਿਅੰਕਰ ਘਟਨਾਵਾਂ ਤੋਂ ਅਸੀਂ ਭਵਿੱਖ ਵਿੱਚ ਵੀ ਨਹੀਂ ਬਚ ਸਕਦੇ। ਨਿਆਂਇਕ ਪ੍ਰਕਿਰਿਆ ਦੇ ਦੋ ਵੱਡੇ ਅੰਗ ਹਨ। ਇੱਕ ਅੰਗ ਪੁਲਿਸ ਆਦਿ ਜਾਂਚ ਏਜੰਸੀਆਂ ਦਾ ਹੈ, ਜਿਨ੍ਹਾਂ ਨੇ ਅਪਰਾਧਾਂ ਦੀ ਜਾਂਚ ਕਰਨੀ ਹੁੰਦੀ ਹੈ ਅਤੇ ਦੋਸ਼ੀਆਂ ਦੀ ਨਿਸ਼ਾਨਦੇਹੀ ਕਰਨ ਤੋਂ ਬਾਅਦ ਇਲਜ਼ਾਮ ਤੈਅ ਕਰਨੇ ਹੁੰਦੇ ਹਨ। ਕਿਸੇ ਵੀ ਕੇਸ ਨੂੰ ਅਦਾਲਤ ਅੱਗੇ ਲਿਜਾਣ ਦੀ ਜਿੰਮੇਵਾਰੀ ਇਨ੍ਹਾਂ ਦੀ ਹੈ।ਉਸ ਤੋਂ ਅੱਗੇ ਅਦਾਲਤ ਦਾ ਦਾਇਰਾ ਸ਼ੁਰੂ ਹੁੰਦਾ ਹੈ, ਜਿਸ ਦਾ ਕੰਮ ਸਾਰੇ ਮਾਮਲੇ ਦੀ ਤਹਿ ਤੱਕ ਜਾਕੇ ਫੈਸਲਾ ਦੇਣਾ ਹੁੰਦਾ ਹੈ। ਸਿਆਸੀ ਰਸੂਖ ਵਾਲੇ ਕੁੱਝ ਲੋਕ ਇਨ੍ਹਾਂ ਕੇਸਾਂ ਤੇ ਕਾਰਵਾਈ ਨੂੰ ਐਨੇ ਸਾਲਾਂ ਤੱਕ ਟਾਲਦੇ ਰਹੇ, ਉਸਦਾ ਇੱਕੋ ਇਕ ਕਾਰਨ ਇਹ ਹੈ ਕਿ ਨਿਆਂਇਕ ਪ੍ਰਕਿਰਿਆ ਤੇ ਦੋਵੇਂ ਅੰਗਾਂ ਵਿੱਚ ਅਜਿਹੀਆਂ ਚੋਰ-ਮੋਰੀਆਂ ਹਨ, ਜਿਨ੍ਹਾਂ ਦਾ ਪ੍ਰਭਾਵਸ਼ਾਲੀ ਲੋਕ ਫਾਇਦਾ ਉਠਾ ਸਕਦੇ ਹਨ। Image copyright AFP ਪੁਲਿਸ ਦੀਆਂ ਪ੍ਰਾਥਮਿਕਤਾਵਾਂ ਸਪੱਸ਼ਟ ਹੋਣ ਜਦ ਕੋਈ ਅਪਰਾਧ ਹੁੰਦਾ ਹੈ ਤਾਂ ਪੁਲਿਸ ਅਤੇ ਹੋਰ ਜਾਂਚ ਏਜੰਸੀਆ ਦਾ ਪਹਿਲਾਂ ਕੰਮ ਅਪਰਾਧ ਦੇ ਵੇਰਵਿਆਂ ਨੂੰ ਕਲਮਬੰਦ ਕਰਨਾ, ਘਟਨਾ ਦੇ ਸਬੂਤਾਂ ਨੂੰ ਸੰਭਾਲਣਾ, ਲੋੜੀਂਦੇ ਫੋਟੋਗ੍ਰਾਫ ਜਾਂ ਵੀਡੀਓ ਤਿਆਰ ਕਰਨਾ ਤੇ ਸ਼ੱਕੀ ਅਪਰਾਧੀਆਂ ਦੇ ਵੇਰਵੇ ਇਕੱਤਰ ਕਰਨਾ ਹੁੰਦਾ ਹੈ। ਜਦੋਂ ਕੋਈ ਵਿਕੋਲਿਤਰੀ ਘਟਨਾ ਹੁੰਦੀ ਹੈ ਤਾਂ ਪੁਲਿਸ ਲਈ ਇਹ ਕੰਮ ਅਸਾਨ ਹੁੰਦਾ ਹੈ ਪਰ ਜਦੋਂ ਇੱਕੋ ਵੇਲੇ ਅਜਿਹੇ ਅਪਰਾਧ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਰਹੇ ਹੋਣ ਤਾਂ ਬਿਨਾ ਸ਼ੱਕ ਪੁਲਿਸ ਦਾ ਕੰਮ ਮੁਸ਼ਕਲ ਹੋ ਜਾਂਦਾ ਹੈ ਪਰ ਇਹ ਅਸੰਭਵ ਨਹੀਂ ਹੈ। ਜੇ ਉੱਪਰ ਤੋਂ ਲੈ ਕੇ ਥੱਲੇ ਤੱਕ ਪ੍ਰਾਥਮਿਕਤਾਵਾਂ ਸਪਸ਼ਟ ਹੋਣ ਤਾਂ ਐਨੇ ਵੱਡੇ ਪੱਧਰ ਤੇ ਹੋ ਰਹੇ ਅਪਰਾਧਾਂ ਦੀ ਪੂਰੀ ਜਾਂਚ ਵੀ ਸੰਭਵ ਹੈ।ਇਹ ਵੀ ਪੜ੍ਹੋਨਸਲਕੁਸ਼ੀ ਦੇ ਦਾਇਰੇ 'ਚ ਇਹ ਕਤਲੇਆਮ ਆਉਂਦੇ ਹਨ'1984 ਕਤਲੇਆਮ ਦੀ ਸਰਕਾਰੀ ਕਹਾਣੀ ਝੂਠੀ''ਟਾਈਟਲਰ ਦਾ ਭਾਈਚਾਰਕ ਸਾਂਝ ਲਈ ਧਰਨਾ ਜਿਵੇਂ...'ਜਿਹੜੇ ਲੋਕ ਅਦਾਲਤੀ ਪ੍ਰਕਿਰਿਆ ਤੋਂ ਵਾਕਫ਼ ਹਨ, ਉਹ ਇਸ ਗੱਲ ਨੂੰ ਸਮਝ ਸਕਦੇ ਹਨ ਕਿ ਕਿਸੇ ਕੇਸ ਦੀ ਫਾਇਲ ਤਿਆਰ ਕਰਨਾ ਕਿੰਨਾ ਮਿਹਨਤ ਵਾਲਾ ਕੰਮ ਹੈ ਅਤੇ ਇਹ ਤਦ ਹੀ ਹੋ ਸਕਦਾ ਹੈ, ਜੇ ਪ੍ਰਾਥਮਿਕਤਾਵਾਂ ਸਹੀ ਹੋਣ ਤੇ ਲੋੜੀਂਦੇ ਸਰੋਤ ਜਾਂਚ ਏਜੰਸੀਆਂ ਕੋਲ ਹੋਣ। ਅਦਾਲਤ ਦਾ ਕੰਮ ਅਸਲ ਵਿੱਚ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ। ਅਦਾਲਤ ਨੇ ਉਸੇ ਸਮੱਗਰੀ ਤੇ ਕੰਮ ਕਰਨਾ ਹੁੰਦਾ ਹੈ, ਜੋ ਜਾਂਚ ਏਜੰਸੀ ਦੁਆਰਾ ਉਸ ਅੱਗੇ ਪੇਸ਼ ਕੀਤੀ ਗਈ ਹੁੰਦੀ ਹੈ। ਇਸ ਵਿੱਚ ਜਾਂਚ ਦੀ ਪ੍ਰਮਾਣਿਕਤਾ, ਜਾਂਚ ਏਜੰਸੀ ਦੇ ਵਕੀਲਾਂ ਦੀ ਕਾਬਲੀਅਤ ਅਤੇ ਗਵਾਹਾਂ ਦੀ ਮੌਜੂਦਗੀ ਸਭ ਤੋਂ ਬੁਨਿਆਦੀ ਤੱਤ ਹਨ, ਜਿਹੜੇ ਕਿਸੇ ਕੇਸ ਦਾ ਸਹੀ ਫੈਸਲਾ ਕਰਵਾ ਸਕਦੇ ਹਨ। Image copyright Reuters ਨਿਆਂਇਕ ਪ੍ਰਕਿਰਿਆ ਦੀਆਂ ਕਮਜ਼ੋਰੀਆਂ ਭਾਰਤ ਵਿੱਚ ਨਿਆਂਇਕ ਪ੍ਰਕਿਰਿਆ ਦੇ ਇਨ੍ਹਾਂ ਦੋਵੇਂ ਅੰਗਾਂ ਵਿੱਚ ਕੁੱਝ ਅਜਿਹੀਆਂ ਕਮਜ਼ੋਰੀਆਂ ਹਨ, ਜਿਨ੍ਹਾਂ ਨੂੰ ਦਰੁਸਤ ਕੀਤੇ ਬਗੈਰ ਮੁਲਕ ਵਿੱਚ ਇੱਕ ਨਿਆਂਪੂਰਨ ਸਮਾਜ ਦੀ ਸਿਰਜਣਾ ਸੰਭਵ ਨਹੀਂ ਹੋ ਸਕਦੀ।ਸਭ ਤੋਂ ਅਹਿਮ ਤੇ ਬੁਨਿਆਦੀ ਨੁਕਤਾ ਪੁਲਿਸ ਅਤੇ ਜਾਂਚ ਏਜੰਸੀਆਂ ਨੂੰ ਸਿਆਸੀ ਅਤੇ ਸਰਕਾਰੀ ਦਖਲ ਤੋਂ ਪੂਰੀ ਤਰਾਂ ਮੁਕਤ ਕਰਨਾ ਹੈ। ਮੁਲਕ ਵਿੱਚ ਪੁਲਿਸ ਏਜੰਸੀਆਂ ਇਸ ਵਕਤ ਸਰਕਾਰਾਂ ਦੀਆਂ ਲੱਠਮਾਰ ਧਿਰਾਂ ਵਜੋਂ ਕੰਮ ਕਰਦੀਆਂ ਹਨ। ਉਨ੍ਹਾਂ ਦੇ ਕੰਮ ਕਾਜ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ ਸਿਆਸੀ ਅਤੇ ਸਰਕਾਰੀ ਦਖਲ ਹੈ।ਥਾਣੇ ਦੇ ਪੱਧਰ ਤੇ ਐਮਐਲਏ ਜਾਂ ਐਮਪੀ ਪੁਲਿਸ ਦੇ ਕੰਮ ਵਿੱਚ ਦਖਲ ਦਿੰਦੇ ਹਨ ਅਤੇ ਸੂਬਾਈ ਪੱਧਰ ਤੇ ਪੁਲਸ ਦੀਆਂ ਸਾਰੀਆਂ ਨਿਯੁਕਤੀਆਂ ਅਤੇ ਤਬਾਦਲਿਆਂ ਨੂੰ ਸਰਕਾਰਾਂ ਸਿੱਧੇ ਤੌਰ 'ਤੇ ਚਲਾਉਂਦੀਆਂ ਹਨ। ਪੁਲਿਸ ਨੂੰ ਇੱਕ ਜਾਂਚ ਏਜੰਸੀ ਦੇ ਤੌਰ 'ਤੇ ਪੂਰੀ ਤਰਾਂ ਖੁਦਮੁਖਤਾਰ ਹੋਣਾ ਚਾਹੀਦਾ ਹੈ।ਇਹ ਵੀ ਪੜ੍ਹੋਸਿੱਖਾਂ ਨੂੰ ਯੂਕੇ ਦੇ ਕੌਮੀ ਸਰਵੇ 'ਚ ਵੱਖਰੀ ਨਸਲ ਨਾ ਮੰਨੇ ਜਾਣ ’ਤੇ ਇਤਰਾਜ਼'84 ਕਤਲੇਆਮ ਦੀ ਰਾਖ਼ 'ਚੋ ਨਿਕਲ ਕੇ ਕਿਵੇਂ 'ਰਾਜਾ' ਬਣਿਆ ਪਾਲੀਓਨਟੈਰੀਓ ਦੀ ਪਹਿਲੀ ਮਹਿਲਾ ਸਿੱਖ ਮੰਤਰੀ ਪੁਲਿਸ ਅਫਸਰਾਂ ਦੀਆਂ ਨਿਯੁਕਤੀਆਂ ਤੋਂ ਲੈ ਕੇ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਕੰਮਕਾਜ ਵਿੱਚ ਸਰਕਾਰੀ ਦਖਲ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ। ਪਰ ਕਿਉਂਕਿ ਹਰ ਪਾਰਟੀ ਨੇ ਪੁਲਸ ਨੂੰ ਆਪਣੇ ਮਕਸਦਾਂ ਲਈ ਵਰਤਣਾ ਹੁੰਦਾ ਹੈ, ਇਸ ਕਰਕੇ ਕੋਈ ਇਨ੍ਹਾਂ ਸੁਧਾਰਾਂ ਦੀ ਗੱਲ ਕਰਨ ਲਈ ਤਿਆਰ ਨਹੀਂ।ਦੂਜੇ ਪਾਸੇ ਪੁਲਿਸ ਦੀ ਕਾਰਜਪ੍ਰਣਾਲੀ ਐਨੀ ਪੁਖਤਾ ਹੋਣੀ ਚਾਹੀਦੀ ਹੈ ਕਿ ਕਿਸੇ ਅਫਸਰ ਜਾਂ ਮੁਲਾਜ਼ਮ ਦੁਆਰਾ ਮਨਆਈ ਕਰਨ ਦੀ ਗੁੰਜਾਇਸ਼ ਘੱਟੋ ਤੋਂ ਘੱਟ ਹੋ ਜਾਵੇ। ਪੁਲਿਸ ਅੰਦਰਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਵੱਡੇ ਕਦਮ ਉਠਾਉਣ ਦੀ ਲੋੜ ਹੈ। ਇਸ ਵਾਸਤੇ ਪੁਲਿਸ ਮੁਲਾਜ਼ਮਾਂ ਦੀ ਸਹੀ ਟਰੇਨਿੰਗ, ਨਜ਼ਰਸਾਨੀ ਦੇ ਅੰਦਰੂਨੀ ਸਿਸਟਮ ਅਤੇ ਜਵਾਬਦੇਹੀ ਨਿਰਧਾਰਤ ਕਰਨ ਦਾ ਢਾਂਚਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਗੱਲ ਨੂੰ ਸਰਲ ਕਰਨ ਲਈ ਮੈਂ ਕੈਨੇਡੀਅਨ ਪੁਲਸ ਸਿਸਟਮ ਦੀ ਤੁਲਨਾ ਇੰਡੀਆ ਦੇ ਪੁਲਿਸ ਸਿਸਟਮ ਨਾਲ ਕਰਾਂ ਤਾਂ ਕੁੱਝ ਵੱਡੇ ਫਰਕ ਸਪਸ਼ਟ ਦੇਖੇ ਜਾ ਸਕਦੇ ਹਨ। Image Copyright BBC News Punjabi BBC News Punjabi Image Copyright BBC News Punjabi BBC News Punjabi ਕਿਵੇਂ ਆਉਣ ਤਬਦੀਲੀਆਂ ਕੈਨੇਡਾ ਵਿੱਚ ਰਹਿੰਦਿਆਂ ਸਾਨੂੰ ਇਹ ਸੋਚਣਾ ਵੀ ਅਜੀਬ ਲੱਗਦਾ ਹੈ ਕਿ ਐਮਪੀ/ਐਮਐਲਏ ਜਾਂ ਹੋਰ ਸਿਆਸੀ ਲੋਕ ਪੁਲਸ ਦੇ ਕੰਮ ਵਿੱਚ ਵੀ ਕੋਈ ਦਖਲ ਦੇ ਸਕਦੇ ਹਨ। ਆਖਰ ਇੱਥੇ ਵੀ ਇਨਸਾਨ ਹੀ ਰਹਿੰਦੇ ਹਨ, ਇਸ ਕਰਕੇ ਬਹੁਤ ਗੁੱਝੇ ਰੂਪ ਵਿੱਚ ਕੁੱਝ ਹੁੰਦਾ ਹੋਵੇ ਤਾਂ ਇਸ ਤੋਂ ਇਨਕਾਰ ਨਹੀਂ ਹੋ ਸਕਦਾ ਪਰ ਸਿੱਧੇ ਤੌਰ ਤੇ ਕੋਈ ਸਿਆਸੀ ਆਗੂ ਜਾਂ ਸਰਕਾਰੀ ਆਗੂ ਪੁਲਸ ਦੇ ਕੰਮ ਵਿੱਚ ਦਖਲ ਦੇਵੇ, ਇਹ ਸੋਚਣਾ ਵੀ ਅਜੀਬ ਲੱਗਦਾ ਹੈ।ਮੇਰੇ ਸੂਬੇ ਓਨਟੈਰੀਓ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨਾਂ ਦੀ ਇੱਕ ਸਿਵਲੀਅਨ ਨਜ਼ਰਸਾਨੀ ਏਜੰਸੀ ਹੈ, ਜਿਹੜੀ ਪੁਲਿਸ ਦੁਆਰਾ ਗੋਲੀ ਚਲਾਉਣ ਦੀ ਕਿਸੇ ਘਟਨਾ, ਜਿਸ ਵਿੱਚ ਕਿਸੇ ਦੀ ਮੌਤ ਹੋ ਜਾਵੇ ਜਾਂ ਕੋਈ ਜ਼ਖਮੀ ਹੋ ਜਾਵੇ ਜਾਂ ਪੁਲਿਸ ਅਫ਼ਸਰਾਂ ਦੁਆਰਾ ਕਿਸੇ ਤੇ ਜਿਸਮਾਨੀ ਹਮਲਾ ਕਰਨ ਦੇ ਇਲਜ਼ਾਮ ਲੱਗੇ ਹੋਣ ਤਾਂ ਤੁਰੰਤ ਆਪਣੇ ਆਪ ਹੀ ਉਸ ਮਾਮਲੇ ਦੀ ਜਾਂਚ ਲਈ ਹਰਕਤ ਵਿੱਚ ਆ ਜਾਂਦੀ ਹੈ।ਇੱਕ ਪਾਸੇ ਪੁਲਿਸ ਨੂੰ ਖੁਦਮੁਖਤਾਰੀ ਅਤੇ ਦੂਜੇ ਪਾਸੇ ਉਸ ਨੂੰ ਕਿਸੇ ਮਨਆਈ ਤੋਂ ਰੋਕਣ ਲਈ ਇਸ ਤਰਾਂ ਦਾ ਨਜ਼ਰਸਾਨੀ ਸਿਸਟਮ ਹਰ ਜਮਹੂਰੀਅਤ ਵਿੱਚ ਵਿਕਸਤ ਹੋਣਾ ਚਾਹੀਦਾ ਹੈ। ਇਹ ਸਮਾਂ ਆ ਗਿਆ ਹੈ ਕਿ ਭਾਰਤ ਵਿੱਚ ਇਸ ਤਰਾਂ ਦੇ ਪੁਲਿਸ ਸੁਧਾਰ ਹੋਣ। ਜੇ ਭਾਰਤ ਦੀਆਂ ਸੂਬਾਈ ਸਰਕਾਰਾਂ ਆਪਣੇ ਪੁਲਸ ਢਾਂਚਿਆਂ ਵਿੱਚ ਇਸ ਤਰਾਂ ਦੇ ਸੁਧਾਰ ਸ਼ੁਰੂ ਕਰ ਦੇਣ ਤਾਂ ਮੁਲਕ ਵਿੱਚ ਇੱਕ ਵੱਡੀ ਇਨਕਲਾਬੀ ਤਬਦੀਲੀ ਆ ਸਕਦੀ ਹੈ। ਜੇ ਦਿੱਲੀ ਵਿੱਚ ਸਿੱਖਾਂ ਦਾ ਜਾਂ ਗੁਜਰਾਤ ਵਿੱਚ ਮੁਸਲਮਾਨਾਂ ਦਾ ਐਨੀ ਵੱਡੀ ਪੱਧਰ ਤੇ ਕਤਲੇਆਮ ਹੋਇਆ ਤਾਂ ਉਸਦਾ ਸਿੱਧਾ ਕਾਰਨ ਇਹ ਹੈ ਕਿ ਦਿੱਲੀ ਦੀ ਜਾਂ ਗੁਜਰਾਤ ਦੀ ਪੁਲਸ ਇੱਕ ਖੁਦਮੁਖਤਾਰ ਏਜੰਸੀ ਨਹੀਂ ਸੀ। ਉਹ ਸਰਕਾਰ ਜਾਂ ਸਿਆਸੀ ਲੋਕਾਂ ਦੇ ਪ੍ਰਭਾਵ ਹੇਠ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi ਜੁਡੀਸ਼ੀਅਲ ਸਿਸਟਮ ਦੇ ਸਿਧਾਂਤਇਸੇ ਪ੍ਰਭਾਵ ਕਾਰਨ ਪਹਿਲਾਂ ਉਸ ਨੇ ਹਜੂਮਾਂ ਦੀ ਕਤਲੋਗਾਰਤ ਨਜ਼ਰਅੰਦਾਜ਼ ਕੀਤਾ ਅਤੇ ਬਾਅਦ ਵਿੱਚ ਸਹੀ ਤਰੀਕੇ ਨਾਲ ਜਾਂਚ ਪੜਤਾਲ ਨਹੀਂ ਕੀਤੀ ਜਾਂ ਪ੍ਰਭਾਵਸ਼ਾਲੀ ਮੁਜਰਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਅਦਾਲਤਾਂ ਨੇ ਸਜ਼ਾਵਾਂ ਕੀ ਦੇਣੀਆਂ ਸਨ, ਜਦੋਂ ਜਿਸ ਏਜੰਸੀ ਨੇ ਜਾਂਚ ਕਰਨੀ ਸੀ, ਉਹ ਹੀ ਨਕਾਰਾ ਹੋ ਚੁੱਕੀ ਸੀ।ਅਗਲਾ ਪੱਧਰ ਅਦਾਲਤੀ ਢਾਂਚੇ ਦਾ ਹੈ। ਭਾਰਤ ਦਾ ਜੁਡੀਸ਼ਲ ਸਿਸਟਮ ਵੀ ਉਨ੍ਹਾਂ ਹੀ ਆਧੁਨਿਕ ਸਿਧਾਂਤਾਂ ਤੇ ਅਧਾਰਤ ਹੈ, ਜਿਨ੍ਹਾਂ ਤੇ ਸਾਰੀ ਵਿਕਸਤ ਦੁਨੀਆਂ ਦਾ ਆਧੁਨਿਕ ਜੁਡੀਸ਼ਲ ਸਿਸਟਮ ਅਧਾਰਤ ਹੈ। ਇਹ ਵੀ ਪੜ੍ਹੋ'ਉਨ੍ਹਾਂ ਕਿਹਾ ਸਲਾਮਤ ਰਹਿਣਾ ਹੈ ਤਾਂ ਕੇਸ ਕੱਟ ਲਵੋ'ਸੱਜਣ ਕੁਮਾਰ ਨੂੰ ’84 ਕਤਲੇਆਮ ’ਚ ਉਮਰ ਕੈਦ'ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਬਹਾਦਰੀ ਪੁਰਸਕਾਰ ਮਿਲੇ'ਭਾਵੇਂ ਮੁਲਕ ਦਾ ਅਦਾਲਤੀ ਸਿਸਟਮ ਅੱਜ 1984 ਦੇ ਸਮੇਂ ਨਾਲੋਂ ਕਿਤੇ ਵੱਧ ਸਰਗਰਮ ਹੈ ਅਤੇ ਅਦਾਲਤਾਂ ਨੇ ਲੋਕਤੰਤਰ ਦੇ ਇੱਕ ਖੁਦਮੁਖਤਾਰ ਅੰਗ ਵਜੋਂ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ, ਪਰ ਸਰਗਰਮੀ ਦੇ ਬਾਵਜੂਦ ਇਸ ਆਧੁਨਿਕ ਜੁਡੀਸ਼ਲ ਸਿਸਟਮ ਦੀਆਂ ਕੁੱਝ ਅਜਿਹੀਆਂ ਕਮਜ਼ੋਰੀਆਂ ਹਨ, ਜਿਨ੍ਹਾਂ ਕਾਰਨ ਪੂਰੀ ਦੁਨੀਆਂ ਵਿੱਚ ਹੀ ਇਸ ਸਿਸਟਮ ਨੂੰ ਲੈ ਕੇ ਸੁਆਲ ਉੱਠ ਰਹੇ ਹਨ। ਸਿਰਫ ਭਾਰਤ ਵਿੱਚ ਹੀ ਨਹੀਂ, ਸਾਰੀ ਦੁਨੀਆਂ ਵਿੱਚ ਹੀ ਇਹ ਸਿਸਟਮ ਬਹੁਤ ਹੀ ਹੌਲੀ ਰਫਤਾਰ ਨਾਲ ਚੱਲਦਾ ਹੈ। ਛੋਟੇ-ਮੋਟੇ ਕੇਸਾਂ ਦਾ ਨਿਬੇੜਾ ਹੋਣ ਵਿੱਚ ਹੀ ਕਈ ਸਾਲ ਲੱਗ ਜਾਂਦੇ ਹਨ।ਪੱਛਮੀ ਮੁਲਕਾਂ ਵਿਚ ਵੀ ਜੁਡੀਸ਼ਲ ਸੁਧਾਰਾਂ ਦੀ ਗੱਲ ਕਰਨ ਵਾਲੇ ਲੋਕ ਬਹੁਤ ਸ਼ਿੱਦਤ ਨਾਲ ਇਹ ਮਹਿਸੂਸ ਕਰ ਰਹੇ ਹਨ ਕਿ ਅੱਜ ਦੇ ਯੁੱਗ ਦਾ ਕਥਿਤ ਨਿਆਂ ਬਹੁਤ ਮਹਿੰਗਾ ਹੋ ਗਿਆ ਹੈ ਅਤੇ ਬਹੁਤ ਹੀ ਸਪਸ਼ਟ ਰੂਪ ਵਿੱਚ ਉਨ੍ਹਾਂ ਲੋਕਾਂ ਦੇ ਪੱਖ ਵਿੱਚ ਜਾਂਦਾ ਹੈ, ਜਿਹੜੇ ਅਮੀਰ ਹਨ ਅਤੇ ਜਿਨ੍ਹਾਂ ਕੋਲ ਵੱਧ ਸਰੋਤ ਹਨ। Image copyright Getty Images ਵਕੀਲਾਂ ਦੀਆਂ ਮਹਿੰਗੀਆਂ ਫੀਸਾਂ ਕੈਨੇਡਾ ਵਰਗੇ ਮੁਲਕ ਵਿੱਚ ਵੀ ਇੱਕ ਵਕੀਲ ਦੀ ਪ੍ਰਤੀ ਘੰਟਾ ਫੀਸ 200 ਡਾਲਰ ਤੋਂ ਲੈ ਕੇ 2000 ਡਾਲਰ ਤੱਕ ਹੋ ਸਕਦੀ ਹੈ। ਕਿਸੇ ਵੀ ਕੇਸ ਵਿੱਚ ਪੁਲਿਸ ਕੋਈ ਕੇਸ ਲੜਨ ਲਈ ਕਿਨ੍ਹਾਂ ਵਕੀਲਾਂ ਦਾ ਸਹਾਰਾ ਲੈਂਦੀ ਹੈ, ਉਹ ਵੀ ਬਹੁਤ ਹੱਦ ਤੱਕ ਕਿਸੇ ਕੇਸ ਦੀ ਤਕਦੀਰ ਨੂੰ ਤੈਅ ਕਰ ਦਿੰਦਾ ਹੈ। ਸੱਜਣ ਕੁਮਾਰ ਦੇ ਕੇਸ ਵਿੱਚ ਜੇ ਹੁਣ ਸੀ ਬੀ ਆਈ ਉਸ ਨੂੰ ਸਜ਼ਾ ਦੁਆਉਣ ਵਿੱਚ ਜੇ ਕਾਮਯਾਬ ਹੋਈ ਹੈ ਤਾਂ ਇਸ ਕਰਕੇ ਕਿ ਉਸ ਕੋਲ ਚੋਟੀ ਦੇ ਵਕੀਲਾਂ ਦੀ ਟੀਮ ਸੀ।ਕਿਸੇ ਨਿਚਲੀ ਅਦਾਲਤ ਵਿੱਚ ਜੇ ਪੁਲਿਸ ਨੇ ਸੱਜਣ ਕੁਮਾਰ ਵਰਗੇ ਬੰਦੇ ਦੇ ਖਿਲਾਫ ਕੇਸ ਸਧਾਰਨ ਸਰਕਾਰੀ ਵਕੀਲਾਂ ਨਾਲ ਲੜਨਾ ਹੋਵੇ, ਜਿਹੜਾ ਖੁਦ ਮੁਲਕ ਦੇ ਚੋਟੀ ਦੇ ਵਕੀਲਾਂ ਦੀ ਫੀਸ ਅਦਾ ਕਰ ਸਕਦਾ ਹੋਵੇ ਤਾਂ ਉਸ ਕੇਸ ਦਾ ਅੰਤ ਕੀ ਹੋਵੇਗਾ, ਉਸਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ਜਦੋਂ ਕੇਸ ਐਨੇ ਲੰਬੇ ਚੱਲਦੇ ਹਨ ਅਤੇ ਦੂਜੇ ਪਾਸੇ ਮੁਜਰਮ ਐਨੇ ਪ੍ਰਭਾਵਸ਼ਾਲੀ ਲੋਕ ਹੋਣ ਤਾਂ ਉਸਦਾ ਸਭ ਤੋਂ ਵੱਧ ਅਸਰ ਗਵਾਹਾਂ ਤੇ ਪੈਂਦਾ ਹੈ, ਜਿਹੜੇ ਕਿਸੇ ਵੀ ਕੇਸ ਲਈ ਸਭ ਤੋਂ ਅਹਿਮ ਕੜੀ ਹੁੰਦੇ ਹਨ। ਕੋਈ ਸਧਾਰਨ ਵਿਅਕਤੀ, ਜਿਸ ਨੂੰ ਆਪਣੀ ਰੋਜ਼ੀ ਰੋਟੀ ਦਾ ਫਿਕਰ ਹੁੰਦਾ ਹੈ, ਉਹ ਕਿਸੇ ਅਮੀਰ ਅਤੇ ਪ੍ਰਭਾਵਸ਼ਾਲੀ ਵਿਅਕਤੀ ਦੇ ਖਿਲਾਫ ਗਵਾਹ ਵਜੋਂ ਕਿੰਨੀ ਕੁ ਦੇਰ ਖੜ੍ਹ ਸਕਦਾ ਹੈ? ਜਿਆਦਾਤਰ ਇਨਸਾਨ ਲਾਲਚ ਜਾਂ ਡਰ ਅੱਗੇ ਡੋਲ ਜਾਂਦੇ ਹਨ। ਕੁੱਝ ਥੱਕ ਜਾਂਦੇ ਹਨ। ਕੁੱਝ ਦੀ ਜ਼ਿੰਦਗੀ ਦੇ ਹਾਲਾਤ ਬਦਲ ਜਾਂਦੇ ਹਨ ਅਤੇ ਉਹ ਅਦਾਲਤੀ ਝੰਜਟਾਂ ਚੋਂ ਨਿਕਲਣਾ ਚਾਹ ਰਹੇ ਹੁੰਦੇ ਹਨ। Image copyright SAJJAD HUSSAIN/AFP/Getty Images ਤਿੰਨ ਦਹਾਕੇ ਬਾਅਦ ਸਜ਼ਾ ਅਪੀਲ ਅਜੇ ਵੀ ਬਾਕੀਇਸ ਅਦਾਲਤੀ ਸਿਸਟਮ ਦਾ ਇੱਕ ਹੋਰ ਪ੍ਰੇਸ਼ਾਨ ਕਰਨ ਵਾਲਾ ਪਹਿਲੂ ਅਪੀਲ ਦੇ ਪੱਧਰ ਹਨ। ਮੌਜੂਦਾ ਕੇਸ ਵਿੱਚ ਵੀ ਸੱਜਣ ਕੁਮਾਰ ਨੂੰ ਤਿੰਨ ਦਹਾਕੇ ਬਾਅਦ ਸਜ਼ਾ ਹੋਈ ਹੈ ਅਤੇ ਅਜੇ ਸੁਪਰੀਮ ਕੋਰਟ ਵਿੱਚ ਅਪੀਲ ਦਾ ਪੱਧਰ ਬਚਿਆ ਹੋਇਆ ਹੈ।ਸੁਪਰੀਮ ਕੋਰਟ ਵਿੱਚ ਉਸਦੀ ਅਪੀਲ ਦਾ ਨਿਬੇੜਾ ਕਿੰਨੇ ਸਾਲਾਂ ਵਿੱਚ ਹੁੰਦਾ ਹੈ, ਉਹ ਰੱਬ ਜਾਣੇ। ਜ਼ਿਆਦਾਤਾਰ ਅਮੀਰ ਵਿਅਕਤੀ ਅਪੀਲਾਂ ਕਰਦੇ ਹੀ ਆਪਣੀ ਪੂਰੀ ਉਮਰ ਕੱਢ ਜਾਂਦੇ ਹਨ ਤੇ ਜੇਲ੍ਹਾਂ ਤੋਂ ਬਚ ਜਾਂਦੇ ਹਨ।ਜਿਨ੍ਹਾਂ ਨੇ ਇਹ ਅਦਾਲਤੀ ਸਿਸਟਮ ਬਣਾਇਆ, ਉਨ੍ਹਾਂ ਨੇ ਇਸ ਸੋਚ ਨਾਲ ਬਣਾਇਆ ਕਿ ਕਿਸੇ ਨਾਲ ਵੀ ਬੇਇਨਸਾਫੀ ਨਾ ਹੋਵੇ ਅਤੇ ਹਰ ਕਿਸੇ ਨੂੰ ਸੁਣਵਾਈ ਦਾ ਪੂਰਾ ਮੌਕਾ ਮਿਲੇ। ਪਰ ਇਸ ਦਾ ਫਾਇਦਾ ਗਲਤ ਲੋਕਾਂ ਨੇ ਵੱਧ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਗਰੀਬ ਆਦਮੀ ਕੋਲ ਤਾਂ ਇਹ ਵੀ ਗੁੰਜਾਇਸ਼ ਨਹੀਂ ਹੁੰਦੀ ਕਿ ਉਹ ਸਭ ਤੋਂ ਨਿਚਲੀ ਅਦਾਲਤਾਂ ਦੇ ਵਕੀਲਾਂ ਦੇ ਖਰਚੇ ਹੀ ਝੱਲ ਸਕੇ। ਇਹ ਸੁਆਲ ਵੀ ਅਦਾਲਤੀ ਸੁਧਾਰਾਂ ਵਿੱਚ ਵਿਚਾਰ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਅਪੀਲ ਦੇ ਐਨੇ ਪੱਧਰ ਕੀ ਵਾਜਬ ਹਨ ਜਾਂ ਇਨ੍ਹਾਂ ਨੂੰ ਕੁੱਝ ਛੋਟਾ ਜਾਂ ਸਮਾਂ-ਬੱਧ ਵੀ ਕੀਤਾ ਜਾ ਸਕਦਾ ਹੈ? Image Copyright BBC News Punjabi BBC News Punjabi Image Copyright BBC News Punjabi BBC News Punjabi ਕਤਲੇਆਮ ਦੀ ਜੜ੍ਹ ਕਤਲੇਆਮ ਚਾਹੇ ਦਿੱਲੀ ਵਿੱਚ ਹੋਇਆ, ਚਾਹੇ ਗੁਜਰਾਤ ਵਿੱਚ ਜਾਂ ਮੁਲਕ ਦੇ ਹੋਰ ਕਿਸੇ ਵੀ ਹਿੱਸੇ ਵਿੱਚ, ਉਸ ਦੀ ਜੜ੍ਹ ਇਸ ਗੱਲ ਵਿੱਚ ਹੈ ਕਿ ਭਾਰਤ ਵਿੱਚ ਪੁਲਿਸ ਜਾਂ ਜਾਂਚ ਏਜੰਸੀਆਂ ਵਿਕਸਤ ਮੁਲਕਾਂ ਦੀ ਤਰਾਂ ਖੁਦਮੁਖਤਾਰ ਏਜੰਸੀਆਂ ਦੇ ਤੌਰ 'ਤੇ ਕੰਮ ਨਹੀਂ ਕਰ ਸਕਦੀਆਂ। ਹਰ ਸੂਬੇ ਵਿੱਚ ਇਨ੍ਹਾਂ ਏਜੰਸੀਆਂ ਦੇ ਕੰਮ ਵਿੱਚ ਸੂਬਾਈ ਸਰਕਾਰਾਂ ਦਾ ਸਿੱਧਾ ਦਖਲ ਹੈ। ਦਿੱਲੀ ਪੁਲਿਸ ਸਿੱਧੇ ਤੌਰ ਤੇ ਕੇਂਦਰੀ ਸਰਕਾਰ ਦੇ ਅਧੀਨ ਹੈ। ਪੰਜਾਬ ਵਿੱਚ ਅਕਸਰ ਇਹ ਹੁੰਦਾ ਹੈ ਕਿ ਜਦ ਅਕਾਲੀਆਂ ਦੀ ਸਰਕਾਰ ਆਉਂਦੀ ਹੈ ਤਾਂ ਕਾਂਗਰਸ ਦੇ ਵਰਕਾਰਾਂ ਖਿਲਾਫ ਪਰਚੇ ਦਰਜ ਕੀਤੇ ਜਾਦੇ ਹਨ ਅਤੇ ਜਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਅਕਾਲੀਆਂ ਦੇ ਖਿਲਾਫ ਪਰਚੇ ਦਰਜ ਹੁੰਦੇ ਹਨ।ਥਾਣੇਦਾਰ ਤੋਂ ਲੈ ਕੇ ਉੱਪਰ ਤੱਕ ਪੁਲਿਸ ਅਫਸਰਾਂ ਦੀ ਨਿਯੁਕਤੀ ਸਰਕਾਰੀ ਦਖਲ ਅਤੇ ਸਿਆਸਤਦਾਨਾਂ ਦੀਆਂ ਸਿਫਾਰਿਸ਼ਾਂ ਨਾਲ ਹੁੰਦੀ ਹੈ। ਇਸ ਸਥਿਤੀ ਨੂੰ ਬਦਲੇ ਬਗੈਰ ਉਨ੍ਹਾਂ ਖਤਰਿਆਂ ਨੂੰ ਪੱਕੇ ਤੌਰ ਤੇ ਨਹੀਂ ਟਾਲਿਆ ਜਾ ਸਕਦਾ ਹੈ, ਜਿਨ੍ਹਾਂ ਚੋਂ ਆਧੁਨਿਕ ਭਾਰਤ ਦੇ ਇਹ ਵੱਡੇ ਕਤਲੇਆਮ ਪੈਦਾ ਹੋਏ। ਜੇ ਪੁਲਿਸ ਇੱਕ ਖੁਦਮੁਖਤਾਰ ਏਜੰਸੀ ਹੁੰਦੀ ਤਾਂ ਇਹ ਸੰਭਵ ਹੀ ਨਹੀਂ ਸੀ ਕਿ ਕੋਈ ਵੀ ਧਿਰ ਜਾਂ ਸ਼ਕਤੀਸ਼ਾਲੀ ਵਿਅਕਤੀ ਮੁਲਕ ਦੀ ਰਾਜਧਾਨੀ ਵਿੱਚ ਐਨਾ ਵੱਡਾ ਕਤਲੇਆਮ ਕਰਵਾ ਸਕਦਾ ਅਤੇ ਐਨੇ ਸਾਲਾਂ ਤੱਕ ਜਾਂਚ ਪ੍ਰਕਿਰਿਆ ਨੂੰ ਟਾਲ ਸਕਦਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸੂਬਾਈ ਪੁਲਿਸ ਫੋਰਸਾਂ ਨੂੰ ਖੁਦਮੁਖਤਾਰੀ ਕੀ ਦੇਣੀ, ਮੌਜੂਦਾ ਸਰਕਾਰ ਅਧੀਨ ਸੀਬੀਆਈ ਵਰਗੀਆਂ ਕੇਂਦਰੀ ਜਾਂਚ ਏਜੰਸੀਆਂ ਦੀ ਖੁਦਮੁਖਤਾਰੀ ਵੀ ਖਤਮ ਕਰਨ ਦੇ ਰਾਹ ਤੁਰੀ ਹੈ। ਜੁਡੀਸ਼ਰੀ ਦੀ ਖੁਦਮੁਖਤਾਰੀ ਵੀ ਖਤਰੇ ਵਿੱਚ ਹੈ। Image copyright Getty Images ਫੋਟੋ ਕੈਪਸ਼ਨ ਨਸਲਕੁਸ਼ੀ ਇੱਕ ਫਿਰਕੇ ਦੇ ਲੋਕਾਂ ਦਾ ਖਾਤਮਾ ਹੈ ਤਾਂ ਕਿ ਉਨ੍ਹਾਂ ਦਾ ਵਜੂਦ ਖਤਮ ਕੀਤਾ ਜਾ ਸਕੇ। ਲੋਕ ਤੰਤਰ ਦੇ ਅਸਲ ਮਾਅਨੇ-ਖੁਦਮੁਖ਼ਤਾਰੀ ਦਾ ਸਭਿਆਚਾਰਸੱਜਣ ਕੁਮਾਰ ਨੂੰ ਸਜ਼ਾ ਦਾ ਮਿਲਣਾ ਤਸੱਲੀ ਦੁਆ ਸਕਦਾ ਹੈ ਪਰ ਦਿੱਲੀ ਵਿੱਚ ਹੋਏ ਕਤਲੇਆਮ ਦੇ ਹਰ ਕੇਸ ਵਿੱਚ ਇਸ ਤਰਾਂ ਦੀ ਸਜ਼ਾ ਮਿਲਣੀ ਉਨ੍ਹਾਂ ਹੀ ਕਾਰਨਾਂ ਕਰਕੇ ਸੰਭਵ ਨਹੀਂ, ਜਿਨ੍ਹਾਂ ਦਾ ਜ਼ਿਕਰ ਉੱਪਰ ਕੀਤਾ ਗਿਆ ਹੈ । ਹਰ ਕੇਸ ਲਈ ਜਿਸ ਤਰਾਂ ਦੀ ਜਾਂਚ ਦੀ ਲੋੜ ਹੁੰਦੀ ਹੈ, ਸਬੂਤਾਂ ਦੀ ਲੋੜ ਹੁੰਦੀ ਹੈ, ਗਵਾਹਾਂ ਦੀ ਲੋੜ ਹੁੰਦੀ ਹੈ, ਕਾਬਲ ਵਕੀਲਾਂ ਦੀ ਲੋੜ ਹੁੰਦੀ ਹੈ ਅਤੇ ਚੁਸਤ ਦਰੁਸਤ ਅਦਾਲਤੀ ਸਿਸਟਮ ਦੀ ਲੋੜ ਹੁੰਦੀ ਹੈ, ਉਹ ਕੁੱਝ ਵੱਡੇ ਕੇਸਾਂ ਵਿੱਚ ਵਿੱਚ ਤਾਂ ਸੰਭਵ ਹੈ, ਹਰ ਕੇਸ ਵਿੱਚ ਸੰਭਵ ਨਹੀਂ ਹੈ।ਇਹ ਵੀ ਪੜ੍ਹੋ:ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ 'ਤੇ ਚੀਕਿਆਤੁਸੀਂ ਵੀ ਹੈਲਥ ਸਪਲੀਮੈਂਟ ਲੈਂਦੇ ਹੋ ਤਾਂ ਇਹ ਪੜੋ ਇੰਦਰਾ ਗਾਂਧੀ ਨੇ ਕੀ ਗਲਤੀਆਂ ਕੀਤੀਆਂ - ਨਜ਼ਰੀਆਪ੍ਰਸਾਸ਼ਕੀ ਪੱਧਰ ਤੇ ਭਾਰਤ ਨੂੰ ਅੱਜ ਇੱਕ ਅਜਿਹੀ ਕ੍ਰਾਂਤੀ ਦੀ ਲੋੜ ਹੈ, ਜਿਸ ਨਾਲ ਇੱਕ ਜਮਹੂਰੀ ਨਿਜ਼ਾਮ ਲਈ ਲੋੜੀਂਦੇ ਸਾਰੇ ਅਦਾਰਿਆਂ ਦੀ ਖੁਦਮੁਖ਼ਤਾਰੀ ਦਾ ਕਲਚਰ ਵਿਕਸਤ ਹੋਏ। ਲੋਕਤੰਤਰ ਸਿਰਫ਼ ਵੋਟਾਂ ਦਾ ਰਾਜ ਨਹੀਂ ਹੈ ਬਲਕਿ ਸਰਕਾਰ ਦੇ ਵੱਖ ਵੱਖ ਪੱਧਰਾਂ ਅਤੇ ਸਿਸਟਮ ਨੂੰ ਚਲਾਉਣ ਵਾਲੀਆਂ ਵੱਖ ਵੱਖ ਏਜੰਸੀਆਂ ਦੀ ਖੁਦਮੁਖ਼ਤਾਰੀ ਦਾ ਸਿਸਟਮ ਹੈ।ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਣਾ ਅਤੇ ਫੇਰ ਐਨੇ ਸਾਲਾਂ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ ਸਿਰਫ ਤੇ ਸਿਰਫ ਇਸੇ ਕਰਕੇ ਵਾਪਰਿਆ, ਕਿਉਂਕਿ ਮੁਲਕ ਦੀਆਂ ਪੁਲਿਸ ਅਤੇ ਜਾਂਚ ਏਜੰਸੀਆਂ ਨੇ ਖੁਦਮੁਖ਼ਤਾਰ ਅਤੇ ਪ੍ਰੋਫੈਸ਼ਨਲ ਏਜੰਸੀਆਂ ਦੇ ਤੌਰ ਤੇ ਕੰਮ ਨਹੀਂ ਕੀਤਾ। ਪਰ ਸੁਆਲ ਹੈ ਕਿ ਅੱਜ ਵੀ ਮੁਲਕ ਵਿੱਚ ਕਿੰਨੇ ਕੁ ਲੋਕ ਹਨ, ਜੋ ਪੁਲਿਸ ਅਤੇ ਹੋਰ ਏਜੰਸੀਆਂ ਲਈ ਇਸ ਤਰਾਂ ਦੀ ਖੁਦਮੁਖ਼ਤਾਰੀ ਦੀ ਗੱਲ ਕਰ ਰਹੇ ਹਨ?(ਲੇਖਕ ਕੈਨੇਡੀਅਨ ਟੀ ਵੀ ਚੈਨਲ 'ਔਮਨੀ' ਨਾਲ ਕੰਮ ਕਰਦੇ ਹਨ ਅਤੇ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ)ਇਹ ਵੀਡੀਓ ਵੀ ਦੇਖੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ ਸਰਕਾਰ ਨੇ ਫੈਸਲਾ ਲਿਆ ਹੈ ਕਿ ਉਹ ਪਾਕਿਸਤਾਨ ਦੇ ਜਿਹਲਮ ਵਿੱਚ ਸਥਿਤ ਤਿੰਨ ਗੁਰਦੁਆਰਿਆਂ ਦੀ ਮੁੜ ਤੋਂ ਮੁਰੰਮਤ ਕਰਵਾਏਗੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮਾਇਆਵਤੀ ਅਤੇ ਅਖਿਲੇਸ਼ ਯਾਦਵ ਨੇ ਕੀਤਾ ਗਠਜੋੜ ਦਾ ਐਲਾਨ 12 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46849105 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਬਹੁਜਨ ਸਮਾਜ ਪਾਰਟੀ ਦੀ ਮੁੱਖੀ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਮੁੱਖੀ ਅਖਿਲੇਸ਼ ਯਾਦਵ ਨੇ ਦੋਵੇਂ ਪਾਰਟੀਆਂ ਦੇ ਗਠਜੋੜ ਦਾ ਐਨਾਲ ਕਰ ਦਿੱਤਾ ਹੈ।ਦੋਵੇਂ ਪਾਰਟੀਆਂ 38-38 ਸੀਟਾਂ ਤੇ ਚੋਣ ਲੜਨਗੀਆਂ।ਹਾਲਾਂਕਿ ਕਾਂਗਰਸ ਗਠਜੋੜ ਵਿੱਚ ਸ਼ਾਮਲ ਨਹੀਂ ਹੈ, ਪਰ ਅਮੇਠੀ ਅਤੇ ਰਾਇਬਰੇਲੀ ਦੀਆਂ ਸੀਟਾਂ ਤੋਂ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਚੋਣ ਨਹੀਂ ਲੜੇਗੀ।ਮਾਇਆਵਤੀ ਨੇ ਇਸ ਮੌਕੇ 'ਤੇ ਕਿਹਾ, ""ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਕਾਂਗਰਸ ਪਾਰਟੀ ਨੂੰ ਸ਼ਾਮਿਲ ਨਹੀਂ ਕਰਨ ਦਾ ਕਾਰਨ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਸੂਬੇ ਤੋਂ ਲੈ ਕੇ ਕੇਂਦਰ 'ਚ ਰਾਜ ਕੀਤਾ ਹੈ। ਇਸ ਦੌਰਾਨ ਦੇਸ 'ਚ ਸਹੂਲਤਾਂ ਤੋਂ ਵਾਂਝੇ ਰਹਿਣ ਵਾਲਿਆਂ ਦਾ ਸ਼ੋਸ਼ਣ ਕੀਤਾ ਗਿਆ ਹੈ।""ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਨੇ ਹੀ ਦੇਸ ਵਿੱਚ ਵਧੇਰੇ ਸਮਾਂ ਸ਼ਾਸਨ ਕੀਤਾ ਅਤੇ ਇਨ੍ਹਾਂ ਦੇ ਸ਼ਾਸਨਕਾਲ 'ਚ ਗਰੀਬੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਧਿਆ ਹੈ। ਇਸ ਦੇ ਸਿੱਟੇ ਵਜੋਂ ਹੀ ਬਸਪਾ ਅਤੇ ਸਪਾ ਵਰਗੀਆਂ ਪਾਰਟੀਆਂ ਦਾ ਗਠਨ ਹੋਇਆ ਤਾਂਕਿ ਕਾਂਗਰਸ ਦੀ ਸੱਤਾ ਤੋਂ ਮੁਕਤੀ ਮਿਲ ਸਕੇ।ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਮਾਇਆਵਤੀ ਨੇ ਇਹ ਵੀ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਿੱਚ ਕੋਈ ਖਾਸ ਫਰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 1975 ਵਿੱਚ ਐਮਰਜੈਂਸੀ ਐਲਾਨੀ ਸੀ ਅਤੇ ਭਾਜਪਾ ਦੇ ਰਾਜ ਵਿੱਚ ਅਣਐਲਾਨੀ ਐਮਰਜੈਂਸੀ ਲੱਗੀ ਹੋਈ ਹੈ।ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਬਾਰੇ ਜਦੋਂ ਅਖਿਲੇਸ਼ ਯਾਦਵ ਨੂੰ ਪੁੱਛਿਆ ਗਿਆ ਕਿ ਕੀ ਉਹ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਵਾਉਣਗੇ, ਉਨ੍ਹਾਂ ਕਿਹਾ, ""ਤੁਹਾਨੂੰ ਪਤਾ ਹੈ ਮੈਂ ਕਿਸ ਨੂੰ ਸਪੋਰਟ ਕਰਾਂਗਾ।""""ਮੈਂ ਪਹਿਲਾਂ ਵੀ ਕਿਹਾ ਸੀ ਅਤੇ ਅੱਜ ਫਿਰ ਕਹਿ ਰਿਹਾ ਹਾਂ ਕਿ ਉੱਤਰ ਪ੍ਰਦੇਸ਼ ਨੇ ਹਮੇਸ਼ਾਂ ਪ੍ਰਧਾਨ ਮੰਤਰੀ ਦਿੱਤਾ ਹੈ। ਸਾਨੂੰ ਖੁਸ਼ੀ ਹੋਵੇਗੀ ਜੇ ਉੱਤਰ ਪ੍ਰਦੇਸ਼ ਤੋਂ ਫਿਰ ਇੱਕ ਪ੍ਰਧਾਨ ਮੰਤਰੀ ਬਣੇ।"" ਅਖਿਲੇਸ਼ ਨੇ ਕਿਹਾ ਕਿ ਜੇ ਮਾਇਆਵਤੀ ਦੇ ਖਿਲਾਫ ਕੋਈ ਅਵਾਜ਼ ਉੱਠਦੀ ਹੈ ਤਾਂ ਇਹ ਪਹਿਲਾਂ ਉਨ੍ਹਾਂ ਦੀ ਬੇਇਜ਼ਤੀ ਹੋਵੇਗੀ। ਵੋਟ ਬੈਂਕ ਕਿਸ ਦਾ ਵੱਡਾ ਦਰਅਸਲ, ਸਮਾਜਵਾਦੀ ਪਾਰਟੀ ਅਤੇ ਬਹੁਜਨ ਪਾਰਟੀ ਦੇ ਇਕੱਠੇ ਚੋਣ ਮੈਦਾਨ ਵਿੱਚ ਆਉਣ ਨਾਲ ਭਾਜਪਾ ਦੀਆਂ ਉਮੀਦਾਂ ਨੂੰ ਨੁਕਸਾਨ ਪਹੁੰਚਣਾ ਤੈਅ ਹੈ, ਇਸ ਦਾ ਸਭ ਤੋਂ ਵੱਡਾ ਕਾਰਨ ਦੋਵੇਂ ਪਾਰਟੀਆਂ ਦਾ ਆਪਣਾ-ਆਪਣਾ ਵੋਟ ਬੈਂਕ ਹੈ। ਇਸ ਦੇ ਨਾਲ ਇਕੱਠੇ ਆਉਣ 'ਤੇ ਸਿਆਸੀ ਤੌਰ 'ਤੇ ਉਹ ਵਿਨਿੰਗ ਕਾਂਬੀਨੇਸ਼ਨ (ਜੇਤੂ ਸੰਗਠਨ) ਬਣਾਉਂਦੇ ਹਨ। 2014 ਦੀਆਂ ਚੋਣਾਂ 'ਚ ਜਦੋਂ ਭਾਰਤੀ ਜਨਤਾ ਪਾਰਟੀ 73 ਸੀਟਾਂ 'ਤੇ ਜਿੱਤ ਹਾਸਿਲ ਕਰਨ ਵਿੱਚ ਸਫ਼ਲ ਰਹੀ ਸੀ, ਉਦੋਂ ਭਾਜਪਾ ਨੂੰ 42.6 ਫੀਸਦੀ ਵੋਟ ਮਿਲੇ ਸਨ। ਉਸ ਵੇਲੇ ਸਮਾਜਵਾਦੀ ਪਾਰਟੀ ਨੂੰ 22.3 ਫੀਸਦੀ ਅਤੇ ਬਹੁਜਨ ਸਮਾਜ ਪਾਰਟੀ ਨੂੰ 20 ਫੀਸਦ ਦੇ ਕਰੀਬ ਵੋਟ ਮਿਲੇ ਸਨ। ਉਥੇ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 312 ਸੀਟਾਂ ਜਿੱਤਣ ਵਾਲੀ ਭਾਜਪਾ ਨੂੰ 39.7 ਫੀਸਦ ਵੋਟ ਮਿਲੇ ਸਨ। ਜ਼ਾਹਿਰ ਹੈ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਆਪਣਾ ਵੋਟ ਬੈਂਕ ਮਿਲ ਕੇ ਭਾਜਪਾ ਦੇ ਮੁਕਾਬਲੇ 20 ਬੈਠਦਾ ਹੈ, ਇਸ ਤੋਂ ਇਲਾਵਾ ਦੋਵੇਂ ਪਾਰਟੀਆਂ ਆਪਣੇ ਕੈਡਰ ਵੋਟ ਦੇ ਸਿੱਧੇ ਟਰਾਂਸਫਰ ਦਾ ਦਾਅਵਾ ਕਰ ਰਹੀਆਂ ਹਨ। ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False #100 Women: ਦੁਨੀਆਂ ਭਰ 'ਚ ਰੋਜ਼ਾਨਾ 137 ਔਰਤਾਂ ਦਾ ਹੁੰਦਾ ਹੈ ਕਤਲ 27 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46349898 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ,False " ਕੀ ਅੰਗ੍ਰੇਜ਼ੀ ਨਾ ਆਉਣ ਕਾਰਨ ਹਵਾਈ ਜਹਾਜ਼ ਹਾਦਸੇ ਹੁੰਦੇ ਹਨ? ਅਨੰਤ ਪ੍ਰਕਾਸ਼ ਬੀਬੀਸੀ ਪੱਤਰਕਾਰ 14 ਮਾਰਚ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43392271 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਸੋਮਵਾਰ ਨੂੰ ਹੋਏ ਹਵਾਈ ਜਹਾਜ਼ ਹਾਦਸੇ ਦੇ ਸਹੀ ਕਾਰਨਾਂ ਬਾਰੇ ਅਜੇ ਤੱਕ ਤਸਦੀਕ ਨਹੀਂ ਹੋ ਸਕੀ।ਪਰ ਤ੍ਰਿਭੂਵਨ ਏਅਰਪੋਰਟ 'ਤੇ 'ਯੂਐਸ-ਬਾਂਗਲਾ' ਏਅਰਲਾਈਨਜ਼ ਦੀ ਫਲਾਈਟ BS211 ਦੇ ਕ੍ਰੈਸ਼ ਹੋਣ ਦਾ ਕਾਰਨ ਪਾਇਲਟ ਅਤੇ ਏਅਰ ਟ੍ਰੈਫਿਕ ਕੰਟਰੋਲਰ ਦੇ ਵਿਚਾਲੇ ਸੂਚਨਾ ਦਾ ਲੈਣ-ਦੇਣ ਸਹੀ ਢੰਗ ਨਾਲ ਨਾ ਹੋਣਾ ਦੱਸਿਆ ਜਾ ਰਿਹਾ ਹੈ।'ਯੂਐਸ ਬਾਂਗਲਾ' ਦੇ ਸੀਈਓ ਆਸਿਫ਼ ਇਮਰਾਨ ਨੇ ਦਾਅਵਾ ਕੀਤਾ ਹੈ ਕਿ ਪਾਇਲਟ ਨੂੰ ਗ਼ਲਤ ਦਿਸ਼ਾ ਤੋਂ ਰਨਵੇ ਵੱਲ ਜਾਣ ਲਈ ਕਿਹਾ ਗਿਆ ਸੀ। ਹਾਲਾਂਕਿ, ਹੁਣ ਤੱਕ ਬਲੈਕ ਬਾਕਸ ਤੋਂ ਇਸੇ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਹੈ।ਨੇਪਾਲ : ਪ੍ਰੱਤਖਦਰਸ਼ੀਆਂ ਦੀ ਜ਼ਬਾਨੀ ਹਵਾਈ ਹਾਦਸੇ ਦੀ ਕਹਾਣੀਕਾਠਮੰਡੂ : ਹਵਾਈ ਹਾਦਸੇ 'ਚ 49 ਮੁਸਾਫਰਾਂ ਦੀ ਮੌਤਇਸ ਖੇਤਰ ਵਿੱਚ ਇਹ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਜਦੋਂ ਏਟੀਸੀ ਅਤੇ ਪਾਇਲਟ ਵਿਚਾਲੇ ਜਾਣਕਾਰੀ ਸਹੀ ਢੰਗ ਨਾਲ ਨਾ ਪਹੁੰਚਣ ਕਾਰਨ ਹਾਦਸਾ ਹੋਇਆ ਹੋਵੇ। Image copyright AFP ਅਜਿਹੀ ਹੀ ਇੱਕ ਘਟਨਾ ਦੇ ਗਵਾਹ ਰਹੇ ਏਅਰ ਇੰਡੀਆ ਦੇ ਕੈਪਟਨ ਮਹੇਸ਼ ਗੁਲਬਾਨੀ ਨੇ ਬੀਬੀਸੀ ਨੂੰ ਦੱਸਿਆ,''ਇੱਕ ਵਾਰ ਦੀ ਗੱਲ ਹੈ, ਅਸੀਂ ਚੀਨੀ ਏਅਰਸਪੇਸ ਵਿੱਚ ਕਰੀਬ 38 ਤੋਂ 40 ਫੁੱਟ ਦੀ ਉੱਚਾਈ 'ਤੇ ਉੱਡ ਰਹੇ ਸੀ ਅਤੇ ਅਸੀਂ ਥੱਲੇ ਜਾਣਾ ਸੀ ਕਿਉਂਕਿ ਜਹਾਜ਼ ਟਬਰਿਊਲੈਂਸ ਵਿੱਚ ਉੱਡ ਰਿਹਾ ਸੀ। ''ਅਸੀਂ ਏਅਰ ਟ੍ਰੈਫਿਕ ਕੰਟਰੋਲਰ ਨੂੰ ਬੇਨਤੀ ਕੀਤੀ ਕਿ ਸਾਨੂੰ ਬਹੁਤ ਝਟਕੇ ਲੱਗ ਰਹੇ ਹਨ ਇਸ ਲਈ ਥੋੜ੍ਹਾ ਥੱਲੇ ਆਉਣ ਦਿੱਤਾ ਜਾਵੇ।''''ਇਸ 'ਤੇ ਕੰਟਰੋਲਰ ਨੇ ਕਿਹਾ ਕਿ 'ਲੈਵਲ ਮੈਂਟੇਨ' ਰੱਖੋ, ਉਸ ਨੇ ਸਾਨੂੰ ਥੱਲੇ ਨਹੀਂ ਆਉਣ ਦਿੱਤਾ। ਉਹ ਸਾਡੇ ਨਾਲ ਅੰਗ੍ਰੇਜ਼ੀ ਵਿੱਚ ਗੱਲ ਨਹੀਂ ਕਰ ਸਕਿਆ ਕਿ ਥੱਲੇ ਨਾ ਆਓ। ਅਸੀਂ ਉਸ ਨੂੰ ਸਵਾਲ ਪੁੱਛਿਆ ਕਿ ਕਿਉਂ ਥੱਲੇ ਨਹੀਂ ਆ ਸਕਦੇ। ਇਸ ਤੋਂ ਬਾਅਦ ਵੀ ਉਹ ਬੋਲਦਾ ਰਿਹਾ ਕਿ ''ਪਲੀਜ਼ ਮੈਂਟੇਨ ਲੈਵਲ''। Image copyright Getty Images ''ਅਜਿਹਾ ਵਿੱਚ ਅਸੀਂ ਐਮਰਜੈਂਸੀ ਕਾਲ ਲਿਆ ਕਿਉਂਕਿ ਅਸੀਂ ਉੱਡ ਨਹੀਂ ਪਾ ਰਹੇ ਸੀ। ਇਸ ਤੋਂ ਬਾਅਦ ਉਸ ਨੂੰ ਸਾਡੀ ਗੱਲ ਸਮਝ ਵਿੱਚ ਆਈ। ਇਨ੍ਹਾਂ ਕੰਟਰੋਲਰਾਂ ਨੂੰ ਅੰਗ੍ਰੇਜ਼ੀ ਦੇ ਚਾਰ ਜਾਂ ਛੇ ਫ੍ਰੇਜ਼ ਆਉਂਦੇ ਹਨ...ਜਿਵੇਂ ਅਸੀਂ ਇਸ ਸਪੀਡ 'ਤੇ ਹਾਂ, ਹਾਈਟ 'ਤੇ ਹਾਂ, ਅਜਿਹੇ ਵਿੱਚ ਜੇਕਰ ਤੁਸੀਂ ਬਿਲਕੁਲ ਵੀ ਹਟ ਕੇ ਬੋਲਦੇ ਹੋ ਤਾਂ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ।''ਸੀਰੀਆ ਨੇ ਇਸਰਾਇਲੀ ਲੜਾਕੂ ਜਹਾਜ਼ ਨੂੰ ਡੇਗਿਆ!ਈਰਾਨ ਵਿੱਚ ਯਾਤਰੀ ਹਵਾਈ ਜਹਾਜ਼ ਕਰੈਸ਼ਗੁਲਬਾਨੀ ਦੱਸਦੇ ਹਨ,''ਇਹ ਅਕਸਰ ਦੇਖਣ ਨੂੰ ਮਿਲਦਾ ਹੈ। ਜਿਵੇਂ ਬੈਂਕੌਕ ਵਿੱਚ ਅੰਗ੍ਰੇਜ਼ੀ ਬੋਲਦੇ ਸਮੇਂ ਆਰ ਸ਼ਬਦ ਦੀ ਵਰਤੋਂ ਨਹੀਂ ਕਰਦੇ ਅਤੇ ਉਹ ਕਤਾਰ ਏਅਰਲਾਈਨਜ਼ ਨੂੰ ਕਤਾਲ ਏਅਰਲਾਈਨਜ਼ ਕਹਿੰਦੇ ਹਨ।''ਜਦੋਂ ਭਾਰਤ ਵਿੱਚ ਹੋਇਆ ਅਜਿਹਾ ਹੀ ਹਾਦਸਾਸਾਲ 1996 'ਚ ਦਿੱਲੀ ਵਿੱਚ ਇਸੇ ਕਾਰਨ 312 ਯਾਤਰੀਆਂ ਦੀ ਮੌਤ ਹੋਈ ਸੀ।ਇਸ ਹਾਦਸੇ ਵਿੱਚ ਨਵੀਂ ਦਿੱਲੀ ਹਵਾਈ ਅੱਡੇ 'ਤੇ ਉਤਰਣ ਤੋਂ ਪਹਿਲਾਂ ਹੀ ਸੋਵੀਅਤ ਏਅਰਲਾਈਨਜ਼ ਅਤੇ ਸਾਊਦੀ ਅਰਬ ਦੇ ਜਹਾਜ਼ ਵਿਚਾਲੇ ਹਵਾ ਵਿੱਚ ਹਾਦਸਾ ਹੋ ਗਿਆ। Image copyright Getty Images ਇਸ ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਸੋਵੀਅਤ ਜਹਾਜ਼ ਦਿੱਲੀ ਏਅਰਪੋਰਟ ਦੇ ਏਅਰ ਟ੍ਰੈਫਿਕ ਕੰਟਰੋਲਰ ਦੀ ਗੱਲ ਨਾ ਸਮਝ ਸਕਿਆ। ਇਹ ਇਸ ਹਾਦਸੇ ਦਾ ਮੁੱਖ ਕਾਰਨ ਰਿਹਾ।ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਸਲਾਹ ਦਿੱਤੀ ਸੀ ਕਿ ਏਅਰਪੋਰਟ ਅਥਾਰਿਟੀ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਸਿਰਫ਼ ਅੰਗ੍ਰੇਜ਼ੀ ਬੋਲਣ ਅਤੇ ਸਮਝਣ ਵਾਲੇ ਏਅਰਲਾਈਨਜ਼ ਕਰੂ ਨੂੰ ਹੀ ਲੈਂਡ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।ਕੀ ਕਹਿੰਦੀ ਹੈ ਨਾਸਾ ਦੀ ਰਿਪੋਰਟ?ਅਮਰੀਕੀ ਸਪੇਸ ਏਜੰਸੀ ਨਾਸਾ ਦੇ ਇਸ ਮੁੱਦੇ 'ਤੇ ਸਾਲ 1981 ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਸੀ।ਇਸ ਰਿਪੋਰਟ ਵਿੱਚ ਨਾਸਾ ਦੇ ਏਵੀਏਸ਼ਨ ਸੇਫਟੀ ਰਿਪੋਰਟ ਸਿਸਟਮ ਵਿੱਚ ਪੰਜ ਸਾਲ ਦੇ ਅੰਦਰ ਹਵਾਈ ਯਾਤਰਾਵਾਂ ਵਿੱਚ ਗੜਬੜੀਆਂ ਦੇ 28 ਹਜ਼ਾਰ ਮਾਮਲੇ ਦਰਜ ਕਰਵਾਏ ਗਏ। Image copyright Getty Images ਨਾਸਾ ਨੇ ਇਨ੍ਹਾਂ ਮਾਮਲਿਆਂ ਦਾ ਅਧਿਐਨ ਕਰਕੇ ਪਾਇਆ ਕਿ 28000 ਮਾਮਲਿਆਂ ਵਿੱਚੋਂ 70 ਫ਼ੀਸਦ ਮਾਮਲਿਆਂ ਵਿੱਚ ਗੜਬੜੀਆਂ ਲਈ ਜਾਣਕਾਰੀ ਪਹੰਚਾਉਣ ਵਿੱਚ ਕਮੀਆਂ ਜ਼ਿੰਮੇਦਾਰ ਸੀ।ਜਹਾਜ਼ ਅਤੇ ਕੰਟਰੋਲਰ ਵਿਚਾਲੇ ਗੱਲਬਾਤ ਵਿੱਚ ਕਈ ਵਾਰ ਇਹ ਦੇਖਿਆ ਗਿਆ ਹੈ ਕਿ ਦੋਵਾਂ ਵਿੱਚੋਂ ਇੱਕ ਜਾਂ ਦੋਵੇਂ ਪੱਖ ਖੇਤਰੀ ਭਾਸ਼ਾ ਵਿੱਚ ਬੋਲਣਾ ਸ਼ੁਰੂ ਕਰ ਦਿੰਦੇ ਹਨ।ਜਿਵੇਂ ਕਿ ਉਚਾਰਣ ਵਿੱਚ ਖ਼ਰਾਬੀ ਕਰਕੇ ਅੰਗ੍ਰੇਜ਼ੀ ਭਾਸ਼ਾ ਦੇ 'Two' ਸ਼ਬਦ ਨੂੰ 'To' ਸਮਝ ਲਿਆ ਜਾਂਦਾ ਹੈ।ਅਜਿਹੇ ਵਿੱਚ ਅੰਗ੍ਰੇਜ਼ੀ ਬੋਲਣ ਵਾਲੇ ਪਾਇਲਟ ਜਾਂ ਕੰਟਰੋਲਰ ਨੂੰ ਆਪਣੀ ਗੱਲ ਪਹੁੰਚਾਉਣ ਵਿੱਚ ਦਿੱਕਤ ਹੁੰਦੀ ਹੈਕੀ ਹੈ ਇਸ ਸਮੱਸਿਆ ਦਾ ਹੱਲ?ਜਾਣਕਾਰੀ ਇੱਕ ਦੂਜੇ ਤੱਕ ਪਹੁੰਚਾਉਣ ਵਿੱਚ ਭਾਸ਼ਾ ਦੀ ਦਿੱਕਤ ਨੂੰ ਦੂਰ ਕਰਨ ਲਈ ਕਮਰਸ਼ੀਅਲ ਫਲਾਈਟ ਦੇ ਪਾਇਲਟਾਂ ਲਈ ਅੰਗ੍ਰੇਜ਼ੀ ਭਾਸ਼ਾ ਦੀ ਪ੍ਰੀਖਿਆ ਦੇਣੀ ਹੁੰਦੀ ਹੈ। Image copyright Getty Images ਕਮਰਸ਼ੀਅਲ ਫਲਾਈਟ ਉਡਾਉਣ ਵਾਲੇ ਇੱਕ ਪਾਇਲਟ ਨੇ ਨਾਮ ਨਾ ਦੱਸੇ ਜਾਣ ਦੀ ਸ਼ਰਤ 'ਤੇ ਦੱਸਿਆ, ''ਕਮਰਸ਼ੀਅਲ ਲਾਈਸੈਂਸ ਲਈ ਰੇਡੀਓ ਟੈਲੀਫੋਨੀਕ ਟੈਸਟ ਦੇਣਾ ਹੁੰਦਾ ਹੈ। ਇਸ ਵਿੱਚ ਏਵੀਏਸ਼ਨ ਖੇਤਰ ਦੇ ਮਾਨਕਾਂ ਦੇ ਆਧਾਰ 'ਤੇ ਅੰਗ੍ਰੇਜ਼ੀ ਦੀ ਪ੍ਰੀਖਿਆ ਹੁੰਦੀ ਹੈ।''ਡੀਜੀਸੀਏ ਵੱਲੋਂ ਇਸ ਟੈਸਟ ਨੂੰ ਲਿਆ ਜਾਂਦਾ ਹੈ। ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਇਹ ਟੈਸਟ ਸਭ ਤੋਂ ਔਖੇ ਤਰੀਕੇ ਨਾਲ ਹੁੰਦਾ ਹੈ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਭਾਰਤੀ ਹਵਾਈ ਸੈਨਾ ਦੇ ਸਾਬਕਾ ਉਪ ਮੁਖੀ ਐੱਸਬੀ ਦੇਵ ਪਠਾਨਕੋਟ ਏਅਰਬੇਸ ਹਮਲੇ ਵੇਲੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹਨ। ਇਸ ਬਾਰੇ ਬੀਬੀਸੀ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਰਗਾੜੀ ਮੋਰਚੇ 'ਚ ਬੋਲੇ ਮੰਡ - 'ਦਿੱਲੀ ਵਾਲਿਓ ਸਾਡੇ ਸਬਰ ਦਾ ਇਮਤਿਹਾਨ ਨਾ ਲਵੋ' ਸੁਖਚਰਨ ਪ੍ਰੀਤ ਬੀਬੀਸੀ ਪੰਜਾਬੀ ਲਈ 14 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45856371 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SUKHCHARAN PREET / BBC ਫੋਟੋ ਕੈਪਸ਼ਨ ਬਰਗਾੜੀ ਵਿੱਚ ਅਖੰਡ ਪਾਠ ਦੇ ਭੋਗ ਵਿੱਚ ਭਰਵਾਂ ਇਕਠ ਦੇਖਣ ਨੂੰ ਮਿਲਿਆ। ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਬਰਗਾੜੀ ਵਿੱਚ ਸਿੱਖ ਸੰਗਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਦਿੱਲੀ ਦੀ ਕੇਂਦਰ ਸਰਕਾਰ ਨੂੰ ਸਿੱਧੇ ਸੰਬੋਧਿਤ ਕਰਦਿਆਂ ਕਿਹਾ ਕਿ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ। ਨਵੰਬਰ 2015 ਵਿੱਚ ਅੰਮ੍ਰਿਤਸਰ ਦੇ ਚੱਬਾ ਪਿੰਡ ਵਿੱਚ ਹੋਏ 'ਸਰਬਤ ਖਾਲਸਾ' ਵਿੱਚ ਧਿਆਨ ਸਿੰਘ ਮੰਡ ਨੂੰ ਮੁਤਵਾਜੀ ਜਥੇਦਾਰ ਥਾਪਿਆ ਗਿਆ ਸੀ। ਇਸ ਫੈਸਲੇ ਮੁਤਾਬਕ ਮੰਡ ਸ੍ਰੀ ਅਕਾਲ ਤਖਤ ਸਾਹਿਬ ਦੇ 'ਕਾਰਜਕਾਰੀ ਜਥੇਦਾਰ' ਹਨ। ਮੰਡ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ।ਮੁਤਵਾਜੀ ਜਥੇਦਾਰਾਂ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾ ਵੀ ਪਹੁੰਚੇ ਅਤੇ ਸਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ ਅਤੇ ਸੂਬੇ ਦੇ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਕਾਰਵਾਈ ਹੋਵੇ। 14 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ ਵਿੱਚੋਂ ਦੋ ਨੌਜਵਾਨ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਸਨ।ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਬਹਿਬਲ ਕਲਾਂ ਅਤੇ ਬਰਗਾੜੀ ਵਿੱਚ ਲੋਕ ਧਰਨਾ ਦੇ ਰਹੇ ਸਨ।ਇਹ ਵੀ ਪੜ੍ਹੋ꞉'ਰੈਫਰੈਂਡਮ-2020 ਕਾਰਨ ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਸੱਟ ਲੱਗੇਗੀ'ਇਹ ਹੈ ਪੰਥਕ ਸਿਆਸਤ ਦੇ ਨਵੇਂ ਹਾਮੀਆਂ ਦਾ ਦੌਰ ਡੇਰਾ ਮੁਖੀ ਨੂੰ ਮਾਫ਼ੀ ਦੇ ਮੁੱਦੇ ਤੇ ਲੌਂਗੋਵਾਲ ਨੇ ਤੋੜੀ ਚੁੱਪਕੀ ਪੰਜਾਬ 'ਚ ਬਣ ਸਕਦੀ ਹੈ ਨਵੀਂ ਪੰਥਕ ਪਾਰਟੀ? Image copyright SUKHCHARAN PREET / BBC ਸਿੱਖ ਜਥੇਬੰਦੀਆਂ ਦੇ ਆਗੂ ਵਾਰ ਵਾਰ ਕੇਂਦਰ ਸਰਕਾਰ 'ਤੇ ਸਿੱਖਾਂ ਨਾਲ ਤੇ ਪੰਜਾਬ ਨਾਲ ਕਈ ਦਹਾਕਿਆਂ ਤੋਂ ਵਿਤਕਰਾ ਕਰਨ ਦੇ ਇਲਜ਼ਾਮ ਲਾਉਂਦੇ ਰਹੇ ।ਹਾਲਾਂਕਿ ਕਈ ਸਿੱਖ ਆਗੂਆਂ ਨੇ ਖਾਸਤੌਰ 'ਤੇ ਜ਼ਿਕਰ ਕੀਤਾ ਕਿ ਇਸ ਇਕੱਠ ਤੋਂ ਜਾਂ ਬਰਗਾੜੀ ਮੋਰਚੇ ਤੋਂ ਇਹ ਨਾ ਸਮਝਿਆ ਜਾਵੇ ਕਿ ਹਿੰਦੂਆਂ ਤੇ ਹੋਰ ਘੱਟ ਗਿਣਤੀਆਂ ਨੂੰ ਕੋਈ ਖ਼ਤਰਾ ਹੈ।ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਉੱਤੇ ਹਮਲਾ ਕਰਨ ਦੇ ਨਾਲ ਨਾਲ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦੀ ਗੱਲ ਕੀਤੀ। Image copyright SUKHCHARAN PREET / BBC ਫੋਟੋ ਕੈਪਸ਼ਨ ਪੰਡਾਲ ਵਿੱਚ ਵੀ ਸੰਗਤ ਪੂਰੀ ਭਰੀ ਹੋਈ ਸੀ ਅਤੇ ਜਿਸ ਨੂੰ ਜਿੱਥੇ ਥਾਂ ਮਿਲ ਰਹੀ ਸੀ ਬੈਠ ਰਿਹਾ ਸੀ। ਕੇਜਰੀਵਾਲ 'ਤੇ ਕੈਪਟਨ ਭੜਕੇਬਹਿਬਲ ਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ।ਉਨ੍ਹਾ ਲਿਖਿਆ, ''ਇਹ ਦੁਖਦ ਹੈ ਕਿ ਕੈਪਟਨ ਸਰਕਾਰ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਵਿੱਚ ਫੇਲ੍ਹ ਹੋ ਗਈ ਹੈ।''ਇਸ ਟਵੀਟ ਉੱਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਰਜਰੀਵਾਲ ਉੱਤੇ ਹਮਲਾ ਕਰਦਿਆ ਜਵਾਬੀ ਟਵੀਟ ਕੀਤਾ। Image Copyright @capt_amarinder @capt_amarinder Image Copyright @capt_amarinder @capt_amarinder ਉਨ੍ਹਾਂ ਲਿਖਿਆ, ''ਜਿਸ ਅਹੁਦੇ ਉੱਤੇ ਤੁਸੀਂ ਹੋ ਉਸਦਾ ਖਿਆਲ ਕਰਦਿਆਂ ਇਸ ਮੁੱਦੇ ਦਾ ਸਿਆਸੀਕਰਨ ਨਾ ਕਰੋ। ਤੁਸੀਂ ਐੱਸਆਈਟੀ ਦੀ ਜਾਂਚ ਰਿਪੋਰਟ ਪੂਰੀ ਹੋਣ ਤੋਂ ਪਹਿਲਾਂ ਕਾਨੂੰਨ ਨੂੰ ਛੋਟਾ ਕਰਕੇ ਦੱਸ ਰਹੇ ਹੋ। ਬਾਦਲਾਂ ਤੋਂ ਮੰਗੀ ਆਪਣੀ ਮੁਆਫ਼ੀ ਨੂੰ ਯਾਦ ਰੱਖੋ।''ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮਾਰੇ ਗਏ ਨੌਜਵਾਨਾਂ ਦੇ ਪਿੰਡ ਜਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।ਬਰਗਾੜੀ ਵਿੱਚ ਕਿਸ ਨੇ ਕੀ ਕਿਹਾ?ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਮੰਚ ਤੋਂ ਐਲਾਨ ਕੀਤਾ ਕਿ ਸਰਕਾਰਾਂ ਸਿਖਾਂ ਦੇ ਸਬਰ ਦਾ ਇਮਤਿਹਾਨ ਨਾ ਲੈਣ।ਮੰਡ ਨੇ ਕਿਹਾ- ਤੁਸੀਂ ਸਾਨੂੰ ਵੱਖਵਾਦੀ ਅਤੇ ਖਾੜਕੂ ਕਹਿੰਦੇ ਹੋ, ਦੇਸ ਲਈ ਖ਼ਤਰਾ ਕਹਿੰਦੇ ਹੋ। ਤੁਸੀਂ ਇਹ ਭੁਲ ਜਾਂਦੇ ਹੋ ਕਿ ਆਜ਼ਾਦੀ ਲਈ 80 ਫੀਸਦ ਸ਼ਹਾਦਤਾਂ ਸਿੱਖਾਂ ਨੇ ਦਿੱਤੀਆਂ ਸੀ।ਅਮਰਿੰਦਰ ਸਿੰਘ ਦੀ ਮੈਂ ਗੱਲ ਨਹੀਂ ਕਰਦਾ, ਅਸੀਂ ਉਨ੍ਹਾਂ ਤੋਂ ਕੁਝ ਨਹੀਂ ਮੰਗਦੇ। ਦਿੱਲੀ ਵਾਲਿਓ ਸਾਡੇ ਸਬਰ ਦਾ ਇਮਤਿਹਾਨ ਨਾ ਲਵੋ।ਅਸੀਂ ਤੁਹਾਡੇ ਤੋਂ ਜ਼ਿਆਦਾ ਸ਼ਾਂਤੀ ਪਸੰਦ ਹਾਂ। ਇੱਥੇ ਹਿੰਦੂ, ਸਿੱਖ, ਮੁਸਲਮਾਨ ਸਾਰੇ ਧਰਮਾਂ ਦੇ ਲੋਕ ਆਏ ਹਨ।ਹਿੰਦੂਆਂ ਨੂੰ ਸਾਡੇ ਤੋਂ ਕੋਈ ਖ਼ਤਰਾ ਨਹੀ, ਘੱਟ ਗਿਣਤੀਆਂ ਨੂੰ ਸਾਡ਼ੇ ਤੋਂ ਕੋਈ ਖ਼ਤਰਾ ਨਹੀਂ।ਸਾਡਾ ਕਿਸੇ ਨਾਲ ਕੋਈ ਸ਼ਿਕਵਾ ਨਹੀਂ। ਜੇਕਰ ਇਨਸਾਫ਼ ਕਰਨਾ ਹੈ ਤਾਂ ਅਮਰਿੰਦਰ ਸਿੰਘ ਨੂੰ ਇੱਥੇ ਦਾਣਾ ਮੰਡੀ ਆ ਕੇ ਐਲਾਨ ਕਰਨਾ ਪਵੇਗਾ। ਇਹ ਸਿਆਸਤ ਦਾ ਨਹੀਂ ਧਰਮ ਦਾ ਮੋਰਚਾ ਹੈ। ਲੋਕਾਂ ਨੂੰ ਇਕੱਠਾ ਕਰਕੇ ਸਰਕਾਰ ਨੂੰ ਸ਼ੀਸ਼ਾ ਦਿਖਾਉਣਾ ਹੀ ਸਾਡਾ ਪ੍ਰੋਗਰਾਮ ਹੈ। Image copyright SUKHCHARAN PREET / BBC ਫੋਟੋ ਕੈਪਸ਼ਨ ਇਕੱਠ ਵਿੱਚ ਬੱਚੇ ਅਤੇ ਔਰਤਾਂ ਦੀ ਵੀ ਕਾਫੀ ਹਾਜ਼ਰੀ ਸੀ। ਕਈ ਲੋਕਾਂ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰਨ ਵਾਲੇ ਬੈਨਰ ਫੜੇ ਹੋਏ ਸਨ ਦਲ ਖਾਲਸਾ ਵੱਲੋਂ ਕਾਰਵਾਈ ਦੀ ਮੰਗਐਤਵਾਰ ਨੂੰ ਹੋਏ ਇਸ ਇਕੱਠ ਵਿੱਚ ਪੂਰੇ ਪੰਜਾਬ ਤੋਂ ਆਮ ਤੇ ਖਾਸ ਲੋਕ ਪਹੁੰਚੇ ਹੋਏ ਸਨ। ਮੁਤਵਾਜ਼ੀ ਜਥੇਦਾਰ ਹੋਣ ਜਾਂ ਸਿਆਸੀ ਆਗੂ ਸਾਰਿਆਂ ਨੇ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ, ''ਬੇਅਦਬੀ ਲਈ ਸੁਖਬੀਰ ਅਤੇ ਪ੍ਰਕਾਸ਼ ਬਾਦਲ ਅਤੇ ਤਤਕਾਲੀ ਡੀਜੀਪੀ ਸੁਮੇਧ ਸੈਣੀ ਜਿੰਮੇਵਾਰ ਹਨ ਅਤੇ ਇੰਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਸਿੱਖ ਕੌਮ ਨੂੰ ਇਨਸਾਫ ਲਈ ਖੁਦ ਕਦਮ ਚੁੱਕਣੇ ਚਾਹੀਦੇ ਹਨ।'' Image copyright SUKHCHARAN PREET / BBC ਫੋਟੋ ਕੈਪਸ਼ਨ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਪੰਜਾਬ ਸਾਰੇ ਪੰਜਾਬੀਆਂ ਦਾ ਹੈ। ਸੰਗਰੂਰ ਤੋਂ ਆਮ ਆਦਪੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ, ''ਬਾਦਲਾਂ ਦੀ ਤੱਕੜੀ ਮੇਰਾ ਮੇਰਾ ਤੋਲਦੀ ਹੈ, ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਤੋਲਦੀ ਸੀ। ਬੇਅਦਬੀ ਦੇ ਦੋਸ਼ੀਆਂ ਲਈ ਪਾਰਲੀਮੈਂਟ ਵਿੱਚ ਆਵਾਜ਼ ਚੁੱਕਾਂਗਾ।''ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਮੋਰਚਾ ਉਸ ਵੇਲੇ ਤੱਕ ਜਾਰੀ ਰਹੇਗਾ ਜਿੰਨੀ ਦੇਰ ਇਨਸਾਫ ਨਹੀਂ ਮਿਲ ਜਾਂਦਾ।ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ, ''ਅਸੀਂ ਸਰਕਾਰ ਨੂੰ ਕਾਰਵਾਈ ਲਈ ਮਜਬੂਰ ਕਰ ਦਿਆਂਗੇ। ਹਰ ਹਾਲ ਵਿੱਚ ਸ਼ਾਂਤੀ ਕਾਇਮ ਖਣੀ ਹੈ। ਹਿੰਦੂ, ਸਿੱਖ, ਮੁਸਲਿਮ ਸਾਰੇ ਇਕੱਠੇ ਹਨ। ਪੰਜਾਬ ਸਾਰੇ ਪੰਜਾਬੀਆਂ ਦਾ ਹੈ।'' Image copyright SUKHCHARAN PREET / BBC ਫੋਟੋ ਕੈਪਸ਼ਨ ਲੰਗਰ ਦੀ ਸੇਵਾ ਕਰਨ ਲਈ ਵੀ ਹਰ ਉਮਰ ਦੇ ਲੋਕ ਅੱਗੇ ਆ ਰਹੇ ਸਨ। ਬਰਗਾੜੀ ਤੋਂ ਬਾਹਰੋਂ ਵੀ ਸੰਗਤਾਂ ਲੰਗਰ ਲੈ ਕੇ ਪਹੁੰਚੀਆਂ ਹੋਈਆਂ ਸਨ। Image copyright SUKHCHARAN PREET / BBC ਫੋਟੋ ਕੈਪਸ਼ਨ ਇਸ ਸਮਾਗਮ ਵਿੱਚ ਜਿੱਥੇ ਆਗੂ ਆਪਣੀਆਂ ਤਕਰੀਰਾਂ ਨੂੰ ਲੈ ਕੇ ਉਤਸ਼ਾਹਿਤ ਸਨ ਉੱਥੇ ਹੀ ਆਮ ਸੰਗਤ ਦੂਰੋਂ ਨੇੜਿਓਂ ਪਹੁੰਚੀ। ਇਹ ਵੀ ਪੜ੍ਹੋ꞉ਆਪਣੇ ਸ਼ੁਕਰਾਣੂ ਵੇਚਣ ਵਾਲੇ ਸਟੂਡੈਂਟ ਦੀ ਕਹਾਣੀਉਹ ਮਰਦ ਜਿਸ ਨੇ ਕਿੰਨਰ ਨਾਲ ਵਿਆਹ ਕਰਵਾਇਆ'ਮੇਰੇ 'ਤੇ ਲੱਗੇ ਇਲਜ਼ਾਮ ਝੂਠੇ, ਕਾਨੂੰਨੀ ਕਾਰਵਾਈ ਕਰਾਂਗਾ' ਤੁਹਾਨੂੰ ਇਹ ਵੀਡੀਓ ਵੀ ਦਿਲਚਸਪ ਲੱਗ ਸਕਦੇ ਹਨ- Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਚੰਡੀਗੜ੍ਹ ਵਿੱਚ ਕੋਠੀ ਦੀ ਜਿੰਨੀ ਕੀਮਤ ਓਨੇ ਰੁਪਏ ਦਾ ਹੈ ਇਹ ਪਰਸ 7 ਮਾਰਚ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43293681 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਬਿਰਕਿਨ ਬੈਗ ਇੱਕ ਪਰਸ ਜਾਂ ਹੈਂਡਬੈਗ ਦੀ ਕੀਮਤ ਵੱਧ ਤੋਂ ਵੱਧ ਕੀ ਹੋ ਸਕਦੀ ਹੈ?ਤੁਸੀਂ ਕਹੋਗੇ 100 ਪਾਊਂਡ(9000 ਰੁਪਏ)? ਸ਼ਾਇਦ 500 ਪਾਊਂਡ(45000 ਰੁਪਏ)? ਜਾਂ ਫਿਰ ਸ਼ਾਇਦ 1000 ਪਾਊਂਡ(90,000 ਰੁਪਏ)?ਪਰ ਤੁਸੀਂ ਉਸ ਬੈਗ ਬਾਰੇ ਕੀ ਕਹੋਗੇ ਜਿਸਦੀ ਕੀਮਤ 27 ਲੱਖ ਨੌ ਹਜ਼ਾਰ ਪਾਊਂਡ ਹੋਵੇ ਯਾਨਿ ਭਾਰਤੀ ਮੁਦਰਾ ਵਿੱਚ ਕਰੀਬ ਢਾਈ ਕਰੋੜ ਰੁਪਏ!ਲਹੌਰ ਫੈਸ਼ਨ ਵੀਕ ਦੀਆਂ ਝਲਕੀਆਂ 'ਬ੍ਰਾਊਨ ਪੱਗ ਬੰਨ੍ਹਣ ਤਾਂ ਅੱਤਵਾਦੀ, ਗੋਰੇ ਬੰਨ੍ਹਣ ਤਾਂ...'ਇਸ ਕੀਮਤ ਵਿੱਚ ਤਾਂ ਤੁਸੀਂ ਚੰਡੀਗੜ੍ਹ ਵਿੱਚ ਇੱਕ ਕੋਠੀ ਜਾਂ ਕੋਈ ਆਲੀਸ਼ਾਨ ਫਲੈਟ ਜਾਂ ਫਿਰ ਬ੍ਰਿਟੇਨ ਵਿੱਚ ਘਰ ਖ਼ਰੀਦ ਸਕਦੇ ਹੋ। ਇਸ ਤੋਂ ਬਾਅਦ ਵੀ ਤੁਹਾਡੇ ਕੋਲ ਪੈਸਾ ਬਚ ਜਾਵੇਗਾ।ਵ੍ਹਾਈਟ ਗੋਲਡ ਅਤੇ ਹੀਰੇਇਸ ਦੇ ਬਾਵਜੂਦ ਪਿਛਲੇ ਸਾਲ ਕਿਸੇ ਨੇ ਇਹ ਕੀਮਤ ਇਸ ਦੁਰਲੱਭ ਬੈਗ ਲਈ ਚੁਕਾਈ। 2014 ਹਿਮਾਲਿਆ ਬਿਰਕਿਨ ਨਾਮ ਦਾ ਇਹ ਹੈਂਡ ਬੈਗ ਫ਼ਰੈਂਚ ਫੈ਼ਸ਼ਨ ਹਾਊਸ ਹਮਰੀਜ਼ ਦਾ ਪ੍ਰੋਡਕਟ ਹੈ। Image copyright Getty Images ਫੋਟੋ ਕੈਪਸ਼ਨ ਕ੍ਰਿਸ ਜੇਨਰ, ਕਿਮ ਕਰਦਸ਼ਿਆਂ ਵੇਸਟ ਮਗਰਮੱਛ ਦੀ ਅਫ਼ਰੀਕੀ ਨਸਲ ਨੀਲੋ ਦੀ ਖਾਲ ਨਾਲ ਬਣੇ ਇਸ ਹੈਂਡ ਬੈਗ 'ਤੇ 18 ਕੈਰੇਟ ਦਾ ਵ੍ਹਾਈਟ ਗੋਲਡ ਅਤੇ ਹੀਰੇ ਜੜੇ ਹੋਏ ਹਨ।ਬੇਸ਼ਕੀਮਤੀ ਹੈਂਡ ਬੈਗ ਦੇ ਲਿਹਾਜ਼ ਨਾਲ ਢਾਈ ਕਰੋੜ ਰੁਪਏ ਦੀ ਕੀਮਤ ਰਿਕਾਰਡ ਤੋੜਨ ਵਾਲੀ ਕਹੀ ਜਾ ਸਕਦੀ ਹੈ। ਇੱਕ ਸਮਾਂ ਸੀ ਜਦੋਂ ਮਹਿੰਗੇ ਹੈਂਡ ਬੈਗਾਂ ਬਹੁਤ ਰਿਵਾਜ਼ ਵਿੱਚ ਸੀ।ਕਿਮ ਕਰਦਾਸ਼ੀਆਂ ਵੇਸਟ ਵਰਗੀ ਸ਼ਖ਼ਸੀਅਤਾਂਪੁਰਾਣੀ ਗੱਲ ਨਹੀਂ ਹੈ ਜਦੋਂ ਮੋਨਾਕੋ ਦੀ ਪ੍ਰਿੰਸਸ ਗ੍ਰੇਸ ਨੇ ਆਪਣੇ ਬੇਬੀ ਬੰਪ(ਗਰਭ) ਨੂੰ ਪਪਰਾਜ਼ੀ (ਸੈਲੀਬ੍ਰਿਟੀਜ਼ ਦਾ ਪਿੱਛਾ ਕਰਨ ਵਾਲੇ ਪੱਤਰਕਾਰਾਂ) ਲੋਕਾਂ ਤੋਂ ਲੁਕਾਉਣ ਲਈ ਹਰਮੀਜ਼ ਦਾ ਬੈਗ ਵਰਤਿਆ ਸੀ।ਇਹ ਬੇਸ਼ਕੀਮਤੀ ਪਰਸ ਇਸ ਤਰ੍ਹਾਂ ਮਸ਼ਹੂਰ ਹੈ ਕਿ ਕਿਮ ਕਰਦਾਸ਼ਿਆਂ ਵੇਸਟ ਵਰਗੀ ਸ਼ਖ਼ਸੀਅਤਾਂ ਦੇ ਹੈਂਡ ਬੈਗ ਦਾ ਜ਼ਿਕਰ ਵੀ ਦੁਨੀਆਂ ਕਰਦੀ ਹੈ। Image copyright Getty Images ਫੋਟੋ ਕੈਪਸ਼ਨ ਗੂਚੀ ਦੇ ਇਸ ਬੈਗ ਦੀ 2014 ਵਿੱਚ ਨੀਲਾਮੀ ਹੋਈ ਸੀ ਆਕਸ਼ਨ ਹਾਊਸ ਕ੍ਰਿਸਟੀ ਦਾ ਕਹਿਣਾ ਹੈ ਕਿ ਇਹ ਲਗਜ਼ਰੀ ਹੈਂਡ ਬੈਗ ਵਰਤੋਂ ਦੇ ਬਾਅਦ ਵੀ ਖ਼ਰੀਦੇ ਵੇਚੇ ਜਾਂਦੇ ਹਨ ਅਤੇ ਇਨ੍ਹਾਂ ਦਾ ਬਾਜ਼ਰ ਲਗਾਤਾਰ ਚੜ੍ਹਿਆ ਹੈ।ਨਿਵੇਸ਼ ਦਾ ਮੌਕਾਸਾਲ 2011 ਵਿੱਚ ਇਸ ਦਾ ਵਪਾਰ 51 ਲੱਖ ਪਾਊਂਡ ਸੀ ਜਿਹੜਾ 2016 ਵਿੱਚ ਵੱਧ ਕੇ 260 ਲੱਖ ਪਾਊਂਡ ਹੋ ਗਿਆ।ਇੱਕ ਦੂਜੇ ਆਕਸ਼ਨ ਹਾਊਸ ਹੈਰੀਟੇਜ ਔਕਸ਼ੰਸ ਦਾ ਮੰਨਣਾ ਹੈ ਕਿ ਦੁਨੀਆਂ ਭਰ ਵਿੱਚ ਬਹੁਤ ਬੇਸ਼ਕੀਮਤੀ ਹੈਂਡਬੈਗਾਂ ਦਾ ਬਾਜ਼ਾਰ 750 ਲੱਖ ਪਾਊਂਡ ਤੋਂ 10 ਕਰੋੜ ਪਾਊਂਡ ਦੇ ਕਰੀਬ ਹੈ ਅਤੇ ਇਹ ਵੱਧ ਰਿਹਾ ਹੈ। Image copyright Getty Images ਨਿਵੇਸ਼ ਦੇ ਲਿਹਾਜ਼ ਨਾਲ ਵੀ ਇਹ ਹੈਂਡ ਬੈਗ ਚੰਗਾ ਰਿਟਰਨ ਦੇ ਸਕਦੇ ਹਨ।ਸਸਤੇ ਵਿੱਚ ਸਟਾਈਲਿਸ਼ ਦਿਖਣ ਦੇ 9 ਨੁਕਤੇ10 ਬੱਚਿਆਂ ਦੀ ਦਾਦੀ ਹਾਲੇ ਵੀ ਕਰਦੀ ਹੈ ਮਾਡਲਿੰਗਇਨਵੈਸਟਮੈਂਟ ਬੈਂਕ ਜੇਫ਼ਰੀਜ਼ ਦਾ ਕਹਿਣਾ ਹੈ ਕਿ ਅਜਿਹੇ ਬੈਗ 'ਤੇ ਸਾਲ ਵਿੱਚ 30 ਫ਼ੀਸਦ ਰਿਟਰਨ ਮਿਲ ਸਕਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਭਾਰਤ ’ਤੇ ਹਮਲਾ ਕਰਨ ਤੋਂ ਪਹਿਲਾਂ ਇੰਝ ਕੀਤੀ ਸੀ ਮਾਓ ਨੇ ਤਿਆਰੀ ਰੇਹਾਨ ਫ਼ਜ਼ਲ ਬੀਬੀਸੀ ਪੱਤਰਕਾਰ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-42478751 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਚੀਨ ਦੇ ਕਮਿਊਨਿਸਟ ਮਾਓ ਦੇ ਬਾਰੇ ਮਸ਼ਹੂਰ ਸੀ ਕਿ ਉਨ੍ਹਾਂ ਦਾ ਦਿਨ ਰਾਤ ਨੂੰ ਸ਼ੁਰੂ ਹੁੰਦਾ ਹੈ। ਉਹ ਲਗਭਗ ਪੂਰੀ ਰਾਤ ਕੰਮ ਕਰਦੇ ਸੀ ਅਤੇ ਤੜਕੇ ਸੌਂਦੇ। ਉਨ੍ਹਾਂ ਦਾ ਜ਼ਿਆਦਾਤਰ ਸਮਾਂ ਉਨ੍ਹਾਂ ਦੇ ਬਿਸਤਰੇ 'ਤੇ ਗੁਜ਼ਰਦਾ ਸੀ। ਇੱਥੋਂ ਤੱਕ ਕਿ ਖਾਣਾ ਵੀ ਉਹ ਬਿਸਤਰੇ 'ਤੇ ਹੀ ਖਾਂਦੇ ਸੀ। ਉਨ੍ਹਾਂ ਦਾ ਬੈੱਡ ਹਮੇਸ਼ਾ ਉਨ੍ਹਾਂ ਦੇ ਨਾਲ ਹੀ ਜਾਂਦਾ ਸੀ। ਰੇਲ ਗੱਡੀ ਵਿੱਚ ਵੀ ਖ਼ਾਸ ਤੌਰ ਤੇ ਉਨ੍ਹਾਂ ਲਈ ਉਹ ਬੈੱਡ ਲਗਾਇਆ ਜਾਂਦਾ ਸੀ।ਇੱਥੋਂ ਤੱਕ ਕਿ ਜਦੋਂ ਉਹ 1957 ਵਿੱਚ ਮਾਸਕੋ ਗਏ ਤਾਂ ਉਸ ਬੈੱਡ ਨੂੰ ਜਹਾਜ਼ ਰਾਹੀਂ ਮਾਸਕੋ ਪਹੁੰਚਾਇਆ ਗਿਆ ਕਿਉਂਕਿ ਮਾਓ ਕਿਸੇ ਹੋਰ ਬੈੱਡ 'ਤੇ ਸੌਂਦੇ ਨਹੀਂ ਸੀ।ਘਰ ਵਿੱਚ ਉਹ ਸਿਰਫ਼ ਗਾਊਨ ਪਾਉਂਦੇ ਸੀ ਅਤੇ ਨੰਗੇ ਪੈਰ ਰਹਿੰਦੇ ਸੀ।ਚੀਨ ਸਥਿਤ ਭਾਰਤੀ ਸਫਾਰਤਖਾਨੇ ਵਿੱਚ ਉਸ ਵੇਲੇ ਜੂਨੀਅਰ ਅਫ਼ਸਰ ਰਹੇ ਨਟਵਰ ਸਿੰਘ ਦੱਸਦੇ ਹਨ ਕਿ 1956 ਵਿੱਚ ਜਦੋਂ ਲੋਕ ਸਭਾ ਸਪੀਕਰ ਅਯੰਗਰ ਦੀ ਅਗਵਾਈ ਵਿੱਚ ਭਾਰਤ ਦਾ ਸੰਸਦੀ ਡੈਲੀਗੇਸ਼ਨ ਚੀਨ ਪਹੁੰਚਿਆ ਤਾਂ ਵਫਦ ਨੂੰ ਇੱਕ ਰਾਤ ਸਾਢੇ 10 ਵਜੇ ਦੱਸਿਆ ਗਿਆ ਕਿ ਚੇਅਰਮੈਨ ਰਾਤ 12 ਵਜੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਫੋਟੋ ਕੈਪਸ਼ਨ ਨਟਵਰ ਸਿੰਘ ਦੇ ਨਾਲ ਰੇਹਾਨ ਫ਼ਜ਼ਲ ਮਾਓ ਨੇ ਇੱਕ ਇੱਕ ਕਰਕੇ ਸਾਰੇ ਸੰਸਦਾਂ ਮੈਂਬਰਾਂ ਨਾਲ ਹੱਥ ਮਿਲਾਇਆ। ਸ਼ੁਰੂ ਵਿੱਚ ਮਾਓ ਮੂਡ ਵਿੱਚ ਨਹੀਂ ਸੀ ਅਤੇ ਇੱਕ ਦੋ ਲਫ਼ਜ਼ਾਂ ਵਿੱਚ ਅਯੰਗਰ ਦੇ ਸਵਾਲਾਂ ਦੇ ਜਵਾਬ ਦੇ ਰਹੇ ਸੀ ਪਰ ਥੋੜ੍ਹੀ ਦੇਰ ਬਾਅਦ ਉਹ ਖੁੱਲ੍ਹ ਗਏ। ਅਯੰਗਰ ਨੇ ਜਦੋਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਦਾ ਭਾਰਤ ਇੱਕ ਢੋਲ ਦੀ ਤਰ੍ਹਾਂ ਸੀ, ਜਿਸਨੂੰ ਰੂਸ ਅਤੇ ਅਮਰੀਕਾ ਦੋਵੇਂ ਪਾਸਿਓ ਵਜਾਉਂਦੇ ਰਹਿੰਦੇ ਸੀ ਤਾਂ ਮਾਓ ਨੇ ਜ਼ੋਰ ਨਾਲ ਠਹਾਕਾ ਲਗਾਇਆ ।ਰਾਧਾਕ੍ਰਿਸ਼ਨਨ ਨੇ ਮਾਓ ਦੀਆਂ ਗੱਲਾਂ ਥਪਥਪਾਈਆਂਅਗਲੇ ਸਾਲ ਜਦੋਂ ਭਾਰਤ ਦੇ ਉਪ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਚੀਨ ਆਏ ਤਾਂ ਮਾਓ ਨੇ ਆਪਣੇ ਨਿਵਾਸ ਚੁੰਗ ਨਾਨ ਹਾਈ ਦੇ ਵਿਹੜੇ ਵਿਚਕਾਰ ਆ ਕੇ ਉਨ੍ਹਾਂ ਦਾ ਸਵਾਗਤ ਕੀਤਾ। ਜਿਵੇਂ ਹੀ ਦੋਵਾਂ ਨੇ ਹੱਥ ਮਿਲਾਇਆ ਤਾਂ ਰਾਧਾਕ੍ਰਿਸ਼ਨ ਨੇ ਮਾਓ ਦੀ ਗੱਲ਼ ਨੂੰ ਥਪਥਪਾਇਆ।ਇਸ ਤੋਂ ਪਹਿਲਾਂ ਕਿ ਉਹ ਇਸ 'ਤੇ ਆਪਣੇ ਗੁੱਸੇ ਜਾਂ ਹੈਰਾਨੀ ਦਾ ਇਜ਼ਹਾਰ ਕਰਦੇ ਭਾਰਤ ਦੇ ਉਪ ਰਾਸ਼ਟਰਪਤੀ ਨੇ ਜ਼ਬਰਦਸਤ ਪੰਚ ਲਾਈਨ ਕਹੀ,''ਪ੍ਰਧਾਨ ਸਾਹਿਬ, ਪਰੇਸ਼ਾਨ ਨਾ ਹੋਵੋ। ਮੈਂ ਇਹੀ ਸਟਾਲਿਨ ਤੇ ਪੋਪ ਨਾਲ ਵੀ ਕੀਤਾ ਹੈ।''ਇਹ ਵੀ ਪੜ੍ਹੋਮਾਓ ਤੋਂ ਬਾਅਦ 'ਤਾਕਤਵਰ' ਨੇਤਾ ਸ਼ੀ ਜਿੰਨਪਿੰਗ ਸ਼ੀ ਜਿਨਪਿੰਗ ਦੂਜੀ ਵਾਰ ਬਣੇ ਚੀਨੀ ਰਾਸ਼ਟਰਪਤੀਕਿੰਨੇ ਅਲੱਗ ਹਨ ਰਜਵਾੜਾ ਟਰੰਪ ਤੇ ਕਾਮਰੇਡ ਸ਼ੀ? ਫੋਟੋ ਕੈਪਸ਼ਨ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਕਦੇ ਵੀ ਆ ਜਾਂਦਾ ਸੀ ਮੁਲਾਕਾਤ ਦਾ ਸੱਦਾ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹੇਨਰੀ ਕਿਸਿੰਜਰ ਆਪਣੀ ਆਤਮਕਥਾ 'ਈਅਰਸ ਆਫ਼ ਰਿਨਿਉਅਲ' ਵਿੱਚ ਲਿਖਦੇ ਹਨ, ''ਮੈਂ ਚੀਨੀ ਪ੍ਰਧਾਨ ਮੰਤਰੀ ਚਾਉ ਐਨ ਲਾਈ ਨਾਲ ਗੱਲ ਕਰ ਰਿਹਾ ਸੀ ਕਿ ਉਹ ਕਹਿਣ ਲੱਗੇ ਕਿ ਚੇਅਰਮੈਨ ਮਾਓ ਤੁਹਾਡਾ ਇੰਤਜ਼ਾਰ ਕਰ ਰਹੇ ਹਨ।ਉਨ੍ਹਾਂ ਨੂੰ ਇਸ ਗੱਲ ਦੀ ਫ਼ਿਕਰ ਨਹੀਂ ਸੀ ਕਿ ਅਸੀਂ ਉਨ੍ਹਾਂ ਨੂੰ ਮਿਲਣ ਲਈ ਤਿਆਰ ਹਾਂ ਜਾਂ ਨਹੀਂ। ਸਾਡੇ ਨਾਲ ਕਿਸੀ ਅਮਰੀਕੀ ਸੁਰੱਖਿਆ ਕਰਮੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਸੀ।ਇਹ ਵੀ ਪੜ੍ਹੋਚੀਨ ਬਾਰੇ 13 ਅਣਸੁਣੀਆਂ ਗੱਲਾਂਉਹ ਆਗੂ ਜਿਨ੍ਹਾਂ ਨੇ ਬਣਾਇਆ ਚੀਨ ਨੂੰ ਤਾਕਤਵਰ ਦੇਸ'ਕੁਆਰਾਪਣ' ਕਾਇਮ ਰੱਖਣ ਦੀ ਸਿਖਲਾਈ ਵਾਲਾ ਸਕੂਲ Image copyright Getty Images ਫੋਟੋ ਕੈਪਸ਼ਨ ਮਾਓਤਸੇ ਤੁੰਗ ਚੀਨੀ ਪ੍ਰਧਾਨ ਮੰਤਰੀ ਚੂ ਐਨ ਲਾਈ ਦੇ ਨਾਲ ਕਿਸਿੰਜਰ ਅੱਗੇ ਲਿਖਦੇ ਹਨ, ''ਸਾਨੂੰ ਸਿੱਧੇ ਮਾਓ ਦੀ ਸਟੱਡੀ ਰੂਮ ਵਿੱਚ ਲਿਜਾਇਆ ਜਾਂਦਾ ਸੀ। ਉਨ੍ਹਾਂ ਦੀਆਂ ਤਿੰਨ ਕੰਧਾਂ ਕਿਤਾਬਾਂ ਨਾਲ ਭਰੀਆਂ ਹੁੰਦੀਆਂ ਸੀ। ਕੁਝ ਕਿਤਾਬਾਂ ਮੇਜ਼ ਤੇ ਅਤੇ ਕੁਝ ਤਾਂ ਜ਼ਮੀਨ 'ਤੇ ਵੀ ਰੱਖੀਆ ਹੁੰਦੀਆਂ ਸੀ। ਮੇਰੀਆਂ ਪਹਿਲੀਆਂ ਦੋ ਮੁਲਾਕਾਤਾਂ ਵਿੱਚ ਤਾਂ ਉੱਥੇ ਇੱਕ ਲੱਕੜੀ ਦਾ ਬੈੱਡ ਵੀ ਪਿਆ ਰਹਿੰਦਾ ਸੀ। ਦੁਨੀਆਂ ਦੀ ਸਭ ਤੋਂ ਵੱਧ ਅਬਾਦੀ ਵਾਲੇ ਦੇਸ ਦੇ ਸਭ ਤੋਂ ਤਾਕਤਵਾਰ ਸ਼ਾਸਕ ਦੀ ਸਟੱਡੀ ਰੂਮ ਵਿੱਚ ਘੱਟੋ ਘੱਟ ਮੈਨੂੰ ਤਾਂ ਲਗਜ਼ਰੀ ਅਤੇ ਬਾਦਸ਼ਾਹਤ ਦੇ ਪ੍ਰਤੀਕਾਂ ਦੀ ਇੱਕ ਵੀ ਝਲਕ ਨਹੀਂ ਦਿਖਾਈ ਦਿੱਤੀ।''ਇਹ ਵੀ ਪੜ੍ਹੋਚੀਨ ਵਿੱਚ ਗਾਂਧੀ ਦੇ ਸਿਧਾਂਤਾਂ 'ਤੇ ਚੱਲਦੀ ਹੈ ਇਹ ਔਰਤ ਸ਼ੀ ਜਿਨਪਿੰਗ ਦੂਜੀ ਵਾਰ ਬਣੇ ਚੀਨੀ ਰਾਸ਼ਟਰਪਤੀ'ਉਹ ਹਫ਼ਤਾ ਜਿਸ ਨੇ ਦੁਨੀਆਂ ਬਦਲ ਦਿੱਤੀ' Image copyright Getty Images ਫੋਟੋ ਕੈਪਸ਼ਨ ਮਾਓਤਸੇ ਤੁੰਗ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਨਾਲ ''ਕਮਰੇ ਦੇ ਵਿਚਕਾਰ ਇੱਕ ਕੁਰਸੀ ਤੇ ਬੈਠੇ ਮਾਓ ਉੱਠ ਕੇ ਮੇਰਾ ਸਵਾਗਤ ਕਰਦੇ ਸੀ। ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਦੇ ਕੋਲ ਦੋ ਮਹਿਲਾ ਅਟੇਂਡੈਂਟ ਖੜ੍ਹੀਆਂ ਰਹਿੰਦੀਆਂ ਸਨ। 1971 ਵਿੱਚ ਜਦੋਂ ਰਾਸ਼ਟਰਪਤੀ ਨਿਕਸਨ ਨੇ ਮਾਓ ਤੋਂ ਦੁਨੀਆਂ ਦੀਆਂ ਕੁਝ ਘਟਨਾਵਾਂ ਬਾਰੇ ਗੱਲ ਕਰਨੀ ਚਾਹੀ ਤਾਂ ਮਾਓ ਬੋਲੇ, ਗੱਲਬਾਤ? ਇਸ ਲਈ ਤਾਂ ਤੁਹਾਨੂੰ ਸਾਡੇ ਪ੍ਰਧਾਨ ਮੰਤਰੀ ਦੇ ਕੋਲ ਜਾਣਾ ਪੇਵਗਾ। ਮੇਰੇ ਨਾਲ ਤਾਂ ਤੁਸੀਂ ਸਿਰਫ਼ ਦਾਰਸ਼ਨਿਕ ਮੁੱਦਿਆਂ 'ਤੇ ਗੱਲਬਾਤ ਕਰ ਸਕਦੇ ਹੋ।'''ਨਹਾਉਣਾ ਪਸੰਦ ਨਹੀਂ ਸੀ'ਮਾਓ ਦੇ ਡਾਕਟਰ ਰਹਿ ਚੁਕੇ ਜ਼ੀ ਸ਼ੀ ਲੀ ਨੇ ਮਾਓ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਚਰਚਿਤ ਕਿਤਾਬ ਲਿਖੀ ਹੈ, 'ਦ ਪ੍ਰਾਈਵੇਟ ਲਾਈਫ਼ ਆਫ਼ ਚੇਅਰਮੈਨ ਮਾਓ'।ਉਸ ਵਿੱਚ ਉਹ ਲਿਖਦੇ ਹਨ, ''ਮਾਓ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਬ੍ਰਸ਼ ਨਹੀਂ ਕੀਤਾ। ਜਦੋਂ ਉਹ ਉੱਠਦੇ ਸੀ ਤਾਂ ਦੰਦਾਂ ਨੂੰ ਸਾਫ਼ ਕਰਨ ਲਈ ਉਹ ਰੋਜ਼ ਚਾਹ ਦਾ ਕੁੱਲਾ ਕਰਦੇ ਸੀ। ਇੱਕ ਸਮਾਂ ਅਜਿਹਾ ਆ ਗਿਆ ਸੀ ਉਨ੍ਹਾਂ ਦੇ ਦੰਦ ਇਸ ਤਰ੍ਹਾਂ ਦਿਖਦੇ ਸੀ ਕਿ ਜਿਵੇਂ ਉਨ੍ਹਾਂ ਤੇ ਹਰਾ ਪੇਂਟ ਕਰ ਦਿੱਤਾ ਗਿਆ ਹੋਵੇ।''ਮਾਓ ਨੂੰ ਨਹਾਉਣ ਤੋਂ ਸਖ਼ਤ ਨਫ਼ਰਤ ਸੀ ਪਰ ਤੈਰਾਕੀ ਦੇ ਉਹ ਬਹੁਤ ਸ਼ੌਕੀਨ ਸੀ। ਉਹ ਆਪਣੇ ਆਪ ਨੂੰ ਤਰੋਤਾਜ਼ਾ ਰੱਖਣ ਲਈ ਗਰਮ ਤੋਲੀਏ ਨਾਲ ਸਪੰਜ ਬਾਥ ਲੈਂਦੇ ਸੀ। Image copyright Getty Images ਮਾਓ ਉਂਝ ਤਾਂ ਜੁੱਤੇ ਨਹੀਂ ਪਾਉਂਦੇ ਸੀ। ਜੇਕਰ ਪਾਉਂਦੇ ਵੀ ਸੀ ਤਾਂ ਕੱਪੜੇ ਦੇ। ਰਸਮੀ ਮੌਕਿਆਂ 'ਤੇ ਜਦੋਂ ਉਨ੍ਹਾਂ ਨੂੰ ਚਮੜੇ ਦੇ ਬੂਟ ਪਾਣੇ ਪੈਂਦੇ ਸੀ ਤਾਂ ਪਹਿਲਾਂ ਉਹ ਆਪਣੇ ਸੁਰੱਖਿਆ ਕਰਮੀ ਨੂੰ ਪਾਉਣ ਲਈ ਦਿੰਦੇ ਤਾਂਕਿ ਉਹ ਖੁੱਲ੍ਹੇ ਹੋ ਜਾਣ।ਮਾਓ ਦੀ ਇੱਕ ਹੋਰ ਸਵੈ-ਜੀਵਨੀ ਲਿਖਣ ਵਾਲੀ ਜੰਗ ਚੈਂਗ ਲਿਖਦੀ ਹੈ ਕਿ ਮਾਓ ਦੀ ਯਾਦਦਾਸ਼ਤ ਬਹੁਤ ਤੇਜ਼ ਸੀ। ਪੜ੍ਹਨ ਲਿਖਣ ਦੇ ਉਹ ਬਹੁਤ ਸ਼ੌਕੀਨ ਸੀ। ਉਨ੍ਹਾਂ ਦੇ ਮੰਜੇ ਦੇ ਇੱਕ ਹਿੱਸੇ ਤੇ ਇੱਕ ਫੁੱਟ ਦੀ ਉੱਚਾਈ ਤੱਕ ਚੀਨੀ ਸਾਹਿਤਕ ਕਿਤਾਬਾਂ ਪਈਆਂ ਰਹਿੰਦੀਆਂ ਸਨ। ਉਨ੍ਹਾਂ ਦੇ ਭਾਸ਼ਣਾਂ ਅਤੇ ਲੇਖਨ ਵਿੱਚ ਅਕਸਰ ਉਨ੍ਹਾਂ ਕਿਤਾਬਾਂ ਦੇ ਲਏ ਗਏ ਉਦਾਹਰਣ ਹੁੰਦੇ ਸੀ। ਉਹ ਅਕਸਰ ਮੁੜੇ ਤੁੜੇ ਕੱਪੜੇ ਪਾਉਂਦੇ ਸੀ ਅਤੇ ਉਨ੍ਹਾਂ ਦੀਆਂ ਜੁਰਾਬਾਂ ਵਿੱਚ ਮੋਰੀਆਂ ਹੋਇਆ ਕਰਦੀਆਂ ਸੀ।1962 ਦੀ ਭਾਰਤ ਚੀਨ ਜੰਗ ਵਿੱਚ ਮਾਓ ਦੀ ਬਹੁਤ ਵੱਡੀ ਭੂਮਿਕਾ ਸੀ। ਉਹ ਭਾਰਤ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ। ਚੀਨ ਵਿੱਚ ਭਾਰਤ ਦੇ ਚਾਰਜ ਡੀ ਅਫੇਅਰਜ਼ ਰਹੇ ਲਖਨ ਮੇਹਰੋਤਰਾ ਦੱਸਦੇ ਹਨ, ''ਕਹਿਣ ਨੂੰ ਤਾਂ ਚੀਨ ਨੇ ਇਹ ਕਿਹਾ ਸੀ ਕਿ ਭਾਰਤ ਦੇ ਨਾਲ ਲੜਾਈ ਦੇ ਲਈ ਉਸਦੀ ਫਾਰਵਰਡ ਨੀਤੀ ਜ਼ਿੰਮੇਵਾਰ ਸੀ, ਪਰ ਮਾਓ ਨੇ 2 ਸਾਲ ਪਹਿਲਾਂ 1960 ਵਿੱਚ ਹੀ ਭਾਰਤ ਦੇ ਖ਼ਿਲਾਫ਼ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ। ਇੱਥੋਂ ਤੱਕ ਕਿ ਉਨ੍ਹਾਂ ਨੇ ਅਮਰੀਕਾ ਤੱਕ ਨੂੰ ਪੁੱਛ ਲਿਆ ਕਿ ਜੇਕਰ ਸਾਨੂੰ ਕਿਸੇ ਦੇਸ ਦੇ ਖ਼ਿਲਾਫ਼ ਲੜਾਈ ਵਿੱਚ ਜਾਣਾ ਪਵੇ ਤਾਂ ਕੀ ਅਮਰੀਕਾ ਤਾਈਵਾਨ ਵਿੱਚ ਉਸਦਾ ਹਿਸਾਬ ਚੁਕਤਾ ਕਰੇਗਾ? ਅਮਰੀਕਾ ਦਾ ਜਵਾਬ ਸੀ ਤੁਸੀਂ ਚੀਨ ਜਾਂ ਉਸਦੇ ਬਾਹਰ ਕੁਝ ਵੀ ਕਰਦੇ ਹੋ, ਉਸ ਨਾਲ ਸਾਡਾ ਕੋਈ ਮਤਲਬ ਨਹੀਂ ਹੈ। ਅਸੀਂ ਬਸ ਤਾਈਵਾਨ ਦੀ ਸੁਰੱਖਿਆ ਲਈ ਵਚਨਬੱਧ ਹਾਂ।'' ਫੋਟੋ ਕੈਪਸ਼ਨ ਲਖਨ ਮੇਹਰੋਤਰਾ ਦੇ ਨਾਲ ਰੇਹਾਨ ਫ਼ਜ਼ਲ ਲਖਨ ਮੇਹਰੋਤਰਾ ਅੱਗੇ ਦੱਸਦੇ ਹਨ ,''ਅਗਲੇ ਸਾਲ ਉਨ੍ਹਾਂ ਨੇ ਇਹੀ ਗੱਲ ਖ਼ਰੁਸ਼ਚੇਵ ਤੋਂ ਪੁੱਛੀ। ਉਸ ਜ਼ਮਾਨੇ ਵਿੱਚ ਤਿੱਬਤ ਦੀ ਸਾਰੀ ਤੇਲ ਸਪਲਾਈ ਰੂਸ ਤੋਂ ਆਉਂਦੀ ਸੀ। ਉਨ੍ਹਾਂ ਨੂੰ ਡਰ ਸੀ ਕਿ ਜੇਕਰ ਉਨ੍ਹਾਂ ਦੀ ਭਾਰਤ ਨਾਲ ਲੜਾਈ ਹੋਈ ਤਾਂ ਸੋਵਿਆਤ ਸੰਘ ਕਿਤੇ ਪੈਟਰੋਲ ਦੀ ਸਪਲਾਈ ਬੰਦ ਨਾ ਕਰ ਦੇਵੇ। ਉਨ੍ਹਾਂ ਨੇ ਖ਼ਰੁਸ਼ਚੇਵ ਤੋਂ ਇਹ ਵਾਅਦਾ ਲੈ ਲਿਆ ਕਿ ਉਹ ਅਜਿਹਾ ਨਹੀਂ ਕਰਨਗੇ ਅਤੇ ਉਨ੍ਹਾਂ ਨੂੰ ਦੱਸ ਦਿੱਤਾ ਕਿ ਭਾਰਤ ਨਾਲ ਉਨ੍ਹਾਂ ਦੇ ਗਹਿਰੇ ਮਤਭੇਦ ਹਨ। ਖ਼ਰੁਸ਼ਚੇਵ ਨੇ ਉਨ੍ਹਾਂ ਨਾਲ ਸੌਦਾ ਕੀਤਾ ਕੀ ਤੁਸੀਂ ਦੁਨੀਆਂ ਵਿੱਚ ਤਾਂ ਸਾਡਾ ਵਿਰੋਧ ਕਰ ਰਹੇ ਹੋ, ਪਰ ਜਦੋਂ ਕਿਊਬਾ ਵਿੱਚ ਮਿਸਾਇਲ ਭੇਜਾਂਗੇ ਤਾਂ ਤੁਸੀਂ ਉਸਦਾ ਵਿਰੋਧ ਨਹੀਂ ਕਰੋਗੇ।''''ਖ਼ਰੁਸ਼ਚੇਵ ਨੂੰ ਇਹ ਪੂਰਾ ਅੰਦਾਜ਼ਾ ਸੀ ਕਿ ਚੀਨ ਭਾਰਤ 'ਤੇ ਹਮਲਾ ਕਰ ਸਕਦਾ ਹੈ। ਇੱਥੋਂ ਤੱਕ ਕਿ ਲੜਾਕੂ ਜਹਾਜ਼ਾਂ ਦੀ ਸਪਲਾਈ ਲਈ ਸਾਡਾ ਉਨ੍ਹਾਂ ਨਾਲ ਸਮਝੌਤਾ ਹੋ ਗਿਆ ਸੀ। ਪਰ ਜਦੋਂ ਲੜਾਈ ਸ਼ੁਰੂ ਹੋਈ ਤਾਂ ਰੂਸ ਨੇ ਉਹ ਜਹਾਜ਼ ਭੇਜਣ ਵਿੱਚ ਦੇਰੀ ਕੀਤੀ ਪਰ ਚੀਨ ਨੂੰ ਪੈਟਰੋਲ ਦੀ ਸਪਲਾਈ ਨਹੀਂ ਰੋਕੀ ਗਈ। ਬਾਅਦ ਵਿੱਚ ਜਦੋਂ ਖ਼ਰੁਸ਼ਚੇਵ ਤੋਂ ਇਹ ਪੁੱਛਿਆ ਗਿਆ ਕਿ ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ਤਾਂ ਉਨ੍ਹਾਂ ਦਾ ਜਵਾਬ ਸੀ ਭਾਰਤ ਸਾਡਾ ਦੋਸਤ ਹੈ ਪਰ ਚੀਨ ਸਾਡਾ ਭਰਾ ਹੈ।'' Image copyright AFP ਮਾਓ ਨੇ ਇੰਦਰਾ ਨੂੰ ਭੇਜਿਆ ਨਮਸਕਾਰ1970 ਵਿੱਚ ਮਈ ਦਿਵਸ ਦੇ ਮੌਕੇ 'ਤੇ ਬੀਜਿੰਗ ਸਥਿਤ ਸਾਰੇ ਸਫਾਰਤਖਾਨਿਆਂ ਦੇ ਮੁਖੀਆਂ ਨੂੰ ਤਿਆਨਾਨਮੇਨ ਸਕਵਾਇਰ ਦੀ ਪ੍ਰਾਚੀਰ 'ਤੇ ਬੁਲਾਇਆ ਗਿਆ।ਚੇਅਰਮੈਨ ਮਾਓ ਵੀ ਉੱਥੇ ਮੌਜੂਦ ਸੀ। ਰਾਜਦੂਤਾਂ ਦੀ ਕਤਾਰ ਵਿੱਚ ਸਭ ਤੋਂ ਅਖ਼ੀਰ ਵਿੱਚ ਖੜ੍ਹੇ ਬ੍ਰਜੇਸ਼ ਮਿਸ਼ਰ ਦੇ ਕੋਲ ਜਾ ਕੇ ਉਨ੍ਹਾਂ ਨੇ ਕਿਹਾ, ''ਰਾਸ਼ਟਰਪਤੀ ਗਿਰੀ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮੇਰਾ ਨਮਸਕਾਰ ਭੇਜ ਦਿਓ।''ਉਹ ਥੋੜ੍ਹਾ ਰੁਕੇ ਤੇ ਬੋਲੇ, ''ਅਸੀਂ ਆਖ਼ਰ ਕਦੋਂ ਤੱਕ ਇਸ ਤਰ੍ਹਾਂ ਲੜਦੇ ਰਹਾਂਗੇ?'' ਇਸ ਤੋਂ ਬਾਅਦ ਮਾਓ ਨੇ ਆਪਣੀ ਮੁਸਕਾਨ ਬਿਖੇਰੀ ਅਤੇ ਬ੍ਰਜੇਸ਼ ਮਿਸ਼ਰ ਨਾਲ ਪੂਰੇ ਇੱਕ ਮਿੰਟ ਤੱਕ ਹੱਥ ਮਿਲਾਉਂਦੇ ਰਹੇ। ਇਹ ਚੀਨ ਵੱਲੋਂ ਪਹਿਲਾ ਸੰਕੇਤ ਸੀ ਕਿ ਉਹ ਆਪਣੀਆਂ ਪੁਰਾਣੀਆਂ ਗੱਲਾਂ ਭੁੱਲਣ ਨੂੰ ਤਿਆਰ ਸੀ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੁਖਪਾਲ ਖਹਿਰਾ ਨੇ ਐਲਾਨੀ ‘ਪੰਜਾਬੀ ਏਕਤਾ ਪਾਰਟੀ’: ‘ਹਊਮੈਂ ਨੂੰ ਪੱਠੇ ਨਹੀਂ ਪਾ ਰਿਹਾ, ਲੋਕਾਂ ਲਈ ਹੈ ਪਾਰਟੀ’ 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46792111 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਦੋ ਦਿਨਾਂ ਬਾਅਦ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਖੀਰ ਆਪਣੇ ਨਵੇਂ ਦਲ ਦਾ ਐਲਾਨ ਕਰ ਦਿੱਤਾ ਹੈ।,ਦਾ ਐਲਾਨ ਕਰ ਦਿੱਤਾ ਹੈ। ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨੇ ਦੱਸਿਆ ਕਿ ਖਹਿਰਾ ਨੇ 'ਪੰਜਾਬੀ ਏਕਤਾ ਪਾਰਟੀ' ਬਣਾਉਣ ਦਾ ਐਲਾਨ ਕੀਤਾ ਹੈ।ਖਹਿਰਾ ਨੇ ਖਾਸ ਤੌਰ 'ਤੇ ਕਿਹਾ ਕਿ ਉਨ੍ਹਾਂ ਨੇ ""ਇਹ ਪਾਰਟੀ ਹਉਮੈਂ ਨੂੰ ਪੱਠੇ ਪਾਉਣ ਲਈ ਨਹੀਂ ਬਣਾਈ""। ਉਨ੍ਹਾਂ ਦੀ ਦਲੀਲ ਹੈ ਕਿ ਪੰਜਾਬ ਵਿੱਚ ਸਿਆਸੀ ਖਾਲੀਪਨ ਹੈ ਜਿਸ ਨੂੰ ਉਹ ਭਰਨਾ ਚਾਹੁੰਦੇ ਹਨ।ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਪਰ ਪੰਜਾਬ ਦੀ ਪਰਵਾਹ ਨਾ ਕਰਨ ਦਾ ਆਰੋਪ ਦੁਹਰਾਉਂਦਿਆਂ ਕਿਹਾ ਕਿ ਅਕਾਲੀ ਦਲ ਹੁਣ ਨੋਨੀਆਂ, ਡੋਨੀਆਂ ਦੀ ਪਾਰਟੀ ਹੈ, ਜਦ ਕਿ ਕਾਂਗਰਸ ਪਹਿਲਾਂ ਹੀ ਪੰਜਾਬ ਨਾਲ ਨਾਇਨਸਾਫੀ ਕਰਦੀ ਰਹੀ ਹੈ। ""ਇਹ ਆਪਸ ਵਿੱਚ ਫਿਕਸਡ ਮੈਚ ਖੇਡਦੇ ਹਨ।""ਇਹ ਵੀ ਜ਼ਰੂਰ ਪੜ੍ਹੋਸੁਖਪਾਲ ਖਹਿਰਾ ਦੀਆਂ ਕੇਜਰੀਵਾਲ ਨੂੰ ਕਹੀਆਂ 9 ਗੱਲਾਂਕਰਮਚਾਰੀ ਕਿਨ੍ਹਾਂ ਮੰਗਾਂ ਨੂੰ ਲੈ ਕੇ ਕਰ ਰਹੇ ਹੜਤਾਲਰਾਖਵੇਂਕਰਨ 'ਤੇ ਕੀ ਸਵਾਲ ਉੱਠ ਸਕਦੇ ਹਨਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਲ ਵਿੱਚ ""ਭਾਜਪਾ ਤੋਂ ਡਰਦੇ ਹਨ ਕਿਉਂਕਿ ਉਨ੍ਹਾਂ ਖਿਲਾਫ ਕਾਲੇ ਧਨ ਦੇ ਕੇਸ ਹਨ ਜਿਨ੍ਹਾਂ ਦਾ ਮਸੌਦਾ ਕੇਂਦਰ ਸਰਕਾਰ ਕੋਲ ਹੈ""। ਖਹਿਰਾ ਮੁਤਾਬਕ, ""ਕੈਪਟਨ ਦੀ ਚਾਬੀ ਭਾਜਪਾ ਦੇ ਹੱਥ ਹੈ।"" ਚੰਡੀਗੜ੍ਹ ਵਿੱਚ ਐਲਾਨ ਕਰਦਿਆਂ ਆਪਣੀ ਪਾਰਟੀ ਬਾਰੇ ਉਨ੍ਹਾਂ ਕਿਹਾ, ""ਸਾਡਾ ਏਜੰਡਾ ਅਤੇ ਮਿਸ਼ਨ ਉਨ੍ਹਾਂ ਮੁੱਦਿਆਂ ਨੂੰ ਚੁੱਕਣ ਦਾ ਹੈ ਜਿਨ੍ਹਾਂ ਨੂੰ ਕਦੇ ਚੁੱਕਿਆ ਨਹੀਂ ਗਿਆ।"" ਉਨ੍ਹਾਂ ਨੇ ਹਰ ਵਰਗ ਲਈ ਵਾਅਦੇ ਕੀਤੇ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਕਰਤਾਰਪੁਰ ਸਮਾਗਮ 'ਚ ਸਿੱਧੂ ਤੇ ਲੌਂਗੋਵਾਲ ਨਾਲ ਦਿਖਿਆ ਖਾਲਿਸਤਾਨੀ ਗੋਪਾਲ ਚਾਵਲਾ ਆਖਰ ਹੈ ਕੌਣ ਦਲਜੀਤ ਅਮੀ ਪੱਤਰਕਾਰ, ਬੀਬੀਸੀ ਪੰਜਾਬੀ 3 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46403274 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright FB/ Gopal Singh Chawla ਫੋਟੋ ਕੈਪਸ਼ਨ ਗੋਪਾਲ ਚਾਵਲਾ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਇਹ ਤਸਵੀਰ ਸਾਂਝੀ ਕਰਨ ਤੋਂ ਬਾਅਦ ਚਰਚਾ ਦਾ ਮੁੱਦਾ ਬਣਿਆ ਕਰਤਾਰਪੁਰ ਸਾਹਿਬ ਲਈ ਕੌਮਾਂਤਰੀ ਸਰਹੱਦ ਦੇ ਆਰ-ਪਾਰ ਲਾਂਘਾ ਬਣਾਉਣ ਲਈ ਦੋਵੇਂ ਪਾਸੇ ਨੀਂਹ-ਪੱਥਰ ਰੱਖਣ ਦੇ ਸਮਾਗਮ ਹੋਏ ਹਨ। ਇਨ੍ਹਾਂ ਸਮਾਗਮਾਂ ਨਾਲ ਕਈ ਤਰ੍ਹਾਂ ਦੀ ਚਰਚਾ ਜੁੜੀ ਹੋਈ ਹੈ। ਸਿਆਸੀ ਧਿਰਾਂ ਵਿਚਕਾਰ ਅਤੇ ਸਿਆਸੀ ਧਿਰਾਂ ਦੇ ਅੰਦਰ ਆਗੂਆਂ ਦੀ ਅਚਵੀ ਇਸ ਮੌਕੇ ਜੱਗ-ਜ਼ਾਹਿਰ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਨੂੰ ਗੱਦਾਰ ਕਰਾਰ ਦੇਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਮੌਕੇ ਨੂੰ ਆਪਣੀ ਸਰਕਾਰ ਦੀ ਪ੍ਰਾਪਤੀ ਕਰਾਰ ਦਿੰਦੀ ਹੈ। ਇਸ ਮੌਕੇ ਦੇਸ਼-ਭਗਤੀ, ਗੱਦਾਰੀ, ਅਮਨ, ਜੰਗ, ਨਾਨਕ ਦੇ ਸੱਚੇ-ਪੈਰੋਕਾਰ ਵਰਗੇ ਸ਼ਬਦ ਵਿਸ਼ੇਸ਼ਣਾਂ ਵਜੋਂ ਖੁੱਲ੍ਹਦਿਲੀ ਨਾਲ ਵਰਤੇ ਜਾ ਰਹੇ ਹਨ ਜੋ ਕਈ ਵਾਰ ਤੰਗਨਜ਼ਰੀ ਦੀ ਨੁਮਾਇਸ਼ ਕਰਦੇ ਜਾਪਦੇ ਹਨ। ਇਸ ਦੌਰਾਨ ਕਈ ਭਾਰਤੀ ਅਖ਼ਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਨੇ ਇਸ ਸਮੁੱਚੀ ਕਾਰਵਾਈ ਉੱਤੇ ਸੁਆਲ ਕੀਤੇ ਹਨ, ਜਿਨ੍ਹਾਂ ਰਾਹੀਂ ਭਾਰਤ-ਪਾਕਿਸਤਾਨ ਦੇ ਖੱਟੇ-ਮਿੱਠੇ ਰਿਸ਼ਤਿਆਂ ਦੇ ਚੋਣਵੇਂ ਤੱਥਾਂ ਨੂੰ ਚੇਤੇ ਕਰਵਾਇਆ ਗਿਆ ਹੈ। ਇਹ ਵੀ ਪੜ੍ਹੋ:ਕਰਤਾਰਪੁਰ ਲਾਂਘੇ ਨੇ ਜਗਾਈ ਆਸਾ ਸਿੰਘ ਦੀ ਪਤਨੀ ਦੀ ਆਸ ਕਰਤਾਰਪੁਰ ਲਾਂਘੇ 'ਤੇ 'ਪਾਕਿਸਤਾਨ ਦੀ ਗੁਗਲੀ 'ਚ ਨਹੀਂ ਫੱਸਣਾ'ਰਾਮ ਲੀਲ੍ਹਾ ਮੈਦਾਨ ਪਹੁੰਚੇ ਹੀ ਸੀ ਕਿ ਬੈਂਕ ਦਾ ਫ਼ੋਨ ਆ ਗਿਆ, ਕਰਜ਼ਾ ਮੋੜੋਕਿਹੋ ਜਿਹੇ ਹਨ ਅਮਰੀਕੀ ਨਾਗਰਿਕ ਨੂੰ ਮਾਰਨ ਵਾਲੇ ਕਬੀਲੇ ਦੇ ਲੋਕਜੀ-20 ਸੰਮੇਲਨ 'ਤੇ ਛਾਇਆ ਰੂਸ-ਯੂਕਰੇਨ ਸੰਕਟਪਾਕਿਸਤਾਨ ਦੀ ਸਰਜ਼ਮੀਨ ਤੋਂ ਦਹਿਸ਼ਤਗਰਦੀ ਦਾ ਪਸਾਰਾ ਅਤੇ ਭਾਰਤ ਦੇ ਵੱਖਵਾਦੀਆਂ ਨੂੰ ਹਮਾਇਤ ਹਮੇਸ਼ਾਂ ਅਹਿਮ ਸੁਆਲ ਰਿਹਾ ਹੈ ਅਤੇ ਇਹ ਇਸ ਮੌਕੇ ਤੋਂ ਵੀ ਗ਼ੈਰ-ਹਾਜ਼ਿਰ ਨਹੀਂ ਰਿਹਾ। ਇਸ ਵਾਰ ਗੋਪਾਲ ਸਿੰਘ ਚਾਵਲਾ ਨਾਮ ਦੇ ਸਖ਼ਸ਼ ਦੀਆਂ ਤਸਵੀਰਾਂ ਦੇ ਹਵਾਲੇ ਨਾਲ ਦਾਅਵੇ ਕੀਤੇ ਗਏ ਹਨ ਕਿ ਉਹ ਖਾਲਿਸਤਾਨੀ ਹਨ ਅਤੇ ਉਨ੍ਹਾਂ ਦੀ ਸਮਾਗਮ ਮੌਕੇ ਹਾਜ਼ਰੀ ਪਾਕਿਸਤਾਨੀ ਹਕੂਮਤ ਅਤੇ ਫੌਜ ਦੇ ਭਾਰਤ ਵਿਰੋਧੀ ਖ਼ਾਸੇ ਦੀ ਨੁਮਾਇੰਦਗੀ ਕਰਦੀ ਹੈ।ਕੌਣ ਹੈ ਗੋਪਾਲ ਚਾਵਲਾ?ਇਸ ਮੌਕੇ ਇਹ ਸੁਆਲ ਅਹਿਮ ਬਣ ਜਾਂਦੇ ਹਨ ਕਿ ਇਹ ਗੋਪਾਲ ਸਿੰਘ ਚਾਵਲਾ ਕੌਣ ਹਨ ਅਤੇ ਉਨ੍ਹਾਂ ਦੀ ਨੀਂਹ-ਪੱਥਰ ਰੱਖਣ ਵਾਲੇ ਸਮਾਗਮ ਵਿੱਚ ਸ਼ਿਰਕਤ ਦੇ ਕੀ ਮਾਅਨੇ ਹਨ? ਉਨ੍ਹਾਂ ਦੇ ਫੇਸਬੁੱਕ ਖਾਤੇ ਮੁਤਾਬਕ ਉਹ ਨਨਕਾਣਾ ਸਾਹਿਬ ਦੇ ਵਾਸੀ ਹਨ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਹਨ। Image copyright FB/Gopal Singh Chawla ਫੋਟੋ ਕੈਪਸ਼ਨ ਭਾਰਤੀ ਮੀਡੀਆ ਵਿੱਚ ਗੋਪਾਲ ਚਾਵਲਾ ਨੂੰ ਹਾਫੀਜ਼ ਸਈਦ ਦਾ ਸਾਥੀ ਕਰਾਰ ਦਿੱਤਾ ਜਾ ਰਿਹਾ ਹੈ ਭਾਰਤੀ ਮੀਡੀਆ ਵਿੱਚ ਗੋਪਾਲ ਸਿੰਘ ਚਾਵਲਾ ਨਾਲ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਫੋਟੋ ਆਈ ਤਾਂ ਇਸ ਉੱਤੇ ਮਣਾਂਮੂੰਹੀ ਚਰਚਾ ਮੀਡੀਆ ਵਿੱਚ ਹੋਈ। ਸਾਮਨਾ ਟੈਲੀਵਿਜ਼ਨ ਉੱਤੇ ਚਰਚਾ ਵਿੱਚ ਸ਼ਿਰਕਤ ਕਰਦਿਆਂ ਗੋਪਾਲ ਸਿੰਘ ਚਾਵਲਾ ਨੇ ਕਿਹਾ ਹੈ, ""ਮੈਂ ਆਪਣੇ ਮੁਲਕ ਦੇ ਫੌਜ ਮੁਖੀ ਨਾਲ ਮਿਲਿਆ ਹਾਂ, ਮੈਂ ਕਿਸੇ ਇਸਰਾਇਲ ਜਾਂ ਇੰਡੀਆ ਦੇ ਫੌਜੀ ਨੂੰ ਤਾਂ ਨਹੀਂ ਮਿਲਿਆ। ਕਮਰ ਜਾਵੇਦ ਬਾਜਵਾ ਸਾਡੇ ਦਿਲਾਂ ਵਿੱਚ ਰਹਿੰਦੇ ਹਨ ਕਿਉਂਕਿ ਸਿੱਖ ਕੌਮ ਦਾ ਪਾਕਿਸਤਾਨ ਨਾਲ ਰਿਸ਼ਤਾ ਉਸੇ ਤਰ੍ਹਾਂ ਹੈ ਜਿਵੇਂ (ਮੁਸਲਮਾਨ) ਤੁਹਾਡਾ ਸਾਉਦੀ ਅਰਬ ਨਾਲ ਹੈ। ਜੇ ਪਾਕਿਸਤਾਨ ਤਰੱਕੀ ਕਰਦਾ ਹੈ ਤਾਂ ਸਿੱਖ ਕੌਮ ਤਰੱਕੀ ਕਰਦੀ ਹੈ …।""ਉਹ ਸਿੱਖ ਅਤੇ ਮੁਸਲਮਾਨ ਦੇ ਰਿਸ਼ਤੇ ਬਾਬਤ ਗੁਰੂ ਨਾਨਕ ਦੇ ਹਵਾਲੇ ਨਾਲ ਕਹਿੰਦੇ ਹਨ, ""ਗੁਰੂ ਨਾਨਕ ਦੀ ਪੈਦਾਇਸ਼ ਮਾਈ ਦੌਲਤਾ ਦੇ ਹੱਥਾਂ ਵਿੱਚ ਹੋਈ। ਗੁਰੂ ਸਾਹਿਬ ਦੀ ਰੂਹਾਨੀਅਤ ਨੂੰ ਸਭ ਤੋਂ ਪਹਿਲਾਂ ਤਸਲੀਮ ਕਰਨ ਵਾਲੇ ਰਾਏ ਬੁਲਾਰ ਭੱਟੀ ਸਨ। ਉਨ੍ਹਾਂ ਦੇ ਸਭ ਤੋਂ ਕਰੀਬੀ ਸਾਥੀ ਮਰਦਾਨਾ ਸਨ। ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੀ ਨੀਂਹ ਪੱਥਰ ਹਜ਼ਰਤ ਮੀਆ ਮੀਰ ਨੇ ਰੱਖਿਆ। ਗੁਰੂ ਗੋਬਿੰਦ ਸਿੰਘ ਦਾ ਸਭ ਤੋਂ ਕਰੀਬੀ ਸਾਥੀ ਬੁੱਧੂ ਸ਼ਾਹ ਸੀ। ਗੁਰੂ ਗ੍ਰੰਥ ਸਾਹਿਬ, ਜਿਸ ਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ, ਵਿੱਚ 103 ਥਾਂ ਉੱਤੇ ਬਾਬਾ ਫਰੀਦ ਸਾਹਿਬ ਦਾ ਜ਼ਿਕਰ ਆਉਂਦਾ ਹੈ।""ਸਿੱਖ ਤੇ ਮੁਸਲਮਾਨ ਭੈਣ-ਭਰਾਵਾਂ ਦਾ ਮੇਲਉਨ੍ਹਾਂ ਦੀ ਪਛਾਣ ਦਾ ਦੂਜਾ ਪੱਖ ਪੰਜਾਬੀ ਸਿੱਖ ਸੰਗਤ ਨਾਮ ਦੀ ਤਨਜੀਮ ਦਾ ਚੇਅਰਮੈਨ ਹੋਣਾ ਹੈ ਜਿਸ ਦੇ ਫੇਸਬੁੱਕ ਪੰਨੇ ਦੇ 54,000 ਤੋਂ ਜ਼ਿਆਦਾ ਫੌਲੋਅਰ ਹਨ। ਇਸ ਤਨਜੀਮ ਨਾਲ ਜੁੜੀਆਂ ਖ਼ਬਰਾਂ ਗੋਪਾਲ ਸਿੰਘ ਨੇ ਫੇਸਬੁੱਕ ਉੱਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਦੀ ਆਖ਼ਰੀ ਖ਼ਬਰ ਤਿੰਨ ਭੈਣ-ਭਰਾਵਾਂ ਦਾ ਸੱਤਰ ਸਾਲ ਬਾਅਦ ਨਨਕਾਣਾ ਸਾਹਿਬ ਵਿੱਚ ਮੇਲ ਹੋਣਾ ਹੈ। ਇਹ ਖ਼ਬਰ ਪਿਛਲੇ ਤਿੰਨ ਦਿਨਾਂ ਵਿੱਚ ਭਾਰਤ-ਪਾਕਿਸਤਾਨ ਦੇ ਤਕਰੀਬਨ ਹਰ ਮੀਡੀਆ ਅਦਾਰੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਨਸ਼ਰ ਕੀਤੀ ਹੈ। ਨਨਕਾਣਾ ਸਾਹਿਬ ਵਿੱਚ ਤਿੰਨ ਭੈਣ-ਭਰਾਵਾਂ ਦੀ ਮਿਲਣੀ ਵੇਲੇ ਗੋਪਾਲ ਸਿੰਘ ਚਾਵਲਾ ਹਾਜ਼ਿਰ ਸਨ। Image copyright FB/Gopal Chawla ਫੋਟੋ ਕੈਪਸ਼ਨ ਗੋਪਾਲ ਸਿੰਘ ਚਾਵਲਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਹਨ। ਉਹ ਕਹਿ ਰਹੇ ਸਨ, ""ਇਹ ਦੋਵੇਂ ਭੈਣਾਂ ਮੁਸਲਮਾਨ ਅਤੇ ਇਹ ਭਰਾ ਸਿੱਖ ਹੈ ਅਤੇ ਇਨ੍ਹਾਂ ਦੀ ਮੁਲਾਕਾਤ ਸੱਤਰ ਸਾਲਾਂ ਬਾਅਦ ਹੋਈ ਹੈ। ਪੰਜਾਬੀ ਸਿੱਖ ਸੰਗਤ ਨੇ ਉਪਰਾਲਾ ਕੀਤਾ ਸੀ ਅਤੇ ਅਸੀਂ ਇਹ ਐਲਾਨ ਕਰਵਾਏ ਸਨ ਕਿ ਜੇ ਕਿਸੇ ਦਾ ਭੈਣ-ਭਰਾ ਪਾਕਿਸਤਾਨ ਦੇ ਕਿਸੇ ਹਿੱਸੇ ਵਿੱਚ ਵੀ ਰਹਿ ਗਿਆ ਹੈ ਤਾਂ ਸਾਡੇ ਨਾਲ ਰਾਬਤਾ ਕਾਇਮ ਕਰੋ।"" ਇਸ ਤੋਂ ਬਾਅਦ ਉਹ ਦਾਅਵਾ ਕਰ ਰਹੇ ਹਨ ਕਿ ਉਹ ਪਾਕਿਸਤਾਨ ਵਿੱਚ ਵਿਛੜੇ ਭੈਣ-ਭਰਾਵਾਂ ਦੇ ਮੇਲ ਲਈ ਪੰਜਾਬੀ ਸਿੱਖ ਸੰਗਤ ਰਾਹੀਂ ਹਰ ਉਪਰਾਲਾ ਕਰਨਗੇ।ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਲਗਾਤਾਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਵਕਾਲਤ ਕੀਤੀ ਹੈ ਅਤੇ ਇਸ ਸਮਾਗਮ ਵਿੱਚ ਉਨ੍ਹਾਂ ਦੀ ਭਾਈਵਾਲੀ ਸੁਭਾਵਿਕ ਹੈ। ਡੇਰਾ ਬਾਬਾ ਨਾਨਕ ਵਿੱਚ ਨੀਂਹ ਪੱਥਰ ਰੱਖਣ ਵਾਲੇ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸ਼ਾਮਿਲ ਹੋਏ ਸਨ। ਇਸ ਤਰ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮਰੁਤਬਾ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਮਰੁਤਬਾ ਤਨਜੀਮ ਹੈ ਅਤੇ ਦੂਜੇ ਪਾਸੇ ਕਰਤਾਰਪੁਰ ਸਾਹਿਬ ਵਿੱਚ ਗੁਰਦੁਆਰੇ ਦੀ ਇੰਤਜਾਮੀਆ ਹੈ। ਇਸ ਲਿਹਾਜ ਨਾਲ ਉਹ ਸਮੁੱਚੇ ਸਮਾਗਮ ਦੇ ਮੇਜ਼ਬਾਨ ਸੀ ਅਤੇ ਗੋਪਾਲ ਸਿੰਘ ਚਾਵਲਾ ਇਸ ਦੇ ਨੁਮਾਇੰਦੇ ਸਨ। ਸਿੱਧੂ ਨੂੰ ਕਿਵੇਂ ਮਿਲੇ ਗੋਪਾਲ ਚਾਵਲਾਉਹ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਬਾਬਤ ਦੱਸਦੇ ਹਨ, ""ਮੈਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਵਜੋਂ ਆਪਣੇ ਮੁਲਕ ਵਿੱਚ ਆਏ ਨਵਜੋਤ ਸਿੰਘ ਸਿੱਧੂ ਦੇ ਸੁਆਗਤ ਲਈ ਗਿਆ ਸਾਂ ਅਤੇ ਉੱਥੇ ਤਸਵੀਰ ਖਿਚਵਾਈ ਸੀ। ਇਸੇ ਨਾਤੇ ਮੇਰੀਆਂ ਬਾਕੀ ਮਹਿਮਾਨਾਂ ਨਾਲ ਵੀ ਤਸਵੀਰਾਂ ਖਿੱਚੀਆਂ ਗਈਆਂ ਸਨ।"" ਉਨ੍ਹਾਂ ਦੀ ਫੇਸਬੁੱਕ ਉੱਤੇ ਹੀ ਪਾਕਿਸਤਾਨੀ ਟੈਲੀਵਿਜ਼ਨ ਪੀਟੀਵੀ ਦੀ 54ਵੀਂ ਵਰੇਗੰਢ ਮੌਕੇ ਨਨਕਾਣਾ ਸਾਹਿਬ ਵਿੱਚ ਹੋਏ ਸਮਾਗਮ ਦੀ ਰਪਟ ਹੈ ਜਿਸ ਵਿੱਚ ਗੋਪਾਲ ਸਿੰਘ ਚਾਵਲਾ ਨੇ ਮਜ਼ਹਵੀ ਘੱਟ-ਗਿਣਤੀਆਂ ਦੇ ਨੁਮਾਇੰਦਿਆਂ ਨਾਲ ਸਿੱਖ ਬਰਾਬਰੀ ਦੇ ਨੁਮਾਇੰਦੇ ਵਜੋਂ ਸ਼ਿਰਕਤ ਕੀਤੀ ਸੀ।ਇੱਕ ਵੀਡੀਓ ਵਿੱਚ ਉਹ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਬੋਲ ਰਹੇ ਹਨ ਕਿ ਪਾਕਿਸਤਾਨ ਵਿੱਚ ਸਿੱਖਾਂ ਦੀ ਮੁਕੱਦਸ ਥਾਂ ਉੱਤੇ ਦਮਦਮੀ ਟਕਸਾਲ ਤੋਂ ਲੈ ਕੇ 2020-ਮਰਦਮਸ਼ੁਮਾਰੀ ਵਾਲੇ ਆਪਣੇ ਬੈਨਰ ਲਗਾ ਸਕਦੇ ਹਨ ਕਿਉਂਕਿ ਇਸ ਥਾਂ ਉੱਤੇ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਉਹ ਦਾਅਵਾ ਕਰਦੇ ਹਨ, ""ਜਿੰਨੀ ਗੁਰਸਿੱਖਾਂ ਨੂੰ ਆਜ਼ਾਦੀ ਪਾਕਿਸਤਾਨ ਵਿੱਚ ਹੈ, ਉਹ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਹੈ। ਜੇ ਹਿੰਦੋਸਤਾਨ ਨੇ ਇਸੇ ਮਾਮਲੇ ਵਿੱਚ ਸਾਡੇ ਨਾਲ ਜਿੱਦ ਕਰਨੀ ਹੈ ਤਾਂ ਇਸੇ ਤਰ੍ਹਾਂ ਦੀ ਆਜ਼ਾਦੀ ਸਿੱਖਾਂ ਨੂੰ ਉੱਥੇ ਦੇ ਦੇਵੇ।"" ਇਸ ਤੋਂ ਬਾਅਦ ਉਹ ਕੁਝ ਚੋਣਵੀਂਆਂ ਘਟਨਾਵਾਂ ਦੇ ਹਵਾਲੇ ਨਾਲ ਹਿੰਦੋਸਤਾਨ ਵਿੱਚ ਸਿੱਖਾਂ ਖ਼ਿਲਾਫ਼ ਹੁੰਦੇ ਜ਼ੁਲਮ ਦੀ ਗੱਲ ਕਰਦਾ ਹੋਇਆ ਸਾਰੇ ਮਸਲਿਆਂ ਦੇ ਹੱਲ ਵਜੋਂ ਆਜ਼ਾਦ ਖਾਲਿਸਤਾਨ ਦੀ ਮੰਗ ਕਰਦਾ ਹੈ। ਉਹ 2020-ਮਰਦਮਸ਼ੁਮਾਰੀ ਦੀ ਹਮਾਇਤ ਕਰਦਾ ਹੋਇਆ ਲੋੜ ਪੈਣ ਉੱਤੇ 'ਸਿਰ ਵਾਰਨ' ਦਾ ਵਾਅਦਾ ਕਰਦਾ ਹੈ। ਉਹ ਅਕਾਲ ਤਖ਼ਤ ਨੂੰ ਯਰਗਮਾਲ ਬਣਾ ਲਏ ਜਾਣ ਦੀ ਬਾਤ ਪਾਉਂਦਾ ਹੋਇਆ ਸਿੱਖ ਮਸਲਿਆਂ ਵਿੱਚ ਆਰ.ਐੱਸ.ਐੱਸ. ਅਤੇ ਰਾਅ (ਰੀਸਰਚ ਐਂਡ ਅਨੈਲੇਸਿਸ ਵਿੰਗ) ਦੀ ਦਖ਼ਲਅੰਦਾਜ਼ੀ ਬਾਰੇ ਗੱਲ ਕਰਦਾ ਹੈ। Image copyright FB/IMRAN KHAN ਫੋਟੋ ਕੈਪਸ਼ਨ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਹੋਣ ਦੇ ਨਾਤੇ ਗੋਪਾਲ ਚਾਵਲਾ ਸਮਾਗਮ ਦੇ ਮੇਜ਼ਬਾਨ ਵੀ ਸਨ। ਇਸ ਤਕਰੀਰ ਦੇ ਅੰਤ ਵਿੱਚ ਉਹ ਅਕਾਲ ਤਖ਼ਤ ਦਾ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਮੰਨਣ ਦਾ ਮਤਾ ਪਾਸ ਕਰਵਾਉਂਦਾ ਹੈ ਅਤੇ ਖਾਲਿਸਤਾਨ ਦੇ ਨਾਅਰੇ ਲਗਵਾਉਂਦਾ ਹੈ। ਇਹ ਵੀਡੀਓ 25 ਨਵੰਬਰ ਨੂੰ ਪੋਸਟ ਕੀਤਾ ਗਿਆ ਹੈ। ਇਸੇ ਮੰਚ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਮਜ਼ਹਵੀ ਮਾਮਲਿਆਂ ਦੇ ਕੇਂਦਰੀ ਮੰਤਰੀ ਪੀਰ ਨੂਰ ਹੱਕ ਕਾਦਰੀ ਤਕਰੀਰ ਕਰ ਕੇ ਗਏ ਸਨ ਅਤੇ ਗੋਪਾਲ ਸਿੰਘ ਚਾਵਲਾ ਉਨ੍ਹਾਂ ਦੇ ਪਿੱਛੇ ਖੜ੍ਹੇ ਹਨ। ਫੇਸਬੁੱਕ ਉੱਤੇ ਸਾਂਝੇ ਕੀਤੇ ਗਏ ਵੀਡੀਓ ਵਿਚ ਪੀਰ ਨੂਰ ਹੱਕ ਕਾਦਰੀ ਨੇ ਇਸ ਮੌਕੇ ਉੱਤੇ ਗੁਰੂ ਨਾਨਕ ਦਾ 550ਵਾਂ ਜਨਮ ਸਾਲ ਪਾਕਿਸਤਾਨ ਵਿੱਚ ਸ਼ਾਨ-ਓ-ਸ਼ੌਕਤ ਨਾਲ ਮਨਾਉਣ ਦਾ ਐਲਾਨ ਕੀਤਾ ਸੀ।ਭਾਰਤੀ ਸਰਵਉੱਚ ਅਦਾਲਤ ਨੇ ਇੱਕ ਮਾਰਚ 1995 ਨੂੰ ਬਲਵੰਤ ਸਿੰਘ ਅਤੇ ਹੋਰ ਬਨਾਮ ਪੰਜਾਬ ਵਾਲੇ ਮਾਮਲੇ ਵਿੱਚ ਫ਼ੈਸਲਾ ਸੁਣਾਇਆ ਸੀ ਕਿ ਜੇ ਨਫ਼ਰਤ ਜਾਂ ਹਿੰਸਾ ਫੈਲਾਉਣ ਦਾ ਮਾਮਲਾ ਨਾ ਹੋਵੇ ਤਾਂ ਨਾਅਰੇਬਾਜ਼ੀ ਕਾਰਨ ਦੇਸ਼ਧ੍ਰੋਹ (ਧਾਰਾ 124ਏ) ਦਾ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ 'ਖਾਲਿਸਤਾਨ ਜ਼ਿੰਦਾਬਾਦ' ਅਤੇ 'ਰਾਜ ਕਰੇਗਾ ਖ਼ਾਲਸਾ' ਦੇ ਨਾਅਰੇ ਲਗਾਉਣ ਦਾ ਇਲਜ਼ਾਮ ਸੀ।ਗੋਪਾਲ ਚਾਵਲਾ ਕਿੱਥੋਂ ਦੇ ਵਸਨੀਕ ਹਨਗੋਪਾਲ ਚਾਵਲਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪੁਰਖ਼ੇ ਸਰਹੱਦੀ ਸੂਬੇ (ਖੈਬਰ ਪਖ਼ਤੂਨਖਵਾ) ਦੇ ਰਹਿਣ ਵਾਲੇ ਸਨ ਜਿੱਥੇ ਉਨ੍ਹਾਂ ਦਾ ਪਿੰਡ ਤੋਰਾਬੜੀ, ਜ਼ਿਲਾ ਕੁਹਾਟ ਅਤੇ ਤਹਿਸੀਲ ਹੰਗੂ ਸੀ। ਉਨ੍ਹਾਂ ਦੇ ਜ਼ਿਆਦਾਤਰ ਰਿਸ਼ਤੇਦਾਰ 1947 ਦੀ ਵੰਡ ਦੌਰਾਨ ਹਿਜ਼ਰਤ ਕਰ ਕੇ ਭਾਰਤ ਵਿੱਚ ਆ ਗਏ ਸਨ ਪਰ ਉਨ੍ਹਾਂ ਦੇ ਦਾਦਾ ਸੰਤ ਸਿੰਘ ਨੇ ਪਾਕਿਸਤਾਨ ਵਿੱਚ ਰਹਿਣ ਦਾ ਫ਼ੈਸਲਾ ਕੀਤਾ ਸੀ। Image copyright FB/Gopal Singh Chawla ਫੋਟੋ ਕੈਪਸ਼ਨ ਗੋਪਾਲ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖ਼ੇ ਸਰਹੱਦੀ ਸੂਬੇ (ਖੈਬਰ ਪਖ਼ਤੂਨਖਵਾ) ਦੇ ਰਹਿਣ ਵਾਲੇ ਸਨ ਪਾਕਿਸਤਾਨ ਵਿੱਚ ਸਿੱਖਾਂ ਦੀ ਆਬਾਦੀ ਤਕਰੀਬਨ 20 ਹਜ਼ਾਰ ਹੈ ਜੋ ਮੁਲਕ ਦੀ ਆਬਾਦੀ ਦੀ ਤਕਰੀਬਨ 20 ਕਰੋੜ ਆਬਾਦੀ ਦਾ ਤਕਰੀਬਨ ਦਸ ਹਜ਼ਾਰਵਾਂ ਹਿੱਸਾ ਹੈ। ਇਸ ਨਿਗੂਣੀ ਗਿਣਤੀ ਵਾਲੀ ਬਰਾਦਰੀ ਦੀ ਪਾਕਿਸਤਾਨ ਵਿੱਚ ਹੈਸੀਅਤ ਦਾ ਅੰਦਾਜ਼ਾ ਲਗਾਉਣ ਲਈ ਕਿਸੇ ਵਿਦਵਾਨੀ ਦੀ ਜ਼ਰੂਰਤ ਨਹੀਂ ਹੈ।ਸੰਨ 1971 ਵਿੱਚ ਗੋਪਾਲ ਚਾਵਲਾ ਦਾ ਨਾਨਕਾ ਪਰਿਵਾਰ ਖੈਬਰ ਪਖ਼ਤੂਨਖਵਾ ਤੋਂ ਆ ਕੇ ਨਨਕਾਣਾ ਸਾਹਿਬ ਵਸਿਆ। ਗੋਪਾਲ ਚਾਵਲਾ ਦਾ ਜਨਮ ਖੈਬਰ ਪਖ਼ਤੂਨਖਵਾ ਵਿੱਚ ਹੋਇਆ ਸੀ ਪਰ ਉਨ੍ਹਾਂ ਦਾ ਪਰਿਵਾਰ ਬਾਅਦ ਵਿੱਚ ਨਨਕਾਣਾ ਸਾਹਿਬ ਵਸ ਗਿਆ। ਉਨ੍ਹਾਂ ਦੇ ਦੱਸਣ ਮੁਤਾਬਕ ਇਸ ਵੇਲੇ ਨਨਕਾਣਾ ਸਾਹਿਬ ਵਿੱਚ ਤਕਰੀਬਨ 250 ਤੋਂ ਜ਼ਿਆਦਾ ਸਿੱਖ ਪਰਿਵਾਰ ਹਨ। ਗੋਪਾਲ ਦੀ ਦਸਵੀਂ ਤੱਕ ਪੜ੍ਹਾਈ ਖੈਬਰ ਪਖ਼ਤੂਨਖਵਾ ਦੇ ਆਪਣੇ ਪਿੰਡ ਵਿੱਚ ਹੋਈ ਅਤੇ ਹੋਮੋਪੈਥਿਕ ਡਾਕਟਰੀ ਦੀ ਚਾਰ ਸਾਲਾ ਪੜ੍ਹਾਈ ਉਨ੍ਹਾਂ ਨੇ ਫ਼ੈਸਲਾਬਾਦ (ਪੁਰਾਣਾ ਲਾਇਲਪੁਰ) ਤੋਂ ਕੀਤੀ। ਉਹ ਹੁਣ ਪੇਸ਼ੇ ਵਜੋਂ ਡਾਕਟਰੀ ਕਰਦੇ ਹਨ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। Image copyright / Gopal chawla ਫੋਟੋ ਕੈਪਸ਼ਨ ਗੋਪਾਲ ਚਾਵਲਾ ਪਾਕਿਸਤਾਨ ਵਿਚ ਹੋਣ ਵਾਲੀਆਂ ਘੱਟ ਗਿਣਤੀ ਭਾਈਚਾਰੇ ਦੀਆਂ ਸਰਗਰਮੀਆਂ ਵਿਚ ਖੁੱਲ੍ਹ ਕੇ ਹਿੱਸਾ ਲੈਂਦੇ ਹਨ। ਇੱਕ ਊਰਦੂ ਹਫ਼ਤਾਵਾਰੀ ਰਸਾਲੇ ਵਿੱਚ ਗੋਪਾਲ ਸਿੰਘ ਚਾਵਲਾ ਨਾਲ ਖ਼ਸੂਸੀ ਮੁਲਾਕਾਤ 10-16 ਨਵੰਬਰ 2013 ਦੇ ਅੰਕ ਵਿੱਚ ਛਪੀ ਸੀ ਜੋ 24 ਨਵੰਬਰ 2018 ਨੂੰ ਯਾਦ ਵਜੋਂ ਫੇਸਬੁੱਕ ਉੱਤੇ ਸਾਂਝੀ ਕੀਤੀ ਗਈ ਹੈ। ਇਰਸ਼ਾਦ ਅਹਿਮਦ ਇਰਸ਼ਾਦ ਨਾਮ ਦੇ ਮੁਲਾਕਾਤੀ ਨੇ ਇਸ ਮੁਲਾਕਾਤ ਦਾ ਸਿਰਲੇਖ ਲਿਖਿਆ ਹੈ, ""ਪਾਕਿਸਤਾਨ ਗੁਰੂ ਨਾਨਕ ਕੀ ਧਰਤੀ ਹੈ, ਇਸ ਕੀ ਹਿਫ਼ਾਜ਼ਤ ਔਰ ਮੁਹੱਬਤ ਹਮਾਰੇ ਮਜ਼ਹਵ ਕਾ ਹਿੱਸਾ ਹੈ। ਯਕੀਨ ਕਾਮਿਲ ਹੈ, ਖਾਲਿਸਤਾਨ ਕਾਇਮ ਔਰ ਮਕਬੂਜ਼ਾ ਜੰਮੂ-ਕਸ਼ਮੀਰ ਜ਼ਰੂਰ ਆਜ਼ਾਦ ਹੋਗਾ। ਮੋਦੀ ਕਾ ਜ਼ੁਲਮ ਆਜ਼ਾਦੀ ਦੀ ਜਾਰੀ ਤਹਿਰੀਕੋਂ ਕੋ ਮਜ਼ਬੂਤ ਔਰ ਨਈਂ ਤਹਿਰੀਕੋਂ ਕੋ ਜਨਮ ਦੇ ਰਹਾ ਹੈ।""ਗੋਪਾਲ ਸਿੰਘ ਚਾਵਲਾ ਮੁਤਾਬਕ ਉਨ੍ਹਾਂ ਨੇ 'ਗੁਰੂ ਨਾਨਕ ਮਿਸ਼ਨ' ਅਤੇ 'ਗੁਰੂ ਗ੍ਰੰਥ ਸਾਹਿਬ ਸੇਵਾ ਜੱਥਾ' ਨਾਮ ਦੀਆਂ ਗ਼ੈਰ-ਸਰਕਾਰੀ ਜਥੇਬੰਦੀਆਂ ਬਣਾਉਣ ਤੋਂ ਬਾਅਦ 'ਪੰਜਾਬੀ ਸਿੱਖ ਸੰਗਤ' ਬਣਾਈ। 'ਪੰਜਾਬੀ ਸਿੱਖ ਸੰਗਤ' ਦਾ ਕੰਮ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਤੋਂ ਰੋਜ਼ਾਨਾ ਹੁਕਮਨਾਮਾ ਵੈੱਬਸਾਇਟ ਉੱਤੇ ਪਾਉਣਾ ਹੈ ਅਤੇ ਅਹਿਮ ਸਮਾਗਮ ਸਿੱਧੇ ਨਸ਼ਰ ਕੀਤੇ ਜਾਂਦੇ ਹਨ। ਉਹ ਨਨਕਾਣਾ ਸਾਹਿਬ ਦੇ ਦਰਸ਼ਣਾਂ ਲਈ ਆਉਣ ਵਾਲੀ ਸੰਗਤ ਨੂੰ ਐਂਬੂਲੈਂਸ ਅਤੇ ਵੀਲ੍ਹ ਚੇਅਰ ਦਾ ਸੇਵਾ ਮੁਹੱਈਆ ਕਰਵਾਉਂਦੇ ਹਨ। ਇਹ ਤਨਜੀਮ 1947 ਦੇ ਵਿਛੜੇ ਪਰਿਵਾਰਾਂ ਨੂੰ ਮਿਲਾਉਣ ਦਾ ਉਪਰਾਲਾ ਕਰਦੀ ਹੈ। 'ਹੁਣ ਤਾਂ ਖਾਲਿਸਤਾਨ ਉਸੇ ਪਾਸੇ ਬਣੇਗਾ'ਖਾਲਿਸਤਾਨ ਦੇ ਨਕਸ਼ੇ ਬਾਬਤ ਪੁੱਛੇ ਗਏ ਸੁਆਲ ਦੇ ਜੁਆਬ ਵਿੱਚ ਗੋਪਾਲ ਕਹਿੰਦੇ ਹਨ, ""ਸਾਨੂੰ ਪਹਿਲਾਂ ਸਾਰਾ ਪੰਜਾਬ ਲੈਣਾ ਚਾਹੀਦਾ ਸੀ ਪਰ 1947 ਵਿੱਚ ਅਸੀਂ ਪਾਕਿਸਤਾਨ ਵਾਲੇ ਇਲਾਕੇ ਦਾ ਨੁਕਸਾਨ ਤਾਂ ਕਰ ਲਿਆ। ਹੁਣ ਪਾਕਿਸਤਾਨ ਵਾਲੇ ਪਾਸੇ ਤੋਂ ਸਾਨੂੰ ਕੋਈ ਮੁਸ਼ਕਲ ਨਹੀਂ। ਅਸੀਂ ਕਾਇਦਿ-ਆਜ਼ਮ ਦੀ ਗੱਲ ਨਹੀਂ ਮੰਨੀ ਅਤੇ ਹੁਣ ਤਾਂ ਖਾਲਿਸਤਾਨ ਉਸੇ ਪਾਸੇ ਬਣੇਗਾ।"" Image copyright FB/ Gopal Chawla ਉਹ ਪਾਕਿਸਤਾਨ ਵਿੱਚ ਗੁਰਧਾਮਾਂ ਦੇ ਹਵਾਲੇ ਨਾਲ ਪੰਜਾਬ ਉੱਤੇ ਆਪਣੀ ਦਾਅਵੇਦਾਰੀ ਮੰਨਦੇ ਹਨ ਪਰ ਖਾਲਿਸਤਾਨ ਬਣਨ ਕਾਰਨ ਉਹ ਪਾਕਿਸਤਾਨ ਵਾਲੀ ਸਰਹੱਦ ਖ਼ਤਮ ਕਰਨ ਦਾ ਮਨਸੂਬਾ ਪੇਸ਼ ਕਰਦੇ ਹਨ। ਉਨ੍ਹਾਂ ਮੁਤਾਬਕ ਖਾਲਿਸਤਾਨ ਅਤੇ ਪਾਕਿਸਤਾਨ ਇੱਕੋ ਮੁਲਕ ਹੋਵੇਗਾ। ਉਹ ਸਿੱਖ-ਮੁਸਲਮਾਨ ਦੀ ਸਾਂਝ ਦੇ ਕਈ ਹਵਾਲੇ ਦਿੰਦੇ ਹਨ। ਜਦੋਂ ਉਨ੍ਹਾਂ ਨੂੰ ਇਹੋ ਜਿਹੇ ਹਵਾਲਿਆਂ ਨਾਲ ਹਿੰਦੂ-ਸਿੱਖ ਦੀ ਸਾਂਝ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਜੁਆਬ ਦਿੱਤਾ, ""ਹਿੰਦੂ ਵੀ ਸਾਡੇ ਭਰਾ ਹਨ ਪਰ ਅਸੀਂ ਹਿੰਦੂ ਨਹੀਂ ਹਾਂ। ਜਿਵੇਂ ਮੁਸਲਮਾਨ ਸਾਡੇ ਭਰਾ ਹਨ ਪਰ ਅਸੀਂ ਮੁਸਲਮਾਨ ਨਹੀਂ ਹਾਂ।"" ਉਹ ਪਾਕਿਸਤਾਨ ਦੀ ਖ਼ੁਸ਼ੀ ਵਿੱਚ ਖ਼ਾਲਸਾ ਪੰਥ ਅਤੇ ਗੁਰੂ ਨਾਨਕ ਦੇ ਅਸਥਾਨਾਂ ਦੀ ਖ਼ੁਸ਼ੀ ਵੇਖਦੇ ਹਨ। ਉਨ੍ਹਾਂ ਦੀ ਆਖ਼ਰੀ ਦਲੀਲ ਹੈ ਕਿ ਜੇ ਮੁਸਲਮਾਨਾਂ, ਈਸਾਈਆਂ, ਹਿੰਦੂਆਂ ਅਤੇ ਯਹੂਦੀਆਂ ਦੇ ਮੁਲਕ ਹਨ ਤਾਂ ਸਿੱਖਾਂ ਦਾ ਵੀ ਮੁਲਕ ਹੋਣਾ ਚਾਹੀਦਾ ਹੈ। ਹਾਫ਼ਿਜ਼ ਸਈਦ ਨਾਲ ਕੀ ਹੈ ਰਿਸ਼ਤਾ?ਉਹ ਹਾਫ਼ਿਜ਼ ਸਈਦ ਨਾਲ ਆਪਣੇ ਰਿਸ਼ਤਿਆਂ ਬਾਬਤ ਸੁਆਲ ਦਾ ਜੁਆਬ ਇੰਝ ਦਿੰਦੇ ਹਨ, ""ਪਾਕਿਸਤਾਨ ਵਿੱਚ ਉਨ੍ਹਾਂ ਨੂੰ ਹਾਫ਼ਿਜ਼ ਸਈਦ ਸਾਹਿਬ ਕਹਿੰਦੇ ਹਨ। ਉਹ ਪਾਕਿਸਤਾਨ ਦੇ ਸ਼ਹਿਰੀ ਹਨ ਅਤੇ ਉਨ੍ਹਾਂ ਦੀ ਤਨਜੀਮ ਫਲਾਇ-ਇਨਸਾਨੀਅਤ ਸਾਰੇ ਪਾਕਿਸਤਾਨ ਵਿੱਚ ਐਂਬੂਲੈਂਸ ਦੀ ਸਹੂਲਤ ਦਿੰਦੀ ਹੈ। ਪਾਕਿਸਤਾਨ ਵਿੱਚ ਸਿੰਧ ਸੂਬੇ ਵਿੱਚ ਥਾਰ ਦਾ ਇਲਾਕਾ ਹੈ ਜਿੱਥੇ ਹਿੰਦੂ ਆਬਾਦੀ ਹੈ ਅਤੇ ਉੱਥੇ ਹਾਫ਼ਿਜ਼ ਸਈਦ ਨੇ ਹਰ ਪਿੰਡ ਵਿੱਚ ਖੂਹ ਲਗਵਾਇਆ ਹੈ। ਉੱਥੇ ਦੇ ਹਿੰਦੂ ਉਸ ਨੂੰ ਆਪਣਾ ਦੇਵਤਾ ਮੰਨਦੇ ਹਨ।"" Image copyright Getty Images ਫੋਟੋ ਕੈਪਸ਼ਨ ਗੋਪਾਲ ਚਾਵਲਾ ਦਾ ਕਹਿਣਾ ਹੈ ਕਿ ਹਾਫਿਜ਼ ਸਈਦ ਭਾਰਤ ਲਈ ਦਹਿਸ਼ਤਗਰਦ ਹੈ ਪਰ ਉਨ੍ਹਾਂ ਦਾ ਸ਼ਹਿਰੀ ਹੈ ਉਹ ਅੱਗੇ ਦੱਸਦੇ ਹਨ ਕਿ ਪਾਕਿਸਤਾਨ ਵਿੱਚ ਮਨੁੱਖੀ ਹਕੂਕ ਦੇ ਹਰ ਸਮਾਗਮ ਵਿੱਚ ਮੁਸਲਮਾਨਾਂ ਦੇ ਚਾਰ ਫਿਰਕਿਆਂ ਦੇ ਨੁਮਾਇੰਦੇ ਆਉਂਦੇ ਹਨ। ਇਸ ਤੋਂ ਇਲਾਵਾ ਸਿੱਖਾਂ, ਹਿੰਦੂਆਂ ਅਤੇ ਈਸਾਈਆਂ ਦੇ ਨੁਮਾਇੰਦੇ ਆਉਂਦੇ ਹਨ। ਇਨ੍ਹਾਂ ਸਮਾਗਮਾਂ ਵਿੱਚ ਸਿੱਖ ਬਰਾਦਰੀ ਦੀ ਨੁਮਾਇੰਦਗੀ ਗੋਪਾਲ ਸਿੰਘ ਚਾਵਲਾ ਕਰਦੇ ਹਨ। ਉਹ ਮੋੜਵੇਂ ਸੁਆਲ ਕਰਦੇ ਹਨ, ""ਇਹ ਮੇਰਾ ਮੁਲਕ ਹੈ ਅਤੇ ਹਾਫ਼ਿਜ਼ ਸਈਦ ਇਸ ਮੁਲਕ ਦਾ ਸ਼ਹਿਰੀ ਹੈ। ਮੈਂ ਉਨ੍ਹਾਂ ਨਾਲ ਮੰਚ ਉੱਤੇ ਬੈਠਣ ਤੋਂ ਕਿਵੇਂ ਇਨਕਾਰ ਕਰ ਦਿਆਂ? ਮੈਂ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਿਵੇਂ ਕਰ ਦਿਆਂ? ਉਹ ਭਾਰਤ ਲਈ ਦਹਿਸ਼ਤਗਰਦ ਹੈ ਪਰ ਸਾਡਾ ਸ਼ਹਿਰੀ ਹੈ। ਉਸ ਨਾਲ ਹੱਥ ਮਿਲਾ ਕੇ ਮੈਂ ਕਿਵੇਂ ਦਹਿਸ਼ਤਗਰਦ ਹੋ ਜਾਂਵਾਗਾ?""ਗੋਪਾਲ ਚਾਵਲਾ ਪਾਕਿਸਤਾਨ ਦੀ ਖ਼ੂਫ਼ੀਆ ਏਜੰਸੀ ਨਾਲ ਆਪਣੇ ਰਾਬਤੇ ਬਾਬਤ ਕਹਿੰਦੇ ਹਨ ਕਿ ਉਨ੍ਹਾਂ ਨਾਲ ਆਈ.ਐੱਸ.ਆਈ. ਨਾਲ ਕੋਈ ਰਿਸ਼ਤਾ ਨਹੀਂ ਹੈ। ਉਹ ਮਜ਼ਾਕੀਆ ਲਹਿਜ਼ੇ ਵਿੱਚ ਕਹਿੰਦੇ ਹਨ, ""ਮੈਂ ਟੈਲੀਵਿਜ਼ਨ ਉੱਤੇ ਦੇਖ ਰਿਹਾ ਸੀ ਕਿ ਕਿਸੇ ਨੂੰ ਹਿੰਦੋਸਤਾਨ ਵਿੱਚ ਸਿਰਦਰਦ ਹੋ ਗਿਆ। ਮੈਂ ਕਿਹਾ ਕਿ ਹੁਣ ਇਹ ਨਾ ਕਹਿ ਦਿੱਤਾ ਜਾਵੇ ਕਿ ਚਾਵਲਾ ਜਾਂ ਆਈ.ਐੱਸ.ਆਈ. ਦੀ ਭੇਜੀ ਹਵਾ ਨਾਲ ਇਹ ਸਿਰਦਰਦ ਹੋਇਆ ਹੈ।"" ਉਹ ਕਹਿੰਦੇ ਹਨ ਕਿ ਜਦੋਂ ਪਾਕਿਸਤਾਨ ਵਿੱਚ ਕੋਈ ਧਮਾਕਾ ਹੁੰਦਾ ਹੈ ਤਾਂ ਭਾਰਤੀ ਖ਼ੂਫ਼ੀਆ ਏਜੰਸੀਆਂ ਦਾ ਨਾਮ ਲਿਆ ਜਾਂਦਾ ਹੈ।ਕੀ ਕਰਤਾਰਪੁਰ ਲਾਂਘਾ ਇਮਰਾਨ ਖਾਨ ਦੀ ਕੂਟਨੀਤਕ ਕਾਮਯਾਬੀ?ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਉੱਤੇ ਲਗਾਤਾਰ ਨਜ਼ਰ ਰੱਖਣ ਵਾਲੇ ਪੱਤਰਕਾਰ ਗੋਬਿੰਦ ਠੁਕਰਾਲ ਦਾ ਕਹਿਣਾ ਹੈ ਕਿ ਮੌਜੂਦਾ ਦੌਰ ਵਿੱਚ ਪਾਕਿਸਤਾਨ ਮੁਲਕ ਦੇ ਅੰਦਰੋਂ ਅਤੇ ਬਾਹਰੋਂ ਜਬਰਦਸਤ ਦਬਾਅ ਵਿੱਚ ਹੈ। ਅਮਰੀਕਾ ਦੇ ਸਾਥੀ ਵਿੱਚੋਂ ਅਫ਼ਗ਼ਾਨਿਸਤਾਨ ਵਿੱਚ ਉਨ੍ਹਾਂ ਦੀ ਦਖ਼ਲਅੰਦਾਜ਼ੀ ਨਾਕਾਮਯਾਬੀ ਸਾਬਤ ਹੋਈ ਹੈ ਅਤੇ ਹੁਣ ਅਮਰੀਕਾ ਹਰ ਇਮਦਾਦ ਤੋਂ ਹੱਥ ਪਿੱਛੇ ਖਿੱਚ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿੱਚ ਫੌਜ ਅਤੇ ਸਰਕਾਰ ਇੱਕਸੁਰ ਹੋਏ ਹਨ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਭਾਰਤ ਨਾਲ ਰਿਸ਼ਤੇ ਸੁਧਾਰਨੇ ਜ਼ਰੂਰੀ ਹਨ। ਗੋਬਿੰਦ ਠੁਕਰਾਲ ਕਹਿੰਦੇ ਹਨ, ""ਇਮਰਾਨ ਖ਼ਾਨ ਨੇ ਚੋਣਾਂ ਜਿੱਤਣ ਤੋਂ ਬਾਅਦ ਤਿੰਨ ਪਹਿਲਕਦਮੀਆਂ ਕੀਤੀਆਂ ਹਨ ਜੋ ਉਨ੍ਹਾਂ ਦੀ ਕੂਟਨੀਤਕ ਕਾਮਯਾਬੀ ਬਣ ਗਈਆਂ। ਪਹਿਲਾਂ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਵਿੱਚ ਅਮਨ ਦੀ ਬਾਤ ਪਾਈ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਨਵਜੋਤ ਸਿੰਘ ਸਿੱਧੂ ਨਾਲ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਰਾਹੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਵਾਅਦਾ ਕਰ ਦਿੱਤਾ ਅਤੇ ਮੁੜ ਕੇ ਆਪਣੇ ਹਿੱਸੇ ਦਾ ਲਾਂਘਾ ਬਣਾਉਣ ਦਾ ਇੱਕਤਰਫ਼ਾ ਐਲਾਨ ਕਰ ਦਿੱਤਾ।"" ਇਹ ਵੀ ਪੜ੍ਹੋ:ਸਿੱਧੂ ਨੇ ਗੋਪਾਲ ਚਾਵਲਾ ਨਾਲ ਆਪਣੀਆਂ ਤਸਵੀਰਾਂ 'ਤੇ ਕੀ ਕਿਹਾ ?ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂਕਰਤਾਰਪੁਰ ਲਾਂਘਾ 'ਤੇ ਭਾਰਤ-ਪਾਕਿਸਤਾਨ 'ਚ ਕਿਹੋ ਜਿਹੀ ਸਿਆਸਤ ਹੋ ਰਹੀ ਉਨ੍ਹਾਂ ਦਾ ਮੰਨਣਾ ਹੈ ਕਿ ਲਾਂਘੇ ਦੇ ਮਾਮਲੇ ਵਿੱਚ ਭਾਰਤ ਨੂੰ ਜਲਦਬਾਜ਼ੀ ਵਿੱਚ ਫ਼ੈਸਲਾ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਸ਼ਸ਼ੋਪੰਜ ਵਿੱਚ ਅਣਮਨੇ ਮਨ ਨਾਲ ਦੋ ਮੰਤਰੀਆਂ ਨੂੰ ਨੀਂਹ ਪੱਥਰ ਰੱਖਣ ਵਾਲੇ ਸਮਾਗਮ ਵਿੱਚ ਭੇਜਣਾ ਪਿਆ। ਇਨ੍ਹਾਂ ਹਾਲਾਤ ਵਿੱਚ ਗੋਬਿੰਦ ਠੁਕਰਾਲ ਦਾ ਕਹਿਣਾ ਹੈ, ""ਇਮਰਾਨ ਖ਼ਾਨ ਦੀਆਂ ਪਹਿਲਕਦਮੀਆਂ ਨੇ ਭਾਰਤੀ ਹਕੂਮਤ ਦੀ ਅਚਵੀ ਬਾਹਰ ਕੱਢ ਲਿਆਂਦੀ ਹੈ। ਇਨ੍ਹਾਂ ਹਾਲਾਤਾਂ ਵਿੱਚ ਗੋਪਾਲ ਸਿੰਘ ਚਾਵਲਾ ਸ਼ਸ਼ੋਪੰਜ ਵਿੱਚ ਫਸੀ ਭਾਰਤੀ ਹਕੂਮਤ ਲਈ ਰਾਹਤ ਦਾ ਸਬੱਬ ਬਣਿਆ ਹੈ ਕਿਉਂਕਿ ਉਸ ਦੇ ਹਵਾਲੇ ਨਾਲ ਭਾਰਤੀ ਅਚਵੀ ਨੂੰ ਮੀਡੀਆ ਵਿੱਚ ਜੁਆਨ ਮਿਲੀ ਹੈ।"" ਗੋਬਿੰਦ ਠੁਕਰਾਲ ਦਾ ਮੰਨਣਾ ਹੈ ਕਿ ਗੋਬਿੰਦ ਚਾਵਲਾ ਦੀ ਵਰਤੋਂ ਪਾਕਿਸਤਾਨ ਕਰਦਾ ਹੈ ਅਤੇ ਇਹ ਲੋੜ ਮੁਤਾਬਕ ਕਰਦਾ ਰਹੇਗਾ।ਕਰਤਾਰਪੁਰ ਲਾਂਘੇ ਦੇ ਹਵਾਲੇ ਨਾਲ ਦਲੀਲ ਇਹ ਵੀ ਬਣਦੀ ਹੈ ਕਿ ਗੁਰਧਾਮਾਂ ਦੀ ਪਹੁੰਚ ਸੁਖਾਲੀ ਕਰਨ ਲਈ ਦੋਵੇਂ ਮੁਲਕਾਂ ਨੂੰ ਆਪਣੀਆਂ ਵਿਦੇਸ਼ ਨੀਤੀਆਂ ਦੀ ਟਕਸਾਲੀ ਸਮਝ ਦਰਕਿਨਾਰ ਕਰਨੀ ਪਈ ਹੈ। ਸਿੱਖਾਂ, ਪੰਜਾਬੀਆਂ ਅਤੇ ਮੁਕੱਦਸ ਅਸਥਾਨਾਂ ਦੇ ਨਾਲ-ਨਾਲ ਸਾਂਝੇ ਸੱਭਿਆਚਾਰ ਅਤੇ ਇਤਿਹਾਸ ਨੇ ਲੋਕਾਂ ਅੰਦਰ ਸਰਹੱਦ ਦੇ ਪਾਰ ਦੀ ਖਿੱਚ ਕਾਇਮ ਰੱਖਣੀ ਹੈ। ਸਰਹੱਦ ਨੂੰ ਸੀਲਬੰਦ ਕਰਨ ਅਤੇ ਨਵੇਂ-ਨਵੇਂ ਲਾਂਘੇ ਖੋਲ੍ਹਣ ਦੀ ਮੰਗ ਨਾਲੋਂ-ਨਾਲੋਂ ਹੁੰਦੀ ਰਹਿਣੀ ਹੈ। ਜੇ ਅਮਨ ਦੀ ਸਿਆਸਤ ਹੋਣੀ ਹੈ ਤਾਂ ਜੰਗ ਦੀ ਵੀ ਸਿਆਸਤ ਹੋਣੀ ਹੈ। ਹੁਣ ਗੋਪਾਲ ਸਿੰਘ ਚਾਵਲਾ ਸਰਹੱਦ ਦੀ ਪੇਚੀਦਗੀ ਦਾ ਨੁਮਾਇੰਦਾ ਬਣਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕੋਈ ਹੋਰ ਹੋ ਸਕਦਾ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੱਕ ਚੀਨੀ ਕੰਪਨੀ ਨੇ ਜੂਸ ਦੇ ਸੈਂਪਲ ਲੈ ਕੇ ਇਸ ਦਾ ਜੈਨੇਟਿਕ ਕਲੋਨ ਬਣਾਇਆ ਸੀ, ਇਸ ਦੀ ਫੀਸ 50 ਹਜ਼ਾਰ ਡਾਲਰ ਸੀ। ਸੈਰੋਗੇਟ ਮਾਂ ਦੀ ਕੁੱਖ 'ਚ ਵਿਕਸਿਤ ਕੀਤੇ ਇਸ ਦੇ ਭਰੂਣ ਨੂੰ ਤੋਂ “ਛੋਟਾ ਜੂਸ” ਪੈਦਾ ਹੋਇਆ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮੁਸਲਮਾਨ ਮਰਦਾਂ ਦੀਆਂ ਪਤਨੀਆਂ ਦੀ ਗਿਣਤੀ ਤੈਅ ਕਰਨ ਵਾਲੀ ਮਲੇਸ਼ੀਆ ਦੀ ਜੱਜ ਹੀਥਰ ਚੇਨਸ਼ਾਹ ਆਲਮ ਬੀਬੀਸੀ ਨਿਊਜ਼, ਸੇਲਗਾਰ, ਮਲੇਸ਼ੀਆ 25 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46329134 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright JOSHUA PAUL/BBC ਫੋਟੋ ਕੈਪਸ਼ਨ ਜੱਜ ਸ਼ੁਸ਼ਾਇਦਾ ਦਾ ਕਹਿਣਾ ਹੈ ਕਿ ਉਹ ਇੱਕ ਜੱਜ ਹਨ ਅਤੇ ਯਕੀਨੀ ਬਣਾਉਂਦੇ ਹਨ ਕਿ ਹਮੇਸ਼ਾ ਸਪਸ਼ਟ ਅਤੇ ਤੱਥਾਂ ਦੀ ਗੱਲ ਕਰਨ। ਇਸਲਾਮੀ ਕਾਨੂੰਨ- ਸ਼ਰੀਆ ਦੀ ਬਹੁਤ ਜ਼ਿਆਦਾ ਕਠੋਰ ਸਜ਼ਾਵਾਂ ਦੇਣ ਤੇ ਕੱਟਰਪੰਥੀ ਸੋਚ ਵਾਲਾ ਹੋਣ ਕਾਰਨ ਕਾਫੀ ਆਲੋਚਨਾ ਹੁੰਦੀ ਹੈ।ਇਸ ਧਾਰਣਾ ਦੇ ਉਲਟ ਮਲੇਸ਼ੀਆ ਦੀ ਸ਼ਰੀਆ ਹਾਈਕੋਰਟ ਦੀਆਂ ਪਹਿਲੀਆਂ ਮਹਿਲਾ ਜੱਜਾਂ ਵਿੱਚੋਂ ਇੱਕ ਜੱਜ ਦੀ ਸੋਚ ਇਸ ਆਮ ਧਾਰਣਾ ਨੂੰ ਚੁਣੌਤੀ ਦਿੰਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭੂਮਿਕਾ ਉਨ੍ਹਾਂ ਨੂੰ ਇਸ ਮੁਸਲਿਮ ਬਹੁਗਿਣਤੀ ਵਾਲੇ ਦੇਸ ਵਿੱਚ ਔਰਤਾਂ ਦੀ ਰਾਖੀ ਕਰਨ ਦਾ ਇੱਕ ਮੌਕਾ ਦਿੰਦੀ ਹੈ।ਇਸ ਜੱਜ ਦਾ ਨਾਮ ਹੈ- ਨੇਨੀ ਸ਼ੁਸ਼ਾਇਦਾ। ਉਹ ਦਿਨ ਵਿੱਚ ਪੰਜ ਕੇਸਾਂ ਤੋਂ ਲੈ ਕੇ ਹਫ਼ਤੇ ਵਿੱਚ 80 ਕੇਸਾਂ ਦੀ ਸੁਣਵਾਈ ਕਰ ਲੈਂਦੇ ਹਨ।ਮਲੇਸ਼ੀਆ ਇਸਲਾਮ ਦੇ ਉਦਾਰ ਸਰੂਪ ਦੀ ਪਾਲਣਾ ਕਰਦਾ ਹੈ ਪਰ ਇੱਥੇ ਕੱਟੜਪੰਥੀ ਸੋਚ ਆਪਣੇ ਪੈਰ ਪਸਾਰ ਰਹੀ ਹੈ ਜਿਸ ਕਾਰਨ ਸ਼ਰੀਆ ਦੀ ਵਰਤੋਂ ਵੀ ਵਧ ਰਹੀ ਹੈ।ਮਲੇਸ਼ੀਆ ਵਿੱਚ ਇੱਕ ਡਬਲ ਟਰੈਕ ਕਾਨੂੰਨੀ ਪ੍ਰਣਾਲੀ ਹੈ। ਇਸ ਤਹਿਤ, ਹਜ਼ਾਰਾਂ ਮੁਸਲਿਮ ਪਰਿਵਾਰਿਕ ਅਤੇ ਨੈਤਿਕਤਾ ਦੇ ਕੇਸਾਂ ਦਾ ਨਿਪਟਾਰਾ ਸ਼ਰੀਆ ਅਦਾਲਤਾਂ ਵਿੱਚ ਕੀਤਾ ਜਾਂਦਾ ਹੈ। ਮਲੇਸ਼ੀਆ ਦੇ ਗੈਰ-ਮੁਸਲਮਾਨ ਬਾਸ਼ਿੰਦੇ ਇਸ ਤਰ੍ਹਾਂ ਦੇ ਕੇਸਾਂ ਦੇ ਨਿਪਟਾਰੇ ਲਈ ਧਰਮ ਨਿਰਪੇਖ ਕਾਨੂੰਨਾਂ ਦਾ ਸਹਾਰਾ ਲੈਂਦੇ ਹਨ।ਸ਼ਰੀਆ ਅਦਾਲਤਾਂ ਵਿੱਤੀ ਕੇਸਾਂ ਤੋਂ ਲੈ ਕੇ ਖ਼ਲਵਤ (ਕੁਆਰੇ ਮੁਸਲਮਾਨ ਜੋੜਿਆਂ ਦਾ ਇਤਰਾਜਯੋਗ ਹਾਲਤ ਵਿੱਚ ਫੜੇ ਜਾਣਾ) ਤੋਂ ਲੈ ਕੇ ਹਰ ਤਰ੍ਹਾਂ ਦੇ ਕੇਸਾਂ ਵਿੱਚ ਫੈਸਲੇ ਦਿੰਦੀਆਂ ਹਨ। Image copyright JOSHUA PAUL FOR THE BBC ਫੋਟੋ ਕੈਪਸ਼ਨ ਮਲੇਸ਼ੀਆ ਇੱਕ ਮੁਸਲਿਮਨ ਬਹੁਗਿਣਤੀ ਦੇਸ਼ ਹੈ। ਨੇਨੀ ਸ਼ੁਸ਼ਾਇਦਾ ਕਿੰਨ੍ਹਾਂ ਮਾਮਲਿਆਂ ਦੇ ਮਾਹਿਰ ਹਨਬੱਚੇ ਦੀ ਕਸਟਡਜੀ ਅਤੇ ਬਹੁਵਿਆਹ ਦੇ ਮਾਮਲਿਆਂ ਵਿੱਚ ਉਨ੍ਹਾਂ ਦੀ ਖ਼ਾਸ ਮੁਹਾਰਤ ਹੈ। ਇਸਲਾਮੀ ਪ੍ਰਣਾਲੀ ਪੁਰਸ਼ਾਂ ਨੂੰ ਚਾਰ ਪਤਨੀਆਂ ਰੱਖਣ ਦੀ ਖੁੱਲ੍ਹ ਦਿੰਦੀ ਹੈ। ਮਲੇਸ਼ੀਆ ਦਾ ਕਾਨੂੰਨ ਇਸ ਰਵਾਇਤ ਨੂੰ ਮਾਨਤਾ ਦਿੰਦਾ ਹੈ।ਜੱਜ ਨੇਨੀ ਸ਼ੁਸ਼ਾਇਦਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੈਸਲਾ ਦੇਣ ਤੋਂ ਪਹਿਲਾਂ ਕਈ ਪੱਖਾਂ ਬਾਰੇ ਵਿਚਾਰ ਕਰਨਾ ਪੈਂਦਾ ਹੈ। ਇਹ ਵੀ ਪੜ੍ਹੋ:ਅਮ੍ਰਿਤਸਰ ਧਮਾਕਾ : ਅਵਤਾਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ 3 ਅਣਸੁਲਝੇ ਸਵਾਲ 'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ''ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਹਿਟਲਰ ਲਈ 'ਜ਼ਹਿਰ ਚੱਖਣ' ਵਾਲੀ ਔਰਤ ਦੀ ਕਹਾਣੀਉਨ੍ਹਾਂ ਦਾ ਕਹਿਣਾ ਹੈ, ""ਹਰ ਮਾਮਲਾ ਗੁੰਝਲਦਾਰ ਅਤੇ ਵੱਖਰਾ ਹੈ। ਤੁਸੀਂ ਇਸਲਾਮੀ ਕਾਨੂੰਨ ਦਾ ਸਾਧਾਰਣੀਕਰਨ ਨਹੀਂ ਕਰ ਸਕਦੇ ਅਤੇ ਨਾ ਹੀ ਇਹ ਕਹਿ ਸਕਦੇ ਹੋ ਕਿ ਇਹ ਪੁਰਸ਼ਾਂ ਦਾ ਪੱਖ ਪੂਰਦਾ ਹੈ ਤੇ ਔਰਤਾਂ ਨਾਲ ਵਿਤਕਰਾ ਕਰਦਾ ਹੈ। ਮੈਂ ਇਸ ਗਲਤਫ਼ਹਿਮੀ ਨੂੰ ਦੂਰ ਕਰਨਾ ਚਾਹੁੰਦੀ ਹਾਂ।""ਬਹੁਵਿਆਹ ਨਾਲ ਜੁੜੇ ਕੇਸਾਂ ਵਿੱਚ ਜੱਜ ਸ਼ੁਸ਼ਾਇਦਾ ਦੀ ਅਦਾਲਤ ਵਿੱਚ ਹਰ ਧਿਰ ਨੇ ਨਿੱਜੀ ਰੂਪ ਵਿੱਚ ਹਾਜਰ ਰਹਿਣਾ ਹੁੰਦਾ ਹੈ।ਉਹ ਕਹਿੰਦੀ ਹੈ, ""ਮੈਂ ਸਿਰਫ ਪੁਰਸ਼ਾਂ ਦੀ ਹੀ ਨਹੀਂ, ਸਗੋਂ ਹਰ ਕਿਸੇ ਦੀ ਗੱਲ ਸੁਣਨਾ ਚਾਹੁੰਦੀ ਹਾਂ। ਇਹ ਪਤਾ ਕਰਨ ਲਈ ਕਿ ਕੀ ਪਹਿਲੀ ਪਤਨੀ ਵੀ ਇਸ ਫੈਸਲੇ ਨਾਲ ਸਹਿਮਤ ਹੈ, ਮੈਂ ਉਸ ਨਾਲ ਗੱਲ ਕਰਦੀ ਹਾਂ। ਇਹ ਵੀ ਜਰੂਰੀ ਹੈ ਕਿ ਉਹ ਵੀ ਸਹਿਮਤ ਹੋਵੇ ਕਿਉਂਕਿ ਜੇ ਮੈਨੂੰ ਜ਼ਰਾ ਜਿੰਨਾ ਵੀ ਸ਼ੱਕ ਹੋਇਆ ਤਾਂ ਮੈਂ ਇਜਾਜ਼ਤ ਨਹੀਂ ਦਿਆਂਗੀ।""""ਮੈਂ ਔਰਤ ਹਾਂ ਅਤੇ ਸਮਝ ਸਕਦੀ ਹਾਂ ਕਿ ਜਿਆਦਾਤਰ ਔਰਤਾਂ ਨੂੰ ਇਹ ਗੱਲ ਪਸੰਦ ਨਹੀਂ ਹੋਵੇਗੀ। ਇਸਲਾਮ ਇਸ ਦੀ ਇਜਾਜ਼ਤ ਦਿੰਦਾ ਹੈ ਪਰ ਸਾਡੀਆਂ ਮਲੇਸ਼ਈਆਈ ਅਦਾਲਤਾਂ ਨੇ ਇਸ 'ਤੇ ਲਗਾਮ ਕਸਣ ਲਈ ਸਖ਼ਤ ਕਾਨੂੰਨ ਬਣਾਏ ਹਨ।""ਉਹ ਕਹਿੰਦੇ ਹਨ, ""ਕਿਸੇ ਪੁਰਸ਼ ਕੋਲ ਦੂਸਰੀ ਪਤਨੀ ਰੱਖਣ ਦੀ ਇੱਛਾ ਪੂਰੀ ਕਰਨ ਲਈ ਬਹੁਤ ਮਜਬੂਤ ਵਜ੍ਹਾ ਹੋਣੀ ਚੀਹੀਦੀ ਹੈ।""""ਉਹ ਸਪਸ਼ਟ ਰੂਪ ਵਿੱਚ ਦੱਸੇਗਾ ਕਿ ਉਹ ਆਪਣੀ ਪਹਲੀ ਪਤਨੀ ਦੇ ਨਾਲ-ਨਾਲ ਨਵੀਂ ਔਰਤ ਦੀ ਦੇਖਭਾਲ ਕਰ ਸਕਦਾ ਹੈ। ਉਸਨੂੰ ਕਿਸੇ ਦੀਆਂ ਵੀ ਲੋੜਾਂ ਦੀ ਅਣਦੇਖੀ ਕਰਨ ਦੀ ਇਜਾਜ਼ਤ ਨਹੀਂ ਹੈ।"" ਸ਼ੁਸ਼ਾਇਦਾ ਨੇ ਇਹ ਵੀ ਦੱਸਿਆ ਕਿ ਕੁਝ ਪਤਨੀਆਂ ਇਸ ਵਿਚਾਰ ਦੀ ਹਮਾਇਤ ਵੀ ਕਰ ਸਕਦੀਆਂ ਹਨ।ਉਨ੍ਹਾਂ ਕੁਝ ਯਾਦ ਕਰਦਿਆਂ ਦੱਸਿਆ, ''ਇੱਕ ਅਜਿਹਾ ਕੇਸ ਸੀ ਜਿਸ ਵਿੱਚ ਗੰਭੀਰ ਬਿਮਾਰੀ ਤੋਂ ਪੀੜਿਤ ਔਰਤ, ਬੱਚਿਆਂ ਦੀ ਸੰਭਾਲ ਨਹੀਂ ਕਰ ਪਾ ਰਹੀ ਸੀ। ਉਹ ਆਪਣੇ ਪਤੀ ਨਾਲ ਪਿਆਰ ਕਰਦੀ ਸੀ ਅਤੇ ਚਾਹੁੰਦੀ ਸੀ ਕਿ ਮੈਂ ਉਸ ਨੂੰ ਦੂਸਰੇ ਵਿਆਹ ਦੀ ਇਜਾਜ਼ਤ ਦੇ ਦੇਵਾਂ। ਮੈਂ ਦੇ ਦਿੱਤੀ।"" Image copyright JOSHUA PAUL/BBC ਫੋਟੋ ਕੈਪਸ਼ਨ “ਮੇਰਾ ਚੋਲਾ ਮੈਨੂੰ ਮੇਰੇ ਮੋਢਿਆਂ ‘ਤੇ ਪਈਆਂ ਜਿੰਮੇਵਾਰੀਆਂ ਦੀ ਯਾਦ ਦਿਵਾਉਂਦਾ ਹੈ।” ਸ਼ਰੀਆ ਕੀ ਹੈ?ਸ਼ਰੀਆ ਇਸਲਾਮੀ ਕਾਨੂੰਨ ਹੈ, ਜੋ ਕਿ ਕੁਰਾਨ 'ਤੇ ਆਧਾਰਿਤ ਹੈ; ਹਦੀਸ, ਪੈਗੰਬਰ ਮੁਹੰਮਦ ਦੇ ਕਥਨ ਅਤੇ ਸਾਖੀਆਂ ਹਨ; ਅਤੇ ਫਤਵਾ, ਇਸਲਾਮ ਧਰਮ ਦੇ ਵਿਦਵਾਨਾਂ ਦੇ ਫੈਸਲੇ ਹੁੰਦੇ ਹਨ।ਮਲੇਸ਼ੀਆ ਦੇ ਹਰੇਕ ਸੂਬੇ ਵਿੱਚ ਸ਼ਰੀਆ ਕਾਨੂੰਨ ਲਾਗੂ ਹੈ।ਜੱਜ ਸ਼ੁਸ਼ਾਇਦਾ ਸਖ਼ਤ ਕਾਨੂੰਨਾਂ ਦੇ ਮਾਮਲੇ ਵਿੱਚ ਆਪਣੇ ਧਰਮ ਦੀ ਤਾਰੀਫ ਕਰਦੇ ਹਨ। ਉਨ੍ਹਾਂ ਮੁਤਾਬਕ ਸਖ਼ਤ ਹੋਣ ਦੇ ਬਾਵਜੂਦ ਇਹ ਨਿਰਪੱਖ ਹੈ।ਹਾਲਾਂਕਿ ਆਲੋਚਕਾਂ ਮੁਤਾਬਕ ਸ਼ਰੀਆ ਦੀ ਦੁਰਵਰਤੋਂ ਹੁੰਦੀ ਹੈ।ਹਿਊਮਨ ਰਾਈਟਸ ਵਾਚ ਦੇ ਏਸ਼ੀਆ ਡਿਪਟੀ ਡਾਇਰੈਕਟਰ ਫਿਲ ਰਾਬਰਟਸ ਨੇ ਬੀਬੀਸੀ 100 ਵੁਮਿਨ ਨਾਲ ਗੱਲਬਾਤ ਦੌਰਾਨ ਦੱਸਿਆ, ""ਸਾਨੂੰ ਸ਼ਰੀਆ ਕਾਨੂੰਨ ਤੋਂ ਕੋਈ ਸ਼ਿਕਾਇਤ ਨਹੀਂ ਹੈ। ਇਹ ਔਰਤਾਂ, ਸਮਲਿੰਗੀਆਂ ਜਾਂ ਸਮਾਜਿਕ ਅਤੇ ਧਾਰਮਿਕ ਘੱਟ ਗਿਣਤੀਆਂ ਖਿਲਾਫ ਪੱਖਪਾਤ ਨਹੀਂ ਕਰਦਾ।""ਉਨ੍ਹਾਂ ਅੱਗੇ ਕਿਹਾ, ""ਮਲੇਸ਼ੀਆ ਵਿੱਚ ਸ਼ਰੀਆ ਕਾਨੂੰਨ ਦੇ ਨਾਲ ਦਿੱਕਤ ਇਹ ਹੈ ਇਹ ਅਕਸਰ ਹੀ ਅਜਿਹਾ (ਪੱਖਪਾਤ) ਕਰਦਾ ਹੈ। ਧਰਮ ਕਦੇ ਵੀ ਸਮਾਨਤਾ ਅਤੇ ਗੈਰ-ਵਿਤਕਰੇ ਦੇ ਕੌਮਾਂਤਰੀ ਮਨੁੱਖੀ ਅਧਿਕਾਰ ਮਾਨਕਾਂ ਦੇ ਉਲੰਘਣ ਦਾ ਕਾਰਣ ਨਹੀਂ ਹੋ ਸਕਦਾ।"" Image copyright Getty Images ਫੋਟੋ ਕੈਪਸ਼ਨ ਔਰਤਾਂ ਦੇ ਹੱਕਾਂ ਬਾਰੇ ਕੰਮ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸ਼ਰੀਆ ਕਾਨੂੰਨ ਦੀ ਗਲਤ ਵਰਤੋਂ ਹੁੰਦੀ ਹੈ। ਮਲੇਸ਼ੀਆਈ ਔਰਤਾਂ ਨੂੰ ਕੋੜੇ ਮਾਰਨ ਦੀ ਸਜ਼ਾ ਮਿਸਾਲ ਵਜੋਂ ਹਾਲ ਹੀ ਵਿੱਚ ਸਮਲਿੰਗੀ ਸਬੰਧ ਰੱਖਣ ਦੀਆਂ ਦੋਸ਼ੀ ਦੋ ਮਲੇਸ਼ੀਆਈ ਔਰਤਾਂ ਨੂੰ ਕੋੜੇ ਮਾਰਨ ਦੀ ਸਜ਼ਾ ਦੇਣ ਦੇ ਮਾਮਲੇ ਕਾਰਨ ਹੱਕਾਂ ਬਾਰੇ ਕੰਮ ਕਰਨ ਵਾਲੇ ਕਾਰਕੁਨ ਨਾਰਾਜ਼ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸ਼ਰੀਆ ਕਾਨੂੰਨ ਦੀ ਦੁਰਵਰਤੋਂ ਕੀਤੀ ਗਈ ਹੈ।ਜੱਜ ਸ਼ੁਸ਼ਾਇਦਾ ਨੇ ਉਸ ਕੇਸ ਦੀ ਸੁਣਵਾਈ ਨਹੀਂ ਸੀ ਕੀਤੀ। ਉਨ੍ਹਾਂ ਦਾ ਕਹਿਣਾ ਹੈ, ""ਸ਼ਰੀਆ ਕਾਨੂੰਨ ਤਹਿਤ ਕੋੜੇ ਮਾਰਨ ਦੀ ਸਜ਼ਾ ਮੁਲਜ਼ਮਾਂ ਨੂੰ ਸਬਕ ਸਿਖਾਉਣ ਵਿੱਚ ਮਦਦਗਾਰ ਹੁੰਦੀ ਹੈ ਤਾਂ ਕਿ ਉਹ ਅਜਿਹਾ ਵਿਹਾਰ ਦੁਬਾਰਾ ਨਾ ਕਰਨ।""ਜੱਜ ਸ਼ੁਸ਼ਾਇਦਾ ਦਾ ਇਹ ਵੀ ਕਹਿਣਾ ਹੈ ਕਿ ਸ਼ਰੀਆ ਅਦਾਲਤ ਪੁਰਸ਼ਾਂ ਦੇ ਪੱਖ ਵਿੱਚ ਕੰਮ ਨਹੀਂ ਕਰਦੀ।""ਸਾਡਾ ਕਾਨੂੰਨ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਹੈ। ਇਹ ਉਨ੍ਹਾਂ ਦੇ ਕਲਿਆਣ ਨੂੰ ਦੇਖਦਾ ਹੈ ਅਤੇ ਉਨ੍ਹਾਂ ਦੀ ਰੋਜ਼ੀਰੋਟੀ ਦੀ ਰਾਖੀ ਕਰਦਾ ਹੈ। ਇਸਲਾਮ ਔਰਤਾਂ ਨੂੰ ਉੱਚਾ ਦਰਜਾ ਦਿੰਦਾ ਹੈ ਅਤੇ ਇੱਕ ਜਜ ਵਜੋਂ ਸਾਨੂੰ ਇਨ੍ਹਾਂ ਸਿੱਖਿਆਵਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਅਤੇ ਸ਼ਰੀਆ ਦਾ ਇਸਤੇਮਾਲ ਇਸ ਦੀਆਂ ਚੰਗਿਆਈਆਂ ਨੂੰ ਬਚਾਈ ਰੱਖਣ ਵਿੱਚ ਕਰਨਾ ਚਾਹੀਦਾ ਹੈ।"" Image copyright JOSHUA PAUL/BBC ਫੋਟੋ ਕੈਪਸ਼ਨ ਜੱਜ ਸ਼ੁਸ਼ਾਇਦਾ ਨੇ ਵਕਾਲਤ ਦੀ ਪੜ੍ਹਾਈ ਦੌਰਾਨ ਜੱਜ ਬਣਨ ਬਾਰੇ ਨਹੀਂ ਸੀ ਸੋਚਿਆ। ਮੁਸਲਮਾਨ ਪੁਰਸ਼ ਸ਼ਰੀਆ ਅਦਾਲਤ ਨੂੰ ਧੋਖਾ ਕਿਵੇਂ ਦਿੰਦੇ ਹਨ?ਜੱਜ ਸ਼ੁਸ਼ਾਇਦਾ ਦੀ ਸਭ ਤੋਂ ਵੱਡੀ ਫਿਕਰ ਤਾਂ ਇਹ ਹੈ ਕਿ ਮੁਸਲਮਾਨ ਮਰਦ ਵਿਦੇਸ਼ਾਂ ਵਿੱਚ ਵਿਆਹ ਕਰਾ ਕੇ ਸ਼ਰੀਆ ਅਦਾਲਤਾਂ ਨੂੰ ਧੋਖਾ ਦੇ ਰਹੇ ਹਨ।ਉਨ੍ਹਾਂ ਦੱਸਿਆ, ""ਜੇ ਉਹ ਵਿਦੇਸ਼ ਵਿੱਚ ਵਿਆਹ ਕਰਦੇ ਹਨ ਤਾਂ ਮਲੇਸ਼ੀਆਈ ਕਾਨੂੰਨ ਵਿੱਚ ਬੱਝੇ ਨਹੀਂ ਹੋਣਗੇ। ਕੁਝ ਪਤਨੀਆਂ ਸਚਮੁੱਚ ਆਪਣੇ ਪਤਨੀਆਂ ਦੀ ਰਾਖੀ ਲਈ ਸਹਿਮਤੀ ਦੇ ਦਿੰਦੀਆਂ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਕਿਵੇਂ ਉਨ੍ਹਾਂ ਦੇ ਹੀ ਖਿਲਾਫ ਕੰਮ ਕਰਦਾ ਹੈ। ਸਾਡਾ ਸ਼ਰੀਆਂ ਕਾਨੂੰਨ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਅਤੇ ਪੁਰਸ਼ਾਂ ਨੂੰ ਜਵਾਬਦੇਹ ਬਣਾਉਣ ਲਈ ਹੈ।""ਇਹ ਵੀ ਪੜ੍ਹੋ:ਰਾਮ ਮੰਦਿਰ ਉਸਾਰੀ ਦੀ ਡੇਟ ਲੈਣ ਅਯੁੱਧਿਆ ਪਹੁੰਚੇ ਉਧਵ ਮੈਰੀ ਕੌਮ ਨੇ ਰਚਿਆ ਇੱਕ ਹੋਰ ਇਤਿਹਾਸ ਸਮਲਿੰਗੀ ਵਿਆਹ ਨੂੰ ਮਾਨਤਾ ਲਈ ਪਹਿਲਾ ਰੈਫਰੈਂਡਮ ਸਿਸਟਰਸ ਇਨ ਇਸਲਾਮ ਵਰਗੇ ਔਰਤਾਂ ਦੇ ਸੰਗਠਨਾਂ ਨੇ ਅਦਾਲਤਾਂ ਵਿੱਚ ""ਔਰਤਾਂ ਦੀ ਨੁਮਾਇੰਦਗੀ ਦੀ ਗੰਭੀਰ ਕਮੀ"" ਅਤੇ ਪ੍ਰਣਾਲੀ ਵਿੱਚ ""ਡੂੰਘੀ ਪਿੱਤਰਸੱਤਾ ਵਾਲੀ ਭਾਵਨਾ"" ਦਾ ਮੁੱਦਾ ਚੁੱਕਿਆ ਹੈ।ਇਸ ਦੀ ਬੁਲਾਰੀ ਮਾਜਿਦਾ ਹਾਸ਼ਿਮ ਕਹਿੰਦੀ ਹੈ, ""ਮਲੇਸ਼ੀਆ ਵਿੱਚ ਸ਼ਰੀਆ ਦਾ ਕਾਨੂੰਨੀ ਢਾਂਚਾ ਨਾ ਸਿਰਫ ਚੋਣਵੇਂ ਰੂਪ ਵਿੱਚ ਔਰਤਾਂ ਨਾਲ ਵਿਤਕਰਾ ਕਰਦਾ ਹੈ ਸਗੋਂ ਉਨ੍ਹਾਂ ਨੂੰ ਸਮਾਜਿਕ ਅਨੈਤਿਕਤਾਵਾਂ ਦਾ ਦੋਸ਼ੀ ਵੀ ਬਣਾ ਦਿੰਦਾ ਹੈ।""""ਇਸਲਾਮੀ ਰਾਜ ਦੀਆ ਸੰਸਥਾਵਾਂ ਨੇ... ਔਰਤਾਂ ਲਈ ਢੁਕਵਾਂ ਇਨਸਾਫ਼ ਯਕੀਨੀ ਬਣਾਉਣ ਲਈ ਕੁਝ ਨਹੀਂ ਕੀਤਾ। ਅਸਲ ਵਿੱਚ, ਸ਼ਰੀਆ ਕਾਨੂੰਨ ਤਹਿਤ ਔਰਤਾਂ ਨਾਲ ਜੁੜੇ ਦੇ ਤਾਜ਼ਾ ਮਾਮਲਿਆਂ ਵਿੱਚ ਇਹ ਸਾਫ ਰੂਪ ਵਿੱਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਦੀ ਆਵਾਜ਼ ਖ਼ਤਰਨਾਕ ਢੰਗ ਨਾਲ ਦੱਬਾ ਦਿੱਤੀ ਜਾਂਦੀ ਹੈ।""ਇਹ ਗੱਲਾਂ ਸ਼ੁਸ਼ਾਇਦਾ ਦੀ ਨਿਯੁਕਤੀ ਨੂੰ ਹੋਰ ਖ਼ਾਸ ਬਣਾ ਦਿੰਦੀਆਂ ਹਨ।ਉਹ ਕਹਿੰਦੇ ਹਨ, ""ਜਦੋਂ ਮੈਂ ਵਕਾਲਤ ਕਰ ਰਹੀ ਸੀ ਤਾਂ ਜ਼ਿਆਦਾਤਰ ਸ਼ਰੀਆ ਜੱਜ ਪੁਰਸ਼ ਸਨ। ਉਹ ਔਰਤਾਂ ਦੇ ਵਕਾਲਤ ਕਰਨ ਬਾਰੇ ਸਵਾਲ ਖੜ੍ਹੇ ਕਰਦੇ ਸਨ।""ਉਹ ਮੰਨਦੇ ਹਨ, ""ਮੈਂ ਕਦੇ ਜੱਜ ਬਣਨ ਦਾ ਸੁਪਨਾ ਨਹੀਂ ਦੇਖਿਆ। ਇੱਕ ਵਕੀਲ ਵਜੋਂ ਮੈਂ ਨਹੀਂ ਸੀ ਜਾਣਦੀ ਕਿ ਕੀ ਮੈਂ ਗੁੰਝਲਦਾਰ ਮਸਲਿਆਂ ਨਾਲ ਨਜਿੱਠਣ ਵਾਲੀ ਭੂਮਿਕਾ ਨਿਭਾ ਸਕਦੀ ਹਾਂ ਅਤੇ ਇੱਕ ਔਰਤ ਵਜੋਂ ਮੈਨੂੰ ਸ਼ੱਕ ਅਤੇ ਡਰ ਮਹਿਸੂਸ ਹੋਇਆ।""""ਮੈਂ ਕਈ ਵਾਰ ਅਸਹਿਜ ਮਹਿਸੂਸ ਕਰਦੀ ਹਾਂ। ਇੱਕ ਔਰਤ ਵਜੋਂ, ਮੈਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਜੇ ਮੈਂ ਕਹਿੰਦੀ ਹਾਂ ਕਿ ਮੈਨੂੰ ਕੁਝ ਮਹਿਸੂਸ ਨਹੀਂ ਹੁੰਦਾ ਤਾਂ ਮੈਂ ਝੂਠ ਬੋਲਾਂਗੀ।""""ਪਰ ਮੈਂ ਇੱਕ ਜੱਜ ਹਾਂ ਅਤੇ ਮੈਂ ਇਹ ਯਕੀਨੀ ਬਣਾਉਣਾ ਹੈ ਕਿ ਮੈਂ ਹਮੇਸ਼ਾ ਸਪਸ਼ਟ ਅਤੇ ਤੱਥਾਂ ਦੀ ਗੱਲ ਕਰਾਂ। ਮੈਂ ਅਦਾਲਤ ਦੇ ਸਾਹਮਣੇ ਰੱਖੇ ਜਾਣ ਵਾਲੇ ਸਭ ਤੋਂ ਬਿਹਤਰੀਨ ਸਬੂਤਾਂ ਦੇ ਆਧਾਰ 'ਤੇ ਇਨਸਾਫ ਕਰਦੀ ਹਾਂ।"" ਕੀ ਹੈ '100 ਵੂਮੈੱਨ' ?'ਬੀਬੀਸੀ 100 ਵੂਮੈੱਨ' ਹਰ ਸਾਲ ਵਿਸ਼ਵ ਭਰ 'ਚੋਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਔਰਤਾਂ ਦੇ ਰੂ-ਬ-ਰੂ ਕਰਾਉਂਦੀ ਹੈ। ਸਾਲ 2018 ਦੁਨੀਆਂ ਭਰ ਵਿੱਚ ਔਰਤਾਂ ਦੇ ਹੱਕਾਂ ਲਈ ਯਾਦਗਾਰੀ ਸਾਲ ਰਿਹਾ ਹੈ। ਇਸ ਲਈ ਬੀਬੀਸੀ 100 ਵੁਮਿਨ ਉਨ੍ਹਾਂ ਰਾਹ ਦਸੇਰੀਆਂ ਔਰਤਾਂ ਦੀ ਕਹਾਣੀ ਪੇਸ਼ ਕਰਦਾ ਹੈ, ਜੋ ਆਪਣੇ ਜਨੂੰਨ, ਰੋਹ ਅਤੇ ਗੁੱਸੇ ਦੀ ਵਰਤੋਂ ਕਰਕੇ ਆਪਣੇ ਆਸਪਾਸ ਦੀ ਦੁਨੀਆਂ ਵਿੱਚ ਇੱਕ ਅਮਲੀ ਬਦਲਾਅ ਲਿਆ ਰਹੀਆਂ ਹਨ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਦੋਂ ਈਦੀ ਅਮੀਨ ਦੇ ਫਰਿੱਜ 'ਚੋਂ ਮਿਲਿਆ ਸੀ ਮਨੁੱਖੀ ਸਿਰ ਰੇਹਾਨ ਫ਼ਜ਼ਲ ਬੀਬੀਸੀ ਪੱਤਰਕਾਰ 7 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45085894 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਯੁਗਾਂਡਾ ਦੇ ਤਾਨਾਸ਼ਾਹ ਈਦੀ ਅਮੀਨ ਨੇ ਸਾਲਾਂ ਤੋਂ ਰਹਿ ਰਹੇ 60 ਹਜ਼ਾਰ ਏਸ਼ੀਆਈ ਲੋਕਾਂ ਨੂੰ ਅਚਾਨਕ ਦੇਸ ਛੱਡਣ ਦਾ ਆਦੇਸ਼ ਦੇ ਦਿੱਤਾ ਚਾਰ ਅਗਸਤ 1972 ਨੂੰ ਬੀਬੀਸੀ ਦੇ ਦਿਨ ਦੇ ਬੁਲੇਟਿਨ ਵਿੱਚ ਅਚਾਨਕ ਸਮਾਚਾਰ ਸੁਣਾਈ ਦਿੱਤਾ ਕਿ ਯੁਗਾਂਡਾ ਦੇ ਤਾਨਾਸ਼ਾਹ ਈਦੀ ਅਮੀਨ ਨੇ ਯੁਗਾਂਡਾ ਵਿੱਚ ਸਾਲਾਂ ਤੋਂ ਰਹਿ ਰਹੇ 60 ਹਜ਼ਾਰ ਏਸ਼ੀਆਈ ਲੋਕਾਂ ਨੂੰ ਅਚਾਨਕ ਦੇਸ ਛੱਡਣ ਦਾ ਆਦੇਸ਼ ਦੇ ਦਿੱਤਾ ਸੀ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਦੇਸ ਛੱਡਣ ਲਈ ਸਿਰਫ਼ 90 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। 6 ਫੁੱਟ 4 ਇੰਚ ਲੰਬੇ ਅਤੇ 135 ਕਿਲੋ ਵਜ਼ਨ ਵਾਲੇ ਈਦੀ ਅਮੀਨ ਨੂੰ ਹਾਲ ਦੇ ਵਿਸ਼ਵ ਇਤਿਹਾਸ ਦੇ ਸਭ ਤੋਂ ਬੇਰਹਿਮ ਅਤੇ ਨਿਰਦਈ ਤਾਨਾਸ਼ਾਹਾਂ ਵਿੱਚ ਗਿਣਿਆ ਜਾਂਦਾ ਹੈ। ਇੱਕ ਜ਼ਮਾਨੇ ਵਿੱਚ ਯੁਗਾਂਡਾ ਦੇ ਹੈਵੀ ਵੇਟ ਬਾਕਸਿੰਗ ਚੈਂਪੀਅਨ ਰਹੇ ਈਦੀ ਅਮੀਨ 1971 ਵਿੱਚ ਮਿਲਟਨ ਓਬੋਟੇ ਨੂੰ ਹਟਾ ਕੇ ਸੱਤਾ ਵਿੱਚ ਆਏ ਸਨ। ਆਪਣੇ 8 ਸਾਲਾਂ ਦੇ ਸ਼ਾਸਨ ਕਾਲ ਵਿੱਚ ਉਨ੍ਹਾਂ ਨੇ ਬੇਰਹਿਮੀ ਦੀਆਂ ਇੰਨੀਆਂ ਭਿਆਨਕ ਮਿਸਾਲਾਂ ਪੇਸ਼ ਕੀਤੀਆਂ ਹਨ, ਜਿਨਾਂ ਦੀ ਉਦਾਹਰਣ ਆਧੁਨਿਕ ਇਤਿਹਾਸ ਵਿੱਚ ਬਹੁਤ ਘੱਟ ਹੀ ਮਿਲਦਾ ਹੈ। ਇਹ ਵੀ ਪੜ੍ਹੋ:ਦੇਹ ਵਪਾਰ ਲਈ ਬੱਚੀਆਂ ਨੂੰ ਟੀਕੇ ਲਾ ਕੇ ਕੀਤਾ ਜਾਂਦਾ ਸੀ ਜਵਾਨਰਿਸ਼ਤਿਆਂ ਦੀ 'ਮੰਡੀ' ਵਿੱਚ ਹਰ ਉਮਰ ਵਰਗ ਦਾ ਮੁੰਡਾ ਤੇ ਕੁੜੀ ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਫੂਲਨ ਦੇਵੀ ਦੇ ਆਤਮ-ਸਮਰਪਣ ਦੀ ਪੂਰੀ ਕਹਾਣੀ 4 ਅਗਸਤ 1972 ਨੂੰ ਈਦੀ ਅਮੀਨ ਨੂੰ ਅਚਾਨਕ ਇੱਕ ਸੁਪਨਾ ਆਇਆ ਅਤੇ ਉਨ੍ਹਾਂ ਨੇ ਯੁਗਾਂਡਾ ਦੇ ਇੱਕ ਨਗਰ ਟੋਰੋਰੋ ਵਿੱਚ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਲਾਹ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਸਾਰੇ ਏਸ਼ੀਆਈ ਲੋਕਾਂ ਨੂੰ ਆਪਣੇ ਦੇਸ 'ਚੋਂ ਤੁਰੰਤ ਬਾਹਰ ਕੱਢ ਦੇਣ। ਏਸ਼ੀਆਈ ਲੋਕਾਂ ਨੂੰ ਕੱਢਣ ਦੀ ਸਲਾਹ ਮਿਲੀ ਸੀ ਕਰਨਲ ਗੱਦਾਫ਼ੀ ਕੋਲੋਂ ਸ਼ੁਰੂ ਵਿੱਚ ਅਮੀਨ ਦੇ ਐਲਾਨ ਨੂੰ ਏਸ਼ੀਆਈ ਲੋਕਾਂ ਨੇ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਨੂੰ ਲੱਗਾ ਕਿ ਅਮੀਨ ਨੇ ਆਪਣੇ ਸਨਕੀਪੁਣੇ ਵਿੱਚ ਇਹ ਐਲਾਨ ਕੀਤਾ ਹੈ। ਪਰ ਥੋੜ੍ਹੇ ਦਿਨਾਂ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਅਮੀਨ ਉਨ੍ਹਾਂ ਨੂੰ ਆਪਣੇ ਦੇਸ 'ਚੋਂ ਬਾਹਰ ਕੱਢਣਾ ਚਾਹੁੰਦੇ ਹਨ। Image copyright Getty Images ਫੋਟੋ ਕੈਪਸ਼ਨ ਯੁਗਾਂਡਾ ਦੇ ਹੈਵੀ ਵੇਟ ਬਾਕਸਿੰਗ ਚੈਂਪੀਅਨ ਰਹੇ ਈਦੀ ਅਮੀਨ 1971 ਵਿੱਚ ਮਿਲਟਨ ਓਬੋਟੇ ਨੂੰ ਹਟਾ ਕੇ ਸੱਤਾ ਵਿੱਚ ਆਏ ਸਨ ਵੈਸੇ ਤਾਂ ਬਾਅਦ ਵਿੱਚ ਅਮੀਨ ਨੇ ਕਈ ਵਾਰ ਸਵੀਕਾਰ ਕੀਤਾ ਕਿ ਇਹ ਫ਼ੈਸਲਾ ਲੈਣ ਦੀ ਸਲਾਹ ਅੱਲਾਹ ਨੇ ਉਨ੍ਹਾਂ ਨੂੰ ਸੁਪਨੇ ਵਿੱਚ ਆ ਕੇ ਦਿੱਤੀ ਸੀ।ਪਰ ਅਮੀਨ ਦੇ ਸ਼ਾਸਨ 'ਤੇ ਚਰਚਿਤ ਕਿਤਾਬ 'ਗੈਸਟ ਆਫ ਕੰਪਾਲਾ' ਲਿਖਣ ਵਾਲੇ ਜਾਰਜ ਇਵਾਨ ਸਮਿੱਥ ਲਿਖਦੇ ਹਨ, ""ਇਸ ਦੀ ਪ੍ਰੇਰਣਾ ਉਨ੍ਹਾਂ ਨੂੰ ਲੀਬੀਆ ਦੇ ਤਾਨਾਸ਼ਾਹ ਕਰਨਲ ਗੱਦਾਫ਼ੀ ਕੋਲੋਂ ਮਿਲੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਨ੍ਹਾਂ ਦੇ ਦੇਸ 'ਤੇ ਉਨ੍ਹਾਂ ਦੀ ਮਜ਼ਬੂਤ ਪਕੜ ਉਦੋਂ ਹੋਵੇਗੀ ਜਦੋਂ ਉਸ ਦੇ ਅਰਥਚਾਰੇ 'ਤੇ ਉਸ ਦਾ ਪੂਰਾ ਕੰਟ੍ਰੋਲ ਹੋਵੇਗਾ। ਉਨ੍ਹਾਂ ਨੇ ਅਮੀਨ ਨੂੰ ਕਿਹਾ ਕਿ ਜਿਵੇਂ ਉਨ੍ਹਾਂ ਨੇ ਆਪਣੇ ਦੇਸ ਵਿਚੋਂ ਇਟਲੀ ਦੇ ਲੋਕਾਂ ਨੂੰ ਬਾਹਰ ਕੀਤਾ, ਉਸੇ ਤਰ੍ਹਾਂ ਉਹ ਵੀ ਏਸ਼ੀਆਈ ਲੋਕਾਂ ਨੂੰ ਬਾਹਰ ਕੱਢ ਦੇਣ।""ਸਿਰਫ਼ 55 ਪੌਂਡ ਲੈ ਕੇ ਜਾਣ ਦੀ ਇਜਾਜ਼ਤਇਹ ਐਲਾਨ ਹੋਇਆ ਤਾਂ ਬਰਤਾਨੀਆ ਨੇ ਆਪਣੇ ਇੱਕ ਮੰਤਰੀ ਜੈਫਰੀ ਰਿਪਨ ਨੂੰ ਇਸ ਉਦੇਸ਼ ਲਈ ਕੰਪਾਲਾ ਭੇਜਿਆ ਕਿ ਅਮੀਨ ਨੂੰ ਇਹ ਫ਼ੈਸਲਾ ਬਦਲਣ ਲਈ ਮਨਾ ਲੈਣਗੇ। ਪਰ ਜਦੋਂ ਰਿਪਨ ਉੱਥੇ ਪਹੁੰਚੇ ਤਾਂ ਅਮੀਨ ਦੇ ਅਖਵਾਇਆ ਕਿ ਉਹ ਬਹੁਤ ਮਸ਼ਰੂਫ਼ ਹੋਣ ਕਾਰਨ ਅਗਲੇ ਪੰਜ ਦਿਨਾਂ ਤੱਕ ਉਨ੍ਹਾਂ ਨੂੰ ਨਹੀਂ ਮਿਲ ਸਕਣਗੇ। ਰਿਪਨ ਨੇ ਲੰਡਨ ਵਾਪਸ ਆਉਣ ਦਾ ਫ਼ੈਸਲਾ ਲਿਆ। ਜਦੋਂ ਉਨ੍ਹਾਂ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਝਾਇਆ ਤਾਂ ਚੌਥੇ ਦਿਨ ਅਮੀਨ ਰਿਪਨ ਨੂੰ ਮਿਲਣ ਲਈ ਤਿਆਰ ਹੋਏ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ।ਅਮੀਨ ਆਪਣੇ ਫ਼ੈਸਲੇ 'ਤੇ ਅੜੇ ਰਹੇ। ਭਾਰਤ ਸਰਕਾਰ ਨੇ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਭਾਰਤੀ ਵਿਦੇਸ਼ ਸੇਵਾ ਦੇ ਇੱਕ ਅਧਿਕਾਰੀ ਨਿਰੰਜਨ ਦੇਸਾਈ ਨੂੰ ਕੰਪਾਲਾ ਭੇਜਿਆ। Image copyright Getty Images ਨਿਰੰਜਨ ਦੇਸਾਈ ਯਾਦ ਕਰਦੇ ਹਨ, ""ਜਦੋਂ ਮੈਂ ਕੰਪਾਲਾ ਪਹੁੰਚਿਆ ਤਾਂ ਉੱਥੇ ਹਾਹਾਕਾਰ ਮਚੀ ਹੋਈ ਸੀ। ਉਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਆਪਣੀ ਪੂਰੀ ਜ਼ਿੰਦਗੀ ਵਿੱਚ ਯੁਗਾਂਡਾ ਤੋਂ ਬਾਹਰ ਨਹੀਂ ਗਏ ਸਨ। ਹਰ ਵਿਅਕਤੀ ਨੂੰ ਆਪਣੇ ਨਾਲ 55 ਪੌਂਡ ਅਤੇ 250 ਕਿਲੋ ਸਮਾਨ ਲੈ ਕੇ ਜਾਣ ਦੀ ਇਜਾਜ਼ਤ ਸੀ। ਕੰਪਾਲਾ ਤੋਂ ਬਾਹਰ ਰਹਿਣ ਵਾਲੇ ਏਸ਼ੀਆਈ ਲੋਕਾਂ ਨੂੰ ਇਨ੍ਹਾਂ ਨੇਮਾਂ ਦੀ ਵੀ ਜਾਣਕਾਰੀ ਨਹੀਂ ਸੀ।""ਇਹ ਵੀ ਪੜ੍ਹੋ:ਇੱਕ ਮਹੀਨਾ ਸ਼ਰਾਬ ਛੱਡਣ ਦੇ 7 ਖ਼ਾਸ ਫ਼ਾਇਦੇ ਕਿਉਂ ਪਾਸਾ ਵੱਟ ਕੇ ਸੌਣ ਗਰਭਵਤੀ ਔਰਤਾਂ?ਅਗਲੇ 15 ਸਾਲਾਂ 'ਚ ਡੇਢ ਕਰੋੜ ਵਾਧੂ ਲੋਕ ਮਰਨਗੇ?1971- ਪੰਜਾਬੀ ਫ਼ੌਜੀ ਅਫ਼ਸਰ ਦੇ ਚੁਟਕਲੇ ਅਤੇ ਸਰੰਡਰਬਗ਼ੀਚੇ ਵਿੱਚ ਆਪਣਾ ਸੋਨਾ ਦੱਬਿਆਅਮੀਨ ਦਾ ਇਹ ਫ਼ੈਸਲਾ ਇੰਨਾ ਅਚਾਨਕ ਸੀ ਕਿ ਯੁਗਾਂਡਾ ਦੀ ਸਰਕਾਰ ਇਸ ਨੂੰ ਲਾਗੂ ਕਰਨ ਲਈ ਤਿਆਰ ਨਹੀਂ ਸੀ। ਕੁਝ ਅਮੀਰ ਏਸ਼ੀਆਈ ਲੋਕਾਂ ਨੇ ਆਪਣੇ ਧਨ ਨੂੰ ਖ਼ਰਚ ਕਰਨ ਦਾ ਖ਼ਾਸ ਤਰੀਕਾ ਲੱਭਿਆ। ਨਿਰੰਜਨ ਦੇਸਾਈ ਦੱਸਦੇ ਹਨ, ""ਉਨ੍ਹਾਂ ਲੋਕਾਂ ਵਿੱਚ ਇਸ ਤਰ੍ਹਾਂ ਦੀ ਸੋਚ ਬਣ ਗਈ ਸੀ ਕਿ ਜੇਕਰ ਤੁਸੀਂ ਆਪ ਆਪਣਾ ਪੈਸਾ ਬਾਹਰ ਨਹੀਂ ਲੈ ਕੇ ਜਾ ਸਕਦੇ ਤਾਂ ਉਸ ਨੂੰ ਸਟਾਇਲ ਨਾਲ ਉਡਾਓ। ਕੁਝ ਅਕਲਮੰਦ ਲੋਕ ਆਪਣਾ ਪੈਸਾ ਲੈ ਕੇ ਜਾਣ ਵਿੱਚ ਸਫਲ ਵੀ ਹੋ ਗਏ। ਸਭ ਤੋਂ ਚੰਗਾ ਤਰੀਕਾ ਸੀ ਪੂਰੀ ਦੁਨੀਆਂ ਵਿੱਚ ਘੁੰਮਣਾ, ਪੂਰੇ ਪਰਿਵਾਰ ਲਈ ਫਸਟ ਕਲਾਸ ਟਿਕਟ ਖਰੀਦਣਾ ਜਿਸ ਵਿੱਚ ਐਂ ਸੀਓ ਰਾਹੀਂ ਹੋਟਲ ਬੁਕਿੰਗ ਪਹਿਲਾਂ ਤੋਂ ਕਰਾ ਦਿੱਤੀ ਗਈ ਹੋਵੇ।""ਉਨ੍ਹਾਂ ਨੇ ਦੱਸਿਆ, ""ਇਨ੍ਹਾਂ ਐਮਸੀਓ (ਮਿਸੀਲੈਨੀਅਸ ਚਾਰਜ ਆਰਡਰ) ਨੂੰ ਬਾਅਦ ਵਿੱਚ ਤੁੜਵਾਇਆ ਜਾ ਸਕਦਾ ਸੀ। ਕੁਝ ਲੋਕਾਂ ਨੇ ਗੱਡੀਆਂ ਦੇ ਕਾਰਪੈਟ ਹੇਠਾਂ ਆਪਣੇ ਗਹਿਣੇ ਰੱਖ ਕੇ ਗੁਆਂਢੀ ਮੁਲਕ ਕੀਨੀਆ ਪਹੁੰਚਾਏ। ਕੁਝ ਲੋਕਾਂ ਨੇ ਪਾਰਸਲ ਰਾਹੀਂ ਆਪਣੇ ਗਹਿਣੇ ਇੰਗਲੈਂਡ ਭੇਜ ਦਿੱਤੇ ਸਨ।""""ਦਿਲਚਸਪ ਗੱਲ ਤਾਂ ਇਹ ਸਾਰੇ ਆਪਣੀਆਂ ਮੰਜ਼ਿਲਾਂ 'ਤੇ ਸੁਰੱਖਿਅਤ ਪਹੁੰਚ ਵੀ ਗਏ ਹਨ। ਕੁਝ ਨੂੰ ਉਮੀਦ ਸੀ ਕਿ ਉਹ ਕੁਝ ਸਮੇਂ ਬਾਅਦ ਵਾਪਸ ਯੁਗਾਂਡਾ ਆ ਜਾਣਗੇ। ਇਸ ਲਈ ਉਨ੍ਹਾਂ ਨੇ ਆਪਣੇ ਬਗ਼ੀਚੇ ਵਿੱਚ ਗੱਡ ਦਿੱਤੇ। ਮੈਂ ਕੁਝ ਅਜਿਹੇ ਲੋਕਾਂ ਨੂੰ ਵੀ ਜਾਣਦਾ ਹਾਂ, ਜਿਨ੍ਹਾਂ ਨੇ ਆਪਣੇ ਗਹਿਣੇ ਬੈਂਕ ਆਫ ਬੜੌਦਾ ਦੀ ਸਥਾਨਕ ਬ੍ਰਾਂਚ ਦੇ ਲਾਕਰ ਵਿੱਚ ਰਖਵਾ ਦਿੱਤੇ ਸਨ। ਉਨ੍ਹਾਂ ਵਿਚੋਂ ਕੁਝ ਲੋਕ ਜਦੋਂ 15 ਸਾਲ ਬਾਅਦ ਉੱਥੇ ਗਏ ਤਾਂ ਉਨ੍ਹਾਂ ਦੇ ਗਹਿਣੇ ਇਸ ਲਾਕਰ ਵਿੱਚ ਸੁਰੱਖਿਅਤ ਸਨ। ਅੰਗੂਠੀ ਕੱਟ ਕੇ ਉਤਾਰੀ ਇਸ ਵੇਲੇ ਲੰਡਨ ਵਿੱਚ ਰਹਿ ਰਹੀ ਗੀਤਾ ਵਾਟਸ ਨੂੰ ਉਹ ਦਿਨ ਯਾਦ ਹੈ ਜਦੋਂ ਉਹ ਲੰਡਨ ਜਾਣ ਲਈ ਐਨਤੇਬੇ ਹਵਾਈ ਅੱਡੇ ਪਹੁੰਚੀ ਸੀ। Image copyright PA ਫੋਟੋ ਕੈਪਸ਼ਨ ਯੁਗਾਂਡਾ ਤੋਂ ਕੱਢੇ ਗਏ ਵਧੇਰੇ ਲੋਕਾਂ ਨੂੰ ਮਿਲੀ ਬਰਤਾਨੀਆਂ ਵਿੱਚ ਸ਼ਰਨ ਗੀਤਾ ਦੱਸਦੇ ਹਨ, ""ਸਾਨੂੰ ਆਪਣੇ ਨਾਲ ਲੈ ਕੇ ਜਾਣ ਲਈ ਸਿਰਫ਼ 55 ਪੌਂਡ ਦਿੱਤੇ ਗਏ ਸਨ। ਜਦੋਂ ਅਸੀਂ ਹਵਾਈ ਅੱਡੇ ਪਹੁੰਚੇ ਤਾਂ ਲੋਕਾਂ ਦੇ ਸੂਟਕੇਸ ਖੋਲ੍ਹ ਕੇ ਦੇਖੇ ਜਾ ਰਹੇ ਸਨ। ਉਨ੍ਹਾਂ ਦੀ ਹਰ ਚੀਜ਼ ਬਾਹਰ ਕੱਢ ਕੇ ਸੁੱਟੀ ਜਾ ਰਹੀ ਸੀ, ਤਾਂ ਜੋ ਉਹ ਦੇਖ ਸਕਣ ਕਿ ਉਸ ਵਿੱਚ ਸੋਨਾ ਜਾਂ ਪੈਸਾ ਤਾਂ ਨਹੀਂ ਲੁਕਾ ਕੇ ਰੱਖੇ।""""ਪਤਾ ਨਹੀਂ ਕਿਸ ਕਾਰਨ ਮੇਰੇ ਮਾਤਾ-ਪਿਤਾ ਨੇ ਮੇਰੀ ਉਂਗਲੀ ਵਿੱਚ ਸੋਨੇ ਦੀ ਰਿੰਗ ਪਾ ਦਿੱਤੀ ਸੀ। ਮੈਨੂੰ ਕਿਹਾ ਗਿਆ ਮੈਂ ਅੰਗੂਠੀ ਉਤਾਰ ਕੇ ਉਨ੍ਹਾਂ ਨੂੰ ਦੇ ਦੇਵਾਂ, ਪਰ ਉਹ ਇੰਨੀ ਕੱਸੀ ਹੋਈ ਸੀ ਕਿ ਉਤਰ ਨਹੀਂ ਰਹੀ ਸੀ। ਅਖ਼ੀਰ ਉਨ੍ਹਾਂ ਨੇ ਉਸ ਨੂੰ ਕੱਟ ਕੇ ਮੇਰੀ ਉਂਗਲੀ ਤੋਂ ਵੱਖ ਕਰ ਦਿੱਤਾ। ਸਭ ਤੋਂ ਖ਼ਤਰਨਾਕ ਚੀਜ਼ ਇਹ ਸੀ ਕਿ ਜਦੋਂ ਅੰਗੂਠੀ ਨੂੰ ਕੱਟਿਆ ਜਾ ਰਿਹਾ ਸੀ ਤਾਂ ਆਟੋਮੈਟਿਕ ਹਥਿਆਰਾਂ ਨਾਲ ਲੈਸ ਯੁਗਾਂਡਾ ਦੇ ਫੌਜੀ ਸਾਨੂੰ ਘੇਰ ਕੇ ਖੜੇ ਸਨ। 32 ਕਿਲੋਮੀਟਰ ਦੀ ਦੂਰੀ ਦੌਰਾਨ 5 ਵਾਰ ਤਲਾਸ਼ੀਬਹੁਤ ਸਾਰੇ ਏਸ਼ੀਆਈ ਲੋਕਾਂ ਨੂੰ ਆਪਣੀਆਂ ਦੁਕਾਨਾਂ ਅਤੇ ਘਰ ਖੁੱਲ੍ਹੇ ਛੱਡ ਕੇ ਆਉਣਾ ਪਿਆ। ਉਨ੍ਹਾਂ ਨੂੰ ਆਪਣੇ ਘਰ ਵੇਚਣ ਦੀ ਇਜਾਜ਼ਤ ਨਹੀਂ ਸੀ। ਯੁਗਾਂਡਾ ਦੇ ਫੌਜੀ ਉਨ੍ਹਾਂ ਦਾ ਸਮਾਨ ਲੁੱਟਣਾ ਚਾਹੁੰਦੇ ਸਨ, ਜਿਸ ਨੂੰ ਉਹ ਆਪਣੇ ਨਾਲ ਬਾਹਰ ਲੈ ਕੇ ਜਾਣਾ ਚਾਹੁੰਦੇ ਸਨ। ਨਿਰੰਜਨ ਦੇਸਾਈ ਦੱਸਦੇ ਹਨ, ""ਕੰਪਾਲਾ ਸ਼ਹਿਰ ਤੋਂ ਐਨਤੇਬੇ ਹਵਾਈ ਅੱਡੇ ਦੀ ਦੂਰੀ 32 ਕਿਲੋਮੀਰ ਸੀ। ਯੁਗਾਂਡਾ ਦੇ ਬਾਹਰ ਜਾਣ ਵਾਲੇ ਹਰੇਕ ਏਸ਼ੀਆਈ ਲੋਕਾਂ ਨੂੰ ਵਿਚਕਾਰ ਬਣੀਆਂ ਪੰਜ ਨਾਕਾਬੰਦੀਆਂ 'ਤੋਂ ਹੋ ਕੇ ਨਿਕਲਣਾ ਪਿਆ। ਹਰੇਕ ਨਾਕਾਬੰਦੀ 'ਤੇ ਉਨ੍ਹਾਂ ਦੀ ਤਲਾਸ਼ੀ ਹੁੰਦੀ ਸੀ ਅਤੇ ਫੌਜੀਆਂ ਦੀ ਪੂਰੀ ਕੋਸ਼ਿਸ਼ ਹੁੰਦੀ ਸੀ ਕਿ ਕੁਝ ਨਾ ਕੁਝ ਸਮਾਨ ਉਨ੍ਹਾਂ ਕੋਲੋਂ ਖੋਹ ਲਿਆ ਜਾਵੇ।""ਮੈਂ ਨਿਰੰਜਨ ਦੇਸਾਈ ਨੂੰ ਪੁੱਛਿਆ ਕਿ ਏਸ਼ੀਆਈ ਲੋਕਾਂ ਵੱਲੋਂ ਛੱਡੀ ਗਈ ਜਾਇਦਾਦ ਦਾ ਕੀ ਹੋਇਆ? Image copyright Getty Images ਦੇਸਾਈ ਦਾ ਜਵਾਬ ਸੀ, ""ਜ਼ਿਆਦਾਤਰ ਸਮਾਨ ਅਮੀਨ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਅਤੇ ਫੌਜੀ ਅਧਿਕਾਰੀਆਂ ਦੇ ਹੱਥ ਲੱਗਾ। ਆਮ ਲੋਕਾਂ ਨੂੰ ਇਸ ਦਾ ਬਹੁਤ ਘੱਟ ਹਿੱਸਾ ਮਿਲ ਸਕਿਆ। ਉਹ ਲੋਕ ਇਸ ਤਰ੍ਹਾਂ ਹਾਸਿਲ ਕੀਤੀ ਜਾਇਦਾਦ ਨੂੰ ਕੋਡ ਭਾਸ਼ਾ ਵਿੱਚ 'ਬੰਗਲਾਦੇਸ਼' ਕਹਿੰਦੇ ਸਨ। ਉਨ੍ਹਾਂ ਨੇ ਕਿਹਾ, ""ਉਸ ਵੇਲੇ ਹੀ ਬੰਗਲਾਦੇਸ਼ ਨਵਾਂ-ਨਵਾਂ ਆਜ਼ਾਦ ਹੋਇਆ ਸੀ। ਫੌਜੀਆਂ ਨੂੰ ਅਕਸਰ ਇਹ ਕਹਿੰਦਿਆਂ ਸੁਣਿਆ ਜਾਂਦਾ ਸੀ ਕਿ ਉਨ੍ਹਾਂ ਦੇ ਕੋਲ ਇੰਨੇ 'ਬੰਗਲਾਦੇਸ਼' ਹਨ।""ਜਾਰਜ ਈਵਾਨ ਸਮਿੱਥ ਆਪਣੀ ਕਿਤਾਬ 'ਗੈਸਟ ਆਫ ਕੰਪਾਲਾ' ਵਿੱਚ ਲਿਖਦੇ ਹਨ, ""ਅਮੀਨ ਨੇ ਏਸ਼ੀਆਈ ਲੋਕਾਂ ਦੀਆਂ ਵਧੇਰੇ ਦੁਕਾਨਾਂ ਅਤੇ ਹੋਟਲ ਆਪਣੇ ਫੌਜੀਆਂ ਨੂੰ ਦੇ ਦਿੱਤੇ ਸਨ। ਇਸ ਤਰ੍ਹਾਂ ਦੇ ਵੀਡੀਓ ਮੌਜੂਦ ਹਨ, ਜਿਸ ਵਿੱਚ ਅਮੀਨ ਆਪਣੇ ਫੌਜੀ ਅਧਿਕਾਰੀਆਂ ਨਾਲ ਤੁਰ ਰਹੇ ਹਨ। ਉਨ੍ਹਾਂ ਨਾਲ ਹੱਥ ਵਿੱਚ ਨੋਟਬੁੱਕ ਲਈ ਹੋਰ ਅਧਿਕਾਰੀ ਵੀ ਚੱਲ ਰਿਹਾ ਹੈ ਅਤੇ ਅਮੀਨ ਉਸ ਨੂੰ ਆਦੇਸ਼ ਦੇ ਰਹੇ ਹਨ ਕਿ ਉਹ ਦੁਕਾਨ ਉਸ ਬ੍ਰਿਗੇਡੀਅਰ ਨੂੰ ਦੇ ਦਿਓ ਅਤੇ ਇਹ ਹੋਟਲ ਉਸ ਨੂੰ ਦੇ ਦਿਓ।""ਉਹ ਲਿਖਦੇ ਹਨ, ""ਇਨ੍ਹਾਂ ਅਧਿਕਾਰੀਆਂ ਨੂੰ ਆਪਣਾ ਘਰ ਤੱਕ ਚਲਾਉਣ ਦੀ ਵੀ ਅਕਲ ਨਹੀਂ ਸੀ। ਉਹ ਮੁਫ਼ਤ ਵਿੱਚ ਮਿਲੀਆਂ ਦੁਕਾਨਾਂ ਨੂੰ ਕੀ ਚਲਾ ਸਕਣਗੇ। ਉਹ ਇੱਕ ਜਨਜਾਤੀ ਪ੍ਰਥਾ ਦਾ ਪਾਲਣ ਕਰਦੇ ਹੋਏ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਹਨ ਅਤੇ ਉਨ੍ਹਾਂ ਨੂੰ ਕਹਿੰਦੇ ਹਨ ਉਹ ਜੋ ਚਾਹੁਣ, ਉਹੀ ਚੀਜ਼ ਉਥੋਂ ਲੈ ਕੇ ਜਾ ਸਕਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਕਿੱਥੋਂ ਨਵੀਆਂ ਚੀਜ਼ਾਂ ਖਰੀਦੀਆਂ ਜਾਣ ਅਤੇ ਇਨ੍ਹਾਂ ਚੀਜ਼ਾਂ ਦਾ ਕੀ ਮੁੱਲ ਵਸੂਲਿਆਂ ਜਾਵੇ। ਨਤੀਜਾ ਇਹ ਹੋਇਆ ਕਿ ਕੁਝ ਹੀ ਦਿਨਾਂ ਵਿੱਚ ਪੂਰਾ ਅਰਥਚਾਰਾ ਜ਼ਮੀਨ 'ਤੇ ਆ ਗਿਆ।""ਇਹ ਵੀ ਪੜ੍ਹੋ:ਇਸ ਸ਼ਹਿਰ ਵਿੱਚ ਲੋਕ ਅੰਡਰਗ੍ਰਾਊਂਡ ਕਿਉਂ ਰਹਿੰਦੇ ਹਨਸ਼ੰਘਾਈ ਵਿੱਚ ਸਿੱਖਾਂ ਦੇ ਵਸਣ ਅਤੇ ਉਜਾੜੇ ਦੀ ਕਹਾਣੀਨੀਰੂ ਆਪਣੀ ਧੀ ਨੂੰ 'ਨਾਂਹ ਕਹਿਣਾ ਸਿਖਾ ਰਹੀ ਹੈ'ਸਿੱਖ ਨੌਜਵਾਨ ਨੇ ਕਿਵੇਂ ਬਦਲੀ ਲੱਦਾਖੀਆਂ ਦੀ ਜ਼ਿੰਦਗੀ?ਅਮੀਨ ਦੀ ਬੇਰਹਿਮੀ ਇਸ ਪੂਰੀ ਘਟਨਾ ਕਾਰਨ ਈਦੀ ਅਮੀਨ ਦਾ ਅਕਸ ਪੂਰੀ ਦੁਨੀਆਂ ਵਿੱਚ ਇੱਕ ਬੇਹੱਦ ਸਨਕੀ ਸ਼ਾਸਕ ਵਜੋਂ ਫੈਲ ਗਿਆ। ਉਨ੍ਹਾਂ ਦੀ ਬੇਰਹਿਮੀ ਦੀਆਂ ਹੋਰ ਕਹਾਣੀਆਂ ਵੀ ਦੁਨੀਆਂ ਨੂੰ ਪਤਾ ਲੱਗਣ ਲੱਗੀਆਂ। ਅਮੀਨ ਦੇ ਸਮੇਂ ਵਿੱਚ ਸਿਹਤ ਮੰਤਰੀ ਰਹੇ ਹੇਨਰੀ ਕੇਏਂਬਾ ਨੇ ਇੱਕ ਕਿਤਾਬ ਲਿਖੀ 'ਏ ਸਟੇਟ ਆਫ ਬਲੱਡ: ਇਨਸਾਈਡ ਸਟੋਰੀ ਆਫ ਈਦੀ ਅਮੀਨ' ਜਿਸ ਵਿੱਚ ਉਨ੍ਹਾਂ ਨੇ ਬੇਰਹਿਮੀ ਦੇ ਅਜਿਹੇ ਕਿੱਸੇ ਦੱਸੇ ਹਨ ਕਿ ਪੂਰੀ ਦੁਨੀਆਂ ਨੇ ਦੰਦਾਂ ਹੇਠਾਂ ਉਂਗਲੀ ਦਬਾ ਲਈ। ਕੇਏਂਬਾ ਨੇ ਲਿਖਿਆ, ""ਅਮੀਨ ਨੇ ਆਪਣੇ ਦੁਸ਼ਮਣਾਂ ਨੂੰ ਨਾ ਸਿਰਫ਼ ਮਾਰਿਆ ਬਲਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨਾਲ ਬੇਰਹਿਮੀ ਵਾਲਾ ਵਤੀਰਾ ਕੀਤਾ। ਯੁਗਾਂਡਾ ਦੇ ਮੈਡੀਕਲ ਭਾਈਚਾਰੇ ਵਿਚਾਲੇ ਇਹ ਗੱਲ ਆਮ ਸੀ ਕਿ ਮੁਰਦਾਘਰ ਵਿੱਚ ਰੱਖੀਆਂ ਹੋਈਆਂ ਲਾਸ਼ਾਂ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਗੁਰਦੇ, ਜਿਗਰ, ਨੱਕ, ਬੁੱਲ੍ਹ ਅਤੇ ਗੁਪਤ ਅੰਗ ਗਾਇਬ ਮਿਲਦੇ ਸਨ। ਜੂਨ 1974 ਵਿੱਚ ਜਦੋਂ ਵਿਦੇਸ਼ ਸੇਵਾ ਦੇ ਇੱਕ ਅਧਿਕਾਰੀ ਗੋਡਫਰੀ ਕਿਗਾਲਾ ਨੂੰ ਗੋਲੀ ਮਾਰੀ ਗਈ ਤਾਂ ਉਸ ਦੀਆਂ ਅੱਖਾਂ ਕੱਢ ਲਈਆਂ ਗਈਆਂ ਅਤੇ ਉਨ੍ਹਾਂ ਦੀ ਲਾਸ਼ ਨੂੰ ਕੰਪਾਲਾ ਦੇ ਬਾਹਰ ਜੰਗਲਾਂ ਵਿੱਚ ਸੁੱਟ ਦਿੱਤਾ ਗਿਆ ਸੀ।"" ਕੋਏਂਬਾ ਨੇ ਬਾਅਦ ਵਿੱਚ ਇੱਕ ਬਿਆਨ ਦਿੱਤਾ ਕਿ ਕਈ ਵਾਰ ਅਮੀਨ ਨੇ ਜ਼ੋਰ ਦਿੱਤਾ ਕਿ ਉਹ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੇ ਨਾਲ ਕੁਝ ਸਮਾਂ ਇਕੱਲੇ ਬਿਤਾਉਣਾ ਚਾਹੁੰਦੇ ਹਨ। ਜਦੋਂ ਮਾਰਚ 1974 ਵਿੱਚ ਕਾਰਜਕਾਰੀ ਫੌਜ ਮੁਖੀ ਬ੍ਰਿਗੇਡੀਅਰ ਚਾਰਲਸ ਅਰੂਬੇ ਦਾ ਕਤਲ ਹੋਇਆ ਤਾਂ ਅਮੀਨ ਉਨ੍ਹਾਂ ਦੀ ਲਾਸ਼ ਨੂੰ ਦੇਖ ਕੇ ਮੁਲਾਗੋ ਹਸਪਤਾਲ ਦੇ ਮੁਰਦਾਘਰ ਵਿੱਚ ਗਏ।ਉਨ੍ਹਾਂ ਨੇ ਡਿਪਟੀ ਮੈਡੀਕਲ ਸੁਪਰਡੈਂਟ ਕਏਨਾਨਾਬਾਏ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਲਾਸ਼ ਦੇ ਨਾਲ ਇਕੱਲੇ ਛੱਡ ਦੇਣ। ਕਿਸੇ ਨੇ ਇਹ ਨਹੀਂ ਦੇਖਿਆ ਕਿ ਅਮੀਨ ਨੇ ਲਾਸ਼ ਨਾਲ ਇਕੱਲਾ ਛੱਡੇ ਜਾਣ 'ਤੇ ਕੀ ਕੀਤਾ ਪਰ ਕੁਝ ਯੁਗਾਂਡਾ ਵਾਸੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਆਪਣੇ ਦੁਸ਼ਮਣ ਦਾ ਖ਼ੂਨ ਪੀਤਾ ਸੀ, ਜਿਵੇਂ ਕਿ ਕਾਕਵਾ ਜਨਤਾਜੀ ਦੀ ਪ੍ਰਥਾ ਹੈ। ਅਮੀਨ ਦਾ ਸੰਬੰਧ ਕਾਕਵਾ ਜਨਜਾਤੀ ਨਾਲ ਸੀ। ਮਨੁਖੀ ਮਾਸ ਖਾਣ ਦੇ ਇਲਜ਼ਾਮ ਕੇਏਂਬਾ ਲਿਖਦੇ ਹਨ, ""ਕਈ ਵਾਰ ਰਾਸ਼ਟਰਪਤੀ ਨੇ ਦੂਜੇ ਲੋਕਾਂ ਦੇ ਸਾਹਮਣੇ ਸ਼ੇਖੀ ਮਾਰੀ ਸੀ ਕਿ ਉਨ੍ਹਾਂ ਨੇ ਮਨੁਖੀ ਮਾਸ ਖਾਧਾ ਹੈ। ਮੈਨੂੰ ਯਾਦ ਹੈ ਕਿ ਅਗਸਤ 1975 ਵਿੱਚ ਜਦੋਂ ਅਮੀਨ ਕੁਝ ਸੀਨੀਅਰ ਅਧਿਕਾਰੀਆਂ ਨਾਲ ਆਪਣੀ ਜ਼ਾਇਰ ਯਾਤਰਾ ਬਾਰੇ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉੱਥੇ ਉਨ੍ਹਾਂ ਨੂੰ ਬਾਂਦਰ ਦਾ ਗੋਸ਼ਤ ਦਿੱਤਾ ਗਿਆ ਸੀ ਜੋ ਮਨੁੱਖੀ ਗੋਸ਼ਤ ਤੋਂ ਵੱਧ ਸੁਆਦਲਾ ਨਹੀਂ ਸੀ। ਜੰਗ ਦੌਰਾਨ ਅਕਸਰ ਹੁੰਦਾ ਹੈ ਕਿ ਤੁਹਾਡਾ ਸਾਥੀ ਸੈਨਿਕ ਜ਼ਖ਼ਮੀ ਹੋ ਜਾਂਦਾ ਹੈ। ਅਜਿਹੇ ਵਿੱਚ ਉਸ ਨੂੰ ਮਾਰ ਕੇ ਖਾਣ ਨਾਲ ਤੁਸੀਂ ਭੁਖਮਰੀ ਦੇ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ।""ਇੱਕ ਹੋਰ ਮੌਕੇ 'ਤੇ ਅਮੀਨ ਨੇ ਯੁਗਾਂਡਾ ਦੇ ਇੱਕ ਡਾਕਟਰ ਨੂੰ ਦੱਸਿਆ ਸੀ ਕਿ ਮਨੁੱਖ ਦਾ ਮਾਸ ਤੇਂਦੂਏ ਦੇ ਮਾਸ ਨਾਲੋਂ ਵਧੇਰੇ ਨਮਕੀਨ ਹੁੰਦਾ ਹੈ। Image copyright AFP ਫੋਟੋ ਕੈਪਸ਼ਨ ਈਦੀ ਦੀ ਪੰਜਵੀਂ ਪਤਨੀ ਸੀ ਸਾਰਾ ਕਿਓਲਾਬਾ ਰੈਫਰੀਜਰੇਟਰ ਵਿੱਚੋਂ ਮਿਲਿਆ ਮਨੁੱਖ ਦਾ ਕੱਟਿਆ ਹੋਇਆ ਸਿਰ ਅਮੀਨ ਦੇ ਇੱਕ ਪੁਰਾਣੇ ਨੌਕਰ ਮੋਜ਼ੇਜ਼ ਅਲੋਗਾ ਨੇ ਕੀਨੀਆ ਭੱਜ ਜਾਣ ਤੋਂ ਬਾਅਦ ਇੱਕ ਅਜਿਹੀ ਕਹਾਣੀ ਸੁਣਾਈ ਸੀ ਜਿਸ ਵਿੱਚ ਅੱਜ ਦੇ ਯੁੱਗ ਵਿੱਚ ਵਿਸ਼ਵਾਸ ਕਰਨਾ ਮੁਸ਼ਕਿਲ ਹੈ। ਅਮੀਨ ਦੇ ਸਮੇਂ ਯੁਗਾਂਡਾ ਵਿੱਚ ਭਾਰਤ ਦੇ ਕਮਿਸ਼ਨਰ ਰਹੇ ਮਦਨਜੀਤ ਸਿੰਘ ਨੇ ਆਪਣੀ ਕਿਤਾਬ 'ਕਲਚਰ ਆਫ ਦਿ ਸੇਪਲਕਰੇ' ਵਿੱਚ ਲਿਖਿਆ ਹੈ ਕਿ ਅਲੋਗਾ ਨੇ ਦੱਸਿਆ, ""ਅਮੀਨ ਦੇ ਪੁਰਾਣੇ ਘਰ ਕਮਾਂਡ ਪੋਸਟ ਵਿੱਚ ਇੱਕ ਕਮਰਾ ਹਮੇਸ਼ਾ ਬੰਦ ਰਹਿੰਦਾ ਸੀ। ਸਿਰਫ਼ ਮੈਨੂੰ ਹੀ ਉਸ ਦੇ ਅੰਦਰ ਆਉਣ ਦੀ ਇਜਾਜ਼ਤ ਸੀ ਅਤੇ ਉਹ ਵੀ ਉਸ ਨੂੰ ਸਾਫ਼ ਕਰਨ ਲਈ।""""ਅਮੀਨ ਦੀ ਪੰਜਵੀਂ ਵਹੁਟੀ ਸਾਰਾ ਕਿਓਲਾਬਾ ਇਸ ਕਮਰੇ ਬਾਰੇ ਜਾਣਨ ਲਈ ਬਹੁਤ ਉਤਸ਼ਾਹਿਤ ਸੀ। ਉਨ੍ਹਾਂ ਨੇ ਮੈਨੂੰ ਉਸ ਕਮਰੇ ਨੂੰ ਖੋਲ੍ਹਣ ਲਈ ਕਿਹਾ। ਮੈਂ ਥੋੜ੍ਹਾ ਝਿਝਕਿਆ ਕਿਉਂਕਿ ਅਮੀਨ ਨੇ ਮੈਨੂੰ ਆਦੇਸ਼ ਦਿੱਤੇ ਸੀ ਕਿ ਉਸ ਕਮਰੇ ਵਿੱਚ ਕਿਸੇ ਨੂੰ ਆਉਣ ਨਾ ਦਿੱਤਾ ਜਾਵੇ। ਪਰ ਜਦੋਂ ਸਾਰਾ ਨੇ ਬਹੁਤ ਜ਼ੋਰ ਦਿੱਤਾ ਅਤੇ ਮੈਨੂੰ ਕੁਝ ਪੈਸੇ ਵੀ ਦਿੱਤੇ ਤਾਂ ਮੈਂ ਉਸ ਕਮਰੇ ਦੀ ਚਾਬੀ ਉਨ੍ਹਾਂ ਨੂੰ ਸੌਂਪ ਦਿੱਤੀ। ਕਮਰੇ ਅੰਦਰ ਦੋ ਫਰਿੱਜ ਪਏ ਸਨ। ਜਦੋਂ ਉਨ੍ਹਾਂ ਨੇ ਇੱਕ ਰੈਫਰੀਜ਼ਰੇਟਰ ਨੂੰ ਖੋਲ੍ਹਿਆ ਤਾਂ ਚੀਕ ਕੇ ਬੇਹੋਸ਼ ਹੋ ਗਈ। ਉਸ ਵਿੱਚ ਉਨ੍ਹਾਂ ਦੇ ਇੱਕ ਸਾਬਕਾ ਪ੍ਰੇਮੀ ਜੀਜ਼ ਗਿਟਾ ਦਾ ਕੱਟਿਆ ਹੋਇਆ ਸਿਰ ਰੱਖਿਆ ਸੀ।"" Image copyright Getty Images ਅਮੀਨ ਦਾ ਰਹਿਮ ਸਾਰਾ ਦੇ ਪ੍ਰੇਮੀ ਵਾਂਗ ਅਮੀਨ ਨੇ ਕਈ ਹੋਰ ਔਰਤਾਂ ਦੇ ਪ੍ਰੇਮੀਆਂ ਦੇ ਸਿਰ ਵੀ ਕਟਵਾਏ ਸਨ। ਜਦੋਂ ਅਮੀਨ ਦੀ ਦਿਲਚਸਪੀ ਇੰਡਸਟਰੀਅਲ ਕੋਰਟ ਦੇ ਮੁਖੀ ਮਾਈਕਲ ਕਬਾਲੀ ਕਾਗਵਾ ਦੀ ਪ੍ਰੇਮਿਕਾ ਹੈਲੇਨ ਓਗਵਾਂਗ ਵਿੱਚ ਜਾਗੀ ਤਾਂ ਅਮੀਨ ਦੇ ਬਾਡੀਗਾਰਡ ਨੇ ਉਨ੍ਹਾਂ ਨੂੰ ਕੰਪਾਲਾ ਇੰਟਰਨੈਸ਼ਨਲ ਹੋਟਲ ਦੇ ਸਵੀਮਿੰਗ ਪੂਲ ਤੋਂ ਚੁਕਵਾ ਕੇ ਗੋਲੀ ਮਰਵਾ ਦਿੱਤੀ। ਬਾਅਦ ਵਿੱਚ ਹੈਲੇਨ ਨੂੰ ਪੈਰਿਸ ਵਿੱਚ ਯੁਗਾਂਡਾ ਦੀ ਅੰਬੈਸੀ ਵਿੱਚ ਪੋਸਟ ਕੀਤਾ ਗਿਆ, ਜਿੱਥੋਂ ਉਹ ਭੱਜ ਗਈ। ਅਮੀਨ ਮੇਕਰੇਰੇ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਿਨਸੈਂਟ ਅਮੀਰੂ ਅਤੇ ਤੋਰੋਰੋ ਦੇ ਰੌਕ ਹੋਟਲ ਦੇ ਮੈਨੇਜਰ ਸ਼ੇਕਾਨਬੋ ਦੀਆਂ ਪਤਨੀਆਂ ਨਾਲ ਵੀ ਸੌਣਾ ਚਾਹੁੰਦੇ ਸਨ। ਇਨ੍ਹਾਂ ਦੋਵਾਂ ਨੂੰ ਬਕਾਇਦਾ ਯੋਜਨਾ ਬਣਾ ਕੇ ਮਾਰਿਆ ਗਿਆ। ਅਮੀਨ ਦੇ ਇੰਨੇ ਪ੍ਰੇਮ ਸੰਬੰਧ ਸਨ ਕਿ ਉਨ੍ਹਾਂ ਦੀ ਗਿਣਤੀ ਕਰਨਾ ਮੁਸ਼ਕਲ ਹੈ। ਕਿਹਾ ਜਾਂਦਾ ਹੈ ਕਿ ਇੱਕ ਸਮੇਂ ਵਿੱਚ ਉਨ੍ਹਾਂ ਦਾ ਘੱਟੋ ਘੱਟ 30 ਔਰਤਾਂ ਦਾ ਹਰਮ ਹੋਇਆ ਕਰਦਾ ਸੀ ਜੋ ਪੂਰੇ ਯੁਗਾਂਡਾ ਵਿੱਚ ਫੈਲਿਆ ਹੁੰਦਾ ਸੀ। ਇਹ ਔਰਤਾਂ ਹੋਟਲ, ਦਫ਼ਤਰਾਂ ਅਤੇ ਹਸਪਤਾਲਾਂ ਵਿੱਚ ਨਰਸਾਂ ਵਜੋਂ ਕੰਮ ਕਰਦੀਆਂ ਸਨ। ਅਮੀਨ ਦੀ ਚੌਥੀ ਪਤਨੀ ਮੇਦੀਨਾ ਵੀ ਉਨ੍ਹਾਂ ਦੇ ਹੱਥੋਂ ਮਰਦਿਆਂ-ਮਰਦਿਆਂ ਬਚੀ। ਹੋਇਆ ਇਹ ਸੀ ਕਿ ਫਰਵਰੀ 1975 ਵਿੱਚ ਅਮੀਨ ਦੀ ਕਾਰ 'ਤੇ ਕੰਪਾਲਾ ਕੋਲ ਗੋਲੀਬਾਰੀ ਕੀਤੀ ਗਈ। ਅਮੀਨ ਨੂੰ ਸ਼ੱਕ ਹੋ ਗਿਆ ਮੇਦੀਨਾ ਨੇ ਹੱਤਿਆ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕਾਰ ਬਾਰੇ ਜਾਣਕਾਰੀ ਦਿੱਤੀ ਸੀ। ਅਮੀਨ ਨੇ ਮੇਦੀਨਾ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਆਪਣੀ ਬਾਂਹ ਟੁੱਟ ਗਈ। Image copyright PA ਫੋਟੋ ਕੈਪਸ਼ਨ ਏਸ਼ੀਆਈ ਲੋਕਾਂ ਨੂੰ ਕੱਢੇ ਜਾਣ ਤੋਂ ਬਾਅਦ ਯੁਗਾਂਡਾ ਦਾ ਪੂਰਾ ਅਰਥਚਾਰਾ ਤਹਿਸ-ਨਹਿਸ ਹੋ ਗਿਆ। ਏਸ਼ੀਆਈ ਲੋਕਾਂ ਨੂੰ ਬਰਤਾਨੀਆ ਨੇ ਦਿੱਤੀ ਸ਼ਰਨ ਏਸ਼ੀਆਈ ਲੋਕਾਂ ਨੂੰ ਕੱਢੇ ਜਾਣ ਤੋਂ ਬਾਅਦ ਯੁਗਾਂਡਾ ਦਾ ਪੂਰਾ ਅਰਥਚਾਰਾ ਤਹਿਸ-ਨਹਿਸ ਹੋ ਗਿਆ। ਨਿਰੰਜਨ ਦੇਸਾਈ ਦੱਸਦੇ ਹਨ, ""ਚੀਜ਼ਾਂ ਦੀ ਇੰਨੀ ਘਾਟ ਹੋ ਗਈ ਜਿਨ੍ਹਾਂ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਹੋਟਲਾਂ ਵਿੱਚ ਕਿਸੇ ਦਿਨ ਮੱਖਣ ਗਾਇਬ ਹੋ ਜਾਂਦਾ ਤਾਂ ਕਿਸੇ ਦਿਨ ਬ੍ਰੈਡ। ਕੰਪਾਲਾ ਦੇ ਕਈ ਰੈਸਟੋਰੈਂਟ ਵਾਲੇ ਆਪਣੇ ਮੀਨੂ ਕਾਰਡ ਦੀ ਇਸ ਤਰ੍ਹਾਂ ਸਾਂਭ-ਸੰਭਾਲ ਕਰਨ ਲੱਗੇ ਕਿ ਜਿਵੇਂ ਉਹ ਸੋਨੇ ਦੀ ਚੀਜ਼ ਹੋਵੇ। ਕਾਰਨ ਇਹ ਸੀ ਕਿ ਸ਼ਹਿਰ ਦੇ ਪ੍ਰਿੰਟਿੰਗ ਉਦਯੋਗ 'ਤੇ ਏਸ਼ੀਆਈ ਲੋਕਾਂ ਦਾ ਅਧਿਕਾਰ ਸੀ।""ਕੱਢੇ ਗਏ 60 ਹਜ਼ਾਰ ਲੋਕਾਂ ਵਿਚੋਂ 29 ਹਜ਼ਾਰ ਲੋਕਾਂ ਨੂੰ ਬ੍ਰਿਟੇਨ ਨੇ ਸ਼ਰਨ ਦਿੱਤੀ ਸੀ। 11 ਹਜ਼ਾਰ ਲੋਕ ਭਾਰਤ ਆਏ, 5 ਹਜ਼ਾਰ ਕੈਨੇਡਾ ਗਏ ਅਤੇ ਬਾਕੀ ਲੋਕਾਂ ਨੇ ਦੁਨੀਆਂ ਦੇ ਵੱਖ ਵੱਖ ਦੇਸਾਂ ਵਿੱਚ ਸ਼ਰਨ ਲਈ। ਜ਼ਮੀਨ ਤੋਂ ਸ਼ੁਰੂ ਕਰਦੇ ਹੋਏ ਇਨ੍ਹਾਂ ਲੋਕਾਂ ਨੇ ਬਰਤਾਨੀਆ ਦੇ ਲਘੂ ਉਦਯੋਗ ਦੀ ਪੂਰੀ ਸੂਰਤ ਬਦਲ ਦਿੱਤੀ। ਬਰਤਾਨੀਆ ਦੇ ਹਰੇਕ ਸ਼ਹਿਰ, ਚੌਰਾਹੇ 'ਤੇ ਪਟੇਲ ਦੀ ਦੁਕਾਨ ਖੁੱਲ੍ਹ ਗਈ ਅਤੇ ਉਹ ਲੋਕ ਅਖ਼ਬਾਰ ਅਤੇ ਦੁੱਧ ਵੇਚਣ ਦਾ ਕੰਮ ਕਰਨ ਲੱਗੇ। ਅੱਡ ਯੁਗਾਂਡਾ ਤੋਂ ਬਰਤਾਨੀਆਂ ਜਾ ਕੇ ਵਸਿਆ ਪੂਰਾ ਭਾਈਚਾਰਾ ਖੁਸ਼ਹਾਲ ਹੈ। ਬਰਤਾਨੀਆ ਵਿੱਚ ਇਸ ਗੱਲ ਦੀ ਉਦਾਹਰਣ ਦਿੱਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਬਾਹਰੋਂ ਆਏ ਪੂਰੇ ਭਾਈਚਾਰੇ ਨੇ ਨਾ ਸਿਰਫ਼ ਆਪਣੇ ਆਪ ਨੂੰ ਬਰਤਾਨੀਆਂ ਦੀ ਸੰਸਕ੍ਰਿਤੀ ਵਿੱਚ ਢਾਲਿਆ ਹੀ ਨਹੀਂ ਬਲਕਿ ਉਸ ਦੇ ਆਰਥਿਕ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਇਹ ਵੀ ਪੜ੍ਹੋ:ਕੌਣ ਹਨ 'ਧਮਾਕੇ ਦੀ ਸਾਜਿਸ਼' ਰਚਣ ਵਾਲੇ ਹਿੰਦੂਤਵ ਕਾਰਕੁਨ?85 ਕਿੱਲੋ ਦੀ ਕੁੜੀ ਨੇ ਇੰਝ ਬਣਾਏ ਸਿਕਸ ਪੈਕ ਐਬਸਇਸ ਤਰ੍ਹਾਂ ਸੁਧਾਰਿਆ ਜਾ ਸਕਦਾ ਹੈ ਵਾਈ-ਫਾਈ ਦਾ ਸਿਗਨਲਕੈਨੇਡਾ: ਗੋਲੀਬਾਰੀ ਦੌਰਾਨ 2 ਪੁਲਿਸ ਮੁਲਾਜ਼ਮਾਂ ਸਣੇ 4 ਮੌਤਾਂਭਾਰਤ ਦੇ ਰਵੱਈਏ 'ਤੇ ਸਵਾਲਇਸੇ ਤ੍ਰਾਸਦੀ 'ਤੇ ਸਭ ਤੋਂ ਹੈਰਾਨ ਕਰਨ ਵਾਲਾ ਅਤੇ ਢਿੱਲਾ ਰਵੱਈਆ ਸੀ ਭਾਰਤ ਸਰਕਾਰ ਦਾ...ਉਨ੍ਹਾਂ ਨੇ ਇਸ ਨੂੰ ਯੁਗਾਂਡਾ ਦੇ ਅੰਦਰੂਨੀ ਮਾਮਲਿਆਂ ਵਾਂਗ ਲਿਆ ਅਤੇ ਅਮੀਨ ਪ੍ਰਸ਼ਾਸਨ ਦੇ ਖ਼ਿਲਾਫ਼ ਵਿਸ਼ਵ ਜਨਮਤ ਦੱਸਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਨਤੀਜਾ ਇਹ ਰਿਹਾ ਕਿ ਲੰਬੇ ਸਮੇਂ ਤੋਂ ਪੂਰਬੀ ਅਫ਼ਰੀਕਾ ਵਿੱਚ ਰਹਿਣ ਵਾਲਾ ਭਾਰਤੀ ਭਾਈਚਾਰਾ ਭਾਰਤ ਤੋਂ ਦੂਰ ਚਲਾ ਗਿਆ ਅਤੇ ਇਹ ਸਮਝਦਾ ਰਿਹਾ ਕਿ ਮੁਸ਼ਕਿਲ ਵੇਲੇ ਵਿੱਚ ਉਨ੍ਹਾਂ ਦੇ ਆਪਣੇ ਦੇਸ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਈਦੀ ਅਮੀਨ 8 ਸਾਲ ਤੱਕ ਸੱਤਾ ਵਿੱਚ ਰਹਿਣ ਤੋਂ ਬਾਅਦ ਉਸੇ ਤਰੀਕੇ ਨਾਲ ਸੱਤਾ ਤੋਂ ਹਟਾਏ ਗਏ, ਜਿਵੇਂ ਉਨ੍ਹਾਂ ਨੇ ਸੱਤਾ 'ਤੇ ਕਬਜ਼ਾ ਕੀਤਾ ਸੀ। ਉਨ੍ਹਾਂ ਨੂੰ ਪਹਿਲਾਂ ਲੀਬੀਆ ਅਤੇ ਫੇਰ ਸਾਊਦੀ ਅਰਬ ਨੇ ਸ਼ਰਨ ਦਿੱਤੀ, ਜਿੱਥੇ 2003 ਵਿੱਚ 78 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਏਸ਼ੀਆਈ ਖੇਡਾਂ: ਕੀ ਇਸ ਹਾਰ ਨਾਲ ਭਾਰਤੀ ਕਬੱਡੀ ਟੀਮ ਦੇ ਦਬਦਬੇ ਖਤਮ ਹੋ ਜਾਵੇਗਾ? ਸ਼ਿਵਾ ਕੁਮਾਰ ਉਲਗਨਾਦਨ ਬੀਬੀਸੀ ਪੱਤਰਕਾਰ 26 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45310380 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮਹਿਲਾ ਟੀਮ ਫਾਈਨਲ ਵਿੱਚ 24-27 ਅੰਕਾਂ ਨਾਲ ਈਰਾਨ ਤੋਂ ਹਾਰ ਗਈ ਏਸ਼ੀਆਈ ਖੇਡਾਂ ਵਿੱਚ ਪਹਿਲੀ ਵਾਰੀ ਹੈ ਕਿ ਭਾਰਤੀ ਕਬੱਡੀ ਟੀਮਾਂ (ਮਰਦ ਅਤੇ ਔਰਤਾਂ) ਬਿਨਾਂ ਗੋਲਡ ਮੈਡਲ ਤੋਂ ਭਾਰਤ ਪਰਤ ਰਹੀਆਂ ਹਨ। ਭਾਰਤੀ ਮਰਦਾਂ ਦੀ ਟੀਮ ਦਾ ਸਫ਼ਰ ਸ਼ੁੱਕਰਵਾਰ ਨੂੰ ਸੈਮੀ ਫਾਈਨਲ ਵਿੱਚ ਇਰਾਨ ਤੋਂ 18-27 ਅੰਕਾਂ ਨਾਲ ਹਾਰ ਕੇ ਖਤਮ ਹੋਇਆ, ਜਦੋਂ ਕਿ ਮਹਿਲਾ ਟੀਮ ਫਾਈਨਲ ਵਿੱਚ 24-27 ਸਕੋਰ ਨਾਲ ਇਸੇ ਵਿਰੋਧੀ ਟੀਮ ਤੋਂ ਹਾਰ ਗਈ।ਮਰਦਾਂ ਦੀ ਕਬੱਡੀ ਨੂੰ 1990 ਬੀਜਿੰਗ ਖੇਡਾਂ ਤੋਂ ਹੀ ਏਸ਼ੀਆਈ ਖੇਡਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ। ਪਿਛਲੀਆਂ 7 ਏਸ਼ੀਆਈ ਖੇਡਾਂ ਵਿਚ ਹੋਏ ਮੁਕਾਬਲਿਆਂ ਦੌਰਾਨ ਭਾਰਤ ਨੇ ਸੋਨੇ ਦੇ ਤਮਗੇ ਜਿੱਤੇ ਸਨ। ਪਰ ਇਸ ਵਾਰੀ ਟੀਮ ਨੂੰ ਕਾਂਸੀ ਦੇ ਤਮਗੇ ਉੱਤੇ ਹੀ ਸਬਰ ਕਰਨਾ ਪਿਆ। ਮਹਿਲਾ ਵਰਗ ਵਿੱਚ ਕਬੱਡੀ ਨੂੰ 2010 ਦੀਆਂ ਖੇਡਾਂ ਤੋਂ ਸ਼ਾਮਲ ਕੀਤਾ ਗਿਆ ਸੀ। ਭਾਰਤੀ ਮਹਿਲਾਵਾਂ ਨੇ ਪਹਿਲੇ ਦੋ ਟੂਰਨਾਮੈਂਟ ਜਿੱਤ ਲਏ, ਪਰ ਇਸ ਵਾਰੀ ਉਨ੍ਹਾਂ ਨੂੰ ਸਿਰਫ਼ 'ਚਾਂਦੀ' ਦਾ ਮੈਡਲ ਹੀ ਮਿਲਿਆ ਹੈ।ਇਹ ਵੀ ਪੜ੍ਹੋ:ਰਾਮ ਰਹੀਮ ਨੇ ਇੱਕ ਸਾਲ ’ਚ ਕਮਾਏ 6 ਹਜ਼ਾਰ100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀ'ਗੋਲੀਬਾਰੀ 'ਚ ਪੁੱਤ ਮਾਰੇ ਜਾਣ ਤੋਂ ਬਾਅਦ ਡੇਰੇ ਨਹੀਂ ਗਏ'ਇਸ ਲਈ ਇਸ ਨੇ ਕੁਝ ਕਬੱਡੀ ਪ੍ਰੇਮੀਆਂ ਦੇ ਮਨ ਵਿੱਚ ਇੱਕ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਏਸ਼ਿਆਈ ਖੇਡਾਂ ਦੇ ਕਬੱਡੀ ਮੁਕਾਬਲੇ ਵਿੱਚ ਜਿੱਥੇ ਭਾਰਤ ਦਾ ਦਬਦਬਾ ਰਿਹਾ ਹੈ, ਉਹ ਏਕਾਅਧਿਕਾਰ ਖਤਮ ਹੋ ਰਿਹਾ ਹੈ।ਬੀਬੀਸੀ ਤਾਮਿਲ ਨੇ ਕੁਝ ਕਬੱਡੀ ਖਿਡਾਰੀਆਂ ਅਤੇ ਕੋਚਾਂ ਨਾਲ ਗੱਲਬਾਤ ਕਰਕੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਗਲਤੀ ਕਿੱਥੇ ਹੋਈ?ਭਾਰਤੀ ਟੀਮ ਮਰਦਾਂ ਦੇ ਵਰਗ ਵਿੱਚ ਗੋਲਡ ਮੈਡਲ ਜਿੱਤਣ ਦੀ ਉਮੀਦ ਕਰ ਰਹੀ ਸੀ ਪਰ ਦੋ ਮੈਚਾਂ ਵਿੱਚ ਹਾਰ ਦਾ ਸਹਾਮਣਾ ਕਰਨਾ ਪਿਆ, ਜਿਸ ਵਿੱਚ ਸਭ ਅਹਿਮ ਸੈਮੀਫਾਈਨਲ ਵੀ ਸ਼ਾਮਲ ਸੀ। ਤਾਂ ਕਿੱਥੇ ਗਲਤੀ ਹੋਈ? Image copyright Getty Images ਫੋਟੋ ਕੈਪਸ਼ਨ ਮਹਿਲਾ ਵਰਗ ਵਿੱਚ ਕਬੱਡੀ ਨੂੰ 2010 ਦੀਆਂ ਖੇਡਾਂ ਤੋਂ ਸ਼ਾਮਲ ਕੀਤਾ ਗਿਆ ਸੀ ਭਾਰਤੀ ਟੀਮ ਦੇ ਕੋਚ ਰਾਮਬੀਰ ਸਿੰਘ ਦਾ ਕਹਿਣਾ ਹੈ, '' ਉਹ ਖਾਸ ਦਿਨ ਭਾਰਤ ਦਾ ਦਿਨ ਨਹੀਂ ਸੀ। ਸਾਡੀ ਕਿਸਮਤ ਸਾਡੇ ਨਾਲ ਨਹੀਂ ਸੀ। ਅਸੀਂ ਹਾਲੇ ਵੀ ਖੇਡ ਵਿੱਚ ਮੋਹਰੀ ਹਾਂ। ਸਾਡੇ ਖਿਡਾਰੀ ਚੰਗੇ ਤਜਰਬੇਕਾਰ ਅਤੇ ਪ੍ਰਤਿਭਾਸ਼ਾਲੀ ਹਨ। ਪਰ ਪਲਾਨ ਅਨੁਸਾਰ ਚੀਜ਼ਾਂ ਨਹੀਂ ਹੋਈਆਂ।'''ਅਜੈ ਠਾਕੁਰ, ਦੀਪਕ ਹੁੱਡਾ, ਸੰਦੀਪ ਵਰਗੇ ਖਿਡਾਰੀ ਬਹੁਤ ਹੀ ਸੀਨੀਅਰ ਹਨ, ਪਰ ਸਾਡੀ ਰਣਨੀਤੀ ਚੰਗੀ ਤਰ੍ਹਾਂ ਕੰਮ ਨਹੀਂ ਕੀਤੀ।'' ਕੀ ਇਹ ਨੁਕਸਾਨ ਕਬੱਡੀ ਵਿੱਚ ਭਾਰਤ ਦੇ ਏਕਾਅਧਿਕਾਰ ਦੇ ਅੰਤ ਵੱਲ ਇਸ਼ਾਰਾ ਕਰਦਾ ਹੈ?''ਨਹੀਂ, ਇੱਕ ਜਾਂ ਦੋ ਹਾਰਾਂ ਭਾਰਤ ਦੀ ਸਾਖ਼ ਨੂੰ ਢਾਹ ਨਹੀਂ ਪਹੁੰਚਾ ਸਕਦੀਆਂ। ਅਸੀਂ ਅਜੇ ਵੀ ਖੇਡ 'ਚ ਮੋਹਰੀ ਖਿਡਾਰੀ ਹਾਂ। ਸਾਡੇ ਤਜਰਬੇ ਅਤੇ ਖੇਡ ਦੀ ਤਾਕਤ ਨਾਲ ਸਾਡੀ ਟੀਮ ਇੰਡੀਆ ਜਲਦੀ ਅਤੇ ਮਜ਼ਬੂਤ ਵਾਪਸੀ ਕਰੇਗੀ।ਰਾਮਬੀਰ ਸਿੰਘ ਨੇ ਕਿਹਾ, ''ਤੁਸੀਂ ਕੁਝ ਮੈਚ ਜਿੱਤੋਗੇ, ਕੁਝ ਮੈਚ ਹਾਰ ਜਾਓਗੇ। ਜਿੱਤਣਾ ਅਤੇ ਹਾਰਨਾ ਕਿਸੇ ਵੀ ਖੇਡ ਦਾ ਹਿੱਸਾ ਹਨ।'' ਇਹ ਪੁੱਛੇ ਜਾਣ 'ਤੇ ਕਿ ਕੀ ਕਬੱਡੀ ਲੀਗ ਟੂਰਨਾਮੈਂਟ ਵਿਦੇਸ਼ੀ ਖਿਡਾਰੀਆਂ ਨੂੰ ਭਾਰਤੀ ਖਿਡਾਰੀਆਂ ਦੀ ਤਾਕਤ ਅਤੇ ਕਮਜ਼ੋਰੀ ਸਿੱਖਣ ਵਿੱਚ ਮਦਦ ਕਰ ਰਿਹਾ ਹੈ, ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀ ਦੂਜੀਆਂ ਟੀਮਾਂ ਦੀਆਂ ਤਕਨੀਕਾਂ ਸਿੱਖ ਰਹੇ ਹਨ ਅਤੇ ਉਹ ਸਾਡੀਆਂ। ਅਜਿਹੇ ਟੂਰਨਾਮੈਂਟ ਖੇਡ ਨੂੰ ਵਿਸ਼ਵ-ਪੱਧਰੀ ਬਣਾਉਣ ਵਿਚ ਮਦਦ ਕਰਦੇ ਹਨ। ਇਹ ਸਾਡੇ ਨੁਕਸਾਨ ਦਾ ਕਾਰਨ ਨਹੀਂ ਹੋ ਸਕਦਾ ਅਤੇ ਵਿਰੋਧੀਆਂ ਲਈ ਤਾਕਤ ਨਹੀਂ ਹੋਵੇਗੀ।'' Image copyright Getty Images ਉਨ੍ਹਾਂ ਅੱਗੇ ਕਿਹਾ, ''ਜਦੋਂ ਭਾਰਤ ਲੰਮੇ ਸਮੇਂ ਤੱਕ ਲਗਾਤਾਰ ਜਿੱਤ ਰਿਹਾ ਸੀ ਤਾਂ ਕਿਸੇ ਨੇ ਵੀ ਸਵਾਲ ਨਹੀਂ ਉਠਾਇਆ ਕਿ ਅਸੀਂ ਇਸ ਗਤੀ ਨੂੰ ਕਿਵੇਂ ਬਣਾਈ ਰੱਖਿਆ ਹੈ। ਪਰ ਜੇ ਅਸੀਂ ਇੱਕ ਵੀ ਟੂਰਨਾਮੈਂਟ ਹਾਰ ਜਾਂਦੇ ਹਾਂ ਤਾਂ ਬਹੁਤ ਸਾਰੇ ਸਵਾਲ ਹੁੰਦੇ ਹਨ।'' ਇਹ ਵੀ ਪੜ੍ਹੋ:'ਚਿੱਟਾ' ਇਸ ਤਰ੍ਹਾਂ ਕਾਲਾ ਕਰ ਰਿਹਾ ਹੈ ਪੰਜਾਬ ਦਾ ਭਵਿੱਖ ਫਰੈਂਚ ਓਪਨ 'ਚ ਕਿਉਂ ਬੈਨ ਹੋਈ ਸੇਰੇਨਾ ਦੀ ਇਹ ਪੁਸ਼ਾਕ?ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਦੀ ਪੂਰੀ ਕਹਾਣੀ ਮਰਦ ਅਤੇ ਮਹਿਲਾ ਟੀਮ ਦੀ ਹਾਰ ਬਾਰੇ ਗੱਲ ਕਰਦਿਆਂ ਚੈਲੇਥਨ ਜੋ 2016 ਵਿਸ਼ਵ ਕੱਪ ਜੇਤੂ ਟੀਮ ਵਿੱਚ ਖੇਡੇ ਸਨ, ਨੇ ਕਿਹਾ, ""ਯਕੀਨਨ ਇਹ ਇੱਕ ਮਾੜੀ ਖਬਰ ਹੈ। ਲੀਗ ਪੜਾਅ ਵਿੱਚ ਦੱਖਣੀ ਕੋਰੀਆ ਹੱਥੋਂ ਹਾਰ ਤੋਂ ਬਾਅਦ ਸਾਡੀ ਟੀਮ ਨੂੰ ਵਧੇਰੇ ਸਾਵਧਾਨੀ ਨਾਲ ਖੇਡਣਾ ਚਾਹੀਦਾ ਸੀ। ਸਾਡੇ ਖਿਡਾਰੀਆਂ ਨੂੰ ਭਵਿੱਖ ਦੇ ਟੂਰਨਾਮੇਂਟ ਲਈ ਤਿਆਰ ਰਹਿਣ ਲਈ ਚੰਗਾ ਅਭਿਆਸ ਕਰਨਾ ਪਏਗਾ।''''ਸੈਮੀ-ਫਾਈਨਲ ਮੈਚ ਦੌਰਾਨ ਭਾਰਤੀ ਟੀਮ ਦੇ ਕਪਤਾਨ ਅਜੇ ਠਾਕੁਰ ਜ਼ਖ਼ਮੀ ਹੋ ਗਏ ਸਨ। ਇਸ ਨਾਲ ਮੈਚ ਦੇ ਨਤੀਜੇ 'ਤੇ ਵੱਡਾ ਅਸਰ ਪਿਆ ਹੈ। ਪਰ ਸਾਡੀ ਟੀਮ ਰੇਡਰਜ਼ ਅਤੇ ਡਿਫੈਂਡਰਜ਼ ਦੋਹਾਂ ਨੇ ਟੂਰਨਾਮੈਂਟ ਦੇ ਅਹਿਮ ਮੈਚਾਂ ਵਿੱਚ ਗਲਤੀਆਂ ਕੀਤੀਆਂ।"" 'ਭਾਰਤ ਇਕ ਬਿਹਤਰ ਟੀਮ ਤੋਂ ਹਾਰਿਆ ਹੈ'ਭਾਰਤੀ ਕੁੜੀਆਂ ਨੇ ਬਹੁਤ ਚੰਗਾ ਖੇਡਿਆ ਅਤੇ ਫਾਈਨਲ ਵਿੱਚ ਈਰਾਨ ਤੋਂ ਹਾਰ ਗਈ। ਸਾਬਕਾ ਭਾਰਤੀ ਖਿਡਾਰੀ ਤੇਜਿਸਵਨੀ ਨੰਦਾ ਕਹਿਣਾ ਹੈ, '' ਸਾਡੀਆਂ ਕੁੜੀਆਂ ਨੇ ਇਸ ਟੂਰਨਾਮੈਂਟ ਲਈ ਚੰਗੀ ਤਿਆਰੀ ਕੀਤੀ ਸੀ। ਪਰ ਜਦੋਂ ਸਭ ਤੋਂ ਅਹਿਮ ਮੈਚ ਸੀ ਤਾਂ ਉਹ ਆਪਣੀਆਂ ਯੋਜਨਾਵਾਂ ਨੂੰ ਲਾਗੂ ਨਹੀਂ ਕਰ ਸਕੀਆਂ'' Image copyright Getty Images/AFP ਫੋਟੋ ਕੈਪਸ਼ਨ ਭਾਰਤੀ ਮਰਦਾਂ ਦੀ ਟੀਮ ਸੈਮੀ ਫਾਈਨਲ ਵਿੱਚ ਇਰਾਨ ਤੋਂ 18-27 ਅੰਕਾਂ ਨਾਲ ਹਾਰ ਗਈ '' ਭਾਰਤੀ ਟੀਮ ਰੇਡਰਜ਼ ਨਾਲ ਕੁਝ ਖਾਸ ਮੈਚਾਂ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ, ਨਾਲ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਇਰਾਨ ਵਰਗੀ ਵਧੀਆ ਟੀਮ ਤੋਂ ਹਾਰਿਆ ਹੈ। ਉਹ ਚੈਂਪੀਅਨਾਂ ਵਾਂਗ ਖੇਡੇ ਅਤੇ ਕ੍ਰੈਡਿਟ ਉਨ੍ਹਾਂ ਨੂੰ ਜਾਂਦਾ ਹੈ।'' ਕੀ ਭਾਰਤ ਦਾ ਰੁਤਬਾ ਖ਼ਤਮ ਹੋ ਰਿਹਾ ਹੈ? ਕਬੱਡੀ ਖਿਡਾਰੀ ਥੌਮਸ ਦਾ ਕਹਿਣਾ ਹੈ, '' ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਨਾ ਸਿਰਫ ਸੈਮੀ ਫਾਈਨਲ ਵਿੱਚ ਹਾਰਿਆ ਹੈ ਸਗੋਂ ਦੱਖਣੀ ਕੋਰੀਆ ਦੇ ਖਿਲਾਫ਼ ਲੀਗ ਮੈਚ ਵਿੱਚ ਵੀ ਹਾਰ ਗਿਆ। ਉਸੇ ਵਿਰੋਧੀਆਂ ਦੇ ਖਿਲਾਫ ਭਾਰਤ ਵਿਸ਼ਵ ਕੱਪ ਵਿੱਚ ਵੀ ਹਾਰ ਗਿਆ ਸੀ।"" ਉਨ੍ਹਾਂ ਅੱਗੇ ਕਿਹਾ, ''ਸਮਾਂ ਆ ਗਿਆ ਹੈ ਕਿ ਭਾਰਤ ਆਪਣੀ ਕਮਰਕੱਸ ਲਏ। ਜਿਵੇਂ ਕਿ ਹੋਰ ਵਿਦੇਸ਼ੀ ਟੀਮਾਂ ਵਧੀਆ ਤਿਆਰੀ ਅਤੇ ਅਭਿਆਸ ਕਰ ਰਹੀਆਂ ਹਨ, ਭਾਰਤ ਨੂੰ ਖੁਦ ਆਪਣਾ ਵਿਸ਼ਲੇਸ਼ਣ ਕਰਨਾ ਪਵੇਗਾ। ਅਜਿਹਾ ਕਰਨ 'ਚ ਨਾਕਾਮ ਰਹਿਣ 'ਤੇ ਟੀਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਖੇਡ 'ਚ ਇਸ ਦਾ ਆਪਣਾ ਪ੍ਰਭਾਵਸ਼ਾਲੀ ਰੁਤਬਾ ਖਤਮ ਹੋ ਜਾਵੇਗਾ।'' Image copyright Getty Images ਫੋਟੋ ਕੈਪਸ਼ਨ ਪਿਛਲੇ ਸਾਰੇ 7 ਵਾਰੀ ਹੋਏ ਮੁਕਬਲਿਆਂ ਵਿੱਚ ਭਾਰਤ ਨੇ ਸੋਨੇ ਦਾ ਤਮਗਾ ਜਿੱਤਿਆ ਹੈ ਜਦੋਂ ਈਰਾਨ ਨੇ ਭਾਰਤ ਨੂੰ ਮਰਦ ਵਰਗ 'ਚ ਏਸ਼ੀਆਈ ਖੇਡਾਂ' ਚ 28 ਸਾਲ ਦੀ ਸੁਨਹਿਰੀ ਦੌੜ ਵਿੱਚ ਮਾਤ ਦਿੱਤੀ ਤਾਂ ਟੀਮ ਦੇ ਕਪਤਾਨ ਅਜੈ ਠਾਕੁਰ ਦੀਆਂ ਰੋਂਦੇ ਹੋਏ ਦੀਆਂ ਤਸਵੀਰਾਂ ਵਾਇਰਲ ਹੋਈਆਂ ਜਦੋਂ ਭਾਰਤੀ ਮਹਿਲਾ ਟੀਮ ਈਰਾਨ ਤੋਂ ਹਾਰ ਗਈ। ਇਸ ਨੇ ਖੇਡ ਦੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨੂੰ ਵੀ ਜਗਾ ਦਿੱਤਾ।ਇਹ ਵੀ ਪੜ੍ਹੋ:ਕੀ ਸਰਦਾਰ ਸਿੰਘ ਬਾਰੇ ਇਹ ਗੱਲਾਂ ਤੁਸੀਂ ਜਾਣਦੇ ਹੋ?ਭਾਰਤੀ ਹਾਕੀ ਟੀਮ ਆਖਰੀ ਸਮੇਂ 'ਤੇ ਗੋਲ ਕਿਉਂ ਖਾ ਜਾਂਦੀ ਹੈ?ਹਾਕੀ ਖਿਡਾਰੀ ਜੋ ਕਹਿੰਦਾ ਸੀ ‘ਹਾਰ ਕੇ ਨਹੀਂ ਜਾਣਾ’ਕੁਝ ਪ੍ਰਸ਼ੰਸਕਾਂ ਨੂੰ ਯਾਦ ਆਇਆ ਕਿ ਕਿਵੇਂ ਹਾਕੀ ਵਿੱਚ ਨੰਬਰ ਇੱਕ ਭਾਰਤੀ ਟੀਮ 1980 ਦੇ ਮਾਸਕੋ ਓਲੰਪਿਕ ਗੋਲਡ ਮੈਡਲ ਜਿੱਤਣ ਤੋਂ ਬਾਅਦ ਅਗਲੇ 30 ਸਾਲਾਂ ਤੱਕ ਆਪਣਾ ਸਨਮਾਨ ਨਹੀਂ ਰੱਖ ਸਕੀ।ਜਦੋਂਕਿ ਕਬੱਡੀ ਦੇ ਮਾਹਿਰ ਮੰਨਦੇ ਹਨ ਕਿ ਭਾਰਤ ਨੂੰ ਆਪਣੇ ਖੇਡ ਦਾ ਸਵੈ-ਵਿਸ਼ਲੇਸ਼ਣ ਕਰਨਾ ਪਵੇਗਾ ਅਤੇ ਵਿਰੋਧੀ ਧਿਰ ਦੀ ਖੇਡ ਯੋਜਨਾ ਨੂੰ ਸਮਝਣਾ ਹੋਵੇਗਾ। ਉਹ ਇਹ ਵੀ ਮੰਨਦੇ ਹਨ ਕਿ ਇੱਕ ਟੂਰਨਾਮੈਂਟ ਵਿੱਚ ਹਾਰ ਨਾਲ ਭਾਰਤ ਦਾ ਵੱਕਾਰ ਖਤਮ ਨਹੀਂ ਹੋਵੇਗਾ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰਾਮ ਰਹੀਮ ਨੇ ਇੱਕ ਸਾਲ ’ਚ ਕਮਾਏ 6 ਹਜ਼ਾਰ ਸਤ ਸਿੰਘ ਬੀਬੀਸੀ ਪੰਜਾਬੀ ਲਈ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45289186 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਜੇਲ੍ਹ ਵਿੱਚ ਰਾਮ ਰਹੀਮ ਦਾ ਇੱਕ ਸਾਲ ਅੰਦਰ 20 ਕਿੱਲੋ ਭਾਰ ਘੱਟ ਹੋਇਆ ਹੈ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦਾ 20 ਕਿੱਲੋ ਭਾਰ ਘਟ ਗਿਆ ਹੈ। ਰਾਮ ਰਹੀਮ ਬਲਾਤਕਾਰ ਦੇ ਦੋਸ਼ਾਂ ਤਹਿਤ 20 ਸਾਲ ਦੀ ਸਜ਼ਾ ਕੱਟ ਰਹੇ ਹਨ।ਜੇਲ੍ਹ ਵਿੱਚ ਰਾਮ ਰਹੀਮ ਤੋਂ ਰੋਜ਼ਾਨਾ ਮਜਦੂਰੀ ਕਰਵਾਈ ਜਾ ਰਹੀ ਹੈ ਅਤੇ ਖਾਣ ਲਈ ਸਾਦੀ ਰੋਟੀ ਦਿੱਤੀ ਜਾਂਦੀ ਹੈ। ਖਾਣੇ ਵਿੱਚ ਆਮ ਤੌਰ 'ਤੇ ਦਾਲ ਹੁੰਦੀ ਹੈ ਅਤੇ ਖਾਸ ਮੌਕਿਆਂ 'ਤੇ ਹੀ ਖਾਣ ਲਈ ਮਿਠਾਈ ਦਿੱਤੀ ਜਾਂਦੀ ਹੈ। ਜਿਸ ਕਾਰਨ ਰਾਮ ਰਹੀਮ ਦਾ ਪਹਿਲਾਂ ਨਾਲੋਂ ਭਾਰ ਕਾਫ਼ੀ ਘਟ ਗਿਆ ਹੈ।ਜੇਲ੍ਹ ਵਿੱਚ ਜ਼ਮੀਨ ਨੂੰ ਵਾਹੁਣਾ, ਪੌਦਿਆਂ ਨੂੰ ਪਾਣੀ ਦੇਣਾ ਅਤੇ ਮੌਸਮੀ ਸਬਜ਼ੀਆਂ ਉਗਾਉਣਾ ਉਨ੍ਹਾਂ ਦੇ ਮੁੱਖ ਕੰਮ ਹਨ। ਰਾਮ ਰਹੀਮ ਦਾ ਭਾਰ ਹੁਣ 84 ਕਿੱਲੋ ਹੈ ਪਰ ਜਦੋਂ ਪੰਚਕੂਲਾ ਦੀ ਸੀਬੀਆਈ ਕੋਰਟ ਵੱਲੋਂ ਦੋਸ਼ੀ ਠਹਿਰਾਇਆ ਗਿਆ ਤਾਂ ਉਸ ਵੇਲੇ ਉਨ੍ਹਾਂ ਦਾ ਭਾਰ 104 ਕਿੱਲੋ ਸੀ।.......................................................................................................................ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਲ੍ਹ ਗਿਆਂ ਇੱਕ ਸਾਲ ਹੋ ਗਿਆ ਹੈ। ਉੱਤਰੀ ਭਾਰਤ ਵਿਚ ਕਈ ਸੂਬਿਆਂ ਦੀ ਸੱਤਾ ਤੇ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਡੇਰੇ ਦੇ ਮੁਖੀ ਦੀ ਗੈਰਹਾਜ਼ਰੀ ਵਿਚ ਡੇਰੇ ਦੇ ਪ੍ਰਬੰਧਨ ਇਸਦੇ ਪ੍ਰੇਮੀਆਂ ਦੀ ਜ਼ਿੰਦਗੀ ਵਿਚ ਕੀ ਬਦਲਾਅ ਆਏ ਹਨ। ਇਸ ਦੀ ਤਾਜ਼ਾ ਤਸਵੀਰ ਪੇਸ਼ ਕਰਨ ਲਈ ਬੀਬੀਸੀ ਪੰਜਾਬੀ ਵੱਲੋਂ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਪੇਸ਼ ਇਹ ਕਹਾਣੀ ਹੈਰਾਮ ਰਹੀਮ ਦੇ ਜੇਲ੍ਹ ਵਿੱਚ ਬਿਤਾਏ ਇੱਕ ਸਾਲ ਬਾਰੇ। ..........................................................................................................................ਇਹ ਵੀ ਪੜ੍ਹੋ:ਕੀ ਸੈਕਸ ਲਾਈਫ਼ ਨੂੰ ਲੈ ਕੇ ਤੁਹਾਡੇ ਮਨ ’ਚ ਵੀ ਗਲਤਫ਼ਹਿਮੀਆਂ ਹਨ100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਅਮਰਿੰਦਰ ਤੇ ਅਰੂਸਾ ਦੀ ਦੋਸਤੀ ਸਬੰਧੀ ਲੇਖ ਉੱਪਰ ਸੋਸ਼ਲ ਮੀਡੀਆ ਜੰਗਹਾਈ ਪ੍ਰੋਫ਼ਾਈਲ ਮਾਮਲਾ ਹੋਣ ਕਾਰਨ 51 ਸਾਲਾ ਰਾਮ ਰਹੀਮ ਨੂੰ 10x12 ਫੁੱਟ ਦੇ ਸਪੈਸ਼ਲ ਸੈੱਲ ਵਿੱਚ ਰੱਖਿਆ ਗਿਆ ਹੈ ਜਿੱਥੇ ਤਿੰਨ ਹੋਰ 'ਨੰਬਰਦਾਰ' ਰਹਿੰਦੇ ਹਨ। ਇਸ ਸੈੱਲ ਦੇ ਬਾਹਰ ਭਾਰੀ ਸੁਰੱਖਿਆ ਬਲ ਤੈਨਾਤ ਹਨ ਤਾਂ ਜੋ ਉਹ ਕਿਸੇ ਹੋਰ ਕੈਦੀ ਜਾਂ ਵਿਚਾਰਅਧੀਨ (ਅੰਡਰ ਟਰਾਇਲ) ਕੈਦੀਆਂ ਨਾਲ ਘੁਲ-ਮਿਲ ਨਾ ਸਕਣ। Image copyright Sat singh/bbc ਫੋਟੋ ਕੈਪਸ਼ਨ ਜੇਲ੍ਹ ਬਾਹਰ ਖੜ੍ਹੇ ਰਾਮ ਰਹੀਮ ਦੇ ਭਗਤ ਹਾਲਾਂਕਿ, ਕੁਝ ਵਿਚਾਰਅਧੀਨ ਕੈਦੀਆਂ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਜੇਲ੍ਹ ਵਿੱਚ ਰਾਮ ਰਹੀਮ ਨੂੰ VIP ਟਰੀਟਮੈਂਟ ਦਿੱਤਾ ਜਾ ਰਿਹਾ ਹੈ, ਪਰ ਜੇਲ੍ਹ ਪ੍ਰਬੰਧਕ ਨੇ ਇਸ ਗੱਲ ਨੂੰ ਖਾਰਜ ਕੀਤਾ ਹੈ।ਜੇਲ੍ਹ ਵਿੱਚ ਕੀ ਹੈ ਰਾਮ ਰਹੀਮ ਦੀ ਰੁਟੀਨਇੱਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਰਾਮ ਰਹੀਮ ਦੀ ਲੰਬੀ ਕਾਲੀ ਦਾੜ੍ਹੀ ਅਤੇ ਮੁੱਛਾਂ ਹੁਣ ਅੱਧੀਆਂ ਚਿੱਟੀਆਂ ਹੋ ਚੁੱਕੀਆਂ ਹਨ ਅਤੇ ਜ਼ਮੀਨ ਨੂੰ ਵਾਹੁਣ ਅਤੇ ਸਬਜ਼ੀਆਂ ਦੀ ਦੇਖ ਭਾਲ ਕਰਨ ਦੇ ਕੰਮ ਨੇ ਉਨ੍ਹਾਂ ਨੂੰ 'ਫਿੱਟ ਕੈਦੀ' ਬਣਾ ਦਿੱਤਾ ਹੈ। ਉਨ੍ਹਾਂ ਕਿਹਾ, ''ਸਖ਼ਤ ਹਾਲਾਤ ਵਿੱਚ ਢਲਣ ਲਈ ਰਾਮ ਰਹੀਮ ਨੂੰ ਕੁਝ ਸਮਾਂ ਲੱਗਿਆ ਪਰ ਹੁਣ ਮੱਛਰ ਅਤੇ ਮੱਖੀਆਂ ਦੇ ਉਹ ਆਦੀ ਹੋ ਚੁੱਕੇ ਹਨ।'' ਜਦੋਂ ਗਰਮੀਆਂ ਸ਼ੁਰੂ ਹੋਈਆਂ ਤਾਂ ਰਾਮ ਰਹੀਮ ਵੱਲੋਂ ਆਪਣੇ ਸਪੈਸ਼ਲ ਸੈੱਲ ਲਈ ਕੂਲਰ ਦੀ ਮੰਗ ਕੀਤੀ ਗਈ ਪਰ ਜੇਲ੍ਹ ਨਿਯਮਾਂ ਮੁਤਾਬਕ ਇਹ ਮੰਗ ਪੂਰੀ ਨਹੀਂ ਕੀਤੀ ਗਈ। Image copyright Sat singh/bbc ਫੋਟੋ ਕੈਪਸ਼ਨ ਰਾਮ ਰਹੀਮ ਦੇ ਜਨਮ ਦਿਨ ਉੱਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਇੱਕ ਟਨ ਗਰੀਟਿੰਗ ਕਾਰਡ ਭੇਜੇ ਗਏ ਸਨ ਸੂਚੀ ਮੁਤਾਬਕ ਰਾਮ ਰਹੀਮ ਦੇ ਪਰਿਵਾਰ ਦੇ 10 ਮੈਂਬਰ ਅਤੇ ਕਰੀਬੀ ਉਨ੍ਹਾਂ ਨੂੰ ਸ਼ੁੱਕਰਵਾਰ ਜਾਂ ਸੋਮਵਾਰ ਨੂੰ ਮਿਲਣ ਆ ਸਕਦੇ ਹਨ ਪਰ ਹਫ਼ਤੇ ਵਿੱਚ ਕਿਸੇ ਇੱਕ ਹੀ ਦਿਨ ਮਿਲਣ ਆਉਣ ਦੀ ਇਜਾਜ਼ਤ ਹੈ। ਉਨ੍ਹਾਂ ਦੱਸਿਆ, ''ਇੱਕ ਆਮ ਕੈਦੀ ਅਤੇ ਉਸਦੇ ਪ੍ਰੋਫਾਈਲ ਦੇ ਮੁਤਾਬਕ, ਉਨ੍ਹਾਂ ਨੂੰ ਬਾਗਵਾਨੀ ਦਾ ਕੰਮ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਰੋਜ਼ਾਨਾ 20 ਰੁਪਏ ਕਮਾਉਣ ਦੇ ਹੱਕਦਾਰ ਹੁੰਦੇ ਹਨ। ਇਸ ਤੋਂ ਇਲਾਵਾ ਐਤਵਾਰ ਅਤੇ ਸਾਰੀਆਂ ਸਰਕਾਰੀ ਛੁੱਟੀਆਂ ਮਿਲਦੀਆਂ ਹਨ। ਹੁਣ ਤੱਕ ਰਾਮ ਰਹੀਮ ਨੇ 6000 ਤੋਂ ਵੱਧ ਦੀ ਕਮਾਈ ਕੀਤੀ ਹੋਵੇਗੀ।''ਇਹ ਵੀ ਪੜ੍ਹੋ:ਰਾਮ ਰਹੀਮ ਦਾ ਖਾਸ ਕਿਵੇਂ ਬਣਿਆ ਅਦਿਤਿਆ ਇੰਸਾ?ਜੇਲ੍ਹ 'ਚ ਬੰਦ ਰਾਮ ਰਹੀਮ ਨੂੰ ਡੇਰਾ ਪ੍ਰੇਮੀਆਂ ਨੇ ਭੇਜੀ 'ਇੱਕ ਟਨ' ਵਧਾਈ'ਮੇਰੇ ਬੰਦਿਆਂ ਨੂੰ ਸਿਰਫ਼ ਮੇਰੇ ਇਸ਼ਾਰੇ ਦੀ ਉਡੀਕ ਸੀ'ਬਾਕੀ ਕੈਦੀਆਂ ਦੀ ਤਰ੍ਹਾਂ ਰਾਮ ਰਹੀਮ ਨੂੰ ਵੀ ਦੋ ਜੋੜੇ ਚਿੱਟੇ ਕੁੜਤੇ-ਪਜਾਮੇ ਦਿੱਤੇ ਗਏ ਹਨ ਅਤੇ ਜਦੋਂ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਜਾਂ ਫੇਰ ਵਕੀਲਾਂ ਨੂੰ ਮਿਲਣ ਜਾਂਦੇ ਹਨ ਸਿਰਫ਼ ਉਦੋਂ ਹੀ ਉਨ੍ਹਾਂ ਨੂੰ ਖ਼ੁਦ ਦੇ ਕੱਪੜੇ ਪਾਉਣ ਦੀ ਇਜਾਜ਼ਤ ਹੈ। ਮਾਮਲੇ ਦੀ ਸੁਣਵਾਈ ਦੌਰਾਨ ਵੀ ਖ਼ੁਦ ਦੇ ਕੱਪੜੇ ਪਾਉਣ ਦੀ ਇਜਾਜ਼ਤ ਹੈ। Image copyright HONEYPREETINSAN.ME ਫੋਟੋ ਕੈਪਸ਼ਨ ਜੇਲ੍ਹ ਵਿੱਚ ਰਾਮ ਰਹੀਮ ਬਾਗਵਾਨੀ ਦਾ ਕੰਮ ਕਰਦੇ ਹਨ (ਜੇਲ੍ਹ ਜਾਣ ਤੋਂ ਪਹਿਲਾਂ ਰੁੱਖ ਲਗਵਾਉਣ ਦੀ ਇੱਕ ਪੁਰਾਣੀ ਤਸਵੀਰ) ਉਹ ਸਵੇਰੇ 6 ਵਜੇ ਉੱਠਦੇ ਹਨ ਅਤੇ ਸਵੇਰ ਦੀ ਚਾਹ ਪੀਂਦੇ ਹਨ ਉਸ ਤੋਂ ਬਾਅਦ ਕਸਰਤ ਕਰਦੇ ਹਨ ਅਤੇ 8 ਵਜੇ ਤੱਕ ਨਾਸ਼ਤਾ ਮਿਲਦਾ ਹੈ।ਨਾਸ਼ਤੇ ਵਿੱਚ ਬਰੈੱਡ ਜਾਂ ਮੌਸਮੀ ਫਲ ਦਿੱਤੇ ਜਾਂਦੇ ਹਨ। ਫਿਰ ਉਨ੍ਹਾਂ ਨੂੰ ਆਪਣੇ ਸੈੱਲ ਤੋਂ ਬਾਹਰ ਖੇਤਾਂ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।ਕੀ ਪੈਰੋਲ ਲੈਣਗੇ ਰਾਮ ਰਹੀਮਉਹ ਇੱਕ ਵਜੇ ਤੱਕ ਉੱਥੇ ਕੰਮ ਕਰਦੇ ਹਨ ਉਸ ਤੋਂ ਬਾਅਦ ਦੁਪਹਿਰ ਦਾ ਖਾਣਾ ਮਿਲਦਾ ਹੈ ਜਿਸ ਵਿੱਚ ਦਾਲ ਅਤੇ ਰੋਟੀਆਂ ਦਿੱਤੀਆਂ ਜਾਂਦੀਆਂ ਹਨ। ਉਸ ਤੋਂ ਬਾਅਦ ਉਹ ਸ਼ਾਮ 5 ਵਜੇ ਤੱਕ ਆਪਣੇ ਸੈੱਲ ਦੇ ਅੰਦਰ ਆਰਾਮ ਕਰਨ ਦਾ ਸਮਾਂ ਮਿਲਦਾ ਹੈ। ਕੈਦੀਆਂ ਨੂੰ ਸ਼ਾਮ ਦੇ ਸਮੇਂ ਇੱਕ-ਦੂਜੇ ਨਾਲ ਮਿਲਣ ਦੀ ਇਜਾਜ਼ਤ ਹੁੰਦੀ ਹੈ ਪਰ ਰਾਮ ਰਹੀਮ ਉਹ ਸਮਾਂ ਕਿਤਾਬਾਂ ਪੜ੍ਹਨ ਜਾਂ ਕਵਿਤਾਵਾਂ ਲਿਖਣ ਵਿੱਚ ਬਤੀਤ ਕਰਦੇ ਹਨ। ਆਪਣੇ ਅੱਧ ਵਿਚਾਲੇ ਲਟਕੇ ਹੋਏ ਅਦਾਲਤੀ ਮਾਮਲਿਆਂ ਬਾਰੇ ਜਾਣਨ ਲਈ ਉਹ ਉਤਸੁਕ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਉਹ ਸੁਰੱਖਿਆ ਅਧਿਕਾਰੀਆਂ ਨਾਲ ਬਹੁਤ ਘੱਟ ਗੱਲਬਾਤ ਕਰਦੇ ਹਨ। Image copyright Getty Images ਫੋਟੋ ਕੈਪਸ਼ਨ 28 ਅਗਸਤ ਤੋਂ ਬਾਅਦ ਰਾਮ ਰਹੀਮ ਪੈਰੋਲ ਦੇ ਹੱਕਦਾਰ ਹਨ। ਹਰਿਆਣਾ ਵਿੱਚ ਕੈਦੀ ਦੇ ਚੰਗੇ ਸਲੂਕ ਕਾਰਨ ਅਸਥਾਈ ਰਿਹਾਈ ਨਿਯਮ ਮੁਤਾਬਕ ਕੈਦੀ ਜੇਲ੍ਹ ਵਿੱਚ ਇੱਕ ਸਾਲ ਪੂਰਾ ਕਰਨ ਤੋਂ ਬਾਅਦ ਪੈਰੋਲ ਲਈ ਅਰਜ਼ੀ ਦਾਖ਼ਲ ਕਰਨ ਦਾ ਹੱਕਦਾਰ ਹੁੰਦਾ ਹੈ।ਧਾਰਾ 3 (1) ਦੇ ਤਹਿਤ ਚਾਰ 'ਲੋੜੀਂਦੇ ਕਾਰਨਾਂ' ਦੇ ਆਧਾਰ 'ਤੇ ਇਸ ਮਾਮਲੇ ਉੱਤੇ ਵਿਚਾਰ ਕੀਤਾ ਜਾਂਦਾ ਹੈ।ਸਜ਼ਾਯਾਫ਼ਤਾ ਦੀ ਪਤਨੀ ਦੀ ਡਿਲੀਵਰੀ ਦੀ ਤੈਅ ਕੀਤੀ ਤਰੀਕਘਰ ਦੀ ਮੁਰਮੰਤ/ਦੋਸ਼ੀ ਵੱਲੋਂ ਬਣਾਏ ਜਾ ਰਹੇ ਨਵੇਂ ਘਰ ਦੀ ਮੁਰੰਮਤਸਜ਼ਾਯਾਫਤਾ 'ਤੇ ਨਿਰਭਰ ਕਰਨ ਵਾਲਿਆਂ ਵਿੱਚੋਂ ਕਿਸੇ ਦਾ ਸਕੂਲ, ਜਾਂ ਇੰਸਟੀਚਿਊਟ ਵਿੱਚ ਦਾਖ਼ਲਾ ਦਵਾਉਣਾਦੋਸ਼ੀ ਦੇ ਭਰਾ ਜਿਸ ਦੀ ਮੌਤ ਹੋ ਚੁੱਕੀ ਹੋਵੇ, ਉਸਦੇ ਮੁੰਡੇ ਜਾਂ ਕੁੜੀ ਦੇ ਵਿਆਹ ਦੇ ਲਈ Image copyright Getty Images ਫੋਟੋ ਕੈਪਸ਼ਨ ਰਾਮ ਰਹੀਮ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਉਨ੍ਹਾਂ ਨੂੰ ਹਫ਼ਤੇ ਵਿੱਚ ਇੱਕ ਦਿਨ ਮਿਲ ਸਕਦੇ ਹਨ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਸਾਰੇ ਕਾਨੂੰਨੀ ਮਾਮਲਿਆਂ ਵਿੱਚ ਤੈਅ ਕੀਤੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹਨ ਅਤੇ ਇਸ ਮਾਮਲੇ ਵਿੱਚ ਵੀ ਇਸਦਾ ਪਾਲਣ ਕੀਤਾ ਜਾਵੇਗਾ।ਰਾਮ ਰਹੀਮ ਦੇ ਕਾਨੂੰਨੀ ਮਾਮਲਿਆਂ ਨੂੰ ਦੇਖ ਰਹੇ ਵਕੀਲ ਐਸ ਕੇ ਨਰਵਾਨਾ ਗਰਗ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਇਹ ਵੀ ਪੜ੍ਹੋ:ਗੋਲਡ ਜਿੱਤਣ ਵਾਲੀ ਵਿਨੇਸ਼ ਕਿਉਂ ਹੋ ਗਈ ਖਫ਼ਾ?ਬੱਚਿਆਂ ਦੀਆਂ ਇਨ੍ਹਾਂ ਹਰਕਤਾਂ ਤੇ ਰੱਖੋ ਨਜ਼ਰ‘ਟਰੰਪ ਨੇ ਪੋਰਨ ਸਟਾਰ ਨੂੰ ਪੈਸੇ ਦਿੱਤੇ ਜਾਂ ਨਹੀਂ, ਸਾਨੂੰ ਕੀ’ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)  ",False " 2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾ ਕੈਲੀ ਗਰੈਵੀਅਰ ਬੀਬੀਸੀ ਪੱਤਰਕਾਰ 31 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46716033 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸਾਲ 2018 ਖ਼ਤਮ ਹੋਣ ਜਿ ਰਿਹਾ ਹੈ। ਆਖ਼ਰੀ ਹਫ਼ਤੇ 'ਚ ਇਸ ਸਾਲ 'ਚ ਹੋਈਆਂ ਘਟਨਾਵਾਂ ਨੂੰ ਯਾਦ ਕਰਨ ਅਤੇ ਸੰਭਾਲ ਕੇ ਰੱਖਣ ਦਾ ਕੰਮ ਹੁੰਦਾ ਹੈ। ਇਸ ਦੌਰਾਨ ਚੰਗੀਆਂ-ਬੁਰੀਆਂ ਯਾਦਾਂ ਵੀ ਤਾਜ਼ਾ ਕੀਤੀਆਂ ਜਾਂਦੀਆਂ ਹਨ। ...ਤੇ ਚਲੋ ਫਿਰ ਨਜ਼ਰ ਮਾਰਦੇ ਹਾਂ, ਇਸ ਸਾਲ ਦੀਆਂ ਕੁਝ ਸਭ ਤੋਂ ਯਾਦਗਾਰ ਤਸਵੀਰਾਂ 'ਤੇਲੇਟਣ ਦਾ ਅੰਦਾਜ਼ਲਾਤਿਨ ਅਮਰੀਕੀ ਦੇਸ ਹੋਂਡੁਰਸ 'ਚ ਜਨਵਰੀ 'ਚ ਹੋਈਆਂ ਚੋਣਾਂ ਦੌਰਾਨ ਰਾਸ਼ਟਰਪਤੀ ਹੁਆਯਾਨ ਆਰਲੈਂਡੋ ਹਰਨਾਂਡੇਜ਼ ਦੇ ਮੁੜ ਜਿੱਤਣ ਕਾਰਨ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਹੋਇਆ। ਇਸ ਦੌਰਾਨ ਟੇਗੁਚਿਗਲਪਾ ਸ਼ਹਿਰ 'ਚ ਕਤਾਰ 'ਚ ਖੜੇ ਪੁਲਿਸ ਵਾਲਿਆਂ ਸਾਹਮਣੇ ਇੱਕ ਕੁੜੀ ਲੇਟ ਕੇ ਆਪਣਾ ਵਿਰੋਧ ਜਤਾਉਣ ਲੱਗੀ। ਉਸ ਦਾ ਇਹ ਅੰਦਾਜ਼ ਪੂਰੀ 'ਚ ਪ੍ਰਸਿੱਧ ਹੋ ਗਿਆ। ਉਸ ਦੇ ਇਸ ਅੰਦਾਜ਼ 'ਚ ਵਿਰੋਧ ਨੇ ਦੂਜੀ ਸਦੀ ਦੀ ਮੂਰਤੀ ਸਲੀਪਿੰਗ ਹਰਮਾਫਰੋਡਿਟਸ ਦੀ ਯਾਦ ਦਿਵਾਈ ਸੀ। ਕਈ ਲੋਕਾਂ ਨੇ ਇਸ ਕੁੜੀ ਦੀ ਤਸਵੀਰ ਦੀ ਤੁਨਲਾ ਵਿਨਸੈਂਟ ਵਾਨ ਗੋ ਦੀ 1890 'ਚ ਬਣਾਈ ਗਈ ਪੇਂਟਿੰਗ ਰੈਸਟ ਫਰਾਮ ਵਰਕ ਨਾਲ ਵੀ ਕੀਤੀ। ਇਹ ਵੀ ਪੜ੍ਹੋ:ਵਾਹਗੇ ਰਾਹੀਂ ਵਪਾਰ ਵਧਿਆ ਤਾਂ ਇੰਝ ਹੋਵੇਗੀ ਕਿਸਾਨਾਂ ਦੀ ਚਾਂਦੀ'ਦੱਸੋ ਮੈਂ ਕਪਿਲ ਦਾ ਸ਼ੋਅ ਦੇਖਾਂ ਜਾਂ ਸੁਨੀਲ ਦਾ?'2018 ’ਚ ਔਰਤਾਂ ਦੇ ਹੱਕ ਤੇ ਇਨਸਾਫ਼ ਲਈ ਕਾਨੂੰਨ 'ਚ ਇਹ ਬਦਲਾਅ ਹੋਏਜਦੋਂ ਸਾਈਬਰ ਅਟੈਕ ਕਾਰਨ ਸਵੇਰ ਦੀ ਚਾਹ ਨਾਲ ਲੋਕਾਂ ਨੂੰ ਅਖ਼ਬਾਰ ਨਹੀਂ ਮਿਲੀ ਐਕਸ-ਰੇ-ਸਟਾਈਲਫਰਵਰੀ ਮਹੀਨੇ 'ਚ ਦੱਖਣੀ ਚੀਨ ਦੇ ਮਸ਼ਹੂਰ ਸ਼ਹਿਰ ਡੋਂਗੁਆਨ ਸ਼ਹਿਰ 'ਚ ਅਜੀਬ ਜਿਹੀ ਘਟਨਾ ਹੋਈ ਸੀ। ਇੱਥੇ ਇੱਕ ਔਰਤ ਦਾ ਪਰਸ ਰੇਲਵੇ ਸਟੇਸ਼ਨ 'ਤੇ ਲੱਗੀ ਐਕਸਰੇ ਮਸ਼ੀਨ ਦੇ ਅੰਦਰ ਗਿਆ ਤਾਂ ਉਹ ਵੀ ਨਾਲ ਹੀ ਮਸ਼ੀਨ 'ਚ ਚਲੀ ਗਈ। ਇਸ ਔਰਤ ਦੀ ਇਹ ਤਸਵੀਰ ਪੂਰ ਦੁਨੀਆਂ ਵਿੱਚ ਵਾਈਰਲ ਹੋ ਗਈ। ਚੀਨ ਦੀ ਇਸ ਔਰਤ ਦੀ ਤੁਲਨਾ ਹਾਜ਼ਾਰਾਂ ਸਾਲ ਪਹਿਲਾ ਆਸਟਰੇਲੀਆ ਦੇ ਮੂਲ ਨਿਵਾਸੀਆਂ ਦੀ ਉਬਿਰਰ 'ਚ ਬਣਾਈ ਗਈ ਕਲਾਕ੍ਰਿਤੀ ਨਾਲ ਕੀਤੀ ਜਾਂਦੀ ਹੈ। Image copyright Pear Video ਪੁਲਾੜ 'ਚ ਕਾਰ ਫਰਵਰੀ ਮਹੀਨੇ 'ਚ ਹੀ ਏਲਨ ਮਸਕ ਨੇ ਆਪਣੀ 2008 ਦੀ ਟੈਸਲਾ ਰੋਜਸਟਰ ਕਾਰ ਨੂੰ ਸੂਰਜ ਦੀ ਧੁਰੀ 'ਚ ਭੇਜਿਆ ਸੀ। ਜਿਸ 'ਚ ਡਰਾਈਵਰ ਵਜੋਂ ਇੱਕ ਪੁਤਲੇ ਨੂੰ ਬਿਠਾਇਆ ਗਿਆ ਸੀ। ਪੁਲਾੜ 'ਚ ਤੈਰ ਰਹੀ ਇਸ ਕਾਰ ਦੀ ਤਸਵੀਰ ਦੁਨੀਆਂ ਭਰ ਵਿੱਚ ਸੁਰਖ਼ੀਆਂ ਵਿੱਚ ਰਹੀ। Image copyright Getty Images ਐਨਬੀਐਚ ਮੈਚ 'ਚ ਹਾਦਸਾਅਪ੍ਰੈਲ ਮਹੀਨੇ 'ਚ ਹਿਊਮਨ ਰਾਕੇਟਸ ਨਾਮ ਦੀ ਅਮਰੀਕੀ ਬਾਸਕਟਬਾਲ ਦੀ ਟੀਮ ਦੇ ਖਿਡਾਰੀ ਜੇਮਸ ਹਾਰਡਨ ਇੱਕ ਮੈਚ ਦੌਰਾਨ ਆਪਣਾ ਸੰਤੁਲਨ ਗੁਆ ਬੈਠੇ।ਉਹ ਮਿਨੇਸੋਟਾ ਦੇ ਟਰਾਗੇਟ ਸੈਂਟਰ ਸਟੇਡੀਅਮ 'ਚ ਪਹਿਲੀ ਕਤਾਰ 'ਚ ਬੈਠੇ ਦਰਸ਼ਕਾਂ ਨਾਲ ਟਕਰਾ ਗਏ। ਇਹ ਵੀ ਪੜ੍ਹੋ:PUBG ਗੇਮ ਖੇਡਦੇ ਹੋ ਤਾਂ ਇਸ ਬਾਰੇ ਫੈਲਦੀਆਂ ਅਫਵਾਹਾਂ ਦਾ ਸੱਚ ਜਾਣੋ3 ਪੰਜਾਬੀਆਂ ਦੀ ਕਹਾਣੀ ਜਿਨ੍ਹਾਂ ਯੂਕਰੇਨ ’ਚ 10 ਮਹੀਨੇ ਨਰਕ ਭੋਗਿਆ'ਅੱਗ ਨਾਲ ਝੁਲਸੀ ਮੇਰੀ ਵਿਚਾਰੀ ਭੁੱਖੀ-ਤਿਹਾਈ ਧੀ ਦੁਨੀਆਂ ਤੋਂ ਤੁਰ ਗਈ' Image copyright Carlos Gonzalez/Minneapolis Star Tribune via ZUMA ਜਵਾਲਾਮੁਖੀ ਦੇ ਲਾਵੇ ਦੀ ਨਦੀ 5ਮਈ ਨੂੰ ਅਮਰੀਕੀ ਦਾ ਹਵਾਈ ਦੀਪ ਭਿਆਨਕ ਜ਼ਲਜ਼ਲੇ ਨਾਲ ਹਿਲ ਗਿਆ ਸੀ। ਇਹ ਹਵਾਈ 'ਤੇ 40 ਸਾਲ ਦਾ ਸਭ ਤੋਂ ਭਿਆਨਕ ਭੂਚਾਲ ਸੀ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਹਵਾਈ 'ਤੇ ਸਥਿਤ ਜਵਾਲਾਮੁਖੀ ਕਿਲਾਉਈਆ ਭੜਕਿਆ। ਉਛਲਦਾ ਲਾਵਾ ਆਲੇ-ਦੁਆਲੇ ਦੇ ਇਲਾਕੇ 'ਚ ਫੈਲ ਗਿਆ। ਇਹ ਤਸਵੀਰ ਦੁਨੀਆਂ 'ਚ ਇੰਝ ਮਸ਼ਹੂਰ ਹੋਈ ਜਿਵੇਂ ਮੰਨੋ ਇਸ ਭਿਆਨਕ ਲਾਵੇ ਨੇ ਦੁਨੀਆਂ ਦਾ ਰਸਤਾ ਰੋਕ ਲਿਆ ਹੋਵੇ। Image copyright Getty Images ਪਲਾਸਟਿਕ 'ਚ ਕੈਦ ਪੰਛੀਮਈ ਮਹੀਨੇ 'ਚ ਨੈਸ਼ਨਲ ਜਿਓਗਰਾਫਿਕ ਚੈਨਲ ਦੇ ਇੱਕ ਫੋਟੋਗ੍ਰਾਫਰ ਨੇ ਇੱਕ ਸਾਰਸ ਦੀ ਤਸਵੀਰ ਲਈ ਜਿਸ ਨੇ ਦੁਨੀਆਂ ਦੇ ਰੋਂਗਟੇ ਖੜੇ ਕਰ ਦਿੱਤੇ। ਉਹ ਪੰਛੀ ਪੂਰੀ ਤਰ੍ਹਾਂ ਪਾਲਸਟਿਕ ਦੀ ਪੰਨੀ 'ਚ ਕੈਦ ਸੀ। ਇਸ ਨੇ ਦੁਨੀਆਂ ਨੂੰ ਪਲਾਸਟਿਕ ਦੀ ਭਿਆਨਕਤਾ ਦਾ ਅਹਿਸਾਸ ਕਰਵਾਇਆ। ਸਪੇਨ ਵਿੱਚ ਇਸ ਦੀ ਫੋਟੋ ਖਿੱਚਣ ਵਾਲੇ ਫੋਟੋਗ੍ਰਾਫ਼ਰ ਨੇ ਇਸ ਨੂੰ ਪਲਾਸਟਿਕ 'ਚੋਂ ਆਜ਼ਾਦ ਕਰ ਦਿੱਤਾ ਸੀ। Image copyright John Cancalosi ਜੀ-7 ਸੰਮੇਲਨ ਜੂਨ ਮਹੀਨੇ 'ਚ ਹੋਏ ਜੀ-7 ਸੰਮੇਲਨ ਦੀ ਇੱਕ ਤਸਵੀਰ ਦੁਨੀਆਂ ਭਰ 'ਚ ਵਾਈਰਲ ਹੋਈ ਸੀ। ਇਸ ਤਸਵੀਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੁਰਸੀ 'ਤੇ ਬੈਠੇ ਹੋਏ ਹਨ ਜਦ ਕਿ ਬਾਕੀ ਸਾਰੇ ਦੇਸਾਂ ਦੇ ਨੁਮਾਇੰਦੇ ਉਨ੍ਹਾਂ ਵੱਲ ਤਲਖ਼ੀ ਭਰੀਆਂ ਨਿਗਾਹਾਂ ਨਾਲ ਦੇਖ ਰਹੇ ਹਨ।ਇਸ ਤਸਵੀਰ ਨੇ ਅਮਰੀਕਾ ਅਤੇ ਜੀ-7 ਦੇ ਬਾਕੀ ਦੇਸਾਂ ਵਿਚਾਲੇ ਤਣਾਅ ਨੂੰ ਸ਼ਾਨਦਾਰ ਤਰੀਕੇ ਨਾਲ ਬਿਆਨ ਕੀਤਾ ਸੀ। Image copyright Getty Images ਗਜ਼ਬ ਦਾ ਖੇਡਰੂਸ 'ਚ ਹੋਏ ਫੁਟਬਾਲ ਵਰਲਡ ਕੱਪ ਦੇ ਇੱਕ ਮੈਚ 'ਚ ਬੈਲਜ਼ੀਅਮ ਦੇ ਸਟਰਾਈਕਰ ਵਿਨਸੈਂਟ ਕੋਂਪਨੀ ਦੀ ਕਿਕ ਨੂੰ ਰੋਕਣ ਲਈ ਜਾਪਾਨ ਦੇ ਗੋਲਕੀਪਰ ਇਜੀ ਕਾਵਾਸ਼ਿਮਾ ਨੇ ਹਵਾ 'ਚ ਛਾਲ ਲਗਾਈ ਸੀ ਉਹ ਹੈਰਾਨ ਕਰਨ ਵਾਲੀ ਸੀ। Image copyright Getty Images ਅੱਧਾ ਝੁਕਿਆ ਅਮਰੀਕੀ ਝੰਡਾ ਜਦੋਂ ਅਮਰੀਕੀ ਸਿਨੇਟਰ ਜੌਨ ਮੈਕੇਨ ਦੀ ਅਗਸਤ ਮਹੀਨੇ 'ਚ ਕੈਂਸਰ ਨਾਲ ਮੌਤ ਹੋਈ ਤਾਂ ਵ੍ਹਾਈਟ ਹਾਊਸ ਉਨ੍ਹਾਂ ਦੀ ਮੌਤ 'ਤੇ ਸੋਗ ਮਨਾਉਣ ਨੂੰ ਲੈ ਕੇ ਦੁਚਿੱਤੀ 'ਚ ਦਿਖਿਆ।ਮੈਕੇਨ, ਡੌਨਲਡ ਟਰੰਪ ਦੀ ਹੀ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਹੇ ਸਨ। ਟਰੰਪ ਪ੍ਰਸ਼ਾਸਨ ਨੇ ਪਹਿਲਾਂ ਤਾਂ ਜੌਨ ਮੈਕੇਨ ਦੇ ਸਨਮਾਨ 'ਚ ਝੰਡਾ ਨੂੰ ਝੁਕਾਇਆ, ਫਿਰ ਉਸ ਨੂੰ ਉੁਪਰ ਚੁੱਕ ਦਿੱਤਾ ਅਤੇ ਨਿੰਦਾ ਹੋਣ 'ਤੇ ਇੱਕ ਵਾਰ ਫਿਰ ਝੰਡੇ ਨੂੰ ਝੁਕਾ ਦਿੱਤਾ ਗਿਆ। Image copyright Getty Images ਫਲਸਤੀਨੀ ਪ੍ਰਦਰਸ਼ਨਕਾਰੀ ਕਾਲੇ ਧੂੰਏ ਨਾਲ ਭਰਿਆ ਆਸਮਾਨ ਅਤੇ ਸਾਹਮਣਿਓਂ ਆਉਂਦੇ ਗੈਸ ਦੇ ਗੋਲਿਆਂ ਵਿਚਾਲੇ ਇੱਕ ਫਲਸਤੀਨੀ ਨੌਜਵਾਨ ਦਲੇਰੀ ਨਾਲ ਇਸਰਾਈਲ ਸੈਨਿਕਾਂ ਦਾ ਵਿਰੋਧ ਕਰ ਰਿਹਾ ਸੀ। ਉਸ ਦੇ ਇੱਕ ਹੱਥ 'ਚ ਫਲਸਤੀਨ ਦਾ ਝੰਡਾ ਸੀ। Image copyright Getty Images ਇਸ ਤਸਵੀਰ ਨੇ ਡੈਲਾਰਕੋ ਦੀ ਲਿਬਰਟੀ ਲੀਡਿੰਗ ਦਿ ਪੀਪਲ ਨਾਮ ਦੀ ਪੇਂਟਿੰਗ ਦੀ ਯਾਦ ਦਿਵਾਈ ਸੀ। ਪਰ ਇਸ ਤਸਵੀਰ ਦੀ ਸਬ ਤੋਂ ਖ਼ਾਸ ਗੱਲ ਸੀ, ਉਸ ਨੌਜਵਾਨ ਦੇ ਦੂਜੇ ਹੱਥ 'ਚ ਗੁਲੇਲ ।ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਫਲਸਤੀਨ ਦੀ ਬਹਾਦੁਰੀ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਸੀ। ਰੋਬੋਟ ਦੀ ਮੁਰੰਮਤਇੰਗਲੈਂਡ 'ਚ ਦੁਨੀਆਂ ਇੱਕ ਰੋਬੋਟ ਦਾ ਸਿਰ ਖੋਲ੍ਹ ਕੇ ਇਸ ਦੇ ਪੁਰਜੇ ਠੀਕ ਕਰਦਿਆਂ ਇੱਕ ਇੰਜਨੀਅਰ ਦੀ ਤਸਵੀਰ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਦੂਰੋਂ ਇਹ ਤਸਵੀਰ ਦੇਖ ਕੇ ਅਜਿਹਾ ਲਗਦਾ ਹੈ ਕਿ ਜਿਵੇਂ ਕੋਈ ਮਾਹਿਰ ਕਿਸੇ ਇਨਸਾਨ ਦੀ ਖੋਪੜੀ ਦੇ ਸਰਕਟ ਠੀਕ ਕਰ ਰਿਹਾ ਹੋਵੇ। Image copyright Getty Images ਬੈਂਕਸੀ ਦਾ ਧੋਖਾਬਰਤਾਨੀਆ ਦੇ ਕਲਾਕਾਰ ਬੈਂਕਸੀ ਦੀ ਕਲਾਕਾਰੀ ਗਰਲ ਵਿਜ ਆ ਬਲੂਨ ਨੂੰ ਜਦੋਂ ਨਿਲਾਮ ਕੀਤਾ ਗਿਆ ਤਾਂ ਅਜੀਬ ਜਿਹੀ ਘਟਨਾ ਹੋਈ। ਜਿਵੇਂ ਹੀ ਇਸ ਦੀ ਕੀਮਤ 12 ਲੱਖ ਯੂਰੋ ਲੱਗੀ ਤਾਂ ਇਸ ਉਤਾਰਿਆ ਜਾਣ ਲੱਗਾ। Image copyright Getty Images ਉਦੋਂ ਇਹ ਪੇਂਟਿੰਗ ਆਪਣੇ ਪੈਨਲ ਤੋਂ ਸਰਕਣ ਲੱਗੀ ਅਤੇ ਨਿਚਲੇ ਹਿੱਸੇ ਤੋਂ ਇਸ ਦੀਆਂ ਕਤਰਾਂ ਲਟਕਦੀਆਂ ਦਿਖਾਈ ਦਿੱਤੀਆਂ। ਬਾਅਦ 'ਚ ਪਤਾ ਲੱਗਾ ਕਿ ਖ਼ੁਦ ਬੈਂਕਸੀ ਨੇ ਇਸ ਫਰੇਮ ਵਿੱਚ ਕਾਗ਼ਜ਼ ਕੁਤਰਨ ਵਾਲੀ ਇੱਕ ਮਸ਼ੀਨ ਸੈਟ ਕੀਤੀ ਸੀ। ਇਸ ਸਟੰਟ ਰਾਹੀਂ ਬਣੀ ਕਲਾਕਾਰੀ ਨੂੰ ਬੈਂਕਸੀ ਨੇ ਨਾਮ ਦਿੱਤਾ ਸੀ, 'ਲਵ ਇਜ਼ ਇਨ ਦਿ ਬਿਨ।'ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਹਾਰਡ ਬ੍ਰੈਗਜ਼ਿਟ ਮਤਲਬ ਕਈ ਗੂੜ੍ਹੇ ਰਿਸ਼ਤੇ ਵੀ ਤੋੜ ਲੈਣੇ, ਸੌਫਟ ਮਤਲਬ ਯੂਨੀਅਨ ਦੇ ਕਈ ਨਿਯਮ ਲਾਗੂ ਰੱਖਣਾ। ਯੋਜਨਾ ਬਣਾਈ ਗਈ ਹੈ ਪਰ ਉਸ ਨੂੰ ਸੰਸਦ ਦੀ ਪ੍ਰਵਾਨਗੀ ਚਾਹੀਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੀ ਤੁਸੀਂ ਵਾਕਈ ਸੈਕਸ ਲਈ ਤਿਆਰ ਹੋ, ਖੁਦ ਨੂੰ ਜ਼ਰੂਰ ਪੁੱਛੋ ਇਹ ਜ਼ਰੂਰੀ ਸਵਾਲ 16 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46873241 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਕਸਰ ਨੌਜਵਾਨ ਦਬਾਅ ਵਿੱਚ ਆਕੇ ਸੈਕਸ ਕਰਦੇ ਹਨ ਪਹਿਲੀ ਵਾਰ ਸੈਕਸ ਕਰਨ ਦੀ ਸਹੀ ਉਮਰ ਕੀ ਹੈ?ਬ੍ਰਿਟੇਨ ਵਿੱਚ ਜਦ ਸੈਕਸ਼ੁਅਲ ਵਤੀਰੇ 'ਤੇ ਰਿਸਰਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਅਕਸਰ ਲੋਕ ਉਦੋਂ ਸੈਕਸ ਕਰਦੇ ਹਨ ਜਦ ਉਹ ਉਸਦੇ ਲਈ ਤਿਆਰ ਹੀ ਨਹੀਂ ਹੁੰਦੇ। ਕਾਨੂੰਨੀ ਤੌਰ 'ਤੇ ਸੈਕਸ ਕਰਨ ਲਈ ਸਹਿਮਤੀ ਦੇ ਲਈ 16 ਸਾਲ ਦੀ ਉਮਰ ਜਾਂ ਵੱਧ ਹੋਣੀ ਚਾਹੀਦੀ ਹੈ। ਪਰ 20 ਸਾਲ ਜਾਂ ਉਸ ਤੋਂ ਘੱਟ ਉਮਰ ਦੀਆਂ ਇੱਕ ਤਿਹਾਈ ਔਰਤਾਂ ਅਤੇ ਇੱਕ ਚੌਥਾਈ ਮਰਦਾਂ ਨੇ ਮੰਨਿਆ ਕਿ ਉਨ੍ਹਾਂ ਵਲੋਂ ਵਰਜੀਨਿਟੀ ਲੂਜ਼(ਪਹਿਲੀ ਵਾਰ ਸੈਕਸ) ਕਰਨ ਦਾ ਸਮਾਂ ਸਹੀ ਨਹੀਂ ਸੀ। ਲੰਡਨ ਸਕੂਲ ਆਫ ਹਾਈਜੀਨ ਅਤੇ ਟ੍ਰੌਪਿਕਲ ਮੈਡੀਸਿਨ ਦੇ ਰਿਸਰਚਰਜ਼ ਨੇ ਸਾਲ 2010 ਤੋਂ 2012 ਵਿਚਾਲੇ 3000 ਨੌਜਵਾਨਾਂ ਦਾ ਸਰਵੇ ਕੀਤਾ।ਇਹ ਵੀ ਪੜ੍ਹੋ: 'ਸਾਨੂੰ ਕੋਈ ਦੇਖ ਲੈਂਦਾ ਤਾਂ ਸਾਡਾ ਕਤਲ ਹੋ ਸਕਦਾ ਸੀ' ਕੁੰਭ ਮੇਲਾ: 12 ਕਰੋੜ ਲੋਕਾਂ ਲਈ ਇਹ ਹਨ ਇੰਤਜ਼ਾਮ “ਮੇਰੀ ਮਾਂ ਵਿਲਕਦੀ ਸੀ ਕਿ ਸਾਡੇ ਘਰ ਕੀ ਜੰਮ ਪਿਆ”ਰਿਸਰਚ ਵਿੱਚ ਕੀ ਸਾਹਮਣੇ ਆਇਆ?ਵਧੇਰੇ ਲੋਕਾਂ ਨੇ 18 ਸਾਲ ਦੀ ਉਮਰ ਤੱਕ ਸੈਕਸ ਕਰ ਲਿਆ ਸੀ, ਅੱਧਿਆਂ ਨੇ 16ਵੇਂ ਸਾਲ ਦੇ ਅੰਤ ਤੱਕ ਅਤੇ ਇੱਕ ਤਿਹਾਈ ਨੌਜਵਾਨਾਂ ਨੇ 16 ਸਾਲ ਦੀ ਉਮਰ ਤੋਂ ਪਹਿਲਾਂ ਹੀ ਸੈਕਸ ਕਰ ਲਿਆ ਸੀ।40 ਫੀਸਦ ਮਰਦ ਅਤੇ 26 ਫੀਸਦ ਔਰਤਾਂ ਨੂੰ ਲੱਗਦਾ ਹੈ ਕਿ ਪਹਿਲੀ ਵਾਰ ਸੈਕਸ ਕਰਨ ਦਾ ਉਨ੍ਹਾਂ ਦਾ ਸਮਾਂ ਸਹੀ ਨਹੀਂ ਸੀ। ਸਰਵੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਪੰਜ ਵਿੱਚੋਂ ਇੱਕ ਔਰਤ ਅਤੇ ਦੱਸ ਚੋਂ ਇੱਕ ਮਰਦ ਨੇ ਕਿਹਾ ਹੈ ਕਿ ਉਹ ਸੈਕਸ ਲਈ ਆਪਣੇ ਪਾਰਟਨਰ ਜਿੰਨੇ ਤਿਆਰ ਨਹੀਂ ਸਨ ਅਤੇ ਦਬਾਅ ਵਿੱਚ ਉਨ੍ਹਾਂ ਨੇ ਸੈਕਸ ਕੀਤਾ। Image copyright Getty Images ਫੋਟੋ ਕੈਪਸ਼ਨ ਔਰਤਾਂ 'ਤੇ ਸੈਕਸ ਕਰਨ ਦਾ ਮਰਦਾਂ ਤੋਂ ਵੱਧ ਦਬਾਅ ਰਹਿੰਦਾ ਹੈ ਨੈਟਸਲ ਸਰਵੇ ਦੇ ਪ੍ਰੋਫੈਸਰ ਕੇਅ ਵੈਲਿੰਗਜ਼ ਨੇ ਕਿਹਾ ਕਿ ਹਰ ਕਿਸੇ ਲਈ ਸੈਕਸ ਦੀ ਸਹੀ ਉਮਰ ਵੱਖਰੀ ਹੁੰਦੀ ਹੈ। ਉਨ੍ਹਾਂ ਕਿਹਾ, ''ਹਰ ਨੌਜਵਾਨ ਵੱਖਰਾ ਹੁੰਦਾ ਹੈ, ਕੁਝ ਨੌਜਵਾਨ 15 ਸਾਲ ਵਿੱਚ ਤਿਆਰ ਹੁੰਦੇ ਹਨ ਤੇ ਕੁਝ 18 ਸਾਲ ਵਿੱਚ।''ਸਰਵੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਔਰਤਾਂ ਮਰਦਾਂ ਤੋਂ ਵੱਧ ਇਸ ਦਬਾਅ ਵਿੱਚ ਰਹਿੰਦੀਆਂ ਹਨ। ਪਹਿਲੀ ਵਾਰ ਸੈਕਸ ਕਰਨ ਦਾ ਸਹੀ ਸਮਾਂ ਕਦ ਹੁੰਦਾ ਹੈ?ਜੇ ਤੁਸੀਂ ਸੈਕਸ ਕਰਨ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਖੁਦ ਤੋਂ ਇਹ ਸਵਾਲ ਪੁੱਛ ਲਵੋ।ਕੀ ਇਹ ਮੈਨੂੰ ਸਹੀ ਲੱਗਦਾ ਹੈ?ਕੀ ਮੈਂ ਆਪਣੇ ਪਾਰਟਨਰ ਨੂੰ ਪਿਆਰ ਕਰਦਾ ਜਾਂ ਕਰਦੀ ਹਾਂਕੀ ਉਹ ਵੀ ਮੈਨੂੰ ਉਨਾ ਹੀ ਪਿਆਰ ਕਰਦਾ ਜਾਂ ਕਰਦੀ ਹੈਕੀ ਅਸੀਂ ਕੰਡੋਮ ਦੇ ਇਸਤੇਮਾਲ ਬਾਰੇ ਗੱਲ ਕੀਤੀ ਹੈ ਅਤੇ ਕੀ ਉਹ ਗੱਲ ਮੈਨੂੰ ਠੀਕ ਲੱਗੀਕੀ ਗਰਭ ਅਵਸਥਾ ਤੋਂ ਬਚਾਅ ਲਈ ਅਸੀਂ ਗਰਭ ਨਿਰੋਧਨ ਦਾ ਇੰਤਜ਼ਾਮ ਕੀਤਾ ਹੈਜੇ ਮੇਰਾ ਮਨ ਬਦਲਦਾ ਹੈ ਤਾਂ ਕੀ ਮੈਂ ਕਿਸੇ ਸਮੇਂ 'ਤੇ ਵੀ ਨਾ ਕਹਿ ਸਕਦਾ ਜਾਂ ਸਕਦੀ ਹਾਂ ਅਤੇ ਕੀ ਮੇਰੇ ਪਾਰਟਨਰ ਨੂੰ ਇਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀਇਹ ਵੀ ਪੜ੍ਹੋ: ਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?‘ਜੇ ਛੱਤ ਚਾਹੀਦੀ ਹੈ ਤਾਂ ਸੈਕਸ ਕਰਨਾ ਪਵੇਗਾ’ਸੈਕਸ ਨੂੰ ਲੈ ਕੇ ਬੱਚਿਆਂ ਵਿੱਚ ਘਬਰਾਹਟ ਕਿਉਂ?ਜੇ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਹਾਂ ਹੈ ਤਾਂ ਤੁਸੀਂ ਸੈਕਸ ਕਰਨ ਲਈ ਤਿਆਰ ਹੋ। ਪਰ ਉਸ ਤੋਂ ਪਹਿਲਾਂ ਕੁਝ ਹੋਰ ਵੀ ਸਵਾਲ ਹਨ ਜਿਨ੍ਹਾਂ ਦੇ ਜਵਾਬ ਦੇਣਾ ਜ਼ਰੂਰੀ ਹੈ। ਕੀ ਮੈਂ ਆਪਣੇ ਪਾਰਟਨਰ ਜਾਂ ਦੋਸਤਾਂ ਦੇ ਦਬਾਅ ਵਿੱਚ ਹਾਂਕੀ ਮੈਨੂੰ ਸੈਕਸ ਕਰਨ ਤੋਂ ਬਾਅਦ ਕੋਈ ਪਛਤਾਵਾ ਹੋ ਸਕਦਾ ਹੈਕੀ ਮੇਰੇ ਦੋਸਤ ਸੈਕਸ ਕਰ ਚੁਕੇ ਹਨ, ਸਿਰਫ ਇਸ ਲਈ ਮੈਂ ਸੈਕਸ ਕਰ ਰਹੀ ਜਾਂ ਕਰ ਰਿਹਾ ਹਾਂਕੀ ਮੈਂ ਸਿਰਫ ਆਪਣੇ ਪਾਰਟਨਰ ਨਾਲ ਬਣੇ ਰਹਿਣ ਲਈ ਸੈਕਸ ਕਰ ਰਹੀ ਜਾਂ ਕਰ ਰਿਹਾ ਹਾਂSource: NHS Choicesਜੇ ਇਨ੍ਹਾਂ ਸਵਾਲਾਂ ਲਈ ਤੁਹਾਡਾ ਜਵਾਬ ਹਾਂ ਹੈ, ਤਾਂ ਤੁਹਾਨੂੰ ਸੈਕਸ ਕਰਨ ਤੋਂ ਪਹਿਲਾਂ ਜ਼ਰੂਰ ਸੋਚ ਲੈਣਾ ਚਾਹੀਦਾ ਹੈ। ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਓਲੀਵੀਆ ਸੈਂਗ ਅਫਰੀਕਨ ਫੈਸ਼ਨ ਮਾਡਲ ਹੈ। ਉਨ੍ਹਾਂ ਮੁਤਾਬਕ ਲੋਕ ਕਾਲੇ ਰੰਗ ਕਾਰਨ ਉਨ੍ਹਾਂ ਨੂੰ ਛੇੜਦੇ ਹਨ ਪਰ ਉਹ ਮੰਨਦੇ ਹਨ ਕਿ ਕਾਲੇ ਸੋਹਣੇ ਹੁੰਦੇ ਹਨ ਤੇ ਜੇਕਰ ਉਨ੍ਹਾਂ ਨੂੰ ਮੁੜ ਜਨਮ ਮਿਲੇ, ਤਾਂ ਉਹ ਕਾਲੀ ਕੁੜੀ ਹੀ ਬਣਨਾ ਚਾਹੁਣਗੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਥਾਈਲੈਂਡ ਦੀ ਕਾਨਿਆ ਸੈਸਰ ਦੀਆਂ ਜਨਮ ਤੋਂ ਹੀ ਲੱਤਾਂ ਨਹੀਂ ਸਨ ਫਿਰ ਵੀ ਉਹ ਸਕੇਟ-ਬੋਰਡਿੰਗ ਕਰਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੰਡੋਨੇਸ਼ੀਆ ਜਹਾਜ਼ ਹਾਦਸਾ -ਕਿਸੇ ਦਾ ਗੁਆਚ ਗਿਆ ਪਿਆਰ ਤੇ ਕੋਈ ਰੱਬ ਦਾ ਸ਼ੁਕਰਗੁਜ਼ਾਰ 30 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46027521 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਏਅਰਲਾਈਂਸ ਦੇ ਤਕਨੀਕੀ ਲੌਗ ਤੋਂ ਜਾਣਕਾਰੀ ਮਿਲੀ ਹੈ ਕਿ ਇੱਕ ਦਿਨ ਪਹਿਲਾਂ ਹੀ ਜਹਾਜ਼ ਵਿੱਚ ਕੁਝ ਖਰਾਬੀ ਆਈ ਸੀ। ਇੰਡੋਨੇਸ਼ੀਆ ਵਿੱਚ ਜਕਾਰਤਾ ਤੋਂ ਪੰਗਕਲ ਜਾ ਰਿਹਾ ਲਾਇਨ ਏਅਰ ਦਾ ਇੱਕ ਹਵਾਈ ਜਹਾਜ਼ ਸੋਮਵਾਰ ਨੂੰ ਉਡਾਣ ਭਰਨ ਦੇ 13 ਮਿੰਟਾਂ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ।ਹਵਾਈ ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਣੇ 189 ਲੋਕ ਸਵਾਰ ਸਨ।ਏਅਰਲਾਈਂਸ ਦੇ ਤਕਨੀਕੀ ਲੌਗ ਤੋਂ ਜਾਣਕਾਰੀ ਮਿਲੀ ਹੈ ਕਿ ਇੱਕ ਦਿਨ ਪਹਿਲਾਂ ਹੀ ਜਹਾਜ਼ ਵਿੱਚ ਕੁਝ ਖਰਾਬੀ ਆਈ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਵਿੱਚ ਸਵਾਰ ਲੋਕਾਂ ਵਿੱਚੋਂ ਕਿਸੇ ਦੇ ਵੀ ਜ਼ਿੰਦਾ ਰਹਿਣ ਦੀ ਸੰਭਾਵਨਾ ਬਹੁਤ ਘੱਟ ਹੈ।ਲਾਇਨ ਏਅਰ ਅਨੁਸਾਰ ਜਹਾਜ਼ ਵਿੱਚ 178 ਬਾਲਗ ਅਤੇ ਤਿੰਨ ਬੱਚੇ ਸਵਾਰ ਸਨ। ਇਸ ਤੋਂ ਇਲਾਵਾ ਦੋ ਪਾਇਲਟ ਅਤੇ ਕਰੂ ਦੇ 6 ਸਹਿਯੋਗੀ ਵੀ ਸਨ।ਇਹ ਵੀ ਪੜ੍ਹੋ:ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਕਿਹੋ ਜਿਹੀ ਹੈ ਸੈਕਸ ਦੀ ਲਤ ਵਾਲਿਆਂ ਦੀ ਜ਼ਿੰਦਗੀ?'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਮਗਰੋਂ ਗੁਰੂਆਂ ਦੇ 'ਇਤਿਹਾਸ' 'ਤੇ ਸੁਖਬੀਰ ਦਾ ਅਲਟੀਮੇਟਮਲਾਇਨ ਏਅਰ ਅਨੁਸਾਰ ਜਹਾਜ਼ ਦੇ ਪਾਇਲਟ ਕੈਪਟਨ ਭਵਿਯ ਸੁਨੇਜਾ ਸਨ, ਜੋ ਭਾਰਤੀ ਮੂਲ ਦੇ ਸਨ। ਜਕਾਰਤਾ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। 31 ਸਾਲਾ ਸੁਨੇਜਾ ਦਿੱਲੀ ਦੇ ਰਹਿਣ ਵਾਲੇ ਸਨ।ਤਜ਼ੁਰਬੇਗਾਰ ਪਾਇਲਟਲਿੰਕਡਇਨ ਪ੍ਰੋਫਾਈਲ ਅਨੁਸਾਰ ਉਹ ਸਾਲ 2011 ਤੋਂ ਲਾਇਨ ਨਾਲ ਜੁੜੇ ਹੋਏ ਸਨ। ਉਨ੍ਹਾਂ ਕੋਲ 6 ਹਜ਼ਾਰ ਘੰਟੇ ਤੋਂ ਵੱਧ ਦਾ ਹਵਾਈ ਜਹਾਜ਼ ਉਡਾਣ ਦਾ ਤਜ਼ਰਬਾ ਸੀ। Image copyright Mini ਫੋਟੋ ਕੈਪਸ਼ਨ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਇੰਡੋਨੇਸ਼ੀਆਂ ਦੀ ਵਿੱਤ ਮੰਤਰੀ ਸ੍ਰੀ ਮੁਲਯਾਨੀ ਇਸ ਫਲਾਇਟ ਦੇ ਕੋ-ਪਾਇਲਟ ਹਰਵਿਨੋ ਸਨ ਜਿਨ੍ਹਾਂ ਨੂੰ ਪੰਜ ਹਜ਼ਾਰ ਤੋਂ ਵੱਧ ਘੰਟੇ ਜਹਾਜ਼ ਉਡਾਣ ਦਾ ਤਜ਼ਰਬਾ ਸੀ। ਯਾਨੀ ਕਾਕਪਿਟ ਵਿੱਚ ਮੌਜੂਦ ਦੋਵੇਂ ਪਾਇਲਟ ਕਾਫੀ ਤਜ਼ਰਬੇਕਾਰ ਸਨ।ਕਰੂ ਦੇ ਬਾਕੀ ਮੈਂਬਰਾਂ ਦੇ ਨਾਂ ਸ਼ਿੰਤਿਆ, ਮੇਲਿਨਾ, ਸਿਟਾ ਨੋਇਵਿਤਾ ਐਂਜਲਿਆ, ਅਲਵੀਯਾਨੀ ਹਿਦਇਆਤੁਲ ਸੋਲਿਖਾ, ਦਮਯੰਤੀ ਸਿਮਰਮਾਤਾ, ਮੇਰੀ ਯੁਲਿਆਂਦਾ ਅਤੇ ਡੇਨੇ ਮੌਲਾ ਸੀ।ਏਅਰਲਾਈਨ ਅਨੁਸਾਰ ਕਰੂ ਦੇ ਮੈਂਬਰਾਂ ਵਿੱਚੋਂ ਇੱਕ ਟੈਕਨੀਸ਼ੀਅਨ ਸਨ। ਤਿੰਨ ਅੰਡਰ ਟਰੇਨਿੰਗ ਫਲਾਈਟ ਅਟੈਂਡੈਂਟ ਸਨ।ਵਿੱਤ ਮੰਤਰਾਲੇ ਦੇ ਮੁਲਾਜ਼ਮ ਸਨ ਸਵਾਰ ਜਹਾਜ਼ ਵਿੱਚ ਵਿੱਤ ਮੰਤਰਾਲੇ ਦੇ 20 ਮੁਲਾਜ਼ਮ ਸਵਾਰ ਸਨ। ਵਿੱਤ ਮੰਤਰੀ ਮੁਲਯਾਨੀ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਹਿੰਮਤ ਦਿੱਤੀ।ਵਿੱਤ ਮੰਤਰਾਲੇ ਨੇ ਬੁਲਾਰੇ ਨੁਫਰਾਂਸਾ ਵੀਰਾ ਸਕਤੀ ਨੇ ਬੀਬੀਸੀ ਨੂੰ ਦੱਸਿਆ ਕਿ ਜਹਾਜ਼ ਵਿੱਚ ਸਵਾਰ ਲੋਕ ਮੰਤਰਾਲੇ ਦੇ ਪੰਗਕਲ ਸਥਿਤ ਦਫ਼ਤਰ ਵਿੱਚ ਕੰਮ ਕਰਦੇ ਸਨ। ਉਹ ਜਕਾਰਤਾ ਵਿੱਚ ਹਫ਼ਤੇ ਦੇ ਆਖ਼ਰੀ ਦੋ ਦਿਨ ਬਿਤਾਉਣ ਤੋਂ ਬਾਅਦ ਵਾਪਸ ਆ ਰਹੇ ਸਨ। Image copyright Reuters ਫੋਟੋ ਕੈਪਸ਼ਨ ਜਹਾਜ਼ ਵਿੱਚ ਵਿੱਤ ਮੰਤਰਾਲੇ ਦੇ 20 ਮੁਲਾਜ਼ਮ ਸਵਾਰ ਸਨ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਆਮ ਤੌਰ 'ਤੇ ਸਵੇਰੇ ਜਲਦੀ ਜਾਣ ਵਾਲੀ ਉਡਾਣ ਤੋਂ ਜਾਂਦੇ ਸਨ ਤਾਂ ਜੋ ਵਕਤ ਨਾਲ ਦਫ਼ਤਰ ਪਹੁੰਚ ਜਾਣ।ਮੰਤਰਾਲੇ ਵਿੱਚ ਕੰਮ ਕਰਨ ਵਾਲੇ ਸੋਨੀ ਸੇਤਿਆਵਾਨ ਨੂੰ ਵੀ ਇਸ ਜਹਾਜ਼ ਤੋਂ ਜਾਣਾ ਸੀ ਪਰ ਟ੍ਰੈਫਿਕ ਵਿੱਚ ਫਸਣ ਕਾਰਨ ਉਹ ਜਹਾਜ਼ ਵਿੱਚ ਸਵਾਰ ਨਹੀਂ ਹੋ ਸਕੇ।ਉਨ੍ਹਾਂ ਨੇ ਖ਼ਬਰ ਏਜੰਸੀ ਏਐੱਫਪੀ ਨੂੰ ਦੱਸਿਆ, ""ਮੈਂ ਜਾਣਦਾ ਹਾਂ ਕਿ ਮੇਰੇ ਦੋਸਤ ਜਹਾਜ਼ ਵਿੱਚ ਸਨ। ਜਦੋਂ ਉਹ ਸਵੇਰੇ 9 ਵੱਜ ਕੇ 40 ਮਿੰਟ ਤੇ ਪਨੰਗਲ ਪਹੁੰਚੇ ਤਾਂ ਉਨ੍ਹਾਂ ਨੂੰ ਜਹਾਜ਼ ਹਾਦਸੇ ਬਾਰੇ ਜਾਣਕਾਰੀ ਮਿਲੀ।'' ""ਮੇਰਾ ਪਰਿਵਾਰ ਸਦਮੇ ਵਿੱਚ ਸੀ। ਮੇਰੀ ਮਾਂ ਰੋ ਰਹੀ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸੁਰੱਖਿਅਤ ਹਾਂ। ਮੈਨੂੰ ਸ਼ੁੱਕਰਗੁ਼ਜ਼ਾਰ ਹੋਣਾ ਚਾਹੀਦਾ ਹੈ।''ਨਹੀਂ ਰਿਹਾ ਪਿਆਰਜਕਾਰਤਾ ਏਅਰਪੋਰਟ 'ਤੇ ਜਹਾਜ਼ ਵਿੱਚ ਸਵਾਰ ਰਹੇ ਕਈ ਲੋਕਾਂ ਦੇ ਪਰਿਵਾਰ ਵਾਲੇ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਹਾਸਿਲ ਕਰਨ ਦਾ ਇੰਤਜ਼ਾਰ ਕਰ ਰਹੇ ਸਨ। ਫੋਟੋ ਕੈਪਸ਼ਨ ਮੁਰਤਾਦੋ ਕੁਰਨਿਆਵਾਨ ਦੀ ਪਤਨੀ ਇਸ ਜਹਾਜ਼ ਵਿੱਚ ਸਵਾਰ ਸੀ ਮੁਰਤਾਦੋ ਕੁਰਨਿਆਵਾਨ ਦੀ ਪਤਨੀ ਜਹਾਜ਼ ਵਿੱਚ ਸਵਾਰ ਸਨ। ਉਨ੍ਹਾਂ ਦਾ ਕੁਝ ਵਕਤ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਕੰਮ ਦੇ ਸਿਲਸਿਲੇ ਵਿੱਚ ਜਾ ਰਹੀ ਸਨ।ਮੁਰਤਾਦੋ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ। ਉਨ੍ਹਾਂ ਨੇ ਕਿਹਾ, ""ਮੈਂ ਉਨ੍ਹਾਂ ਦੇ ਬਿਨਾਂ ਨਹੀਂ ਰਹਿ ਸਕਦਾ। ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ। ਜੋ ਆਖ਼ਰੀ ਗੱਲ ਮੈਂ ਉਨ੍ਹਾਂ ਨੂੰ ਕਹੀ ਸੀ ਉਹ ਸੀ ਕਿ ਆਪਣਾ ਧਿਆਨ ਰੱਖਣਾ।''""ਜਦੋਂ ਉਹ ਦੂਰ ਜਾਂਦੀ ਸੀ ਉਦੋਂ ਮੈਂ ਉਸ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ। ਜਦੋਂ ਮੈਂ ਟੀਵੀ 'ਤੇ ਦੇਖਿਆ ਕਿ ਜਹਾਜ਼ ਕਰੈਸ਼ ਹੋ ਗਿਆ ਹੈ ਤਾਂ ਮੇਰੇ ਪੂਰਾ ਸਰੀਰ ਠੰਢਾ ਪੈ ਗਿਆ।''ਇਹ ਵੀ ਪੜ੍ਹੋ:'ਆਖ਼ਰੀ ਵਾਰ ਮੈਂ ਉਸਨੂੰ ਕਿਹਾ ਸੀ, ਆਪਣਾ ਖਿਆਲ ਰੱਖੀਂ'ਇੱਕ ਮੁੰਡੇ ਦੀ ਕਹਾਣੀ ਜਿਸ ਨੇ ਸਮੁੰਦਰ ਚ 49 ਦਿਨ ਬਿਨਾਂ ਖਾਣੇ ਦੇ ਕੱਟੇ'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਪਾਕਿਸਤਾਨ ਵਿੱਚ ਇਸਰਾਈਲੀ ਜਹਾਜ਼ ਨੇ ਇੰਝ ਮੱਚਾਈ ‘ਤਰਥੱਲੀ’ਡੈਡ ਵੀ ਏਅਰਪੋਰਟ ਤੇ ਸੂਚਨਾ ਦੇ ਇੰਤਜ਼ਾਰ ਵਿੱਚ ਸਨ। ਉਨ੍ਹਾਂ ਨੇ ਬੀਬੀਸੀ ਨੂੰ ਕਿਹਾ ਕਿ ਉਹ ਆਪਣੀ ਭਤੀਜੀ ਫਿਓਨਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੋਮਵਾਰ ਸਵੇਰੇ ਏਅਰਪੋਰਟ ਛੱਡ ਗਈ ਸੀ। ਉਹ ਆਪਣੇ ਘਰ ਜਾ ਰਹੀ ਸੀ।ਫਿਓਨਾ ਆਈਵੀਐੱਫ ਦੀ ਮਦਦ ਨਾਲ ਗਰਭਵਤੀ ਹੋਣ ਦੀ ਪ੍ਰਕਿਰਿਆ ਵਿੱਚ ਸਨ। ਉਨ੍ਹਾਂ ਦੇ ਪਰਿਵਾਰ ਦੀ ਰਾਇ ਸੀ ਕਿ ਉਨ੍ਹਾਂ ਦਾ ਜਕਾਰਤਾ ਵਿੱਚ ਕੁਝ ਵਕਤ ਆਰਾਮ ਕਰਨਾ ਠੀਕ ਹੋਵੇਗਾ। ਫੋਟੋ ਕੈਪਸ਼ਨ ਡੈਡ ਦੀ ਭਤੀਜੀ ਇਸ ਜਹਾਜ਼ ਵਿੱਚ ਸਵਾਰ ਸੀ ਡੈਡ ਨੇ ਦੱਸਿਆ, ""ਏਅਰਲਾਈਨ ਵੱਲੋਂ ਸਾਨੂੰ ਲਗਾਤਾਰ ਦੱਸਿਆ ਜਾ ਰਿਹਾ ਸੀ ਕਿ ਅਸੀਂ ਖ਼ਬਰ ਦਾ ਇੰਤਜ਼ਾਰ ਕਰੀਏ ਪਰ ਸੋਸ਼ਲ ਮੀਡੀਆ ਅਤੇ ਟੀਵੀ 'ਤੇ ਆ ਰਹੀਆਂ ਤਸਵੀਰਾਂ ਬਹੁਤ ਬੁਰੀਆਂ ਸਨ ਪਰ ਮੇਰੀ ਉਮੀਦ ਅਜੇ ਵੀ ਬਾਕੀ ਹੈ।ਕੌਣ ਹੈ ਉਹ ਰਹੱਸਮਈ ਜੋੜਾਸਮੁੰਦਰ 'ਚੋਂ ਮਿਲੇ ਮਲਬੇ ਦੀਆਂ ਤਸਵੀਰਾਂ ਜ਼ਰੀਏ ਸਾਹਮਣੇ ਆਇਆ ਹੈ ਕਿ ਜਹਾਜ਼ ਵਿੱਚ ਇੱਕ ਆਈਫੋਨ ਕਵਰ ਦੇ ਪੁੱਲ ਤੇ ਘੁੰਮਦੇ ਇੱਕ ਜੋੜੇ ਦੀ ਤਸਵੀਰ ਸੀ।ਕੁਝ ਘੰਟੇ ਅੰਦਰ ਇੰਡੋਨੇਸ਼ੀਆ ਵਿੱਚ ਸੋਸ਼ਲ ਮੀਡੀਆ ਤੇ ਲੋਕਾਂ ਨੇ ਇਹ ਜ਼ਾਹਿਰ ਕੀਤਾ ਕਿ ਉਨ੍ਹਾਂ ਨੇ ਤਸਵੀਰ ਨੂੰ ਪਛਾਣ ਲਿਆ ਹੈ ਅਤੇ ਇੱਕ ਯੂਜ਼ਰ ਦੇ ਐਕਾਊਂਟ ਤੇ ਖੁਦ ਨੂੰ ਕੇਂਦਰਿਤ ਕਰ ਦਿੱਤਾ ਹੈ।ਪਰ ਤਸਵੀਰ ਵਿੱਚ ਦਿਖ ਰਹੇ ਜੋੜੇ ਦੀ ਪਛਾਣ ਨੂੰ ਲੈ ਕੇ ਪੁਸ਼ਟੀ ਨਹੀਂ ਹੋਈ ਹੈ। Image copyright AFP PHOTO / NATIONAL DISASTER MITIGATION AGENCY ਫੋਟੋ ਕੈਪਸ਼ਨ ਜਹਾਜ਼ ਵਿੱਚ ਇੱਕ ਆਈਫੋਨ ਕਵਰ ਦੇ ਪੁੱਲ ਤੇ ਘੁੰਮਦੇ ਇੱਕ ਜੋੜੇ ਦੀ ਤਸਵੀਰ ਸੀ। 21 ਵਰ੍ਹਿਆਂ ਦੀ ਮਿਸ਼ੇ ਵਰਜਿਨਾ ਬੋਂਗਕਲ ਪੰਗਕਲ ਪਿਨਾ ਜਾ ਰਹੀ ਸੀ। ਉਨ੍ਹਾਂ ਨੇ ਆਪਣੀ ਦਾਦੀ ਦੇ ਅੰਤਮ ਸੰਸਕਾਰ ਵਿੱਚ ਹਿੱਸਾ ਲੈਣਾ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ 13 ਸਾਲ ਦੇ ਭਰਾ ਮੈਥਿਊ ਅਤੇ ਪਿਤਾ ਐਡੋਨਿਆ ਵੀ ਸਨ।ਉਨ੍ਹਾਂ ਦੀ ਭੈਣ ਵੀਨਾ ਨੇ ਬੀਬੀਸੀ ਨੂੰ ਦੱਸਿਆ ਕਿ ਪਰਿਵਾਰ ਪਹਿਲਾਂ ਦੀ ਦਾਦੀ ਦੇ ਦੇਹਾਂਤ 'ਤੇ ਦੁਖੀ ਸੀ। ਹੁਣ ਜਹਾਜ਼ ਹਾਦਸੇ ਨੇ ਉਨ੍ਹਾਂ ਦੀ ਮੁਸ਼ਕਿਲਾਂ ਵਧਾ ਦਿੱਤੀਆਂ ਹਨ।ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਲੋਕ ਆਮ ਤੌਰ 'ਤੇ ਦੂਜੀ ਏਅਰਲਾਈਨ ਚੁਣਦੇ ਸਨ ਪਰ ਸਵੇਰੇ ਜਾਣ ਕਾਰਨ ਉਨ੍ਹਾਂ ਨੇ ਬਜਟ ਏਅਰਲਾਈਨ ਨੂੰ ਚੁਣਿਆ।ਵੀਨਾ ਅਨੁਸਾਰ ਮਿਸ਼ੇਲ ਨੇ ਉਡਾਨ ਭਰਨ ਤੋਂ ਪਹਿਲਾਂ ਸਵੇਰੇ 6 ਵਜੇ ਦੇ ਕਰੀਬ ਆਪਣੀ ਮਾਂ ਨਾਲ ਗੱਲ ਕੀਤੀ ਸੀ। ਥੋੜ੍ਹੀ ਦੇਰ ਬਾਅਦ ਜਹਾਜ਼ ਕਰੈਸ਼ ਹੋਣ ਦੀ ਖ਼ਬਰ ਆ ਗਈ।ਉਨ੍ਹਾਂ ਨੇ ਦੱਸਿਆ, ""7.30 ਵਜੇ ਤੱਕ ਅਸੀਂ ਮਿਸ਼ੇਲ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਸਾਨੂੰ ਕੋਈ ਜਵਾਬ ਨਹੀਂ ਮਿਲਿਆ।''ਇਹ ਵੀ ਪੜ੍ਹੋ:'ਆਖ਼ਰੀ ਵਾਰ ਮੈਂ ਉਸਨੂੰ ਕਿਹਾ ਸੀ, ਆਪਣਾ ਖਿਆਲ ਰੱਖੀਂ'ਬਲਾਗ: 'ਟਰੰਪ ਨੇ ਮੋਦੀ ਨੂੰ ਦਿਖਾਈ ਲਾਲ ਝੰਡੀ' ਆਨਲਾਈਨ ਡੇਟਿੰਗ ਦੇ ਅਜਿਹੇ ਦਿਲਚਸਪ ਤਜਰਬੇ ਤੁਸੀਂ ਵੀ ਕੀਤੇ ਹਨ?ਉਹ ਰਾਸ਼ਟਰਪਤੀ ਜਿਸਦਾ ਟਰੇਡਮਾਰਕ ਹੈ 'ਬੰਦੂਕ ਦਾ ਨਿਸ਼ਾਨ' Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਕੁੜੀਆਂ ਦਾ ਪਿੰਜਰਾ ਟੁੱਟਣ ਤੋਂ ਘਬਰਾਹਟ ਕਿਸਨੂੰ - ਗਰਾਊਂਡ ਰਿਪੋਰਟ ਅਰਵਿੰਦ ਛਾਬੜਾ/ ਸਰਬਜੀਤ ਸਿੰਘ ਧਾਲੀਵਾਲ ਬੀਬੀਸੀ ਪੱਤਰਕਾਰ 12 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45823862 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਕੁੜੀਆਂ ਦੇ ਹੋਸਟਲ 24 ਘੰਟੇ ਖੋਲ੍ਹਣ ਦੀ ਮੰਗ ਲੈ ਕੇ ਪਿਛਲੇ ਤਿੰਨ ਹਫ਼ਤਿਆਂ ਤੋਂ ਧਰਨਾ ਚੱਲ ਰਿਹਾ ਹੈ ਆਮ ਦਿਨਾਂ ਦੀ ਚਹਿਲ-ਪਹਿਲ ਦੇ ਮੁਕਾਬਲੇ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਵਾਈਸ-ਚਾਂਸਲਰ ਦੇ ਦਫ਼ਤਰ ਅੱਗੇ ਚੁੱਪ ਪਸਰੀ ਹੋਈ ਸੀ। ਚੰਡੀਗੜ੍ਹ ਤੋਂ ਬੀਬੀਸੀ ਪੰਜਾਬੀ ਦੀ ਟੀਮ 10 ਅਕਤੂਬਰ, ਬੁੱਧਵਾਰ ਨੂੰ ਯੂਨੀਵਰਸਿਟੀ ਪਹੁੰਚੀ ਤਾਂ ਕੁੜੀਆਂ ਦੇ ਹੋਸਟਲ 24 ਘੰਟੇ ਖੋਲ੍ਹਣ ਦੀ ਮੰਗ ਲੈ ਕੇ ਪਿਛਲੇ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਧਰਨੇ ਦੀ ਗੱਲ ਘੱਟ, ਮੰਗਲਵਾਰ ਰਾਤ ਨੂੰ ਹੋਈ ਹਿੰਸਾ ਦਾ ਜ਼ਿਕਰ ਜਿਆਦਾ ਸੀ। ਜਿਹੜੇ ਗਮਲੇ ਵਾਈਸ-ਚਾਂਸਲਰ ਦੇ ਦਫ਼ਤਰ ਦੀ ਖ਼ੂਬਸੂਰਤੀ ਵਧਾਉਂਦੇ ਸਨ, ਉਹ ਟੁੱਟੇ ਪਏ ਸਨ। ਵਾਈਸ-ਚਾਂਸਲਰ ਦੇ ਕਮਰੇ ਨੂੰ ਜਿੰਦਰਾ ਲੱਗਿਆ ਹੋਇਆ ਸੀ ਅਤੇ ਕੁਝ ਵਿਦਿਆਰਥੀ ਉੱਥੇ ਆਪਸ ’ਚ ਗੱਲਾਂ ਕਰ ਰਹੇ ਸਨ। ਇਹ ਵੀ ਪੜ੍ਹੋ#MeToo ਦੀ ਛਤਰੀ ਹੇਠ ਕਿਸ ਦਾ ਆਉਣਾ ਹੈ ਖ਼ਤਰਨਾਕ?ਜਿਨਸੀ ਸ਼ੋਸ਼ਣ ਕੀ ਹੈ, ਮਰਦਾਂ ਨੂੰ ਕੀ ਜਾਣਨਾ ਜ਼ਰੂਰੀ ਹੈ?ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ ਫੋਟੋ ਕੈਪਸ਼ਨ ਜੋ ਡਫਲੀ ਵਿਦਿਆਰਥੀਆਂ ਦੇ ਧਰਨੇ ਦੌਰਾਨ ਜੋਸ਼ ਭਰਦੀ ਸੀ, ਉਹ ਅੱਜ ਸ਼ਾਂਤ ਪਈ ਸੀ। ਵੀ-ਸੀ ਦਫ਼ਤਰ ਦੀ ਪਹਿਲੀ ਮੰਜ਼ਿਲ ’ਤੇ ਖਿੜਕੀਆਂ ਉੱਤੇ ਲੱਗੇ ਸੀਸ਼ੇ ਟੁੱਟੇ ਪਏ ਸਨ। ਯੂਨੀਵਰਸਿਟੀ ’ਚ ਛੁੱਟੀ ਹੋਣ ਕਰਕੇ ਕੋਈ ਵੀ ਅਧਿਕਾਰੀ ਜਾਂ ਅਧਿਆਪਕ ਗੱਲ ਕਰਨ ਲਈ ਮੌਜੂਦ ਨਹੀਂ ਸੀ। ਦਫ਼ਤਰ ਦਾ ਇਹ ਹਾਲ ਕਿਸ ਨੇ ਕੀਤਾ, ਇਸ ਦਾ ਜਵਾਬ ਕਿਸੇ ਕੋਲ ਨਹੀਂ ਸੀ। ਕੁਝ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਰਾਤੀ ਕੁਝ ਨੌਜਵਾਨ ਬਾਹਰੋਂ ਆਏ ਅਤੇ ਉਨ੍ਹਾਂ ਧਰਨੇ ’ਤੇ ਬੈਠੇ ਵਿਦਿਆਰਥੀਆਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਕੀ ਹੈ ਕੁੜੀਆਂ ਦੀ ਮੰਗ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ‘ਪਿੰਜਰਾ ਤੋੜ’ ਮੁਹਿੰਮ ਦੇ ਤਹਿਤ 24 ਘੰਟੇ ਹੋਸਟਲ ਖੋਲ੍ਹਣ ਦੀ ਮੰਗ ਕਰ ਰਹੀਆਂ ਹਨ। ਇਸ ਵੇਲੇ ਰਾਤ 8 ਵਜੇ ਹੋਸਟਲ ਬੰਦ ਕੀਤੇ ਜਾਂਦੇ ਹਨ ਹਾਲਾਂਕਿ ਮੁੰਡਿਆਂ ਦੇ ਹੋਸਟਲ ਦੇ ਗੇਟ ਰਾਤੀ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ। ਫੋਟੋ ਕੈਪਸ਼ਨ ਖਿੜਕੀਆਂ ਦੇ ਟੁੱਟੇ ਸੀਸ਼ੇ ਇਸ ਨੂੰ ਲੈ ਕੇ ਕੁੜੀਆਂ ਅਤੇ ਉਨ੍ਹਾਂ ਦਾ ਸਮਰਥਨ ਕਰ ਰਹੇ ਮੁੰਡਿਆਂ ਵੱਲੋਂ ਵੀ-ਸੀ ਦਫ਼ਤਰ ਦੇ ਬਾਹਰ ਪਿਛਲੇ 23 ਦਿਨਾਂ ਤੋਂ ਧਰਨਾ ਚੱਲ ਰਿਹਾ ਸੀ। ਯੂਨੀਵਰਸਿਟੀ ਵਿਚ ਪੰਜਾਬੀ ਵਿਭਾਗ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਦੱਸਿਆ ਕਿ ਹੁਣ ਮੰਗ 24 ਘੰਟੇ ਦੀ ਥਾਂ ਰਾਤੀ 11 ਵਜੇ ਤੱਕ ਹੋਸਟਲ ਖੁੱਲ੍ਹਿਆ ਰੱਖਣ ਦੀ ਰਹਿ ਗਈ ਹੈ। ਉਨ੍ਹਾਂ ਆਖਿਆ ਕਿ ਮੁੰਡਿਆਂ ਦੇ ਹੋਸਟਲ ਦੇ ਗੇਟ ਵੀ ਰਾਤੀ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ, ਇਸ ਲਈ ਕੁੜੀਆਂ ਵੀ ਇਸ ਗੱਲ ਨਾਲ ਰਾਜ਼ੀ ਹੋ ਗਈਆਂ ਹਨ। ਅਮਨਦੀਪ ਕੌਰ ਦੀ ਦਲੀਲ ਹੈ ਕਿ ਮੰਗ ਹੋਸਟਲ ਟਾਈਮਿੰਗ ਦੀ ਨਹੀਂ ਸਗੋਂ ਕੁੜੀਆਂ ਅਤੇ ਮੁੰਡਿਆਂ ’ਚ ਸਮਾਨਤਾ ਦੀ ਹੈ, “ਕਿਉਂਕਿ ਅਸੀਂ ਵੀ ਮੁੰਡਿਆਂ ਦੇ ਬਰਾਬਰ ਫ਼ੀਸ ਯੂਨੀਵਰਸਿਟੀ ਨੂੰ ਦਿੰਦੀਆਂ ਹਾਂ”। ਇਹ ਵੀ ਪੜ੍ਹੋ'ਔਰਤਾਂ ਨੂੰ ਮੰਦਿਰ 'ਚ ਆਉਣ ਤੋਂ ਰੋਕਣਾ ਬਰਾਬਰਤਾ ਦੇ ਅਧਿਕਾਰ ਦੀ ਉਲੰਘਣਾ'ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆ'16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ' ਫੋਟੋ ਕੈਪਸ਼ਨ ਅਮਨਦੀਪ ਕੌਰ ਮੁਤਾਬਕ ਗੱਲ ਲਿੰਗਕ ਬਰਾਬਰਤਾ ਦੀ ਹੈ। ਵਿਦਿਆਰਥਣ ਸੰਦੀਪ ਕੌਰ ਦਾ ਕਹਿਣਾ ਹੈ ਕਿ ਰਾਤ ਵੇਲੇ ਮੁੰਡਿਆਂ ਵਾਂਗ ਉਹ ਵੀ ਲਾਇਬ੍ਰੇਰੀ ਅਤੇ ਰੀਡਿੰਗ ਰੂਮ ਵਿਚ ਜਾ ਕੇ ਪੜਾਈ ਕਰਨਾ ਚਾਹੁੰਦੀਆਂ ਹਨ, ਅੱਠ ਵਜੇ ਤੋਂ ਬਾਅਦ ਹੋਸਟਲ ਵਿਚ ਬੰਦ ਨਹੀਂ ਹੋਣਾ ਚਾਹੁੰਦੀਆਂ। ਉਨ੍ਹਾਂ ਦੱਸਿਆ ਕਿ ਕੁੜੀਆਂ ਦੇ ਹੋਸਟਲ ਦੇ ਅੰਦਰ ਰੀਡਿੰਗ ਰੂਮ ਹੈ ਜਿੱਥੇ ਇੱਕੋ ਸਮੇਂ ਸਿਰਫ਼ 15 ਕੁੜੀਆਂ ਪੜ੍ਹਾਈ ਕਰ ਸਕਦੀਆਂ ਹਨ। ਇੱਕ ਹੋਰ ਵਿਦਿਆਰਥਣ ਸੁਖਪਾਲ ਕੌਰ ਨੇ ਦੱਸਿਆ ਕਿ ਕੁੜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਦੀ ਹੈ “ਪਰ ਅਫ਼ਸੋਸ ਹੈ ਕਿ ਕੈਂਪਸ ’ਚ ਰਾਤ ਸਮੇਂ ਬਹੁਤ ਹੀ ਘੱਟ ਲਾਈਟਾਂ ਜਗਦੀਆਂ ਹਨ, ਸੀਸੀਟੀਵੀ ਕੈਮਰਿਆਂ ਦੀ ਸਥਿਤੀ ਵੀ ਚੰਗੀ ਨਹੀਂ ਹੈ”। ‘ਸੁਰੱਖਿਆ ਨੂੰ ਖ਼ਤਰਾ’ਟਾਈਮਿੰਗ ਨੂੰ ਲੈ ਕੇ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਦੀ ਇੱਕ ਰਾਇ ਨਹੀਂ ਹੈ। ਡਿਫੈਂਸ ਸਟਡੀਜ਼ ਉੱਤੇ ਪੀਐੱਚਡੀ ਕਰ ਰਹੇ ਵਿਦਿਆਰਥੀ ਹਰਵਿੰਦਰ ਸੰਧੂ ਨੇ ਦੱਸਿਆ ਕਿ ਉਹ ਕੁੜੀਆਂ ਦੀ ਮੰਗ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਲੀਲ ਦਿੱਤੀ, “ਘਰਾਂ ’ਚ ਵੀ ਰਾਤ ਸਮੇਂ ਆਉਣ ਦਾ ਸਮਾਂ ਹੁੰਦਾ ਹੈ ਅਤੇ ਜੇਕਰ ਹੋਸਟਲ 24 ਲਈ ਖ਼ੋਲ੍ਹ ਦਿੱਤੇ ਤਾਂ ਕੁੜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ?” ਉਨ੍ਹਾਂ ਦੱਸਿਆ ਕਿ “ਮੌਜੂਦਾ ਮਾਹੌਲ ਠੀਕ ਨਹੀਂ ਹੈ” ਕਿਉਂਕਿ “ਨਿੱਤ ਹੀ ਅਪਰਾਧ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ”। ਫੋਟੋ ਕੈਪਸ਼ਨ ਸੰਦੀਪ ਕੌਰ ਦਾ ਕਹਿਣਾ ਹੈ ਕਿ ਕੁੜੀਆਂ ਅੱਠ ਵਜੇ ਤੋਂ ਬਾਅਦ ਹੋਸਟਲ ਵਿਚ ਬੰਦ ਨਹੀਂ ਹੋਣਾ ਚਾਹੁੰਦੀਆਂ। ਇੱਕ ਹੋਰ ਵਿਦਿਆਰਥੀ ਹਰਵਿੰਦਰ ਸਿੰਘ ਨੇ ਆਖਿਆ ਕਿ “ਕੁਝ ਕੁ ਵਿਦਿਆਰਥੀ ਹੀ” ਇਸ ਮੰਗ ਦੀ ਵਕਾਲਤ ਕਰ ਰਹੇ ਹਨ “ਕਿਉਂਕਿ ਉਨ੍ਹਾਂ ਦੇ ਆਪਣੇ ਨਿੱਜੀ ਹਿਤ ਹਨ”। ਹਰਵਿੰਦਰ ਦੀ ਦਲੀਲ ਨਾਲ ਜਤਿੰਦਰ ਸਿੰਘ, ਜੋਕਿ ਵੁਮੈਨ ਸਟੱਡੀ ਵਿਭਾਗ ਦੇ ਵਿਦਿਆਰਥੀ ਹਨ, ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਤਾਂ ਮੁੰਡੇ ਵੀ ਕੈਂਪਸ ਤੇ ਇਸ ਦੇ ਆਲੇ-ਦੁਆਲੇ ਸੁਰੱਖਿਅਤ ਨਹੀਂ ਹਨ। ਉਨ੍ਹਾਂ ਦੱਸਿਆ ਕਿ ਰਾਤੀ 9 ਵਜੇ ਯੂਨੀਵਰਸਿਟੀ ਕੈਂਪਸ ਦੀਆਂ ਸਾਰੀਆਂ ਦੁਕਾਨ ਬੰਦ ਹੋ ਜਾਂਦੀਆਂ ਹਨ ਅਤੇ ਹਨੇਰਾ ਛਾਹ ਜਾਂਦਾ ਹੈ। “ਪਟਿਆਲਾ ਦੇ ਮਾਹੌਲ ਨੂੰ ਅਸੀਂ ਦਿੱਲੀ ਜਾਂ ਚੰਡੀਗੜ੍ਹ ਦੇ ਸਮਾਨ ਨਹੀਂ ਰੱਖ ਸਕਦੇ। ਸਾਡੀ ਯੂਨੀਵਰਸਿਟੀ ਵਿਚ ਜ਼ਿਆਦਾਤਰ ਵਿਦਿਆਰਥੀ ਪੇਂਡੂ ਤਬਕੇ ਤੋਂ ਪੜ੍ਹਨ ਆਉਂਦੇ ਹਨ।” ਫੋਟੋ ਕੈਪਸ਼ਨ 9 ਅਕਤੂਬਰ ਨੂੰ ਹਿੰਸਾ ਤੋਂ ਬਾਅਦ ਯੂਨੀਵਰਸਿਟੀ ’ਚ ਡਰ ਦਾ ਮਾਹੌਲ ਵੀ ਹੈ; ਪੁਲਿਸ ਤੈਨਾਤ ਹੈ ਇਹ ਵੀ ਪੜ੍ਹੋਜਿਨਸੀ ਸ਼ੋਸ਼ਣ ਕੀ ਹੈ, ਮਰਦਾਂ ਨੂੰ ਕੀ ਜਾਣਨਾ ਜ਼ਰੂਰੀ ਹੈ?ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਬਾਰੇ ਕਾਲਜ ਦਾ ਪੱਖ਼ਅਮਿਤਾਭ ਬੱਚਨ ਤੋਂ ਕਿਉਂ ਡਰਦੀ ਸੀ ਪਰਵੀਨ ਬਾਬੀ ਯੂਨੀਵਰਸਿਟੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ ਕੈਂਪਸ ’ਚ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਮੰਗ ਜਾਇਜ਼ ਨਹੀਂ ਹੈ, “ਯੂਨੀਵਰਸਿਟੀ ਦੇ ਪਾਰਕ ‘ਲਵਰ ਪੁਆਇੰਟ’ ਬਣੇ ਹੋਏ ਹਨ, ਜਿਸ ਦਾ ਬੁਰਾ ਅਸਰ ਯੂਨੀਵਰਸਿਟੀ ’ਚ ਰਹਿਣ ਵਾਲੇ ਕਰਮਚਾਰੀਆਂ ਦੇ ਬੱਚਿਆਂ ਉੱਤੇ ਪੈ ਰਿਹਾ ਹੈ।” ਬੀਬੀਸੀ ਨੇ ਕੁਝ ਅਜਿਹੀਆਂ ਵਿਦਿਆਰਥਣਾਂ ਨਾਲ ਵੀ ਗੱਲ ਕੀਤੀ ਜੋ ਇਸ ਮੰਗ ਦੇ ਵਿਰੋਧ ’ਚ ਹਨ। ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਉਨ੍ਹਾਂ ਕਿਹਾ ਕਿ ਵੱਡਾ ਸਵਾਲ ਸੁਰੱਖਿਆ ਦਾ ਹੈ। ਉਨ੍ਹਾਂ ਕਿਹਾ ਜੇਕਰ ਰਾਤੀ 8 ਵਜੇ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਕੇ ਕੋਈ ਹਮਲਾ ਕਰ ਸਕਦੇ ਹਨ ਤਾਂ ਫਿਰ ਇੱਥੇ ਕੁਝ ਵੀ ਹੋ ਸਕਦਾ ਹੈ। ਫੋਟੋ ਕੈਪਸ਼ਨ ਹਰਵਿੰਦਰ ਸਿੰਘ ਤੇ ਜਤਿੰਦਰ ਸਿੰਘ ਕੁੜੀਆਂ ਦੀ ਮੰਗ ਦੇ ਵਿਰੋਧ ’ਚ ਹਨ। ਯੂਨੀਵਰਸਿਟੀ ਰਜਿਸਟਰਾਰ ਮਨਜੀਤ ਸਿੰਘ ਨਿੱਝਰ ਨਾਲ ਵੀ ਬੀਬੀਸੀ ਪੰਜਾਬੀ ਨੇ ਫ਼ੋਨ ਰਾਹੀਂ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਬੰਦ ਹੈ ਅਤੇ ਉਹ ਖ਼ੁਦ ਵੀ ਪਟਿਆਲਾ ਤੋਂ ਬਾਹਰ ਹਨ।ਸੰਘਰਸ਼ ਦਾ ਵਿਦਿਆਰਥੀਆਂ ਦੀ ਪੜਾਈ ’ਤੇ ਅਸਰ9 ਅਕਤੂਬਰ ਨੂੰ ਹੋਏ ਹਮਲੇ ਤੋਂ ਬਾਅਦ ਯੂਨੀਵਰਸਿਟੀ ’ਚ ਡਰ ਦਾ ਮਾਹੌਲ ਵੀ ਹੈ। ਵੱਡੀ ਗਿਣਤੀ ’ਚ ਪੁਲਿਸ ਤੈਨਾਤ ਹੈ। 10 ਅਕਤੂਬਰ ਦੀ ਸਰਕਾਰੀ ਛੁੱਟੀ ਹੋਣ ਕਾਰਨ ਯੂਨੀਵਰਸਿਟੀ ਬੰਦ ਸੀ ਅਤੇ ਅਗਲੇ ਦੋ ਦਿਨ, ਯਾਨੀ ਵੀਰਵਾਰ ਅਤੇ ਸ਼ੁੱਕਰਵਾਰ, ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋ ਦਿਨ ਦੀ ਛੁੱਟੀ ਐਲਾਨ ਦਿੱਤੀ। ਕੁਝ ਵਿਦਿਆਰਥੀਆਂ ਨੇ ਦੱਸਿਆ ਕਿ “ਯੂਨੀਵਰਸਿਟੀ ਦੀ ਆਪਸੀ ਰਾਜਨੀਤੀ” ਦੇ ਕਾਰਨ ਉਨ੍ਹਾਂ ਦਾ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।ਵੀਡੀਓ - ਬੀਬੀਸੀ ਨੇ ਵਿਦਿਆਰਥਣਾਂ ਨਾਲ 27 ਸਤੰਬਰ ਨੂੰ ਵੀ ਗੱਲ ਕੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਤੇ 'ਤੇ ਜੁੜੋ।) ",False " ਚੀਨ ਦਾ ਲੂਨਰ ਰੋਵਰ (ਪੁਲਾੜ ਖੋਜੀ ਵਾਹਨ) ਚੰਨ ਦੇ ਦੂਜੇ ਪਾਸੇ ਪਹੁੰਚ ਗਿਆ ਹੈ। ਉਹ ਪਾਸਾ ਜੋ ਅਸੀਂ ਧਰਤੀ ਤੋਂ ਕਦੇ ਨਹੀਂ ਦੇਖਿਆ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨਵਜੋਤ ਸਿੱਧੂ ਨੂੰ ‘ਗੱਦਾਰ’ ਕਹਿਣ ਦੇ ਬਾਵਜੂਦ ਉਹ ਪੰਜਾਬੀਆਂ ’ਚ ‘ਹੀਰੋ’ ਕਿਉਂ? - ਨਜ਼ਰੀਆ ਅਤੁਲ ਸੰਗਰ ਬੀਬੀਸੀ ਪੱਤਰਕਾਰ 7 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46470955 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕ੍ਰਿਕਟਰ ਤੋਂ ਸਿਆਸਦਾਨ ਬਣੇ ਨਵਜੋਤ ਸਿੰਘ ਸਿੱਧੂ ਪਿਛਲੇ ਕੁਝ ਹਫ਼ਤਿਆਂ ਤੋਂ ਹਰ ਪਾਸੇ ਚਰਚਾ 'ਚ ਹਨ। ਜਦੋਂ ਸਿੱਧੂ ਪਾਕਿਸਤਾਨ ਤੋਂ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਮੈਸੇਂਜਰ ਬਣ ਕੇ ਭਾਰਤ ਵਾਪਿਸ ਪਰਤੇ, ਤਾਂ ਉਨ੍ਹਾਂ ਦੀ ਪ੍ਰਸਿੱਧੀ ਪੰਜਾਬ ਵਿੱਚ ਅਤੇ ਖਾਸ ਕਰ ਕੇ ਸਿੱਖਾਂ 'ਚ ਕਾਫ਼ੀ ਵਧ ਗਈ। ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਉਨ੍ਹਾਂ ਨੂੰ 'ਸ਼ਾਂਤੀ ਪਸੰਦ ਸ਼ਖ਼ਸ' ਅਤੇ 'ਸੱਚਾ ਸਿੱਖ' ਕਿਹਾ ਗਿਆ।ਪਾਕਿਸਤਾਨੀ ਜਰਨੈਲ ਨੂੰ ਜੱਫ਼ੀ ਪਾਉਣ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਾਰੀਫ਼ ਕਰਨ ਤੋਂ ਬਾਅਦ ਸਿੱਧੂ ਦੀ ਪੰਜਾਬ ਤੋਂ ਬਾਹਰ ਖਾਸ ਕਰਕੇ ਹਿੰਦੀ ਭਾਸ਼ੀ ਖੇਤਰਾਂ ਵਿੱਚ ਕਾਫ਼ੀ ਨੁਕਤਾਚੀਨੀ ਹੋਈ। ਇੱਥੋਂ ਤੱਕ ਕਿ ਉਨ੍ਹਾਂ ਲਈ 'ਗੱਦਾਰ' ਸ਼ਬਦ ਦੀ ਵਰਤੋਂ ਵੀ ਕੀਤੀ ਗਈ। ਹਾਲਾਂਕਿ ਆਮ ਸਿੱਖ ਇਸ ਆਲੋਚਨਾ ਨਾਲ ਸਹਿਮਤ ਨਹੀਂ ਵਿਖਾਈ ਦਿੱਤੇ।ਕ੍ਰਿਕਟ ਅਤੇ ਟੀਵੀ ਦੀ ਦੁਨੀਆਂ ਦੇ ਸਟਾਰ ਰਹੇ ਸਿੱਧੂ ਜਦੋਂ ਵੀ ਕ੍ਰਿਕਟ ਪਿੱਚ 'ਤੇ ਖੇਡਣ ਲਈ ਉਤਰਦੇ ਸਨ, ਉਨ੍ਹਾਂ ਨੂੰ ਰਾਸ਼ਟਰੀ ਮਾਣ ਨਾਲ ਜੋੜ ਕੇ ਵੇਖਿਆ ਜਾਂਦਾ ਸੀ। ਪਰ ਰਾਤੋ-ਰਾਤ ਉਹ ਕਈਆਂ ਲਈ ਖਲਨਾਇਕ ਕਿਵੇਂ ਬਣ ਗਏ? ਇਹ ਵੀ ਪੜ੍ਹੋ:ਭਾਰਤ-ਪਾਕ ਵਿਚਾਲੇ ਹੋਈ 'ਬੈਟਲ ਆਫ ਡੇਰਾ ਬਾਬਾ ਨਾਨਕ' ਦੀ ਕਹਾਣੀਜਦੋਂ ਅੰਬੇਡਕਰ ਨੇ ਗਾਂਧੀ ਦੇ 'ਦੋਗਲੇ' ਰਵੱਈਏ ਦੇ ਸਬੂਤ ਦਿੱਤੇਰੇਪ ਤੇ ਫਲਰਟ ਵਿਚਕਾਰ ਲਕੀਰ ਬਾਰੇ ਤੁਸੀਂ ਕਿੰਨਾ ਜਾਣਦੇ ਹੋਜਦੋਂ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਰਫ਼ ਫੌਜ ਦਾ ਕੈਪਟਨ ਕਿਹਾ ਤਾਂ ਪੰਜਾਬ ਦੇ ਮੰਤਰੀ ਮੰਡਲ ਵਿੱਚੋਂ ਉਨ੍ਹਾਂ ਦੇ ਅਸਤੀਫ਼ੇ ਦੀਆਂ ਸੁਰਾਂ ਉੱਠਣ ਲੱਗੀਆਂ। ਇਸ ਸਭ ਦੇ ਬਾਵਜੂਦ ਉਹ ਪੰਜਾਬੀਆਂ ਦੇ ਚਹੇਤੇ ਬਣੇ ਹੋਏ ਹਨ। ਅਜਿਹਾ ਕਿਉਂ ਹੋਇਆ? ਹਿੰਦੀ ਭਾਸ਼ੀ ਅਤੇ ਪੰਜਾਬੀਆਂ ਦੀ ਰਾਇ ਵਿਚਾਲੇ ਐਨਾ ਵੱਡਾ ਫ਼ਰਕ ਕਿਉਂ ਹੈ?ਸਿੱਖਾਂ ਲਈ ਕਰਤਾਰਪੁਰ ਦਾ ਮਹੱਤਵਕਰਤਾਰਪੁਰ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 4 ਕਿੱਲੋਮੀਟਰ ਦੂਰ ਪਾਕਿਸਤਾਨ ਵਾਲੇ ਪਾਸੇ ਹੈ। ਇੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 5 ਸਦੀਆਂ ਪਹਿਲਾਂ ਆਪਣੀ ਜ਼ਿੰਦਗੀ ਦੇ ਆਖ਼ਰੀ 18 ਸਾਲ ਗੁਜ਼ਾਰੇ ਸਨ। Image copyright Getty Images ਕਰਤਾਰਪੁਰ ਸਾਹਿਬ ਸਿੱਖਾਂ ਦੇ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਹੈ, ਜਿੱਥੇ ਸਿਰਫ਼ ਸਿੱਖ ਹੀ ਨਹੀਂ ਸਗੋਂ ਗ਼ੈਰ-ਸਿੱਖ ਵੀ ਨਤਮਸਤਕ ਹੋਣ ਪਹੁੰਚਦੇ ਹਨ। ਇਸ ਤੋਂ ਪਹਿਲਾਂ ਭਾਰਤੀ ਸ਼ਰਧਾਲੂ ਵੀਜ਼ਾ ਲੈ ਕੇ ਵਾਹਗਾ ਅਤੇ ਲਾਹੌਰ ਤੋਂ ਹੁੰਦੇ ਹੋਏ 100 ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਕਰਤਾਰਪੁਰ ਪਹੁੰਚਦੇ ਸਨ। ਸਿੱਖਾਂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਹੈ।ਗੂਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਭਾਰਤ ਅਤੇ ਪਾਕਿਸਤਾਨ ਵੱਲੋਂ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। ਇਸਦਾ ਪ੍ਰਬੰਧ ਦੋਵਾਂ ਦੇਸਾਂ ਦੀਆਂ ਸਰਕਾਰਾਂ ਆਪਣੇ-ਆਪਣੇ ਖੇਤਰ ਵਿੱਚ ਕਰ ਰਹੀਆਂ ਹਨ। ਜਦੋਂ ਪਾਕਿਸਤਾਨੀ ਫੌਜ ਮੁਖੀ ਕਮਰ ਬਾਜਵਾ ਨੇ ਪਾਕਿਸਤਾਨ ਦੀ ਲਾਂਘੇ ਪ੍ਰਤੀ ਇੱਛਾ ਜ਼ਾਹਰ ਕਰਨ ਦਾ ਜ਼ਰੀਆ ਨਵਜੋਤ ਸਿੰਘ ਸਿੱਧੂ ਨੂੰ ਚੁਣਿਆ ਤਾਂ ਸਿੱਖਾਂ ਲਈ ਉਨ੍ਹਾਂ ਦਾ 'ਹੀਰੋ' ਬਣਨਾ ਤੈਅ ਸੀ।'ਨਕਾਰਾਤਮਕ ਪ੍ਰਤੀਰਿਕਿਆ ਅਤੇ ਸ਼ੱਕੀ ਨਜ਼ਰਾਂ ਨਾਲ ਸਿੱਖਾਂ ਨੂੰ ਪਹੁੰਚੀ ਠੇਸ'ਸਿੱਧੂ ਵੱਲੋਂ ਫੌਜ ਮੁਖੀ ਕਮਰ ਬਾਜਵਾ ਨੂੰ ਜੱਫ਼ੀ ਪਾਉਣ ਦੀ ਆਲੋਚਨਾ ਮੀਡੀਆ ਅਤੇ ਪੰਜਾਬ ਤੋਂ ਬਾਹਰ ਖ਼ੂਬ ਹੋਈ। ਹਿੰਦੀ ਭਾਸ਼ੀ ਸੋਸ਼ਲ ਮੀਡੀਆ ਯੂਜ਼ਰਜ਼ ਨੇ ਵੀ ਉਨ੍ਹਾਂ ਦੀ ਕਾਫ਼ੀ ਨਿਖੇਧੀ ਕੀਤੀ। ਪੰਜਾਬ ਵਿੱਚ, ਅਕਾਲੀ ਦਲ ਨੇ ਸਿੱਧੂ ਦੀ ਆਲੋਚਨਾ ਕੀਤੀ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਅਜਿਹਾ ਨਾ ਕਰਦੇ ਤਾਂ ਠੀਕ ਹੁੰਦਾ।ਹਾਲਾਂਕਿ ਆਮ ਸਿੱਖਾਂ ਦਾ ਧਿਆਨ ਗੁਰਦਾਸਪੁਰ ਸਰਹੱਦ ਤੋਂ ਬਿਨਾਂ ਕਿਸੇ ਰੋਕ-ਟੋਕ ਕਰਤਾਰਪੁਰ ਜਾਣ ਦੀ ਸੰਭਾਵਨਾ ਵੱਲ ਸੀ। ਸਿਆਸੀ ਮਾਹਿਰ ਹਰੀਸ਼ ਪੁਰੀ ਕਹਿੰਦੇ ਹਨ, ""ਅਕਾਲੀਆਂ ਵੱਲੋਂ ਕੀਤੀ ਗਈ ਨਿੰਦਾ ਨੇ ਅਸਲ ਵਿੱਚ ਸਿੱਧੂ ਦੀ ਮਦਦ ਕੀਤੀ ਹੈ। ਬਹੁਤ ਸਾਰੇ ਪੰਜਾਬੀ ਅਕਾਲੀਆਂ ਨਾਲ ਇਸ ਮੁੱਦੇ 'ਤੇ ਸਹਿਮਤ ਨਹੀਂ ਸਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਿੱਧੂ ਲਈ 'ਗੱਦਾਰ' ਵਰਗੇ ਸ਼ਬਦਾਂ ਦੀ ਵਰਤੋਂ ਨਾਲ ਵੱਡੀ ਗਿਣਤੀ ਸਿੱਖ ਸਹਿਮਤ ਨਹੀਂ ਸਨ।"" Image copyright Getty Images ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਫੌਜ ਮੁਖੀ ਦੀ ਮੌਜੂਦਗੀ ਵਿੱਚ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਕਰਤਾਰਪੁਰ ਲਾਂਘਾ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਪਹੁੰਚੇ, ਜਿਸ ਦਾ ਕਾਫ਼ੀ ਮਖੌਲ ਵੀ ਉਡਾਇਆ ਗਿਆ। ਪੰਜਾਬ ਦੇ ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਕਹਿੰਦੇ ਹਨ, ""ਕੌਮੀ ਲੋੜਾਂ ਅਤੇ ਦੇਸ ਭਗਤੀ ਨੂੰ ਹਰ ਕੋਈ ਸਮਝਦਾ ਹੈ ਪਰ ਪੰਜਾਬ ਤੋਂ ਬਾਹਰ ਕਰਤਾਰਪੁਰ ਲਾਂਘੇ ਦੇ ਮੁੱਦੇ 'ਤੇ ਜਿਸ ਪੱਧਰ ਉੱਤੇ ਨਕਾਰਾਤਮਕ ਪ੍ਰਤੀਕਿਰਿਆਵਾਂ ਆਈਆਂ ਸਨ, ਉਹ ਹੈਰਾਨ ਕਰਨ ਵਾਲੀਆਂ ਸਨ।''''ਅਤੀਤ ਵਿੱਚ, ਪੰਜਾਬ ਅਤੇ ਕਸ਼ਮੀਰ ਲੁਕਵੀਂ ਜੰਗ ਅਤੇ ਸਿੱਧੇ ਯੁੱਧ ਦੀ ਮਾਰ ਝੱਲਣ ਵਾਲੇ ਸੂਬੇ ਹਨ। ਇਸ ਲਈ ਜੇਕਰ ਪੰਜਾਬੀ ਸ਼ਾਂਤੀ ਦੀ ਇੱਛਾ ਰੱਖਦੇ ਹਨ ਤਾਂ ਇਸ ਵਿੱਚ ਗ਼ਲਤ ਕੀ ਹੈ।""""ਸਿੱਖ ਧਰਮ ਦੇ ਕਈ ਮਹੱਤਵਪੂਰਨ ਅਸਥਾਨ ਪਾਕਿਸਤਾਨ ਵਿੱਚ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ਼ ਹੈ ਕਿ ਕਰਤਾਰਪੁਰ ਲਾਂਘੇ ਲਈ ਉਨ੍ਹਾਂ ਦੀ ਚਾਹਤ ਕਈ ਦੇਸਵਾਸੀਆਂ ਦੀ ਨਜ਼ਰ 'ਚ ਉਨ੍ਹਾਂ ਨੂੰ ਸ਼ੱਕੀ ਬਣਾ ਰਹੀ ਹੈ।""ਇਮਰਾਨ ਨੂੰ ਵੱਡੇ ਦਿਲ ਵਾਲੇ ਦੇ ਤੌਰ 'ਤੇ ਦੇਖਿਆ ਗਿਆਇੱਕ ਗੱਲ ਤਾਂ ਸਾਫ਼ ਹੈ ਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਆਪਣੇ ਪੁਰਾਣੇ ਕ੍ਰਿਕਟ ਦੇ ਸਾਥੀ ਅਤੇ ਦੋਸਤ ਨੂੰ ਮੈਸੇਂਜਰ ਚੁਣ ਕੇ ਆਪਣਾ ਸਿਆਸੀ ਕਾਰਡ ਬਹੁਤ ਚੰਗੀ ਤਰ੍ਹਾਂ ਖੇਡਿਆ ਹੈ।ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ 'ਤੇ ਭਾਰਤ ਸਰਕਾਰ ਨੂੰ ਪਹਿਲਕਦਮੀ ਕਰਨੀ ਚਾਹੀਦੀ ਸੀ ਪਰ ਲਾਂਘੇ ਦਾ ਖੋਲ੍ਹਣ ਦਾ ਜਿਸ ਤਰ੍ਹਾਂ ਪਾਕਿਸਤਾਨ ਵੱਲੋਂ ਐਲਾਨ ਕੀਤਾ ਗਿਆ, ਭਾਰਤ ਸਰਕਾਰ ਲਈ ਇਹ ਇੱਕ ਅਚੰਭਾ ਸੀ। Image copyright Getty Images ਪਹਿਲਾਂ ਸੂਚਨਾ ਆਈ ਕਿ ਦੇਸ ਦੇ ਰਾਸ਼ਟਰਪਤੀ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣਗੇ ਪਰ ਬਾਅਦ ਵਿੱਚ ਉਪ ਰਾਸ਼ਟਰਪਤੀ ਦੇ ਨਾਮ ਦਾ ਐਲਾਨ ਕੀਤਾ ਗਿਆ।ਪਾਕਿਸਤਾਨ ਦੇ ਸੱਦੇ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਹ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮਾਂ ਵਿੱਚ ਰੁੱਝੇ ਹੋਣਗੇ।ਇਸ ਕਾਰਨ ਉਨ੍ਹਾਂ ਨੇ ਆਪਣੇ ਦੋ ਸਿੱਖ ਮੰਤਰੀਆਂ ਨੂੰ ਪਾਕਿਸਤਾਨ ਭੇਜਣ ਦੀ ਗੱਲ ਆਖੀ ਸੀ। ਉਨ੍ਹਾਂ ਵਿੱਚੋਂ ਇੱਕ ਉਹ ਮੰਤਰੀ ਸੀ ਜਿਸ ਨੇ ਸਿੱਧੂ ਦਾ ਜਨਰਲ ਬਾਜਵਾ ਨੂੰ ਜੱਫ਼ੀ ਪਾਉਣ 'ਤੇ ਮਜ਼ਾਕ ਉਡਾਇਆ ਗਿਆ ਸੀ। ਇਹ ਵੀ ਪੜ੍ਹੋ:ਕਰਤਾਰਪੁਰ ਲਾਂਘੇ 'ਤੇ 'ਪਾਕਿਸਤਾਨ ਦੀ ਗੁਗਲੀ 'ਚ ਨਹੀਂ ਫਸਣਾ'ਕਰਤਾਰਪੁਰ ਲਾਂਘੇ 'ਤੇ ਮੋਦੀ ਨੇ ਆਖ਼ਰ ਤੋੜੀ ਚੁੱਪੀ ਕਰਤਾਰਪੁਰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਇਸ ਸਾਰੇ ਘਟਨਾਕ੍ਰਮ ਦੌਰਾਨ ਇਮਰਾਨ ਖ਼ਾਨ ਨੂੰ ਸਿੱਖਾਂ ਨੇ ਜਿੱਥੇ ਇੱਕ ਖੁੱਲ੍ਹੇ ਦਿਲ ਵਾਲੇ ਦੇ ਤੌਰ 'ਤੇ ਦੇਖਿਆ ਉੱਥੇ ਧਰਮ ਸੰਕਟ ਵਿੱਚ ਫਸੀ ਭਾਰਤ ਸਰਕਾਰ ਦੀ ਇਹ ਮੰਗ ਬਿਨਾਂ ਇੱਛਾ ਤੋਂ ਮਨਜ਼ੂਰੀ ਦਿੰਦੀ ਨਜ਼ਰ ਆਈ। ਕਰਤਾਰਪੁਰ 'ਤੇ ਕੂਟਨੀਤਕ ਫੁੱਟਬਾਲ ਮੈਚਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਦੋਵਾਂ ਦੇਸਾਂ ਵਿਚਾਲੇ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨ ਦਾ ਮੌਕਾ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੀਡੀਆ ਨੂੰ ਕਿਹਾ, ""ਭਾਰਤ ਸਰਕਾਰ ਵੱਲੋਂ ਪਿਛਲੇ 20 ਸਾਲਾਂ ਤੋਂ ਕਰਤਾਪੁਰ ਲਾਂਘੇ ਬਾਰੇ ਮੰਗ ਕੀਤੀ ਜਾ ਰਹੀ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਨੇ ਸਕਾਰਾਤਮਕ ਜਵਾਬ ਦਿੱਤਾ ਹੈ।'' ਸੁਸ਼ਮਾ ਸਵਰਾਜ ਨੇ ਕਿਹਾ ਕਿ ਕਰਤਾਪੁਰ ਲਾਂਘੇ ਦੀ ਉਸਾਰੀ ਦੇ ਨੀਂਹ ਪੱਥਰ ਦਾ ਇਹ ਕਤਈ ਮਤਲਬ ਨਹੀਂ ਹੈ ਕਿ ਭਾਰਤ-ਪਾਕਿਸਤਾਨ ਦੁਵੱਲੀ ਗੱਲਬਾਤ ਸ਼ੁਰੂ ਹੋ ਜਾਵੇਗੀ। ਅੱਤਵਾਦ ਅਤੇ ਗੱਲਬਾਤ ਇਕੱਠੀ ਨਹੀਂ ਚੱਲ ਸਕਦੀ। Image copyright Getty Images ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਸਮਾਰੋਹ ਚੱਲ ਰਿਹਾ ਸੀ। ਪੰਜਾਬੀ ਸੋਸ਼ਲ ਮੀਡੀਆ ਯੂਜ਼ਰਜ਼ ਇਸ ਗੱਲ 'ਤੇ ਇਤਰਾਜ਼ ਕਰ ਰਹੇ ਸਨ ਕਿ ਜਿਸ ਮੌਕੇ ਦੀ ਉਡੀਕ ਪੰਜਾਬੀ ਕਈ ਦਹਾਕਿਆਂ ਤੋਂ ਕਰ ਰਹੇ ਸੀ, ਉਸ 'ਤੇ ਕੂਟਨੀਤਕ ਫੁੱਟਬਾਲ ਮੈਚ ਵਰਗੀ ਸਿਆਸਤ ਹੋ ਰਹੀ ਹੈ। ਵਧੇਰੇ ਪੰਜਾਬੀਆਂ ਦਾ ਮੰਨਣਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਤੇ ਕਰਤਾਰਪੁਰ ਲਾਂਘੇ ਬਾਰੇ ਸਿਆਸਤ ਪੰਜ ਸੂਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਅਤੇ ਆਉਣ ਵਾਲੀਆਂ ਆਮ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।'ਗੱਲਬਾਤ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ', ਭਾਰਤ ਦਾ ਇਹ ਸਟੈਂਡ ਕਈ ਸਾਲ ਪੁਰਾਣਾ ਹੈ। ਇਹ ਬਿਆਨ ਨਿਰੰਕਾਰੀ ਭਵਨ 'ਤੇ ਹੋਏ ਗ੍ਰਨੇਡ ਹਮਲੇ ਅਤੇ ਭਾਰਤ-ਪਾਕਿਸਤਾਨ ਸਰਹੱਦ 'ਤੇ ਲਗਾਤਾਰ ਹੋ ਰਹੀ ਹਿੰਸਾ ਵਿਚਾਲੇ ਵੀ ਆਇਆ ਸੀ।ਨਿਰੰਕਾਰੀ ਭਵਨ ਮਾਮਲੇ ਵਿੱਚ ਸੁਰੱਖਿਆ ਬਲਾਂ ਨੇ ਦੋ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਲਜ਼ਾਮ ਹੈ ਕਿ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਹੋਏ ਸਨ ਜਿਸ ਨੂੰ ਕਥਿਤ ਤੌਰ 'ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੀ ਸ਼ਹਿ 'ਤੇ ਚਲਾਏ ਜਾਣ ਦੇ ਇਲਜ਼ਾਮ ਲਗਦੇ ਰਹੇ ਹਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਭਾਰਤੀ ਫੌਜੀਆਂ 'ਤੇ ਹੋ ਰਹੇ ਹਮਲੇ ਅਤੇ ਪੰਜਾਬ ਵਿੱਚ ਆਈਐਸਆਈ ਦੀਆਂ ਕਥਿਤ ਗਤੀਵਿਧੀਆਂ ਖ਼ਿਲਾਫ਼ ਪਾਕਿਸਤਾਨੀ ਫੌਜ ਮੁਖੀ ਕਮਰ ਬਾਜਵਾ ਨੂੰ ਚੁਣੌਤੀ ਦਿੱਤੀ ਸੀ। ਹਾਲਾਂਕਿ ਉਨ੍ਹਾਂ ਨੇ ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਦੀ ਪਹਿਲ ਦਾ ਸਵਾਗਤ ਕੀਤਾ ਸੀ। ਕੈਪਟਨ ਅਮਰਿੰਦਰ ਤੇ ਸਿੱਖਾਂ ਵਿਚਾਲੇ ਭਰੋਸੇ ਦਾ ਰਿਸ਼ਤਾ ਹੈ ਜਿਸ ਕਾਰਨ ਸਾਕਾ ਨੀਲਾ ਤਾਰਾ ਖਿਲਾਫ ਉਨ੍ਹਾਂ ਨੇ ਕਾਂਗਰਸ ਪਾਰਟੀ ਅਤੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸੇ ਭਰੋਸੇ ਕਾਰਨ ਜਦੋਂ ਕਰਤਾਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮਾਂ ਦੌਰਾਨ ਆਈਐੱਸਆਈ ਤੇ ਪਾਕਿਸਤਾਨ ਬਾਰੇ ਵੀ ਗੱਲ ਕਰਦੇ ਹਨ ਤਾਂ ਸਿੱਖ ਉਨ੍ਹਾਂ ਦੀ ਆਲੋਚਨਾ ਨਹੀਂ ਕਰਦੇ।ਹੋਰ ਲੀਡਰ ਭਾਵੇਂ ਉਹ ਪੰਜਾਬ ਨਾਲ ਸਬੰਧ ਰੱਖਦੇ ਹੋਣ ਜਾਂ ਨਹੀਂ ਤਾਂ ਉਨ੍ਹਾਂ ਦੀ ਨੁਕਤਾਚੀਨੀ ਹੁੰਦੀ ਹੈ। Image copyright Getty Images ਪਿਛਲੇ ਕੁਝ ਹਫ਼ਤਿਆਂ ਤੋਂ ਸਿੱਧੂ ਹਰ ਪਾਸੇ ਇਹੀ ਕਹਿ ਰਹੇ ਸਨ ਕਿ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੁੱਲ੍ਹਵਾਉਣਾ ਹੀ ਉਨ੍ਹਾਂ ਦਾ ਅਹਿਮ ਕੰਮ ਹੈ। ਪ੍ਰੋਫੈਸਰ ਹਰੀਸ਼ ਪੁਰੀ ਕਹਿੰਦੇ ਹਨ,''ਗ਼ੈਰ ਪੰਜਾਬੀਆਂ ਲਈ ਇਹ ਸਮਝਣਾ ਬਹੁਤ ਮੁਸ਼ਕਿਲ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਪੰਜਾਬ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਉਹ ਭਾਰਤ ਪਾਕਿਸਤਾਨ ਸਰਹੱਦ 'ਤੇ ਆਮ ਹਾਲਾਤ ਅਤੇ ਦੋਵਾਂ ਪੰਜਾਬਾਂ ਵਿਚਾਲੇ ਦੋਸਤਾਨਾ ਰਿਸ਼ਤੇ ਚਾਹੁੰਦੇ ਹਨ। ਇਸ ਲਈ ਦੂਜੇ ਸੂਬਿਆਂ ਲਈ ਪੰਜਾਬ ਦੀ ਨਜ਼ਬ ਸਮਝਣੀ ਮੁਸ਼ਕਿਲ ਹੈ।''ਜਿੰਨਾ ਬਾਦਲਾਂ ਨੇ ਵਿਰੋਧ ਕੀਤਾ, ਸਿੱਧੂ ਨੂੰ ਓਨਾ ਹੀ ਮਾਣ ਹਾਸਲ ਹੋਇਆ ਭਾਰਤ ਵਾਲੇ ਪਾਸੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਖ਼ੂਬ ਸਿਆਸੀ ਡਰਾਮਾ ਹੋਇਆ। ਇਹ ਸਭ ਉਦੋਂ ਹੋਇਆ ਜਦੋਂ ਨੀਂਹ ਪੱਥਰ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਉਪ ਮੁੱਖ ਮੰਤਰੀ ਦਾ ਨਾਮ ਦੇਖਿਆ ਗਿਆ। ਇਹ ਵੀ ਪੜ੍ਹੋ:ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀਜਗੀਰ ਕੌਰ ਨੇ ਹਾਈਕੋਰਟ 'ਚੋਂ ਬਰੀ ਹੋਣ ਤੋਂ ਬਾਅਦ ਦਿੱਤੀ ਵਿਰੋਧੀਆਂ ਨੂੰ ਨਸੀਹਤ 'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਕਾਂਗਰਸ ਦੇ ਮੰਤਰੀਆਂ ਨੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਟੇਜ 'ਤੇ ਬੈਠਣ ਉੱਤੇ ਵੀ ਇਤਰਾਜ਼ ਕੀਤਾ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁੱਸੇ ਵਿੱਚ ਆ ਕੇ ਉੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ 'ਤੇ ਟੇਪ ਲਗਾ ਦਿੱਤੀ। 2015 ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਪੰਥਕ ਮੁੱਦਿਆਂ ਉੱਤੇ ਮਾਹੌਲ ਗਰਮਾਇਆ ਹੋਇਆ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਉੱਠੀ ਹੋਈ ਹੈ। ਨਵਜੋਤ ਸਿੰਘ ਸਿੱਧੂ ਅਜਿਹੀ ਸ਼ਖਸੀਅਤ ਹੈ ਜੋ ਆਪਣੀ ਬੇਬਾਕੀ ਅਤੇ ਬਾਦਲਾਂ ਦੀ ਮੁਖਾਲਫਤ ਕਰਨ ਵਿੱਚ ਸਭ ਤੋਂ ਅੱਗੇ ਰਿਹਾ ਹੈ।ਕਰਤਾਰਪੁਰ ਮਾਮਲੇ ਵਿੱਚ ਬਾਦਲਾਂ ਨੇ ਆਪਣਾ ਕ੍ਰੈਡਿਟ ਲੈਣ ਲਈ ਸਿੱਧੂ 'ਤੇ ਜਿੰਨੇ ਇਲਜ਼ਾਮ ਲਗਾਏ ਅਤੇ ਸਵਾਲ ਚੁੱਕੇ ਓਨਾ ਹੀ ਸਿੱਧੂ ਨੂੰ ਲੋਕਾਂ ਦਾ ਸਮਰਥਨ ਮਿਲਦਾ ਗਿਆ ਅਤੇ ਲੋਕਪ੍ਰਿਯਤਾ ਵਧੀ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਸੋਸ਼ਲ: ਕੀ ਹਨ ਜਾਤ ਆਧਾਰਿਤ ਰਾਖਵੇਂਕਰਨ ਦੇ ਹੱਕ ਤੇ ਵਿਰੋਧ 'ਚ ਦਲੀਲਾਂ 5 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43644299 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images SC/ST ਐਕਟ ਵਿੱਚ ਸੁਪਰੀਮ ਕੋਰਟ ਵੱਲੋਂ ਕੀਤੇ ਗਏ ਬਦਲਾਵਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਬਹਿਸ ਜਾਰੀ ਹੈ। ਇਸ ਗੱਲ ਦੀ ਕਿ ਜਾਤ ਆਧਾਰ 'ਤੇ ਰਾਖਵਾਂਕਰਨ ਹੋਣਾ ਚਾਹੀਦਾ ਹੈ ਜਾਂ ਨਹੀਂ?ਇਸ ਦੇ ਤਹਿਤ ਕੁਝ ਲੋਕ 'ਮੈਂ ਜਨਰਲ ਹਾਂ ਅਤੇ ਰਿਜ਼ਰਵੇਸ਼ਨ ਦਾ ਵਿਰੋਧ ਕਰਦਾ ਹਾਂ' ਨਾਲ ਆਪਣੇ ਵਿਚਾਰ ਦੱਸ ਰਹੇ ਹਨ। ਹਾਲਾਂਕਿ ਰਿਜ਼ਰਵੇਸ਼ਨ ਦੇ ਹੱਕ 'ਚ ਬੋਲਣ ਵਾਲੇ ਲੋਕ ਵੀ ਘੱਟ ਨਹੀਂ ਹਨ।ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀSC/ST ਕਾਨੂੰਨ 'ਚ ਕੀ ਬਦਲਾਅ ਚਾਹੁੰਦਾ ਹੈ ਸੁਪਰੀਮ ਕੋਰਟ?'ਸੁਪਰ ਹੀਰੋ ਦੀ ਲੋੜ ਨਹੀਂ ਜੇ ਰੋਨਾਲਡੋ ਮੌਜੂਦ ਹੈ'ਰਾਜਗੁਰੂ ਨੂੰ ਸੰਘ ਕਾਰਕੁਨ ਸਾਬਤ ਕਰਨ ਦਾ ਅਰਥਅੰਮ੍ਰਿਤਸਰ ਤੋਂ ਰੇਡੀਓ ਪ੍ਰੈਜ਼ੰਟਰ ਸੀਮਾ ਸੰਧੂ ਨੇ ਫੇਸਬੁੱਕ 'ਤੇ ਲਿਖਿਆ, ''ਮੈਂ ਜਨਰਲ ਹਾਂ ਤੇ ਰਿਜ਼ਰਵੇਸ਼ਨ ਦਾ ਵਿਰੋਧ ਕਰਦੀ ਹਾਂ। ਨੌਕਰੀ ਅਤੇ ਕੋਰਸਾਂ ਦੀਆਂ ਸੀਟਾਂ ਦੇ ਕਈ ਮੌਕੇ ਇਸ ਕੋਟੇ ਦੀ ਭੇਂਟ ਚੜ੍ਹੇ ਹਨ। ਮੇਰੇ ਬੱਚੇ ਵੀ ਇਸ ਦੀ ਮਾਰ ਹੇਠਾਂ ਆਏ ਹਨ।''''ਜੇ ਰਿਸ਼ਰਵੇਸ਼ਨ ਕਰਨੀ ਹੈ ਤਾਂ ਆਰਥਿਕਤਾ ਦੇ ਆਧਾਰ 'ਤੇ ਕਰੋ। ਹਰ ਇੱਕ ਦੇ ਆਰਥਕ ਹਾਲਾਤ ਵੇਖੋ ਅਤੇ ਕਰੋ। ਫਿਰ ਵੇਖਦੇ ਕਿਹੜਾ ਕਿਹੜਾ ਨਿੱਤਰਦਾ ਹੈ।'' Image copyright Seema Sandhu/ ਫੇਸਬੁੱਕ ਯੂਜ਼ਰ ਨਰਿੰਦਰ ਪੱਬੀ ਨੇ ਲਿਖਿਆ, ''ਰਿਜ਼ਰਵੇਸ਼ਨ ਦਾ ਆਧਾਰ ਆਰਥਿਕ ਹੋਣਾ ਚਾਹੀਦਾ ਹੈ ਨਾ ਕਿ ਜਾਤ ਅਧਾਰਿਤ। ਜ਼ਿਆਦਾਤਰ ਅਮੀਰ SC/ST ਇਸ ਦਾ ਫਾਇਦਾ ਚੁੱਕ ਰਹੇ ਹਨ। ਗਰੀਬ ਨੂੰ ਰਿਜ਼ਰਵੇਸ਼ਨ ਦਾ ਕੋਈ ਲਾਭ ਨਹੀਂ ਮਿਲਦਾ।'' Image copyright ਇੱਕ ਹੋਰ ਫੇਸਬੁੱਕ ਯੂਜ਼ਰ ਗੁਰਤੇਜ ਸਿੰਘ ਨੇ ਲਿਖਿਆ ਕਿ ਜਦੋਂ ਦਲਿਤਾਂ ਨੂੰ ਬਰਾਬਰੀ ਦਾ ਦਰਜਾ ਹੀ ਨਹੀਂ ਮਿਲਦਾ ਤਾਂ ਫਿਰ ਰਿਜ਼ਰਵੇਸ਼ਨ ਦੇ ਖਿਲਾਫ ਆਵਾਜ਼ ਕਿਉਂ?ਉਨ੍ਹਾਂ ਲਿਖਿਆ, ''ਰਾਖਵਾਂਕਰਨ 'ਤੇ ਬੜਾ ਸ਼ੋਰ ਮਚਾਇਆ ਜਾਂਦਾ ਪਰ ਜਦੋਂ ਵਧੀਕੀਆਂ ਦੀ ਗੱਲ ਆਉਂਦੀ ਹੈ ਤਾਂ ਅਸੀ ਚੁੱਪ ਵੱਟ ਜਾਂਦੇ ਹਾਂ। ਹੁਣ ਤੱਕ ਜਨਰਲ ਹੀ ਆਪਾਂ ਸਾਰੇ ਹੱਕ ਖਾ ਰਹੇ ਸਾਂ। ਅੱਜ ਵੀ ਉਹ ਮੁੱਛ ਰੱਖਣ, ਘੋੜੀ ਚੜਨ ਦੇ ਕਾਬਿਲ ਨਹੀਂ ਸਮਝੇ ਜਾਂਦੇ ਤਾਂ ਸਾਡੇ ਬੱਚਿਆਂ ਦੇ ਬਰਾਬਰ ਦੀਆਂ ਸੁੱਖ ਸਹੂਲਤਾਂ ਕਿੱਥੇ ਨੇ ਅਜੇ। ਫਿਰ ਕਿਹੜੀ ਬਰਾਬਰਤਾ ਦਾ ਰਾਗ ਅਲਾਪਦੇ ਹਾਂ ਅਸੀਂ।'' Image copyright ਰਣਜੀਤ ਨਾਂ ਦੇ ਇੱਕ ਯੂਜ਼ਰ ਨੇ ਲਿਖਿਆ, ''ਮੈਂ ਵੀਰ ਜਨਰਲ ਹਾਂ, ਮੈਂ ਰਿਜ਼ਰਵੇਸ਼ਨ ਦੇ ਉਦੋਂ ਤੱਕ ਹੱਕ 'ਚ ਹਾਂ ਜਦੋਂ ਤੱਕ ਪੈਦਾਵਾਰ ਦੇ ਸਾਧਨਾਂ 'ਤੇ ਹਰ ਇਕ 'ਤੇ ਬਰਾਬਰ ਦਾ ਹੱਕ ਨਹੀਂ ਹੋ ਜਾਂਦਾ।''ਦੂਜੀ ਯੂਜ਼ਰ ਸੁਖ ਸ਼ਰਮਾ ਮਹਿਮਾ ਨੇ ਵੀ ਰਾਖਵਾਂਕਰਨ ਦਾ ਸਮਰਥਨ ਕਰਦਿਆਂ ਲਿਖਿਆ, ''ਮੈਂ ਮੌਜੂਦਾ ਰਾਖਵਾਂਕਰਨ ਸਿਸਟਮ ਦਾ ਸਮੱਰਥਕ ਹਾਂ, ਗਰੀਬੀ ਆਧਾਰਤ ਰਾਖਵਾਂਕਰਨ ਤੈਅ ਕੀਤਾ ਹੀ ਜਾਣਾ ਔਖਾ ਹੈ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਮੌਜੂਦਾ ਸਕੀਮਾਂ ਜਿਵੇਂ ਕਿ ਆਟਾ -ਦਾਲ, ਸਿਹਤ ਸਕੀਮਾਂ, ਆਵਾਸ ਯੋਜਨਾਵਾਂ ਆਦਿ ਦਾ ਫਾਇਦਾ ਰੱਜੇ ਪੁੱਜੇ ਲੋਕ ਵੀ ਲੈ ਰਹੇ ਨੇ ਏਸ ਲਈ ਕੀ ਗਾਰੰਟੀ ਹੈ ਕਿ ਗਰੀਬੀ ਆਧਾਰਤ ਰਾਖਵਾਂਕਰਨ ਦਾ ਫਾਇਦਾ ਵੀ ਰੱਜੇ ਪੁੱਜੇ ਲੋਕ ਨਹੀਂ ਚੁਕਣਗੇ।'' ਉਨ੍ਹਾਂ ਅੱਗੇ ਲਿਖਿਆ, ''ਗਰੀਬੀ ਆਧਾਰਤ ਰਾਖਵਾਂਕਰਨ ਮਤਲਬ ਦਲਿਤਾਂ ਤੋਂ ਰਾਖਵਾਂਕਰਨ ਖੋਹਣਾ ਹੀ ਹੈ।'' Image copyright facebook ਫੇਸਬੁੱਕ ਯੂਜ਼ਰ ਮਾਨਸ ਮਿਸ਼ਰਾ ਨੇ ਲਿਖਿਆ, ''ਮੈਂ ਇੱਕ ਬਾਹਮਣ ਹਾਂ ਪਰ ਮੈਨੂੰ ਸਰਕਾਰ ਤੋਂ ਕੋਈ ਪੱਤੇ ਨਹੀਂ ਚਾਹੀਦੇ ਪਰ ਮੈਂ ਗਰੀਬ ਉਚ ਜਾਤੀ ਪਰਿਵਾਰਾਂ ਲਈ ਵਿਰੋਧ ਕਰਾਂਗਾ।'' Image copyright ਦਲਿਤਾਂ ਲਈ ਰਾਖਵਾਂਕਰਨ ਇੱਕ ਵੱਡਾ ਮੁੱਦਾ ਬਣ ਗਿਆ ਹੈ। ਇਸ ਦੇ ਚੱਲਦੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਾਫੀ ਹਿੰਸਾ ਵੀ ਹੋਈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " #10YearChallenge: ਇੱਕ ਦਹਾਕੇ ਵਿੱਚ ਦੇਸ ਉੱਜੜੇ, ਸਮੁੰਦਰ ਪਲਾਸਟਿਕ ਨਾਲ ਭਰੇ, ਅਤੇ ਵਿਗਿਆਨ ਦੀ ਤਰੱਕੀ 19 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46931675 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਪਰ #10YearChallenge ਚੱਲ ਰਿਹਾ ਹੈ ਜਿਸ ਵਿੱਚ ਲੋਕ ਆਪਣੀਆਂ 10 ਸਾਲ ਪੁਰਾਣੀਆਂ ਅਤੇ ਅੱਜ ਦੀਆਂ ਤਸਵੀਰਾਂ ਪੋਸਟ ਕਰ ਰਹੇ ਹਨ।ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਪਿਛਲੇ 10 ਸਾਲਾਂ ਵਿੱਚ ਕਿੰਨਾ ਬਦਲਾਅ ਆਇਆ ਹੈ।ਇਸ ਹੈਸ਼ਟੈਗ ਦੇ ਸ਼ੁਰੂ ਹੋਣ ਦੇ ਨਾਲ ਹੀ ਲੱਖਾਂ ਲੋਕਾਂ ਨੇ ਇਸ ਨੂੰ ਫੌਲੋ ਕੀਤਾ ਹੈ। ਹਾਲਾਂਕਿ ਕੁਝ ਲੋਕ ਇਸ ਦੀ ਆਲੋਚਨਾ ਕਰ ਰਹੇ ਹਨ ਕਿ ਇਹ ਸਵੈ-ਪ੍ਰਗਾਟਾਵੇ, ਉਮਰ ਬਾਰੇ ਖ਼ਰਾਬ ਵਿਹਾਰ ਅਤੇ ਲਿੰਗ ਅਧਾਰਿਤ ਵਿਤਕਰੇ ਨੂੰ ਉਤਸ਼ਾਹਿਤ ਕਰਦਾ ਹੈ।ਫਿਰ ਵੀ ਲੋਕ ਇਸ ਵਿੱਚ ਸਿਰਫ਼ ਉਮਰ ਦੇ ਫਰਕ ਨਹੀਂ ਦਿਖਾ ਰਹੇ ਸਗੋਂ ਦੁਨੀਆਂ ਵਿੱਚ ਆਏ ਬਦਾਲਾਵ ਨੂੰ ਵੀ ਉਜਾਗਰ ਕਰ ਰਹੇ ਹਨ।ਇਹ ਵੀ ਪੜ੍ਹੋ:ਕੀ ਭਾਜਪਾ ਨੇ ਹੀ 5 ਸਾਲਾਂ 'ਚ ਇਹ ਸੜਕਾਂ ਬਣਾਈਆਂਟਿੱਕ-ਟੋਕ 'ਚ ਕੀ ਹੈ ਜਿਸ ਦੇ ਦੀਵਾਨੇ ਹੋ ਰਹੇ ਹਨ ਲੋਕ? Image Copyright @MesutOzil1088 @MesutOzil1088 Image Copyright @MesutOzil1088 @MesutOzil1088 ਫੁੱਟਬਾਲ ਖਿਡਾਰੀ ਮੇਸੁਟ ਔਜ਼ਿਲ ਨੇ ਹਵਾ-ਪਾਣੀ ਵਿੱਚ ਆਏ ਬਦਲਾਅ ਬਾਰੇ ਇੱਕ ਟਵੀਟ ਕੀਤਾ। ਇਸ ਵਿੱਚ ਉਨ੍ਹਾਂ ਨੇ ਸਾਲ 2008 ਦੇ ਬਰਫ਼ ਦੇ ਗਲੇਸ਼ੀਅਰ ਦੀ ਤਸਵੀਰ ਪਾਈ ਅਤੇ ਦੂਸਰੇ ਪਾਸੇ ਸਾਲ 2018 ਦੇ ਨਾਲ ਪਾਣੀ ਦੀ ਤਸਵੀਰ ਜਿਸ ਵਿੱਚ ਗਲੇਸ਼ੀਅਰ ਪਿਘਲ ਚੁੱਕਾ ਹੈ।ਉਨ੍ਹਾਂ ਲਿਖਿਆ, ""ਸਿਰਫ਼ ਇਹੀ ਚੀਜ਼ ਹੈ ਜਿਸ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ।""ਹਾਲਾਂਕਿ ਇਹ ਤਸਵੀਰਾਂ ਪੂਰੀਆਂ ਸਹੀ ਨਹੀਂ ਹਨ। ਗਲੇਸ਼ੀਅਰ ਦੀ ਤਸਵੀਰ ਅੰਟਰਾਕਟਿਕਾ ਵਿੱਚ ਗੇਟਜ਼ ਆਈਸ ਸ਼ੈਲਫ਼ ਦੀ ਹੈ ਜੋ ਸਾਲ 2016 ਖਿੱਚੀ ਗਈ ਸੀ ਨਾ ਕਿ ਸਾਲ 2008 ਵਿੱਚ। ਫਿਰ ਵੀ ਸਾਡੇ ਪੌਣ-ਪਾਣੀਆਂ ਦਾ ਬਦਲਨਾ ਸਗੋਂ ਸਹੀਂ ਸ਼ਬਦਾਂ ਵਿੱਚ ਕਹੀਏ ਤਾਂ ਨਿੱਘਰਨਾ ਇੱਕ ਵੱਡੀ ਚਿੰਤਾ ਦਾ ਮਸਲਾ ਹੈ, ਜਿਸ ਬਾਰੇ ਧਿਆਨ ਦੇਣ ਤੋਂ ਇਲਾਵਾ ਇਨਸਾਨ ਕੋਲ ਬਚਾਅ ਦਾ ਹੋਰ ਕੋਈ ਰਾਹ ਨਹੀਂ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਨਾਸਾ ਦੇ ਮੁਤਾਬਿਕ ਅੰਟਰਾਕਟਿਕਾ ਵਿੱਚ ਹਰ ਸਾਲ 127 ਗੀਗਾਟਨ ਬਰਫ਼ ਖ਼ਤਮ ਹੋ ਰਹੀ ਹੈ। ਉੱਥੇ ਹੀ ਗ੍ਰੀਨਲੈਂਡ ਵਿੱਚ ਬਰਫ਼ ਖ਼ਤਮ ਹੋਣ ਦੀ ਰਫ਼ਤਾਰ 286 ਗੀਗਾਟਨ ਪ੍ਰਤੀ ਸਾਲ ਹੈ।19ਵੀਂ ਸਦੀ ਤੋਂ ਬਾਅਦ ਧਰਤੀ ਦਾ ਔਸਤ ਤਾਪਮਾਨ 0.9 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਹੈ ਅਤੇ ਇਸ ਵਿੱਚ ਇੱਕ ਤਿਹਾਈ ਵਾਧਾ ਪਿਛਲੇ ਇੱਕ ਦਹਾਕੇ ਦੌਰਾਨ ਹੀ ਹੋਇਆ ਹੈ।ਇਸੇ ਸਮੱਸਿਆ ਨੂੰ ਉਭਾਰਨ ਲਈ ਵਾਤਾਵਰਨ ਬਾਰੇ ਕੰਮ ਕਰਨ ਵਾਲੇ ਕਈ ਸਮੂਹਾਂ ਨੇ ਇਸ ਹੈਸ਼ਟੈਗ ਦੀ ਵਰਤੋਂ ਕਰਕੇ ਇਸ ਅਹਿਮ ਮੁੱਦੇ ਵੱਲ ਧਿਆਨ ਦੁਆਇਆ ਹੈ। Image Copyright @KoblerinPAK @KoblerinPAK Image Copyright @KoblerinPAK @KoblerinPAK ਪਾਕਿਸਤਾਨ ਵਿੱਚ ਜਰਮਨੀ ਦੇ ਸਫ਼ੀਰ ਮਾਰਟਿਨ ਕੋਬਲਰ ਨੇ ਵੀ ਇੱਕ ਲੇਖ ਦੀ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਬਲੂਚਿਸਤਾਨ ਖੇਤਰ ਵਿੱਚ ਆਈ ਵਾਤਾਵਰਣ ਦੀ ਤਬਦੀਲੀ ਬਾਰੇ ਦੱਸਿਆ ਗਿਆ ਹੈ।ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, ""ਪੌਣ-ਪਾਣੀ ਦਾ ਬਦਲਾਅ ਚਿੰਤਾਜਨਕ ਪੱਧਰ 'ਤੇ ਹੈ! ਪੂਰੀ ਦੁਨੀਆ ਵਿੱਚ ਇਸ ਤੋਂ ਪ੍ਰਭਾਵਿਤ ਦੇਸਾਂ ਵਿੱਚ ਪਾਕਿਸਤਾਨ ਦਾ ਅੱਠਵਾਂ ਨੰਬਰ ਹੈ। ਬਲੂਚਿਸਤਾਨ ਵਿੱਚ ਪਾਣੀ ਦੀ ਕਮੀ ਕਾਰਨ ਇਨਸਾਨ ਅਤੇ ਜਾਨਵਰਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਹੈ। ਅੱਜ ਤੋਂ 10 ਸਾਲ ਬਾਅਦ ਇਹ ਸੁਧਰ ਸਕਦਾ ਹੈ ਜਾਂ ਖ਼ਰਾਬ ਹੋ ਸਕਦਾ ਹੈ ਇਹ ਸਾਡੇ ਅੱਜ ਦੇ ਕਦਮਾਂ 'ਤੇ ਨਿਰਭਰ ਕਰੇਗਾ।""ਪਲਾਸਟਿਕ ਪ੍ਰਦੂਸ਼ਣਪਲਾਸਟਿਕ ਤੋਂ ਹੋਣ ਵਾਲੇ ਪ੍ਰਦੂਸ਼ਣ ਬਾਰੇ ਵੀ ਲੋਕਾਂ ਵਿੱਚ ਕਾਫ਼ੀ ਜਾਗਰੂਕਤਾ ਆਈ ਹੈ।ਵਿਗਿਆਨੀਆਂ ਦਾ ਕਹਿਣਾ ਹੈ ਕਿ ਸਮੁੰਦਰ ਵਿੱਚ ਹਰ ਸਾਲ 10 ਟਨ ਪਲਾਸਟਿਕ ਸੁੱਟੀ ਜਾਂਦੀ ਹੈ ਅਤੇ ਇਸ ਕੂੜੇ ਦੇ ਨਿਪਟਾਰੇ ਵਿੱਚ ਆਉਣ ਵਾਲੀ ਪੂਰੀ ਇੱਕ ਸਦੀ ਲੱਗ ਸਕਦੀ ਹੈ। Skip post by WWF-Philippines #2008vs2018 and it’s almost unchanged! 😮 #HowHardDidAgingHitYou #10YearChallenge It can take hundreds of years for a...Posted by WWF-Philippines on Wednesday, 16 January 2019 End of post by WWF-Philippines ਇਸ ਬਾਰੇ ਕੰਮ ਕਰਨ ਵਾਲੇ ਲੋਕ ਅਤੇ ਸੰਗਠਨ ਵੀ ਇਸ ਚੁਣੌਤੀ ਵੱਲ ਲੋਕਾਂ ਦਾ ਧਿਆਨ ਖਿੱਚ ਰਹੇ ਹਨ। ਉਹ ਸੰਦੇਸ਼ ਦੇ ਰਹੇ ਹਨ ਕਿ ਹੋ ਸਕਦਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਬਹੁਤ ਬਦਲਾਅ ਆ ਗਿਆ ਹੋਵੇ ਪਰ ਜਿਹੜਾ ਪਲਾਸਟਿਕ ਤੂਸੀਂ ਸੁੱਟਦੇ ਹੋ ਉਹ ਸਾਲਾਂ ਬੱਧੀ ਉਵੇਂ ਹੀ ਰਹਿੰਦਾ ਹੈ।ਡਬਲਿਊ.ਡਬਲਿਊ.ਐਫ- ਫਿਲੀਪੀਨਜ਼ ਨੇ ਪਲਾਸਟਿਕ ਦੀ ਬੋਤਲ ਨਾਲ ਟਵੀਟ ਕੀਤਾ ਹੈ ਤੇ ਉਨ੍ਹਾਂ ਨੇ ਲਿਖਿਆ ਹੈ,""ਪਲਾਸਟਿਕ ਦੇ ਇੱਕ ਟੁਕੜੇ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ਵਿੱਚ ਸੈਂਕੜੇ ਸਾਲ ਲਗ ਜਾਂਦੇ ਹਨ। ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ...ਤੇ ਤੁਸੀਂ ਵੀ ਇਸ ਲਹਿਰ ਦਾ ਹਿੱਸਾ ਬਣ ਸਕਦੇ ਹੋ।"" Image copyright Getty Images ਵਿਸ਼ਵੀ ਟਕਰਾਅ#10YearChallenge ਰਾਹੀਂ ਲੋਕੀਂ ਵਿਸ਼ਵੀ ਟਕਰਾਅ ਅਤੇ ਉਸ ਨਾਲ ਹੋਏ ਭਿਆਨਕ ਵਿਨਾਸ਼ ਨੂੰ ਦਿਖਾ ਰਹੇ ਹਨ।17 ਦਸੰਬਰ, 2010 ਨੂੰ ਟਿਊਨੇਸ਼ੀਆ ਵਿੱਚ ਮੁਹੰਮਦ ਬੁਆਜੀਜ਼ਿ ਨਾਮ ਦੇ ਇੱਕ ਫੇਰੀ ਵਾਲੇ ਨੇ ਸਥਾਨਕ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦਾ ਫਲ-ਸਬਜ਼ੀਆਂ ਦਾ ਠੇਲ੍ਹਾ ਜ਼ਬਤ ਕਰ ਲਿਆ ਗਿਆ ਸੀ।ਇਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਆਤਮ-ਦਾਹ ਕਰ ਲਿਆ ਸੀ।ਇਹ ਘਟਨਾ ਲਗਪਗ 10 ਸਾਲ ਪਹਿਲਾਂ ਕ੍ਰਾਂਤੀ ਦਾ ਕਾਰਨ ਬਣੀ। ਮੱਧ-ਪੂਰਬ ਅਤੇ ਉੱਤਰੀ ਅਫਰੀਕਾ ਵਿੱਚ ਵਿਰੋਧ ਦੀ ਲਹਿਰ ਉੱਠ ਖੜ੍ਹੀ ਅਤੇ ਇਸ ਖਾਨਾਜੰਗੀ ਵਿੱਚ ਕਈ ਜਾਨਾਂ ਗਈਆਂ ਅਤੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰਾਂ ਤੋਂ ਉੱਜੜ ਗਏ। Image Copyright @muniba_mazari @muniba_mazari Image Copyright @muniba_mazari @muniba_mazari ਇਸ ਤਬਾਹੀ ਨੂੰ ਦਿਖਾਉਣ ਲਈ ਸੀਰੀਆ,ਲਿਬੀਆ ਅਤੇ ਇਰਾਕ ਦੀਆਂ ਉਸ ਸਮੇਂ ਦੀਆਂ ਅਤੇ ਅੱਜ ਦੀਆਂ ਤਸਵੀਰਾਂ ਪੋਸਟ ਕੀਤੀਆਂ ਜਾ ਰਹੀਆਂ ਹਨ। Image Copyright @Ndawsari @Ndawsari Image Copyright @Ndawsari @Ndawsari ਇੱਕ ਯੂਜ਼ਰ ਮੁਨੀਬਾ ਮਜ਼ਾਰੀ ਨੇ ਟਵੀਟ ਕੀਤਾ ਕੀਤਾ ਹੈ ਜਿਸ ਵਿੱਚ ਸੀਰੀਆ ਦੀਆਂ 2009 ਤੇ 2019 ਦੀਆਂ ਤਸਵੀਰਾਂ ਪਾਈਆਂ ਗਈਆਂ ਹਨ। ਇਸ ਵਿੱਚ ਵਸੇ-ਵਸਾਏ ਸੀਰੀਆ ਤੇ ਉਜੜੇ ਹੋਏ ਸੀਰੀਆ ਦੀ ਤੁਲਨਾ ਕੀਤੀ ਗਈ ਹੈ।ਇਸੇ ਤਰ੍ਹਾਂ ਨਦਾਵਾ ਡੋਸਰੀ ਨੇ ਯਮਨ ਦੀਆਂ 2009 ਅਤੇ 2019 ਦੀਆਂ ਤਸਵੀਰਾਂ ਪਾਈਆਂ ਹਨ।ਕੁਝ ਚੰਗੇ ਬਦਲਾਅਲੋਕ ਕੁਝ ਅਜਿਹੀਆਂ ਤਸਵੀਰਾਂ ਵੀ ਪਾ ਰਹੇ ਹਨ ਜਿਨ੍ਹਾਂ ਵਿੱਚ ਹਾਂਪੱਖੀ ਬਦਲਾਅ ਦਿਖਦੇ ਹਨ। ਵਰਲਡ ਬੈਂਕ ਅਤੇ ਸੰਯੁਕਤ ਰਾਸ਼ਟਰ ਦੇ ਆਂਕੜਿਆਂ ਮੁਤਾਬਕ ਗ਼ਰੀਬੀ ਦਰ ਹੁਣ ਤੱਕ ਦੇ ਸਭ ਤੋਂ ਨਿਚਲੇ ਪੱਧਰ ’ਤੇ ਹੈ। ਬਾਲ ਮੌਤ ਦਰ ਅਤੇ ਨੌਜਵਾਨਾਂ ਵਿੱਚ ਅਨਪੜ੍ਹਤਾ ਦਰ ਦੋਵਾਂ ਵਿੱਚ ਕਮੀ ਆਈ ਹੈ ਅਤੇ ਦੁਨੀਆਂ ਭਰ ਵਿੱਚ ਔਸਤ ਜੀਵਨ ਦਰ ਵਿੱਚ ਵਾਧਾ ਹੋਇਆ ਹੈ।ਹਾਲਾਂਕਿ, ਇਹ ਪੂਰੀ ਸੱਚਾਈ ਨਹੀਂ ਹੈ। ਜ਼ਿਆਦਾਤਰ ਗਰੀਬੀ ਦਰ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ ਪਰ ਉਪ-ਸਹਾਰਾ ਦੇ ਅਫਰੀਕੀ ਦੇਸਾਂ ਵਿੱਚ ਇਸ ਮਾਮਲੇ ਵਿੱਚ ਹਾਲਾਤ ਹਾਲੇ ਖ਼ਰਾਬ ਹਨ। ਇੱਥੇ ਔਸਤ ਗਰੀਬੀ ਦਰ 41 ਫੀਸਦੀ ਹੈ।ਇਸੇ ਤਰਾਂ ਕਮਜ਼ੋਰ ਅਤੇ ਵਿਕਾਸਸ਼ੀਲ ਦੇਸਾਂ ਵਿੱਚ ਸਾਖਰਤਾ ਦਰ ਘਟੀ ਹੈ ਅਤੇ ਨੌਜਵਾਨ ਔਰਤਾਂ ਅਨਪੜ੍ਹਤਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਹਾਲ ਹੀ ਵਿੱਚ ਆਏ ਇੱਕ ਆਂਕੜੇ ਮੁਤਾਬਕ 59 ਫੀਸਦੀ ਅਨਪੜ੍ਹ ਨੌਜਵਾਨਾਂ ਵਿੱਚ ਸਾਰੀਆਂ ਮੁਟਿਆਰਾਂ ਹਨ।ਕੁਝ ਲੋਤਾਂ ਨੇ ਵਾਤਾਵਰਣ ਬਚਾਉਣ ਦੀਆਂ ਕੋਸ਼ਿਸ਼ਾਂ ਵੱਲ ਧਿਆਨ ਖਿੱਚਿਆ ਹੈ। ਇਸ ਵਿੱਚ ਸੋਲਰ ਊਰਜਾ ਦੇ ਵਧਦੀ ਵਰਤੋਂ ਦਾ ਜ਼ਿਕਰ ਕੀਤਾ ਗਿਆ ਹੈ। Image Copyright @SolarPowerEU @SolarPowerEU Image Copyright @SolarPowerEU @SolarPowerEU ਸੋਲਰ ਪਾਵਰ ਯੂਰਪ ਨੇ ਟਵੀਟ ਕੀਤਾ ਹੈ, ""ਵਿਸ਼ਵ ਪੱਧਰ ’ਤੇ ਸੋਲਰ ਊਰਜਾ ਦੀ ਸਮਰੱਥਾ 2009 ਦੀ 16 ਗੀਗਾਵਾਟ ਤੋਂ ਵੱਧ ਕੇ ਅੱਜ 500 ਗੀਗਾਵਾਟ ਹੋ ਗਈ ਹੈ। ਇਹ ਦੁਨੀਆਂ ਦਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਬਿਜਲੀ ਉਤਪਾਦਨ ਦਾ ਸੋਮਾ ਹੈ।'ਇਹ ਵੀ ਪੜ੍ਹੋ-ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀ ਨੈੱਟਫਲਿਕਸ ਵਰਗੀਆਂ ਕੰਪਨੀਆਂ ਖੁਦ ਨੂੰ ਇਸ ਲਈ ਸੈਂਸਰ ਕਰਨਾ ਚਾਹੁੰਦੀਆਂਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਰਗਾੜੀ ਮੋਰਚਾ: ਜਲਦ ਹੀ ਸੱਚਾ ਤੇ ਸੁੱਚਾ ਅਕਾਲੀ ਦਲ ਆਵੇਗਾ - ਧਿਆਨ ਸਿੰਘ ਮੰਡ 26 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46334635 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sukhcharan preet/bbc ਫੋਟੋ ਕੈਪਸ਼ਨ ਧਿਆਨ ਸਿੰਘ ਮੰਡ ਨੇ ਕਿਹਾ ਕਿ ਉਹ ਅੰਮ੍ਰਿਤਸਰ ਬੰਬ ਧਮਾਕੇ ਵਰਗੀ ਘਟਨਾ ਦੀ ਨਿਖੇਧੀ ਕਰਦੇ ਹਨ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਦੇ ਜਥੇਦਾਰ ਗਿਆਨ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ ਜਲਦ ਹੀ ਸੱਚਾ ਦੇ ਸੁੱਚਾ ਅਕਾਲੀ ਦਲ ਹੋਂਦ ਵਿੱਚ ਆਵੇਗਾ।ਉਨ੍ਹਾਂ ਨੇ ਇਹ ਸ਼ਬਦ ਬਰਗਾੜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਏ ਇੱਕ ਇਕੱਠ ਵਿੱਚ ਕਹੇ। ਸਿੱਖ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਧਿਆਨ ਸਿੰਘ ਮੰਡ ਨੇ ਕਿਹਾ, ""ਅਸੀਂ ਪੰਥ ਨੂੰ ਇਹ ਭਰੋਸਾ ਦੁਵਾਉਂਦੇ ਹਾਂ ਕਿ ਜਿੱਥੇ ਅਸੀਂ ਬਰਗਾੜੀ ਦਾ ਇਹ ਮੋਰਚਾ ਜਿੱਤਾਂਗੇ ਉੱਥੇ ਹੀ ਪੰਥ ਲਈ ਇੱਕ ਨਵਾਂ ਰਸਤਾ ਵੀ ਤਿਆਰ ਕਰਾਂਗੇ। ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਕਰ ਲਿਆ ਹੈ ਤੇ ਹੁਣ ਉਹ ਬਾਦਲ ਦਲ ਬਣ ਗਿਆ ਹੈ।''""ਹੁਣ ਜਲਦ ਹੀ ਅਸੀਂ ਇੱਕ ਸੱਚਾ ਤੇ ਸੁੱਚਾ ਅਕਾਲੀ ਦਲ ਤਿਆਰ ਕਰਾਂਗੇ।''ਇਹ ਵੀ ਪੜ੍ਹੋ:'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਅਮ੍ਰਿਤਸਰ ਧਮਾਕਾ: 3 ਅਣਸੁਲਝੇ ਸਵਾਲ 'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਧਿਆਨ ਸਿੰਘ ਮੰਡ ਨੇ ਕਰਤਾਰਪੁਰ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਸ ਫੈਸਲੇ ਨਾਲ ਕਾਫੀ ਖੁਸ਼ੀ ਹੈ। ਦੋਵਾਂ ਦੇਸਾਂ ਵਿਚਾਲੇ ਹਰ ਤਰੀਕੇ ਦੀ ਕੂੜਤਨ ਨੂੰ ਦੂਰ ਕਰਨਾ ਚਾਹੀਦਾ ਹੈ। Image copyright Sukhcharan preet/bbc ਫੋਟੋ ਕੈਪਸ਼ਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਆਪਣਾ ਮੁਲਕ ਨਾ ਹੋਣ ਕਾਰਨ ਉਨ੍ਹਾਂ ਨੂੰ ਲਾਂਘੇ ਲਈ ਮਿੰਨਤਾਂ ਕਰਨੀਆਂ ਪੈ ਰਹੀਆਂ ਹਨ 19 ਨਵੰਬਰ ਨੂੰ ਹੋਏ ਅੰਮ੍ਰਿਤਸਰ ਬੰਬ ਧਮਾਕੇ ਦੀ ਧਿਆਨ ਸਿੰਘ ਮੰਡ ਵੱਲੋਂ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਸ਼ਾਂਤੀ ਦੇ ਰਾਹ 'ਤੇ ਮੋਰਚਾ ਚਲਾਉਣਾ ਚਾਹੁੰਦੇ ਹਨ।'ਸਾਡਾ ਵੱਖਰਾ ਮੁਲਕ ਨਹੀਂ ਇਸ ਲਈ ਕਰਦੇ ਮਿੰਨਤਾਂ'ਪਰ ਧਿਆਨ ਸਿੰਘ ਮੰਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਦਿੱਤੇ ਬਿਆਨਾਂ 'ਤੇ ਖਦਸ਼ੇ ਪ੍ਰਗਟ ਕੀਤੇ।ਉਨ੍ਹਾਂ ਕਿਹਾ, ""ਅਸੀਂ ਪ੍ਰਤੱਖਦਰਸ਼ੀਆਂ ਦੇ ਬਿਆਨਾਂ ਦਾ ਵੀਡੀਓ ਦੇਖਿਆ ਜਿਸ ਵਿੱਚ ਉਹ ਕਹਿ ਰਹੇ ਸਨ ਕਿ ਹਮਲਾ ਕਰਨ ਵਾਲੇ ਨੌਜਵਾਨ ਮੌਨੇ ਸਨ ਪਰ ਪੰਜਾਬ ਪੁਲਿਸ ਦੀ ਜਾਂਚ ਵਿੱਚ ਕੁਝ ਹੋਰ ਹੀ ਸਾਹਮਣੇ ਆਇਆ, ਇਸ ਲਈ ਡੀਜੀਪੀ ਦੇ ਬਿਆਨ ਸ਼ੱਕ ਦੇ ਘੇਰੇ ਵਿੱਚ ਹਨ।'' Image copyright Sukhcharan preet/bbc ਫੋਟੋ ਕੈਪਸ਼ਨ ਬਰਗਾੜੀ ਦੇ ਇਕੱਠ ਵਿੱਚੋਂ ਸਰਕਾਰ ਨੂੰ ਮੰਗਾਂ ਪੂਰੀ ਕਰਨ ਲਈ ਅਪੀਲ ਕੀਤੀ ਗਈ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ""ਕਰਤਾਰਪੁਰ ਸਾਹਿਬ ਸਿੱਖਾਂ ਦਾ ਹੋਮ ਲੈਂਡ ਹੈ ਪਰ ਸਾਡਾ ਵੱਖਰਾ ਮੁਲਕ ਨਾ ਹੋਣ ਕਾਰਨ ਅਸੀਂ ਮਿੰਨਤਾਂ ਕਰ ਰਹੇ ਹਾਂ ਕਿ ਸਾਨੂੰ ਲਾਂਘਾ ਦੇ ਦਿਓ।'' Image copyright Sukhcharan preet/bbc ਫੋਟੋ ਕੈਪਸ਼ਨ ਬਰਗਾੜੀ ਦੇ ਇਸ ਸਮਾਗਮ ਵਿੱਚੋਂ ਨਵੇਂ ਸਿਆਸੀ ਦਲ ਬਣਨ ਦੇ ਵੀ ਕੁਝ ਸੰਕੇਤ ਮਿਲੇ ਧਿਆਨ ਸਿੰਘ ਮੰਡ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਲਾਏ ਇਸ ਮੋਰਚੇ ਵਿੱਚ ਹਰ ਧਰਮ ਦੇ ਲੋਕ ਸ਼ਾਮਿਲ ਹੋ ਕੇ ਦੁਖ ਮਨਾ ਰਹੇ ਹਨ।ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ 2 ਦਿਨਾਂ ਬਾਅਦ ਨਵੀਂ ਸੁਖਪਾਲ ਖਹਿਰਾ ਨੇ ਨਵੀਂ ਪਾਰਟੀ ਬਣਾ ਦਿੱਤੀ ਹੈ। ‘ਪੰਜਾਬੀ ਏਕਤਾ ਪਾਰਟੀ’ ਬਾਰੇ ਆਮ ਆਦਮੀ ਪਾਰਟੀ ਵਿਧਾਇਕ ਕੰਵਰ ਸੰਧੂ ਨੇ ਆਪਣੇ ਵਿਚਾਰ ਰੱਖੇ।ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ ਸ਼ੂਟ ਐਡਿਟ : ਗੁਲਸ਼ਨ ਕੁਮਾਰ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਮੋਦੀ ਦੀ ਕੁਰਸੀ ਉੱਤੇ ਗਡਕਰੀ ਦੀ ਅੱਖ, 2019 ਦੂਰ ਨਹੀਂ — ਨਜ਼ਰੀਆ ਪ੍ਰਦੀਪ ਸਿੰਘ ਸੀਨੀਅਰ ਪੱਤਰਕਾਰ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46680974 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਨਿਤਿਨ ਗਡਕਰੀ ਆਪਣੀ ਸਾਫ਼ਗੋਈ ਲਈ ਜਾਣੇ ਜਾਂਦੇ ਹਨ ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ 'ਚ ਅੰਦਰੂਨੀ ਹਲਚਲ ਨਜ਼ਰ ਆ ਰਹੀ ਹੈ ਅਤੇ ਮੁੜ ਇੱਕ ਵਾਰ '160 ਕਲੱਬ' ਦੀ ਗੱਲ ਹੋਣ ਲੱਗੀ ਹੈ। 2014 ਵਿੱਚ ਮੋਦੀ ਦੀ ਵਿਸ਼ਾਲ ਜਿੱਤ ਤੋਂ ਪਹਿਲਾਂ ਇਸ ਕਥਿਤ 'ਕਲੱਬ' ਦਾ ਜਨਮ ਹੋਇਆ ਸੀ। ਇਸ ਦਾ ਟੀਚਾ ਸੀ ਕਿ ਜੇ ਭਾਜਪਾ ਲੋਕ ਸਭਾ ਚੋਣਾਂ 'ਚ 272 ਦਾ ਬਹੁਮਤ ਅੰਕੜਾ ਨਾ ਪਾਰ ਕਰ ਸਕੀ — ਅਤੇ '160' ਤੱਕ ਹੀ ਰਹਿ ਗਈ — ਤਾਂ ਬਾਕੀ ਪਾਰਟੀਆਂ ਨਾਲ ਗੁਣਾ-ਭਾਗ ਕਰ ਕੇ ਪ੍ਰਧਾਨ ਮੰਤਰੀ ਕੌਣ ਬਣ ਸਕੇਗਾ। ਉਸ ਵੇਲੇ ਇਹ ਟੀਚਾ ਇੱਕ ਸੁਪਨਾ ਹੀ ਰਹਿ ਗਿਆ ਪਰ ਹੁਣ ਇਹ ਮੁੜ ਸਰਗਰਮ ਹੈ ਅਤੇ ਇਸ ਦੇ ਮੋਹਰੀ ਹਨ, ਕੈਬਨਿਟ ਮੰਤਰੀ ਨਿਤਿਨ ਗਡਕਰੀ।ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਨਿਤਿਨ ਗਡਕਰੀ ਆਪਣੀ ਸਾਫ਼ਗੋਈ ਲਈ ਜਾਣੇ ਜਾਂਦੇ ਹਨ। ਇਸ ਦਾ ਇਹ ਮਤਲਬ ਨਹੀਂ ਕਿ ਉਹ ਬਿਨਾਂ ਸੋਚੇ-ਸਮਝੇ ਬੋਲਦੇ ਹਨ। ਉਹ ਆਪਣੇ ਟੀਚੇ ਨੂੰ ਕਦੇ ਵੀ ਨਜ਼ਰ ਤੋਂ ਦੂਰ ਨਹੀਂ ਹੋਣ ਦਿੰਦੇ। ਉਨ੍ਹਾਂ ਦੀ ਤਾਕਤ ਰਾਸ਼ਟਰੀ ਸਵੈਮ-ਸੇਵਕ ਸੰਘ ਤੋਂ ਆਉਂਦੀ ਹੈ। ਉਹ ਰਹਿਣ ਵਾਲੇ ਵੀ ਨਾਗਪੁਰ ਦੇ ਹਨ ਜਿੱਥੇ ਸੰਘ ਦਾ ਹੈੱਡਕੁਆਰਟਰ ਹੈ। Image copyright Getty Images ਮੰਨਿਆ ਜਾਂਦਾ ਹੈ ਕਿ ਭਾਜਪਾ ਦੀ ਰਾਜਨੀਤੀ 'ਚ ਕਾਮਯਾਬ ਹੋਣ ਲਈ ਸੰਘ ਦਾ ਹੱਥ ਸਿਰ 'ਤੇ ਹੋਣਾ ਹੀ ਬਹੁਤ ਹੈ। ਸੰਘ ਵੱਲੋਂ ਵਿਰੋਧ ਹੋਵੇ ਤਾਂ ਕੋਈ ਭਾਜਪਾ 'ਚ ਅਗਾਂਹ ਨਹੀਂ ਵੱਧ ਸਕਦਾ। ਇਹ ਇੱਕ ਨਿਯਮ ਵਾਂਗ ਹੈ ਪਰ ਹਰ ਨਿਯਮ ਦੇ ਕੁਝ ਅਪਵਾਦ ਅਤੇ ਤੋੜ ਹੁੰਦੇ ਹਨ। ਇਹ ਵੀ ਜ਼ਰੂਰ ਪੜ੍ਹੋਪਰਵਾਸੀਆਂ ਲਈ ਦੀਵਾਰ ਬਣਾਉਣ ਖਾਤਿਰ ਟਰੰਪ ਸਰਕਾਰ ਦੇ ਕੰਮਕਾਜ 'ਠੱਪ'ਸੀਰੀਆ 'ਚੋਂ ਅਮਰੀਕੀ ਫੌਜਾਂ ਦੀ ਵਾਪਸੀ ਦਾ ਵਿਰੋਧ 'ਕਾਰਾਂ ਤੇ ਕੰਟੇਨਰ ਹਵਾ ਵਿੱਚ 30 ਫੁੱਟ ਤੱਕ ਉੱਛਲੇ'ਸੰਘ ਦੇ ਵਿਰੋਧ ਦੇ ਬਾਵਜੂਦ ਭਾਜਪਾ 'ਚ ਅੱਗੇ ਵਧਣ ਵਾਲਿਆਂ 'ਚ ਸਾਬਕਾ ਉੱਪ-ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਅਤੇ ਰਾਜਸਥਾਨ ਦੀ ਸਾਬਕਾ ਮੁੱਖ-ਮੰਤਰੀ ਵਸੁੰਧਰਾ ਰਾਜੇ ਗਿਣੇ ਜਾ ਸਕਦੇ ਹਨ। ਸਾਲ 2014 'ਚ ਵੀ ਸੰਘ ਨੂੰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਸਵੀਕਾਰ ਕਰਨ ਲਈ ਮਜਬੂਰ ਹੋਣਾ ਪਿਆ ਸੀ। Image copyright Getty Images ਫੋਟੋ ਕੈਪਸ਼ਨ ਰਾਜਸਥਾਨ ਦੀ ਸਾਬਕਾ ਮੁੱਖ-ਮੰਤਰੀ ਵਸੁੰਧਰਾ ਰਾਜੇ ਅਤੇ ਸਾਬਕਾ ਉੱਪ-ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਉਸ ਵੇਲੇ ਭਾਜਪਾ ਵਿੱਚ ਇੱਕ ਤਾਕਤਵਰ ਧਿਰ ਸੀ ਜਿਸ ਦਾ ਮੰਨਣਾ ਸੀ ਕਿ ਪਾਰਟੀ ਨੂੰ 160 ਤੋਂ 180 ਸੀਟਾਂ ਹੀ ਮਿਲਣਗੀਆਂ। ਧਾਰਨਾ ਇਹ ਸੀ ਕਿ ਜੇ ਵਾਕਈ ਅਜਿਹਾ ਹੁੰਦਾ ਹੈ ਤਾਂ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਸਹਿਯੋਗੀ ਪਾਰਟੀਆਂ ਪ੍ਰਧਾਨ ਮੰਤਰੀ ਵਜੋਂ ਨਹੀਂ ਸਵੀਕਾਰਨਗੀਆਂ। ਅਜਿਹੇ ਮੌਕੇ ਲਈ ਤਿੰਨ ਹੋਰ ਨਾਂ ਪ੍ਰਧਾਨ ਮੰਤਰੀ ਅਹੁਦੇ ਲਈ ਚੱਲੇ। ਇਹ ਵੀ ਪੜ੍ਹੋਆਰਐੱਸਐੱਸ 'ਚ ਕੀ ਹੈ ਔਰਤਾਂ ਦਾ ਪਹਿਰਾਵਾ? ਹਾਰ ਮਗਰੋਂ ਭਾਜਪਾ ਦਾ ਰਾਹ ਹਿੰਦੂਤਵ ਜਾਂ ਹੋਰ Image copyright Getty Images ਉਸ ਵੇਲੇ ਲੋਕ ਸਭਾ 'ਚ ਵਿਰੋਧੀ ਧਿਰ ਦੀ ਅਗਵਾਈ ਸੁਸ਼ਮਾ ਸਵਰਾਜ ਕਰ ਰਹੇ ਸਨ। ਇਨ੍ਹਾਂ ਨੂੰ ਲਾਲ ਕ੍ਰਿਸ਼ਨ ਅਡਵਾਨੀ ਦਾ ਸਮਰਥਨ ਪ੍ਰਾਪਤ ਸੀ। ਦੂਜੇ ਨਿਤਿਨ ਗਡਕਰੀ ਸਨ, ਹਾਲਾਂਕਿ ਉਹ ਸੰਘ ਦੀ ਪਸੰਦ ਹੋਣ ਦੇ ਬਾਵਜੂਦ ਪਾਰਟੀ ਦੀ ਪ੍ਰਧਾਨਗੀ ਮੁੜ ਹਾਸਲ ਨਹੀਂ ਕਰ ਸਕੇ ਸਨ। ਤੀਜੇ ਉਮੀਦਵਾਰ ਸਨ ਪਾਰਟੀ ਦੇ ਉਸੇ ਵੇਲੇ ਦੇ ਪ੍ਰਧਾਨ, ਰਾਜਨਾਥ ਸਿੰਘ। ਤਿੰਨੋਂ ਇੱਕ-ਦੂਜੇ ਨੂੰ ਪਸੰਦ ਨਹੀਂ ਕਰਦੇ ਸਨ ਪਰ ਉਨ੍ਹਾਂ ਦੀ ਇੱਕ ਗੱਲ 'ਤੇ ਸਹਿਮਤੀ ਸੀ — ਮੋਦੀ ਦੀ ਖ਼ਿਲਾਫ਼ਤ। ਇਹ ਵੀ ਜ਼ਰੂਰ ਪੜ੍ਹੋਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀ'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ''ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਭਾਜਪਾ ਦਾ ਹੱਥ ਛੱਡਣ ਤੋਂ ਪਹਿਲਾਂ ਭਾਜਪਾ ਦੇ ਆਗੂਆਂ ਨਾਲ ਗੱਲ ਕੀਤੀ ਸੀ। ਰਾਜਨਾਥ ਨਾਲ ਹੋਈ ਗੱਲ ਦਾ ਕਿੱਸਾ ਕਿਸੇ ਹੋਰ ਵੇਲੇ ਛੇੜਾਂਗੇ, ਫਿਲਹਾਲ ਗਡਕਰੀ ਦੀ ਗੱਲ ਕਰਦੇ ਹਾਂ। ਨੀਤੀਸ਼ ਕੁਮਾਰ ਨੇ ਗਡਕਰੀ ਨੂੰ ਸਿੱਧਾ ਸਵਾਲ ਕੀਤਾ: ਕੀ ਤੁਸੀਂ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਓਗੇ? ਗਡਕਰੀ ਦਾ ਸਿੱਧਾ ਜਵਾਬ ਸੀ: ਮੈਂ ਇਸ ਗੱਲ ਦੀ ਗਰੰਟੀ ਦਿੰਦਾ ਹਾਂ ਕਿ ਸਾਡੀ ਪਾਰਟੀ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਹੁਦੇ ਦਾ ਕੋਈ ਉਮੀਦਵਾਰ ਨਹੀਂ ਐਲਾਨੇਗੀ। ਗਡਕਰੀ ਮੰਨ ਕੇ ਚੱਲ ਰਹੇ ਸਨ ਕਿ ਪਾਰਟੀ ਦੀ ਪ੍ਰਧਾਨਗੀ ਉਨ੍ਹਾਂ ਕੋਲ ਹੀ ਰਹੇਗੀ ਅਤੇ ਚੋਣਾਂ ਵਿੱਚ ਅਗੁਆਈ ਵੀ ਉਹੀ ਕਰਨਗੇ। ਪੂਰਤੀ ਘੁਟਾਲੇ ਦੀ ਖਬਰ ਕਰਕੇ ਉਨ੍ਹਾਂ ਨੂੰ ਦੂਜਾ ਕਾਰਜਕਾਲ ਨਹੀਂ ਮਿਲਿਆ। ਇਸ ਲਈ ਉਹ ਅੱਜ ਵੀ ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ਨੂੰ ਜ਼ਿੰਮੇਵਾਰ ਮੰਨਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪਾਰਟੀ ਦੀ ਪ੍ਰਧਾਨਗੀ ਤਾਂ ਗਈ, ਨਾਲ ਹੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਵੀ ਗਿਆ। ਹੁਣ ਮੌਜੂਦਾ ਸਮੇਂ 'ਚ ਮੁੜ ਆਉਂਦੇ ਹਾਂ। ਨਿਤਿਨ ਗਡਕਰੀ ਨੇ ਸੋਮਵਾਰ ਨੂੰ ਖੂਫੀਆ ਬਿਊਰੌ ਦੇ ਅਫਸਰਾਂ ਦੇ ਇੱਕ ਕਾਰਜਕ੍ਰਮ ਵਿੱਚ ਭਾਸ਼ਣ ਦਿੰਦਿਆਂ ਆਪਣੀ ਪਾਰਟੀ ਦੇ ਅੰਦਰੂਨੀ ਕਲੇਸ਼ ਦਾ ਜ਼ਿਕਰ ਕਰਦੇ ਨਜ਼ਰ ਆਏ। ਉਨ੍ਹਾਂ ਨੇ ਨਿਸ਼ਾਨ ਸਿੱਧਾ ਪਾਰਟੀ ਪ੍ਰਧਾਨ ਅਮਿਤ ਸ਼ਾਹ 'ਤੇ ਲਗਾਇਆ ਅਤੇ ਕਿਹਾ ਕਿ ਜੇ ਵਿਧਾਇਕ ਜਾਂ ਸੰਸਦ ਮੈਂਬਰ ਹਾਰਦੇ ਹਨ ਤਾਂ ਜ਼ਿੰਮੇਵਾਰੀ ਪਾਰਟੀ ਪ੍ਰਧਾਨ ਦੀ ਹੁੰਦੀ ਹੈ। Image copyright Getty Images ਗਡਕਰੀ ਇਹ ਸ਼ਾਇਦ ਭੁੱਲ ਗਏ ਕਿ ਉਨ੍ਹਾਂ ਦੀ ਪ੍ਰਧਾਨਗੀ 'ਚ ਹੀ ਭਾਜਪਾ ਦੀ ਉੱਤਰ ਪ੍ਰਦੇਸ਼ 'ਚ ਦੋ ਦਹਾਕਿਆਂ 'ਚ ਸਭ ਤੋਂ ਮਾੜੀ ਹਾਰ ਹੋਈ ਸੀ। ਉਸ ਵੇਲੇ ਉਨ੍ਹਾਂ ਨੇ ਮੋਦੀ ਦੇ ਕੱਟੜ ਵਿਰੋਧੀ ਸੰਜੇ ਜੋਸ਼ੀ ਨੂੰ ਉੱਤਰ ਪ੍ਰਦੇਸ਼ 'ਚ ਪਾਰਟੀ ਪ੍ਰਭਾਰੀ ਬਣਾਇਆ ਸੀ। ਮੋਦੀ ਨੇ ਧਮਕੀ ਦਿੱਤੀ ਸੀ ਕਿ ਜੇ ਸੰਜੇ ਜੋਸ਼ੀ ਨੂੰ ਨਾ ਹਟਾਇਆ ਤਾਂ ਉਹ ਪ੍ਰਚਾਰ ਨਹੀਂ ਕਰਨਗੇ। ਗਡਕਰੀ ਨੇ ਮੋਦੀ ਦੀ ਜ਼ਿੱਦ ਮੰਨੀ ਨਹੀਂ ਸੀ। ਮੋਦੀ-ਗੜਕਰੀ ਤੋਂ ਪਹਿਲਾਂ ਅਮਿਤ ਸ਼ਾਹ-ਗਡਕਰੀ ਬਾਰੇ ਵੀ ਗੱਲ ਕਰਦੇ ਹਾਂ। ਇਸ ਲਈ ਜ਼ਰਾ ਪਿਛਾਂਹ ਜਾਣਾ ਪਏਗਾ। ਇਹ ਦੋਵੇਂ ਇੱਕ ਦੂਜੇ ਨੂੰ ਕੌੜੀ ਅੱਖ ਨਾਲ ਵੀ ਵੇਖ ਕੇ ਰਾਜ਼ੀ ਨਹੀਂ। ਕਿੱਸਾ ਮੁੜ ਗਡਕਰੀ ਦੇ ਪਾਰਟੀ ਪ੍ਰਧਾਨ ਹੋਣੇ ਵੇਲੇ ਦਾ ਹੀ ਹੈ। ਉਸ ਵੇਲੇ ਅਦਾਲਤ ਦੇ ਹੁਕਮ ਮੁਤਾਬਕ ਅਮਿਤ ਸ਼ਾਹ ਗੁਜਰਾਤ ਤੋਂ ਬਾਹਰ ਸਨ ਅਤੇ ਦਿੱਲੀ ਰਹਿ ਰਹੇ ਸਨ। ਅਮਿਤ ਸ਼ਾਹ ਜਦੋਂ ਵੀ ਪ੍ਰਧਾਨ ਗਡਕਰੀ ਨੂੰ ਮਿਲਣ ਜਾਂਦੇ ਤਾਂ ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ। ਉਸ ਵੇਲੇ ਸ਼ਾਹ ਦੇ ਮਾੜੇ ਦਿਨ ਸਨ। ਗਡਕਰੀ ਮਹਾਰਾਸਟਰ ਤੋਂ ਉੱਠ ਕੇ ਅਚਾਨਕ ਪਾਰਟੀ ਪ੍ਰਧਾਨ ਬਣ ਚੁੱਕੇ ਸਨ। Image copyright Getty Images ਪਰ ਸਮੇਂ ਦਾ ਚੱਕਰ ਮੁੜ ਘੁੰਮਿਆ। ਮਈ 2014 'ਚ ਮੋਦੀ ਪੀਐੱਮ ਬਣ ਗਏ। ਅਮਿਤ ਸ਼ਾਹ ਪਾਰਟੀ ਪ੍ਰਧਾਨ ਸਨ। ਦਸੰਬਰ 2014 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਾ ਨਾਂ ਤੈਅ ਹੋਣਾ ਸੀ ਪਰ ਗਡਕਰੀ ਇਹ ਅਹੁਦਾ ਚਾਹ ਕੇ ਵੀ ਹਾਸਲ ਨਾ ਕਰ ਸਕੇ। ਇਸ ਤੋਂ ਵੱਡਾ ਧੱਕਾ ਇਹ ਸੀ ਕਿ ਨਾਗਪੁਰ ਦੇ ਹੀ ਦੇਵਿੰਦਰ ਫੜਨਵੀਸ, ਜਿਨ੍ਹਾਂ ਨੂੰ ਗਡਕਰੀ ਆਪਣੇ ਸਾਹਮਣੇ ਨਿਆਣਾ ਮੰਨਦੇ ਸਨ, ਮੁੱਖ ਮੰਤਰੀ ਬਣੇ। ਉਦੋਂ ਦੇ ਹੀ ਮੌਕਾ ਭਾਲ ਰਹੇ ਗਡਕਰੀ ਦੇ ਹੱਥ ਹੁਣ ਮੌਕਾ ਆਇਆ ਹੈ। ਉਨ੍ਹਾਂ ਨੂੰ ਜਾਪ ਰਿਹਾ ਹੈ ਕਿ ਇਹੀ ਵੇਲਾ ਹੈ ਜਦੋਂ ਮੋਦੀ-ਸ਼ਾਹ ਉੱਪਰ ਹਮਲਾ ਕੀਤਾ ਜਾ ਸਕਦਾ ਹੈ। ਹੁਣ ਵੇਖਣਾ ਇਹ ਹੈ ਕਿ ਪਾਰਟੀ ਦਾ ਕੋਈ ਹੋਰ ਵੀ ਆਗੂ ਉਨ੍ਹਾਂ ਨਾਲ ਰਲੇਗਾ ਕਿ ਨਹੀਂ।ਇਹ ਵੀ ਜ਼ਰੂਰ ਪੜ੍ਹੋਕੀ ਭਵਿੱਖ 'ਚ ਬੱਚਿਆਂ ਦੇ ਚਾਰ ਮਾਂ-ਪਿਉ ਹੋਇਆ ਕਰਨਗੇਮੂੰਗਫਲੀ ਖਾਣੀ ਵੀ ਹੋ ਸਕਦੀ ਹੈ ਜਾਨਲੇਵਾ ਵਾਜਪਾਈ ਨੇ ਮਨਮੋਹਨ ਨੂੰ ਅਸਤੀਫ਼ਾ ਦੇਣ ਤੋਂ ਰੋਕਿਆ ਸੀਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਮੋਦੀ ਦਾ ਜਾਦੂ ਪਹਿਲਾਂ ਵਾਂਗ ਨਹੀਂ ਚੱਲ ਰਿਹਾ। ਮੰਨਿਆ ਜਾ ਰਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀਆਂ ਸੀਟਾਂ ਘਟਣਗੀਆਂ ਅਤੇ ਕਾਂਗਰਸ ਦੀਆਂ ਵਧਣਗੀਆਂ। ਫਿਰ ਵੀ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਭਾਜਪਾ ਦੇ ਗੱਠਜੋੜ ਐੱਨਡੀਏ ਦੀ ਹੀ ਬਣੇਗੀ। ਭਾਜਪਾ ਵਿੱਚ ਅਜਿਹੇ ਲੋਕਾਂ ਦੀ ਘਾਟ ਨਹੀਂ ਜੋ ਮੰਨਦੇ ਹਨ ਕਿ ਫਿਰ ਪਾਰਟੀ ਨੂੰ ਮੋਦੀ ਦੇ ਬਦਲ ਦੀ ਲੋੜ ਪਏਗੀ। Image copyright Getty Images ਮੋਦੀ ਉੱਪਰ ਗਡਕਰੀ ਦਾ ਅਸਿੱਧਾ ਹਮਲਾ ਆਪਣੀ ਦਾਅਵੇਦਾਰੀ ਦੀ ਪੇਸ਼ਕਸ਼ ਹੈ। ਗਡਕਰੀ ਨੇ ਆਪਣੇ ਮੰਤਰਾਲੇ ਦੇ ਕੰਮ ਨਾਲ ਵੀ ਸ਼ਲਾਘਾ ਕਮਾਈ ਹੈ। ਉਨ੍ਹਾਂ ਨੇ ਆਪਣੀ ਪਛਾਣ ਅਜਿਹੀ ਬਣਾਈ ਹੈ ਕਿ ਉਹ ਤਾਂ ਕੰਮ ਕਰਵਾਉਣ 'ਚ ਮਾਹਰ ਹਨ ਅਤੇ ਸਮਝੌਤੇ ਨਾਲ ਵੀ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ। ਇਹ ਵੀ ਪੜ੍ਹੋ:'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ ਗਡਕਰੀ ਭ੍ਰਿਸ਼ਟਾਚਾਰ ਦੇ ਸਮਰਥਕ ਨਹੀਂ ਹਨ ਪਰ ਇਸ ਨੂੰ ਇੰਨੀ ਬੁਰੀ ਚੀਜ਼ ਵੀ ਨਹੀਂ ਮੰਨਦੇ ਕਿ ਇਸ ਕਰਕੇ ਕੰਮ ਹੀ ਰੋਕ ਦੇਣ। ਗਡਕਰੀ ਦੇ ਬਿਆਨਾਂ ਨਾਲ ਮੋਦੀ-ਸ਼ਾਹ ਦੇ ਖ਼ਿਲਾਫ਼ ਭਾਜਪਾ ਵਿੱਚ ਗੋਲਬੰਦੀ ਦੀ ਗੱਲ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸਵਾਲ ਇਹ ਹੈ ਕਿ ਗਡਕਰੀ ਦੀ ਇਹ ਪੇਸ਼ਕਸ਼ ਕਿੰਨੀ ਕੁ ਦੂਰ ਜਾਵੇਗੀ। ਸਵਾਲ ਇਹ ਵੀ ਹੈ ਕਿ ਅਮਿਤ ਸ਼ਾਹ ਵੱਲੋਂ ਕੋਈ ਜਵਾਬ ਆਏਗਾ ਕਿ ਨਹੀਂ। ਜੋ ਵੀ ਹੋਵੇ, ਇਹ ਸਾਫ ਹੈ ਕਿ ਗਡਕਰੀ ਨੇ ਪ੍ਰਧਾਨ ਮੰਤਰੀ ਬਣਨ ਦੀ ਆਪਣੀ ਦਾਅਵੇਦਾਰੀ ਦਾ ਇਰਾਦਾ ਸਾਫ ਕਰ ਦਿੱਤਾ ਹੈ। ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਛੱਤਰਪਤੀ ਕਤਲ ਕੇਸ 'ਚ ਵੀਡੀਓ ਕਾਨਫਰੰਸਿੰਗ ਰਾਹੀ ਹੋਣਗੇ ਪੇਸ਼ ਪ੍ਰਭੂ ਦਿਆਲ ਬੀਬੀਸੀ ਪੰਜਾਬੀ ਲਈ 11 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46824629 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Prabhu Dayal/BBC ਫੋਟੋ ਕੈਪਸ਼ਨ ਛੱਤਰਪਤੀ ਮਾਮਲੇ ਵਿੱਚ ਪੰਚਕੁਲਾ ਦੀ ਸੀਬੀਆਈ ਕੋਰਟ 11 ਜਨਵਰੀ ਨੂੰ ਫੈਸਲਾ ਸੁਣਾ ਸਕਦੀ ਹੈ ''ਉਸ ਦਿਨ ਕਰਵਾ ਚੌਥ ਸੀ। ਮੇਰੀ ਮਾਂ ਨੂੰ ਅਚਾਨਕ ਮੇਰੇ ਨਾਨਕੇ ਪਿੰਡ ਕਿਸੇ ਦੀ ਮੌਤ 'ਤੇ ਸੋਗ ਕਰਨ ਲਈ ਜਾਣਾ ਪੈ ਗਿਆ।''''ਮੇਰੇ ਪਿਤਾ ਰਾਮ ਚੰਦਰ ਛਤਰਪਤੀ ਅਕਸਰ ਅਖ਼ਬਾਰ ਦਾ ਕੰਮ ਨਿਬੇੜ ਕੇ ਸ਼ਾਮ ਨੂੰ ਲੇਟ ਘਰ ਆਉਂਦੇ ਸਨ। ਮੇਰੀ ਮਾਂ ਦੇ ਘਰੋਂ ਜਾਣ ਕਾਰਨ ਉਸ ਦਿਨ ਮੇਰੀ ਛੋਟੀ ਭੈਣ ਤੇ ਭਰਾ ਅਰੀਦਮਨ ਨੇ ਮੈਨੂੰ ਘਰ ਛੇਤੀ ਆਉਣ ਲਈ ਕਿਹਾ ਤਾਂ ਮੈਂ ਛੇਤੀ ਘਰ ਆ ਗਿਆ ਸੀ।''''ਮੇਰੇ ਪਿਤਾ ਵੀ ਉਸ ਦਿਨ ਕਰਵਾ ਚੌਥ ਦਾ ਦਿਨ ਹੋਣ ਕਾਰਨ ਛੇਤੀ ਘਰ ਆ ਗਏ ਸਨ।''24 ਅਕਤੂਬਰ 2002 ਦੇ ਦਿਨ ਦੀ ਘਟਨਾ ਨੂੰ ਯਾਦ ਕਰਦਿਆਂ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਭਾਵੁਕ ਹੋ ਜਾਂਦੇ ਹਨ।ਉਨ੍ਹਾਂ ਅੱਗੇ ਕਿਹਾ, ''ਮੇਰੇ ਪਿਤਾ ਮੋਟਰਸਾਈਕਲ ਵਿਹੜੇ ਵਿੱਚ ਖੜ੍ਹਾ ਕਰਕੇ ਅੰਦਰ ਵੜੇ ਹੀ ਸਨ ਕਿ ਕਿਸੇ ਨੇ ਉਨ੍ਹਾਂ ਦਾ ਨਾਂ ਲੈ ਕੇ ਅਵਾਜ਼ ਮਾਰੀ ਅਤੇ ਬਾਹਰ ਆਉਣ ਲਈ ਸੱਦਿਆ।''''ਜਿਵੇਂ ਹੀ ਮੇਰੇ ਪਿਤਾ ਬਾਹਰ ਨਿਕਲੇ, ਅਚਾਨਕ ਬਾਹਰ ਸਕੂਟਰ 'ਤੇ ਆਏ ਦੋ ਨੌਜਵਾਨਾਂ 'ਚੋਂ ਇਕ ਨੇ ਦੂਜੇ ਨੂੰ ਕਿਹਾ 'ਮਾਰ ਗੋਲੀ' ਤੇ ਉਸ ਨੇ ਮੇਰੇ ਪਿਤਾ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ।''''ਅਸੀਂ ਤਿੰਨੇ ਭੈਣ ਭਰਾ ਜਿੰਨੀ ਦੇਰ ਨੂੰ ਸਮਝ ਪਾਉਂਦੇ, ਇਸ ਤੋਂ ਪਹਿਲਾਂ ਉਹ ਦੋਵੇਂ ਨੌਜਵਾਨ ਗੋਲੀਆਂ ਮਾਰ ਕੇ ਭੱਜ ਤੁਰੇ।''ਇਹ ਵੀ ਪੜ੍ਹੋ:ਅਯੁੱਧਿਆ 'ਚ ਰਾਮ ਮੰਦਿਰ ਬਾਰੇ ਹੁਣ ਤੱਕ ਕੀ-ਕੀ ਹੋਇਆ ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਪੰਜਾਬ ਦੀ ਨਾਬਰੀ ਨੂੰ ਮੁਖਾਤਬ ਗੁਰਦਿਆਲ ਸਿੰਘ ਦੇ ਪਾਤਰ ਰਾਮ ਚੰਦਰ ਛਤਰਪਤੀ ਹਰਿਆਣਾ ਦੇ ਸਿਰਸਾ ਤੋਂ ਛਪਦੇ 'ਪੂਰਾ ਸੱਚ' ਅਖ਼ਬਾਰ ਦੇ ਸੰਪਾਦਕ ਸਨ, ਜਿੰਨ੍ਹਾਂ ਦਾ 2002 ਵਿਚ ਕਤਲ ਕਰ ਦਿੱਤਾ ਗਿਆ ਸੀ।ਛਤਰਪਤੀ ਕਤਲ ਮਾਮਲੇ ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਕੁਝ ਪ੍ਰੇਮੀ ਨਾਮਜ਼ਦ ਹੋਏ ਅਤੇ 11 ਜਨਵਰੀ ਨੂੰ ਇਸ ਕੇਸ ਦਾ ਫ਼ੈਸਲਾ ਆਉਣਾ ਹੈ।ਅੰਸ਼ੁਲ ਨੇ ਅੱਗੇ ਕਿਹਾ, ''ਅਸੀਂ ਤਿੰਨਾਂ ਨੇ ਰੌਲਾ ਪਾਇਆ ਤੇ ਆਪਣੇ ਪਿਤਾ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਹ ਗਲੀ 'ਚੋਂ ਉੱਠ ਕੇ ਘਰ ਦੇ ਮੇਨ ਗੇਟ ਨੇੜੇ ਆਏ ਪਰ ਫਿਰ ਡਿੱਗ ਗਏ।''ਵਾਰਦਾਤ ਮੌਕੇ ਫੜਿਆ ਗਿਆ ਇੱਕ ਮੁਲਜ਼ਮਅੰਸ਼ੁਲ ਦੱਸਦੇ ਹਨ, ''ਸਾਡਾ ਰੌਲਾ ਸੁਣ ਕੇ ਗੋਲੀ ਮਾਰ ਕੇ ਭੱਜੇ ਇੱਕ ਨੌਜਵਾਨ ਨੂੰ ਸਾਡੇ ਘਰ ਤੋਂ ਥੋੜੀ ਦੂਰ ਪੈਂਦੀ ਪੁਲਿਸ ਚੌਕੀ 'ਚ ਤਾਇਨਾਤ ਪੁਲੀਸ ਮੁਲਾਜ਼ਮ ਨੇ ਕਾਬੂ ਕਰ ਲਿਆ, ਜਿਸ ਦੀ ਬਾਅਦ ਵਿੱਚ ਪੁਲਿਸ ਨੇ ਸ਼ਨਾਖਤ ਵੀ ਕੀਤੀ।''''ਹੁਣ ਤੱਕ ਲੋਕ ਵੀ ਇਕੱਠਾ ਹੋ ਗਏ ਸਨ। ਅਸੀਂ ਗੁਆਂਢੀਆਂ ਦੀ ਕਾਰ ਮੰਗ ਕੇ ਆਪਣੇ ਪਿਤਾ ਨੂੰ ਸਰਕਾਰੀ ਹਸਪਤਾਲ ਲੈ ਗਏ। ਮੇਰੇ ਪਿਤਾ ਨੂੰ ਗੋਲੀ ਮਾਰੇ ਜਾਣ ਦੀ ਖ਼ਬਰ ਅੱਗ ਵਾਂਗ ਫੈਲ ਗਈ ਤੇ ਰਿਸ਼ਤੇਦਾਰ ਅਤੇ ਹੋਰ ਲੋਕ ਸਰਕਾਰੀ ਹਸਪਤਾਲ ਵਿੱਚ ਇਕੱਠੇ ਹੋ ਗਏ।''''ਪਿਤਾ ਦੀ ਤਬੀਅਤ ਕਾਫੀ ਖ਼ਰਾਬ ਸੀ ਤੇ ਸਾਨੂੰ ਰੋਹਤਕ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ।''''ਉੱਥੇ ਉਨ੍ਹਾਂ ਦੀ ਸਿਹਤ ਵਿੱਚ ਕੁਝ ਸੁਧਾਰ ਵੀ ਹੋਇਆ ਪਰ ਫੇਰ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ ਤੇ ਅਸੀਂ ਉਨ੍ਹਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਲੈ ਗਏ, ਜਿਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।'' Image copyright Prabhu Dayal/BBC ਫੋਟੋ ਕੈਪਸ਼ਨ ਛੱਤਰਪਤੀ ਦੇ ਬੇਟੇ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਕੀ ਹੋਇਆ ਸੀ ਅੰਸ਼ੁਲ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਬਿਆਨ ਦੇਣ ਦੇ ਕਾਬਿਲ ਸਨ ਪਰ ਪੁਲਿਸ ਨੇ ਉਨ੍ਹਾਂ ਦੇ ਬਿਆਨਾਂ ਨੂੰ ਮੈਜਿਸਟਰੇਟ ਸਾਹਮਣੇ ਦਰਜ ਨਹੀਂ ਕਰਵਾਇਆ।ਉਨ੍ਹਾਂ ਅੱਗੇ ਕਿਹਾ, ''ਸਾਡੇ 'ਤੇ ਕਈ ਰਾਜਸੀ ਆਗੂਆਂ ਤੇ ਹੋਰਾਂ ਦਾ ਦਬਾਅ ਸੀ ਕਿ ਅਸੀਂ ਇਸ ਮਾਮਲੇ ਤੋਂ ਪਿੱਛੇ ਹਟ ਜਾਈਏ।''''ਸਾਡੇ ਲਈ ਇੱਕ ਵੱਡੀ ਤਾਕਤ ਨਾਲ ਲੜਨਾ ਬਹੁਤ ਔਖਾ ਸੀ। ਜਿਸ ਸਮੇਂ ਮੇਰੇ ਪਿਤਾ 'ਤੇ ਹਮਲਾ ਹੋਇਆ ਤਾਂ ਮੇਰੀ ਉਮਰ ਮਹਿਜ 22 ਸਾਲ ਸੀ ਤੇ ਮੈਂ ਬੀ.ਏ. ਪਹਿਲੇ ਵਰ੍ਹੇ ਦਾ ਵਿਦਿਆਰਥੀ ਸੀ।''ਅੰਸ਼ੁਲ ਦੀ ਇੱਕ ਵੱਡੀ ਭੈਣ, ਇੱਕ ਛੋਟੀ ਭੈਣ ਅਤੇ ਭਰਾ ਹਨ। ''ਅਸੀਂ ਇਕ ਵੱਡੀ ਤਾਕਤ ਦੇ ਸਾਹਮਣੇ ਆਪਣੇ ਪਰਿਵਾਰ ਦੀ ਜਾਨ ਜੋਖ਼ਮ ਵਿੱਚ ਪਾ ਕੇ ਸੰਘਰਸ਼ ਕੀਤਾ ਹੈ ਤੇ ਹੁਣ ਸਾਨੂੰ ਆਸ ਬੱਝੀ ਹੈ ਕੇ ਸਾਨੂੰ ਨਿਆਂ ਮਿਲੇਗਾ।''ਜਨੂੰਨੀ ਪੱਤਰਕਾਰ ਸਨ ਛੱਤਰਪਤੀਅੰਸ਼ੁਲ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਕਿਹਾ, ''ਮੇਰੇ ਪਿਤਾ ਨੂੰ ਲਿਖਣ ਦਾ ਸ਼ੌਕ ਸੀ। ਉਹ ਜੰਨੂਨੀ ਪੱਤਰਕਾਰ ਸਨ। ਕਾਲਜ 'ਚ ਪੜ੍ਹਦੇ ਸਮੇਂ ਹੀ ਉਨ੍ਹਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਐਲ.ਐਲ.ਬੀ. ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਤੇ ਉਹ ਕੋਰਟ ਵਿੱਚ ਕੁਝ ਸਮਾਂ ਵਕਾਲਤ ਵੀ ਕਰਦੇ ਰਹੇ ਸਨ।''''ਉਨ੍ਹਾਂ ਵੱਲੋਂ ਲਿਖੀ ਗਈ ਖ਼ਬਰ ਵਿੱਚ ਅਖ਼ਬਾਰ ਦੇ ਛਪਣ ਵੇਲੇ ਕੀਤੀ ਜਾਂਦੀ ਕੱਟ-ਵੱਢ ਤੋਂ ਉਹ ਖੁਸ਼ ਨਹੀਂ ਹੁੰਦੇ ਸੀ। ਇਸ ਲਈ ਉਨ੍ਹਾਂ ਨੇ ਆਪਣਾ ਅਖ਼ਬਾਰ ਕੱਢਣ ਦਾ ਫੈਸਲਾ ਲਿਆ।''ਇਹ ਵੀ ਪੜ੍ਹੋ: “ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੀ ਪਵਿੱਤਰ ਅਗੁਵਾਈ ਹੇਠ ਮੈਂ ਸਮਲਿੰਗੀ ਛੱਡ ਰਿਹਾ ਹਾਂ…”ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀ'ਪੂਰਾ ਸੱਚ' ਅਖ਼ਬਾਰ ਦੀ ਸਥਾਪਨਾਸਿਰਸਾ ਤੋਂ ਸ਼ਾਮ ਵੇਲੇ ਛਪਣ ਵਾਲੇ 'ਪੂਰਾ ਸੱਚ' ਅਖ਼ਬਾਰ ਦਾ ਪਹਿਲਾ ਅੰਕ 2 ਫਰਵਰੀ, 2000 ਨੂੰ ਪ੍ਰਕਾਸ਼ਿਤ ਹੋਇਆ ਸੀ।ਅੰਸ਼ੁਲ ਛਤਰਪਤੀ ਨੇ ਦੱਸਿਆ ਕਿ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਸੱਚ ਉਜਾਗਰ ਕਰਨ ਲਈ ਉਨ੍ਹਾਂ ਦੇ ਪਿਤਾ ਨੇ ਜੱਦੋਜਹਿਦ ਕੀਤੀ ਸੀ। ਇਸੇ ਲਈ ਉਨ੍ਹਾਂ ਨੇ ਕਈ ਰਾਜਸੀ ਆਗੂਆਂ ਖ਼ਿਲਾਫ਼ ਬੇਝਿਝਜਕ ਹੋ ਕੇ ਖ਼ਬਰਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀਆਂ ਸਨ।ਅੰਸ਼ੁਲ ਛਤਰਪਤੀ ਮੁਤਾਬਕ ਮਈ 2002 ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 'ਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਾਉਂਦੇ ਹੋਏ ਡੇਰੇ ਦੀ ਇਕ ਸਾਧਵੀ ਨੇ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਇੱਕ ਗੁਮਨਾਮ ਪੱਤਰ ਭੇਜਿਆ ਸੀ।ਇਸ ਦੀ ਕਾਪੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਵੀ ਭੇਜੀ ਗਈ ਸੀ। Image copyright Prabhu Dayal/BBC ਫੋਟੋ ਕੈਪਸ਼ਨ ਛੱਤਰਪਤੀ ਆਪਣਾ ਖੁਦ ਦਾ ਅਖ਼ਬਾਰ ਛਾਪਦੇ ਸਨ ਡੇਰੇ ਦੀ ਸਾਧਵੀ ਵੱਲੋਂ ਪ੍ਰਧਾਨ ਮੰਤਰੀ ਤੇ ਹੋਰਾਂ ਨੂੰ ਭੇਜੀ ਗਈ ਇਸ ਚਿੱਠੀ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਨੇ 30 ਮਈ 2002 ਨੂੰ 'ਧਰਮ ਦੇ ਨਾਂ 'ਤੇ ਕੀਤੇ ਜਾ ਰਹੇ ਹਨ ਸਾਧਵੀਆਂ ਦੇ ਜੀਵਨ ਬਰਬਾਦ' ਨਾਂ ਹੇਠ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਸੀ।ਅਸ਼ੁੰਲ ਦਾਅਵਾ ਕਰਦੇ ਹਨ ਕਿ ਇਸ ਤੋਂ ਪਹਿਲਾਂ ਵੀ ਡੇਰੇ ਦੀਆਂ ਗਤੀਵਿਧੀਆਂ ਦੀਆਂ ਖ਼ਬਰਾਂ 'ਪੂਰਾ ਸੱਚ' ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਸਨ। ਅੰਸ਼ੁਲ ਦਾ ਇਲਜ਼ਾਮ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਡੇਰੇ ਦੇ ਕੁਝ ਸ਼ਰਧਾਲੂ ਤੇ ਡੇਰਾ ਮੁਖੀ ਲਗਾਤਾਰ ਧਮਕੀਆਂ ਦੇ ਰਹੇ ਸਨ ਤੇ ਛਤਰਪਤੀ ਖ਼ਿਲਾਫ਼ ਝੂਠੇ ਪਰਚੇ ਵੀ ਦਰਜ ਕਰਵਾਏ ਗਏ।ਉਨ੍ਹਾਂ ਨੇ ਕਿਹਾ, ''ਜਦੋਂ ਮੇਰੇ ਪਿਤਾ ਇਨ੍ਹਾਂ ਧਮਕੀਆਂ ਤੇ ਝੂਠੇ ਪਰਚੇ ਤੋਂ ਨਹੀਂ ਡਰੇ ਤਾਂ ਆਖ਼ਰ 24 ਅਕਤੂਬਰ ਨੂੰ ਉਨ੍ਹਾਂ ਉੱਤੇ ਜਾਨ ਲੇਵਾ ਹਮਲਾ ਕਰਵਾਇਆ ਗਿਆ।'' Image copyright Getty Images ਫੋਟੋ ਕੈਪਸ਼ਨ ਗੁਰਮੀਤ ਰਾਮ ਰਹੀਮ ਸਿੰਘ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਪੱਤਰਕਾਰ ਛਤਰਪਤੀ ਦਾ ਕਤਲ ਕਰਵਾਇਆ ਸੀ ਛਤਰਪਤੀ ਕੇਸ ਦੀ ਤਰਤੀਬ 21 ਨਵੰਬਰ 2002 'ਚ ਅਪੋਲੋ ਹਸਪਤਾਲ ਵਿੱਚ ਇਲਾਜ ਦੌਰਾਨ ਰਾਮ ਚੰਦਰ ਛਤਰਪਤੀ ਦੀ ਮੌਤ ਹੋ ਗਈ। 25 ਅਕਤੂਬਰ 2002 ਨੂੰ ਘਟਨਾ ਦੇ ਵਿਰੋਧ ਵਿੱਚ ਸਿਰਸਾ ਬੰਦ ਰਿਹਾ। ਮੀਡੀਆ ਕਰਮੀਆਂ ਵੱਲੋਂ ਕਈ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਗਏ।ਦਸੰਬਰ 2002 ਨੂੰ ਛਤਰਪਤੀ ਪਰਿਵਾਰ ਨੇ ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਹੋ ਕੇ ਮੁੱਖ ਮੰਤਰੀ ਤੋਂ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਏ ਜਾਣ ਦੀ ਮੰਗ ਕੀਤੀ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਤੇ ਸਾਜਿਸ਼ਕਰਤਾ ਨੂੰ ਪੁਲੀਸ ਬਚਾ ਰਹੀ ਹੈ।ਜਨਵਰੀ 2003 ਵਿੱਚ ਪੱਤਰਕਾਰ ਰਾਮ ਚੰਦਰ ਦੇ ਪੁੱਤਰ ਅੰਸ਼ੁਲ ਛਤਰਪਦੀ ਨੇ ਹਾਈ ਕੋਰਟ ਵਿੱਚ ਰਿਟ ਦਾਇਰ ਕਰਕੇ ਛਤਰਪਤੀ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਪਟੀਸ਼ਨ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 'ਤੇ ਕਤਲ ਕਰਵਾਉਣ ਦੇ ਦੋਸ਼ ਲਾਏ ਗਏ। ਹਾਈ ਕੋਰਟ ਨੇ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲ ਮਾਮਲਿਆਂ ਦੀ ਸੁਣਵਾਈ ਇੱਕਠੀ ਕਰਦੇ ਹੋਏ 10 ਨਵੰਬਰ 2003 ਨੂੰ ਸੀ.ਬੀ.ਆਈ. ਨੂੰ ਐਫ.ਆਈ.ਆਰ. ਦਰਜ ਕਰਕੇ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ।ਦਸੰਬਰ 2003 ਵਿੱਚ ਸੀ.ਬੀ.ਆਈ. ਨੇ ਪੱਤਰਕਾਰ ਰਾਮ ਚੰਦਰ ਛਤਰਪਤੀ ਅਤੇ ਰਣਜੀਤ ਕਤਲ ਕਾਂਡ ਦੀ ਜਾਂਚ ਸ਼ੁਰੂ ਕੀਤੀ। ਰਣਜੀਤ ਸਿੰਘ ਡੇਰਾ ਪ੍ਰੇਮੀ ਸੀ, ਜਿਸ ਦਾ 2002 ਵਿਚ ਕਤਲ ਹੋ ਗਿਆ ਸੀ, ਉਸ ਦੇ ਕਤਲ ਦਾ ਦੋਸ਼ ਵੀ ਡੇਰੇ ਉੱਤੇ ਲੱਗਿਆ ਸੀ।ਦਸੰਬਰ 2003 ਵਿੱਚ ਡੇਰੇ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੀ.ਬੀ.ਆਈ. ਜਾਂਚ 'ਤੇ ਰੋਕ ਲਾਏ ਜਾਣ ਦੀ ਮੰਗ ਕੀਤੀ। ਸੁਪਰੀਮ ਕੋਰਟ ਨੇ ਉਕਤ ਪਟੀਸ਼ਨ 'ਤੇ ਜਾਂਚ ਨੂੰ ਸਟੇਅ ਕਰ ਦਿੱਤਾ।ਨਵੰਬਰ 2004 ਵਿੱਚ ਦੂਜੀ ਧਿਰ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਡੇਰੇ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤੀ ਤੇ ਸੀ.ਬੀ.ਆਈ. ਦੀ ਜਾਂਚ ਜਾਰੀ ਰੱਖਣ ਦੇ ਆਦੇਸ਼ ਦਿੱਤੇ।ਸੀ.ਬੀ.ਆਈ. ਨੇ ਦੁਬਾਰਾ ਦੋਵਾਂ ਮਾਮਲਿਆਂ (ਰਣਜੀਤ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ) ਦੀ ਜਾਂਚ ਸ਼ੁਰੂ ਕਰਕੇ ਡੇਰਾ ਮੁਖੀ ਸਮੇਤ ਕਈ ਹੋਰ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ। ਜਾਂਚ ਦੇ ਖਿਲਾਫ਼ ਡੇਰੇ ਦੇ ਪ੍ਰੇਮੀਆਂ ਵੱਲੋਂ ਸੀ.ਬੀ.ਆਈ. ਅਧਿਕਾਰੀਆਂ ਦੇ ਖ਼ਿਲਾਫ਼ ਚੰਡੀਗੜ੍ਹ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਗਿਆ।ਡੇਰੇ ਦੀਆਂ ਸਾਧਵੀਆਂ ਵੱਲੋਂ ਡੇਰਾ ਮੁਖੀ ਤੇ ਲਾਏ ਗਏ ਦੋਸ਼ਾਂ ਨੂੰ ਸੀ.ਬੀ.ਆਈ. ਪੰਚਕੂਲਾ ਅਦਾਲਤ ਨੇ ਸਹੀ ਕਰਾਰ ਦਿੰਦੇ ਹੋਏ 25 ਅਗਸਤ 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਾਹੀਮ ਨੂੰ ਦੋਸ਼ੀ ਕਰਾਰ ਦਿੱਤਾ।28 ਅਗਸਤ 2017 ਨੂੰ ਡੇਰਾ ਮੁਖੀ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦਸ-ਦਸ ਸਾਲ ਦੀ ਕੈਦ ਸਜ਼ਾ ਸੁਣਾਈ ਗਈ। ਡੇਰਾ ਮੁਖੀ ਹੁਣ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।ਪੱਤਰਕਾਰ ਰਾਮ ਚੰਦਰ ਛਤਰਪਤੀ ਮਾਮਲੇ ਵਿੱਚ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ 11 ਜਨਵਰੀ 2019 ਦੀ ਪੇਸ਼ੀ ਪਾਈ ਗਈ ਹੈ। ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀ ਪੇਸ਼ ਹੋਣਗੇ।ਇਹ ਵੀ ਪੜ੍ਹੋ:ਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਭੀਮਾ ਕੋਰੇਗਾਂਓ ਹਿੰਸਾ ਤੋਂ ਇੱਕ ਸਾਲ 'ਚ ਕਿੰਨੇ ਸੁਧਰੇ ਹਾਲਾਤ ਸ਼੍ਰੀਕਾਂਤ ਬੰਗਾਲੇ ਬੀਬੀਸੀ ਪੱਤਰਕਾਰ 1 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46720952 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਇੱਕ ਜਨਵਰੀ ਨੂੰ ਹਰ ਸਾਲ ਦੇਸ ਭਰ ਦੇ ਦਲਿਤ ਭਾਈਚਾਰੇ ਦੇ ਲੋਕ ਭੀਮਾ ਕੋਰੇਗਾਂਓ ਸਥਿਤ ਵਿਜੇ ਸਤੰਭ (ਯੁੱਧ ਸਮਾਰਕ) ਦੇ ਨਜ਼ਦੀਕ ਇਕੱਠਾ ਹੁੰਦੇ ਹਨ। ਇੱਥੇ ਇਕੱਠੇ ਹੋ ਕੇ ਇਹ ਲੋਕ ਤੀਜੇ ਐਂਗੋਲੋ-ਮਰਾਠਾ ਯੁੱਧ ਵਿੱਚ ਜਿੱਤਣ ਵਾਲੀ ਮਹਾਰ ਰੈਜੀਮੈਂਟ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ। ਭੀਮਾ ਕੋਰੇਗਾਂਓ ਦੀ ਇਸ ਲੜਾਈ ਵਿੱਚ ਈਸਟ ਇੰਡੀਆ ਕੰਪਨੀ ਦੀ ਮਹਾਰ ਰੈਜੀਮੈਂਟ ਨੇ ਮਰਾਠਿਆਂ ਨੂੰ ਹਰਾ ਦਿੱਤਾ ਸੀ। ਉਸ ਵੇਲੇ ਮਹਾਰ ਭਾਈਚਾਰੇ ਨੂੰ ਮਹਾਰਾਸ਼ਟਰ ਵਿੱਚ ਅਛੂਤ ਸਮਝਿਆ ਜਾਂਦਾ ਸੀ।ਪਿਛਲੇ ਸਾਲ ਇਸ ਲੜਾਈ ਦੇ 200 ਸਾਲ ਪੂਰੇ ਹੋਣ ਮੌਕੇ ਹੋ ਰਹੇ ਜਸ਼ਨ ਵਿੱਚ ਹਿੰਸਾ ਭੜਕ ਗਈ ਸੀ ਜਿਸਦੀ ਲਪੇਟ ਵਿੱਚ ਆਲੇ-ਦੁਆਲੇ ਦੇ ਇਲਾਕੇ ਆਏ ਸਨ। ਹਿੰਸਾ ਵਿੱਚ ਇੱਕ ਸ਼ਖ਼ਸ ਦੀ ਮੌਤ ਤੋਂ ਬਾਅਦ ਪੂਰੇ ਸੂਬੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਏ ਸਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਭੀਮਾ ਕੋਰੇਗਾਂਓ ਹਿੰਸਾ: ‘ਮੇਰੀਆਂ ਅੱਖਾਂ ਸਾਹਮਣੇ ਸਾਡਾ ਸਭ ਕੁਝ ਸਾੜ ਦਿੱਤਾ ਗਿਆ’ਇਸ ਸਾਲ ਦੇ ਪ੍ਰੋਗਰਾਮ ਲਈ ਪੁਣੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੀ ਹਿੰਸਕ ਘਟਨਾ ਨੂੰ ਰੋਕਣ ਲਈ ਖਾਸ ਇੰਤਜ਼ਾਮ ਕੀਤੇ ਹਨ। ਪੁਣੇ ਦੇ ਜ਼ਿਲ੍ਹਾ ਕਲੈਕਟਰ ਨਵਲ ਕਿਸ਼ੋਰ ਰਾਮ ਨੇ ਇਸ ਬਾਰੇ ਜਾਣਕਾਰੀ ਦਿੱਤੀ।ਭੀਮਾ ਕੋਰੇਗਾਂਓ ਵਿੱਚ ਇਸ ਸਾਲ ਹੋਣ ਵਾਲੇ ਪ੍ਰੋਗਰਾਮ ਲਈ ਕੀ ਤਿਆਰੀਆਂ ਕੀਤੀਆਂ ਗਈਆਂ ਹਨ?ਅਸੀਂ ਪਿਛਲੇ ਦੋ ਮਹੀਨਿਆਂ ਤੋਂ ਤਿਆਰੀਆਂ ਵਿੱਚ ਜੁਟੇ ਹੋਏ ਹਨ। ਅਸੀਂ ਪੰਜ ਤੋਂ ਦੱਸ ਲੱਖ ਲੋਕਾਂ ਦੀ ਭੀੜ ਨੂੰ ਆਰਾਮ ਨਾਲ ਸੰਭਾਲ ਸਕਦੇ ਹਾਂ।ਇਹ ਵੀ ਪੜ੍ਹੋ:ਸੀਰੀਆ 'ਚੋਂ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਆਈਐੱਸ ਨੂੰ ਕਾਬੂ ਕੌਣ ਕਰੇਗਾ ਉਹ ਔਰਤਾਂ ਜਿਨ੍ਹਾਂ ਦੇ ਨਾਂ 2018 'ਚ ਲੋਕਾਂ ਦੀ ਜ਼ੁਬਾਨ 'ਤੇ ਰਹੇ ਇਸ ਗਰੁੱਪ ਨੇ ਡਿਸੇਬਿਲਟੀ ਨੂੰ ਪਿੱਛੇ ਸੁੱਟ ਕੇ ਇੱਕਜੁਟਤਾ ਨੂੰ ਤਰੱਕੀ ਦਾ ਜ਼ਰੀਆ ਬਣਾਇਆ ਪਾਰਕਿੰਗ ਲਈ 11 ਸਲੌਟ ਬਣਾਏ ਗਏ ਹਨ। ਪ੍ਰੋਗਰਾਮ ਵਿੱਚ ਆਉਣ ਵਾਲੇ ਲੋਕਾਂ ਨੂੰ ਗੱਡੀਆਂ ਇੱਥੇ ਹੀ ਲਗਾਉਣੀਆ ਹੋਣਗੀਆਂ। ਇੱਥੋਂ ਤੋਂ ਸਮਾਰਕ ਤੱਕ ਉਹ ਸਾਡੀਆਂ ਗੱਡੀਆਂ ਵਿੱਚ ਹੀ ਜਾਣਗੇ। ਇਸਦੇ ਲਈ ਅਸੀਂ 150 ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਇਸਦੇ ਲਈ ਪਾਣੀ ਦੇ 100 ਟੈਂਕ ਵੀ ਲਗਾਏ ਜਾਣੇ ਹਨ। Image copyright BBC/MAYURESH KONNUR ਸਮਾਰਕ ਅਤੇ ਉਸਦੇ ਨੇੜੇ ਦੇ 7-8 ਕਿੱਲੋਮੀਟਰ ਦੇ ਇਲਾਕੇ ਵਿੱਚ ਸੀਸੀਟੀਵੀ ਲਗਾਏ ਗਏ ਹਨ। ਨਿਗਰਾਨੀ ਲਈ ਡ੍ਰੋਨ ਕੈਮਰਿਆਂ ਦੀ ਵਰਤੋਂ ਵੀ ਕੀਤੀ ਜਾਵੇਗੀ। ਭੀਮਾ ਕੋਰੇਗਾਂਓ ਨੂੰ ਜਾਣ ਵਾਲੀਆਂ ਸੜਕਾਂ ਨੂੰ ਦਰੁਸਤ ਕਰ ਦਿੱਤਾ ਗਿਆ ਹੈ ਅਤੇ ਥਾਂ-ਥਾਂ 'ਤੇ ਟਾਇਲਟ ਬਣਾਏ ਗਏ ਹਨ। ਕੀ ਪਿਛਲੇ ਸਾਲ ਹੋਈ ਹਿੰਸਾ ਕਾਰਨ ਲੋਕਾਂ ਵਿੱਚ ਡਰ ਹੈ?ਇਸ ਵਾਰ ਅਸੀਂ ਲੋਕਾਂ ਨਾਲ ਬਿਹਤਰ ਤਾਲਮੇਲ ਕੀਤਾ ਹੈ। ਡਰ ਦੇ ਮਾਹੌਲ ਨੂੰ ਖ਼ਤਮ ਕਰਨ ਲਈ ਅਸੀਂ ਆਲੇ-ਦੁਆਲੇ ਦੇ ਪਿੰਡਾਂ ਵਾਲਿਆਂ ਦੇ ਨਾਲ ਬੈਠਕਾਂ ਕੀਤੀਆਂ ਹਨ। Image copyright BBC/MAYURESH KONNUR ਮੈਂ ਖ਼ੁਦ 15-20 ਬੈਠਕਾਂ ਕੀਤੀਆਂ ਹਨ ਅਤੇ ਭੀਮਾ ਕੋਰੇਗਾਂਓ ਦੀ ਸਥਿਤੀ 'ਤੇ ਨਜ਼ਰ ਬਣਾ ਕੇ ਰੱਖੀ ਹੈ। ਲੋਕ ਡਰੇ ਹੋਏ ਨਹੀਂ ਹਨ, ਉਹ ਸਾਡਾ ਕੰਮ ਵੇਖ ਕੇ ਖੁਸ਼ ਹਨ। ਰੈਲੀ ਦੀ ਇਜਾਜ਼ਤਾ ਕਿਹੜੇ-ਕਿਹੜੇ ਪ੍ਰਬੰਧਕਾਂ ਨੂੰ ਮਿਲੀ ਹੈ?ਪੰਜ ਤੋਂ 6 ਪ੍ਰਬੰਧਕਾਂ ਨੇ ਰੈਲੀ ਦੀ ਇਜਾਜ਼ਤ ਮੰਗੀ ਸੀ। ਉਨ੍ਹਾਂ ਸਾਰਿਆਂ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ। ਇਨ੍ਹਾਂ ਨੇ ਕੁਝ ਦਿਨ ਪਹਿਲਾਂ ਇਜਾਜ਼ਤ ਮੰਗੀ ਸੀ ਅਤੇ ਉਨ੍ਹਾਂ ਨੂੰ ਤੁਰੰਤ ਦੇ ਵੀ ਦਿੱਤੀ ਗਈ ਸੀ।ਇਹ ਵੀ ਪੜ੍ਹੋ:ਕਿਵੇਂ ਫੈਲੀ ਕੋਰੇਗਾਂਓ ਭੀਮਾ ਨੂੰ ਲੈ ਕੇ ਹਿੰਸਾ?ਭੀਮਾ ਕੋਰੇਗਾਂਵ: ਮੀਡੀਆ ਸਾਹਮਣੇ ਆਉਣ 'ਤੇ ਪੁਲਿਸ ਨੂੰ ਕੋਰਟ ਦੀ ਝਾੜ 'ਪੂਜਾ ਨੇ ਖ਼ੁਦਕੁਸ਼ੀ ਨਹੀਂ ਕੀਤੀ, ਉਸ ਦਾ ਕਤਲ ਹੋਇਆ ਹੈ' ਪਿਛਲੇ ਸਾਲ ਦੀ ਹਿੰਸਾ ਨੂੰ ਦੇਖਦੇ ਹੋਏ ਕੀ ਇਸ ਵਾਰ ਵੀ ਰੈਲੀ ਦੀ ਇਜਾਜ਼ਤ ਦੇਣੀ ਜੋਖਿਮ ਭਰੀ ਨਹੀਂ ਹੈ?ਅਸੀਂ ਮੁੱਖ ਸਥਾਨ 'ਤੇ ਰੈਲੀ ਦੀ ਇਜਾਜ਼ਤ ਨਹੀਂ ਦਿੱਤੀ ਹੈ। ਸਮਾਰਕ ਤੋਂ 500 ਮੀਟਰ ਦੀ ਦੂਰੀ 'ਤੇ ਹੀ ਰੈਲੀ ਕਰ ਸਕਣਗੇ।ਰੈਲੀ ਲਈ ਕੀ ਕੋਈ ਸ਼ਰਤ ਵੀ ਤੈਅ ਕੀਤੀ ਗਈ ਹੈ?ਰੈਲੀ ਵਿੱਚ ਕਿਸ ਤਰ੍ਹਾਂ ਦੇ ਭੜਕਾਊ ਅਤੇ ਵੰਡ ਪਾਉਣ ਵਾਲੇ ਭਾਸ਼ਣ ਦੇਣ ਦੀ ਮਨਾਹੀ ਹੈ। ਸਾਰੇ ਪ੍ਰਬੰਧਕਾਂ ਨੂੰ ਕੋਡ ਆਫ਼ ਕੰਡਕਟ ਦਾ ਪਾਲਣ ਕਰਨਾ ਹੋਵੇਗਾ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਉਨ੍ਹਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਨ੍ਹਾਂ ਲੋਕਾਂ 'ਤੇ ਇੱਕ ਜਨਵਰੀ 2018 ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਕੇਸ ਦਰਜ ਹੋਇਆ ਹੈ, ਉਨ੍ਹਾਂ 'ਤੇ ਪਾਬੰਦੀ ਲਗਾਈ ਹੈ।ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’ਕੀ ਸੰਭਾਜੀ ਭਿੜੇ ਅਤੇ ਮਿਲਿੰਦ ਏਕਬੋਟੇ 'ਤੇ ਵੀ ਰੋਕ ਲਗਾਈ ਗਈ ਹੈ?ਪੁਲਿਸ ਹਿੰਸਾ ਦੇ ਮੁਲਜ਼ਮਾਂ 'ਤੇ ਕਾਰਵਾਈ ਕਰ ਰਹੀ ਹੈ। ਮੇਰੇ ਕੋਲ ਕਿਸੇ ਖਾਸ ਸ਼ਖ਼ਸ ਜਾਂ ਸੰਸਥਾ ਦਾ ਨਾਮ ਤਾਂ ਨਹੀਂ ਹੈ, ਪਰ ਕੋਈ ਵੀ ਮੁਲਜ਼ਮ ਭੀਮਾ ਕੋਰੇਗਾਂਓ ਨਹੀਂ ਆ ਸਕਦਾ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸ਼ਾਹਰੁਖ ਖਾਨ ਦੀ 'ਜ਼ੀਰੋ' ਫਿਲਮ ਦੇ ਬੌਣੇ ਹੀਰੋ ਵਰਗੀਆਂ ਅਸਲ ਜ਼ਿੰਦਗੀ ਦੀਆਂ ਕਹਾਣੀਆਂ ਜਾਨਹਵੀ ਮੂਲੇ ਪੱਤਰਕਾਰ, ਬੀਬੀਸੀ 25 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46660999 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ 'ਜ਼ਿੰਦਗੀ ਕਾਟਨੀ ਕਿਸੇ ਥੀ ਹਮੇਂ ਤੋਂ ਜੀਨੀ ਥੀ।' ਸ਼ਾਹਰੁਖ ਖਾਨ ਦੀ ਫਿਲਮ 'ਜ਼ੀਰੋ' ਦਾ ਇਹ ਡਾਇਲਗ ਕਾਫ਼ੀ ਮਸ਼ਹੂਰ ਹੋਇਆ ਹੈ। ਸ਼ਾਹਰੁਖ ਨੇ ਫਿਲਮ ਵਿੱਚ ਬਊਆ ਸਿੰਘ ਨਾਮ ਦੇ ਇੱਕ ਬੌਨੇ ਦਾ ਕਿਰਦਾਰ ਨਿਭਾਇਆ ਹੈ। ਕੀ ਇਹ ਵਾਕ ਅਸਲ ਜ਼ਿੰਦਗੀ ਵਿੱਚ ਵੀ ਇੰਨਾ ਹੀ ਸੱਚਾ ਹੈ। ਛੋਟੇ ਕੱਦ ਦੇ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਕਾਰਨ ਵੀ ਕਈ ਵਾਰੀ ਉਹ ਆਪਣੇ ਕਰੀਅਰ ਵਿੱਚ ਨਵੀਂਆਂ ਉਚਾਈਆਂ ਤੱਕ ਪਹੁੰਚ ਜਾਂਦੇ ਹਨ। ਅਸੀਂ ਅਜਿਹੇ ਕੁਝ ਪ੍ਰੇਰਨਾਦਾਇਕ ਲੋਕਾਂ ਨਾਲ ਗੱਲਬਾਤ ਕੀਤੀ ਹੈ। ਰੂਹੀ ਸ਼ਿੰਗਾੜੇ, ਪੈਰਾ ਐਥਲੀਟਛੋਟਾ ਕੱਦ ਹੋਣ ਦੇ ਬਾਵਜੂਦ ਮੁੰਬਈ ਦੇ ਨੇੜੇ ਨਾਲਾਸੋਪਾਰਾ ਦੀ ਰਹਿਣ ਵਾਲੀ ਰੂਹੀ ਸ਼ਿੰਗਾੜੇ ਨੇ ਆਪਣੇ ਖੇਡ ਕਰੀਅਰ ਵਿੱਚ ਨਵੀਆਂ ਉਚਾਈਆਂ ਹਾਸਿਲ ਕੀਤੀਆਂ ਹਨ। ਉਹ ਪੈਰਾ-ਖੇਡਾਂ ਵਿੱਚ ਹਿੱਸਾ ਲੈਂਦੀ ਹੈ ਅਤੇ ਪਾਵਰਲਿਫਟਿੰਗ, ਐਥਲੈਟਿਕਸ ਅਤੇ ਬੈਡਮਿੰਟਨ ਵਿੱਚ ਮੈਡਲ ਹਾਸਿਲ ਕੀਤੇ ਹਨ।ਉਸ ਨੇ ਅਮਰੀਕਾ ਵਿੱਚ 2013 ਦੀ ਵਰਲਡ ਡਵਾਰਫ ਗੇਮਜ਼ ਵਿੱਚ ਪਾਵਰਲਿਫਟਿੰਗ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ ਅਤੇ 2017 ਵਿੱਚ ਕੈਨੇਡਾ ਵਿੱਚ ਟੂਰਨਾਮੈਂਟ ਵਿੱਚ ਉਸਨੇ ਡਿਸਕਸ ਥਰੋ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਸੀ।ਉਸ ਨੇ ਪੈਰਾ-ਬੈਡਮਿੰਟਨ ਵਿੱਚ ਚਾਰ ਕੌਮਾਂਤਰੀ ਟੂਰਨਾਮੈਂਟ ਵਿੱਚ ਮੈਡਲ ਜਿੱਤੇ ਹਨ। ਉਹ ਆਪਣੇ ਵਰਗੇ ਛੋਟੇ ਕੱਦ ਦੇ ਹੋਰਨਾਂ ਲੋਕਾਂ ਨੂੰ ਵੀ ਸਿਖਲਾਈ ਦਿੰਦੀ ਹੈ। Image copyright Ruhi Shingade ਫੋਟੋ ਕੈਪਸ਼ਨ ਰੂਹੀ ਨੇ ਅਮਰੀਕਾ ਵਿੱਚ 2013 ਦੀ ਵਰਲਡ ਡਵਾਰਫ ਗੇਮਜ਼ ਵਿੱਚ ਪਾਵਰਲਿਫਟਿੰਗ ਵਿੱਚ ਸੋਨੇ ਦਾ ਤਗਮਾ ਜਿੱਤਿਆ ""ਪਹਿਲਾਂ ਜਦੋਂ ਮੈਂ ਕਿਤੇ ਵੀ ਜਾਂਦੀ ਸੀ ਤਾਂ ਲੋਕ ਮੇਰਾ ਮਜ਼ਾਕ ਬਣਾਉਂਦੇ ਸਨ। ਉਹ ਕਹਿੰਦੇ ਸਨ, ""ਦੇਖੋ ਇਹ ਕੁੜੀ ਕਿਸ ਤਰ੍ਹਾਂ ਚੱਲਦੀ ਹੈ, ਉਹ ਕਿਵੇਂ ਗੱਲਬਾਤ ਕਰਦੀ ਹੈ। ਉਦੋਂ ਮੈਨੂੰ ਬਹੁਤ ਮਾੜਾ ਲੱਗਦਾ ਸੀ ਕਿ ਮੈਂ ਇਸ ਤਰ੍ਹਾਂ ਕਿਉਂ ਹਾਂ ਤੇ ਇਹ ਲੋਕ ਮੈਨੂੰ ਅਜਿਹਾ ਕਿਉਂ ਕਹਿੰਦੇ ਹਨ?""""ਪਰ ਜਦੋਂ ਮੈਂ ਖੇਡਾਂ ਦੀ ਸ਼ੁਰੂਆਤ ਕੀਤੀ ਤਾਂ ਚੀਜ਼ਾਂ ਬਦਲ ਗਈਆਂ। ਜਦੋਂ ਮੈਂ ਪਹਿਲਾ ਕੌਮਾਂਤਰੀ ਤਗਮਾ ਜਿੱਤਿਆ, ਤਾਂ ਸ਼ਹਿਰ ਦੇ ਲੋਕਾਂ ਨੇ ਮੇਰਾ ਭਰਵਾਂ ਸਵਾਗਤ ਕੀਤਾ। ਹੁਣ ਜਦੋਂ ਵੀ ਮੈਂ ਕਿਤੇ ਜਾਂਦੀ ਹਾਂ ਤਾਂ ਲੋਕ ਮੇਰੀ ਸ਼ਲਾਘਾ ਕਰਦੇ ਹਨ। ਮੇਰਾ ਬਹੁਤ ਸਤਿਕਾਰ ਕਰਦੇ ਹਨ। ਇਸ ਤਰ੍ਹਾਂ ਮੈਨੂੰ ਬਿਹਤਰ ਬਣਾਉਣ ਲਈ ਹੋਰ ਵਿਸ਼ਵਾਸ ਮਿਲਦਾ ਹੈ।ਇਹ ਵੀ ਪੜ੍ਹੋ:ਮੋਦੀ ਸਰਕਾਰ ਤੁਹਾਡੀ ਨਿੱਜੀ ਜਾਣਕਾਰੀ ਤੱਕ ਇੰਝ ਪਹੁੰਚ ਸਕਦੀ ਹੈਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝਇਹ ‘ਫਰਿਸ਼ਤਾ’ ਗਰੀਬਾਂ ਦੇ ਇਲਾਜ ਦੇ ਬਿਲ ਭਰਨਾ ਆਪਣਾ ਧਰਮ ਸਮਝਦਾ Image copyright Ruhi Shingade ਫੋਟੋ ਕੈਪਸ਼ਨ ਰੂਹੀ ਨੇ 2017 ਵਿੱਚ ਕੈਨੇਡਾ ਵਿੱਚ ਟੂਰਨਾਮੈਂਟ ਵਿੱਚ ਡਿਸਕਸ ਥਰੋ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਸੀ ""ਸਾਡੇ ਵਰਗੇ ਕਈ ਲੋਕਾਂ ਵਿੱਚ ਕਾਬਲੀਅਤ ਹੋਣ ਦੇ ਬਾਵਜੂਦ ਨੌਕਰੀ ਉੱਤੇ ਨਹੀਂ ਰੱਖਿਆ ਗਿਆ ਸੀ। ਅਸੀਂ ਉਹ ਸਭ ਕੁਝ ਕਰ ਸਕਦੇ ਹਾਂ ਜੋ ਆਮ ਕੱਦ ਵਾਲਾ ਵਿਅਕਤੀ ਕਰ ਸਕਦਾ ਹੈ, ਫਰਕ ਸਿਰਫ਼ ਇੰਨਾ ਹੈ ਕਿ ਅਸੀਂ ਛੋਟੇ ਹਾਂ।"" Image copyright Ruhi Shingade ਰੂਹੀ ਅੱਗੇ ਕਹਿੰਦੀ ਹੈ, ""ਇਹ ਚੰਗੀ ਗੱਲ ਹੈ ਕਿ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੇ ਸਾਡੇ ਵਰਗੇ ਲੋਕਾਂ ਦਾ ਕਿਰਦਾਰ ਨਿਭਾਇਆ ਹੈ। ਉਮੀਦ ਹੈ ਕਿ ਇਸ ਤੋਂ ਸਾਬਿਤ ਹੋਵੇਗਾ ਕਿ ਅਸੀਂ ਹਰ ਚੀਜ਼ ਕਰ ਸਕਦੇ ਹਾਂ, ਅਸੀਂ ਵੀ ਸਭ ਕੁਝ ਕਰਨ ਦੇ ਸਮਰੱਥ ਹਾਂ।""ਘਨਸ਼ਿਆਮ ਦਰਾਵੜੇ, ਪਬਲਿਕ ਸਪੀਕਰਦੋ ਸਾਲ ਪਹਿਲਾਂ ਘਨਸ਼ਿਆਮ ਦੇ ਭਾਸ਼ਣ ਦੀ ਇੱਕ ਵੀਡੀਓ ਵਾਇਰਲ ਹੋ ਗਈ। ਉਦੋਂ ਤੋਂ ਘਨਸ਼ਿਆਮ ਦਰਾਵੜੇ ਨੂੰ 'ਛੋਟਾ ਪੁਧਾਰੀ' ਜਾਂ ਛੋਟੇ ਆਗੂ ਵਜੋਂ ਜਾਣਿਆ ਜਾਂਦਾ ਹੈ।15 ਸਾਲਾ ਘਨਸ਼ਿਆਮ ਮਹਾਰਾਸ਼ਟਰ ਦੇ ਅਹਿਮਦਨਗਰ ਦਾ ਰਹਿਣ ਵਾਲਾ ਹੈ। ਉਸ ਨੂੰ ਵੱਖ-ਵੱਖ ਜਨਤੱਕ ਸਮਾਗਮਾਂ ਵਿੱਚ ਭਾਸ਼ਣ ਦੇਣ ਲਈ ਬੁਲਾਇਆ ਜਾਂਦਾ ਹੈ। ਫੋਟੋ ਕੈਪਸ਼ਨ 15 ਸਾਲਾ ਘਨਸ਼ਿਆਮ 'ਛੋਟਾ ਪੁਧਾਰੀ' ਜਾਂ ਛੋਟਾ ਆਗੂ ਵਜੋਂ ਜਾਣਿਆ ਜਾਂਦਾ ਹੈ ਉਸ ਦਾ ਕਹਿਣਾ ਹੈ ਕਿ ਛੋਟਾ ਕੱਦ ਕਰੀਅਰ ਦੇ ਰਾਹ ਵਿੱਚ ਅੜਿੱਕਾ ਨਹੀਂ ਬਣ ਸਕਦਾ। ਉਹ ਸਿਵਲ ਸੇਵਾ ਵਿੱਚ ਭਰਤੀ ਹੋਣਾ ਚਾਹੁੰਦਾ ਹੈ, ਇੱਕ ਕੁਲੈਕਟਰ ਬਣਨਾ ਚਾਹੁੰਦਾ ਹੈ ਅਤੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਹੈ।""ਜਦੋਂ ਵੀ ਪਿੰਡ ਦੇ ਕਿਸੇ ਸ਼ਖਸ਼ ਨੇ ਮੈਨੂੰ ਪਰੇਸ਼ਾਨ ਕੀਤਾ ਤਾਂ ਮੈਂ ਕਦੇ ਨਿਰਾਸ਼ ਨਹੀਂ ਹੋਇਆ। ਮੈਂ ਕਦੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਆਪਣੀ ਪੜ੍ਹਾਈ ਅਤੇ ਕਰੀਅਰ 'ਤੇ ਧਿਆਨ ਕੇਂਦਰਿਤ ਕੀਤਾ ਹੈ।ਹੁਣ ਉਹ ਮੇਰੇ ਵੱਲ ਦੇਖਦੇ ਹਨ ਅਤੇ ਕਹਿੰਦੇ ਹਨ ਕਿ ਤੂੰ ਇੰਨਾ ਛੋਟਾ ਹੈ ਪਰ ਤੇਰੇ ਕੋਲ ਇੰਨਾ ਜ਼ਿਆਦਾ ਗਿਆਨ ਹੈ, ਤੁੰ ਇੰਨਾ ਚੰਗਾ ਕਿਵੇਂ ਬੋਲ ਲੈਂਦਾ ਹੈ?""""ਲੋਕਾਂ ਦਾ ਮੇਰੇ ਛੋਟੇ ਕੱਦ ਕਾਰਨ ਮੇਰੇ ਵੱਲ ਧਿਆਨ ਗਿਆ। ਉਹ ਕਹਿੰਦੇ ਹਨ ਦੇਖੋ ਇੰਨਾ ਛੋਟਾ ਹੈ ਪਰ ਸ਼ਾਨਦਾਰ ਢੰਗ ਨਾਲ ਬੋਲਦਾ ਹੈ। ਮੈਨੂੰ ਕਦੇ ਨਹੀਂ ਲੱਗਿਆ ਕਿ ਮੈਂ ਇੱਕ ਬੌਣਾ ਹਾਂ, ਕੱਦ ਦਾ ਹਰੇਕ ਚੀਜ਼ ਨਾਲ ਕੀ ਕੰਮ?"" ਮਹੇਸ਼ ਜਾਧਵ, ਅਦਾਕਾਰਫ਼ਿਲਮ ਅਤੇ ਟੀਵੀ ਇੰਡਸਟਰੀ ਵਿੱਚ ਛੋਟੇ ਕੱਦ ਵਾਲੇ ਲੋਕ ਜ਼ਿਆਦਾਤਰ ਕਾਮੇਡੀ ਕਰਦੇ ਹਨ ਜਾਂ ਦੂਜੇ ਦਰਜੇ ਦੇ ਕਿਰਦਾਰ ਨਿਭਾਉਂਦੇ ਹਨ ਜਾਂ ਫਿਰ ਜੋਕਰ ਦੇ ਰੂਪ ਵਿੱਚ ਕੰਮ ਕਰਦੇ ਹਨ। ਉਹਨਾਂ ਦੇ ਛੋਟੇ ਕੱਦ ਜਾਂ ਸਰੀਰ ਬਾਰੇ ਟਿੱਪਣੀਆਂ ਆਮ ਗੱਲ ਹੈ ਪਰ ਮਹੇਸ਼ ਜਾਧਵ ਕੁਝ ਵੱਖਰੀ ਭੂਮਿਕਾ ਨਿਭਾਉਣ ਲਈ ਖੁਸ਼ਕਿਸਮਤ ਮਹਿਸੂਸ ਕਰਦੇ ਹਨ। Image copyright zee marathi ਫੋਟੋ ਕੈਪਸ਼ਨ ਮਹੇਸ਼ ਜਾਧਵ ਮਰਾਠੀ ਟੀਵੀ ਸ਼ੋਅ ਵਿੱਚ 'ਟੈਲੰਟ' ਨਾਂ ਦਾ ਇੱਕ ਕਿਰਦਾਰ ਨਿਭਾ ਰਹੇ ਹਨ ਉਹ ਮਰਾਠੀ ਟੀਵੀ ਸ਼ੋਅ ('ਜ਼ੀ ਮਰਾਠੀ' ਤੇ 'ਲਗੀਰਾ ਜ਼ਾਲਾ ਜੀ') ਵਿੱਚ 'ਟੈਲੰਟ' ਨਾਂ ਦਾ ਇੱਕ ਕਿਰਦਾਰ ਨਿਭਾ ਰਹੇ ਹਨ। ਮੁੱਖ ਕਿਰਦਾਰ ਅਤੇ ਖਲਨਾਇਕ ਦੇ ਸਾਥੀ ਵਜੋਂ, ਉਨ੍ਹਾਂ ਦੀ ਭੂਮਿਕਾ ਬਹੁਤ ਅਹਿਮ ਹੈ। ਮਹੇਸ਼ ਦਾ ਮੰਨਣਾ ਹੈ ਕਿ ਜੇ ਮੀਡੀਆ ਵਿੱਚ ਉਨ੍ਹਾਂ ਵਰਗੇ ਲੋਕਾਂ ਦਾ ਅਕਸ ਬਦਲ ਜਾਂਦਾ ਹੈ ਤਾਂ ਉਨ੍ਹਾਂ ਪ੍ਰਤੀ ਲੋਕਾਂ ਦਾ ਰਵੱਈਆ ਵੀ ਬਦਲ ਜਾਵੇਗਾ। ""ਮੈਂ ਆਪਣੇ ਪਰਿਵਾਰ ਵਿੱਚ ਇਕੋ ਇੱਕ ਬੌਣਾ ਸੀ। ਜਨਮ ਤੋਂ 8 ਮਹੀਨਿਆਂ ਬਾਅਦ ਮੇਰੇ ਪਿਤਾ ਦੀ ਮੌਤ ਹੋ ਗਈ। ਮੇਰੀ ਮਾਂ ਨੂੰ ਮਹਿਸੂਸ ਹੋਇਆ ਕਿ ਮੇਰਾ ਕੱਦ ਰੁੱਕ ਗਿਆ ਹੈ। ਉਹ ਮੈਨੂੰ ਡਾਕਟਰ ਕੋਲ ਲੈ ਗਈ, ਜਿਸਨੇ ਕਿਹਾ, ""ਮੇਰਾ ਕੱਦ ਨਹੀਂ ਵਧੇਗਾ ਪਰ ਬਾਕੀ ਸਭ ਕੁਝ ਆਮ ਹੈ।""""ਜਦੋਂ ਮੈਂ ਸਕੂਲ ਵਿੱਚ 5ਵੀਂ ਜਾਂ 6ਵੀਂ ਜਮਾਤ ਵਿੱਚ ਪੜ੍ਹਦਾ ਸੀ, ਮੈਨੂੰ ਅਹਿਸਾਸ ਹੋਇਆ ਕਿ ਮੇਰੇ ਪੈਰ ਦੂਜਿਆਂ ਤੋਂ ਛੋਟੇ ਹਨ। ਮੈਨੂੰ ਖੁਦ 'ਤੇ ਬਹੁਤ ਗੁੱਸਾ ਆਉਂਦਾ ਸੀ। ਮੈਂ ਹੋਰਨਾਂ ਬੱਚਿਆਂ ਨੂੰ ਦੇਖ ਕੇ ਸੋਚਦਾ ਸੀ ਕਿ ਜੇ ਉਹ ਸਾਰੇ ਲੰਬੇ ਹੋ ਰਹੇ ਹਨ ਤਾਂ ਫਿਰ ਮੈਂ ਕਿਉਂ ਨਹੀਂ? ਰੱਬ ਨੇ ਮੈਨੂੰ ਛੋਟਾ ਕਿਉਂ ਬਣਾਇਆ? ਮੈਂ ਕਿਸੇ ਪਬਲਿਕ ਪ੍ਰੋਗਰਾਮ, ਵਿਆਹ ਜਾਂ ਪਰਿਵਾਰਕ ਇਕੱਠ ਵਿੱਚ ਨਹੀਂ ਜਾਂਦਾ ਸੀ ਕਿਉਂਕਿ ਲੋਕ ਮੈਨੂੰ ਤੰਗ ਕਰਦੇ ਸਨ ਅਤੇ ਮੇਰੇ 'ਤੇ ਹੱਸਦੇ ਸਨ।"" Image copyright zee marathi ""ਮੈਨੂੰ ਖੁਦ ਬਾਰੇ ਬੁਰਾ ਲੱਗਦਾ ਸੀ ਪਰ ਮੈਂ ਕਦੇ ਇੱਕ ਸ਼ਬਦ ਵੀ ਨਹੀਂ ਕਹਿੰਦਾ ਸੀ। ਮੈਂ ਹਰੇਕ ਚੀਜ਼ ਤੋਂ ਥੱਕ ਗਿਆ ਸੀ। ਮੈਂ ਆਪਣਾ ਵਿਸ਼ਵਾਸ ਗੁਆ ਦਿੱਤਾ ਸੀ। ਮੇਰਾ ਬਚਪਨ ਉਦਾਸੀ ਵਿੱਚ ਹੀ ਲੰਘਿਆ। 12ਵੀਂ ਤੋਂ ਬਾਅਦ ਮੈਂ ਬੀਕਾਮ ਦੀ ਪੜ੍ਹਾਈ ਲਈ ਕਾਲਜ ਵਿੱਚ ਦਾਖਲਾ ਲਿਆ। ਉੱਥੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਕਾਲਜ ਦੇ ਥਿਏਟਰ ਵਿੱਚ ਸ਼ਾਮਿਲ ਹੋਇਆ ਅਤੇ ਮੇਰਾ ਵਿਸ਼ਵਾਸ ਵਧਿਆ ਕਿ ਮੈਂ ਵੀ ਕੁਝ ਕਰ ਸਕਦਾ ਹਾਂ।"" ਮਹੇਸ਼ ਦਾ ਕਹਿਣਾ ਹੈ, ""ਸਾਲ 2014 ਵਿੱਚ ਕਾਲਜ ਦੇ ਆਖ਼ਰੀ ਸਾਲ ਵਿੱਚ ਮੈਂ ਕਾਲਜ ਦਾ ਸਭਿਆਚਾਰਕ ਸਕੱਤਰ ਬਣ ਗਿਆ ਅਤੇ ਛੇਤੀ ਹੀ ਬਾਅਦ ਵਿੱਚ ਟੀ ਵੀ ਲਈ ਅਦਾਕਾਰੀ ਦਾ ਸਫਰ ਸ਼ੁਰੂ ਹੋ ਗਿਆ। ਪਹਿਲਾਂ ਲੋਕ ਮੈਨੂੰ ਦੂਰ ਤੋਂ ਭਜਾ ਦਿੰਦੇ ਸਨ ਪਰ ਹੁਣ ਉਹ ਮਾਣ ਨਾਲ ਕਹਿੰਦੇ ਹਨ ਕਿ ਉਹ ਮੈਨੂੰ ਜਾਣਦੇ ਹਨ ਕਿ ਮੈਂ ਉਨ੍ਹਾਂ ਦੇ ਪਿੰਡ ਜਾਂ ਉਨ੍ਹਾਂ ਦਾ ਰਿਸ਼ਤੇਦਾਰ ਹਾਂ।""ਨਿਨਾਂਦ ਹਲਦੰਕਰ, ਡਾਂਸਰ12 ਸਾਲ ਦੀ ਉਮਰ ਤੋਂ ਹੀ ਨਿਨਾਦ ਹਲਦੰਕਾਰ ਡਾਂਸ ਸ਼ੋਅ ਅਤੇ ਪ੍ਰੋਗਰਾਮਾਂ ਦਾ ਸਿਤਾਰਾ ਰਿਹਾ ਹੈ। ਇੱਕ ਸਮਾਂ ਸੀ ਜਦੋਂ ਉਹ ਬਹੁਤ ਛੋਟਾ ਸੀ ਅਤੇ ਲੋਕ ਉਸ ਦਾ ਮਜ਼ਾਕ ਉਡਾਉਂਦੇ ਸਨ। ਉਸ ਨੂੰ ਛੋਟੇ ਕੱਦ ਕਾਰਨ ਤੰਗ ਕਰਦੇ ਸਨ ਪਰ ਉਸ ਨੇ ਕਦੇ ਹਾਰ ਨਹੀਂ ਮੰਨੀ। Image copyright Ninad Haldankar/BBC ਫੋਟੋ ਕੈਪਸ਼ਨ 12 ਸਾਲ ਦੀ ਉਮਰ ਤੋਂ ਹੀ ਨਿਨਾਦ ਹਲਦੰਕਾਰ ਡਾਂਸ ਸ਼ੋਅ ਕਰ ਰਿਹਾ ਹੈ ਪਿਛਲੇ 24 ਸਾਲਾਂ ਵਿੱਚ ਨਿਨਾਦ ਨੇ ਕਈ ਹਿੰਦੀ ਅਤੇ ਮਰਾਠੀ ਸਿਤਾਰਿਆਂ ਦੇ ਨਾਲ ਸ਼ੋਅ ਕੀਤੇ ਹਨ। ਮਿਊਜ਼ਿਕ ਕੰਪੋਜ਼ਰ ਕਲਿਆਣਜੀ ਆਨੰਦਜੀ ਅਤੇ ਜੋਨੀ ਲੀਵਰ ਸਣੇ ਕਈ ਹਸਤੀਆਂ ਨਾਲ ਸਟੇਜ ਸ਼ੋਅ ਕੀਤੇ ਹਨ। ਉਹ ਭਾਰਤ ਅਤੇ ਵਿਦੇਸ਼ ਵਿੱਚ ਕਈ ਸ਼ੋਅ ਕਰ ਚੁੱਕੇ ਹਨ ਜਿਸ ਵਿੱਚ ਪਾਕਿਸਤਾਨ ਦੇ ਕਰਾਚੀ ਦਾ ਇੱਕ ਸ਼ੋਅ ਵੀ ਸ਼ਾਮਿਲ ਹੈ ਜੋ ਕਿ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਨਿਨਾਦ ਦਾ ਕਹਿਣਾ ਹੈ, ""ਜਦੋਂ ਮੈਂ ਸਟੇਜ 'ਤੇ ਚੜ੍ਹਦਾ ਹਾਂ ਤਾਂ ਲੋਕ ਪਹਿਲਾਂ ਸੋਚਦੇ ਹਨ ਕਿ ਮੈਂ ਇਹ ਕਰ ਸਕਦਾ ਹਾਂ ਕੀ ਨਹੀਂ? ਪਰ ਉਹ ਮੇਰਾ ਨਾਚ ਦੇਖਣ ਤੋਂ ਬਾਅਦ ਸ਼ਲਾਘਾ ਕਰਦੇ ਹਨ। ਮੈਂ ਦੇਖਿਆ ਹੈ ਕਿ ਮੰਚ 'ਤੇ ਆਉਣ ਲਈ ਲੋਕ ਮੇਰੀ ਉਡੀਕ ਕਰਦੇ ਹਨ।"" Image copyright Ninad Haldankar/BBC ""ਪਹਿਲਾਂ ਮੈਂ ਕਿਤੇ ਵੀ ਇਕੱਲਾ ਨਹੀਂ ਜਾਂਦਾ ਸੀ। ਮੇਰੇ ਪਿਤਾ ਜੀ ਮੇਰੇ ਨਾਲ ਸ਼ੋਅ ਵਿੱਚ ਜਾਂਦੇ ਸਨ ਪਰ ਹੁਣ ਮੈਂ ਕਿਤੇ ਵੀ ਸਫਰ ਕਰਨ ਤੋਂ ਡਰਦਾ ਨਹੀਂ ਹਾਂ। ਸਾਨੂੰ ਖੁਦ ਹੀ ਸਭ ਕੁਝ ਕਰਨਾ ਚਾਹੀਦਾ ਹੈ। ਲੋਕ ਤੁਹਾਡੀ ਮਦਦ ਲਈ ਆ ਜਾਂਦੇ ਹਨ - ਚਾਹੇ ਉਹ ਹਵਾਈ ਅੱਡਾ ਹੋਵੇ ਜਾਂ ਬੱਸ ਅੱਡਾ। ਜੇ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੋਗੇ ਤਾਂ ਕੁਝ ਵੀ ਨਹੀਂ ਹੋਵੇਗਾ। ਤੁਹਾਡੇ ਕੋਲ ਜੋ ਵੀ ਕਲਾ ਜਾਂ ਪ੍ਰਤਿਭਾ ਹੈ, ਇਸ ਨੂੰ ਅੱਗੇ ਵਧਾਓ। ਭਾਵੇਂ ਉਹ ਕਾਮੇਡੀ ਹੋਵੇ, ਉਸ 'ਤੇ ਕੰਮ ਜਾਰੀ ਰੱਖੋ।""ਅੱਜ ਵੀ ਮੈਂ ਕਿਤੇ ਵੀ ਜਾਂਦਾ ਹਾਂ ਤਾਂ ਲੋਕ ਇਕੱਠੇ ਹੁੰਦੇ ਹਨ ਅਤੇ ਮੈਨੂੰ ਪਰੇਸ਼ਾਨ ਕਰਦੇ ਹਨ ਪਰ ਘਰ ਬੈਠਣਾ, ਡਰਨਾ ਤੇ ਕੁਝ ਨਹੀਂ ਕਰਨਾ ਹੱਲ ਨਹੀਂ ਹੈ। ਮੇਰਾ ਖਿਆਲ ਹੈ ਕਿ 'ਜ਼ੀਰੋ' ਵਿੱਚ ਸ਼ਾਹਰੁਖ ਦਾ ਕਿਰਦਾਰ ਇਸ ਤਰ੍ਹਾਂ ਦਾ ਹੀ ਹੈ ਕਿ ਉਹ ਸਾਬਿਤ ਕਰਨਾ ਚਾਹੁੰਦਾ ਹੈ ਕਿ ਉਹ ਵੀ ਆਮ ਜ਼ਿੰਦਗੀ ਜੀ ਸਕਦਾ ਹੈ।""ਇਹ ਵੀ ਪੜ੍ਹੋ:ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇ'ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਸਾਡਾ ਵਿਚਾਰ ਨਹੀਂ''ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੋਸ਼ਲ ਮੀਡੀਆ 'ਤੇ ‘ਮਜ਼ਾਕ’ ਕਾਰਨ ਜੇਲ੍ਹ ਜਾਣਾ ਪਿਆ ਸੌਤਿਕ ਬਿਸਵਾਸ ਬੀਬੀਸੀ ਪੱਤਰਕਾਰ 17 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46247126 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright facebook ਫੋਟੋ ਕੈਪਸ਼ਨ 23 ਅਕਤੂਬਰ ਤੋਂ ਜੇਲ੍ਹ ਵਿੱਚ ਬੰਦ ਹਨ ਅਭੀਜੀਤ ਮਿਤਰਾ 41 ਸਾਲ ਦਾ ਇੱਕ ਸ਼ਖ਼ਸ ਕਰੀਬ ਇੱਕ ਮਹੀਨੇ ਤੋਂ ਜੇਲ੍ਹ 'ਚ ਹੈ। ਇਸ ਦਾ ਕਾਰਨ ਹੈ ਉਸ ਸ਼ਖ਼ਸ ਵੱਲੋਂ ਕੀਤੇ ਗਏ ਪੰਜ ਵਿਅੰਗਾਤਮਕ ਟਵੀਟ। ਸਤੰਬਰ 'ਚ ਅਭੀਜੀਤ ਅਈਅਰ-ਮਿਤਰਾ ਨੇ 13ਵੀਂ ਸਦੀ ਵਿੱਚ ਬਣੇ ਓਡੀਸ਼ਾ ਸਥਿਤ ਕੋਣਾਰਕ ਮੰਦਿਰ 'ਤੇ ਟਵੀਟ ਕੀਤਾ, ਜਿਸ ਨੂੰ 'ਇਤਰਾਜ਼ਯੋਗ' ਦੱਸਿਆ ਗਿਆ। ਅਭੀਜੀਤ ਗਿੱਲੀ ਸਥਿਤ ਰੱਖਿਆ ਮਾਹਿਰ ਹਨ ਜਿਨ੍ਹਾਂ ਦੇ ਟਵਿੱਟਰ 'ਤੇ ਕਰੀਬ 20 ਹਜ਼ਾਰ ਫੌਲੋਅਰਜ਼ ਹਨ। ਉਨ੍ਹਾਂ ਦੇ ਟਵੀਟਸ ਵਿੱਚ ਮੰਦਿਰ 'ਤੇ ਬਣੀ ਨਗਨ ਚਿੱਤਰਕਾਰੀ 'ਤੇ ਟਿੱਪਣੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਚਿੱਤਰਕਾਰੀ ਨੂੰ 'ਅਸ਼ਲੀਲ' ਦੱਸਿਆ ਸੀ। ਹਾਲਾਂਕਿ ਥੋੜ੍ਹੀ ਹੀ ਦੇਰ ਵਿੱਚ ਅਭੀਜੀਤ ਦੀ ਸਫਾਈ ਵੀ ਆ ਗਈ। ਉਨ੍ਹਾਂ ਨੇ ਕਿਹਾ ਕਿ ਉਹ ਇੱਕ ਮਜ਼ਾਕ ਸੀ ਅਤੇ ਫਿਰ ਅਭੀਜੀਤ ਨੇ ਉਸ ਚਿੱਤਰਕਾਰੀ ਨੂੰ ਸ਼ਾਨਦਾਰ ਦੱਸਿਆ। ਇਸ ਤੋਂ ਪਹਿਲਾਂ ਅਭੀਜੀਤ ਨੇ ਟਵੀਟਸ ਰਾਹੀਂ ਓਡੀਸ਼ਾ ਦੇ ਲੋਕਾਂ 'ਤੇ ਵੀ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਦੋ ਸਥਾਨਕ ਲੋਕਾਂ ਨੇ ਉਨ੍ਹਾਂ ਦੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਕੀਤੀ। ਇਹ ਵੀ ਪੜ੍ਹੋ-ਪਾਕਿਸਤਾਨ ਦੀ ਇਹ ਵੀਡੀਓ ਵੱਟਸਐਪ ਰਾਹੀਂ ਵਾਇਰਲ ਹੋਈ ਤਾਂ ਭਾਰਤ 'ਚ ਕਈ ਥਾਂਈ ਹੋਈ ਹਿੰਸਾਹਿਟਲਰ ਅਤੇ ਇਸ ਨਾਬਾਲਗ ਕੁੜੀ ਦੀ ਦੋਸਤੀ ਦੀ ਕਹਾਣੀਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈ'ਲੌਂਗੋਵਾਲ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਖੁਸ਼ ਨਾ ਹੋਣ ਸੁਖਬੀਰ ਬਾਦਲ'ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਕਿ ਅਭੀਜੀਤ ਦੇ ਟਵੀਟਸ ਨਾਲ ਇਤਿਹਾਸਕ ਮੰਦਿਰਾਂ ਲਈ ਮਸ਼ਹੂਰ ਓਡੀਸ਼ਾ ਦੇ ਚਾਰ ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। Image copyright Getty Images ਫੋਟੋ ਕੈਪਸ਼ਨ ਅਭੀਜੀਤ ਨੇ ਕੋਣਾਰਕ ਮੰਦਿਰ ਉੱਤੇ ਇੱਕ ਵੀਡੀਏ ਪੋਸਟ ਕੀਤਾ ਸੀ ਹਾਲਾਂਕਿ ਅਭੀਜੀਤ ਦੇ ਟਵੀਟਸ 'ਤੇ ਲੋਕਾਂ ਵੱਲੋਂ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੋਏ। ਉਨ੍ਹਾਂ ਦੇ 'ਇਤਰਾਜ਼ਯੋਗ' ਕਹੇ ਜਾ ਰਹੇ ਟਵੀਟਸ ਵਿਚੋਂ ਇੱਕ ਨੂੰ ਕੇਵਲ 7 ਲਾਈਕਜ਼ ਅਤੇ ਇੱਕ ਰਿਟਵੀਟ ਮਿਲਿਆ ਹੈ। ਕਈ ਮੁਕਦਮੇ ਹੋਏ ਦਰਜਬੇਸ਼ੱਕ ਅਭੀਜੀਤ ਦੇ ਟਵੀਵਸ 'ਤੇ ਬਹੁਤਾ ਰੌਲਾ ਨਾ ਪਿਆ ਹੋਵੇ ਪਰ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਕਈ ਮਾਮਲੇ ਦਰਜ ਕਰ ਲਏ ਅਤੇ ਉਹ 23 ਅਕਤੂਬਰ ਤੋਂ ਜੇਲ੍ਹ ਵਿੱਚ ਹਨ। ਉਨ੍ਹਾਂ 'ਤੇ ਧਰਮ ਅਤੇ ਜਾਤੀ ਦੇ ਨਾਮ 'ਤੇ ਦੋ ਵੱਖ-ਵੱਖ ਸਮੂਹਾਂ ਵਿਚਾਲੇ ਵੈਰ ਫੈਲਾਉਣ ਦਾ ਇਲਜ਼ਾਮ ਹੈਧਾਰਮਿਕ ਭਾਵਨਾਵਾਂ ਨੂੰ ਠੇਸ ਅਤੇ ਫਿਰਕੂ ਹਿੰਸਾ ਭੜਕਾਉਣ ਲਈ ਮਾਹੌਲ ਤਿਆਰ ਕਰਨ ਦਾ ਇਲਜ਼ਾਮ ਹੈਅਈਅਰ-ਮਿਤਰਾ 'ਤੇ ਜਨਤਕ ਥਾਵਾਂ 'ਤੇ ਅਸ਼ਲੀਲਤਾ ਫੈਲਾਉਣ ਦਾ ਇਲਜ਼ਾਲ ਹੈਇਸ ਤੋਂ ਇਲਾਵਾ ਪ੍ਰਾਚੀਨ ਯਾਦਗਾਰ ਸੁਰੱਖਿਆ ਕਾਨੂੰਨ ਤਹਿਤ ਉਨ੍ਹਾਂ 'ਤੇ ਕੋਣਾਰਕ ਮੰਦਿਰ ਦਾ ਗ਼ਲਤ ਇਸਤੇਮਾਲ ਕਰਨ ਦੇ ਇਲਜ਼ਾਮ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੂਚਨਾ ਅਤੇ ਤਕਨੀਕੀ ਕਾਨੂੰਨ ਤਹਿਤ ਇਤਰਾਜ਼ਯੋਗ ਸੰਦੇਸ਼ ਭੇਜਣ ਦਾ ਦੋਸ਼ੀ ਵੀ ਠਹਿਰਾਇਆ ਗਿਆ ਹੈ। ਅਭੀਜੀਤ 'ਤੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਵਿਵਾਦਿਤ ਮਾਣਹਾਨੀ ਕਾਨੂੰਨ ਦਾ ਵੀ ਇਸਤੇਮਾਲ ਕੀਤਾ ਗਿਆ ਹੈ। Image copyright Getty Images ਇਨ੍ਹਾਂ ਸਾਰੇ ਇਲਜ਼ਾਮਾਂ ਵਿੱਚ ਘੱਟੋ-ਘੱਟ ਦੋ ਗ਼ੈਰ-ਜ਼ਮਾਨਤੀ ਹਨ ਅਤੇ ਜੇਕਰ ਅਈਅਰ ਮਿਤਰਾ ਦੋਸ਼ੀ ਕਰਾਰ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਪੰਜ ਸਾਲ ਦੀ ਜੇਲ੍ਹ ਹੋ ਸਕਦੀ ਹੈ। ਅਈਅਰ ਦੀ ਮੁਆਫ਼ੀ ਅਈਅਰ ਮਿਤਰਾ ਨੇ ਵੈਸੇ ਆਪਣੇ ਟਵੀਟ ਵਿੱਚ ਪਹਿਲਾਂ ਹੀ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਓਡੀਸ਼ਾ ਵਿੱਚ ਅਦਾਲਤ ਦੇ ਸਾਹਮਣੇ ਕਿਹਾ ਹੈ, ""ਮੈਂ ਆਪਣੀ ਬੇਵਕੂਫ਼ੀ ਲਈ ਮੁਆਫ਼ੀ ਮੰਗਦਾ ਹਾਂ।""ਹਾਲਾਂਕਿ ਇਸ ਮੁਆਫ਼ੀਨਾਮੇ ਤੋਂ ਬਾਅਦ ਵੀ ਜ਼ਮਾਨਤ ਨਹੀਂ ਮਿਲੀ। ਹੇਠਲੀ ਅਦਾਲਤ ਪੈਰਵੀਕਾਰ ਦੀ ਇਸ ਦਲੀਲ ਤੋਂ ਸਹਿਮਤ ਦਿੱਖੀ ਕਿ ਜ਼ਮਾਨਤ 'ਤੇ ਅਭੀਜੀਤ ਗਵਾਹਾਂ ਨੂੰ ਪਰੇਸ਼ਾਨ ਕਰ ਸਕਦੇ ਹਨ ਜਾਂ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ। ਹੇਠਲੀ ਅਦਾਲਤ ਨੇ ਅਭੀਜੀਤ ਦੀ ਜ਼ਮਾਨਤ ਅਰਜ਼ੀ ਦੋ ਵਾਰ ਨਾਮਨਜ਼ੂਰ ਕਰ ਦਿੱਤੀ ਅਤੇ ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। Image copyright Getty Images ਫੋਟੋ ਕੈਪਸ਼ਨ ਅਈਅਰ-ਮਿਤਰਾ ਨੇ ਆਪਣੇ ਟਵੀਟ ਵਿੱਚ ਮੁਆਫ਼ੀ ਮੰਗਦਿਆਂ ਚਿੱਤਰਕਾਰੀ ਨੂੰ ਸ਼ਾਨਦਾਰ ਦੱਸਿਆ ਇਸ ਮਾਮਲੇ ਵਿੱਚ ਅਭੀਜੀਤ ਲਈ ਹਾਲਾਤ ਉਦੋਂ ਹੋਰ ਜ਼ਿਆਦਾ ਖ਼ਰਾਬ ਹੋ ਗਏ ਜਦੋਂ ਓਡੀਸ਼ਾ 'ਚ ਵਕੀਲਾਂ ਦੀ 78 ਦਿਨ ਲੰਬੀ ਹੜਤਾਲ ਹੋ ਗਈ। ਮਾਮਲੇ ਦਾ ਸਿਆਸੀਕਰਨਹੌਲੀ-ਹੌਲੀ ਇਸ ਪੂਰੇ ਮਾਮਲੇ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਦਰਅਸਲ ਅਭੀਜੀਤ ਨੇ ਜਦੋਂ ਕੋਣਾਰਕ ਮੰਦਿਰ ਦਾ ਵੀਡੀਓ ਬਣਾਇਆ ਸੀ ਤਾਂ ਉਹ ਇੱਕ ਸਾਬਕਾ ਸੰਸਦ ਮੈਂਬਰ ਬੈਜਨਾਥ 'ਜੈ' ਪਾਂਡਾ ਦੇ ਘਰ ਮਹਿਮਾਨ ਸਨ। ਪਾਂਡਾ ਨੂੰ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਪਾਰਟੀ ਤੋਂ ਬਾਹਰ ਕੱਢਿਆ ਗਿਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਹੁਣ ਨਵੀਨ ਪਟਨਾਇਕ ਇਸ ਮਾਮਲਾ ਰਾਹੀਂ ਪਾਂਡਾ ਦੀ ਪਰੇਸ਼ਾਨੀ ਵਧਾ ਸਕਦੇ ਹਨ। ਇਹ ਵੀ ਪੜ੍ਹੋ:-'ਸ਼ਿਵ ਦੇ ਰੂਪ 'ਚ ਇਮਰਾਨ', ਪਾਕ ਸੰਸਦ 'ਚ ਹੰਗਾਮਾਕੀ ਦੁਨੀਆਂ ਤੋਂ ਧਰਮ ਗਾਇਬ ਹੋ ਜਾਣਗੇ?ਗਾਂਧੀ ਦੇ ਹੁਕਮਾਂ ਦੇ ਉਲਟ ਦਲਿਤਾਂ ਦੇ ਹੱਕ 'ਚ ਬੋਲਣ ਵਾਲੇ ਪੇਰੀਯਾਰ 'ਦਿਲ ਦੁਖਦਾ ਹੈ ਜਦੋਂ ਕੋਈ ਪਾਕਿਸਤਾਨੀ ਕਹਿੰਦਾ ਹੈ'ਪਹਿਲਾਂ ਵੀ ਕਰ ਚੁੱਕੇ ਹਨ ਭੜਕਾਊ ਟਵੀਟਅਭੀਜੀਤ ਇੰਸਟੀਟਿਊਟ ਆਫ ਪੀਸ ਐਂਡ ਕਨਫਲਿਕਟ ਸਟੱਡੀਜ਼ 'ਚ ਕੰਮ ਕਰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਠੀਕ-ਠਾਕ ਸਰਗਰਮ ਰਹਿੰਦੇ ਹਨ। ਉਨ੍ਹਾਂ ਨੂੰ ਨੇੜੇਓਂ ਜਾਨਣ ਵਾਲੇ ਇੱਕ ਖੋਜਕਾਰੀ ਨੇ ਦੱਸਿਆ ਕਿ ਉਹ ਅਕਸਰ ਭੜਕਾਊ ਗੱਲਾਂ ਕਰਦੇ ਰਹਿੰਦੇ ਹਨ ਅਤੇ ਇਸ ਨੂੰ ਕਦੇ ਲੁਕਾਉਂਦੇ ਵੀ ਨਹੀਂ ਹਨ, ਹਲਾਂਕਿ ਉਨ੍ਹਾਂ ਦੀਆਂ ਗੱਲਾਂ ਕਈ ਵਾਰ ਸਹੀ ਤੇ ਕਈ ਵਾਰ ਗ਼ਲਤ ਵੀ ਹੁੰਦੀਆਂ ਹਨ। Image copyright Getty Images ਫੋਟੋ ਕੈਪਸ਼ਨ ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਟਵੀਟਸ ਨਾਲ ਓਡੀਸ਼ਾ ਦੇ ਚਾਰ ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਬੇਸ਼ੱਕ ਅਭੀਜੀਤ ਇਸ ਵੇਲੇ ਆਪਣੇ ਟਵੀਟ ਕਾਰਨ ਜੇਲ੍ਹ 'ਚ ਹਨ ਪਰ ਇਸੇ ਸਾਲ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਟਵੀਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਅਮਰੀਕੀ ਇਤਿਹਾਸਕਾਰ ਆਡਰੀ ਟਰੁਸ਼ਕੀ 'ਤੇ ਅਪਰਾਧਿਕ ਮਾਮਲਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਹਿੰਦੂ ਦੇਵੀ-ਦੇਵਤਾਵਾਂ ਦਾ ਅਪਮਾਨ ਕੀਤਾ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉੱਥੇ ਹੀ ਅਭੀਜੀਤ ਮਨੁਖੀ ਅਧਿਕਾਰ ਵਰਕਰ ਅਤੇ ਵੱਖਵਾਦੀਆਂ ਨੂੰ ਜੇਲ੍ਹ ਵਿੱਚ ਪਾਉਣ ਸਬੰਧੀ ਟਵੀਟ ਵੀ ਕਰਦੇ ਰਹੇ ਹਨ। ਖ਼ੈਰ ਅਈਅਰ ਮਿਤਰਾ ਦੀ ਗ੍ਰਿਫ਼ਤਾਰੀ 'ਤੇ ਕਈ ਲੋਕਾਂ ਦਾ ਮਤ ਹੈ ਕਿ ਟਵਿੱਟਰ 'ਤੇ ਮਜ਼ਾਕੀਆ ਅੰਦਾਜ਼ ਵਿੱਚ ਕੁਝ ਲਿਖਣ 'ਤੇ ਜੇਕਰ ਜੇਲ੍ਹ ਭੇਜਿਆ ਜਾਵੇ ਤਾਂ ਇਹ ਬੋਲਣ ਦੀ ਆਜ਼ਾਦੀ 'ਤੇ ਪਹਿਰਾ ਹੈ। ਐਮਨੈਸਟੀ ਇੰਡੀਆ ਨੇ ਟਵੀਟ ਕੀਤਾ ਹੈ ਕਿ ਸਰਕਾਰ ਨੂੰ ਅਭੀਜੀਤ ਨੂੰ ਜ਼ਮਾਨਤ ਦੇ ਦੇਣੀ ਚਾਹੀਦੀ ਹੈ। ਉੱਥੇ ਹੀ ਪੱਤਰਕਾਰ ਕੰਚਨ ਗੁਪਤਾ ਨੇ ਟਵੀਟ ਕੀਤਾ ਹੈ ਕਿ ਅਭੀਜੀਤ ਦੀ ਗ੍ਰਿਫ਼ਤਾਰੀ ਸਾਬਿਤ ਕਰਦੀ ਹੈ ਕਿ ਭਾਰਤ ਵਿੱਤ ਆਜ਼ਾਦੀ ਖ਼ਤਰੇ ਵਿੱਚ ਹੈ।ਅਭੀਜੀਤ ਦੀ ਉਨ੍ਹਾਂ ਦੇ ਮਜ਼ਾਕੀਆ ਟਵੀਟ ਕਰਕੇ ਹੋਈ ਗ੍ਰਿਫ਼ਤਾਰੀ ਸੰਕੇਤ ਹੈ ਕਿ ਭਾਰਤ 'ਚ ਬੋਲਣ ਦੀ ਆਜ਼ਾਦੀ 'ਤੇ ਖ਼ਤਰਾ ਵਧਣ ਲੱਗਾ ਹੈ। ਇਸ ਤੋਂ ਪਹਿਲਾਂ ਵੀ ਕੁਝ ਪੱਤਰਕਾਰਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ। ਆਜ਼ਾਦ ਮੀਡੀਆ 'ਤੇ ਹਮਲੇ ਹੋਏ ਹਨ, ਕਈ ਮੌਕਿਆਂ 'ਤੇ ਇੰਟਰਨੈੱਟ ਬੰਦ ਕਰ ਦਿੱਤੇ ਜਾਂਦੇ ਹਨ। ਇਹ ਸਾਲ 1950 ਦੇ ਸੋਵੀਅਤ ਯੂਨੀਅਨ ਵਰਗੇ ਹਾਲਾਤ ਦਰਸਾਉਂਦੇ ਹਨ ਜਦੋਂ ਉੱਥੇ ਇੱਕ ਅਧਿਆਪਕ ਨੂੰ ਚੁਟਕਲਾ ਸੁਣਾਉਣ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਇਹ ਵੀ ਪੜ੍ਹੋ-'ਮੈਂ ਕਿਹਾ ਕਿ ਜੇ ਮੈਂ ਪੋਸਟ ਤੋਂ ਪੈਰ ਚੁੱਕਾਂ ਸਾਰੇ 120 ਜਵਾਨ ਮੈਨੂੰ ਗੋਲੀ ਮਾਰ ਦਿਓ'ਕੀ ਸੂਬੇ ਸੀਬੀਆਈ ਦੀ ਐਂਟਰੀ ਬੈਨ ਕਰ ਸਕਦੇ ਹਨ‘ਔਰਤ ਦੀ ਹੋਂਦ ਸਰੀਰ ਅਤੇ ਰੰਗ ਰੂਪ ਤੋਂ ਅੱਗੇ ਵੀ ਹੁੰਦੀ ਹੈ’ਕੈਨੇਡਾ ਤੋਂ ਪਨਾਹ ਮੰਗਣ ਵਾਲੇ ਸਿੱਖਾਂ ਦੀ ਗਿਣਤੀ 400 ਫੀਸਦੀ ਵਧੀਇਹ ਵੀਡੀਓ ਵੀ ਜ਼ਰੂਰ ਦੇਖੋ-(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅੱਲੜ੍ਹ ਉਮਰ ਦੇ ਬੱਚਿਆਂ ਦੀਆਂ ਇਨ੍ਹਾਂ ਹਰਕਤਾਂ ਤੇ ਰੱਖੋ ਸਖ਼ਤ ਨਜ਼ਰ ਨਵੀਨ ਨੇਗੀ ਪੱਤਰਕਾਰ, ਬੀਬੀਸੀ 24 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45157025 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕੁਝ ਦਿਨ ਪਹਿਲਾਂ ਸਵੇਰੇ-ਸਵੇਰੇ ਅਖ਼ਬਾਰ ਚੁੱਕਿਆ ਤਾਂ ਇੱਕ ਖ਼ਬਰ ਨੇ ਆਪਣੇ ਵੱਲ ਧਿਆਨ ਖਿੱਚਿਆ। ਖ਼ਬਰ ਵਿੱਚ ਦੱਸਿਆ ਗਿਆ ਸੀ ਕਿ ਦਿੱਲੀ ਦੇ ਕ੍ਰਿਸ਼ਨਾ ਨਗਰ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ ਇੱਕ ਵਿਦਿਆਰਥੀ ਨੇ ਸਕੂਲ ਦੇ ਹੀ ਦੂਜੇ ਵਿਦਿਆਰਥੀ 'ਤੇ ਚਾਕੂ ਨਾਲ ਹਮਲਾ ਕੀਤਾ ਸੀ।ਖ਼ਬਰ ਮੁਤਾਬਕ ਦੋਹਾਂ ਵਿਦਿਆਰਥੀਆਂ ਵਿਚਾਲੇ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਲੜਾਈ ਹੋਈ, ਜਿਸ ਦੇ ਵਧਣ 'ਤੇ ਇੱਕ ਵਿਦਿਆਰਥੀ ਕਾਫ਼ੀ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ।ਅਜਿਹਾ ਨਹੀਂ ਹੈ ਕਿ ਸਕੂਲੀ ਵਿਦਿਆਰਥੀਆਂ ਵਿਚਕਾਰ ਹੋਈ ਆਪਸੀ ਲੜਾਈ ਦਾ ਇਹ ਕੋਈ ਪਹਿਲਾ ਮਾਮਲਾ ਹੋਵੇ। ਇਸ ਤੋਂ ਪਹਿਲਾਂ ਵੀ ਸਕੂਲੀ ਵਿਦਿਆਰਥੀਆਂ 'ਤੇ ਗੁੱਸੇ ਵਿੱਚ ਇੱਕ-ਦੂਜੇ ਨਾਲ ਕੁੱਟਮਾਰ ਦੇ ਇਲਜ਼ਾਮ ਲੱਗਦੇ ਰਹੇ ਹਨ।ਇਹ ਵੀ ਪੜ੍ਹੋ:ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਪੰਜਾਬ 'ਚ 'ਆਪ' ਆਖ਼ਰਕਾਰ ਕਿੱਥੇ ਭੁੱਲ ਕਰ ਰਹੀ?ਫੂਲਨ ਦੇਵੀ ਦੇ ਆਤਮ-ਸਮਰਪਣ ਦੀ ਪੂਰੀ ਕਹਾਣੀ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਹਿੰਸਾ ਦੀਆਂ ਅਜਿਹੀਆਂ ਕਈ ਘਟਨਾਵਾਂ ਵਿੱਚ ਨਾਬਾਲਗ ਉਮਰ ਦੇ ਬੱਚੇ ਸ਼ਾਮਿਲ ਪਾਏ ਜਾ ਰਹੇ ਹਨ। ਬੱਚਿਆਂ ਵਿੱਚ ਗੁੱਸੇ ਦੀ ਇਹ ਆਦਤ ਚਿੰਤਾ ਵਧਾਉਣ ਵਾਲੀ ਹੈ। ਅੱਲ੍ਹੜਾਂ ਵਿੱਚ ਨੌਜਵਾਨਾਂ ਨਾਲੋਂ ਵੱਧ ਗੁੱਸਾਯੂਐੱਨ ਦੀ ਸੰਸਥਾ ਯੂਨੀਸੈਫ ਦੀ ਇੱਕ ਰਿਪੋਰਟ ਮੁਤਾਬਕ ਦੁਨੀਆਂ ਭਰ ਵਿੱਚ ਕੁੱਲ 120 ਕਰੋੜ ਬੱਚੇ ਹਨ, ਜਿਨ੍ਹਾਂ ਦੀ ਉਮਰ 10 ਤੋਂ 19 ਸਾਲ ਵਿਚਾਲੇ ਹੈ। ਯੂਨੀਸੈਫ ਦੀ ਰਿਪੋਰਟ ਦੱਸਦੀ ਹੈ ਕਿ ਸਾਲ 2011 ਦੀ ਮਰਦਸ਼ੁਮਾਰੀ ਮੁਤਾਬਕ ਭਾਰਤ ਵਿੱਚ ਕਿਸ਼ੋਰਾਂ ਦੀ ਗਿਣਤੀ 24 ਕਰੋੜ ਤੋਂ ਵੱਧ ਹੈ। Image copyright Getty Images ਇਹ ਅੰਕੜਾ ਭਾਰਤ ਦੀ ਆਬਾਦੀ ਦਾ ਇੱਕ ਚੌਥਾਈ ਹਿੱਸਾ ਹੈ। ਇੰਨਾ ਹੀ ਨਹੀਂ ਦੁਨੀਆਂ ਭਰ ਦੇ ਸਭ ਤੋਂ ਵੱਧ ਨਾਬਾਲਗ ਵਿਕਾਸਸ਼ੀਲ ਦੇਸਾਂ ਵਿੱਚ ਹੀ ਰਹਿੰਦੇ ਹਨ।ਬੱਚਿਆਂ ਵਿੱਚ ਗੁੱਸੇ ਦੀ ਆਦਤ ਉਨ੍ਹਾਂ ਦੀ ਉਮਰ ਮੁਤਾਬਕ ਬਦਲਦੀ ਜਾਂਦੀ ਹੈ। ਸਾਲ 2014 ਵਿੱਚ ਇੰਡੀਅਨ ਜਰਨਲ ਸਾਈਕੋਲੌਜੀਕਲ ਮੈਡੀਸਿਨ ਵਿੱਚ ਪ੍ਰਕਾਸ਼ਿਤ ਇੱਕ ਰਿਸਰਚ ਮੁਤਾਬਕ ਮੁੰਡਿਆਂ ਵਿੱਚ ਕੁੜੀਆਂ ਮੁਕਾਬਲੇ ਵੱਧ ਗੁੱਸਾ ਦੇਖਣ ਨੂੰ ਮਿਲਦਾ ਹੈ।ਇਸ ਰਿਸਰਚ ਵਿੱਚ ਸ਼ਾਮਿਲ ਲੋਕਾਂ ਵਿੱਚ ਜਿਸ ਗਰੁੱਪ ਦੀ ਉਮਰ 16 ਤੋਂ 19 ਸਾਲ ਵਿਚਾਲੇ ਸੀ, ਉਨ੍ਹਾਂ ਵਿੱਚ ਵੱਧ ਗੁੱਸਾ ਦੇਖਣ ਨੂੰ ਮਿਲਿਆ ਜਦੋਂ ਕਿ ਜਿਸ ਗਰੁੱਪ ਦੀ ਉਮਰ 20 ਤੋਂ 26 ਸਾਲ ਵਿਚਾਲੇ ਸੀ ਉਨ੍ਹਾਂ ਵਿੱਚ ਥੋੜ੍ਹਾ ਘੱਟ ਗੁੱਸਾ ਸੀ। ਇਹ ਅੰਕੜੇ ਦੱਸਦੇ ਹਨ ਕਿ ਬਚਪਨ ਵਿੱਚ ਨੌਜਵਾਨਾਂ ਮੁਕਾਬਲੇ ਵੱਧ ਗੁੱਸਾ ਦੇਖਣ ਨੂੰ ਮਿਲਦਾ ਹੈ।ਇਸੇ ਤਰ੍ਹਾਂ ਮੁੰਡਿਆਂ ਵਿੱਚ ਕੁੜੀਆਂ ਮੁਕਾਬਲੇ ਵੱਧ ਗੁੱਸਾ ਦੇਖਣ ਨੂੰ ਮਿਲਿਆ। ਹਾਲਾਂਕਿ ਇਸੇ ਰਿਸਰਚ ਮੁਤਾਬਕ 12 ਤੋਂ 17 ਸਾਲ ਉਮਰ ਵਰਗ ਦੀਆਂ ਕੁੜੀਆਂ ਵਿੱਚ ਤਕਰੀਬਨ 19 ਫੀਸਦੀ ਕੁੜੀਆਂ ਆਪਣੇ ਸਕੂਲ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਲੜਾਈ ਵਿੱਚ ਸ਼ਾਮਿਲ ਮਿਲੀਆਂ।ਇਹ ਰਿਸਰਚ ਭਾਰਤ ਦੀਆਂ 6 ਅਹਿਮ ਥਾਵਾਂ ਦੇ ਕੁਲ 5467 ਅੱਲ੍ਹੜਾਂ ਅਤੇ ਨੌਜਵਾਨਾਂ 'ਤੇ ਕੀਤੀ ਗਈ ਸੀ। ਇਸ ਰਿਸਰਚ ਵਿੱਚ ਦਿੱਲੀ, ਬੈਂਗਲੁਰੂ, ਜੰਮੂ, ਇੰਦੌਰ, ਕੇਰਲ, ਰਾਜਸਥਾਨ ਅਤੇ ਸਿੱਕਮ ਦੇ ਕਿਸ਼ੋਰ ਅਤੇ ਨੌਜਵਾਨ ਸ਼ਾਮਿਲ ਸਨ।ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਅਖੀਰ ਬੱਚਿਆਂ ਦੀ ਇਸ ਹਿੰਸਕ ਆਦਤ ਦੇ ਪਿੱਛੇ ਕੀ ਵਜ੍ਹਾ ਹੈ?ਮੋਬਾਈਲ ਗੇਮ ਦਾ ਅਸਰਮਨੋਵਿਗਿਆਨੀ ਅਤੇ ਮੈਕਸ ਹਸਪਤਾਲ ਵਿੱਚ ਬੱਚਿਆਂ ਦੀ ਸਲਾਹਕਾਰ ਡਾ. ਦੀਪਾਲੀ ਬੱਤਰਾ ਬੱਚਿਆਂ ਦੇ ਹਿੰਸਕ ਰਵੱਈਏ ਦੇ ਕਈ ਕਾਰਨ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਕਾਰਨ ਹੈ ਇਹ ਪਤਾ ਲਾਉਣਾ ਕਿ ਬੱਚਿਆਂ 'ਤੇ ਉਨ੍ਹਾਂ ਦਾ ਪਰਿਵਾਰ ਕਿੰਨੀ ਨਜ਼ਰ ਰੱਖਦਾ ਹੈ। Image copyright Getty Images ਡਾ. ਬਤਰਾ ਮੁਤਾਬਕ, ""ਵੱਡੇ ਸ਼ਹਿਰਾਂ ਵਿੱਚ ਮਾਪੇ ਬੱਚਿਆਂ ਉੱਤੇ ਪੂਰੀ ਤਰ੍ਹਾਂ ਨਜ਼ਰ ਨਹੀਂ ਰੱਖ ਸਕਦੇ। ਬੱਚਿਆਂ ਨੂੰ ਰੁੱਝੇ ਰੱਖਣ ਲਈ ਉਨ੍ਹਾਂ ਨੂੰ ਮੋਬਾਈਲ ਫੋਨ ਦਿੱਤਾ ਜਾਂਦਾ ਹੈ, ਮੋਬਾਈਲ 'ਤੇ ਬੱਚੇ ਹਿੰਸਕ ਖੇਡ ਖੇਡਦੇ ਹਨ।"" ਕੋਈ ਵੀਡੀਓ ਗੇਮ ਬੱਚਿਆਂ ਦੇ ਦਿਮਾਗ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ? ਇਸ ਦੇ ਜਵਾਬ ਵਿੱਚ ਡਾ. ਬਤਰਾ ਕਹਿੰਦੇ ਹਨ, ""ਮੇਰੇ ਕੋਲ ਹਿੰਸਕ ਸੁਭਾਅ ਵਾਲੇ ਜਿੰਨੇ ਵੀ ਬੱਚੇ ਆਉਂਦੇ ਹਨ ਉਨ੍ਹਾਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਉਹ ਦਿਨ ਵਿੱਚ ਤਿੰਨ-ਚਾਰ ਘੰਟਿਆਂ ਲਈ ਵੀਡੀਓ ਗੇਮਾਂ ਖੇਡਦੇ ਹਨ। ਇਸ ਖੇਡ ਵਿੱਚ ਇੱਕ-ਦੂਜੇ ਨੂੰ ਮਾਰਨਾ ਹੁੰਦਾ ਹੈ, ਜਦੋਂ ਤੁਸੀਂ ਸਾਹਮਣੇ ਵਾਲੇ ਨੂੰ ਮਾਰੋਗੇ ਉਦੋਂ ਹੀ ਤੁਸੀਂ ਜਿੱਤੋਗੇ ਅਤੇ ਹਰ ਕੋਈ ਜਿੱਤਣਾ ਚਾਹੁੰਦਾ ਹੈ। ਇਹ ਕਾਰਨ ਹੈ ਕਿ ਵੀਡੀਓ ਗੇਮਾਂ ਬੱਚਿਆਂ ਦੇ ਸੁਭਾਅ ਬਦਲਣ ਲਗਦੀਆਂ ਹਨ।ਸਾਲ 2010 ਵਿੱਚ ਅਮਰੀਕਾ ਦੇ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਬੱਚਿਆਂ ਨੂੰ ਵੀਡੀਓ ਗੇਮਾਂ ਨਾ ਖੇਡਣ ਦਿੱਤੀਆਂ ਜਾਣ ਜਿਸ ਵਿੱਚ ਹਿੰਸਕ ਆਦਤਾਂ ਜਿਵੇਂ ਕਤਲ ਜਾਂ ਸਰੀਰਕ ਹਿੰਸਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੋਵੇ। Image copyright Getty Images ਫੋਟੋ ਕੈਪਸ਼ਨ ਮਾਪਿਆਂ ਦੇ ਰਿਸ਼ਤੇ ਦਾ ਅਸਰ ਬੱਚਿਆਂ ਦੇ ਰਵੱਈਏ ਤੇ ਪੈਂਦਾ ਹੈ ਇਸ ਫੈਸਲੇ ਤੋਂ ਪੰਜ ਸਾਲ ਪਹਿਲਾਂ ਕੈਲੀਫੋਰਨੀਆ ਦੇ ਰਾਜਪਾਲ ਨੇ ਆਪਣੇ ਸੂਬੇ ਵਿੱਚ ਇੱਕ ਹਿੰਸਕ ਵੀਡੀਓ ਗੇਮ ਕਾਨੂੰਨ ਬਣਾਇਆ ਸੀ। ਇਸ ਦੇ ਤਹਿਤ ਇਹ ਬੱਚਿਆਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹਿੰਸਕ ਵਿਡੀਓ ਗੇਮਜ਼ ਤੋਂ ਦੂਰ ਰੱਖਣ ਦੀ ਗੱਲ ਕੀਤੀ ਸੀ।ਇਸ ਤੋਂ ਇਲਾਵਾ ਅਮਰੀਕੀ ਸਾਈਕੋਲੌਜੀ ਵੱਲੋਂ ਖੋਜ ਵਿੱਚ ਵੀ ਇਸ ਬਾਰੇ ਦੱਸਿਆ ਗਿਆ ਸੀ ਕਿ ਵੀਡੀਓ ਗੇਮਜ਼ ਮਨੁੱਖਾਂ ਦੇ ਸੁਭਾਅ ਬਦਲਣ ਲਈ ਅਹਿਮ ਕਾਰਕ ਸਾਬਤ ਹੁੰਦੀਆਂ ਹਨ। ਪੋਰਨ ਤੱਕ ਪਹੁੰਚਮੋਬਾਈਲ ਤੱਕ ਪਹੁੰਚ ਦੇ ਨਾਲ-ਨਾਲ ਇੰਟਰਨੈੱਟ ਵੀ ਬੱਚਿਆਂ ਨੂੰ ਸੌਖਾ ਹੀ ਮਿਲ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਸ਼ੁਰੂ ਹੁੰਦੀ ਹੈ ਯੂ-ਟਿਊਬ ਤੋਂ ਲੈ ਕੇ ਪੋਰਨ ਵੀਡੀਓ ਦੀ ਦੁਨੀਆਂ।ਦੇਹਰਾਦੂਨ ਦੀ ਰਹਿਣ ਵਾਲੀ ਪੂਨਮ ਅਸਵਾਲ ਦਾ ਪੁੱਤਰ ਆਯੂਸ਼ ਹਾਲੇ ਸਿਰਫ਼ 5 ਸਾਲ ਦਾ ਹੈ ਪਰ ਇੰਟਰਨੈਟ 'ਤੇ ਆਪਣੀ ਪਸੰਦ ਦੀ ਵੀਡੀਓ ਸੌਖੀ ਹੀ ਲੱਭ ਲੈਂਦਾ ਹੈ। ਪੂਨਮ ਦੱਸਦੀ ਹੈ ਕਿ ਉਨ੍ਹਾਂ ਦੇ ਬੱਚੇ ਨੇ ਉਨ੍ਹਾਂ ਤੋਂ ਹੀ ਮੋਬਾਈਲ 'ਤੇ ਵੀਡੀਓ ਦੇਖਣੇ ਸਿੱਖੇ। Image copyright Getty Images ਪੂਨਮ ਆਪਣੇ ਬੱਚੇ ਦੀ ਇਸ ਆਦਤ ਤੋਂ ਕਾਫ਼ੀ ਪਰੇਸ਼ਾਨ ਹੈ। ਆਪਣੀ ਇਸ ਪਰੇਸ਼ਾਨੀ ਬਾਰੇ ਦੱਸਦੇ ਹੋਏ ਉਹ ਕਹਿੰਦੀ ਹੈ, ""ਸ਼ੁਰੂਆਤ ਵਿੱਚ ਤਾਂ ਮੈਨੂੰ ਠੀਕ ਲੱਗਿਆ ਕਿ ਆਯੂਸ਼ ਮੋਬਾਈਲ ਵਿੱਚ ਰੁੱਝਿਆ ਹੋਇਆ ਹੈ, ਪਰ ਹੁਣ ਇਹ ਸਮੱਸਿਆ ਬਣਦਾ ਜਾ ਰਿਹਾ ਹੈ, ਉਹ ਹਿੰਸਕ ਕਾਰਟੂਨ ਦੇ ਵੀਡੀਓ ਦੇਖਦਾ ਹੈ। ਇੰਟਰਨੈਟ 'ਤੇ ਗਾਲ੍ਹਾਂ ਅਤੇ ਅਸ਼ਲੀਲ ਸਮੱਗਰੀ ਦੇ ਲਿੰਕ ਵੀ ਹੁੰਦੇ ਹਨ। ਡਰ ਲਗਦਾ ਹੈ ਕਿ ਕਿਤੇ ਉਹ ਉਨ੍ਹਾਂ ਲਿੰਕਜ਼ 'ਤੇ ਕਲਿੱਕ ਕਰਕੇ ਗਲਤ ਚੀਜ਼ਾਂ ਨਾ ਦੇਖ ਲਏ।""ਇਹ ਵੀ ਪੜ੍ਹੋ: ਕੀਟਨਾਸ਼ਕ ਕੰਪਨੀ ਇੱਕ ਮਾਲੀ ਨੂੰ ਕਿਉਂ ਦੇਵੇਗੀ 200 ਕਰੋੜ?'ਰੈਫਰੈਂਡਮ-2020' ਬਾਰੇ ਪੰਜਾਬ ਦੇ ਸਿਆਸਤਦਾਨ ਕਿੱਥੇ ਖੜ੍ਹੇਜਵਾਨ ਚਿਹਰੇ ਦਾ ਦਾਅਵਾ ਕਰਨ ਵਾਲੀਆਂ ਕਰੀਮਾਂ ਦਾ ਸੱਚਡਾ. ਬਤਰਾ ਵੀ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਨ, ""ਭਾਵੇਂ ਇੰਟਰਨੈੱਟ ਦੀ ਸੌਖੀ ਪਹੁੰਚ ਨਾਲ ਪੋਰਨ ਵੀ ਬੱਚਿਆਂ ਲਈ ਆਸਾਨੀ ਨਾਲ ਉਪਲਬਧ ਹੈ ਅਤੇ ਇਹ ਕਿਸੇ ਵੀ ਨਸ਼ੇ ਵਾਂਗ ਕੰਮ ਕਰਦਾ ਹੈ। ਇਸ ਵਿੱਚ ਦਿਖਣ ਵਾਲੀ ਹਿੰਸਾ ਦਾ ਬੱਚਿਆਂ ਦੇ ਦਿਮਾਗ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ।"" Image copyright Thinkstock ਫੋਟੋ ਕੈਪਸ਼ਨ ਇੰਟਰਨੈੱਟ ਦੀ ਸੌਖੀ ਪਹੁੰਚ ਨਾਲ ਪੋਰਨ ਵੀ ਬੱਚਿਆਂ ਲਈ ਆਸਾਨੀ ਨਾਲ ਉਪਲਬਧ ਹੈ। 1961 ਵਿੱਚ ਮਨੋਵਿਗਿਆਨੀ ਅਲਬਰਟ ਬੈਂਡੁਰਾ ਨੇ ਪੋਰਨ ਦੇ ਪ੍ਰਭਾਵ ਦੀ ਜਾਂਚ ਕਰਨ ਲਈ ਇੱਕ ਪ੍ਰਯੋਗ ਕੀਤਾ ਸੀ। ਉਨ੍ਹਾਂ ਨੇ ਬੱਚਿਆਂ ਨੂੰ ਇੱਕ ਵੀਡੀਓ ਦਿਖਾਇਆ ਜਿਸ ਵਿੱਚ ਇੱਕ ਆਦਮੀ ਗੁੱਡੀ ਨੂੰ ਮਾਰ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬੱਚਿਆਂ ਨੂੰ ਵੀ ਇੱਕ ਗੁੱਡੀ ਫੜਾਈ। ਗੁੱਡੀ ਮਿਲਣ ਤੋਂ ਬਾਅਦ ਬੱਚਿਆਂ ਨੇ ਵੀ ਆਪਣੀਆਂ ਗੁੱਡੀਆਂ ਨਾਲ ਉਹੀ ਕੀਤਾ ਹੈ ਜੋ ਵੀਡੀਓ ਵਾਲਾ ਵਿਅਕਤੀ ਕਰ ਰਿਹਾ ਸੀ। ਮਾਪਿਆਂ ਦਾ ਆਪਸੀ ਰਿਸ਼ਤਾਸ਼ਹਿਰੀ ਜ਼ਿੰਦਗੀ ਵਿੱਚ ਮਾਂ ਅਤੇ ਪਿਤਾ ਦੋਵੇਂ ਹੀ ਨੌਕਰੀਪੇਸ਼ਾ ਹੋ ਗਏ ਹਨ। ਅਜਿਹੇ ਵਿੱਚ ਬੱਚਿਆਂ ਲਈ ਸਮਾਂ ਕੱਢਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮਾਪਿਆਂ ਦਾ ਆਪਸ ਵਿੱਚ ਰਿਸ਼ਤਾ ਕਿਹੋ-ਜਿਹਾ ਹੈ, ਇਸ ਦਾ ਅਸਰ ਸਿੱਧੇ ਤੌਰ 'ਤੇ ਬੱਚਿਆਂ 'ਤੇ ਪੈਂਦਾ ਹੈ। Image copyright Getty Images ਫੋਟੋ ਕੈਪਸ਼ਨ ਮਾਪਿਆਂ ਦੇ ਆਪਸੀ ਰਿਸ਼ਤਿਆਂ ਦੇ ਨਾਲ-ਨਾਲ ਉਨ੍ਹਾਂ ਦਾ ਬੱਚਿਆਂ ਪ੍ਰਤੀ ਕਿਹੋ ਜਿਹਾ ਵਤੀਰਾ ਹੈ ਇਹ ਵੀ ਕਾਫ਼ੀ ਮਾਇਨੇ ਰਖਦਾ ਹੈ ਡਾ. ਬਤਰਾ ਕਹਿੰਦੇ ਹਨ, ""ਜਦੋਂ ਬੱਚੇ ਦੇਖਦੇ ਹਨ ਕਿ ਉਨ੍ਹਾਂ ਦੇ ਮਾਪੇ ਹਮੇਸ਼ਾ ਉਨ੍ਹਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਸ਼ਾਂਤ ਰਹਿਣ ਅਤੇ ਸੱਭਿਅਕ ਰਹਿਣ ਦੀ ਸਲਾਹ ਦਿੰਦੇ ਹਨ ਪਰ ਖੁਦ ਉਹ ਆਪਸ ਵਿੱਚ ਲੜਦੇ ਰਹਿੰਦੇ ਹਨ। ਤਾਂ ਬੱਚਾ ਵੀ ਗੁੱਸਾ ਆਉਣ 'ਤੇ ਹਿੰਸਕ ਹੋ ਜਾਂਦਾ ਹੈ। ਬੱਚਿਆਂ ਦਾ ਦਿਮਾਗ ਇਸ ਗੱਲ 'ਤੇ ਪੱਕਾ ਹੋ ਜਾਂਦਾ ਹੈ ਕਿ ਚੀਜ਼ਾਂ ਉਨ੍ਹਾਂ ਮੁਤਾਬਕ ਹੀ ਹੋਣੀਆਂ ਚਾਹੀਦੀਆਂ ਹਨ। ਜਦੋਂ ਕੋਈ ਉਨ੍ਹਾਂ ਦੀ ਸਮਝ ਦੇ ਵਿਰੁੱਧ ਜਾਂਦੀ ਹੈ ਤਾਂ ਉਹ ਵੱਖਰੇ ਤਰੀਕੇ ਨਾਲ ਪ੍ਰਤੀਕਰਮ ਦਿੰਦੇ ਹਨ ਅਤੇ ਨਤੀਜਾ ਕਈ ਮੌਕਿਆਂ 'ਤੇ ਹਿੰਸਕ ਰੂਪ ਧਾਰ ਲੈਂਦਾ ਹੈ।ਡਾ. ਬਤਰਾ ਇੱਕ ਹੋਰ ਗੱਲ ਵੱਲ ਧਿਆਨ ਦੇਣ ਦੀ ਗੱਲ ਕਰਦੇ ਹਨ। ਉਹ ਕਹਿੰਦੇ ਹਨ ਕਿ ਮਾਪਿਆਂ ਦੇ ਆਪਸੀ ਰਿਸ਼ਤਿਆਂ ਦੇ ਨਾਲ-ਨਾਲ ਉਨ੍ਹਾਂ ਦਾ ਬੱਚਿਆਂ ਪ੍ਰਤੀ ਕਿਹੋ ਜਿਹਾ ਵਤੀਰਾ ਹੈ, ਇਹ ਵੀ ਕਾਫ਼ੀ ਮਾਇਨੇ ਰਖਦਾ ਹੈ।ਆਪਣੇ ਇੱਕ ਮਰੀਜ਼ ਬਾਰੇ ਡਾਕਟਰ ਬਤਰਾ ਨੇ ਦੱਸਿਆ, ""ਮੇਰੇ ਇੱਕ ਮਰੀਜ਼ ਸਨ, ਜੋ ਆਪਣੇ ਬੱਚੇ ਨੂੰ ਛੋਟੀਆਂ-ਛੋਟੀਆਂ ਗਲਤੀਆਂ 'ਤੇ ਬੁਰੀ ਤਰ੍ਹਾਂ ਕੁੱਟਦੇ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਦਾ ਬੱਚਾ ਆਪਣਾ ਗੁੱਸਾ ਸਾਥੀ ਬੱਚਿਆਂ 'ਤੇ ਕੱਢਦਾ ਸੀ। ਉਹ ਸਕੂਲ ਵਿੱਚ ਕਾਫ਼ੀ ਲੜਦਾ ਸੀ।"" ਬੀਬੀਸੀ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਲੰਬੇ ਸਮੇਂ ਤੱਕ ਜਦੋਂ ਮਾਪਿਆਂ ਦੇ ਸਬੰਧ ਖ਼ਰਾਬ ਰਹਿੰਦੇ ਹਨ ਤਾਂ ਇਸ ਨਾਲ ਬੱਚਿਆਂ 'ਤੇ ਉਨ੍ਹਾਂ ਦੀ ਉਮਰ ਮੁਤਾਬਕ ਅਸਰ ਪੈਂਦਾ ਹੈ। ਜਿਵੇਂ ਨਵਜੰਮੇ ਬੱਚੇ ਦੇ ਦਿਲ ਦੀਆਂ ਧੜਕਨਾਂ ਵੱਧ ਜਾਂਦੀਆਂ ਹਨ। 6 ਮਹੀਨੇ ਤੱਕ ਦੇ ਬੱਚੇ ਹਾਰਮੋਨਜ਼ ਵਿੱਚ ਤਣਾਅ ਮਹਿਸੂਸ ਕਰਦੇ ਹਨ ਉੱਥੇ ਹੀ ਥੋੜ੍ਹੀ ਵੱਡੀ ਉਮਰ ਦੇ ਬੱਚਿਆਂ ਨੂੰ ਨੀਂਦ ਨਾ ਆਉਣ ਵਰਗੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਹਾਰਮੋਨ ਵਿੱਚ ਆਉਂਦਾ ਹੈ ਬਦਲਾਅ ਮੋਬਾਈਲ ਫੋਨ, ਇੰਟਰਨੈੱਟ ਦੀ ਉਪਲੱਬਧਤਾ ਅਤੇ ਮਾਪਿਆਂ ਦਾ ਨੌਕਰੀ ਪੇਸ਼ਾ ਹੋਣਾ ਇਹੀ ਸਭ ਆਧੁਨਿਕ ਜੀਵਨ ਦੇ ਉਦਾਹਰਨ ਹਨ ਪਰ ਬੱਚਿਆਂ ਵਿੱਚ ਹਿੰਸਾ ਦੀ ਆਦਤ ਬੀਤੇ ਸਮੇਂ ਵਿੱਚ ਵੀ ਦੇਖਣ ਨੂੰ ਮਿਲਦੀ ਰਹੀ ਹੈ।ਜਦੋਂ ਮੋਬਾਈਲ ਜਾਂ ਇੰਟਰਨੈੱਟ ਦਾ ਚਲਨ ਨਹੀਂ ਸੀ ਤਾਂ ਵੀ ਬੱਚੇ ਹਿੰਸਕ ਹੋ ਜਾਂਦੇ ਸਨ, ਇਸ ਦੀ ਕੀ ਵਜ੍ਹਾ ਹੈ। Image copyright Getty Images ਡਾ. ਬਤਰਾ ਦਾ ਕਹਿਣਾ ਹੈ ਕਿ ਕਿਸ਼ੋਰ ਹੁੰਦਿਆਂ ਬੱਚਿਆਂ ਦੇ ਹਾਰਮੋਨਜ਼ ਵਿੱਚ ਬਦਲਾਅ ਹੋਣ ਲਗਦੇ ਹਨ। ਉਨ੍ਹਾਂ ਦੇ ਦਿਮਾਗ ਅਤੇ ਸਰੀਰ ਦੇ ਹੋਰਨਾਂ ਅੰਗਾਂ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੁੰਦਾ ਹੈ। ਉਹ ਦੱਸਦੇ ਹਨ, ""ਅਲ੍ਹੜ ਉਮਰ 11 ਤੋਂ 16 ਸਾਲ ਤੱਕ ਸਮਝੀ ਜਾਂਦੀ ਹੈ। ਇਸ ਦੌਰਾਨ ਕਾਫੀ ਤੇਜ਼ੀ ਨਾਲ ਦਿਮਾਗ ਦਾ ਵਿਕਾਸ ਹੋ ਰਿਹਾ ਹੁੰਦਾ ਹੈ ਇਸ ਉਮਰ ਵਿੱਚ ਦਿਮਾਗ ਅੰਦਰ ਲਾਜੀਕਲ ਸੈਂਸ ਦਾ ਹਿੱਸਾ ਵਿਕਸਿਤ ਹੋ ਰਿਹਾ ਹੁੰਦਾ ਹੈ ਪਰ ਇਮੋਸ਼ਨਲ ਸੈਂਸ ਵਾਲੇ ਹਿੱਸੇ ਦਾ ਵਿਕਾਸ ਹੋ ਚੁੱਕਿਆ ਹੁੰਦਾ ਹੈ। ਅਜਿਹੇ ਵਿੱਚ ਬੱਚਾ ਜ਼ਿਆਦਾਤਰ ਫੈਸਲੇ ਇਮੋਸ਼ਨਲ ਹੋ ਕੇ ਲੈਂਦਾ ਹੈ।""ਇਹੀ ਵਜ੍ਹਾ ਹੈ ਕਿ ਇਸ ਉਮਰ ਦੇ ਬੱਚਿਆਂ ਦੇ ਰਵੱਈਏ ਵਿੱਚ ਆਸ- ਪਾਸ ਦੇ ਹਾਲਾਤ ਦਾ ਸਭ ਤੋਂ ਵੱਧ ਅਸਰ ਪੈਂਦਾ ਹੈ। ਉਹ ਚਿੜਚਿੜੇ, ਗੁੱਸੇ ਵਾਲੇ ਅਤੇ ਕਈ ਮੌਕਿਆਂ 'ਤੇ ਹਿੰਸਕ ਹੋ ਜਾਂਦੇ ਹਨ।ਕਿਵੇਂ ਪਛਾਣੀਏ ਬੱਚੇ ਦਾ ਬਦਲਦਾ ਰਵੱਈਆਬੱਚਿਆਂ ਦੇ ਰਵੱਈਏ ਵਿੱਚ ਬਦਲਾਅ ਆ ਰਿਹਾ ਹੈ, ਇਸ ਦੀ ਪਛਾਣ ਕਿਵੇਂ ਕੀਤੀ ਜਾਵੇ। ਇਸ ਬਾਰੇ ਡਾ. ਬਤਰਾ ਦੱਸਦੇ ਹਨ, ""ਜੇ ਛੋਟੀ ਉਮਰ ਵਿੱਚ ਹੀ ਬੱਚਾ ਸਕੂਲ ਜਾਣ ਤੋਂ ਨਾਂਹ-ਨੁਕਰ ਕਰਨ ਲੱਗੇ ਸਕੂਲ ਤੋਂ ਰੋਜ਼ਾਨਾ ਵੱਖੋ-ਵੱਖਰੀਆਂ ਸ਼ਿਕਾਇਤਾਂ ਮਿਲਣ ਲੱਗਣ, ਸਾਥੀ ਬੱਚਿਆਂ ਨੂੰ ਗਾਲ੍ਹਾਂ ਦੇਣਾ, ਕਿਸੇ ਇੱਕ ਕੰਮ 'ਤੇ ਧਿਆਨ ਨਾ ਲਾ ਸਕਣਾ। ਇਹ ਸਾਰੇ ਲੱਛਣ ਦਿਖਣ 'ਤੇ ਸਮਝ ਜਾਣਾ ਚਾਹੀਦਾ ਹੈ ਕਿ ਬੱਚਿਆਂ ਦੇ ਰਵੱਈਏ ਵਿੱਚ ਬਦਲਾਅ ਆਉਣ ਲੱਗਾ ਹੈ ਅਤੇ ਹੁਣ ਉਸ 'ਤੇ ਧਿਆਨ ਦੇਣ ਦਾ ਸਮਾਂ ਹੈ।""ਇਹ ਵੀ ਪੜ੍ਹੋ:ਬੱਚੇ ਟੀਚਰ ਅਤੇ ਜਮਾਤੀਆਂ 'ਤੇ ਹਮਲਾ ਕਿਉਂ ਕਰਦੇ ਹਨ?'ਅਡਲਟ' ਕੰਟੈਂਟ ਦੇਖਣ ਨੂੰ ਕਿਉਂ ਮਜਬੂਰ ਹਨ ਬੱਚੇ?ਕੀ ਹੈ ਚਾਈਲਡ ਪੋਰਨ? ਆਪਣੇ ਬੱਚੇ ਲਈ ਜ਼ਰੂਰ ਪੜ੍ਹੋਅਜਿਹੇ ਹਾਲਾਤ ਵਿੱਚ ਬੱਚਿਆਂ ਨੂੰ ਸਮਾਂ ਦੇਣਾ ਜ਼ਰੂਰੀ ਹੋ ਜਾਂਦਾ ਹੈ। ਉਸ ਨੂੰ ਬਾਹਰ ਘੁਮਾਉਣ ਲੈ ਕੇ ਜਾਣਾ ਚਾਹੀਦਾ ਹੈ, ਉਸ ਦੇ ਨਾਲ ਵੱਖੋ-ਵੱਖਰੇ ਖੇਡ ਖੇਡਣੇ ਚਾਹੀਦੇ ਹਨ, ਬੱਚੇ ਨੂੰ ਬਹੁਤ ਜ਼ਿਆਦਾ ਸਮਝਾਉਣਾ ਨਹੀਂ ਚਾਹੀਦਾ, ਹਰ ਗੱਲ ਵਿੱਚ ਉਨ੍ਹਾਂ ਦੀਆਂ ਗਲਤੀਆਂ ਨਹੀਂ ਕੱਢੀਆਂ ਚਾਹੀਦੀਆਂ।ਬੱਚਿਆਂ ਦੇ ਰਵੱਈਏ ਲਈ 11 ਤੋਂ 16 ਸਾਲ ਦੀ ਉਮਰ ਕਾਫ਼ੀ ਅਹਿਮ ਹੁੰਦੀ ਹੈ, ਇਹੀ ਉਨ੍ਹਾਂ ਦੀ ਪੂਰੀ ਸ਼ਖਸੀਅਤ ਬਣਾਉਂਦੀ ਹੈ। ਅਜਿਹੇ ਵਿੱਚ ਉਨ੍ਹਾਂ ਦਾ ਖਾਸ ਧਿਆਨ ਦੇਣਾ ਕਾਫ਼ੀ ਜ਼ਰੂਰੀ ਹੋ ਜਾਂਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੱਥੇ ਪੁਰਸ਼ ਕਿਉਂ ਨਹੀਂ ਪਾ ਸਕਦੇ ਕੰਨੀ ਮੁੰਦੀਆਂ ਜਿਓਰਜ਼ ਪੀਅਰਪੋਇੰਟ ਬੀਬੀਸੀ ਨਿਊਜ਼ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46915419 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright IQIYI ਫੋਟੋ ਕੈਪਸ਼ਨ ਇੱਕ ਟੀਵੀ ਸ਼ੋਅ ਵਿੱਚ ਅਦਾਕਾਰ ਵਾਂਗ ਲਿੰਕਾਈ ਦੇ ਕੰਨ ਧੁੰਦਲੇ ਕੀਤੇ ਗਏ ਹਨ ਚੀਨ ਦੇ ਪ੍ਰਸਿੱਧ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਵੱਲੋਂ ਕੰਨ 'ਚ ਮੁੰਦੀਆਂ ਪਾਉਣ ਵਾਲੇ ਪੁਰਸ਼ ਅਦਾਕਾਰਾਂ ਦੇ ਕੰਨਾਂ ਨੂੰ ਧੁੰਦਲਾ ਕਰਕੇ ਦਿਖਾਏ ਜਾਣ ਵਾਲੇ ਫ਼ੈਸਲੇ ਨਾਲ ਆਨਲਾਈਨ ਬਹਿਸ ਸ਼ੁਰੂ ਹੋ ਗਈ ਹੈ। ਨੈਟਫਲਿਕਸ ਵਰਗੀ ਸਟ੍ਰੀਮਿੰਗ ਸਰਵਿਸ ਹੋਇ (iQiyi) ਤੋਂ ਪੁਰਸ਼ ਅਦਾਕਾਰਾਂ ਦੇ ਕੰਨਾਂ ਨੂੰ ਧੁੰਦਲਾ ਕਰਕੇ ਦਿਖਾਈਆਂ ਜਾਣ ਵਾਲੀਆਂ ਤਸਵੀਰਾਂ ਨੂੰ ਲੈ ਕੇ ਆਨਲਾਈਨ ਸ਼ੇਅਰ ਕੀਤਾ ਜਾ ਰਿਹਾ ਹੈ। #MaleTVStarsCantWearEarrings ਦਾ ਹੈਸ਼ਟੈਗ ਵੀਬੋ 'ਤੇ 88 ਹਜ਼ਾਰ ਤੋਂ ਵੱਧ ਵਾਰ ਵਰਤਿਆ ਗਿਆ ਹੈ ਜਿੱਥੇ ਲੋਕ ਇਸ ਸੈਂਸਰਸ਼ਿਪ ਖ਼ਿਲਾਫ਼ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਚੀਨ ਵਿੱਚ ਇਹ ਵਿਵਾਦ ਟੀਵੀ ਪ੍ਰੋਗਰਾਮਾਂ ਦੀ ਤਾਨਾਸ਼ਾਹੀ ਦੇ ਧੁੰਦਲੇਪਨ ਦੀ ਤਾਜ਼ਾ ਮਿਸਾਲ ਹੈ। ਚੀਨ ਵਿੱਚ ਹਿਪ-ਹੋਪ ਕਲਚਰ, ਟੈਟੂਜ਼ ਅਤੇ ਸਮਲਿੰਗੀ ਚਿੰਨ੍ਹ ਆਦਿ 'ਤੇ ਪਾਬੰਦੀ ਹੈ। ਇਹ ਵੀ ਪੜ੍ਹੋ-ਮੰਟੋ ਕੋਲੋਂ ਪਾਕਿਤਸਾਨ ਕਿਉਂ ਡਰਦਾ ਹੈ?ਕੀ ਦੁਬਈ ਦੇ ਅਖ਼ਬਾਰ ਨੇ ਕੀਤਾ ਰਾਹੁਲ ਦਾ ਅਪਮਾਨਹੌਲਦਾਰ ਨੇ ਦੁੱਧ ਚੁੰਘਾ ਕੇ ਲਾਵਾਰਿਸ ਬੱਚੀ ਦੀ ਜਾਨ ਬਚਾਈਰਾਮ ਰਹੀਮ ਨੂੰ ਛਤਰਪਤੀ ਕਤਲ ਮਾਮਲੇ 'ਚ ਉਮਰ ਕੈਦ Image copyright IQIYI ਫੋਟੋ ਕੈਪਸ਼ਨ ਸੋਸ਼ਲ ਮੀਡੀਆ 'ਤੇ ਦਿੱਤੀ ਲੋਕਾਂ ਇਸ ਬਾਰੇ ਮਿਲੀ ਜੁਲੀ ਪ੍ਰਕਿਰਿਆ ਇਸ ਬਾਰੇ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਦਲੀਲ ਦਿੱਤੀ ਕਿ ਇਹ ਸੈਂਸਰਸ਼ਿਪ ""ਰਵਾਇਤੀ"" ਲਿੰਗਕ ਭੂਮਿਕਾ ਦੀ ਰੱਖਿਆ ਦੀ ਇੱਛਾ ਤੋਂ ਪ੍ਰੇਰਿਤ ਹੈ। ਚੀਨ ਵਿੱਚ ਹਾਲ ਦੇ ਸਾਲਾਂ ਵਿੱਚ ਪੁਰਸ਼ ਅਦਾਕਾਰਾਂ ਵੱਲੋਂ ""ਔਰਤਾਂ ਵਾਂਗ ਦਿੱਖਣਾ"" ਵਿਵਾਦ ਦਾ ਮੁੱਦਾ ਬਣ ਗਿਆ ਹੈ। ਇੱਕ ਵੀਬੋ ਯੂਜ਼ਰ ਨੇ ਮਜ਼ਾਕੀਆ ਲਹਿਜ਼ੇ 'ਚ ਲਿਖਿਆ, ""ਜੇ ਆਦਮੀਆਂ ਵੱਲੋਂ ਕੰਨਾਂ 'ਚ ਮੁੰਦੀਆਂ ਪਾਉਣਾ ਕਾਇਰ ਹੋਣ ਵਾਂਗ ਹੈ ਤੇ ਚੰਗ਼ੈਜ਼ ਖ਼ਾਨ ਇੱਕ ਕਾਇਰ ਸੀ, ਸਾਨੂੰ ਉਨ੍ਹਾਂ ਨੂੰ ਬਲੌਕ ਕਰ ਦੇਣਾ ਚਾਹੀਦਾ ਹੈ ਤੇ ਇਤਿਹਾਸ ਦੀਆਂ ਕਿਤਾਬਾਂ 'ਚੋ ਬਾਹਰ ਕੱਢ ਦੇਣਾ ਚਾਹੀਦਾ ਹੈ।"" Image copyright Weibo ਫੋਟੋ ਕੈਪਸ਼ਨ #MaleTVStarsCantWearEarrings ਦਾ ਹੈਸ਼ਟੈਗ ਵੀਬੋ 'ਤੇ 88 ਹਜ਼ਾਰ ਤੋਂ ਵੱਧ ਵਾਰ ਵਰਤਿਆ ਗਿਆ ਹਾਲਾਂਕਿ ਕਈਆਂ ਨੇ ਇਹ ਵੀ ਕਿਹਾ ਕਿ ਔਰਤ ਅਦਾਕਾਰਾਂ ਨੇ ਆਪਣੀਆਂ ਵਾਲੀਆਂ ਨਹੀਂ ਲੁਕਾਈਆਂ। ਇੱਕ ਯੂਜ਼ਰ ਨੇ ਲਿਖਿਆ, ""ਕੌਣ ਕਹਿੰਦਾ ਹੈ ਕਿ ਇਹ ਲਿੰਗਵਾਦ ਨਹੀਂ ਹੈ? ਮਰਦ ਅਜਿਹਾ ਕਿਉਂ ਨਹੀਂ ਕਰ ਸਕਦੇ? ਅਸੀਂ ਬੱਸ ਸੈਂਕੜੇ ਸਾਲ ਪਿੱਛੇ ਚਲੇ ਗਏ ਹਾਂ।""ਜਦਕਿ ਇੱਕ ਹੋਰ ਯੂਜ਼ਰ ਨੇ ਇਸ ਨੂੰ ""ਅਣਕਹੇ ਲਿੰਗੀ ਵਿਤਕਰੇ ਵਾਂਗ"" ਦੱਸਿਆ।ਇਹ ਵੀ ਪੜ੍ਹੋ-ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ'ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi ",False " ਕੀ ਹੈ 22 ਸਾਲਾਂ ਤੋਂ ਫਸਿਆ ਮਹਿਲਾ ਰਾਖਵਾਂਕਰਨ ਬਿਲ? 22 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44911890 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿਲ ਲਈ ਹਮਾਇਤ ਦੇਣ ਸਬੰਧੀ ਸਰਕਾਰ ਨੂੰ ਚਿੱਠੀ ਲਿਖੀ ਹੈ। ਸਰਕਾਰ ਵੱਲੋਂ ਇਸ ਦੇ ਜਵਾਬ ਵਿੱਚ ਕਿਹਾ ਗਿਆ ਕਿ ਪਹਿਲਾਂ ਕਾਂਗਰਸ ਤਿੰਨ ਤਲਾਕ ਦੇ ਮੁੱਦੇ 'ਤੇ ਹਮਾਇਤ ਦੇਵੇ।ਪੀਟੀਆਈ ਮੁਤਾਬਕ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਸ ਦਾ ਜਵਾਬ ਦਿੰਦਿਆਂ ਰਾਹੁਲ ਗਾਂਧੀ ਨੂੰ ਚਿੱਠੀ ਰਾਹੀਂ ਕਿਹਾ, ""ਔਰਤਾਂ ਦੇ ਸਮਰਥਨ ਲਈ ਉਨ੍ਹਾਂ ਨੂੰ 'ਨਵੀਂ ਡੀਲ' ਦਿਓ ਅਤੇ ਮਹਿਲਾ ਰਾਖਵਾਂਕਰਨ, ਤੁਰੰਤ ਤਿੰਨ ਤਲਾਕ ਅਤੇ ਨਿਕਾਹ ਹਲਾਲਾ ਬਿਲ ਸਬੰਧੀ ਭਾਜਪਾ ਦਾ ਸਾਥ ਦਿਓ।""ਇਹ ਵੀ ਪੜ੍ਹੋ :ਕੀ ਭਾਰਤ ਔਰਤਾਂ ਲਈ ਸਭ ਤੋਂ ਵੱਧ ਖ਼ਤਰਨਾਕ ਹੈ?ਘਰਾਂ ’ਚ ਤਸ਼ੱਦਦ ਸਹਿਣ ਦੀ ਥਾਂ ਔਰਤਾਂ ਇਹ ਪੜ੍ਹਨਪਾਕ ਜਗੀਰਦਾਰਾਂ ਨੂੰ ਚੁਣੌਤੀ ਦੇਣ ਤੁਰੀ ਦਲਿਤ ਔਰਤ Skip post by @RahulGandhi Our PM says he’s a crusader for women’s empowerment? Time for him to rise above party politics, walk-his-talk & have the Women’s Reservation Bill passed by Parliament. The Congress offers him its unconditional support. Attached is my letter to the PM. #MahilaAakrosh pic.twitter.com/IretXFFvvK— Rahul Gandhi (@RahulGandhi) 16 ਜੁਲਾਈ 2018 End of post by @RahulGandhi ਹਾਲਾਂਕਿ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਜਦੋਂ ਦਾ ਮਹਿਲਾ ਰਾਖਵੇਂਕਰਨ ਸਬੰਧੀ ਬਿਲ ਰਾਜਸਭਾ ਵਿੱਚ ਪਾਸ ਹੋਇਆ ਹੈ ਕਾਂਗਰਸ ਉਦੋਂ ਤੋਂ ਹੀ ਆਪਣੇ ਵਾਅਦੇ 'ਤੇ ਬਜ਼ਿੱਦ ਹੈ ਪਰ ਭਾਜਪਾ ਇਸ 'ਤੇ ਵਿਚਾਰ ਕਰ ਰਹੀ ਹੈ, ਹਾਲਾਂਕਿ ਇਹ ਭਾਜਪਾ ਦੇ 2014 ਦੇ ਚੋਣ ਮੈਨੀਫੈਸਟੋ ਦਾ ਅਹਿਮ ਵਾਅਦਾ ਸੀ। Image copyright Getty Images ਫੋਟੋ ਕੈਪਸ਼ਨ ਰਵੀ ਸ਼ੰਕਰ ਪ੍ਰਸਾਦ ਨੇ ਰਾਹੁਲ ਗਾਂਧੀ ਦੇ ਪੱਤਰ ਦਾ ਜਵਾਬ ਦਿੰਦਿਆਂ ਉਨ੍ਹਾਂ ਨੂੰ ਖਤ ਲਿਖਿਆ ਹੈ ਕੀ ਤੁਸੀਂ ਜਾਣਦੇ ਹੋ ਮਹਿਲਾ ਰਾਖਵਾਂਕਰਨ ਬਿਲ ਕੀ ਹੈ ਅਤੇ ਸਭ ਤੋਂ ਪਹਿਲਾਂ ਇਸ ਨੂੰ ਸੰਸਦ ਵਿੱਚ ਕਦੋਂ ਪੇਸ਼ ਕੀਤਾ ਗਿਆ ਸੀ। ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ। ਮਹਿਲਾ ਰਾਖਵਾਂਕਰਨ ਬਿਲ ਕੀ ਹੈ…ਮਹਿਲਾ ਰਾਖਵਾਂਕਰਨ ਬਿਲ ਪਹਿਲੀ ਵਾਰੀ 12 ਸਤੰਬਰ, 1996 'ਚ ਸੰਸਦ 'ਚ ਪੇਸ਼ ਕੀਤਾ ਗਿਆ ਸੀ। ਉਸ ਵੇਲੇ ਕੇਂਦਰ 'ਚ ਐੱਚ.ਡੀ. ਦੇਵਗੌੜਾ ਦੀ ਸਰਕਾਰ ਸੀ।ਇਸ ਬਿਲ 'ਚ ਸੰਸਦ ਤੇ ਵਿਧਾਨ ਸਭਾਵਾਂ 'ਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਦੀ ਤਜਵੀਜ ਪੇਸ਼ ਕੀਤੀ ਗਈ ਸੀ।ਇਸ ਮੁਤਾਬਕ ਜੇ ਇਹ ਕਾਨੂੰਨ ਬਣ ਜਾਂਦਾ ਹੈ ਤਾਂ ਸੰਸਦ ਅਤੇ ਵਿਧਾਨ ਸਭਾਵਾਂ ਦੀਆਂ ਇੱਕ-ਤਿਹਾਈ ਸੀਟਾਂ 'ਤੇ ਔਰਤਾਂ ਬੈਠਣਗੀਆਂ। ਇਸੇ 33 ਫੀਸਦੀ 'ਚ ਇੱਕ-ਤਿਹਾਈ ਸੀਟਾਂ ਐੱਸਸੀ/ਐੱਸਟੀ ਦੀਆਂ ਔਰਤਾਂ ਲਈ ਹੋਣਗੀਆਂ।22 ਸਾਲਾਂ ਤੋਂ ਇਹ ਬਿਲ ਸੰਸਦ 'ਚ ਫਸਿਆ ਹੋਇਆ ਹੈ।1996 ਤੋਂ ਬਾਅਦ 1999, 2002, 2003, 2004, 2005, 2008 ਤੇ 2010 'ਚ ਇਸ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਹੋਈ ਪਰ ਨਾਕਾਮਯਾਬੀ ਹੀ ਮਿਲੀ।ਸਾਲ 2010 'ਚ ਇਹ ਬਿਲ ਰਾਜ ਸਭਾ ਤੋਂ ਪਾਸ ਵੀ ਹੋਇਆ ਪਰ ਲੋਕ ਸਭਾ 'ਚ ਪਾਸ ਨਾ ਹੋ ਸਕਿਆ।ਉਦੋਂ ਸਮਾਜਵਾਦੀ ਪਾਰਟੀ, ਜਨਤਾ ਦਲ ਯੂਨਾਈਟਡ, ਕੌਮੀ ਜਨਤਾ ਦਲ ਨੇ ਇਸ ਦਾ ਵਿਰੋਧ ਕੀਤਾ ਸੀ।ਇਸ ਬਿਲ ਦੇ ਹੱਕ ਵਿੱਚ ਦਲੀਲ ਦਿੱਤੀ ਜਾਂਦੀ ਹੈ ਕਿ ਇਸ ਨਾਲ ਕੌਮੀ ਪੱਧਰ 'ਤੇ ਕਾਨੂੰਨ ਬਣਾਉਣ 'ਚ ਔਰਤਾਂ ਦੀ ਹਿੱਸੇਦਾਰੀ ਵਧੇਗੀ। Image copyright Getty Images ਫੋਟੋ ਕੈਪਸ਼ਨ 18 ਜੁਲਾਈ 2016: ਮਹਿਲਾ ਰਾਖਵਾਂਕਰਨ ਬਿਲ ਪਾਸ ਕਰਨ ਲਈ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਮੁਜ਼ਾਹਰਾ ਕੀਤਾ ਗਿਆ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਨਾਲ ਸ਼ਹਿਰੀ ਔਰਤਾਂ ਸੰਸਦ 'ਚ ਆਉਣਗੀਆਂ ਤੇ ਗਰੀਬ-ਪਛੜੀਆਂ, ਦਲਿਤ ਔਰਤਾਂ ਨੂੰ ਮੌਕਾ ਨਹੀਂ ਮਿਲੇਗਾ।ਇਹ ਵੀ ਪੜ੍ਹੋ :ਬੇ-ਭਰੋਸਗੀ ਦਾ ਮਤਾ: 'ਪੱਪੂ' ਵੀ ਪਾਸ ਤੇ ਮੋਦੀ ਵੀ ਜਿੱਤ ਗਏਰਾਹੁਲ ਤੋਂ ਘਬਰਾਉਣ ਲੱਗੀ ਹੈ ਭਾਜਪਾ?ਨਜ਼ਰੀਆ: ਮੋਦੀ ਦੀ ਟੱਕਰ 'ਚ ਸਿਰਫ਼ ਮੋਦੀ ਹੁਣ ਸਰਕਾਰ ਨੂੰ ਨਵੇਂ ਸਿਰੇ ਤੋਂ ਇਹ ਬਿਲ ਲਿਆਉਣਾ ਪਵੇਗਾ ਤੇ ਦੋਹਾਂ ਹੀ ਸਦਨਾਂ 'ਚ ਇਸ ਨੂੰ ਦੁਬਾਰਾ ਪਾਸ ਕਰਵਾਉਣਾ ਪਵੇਗਾਮੋਦੀ ਸਰਕਾਰ ਕੋਲ ਬਹੁਮਤ ਹੈ ਅਤੇ ਕਾਂਗਰਸ ਨੇ ਬਿਲ ਨੂੰ ਪਾਸ ਕਰਵਾਉਣ ਵਿੱਚ ਦਿਲਚਸਪੀ ਦਿਖਾਈ ਹੈ। ਜੇ ਲੋਕਸਭਾ ਇਸ ਨੂੰ ਪਾਸ ਕਰ ਦੇਵੇ ਤਾਂ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਇਹ ਕਾਨੂੰਨ ਬਣ ਜਾਵੇਗਾ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਾਦਲਾਂ ਨੂੰ ਪੰਥ 'ਚੋਂ ਛੇਕਣ ਲਈ ਅਕਾਲ ਤਖਤ 'ਤੇ ਸਿੱਧੂ ਨੇ ਕੀ ਦਿੱਤੀਆਂ ਦਲੀਲਾਂ ਰਵਿੰਦਰ ਸਿੰਘ ਰੌਬਿਨ ਬੀਬੀਸੀ ਪੰਜਾਬੀ ਲਈ 14 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45524235 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh robin/bbc ਫੋਟੋ ਕੈਪਸ਼ਨ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਿੱਖਾਂ ਦੀ ਸਰਬਉੱਚ ਸੰਸਥਾ ਅਕਾਲ ਤਖ਼ਤ ਨੂੰ ਅਪੀਲ ਕੀਤੀ ਹੈ ਕਿ ਬਾਦਲਾਂ ਨੂੰ ਸਿੱਖ ਪੰਥ ਚੋ ਛੇਕਿਆ ਜਾਵੇ। ਉਨ੍ਹਾਂ ਇਹ ਬੇਨਤੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਥ 'ਚੋ ਛੇਕਣ ਕੱਢਣ ਲਈ ਕੀਤੀ ਹੈ।ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਗ਼ੈਰ-ਹਾਜ਼ਰੀ 'ਚ ਸਿੱਧੂ ਨੇ ਇਸ ਬਾਬਤ ਬੰਦ ਲਿਫ਼ਾਫ਼ੇ 'ਚ ਮੈਮੋਰੈਂਡਮ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਜਮ੍ਹਾਂ ਕਰਵਾਇਆ। ਬਠਿੰਡਾ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਦੀ ਅਪੀਲ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ, ' ਮੈਂਟਲ ਬੰਦੇ ਬਾਰੇ ਮੈਂ ਕੁਝ ਨਹੀਂ ਕਹਿੰਦਾ, ਉਹ ਪਾਗਲ ਹੋਇਆ ਹੈ'।ਇਹ ਵੀ ਪੜ੍ਹੋ:ਕੀ ‘ਕਿਰਾਏ ਦੇ ਬੁਆਏਫਰੈਂਡ’ ਘਟਾ ਸਕਣਗੇ ਕੁੜੀਆਂ ਦਾ ਡਿਪਰੈਸ਼ਨ33 ਟਰੱਕ ਡਰਾਈਵਰਾਂ ਨੂੰ ਕਤਲ ਕਰਨ ਵਾਲਾ ਪੁਲਿਸ ਅੜਿੱਕੇ'ਰਾਸ਼ਟਰੀ ਗੀਤ ਮੁਲਕ ਦੇ ਮੂਲ ਲੋਕਾਂ ਦਾ ਅਪਮਾਨ'ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਨਾਲ ਲੈ ਕੇ ਮੈਮੋਰੈਂਡਮ ਮੀਡੀਆ ਸਾਹਮਣੇ ਰਿਲੀਜ਼ ਕੀਤਾ।ਡੇਰੇ ਨਾਲ ਬਾਦਲਾਂ ਦੀ ਗੰਢਤੁੱਪਮੀਡੀਆ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ, ''ਦੋਵੇਂ ਪਿਉ-ਪੁੱਤਾਂ ਨੇ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਹਾਇਤਾ ਕਰਦਿਆਂ ਅਕਾਲ ਤਖ਼ਤ ਤੋਂ ਮਾਫ਼ੀ ਦੁਆਈ।'' Image copyright Ravinder singh robin/bbc ਫੋਟੋ ਕੈਪਸ਼ਨ ਅਕਾਲ ਤਖ਼ਤ ਵਿਖੇ ਮੈਮੋਰੈਂਡਮ ਸੌਂਪਦੇ ਹੋਏ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਇਸ ਮਾਮਲੇ 'ਚ ਨਿੱਜੀ ਤੌਰ 'ਤੇ ਬਤੌਰ ਸਿੱਖ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਮੰਗ ਪੱਤਰ ਸੌਂਪਿਆ। ਆਪਣੇ ਮੰਗ ਪੱਤਰ 'ਚ ਉਨ੍ਹਾਂ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਨੇ ਡੇਰਾ ਮੁਖੀ ਤੋਂ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਉਮੀਦਵਾਰਾਂ ਦੇ ਹੱਕ 'ਚ ਵੋਟਾਂ ਪੁਆਉਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ ।ਸਿੱਧੂ ਨੇ ਅੱਗੇ ਦੋਸ਼ ਲਗਾਉਂਦਿਆਂ ਕਿਹਾ ਕਿ ਬਾਦਲਾਂ ਨੇ ਉਨ੍ਹਾਂ ਡੇਰਾ ਸਮਰਥਕਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜੋ ਬੇਅਦਬੀ ਮਾਮਲਿਆਂ 'ਚ ਸ਼ਾਮਿਲ ਸਨ। ਇਹ ਵੀ ਪੜ੍ਹੋ:ਰੋਡਰੇਜ ਮਾਮਲਾ: ਨਵਜੋਤ ਸਿੱਧੂ ਖ਼ਿਲਾਫ਼ ਮੁੜ ਖੁੱਲ੍ਹਿਆ ਕੇਸ ਬੇਅਦਬੀ ਮਾਮਲੇ: 'ਅਸੀਂ ਮੁੜ ਉਹੀ ਬਿਆਨ ਦੁਹਰਾਏ''ਬੇਅਦਬੀ ਮੁੱਦੇ 'ਤੇ ਸਿਆਸਤ ਲੋਕ ਹਿੱਤਾਂ ਤੋਂ ਧਿਆਨ ਭਟਕਾਉਣ ਵਾਲੀ'ਉਨ੍ਹਾਂ ਦੋਸ਼ ਲਗਾਇਆ ਕਿ ਇਸ ਸਬੰਧੀ ਬਾਦਲਾਂ ਅਤੇ ਸਿਰਸਾ ਡੇਰਾ ਮੁਖੀ ਵਿਚਾਲੇ ਸਮਝੌਤਾ ਹੋਇਆ ਸੀ।ਬਾਦਲ ਨੇ ਪਾਇਆ ਜਥੇਦਾਰਾਂ 'ਤੇ ਦਬਾਅਸਿੱਧੂ ਨੇ ਅੱਗੇ ਕਿਹਾ ਕਿ ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੁੱਖ ਮੰਤਰੀ ਆਵਾਸ ਚੰਡੀਗੜ੍ਹ ਵਿਖੇ ਸੱਦਿਆ ਅਤੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮਾਫ਼ੀ ਦੇਣ ਲਈ ਦਬਾਅ ਪਾਇਆ। Image copyright Ravinder singh robin/bbc ਫੋਟੋ ਕੈਪਸ਼ਨ ਮੀਡੀਆ ਦੇ ਸਵਾਲਾਂ ਜੇ ਜਵਾਬ ਦਿੰਦੇ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਸਿੱਧੂ ਨੇ ਮੀਡੀਆ ਨੂੰ ਮੁਖ਼ਾਤਿਬ ਹੁੰਦੇ ਅੱਗੇ ਕਿਹਾ ਕਿ ਡੇਰਾ ਮੁਖੀ ਨੂੰ 2015 ਵਿੱਚ ਮਾਫ਼ੀ ਦਿੱਤੀ ਗਈ ਅਤੇ ਅਗਲੇ ਹੀ ਦਿਨ ਉਸਦੀ ਫ਼ਿਲਮ ਐਮਐਸਜੀ-2 ਪੰਜਾਬ ਵਿੱਚ ਰਿਲੀਜ਼ ਹੋਈ, ਜਿਸ ਨੇ 104 ਕਰੋੜ ਦਾ ਬਿਜ਼ਨਸ ਕੀਤਾ।ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਨੂੰ ਸੁਖਬੀਰ ਸਿੰਘ 'ਇੰਸਾ' ਕਹਿ ਕੇ ਸੰਬੋਧਨ ਕੀਤਾ।ਇਹ ਹੀ ਨਹੀਂ ਉਨ੍ਹਾਂ ਬੇਅਦਬੀ ਮੁੱਦੇ ਬਾਬਤ ਨਵਜੋਤ ਸਿੰਘ ਸਿੱਧੂ ਨੂੰ ਅਹਿਮ ਕਦਮ ਚੁੱਕਣ ਅਤੇ ਡੇਰਾ ਮੁਖੀ ਨੂੰ ਮਾਫ਼ੀ ਦੇਣ ਸਬੰਧੀ ਬਾਦਲਾਂ ਨੂੰ ਬੇਨਕਾਬ ਕਰਨ ਲਈ ਸ਼ਾਬਾਸ਼ੀ ਦਿੱਤੀ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ। ",True " ਭਾਰਤ 'ਚ 50% ਤੋਂ ਵੱਧ ਡਾਕਟਰ ਤੇ ਵਕੀਲ ਨਹੀਂ ਭਰ ਰਹੇ ਟੈਕਸ - ਇਨਕਮ ਟੈਕਸ ਮਹਿਕਮੇ ਦਾ ਦਾਅਵਾ 27 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45994802 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸੀਬੀਡੀਟੀ ਦੀ ਰਿਪੋਰਟ ਮੁਤਾਬਕ 10 ਵਿੱਚੋਂ 5 ਡਾਕਟਰਾਂ ਨੇ ਸਾਲ 2017-18 ਵਿੱਚ ਟੈਕਸ ਦਾ ਭੁਗਤਾਨ ਨਹੀਂ ਕੀਤਾ ਪਿਛਲੇ ਚਾਰ ਸਾਲਾਂ ਵਿੱਚ ਟੈਕਸ ਭਰਨ ਵਾਲਿਆਂ ਦੀ ਗਿਣਤੀ ਵਿੱਚ 80 ਫੀਸਦੀ ਦਾ ਵਾਧਾ ਹੋਇਆ ਹੈ। ਇਹ ਵੱਧ ਕੇ 3.79 ਕਰੋੜ ਤੋਂ 6.85 ਕਰੋੜ ਹੋ ਗਿਆ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਕੰਮਕਾਜੀ ਲੋਕ ਟੈਕਸ ਭਰ ਰਹੇ ਹਨ। ਸੀਬੀਡੀਟੀ (ਸੈਂਟਰ ਬੋਰਡ ਆਫ਼ ਡਾਇਰੈਕਟ ਟੈਕਸੇਸ਼ਨ) ਦੀ ਤਾਜ਼ਾ ਰਿਪੋਰਟ ਮੁਤਾਬਕ 10 ਵਿੱਚੋਂ 5 ਡਾਕਟਰਾਂ ਨੇ ਸਾਲ 2017-18 ਵਿੱਚ ਟੈਕਸ ਦਾ ਭੁਗਤਾਨ ਨਹੀਂ ਕੀਤਾ। ਟੈਕਸ ਦੀ ਅਦਾਇਗੀ ਕਰਨ ਵਾਲਿਆਂ ਦੀ ਸੂਚੀ ਵਿੱਚ 4,21,920 ਮੈਡੀਕਲ ਪੇਸ਼ੇਵਰ ਹਨ, ਹਾਲਾਂਕਿ ਦੇਸ ਵਿੱਚ 9 ਲੱਖ ਡਾਕਟਰ ਹਨ। ਇਸ ਦਾ ਮਤਲਬ ਹੈ ਕਿ 50 ਫੀਸਦੀ ਡਾਕਟਰਾਂ ਨੇ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ।ਇਹ ਵੀ ਪੜ੍ਹੋ:'ਆਪ' 'ਚ ਏਕਤਾ ਦੇ ਸਮਝੌਤੇ ਤੋਂ ਕੌਣ ਭੱਜ ਰਿਹਾ CBI ਡਾਇਰੈਕਟਰ ਮਾਮਲੇ ਦੀ ਜਾਂਚ ਦੋ ਹਫ਼ਤੇ 'ਚ ਪੂਰੀ ਹੋਵੇ- ਸੁਪਰੀਮ ਕੋਰਟ'ਪੰਜਾਬ ਪੁਲਿਸ ਨਸ਼ਾ ਤਸਕਰਾਂ ਦਾ ਨਿਯਮਿਤ ਫੀਡਬੈਕ ਨਹੀਂ ਦਿੰਦੀ' ਮੈਡੀਕਲ ਖਿੱਤੇ ਦੇ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਨਰਸਿੰਗ ਹੋਮ ਦਾ ਪਤਾ ਲਾਉਣਾ ਔਖਾ ਨਹੀਂ ਹੈ। ਕੁਝ ਕਦਮ ਚੱਲੋ ਤਾਂ ਇੱਕ ਨਰਸਿੰਗ ਹੋਮ ਨਜ਼ਰ ਆ ਜਾਂਦਾ ਹੈ। ਭਾਰਤ ਵਿੱਚ ਕੁੱਲ 13,005 ਨਰਸਿੰਗ ਹੋਮ ਹਨ ਜੋ ਟੈਕਸ ਦਾ ਭਗਤਾਨ ਕਰਦੇ ਹਨ। ਇਹ ਅੰਕੜਾ ਟੈਕਸ ਦਾ ਭੁਗਤਾਨ ਕਰਨ ਵਾਲੇ ਫੈਸ਼ਨ ਡਿਜ਼ਾਇਨਰਜ਼ ਨਾਲੋਂ ਸਿਰਫ਼ 1000 ਹੀ ਘੱਟ ਹੈ। ਸੀਏ ਤੇ ਵਕੀਲਾਂ ਬਾਰੇ ਜਾਣੋਇਸ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਟੈਕਸ ਦਾ ਭੁਗਤਾਨ ਕਰਨ ਵਾਲੇ ਸੀਏ ਅਤੇ ਵਕੀਲਾਂ ਦੀ ਗਿਣਤੀ ਵੀ ਘੱਟ ਹੈ।1,03,049 ਸੀਏ/ਲੇਖਾਕਾਰਾਂ ਨੇ ਟੈਕਸ ਦਾ ਭੁਗਤਾਨ ਕੀਤਾ ਹੈ ਜਦਕਿ ਦੇਸ ਵਿੱਚ ਇਨ੍ਹਾਂ ਦੀ ਗਿਣਤੀ ਦੁਗਣੀ ਹੈ।ਵਕੀਲਾਂ ਦੇ ਮਾਮਲੇ ਵਿੱਚ ਅੰਕੜੇ ਹੈਰਾਨ ਕਰਨ ਵਾਲੇ ਹਨ। 13 ਲੱਖ ਵਕੀਲਾਂ ਵਿੱਚੋਂ 2.6 ਲੱਖ ਹੀ ਹਨ ਜਿਨ੍ਹਾਂ ਨੇ ਟੈਕਸ ਦੀ ਅਦਾਇਗੀ ਕੀਤੀ ਹੈ। ਇਸ ਦਾ ਮਤਲਬ ਹੈ ਕਿ 75 ਫੀਸਦੀ ਵਕੀਲਾਂ ਨੇ ਟੈਕਸ ਨਹੀਂ ਭਰਿਆ ਹੈ।ਇਹ ਵੀ ਪੜ੍ਹੋ:ਕੰਮ-ਧੰਦਾ: ਇੰਝ ਭਰੋ ਘਰ ਬੈਠੇ ਇਨਕਮ ਟੈਕਸ ਰਿਟਰਨਜਾਣੋ ਯੂ ਟਿਊਬ ਤੋਂ ਪੈਸਾ ਕਮਾਉਣ ਦੇ 5 ਤਰੀਕੇਕੀ ਪੈਸੇ ਨੇ ਸਾਡੀ ਉਮਰ ਵਧਾ ਦਿੱਤੀ ਹੈ ਜ਼ਿਆਦਾਤਰ ਤਨਖਾਹਦਾਰ ਤੇ ਪੇਸ਼ੇਵਰ ਕਰ ਰਹੇ ਹਨ ਭੁਗਤਾਨਇਸ ਰਿਪੋਰਟ ਵਿੱਚ ਤਨਖਾਹ ਲੈਣ ਵਾਲੇ ਅਤੇ ਗੈਰ ਤਨਖਾਹਦਾਰ ਪੇਸ਼ੇਵਰ ਬਾਰੇ ਵੀ ਤੱਥ ਸਾਹਮਣੇ ਆਏ ਹਨ। ਤਿੰਨ ਸਾਲਾਂ ਵਿੱਚ ਟੈਕਸ ਦੀ ਅਦਾਇਗੀ ਕਰਨ ਵਾਲਿਆਂ ਵਿੱਚ 37 ਫੀਸਦੀ ਦਾ ਇਜ਼ਾਫਾ ਹੋਇਆ ਹੈ। ਇਹ ਅੰਕੜਾ 1.70 ਕਰੋੜ ਤੋਂ ਵੱਧ ਕੇ 2.33 ਕਰੋੜ ਹੋ ਗਿਆ ਹੈ। ਟੈਕਸ ਦੀ ਅਦਾਇਗੀ ਕਰਨ ਵਾਲਿਆਂ ਵਿੱਚ ਵੀ ਇਨ੍ਹਾਂ ਦੀ ਹਿੱਸੇਦਾਰੀ ਵਿੱਚ 19% ਦਾ ਵਾਧਾ ਹੋਇਆ ਹੈ।ਇਸ ਵਿਚਾਲੇ ਗੈਰ-ਤਨਖਾਹਦਾਰ ਪੇਸ਼ੇਵਰਾਂ ਦੀ ਗਿਣਤੀ ਵੀ 1.95 ਕਰੋੜ ਤੋਂ 2.33 ਕਰੋੜ ਵਧੀ ਹੈ। ਪਰ ਤਨਖਾਹਦਾਰਾਂ ਨੇ ਹੀ ਜ਼ਿਆਦਾ ਟੈਕਸ ਦਾ ਭੁਗਤਾਨ ਕੀਤਾ ਹੈ। ਇਨ੍ਹਾਂ ਤਿੰਨ ਸਾਲਾਂ ਵਿੱਚ ਕਰੋੜਪਤੀਆਂ ਦੀ ਗਿਣਤੀ ਵੀ ਕਾਫ਼ੀ ਵਧੀ ਹੈ। ਸਾਲ 2013-14 ਵਿੱਚ ਕੁੱਲ 48,416 ਲੋਕਾਂ ਨੇ ਆਪਣੀ ਆਮਦਨ ਇੱਕ ਕਰੋੜ ਰੁਪਏ ਤੋਂ ਵੱਧ ਦੱਸੀ ਜੋ ਕਿ ਹੁਣ 81,344 ਕਰੋੜ ਹੋ ਗਈ ਹੈ। ਇਸ ਦਾ ਮਤਲਬ ਹੈ 68 ਫੀਸਦੀ ਦਾ ਵਾਧਾ। ਸਭ ਤੋਂ ਵੱਧ ਟੈਕਸ ਭਰਨ ਵਾਲੇ ਸੂਬੇ2017-18 ਵਿੱਚ ਸਭ ਤੋਂ ਵੱਧ ਟੈਕਸ ਦਾ ਭੁਗਤਾਨ ਕਰਨ ਵਾਲੇ ਸੂਬਿਆਂ ਵਿੱਚ ਮਹਾਰਾਸ਼ਟਰ 384277.53 ਕਰੋੜ ਦੀ ਅਦਾਇਗੀ ਕਰਕੇ ਮੋਹਰੀ ਹੈ। ਰਾਜਧਾਨੀ ਦਿੱਲੀ 136934.88 ਕਰੋੜ ਟੈਕਸ ਦਾ ਭੁਗਤਾਨ ਕਰਕੇ ਦੂਜੇ ਨੰਬਰ ਉੱਤੇ ਹੈ। ਆਮ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਜੇ ਕੁੱਲ ਟੈਕਸ 100 ਰੁਪਏ ਹੈ ਤਾਂ ਮਹਾਰਾਸ਼ਟਰ 39 ਰੁਪਏ ਦੀ ਅਦਾਇਗੀ ਕਰਦਾ ਹੈ, ਦਿੱਲੀ 13 ਰੁਪਏ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਉੱਤਰ ਪ੍ਰਦੇਸ਼ 2.52 ਰੁਪਏ ਟੈਕਸ ਦਾ ਭੁਗਤਾਨ ਕਰਦਾ ਹੈ। ਕੁੱਲ ਟੈਕਸ ਭੁਗਤਾਨ ਵਿੱਚ ਉੱਤਰ ਪ੍ਰਦੇਸ਼ ਨੇ 24 ਫੀਸਦੀ ਦਾ ਘਾਟਾ ਦਰਜ ਕੀਤਾ ਹੈ। ਸਾਲ 2016-17 ਵਿੱਚ ਉੱਤਰ ਪ੍ਰਦੇਸ਼ ਤੋਂ ਇਕੱਠਾ ਕੀਤਾ ਟੈਕਸ 29,309 ਕਰੋੜ ਰੁਪਏ ਸੀ ਪਰ ਸਾਲ 2017-18 ਵਿੱਚ ਇਹ ਟੈਕਸ 23,515 ਰੁਪਏ ਹੀ ਰਹਿ ਗਿਆ।ਮਿਜ਼ੋਰਮ ਟੈਕਸ ਭੁਗਤਾਨ ਕਰਨ ਵਾਲਿਆਂ ਦੀ ਸੂਚੀ ਵਿੱਚ ਸਭ ਤੋਂ ਹੇਠਾਂ ਹੈ। ਸਾਲ 2016-17 ਦੇ ਮੁਕਾਬਲੇ ਟੈਕਸ ਅਦਾਇਗੀ ਵਿੱਚ ਮਿਜ਼ੋਰਮ ਨੇ 46 ਫੀਸਦੀ ਦਾ ਘਾਟਾ ਦਰਜ ਕੀਤਾ ਹੈ।ਇਹ ਵੀ ਪੜ੍ਹੋ:ਕੀ ਮੋਦੀ ਨੇ ਇਸ ਕਰਕੇ CBI ਡਾਇਰੈਕਟਰ ਨੂੰ ਹਟਾਇਆਇਸ ਗੀਤ ਨੇ ਪਾਈ ਪਾਕਿਸਤਾਨ 'ਚ ਭਸੂੜੀ13 ਔਰਤਾਂ ਨੂੰ ਆਪਣੇ ਜਾਲ 'ਚ ਫਸਾ ਕੇ 6 ਨੂੰ ਬਣਾਇਆ ਏਡਜ਼ ਦੀਆਂ ਰੋਗੀ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਲੌਂਗੇਵਾਲਾ ਮੋਰਚੇ ਦੀ ਲੜਾਈ ਦੇ ਭਾਰਤੀ 'ਹੀਰੋ' ਬ੍ਰਿਗੇਡੀਅਰ ਚਾਂਦਪੁਰੀ ਦੇ ਪੁੱਤਰ ਹਰਦੀਪ ਚਾਂਦਪੁਰੀ ਨੇ ਦੱਸਿਆ ਕਿ ਕੈਨੇਡਾ ਤੋਂ ਭਾਰਤ ਪਰਤਦਿਆਂ ਹੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਧਰਤੀ ਨੂੰ ਮੱਥਾ ਟੇਕਿਆ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਚੀਨ ਨੇ ਉਗਾਈ ਚੰਨ ’ਤੇ ਕਪਾਹ - ਵਿਗਿਆਨਕ ਕੌਤਕ 16 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46879008 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP/CHONGQING UNIVERSITY ਚੈਂਗਜ਼-ਈ 4 ਮਿਸ਼ਨ ਵਿੱਚ ਕੁਝ ਬੀਜ ਵੀ ਚੰਦ ਉੱਤੇ ਭੇਜੇ ਗਏ ਸਨ। ਚੀਨ ਦੀ ਸਰਕਾਰੀ ਪੁਲਾੜ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਉਹ ਬੀਜ ਉੱਗ ਪਏ ਹਨ।ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕੋਈ ਬੀਜ ਚੰਦ ਉੱਤੇ ਪੁੰਗਰਿਆ ਹੈ। ਇਸ ਪੁਲਾੜੀ ਖੋਜ ਨੂੰ ਇੱਕ ਵੱਡਾ ਕਦਮ ਸਮਝਿਆ ਜਾ ਰਿਹਾ ਹੈ। ਚੀਨ ਦਾ ਇਹ ਪੁਲਾੜੀ ਵਾਹਨ ਇਸੇ ਸਾਲ 3 ਜਨਵਰੀ ਨੂੰ ਚੰਦ 'ਤੇ ਉੱਤਰਿਆ ਸੀ।ਇਸ ਤੋਂ ਪਹਿਲਾਂ ਕੌਮਾਂਤਰੀ ਪੁਲਾੜ ਕੇਂਦਰ ਉੱਤੇ ਬੂਟੇ ਉਗਾਏ ਗਏ ਹਨ ਪਰ ਚੰਦ ਉੱਪਰ ਅਜਿਹਾ ਪਹਿਲੀ ਵਾਰ ਕੀਤਾ ਗਿਆ ਹੈ।ਇਸ ਉਪਲੱਭਧੀ ਦੇ ਵਿਗਿਆਨੀਆਂ ਨੂੰ ਲੰਬੇ ਸਮੇਂ ਵਿੱਚ ਲਾਭ ਮਿਲਣਗੇ। ਖ਼ਾਸ ਕਰ ਜਦੋਂ ਮਨੁੱਖ ਸ਼ੁੱਕਰ ਗ੍ਰਹਿ ਵੱਲ ਜਾਵੇਗਾ, ਜਿੱਥੇ ਪਹੁੰਚਣ ਵਿੱਚ ਢਾਈ ਸਾਲ ਦਾ ਸਮਾਂ ਲੱਗ ਜਾਂਦਾ ਹੈ। ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਘਰੋਂ ਭੱਜੀ ਕੁੜੀ ਟੋਰੰਟੋ ਪਹੁੰਚੀ ਤਾਂ ਚਿਹਰੇ 'ਤੇ ਕੁਝ ਇਸ ਤਰ੍ਹਾਂ ਦੀ ਖੁਸ਼ੀ ਸੀ 100 ਕਰੋੜ ਰੁਪਏ ਦੀ ਨੰਬਰ ਪਲੇਟ ਤੇ ਦੁਬਈ ਦਾ ਉਹ ਸ਼ੇਖ਼ਕੁੰਭ ਮੇਲਾ 2019 : ਅਖਾੜਿਆਂ ਦਾ ਇਤਿਹਾਸ ਤੇ ਦਾਅਵੇ ਲੰਬੇ ਸਮੇਂ ਦੇ ਮਿਸ਼ਨਾਂ ਉੱਤੇ ਜਾਣ ਵਾਲੇ ਵਿਗਿਆਨੀਆਂ ਨੂੰ ਰਸਦ ਮੁੱਕ ਜਾਣ ਕਾਰਨ ਵਾਪਸ ਧਰਤੀ ਉੱਤੇ ਮੁੜਨਾ ਪੈਂਦਾ ਹੈ।ਹੁਣ ਵਿਗਿਆਨੀ ਸ਼ਾਇਦ ਚੰਦ ਉੱਤੇ ਹੀ ਆਪਣਾ ਖਾਣਾ ਉਗਾ ਸਕਣਗੇ। ਜਿਸ ਨਾਲ ਪੁਲਾੜ ਯਾਤਰੀਆਂ ਨੂੰ ਧਰਤੀ ਉੱਤੇ ਵਾਪਸ ਨਹੀਂ ਆਉਣਾ ਪਵੇਗਾ ਅਤੇ ਸਮੇਂ ਤੇ ਸਾਧਨਾਂ ਦੀ ਬੱਚਤ ਹੋਵੇਗੀ।ਇਸ ਮਿਸ਼ਨ ਵਿੱਚ ਕਪਾਹ ਦੇ ਨਾਲ ਗਮਲਿਆਂ ਵਿੱਚ ਮਿੱਟੀ ਪਾ ਕੇ ਆਲੂ ਦੇ ਬੀਜ ਅਤੇ ਇਸ ਤੋਂ ਇਲਾਵਾ ਫਰੂਟ-ਫਲਾਈ (ਇੱਕ ਮੱਖੀ) ਦੇ ਆਂਡੇ ਵੀ ਭੇਜੇ ਗਏ ਸਨ।ਇਹ ਬੂਟੇ ਸੀਲ ਬੰਦ ਹਨ ਅਤੇ ਉਸ ਬੰਦ ਵਾਤਾਵਰਣ ਵਿੱਚ ਇਹ ਇੱਕ ਬਣਾਵਟੀ ਆਤਮ-ਨਿਰਭਰ ਜੀਵ-ਖੇਤਰ ਸਿਰਜਣ ਦੀ ਕੋਸ਼ਿਸ਼ ਕਰਨਗੇ। ਕੀ ਚੰਦ ਦੂਸ਼ਿਤ ਹੋ ਜਾਵੇਗਾ?ਪੌਲ ਰਿੰਕਨ, ਸਾਇੰਸ ਐਡੀਟਰ, ਬੀਬੀਸੀ ਨਿਊਜ਼ ਵੈੱਬਸਾਈਟਚੰਦ ਤੇ ਜੀਵ-ਖੇਤਰ ਸਿਰਜ ਕੇ ਦੇਖਣ ਦਾ ਮਕਸਦ ਉੱਥੇ ਪ੍ਰਕਾਸ਼ ਸੰਸ਼ਲੇਸ਼ਣ ਅਤੇ ਜੀਵਤ ਪ੍ਰਾਣੀਆਂ ਵਿੱਚ ਸਾਹ ਦਾ ਅਧਿਐਨ ਕਰਨਾ ਹੈ।ਪੌਦਿਆਂ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਅਤੇ ਜੀਵਾਂ ਵਿੱਚ ਸਾਹ ਊਰਜਾ ਪੈਦਾ ਕਰਦੇ ਹਨ।ਜਿਸ ਡੱਬੇ ਵਿੱਚ ਇਹ ਪ੍ਰਯੋਗ ਕੀਤਾ ਜਾ ਰਿਹਾ ਹੈ ਉਹ 18 ਸੈਂਟੀਮੀਟਰ ਉੱਚਾ ਹੈ ਅਤੇ ਚੀਨ ਦੀਆਂ 28 ਯੂਨੀਵਰਸਿਟੀਆਂ ਨੇ ਤਿਆਰ ਕੀਤਾ ਹੈ।ਇਸ ਡੱਬੇ ਦੇ ਵਾਸੀਆਂ ਨੂੰ ਹਵਾ, ਪਾਣੀ ਅਤੇ ਪੋਸ਼ਕ ਪ੍ਰਦਾਨ ਕੀਤੇ ਜਾਂਦੇ ਹਨ ਤਾਂ ਜੋ ਉਹ ਵਿਕਾਸ ਕਰ ਸਕਣ।ਵਿਗਿਆਨੀਆਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਤਾਂ ਉੱਥੇ ਅਨੁਕੂਲ ਤਾਪਮਾਨ ਕਾਇਮ ਰੱਖਣਾ ਹੈ ਕਿਉਂਕਿ੍ ਚੰਦ ਦਾ ਤਾਪਮਾਨ ਮਨਫ਼ੀ 173 ਸੈਲਸੀਅਸ ਤੋਂ 100 ਡਿਗਰੀ ਵਿਚਕਾਰ ਰਹਿੰਦਾ ਹੈ।ਵਿਗਿਆਨੀਅਕ ਬਕਸਿਆਂ ਦੇ ਅੰਦਰਲੀ ਨਮੀ ਅਤੇ ਪੋਸ਼ਕਾਂ ਉੱਪਰ ਵੀ ਨਜ਼ਰ ਰੱਖਣੀ ਪਵੇਗੀ।ਚੰਦ ਦਾ ਪਰਲਾ ਪਾਸਾ ਸਾਨੂੰ ਕਿਉਂ ਨਹੀਂ ਦਿਸਦਾ ਸਮਝੋ ਇਸ ਵੀਡੀਓ ਰਾਹੀਂ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਕਈ ਮਾਹਿਰਾਂ ਨੇ ਖ਼ਦਸ਼ੇ ਖੜ੍ਹੇ ਕੀਤੇ ਹਨ ਕਿ ਇਸ ਨਾਲ ਚੰਦ ਦੂਸ਼ਿਤ ਹੋ ਜਾਵੇਗਾ। ਵਿਗਿਆਨੀਆਂ ਮੁਤਾਬਕ ਇਹ ਕੋਈ ਵੱਡੀ ਚਿੰਤਾ ਦਾ ਵਿਸ਼ਾ ਨਹੀਂ ਹੈ। ਇਹ ਵੀ ਧਿਆਨ ਵਿੱਚ ਲੈ ਆਈਏ ਕਿ ਅਪੋਲੋ ਦੇ ਪੁਲਾੜ ਯਾਤਰੀਆਂ ਦੇ ਸੁੱਟੇ ਹੋਏ 100 ਤੋਂ ਵਧੇਰੇ ਪਲਾਸਟਿਕ ਦੇ ਲਿਫ਼ਾਫੇ ਪਹਿਲਾਂ ਹੀ ਚੰਦ ਉੱਪਰ ਮੌਜੂਦ ਹਨ।ਵੀਰਵਾਰ ਨੂੰ ਚੀਨ ਦੇ ਸਰਕਾਰੀ ਮੀਡੀਆ ਨੇ ਪ੍ਰਸਾਰਿਤ ਕੀਤਾ ਕਿ ਨਰਮੇ ਦੇ ਬੀਜ ਜੰਮ ਪਏ ਹਨ।ਸੱਤਾਧਾਰੀ ਦੇ ਆਪਣੇ ਅਖ਼ਬਾਰ ਪੀਪਲਜ਼ ਡੇਲੀ ਨੇ ਉੱਗੇ ਹੋਏ ਬੀਜਾਂ ਦੀ ਇੱਕ ਤਸਵੀਰ ਟਵੀਟ ਕੀਤੀ। ਟਵੀਟ ਵਿੱਚ ਲਿਖਿਆ ਗਿਆ, ""ਇਸ ਨਾਲ ਇਨਸਾਨ ਦਾ ਚੰਦ ਉੱਪਰ ਪਹਿਲਾਂ ਜੀਵ ਵਿਗਿਆਨਕ ਪ੍ਰਯੋਗ ਪੂਰਾ ਹੋ ਗਿਆ।""ਆਸਟਰੇਲੀਆ ਦੀ ਪੁਲਾੜ ਆਬਜ਼ਰਵੇਟਰੀ ਦੇ ਫ੍ਰੈਡ ਵਾਟਸਨ ਨੇ ਬੀਬੀਸੀ ਨੂੰ ਦੱਸਿਆ ਕਿ ਇਹ 'ਇੱਕ ਖ਼ੁਸ਼ ਖ਼ਬਰੀ ਹੈ।'ਉਨ੍ਹਾਂ ਕਿਹਾ ਕਿ ਚੰਦ ਨੂੰ ਦੂਸਰੇ ਗ੍ਰਹਿਆਂ ਤੱਕ ਜਾਣ ਵਾਲੇ ਮਿਸ਼ਨ ਭੇਜਣ ਲਈ ਅੱਡੇ ਵਜੋਂ ਵਰਤਣ ਵਿੱਚ ਕਾਫ਼ੀ ਰੁਚੀ ਹੈ ਕਿਉਂਕਿ ਇਹ ਧਰਤੀ ਦੇ ਕਾਫ਼ੀ ਨਜ਼ਦੀਕ ਹੈ। Image copyright CLEP ਪ੍ਰਯੋਗ ਦੇ ਮੁੱਖ ਡਿਜ਼ਾਈਨਰ ਦੇ ਹਵਾਲੇ ਨਾਲ ਸਾਊਥ ਚਾਈਨਾ ਮੋਰਨਿੰਗ ਪੋਸਟ ਵਿੱਚ ਲਿਖਿਆ ਗਿਆ, ""ਅਸੀਂ ਭਵਿੱਖ ਵਿੱਚ ਪੁਲਾੜ ਵਿੱਚ ਜ਼ਿੰਦਾ ਰਹਿਣ ਨੂੰ ਵਿਚਾਰਿਆ ਹੈ।""ਉਨ੍ਹਾਂ ਕਿਹਾ ਕਿ ਅਜਿਹੇ ਬੂਟਿਆਂ ਦਾ ਘੱਟ ਗੁਰੂਤਾ-ਆਕਰਸ਼ਣ ਵਾਲੀਆਂ ਥਾਵਾਂ ’ਤੇ ਉੱਗਣਾ ਭਵਿੱਖ ਵਿੱਚ ਸਾਡੇ ਪੁਲਾੜ ਵਿੱਚ ਰਹਿਣ ਦੀ ਬੁਨਿਆਦ ਰੱਖੇਗਾ।ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਪਾਹ ਕੱਪੜੇ ਬਣਾਉਣ ਲਈ ਅਤੇ ਆਲੂ ਪੁਲਾੜ ਯਾਤਰੀਆਂ ਲਈ ਖਾਣੇ ਦਾ ਕੰਮ ਦੇਣਗੇ।ਚੰਦ ਤੋਂ ਚੜ੍ਹਦੀ ਧਰਤੀ ਦਾ ਨਜ਼ਾਰਾ ਦੇਖੋ Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi ਚੀਨ ਦੀ ਸ਼ਿਨਹੂਆ ਖ਼ਬਰ ਏਜੰਸੀ ਨੇ ਦੱਸਿਆ ਕਿ ਇਨ੍ਹਾਂ ਬੀਜਾਂ ਨੂੰ 21 ਦਿਨਾਂ ਦੇ ਸਫ਼ਰ ਦੌਰਾਨ ਤਕਨੀਕ ਦੀ ਵਰਤੋਂ ਕਰਕੇ ਬੀਜ ਨੂੰ ਨਾ-ਪੁਗਰਣ ਅਵਸਥਾ ਵਿੱਚ ਸੰਭਾਲਿਆ ਗਿਆ ਸੀ।ਇਨ੍ਹਾਂ ਦਾ ਉੱਗਣਾ ਉਦੋਂ ਹੀ ਸ਼ੁਰੂ ਹੋਇਆ ਜਦੋਂ ਜ਼ਮੀਨ ਤੋਂ ਇਨ੍ਹਾਂ ਨੂੰ ਪਾਣੀ ਦੇਣ ਦੀ ਕਮਾਂਡ ਦਿੱਤੀ ਗਈ।ਖ਼ਬਰ ਏਜੰਸੀ ਨੇ ਦੱਸਿਆ ਕਿ ਮਿਸ਼ਨ ਨੇ ਹਾਲੇ ਤੱਕ ਬੀਜਾਂ ਦੀਆਂ 70 ਤਸਵੀਰਾਂ ਖਿੱਚ ਕੇ ਧਰਤੀ ’ਤੇ ਭੇਜੀਆਂ ਹਨ।ਸ਼ੁੱਕਰਵਾਰ ਨੂੰ ਚਾਈਨੀਜ਼ ਲੂਨਰ ਐਕਸਪਲੋਰੇਸ਼ਨ ਪ੍ਰੋਗਰਾਮ ਨੇ ਮਿਸ਼ਨ ਦੇ ਚੰਦ ਤੇ ਉੱਤਰਣ ਦੀਆਂ ਕਈ ਤਸਵੀਰਾਂ ਵੀ ਜਾਰੀ ਕੀਤੀਆਂ ਸਨ।ਇਹ ਵੀ ਪੜ੍ਹੋ:ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?“ਮੇਰੀ ਮਾਂ ਵਿਲਕਦੀ ਸੀ ਕਿ ਸਾਡੇ ਘਰ ਕੀ ਜੰਮ ਪਿਆ”ਪਾਕਿਸਤਾਨ 'ਚ ਕਿਉਂ ਲਗ ਰਹੇ ਮੰਟੋ ਨੂੰ 'ਆਜ਼ਾਦ ਕਰਨ' ਦੇ ਨਾਅਰੇਪਿਉ-ਪੁੱਤਰ ਨੇ ਨਾਸਾ ਦੇ ਵਿਗਿਆਨੀ ਬਣ ਕੇ ਠੱਗਿਆਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi Skip Youtube post 4 by BBC News Punjabi Warning: Third party content may contain adverts End of Youtube post 4 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਆਸੀਆ ਬੀਬੀ ਮਾਮਲਾ: ਚਾਰ ਸ਼ਰਤਾਂ ਜਿਨ੍ਹਾਂ ਕਾਰਨ ਖ਼ਤਮ ਹੋਏ ਪਾਕਿਸਤਾਨ ’ਚ ਮੁਜ਼ਾਹਰੇ 3 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46081486 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਰਕਾਰ ਦੀਆਂ ਸ਼ਰਤਾਂ ਮੰਨੇ ਜਾਣ ਦੇ ਬਦਲੇ ਮੁਜ਼ਾਹਰਾਕਾਰੀ ਸੰਗਠਨ ਟੀਐਲਪੀ ਨੇ ਲੋਕਾਂ ਨੂੰ ਹੋਈ ਤਕਲੀਫ਼ ਲਈ ਮਾਫ਼ੀ ਮੰਗੀ ਈਸ਼ ਨਿੰਦਾ ਮਾਮਲੇ ’ਚ ਆਸੀਆ ਬੀਬੀ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਸ਼ੁਰੂ ਹੋਏ ਕੱਟੜਪੰਥੀਆਂ ਦੇ ਮੁਜ਼ਾਹਰੇ ਖ਼ਤਮ ਹੋ ਗਏ ਹਨ। ਸਰਕਾਰ ਅਤੇ ਤਹਿਰੀਕ-ਏ-ਲਾਬੈਕ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਆਸੀਆ ਬੀਬੀ ਦਾ ਨਾਂ ਐਗਜ਼ਿਟ ਕੰਟਰੋਲ ਲਿਸਟ ਵਿਚ ਸ਼ਾਮਲ ਕੀਤਾ ਜਾਵੇਗਾ।ਸਰਕਾਰ ਨੇ ਇਹ ਵੀ ਸਹਿਮਤੀ ਦਿੱਤੀ ਹੈ ਕਿ ਉਹ ਆਸੀਆ ਬੀਬੀ ਖ਼ਿਲਾਫ਼ ਸੁਪਰੀਮ ਕੋਰਟ ਵਿਚ ਰਿਵੀਊ ਪਟੀਸ਼ਨ ਪਾਏ ਜਾਣ ਦਾ ਵਿਰੋਧ ਨਹੀਂ ਕਰੇਗੀ।ਈਸਾਈ ਮਹਿਲਾ ਆਸੀਆ ਬੀਬੀ ਦੀ ਰਿਹਾਈ ਖ਼ਿਲਾਫ਼ ਹੋਏ ਮੁਜ਼ਾਹਰਿਆਂ ਦੌਰਾਨ ਹੋਈਆਂ ਮੌਤਾਂ ਦੇ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨ ਅਤੇ ਹਿਰਾਸਤ ’ਚ ਲਏ ਗਏ ਲੋਕਾਂ ਨੂੰ ਰਿਹਾਅ ਕਰਨ ’ਤੇ ਵੀ ਸਹਿਮਤੀ ਬਣੀ ਹੈ।ਸਰਕਾਰ ਦੀਆਂ ਸ਼ਰਤਾਂ ਮੰਨੇ ਜਾਣ ਦੇ ਬਦਲੇ ਮੁਜ਼ਾਹਰਾਕਾਰੀ ਸੰਗਠਨ ਟੀਐਲਪੀ ਨੇ ਮੁਜ਼ਾਹਰਿਆ ਕਾਰਨ ਲੋਕਾਂ ਨੂੰ ਹੋਈ ਤਕਲੀਫ਼ ਲਈ ਮਾਫ਼ੀ ਮੰਗੀ ਹੈ।ਇਹ ਵੀ ਪੜ੍ਹੋ:ਆਸੀਆ ਬੀਬੀ ਮਾਮਲਾ: ਪਾਕ 'ਚ ਕੱਟੜਪੰਥੀਆਂ ਦੇ ਮੁਜ਼ਾਹਰੇ ਤੇਜ਼ 'ਮੈਨੂੰ ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ ਸੀ'ਪਾਕਿਸਤਾਨ: ਕੀ ਮਸ਼ਾਲ ਖ਼ਾਨ ਦੇ ਕਤਲ ਨੇ ਕੁਝ ਬਦਲਿਆ?ਈਸਾਈਆਂ ਦਾ ਪਾਕਿਸਤਾਨ ਵਿੱਚ 'ਲਾਲ ਕੁਰਤੀ' ਨਾਲ ਕਨੈਕਸ਼ਨਇਸ ਲਿਖਤੀ ਸਮਝੌਤੇ ਉੱਤੇ ਸਰਕਾਰ ਵੱਲੋਂ ਧਾਰਮਿਕ ਮਾਮਲਿਆਂ ਦੇ ਮੰਤਰੀ ਨਾਰੂਲ ਕਾਦਰੀ, ਪੰਜਾਬ ਦੇ ਕਾਨੂੰਨ ਮੰਤਰੀ ਰਾਜਾ ਬਸ਼ਰਤ ਨੇ ਅਤੇ ਸੰਗਠਨ ਦੀ ਤਰਫ਼ੋ ਪੀਰ ਮੁਹੰਮਦ ਅਫ਼ਜਲ ਕਾਦਰੀ ਤੇ ਮੁਹੰਮਦ ਵਾਹਦ ਨੂਰ ਨੇ ਹਸਤਾਖ਼ਰ ਕੀਤੇ ਹਨ। Image copyright ARSHAD ARBAB/BBC ਫੋਟੋ ਕੈਪਸ਼ਨ ਈਸ਼ ਨਿੰਦਾ ਦੇ ਇੱਕ ਮਾਮਲੇ ਵਿੱਚ ਆਸੀਆ ਬੀਬੀ ਨੂੰ ਰਿਹਾਈ ਤੋਂ ਬਾਅਦ ਕੱਟੜਪੰਥੀ ਰੋਸ ਮੁਜ਼ਾਹਰੇ ਕਰ ਰਹੇ ਹਨ ਸਮਝੌਤੇ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਆਪਣੇ ਸਮਰਥਕਾਂ ਨੂੰ ਲਾਹੌਰ ਵਿਚ ਸੰਬੋਧਨ ਕਰਨ ਤੋਂ ਬਾਅਦ ਧਰਨੇ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ।ਕੀ ਹੈ ਐਗਜ਼ਿਟ ਕੰਟਰੋਲ ਲਿਸਟਐਗਜ਼ਿਟ ਕੰਟਰੋਲ ਲਿਸਟ ਪਾਕਿਸਤਾਨ ਵਿਚ ਸਰਹੱਦੀ ਪ੍ਰਬੰਧਨ ਪ੍ਰਣਾਲੀ ਹੈ। ਜਿਸ ਤਹਿਤ ਆਰਡੀਨੈਂਸ ਤਹਿਤ ਕਿਸੇ ਨੂੰ ਵੀ ਮੁਲਕ ਛੱਡ ਕੇ ਜਾਣ ਤੋਂ ਰੋਕਿਆ ਜਾ ਸਕਦਾ ਹੈ। ਇਹ ਆਰਡੀਨੈਂਸ 1981 ਵਿਚ ਪਾਸ ਕੀਤਾ ਗਿਆ ਸੀ। ਜਿਸ ਵੀ ਵਿਅਕਤੀ ਦਾ ਨਾਂ ਇਸ ਵਿਚ ਸ਼ਾਮਲ ਹੋ ਜਾਵੇ ਉਹ ਪਾਕਿਸਤਾਨ ਛੱਡ ਕੇ ਨਹੀਂ ਜਾ ਸਕਦਾ। ਇਹ ਵੀ ਪੜ੍ਹੋ:'ਇੱਕ ਦੂਜੇ ਦੇ ਗਲ਼ ਲੱਗ ਕੇ ਮਾਂ-ਪੁੱਤ ਕਾਫ਼ੀ ਦੇਰ ਰੋਂਦੇ ਰਹੇ'ਟਰੰਪ ਨੇ ਇਰਾਨ ਉੱਤੇ ਫਿਰ ਤੋਂ ਪਾਬੰਦੀਆਂ ਲਾਈਆਂ ਸਰਜਰੀ ਰਾਹੀ ਲਿੰਗ ਲੁਆਉਣ ਵਾਲੇ ਦਰਮਿਆਨੇ ਮੁੰਡੇ ਦੀ ਕਹਾਣੀ ਚੌਟਾਲਾ ਪਰਿਵਾਰ ਦੋਫਾੜ, ਦੁਸ਼ਯੰਤ ਦੀ ਇਨੈਲੋ 'ਚੋਂ ਛੁੱਟੀ ਆਸੀਆ ਬੀਬੀ ਦਾ ਨਾਂ ਇਸ ਵਿਚ ਸ਼ਾਮਲ ਕਰਨ ਦਾ ਅਰਥ ਹੈ ਕਿ ਉਨ੍ਹਾਂ ਨੂੰ ਵਿਦੇਸ਼ ਵਿਚ ਸੈਟਲ ਨਹੀਂ ਕੀਤਾ ਜਾ ਸਕੇਗਾ ਬਲਕਿ ਪਾਕਿਸਤਾਨ ਵਿਚ ਹੀ ਰਹਿ ਕੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।ਪਾਕਿਸਤਾਨ ’ਚ ਈਸ਼ ਨਿੰਦਾ ਦਾ ਮਤਲਬ?ਬ੍ਰਿਟਿਸ਼ ਰਾਜ ਵੱਲੋਂ 1860 ਵਿੱਚ ਬਣਾਏ ਗਏ ਕਾਨੂੰਨ ਅਨੁਸਾਰ ਕਿਸੇ ਧਾਰਮਿਕ ਅਸੈਂਬਲੀ ਵਿੱਚ ਦਖਲ ਦੇਣਾ, ਸ਼ਮਸ਼ਾਨ ਘਾਟ ਵਿੱਚੋਂ ਲੰਘਣਾ, ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਕਰਨਾ ਜਾਂ ਕਿਸੇ ਜਗ੍ਹਾ ਜਾਂ ਇਬਾਦਤ ਦੀ ਥਾਂ ਨੂੰ ਨਸ਼ਟ ਕਰਨਾ ਅਪਰਾਧ ਹੈ।ਇਸ ਦੀ ਉਲੰਘਣਾ ਕਰਨ ਉੱਤੇ 10 ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।1980 ਵਿੱਚ ਪਾਕਿਸਤਾਨ ਦੀ ਫੌਜ ਦੇ ਜਨਰਲ ਜ਼ੀਆ-ਉਲ-ਹਕ ਨੇ ਕੁਝ ਹੋਰ ਧਾਰਾਵਾਂ ਜੋੜ ਦਿੱਤੀਆਂ। Image copyright Asia Bibi ਕੀ ਹੈ ਆਸੀਆ ਮਾਮਲਾਆਸੀਆ ਬੀਬੀ ਉੱਪਰ ਇੱਕ ਮੁਸਲਿਮ ਮਹਿਲਾ ਨਾਲ ਗੱਲਬਾਤ ਦੌਰਾਨ ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਇਲਜ਼ਾਮ ਹੈ।ਹਾਲਾਂਕਿ ਇਲਜ਼ਾਮਾਂ ਨੂੰ ਆਸੀਆ ਰੱਦ ਕਰਦੀ ਰਹੀ ਹੈ, ਪਾਕਿਸਤਾਨ ਵਿੱਚ ਈਸ਼ ਨਿੰਦਾ ਇੱਕ ਬਹੁਤ ਸੰਵੇਦਨਸ਼ੀਲ ਵਿਸ਼ਾ ਰਿਹਾ ਹੈ।ਆਲੋਚਕਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੀ ਗ਼ਲਤ ਵਰਤੋਂ ਕਰਕੇ ਅਕਸਰ ਘੱਟ ਗਿਣਤੀਆਂ ਨੂੰ ਫਸਾਇਆ ਜਾਂਦਾ ਹੈ।ਇਹ ਵੀ ਪੜ੍ਹੋ:ਇਹ ਬੱਚੀ ਮੌਤ ਨੂੰ ਇੰਝ ਮਾਤ ਦੇ ਕਹਾਈ 'ਕਰਿਸ਼ਮਾ'ਫੇਸਬੁੱਕ 'ਤੇ ਕੀਤੀ ਦੋ ਪ੍ਰੇਮੀਆਂ ਦੀ ਗੱਲਬਾਤ ਹੈਕਰਜ਼ ਨੇ SALE 'ਤੇ ਲਾਈਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਇਹ ਪੂਰਾ ਮਾਮਲਾ 14 ਜੂਨ, 2009, ਦਾ ਹੈ, ਜਦੋਂ ਇੱਕ ਦਿਨ ਆਸੀਆ ਨੂਰੀਨ ਆਪਣੇ ਘਰ ਦੇ ਨੇੜੇ ਫਾਲਸੇ ਦੇ ਬਗੀਚੇ ਵਿੱਚ ਦੂਜੀਆਂ ਔਰਤਾਂ ਨਾਲ ਕੰਮ ਕਰਨ ਪਹੁੰਚੀ ਤਾਂ ਉੱਥੇ ਉਨ੍ਹਾਂ ਦੀ ਲੜਾਈ ਨਾਲ ਕੰਮ ਕਰਨ ਵਾਲੀਆਂ ਔਰਤਾਂ ਨਾਲ ਹੋਈ।ਆਸੀਆ ਨੇ ਆਪਣੀ ਕਿਤਾਬ ਵਿੱਚ ਇਸ ਘਟਨਾ ਬਾਰੇ ਸਿਲਸਿਲੇਵਾਰ ਢੰਗ ਨਾਲ ਦੱਸਿਆ ਹੈ।‘ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ’ਅੰਗਰੇਜ਼ੀ ਵੈੱਬਸਾਈਟ ਨਿਊਯਾਰਕ ਪੋਸਟ ਵਿੱਚ ਛਪੇ ਇਸ ਕਿਤਾਬ ਦੇ ਹਿੱਸੇ 'ਚ ਆਸੀਆ ਲਿਖਦੀ ਹੈ, ""ਮੈਂ ਆਸੀਆ ਬੀਬੀ ਹਾਂ, ਜਿਸ ਨੂੰ ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ। ਮੈਂ ਜੇਲ ਵਿੱਚ ਹਾਂ ਕਿਉਂਕਿ ਮੈਂ ਉਸ ਕੱਪ ਵਿੱਚ ਪਾਣੀ ਪੀ ਲਿਆ ਜਿਸ ਵਿੱਚ ਮੁਸਲਿਮ ਔਰਤਾਂ ਪਾਣੀ ਪੀਂਦੀਆਂ ਸਨ। ਕਿਉਂਕਿ ਇੱਕ ਇਸਾਈ ਮਹਿਲਾ ਦੇ ਹੱਥ ਨਾਲ ਦਿੱਤਾ ਹੋਇਆ ਪਾਣੀ ਪੀਣਾ ਮੇਰੇ ਨਾਲ ਕੰਮ ਕਰਨ ਵਾਲੀਆਂ ਔਰਤਾਂ ਦੇ ਮੁਤਾਬਕ ਗ਼ਲਤ ਹੈ।''14 ਜੂਨ ਦੀ ਘਟਨਾ ਬਾਰੇ ਦੱਸਦੇ ਹੋਏ ਆਸੀਆ ਲਿਖਦੀ ਹੈ, ""ਮੈਨੂੰ ਅੱਜ ਵੀ 14 ਜੂਨ 2009 ਦੀ ਤਾਰੀਖ਼ ਯਾਦ ਹੈ। ਮੈਂ ਉਸ ਦਿਨ ਫਾਲਸਾ ਇਕੱਠਾ ਕਰਨ ਲਈ ਗਈ ਸੀ। ਮੈਂ ਝਾੜੀਆਂ ਵਿੱਚੋਂ ਨਿਕਲ ਕੇ ਨੇੜੇ ਦੇ ਬਣੇ ਹੋਏ ਇੱਕ ਖੂਹ ਕੋਲ ਪਹੁੰਚੀ ਅਤੇ ਬਾਲਟੀ ਪਾ ਕੇ ਪਾਣੀ ਕੱਢ ਲਿਆ।” Image copyright Getty Images ਫੋਟੋ ਕੈਪਸ਼ਨ 2016 ’ਚ ਆਸੀਆ ਵੱਲੋਂ ਪਾਕਿਸਤਾਨ ਸੁਪਰੀਮ 'ਚ ਦਾਇਰ ਅਪੀਲ ਤੋਂ ਬਾਅਦ ਇੱਕ ਮੁਜ਼ਾਹਰੇ ਦੌਰਾਨ ਉਸ ਲਈ ਫਾਂਸੀ ਦੀ ਸਜ਼ਾ ਮੰਗਦੇ ਕੁਝ ਕੱਟੜਪੰਥੀ “ਪਰ ਜਦੋਂ ਮੈਂ ਇੱਕ ਮਹਿਲਾ ਨੂੰ ਦੇਖਿਆ ਜਿਸ ਦੀ ਹਾਲਤ ਮੇਰੇ ਵਰਗੀ ਸੀ ਤਾਂ ਮੈਂ ਉਸ ਨੂੰ ਵੀ ਪਾਣੀ ਕੱਢ ਕੇ ਦਿੱਤਾ। ਉਦੋਂ ਹੀ ਇੱਕ ਔਰਤ ਨੇ ਚੀਕ ਕੇ ਕਿਹਾ ਇਹ ਪਾਣੀ ਨਾ ਪੀਓ ਕਿਉਂਕਿ 'ਇਹ ਹਰਾਮ ਹੈ' ਕਿਉਂਕਿ ਇੱਕ ਇਸਾਈ ਮਹਿਲਾ ਨੂੰ ਇਸ ਨੇ ਅਸ਼ੁੱਧ ਕਰ ਦਿੱਤਾ ਹੈ।”ਆਸੀਆ ਲਿਖਦੀ ਹੈ, ""ਮੈਂ ਇਸ ਦੇ ਜਵਾਬ ਵਿੱਚ ਕਿਹਾ ਮੈਨੂੰ ਲੱਗਦਾ ਹੈ ਕਿ ਈਸਾ ਮਸੀਹ ਇਸ ਕੰਮ ਨੂੰ ਪੈਗੰਬਰ ਮੁਹੰਮਦ ਤੋਂ ਵੱਖਰੀ ਨਿਗਾਹ ਨਾਲ ਦੇਖਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ, ਪੈਗੰਬਰ ਮੁਹੰਮਦ ਬਾਰੇ ਕੁਝ ਬੋਲਣ ਦੀ। ਮੈਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਤੂੰ ਇਸ ਪਾਪ ਤੋਂ ਮੁਕਤੀ ਚਾਹੁੰਦੀ ਹੈ ਤਾਂ ਇਸਲਾਮ ਸਵੀਕਾਰ ਕਰਨਾ ਪਵੇਗਾ।""ਇਹ ਵੀ ਪੜ੍ਹੋ:ਜਪਾਨੀ ਸਿੱਖੋ ਤੇ 5 ਸਾਲ 'ਚ ਬਣੋ ਪੱਕੇ ਜਪਾਨੀ ਸ਼ਾਹਰੁਖ ਨੇ ਮੁੰਬਈ 'ਚ ਇੰਝ ਲੱਭਿਆ ਆਪਣਾ ਪਿਆਰ “ਮੈਨੂੰ ਇਹ ਸੁਣ ਕੇ ਬਹੁਤ ਬੁਰਾ ਲੱਗਾ ਕਿਉਂਕਿ ਮੈਨੂੰ ਧਰਮ 'ਤੇ ਵਿਸ਼ਵਾਸ ਹੈ। ਇਸ ਤੋਂ ਬਾਅਦ ਮੈਂ ਕਿਹਾ - ਮੈਂ ਧਰਮ ਨਹੀਂ ਬਦਲਾਂਗੀ ਕਿਉਂਕਿ ਮੈਨੂੰ ਈਸਾਈ ਧਰਮ 'ਤੇ ਭਰੋਸਾ ਹੈ। ਈਸਾ ਮਸੀਹ ਨੇ ਮਨੁੱਖਤਾ ਲਈ ਸਲੀਬ 'ਤੇ ਆਪਣੀ ਜਾਨ ਦੇ ਦਿੱਤੀ। ਤੁਹਾਡੇ ਪੈਗੰਬਰ ਮੁਹੰਮਦ ਨੇ ਮਨੁੱਖਤਾ ਲਈ ਕੀ ਕੀਤਾ?”ਸਜ਼ਾ ਸੁਣਾਉਂਦੇ ਸਮੇਂ ਇਸਲਾਮਾਬਾਦ ਵਿੱਚ ਅਦਲਾਤ ਦੇ ਬਾਹਰ ਅਤੇ ਸ਼ਹਿਰ ਭੜ ਵਿੱਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਸਨ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਡੱਬਵਾਲੀ ਅਗਨੀਕਾਂਡ ਦੀ ਬਰਸੀ - 'ਮੈਂ ਤੜਫ਼ ਰਹੀ ਸੀ ਪਰ ਭਰਾਵਾਂ ਨੇ ਵੀ ਮੈਨੂੰ ਨਹੀਂ ਪਛਾਣਿਆ' ਪ੍ਰਭੂ ਦਿਆਲ ਬੀਬੀਸੀ ਪੰਜਾਬੀ ਲਈ 23 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46660223 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Prabhu Dayal/BBC ਫੋਟੋ ਕੈਪਸ਼ਨ ਸੁਮਨ ਦੇ ਛੋਟੇ ਮੋਟੇ 40-50 ਅਪਰੇਸ਼ਨ ਹੋ ਚੁੱਕੇ ਹਨ ""ਮੈਂ ਘੁੰਡ ਕੱਢੇ ਬਿਨਾਂ ਜਦੋਂ ਵੀ ਘਰੋਂ ਬਾਹਰ ਜਾਂਦੀ ਹਾਂ ਤਾਂ ਕੋਈ ਮੈਨੂੰ ਭੂਤਨੀ ਕਹਿੰਦਾ ਹੈ ਅਤੇ ਕੋਈ ਚੁੜੈਲ। ਮੈਂ ਬੱਸ ਵਿੱਚ ਸਫ਼ਰ ਕਰਦੀ ਹਾਂ ਤਾਂ ਮੇਰੀ ਸ਼ਕਲ ਦੇਖ ਕੇ ਕੋਈ ਮੇਰੀ ਸੀਟ 'ਤੇ ਨਹੀਂ ਬੈਠਦਾ। ਮੈਂ ਜਿੱਥੇ ਵੀ ਜਾਂਦੀ ਹਾਂ ਲੋਕ ਮੇਰੇ ਬਦਸੂਰਤ ਚਿਹਰੇ ਬਾਰੇ ਕਈ ਤਰ੍ਹਾਂ ਦੇ ਸਵਾਲ ਕਰਦੇ ਹਨ ਤੇ ਅੱਗ ਦਾ ਉਹ ਭਿਆਨਕ ਮੰਜ਼ਰ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ।""ਇਹ ਕਹਿਣਾ ਹੈ ਡੱਬਵਾਲੀ ਦੀ ਰਹਿਣ ਵਾਲੀ ਸੁਮਨ ਦਾ, ਉਹ ਆਪਣੇ ਚਚੇਰੇ ਭਰਾਵਾਂ ਨਾਲ ਡੀਏਵੀ ਸਕੂਲ ਦਾ ਸਾਲਾਨਾ ਸਮਾਗਮ ਦੇਖਣ ਗਈ ਸੀ। ਸੁਮਨ ਦੀ ਉਮਰ ਉਸ ਵੇਲੇ 9 ਸਾਲ ਦੀ ਸੀ ਤੇ ਉਹ ਪੰਜਵੀਂ ਜਮਾਤ 'ਚ ਪੜ੍ਹਦੀ ਸੀ।23 ਦਸੰਬਰ 1995 ਨੂੰ ਡੀਏਵੀ ਸਕੂਲ ਦਾ ਸਾਲਾਨਾ ਸਮਾਗਮ ਸੀ। ਸਮਾਗਮ ਦੌਰਾਨ ਸਕੂਲੀ ਵਿਦਿਆਰਥੀ ਜੰਗਲੀ ਜਾਨਵਰ ਬਣ ਕੇ ਸਟੇਜ 'ਤੇ ਆਪਣੀ ਪੇਸ਼ਕਾਰੀ ਕਰ ਰਹੇ ਸਨ। ਅਚਾਨਕ ਪੰਡਾਲ ਦੇ ਗੇਟ ਵਾਲੇ ਪਾਸਿਓਂ ਅੱਗ ਲੱਗ ਗਈ ਸੀ। ਇਸ ਅੱਗ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਸਣੇ 442 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਉਨ੍ਹਾਂ ਦੇ ਨਾਂ ਸਮਾਗਮ ਵਾਲੀ ਥਾਂ ਤੇ ਕੰਧਾਂ ਉੱਤੇ ਲਿਖੇ ਹੋਏ ਹਨ। Image Copyright BBC News Punjabi BBC News Punjabi Image Copyright BBC News Punjabi BBC News Punjabi ਅੱਗ ਦੀ ਚਪੇਟ ਵਿੱਚ ਆਈ ਸੁਮਨ ਦੱਸਦੀ ਹੈ, ""ਮੇਰਾ ਸਮਾਜ ਵਿੱਚ ਤੁਰਨਾ ਔਖਾ ਸੀ। ਮੇਰਾ ਚਿਹਰਾ ਡਰਾਉਣਾ ਸੀ। ਲੋਕ ਮੇਰਾ ਮਖੌਲ ਉਡਾਉਂਦੇ ਸਨ। ਹਮਦਰਦੀ ਤਾਂ ਬਹੁਤ ਘੱਟ ਲੋਕਾਂ ਨੂੰ ਹੁੰਦੀ ਸੀ।""ਸੁਮਨ ਉਸ ਦਿਨ ਨੂੰ ਯਾਦ ਕਰਦਿਆਂ ਦੱਸਦੀ ਹੈ ਕਿ ਉਸ ਦੇ ਚਚੇਰੇ ਭਰਾ ਤੇ ਭੈਣ ਡੀਏਵੀ ਸਕੂਲ 'ਚ ਪੜ੍ਹਦੇ ਸਨ ਤੇ ਉਹ ਆਪਣੇ ਪਿਤਾ ਰਾਧੇਸ਼ਾਮ ਨਾਲ ਸਮਾਗਮ ਵਿੱਚ ਗਏ ਸਨ। ਉਸ ਦੀ ਚਚੇਰੀ ਭੈਣ ਅਤੇ ਉਸ ਦੇ ਪਿਤਾ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ। ਇਹ ਵੀ ਪੜ੍ਹੋ:ਉਹ ਸਟੇਜ 'ਤੇ ਗਾ ਰਹੇ ਸਨ, ਲਹਿਰਾਂ ਆਈਆਂ ਤੇ ਸਭ ਕੁਝ ਰੋੜ੍ਹ ਕੇ ਲੈ ਗਈਆਂਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝ'ਜ਼ੀਰੋ' ਨਹੀਂ ਇਹ ਹਨ ਅਸਲ ਜ਼ਿੰਦਗੀ ਦੇ ਹੀਰੋਇੰਡੀਅਨ ਆਈਡਲ ਦੇ ਜੇਤੂ ਸਲਮਾਨ ਅਲੀ ਨੂੰ ਜਾਣੋ ""ਮੇਰੇ ਨਾਲ ਮੇਰੀ ਸਹੇਲੀ ਸੁਨੀਤਾ ਵੀ ਸੀ। ਸਮਾਗਮ ਸ਼ੁਰੂ ਹੋ ਚੁੱਕਿਆ ਸੀ। ਅਸੀਂ ਦੋਵੇਂ ਗੇਟ 'ਚੋਂ ਅੰਦਰ ਵੜੀਆਂ ਤਾਂ ਸਾਨੂੰ ਕੋਈ ਕੁਰਸੀ ਖਾਲ੍ਹੀ ਨਜ਼ਰ ਨਾ ਆਈ। ਵਿਚਾਲੇ ਜਿਹੇ ਇੱਕ ਕੁਰਸੀ ਖਾਲ੍ਹੀ ਪਈ ਸੀ। ਅਸੀਂ ਦੋਨੋਂ ਇੱਕੋ ਕੁਰਸੀ 'ਤੇ ਬੈਠ ਗਈਆਂ।ਜਦੋਂ ਸਟੇਜ 'ਤੇ ਵਿਦਿਆਰਥੀ ਜੰਗਲੀ ਜਾਨਵਰ ਬਣੇ ਆਪਣੀ ਪੇਸ਼ਕਾਰੀ ਕਰ ਰਹੇ ਸਨ ਤਾਂ ਅਚਾਨਕ ਸਟੇਜ ਤੋਂ ਕਿਸੇ ਨੇ ਕਿਹਾ 'ਅੱਗ'। ਲੋਕਾਂ ਨੇ ਇੱਕਦਮ ਪਿੱਛੇ ਨੂੰ ਦੇਖਿਆ ਅਤੇ ਹਫੜਾ-ਦਫ਼ੜੀ ਮਚ ਗਈ। Image copyright Prabhu Dayal/BBC ਫੋਟੋ ਕੈਪਸ਼ਨ ਅੱਗ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਸਣੇ 442 ਲੋਕਾਂ ਦੀ ਮੌਤ ਹੋ ਗਈ ਸੀ ""ਸਟੇਜ ਤੋਂ ਫਿਰ ਕਿਸੇ ਨੇ ਕਿਹਾ 'ਬੈਠ ਜਾਓ ਕੁਝ ਨਹੀਂ ਹੋਇਆ। ਤਾਂ ਇੰਨੇ ਨੂੰ ਅੱਗ ਪੂਰੀ ਤਰ੍ਹਾਂ ਫੈਲ ਗਈ ਅਤੇ ਪੰਡਾਲ 'ਚ ਚੀਕ-ਚਿਹਾੜਾ ਪੈ ਗਿਆ। ਮੈਂ ਕਿਵੇਂ ਬਾਹਰ ਆਈ ਮੈਨੂੰ ਕੋਈ ਪਤਾ ਨਹੀਂ ਸ਼ਾਇਦ ਕੰਧ ਨੂੰ ਤੋੜ ਕੇ ਮੈਨੂੰ ਬਾਹਰ ਕਿਸੇ ਨੇ ਖਿੱਚਿਆ ਸੀ। ਮੇਰੇ ਕੱਪੜੇ ਸੜ ਗਏ ਸਨ। ਮੇਰਾ ਚਿਹਰਾ ਤੇ ਹੱਥ ਬੁਰੀ ਤਰ੍ਹਾਂ ਝੁਲਸ ਗਏ। ਮੇਰੀ ਸਹੇਲੀ ਸੁਨੀਤਾ ਦੀ ਇਸ ਹਾਦਸੇ ਦੌਰਾਨ ਮੌਤ ਹੋ ਗਈ।"" 'ਮੈਨੂੰ ਮੇਰੇ ਭਰਾਵਾਂ ਨੇ ਵੀ ਨਹੀਂ ਪਛਾਣਿਆ'ਸੁਮਨ ਉਹ ਪਲ ਯਾਦ ਕਰਦਿਆਂ ਦੱਸਦੀ ਹੈ, ""ਮੈਂ ਪੰਡਾਲ ਤੋਂ ਬਾਹਰ ਤੜਫ ਰਹੀ ਸੀ ਤੇ ਪਾਣੀ ਮੰਗ ਰਹੀ ਸੀ ਤਾਂ ਪਤਾ ਨਹੀਂ ਕਦੋਂ ਕਿਸੇ ਨੇ ਪਾਣੀ ਲਿਆ ਕੇ ਮੇਰੇ ਉੱਤੇ ਡੋਲ੍ਹਿਆ। ਸ਼ਾਇਦ ਉਹ ਮੇਰੇ ਕਿਸੇ ਕੱਪੜੇ ਨੂੰ ਲੱਗੀ ਅੱਗ ਨੂੰ ਬੁਝਾਉਣਾ ਚਾਹੁੰਦਾ ਸੀ। ਮੇਰਾ ਚਿਹਰਾ ਤੇ ਹੱਥ ਬੁਰੀ ਤਰ੍ਹਾਂ ਝੁਲਸੇ ਹੋਏ ਸਨ ਤੇ ਮੇਰੇ ਭਰਾ ਮੈਨੂੰ ਲੱਭਦੇ ਫਿਰਦੇ ਸਨ ਪਰ ਉਹ ਮੈਨੂੰ ਪਛਾਣ ਨਹੀਂ ਰਹੇ ਸਨ।"" Image copyright Prabhu Dayal/BBC ਫੋਟੋ ਕੈਪਸ਼ਨ ਇਸ ਹਾਦਸੇ ਤੋਂ ਬਾਅਦ ਸੁਮਨ ਸਰਕਾਰਾਂ ਦੇ ਰਵਈਏ ਤੋਂ ਕਾਫ਼ੀ ਖਫ਼ਾ ਹੈ ""ਮੈਂ ਉਨ੍ਹਾਂ ਨੂੰ ਇਸ਼ਾਰਿਆਂ ਨਾਲ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਸੁਮਨ ਹਾਂ ਪਰ ਉਹ ਤਾਂ ਸਹੀ ਸਲਾਮਤ ਸੁਮਨ ਨੂੰ ਲਭ ਰਹੇ ਸਨ। ਬਾਅਦ ਵਿੱਚ ਮੇਰੇ ਪਰਿਵਾਰ ਨੇ ਮੈਨੂੰ ਪਛਾਣਿਆ ਤੇ ਹਸਪਤਾਲ ਪਹੁੰਚਾਇਆ।"" ਇਹ ਵੀ ਪੜ੍ਹੋ:ਅੰਨ੍ਹੀ ਹੋ ਰਹੀ ਕ੍ਰਿਸਟੀ ਦੀ ਹਿੰਮਤ ਦੀ ਕਹਾਣੀ ਕੁੜੀ ਜਿਸ ਨੇ ਆਪਣਾ ਹੀ ਵਿਆਹ ਰੁਕਵਾਇਆਵਿਦਿਆਰਥਣ ਜਿਸ ਨੂੰ ਅਗਵਾ ਕਰਕੇ ਵੇਸਵਾ ਬਣਾ ਦਿੱਤਾ ਗਿਆਬਲਾਤਕਾਰ ਦੇ ਡਰ ਚੋਂ ਨਿਕਲ ਕੇ ਕਿਵੇਂ ਬੇਖੌਫ਼ ਬਣੀ ਇਹ ਕੁੜੀ ""ਉਦੋਂ ਦਾ ਸ਼ੁਰੂ ਹੋਇਆ ਇਲਾਜ ਹਾਲੇ ਤੱਕ ਜਾਰੀ ਹੈ। ਮੇਰਾ ਬੱਚਿਆਂ ਨਾਲ ਖੇਡਣ ਨੂੰ ਜੀਅ ਕਰਦਾ ਸੀ ਪਰ ਮੈਂ ਉਨ੍ਹਾਂ ਨਾਲ ਖੇਡ ਨਹੀਂ ਸਕਦੀ ਸੀ। ਬਾਅਦ ਵਿੱਚ ਗਲੀ ਵਾਲੇ ਮੈਨੂੰ ਪਿਆਰ ਕਰਨ ਲੱਗ ਪਏ ਸਨ ਤੇ ਮੈਂ ਉਨ੍ਹਾਂ ਨਾਲ ਬਾਜ਼ਾਰ ਵੀ ਚਲੀ ਜਾਂਦੀ ਸੀ।""'ਆਪਣੇ ਚਿਹਰੇ ਤੋਂ ਹੀ ਡਰ ਲੱਗਦਾ ਸੀ'ਸੁਮਨ ਦੱਸਦੀ ਹੈ ਉਸ ਦਾ ਚਿਹਰਾ ਪਹਿਲਾਂ ਬਹੁਤ ਜ਼ਿਆਦਾ ਡਰਾਉਣਾ ਹੋ ਗਿਆ ਸੀ। ਜਦੋਂ ਉਹ ਇਲਾਜ ਲਈ ਬਾਹਰ ਹਸਪਤਾਲ ਜਾਂਦੀ ਸੀ ਤਾਂ ਬੱਸ ਵਿੱਚ ਉਸ ਦੇ ਨਾਲ ਵਾਲੀ ਸੀਟ 'ਤੇ ਡਰਦਾ ਕੋਈ ਬੈਠਦਾ ਨਹੀਂ ਸੀ। Image copyright Prabhu Dayal/BBC ਫੋਟੋ ਕੈਪਸ਼ਨ ਅੱਗ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਸਣੇ 442 ਲੋਕਾਂ ਦੀ ਮੌਤ ਹੋ ਗਈ ਸੀ ""ਉਨ੍ਹਾਂ ਨੂੰ ਮੇਰੇ ਚਿਹਰੇ ਤੋਂ ਡਰ ਲੱਗਦਾ ਸੀ ਤਾਂ ਮੈਂ ਆਪਣਾ ਚਿਹਰਾ ਲੁਕਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਜ਼ਖ਼ਮ ਅਲ੍ਹੇ ਹੋਣ ਕਾਰਨ ਕਈ ਵਾਰ ਚਿਹਰਾ ਨੰਗਾ ਰੱਖਣਾ ਪੈਂਦਾ ਸੀ। ਇਲਾਜ 'ਤੇ ਬਹੁਤ ਜ਼ਿਆਦਾ ਖਰਚ ਹੋਇਆ ਅਤੇ ਸਾਨੂੰ ਕਾਫੀ ਔਖੇ ਦਿਨ ਦੇਖਣੇ ਪਏ ਸੀ। ਮੁਆਵਜ਼ਾ ਮਿਲਣ ਤੋਂ ਪਹਿਲਾਂ ਵਿਕਲਾਂਗਤਾ ਵਾਲੀ ਪੈਨਸ਼ਨ ਨਾਲ ਹੀ ਮੈਂ ਗੁਜ਼ਾਰਾ ਕਰਦੀ ਸੀ। ""ਮੈਂ ਹਿੰਮਤ ਨਹੀਂ ਹਾਰੀ ਤੇ ਇਲਾਜ ਦੇ ਨਾਲ-ਨਾਲ ਪੜ੍ਹਾਈ ਵੀ ਕਰਦੀ ਰਹੀ। ਮੇਰੇ ਛੋਟੇ ਮੋਟੇ 40-50 ਅਪਰੇਸ਼ਨ ਹੋ ਚੁੱਕੇ ਹਨ ਤੇ ਹੁਣ ਮੇਰਾ ਚਿਹਰਾ ਕੁਝ ਠੀਕ ਹੋਇਆ ਹੈ। ਇੱਕ ਵਾਰ ਮੇਰੇ ਰਿਸ਼ਤੇ ਲਈ ਮੈਨੂੰ ਵੇਖਣ ਆਏ ਸਨ ਪਰ ਹੋਇਆ ਨਹੀਂ। ਮੈਂ ਡਰ ਗਈ ਸੀ ਕਿ ਮੈਂ ਕਿਸ-ਕਿਸ ਨੂੰ ਜਵਾਬ ਦੇਵਾਂਗੀ।""'ਸਕੂਲ ਨੇ ਐਡਮਿਸ਼ਨ ਦੇਣ ਤੋਂ ਕੀਤਾ ਸੀ ਇਨਕਾਰ'ਸੁਮਨ ਦੱਸਦੀ ਹੈ ਕਿ ਜਦੋਂ ਕੁਝ ਠੀਕ ਹੋਣ ਤੋਂ ਬਾਅਦ ਉਹ ਸਕੂਲ ਦਾਖਲਾ ਲੈਣ ਗਈ ਤਾਂ ਸਕੂਲ ਪ੍ਰਸ਼ਾਸਨ ਨੇ ਉਸ ਨੂੰ ਇਹ ਕਹਿੰਦੇ ਹੋਏ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਬੱਚੇ ਉਸ ਦਾ ਚਿਹਰਾ ਦੇਖ ਕੇ ਡਰਨਗੇ। ਬਾਅਦ ਵਿੱਚ ਸਰਕਾਰੀ ਸਕੂਲ ਵਿੱਚ ਦਾਖ਼ਲਾ ਲਿਆ ਤੇ ਫਿਰ ਕਾਲਜ ਚੋਂ ਬੀਏ ਕਰਨ ਮਗਰੋਂ ਬੀਐੱਡ ਤੇ ਬਾਅਦ 'ਚ ਜੇਬੀਟੀ ਦਾ ਕੋਰਸ ਵੀ ਪੂਰਾ ਕਰ ਲਿਆ। Image copyright Prabhu Dayal/BBC ਫੋਟੋ ਕੈਪਸ਼ਨ ਮ੍ਰਿਤਕਾਂ ਦੇ ਨਾਮ ਸਮਾਗਮ ਵਾਲੀ ਥਾਂ ਤੇ ਕੰਧਾਂ ਉੱਤੇ ਲਿਖੇ ਹੋਏ ਹਨ। ਸੁਮਨ ਦਾ ਕਹਿਣਾ ਸੀ ਕਿ ਡੱਬਵਾਲੀ ਸ਼ਹਿਰ ਦੇ ਲੋਕਾਂ ਨੂੰ ਤਾਂ ਪਤਾ ਸੀ ਪਰ ਜਦੋਂ ਉਹ ਕਿਤੇ ਬਾਹਰ ਜਾਂਦੀ ਤਾਂ ਉਸ ਨੂੰ ਥਾਂ-ਥਾਂ 'ਤੇ ਸ਼ਰਮ ਮਹਿਸੂਸ ਹੁੰਦੀ। ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਸਨ। ਉਨ੍ਹਾਂ ਨੂੰ ਦਸਣਾ ਪੈਂਦਾ ਸੀ। ""ਜਦੋਂ ਮੈਂ ਉਨ੍ਹਾਂ ਨੂੰ ਅੱਗ ਦੇ ਉਸ ਹਾਦਸੇ ਬਾਰੇ ਦੱਸਦੀ ਤਾਂ ਮੇਰੇ ਜ਼ਖ਼ਮ ਹਰੇ ਹੋ ਜਾਂਦੇ ਅਤੇ ਅੱਗ ਦਾ ਮੰਜ਼ਰ ਮੈਨੂੰ ਯਾਦ ਆ ਜਾਂਦਾ।"" ਇਸ ਹਾਦਸੇ ਤੋਂ ਬਾਅਦ ਸੁਮਨ ਸਰਕਾਰਾਂ ਦੇ ਰਵਈਏ ਤੋਂ ਕਾਫ਼ੀ ਖਫ਼ਾ ਹੈ। ਉਸ ਦਾ ਕਹਿਣਾ ਸੀ ਕਿ ਅੱਗ ਪੀੜਤਾਂ ਨਾਲ ਹੁਣ ਤੱਕ ਦੀਆਂ ਸਰਕਾਰਾਂ ਨੇ ਵਾਅਦੇ ਤਾਂ ਬਹੁਤ ਕੀਤੇ ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਅੱਗ ਪੀੜਤਾਂ ਨੂੰ ਜੋ ਰਾਹਤ ਮਿਲੀ ਹੈ ਉਹ ਅਦਾਲਤ ਤੋਂ ਹੀ ਮਿਲੀ ਹੈ। ਪਿਤਾ ਨੂੰ ਬਚਾਉਂਦਿਆਂ ਝੁਲਸਿਆਇਸ ਹਾਦਸੇ ਦੌਰਾਨ ਦੋਵੇਂ ਹੱਥ 80 ਫੀਸਦੀ ਤੱਕ ਗਵਾ ਚੁੱਕੇ ਇਕਬਾਲ ਸ਼ਾਂਤ ਨੇ ਦੱਸਿਆ ਕਿ ਉਸ ਦੇ ਪਿਤਾ ਵੀ ਇਸ ਸਮਾਗਮ ਵਿੱਚ ਸਨ। Image copyright Prabhu Dayal/BBC ਫੋਟੋ ਕੈਪਸ਼ਨ ਇਕਬਾਲ ਸ਼ਾਂਤ ਦੇ ਹੱਥ 80 ਫੀਸਦੀ ਤੱਕ ਗਵਾ ਚੁੱਕੇ ਹਨ ""ਮੈਂ ਪੰਡਾਲ ਦੇ ਅੰਦਰ ਹੀ ਖੜ੍ਹਾ ਸੀ ਤਾਂ ਅੱਗ ਲੱਗਣ ਦਾ ਪਤਾ ਲੱਗਿਆ। ਮੈਂ ਆਪਣੇ ਪਿਤਾ ਨੂੰ ਬਾਹਰ ਕੱਢਣ ਲਈ ਪੰਡਾਲ 'ਚ ਵੜਿਆ ਤਾਂ ਮੇਰੇ ਉੱਤੇ ਬਲਦੇ ਸ਼ਾਮਿਆਨੇ ਡਿੱਗ ਪਏ ਤੇ ਮੇਰੀ ਪਿੱਠ ਵਾਲਾ ਹਿੱਸਾ ਕਾਫ਼ੀ ਸੜ ਗਿਆ।"" ""ਮੈਂ ਹੱਥਾਂ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦਾ ਬੱਚਿਆਂ ਨੂੰ ਬਾਹਰ ਕੱਢਦਾ ਹੋਇਆ ਆਪਣੇ ਪਿਤਾ ਤੱਕ ਪਹੁੰਚਿਆ ਤੇ ਉਨ੍ਹਾਂ ਨੂੰ ਬਾਹਰ ਕੱਢ ਲਿਆਇਆ। ਮੇਰੇ ਪਿਤਾ ਬੁਰੀ ਤਰ੍ਹਾਂ ਝੁਲਸ ਗਏ ਸਨ ਅਤੇ ਦੂਜੇ ਦਿਨ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਇਕ ਸੁਤੰਤਰਤਾ ਸੈਨਾਨੀ ਸਨ।"" ਅਗਨੀ ਪੀੜਤ ਵੈਲਫੇਅਰ ਸੁਸਾਇਟੀ ਦੇ ਇੱਕ ਮੈਂਬਰ ਦਾ ਪਰਿਵਾਰ ਵੀ ਖਤਮ ਇਸ ਹਾਦਸੇ ਵਿੱਚ ਆਪਣੀ ਪਤਨੀ ਤੇ ਦੋ ਬੱਚੇ ਗੁਆ ਚੁੱਕੇ ਅਗਨੀ ਪੀੜਤ ਵੈਲਫੇਅਰ ਸੁਸਾਇਟੀ ਦੇ ਸਕੱਤਰ ਵਿਨੋਦ ਬਾਂਸਲ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਸ ਦੀ ਪਤਨੀ, ਸੱਤ ਸਾਲਾ ਧੀ ਅਤੇ ਚਾਰ ਸਾਲਾ ਪੁੱਤਰ ਦੀ ਮੌਤ ਹੋ ਗਈ ਸੀ। ਉਸ ਦੀ ਧੀ ਅਤੇ ਪੁੱਤਰ ਸਟੇਜ 'ਤੇ ਭਾਲੂ ਦੀ ਭੂਮੀਕਾ ਅਦਾ ਕਰ ਰਹੇ ਸਨ ਤਾਂ ਇਹ ਹਾਦਸਾ ਵਾਪਰ ਗਿਆ। Image copyright Prabhu Dayal/BBC ਫੋਟੋ ਕੈਪਸ਼ਨ ਸਿਹਤ ਸਹੂਲਤਾਂ ਦੇ ਨਾਂ 'ਤੇ ਹਾਲੇ ਵੀ ਡੱਬਵਾਲੀ ਹਸਪਤਾਲ ਵਿੱਚ ਕੁਝ ਨਹੀਂ ਮਿਲਦਾ ਵਿਨੋਦ ਬਾਂਸਲ ਨੇ ਦੱਸਿਆ ਕਿ ਤਤਕਾਲੀ ਪ੍ਰਧਾਨ ਮੰਤਰੀ ਪੀਵੀ ਨਰਸਿਮਾ ਰਾਓ ਨੇ ਐਲਾਨ ਕੀਤਾ ਸੀ ਕਿ ਅਗਨੀ ਪੀੜਤਾਂ ਦੀ ਯਾਦ ਵਿੱਚ ਮੈਡੀਕਲ ਕਾਲਜ ਬਣਾਇਆ ਜਾਵੇਗਾ ਦਾ ਪਰ ਅੱਜ ਤੱਕ ਮੈਡੀਕਲ ਕਾਲਜ ਨਹੀਂ ਬਣਾਇਆ ਗਿਆ। ""ਜਿਹੜਾ 100 ਬਿਸਤਰਿਆਂ ਦਾ ਹਸਪਤਾਲ ਬਣਾਇਆ ਗਿਆ ਹੈ ਉਸ ਦੀ ਇਮਾਰਤ ਵੀ ਹਾਲੇ ਤੱਕ ਸਿਹਤ ਵਿਭਾਗ ਨੂੰ ਨਹੀਂ ਸੌਂਪੀ ਗਈ ਹੈ। ਸਿਹਤ ਸਹੂਲਤਾਂ ਦੇ ਨਾਂ 'ਤੇ ਹਾਲੇ ਵੀ ਡੱਬਵਾਲੀ ਹਸਪਤਾਲ ਵਿੱਚ ਕੁਝ ਨਹੀਂ ਮਿਲਦਾ। ਇੱਥੋਂ ਸਿਰਫ਼ ਮਰੀਜਾਂ ਨੂੰ ਰੈਫਰ ਹੀ ਕੀਤਾ ਜਾਂਦਾ ਹੈ।"" ਇਹ ਵੀ ਪੜ੍ਹੋ:ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅੰਮ੍ਰਿਤਸਰ ਰੇਲ ਹਾਦਸੇ ਬਾਰੇ ਸੁਖਪਾਲ ਖਹਿਰਾ ਦੇ 'ਛੋਟਾ ਹਾਦਸਾ' ਵਾਲੇ ਬਿਆਨ 'ਤੇ ਸੁਖਬੀਰ ਬਾਦਲ ਦਾ ਵਾਰ ਅਤੇ ਸੋਸ਼ਲ ਮੀਡੀਆ ਉੱਤੇ ਪ੍ਰਤੀਕਿਰਿਆ 23 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45948912 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright fb/sukhpalkhaira/aap - getty images ਫੋਟੋ ਕੈਪਸ਼ਨ ਸੁਖਬੀਰ ਸਿੰਘ ਬਾਦਲ ਨੇ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਨੂੰ ਲੈ ਕੇ ਸਾਧਿਆ ਨਿਸ਼ਾਨਾ ''ਇਸ ਤਰ੍ਹਾਂ ਦੇ ਛੋਟੇ ਹਾਦਸੇ ਤਾਂ ਰੋਜ਼ ਹੁੰਦੇ ਹਨ ਭਾਰਤ ਵਿੱਚ, ਪੰਜਾਬ ਵਿੱਚ ਬਹੁਤ ਹੁੰਦੇ ਹਨ''ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਖਹਿਰਾ ਦੇ ਇਸ ਬਿਆਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਇੱਕ ਟਵੀਟ ਰਾਹੀਂ ਖ਼ਹਿਰਾ 'ਤੇ ਨਿਸ਼ਾਨਾ ਸਾਧਿਆ ਹੈ।ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵੀਟ 'ਚ ਲਿਖਿਆ, ''ਸੁਖਪਾਲ ਖਹਿਰਾ, ਅੰਮ੍ਰਿਤਸਰ ਦੁਖਾਂਤ ਨੂੰ ''ਛੋਟਾ ਹਾਦਸਾ'' ਕਹਿ ਕੇ ਲਗਦਾ ਹੈ ਤੁਸੀਂ ਆਪਣੀ ਭੂਮਿਕਾ ਆਪਣੇ ਦੋਸਤ ਨਵਜੋਤ ਸਿੱਧੂ ਦੇ ਬਚਾਅ ਲਈ ਅਦਾ ਕਰ ਰਹੇ ਹੋ ਪਰ 61 ਲੋਕਾਂ ਦੀ ਮੌਤ ਅਤੇ 100 ਜ਼ਖ਼ਮੀਆਂ ਬਾਰੇ ਸੋਚੋ।'' Image Copyright @officeofssbadal @officeofssbadal Image Copyright @officeofssbadal @officeofssbadal ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਹਸਪਤਾਲ ਫ਼ੇਰੀ ਦੀਆਂ ਦੋ ਤਸਵੀਰਾਂ ਸਣੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ 'ਚ ਉਨ੍ਹਾਂ ਲਿਖਿਆ, ''ਮੇਰੇ ਅੰਮ੍ਰਿਤਸਰ ਹਾਦਸੇ ਲਾਈਵ ਪੋਸਟ ਨੂੰ ਵਿਰੋਧੀਆਂ ਵੱਲੋਂ ਗ਼ਲਤ ਢੰਗ ਨਾਲ ਪੇਸ਼ ਕਰਕੇ ਮੇਰੇ ਵਿਚਾਰਾਂ ਨੂੰ ਤੋੜ ਮਰੋੜ ਕੇ ਲੋਕਾਂ ਵਿੱਚ ਲਿਆਂਦਾ ਜਾ ਰਿਹਾ ਹੈ।'' Image copyright fb/sukhpalkhairaaap ਫੋਟੋ ਕੈਪਸ਼ਨ ਸੁਖਪਾਲ ਖਹਿਰਾ ਦੀ ਨਵੀਂ ਪੋਸਟ ਜਿਸ 'ਚ ਉਨ੍ਹਾਂ ਆਪਣੇ ਬਿਆਨ ਸਬੰਧੀ ਸਫ਼ਾਈ ਰੱਖੀ ਅੰਮ੍ਰਿਤਸਰ ਹਾਦਸੇ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਸਿਆਸਤਦਾਨਾਂ ਵੱਲੋਂ ਕੀਤੇ ਜਾ ਰਹੇ ਇੱਕ ਦੂਜੇ 'ਤੇ ਹਮਲਿਆਂ ਬਾਰੇ ਲੋਕ ਬੋਲੇ।ਲੋਕ ਸੁਖਪਾਲ ਖਹਿਰਾ ਦੇ ਲਾਈਵ ਦੌਰਾਨ ਕਹੀ ਗਈ ਗੱਲ ਨੂੰ ਲੈ ਕੇ ਖੁੱਲ੍ਹ ਕੇ ਆਪਣੇ ਵਿਚਾਰ ਰੱਖ ਰਹੇ ਹਨ। Image Copyright BBC News Punjabi BBC News Punjabi Image Copyright BBC News Punjabi BBC News Punjabi ਅਨਮੋਲ ਮਨੂ ਨਾਂ ਦੇ ਫੇਸਬੁੱਕ ਯੂਜ਼ਰ ਨੇ ਲਿਖਿਆ, ''ਅਕਾਲੀ ਹੋਰ ਕਰ ਵੀ ਕੀ ਸਕਦੇ ਨੇ ਖਹਿਰਾ ਸਾਹਿਬ...ਜਿਹੜੇ ਆਪਣੇ ਗੁਰੂ ਦੇ ਨਹੀਂ ਹੋਏ ਉਹ ਇਨ੍ਹਾਂ ਗਰੀਬਾਂ ਬਾਰੇ ਕੀ ਸੋਚਣਗੇ....ਸਿਰਫ਼ ਰਾਜਨੀਤੀ ਹੀ ਕਰਨੀ ਹੈ ਇਨ੍ਹਾਂ ਨੇ''ਮਨਿੰਦਰ ਸਿੰਘ ਲਿਖਦੇ ਹਨ, ''ਖਹਿਰਾ ਸਾਬ ਜਿਹੜੇ ਬੇਕਸੂਰ ਲੋਕ ਮਾਰੇ ਗਏ ਉਹ ਤੁਹਾਡੇ ਹਿਸਾਬ ਨਾਲ ਸਹੀ ਸੀ? ਜਿਹੜੀ ਤੁਸੀਂ ਛੋਟੀ ਗੱਲ ਦੱਸ ਦਿੱਤੀ ਇਹ ਗੱਲ? Image copyright fb/sukhpalkhairaaap ਫੋਟੋ ਕੈਪਸ਼ਨ ਅਨਮੋਲ ਮਨੂੰ ਅਤੇ ਮਨਿੰਦਰ ਸਿੰਘ ਨੇ ਕੁਝ ਇਸ ਤਰ੍ਹਾਂ ਰੱਖੇ ਆਪਣੇ ਵਿਚਾਰ ਸੋਸ਼ਲ ਮੀਡੀਆ 'ਤੇ ਹਰ ਤਰ੍ਹਾਂ ਦੇ ਵਿਚਾਰ ਦੇਖਣ ਨੂੰ ਮਿਲੇ। ਕਈਆਂ ਨੇ ਹਾਦਸੇ 'ਤੇ ਹੁੰਦੀ ਸਿਆਸਤ ਬਾਰੇ ਵੀ ਗੱਲ ਰੱਖੀ ਅਤੇ ਕਈ ਖਹਿਰਾ ਹੱਕ 'ਚ ਡਟੇ ਨਜ਼ਰ ਆਏ। Image copyright fb/sukhpalkhairaaap ਫੋਟੋ ਕੈਪਸ਼ਨ ਰਵਿੰਦਰ ਸਿੰਘ ਅਤੇ ਥਰਮਿੰਦਰ ਸਿੰਘ ਦੀਆਂ ਟਿੱਪਣੀਆਂ ਰਵਿੰਦਰ ਸਿੰਘ ਰਾਜਗੜ੍ਹ ਨੇ ਲਿਖਿਆ, ''ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ, ਲਾਸ਼ਾਂ 'ਤੇ ਸਿਆਸਤ ਕਰ ਰਹੇ ਹਨ।''ਇੱਕ ਹੋਰ ਫੇਸਬੁੱਕ ਯੂਜ਼ਰ ਥਰਮਿੰਦਰ ਸਿੰਘ ਲਿਖਦੇ ਹਨ ਕਿ ਖਹਿਰਾ ਸਾਹਿਬ ਉਸ ਹਾਦਸੇ ਦਾ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੋਇਆ, ਖ਼ਾਸ ਕਰ ਪਰਿਵਾਰਾਂ ਲਈ,ਪਰ ਅਸਲ ਗੱਲ ਇਹ ਹੈ ਕਿ ਤੁਸੀ ਜਿਨ੍ਹਾਂ ਮਰਜ਼ੀ ਪੰਜਾਬ ਦਾ ਕਰ ਲਓ ,ਤੁਹਾਡੀ ਇੱਕ ਗਲਤੀ 'ਤੇ ਲੋਕ ਕੁਮੈਂਟ ਕਰਨਗੇ।''ਬਸ ਇਹ ਮਸਲਾ ਵੀ 5 ਦਿੰਨ ਬਾਅਦ ਠੰਡਾ ਹੋ ਜਾਉ'' Image copyright fb/sukhpalkhairaaap ਫੋਟੋ ਕੈਪਸ਼ਨ ਬਾਜ ਸਿੰਘ ਅਤੇ ਜੱਸੀ ਧਾਲੀਵਾਲ ਨੇ ਸਿਆਸਤ ਦੇ ਆਲੇ-ਦੁਆਲੇ ਆਪਣੀ ਗੱਲ ਰੱਖੀ। ਬਾਜ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਲਿਖਿਆ, ''ਸਭ ਨੇ ਆਪਣਾ ਪੱਲਾ ਝਾੜ ਦਿੱਤਾ ਅਤੇ ਗਰੀਬ ਮਰ ਰਿਹਾ ਹੈ, ਬਸ ਇਹ ਮਸਲਾ ਵੀ 5 ਦਿੰਨ ਬਾਅਦ ਠੰਡਾ ਹੋ ਜਾਉ।''ਜੱਸੀ ਧਾਲੀਵਾਲ ਨੇ ਲਿਖਿਆ, ''ਭਾਅ ਜੀ ਇਸ ਮੁੱਦੇ 'ਤੇ ਰਾਜਨੀਤੀ ਨਾ ਕਰੋ ਹੋਰ ਬਹੁਤ ਮੁੱਦੇ ਆ ਰਾਜਨੀਤੀ ਲਈ'' Image Copyright BBC News Punjabi BBC News Punjabi Image Copyright BBC News Punjabi BBC News Punjabi ਸ਼ੁੱਕਰਵਾਰ (19 ਅਕਤੂਬਰ) ਨੂੰ ਅੰਮ੍ਰਿਤਸਰ ਵਿਖੇ ਹੋਏ ਰੇਲ ਹਾਦਸੇ ਤੋਂ ਅਗਲੇ ਦਿਨ ਸ਼ਨਿੱਚਰਵਾਰ ਨੂੰ ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖ਼ਹਿਰਾ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋਏ ਸਨ। ਇਸ ਦੌਰਾਨ ਉਨ੍ਹਾਂ ਸਿਸਟਮ 'ਤੇ ਸਵਾਲ ਚੁੱਕਦਿਆਂ ਇਸ ਹਾਦਸੇ ਦੁਆਲੇ ਹੁੰਦੀ ਸਿਆਸਤ ਸਬੰਧੀ ਆਪਣੀ ਗੱਲ ਰੱਖੀ ਸੀ। 16 ਮਿੰਟ ਤੋਂ ਵੱਧ ਦੇ ਇਸ ਲਾਈਵ ਦੌਰਾਨ ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਦੁਆ, ਅਰਦਾਸ 'ਤੇ ਹਮਦਰਦੀ ਜ਼ਾਹਿਰ ਕੀਤੀ। ਲਾਈਵ ਦੌਰਾਨ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਸਿਆਸਤ ਜ਼ੋਰਾਂ 'ਤੇ ਹੈ ਅਤੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਅਜੇ ਪ੍ਰਤੀਕਰਮ ਲਗਾਤਾਰ ਜਾਰੀ ਹਨ। ਇਹ ਵੀ ਪੜ੍ਹੋ ਤੇ ਦੇਖੋਟਰੇਨ ਦੇ ਡਰਾਈਵਰ ਦੀ 'ਖੁਦਕੁਸ਼ੀ' ਦਾ ਸੱਚ ਕੀ ਹੈ'ਪ੍ਰੋਗਰਾਮ ਗਰਾਊਂਡ 'ਚ ਸੀ, ਨਾ ਕਿ ਲਾਈਨਾਂ 'ਤੇ' Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi ਅੰਮ੍ਰਿਤਸਰ ਹਾਦਸੇ ਤੋਂ ਬਾਅਦ ਦੇ ਘਟਨਕ੍ਰਮ ਬਾਰੇ ਅਹਿਮ ਨੁਕਤੇ꞉19 ਅਕਤੂਬਰ ਨੂੰ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਵਿੱਚ ਪੈਂਦੇ ਧੋਬੀ ਘਾਟ ਇਲਾਕੇ ਵਿੱਚ ਦਸ਼ਹਿਰੇ ਦਾ ਸਮਾਗਮ ਸੀ। ਭੀੜ ਜ਼ਿਆਦਾ ਹੋਣ ਕਾਰਨ ਗਰਾਊਂਡ ਤੋਂ ਬਾਹਰ ਰੇਲ ਦੀ ਪਟੜੀ 'ਤੇ ਵੀ ਖੜੇ ਸੀ ਜਿਸ ਮਗਰੋਂ ਅਚਾਨਕ ਟਰੇਨ ਆਈ ਅਤੇ ਭੀੜ ਨੂੰ ਕੁਚਲ ਕੇ ਲੰਘ ਗਈ।ਪ੍ਰਸ਼ਾਸਨ ਮੁਤਾਬਕ ਇਸ ਹਾਦਸੇ ਵਿੱਚ ਮੌਕੇ ਉੱਤੇ 57 ਲੋਕਾਂ ਦੀ ਮੌਤ ਹੋਈ ਅਤੇ ਇਲਾਜ ਦੌਰਾਨ ਇੱਕ ਹੋਰ ਸ਼ਖਸ ਨੇ ਦਮ ਤੋੜ ਦਿੱਤਾ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਕਾਰਜਾਂ ਲਈ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ।ਰੇਲਵੇ ਨੇ ਅਤੇ ਡਰਾਈਵਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਗਿਆ ਕਿ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਮਿਲੀ ਸੀ , ਇੰਜਣ ਦਾ ਹਾਰਨ ਵਜਾਇਆ ਗਿਆ ਸੀ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਉੱਪਰ ਐਫਆਈਆਰ ਦਰਜ ਕਰਨ ਦੀ ਮੰਗ ਕਰਦਿਆਂ ਹਾਦਸੇ ਨੂੰ ਕਤਲਿਆਮ ਦੱਸਿਆ। ਉਨ੍ਹਾਂ ਸਿੱਧੂ ਨੂੰ ਕੈਬਨਿਟ ਵਿੱਚੋਂ ਬਰਖਾਸਤ ਕਰਨ ਦੀ ਵੀ ਮੰਗ ਕੀਤੀ।ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ, ਹਾਦਸਾ ਰੇਲਵੇ ਦੀ ਜ਼ਮੀਨ 'ਤੇ ਹੋਇਆ।ਸਮਾਗਮ ਦੀ ਮੁੱਖ ਮਹਿਮਾਨ, ਡਾਕਟਰ ਨਵਜੋਤ ਕੌਰ ਸਿੱਧੂ ਸੀ ਉੱਪਰ ਲੋਕਾਂ ਦਾ ਇਲਜ਼ਾਮ ਸੀ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਘਰੇ ਪਹੁੰਚਣ ਤੋਂ ਬਾਅਦ ਮਿਲੀ।ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਮਿੱਠੂ ਮਦਾਨ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ। ਉਹ ਫਿਲਹਾਲ ਲੋਕਾਂ ਸਾਹਮਣੇ ਨਹੀਂ ਆਇਆ ਹੈ।ਇਹ ਵੀ ਪੜ੍ਹੋ:ਅੰਮ੍ਰਿਤਸਰ ਰੇਲ ਹਾਦਸਾ: ਮਾਵਾਂ ਨੂੰ ਇੰਝ ਮਿਲੇ ਉਨ੍ਹਾਂ ਦੇ ਵਿਛੜੇ ਬੱਚੇ ਨਵਜੋਤ ਸਿੰਘ ਸਿੱਧੂ: ਮੈਂ ਅਸਤੀਫਾ ਨਹੀਂ ਦੇਵਾਂਗਾਟਰੇਨ ਦੇ ਡਰਾਈਵਰ ਦੀ 'ਖੁਦਕੁਸ਼ੀ' ਦਾ ਸੱਚ ਕੀ ਹੈ'ਪ੍ਰੋਗਰਾਮ ਗਰਾਊਂਡ 'ਚ ਸੀ, ਨਾ ਕਿ ਲਾਈਨਾਂ 'ਤੇ''ਲੋਕ ਰਾਵਣ ਸਾੜਦੇ ਨੇ ਅਸੀਂ ਘਰ ਹੀ ਸਾੜ ਲਿਆ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ ਵਿੱਚ ਸਿੱਖ ਯਾਦਗਾਰਾਂ ਦੀ ਸੰਭਾਲ ਦੇ ਉਪਰਾਲੇ ਵਜੋਂ ਜਿਹਲਮ ਵਿੱਚ ਗੁਰਦੁਆਰਿਆਂ ਦੀ ਮੁਰੰਮਤ ਸ਼ੁਮਾਇਲਾ ਜਾਫਰੀ ਬੀਬੀਸੀ ਪੱਤਰਕਾਰ 15 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46855766 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਗੁਰਦੁਆਰਾ ਚੋਆ ਸਾਹਿਬ ਸਮੇਤ ਜਿਹਲਮ ਵਿੱਚ ਸਥਿਤ ਤਿੰਨ ਸਿੱਖ ਧਾਰਮਿਕ ਸਥਾਨਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਪਾਕਿਸਤਾਨੀ ਪੰਜਾਬ ਦੇ ਜਿਹਲਮ ਜਿਲ੍ਹੇ ਵਿੱਚ ਸ਼ਾਹ ਰਾਹ ਤੋਂ ਕੁਝ ਕਿਲੋਮੀਟਰ ਦੂਰ ਘਨ ਝੀਲ ਦੇ ਕਿਨਾਰੇ ਇੱਕ ਗੁਰਦੁਆਰਾ ਚੋਆ ਸਾਹਿਬ ਦੀ ਬਹੁਤ ਸੁੰਦਰ ਇਮਾਰਤ ਹੈ। ਇਤਿਹਾਸ ਮੁਤਾਬਕ ਰੋਹਤਾਸ ਦੇ ਕਿਲੇ ਦੀ ਫਸੀਲ ਵਿੱਚ ਪੈਂਦੇ ਇਸ ਇਤਿਹਾਸਕ ਸਥਾਨ 'ਤੇ ਗੁਰੂ ਨਾਨਕ ਮੱਕੇ ਵੱਲ ਜਾਣ ਸਮੇਂ ਰਾਹ ਵਿੱਚ ਇੱਥੇ ਰੁਕੇ ਅਤੇ ਕੁਝ ਦੇਰ ਆਰਾਮ ਕੀਤਾ ਸੀ। ਰੋਹਤਾਸ ਦੇ ਕਿਲ੍ਹੇ ਦੀ ਉਸਾਰੀ ਸ਼ੇਰ ਸ਼ਾਹ ਸੂਰੀ ਨੇ ਕਰਵਾਈ ਸੀ।ਮਹਾਰਾਜਾ ਰਣਜੀਤ ਸਿੰਘ ਨੇ ਇਸ ਇਤਿਹਾਸਕ ਸਥਾਨ ਦੀ ਮਹੱਤਤਾ ਉਜਾਗਰ ਕਰਨ ਲਈ ਆਪਣੇ ਰਾਜ ਕਾਲ ਦੌਰਾਨ 1834 ਵਿੱਚ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਗੁਰਦੁਆਰੇ ਦੀ ਇਮਾਰਤ ਆਪਣੀਆਂ 23 ਖਿੜਕੀਆਂ ਅਤੇ ਚਾਰ- ਚਾਰ ਫੁੱਟ ਚੌੜੀਆਂ ਕੰਧਾਂ ਸਦਕਾ ਇਮਾਰਤ ਸਾਜ਼ੀ ਦਾ ਸ਼ਾਹਕਾਰ ਇੱਕ ਨਮੂਨਾ ਹੈ। ਫੋਟੋ ਕੈਪਸ਼ਨ ਗੁਰਦੁਆਰਾ ਕਰਮ ਸਿੰਘ ਦੀ ਇਮਾਰਤ ਦੀ ਵੀ ਕਾਰ-ਸੇਵਾ ਇਸੇ ਪ੍ਰੋਜੈਕਟ ਦੇ ਹਿੱਸੇ ਵਜੋਂ ਚੱਲ ਰਹੀ ਹੈ। ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਗਏ ਹੋਰ ਸਿੱਖ ਧਾਰਮਿਕ ਸਥਾਨਾਂ ਵਾਂਗ ਹੀ ਇਹ ਗੁਰਦੁਆਰਾ ਚੋਆ ਸਾਹਿਬ ਵੀ ਅਣਦੇਖੀ ਦਾ ਸ਼ਿਕਾਰ ਰਿਹਾ। ਜਿਸ ਕਾਰਨ ਇਸ ਦੀ ਇਮਾਰਤ ਬੁਰੀ ਹਾਲਤ ਵਿੱਚ ਆ ਗਈ ਸੀ।ਹਾਲ ਹੀ ਵਿੱਚ ਪਾਕਿਸਤਾਨ ਨੇ ਜਿਹਲਮ ਵਿੱਚ ਸਥਿਤ ਤਿੰਨ ਸਿੱਖ ਗੁਰਦੁਆਰਿਆਂ ਨੂੰ ਉਨ੍ਹਾਂ ਦਾ ਖੁੱਸਿਆ ਰੂਪ ਵਾਪਸ ਦਿਵਾਉਣ ਦਾ ਫੈਸਲਾ ਕੀਤਾ ਹੈ। ਗੁਰਦੁਆਰਾ ਚੋਆ ਸਾਹਿਬ ਉਨ੍ਹਾਂ ਤਿੰਨਾਂ ਗੁਰਦੁਆਰਿਆਂ ਵਿੱਚੋਂ ਇੱਕ ਹੈ।ਪ੍ਰੋਜੈਕਟ ਦੀ ਨਿਗਰਾਨ ਜਿਹਲਮ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸੈਫ਼ ਅਨਵਰ ਨੇ ਇਸ ਬਾਰੇ ਦੱਸਿਆ, ""ਇਸ ਦਾ ਸੁਨੇਹਾ ਸਪਸ਼ਟ ਹੈ, ਸਰਹੱਦਾਂ ਇੱਕ ਸਚਾਈ ਹਨ, ਪਰ ਅਸੀਂ ਨਾ ਸਿਰਫ (ਦੂਸਰੇ ਧਰਮਾਂ ਦੇ) ਧਾਰਮਿਕ ਸਥਾਨਾਂ ਇਜ਼ਤ ਕਰਦੇ ਹਾਂ ਸਗੋਂ ਉਨ੍ਹਾਂ ਨੂੰ ਜਿਊਂ-ਦੇ-ਤਿਊਂ ਕਾਇਮ ਵੀ ਰੱਖਣਾ ਚਾਹੁੰਦੇ ਹਾਂ""ਉਨ੍ਹਾਂ ਅੱਗੇ ਕਿਹਾ, ""ਕਰਤਾਰਪੁਰ ਵਿੱਚ ਬਣਾਏ ਲਾਂਘੇ ਨੂੰ ਅਸੀਂ ਜਿਹਲਮ ਤੱਕ ਲਿਆਉਣਾ ਚਾਹੁੰਦੇ ਹਾਂ"" ਅਮਰਦੀਪ ਸਿੰਘ ਨਾਲ ਪਾਕਿਸਤਾਨ ਵਿੱਚ ਸਿੱਖ ਯਾਦਗਾਰਾਂ ਬਾਰੇ ਬੀਬੀਸੀ ਪੰਜਾਬੀ ਦੀ ਖ਼ਾਸ ਗੱਲਬਾਤ Skip post by BBC News Punjabi FB LIVE: ਪਾਕਿਸਤਾਨ ਵਿੱਚ ਪੰਜਾਬ ਦੇ ਵਿਰਸੇ ਬਾਰੇ ਦੋ ਫੋਟੋ-ਕਿਤਾਬਾਂ ਲਿਖਣ ਵਾਲੇ ਅਮਰਦੀਪ ਸਿੰਘ ਨਾਲ ਬੀਬੀਸੀ ਪੱਤਰਕਾਰ ਦਲਜੀਤ ਅਮੀ ਦੀ ਖ਼ਾਸ ਗੱਲਬਾਤ।ਖ਼ਬਰਾਂ : www.bbc.com/punjabiPosted by BBC News Punjabi on Thursday, 23 November 2017 End of post by BBC News Punjabi ਗੁਰਦੁਆਰਾ ਕਰਮ ਸਿੰਘ ਦੀ ਇਮਾਰਤ ਦੀ ਵੀ ਕਾਰ-ਸੇਵਾ ਇਸੇ ਪ੍ਰੋਜੈਕਟ ਦੇ ਹਿੱਸੇ ਵਜੋਂ ਚੱਲ ਰਹੀ ਹੈ। ਇਹ ਗੁਰਦੁਆਰਾ, ਜਿਹਲਮ ਦੇ ਐਨ ਵਿਚਕਾਰ ਸਥਿਤ ਹੈ। ਇਸ ਦੀ ਉਸਾਰੀ ਸ਼ਰਧਾਲੂਆਂ ਤੋਂ ਚੰਦਾ ਇਕੱਠਾ ਕਰਕੇ ਲਗਪਗ ਇੱਕ ਸਦੀ ਤੋਂ ਪਹਿਲਾਂ ਕੀਤੀ ਗਈ ਸੀ ਅਤੇ ਇਸ ਦੀ ਸਾਲ 1944 ਵਿੱਚ ਮੁੜ ਕਾਰ-ਸੇਵਾ ਕੀਤੀ ਗਈ ਸੀ।ਦਹਾਕਿਆਂ ਤੱਕ ਇਹ ਇਮਾਰਤ ਪੰਜਾਬ ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛ-ਗਿੱਛ ਕਰਨ ਵਾਲੇ ਕੇਂਦਰ ਵਜੋਂ ਕੀਤੀ ਜਾਂਦੀ ਸੀ। ਸਾਲ 1992 ਵਿੱਚ ਸ਼ਹਿਰ ਵਿੱਚ ਹੜ੍ਹ ਆਏ ਜਿਸ ਕਾਰਨ ਗੁਰਦੁਆਰੇ ਦੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਦਾ ਇੱਕ ਹਿੱਸਾ ਤਾਂ ਜ਼ਮੀਨ ਵਿੱਚ ਹੀ ਧਸ ਗਿਆ ਤੇ ਕੁਝ ਹਿੱਸਿਆਂ ਦੀਆਂ ਛੱਤਾਂ ਡਿੱਗ ਗਈਆਂ। ਫੋਟੋ ਕੈਪਸ਼ਨ ਗੁਰਦੁਆਰਾ ਜਨਮ ਅਸਥਾਨ ਮਾਤਾ ਸਾਹਿਬ ਕੌਰ ਪੁਲਿਸ ਨੇ ਵੀ ਕੁਝ ਨਵੀਂ ਉਸਾਰੀ ਕਰਵਾਈ ਹੈ ਜੋ ਕਿ ਬਰਤਾਨਵੀ ਭਵਨ ਕਲਾ ਨਾਲ ਬਣੇ ਇਸ ਗੁਰਦੁਆਰੇ ਦੀ ਇਮਾਰਤ ਵਿੱਚ ਰੜਕਦੀ ਹੈ। ਪਾਕਿਸਤਾਨ ਨੇ ਇਨ੍ਹਾਂ ਗੁਰੂ ਘਰਾਂ ਦੀ ਮੁਰੰਮਤ ਕਰਕੇ ਪੁਰਾਣਾ ਰੂਪ ਬਹਾਲ ਕਰਨ ਦਾ ਜਿੰਮਾ ਲਾਹੌਰ ਅਥਾਰਟੀ ਨੂੰ ਸੋਂਪਿਆ ਹੈ।ਲਾਹੌਰ ਦੇ ਪੁਰਾਣੇ ਘਰਾ, ਗਲੀਆਂ ਦੀ ਸਾਂਭ ਸੰਭਾਲ ਲਈ ਇਹ ਅਥਾਰਟ ਕੁਝ ਸਾਲ ਪਹਿਲਾਂ ਹੀ ਬਣਾਈ ਗਈ ਸੀ। ਇਸ ਅਥਾਰਟੀ ਨੂੰ ਇਤਿਹਾਸਕ ਇਮਾਰਤਾਂ ਦੀ ਮੁਰੰਮਤ ਵਿੱਚ ਮੁਹਾਰਤ ਹਾਸਲ ਹੈ।ਜਦੋਂ ਅਸੀਂ ਗੁਰਦੁਆਰਾ ਕਰਮ ਸਿੰਘ ਪਹੁੰਚੇ ਅਥਾਰਟੀ ਦੀ ਇੱਕ ਟੀਮ ਇਸ ਦੀਆਂ ਤਸਵੀਰਾਂ ਲੈ ਰਹੀ ਸੀ ਅਤੇ ਮਿਣਤੀਆਂ ਕਰ ਰਹੀ ਸੀ। ਫੋਟੋ ਕੈਪਸ਼ਨ ਗੁਰਦੁਆਰਾ ਕਰਮ ਸਿੰਘ ਦੀ ਇਮਾਰਤ ਦੇ ਅੰਦਰ ਦਾ ਦ੍ਰਿਸ਼। ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ ਕੰਮ ਕਰਨ ਵਾਲੇ ਮੁੰਹਮਦ ਵਕਾਰ ਵੀ ਇਸ ਟੀਮ ਦੇ ਮੈਂਬਰ ਹਨ। ਉਨ੍ਹਾਂ ਦੱਸਿਆ, ਅਸੀਂ ਇੱਕ ਮੋਟਾ ਅਨੁਮਾਨ ਲਾ ਰਹੇ ਹਾਂ, ਜਿਸ ਨੂੰ ਤੁਸੀਂ ਹੱਥਾਂ ਨਾਲ ਕੀਤਾ ਜਾਣ ਵਾਲਾ ਦਸਤਾਵੇਜ਼ੀਕਰਣ ਵੀ ਕਹਿ ਸਕਦੇ ਹੋ। ਅਸੀਂ ਇਮਾਰਤ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਦੇ ਵੇਰੇਵੇ ਦਰਜ ਕਰ ਰਹੇ ਹਾਂ।""ਵਕਾਰ ਨੇ ਦੱਸਿਆ ਕਿ ਦੂਸਰੇ ਪੜਾਅ ਵਿੱਚ 3-ਡੀ ਸਕੈਨਰ ਦੀ ਵਰਤੋਂ ਵੀ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਮੁਰੰਮਤ ਦੀ ਲਾਗਤ ਦਾ ਅਨੁਮਾਨ ਲਾਇਆ ਜਾਵੇਗਾ।ਵਕਾਰ ਨੂੰ ਯਕੀਨ ਹੈ ਕਿ ਇਮਾਰਤ ਦੇ ਕੁਝ ਹਿੱਸਿਆਂ ਨੂੰ ਤਾਂ ਨਵੇਂ ਸਿਰੇ ਤੋਂ ਹੀ ਉਸਾਰਨਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਯਕੀਨ ਦਵਾਇਆ ਕਿ ਨਵੇਂ ਹਿੱਸੇ ਪੁਰਾਣੇ ਵਰਗੇ ਹੀ ਹੋਣਗੇ ਅਤੇ ਉਸ ਨਾਲ ਮੇਲ ਖਾਣਗੇ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ 'ਸਾਡਾ ਮਕਸਦ ਹੈ ਕਿ ਪਾਕਿਤਸਾਨ ਵਿੱਚ ਸਿੱਖ ਇਬਾਦਤਗਾਹਾਂ ਨੂੰ ਬਣਦਾ ਮਾਣ ਮਿਲੇ'ਕੈਨੇਡਾ ਅਤੇ ਅਮਰੀਕਾ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਵੀ ਇਸ ਪ੍ਰੋਜੈਕਟ ਲਈ ਫੰਡ ਦੇਣ ਦੀ ਰੁਚੀ ਜ਼ਾਹਰ ਕੀਤੀ ਹੈ।ਰਜ਼ਾ ਵਕਾਰ ਇੱਕ ਸਥਾਨਕ ਪੱਤਰਕਾਰ ਅਤੇ ਕਾਰਕੁਨ ਹਨ। ਉਨ੍ਹਾਂ ਨੂੰ ਜਿਹਲਮ ਵਿਚਲੀਆਂ ਸਿੱਖ ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ ਸੰਘਰਸ਼ ਕਰਦਿਆਂ ਲਗਪਗ ਇੱਕ ਦਹਾਕਾ ਹੋ ਗਿਆ ਹੈ। ਵਕਾਰ ਨੇ ਖ਼ੁਸ਼ੀ ਦੇ ਭਾਵਾਂ ਨਾਲ ਕਿਹਾ, ""ਇਨ੍ਹਾਂ ਇਮਾਰਤਾਂ ਨਾਲ ਸਾਡੇ ਸ਼ਹਿਰ ਦਾ ਖੁੱਸਿਆ ਮਾਣ ਅਤੇ ਖਿੱਚ ਵਾਪਸ ਆ ਜਾਵੇਗੀ"" ""ਉਦੇਸ਼ ਇਹ ਸੁਨੇਹਾ ਦੇਣ ਦਾ ਹੈ ਕਿ ਜਦੋਂ ਤੱਕ ਅਸੀਂ ਦੂਸਰੇ ਵਿਸ਼ਵਾਸ਼ਾਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਨਹੀਂ ਕਰਦੇ ਸਾਡੀ ਧਾਰਮਿਕਤਾ ਸੰਪੂਰਨ ਨਹੀਂ ਹੋ ਸਕਦੀ।""ਵਕਾਰ ਮੁਤਾਬਕ ਸੰਸਾਰ ਭਰ ਤੋਂ ਆਉਣ ਵਾਲੇ ਸਿੱਖਾਂ ਦੀ ਮਹਿਮਾਨ ਨਵਾਜ਼ੀ ਕਰਕੇ ਜਿਹਲਮ ਸ਼ਹਿਰ ਵਾਲਿਆਂ ਨੂੰ ਖ਼ੁਸ਼ੀ ਹੋਵੇਗੀ। ਜਿਹਲਮ ਵਿੱਚ ਹੀ ਜਨਮ-ਸਥਾਨ ਮਾਤਾ ਕੌਰ ਸਾਹਿਬ ਦੀ ਵੀ ਇਸੇ ਪ੍ਰੋਜੈਕਟ ਤਹਿਤ ਮੁਰੰਮਤ ਕੀਤੀ ਜਾ ਰਹੀ ਹੈ। ਕੁਝ ਸਾਲ ਪਹਿਲਾਂ ਧਾਰਮਿਕ ਸਥਾਨਾਂ ਦੀ ਸੰਭਾਲ ਕਰਨ ਵਾਲੇ ਵਿਭਾਗ ਨੇ ਇਸ ਦੀ ਮੁਰੰਮਤ ਕੀਤੀ ਸੀ ਜਿਸ ਵਿੱਚ ਇਸ ਦੀ ਅਸਲੀ ਦਿੱਖ ਬਿਲਕੁਲ ਖ਼ਤਮ ਹੋ ਗਈ ਸੀ। ਹੁਣ ਉਸ ਨੂੰ ਵੀ ਪੁਰਾਣੀ ਦਿੱਖ ਮੁੜ ਤੋਂ ਦਿੱਤੀ ਜਾਵੇਗੀ। ਫੋਟੋ ਕੈਪਸ਼ਨ ਗੁਰਦੁਆਰਾ ਚੋਆ ਸਾਹਿਬ ਦਾ ਸਰੋਵਰ ਸੰਸਾਰ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਸਿੱਖ ਧਾਰਮਿਕ ਸਥਾਨਾਂ ਦੀ ਮੁਰੰਮਤ ਦੀ ਖ਼ਬਰ ਦਾ ਸਵਾਗਤ ਕੀਤਾ ਹੈ।ਸਿੰਗਾਪੁਰ ਦੇ ਅਮਰਦੀਪ ਸਿੰਘ ਨੇ ਪਾਕਿਸਤਾਨ ਵਿਚਲੇ ਸਿੱਖ ਧਾਰਮਿਕ ਸਥਾਨਾਂ ਦੀ ਨਿੱਘਰਦੀ ਜਾ ਰਹੀ ਹਾਲਤ ਨੂੰ ਸਾਹਮਣੇ ਲਿਆਉਣ ਲਈ ਦੋ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ; ਜਿਹੜੀ ਚੇਤਨਾ ਉਹ ਆਪਣੀਆਂ ਕਿਤਾਬਾਂ ਰਾਹੀਂ ਪੈਦਾ ਕਰਨਾ ਚਾਹੁੰਦੇ ਸਨ ਉਹ, ਇਨ੍ਹਾਂ ਸ਼ਾਨਦਾਰ ਇਮਾਰਤਾਂ ਦੀ ਮੁਰੰਮਤ ਦੇ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਵਿੱਚ ਸਹਾਈ ਹੋਈ ਹੈ।ਅਧਿਕਾਰੀਆਂ ਨੂੰ ਉਮੀਦ ਹੈ ਕਿ ਇਹ ਕੰਮ ਅਗਲੇ ਸਾਲ ਤੋਂ ਪਹਿਲਾਂ ਪੂਰਾ ਹੋ ਜਾਵੇਗਾ ਅਤੇ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ।ਇਹ ਵੀ ਪੜ੍ਹੋ:ਬੰਗਾਲ 'ਚ 'ਮੁਸਲਿਮ ਅੱਤਵਾਦ' ਵਾਲੇ ਵੀਡੀਓ ਦਾ ਸੱਚ 'ਡਾ. ਮਨਮੋਹਨ ਸਿੰਘ 'ਤੇ ਬਣੀ ਫਿਲਮ ਦਾ ਸਿੱਖ ਬਾਈਕਾਟ ਕਰਨ'ਪਹਿਲੀ ਵਾਰ ਪੁਲਾੜ ਤੋਂ ਵਾਪਸੀ ਸਮੇਂ ਲੋਕਾਂ ਨੇ ਰਾਕੇਸ਼ ਸ਼ਰਮਾ ਤੋਂ ਕਿਹੜੇ ਸਵਾਲ ਪੁੱਛੇਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਗੈਰਕਾਨੂੰਨੀ - ਨਜ਼ਰੀਆ ਰਾਜੀਵ ਗੋਦਾਰਾ ਬੀਬੀਸੀ ਪੰਜਾਬੀ ਲਈ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46891422 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 8,886 ਅਧਿਆਪਕਾਂ ਪਹਿਲਾਂ ਤੈਅ ਤਨਖਾਹ 'ਤੇ ਹੀ ਰੈਗੁਲਰ ਕਰਨ ਦੀ ਮੰਗ ਕਰ ਰਹੇ ਹਨ ਕਾਂਗਰਸ ਪਾਰਟੀ ਖੁਦ ਨੂੰ ਦੇਸ ਭਰ ਵਿੱਚ ਲੋਕਤੰਤਰ ਦਾ ਪਹਿਰੇਦਾਰ ਦੱਸਦੀ ਹੈ। ਕਾਂਗਰਸ ਦੀ ਪੰਜਾਬ ਸਰਕਾਰ ਨੇ ਵਾਜਿਬ ਹੱਕ ਲਈ ਆਵਾਜ਼ ਚੁੱਕਣ ਵਾਲੇ ਅਧਿਆਪਕਾਂ ਨੂੰ ਨੌਕਰੀ ਤੋਂ ਕੱਢ ਕੇ ਗ਼ੈਰ-ਲੋਕਤੰਤਰੀ ਹੋਣ ਦਾ ਸਬੂਤ ਦਿੱਤਾ ਹੈ। ਇਹੀ ਨਹੀਂ ਇਹ ਕਾਰਵਾਈ ਮੁਲਾਜ਼ਮ ਵਿਰੋਧੀ ਅਤੇ ਬੋਲਣ ਦੀ ਆਜ਼ਾਦੀ ਦੇ ਖ਼ਿਲਾਫ਼ ਹੈ।ਪੰਜਾਬ ਸਰਕਾਰ ਨੇ 13 ਜਨਵਰੀ 2019 ਤੋਂ ਦੁਬਾਰਾ ਅੰਦੋਲਨ ਸ਼ੁਰੂ ਕਰਨ ਦੇ ਦੋ ਦਿਨ ਬਾਅਦ ਹੀ ਸਾਂਝਾ ਅਧਿਆਪਕ ਮੋਰਚਾ ਦੇ ਸਟੇਟ ਕਨਵੀਨਰ ਦੀਦਾਰ ਸਿੰਘ ਮੁਦਕੀ, ਹਰਜੀਤ ਸਿੰਘ, ਹਰਦੀਪ ਟੋਡਰਪੁਰ, ਭਰਤ ਕੁਮਾਰ ਅਤੇ ਹਰਵਿੰਦਰ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਭਾਰਤ ਦੇ ਸੰਵਿਧਾਨ 'ਚ ਬੋਲਣ ਦੀ ਆਜ਼ਾਦੀ ਦਾ ਮੌਲਿਕ ਅਧਿਕਾਰ ਨਾਗਰਿਕਾਂ ਨੂੰ ਦਿੱਤਾ ਗਿਆ ਹੈ। ਜਿਸ ਵਿੱਚ ਹਰੇਕ ਨਾਗਰਿਕ ਨੂੰ ਆਪਣੀ ਮੰਗ ਨੂੰ ਗੂੰਗੀ-ਬੋਲੀ ਸਰਕਾਰ ਨੂੰ ਸੁਣਾਉਣ ਲਈ ਅੰਦੋਲਨ ਕਰਨ, ਹੜਤਾਲ ਕਰਨ ਦਾ ਅਧਿਕਾਰ ਸ਼ਾਮਲ ਹੈ। ਬੇਸ਼ੱਕ ਸਰਕਾਰ ਇਸ ਅਧਿਕਾਰ 'ਤੇ ਜਾਇਜ਼ ਰੋਕ ਲਗਾ ਸਕਦੀ ਹੈ ਪਰ ਬਿਨਾਂ ਕਿਸੇ ਜਾਇਜ਼ ਰੋਕ ਲਗਾਉਣ 'ਤੇ ਸਰਕਾਰ ਕਿਸੇ ਨਾਗਰਿਕ ਜਾਂ ਨਾਗਰਿਕ ਸਮੂਹ ਦੇ ਇਸ ਅਧਿਕਾਰ ਨੂੰ ਖੋਹ ਨਹੀਂ ਸਕਦੀ।ਸਰਕਾਰ ਨੇ ਨਿਰਦੇਸ਼ ਵਿੱਚ ਕੀ ਕਿਹਾ ਹੈ? ਸਰਕਾਰ ਦੇ ਹੁਕਮ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਅਧਿਆਪਕਾਂ ਨੇ ਆਪਣੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਗ਼ਲਤ ਸੂਚਨਾ ਦੇ ਕੇ ਮੈਡੀਕਲ ਜਾਂ ਐਮਰਜੈਂਸੀ ਛੁੱਟੀ ਲਈ ਹੈ। ਇਹ ਛੁੱਟੀ ਲੈ ਕੇ ਪਟਿਆਲਾ ਵਿੱਚ ਚੱਲ ਰਹੀ ਅਧਿਆਪਕਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ 'ਚ ਸ਼ਾਮਿਲ ਹੋਏ, ਇਸ ਲਈ ਇਨ੍ਹਾਂ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ।ਇਹ ਵੀ ਪੜ੍ਹੋ:ਕੀ ਹੈ ਬ੍ਰੈਗਜ਼ਿਟ ਅਤੇ ਟੈਰੀਜ਼ਾ ਮੇਅ ਦੀ ਸੰਸਦ 'ਚ ਹਾਰ ਮਗਰੋਂ 5 ਸੰਭਾਵਨਾਵਾਂਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ?-ਬਲਾਗਕੀਨੀਆ 'ਚ ਹੋਟਲ 'ਤੇ ਹਮਲਾ ਕਰਨ ਵਾਲੇ ਅਲ-ਸ਼ਬਾਬ ਬਾਰੇ ਜਾਣੋਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਅਧਿਆਪਕਾਂ ਨੇ ਕੋਈ ਜਵਾਬ ਨਹੀਂ ਦਿੱਤਾ। ਛੁੱਟੀ 'ਤੇ ਗਏ ਕਿਸੇ ਮੁਲਾਜ਼ਮ ਨੂੰ ਇਸ ਲਈ ਨੌਕਰੀ ਤੋਂ ਕੱਢਿਆ ਨਹੀਂ ਜਾ ਸਕਦਾ ਕਿ ਉਹ ਆਪਣੀਆਂ ਮੰਗਾਂ ਦੇ ਸਮਰਥਨ 'ਚ ਚੱਲ ਰਹੀ ਹੜਤਾਲ 'ਚ ਸ਼ਾਮਿਲ ਹੋਏ ਹਨ। Image copyright Getty Images ਜੇਕਰ ਕਿਸੇ ਮੁਲਾਜ਼ਮ ਨੇ ਝੂਠ ਨੂੰ ਆਧਾਰ ਬਣਾ ਕੇ ਛੁੱਟੀ ਲਈ ਤੇ ਇਹ ਤੱਥ ਜਾਂਚ ਨਾਲ ਸਾਬਿਤ ਹੋ ਜਾਵੇ ਤਾਂ ਵੱਧ ਤੋਂ ਵੱਧ ਛੁੱਟੀ ਰੱਦ ਕੀਤੀ ਜਾ ਸਕਦੀ ਹੈ ਪਰ ਤੱਥ ਸਪੱਸ਼ਟ ਕਰਦੇ ਹਨ ਕਿ ਸਰਕਾਰ ਦਾ ਇਹ ਨਿਰਦੇਸ਼ ਇਨ੍ਹਾਂ ਪੰਜਾਂ ਅਧਿਆਪਕਾਂ ਨੂੰ ਹੜਤਾਲ ਵਿੱਚ ਸ਼ਾਮਿਲ ਹੋਣ ਦੀ ਸਜ਼ਾ ਵਜੋਂ ਦਿੱਤਾ ਗਿਆ ਹੈ ਜੋ ਕਿਸੇ ਵੀ ਨਾਗਰਿਕ ਦੇ ਕਾਨੂੰਨੀ ਹੱਕਾਂ 'ਤੇ ਹਮਲਾ ਹੈ। ਜੋ ਅਧਿਆਪਕ ਠੇਕੇ 'ਤੇ ਨੌਕਰੀ ਕਰਦੇ ਹੋਏ 42 ਹਜ਼ਾਰ ਤਨਖ਼ਾਹ ਲੈ ਰਹੇ ਸਨ, ਪੰਜਾਬ ਸਰਕਾਰ ਨੇ ਉਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਦਿਆਂ ਹੋਇਆਂ ਗ਼ੈਰ-ਕਾਨੂੰਨੀ ਅਤੇ ਗ਼ੈਰ ਵਾਜਿਬ ਸ਼ਰਤ ਲਗਾ ਦਿੱਤੀ ਕਿ ਹੁਣ ਢਾਈ ਸਾਲ ਤੱਕ ਇਨ੍ਹਾਂ ਅਧਿਆਪਕਾਂ ਨੂੰ ਸਿਰਫ਼ 15 ਹਜ਼ਾਰ ਰੁਪਏ ਤਨਖ਼ਾਹ ਮਿਲੇਗੀ। ਅਕਤੂਬਰ ਤੋਂ ਇਹ ਅਧਿਆਪਕ ਅੰਦੋਲਨ ਕਰ ਰਹੇ ਹਨ। ਇੱਕ ਦਸੰਬਰ ਨੂੰ ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ 13 ਜਨਵਰੀ ਲੋਹੜੀ ਵਾਲੇ ਦਿਨ ਤੱਕ ਇਨ੍ਹਾਂ ਦੀਆਂ ਮੰਗਾਂ 'ਤੇ ਨਿਆਇਕ ਫ਼ੈਸਲਾ ਲਿਆ ਜਾਵੇਗਾ। ਜਦੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ ਤਾਂ ਲੋਹੜੀ ਵਾਲੇ ਦਿਨ ਤੋਂ ਅਧਿਆਪਕ ਫਿਰ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਬੈਠ ਗਏ ਹਨ। ਕੀ ਕਹਿੰਦਾ ਹੈ ਕਾਨੂੰਨਪੰਜਾਬ ਸਰਕਾਰ ਨੇ ਨੈਚੁਰਲ ਜਸਟਿਸ ਦੀ ਉਲੰਘਣਾ ਕਰਦੇ ਹੋਏ ਬਿਨਾਂ ਸੁਣਵਾਈ ਦਾ ਮੌਕਾ ਦਿੱਤੇ ਪੰਜ ਅਧਿਆਪਕਾਂ ਨੂੰ ਨੌਕਰੀ ਤੋਂ ਕੱਢ ਕੇ ਗ਼ੈਰ-ਸੰਵਿਧਾਨਿਕ ਕਦਮ ਚੁੱਕਿਆ ਹੈ। ਮੁਲਾਜ਼ਮਾਂ ਦੀਆਂ ਸੇਵਾਵਾਂ ਨਾਲ ਜੁੜੇ ਨਿਯਮ, ਕਾਨੂੰਨ ਤੇ ਸੰਵਿਧਾਨਿਕ ਵਿਧਾਨ ਦੀ ਵਿਆਖਿਆ ਕਰਦਿਆਂ ਹੋਇਆ ਦੇਸ ਦੇ ਸੁਪਰੀਮ ਕੋਰਟ ਨੇ ਵਾਰ-ਵਾਰ ਫ਼ੈਸਲੇ ਦਿੱਤੇ ਹਨ ਕਿ ਬਿਨਾਂ ਸੁਣਵਾਈ ਦਾ ਮੌਕਾ ਦਿੱਤੇ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਨਹੀਂ ਕੀਤੀਆਂ ਜਾ ਸਕਦੀਆਂ। ਇੰਨਾ ਹੀ ਨਹੀਂ ਅਦਾਲਤ ਨੇ ਤਾਂ ਕਿਹਾ ਹੈ ਕਿ ਜੇ ਕਿਸੇ ਵੀ ਫੈਸਲੇ ਨਾਲ ਕਿਸੇ ਮੁਲਾਜ਼ਮ ਦੇ ਕਿਸੇ ਵੀ ਹਿੱਤ 'ਤੇ ਨਕਾਰਤਮਕ ਅਸਰ ਪੈਂਦਾ ਹੈ ਤਾਂ ਉਦੋਂ ਮੁਲਾਜ਼ਮ ਨੂੰ ਕਾਰਨ ਦੱਸੋ ਨੋਟਿਸ ਦੇ ਕੇ ਸੁਣਵਾਈ ਦਾ ਮੌਕਾ ਦਿੱਤਾ ਜਾਵੇ। Image copyright Getty Images ਸੁਪਰੀਮ ਕੋਰਟ ਨੇ ਕਈ ਮਾਮਲਿਆਂ ਵਿੱਚ ਫੈਸਲਾ ਦਿੱਤਾ ਹੈ ਕਿ ਜੇ ਕਿਸੇ ਮੁਲਾਜ਼ਮ ਨੂੰ ਕਿਸੇ ਮਾੜੇ ਵਿਹਾਰ ਦੇ ਆਧਾਰ 'ਤੇ ਨੌਕਰੀ ਤੋਂ ਟਰਮੀਨੇਟ ਕੀਤਾ ਜਾਂਦਾ ਹੈ, ਜਿਸ ਨਾਲ ਉਸ ਮੁਲਾਜ਼ਮ ਦੇ ਚਰਿੱਤਰ 'ਤੇ ਧੱਬਾ ਲੱਗਦਾ ਹੈ ਤਾਂ ਉਸ ਮਾਮਲੇ ਵਿੱਚ ਰੈਗੂਲਰ ਤੌਰ 'ਤੇ ਵਿਭਾਗੀ ਜਾਂਚ ਹੋਣੀ ਚਾਹੀਦੀ ਹੈ, ਨਹੀਂ ਤਾਂ ਟਰਮੀਨੇਟ ਕਰਨ ਦਾ ਫੈਸਲਾ ਕਾਨੂੰਨ ਵਿਰੋਧੀ ਹੋਵੇਗਾ। ਇੰਨ੍ਹਾਂ ਪੰਜ ਅਧਿਆਪਕਾਂ ਦੀਆਂ ਸੇਵਾਵਾਂ ਟਰਮੀਨੇਟ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਨੇ ਛੁੱਟੀ ਲੈਂਦੇ ਹੋਏ ਵਿਭਾਗ ਨੂੰ ਝੂਠੀ ਸੂਚਨਾ ਦੇ ਕੇ ਗੁਮਰਾਹ ਕੀਤਾ ਹੈ। ਇਸ ਤਰ੍ਹਾਂ ਇਹ ਹੁਕਮ ਇਨ੍ਹਾਂ ਅਧਿਆਪਕਾਂ ਦੀ ਸਾਖ 'ਤੇ ਢਾਹ ਹੈ। ਇਸੇ ਆਧਾਰ 'ਤੇ ਟਰਮੀਨੇਸ਼ਨ ਤੋਂ ਪਹਿਲਾਂ ਜਾਂਚ ਅਧਿਕਾਰੀ ਨਿਯੁਕਤ ਕਰਕੇ ਨਿਯਮ ਮੁਤਾਬਕ ਜਾਂਚ ਕੀਤੀ ਜਾਣਿ ਕਾਨੂੰਨੀ ਤੌਰ 'ਤੇ ਲਾਜ਼ਮੀ ਸੀ ਜਿਸ ਦੀ ਪਾਲਣਾ ਸਰਕਾਰ ਨੇ ਨਹੀਂ ਕੀਤੀ। ਸਗੋਂ ਸਰਕਾਰ ਨੇ ਬਹਾਨੇ ਲਾ ਕੇ ਟਰਮੀਨੇਸ਼ਨ ਹੁਕਮ ਵਿੱਚ ਕਾਰਨ ਦੱਸੋ ਨੋਟਿਸ ਦਿੱਤੇ ਜਾਣ ਦਾ ਜ਼ਿਕਰ ਕੀਤਾ ਹੈ। ਪਰ ਦੋ ਦਿਨਾਂ ਵਿੱਚ ਨੋਟਿਸ ਅਤੇ ਸਜ਼ਾ ਦੇਣ ਦਾ ਫੈਸਲਾ ਸੁਣਾ ਦੇਣਾ ਸਪਸ਼ਟ ਕਰਦਾ ਹੈ ਕਿ ਸੁਣਵਾਈ ਦਾ ਮੌਕਾ ਦੇਣ ਦਾ ਪਖੰਡ ਕਰਕੇ ਸਰਕਾਰ ਖੁਦ ਨੂੰ ਬਚਾਉਣ ਦੀ ਨਾਕਾਮਯਾਬ ਕੋਸ਼ਿਸ਼ ਕਰ ਰਹੀ ਹੈ।ਕਿਵੇਂ ਹੋਈ ਸੀ ਅਧਿਆਪਕਾਂ ਦੀ ਨਿਯੁਕਤੀ ਪੂਰੀ ਤਨਖਾਹ ਦੇ ਨਾਲ ਰੈਗੁਲਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ 5 ਅਧਿਆਪਕਾਂ ਦੇ ਨਾਲ ਪੰਜਾਬ ਸਰਕਾਰ ਨੇ ਕੁਝ ਇਸ ਤਰ੍ਹਾਂ ਹੀ ਕੀਤਾ ਹੈ। 3 ਅਕਤੂਬਰ ਨੂੰ ਪੰਜਾਬ ਕੈਬਨਿਟ ਨੇ 8886 ਅਧਿਆਪਕਾਂ ਦੀਆਂ ਸੇਵਾਵਾਂ ਰੈਗੁਲਰ ਕਰਨ ਦਾ ਫੈਸਲਾ ਕੀਤਾ ਸੀ। ਇਹ ਉਹ ਅਧਿਆਪਕ ਹਨ ਜਿਨ੍ਹਾਂ ਨੂੰ ਸਰਬ ਸਿੱਖਿਆ ਅਭਿਆਨ ਅਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਆਦਰਸ਼ ਮਾਡਲ ਸਕੂਲ ਵਿੱਚ ਭਰਤੀ ਕੀਤਾ ਗਿਆ ਸੀ। ਇਨ੍ਹਾਂ ਅਧਿਆਪਕਾਂ ਦੀ ਨੌਕਰੀ ਰੈਗੁਲਰਾਈਜ਼ ਕਰ ਦਿੱਤੀ ਗਈ ਪਰ ਤਨਖਾਹ ਵਿੱਚ ਕਟੌਤੀ ਕਰਕੇ। ਪੰਜਾਬ ਸਰਕਾਰ ਨੇ 42 ਹਜ਼ਾਰ ਤਨਖ਼ਾਹ ਲੈਣ ਵਾਲੇ ਠੇਕੇ 'ਤੇ ਕੰਮ ਕਰ ਰਹੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੁਲਰਾਈਜ਼ ਕਰਦੇ ਹੋਏ ਉਨ੍ਹਾਂ ਦੀ ਤਨਖਾਹ ਸਿਰਫ਼ 15 ਹਜ਼ਾਰ ਰੁਪਏ ਤੈਅ ਕਰ ਦਿੱਤੀ ਅਤੇ ਕਿਹਾ ਕਿ ਢਾਈ ਸਾਲ ਤੱਕ ਇਸੇ ਤਨਖਾਹ 'ਤੇ ਕੰਮ ਕਰਨਾ ਹੋਵੇਗਾ। ਇਸ ਫੈਸਲੇ ਦੇ ਖਿਲਾਫ਼ ਪੰਜਾਬ ਦੇ ਅਧਿਆਪਕ ਪਟਿਆਲਾ ਵਿੱਚ ਅੰਦੋਲਨ ਕਰ ਰਹੇ ਸਨ। ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਲੋਹੜੀ ਵਾਲੇ ਦਿਨ ਦੁਬਾਰਾ ਹੜਤਾਲ 'ਤੇ ਬੈਠੇ ਅਧਿਆਪਕਾਂ 'ਤੇ ਪੁਲਿਸ ਨੇ ਡੰਡੇ ਚਲਾਏ। ਅਧਿਆਪਕ ਡਟੇ ਰਹੇ, ਹਟੇ ਨਹੀਂ ਉਦੋਂ 15 ਤਰੀਕ ਆਉਂਦੇ-ਆਉਂਦੇ ਦੋ ਹੀ ਦਿਨਾਂ ਵਿੱਚ ਸਰਕਾਰ ਨੇ 5 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ।ਅੰਦੋਲਨ ਕਰ ਰਹੇ ਅਧਿਆਪਕਾਂ ਦੇ ਪਟਿਆਲਾ ਵਿੱਚ 2 ਦਿਸੰਬਰ 2018 ਨੂੰ ਹੋਣ ਵਾਲੇ ਪ੍ਰਦਰਸ਼ਨ ਨੂੰ ਰੋਕਣ ਲਈ ਪੰਜਾਬ ਅਤੇ ਹਰਿਆਣਾ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਖਲ ਕਰਕੇ ਕਿਹਾ ਗਿਆ ਹੈ ਕਿ ਇਸ ਪ੍ਰਦਰਸ਼ਨ ਨਾਲ ਆਮ ਜਨਜੀਵਨ ਠੱਪ ਹੋ ਜਾਵੇਗਾ ਅਤੇ ਜਨਤਾ ਨੂੰ ਭਾਰੀ ਪਰੇਸ਼ਾਨੀ ਹੋਵੇਗੀ। ਇਸ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਕੋਰਟ ਦੇ ਬੈਂਚ ਨੇ ਕਿਹਾ ਹੈ ਕਿ ਅਧਿਆਪਕਾਂ ਦੀ ਐਸੋਸੀਏਸ਼ਨ ਨੂੰ ਸ਼ਾਂਤੀ ਪੂਰਨ ਅੰਦੋਲਨ ਕਰਨ ਅਤੇ ਆਪਣੀ ਨਿਆਇਕ ਮੰਗ ਨੂੰ ਚੁੱਕਣ ਦਾ ਪੂਰਾ ਅਧਿਕਾਰ ਹੈ।ਪੰਜਾਬ ਦੇ ਸਿੱਖਿਆ ਮੰਤਰੀ ਵਾਰੀ-ਵਾਰੀ ਕਹਿ ਰਹੇ ਹਨ ਕਿ ਜੋ ਅਧਿਆਪਕ ਆਪਣੀਆਂ ਸੇਵਾਵਾਂ ਰੈਗੁਲਰ ਕਰਨਾ ਚਾਹੁੰਦੇ ਹਨ ਉਹ 15,300 ਰੁਪਏ ਦੀ ਤਨਖਾਹ 'ਤੇ ਰੈਗੁਲਰ ਹੋਣ ਦੀ ਚੋਣ ਕਰ ਸਕਦੇ ਹਨ ਨਹੀਂ ਤਾਂ ਕਾਨਟਰੈਕਟ 'ਤੇ ਨੌਕਰੀ ਵਿੱਚ ਬਣੇ ਰਹਿ ਸਕਦੇ ਹਨ। ਮੰਤਰੀ ਨੇ ਇਹ ਵੀ ਕਿਹਾ ਕਿ ਜੋ ਆਪਣੀਆਂ ਸੇਵਾਵਾਂ ਰੈਗੁਲਰ ਕਰਨ ਦੀ ਚੋਣ ਕਰਨਗੇ ਉਨ੍ਹਾਂ ਦੀ ਮਰਜ਼ੀ ਦੀ ਥਾਂ ਤਬਾਦਲਾ ਕਰ ਦਿੱਤਾ ਜਾਵੇਗਾ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨਜ਼ਰੀਆ: ਖਤਰੇ ਦੀ ਕਿਸ ਘੰਟੀ ਤੋਂ ਘਬਰਾ ਰਹੀ ਹੈ ਭਾਜਪਾ? ਰਾਜੇਸ਼ ਪ੍ਰਿਆਦਰਸ਼ੀ ਪੱਤਰਕਾਰ, ਬੀਬੀਸੀ 11 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43717764 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਇੱਕ ਦਲਿਤ ਆਗੂ ਨੇ ਕਦੇ ਕਿਹਾ ਸੀ ਕਿ 'ਚੋਣ ਦੀ ਕੜਾਹੀ ਵਿੱਚ ਦਲਿਤਾਂ ਨੂੰ ਤੇਜ਼ਪੱਤੇ ਵਾਂਗ ਤਰ੍ਹਾਂ ਪਾਇਆ ਜ਼ਰੂਰ ਜਾਂਦਾ ਹੈ ਪਰ ਖਾਣ ਤੋਂ ਪਹਿਲਾਂ ਉਸ ਨੂੰ ਕੱਢ ਕੇ ਸੁੱਟ ਦਿੱਤਾ ਜਾਂਦਾ ਹੈ।'ਦਲਿਤਾਂ ਦੇ ਹਿੱਤਾਂ-ਅਧਿਕਾਰਾਂ ਲਈ ਹੋਣ ਵਾਲੇ ਸੰਘਰਸ਼ਾਂ ਵਿੱਚ ਇਮਾਨਦਾਰੀ ਨਾਲ ਡਟੇ ਰਹਿਣ ਦੀ ਨੈਤਿਕ ਹਿੰਮਤ ਸ਼ਾਇਦ ਮਾਇਆਵਤੀ ਵਿੱਚ ਵੀ ਨਹੀਂ ਹੈ। ਰੋਹਿਤ ਵੇਮੁਲਾ, ਊਨਾ ਕਾਂਡ ਅਤੇ ਸਹਾਰਨਪੁਰ ਦੰਗਿਆਂ ਦੇ ਮਾਮਲਿਆਂ ਵਿੱਚ ਰਵੱਈਆ ਪਹਿਲਾਂ ਕਾਫ਼ੀ ਢਿੱਲਾ ਰਿਹਾ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਜਿਗਨੇਸ਼ ਮੇਵਾਣੀ ਤੇ ਚੰਦਰਸ਼ੇਖਰ ਆਜ਼ਾਦ ਵਰਗੇ ਆਗੂਆਂ ਦੀ ਪ੍ਰਸਿੱਧੀ ਨੂੰ ਦੇਖ ਕੇ ਖਤਰਾ ਸਮਝਿਆ ਅਤੇ ਦਲਿਤਾਂ ਦੇ ਮੁੱਦਿਆਂ 'ਤੇ ਸੰਸਦ ਤੋਂ ਅਸਤੀਫ਼ਾ ਦੇ ਦਿੱਤਾ ਤਾਂ ਕਿ ਆਪਣੇ ਗਵਾਏ ਹੋਈ 'ਨੈਤਿਕ ਅਧਾਰ' ਨੂੰ ਹਾਸਿਲ ਕੀਤਾ ਜਾ ਸਕੇ।ਜਾਤ ਆਧਾਰਿਤ ਰਾਖਵੇਂਕਰਨ ਦੀ ਲੋੜ ਕਿਉਂ ਹੈ?ਪੰਜਾਬ ਵਿੱਚ ਮੱਠਾ ਰਿਹਾ ਜਨਰਲ ਕੈਟੇਗਰੀ ਦਾ 'ਭਾਰਤ ਬੰਦ'SC/ST ਐਕਟ 'ਤੇ ਦਲਿਤਾਂ ਦੇ ਗੁੱਸੇ ਬਾਰੇ 4 ਜ਼ਰੂਰੀ ਗੱਲਾਂਬਾਕੀ ਪਾਰਟੀਆਂ ਦੀ ਤਾਂ ਗੱਲ ਕੌਣ ਕਰੇ। ਦਲਿਤਾਂ ਨਾਲ ਹਮੇਸ਼ਾਂ ਧੱਕਾ ਹੋਇਆ ਹੈ ਅਤੇ ਉਨ੍ਹਾਂ 'ਤੇ ਹੋਣ ਵਾਲਾ ਤਸ਼ੱਦਦ ਵੀ ਨਵਾਂ ਨਹੀਂ ਹੈ।ਦਲਿਤਾਂ ਦੀ ਹਮਾਇਤ ਵਿੱਚ ਭੁੱਖ-ਹੜਤਾਲ ਦਾ ਕਾਂਗਰਸੀ ਪੈਂਤੜਾ ਉਸ ਭਟੂਰੇ ਵਾਂਗ ਹੀ ਫੱਟ ਗਿਆ ਜੋ ਉਨ੍ਹਾਂ ਨੇ ਭਾਜਪਾ ਮੁਤਾਬਕ ਭੁੱਖ-ਹੜਤਾਲ ਤੋਂ ਪਹਿਲਾਂ ਖਾਧਾ ਸੀ ਅਤੇ ਫੋਟੋ ਵੀ ਖਿਚਵਾਈ ਸੀ। ਇਮੇਜ ਦੀ ਲੜਾਈ ਵਿੱਚ ਇੱਕ ਵਾਰ ਭਾਜਪਾ ਨੇ ਬਾਜ਼ੀ ਮਾਰ ਲਈ। ਉਂਝ ਭੁੱਖ-ਹੜਤਾਲ ਤੋਂ ਪਹਿਲਾਂ ਭਟੂਰੇ ਖਾਣ ਵਿੱਚ ਕੀ ਬੁਰਾਈ ਹੈ?ਫਿਰ ਨਵਾਂ ਕੀ ਹੈ? ਨਵਾਂ ਇਹ ਹੈ ਕਿ ਭਾਜਪਾ ਚਾਰ ਸਾਲਾਂ ਤੋਂ ਗੰਭੀਰ ਸ਼ੰਕੇ ਤੋਂ ਲੰਘ ਰਹੀ ਹੈ। Image copyright Getty Images ਨਵੀਂ ਗੱਲ ਇਹ ਹੈ ਕਿ ਉਹ ਪੀੜ੍ਹੀ ਜੋ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਨਵਾਂ ਹੈ, ਇਹ ਗੁੱਸਾ ਅਤੇ ਇਸ ਗੁੱਸੇ ਦੇ ਨਤੀਜੇ ਤੋਂ ਪੈਦਾ ਹੋਇਆ ਡਰ। ਇਹ ਡਰ ਮਾਮੂਲੀ ਨਹੀਂ ਹੈ।ਜੋ ਹੁਣ ਤੱਕ ਅਣਐਲਾਨਿਆ ਸੀ, 2014 ਦੀਆਂ ਆਮ ਚੋਣਾਂ ਵਿੱਚ ਉਹ ਐਲਾਨਿਆ ਗਿਆ। ਭਾਜਪਾ ਨੇ ਤੈਅ ਕੀਤਾ ਕਿ ਉਸ ਨੂੰ ਤਕਰੀਬਨ 14 ਫੀਸਦੀ ਮੁਸਲਮਾਨਾਂ ਦੀਆਂ ਵੋਟਾਂ ਨਹੀਂ ਮਿਲਦੀਆਂ, ਇਸ ਲਈ ਉਨ੍ਹਾਂ ਨੂੰ ਸੀਟਾਂ ਦੇ ਹਿਸਾਬ ਨਾਲ ਦੇਸ ਦੇ ਸਭ ਤੋਂ ਵੱਡੇ ਸੂਬੇ ਯੂਪੀ ਵਿੱਚ 80 ਵਿੱਚੋਂ ਇੱਕ ਵੀ ਟਿਕਟ ਦੇਣ ਦੀ ਲੋੜ ਨਹੀਂ ਹੈ।'ਸਭਕਾ ਸਾਥ ਸਭਕਾ ਵਿਕਾਸ, ਸਭਕਾ 'ਮਾਇਨਸ ਮੁਸਲਮਾਨ' ਵਿਕਾਸ' ਇਸ ਤਰ੍ਹਾਂ 'ਸਭ ਕਾ ਸਾਥ ਸਭ ਕਾ ਵਿਕਾਸ' ਵਿੱਚ ਜੋ 'ਸਭ' ਸੀ ਉਹ 'ਮਾਈਨਸ ਮੁਸਲਮਾਨ' ਹੋ ਗਿਆ।ਭਾਜਪਾ ਨੇ ਆਪਣਾ ਧਿਆਨ ਗੈਰ-ਜਾਟਵ ਦਲਿਤ ਵੋਟਰਾਂ ਅਤੇ ਗੈਰ-ਯਾਦਵ ਓਬੀਸੀ ਵੋਟਰਾਂ 'ਤੇ ਕੇਂਦਰ ਕੀਤਾ ਅਤੇ ਇਸ ਦੇ ਚੰਗੇ ਨਤੀਜੇ ਉਸ ਨੂੰ ਮਿਲੇ।ਸਮਾਜਿਕ ਸਰਵੇਖਣ ਕਰਨ ਵਾਲੀ ਸੰਸਥਾ ਸੀਐੱਸਡੀਐੱਸ ਨੇ ਆਪਣੇ ਇੱਕ ਸਰਵੇਖਣ ਵਿੱਚ ਦੱਸਿਆ ਕਿ '2009 ਦੀਆਂ ਲੋਕ ਸਭਾ ਚੋਣਾਂ ਵਿੱਚ ਯੂਪੀ ਵਿੱਚ ਭਾਜਪਾ ਨੂੰ ਦਲਿਤਾਂ ਦੇ 12 ਫੀਸਦੀ ਵੋਟ ਮਿਲੇ ਸਨ ਅਤੇ 2014 ਵਿੱਚ ਇਹ ਦੁੱਗਣੇ ਹੋ ਕੇ 24 ਫੀਸਦੀ ਹੋ ਗਏ। ਇਹੀ ਕਾਰਨ ਹੈ ਕਿ ਮਾਇਆਵਤੀ ਦੇ ਹੱਥ ਇੱਕ ਵੀ ਸੀਟ ਨਹੀਂ ਲੱਗੀ।' Image copyright Getty Images 2019 ਦੀਆਂ ਚੋਣਾਂ ਵਿੱਚ 5 ਸਾਲ ਪਹਿਲਾਂ ਵਾਲੇ ਸਮੀਕਰਨ ਨਹੀਂ ਹੋਣਗੇ। ਜਿੱਥੇ ਵਿਕਾਸ ਦਾ ਨਾਅਰਾ ਧਾਰ ਗਵਾ ਚੁੱਕਿਆ ਹੈ, ਉੱਥੇ ਹੀ ਮੋਦੀ ਦੀ ਵਿਅਕਤੀਗਤ ਅਪੀਲ ਸ਼ਾਇਦ ਨੋਟਬੰਦੀ ਅਤੇ ਜੀਐੱਸਟੀ ਤੋਂ ਬਾਅਦ ਭਲੇ ਨਾ ਘਟੀ ਹੋਵੇ ਪਰ ਬੈਂਕ ਘੁਟਾਲੇ, 'ਪਕੌੜਾ ਰੁਜ਼ਗਾਰ' ਵਰਗੇ ਬਿਆਨ ਤੋਂ ਬਾਅਦ ਵਧੀ ਤਾਂ ਬਿਲਕੁੱਲ ਨਹੀਂ ਹੈ। ਮੋਦੀ ਨਾਮ ਭਾਜਪਾ ਦਾ ਅਜੇ ਤੱਕ ਸਭ ਤੋਂ ਵੱਡਾ ਸਹਾਰਾ ਰਿਹਾ ਹੈ। ਇਸ ਦੇ ਨਾਲ ਹੀ ਜੇ ਬੀਐੱਸਪੀ-ਸਪਾ-ਕਾਂਗਰਸ ਮਿਲ ਕੇ ਚੋਣ ਲੜਦੇ ਹਨ, ਜੋ ਕਿ ਤਕਰਬੀਨ ਤੈਅ ਹੈ ਤਾਂ ਗੈਰ-ਜਾਟਵ ਦਲਿਤਾਂ ਅਤੇ ਗੈਰ-ਯਾਦਵ ਪਿਛੜਿਆਂ ਦੇ ਵੋਟ ਭਾਜਪਾ ਨੂੰ ਪਹਿਲਾਂ ਵਾਂਗ ਨਹੀਂ ਮਿਲਣ ਵਾਲੇ। ਇਹ ਫੂਲਪੁਰ ਅਤੇ ਗੋਰਖਪੁਰ ਵਿੱਚ ਦਿੱਖ ਚੁੱਕਿਆ ਹੈ।ਹੁਣ ਕੀ ਬਦਲਦਾ ਨਜ਼ਰ ਆ ਰਿਹਾ ਹੈ?ਪਿਛਲੇ ਸਾਲ ਜੂਨ ਵਿੱਚ ਸਹਾਰਨਪੁਰ ਵਿੱਚ ਰਾਣਾ ਪ੍ਰਤਾਪ ਜਯੰਤੀ ਦੇ ਜਲੂਸ ਦੇ ਨਾਮ 'ਤੇ ਹੋਈ ਹਿੰਸਾ ਨੂੰ ਲੈ ਕੇ ਦਲਿਤਾਂ ਵਿੱਚ ਗੁੱਸਾ ਸੀ। ਖਾਸ ਤੌਰ 'ਤੇ ਭੀਮ ਫੌਜ ਦੇ ਮੁਖੀ ਚੰਦਰਸ਼ੇਖਰ ਆਜ਼ਾਦ 'ਰਾਵਣ' ਨੂੰ ਜ਼ਮਾਨਤ ਮਿਲ ਜਾਣ ਤੋਂ ਬਾਅਦ ਵੀ ਕੌਮੀ ਸੁਰੱਖਿਆ ਕਾਨੂੰਨ ਤਹਿਤ ਹੁਣ ਤੱਕ ਜੇਲ੍ਹ ਵਿੱਚ ਰੱਖੇ ਜਾਣ ਨੂੰ ਲੈ ਕੇ ਗੁੱਸਾ ਬਰਕਰਾਰ ਹੈ।ਪਰ ਅਸਲੀ ਗੁੱਸਾ 2 ਅਪ੍ਰੈਲ ਦੇ ਭਾਰਤ ਬੰਦ ਤੋਂ ਬਾਅਦ ਭੜਕਿਆ ਹੈ। ਉੱਤਰ ਪ੍ਰਦੇਸ਼ ਅਤੇ ਮੱਧ-ਪ੍ਰਦੇਸ਼ ਦੇ ਗਵਾਲੀਅਰ ਖੇਤਰ ਵਿੱਚ ਤਕਰੀਬਨ 10 ਦਲਿਤ ਮਾਰੇ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਦਲਿਤਾਂ ਦੀ ਗ੍ਰਿਫ਼ਤਾਰੀ ਹੋਈ ਹੈ। Image copyright BBC/pti ਜੋ ਦੱਸਿਆ ਜਾ ਰਿਹਾ ਹੈ ਉਸ ਤੋਂ ਲਗਦਾ ਹੈ ਕਿ ਦਲਿਤ ਅਨੋਖੇ ਕਿਸਮ ਦੀ ਹਿੰਸਾ ਵਿੱਚ ਖੁਦ ਨੂੰ ਮਾਰ ਰਹੇ ਹਨ। ਆਪਣੇ ਹੀ ਘਰ ਸਾੜ ਰਹੇ ਹਨ ਅਤੇ ਇਸੇ ਜੁਰਮ ਵਿੱਚ ਜੇਲ੍ਹ ਵੀ ਜਾ ਰਹੇ ਹਨ।ਇਹ ਅਜਿਹਾ ਮੌਕਾ ਹੈ ਜਦੋਂ ਭਾਜਪਾ ਦੀ ਘਬਰਾਹਟ ਦਿਖ ਰਹੀ ਹੈ। ਉਸ ਨੇ ਆਪਣੇ ਸੰਸਦ ਮੈਂਬਰਾਂ ਨੂੰ ਦਲਿਤਾਂ ਦੇ ਘਰ ਵਿੱਚ ਸਮਾਂ ਬਿਤਾਉਣ ਅਤੇ ਉਨ੍ਹਾਂ ਨੂੰ ਇਹ ਸਮਝਾਉਣ ਨੂੰ ਕਿਹਾ ਹੈ ਕਿ ਪਾਰਟੀ ਦਲਿਤ ਵਿਰੋਧੀ ਨਹੀਂ ਹੈ। ਸਾਜਿਸ਼ ਦੇ ਤੌਰ 'ਤੇ ਉਸ ਦੀ ਦਲਿਤ ਵਿਰੋਧੀ ਸ਼ਖਸੀਅਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਹੁਣ ਇਹ ਦੇਖੋ ਕਿ ਭਾਜਪਾ ਦੀ ਅਜਿਹੀ ਸ਼ਖਸੀਅਤ ਬਣਾਉਣ ਵਾਲੇ ਲੋਕ ਕੌਣ ਹਨ? ਸਾਵਿੱਤਰੀ ਬਾਈ ਫੂਲੇ, ਅਸ਼ੋਕ ਦੋਹਰੇ, ਛੋਟੇਲਾਲ ਖਰਵਾਰ, ਉਦਿਤ ਰਾਜ, ਡਾ. ਯਸ਼ਵੰਤ ਇਹ ਸਾਰੇ ਭਾਜਪਾ ਦੇ ਆਪਣੇ ਸੰਸਦ ਮੈਂਬਰ ਹਨ, ਜਿਨ੍ਹਾਂ ਨੇ ਪੀਐੱਮ ਨੂੰ ਸ਼ਿਕਾਇਤ ਕੀਤੀ ਹੈ ਕਿ ਦਲਿਤਾਂ ਨਾਲ ਧੱਕੇਸ਼ਾਹੀ ਰੋਕੀ ਜਾਵੇ।ਹੁਣ ਤੱਕ ਚੁੱਪ ਰਹੇ ਰਾਮਵਿਲਾਸ ਵੀ ਹਵਾ ਦਾ ਰੁੱਖ ਦੇਖ ਕੇ ਕਹਿ ਰਹੇ ਹਨ ਕਿ ਦਲਿਤਾਂ ਵਿੱਚ ਭਾਜਪਾ ਦੀ ਦਿੱਖ ਠੀਕ ਨਹੀਂ ਹੈ। ਇਨ੍ਹਾਂ ਸੰਸਦ ਮੈਂਬਰਾਂ ਨੂੰ ਇਹ ਸਭ ਕਾਫ਼ੀ ਦਬਾਅ ਵਿੱਚ ਕਹਿਣਾ-ਕਰਨਾ ਪੈ ਰਿਹਾ ਹੈ।ਭਾਜਪਾ ਦਾ ਰਾਹ ਮੁਸ਼ਕਿਲ ਕਰਦੇ ਦਲਿਤਦਲਿਤ ਮੁਲਾਜ਼ਮਾਂ ਨੇ ਸੰਗਠਨਾਂ ਦੇ ਆਲ ਇੰਡੀਆ ਮਹਾਸੰਘ ਨੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਦੱਸਿਆ ਹੈ ਕਿ 'ਹਿੰਸਾ ਸਰਵਨ ਲੋਕ ਕਰ ਰਹੇ ਹਨ ਕਿ ਝੂਠੀਆਂ ਐੱਫ਼ਆਈਆਰ ਲਿਖ ਕੇ ਦਲਿਤਾਂ ਨੂੰ ਜੇਲ੍ਹ ਵਿੱਚ ਸੁੱਟਿਆ ਜਾ ਰਿਹਾ ਹੈ।' Image copyright Getty Images ਪੁਲਿਸ ਅਧਿਕਾਰੀ ਅੰਬੇਡਕਰ ਲਈ ਅਪਸ਼ਬਦਾਂ ਦੀ ਵਰਤੋਂ ਕਰ ਰਹੇ ਹਨ ਅਤੇ ਬੰਦ ਦੇ ਕਾਰਨ ਦਫ਼ਤਰ ਨਾ ਪਹੁੰਚ ਪਾਉਣ ਦਲਿਤ ਮੁਲਾਜ਼ਮਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਅਸੀਂ ਇਨ੍ਹਾਂ ਸਭ ਲਈ ਵੀਡਿਓ ਅਤੇ ਸਕ੍ਰੀਨਸ਼ਾਟ ਤੁਹਾਨੂੰ ਦੇਣਾ ਚਾਹੁੰਦੇ ਹਾਂ।ਦਲਿਤ ਪਿਛਲੀਆਂ ਚੋਣਾਂ ਵਿੱਚ ਮੋਦੀ ਦੀ ਅਪੀਲ 'ਤੇ ਭਾਜਪਾ ਦੇ ਨਾਲ ਚਲੇ ਗਏ ਸਨ ਪਰ ਮੌਜੂਦਾ ਰੋਸ ਕਾਇਮ ਰਿਹਾ ਤਾਂ ਪਾਰਟੀ ਲਈ ਵੱਡੀਆਂ ਮੁਸ਼ਕਿਲਾਂ ਆ ਸਕਦੀਆਂ ਹਨ। ਇਹੀ ਕਾਰਨ ਹੈ ਕਿ ਗ੍ਰਹਿ ਮੰਤਰੀ, ਰੱਖਿਆ ਮੰਤਰੀ, ਪ੍ਰਧਾਨ ਮੰਤਰੀ ਸਾਰੇ ਕਹਿ ਚੁੱਕੇ ਹਨ ਕਿ ਸਰਕਾਰ ਦਲਿਤਾਂ ਦੇ ਹਿੱਤਾਂ ਦੀ ਰੱਖਿਆ ਕਰੇਗੀ।ਇਸ ਦੇ ਬਾਵਜੂਦ ਅਜਿਹੀ ਦਿੱਖ ਇਸ ਲਈ ਬਣ ਰਹੀ ਹੈ ਕਿਉਂਕਿ ਦਲਿਤਾਂ ਦੇ ਸੰਵਿਧਾਨਿਕ ਅਧਿਕਾਰਾਂ ਦੀ ਰੱਖਿਆ ਦੀ ਗੱਲ ਸਰਕਾਰ ਕਰ ਤਾਂ ਰਹੀ ਹੈ ਪਰ ਉਸ ਨੇ ਐੱਸਸੀ/ਐੱਸਟੀ ਐਕਟ ਵਿੱਚ ਬਦਲਾਅ ਦਾ ਸਮੇਂ 'ਤੇ ਪੂਰਾ ਵਿਰੋਧ ਨਹੀਂ ਕੀਤਾ ਅਤੇ ਬਾਅਦ ਵਿੱਚ ਗੁੱਸਾ ਦੇਖ ਕੇ ਦੁਬਾਰਾ ਸਮੀਖਿਆ ਦੀ ਅਰਜ਼ੀ ਪਾ ਦਿੱਤੀ। ਦਲਿਤ, ਹਿੰਸਾ ਅਤੇ ਸਰਕਾਰਦੂਜੀ ਜ਼ਰੂਰੀ ਗੱਲ, ਕੀ ਤੁਹਾਨੂੰ ਯਾਦ ਹੈ ਕਿ ਕਦੇ ਕਿਸੇ ਵੱਡੇ ਆਗੂ ਨੇ ਕਿਹਾ ਹੋਵੇ ਕਿ ਦਲਿਤਾਂ 'ਤੇ ਤਸ਼ੱਦਦ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ? 'ਸਖ਼ਤ ਨਿੰਦਾ' ਲਈ ਮਸ਼ਹੂਰ ਗ੍ਰਹਿ ਮੰਤਰੀ ਨੇ ਵੀ ਬੜਾ ਨਪਿਆ-ਤੁਲਿਆ ਹੋਇਆ ਬਿਆਨ ਦਿੱਤਾ ਜਿਸ ਵਿੱਚ ਦਲਿਤਾਂ ਖਿਲਾਫ਼ ਹਿੰਸਾ ਕਰਨ ਵਾਲਿਆਂ ਦੀ ਸਖ਼ਤ ਨਿੰਦਾ ਤਾਂ ਕੀ, ਉਨ੍ਹਾਂ ਦਾ ਜ਼ਿਕਰ ਤੱਕ ਨਹੀਂ ਸੀ। Image copyright Getty Images ਫੋਟੋ ਕੈਪਸ਼ਨ ਦਲਿਤਾਂ ਵੱਲੋਂ 2 ਅਪ੍ਰੈਲ ਨੂੰ ਸੱਦੇ ਗਏ ਭਾਰਤ ਬੰਦ ਦੇ ਐਲਾਨ ਦੌਰਾਨ ਇੱਕ ਮੁਜ਼ਾਹਰਾਕਾਰੀ ਨੂੰ ਬੈਲਟ ਅਤੇ ਬੱਲੇ ਨਾਲ ਮਾਰਦੇ ਹੋਏ ਲੋਕ। ਇਸ ਹਾਲਤ ਵਿੱਚ ਪੈਦਾ ਹੋਇਆ ਦਲਿਤ ਗੁੱਸਾ ਭਾਜਪਾ ਨੂੰ ਡੂੰਘੀ ਸੱਟ ਮਾਰ ਸਕਦਾ ਹੈ। ਹਾਲਾਂਕਿ ਪਾਰਟੀ ਨੂੰ ਉਮੀਦ ਹੈ ਕਿ ਅਗਲੀਆਂ ਚੋਣਾਂ ਤੱਕ ਸਭ ਠੰਢਾ ਹੋ ਜਾਵੇਗਾ ਪਰ ਇਹ ਉਮੀਦ ਇਸ ਲਈ ਬੇਮਾਨੀ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਤਾਕਤਾਂ ਪਿਛਲੇ ਚਾਰ ਸਾਲਾਂ ਵਿੱਚ ਸੜਕਾਂ 'ਤੇ ਹਥਿਆਰ ਲੈ ਕੇ ਉਤਰ ਆਈਆਂ ਹਨ ਅਤੇ ਉਨ੍ਹਾਂ ਨੂੰ ਕਿਤੇ ਵੀ ਪ੍ਰਭਾਵੀ ਤਰੀਕੇ ਨਾਲ ਨਹੀਂ ਰੋਕਿਆ ਗਿਆ ਹੈ। ਉਸ ਤੋਂ ਸ਼ੱਕ ਹੀ ਹੈ ਕਿ ਸਾਰੀਆਂ ਖਿੱਚੀਆਂ ਹੋਈਆਂ ਤਲਵਾਰਾਂ ਮਿਆਨਾਂ ਵਿੱਚ ਚਲੀਆਂ ਜਾਣਗੀਆਂ।ਹਿੰਸਕ ਤੱਤਾਂ ਦੀ ਮੰਨੀਏ ਤਾਂ ਇਸ ਗੱਲ ਨੂੰ ਲੈ ਕੇ ਭਰੋਸੇ ਵਿੱਚ ਹਨ ਕਿ ਉਨ੍ਹਾਂ ਦਾ ਕੁਝ ਨਹੀਂ ਵਿਗੜੇਗਾ ਕਿਉਂਕਿ ਉਹ ਹਿੰਦੂਤਵ ਦੇ ਸਿਪਾਹੀ ਹਨ ਅਤੇ ਦੇਸ ਵਿੱਚ ਹਿੰਦੂਆਂ ਦਾ ਰਾਜ ਹੈ।ਇਹ ਹਥਿਆਰਬੰਦ ਧੱਕੇਸ਼ਾਹੀ ਸਿਰਫ਼ ਮੁਸਲਮਾਨਾਂ ਖਿਲਾਫ਼ ਸੀਮਿਤ ਰਹੇਗੀ ਇਹ ਸੋਚਣਾ ਨਾ-ਸਮਝੀ ਹੈ। ਉਹ ਦਲਿਤਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਚੁੱਕੇ ਹਨ। Image copyright Samiratmaj Mishra/BBC ਇਹ ਸਾਬਿਤ ਕਰਨਾ ਮੁਸ਼ਕਿਲ ਨਹੀਂ ਹੈ ਕਿ ਕਰਣੀ ਸੈਨਾ, ਹਿੰਦੂ ਯੁਵਾ ਵਾਹਿਨੀ, ਹਿੰਦੂ ਚੇਤਨਾ ਮੰਚ, ਹਿੰਦੂ ਨਵਜਾਗਰਣ ਅਤੇ ਹਿੰਦੂ ਮਹਾਸਭਾ ਵਰਗੇ ਨਾਮਧਾਰੀ ਸੰਗਠਨਾਂ ਦੇ ਸੱਦੇ 'ਤੇ ਹਮਲਾਵਰ ਸ਼ੋਭਾ ਯਾਤਰਾ ਕੱਢਣ ਵਾਲੇ ਲੋਕ ਚਾਹੇ ਭਾਗਲਪੁਰ ਵਿੱਚ ਹੋਣ, ਰੋਸੜਾ ਵਿੱਚ ਹੋਣ, ਨਵਾਦਾ ਵਿੱਚ ਹੋਣ ਜਾਂ ਗਵਾਲੀਅਰ ਵਿੱਚ ਉਹ ਸਭ ਇੱਕ ਸੂਤਰ ਵਿੱਚ ਬੰਨ੍ਹੇ ਹਨ।ਮੁਸਲਮਾਨਾਂ ਅਤੇ ਦਲਿਤਾਂ 'ਤੇ ਸੰਗਠਿਤ ਤਰੀਕੇ ਨਾਲ ਹਮਲਾ ਕਰਨ ਵਾਲੇ ਲੋਕ ਵੱਖ-ਵੱਖ ਨਹੀਂ ਹਨ। ਉਨ੍ਹਾਂ ਵਿੱਚ ਰਾਖਵੇਂਕਰਨ ਅਤੇ ਮੁਸਲਮਾਨਾਂ ਦੇ ਕਥਿਤ ਤੁਸ਼ਟੀਕਰਨ ਨੂੰ ਲੈ ਕੇ ਗਲੇ ਤੱਕ ਜ਼ਹਿਰ ਭਰਿਆ ਗਿਆ ਹੈ। ਉਹ ਹਿੰਸਾ ਜ਼ਰੀਏ ਆਪਣੀਆਂ ਦਬੀਆਂ ਹੋਈਆਂ ਮਾਯੂਸੀਆਂ ਕੱਢ ਕੇ ਮਾਣ ਮਹਿਸੂਸ ਕਰ ਰਹੇ ਹਨ, ਦਲਿਤਾਂ ਅਤੇ ਮੁਸਲਮਾਨਾਂ ਵਿੱਚ ਡਰ ਪੈਦਾ ਕਰ ਰਹੇ ਹਨ। ਹਿੰਦੂਆਂ ਵਿੱਚ ਅਖੀਰ ਕਿੰਨੀ ਏਕਤਾ?ਆਰਐੱਸਐੱਸ ਅਤੇ ਭਾਰਤੀ ਜਨਤਾ ਪਾਰਟੀ ਦਾ ਹਮੇਸ਼ਾਂ ਤੋਂ ਇਹ ਕਹਿਣਾ ਰਿਹਾ ਹੈ ਕਿ ਉਹ 'ਸਮਾਜਿਕ ਏਕਤਾ' ਦੇ ਹਾਮੀ ਹਨ। 'ਏਕਤਾ' ਦਾ ਮਤਲਬ ਹੈ ਕਿ ਸਾਰੇ ਹਿੰਦੂ ਇੱਕ ਹਨ ਅਤੇ ਮਿਲ ਜੁਲ ਕੇ ਰਹਿਣ, ਗੈਰ ਹਿੰਦੂ ਦੁਸ਼ਮਣ ਹੋ ਸਕਦੇ ਹਨ, ਹਿੰਦੂਆਂ ਵਿੱਚ ਦੁਸ਼ਮਣੀ ਠੀਕ ਨਹੀਂ ਹੈ। ਸਾਰੇ ਹਿੰਦੂ ਜੇ ਇੱਕ ਹਨ ਤਾਂ ਹਰ ਦੂਜੀ ਗੱਡੀ 'ਤੇ ਬ੍ਰਾਹਮਣ, ਜਾਟ, ਰਾਜਪੂਤ, ਗੁੱਜਰ ਲਿਖਿਆ ਹੋਇਆ ਸਟੀਕਰ ਕਿਉਂ ਲੱਗਿਆ ਹੈ?ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਦੱਸਣਗੇ ਕਿ ਉਨ੍ਹਾਂ ਨੂੰ ਦਲਿਤਾਂ ਨੂੰ ਇੱਕ ਮੰਦਿਰ ਵਿੱਚ ਦਾਖਲਾ ਦਿਵਾਉਣ ਦੀ ਕੋਸ਼ਿਸ਼ ਵਿੱਚ ਹਿੰਦੂ ਭੀੜ ਦੇ ਹਮਲੇ ਤੋਂ ਬਾਅਦ ਹਸਪਤਾਲ ਵਿੱਚ ਕਿਉਂ ਭਰਤੀ ਹੋਣਾ ਪਿਆ ਸੀ? Image copyright Samiratmaj Mishra/BBC ਦਲਿਤਾਂ ਲਈ ਇਹ ਭੁੱਲਣਾ ਸੌਖਾ ਨਹੀਂ ਹੈ ਕਿ ਯੂਪੀ ਦੇ ਮੁੱਖ ਮੰਤਰੀ ਨੇ ਮੁਲਾਕਾਤ ਤੋਂ ਪਹਿਲਾਂ ਦਲਿਤਾਂ ਨੂੰ ਨਹਾ ਕੇ ਆਉਣ ਲਈ ਕਿਹਾ ਸੀ ਅਤੇ ਸਾਬਣ ਦੀਆਂ ਟਿੱਕੀਆਂ ਵੰਡਾਈਆਂ ਸਨ।ਦਲਿਤਾਂ ਨੂੰ ਪਤਾ ਹੈ ਕਿ ਉਹ ਉੱਥੇ ਨਹੀਂ ਹਨ ਜਿੱਥੇ ਫੈਸਲੇ ਲਏ ਜਾਂਦੇ ਹਨ। ਉਹ ਰਾਸ਼ਟਰਪਤੀ ਬਣ ਸਕਦੇ ਹਨ ਪਰ ਜੇ ਭਾਜਪਾ ਦੀ ਸਾਈਟ ਨੂੰ ਦੇਖੀਏ ਕਿੰਨੇ ਦਲਿਤ ਆਗੂ ਹਨ, ਦੋ ਜਾਂ ਤਿੰਨ?ਹੁਣ ਆਰਐੱਸਐੱਸ ਅਤੇ ਭਾਜਪਾ ਦੇ ਸਾਹਮਣੇ ਏਕਤਾ ਦੇ ਬੁਲਬੁਲੇ ਨੂੰ ਫਟਣ ਤੋਂ ਬਚਾਉਣ ਦੀ ਚੁਣੌਤੀ ਹੈ। ਜੋ ਲੋਕ ਰਾਖਵਾਂਕਰਨ ਖੋਹਣ ਦੇ ਖਦਸ਼ੇ ਤੋਂ ਬੇਚੈਨ ਹਨ ਅਤੇ ਜੋ ਉਸ ਦੇ ਖ਼ਿਲਾਫ਼ ਗੁੱਸੇ ਨਾਲ ਭਰੇ ਹੋਏ ਹਨ, ਉਨ੍ਹਾਂ ਨੂੰ ਹਿੰਸਾ ਦੀ ਫੁੱਟਦੀ ਚੰਗਿਆੜੀ ਵਿਚਾਲੇ ਇਕੱਠੇ ਰੱਖਣਾ ਬਹੁਤ ਮੁਸ਼ਕਿਲ ਹੋਵੇਗਾ।ਦਲਿਤ ਮੁਜ਼ਾਹਰੇ : ਕਈ ਥਾਂ ਤਣਾਅ, 8 ਦੀ ਮੌਤਕੀ ਦਲਿਤਾਂ ਨੂੰ ਵੱਖਰੇ ਗਲਾਸਾਂ ਵਿੱਚ ਦਿੱਤੀ ਜਾਂਦੀ ਹੈ ਚਾਹ?'ਏਕਤਾ' ਦੇ ਬਿਨਾਂ ਸੱਤਾ ਦੇ ਸੁਰ-ਤਾਲ ਦੀ ਬਰਾਬਰੀ ਭਾਜਪਾ ਨਹੀਂ ਕਰ ਸਕੇਗੀ ਕਿਉਂਕਿ ਦੇਸ ਵਿੱਚ ਤਕਰੀਬਨ 16 ਫੀਸਦੀ ਦਲਿਤ ਹਨ। ਦਲਿਤਾਂ ਅਤੇ ਮੁਸਲਮਾਨਾਂ ਨੂੰ ਕੱਢ ਦਿੱਤਾ ਜਾਵੇ ਤਾਂ ਭਾਜਪਾ ਸਿਰਕੱਢ 70 ਫੀਸਦੀ ਵੋਟਰਾਂ ਵਿੱਚ ਹੀ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰੇਗੀ ਅਤੇ ਇਹ ਜਿੱਤ ਪੱਕੀ ਕਰਨ ਲਈ ਕਾਫ਼ੀ ਮੁਸ਼ਕਿਲ ਹੈ। ਹਿੰਸਾ ਉਹ ਨੌਬਤ ਪੈਦਾ ਕਰ ਸਕਦੀ ਹੈ ਜਦੋਂ ਭਾਜਪਾ ਕਿਸੇ ਇੱਕ ਵੱਲ ਝੁਕਦੀ ਨਜ਼ਰ ਆਵੇ। ਦਲਿਤ ਉਸ ਦੀ ਨੀਯਤ 'ਤੇ ਪਹਿਲਾਂ ਹੀ ਸ਼ੱਕ ਕਰਨ ਲੱਗੇ ਹਨ। ਜੇ ਉਸ ਨੇ ਦਲਿਤਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਿੱਚ ਨਾਲ ਖਾਣ ਤੋਂ ਇਲਾਵਾ ਕੁਝ ਵੀ ਕੀਤਾ ਹੈ ਤਾਂ ਅਗਲੇ ਵੋਟਰਾਂ ਦੇ ਭੜਕਣ ਦਾ ਡਰ ਬਣਿਆ ਰਹੇਗਾ।ਇਹੀ ਕਾਰਨ ਹੈ ਕਿ ਪਾਰਟੀ ਦਲਿਤਾਂ ਦੇ ਨਾਲ ਖਾਣ-ਪੀਣ ਅਤੇ ਉਨ੍ਹਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਤਾਂ ਕਰ ਰਹੀ ਹੈ ਪਰ ਅਗੜੇ ਵੋਟਰਾਂ ਨੂੰ ਨਾਰਾਜ਼ ਕੀਤੇ ਬਿਨਾਂ। ਇਹ ਕਦੋਂ ਤੱਕ ਨਿਭੇਗਾ ਕਿਸੇ ਨੂੰ ਨਹੀਂ ਪਤਾ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ : ਕਰਾਚੀ ਦੇ ਚੀਨੀ ਸਫ਼ਾਰਤਖਾਨੇ 'ਤੇ ਬਲੂਚ ਸੰਗਠਨ ਨੇ ਕਿਉਂ ਕੀਤਾ ਹਮਲਾ 24 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46313390 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image Copyright BBC News Punjabi BBC News Punjabi Image Copyright BBC News Punjabi BBC News Punjabi ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਹੇ ਜਾਂਦੇ ਸ਼ਹਿਰ ਕਰਾਚੀ ਵਿਚ ਚੀਨੀ ਕੌਸਲੇਟ ਉੱਤੇ ਹੋਏ ਹਮਲੇ ਦੌਰਾਨ 7 ਵਿਅਕਤੀ ਮਾਰੇ ਗਏ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਬਲੂਚ ਦੇ ਵੱਖਵਾਦੀ ਬਾਗੀ ਸੰਗਠਨ ਬਲੂਚ ਲਿਬਰੇਸ਼ਨ ਆਰਮੀ ਨੇ ਲਈ ਹੈ। ਕਰਾਚੀ ਦੇ ਕਲਿਫਟਨ ਇਲਾਕੇ ਵਿੱਚ ਸਥਿਤ ਚੀਨੀ ਸਫ਼ਾਰਤਖਾਨੇ ਉੱਤੇ ਅਣਪਛਾਤੇ ਬੰਦੂਕਧਾਰੀਆਂ ਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਗੋਲੀਬਾਰੀ ਦੌਰਾਨ ਹਲਾਕ ਹੋਣ ਵਾਲਿਆਂ ਵਿਚ ਦੋ ਪੁਲਿਸ ਮੁਲਾਜ਼ਮਾਂ ਮੁਲਾਜ਼ਮ ਵੀ ਸ਼ਾਮਲ ਹਨ। ਇੱਕ ਪਾਕਿਸਤਾਨੀ ਟੈਲੀਵਿਜ਼ਨ ਮੁਤਾਬਕ ਇੱਕ ਹਮਲਾਵਰ ਵੀ ਮਾਰਿਆ ਗਿਆ ਹੈ ਅਤੇ ਮੌਕੇ ਤੋਂ ਇੱਕ ਆਤਮਘਾਤੀ ਜੈਕੇਟ ਵੀ ਬਰਾਮਦ ਹੋਈ ਹੈ।ਬਲੂਚ ਵੱਖਵਾਦੀ ਸੰਗਠਨ ਨੇ ਚੀਨ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸੀਪੀ ਦੇ ਨਾਂ ਉੱਤੇ ਬਲੂਚਿਸਤਾਨ ਦੇ ਕੁਦਰਤੀ ਸਰੋਤਾਂ ਦੀ ਲੁੱਟ ਬੰਦ ਕਰੇ, ਵਰਨਾ ਹੋਰ ਹਮਲੇ ਕੀਤੇ ਜਾਣਗੇ।ਇਹ ਵੀ ਪੜ੍ਹੋਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈ'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਅੰਮ੍ਰਿਤਸਰ ਧਮਾਕਾ: 'ਮੇਰੇ ਪੁੱਤ ਨੇ ਬੰਬ ਨਹੀਂ ਸੁੱਟਿਆ'ਹਮਲਾ ਸਥਾਨਕ ਸਮੇਂ ਮੁਤਾਬਕ ਸਵੇਰੇ 9.30 ਵਜੇ ਹੋਇਆ। ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ। ਹਮਲੇ ਦੌਰਾਨ ਕੌਸਲੇਟ ਦੇ ਅੰਦਰ ਮੌਜੂਦ ਸਾਰਾ ਸਟਾਫ ਸੁਰੱਖਿਅਤ ਹੈ। Image copyright AFP ਹਮਲੇ ਦੀ ਨਿਖੇਧੀ ਕਰਦਿਆਂ ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਉਹ ਚੀਨੀ ਭਾਈਵਾਲੀ ਨਾਲ ਪੱਛੜੇ ਇਲਾਕਿਆਂ ਵਿਚ ਵਿਕਾਸ ਦੇ ਸੀਪੀਪੀ ਪ੍ਰੋਜੈਕਟ ਤੋਂ ਪਿੱਛੇ ਨਹੀਂ ਹਟੇਗੀ।ਪਾਕਿਸਤਾਨ ਦਾ ਦਾਅਵਾ ਸਰਕਾਰ ਦਾ ਦਾਅਵਾ ਹੈ ਕਿ ਇਹ ਪ੍ਰੋਜੈਕਟ ਬਲੂਚ ਅਤੇ ਪੱਛੜੇ ਇਲਾਕਿਆਂ ਵਿਚ ਵਿਕਾਸ ਤੇ ਖੁਸ਼ਹਾਲੀ ਲਿਆਏਗਾ। ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਦੌਰਾਨ ਇਹ ਸਵਾਲ ਉੱਠ ਰਿਹਾ ਹੈ ਕਿ ਜੇਕਰ ਸਰਕਾਰ ਦਾ ਪ੍ਰੋਜੈਕਟ ਵਿਕਾਸ ਵਾਲਾ ਹੈ, ਜੋ ਬਲੂਚ ਦੇ ਗਵਾਦਰ ਵਰਗੇ ਇਲਾਕਿਆਂ ਦੀ ਨੁਹਾਰ ਬਦਲ ਰਿਹਾ ਹੈ, ਤਾਂ ਇਸ ਦਾ ਵਿਰੋਧ ਕਿਉਂ ਹੋ ਰਿਹਾ ਹੈ।ਇਸ ਪ੍ਰੋਜੈਕਟ ਦਾ ਵਿਰੋਧ ਹਥਿਆਰਬੰਦ ਸੰਗਠਨ ਹੀ ਨਹੀਂ ਕਰ ਰਹੇ ਸਗੋਂ ਬਲੂਚ ਦੇ ਕਈ ਅਹਿੰਸਕ ਰਾਸ਼ਟਰਵਾਦੀ ਗਰੁੱਪ ਵੀ ਕਰ ਰਹੇ ਹਨ। ਸੀਪੀ ਪ੍ਰੋਜੈਕਟ ਚ ਹਿੱਸੇਦਾਰੀ ਨਹੀਂ ਪਾਕਿਸਤਾਨ ਦੀ ਸਿਗਰੇਟ ਬੈਲਟ ਲਈ 2008 ਵਿਚ ਪੀਪੀਪੀ ਦੇ ਕਾਰਜਕਾਲ ਦੌਰਾਨ ਚੀਨੀ ਭਾਈਵਾਲੀ ਨਾਲ ਸੀ- ਪੈਕੇਜ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ। ਪੀਪੀਪੀ ਤੋਂ ਬਾਅਦ ਬਣੀ ਨਵਾਜ਼ ਸਰੀਫ਼ ਦੀ ਸਰਕਾਰ ਨੇ ਵੀ ਇਸ ਦਾ ਕੈਰਡਿਟ ਲਿਆ ਅਤੇ ਇਸ ਪ੍ਰੋਜੈਕਟ ਨੂੰ ਜ਼ੋਰ-ਸ਼ੋਰ ਨਾਲ ਅੱਗੇ ਵਧਾਇਆ।ਇਸ ਪ੍ਰੋਜੈਕਟ ਦਾ ਠੇਕਾ ਚੀਨੀ ਕੰਪਨੀ ਨੂੰ ਦਿੱਤਾ ਗਿਆ ਹੈ। Image copyright Getty Images ਪਰ ਬਲੂਚ ਰਾਇਟਸ ਅਤੇ ਬਲੂਚ ਹੱਕਾਂ ਲਈ ਲੜਨ ਵਾਲੇ ਆਗੂ ਤੇ ਸਾਬਕਾ ਸੈਨੇਟਰ ਸੱਨਾਉੱਲਾ ਬਲੂਚ ਨੇ ਕਿਹਾ ਕਿ ਬਲੂਚਾਂ ਨਾਲ ਬਿਨਾਂ ਕੋਈ ਗੱਲ ਕੀਤੇ ਸਰਕਾਰ ਆਪ-ਹੁਦਰੇ ਪ੍ਰੋਜੈਕਟ ਬਣਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਏਜੰਸੀਆਂ ਨੂੰ ਬਲੂਚਾਂ ਨਾਲ ਸਲਾਹ ਕੀਤੇ ਬਿਨਾਂ ਉਨ੍ਹਾਂ ਦੇ ਇਲਾਕੇ ਬਿਠਾ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਦੱਸੀ ਗਈ ਕਿ ਸਿੰਗਾਪੁਰ ਬੰਦਰਗਾਹ ਦੀ ਉਸਾਰੀ ਦਾ ਕੰਮ ਚੀਨੀ ਅਧਿਕਾਰੀ ਕਰ ਰਹੇ ਹਨ। ਬਲੂਚ ਦੇ ਆਗੂਆਂ ਦਾ ਇਲਜ਼ਾਮ ਹੈ ਕਿ ਬਲੂਚ ਵਿਚ ਚੀਨੀ ਨਿਵੇਸ਼ ਬਾਰੇ ਬਲੂਚ ਦੀਆਂ ਸਿਆਸੀ ਧਿਰਾਂ ਨਾਲ ਵਿਚਾਰ ਹੀ ਨਹੀਂ ਕੀਤਾ ਗਿਆ ਅਤੇ ਨਾ ਹੀ ਬਲੂਚ ਦਾ ਰਾਜਪਾਲ ਲਾਉਣ ਸਮੇਂ ਕੋਈ ਗੱਲ ਕੀਤੀ ਗਈ।ਭਾਵੇਂ ਕਿ ਇਸ ਬਾਰੇ ਨਵਾਜ਼ ਸਰੀਫ਼ ਸਰਕਾਰ ਨੇ ਸਰਬਪਾਰਟੀ ਬੈਠਕ ਬੁਲਾਈ ਅਤੇ ਬਲੂਚ ਆਗੂਆਂ ਨੂੰ ਜਾਣਕਾਰੀ ਵੀ ਦਿੱਤੀ ਪਰ ਇਹ ਬੈਠਕ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਨਹੀਂ ਕਰ ਸਕੀ।ਇਹ ਵੀ ਪੜ੍ਹੋਪਾਕਿਸਤਾਨ 'ਚ ਕੁੜੀਆਂ ਨੂੰ ਕਿਉਂ ਪੜ੍ਹਾਈ ਛੱਡਣੀ ਪੈਂਦੀ ਹੈਕਰਤਾਰਪੁਰ ਲਾਂਘਾ: ਆਖ਼ਿਰ ਪਿਘਲ ਗਏ ਭਾਰਤ-ਪਾਕ ਦੇ 'ਪੱਥਰ ਦਿਲ' Image copyright AFP ਬਲੂਚਿਸਤਾਨ ਵਿੱਚ ਚੀਨ ਦਾ ਨਿਵੇਸ਼ਬਲੂਚਿਸਤਾਨ ਵਿੱਚ ਚੀਨ ਪਾਕਿਸਤਾਨ ਇਕੌਨੋਮਿਕ ਕੌਰੀਡੋਰ (CPEC) ਰਾਹੀਂ ਪਾਕਿਸਤਾਨ ਵਿੱਚ ਵੱਡਾ ਨਿਵੇਸ਼ ਕਰ ਰਿਹਾ ਹੈ।ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ ਸਿਕੰਦਰ ਕਿਰਮਾਨੀ ਨੇ ਦੱਸਿਆ, ''ਪਾਕਿਸਤਾਨ ਵਿੱਚ ਚੀਨ ਨੇ ਅਰਬਾਂ ਡਾਲਰ ਨਿਵੇਸ਼ ਕੀਤੇ ਹਨ। ਇਹ ਘਟਨਾ ਸਰਕਾਰ ਲਈ ਸੋਚਣ ਦਾ ਵਿਸ਼ਾ ਹੈ ਜੋ ਕਹਿੰਦੀ ਚੀਨ ਦੇ ਇਸ ਨਿਵੇਸ਼ ਨੂੰ ਇੱਕ 'ਬਦਲਾਅ' ਦੇ ਤੌਰ 'ਤੇ ਦੇਖਦੀ ਹੈ।'' ਬਲੂਚਿਸਤਾਨ ਗੈਸ, ਕੋਲੇ, ਤਾਂਬੇ ਅਤੇ ਸੋਨੇ ਦੀਆਂ ਖਾਣਾ ਦਾ ਭੰਡਾਰ ਹੈ। ਬਲੂਚ ਸੰਗਠਨ ਇਸ ਨੂੰ ਨਿਵੇਸ਼ ਦੀ ਆੜ ਹੇਠ ਇੱਥੋਂ ਦੇ ਕੁਦਰਤੀ ਸਰੋਤਾਂ ਉੱਤੇ ਕਬਜ਼ੇ ਦੇ ਯਤਨ ਵਜੋਂ ਦੇਖ ਰਹੇ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੀਰੀਆ ਤੋਂ ਅਮਰੀਕਾ ਦੀ ਫੌਜ ਦੀ ਵਾਪਸੀ ਕਿਸ ਸ਼ਰਤ 'ਤੇ ਹੋਵੇਗੀ 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46778383 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਸੀਰੀਆ ਤੋਂ ਫੌਜ ਵਾਪਸ ਬੁਲਾਉਣ ਦੀ ਯੋਜਨਾ ਦਾ ਕਾਫ਼ੀ ਵਿਰੋਧ ਹੋ ਰਿਹਾ ਹੈ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਕਿਹਾ ਹੈ ਕਿ ਸੀਰੀਆ ਤੋਂ ਅਮਰੀਕੀ ਫੌਜ ਨੂੰ ਕੁਝ ਸ਼ਰਤਾਂ ਉੱਤੇ ਹੀ ਵਾਪਸ ਬੁਲਾਇਆ ਜਾਵੇਗਾ। ਉਨ੍ਹਾਂ ਨੇ ਇਸ ਪ੍ਰਕਿਰਿਆ ਦੇ ਹੌਲੀ ਹੋਣ ਦੇ ਸੰਕੇਤ ਦਿੱਤੇ ਹਨ।ਬੋਲਟਨ ਤੁਰਕੀ ਨਾਲ ਸੀਰੀਆ ਤੋਂ ਅਮਰੀਕੀ ਫੌਜਾਂ ਦੇ ਰਣਨੀਤੀ ਤਹਿਤ ਵਾਪਸੀ ਬਾਰੇ ਗੱਲਬਾਤ ਕਰਨਗੇ।ਅਮਰੀਕਾ ਦੀ ਇਹ ਇੱਛਾ ਹੈ ਕਿ ਇਸਲਾਮਿਕ ਸਟੇਟ (ਆਈਐੱਸ) ਦੇ ਬਚਦੇ ਗਰੁੱਪਾਂ ਨੂੰ ਵੀ ਖ਼ਤਮ ਕੀਤਾ ਜਾਵੇ।ਤੁਰਕੀ ਅਤੇ ਇਸਰਾਈਲ ਦੇ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਆਈਐੱਸ ਤੋਂ ਕੁਰਦ ਲੜਾਕਿਆਂ ਦੀ ਸੁਰੱਖਿਆ ਦੀ ਗਰੰਟੀ ਤੁਰਕੀ ਲਵੇ।ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਸੀਰੀਆ ਤੋਂ ਫੌਜ ਵਾਪਸ ਬੁਲਾਉਣ ਦੀ ਯੋਜਨਾ ਦਾ ਕਾਫ਼ੀ ਵਿਰੋਧ ਹੋ ਰਿਹਾ ਸੀ।ਟਰੰਪ ਨੇ ਜਦੋਂ ਬੀਤੇ ਦਸੰਬਰ ਵਿਚ ਇਹ ਐਲਾਨ ਕੀਤਾ ਸੀ ਤਾਂ ਕਿਹਾ ਸੀ, 'ਉਹ ਸਾਰੇ ਵਾਪਸ ਆ ਰਹੇ ਹਨ, ਉਹ ਸਾਰੇ ਹੁਣੇ ਵਾਪਸ ਆਉਣਗੇ'।ਟਰੰਪ ਨੇ ਪਿਛਲੇ ਮਹੀਨੇ ਆਈਐੱਸ ਨੂੰ ਹਰਾ ਦੇਣ ਦੀ ਗੱਲ ਵੀ ਕਹੀ ਸੀ। ਇਸ ਵੇਲੇ ਸੀਰੀਆ ਵਿੱਚ 2,000 ਅਮਰੀਕੀ ਫੌਜੀ ਹਨ।ਇਹ ਵੀ ਪੜ੍ਹੋ-ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਸੁਖਪਾਲ ਖਹਿਰਾ ਦਾ ਕੀ ਬਣੇਗਾ?'ਮੇਰੇ ਪਿਤਾ ਨਾਰਾਜ਼ ਹਨ, ਡਰ ਹੈ ਕਿ ਮੇਰਾ ਕਤਲ ਹੋ ਜਾਵੇਗਾ'ਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ? Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਇਸ ਘਟਨਾਕ੍ਰਮ ਨੇ ਅਮਰੀਕਾ ਦੇ ਸਹਿਯੋਗੀ ਦੇਸਾਂ ਤੇ ਰੱਖਿਆ ਅਧਿਕਾਰੀਆਂ ਨੂੰ ਹੈਰਾਨ ਕੇ ਰੱਖ ਦਿੱਤਾ ਸੀ। ਇਸ ਐਲਾਨ ਤੋਂ ਬਾਅਦ ਅਮਰੀਕੀ ਰੱਖਿਆ ਸਕੱਤਰ ਜਿਮ ਮੈਟਿਸ ਤੇ ਸੀਨੀਅਰ ਸਹਾਇਕ ਬ੍ਰੈਟ ਮੈੱਕਗੁਰਕ ਨੇ ਅਸਤੀਫ਼ਾ ਦੇ ਦਿੱਤਾ ਸੀ। ਪਿਛਲੇ ਸ਼ਨਿੱਚਰਵਾਰ ਨੂੰ ਡਿਫੈਂਸ ਚੀਫ਼ ਆਫ਼ ਸਟਾਫ਼ ਕੇਵਿਨ ਸਵੀਨੇ ਨੇ ਵੀ ਅਹੁਦਾ ਛੱਡ ਦਿੱਤਾ ਸੀ। ਉਹ ਟਰੰਪ ਦੇ ਐਲਾਨ ਤੋਂ ਬਾਅਦ ਅਸਤੀਫ਼ਾ ਦੇਣ ਵਾਲੇ ਤੀਜੇ ਵੱਡੇ ਰੱਖਿਆ ਅਧਿਕਾਰੀ ਸਨ।ਇਸੇ ਦੌਰਾਨ ਉੱਤਰ-ਪੂਰਬੀ ਅਮਰੀਕੀ ਸਹਿਯੋਗੀ ਕੁਰਦਾਂ ਨੇ ਤੁਰਕੀ ਦਾ ਭਾਂਡਾ ਭੰਨ ਦਿੱਤਾ, ਜੋ ਕਿ ਉਨ੍ਹਾਂ ਨੂੰ ਅੱਤਵਾਦੀ ਸਮਝਦਾ ਹੈ। ਪਰ ਜਦੋਂ ਟਰੰਪ ਦਾ ਪਿਛਲੇ ਹਫ਼ਤੇ ਇਹ ਬਿਆਨ ਆਇਆ ਕਿ ਫੌਜ ਦੀ ਵਾਪਸੀ ਦੀ ਪ੍ਰਕਿਰਿਆ ਕਾਫ਼ੀ ਹੌਲੀ ਹੋਵੇਗੀ ਅਤੇ ਉਦੋਂ ਤੱਕ ਉਹ ਆਈਐੱਸ ਨਾਲ ਲੜਾਈ ਜਾਰੀ ਰੱਖਣਗੇ। Image copyright Reuters ਫੋਟੋ ਕੈਪਸ਼ਨ ਜੌਹਨ ਬੋਲਟਨ ਨੇ ਕਿਹਾ ਕੁਰਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹ ਤੁਰਕੀ ਦੀ ਮਦਦ ਲੈਣਗੇ ਜੌਹਨ ਬੋਲਟਨ ਨੇ ਕੀ ਕਿਹਾਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਤੋਂ ਪਹਿਲਾਂ ਬੋਲਟਨ ਨੇ ਕਿਹਾ, ''ਅਸੀਂ ਨਹੀਂ ਸਮਝਦੇ ਕਿ ਤੁਰਕੀ ਫੌਜੀ ਕਾਰਵਾਈ ਕਰੇਗਾ ਜੋ ਕਿ ਪੂਰੀ ਤਰ੍ਹਾਂ ਤਾਲਮੇਲ ਵਾਲਾ ਨਹੀਂ ਹੈ। ਉਹ ਅਮਰੀਕਾ ਨਾਲ ਸਹਿਮਤ ਹੈ ਅਤੇ ਘੱਟੋ-ਘੱਟ ਉਸ ਤੋਂ ਸਾਡੇ ਫੌਜੀਆਂ ਨੂੰ ਖ਼ਤਰਾ ਨਹੀਂ ਹੈ। ਇਸ ਨਾਲ ਰਾਸ਼ਟਰਪਤੀ ਦੀ ਲੋੜ ਵੀ ਪੂਰੀ ਹੋ ਜਾਵੇਗੀ।''ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਫੌਜ ਵਾਪਸੀ ਦਾ ਨਾ ਕੋਈ ਟਾਇਮਟੇਬਲ ਹੈ ਅਤੇ ਨਾ ਹੀ ਅਨੰਤ ਸਮੇਂ ਦੀ ਵਚਨਬੱਧਤਾ ਹੈ।ਬੋਲਟਨ ਨੇ ਕਿਹਾ ਕਿ ਟਰੰਪ ਆਈਐੱਸ ਨੂੰ ਵੀ ਪੂਰੀ ਤਰ੍ਹਾਂ ਨਸ਼ਟ ਕਰਨਾ ਚਾਹੁੰਦੇ ਹਨ। Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi ਸੀਰੀਆ 'ਚ ਕਿੰਨੀ ਅਮਰੀਕੀ ਫੌਜਸੀਰੀਆ ਵਿਚ ਕਰੀਬ 2000 ਅਮਰੀਕੀ ਫੌਜੀ ਹਨ, ਭਾਵੇਂ ਕਿ ਇਹ ਗਿਣਤੀ ਅਸਲ ਵਿਚ ਕਾਫ਼ੀ ਜ਼ਿਆਦਾ ਹੋ ਸਕਦੀ ਹੈ। ਅਮਰੀਕੀ ਫੌਜ ਦਾ ਪਹਿਲਾ ਦਲ 2015 ਦੀ ਪਤਝੜ ਵਿਚ ਆਇਆ ਸੀ। ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਈਐੱਸ ਖ਼ਿਲਾਫ਼ ਲੜ ਰਹੇ ਕੁਰਦਾਂ ਦੇ ਲੜਾਕਿਆਂ ਨੂੰ ਸਿਖਲਾਈ ਦੇਣ ਲਈ ਫੌਜੀ ਦਲ ਭੇਜਿਆ ਸੀ।ਇਹ ਵੀ ਪੜ੍ਹੋ:'ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ''ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ'ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi Skip Youtube post 4 by BBC News Punjabi Warning: Third party content may contain adverts End of Youtube post 4 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੋਸ਼ਣ ਵਿਗਿਆਨੀਆਂ ਨੇ ਨਵੇਂ ਤਰੀਕੇ ਰਾਹੀਂ ਸੁਝਾਇਆ ਹੈ ਕਿ ਤੁਸੀਂ ਆਪਣੇ ਖਾਣਾ ਸਹੀ ਮਾਤਰਾ ਕਿਵੇਂ ਜੋਖ ਸਕਦੇ ਹੋ। ਇਸ ਵਿੱਚ ਉਨ੍ਹਾਂ ਨੇ ਹੱਥਾਂ, ਅੰਗੂਠੇ ਤੇ ਮੁੱਠੀ ਦੀ ਮਦਦ ਨਾਲ ਸਹੀ ਮਾਤਰਾ ਤੈਅ ਕਰਨ ਲਈ ਤਰੀਕੇ ਦੱਸੇ ਹਨ। ਤੁਸੀਂ ਵੀ ਦੇਖੋ ਵੀਡੀਓ ਤੇ ਜਾਣੋ ਕਿਵੇਂ ਕਿਹੜੇ ਇਮੋਜੀ ਸਾਈਨ ਇਸ ਵਿੱਚ ਤੁਹਾਡੀ ਬਾਖ਼ੂਬੀ ਮਦਦ ਕਰ ਸਕਦੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬੱਚਿਆਂ ਵਿੱਚ ਸਕਰੀਨ ਲਈ ਵਧਦੇ ਲਗਾਉ 'ਤੇ ਕਾਬੂ ਪਾਉਣ ਲਈ ਇਹ ਕਰੋ 19 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46261534 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਬੱਚਿਆਂ ਵਿੱਚ ਸਕਰੀਨਾਂ ਨਾਲ ਗੂੜ੍ਹਾ ਹੁੰਦਾ ਪਿਆਰ ਮਾਪਿਆਂ ਲਈ ਚਿੰਤਾ ਦਾ ਸਬਬ ਬਣਦਾ ਜਾ ਰਿਹਾ ਹੈ।ਇੱਕ ਸਰਵੇ ਦੇ ਨਤੀਜਿਆਂ ਮੁਤਾਬਕ ਹੁਣ ਬੱਚਿਆਂ ਨੂੰ ਮੋਬਾਈਲ ਤੇ ਟੈਬਲਟ ਦੀਆਂ ਸਕਰੀਨਾਂ ਮਿਠਾਈਆਂ ਤੋਂ ਵੀ ਵਧੇਰੇ ਭਾਉਣ ਲੱਗ ਪਈਆਂ ਹਨ।ਮਾਪਿਆਂ ਨੂੰ ਬੱਚਿਆਂ ਦੀ ਇਨ੍ਹਾਂ ਆਦਤਾਂ ਨੂੰ ਕੰਟਰੋਲ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਈ ਆਪਣੇ ਵੱਲੋਂ ਬੱਚਿਆਂ ਸਾਹਮਣੇ ਪੇਸ਼ ਕੀਤੀ ਮਿਸਾਲ ਨੂੰ ਵੀ ਇਸ ਦੀ ਵਜ੍ਹਾ ਮੰਨਦੇ ਹਨ।7000 ਯੂਰਪੀ ਮਾਪਿਆਂ ਉੱਪਰ ਕੀਤੇ ਇਸ ਸਰਵੇ ਵਿੱਚ 43% ਮਾਪਿਆਂ ਨੇ ਦੱਸਿਆ ਕਿ ਉਪਕਰਣਾਂ ਦੀ ਵਰਤੋਂ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਨੀਂਦ ਵਿੱਚ ਖਲਲ ਪੈ ਰਿਹਾ ਹੈ ਅਤੇ ਉਹ ਉਨੀਂਦਰੇ ਦੇ ਸ਼ਿਕਾਰ ਹੋ ਰਹੇ ਹਨ।38% ਮਾਪਿਆਂ ਨੂੰ ਖ਼ਦਸ਼ਾ ਸੀ ਕਿ ਸਕਰੀਨ ਸਾਹਮਣੇ ਲੋੜੋਂ ਵਧੇਰੇ ਸਮਾਂ ਬਿਤਾਉਣ ਕਾਰਨ ਬੱਚਿਆਂ ਦੇ ਸਮਾਜੀਕਰਨ ਅਤੇ 32% ਨੇ ਆਪਣੇ ਬੱਚਿਆਂ ਦੀ ਮਾਨਸਿਕ ਸਿਹਤ ਬਾਰੇ ਵੀ ਫਿਕਰ ਜ਼ਾਹਰ ਕੀਤੇ।ਇਹ ਵੀ ਪੜ੍ਹੋ:ਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈ'ਸਿਗਰਟ ਲੜਕੇ ਦੇ ਫੇਫੜੇ, ਪਰ ਲੜਕੀ ਦਾ ਚਰਿੱਤਰ ਖ਼ਰਾਬ ਕਰਦੀ ਹੈ'4 ਸਾਲ ਦੇ ਕਥਿਤ ਸਮਾਜਵਾਦ 'ਚ ਕਿਵੇਂ 20 ਲੱਖ ਲੋਕ ਮਾਰੇ ਗਏਚਾਕਲੇਟ ਤੋਂ ਜ਼ਿਆਦਾ ਮੋਬਾਈਲ ਪਸੰਦਐਂਟੀਵਾਇਰਸ ਨਿਰਮਾਤਾ ਕੰਪਨੀ ਨੌਰਟਨ ਨੇ ਇਹ ਸਰਵੇ ਕੀਤਾ। ਇਸ ਵਿੱਚ ਮਾਪਿਆਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਪੰਜ ਤੋਂ 16 ਸਾਲਾਂ ਦੇ ਬੱਚੇ ਸਕਰੀਨਾਂ ਦੀ ਕਿੰਨੀ ਅਤੇ ਕਿਵੇਂ ਵਰਤੋਂ ਕਰਦੇ ਹਨ।ਬਰਤਾਨਵੀ ਬੱਚਿਆਂ ਵਿੱਚ ਬਾਹਰ ਨਿਕਲ ਕੇ ਖੇਡਣ ਦੀ ਥਾਂ ਮੋਬਾਈਲ ਤੇ ਗੇਮ ਖੇਡਣ ਦਾ ਰੁਝਾਨ ਵਧੇਰੇ ਦੇਖਿਆ ਗਿਆ। ਇਹ ਵੀ ਸਾਹਮਣੇ ਆਇਆ ਕਿ ਲਗਪਗ ਇੱਕ ਚੌਥਾਈ ਬੱਚੇ ਆਪਣੇ ਮਾਪਿਆਂ ਤੋਂ ਵਧੇਰੇ ਔਨਲਾਈਨ ਰਹਿੰਦੇ ਹਨ।ਮਾਪਿਆਂ ਲਈ ਕੁਝ ਸੁਝਾਅਘਰ ਵਿੱਚ ਨਿਯਮ ਬਣਾਓ, ਜਿਵੇਂ ਕਿੰਨੀਂ ਦੇਰ ਬੱਚੇ ਕੋਈ ਸਕਰੀਨ ਦੇਖ ਸਕਦੇ ਹਨ ਅਤੇ ਕੀ ਦੇਖ ਸਕਦੇ ਹਨ।ਬੱਚੇ ਇੰਟਰਨੈੱਟ ਤੇ ਕੀ ਦੇਖਦੇ ਅਤੇ ਕੀ ਕਰਦੇ ਹਨ ਇਸ ਬਾਰੇ ਉਨ੍ਹਾਂ ਨਾਲ ਗੱਲਬਾਤ ਕਰੋ।ਬੱਚਿਆਂ ਨੂੰ ਸੋਸ਼ਲ ਮੀਡੀਆ 'ਤੇ ਦੋਸਤਾਂ ਨਾਲ ਗੱਲਬਾਤ ਕਰਨ ਲਈ ਉਤਸ਼ਾਹਿਤ ਕਰੋ।ਬੱਚਿਆਂ ਨੂੰ ਸਮਝਾਓ ਕਿ ਕੋਈ ਵੀ ਸਾਈਟ ਜਾਂ ਲਿੰਖ ਖੋਲ੍ਹਣ ਤੋਂ ਪਹਿਲਾਂ ਉਹ ਸੋਚਣ ਦੀ ਆਦਤ ਬਣਾਉਣ।ਬੱਚੇ ਵੈਬਸਾਈਟਾਂ ਉੱਪਰ ਕੀ ਦੇਖਦੇ ਹਨ ਉਸ ਉੱਪਰ ਨਿਗਰਾਨੀ ਰੱਖਣ ਅਤੇ ਉਸਨੂੰ ਸੀਮਤ ਕਰਨ ਲਈ ਤਕਨੀਕ ਦੀ ਵਰਤੋਂ ਕਰੋ। ਕਈ ਵੈਬਸਾਈਟਾਂ ਚਾਈਲਡ ਲਾਕ ਦੀ ਸਹੂਲਤ ਦਿੰਦੀਆਂ ਹਨ, ਉਸ ਦੀ ਵਰਤੋਂ ਕਰੋ।ਬੱਚਿਆਂ ਨਾਲ ਗੱਲਬਾਤ ਕਰੋ ਕਿ ਇੰਟਰਨੈੱਟ ਉੱਪਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ ਪਾਉਣ ਦੇ ਕੀ ਸੰਭਾਵੀ ਖ਼ਤਰੇ ਹੋ ਸਕਦੇ ਹਨ।ਬੱਚਿਆਂ ਲਈ ਇੱਕ ਚੰਗੀ ਮਿਸਾਲ ਬਣੋ।ਦੇਖਿਆ ਗਿਆ ਕਿ ਬਰਤਾਨਵੀ ਬੱਚੇ ਆਪਣੇ ਘਰਾਂ ਵਿੱਚ ਔਸਤ ਤਿੰਨ ਘੰਟੇ ਸਕਰੀਨ ਦੇ ਸਾਹਮਣੇ ਬਿਤਾਉਂਦੇ ਹਨ।ਨੌਰਟਨ ਯੂਰਪ ਦੇ ਜਰਨਲ ਮੈਨੇਜਰ ਨਿੱਕ ਸ਼ਾਅ ਨੇ ਇੱਕ ਬਿਆਨ ਵਿੱਚ ਕਿਹਾ, ""ਹੁਣ ਮਾਪੇ ਬਣਨਾ ਸੌਖਾ ਨਹੀਂ ਹੈ।""ਇਹ ਵੀ ਪੜ੍ਹੋ:ਤੁਸੀਂ ਕਿੰਨਾਂ ਸਮਾਂ ਮੋਬਾਈਲ ਦੀ ਸਕਰੀਨ ਦੇਖਦੇ ਹੋ?ਬਲੂ ਵੇਲ ਗੇਮ ਤੋਂ ਬੱਚੇ ਕਿਵੇਂ ਬਚਣ?ਕੀ ਮੋਬਾਈਲ 'ਤੇ ਗੇਮ ਖੇਡਣਾ ਬਿਮਾਰੀ ਹੈ?‘ਪਾਪਾ ਫੇਸਬੁੱਕ ‘ਤੇ ਰਹਿੰਦੇ ਹਨ, ਸਾਡੇ ਨਾਲ ਨਹੀਂ’""ਬੱਚਿਆਂ ਨੂੰ ਸਬਜ਼ੀਆਂ ਖਵਾਉਣਾ, ਸਮੇਂ ਸਿਰ ਸੁਲਾਉਣਾ ਅਤੇ ਸਕੂਲ ਦਾ ਕੰਮ ਕਰਾਉਣ ਵਰਗੀਆਂ ਪੁਰਾਣੀਆਂ ਚੁਣੌਤੀਆਂ ਤਾ ਬਰਕਾਰ ਹਨ ਹੀ ਅਤੇ ਇਸ ਵਿੱਚ ਤਕਨੀਕ ਵੀ ਸ਼ਾਮਲ ਹੋ ਗਈ ਹੈ ਜਿਸ ਨਾਲ ਮਾਪਿਆਂ ਨੇ ਨਜਿੱਠਣਾ ਹੈ।""ਇਹ ਵੀ ਇੱਕ ਤੱਥ ਹੈ ਕਿ ਬਹੁਤ ਥੋੜੇ ਮਾਂ-ਬਾਪ ਉਪਕਰਣਾਂ ਦੀ ਵਰਤੋਂ ਆਪਣੇ ਬਚਪਨ ਤੋਂ ਨਹੀਂ ਕਰਦੇ ਰਹੇ। ਇਸ ਕਰਕੇ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸ ਪ੍ਰਕਾਰਾ ਦੇ ਨਿਯਮ ਬੱਚਿਆਂ ਲਈ ਬਣਾਏ ਜਾਣ।ਦੂਸਰਾ ਮਾਂ-ਬਾਪ ਇਸ ਗੱਲੋਂ ਵੀ ਉਲਝ ਜਾਂਦੇ ਹਨ ਕਿ ਬੱਚੇ ਤਕਨੀਕ ਨਾਲ ਰੂਬਰੂ ਹੋ ਰਹੇ ਹਨ। 60 ਫੀਸਦੀ ਮਾਪਿਆਂ ਨੇ ਦੱਸਿਆ ਕਿ ਤਕਨੀਕ ਦੀ ਵਰਤੋਂ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਣ ਵਿੱਚ ਮਦਦ ਮਿਲੀ ਹੈ ਅਤੇ 53 ਫੀਸਦੀ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਬੱਚੇ ਖ਼ੁਸ਼ ਹੋ ਜਾਂਦੇ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਕਿਤੇ ਤੁਹਾਡਾ ਨਿਆਣਾ ਵੀ ਤਾਂ ਗੇਮ ਦੀ ਲਤ ਦਾ ਸ਼ਿਕਾਰ ਨਹੀਂ ਹੋ ਗਿਆਸਰਵੇ ਵਿੱਚ ਸ਼ਾਮਲ ਮਾਪਿਆਂ ਵਿੱਚੋਂ 9 ਫੀਸਦੀ ਨੇ ਆਪਣੇ ਬੱਚਿਆਂ ਲਈ ਕੋਈ ਨਿਯਮ ਨਹੀਂ ਸਨ ਬਣਾਏ ਹੋਏ। 65 ਫੀਸਦੀ ਮਾਪੇ ਆਪਣੇ ਬੱਚਿਆਂ ਨੂੰ ਉਪਕਰਣਾਂ ਨਾਲ ਇਕੱਲਿਆਂ ਵੀ ਛੱਡ ਦਿੰਦੇ ਸਨ। 49 ਫੀਸਦੀ ਨੇ ਦੱਸਿਆ ਕਿ ਉਹ ਇਸ ਨੂੰ ਸੀਮਤ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ।43 ਫੀਸਦੀ ਮਾਪਿਆਂ ਦਾ ਕਹਿਣਾ ਸੀ ਕਿ ਬੱਚੇ ਨਿਯਮਾਂ ਤੇ ਪਾਬੰਦੀਆ ਨੂੰ ਤੋੜਨ ਦੇ ਢੰਗ ਲੱਭ ਹੀ ਲੈਣਗੇ।""ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਅਸੀਂ ਸਕਰੀਨ ਸਾਹਮਣੇ ਕਿੰਨਾ ਸਮਾਂ ਬਿਤਾਉਂਦੇ ਹਾਂ ਅਤੇ ਇਸ ਦੀ ਵੱਧ ਰਹੀ ਵਰਤੋਂ ਨਾਲ ਨਜਿੱਠਣਾ ਚਾਹੀਦਾ ਹੈ ਜਿਸ ਵਿੱਚ ਮਾਪਿਆਂ ਨੂੰ ਚੰਗੀ ਮਿਸਾਲ ਬਣਨਾ ਪਵੇਗਾ"" ਸ਼ਾਹ ਨੇ ਦੱਸਿਆ ਕਿ 58% ਮਾਪਿਆਂ ਨੇ ਘਰਾਂ ਵਿੱਚ ਅਜਿਹਾ ਸਮਾਂ ਨਿਸ਼ਚਿਤ ਕੀਤਾ ਹੋਇਆ ਸੀ ਜਦੋਂ ਘਰ ਵਿੱਚ ਕੋਈ ਵੀ ਕਿਸੇ ਸਕਰੀਨ ਜਾਂ ਉਪਕਰਣ ਦੀ ਵਰਤੋਂ ਨਹੀਂ ਕਰੇਗਾ।ਇਹ ਵੀਡੀਓ ਵੀ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi ",False " ਐੱਸਜੀਪੀਸੀ 500 ਅਤੇ 1000 ਦੇ ਨੋਟਾਂ ਕਾਰਨ ਪਹੁੰਚੀ ਆਰਬੀਆਈ - 5 ਅਹਿਮ ਖ਼ਬਰਾਂ 4 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46755189 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਸ਼੍ਰੋਮਣੀ ਕਮੇਟੀ ਨੇ ਭਾਰਤੀ ਰਿਜ਼ਰਵ ਬੈਂਕ ਕੋਲ ਬੰਦ ਹੋ ਚੁੱਕੇ 500 ਅਤੇ 1000 ਦੇ ਨੋਟਾਂ ਵਿੱਚ 30.4 ਕਰੋੜ ਬਦਲਣ ਲਈ ਪਹੁੰਚ ਕੀਤੀ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਨੋਟ ਸ਼ਰਧਾਲੂਆਂ ਵੱਲੋਂ ਚੜ੍ਹਾਵੇ ਦੇ ਰੂਪ ਵਿੱਚ ਪ੍ਰਾਪਤ ਹੋਏ ਹਨ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹਾਲਾਂਕਿ ਸ਼੍ਰੋਮਣੀ ਕਮੇਟੀ ਨੇ 31 ਮਾਰਚ 2017 ਤੱਕ ਸਾਰੇ ਬੰਦ ਕੀਤੇ ਗਏ ਨੋਟ ਜਮਾਂ ਕਰਵਾ ਦਿੱਤੇ ਸਨ ਪਰ ਚੜ੍ਹਾਵੇ ਵਿੱਚ ਇਨ੍ਹਾਂ ਦੀ ਆਮਦ ਜੁਲਾਈ 2017 ਤੱਕ ਜਾਰੀ ਰਹੀ।ਅਖ਼ਬਾਰ ਦੀ ਹੀ ਖ਼ਬਰ ਮੁਤਾਬਕ 2000 ਦੇ ਨਵੇਂ ਨੋਟਾਂ ਦੀ ਛਪਾਈ ਵੀ ਸਰਕਾਰ ਨੇ ਘਟਾ ਦਿੱਤੀ ਹੈ। ਇਹ ਨਵੇਂ ਨੋਟ ਨਵੰਬਰ 2016 ਵਿੱਚ 500 ਅਤੇ 1000 ਦੇ ਪੁਰਾਣੇ ਨੋਟਾਂ ਦੇ ਕੇਂਦਰ ਸਰਕਾਰ ਵੱਲੋਂ ਬੰਦ ਕਰ ਦਿੱਤੇ ਜਾਣ ਮਗਰੋਂ ਛਾਪੇ ਗਏ ਸਨ। ਹਾਲਾਂਕਿ ਬਾਜ਼ਾਰ ਵਿੱਚ ਉਪਲਬਧ 2000 ਦੇ ਨੋਟ ਚੱਲਦੇ ਰਹਿਣਗੇ।ਇਹ ਵੀ ਪੜ੍ਹੋ:ਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆ'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'ਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਫੈਕਟਰੀ 'ਚ ਧਮਾਕੇ ਕਾਰਨ 6 ਲੋਕਾਂ ਦੀ ਮੌਤ ਕਈ ਫਸੇਦਿੱਲੀ ਦੇ ਮੋਤੀ ਨਗਰ ਇਲਾਕੇ ਵਿੱਚ ਇੱਕ ਫੈਕਟਰੀ ਢਹਿ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ।ਹਿੰਦੁਸਤਾਨ ਟਾਈਮਜ਼ ਨੇ ਪੁਲਿਸ ਦੇ ਹਵਾਲੇ ਨਾਲ ਹਾਦਸੇ ਦਾ ਕਾਰਨ ਫੈਕਟਰੀ ਦੀ ਤਿੰਨ ਮੰਜ਼ਿਲਾ ਇਮਾਰਤ ਵਿੱਚ ਹੋਇਆ ਧਮਾਕਾ ਦੱਸਿਆ ਹੈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਧਮਾਕਾ ਹੁੰਦਿਆਂ ਹੀ ਇਮਾਰਤ ਦੇ ਨਜ਼ਦੀਕੀ ਇੱਕ ਕਬਾੜਖਾਨੇ ਵਿਚਲੇ ਕਾਮੇ ਮਲਬੇ ਥੱਲੇ ਦੱਬੇ ਗਏ। ਪੁਲਿਸ ਕਮਿਸ਼ਨਰ ਮੁਤਾਬਕ ਦੋਵਾਂ ਇਮਾਰਤਾਂ ਵਿੱਚ ਕੁਲ 18 ਲੋਕ ਸਨ। Image copyright Getty Images ਚੀਨ ਜਾ ਰਹੇ ਨਾਗਰਿਕਾਂ ਨੂੰ ਅਮਰੀਕਾ ਦੀ ਹਿਦਾਇਤਚੀਨ ਵਿੱਚ ਹਾਈ-ਪ੍ਰੋਫਾਈਲ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਕਾਰਨ ਅਮਰੀਕੀ ਵਿਦੇਸ਼ ਮੰਤਰਾਲਾ ਨੇ ਚੀਨ ਜਾ ਰਹੇ ਆਪਣੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।ਤਾਜ਼ਾ ਸਲਾਹ ਵਿੱਚ ਕਿਹਾ ਗਿਆ ਹੈ ਕਿ ਚੀਨ ਅਮਰੀਕੀ ਨਾਗਰਿਕਾਂ ਨੂੰ ਦੇਸ ਛੱਡ ਕੇ ਜਾਣ ਤੋਂ ਰੋਕ ਰਿਹਾ ਹੈ। ਦੋ ਕੈਨੇਡੀਅਨ ਨਾਗਰਿਕਾਂ ਦੇ ਚੀਨ ਵਿੱਚ ਹਿਰਾਸਤ ਵਿੱਚ ਲਏ ਜਾਣ ਮਗਰੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ। ਬੀਬੀਸੀ ਦੀ ਵੈੱਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ। Image copyright Manpreet romana/geety images ਸੁਪਰੀਮ ਕੋਰਟ ’ਚ ਬਾਬਰੀ ਮਸਜਿਦ ਰਾਮ ਮੰਦਿਰ ਕੇਸ ਦੀ ਸੁਣਵਾਈਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਬਾਬਰੀ ਮਸਜਿਦ ਰਾਮ ਮੰਦਿਰ ਕੇਸਾਂ ਦੀ ਸੁਣਵਾਈ ਕਰੇਗਾ।ਟਾਈਮਜ਼ ਆਫ਼ ਇੰਡੀਆ ਖ਼ਬਰ ਮੁਤਾਬਕ ਇਨ੍ਹਾਂ ਕੇਸਾਂ ਦੀ ਸੁਣਵਾਈ ਇੱਕ ਤਿੰਨ ਜੱਜਾਂ ਦੀ ਬੈਂਚ ਕਰੇਗੀ ਜਿਸ ਵਿੱਚ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਐਸ ਕੇ ਕੌਲ ਸ਼ਾਮਲ ਹੋਣਗੇ। ਇਹ ਸੁਣਵਾਈ ਇਲਾਹਾਬਾਦ ਹਾਈ ਕੋਰਟ ਦੇ ਸਾਲ 2010 ਉਸ ਫੈਸਲੇ ਖਿਲਾਫ ਪਾਈਆਂ 14 ਅਰਜੀਆਂ ਖਿਲਾਫ ਕੀਤੀ ਜਾਣੀ ਹੈ ਜਿਸ ਵਿੱਚ ਅਦਾਲਤ ਨੇ ਕਿਹਾ ਸੀ ਕਿ ਸਾਰੀ 2.77 ਏਕੜ ਭੂਮੀ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਦਿੱਤਾ ਜਾਵੇ ਅਤੇ ਸੁੰਨੀ ਵਕਫ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮ ਲਲਾ ਨੂੰ ਦੇ ਦਿੱਤੀ ਜਾਵੇ। Image copyright APPLE ਐਪਲ ਦੇ ਸ਼ੇਅਰ ਘਟੇਅਮਰੀਕੀ ਕੰਪਨੀ ਐਪਲ ਦੇ ਸ਼ੇਅਰ ਵੀਰਵਾਰ ਡਿੱਗੇ ਜਿਸ ਕਾਰਨ ਕੰਪਨੀ ਨੂੰ ਲਗਪਗ 5,25,800 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।ਕੰਪਨੀ ਨੇ ਇੱਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਸਾਲ ਦੀ ਆਖ਼ਰੀ ਤਿਮਾਹੀ ਵਿੱਚ ਉਸ ਦੀ ਕਮਾਈ ਅੰਦਾਜ਼ੇ ਤੋਂ ਘੱਟ ਰਹਿ ਸਕਦੀ ਹੈ। ਕੰਪਨੀ ਨੇ 89 ਅਰਬ ਡਾਲਰ ਦੇ ਲਾਭ ਦਾ ਅੰਦਾਜ਼ਾ ਲਾਇਆ ਸੀ ਜਦਕਿ ਬੁੱਧਵਾਰ ਨੂੰ ਕੰਪਨੀ ਨੇ ਕਿਹਾ ਕਿ ਉਸ ਨੂੰ 84 ਅਰਬ ਡਾਲਰ ਦੀ ਕਮਾਈ ਹੋ ਸਕਦੀ ਹੈ। ਬੀਬੀਸੀ ਦੀ ਵੈੱਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ। ਇਹ ਵੀ ਪੜ੍ਹੋ:ਮੋਦੀ ਦਾ ਜਾਦੂ ਗੁਰਦਾਸਪੁਰ 'ਚ ਇਸ ਕਰਕੇ ਨਹੀਂ ਚੱਲਿਆਐੱਚ ਐੱਸ ਫੂਲਕਾ ਨੇ ਆਮ ਆਦਮੀ ਪਾਰਟੀ ਛੱਡੀਪਾਕਿਸਤਾਨ 'ਚ ਦਾਜ ਖਿਲਾਫ਼ ਅਨੋਖੀ ਮੁਹਿੰਮਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰਾਮ ਰਹੀਮ ਨੂੰ ਮੈਂ ਕਦੇ ਨਹੀਂ ਮਿਲਿਆ - ਅਕਸ਼ੈ ਕੁਮਾਰ 12 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46180495 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਪੁਲਿਸ ਫਾਇਰਿੰਗ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ (ਐੱਸਆਈਟੀ) ਵੱਲੋਂ ਅਦਾਕਾਰ ਅਕਸ਼ੈ ਕੁਮਾਰ ਨੂੰ ਸੰਮਨ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣਾ ਪੱਖ ਰੱਖਿਆ।ਇੱਹ ਗੱਲ ਵੱਖ ਹੈ ਕਿ ਅਕਸ਼ੇ ਕੁਮਾਰ ਨੇ ਟਵਿੱਟਰ 'ਤੇ ਆਪਣਾ ਪੱਖ ਰੱਖਦਿਆਂ ਐੱਸਆਈਟੀ ਦੇ ਸੰਮਨ ਬਾਰੇ ਕੋਈ ਗੱਲ ਨਹੀਂ ਕੀਤੀ।ਅਕਸ਼ੈ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸੁਖਬੀਰ ਬਾਦਲ ਨਾਲ ਮੁਲਾਕਾਤ ਕਰਵਾਉਣ ਦੀਆਂ ਗੱਲਾਂ, ਡੇਰਾ ਮੁਖੀ ਨੂੰ ਅਕਾਲ ਤਖ਼ਤ ਤੋਂ ਸਾਹਿਬ ਤੋਂ ਮੁਆਫ਼ੀ ਵਾਲੇ ਮੁੱਦੇ ਉੱਤੇ ਆਪਣੀ ਸਫਾਈ ਦਿੱਤੀ।ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਕੁਝ ਡੇਰਾ ਸਮਰਥਕਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਸਨ।ਐੱਸਆਈਟੀ ਨੇ ਅਕਸ਼ੇ ਦੇ ਨਾਲ ਨਾਲ ਪੰਜਾਬ ਦੇ ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡਿਪਟੀ ਸੀਐੱਮ ਸੁਖਬੀਰ ਬਾਦਲ ਨੂੰ ਵੀ ਹਾਜ਼ਿਰ ਹੋਣ ਲਈ ਕਿਹਾ ਹੈ। Image copyright GETTY IMAGES/FB ਫੋਟੋ ਕੈਪਸ਼ਨ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਅਕਸ਼ੈ ਕੁਮਾਰ ਨੂੰ 21 ਨਵੰਬਰ ਨੂੰ ਸੰਮਨ ਅਕਸ਼ੈ ਕੁਮਾਰ ਨੇ ਕੀ ਕਿਹਾ?ਸੋਸਲ ਮੀਡੀਆ 'ਤੇ ਅਫਵਾਹ ਫੈਲਾਈ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਰਾਮ ਰਹੀਮ ਨਾਮ ਦੇ ਬਾਬੇ ਦੀ ਕਿਸੇ ਮੁਲਾਕਾਤ ਵਿੱਚ ਮੇਰਾ ਕੋਈ ਯੋਗਦਾਨ ਹੈ। ਮੈਂ ਆਪਣੀ ਜਿੰਦਗੀ ਵਿੱਚ ਰਾਮ ਰਹੀਮ ਨੂੰ ਕਦੇ ਨਹੀਂ ਮਿਲਿਆ।ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਾ ਹੈ ਕਿ ਮੁੰਬਈ ਦੇ ਜੁਹੂ ਇਲਾਕੇ ਵਿੱਚ ਓਹ ਵੀ ਰਹਿੰਦਾ ਸੀ ਪਰ ਅਸੀਂ ਕਦੇ ਨਹੀਂ ਮਿਲੇ। ਪਿਛਲੇ ਕਈ ਸਾਲਾਂ ਤੋਂ ਮੈਂ ਪੰਜਾਬੀ ਸਭਿਆਚਾਰ ਅਤੇ ਸਿੱਖੀ ਦੀ ਵਿਚਾਰਧਾਰਾ ਉੱਤੇ ਫਿਲਮਾਂ ਬਣਾ ਰਿਹਾ ਹਾਂ। ਮੈਨੂ ਆਪਣੇ ਪੰਜਾਬੀ ਹੋਣ 'ਤੇ ਮਾਣ ਹੈ ਅਤੇ ਸਿੱਖ ਧਰਮ ਲਈ ਅਥਾਹ ਸਰਧਾ ਅਤੇ ਸਤਿਕਾਰ ਹੈ।ਮੈਂ ਭੁੱਲ ਕੇ ਵੀ ਆਪਣੇ ਇਹਨਾਂ ਭੈਣ ਭਰਾਵਾਂ ਦੇ ਦਿਲ ਦੁਖਾਉਣ ਵਾਲੀ ਕਿਸੇ ਗੱਲ 'ਚ ਸ਼ਾਮਿਲ ਨਹੀਂ ਹੋ ਸਕਦਾਕਿਸੇ ਬਦਨੀਤੀ ਨਾਲ ਜਾਂ ਕਿਸੇ ਘਟੀਆ ਰਾਜਨੀਤੀ ਤੋਂ ਪ੍ਰੇਰਿਤ ਮੈਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਇਹਨਾਂ ਅਫਵਾਹਾਂ ਦੀ ਮੈਂ ਨਿੰਦਾ ਕਰਦਾ ਹਾਂ। Image Copyright @akshaykumar @akshaykumar Image Copyright @akshaykumar @akshaykumar ਇਹ ਵੀ ਪੜ੍ਹੋ:ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ - ਸੇਵਾ ਸਿੰਘ ਸੇਖਵਾਂ'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਪਾਰਟੀ 'ਚੋਂ ਛੁੱਟੀ ਹੋਣ 'ਤੇ ਅਜਨਾਲਾ ਤੇ ਬ੍ਰਹਮਪੁਰਾ ਨੇ ਬਾਦਲਾਂ ਨੂੰ ਕੀ ਕਿਹਾਕੀ ਹੈ ਐੱਸਆਈਟੀ ਦੇ ਸੰਮਨ ਵਿੱਚ?ਸੰਮਨ ਮੁਤਾਬਕ, ''ਬਰਗਾੜੀ ਬੇਅਦਬੀ ਮਾਮਲਾ, ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਦੀ ਜਾਂਚ ਦੇ ਮਾਮਲੇ ਵਿੱਚ ਜਿਨ੍ਹਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਉਨ੍ਹਾਂ ਦਾ ਹਾਜ਼ਿਰ ਹੋਣਾ ਲਾਜ਼ਮੀ ਹੈ। ਇਨ੍ਹਾਂ ਘਟਨਾਵਾਂ ਦੇ ਸਬੰਧ ਵਿੱਚ ਉਨ੍ਹਾਂ ਕੋਲੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਕੋਲ ਜੋ ਵੀ ਜਾਣਕਾਰੀਆਂ ਹਨ ਉਹ ਦਿੱਤੀਆਂ ਜਾਣ।''ਕੀ ਸੀ ਡੇਰਾ ਮੁਖੀ ਨੂੰ ਮਾਫ਼ੀ ਵਾਲਾ ਮਾਮਲਾ?ਸਾਲ 2007 ਵਿੱਚ ਇਲਜ਼ਾਮ ਲੱਗੇ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਧਾਰਨ ਕੀਤੀ।ਇਸ ਮਾਮਲੇ ਨੂੰ ਲੈ ਕੇ ਡੇਰਾ ਸਮਰਥਕਾਂ ਅਤੇ ਸਿੱਖ ਜਥੇਬੰਦੀਆਂ ਵਿੱਚ ਹਿੰਸਕ ਟਕਰਾਅ ਵੀ ਹੋਇਆ। ਰਾਮ ਰਹੀਮ ਦਾ ਬਾਈਕਾਟ ਕਰ ਦਿੱਤਾ ਗਿਆ।ਸਾਲ 2015 ਵਿੱਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਡੇਰਾ ਮੁਖੀ ਨੂੰ ਮਾਫ਼ੀ ਦੇ ਦਿੱਤੀ, ਪਰ ਪੰਜ ਪਿਆਰਿਆਂ ਤੇ ਸਿੱਖ ਜਥੇਬੰਦੀਆਂ ਦੇ ਜ਼ਬਰਦਸਤ ਵਰੋਧ ਮਗਰੋਂ ਮਾਫ਼ੀਨਾਮਾ ਵਾਪਸ ਲੈ ਲਿਆ ਗਿਆ। Image Copyright BBC News Punjabi BBC News Punjabi Image Copyright BBC News Punjabi BBC News Punjabi ਬੇਅਦਬੀ ਮਾਮਲੇ ਦਾ ਪੂਰਾ ਘਟਨਾਕ੍ਰਮਇੱਕ ਜੂਨ 2015: ਗੁਰੂ ਗ੍ਰੰਥ ਸਾਹਿਬ ਪਿੰਡ ਕੋਟਕਪੂਰਾ ਦੇ ਬੁਰਜ ਜਵਾਹਾਰ ਸਿੰਘ ਵਾਲਾ ਤੋਂ ਲਾਪਤਾ।12 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੇ ਅੰਗ ਬਰਗਾੜੀ ਪਿੰਡ ਵਿਚੋਂ ਮਿਲੇ।14 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖਾਂ ਵੱਲੋਂ ਪ੍ਰਦਰਸ਼ਨ, ਜਿਸ ਉੱਤੇ ਪੁਲਿਸ ਵੱਲੋਂ ਲਾਠੀਚਾਰਜ। ਇਸੇ ਦਿਨ ਬਹਿਬਲ ਕਲਾਂ ਵਿਚ ਸਿੱਖਾਂ ਅਤੇ ਪੁਲਿਸ ਦੌਰਾਨ ਹੋਈ ਝੜਪ ਵਿਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ।18 ਅਕਤੂਬਰ 2015: ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿਚ ਐੱਸਆਈਟੀ ਦਾ ਗਠਨ। ਪੁਲਿਸ ਵੱਲੋਂ ਪੂਰਾ ਮਾਮਲਾ ਸੁਲਝਾਉਣ ਦਾ ਦਾਅਵਾ ਪਰ ਪੁਲਿਸ ਦੇ ਦਾਅਵਿਆਂ ਉੱਤੇ ਸਵਾਲ ਖੜੇ ਹੋਏ।24 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਹੁਦੇ ਤੋਂ ਹਟਾਇਆ ਗਿਆ ਅਤੇ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ। ਫੋਟੋ ਕੈਪਸ਼ਨ 14 ਅਕਤੂਬਰ 2018 ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਬਰਗਾੜੀ ਵਿੱਚ ਸਿੱਖ ਸੰਗਤਾਂ ਦਾ ਵੱਡਾ ਇਕੱਠ 26 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ30 ਜੂਨ,2016: ਜਸਟਿਸ ਜ਼ੋਰ ਸਿੰਘ ਕਮਿਸ਼ਨ ਨੇ ਰਿਪੋਰਟ ਸਰਕਾਰ ਨੂੰ ਸੌਂਪੀ, ਪਰ ਕਮਿਸ਼ਨ ਦੀਆਂ ਤਜਵੀਜ਼ਾਂ ਉੱਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।14 ਅਪ੍ਰੈਲ 2017: ਅਮਰਿੰਦਰ ਸਿੰਘ ਸਰਕਾਰ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿਚ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਕੀਤਾ।30 ਜੂਨ 2018: ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ ਸਰਕਾਰ ਨੂੰ ਸੌਂਪੀ।31 ਜੂਨ 2018: ਅਮਰਿੰਦਰ ਸਿੰਘ ਦੀ ਸਰਕਾਰ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਸੀਬੀਆਈ ਹਵਾਲੇ ਕੀਤੀ।28 ਅਗਸਤ 2018: ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਅਤੇ ਅਕਾਲੀ ਦਲ ਵੱਲੋਂ ਬਹਿਸ ਦਾ ਬਾਈਕਾਟ। ਮਾਮਲੇ ਦੀ ਜਾਂਚ ਲਈ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ।10 ਸਤੰਬਰ 2018: ਪੰਜਾਬ ਸਰਕਾਰ ਵੱਲੋਂ ਬਹਿਬਲਾਂ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ।ਇਹ ਵੀ ਪੜ੍ਹੋ:'ਬੇਅਦਬੀ ਮੁੱਦੇ 'ਤੇ ਸਿਆਸਤ ਲੋਕ ਹਿੱਤਾਂ ਤੋਂ ਧਿਆਨ ਭਟਕਾਉਣ ਵਾਲੀ''ਬੇਅਦਬੀ ਦੀਆਂ ਵਧੇਰੇ ਘਟਨਾਵਾਂ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ''ਦਿੱਲੀ ਵਾਲਿਓ ਸਾਡੇ ਸਬਰ ਦਾ ਇਮਤਿਹਾਨ ਨਾ ਲਵੋ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਮੈਂ ਪ੍ਰੈਸ ਨਾਲ ਗੱਲਬਾਤ ਕਰਨ ਤੋਂ ਡਰਦਾ ਨਹੀਂ ਸੀ: ਮਨਮੋਹਨ ਸਿੰਘ - 5 ਅਹਿਮ ਖਬਰਾਂ 19 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46615541 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਸਾਧਿਆ ਹੈ ਜਿੰਨ੍ਹਾਂ ਉੱਤੇ ਮੀਡੀਆ ਤੋਂ ਦੂਰੀ ਬਣਾਏ ਰੱਖਣ ਦਾ ਇਲਜ਼ਾਮ ਲੱਗਦਾ ਰਿਹਾ ਹੈ। ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਵਿਚਾਰ ਸਾਹਮਣੇ ਰੱਖਣ ਵਿੱਚ ਕਦੇ ਵੀ ਡਰਦੇ ਨਹੀਂ ਸਨ। ਭਾਵੇਂ ਇਸ ਵਿੱਚ ਮੀਡੀਆ ਨਾਲ ਗੱਲਬਾਤ ਕਰਨਾ ਸ਼ਾਮਿਲ ਹੋਵੇ। ਆਪਣੀ ਕਿਤਾਬ 'ਚੇਂਜਿੰਗ ਇੰਡੀਆ' ਨੂੰ ਲਾਂਚ ਕਰਦੇ ਹੋਏ ਡਾ. ਮਨਮੋਹਨ ਸਿੰਘ ਨੇ ਕਿਹਾ, ""ਲੋਕ ਕਹਿੰਦੇ ਹਨ ਕਿ ਮੈਂ ਸਾਈਲੈਂਟ ਪੀਐਮ ਸੀ। ਮੈਂ ਕਹਿਣਾ ਚਾਹਾਂਗਾ ਕਿ ਮੈਂ ਉਹ ਪ੍ਰਧਾਨ ਮੰਤਰੀ ਨਹੀਂ ਸੀ ਜੋ ਮੀਡੀਆ ਤੋਂ ਡਰਦਾ ਹੋਵੇ।""""ਮੈਂ ਪ੍ਰੈਸ ਨੂੰ ਲਗਾਤਾਰ ਮਿਲਦਾ ਰਿਹਾ ਅੇਤ ਹਰੇਕ ਵਿਦੇਸ਼ ਟਰਿੱਪ ਤੇ ਮੈਂ ਪ੍ਰੈਸ ਕਾਨਫਰੰਸ ਕੀਤੀ। ਕਦੇ ਜਹਾਜ ਵਿੱਚ ਜਾਂ ਫਿਰ ਉਤਰਦਿਆਂ ਹੀ ਤੁਰੰਤ। ਇਸ ਕਿਤਾਬ ਵਿੱਚ ਵੀ ਕਈ ਅਜਿਹੀਆਂ ਹੀ ਪ੍ਰੈਸ ਕਾਨਫਰੰਸਾਂ ਦਾ ਜ਼ਿਕਰ ਹੈ।""ਹੌਲੀ-ਹੌਲੀ ਮਿਲਣਗੇ 15 ਲੱਖ ਰੁਪਏ-ਅਠਾਵਲੇਪ੍ਰਧਾਨ ਮੰਤਰੀ ਦੇ 2014 ਦੇ ਚੋਣ ਵਾਅਦਿਆਂ ਤੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਅਤੇ ਐਨਡੀਏ ਵਿੱਚ ਸਹਿਯੋਗੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਲੋਕਾਂ ਦੇ ਬੈਂਕ ਖਾਤਿਆਂ ਵਿੱਚ 15 ਲੱਖ ਰੁਪਏ ਆਉਣਗੇ।ਇਹ ਵੀ ਪੜ੍ਹੋ:ਮੇਰੇ ਬੱਚਿਆਂ ਦੀ ਮੌਤ 'ਕਜ਼ਨ' ਨਾਲ ਵਿਆਹ ਕਾਰਨ ਹੋਈ?ਹਾਮਿਦ ਦੀ ਰਿਹਾਈ ਲਈ ਲੜਨ ਵਾਲੀ ਪਾਕਿਸਤਾਨੀ ਵਕੀਲ ਰੁਖ਼ਸ਼ੰਦਾ ਨਾਜ਼ਕੀ ਇਸ ਨੋਟਬੰਦੀ ਕਾਰਨ ਰੋਟੀ-ਬੇਟੀ ਦਾ ਰਿਸ਼ਤਾ ਮੁੱਕ ਜਾਵੇਗਾਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਉਨ੍ਹਾਂ ਨੇ ਕਿਹਾ ਕਿ 15 ਲੱਖ ਰੁਪਏ ਇੱਕ ਵਾਰੀ ਵਿੱਚ ਨਹੀਂ ਆ ਜਾਣਗੇ, ਉਹ ਹੌਲੀ-ਹੌਲੀ ਲੋਕਾਂ ਨੂੰ ਮਿਲਣਗੇ। Image copyright ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਲ ਜ਼ਿਆਦਾ ਪੈਸੇ ਨਹੀਂ ਹਨ ਅਤੇ ਆਰਬੀਆਈ ਤੋਂ ਪੈਸਾ ਮੰਗਿਆ ਗਿਆ ਸੀ ਪਰ ਉਹ ਪੈਸਾ ਦੇ ਨਹੀਂ ਰਹੀ ਹੈ।ਅਠਾਵਲੇ ਮੁਤਾਬਕ ਵਾਅਦਾ ਪੂਰਾ ਕਰਨ ਵਿੱਚ ਕੁਝ ਤਕਨੀਕੀ ਮੁਸ਼ਕਿਲਾਂ ਆ ਰਹੀਆਂ ਹਨ, ""ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਬਹੁਤ ਹੀ ਸਰਗਰਮ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਵਿੱਲ ਲੋਕਾਂ ਦੀਆਂ ਕਈ ਮੁਸ਼ਕਿਲਾਂ ਦੂਰ ਹੋਈਆਂ ਹਨ।""ਸੱਜਣ ਕੁਮਾਰ ਦਾ ਕਾਂਗਰਸ ਤੋਂ ਅਸਤੀਫ਼ਾਦਿ ਟ੍ਰਿਬਿਊਨ ਮੁਤਾਬਕ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਸਜ਼ਾ ਦਾ ਐਲਾਨ ਹੋਣ ਤੋਂ ਬਾਅਦ ਸੱਜਣ ਕੁਮਾਰ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਅਸਤੀਫ਼ਾ ਉਸ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੌਂਪਿਆ ਹੈ।ਆਪਣੇ ਅਸਤੀਫ਼ੇ ਵਿੱਚ ਸੱਜਣ ਕੁਮਾਰ ਨੇ ਲਿਖਿਆ, ""ਦਿੱਲੀ ਹਾਈ ਕੋਰਟ ਵੱਲੋਂ ਮੇਰੇ ਖਿਲਾਫ਼ ਫੈਸਲਾ ਸੁਣਾਏ ਜਾਣ ਦੇ ਤੁਰੰਤ ਬਾਅਦ ਮੈਂ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ।"" Image copyright Getty Images ਤਿੰਨ ਵਾਰੀ ਸੰਸਦ ਮੈਂਬਰ ਰਹੇ ਸੱਜਣ ਕੁਮਾਰ ਦੇ ਵਕੀਲ ਅਨਿਲ ਸ਼ਰਮਾ ਦਾ ਕਹਿਣਾ ਹੈ ਅਦਾਲਤ ਦੇ ਫੈਸਲੇ ਖਿਲਾਫ਼ ਉਹ ਸੁਪਰੀਮ ਕੋਰਟ ਵਿੱਚ ਅਪੀਲ ਕਰਣਗੇ। 99 ਫੀਸਦੀ ਵਸਤਾਂ 18% ਜੀਐਸਟੀ ਦਾਇਰੇ 'ਚ ਲਿਆਉਣ ਦੀ ਤਿਆਰੀਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ 99 ਫੀਸਦ ਵਸਤਾਂ ਨੂੰ ਜੀਐਸਟੀ ਦੀ 18 ਫੀਸਦ ਦਰ (ਸਲੈਬ) ਵਿੱਚ ਰੱਖਿਆ ਜਾਵੇ। ਸ਼ਨੀਵਾਰ ਨੂੰ ਹੋਣ ਵਾਲੀ ਜੀਐਸਟੀ ਕੌਂਸਲ ਦੀ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੀਐਸਟੀ ਦੀ ਸਭ ਤੋਂ ਉਪਰਲੀ ਹੱਦ 28 ਫੀਸਦ ਵਿੱਚ ਕੁੱਝ ਚੋਣਵੀਆਂ ਵਸਤਾਂ ਜਿਵੇਂ ਲਗਜ਼ਰੀ ਆਈਟਮ ਹੀ ਰਹਿ ਜਾਣਗੀਆਂ। Image copyright Reuters ਪ੍ਰਧਾਨ ਮੰਤਰੀ ਨੇ ਕਿਹਾ, ""ਅੱਜ ਜੀਐਸਟੀ ਪ੍ਰਬੰਧ ਵੱਡੇ ਪੱਧਰ 'ਤੇ ਸਥਾਪਤ ਹੋ ਚੁੱਕਾ ਹੈ ਤੇ ਅਸੀਂ ਕੰਮ ਕਰਦਿਆਂ ਅਜਿਹੇ ਮੁਕਾਮ ਵਲ ਵੱਧ ਰਹੇ ਹਾਂ, ਜਿੱਥੇ 99 ਫੀਸਦ ਵਸਤਾਂ 18 ਫੀਸਦ ਜੀਐਸਟੀ ਸਲੈਬ ਦੇ ਘੇਰੇ ਵਿੱਚ ਸਹਿਜੇ ਹੀ ਆ ਜਾਣਗੀਆਂ।"" ""ਅਜਿਹਾ ਕਰਨ ਤੋਂ ਬਾਅਦ ਅੱਧਾ ਜਾਂ ਇੱਕ ਫੀਸਦੀ ਲਗਜ਼ਰੀ ਵਸਤਾਂ ਹੀ ਸ਼ਾਇਦ 18 ਫੀਸਦੀ ਦੇ ਦਾਇਰੇ ਵਿੱਚੋਂ ਬਾਹਰ ਰਹਿ ਜਾਣ। ਇਸ ਵਿੱਚ ਹਵਾਈ ਜਹਾਜ, ਕਾਰ, ਸ਼ਰਾਬ, ਸਿਗਰਟ ਅਤੇ ਕੁਝ ਹੋਰ ਵਸਤਾਂ ਸ਼ਾਮਿਲ ਹੋਣਗੀਆਂ।""ਪਟਿਆਲਾ ਦਾ ਨੌਜਵਾਨ ਆਈਪੀਐਲ ਲਈ 4.8 ਕਰੋੜ ਵਿੱਚ ਖਰੀਦਿਆਹਿੰਦੁਸਤਾਨ ਟਾਈਮਜ਼ ਮੁਤਾਬਕ ਇੱਕ ਨਵਾਂ ਨਾਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਕਰੋੜਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਪਟਿਆਲਾ ਦੇ 17 ਸਾਲਾ ਵਿਕਟਕੀਪਰ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ ਮੰਗਲਵਾਰ ਨੂੰ ਜੈਪੁਰ ਵਿੱਚ ਖਿੱਚ ਦਾ ਕੇਂਦਰ ਬਣਿਆ ਜਦੋਂ ਉਸ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਕਾਫ਼ੀ ਜੱਦੋਜਹਿਦ ਤੋਂ ਬਾਅਦ 4.8 ਕਰੋੜ ਰੁਪਏ ਵਿੱਚ ਖਰੀਦ ਲਿਆ।ਇਸ ਸਾਲ ਦੇ ਸ਼ੁਰੂ ਵਿੱਚ ਪ੍ਰਭਸਿਮਰਨ ਨੇ ਪੰਜਾਬ ਦੀ ਅੰਡਰ -23 ਅੰਤਰ-ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਅਮ੍ਰਿਤਸਰ ਦੇ ਖਿਲਾਫ਼ ਸਿਰਫ 301 ਗੇਂਦਾਂ ਵਿੱਚ 298 ਦੌੜਾਂ ਬਣਾਈਆਂ ਸਨ। ਦੌੜਾਂ ਦੀ ਇਹ ਝੜੀ ਉਸ ਨੇ ਭਾਰਤ ਦੀ ਅੰਡਰ-19 ਟੀਮ ਦੇ ਸ੍ਰੀਲੰਕਾ ਦੇ ਦੌਰੇ ਲਈ ਚੋਣਕਾਰਾਂ ਵੱਲੋਂ ਅਣਗੌਲਿਆਂ ਕਰਨ ਤੋਂ ਤੁਰੰਤ ਬਾਅਦ ਲਾ ਦਿੱਤੀ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਮੰਗਲ ਗ੍ਰਹਿ 'ਤੇ ਵਿਗਿਆਨੀਆਂ ਨੂੰ ਝੀਲ ਤਾਂ ਮਿਲੀ ਹੈ ਪਰ ਅਜੇ ਤੱਕ ਜੀਵਨ ਦੇ ਕੋਈ ਸਬੂਤ ਨਹੀਂ ਮਿਲੇ ਹਨ। ਭਾਵੇਂ ਉੱਥੇ ਗਏ ਮਿਸ਼ਨਜ਼ ਦੌਰਾਨ ਮਿਥੇਨ ਗੈਸ ਮਿਲੀ ਹੈ ਜੋ ਧਰਤੀ 'ਤੇ ਵੀ ਜੀਵਾਣੂਆਂ ਕਰਕੇ ਮੌਜੂਦ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੀਬੀਆਈ ਡਾਇਰੈਕਟਰ ਅਲੋਕ ਵਰਮਾ ਨੂੰ ਸੁਪਰੀਮ ਕੋਰਟ ਨੇ ਕੀਤਾ ਬਹਾਲ 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46791284 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸੁਪਰੀਮ ਕੋਰਟ ਨੇ ਸੀਬੀਆਈ ਦੇ ਡਾਇਰੈਕਟਰ ਅਲੋਕ ਵਰਮਾ ਨੂੰ ਛੁੱਟੀ 'ਤੇ ਭੇਜਣ ਦੇ ਫ਼ੈਸਲੇ ਨੂੰ ਖਾਰਿਜ ਕਰ ਦਿੱਤਾ ਹੈ। 6 ਦਸੰਬਰ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਕੇ ਐਮ ਜੋਸਫ ਦੇ ਬੈਂਚ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਅਲੋਕ ਵਰਮਾ ਇਸ ਦੌਰਾਨ ਕੋਈ ਵੱਡਾ ਫੈਸਲਾ ਨਹੀਂ ਲੈ ਸਕਣਗੇ। ਇਹ ਵੀ ਪੜ੍ਹੋ:-ਕੀ ਮੋਦੀ ਨੇ ਇਸ ਕਰਕੇ CBI ਡਾਇਰੈਕਟਰ ਨੂੰ ਹਟਾਇਆਸੀਬੀਆਈ ਦੇ ਦੰਗਲ ਵਿੱਚ ਮੀਟ ਵਪਾਰੀ ਮੋਇਨ ਕੁਰੈਸ਼ੀ ਦਾ ਸਬੰਧ ਕਿਵੇਂ? ਕੀ ਸੂਬੇ ਸੀਬੀਆਈ ਦੀ ਐਂਟਰੀ ਬੈਨ ਕਰ ਸਕਦੇ ਹਨਦੱਸ ਦਈਏ ਕਿ ਛੁੱਟੀ 'ਤੇ ਜਾਣ ਦੇ ਫੈਸਲੇ ਖ਼ਿਲਾਫ਼ ਅਲੋਕ ਵਰਮਾ ਕੋਰਟ ਪਹੁੰਚੇ ਸਨ।ਮੋਦੀ ਸਰਕਾਰ ਨੇ 23 ਅਕਤੂਬਰ ਨੂੰ ਸੀਬੀਆਈ ਡਾਇਰੈਕਟਰ ਅਲੋਕ ਵਰਮਾ ਅਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਛੁੱਟੀ 'ਤੇ ਭੇਜ ਦਿੱਤਾ ਸੀ। ਕਰੀਬ 13 ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਅਸਥਾਨਾ ਦੇ ਖ਼ਿਲਾਫ਼ ਰਿਸ਼ਵਤਖੋਰੀ ਦੇ ਇਲਜ਼ਾਮਾਂ ਤੇ ਸੀਬੀਆਈ ਨੇ ਕੇਸ ਦਰਜ ਕੀਤਾ ਸੀ।ਸੀਨੀਅਰ ਵਕੀਲ ਪ੍ਰਸਾਂਤ ਭੂਸ਼ਣ ਨੇ ਕਿਹਾ ਕਿ ਅਲੋਕ ਵਰਮਾ ਬਹਾਲ ਹੋ ਗਏ ਹਨ, ਪਰ ਉਨ੍ਹਾਂ ਦੀਆਂ ਸ਼ਕਤੀਆਂ ਪੂਰੀਆਂ ਨਹੀਂ ਦਿੱਤੀਆਂ ਗਈਆਂ ਹਨ।ਕੌਣ ਕੀ ਕਹਿ ਰਿਹਾਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਕੀ ਸੀਬੀਆਈ ਡਾਇਰੈਕਟਰ ਨੂੰ ਅੱਧੀ ਰਾਤ ਨੂੰ ਇਸ ਲਈ ਨਹੀਂ ਹਟਾਇਆ ਗਿਆ ਸੀ ਕਿਉਂਕਿ ਉਹ ਰਾਫਾਲ ਸਕੈਮ ਦੀ ਤਫਤੀਸ਼ ਕਰ ਰਹੇ ਸੀ? Skip post by @ArvindKejriwal SC reinstating CBI director Alok Verma is a direct indictment of the PM. Modi govt has ruined all institutions and democracy in our country. Wasn't CBI director illegally removed at midnight to stall the probe in Rafale scam which directly leads to PM himself?— Arvind Kejriwal (@ArvindKejriwal) 8 ਜਨਵਰੀ 2019 End of post by @ArvindKejriwal ਵਿੱਤ ਮੰਤਰੀ ਅਰੁਣ ਜੇਤਲੀ ਨੇ ਰਿਪੋਰਟਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੇ ਸੀਵੀਸੀ ਦੇ ਕਹਿਣ ਤੇ ਅਲੋਕ ਵਰਮਾ ਨੂੰ ਹਟਾਇਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਫੈਸਲੇ ਨਾਲ ਕੋਈ ਝਟਕਾ ਨਹੀਂ ਲੱਗਾ ਹੈ।ਕੀ ਹੈ ਵਿਵਾਦ?ਭਾਰਤ ਵਿੱਚ ਜੁਰਮ ਅਤੇ ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਦੀ ਸਰਬਉੱਚ ਸੰਸਥਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਆਲੋਕ ਵਰਮਾ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਉਨ੍ਹਾਂ ਨੂੰ ਜਬਰੀ ਛੁੱਟੀ ਭੇਜਣ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਣ ਤੋਂ ਬਾਅਦ ਇਹ ਵਿਵਾਦ ਮੌਜੂਦਾ ਸਰਕਾਰ ਲਈ ਹੁਣ ਇੱਜ਼ਤ ਦਾ ਸਵਾਲ ਬਣ ਗਿਆ ਸੀ। ਦਰਅਸਲ ਡਾਇਰੈਕਟਰ ਆਲੋਕ ਵਰਮਾ ਤੇ ਸਪੈਸ਼ਲ ਡਾਇਰੈਕਟਰ ਅਸਥਾਨਾ ਵਿਚਾਲੇ ਬੀਤੇ ਕੁਝ ਸਮੇਂ ਤੋਂ ਰਿਸ਼ਵਤ ਨੂੰ ਲੈ ਕੇ ਇਲਜ਼ਾਮਾਂ ਦਾ ਸਿਲਸਿਲਾ ਚੱਲ ਰਿਹਾ ਸੀ। Image copyright CBI ਫੋਟੋ ਕੈਪਸ਼ਨ ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ (ਖੱਬੇ) ਅਤੇ ਸੀਬੀਆਈ ਡਾਇਰੈਕਟਰ ਆਲੋਕ ਵਰਮਾ (ਸੱਜੇ) ਵਰਮਾ ਨੇ ਸੀਬੀਆਈ ਦੇ ਡਾਇਰੈਕਟਰ ਦੀ ਹੈਸੀਅਤ ਨਾਲ ਰਾਕੇਸ਼ ਅਸਥਾਨਾ ਖ਼ਿਲਾਫ਼ ਰਿਸ਼ਵਤ ਲੈਣ ਲਈ ਇੱਕ ਕਥਿਤ ਮਾਮਲੇ ਵਿੱਚ ਐਫ਼ਆਈਆਰ ਕਰਕੇ ਜਾਂਚ ਕਰਨੀ ਸ਼ੁਰੂ ਕੀਤੀ ਸੀ। ਸੀਬੀਆਈ ਨੇ ਇਸ ਸਿਲਸਿਲੇ ਵਿੱਚ ਹੀ ਛਾਪਾ ਮਾਰਿਆ ਅਤੇ ਆਪਣੇ ਹੀ ਸਟਾਫ਼ ਡੀਐਸਪੀ ਦਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅਸਥਾਨਾ ਆਪਣੇ ਖ਼ਿਲਾਫ਼ ਦਰਜ ਐਫ਼ਆਈਆਰ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈ ਕੋਰਟ ਚਲੇ ਗਏ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਦਖ਼ਲ ਦਿੰਦੇ ਹੋਏ ਸੀਬੀਆਈ ਦੇ ਨੰਬਰ-1 ਅਧਿਕਾਰੀ ਆਲੋਕ ਵਰਮਾ ਅਤੇ ਨੰਬਰ-2 ਅਧਿਕਾਰੀ ਅਸਥਾਨਾ ਦੋਵਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਸੀ। ਅਸਥਾਨਾ ਖ਼ਿਲਾਫ਼ ਜਾਂਚ ਕਰ ਰਹੇ ਸੀਬੀਆਈ ਅਧਿਕਾਰੀ ਏਕੇ ਬੱਸੀ ਨੂੰ ਵੀ ਪੋਰਟ ਬਲੇਅਰ ਤਬਦੀਲ ਕਰ ਦਿੱਤਾ ਗਿਆ ਸੀ। ਜ਼ਬਰੀ ਛੁੱਟੀ 'ਤੇ ਭੇਜੇ ਜਾਣ ਖ਼ਿਲਾਫ਼ ਆਲੋਕ ਵਰਮਾ ਸੁਪਰੀਮ ਕੋਰਟ ਪਹੁੰਚੇ ਗਏ ਸਨ। ਜਿਸ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਸਰਬਉੱਛ ਅਦਾਲਤ ਨੇ ਦੋ ਦਿਨ ਪਹਿਲਾਂ ਦੀ ਵਰਮਾ ਦੀ ਛੁੱਟੀ ਰੱਦ ਕਰ ਦਿੱਤੀ ਸੀ।ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਭਾਜਪਾ ਨੂੰ ਟੀਪੂ ਸੁਲਤਾਨ ਤੋਂ ਇੰਨਾ ਇਤਰਾਜ਼ ਕਿਉਂ ਹੈ 11 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46169044 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਟੀਪੂ ਅਜਿਹੇ ਭਾਰਤੀ ਹੁਕਮਰਾਨ ਸਨ ਜਿਨ੍ਹਾਂ ਦੀ ਮੌਤ ਅੰਗਰੇਜ਼ਾਂ ਨਾਲ ਲੜਦਿਆਂ ਜੰਗ ਦੇ ਮੈਦਾਨ ਵਿੱਚ ਹੋਈ। 'ਸ਼ੇਰ-ਏ-ਮੈਸੂਰ' ਕਹੇ ਜਾਣ ਵਾਲੇ ਟੀਪੂ ਸੁਲਤਾਨ ਦੇ ਜਨਮ ਦਿਹਾੜੇ ਮੌਕੇ ਕਰਨਾਟਕ ਸਰਕਾਰ ਨੇ ਇੱਕ ਵੱਡਾ ਸਮਾਗਮ ਕਰਨ ਦਾ ਫੈਸਲਾ ਕੀਤਾ।18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਰਹੇ ਟੀਪੂ ਸੁਲਤਾਨ ਦਾ ਜਨਮ 10 ਨਵੰਬਰ 1750 ਨੂੰ ਹੋਇਆ ਸੀ।ਕਰਨਾਟਕ ਸਰਕਾਰ ਟੀਪੂ ਸੁਲਤਾਨ ਦੇ ਜਨਮ ਦਿਹਾੜੇ 'ਤੇ ਲੰਬੇ ਸਮੇਂ ਤੋਂ ਖੇਤਰੀ ਪ੍ਰੋਗਰਾਮ ਕਰਦੀ ਰਹੀ ਹੈ।ਦੂਜੇ ਪਾਸੇ ਭਾਜਪਾ ਜੋ ਕਿ ਟੀਪੂ ਸੁਲਤਾਨ ਨੂੰ 'ਕਠੋਰ', 'ਸਨਕੀ ਕਾਤਲ' ਅਤੇ 'ਬਲਾਤਕਾਰੀ' ਸਮਝਦੀ ਰਹੀ ਹੈ, ਇਨ੍ਹਾਂ ਪ੍ਰੋਗਰਾਮਾਂ ਦਾ ਵਿਰੋਧ ਕਰਦੀ ਰਹੀ ਹੈ ਜੋ ਇਸ ਸਾਲ ਵੀ ਨਿਰਵਿਘਨ ਜਾਰੀ ਹੈ।ਸ਼ਨਿੱਚਰਵਾਰ ਸਵੇਰੇ ਭਾਜਪਾ ਦੀ ਕਰਨਾਟਕ ਇਕਾਈ ਨੇ ਟਵੀਟ ਕੀਤਾ, ""ਕਾਂਗਰਸ ਅਤੇ ਟੀਪੂ ਸੁਲਤਾਨ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ। ਦੋਵੇਂ ਹੀ ਹਿੰਦੂ ਵਿਰੋਧੀ ਰਹੇ ਹਨ। ਦੋਵੇਂ ਹੀ ਘੱਟ -ਗਿਣਤੀਆਂ ਨੂੰ ਸੰਤੁਸ਼ਟ ਕਰਨਾ ਚਾਹੁੰਦੇ ਹਨ। ਇਸੇ ਲਈ ਕਾਂਗਰਸ ਪਾਰਟੀ ਟੀਪੂ ਦੇ ਜਨਮ ਦਿਹਾੜੇ ਮੌਕੇ ਜਸ਼ਨ ਮਨਾ ਰਹੀ ਹੈ।""ਇਹ ਵੀ ਪੜ੍ਹੋ:ਕਤਲੇਆਮ ਤੋਂ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਪੰਜਾਬ ਛੱਡ ਕੇ ਕਿਉਂ ਜਾਣ ਲੱਗੇ ਕਸ਼ਮੀਰੀ ਵਿਦਿਆਰਥੀ 'ਬੱਚੀ ਦੇ ਮੂੰਹ 'ਚ ਜਲਦਾ ਪਟਾਕਾ ਰੱਖਿਆ' ਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾ Image copyright Thinkstock ਕਰਨਾਟਕ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਅਤੇ ਇਸਦੇ ਸਹਾਇਕ ਸੰਗਠਨ ਟੀਪੂ ਸੁਲਤਾਨ ਦੇ ਜਨਮ ਦਿਹਾੜੇ ਦਾ ਵਿਰੋਧ ਕਰ ਰਹੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਕਰਨਾਟਕ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਗਿਆ ਹੈ।ਕਰਨਾਟਕ ਦੇ ਮੁੱਖ ਮੰਤਰੀ ਐੱਮ. ਡੀ. ਕੁਮਾਰਸਵਾਮੀ ਨੇ ਸ਼ੁੱਕਰਵਾਰ ਦੀ ਸ਼ਾਮ ਨੂੰ ਕਿਹਾ ਕਿ ਸਿਹਤ ਖਰਾਬ ਹੋਣ ਕਾਰਨ ਟੀਪੂ ਦੀ ਜਨਮ ਵਰ੍ਹੇਗੰਢ ਮੌਕੇ ਉਹ ਸਮਾਗਮ ਵਿੱਚ ਹਿੱਸਾ ਨਹੀਂ ਲੈ ਸਕਣਗੇ।ਟੀਪੂ ਸੁਲਤਾਨ ਦਾ ਜਨਮ ਦਿਹਾੜੇ ਦੇ ਸਮਾਗਮ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ 57 ਹਜ਼ਾਰ ਪੁਲਿਸ ਵਾਲੇ ਤਾਇਨਾਤ ਕੀਤੇ ਗਏ। ਤਕਰੀਬਨ ਤਿੰਨ ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਰਾਜਧਾਨੀ ਬੈਂਗਲੁਰੂ ਵਿੱਚ ਹੋਈ। Image copyright DD NEWS ਕੁਝ ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਕੁਮਾਰਸਵਾਮੀ ਨੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਤਿਆਰ ਹੋ ਰਹੇ ਸਿਆਸੀ ਮੈਦਾਨ ਉੱਤੇ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਬਚਣ ਲਈ ਇਹ ਫੈਸਲਾ ਲਿਆ ਹੈ। ਪਰ ਹਰ ਵਾਰ ਦੀ ਤਰ੍ਹਾਂ ਭਾਜਪਾ ਇਸ ਵਾਰੀ ਵੀ ਟੀਪੂ ਸੁਲਤਾਨ 'ਤੇ ਆਪਣਾ ਪੱਖ ਸਪਸ਼ਟ ਕਰ ਚੁੱਕੀ ਹੈ।ਜਨਮ ਦੇ ਜਸ਼ਨ ਪਿਛਲੇ ਕੁਝ ਸਾਲਾਂ ਦੌਰਾਨ ਟੀਪੂ ਸੁਲਤਾਨ ਦੇ ਜਨਮ ਦਿਹਾੜੇ ਮੌਕੇ ਹਿੰਸਕ ਪ੍ਰਦਰਸ਼ਨ ਹੋ ਚੁੱਕੇ ਹਨ।ਸਾਲ 2015 ਵਿੱਚ, ਕਰਨਾਟਕ ਦੇ ਕੋਡਾਗੂ ਜ਼ਿਲ੍ਹੇ ਵਿੱਚ ਹੋਏ ਅਜਿਹੇ ਹੀ ਵਿਰੋਧ ਪ੍ਰਦਰਸ਼ਨ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਇੱਕ ਵਰਕਰ ਮੌਤ ਹੋ ਗਈ ਸੀ ਅਤੇ ਕੁਝ ਲੋਕ ਜ਼ਖਮੀ ਵੀ ਹੋਏ ਸਨ।ਭਾਜਪਾ ਦੇ ਵਿਚਾਰ ਵਿੱਚ, ਕਰਨਾਟਕ ਸਰਕਾਰ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਟੀਪੂ ਸੁਲਤਾਨ ਦੇ ਜਨਮ ਦਾ ਜਸ਼ਨ ਮਨਾ ਰਹੀ ਹੈ।ਇਹ ਵੀ ਪੜ੍ਹੋ:ਰਾਜਗੁਰੂ ਨੂੰ ਸੰਘ ਕਾਰਕੁਨ ਸਾਬਤ ਕਰਨ ਦਾ ਅਰਥਤਾਜ ਮਹਿਲ ਤੋਂ ਕਿੰਨੀ ਹੁੰਦੀ ਹੈ ਕਮਾਈ?ਰਣਜੀਤ ਸਿੰਘ ਨੇ ਧਾਰਮਿਕ ਬਰਾਬਰਤਾ ਇੰਝ ਲਾਗੂ ਕੀਤੀਟੀਪੂ ਨਹੀਂ ‘ਤਾਂ ਬੀਜੇਪੀ ਨੂੰ ਲਾਰਡ ਕਾਰਨਵਾਲਿਸ ਦਾ ਜਨਮ ਦਿਹਾੜਾ ਮਨਾਉਣਾ ਚਾਹੀਦਾ ਹੈ'ਸਵਾਲ ਇਹ ਹੈ ਕਿ ਆਖ਼ਰ ਭਾਜਪਾ ਅਤੇ ਸੰਘ ਨੂੰ ਟੀਪੂ ਸੁਲਤਾਨ ਤੋਂ ਇੰਨਾਂ ਪਰਹੇਜ਼ ਕਿਉਂ ਹੈ? ਇਸ ਨੂੰ ਸਮਝਣ ਲਈ ਬੀਬੀਸੀ ਪੱਤਰਕਾਰ ਅਨੰਤ ਪ੍ਰਕਾਸ਼ ਨੇ ਆਰਐਸਐਸ ਦੇ ਵਿਚਾਰਕ ਅਤੇ ਰਾਜ ਸਭਾ ਮੈਂਬਰ ਰਾਕੇਸ਼ ਸਿਨਹਾ ਨਾਲ ਗੱਲਬਾਤ ਕੀਤੀ।ਰਾਕੇਸ਼ ਸਿਨਹਾ ਅਨੁਸਾਰ, ""ਟੀਪੂ ਸੁਲਤਾਨ ਨੇ ਹਿੰਦੂਆਂ ਦਾ ਧਰਮ ਬਦਲਣ ਲਈ ਆਪਣੇ ਸ਼ਾਸਨ ਦੀ ਵਰਤੋਂ ਕੀਤੀ ਅਤੇ ਇਹੀ ਉਸਦਾ ਮਿਸ਼ਨ ਸੀ। ਉਸ ਨੇ ਹਿੰਦੂਆਂ ਦੇ ਮੰਦਿਰ ਵੀ ਤੋੜੇ, ਹਿੰਦੂ ਔਰਤਾਂ ਦੀ ਇਜ਼ੱਤ ਉੱਤੇ ਹਮਲੇ ਕੀਤੇ ਅਤੇ ਈਸਾਈਆਂ ਦੇ ਗਿਰਜਿਆਂ 'ਤੇ ਹਮਲੇ ਕੀਤੇ। ਇਸ ਕਾਰਨ ਅਸੀਂ ਮੰਨਦੇ ਹਾਂ ਕਿ ਸੂਬਾ ਸਰਕਾਰਾਂ ਟੀਪੂ ਸੁਲਤਾਨ 'ਤੇ ਸੈਮੀਨਾਰ ਕਰਵਾ ਸਕਦੀਆਂ ਹਨ ਅਤੇ ਉਨ੍ਹਾਂ ਦੇ ਚੰਗੇ-ਮਾੜੇ ਕੰਮਾਂ ਦੀ ਚਰਚਾ ਕਰ ਸਕਦੀਆਂ ਹਨ, ਪਰ ਉਨ੍ਹਾਂ ਦੇ ਜਨਮ ਦਿਵਸ ਮੌਕੇ ਕਰਨਾਟਕ ਸਮਾਗਮ ਕਰਵਾ ਕੇ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ?"" Image copyright BBC WORLD SERVICE ਫੋਟੋ ਕੈਪਸ਼ਨ ਟੀਪੂ ਸੁਲਤਾਨ ਦੀ ਤਲਵਾਰ ਟੀਪੂ ਨੂੰ ਅਜਿਹਾ ਹੁਕਮਰਾਨ ਮੰਨਿਆਂ ਜਾਂਦਾ ਹੈ ਜਿਸ ਨੇ ਖੇਤੀ ਸੁਧਾਰ ਲਾਗੂ ਕੀਤੇ।ਇਸ ਬਾਰੇ ਰਾਕੇਸ਼ ਸਿਨਹਾ ਨੇ ਕਿਹਾ, ""ਕਿਸੇ ਵੀ ਹੁਕਮਰਾਨ ਦੇ ਸਮਾਜਿਕ ਦਰਸ਼ਨ ਦਾ ਮੁਲਾਂਕਣ ਉਸ ਸਮੇਂ ਹੁੰਦਾ ਹੈ ਜਦੋਂ ਉਸਦੀ ਤਾਕਤ ਸਿਖ਼ਰਾਂ 'ਤੇ ਹੁੰਦੀ ਹੈ। ਟੀਪੂ ਨੇ ਬੇਬਸੀ ਦੀ ਹਾਲਤ ਵਿੱਚ ਆਪਣੇ ਜੋਤਸ਼ੀ ਦੇ ਕਹਿਣ 'ਤੇ ਸ਼੍ਰਿੰਗੋਰੀ ਮੱਠ ਦੀ ਮਦਦ ਕੀਤੀ ਪਰ ਉਸ ਦਾ ਸਮਾਂ ਧਰਮ ਪ੍ਰਿਵਰਤਨ ਨਾਲ ਭਰਿਆ ਪਿਆ ਹੈ।""""ਕਿਸੇ ਵੀ ਦੌਰ ਦੇ ਹੁਕਮਰਾਨ ਲਈ ਇਹ ਜਰੂਰੀ ਹੈ ਕਿ ਉਹ ਰਾਜ ਧਰਮ ਦਾ ਪਾਲਣ ਕਰੇ। ਜੇ ਤੁਸੀਂ ਹੁਕਮਰਾਨ ਹੋ ਤਾਂ ਸਾਰੀ ਪਰਜਾ ਨੂੰ ਬਰਾਬਰ ਨਿਗ੍ਹਾ ਨਾਲ ਦੇਖਣਾ ਪਵੇਗਾ। ਅਜਿਹਾ ਨਾ ਕਰਨ ਵਾਲਾ ਕੋਈ ਵੀ ਹੁਕਮਰਾਨ ਇਤਹਾਸ ਦੇ ਹਾਸ਼ੀਏ ਵਿੱਚ ਚਲਾ ਜਾਂਦਾ ਹੈ। ਕੀ ਅਸੀਂ ਅਜਿਹੇ ਹੁਕਮਰਾਨਾਂ ਨੂੰ ਨੌਜਵਾਨਾਂ ਦੇ ਪ੍ਰੇਰਣਾ ਸਰੋਤ ਬਣਨ ਦੇ ਸਕਦੇ ਹਾਂ"" Image copyright BONHAMS ਟੀਪੂ ਇੱਕ ਵੱਡਾ ਚੁਣਾਵੀ ਮਸਲਾਕਰਨਾਟਕ ਵਿੱਚ ਭਾਜਪਾ ਲਈ ਟੀਪੂ ਕਾਫੀ ਲੰਬੇ ਸਮੇਂ ਤੋਂ ਇੱਕ ਵੱਡਾ ਚੁਣਾਵੀ ਮੁੱਦਾ ਬਣਿਆ ਰਿਹਾ ਹੈ।ਭਾਜਪਾ ਦੀ ਸਿਆਸਤ ਉੱਪਰ ਨਿਗ੍ਹਾ ਰੱਖਣ ਵਾਲੇ ਸੀਨੀਅਰ ਪੱਤਰਕਾਰ ਅਖਿਲੇਸ਼ ਸ਼ਰਮਾ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਭਾਜਪਾ ਵੱਲੋਂ ਪਹਿਲਾਂ ਕਰਨਾਟਕ ਤੇ ਫਿਰ ਟੀਪੂ ਦੇ ਜਨਮ ਦਿਹਾੜੇ ਦੇ ਵਿਰੋਧ ਵਿੱਚ ਦਿੱਲੀ 'ਚ ਹੋਏ ਵਿਰੋਧ ਪ੍ਰਦਰਸ਼ਨਾਂ ਦੀ ਵਜ੍ਹਾ ਦੱਸੀ।ਉਨ੍ਹਾਂ ਕਿਹਾ, ""ਇਹ ਸਿਰਫ ਕਰਨਾਟਕ ਤੱਕ ਹੀ ਸੀਮਿਤ ਨਹੀਂ ਹੈ। ਦਰਅਸਲ ਭਾਜਪਾ ਦੇ ਲੋਕ ਟੀਪੂ ਦੇ ਮੁੱਦੇ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਨ। ਇਸ ਲਈ ਉਹ ਦਿੱਲੀ ਵਿੱਚ ਵੀ ਵਿਰੋਧ ਪ੍ਰਦਰਸ਼ਨ ਕਰਦੇ ਹਨ। ਇਸੇ ਸਾਲ ਦੇ ਸ਼ੁਰੂ ਵਿੱਚ ਦਿੱਲੀ ਵਿੱਚ ਭਾਜਪਾ ਦੇ ਵਿਧਾਨ ਸਭਾ ਮੈਂਬਰ ਟੀਪੂ ਦੀ ਤਸਵੀਰ ਦਾ ਵਿਰੋਧ ਕਰਦੇ ਹੋਏ ਟੀਪੂ ਦੀ ਥਾਂ ਸਿੱਖ ਆਗੂਆਂ ਦੀ ਤਸਵੀਰਾਂ ਲਾਉਣ ਦੀ ਗੱਲ ਕਰ ਰਹੇ ਸਨ।""ਭਾਜਪਾ-ਅਕਾਲੀ ਦਲ ਦੇ ਵਿਧਾਨ ਸਭਾ ਮੈਂਬਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਲਾਹ ਦਿੱਤੀ ਹੈ ਕਿ ਦਿੱਲੀ ਵਿਧਾਨ ਸਭਾ ਵਿੱਚ ਟੀਪੂ ਦੀ ਥਾਂ ਜੱਸਾ ਸਿੰਘ ਆਹਲੂਵਾਲੀਆ ਦੀ ਤਸਵੀਰ ਲਾਈ ਜਾਣੀ ਚਾਹੀਦੀ ਹੈ। ਫੋਟੋ ਕੈਪਸ਼ਨ ਟੀਪੂ ਦੀ ਅੰਗੂਠੀ ਉੱਪਰ ਵੀ ਰਾਮ ਉਕਰਿਆ ਹੋਇਆ ਸੀ ਭਾਜਪਾ ਕਈ ਸਾਲਾਂ ਤੋਂ ਟੀਪੂ ਦਾ ਜਨਮ ਦਿਹਾੜਾ ਮਨਾਉਣ ਦਾ ਵਿਰੋਧ ਕਰ ਰਹੀ ਹੈ। ਅਖਿਲੇਸ਼ ਨੇ ਟੀਪੂ ਬਾਰੇ ਸੂਬੇ ਵਿੱਚ ਹੋ ਰਹੀ ਸਿਆਸਤ ਬਾਰੇ ਕਿਹਾ, ""ਕਰਨਾਟਕ ਵਿੱਚ ਭਾਜਪਾ ਇਸ ਨੂੰ ਵੱਡਾ ਮਸਲਾ ਬਣਾ ਕੇ ਰਹੇਗੀ। ਇਸਦੀ ਵਜ੍ਹਾ ਇਹ ਹੈ ਕਿ ਭਾਜਪਾ ਕਾਂਗਰਸ ਦੇ ਮੁੱਖ ਮੰਤਰੀ ਨੂੰ ਹਿੰਦੂ ਵਿਰੋਧੀ ਨੇਤਾ ਸਾਬਤ ਕਰਨਾ ਚਾਹੁੰਦੀ ਹੈ। ਅਤੇ ਇਹ ਵੀ ਕਿ ਉਨ੍ਹਾਂ ਦੀਆਂ ਨੀਤੀਆਂ ਹਿੰਦੂ ਵਿਰੋਧੀ ਹਨ।""""ਹਾਲ ਹੀ ਵਿੱਚ ਜਦੋਂ ਘੱਟ ਗਿਣਤੀਆਂ ਖਿਲਾਫ ਦਰਜ ਕੁਝ ਮਾਮਲਿਆਂ ਨੂੰ ਵਾਪਸ ਲੈਣ ਦੀ ਗੱਲ ਹੋਈ ਸੀ ਤਾਂ ਭਾਜਪਾ ਦਾ ਕਹਿਣਾ ਸੀ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ। ਅਨੰਤ ਹੇਗੜੇ ਉੱਥੇ ਟੀਪੂ ਨੂੰ ਵੱਡਾ ਮੁੱਦਾ ਬਣਾਉਣਾ ਚਾਹੁੰਦੇ ਹਨ। ਭਾਜਪਾ ਨੂੰ ਲਗਦਾ ਹੈ ਕਿ ਜੇ ਟੀਪੂ ਸੁਲਤਾਨ ਦੇ ਜੁਲਮਾਂ ਦੀ ਗੱਲ ਕਰੀਏ, ਉਨ੍ਹਾਂ ਨੂੰ ਇੱਕ ਖਲਨਾਇਕ ਵਾਂਗ ਪੇਸ਼ ਕੀਤਾ ਜਾਵੇ ਤਾਂ ਕਰਨਾਟਕ ਦੇ ਤੱਟੀ ਖੇਤਰਾਂ ਵਿੱਚ ਪਾਰਟੀ ਨੂੰ ਵੋਟ ਮਿਲ ਸਕਦੇ ਹਨ।""ਹਾਲਾਂਕਿ ਵਿਰੋਧੀ ਪਾਰਟੀਆਂ ਇਸ ਮਸਲੇ 'ਤੇ ਭਾਜਪਾ 'ਤੇ ਦੂਹਰੀ ਸਿਆਸਤ ਕਰਨ ਦਾ ਇਲਜ਼ਾਮ ਲਾਉਂਦੀਆਂ ਹਨ। Image copyright Getty Images ਅਖਿਲੇਸ਼ ਸ਼ਰਮਾ ਨੇ ਦੱਸਿਆ, ""ਇਸ ਮੁੱਦੇ ਤੇ ਭਾਜਪਾ ਦੀ ਰਾਇ ਬਦਲਦੀ ਰਹਿੰਦੀ ਹੈ ਕਿਉਂਕਿ ਇੱਕ ਸਮੇਂ ਜਦੋਂ ਕਰਨਾਟਕ ਵਿੱਚ ਭਾਜਪਾ ਦੀ ਸਰਕਾਰ ਸੀ ਉਸਦੇ ਮੁੱਖ ਮੰਤਰੀ ਜਗਦੀਸ਼ ਸ਼ਰਮਾ ਨੇ ਉਨ੍ਹਾਂ ਨੂੰ ਨਾਇਕ ਦੱਸਿਆ ਸੀ।""""ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੀ ਕਰਨਾਟਕ ਵਿਧਾਨ ਸਭਾ ਦੀ 60ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਦੀ ਤੀਰੀਫ ਕਰ ਚੁੱਕੇ ਹਨ। ਅਜਿਹੇ ਵਿੱਚ ਪਾਰਟੀ ਕੋਲ ਕੋਈ ਸਥਾਈ ਮੁੱਦਾ ਨਹੀਂ ਹੈ ਅਤੇ ਇਸੇ ਤੇ ਉਨ੍ਹਾਂ ਦੀ ਰਾਇ ਬਦਲਦੀ ਰਹਿੰਦੀ ਹੈ।""ਇਤਿਹਾਸ ਦਾ ਕੀ ਕਹਿਣਾ ਹੈਮੈਸੂਰ ਦੇ ਸਾਬਕਾ ਹੁਕਮਰਾਨ ਟੀਪੂ ਸੁਲਤਾਨ ਨੂੰ ਇੱਕ ਦੇਸ਼ -ਭਗਤ ਨਹੀਂ ਧਾਰਮਿਕ ਸਹਿਣਸ਼ੀਲਤਾ ਦੇ ਦੂਤ ਵਜੋਂ ਵੀ ਯਾਦ ਕੀਤਾ ਜਾਂਦਾ ਹੈ।ਇਤਿਹਾਸ ਦੀ ਮੰਨੀਏ ਤਾਂ ਟੀਪੂ ਨੂੰ ਸੰਪ੍ਰਦਾਇਕ ਹੁਕਮਰਾਨ ਸਿੱਧ ਕਰਨ ਦੀ ਕਹਾਣੀ ਘੜੀ ਗਈ ਹੈ।ਕੁਝ ਸਮੇਂ ਤੋਂ ਭਾਜਪਾਈ ਆਗੂ ਅਤੇ ਦੱਖਣਪੰਥੀ ਇਤਿਹਾਸਕਾਰ ਟੀਪੂ ਨੂੰ 'ਹਿੰਦੂਆਂ ਦੇ ਦੁਸ਼ਮਣ' ਸੁਲਤਾਨ ਵਜੋਂ ਪੇਸ਼ ਕਰਨ ਦੇ ਯਤਨ ਕਰ ਰਹੇ ਹਨ।ਟੀਪੂ ਨੂੰ ਹਿੰਦੂਆਂ ਦਾ ਸਫਾਇਆ ਕਰਨ ਵਾਲਾ ਹੁਕਮਰਾਨ ਦੱਸਿਆ ਜਾ ਰਿਹਾ ਹੈ।ਟੀਪੂ ਨਾਲ ਜੁੜੇ ਦਸਤਾਵੇਜ਼ਾਂ ਦੀ ਘੋਖ-ਪੜਤਾਲ ਕਰਨ ਵਾਲੇ ਇਤਿਹਾਸਕਾਰ ਟੀਸੀ ਗੌੜਾ ਨੇ ਸੀਨੀਅਰ ਪੱਤਰਕਾਰ ਇਮਰਾਨ ਕੁਰੈਸ਼ੀ ਨੂੰ ਦੱਸਿਆ, ""ਟੀਪੂ ਦੇ ਸੰਪ੍ਰਦਾਇਕ ਹੋਣ ਦੀ ਕਹਾਣੀ ਘੜੀ ਗਈ ਹੈ।""""ਟੀਪੂ ਅਜਿਹੇ ਭਾਰਤੀ ਹੁਕਮਰਾਨ ਸਨ ਜਿਨ੍ਹਾਂ ਦੀ ਮੌਤ ਅੰਗਰੇਜ਼ਾਂ ਨਾਲ ਲੜਦਿਆਂ ਜੰਗ ਦੇ ਮੈਦਾਨ ਵਿੱਚ ਹੋਈ। ਸਾਲ 2014 ਦੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਟੀਪੂ ਨੂੰ ਸਾਲ ਨੂੰ ਇੱਕ ਅਜਿੱਤ ਯੋਧਾ ਦੱਸਿਆ ਗਿਆ ਸੀ।"" ਗੌੜਾ ਦਸਦੇ ਹਨ, ""ਇਸ ਦੇ ਉਲਟ ਟੀਪੂ ਨੇ ਸ਼ਿੰਗੇਰੀ, ਮੇਲਕੋਟੇ, ਨਾਂਜੁਨਗੜ੍ਹ, ਸ੍ਰੀਰੰਗਾਪਟਨਮ, ਕੋਲੂਰ, ਮੋਕਾਂਬਿਕਾ ਦੇ ਮੰਦਿਰਾਂ ਨੂੰ ਗਹਿਣੇ ਦਿੱਤੇ ਅਤੇ ਸੁਰੱਖਿਆ ਪ੍ਰਦਾਨ ਕੀਤੀ ਸੀ।""ਉਹ ਕਹਿੰਦੇ ਹਨ, ""ਇਹ ਸਭ ਸਰਕਾਰੀ ਕਾਗਜ਼ਾਂ ਵਿੱਚ ਮੌਜੂਦ ਹੈ। ਹਾਲਾਂਕਿ ਕੋਡਗੂ ਉੱਪਰ ਬਾਅਦ ਵਿੱਚ ਕਿਸੇ ਦੂਸਰੇ ਰਾਜੇ ਨੇ ਰਾਜ ਕੀਤਾ ਜਿਸ ਦੌਰਾਨ ਔਰਤਾਂ ਦੇ ਬਲਾਤਕਾਰ ਹੋਏ। ਇਹ ਲੋਕ ਇਸ ਬਾਰੇ ਗੱਲ ਕਿਉਂ ਨਹੀਂ ਕਰਦੇ?""ਉੱਥੇ ਹੀ ਨੈਸ਼ਨਲ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਦੇ ਪ੍ਰੋਫੈਸਰ ਦਾ ਟੀਪੂ ਬਾਰੇ ਇੱਕ ਵੱਖਰਾ ਹੀ ਦ੍ਰਿਸ਼ਟੀਕੋਣ ਹੈ।ਸੀਨੀਅਰ ਪੱਤਰਕਾਰ ਇਮਰਾਨ ਕੁਰੈਸ਼ੀ ਨਾਲ ਗੱਲਬਾਤ ਵਿੱਚ ਉਨ੍ਹਾਂ ਦੱਸਿਆ, ""18ਵੀਂ ਸਦੀ ਵਿੱਚ ਹਰ ਕਿਸੇ ਨੇ ਲੁੱਟਮਾਰ ਕੀਤੀ ਅਤੇ ਬਲਾਤਕਾਰ ਕੀਤੇ। ਸਾਲ 1791 ਵਿੱਚ ਲੜੀ ਗਈ ਬੰਗਲੌਰ ਦੀ ਤੀਜੀ ਲੜਾਈ ਵਿੱਚ ਤਿੰਨ ਹਜ਼ਾਰ ਲੋਕ ਮਾਰੇ ਗਏ ਸਨ। ਬਹੁਤ ਵੱਡੇ ਪੱਧਰ 'ਤੇ ਬਲਾਤਕਾਰ ਅਤੇ ਲੁੱਟਮਾਰ ਹੋਈ। ਜਿਸ ਦਾ ਬਰਤਾਨਵੀਆਂ ਦੇ ਬਿਰਤਾਂਤਾਂ ਵਿੱਚ ਜ਼ਿਕਰ ਹੈ।""ਪ੍ਰੋਫੈਸਰ ਨਰਿੰਦਰ ਪਾਨੀ ਕਹਿੰਦੇ ਹਨ,""ਸਾਡੀ ਸੋਚ 21 ਸਦੀ ਮੁਤਾਬਕ ਢਲਣੀ ਚਾਹੀਦੀ ਹੈ ਅਤੇ ਸਾਨੂੰ ਸਾਰੇ ਬਲਾਤਕਾਰਾਂ ਦੀ ਨਿੰਦਾ ਕਰਨੀ ਚਾਹੀਦੀ ਹੈ ਭਾਵੇਂ ਉਹ ਮਰਾਠਿਆ, ਅੰਗਰੇਜ਼ਾਂ ਜਾਂ ਫਿਰ ਦੂਸਰਿਆਂ ਦੇ ਹੱਥੋਂ ਹੋਏ ਹੋਣ।""""ਟੀਪੂ ਦੇ ਸਭ ਤੋਂ ਵੱਡੇ ਦੁਸ਼ਮਣਾਂ ਵਿੱਚੋਂ ਇੱਕ ਨਿਜ਼ਾਮ ਹੈਦਰਾਬਾਦ ਸਨ। ਇਸ ਮਾਮਲੇ ਨੂੰ ਸੰਪ੍ਰਦਾਇਕ ਰੰਗਤ ਦੇਣਾ ਗਲਤ ਹੈ। ਸੱਚ ਤਾਂ ਇਹ ਹੈ ਕਿ ਸ਼ਿੰਗੇਰੀ ਮੱਠ ਵਿੱਚ ਲੁੱਟਮਾਰ ਮਰਾਠਿਆਂ ਨੇ ਕੀਤੀ ਸੀ, ਟੀਪੂ ਨੇ ਤਾਂ ਉਸ ਨੂੰ ਬਚਾਇਆ ਸੀ।""ਟੀਪੂ ਦਾ ਸਾਮਰਾਜਟੀਪੂ ਮੈਸੂਰ ਤੋਂ ਲਗਭਗ 15 ਕਿਲੋਮੀਟਰ ਦੀ ਵਿੱਥ 'ਤੇ ਸ਼੍ਰੀਰੰਗਾਪਨਮ ਵਿੱਚ ਇੱਕ ਸ਼ਾਨਦਾਰ ਮਕਬਰੇ ਵਿੱਚ ਆਪਣੇ ਪਿਤਾ ਹੈਦਰ ਅਲੀ ਅਤੇ ਮਾਂ ਫ਼ਾਤਿਮਾ ਦੇ ਨਾਲ ਦਫਨ ਹਨ। Image copyright TAPAS MALLICK/BBC ਫੋਟੋ ਕੈਪਸ਼ਨ ਸ਼੍ਰੀਰੰਗਾਪ ਵਿੱਚ ਟੀਪੂ ਦਾ ਮਕਬਰਾ ਦੇਖਣ ਹਜ਼ਾਰਾਂ ਲੋਕ ਪਹੁੰਚਦੇ ਹਨ ਸ਼੍ਰੀਰੰਗਾਪਟਨਮ ਹੀ ਉਨ੍ਹਾਂ ਦੀ ਰਾਜਧਾਨੀ ਸੀ ਅਤੇ ਥਾਂ-ਥਾਂ ਟੀਪੂ ਦੇ ਸਮੇਂ ਦੇ ਮਹਿਲ ਇਮਾਰਤਾਂ ਅਤੇ ਖੰਡਰ ਹਨ।ਇਨ੍ਹਾਂ ਇਮਾਰਤਾਂ ਅਤੇ ਮਕਬਰੇ ਨੂੰ ਦੇਖਣ ਹਜ਼ਾਰਾਂ ਲੋਕ, ਸ਼੍ਰੀਰੰਗਾਪਟਨਮ ਪਹੁੰਚਦੇ ਹਨ।ਟੀਪੂ ਦੇ ਸਾਮਰਾਜ ਵਿੱਚ ਹਿੰਦੂ ਬਹੁਗਿਣਤੀ ਸਨ। ਟੀਪੂ ਧਾਰਮਿਕ ਸਹਿਣਸ਼ੀਲਤਾ ਅਤੇ ਆਜ਼ਾਦ ਖਿਆਲਾਂ ਲਈ ਜਾਣੇ ਜਾਂਦੇ ਹਨ। ਜਿਨ੍ਹਾਂ ਨੇ ਸ਼੍ਰੀਰੰਗਾਪਟਨਮ, ਮੈਸੂਰ ਅਤੇ ਆਪਣੇ ਰਾਜ ਦੇ ਕਈ ਹੋਰ ਥਾਵਾਂ 'ਤੇ ਵੱਡੇ ਮੰਦਿਰ ਬਣਵਾਏ ਅਤੇ ਮੰਦਿਰਾਂ ਨੂੰਜ਼ਮੀਨਾਂ ਦਿੱਤੀਆਂ।ਇਹ ਵੀ ਪੜ੍ਹੋ:ਕਿੰਨਾ ਕੁ ਕੈਸ਼ਲੈਸ ਹੈ, ਭਾਰਤ ਦਾ ਪਹਿਲਾ 'ਕੈਸ਼ਲੈਸ ਪਿੰਡ' ਬਰਤਾਨੀਆ ਵਿੱਚ ਸਿੱਖ ਫੌਜੀ ਦੇ ਬੁੱਤ ਦੀ ਬੇਅਦਬੀਜਦੋਂ ਆਸਟਰੇਲੀਆਈ ਕੈਪਟਨ ਨੇ ਹਰਮਨਪ੍ਰੀਤ ਨੂੰ ਦਿੱਤੀ ਆਪਣੀ ਜਰਸੀ ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , , 'ਤੇ ਜੁੜੋ।) ",False " ਜਾਟ ਸਮਿਤੀ ਵੱਲੋਂ ਮੁੱਖ ਮੰਤਰੀ ਤੇ ਖਜਾਨਾ ਮੰਤਰੀ ਦੀਆਂ ਪਬਲਿਕ ਮੀਟਿੰਗਾਂ ਦੌਰਾਨ ਧਰਨਿਆਂ ਦਾ ਐਲਾਨ ਸੱਤ ਸਿੰਘ ਰੋਹਤਕ ਤੋਂ ਬੀਬੀਸੀ ਪੰਜਾਬੀ ਲਈ 12 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45162842 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sat Singh\BBC ਫੋਟੋ ਕੈਪਸ਼ਨ ਜਾਟ ਆਰਕਸ਼ਣ ਸਮਿਤੀ ਨੇ ਹੋਰ ਭਾਈਚਾਰਿਆਂ ਨੂੰ ਵੀ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਆਲ ਇੰਡੀਆ ਜਾਟ ਆਰਕਸ਼ਣ ਸਮਿਤੀ ਦੇ ਪ੍ਰਧਾਨ ਯਸ਼ਪਾਲ ਮਲਿਕ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਖਜ਼ਾਨਾ ਮੰਤਰੀ ਕੈਪਟਨ ਅਭਿਮਨਿਊ ਦੇ ਸਮਾਗਮਾਂ ਵਿੱਚ 16 ਅਗਸਤ ਤੋਂ ਧਰਨਿਆਂ ਦਾ ਐਲਾਨ ਕਰ ਦਿੱਤਾ ਹੈ।ਇਸ ਕਾਰਵਾਈ ਦੇ ਪਹਿਲੇ ਪੜਾਅ ਵਿੱਚ ਜਾਟ ਬਹੁ-ਗਿਣਤੀ ਵਾਲੇ 9 ਜਿਲ੍ਹਿਆਂ- ਰੋਹਤਕ, ਝੱਜਰ, ਭਿਵਨੀ, ਹਿਸਾਰ, ਕੈਥਲ, ਜੀਂਦ, ਪਾਣੀਪੱਤ ਅਤੇ ਸੋਨੀਪੱਤ ਵਿੱਚ ਪਬਲਿਕ ਮੀਟਿੰਗਾਂ ਕੀਤੀਆਂ ਜਾਣਗੀਆਂ।ਇਹ ਵੀ ਪੜ੍ਹੋ꞉ਜਜ਼ਬੇ ਅਤੇ ਜਜ਼ਬਾਤ ਦੇ ਰਾਗ ਵਾਲੀ 'ਮੰਡਲੀ' ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਜਵਾਨ ਚਿਹਰੇ ਦਾ ਦਾਅਵਾ ਕਰਨ ਵਾਲੀਆਂ ਕਰੀਮਾਂ ਦਾ ਸੱਚਫੂਲਨ ਦੇਵੀ ਦੇ ਆਤਮ-ਸਮਰਪਣ ਦੀ ਪੂਰੀ ਕਹਾਣੀ ਜਸੀਆ ਪਿੰਡ 'ਚ ਸਮਿਤੀ ਦੇ ਮੁੱਖ ਦਫ਼ਤਰ ਵਿੱਚ ਯਸ਼ਪਾਲ ਮਲਿਕ ਨੇ ਭਾਜਪਾ ਦੀ ਕੇਂਦਰ ਅਤੇ ਸੂਬਾ ਸਰਕਾਰ 'ਤੇ ਜਾਟਾਂ ਦੀ ਰਾਖਵੇਂਕਰਨ ਦੀ ਮੰਗ ਨੂੰ ਪੂਰੀ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਾਟ ਅੰਦੋਲਨ ਦੌਰਾਨ 18 ਅਤੇ 19 ਮਾਰਚ 2016 ਅਤੇ 11 ਫਰਵਰੀ 2018, ਨੂੰ ਫੜੇ ਗਏ ਨੌਜਵਾਨਾਂ ਖ਼ਿਲਾਫ਼ ਬਣਾਏ ਗਏ ਕੇਸ ਵੀ ਵਾਪਸ ਨਹੀਂ ਲਏ ਗਏ। ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਜਾਟ ਆਗੂ ਯਸ਼ਪਾਲ ਮਲਿਕ ਨੇ ਕਿਹਾ, ""ਕੇਂਦਰ ਸਰਕਾਰ ਅਤੇ ਮੁੱਖ ਮੰਤਰੀ ਖੱਟਰ ਦੀ ਅਗਵਾਈ ਵਾਲੀ ਸੂਬਾ ਸਰਕਾਰ ਜਾਣ ਬੁੱਝ ਕੇ ਜਾਟਾਂ ਨੂੰ ਰਾਖਵੇਂਕਰਨ ਦੇ ਹੱਕਾਂ ਤੋਂ ਵਾਂਝੇ ਰੱਖ ਰਹੀ ਹੈ ਅਤੇ 2016 ਦੇ ਵਿਵਾਦ ਦੀ ਸੀਬੀਆਈ ਜਾਂਚ ਦਾ ਘੇਰਾ ਵਧਾ ਕੇ ਹੋਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਰਹੀ ਹੈ।"" Image copyright Sat Singh\BBC ਫੋਟੋ ਕੈਪਸ਼ਨ ਖਾਪ ਮੀਟਿੰਗਾਂ ਵਿੱਚ ਔਰਤਾਂ ਕੋਈ ਜ਼ਿਆਦਾ ਸੰਖਿਆ ਵਿੱਚ ਨਹੀਂ ਪਹੁੰਚ ਰਹੀਆਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਲ 2016 ਦੇ ਜਾਟ ਅੰਦੋਲਨ ਨੂੰ ਪਟਰੀ ਤੋਂ ਲਾਹੁਣ ਵਾਲੇ ਅਸਲੀ ਮੁਲਜ਼ਮਾਂ ਨੂੰ ਭਾਜਪਾ ਦੀ ਸ਼ਹਿ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਤਜ਼ੁਰਬੇ ਤੋਂ ਸਬਕ ਲੈਂਦਿਆਂ ਖੱਟਰ ਤੇ ਅਭਿਮਨਿਊ ਦਾ ਮੌਜੂਦਾ ਵਿਰੋਧ ਸਿਰਫ਼ ਪੇਂਡੂ ਇਲਾਕਿਆਂ 'ਚ ਕੀਤਾ ਜਾਵੇਗਾ ਤਾਂ ਜੋ ਪਹਿਲਾਂ ਵਰਗੇ ਹਾਲਾਤ ਨਾ ਪੈਦਾ ਹੋਣ। ਜ਼ਿਕਰਯੋਗ ਹੈ ਕਿ ਸਮਿਤੀ ਖਜ਼ਾਨਾ ਮੰਤਰੀ ਨਾਲ ਨਾਰਾਜ਼ ਹੈ ਕਿਉਂਕਿ ਉਹ ਰੋਹਤਕ ਵਿਚਲੇ ਆਪਣੇ ਘਰ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਹੇ ਹਨ। ਦੋਸ਼ੀਆਂ ਵਿੱਚੋਂ ਜ਼ਿਆਦਾਤਰ ਦਾ ਸਬੰਧ ਜਾਟ ਭਾਈਚਾਰੇ ਨਾਲ ਹੈ। Image copyright Sat Singh\BBC ਜਾਟਾਂ ਵਿੱਚ ਫੁੱਟਦੂਸਰੇ ਪਾਸੇ ਭਿਵਾਨੀ ਦੇ ਜਾਟ ਸਮਿਤੀ ਦੇ ਦੂਸਰੇ ਧੜੇ ਦੇ ਆਗੂ ਹਵਾ ਸਿੰਘ ਸਾਂਗਵਾਨ ਮੁਤਾਬਕ ਯਸ਼ਪਾਲ ਬਾਹਰੀ ਵਿਅਕਤੀ ਹਨ ਜੋ ਸ਼ਾਂਤਮਈ ਹਰਿਆਣੇ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਕਿਹਾ, ""ਯਸ਼ਪਾਲ ਮਲਿਕ ਦੀ 16 ਅਗਸਤ ਤੋਂ ਭਾਜਪਾ ਦੇ ਮੰਤਰੀਆਂ ਦੇ ਬਾਈਕਾਟ ਦਾ ਸੱਦਾ ਜਾਟ ਭਾਈਚਾਰੇ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਨੂੰ ਅਜਿਹਾ ਸੱਦਾ ਦੇਣ ਦਾ ਕੋਈ ਹੱਕ ਨਹੀਂ ਤੇ ਭਾਈਚਾਰੇ ਕੋਲ ਉਨ੍ਹਾਂ 'ਤੇ ਭਰੋਸਾ ਕਰਨ ਦੀ ਕੋਈ ਵਜ੍ਹਾ ਨਹੀਂ ਹੈ।""ਸਾਂਗਵਾਨ ਨੇ ਕਿਹਾ, ""ਜਾਟ ਰਾਖਵੇਂਕਰਨ ਦੇ ਮੁੱਦੇ ਨੂੰ ਲੈ ਕੇ ਸਾਡੀ ਸਮਿਤੀ ਜੀਂਦ 'ਚ ਪਿਛਲੇ ਛੇ ਮਹੀਨਿਆਂ ਤੋਂ ਸ਼ਾਂਤਮਈ ਧਰਨੇ ਉੱਪਰ ਬੈਠੀ ਹੈ। ਅਸੀਂ ਸਤੰਬਰ ਵਿੱਚ ਸਰਕਾਰ ਦੇ ਵਿਰੋਧ ਬਾਰੇ ਕੋਈ ਫ਼ੈਸਲਾ ਲਵਾਂਗੇ ਕਿਉਂਕਿ ਜਾਟ ਭਾਈਚਾਰਾ ਸਾਡੀ ਹਮਾਇਤ ਕਰ ਰਿਹਾ ਹੈ ਨਾ ਕਿ ਯਸ਼ਪਾਲ ਮਲਿਕ।"" Image copyright Sat Singh\BBC ਉਨ੍ਹਾਂ ਕਿਹਾ ਕਿ 2016 ਦੇ ਵਿਵਾਦ ਵਿੱਚ 30 ਤੋਂ ਵਧੇਰੇ ਮੌਤਾਂ ਹੋਈਆਂ ਸਨ ਅਤੇ ਸੀਬੀਆਈ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਵਿੱਚ ਯਸ਼ਪਾਲ ਦੀ ਮੁੱਖ ਭੂਮਿਕਾ ਦਾ ਪਤਾ ਲਾਉਣ ਮਗਰੋਂ ਮਲਿਕ ਦਾ ਰਾਜ ਪੂਰੀ ਤਰ੍ਹਾਂ ਉਜਾਗਰ ਹੋ ਚੁੱਕਿਆ ਹੈ।ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਮੀਡੀਆ ਸਲਾਹਕਾਰ ਰਾਜੀਵ ਜੈਨ ਨੇ ਕਿਹਾ ਕਿ ਪਬਲਿਕ ਮੀਟਿੰਗ ਵਿੱਚ ਖ਼ਲਲ ਪੈਦਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਭ ਸਿਆਸੀ ਤੌਰ 'ਤੇ ਪ੍ਰੇਰਿਤ ਹੈ ਅਤੇ ਜੇ ਲੋੜ ਪਈ ਤਾਂ ਸਰਕਾਰ ਸਖ਼ਤ ਕਦਮ ਚੁੱਕੇਗੀ।ਇਹ ਵੀ ਪੜ੍ਹੋ꞉ਜ਼ਿੰਦਗੀ ਦੀ ਜੰਗ ਲੜਦਾ ਗੋਲਡ ਮੈਡਲਿਸਟ ਹਾਕਮ ਸਿੰਘਨੋਬਲ ਪੁਰਸਕਾਰ ਜੇਤੂ ਨਾਇਪਾਲ ਨੇ ਜਦੋਂ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼ਮੋਨਸੈਂਟੋ ਕੰਪਨੀ ਵੱਲੋਂ ਕਿਸਾਨ ਨੂੰ ਮਿਲਣਗੇ 1900 ਕਰੋੜਸੰਸਦ ਮੈਂਬਰ ਆਪਣੇ ਕੋਟੇ ਤੋਂ ਇਨ੍ਹਾਂ ਕੰਮਾਂ ਲਈ ਪੈਸਾ ਨਹੀਂ ਦੇ ਸਕਦੇ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਸੀਂ ਆਲਮੀ ਜੰਗ ਨੂੰ ਕਾਲੀ ਤੇ ਸਫੈਦ ਲੜਾਈ ਸਮਝਜਦੇ ਹਾਂ। ਇਸ ਬਾਰੇ ਸਾਡੀਆਂ ਫਿਲਮਾਂ ਅਜਿਹੀਆਂ ਹੀ ਹਨ ਪਰ ਅਸਲੀਅਤ ਅਜਿਹੀ ਨਹੀਂ ਸੀ।ਪੁਰਸਕਾਰ ਜੇਤੂ ਨਿਰਦੇਸ਼ਕ, ਪੀਟਰ ਜੈਕਸਨ ਨੇ ਇਨ੍ਹਾਂ ਨਾਲ 'ਦੇ ਸ਼ੈਲ ਨਾਟ ਗਰੋ ਓਲਡ' ਫਿਲਮ ਬਣਾਈ ਹੈ। ਉਨ੍ਹਾਂ ਮੁਤਾਬਕ, ਸੈਨਿਕਾਂ ਲਈ ਇਹ ਪੂਰੀ ਰੰਗਦਾਰ ਲੜਾਈ ਸੀ।ਇਹ ਵੀ ਪੜ੍ਹੋ꞉ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਦੁਨੀਆਂ ਦੀ ਸਭ ਤੋਂ ਲੰਬੀ ਉਡਾਣ ਸ਼ੁਰੂ ਰਾਮਪਾਲ ਬਾਬਾ: ਜੇਈ ਤੋਂ ਕਿਵੇਂ ਬਾਬਾ ਬਣੇ ਤੇ ਜੇਲ੍ਹ ਗਏ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 2018 ’ਚ ‘ਗਗਨ’ ਏਸ਼ੀਆ ਦੇ 50 ਸਭ ਤੋਂ ਚੰਗੇ ਰੈਸਟੌਰੈਂਟ ਦੀ ਸੂਚੀ ’ਚ ਲਗਾਤਾਰ ਚੌਥੇ ਸਾਲ ਸਿਖਰ ’ਤੇ ਸੀ ਪਰ ਉਹ 2020 ਵਿੱਚ ਬੰਦ ਕਰ ਦਿੱਤਾ ਜਾਵੇਗਾ।ਗਗਨ ਆਨੰਦ, ਮਾਲਕ ਅਤੇ ਕਾਰਜਕਾਰੀ ਸ਼ੈੱਫ, ‘ਗਗਨ’, ਕਹਿੰਦੇ ਹਨ ਕਿ ਉਹ ਸਭ ਤੋਂ ਵੱਧ ਧਿਆਨ ਰੱਖਦਾ ਹਾਂ ਕਿ ਹਰੇਕ ਮਹਿਮਾਨ ਬੈਂਕਾਕ ਤੋਂ ਖਾਣੇ ਦੀ ਖੂਬਸੂਰਤ ਯਾਦ ਲਿਜਾਵੇ।ਆਪਣੇ ਮੋਬਾਈਲ 'ਤੇ ਬੀਬੀਸੀ ਪੰਜਾਬੀ ਲਿਆਉਣ ਦਾ ਸੌਖਾ ਤਰੀਕਾ ਦੇਖੋ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਾਣੋ 2019 ਵਿੱਚ ਵਿਗਿਆਨ ਕੀ ਨਵਾਂ ਕਰਨ ਜਾ ਰਿਹਾ ਹੈ। ਅਜਿਹੀਆਂ ਚੀਜ਼ਾ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਪਾਨ ਦੇ ਇਸ ਜੋੜੇ ਨੇ ਸਭ ਤੋਂ ਬਜ਼ੁਰਗ ਜੋੜਾ ਹੋਣ ਦਾ ਵਰਲਡ ਰਿਕਾਰਡ ਬਣਾਇਆ ਹੈ। ਇਨ੍ਹਾਂ ਦੇ ਵਿਆਹ ਨੂੰ 80 ਸਾਲ ਹੋ ਗਏ ਹਨ। ਜੋੜੇ ਮੁਤਾਬਕ ਸਹਿਣਸ਼ੀਲਤਾ ਅਤੇ ਧੀਰਜ ਇਨ੍ਹਾਂ ਦੇ ਰਿਸ਼ਤੇ ਦੀ ਕੂੰਜੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਰਗਾੜੀ: ਕਾਂਗਰਸੀ ਮੰਤਰੀਆਂ ਦੀ ਮੌਜੂਦਗੀ ਵਿੱਚ ਮੋਰਚਾ ਖ਼ਤਮ ਖੁਸ਼ਹਾਲ ਲਾਲੀ ਬੀਬੀਸੀ ਪੱਤਰਕਾਰ 9 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46498026 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SUKHCHARAN PREET / BBC ਫੋਟੋ ਕੈਪਸ਼ਨ ਬਰਗਾੜੀ ਇਨਸਾਫ਼ ਮੋਰਚਾ 1 ਜੂਨ 2018 ਨੂੰ ਸ਼ੁਰੂ ਹੋਇਆ ਸੀ। ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਰਗਾੜੀ ਦਾ ਇਹ ਮੋਰਚਾ ਖ਼ਤਮ ਹੋ ਚੁੱਕਾ ਹੈ। ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਕਈ ਵਿਧਾਇਕ ਬਰਗਾੜੀ ਪਹੁੰਚੇ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਜਥੇਦਾਰ ਧਿਆਨ ਸਿੰਘ ਮੰਡ ਨਾਲ ਖੜ੍ਹੇ ਹਾਂ ਤੇ ਉਹ ਜੋ ਫੈਸਲਾ ਕਰਨਗੇ ਅਸੀਂ ਉਸ ਨੂੰ ਮੰਨਾਂਗੇ।ਕੋਈ ਦੋਸ਼ੀ ਬਖ਼ਸ਼ਿਆ ਨਹੀਂ ਜਾਵੇਗਾ- ਬਾਜਵਾਤ੍ਰਿਪਤ ਰਜਿੰਦਰ ਬਾਜਵਾ ਨੇ ਬਰਗਾੜੀ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ, ""ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਆਪਣੀ ਡਿਊਟੀ ਕਰ ਰਹੇ ਹਾਂ। ਵਿਸ਼ੇਸ਼ ਜਾਂਚ ਟੀਮ ਜਿਸ ਖ਼ਿਲਾਫ਼ ਰਿਪੋਰਟ ਦੇਵੇਗੀ , ਉਹ ਮੁੱਖ ਮੰਤਰੀ ਹੋਵੇ ਜਾਂ ਉੱਪ ਮੁੱਖ ਮੰਤਰੀ ਹੋਵੇ ਜਾਂ ਪੁਲਿਸ ਅਫ਼ਸਰ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ।''ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਰਗਾੜੀ ਦਾ ਨਾਂ ਬਦਲ ਕੇ ਬਰਗਾੜੀ ਸਾਹਿਬ ਰੱਖਣ ਦਾ ਐਲਾਨ ਕੀਤਾ ਗਿਆ, ਗੋਲੀ ਕਾਂਡ ਦੇ ਜਖ਼ਮੀ ਮੁੜ ਆਪਣਾ ਹਰਜਾਨਾ ਹਾਸਲ ਕਰਨ ਲਈ ਅਰਜੀਆਂ ਦੇ ਸਕਦੇ ਹਾਂ।''ਜੇਕਰ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਵਾਂਗੇ ਤੇ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਮੋਰਚੇ ਬਾਰੇ ਫ਼ੈਸਲਾ ਲੈਣ।''ਬਾਦਲ ਹਮੇਸ਼ਾ ਪੰਥ ਨੂੰ ਖ਼ਤਰਾ ਦੱਸਦਾ- ਰੰਧਾਵਾਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, ""ਅਸੀਂ ਭਰੋਸਾ ਦਿੰਦੇ ਹਾਂ ਕੀ 295-ਏ ਤਹਿਤ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਸਾਰੇ ਝੂਠੇ ਕੇਸ ਖ਼ਤਮ ਕਰ ਦੇਵਾਂਗੇ।''""ਜਿੰਨੀ ਦੇਰ ਕੈਪਟਨ ਅਮਰਿੰਦਰ ਸਿੰਘ ਉੱਤੇ ਅਕਾਲ ਪੁਰਖ ਦੀ ਮੇਹਰ ਰਹੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ। ਕੇਸਾਂ ਦੀ ਨਜ਼ਰਸਾਨੀ ਲਈ ਮੋਰਚੇ ਦੋ-ਦੋ ਵਕੀਲ ਕੇਸ ਦੇਖਣਗੇ।''''ਸਜ਼ਾ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਬਾਹਰਲੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦ ਸਿੱਖ ਬੰਦੀਆਂ ਨੂੰ ਪੰਜਾਬ ਵਿਚ ਤਬਦੀਲ ਕਰਵਾਉਣ ਲਈ ਸੂਬਿਆਂ ਨੂੰ ਪੱਤਰ ਲਿਖ ਦਿੱਤੇ ਗਏ ਹਨ। ਪੰਜਾਬ ਦੀ ਨਾਭਾ ਜੇਲ੍ਹ ਵਿਚ ਬੰਦ ਇੱਕ ਸਿੱਖ ਕੈਦੀ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਹੈ।''""ਪ੍ਰਕਾਸ਼ ਸਿੰਘ ਬਾਦਲ ਆਪਣੇ ਕੁਨਬੇ ਦੇ ਖਤਰੇ ਨੂੰ ਪੰਥ ਖ਼ਤਰੇ ਵਿਚ ਦੱਸਦਾ ਹੈ, ਪਰ ਪੰਥ ਹਮੇਸ਼ਾਂ ਚੜ੍ਹਦੀ ਕਲਾਂ ਵਿਚ ਰਹਿੰਦਾ ਹੈ। ਪਰ ਬਾਦਲ ਨੇ ਆਪਣੇ ਪਰਿਵਾਰ ਤੋਂ ਪੰਥ ਵਾਰ ਦਿੱਤਾ। ਮੈਂ ਗੁਰੂ ਦਾ ਸਿੱਖ ਹਾਂ, ਇਨ੍ਹਾਂ ਦਾ ਬਸ ਚੱਲੇ ਤਾਂ ਮੇਰੇ ਸ੍ਰੀ ਸਾਹਿਬ ਲੁਹਾ ਲੈਣ ਕਿ ਇਹ ਤਾਂ ਕਾਂਗਰਸੀ ਹਾਂ। ਬਾਦਲਾਂ ਨੂੰ ਮੋਰਚੇ ਵਿੱਚ ਆਕੇ ਮਾਫ਼ੀ ਮੰਗੀ ਚਾਹੀਦੀ ਹੈ।''ਦੋਸ਼ੀਆਂ ਨੂੰ ਸਜ਼ਾ ਦੁਆ ਕੇ ਦਮ ਲਵਾਂਗੇ- ਗਿੱਲਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਹਾ, 'ਮੈਂ ਬਹੁਤ ਸਾਰੇ ਮੋਰਚੇ ਦੇਖੇ ਨੇ , ਕਈਆਂ ਵਿਚ ਹਿੱਸਾ ਵੀ ਲਿਆ ਹੈ। ਪਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਸਾਂਤਮਈ ਤਰੀਕੇ ਨਾਲ ਇਹ ਲੜਾਈ ਲੜੀ ਹੈ। ਉਸ ਲਈ ਤੁਸੀਂ ਵਧਾਈ ਦੇ ਪਾਤਰ ਹੋ।''""ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਘਟਨਾਵਾਂ ਹੋਈਆਂ ਸਨ ਉਦੋਂ ਹੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਵਾਅਦਾ ਕੀਤਾ ਸੀ।ਅਸੀਂ ਪਹਿਲਾਂ ਸਿੱਖ ਹਾਂ ਫਿਰ ਕਾਂਗਰਸ ਦੇ ਵਰਕਰ। ਅਸੀਂ ਸਾਰੇ ਹੀ ਗੁਰੂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆ ਕੇ ਦਮ ਲਵਾਂਗੇ।''ਇਹ ਵੀ ਪੜ੍ਹੋ-'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀਜਗੀਰ ਕੌਰ ਨੇ ਹਾਈਕੋਰਟ 'ਚੋਂ ਬਰੀ ਹੋਣ ਤੋਂ ਬਾਅਦ ਦਿੱਤੀ ਵਿਰੋਧੀਆਂ ਨੂੰ ਨਸੀਹਤ ਇੱਕ ਮਾਂ ਦਾ ਪੁੱਤ ਸਿੱਖ ਤੇ ਧੀਆਂ ਮੁਸਲਿਮ ਕਿਵੇਂ ਬਣੀਆਂਇਸ ਦੌਰਾਨ ਮੋਰਚੇ ਦੇ ਇੱਕ ਹੋਰ ਪ੍ਰਬੰਧਕ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ ਕਿ ਬਰਗਾੜੀ ਮੋਰਚਾ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੋਰਚਾ ਆਗੂਆਂ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਸੀ। Image copyright Getty Images ਫੋਟੋ ਕੈਪਸ਼ਨ 6 ਮਹੀਨਿਆਂ ਬਾਅਦ ਬਰਗਾੜੀ ਵਿੱਚ ਪੰਥਕ ਜਥੇਬੰਦੀਆਂ ਦਾ ਧਰਨਾ ਐਤਵਾਰ ਨੂੰ ਖਤਮ ਕਰਨ ਦਾ ਐਲਾਨ ਕੀ ਸਨ ਤਿੰਨ ਮੰਗਾਂ?ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਕਿਹੜੀਆਂ ਸਾਜ਼ਿਸਾਂ ਸਨ ਤੇ ਕੌਣ ਦੋਸ਼ੀ ਸਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰੋ। ਬਰਗਾੜੀ ਤੇ ਬਹਿਬਲ ਕਲਾਂ ਦੇ ਗੋਲੀਬਾਰੀ ਕਾਂਡ ਜਿਸ ਵਿਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਮਾਰੇ ਗਏ। ਉਸ ਗੋਲੀ ਕਾਂਡ ਦੇ ਦੋਸ਼ੀ ਪੁਲਿਸ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਅਤੇ ਦੂਜੇ ਸੂਬਿਆਂ ਵਿੱਚ ਬੰਦ ਸਿੱਖ ਬੰਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕੀਤਾ ਜਾਵੇ।ਬਰਗਾੜੀ ਇਨਸਾਫ਼ ਮੋਰਚਾ 1 ਜੂਨ 2018 ਨੂੰ ਸ਼ੁਰੂ ਹੋਇਆ ਸੀ। ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਸ਼ਾਂਤਮਈ ਤਰੀਕੇ ਨਾਲ ਚੱਲੇ ਇਸ ਮੋਰਚੇ ਨੂੰ ਅਕਾਲੀ-ਭਾਜਪਾ ਤੋਂ ਇਲਾਵਾ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਅਤੇ ਸਮਾਜਿਕ-ਧਾਰਮਿਕ ਜਥੇਬੰਦੀਆਂ ਦਾ ਸਮਰਥਨ ਹਾਸਲ ਹੋਇਆ। ਇਹ ਵੀ ਪੜ੍ਹੋ-ਬੇਅਦਬੀ ਮਾਮਲੇ 'ਚ ਪੁਲਿਸ ਦੇ ਉੱਚ ਅਧਿਕਾਰੀ ਕਟਹਿਰੇ 'ਚ'ਜਲਦ ਹੀ ਸੱਚਾ ਤੇ ਸੁੱਚਾ ਅਕਾਲੀ ਦਲ ਆਵੇਗਾ'ਬਰਗਾੜੀ ਮੋਰਚਾ ਹੋਵੇਗਾ ਖ਼ਤਮ, ਦਾਦੂਵਾਲ ਸਰਕਾਰ ਤੋਂ ਸੰਤੁਸ਼ਟ 'ਨਵਾਂ ਅਕਾਲੀ ਦਲ ਸਰਮਾਏਦਾਰਾਂ ਦਾ ਨਹੀਂ ਆਮ ਲੋਕਾਂ ਦਾ ਹੋਵੇਗਾ'ਆਮ ਆਦਮੀ ਪਾਰਟੀ ਦੇ ਬਾਗੀ ਧੜ੍ਹੇ ਸੁਖਪਾਲ ਸਿੰਘ ਖਹਿਰਾ ਤੇ ਸਿੱਖ ਜਥੇਬੰਦੀਆਂ ਦੀ ਅਗਵਾਈ ਵਿਚ ਬਰਗਾੜੀ ਮੋਰਚੇ ਦੇ ਹੱਕ ਵਿਚ ਮਾਰਚ ਕੱਢਿਆ ਗਿਆ। ਇਸ ਮਾਰਚ ਨੂੰ ਸਾਰੇ ਭਾਈਚਾਰਿਆਂ ਅਤੇ ਸੰਗਠਨਾਂ ਨੇ ਭਰਵਾਂ ਸਹਿਯੋਗ ਦਿੱਤਾ। ਪੰਜਾਬ ਅਤੇ ਦੇਸ ਵਿਦੇਸ਼ ਤੋਂ ਪੰਜਾਬੀ ਭਾਈਚਾਰੇ ਨਾਲ ਸਬੰਧਤ ਲੋਕ ਇਸ ਮੋਰਚੇ ਵਿਚ ਪਹੁੰਚ ਕੇ ਮੰਗਾਂ ਦਾ ਸਮਰਥਨ ਕੀਤਾ ਜਾ ਰਿਹਾ ਸੀ। ਵਿਧਾਨ ਸਭਾ 'ਚ ਬਹਿਸ ਇਸ ਮਾਮਲੇ ਉੱਤੇ ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਰਿਪੋਰਟ ਉੱਤੇ ਬਹਿਸ ਵੀ ਹੋਈ ਪਰ ਅਕਾਲੀ ਦਲ ਨੇ ਇਸ ਰਿਪੋਰਟ ਨੂੰ ਰੱਦ ਕੀਤਾ। Image copyright jasbir singh shetra ਫੋਟੋ ਕੈਪਸ਼ਨ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕੋਟਕਪੁਰਾ ਅਤੇ ਬਹਿਬਲ ਕਲਾਂ ਕਾਂਡ ਲਈ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮਾਮਲਾ ਦਰਜ ਕਰਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ , ਉੱਪ ਮੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਾਕ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।ਪਰ ਸਰਕਾਰ ਨੇ ਇੱਕ ਹੋਰ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜੋ ਮੁੜ ਤੋਂ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਅਕਸ਼ੈ ਕੁਮਾਰ ਤੋਂ ਪੁੱਛਗਿੱਛ ਕੀਤੀ ਗਈ ਹੈ। ਜਾਂਚ ਟੀਮ ਨੇ ਬਰਗਾੜੀ ਮੋਰਚੇ ਵਿਚ ਪਹੁੰਚਕੇ ਧਿਆਨ ਸਿੰਘ ਮੰਡ ਸਣੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਇਹ ਵੀ ਪੜ੍ਹੋ-ਬਾਦਲਾਂ ਦੇ ਭੁੱਲ ਬਖ਼ਸ਼ਾਉਣ 'ਤੇ ਸਿੱਖ ਚਿੰਤਕਾਂ ਨੇ ਚੁੱਕੇ ਸਵਾਲਪੈਰਿਸ ਅੰਦੋਲਨ ਨੂੰ ਜ਼ੋਰ ਨਾਲ ਦਬਾਉਣ ਦੀ ਕੋਸ਼ਿਸ਼ਐਗਜ਼ਿਟ ਪੋਲ ਮੁਤਾਬਕ ਵਾਕਈ ਹਾਰ ਰਹੀ ਹੈ ਭਾਜਪਾ'ਸਿੱਧੂ ਬੋਲ ਨਹੀਂ ਪਾ ਰਿਹਾ ਤੇ ਕੈਪਟਨ ਗੱਲ ਨਹੀਂ ਕਰ ਰਹੇ'ਇਹ ਵੀਡੀਓ ਵੀ ਪਸੰਦ ਆਉਣਗੀਆਂ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬ੍ਰੈਗਜ਼ਿਟ ਸਮਝੌਤਾ : ਪਹਿਲਾਂ ਤੋਂ ਈਯੂ ਜਾਂ ਬ੍ਰਿਟੇਨ 'ਚ ਰਹਿੰਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ 15 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46219906 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੂੰ ਦੇਸ਼ ਦੇ ਯੂਰਪੀ ਯੂਨੀਅਨ ਨੂੰ ਛੱਡਣ (ਬ੍ਰੈਗਜ਼ਿਟ) ਬਾਰੇ ਹੋਏ ਡਰਾਫਟ ਕਰਾਰ ਉੱਪਰ ਸੰਸਦ ਮੈਂਬਰਾਂ ਦੇ ਤਿੱਖੇ ਸਵਾਲ ਝੱਲਣੇ ਪੈ ਰਹੇ ਹਨ। ਪੰਜ ਘੰਟੇ ਚੱਲੀ ਇੱਕ ਬੈਠਕ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਦੀ ਪ੍ਰਵਾਨਗੀ ਤਾਂ ਮਿਲ ਗਈ ਹਾਲਾਂਕਿ ਕਈ ਮੰਤਰੀ ਇਸ ਡੀਲ ਦੇ ਖਿਲਾਫ ਵੀ ਬੋਲੇ। ਕੈਬਨਿਟ ਦੀ ਪ੍ਰਵਾਨਗੀ ਮਗਰੋਂ ਕੀ-ਕੀ ਹੋਇਆਬ੍ਰੈਗਜ਼ਿਟ ਮੰਤਰੀ ਡੌਮੀਨੀਕ ਰਾਬ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਅਸਤੀਫੇ ਦੇਣ ਦੇ ਦੋ ਮੁੱਖ ਕਾਰਨ ਦੱਸੇ।ਵਰਕ ਐਂਡ ਪੈਨਸ਼ਨ ਮੰਤਰੀ ਏਸਥਰ ਮੈਕਵੇ ਨੇ ਅਸਤੀਫਾ ਦਿੱਤਾ। ਜੂਨੀਅਰ ਨੌਰਦਨ ਆਇਰਲੈਂਡ ਮਿਨਿਸਟਰ ਸ਼ੈਲੇਸ਼ ਵਾਰਾ ਦਾ ਅਸਤੀਫਾ।ਜੂਨੀਅਰ ਬ੍ਰੈਗਜ਼ਿਟ ਮੰਤਰੀ ਸੁਏਲਾ ਬ੍ਰੇਵਰਮੈਨ ਅਤੇ ਪਾਰਲੀਮੈਂਟਰੀ ਪ੍ਰਾਈਵੇਟ ਸਕੱਤਰ ਐਨੀ ਮੈਰੀ ਟ੍ਰੇਵੇਲਯਾਨ ਨੇ ਵੀ ਅਹੁਦੇ ਛੱਡਿਆ।ਸੰਸਦ ਵਿੱਚ ਟੈਰੀਜ਼ਾ ਮੇਅ ਨੇ ਕਿਹਾ ''ਬਰਤਾਨੀਆ ਦੇ ਲੋਕ ਚਾਹੁੰਦੇ ਹਨ ਕਿ ਇਹ ਕੰਮ ਸਿਰੇ ਚੜ੍ਹੇ'' ਵਿਰੋਧੀ ਧਿਰ ਲੇਬਰ ਪਾਰਟੀ ਨੇ ਅਜੇ ਸਾਫ ਨਹੀਂ ਕੀਤਾ ਕਿ ਉਹ ਇਸ ਮਸੌਦੇ ਦਾ ਸਮਰਥਨ ਕਰਨਗੇ ਕਿ ਨਹੀਂ। ਪਾਰਟੀ ਲੀਡਰ ਜੈਰੇਮੀ ਕੋਰਬਿਨ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਕਰਾਰ ਦੇਸ਼ ਹਿਤਾਂ ਦਾ ਖਿਆਲ ਰੱਖੇਗਾ। ਟੋਰੀ ਪਾਰਟੀ ਅਤੇ ਉਨ੍ਹਾਂ ਦੀ ਆਪਣੀ ਡੈਮੋਕਰੈਟਿਕ ਯੂਨੀਅਨਿਸਟ ਪਾਰਟੀ ਅੰਦਰੋਂ ਵੀ ਵਿਰੋਧ ਝੱਲਣਾ ਪੈ ਰਿਹਾ ਹੈ। Image copyright Getty Images ਬ੍ਰੈਗਜ਼ਿਟ ਕੀ ਹੈ? ਯੂਰਪੀਅਨ ਕੌਂਸਲ ਦੇ ਮੁਖੀ ਡੌਨਲਡ ਟਸਕ ਨੇ ਕਿਹਾ ਹੈ ਕਿ ਬ੍ਰੈਗਜ਼ਿਟ ਹੈ ਤਾਂ ਹਾਰ ਵਾਲੀ ਸਥਿਤੀ ਹੀ, ਪਰ ਉਹ ਕੋਸ਼ਿਸ਼ ਕਰਨਗੇ ਕਿ ਦੋਹਾਂ ਪੱਖਾਂ ਲਈ ਇਹ ਦਰਦਨਾਕ ਨਾ ਹੋਵੇ। ਬ੍ਰਿਟੇਨ ਨੇ ਯੂਰਪੀਅਨ ਯੂਨੀਅਨ ਨੂੰ 29 ਮਾਰਚ 2019 ਨੂੰ ਛੱਡਣਾ ਹੈ, ਕਿਉਂਕਿ 2016 'ਚ ਹੋਏ ਇੱਕ ਜਨਮਤ ਸੰਗ੍ਰਹਿ ਵਿੱਚ ਯੂਕੇ ਦੇ ਨਾਗਰਿਕਾਂ ਨੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਨੂੰ ਬ੍ਰੈਗਜ਼ਿਟ (ਬ੍ਰਿਟੇਨ+ਐਕਸਿਟ) ਗਿਆ ਜਾਂਦਾ ਹੈ। ਯੂਕੇ ਤੇ ਯੂਰਪੀਅਨ ਯੂਨੀਅਨ ਨੂੰ ਹੁਣ ਇਸ 'ਤਲਾਕ' ਦੀਆਂ ਸ਼ਰਤਾਂ ਤੈਅ ਕਰਨ ਲਈ ਗੱਲਬਾਤ ਕਰਦਿਆਂ ਇੱਕ ਸਾਲ ਹੋ ਚੁੱਕਾ ਹੈ। ਹੁਣ ਵਾਰਤਾਕਾਰਾਂ ਨੇ ਡੀਲ ਫਾਈਨਲ ਕਰ ਲਈ ਹੈ ਪਰ ਇਸ ਨੂੰ ਸੰਸਦ ਮੈਂਬਰਾਂ ਦੀ ਹਮਾਇਤ ਜ਼ਰੂਰੀ ਹੈ, ਇਸ ਤੋਂ ਪਹਿਲਾਂ ਕਿ ਯੂਨੀਅਨ ਦੇ ਮੈਂਬਰ ਬਾਕੀ 27 ਦੇਸ਼ ਇਸ ਉੱਪਰ ਮੋਹਰ ਲਗਾਉਣ। ਇਹ ਵੀ ਪੜ੍ਹੋਪਹਿਲਾਂ ਤੋਂ ਈਯੂ ਜਾਂ ਬ੍ਰਿਟੇਨ 'ਚ ਰਹਿੰਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂਸੰਸਾਰ 'ਚ ਕਿੱਥੇ-ਕਿੱਥੇ ਜਿੱਤੀ ਗਈ ਕਕਾਰਾਂ ਦੀ ਜੰਗ?ਅਮਰੀਕਾ 'ਚ ਲੰਘੇ ਸਾਲ 24 ਸਿੱਖ ਹੋਏ ਨਸਲੀ ਹਮਲਿਆਂ ਦਾ ਸ਼ਿਕਾਰਅੰਦਰ ਕੀ ਹੈ?ਯੂਕੇ ਦੇ ਨਿਕਲ ਜਾਣ ਤੋਂ ਬਾਅਦ 21 ਮਹੀਨਿਆਂ ਦਾ ਇੱਕ ਵਕਫਾ ਹੈ ਜਿਸ ਤਹਿਤ ਦੂਜੀਆਂ ਪ੍ਰਕਿਰਿਆਵਾਂ ਮੁਕੰਮਲ ਹੋਣਗੀਆਂ।ਯੂਕੇ ਵੱਲੋਂ 'ਤਲਾਕ' ਯਾਨਿ ਯੂਰਪ ਤੋਂ ਵੱਖ ਹੋਣ ਲਈ 39 ਅਰਬ ਪੌਂਡ ਦਾ ਭੁਗਤਾਨ ਨਾਗਰਿਕਾਂ ਦੇ ਅਧਿਕਾਰਾਂ ਬਾਰੇ ਪੱਕੇ ਨਿਯਮ, ਜਿਨ੍ਹਾਂ ਤਹਿਤ ਉਹ ਜਿੱਥੇ ਰਹਿੰਦੇ ਉਥੇ ਕੰਮ ਕਰ ਸਕਣ ਅਤੇ ਪਰਿਵਾਰ ਨੂ ਮਿਲ ਸਕਣ।ਇਸ ਸਮਝੌਤੇ ਤਹਿਤ 3000 ਖੇਤਰੀ ਨਿਸ਼ਾਨੀਆਂ ਦੀ ਸੁਰੱਖਿਆ ਕੀਤੀ ਜਾਵੇਗੀ ਜਿਸ ਵਿੱਚ ਪਰਮਾ ਹੈਮ, ਫੈਟਾ ਚੀਜ਼, ਸ਼ੈਂਪੇਨ ਅਤੇ ਵੇਲਸ਼ ਲੈਂਬ ਮੁੱਖ ਤੌਰ 'ਤੇ ਸ਼ਾਮਿਲ ਹਨ। ਵਪਾਰ ਸਮਝੌਤਾ ਹੋਵੇਗਾ?ਇਸ 585 ਸਫਿਆਂ ਦੇ ਮੁੱਖ ਕਰਾਰ ਤੋਂ ਇਲਾਵਾ ਇੱਕ ਟਰੇਡ ਐਗਰੀਮੈਂਟ ਜਾਂ ਵਪਾਰ ਸਮਝੌਤਾ ਵੀ ਹੋਣਾ ਹੈ। ਇਸ ਵਿੱਚ ਤੈਅ ਹੋਵੇਗਾ ਕਿ ਅਲੱਗ ਹੋਣ ਤੋਂ ਬਾਅਦ ਬ੍ਰਿਟੇਨ ਤੇ ਯੂਨੀਅਨ ਦੇ ਰਿਸ਼ਤੇ ਕਿਵੇਂ ਚੱਲਣਗੇ। ਇਹ ਦਸੰਬਰ 2020 ਤੋਂ ਲਾਗੂ ਹੋਵੇਗਾ। ਇਸ ਦਾ ਟੀਚਾ ਤਾਂ ਹੈ ਕਿ ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਖੁਲ੍ਹੇ ਵਪਾਰ ਦਾ ਇੰਤਜ਼ਾਮ ਹੋਵੇ ਅਤੇ ਕੋਈ ਟੈਕਸ ਨਾ ਲੱਗੇ। ਅੱਗੇ ਕੀ?ਯੂਰਪੀ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਅਗਲੇ ਮਹੀਨੇ ਹੋ ਸਕਦੀ ਹੈ ਜਿਸ ਵਿੱਚ ਇਸ ਉੱਪਰ ਫੈਸਲਾ ਲਿਆ ਜਾਵੇਗਾ। ਉਸ ਤੋਂ ਬਾਅਦ ਯੂਕੇ ਦੀ ਪ੍ਰਧਾਨ ਮੰਤਰੀ ਦਾ ਔਖਾ ਕੰਮ ਸ਼ੁਰੂ ਹੋਵੇਗਾ — ਸੰਸਦ ਮੈਂਬਰਾਂ ਨੂੰ ਮਨਾਉਣਾ ਕਿ ਉਹ ਇਸ ਐਗਰੀਮੈਂਟ ਦੇ ਹੱਕ ਵਿੱਚ ਵੋਟ ਪਾਉਣ। ਸੰਸਦ ਦੇ ਹੇਠਲੇ ਸਦਨ 'ਚ ਪ੍ਰਧਾਨ ਮੰਤਰੀ ਕੋਲ ਬਹੁਮਤ ਨਹੀਂ ਹੈ ਅਤੇ ਕਈ ਮੰਤਰੀਆਂ ਦੇ ਅਸਤੀਫੇ ਵੀ ਹੋ ਸਕਦੇ ਹਨ। ਜੇ ਸਦਨ ਸਾਹਮਣੇ ਇਹ ਬਦਲ ਰੱਖੇ ਗਏ ਕਿ 'ਇਸ ਡੀਲ ਨੂੰ ਚੁਣੋਂ ਜਾਂ ਦੁਬਾਰਾ ਜਨਮਤ ਸੰਗ੍ਰਹਿ ਕਰਵਾਓ', ਤਾਂ ਕੰਮ ਔਖਾ ਹੋ ਜਾਵੇਗਾ। ਕੁਝ ਸੰਸਦ ਮੈਂਬਰ ਮੰਨਦੇ ਹਨ ਕਿ ਮੇਅ ਦੁਬਾਰਾ ਰੈਫਰੈਂਡਮ (ਜਨਮਤ ਸੰਗ੍ਰਹਿ) ਕਰਵਾ ਸਕਦੇ ਹਨ, ਹਾਲਾਂਕਿ ਮੇਅ ਨੇ ਇਸ ਸੰਭਾਵਨਾ ਨੂੰ ਖਾਰਜ ਕੀਤਾ ਹੈ, ਹੁਣ ਤਕ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੁਲਕ ਵਿੱਚ ਸ਼ੱਟਡਾਊਨ ਕਰਕੇ ਮਹਿਮਾਨਾਂ ਨੂੰ ਫਾਸਟ ਫੂਡ ਦੀ ਦਾਵਤ ਦਿੱਤੀਸ਼ੱਟਡਾਊਨ ਕਰਕੇ ਅਮਰੀਕਾ ਵਿੱਚ ਕਈ ਸਰਕਾਰੀ ਕਾਮੇ ਛੁੱਟੀ ’ਤੇ ਭੇਜ ਦਿੱਤੇ ਗਏ ਹਨ ਜਾਂ ਬਿਨਾਂ ਤਨਖ਼ਾਹ ਦੇ ਕੰਮ ਕਰ ਰਹੇ ਹਨ। ਵ੍ਹਾਈਟ ਹਾਊਸ ਦਾ ਖਾਨਸਾਮੇ ਵੀ ਸ਼ੱਟਡਾਊਨ ਨਾਲ ਪ੍ਰਭਾਵਿਤ ਹੋਏ ਹਨ। ਅਜਿਹੇ ਵਿੱਚ 2018 ਨੈਸ਼ਨਲ ਕਾਲਜ ਫੁੱਟਬਾਲ ਦੇ ਚੈਂਪੀਅਨਜ਼ ਨੂੰ ਬਰਗਰ-ਪੀਜ਼ੇ ਦੀ ਹੀ ਦਾਵਤ ਦੇਣੀ ਪਈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 10 ਬੱਚਿਆਂ ਦੀ ਦਾਦੀ ਹਾਲੇ ਵੀ ਕਰਦੀ ਹੈ ਮਾਡਲਿੰਗ 23 ਫ਼ਰਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-42886034 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਜਵਾਨੀ ਹੀ ਸਾਰਾ ਕੁਝ ਨਹੀਂ ਹੁੰਦੀ- ਘੱਟੋ-ਘੱਟ 69 ਸਾਲਾ ਫੈਸ਼ਨ ਮਾਡਲ ਮੈਅ ਮਸਕ ਨੂੰ ਦੇਖ ਕੇ ਤਾਂ ਇਹੋ ਲਗਦਾ ਹੈ।ਇਸ ਸਾਲ ਨਿਊ ਯਾਰਕ, ਪੈਰਿਸ, ਮਿਲਾਨ ਤੇ ਲੰਡਨ ਦੇ ਬਸੰਤ ਰੁੱਤ ਫੈਸ਼ਨ ਮੇਲਿਆਂ ਵਿੱਚ ਬਹੁਤ ਸਾਰੀਆਂ ਅਧੇੜ ਉਮਰ ਦੀਆਂ ਮਾਡਲਾਂ ਨਜ਼ਰ ਆਈਆਂ ਜੋ ਪੰਜਾਹਵਿਆਂ ਜਾਂ ਸੱਠਵਿਆਂ ਦੀਆਂ ਸਨ।ਐਲੀਆਨਾ ਇਜ਼ਾਕੇਨਕਾ ਦੀ ਰਿਪੋਰਟ ਦੀ ਰਿਪੋਰਟ ਸਵਾਲ ਕਰਦੀ ਹੈ ਕਿ ਕੀ ਇਸ ਦਾ ਇੱਕ ਅਰਥ ਇਹ ਲਿਆ ਜਾ ਸਕਦਾ ਹੈ ਕਿ ਫ਼ੈਸ਼ਨ ਦੀ ਦੁਨੀਆਂ ਖ਼ੂਬਸੂਰਤੀ ਤੇ ਉਮਰ ਬਾਰੇ ਆਪਣੇ ਰੂੜੀਵਾਦੀ ਵਿਚਾਰਾਂ ਤੋਂ ਬਾਹਰ ਆ ਰਹੀ ਹੈ ਤੇ ਉਮਰ ਬਾਰੇ ਖੁੱਲ੍ਹਾਪਣ ਲਿਆ ਰਹੀ ਹੈ?ਗਵਾਂਤਾਨਾਮੋ ਬੇ ਡਿਟੈਂਸ਼ਨ ਸੈਂਟਰ ਮੁੜ ਖੁੱਲ੍ਹੇਗਾ: ਟਰੰਪਚੀਨ ਤੋਂ ਕਿਉਂ ਡਰ ਰਿਹਾ ਹੈ ਅਮਰੀਕਾ ਆਖ਼ਿਰ ਇਹ ਕੁੜੀਆਂ 'ਨਾ' ਕਿਉਂ ਨਹੀਂ ਕਹਿ ਪਾਉਂਦੀਆਂ?49 ਸਾਲਾ ਮਾਡਲ ਮੈਅ ਮਸਕ ਨੇ ਦੱਸਿਆ, ""ਐਨਾ ਕੰਮ ਤਾਂ ਮੈਂ ਪਿਛਲੇ ਪੰਜਾਹ ਸਾਲਾਂ ਵਿੱਚ ਨਹੀਂ ਕੀਤਾ ਜਿੰਨਾ ਮੈਂ 2017 'ਚ ਕਰ ਦਿੱਤਾ ਹੈ।"" ਮਸਕ ਇੱਕ ਖਰਬਪਤੀ ਤੇ ਟੈਲਸਾ ਦੇ ਫ਼ਾਊਂਡਰ ਐਲਨ ਮਸਕ ਦੀ ਮਾਂ ਹੈ। ਕੈਨੇਡਾ ਵਿੱਚ ਜਨਮੀ ਮਸਕ ਨੇ ਮਾਡਲਿੰਗ ਜੀਵਨ ਦੀ ਸ਼ੁਰੂਆਤ ਦੱਖਣੀ ਅਫ਼ਰੀਕਾ ਵਿੱਚ ਪੰਦਰਾ ਸਾਲਾਂ ਦੀ ਉਮਰ ਵਿੱਚ ਕੀਤੀ ਪਰ ਕੰਮ ਉਹਨਾਂ ਨੂੰ ਪਿਛਲੇ ਸਾਲਾਂ ਵਿੱਚ ਹੀ ਮਿਲਣ ਲੱਗਿਆ ਹੈ।ਮਸਕ ਨੇ ਹਾਲ ਹੀ ਵਿੱਚ ਆਈਐਮਜੀ ਮਾਡਲਜ਼ ਨਾਲ ਕਰਾਰ ਕੀਤਾ ਹੈ ਜਿਸ ਨਾਲ ਕਈ ਉਘੇ ਮਾਡਲ ਜੁੜੇ ਹੋਏ ਹਨ।ਉਹ ਨਿਊ ਯਾਰਕ, ਐਲੇ ਕੈਨੇਡਾ ਤੇ ਵੋਏਜ ਕੋਰੀਆ ਮੈਗਜ਼ੀਨਾਂ ਦੇ ਕਵਰ ਪੇਜ 'ਤੇ ਵੀ ਨਜ਼ਰ ਆਈ ਹੈ। ਉਸ ਨੇ ਇੱਕ ਅਮਰੀਕੀ ਕੌਸਮੈਟਿਕ ਕੰਪਨੀ 'ਕਵਰ ਗਰਲ' ਦੀ ਸਭ ਤੋਂ ਉਮਰ ਦਰਾਜ਼ ਬ੍ਰਾਂਡ ਅੰਬੈਸਡਰ ਵਜੋਂ ਵੀ ਕੰਮ ਕੀਤਾ ਹੈ।ਦਸ ਬੱਚਿਆਂ ਦੀ ਦਾਦੀ ਦਾ ਕਹਿਣਾ ਹੈ ਕਿ ਕੁਦਰਤੀ ਰੂਪ ਵਿੱਚ ਸਫ਼ੈਦ ਹੁੰਦੇ ਉਸਦੇ ਵਾਲਾਂ ਨੇ ਉਸ ਦੇ ਕੰਮ ਵਿੱਚ ਮਦਦ ਕੀਤੀ ਹੈ। ਇੱਕ ਸਫ਼ਲ ਮਾਡਲ ਹੋਣਾ ਚੁਣੌਤੀਪੂਰਨ ਕੰਮ ਹੈ। Image copyright Getty Images ਫੋਟੋ ਕੈਪਸ਼ਨ ਮਸਕ ਇੱਕ ਖਰਬਪਤੀ ਤੇ ਟੈਲਸਾ ਦੇ ਫ਼ਾਊਂਡਰ ਐਲਨ ਮਸਕ ਨਾਲ 2017 ਦੇ ਕਿਸੇ ਸਮਾਗਮ ਦੌਰਾਨ ""ਮੈਨੂੰ ਆਪਣੇ ਖਾਣ-ਪੀਣ ਦੀ ਰੋਜ਼ਾਨਾ ਯੋਜਨਾ ਬਣਾਉਣੀ ਪੈਂਦੀ ਹੈ ਨਹੀਂ ਤਾਂ ਭਾਰ ਵਧ ਜਾਵੇਗਾ।"" ਉਸ ਕੋਲ ਨਿਊਟਰੀਸ਼ਨ ਵਿੱਚ ਦੋ ਮਾਸਟਰ ਡਿਗਰੀਆਂ ਹਨ। ਉਹਨਾਂ ਅੱਗੇ ਦੱਸਿਆ, ""ਫੇਰ ਦੋ ਹਫ਼ਤੇ ਉਸਨੂੰ ਘਟਾਉਣ ਵਿੱਚ ਲੱਗਣਗੇ। ਮੈਂ ਬਹੁਤੀ ਪਤਲੀ ਨਹੀਂ ਹਾਂ।""ਡੈਬਰਾ ਬਿਊਰੇਨ ਜੋ ""ਆਲ ਵਾਕ ਬਿਓਂਡ ਦ ਕੈਟਵਾਕ"" ਦੇ ਨਿਰਦੇਸ਼ਕ ਮੁਤਾਬਕ ਉਮਰ ਦਰਾਜ਼ ਮਾਡਲਾਂ ਦੀ ਕਾਮਯਾਬੀ ਦਾ ਇੱਕ ਕਾਰਨ ਸੋਸ਼ਲ ਮੀਡੀਆ ਹੈ।ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ਪਲੈਟਫਾਰਮਾਂ ਜਿਵੇਂ ਇੰਸਟਾਗ੍ਰਾਮ ਦੇ ਵਿਕਾਸ ਕਾਰਨ ਸਾਡੇ ਕੋਲ ਅਜਿਹੀਆਂ ਕਈ ਮਿਸਾਲਾਂ ਹਨ ਕਿ ਮਾਡਲਾਂ ਨੇ ਆਪਣੇ ਪ੍ਰੰਸਸਕ ਆਪ ਹੀ ਤਿਆਰ ਕਰ ਲਏ।ਮਸਕ ਨਾਲ ਵੀ ਅਜਿਹਾ ਹੀ ਹੋਇਆ ਹੈ। ਉਹ ਅਕਸਰ ਇੰਸਟਾਗ੍ਰਾਮ 'ਤੇ ਤਸਵੀਰਾਂ ਪਾਉਂਦੀ ਰਹਿੰਦੀ ਹੈ ਤੇ ਉਸਦੇ 90,000 ਫਾਲੋਅਰ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਪੇਰੂ 'ਚ 'ਫਿਗਰ' 'ਤੇ ਭਾਰੂ ਔਰਤਾਂ ਦੇ ਸ਼ੋਸ਼ਣ ਦੇ ਅੰਕੜੇਅਧੇੜ ਉਮਰ ਹੋਣ ਕਰਕੇ ਮੁਕਾਬਲਾ ਘਟ ਜਾਂਦਾ ਹੈ ਤੇ ਨੌਕਰੀਆਂ ਵੀ। ਇਸ ਲਈ ਜੇ ਤੁਸੀਂ ਕੰਮ ਕਰਦੇ ਰਹੋ ਅਤੇ ਪੋਸਟ ਕਰਦੇ ਰਹੋ ਤਾਂ ਹੀ ਤੁਹਾਡੇ ਕਦਰਦਾਨ ਬਣਦੇ ਹਨ।""ਇਸ ਤੋਂ ਇਲਾਵਾ ਤੁਹਾਨੂੰ ਇੰਸਟਾਗ੍ਰਾਮ 'ਤੇ ਪਾਈਆਂ ਫੋਟੋਆਂ ਕਰਕੇ ਸਿੱਧਾ ਹੀ ਕੰਮ ਮਿਲ ਜਾਂਦਾ ਹੈ ਤੇ ਕਾਸਟਿੰਗ 'ਚ ਸ਼ਾਮਲ ਨਹੀਂ ਹੋਣਾ ਪੈਂਦਾ।""ਪਸੀਨਾ ਤੇ ਅੱਥਰੂਰਿਬੈਕਾ ਵੈਲੇਨਟਾਈਨ ਗ੍ਰੇਅ ਮਾਡਲ ਏਜੰਸੀ ਦੇ ਮੋਢੀ ਹਨ ਜੋ 35 ਸਾਲ ਤੋਂ ਵੱਡੀ ਉਮਰ ਦੇ ਮਾਡਲਾਂ ਨੂੰ ਕੰਮ ਦਿੰਦੀ ਹੈ। ਉਹ ਦੱਸਦੇ ਹਨ, ਮੈਨੂੰ ਲਗਦਾ ਹੈ ਕਿ ਕਈ ਡਿਜ਼ਾਈਨਰਾਂ ਦਾ ਮੰਨਣਾ ਹੈ ਕਿ ਚਿੱਟਿਆਂ ਵਾਲਾਂ ਵਾਲੇ ਮਾਡਲਾਂ ਪ੍ਰਤੀ ਮੌਜੂਦਾ ਹਾਲਾਤ ਸਿਰਫ ਰੁਝਾਨ ਹੈ ਜੋ ਅਗਲੇ ਸਾਲ ਤੱਕ ਖਤਮ ਹੋ ਜਾਵੇਗਾ। ਫੇਰ ਉਹੀ ਪੁਰਾਣੀਆਂ ਲੰਮੀਆਂ ਪਤਲੀਆਂ ਨੌਜਵਾਨ ਮਾਡਲਾਂ ਵਾਪਸ ਆ ਜਾਣਗੀਆਂ। Image copyright Getty Images ਵੈਲੇਨਟਾਈਨ ਮੁਤਾਬਕ ਇਹ ਸਭ ਬਾਜ਼ਾਰ ਦੇ ਦਬਾਅ ਕਾਰਨ ਵੀ ਹੋ ਰਿਹਾ ਹੈ ਕਿਉਂਕਿ ਉਮਰ ਦਰਾਜ਼ ਲੋਕ ਘਰ ਨਹੀਂ ਬੈਠਣਾ ਚਾਹੁੰਦੇ।ਉਹਨਾਂ ਦਾ ਮੰਨਣਾ ਹੈ, ""ਫੈਸ਼ਨ ਉਦਯੋਗ ਰੁਝਾਨ ਨਾਲ ਤੁਰ ਰਿਹਾ ਹੈ ਪਰ ਇਹ ਸਾਰੀ ਪ੍ਰਕਿਰਿਆ ਬਹੁਤ ਚੁਣੌਤੀਪੂਰਨ ਹੈ।""ਉਮਰ ਦਰਾਜ਼ ਮਾਡਲ ਦੇਖ ਸਕਦੇ ਹਨ ਕਿ ਇਹ ਇੱਕ ਮੁਸ਼ਕਿਲ ਸਫ਼ਰ ਹੈ ਜਿਸ ਵਿੱਚ ਬਹੁਤ ਸਾਰੀਆਂ ਚੁਣੌਤੀਆਂ, ਪੱਖਪਾਤ ਹਨ ਜਿਨ੍ਹਾਂ ਖਿਲਾਫ਼ ਲੜਾਈ ਲੜੀ ਜਾਣੀ ਹੈ।ਕੀ ਖ਼ੂਬਸੂਰਤੀ ਅਤੇ ਜਵਾਨੀ ਬਰਾਬਰ ਹਨ?ਉਦਯੋਗ ਦੇ ਮਾਹਿਰ ਇਹ ਮੰਨਦੇ ਹਨ ਕਿ ਫੈਸ਼ਨ ਵਿੱਚ ਉਮਰ ਦਰਾਜ਼ ਮਾਡਲ ਵਧ ਰਹੇ ਹਨ।ਵਿਨਸੈਂਟ ਪੀਟਰ ਜੋ ਪੈਰਿਸ ਦੀ ਸਾਈਲੈਂਟ ਮਾਡਲਿੰਗ ਏਜੰਸੀ ਦੇ ਸਹਿਸੰਸਥਾਪਕ ਹਨ ਦਾ ਕਹਿਣਾ ਹੈ, ""ਉਮਰ ਦਰਾਜ਼ ਔਰਤਾਂ ਵਧਦੀ ਉਮਰ ਰੋਕਣ ਵਾਲੀਆਂ ਕ੍ਰੀਮਾਂ ਦੀਆਂ ਮਸ਼ਹੂਰੀਆਂ ਵਿੱਚ ਤਾਂ ਦਿਖ ਸਕਦੀਆਂ ਹਨ ਪਰ ਫੈਸ਼ਨ ਦੇ ਵੱਡੇ ਕੰਮ ਉਨ੍ਹਾਂ ਨੂੰ ਨਹੀਂ ਮਿਲਣ ਵਾਲੇ।"" Image copyright Getty Images ""ਕਦੇ ਕਦਾਈਂ ਉਹ ਕੈਟਵਾਕ ਕਰਦੀਆਂ ਦਿਸ ਜਾਂਦੀਆਂ ਹਨ ਪਰ ਇਹ ਕੋਈ ਟਰੈਂਡ ਨਹੀਂ ਹੈ।""ਇਸ ਸਭ ਦੇ ਦਰਮਿਆਨ ਮੈਅ ਮਸਕ ਨੂੰ ਉਮੀਦ ਹੈ ਕਿ ਉਹ ਆਪਣੇ ਸੱਤਰਵਿਆਂ ਵਿੱਚ ਵੀ ਕੰਮ ਕਰਨਗੇ ਤੇ ਉਸ ਤੋਂ ਮਗਰੋਂ ਵੀ ਕਰਦੇ ਰਹਿਣਗੇ।""ਨੌਜਵਾਨ ਮਾਡਲਾਂ ਨੂੰ ਮੈਨੂੰ ਦੇਖ ਕੇ ਪ੍ਰੇਰਨਾ ਮਿਲਦੀ ਹੈ ਤੇ ਉਹਨਾਂ ਨੂੰ ਭਵਿੱਖ ਬਾਰੇ ਉਮੀਦ ਜਾਗਦੀ ਹੈ। ਮੇਰਾ ਹੈਸ਼ਟੈਗ ਹੈ, #justgettingstarted.""ਉਹ ਸਰਾਂ ਜਿੱਥੇ ਬਾਬਾ ਫ਼ਰੀਦ ਨੇ ਕੀਤੀ ਇਬਾਦਤ ਗਾਂਧੀ ਕਤਲ ਕੇਸ: ਕਿੱਥੇ ਹੋਈ ਸਰਕਾਰਾਂ ਤੋਂ ਭੁੱਲ?'ਇਹ ਬਾਲੀਵੁੱਡ ਹੈ...ਸੈਕਸ ਦੀ ਗੱਲ ਕਰਨਾ ਮਨ੍ਹਾਂ ਹੈ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰੁਲਦਾ ਸਿੰਘ ਕਤਲ ਕੇਸ 'ਚ ਪੰਜਾਬ 'ਚ ਵਾਂਟੇਡ, ਯੂਕੇ 'ਚ ਅੱਤਵਾਦ ਰੋਕੋ ਯੂਨਿਟ ਵੱਲੋਂ ਛਾਪਾ - 5 ਅਹਿਮ ਖਬਰਾਂ 21 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45597193 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸੰਕੇਤਕ ਤਸਵੀਰ ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਖਾਲੀਸਤਾਨੀ ਸਮਰਥਕ ਗੁਰਸ਼ਰਨਬੀਰ ਸਿੰਘ ਵਾਹੀਵਾਲ, ਜਿਸ ਦੀ ਭਾਲ ਪੰਜਾਬ ਪੁਲਿਸ ਅਤੇ ਐਨਆਈਏ ਕਤਲ ਦੇ ਕਈ ਮਾਮਲਿਆਂ ਵਿੱਚ ਕਰ ਰਹੇ ਹਨ, ਦੇ ਯੂਕੇ ਵਿਖੇ ਘਰ ਵਿੱਚ ਪਿਛਲੇ ਹਫ਼ਤੇ ਵੈਸਟ ਮਿਡਲੈਂਡਜ਼ ਕਾਊਂਟਰ-ਟੈਰਰਿਜ਼ਮ ਯੂਨਿਟ ਨੇ ਛਾਪਾ ਮਾਰਿਆ ਸੀ।ਗੁਰਸ਼ਰਨਬੀਰ ਸਿੰਘ 2009 ਵਿੱਚ ਰੁਲਦਾ ਸਿੰਘ ਦੇ ਕਤਲ ਕੇਸ ਵਿੱਚ ਮੁੱਖ ਦੋਸ਼ੀ ਹੈ। ਰੁਲਦਾ ਸਿੰਘ ਆਰਐਸਐਸ ਦੀ ਸੰਸਥਾ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਸਨ ਜਿਨ੍ਹਾਂ ਨੂੰ ਪਟਿਆਲਾ ਵਿੱਚ ਉਨ੍ਹਾਂ ਦੇ ਘਰ ਬਾਹਰ ਕਤਲ ਕਰ ਦਿੱਤਾ ਗਿਆ ਸੀ। ਇਹ ਵੀ ਪੜ੍ਹੋ:ਕਰਤਾਰਪੁਰ ਲਾਂਘਾ: ਭਾਰਤ-ਪਾਕ ਦੇ ਵਿਦੇਸ਼ ਮੰਤਰੀ ਵਿਚਾਰਨਗੇ ਮਸਲਾਜੌੜੇ ਸਿੱਧੂ ਭਰਾਵਾਂ ਨੇ ਉਧਾਰੀ ਪਿਸਟਲ ਨਾਲ ਜਿੱਤੀ ਵਿਸ਼ਵ ਚੈਂਪੀਅਨਸ਼ਿਪ ਕੀ ਹੈ ਜਹਾਜ਼ ਦਾ ਕੈਬਿਨ ਪ੍ਰੈਸ਼ਰ, ਕਿਵੇਂ ਮਰਨ ਤੋਂ ਬਚੇ ਮੁਸਾਫ਼ਰਗੁਰਸ਼ਰਨਬੀਰ ਸਿੰਘ 'ਤੇ ਆਪਣੇ ਭਰਾ ਦੇ ਪਾਸਪੋਰਟ ਜ਼ਰੀਏ ਭਾਰਤ ਵਿੱਚ ਆਉਣ ਅਤੇ ਫਿਰ ਯੂਕੇ ਫਰਾਰ ਹੋਣ ਦਾ ਇਲਜ਼ਾਮ ਹੈ।ਯੂਨੀਵਰਸਿਟੀਆਂ ਨੂੰ 'ਸਰਜੀਕਲ ਸਟਰਾਈਕ ਡੇਅ' ਮਨਾਉਣ ਲਈ ਹਦਾਇਤਾਂਪੰਜਾਬੀ ਟ੍ਰਿਬਿਊਨ ਮੁਤਾਬਕ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਯੂਨੀਵਰਸਿਟੀਆਂ ਨੂੰ 29 ਸਤੰਬਰ 'ਸਰਜੀਕਲ ਸਟਰਾਈਕ ਡੇਅ' ਵਜੋਂ ਮਨਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। Image copyright Getty Images ਯੂਜੀਸੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ 29 ਸਤੰਬਰ ਨੂੰ ਹਥਿਆਰਬੰਦ ਫੌਜੀਆਂ ਦੀਆਂ ਕੁਰਬਾਨੀਆਂ ਦਾ ਗੁਣਗਾਨ ਕਰਨ, ਵਿਸ਼ੇਸ਼ ਪਰੇਡ ਕਰਨ, ਪ੍ਰਦਰਸ਼ਨੀਆਂ 'ਚ ਜਾਣ ਅਤੇ ਭਾਰਤੀ ਸੈਨਾਵਾਂ ਦੇ ਹੱਕ ਵਿੱਚ ਵਿਸ਼ੇਸ਼ ਵਧਾਈ ਕਾਰਡ ਭੇਜਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।ਯੂਜੀਸੀ ਨੇ ਸਾਰੀਆਂ ਯੂਨੀਵਰਸਿਟੀਆਂ ਦੇ ਉਪ ਕੁਲਪਤੀਆ ਨੂੰ ਜਾਰੀ ਕੀਤੀਆਂ ਹਦਾਇਤਾਂ ਵਿੱਚ ਕਿਹਾ ਹੈ, ""29 ਸਤੰਬਰ ਨੂੰ ਐੱਨਸੀਸੀ ਯੂਨਿਟਾਂ ਦੀ ਵਿਸ਼ੇਸ਼ ਪਰੇਡ ਕਰਵਾਈ ਜਾਵੇ ਅਤੇ ਐੱਨਸੀਸੀ ਕਮਾਂਡਰ ਵਿਦਿਆਰਥੀਆਂ ਨੂੰ ਸਰਹੱਦਾਂ ਦੀ ਸੁਰੱਖਿਆ ਕਰਨ ਸਬੰਧੀ ਜਵਾਨਾਂ ਨੂੰ ਆਉਂਦੀਆਂ ਔਕੜਾਂ ਤੋਂ ਜਾਣੂ ਕਰਵਾਉਣ।"" ਬਜਰੰਗ ਪੂਨੀਆ ਖੇਲ ਰਤਨ ਲਈ ਸਿਫਾਰਿਸ਼ ਨਾ ਹੋਣ 'ਤੇ ਅਦਾਲਤ ਦਾ ਕਰ ਸਕਦੇ ਹਨ ਰੁਖ ਦਿ ਹਿੰਦੂ ਮੁਤਾਬਕ ਰੈਸਲਰ ਬਜਰੰਗ ਪੂਨੀਆ ਨੇ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਲਈ ਨਾਮ ਦੀ ਸਿਫਾਰਿਸ਼ ਨਾ ਹੋਣ ਕਾਰਨ ਅਦਾਲਤ ਦਾ ਰੁਖ ਕਰਨ ਦਾ ਫੈਸਲਾ ਕੀਤਾ ਹੈ। Image copyright Getty Images ਹਰਿਆਣਾ ਦੇ ਝੱਜਰ ਦੇ ਰਹਿਣ ਵਾਲੇ ਬਜਰੰਗ ਪੂਨੀਆ ਨੇ ਇਸ ਸਾਲ ਕਾਮਨਵੈਲਥ ਗੇਮਜ਼ ਅਤੇ ਏਸ਼ੀਅਨ ਗੇਮਜ਼ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ।ਉਨ੍ਹਾਂ ਇਸ ਸਬੰਧੀ ਖੇਡ ਮੰਤਰਾਲੇ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਮੰਤਰਾਲਾ ਇਸ ਦਾ ਕਾਰਨ ਨਹੀਂ ਦੱਸਦਾ ਤਾਂ ਉਹ ਅਦਾਲਤ ਦਾ ਰੁਖ ਕਰਨਗੇ।ਬਜਰੰਗ ਪੂਨੀਆ ਦਾ ਕਹਿਣਾ ਹੈ, ""ਮੈਨੂੰ ਸਮਝ ਨਹੀਂ ਆ ਰਿਹਾ ਕਿ ਮੇਰੇ ਨਾਮ ਦੀ ਸਿਫਾਰਿਸ਼ ਕਿਉਂ ਨਹੀਂ ਹੋਈ। ਅੱਜ-ਕੱਲ੍ਹ ਪੁਆਇੰਟ ਸਿਸਟਮ ਹੈ। ਤੁਹਾਨੂੰ ਪਤਾ ਹੁੰਦਾ ਹੈ ਕਿ ਕਿਹੜੇ ਖਿਡਾਰੀ ਦੇ ਜ਼ਿਆਦਾ ਪੁਆਇੰਟ ਹਨ। ਖੇਲ ਰਤਨ ਲਈ ਭੇਜੇ ਐਥਲੀਟਜ਼ ਦੇ ਨਾਮਾਂ ਨਾਲੋਂ ਮੇਰੇ ਸਭ ਤੋਂ ਵੱਧ ਸਕੋਰ ਸਨ।""ਸਰੀਰਕ ਸ਼ੋਸ਼ਣ ਕਰਨ ਵਾਲਿਆਂ ਦਾ ਆਨਲਾਈਨ ਡਾਟਾਬੇਸ ਲਾਂਚਹਿੰਦੁਸਤਾਨ ਟਾਈਮਜ਼ ਮੁਤਾਬਕ ਸਰਕਾਰ ਨੇ ਆਨਲਾਈਨ 'ਨੈਸ਼ਨਲ ਡਾਟਾਬੇਸ ਓਨ ਸੈਕਸ਼ੁਅਲ ਓਫੈਂਡਰਜ਼' ਲਾਂਚ ਕੀਤਾ ਹੈ। ਇਸ ਵਿੱਚ ਰੇਪ, ਗੈਂਗਰੇਪ, ਬੱਚਿਆਂ ਨਾਲ ਛੇੜਛਾੜ, ਅਤੇ ਪਿੱਛਾ ਕਰਨ ਵਾਲੇ ਮੁਲਜ਼ਮਾਂ ਦੇ ਨਾਮ, ਪਤਾ, ਫੋਟੋਆਂ ਅਤੇ ਉੰਗਲੀਆਂ ਦੇ ਨਿਸ਼ਾਨ ਰੱਖੇ ਜਾਣਗੇ। Image copyright Getty Images ਇਹ ਡਾਟਾ ਆਮ ਲੋਕਾਂ ਲਈ ਨਹੀਂ ਹੋਵੇਗਾ, ਸਿਰਫ਼ ਕਾਨੂੰਨੀ ਏਜੰਸੀਆਂ ਹੀ ਇਹ ਡਾਟਾ ਦੇਖ ਸਕਣਗੀਆਂ ਤਾਂ ਕਿ ਸਰੀਰਕ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਅਤੇ ਜਾਂਚ ਕੀਤੀ ਜਾ ਸਕੇ।ਸ਼ਿੰਜੋ ਆਬੇ ਫਿਰ ਚੁਣੇ ਗਏ ਪਾਰਟੀ ਮੁਖੀਦਿ ਟ੍ਰਿਬਿਊਨ ਮੁਤਾਬਕ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਇੱਕ ਵਾਰੀ ਫਿਰ ਤੋਂ ਸੱਤਾਧਾਰ ਲਿਬਰਲ ਡੈਮੋਕਰੇਟਿਕ ਪਾਰਟੀ ਦੇ ਮੁਖੀ ਚੁਣ ਲਏ ਗਏ ਹਨ। ਇਸ ਤਰ੍ਹਾਂ ਤਿੰਨ ਸਾਲ ਹੋਰ ਦੇਸ ਦੇ ਪ੍ਰਧਾਨ ਮੰਤਰੀ ਬਣੇ ਰਹਿਣ ਦਾ ਰਾਹ ਪੱਧਰਾ ਹੋ ਗਿਆ ਹੈ। Image copyright Getty Images ਸ਼ਿੰਜੋ ਆਬੇ ਦਸੰਬਰ, 2012 ਤੋਂ ਦੇਸ ਦੇ ਪ੍ਰਧਾਨ ਮੰਤਰੀ ਹਨ। ਤੀਜੀ ਵਾਰੀ ਪਾਰਟੀ ਮੁਖੀ ਚੁਣੇ ਜਾਣ ਤੋਂ ਬਾਅਦ ਜਪਾਨ ਦੇ ਸਭ ਤੋਂ ਵੱਧ ਸਮੇਂ ਤੱਕ ਪ੍ਰਧਾਨ ਮੰਤਰੀ ਹੋਣਗੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਵੋਗ ਮੈਗਜ਼ੀਨ ਨੇ ਇਸ ਲਈ ਮੁਸਲਮਾਨ ਪੱਤਰਕਾਰ ਕੁੜੀ ਤੋਂ ਮੰਗੀ ਮਾਫ਼ੀ 20 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46931681 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਵੋਗ ਮੈਗਜ਼ੀਨ ਨੇ ਅਮਰੀਕਾ ਦੀ ਮੁਸਲਮਾਨ ਪੱਤਰਕਾਰ ਅਤੇ ਕਾਰਕੁਨ ਨੂਰ ਟਗੌਰੀ ਨੂੰ ਆਪਣੇ ਤਾਜ਼ਾ ਅੰਕ ਵਿੱਚ ਪਾਕਿਸਤਾਨੀ ਅਦਾਕਾਰਾ ਦੱਸਣ 'ਤੇ ਮੁਆਫੀ ਮੰਗੀ ਹੈ। 24 ਸਾਲਾ ਨੂਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੀ ਤਸਵੀਰ ਨਾਲ ਨੂਰ ਬੁਖਾਰੀ ਦਾ ਨਾਂ ਪੜ੍ਹਿਆ ਤਾਂ ਉਨ੍ਹਾਂ ਨੂੰ ਬੇਹੱਦ ਨਿਰਾਸ਼ਾ ਹੋਈ।ਟਗੌਰੀ ਨੇ ਕਿਹਾ, ''ਅਮਰੀਕਾ ਵਿੱਚ ਮੁਸਲਮਾਨਾਂ ਦੀ ਗ਼ਲਤ ਪਛਾਣ ਅਤੇ ਉਨ੍ਹਾਂ ਨੂੰ ਗਲਤ ਰੰਗਣ ਵਿੱਚ ਪੇਸ਼ ਕਰਨਾ” ਇੱਕ ਨਿਰੰਤਰ ਮਸਲਾ ਹੈ।ਨੂਰ ਨੂੰ ਸੋਸ਼ਲ ਮੀਡੀਆ 'ਤੇ ਮੈਗਜ਼ੀਨ ਖਿਲਾਫ਼ ਆਵਾਜ਼ ਚੁੱਕਣ ਕਾਰਨ ਕਾਫ਼ੀ ਹਮਾਇਤ ਮਿਲੀ ਹੈ।ਇਹ ਵੀ ਪੜ੍ਹੋ-ਕੀ ਭਾਜਪਾ ਨੇ ਹੀ 5 ਸਾਲਾਂ 'ਚ ਇਹ ਸੜਕਾਂ ਬਣਾਈਆਂਟਿੱਕ-ਟੋਕ 'ਚ ਕੀ ਹੈ ਜਿਸ ਦੇ ਦੀਵਾਨੇ ਹੋ ਰਹੇ ਹਨ ਲੋਕ?ਇਸ ਚੰਦਰਮਾ ਗ੍ਰਹਿਣ ਦਾ ਨਾਮ ‘ਭੇੜੀਏ’ ਦੇ ਨਾਮ 'ਤੇ ਕਿਉਂ ਪਿਆ?ਭਾਰਤ ਨੂੰ ਸੀਰੀਜ਼ ਜਿਤਾਉਣ ਵਾਲੇ 5 ਕ੍ਰਿਕਟ ਖਿਡਾਰੀਇੰਸਟਾਗ੍ਰਾਮ 'ਤੇ ਨੂਰ ਨੇ ਆਪਣੇ ਪਤੀ ਵੱਲੋਂ ਬਣਾਈ ਗਈ ਵੀਡੀਓ ਨੂੰ ਸ਼ੇਅਰ ਕੀਤਾ। ਨੂਰ ਇਸ ਵੀਡੀਓ ਵਿੱਚ ਪਹਿਲੀ ਵਾਰ ਮੈਗਜ਼ੀਨ ਆਪਣੀ ਤਸਵੀਰ ਦੇਖਣ ਲਈ ਖੋਲ੍ਹ ਰਹੀ ਹੈ ਅਤੇ ਖੁਸ਼ ਨਜ਼ਰ ਆ ਰਹੀ ਹੈ ਪਰ ਗਲਤ ਨਾਮ ਦੇਖ ਕੇ ਉਸ ਦੀ ਖ਼ੁਸ਼ੀ ਉੱਡ ਜਾਂਦੀ ਹੈ।ਜਦੋਂ ਉਨ੍ਹਾਂ ਨੂੰ ਗ਼ਲਤੀ ਨਜ਼ਰ ਆਈ ਤਾਂ ਉਨ੍ਹਾਂ ਨੇ ਕਿਹਾ, ''ਰੁਕੋ-ਰੁਕੋ''। ਉਨ੍ਹਾਂ ਨੂੰ ਅਪਮਾਨਿਤ ਮਹਿਸੂਸ ਹੋਇਆ ਅਤੇ ਉਨ੍ਹਾਂ ਨੇ ਮੈਗਜ਼ੀਨ ਬੰਦ ਕਰ ਦਿੱਤੀ।ਹੋ ਸਕਦਾ ਹੈ ਕੁਝ ਪਾਠਕਾਂ ਨੂੰ ਹੇਠਲੀ ਵੀਡੀਓ ਦੀ ਭਾਸ਼ਾ ਠੀਕ ਨਾ ਲੱਗੇ Skip Instagram post by noor View this post on Instagram I’m SO heartbroken and devastated. Like my heart actually hurts. I’ve been waiting to make this announcement for MONTHS. One of my DREAMS of being featured in American @VogueMagazine came true!! We finally found the issue in JFK airport. I hadn’t seen the photo or the text. Adam wanted to film my reaction to seeing this for the first time. But, as you can see in the video, I was misidentified as a Pakistani actress named Noor Bukhari. My name is Noor Tagouri, I’m a journalist, activist, and speaker. I have been misrepresented and misidentified MULTIPLE times in media publications - to the point of putting my life in danger. I never, EVER expected this from a publication I respect SO much and have read since I was a child. Misrepresentation and misidentification is a constant problem if you are Muslim in America. And as much as I work to fight this, there are moments like this where I feel defeated. A post shared by Noor Tagouri نور التاجوري (@noor) on Jan 17, 2019 at 5:35am PST End of Instagram post by noor Image Copyright noor noor ਨੂਰ ਨੇ ਆਪਣੀ ਸੋਸ਼ਲ ਮੀਡੀਆ ਦੀ ਪੋਸਟ ਵਿੱਚ ਕਿਹਾ, ""ਮੈਗਜ਼ੀਨ ਵਿੱਚ ਨਜ਼ਰ ਆਉਣਾ ਮੇਰਾ ਇੱਕ ਸੁਫਨਾ ਸੀ ਅਤੇ ਮੈਂ ਕਦੇ ਵੀ ਉਸ ਪਬਲੀਕੇਸ਼ਨ ਤੋਂ ਅਜਿਹੀ ਗਲਤੀ ਦੀ ਉਮੀਦ ਨਹੀਂ ਸੀ” ਜਿਸ ਦਾ ਉਹ ਬਹੁਤ ਸਤਿਕਾਰ ਕਰਦੀ ਸਨ।'ਉਨ੍ਹਾਂ ਕਿਹਾ, ''ਕਈ ਵਾਰ ਮੀਡੀਆ ਵਿੱਚ ਮੇਰੀ ਗ਼ਲਤ ਪਛਾਣ ਦੱਸੀ ਗਈ ਹੈ ਅਤੇ ਕਈ ਵਾਰ ਮੈਨੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਕਿ ਮੇਰੀ ਜਾਨ ਵੀ ਖ਼ਤਰੇ ਵਿੱਚ ਪਈ ਹੈ।” Image Copyright BBC News Punjabi BBC News Punjabi Image Copyright BBC News Punjabi BBC News Punjabi “ਮੈਂ ਜਿੰਨਾ ਇਸ ਦੇ ਖਿਲਾਫ਼ ਲੜੀ ਹਾਂ ਉਨੀਆਂ ਹੀ ਅਜਿਹੀਆਂ ਘਟਨਾਵਾਂ ਮੈਨੂੰ ਹਾਰਿਆ ਮਹਿਸੂਸ ਕਰਵਾਉਂਦੀਆਂ ਹਨ।''ਸੀਐੱਨਐੱਨ ਅਨੁਸਾਰ ਬੀਤੇ ਸਾਲ ਨੂਰ ਦੀਆਂ ਤਸਵੀਰਾਂ ਓਰਨੈਲਡੋ ਦੇ ਪਲਸ ਨਾਈਟ ਕਲੱਬ ਵਿੱਚ ਗੋਲੀਬਾਰੀ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਦੀ ਪਤਨੀ ਨੂਰ ਸਲਮਾਨ ਦੀਆਂ ਤਸਵੀਰਾਂ ਦੀ ਥਾਂ ਛਾਪੀਆਂ ਗਈਆਂ ਸਨ।ਟੈਗੌਰੀ ਟੈੱਡ ਟੌਕਸ ਵਿੱਚ ਵੀ ਹਿੱਸਾ ਲੈ ਚੁੱਕੀ ਹਨ ਅਤੇ 2016 ਵਿੱਚ ਪਲੇਬੁਆਏ ਮੈਗਜ਼ੀਨ ਵਿੱਚ ਉਨ੍ਹਾਂ ਦੀ ਹਿਜਾਬ ਵਾਲੀ ਤਸਵੀਰ ਨਜ਼ਰ ਆਈ। ਉਹ ਇਸ ਮੈਗਜ਼ੀਨ ਵਿੱਚ ਹਿਜਾਬ ਪਾ ਕੇ ਨਜ਼ਰ ਆਉਣ ਵਾਲੀ ਪਹਿਲੀ ਮੁਸਲਿਮ ਔਰਤ ਸਨ।ਵੋਗ ਮੈਗਜ਼ੀਨ ਨੇ ਇਸ ਗ਼ਲਤੀ ਲਈ ਮੁਆਫ਼ ਮੰਗੀ ਹੈ। Image copyright Getty Images ਮੈਗ਼ਜ਼ੀਨ ਨੇ ਕਿਹਾ, ''ਅਸੀਂ ਨੂਰ ਦੀ ਤਸਵੀਰ ਖਿੱਚਣ ਬਾਰੇ ਕਾਫੀ ਉਤਸ਼ਾਹਤ ਸੀ। ਅਸੀਂ ਉਨ੍ਹਾਂ ਦੇ ਕੀਤੇ ਮੁੱਖ ਕਾਰਜਾਂ 'ਤੇ ਰੋਸ਼ਨੀ ਵੀ ਪਾਈ ਇਸ ਲਈ ਉਨ੍ਹਾਂ ਦਾ ਗ਼ਲਤ ਨਾਂ ਛਾਪਣਾ ਇੱਕ ਅਫਸੋਸਨਾਕ ਗਲਤੀ ਸੀ।''''ਅਸੀਂ ਸਮਝਦੇ ਹਾਂ ਕਿ ਮੀਡੀਆ ਵਿੱਚ ਗਲਤ ਪਛਾਣਖਾਸਕਰ ਗੈਰ-ਗੋਰਿਆਂ ਲਈ, ਇੱਕ ਵੱਡਾ ਮੁੱਦਾ ਹੈ । ਸਾਨੂੰ ਹੋਰ ਸਾਵਧਾਨ ਹੋਣ ਦੀ ਲੋੜ ਹੈ ਅਤੇ ਅਸੀਂ ਟੈਗੌਰੀ ਅਤੇ ਬੁਖ਼ਾਰੀ ਦੋਵਾਂ ਤੋਂ ਇਸ ਗਲਤੀ ਕਾਰਨ ਹੋਈ ਸ਼ਰਮਿੰਦਗੀ ਲਈ ਮੁਆਫੀ ਮੰਗਦੇ ਹਾਂ।''ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਵੌਗ ਦੀ ਮਾਫ਼ੀ ਦੀ ਵੀ ਆਲੋਚਨਾ ਕੀਤੀ ਹੈ ਕਿਉਂਕਿ ਉਸ ਵਿੱਚ ਲਿਖਿਆ ਹੈ ਜੋ 'ਗੈਰ-ਗੋਰੇ', ਜੋ ਇੱਕ ਰੰਗ ਸੂਚਕ ਸ਼ਬਦ ਹੈ।ਸੀਐੱਨਐੱਨ ਨੂੰ ਟੈਗੌਰੀ ਨੇ ਕਿਹਾ, ''ਜਿਸ ਤਰੀਕੇ ਨਾਲ ਇਸ ਮੁੱਦੇ ਬਾਰੇ ਗੱਲਬਾਤ ਹੋ ਰਹੀ ਹੈ ਅਤੇ ਜੋ ਹਮਾਇਤ ਮੈਨੂੰ ਮਿਲ ਰਹੀ ਹੈ ਉਸ ਨਾਲ ਮੈਂ ਕਾਫੀ ਖੁਸ਼ੀ ਹੈ।''''ਇਹ ਸਿਰਫ਼ ਮੇਰੀ ਗ਼ਲਤ ਪਛਾਣ ਦਾ ਮੁੱਦਾ ਨਹੀਂ ਹੈ ਸਗੋਂ...ਇਹ ਹਾਸ਼ੀਆਗਤ ਲੋਕਾਂ ਬਾਰੇ ਹੈ ਜਿਨ੍ਹਾਂ ਨੂੰ ਲਗਾਤਾਰ ਦੂਸਰੇ ਦਰਜੇ ਦੇ ਸਮਝਿਆ ਜਾਂਦਾ ਹੈ ਅਤੇ ਸਹੀ ਤਰ੍ਹਾਂ ਨਹੀਂ ਦੇਖਿਆ ਜਾਂਦਾ।”ਇਹ ਵੀ ਪੜ੍ਹੋ-ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀ ਨੈੱਟਫਲਿਕਸ ਵਰਗੀਆਂ ਕੰਪਨੀਆਂ ਖੁਦ ਨੂੰ ਇਸ ਲਈ ਸੈਂਸਰ ਕਰਨਾ ਚਾਹੁੰਦੀਆਂਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " '2019 ਲੋਕਸਭਾ ਚੋਣਾਂ 'ਚ ਹੁਣ ਰਾਹੁਲ ਦਾਅਵੇਦਾਰ ਪਰ ਮਾਇਆ ਦੀ 'ਮਾਇਆ' ਜ਼ਰੂਰੀ' - ਨਜ਼ਰੀਆ ਰਸ਼ੀਦ ਕਿਦਵਈ ਸੀਨੀਅਰ ਪੱਤਰਕਾਰ 12 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46523964 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਕਾਂਗਰਸ ਸਮਰਥਕ ਕਹਿ ਰਹੇ ਹਨ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਨਣ ਲਈ ਤਿਆਰ ਦਿਸ ਰਹੇ ਹਨ ਰਾਹੁਲ ਗਾਂਧੀ ਨੇ 11 ਦਸੰਬਰ, ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਵਜੋਂ ਇੱਕ ਸਾਲ ਪੂਰਾ ਕੀਤਾ ਅਤੇ ਨਾਲ ਹੀ ਪਾਰਟੀ ਦੇ ਅੰਦਰ ਤੇ ਬਾਹਰ ਉਨ੍ਹਾਂ ਦਾ ਕਦ ਕੁਝ ਵੱਧ ਗਿਆ। ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਚੰਗੇ ਪ੍ਰਦਰਸ਼ਨ ਨੇ ਰਾਹੁਲ ਨੂੰ 2019 ਲਈ ਬਣਾਏ ਜਾ ਰਹੇ ""ਮਹਾਂਗੱਠਬੰਧਨ"" ਵਿੱਚ ਇੱਕ ਵੱਡੀ ਭੂਮਿਕਾ ਦਾ ਦਾਅਵੇਦਾਰ ਬਣਾ ਦਿੱਤਾ ਹੈ। ਤੇਲੰਗਾਨਾ 'ਚ ਉਨ੍ਹਾਂ ਦੇ ਸਾਥੀ ਚੰਦਰਬਾਬੂ ਨਾਇਡੂ ’ਤੇ ਹਾਰ ਦਾ ਅਸਰ ਜ਼ਰੂਰ ਪਵੇਗਾ ਪਰ ਅਗਲੇ ਸਾਲ ਦੀਆਂ ਚੋਣਾਂ 'ਚ ਨਰਿੰਦਰ ਮੋਦੀ ਖ਼ਿਲਾਫ਼ ਸੂਬਾ ਪੱਧਰ ’ਤੇ ਗੱਠਜੋੜ ਬਣਾਉਣ ਦੀ ਕਵਾਇਦ ਨੂੰ ਹੁਣ ਹੁੰਗਾਰਾ ਜ਼ਰੂਰ ਮਿਲਿਆ ਹੈ। ਸਾਲ 2014 ਤੋਂ ਬਾਅਦ ਪਹਿਲੀ ਵਾਰ ਮੋਦੀ ਤੇ ਅਮਿਤ ਸ਼ਾਹ ਦੀ ਅਗਵਾਈ ਵਾਲੀ ਭਾਜਪਾ ਨੂੰ ਰਾਹੁਲ ਦੀ ਅਗਵਾਈ 'ਚ ਕਾਂਗਰਸ ਨੇ ਸਿੱਧੀ ਲੜਾਈ 'ਚ ਹਰਾਇਆ ਹੈ। Image copyright Getty Images ਫੋਟੋ ਕੈਪਸ਼ਨ ਕੀ ਰਾਹੁਲ ਖੁਦ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਵਜੋਂ ਪੇਸ਼ ਕਰਨਗੇ? ਹੁਣ ਸਵਾਲ ਹੈ ਇਹ ਹੈ ਕਿ, ਕੀ ਰਾਹੁਲ ਖੁਦ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਵਜੋਂ ਪੇਸ਼ ਕਰਨਗੇ ਜਾਂ ਕਿਸੇ ਖੇਤਰੀ ਪਾਰਟੀ ਦੇ ਸਾਥੀ ਨੂੰ ਅੱਗੇ ਕਰਨਗੇ? ਦੋਵੇਂ ਹਾਲਾਤ 'ਚ ਹੀ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ। ਇਹ ਵੀ ਪੜ੍ਹੋLIVE ਰੁਝਾਨ : ਮੋਦੀ ਦੀ ਭਾਜਪਾ ਨੂੰ ਰਾਜਸਥਾਨ, ਛੱਤੀਸਗੜ੍ਹ ਤੇ ਐਮਪੀ 'ਚ ਵੱਡਾ ਝਟਕਾਰਾਜਸਥਾਨ ’ਚ ਕਾਂਗਰਸ ਅੱਗੇ, ਭਾਜਪਾ ਤੋਂ ਮੱਧ ਪ੍ਰਦੇਸ਼ ਵੀ ਖੋਹਣ ਦੇ ਰਾਹ ’ਤੇਕਿਵੇਂ ਕੁਝ ਲੋਕ ਪਾਣੀ ’ਚ ਨੰਗੀਆਂ ਅੱਖਾਂ ਨਾਲ ਵੇਖ ਲੈਂਦੇਅਸਲ 'ਚ ਹੁਣ ਨਜ਼ਰ ਮਾਇਆਵਤੀ ਉੱਪਰ ਹੈ। ਕੀ ਉਨ੍ਹਾਂ ਦੀ ਪਾਰਟੀ ਬਸਪਾ ਰਾਹੁਲ ਦੇ ਮਗਰ ਲੱਗ ਕੇ ਗੱਠਜੋੜ ਦਾ ਹਿੱਸਾ ਬਣੇਗੀ? ਦਲਿਤਾਂ ਦੀ ਆਗੂ ਮੰਨੀ ਜਾਂਦੀ ਮਾਇਆਵਤੀ ਨੇ ਹੁਣ ਤੱਕ ਅਜਿਹਾ ਕਰਨ ਤੋਂ ਕੋਤਾਹੀ ਕੀਤੀ ਹੈ। Image copyright Getty Images ਫੋਟੋ ਕੈਪਸ਼ਨ ਮਾਇਆਵਤੀ ਦਾ ਐੱਨਡੀਏ ਗੱਠਜੋੜ 'ਚ ਵੜਨਾ ਸੌਖਾ ਨਹੀਂ ਮਾਇਆਵਤੀ ਦਾ ਦਾਅ ਕੀ? ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਦੀ ਕਾਮਯਾਬੀ ਕਰਕੇ ਮਾਇਆਵਤੀ ਮਹਾਂਗੱਠਬੰਧਨ ਦੀ ਯੋਜਨਾ ਤੋਂ ਹੋਰ ਵੀ ਦੂਰੀ ਬਣਾ ਲੈਣ। ਪਰ ਮਾਇਆਵਤੀ ਦਾ ਭਾਜਪਾ ਦੇ ਐੱਨਡੀਏ ਗੱਠਜੋੜ 'ਚ ਵੜਨਾ ਸੌਖਾ ਨਹੀਂ ਹੈ। ਉੱਤਰ ਪ੍ਰਦੇਸ਼ ਉਨ੍ਹਾਂ ਦੀ ਕਰਮਭੂਮੀ ਹੈ ਅਤੇ ਉੱਥੇ ਮਾਇਆਵਤੀ ਦਾ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਰਲ ਕੇ ਤੁਰਨਾ ਔਖਾ ਹੀ ਹੈ। ਗੱਲ ਇੰਨੀ ਕੁ ਹੈ ਕਿ ਯੂਪੀ 'ਚ ਭਾਜਪਾ ਕੋਲ ਇੰਨੀ ਥਾਂ ਨਹੀਂ ਹੈ ਜਿੰਨੇ 'ਚ ਮਾਇਆਵਤੀ ਤੇ ਬਸਪਾ ਸੰਤੁਸ਼ਟ ਹੋ ਜਾਣ। ਸੀਟਾਂ ਦਾ ਸਮੀਕਰਨ ਜੰਮੂ-ਕਸ਼ਮੀਰ ਤੋਂ ਲੈ ਕੇ, ਪੰਜਾਬ, ਹਰਿਆਣਾ, ਯੂਪੀ, ਬਿਹਾਰ, ਦਿੱਲੀ, ਰਾਜਸਥਾਨ, ਛੱਤੀਸਗੜ੍ਹ ਤੇ ਗੁਜਰਾਤ ਤੱਕ ਹਿੰਦੀ ਬੋਲਣ ਜਾਂ ਸਮਝਣ ਵਾਲੇ ਇਲਾਕਿਆਂ 'ਚ 273 ਲੋਕ ਸਭਾ ਸੀਟਾਂ ਹਨ। ਇਨ੍ਹਾਂ 'ਚੋਂ 200 ਭਾਜਪਾ ਕੋਲ ਹਨ। ਜੇ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ 'ਚ ਮੰਗਲਵਾਰ ਦੇ ਨਤੀਜਿਆਂ ਨੂੰ ਵੇਖਿਆ ਜਾਵੇ ਤਾਂ ਇਹ ਹੋ ਸਕਦਾ ਹੈ ਕਿ ਅਗਲੇ ਸਾਲ ਲੋਕ ਸਭਾ ਚੋਣਾਂ 'ਚ ਭਾਜਪਾ ਇਨ੍ਹਾਂ ਵਿੱਚੋਂ 80-100 ਸੀਟਾਂ ਗੁਆ ਬੈਠੇ। Image copyright Getty Images ਫੋਟੋ ਕੈਪਸ਼ਨ ਕੀ ਅਮਿਤ ਸ਼ਾਹ ਦਾ 'ਕਾਂਗਰਸ-ਮੁਕਤ ਭਾਰਤ' ਦਾ ਸੁਪਨਾ ਪੂਰਾ ਹੋਵੇਗਾ? ਇਸ ਦੀ ਖਾਨਾਪੂਰਤੀ ਤੇਲੰਗਾਨਾ 'ਚ ਇੱਕ ਸੰਭਾਵਤ ਸਾਥੀ ਦੀ ਜਿੱਤ ਨਾਲ ਨਹੀਂ ਹੋਣੀ, ਨਾ ਹੀ ਬੰਗਾਲ ਤੇ ਤਮਿਲਨਾਡੂ ਨੇ ਭਾਜਪਾ ਨੂੰ ਇੰਨੀਆਂ ਸੀਟਾਂ ਦੇਣੀਆਂ ਹਨ।ਇਹ ਵੀ ਪੜ੍ਹੋਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਦਿੱਤਾ ਅਸਤੀਫਾਜੋਤਹੀਣਾਂ ਦੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ 'ਚ ਇੱਹ ਜੋਤਹੀਣਪਹਿਲੀ ਵਾਰ ਮ੍ਰਿਤਕਾ ਦੀ ਕੁੱਖੋਂ ਹੋਇਆ ਬੱਚੇ ਦਾ ਜਨਮ ਛੱਤੀਸਗੜ੍ਹ 'ਚ ਕਾਂਗਰਸ ਦੀ ਸਫ਼ਲਤਾ ਉੱਭਰ ਕੇ ਆਈ ਹੈ। ਇੱਥੇ ਕਾਂਗਰਸ ਨੇ ਕਿਸੇ ਖੇਤਰੀ ਆਗੂ ਨੂੰ ਅੱਗੇ ਨਹੀਂ ਕੀਤਾ। ਇੱਥੇ ਭਾਜਪਾ ਦੇ ਮੌਜੂਦਾ ਮੁੱਖ ਮੰਤਰੀ, ""ਚਾਵਲ ਵਾਲੇ ਬਾਬਾ"" ਰਮਨ ਸਿੰਘ ਨੂੰ ਕੁਝ ਲੋਕ ਜੇਤੂ ਮੰਨ ਕੇ ਚਲ ਰਹੇ ਸਨ ਕਿਉਂਕਿ ਉਨ੍ਹਾਂ ਨੇ ਲੋਕ ਭਲਾਈ ਦੀਆਂ ਯੋਜਨਾਵਾਂ ਚਲਾਈਆਂ ਸਨ। ਪਰ ਵੋਟਰ ਦੇ ਮਨ 'ਚ ਕੁਝ ਹੋਰ ਹੀ ਸੀ। ਫਰਜ ਕਰੋ, ਜੇ ਸਾਰੇ ਭਾਰਤ 'ਚ ਹੀ ਵੋਟਰ ਅਜਿਹਾ ਕਰਨ? ਇਹ ਜ਼ਰੂਰ ਹੈ ਕਿ ਹੁਣ ਕੇਂਦਰੀਕਰਨ ਦੀ ਰਾਜਨੀਤੀ ਤੇ ਵਿਅਕਤੀ -ਵਿਸ਼ੇਸ਼ ਨੂੰ ਨਾਇਕ ਬਣਾਉਣ ਵਾਲੀ ਰਾਜਨੀਤੀ ਉੱਪਰ ਸੁਆਲ ਖੜ੍ਹੇ ਹੋ ਗਏ ਹਨ। Image copyright Getty Images ਫੋਟੋ ਕੈਪਸ਼ਨ ਮੋਦੀ ਦਾ ਜਾਦੂ ਕਾਫ਼ੀ ਘੱਟ ਗਿਆ ਲਗਦਾ ਹੈ ਕੁਝ ਮਾਮਲਿਆਂ ਨੂੰ ਧਿਆਨ ਨਾਲ ਵੇਖਣ ਦੀ ਲੋੜ ਹੈ। ਕੀ ਨੋਟਬੰਦੀ ਤੇ ਜੀਐੱਸਟੀ ਦਾ ਅਸਰ ਪਿਆ? ਕੀ ਭਾਰਤ 'ਚ ਕਿਸਾਨੀ ਸਮੱਸਿਆਵਾਂ ਵਾਕਈ ਚੋਣਾਂ 'ਚ ਮੁੱਦਾ ਹਨ? ਕੀ ਐੱਸ.ਸੀ-ਐੱਸ.ਟੀ ਐਕਟ 'ਚ ਕੀਤੇ ਗਏ ਬਦਲਾਅ ਵੀ ਕਾਰਕ ਸਨ? ਵੱਡਾ ਸੁਆਲ ਹੈ: ਕੀ ਨਰਿੰਦਰ ਮੋਦੀ ਦੁਬਾਰਾ ਇਮੇਜ ਦੇ ਸਹਾਰੇ ਜਿੱਤਣਗੇ? ਇਹ ਵੀ ਪੜ੍ਹੋਇੱਕ ਮਾਂ ਦਾ ਪੁੱਤ ਸਿੱਖ ਤੇ ਧੀਆਂ ਮੁਸਲਿਮ ਕਿਵੇਂ ਬਣੀਆਂ'ਕਰਤਾਰਪੁਰ ਲਾਂਘੇ 'ਤੇ ਸ਼ੱਕ ਕਰਨ ਵਾਲਿਆਂ 'ਚ ਕੈਪਟਨ ਇਕੱਲੇ ਨਹੀਂ'ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀਐੱਨਡੀਏ ਦੇ ਵਿਰੋਧੀ ਧਿਰਾਂ 'ਚ ਨਵੀਂ ਉਮੀਦ ਹੈ ਕਿ 17ਵੀਂ ਲੋਕ ਸਭਾ 'ਚ ਮੋਦੀ ਦੀ ਤਾਕਤ ਜ਼ਰੂਰ ਘਟੇਗੀ। ਜੇ ਕੋਈ ਮਹਾਂਗੱਠਬੰਧਨ ਬਣਨਾ ਵੀ ਹੈ ਤਾਂ ਸੰਤੁਲਨ ਬਣਾਉਣਾ ਪਵੇਗਾ — ਇੱਕ ਪਾਸੇ ਕਾਂਗਰਸ ਸਿਧੇ ਟਾਕਰੇ 'ਚ ਜਿੱਤੇ ਅਤੇ ਨਾਲ ਹੀ ਖੇਤਰੀ ਪਾਰਟੀਆਂ ਐੱਨਡੀਏ ਨੂੰ ਹਰਾਉਣ।ਪੰਜ ਸਾਲਾਂ 'ਚ ਅੰਕੜਿਆਂ 'ਚ ਕੀ ਆਇਆ ਫ਼ਰਕ?ਛੱਤੀਸਗੜ੍ਹ (90)ਕਾਂਗਰਸ: 43% ਵੋਟ (2013: 40.3%), 68 ਸੀਟਾਂ (2013: 39) ਭਾਜਪਾ: 33% ਵੋਟ (2013: 41%), 15 ਸੀਟਾਂ (2013: 49) ਬਸਪਾ: 3.9% ਵੋਟ (2013: 4.3%), 2 ਸੀਟਾਂ (2013: 1)ਮੱਧ ਪ੍ਰਦੇਸ਼ (230) ਕਾਂਗਰਸ: 40.9% ਵੋਟ (2013: 36.4%), 114 ਸੀਟਾਂ (2013: 58) ਭਾਜਪਾ: 41% ਵੋਟ (2013: 44.9%), 109 ਸੀਟਾਂ (2013: 165) ਬਸਪਾ: 5% ਵੋਟ (2013: 6.3%), 2 ਸੀਟਾਂ (2013: 4)ਰਾਜਸਥਾਨ (200)* ਕਾਂਗਰਸ: 39.3% ਵੋਟ (2013: 33.7%), 99 ਸੀਟਾਂ (2013: 21)ਭਾਜਪਾ: 38.8% ਵੋਟ (2013: 46%), 73 ਸੀਟਾਂ (2013: 163)ਬਸਪਾ: 4% ਵੋਟ (2013: 3.4%), 6 ਸੀਟਾਂ (2013: 3)*1 ਸੀਟ 'ਤੇ ਉਮੀਦਵਾਰ ਦੀ ਮੌਤ ਹੋਣ ਕਾਰਨ ਚੋਣ ਮੁਲਤਵੀ ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਕੁੰਭ ਮੇਲਾ 2019 - ਕੁੰਭ ਮੇਲੇ ਦੇ ਦੇਖੇ ਤੁਸੀਂ ਇਹ ਰੰਗ ਹਨ 21 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46938040 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਪ੍ਰਯਾਗਰਾਜ ਵਿੱਚ ਇਨ੍ਹੀਂ ਦਿਨੀਂ ਦੁਨੀਆਂ ਦਾ ਸਭ ਤੋਂ ਵੱਡਾ ਮੇਲਾ ਚੱਲ ਰਿਹਾ ਹੈ। 15 ਜਨਵਰੀ ਨੂੰ ਸ਼ਾਹੀ ਇਸ਼ਨਾਨ ਦੇ ਨਾਲ ਇਹ ਮੇਲਾ ਸ਼ੁਰੂ ਹੋਇਆ।49 ਦਿਨਾਂ ਤਕ ਚੱਲਣ ਵਾਲੇ ਇਸ ਮੇਲੇ ਦੀ ਸਮਾਪਤੀ ਚਾਰ ਮਾਰਚ ਨੂੰ ਹੋਵੇਗੀ ਅਤੇ ਇਸ ਦੌਰਾਨ 8 ਸ਼ਾਹੀ ਇਸ਼ਨਾਨ ਹੋਣਗੇ। ਅਗਲਾ ਸ਼ਾਹੀ ਇਸ਼ਨਾਨ 21 ਜਨਵਰੀ ਨੂੰ ਹੋਵੇਗਾ। Image copyright Getty Images ਕੁੰਭ ਵਿੱਚ ਲੋਕਾਂ ਦੇ ਠਹਿਰਨ ਅਤੇ ਆਉਣ-ਜਾਣ ਲਈ ਵੱਡੀ ਪੱਧਰ ਤੇ ਇੰਤਜ਼ਾਮ ਕੀਤੇ ਗਏ ਹਨ। ਮੇਲੇ ਤੱਕ ਪਹੁੰਚਣ ਲਈ ਖ਼ਾਸ ਰੇਲ ਗੱਡੀਆਂ, ਬੱਸਾਂ ਅਤੇ ਈ-ਰਿਕਸ਼ੇ ਚਲਾਏ ਗਏ ਹਨ। ਨਾਲ ਹੀ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। Image copyright EPA ਮੰਨਿਆ ਜਾ ਰਿਹਾ ਹੈ ਕਿ 49 ਦਿਨਾਂ ਤਕ ਚੱਲਣ ਵਾਲੇ ਇਸ ਮੇਲੇ ਵਿੱਚ ਲਗਪਗ 12 ਕਰੋੜ ਲੋਕ ਇਸ਼ਨਾਨ ਕਰਨ ਪਹੁੰਚ ਸਕਦੇ ਹਨ। ਇਨ੍ਹਾਂ ਵਿੱਚੋਂ ਲਗਪਗ 10 ਲੱਖ ਵਿਦੇਸ਼ੀ ਨਾਗਰਿਕ ਵੀ ਹੋਣਗੇ। Image copyright Getty Images ਉੱਤਰ ਪ੍ਰਦੇਸ਼ ਸਰਕਾਰ ਕੁੰਭ 2019 ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਕੁੰਭ ਦੱਸ ਰਹੀ ਹੈ ਅਤੇ ਇਸ ਦੀ ਬ੍ਰਾਡਿੰਗ ਵੀ ਕਰ ਰਹੀ ਹੈ। Image copyright EPA ਮੇਲੇ ਦਾ ਖੇਤਰਫਲ ਵੀ ਇਸ ਵਾਰ ਵਧਾਇਆ ਗਿਆ ਹੈ। ਕੁੰਭ ਦੇ ਡਿਪਟੀ ਕਮਿਸ਼ਨਰ ਕਿਰਣ ਆਨੰਦ ਮੁਤਾਬਕ, ਇਸ ਵਾਰ ਲਗਪਗ 45 ਵਰਗ ਕਿਲੋਮੀਟਰ ਦੇ ਘੇਰੇ ਵਿੱਚ ਫੈਲਿਆ ਜਾ ਰਿਹਾ ਹੈ। ਜਦਕਿ ਇਸ ਤੋਂ ਪਹਿਲਾਂ ਇਹ ਸਿਰਫ਼ 20 ਵਰਗ ਕਿਲੋਮੀਟਰ ਇਲਾਕੇ ਵਿੱਚ ਹੀ ਹੁੰਦਾ ਸੀ। Image copyright EPA ਮੰਨਿਆ ਜਾਂਦਾ ਹੈ ਕਿ ਪ੍ਰਯਾਗਰਾਜ ਵਿੱਚ ਜਿੱਥੇ ਕੁੰਭ ਮੇਲੇ ਹੁੰਦਾ ਹੈ। ਉੱਥੋਂ ਹੀ ਬ੍ਰਹਮੰਡ ਪੈਦਾ ਹੋਇਆ ਅਤੇ ਇਹੀ ਧਰਤੀ ਦਾ ਕੇਂਦਰ ਵੀ ਹੈ। ਮਨੌਤ ਹੈ ਕਿ ਸ੍ਰਿਸ਼ਟੀ ਦੇ ਨਿਰਮਾਣ ਤੋਂ ਪਹਿਲਾਂ ਬ੍ਰਹਮਾ ਜੀ ਨੇ ਇਸੇ ਥਾਂ ਤੇ ਅਸ਼ਵ ਮੇਧ ਯੱਗ ਕੀਤਾ ਸੀ। Image copyright Reuters ਕੁੰਭ ਦੌਰਾਨ ਪ੍ਰਯਾਗਰਾਜ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਤੰਬੂਆਂ ਦਾ ਆਰਜੀ ਸ਼ਹਿਰ ਵਸ ਜਾਂਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਕੁੰਭ ਦੇ ਪ੍ਰਬੰਧ 'ਤੇ ਇਸ ਸਾਲ ਚਾਰ ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਖਰਚ ਹੋ ਰਹੇ ਹਨ। Image copyright EPA ਆਵਾਹਨ ਅਖਾੜਾ, ਅਟਲ ਅਖਾੜਾ, ਮਹਾਨਿਰਵਾਣੀ ਅਖਾੜਾ, ਆਨੰਦ ਅਖਾੜਾ, ਨਿਰਮੋਹੀ ਅਖਾੜਾ, ਦਸ਼ਨਾਮੀ ਅਖਾੜਾ, ਨਿਰੰਜਨੀ ਅਤੇ ਜੂਨਾ ਅਖਾੜਿਆਂ ਦਾ ਵੀ ਸਦੀਆਂ ਪੁਰਾਣਾ ਇਤਿਹਾਸ ਹੈ। ਸਾਰਿਆਂ ਅਖਾੜਿਆਂ ਦੇ ਆਪਣੇ-ਆਪਣੇ ਵਿਧੀ-ਵਿਧਾਨ ਤੇ ਨਿਯਮ ਹਨ। Image copyright Getty Images ਇਨ੍ਹਾਂ ਅਖਾੜਿਆਂ ਦਾ ਠਿਕਾਣਾ ਕਈ ਤੀਰਥ ਅਤੇ ਸ਼ਹਿਰਾਂ ਵਿੱਚ ਹਨ ਪਰ ਕੁੰਭ ਜਿੱਥੇ ਵੀ ਲੱਗੇ ਇਹ ਅਖਾੜੇ ਆਪਣੀ ਪੂਰੀ ਸ਼ਾਨ ਅਤੇ ਸੱਜ-ਧੱਜ ਨਾਲ ਉੱਥੇ ਪਹੁੰਚ ਹੀ ਜਾਂਦੇ ਹਨ। Image copyright EPA ਕੁੰਭ ਅਖਾੜਿਆਂ ਦਾ ਹੀ ਇਕੱਠ ਹੈ, ਜਿੱਥੇ ਅਧਿਆਤਮਿਕ ਅਤੇ ਧਾਰਿਮਕ ਚਰਚਾ ਹੁੰਦੀ ਹੈ। ਅਖਾੜੇ ਆਪਣੀਆਂ-ਆਪਣੀਆਂ ਰਵਾਇਤਾਂ ਵਿੱਚ ਨਵੇਂ ਚੇਲਿਆਂ ਨੂੰ ਨਾਮ-ਦਾਨ ਮਨ ਦਿੰਦੇ ਹਨ ਅਤੇ ਵੱਖੋ-ਵੱਖਰੀਆਂ ਉਪਾਧੀਆਂ ਵੀ ਦਿੰਦੇ ਹਨ।ਜਿੱਥੇ ਸ਼ਰਧਾਲੂ ਕੁੰਭ ਵਿੱਚ ਗੰਗਾ ਦਾ ਇਸ਼ਨਾਨ ਕਰਕੇ ਪੁੰਨ ਖੱਟਣ ਪਹੁੰਚਦੇ ਹਨ, ਉੱਥੇ ਹੀ ਇਨ੍ਹਾਂ ਸਾਧੂਆਂ ਦਾ ਦਾਅਵਾ ਹੈ ਕਿ ਉਹ ਗੰਗਾ ਨੂੰ ਪਵਿੱਤਰ ਕਰਨ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੰਗਾ ਧਰਤੀ 'ਤੇ ਉਤਰਨ ਲਈ ਤਿਆਰ ਨਹੀਂ ਸੀ, ਜਦੋਂ ਸਾਧੂਆਂ ਨੇ ਧਰਤੀ ਨੂੰ ਪਵਿੱਤਰ ਕੀਤਾ ਤਾਂ ਜਾ ਕੇ ਗੰਗਾ ਧਰਤੀ 'ਤੇ ਆਉਣ ਲਈ ਰਾਜ਼ੀ ਹੋਈ। Image copyright EPA ਸਾਲ 1954 ਵਿੱਚ ਕੁੰਭ ਵਿੱਚ ਭਗਦੜ ਮੱਚ ਗਈ। ਜਿਸ ਤੋਂ ਬਾਅਦ ਕਿਸੇ ਹੋਰ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅਖਾੜਾ ਪ੍ਰੀਸ਼ਦ ਕਾਇਮ ਕੀਤੀ ਗਈ। ਇਸ ਪ੍ਰੀਸ਼ਦ ਵਿੱਚ ਮਾਨਤਾ ਪ੍ਰਾਪਤ ਸਾਰੇ 13 ਅਖਾੜਿਆਂ ਦੇ 2-2 ਨੁਮਾਂਇੰਦੇ ਹੁੰਦੇ ਹਨ ਅਤੇ ਆਪਸੀ ਤਾਲਮੇਲ ਕਾਇਮ ਰੱਖਣਾ ਇਸੇ ਕਮੇਟੀ ਦਾ ਕੰਮ ਹੁੰਦਾ ਹੈ। Image copyright Getty Images ਅਖਾੜਾ ਸ਼ਬਦ ਸੁਣਦਿਆਂ ਹੀ ਕੁਸ਼ਤੀ ਤੇ ਮੱਲਾਂ ਦੇ ਘੋਲ ਚੇਤੇ ਵਿੱਚ ਆ ਜਾਂਦੇ ਹਨ ਪਰ ਕੁੰਭ ਦੇ ਮੇਲੇ ਵਿੱਚ ਸਾਧੂਆਂ ਸੰਤਾਂ ਦੇ ਵੀ ਅਖਾੜੇ ਹਨ। ਦੇਖਿਆ ਜਾਵੇ ਤਾਂ ਅਖਾੜਿਆਂ ਦਾ ਧਾਰਮਿਕਤਾ ਨਾਲ ਕੀਤਾ ਲੈਣ-ਦੇਣ ਕਿਉਂਕਿ ਜ਼ੋਰ ਅਜ਼ਮਾਇਸ਼ ਤਾਂ ਇੱਥੇ ਵੀ ਹੁੰਦੀ ਹੈ ਪਰ ਧਰਮਿਕ ਠੁੱਕ ਕਾਇਮ ਕਰਨ ਲਈ।ਅਖਾੜੇ ਇੱਕ ਤਰ੍ਹਾਂ ਨਾਲ ਹਿੰਦੂ ਧਰਮ ਦੇ ਮੱਠ ਕਹੇ ਜਾ ਸਕਦੇ ਹਨ।ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੁੰਭ ਦੇ ਕੈਂਪਾਂ ਨੂੰ ਰੋਸ਼ਨਾਉਣ ਵਾਲੇ ਮੁੱਲਾ ਜੀ ਨੂੰ ਮਿਲੋਤਿਆਰੀਆਂ ਕੁੰਭ ਮੇਲੇ ਦੀਆਂ ਪਰ ਫੋਟੋ ਹੱਜ ਦੀ Image copyright EPA ਰਵਾਇਤੀ ਰੂਪ ਵਿੱਚ ਦੇਖਿਆ ਜਾਵੇ ਤਾਂ ਇਹ ਅਰਧ ਕੁੰਭ ਹੀ ਹੈ ਪਰ ਸਰਕਾਰ ਨੇ ਇਸ ਦਾ ਨਾਮ ਬਦਲ ਕੇ ਮਹਾਂ-ਕੁੰਭ ਰੱਖ ਦਿੱਤਾ ਹੈ।ਇਸ ਵਾਰ ਟ੍ਰਾਂਸਜੈਂਡਰ ਸਾਧੂਆਂ ਨੇ ਵੀ ਕੁੰਭ ਵਿੱਚ ਸ਼ਿਰਕਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਤੀਜੇ ਲਿੰਗ ਵਜੋਂ ਮਾਨਤਾ ਦੇ ਦਿੱਤੀ ਹੈ, ਇਸ ਲਈ ਸਮਾਜਿਕ ਸੋਚ ਵੀ ਬਦਲਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਔਰਤਾਂ ਅਤੇ ਮਰਦਾਂ ਦੇ 13 ਅਖਾੜੇ ਹਨ ਉਨ੍ਹਾਂ ਦੇ ਵੀ ਅਖਾੜੇ ਨੂੰ ਮਾਨਤਾ ਮਿਲਣੀ ਚਾਹੀਦੀ ਹੈ। Image copyright JITENDRA TRIPATHI ਕੁੰਭ ਨੂੰ ਸਿਆਸਤ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇੱਥੇ ਕਈ ਸਿਆਸੀ ਪਾਰਟੀਆਂ ਦੇ ਕੈਂਪ ਲੱਗੇ ਹੋਏ ਹਨ। ਥਾਂ-ਥਾਂ ਸਿਆਸੀ ਆਗੂਆਂ ਦੀਆਂ ਤਸਵੀਰਾਂ ਹਨ। ਇਹੀ ਨਹੀਂ ਕੁੰਭ ਦੇ ਪਹਿਲੇ ਸ਼ਾਹੀ ਇਸ਼ਨਾਨ ਮੌਕੇ ਕਈ ਕੇਂਦਰੀ ਮੰਤਰੀਆਂ ਦੇ ਇਸ਼ਨਾਨ ਦੀਆਂ ਖ਼ਬਰਾਂ ਵੀ ਚਰਚਾ ਵਿੱਚ ਰਹੀਆਂ।ਇਹ ਵੀ ਪੜ੍ਹੋ:ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਰਗਾੜੀ ਮੋਰਚੇ ਦੇ ਆਗੂਆਂ ਨੇ ਖਹਿਰਾ ਤੋਂ ਪਾਸਾ ਵੱਟਿਆ - 5 ਅਹਿਮ ਖ਼ਬਰਾਂ 13 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45848025 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sukhpal Khaira/ ਪੰਥਕ ਆਗੂਆਂ ਨੇ ਬੇਅਦਬੀ ਮਾਮਲੇ 'ਤੇ 'ਆਪ' ਬਾਗ਼ੀ ਆਗੂ ਸੁਖਪਾਲ ਖਹਿਰਾ ਦੇ 15 ਦਿਨਾਂ ਵਾਲੇ ਅਲਟੀਮੇਟਮ ਤੋਂ ਖ਼ੁਦ ਨੂੰ ਵੱਖ ਕਰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਬਾਗੀਆਂ ਅਤੇ ਲੋਕ ਇਨਸਾਫ਼ ਪਾਰਟੀ ਦਾ ਸੁਤੰਤਰ ਐਲਾਨ ਹੈ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਰਗਾੜੀ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੇ ਕਿਹਾ, ""ਅਸੀਂ 'ਇਨਸਾਫ਼ ਮੋਰਚੇ' 'ਤੇ ਬੈਠੇ ਹਾਂ, ਜੋ ਨਿਆਂ ਲਈ ਇੱਕ ਧਾਰਮਿਕ ਰੋਸ ਪ੍ਰਦਰਸ਼ਨ ਹੈ। ਅਸੀਂ ਚਾਰ ਮਹੀਨਿਆਂ ਤੋਂ ਵੱਧ ਦੇ ਸਮੇਂ ਤੋਂ ਇਸ ਧਰਨੇ 'ਤੇ ਬੈਠੇ ਹਾਂ ਅਤੇ ਸਾਨੂੰ ਸਿਆਸੀ ਏਜੰਡੇ ਨਾਲ ਕੋਈ ਲੈਣਾ-ਦੇਣਾ ਨਹੀਂ।""ਖ਼ਬਰ ਮੁਤਾਬਕ ਪੰਥਕ ਆਗੂਆਂ ਨੇ ਇਹ ਐਲਾਨ ਸੁਖਪਾਲ ਸਿੰਘ ਵੱਲੋਂ ਸੂਬਾ ਸਰਕਾਰ ਨੂੰ ਦਿੱਤੇ ਗਏ 15 ਦਿਨਾਂ ਦੇ ਅਲਟੀਮੇਟਮ ਦੇ 5ਵੇਂ ਦਿਨ ਕੀਤਾ। ਇਸ ਅਲਟੀਮੇਟਮ 'ਚ ਸੁਖਪਾਲ ਖਹਿਰਾ ਨੇ ਸੂਬਾ ਸਰਕਾਰ ਕੋਲੋਂ ਬੇਅਦਬੀ ਅਤੇ ਬਹਿਬਲ ਕਲਾਂ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਅਤੇ ਜਾਂ ਫੇਰ ਰੋਸ ਪ੍ਰਦਰਸ਼ਨ ਰੈਲੀ ਦਾ ਸਾਹਮਣਾ ਕਰਨ ਲਈ ਕਿਹਾ। ਇਹ ਵੀ ਪੜ੍ਹੋ:ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀਦੁਨੀਆਂ ਦੀ ਸਭ ਤੋਂ ਲੰਬੀ ਉਡਾਣ ਸ਼ੁਰੂ ਰਾਮਪਾਲ ਬਾਬਾ: ਜੇਈ ਤੋਂ ਕਿਵੇਂ ਬਾਬਾ ਬਣੇ ਤੇ ਜੇਲ੍ਹ ਗਏ 'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਬੇਅਦਬੀ ਮਾਮਲਾ: ਐਸਆਈਟੀ ਵੱਲੋਂ ਜਾਂਚ ਸ਼ੁਰੂਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੁਰਾ 'ਚ ਬੇਅਦਬੀ ਬਾਰੇ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਗੋਲਬਾਰੀ ਦੀ ਘਟਨਾ ਦੀ ਜਾਂਚ ਬਣਾਈ ਵਿਸ਼ੇਸ਼ ਟੀਮ ਨੇ ਬਰਗਾੜੀ ਦਾ ਦੌਰਾ ਕੀਤਾ। ਇਸ ਟੀਮ ਨੇ ਬਕਾਇਦਾ ਦਫ਼ਤਰ ਖੋਲ੍ਹ ਸਮਾਂਬੱਧ ਜਾਂਚ ਕਰਨ ਨੂੰ ਆਪਣਾ ਮਿਸ਼ਨ ਦੱਸਿਆ ਹੈ। ਐਸਆਈਟੀ ਦੀ ਅਗਵਾਈ ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਪ੍ਰਬੋਧ ਕੁਮਾਰ ਕਰ ਰਹੇ ਹਨ। ਇਹ ਜਾਂਚ ਬਿਓਰੋ ਦੇ ਵੀ ਡਾਇਰੈਕਟਰ ਹਨ। Image copyright jasbir singh shetra ਫੋਟੋ ਕੈਪਸ਼ਨ ਐਸਆਈਟੀ ਨੇ ਫਰੀਦਕੋਟ 'ਚ ਕੈਂਪ ਲਗਾ ਕੇ ਕੀਤੀ ਜਾਂਚ ਸ਼ੁਰੂ (ਸੰਕੇਤਕ ਤਸਵੀਰ) ਇਸ ਤੋਂ ਇਲਾਵਾ ਟੀਮ ਵਿੱਚ ਕਪੂਰਥਲਾ ਤੋਂ ਆਈਜੀਪੀ ਅਰੁਣਪਾਲ ਸਿੰਘ, ਐਸਐਸਪੀ ਸਤਿੰਦਰ ਸਿੰਘ ਅਤੇ ਕਮਾਂਡੈਂਟ ਭੁਪਿੰਦਰ ਸਿੰਘ ਨੇ ਵੀ ਹੁਣ ਤੱਕ ਜਾਂਚ ਦੇ ਹਾਲਾਤ ਦੀ ਸਮੀਖਿਆ ਕੀਤੀ ਹੈ। ਐਸਆਈਟੀ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਕਿਉਂਕਿ 14 ਨਵੰਬਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਟੀਮ ਨੇ ਆਪਣੀ ਰਿਪੋਰਟ ਸੌਂਪਣੀ ਹੈ। ਜਦੋਂ ਐਮਐਲਏ ਨੇ ਧਮਕਾਇਆ ਮਹਿਲਾ ਆਈਏਐਸ ਅਫ਼ਸਰ ਨੂੰ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਲੰਧਰ ਦੀ ਬਸਤੀ ਦਾਨਿਸ਼ਮੰਦਾ ਵਿੱਚ ਗ਼ੈਰ-ਕਾਨੂੰਨੀ ਉਸਾਰੀਆਂ ਦੀ ਤੋੜ-ਭੰਨ ਦੌਰਾਨ ਪੱਛਮੀ ਜਲੰਧਰ ਦੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੇ ਜੁਆਇੰਟ ਕਮਿਸ਼ਨਰ ਆਸ਼ਿਕਾ ਜੈਨ ਨੂੰ ਸ਼ਰੇਆਮ ਧਮਕਾਇਆ। ਵਿਧਾਇਕ ਸਸ਼ੀਲ ਨੇ ਕਿਹਾ, ""ਤੁਸੀਂ ਇੱਕ ਔਰਤ ਹੋ, ਜੇਕਰ ਕੋਈ ਮਰਦ ਹੁੰਦਾ ਤਾਂ ਮੈਂ ਦੱਸਦਾ ਕਿ ਮੈਂ ਕੀ ਵਤੀਰਾ ਕਰਦਾ ਹਾਂ।""ਇਸ ਦੌਰਾਨ ਨੌਜਵਾਨ ਮਹਿਲਾ ਆਈਏਐਸ ਨੇ ਸੰਜਮ ਵਰਤਿਆ ਕਿਹਾ ਉਹ ਕਾਨੂੰਨ ਮੁਤਾਬਕ ਆਪਣਾ ਕੰਮ ਕਰ ਰਹੀ ਹੈ ਪਰ ਵਿਧਾਇਕ ਨੇ ਕਿਹਾ, ""ਤੁਹਾਡਾ ਕਾਨੂੰਨ ਇੱਥੇ ਕੰਮ ਨਹੀਂ ਆਵੇਗਾ। ਇਹ ਲੋਕਾਂ ਦਾ ਕਾਨੂੰਨ ਹੈ, ਜਿਸ ਨੂੰ ਤੁਸੀਂ ਨਸ਼ਟ ਕਰ ਰਹੇ ਹੋ। ਜਦੋਂ ਵੀ ਰੇਗੁਲਰਾਈਜੇਸ਼ਨ ਨੀਤੀ ਲਾਗੂ ਹੁੰਦੀ ਹੈ ਤਾਂ ਲੋਕਾਂ ਨੂੰ ਫੀਸ ਭਰਨ ਲਈ ਤਿਆਰ ਹੁੰਦੇ ਹਨ।""ਕਾਂਗਰਸੀ ਵਿਧਾਇਕ ਇਸ ਤੋਂ ਪਹਿਲਾਂ ਵੀ ਸੁਰਖ਼ੀਆਂ ਵਿੱਚ ਆ ਚੁੱਕੇ ਹਨ, ਜਦੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਗ਼ੈਰ ਕਾਨੂੰਨੀ ਉਸਾਰੀਆਂ 'ਤੇ ਕਾਰਵਾਈ ਕਰਨ ਲਈ ਆਦੇਸ਼ ਦਿੱਤਾ ਗਿਆ ਸੀ ਤਾਂ ਉਹ ਇਸ ਦਾ ਵਿਰੋਧ ਕਰਨ ਲਈ ਜੇਸੀਬੀ ਮਸ਼ੀਨ 'ਤੇ ਬੈਠ ਗਏ ਸਨ। ਇਹ ਵੀ ਪੜ੍ਹੋ:ਦੁਨੀਆਂ ਦੀ ਸਭ ਤੋਂ ਲੰਬੀ ਉਡਾਣ ਸ਼ੁਰੂ ਅਮਰੀਕਾ 'ਚ ਸਿੱਖਾਂ 'ਤੇ ਹਮਲੇ ਕਦੋਂ ਤੱਕ?ਸ਼ੰਘਾਈ ਵਿੱਚ ਸਿੱਖਾਂ ਦੇ ਵਸਣ ਅਤੇ ਉਜਾੜੇ ਦੀ ਕਹਾਣੀ'ਔਕਸਫੋਰਡ ਗਰੈਜੂਏਟ' ਸਿੱਖ ਬਜ਼ੁਰਗ ਦੀ ਸੋਸ਼ਲ ਮੀਡੀਆ 'ਤੇ ਚਰਚਾ ਕਿਉਂ?ਦਸਤਾਰਧਾਰੀ ਸਿੱਖ ਬਿਨਾਂ ਹੈਲਮੈਟ ਤੋਂ ਚਲਾ ਸਕਣਗੇ ਮੋਟਰਸਾਈਕਲ ਸੀਬੀਸੀ ਦੀ ਖ਼ਬਰ ਮੁਤਾਬਕ ਓਨਟਾਰੀਓ ਸਣੇ ਤਿੰਨ ਹੋਰ ਸੂਬਿਆਂ ਵਿੱਚ ਜਲਦ ਹੀ ਦਸਤਾਰਧਾਰੀ ਸਿੱਖਾਂ ਨੂੰ ਬਿਨਾਂ ਹੈਲਮੈਟ ਦੇ ਮੋਟਰਸਾਈਕਲ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ। Image copyright Getty Images ਫੋਟੋ ਕੈਪਸ਼ਨ ਇਸ ਅਧਿਕਾਰ ਦੀ ਪਛਾਣ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਦੇ ਨਾਗਿਰਕ ਅਧਿਕਾਰਾਂ ਅਤੇ ਧਾਰਮਿਕ ਪ੍ਰਗਟਾਵੇ ਦੀ ਮਾਨਤਾ ਵਜੋਂ ਹੋਵੇਗੀ। ਦਿ ਪ੍ਰੋਗਰੇਸਿਲ ਕੰਜ਼ਰਵੈਟਿਵ ਸਰਕਾਰ ਮੁਤਾਬਕ ਇਹ ਮਨਜ਼ੂਰੀ ਅਮਲ ਵਿੱਚ 18 ਅਕਤੂਬਰ ਨੂੰ ਆਵੇਗੀ।ਇਸ ਅਧਿਕਾਰ ਦੀ ਪਛਾਣ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਦੇ ਨਾਗਿਰਕ ਅਧਿਕਾਰਾਂ ਅਤੇ ਧਾਰਮਿਕ ਪ੍ਰਗਟਾਵੇ ਦੀ ਮਾਨਤਾ ਵਜੋਂ ਹੋਵੇਗੀ। ਤੁਰਕੀ ਕੋਲ ਹੈ 'ਖਾਸ਼ੋਜੀ ਦੇ ਕਤਲ ਦਾ ਸਬੂਤ'ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਊਦੀ ਅਰਬ ਤੋਂ ਲਾਪਤਾ ਪੱਤਰਕਾਰ ਜਮਾਲ ਖਾਸ਼ੋਜੀ ਸਬੰਧੀ ਤੁਰਕੀ ਅਧਿਕਾਰੀਆਂ ਨੂੰ ਆਡੀਓ ਅਤੇ ਵੀਡੀਓ ਸਬੂਤ ਮਿਲੇ ਹਨ। Image copyright HO VIA AFP ਫੋਟੋ ਕੈਪਸ਼ਨ ਜਮਾਲ 2 ਅਕਤੂਬਰ ਨੂੰ ਸਾਊਦੀ ਦੂਤਾਵਾਸ 'ਚ ਦਾਖ਼ਲ ਹੋਏ ਸਨ, ਜਿਸ ਤੋਂ ਬਾਅਦ ਅੱਜ ਤੱਕ ਨਜ਼ਰ ਨਹੀਂ ਆਏ। ਰਿਪੋਰਟਾਂ ਮੁਤਾਬਕ ਇਸ ਵਿੱਚ ਇਸਤਾਨਬੁਲ ਸਥਿਤ ਸਾਊਦੀ ਦੂਤਾਵਾਸ 'ਚ ਖਾਸ਼ੋਜੀ ਨੂੰ ਤਸੀਹੇ ਦਿੱਤੇ ਜਾਣ ਅਤੇ ਉਨ੍ਹਾਂ ਦੇ ਕਤਲ ਦੀਆਂ ਤਸਵੀਰਾਂ ਹਨ। ਖਾਸ਼ੋਜੀ ਸਾਊਦੀ ਅਰਬ ਦੇ ਆਲੋਚਕ ਮੰਨੇ ਜਾਂਦੇ ਸਨ। ਉਹ 2 ਅਕਤੂਬਰ ਨੂੰ ਦੂਤਾਵਾਸ 'ਚ ਦਾਖ਼ਲ ਹੋਏ ਸਨ, ਜਿਸ ਤੋਂ ਬਾਅਦ ਅੱਜ ਤੱਕ ਨਜ਼ਰ ਨਹੀਂ ਆਏ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ। ਇਹ ਵੀ ਪੜ੍ਹੋ:'ਤਸ਼ੱਦਦ ਮਗਰੋਂ ਉਹ ਟਾਰਚਰ ਦਾ ਸਮਾਨ ਮੇਜ਼ 'ਤੇ ਹੀ ਛੱਡ ਜਾਂਦੇ''ਗਾਵਾਂ ਨੂੰ ਨਹੀਂ, ਸ਼ੇਰਾਂ ਨੂੰ ਪਿੰਜਰੇ ਵਿੱਚ ਰੱਖਿਆ ਜਾਵੇ''ਮੈਂ ਕੰਮ ਤੋਂ ਦੂਰ ਹੋਣ ਕਾਰਨ ਸ਼ਰਾਬ ਪੀਣ ਲੱਗ ਪਿਆ'ਦਾਦੇ-ਪੋਤੇ ਦੀ 'ਲੜਾਈ' ਨੇ ਕੀਤਾ ਇਨੈਲੋ ਦਾ ਰਾਹ ਔਖਾ?ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮੁੰਬਈ ਵਿੱਚ ਇੱਕ ਬੰਦੇ ਕੋਲੋਂ ਸਿਮ ਸਵਾਪਿੰਗ ਕਰ ਕੇ 1 ਕਰੋੜ 86 ਲੱਖ ਰੁਪਏ ਲੁੱਟੇ ਗਏ। ਇਹ ਹੁੰਦਾ ਕਿਵੇਂ ਹੈ ਅਤੇ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੀਰੀਆ ਵਿਚੋਂ ਅਮਰੀਕੀ ਸੈਨਿਕਾ ਨੂੰ ਵਾਪਸ ਬੁਲਾਉਣ ਦੇ ਫ਼ੈਸਲਾ ਲਿਆ ਹੈ ਪਰ ਐੱਸਆਈ ਨਾਲ ਜੂਝ ਰਹੇ ਕੁਰਦਾਂ ਅਤੇ ਅਰਬ ਕਬੀਲੇ ਚਿਤਾਵਨੀ ਦੇ ਰਹੇ ਹਨ ਕਿ ਇਸ ਨਾਲ ਬਿਪਤਾ ਖੜੀ ਹੋ ਸਕਦੀ ਹੈ। ਬੀਬੀਸੀ ਨੇ ਆਈਐੱਸ ਨੂੰ ਬਾਹਰ ਕੱਢਣ ਦੀ ਲੜਾਈ ਦੀ ਵਿਸ਼ੇਸ਼ ਵੀਡੀਓ ਹਾਸਿਲ ਕੀਤੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੰਜਾਬ ’ਚ ਔਰਤਾਂ ਦੇ ਨਜ਼ਰੀਏ ਨਾਲ ਕਾਰੋਬਾਰ ਲਈ ਕਿਹੜੀਆਂ ਚੁਣੌਤੀਆਂ ਜਸਪਾਲ ਸਿੰਘ ਬੀਬੀਸੀ ਪੱਤਰਕਾਰ 14 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44814423 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sargun/bbc ਫੋਟੋ ਕੈਪਸ਼ਨ ਸਰਗੁਨ ਅਨੁਸਾਰ ਪੰਜਾਬ ਵਿੱਚ ਵਪਾਰ ਵਧਾਉਣਾ ਇੱਕ ਚੁਣੌਤੀ ਹੈ ਅੰਮ੍ਰਿਤਸਰ ਵਿੱਚ ਕੱਪੜੇ ਦਾ ਕਾਰੋਬਾਰ ਕਰਨ ਵਾਲੀ ਸਰਗੁਨ ਸੂਬੇ ਵਿੱਚ ਜ਼ਮੀਨ ਦੀ ਉਪਲਬਧਤਾ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹਰਿਆਣਾ ਦੇ ਮੁਕਾਬਲੇ ਜ਼ਮੀਨ ਕਾਫੀ ਮਹਿੰਗੀ ਹੈ।ਕੁਝ ਦਿਨਾਂ ਪਹਿਲਾਂ ਭਾਰਤ ਸਰਕਾਰ ਦੇ ਸਨਅਤ ਮੰਤਰਾਲੇ ਨੇ ਵਿਸ਼ਵ ਬੈਂਕ ਨਾਲ ਮਿਲ ਕੇ ਈਜ਼ ਆਫ ਡੂਇੰਗ ਬਿਜਨਸ ਦੀ ਰੈਂਕਿੰਗ ਕੱਢੀ ਸੀ। ਇਸ ਰੈਂਕਿੰਗ ਵਿੱਚ ਪੰਜਾਬ 20ਵੇਂ ਨੰਬਰ 'ਤੇ ਹੈ ਜਦਕਿ ਹਰਿਆਣਾ ਦਾ ਸਥਾਨ ਤੀਜਾ ਹੈ।ਪੂਰੀ ਰਿਪੋਰਟ ਲਈ ਇੱਥੇ ਕਲਿੱਕ ਕਰੋ।ਰੈਂਕਿੰਗ ਦੇ ਹਿਸਾਬ ਨਾਲ ਹਰਿਆਣਾ ਵਿੱਚ ਵਪਾਰ ਕਰਨਾ ਪੰਜਾਬ ਦੇ ਮੁਕਾਬਲੇ ਕਾਫੀ ਸੌਖਾ ਹੈ। ਬੀਬੀਸੀ ਪੰਜਾਬੀ ਨੇ ਇਸੇ ਰਿਪੋਰਟ ਦੇ ਆਧਾਰ 'ਤੇ ਪੰਜਾਬ ਤੇ ਹਰਿਆਣਾ ਦੀਆਂ ਸਨਅਤਕਾਰ ਔਰਤਾਂ ਨਾਲ ਗੱਲਬਾਤ ਕੀਤੀ ਅਤੇ ਕਾਰੋਬਾਰ ਨਾਲ ਜੁੜੇ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀਫੋਰਬਜ਼ ਸੂਚੀ 'ਚ ਸ਼ਾਮਲ ਭਾਰਤੀ ਮੂਲ ਦੀਆਂ ਅਮੀਰ ਔਰਤਾਂ 'ਭਾਵੇਂ ਪੈਸੇ ਨਾ ਵੀ ਮੋੜੀਂ ਪਰ ਸਾਡਾ ਪੁੱਤ ਮੋੜਦੇ'ਲੰਡਨ ਐਲਾਨਨਾਮਾ ਰੋਕਣ ਲਈ ਭਾਰਤ ਨੇ ਯੂਕੇ ਨੂੰ ਇਹ ਕਿਹਾ ਸਰਗੁਨ ਜੀਐੱਸਟੀ ਤੋਂ ਵੀ ਖਫ਼ਾ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ਾਲਾਂ ਅਤੇ ਸਟੌਲਾਂ 'ਤੇ ਜੀਐੱਸਟੀ ਨਹੀਂ ਲੱਗਦਾ ਸੀ ਪਰ ਹੁਣ ਕੱਪੜੇ 'ਤੇ ਤਾਂ ਟੈਕਸ ਲੱਗਦਾ ਹੀ ਹੈ, ਕੱਪੜੇ ਦੇ ਕੱਚੇ ਮਾਲ ਨੂੰ ਵੀ ਸਰਕਾਰ ਨੇ ਜੀਐੱਸਟੀ ਦੇ ਘੇਰੇ ਵਿੱਚ ਲਿਆਂਦਾ ਹੈ। ਪੰਜਾਬ 'ਚ ਗੁੰਝਲਦਾਰ ਹੈ ਪ੍ਰਕਿਰਿਆਸਰਗੁਨ ਸ਼ਾਲਾਂ ਅਤੇ ਸਟੌਲਜ਼ ਦੀ ਫੈਕਟਰੀ ਚਲਾਉਂਦੇ ਹਨ। ਉਨ੍ਹਾਂ ਅਨੁਸਾਰ ਪੰਜਾਬ ਵਿੱਚ ਵਪਾਰ ਕਰਨ ਨਾਲ ਦੇਸ ਦੇ ਬਾਜ਼ਾਰ ਤੱਕ ਪਹੁੰਚ ਸੀਮਤ ਰਹਿੰਦੀ ਹੈ। ਪੰਜਾਬ ਦਾ ਸਰਹੱਦੀ ਸੂਬਾ ਹੋਣਾ ਵੀ ਵਪਾਰ ਨੂੰ ਪ੍ਰਭਾਵਿਤ ਕਰਦਾ ਹੈ।ਮੰਨਤ ਅੰਮ੍ਰਿਤਸਰ ਵਿੱਚ 'ਦ ਹਾਊਸ ਆਫ ਗ੍ਰੇਨ' ਰੈਸਟੋਰੈਂਟ ਅਤੇ ਪਲੇਅ ਵੇਅ ਸਕੂਲ ਚਲਾਉਂਦੇ ਹਨ। ਉਹ ਮੰਨਦੇ ਹਨ ਕਿ ਪੰਜਾਬ ਵਿੱਚ ਸਿੰਗਲ ਵਿੰਡੋ ਸਿਸਟਮ ਲਾਗੂ ਨਾ ਹੋਣਾ ਸਭ ਤੋਂ ਵੱਡੀ ਸਮੱਸਿਆ ਹੈ। Image copyright Mannat/bbc ਫੋਟੋ ਕੈਪਸ਼ਨ ਮੰਨਤ ਅਨੁਸਾਰ ਸਰਕਾਰ ਨੂੰ ਕਾਰੋਬਾਰ ਨਾਲ ਜੁੜੀ ਪ੍ਰਕਿਰਿਆ ਨੂੰ ਆਨਲਾਈਨ ਕਰਨਾ ਚਾਹੀਦਾ ਹੈ ਮੰਨਤ ਅਨੁਸਾਰ, ""ਪੰਜਾਬ ਵਿੱਚ ਫਾਇਲ ਪ੍ਰਕਿਰਿਆ ਬਹੁਤ ਮੁਸ਼ਕਿਲ ਹੈ। ਸਾਨੂੰ ਜੇ ਕਿਸੇ ਸਰਕਾਰੀ ਦਫ਼ਤਰ ਜਾਣਾ ਹੁੰਦਾ ਹੈ ਤਾਂ ਇੱਕ ਲਿਸਟ ਮਿਲਦੀ ਹੈ ਪਰ ਫਿਰ ਵੀ ਉਹ ਇੱਕ ਵਾਰੀ ਵਿੱਚ ਸਭ ਕੁਝ ਨਹੀਂ ਦੱਸਦੇ ਹਨ ਅਤੇ ਕਈ ਗੇੜੇ ਲਾਉਣੇ ਪੈਂਦੇ ਹਨ।''""ਸਾਰੇ ਕੰਮਾਂ ਲਈ ਇੱਕੋ ਹੀ ਕੇਂਦਰੀ ਸੰਸਥਾ ਹੋਣੀ ਚਾਹੀਦੀ ਹੈ ਜੋ ਸਾਰੀ ਪ੍ਰਕਿਰਿਆ ਪੂਰੀ ਕਰੇ। ਹਰ ਕਿਸਮ ਦੇ ਵਪਾਰ ਲਈ ਸੰਸਥਾਵਾਂ ਦਾ ਕੰਮਕਾਜ ਸੌਖਾ ਹੋਣਾ ਚਾਹੀਦਾ ਹੈ। ਸਾਰੇ ਸਰਟੀਫਿਕੇਟ ਆਨਲਾਈਨ ਮਿਲਣੇ ਚਾਹੀਦੇ ਹਨ।'' ਹਰਿਆਣਾ ਟਾਪ 'ਤੇ ਫਿਰ ਵੀ ਹਨ ਮੁਸ਼ਕਿਲਾਂਹਰਿਆਣਾ ਦੇ ਜ਼ਿਲ੍ਹਾ ਰੋਹਤਕ ਵਿੱਚ ਲਲਿਤਾ ਹੈਂਡਲੂਮ ਦਾ ਵਪਾਰ ਕਰਦੇ ਹਨ। ਉਹ ਮੰਨਦੇ ਹਨ ਕਿ ਹਰਿਆਣਾ ਵਿੱਚ ਬਿਹਤਰ ਵਪਾਰ ਨੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਸਰਕਾਰੀ ਦਫ਼ਤਰਾਂ ਵਿੱਚ ਕਾਫੀ ਸਹਿਯੋਗ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ ਪੂਰੀ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ ਸਮਝਾਇਆ ਜਾਂਦਾ ਹੈ। Image copyright lalita/bbc ਫੋਟੋ ਕੈਪਸ਼ਨ ਲਲਿਤਾ ਹਰਿਆਣਾ ਦੀ ਸਨਅਤ ਨੂੰ ਮਿਲਦੀਆਂ ਸਹੂਲਤਾਂ ਨਾਲ ਖੁਸ਼ ਨਹੀਂ ਹਨ ਲਲਿਤਾ ਦਾ ਮੰਨਣਾ ਹੈ ਕਿ ਹਰਿਆਣਾ ਵਿੱਚ ਜ਼ਮੀਨ ਦੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਜ਼ਮੀਨ ਹਰਿਆਣਾ ਵਿੱਚ ਬਾਕੀ ਸੂਬਿਆਂ ਨਾਲੋਂ ਕਾਫੀ ਸਸਤੀ ਹੈ।FIFA World Cup: ਇੰਗਲੈਂਡ ਨੂੰ ਮਾਤ ਦੇਣ ਵਾਲੇ ਕ੍ਰੋਏਸ਼ੀਆ ਬਾਰੇ ਜਾਣੋ ਇਹ ਗੱਲਾਂਭਾਰ ਘਟਾਉਣਾ ਹੈ ਤਾਂ ਪ੍ਰੋਟੀਨ ਨਾਲ ਇਹ ਵੀ ਖਾਓ.....ਪਰ ਲਲਿਤਾ ਅਨੁਸਾਰ ਹਰਿਆਣਾ ਵਿੱਚ ਅਜੇ ਵੀ ਵਪਾਰ ਚਲਾਉਣਾ ਇੰਨਾ ਸੌਖਾ ਨਹੀਂ ਹੈ। ਲਲਿਤਾ ਦੱਸਦੇ ਹਨ, ""ਹਰਿਆਣਾ ਵਿੱਚ ਕੰਪਨੀ ਨੂੰ ਰਜਿਸਟਰ ਕਰਨਾ ਕਾਫੀ ਔਖਾ ਹੈ। ਕਾਫੀ ਸਰਟੀਫਿਕੇਟ ਅਜਿਹੇ ਹਨ ਜੋ ਮੇਰੇ ਵਪਾਰ ਲਈ ਜ਼ਰੂਰੀ ਵੀ ਨਹੀਂ ਹਨ ਪਰ ਉਹ ਵੀ ਮੰਗੇ ਜਾਂਦੇ ਹਨ ਜਿਸ ਕਰਕੇ ਪ੍ਰਕਿਰਿਆ ਕਾਫੀ ਲੰਬੀ ਹੋ ਜਾਂਦੀ ਹੈ।''""ਹਰਿਆਣਾ ਸਰਕਾਰ ਡਿਜੀਟਲ ਹਰਿਆਣਾ ਦੀ ਗੱਲ ਕਰਦੀ ਹੈ ਪਰ ਉਨ੍ਹਾਂ ਦੇ ਵਧੇਰੇ ਆਨਲਾਈਨ ਪੋਰਟਲ ਨਹੀਂ ਚੱਲਦੇ ਹਨ ਇਸ ਲਈ ਆਨਲਾਈਨ ਪ੍ਰਕਿਰਿਆ ਵੀ ਨਾ ਦੇ ਬਰਾਬਰ ਹੈ।''ਕੀ ਹੈ ਈਜ਼ ਆਫ ਡੂਇੰਗ ਬਿਜ਼ਨਸ?ਆਖਰ ਕੀ ਹੈ ਈਜ਼ ਆਫ ਡੂਇੰਗ ਬਿਜ਼ਨਸ ਅਤੇ ਪੰਜਾਬ ਕਿਉਂ ਇਸ ਲਿਸਟ ਵਿੱਚ 20ਵੇਂ ਨੰਬਰ 'ਤੇ ਹੈ ਇਸ ਬਾਰੇ ਬੀਬੀਸੀ ਪੰਜਾਬੀ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਇਕੋਨੋਮਿਕਸ ਡਿਪਾਰਟਮੈਂਟ ਦੀ ਪ੍ਰੋਫੈਸਰ ਤੇ ਚੇਅਰਪਰਸਨ ਉਪੇਂਦਰ ਸਾਹਨੀ ਨੇ ਗੱਲਬਾਤ ਕੀਤੀ।ਉਪੇਂਦਰ ਸਾਹਨੀ ਦੱਸਦੇ ਹਨ, ""ਈਜ਼ ਆਫ਼ ਡੂਇੰਗ ਬਿਜ਼ਨਸ ਦਾ ਮਤਲਬ ਹੈ ਕਿ ਜੇ ਕਿਸੇ ਨੇ ਕਿਸੇ ਸੂਬੇ ਜਾਂ ਕਿਸੇ ਮੁਲਕ ਵਿੱਚ ਕੋਈ ਵਪਾਰ ਸ਼ੁਰੂ ਕਰਨਾ ਹੈ ਤਾਂ ਉਸ ਨੂੰ ਕਿੰਨੇ ਚੈਨਲਾਂ ਤੋਂ ਗੁਜ਼ਰਨਾ ਪੈਂਦਾ ਹੈ।'' Image copyright Getty Images ਫੋਟੋ ਕੈਪਸ਼ਨ ਪੰਜਾਬ ਵਿੱਚ ਸਨਅਤ ਨੀਤੀ ਨੂੰ ਕਦੇ ਜ਼ਮੀਨੀ ਪੱਧਰ 'ਤੇ ਲਾਗੂ ਨਹੀਂ ਕੀਤਾ ਗਿਆ ""ਜਿਵੇਂ ਤੁਹਾਨੂੰ ਵਪਾਰ ਸ਼ੁਰੂ ਕਰਨ ਲਈ ਸਰਕਾਰ ਦੇ ਵੱਖ-ਵੱਖ ਮਹਿਕਮੇ ਤੋਂ ਮਨਜ਼ੂਰੀਆਂ ਚਾਹੀਦੀਆਂ ਹਨ, ਲਾਈਸੈਂਸ ਜਾਂ ਪਾਣੀ ਤੇ ਬਿਜਲੀ ਦਾ ਕਨੈਕਸ਼ਨ ਚਾਹੀਦਾ ਹੈ ਤਾਂ ਤੁਹਾਨੂੰ ਕਿੰਨਾ ਵਕਤ ਲੱਗਦਾ ਹੈ ਅਤੇ ਕਿੰਨੇ ਮਹਿਕਮਿਆਂ ਤੋਂ ਲੰਘਣਾ ਪੈਂਦਾ ਹੈ।''""ਜੇ ਕਿਸੇ ਸੂਬੇ ਜਾਂ ਦੇਸ ਵਿੱਚ ਅਜਿਹੀ ਪ੍ਰਕਿਰਿਆ ਵਿੱਚ ਘੱਟ ਵਕਤ ਲੱਗਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਉੱਥੇ ਈਜ਼ ਆਫ ਡੂਈਂਗ ਬਿਜ਼ਨੇਸ ਹੈ।''ਕੀ ਹੈ ਇਸਦਾ ਦਾਇਰਾ?ਉਪੇਂਦਰ ਸਾਹਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਇਹ ਰੈਂਕਿੰਗ ਵਪਾਰ ਸ਼ੁਰੂ ਕਰਨ ਵਾਲਿਆਂ 'ਤੇ ਲਾਗੂ ਹੁੰਦੀ ਹੈ ਜਾਂ ਜਾਰੀ ਵਪਾਰ ਨੂੰ ਵੀ ਇਸੀ ਨੀਤੀ ਨਾਲ ਦੇਖਿਆ ਜਾਂਦਾ ਹੈ ਤਾਂ ਉਨ੍ਹਾਂ ਨੇ ਕਿਹਾ, ""ਈਜ਼ ਆਫ ਡੂਇੰਗ ਬਿਜ਼ਨਸ ਚੱਲ ਰਹੇ ਵਪਾਰ 'ਤੇ ਵੀ ਲਾਗੂ ਹੁੰਦਾ ਹੈ।''ਉਨ੍ਹਾਂ ਕਿਹਾ, ""ਵਪਾਰੀਆਂ ਨੂੰ ਰੋਜ਼ਾਨਾ ਕਈ ਤਰ੍ਹਾਂ ਦੇ ਕੰਮਾਂ ਨੂੰ ਲੈ ਕੇ ਸਰਕਾਰੀ ਮਹਿਕਮਿਆਂ ਨਾਲ ਡੀਲ ਕਰਨਾ ਪੈਂਦਾ ਹੈ। ਜੇ ਤਾਂ ਉਨ੍ਹਾਂ ਦੇ ਸਾਰੇ ਕੰਮ ਸਹੀ ਤਰੀਕੇ ਹੁੰਦੇ ਹਨ, ਉਨ੍ਹਾਂ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਾ ਪੈਂਦਾ, ਸਿਫਾਰਿਸ਼ ਜਾਂ ਰਿਸ਼ਵਤ ਦਾ ਸਹਾਰਾ ਨਹੀਂ ਲੈਣਾ ਪੈਂਦਾ ਤਾਂ ਉੱਥੇ ਈਜ਼ ਆਫ ਡੂਇੰਗ ਬਿਜ਼ਨੇਸ ਹੈ।'' Image copyright Getty Images ਫੋਟੋ ਕੈਪਸ਼ਨ ਪੰਜਾਬ ਵਿੱਚ ਵਪਾਰੀਆਂ ਨੂੰ ਗੁੰਝਲਦਾਰ ਪ੍ਰਸ਼ਾਸਨਿਕ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈਂਦਾ ਹੈ ""ਪਰ ਜੇ ਉਨ੍ਹਾਂ ਨੂੰ ਰਿਸ਼ਵਤ ਜਾਂ ਸਿਫਾਰਿਸ਼ ਦਾ ਸਹਾਰਾ ਲੈਣਾ ਪੈਂਦਾ ਹੈ ਜਾਂ ਉਨ੍ਹਾਂ ਦੀ ਫਾਈਲ ਕਿਤੇ ਰੁਕ ਜਾਂਦੀ ਹੈ ਅਤੇ ਇਹ ਦੱਸਿਆ ਹੀ ਨਹੀਂ ਜਾਂਦਾ ਕਿ ਫਾਈਲ ਕਿਉਂ ਰੁਕੀ ਹੈ ਤੇ ਵਪਾਰ ਨੂੰ ਅੱਗੇ ਵਧਾਉਣ ਵਿੱਚ ਰੁਕਾਵਟ ਹੋ ਰਹੀ ਹੈ ਤਾਂ ਈਜ਼ ਆਫ ਬਿਜ਼ਨੇਸ ਨਹੀਂ ਹੈ।''ਇਸ ਰੈਂਕਿੰਗ ਵਿੱਚ ਹਰਿਆਣਾ ਦੇ ਤੀਜੇ ਨੰਬਰ ਅਤੇ ਪੰਜਾਬ ਦੇ 20ਵੇਂ ਨੰਬਰ ਤੇ ਹੋਣ ਬਾਰੇ ਉਨ੍ਹਾਂ ਕਿਹਾ, ""ਹਰਿਆਣਾ ਦੀ ਬਿਹਤਰ ਰੈਂਕਿੰਗ ਦਾ ਸਭ ਤੋਂ ਵੱਡਾ ਕਾਰਨ ਹੈ ਗੁਰੂਗ੍ਰਾਮ। ਉੱਥੇ ਵੱਡੀ ਗਿਣਤੀ ਵਿੱਚ ਕੰਪਨੀਆਂ ਮੌਜੂਦ ਹਨ ਅਤੇ ਵਪਾਰ ਲਈ ਚੰਗਾ ਮਾਹੌਲ ਹੈ।''""ਅਸੀਂ ਜੇ ਗੁਰੂਗ੍ਰਾਮ ਨੂੰ ਵੱਖ ਕਰ ਦੇਈਏ ਤਾਂ ਪੰਜਾਬ ਤੇ ਹਰਿਆਣਾ ਦੀ ਰੈਂਕਿੰਗ ਵਿੱਚ ਵਧੇਰੇ ਫਰਕ ਨਹੀਂ ਹੈ।'' Image Copyright @officeofssbadal @officeofssbadal Image Copyright @officeofssbadal @officeofssbadal ਪੰਜਾਬ ਦੇ ਸਾਬਕਾ ਡਿਪਟੀ ਸੀਐੱਮ ਸੁਖਬੀਰ ਬਾਦਲ ਨੇ ਵੀ ਟਵੀਟ ਕਰਕੇ ਮੌਜੂਦਾ ਕੈਪਟਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਲਿਖਿਆ, 'ਪੰਜਾਬ ਅੱਜ ਉਨ੍ਹਾਂ ਬਿਮਾਰੂ ਸੂਬਿਆਂ ਨਾਲ ਮੁਕਾਬਲਾ ਕਰ ਰਿਹਾ ਹੈ ਜੋ ਕਦੇ ਪੰਜਾਬ ਨੂੰ ਆਪਣਾ ਆਦਰਸ਼ਨ ਮੰਨਦੇ ਸਨ।'''ਪੰਜਾਬ 'ਚ ਸਨਅਤ ਨੀਤੀ ਆਈ, ਲਾਗੂ ਨਹੀਂ ਹੋਈ'ਉਪੇਂਦਰ ਸਾਹਨੀ ਮੁਤਾਬਕ, ""ਪੰਜਾਬ ਵਿੱਚ ਤਾਂ ਵਪਾਰੀ ਹੀ ਘੱਟ ਆਉਂਦੇ ਹਨ ਕਿਉਂਕਿ ਸਾਡੀ ਟੈਕਸ ਪਾਲਿਸੀ ਅਤੇ ਬਾਕੀ ਪ੍ਰਣਾਲੀਆਂ ਕਾਫੀ ਗੁੰਝਲਦਾਰ ਹਨ। ਸਾਲ 2009 ਵਿੱਚ ਪੰਜਾਬ ਵਿੱਚ ਇੱਕ ਸਨਅਤ ਨੀਤੀ ਆਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਹਰ ਤਰੀਕੇ ਦੇ ਵਪਾਰ ਵਾਸਤੇ ਸਿੰਗਲ ਵਿੰਡੋ ਕਲੀਅਰੈਂਸ ਹੋਵੇਗੀ ਪਰ ਇਹ ਕਦੇ ਲਾਗੂ ਨਹੀਂ ਹੋ ਸਕਿਆ।'' Image copyright Getty Images ਫੋਟੋ ਕੈਪਸ਼ਨ ਪੰਜਾਬ ਵਿੱਚ ਸਰਕਾਰਾਂ ਅਜਿਹਾ ਮਾਹੌਲ ਨਹੀਂ ਬਣਾ ਸਕੀਆਂ ਹਨ ਜਿਸ ਨਾਲ ਨਿਵੇਸ਼ ਸੁਖਾਲਾ ਹੋ ਸਕੇ ""ਜੋ ਪੰਜਾਬ ਵਿੱਚ ਵਪਾਰ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਇੱਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ ਗੇੜੇ ਲਗਾਉਣੇ ਪੈਂਦੇ ਹਨ। ਪੰਜਾਬ ਵਿੱਚ ਵਪਾਰ ਕਰਨ ਦੌਰਾਨ ਪ੍ਰਸ਼ਾਸਨਿਕ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।''ਤਾਜ ਮਹਿਲ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਮੁਸ਼ਕਲ ਕਿਉਂ ਹੈ?ਆਸਟਰੇਲੀਆ ਜਾਣ ਦਾ ਰਾਹ ਹੋ ਸਕਦਾ ਹੈ ਹੋਰ ਔਖਾਪੰਜਾਬ ਵਿੱਚ ਵਪਾਰ ਵਾਸਤੇ ਹਾਲਾਤ ਸੁਧਾਰਨ ਬਾਰੇ ਉਪੇਂਦਰ ਸਾਹਨੀ ਨੇ ਕਿਹਾ, ""ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਵਪਾਰ ਲਈ ਸੰਸਥਾਗਤ ਬੰਦੋਬਸਤ ਮੌਜੂਦ ਹੈ।''""ਸਰਕਾਰੀ ਪੱਧਰ ਦੇ ਸੁਧਾਰਾਂ ਦੀ ਗੱਲ ਕਰੀਏ ਤਾਂ ਗਵਰਨਮੈਂਟ ਰਿਫੌਰਮ ਕਮਿਸ਼ਨ ਸੀ ਜਿਸ ਨੇ ਆਪਣੀਆਂ ਸਿਫਾਰਿਸ਼ਾਂ ਦਿੱਤੀਆਂ ਸਨ। ਉਸੇ ਤਰ੍ਹਾਂ ਦੇ ਤੁਸੀਂ ਕਿਸੇ ਹੋਰ ਸੁਧਾਰ ਦੀ ਗੱਲ ਕਰੋ ਤਾਂ ਪੰਜਾਬ ਨੇ ਫਿਸਕਲ ਰਿਸਪੌਂਸਬਿਲੀਟੀ ਐਕਟ ਸਭ ਤੋਂ ਪਹਿਲਾਂ ਲਾਗੂ ਕੀਤਾ ਸੀ।''""ਪੰਜਾਬ ਸਮੇਂ-ਸਮੇਂ 'ਤੇ ਸਨਅਤ ਨੀਤੀ ਵੀ ਕੱਢਦਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਬੀਤੇ 10-15 ਸਾਲਾਂ ਤੋਂ ਪੰਜਾਬ ਵਿੱਚ ਅਜਿਹੀ ਕੋਈ ਸਰਕਾਰ ਨਹੀਂ ਆਈ ਹੈ ਜਿਸ ਨੇ ਪ੍ਰਸ਼ਾਸਨਿਕ ਸੁਧਾਰ ਕੀਤੇ ਹੋਣ ਜਾਂ ਅਜਿਹੇ ਹਾਲਾਤ ਪੈਦਾ ਕੀਤੇ ਹੋਣ ਜਿਸ ਨਾਲ ਵਪਾਰੀ ਨਿਵੇਸ਼ ਕਰਨ ਲਈ ਉਤਸ਼ਾਹਤ ਹੋ ਸਕਣ।''ਉਪੇਂਦਰ ਸਾਹਨੀ ਨੇ ਕਿਹਾ, ""ਪੰਜਾਬ ਵਿੱਚ ਨੀਤੀਆਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਹਨ। ਪੰਜਾਬ ਇਨਵੈਸਮੈਂਟ ਸਮਿਟ ਵਰਗੇ ਕਈ ਉਪਰਾਲੇ ਹੋਏ ਪਰ ਸਨਅਤਕਾਰਾਂ ਨੂੰ ਭਰੋਸਾ ਤਾਂ ਦਿਵਾਇਆ, ਪਰ ਉਹ ਭਰੋਸੇ ਨਿਵੇਸ਼ ਦਾ ਰੂਪ ਨਹੀਂ ਲੈ ਸਕੇ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਕਾਲੀ ਦਲ ਬਾਦਲ 'ਚੋਂ ਛੁੱਟੀ ਹੋਣ 'ਤੇ ਅਜਨਾਲਾ ਤੇ ਬ੍ਰਹਮਪੁਰਾ ਨੇ ਕੀ ਕਿਹਾ 11 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46170419 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright RAVINDER SINGH ROBIN/BBC ਸੇਵਾ ਸਿੰਘ ਸੇਖਵਾਂ ਤੋਂ ਬਾਅਦ ਅਕਾਲੀ ਦਲ ਵਿੱਚੋਂ ਦੋ ਹੋਰ ਟਕਸਾਲੀ ਆਗੂਆਂ ਦੀ ਛੁੱਟੀ ਹੋ ਗਈ ਹੈ। ਰਣਜੀਤ ਸਿੰਘ ਬ੍ਰਹਮਪੁਰਾ ਤੇ ਰਤਨ ਸਿੰਘ ਅਜਨਾਲਾ ਨੂੰ ਵੀ ਪਾਰਟੀ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਹੈ।ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ, ''ਕੋਰ ਕਮੇਟੀ ਵਿੱਚ ਲੀਡਰ ਸਾਹਿਬਾਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਖੁੱਲ ਕੇ ਚਰਚਾ ਹੋਈ। ਭਰੇ ਮਨ ਨਾਲ ਰਣਜੀਤ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੇ ਪੁੱਤਰ ਰਵਿੰਦਰ ਸਿੰਘ, ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਨੂੰ ਪਾਰਟੀ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਗਿਆ।''ਅਜਨਾਲਾ ਤੇ ਬ੍ਰਹਮਪੁਰਾ ਵੀ ਸੇਵਾ ਸਿੰਘ ਸੇਖਵਾਂ ਨਾਲ ਸੁਰ ਵਿੱਚ ਸੁਰ ਮਿਲਾ ਰਹੇ ਸਨ। 2007 ਤੋਂ 2017 ਤੱਕ ਪੰਜਾਬ ਦੀ ਸੱਤਾ 'ਤੇ ਅਕਾਲੀ ਦਲ ਕਾਬਿਜ ਰਹੀ ਅਤੇ ਇਸੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਹੋਈ। ਸੱਤਾ ਦੇ ਦੱਸ ਸਾਲਾਂ ਵਿੱਚ ਜੋ ਕੁਝ ਹੋਇਆ ਉਸ ਲਈ ਇਨ੍ਹਾਂ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਪਾਰਟੀ ਦੀ ਪ੍ਰਧਾਨਗੀ ਛੱਡਣ ਦੀ ਵੀ ਮੰਗ ਕੀਤੀ ਸੀ।ਇਹ ਵੀ ਪੜ੍ਹੋਕਤਲੇਆਮ ਤੋਂ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ 'ਬੱਚੀ ਦੇ ਮੂੰਹ 'ਚ ਜਲਦਾ ਪਟਾਕਾ ਰੱਖਿਆ' ਪੰਜਾਬ ਛੱਡ ਕੇ ਕਿਉਂ ਜਾਣ ਲੱਗੇ ਕਸ਼ਮੀਰੀ ਵਿਦਿਆਰਥੀ Image copyright SUKHBIR BADAL/FB ਫੋਟੋ ਕੈਪਸ਼ਨ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਸੰਕਟ ਦੂਰ ਕਰਨ ਲਈ ਕੀਤੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ ਕੀ ਕਿਹਾ ਅਜਨਾਲਾ ਤੇ ਬ੍ਰਹਮਪੁਰਾ ਨੇ?ਪਾਰਟੀ ਤੋਂ ਛੁੱਟੀ ਹੋਈ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੁੜ ਉਹੀ ਗੱਲ ਕਹੀ, ''ਅਸੀਂ ਪਾਰਟੀ ਖਿਲਾਫ ਨਹੀਂ ਸਗੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਲਾਂਭੇ ਕੀਤਾ ਜਾਵੇ। ਸਾਰਿਆਂ ਨੂੰ ਪੁੱਤਰ ਪਿਆਰੇ ਹੁੰਦੇ ਹਨ ਪਰ ਬਾਦਲ ਸਾਹਿਬ ਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ।'' ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਡੇਰਾ ਮੁਖੀ ਨੂੰ ਮਾਫੀ ਅਤੇ ਬਰਗਾੜੀ ਕਾਂਡ ਬਾਰੇ ਅਸੀਂ ਆਵਾਜ਼ ਚੁੱਕੀ।ਅਸੀਂ ਲੋਕਾਂ ਅੱਗੇ ਸੱਚੀ ਗੱਲ ਕੀਤੀ ਹੈ ਤੇ ਆਪਣੀ ਲੜਾਈ ਜਾਰੀ ਰੱਖਾਂਗੇ।ਪਹਿਲਾਂ ਹੀ ਪਾਰਟੀ ਵਿੱਚੋਂ ਕੱਢੇ ਗਏ ਸੇਵਾ ਸਿੰਘ ਸੇਖਵਾਂ ਮੁੜ ਬੋਲੇ ਅਤੇ ਕਿਹਾ, ''ਸੁਖਬੀਰ ਸਿੰਘ ਬਾਦਲ ਤੁਸੀਂ ਪਾਰਟੀ ਲਈ ਕੀ ਕੀਤਾ, ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਤੇ ਹਰਸਿਮਰਤ ਕੌਰ ਨੇ ਕਿਹੜੀ ਕੁਰਬਾਨੀਆਂ ਦਿੱਤੀਆਂ। ਅਸੀਂ ਪਾਰਟੀ ਵਿੱਚੋਂ ਬਾਹਰ ਨਹੀਂ ਹੋਵਾਂਗੇ ਸਗੋਂ ਪਾਰਟੀ ਨੂੰ 15 ਸੀਟਾਂ ਉੱਤੇ ਲਿਆਉਣ ਵਾਲਿਆਂ ਨੂੰ ਬਾਹਰ ਕੱਢਾਂਗੇ। ਸੁਖਬੀਰ ਬਾਦਲ ਦੀ ਕਵਾਲਿਟੀ ਇਹੀ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਹਨ।'' ਇਹ ਵੀ ਪੜ੍ਹੋ:ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ - ਸੇਵਾ ਸਿੰਘ ਸੇਖਵਾਂ'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ' Image copyright GURPREET CHAWLA / BBC ਇਸ ਤੋਂ ਪਹਿਲਾਂ ਸੇਵਾ ਸਿੰਘ ਸੇਖਵਾਂ ਦੀ ਹੋਈ ਸੀ ਛੁੱਟੀਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਸੇਖਵਾਂ ਨੇ ਕਿਹਾ ਸੀ ਕਿ ਪਾਰਟੀ ਤੋਂ ਬਾਹਰ ਉਨ੍ਹਾਂ ਲੋਕਾਂ ਨੂੰ ਭੇਜਿਆ ਜਾਵੇਗਾ ਜੋ ਅਕਾਲੀ ਦਲ ਦੇ ਮਾੜੇ ਹਾਲਾਤ ਲਈ ਜ਼ਿੰਮੇਵਾਰ ਹਨ।ਸੇਖਵਾਂ ਨੇ ਬਿਆਨ ਦਿੱਤਾ ਹੀ ਸੀ ਕਿ ਇਸ ਮਗਰੋਂ ਅਕਾਲੀ ਦਲ ਨੇ ਵੀ ਇੱਕ ਬਿਆਨ ਜਾਰੀ ਕੀਤਾ ਕਿ ਸੇਖਵਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਜਾਂਦਾ ਹੈ।ਅਕਾਲੀ ਦਲ ਵੱਲੋਂ ਬਿਆਨ ਜਾਰੀ ਕਰਕੇ ਪਾਰਟੀ ਵੱਲੋਂ ਕਿਹਾ ਗਿਆ ਸੀ , ''ਇਹ ਕਾਰਵਾਈ ਸੇਖਵਾਂ ਵੱਲੋਂ ਪਾਰਟੀ-ਵਿਰੋਧੀ ਕੰਮਾਂ ਦੀ ਵਜ੍ਹਾ ਨਾਲ ਕੀਤੀ ਗਈ। ਮੌਕਾਪ੍ਰਸਤ ਸੇਖਵਾਂ ਲਗਾਤਾਰ ਚਾਰ ਚੋਣਾਂ ਹਾਰ ਚੁੱਕੇ ਹਨ ਅਤੇ ਹੁਣ ਆਪਣੀ ਪਾਰਟੀ ਦੀ ਪਿੱਠ 'ਚ ਖੰਜਰ ਮਾਰ ਰਹੇ ਹਨ।''ਬੇਅਦਬੀ ਮਾਮਲੇ 'ਚ ਬਾਦਲਾਂ ਤੇ ਅਕਸ਼ੇ ਕੁਮਾਰ ਨੂੰ ਸੰਮਨਸਖ਼ਸ਼ ਦੀ ਕਹਾਣੀ ਜੋ ਮਰਦਾ-ਮਰਦਾ ਮੌਤ ਦੀ ਸਕ੍ਰਿਪਟ ਲਿਖ ਗਿਆਕਿਹੜੇ ਕਾਰਨਾਂ ਕਰਕੇ ਹੁੰਦਾ ਹੈ ਲੰਗ ਕੈਂਸਰਸੁਖਬੀਰ ਬਾਦਲ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਕਰ ਚੁੱਕੇ ਹਨਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਲੀਡਰਾਂ ਨੂੰ ਮਨਾਉਣ ਲਈ ਅਤੇ ਪਾਰਟੀ ਵਿੱਚ ਸੰਕਟ ਦੂਰ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਵੀ ਛੱਡਣ ਦੀ ਪੇਸ਼ਕਸ਼ ਕੀਤੀ ਸੀ।ਉਨ੍ਹਾਂ ਨੇ ਕਿਹਾ ਸੀ , ""ਪਾਰਟੀ ਜੇਕਰ ਪ੍ਰਧਾਨਗੀ ਲਈ ਕਿਸੇ ਹੋਰ ਨੂੰ ਮੌਕਾ ਦੇਵੇਗੀ ਤਾਂ ਮੈਂ ਸੇਵਾਮੁਕਤ ਹੋਣ ਲਈ ਤਿਆਰ ਹਾਂ। ਪਾਰਟੀ ਸਭ ਤੋਂ ਵੱਡੀ ਹੈ, ਕੋਈ ਸ਼ਖਸ ਪਾਰਟੀ ਤੋਂ ਵੱਡਾ ਨਹੀਂ। ਪਾਰਟੀ ਦੇ ਸੀਨੀਅਰ ਲੀਡਰ ਸਾਡੇ ਬਜ਼ੁਰਗ ਹਨ ਮੈਂ ਉਨ੍ਹਾਂ ਦੇ ਪੈਰੀਂ ਹੱਥ ਵੀ ਲਾਉਂਦਾ ਹਾਂ।""ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " Ind vs Aus: ਭਾਰਤ ਨੂੰ ਆਸਟਰੇਲੀਆ ਖਿਲਾਫ਼ ਸੀਰੀਜ਼ ਜਿਤਾਉਣ ਵਾਲੇ 5 ਭਾਰਤੀ ਖਿਡਾਰੀ 19 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46921200 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਭਾਰਤ ਵੱਲੋਂ ਸਭ ਤੋਂ ਵੱਧ 87 ਦੌੜਾਂ ਮਹਿੰਦਰ ਸਿੰਘ ਧੋਨੀ ਨੇ ਬਣਾਈਆਂ। ਭਾਰਤ ਨੇ ਆਸਟਰੇਲੀਆ ਖਿਲਾਫ਼ ਆਸਟਰੇਲੀਆ ਵਿੱਚ ਪਹਿਲੀ ਵਾਰ ਦੁਵੱਲੀ ਇੱਕ ਰੋਜ਼ਾ ਲੜੀ ਜਿੱਤ ਲਈ ਹੈ। ਤੀਜੇ ਵਨਡੇ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ। ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਮਹਿੰਦਰ ਸਿੰਘ ਧੋਨੀ ਨੇ ਬਣਾਈਆਂ। ਭਾਵੇਂ ਉਨ੍ਹਾਂ ਨੇ ਕਾਫੀ ਗੇਂਦਾਂ ਖਰਚ ਕੀਤੀਆਂ ਪਰ ਫਿਰ ਵੀ ਆਪਣੀ 87 ਦੌੜਾਂ ਦੀ ਪਾਰੀ ਨਾਲ ਭਾਰਤ ਨੂੰ ਜਿੱਤ ਤੱਕ ਪਹੁੰਚਾ ਦਿੱਤਾ। ਕੇਦਾਰ ਜਾਧਵ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਮਹਿੰਦਰ ਸਿੰਘ ਧੋਨੀ ਨਾਲ 121 ਦੌੜਾਂ ਦੀ ਸਾਝੇਦਾਰੀ ਬਣਾਈ। ਮੈਨ ਆਫ਼ ਦੀ ਮੈਚ ਯੁਜਵੇਂਦਰ ਚਹਿਲ ਰਹੇ ਜਿਨ੍ਹਾਂ ਨੇ ਆਪਣੇ ਕ੍ਰਿਕਿਟ ਜੀਵਨ ਦੀ ਸ਼ਾਨਦਾਰ ਖੇਡ ਸਦਕਾ 42 ਦੌੜਾਂ ਦੇ ਬਦਲੇ 6 ਵਿਕਟਾਂ ਲਈਆਂ।ਬੀਬੀਸੀ ਪੱਤਰਕਾਰ ਸਿਵਾਕੁਮਾਰ ਉਲਾਗਾਨਾਥਨ ਨੇ ਭਾਰਤ ਦੀ ਜਿੱਤ ਦੇ ਮਾਅਨਿਆਂ ਬਾਰੇ ਕ੍ਰਿਕਟ ਮਾਹਿਰਾਂ ਨਾਲ ਗੱਲਬਾਤ ਕੀਤੀ।ਭਾਰਤ ਦੇ ਸਾਬਕਾ ਖਿਡਾਰੀ ਅਤੇ ਮਦਨ ਲਾਲ ਨੇ ਕਿਹਾ, ਇਹ ਭਾਰਤ ਦੇ ਸਭ ਤੋਂ ਬੇਹਤਰੀਨ ਦੌਰਿਆਂ ਵਿੱਚੋਂ ਇੱਕ ਹੈ। ਇਸ ਸੀਰੀਜ਼ ਵਿੱਚ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ਼ਾਂਤ ਸ਼ਰਮਾ, ਬੁਮਰਾਹ ਅਤੇ ਸ਼ਮੀ ਨੇ ਆਸਟਰੇਲੀਆਈ ਬੱਲੇਬਾਜ਼ਾਂ ਦੇ ਆਤਮ ਵਿਸ਼ਵਾਸ ਨੂੰ ਢਾਹ ਲਾਈ। ਵਿਰਾਟ ਕੋਹਲੀ, ਪੁਜਾਰਾ ਤੇ ਮਯੰਕ ਨੇ ਟੈਸਟ ਸੀਰੀਜ਼ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ। Image copyright Mike Owen ਫੋਟੋ ਕੈਪਸ਼ਨ ਆਸਟਰੇਲੀਆਈ ਟੀਮ ਦੇ ਖਿਡਾਰੀ ਸ਼ਿਖਰ ਧਵਨ ਦੀ ਰਵਾਨਗੀ ਦੀ ਖ਼ੁਸ਼ੀ ਮਨਾਉਂਦੇ ਹੋਏ। ਆਸਟਰੇਲੀਆ ਦੇ ਪ੍ਰਦਰਸ਼ਨ ਬਾਰੇ ਮਦਨ ਲਾਲ ਨੇ ਕਿਹਾ, ''ਸਮਿਥ ਅਤੇ ਵਾਰਨਰ ਦੀ ਗੈਰ ਮੌਜੂਦਗੀ ਵਿੱਚ ਆਸਟਰੇਲੀਆ ਨੂੰ ਥੋੜ੍ਹੇ ਵਕਤ ਦੀ ਲੋੜ ਹੈ। ਨਵੇਂ ਖਿਡਾਰੀਆਂ ਨੂੰ ਪੈਰ ਜਮਾਉਣ ਵਿੱਚ ਸਮਾਂ ਲੱਗੇਗਾ।''ਨਿਊਜ਼ੀਲੈਂਡ ਦੌਰੇ ਬਾਰੇ ਮਦਨ ਲਾਲ ਨੇ ਕਿਹਾ, ''ਨਿਊਜ਼ੀਲੈਂਡ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਹੈ। ਭਾਰਤ ਲਈ ਇਹ ਦੌਰਾ ਮੁਸ਼ਕਿਲ ਸਾਬਿਤ ਹੋ ਸਕਦਾ ਹੈ।''ਇਹ ਵੀ ਪੜ੍ਹੋ:ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ' Image Copyright BBC News Punjabi BBC News Punjabi Image Copyright BBC News Punjabi BBC News Punjabi ਵਿਜੇ ਲੋਕਪਾਲੀ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, ਭਾਰਤ ਨੇ ਪੂਰੇ ਦੌਰੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜੇ ਪਰਥ ਦਾ ਮੁਕਾਬਲਾ ਛੱਡ ਦੇਈਏ ਤਾਂ ਇਹ ਭਾਰਤ ਦੇ ਸ਼ਾਨਦਾਰ ਵਿਦੇਸ਼ ਦੌਰਿਆਂ ਵਿੱਚੋਂ ਇੱਕ ਹੈ। ਭਾਰਤੀ ਟੀਮ ਦਾ ਆਤਮ ਵਿਸ਼ਵਾਸ ਵੀ ਇਸ ਵੇਲੇ ਕਾਫੀ ਉੱਚਾ ਹੈ।'' Image copyright Getty Images ਉਨ੍ਹਾਂ ਅੱਗੇ ਕਿਹਾ, ''ਇੱਕਰੋਜ਼ਾ ਸੀਰੀਜ਼ ਵਿੱਚ ਧੋਨੀ ਦੀ ਫਾਰਮ ਵਾਪਸ ਆਉਣਾ ਟੀਮ ਲਈ ਕਾਫੀ ਫਾਇਦੇਮੰਦ ਹੈ।''ਭਾਰਤ ਨੇ ਇਸ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਸਟਰੇਲੀਆ ਨੂੰ ਖੇਡ ਦੇ ਹਰ ਹਿੱਸੇ ਵਿੱਚ ਮਾਤ ਦਿੱਤੀ। ਆਉ ਜਾਣਦੇ ਹਾਂ ਇਸ ਸੀਰਜ਼ ਦੇ 5 ਸਭ ਤੋਂ ਖਾਸ ਖਿਡਾਰੀਮਹਿੰਦਰ ਸਿੰਘ ਧੋਨੀ - ਇਸ ਸੀਰੀਜ਼ ਨੂੰ ਮਹਿੰਦਰ ਸਿੰਘ ਧੋਨੀ ਦੇ ਪ੍ਰਦਰਸ਼ਨ ਲਈ ਯਾਦ ਰੱਖਿਆ ਜਾਵੇਗੀ। ਤਿੰਨਾਂ ਮੈਚਾਂ ਵਿੱਚ ਮਹਿੰਦਰ ਸਿੰਘ ਧੋਨੀ ਨੇ ਅਰਧ ਸੈਂਕੜੇ ਮਾਰੀਆ। ਪਹਿਲੇ ਮੈਚ ਵਿੱਚ 51, ਦੂਜੇ ਮੈਚ ਵਿੱਚ 55 ਤੇ ਤੀਜੇ ਮੈਚ ਵਿੱਚ 87 ਦੌੜਾਂ ਬਣਾਈਆਂ। ਭਾਵੇਂ ਕ੍ਰਿਕਟ ਦੇ ਕੁਝ ਮਾਹਿਰਾਂ ਵੱਲੋਂ ਮਹਿੰਦਰ ਸਿੰਘ ਧੋਨੀ ਦੀ ਪਾਰੀ ਦੀ ਆਲੋਚਨਾ ਵੀ ਹੋਈ। ਪਹਿਲੀ ਪਾਰੀ ਵਿੱਚ ਉਨ੍ਹਾਂ ਨੇ 51 ਦੌੜਾਂ ਲਈ 96 ਗੇਂਦਾਂ ਖਰਚ ਕੀਤੀਆਂ। ਪਰ ਹਰ ਮੈਚ ਵਿੱਚ ਭਾਰਤ ਦੇ ਸਕੋਰ ਵਿੱਚ ਮਹਿੰਦਰ ਸਿੰਘ ਧੋਨੀ ਦਾ ਖਾਸ ਯੋਗਦਾਨ ਰਿਹਾ। ਆਖਰੀ ਦੋ ਮੈਚਾਂ ਵਿੱਚ ਤਾਂ ਧੋਨੀ ਨੇ ਸਕੋਰ ਦਾ ਪਿੱਛਾ ਕਰਦੇ ਹੋਏ ਸ਼ਾਨਦਾਰ ਪਾਰੀਆਂ ਖੇਡੀਆਂ। Image copyright Getty Images ਵਿਰਾਟ ਕੋਹਲੀ - ਹਰ ਵਾਰ ਵਾਂਗ ਇਸ ਵਾਰ ਵੀ ਵਿਰਾਟ ਕੋਹਲੀ ਤੋਂ ਸੈਂਕੜੇ ਦੀ ਉਮੀਦ ਸੀ ਜੋ ਉਨ੍ਹਾਂ ਨੇ ਪੂਰੀ ਵੀ ਕੀਤੀ। ਪਹਿਲੇ ਮੈਚ ਵਿੱਚ ਭਾਵੇਂ ਉਹ ਜ਼ਿਆਦਾ ਦੌੜਾਂ ਨਹੀਂ ਬਣਾ ਸਕੇ ਪਰ ਦੂਜੇ ਮੈਚ ਵਿੱਚ ਸੈਂਕੜਾ ਜੜ੍ਹ ਕੇ ਵਿਰਾਟ ਕੋਹਲੀ ਨੇ ਭਾਰਤ ਦੀ ਜਿੱਤ ਵਿੱਚ ਅਹਿਮ ਯੋਗਦਾਨ ਦਿੱਤਾ। ਵਿਰਾਟ ਕੋਹਲੀ ਨੇ 104 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। Image copyright Mike Owen ਫੋਟੋ ਕੈਪਸ਼ਨ ਭੁਵਨੇਸ਼ਵਰ ਕੁਮਾਰ ਭੁਵਨੇਸ਼ਵਰ ਕੁਮਾਰ- ਟੈਸਟ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ। ਉਨ੍ਹਾਂ ਦੀ ਥਾਂ ਭੁਵਨੇਸ਼ਵਰ ਕੁਮਾਰ ਨੂੰ ਸ਼ਾਮਿਲ ਕੀਤਾ ਗਿਆ। ਪਹਿਲੇ ਮੈਚ ਵਿੱਚ ਉਹ ਆਪਣੀ ਲੈਅ ਵਿੱਚ ਦਿਖਾਈ ਦਿੱਤੇ। ਉਨ੍ਹਾਂ ਨੇ 45 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਐਰਨ ਫਿੰਚ ਲਈ ਤਾਂ ਉਹ ਕਾਲ ਬਣ ਕੇ ਰਹੇ। ਹਰ ਮੈਚ ਵਿੱਚ ਭੁਵਨੇਸ਼ਵਰ ਕੁਮਾਰ ਨੇ ਹੀ ਐਰਨ ਫਿੰਚ ਨੂੰ ਆਉਟ ਕੀਤਾ। ਐਰਨ ਫਿੰਟ ਨੇ ਤਿੰਨ ਮੈਚਾਂ ਵਿੱਚ ਭੁਵਨੇਸ਼ਵਰ ਕੁਮਾਰ ਦੀਆਂ 37 ਗੇਂਦਾਂ 'ਤੇ 16 ਦੌੜਾਂ ਬਣਾਈਆਂ ਤੇ ਹਰ ਵਾਰ ਆਪਣੀ ਵਿਕਟ ਭੁਵਨੇਸ਼ਵਰ ਕੁਮਾਰ ਨੂੰ ਹੀ ਦਿੱਤੀ। Image copyright Getty Images ਫੋਟੋ ਕੈਪਸ਼ਨ ਯੁਜਵੇਂਦਰ ਚਹਿਲ ਯੁਜਵੇਂਦਰ ਚਹਿਲ - ਯੁਜਵੇਂਦਰ ਚਹਿਲ ਨੂੰ ਆਖਰੀ ਮੈਚ ਵਿੱਚ ਕੁਲਦੀਪ ਯਾਦਵ ਦੀ ਥਾਂ ਦਿੱਤੀ ਗਈ। ਇੱਕੋ ਮੈਚ ਵਿੱਚ ਉਨ੍ਹਾਂ ਨੇ ਆਪਣੀ ਕਾਬਲੀਅਤ ਦਾ ਨਮੂਨਾ ਪੇਸ਼ ਕਰ ਦਿੱਤਾ। ਆਖਰੀ ਮੈਚ ਵਿੱਚ ਚਹਿਲ ਨੇ ਆਸਟਰੇਲੀਆ ਦੀ ਬੈਟਿੰਗ ਦੀ ਕਮਰ ਤੋੜ ਦਿੱਤੀ ਅਤੇ 42 ਦੌੜਾਂ ਦੇ ਕੇ 6 ਵਿਕਟਾਂ ਲਈਆਂ। Image copyright Getty Images ਫੋਟੋ ਕੈਪਸ਼ਨ ਕੇਦਾਰ ਜਾਧਵ ਕੇਦਾਰ ਜਾਧਵ- ਅੰਬਾਤੀ ਰਾਇਡੂ ਦੀ ਥਾਂ ਕੇਦਾਰ ਜਾਧਵ ਨੂੰ ਮੌਕਾ ਦਿੱਤਾ ਗਿਆ। ਉਨ੍ਹਾਂ ਨੇ ਵੀ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਿਆ। ਮਹਿੰਦਰ ਸਿੰਘ ਧੋਨੀ ਨਾਲ ਬੱਲੇਬਾਜ਼ੀ ਕਰਦੇ ਹੋਏ 121 ਦੌੜਾਂ ਦੀ ਸਾਝੇਦਾਰੀ ਬਣਾਈ। ਉਨ੍ਹਾਂ ਨੇ 57 ਗੇਂਦਾਂ ਵਿੱਚ 61 ਦੌੜਾਂ ਦੀ ਪਾਰੀ ਖੇਡੀ।ਇਹ ਵੀ ਪੜ੍ਹੋ:ਕੀ ਸੱਚਮੁੱਚ ਪ੍ਰਧਾਨ ਮੰਤਰੀ ਮੋਦੀ ਨੇ ਕੁੰਭ ਮੇਲੇ 'ਚ ਲਗਾਈ ਡੁਬਕੀਅਰਬ ਦਾ ਪਹਿਲਾ ਦੇਸ ਜਿੱਥੇ ਔਰਤਾਂ ਲਈ ਵਿਆਗਰਾ ਪਹੁੰਚੀਇੱਥੇ ਪੁਰਸ਼ ਕਿਉਂ ਨਹੀਂ ਪਾ ਸਕਦੇ ਕੰਨੀ ਮੁੰਦੀਆਂ ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਾਂਗਰਸ ਬਨਾਮ ਭਾਜਪਾ: ਤਿੰਨ ਰਾਜਾਂ ਦੀ ਜਿੱਤ ਰਾਹੁਲ ਲਈ 2019 ਦੀ ਗਾਰੰਟੀ ਕਿਵੇਂ ਨਹੀਂ ਰਾਜੇਸ਼ ਪ੍ਰਿਆਦਰਸ਼ੀ ਡਿਜੀਟਲ ਐਡੀਟਰ, ਬੀਬੀਸੀ ਹਿੰਦੀ 13 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46529112 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਅਜੇ ਕੁਝ ਸਮੇਂ ਤੱਕ ਜਾਰੀ ਰਹੇਗਾ ਪਰ ਹੁਣ ਤੱਕ ਜਿੰਨੀ ਜਾਣਕਾਰੀ ਸਾਹਮਣੇ ਆਈ ਹੈ, ਉਸਦੇ ਆਧਾਰ 'ਤੇ ਹੀ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਇਹ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਲਈ ਖ਼ਤਰੇ ਦੀ ਘੰਟੀ ਹੈ? 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ, ਬਿਹਾਰ, ਦਿੱਲੀ ਤੋਂ ਲੈ ਕੇ ਪੰਜਾਬ ਤੱਕ, ਭਾਜਪਾ ਨੂੰ ਕਈ ਛੋਟੀਆਂ-ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਇਹ ਝਟਕਾ ਕਾਫ਼ੀ ਵੱਡਾ ਹੈ। 'ਕਾਂਗਰਸ ਮੁਕਤ ਭਾਰਤ' ਦਾ ਨਾਅਰਾ ਦੇਣ ਵਾਲੀ ਪਾਰਟੀ ਤੋਂ ਕਾਂਗਰਸ ਨੇ ਤਿੰਨ ਵੱਡੇ ਸੂਬੇ ਖੋਹ ਲਏ ਹਨ। ਪਰ ਇਨ੍ਹਾਂ ਨਤੀਜਿਆਂ ਦੇ ਆਧਾਰ 'ਤੇ 2019 ਲਈ ਕੋਈ ਨਤੀਜਾ ਕੱਢਣਾ ਜਲਦਬਾਜ਼ੀ ਹੋਵੇਗੀ, ਅਜਿਹਾ ਮੰਨਣ ਦੇ ਕਈ ਕਾਰਨ ਹਨ।ਇਹ ਵੀ ਪੜ੍ਹੋ:'ਰਾਹੁਲ 2019 'ਚ ਦਾਅਵੇਦਾਰ ਪਰ ਮਾਇਆਵਤੀ ਦੀ 'ਮਾਇਆ' ਜ਼ਰੂਰੀ' ਰਾਹੁਲ ਨੇ ਕਿਹਾ, 'ਕਾਂਗਰਸ, ਬਸਪਾ ਤੇ ਐੱਸਪੀ ਦੀ ਵਿਚਾਰਧਾਰਾ ਇੱਕ'ਬ੍ਰੈਗਜ਼ਿਟ ਸਮਝੌਤਾ ਰੱਦ ਹੋਣ ਮਗਰੋਂ ਕੀ ਕਰਨਗੇ ਮੇਅਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਅਜੇ ਕਰੀਬ ਚਾਰ ਮਹੀਨੇ ਬਾਕੀ ਹਨ, ਅਜੇ ਜਿਹੜੀ ਚੁਣਾਵੀ ਗਹਿਮਾਗਹਿਮੀ ਨਜ਼ਰ ਆ ਰਹੀ ਹੈ, ਉਹ ਲੋਕ ਸਭਾ ਚੋਣਾਂ ਤੱਕ ਚੱਲਦੀ ਰਹੇਗੀ। ਵਿਧਾਨ ਸਭਾ ਚੋਣਾਂ ਦੇ ਨਤੀਜੇ ਸਿੱਧੇ ਤੌਰ 'ਤੇ ਪਾਰਟੀਆਂ ਦੇ ਮਨੋਬਲ 'ਤੇ ਅਸਰ ਪਾਉਂਦੇ ਹਨ ਪਰ ਉਨ੍ਹਾਂ ਦੀ ਅਹਿਮੀਅਤ ਨੂੰ ਸਹੀ ਢੰਗ ਨਾਲ ਸਮਝਣ ਦੀ ਲੋੜ ਹੈ। Image copyright Getty Images ਫੋਟੋ ਕੈਪਸ਼ਨ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਕਾਂਗਰਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਅੰਗਰੇਜ਼ੀ ਦਾ ਇੱਕ ਮੁਹਾਵਰਾ ਹੈ 'ਸਿਆਸਤ ਵਿੱਚ ਇੱਕ ਹਫ਼ਤਾ ਬਹੁਤ ਲੰਬਾ ਸਮਾਂ ਹੁੰਦਾ ਹੈ',ਅਜੇ ਤਾਂ ਚਾਰ ਮਹੀਨੇ ਬਾਕੀ ਹਨ। ਇਸਦੇ ਨਾਲ ਹੀ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਲੋਕ ਵੱਖ-ਵੱਖ ਤਰੀਕੇ ਨਾਲ ਵੋਟ ਕਰਦੇ ਹਨ। 2019 ਦੀ ਚੋਣ ਮੋਦੀ ਲੋਕਪ੍ਰਿਅਤਾ ਦੇ ਬਲਬੂਤੇ 'ਤੇ ਲੜਨਗੇਇਸਦੀ ਸਭ ਤੋਂ ਵੱਡੀ ਮਿਸਾਲ ਹੈ, ਫਰਵਰੀ 2015 ਵਿੱਚ ਹੋਈਆਂ ਦਿੱਲੀ 'ਚ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 70 ਵਿੱਚੋਂ 67 ਸੀਟਾਂ ਜਿੱਤੀਆਂ ਸਨ ਜਦਕਿ ਉਸ ਤੋਂ ਕੁਝ ਮਹੀਨੇ ਪਹਿਲਾਂ ਹੀ ਮੋਦੀ ਲਹਿਰ ਨਾਲ ਕੇਂਦਰ 'ਚ ਸਰਕਾਰ ਬਣੀ ਸੀ। ਇਹ ਵੀ ਸਮਝਣਾ ਚਾਹੀਦਾ ਹੈ ਕਿ ਮੋਦੀ ਨੇ ਸੰਸਦੀ ਚੋਣਾਂ ਨੂੰ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੀ ਤਰ੍ਹਾਂ ਬਣਾ ਦਿੱਤਾ ਹੈ। 2014 ਦੀ ਹੀ ਤਰ੍ਹਾਂ, 2019 ਦੀ ਚੋਣ ਵੀ ਉਹ ਆਪਣੀ ਨਿੱਜੀ ਲੋਕਪ੍ਰਿਅਤਾ ਦੇ ਆਧਾਰ 'ਤੇ ਲੜਨਗੇ, ਜਿਸ ਵਿੱਚ ਮੁੱਖ ਸੰਦੇਸ਼ ਇਹੀ ਹੋਵੇਗੀ ਕਿ ਮੋਦੀ ਨਹੀਂ ਤਾਂ ਕੀ ਰਾਹੁਲ ਗਾਂਧੀ?ਪਰ ਇਹ ਬਿਲਕੁਲ ਵੀ ਜ਼ਰੂਰੀ ਨਹੀਂ ਹੈ ਕਿ ਇਹ ਦਾਅ ਕੰਮ ਕਰ ਜਾਣ। ਜਿਨ੍ਹਾਂ ਲੋਕਾਂ ਨੂੰ 2004 ਦੀਆਂ ਲੋਕ ਸਭਾ ਚੋਣਾਂ ਯਾਦ ਹਨ, ਉਹ ਜਾਣਦੇ ਹਨ ਕਿ ਅਟਲ ਬਿਹਾਰੀ ਵਾਜਪਈ ਕਿੰਨੇ ਪਸੰਦੀਦਾ ਲੀਡਰ ਸਨ ਅਤੇ ਉਨ੍ਹਾਂ ਸਾਹਮਣੇ ਇੱਕ 'ਵਿਦੇਸ਼ੀ ਮੂਲ' ਦੀ ਔਰਤ ਸੀ ਜਿਹੜੀ ਠੀਕ ਤਰ੍ਹਾਂ ਹਿੰਦੀ ਵੀ ਨਹੀਂ ਬੋਲ ਸਕਦੀ ਸੀ, ਅਤੇ ਉਦੋਂ ਇੰਡੀਆ ਸ਼ਾਈਨ ਕਰ ਰਿਹਾ ਸੀ।ਉਸ ਸਮੇਂ ਪਾਰਟੀ ਦੇ ਸਭ ਤੋਂ ਤੇਜ਼-ਤਰਾਰ ਮੰਨੇ ਜਾਣ ਵਾਲੇ ਨੇਤਾ, ਪ੍ਰਮੋਦ ਮਹਾਜਨ ਨੇ ਪੂਰੇ ਜੋਸ਼ ਅਤੇ ਆਤਮਵਿਸ਼ਵਾਸ ਨਾਲ ਜਿੱਤ ਦੀ ਭਵਿੱਖਬਾਣੀ ਕੀਤੀ ਸੀ।ਇਹ ਵੀ ਪੜ੍ਹੋ:ਰਾਜਸਥਾਨ ’ਚ ਕਾਂਗਰਸ ਅੱਗੇ, ਭਾਜਪਾ ਤੋਂ ਮੱਧ ਪ੍ਰਦੇਸ਼ ਵੀ ਖੋਹਣ ਦੇ ਰਾਹ ’ਤੇਵਿਧਾਨ ਸਭਾ ਚੋਣਾਂ: ਕਾਂਗਰਸ ਦਾ ਜਸ਼ਨ ਸ਼ੁਰੂਉਨ੍ਹਾਂ ਦੀ ਇਸ ਭਵਿੱਖਬਾਣੀ ਨਾਲ ਸਿਆਸਤ ਕਰਨ ਵਾਲਿਆਂ ਅਤੇ ਉਸ 'ਤੇ ਟਿੱਪਣੀ ਕਰਨ ਵਾਲਿਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਭਵਿੱਖਬਾਣੀਆਂ ਅਕਸਰ ਗ਼ਲਤ ਸਾਬਿਤ ਹੁੰਦੀਆਂ ਰਹਿੰਦੀਆਂ ਹਨ। ਭਾਰਤ ਦਾ ਵੋਟਰ ਕਦੋਂ ਕੀ ਹੁਕਮ ਦੇਵੇਗਾ, ਇਹ ਦੱਸਣਾ ਬਹੁਤ ਮੁਸ਼ਕਿਲ ਹੈ। ਹਾਲਾਂਕਿ 2004 ਤੋਂ ਲੈ ਕੇ ਹੁਣ ਤੱਕ ਭਾਰਤ ਦੀ ਸਿਆਸਤ ਬਹੁਤ ਬਦਲ ਚੁੱਕੀ ਹੈ ਪਰ ਇੱਕ ਗੱਲ ਨਹੀਂ ਬਦਲੀ, ਉਹ ਹੈ ਵੋਟਰ ਦੇ ਮਨ ਦੀਆਂ ਗੁੱਥੀਆਂ ਸੁਲਝਾਉਣ 'ਚ ਵਾਰ-ਵਾਰ ਮਿਲਣ ਵਾਲੀ ਨਾਕਾਮੀ। Image copyright Getty Images ਫੋਟੋ ਕੈਪਸ਼ਨ ਮੱਧ ਪ੍ਰਦੇਸ਼ ਵਿੱਚ ਕਾਂਗਰਸ ਅਤੇ ਭਾਜਪਾ ਦੀਆਂ ਵੋਟਾਂ 'ਚ ਬਹੁਤਾ ਫ਼ਰਕ ਨਹੀਂ ਹੈ 2004 ਦੀ ਥੋੜ੍ਹੀ ਹੋਰ ਚਰਚਾ ਕਰ ਲਈਏ ਤਾਂ ਸ਼ਾਇਦ 2019 ਬਾਰੇ ਸੋਚਣ 'ਚ ਕੁਝ ਮਦਦ ਮਿਲੇ। ਇਹ ਆਪਣੇ ਆਪ ਵਿੱਚ ਦਿਲਚਸਪੀ ਵਾਲੀ ਗੱਲ ਹੈ ਕਿ 2003 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਵਾਜਪਈ ਦੀ ਅਗਵਾਈ ਵਿੱਚ ਭਾਜਪਾ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਕਾਂਗਰਸ ਤੋਂ ਖੋਹ ਲਏ ਸੀ। ਅਟਲ ਬਿਹਾਰੀ ਵਾਜਪਈ ਨੇ ਇਸੇ ਜਿੱਤ ਤੋਂ ਬਾਅਦ ਅਤਿ-ਆਤਮਵਿਸ਼ਵਾਸ 'ਚ ਲੋਕ ਸਭਾ ਚੋਣਾਂ ਛੇਤੀ ਕਰਵਾਉਣ ਦਾ ਫ਼ੈਸਲਾ ਲਿਆ ਸੀ। ਉਸ ਸਮੇਂ ਭਾਜਪਾ ਦੀ ਸੋਚ ਸੀ ਕਿ ਵਾਜਪਈ ਦੇ ਕੱਦ ਦੇ ਸਾਹਮਣੇ ਸੋਨੀਆ ਗਾਂਧੀ ਟਿਕ ਨਹੀਂ ਸਕਣਗੇ, ਪਰ ਜਿਸ ਤਰ੍ਹਾਂ ਦਸੰਬਰ ਵਿੱਚ ਸੋਚਿਆ ਸੀ ਅਜਿਹਾ ਕੁਝ ਵੀ ਮਈ 'ਚ ਨਹੀਂ ਹੋਇਆ। ਭਾਜਪਾ ਚੋਣ ਹਾਰ ਗਈ ਅਤੇ ਸਰਕਾਰ ਕਾਂਗਰਸ ਨੇ ਬਣਾਈ।ਕਾਂਗਰਸ ਨੂੰ ਸਖ਼ਤ ਮਿਹਨਤ ਤੋਂ ਬਾਅਦ ਤਿੰਨ ਸੂਬਿਆਂ ਵਿੱਚ ਕਾਮਯਾਬੀ ਤਾਂ ਮਿਲੀ ਹੈ, ਪਰ ਇਸ ਨੂੰ 2019 ਵਿੱਚ ਜਿੱਤ ਦੀ ਗਾਰੰਟੀ ਨਹੀਂ ਮੰਨਿਆ ਜਾ ਸਕਦਾ, ਅਜਿਹਾ ਸੋਚਣਾ ਜਲਦਬਾਜ਼ੀ ਹੋਵੇਗੀ। ਕਾਂਗਰਸ ਦੀ ਤਾਜ਼ਾ ਕਾਮਯਾਬੀ ਨੂੰ ਧਿਆਨ ਨਾਲ ਦੇਖੀਏ ਤਾਂ ਕਈ ਛੋਟੀਆਂ-ਵੱਡੀਆਂ ਗੱਲਾਂ ਸਮਝ ਆਉਂਦੀਆਂ ਹਨ। Image copyright Getty Images ਫੋਟੋ ਕੈਪਸ਼ਨ ਰਾਹੁਲ ਗਾਂਧੀ ਇਨ੍ਹਾਂ ਚੋਣਾਂ ਵਿੱਚ ਮੋਦੀ ਸਾਹਮਣੇ ਵੱਡੀ ਚੁਣੌਤੀ ਬਣ ਕੇ ਉਭਰੇ ਹਨ ਪਹਿਲੀ ਗੱਲ ਤਾਂ ਇਹ ਹੈ ਕਿ ਦੋ ਵੱਡੇ ਸੂਬਿਆਂ- ਮੱਧ ਪ੍ਰਦੇਸ਼ ਅਤੇ ਰਾਜਸਥਾਨ- ਵਿੱਚ ਕਾਂਗਰਸ ਅਤੇ ਭਾਜਪਾ ਦੀਆਂ ਵੋਟਾਂ ਦਾ ਬਹੁਤਾ ਫ਼ਰਕ ਨਹੀਂ ਹੈ। ਮੋਦੀ ਸਾਹਮਣੇ ਚੁਣੌਤੀ ਬਣੇ ਕੇ ਉਭਰੇ ਰਾਹੁਲਬਹੁਤ ਘੱਟ ਫ਼ਰਕ ਦਾ ਮਤਲਬ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਮੋਦੀ ਦੀ ਲੋਕਪ੍ਰਿਅਤਾ ਵਿੱਚ ਕਿਸੇ ਵੱਡੀ ਗਿਰਾਵਟ ਦਾ ਸੰਕੇਤ ਨਹੀਂ ਦੇ ਰਹੇ ਹਨ, ਪਰ ਇਹ ਜ਼ਰੂਰ ਹੈ ਕਿ ਰਾਹੁਲ ਗਾਂਧੀ ਉਨ੍ਹਾਂ ਸਾਹਮਣੇ ਇੱਕ ਚੁਣੌਤੀ ਦੇ ਤੌਰ 'ਤੇ ਉਭਰ ਰਹੇ ਹਨ। ਇਹ ਚੁਣੌਤੀ ਅਤੇ ਭਾਜਪਾ ਮੋਦੀ-ਸ਼ਾਹ ਦੀ ਰਣਨੀਤੀ ਅਗਲੇ ਚਾਰ ਮਹੀਨੇ 'ਚ ਕਈ ਦਿਲਚਸਪ ਖੇਡ ਦਿਖਾਵੇਗੀ। ਇਸਦਾ ਇਹ ਨਤੀਜਾ ਵੀ ਨਹੀਂ ਕੱਢਣਾ ਚਾਹੀਦਾ ਕਿ 2019 'ਚ ਮੋਦੀ ਦੀ ਵਾਪਸੀ ਤੈਅ ਹੈ, ਬਹੁਤ ਸਾਰੇ ਫ਼ੈਕਟਰ ਭਾਜਪਾ ਦੇ ਅਨੁਕੂਲ ਨਹੀਂ ਹੈ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਭਾਜਪਾ ਬਹੁਤ ਮਜ਼ਬੂਤ ਮੰਨੀ ਜਾਂਦੀ ਰਹੀ ਹੈ, ਇਨ੍ਹਾਂ ਸੂਬਿਆਂ 'ਚ ਕੁੱਲ ਮਿਲਾ ਕੇ 65 ਲੋਕਸਭਾ ਸੀਟਾਂ ਹਨ। ਮੱਧ ਪ੍ਰਦੇਸ਼ 'ਚ 29, ਰਾਜਸਥਾਨ 'ਚ 25 ਅਤੇ ਛੱਤੀਗੜ੍ਹ ਵਿੱਚ 11 ਲੋਕ ਸਭਾ ਸੀਟਾਂ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਦੀ ਸ਼ਾਨਦਾਰ ਜਿੱਤ 'ਚ ਇਨ੍ਹਾਂ ਸੂਬਿਆਂ ਦਾ ਅਹਿਮ ਯੋਗਦਾਨ ਰਿਹਾ ਹੈ। Image copyright Getty Images ਫੋਟੋ ਕੈਪਸ਼ਨ ਦਿੱਲੀ 'ਚ ਕਾਂਗਰਸ ਹੈੱਡਕੁਆਟਰ ਬਾਹਰ ਜਸ਼ਨ ਮਨਾਉਂਦੇ ਕਾਂਗਰਸ ਵਰਕਰ ਮੱਧ ਪ੍ਰਦੇਸ਼ 'ਚ 27, ਰਾਜਸਥਾਨ ਵਿੱਚ 25 ਅਤੇ ਛੱਤੀਸਗੜ੍ਹ 'ਚ 10 ਸੀਟਾਂ ਮਿਲਾ ਕੇ ਭਾਜਪਾ ਨੂੰ ਕੁੱਲ 62 ਸੀਟਾਂ ਇਨ੍ਹਾਂ ਤਿੰਨ ਸੂਬਿਆਂ ਵਿੱਚੋਂ ਨਿਕਲੀਆਂ ਸੀ। ਜੇਕਰ ਜਨਤਾ ਦਾ ਮੌਜੂਦਾ ਮੂਡ ਬਰਕਰਾਰ ਰਿਹਾ ਤਾਂ ਭਾਜਪਾ ਨੂੰ ਇਨ੍ਹਾਂ ਸੂਬਿਆਂ ਵਿੱਚ ਸੀਟਾਂ ਦਾ ਨੁਕਸਾਨ ਜ਼ਰੂਰ ਹੋਵੇਗਾ। ਇਹ ਵੀ ਪੜ੍ਹੋ:ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀ'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਮੋਦੀ ਦੀ ਭਾਜਪਾ ਨੂੰ ਰਾਜਸਥਾਨ, ਛੱਤੀਸਗੜ੍ਹ 'ਚ ਵੱਡਾ ਝਟਕਾਪਰ ਮੋਦੀ ਵਿਰੋਧੀਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮੋਦੀ-ਸ਼ਾਹ ਦੀ ਜੋੜੀ ਨੇ ਦੇਸ ਵਿੱਚ ਚੋਣਾਂ ਲੜਨ ਦੇ ਤਰੀਕੇ ਬਦਲ ਕੇ ਰੱਖ ਦਿੱਤੇ ਹਨ, ਉਨ੍ਹਾਂ ਨੇ ਜਿੱਤ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਆਪਣੇ ਜਨੂੰਨ ਨਾਲ ਲੋਕਾਂ ਨੂੰ ਕਈ ਵਾਰ ਹੈਰਾਨ ਕੀਤਾ ਹੈ, 2019 ਦੀਆਂ ਲੋਕ ਸਭਾ ਚੋਣਾਂ ਉਹ ਇਨ੍ਹਾਂ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਨਹੀਂ ਲੜਨਗੇ। ਦੇਖਦੇ ਜਾਓ, ਅੱਗੇ-ਅੱਗੇ ਹੁੰਦਾ ਕੀ ਹੈ! ਨਤੀਜੇ ਕੱਢਣ ਅਤੇ ਖ਼ਤਰੇ ਦੀ ਘੰਟੀ ਵਜਾਉਣ 'ਚ ਐਨੀ ਹੜਬੜੀ ਸਹੀ ਨਹੀਂ ਹੈ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਕੈਨੇਡਾ ਤੋਂ ਪਨਾਹ ਮੰਗਣ ਵਾਲੇ ਸਿੱਖਾਂ ਦੀ ਗਿਣਤੀ 400 ਫੀਸਦੀ ਵਧੀ - 5 ਅਹਿਮ ਖ਼ਬਰਾਂ 17 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46245316 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਲਿਬਰਲ ਆਗੂ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੌਰਾਨ ਸਿੱਖ ਭਾਈਚਾਰੇ ਦੇ ਕੈਨੇਡਾ ਜਾਣ ਦਾ ਰੁਝਾਨ ਕਾਫ਼ੀ ਤੇਜ਼ ਹੋਇਆ ਹੈ।ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਸਿੱਖਾਂ ਵੱਲੋਂ ਪਨਾਹ ਮੰਗਣ ਦੀਆਂ ਅਰਜੀਆਂ ਵਿੱਚ 400 ਫੀਸਦੀ ਦਾ ਵਾਧਾ ਹੋਇਆ ਹੈ।ਜਦਕਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਭਾਰਤੀਆਂ ਵੱਲੋਂ ਜਾਣ ਵਾਲੀਆਂ ਅਜਿਹੀਆਂ ਕੁੱਲ ਅਰਜੀਆਂ ਵਿੱਚ 450 ਫੀਸਦੀ ਦਾ ਉਛਾਲ ਆਇਆ ਹੈ। ਕੈਨੇਡਾ ਦੀ ਬਾਰਡਰ ਸਰਵਿਸ ਏਜੰਸੀ ਮੁਤਾਬਕ ਇਨ੍ਹਾਂ ਵਿੱਚੋਂ ਬਹੁਤੀਆਂ ਅਰਜੀਆਂ ਵਿੱਚ ਪੁਲਿਸ ਦੀ ਬੇਮੁਹਾਰੀ ਗ੍ਰਿਫ਼ਤਾਰੀ ਦੇ ਡਰ ਨੂੰ ਆਧਾਰ ਬਣਾਇਆ ਜਾਂਦਾ ਹੈ। ਇਹ ਵੀ ਪੜ੍ਹੋ:ਹਿਟਲਰ ਅਤੇ ਇਸ ਨਾਬਾਲਗ ਕੁੜੀ ਦੀ ਦੋਸਤੀ ਦੀ ਕਹਾਣੀ'ਲੌਂਗੋਵਾਲ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਖੁਸ਼ ਨਾ ਹੋਣ ਸੁਖਬੀਰ ਬਾਦਲ'ਸਿਗਨੇਚਰ ਬਰਿੱਜ 'ਤੇ ਕੱਪੜੇ ਲਾਹੁਣ ਵਾਲੀਆਂ ਕੁੜੀਆਂ ਜਾਂ ਟਰਾਂਸਜੈਂਡਰ ਭਾਰਤੀ ਕਿਸਾਨਾਂ ਦੀ ਸਬਸਿਡੀ ਆਸਟ੍ਰੇਲੀਆ ਨੇ 'ਖੰਡ ਦੀਆਂ ਵਿਸ਼ਵ ਪੱਧਰੀ ਕੀਮਤਾਂ ਵਿੱਚ ਆਏ ਨਿਘਾਰ' ਦਾ ਠੀਕਰਾ ਭਾਰਤ ਸਿਰ ਭੰਨਦਿਆਂ ਗੰਨਾ ਕਿਸਾਨਾਂ ਨੂੰ ਸਬਸਿਡੀ ਦੇਣ ਖਿਲਾਫ਼ ਵਿਸ਼ਵ ਵਪਾਰ ਸੰਗਠਨ ਵਿੱਚ ਸ਼ਿਕਾਇਤ ਦੀ ਧਮਕੀ ਦਿੱਤੀ ਹੈ। Image copyright Getty Images ਦਿ ਇਕਨਾਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਆਸਟ੍ਰੇਲੀਆ ਦੇ ਵਪਾਰ ਮੰਤਰੀ ਸਾਇਮਨ ਬ੍ਰਮਿੰਘਮ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਖੰਡ ਦੀਆਂ ਕੀਮਤਾਂ ਡਿੱਗਣ ਨਾਲ ਸਥਾਨਕ ਖੰਡ ਉਦਯੋਗ ਨੂੰ ਨੁਕਸਾਨ ਹੋ ਰਿਹਾ ਹੈ। ਜਿਸ ਦੇ ਹੱਲ ਲਈ ਆਸਟ੍ਰੇਲੀਆ ਵਪਾਰ ਵਿਸ਼ਵ ਪੱਧਰੀ ਕਾਨੂੰਨਾਂ ਦੀ ਸਹਾਇਤਾ ਲਵੇਗਾ ਤਾਂ ਜੋ ਬਰਾਬਰੀ ਦਾ ਮੁਕਾਬਲਾ ਹੋ ਸਕੇ।ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿੱਚ ਭਾਰਤ ਨਾਲ ਗੱਲਬਾਤ ਦੀਆਂ ਕੋਸ਼ਿਸ਼ਾਂ ਤੋਂ ਉਨ੍ਹਾਂ ਨੂੰ ਨਿਰਾਸ਼ਾ ਹੋਈ ਹੈ, ਜਿਸ ਕਰਕੇ ਹੁਣ ਉਹ ਭਾਰਤ ਡਬਲਿਊਟੀਓ ਦੇ ਮੈਂਬਰ ਦੇਸਾਂ ਨਾਲ ਰਸਮੀ ਤੌਰ ਤੇ ਇਹ ਮੁੱਦਾ ਚੁੱਕਣਗੇ। Image copyright Jasbir Shetra/BBC ਐਨਆਰਆਈ ਲਾੜਿਆਂ ਦੇ ਪਾਸਪੋਰਟ ਰੱਦਆਪਣੀਆਂ ਪਤਨੀਆਂ ਪ੍ਰਤੀ ਲਾਪ੍ਰਵਾਹੀ ਦਿਖਾਉਣ ਵਾਲੇ 25 ਪਰਵਾਸੀ ਲਾੜਿਆਂ ਦੇ ਪਾਸਪੋਰਟ ਭਾਰਤ ਸਰਕਾਰ ਨੇ ਰੱਦ ਕਰ ਦਿੱਤੇ ਹਨ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਨ੍ਹਾਂ ਵਿੱਚੋਂ 8 ਦੀ ਸਿਫਾਰਿਸ਼ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਜਦਕਿ ਬਾਕੀਆਂ ਖਿਲਾਫ ਰੱਦ ਕਰਨ ਦੀ ਮੰਗ ਪੁਲਿਸ ਨੇ ਕੀਤੀ ਸੀ। ਪਾਸਪੋਰਟ ਰੱਦ ਕੀਤੇ ਜਾਣ ਮਗਰੋਂ ਪੁਲਿਸ ਇਨ੍ਹਾਂ ਲਾੜਿਆਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਸਕਦੀ ਹੈ।ਪੰਜਾਬ ਦੇ ਕਿਸਨਾਂ ਨੇ ਇਸ ਵਾਰ ਪਰਾਲੀ ਘੱਟ ਫੂਕੀਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਸੀਜ਼ਨ ਦੇ ਮੁਕਾਬਲੇ ਇਸ ਸਾਲ ਝੋਨੇ ਦੀ ਪਰਾਲੀ 13 ਫੀਸਦੀ ਘੱਟ ਖੇਤਰ ਵਿੱਚ ਸਾੜੀ ਗਈ। ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਬਕ ਹਾਲਾਂਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਕੋਲ ਇਸ ਮਾਮਲੇ ਵਿੱਚ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀਆਂ ਮਸ਼ੀਨਾਂ ਦੀ ਕਮੀ ਕਾਰਨ ਬਹੁਤਾ ਕੁਝ ਕਰ ਸਕਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ ਪਰ ਪਿੱਛਲੇ ਸਾਲ ਝੋਨੇ ਹੇਠਲੇ ਕੁੱਲ ਰਕਬੇ ਦੇ 62 ਫੀਸਦੀ (44 ਲੱਖ ਏਕੜ) ਵਿੱਚ ਅੱਗ ਲਾਈ ਗਈ ਸੀ ਜੋ ਕਿ ਇਸ ਸਾਲ 49 ਫੀਸਦੀ (36 ਲੱਖ ਏਕੜ) ਰਕਬੇ ਵਿੱਚ ਪਰਾਲੀ ਸਾੜੀ ਗਈ। Image Copyright BBC News Punjabi BBC News Punjabi Image Copyright BBC News Punjabi BBC News Punjabi ਪੰਜਾਬ ਦੇ ਗੁਆਂਢੀ ਸੂਬੇ ਇਹ ਅੰਕੜਾ 25 ਫੀਸਦੀ ਹੈ, ਜਿੱਥੇ ਪਰਾਲੀ ਸਾੜਨ ਦੇ ਪਿਛਲੇ ਸਾਲ ਦੇ 9,878 ਕੇਸਾਂ ਦੇ ਮੁਕਾਬਲੇ 8,235 ਕੇਸ ਸਾਹਮਣੇ ਆਏ। ਖ਼ਬਰ ਮੁਤਾਬਕ ਹਰਿਆਣਾ ਸਰਕਾਰ ਦਾ ਦਾਅਵਾ ਹੈ ਕਿ ਉਸ ਨੇ ਇਸ ਮੰਤਵ ਲਈ ਕੇਂਦਰ ਸਰਕਾਰ ਵੱਲੋਂ ਆਇਆ ਸਾਰਾ ਪੈਸਾ ਖਰਚ ਦਿੱਤਾ ਹੈ।ਦੂਸਰੇ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਮੁਤਾਬਕ ਪਰਾਲੀ ਬਾਰੇ ਨਜ਼ਰੀਏ ਵਿੱਚ ਪੂਰੀ ਤਬਦੀਲੀ ਆਊਣ ਨੂੰ ਤਿੰਨ ਸਾਲ ਲੱਗ ਜਾਣਗੇ। Image copyright CBI ਫੋਟੋ ਕੈਪਸ਼ਨ ਸੀਬੀਆਈ ਦੇ ਦੋਹਾਂ ਨਿਰਦੇਸ਼ਕਾਂ ਵਿੱਚ ਟਕਰਾਅ ਦਾ ਕਾਰਨ ਮੋਇਨ ਕੁਰੈਸ਼ੀ ਹਨ। ਅਸਥਾਨਾ ਨੂੰ ਨਹੀਂ ਮਿਲੀ ਵਰਮਾ ਬਾਰੇ ਜਾਂਚ ਰਿਪੋਰਟ ਦੀ ਕਾਪੀਸੀਬੀਆਈ ਦੇ ਨਿਰਦੇਸ਼ਕ ਅਲੋਕ ਵਰਮਾ ਖਿਲਾਫ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਉਣ ਵਾਲੇ ਰਾਕੇਸ਼ ਅਸਥਾਨਾ ਨੂੰ ਸੁਪਰੀਮ ਕੋਰਟ ਨੇ ਵਰਮਾ ਖਿਲਾਫ਼ ਹੋਈ ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਜਾਂਚ ਰਿਪੋਰਟ ਦੀ ਕਾਪੀ ਦੇਣੋਂ ਮਨਾਂ ਕਰ ਦਿੱਤਾ ਹੈ।ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਅਦਾਲਤ ਨੇ ਅਸਥਾਨਾ ਦਾ ਇਸ ਪਿੱਛੇ ਤਰਕ ਸੀ ਕਿ ਉਹ ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਹੈ ਅਤੇ ਇਸ ਰਿਪੋਰਟ ਨਾਲ ਦੇਸ਼ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਇਸ ਲਈ ਇਸ ਰਿਪੋਰਟ ਦੀ ਕਾਪੀ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ।ਜਿਸ ਨੂੰ ਭਾਰਤ ਦੇ ਚੀਫ ਜਸਟਿਸ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕੇ ਤੁਸੀਂ ਭਾਰਤ ਦੇ ਕੈਬਨਿਟ ਸਕੱਤਰ ਕੋਲ ਕਿਸ ਆਧਾਰ ਤੇ ਸ਼ਿਕਾਇਤ ਕੀਤੀ? ਕੀ ਉਹ ਤੁਹਾਡੇ ਤੋਂ ਉੱਪਰ ਹਨ (ਸੁਪੀਰੀਅਰ)? ਸਾਨੂੰ ਨਹੀਂ ਲਗਦਾ ਕਿ ਤੁਸੀਂ ਕਾਪੀ ਦੇ ਹੱਕਦਾਰ ਹੋ।ਇਹ ਵੀ ਪੜ੍ਹੋ:4 ਸਾਲ ਦੇ ਕਥਿਤ ਸਮਾਜਵਾਦ 'ਚ ਕਿਵੇਂ 20 ਲੱਖ ਲੋਕ ਮਾਰੇ ਗਏ'ਪੰਜ ਵਾਰ ਮੁੱਖ ਮੰਤਰੀ ਰਿਹਾ ਹਾਂ, ਗੰਭੀਰਤਾ ਦਿਖਾਓ ਤੇ ਪੁੱਛਗਿੱਛ ਦੌਰਾਨ ਹਾਜ਼ਰ ਹੋਵੋ'ਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਏਪੀਜੇ ਅਬਦੁਲ ਕਲਾਮ ਨੂੰ ਪੰਜਾਬੀ ਨਹੀਂ ਸੀ ਆਉਂਦੀ, ਮੈਨੂੰ ਅੰਗਰੇਜ਼ੀ ਦਾ ਗਿਆਨ ਨਹੀਂ ਸੀ - ਬਲਬੀਰ ਸਿੰਘ ਸੀਚੇਵਾਲ ਪਾਲ ਸਿੰਘ ਨੌਲੀ ਬੀਬੀਸੀ ਪੰਜਾਬੀ ਲਈ 15 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-41628061 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright PAL SINGH NAULI ਮਰਹੂਮ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਅੱਜ ਜਯੰਤੀ ਹੈ। ਮੁਲਕ ਦੇ 11ਵੇਂ ਰਾਸ਼ਟਰਪਤੀ ਕਲਾਮ ਨੂੰ ਭਾਰਤ ਦਾ ਮਿਜ਼ਾਈਲ ਮੈਨ ਵੀ ਆਖਿਆ ਜਾਂਦਾ ਹੈ।ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਬੀਬੀਸੀ ਨਿਊਜ਼ ਪੰਜਾਬੀ ਨੂੰ ਡਾ. ਕਲਾਮ ਨਾਲ ਹੋਈਆਂ ਮੁਲਾਕਾਤਾਂ ਬਾਰੇ ਦੱਸਿਆ।""ਰਾਸ਼ਟਰਪਤੀ ਹੁੰਦਿਆ ਹੋਇਆ ਡਾ. ਕਲਾਮ ਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ। ਤਿੰਨ ਵਾਰ ਰਾਸ਼ਟਰਪਤੀ ਭਵਨ ਵਿੱਚ ਤੇ ਦੋ ਵਾਰ ਸੁਲਤਾਨਪੁਰ ਲੋਧੀ ਵਿੱਚ।ਅਸਲ ਵਿੱਚ ਇੰਨ੍ਹਾਂ ਮਿਲਣੀਆਂ ਦਾ ਸਬੱਬ ਬਾਬੇ ਨਾਨਕ ਦੀ ਪਵਿੱਤਰ ਵੇਈਂ ਬਣੀ ਸੀ। ਸਾਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ 17 ਅਗਸਤ 2006 ਨੂੰ ਸਿਖਰਾਂ ਦੀ ਧੁੱਪ ਵਿੱਚ ਡਾ. ਕਲਾਮ ਦਾ ਹੈਲੀਕਾਪਟਰ ਸੁਲਤਾਨਪੁਰ ਦੀ ਧਰਤੀ 'ਤੇ ਉਤਰਿਆ ਸੀ। Image copyright PAL SINGH NAULI ਉਹ ਪਵਿੱਤਰ ਵੇਈਂ ਦੀ ਕਾਰ ਸੇਵਾ ਰਾਹੀਂ ਹੋਈ ਸਫ਼ਾਈ ਦੇਖਣ ਲਈ ਆਏ ਸਨ।ਡਾ. ਕਲਾਮ ਨੇ ਮੇਰਾ ਹੱਥ ਫੜਿਆ 'ਤੇ ਮੈਨੂੰ ਨਦੀਂ ਦੇ ਕੰਢੇ ਵੱਲ ਲੈ ਗਏ। ਕਲਾਮ ਸਾਹਿਬ ਨੂੰ ਪੰਜਾਬੀ ਨਹੀਂ ਸੀ ਆਉਂਦੀ ਤੇ ਸਾਡੇ ਅੰਗਰਜ਼ੀ ਪੱਲ੍ਹੇ ਨਹੀਂ ਸੀ ਪੈਂਦੀ। ਲੋਕ ਤੇ ਅਫ਼ਸਰ ਹੈਰਾਨ ਸਨ ਕਿ ਦੋਨਾਂ ਨੂੰ ਇੱਕ ਦੂਜੇ ਦੀ ਭਾਸ਼ਾ ਨਹੀਂ ਅਉਂਦੀ, ਪਰ ਚਿਹਰਿਆਂ ਦੇ ਹਾਵ-ਭਾਵ ਤੋਂ ਸਾਫ਼ ਝਲਕਦਾ ਸੀ ਕਿ ਦੋਵੇਂ ਇੱਕ ਦੂਜੇ ਨੂੰ ਬਖੂਬੀ ਸਮਝ ਰਹੇ ਹਨ।'ਜਦੋਂ ਕਲਾਮ ਹੈਲੀਕਾਪਟਰ ਤੋਂ ਹੇਠਾਂ ਉਤਰ ਆਏ'ਕਲਾਮ ਸਾਹਿਬ ਪਹਿਲੀ ਸੁਲਤਾਨਪੁਰ ਦੀ ਫੇਰੀ ਤੋਂ ਬਾਅਦ ਵਾਪਸ ਜਾਣ ਲਈ ਆਪਣੇ ਹੈਲੀਕਾਪਟਰ ਵਿੱਚ ਬੈਠ ਗਏ ਤਾਂ ਅਸੀਂ ਮਗਰੋਂ ਉੱਥੇ ਪਹੁੰਚੇ।ਸੁਰੱਖਿਆ ਮੁਲਾਜ਼ਮਾਂ ਨੇ ਸਾਨੂੰ ਕਿਹਾ ਕਿ ਰਾਸ਼ਟਰਪਤੀ ਜੀ ਉਡਾਣ ਲਈ ਤਿਆਰ ਹਨ। Image copyright PAL SINGH NAULI ਮੈਂ ਕਿਹਾ ਤੁਸੀਂ ਕਲਾਮ ਸਾਹਿਬ ਨੂੰ ਦੱਸੋ ਕਿ ਬਾਬਾ ਜੀ ਆਏ ਹਨ। ਉੱਡਣ ਲਈ ਤਿਆਰ ਹੈਲੀਕਾਪਟਰ ਅੰਦਰ ਸੁਨੇਹਾ ਪੁੱਜਦਾ ਕੀਤਾ ਗਿਆ। ਸੁਨੇਹਾ ਮਿਲਦਿਆਂ ਹੀ ਡਾ. ਕਲਾਮ ਸਾਹਿਬ ਆਪ ਹੈਲੀਕਾਪਟਰ ਵਿੱਚੋਂ ਉਤਰਕੇ ਮਿਲਣ ਲਈ ਆਏ। ਇਹ ਉਨ੍ਹਾਂ ਦਾ ਵੱਡਪਨ ਸੀ।'ਜਦੋਂ ਸਿਆਸਦਾਨਾਂ ਦੀ ਕਲਾਸ ਲਾਉਣ ਲਈ ਕਿਹਾ'ਡਾ. ਕਲਾਮ ਨਾਲ ਰਾਸ਼ਟਰਪਤੀ ਭਵਨ ਵਿੱਚ ਤਿੰਨ ਮੁਲਾਕਾਤਾਂ ਹੋਈਆਂ ਸਨ। ਪਹਿਲੀ ਮੁਲਾਕਾਤ 23 ਅਪਰੈਲ 2006 ਤੇ ਦੂਜੀ 7 ਫਰਵਰੀ 2007 ਵਿੱਚ।ਦੁਜੀ ਮੁਲਾਕਾਤ ਦੌਰਾਨ ਉਨ੍ਹਾਂ ਮੈਨੂੰ ਕਿਹਾ ਬਾਬਾ ਜੀ ਤੁਸੀਂ ਸਿਆਸੀ ਲੀਡਰਾਂ ਦੀਆਂ ਕਲਾਸਾਂ ਲਗਾਓ। ਇੰਨ੍ਹਾਂ ਲੀਡਰਾਂ ਨੂੰ ਸਮਝਾਉਣ ਦੀ ਸਭ ਤੋਂ ਵੱਧ ਲੋੜ ਹੈ। Image copyright PAL SINGH NAULI 10 ਜੁਲਾਈ 2007 ਨੂੰ ਅਸੀਂ ਦਿੱਲੀ ਵਿੱਚ ਇੰਗਲੈਂਡ ਦੀ ਅੰਬੈਸੀ ਵਿੱਚ ਵੀਜ਼ਾ ਲਗਵਾਉਣ ਲਈ ਗਏ ਸੀ। ਜਦੋਂ ਵਿਹਲੇ ਹੋ ਗਏ ਤਾਂ ਖਿਆਲ ਆਇਆ ਕਿ ਚਲੋ ਡਾ. ਕਲਾਮ ਸਾਹਿਬ ਨੂੰ ਮਿਲਕੇ ਚੱਲਦੇ ਹਾਂ। ਕਈ ਸੇਵਾਦਾਰ ਕਹਿਣ ਲੱਗੇ ਕਿ ਬਾਬਾ ਜੀ ਡਾ. ਕਲਾਮ ਦੇਸ਼ ਦੇ ਰਾਸ਼ਟਰਪਤੀ ਹਨ ਉਹ ਅਗਾਊਂ ਟਾਇਮ ਦਿੱਤਿਆਂ ਕਿਵੇਂ ਮਿਲਣਗੇ। ਮੈਂ ਕਿਹਾ ਤੁਸੀਂ ਰਾਸ਼ਟਰਪਤੀ ਭਵਨ ਫੋਨ ਲਗਾ ਕੇ ਕਹੋ ਕਿ ਬਾਬਾ ਜੀ ਨੇ ਰਾਸ਼ਟਰਪਤੀ ਨੂੰ ਮਿਲਣਾ ਹੈ।ਫੋਨ ਲਾ ਕੇ ਸੁਨੇਹਾ ਦਿੱਤਾ ਤਾਂ ਰਾਸ਼ਟਰਪਤੀ ਭਵਨ ਵਿੱਚ ਪਰਤ ਕੇ ਫੋਨ ਆ ਗਿਆ ਕਿ ਸ਼ਾਮ ਨੂੰ ਆ ਜਾਉ। Image copyright PAL SINGH NAULI ਥੋੜ੍ਹੇ ਸਮੇਂ ਬਾਅਦ ਰਾਸ਼ਟਰਪਤੀ ਭਵਨ ਵਿੱਚੋਂ ਫਿਰ ਫੋਨ ਆਇਆ ਕਿ ਜੇ ਜ਼ਿਆਦਾ ਸਮਾਂ ਮੀਟਿੰਗ ਕਰਨੀ ਹੈ ਤਾਂ ਸਵੇਰੇ ਆ ਜਾਣਾ ਜੇ ਥੋੜ੍ਹਾ ਸਮਾਂ ਮਿਲਣਾ ਹੈ ਤਾਂ ਸ਼ਾਮ ਨੂੰ ਆ ਜਾਣਾ।ਅਸੀਂ ਦਿੱਲੀ ਰਾਤ ਰੁੱਕ ਗਏ ਤਾਂ ਜੋ ਅਗਲੇ ਦਿਨ ਸਵੇਰੇ ਵੱਧ ਸਮਾਂ ਮਿਲੇ। ਇਹ ਰਾਸ਼ਟਰਪਤੀ ਭਵਨ ਵਿੱਚ ਸਾਡੀ ਆਖਰੀ ਮੁਲਾਕਾਤ ਸੀ।'ਵੇਈਂ ਕੰਢੇ ਰੁਖ ਕਲਾਮ ਦੀ ਯਾਦ ਦੁਆਉਂਦਾ ਹੈ'ਡਾ. ਕਲਾਮ ਫਿਰ ਜੁਲਾਈ 2008 ਵਿੱਚ ਸੁਲਤਾਨਪੁਰ ਲੋਧੀ ਆਏ।ਉਦੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੰਦੇ ਪਾਣੀਆਂ ਨੂੰ ਸਾਫ਼ ਕਰਕੇ ਖੇਤੀ ਨੂੰ ਲਗਾਉਣ ਵਾਲਾ ਪ੍ਰੋਜੈਕਟ ਦੇਖਣਾ ਹੈ।ਇਸ ਪ੍ਰੋਜੈਕਟ ਬਾਰੇ ਦੋ ਸਾਲ ਪਹਿਲਾ ਰਾਸ਼ਟਰਪਤੀ ਭਵਨ ਵਿੱਚ ਡਾ. ਕਲਾਮ ਨਾਲ ਹੋਈ ਮੁਲਾਕਾਤ ਵਿੱਚ ਜ਼ਿਕਰ ਕੀਤਾ ਸੀ। Image copyright PAL SINGH NAULI ਦੋ ਸਾਲਾਂ ਬਾਅਦ ਵੀ ਉਨ੍ਹਾਂ ਨੂੰ ਹਰ ਗੱਲ ਯਾਦ ਸੀ। ਵੇਈਂ ਕੰਢੇ ਲਾਇਆ ਪਿੱਪਲ ਦਾ ਰੁਖ ਅੱਜ ਵੀ ਉਨ੍ਹਾ ਦੀ ਹੋਂਦ ਦੀ ਯਾਦ ਦੁਆਉਂਦਾ ਹੈ।ਸੁਲਤਾਨਪੁਰ ਲੋਧੀ ਵਿੱਚ ਡਾ. ਕਲਾਮ ਦੀ ਯਾਦ ਵਿੱਚ ਵੱਡੀ ਨਰਸਰੀ ਬਣਾਉਣ ਦੀ ਯੋਜਨਾ ਹੈ।""(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।) ",False " ਰਿਵੈਂਜ ਪੋਰਨ : 'ਜੇ ਉਸ ਨੇ ਇਹ ਤਸਵੀਰਾਂ ਨੈੱਟ 'ਤੇ ਪਾ ਦਿੱਤੀਆਂ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ' ਲੌਰਾ ਹਿਗਿੰਸ ਬੀਬੀਸੀ ਪੱਤਰਕਾਰ 29 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46702400 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ISTOCK / BBC THREE ਫੋਟੋ ਕੈਪਸ਼ਨ ਰਿਵੈਂਜ ਪੋਰਨ ਸਾਲ 2015 ਵਿੱਚ ਜੁਰਮ ਕਰਾਰ ਦੇ ਦਿੱਤਾ ਗਿਆ ਇਹ ਸ਼ਬਦ ਮੈਨੂੰ ਇੱਕ ਫੋਨ ਕਾਲ ਦੌਰਾਨ ਮੇਰੀ ਇੱਕ ਸਹਿਕਰਮੀ ਨੇ ਕਹੇ। ਉਸ ਨੂੰ ਹਾਲ ਹੀ ਵਿੱਚ ਪਤਾ ਲੱਗਿਆ ਸੀ ਕਿ ਉਸ ਦਾ ਦੋਸਤ ਉਸ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਇੰਟਰਨੈੱਟ 'ਤੇ ਪਾਉਣ ਜਾ ਰਿਹਾ ਸੀ। ਉਸ ਨੂੰ ਡਰ ਸੀ ਕਿ ਜੇ ਉਸ ਦੇ ਪਰਿਵਾਰ ਨੇ ਇਹ ਤਸਵੀਰਾਂ ਦੇਖ ਲਈਆਂ ਤਾਂ ਕੀ ਹੋਵੇਗਾ, ਜੇ ਉਸਦੇ ਦਫ਼ਤਰ ਦੇ ਸਹਿਕਰਮੀਆਂ ਨੇ ਇਹ ਤਸਵੀਰਾਂ ਦੇਖ ਲਈਆਂ ਤਾਂ ਉਸ ਦੇ ਪੇਸ਼ੇਵਰਾਨਾ ਜ਼ਿੰਦਗੀ ਦਾ ਕੀ ਬਣੇਗਾ।ਇਨ੍ਹਾਂ ਵਿਚਾਰਾਂ ਨੇ ਉਸ ਦੀ ਜ਼ਿੰਦਗੀ ਨਰਕ ਬਣਾ ਰੱਖੀ ਸੀ ਅਤੇ ਉਹ ਖ਼ੁਦਕੁਸ਼ੀ ਕਰਨ ਬਾਰੇ ਸੋਚ ਰਹੀ ਸੀ।ਮੈਂ ਰਿਵੈਂਜ ਪੋਰਨ ਹੈਲਪਲਾਈਨ ਸਾਲ 2015 ਵਿੱਚ ਸ਼ੁਰੂ ਕੀਤੀ ਸੀ, ਜਿਸ ਨੂੰ ਸਰਕਾਰੀ ਸਹਾਇਤਾ ਮਿਲਦੀ ਹੈ। ਇਹ ਵੀ ਪੜ੍ਹੋ:3 ਪੰਜਾਬੀਆਂ ਦੀ ਕਹਾਣੀ ਜਿਨ੍ਹਾਂ ਯੂਕਰੇਨ ’ਚ 10 ਮਹੀਨੇ ਨਰਕ ਭੋਗਿਆ'ਅੱਗ ਨਾਲ ਝੁਲਸੀ ਮੇਰੀ ਵਿਚਾਰੀ ਭੁੱਖੀ-ਤਿਹਾਈ ਧੀ ਦੁਨੀਆਂ ਤੋਂ ਤੁਰ ਗਈ'PUBG ਗੇਮ ਖੇਡਦੇ ਹੋ ਤਾਂ ਇਸ ਬਾਰੇ ਫੈਲਦੀਆਂ ਅਫਵਾਹਾਂ ਦਾ ਸੱਚ ਜਾਣੋਅਮਰੀਕੀ ਰਾਸ਼ਟਰਪਤੀ ਦਾ ਜਹਾਜ਼ ਇਨ੍ਹਾਂ ਸਹੂਲਤਾਂ ਨਾਲ ਹੁੰਦਾ ਹੈ ਲੈਸਇਸ ਦੇ ਸ਼ਿਕਾਰਾਂ ਨੂੰ ਤਸਵੀਰ-ਅਧਾਰਿਤ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਕਿਹਾ ਜਾਂਦਾ ਹੈ। ਇਹ ਉਦੋਂ ਵਾਪਰਦਾ ਹੈ, ਜਦੋਂ ਕੋਈ ਕਿਸੇ ਦੇ ਨਿੱਜੀ ਪਲਾਂ ਦੀਆਂ ਤਸਵੀਰਾਂ ਬਿਨਾਂ ਸਹਿਮਤੀ ਦੇ ਇੰਟਰਨੈੱਟ 'ਤੇ ਪਾ ਦਿੰਦਾ ਹੈ। ਇੰਗਲੈਂਡ ਵਿੱਚ ਇਸ ਨੂੰ ਸਾਲ 2015 ਵਿੱਚ ਜੁਰਮ ਕਰਾਰ ਦੇ ਦਿੱਤਾ ਗਿਆ।ਪੁਰਾਣੇ-ਸਾਥੀ ਸ਼ਾਮਲ ਹੁੰਦੇ ਹਨਰਿਵੈਂਜ ਪੋਰਨ ਕੋਈ ਨਵੀਂ ਚੀਜ਼ ਨਹੀਂ ਹੈ, ਪਹਿਲੀਆਂ ਫੋਨ ਕਾਲਜ਼ ਤਾਂ ਪੁਰਾਣੇ ਮਾਮਲਿਆਂ ਦੀਆਂ ਸਨ। ਕਿਸੇ ਔਰਤ ਦਾ ਇੱਕ ਕੋਈ ਪੁਰਾਣਾ ਸਾਥੀ ਸੀ, ਜੋ ਉਸ ਦੀਆਂ ਨੰਗੀਆਂ ਤਸਵੀਰਾਂ ਜਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ, ਬਲਾਗ ਅਤੇ ਵੈੱਬਸਾਈਟਾਂ ਉੱਪਰ ਪਾਉਂਦਾ ਰਹਿੰਦਾ ਸੀ। ਪਿਛਲੇ ਸੱਤਾਂ ਸਾਲਾਂ ਤੋਂ ਉਹ ਕੋਸ਼ਿਸ਼ ਕਰ ਰਹੀ ਸੀ ਕਿ ਉਹ ਵੀਡੀਓਜ਼ ਨੂੰ ਵੈੱਬਸਾਈਟਾਂ ਤੋਂ ਹਟਾਉਣ ਦੀ ਮੰਗ ਬਿਨਾਂ ਕਿਸੇ ਲਾਭ ਦੇ ਕਰਦੀ ਆ ਰਹੀ ਸੀ। ਉਸ ਨੇ ਪੁਲਿਸ ਕੋਲ ਵੀ ਪਹੁੰਚ ਕੀਤੀ ਪਰ ਕੋਈ ਲਾਭ ਨਹੀਂ ਮਿਲਿਆ। Image copyright ISTOCK / BBC THREE ਫੋਟੋ ਕੈਪਸ਼ਨ ਮੋਬਾਈਲ ਵਿੱਚ ਆਪਣੀਆਂ ਅੰਤਰੰਗ ਤਸਵੀਰਾਂ ਲੈਣ ਸਮੇਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਸਾਡੇ ਕੋਲ ਆਉਂਦੇ ਮਾਮਲਿਆਂ ਵਿੱਚ ਪੁਰਾਣੇ-ਸਾਥੀ ਸ਼ਾਮਲ ਹੁੰਦੇ ਹਨ। ਇਹ ਦੋ ਕਿਸਮ ਦੇ ਸਨ- ਕੋਈ ਸ਼ੋਸ਼ਣ ਵਾਲਾ ਰਿਸ਼ਤਾ, ਕਿਸੇ ਰਿਸ਼ਤੇ ਦਾ ਬਹੁਤ ਹੀ ਦਿਲ ਕੰਬਾਊ ਅੰਤ ਜਾਂ ਜਦੋਂ ਕੋਈ ਪੁਰਾਣਾ ਬੁਆਏ-ਫਰੈਂਡ ਆਪਣੀ ਸਹੇਲੀ ਨੂੰ ਵਾਪਸ ਹਾਸਲ ਕਰਨੀ ਚਾਹੁੰਦਾ ਹੋਵੇ।ਇਨ੍ਹਾਂ ਮਾਮਲਿਆਂ ਵਿੱਚ ਜ਼ਿਆਦਾਤਰ ਔਰਤਾਂ ਨੂੰ ਧਮਕਾਇਆ ਜਾਂਦਾ ਹੈ ਕਿ ਇਹ ਤਸਵੀਰਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਜਾਂ ਦਫ਼ਤਰ ਵਿੱਚ ਭੇਜ ਦਿੱਤੀਆਂ ਜਾਣਗੀਆਂ।ਦੂਸਰੇ ਕੇਸ ਵਿੱਚ ਉਹ ਵਿਅਕਤੀ ਆਪਣੇ ਰਿਸ਼ਤੇ ਵਿੱਚ ਰਹੀ ਔਰਤ ਨੂੰ ਜਿਸ ਹੱਦ ਤੱਕ ਹੋ ਸਕੇ ਬਦਨਾਮ ਕਰਨਾ ਚਾਹੁੰਦਾ ਹੈ।ਜਦੋਂ ਸਾਡੇ ਕੋਲ ਕੋਈ ਫੋਨ ਆਉਂਦਾ ਹੈ ਤਾਂ ਸਾਡੀ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਸਮੱਗਰੀ ਨੂੰ ਇੰਟਰਨੈੱਟ ਤੋਂ ਹਟਾ ਦਿੱਤਾ ਜਾਵੇ। ਹਰੇਕ ਉਮਰ ਦੇ ਲੋਕ ਮਦਦ ਲਈ ਆਉਂਦੇ ਹਨਵੈੱਬਸਾਈਟਾਂ ਤੋਂ ਇਹ ਕੰਮ ਕਰਵਾਉਣਾ ਬੜਾ ਮੁਸ਼ਕਿਲ ਹੁੰਦਾ ਹੈ, ਇਸ ਲਈ ਅਸੀਂ ਕੋਈ ਵਾਅਦਾ ਨਹੀਂ ਕਰਦੇ ਕਿਉਂਕਿ ਕਈ ਵੈੱਬਸਾਈਟਾਂ ਤਾਂ ਸਾਡੀ ਗੱਲ ਸੁਣਦੀਆਂ ਹੀ ਨਹੀਂ।ਪਹਿਲੇ ਸਾਲ ਸਾਡੇ ਕੋਲ 3000 ਕਾਲਜ਼ ਆਈਆਂ ਹੁਣ ਤਿੰਨ ਸਾਲਾਂ ਬਾਅਦ ਸਾਡੇ ਕੋਲ 12000 ਤੋਂ ਵੱਧ ਫੋਨ ਕਾਲਜ਼ ਅਤੇ ਈਮੇਲਜ਼ ਹਨ। ਇਸ ਦਾ ਮਤਲਬ ਇਹ ਨਹੀਂ ਕਿ ਅਜਿਹੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਸਗੋਂ ਇਸ ਦਾ ਅਰਥ ਇਹ ਹੈ ਕਿ ਲੋਕ ਵਧੇਰੇ ਸੁਚੇਤ ਹੋ ਗਏ ਹਨ ਅਤੇ ਮਦਦ ਮੰਗਣ ਲਈ ਸਾਹਮਣੇ ਆਉਣ ਲੱਗੇ ਹਨ।ਲੋਕਾਂ ਦੀ ਧਾਰਨਾ ਹੈ ਕਿ ਇਸ ਕਿਸਮ ਦਾ ਸ਼ੋਸ਼ਣ ਸਿਰਫ਼ ਸੈਲਫੀਆਂ ਲੈਣ ਵਾਲੀ ਪੀੜ੍ਹੀ ਨੂੰ ਪ੍ਰਭਾਵਿਤ ਕਰਦਾ ਹੈ ਪਰ ਸਿਰਫ਼ ਅਜਿਹਾ ਨਹੀਂ ਹੈ ਅਤੇ ਮਾਮਲਾ ਕਿਤੇ ਉਲਝਿਆ ਹੋਇਆ ਹੈ।ਸਾਡੇ ਕੋਲ ਵੱਡੀ ਉਮਰ ਦੇ ਲੋਕ ਵੀ ਮਦਦ ਲਈ ਆਉਂਦੇ ਹਨ। ਜਿਨ੍ਹਾਂ ਦੀ ਸਰੀਰਕ ਗਤੀਵਿਧੀ ਵਿੱਚ ਲੱਗਿਆਂ ਦੀ ਕਿਸੇ ਨੇ ਚੋਰੀ ਫਿਲਮ ਬਣਾ ਲਈ ਜਾਂ ਫੋਟੋ ਖਿੱਚ ਲਈ ਹੋਵੇ ਤਾਂ ਜਿਸ ਦੇ ਆਧਾਰ 'ਤੇ ਪੈਸੇ ਮੰਗੇ ਜਾਂਦੇ ਹਨ।ਦੂਸਰੇ ਨੂੰ ਕੁਦਰਤੀ ਹਾਲਤ ਵਿੱਚ ਦੇਖ ਕੇ ਸੰਤੁਸ਼ਟੀ ਹਾਸਲ ਕਰਨ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ। ਕਈ ਵਾਰ ਲੋਕਾਂ ਦੇ ਸੋਸ਼ਲ ਮੀਡੀਆ ਅਕਾਊਂਟ ਹੈਕ ਕਰ ਲਏ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਚੋਰੀ ਕਰ ਲਈਆਂ ਜਾਂਦੀਆਂ ਹਨ। ਜੈਨੀਫਰ ਲਾਅਰੈਂਸ ਵਰਗੀਆਂ ਅਦਾਕਾਰਾਂ ਨਾਲ ਵੀ ਅਜਿਹਾ ਹੋ ਚੁੱਕਿਆ ਹੈ।ਇੱਕ ਮਸ਼ਹੂਰ ਹਸਤੀ ਸੀ, ਉਸ ਨੇ ਆਪਣੇ ਨਿੱਜੀ ਪਲ ਸੋਸ਼ਲ ਮੀਡੀਆ ਰਾਹੀਂ ਕਿਸੇ ਨਾਲ ਸਾਂਝੇ ਕੀਤੇ, ਜਿੱਥੋਂ ਉਹ ਚੋਰੀ ਕਰ ਲਏ ਗਏ ਤੇ ਫੈਲਾਅ ਦਿੱਤੇ ਗਏ। Image copyright BBC THREE ਫੋਟੋ ਕੈਪਸ਼ਨ ਇਨ੍ਹਾਂ ਮਾਮਲਿਆਂ ਵਿੱਚ ਜ਼ਿਆਦਾਤਰ ਔਰਤਾਂ ਨੂੰ ਧਮਕਾਇਆ ਜਾਂਦਾ ਹੈ ਅਸੀਂ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਤਦ ਤੱਕ ਤਸਵੀਰਾਂ ਸਾਰਿਆਂ ਕੋਲ ਪਹੁੰਚ ਚੁੱਕੀਆਂ ਸਨ। ਉਸ ਲਈ ਇਹ ਸਹਿ ਸਕਣਾ ਬੜਾ ਮੁਸ਼ਕਿਲ ਹੋ ਗਿਆ ਸੀ।ਮੋਬਾਈਲ ਵਿੱਚ ਆਪਣੀਆਂ ਅੰਤਰੰਗ ਤਸਵੀਰਾਂ ਲੈਣ ਸਮੇਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਸਾਡੇ ਕੋਲ ਇੱਕ ਲੜਕੀ ਦੇ ਮਾਂ-ਬਾਪ ਨੇ ਸੰਪਰਕ ਕੀਤਾ। ਉਨ੍ਹਾਂ ਦੀ ਕੁੜੀ ਦਾ ਮੋਬਾਈਲ ਚੋਰੀ ਹੋ ਗਿਆ। ਉਸ ਵਿੱਚੋਂ ਚੋਰ ਨੂੰ ਕੁੜੀ ਦੀਆਂ ਸਮੁੰਦਰ ਦੇ ਕੰਢੇ 'ਤੇ ਖਿੱਚੀਆਂ ਅੱਧ-ਨਗਨ ਤਸਵੀਰਾਂ ਹੱਥ ਲੱਗ ਗਈਆਂ। ਚੋਰਾਂ ਨੇ ਪਰਿਵਾਰ ਨੂੰ ਸੰਪਰਕ ਕਰ ਕੇ ਪੈਸਿਆਂ ਦੀ ਮੰਗ ਕੀਤੀ ਅਤੇ ਨਾ ਦੇਣ ਦੀ ਹਾਲਤ ਵਿੱਚ ਤਸਵੀਰਾਂ ਇੰਟਰਨੈੱਟ ਤੇ ਪਾ ਦੇਣ ਦੀ ਧਮਕੀ ਦਿੱਤੀ। ਅਸੀਂ ਪਰਿਵਾਰ ਵਾਲਿਆਂ ਨੂੰ ਪੁਲਿਸ ਕੋਲ ਜਾਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਉਹ ਪੈਸਿਆਂ ਦੀ ਮੰਗ ਪੂਰੀ ਨਾ ਕਰਨ।ਸਮੱਗਰੀ ਵੈੱਬਸਾਈਟ ਤੋਂ ਹਟਵਾਉਣਾ ਮੁਸ਼ਕਲ ਕਦੇ ਕਦੇ ਅਜਿਹੇ ਕੰਮ ਕਰਨ ਵਾਲੇ ਵੀ ਸਾਨੂੰ ਸੰਪਰਕ ਕਰਦੇ ਹਨ ਕਿ ਇੱਕ ਲੜਕਾ ਮੇਰੇ ਯਾਦ ਹੈ, ਉਸ ਨੇ ਆਪਣੀ ਪੁਰਾਣੀ ਸਹੇਲੀ ਦੀਆਂ ਇਤਰਾਜ਼ਯੋਗ ਤਸਵੀਰਾਂ ਰਿਵੈਂਜ ਪੋਰਨ ਸਾਈਟ ਉੱਪਰ ਪਾ ਦਿੱਤੀਆਂ ਪਰ ਬਾਅਦ ਵਿੱਚ ਉਸ ਨੂੰ ਆਪਣੀ ਕੀਤੀ ਦਾ ਪਛਤਾਵਾ ਹੋਇਆ। ਅਸੀਂ ਇਸ ਦੀ ਸ਼ਿਕਾਇਤ ਕੀਤੀ ਅਤੇ ਬੜੀ ਮੁਸ਼ਕਿਲ ਨਾਲ ਉਹ ਸਮੱਗਰੀ ਵੈੱਬਸਾਈਟ ਤੋਂ ਹਟਵਾਈ।ਅਜਿਹੇ ਮਾਮਲੇ ਗੁੰਝਲਦਾਰ ਹੁੰਦੇ ਹਨ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਬਾਰੇ ਫੈਸਲਕੁਨ ਰਵੱਈਆ ਨਾ ਅਪਣਾਇਆ ਜਾਵੇ ਪਰ ਫਿਰ ਵੀ ਸਾਨੂੰ ਹੈਰਾਨੀ ਹੁੰਦੀ ਹੈ ਕਿ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ। ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਕਿਵੇਂ 'ਫੇਕ ਪੋਰਨ' ਬਣ ਰਿਹਾ ਹੈ ਵੱਡਾ ਖ਼ਤਰਾ?'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ''ਬੇਨਜ਼ੀਰ ਨੇ ਰੱਖਿਆ ਸੀ ਵਿਆਹ ਤੋਂ ਪਹਿਲਾਂ ਸੈਕਸ 'ਤੇ ਮਤਾ'ਅਸੀਂ ਉਸ ਮੁੰਡੇ ਨੂੰ ਚੇਤਾਵਨੀ ਦਿੱਤੀ ਕਿ ਉਸ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਪਰ ਕਾਰਵਾਈ ਕਰਨਾ ਜਾਂ ਮੁਆਫ਼ ਕਰਨਾ ਉਸ ਦੀ ਸਹੇਲੀ ਉੱਤੇ ਨਿਰਭਰ ਹੈ।ਇੱਕ ਵਾਰ ਸਾਨੂੰ ਇੱਕ ਔਰਤ ਨੇ ਸੰਪਰਕ ਕੀਤਾ ਜਿਸ ਦੇ ਪੁਰਾਣੇ ਦੋਸਤ ਨੇ ਉਸ ਦੀ ਨਗਨ ਤਸਵੀਰ ਕੰਪਨੀ ਦੀ ਇੰਕੁਆਇਰੀ ਵਾਲੀ ਈਮੇਲ ਉੱਤੇ ਭੇਜ ਦਿੱਤੀ ਸੀ। ਇਹ ਨਾ ਸਿਰਫ਼ ਉਸ ਦੀ ਈਮੇਲ 'ਤੇ ਵੀ ਗਈ ਸਗੋਂ ਕੰਪਨੀ ਦੇ ਹਰੇਕ ਕਰਮਚਾਰੀ ਕੋਲ ਵੀ ਪਹੁੰਚ ਗਈ। ਕੰਪਨੀ ਚੰਗੀ ਸੀ ਜਿਸ ਨੇ ਉਸ ਔਰਤ ਦਾ ਸਾਥ ਦਿੱਤਾ ਪਰ ਕੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਹੋ ਉਸ ਉੱਤੇ ਕੀ ਬੀਤੀ ਹੋਵੇਗੀ।ਉਹ ਔਰਤ ਉਸ ਕੰਪਨੀ ਦੀ ਹਿੱਸੇਦਾਰ ਵੀ ਸੀ। ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਮੁਲਜ਼ਮ ਨੂੰ ਬਚ ਕੇ ਨਹੀਂ ਜਾਣ ਦੇਣਾ ਚਾਹੁੰਦੀ ਸੀ ਜੋ ਜਾਇਜ਼ ਸੀ। ਉਸ ਨੇ ਸਾਨੂੰ ਸੰਪਰਕ ਕੀਤਾ ਅਤੇ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਉਹ ਇਨ੍ਹਾਂ ਈਮੇਲਜ਼ ਨੂੰ ਡਿਲੀਟ ਕਰ ਦੇਣ।ਅਸੀਂ ਉਸ ਔਰਤ ਨੂੰ ਇਸ ਬਾਰੇ ਵੀ ਸਲਾਹ ਦਿੱਤੀ ਕਿ ਉਹ ਪੁਲਿਸ ਲਈ ਸਬੂਤ ਸੰਭਾਲ ਕੇ ਰੱਖੇ। ਬਦਕਿਸਮਤੀ ਅਸੀਂ ਕੇਸ ਦੇ ਸਿੱਟੇ ਬਾਰੇ ਨਹੀਂ ਕਹਿ ਸਕਦੇ ਕਿਉਂਕਿ ਸਾਨੂੰ ਬਹੁਤੀ ਵਾਰ ਇਸ ਗੱਲ ਦਾ ਪਤਾ ਨਹੀਂ ਲਗਦਾ ਕਿ ਅਦਾਲਤ ਨੇ ਅਜਿਹੇ ਮਾਮਲਿਆਂ ਵਿੱਚ ਕੀ ਰੁਖ਼ ਹੋਵੇਗਾ। Image copyright ISTOCK / BBC THREE ਫੋਟੋ ਕੈਪਸ਼ਨ ਕਿਸੇ ਦੀਆਂ ਅਜਿਹੀਆਂ ਵੀਡੀਓਜ਼ ਨੰ ਦੇਖਣਾ ਵੀ ਤਣਾਅਪੂਰਨ ਹੁੰਦਾ ਹੈ ਮੇਰੀ ਟੀਮ ਇਸ ਕੰਮ ਬਾਰੇ ਕਾਫੀ ਗੰਭੀਰ ਹੈ। ਅਜਿਹਾ ਨਹੀਂ ਹੈ ਕਿ ਸਾਡਾ ਕੋਈ ਬਹੁਤ ਵੱਡਾ ਕਾਲ ਸੈਂਟਰ ਨਹੀਂ ਹੈ, ਜਿਸ ਵਿੱਚ ਬਹੁਤ ਸਾਰੇ ਲੋਕ ਹੋਣ। ਅਸੀਂ ਕੇਵਲ ਤਿੰਨ ਲੋਕ ਹਾਂ ਜਿਸ ਕਾਰਨ ਕੰਮ ਦਾ ਕਾਫੀ ਬੋਝ ਹੁੰਦਾ ਹੈ। ਤਣਾਅਪੂਰਨ ਕੰਮਜਦੋਂ ਤੁਹਾਨੂੰ ਅਜਿਹੀਆਂ ਡਰਾਉਣੀਆਂ ਕਹਾਣੀਆਂ ਰੋਜ਼ਾਨਾ ਸੁਣਨ ਨੂੰ ਮਿਲਣ ਤਾਂ ਇਸ ਦਾ ਤੁਹਾਡੀਆਂ ਭਾਵਨਾਵਾਂ ਉੱਪਰ ਵੀ ਅਸਰ ਪੈਂਦਾ ਹੈ। ਇਸ ਗੱਲ ਦੀ ਵੀ ਹਤਾਸ਼ਾ ਹੁੰਦੀ ਹੈ ਕਿ ਅਸੀਂ ਚਾਹ ਕੇ ਵੀ ਕਿਸੇ ਦੀ ਮਦਦ ਨਹੀਂ ਕਰ ਸਕਦੇ ਹਾਂ। ਇਸ ਕੰਮ ਦਾ ਦੂਸਰਾ ਪਹਿਲੂ ਇਹ ਹੈ ਕਿ ਸਾਨੂੰ ਆਪਣਾ ਬਹੁਤ ਸਾਰਾ ਸਮਾਂ ਪੋਰਨ ਵੈਬਸਾਈਟਾਂ ਦੇਖਣ ਵਿੱਚ ਬਿਤਾਉਣਾ ਪੈਂਦਾ ਹੈ। ਇਹ ਆਪਣੇ ਆਪ ਵਿੱਚ ਇੱਕ ਤਣਾਅਪੂਰਨ ਕੰਮ ਹੈ। ਇਸ ਕੰਮ ਨੇ ਮੈਨੂੰ ਬਾਗ਼ੀ ਬਣਾ ਦਿੱਤਾ ਹੈ। ਮੈਂ ਸਿਰਫ ਰੋ ਕੇ ਘੜੀ ਨਹੀਂ ਟਪਾ ਸਕਦੀ ਕਿਉਂਕਿ ਮੈਂ ਦੂਸਰਿਆਂ ਦੀ ਮਦਦ ਕਰਨੀ ਹੈ। ਇਸ ਲਈ ਆਪਣੇ ਆਪ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਅਤੇ ਤਣਾਅ ਤੋਂ ਆਪਣਾ ਬਚਾਅ ਕਰਨਾ ਪੈਂਦਾ ਹੈ।ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਮੈਂ ਕੋਸ਼ਿਸ਼ ਕਰਦੀ ਹਾਂ ਕਿ ਫੋਨ ਕਰਨ ਵਾਲਿਆਂ ਤੋਂ ਭਾਵੁਕ ਦੂਰੀ ਬਣਾ ਕੇ ਰੱਖਾ ਪਰ ਇਹ ਬਹੁਤ ਮੁਸ਼ਕਿਲ ਹੈ ਉਨ੍ਹਾਂ ਦੀਆਂ ਕਹਾਣੀਆਂ ਮੇਰੇ ਦਿਲ ਨੂੰ ਛੂਹ ਜਾਂਦੀਆਂ ਹਨ। ਮੈਂ ਆਪਣਾ ਧਿਆਨ ਆਪਣੇ ਕੰਮ ਉੱਤੇ ਕੇਂਦਰਿਤ ਰੱਖਦੀ ਹਾਂ ਪਰ ਜਦੋਂ ਪਾਣੀ ਸਿਰੋਂ ਲੰਘ ਜਾਂਦਾ ਹੈ ਤਾਂ ਮੈਂ ਆਪਣੇ ਸਾਥੀਆਂ ਨੂੰ ਕਹਿੰਦੀ ਹਾਂ, ""ਬਹੁਤ ਹੋ ਗਿਆ, ਆਰਾਮ ਕਰੋ ਇਨ੍ਹਾਂ ਵੈਬਸਾਈਟਾਂ ਵਿੱਚੋਂ ਨਿਕਲੋ ਅਤੇ ਕੁਝ ਹੋਰ ਕਰੋ।""ਮੈਨੂੰ ਲਗਦਾ ਕਿ ਇਹ ਬਹੁਤ ਘਿਨਾਉਣਾ ਹੈ ਕਿ ਕੁਝ ਲੋਕ ਦੂਸਰਿਆਂ ਦੀਆਂ ਅਜਿਹੀਆਂ ਤਸਵੀਰਾਂ ਨੂੰ ਇੰਟਨੈੱਟ 'ਤੇ ਪਾਉਣਾ ਆਪਣਾ ਹੱਕ ਸਮਝਦੇ ਹਨ। ਮੈਂ ਜਦੋਂ ਤੱਕ ਲੜ ਸਕਦੀ ਹਾਂ ਲੜਾਂਗੀ ਤੇ ਮੈਂ ਇਸ ਨੂੰ ਰੋਕਣ ਲਈ ਸਭ ਕੁਝ ਕਰਾਂਗੀ।(ਇਸ ਲੇਖ ਵਿੱਚ ਫੋਨ ਕਰਨ ਵਾਲਿਆਂ ਦੀ ਪਛਾਣ ਨੂੰ ਗੁਪਤ ਰੱਖਣ ਲਈ ਕੁਝ ਵੇਰਵੇ ਬਦਲ ਦਿੱਤੇ ਗਏ ਹਨ। ਜਿਵੇਂ ਕਿ ਨੈਸਲੀ ਕੇਟੈਨਾ ਨੂੰ ਦੱਸਿਆ ਗਿਆ ਹੈ।)ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਔਰਤਾਂ ਨੂੰ ਸਿਖਾਇਆ ਜਾਂਦਾ ਹੈ ਕਿ ਜਿੰਨੀ ਛੇਤੀ ਹੋ ਸਕੇ ਥੱਲੇ ਦੇਖਦੇ ਹੋਏ ਆਪਣੇ ਘਰ ਪਹੁੰਚੋ। ਸਾਡਾ ਮਕਸਦ ਇਸ ਸਿੱਖਿਆ ਨੂੰ ਭੁੱਲ ਕੇ ਰਾਹਾਂ ਦੇ ਵਿਚਕਾਰ ਤੁਰਨਾ ਸਿੱਖਣਾ ਹੈ।ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਘਰੋਂ ਭੱਜੀ ਕੁੜੀ ਟੋਰੰਟੋ ਪਹੁੰਚੀ ਤਾਂ ਚਿਹਰੇ 'ਤੇ ਕੁਝ ਇਸ ਤਰ੍ਹਾਂ ਦੀ ਖੁਸ਼ੀ ਸੀ 100 ਕਰੋੜ ਰੁਪਏ ਦੀ ਨੰਬਰ ਪਲੇਟ ਤੇ ਦੁਬਈ ਦਾ ਉਹ ਸ਼ੇਖ਼ਕੁੰਭ ਮੇਲਾ 2019 : ਅਖਾੜਿਆਂ ਦਾ ਇਤਿਹਾਸ ਤੇ ਦਾਅਵੇ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਭਾਰਤ 'ਚ ਕਿੰਨਾ ਤੇ ਕਿਵੇਂ ਖ਼ਤਰਨਾਕ ਹੋ ਸਕਦਾ ਹੈ ਵਟਸਐਪ 21 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44909510 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਭਾਰਤ ਸਰਕਾਰ ਨੇ ਵਟਸਐਪ ਨੂੰ ਕਿਹਾ ਸੀ ਕਿ ਉਹ ਸਾਂਝੀ ਕੀਤੀ ਜਾ ਰਹੀ ਸਮੱਗਰੀ ਬਾਰੇ ਆਪਣੀ ""ਜਵਾਬਦੇਹੀ ਅਤੇ ਜਿੰਮੇਵਾਰੀ"" ਤੋਂ ਟਾਲਾ ਨਹੀਂ ਵੱਟ ਸਕਦੀ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਵਟਸਐਪ ਰਾਹੀਂ ਫੈਲਣ ਵਾਲੇ ਸੰਦੇਸ਼ਾਂ ਕਰਕੇ ਦੇਸ ਵਿੱਚ ਭੀੜ ਹੱਥੋਂ ਆਏ ਦਿਨ ਕਤਲ ਹੁੰਦੇ ਹਨ।ਭਾਰਤ ਸਰਕਾਰ ਦੀਆਂ ਚੇਤਾਵਨੀਆਂ ਤੋਂ ਬਾਅਦ ਵਟਸਐਪ ਨੇ ਮੈਸਜ ਫਾਰਵਰਡ ਕਰਨ ਦੇ ਆਪਣੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ।ਵੀਰਵਾਰ ਨੂੰ ਭਾਰਤ ਸਰਕਾਰ ਨੇ ਮੈਸਜਿੰਗ ਐਪ ਦੀ ਕੰਪਨੀ ਨੂੰ ਆਗਾਹ ਕੀਤਾ ਸੀ ਕਿ ਜੇ ਉਸ ਨੇ ਕੋਈ ਕਦਮ ਨਾ ਚੁੱਕਿਆ ਤਾਂ ਉਸਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਹ ਵੀ ਪੜ੍ਹੋ꞉'ਉਹ ਪਤੀ-ਪਤਨੀ ਦਾ ਲਵ ਸੀਨ ਸੀ, ਮੈਂ ਸ਼ਰਮਿੰਦਾ ਨਹੀਂ ਹਾਂ'ਬੇ-ਭਰੋਸਗੀ ਦਾ ਮਤਾ: 'ਪੱਪੂ' ਵੀ ਪਾਸ ਤੇ ਮੋਦੀ ਵੀ ਜਿੱਤ ਗਏ'ਮੈਨੂੰ ਕੋਠੇ 'ਤੇ ਬਿਠਾਉਣ ਲਈ ਛੇਤੀ ਜਵਾਨ ਕਰਨ ਵਾਲੀਆਂ ਦਵਾਈਆਂ ਦਿੱਤੀਆਂ'ਨੌਕਰੀ ਦੇਣ ਦੇ ਬਹਾਨੇ ਬੁਲਾ ਕੇ 40 ਨੇ ਕੀਤਾ ਬਲਾਤਕਾਰ ਭਾਰਤ ਸਰਕਾਰ ਚਿੰਤਤ ਕਿਉਂਭਾਰਤ ਵਟਸਐਪ ਦਾ ਸਭ ਤੋਂ ਵੱਡਾ ਬਾਜਾਰ ਹੈ, ਮੁਲਕ ਵਿਚ ਇਸ ਦੇ 20 ਕਰੋੜ ਤੋਂ ਵਧੇਰੇ ਵਰਤੋਂਕਾਰ ਹਨ। ਇਹ ਦੇਸ ਦੀ ਸਭ ਤੋਂ ਵੱਡੀ ਇੰਟਰਨੈਂਟ ਆਧਾਰਿਤ ਸਰਵਿਸ ਹੈ। ਤਕਨੀਕੀ ਮਾਹਰ ਪ੍ਰਸ਼ਾਂਤੋ ਕੇ ਰਾਏ ਮੁਤਾਬਕ ਭਾਰਤ ਵਿਚ ਸਰਕਾਰ ਨੇ ਅਗਲੇ ਤਿੰਨ ਸਾਲਾਂ ਦੌਰਾਨ 30 ਕਰੋੜ ਲੋਕਾਂ ਨੂੰ ਇੰਟਰਨੈੱਟ ਉਪਭੋਗਤਾ ਦੇ ਦਾਇਰੇ ਵਿਚ ਲਿਆਉਣ ਦਾ ਟੀਚਾ ਮਿਥਿਆ ਹੋਇਆ ਹੈ।ਇਨ੍ਹਾਂ ਵਿਚੋਂ ਬਹੁਤ ਗਿਣਤੀ ਅੰਗਰੇਜ਼ੀ ਨਾ ਜਾਨਣ ਵਾਲਿਆਂ ਦੀ ਹੋਵੇਗੀ, ਜਿਹੜੇ ਜਿਆਦਾ ਵੀਡੀਓ ਤੇ ਮਿਊਜ਼ਕ ਹੀ ਦੇਖਦੇ-ਸੁਣਦੇ ਹਨ। 3 ਮਹੀਨੇ 'ਚ 17 ਕਤਲਵੀਡੀਓ ਰਾਹੀ ਫੇਕ ਨਿਊਜ਼ ਫ਼ੈਲਾਉਣ ਦਾ ਵਟਸਐਪ ਸਭ ਤੋਂ ਆਸਾਨ ਮੰਚ ਹੈ, ਇਸ ਨਾਲ ਲੋਕਾਂ ਨੂੰ ਗੁਮਰਾਹ ਕਰਨਾ ਆਸਾਨ ਹੈ। ਜਰਾ ਸੋਚੋ ਕਿ ਕਿਸੇ ਲੜਾਈ ਦੇ ਪੁਰਾਣੇ ਵੀਡੀਓ ਨੂੰ ਇੰਟਰਨੈੱਟ ਰਾਹੀ ਫੈਲਾ ਕੇ ਕਿਵੇਂ ਲੋਕਾਂ ਨੂੰ ਭੜਕਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਨੇ ਸਰਕਾਰ ਨੂੰ ਚਿੰਤਾ ਵਿੱਚ ਪਾਇਆ ਹੈ।ਪਿਛਲੇ ਤਿੰਨ ਮਹੀਨਿਆਂ ਦੌਰਾਨ ਭੀੜ ਨੇ 17 ਕਤਲ ਕੀਤੇ ਹਨ। ਇਹ ਸਾਰੇ ਮਾਮਲੇ ਇੰਟਰਨੈੱਟ ਰਾਹੀ ਲੋਕਾਂ ਨੂੰ ਭੜਕਾ ਕੇ ਅੰਜ਼ਾਮ ਦਿੱਤੇ ਗਏ ਹਨ। ਹੁਣ ਤੁਸੀਂ ਪੰਜ ਵਾਰ ਤੋਂ ਵੱਧ ਕੋਈ ਸੁਨੇਹਾ ਅੱਗੇ ਨਹੀਂ ਭੇਜ ਸਕਦੇਵਟਸਐਪ ਨੇ ਦੱਸਿਆ ਕਿ ਭਾਰਤੀ ਲੋਕ ਸਭ ਤੋਂ ਵੱਧ ਮੈਸਜ ਅੱਗੇ ਭੇਜਦੇ ਹਨ।ਹਾਲੇ ਤੱਕ ਕਿਸੇ ਵਟਸਐਪ ਸਮੂਹ ਵਿੱਚ 256 ਤੋਂ ਵਧੇਰੇ ਲੋਕ ਨਹੀਂ ਹੋ ਸਕਦੇ। ਜਿਨ੍ਹਾਂ ਸੁਨੇਹਿਆਂ ਕਰਕੇ ਹਿੰਸਾ ਦੀਆਂ ਘਟਨਾਵਾਂ ਹੋਈਆਂ ,ਉਨ੍ਹਾਂ ਨੂੰ 100 ਤੋਂ ਵੱਧ ਮੈਂਬਰਾਂ ਵਾਲੇ ਇੱਕ ਤੋਂ ਵੱਧ ਗਰੁਪਾਂ ਵਿੱਚ ਫਾਰਵਰਡ ਕੀਤਾ ਗਿਆ।ਨਵੇਂ ਨਿਯਮਾਂ ਤਹਿਤ ਵਟਸਐਪ ਦੀ ਵੈੱਬਸਾਈਟ ਉੱਪਰ ਛਪੇ ਬਲਾਗ ਵਿੱਚ ਕੰਪਨੀ ਨੇ ਕਿਹਾ ਕਿ ਉਹ ਵਰਤੋਂਕਾਰਾਂ ਵੱਲੋਂ ਸੁਨੇਹੇ ਫਾਰਵਰਡ ਕਰਨ ਦੀ ਹੱਦ ਮਿੱਥਣ ਦੀ ਪਰਖ ਕਰ ਰਹੀ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਜੇ ਫੇਸਬੁੱਕ ਤੇ ਵਟਸਐਪ ਉੱਤੇ ਟੈਕਸ ਲੱਗ ਜਾਵੇਭਾਰਤੀਆਂ ਲਈ ਇਹ ਹੱਦ ਹੋਰ ਵੀ ਘੱਟ ਹੋਵੇਗੀ। ਭਾਰਤ ਵਿੱਚ ਵਟਸਐਪ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਵਿਅਕਤੀ ਇੱਕ ਸੰਦੇਸ਼ ਨੂੰ ਪੰਜ ਵਾਰ ਤੋਂ ਵਧੇਰੇ ਵਾਰ ਅੱਗੇ ਨਹੀਂ ਭੇਜ ਸਕੇਗਾ।ਹਾਲਾਂਕਿ ਇਸ ਨਾਲ ਉਸ ਸਮੂਹ ਦੇ ਹੋਰ ਮੈਂਬਰਾਂ ਨੂੰ ਉਹੀ ਸੁਨੇਹਾ ਅੱਗੇ ਭੇਜਣ ਤੋਂ ਨਹੀਂ ਰੋਕਿਆ ਜਾ ਸਕੇਗਾ।ਵਟਸਐਪ ਨੂੰ ਉਮੀਦ ਹੈ ਕਿ ਇਸ ਨਾਲ ਸੁਨੇਹੇ ਘੱਟ ਲੋਕਾਂ ਤੱਕ ਪਹੁੰਚਣਗੇ।ਕੰਪਨੀ ਨੇ ਇਹ ਵੀ ਕਿਹਾ ਕਿ ਜਿਸ ਸੰਦੇਸ਼ ਵਿੱਚ ਵੀਡੀਓ ਜਾਂ ਤਸਵੀਰਾਂ ਹੋਣਗੀਆਂ ਉਨ੍ਹਾਂ ਦੇ ਬਿਲਕੁਲ ਨਜ਼ਦੀਕ ਦਿਸਣ ਵਾਲਾ ਕਵਿਕ ਫਾਰਵਰਡ ਬਟਨ ਹਟਾ ਦਿੱਤਾ ਜਾਵੇਗਾ। Image copyright Getty Images ਫੋਟੋ ਕੈਪਸ਼ਨ ਬਿਦਰ ਵਿੱਚ ਭੀੜ ਨੇ ਅਫਵਾਹ ਦੇ ਪ੍ਰਭਾਵ ਹੇਠ ਆ ਕੇ ਇੱਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਮਗਰੋਂ ਪੁਲਿਸ ਨੇ ਵਟਸਐਪ ਗਰੁੱਪ ਦੇ ਐਡਮਿਨ ਅਤੇ ਵੀਡੀਓ ਪਾਉਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਵਟਸਐਪ ਨੇ ਇਹ ਬਦਲਾਅ ਭੀੜ ਵੱਲੋਂ ਕਤਲ ਦੀਆਂ ਹੋਈਆਂ ਕਈ ਘਟਨਾਵਾਂ ਤੋਂ ਬਾਅਦ ਲਿਆ ਗਿਆ ਹੈ। ਅਪ੍ਰੈਲ 2018 ਤੋਂ ਹੁਣ ਤੱਕ ਹੋਈਆਂ ਘਟਨਾਵਾਂ ਵਿੱਚ 18 ਤੋਂ ਵੱਧ ਜਾਨਾਂ ਗਈਆਂ ਹਨ ਮੀਡੀਆ ਰਿਪੋਰਟਾਂ ਮੁਤਾਬਕ ਇਹ ਗਿਣਤੀ ਇਸ ਤੋਂ ਹੋਰ ਵਧੇਰੇ ਹੈ।ਇਲਜ਼ਾਮ ਲਾਏ ਗਏ ਕਿ ਵਟਸਐਪ ਰਾਹੀਂ ਫੈਲੀਆਂ ਬੱਚਾ ਚੋਰੀ ਦੀਆਂ ਅਫਵਾਹਾਂ ਤੋਂ ਬਾਅਦ ਲੋਕਾਂ ਨੇ ਅਜਨਬੀਆਂ ਉੱਪਰ ਹਮਲੇ ਕੀਤੇ।ਪੁਲਿਸ ਮੁਤਾਬਕ ਲੋਕਾਂ ਨੂੰ ਇਹ ਸਮਝਾਉਣਾ ਮੁਸ਼ਕਿਲ ਸੀ ਕਿ ਇਹ ਸੁਨੇਹੇ ਝੂਠੇ ਹਨ।ਜਵਾਬਦੇਹ ਬਣੇ ਵਟਸਐਪਹਾਲ ਹੀ ਵਿੱਚ ਸ਼ੋਸ਼ਲ ਮੀਡੀਆ ਉੱਪਰ ਫੈਲੀਆਂ ਅਫਵਾਹਾਂ ਤੋਂ ਲੋਕਾਂ ਨੂੰ ਜਾਗਰੂਕ ਬਣਾਉਣ ਲਈ ਤ੍ਰਿਪੁਰਾ ਸਰਕਾਰ ਨੇ ਇੱਕ ਵਿਅਕਤੀ ਨੂੰ ਪਿੰਡ-ਪਿੰਡ ਭੇਜਿਆ ਪਰ ਲੋਕਾਂ ਨੇ ਉਸੇ ਨੂੰ ਬੱਚਾ ਚੋਰ ਸਮਝ ਕੇ ਮਾਰ ਦਿੱਤਾ। Image copyright Getty Images ਫੋਟੋ ਕੈਪਸ਼ਨ ਵਟਸਐਪ ਫੇਸਬੁੱਕ ਦੀ ਹੀ ਕੰਪਨੀ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਵਟਸਐਪ ਨੂੰ ਚੇਤਾਵਨੀ ਦਿੱਤੀ ਸੀ ਕਿ ਵਰਤੋਂਕਾਰ ਵੱਲੋਂ ਸਾਂਝੀ ਕੀਤੀ ਜਾ ਰਹੀ ਸਮੱਗਰੀ ਬਾਰੇ ਆਪਣੀ ""ਜਵਾਬਦੇਹੀ ਅਤੇ ਜਿੰਮੇਵਾਰੀ"" ਤੋਂ ਟਾਲਾ ਨਹੀਂ ਵੱਟ ਸਕਦੀ।ਇਸ ਦੇ ਜਵਾਬ ਵਿੱਚ ਵਟਸਐਪ ਨੇ ਕਿਹਾ ਸੀ ਕਿ ਉਹ ""ਹਿੰਸਾ ਦੀਆਂ ਇਨ੍ਹਾਂ ਘਟਨਾਵਾਂ ਤੋਂ ਹੈਰਾਨ ਹੈ"" ਪਰ ""ਇਸ ਚੁਣੌਤੀ ਨਾਲ ਨਜਿੱਠਣ ਲਈ ਸਰਕਾਰ ਆਮ ਲੋਕਾਂ ਅਤੇ ਤਕਨੀਕੀ ਕੰਪਨੀਆ ਨੂੰ ਮਿਲ ਕੇ ਕੰਮ ਕਰਨਾ ਪਵੇਗਾ।""ਵਟਸਐਪ ਫੇਸਬੁੱਕ ਦੀ ਹੀ ਕੰਪਨੀ ਹੈ। ਇੱਕ ਦੂਸਰੇ ਨੂੰ ਸੰਦੇਸ਼ ਭੇਜਣ ਵਾਲੀ ਇਸ ਐਪ ਦੀ ਸਭ ਤੋਂ ਵੱਧ ਵਰਤੋਂ ਭਾਰਤ ਵਿੱਚ ਕੀਤੀ ਜਾਂਦੀ ਹੈ। ਜਾਣਕਾਰੀ ਤੇਜ਼ੀ ਨਾਲ ਫੈਲਣ ਕਰਕੇ ਲੋਕ ਜਲਦੀ ਹੀ ਕਿਸੇ ਥਾਂ ਇਕੱਠੇ ਹੋ ਸਕਦੇ ਹਨ।ਸੋਸ਼ਲ ਮੀਡੀਆ ਦੀ ਦੁਰਵਰਤੋਂ ਬਾਰੇ ਇਹ ਵੀ ਪੜ੍ਹੋ꞉ਵਟਸਐਪ ਦੀਆਂ ਅਫਵਾਹਾਂ ਨੇ ਲਈ ਇੱਕ ਹੋਰ ਜਾਨ ਮੰਦਸੌਰ ਰੇਪ ਕੇਸ ਵਿੱਚ ਜੁੱਤੇ ਨੇ ਖੋਲ੍ਹਿਆ ਭੇਤਵਟਸਐਪ ਗਰੁੱਪ 'ਚ 'ਗਲਤੀ' ਨਾਲ ਪੋਸਟਿੰਗ ਨੇ ਲਈ ਜਾਨਸਰਹੱਦ ਪਾਰੋਂ ਨਸ਼ਾ ਤਸਕਰਾਂ ਲਈ 'ਬੀਮਾ' ਸਕੀਮ !ਕਿਉਂ 'ਵੱਟਸਐਪ 'ਤੇ ਵੀਡੀਓ ਪਾਉਣਾ' ਪਿਆ ਇੰਸਪੈਕਟਰ ਲਈ ਭਾਰੂ?ਵੱਟਸਐਪ ’ਤੇ ਫੇਕ ਨਿਊਜ਼ ਦਾ ਪ੍ਰਸਾਰ ਕਿਵੇਂ ਰੁਕੇਗਾਗੂਗਲ, ਇੰਸਟਾਗ੍ਰਾਮ, ਫੇਸਬੁੱਕ ਖ਼ਿਲਾਫ਼ ਸ਼ਿਕਾਇਤਾਂ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੰਜਾਬ ਦੀ ਸ਼ਗਨ ਸਕੀਮ ਤਹਿਤ ਵਿਆਹੀਆਂ ਕੁੜੀਆਂ ਨੂੰ 9 ਮਹੀਨਿਆਂ ਤੋਂ ਨਹੀਂ ਮਿਲੀ ਰਕਮ - 5 ਅਹਿਮ ਖਬਰਾਂ 27 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46353936 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images/AFP ਦਿ ਟ੍ਰਿਬਿਊਨ ਮੁਤਾਬਕ ਸਰਕਾਰ ਬਣਨ ਦੇ ਚਾਰ ਮਹੀਨੇ ਬਾਅਦ ਹੀ ਕਾਂਗਰਸ ਨੇ ਆਸ਼ੀਰਦਵਾਦ ਸਕੀਮ ਤਹਿਤ ਸ਼ਗਨ ਵਿੱਚ ਵਾਧਾ ਕਰਦਿਆਂ ਇਹ ਰਕਮ 15,000 ਤੋਂ 20,000 ਰੁਪਏ ਕਰ ਦਿੱਤੀ ਸੀ। ਪਰ ਪਿਛਲੇ 9 ਮਹੀਨਿਆਂ ਦੌਰਾਨ ਜਿਨ੍ਹਾਂ ਕੁੜੀਆਂ ਦੇ ਵਿਆਹ ਹੋਏ ਹਨ ਉਹ ਸ਼ਗਨ ਦੀ ਉਡੀਕ ਕਰ ਰਹੀਆਂ ਹਨ।ਇਸ ਸਕੀਮ ਦੇ ਤਹਿਤ ਸੂਬਾ ਸਰਕਾਰ ਐਸਸੀ/ਬੀਸੀ ਜਾਂ ਫਿਰ ਵਿੱਤੀ ਤੌਰ 'ਤੇ ਕਮਜ਼ੋਰ ਵਰਗ ਦੀਆਂ ਕੁੜੀਆਂ ਨੂੰ ਪੈਸੇ ਦਿੰਦੀ ਹੈ। ਪੈਸੇ ਸਿੱਧਾ ਕੁੜੀ ਜਾਂ ਉਸ ਦੇ ਪਰਿਵਾਰ ਦੇ ਖਾਤੇ ਵਿੱਚ ਪਹੁੰਚਾਏ ਜਾਂਦੇ ਹਨ। ਮੁਕਤਸਰ ਦੇ ਜ਼ਿਲ੍ਹਾ ਭਲਾਈ ਅਫਸਰ ਜਗਮੋਹਨ ਸਿੰਘ ਦਾ ਕਹਿਣਾ ਹੈ, ""ਮੁਕਤਸਰ ਵਿੱਚ 1700 ਕੁੜੀਆਂ ਸ਼ਗਨ ਦੀ ਉਡੀਕ ਕਰ ਰਹੀਆਂ ਹਨ। ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਹਾਲਾਤ ਇਹੀ ਹਨ। ਹਰੇਕ ਮਹੀਨੇ ਦੇ ਪਹਿਲੇ ਹਫ਼ਤੇ ਅਸੀਂ ਮੁੱਖ ਦਫ਼ਤਰ ਵਿੱਚ ਉਨ੍ਹਾਂ ਕੁੜੀਆਂ ਦੀ ਸੂਚੀ ਭੇਜਦੇ ਹਾਂ ਜੋ ਇਸ ਸਕੀਮ ਦੇ ਤਹਿਤ ਹੱਕਦਾਰ ਹਨ।"" ਇਹ ਵੀ ਪੜ੍ਹੋ:ਕਰਤਾਰਪੁਰ ਲਾਂਘਾ: ਜਨਰਲ ਬਾਜਵਾ ਪੰਜਾਬ 'ਚ ਦਹਿਸ਼ਤੀ ਕਾਰਵਾਈ ਬੰਦ ਕਰੇ - ਕੈਪਟਨ'ਨਾ ਸੀ ਭੀੜ, ਨਾ ਨਵੇਂ ਮੁੱਦੇ ਤੇ ਨਾਅਰੇ ਵੀ ਹਾਈਜੈੱਕ ਹੋਏ'ਤੁਹਾਡਾ ਮੋਬਾਈਲ ਨੈਟਵਰਕ ਤੇਜ਼ ਹੈ ਜਾਂ ਵਾਈਫਾਈ?ਰਾਜੋਆਣਾ ਦੀ ਰਿਹਾਈ ਅਗਲੇ ਸਾਲ ਤੱਕ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬੀ ਟ੍ਰਿਬਿਊਨ ਮੁਤਾਬਕ ਅਕਾਲ ਤਖ਼ਤ ਨੇ ਸੋਮਵਾਰ ਨੂੰ ਸ਼੍ਰੋਮਣੀ ਕਮੇਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਅਗਲੇ ਸਾਲ ਤੱਕ ਯਕੀਨੀ ਬਣਾਏ। Image copyright Getty Images ਪੰਜ ਸਿੰਘ ਸਾਹਿਬਾਨ ਦੀ ਬੈਠਕ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਅਗਲੇ ਸਾਲ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੇਅੰਤ ਸਿੰਘ ਹੱਤਿਆ ਕਾਂਡ 'ਚ ਸ਼ਜਾ-ਏ-ਮੌਤ ਹਾਸਲ ਰਾਜੋਆਣਾ ਦੀ ਰਹਿਮ ਪਟੀਸ਼ਨ ਪਿਛਲੇ ਸੱਤ ਸਾਲਾਂ ਤੋਂ ਰਾਸ਼ਟਰਪਤੀ ਕੋਲ ਬਕਾਇਆ ਪਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜ਼ੋਰਦਾਰ ਹੰਭਲਾ ਮਾਰੇ ਤਾਂ ਜੋ ਰਾਸ਼ਟਰਪਤੀ ਕੋਲ ਪਈ ਅਪੀਲ ਦੇ ਹਾਂ-ਪੱਖੀ ਨਤੀਜੇ ਨਿਕਲਣ ਅਤੇ ਰਾਜੋਆਣਾ ਰਿਹਾਅ ਹੋ ਜਾਣ।ਵੈੱਬ ਚੈੱਕ-ਇਨ ਫੀਸ ਹੋਏਗੀ ਰਿਵੀਊਦਿ ਇੰਡੀਅਨ ਐਕਸਪ੍ਰੈਸ ਅਨੁਸਾਰ ਉਡਾਣਾਂ ਵੱਲੋਂ ਵੈੱਬ ਚੈੱਕ-ਇਨ ਦੌਰਾਨ ਲਈ ਜਾਂਦੀ ਫੀਸ ਨੂੰ ਹਵਾਬਾਜ਼ੀ ਮੰਤਰਾਲੇ ਰਿਵੀਊ ਕਰੇਗਾ। ਇੱਕ ਟਵੀਟ ਰਾਹੀਂ ਮੰਤਰਾਲੇ ਨੇ ਕਿਹਾ, ""ਕਈ ਉਡਾਣਾਂ ਸਾਰੀਆਂ ਸੀਟਾਂ ਦੇ ਵੈੱਬ ਚੈੱਕ-ਇਨ ਲਈ ਫੀਸ ਲਾ ਰਹੀਆਂ ਹਨ। ਅਸੀਂ ਇਹ ਚੈੱਕ ਕਰਾਂਗੇ ਕਿ ਇਹ ਨਿਯਮਾਂ ਦੇ ਅਧੀਨ ਹੈ ਜਾਂ ਨਹੀਂ।"" Image copyright Getty Images ਭਾਰਤ ਦੀ ਸਭ ਤੋਂ ਵੱਡੀ ਹਵਾਈ ਸੇਵਾ ਇੰਡੀਗੋ ਨੇ ਇੱਕ ਗਾਹਕ ਨੂੰ ਟਵੀਟ ਕਰਕੇ ਕਿਹਾ, ""ਸਾਡੀ ਰਿਵਾਈਜ਼ਡ ਨੀਤੀ ਦੇ ਤਹਿਤ ਵੈੱਬ ਚੈੱਕ-ਇਨ ਲਈ ਸਾਰੀਆਂ ਸੀਟਾਂ ਲਈ ਹੀ ਫੀਸ ਲੱਗੇਗੀ। ਮੁਫ਼ਤ ਸੇਵਾ ਲਈ ਤੁਸੀਂ ਹਵਾਈ-ਅੱਡੇ 'ਤੇ ਚੈੱਕ-ਇਨ ਕਰ ਸਕਦੇ ਹੋ। ਸੀਟਾਂ ਮੌਜੂਦਗੀ ਦੇ ਆਧਾਰ 'ਤੇ ਦਿੱਤੀਆਂ ਜਾਣਗੀਆਂ।""ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਨਵੇਂ ਨਿਯਮ 14 ਨਵੰਬਰ ਤੋਂ ਲਾਗੂ ਹਨ। ਇਸ ਤੋਂ ਪਹਿਲਾਂ ਇੰਡੀਗੋ ਵਿੱਚ ਕੁਝ ਹੀ ਸੀਟਾਂ ਲਈ ਵੈੱਬ ਚੈੱਕ-ਇਨ ਦੌਰਾਨ ਫੀਸ ਦੇਣੀ ਪੈਂਦੀ ਸੀ ਜਿਵੇਂ ਕਿ ਖਿੜਕੀ ਵਾਲੀ ਸੀਟ ਲਈ ਜਾਂ ਫਿਰ ਜ਼ਿਆਦਾ ਖੁੱਲ੍ਹੀ ਸੀਟ ਵਾਸਤੇ।ਸੁਨੀਲ ਅਰੋੜਾ ਹੋਣਗੇ ਨਵੇਂ ਮੁੱਖ ਚੋਣ ਅਧਿਕਾਰੀਦਿ ਇੰਡੀਅਨ ਐਕਸਪ੍ਰੈਸ ਅਨੁਸਾਰ ਸੁਨੀਲ ਅਰੋੜਾ 2 ਦਿਸੰਬਰ ਨੂੰ ਮੌਜੂਦਾ ਮੁੱਖ ਚੋਣ ਅਧਿਕਾਰੀ ਓਪੀ ਰਾਵਤ ਦੀ ਥਾਂ ਲੈਣਗੇ ਜੋ ਕਿ 1 ਦਿਸੰਬਰ ਨੂੰ ਰਿਟਾਇਰ ਹੋਣ ਵਾਲੇ ਹਨ। ਸੁਨੀਲ ਅਰੋੜਾ 1980 ਬੈਚ ਦੇ ਰਾਜਸਥਾਨ ਕੈਡਰ ਦੇ ਆਈਏਐਸ ਅਧਿਕਾਰੀ ਹਨ ਅਤੇ ਕਈ ਅਹਿਮ ਵਿਭਾਗਾਂ ਵਿੱਚ ਰਹਿ ਚੁੱਕੇ ਹਨ। ਇਸ ਵਿੱਚ ਸਕਿੱਲ ਡੈਵਲੈਪਮੈਂਟ ਸੈਕਰੇਟਰੀ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਹਿਮ ਅਹੁਦੇ ਵੀ ਸ਼ਾਮਿਲ ਹਨ। Image copyright AFP ਅਰੋੜਾ ਵਿੱਤ, ਕੱਪੜਾ ਅਤੇ ਨੀਤੀ ਆਯੋਗ ਵਿੱਚ ਵੀ ਸੇਵਾ ਨਿਭਾ ਚੁੱਕੇ ਹਨ। ਉਹ ਇੰਡੀਅਨ ਏਅਰਲਾਈਂਸ ਦੇ ਸੀਐੱਮਡੀ ਅਹੁਦੇ 'ਤੇ ਵੀ ਪੰਜ ਸਾਲ ਰਹੇ ਹਨ।ਮੰਨਿਆ ਜਾਂਦਾ ਹੈ ਕਿ ਸੁਨੀਲ ਅਰੋੜਾ ਰਾਜਸਥਾਨ ਦੀ ਮੌਜੂਦਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਭਰੋਸੇਮੰਦ ਹਨ। ਉਹ ਸਾਲ 2005 ਤੋਂ 2009 ਵਿਚਾਲੇ ਰਾਜੇ ਦੇ ਮੁੱਖ ਸਕੱਤਰ ਵੀ ਰਹਿ ਚੁੱਕੇ ਹਨ।ਟਰੰਪ ਨੇ ਮੈਕਸੀਕੋ ਨੂੰ ਕਿਹਾ ਕਿ ਪਰਵਾਸੀਆਂ ਨੂੰ ਵਾਪਸ ਭੇਜੋ ਹਿੰਦੁਸਤਾਨ ਟਾਈਮਜ਼ ਮੁਤਾਬਕ ਪਰਵਾਸੀਆਂ 'ਤੇ ਅੱਥਰੂ ਗੈਸ ਦੇ ਗੋਲੇ ਛੱਡਣ ਤੋਂ ਇੱਕ ਦਿਨ ਬਾਅਦ ਅਮੀਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਮੈਕਸੀਕੋ ਬਾਰਡਰ ਨੂੰ ਪੱਕੇ ਤੌਰ ਉੱਤੇ ਹੀ ਬੰਦ ਕਰ ਦੇਣਗੇ। Image copyright Getty Images ਟਰੰਪ ਨੇ ਟੀਵਟ ਕਰਕੇ ਕਿਹਾ, ""ਮੈਕਸੀਕੋ ਨੂੰ ਚਾਹੀਦਾ ਹੈ ਕਿ ਉਹ ਪਰਵਾਸੀਆਂ ਨੂੰ ਉਨ੍ਹਾਂ ਦੇ ਦੇਸ ਵਾਪਸ ਭੇਜ ਦੇਵੇ, ਇਨ੍ਹਾਂ ਵਿੱਚੋਂ ਕਾਫ਼ੀ ਅਪਰਾਧੀ ਹਨ। ਇਹ ਚਾਹੇ ਜਹਾਜ ਰਾਹੀਂ ਕਰੋ, ਬੱਸ ਰਾਹੀਂ ਜਾਂ ਫਿਰ ਕਿਸੇ ਵੀ ਤਰ੍ਹਾਂ ਪਰ ਇਹ ਪਰਵਾਸੀ ਅਮਰੀਕਾ ਦਾਖਲ ਨਹੀਂ ਹੋਣੇ ਚਾਹੀਦੇ। ਜੇ ਲੋੜ ਪਈ ਤਾਂ ਅਸੀਂ ਪੱਕੇ ਤੌਰ 'ਤੇ ਸਰਹੱਦ ਸੀਲ ਕਰ ਦੇਵਾਂਗੇ।""ਅਮਰੀਕਾ ਵਾਲੇ ਪਾਸੇ ਏਜੰਟਾਂ ਨੇ 42 ਪਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜੋ ਕਿ ਸਰਹੱਦ ਪਾਰ ਕਰਕੇ ਆਏ ਸਨ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮੰਗਲ 'ਤੇ ਪਾਣੀ ਦੀ 'ਝੀਲ' ਮਿਲੀ ਮੈਰੀ ਹੈਲਟਨ ਪੱਤਰਕਾਰ, ਬੀਬੀਸੀ 26 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44964356 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Science Photo Library ਖੋਜਕਾਰਾਂ ਨੂੰ ਮੰਗਲ ਗ੍ਰਹਿ 'ਤੇ ਪਾਣੀ ਦੇ ਪਦਾਰਥਾਂ ਦੇ ਤੱਤ ਹੋਣ ਦੇ ਸਬੂਤ ਮਿਲੇ ਹੈ।ਉਨ੍ਹਾਂ ਦਾ ਮੰਨਣਾ ਹੈ ਕਿ ਮੰਗਲ ਗ੍ਰਹਿ ਦੇ ਦੱਖਣੀ ਧਰੁਵ ਬਰਫ਼ ਦੇ ਹੇਠਾਂ ਇੱਕ ਝੀਲ ਹੈ, ਜੋ ਕਿ 20 ਕਿਲੋਮੀਟਰ ਤੱਕ ਫੈਲੀ ਹੋਈ ਹੈ।ਪਹਿਲਾਂ ਦੀ ਖੋਜ ਮੁਤਾਬਕ ਮੰਗਲ 'ਤੇ ਪਾਣੀ ਰੁਕ-ਰੁਕ ਕੇ ਵਹਿ ਰਿਹਾ ਸੀ ਪਰ ਇਹ ਪਹਿਲਾ ਚਿੰਨ੍ਹ ਹੈ, ਜੋ ਕਿ ਦੱਸਦਾ ਹੈ ਕਿ ਗ੍ਰਹਿ 'ਤੇ ਲਗਾਤਾਰ ਪਾਣੀ ਦਾ ਸਰੋਤ ਹੈ।ਇਹ ਵੀ ਪੜ੍ਹੋ:ਪਾਕਿਸਤਾਨ: ਇਮਰਾਨ ਦੀ ਪਾਰਟੀ ਰੁਝਾਨਾਂ 'ਚ ਅੱਗੇ, ਵਿਰੋਧੀਆਂ ਵੱਲੋਂ ਧਾਂਦਲੀ ਦੇ ਇਲਜ਼ਾਮਕੀ ਮੌਤ ਦੀ ਸਜ਼ਾ ਤੋਂ ਡਰ ਕੇ ਬਲਾਤਕਾਰ ਘੱਟ ਹੁੰਦੇ ਹਨ? ਵਟਸਐਪ ਐਡਮਿਨ ਹੋਣਾ ਕਿੰਨਾ ਖਤਰਨਾਕ ਹੈਅਤੀਤ ਵਿੱਚ ਨਾਸਾ ਦੇ ਕਿਰੋਸਿਟੀ ਰੋਵਰ (ਇੱਕ ਕਾਰ ਦੇ ਆਕਾਰ ਦਾ) ਨੇ ਜਿਵੇਂ ਪਹਿਲਾਂ ਹੀ ਲੱਭਿਆ ਸੀ ਕਿ ਪਾਣੀ ਦਾ ਸਰੋਤ ਹੈ, ਉਸੇ ਤਰ੍ਹਾਂ ਦੀ ਹੀ ਝੀਲ ਵਰਗਾ ਸਰੋਤ ਲੱਭਿਆ ਹੈ।ਕਿਸ ਔਜਾਰ ਰਾਹੀਂ ਪਾਣੀ ਲੱਭਿਆ?ਹਾਲਾਂਕਿ ਮੰਗਲ ਗ੍ਰਹਿ 'ਤੇ ਵਾਤਾਵਰਨ ਠੰਢਾ ਹੈ, ਜਿਸ ਕਾਰਨ ਜ਼ਿਆਦਾਤਰ ਪਾਣੀ ਬਰਫ਼ ਬਣਿਆ ਹੋਇਆ ਹੈ।ਇਹ ਨਤੀਜੇ ਕਾਫ਼ੀ ਉਤਸ਼ਾਹਜਨਕ ਹਨ ਕਿਉਂਕਿ ਵਿਗਿਆਨੀਆਂ ਨੇ ਮੰਗਲ 'ਤੇ ਪਾਣੀ ਦੀ ਖੋਜ ਲਈ ਲੰਮਾਂ ਸਮਾਂ ਖੋਜ ਕੀਤੀ ਹੈ ਪਰ ਇਹ ਨਤੀਜੇ ਹਾਲੇ ਸਪੱਸ਼ਟ ਨਹੀਂ ਹਨ। Image copyright NASA/JPL/Malin Space Science Systems ਫੋਟੋ ਕੈਪਸ਼ਨ ਮੰਗਲ ਗ੍ਰਹਿ 'ਤੇ ਵਾਤਾਵਰਨ ਠੰਢਾ ਹੈ ਜਿਸ ਕਾਰਨ ਜ਼ਿਆਦਾਤਰ ਪਾਣੀ ਬਰਫ਼ ਬਣਿਆ ਹੋਇਆ ਹੈ ਇਹ ਖੋਜ ਉਨ੍ਹਾਂ ਲੋਕਾਂ ਲਈ ਕਾਫ਼ੀ ਦਿਲਚਸਪ ਹੈ, ਜੋ ਕਿ ਧਰਤੀ ਤੋਂ ਪਾਰ ਜ਼ਿੰਦਗੀ ਹੋਣ ਦੀ ਖੋਜ ਕਰ ਰਹੇ ਹਨ। ਹਾਲਾਂਕਿ ਇਹ ਹਾਲੇ ਵੀ ਜੀਵ ਵਿਗਿਆਨ ਦੀ ਖੋਜ ਦਾ ਹਿੱਸਾ ਨਹੀਂ ਬਣ ਸਕਦਾ।ਇਹ ਖੋਜ ਮਾਰਸਿਸ ਰਾਹੀਂ ਕੀਤੀ ਗਈ ਹੈ। ਮਾਰਸਿਸ ਇੱਕ ਰਾਡਾਰ ਉਪਕਰਨ ਹੈ, ਜੋ ਕਿ ਯੂਰਪੀ ਸਪੇਸ ਏਜੰਸੀ ਦੇ ਮਾਰਸ ਐਕਪ੍ਰੈਸ ਓਰਬਿਟਰ 'ਤੇ ਲਿਜਾਇਆ ਗਿਆ ਸੀ।ਖੋਜ ਕਰਨ ਵਾਲੇ ਖਗੋਲ ਭੌਤਿਕੀ, ਇਟਲੀ ਦੀ ਕੌਮੀ ਸੰਸਥਾ ਦੇ ਪ੍ਰੋਫੈੱਸਰ ਰੌਬਰਟੋ ਓਰਸੇਈ ਮੁਤਾਬਕ, ""ਇਹ ਸ਼ਾਇਦ ਜ਼ਿਆਦਾ ਵੱਡੀ ਝੀਲ ਨਹੀਂ ਹੈ।""ਮਾਰਸਿਸ ਇਹ ਨਹੀਂ ਪਤਾ ਲਾ ਸਕਿਆ ਕਿ ਪਾਣੀ ਦਾ ਇਹ ਪੱਧਰ ਕਿੰਨਾ ਮੋਟਾ ਸੀ ਪਰ ਖੋਜਕਾਰਾਂ ਮੁਤਾਬਕ ਇਹ ਘੱਟੋ-ਘੱਟ ਇੱਕ ਮੀਟਰ ਲੰਬਾ ਹੈ।ਇਹ ਵੀ ਪੜ੍ਹੋ:'ਮੈਂ ਚਲਾਈ ਸੀ ਚੰਨ 'ਤੇ ਗੱਡੀ, ਖਿੱਚੀਆਂ ਸੀ ਤਸਵੀਰਾਂ'ਪਿਉ-ਪੁੱਤਰ ਨੇ ਨਾਸਾ ਦੇ ਵਿਗਿਆਨੀ ਬਣ ਕੇ ਠੱਗਿਆਦਖਣੀ ਪੈਸੀਫਿਕ 'ਚ ਡਿੱਗਿਆ ਚੀਨੀ ਸਪੇਸ ਸਟੇਸ਼ਨਪ੍ਰੋਫੈੱਸਰ ਓਰੋਸੇਈ ਨੇ ਅੱਗੇ ਦੱਸਿਆ, ""ਇਸ ਤੋਂ ਸਾਬਿਤ ਹੁੰਦਾ ਹੈ ਕਿ ਪਾਣੀ ਦਾ ਸਰੋਤ ਹੈ। ਇੱਕ ਝੀਲ ਹੈ, ਨਾ ਕਿ ਪੱਥਰਾਂ ਅਤੇ ਬਰਫ਼ ਦੇ ਵਿਚਾਲੇ ਖਾਲੀ ਥਾਂ 'ਤੇ ਖੜ੍ਹਾ ਪਾਣੀ ਜਿਵੇਂ ਕਿ ਕਈ ਗਲੇਸ਼ੀਅਰਾਂ 'ਤੇ ਹੁੰਦਾ ਹੈ। ਕਿਵੇਂ ਖੋਜ ਹੋਈ?ਮਾਰਸਿਸ ਵਰਗਾ ਰਾਡਾਰ ਔਜਾਰ ਗ੍ਰਹਿ ਦੇ ਧਰਾਤਲ ਅਤੇ ਉਸ ਤੋਂ ਬਿਲਕੁਲ ਹੇਠਾਂ ਵਾਲੀ ਇੱਕ ਪਰਤ ਦੀ ਜਾਂਚ ਕਰਦਾ ਹੈ, ਜੋ ਕਿ ਇੱਕ ਸਿਗਨਲ ਭੇਜਦਾ ਹੈ ਅਤੇ ਦੱਸਦਾ ਹੈ ਕਿ ਉੱਥੇ ਹੈ ਕੀ। Image copyright ESA/INAF ਫੋਟੋ ਕੈਪਸ਼ਨ ਮਾਰਸਿਸ ਵਰਗਾ ਰਾਡਾਰ ਔਜਾਰ ਗ੍ਰਹਿ ਦੇ ਧਰਾਤਲ ਅਤੇ ਉਸ ਤੋਂ ਬਿਲਕੁਲ ਹੇਠਾਂ ਵਾਲੀ ਇੱਕ ਪਰਤ ਦੀ ਜਾਂਚ ਕਰਦਾ ਹੈ ਰਾਡਾਰ 'ਤੇ ਲਗਾਤਾਰ ਆ ਰਹੀ ਚਿੱਟੀ ਲਕੀਰ ਦਾ ਮਤਲਬ ਹੈ ਕਿ ਦੱਖਣੀ ਧਰੁਵ ਦਾ ਪੱਧਰ ਸ਼ੁਰੂ ਹੋ ਗਿਆ ਹੈ, ਜੋ ਕਿ ਬਰਫ਼ ਅਤੇ ਧੂੜ ਦਾ ਇਕੱਠ ਹੈ।ਖੋਜਕਾਰਾਂ ਨੇ ਇਸ ਦੇ ਹੇਠਾਂ 1.5 ਕਿਲੋਮੀਟਰ ਬਰਫ਼ ਦੇ ਥੱਲੇ ਕੁਝ ਅਨੋਖੀ ਚੀਜ਼ ਲੱਭੀ।ਪ੍ਰੋਫੈੱਸਰ ਓਰੋਸੇਈ ਮੁਤਾਬਕ, ""ਹਲਕੇ ਨੀਲੇ ਰੰਗ ਦਾ ਪ੍ਰਤੀਬਿੰਬ ਨਜ਼ਰ ਆਇਆ ਜੋ ਕਿ ਉੱਪਰ ਵਾਲੇ ਪੱਧਰ ਤੋਂ ਵੱਧ ਲਿਸ਼ਕਦਾ ਹੈ। ਇਹੀ ਉਹ ਚਿੰਨ੍ਹ ਸੀ, ਜਿਸ ਤੋਂ ਪਾਣੀ ਦੀ ਹੋਂਦ ਬਾਰੇ ਪਤਾ ਲੱਗਿਆ ਹੈ।""ਇਸ ਦਾ ਮਤਲਬ ਕੀ ਜ਼ਿੰਦਗੀ ਹੈ?ਹਾਲੇ ਕੁਝ ਵੀ ਸਪਸ਼ਟ ਨਹੀਂ ਹੈ।ਓਪਨ ਯੂਨੀਵਰਸਿਟੀ ਦੇ ਡਾ. ਮਨੀਸ਼ ਪਟੇਲ ਦਾ ਕਹਿਣਾ ਹੈ, ""ਸਾਨੂੰ ਲੰਮੇ ਸਮੇਂ ਤੋਂ ਪਤਾ ਹੈ ਕਿ ਮੰਗਲ ਗ੍ਰਹਿ ਦਾ ਪੱਧਰ ਜ਼ਿੰਦਗੀ ਲਈ ਔਖਾ ਹੈ। ਇਸ ਲਈ ਹੁਣ ਜ਼ਿੰਦਗੀ ਦੀ ਭਾਲ ਉਪ-ਧਰਾਤਲ 'ਤੇ ਹੈ।""""ਇੱਥੇ ਖਤਰਨਾਕ ਕਿਰਨਾਂ ਤੋਂ ਬਚਾਅ ਹੁੰਦਾ ਹੈ ਅਤੇ ਦਬਾਅ 'ਤੇ ਤਾਪਮਾਨ ਵਧੇਰੇ ਅਨੁਕੂਲ ਹੈ। ਸਭ ਤੋਂ ਅਹਿਮ ਇਹ ਹੈ ਕਿ ਜ਼ਿੰਦਗੀ ਲਈ ਲੋੜੀਂਦਾ ਪਾਣੀ ਮੌਜੂਦ ਹੈ।"" Image copyright USGS Astrogeology Science Center, Arizona State Un ਫੋਟੋ ਕੈਪਸ਼ਨ ਮਾਰਸਿਸ ਦੇ ਅੰਕੜਿਆਂ ਮੁਤਾਬਕ ਨੀਲੇ ਰੰਗ ਦੀ ਵਧੇਰੀ ਲਿਸ਼ਕਨ ਹੈ ਜਿਸ ਨੂੰ ਪਾਣੀ ਸਮਝਿਆ ਜਾ ਰਿਹਾ ਹੈ ਡਾ. ਪਟੇਲ ਮੁਤਾਬਕ, ""ਅਸੀਂ ਜ਼ਿੰਦਗੀ ਦੀ ਖੋਜ ਦੇ ਨੇੜੇ ਨਹੀਂ ਪਹੁੰਚੇ ਹਾਂ ਪਰ ਇਸ ਖੋਜ ਰਾਹੀਂ ਇਨਾ ਜ਼ਰੂਰ ਪਤਾ ਲੱਗਿਆ ਹੈ ਕਿ ਮੰਗਲ 'ਤੇ ਕਿਸ ਥਾਂ ਤੇ ਖੋਜ ਕਰਨੀ ਚਾਹੀਦੀ ਹੈ। ਇਹ ਇੱਕ ਖਜ਼ਾਨੇ ਦੇ ਮਾਨਚਿੱਤਰ ਵਰਗਾ ਹੈ ਜਿੱਥੇ ਕਈ ਐੱਕਸ (x) ਦੇ ਨਿਸ਼ਾਨ ਹੋਣਗੇ ।""ਪਾਣੀ ਦਾ ਤਾਪਮਾਨ ਅਤੇ ਰਸਾਇਨ ਕਿਸੇ ਵੀ ਜੀਵ ਲਈ ਮੁਸ਼ਕਿਲ ਖੜ੍ਹੀ ਕਰ ਸਕਦੇ ਹਨ।ਇੰਨੀ ਠੰਢ ਵਿੱਚ (ਖੋਜਕਾਰਾਂ ਮੁਤਾਬਕ -10 ਅਤੇ-30 ਡਿਗਰੀ ਸੈਲਸੀਅਸ ਵਿਚਾਲੇ ਤਾਪਮਾਨ ਹੈ) ਤਰਲ ਬਣੇ ਰਹਿਣ ਦਾ ਮਤਲਬ ਹੈ ਕਿ ਪਾਣੀ ਵਿੱਚ ਕਈ ਸਾਲਟ ਹਨ। Image copyright Science Photo Library ਫੋਟੋ ਕੈਪਸ਼ਨ ਖਗੋਲ ਵਿਗੀਆਨੀ ਧਰਤੀ ਤੇ ਸਾਲਟ ਝੀਲਾਂ ਤੇ ਵਾਤਾਵਰਨ ਦੀ ਘੋਖ ਕਰ ਰਹੇ ਹਨ ਕਿ ਮੰਗਲ 'ਤੇ ਜ਼ਿੰਦਗੀ ਸੰਭਵ ਹੋ ਸਕਦੀ ਹੈ ਯੂਕੇ ਦੀ ਸੈਂਟ ਐਂਡਰਿਊਜ਼ ਯੂਨੀਵਰਸਿਟੀ ਦੇ ਜੋਤਿਸ਼ ਜੀਵ ਵਿਗਿਆਨੀ ਡਾ. ਕਲੇਅਰ ਕਜ਼ਨਜ਼ ਦਾ ਕਹਿਣਾ ਹੈ, ""ਇਹ ਵੀ ਹੋ ਸਕਦਾ ਹੈ ਕਿ ਪਾਣੀ ਕਾਫ਼ੀ ਠੰਢਾ ਹੈ ਅਤੇ ਖਾਰਾ ਹੈ ਜੋ ਕਿ ਜ਼ਿੰਦਗੀ ਲਈ ਕਾਫ਼ੀ ਚੁਣੌਤੀ ਭਰਿਆ ਹੈ।""ਹੁਣ ਅੱਗੇ ਕੀ?ਹਾਲਾਂਕਿ ਇਸ ਖੋਜ ਨਾਲ ਮੰਗਲ ਗ੍ਰਹਿ ਦੇ ਅਤੀਤ ਅਤੇ ਮੌਜੂਦਾ ਹਾਲਾਤ ਬਾਰੇ ਜਾਣਨ ਦਾ ਇੱਕ ਨਜ਼ਰੀਆ ਜ਼ਰੂਰ ਮਿਲ ਗਿਆ ਹੈ ਪਰ ਉਸ ਤੋਂ ਪਹਿਲਾਂ ਝੀਲ ਦੀ ਖਾਸੀਅਤ ਅਤੇ ਵਿਸ਼ੇਸਤਾਵਾਂ ਨੂੰ ਜਾਣਨਾ ਜ਼ਰੂਰੀ ਹੈ।ਓਪਨ ਯੂਨੀਵਰਸਿਟੀ ਦੇ ਡਾ. ਮੈਟ ਬਾਲਮ ਮੁਤਾਬਕ, ""ਹੁਣ ਕੀ ਕਰਨ ਦੀ ਲੋੜ ਹੈ ਕਿ ਅਜਿਹੇ ਹੀ ਚਿਨ੍ਹ ਹੋਰ ਥਾਵਾਂ 'ਤੇ ਵੀ ਲੱਭੇ ਜਾਣ ਅਤੇ ਚੰਗੀ ਤਰ੍ਹਾਂ ਉਨ੍ਹਾਂ ਦੀ ਜਾਂਚ ਹੋਵੇ।"" Image copyright Science Photo Library ਫੋਟੋ ਕੈਪਸ਼ਨ ਇਸ ਖੇਤਰ ਦੀ ਝੀਲ ਵੋਸਤੋਕ ਨਾਲ ਕੀਤੀ ਜਾ ਸਕਦੀ ਹੈ ਜੋ ਕਿ ਐਨਟਾਰਕਟਿਕਾ ਹੇਠਾਂ 4 ਕਿਲੋਮੀਟਰ ਹੇਠਾਂ ਹੈ ""ਮੰਗਲ ਗ੍ਰਹਿ 'ਤੇ ਹੇਠਾਂ ਦੱਬੇ ਹੋਏ ਪਾਣੀ ਨੂੰ ਉਸੇ ਤਰ੍ਹਾਂ ਹੀ ਡੂੰਘਾਈ ਤੱਕ ਪੁੱਟਣ ਲਈ ਪ੍ਰੇਰਿਤ ਕਰਦਾ ਹੈ, ਜਿਵੇਂ ਧਰਤੀ 'ਤੇ ਅਨਟਾਰਕਟਿਕਾ ਦੀ ਝੀਲ ਵਿੱਚ ਗਲੇਸ਼ੀਅਲ ਲਈ ਕੀਤੀ ਜਾ ਰਹੀ ਹੈ।""ਇਹ ਵੀ ਪੜ੍ਹੋ:ਕੀ ਖ਼ਾਸ ਹੈ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਰਾਕਟ 'ਚ?ਜਪਾਨੀ ਪੁਲਾੜ ਯਾਤਰੀ ਨੇ ਕਿਉਂ ਮੰਗੀ ਮੁਆਫ਼ੀ?1972 ਤੋਂ ਬਾਅਦ ਕੋਈ ਚੰਨ 'ਤੇ ਕਿਉਂ ਨਹੀਂ ਗਿਆ?ਪ੍ਰੋਫੈੱਸਰ ਓਰੋਸਈ ਦਾ ਕਹਿਣਾ ਹੈ, ""ਉੱਥੇ ਪਹੁੰਚਣਾ ਅਤੇ ਇਸ ਗੱਲ ਦਾ ਸਬੂਤ ਲੈਣਾ ਕਿ ਇਹ ਵਾਕਈ ਝੀਲ ਹੈ ਸੌਖਾ ਕੰਮ ਨਹੀਂ ਹੈ।""""ਇਸ ਲਈ ਇੱਕ ਰੋਬੋਟ ਉੱਥੇ ਭੇਜਣਾ ਪਏਗਾ ਜੋ ਬਰਫ਼ ਵਿੱਚ 1.5 ਕਿਲੋਮੀਟਰ ਤੱਕ ਡਰਿਲਿੰਗ ਕਰ ਸਕੇ। ਇਸ ਲਈ ਕੁਝ ਤਕਨੀਕ ਦੀ ਲੋੜ ਹੋਵੇਗੀ ਜੋ ਇਸ ਵੇਲੇ ਮੌਜੂਦ ਨਹੀਂ ਹੈ।ਇਹ ਖੋਜ ਸਾਈਂਸ ਵਿੱਚ ਰਿਪੋਰਟ ਕੀਤੀ ਗਈ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਹਰਿਆਣਾ ਪੁਲਿਸ ਦੀ ਭਰਤੀ : ਨਾ ਬੱਸਾਂ ਪੂਰੀਆਂ ਪਈਆਂ ਨਾ ਰੇਲ ਗੱਡੀਆਂ ਪ੍ਰਭੂ ਦਿਆਲ ਤੇ ਸੱਤ ਸਿੰਘ ਹਰਿਆਣਾ ਤੋਂ ਬੀਬੀਸੀ ਪੰਜਾਬੀ ਲਈ 24 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46666819 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sat singh/bbc ਹਰਿਆਣਾ ਪੁਲਿਸ ਵਿਚ 5000 ਜਵਾਨਾਂ ਦੀ ਭਰਤੀ ਪ੍ਰੀਖਿਆ ਐਤਵਾਰ ਨੂੰ ਸੀ। ਇਹ ਪ੍ਰੀਖਿਆ ਦੇਣ ਸੂਬੇ ਦੇ ਜ਼ਿਲ੍ਹਾ ਹੈੱਡਕੁਆਟਰਾਂ ਉੱਤੇ ਲੱਖਾਂ ਨੌਜਵਾਨਾਂ ਦੀ ਭੀੜ ਕਰੀਬ 15 ਘੰਟੇ ਪਹਿਲਾਂ ਹੀ ਬੱਸ ਅੱਡਿਆ ਅਤੇ ਰੇਲਵੇ ਸਟੇਸ਼ਨਾਂ ਉੱਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਜੱਦੋ-ਜਹਿਦ ਕਰਦੀ ਨਜ਼ਰ ਆਈ।ਦੋ ਸ਼ਿਫਟਾਂ ਵਿਚ ਹੋਈ ਇਸ ਪ੍ਰੀਖਿਆ ਵਿਚ ਬੈਠਣ ਲਈ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤੱਕ ਪਹੁੰਚਣ ਲਈ ਸੂਬੇ ਦਾ ਟਰਾਂਸਪੋਰਟ ਢਾਂਚਾ ਨਾਕਾਫ਼ੀ ਦਿਖਿਆ।ਬੀਬੀਸੀ ਪੰਜਾਬੀ ਦੇ ਰੋਹਤਕ ਤੋਂ ਸਹਿਯੋਗੀ ਸਤ ਸਿੰਘ ਤੇ ਪ੍ਰਭੂ ਦਿਆਲ ਨੇ ਸਿਰਸਾ ਜ਼ਿਲ੍ਹਿਆਂ ਵਿਚ ਹਾਲਾਤ ਜਾ ਜਾਇਜ਼ਾ ਲਿਆ। ਸਿਰਸਾ ਵਿੱਚ 79 ਪ੍ਰੀਖਿਆ ਕੇਂਦਰ ਬਣਾਏ ਗਏ, ਜਿਨ੍ਹਾਂ ਵਿੱਚ ਹਜ਼ਾਰਾਂ ਪ੍ਰੀਖਿਆਰਥੀ ਪਹੁੰਚੇ ਅਤੇ ਪ੍ਰੀਖਿਆ ਕੇਂਦਰਾਂ ਵਿੱਚ ਸਵੇਰ ਦੀ ਸ਼ਿਫਟ ਲਈ ਹਰਿਆਣਾ ਦੇ ਦੂਰ ਦੁਰਾਡੇ ਜ਼ਿਲ੍ਹਿਆਂ ਤੋਂ ਪ੍ਰੀਖਿਆਰਥੀ ਰਾਤ ਨੂੰ ਹੀ ਪਹੁੰਚਣੇ ਸ਼ੁਰੂ ਹੋ ਗਏ ਹਨ। ਇਕੱਲੇ ਹਿਸਾਰ 'ਚੋਂ ਹੀ 40 ਹਜ਼ਾਰ ਤੋਂ ਵੱਧ ਪ੍ਰੀਖਿਆਰਥੀ ਸਿਰਸਾ ਵਿੱਚ ਪ੍ਰੀਖਿਆ ਦੇਣ ਲਈ ਪਹੁੰਚੇ ਸਨ। ਜਿਸ ਕਾਰਨ ਉੱਥੋਂ ਦੇ ਬੱਸ ਅਤੇ ਰੇਲਵੇ ਸਟੇਸ਼ਨਾਂ 'ਤੇ ਕਾਫੀ ਭੀੜ ਦੇਖਣ ਨੂੰ ਮਿਲੀ।ਇਹ ਵੀ ਪੜ੍ਹੋ-ਇੰਡੋਨੇਸ਼ੀਆ ਸੁਨਾਮੀ: ਕਿਉਂ ਹੋਈ ਭਿਆਨਕ ਤਬਾਹੀਕਿਸਾਨ, ਜਿਸਨੇ ਖੁਦਕੁਸ਼ੀ ਤੋਂ ਪਹਿਲਾਂ ਖਰੀਦਿਆ ਆਪਣੇ ਸਸਕਾਰ ਦਾ ਸਮਾਨ 'ਕਾਰਾਂ ਤੇ ਕੰਟੇਨਰ ਹਵਾ ਵਿੱਚ 30 ਫੁੱਟ ਤੱਕ ਉੱਛਲੇ''ਮੈਂ ਘੁੰਡ ਕੱਢੇ ਬਿਨਾਂ ਬਾਹਰ ਜਾਵਾਂ ਤਾਂ ਕੋਈ ਮੈਨੂੰ ਭੂਤਨੀ ਕਹਿੰਦਾ ਹੈ ਤੇ ਕੋਈ ਚੁੜੈਲ' Image copyright Sat singh/bbc ਇਸ ਦੌਰਾਨ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਲਈ ਦੇਰ ਰਾਤ ਤੱਕ ਸੰਘਰਸ਼ ਕਰਨਾ ਪਿਆ। ਜੀਆਰਪੀਐਫ ਤੇ ਆਰਪੀਐਫ ਦੀ ਮਦਦਪੰਚਕੂਲਾ ਵੱਲ ਪ੍ਰੀਖਿਆ ਦੇਣ ਜਾਣ ਵਾਲਿਆਂ ਨੂੰ ਚੰਡੀਗੜ੍ਹ ਜਾਣ ਵਾਲੀ ਇਕਲੌਤੀ ਰੇਲਗੱਡੀ ਦਾ ਸਹਾਰਾ ਲੈਣਾ ਪਿਆ, ਜਿਸ ਜਨਰਲ 4 ਡੱਬੇ ਹੁੰਦੇ ਹਨ, ਦੋ ਅੱਗੇ ਤੇ ਦੋ ਪਿੱਛੇ। ਜਦੋਂ ਇਹ ਡੱਬੇ ਵੀ ਭਰ ਗਏ ਤਾਂ ਇਨ੍ਹਾਂ ਨੇ ਰਿਜ਼ਰਵ ਡੱਬਿਆਂ ਵੱਲ ਰੁਖ਼ ਕੀਤਾ, ਹਾਲਾਂਕਿ ਕਈ ਰਿਜ਼ਰਵ ਡੱਬਿਆਂ ਦੀਆਂ ਸਵਾਰੀਆਂ ਨੇ ਗੇਟ ਹੀ ਨਹੀਂ ਖੋਲ੍ਹੇ। Image copyright Sat singh/bbc ਭਿਵਾਨੀ ਦੀ ਸਟੇਸ਼ਨ ਮਾਸਟਰ ਕਾਮਿਨੀ ਚੌਹਾਨ ਨੇ ਦੱਸਿਆ ਕਿ ਰੇਵਾੜੀ ਤੋਂ ਭਿਵਾਨੀ ਪੈਸੇਂਜਰ 'ਚ ਪਹਿਲਾਂ ਤੋਂ ਹੀ ਭੀੜ ਸੀ। ਜਿਸ ਤੋਂ ਬਾਅਦ ਜੀਆਰਪੀਐਫ ਤੇ ਆਰਪੀਐਫ ਦੀ ਮਦਦ ਨਾਲ ਨੌਜਵਾਨਾਂ ਨੂੰ ਸਟੇਸ਼ਨ 'ਤੇ ਉਤਾਰ ਦਿੱਤਾ। ਇਹ ਵੀ ਪੜ੍ਹੋ-ਹਰਿਆਣਾ 'ਚ ਖਿਡਾਰੀਆਂ ਦੀ ਕਮਾਈ ਨੂੰ ਲੈ ਕੇ 'ਦੰਗਲ'ਕਿਉਂ ਪੰਜਾਬੀ ਖਿਡਾਰੀ ਹਰਿਆਣਾ ਲਈ ਮੈਡਲ ਜਿੱਤ ਰਹੇ?ਹਰਿਆਣਾ 'ਚ ਪੰਜਾਬੀ ਹੋਣ ਦੇ ਕੀ ਮਾਅਨੇ ਹਨ Image copyright Sat singh/bbc ਰੇਲਗੱਡੀ ਦੇ ਡਰਾਈਵਰ ਨੇ ਕਿਹਾ, ""ਭਿਵਾਨੀ 'ਚ ਕੱਟੇ ਜਾਣ ਵਾਲੇ ਦੋ ਕੋਟ ਵੀ ਇਨ੍ਹਾਂ ਪ੍ਰੀਖਿਆਰਥੀਆਂ ਕਾਰਨ ਨਹੀਂ ਕੱਟੇ ਗਏ ਅਤੇ ਏਕਤਾ ਐਕਸਪ੍ਰੈਸ ਨੂੰ ਚੰਡੀਗੜ੍ਹ ਲਈ ਭੀੜ ਸਣੇ ਰਵਾਨਾ ਕਰਨਾ ਪਿਆ।"" Image copyright Sat singh/bbc ਰੇਲ ਗੱਡੀਆਂ ਤੋਂ ਇਲਾਵਾ ਕਈ ਪ੍ਰੀਖਿਆਰਥੀ ਬੱਸਾਂ ਕਿਰਾਏ 'ਤੇ ਕਰ ਕੇ ਲਿਆਏ ਤੇ ਕਈ ਆਪਣੀਆਂ ਕਾਰਾਂ ਆਦਿ ਦੇ ਰਾਹੀਂ ਪ੍ਰੀਖਿਆ ਦੇਣ ਲਈ ਪਹੁੰਚੇ। Image copyright Prabhu dyal/bbc ਸਮਾਜ ਸੇਵੀ ਸੰਸਥਾਵਾਂ ਨੇ ਲਾਏ ਹੈਲਪ ਡੈਕਸਪ੍ਰੀਖਿਆਰਥੀਆਂ ਨੂੰ ਕੇਂਦਰਾਂ ਦਾ ਰਾਹ ਦੱਸਣ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੈਲਪ ਡੈਕਸ ਲਾਈ ਗਏ ਪਰ ਇਸ ਦੇ ਬਾਵਜੂਦ ਪ੍ਰੀਖਿਆਰਥੀ ਆਪਣੇ ਕੇਂਦਰਾਂ ਨੂੰ ਲਭਣ ਲਈ ਕਾਫੀ ਖੱਜਲ ਖੁਆਰ ਹੋਏ। Image copyright Sat singh/bbc ਨਾਰਨੌਲ ਤੋਂ ਆਏ ਪ੍ਰੀਖਿਆਰਥੀਆਂ ਨੇ ਦੱਸਿਆ ਕਿ ਉਹ ਆਪਣੀ ਗੱਡੀ ਕਰਕੇ ਰਾਤ ਨੂੰ ਹੀ ਸਿਰਸਾ ਆ ਗਏ ਸਨ ਪਰ ਜ਼ਿਆਦਾ ਠੰਡ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਾਧੂ ਬੱਸਾਂ ਚਲਾਈਆਂ ਗਈਆਂਪੁਲਿਸ ਪ੍ਰੀਖਿਆ ਦੇ ਨੋਡਲ ਅਧਿਕਾਰੀ ਡੀਡੀਪੀਓ ਪ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਪ੍ਰੀਖਿਆਰਥੀਆਂ ਦੀ ਸੁਵਿਧਾ ਲਈ ਕਈ ਵਾਧੂ ਬੱਸਾਂ ਚਲਾਈਆਂ ਗਈਆਂ ਹਨ ਅਤੇ ਕਈ ਬੱਸਾਂ ਦੇ ਰੂਟ ਵਧਾਏ ਗਏ ਹਨ। Image copyright Sat singh/bbc ਉਨ੍ਹਾਂ ਨੇ ਦਾਆਵਾ ਕੀਤਾ ਹੈ ਕਿ ਪ੍ਰੀਖਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਗਈ ਹੈ।ਰੋਹਤਕ ਤੋਂ ਸਾਹਿਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਪੰਚਕੂਲਾ ਲਈ ਸ਼ਨਿੱਚਰਵਾਰ ਰਾਤ ਨੂੰ 3 ਘੰਟੇ ਬੱਸ ਲਈ ਇੰਤਜ਼ਾਰ ਕਰਨਾ ਪਿਆ ਪਰ ਬੱਸ ਨਹੀਂ ਮਿਲੀ। ਫਿਰ ਉਨ੍ਹਾਂ ਨੂੰ ਪ੍ਰਾਈਵੇਟ ਬੱਸ 'ਚ ਵੀ ਪ੍ਰੀਖਿਆਰਥੀਆਂ ਦੀ ਭੀੜ ਕਾਰਨ ਵਾਧੂ ਕਿਰਾਇਆ ਦੇਣਾ ਪਿਆ।ਵਰਿੰਦਰ ਨੇ ਦੱਸਿਆ, ""ਮੈਂ ਠੰਢ 'ਚ ਬੱਸ ਦੀ ਛੱਤ 'ਤੇ ਲਟਕ ਕੇ ਅੰਬਾਲਾ ਪ੍ਰੀਖਿਆ ਦੇਣ ਪਹੁੰਚਿਆ ਹਾਂ।""ਇਹ ਵੀ ਪੜ੍ਹੋ-'ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਸਾਡਾ ਵਿਚਾਰ ਨਹੀਂ''ਖਾਣੇ ਮਗਰੋਂ ਉਸ ਨੂੰ ਬਿਸਤਰ 'ਚ ਮੇਰੀ ਲੋੜ ਹੁੰਦੀ'ਤੰਦੂਰ ਕਾਂਡ ਦਾ ਦੋਸ਼ੀ ਕਿਵੇਂ ਬਣਿਆ ਸੀ ਪੁਜਾਰੀ'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਆਧੁਨਿਕ ਮਨੁੱਖ ਕਦੋਂ ਆਏ? ‘ਦਿਨ’ ਮੁੱਕਣ ਤੋਂ ਬਸ 20 ਸੈਕਿੰਡ ਪਹਿਲਾਂ! ਇਸ ਛੋਟੇ ਜਿਹੇ ਵਕਫ਼ੇ ’ਚ ਇਨਸਾਨ ਨੇ ਬਹੁਤ ਕੁਝ ਬਦਲ ਦਿੱਤਾ ਹੈ। ਇਸ 20 ਸੈਕਿੰਡ ਦੇ ਸਮੇਂ ਨੂੰ ਕੀ ਨਾਂ ਦਿੱਤਾ ਜਾਵੇ? ਸਾਇੰਸਦਾਨ ਪੌਲ ਕਰੂਟਜ਼ਨ ਤੇ ਯੂਜੀਨ ਐੱਫ. ਸਟੋਰਮਰ ਮੁਤਾਬਕ ਇਸ ਵਕਫ਼ੇ ਦਾ ਨਾਂ ਹੈ — ‘ਐਂਥਰੋਪੋਸੀਨ’।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਡਾਂਸ ਬਾਰਜ਼ ਖੋਲ੍ਹਣ ਲਈ ਸੁਪਰੀਮ ਕੋਰਟ ਨੇ ਕਿਹੋ ਜਿਹੇ ਨਵੇਂ ਨਿਯਮ ਤੈਅ ਕੀਤੇ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46903082 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਮਹਾਰਾਸ਼ਟਰ ਵਿੱਚ ਮੁੜ ਤੋਂ ਡਾਂਸ ਬਾਰ ਖੋਲ੍ਹਣ ਦਾ ਰਾਹ ਪੱਧਰਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਬਾਰੇ ਆਪਣਾ ਫੈਸਲਾ ਸੁਣਾ ਦਿੱਤਾ ਹੈ, ਹੁਣ ਡਾਂਸ ਬਾਰ ਸ਼ਾਮ ਨੂੰ 6 ਵਜੇ ਤੋਂ ਰਾਤ ਨੂੰ 11:30 ਵਜੇ ਤੱਕ ਖੁੱਲ੍ਹਣਗੇ।ਖਾਸ ਤੌਰ 'ਤੇ 2005 ਦੇ ਨਿਯਮਾਂ ਅਨੁਸਾਰ ਹੁਣ ਸਰਕਾਰ ਨੂੰ ਡਾਂਸ ਬਾਰਾਂ ਨੂੰ ਲਾਇਸੈਂਸ ਦੇਣੇ ਪੈਣਗੇ। ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਦੁਆਰਾ ਨਿਰਧਾਰਤ ਕਈ ਪਾਬੰਦੀਆਂ ਅਤੇ ਨਿਯਮਾਂ ਦਾ ਪਾਲਣ ਕੀਤਾ ਹੈ ਅਤੇ ਕਈ ਹਟਾ ਦਿੱਤੀਆਂ ਹਨ।ਜਿਸ ਕਾਰਨ ਮਹਾਰਾਸ਼ਟਰ ਦੀਆਂ ਹਜ਼ਾਰਾਂ ਔਰਤਾਂ ਅਤੇ ਡਾਂਸ ਬਾਰੇ 'ਤੇ ਨਿਰਭਰ ਲੋਕਾਂ ਦਾ ਰੁਜ਼ਗਾਰ ਛੁੱਟ ਗਿਆ ਸੀ।ਕੀ ਸੀ ਮਾਮਲਾ?ਸਾਲ 2005 'ਚ ਵਿੱਚ ਕਾਂਗਰਸ ਤੇ ਐਨਸੀਪੀ ਦੇ ਗਠਜੋੜ ਦੀ ਸਰਕਾਰ ਨੇ ਡਾਂਸ ਬਾਰਾਂ 'ਤੇ ਪਾਬੰਦੀ ਲਾਉਣ ਲਈ ਇੱਕ ਕਾਨੂੰਨ ਪਾਸ ਕੀਤਾ ਸੀ। ਉਸ ਵੇਲੇ ਦੇ ਗ੍ਰਹਿ ਮੰਤਰੀ ਆਰ-ਆਰ ਪਾਟਿਲ ਨੇ ਕਿਹਾ ਸੀ, ""ਇਸ ਨਾਲ ਨੌਜਵਾਨ ਪੀੜ੍ਹੀ ਖ਼ਤਰਨਾਕ ਪਾਸੇ ਜਾ ਰਹੀ ਹੈ। ਕਈ ਪਰਿਵਾਰ ਤਣਾਅ 'ਚ ਹਨ, ਕਈ ਪਰਿਵਾਰ ਉਜੜ ਗਏ ਹਨ। ਇਹ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਨੌਜਵਾਨਾਂ ਤੱਕ ਵੀ ਪਹੁੰਚ ਗਈ ਹੈ।""ਇਹ ਵੀ ਪੜ੍ਹੋ:ਦੀਵਾਲੀ ਦੀ ਜਿੱਤੀ ਲਾਟਰੀ, ਲੋਹੜੀ ਤੋਂ ਬਾਅਦ ਵੀ ਰਾਸ਼ੀ ਦੀ ਉਡੀਕਪੰਜਾਬ ਤੇ ਹਰਿਆਣਾ ਵਿਚ ਸਵਾਈਨ ਫਲੂ ਦੀ ਆਹਟ ਬੀਅਰ ਦੀਆਂ ਬੋਤਲਾਂ ’ਤੇ ਗਣੇਸ਼ ਦੀ ਤਸਵੀਰ ਦਾ ਸੱਚਆਰਆਰ ਪਾਟਿਲ ਨੇ ਹਵਾਲਾ ਦਿੱਤਾ ਸੀ ਕਿ ਮਹਾਰਾਸ਼ਟਰ ਵਿੱਚ ਕੁੜੀਆਂ ਨੂੰ ਜ਼ਬਰਦਸਤੀ ਡਾਂਸ ਬਾਰ ਵਿੱਚ ਧੱਕਣ ਵਰਗੇ ਹਾਲਾਤ ਤੋਂ ਦਿਵਾਉਣ ਲਈ ਇਹ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਦੀ ਸ਼ਲਾਘਾ ਹੋਈ ਸੀ ਅਤੇ ਸੂਬੇ ਨੇ ਸੁਆਗਤ ਕੀਤਾ ਸੀ। ਪਰ ਡਾਂਸ ਬਾਰ ਦੇ ਮਾਲਿਕ ਆਪਣੇ ਕੇਸ ਨੂੰ ਮੁੰਬਈ ਹਾਈ ਕੋਰਟ 'ਚ ਲੈ ਕੇ ਗਏ। ਜਿੱਥੇ ਅਦਾਲਤ ਨੇ ਸਰਕਾਰ ਦੇ ਫ਼ੈਸਲੇ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਅਤੇ ਸਰਕਾਰ ਨੇ ਇਸ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ। Image copyright Getty Images ਪਰ ਸੁਪਰੀਮ ਕੋਰਟ ਨੇ ਵੀ ਕਿਹਾ ਮਹਾਰਾਸ਼ਟਰ 'ਚ ਡਾਂਸ-ਬਾਰ 'ਤੇ ਸਰਕਾਰ ਦੀ ਪਾਬੰਦੀ ਗ਼ਲਤ ਹੈ। ਫਿਰ ਸੂਬਾ ਸਰਕਾਰ ਨੇ ਨਵਾਂ ਕਾਨੂੰਨ ਪਾਸ ਕਰਕੇ ਡਾਂਸ-ਬਾਰ 'ਤੇ ਪਾਬੰਦੀ ਜਾਰੀ ਰੱਖੀ। ਡਾਂਸ ਬਾਰ ਦੇ ਮਾਲਿਕਾਂ ਨੇ ਇਸ ਨੂੰ ਕਾਨੂੰਨ ਦੀ ਅਦਾਲਤ 'ਚ ਚੁਣੌਤੀ ਦਿੱਤੀ, ਜਿੱਥੇ ਇਸ ਪਾਬੰਦੀ ਨੂੰ ਗ਼ੈਰ ਕਾਨੂੰਨੀ ਦੱਸਿਆ। ਅਦਾਲਤ ਨੇ ਡਾਂਸ ਬਾਰ ਦੇ ਮਾਲਿਕਾਂ ਨੂੰ ਤੁਰੰਤ ਲਾਈਸੈਂਸ ਵਾਪਸ ਕਰਨ ਲਈ ਆਦੇਸ਼ ਦਿੱਤਾ।ਪਰ ਸਰਕਾਰ ਦੀਆਂ ਸਖ਼ਤ ਸ਼ਰਤਾਂ, ਨਿਯਮ ਆਦਿ ਕਰਕੇ ਡਾਂਸ-ਬਾਰ ਦੇ ਮਾਲਿਕਾਂ ਲਈ ਲਾਈਸੈਂਸ ਵਾਪਸ ਲੈਣਾ ਔਖਾ ਹੋ ਗਿਆ।ਸੁਪਰੀਮ ਕੋਰਟ ਨੇ ਕੀ ਕਿਹਾ ਹੈ?ਡਾਂਸਰਾਂ ਨੂੰ ਧਾਰਮਿਕ ਅਸਥਾਨਾ, ਸਕੂਲਾਂ ਅਤੇ ਕਾਲਜਾਂ ਦੇ ਇੱਕ ਕਿਲੋਮੀਟਰ ਦੇ ਦਾਇਰੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਸੀ ਪਰ ਸੁਪਰੀਮ ਕੋਰਟ ਨੇ ਇਹ ਨਿਯਮ ਰੱਦ ਕਰ ਦਿੱਤਾ ਹੈ।ਸਰਕਾਰ ਦੇ ਨਿਯਮਾਂ ਅਨੁਸਾਰ ਕੁੜੀਆਂ ਨੂੰ ਟਿਪ ਦੇਣ ਦੀ ਇਜਾਜ਼ਤ ਨਹੀਂ ਸੀ। ਅਦਾਲਤ ਨੇ ਕਿਹਾ ਹੈ ਕਿ ਪੈਸੇ ਉਡਾਉਣਾ ਗਲਤ ਪਰ ਟਿਪ ਦੇ ਸਕਦੇ ਹੋ।ਡਾਂਸ ਬਾਰ ਵਿੱਚ ਸ਼ਰਾਬ ਦੀ ਮਨਾਹੀ ਸੀ ਪਰ ਹੁਣ ਸੁਪਰੀਮ ਕੋਰਟ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। Image copyright Getty Images ਫੋਟੋ ਕੈਪਸ਼ਨ ਕੁੜੀਆਂ 'ਤੇ ਪੈਸੇ ਲੁਟਾਉਣ 'ਤੇ ਪਾਬੰਦੀ ਰਹੇਗੀ ਮਹਾਰਾਸ਼ਟਰ ਸਰਕਾਰ ਨੇ ਡਾਂਸ ਬਾਰ ਵਿੱਚ ਸੀਸੀਟੀਵੀ ਲਾਜ਼ਮੀ ਕਰ ਦਿੱਤਾ ਸੀ ਪਰ ਸੁਪਰੀਮ ਕੋਰਟ ਨੇ ਇਹ ਨਿਯਮ ਹਟਾ ਦਿੱਤਾ ਹੈ।ਸਰਕਾਰ ਨੇ ਔਰਤਾਂ ਅਤੇ ਗਾਹਕਾਂ ਦੇ ਨਿੱਜਤਾ ਦੇ ਅਧਿਕਾਰ ਨੂੰ ਬਰਕਰਾਰ ਰੱਖਿਆ ਹੈ।ਕਿਹੜੇ ਨਿਯਮ ਅਤੇ ਸ਼ਰਤਾਂ ਬਰਕਰਾਰ ਰੱਖੀਆਂ ਗਈਆਂ ਹਨ?ਡਾਂਸ-ਬਾਰ ਵਿੱਚ ਅਸ਼ਲੀਲ ਡਾਂਸ ਨਹੀਂ ਹੋਵੇਗਾ।ਡਾਂਸ-ਬਾਰ ਦੇ ਮਾਲਿਕ ਅਤੇ ਵਰਕਰਾਂ ਵਿਚਾਲੇ ਤਨਖ਼ਾਹ ਨੂੰ ਲੈ ਕੇ ਇਕਰਾਰਨਾਮਾ ਹੋਵੇਗਾ। ਡਾਂਸ-ਬਾਰ 6 ਤੋਂ 11.30 ਵਜੇ ਤੱਕ ਚੱਲਣਗੇ।ਕੁੜੀਆਂ 'ਤੇ ਪੈਸੇ ਲੁਟਾਉਣ 'ਤੇ ਪਾਬੰਦੀ ਰਹੇਗੀ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਹੁਣ ਲਾਈਸੈਂਸ ਕਿਵੇਂ ਲਿਆ ਜਾ ਸਕਦਾ ਹੈ?ਸੁਪਰੀਮ ਕੋਰਟ ਦੇ ਫ਼ੈਸਲੇ ਅਤੇ ਸੂਬਾ ਸਰਕਾਰ ਦੇ ਕਾਨੂੰਨ ਤੇ ਨਿਯਮਾਂ ਤਹਿਤ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਵਾਲੇ ਬਿਨੇਕਾਰਾਂ ਨੂੰ ਲਾਇਸੈਂਸ ਦੇ ਦਿੱਤਾ ਜਾਵੇਗਾ।ਮਹਾਰਾਸ਼ਟਰ ਸਰਕਾਰ ਦੇ ਵਕੀਲ ਦਾ ਕੀ ਕਹਿਣਾ ਹੈ?ਵਕੀਲ ਨਿਸ਼ਾਂਤ ਕਟਨੇਸ਼ਵਰਕਰ ਮੁਤਾਬਕ ਮਹਾਰਾਸ਼ਟਰ ਸਰਕਾਰ ਵੱਲੋਂ ਪਾਸ ਕੀਤਾ ਗਏ 'ਮਹਾਰਾਸ਼ਟਰ ਡਾਂਸਿੰਗ ਪਲੇਸਜ਼ ਅਤੇ ਬਾਰਜ਼ ਐਕਟ, 2014' ਨੂੰ ਰੱਦ ਨਹੀਂ ਕੀਤਾ ਗਿਆ। ਸਿਰਫ਼ ਕੁਝ ਨਿਯਮ ਅਤੇ ਸ਼ਰਤਾਂ ਰੱਦ ਕੀਤੀਆਂ ਗਈਆਂ ਹਨ। Image copyright Getty Images ਫੋਟੋ ਕੈਪਸ਼ਨ ਮਹਾਰਾਸ਼ਟਰ ਸਰਕਾਰ ਨੇ ਵੀ ਕੀਤਾ ਹੈ ਫ਼ੈਸਲਾ ਦਾ ਸੁਆਗਤ ਇਸ ਲਈ ਮਹਾਰਾਸ਼ਟਰ ਸਰਕਾਰ ਵੱਲੋਂ ਵੀ ਅਦਾਲਤ ਦੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਗਿਆ ਹੈ। ਸਮਾਜ ਦੀ ਕੀ ਕਹਿਣਾ ਹੈ?ਡਾਂਸ ਬਾਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੇ ਅਧਿਕਾਰਾਂ ਲਈ ਲੜਣ ਵਾਲੀ ਸਮਾਜਿਕ ਵਰਕਰ ਵਰਸ਼ਾ ਕਾਲੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸੁਆਗਤ ਕੀਤਾ। ਉਹ ਅੱਗੇ ਦੱਸਦੀ ਹੈ, ""ਪਹਿਲਾਂ ਕੁੜੀਆਂ ਨੂੰ ਆਪਣੀ ਪੜ੍ਹਾਈ ਅੱਧ ਵਿੱਚ ਛੱਡ ਕੇ ਇਸ ਪਾਸੇ ਆਉਣਾ ਪੈਂਦਾ ਸੀ ਪਰ ਹੁਣ ਉਹ ਉਨ੍ਹਾਂ ਦੀ ਪਹਿਲੀ ਤੇ ਅਗਲੀ ਪੀੜ੍ਹੀ ਨੂੰ ਮਦਦ ਕਰ ਸਕਣਗੀਆਂ। ਡਾਂਸ ਬਾਰ ਕਰੀਬ 30 ਸਾਲਾਂ ਤੋਂ ਚੱਲ ਰਹੇ ਹਨ।""""ਕਈ ਅਜਿਹੀਆਂ ਕੁੜੀਆਂ ਵੀ ਹਨ ਜੋ ਇਸ ਧੰਦੇ ਤੋਂ ਬਾਹਰ ਨਿਕਲੀਆਂ, ਡਾਕਟਰ, ਇੰਜੀਨੀਅਰ ਬਣ ਗਈਆਂ। ਇਹ ਇੱਕ ਸਕਾਰਾਤਮਕ ਤਸਵੀਰ ਹੈ ਜਿਸ ਨਾਲ ਲੋਕ ਉਤਸ਼ਾਹਿਤ ਹੋ ਸਕਦੇ ਹਨ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਜਿਹਾ ਕੁਝ ਕੀਤਾ ਜਾਵੇ ਜਿਸ ਨਾਲ ਔਰਤਾਂ ਨੂੰ ਡਾਂਸ-ਬਾਰ 'ਚ ਕੰਮ ਨਾ ਕਰਨਾ ਪਵੇ।""ਇਹ ਵੀ ਪੜ੍ਹੋ-ਛੱਤਰਪਤੀ ਕਤਲ ਕੇਸ: 'ਅਵਾਜ਼ ਮਾਰ ਕੇ ਘਰੋਂ ਬਾਹਰ ਬੁਲਾਇਆ ਤੇ ਗੋਲੀਆਂ ਦਾਗ ਦਿੱਤੀਆਂ'ਰਾਮ ਰਹੀਮ ਪੱਤਰਕਾਰ ਛੱਤਰਪਤੀ ਦੇ ਕਤਲ ਦਾ ਦੋਸ਼ੀਕੀ ਡੇਰੇ ਲੋਕਾਂ ਨੂੰ 'ਫੁਲ ਪੈਕੇਜ' ਦਿੰਦੇ ਹਨ?ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਦੀ ਪੂਰੀ ਕਹਾਣੀ ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰਾਕੇਸ਼ ਸ਼ਰਮਾ: ਜਦੋਂ ਪਹਿਲੀ ਵਾਰ ਪੁਲਾੜ ਤੋਂ ਪਰਤੇ ਤਾਂ ਲੋਕਾਂ ਨੇ ਕਿਹੜੇ ਸਵਾਲ ਪੁੱਛੇ ਸੌਤਿਕ ਬਿਸਵਾਸ ਬੀਬੀਸੀ ਪੱਤਰਕਾਰ 13 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46852298 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright hari adivarekar ਫੋਟੋ ਕੈਪਸ਼ਨ ਪੁਲਾੜ ਜਾਣ ਵਾਲੇ ਰਾਕੇਸ਼ ਸ਼ਰਮਾ ਇੱਕੋ-ਇੱਕ ਭਾਰਤੀ ਹਨ ਪੁਲਾੜ ਜਾਣ ਵਾਲੇ ਪਹਿਲੇ ਭਾਰਤੀ ਰਾਕੇਸ਼ ਸ਼ਰਮਾ ਤੋਂ ਉੱਥੋਂ ਪਰਤਣ ਤੋਂ ਬਾਅਦ ਭਾਰਤ ਵਿੱਚ ਅਕਸਰ ਲੋਕ ਪੁੱਛਦੇ ਸਨ ਕਿ ਕੀ ਉਨ੍ਹਾਂ ਦੀ ਪੁਲਾੜ ਵਿੱਚ ਰੱਬ ਨਾਲ ਮੁਲਾਕਾਤ ਹੋਈ।ਇਸ 'ਤੇ ਉਨ੍ਹਾਂ ਦਾ ਜਵਾਬ ਹੁੰਦਾ ਸੀ, ''ਨਹੀਂ ਮੈਨੂੰ ਉੱਥੇ ਰੱਬ ਨਹੀਂ ਮਿਲਿਆ।'' ਰਾਕੇਸ਼ ਸ਼ਰਮਾ 1984 ਵਿੱਚ ਪੁਲਾੜ ਯਾਤਰਾ 'ਤੇ ਗਏ ਸਨ। ਉਨ੍ਹਾਂ ਦੀ ਪੁਲਾੜ ਯਾਤਰਾ ਨੂੰ ਤਿੰਨ ਦਹਾਕੇ ਤੋਂ ਵੱਧ ਹੋ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਮਿਲਣ ਵਾਲੇ ਉਨ੍ਹਾਂ ਦੇ ਪ੍ਰਸ਼ੰਸਕ ਸੱਚਾਈ ਅਤੇ ਆਪਣੀ ਕਾਲਪਨਿਕਤਾ ਵਿਚਾਲੇ ਦਾ ਫ਼ਰਕ ਬੜੀ ਆਸਾਨੀ ਨਾਲ ਮਿਟਾ ਰਹੇ ਹਨ।ਉਹ ਕਹਿੰਦੇ ਹਨ, ''ਹੁਣ ਮੇਰੇ ਕੋਲ ਆਉਣ ਵਾਲੀਆਂ ਕਈ ਮਹਿਲਾਵਾਂ, ਆਪਣੇ ਬੱਚਿਆਂ ਨਾਲ ਮੇਰੀ ਪਛਾਣ ਇਹ ਕਹਿ ਕੇ ਕਰਵਾਉਂਦੀਆਂ ਹਨ ਕਿ ਇਹ ਅੰਕਲ ਚੰਦ 'ਤੇ ਗਏ ਸਨ।''ਪੁਲਾੜ ਤੋਂ ਆਉਣ ਦੇ ਇੱਕ ਸਾਲ ਬਾਅਦ ਤੱਕ ਰਾਕੇਸ਼ ਸ਼ਰਮਾ ਹਮੇਸ਼ਾ ਪ੍ਰਸ਼ੰਸਕਾਂ ਨਾਲ ਘਿਰੇ ਰਹਿੰਦੇ ਸਨ। ਉਹ ਹਮੇਸ਼ਾ ਕਿਤੇ ਨਾ ਕਿਤੇ ਜਾਂਦੇ ਰਹਿੰਦੇ ਸਨ। ਹੋਟਲਾਂ ਅਤੇ ਗੈਸਟ ਹਾਊਸ 'ਚ ਰੁਕਦੇ ਸਨ। ਸਮਾਗਮਾਂ 'ਚ ਉਹ ਲੋਕਾਂ ਦੇ ਨਾਲ ਤਸਵੀਰਾਂ ਖਿਚਵਾਉਂਦੇ ਸਨ, ਭਾਸ਼ਣ ਦਿੰਦੇ ਸਨ।ਇਹ ਵੀ ਜ਼ਰੂਰ ਪੜ੍ਹੋ:ਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਪਿੰਜਰ ਦਾ ਕੀ ਹੈ ਰਾਜ਼ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚ10 ਤਸਵੀਰਾਂ ਜੋ ਦੁਨੀਆਂ ਭਰ 'ਚ ਰਹੀਆਂ ਚਰਚਾ ਦਾ ਵਿਸ਼ਾ Image copyright Getty Images ਬਜ਼ੁਰਗ ਮਹਿਲਾਵਾਂ ਦੁਆਵਾਂ ਦਿੰਦੀਆਂ ਸਨ। ਪ੍ਰਸ਼ੰਸਕ ਉਨ੍ਹਾਂ ਦੇ ਕੱਪੜੇ ਤੱਕ ਫਾੜ ਦਿੰਦੇ ਸਨ। ਆਟੋਗ੍ਰਾਫ਼ ਲੈਣ ਦੇ ਲਈ ਰੌਲਾ ਪਾਉਂਦੇ ਸਨ। ਸਿਆਸਤਦਾਨ ਵੋਟਾਂ ਲੈਣ ਲਈ ਉਨ੍ਹਾਂ ਨੂੰ ਆਪਣੇ ਖ਼ੇਤਰਾਂ 'ਚ ਹੋਣ ਵਾਲੇ ਜੁਲੂਸਾਂ 'ਚ ਲੈ ਜਾਂਦੇ ਸਨ।ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, ''ਇਹ ਇੱਕ ਬਿਲਕੁਲ ਹੀ ਵੱਖਰਾ ਅਹਿਸਾਸ ਸੀ, ਪ੍ਰਸ਼ੰਸਕਾਂ ਦੇ ਇਸ ਦੀਵਾਨੇਪਨ ਤੋਂ ਮੈਂ ਖਿਝ ਚੁੱਕਿਆ ਸੀ ਅਤੇ ਥੱਕ ਚੁੱਕਿਆ ਸੀ, ਹਰ ਸਮੇਂ ਮੈਨੂੰ ਹੱਸਦੇ ਰਹਿਣਾ ਹੁੰਦਾ ਸੀ।''ਰਾਕੇਸ਼ ਸ਼ਰਮਾ 21 ਸਾਲ ਦੀ ਉਮਰ 'ਚ ਭਾਰਤੀ ਹਵਾਈ ਫ਼ੌਜ ਨਾਲ ਜੁੜੇ ਸਨ ਅਤੇ ਉੱਥੇ ਉਹ ਸੁਪਰਸੋਨਿਕ ਜੈੱਟ ਲੜਾਕੂ ਜਹਾਜ਼ ਉਡਾਉਂਦੇ ਸਨ।ਪਾਕਿਸਤਾਨ ਦੇ ਨਾਲ 1971 ਦੀ ਲੜਾਈ 'ਚ ਉਨ੍ਹਾਂ ਨੇ 21 ਵਾਰ ਉਡਾਣ ਭਰੀ ਸੀ। ਉਸ ਸਮੇਂ ਉਹ 23 ਸਾਲ ਦੇ ਵੀ ਨਹੀਂ ਹੋਏ ਸਨ।25 ਸਾਲ ਦੀ ਉਮਰ ਵਿੱਚ ਉਹ ਹਵਾਈ ਫ਼ੌਜ ਦੇ ਸਭ ਤੋਂ ਬਿਹਤਰੀਨ ਪਾਇਲਟ ਸਨ। ਉਨ੍ਹਾਂ ਨੇ ਪੁਲਾੜ 'ਚ 35 ਵਾਰ ਚਹਿਲ ਕਦਮੀ ਕੀਤੀ ਸੀ ਅਤੇ ਪੁਲਾੜ ਵਿੱਚ ਅਜਿਹਾ ਕਰਨਾ ਵਾਲੇ ਉਹ 128ਵੇਂ ਇਨਸਾਨ ਸਨ। Image copyright Hindustan Times ਫੋਟੋ ਕੈਪਸ਼ਨ ਰਾਕੇਸ਼ ਸ਼ਰਮਾ (ਵਿਚਕਾਰ) ਕਹਿੰਦੇ ਹਨ ਕਿ ਉਨ੍ਹਾਂ ਦੀ ਪੁਲਾੜ ਯਾਤਰਾ 'ਤੇ ਬਹੁਤ ਸ਼ਾਨਦਾਰ ਸਮਾਗਮ ਹੋਇਆ ਸੀ ਜੋ ਗੱਲ ਸਭ ਤੋਂ ਆਸਾਨੀ ਨਾਲ ਭੁਲਾ ਦਿੱਤੀ ਗਈ ਉਹ ਇਹ ਸੀ ਕਿ ਜਿਸ ਸਾਲ ਰਾਕੇਸ਼ ਸ਼ਰਮਾ ਨੇ ਪੁਲਾੜ 'ਚ ਜਾਣ ਦੀ ਉਪਲਬਧੀ ਹਾਸਿਲ ਕੀਤੀ ਉਹ ਸਾਲ ਸਿਰਫ਼ ਇਸ ਉਪਲਬਧੀ ਨੂੰ ਛੱਡ ਦਈਏ ਤਾਂ ਭਾਰਤੀ ਇਤਿਹਾਸ ਦੇ ਸਭ ਤੋਂ ਖ਼ਰਾਬ ਸਾਲਾਂ 'ਚ ਸ਼ੁਮਾਰ ਕੀਤਾ ਜਾਂਦਾ ਹੈ।1984 ਦਾ ਇਹ ਸਾਲ ਪੰਜਾਬ ਦੇ ਦਰਬਾਰ ਸਾਹਿਬ 'ਚ ਸਿੱਖ ਵੱਖਵਾਦੀਆਂ ਖ਼ਿਲਾਫ਼ ਫ਼ੌਜੀ ਕਾਰਵਾਈ ਅਤੇ ਇਸ ਕਾਰਨ ਸਿੱਖ ਅੰਗ ਰੱਖਿਅਕਾਂ ਵੱਲੋਂ ਇੰਦਰਾ ਗਾਂਧੀ ਦੇ ਕਤਲ ਲਈ ਵੀ ਜਾਣਿਆ ਜਾਂਦਾ ਹੈ।ਇਸ ਤੋਂ ਬਾਅਦ ਦੇਸ਼ ਭਰ ਵਿੱਚ ਸਿੱਖਾਂ ਖ਼ਿਲਾਫ਼ ਦੰਗੇ ਭੜਕ ਗਏ ਸਨ।ਇਸ ਸਾਲ ਦੇ ਅਖੀਰ ਵਿੱਚ ਭੋਪਾਲ ਗੈਸ ਕਾਂਡ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। ਇਹ ਦੁਨੀਆਂ ਦੀਆਂ ਸਭ ਤੋਂ ਭਿਆਨਕ ਘਟਨਾਵਾਂ ਵਿੱਚੋਂ ਇੱਕ ਸੀ।ਇਹ ਵੀ ਜ਼ਰੂਰ ਪੜ੍ਹੋ:ਜਦੋਂ ਜਾਨ ਬਚਾਉਣ ਲਈ ਮਾਇਆਵਤੀ ਨੂੰ ਕਮਰੇ 'ਚ ਲੁਕਣਾ ਪਿਆ100 ਕਰੋੜ ਰੁਪਏ ਦੀ ਨੰਬਰ ਪਲੇਟ ਤੇ ਦੁਬਈ ਦਾ ਉਹ ਸ਼ੇਖ਼ਕੀ ਬਾਲੀਵੁੱਡ ਨੇ ਮੋਦੀ ਅੱਗੇ ਰਾਮ ਮੰਦਿਰ ਦੀ ਮੰਗ ਰੱਖੀ? Image copyright Hindustan Times ਫੋਟੋ ਕੈਪਸ਼ਨ ਇੱਕ ਸੋਵੀਅਤ ਰਾਕੇਟ 'ਚ ਰਾਕੇਸ਼ ਸ਼ਰਮਾ ਅਤੇ ਦੋ ਰੂਸੀ ਪੁਲਾੜ ਯਾਤਰੀ ਯੂਰੀ ਮਾਲਯਸ਼ੇਵ ਅਤੇ ਗੇਨਾਡੀ ਸਟ੍ਰੇਕਾਲੋਵ ਪੁਲਾੜ ਯਾਤਰਾ 'ਤੇ ਗਏ ਸਨ ਸਖ਼ਤ ਪ੍ਰੀਖਿਆ ਤੋਂ ਲੰਘਣਾ ਪਿਆਇੰਦਰਾ ਗਾਂਧੀ 1984 ਵਿੱਚ ਪਹਿਲੇ ਭਾਰਤੀ ਪੁਲਾੜ ਸਮਾਗਮਾਂ ਨੂੰ ਸ਼ੁਰੂ ਕਰਨ ਲਈ ਕੋਸ਼ਿਸ਼ਾਂ ਵਿੱਚ ਸਨ। ਇਸ ਲਈ ਉਹ ਸੋਵੀਅਤ ਸੰਘ ਤੋਂ ਮਦਦ ਲੈ ਰਹੇ ਸਨ।ਰਾਕੇਸ਼ ਸ਼ਰਮਾ ਨੂੰ 50 ਫਾਈਟਰ ਪਾਇਲਟਾਂ 'ਚ ਟੈਸਟ ਦੇ ਬਾਅਦ ਚੁਣਿਆ ਗਿਆ ਸੀ। ਉਨ੍ਹਾਂ ਤੋਂ ਇਲਾਵਾ ਰਵੀਸ਼ ਮਲਹੋਤਰਾ ਨੂੰ ਇਸ ਟੈਸਟ ਲਈ ਚੁਣਿਆ ਗਿਆ ਸੀ ਅਤੇ ਇਨ੍ਹਾਂ ਦੋਵਾਂ ਨੂੰ ਰੂਸ ਟ੍ਰੇਨਿੰਗ ਲਈ ਭੇਜਿਆ ਗਿਆ ਸੀ।ਪੁਲਾੜ ਵਿੱਚ ਜਾਣ ਤੋਂ ਇੱਕ ਸਾਲ ਪਹਿਲਾਂ ਰਾਕੇਸ਼ ਸ਼ਰਮਾ ਅਤੇ ਰਵੀਸ਼ ਮਲਹੋਤਰਾ ਸਟਾਰ ਸਿਟੀ ਗਏ ਸਨ ਜੋ ਕਿ ਮਾਸਕੋ ਤੋਂ 70 ਕਿਲੋਮੀਟਰ ਦੂਰ ਸੀ ਅਤੇ ਪੁਲਾੜ ਯਾਤਰੀਆਂ ਦਾ ਟ੍ਰੇਨਿੰਗ ਸੈਂਟਰ ਸੀ।ਰਾਕੇਸ਼ ਯਾਦਰ ਕਰਦੇ ਹੋਏ ਕਹਿੰਦੇ ਹਨ, ''ਉੱਥੇ ਠੰਡ ਬਹੁਤ ਸੀ, ਅਸੀਂ ਬਰਫ਼ 'ਚ ਇੱਕ ਇਮਾਰਤ ਤੋਂ ਦੂਜੀ ਇਮਾਰਤ ਤੱਕ ਪੈਦਲ ਜਾਣਾ ਹੁੰਦਾ ਸੀ।''ਉਨ੍ਹਾਂ ਸਾਹਮਣੇ ਛੇਤੀ ਤੋਂ ਛੇਤੀ ਰੂਸੀ ਭਾਸ਼ਾ ਸਿੱਖਣ ਦੀ ਚੁਣੌਤੀ ਸੀ, ਕਿਉਂਕਿ ਜ਼ਿਆਦਾਤਰ ਉਨ੍ਹਾਂ ਦੀ ਟ੍ਰੇਨਿੰਗ ਰੂਸੀ ਭਾਸ਼ਾ 'ਚ ਹੀ ਹੋਣ ਵਾਲੀ ਸੀ।ਹਰ ਦਿਨ ਉਹ ਛੇ ਤੋਂ ਸੱਤ ਘੰਟੇ ਰੂਸੀ ਭਾਸ਼ਾ ਸਿੱਖਦੇ ਸਨ। ਇਸਦਾ ਅਸਰ ਇਹ ਹੋਇਆ ਕਿ ਉਨ੍ਹਾਂ ਤਿੰਨ ਮਹੀਨੇ 'ਚ ਠੀਕ-ਠਾਕ ਰੂਸੀ ਸਿੱਖ ਲਈ ਸੀ। Image copyright Hindustan Times ਫੋਟੋ ਕੈਪਸ਼ਨ ਤਿੰਨਾਂ ਪੁਲਾੜ ਯਾਤਰੀਆਂ ਦੀ ਟ੍ਰੇਨਿੰਗ ਮਾਸਕੋ ਦੇ ਬਾਹਰ ਸਥਿਤ ਇੱਕ ਕੇਂਦਰ 'ਚ ਹੋਈ ਸੀ ਉਨ੍ਹਾਂ ਦੇ ਖਾਣ-ਪੀਣ 'ਤੇ ਵੀ ਧਿਆਨ ਰੱਖਿਆ ਜਾਂਦਾ ਸੀ। ਓਲੰਪਿੰਕ ਟ੍ਰੇਨਰ ਉਨ੍ਹਾਂ ਦੇ ਸਟੇਮਿਨਾ, ਰਫ਼ਤਾਰ ਅਤੇ ਤਾਕਤ 'ਤੇ ਨਜ਼ਰ ਰੱਖਦੇ ਸਨ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦੇ ਰਹੇ ਸਨ।ਟ੍ਰੇਨਿੰਗ ਦੌਰਾਨ ਹੀ ਮੈਨੂੰ ਦੱਸਿਆ ਗਿਆ ਕਿ ਮੈਨੂੰ ਚੁਣਿਆ ਗਿਆ ਹੈ ਅਤੇ ਰਵੀਸ਼ ਮਲਹੋਤਰਾ ਬੈਕਅੱਪ ਦੇ ਰੂਪ 'ਚ ਹੋਣਗੇ।ਰਾਕੇਸ਼ ਸ਼ਰਮਾ ਬੜੀ ਹੀ ਨਿਮਰਤਾ ਨਾਲ ਮੰਨਦੇ ਹਨ, ''ਇਹ ਕੋਈ ਬਹੁਤਾ ਮੁਸ਼ਕਿਲ ਨਹੀਂ ਸੀ।''ਪਰ ਵਿਗਿਆਨ 'ਤੇ ਲਿਖਣ ਵਾਲੇ ਲੇਖਕ ਪੱਲਵ ਬਾਗਲਾ ਦਾ ਮੰਨਣਾ ਹੈ ਕਿ ਰਾਕੇਸ਼ ਸ਼ਰਮਾ ਨੇ 'ਵਿਸ਼ਵਾਸ ਦੀ ਉੱਚੀ ਛਾਲ ਮਾਰੀ ਹੈ।'ਉਨ੍ਹਾਂ ਨੇ ਲਿਖਿਆ ਹੈ, ''ਉਹ ਇੱਕ ਅਜਿਹੇ ਦੇਸ਼ ਤੋਂ ਸਨ ਜਿਸਦਾ ਕੋਈ ਆਪਣਾ ਪੁਲਾੜ ਪ੍ਰੋਗਰਾਮ ਨਹੀਂ ਸੀ, ਉਨ੍ਹਾਂ ਨੇ ਕਦੇ ਪੁਲਾੜ ਯਾਤਰੀ ਬਣਨ ਦਾ ਸੁਪਨਾ ਨਹੀਂ ਦੇਖਿਆ ਸੀ। ਪਰ ਉਨ੍ਹਾਂ ਨੇ ਔਖੇ ਹਾਲਾਤ 'ਚ ਇੱਕ ਦੂਜੇ ਮੁਲਕ ਜਾ ਕੇ ਸਖ਼ਤ ਟ੍ਰੇਨਿੰਗ ਲ਼ਈ, ਨਵੀਂ ਭਾਸ਼ਾ ਸਿੱਖੀ ਤੇ ਉਹ ਸੱਚ-ਮੁਚ ਇੱਕ ਹੀਰੋ ਹਨ।'' Image copyright Hari Adivarekar ਫੋਟੋ ਕੈਪਸ਼ਨ ਇੰਦਰਾ ਗਾਂਧੀ ਆਮ ਚੋਣਾਂ ਤੋਂ ਪਹਿਲਾਂ ਇੱਕ ਭਾਰਤੀ ਨੂੰ ਪੁਲਾੜ 'ਚ ਭੇਜਣਾ ਚਾਹੁੰਦੇ ਸਨ ਤਿੰਨ ਅਪ੍ਰੈਲ 1984 ਨੂੰ ਇੱਕ ਸੋਵੀਅਤ ਰਾਕੇਟ 'ਚ ਰਾਕੇਸ਼ ਸ਼ਰਮਾ ਅਤੇ ਦੋ ਰੂਸੀ ਪੁਲਾੜ ਯਾਤਰੀ ਯੂਰੀ ਮਾਲਯਸ਼ੇਵ ਅਤੇ ਗੇਨਾਡੀ ਸਟ੍ਰੇਕਾਲੋਵ ਪੁਲਾੜ ਦੇ ਲਈ ਰਵਾਨਾ ਹੋਏ ਸਨ।ਇਹ ਉਸ ਸਮੇਂ ਦੇ ਸੋਵੀਅਤ ਰਿਪਬਲਿਕ ਆਫ਼ ਕਜਾਖ਼ਸਤਾਨ ਦੇ ਇੱਕ ਪੁਲਾੜ ਕੇਂਦਰ ਤੋਂ ਰਵਾਨਾ ਹੋਏ ਸਨ।ਬੋਰਿੰਗ ਰਵਾਨਗੀਰਾਕੇਸ਼ ਸ਼ਰਮਾ ਉਸ ਪਲ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, ''ਜਿਸ ਸਮੇਂ ਅਸੀਂ ਰਵਾਨਾ ਹੋ ਰਹੇ ਸੀ ਉਹ ਬਹੁਤ ਹੀ ਬੋਰਿੰਗ ਸੀ ਕਿਉਂਕਿ ਅਸੀਂ ਇਸਦਾ ਇੰਨਾ ਅਭਿਆਸ ਕੀਤਾ ਸੀ ਕਿ ਇਹ ਕਿਸੇ ਰੂਟੀਨ ਵਾਂਗ ਹੋ ਗਿਆ ਸੀ।''ਜਦੋਂ ਮੈਂ ਪੁੱਛਿਆ ਕਿ ਧਰਤੀ ਤੋਂ ਪੁਲਾੜ 'ਚ ਜਾਂਦੇ ਸਮੇਂ ਕੀ ਉਹ ਪਰੇਸ਼ਾਨ ਵੀ ਸਨ।ਰਾਕੇਸ਼ ਦਾ ਜਵਾਬ ਸੀ, ''ਦੇਖੋ ਪੁਲਾੜ ਵਿੱਚ ਜਾਣ ਵਾਲਾ ਮੈਂ 128ਵਾਂ ਇਨਸਾਨ ਸੀ। 127 ਲੋਕ ਜ਼ਿੰਦਾ ਵਾਪਸ ਆਏ ਸਨ। ਇਸ ਲਈ ਘਬਰਾਉਣ ਦੀ ਕੋਈ ਅਜਿਹੀ ਗੱਲ ਨਹੀਂ ਸੀ।''ਮੀਡੀਆ ਨੇ ਇਸ ਪੁਲਾੜ ਮਿਸ਼ਨ ਨੂੰ ਭਾਰਤ ਅਤੇ ਸੋਵੀਅਤ ਸੰਘ ਦੀ ਦੋਸਤੀ ਨੂੰ ਹੋਰ ਡੁੰਘਾ ਹੁੰਦੇ ਦੇਖਿਆ।ਰਾਕੇਸ਼ ਸ਼ਰਮਾ ਅਤੇ ਉਨ੍ਹਾਂ ਦੇ ਨਾਲ ਜਾਣ ਵਾਲੇ ਪੁਲਾੜ ਯਾਤਰੀਆਂ ਨੇ ਪੁਲਾੜ ਵਿੱਚ ਕਰੀਬ ਅੱਠ ਦਿਨ ਗੁਜ਼ਾਰੇ।ਇਹ ਵੀ ਪੜ੍ਹੋਜਪਾਨੀ ਪੁਲਾੜ ਯਾਤਰੀ ਨੇ ਕਿਉਂ ਮੰਗੀ ਮੁਆਫ਼ੀ?ਪੁਲਾੜ 'ਚੋਂ 7500 ਟਨ ਕੂੜਾ ਇਸ ਤਰ੍ਹਾਂ ਸਾਫ਼ ਹੋਵੇਗਾ'ਮੈਂ ਚਲਾਈ ਸੀ ਚੰਨ 'ਤੇ ਗੱਡੀ, ਖਿੱਚੀਆਂ ਸੀ ਤਸਵੀਰਾਂ''ਸਾਰੇ ਜਹਾਂ ਸੇ ਅੱਛਾ'ਰਾਕੇਸ਼ ਸ਼ਰਮਾ ਉਹ ਪਹਿਲੇ ਇਨਸਾਨ ਸਨ ਜਿਨ੍ਹਾਂ ਨੇ ਪੁਲਾੜ ਵਿੱਚ ਯੋਗ ਦਾ ਅਭਿਆਸ ਕੀਤਾ। ਉਨ੍ਹਾਂ ਨੇ ਯੋਗ ਅਭਿਆਸ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਨਾਲ ਗ੍ਰੈਵੀਟੇਸ਼ਨ ਦੇ ਅਸਰ ਨੂੰ ਘੱਟ ਕਰਨ 'ਚ ਕੀ ਮਦਦ ਮਿਲ ਸਕਦੀ ਹੈ।ਉਨ੍ਹਾਂ ਨੇ ਦੱਸਿਆ, ''ਇਹ ਬਹੁਤ ਮੁਸ਼ਕਿਲ ਸੀ, ਆਪਣੇ ਪੈਰਾਂ ਦੇ ਹੇਠਾਂ ਕਿਸੇ ਵੀ ਭਾਰ ਦਾ ਅਹਿਸਾਸ ਨਹੀਂ ਹੁੰਦਾ। ਤੁਸੀਂ ਪੂਰੀ ਤਰ੍ਹਾਂ ਹਵਾ ਵਿੱਚ ਤੈਰਦੇ ਰਹਿੰਦੇ ਹੋ, ਇਸ ਲਈ ਖ਼ੁਦ ਨੂੰ ਸਾਂਭ ਕੇ ਰੱਖਣ ਲਈ ਕੋਈ ਉਪਾਅ ਕਰਕੇ ਰੱਖਣਾ ਸੀ।''ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰਾਕੇਸ਼ ਸ਼ਰਮਾ ਤੋਂ ਪੁੱਛਿਆ ਕਿ ਪੁਲਾੜ ਤੋਂ ਭਾਰਤ ਕਿਵੇਂ ਦਿਖ ਰਿਹਾ ਸੀ ਤਾਂ ਉਨ੍ਹਾਂ ਨੇ ਹਿੰਦੀ ਵਿੱਚ ਕਿਹਾ ਸੀ, 'ਸਾਰੇ ਜਹਾਂ ਸੇ ਅੱਛਾ।' Image copyright Getty Images ਫੋਟੋ ਕੈਪਸ਼ਨ ਰਾਕੇਸ਼ ਸ਼ਰਮਾ ਹਵਾਈ ਫ਼ੌਜ ਦੇ ਟੈਸਟ ਪਾਇਲਟ ਦੇ ਰੂਪ 'ਚ ਰਿਟਾਇਰ ਹੋਏ ਸਨ ਇਹ ਮੁਹੰਮਦ ਇਕ਼ਬਾਲ ਦਾ ਇੱਕ ਕਲਾਮ ਹੈ ਜੋ ਉਹ ਸਕੂਲ ਦੇ ਦਿਨਾਂ ਵਿੱਚ ਹਰ ਰੋਜ਼ ਕੌਮੀ ਗੀਤ ਦੇ ਬਾਅਦ ਗਾਉਂਦੇ ਸਨ।ਰਾਕੇਸ਼ ਸ਼ਰਮਾ ਬਿਆਨ ਕਰਦੇ ਹਨ, ਇਹ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇਸ ਵਿੱਚ ਕੁਝ ਵੀ ਦੇਸ਼ਭਗਤੀ ਦੇ ਪਾਗਲਪਨ ਵਰਗਾ ਨਹੀਂ ਸੀ। ਸੱਚ-ਮੁੱਚ ਪੁਲਾੜ ਤੋਂ ਭਾਰਤ ਸੋਹਣਾ ਦਿਖ ਰਿਹਾ ਸੀ।''ਨਿਊ ਯਾਰਕ ਟਾਇਮਜ਼ ਨੇ ਉਸ ਵਕਤ ਲਿਖਿਆ ਸੀ ਕਿ ਲੰਬੇ ਸਮੇਂ ਤੱਕ ਭਾਰਤ ਦੀ ਆਪਣੀ ਕੋਈ ਮਨੁੱਖੀ ਪੁਲਾੜ ਯਾਤਰਾ ਨਹੀਂ ਹੋਣ ਵਾਲੀ। ਬਹੁਤ ਲੰਬੇ ਸਮੇਂ ਤੱਕ ਰਾਕੇਸ਼ ਸ਼ਰਮਾ ਪੁਲਾੜ ਜਾਣ ਵਾਲੇ ਇੱਕਲੇ ਭਾਰਤੀ ਬਣੇ ਰਹਿਣਗੇ।ਇਹ ਵੀ ਪੜ੍ਹੋਗਗਨਯਾਨ ਰਾਹੀਂ ਪੁਲਾੜ ਭੇਜੇ ਜਾਣ ਵਾਲੇ ਭਾਰਤੀ ਇੰਝ ਚੁਣੇ ਜਾਣਗੇ1972 ਤੋਂ ਬਾਅਦ ਕੋਈ ਚੰਨ 'ਤੇ ਕਿਉਂ ਨਹੀਂ ਗਿਆ?ਮਨੁੱਖ ਪੁਲਾੜ ਭੇਜਣ ਦੇ ਮਿਸ਼ਨ ਦੀ ਅਗਵਾਈ ਇਹ ਔਰਤ ਕਰੇਗੀਇਕੱਲੇ ਭਾਰਤੀਨਿਊ ਯਾਰਕ ਟਾਇਮਜ਼ ਦੀ ਇਹ ਗੱਲ ਸਹੀ ਸਾਬਿਤ ਹੋ ਰਹੀ ਹੈ। ਅੱਜ 35 ਸਾਲਾਂ ਬਾਅਦ ਵੀ ਰਾਕੇਸ਼ ਸ਼ਰਮਾ ਇਕੱਲੇ ਅਜਿਹੇ ਭਾਰਤੀ ਪੁਲਾੜ ਯਾਤਰੀ ਹਨ ਜਿਨ੍ਹਾਂ ਨੇ ਪੁਲਾੜ ਵਿੱਚ ਚਹਿਲ ਕਦਮੀ ਕੀਤੀ ਹੈ।ਭਾਰਤ ਅਜੇ ਤੱਕ ਆਪਣੇ ਲੋਕਾਂ ਨੂੰ ਆਪਣੀ ਧਰਤੀ ਤੋਂ ਆਪਣੇ ਰਾਕੇਟ ਵਿੱਚ ਪੁਲਾੜ ਭੇਜਣ ਦੇ ਖ਼ੁਆਬ ਹੀ ਦੇਖ ਰਿਹਾ ਹੈ।ਰਾਕੇਸ਼ ਸ਼ਰਮਾ ਨੇ ਪੁਲਾੜ ਤੋਂ ਆਉਣ ਤੋਂ ਬਾਅਦ ਮੁੜ ਤੋਂ ਇੱਕ ਜੈੱਟ ਪਾਇਲਟ ਦੇ ਤੌਰ 'ਤੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ।ਉਨ੍ਹਾਂ ਨੇ ਜਗੁਆਰ ਅਤੇ ਤੇਜਸ ਉਡਾਏ। ਉਨ੍ਹਾਂ ਨੇ ਬੋਸਟਨ ਦੀ ਇੱਕ ਕੰਪਨੀ ਵਿੱਚ ਚੀਫ਼ ਓਪਰੇਟਿੰਗ ਅਫ਼ਸਰ ਦੇ ਤੌਰ 'ਤੇ ਵੀ ਸੇਵਾਵਾਂ ਦਿੱਤੀਆਂ ਜੋ ਜਹਾਜ਼, ਟੈਂਕ ਅਤੇ ਪਨਡੁੱਬੀਆਂ ਦੇ ਲਈ ਸਾਫ਼ਟਵੇਅਰ ਤਿਆਰ ਕਰਦੀ ਸੀ। Image copyright Hari Adaivarekar ਫੋਟੋ ਕੈਪਸ਼ਨ ਰਾਕੇਸ਼ ਸ਼ਰਮਾ ਇਸ ਸਮੇਂ ਦੱਖਣ ਭਾਰਤ ਦੇ ਇੱਕ ਹਿੱਲ ਸਟੇਸ਼ਨ 'ਤੇ ਰਹਿ ਰਹੇ ਹਨ ਦੱਸ ਸਾਲ ਪਹਿਲਾਂਦੱਸ ਸਾਲ ਪਹਿਲਾਂ ਉਹ ਸੇਵਾਮੁਕਤ ਹੋਏ ਅਤੇ ਆਪਣੇ ਸੁਪਨਿਆਂ ਦਾ ਘਰ ਬਣਾਇਆ। ਇਸ ਘਰ ਦੀਆਂ ਛੱਤਾਂ ਤਿਰਛੀਆਂ ਹਨ, ਬਾਥਰੂਮ 'ਚ ਸੋਲਰ ਹੀਟਰ ਲੱਗੇ ਹੋਏ ਹਨ, ਮੀਂਹ ਦਾ ਪਾਣੀ ਇੱਕ ਥਾਂ ਇਕੱਠਾ ਹੁੰਦਾ ਹੈ।ਉਹ ਆਪਣੀ ਇੰਟੀਰਿਅਰ ਡਿਜ਼ਾਈਨਰ ਪਤਨੀ ਮਧੁ ਨਾਲ ਇਸ ਘਰ ਵਿੱਚ ਰਹਿੰਦੇ ਹਨ।ਉਨ੍ਹਾਂ ਉੱਤੇ ਇੱਕ ਬਾਇਓਪਿਕ ਬਣਨ ਦੀ ਚਰਚਾ ਹੈ ਜਿਸ 'ਚ ਸ਼ਾਹਰੁਖ਼ ਖ਼ਾਨ ਰਾਕੇਸ਼ ਸ਼ਰਮਾ ਦੀ ਭੂਮਿਕਾ ਅਦਾ ਕਰਨਗੇ।ਮੇਰਾ ਉਨ੍ਹਾਂ ਨੂੰ ਆਖ਼ਰੀ ਸਵਾਲ ਸੀ, ਕੀ ਤੁਸੀਂ ਮੁੜ ਪੁਲਾੜ ਜਾਣਾ ਚਾਹੋਗੇ?ਆਪਣੀ ਬਾਲਕੌਨੀ ਤੋਂ ਬਾਹਰ ਦੇਖਦੇ ਹੋਏ ਉਨ੍ਹਾਂ ਨੇ ਕਿਹਾ, ''ਮੈਂ ਪੁਲਾੜ 'ਚ ਦੁਬਾਰਾ ਜਾਣਾ ਪਸੰਦ ਕਰਾਂਗਾ, ਪਰ ਇਸ ਵਾਰ ਮੈਂ ਇੱਕ ਸੈਲਾਨੀ ਦੇ ਤੌਰ 'ਤੇ ਜਾਣਾ ਚਾਹਾਂਗਾ, ਜਦੋਂ ਮੈਂ ਉੱਥੇ ਗਿਆ ਸੀ ਤਾਂ ਸਾਡੇ ਕੋਲ ਬਹੁਤ ਸਾਰੇ ਕੰਮ ਕਰਨ ਨੂੰ ਸਨ।''ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਲਮਾਨ ਖ਼ਾਨ ਬਾਰੇ ਤੁਹਾਨੂੰ ਇਹ 12 ਦਿਲਚਸਪ ਗੱਲਾਂ ਪਤਾ ਹਨ? 27 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46687932 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP/getty images ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅੱਜ 53 ਸਾਲ ਦੇ ਹੋ ਗਏ ਹਨ। 1989 ਵਿੱਚ ਸੁਪਰਹਿੱਟ ਫ਼ਿਲਮ 'ਮੈਨੇ ਪਿਆਰ ਕੀਆ' ਤੋਂ ਉਨ੍ਹਾਂ ਨੇ ਬਤੌਰ ਹੀਰੋ ਬਾਲੀਵੁੱਡ ਵਿੱਚ ਆਪਣਾ ਪੈਰ ਧਰਿਆ। ਉਨ੍ਹਾਂ ਦੀ ਕਾਮਯਾਬੀ ਦਾ ਸਿਲਸਿਲਾ ਅੱਜ 29 ਸਾਲ ਬਾਅਦ ਵੀ ਜਾਰੀ ਹੈ।ਹਾਲਾਂਕਿ ਉਨ੍ਹਾਂ ਦੀ ਪਹਿਲੀ ਫ਼ਿਲਮ 'ਬੀਵੀ ਹੋ ਤੋ ਐਸੀ' 1988 ਵਿੱਚ ਰਿਲੀਜ਼ ਹੋਈ ਸੀ, ਜਿਸ ਵਿੱਚ ਉਹ ਸਹਾਇਕ ਭੂਮਿਕਾ 'ਚ ਸਨ। ਸਲਮਾਨ ਆਪਣੇ ਕਰੀਅਰ ਵਿੱਚ ਆਪਣੀ ਕਾਮਯਾਬੀ ਨਾਲ ਜਿੰਨੇ ਚਰਚਾ ਵਿੱਚ ਰਹੇ ਹਨ, ਓਨਾ ਹੀ ਉਨ੍ਹਾਂ ਦਾ ਵਿਵਾਦਾਂ ਨਾਲ ਵੀ ਰਿਸ਼ਤਾ ਰਿਹਾ ਹੈ। ਸਲਮਾਨ ਖ਼ਾਨ ਨਾਲ ਜੁੜੀਆਂ 12 ਦਿਲਚਸਪ ਗੱਲਾਂ 'ਤੇ ਇੱਕ ਨਜ਼ਰ-1. ਕਿਹਾ ਜਾਂਦਾ ਹੈ ਕਿ 'ਮੈਨੇ ਪਿਆਰ ਕੀਆ' ਵਿੱਚ ਹੀਰੋ ਲਈ ਸਲਮਾਨ ਪਹਿਲੀ ਪਸੰਦ ਨਹੀਂ ਸਨ। ਉਹ ਦੂਜੀ ਅਤੇ ਤੀਜੀ ਪਸੰਦ ਵੀ ਨਹੀਂ ਸਨ। ਉਨ੍ਹਾਂ ਤੋਂ ਪਹਿਲਾਂ ਰਾਜਸ਼੍ਰੀ ਪ੍ਰੋਡਕਸ਼ਨ ਕੰਪਨੀ ਨੇ ਵਿੰਦੂ ਦਾਰਾ ਸਿੰਘ, ਦੀਪਕ ਤਿਜੋਰੀ ਅਤੇ ਫਰਾਜ਼ ਖ਼ਾਨ (ਅਦਾਕਾਰ ਯੂਸੁਫ਼ ਖ਼ਾਨ ਦੇ ਮੁੰਡੇ) ਨੂੰ ਪਹਿਲਾਂ ਇਹ ਰੋਲ ਦੇਣ 'ਤੇ ਵਿਚਾਰ ਕੀਤਾ ਸੀ।2. ਸਲਮਾਨ ਖ਼ਾਨ ਅਤੇ ਮੋਹਨੀਸ਼ ਬਹਿਲ (ਨੂਤਨ ਦੇ ਮੁੰਡੇ) ਨੂੰ ਬਾਅਦ ਵਿੱਚ ਰਾਜਸ਼੍ਰੀ ਵਾਲਿਆਂ ਨੇ ਆਡੀਸ਼ਨ ਲਈ ਬੁਲਾਇਆ। ਸਲਮਾਨ ਹੀਰੋ ਬਣੇ ਅਤੇ ਮੋਹਨੀਸ਼ ਵਿਲੇਨ। ਬਾਅਦ ਵਿੱਚ ਦੋਵੇਂ ਰਾਜਸ਼੍ਰੀ ਦੀ ਫ਼ਿਲਮ 'ਹਮ ਆਪਕੇ ਹੈ ਕੌਣ' ਅਤੇ 'ਹਮ ਸਾਥ ਸਾਥ ਹੈ' ਵਿੱਚ ਨਜ਼ਰ ਆਏ। 3. ਸਲਮਾਨ ਖ਼ਾਨ ਨੂੰ ਅੱਬਾਸ ਮਸਤਾਨ ਨੇ 'ਬਾਜ਼ੀਗਰ' ਵਿੱਚ ਲੀਡ ਰੋਲ ਆਫ਼ਰ ਕੀਤਾ ਸੀ। ਸਲਮਾਨ ਦੇ ਨਾਂਹ ਕਰਨ ਤੋਂ ਬਾਅਦ ਹੀ ਇਹ ਭੂਮਿਕਾ ਸ਼ਾਹਰੁਖ ਖ਼ਾਨ ਨੂੰ ਮਿਲੀ ਅਤੇ ਐਂਟੀ ਹੀਰੋ ਦੀ ਭੂਮਿਕਾ ਨੇ ਉਨ੍ਹਾਂ ਨੂੰ ਕਾਮਯਾਬੀ ਦੀ ਰਾਹ ਵੱਲ ਤੋਰ ਦਿੱਤਾ। 4. ਸਲਮਾਨ ਖ਼ਾਨ ਫ਼ਿਲਮਾਂ ਵਿੱਚ ਅਦਾਕਾਰੀ ਕਰਨ ਦੀ ਬਜਾਏ ਆਪਣੇ ਪਿਤਾ ਦੀ ਤਰ੍ਹਾਂ ਸਕ੍ਰਿਪਟ ਰਾਈਟਰ ਬਣਨਾ ਚਾਹੁੰਦੇ ਸਨ, ਇਹੀ ਕਾਰਨ ਹੈ ਕਿ ਵੀਰ, ਚੰਦਰਮੁਖੀ ਅਤੇ ਬਾਗੀ ਵਰਗੀਆਂ ਫ਼ਿਲਮਾਂ ਦੀ ਸਕ੍ਰਿਪਟ ਲਿਖਣ ਦਾ ਕੰਮ ਵੀ ਉਨ੍ਹਾਂ ਨੇ ਕੀਤਾ।5. ਫ਼ਿਲਮਾਂ ਨਾਲ ਜੁੜਨ ਤੋਂ ਪਹਿਲਾਂ ਸਲਮਾਨ ਨੂੰ ਤੈਰਾਕੀ ਦਾ ਸ਼ੌਕ ਸੀ। ਆਪਣੇ ਸਕੂਲ ਦੀ ਤੈਰਾਕੀ ਟੀਮ ਵਿੱਚ ਵੀ ਸਲਮਾਨ ਸ਼ਾਮਲ ਸਨ। ਜੇਕਰ ਸਲਮਾਨ ਫ਼ਿਲਮਾਂ ਵਿੱਚ ਕਰੀਅਰ ਨਹੀਂ ਬਣਾਉਂਦੇ ਤਾਂ ਸ਼ਾਇਦ ਤੈਰਾਕੀ ਵਿੱਚ ਭਾਰਤ ਦਾ ਨਾਮ ਰੌਸ਼ਨ ਕਰ ਰਹੇ ਹੁੰਦੇ। 6. ਸਲਮਾਨ ਖ਼ਾਨ ਨੂੰ ਸਾਬਣਾਂ ਦਾ ਬਹੁਤ ਸ਼ੌਕ ਹੈ। ਉਨ੍ਹਾਂ ਦੇ ਬਾਥਰੂਮ ਵਿੱਚ ਦੁਨੀਆਂ ਭਰ ਦੇ ਸਾਬਣਾਂ ਦੀ ਕਲੈਕਸ਼ਨ ਹੈ। ਇਹ ਵੀ ਪੜ੍ਹੋ:ਬਿਸ਼ਨੋਈ: ਜਿੰਨ੍ਹਾਂ ਸਲਮਾਨ ਦੀਆਂ ਗੋਡਣੀਆਂ ਲੁਆਈਆਂ ਸਲਮਾਨ ਖ਼ਾਨ ਜੇਲ੍ਹ 'ਚ ਰਹੇ ਤਾਂ ਬਾਲੀਵੁੱਡ ਨੂੰ ਕਿੰਨਾ ਘਾਟਾ?'ਮੁਸਲਮਾਨ ਹੋਣ ਕਾਰਨ ਸਲਮਾਨ ਨੂੰ ਸਜ਼ਾ' 7. ਕਿਹਾ ਜਾਂਦਾ ਹੈ ਕਿ ਇੰਟਰਨੈੱਟ ਅਤੇ ਸਮਾਰਟਫ਼ੋਨ ਦੇ ਜ਼ਮਾਨੇ ਵਿੱਚ ਵੀ ਸਲਮਾਨ ਖ਼ਾਨ ਈਮੇਲ ਆਈਡੀ ਨਹੀਂ ਹੈ। ਸਲਮਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸਦੀ ਲੋੜ ਨਹੀਂ ਪੈਂਦੀ ਹੈ, ਉਹ ਸਿੱਧਾ ਫ਼ੋਨ 'ਤੇ ਗੱਲ ਕਰਨਾ ਪਸੰਦ ਕਰਦੇ ਹਨ।8. ਸਲਮਾਨ ਬੂਟਾਂ ਅਤੇ ਜੁੱਤੀਆਂ ਦਾ ਪ੍ਰਚਾਰ ਕਰਦੇ ਹੋਏ ਤੁਹਾਨੂੰ ਨਜ਼ਰ ਆ ਜਾਣ ਪਰ ਨਿੱਜੀ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਨੰਗੇ ਪੈਰ ਚੱਲਣਾ ਬਹੁਤ ਪਸੰਦ ਹੈ।9. ਸਲਮਾਨ ਖ਼ਾਨ ਕੁਝ ਉਨ੍ਹਾਂ ਅਦਾਕਾਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ 'ਪੀਪਲ ਮੈਗਜ਼ੀਨ' ਨੇ ਦੁਨੀਆਂ ਦੇ ਸਭ ਤੋਂ ਹੈਂਡਸਮ ਪੁਰਸ਼ਾਂ ਦੀ ਆਪਣੀ ਸੂਚੀ 'ਚ ਥਾਂ ਦਿੱਤੀ। ਇਹ ਵੀ ਪੜ੍ਹੋ:ਪੰਚਾਇਤ ਦੀ ਚੋਣ ਇਸ ਲਈ ਪਾਰਟੀ ਦੇ ਨਿਸ਼ਾਨ ਤੋਂ ਨਹੀਂ ਲੜੀ ਜਾਂਦੀਹਾਮਿਦ ਅੰਸਾਰੀ ਵਾਂਗ ਇਸ਼ਕ ’ਚ ਸਰਹੱਦ ਪਾਰ ਕਰਨ ਵਾਲਾ ਪਾਕਿਸਤਾਨੀ ਰਿਹਾਅਭਾਰਤ ਨੂੰ ਸਬਕ ਸਿਖਾਉਣ ਦੀ ਇੱਛਾ ਰੱਖਣ ਵਾਲੇ ਚੀਨੀ ਆਗੂ ਮਾਓ ਬਾਰੇ ਦਿਲਚਸਪ ਗੱਲਾਂ Image copyright Getty Images 10. ਸਲਮਾਨ ਹਮੇਸ਼ਾ ਆਪਣੇ ਹੱਥ ਵਿੱਚ ਫਿਰੋਜਾ ਪੱਥਰ ਦਾ ਬ੍ਰੈਸਲੇਟ ਪਾਉਂਦੇ ਹਨ। ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਵੀ ਅਜਿਹਾ ਹੀ ਬ੍ਰੈਸਲੇਟ ਪਾਉਂਦੇ ਹਨ। 11. ਦੱਸਿਆ ਜਾਂਦਾ ਹੈ ਕਿ ਸਲਮਾਨ ਆਪਣੀਆਂ ਫ਼ਿਲਮਾਂ ਦਾ ਰਿਵਿਊ ਕਦੇ ਨਹੀਂ ਪੜ੍ਹਦੇ।12. ਸਲਮਾਨ ਖ਼ਾਨ ਨੂੰ ਖਾਣ ਵਿੱਚ ਚਾਈਨੀਜ਼ ਬਹੁਤ ਪਸੰਦ ਹੈ ਅਤੇ ਉਨ੍ਹਾਂ ਨੂੰ ਪੇਟਿੰਗ ਕਰਨ ਦਾ ਬਹੁਤ ਸ਼ੌਕ ਹੈ।ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਸਲਮਾਨ ਦੇ ਜੇਲ੍ਹ ਜਾਣ ਮਗਰੋਂ ਕਪਿਲ ਨਾਲ ਕੀ ਹੋਇਆ?'ਹਿਰਨ ਨੇ ਟਾਈਗਰ ਦਾ ਸ਼ਿਕਾਰ ਕਰ ਲਿਆ'ਮੂੰਗਫਲੀ ਖਾਣੀ ਵੀ ਹੋ ਸਕਦੀ ਹੈ ਜਾਨਲੇਵਾ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇਲੰਗਾਨਾ 'ਚ ਰੁਕ ਸਕਦੀਆਂ ਤਾਂ ਪੰਜਾਬ 'ਚ ਕਿਉਂ ਨਹੀਂ : BBC SPECIAL ਪ੍ਰਿਅੰਕਾ ਦੂਬੇ ਬੀਬੀਸੀ ਪੱਤਰਕਾਰ, ਤੇਲੰਗਾਨਾ ਤੋਂ ਵਾਪਸ ਆ ਕੇ 3 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45388387 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Priyanka Dubey/BBC ਫੋਟੋ ਕੈਪਸ਼ਨ ਭਾਰਤ ਦੇ ਉਸ ਸੂਬੇ ਦੀ ਕਹਾਣੀ ਜਿੱਥੇ ਕਿਸਾਨਾਂ ਵੱਲੋਂ ਖੁਦਕੁਸ਼ੀ ਦੀ ਗਿਣਤੀ ਕਰੀਬ ਅੱਧੀ ਹੋ ਗਈ ਹੈ। ਕਿਸਾਨਾਂ ਵੱਲੋਂ ਖੁਦਕੁਸ਼ੀ ਅਤੇ ਖੇਤੀ ਸੰਕਟ ਨਾਲ ਜੁੜੀ ਬੀਬੀਸੀ ਦੀ ਇਸ ਵਿਸ਼ੇਸ਼ ਲੜੀ ਵਿੱਚ ਅਸੀਂ ਗੱਲ ਕਰਾਂਗੇ ਦੇਸ ਦੇ ਦੱਖਣ ਵਿੱਚ ਸਥਿਤ ਸੂਬੇ ਤੇਲੰਗਾਨਾ ਦੀ। ਇੱਥੇ ਬੀਤੇ ਮਾਰਚ ਵਿੱਚ ਸੰਸਦ 'ਚ ਅੰਕੜਿਆਂ ਨੂੰ ਪੇਸ਼ ਕਰਦੇ ਹੋਏ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਸੰਸਦ ਨੂੰ ਦੱਸਿਆ ਕਿ ਤੇਲੰਗਾਨਾ ਵਿੱਚ 2015 ਵਿੱਚ ਦਰਜ ਹੋਈਆਂ 1358 ਕਿਸਨਾਂ ਦੀਆਂ ਖੁਦਕੁਸ਼ੀਆਂ ਦਾ ਅੰਕੜਾ 2016 'ਚ ਘਟ ਕੇ 632 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਤੇਲੰਗਾਨਾ ਸਰਕਾਰ ਅਤੇ ਕੌਮੀ ਆਰਥਿਕ ਸਲਾਹਕਾਰਾਂ ਦੇ ਇੱਕ ਤਬਕੇ ਨੇ ਤੇਲੰਗਾਨਾ 'ਚ ਖੇਤੀ ਸੰਕਟ ਦੀ ਸਥਿਤੀ ਵਿੱਚ ਵੱਡੀਆਂ ਤਬਦੀਲੀਆਂ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ। ਚਾਰੇ ਪਾਸੇ ਪੈਰ ਪਸਾਰਦੇ ਖੇਤੀ ਸੰਕਟ ਵਿੱਚ ਤੇਲੰਗਾਨਾ ਦੀ ਖੇਤੀਬਾੜੀ 'ਚ ਆਏ ਇਨ੍ਹਾਂ ਕਥਿਤ ਸਕਾਰਾਤਮਕ ਬਦਲਾਵਾਂ ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਜਾਣਨ ਲਈ ਅਸੀਂ ਤੇਲੰਗਾਨਾ ਪਹੁੰਚੇ। ਇਹ ਵੀ ਪੜ੍ਹੋ:'ਗੋਲੀ ਚਲਾਉਣ ਦੇ ਮੈਂ ਕਦੇ ਕੋਈ ਹੁਕਮ ਨਹੀਂ ਦਿੱਤੇ' ਥਾਈਲੈਂਡ ਜਾਣ ਦਾ ਇੰਨਾ ਚਾਅ ਕਿਉਂ ਹੈ ਭਾਰਤੀਆਂ ਨੂੰਪੀਰੀਅਡਜ਼ ਮਗਰੋਂ ਔਰਤਾਂ ਦੇ ਤੇਜ਼ ਦਿਮਾਗ ਦੇ ਮੁਕਾਬਲੇ 'ਚ ਮਰਦ ਨਹੀਂਆਖ਼ਰ ਖੁੱਲ੍ਹ ਗਿਆ ""ਭੂਤਾਂ ਦੇ ਬੇੜੇ"" ਦਾ ਰਾਜ਼ ਅਸੀਂ ਤੇਲੰਗਾਨਾ ਦੇ ਸਿੱਧੀਪੇਠ ਜ਼ਿਲ੍ਹੇ ਦੇ ਰਾਇਆਵਾਰਾਮ ਪਿੰਡ ਵਿੱਚ ਗਏ। ਸੂਬੇ ਦੇ ਮੁੱਖ ਮੰਤਰੀ ਕਲਵਾਕੁੰਥਲ ਚੰਦਰਸ਼ੇਖਰ ਰਾਓ (ਕੇਸੀਆਰ) ਦੀ ਵਿਧਾਨ ਸਭਾ ਸੀਟ ਗਜਵੇਲ 'ਚ ਪੈਣ ਵਾਲੇ ਇਸ ਪਿੰਡ ਦੇ ਰਹਿਣ ਵਾਲੇ ਕਿਸਾਨਾਂ ਦੀ ਜ਼ਿੰਦਗੀ ਸੂਬੇ ਦੇ ਵਧੇਰੇ ਕਿਸਾਨਾਂ ਵਾਂਗ ਬਦਲ ਰਹੀ ਹੈ। ਪ੍ਰਤੀ ਏਕੜ ਜ਼ਮੀਨ 'ਤੇ ਸਾਲਾਨਾ 4 ਹਜ਼ਾਰ ਰੁਪਏਇੱਥੇ ਰਹਿਣ ਵਾਲੇ 23 ਸਾਲ ਦੇ ਕਿਸਾਨ ਉਟੇਲ ਅਸ਼ੋਕ ਭਾਰਤ ਦੇ ਉਨ੍ਹਾਂ ਕੁਝ ਕਿਸਾਨਾਂ 'ਚੋਂ ਹਨ, ਜਿਨ੍ਹਾਂ ਨੂੰ ਆਪਣੇ ਖੇਤ ਤੋਂ ਇੱਕ ਨਿਸ਼ਚਿਤ ਰਕਮ ਮਿਲਣਾ ਤੈਅ ਹੈ। Image copyright Priyanka Dubey/BBC ਫੋਟੋ ਕੈਪਸ਼ਨ ਤੇਲੰਗਾਨਾ ਦੇ ਕਿਸਾਨਾਂ ਨੂੰ ਹਰ ਸਾਲ ਖੇਤ ਤੋਂ ਇੱਕ ਨਿਸ਼ਚਿਤ ਰਕਮ ਮਿਲਣਾ ਤੈਅ ਹੈ ਉਹ ਖੇਤੀ ਕਰਨ ਜਾਂ ਨਾ ਕਰਨ, ਉਨ੍ਹਾਂ ਦੇ ਖੇਤ ਵਿੱਚ ਫ਼ਸਲ ਪੱਕੇ ਜਾਂ ਬੰਜਰ ਜ਼ਮੀਨ ਪਈ ਰਹੇ, ਉਨ੍ਹਾਂ ਨੂੰ ਤੇਲੰਗਾਨਾ ਸਰਕਾਰ ਵੱਲੋਂ ਹਰ ਸਾਲ ਹਰ ਫ਼ਸਲ 'ਤੇ ਪ੍ਰਤੀ ਏਕੜ ਜ਼ਮੀਨ ਦੇ ਹਿਸਾਬ ਨਾਲ 4 ਹਜ਼ਾਰ ਰੁਪਏ ਮਿਲਣਾ ਤੈਅ ਹਨ। ਇਸ ਦਾ ਮਤਲਬ ਇਹ ਹੋਇਆ ਕਿ ਦੋ ਸਾਲ ਫ਼ਸਲ ਉਗਾਉਣ ਵਾਲੇ ਅਸ਼ੋਕ ਨੂੰ ਪ੍ਰਤੀ ਏਕੜ 8 ਹਜ਼ਾਰ ਦੀ ਰਕਮ ਸਾਲ ਵਿੱਚ ਮਿਲਣਾ ਤੈਅ ਰਹੇਗੇ। ਇਹ ਰਕਮ ਸਰਕਾਰ ਵੱਲੋਂ ਮੁਫ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫ਼ਸਲ ਤੋਂ ਹੋਣ ਵਾਲੀ ਆਮਦਨੀ ਅਸ਼ੋਕ ਦੀ ਆਪਣੀ ਹੋਵੇਗੀ। ਅਸ਼ੋਕ ਨੂੰ ਸਰਕਾਰ ਵੱਲੋਂ ਇਹ ਮਦਦ ਕਿਉਂ ਅਤੇ ਕਿਵੇਂ ਮਿਲ ਰਹੀ ਹੈ, ਇਹ ਵਿਸਥਾਰ ਨਾਲ ਜਾਣਨ ਲਈ ਆਓ ਜਾਣਦੇ ਹਾਂ ਅਸ਼ੋਕ ਦੀ ਕਹਾਣੀ।ਖੇਤੀ ਲਈ ਲਿਆ ਗਿਆ ਕਰਜ਼ਾ ਨਾ ਅਦਾ ਕਰਨ ਕਰਕੇ 4 ਸਾਲ ਪਹਿਲਾਂ ਆਪਣੇ ਪਿਤਾ ਉਟੇਲ ਨੇ ਸਿੰਘਮੁੱਲੂ ਨੂੰ ਗੁਆ ਚੁੱਕੇ ਅਸ਼ੋਕ ਲਈ 8 ਹਜ਼ਾਰ ਪ੍ਰਤੀ ਏਕੜ ਦੀ ਇਹ ਨਿਸ਼ਚਿਤ ਸਾਲਾਨਾ ਆਮਦਨੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। Image copyright Priyanka Dubey/BBC ਫੋਟੋ ਕੈਪਸ਼ਨ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਸੂਬੇ ਦੇ ਸਭ ਤੋਂ ਵਧੇਰੇ ਪ੍ਰਭਾਵਿਤ ਜ਼ਿਲ੍ਹਾ ਸਿੱਧੀਪੇਠ ਹੈ ਉਨ੍ਹਾਂ ਨੂੰ ਮਿਲਣ ਲਈ ਅਸੀਂ ਹੈਦਰਾਬਾਦ ਤੋਂ ਸਵੇਰੇ 5 ਵਜੇ ਸਿੱਧੀਪੇਠ ਲਈ ਨਿਕਲੇ। ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਸੂਬੇ ਦੇ ਸਭ ਤੋਂ ਵਧੇਰੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਆਉਣ ਵਾਲੇ ਸਿੱਧੀਪੇਠ 'ਚ ਇਸ ਸਾਲ ਔਸਤ ਬਾਰਿਸ਼ ਹੋਈ ਹੈ। ਅਗਸਤ ਦੀਆਂ ਝੜੀਆਂ ਨਾਲ ਰਾਇਆਵਾਰਾਮ ਦੇ ਆਲੇ-ਦੁਆਲੇ ਮੌਜੂਦ ਝੋਨੇ ਅਤੇ ਕਪਾਹ ਦੇ ਖੇਤ ਵੀ ਭੂਰੀ-ਲਾਲ ਮਿੱਟੀ 'ਤੇ ਵਿਛੇ ਹਰੇ ਕਲੀਨ ਵਾਂਗ ਨਜ਼ਰ ਆਉਂਦੇ ਹਨ। ਇਹ ਵੀ ਪੜ੍ਹੋ:ਕਿਸਾਨ ਕਿਉਂ ਸਾੜਦੇ ਹਨ ਪਰਾਲੀ?ਕਿਸਾਨ ਕਰਜ਼ਾ ਮੁਆਫੀ 'ਤੇ ਘਿਰੇ ਅਮਰਿੰਦਰਕਿਸ ਨੇ ਉਜਾੜਿਆ ਜਸਪਾਲ ਕੌਰ ਦਾ ਹੱਸਦਾ-ਵੱਸਦਾ ਘਰਤਕਰੀਬਨ ਸਵੇਰੇ 8 ਵਜੇ ਅਸੀਂ ਰਾਇਆਵਾਰਾਮ ਪਿੰਡ ਦੀ ਦਹਿਲੀਜ਼ ਦੇ ਬਣੇ ਅਸ਼ੋਕ ਦੇ ਘਰ ਪਹੁੰਚੇ। ਰਸਤੇ ਵਿੱਚ ਪਿੰਡ ਵਾਲਿਆਂ ਤੋਂ ਪਤਾ ਲਗਦਾ ਹੈ ਕਿ ਇਸ ਪਿੰਡ ਵਿੱਚ ਹੁਣ ਤੱਕ 4 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਅਸ਼ੋਕ ਦੇ ਪਿਤਾ ਨੇ ਲਿਆ ਸੀ 4 ਲੱਖ ਦਾ ਕਰਜ਼ਾਗੋਬਰ ਨਾਲ ਤਾਜ਼ਾ-ਤਾਜ਼ਾ ਲਿੱਪੇ ਹੋਏ ਘਰ ਦੇ ਵਿਹੜੇ 'ਚ ਘੁੰਮਦੀਆਂ ਮੁਰਗੀਆਂ ਵਿਚਾਲੇ ਬੈਠੇ ਅਸ਼ੋਕ ਆਪਣਾ ਦਿਨ ਸ਼ੁਰੂ ਕਰ ਚੁੱਕੇ ਸਨ। Image copyright Priyanka Dubey/BBC ਫੋਟੋ ਕੈਪਸ਼ਨ ਰਾਇਆਵਾਰਾਮ ਪਿੰਡ ਵਿੱਚ ਹੁਣ ਤੱਕ 4 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਪਿਤਾ ਨਰਸਿੰਘਮੁੱਲੂ ਬਾਰੇ ਪੁੱਛਣ 'ਤੇ ਅਸ਼ੋਕ ਤੁਰੰਤ ਘਰ ਦੇ ਅੰਦਰੋਂ ਉਨ੍ਹਾਂ ਦੀ ਫੋਟੋ ਅਤੇ ਖੁਦਕੁਸ਼ੀ ਨਾਲ ਜੁੜੇ ਕਾਗ਼ਜ਼ ਲੈ ਆਉਂਦੇ ਹਨ। ਤੇਲੁਗੂ ਵਿੱਚ ਲਿਖੀ ਪੋਸਟਮਾਰਟਮ ਰਿਪੋਰਟ ਦਿਖਾਉਂਦੇ ਹੋਏ ਅਸ਼ੋਕ ਕਹਿੰਦੇ ਹਨ, ""ਸਾਡੀ ਕੁੱਲ ਦੋ ਏਕੜ ਜ਼ਮੀਨ ਹੈ। ਇਸ ਵਿੱਚੋਂ 1.2 ਏਕੜ ਸਰਕਾਰੀ ਰਜਿਸਟਰੀ ਨਾਲ ਹੈ ਅਤੇ ਬਾਕੀ ਬੇਨਾਮੀ ਹੈ।""""ਮੇਰੇ ਪਿਤਾ ਤਿੰਨ ਏਕੜ ਜ਼ਮੀਨ ਪੱਟੇ 'ਤੇ ਲੈਂਦੇ ਸਨ ਅਤੇ ਫੇਰ ਕੁੱਲ 5 ਏਕੜ 'ਤੇ ਕਪਾਹ, ਝੋਨਾ ਅਤੇ ਮੱਕਾ ਵਰਗੀਆਂ ਫ਼ਸਲਾਂ ਦੀ ਖੇਤੀ ਕਰਦੇ ਸਨ। ਖੇਤੀ ਲਈ ਉਨ੍ਹਾਂ ਨੇ ਸਾਹੂਕਾਰਾਂ ਕੋਲੋਂ 4 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਇਸ ਲਈ ਉਨ੍ਹਾਂ ਨੂੰ ਹਰ ਮਹੀਨੇ 12 ਹਜ਼ਾਰ ਰੁਪਏ ਵਿਆਜ਼ ਦੇਣਾ ਪੈਂਦਾ ਸੀ।""""ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਇਸ ਲਈ ਪਿਤਾ ਜੀ ਵਿਆਜ਼ ਨਹੀਂ ਦੇ ਪਾਉਂਦੇ ਸਨ। ਮੰਗਣ ਵਾਲੇ ਘਰ ਆਉਂਦੇ ਤਾਂ ਕਹਿੰਦੇ 'ਦੇ ਦੇਵਾਂਗਾ'। ਪਰ ਅੰਦਰ ਹੀ ਅੰਦਰ ਪ੍ਰੇਸ਼ਾਨ ਰਹਿੰਦੇ। ਫੇਰ ਇੱਕ ਸ਼ਾਮ ਨੂੰ 6 ਵਜੇ ਦੇ ਕਰੀਬ ਉਹ ਘਰ ਦੇ ਪਿੱਛੇ ਗਏ ਅਤੇ ਉੱਥੇ ਵਿਹੜੇ 'ਚ ਪਿਆ ਪੈਸਟੀਸਾਈਡ ਪੀ ਲਿਆ""""ਅਸੀਂ ਲੋਕ ਬਾਹਰ ਹੀ ਬੈਠੇ ਸੀ...ਅਸੀਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਬੇਹੋਸ਼ ਦੇਖਿਆ ਤਾਂ ਦੌੜ ਕੇ ਹਸਪਤਾਲ ਲੈ ਗਏ। ਉਨ੍ਹਾਂ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਹਸਪਤਾਲ 'ਚ ਡਾਕਟਰ ਨੇ ਮ੍ਰਿਤ ਕਰਾਰ ਦੇ ਦਿੱਤਾ।"" ਫੋਟੋ ਕੈਪਸ਼ਨ ਪਿਤਾ ਨਰਸਿੰਘਮੁੱਲੂ ਦੇ ਜਾਣ ਤੋਂ ਬਾਅਦ ਅਸ਼ੋਕ ਦੇ ਪਰਿਵਾਰ ਦਾ ਖੇਤੀ ਤੋਂ ਜਿਵੇਂ ਭਰੋਸਾ ਉੱਠ ਗਿਆ ਸੀ ਨਰਸਿੰਘਮੁੱਲੂ ਦੇ ਜਾਣ ਤੋਂ ਬਾਅਦ ਅਸ਼ੋਕ ਦੇ ਪਰਿਵਾਰ ਦਾ ਖੇਤੀ ਤੋਂ ਜਿਵੇਂ ਭਰੋਸਾ ਉੱਠ ਗਿਆ ਸੀ। ਪਰ ਕੇਸੀਆਰ ਦੀ ਮੌਜੂਦਾ ਸੂਬਾ ਸਰਕਾਰ ਵੱਲੋਂ ਕਿਸਾਨਾਂ ਲਈ ਸ਼ੁਰੂ ਕੀਤੀ ਗਈ 'ਰਇਤੂ ਬੰਧੂ ਸਕੀਮ' ਵਰਗੀਆਂ ਯੋਜਨਾਵਾਂ ਨੇ ਉਨ੍ਹਾਂ ਨੂੰ ਦੁਬਾਰਾ ਹਿੰਮਤ ਬੰਨ੍ਹ ਕੇ ਖੇਤੀ ਕਰਨ ਲਈ ਪ੍ਰੇਰਿਤ ਕੀਤਾ। ਤੇਲੁਗੂ ਸ਼ਬਦ ਵਿੱਚ 'ਰਇਤੂ ਬੰਧੂ' ਦਾ ਪੰਜਾਬੀ ਵਿੱਚ ਸ਼ਾਬਦਿਕ ਅਰਥ 'ਕਿਸਾਨ ਮਿੱਤਰ' ਹੈ। ਇਸ ਸਾਲ ਦੀ ਸ਼ੁਰੂਆਤ ਨਾਲ ਤੇਲੰਗਾਨਾ ਵਿੱਚ ਲਾਗੂ ਹੋਈ ਇਸ ਯੋਜਨਾ ਦੇ ਤਹਿਤ ਸੂਬੇ ਦੇ ਸਾਰੇ 'ਜ਼ਮੀਨ ਧਾਰਕ' ਕਿਸਾਨਾਂ ਨੂੰ ਹਰ ਸਾਲ ਫ਼ਸਲ 'ਤੇ ਪ੍ਰਤੀ ਏਕੜ 4 ਹਜ਼ਾਰ ਰੁਪਏ ਦਿੱਤੇ ਜਾਣਗੇ। ਅਸ਼ੋਕ ਨੂੰ ਆਪਣੀ 1.2 ਏਕੜ ਜ਼ਮੀਨ 'ਤੇ ਸਾਲ ਦੀ ਫ਼ਸਲ ਲਈ 6 ਹਜ਼ਾਰ ਰੁਪਏ ਦਾ ਚੈੱਕ ਮਿਲ ਗਿਆ ਹੈ। ਉਹ ਕਹਿੰਦੇ ਹਨ, ""ਮੈਨੂੰ ਰਾਇਤੂ ਬੰਧੂ ਨਾਲ ਲਾਭ ਹੋਇਆ ਹੈ। ਮੈਂ ਇਨ੍ਹਾਂ ਪੈਸਿਆਂ ਨਾਲ ਹੀ ਅਗਲੀ ਫ਼ਸਲ ਦੇ ਬੀਜ ਖਰੀਦਾਂਗਾ।""ਘੱਟ ਹੋਏ ਕਿਸਾਨ ਖੁਦਕੁਸ਼ੀਆਂ ਦੇ ਅੰਕੜੇਪਰ 'ਰਾਇਤੂ ਬੰਦੂ' ਤੇਲੰਗਾਨਾ 'ਚ ਕਿਸਾਨਾਂ ਅਤੇ ਖੇਤੀ ਦੀ ਬਦਲਦੀ ਨੁਹਾਰ ਦੇ ਕਈ ਕਾਰਨਾਂ ਵਿਚੋਂ ਇੱਕ ਹੈ। ਆਮ ਤੌਰ 'ਤੇ ਕਿਸਾਨ ਖੁਦਕੁਸ਼ੀਆਂ ਦੇ ਕੌਮੀ ਅੰਕੜਿਆਂ 'ਚ ਹਰ ਸਾਲ ਦੂਜੇ ਜਾਂ ਤੀਜੇ ਥਾਂ 'ਤੇ ਬਣੇ ਰਹਿਣ ਵਾਲੇ ਤੇਲੰਗਾਨਾ ਸੂਬੇ ਵਿੱਚ ਅਚਾਨਕ ਕਿਸਾਨ ਖੁਦਕੁਸ਼ੀਆਂ ਦੇ ਅੰਕੜੇ 50 ਫੀਸਦ ਤੱਕ ਡਿੱਗ ਗਏ ਹਨ। Image copyright Priyanka Dubey/BBC ਫੋਟੋ ਕੈਪਸ਼ਨ ਕੌਮੀ ਅਪਰਾਧ ਰਿਕਾਰਡ ਬਿਓਰੋ (ਐਨ.ਸੀ.ਆਰ.ਬੀ) ਨੇ 2015 ਤੋਂ ਬਾਅਦ ਕਿਸਾਨ ਖੁਦਕੁਸ਼ੀਆਂ ਨਾਲ ਜੁੜੇ ਅੰਕੜੇ ਅਧਿਕਾਰਕ ਤੌਰ 'ਤੇ ਜਾਰੀ ਨਹੀਂ ਕੀਤੇ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕੌਮੀ ਅਪਰਾਧ ਰਿਕਾਰਡ ਬਿਓਰੋ (ਐਨ.ਸੀ.ਆਰ.ਬੀ) ਨੇ 2015 ਤੋਂ ਬਾਅਦ ਕਿਸਾਨ ਖੁਦਕੁਸ਼ੀਆਂ ਨਾਲ ਜੁੜੇ ਅੰਕੜੇ ਅਧਿਕਾਰਤ ਤੌਰ 'ਤੇ ਜਾਰੀ ਨਹੀਂ ਕੀਤੇ। ਇਸ ਲਈ ਖੇਤੀਬਾੜੀ ਮੰਤਰੀ ਵੱਲੋਂ ਸੰਸਦ 'ਚ ਇੱਕ ਪ੍ਰਸ਼ਨ ਦੇ ਜਵਾਬ ਵਜੋਂ ਰੱਖੇ ਗਏ 2016 ਦੇ ਇਨ੍ਹਾਂ ਅੰਕੜਿਆਂ ਨੂੰ ਲਿਖਤੀ ਰੂਪ ਵਿੱਚ 'ਪ੍ਰੋਵਿਜ਼ਨਲ' ਅੰਕੜੇ ਕਿਹਾ ਗਿਆ ਹੈ। ਹਾਲਾਂਕਿ 50 ਫੀਸਦ ਗਿਰਾਵਟ ਤੋਂ ਬਾਅਦ ਵੀ ਤੇਲੰਗਾਨਾ ਮਹਾਰਾਸ਼ਟਰ (2550) ਅਤੇ ਕਰਨਾਟਕ (1212) ਤੋਂ ਬਾਅਦ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਦੇਸ ਦੇ ਤੀਜੇ ਨੰਬਰ 'ਤੇ ਹੈ। ਇਹ ਵੀ ਪੜ੍ਹੋ:'ਪੰਜਾਬ ਦਾ ਕਿਸਾਨ ਵਿਹਲੜ ਨਹੀਂ ਹੈ'‘ਜੇ ਮੇਰੇ ਪਿਤਾ ਹੁੰਦੇ ਤਾਂ ਮੇਰਾ ਸੁਪਨਾ ਪੂਰਾ ਹੋ ਜਾਂਦਾ’ਅਫ਼ੀਮ ਦੀ ਖੇਤੀ ਕਿਉਂ ਕਰਨਾ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਕਿਵੇਂ ਅੱਧੀਆਂ ਰਹਿ ਗਈਆਂ ਕਿਸਾਨ ਖੁਦਕੁਸ਼ੀਆਂ?ਆਖ਼ਰ ਕੀ ਕਾਰਨ ਹੈ ਕਿ ਸਾਲ 2015 ਤੱਕ ਦੇਸ 'ਚ ਕਿਸਾਨ ਖੁਦਕੁਸ਼ੀਆਂ ਦੇ ਕੇਂਦਰ ਬਿੰਦੂ ਵਜੋਂ ਪਛਾਣੇ ਜਾਣ ਵਾਲੇ ਤੇਲੰਗਾਨਾ ਸੂਬੇ ਵਿੱਚ ਖੁਦਕੁਸ਼ੀਆਂ ਦੀ ਗਿਣਤੀ ਅੱਧੀ ਕਰ ਸਕਣ ਵਿੱਚ ਸਫਲ ਰਿਹਾ?ਕੀ ਕਾਰਨ ਹੈ ਕਿ ਦੇਸ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨੇ ਰਾਇਤੂ ਬੰਧੂ ਸਕੀਮ ਨੂੰ 'ਦੇਸ ਦੇ ਭਵਿੱਖ ਦਾ ਖੇਤੀ ਨੀਤੀ' ਕਿਹਾ ਹੈ? ਇਸ ਸਕੀਮ ਦੀਆਂ ਕੀ ਖਾਮੀਆਂ ਹਨ?ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਅਸੀਂ ਤੇਲੰਗਾਨਾ ਦੇ ਜਨਗਾਂਵ, ਸਿੱਧੀਪੇਠ ਅਤੇ ਗ੍ਰਾਮੀਣ ਵਾਰੰਗਲ ਜ਼ਿਲ੍ਹਿਆਂ ਦਾ ਦੌਰਾ ਕੀਤਾ। Image copyright Priyanka Dubey/BBC ਫੋਟੋ ਕੈਪਸ਼ਨ ਲੰਗਾਨਾ ਸਰਕਾਰ ਸੂਬੇ ਦੇ ਕਿਸਾਨ ਖੁਦਕੁਸ਼ੀਆਂ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕਈ ਪੱਧਰ 'ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ 'ਰਾਇਤੂ ਬੰਧੂ' ਸਕੀਮ ਦੇ ਚੇਅਰਮੈਨ, ਸੰਸਦ ਮੈਂਬਰ ਅਤੇ ਤੇਲੰਗਾਨਾ ਕੌਮੀ ਸਮਿਤੀ ਦੇ ਸੀਨੀਅਰ ਨੇਤਾ ਸੁਕਿੰਦਰ ਰੈਡੀ ਨਾਲ ਤੇਲੰਗਾਨਾ ਦੀ ਖੇਤੀਬਾੜੀ ਵਿੱਚ ਆਏ ਬਦਲਾਅ ਬਾਰੇ ਵਿਸਥਾਰ 'ਚ ਗੱਲ ਕੀਤੀ। ਹੈਦਰਾਬਾਦ ਸਥਿਤ 'ਰਾਇਤੂ ਬੰਧੂ' ਕਮਿਸ਼ਨ ਦੇ ਦਫ਼ਤਰ 'ਚ ਇਸ ਗੱਲ 'ਚ ਸੁਕਿੰਦਰ ਨੇ ਦੱਸਿਆ ਕਿ ਕਿਵੇਂ ਤੇਲੰਗਾਨਾ ਸਰਕਾਰ ਸੂਬੇ ਦੇ ਕਿਸਾਨ ਖੁਦਕੁਸ਼ੀਆਂ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕਈ ਪੱਧਰ 'ਤੇ ਕੰਮ ਕਰ ਰਹੀ ਹੈ। '7.79 ਲੱਖ ਚੈੱਕ ਵੰਡਣੇ ਬਾਕੀ ਹਨ'ਕਰਜ਼ਾ ਮੁਆਫ਼ੀ ਦੀ ਗੱਲ ਸ਼ੁਰੂ ਕਰਦਿਆਂ ਉਨ੍ਹਾਂ ਨੇ ਕਿਹਾ, ""ਅਸੀਂ ਕਿਸਾਨਾਂ ਲਈ 24 ਘੰਟੇ ਮੁਫ਼ਤ ਬਿਜਲੀ ਅਤੇ ਖੇਤੀ ਲਈ ਮੁਫ਼ਤ ਪਾਣੀ ਦੇਣਾ ਸ਼ੁਰੂ ਕੀਤਾ। ਜ਼ਮੀਨੀ ਪਾਣੀ ਉਪਰ ਲੈ ਕੇ ਆਉਣ ਲਈ 'ਮਿਸ਼ਨ ਕਗਾਤੀਆ' ਦੇ ਤਹਿਤ ਪੂਰੇ ਸੂਬੇ 'ਚ ਜਲ ਸੰਗ੍ਰਹਿ ਅਤੇ ਰਾਖਵੇਂਕਰਨ ਲਈ ਛੋਟੇ-ਛੋਟੇ ਤਾਲਾਬ ਬਣਵਾਉਣੇ ਸ਼ੁਰੂ ਕੀਤੇ।"" ""ਸਾਡਾ ਉਦੇਸ਼ ਹੈ 1 ਕਰੋੜ ਏਕੜ ਖੇਤੀ ਜ਼ਮੀਨ ਨੂੰ ਸਿੰਜਾਈ ਲਈ ਪਾਣੀ ਦੇਣਾ। ਇਸ ਲਈ ਸੂਬੇ 'ਚ ਕਈ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ।"" Image copyright Priyanak Dubey/BBC ਫੋਟੋ ਕੈਪਸ਼ਨ ਤੇਲੰਗਾਨਾ ਕੌਮੀ ਸਮਿਤੀ ਦੇ ਸੀਨੀਅਰ ਨੇਤਾ ਸੁਕਿੰਦਰ ਰੇਡੀ ਨਾਲ ਤੇਲੰਗਾਨਾ ਦੀ ਖੇਤੀਬਾੜੀ ਵਿੱਚ ਆਏ ਬਦਲਾਅ ਬਾਰੇ ਵਿਸਥਾਰ 'ਚ ਗੱਲ ਕੀਤੀ। ਆਪਣੀ ਸਰਕਾਰ ਅਤੇ ਮੁੱਖ ਮੰਤਰੀ ਨੂੰ 'ਕਿਸਾਨਾਂ' ਦੀ ਸਰਕਾਰ ਦੱਸਦੇ ਹੋਏ ਸੁਕਿੰਦਰ ਕਹਿੰਦੇ ਹੈ ਕਿ 'ਰਾਇਤੂ ਬੰਧੂ ਸਕੀਮ' ਤੇਲੰਗਾਨਾ ਖੇਤੀਬਾੜੀ 'ਚ ਮਹੱਤਵਪੂਰਨ ਬਦਲਾਅ ਲਿਆ ਰਹੀ ਹੈ।""ਇਸ ਦੇ ਨਾਲ ਹੀ 'ਇਨਵੈਸਟਮੈਂਟ ਸਪੋਰਟ ਸਕੀਮ' ਹੈ। ਅਸੀਂ ਖੇਤੀ ਦੇ ਖਰਚੇ ਚੁੱਕਣ 'ਚ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਤਾਂ ਜੋ ਕਰਜ਼ ਦਾ ਬੋਝ ਘੱਟ ਹੋ ਸਕੇ ਅਤੇ ਫ਼ਸਲ ਦੇ ਖ਼ਰਾਬ ਹੋਣ 'ਤੇ ਨੁਕਸਾਨ ਘੱਟ ਹੋਵੇ। ਇਸ ਸਾਲ ਸਾਉਣੀ ਦੀ ਪਹਿਲੀ ਫ਼ਸਲ ਲਈ ਕਿਸਾਨਾਂ 'ਚ 57.89 ਲੱਖ ਚੈੱਕ ਵੰਡਣ ਲਈ ਸਰਕਾਰ ਨੇ 6 ਹਜ਼ਾਰ ਕਰੋੜ ਰੁਪਏ ਖਰਚ ਕੀਤਾ ਹੈ।""""ਅੱਧੇ ਤੋਂ ਵੱਧ ਵੰਡ ਦਿੱਤੇ ਗਏ ਹਨ ਪਰ ਅਜੇ ਵੀ 7.79 ਲੱਖ ਚੈਕ ਵੰਡਣੇ ਬਾਕੀ ਹਨ। ਇਸ ਸਾਲ ਦੀ ਅਗਲੀ ਫ਼ਸਲ 'ਚ 6 ਹਜ਼ਾਰ ਕਰੋੜ ਹੋਰ ਵੰਡਿਆ ਜਾਵੇਗਾ।"" ਪਰ ਸੂਬੇ 'ਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਖੇਤੀ ਵਰਕਰਾਂ ਦਾ ਮੰਨਣਾ ਹੈ, 'ਰਾਇਤੂ ਬੰਧੂ' ਸਕੀਮ ਦੀ ਸਭ ਤੋਂ ਵੱਡੀ ਖਾਮੀ ਹੈ ਇਸ ਵਿੱਚ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸ਼ਾਮਿਲ ਨਾ ਕਰਨਾ ਹੈ।'ਰਾਇਤੂ ਬੰਧੂ' ਸਕੀਮ ਦੀਆਂ ਕਮੀਆਂਹੈਦਰਾਬਾਦ ਸਥਿਤ 'ਰਾਇਤੂ ਸਵਰਾਜ ਵੇਦਿਕਾ' ਨਾਮ ਦੇ ਕਿਸਾਨਾਂ ਦੇ ਮੁੱਦਿਆਂ 'ਤੇ ਕੰਮ ਕਰ ਵਾਲੇ ਅਤੇ ਗੈਰ-ਸਰਕਾਰੀ ਸੰਗਠਨ ਨਾਲ ਜੁੜੇ ਕਿਰਨ ਵਾਸਾ ਦੱਸਦੇ ਹਨ, ""ਸਾਡੀ ਖੋਜ ਮੁਤਾਬਕ ਤੇਲੰਗਾਨਾ 'ਚ ਤਕਰੀਬਨ 75 ਫੀਸਦ ਕਿਸਾਨ ਕਿਸੇ ਨਾ ਕਿਸੇ ਰੂਪ 'ਚ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਨ। ਇਨ੍ਹਾਂ 75 ਫੀਸਦ 'ਚ ਦਰਅਸਲ ਸੂਬੇ ਦੇ ਲੱਖਾਂ ਕਿਸਾਨਾਂ ਦਾ ਭਵਿੱਖ ਉਲਝਿਆ ਹੋਇਆ ਹੈ।"" ਫੋਟੋ ਕੈਪਸ਼ਨ ਸਰਕਾਰ ਘੱਟ ਤੋਂ ਘੱਟ ਸਮਰਥਨ ਮੁੱਲ ਦਾ ਸਹੀ ਸਹੀ ਪਾਲਣ ਸੁਨਿਸ਼ਚਿਤ ਕਰ ਦੇਵੇ ਤਾਂ ਕਿਸਾਨਾਂ ਨੂੰ ਇਨ੍ਹਾਂ ਸਰਕਾਰੀ ਪੈਸਿਆਂ ਦੀ ਲੋੜ ਹੀ ਨਹੀਂ ਪਵੇਗੀ। ਇਸ 'ਚੋਂ 18 ਫੀਸਦ ਕਿਸਾਨ ਅਜਿਹੇ ਹੈ ਜਿਨ੍ਹਾਂ ਦੇ ਕੋਲ ਕੋਈ ਜ਼ਮੀਨ ਨਹੀਂ। ਇਨ੍ਹਾਂ ਨੂੰ ਤੇਲੰਗਾਨਾ 'ਚ 'ਕੌਲ ਰਾਇਤੂ' ਕਿਹਾ ਜਾਂਦਾ ਹੈ। ਇਨ੍ਹਾਂ ਦੇ ਹਿੱਤਾਂ ਦਾ ਕੀ ਹੋਵੇਗਾ? 'ਰਾਇਤੂ ਬੰਧੂ ਸਕੀਮ' ਕੌਲ ਰਾਇਤੂ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਦਰਕਿਨਾਰ ਕਰਦੀ ਹੈ।""""ਇਹ ਸਿਰਫ਼ ਤਤਕਾਲੀ ਸਮਾਧਾਨ ਹੈ। ਇਸ ਯੋਜਨਾ ਨਾਲ ਮਿਲੀ ਲੋਕਪ੍ਰਿਅਤਾ ਨਾਲ ਮੁੱਖ ਮੰਤਰੀ ਅਗਲੀਆਂ ਚੋਣਾਂ ਜਿੱਤ ਹੀ ਜਾਣਗੇ। ਪਰ ਕਿਸਾਨੀ ਦਾ ਸੰਕਟ ਲਾਂਗ ਟਰਮ 'ਚ ਦੂਰ ਨਹੀਂ ਹੋਵੇਗਾ। ਕਿਸਾਨਾਂ ਨੂੰ ਆਪਣੀ ਉਪਜ ਦਾ ਸਹੀ ਮੁੱਲ ਚਾਹੀਦਾ, ਉਹ ਸਭ ਤੋਂ ਜ਼ਰੂਰੀ ਹੈ।""ਜ਼ਮੀਨ 'ਤੇ ਕਿਸਾਨਾਂ ਦਾ ਮੰਨਣਾ ਹੈ ਕਿ ਰਾਇਤੂ ਬੰਧੂ ਸਕੀਮ ਨਾਲ ਉਨ੍ਹਾਂ ਨੂੰ ਥੋੜ੍ਹਾ ਤਾਂ ਫਾਇਦਾ ਹੋਇਆ ਹੈ ਪਰ ਜੇਕਰ ਸਰਕਾਰ ਘੱਟ ਤੋਂ ਘੱਟ ਸਮਰਥਨ ਮੁੱਲ ਦਾ ਸਹੀ ਪਾਲਣ ਸੁਨਿਸ਼ਚਿਤ ਕਰ ਦੇਵੇ ਤਾਂ ਉਨ੍ਹਾਂ ਨੂੰ ਇਨ੍ਹਾਂ ਸਰਕਾਰੀ ਪੈਸਿਆਂ ਦੀ ਲੋੜ ਹੀ ਨਹੀਂ ਪਵੇਗੀ। Image copyright Priyanka Dubye/BBC ਫੋਟੋ ਕੈਪਸ਼ਨ ਰਾਜ ਰੇਡੀ ਦੱਸਦੇ ਹਨ ਕਿ ਉਨ੍ਹਾਂ ਨੂੰ ਹਰ ਸਾਲ ਇੱਤ ਏਕੜ 'ਤੇ ਕਪਾਹ ਜਾਂ ਚੋਲ ਉਗਾਉਣ ਵਿੱਚ ਕਰੀਬ 6 ਹਜ਼ਾਰ ਦਾ ਖਰਚਾ ਆ ਜਾਂਦਾ ਹੈ ਗ੍ਰਾਮੀਣ ਵਾਰੰਗਲ ਦੇ ਆਤਮਕੁਰੂ ਪਿੰਡ ਦੇ ਨਿਵਾਸੀ ਕਿਸਾਨ ਰਾਜ ਰੈਡੀ ਦੱਸਦੇ ਹਨ ਕਿ ਉਨ੍ਹਾਂ ਨੂੰ ਹਰ ਸਾਲ ਇੱਕ ਏਕੜ 'ਤੇ ਕਪਾਹ ਜਾਂ ਚਾਵਲ ਉਗਾਉਣ ਵਿੱਚ ਕਰੀਬ 6 ਹਜ਼ਾਰ ਦਾ ਖਰਚਾ ਆ ਜਾਂਦਾ ਹੈ ਅਤੇ ਅਨਾਜ਼ ਵੇਚਣ 'ਤੇ ਮੰਡੀ 'ਚ 3500 ਰੁਪਏ ਤੱਕ ਹੀ ਮਿਲਦੇ ਹਨ। 'ਸਰਾਕਰ ਮੰਡੀ ਦਾ ਮੁੱਲ ਠੀਕ ਦਿਵਾ ਦੇਵੇ ਤਾਂ 4 ਹਜ਼ਾਰ ਰੁਪਏ ਦੀ ਲੋੜ ਨਹੀ'ਉਹ ਜੋੜਦੇ ਹਨ, ""ਹਰ ਏਕੜ 'ਤੇ 2500 ਦਾ ਨੁਕਸਾਨ ਹੈ। ਕੋਈ ਵੀ ਵਪਾਰ ਕੀ ਇੰਨੇ ਨੁਕਸਾਨ ਵਿੱਚ ਚੱਲ ਸਕਦਾ ਹੈ? ਇਹ ਸੋਚ ਹੈ ਕਿ ਮਿਸ਼ ਕਾਗਤੀਆ ਨਾਲ ਖੇਤਾਂ ਦੀ ਸਿੰਜਾਈ 'ਚ ਸੁਵਿਧਾ ਹੋਈ ਹੈ ਅਤੇ ਰਾਇਤੂ ਬੰਧੂ ਤੋਂ ਮਿਲਣ ਵਾਲੇ ਪੈਸਿਆਂ ਨਾਲ ਵੀ ਸਾਡੀ ਬਹੁਤ ਮਦਦ ਹੋ ਜਾਂਦੀ ਹੈ।""""ਪਰ ਇੱਕ ਤਾਂ ਇੱਥੇ ਵਾਰੰਗਲ 'ਚ ਇੱਕ ਏਕੜ 'ਚ 10 ਕੁਇੰਟਲ ਦੀ ਥਾਂ ਸਿਰਫ਼ 3 ਕੁਇੰਟਲ ਕਪਾਹ ਉਗਦਾ ਹੈ ਕਿਉਂਕਿ ਇਥੋਂ ਦੀ ਜ਼ਮੀਨ ਘੱਟ ਉਪਜਾਊ ਹੈ। ਉਤੋਂ ਫ਼ਸਲ 'ਚ ਲਾਭ ਦੀ ਬਜਾਇ ਹਜ਼ਾਰਾਂ ਦਾ ਨੁਕਸਾਨ ਹੁੰਦਾ ਹੈ।"" ""ਅਜਿਹੇ ਵਿੱਚ ਕਿਸਾਨ ਖੁਦਕੁਸ਼ੀਆਂ ਨਾ ਕਰਨ ਤਾਂ ਹੋਰ ਕੀ ਕਰਨ? ਜੇਕਰ ਸਰਕਾਰ ਸਾਨੂੰ ਸਾਡੀ ਫ਼ਸਲ ਦਾ ਠੀਕ-ਠੀਕ ਮੁੱਲ ਮੰਡੀ ਵਿਚੋਂ ਦਿਵਾ ਦੇਵੇ ਤਾਂ ਸਾਨੂੰ ਉਨ੍ਹਾਂ ਦੇ 4 ਹਜ਼ਾਰ ਰੁਪਏ ਦੀ ਲੋੜ ਨਹੀਂ ਪਵੇਗੀ।"" Image copyright Priyanka Dubey/BBC ਫੋਟੋ ਕੈਪਸ਼ਨ ਮਜ਼ਦੂਰੀ ਕਰਕੇ ਆਪਣੇ ਘਰ ਚਲਾਉਣ ਵਾਲੀ ਸ਼ੋਭਾ ਜਰਗਾਂਵ 'ਚ ਆਪਣੇ 2 ਬੇਟਿਆਂ ਅਤੇ ਸੱਸ ਨਾਲ ਰਹਿੰਦੀ ਹੈ ਘੱਟੋ ਘੱਟ ਸਮਰਥਨ ਮੁੱਲ ਦੇ ਸਵਾਲ ਤੋਂ ਬੋਲਦੇ ਹੋਏ ਸੁਕਿੰਦਰ ਰੈਡੀ ਨੇ ਸਿਰਫ਼ ਇੰਨਾ ਕਿਹਾ, ""ਫ਼ਸਲ 'ਚ ਨਮੀ ਰਹਿ ਜਾਵੇ ਤਾਂ ਸਰਕਾਰੀ ਮੁੱਲ ਮਿਲਣ ਵਿੱਚ ਮੁਸ਼ਕਲ ਤਾਂ ਆਉਂਦੀ ਹੈ। ਅਸੀਂ ਇਸ ਨੂੰ ਵੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।""""ਅੱਜ ਕੱਲ੍ਹ ਫ਼ਸਲ ਕੱਟ ਕੇ ਸੁਕਾਉਣ ਵਾਲੇ ਡਰਾਈ ਹਾਰਵੈਸਟਰ ਵੀ ਆ ਰਹੇ ਹਨ। ਤਕਨੀਕ ਨਾਲ ਅੱਗੇ ਵਧਣ ਦੇ ਨਾਲ ਹੀ ਸਮੱਸਿਆ ਵੀ ਸੁਲਝ ਜਾਵੇਗੀ।""ਸਰਕਾਰ ਦੇ ਵਾਅਦੇ ਤੋਂ ਦੂਰ, ਤੇਲੰਗਾਨਾ ਦੇ ਪਿੰਡਾਂ 'ਚ ਅੱਜ ਵੀ ਕਿਸਾਨ ਆਪਣੀ ਫ਼ਸਲ ਲਈ ਘੱਟੋ ਘੱਟ ਸਮਰਥਨ ਮੁੱਲ ਲਈ ਤਰਸ ਰਹੇ ਹਨ। ਮਜ਼ਦੂਰੀ ਕਰਕੇ ਆਪਣੇ ਘਰ ਚਲਾਉਣ ਵਾਲੀ ਸ਼ੋਭਾ ਜਰਗਾਂਵ 'ਚ ਆਪਣੇ 2 ਬੇਟਿਆਂ ਅਤੇ ਸੱਸ ਨਾਲ ਰਹਿੰਦੀ ਹੈ। ਉਨ੍ਹਾਂ ਦੇ ਪਤੀ ਸ਼੍ਰੀਨਿਵਾਸਨ ਦੇ ਕੋਲ ਕੋਈ ਜ਼ਮੀਨ ਨਹੀਂ ਸੀ ਅਤੇ ਉਹ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦੇ ਸਨ। Image copyright Priyanka Dubey/BBC ਫੋਟੋ ਕੈਪਸ਼ਨ ਗਣੇਸ਼ ਕੇਸੀਆਰ ਦੀਆਂ ਇਨ੍ਹਾਂ ਜਨਹਿਤ ਯੋਜਨਾਵਾਂ ਤੋਂ ਖ਼ੁਦ ਨੂੰ ਬੇਦਖ਼ਲ ਸਮਝਦਾ ਹੈ ਕਿਰਸਾਨੀ ਲਈ ਲਿਆ ਕਰਜ਼ਾ ਨਾ ਚੁਕਾ ਸਕਣ ਕਾਰਨ ਉਨ੍ਹਾਂ ਨੇ 2014 'ਚ ਪੈਸਟੀਸਾਈਡ ਪੀ ਕੇ ਖੁਦਕੁਸ਼ੀ ਕਰ ਲਈ। ਪਿਤਾ ਦੀ ਮੌਤ ਤੋਂ ਬਾਅਦ ਪੜ੍ਹਾਈ ਛੱਡ ਕੇ ਮਕੈਨਿਕ ਦਾ ਕੰਮ ਸਿੱਖਣ ਲਈ ਮਜਬੂਰ ਸ਼ੋਭਾ ਦਾ 21 ਸਾਲਾ ਪੁੱਤਰ ਗਣੇਸ਼ ਕੇਸੀਆਰ ਦੀਆਂ ਇਨ੍ਹਾਂ ਜਨਹਿਤ ਯੋਜਨਾਵਾਂ ਤੋਂ ਖ਼ੁਦ ਨੂੰ ਬੇਦਖ਼ਲ ਸਮਝਦਾ ਹੈ। ਰਾਇਤੂ ਬੰਧੂ ਸਕੀਮ ਨਾਲ ਸਿਰਫ਼ ਵੱਡੇ ਕਿਸਾਨਾਂ ਨੂੰ ਲਾਭਆਪਣੇ ਪਿਤਾ ਦੀ ਤਸਵੀਰ ਹੱਥ ਵਿੱਚ ਲੈ ਕੇ ਉਹ ਕਹਿੰਦੇ ਹਨ, ""ਮੇਰੇ ਪਿਤਾ ਕੋਲ ਕੋਈ ਜ਼ਮੀਨ ਨਹੀਂ ਸੀ। ਸਰਕਾਰ ਦੀਆਂ ਨਵੀਆਂ ਯੋਜਨਾਵਾਂ 'ਚ ਮੇਰੇ ਪਿਤਾ ਅਤੇ ਸਾਡੇ ਪਰਿਵਾਰ ਵਰਗੇ ਲੋਕਾਂ ਲਈ ਕੋਈ ਥਾਂ ਨਹੀਂ ਹੈ। ਰਾਇਤੂ ਬੰਧੂ ਸਕੀਮ ਨਾਲ ਹੋਰ ਲੋਕਾਂ ਨੂੰ ਲਾਭ ਹੋਇਆ ਹੋਵੇਗਾ। ਪਰ ਮੇਰੇ ਪਰਿਵਾਰ ਨੂੰ ਅਤੇ ਮੇਰੇ ਵਰਗੇ ਕਿਸਾਨਾਂ ਨੂੰ ਤਾਂ ਸਰਕਾਰ ਨੇ ਬਿਨਾਂ ਕਿਸੇ ਮਦਦ ਦੇ ਬੇਸਹਾਰਾ ਛੱਡ ਦਿੱਤਾ।""ਉਥੇ ਜਰਗਾਂਵ ਦੇ ਹਰੀਗੋਪਾਲਾ ਪਿੰਡ ਦੇ ਰਹਿਣ ਵਾਲੇ ਕਿਸਾਨ ਸੁਖਮਾਰੀ ਸਮੱਇਆ ਨੂੰ ਲਗਦਾ ਹੈ ਕਿ ਰਾਇਤੂ ਬੰਧੂ ਸਕੀਮ ਨਾਲ ਸਿਰਫ਼ ਵੱਡੇ ਕਿਸਾਨਾਂ ਨੂੰ ਲਾਭ ਹੋਇਆ ਹੈ। Image copyright Priyanka Dubey/BBC ਫੋਟੋ ਕੈਪਸ਼ਨ ਕਿਸਾਨ ਸੁਖਮਾਰੀ ਸਮੱਇਆ ਨੂੰ ਲਗਦਾ ਹੈ ਕਿ ਰਇਤ ਬੰਧੂ ਸਕੀਮ ਨਾਲ ਸਿਰਫ਼ ਵੱਡੇ ਕਿਸਾਨਾਂ ਨੂੰ ਲਾਭ ਹੋਇਆ ਹੈ ਉਹ ਕਹਿੰਦੇ ਹਨ, ""ਬੀਮਾ ਯੋਜਨਾ ਤਾਂ ਬਹੁਤ ਚੰਗੀ ਹੈ ਪਰ 'ਰਾਇਤੂ ਬੰਧੂ ਸਕੀਮ' ਨਾਲ ਸਿਰਫ਼ ਵੱਡੇ ਕਿਸਾਨਾਂ ਨੂੰ ਲਾਭ ਹੋਇਆ ਹੈ। ਮੇਰੇ ਕੋਲ 4 ਏਕੜ ਖੇਤ ਹਨ ਅਤੇ ਮੈਨੂੰ ਇਸ ਦਾ 16 ਹਜ਼ਾਰ ਰੁਪਏ ਮਿਲਿਆ ਵੀ ਪਰ ਮੇਰੇ ਖਰਚੇ ਬਹੁਤ ਹਨ।"" ""ਅੱਜ ਕੱਲ੍ਹ ਲੇਬਰ, ਪੈਸਟੀਸਾਈਡ, ਖਾਦ, ਬੀਜ ਸਭ ਬਹੁਤ ਮਹਿੰਗਾ ਹੈ। ਫੇਰ ਮੰਡੀ 'ਚ ਠੀਕ ਮੁੱਲ ਵੀ ਨਹੀਂ ਮਿਲਦਾ। ਇਸ ਲਈ ਮੈਨੂੰ ਲਗਦਾ ਹੈ ਕਿ 25 ਏਕੜ ਤੋਂ ਵੱਧ ਜ਼ਮੀਨ ਵਾਲੇ ਵੱਡੇ ਕਿਸਾਨਾਂ ਲਈ ਰਾਇਤੂ ਬੰਧੂ ਦਾ ਪੈਸਾ ਘੱਟ ਕਰਕੇ ਛੋਟੇ ਕਿਸਾਨਾਂ ਦਾ ਵਧਾਇਆ ਜਾਣਾ ਚਾਹੀਦਾ ਹੈ।""ਰਾਇਤੂ ਬੰਧੂ ਤੋਂ ਇਲਾਵਾ ਤੇਲੰਗਾਨਾ ਵਿੱਚ ਕਿਸਾਨਾਂ ਲਈ ਸ਼ੁਰੂ ਕਰਵਾਈ ਗਈ ਦੂਜੀ ਵੱਡੀ ਯੋਜਨਾ 'ਰਾਇਤੂ ਬੀਮਾ ਯੋਜਨਾ' ਦੇ ਨਾਮ ਤੋਂ ਸ਼ੁਰੂ ਹੋਈ 5 ਲੱਖ ਰੁਪਏ ਦੀ ਬੀਮਾ ਯੋਜਨਾ ਹੈ। Image copyright Priyanka Dubey/BBC ਫੋਟੋ ਕੈਪਸ਼ਨ 'ਰਇਤੂ ਬੀਮਾ ਯੋਜਨਾ' ਦੇ ਬਾਂਡ ਸਰਟੀਫਿਕੇਟਾਂ ਦੀ ਵੰਡ ਇਸ ਯੋਜਨਾ ਬਾਰੇ ਦੱਸਦੇ ਸੁਕਿੰਦਰ ਕਹਿੰਦੇ ਹਨ, ""ਅਸੀਂ ਕਿਸਾਨ ਨੂੰ ਭਰੋਸਾ ਦੇਣਾ ਚਾਹੁੰਦੇ ਹਾਂ ਕਿ ਜੇਕਰ ਉਹ ਨਹੀਂ ਵੀ ਰਿਹਾ ਤਾਂ ਉਸ ਦਾ ਪਰਿਵਾਰ ਸੜਕ 'ਤੇ ਨਹੀਂ ਆਵੇਗਾ। ਇਸ ਲਈ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੇ ਨਾਲ ਕਰਾਰ ਕਰਕੇ ਅਸੀਂ 18 ਤੋਂ 60 ਸਾਲਾਂ ਦੇ ਵਿੱਚ ਤੇਲੰਗਾਨਾ ਦੇ ਹਰ ਕਿਸਾਨ ਨੂੰ 5 ਲੱਖ ਰੁਪਏ ਦਾ ਬੀਮਾ ਕਰਵਾਇਆ ਹੈ।""'ਰਾਇਤੂ ਬੀਮਾ ਯੋਜਨਾ' ਦੇ ਬਾਂਡ ਸਰਟੀਫਿਕੇਟਾਂ ਦੀ ਵੰਡ ""ਇਸ ਬੀਮੇ ਲਈ 2271 ਰੁਪਏ ਦਾ ਸਾਲਾਨਾ ਪ੍ਰੀਮੀਅਮ ਸਰਕਾਰ ਹਰ ਕਿਸਾਨ ਵੱਲੋਂ ਐਲਆਈਸੀ ਭਰੇਗੀ। ਪਹਿਲੀ ਕਿਸ਼ਤ 'ਚ 630 ਕਰੋੜ ਦਾ ਪ੍ਰੀਮੀਅਮ ਭਰਿਆ ਜਾ ਚੁੱਕਿਆ ਹੈ। ਇਸ ਵਿਚੋਂ ਦੁਰਘਟਨਾ ਅਤੇ ਸੁਭਾਵਿਕ ਹਰ ਤਰ੍ਹਾਂ ਨਾਲ ਮੌਤ ਕਵਰ ਕੀਤੀ ਜਾਂਦੀ ਹੈ।"" Image copyright Priyanka Dubey/BBC ਰਿਪੋਰਟਿੰਗ ਦੌਰਾਨ ਮੈਂ ਸਿੱਧੀਮੇਠ ਦੇ ਰਾਇਆਵਾਰਾਮ ਪਿੰਡ ਦੇ ਪੰਚਾਇਤ ਦਫ਼ਤਰ ਤੋਂ 'ਰਾਇਤੂ ਬੀਮਾ ਯੋਜਨਾ' ਦੇ ਬਾਂਡ ਸਰਟੀਫਿਕੇਟਾਂ ਦੀ ਵੰਡ ਦੇਖੀ ਹੈ। ਸਿੱਧੀਪੇਠ ਦੇ ਨਾਲ-ਨਾਲ ਜਰਗਾਂਵ ਦੇ ਅਕਰਾਜਬਲੀ ਅਤੇ ਹਰੀਗੋਪਾਲਾ ਪਿੰਡ ਤੋਂ ਲੈ ਕੇ ਗ੍ਰਾਮੀਣ ਵਾਰੰਗਲ ਦੇ ਆਤਮਕੁਰੂ ਪਿੰਡ ਤੱਕ ਤਿੰਨ ਜ਼ਿਲ੍ਹਿਆਂ ਵਿੱਚ ਕਿਸਾਨ 'ਰਾਇਤੂ ਬੀਮਾ ਯੋਜਨਾ' ਨਾਲ ਖੁਸ਼ ਨਜ਼ਰ ਆਏ।ਅਕਰਾਜਬਲੀ ਪਿੰਡ ਦੇ ਕਿਸਾਨ ਪ੍ਰਸਾਦ ਨੇ ਦੱਸਿਆ, ""ਮੇਰੇ ਕੋਲ 2.5 ਏਕੜ ਜ਼ਮੀਨ ਹੈ। ਇਸ ਬੀਮਾ ਯੋਜਨਾ ਨਾਲ ਤਾਂ ਸਾਨੂੰ ਲਾਭ ਹੋਇਆ ਹੈ ਪਰ 'ਮਿਸ਼ਨ ਕਾਗਤੀਆ' ਨਾਲ ਸਾਡੇ ਪਿੰਡ ਨੂੰ ਲਾਭ ਨਹੀਂ ਹੋਇਆ ਕਿਉਂਕਿ ਕੋਈ ਵੀ ਤਾਲਾਬ ਸਾਡੇ ਖੇਤਾਂ ਕੋਲ ਨਹੀਂ।""ਇਹ ਵੀ ਪੜ੍ਹੋ:ਪੁੱਤ ਦੀ ਜਿੱਤ ਨੂੰ ਪਿਤਾ ਨੇ ਸੁਨਹਿਰੀ ਅੱਖਰਾਂ 'ਚ ਇੰਜ ਸਜਾਇਆ ਬਲੂ ਵ੍ਹੇਲ ਗੇਮ ਤੋਂ ਬਾਅਦ ਮੋਮੋ ਚੈਲੇਂਜ ਤੋਂ ਇੰਜ ਬਚੋ'ਪਾਕਿਸਤਾਨ ਅੱਤਵਾਦੀ ਗੁਟਾਂ ਖਿਲਾਫ ਰਿਹਾ ਨਾਕਾਮ, ਰੁਕੇਗੀ ਮਦਦ'ਏਸ਼ੀਅਨ ਗੇਮਜ਼ 2018 ਦੀ ਕਲੋਜ਼ਿੰਗ ਸੈਰਾਮਨੀ 'ਚ ਰਾਣੀ ਰਾਮਪਾਲ ਕਰੇਗੀ ਭਾਰਤੀ ਦਲ ਦੀ ਅਗਵਾਈਪਰ ਸੂਬੇ 'ਚ ਲੰਬੇ ਸਮੇਂ ਤੋਂ ਕਿਸਾਨਾਂ ਦੇ ਅਧਿਕਾਰਾਂ ਲਈ ਕੰਮ ਕਰ ਹੇ ਸੁਤੰਤਰ ਸਮਾਜਕ ਵਰਕਰਾ ਨੈਨਲਾ ਗੋਵਰਧਨ ਦਾ ਮੰਨਣਾ ਹੈ ਕਿ ਤੇਲੰਗਾਨਾ ਸਰਕਾਰ ਇਹ ਸਾਰੀ ਯੋਜਨਾਵਾਂ ਅਗਲੇ ਸਾਲ ਸੂਬੇ 'ਚ ਹੋਣ ਵਾਲੇ ਚੋਣਾਂ ਦੇ ਮੱਦੇਨਜ਼ਰ ਸ਼ੁਰੂ ਕਰ ਰਹੀ ਹੈ।ਇੱਕ ਇੰਟਰਵਿਊ ਦੌਰਾਨ ਨੈਨਲਾ ਕਹਿੰਦੇ ਹਨ, ""ਇਹ ਸਭ ਚੋਣਾਂ ਤੋਂ ਇੱਕ ਸਾਲ ਪਹਿਲਾਂ ਹੀ ਸ਼ੁਰੂ ਕਿਉਂ ਹੋ ਰਿਹਾ ਹੈ? ਕੇਸੀਆਰ ਸਰਕਾਰ ਸੂਬੇ ਦਾ ਖਜ਼ਾਨਾ ਖਾਲੀ ਕਰਕੇ ਅਗਲੀਆਂ ਚੋਣਾਂ ਦੀ ਤਿਆਰੀ ਕਰ ਰਹੀ ਹੈ।"" ""ਕਰਜ਼ਾ ਮੁਆਫ਼ੀ ਦੇ ਜੋ ਐਲਾਨ ਕੀਤੇ ਗਏ ਹਨ, ਉਹ ਤਾਂ ਅੱਜ ਤੱਕ ਪੂਰੇ ਨਹੀਂ ਹੋਏ, ਵੋਟਾਂ ਲਈ ਕਾਨੂੰਨੀ ਤੌਰ 'ਤੇ ਭ੍ਰਿਸ਼ਟਾਚਾਰ ਲਿਆ ਕੇ ਲੋਕਾਂ ਦਾ ਧਿਆਨ ਵੰਡਿਆ ਜਾ ਰਿਹਾ ਹੈ। ਜਦਕਿ ਅਸਲ 'ਚ ਕਿਸਾਨਾਂ ਨੂੰ ਅੱਜ ਵੀ ਆਪਣੀ ਫ਼ਸਲ ਦੇ ਉਚਿਤ ਮੁੱਲ ਵਰਗੇ ਬੁਨਿਆਦੀ ਅਧਿਕਾਰਾਂ ਲਈ ਤਰਸਣਾ ਪੈ ਰਿਹਾ ਹੈ।""ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਾਦਰ ਖ਼ਾਨ ਮੌਜੂਦਾ ਦੌਰ ਦੇ ਕਲਾਕਾਰਾਂ ਦੀ ਕਿਹੜੀ ਗੱਲ ਤੋਂ ਦੁਖੀ ਸਨ 1 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46727331 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 81 ਸਾਲਾ ਕਾਦਰ ਖ਼ਾਨ ਪ੍ਰਸਿੱਧ ਹਾਸ ਰਸ ਕਲਾਕਾਰ ਹੋਣ ਦੇ ਨਾਲ-ਨਾਲ ਡਾਇਲਾਗ ਲੇਖਕ ਵੀ ਸਨ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਕਾਦਰ ਖ਼ਾਨ ਦਾ ਕੈਨੇਡਾ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪੁੱਤਰ ਸਰਫ਼ਰਾਜ਼ ਖ਼ਾਨ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸਰਫ਼ਰਾਜ਼ ਖ਼ਾਨ ਨੇ ਬੀਬੀਸੀ ਨੂੰ ਦੱਸਿਆ, ""ਸਾਡੇ ਪਿਤਾ ਹੁਣ ਸਾਡੇ ਵਿਚਕਾਰ ਨਹੀਂ ਰਹੇ।""81 ਸਾਲਾ ਕਾਦਰ ਖ਼ਾਨ ਪ੍ਰਸਿੱਧ ਹਾਸ ਰਸ ਕਲਾਕਾਰ ਹੋਣ ਦੇ ਨਾਲ-ਨਾਲ ਡਾਇਲਾਗ ਲੇਖਕ ਵੀ ਸਨ। ਉਨ੍ਹਾਂ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਸੀ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮੌਤ ਦੀਆਂ ਅਫ਼ਵਾਹਾਂ ਕਈ ਵਾਰ ਉੱਡੀਆਂ ਸਨ।ਅਦਾਕਾਰ ਅਭਿਤਾਮ ਬੱਚਨ ਅਤੇ ਅਦਾਕਾਰਾ ਰਵੀਨਾ ਟੰਡਨ ਨੇ ਪਹਿਲਾ ਟਵੀਟ ਕਰਕੇ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਸੀ। ਕਾਦਰ ਖ਼ਾਨ ਦਾ ਦੁੱਖਕਾਦਰ ਖ਼ਾਨ ਨੇ ਪਿਛਲੇ ਕੁਝ ਸਾਲਾਂ ਤੋਂ ਆਪਣੇ ਆਪ ਨੂੰ ਫਿਲਮਾਂ ਤੋਂ ਦੂਰ ਕਰ ਲਿਆ ਸੀ। ਇਹ ਵੀ ਪੜ੍ਹੋ:2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾਬਿੱਗ ਬੌਸ 12 ਜਿੱਤਣ ਵਾਲੀ 'ਟੀਵੀ ਦੀ ਨੂੰਹ' ਦੀਪਿਕਾ ਬਾਰੇ 5 ਖ਼ਾਸ ਗੱਲਾਂਸੀਰੀਆ 'ਚੋਂ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਆਈਐੱਸ ਦੇ ਮੁਕਾਬਲੇ ਕੌਣ 'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ' Image Copyright BBC News Punjabi BBC News Punjabi Image Copyright BBC News Punjabi BBC News Punjabi ਉਹ ਕਹਿੰਦੇ ਸਨ, ""ਵਕਤ ਦੇ ਨਾਲ ਫਿਲਮਾਂ ਵੀ ਬਦਲ ਗਈਆਂ ਹਨ ਅਤੇ ਅਜਿਹੇ ਦੌਰ ਵਿੱਚ ਮੈਂ ਆਪਣੇ ਆਪ ਨੂੰ ਫਿਟ ਮਹਿਸੂਸ ਨਹੀਂ ਕਰਦਾ। ਮੇਰੇ ਲਈ ਬਦਲਦੇ ਦੌਰ ਨਾਲ ਖ਼ੁਦ ਨੂੰ ਬਦਲਣਾ ਸੰਭਵ ਨਹੀਂ ਹੈ ਤਾਂ ਮੈਂ ਆਪਣੇ ਆਪ ਨੂੰ ਫਿਲਮਾਂ ਤੋਂ ਵੱਖ ਕਰ ਲਿਆ।""ਕਾਦਰ ਖ਼ਾਨ ਨੇ ਇਹ ਵੀ ਕਿਹਾ ਕਿ ਮੌਜੂਦਾ ਦੌਰ ਵਿੱਚ ਕਲਾਕਾਰਾਂ ਦੀ ਭਾਸ਼ਾ 'ਤੇ ਪਕੜ ਨਹੀਂ ਹੈ ਅਤੇ ਇਹ ਗੱਲ ਉਨ੍ਹਾਂ ਨੂੰ ਦੁੱਖੀ ਕਰਦੀ ਸੀ। 70 ਦੇ ਦਹਾਕੇ 'ਚ ਅਮਿਤਾਭ ਬੱਚਨ ਦੀਆਂ ਕੁਝ ਫਿਲਮਾਂ 'ਸੁਹਾਗ', 'ਅਮਰ ਅਕਬਰ ਐਂਥਨੀ' ਅਤੇ 'ਮੁਕੱਦਰ ਕਾ ਸਿੰਕਦਰ' 'ਚ ਕਾਦਰ ਖ਼ਾਨ ਦੀ ਕਲਮ ਨਾਲ ਲਿਖੇ ਸੰਵਾਦ ਵੀ ਕਾਫੀ ਮਕਬੂਲ ਹੋਏ।ਡਾਇਲਾਗ ਕਿੰਗ ਕਾਦਰ ਖ਼ਾਨ ਕਾਦਰ ਖ਼ਾਨ ਨੇ 70 ਦੇ ਦਹਾਕੇ ਤੋਂ ਡਾਇਲਾਗ ਲਿਖਣ ਤੋਂ ਲੈ ਕੇ ਫਿਲਮਾਂ 'ਚ ਅਦਾਕਾਰੀ ਤੱਕ ਖ਼ੂਬ ਨਾਮ ਕਮਾਇਆ। ਖ਼ੂਨ ਪਸੀਨਾ, ਲਾਵਾਰਿਸ, ਪਰਵਰਿਸ਼, ਅਮਰ ਅਕਬਰ ਐਂਥਨੀ, ਨਸੀਬ, ਕੁਲੀ, ਇਨ੍ਹਾਂ ਫਿਲਮਾਂ ਵਿੱਚ ਡਾਇਲਾਗ ਲਿਖਣ ਵਾਲੇ ਕਾਦਰ ਖ਼ਾਨ ਨੇ ਅਮਿਤਾਭ ਬੱਚਨ ਦੇ ਕਰੀਅਰ ਨੂੰ ਸੰਵਾਰਨ 'ਚ ਵੱਡੀ ਭੂਮਿਕਾ ਅਦਾ ਕੀਤੀ ਹੈ। Image copyright Sarfaraz khan ਫੋਟੋ ਕੈਪਸ਼ਨ ਕਾਦਰ ਖ਼ਾਨ ਨੇ ਪਿਛਲੇ ਕੁਝ ਸਾਲਾਂ ਤੋਂ ਆਪਣੇ ਆਪ ਨੂੰ ਫਿਲਮਾਂ ਤੋਂ ਦੂਰ ਕਰ ਲਿਆ ਸੀ ਹਾਲਾਂਕਿ, ਉਨ੍ਹਾਂ ਦੀ ਸ਼ੁਰੂਆਤੀ ਜ਼ਿੰਦਗੀ ਕਾਫ਼ੀ ਸੰਘਰਸ਼ ਭਰੀ ਰਹੀ। ਕਈਆਂ ਇੰਟਰਵਿਊ 'ਚ ਕਾਦਰ ਖ਼ਾਨ ਨੇ ਦਸਿਆ ਹੈ ਕਿ ਅਫ਼ਗਾਨਿਸਤਾਨ 'ਚ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਤਿੰਨ ਭਰਾਵਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਮਾਂ-ਪਿਉ ਨੇ ਅਫ਼ਗਾਨਿਸਤਾਨ ਛੱਡ ਭਾਰਤ ਆਉਣ ਦਾ ਫ਼ੈਸਲਾ ਕੀਤਾ। ਛੇਤੀ ਹੀ ਮਾਂ-ਪਿਉ ਦਾ ਤਲਾਕ ਹੋ ਗਿਆ ਅਤੇ ਸੌਤੇਲੇ ਪਿਤਾ ਦੇ ਨਾਲ ਬਚਪਨ ਬਹੁਤ ਹੀ ਗਰੀਬੀ 'ਚ ਬੀਤਿਆ ਸੀ। ਬਾਵਜੂਦ ਇਸ ਦੇ ਉਨ੍ਹਾਂ ਨੇ ਸਿਵਿਲ ਇੰਜੀਨੀਅਰਿੰਗ ਦਾ ਡਿਪਲੋਪਾ ਕੀਤਾ ਅਤੇ ਮੁੰਬਈ ਕਾਲਜ 'ਚ ਬੱਚਿਆਂ ਨੂੰ ਪੜਾਇਆ।ਇਹ ਵੀ ਪੜ੍ਹੋ:ਸ਼੍ਰੀਦੇਵੀ ਨੂੰ ਕਿਉਂ ਕਹਿੰਦੇ ਸੀ 'ਲੇਡੀ ਬੱਚਨ'? 10 ਖ਼ਾਸ ਗੱਲਾਂਇਨ੍ਹਾਂ ਕੁੜੀਆਂ ਦੀ 'ਕਿੱਕ' ਦੁਨੀਆਂ ਭਰ 'ਚ ਹੈ ਮਸ਼ਹੂਰ‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’ਔਰਤ ਦੀ ਜ਼ਿੰਦਗੀ ਦੇ ਵਿਲੱਖਣ ਪਹਿਲੂਕਾਲਜ 'ਚ ਇੱਕ ਵਾਰ ਨਾਟਕ ਪ੍ਰਤੀਯੋਗਤਾ ਸੀ ਜਿੱਥੇ ਨਰਿੰਦਰ ਬੇਦੀ ਅਤੇ ਕਾਮਿਨੀ ਕੌਸ਼ਲ ਜੱਜ ਸਨ। ਕਾਦਰ ਖ਼ਾਨ ਨੂੰ ਬੈਸਟ ਐਕਟਰ-ਲੇਖਕ ਦਾ ਇਨਾਮ ਮਿਲਿਆ ਅਤੇ ਉਨ੍ਹਾਂ ਦੇ ਨਾਲ ਹੀ ਇੱਕ ਫਿਲਮ ਲਈ ਸੰਵਾਦ ਲਿਖਣ ਦਾ ਮੌਕਾ ਵੀ ਮਿਲਿਆ। ਤਨਖਾਹ ਸੀ 1500 ਰੁਪਏ। ਇਹ ਫਿਲਮ 1972 'ਚ ਆਈ ਜਵਾਨੀ ਦੀਵਾਨੀ ਸੀ ਜੋ ਹਿੱਟ ਹੋ ਗਈ ਅਤੇ ਰਫ਼ੂ ਚੱਕਰ ਵਰਗੀਆਂ ਫਿਲਮਾਂ ਉਨ੍ਹਾਂ ਨੂੰ ਮਿਲੀਆਂ ਸਨ। Image copyright Getty Images ਫੋਟੋ ਕੈਪਸ਼ਨ ਮਨਮੋਹਨ ਦੇਸਾਈ ਨੇ ਆਪਣਾ ਤੋਸ਼ੀਬਾ ਟੀਵੀ, 21000 ਰੁਪਏ ਅਤੇ ਬ੍ਰੈਸਲੇਟ ਕਾਦਰ ਖ਼ਾਨ ਨੂੰ ਖੜ੍ਹੇ ਖੜ੍ਹੇ ਹੀ ਤੋਹਫ਼ੇ ਵਜੋਂ ਦੇ ਦਿੱਤਾ ਸੀ ਪਰ ਕਾਦਰ ਖ਼ਾਨ ਦੀ ਜ਼ਿੰਦਗੀ ਵਿੱਚ ਵੱਡਾ ਮੋੜ ਉਦੋਂ ਆਇਆ ਜਦੋਂ 1974 'ਚ ਮਨਮੋਹਨ ਦੇਸਾਈ ਅਤੇ ਰਾਜੇਸ਼ ਖੰਨਾ ਦੇ ਨਾਲ 'ਰੋਟੀ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਮਨਮੋਹਨ ਦੇਸਾਈ ਨੂੰ ਕਾਦਰ ਖ਼ਾਨ 'ਤੇ ਖ਼ਾਸ ਭਰੋਸਾ ਨਹੀਂ ਸੀ। ਮਨਮੋਹਨ ਦੇਸਾਈ ਅਕਸਰ ਕਹਿੰਦੇ, ""ਤੁਸੀਂ ਸ਼ਾਇਰੀ ਤਾਂ ਵਧੀਆ ਕਰ ਲੈਂਦੇ ਹੋ ਪਰ ਮੈਨੂੰ ਅਜਿਹੇ ਡਾਇਲਾਗ ਚਾਹੀਦੇ ਹਨ, ਜਿਨ੍ਹਾਂ 'ਤੇ ਜਨਤਾ ਤਾੜੀ ਮਾਰੇ।""ਕਾਦਰ ਖ਼ਾਨ ਨੇ ਸੰਵਾਦ ਲਿਖੇ ਜੋ ਮਨਮੋਹਨ ਦੇਸਾਈ ਨੂੰ ਪਸੰਦ ਆਏ ਅਤੇ ਉਨ੍ਹਾਂ ਨੇ ਆਪਣਾ ਤੋਸ਼ੀਬਾ ਟੀਵੀ, 21000 ਰੁਪਏ ਅਤੇ ਬ੍ਰੈਸਲੇਟ ਕਾਦਰ ਖ਼ਾਨ ਨੂੰ ਉਥੇ ਖੜ੍ਹੇ ਖੜ੍ਹੇ ਹੀ ਤੋਹਫ਼ੇ ਵਜੋਂ ਦੇ ਦਿੱਤਾ।ਐਕਟਿੰਗ ਦਾ ਕਮਾਲ ਇਸ ਦੇ ਨਾਲ 1973 ਵਿੱਚ ਫਿਲਮ ਦਾਗ਼ 'ਚ ਇੱਕ ਵਕੀਲ ਦੇ ਮਾਮੂਲੀ ਜਿਹੇ ਰੋਲ ਵਿੱਚ ਅਤੇ 1977 ਵਿੱਚ ਅਮਿਤਾਭ ਬੱਚਨ ਨਾਲ ਇੰਸਪੈਕਟਰ ਦੇ ਛੋਟੇ ਜਿਹੇ ਰੋਲ ਵਿੱਚ ਨਜ਼ਰ ਆਏ। Image copyright Sarfaraz Khan ਫੋਟੋ ਕੈਪਸ਼ਨ 90 ਦੇ ਦਹਾਕੇ ਤੱਕ ਆਉਂਦੇ-ਆਉਂਦੇ ਕਾਦਰ ਖ਼ਾਨ ਨੇ ਲਿਖਣਾ ਘੱਟ ਕਰ ਦਿੱਤਾ ਸੀ ਇਸ ਤੋਂ ਬਾਅਦ ਤਾਂ ਖ਼ੂਨ-ਪਸੀਨਾ, ਸ਼ਰਾਬੀ, ਨਸੀਬ, ਕੁਰਬਾਨੀ ਆਦਿ ਫਿਲਮਾਂ ਦੀਆਂ ਝੜੀਆਂ ਲੱਗ ਗਈਆਂ। ਵਿਲੇਨ ਵਜੋਂ ਲੋਕ ਉਨ੍ਹਾਂ ਨੂੰ ਪਛਾਨਣ ਲੱਗੇ। ਕਾਮੇਡੀ ਵਾਲਾ ਦੌਰ 1983 ਵਿੱਚ ਕਾਦਰ ਖ਼ਾਨ ਨੇ ਫਿਲਮ ਹਿੰਮਤਵਾਲਾ ਲਿਖੀ ਅਤੇ ਆਪਣੇ ਲਈ ਕਾਮੇਡੀ ਵਾਲਾ ਰੋਲ ਵੀ ਲਿਖਿਆ। ਉਦੋਂ ਉਹ ਵਿਲੇਨ ਦੇ ਮੋਡ ਵਿਚੋਂ ਬਾਹਰ ਆਉਣਾ ਚਾਹੁੰਦੇ ਸਨ। ਉਥੋਂ ਹੀ ਉਨ੍ਹਾਂ ਦੀ ਲੇਖਨੀ ਅਤੇ ਅਦਾਕਾਰੀ ਦੋਵਾਂ 'ਚ ਹੀ ਬਦਲਾਅ ਦਾ ਦੌਰ ਸ਼ੁਰੂ ਹੋ ਗਿਆ। ਸੰਵਾਦਾਂ 'ਚ ਨਫ਼ਾਸਤ ਦੀ ਥਾਂ ਆਨਾਰਪਨ ਵਾਲੇ ਡਾਇਲਗਜ਼ ਨੇ ਲਈ। ਬੀਬੀਸੀ ਨਾਲ ਇੰਟਰਵਿਊ 'ਚ ਕਾਦਰ ਖ਼ਾਨ ਫਿਲਮ 'ਚ ਵਿਗੜਦੀ ਭਾਸ਼ਾ ਦਾ ਦੋਸ਼ ਖ਼ੁਦ ਨੂੰ ਦਿੰਦੇ ਹਨ। 90 ਦੇ ਦਹਾਕੇ ਤੱਕ ਆਉਂਦੇ-ਆਉਂਦੇ ਕਾਦਰ ਖ਼ਾਨ ਨੇ ਲਿਖਣਾ ਘੱਟ ਕਰ ਦਿੱਤਾ ਅਤੇ ਡੇਵਿਡ ਧਵਨ-ਗੋਵਿੰਦਾ ਨਾਲ ਉਨ੍ਹਾਂ ਦੀ ਜੋੜੀ ਬਾਖ਼ੂਬੀ ਜੰਮਣ ਲੱਗੀ। ਉਦੋਂ ਵੀ ਉਹ ਆਪਣੇ ਡਾਇਲਵਾਗ ਆਪ ਹੀ ਲਿਖਦੇ ਸਨ। Image copyright Sarfaraz khan ਫੋਟੋ ਕੈਪਸ਼ਨ 1983 ਵਿੱਚ ਕਾਦਰ ਖ਼ਾਨ ਨੇ ਫਿਲਮ ਹਿੰਮਤਵਾਲਾ ਲਿਖੀ ਅਤੇ ਆਪਣੇ ਲਈ ਕਾਮੇਡੀ ਵਾਲਾ ਰੋਲ ਵੀ ਲਿਖਿਆ ਬਿਨਾਂ ਖ਼ੁਦ ਹੱਸੇ ਜਾਂ ਟੇਢੇ-ਮੇਢੇ ਮੂੰਹ ਬਣਾਏ ਬਿਨਾਂ ਦਰਸ਼ਕਾਂ ਨੂੰ ਕਿਵੇਂ ਹਸਾਇਆ ਜਾ ਸਕਦਾ ਹੈ ਇਹ ਗੁਰ ਕਾਦਰ ਖ਼ਾਨ 'ਚ ਸੀ। ਅਮਿਤਾਭ ਬੱਚਨ ਨਾਲ ਦੋਸਤੀ ਕਾਦਰ ਖ਼ਾਨ ਦੀ ਇੱਕ ਹੋਰ ਖ਼ੂਬੀ ਸੀ। ਉਹ ਲਿਪ-ਰੀਡਿੰਗ ਕਰ ਸਕਦੇ ਸਨ ਯਾਨਿ ਦੂਰੋਂ ਹੀ ਬੋਲਦੇ ਬੁੱਲਾਂ ਦੇ ਲਫ਼ਜ਼ ਫੜ ਲੈਂਦੇ ਸਨ।ਆਪਣੇ ਇੰਟਰਵਿਊ 'ਚ ਇਹ ਕਿੱਸਾ ਸੁਣਾਉਣਾ ਉਹ ਕਦੇ ਨਹੀਂ ਭੁੱਲਦੇ, ""ਸ਼ੁਰੂ-ਸ਼ੁਰੂ ਦੇ ਦਿਨਾਂ ਵਿੱਚ ਜਦੋਂ ਮਨਮੋਹਨ ਦੇਸਾਈ ਦੇ ਘਰ ਗਿਆ ਤਾਂ ਦੂਰੋਂ ਦੇਖ ਕੇ ਉਹ ਬੋਲੇ ਉੱਲੂ ਦੇ ਪੱਠੇ ਨੂੰ ਸਮਝ ਨਹੀਂ ਆਇਆ, ਫਿਰ ਆ ਗਿਆ। ਮੈਂ ਕੋਲ ਜਾ ਕੇ ਕਿਹਾ ਤੁਸੀਂ ਮੇਰੇ ਬਾਰੇ ਇਹ ਲਫ਼ਜ਼ ਬੋਲੇ ਹਨ। ਮੈਂ ਲਿਪ-ਰਿੰਡਿੰਗ ਕਰ ਸਕਦਾ ਹਾਂ।"" Image Copyright @SrBachchan @SrBachchan Image Copyright @SrBachchan @SrBachchan ""ਫਿਲਮ ਨਸੀਬ 'ਚ ਉਨ੍ਹਾਂ ਨੇ ਇਹ ਸੀਨ ਇਸਤੇਮਾਲ ਕੀਤਾ ਹੈ ਜਦੋਂ ਹਿਰੋਈਨ ਵਿਲੇਨ ਦੀਆਂ ਗੱਲਾਂ ਲਿਪ-ਰੀਡਿੰਗ ਨਾਲ ਸਮਝ ਲੈਂਦੀ ਹੈ।""ਅਮਿਤਾਭ ਬੱਚਨ ਦੇ ਕਰੀਅਰ 'ਚ ਕਾਦਰ ਖ਼ਾਨ ਦੀ ਅਹਿਮ ਭੂਮਿਕਾ ਰਹੀ। ਇੱਕ ਵੇਲੇ ਕਾਦਰ ਖ਼ਾਨ ਅਤੇ ਅਮਿਤਾਭ ਬੱਚਨ ਦੀ ਡੂੰਘੀ ਦੋਸਤੀ ਸੀ। ਬੀਬੀਸੀ ਨੂੰ ਦਿੱਤੇ ਇੰਟਰਵਿਊ 'ਚ ਕਾਦਰ ਖ਼ਾਨ ਨੇ ਦੱਸਿਆ ਸੀ, ""ਮੈਂ ਅਮਿਤਾਭ ਨੂੰ ਲੈ ਕੇ ਫਿਲਮ ਵੀ ਬਣਾਉਣਾ ਚਾਹੁੰਦਾ ਸੀ, ਨਾਮ ਸੀ ਜਾਹਿਲ। ਪਰ ਇਸ ਤੋਂ ਪਹਿਲਾਂ ਹੀ ਬੱਚਨ ਨੂੰ 'ਕੁਲੀ' ਦੀ ਸ਼ੂਟਿੰਗ ਦੌਰਾਨ ਸੱਟ ਲੱਗ ਗਈ। ਫਿਰ ਉਹ ਸਿਆਸਤ ਵਿੱਚ ਚਲੇ ਗਏ ਅਤੇ ਫਿਲਮ ਬਣ ਹੀ ਨਹੀਂ ਸਕੀ। ਸਾਡੇ ਵਿਚਕਾਰ ਦਰਾਰ ਵੀ ਆ ਗਈ ਸੀ।""ਇਹ ਵੀ ਪੜ੍ਹੋ:ਇਨ੍ਹਾਂ 5 ਤਰੀਕਿਆਂ ਨਾਲ ਨਵੇਂ ਸਾਲ 'ਚ ਆਪਣੇ ਸੰਕਲਪ ਕਰੋ ਪੂਰੇ ਦੁਨੀਆਂ ਭਰ 'ਚ ਨਵੇਂ ਸਾਲ ਦਾ ਸੁਆਗਤਭੀਮਾ ਕੋਰੇਗਾਂਓ ਹਿੰਸਾ ਤੋਂ ਬਾਅਦ ਕਿੰਨੇ ਸੁਧਰੇ ਹਾਲਾਤਸਕੂਲ 'ਚ ਬੱਚੇ ਹਾਜ਼ਰੀ ਵੇਲੇ ਕਹਿਣਗੇ 'ਜੈ ਹਿੰਦ, ਜੈ ਭਾਰਤ' 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਮਰੀਕਾ ਵਿੱਚ ਸਿਗਰਟ ਲਈ ਰੋਲਿੰਗ ਪੇਪਰ ਨਾ ਦੇਣ 'ਤੇ ਪੰਜਾਬੀ 'ਤੇ ਹਮਲਾ, 5 ਖ਼ਬਰਾਂ 21 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46942202 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਅਮਰੀਕਾ ਵਿੱਚ ਇੱਕ ਸਿੱਖ 'ਤੇ ਨਸਲੀ ਹਮਲਾ ਕੀਤੇ ਜਾਣ ਦੀ ਖਬਰ ਹੈ। 24 ਸਾਲ ਦੇ ਅਮਰੀਕੀ ਨਾਗਰਿਕ ਐਨਡ੍ਰਿਊ ਰਾਮਸੇ ਨੇ ਹਰਵਿੰਦਰ ਸਿੰਘ ਮਾਨੀ ਸ਼ਖਸ 'ਤੇ ਇੱਕ ਸਟੋਰ ਵਿੱਚ ਹਮਲਾ ਕੀਤਾ।ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਰਾਮਸੇ ਨੂੰ ਸਿਗਰੇਟ ਲਈ ਰੋਲਿੰਗ ਪੇਪਰ ਚਾਹੀਦਾ ਸੀ ਪਰ ਉਸਦੇ ਕੋਲ੍ਹ ਆਈਡੀ ਕਾਰਡ ਨਹੀਂ ਸੀ। ਮਨ੍ਹਾਂ ਕਰਨ 'ਤੇ ਇਲਜ਼ਾਮ ਹੈ ਕਿ ਉਸਨੇ ਹਰਵਿੰਦਰ ਦੀ ਦਾੜੀ ਖਿੱਚੀ, ਮੁੱਕਾ ਮਾਰਿਆ ਅਤੇ ਜ਼ਮੀਨ 'ਤੇ ਸੁੱਟ ਕੇ ਲੱਤ ਮਾਰੀ। ਘਟਨਾ ਅਮਰੀਕਾ ਦੇ ਓਰੇਗਨ ਦੀ ਹੈ। ਪੁਲਿਸ ਦੇ ਆਉਣ ਤੱਕ ਰਾਮਸੇ ਨੂੰ ਫੜ ਕੇ ਰੱਖਿਆ ਗਿਆ ਪਰ ਇਸ ਦੌਰਾਨ ਹਰਵਿੰਦਰ ਨੂੰ ਕਾਫੀ ਸੱਟਾਂ ਆਈਆਂ। Image copyright Getty Images ਫੋਟੋ ਕੈਪਸ਼ਨ ਸੰਕੇਤਕ ਤਸਵੀਰ ਚਿੜੀਆਘਰ 'ਚ ਸ਼ਖਸ ਬਣਿਆ ਸ਼ੇਰਾਂ ਦਾ ਸ਼ਿਕਾਰ ਮੋਹਾਲੀ ਦੇ ਛੱਤਬੀੜ ਚਿੜੀਆਘਰ ਵਿੱਚ ਸ਼ੇਰਾਂ ਨੇ ਇੱਕ ਆਦਮੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਇਹ ਹਾਦਸਾ ਦਰਅਸਲ ਓਦੋਂ ਵਾਪਰਿਆ ਚਿੜੀਆਘਰ ਵਿੱਚ ਕੰਧ ਗੇ ਬਾਹਰਲੇ ਪਾਸਿਓਂ ਇੱਕ ਆਦਮੀ ਨੇ ਅੰਦਰਲੇ ਇਲਾਕੇ ਵਿੱਚ ਛਾਲ ਮਾਰ ਦਿੱਤੀ।ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਐਤਵਾਰ ਦੁਪਹਿਰ 2.22 ਮਿੰਟ 'ਤੇ ਪੈਟਰੋਲਿੰਗ ਟੀਮ ਨੇ ਇੱਕ ਆਦਮੀ ਨੂੰ ਕੰਦ 'ਤੇ ਵੇਖਿਆ, ਉਨ੍ਹਾਂ ਨੇ ਉਸਨੂੰ ਛਾਲ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸਨੇ ਨਹੀਂ ਸੁਣੀ। ਅੰਦਰ ਕੁਝ ਡਿੱਗਦਾ ਵੇਖ, ਸ਼ੇਰਨੀ ਸ਼ਿਲਪਾ ਉੱਥੇ ਆ ਗਈ ਅਤੇ ਗਰਦਨ ਤੋਂ ਫੜ ਕੇ ਆਦਮੀ ਨੂੰ ਲੈ ਗਈ। ਨਾਲ ਹੀ ਸ਼ੇਰ ਯੁਵਰਾਜ ਵੀ ਆ ਗਿਆ ਅਤੇ ਦੋਹਾਂ ਨੇ ਮਿਲਕੇ ਉਸ ਦਾ ਸ਼ਿਕਾਰ ਕੀਤਾ। ਤੁਰੰਤ ਹੀ ਬਚਾਅ ਟੀਮ ਅੰਦਰ ਪਹੁੰਚੀ ਅਤੇ ਸ਼ੇਰਾਂ ਨੂੰ ਉੱਥੋਂ ਭਜਾਉਣ ਤੋਂ ਬਾਅਦ ਆਦਮੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤ ਐਲਾਨ ਦਿੱਤਾ ਗਿਆ ਗਿਆ।ਇਹ ਵੀ ਪੜ੍ਹੋ: 'ਕੰਮ ਮੈਨੂੰ ਕੇਜਰੀਵਾਲ ਦੇ ਪਸੰਦ ਹਨ ਪਰ ਬੰਦਾ ਮੈਨੂੰ ਖਹਿਰਾ ਚੰਗਾ ਲੱਗਦਾ ਹੈ' ਪੰਜਾਬ ਦੇ ਇਸ ਪਿੰਡ 'ਚ ਲਾਟਰੀ ਨੇ ਕਈਆਂ ਦੀ ਇੰਝ ਬਦਲੀ ਜ਼ਿੰਦਗੀਉੱਤਰੀ ਕੋਰੀਆ ਤੋਂ ਭੱਜੀਆਂ, ਚੀਨ 'ਚ ਸੈਕਸ ਸਕੈਂਡਲ 'ਚ ਫਸੀਆਂ ਕੁੜੀਆਂ Image copyright Getty Images ਫੋਟੋ ਕੈਪਸ਼ਨ ਟਰੰਪ ਡੈਮੋਕ੍ਰੈਟਸ 'ਤੇ ਬਿਗੜ ਰਹੇ ਹਨ ਕਿਉਂਕਿ ਉਨ੍ਹਾਂ ਦੀਆਂ ਸ਼ਰਤਾਂ ਤੇ ਅਮਲ ਨਹੀਂ ਕੀਤਾ ਜਾ ਰਿਹਾ (ਸੰਕੇਤਕ ਤਸਵੀਰ) ਟਰੰਪ ਨੇ ਕੱਢਿਆ ਡੈਮੋਕ੍ਰੈਟਸ 'ਤੇ ਗੁੱਸਾਅਮਰੀਕਾ ਵਿੱਚ ਹੁਣ ਤੱਕ ਦੇ ਸਭ ਤੋਂ ਲੰਬੇ ਸ਼ੱਟਡਾਊਨ ਨੂੰ ਰੋਕਣ ਲਈ ਟਰੰਪ ਵੱਲੋਂ ਦਿੱਤੇ ਪ੍ਰਸਤਾਵਾਂ ਨੂੰ ਵਿਰੋਧੀ ਪਾਰਟੀ ਡੈਮੋਕ੍ਰੈਟਸ ਨੇ ਖਾਰਿਜ ਕਰ ਦਿੱਤਾ ਹੈ। ਟਰੰਪ ਨੇ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪ੍ਰਸਤਾਵ ਸੁਣੇ ਬਿਨਾਂ ਹੀ ਡੈਮੋਕ੍ਰੈਟਸ ਨੇ ਉਸਨੂੰ ਰੱਦ ਕਰ ਦਿੱਤਾ। ਬੀਬੀਸੀ ਨਿਊਜ਼ ਦੀ ਖਬਰ ਮੁਤਾਬਕ ਡੈਮੋਕ੍ਰੈਟਸ ਨੇ ਟਰੰਪ ਦੀਆਂ ਸ਼ਰਤਾਂ ਨੂੰ 'ਬੰਧਕ ਬਣਾਉਣ' ਵਾਲੀਆਂ ਸ਼ਰਤਾਂ ਆਖਿਆ ਹੈ।ਟਰੰਪ ਨੇ ਪ੍ਰਸਤਾਵ ਰੱਖਿਆ ਸੀ ਕਿ ਉਹਨਾਂ 7,00,000 ਲੋਕਾਂ ਨੂੰ ਜੋ ਆਪਣੇ ਮਾਪਿਆਂ ਨਾਲ ਗੈਰ-ਕਾਨੂੰਨੀ ਤਰੀਕੇ ਅਮਰੀਕਾ ਵਿੱਚ ਆਏ ਸਨ ਉਨ੍ਹਾਂ ਨੂੰ ਤਿੰਨ ਸਾਲ ਤੱਕ ਸੁਰੱਖਿਆ ਦਿੱਤੀ ਜਾਵੇਗੀ। ਨਾਲ ਹੀ ਜੰਗ ਦੇ ਮਾਹੌਲ ਵਾਲੇ ਦੇਸਾਂ ਤੋਂ ਆਏ 3,00,000 ਲੋਕਾਂ ਨੂੰ ਵੀ ਸੁਰੱਖਿਆ ਦਿੱਤੀ ਜਾਏਗੀ। Image copyright European Press Photo Agency ਫੋਟੋ ਕੈਪਸ਼ਨ ਜੁਲਾਈ 2018 ਵਿੱਚ ਸਵਿਟਜ਼ਰਲੈਂਡ ਵਿੱਚ ਬਲੱਡ ਮੂਨ ਦਾ ਨਜ਼ਾਰਾ ਸੂਪਰ ਬਲੱਡ ਵੁਲਫ ਮੂਨ ਦਾ ਨਜ਼ਾਰਾਦੱਖਣੀ ਅਤੇ ਉੱਤਰੀ ਅਮਰੀਕਾ ਵਿੱਚ ਲੋਕ ਬੇਸਬਰੀ ਨਾਲ ਸੂਪਰ ਬਲੱਡ ਵੁਲਫ ਮੂਨ ਦੇ ਨਜ਼ਾਰੇ ਦਾ ਇੰਤਜ਼ਾਰ ਕਰ ਰਹੇ ਹਨ। ਇਹ ਨਜ਼ਾਰਾ ਪੱਛਮੀ ਯੂਰਪ ਅਤੇ ਉੱਤਰੀ ਅਫਰੀਕਾ ਤੋਂ ਵੀ ਦਿਖੇਗਾ। ਸੋਮਵਾਰ ਰਾਤ ਨੂੰ ਢਾਈ ਵਜੇ ਦੇ ਕਰੀਬ ਸ਼ੁਰੂ ਹੋਵੇਗਾ ਅਤੇ ਸਵੇਰੇ ਪੌਣੇ ਅੱਠ ਤੱਕ ਨਜ਼ਰ ਆਵੇਗਾ। ਬਲੱਡ ਮੂਨ ਉਦੋਂ ਹੁੰਦਾ ਹੈ ਜਦ ਧਰਤੀ ਸੂਰਜ ਅਤੇ ਚੰਨ ਦੇ ਵਿਚਾਲੇ ਆ ਜਾਂਦੀ ਹੈ ਅਤੇ ਚੰਨ ਦਾ ਰੰਗ ਲਾਲ ਹੋ ਜਾਂਦਾ ਹੈ। Image copyright Getty Images ਬਿਨਾਂ ਹਿਜਾਬ ਦਾ ਚੈਲੇਂਜਸੋਸ਼ਲ ਮੀਡੀਆ 'ਤੇ ਚੱਲ ਰਹੇ #10yearchallenge ਵਿੱਚ ਤੁਰਕੀ ਦੀਆਂ ਔਰਤਾਂ ਨੇ ਆਪਣੀ ਹਿਜਾਬ ਦੇ ਨਾਲ ਅਤੇ ਉਸ ਤੋਂ ਬਿਨਾਂ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਰਾਹੀਂ ਉਨ੍ਹਾਂ ਦਰਸਾਇਆ ਕਿ ਦੱਸ ਸਾਲ ਉਹ ਹਿਜਾਬ ਵਿੱਚ ਸਨ ਪਰ ਹੁਣ ਨਹੀਂ। ਬੀਬੀਸੀ ਹਿੰਦੀ ਦੀ ਖਬਰ ਮੁਤਾਬਕ ਇੱਕ ਕੁੜੀ ਨੇ ਤਸਵੀਰ ਸਾਂਝੀ ਕਰਕੇ ਲਿਖਿਆ, ''ਜੋ ਤੁਸੀਂ ਸੋਚਦੇ ਹੋ ਉਹ ਕਰਨ ਦਾ ਅਹਿਸਾਸ ਬਹੁਤ ਖੂਬਸੁਰਤ ਹੁੰਦਾ ਹੈ।''ਲੰਬੇ ਸਮੇਂ ਤੋਂ ਤੁਰਕੀ ਵਿੱਚ ਹਿਜਾਬ ਪਹਿਨਣ 'ਤੇ ਵਿਵਾਦ ਹੈ।ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪ੍ਰਿਅੰਕਾ ਗਾਂਧੀ ਦੀ ਸਿਆਸਤ ਵਿੱਚ ਐਂਟਰੀ, ਮਿਲੀ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46969359 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਕਾਂਗਰਸ ਨੇ ਸਾਲ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੂੰ ਸਿਆਸੀ ਮੈਦਾਨਾ ਵਿੱਚ ਉਤਾਰ ਦਿੱਤਾ ਹੈ। ਕਾਂਗਰਸ ਨੇ ਪ੍ਰਿਅੰਕਾ ਨੂੰ ਜਨਰਲ ਸਕੱਤਰ ਬਣਾਇਆ ਹੈ ਅਤੇ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਦਿੱਤੀ ਹੈ। ਪ੍ਰਿਅੰਕਾ ਗਾਂਧੀ ਇਹ ਜ਼ਿੰਮੇਵਾਰੀ ਫਰਵਰੀ 2019 ਤੋਂ ਸਾਂਭੇਗੀ। ਕਾਂਗਰਸ ਨੇ ਪਾਰਟੀ ਵਿੱਚ ਕਈ ਫੇਰਬਦਲ ਕੀਤੇ ਹਨ। ਪ੍ਰਿਅੰਕਾ ਗਾਂਧੀ ਤੋਂ ਇਲਾਵਾ ਜਿਓਤਿਰਾਦਿੱਤਿਆ ਸਿੰਧਿਆ ਨੂੰ ਵੀ ਜਨਰਲ ਸਕੱਤਰ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਪੱਛਮੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। Image Copyright @INCSandesh @INCSandesh Image Copyright @INCSandesh @INCSandesh ਗੁਲਾਮ ਨਬੀ ਆਜ਼ਾਦ ਨੂੰ ਯੂਪੀ ਤੋਂ ਹਟਾ ਕੇ ਹੁਣ ਹਰਿਆਣਾ ਦੀ ਜ਼ਿੰਮੇਵਾਰੀ ਦਿੱਤੀ ਹੈ। ਕਾਂਗਰਸ ਨੇ ਕੇਸੀ ਵੇਣੁਗੋਪਾਲ ਨੂੰ ਤਤਕਾਲ ਪ੍ਰਭਾਵ ਤੋਂ ਕਾਂਗਰਸ ਦਾ ਸੰਗਠਨ ਜਨਰਲ ਸਕੱਤਰ ਬਣਿਆ ਗਿਆ ਹੈ। ਵੇਣੁਗੋਪਾਲ ਨੇ ਅਸ਼ੋਕ ਗਹਿਲੋਤ ਦੀ ਥਾਂ ਲਈ ਹੈ।ਇੰਦਰਾ ਗਾਂਧੀ ਦਾ ਅਕਸਪ੍ਰਿਅੰਕਾ ਦੀ ਤੁਲਨਾ ਅਕਸਰ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਨਾਲ ਹੁੰਦੀ ਹੈ।ਪ੍ਰਿਅੰਕਾ ਦਾ ਹੇਅਰਸਟਾਈਲ, ਕੱਪੜਿਆਂ ਦੀ ਚੋਣ ਅਤੇ ਗੱਲ ਕਰਨ ਦੇ ਤਰੀਕੇ ਵਿੱਚ ਇੰਦਰਾ ਗਾਂਧੀ ਦੀ ਛਾਪ ਸਾਫ਼ ਨਜ਼ਰ ਆਉਂਦੀ ਹੈ। ਪ੍ਰਿਅੰਕਾ ਗਾਂਧੀ ਨੇ ਆਪਣਾ ਪਹਿਲਾ ਜਨਤਕ ਭਾਸ਼ਨ 16 ਸਾਲ ਦੀ ਉਮਰ ਵਿੱਚ ਦਿੱਤਾ ਸੀ।ਇਹ ਵੀ ਪੜ੍ਹੋ:'ਪੰਜਾਬ 'ਚ ਰੁੱਸੇ ਹੋਏ ਲੀਡਰਾਂ ਦਾ ਇਹ ਇਕੱਠ ਲੋਕਾਂ ਨੂੰ ਵੇਚੇਗਾ ਕੀ?'ਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾਜਗਮੀਤ ਨੇ ਜ਼ਿਮਨੀ ਚੋਣ ਬਹਾਨੇ ਵਿੱਢੀ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਮੁਹਿੰਮ Image copyright Getty Images ਸੀਨੀਅਰ ਪੱਤਰਕਾਰ ਅਪਰਣਾ ਦਵਿਵੇਦੀ ਨੇ ਇੱਕ ਲੇਖ ਵਿੱਚ ਲਿਖਿਆ ਸੀ, ""ਸਾਲ 2014 ਦੀਆਂ ਲੋਕਸਭਾ ਚੋਣਾਂ ਵਿੱਚ ਕਾਂਗਰਸ ਪ੍ਰਿਅੰਕਾ ਗਾਂਧੀ ਨੂੰ ਬਨਾਰਸ ਤੋਂ ਚੋਣ ਲੜਨਾ ਚਾਹੁੰਦੀ ਸੀ ਪਰ ਮੋਦੀ ਦੇ ਖਿਲਾਫ਼ ਖੜ੍ਹੇ ਹੋਣ ਦੇ ਖਤਰੇ ਤੋਂ ਉਨ੍ਹਾਂ ਨੂੰ ਬਚਨ ਦੀ ਸਲਾਹ ਦਿੱਤੀ ਗਈ ਸੀ।""ਬੀਤੇ ਸਾਲ ਸੋਨੀਆ ਗਾਂਧੀ ਤੋਂ ਜਦੋਂ ਪ੍ਰਿਅੰਕਾ ਦੇ ਸਿਆਸਤ ਵਿੱਚ ਆਉਣ ਦੀ ਗੱਲ ਪੁੱਛੀ ਗਈ ਸੀ ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਇਹ ਪ੍ਰਿਅੰਕਾ ਤੈਅ ਕਰੇਗੀ ਕਿ ਉਹ ਸਿਆਸਤ ਵਿੱਚ ਕਦੋਂ ਆਉਣਾ ਚਾਹੁੰਦੀ ਹੈ। ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਤਾਂ ਔਰਤਾਂ 250 ਸਾਲਾਂ ਤੱਕ ਸਿਆਸਤ 'ਚ ਬਰਾਬਰਤਾ ਦਾ ਕਰਨ ਇੰਤਜ਼ਾਰ-ਇੱਕ ਸਰਵੇਖਣ ਐਲੀਸਨ ਟ੍ਰੋਸਡੇਲ ਬੀਬੀਸੀ ਨਿਊਜ਼ 16 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44845522 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਮੈਕਸੀਕੋ ਦੀ ਪਾਰਲੀਮੈਂਟ ਵਿੱਚ ਔਰਤਾਂ ਅਤੇ ਮਰਦਾਂ ਦੀ ਬਰਾਬਰ ਗਿਣਤੀ ਨੂੰ ਇੱਕ 'ਮੀਲ ਦੇ ਪੱਥਰ' ਵਾਂਗ ਮੰਨਿਆ ਜਾ ਰਿਹਾ ਹੈ। ਦੁਨੀਆਂ ਭਰ ਦੇ ਕਈ ਦੇਸਾਂ ਵਿੱਚ ਔਰਤਾਂ ਰਿਕਾਰਡਤੋੜ ਗਿਣਤੀ ਵਜੋਂ ਚੋਣਾਂ ਲੜ ਰਹੀਆਂ ਹਨ। ਇਹ ਸਿਆਸਤ ਦੇ ਗਲੋਬਲ ਚਿਹਰੇ ਦੇ ਬਦਲਾਅ ਅਤੇ ਕੌਮੀ ਸਿਆਸਤਦਾਨਾਂ ਵਿੱਚ ਲਿੰਗ ਬਰਾਬਰਤਾ ਵੱਲ ਇੱਕ ਕਦਮ ਹੋਰ ਪੁੱਟਣ ਵਜੋਂ ਦੇਖਿਆ ਜਾ ਸਕਦਾ ਹੈ। ਹਾਲ ਹੀ ਵਿੱਚ ਮੈਕਸਿਕੋ ਦੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਚੁਣੇ ਗਏ ਸਿਆਸੀ ਆਗੂਆਂ ਵਿੱਚ ਔਰਤਾਂ ਅਤੇ ਮਰਦਾਂ ਦੀ ਬਰਾਬਰ ਗਿਣਤੀ ਸਾਹਮਣੇ ਆਈ ਹੈ ਜਿਸ ਨੂੰ ਇੱਕ 'ਮੀਲ ਦੇ ਪੱਥਰ' ਵਾਂਗ ਮੰਨਿਆ ਜਾ ਰਿਹਾ ਹੈ। ਸਪੇਨ ਦੇ ਲੋਕਤਾਂਤਰਿਕ ਬਣਨ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜੂਨ ਵਿੱਚ ਚੁਣੀ ਸਰਕਾਰ ਦੀ ਕੈਬਨਿਟ ਵਿੱਚ ਮਰਦਾਂ ਨਾਲੋਂ ਔਰਤਾਂ ਵਧੇਰੇ ਗਿਣਤੀ ਵਿੱਚ ਚੁਣੀਆਂ ਗਈਆਂ ਹਨ। ਇਹ ਵੀ ਪੜ੍ਹੋ:ਔਰਤਾਂ ਜਿਨ੍ਹਾਂ ਦੁਨੀਆਂ ਬਦਲ ਦਿੱਤੀ ਔਰਤ ਦੀ ਜ਼ਿੰਦਗੀ ਦੇ ਵਿਲੱਖਣ ਪਹਿਲੂਫੋਰਬਜ਼ ਸੂਚੀ 'ਚ ਸ਼ਾਮਲ ਭਾਰਤੀ ਮੂਲ ਦੀਆਂ ਅਮੀਰ ਔਰਤਾਂ ਫੋਟੋ ਕੈਪਸ਼ਨ ਡੈਮੋਕ੍ਰੇਟਸ ਉਮੀਦਵਾਰ ਅਲੈਗਜ਼ੈਂਡ੍ਰੀਆ ਓਕਾਸਿਆ ਕਾਰਟੇਜ਼ ਨੇ 56 ਸਾਲਾ ਤਜਰਬੇਕਾਰ ਕਾਂਗਰਸੀ ਜੋਏ ਕ੍ਰਾਉਲੀ ਨੂੰ ਹਰਾਇਆ ਸੀ ਜੇਕਰ ਗੱਲ ਕੀਤੀ ਜਾਵੇ ਨਿਊਜ਼ੀਲੈਂਡ ਦੀ ਤਾਂ, ਪ੍ਰਧਾਨ ਮੰਤਰੀ ਜੈਕਿੰਡਾ ਅਰਡਰਨ 21 ਜੂਨ ਨੂੰ ਇੱਕ ਬੇਟੀ ਨੂੰ ਜਨਮ ਦੇ ਕੇ ਦੂਜੀ ਸਿਆਸੀ ਆਗੂ ਬਣੀ ਹੈ, ਜਿਸ ਨੇ ਸਿਆਸਤ ਵਿੱਚ ਸਰਗਰਮ ਰਹਿੰਦਿਆਂ ਬੱਚੇ ਨੂੰ ਜਨਮ ਦਿੱਤਾ ਜਦਕਿ ਪਹਿਲੀ 1990 ਵਿੱਚ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਸਨ ਜਿਨ੍ਹਾਂ ਨੇ ਬੇਟੀ ਨੂੰ ਜਨਮ ਦਿੱਤਾ ਸੀ। ਕੀ 2018 ਸਿਆਸਤ ਵਿੱਚ ਔਰਤਾਂ ਲਈ ਵਧੀਆ ਸਾਲ ਹੈ?ਅਮਰੀਕਾ ਵਿੱਚ ਵ੍ਹਾਈਟ ਹਾਊਸ 'ਚ ਹਿਲੇਰੀ ਕਲਿੰਟਨ ਦੇ ਹਾਰਨ ਤੋਂ ਸਾਲ ਬਾਅਦ, ਅਮਰੀਕਾ ਵਿੱਚ ਪਬਲਿਕ ਦਫ਼ਤਰਾਂ ਵਿੱਚ ਔਰਤਾਂ ਦੀ ਗਿਣਤੀ ਵਧੀ ਹੈ। ਜੂਨ ਵਿੱਚ ਨਿਊਯਾਰਕ ਵਿੱਚ ਮਿਲੈਨੀਅਲ ਡੈਮੋਕ੍ਰੇਟਸ ਉਮੀਦਵਾਰ ਅਲੈਗਜ਼ੈਂਡ੍ਰੀਆ ਓਕਾਸਿਆ ਕਾਰਟੇਜ਼ ਨੇ 56 ਸਾਲਾ ਤਜਰਬੇਕਾਰ ਕਾਂਗਰਸੀ ਜੋਏ ਕ੍ਰਾਉਲੀ ਨੂੰ ਹਰਾ ਦਿੱਤਾ ਸੀ। 28 ਸਾਲਾ ਔਰਤ ਦੀ ਇਹ ਜਿੱਤ ਬਿਲਕੁਲ ਹੈਰਾਨ ਕਰਨ ਵਾਲੀ ਸੀ ਕਿਉਂਕਿ ਉਸ ਨੂੰ ਸਿਆਸਤ ਦਾ ਕੋਈ ਤਜਰਬਾ ਨਹੀਂ ਸੀ ਅਤੇ ਉਸ ਨੇ ਇੱਕ ਅਜਿਹੇ ਸ਼ਖ਼ਸ ਦੇ ਖ਼ਿਲਾਫ਼ ਚੋਣ ਲੜੀ, ਜੋ 10 ਵਾਰ ਚੋਣਾਂ ਜਿੱਤ ਚੁੱਕੇ ਸਨ ਅਤੇ ਆਪਣੀ ਪਾਰਟੀ ਦੇ ਆਗਾਮੀ ਆਗੂ ਵਜੋਂ ਵੀ ਦੇਖੇ ਜਾ ਰਹੇ ਸਨ। ਸੈਂਟਰ ਫਾਰ ਵੂਮੈਨ ਅਤੇ ਪੌਲਟਿਕਸ ਅਨੁਸਾਰ 470 ਔਰਤਾਂ ਨੇ ਖੁਦ ਨੂੰ ਹਾਊਸ ਆਫ ਰਿਪਰਜ਼ੈਂਟੇਟਿਵ ਦੇ ਉਮੀਦਵਾਰ ਵਜੋਂ ਪੇਸ਼ ਕੀਤਾ। 2012 ਵਿੱਚ ਇਹ ਅੰਕੜਾ 298 ਸੀ ਅਤੇ ਉਹ ਵੀ ਇੱਕ ਰਿਕਾਰਡ ਸੀ। Image copyright EPA ਫੋਟੋ ਕੈਪਸ਼ਨ ਸਪੇਨ ਦੀ ਕੈਬਨਿਟ ਦੀ 17 ਮੈਂਬਰੀ ਟੀਮ ਵਿੱਚ 11 ਔਰਤਾਂ ਓਕਲਾਮਾ ਸਟੇਟ ਯੂਨੀਵਰਸਿਟੀ ਦੇ ਪਾਲੀਟੀਕਲ ਸਾਇੰਸ ਡਿਪਾਰਟਮੈਂਟ ਦੀ ਮੁਖੀ ਪ੍ਰੋਫੈਸਰ ਫਰੀਦਾ ਜਾਲਾਜ਼ਈ ਦਾ ਮੰਨਣਾ ਹੈ ਕਿ ਔਰਤਾਂ ਦੀ ਗਿਣਤੀ ਹੈਰੀ ਕਲਿੰਟਨ ਦੀ ਹਾਰ ਕਾਰਨ ਤਾਂ ਵਧੀ ਹੀ ਹੈ ਪਰ ਇਸ ਦੇ ਨਾਲ ਹੀ ਉਹ ਡੌਨਲਡ ਟਰੰਪ ਨੂੰ ਪਸੰਦ ਵੀ ਨਹੀਂ ਕਰਦੀਆਂ ਹਨ। ਇਹ ਵੀ ਪੜ੍ਹੋ:ਔਰਤਾਂ ਦੇ ਸਰੀਰ 'ਤੇ ਵਾਲਾਂ ਵਾਲੀ ਮਸ਼ਹੂਰੀ ਦੀ ਚਰਚਾ ਕੀ ਭਾਰਤ ਔਰਤਾਂ ਬਾਰੇ ਵਿਅਤਨਾਮ ਤੋਂ ਕੁਝ ਸਿੱਖੇਗਾ?ਇੱਥੇ ਔਰਤਾਂ ਲਈ ਪੈਂਟ ਪਾਉਣਾ ਹੈ ਜੁਰਮਯੂਰਪ ਦੇ ਹਾਲਾਤਮਨਾਕੋ ਸਣੇ ਯੂਰਪ ਦੀਆਂ 17 ਦੇਸਾਂ ਵਿੱਚ 30 ਫੀਸਦ ਤੋਂ ਵੱਧ ਔਰਤਾਂ ਨੂੰ ਲੋਕਾਂ ਨੇ ਆਪਣੇ ਨੁਮਾਇੰਦਿਆਂ ਵਜੋਂ ਚੁਣਿਆ ਹੈ। ਸਾਲ 2017 ਵਿੱਚ ਵੱਡੀ ਵਿੱਚ ਗਿਣਤੀ ਔਰਤਾਂ ਕਈ ਦੇਸਾਂ ਵਿੱਚ ਚੋਣ ਮੈਦਾਨ ਵਿੱਚ ਉਤਰੀਆਂ ਪਰ ਇਹ ਕੋਈ ਵੱਡੀ ਸਫ਼ਲਤਾ ਨਹੀਂ ਹੈ। ਯੂਰਪ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਪਾਰਲੀਮੈਂਟ ਮੈਂਬਰਾਂ ਵਜੋਂ ਸਾਹਮਣੇ ਆਈਆਂ ਪਰ ਇਸ ਦੇ ਨਾਲ ਹੀ ਬਹੁਤੀਆਂ ਹਾਰੀਆਂ ਵੀ। ਜੂਨ 2017 ਵਿੱਚ ਫਰਾਂਸ ਦੀ ਪਾਰਲੀਮੈਂਟ ਵਿੱਚ ਪਹੁੰਚੀਆਂ ਔਰਤਾਂ ਦੀ ਗਿਣਤੀ ਵੱਡੀ ਸੀ। ਫਰਾਂਸ਼ ਦੀ ਨੈਸ਼ਨਲ ਅਸੈਂਬਲੀ ਵਿੱਚ 577 ਵਿਚੋਂ 223 ਔਰਤਾਂ ਸਨ। ਜੂਨ 2018 ਵਿੱਚ ਸਪੇਨ ਵਿੱਚ ਪ੍ਰਧਾਨ ਮੰਤਰੀ ਪੀਡਰੋ ਸੈਨਚੀਜ਼ ਨੇ ਆਪਣੀ 17 ਮੈਂਬਰੀ ਕੈਬਨਿਟ ਲਈ 11 ਔਰਤਾਂ ਨੂੰ ਚੁਣਿਆ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਟੀਮ ਨੇ 'ਵਿਕਾਸਸ਼ੀਲ ਸਮਾਜ ਦਾ ਉਹੀ ਦ੍ਰਿਸ਼ਟੀਕੋਣ ਸਾਂਝਾ ਕੀਤਾ ਜੋ ਆਧੁਨਿਕਤਾ ਅਤੇ ਯੂਰਪ ਦੇ ਹਮਾਇਤੀ ਹੈ।'ਇਸ ਸਾਲ ਸਿਆਸਤ 'ਚ ਔਰਤਾਂ ਦੀ ਗਿਣਤੀ ਵਿੱਚ ਹੋਇਆ ਵਾਧਾ1997 ਤੋਂ ਬਾਅਦ ਦੁਨੀਆਂ ਦੇ ਹਰ ਇੱਕ ਦੇਸ ਵਿੱਚ ਸਿਆਸਤ ਵਿੱਚ ਔਰਤਾਂ ਦੀ ਗਿਣਤੀ ਵਧੀ ਹੈ, ਜਦੋ ਤੋਂ ਇੰਟਰ-ਪਾਰਲੀਮੈਂਟ ਯੂਨੀਅਨ (ਆਈਪੀਯੂ) ਨੇ ਸਿੱਟੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸਨ। Image copyright Getty Images ਫੋਟੋ ਕੈਪਸ਼ਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਅਰਡਰਨ ਨੇ ਆਪਣੇ ਕਾਰਜਕਾਲ ਦੌਰਾਨ ਦਿੱਤਾ ਬੇਟੀ ਨੂੰ ਜਨਮ ਦੋ ਦਹਾਕੇ ਪਹਿਲਾਂ ਸਿਰਫ਼ ਸਵੀਡਨ, ਨੌਰਵੇਅ, ਫਿਨਲੈਂਡ, ਡੈਨਮਾਰਕ ਅਤੇ ਨੀਦਰਲੈਂਡ ਵਿੱਚ ਹੀ 30 ਫੀਸਦ ਵੱਧ ਔਰਤਾਂ ਮੈਂਬਰ ਪਾਰਲੀਮੈਂਟ ਸਨ। ਇਨ੍ਹਾਂ ਵਿੱਚ ਸਵੀਡਨ 40.4 ਫੀਸਦ ਦੇ ਅੰਕੜੇ ਨਾਲ ਸਭ ਤੋਂ ਅੱਗੇ ਸੀ। 21 ਸਾਲ ਬਾਅਦ ਹੁਣ ਇਨ੍ਹਾਂ ਨੂੰ ਰਵਾਂਡਾ ਅਤੇ ਕਈ ਕੇਂਦਰੀ ਤੇ ਦੱਖਣੀ ਅਮਰੀਕੀ ਦੇਸਾਂ ਨੇ ਪਛਾੜ ਦਿੱਤਾ ਹੈ। ਬੋਲੀਵੀਆ, ਗ੍ਰੇਨਾਡਾ, ਮੈਕਸੀਕੋ, ਨਿਕਾਰਾਗੁਆ, ਕੋਸਟਾ ਰੀਕਾ ਅਤੇ ਇਸ ਦੇ ਨਾਲ ਹੀ ਕਿਊਬਾ ਦਾ ਕੈਰੇਬੀਅਨ ਆਈਲੈਂਡ ਵੀ ਮੋਹਰੀ 10 ਵਿੱਚ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਵਿੱਚ ਮਹਿਲਾ ਐਮਪੀਜ਼ ਦੀ ਗਿਣਤੀ 40 ਫੀਸਦ ਤੋਂ ਵੱਧ ਹੈ। ਪਰ ਆਈਪੀਯੂ ਵਿੱਚ ਲਿੰਗ ਆਧਾਰਿਤ ਹਿੱਸੇਦਾਰੀ ਪ੍ਰੋਗਰਾਮ ਦੀ ਇੰਚਾਰਜ਼ ਜ਼ੀਅਨਾ ਹਿਲਾਲ ਮੁਤਾਬਕ ਔਰਤਾਂ ਅਤੇ ਮਰਦਾਂ ਦੀ ਬਰਾਬਰ ਹਿੱਸੇਦਾਰੀ ਵੱਲ ਹੋਣ ਨਵਾਲਾ ਕੰਮ ਪਿਛਲੇ 2-3 ਸਾਲਾਂ ਤੋਂ ਰੁਕ ਜਿਹਾ ਗਿਆ ਹੈ।ਜੇਕਰ ਇਹ ਇੰਜ ਹੀ ਰਿਹਾ ਤਾਂ ਆਈਪੀਯੂ ਦੇ ਅੰਦਾਜ਼ੇ ਮੁਤਾਬਕ ਪਾਰਲੀਮੈਂਟ ਵਿੱਚ ਲਿੰਗ ਬਰਾਬਰਤਾ ਲਿਆਉਣ ਲਈ 250 ਸਾਲ ਲੱਗ ਜਾਣਗੇ।2018 'ਚ 11 ਔਰਤਾਂ ਸਰਕਾਰ ਦੀ ਅਗਵਾਈ ਕਰ ਰਹੀਆਂ ਹਨਦੁਨੀਆਂ ਦੇ ਕਈ ਦੇਸਾਂ ਵਿੱਚ ਅਜੇ ਵੀ ਕੋਈ ਔਰਤਾਂ ਆਗੂਆਂ ਵਜੋਂ ਨਹੀਂ ਚੁਣੀਆਂ ਗਈਆਂ ਹਨ।ਅਜੇ ਵੀ ਕਈ ਦੇਸਾਂ ਵਿੱਚ ਔਰਤਾਂ ਸਿਆਸਤ ਵਿੱਚ ਨਹੀਂ ਹਨ ਪਰ ਫੇਰ ਵੀ ਮੌਜੂਦਾ ਵਕਤ ਵਿੱਚ 11 ਦੇਸਾਂ ਵਿੱਚ ਔਰਤਾਂ ਸਰਕਾਰ ਦੀ ਅਗਵਾਈ ਕਰ ਰਹੀਆਂ ਹਨ। 2017 ਦੀ ਪਿਯੂ ਰਿਸਰਚ ਮੁਤਾਬਕ ਵਰਲਡ ਇਕਨੌਮਿਕ ਫੋਰਮ ਵੱਲੋਂ 146 ਦੇਸਾਂ ਬਾਰੇ ਸਰਵੇਖਣ ਕੀਤਾ ਗਿਆ। ਉਨ੍ਹਾਂ ਦੇਸਾਂ ਵਿੱਚੋਂ 56 ਦੇਸ ਅਜਿਹੇ ਸਨ ਜਿਨ੍ਹਾਂ ਵਿੱਚ ਬੀਤੇ 50 ਸਾਲ ਦੌਰਾਨ ਘੱਟੋ-ਘੱਟ ਇੱਕ ਸਾਲ ਕਿਸੇ ਔਰਤ ਨੇ ਰਾਜ ਕੀਤਾ ਸੀ।ਇਨ੍ਹਾਂ ਵਿਚੋਂ 31 ਦੇਸਾਂ ਵਿੱਚ ਔਰਤਾਂ ਨੇ ਪੰਜ ਸਾਲ ਜਾਂ ਉਸ ਤੋਂ ਘੱਟ ਸਮੇਂ ਲਈ ਸਰਕਾਰ ਦੀ ਅਗਵਾਈ ਕੀਤੀ ਜਦਕਿ 10 ਦੇਸਾਂ ਵਿੱਚ ਔਰਤਾਂ ਨੇ ਸਿਰਫ਼ ਇੱਕ ਸਾਲ ਰਾਜ ਕੀਤਾ ਸੀ। ਜਰਮਨ ਆਗੂ ਐਂਜਲਾ ਮਾਰਕਲ ਹੁਣ ਤੱਕ ਦੀ ਸਭ ਵੱਧ ਸਮੇਂ ਲਈ ਸਰਕਾਰ ਦੀ ਅਗਵਾਈ ਕਰਨ ਵਾਲੀ ਔਰਤ ਸਿਆਸਤਦਾਨ ਹੈ, ਜੋ 2005 ਤੋਂ ਅਹੁਦੇ 'ਤੇ ਕਾਇਮ ਹਨ। ਇਸ ਤੋਂ ਇਲਾਵਾ ਬੰਗਲਾਦੇਸ਼ ਦੀ ਆਗੂ ਸ਼ੇਖ ਹਸੀਨਾ ਵਾਜੇਦ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿੱਚ ਹਨ। ਬਾਕੀ ਕਈ ਸਰਕਾਰਾਂ ਦੀ ਅਗਵਾਈ ਕਰਨ ਵਾਲੀਆਂ ਔਰਤਾਂ 5 ਸਾਲ ਜਾਂ ਉਸ ਤੋਂ ਘੱਟ ਸਮੇਂ ਤੋਂ ਅਹੁਦੇ 'ਤੇ ਹਨ। Image copyright Getty Images ਫੋਟੋ ਕੈਪਸ਼ਨ ਬੰਗਲਾਦੇਸ਼ ਦੀ ਆਗੂ ਸ਼ੇਖ ਹਸੀਨਾ ਵਾਜੇਦ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿੱਚ ਹਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਅਰਡਰਨ, ਆਈਸਲੈਂਡ ਦੀ ਆਗੂ ਕਾਟਰੀਨ ਜੈਕਬਸਡੋਟਿਰ ਅਤੇ ਸਰਬੀਆ ਦੀ ਐਨਾ ਬਰਨਾਬਿਕ ਸਾਲ 2017 ਵਿੱਚ ਚੁਣੀਆਂ ਗਈਆਂ ਸਨ। ਐਰਨਾ ਸੋਲਬਰਗ 2013 ਵਿੱਚ ਨੌਰਵੇਅ ਦੀ ਪ੍ਰਧਾਨ ਮੰਤਰੀ ਚੁਣੀ ਗਈ ਸੀ। ਨਾਮੀਬੀਆ 'ਚ ਸਾਰਾ ਕੁਗੋਂਗੇਵਾਲਾ 2015 ਵਿੱਚ, ਟੈਰੇਜ਼ਾ ਮੇਅ ਯੂਕੇ ਦੀ ਦੂਜੀ ਔਰਤ ਪ੍ਰਧਾਨ ਮੰਤਰੀ ਵਜੋਂ 2016 'ਚ ਚੁਣੀ ਗਈ ਅਤੇ ਇਸੇ ਹੀ ਸਾਲ ਔਂ ਸਾ ਸੂ ਚੀ ਨੇ ਮਿਆਂਮਾਰ ਦਾ ਚਾਰਜ਼ ਸੰਭਾਲਿਆ ਸੀ। ਜਨਵਰੀ 2018 ਵਿੱਚ ਚੁਣੀ ਗਈ ਵੀਓਰਿਕਾ ਡੈਨਾਸਿਲਾ ਰੋਮਾਨੀਆ ਦੇ ਇਤਿਹਾਸ ਵਿੱਚ ਪਹਿਲੀ ਪ੍ਰਧਾਨ ਮੰਤਰੀ ਬਣੀ ਹੈ। ਮੀਆ ਮੋਟਲੇਅ ਵੀ ਮਈ 2018 ਵਿੱਚ ਬਾਰਬਾਡੋਸ ਵਿੱਚ ਚੁਣੀ ਗਈ ਪਹਿਲੀ ਮਹਿਲਾ ਆਗੂ ਹੈ। ਕੀ ਲਿੰਗ ਕੋਟਾ ਸਹਾਇਕ ਹੈ?ਕਈ ਦੇਸਾਂ ਵਿੱਚ ਲਿੰਗ ਕੋਟਾ ਲਗਾਏ ਜਾਣ ਤੋਂ ਬਾਅਦ ਸਿਆਸਤ ਵਿੱਚ ਔਰਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਅਰਜਨਟੀਨਾ ਪਹਿਲਾ ਅਜਿਹਾ ਦੇਸ ਹੈ, ਜਿਸ ਨੇ 1991 ਵਿੱਚ ਕਾਨੂੰਨ ਸ਼ੁਰੂ ਕਰਕੇ ਘੱਟੋ-ਘੱਟ ਔਰਤਾਂ ਦੀ ਗਿਣਤੀ ਨਿਰਧਾਰਿਤ ਕੀਤੀ ਸੀ। ਆਈਪੀਯੂ ਦੀ ਖੋਜ ਅਨੁਸਾਰ 20 ਦੇਸਾਂ ਵਿੱਚ ਔਰਤਾਂ ਨੇ 30 ਫੀਸਦ ਸੀਟਾਂ ਜਿੱਤੀਆਂ ਹਨ, ਜਿੱਥੇ 2017 ਵਿੱਚ ਇਹ ਕੋਟਾ ਲਗਾਇਆ ਗਿਆ, ਜਦਕਿ ਜਿਥੇ ਇਸ ਕੋਟੇ ਨੂੰ ਨਹੀਂ ਲਗਾਇਆ ਉੱਥੇ 15.4 ਫੀਸਦ ਔਰਤਾਂ ਜਿੱਤ ਹਾਸਿਲ ਕਰ ਸਕੀਆਂ ਹਨ।ਰਵਾਂਡਾ ਸਭ ਤੋਂ ਮੋਹਰੀ ਆਈਪੀਯੂ ਸੂਚੀ ਵਿੱਚ ਸਿਰਫ਼ ਤਿੰਨ ਦੇਸ ਰਵਾਂਡਾ, ਕਿਊਬਾ ਅਤੇ ਬੋਲੀਵੀਆ, ਅਜਿਹੇ ਹਨ ਜਿਨ੍ਹਾਂ ਦੇ ਹੇਠਲੇ ਸਦਨ ਵਿੱਚ ਔਰਤਾਂ ਦੀ ਭਾਗੀਦਾਰੀ 50 ਫੀਸਦ ਤੋਂ ਵੱਧ ਹੈ। ਇਸ ਤੋਂ ਇਲਾਵਾ ਮੈਕਸੀਕੋ ਵਿੱਚ ਇਹ ਅੰਕੜਾ 48.6 ਫੀਸਦ ਹੈ। Image copyright AFP ਫੋਟੋ ਕੈਪਸ਼ਨ 2011 ਵਿੱਚ ਯਿੰਗਲਕ ਸ਼ਿਲਾਵਤਰਾ ਨੇ ਥਾਈਲੈਂਡ ਦੀ ਪਹਿਲੀ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਰਚਿਆ ਸੀ। ਰਵਾਂਡਾ ਆਪਣੀ ਪਾਰਲੀਮੈਂਟ ਵਿੱਚ ਔਰਤਾਂ ਦੀ ਭਾਗੀਦਾਰੀ ਦੇ ਅੰਕੜਿਆਂ ਮੁਤਾਬਕ ਬਾਕੀ ਦੇਸਾਂ 'ਚੋਂ ਮੋਹਰੀ ਹੈ। ਕਿੱਥੇ ਹੈ ਔਰਤਾਂ ਦੀ ਘੱਟ ਗਿਣਤੀਯਮਨ, ਓਮਨ, ਹੈਤਾ, ਕੁਵੈਤ, ਲੈਬਨਾਨ ਅਤੇ ਥਾਈਲੈਂਡ ਵਿੱਚ ਔਰਤ ਸਿਆਸਤ ਵਿੱਚ ਜ਼ਿਆਦਾ ਸਰਗਰਮ ਨਹੀਂ ਹਨ। ਇੱਥੇ ਔਰਤ ਮੈਂਬਰ ਪਾਰਲੀਮੈਂਟ ਦਾ ਅੰਕੜਾ 5 ਫੀਸਦ ਜਾਂ ਉਸ ਤੋਂ ਵੀ ਘੱਟ ਹੈ।2011 ਵਿੱਚ ਯਿੰਗਲਕ ਸ਼ਿਲਾਵਤਰਾ ਨੇ ਥਾਈਲੈਂਡ ਦੀ ਪਹਿਲੀ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਰਚਿਆ ਸੀ। ਉਹ 16 ਫੀਸਦ ਔਰਤ ਐਮਪੀਜ਼ ਵਿਚੋਂ ਇੱਕ ਸੀ, ਜੋ ਕਿ ਥਾਈਲੈਂਡ ਦਾ ਸਭ ਤੋਂ ਵੱਡਾ ਅੰਕੜਾ ਸੀ ਪਰ 2015 ਵਿੱਚ ਉਸ 'ਤੇ ਭ੍ਰਿਸ਼ਟਾਚਾਰ ਦਾ ਮਹਾਂਦੋਸ਼ ਲੱਗਾ ਅਤੇ ਉਨ੍ਹਾਂ ਨੇ ਦੇਸ ਛੱਡ ਦਿੱਤਾ। ਉਦੋਂ ਤੋਂ ਸਿਆਸਤ ਵਿੱਚ ਔਰਤਾਂ ਦੇ ਅੰਕੜੇ ਵਿੱਚ ਗਿਰਾਵਟ ਆਈ ਅਤੇ ਇਹ ਅੰਕੜਾ 5 ਫੀਸਦ ਰਹਿ ਗਿਆ। ਯਮਨ ਵਿੱਚ 301 ਮੈਂਬਰ ਪਾਰਲੀਮੈਂਟ ਵਿੱਚ ਕੇਵਲ ਇੱਕ ਹੀ ਔਰਤ ਹੈ, ਇੱਥੇ ਜੈਂਡਰ ਕੋਟਾ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ। ਇਹ ਵੀ ਪੜ੍ਹੋ:ਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?ਆਰਐੱਸਐੱਸ 'ਚ ਕੀ ਹੈ ਔਰਤਾਂ ਦਾ ਪਹਿਰਾਵਾ? ਇਸ ਦੇਸ ਦੀਆਂ ਔਰਤਾਂ ਸਭ ਤੋਂ ਵੱਧ ਸਿਗਰਟ ਪੀਂਦੀਆਂ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਦਿੱਲੀ ਦੀਆਂ ਸੜਕਾਂ 'ਤੇ ਡੁੱਲ੍ਹੇ ਮਾਵਾਂ ਦੇ ਖ਼ੂਨ ਦੇ ਹੰਝੂ ਦਲਜੀਤ ਅਮੀ, ਪੱਤਰਕਾਰ, ਬੀਬੀਸੀ 17 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45878869 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਸਾਇਰਾ ਬਾਨੋ ਦੇ ਪੁੱਤ ਜੂਨੈਦ ਖ਼ਾਨ ਨੂੰ 22 ਜੂਨ 2017 ਨੂੰ ਗਾਜ਼ਿਆਬਾਦ ਤੋਂ ਮਥੁਰਾ ਜਾ ਰਹੀ ਰੇਲਗੱਡੀ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਚਾਰ ਸੂਬਿਆਂ ਤੋਂ ਚਾਰ ਮਾਵਾਂ ਮੁਲਕ ਦੀ ਰਾਜਧਾਨੀ ਦਿੱਲੀ ਵਿੱਚ ਮੰਡੀ ਹਾਉਸ ਤੋਂ ਸੰਸਦ ਮਾਰਗ ਤੱਕ ਪੈਦਲ ਮਾਰਚ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਸਾਰੇ ਸੁਆਲ ਤਿੰਨ ਸ਼ਬਦਾਂ ਦੁਆਲੇ ਘੁੰਮਦੇ ਹਨ, "" … ਕਿੱਥੇ … ਕਿਉਂ … ਕਿਵੇਂ …"" ।ਇਹ ਤਿੰਨੇ ਸ਼ਬਦ ਉਨ੍ਹਾਂ ਦੇ ਮਾਂ ਹੋਣ ਦੀ ਹੈਸੀਅਤ ਨਾਲ ਜੁੜੇ ਹੋਏ ਹਨ। ਫਾਤਿਮਾ ਨਫ਼ੀਸ ਦਾ ਪੁੱਤਰ ਨਜੀਬ ਅਹਿਮਦ ਪਿਛਲੇ ਦੋ ਸਾਲਾਂ ਤੋਂ ਲਾਪਤਾ ਹੈ ਅਤੇ ਸੀਬੀਆਈ ਨੇ ਅਦਾਲਤ ਵਿੱਚ ਇਸ ਮਾਮਲੇ ਨੂੰ ਬੰਦ ਕਰਨ ਦੀ ਰਪਟ ਦਰਜ ਕਰਵਾਈ ਹੈ। 22 ਸਾਲਾਂ ਦੀ ਆਸ਼ਿਆਨਾ ਠੇਵਾ ਮਾਂ ਬਣਨ ਵਾਲੀ ਹੈ ਅਤੇ ਆਪਣੇ ਹੋਣ ਵਾਲੇ ਬੱਚੇ ਦੇ ਬਾਪ (ਮਾਜਿਦ ਠੇਵਾ) ਨੂੰ ਲੱਭ ਰਹੀ ਹੈ। ਉਸ ਦਾ ਦਾਅਵਾ ਹੈ ਕਿ ਉਸ ਦੇ ਸਾਹਮਣੇ ਗੁਜਰਾਤ ਪੁਲਿਸ ਨੇ ਮਾਜਿਦ ਠੇਵਾ ਨੂੰ ਚੁੱਕਿਆ ਸੀ। ਸਾਇਰਾ ਬਾਨੋ ਦੇ ਪੁੱਤ ਜੂਨੈਦ ਖ਼ਾਨ ਨੂੰ 22 ਜੂਨ 2017 ਨੂੰ ਗਾਜ਼ਿਆਬਾਦ ਤੋਂ ਮਥੁਰਾ ਜਾ ਰਹੀ ਰੇਲਗੱਡੀ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਇਨ੍ਹਾਂ ਔਰਤਾਂ ਨਹੀਂ ਛੱਡੀ ਆਪਣਿਆਂ ਦੇ ਆਉਣ ਦੀ ਆਸਰਾਧਿਕਾ ਵੇਮੂਲਾ ਦੇ ਪੁੱਤ ਰੋਹਿਤ ਵੇਮੂਲਾ ਨੇ 17 ਜਨਵਰੀ 2016 ਨੂੰ ਹੈਦਰਾਵਾਦ ਯੂਨੀਵਰਸਿਟੀ ਦੇ ਹੋਸਟਲ ਵਿੱਚ ਖੁਦਕੁਸ਼ੀ ਕਰ ਲਈ ਸੀ। ਰੋਹਿਤ ਦੀ ਮੌਤ ਤੋਂ ਬਾਅਦ ਪੂਰੇ ਮੁਲਕ ਵਿੱਚ ਉਭਰੀ ਵਿਦਿਆਰਥੀ ਲਹਿਰ ਉਸ ਦੀ ਮੌਤ ਨੂੰ 'ਸੰਸਥਾਗਤ ਕਤਲ' ਕਰਾਰ ਦਿੰਦੀ ਰਹੀ ਹੈ। ਦਿੱਲੀ ਪਹੁੰਚੀਆਂ ਚਾਰੋਂ ਮਾਵਾਂਇਹ ਚਾਰੇ ਮਾਵਾਂ ਆਪਣੇ-ਆਪਣੇ (ਰਾਧਿਕਾ ਵੇਮੂਲਾ ਆਂਧਰਾਪ੍ਰਦੇਸ਼ ਤੋਂ, ਫਾਤਿਮਾ ਨਫ਼ੀਸ ਉੱਤਰ ਪ੍ਰਦੇਸ਼ ਤੋਂ, ਸਾਇਰਾ ਬਾਨੋ ਹਰਿਆਣਾ ਤੋਂ ਅਤੇ ਆਸ਼ਿਆਨਾ ਠੇਵਾ ਗੁਜਰਾਤ ਤੋਂ) ਸੂਬਿਆਂ ਤੋਂ ਦਿੱਲੀ ਆਈਆਂ ਹਨ ਅਤੇ ਰੋਸ ਮਾਰਚ ਦੀ ਪਹਿਲੀ ਕਤਾਰ ਵਿੱਚ ਇਕੱਠੀਆਂ ਚੱਲ ਰਹੀਆਂ ਹਨ। ਉਨ੍ਹਾਂ ਦੇ ਅੱਗੇ-ਅੱਗੇ ਪੁੱਠੇ ਪੈਰੀਂ ਕਦਮੀਂ ਮੀਡੀਆ ਕਰਮੀਆਂ ਦਾ ਕਾਫ਼ਲਾ ਚੱਲ ਰਿਹਾ ਹੈ। ਕੁਝ (ਸ਼ਾਇਦ) ਮੀਡੀਆ ਕਰਮੀਆਂ ਦੇ ਦੋਵਾਂ ਹੱਥਾਂ ਵਿੱਚ ਮੋਬਾਈਲ ਫੋਨ ਸਨ ਜਿਨ੍ਹਾਂ ਉੱਤੇ ਸ਼ਾਇਦ ਫੇਸਬੁੱਕ ਲਾਇਵ ਚੱਲ ਰਹੇ ਹਨ। ਇੱਕ ਮੀਡੀਆ ਕਰਮੀ ਦੇ ਹੱਥਾਂ ਵਿੱਚ ਤਿੰਨ ਮੋਬਾਈਲ ਫੋਨ ਸਨ; ਇੱਕ ਹੱਥ ਵਿੱਚ ਟਰਾਈਪੌਡ ਉੱਤੇ ਦੋ ਮੋਬਾਈਲ ਫੋਨ ਹਨ ਅਤੇ ਦੂਜੇ ਹੱਥ ਵਿੱਚ ਇੱਕ ਮੋਬਾਈਲ ਫੋਨ ਹੈ। ਫੋਟੋ ਕੈਪਸ਼ਨ ਫਾਤਿਮਾ ਨਫ਼ੀਸ, ਆਸ਼ਿਆਨਾ ਠੇਵਾ, ਸਾਇਰਾ ਬਾਨੋ, ਰਾਧਿਕਾ ਵੇਮੂਲਾ ਚਾਰ ਮਾਵਾਂ ਦਿੱਲੀ ਵਿੱਚ ਸੰਸਦ ਮਾਰਗ ਤੱਕ ਪੈਦਲ ਮਾਰਚ ਕਰ ਰਹੀਆਂ ਹਨ ਇਨ੍ਹਾਂ ਤਿੰਨਾ ਮੋਬਾਇਲਾਂ ਉੱਤੇ ਉਹ ਮਾਰਚ ਵਿੱਚ ਸ਼ਾਮਿਲ ਕਾਰਕੁਨਾਂ ਦੀਆਂ ਮੁਲਾਕਾਤ ਸਿੱਧੀਆਂ ਨਸ਼ਰ ਕਰ ਰਹੇ ਹਨ। ਉਸ ਮਾਹੌਲ ਵਿੱਚ ਨਾਅਰੇ ਗੂੰਜ ਰਹੇ ਹਨ: ਹਮ ਕਿਆ ਚਾਹਤੇ? ਨਾਜੀਬ! ਹਮ ਸਭ! ਨਾਜੀਬ! ਨਾਜੀਬ ਅਹਿਮਦ ਦਾ ਨਾਮ ਹਵਾ ਵਿੱਚ ਲਗਾਤਾਰ ਗੂੰਜ ਰਿਹਾ ਹੈ। ਇਹ ਵੀ ਪੜ੍ਹੋ:ਪਰਿਵਾਰ ਦੇ 9 ਜੀਅ ਗੁਆ ਕੇ ਅਫ਼ਗਾਨ ਸੰਸਦ ਪਹੁੰਚੇ ਨਰਿੰਦਰ ਸਿੰਘਕਲਮ ਦੀ ਆਜ਼ਾਦੀ ਲੱਭਦਾ ਲਾਪਤਾ ਪੱਤਰਕਾਰ ਖਾਸ਼ੋਗੀ#MeToo ਅਤੇ 'ਤੇਰਾ ਪੀਛਾ ਨਾ ਛੋੜੂੰਗਾ ਸੋਹਣੀਏ' ਇਸ ਦੌਰਾਨ ਚਾਰਾਂ ਬੀਬੀਆਂ ਦੀਆਂ ਨਜ਼ਰਾਂ ਖਾਲੀ-ਖਾਲੀ ਨਜ਼ਰ ਆਉਂਦੀਆਂ ਹਨ। ਚੱਲਦੇ ਮਾਰਚ ਨੂੰ ਘੇਰ ਕੇ ਮੀਡੀਆ ਕਰਮੀ ਖੜ੍ਹੇ ਹੋ ਜਾਂਦੇ ਹਨ ਅਤੇ ਸੁਆਲ ਪੁੱਛਣ ਲੱਗਦੇ ਹਨ। ਇਹ ਬੀਬੀਆਂ ਧੱਕਾ-ਮੁੱਕੀ ਵਾਲੇ ਹਾਲਾਤ ਵਿੱਚ ਮੀਡੀਆ ਦੇ ਸੁਆਲਾਂ ਦੇ ਜੁਆਬ ਦਿੰਦੀਆਂ ਹਨ। ਮਾਰਚ ਕਈ ਵਾਰ ਰੁਕ ਕੇ ਆਖ਼ਰ ਸੰਸਦ ਮਾਰਗ ਪਹੁੰਚ ਕੇ ਇੱਕ ਰੈਲੀ ਵਿੱਚ ਤਬਦੀਲ ਹੋ ਗਿਆ। ਸਭ ਤੋਂ ਪਹਿਲਾਂ ਜੂਨੈਦ ਖ਼ਾਨ ਦੀ ਮਾਂ ਸਾਇਰਾ ਬਾਨੋ ਨੂੰ ਬੋਲਣ ਲਈ ਬੁਲਾਇਆ ਗਿਆ। ਕਾਲੇ ਰੰਗ ਦੇ ਲਿਵਾਸ ਵਾਲੀ ਸਾਇਰਾ ਬਾਨੋ ਨੇ ਆਪਣਾ ਬੁਰਕਾ ਸਿਰ ਦੇ ਉੱਤੇ ਪਿੱਛੇ ਨੂੰ ਸੁੱਟਿਆ ਹੋਇਆ ਹੈ। ਉਨ੍ਹਾਂ ਦੇ ਹਾਵ-ਭਾਵ ਦੱਸਦੇ ਹਨ ਕਿ ਉਹ ਰੋਜ਼ਾਨਾ ਜ਼ਿੰਦਗੀ ਵਿੱਚ ਬੁਰਕਾ ਪਾ ਕੇ ਰੱਖਦੀ ਹੈ। ਉਨ੍ਹਾਂ ਨੇ ਠੇਠ ਹਰਿਆਣਵੀ ਲਹਿਜ਼ੇ ਵਿੱਚ ਬੋਲਣਾ ਸ਼ੁਰੂ ਕੀਤਾ ਅਤੇ ਸਾਰੀ ਤਕਰੀਰ ਕੇਂਦਰ ਸਰਕਾਰ ਦੀਆਂ ਨਾਕਾਮਯਾਬੀਆਂ ਅਤੇ ਨਾਇਨਸਾਫ਼ੀ ਬਾਬਤ ਕੀਤੀ। ਉਨ੍ਹਾਂ ਨੇ ਨਜੀਬ ਅਹਿਮਦ ਦਾ ਨਾਮ ਵਾਰ-ਵਾਰ ਲਿਆ ਪਰ ਜੂਨੈਦ ਖ਼ਾਨ ਦਾ ਜ਼ਿਕਰ ਤੱਕ ਨਹੀਂ ਕੀਤਾ। ਪੁੱਤ ਜੂਨੈਦ ਖ਼ਾਨ ਦਾ ਜ਼ਿਕਰ ਤੱਕ ਨਹੀਂਨਾਜੀਬ ਦੀ ਅੰਮੀ ਫਾਤਿਮਾ ਨਫ਼ੀਸ ਦੀਆਂ ਅੱਖਾਂ ਸਾਇਰਾ ਬਾਨੋ ਉੱਤੇ ਟਿਕ ਗਈਆਂ ਹਨ। ਸਾਇਰਾ ਬਾਨੋ ਕਹਿ ਰਹੀ ਹੈ, ""ਕੋਈ ਨਾਜੀਬ ਸੇ ਅਣਜਾਣ ਨਾ ਹੈ, ਆਜ ਕੀ ਸਰਕਾਰ ਸਾਰਾ ਸਮੁੰਦਰ ਰੋਕ ਲੇਵੇ, ਯੋ ਯਮੁਨਾ ਕਾ ਰੇਤ ਛਾਣੈ ਤੋ ਏਕ ਸੂਈ ਤੱਕ ਕੋ ਹਾਜ਼ਿਰ ਕਰ ਲੇਵੇ। ਲੇਕਿਨ ਦੋ ਸਾਲ ਹੋ ਗਏ, ਅਭੀ ਤੱਕ ਨਾਜੀਬ ਕੋ ਹਾਜ਼ਿਰ ਨਾ ਕੀਆ ਹੈ। ਹਮ ਬਿਲਕੁਲ ਖਾਮੋਸ਼ ਨਾ ਬੈਂਠੇਗੇ। ਜਬ ਤੱਕ ਨਾਜੀਬ ਕੋ ਹਾਜ਼ਿਰ ਨਾ ਕਰੇਂਗੇ ਤਬ ਤੱਕ ਹਮ ਸੜਕ ਪਰ ਜੂੰ ਹੀ ਚੱਕਰ ਲਗਾਵੇਂਗੀ।"" ਫੋਟੋ ਕੈਪਸ਼ਨ ਰਾਧਿਕਾ ਵੇਮੂਲਾ ਦੇ ਪੁੱਤ ਰੋਹਿਤ ਵੇਮੂਲਾ ਨੇ 17 ਜਨਵਰੀ 2016 ਨੂੰ ਹੈਦਰਾਵਾਦ ਯੂਨੀਵਰਸਿਟੀ ਦੇ ਹੋਸਟਲ ਵਿੱਚ ਖੁਦਕੁਸ਼ੀ ਕਰ ਲਈ ਸੀ ਨਾਜੀਬ ਅਹਿਮਦ ਨੂੰ ਸਾਇਰਾ ਬਾਨੋ ਆਪਣਾ ਬੇਟਾ ਕਰਾਰ ਦਿੰਦੀ ਹੈ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਨੂੰ ਵੀ 'ਆਪਣਾ' ਕਹਿੰਦੀ ਹੈ ਪਰ ਆਪਣੇ ਪੁੱਤ ਜੂਨੈਦ ਖ਼ਾਨ ਦਾ ਨਾਮ ਵੀ ਉਨ੍ਹਾਂ ਦੀ ਜੁਬਾਨ ਉੱਤੇ ਨਹੀਂ ਆਉਂਦਾ।ਆਸ਼ਿਆਨਾ ਠੇਵਾ ਨੂੰ ਬੋਲਣ ਲਈ ਮੰਚ ਉੱਤੇ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਦਿੱਲੀ ਵਿੱਚ ਪਹਿਲਾ ਚੱਕਰ ਹੈ। ਉਨ੍ਹਾਂ ਨੇ ਆਪਣੀ ਗੱਲ ਸ਼ੁਰੂ ਕੀਤੀ, ""ਜਦੋਂ ਮੈਂ ਭੁੱਜ ਵਿੱਚ ਸੀ ਤਾਂ ਲੱਗਦਾ ਸੀ ਕਿ ਆਪਣੇ ਪਤੀ ਲਈ ਇਸ ਤਰ੍ਹਾਂ ਲੜ ਰਹੀ ਮੈਂ ਇਕੱਲੀ ਔਰਤ ਹਾਂ। ਜਦੋਂ ਮੈਂ ਨਾਜੀਬ ਦੇ ਮਾਮਲੇ ਬਾਬਤ ਸੁਣਿਆ ਤਾਂ ਪਤਾ ਲੱਗਿਆ ਕਿ ਮੇਰੇ ਵਾਂਗ ਹੋਰ ਵੀ ਮਾਵਾਂ ਹਨ।"" ਫੋਟੋ ਕੈਪਸ਼ਨ 22 ਸਾਲਾਂ ਦੀ ਆਸ਼ਿਆਨਾ ਠੇਵਾ ਮਾਂ ਬਣਨ ਵਾਲੀ ਹੈ ਅਤੇ ਆਪਣੇ ਹੋਣ ਵਾਲੇ ਬੱਚੇ ਦੇ ਬਾਪ (ਮਾਜਿਦ ਠੇਵਾ) ਨੂੰ ਲੱਭ ਰਹੀ ਹੈ ਬੋਲਦਿਆਂ-ਬੋਲਦਿਆਂ ਆਸ਼ਿਆਨਾ ਦਾ ਗਲ ਭਰ ਆਇਆ। ਉਨ੍ਹਾਂ ਨੇ ਇੱਕ ਵਾਰ ਫਾਤਿਮਾ ਨਫ਼ੀਸ ਅਤੇ ਸ਼ਾਇਰਾ ਬਾਨੋ ਨੂੰ ਦੇਖਿਆ। ਮੁੜ ਕੇ ਆਪਣਾ-ਆਪ ਸੰਭਾਲ ਕੇ ਬੋਲੀ, ""ਜਦੋਂ ਕੋਈ ਪੁੱਤ ਮਾਂ ਤੋਂ ਵੱਖ ਕਰ ਲਿਆ ਜਾਂਦਾ ਹੈ ਜਾਂ ਜਦੋਂ ਕਿਸੇ ਦਾ ਪਤੀ ਉਸ ਤੋਂ ਖੋਹਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਦਿਲ ਉੱਤੇ ਜੋ ਬੀਤਦੀ ਹੈ ਉਹ ਸਿਰਫ਼ ਮਾਂ ਦੇ ਹੀ ਦਿਲ ਤੋਂ ਹੀ ਪੁੱਛਿਆ ਜਾ ਸਕਦਾ ਹੈ। ਉਹ ਜਦੋਂ ਰਾਤ ਨੂੰ ਰੋਟੀ ਖਾਂਦੀਆਂ ਹਨ ਤਾਂ ਉਨ੍ਹਾਂ ਨੂੰ ਆਪਣਾ ਪੁੱਤ ਯਾਦ ਨਹੀਂ ਆਉਂਦਾ?""ਇਹ ਵੀ ਪੜ੍ਹੋ:ਰਾਜਕੁਮਾਰੀ ਨੇ ਦਿੱਤਾ ਪੁਸ਼ਾਕ ਰਾਹੀਂ ਖ਼ੂਬਸੂਰਤ ਸੁਨੇਹਾਧੀ ਨੂੰ ਇਕੱਲਿਆਂ ਪਾਲਣ ਵਾਲੇ ਪਿਤਾ ਦੀ ਕਹਾਣੀਰਾਮਪਾਲ ਬਾਬਾ: ਜੇਈ ਤੋਂ ਕਿਵੇਂ ਬਾਬਾ ਬਣੇ ਤੇ ਜੇਲ੍ਹ ਗਏ ਇਹ ਸਵਾਲ ਨਾ ਸਿਰਫ਼ ਆਸ਼ਿਆਨਾ ਸਗੋਂ ਰਾਧਿਕਾ ਵੇਮੂਲਾ ਅਤੇ ਫਾਤਿਮਾ ਨਫ਼ੀਸ ਦਾ ਜਬਤ ਤੋੜ ਦਿੰਦਾ ਹੈ। ਉਨ੍ਹਾਂ ਦੀਆਂ ਅੱਖਾਂ ਛਲਕਦੀਆਂ ਹਨ ਤਾਂ ਕੁਝ ਦੇਰ ਪਹਿਲਾਂ ਗੁੱਸੇ ਅਤੇ ਜ਼ੋਸ਼ ਨਾਲ ਨਾਅਰੇ ਲਗਾ ਰਹੇ ਮੁੰਡੇ-ਕੁੜੀਆਂ ਵੀ ਅੱਖਾਂ ਪੂੰਝਣ ਲੱਗੇ ਸਨ। ਆਸ਼ਿਆਨਾ ਠੇਵਾ ਨੇ ਦਿੱਲੀ ਦੇ ਮੰਡੀ ਹਾਉਸ ਤੋਂ ਸੰਸਦ ਮਾਰਗ ਤੱਕ ਪੈਦਲ ਮਾਰਚ ਤੱਕ ਦਾ ਪੈਂਡਾ ਪਹਿਲੀ ਵਾਰ ਤੈਅ ਕੀਤਾ ਹੈ ਪਰ ਫਾਤਿਮਾ ਨਫ਼ੀਸ ਨੇ ਇਸ ਰਾਹ ਨੂੰ ਪਿਛਲੇ ਦੋ ਸਾਲਾਂ ਦੌਰਾਨ ਕਈ ਵਾਰ ਆਪਣੇ ਪੈਰਾਂ ਨਾਲ ਨਾਪਿਆ ਹੈ। ਫਾਤਿਮਾ ਦਾ ਪੁੱਤ ਨਾਜੀਬ 16 ਅਕਤੂਬਰ 2016 ਤੋਂ ਲਾਪਤਾ ਹੈ ਪਰ ਹੁਣ ਸੀਬੀਆਈ ਨੇ ਅਦਾਲਤ ਵਿੱਚ ਉਸ ਦੇ ਮਾਮਲੇ ਨੂੰ ਬੰਦ ਕਰਨ ਦੀ ਰਪਟ ਦਰਜ ਕਰਵਾ ਦਿੱਤੀ ਹੈ। ਸੀਬੀਆਈ ਮੁਤਾਬਕ ਇਸ ਮਾਮਲੇ ਦੇ ਹਰ ਪੱਖ ਦੀ ਜਾਂਚ ਹਨੇਰੀ ਗਲੀ ਵਿੱਚ ਗੁੰਮ ਹੋ ਜਾਂਦੀ ਹੈ, ਇਸ ਲਈ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਫੋਟੋ ਕੈਪਸ਼ਨ ਆਸ਼ਿਆਨਾ ਠੇਵਾ ਨੇ ਦਿੱਲੀ ਦੇ ਮੰਡੀ ਹਾਉਸ ਤੋਂ ਸੰਸਦ ਮਾਰਗ ਤੱਕ ਪੈਦਲ ਮਾਰਚ ਤੱਕ ਦਾ ਰਾਹ ਪਹਿਲੀ ਵਾਰ ਤੈਅ ਕੀਤਾ ਹੈ ਰਾਧਿਕਾ ਵੇਮੂਲਾ ਨੂੰ ਹਿੰਦੀ ਨਹੀਂ ਆਉਂਦੀ ਪਰ ਉਨ੍ਹਾਂ ਦੀ ਇਹ ਘਾਟ ਦਿੱਲੀ ਆਉਣ ਦੇ ਰਾਹ ਵਿੱਚ ਰੋੜਾ ਨਹੀਂ ਬਣੀ ਸਗੋਂ ਸਿਰਫ਼ ਹਿੰਦੀ-ਊਰਦੂ ਬੋਲਣ ਵਾਲੀ ਫਾਤਿਮਾ ਨਫ਼ੀਸ ਦੀ ਭਾਲ ਵਿੱਚ ਸ਼ਰੀਕ ਹੋ ਗਈ ਹੈ। ਆਸ਼ਿਆਨਾ ਠੇਵਾ ਨਾ ਸਿਰਫ਼ ਪਹਿਲੀ ਵਾਰ ਦਿੱਲੀ ਆ ਗਈ ਹੈ ਸਗੋਂ ਫਾਤਿਮਾ ਨਫ਼ੀਸ ਨਾਲ ਦੁੱਖਾਂ ਦੀ ਸਾਂਝ ਪਾ ਚੁੱਕੀ ਹੈ। ਜਦੋਂ ਜੂਨੈਦ ਦਾ ਕਤਲ ਹੋਇਆ ਸੀ ਤਾਂ ਉਸ ਦੀ ਮਾਂ, ਸ਼ਾਇਰਾ ਬਾਨੋ ਦਾ ਮਾਤਮ ਮੀਡੀਆ ਵਿੱਚ ਨਸ਼ਰ ਹੋਇਆ ਸੀ। ਜਦੋਂ ਕੁਝ ਮਹੀਨੇ ਪਹਿਲਾਂ ਈਦ ਆਈ ਸੀ ਤਾਂ ਸ਼ਾਇਰਾ ਦੀ ਇਹ ਬਿਆਨ ਵੀ ਮੀਡੀਆ ਵਿੱਚ ਨਸ਼ਰ ਹੋਇਆ ਸੀ ਕਿ 'ਹੁਣ ਅਸੀਂ ਕਾਹਦੀ ਈਦ ਮਨਾਉਣੀ ਹੈ?' ਇਸ ਵਾਰ ਉਨ੍ਹਾਂ ਦਾ ਚਿਹਰਾ ਬੁਰਕੇ ਤੋਂ ਬਾਹਰ ਆ ਗਿਆ ਹੈ ਅਤੇ ਜੂਨੈਦ ਖ਼ਾਨ ਦਾ ਮਾਤਮ ਨਾਜੀਬ ਅਹਿਮਦ ਅਤੇ ਮਾਜਿਦ ਠੇਵਾ ਦੀ ਭਾਲ ਵਿੱਚ ਤਬਦੀਲ ਹੋ ਗਿਆ ਹੈ। ਸੀਬੀਆਈ ਹੈ ਕਿ ਉਨ੍ਹਾਂ ਨੂੰ ਹਰ ਰਾਹ ਬੰਦ ਗਲੀ ਵਿੱਚ ਜਾਂਦਾ ਜਾਪਦਾ ਹੈ ਪਰ ਮਾਵਾਂ ਹਨ ਕਿ ਹਨੇਰੀਆਂ ਗਲੀਆਂ ਵਿੱਚ ਇੱਕ-ਦੂਜੀ ਦੀ ਹੱਥ ਫੜੀ ਖੜੀਆਂ ਹਨ ਅਤੇ ਪੁੱਛ ਰਹੀਆਂ ਹਨ, "" … ਕਿੱਥੇ … ਕਿਉਂ … ਕਿਉਂ …""ਇਹ ਸਿਰਫ਼ ਦਿਲ ਅਤੇ ਕਾਨੂੰਨ ਦੇ ਵਿਚਕਾਰ ਦਾ ਫ਼ਾਸਲਾ ਮਾਤਰ ਨਹੀਂ ਜਾਪਦਾ। ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮੋਦੀ ਦੇ ਜਲਸੇ ਵਿੱਚ ਡਿਊਟੀ ਕਰਕੇ ਮੁੜ ਰਹੇ ਪੁਲਿਸ 'ਤੇ ਹੋਏ ਪਥਰਾਅ ’ਚ ਸਿਪਾਹੀ ਦੀ ਮੌਤ ਸਮੀਰਾਤਮਜ ਮਿਸ਼ਰ ਬੀਬੀਸੀ ਲਈ 30 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46713694 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲਸੇ ਵਿੱਚ ਡਿਊਟੀ ਕਰਕੇ ਮੁੜ ਰਹੇ ਪੁਲਿਸ ਵਾਲਿਆਂ 'ਤੇ ਕੁਝ ਲੋਕਾਂ ਵੱਲੋਂ ਕੀਤੇ ਪਥਰਾਅ ਵਿੱਚ ਇੱਕ ਸਿਪਾਹੀ ਦੀ ਜਾਨ ਚਲੀ ਗਈ।ਗਾਜ਼ੀਪੁਰ ਸਦਰ ਦੇ ਸਰਕਲ ਅਫ਼ਸਰ ਮਹੀਪਾਲ ਪਾਠਕ ਨੇ ਬੀਬੀਸੀ ਨੂੰ ਦੱਸਿਆ, ""ਸਿਪਾਹੀ ਸੁਰੇਸ਼ ਵਤਸ ਪੀਐਮ ਦੇ ਜਲਸੇ ਵਿੱਚ ਡਿਊਟੀ ਪੂਰੀ ਕਰਕੇ ਮੁੜ ਰਹੇ ਸਨ। ਨਿਸ਼ਾਦ ਭਾਈਚਾਰੇ ਦੇ ਕੁਝ ਲੋਕ ਨੌਨੇਰਾ ਇਲਾਕੇ ਵਿੱਚਲੇ ਅਟਵਾ ਮੋੜ ਪੁਲਿਸ ਚੌਂਕੀ ’ਤੇ ਪ੍ਰਦਰਸ਼ਨ ਕਰ ਰਹੇ ਸਨ। ਉੱਥੇ ਹੀ ਕੁਝ ਲੋਕਾਂ ਨੇ ਪੱਥਰਾਅ ਕੀਤਾ ਜਿਸ ਵਿੱਚ ਉਨ੍ਹਾਂ ਨੂੰ ਜ਼ਿਆਦਾ ਸੱਟ ਲੱਗ ਗਈ। ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।""ਘਟਨਾ ਤੋਂ ਬਾਅਦ ਗਾਜ਼ੀਪੁਰ ਦੇ ਡੀਐਮ ਕੇ. ਬਾਲਾਜੀ ਅਤੇ ਐੱਸਪੀ ਯਸ਼ਵੀਰ ਸਿੰਘ ਸਮੇਤ ਜ਼ਿਲ੍ਹੇ ਦੇ ਸਾਰੇ ਵੱਡੇ ਅਫ਼ਸਰ ਪਹਿਲਾਂ ਘਟਨਾ ਵਾਲੀ ਥਾਂ ਤੇ ਫੇਰ ਹਸਪਤਾਲ ਪਹੁੰਚੇ। ਘਟਨਾ ਵਿੱਚ ਦੋ ਹੋਰ ਲੋਕ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ ਜੋ ਕਿ ਜ਼ੇਰੇ-ਇਲਾਜ ਹਨ। ਕੁਝ ਹੋਰ ਪੁਲਿਸ ਵਾਲਿਆਂ ਦੇ ਵੀ ਸੱਟਾਂ ਲਗੀਆਂ ਸਨ।ਇਹ ਵੀ ਪੜ੍ਹੋ:ਚੰਡੀਗੜ੍ਹ ਵਿੱਚ ਬਰਤਾਨਵੀ ਔਰਤ ਨਾਲ ਕਥਿਤ ਤੌਰ ’ਤੇ ਬਲਾਤਕਾਰ100 ਡਾਲਰ 'ਚ ਆਈਐਸ ਵੱਲੋਂ ਵੇਚੀ ਇਸ ਕੁੜੀ ਦੀ ਦਰਦਨਾਕ ਕਹਾਣੀ'ਅੱਗ ਨਾਲ ਝੁਲਸੀ ਮੇਰੀ ਵਿਚਾਰੀ ਭੁੱਖੀ-ਤਿਹਾਈ ਧੀ ਦੁਨੀਆਂ ਤੋਂ ਤੁਰ ਗਈ'ਦੱਸਿਆ ਜਾ ਰਿਹਾ ਹੈ ਕਿ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਨਿਸ਼ਾਦ ਸਮਾਜ ਦੇ ਲੋਕ ਧਰਨਾ-ਪ੍ਰਦਰਸ਼ਨ ਕਰ ਰਹੇ ਸਨ। ਪ੍ਰਧਾਨ ਮੰਤਰੀ ਦਾ ਜਲਸਾ ਮੁੱਕਣ ਮਗਰੋਂ ਮੁੜ ਰਹੀ ਕਰੀਮੁਦੀਨ ਥਾਣੇ ਦੀ ਪੁਲਿਸ ਜਾਮ ਖੋਲ੍ਹਣ ਦੀ ਕੋਸ਼ਿਸ਼ ਵਿੱਚ ਲੱਗ ਗਈ।ਪੁਲਿਸ ’ਤੇ ਪਥਰਾਅਪੁਲਿਸ ਦੇ ਸਰਕਲ ਅਫ਼ਸਰ ਸਦਰ ਮਹੀਪਾਲ ਪਾਠਕ ਮੁਤਾਬਕ, ਉਸੇ ਸਮੇਂ ਧਰਨੇ ’ਤੇ ਬੈਠੇ ਲੋਕਾਂ ਨੇ ਪੁਲਿਸ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਈ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਪ੍ਰਦਰਸ਼ਨਕਾਰੀਆਂ ਨੇ ਸਿਪਾਹੀ ਸੁਰੇਂਦਰ ਕੁਮਾਰ ਵਤਸ ’ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। Image copyright LAXMIKANT/BBC ਸਥਾਨਕ ਲੋਕਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਨੋਨਹਰਾ ਥਾਣੇ ਦੇ ਇਲਾਕੇ ਵਿੱਚ ਪ੍ਰਦਰਸ਼ਨ ਕਰਨ ਲਈ ਨਿਸ਼ਾਦ ਭਾਈਚਾਰੇ ਨੇ ਸ਼ਨੀਵਾਰ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਤੋਂ ਇਲਾਵਾ ਪੀਐੱਮ ਨਰਿੰਦਰ ਮੋਦੀ ਦੇ ਪ੍ਰੋਗਰਾਮ ਵਿੱਚ ਅਸ਼ਾਂਤੀ ਫੈਲਾਉਣ ਦੇ ਸ਼ੱਕ ਕਾਰਨ ਪੁਲਿਸ ਨੇ ਨਿਸ਼ਾਦ ਭਾਈਚਾਰੇ ਦੇ ਇੱਕ ਆਗੂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਸੀ।ਦੱਸਿਆ ਜਾ ਰਿਹਾ ਹੈ ਕਿ ਆਪਣੇ ਸਾਥੀ ਦੇ ਫੜੇ ਜਾਣ ਕਾਰਨ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਭੜਕ ਪਿਆ। ਘਟਨਾ ਵਾਲੀ ਥਾਂ ’ਤੇ ਮੌਜੂਦ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਉਮੇਸ਼ ਸ਼੍ਰੀਵਾਸਤਵ ਨੇ ਬੀਬੀਸੀ ਨੂੰ ਦੱਸਿਆ, ""ਸ਼ਨਿੱਚਰਵਾਰ ਸਵੇਰ ਜਦੋਂ ਨਿਸ਼ਾਦ ਭਾਈਚਾਰੇ ਵਾਲੇ ਪ੍ਰਦਰਸ਼ਨ ਕਰ ਰਹੇ ਸਨ, ਉਸੇ ਸਮੇਂ ਉਨ੍ਹਾਂ ਦੀ ਰੈਲੀ ਵਿੱਚ ਸ਼ਾਮਲ ਹੋਣ ਆ ਰਹੇ ਭਾਜਪਾ ਆਗੂਆਂ ਨਾਲ ਟਕਰਾਅ ਹੋ ਗਿਆ। ” “ਇਸ ਤੋਂ ਬਾਅਦ ਭਾਜਪਾ ਕਾਰਕੁਨਾਂ ਨੇ ਕਈ ਨਿਸ਼ਾਦ ਆਗੂਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਨਿਸ਼ਾਦ ਭਾਈਚਾਰੇ ਦੇ ਲੋਕ ਇਸ ਗੱਲ ਨੂੰ ਲੈ ਕੇ ਵੀ ਭੜਕੇ ਹੋਏ ਸਨ। ਜਲਸੇ ਤੋਂ ਬਾਅਦ ਜਦੋਂ ਉਨ੍ਹਾਂ ਦਾ ਪੁਲਿਸ ਵਾਲਿਆਂ ਨਾਲ ਟਕਰਾਅ ਹੋਇਆ ਤਾਂ ਕੁਝ ਲੋਕਾਂ ਨੇ ਪੱਥਰਾਅ ਸ਼ੁਰੂ ਕਰ ਦਿੱਤਾ।"" ਇਹ ਵੀ ਪੜ੍ਹੋ:ਬੁਲੰਦਸ਼ਹਿਰ ਵਿੱਚ ਕਿਵੇਂ ਹੋਇਆ ਪੁਲਿਸ ਅਫ਼ਸਰ ਦਾ ਕਤਲਕੀ ਪੁਲਿਸ ’ਤੇ ਹੈ ਯੋਗੀ ਸਰਕਾਰ ਦਾ ਦਬਾਅ?ਜਾਨ ਲੈਣ 'ਤੇ ਕਿਉਂ ਉਤਾਰੂ ਹੋ ਜਾਂਦੀ ਹੈ ਭੀੜ?ਮੁੱਖ ਮੰਤਰੀ ਦੇ ਐਲਾਨਮਾਰੇ ਗਏ ਸਿਪਾਹੀ ਸੁਰੇਸ਼ ਵਤਸ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਰਾਣੀਗੰਜ ਦੇ ਰਹਿਣ ਵਾਲੇ ਸਨ। ਉਹ ਇਨ੍ਹੀਂ ਦਿਨੀਂ ਗਾਜ਼ੀਪੁਰ ਦੇ ਕਰੀਮੁਦੀਨ ਥਾਣੇ ਵਿੱਚ ਤਾਇਨਾਅਤ ਸਨ। ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਘਟਨਾ ਉੱਪਰ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਰਹੂਮ ਪੁਲਿਸ ਵਾਲੇ ਦੇ ਪਰਿਵਾਰ ਨੂੰ ਚਾਲੀ ਲੱਖ ਰੁਪਏ, ਉਨ੍ਹਾਂ ਦੇ ਮਾਤਾ-ਪਿਤਾ ਨੂੰ ਦਸ ਲੱਖ ਰੁਪਏ ਦੀ ਮਾਲੀ ਮਦਦ, ਪਤਨੀ ਨੂੰ ਅਸਾਧਾਰਣ ਪੈਨਸ਼ਨ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਗਾਜ਼ੀਪੁਰ ਦੇ ਡੀਐੱਮ ਅਤੇ ਐੱਸਪੀ ਨੂੰ ਮੁਲਜ਼ਮਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਪੁਲਿਸ ਨੇ ਫਿਲਹਾਲ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਪਰ ਹਾਲੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।ਗਾਜ਼ੀਪੁਰ ਦੇ ਪੁਲਿਸ ਸੁਪਰੀਡੈਂਟ ਯਸ਼ਵੀਰ ਸਿੰਘ ਦਾ ਕਹਿਣਾ ਹੈ ਕਿ ਨਿਸ਼ਾਦ ਪਾਰਟੀ ਦੇ ਲੋਕ ਸ਼ਨਿੱਚਰਵਾਰ ਸਵੇਰ ਤੋਂ ਹੀ ਇਜਾਜ਼ਤ ਨਾ ਮਿਲਣ ਦੇ ਬਾਵਜ਼ੂਦ ਸ਼ਹਿਰ ਭਰ ਵਿੱਤ ਥਾਂ-ਥਾਂ ਪ੍ਰਦਰਸ਼ਨ ਕਰ ਰਹੇ ਸਨ। ਦਿਨ ਵਿੱਚ ਵੀ ਜਦੋਂ ਉਨ੍ਹਾਂ ਨੂੰ ਰੋਕਣ ਦੇ ਯਤਨ ਕੀਤੇ ਗਏ ਤਾਂ ਉਨ੍ਹਾਂ ਨੇ ਪੁਲਿਸ ਨਾਲ ਟਕਰਾਉਣ ਦੀ ਕੋਸ਼ਿਸ਼ ਕੀਤੀ।ਨਿਸ਼ਾਦ ਆਗੂ ਹੋਏ ਅੰਡਰ ਗ੍ਰਾਊਂਡ ਫੋਟੋ ਕੈਪਸ਼ਨ (ਸੰਕੇਤਕ ਤਸਵੀਰ) ਉੱਥੇ ਹੀ ਪ੍ਰਦਰਸ਼ਨ ਕਰ ਰਹੇ ਨਿਸ਼ਾਦ ਪਾਰਟੀ ਦੇ ਆਗੂਆਂ ਨੇ ਇਸ ਘਟਨਾ ਵਿੱਚ ਉਨ੍ਹਾਂ ਦੀ ਪਾਰਟੀ ਵਰਕਰਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਆਗੂਆਂ ਨੇ ਘਟਨਾ ਦੇ ਸੰਬੰਧ ਵਿੱਚ ਕੁਝ ਵੀ ਅਧਿਕਾਰਤ ਰੂਪ ਵਿੱਚ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।ਨਿਸ਼ਾਦ ਸਮਾਜ ਦੇ ਲੋਕ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਕੁਝ ਦਿਨਾਂ ਤੋਂ ਧਰਨੇ-ਪ੍ਰਦਰਸ਼ਨ ਕਰ ਰਹੇ ਹਨ। ਨਿਸ਼ਾਦ ਪਾਰਟੀ ਦੇ ਆਗੂ ਛਤਰਪਤੀ ਨਿਸ਼ਾਦ ਨੇ ਸ਼ਨਿੱਚਰਵਾਰ ਸਵੇਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ""ਅਸੀਂ ਨਿਸ਼ਾਦਾਂ ਲਈ ਰਾਖਵੇਂਕਰਨ ਦੀ ਮੰਗ ਕਰ ਰਹੇ ਹਾਂ ਅਤੇ ਆਪਣੇ ਲੋਕਾਂ ਵਿੱਚ ਰਾਖਵੇਂਕਰਨ ਬਾਰੇ ਸੰਦੇਸ਼ ਫੈਲਾਅ ਰਹੇ ਹਾਂ। ਇਲਾਹਾਬਾਦ ਤੋਂ ਸ਼ੁਰੂ ਕਰਕੇ ਅਸੀਂ ਪੂਰੇ ਸੂਬੇ ਵਿੱਚ ਪ੍ਰਦਰਸ਼ਨ ਕਰਾਂਗੇ। ਚਾਰ ਸਾਲ ਹੋ ਗਏ ਪਰ ਕੋਈ ਸਾਡੀਆਂ ਮੰਗਾਂ ਸੁਣ ਹੀ ਨਹੀਂ ਰਿਹਾ।""ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਹੀ ਨਿਸ਼ਾਦ ਪਾਰਟੀ ਦੇ ਆਗੂ ਅੰਡਰ ਗ੍ਰਾਊਂਡ ਹੋ ਗਏ ਹਨ।ਇਹ ਵੀ ਪੜ੍ਹੋ:ਇੰਟਰਨੈੱਟ 'ਤੇ ਆਪਣੀ ਬਿਮਾਰੀ ਦਾ ਇਲਾਜ ਲੱਭਣਾ ਕਿੰਨਾ ਸਹੀ ਕਿਹੋ ਜਿਹੇ ਹਨ ਅਨੁਪਮ ਖੇਰ ਦੀ ਫ਼ਿਲਮ ਵਾਲੇ ਮਨਮੋਹਨ ਹਰਿਆਣਾ: ਸਵਾਈਨ ਫਲੂ ਲਈ ਹਾਈ ਅਲਰਟ, ਹੁਣ ਤੱਕ 7 ਮੌਤਾਂ ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦਾ ਮੁੱਲ ਅਕਾਲੀ ਦਲ ਨੂੰ ਆਉਂਦੇ ਸਮੇਂ 'ਚ ਹੋਰ ਚੁਕਾਉਣਾ ਪਵੇਗਾ - ਨਜ਼ਰੀਆ 6 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46091814 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images/fb ਅਕਾਲੀ ਦਲ ਵਿੱਚ ਸੁਖਦੇਵ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਗੱਲ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਦੇ ਬਾਗੀ ਸੁਰਾਂ ਤੱਕ ਪਹੁੰਚ ਚੁੱਕੀ ਹੈ। ਅਕਾਲੀ ਦਲ ਵੱਲੋਂ ਟਕਸਾਲੀ ਆਗੂਆਂ ਨੂੰ ਮਨਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਜੇ ਤੱਕ ਕਾਮਯਾਬੀ ਨਹੀਂ ਮਿਲੀ।ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਬੋਲਣ ਅਤੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ।ਪਾਰਟੀ ਵਿੱਚ ਖੜੇ ਹੋਏ ਸਿਆਸੀ ਸੰਕਟ ਨਾਲ ਨਜਿੱਠਣ ਲਈ ਸੁਖਬੀਰ ਬਾਦਲ ਹੱਥ ਪੱਲੇ ਮਾਰ ਰਹੇ ਹਨ। ਅਕਾਲੀ ਦਲ ਦੇ ਇਸ ਸਿਆਸੀ ਸੰਕਟ ਬਾਰੇ ਬੀਬੀਸੀ ਪੱਤਰਕਾਰ ਦਲਜੀਤ ਅਮੀ ਨੇ ਸਿਆਸੀ ਮਾਹਿਰ ਪ੍ਰੋਫੈਸਰ ਜਗਰੂਪ ਸਿੰਘ ਨਾਲ ਖਾਸ ਗੱਲਬਾਤ ਕੀਤੀ। ਪੜ੍ਹੋ, ਪ੍ਰੋ. ਜਗਰੂਪ ਦਾ ਇਸ ਪੂਰੇ ਮੁੱਦੇ ਬਾਰੇ ਨਜ਼ਰੀਆਹਾਲ ਵਿੱਚ ਹੀ ਅਕਾਲੀ ਦਲ ਦੇ ਕੁਝ ਟਕਸਾਲੀ ਲੀਡਰਾਂ ਵੱਲੋਂ ਕਿਹਾ ਗਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਮੌਜੂਦਾ ਹਾਲਾਤ ਦੇ ਜ਼ਿੰਮੇਵਾਰ ਹਨ।ਉਨ੍ਹਾਂ ਵੱਲੋਂ ਲਏ ਇਸ ਸਟੈਂਡ ਦੀਆਂ ਜੜ੍ਹਾਂ ਅਕਾਲੀ ਦਲ ਦੀ 2017 ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹੋਈ ਹਾਰ ਅਤੇ 2014 ਦੀਆਂ ਚੋਣਾਂ ਵਿੱਚ ਲੋਕਾਂ ਵੱਲੋਂ ਅਕਾਲੀ ਦਲ ਨੂੰ ਸਵੀਕਾਰ ਨਾ ਕਰਨ ਨਾਲ ਜੁੜੀਆਂ ਹੋਈਆਂ ਹਨ।2017 ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਮੁੱਖ ਵਿਰੋਧੀ ਧਿਰ ਦਾ ਰੁਤਬਾ ਵੀ ਹਾਸਲ ਨਹੀਂ ਕਰ ਸਕੀ ਅਤੇ ਉਸ ਤੋਂ ਬਾਅਦ ਹੋਏ ਵਰਤਾਰਿਆਂ ਤੋਂ ਲਗਦਾ ਹੈ ਕਿ ਪਾਰਟੀ ਦੇ ਸੀਨੀਅਰਾਂ ਲੀਡਰਾਂ ਨੂੰ ਆਪਣਾ ਕੋਈ ਭਵਿੱਖ ਦਿਖਾਈ ਨਹੀਂ ਦੇ ਰਿਹਾ ਹੈ। 2019 ਦੀਆਂ ਚੋਣਾਂ ਵਿੱਚ ਲਗਦਾ ਨਹੀਂ ਕਿ ਅਕਾਲੀ ਦਲ ਵੱਡੇ ਧੜੇ ਦੇ ਰੂਪ ਵਿੱਚ ਉਭਰ ਸਕੇਗਾ।ਇਹ ਵੀ ਪੜ੍ਹੋ:ਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ ਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਕੋਰੀਆ ਦੀ ਮਹਾਰਾਣੀ ਬਣਨ ਵਾਲੀ ਭਾਰਤ ਦੀ ਰਾਜਕੁਮਾਰੀ ਪਾਰਟੀ ਦੇ ਟਕਸਾਲੀ ਆਗੂਆਂ ਨੂੰ ਸ਼ਾਇਦ ਇਹ ਗੱਲ ਸਮਝ ਆ ਗਈ ਹੈ ਕਿ ਪਾਰਟੀ ਅੰਦਰ ਉਨ੍ਹਾਂ ਦਾ ਕੋਈ ਭਵਿੱਖ ਨਹੀਂ ਹੈ ਜਾਂ ਉਨ੍ਹਾਂ ਨੂੰ ਬਣਦਾ ਸਨਮਾਨ ਜਾਂ ਰੁਤਬਾ ਨਹੀਂ ਮਿਲ ਰਿਹਾ।ਸ਼ਾਇਦ ਉਨ੍ਹਾਂ ਨੂੰ ਇਹ ਵੀ ਲਗਦਾ ਹੈ ਕਿ ਪਾਰਟੀ ਨੂੰ ਸਹੀ ਤਰੀਕੇ ਨਾਲ ਨਹੀਂ ਚਲਾਇਆ ਜਾ ਰਿਹਾ। Image copyright Ravinder Singh Robin/BBC ਇਹ ਵੀ ਹੋ ਸਕਦਾ ਹੈ ਕਿ ਲੀਡਰਾਂ ਨੂੰ ਇਹ ਮਹਿਸੂਸ ਹੋਇਆ ਹੋਵੇ ਕਿ ਪਾਰਟੀ ਪੁਰਾਣੀਆਂ ਰਵਾਇਤਾਂ ਦੇ ਹਿਸਾਬ ਨਾਲ ਨਹੀਂ ਚਲਾਈ ਦਾ ਰਹੀ ਹੈ।ਇਸ ਕਰਕੇ ਲੋਕਾਂ ਦਾ ਵਿਸ਼ਵਾਸ ਪਾਰਟੀ ਤੋਂ ਹੌਲੀ-ਹੌਲੀ ਘੱਟ ਰਿਹਾ ਹੈ। ਇਹ ਲੀਡਰ ਪੁਰਾਣੇ ਹਨ ਅਤੇ ਉਨ੍ਹਾਂ ਨੂੰ ਤਜ਼ਰਬਾ ਵੀ ਬਹੁਤ ਹੈ। ਇਹ ਲੀਡਰ ਇਤਿਹਾਸ ਬਾਰੇ ਵੀ ਜਾਣਦੇ ਹਨ ਅਤੇ ਨਿੱਜੀ ਤੌਰ 'ਤੇ ਵੀ ਪਾਰਟੀ ਦੇ ਕਰੀਬ ਰਹੇ ਹਨ। ਜਦੋਂ ਕੋਈ ਪਾਰਟੀ ਜਿੱਤਦੀ ਹੈ ਤਾਂ ਉਸ ਦਾ ਸਿਹਰਾ ਉਸ ਦੇ ਤਜ਼ਰਬੇਕਾਰ ਤੇ ਸੀਨੀਅਰਾਂ ਲੀਡਰਾਂ ਨੂੰ ਜਾਂਦਾ ਹੈ।ਪਿਛਲੇ ਸਮੇਂ ਵਿੱਚ ਕਿਸਾਨਾਂ ਦੀ ਹਾਲਤ, ਮੁਲਾਜ਼ਮਾਂ ਦੀ ਹਾਲਤ, ਨਸ਼ੇ ਦਾ ਵਪਾਰ, ਸ਼ਰਾਬ ਅਤੇ ਰੇਤਾ-ਬਜਰੀ ਤੋਂ ਇਲਾਵਾ ਬਹੁਤ ਸਾਰੇ ਮੁੱਦੇ ਅਜਿਹੇ ਹਨ, ਜਿਸਦਾ ਜਨਤਾ ਵਿੱਚ ਗ਼ਲਤ ਸੰਦੇਸ਼ ਗਿਆ ਹੈ।ਇਹ ਵੀ ਪੜ੍ਹੋ:ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ - ਸੇਵਾ ਸਿੰਘ ਸੇਖਵਾਂ'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਡੇਰਾ ਮੁਖੀ ਨੂੰ ਮੁਆਫੀ ਦੇਣ ਅਤੇ ਬਰਗਾੜੀ ਵਰਗੇ ਮੁੱਦੇ 'ਤੇ ਇਨ੍ਹਾਂ ਆਗੂਆਂ ਨੂੰ ਨਹੀਂ ਪੁੱਛਿਆ ਗਿਆ। ਪਾਰਟੀ ਦੀ ਤਾਕਤ ਵੀ ਇੱਕ ਬੰਦੇ ਦੇ ਹੱਥ ਹੈ, ਸਰਕਾਰ ਦੀ ਤਾਕਤ ਵੀ ਉਨ੍ਹਾਂ ਬੰਦਿਆਂ ਤੱਕ ਹੀ ਸੀਮਤ ਸੀ। ਉਸ ਸਮੇਂ ਸ਼ਾਇਦ ਉਹ ਇਸ ਕਰਕੇ ਨਾ ਬੋਲੇ ਹੋਣ ਕਿਉਂਕਿ ਜਿਹੜੀ ਸਰਕਾਰ ਸੱਤਾ ਵਿੱਚ ਹੁੰਦੀ ਹੈ ਕਿ ਉਸ ਕੋਲ ਦੂਜਿਆਂ ਨੂੰ ਚੁੱਪ ਕਰਵਾਉਣ ਲਈ ਬਹੁਤ ਸਾਰੇ 'ਹਥਿਆਰ' ਹੁੰਦੇ ਹਨ। ਇਸ ਕਾਰਨ ਉਹ ਉਸ ਸਮੇਂ ਬੋਲ ਨਹੀਂ ਸਕੇ ਹੋਣ ਅਤੇ ਹੁਣ ਉਹ ਇਹ ਸੋਚਦੇ ਹਨ ਕਿ ਅਸੀਂ ਘੱਟੋ-ਘੱਟ ਇਹ ਤਾਂ ਕਹਿਣ ਵਾਲੇ ਬਣਾਂਗੇ ਕਿ ਅਸੀਂ ਇਹ ਮੁੱਦੇ ਚੁੱਕੇ ਸਨ।ਨੌਜਵਾਨਾਂ ਦੇ ਮੁੱਦਿਆਂ ਤੋਂ ਮੁਨਕਰ ਹੋਣਾਇਸ ਦੌਰ ਵਿੱਚ ਇਨ੍ਹਾਂ ਆਗੂਆਂ ਵੱਲੋਂ ਚੁੱਕੇ ਗਏ ਸਵਾਲਾਂ ਨੂੰ ਸੁਧਾਰ ਦੀ ਲਹਿਰ ਜਾਂ ਪਛਤਾਵੇ ਦੀ ਲਹਿਰ ਵਜੋਂ ਯਾਦ ਕੀਤਾ ਜਾਵੇਗਾ।ਇਹ ਸਿਰਫ਼ ਅਕਾਲੀ ਦਲ ਦੀ ਗੱਲ ਨਹੀਂ ਹੈ ਸਾਰੀਆਂ ਸਿਆਸੀ ਪਾਰਟੀਆਂ ਦੇ ਢਾਂਚੇ ਨੂੰ ਖੁਰਾ ਲੱਗਾ ਹੈ। ਪਿਛਲੇ ਸਮੇਂ ਦੌਰਾਨ ਇਹ ਵੀ ਸੁਣਨ 'ਚ ਆਇਆ ਸੀ ਕਿ ਅਕਾਲੀ ਆਗੂ ਪਿੰਡਾਂ ਵਿੱਚ ਖੁੱਲ੍ਹੇ ਤੌਰ 'ਤੇ ਨਹੀਂ ਵੜ੍ਹੇ ਕਿਉਂਕਿ ਉਹ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਏ।ਗੁੱਸੇ ਦਾ ਇੱਕ ਕਾਰਨ ਸ਼ਾਇਦ ਬੇਅਦਬੀ ਦਾ ਮੁੱਦਾ ਹੋ ਸਕਦਾ ਪਰ ਇੱਕ ਹੋਰ ਕਾਰਨ ਇਹ ਹੈ ਕਿ ਪਿਛਲੇ 10 ਸਾਲਾਂ 'ਚ ਜੋ ਹਾਲਾਤ ਬਣੇ ਹਨ, ਉਨ੍ਹਾਂ ਕਰਕੇ ਇਨ੍ਹਾਂ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਆਪਣੇ ਹਲਕੇ ਵਿੱਚ ਬਿਨਾਂ ਸੁਰੱਖਿਆ ਦੇ ਚਲੇ ਜਾਣ। ਪੰਜਾਬ ਬਹੁਤ ਛੋਟਾ ਹੈ ਅਤੇ ਲੋਕਾਂ ਨੂੰ ਪਤਾ ਹੁੰਦਾ ਹੈ ਕਿਹੜਾ ਨੇਤਾ ਕੀ ਕਰ ਰਿਹਾ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਇਸ ਦੇ ਨਾਲ ਹੀ ਲੋਕਾਂ ਦੇ ਸਵਾਲ ਬਦਲ ਗਏ ਹਨ, ਨੌਜਵਾਨ ਪੀੜ੍ਹੀ ਅਜੇ ਵੀ ਰੁਜ਼ਗਾਰ ਅਤੇ ਵਿਕਾਸ ਦੀ ਗੱਲ ਕਰਦੀ ਹੈ। ਨੌਜਵਾਨਾਂ ਦੇ ਮੁੱਦਿਆਂ ਤੋਂ ਮੁਨਕਰ ਹੋਣਾ ਵੀ ਇੱਕ ਕਾਰਨ ਹੋ ਸਕਦਾ ਹੈ। ਅਕਾਲੀ ਦਲ ਤਾਂ ਮਰਜੀੜਿਆਂ ਦੀ ਪਾਰਟੀ ਸੀ, ਅਤੇ ਲੋਕਾਂ ਦੇ ਮੁੱਦਿਆਂ ਨਾਲ ਜੁੜੀ ਪਾਰਟੀ ਸੀ ਤੇ ਇਸ ਵਿੱਚ ਕਬਜ਼ੇ ਵਾਲੀ ਗੱਲ ਨਹੀਂ ਸੀ। ਸਭ ਤੋਂ ਹੇਠਲੇ ਪੱਧਰ 'ਤੇ ਬਾਦਲ ਦੀ ਲੋਕਪ੍ਰਿਅਤਾਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਉਨ੍ਹਾਂ ਦੇ ਕਾਰਜਕਾਲ ਨੂੰ ਮੈਂ ਦੋ ਤਰ੍ਹਾਂ ਨਾਲ ਦੇਖਦਾ ਹਾਂ। 70 ਦੇ ਦਹਾਕੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਤਾਂ ਉਸ ਸਮੇਂ ਉਨ੍ਹਾਂ ਦਾ ਰੁਤਬਾ ਬੁਲੰਦੀਆਂ 'ਤੇ ਸੀ। Image copyright Getty Images ਪਰ ਪਹਿਲੀ ਵਾਰ ਹੋਇਆ ਕਿ 2017 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਲੋਕਪ੍ਰਿਅਤਾ ਸਭ ਤੋਂ ਹੇਠਲੇ ਪੱਧਰ 'ਤੇ ਦੇਖਣ ਨੂੰ ਮਿਲੀ। 1997 ਤੋਂ ਲੈ ਕੇ 2014 ਤੱਕ ਸਿਆਸਤਦਾਨਾਂ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੀ ਸਭ ਤੋਂ ਮੋਹਰੀ ਪਸੰਦ ਹੁੰਦੇ ਸਨ ਪਰ 2017 'ਚ ਉਨ੍ਹਾਂ ਦੀ ਲੋਕਪ੍ਰਿਅਤਾ ਦਾ ਪੱਧਰ ਬਹੁਤ ਹੇਠਾਂ ਆ ਗਿਆ ਅਤੇ ਉਸ ਦੇ ਕਾਰਨ ਵੀ ਇਹੀ ਹਨ ਜਿਹੜੇ ਇਨ੍ਹਾਂ ਦੀ ਹਾਰ ਦੇ ਹਨ।ਪ੍ਰਕਾਸ਼ ਸਿੰਘ ਬਾਦਲ ਵੱਲੋਂ ਟਕਸਾਲੀ ਲੀਡਰਾਂ ਜਿਵੇਂ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਨਾਉਣ ਦੀ ਕਾਫ਼ੀ ਕੋਸ਼ਿਸ਼ ਵੀ ਕੀਤੀ ਗਈ ਪਰ ਉਨ੍ਹਾਂ ਵੱਲੋਂ ਪਾਰਟੀ ਨੂੰ ਪਿਛਲੇ ਸਮੇਂ 'ਚ ਲਿਜਾਉਣ ਲਈ ਕੀਤੇ ਇਹ ਯਤਨ ਸਫ਼ਲ ਨਹੀਂ ਹੋਏ। ਉਨ੍ਹਾਂ ਵੱਲੋਂ ਪਟਿਆਲਾ ਵਿੱਚ ਕੀਤੀ ਗਈ ਰੈਲੀ 'ਚ ਵੀ ਬਹੁਤੇ ਲੀਡਰ ਨਹੀਂ ਪਹੁੰਚੇ।ਰਾਮ ਰਹੀਮ ਨੂੰ ਮਾਫ਼ੀ ਸਿਆਸੀ ਭੁੱਲਜੇਕਰ ਧਾਰਮਿਕ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਮੈਂ 2007 ਤੋਂ ਸੂਬੇ ਦੀਆਂ ਸਾਰੀਆਂ ਚੋਣਾਂ ਨੂੰ ਬਹੁਤ ਨੇੜਿਓਂ ਦੇਖਿਆ ਹੈ ਪਰ ਲੋਕ ਬਹੁਤ ਘੱਟ ਧਾਰਮਿਕ ਮੁੱਦਿਆਂ ਦੀ ਗੱਲ ਕਰਦੇ ਹਨ। ਲੋਕ ਅਜੇ ਵੀ ਆਰਥਿਕ, ਵਿਕਾਸ, ਰੁਜ਼ਗਾਰ, ਕਾਨੂੰਨ-ਪ੍ਰਬੰਧ ਅਤੇ ਸਿਸਟਮ ਦੀ ਗੱਲ ਕਰਦੇ ਹਨ ਪਰ ਬੇਅਦਬੀ ਦਾ ਮੁੱਦਾ ਕਦੇ ਵੀ ਸਿਆਸਤ ਦਾ ਐਨਾ ਵੱਡਾ ਹਿੱਸਾ ਨਹੀਂ ਬਣਿਆ।ਪਿਛਲੇ 20 ਸਾਲਾਂ ਵਿੱਚ ਧਾਰਮਿਕ ਮੁੱਦਾ ਕਦੇ ਵੀ ਸਿਆਸਤ ਦਾ ਹਿੱਸਾ ਨਹੀਂ ਬਣਿਆ ਤੇ ਸ਼ਾਇਦ ਅੱਗੇ ਵੀ ਨਹੀਂ ਬਣੇਗਾ। ਪਰ ਇਸ ਨਾਲ ਸੱਤਾਧਾਰੀ ਪਾਰਟੀ ਨੂੰ ਵੀ ਇੱਕ ਮੌਕਾ ਜ਼ਰੂਰ ਮਿਲ ਗਿਆ ਹੈ। ਸੱਤਾਧਾਰੀ ਪਾਰਟੀ ਨੂੰ ਇਹ ਲਗਦਾ ਹੈ ਕਿ ਇਹੀ ਇੱਕ ਮੁੱਦਾ ਹੈ ਜਿਸ ਨਾਲ ਉਹ ਅਕਾਲੀ ਦਲ ਦਾ ਉਤਸ਼ਾਹ ਘਟਾ ਸਕਦੇ ਹਨ ਜਾਂ ਉਨ੍ਹਾਂ ਨੂੰ ਪਿੱਛੇ ਧੱਕ ਸਕਦੇ ਹਨ।ਇਹ ਵੀ ਪੜ੍ਹੋ:ਨਿਊ ਕੈਲੇਡੋਨੀਆ ਨੇ ਮੋੜੀ ਦਰਵਾਜ਼ੇ 'ਤੇ ਆਈ 'ਆਜ਼ਾਦੀ' ਆਦਮਖੋਰ ਬਾਘਣੀ ਦਾ ਇੰਝ ਕੀਤਾ ਗਿਆ ਸ਼ਿਕਾਰਗਰਭ ਵਿੱਚ ਵੀ ਬੱਚੇ ਤੱਕ ਕਿਵੇਂ ਪਹੁੰਚ ਜਾਂਦਾ ਹੈ ਪ੍ਰਦੂਸ਼ਣ ਪਰ ਰਾਮ ਰਹੀਮ ਨੂੰ ਮਾਫ਼ੀ ਦੇਣ ਦਾ ਮੁੱਦਾ ਅਕਾਲੀ ਦਲ ਦੀ ਇੱਕ ਵੱਡੀ ਸਿਆਸੀ ਭੁੱਲ ਸੀ ਹੋ ਸਕਦਾ ਹੈ ਇਸਦਾ ਮੁੱਲ ਇਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਉਤਾਰਨਾ ਪਵੇ। ਇਸ ਮੁੱਦੇ 'ਤੇ ਅਕਾਲੀ ਦਲ ਦੇ ਵੱਖਰੇ-ਵੱਖਰੇ ਬਿਆਨਾਂ ਨੂੰ ਲੋਕਾਂ ਨੇ ਬਹੁਤਾ ਸਵੀਕਾਰ ਨਹੀਂ ਕੀਤਾ। ਇਹ ਮੁੱਦਾ ਇਸ ਵੇਲੇ ਅਕਾਲੀ ਦਲ ਦੇ ਗਲੇ ਦਾ ਫਾਹਾ ਬਣਿਆ ਹੋਇਆ ਹੈ।ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਪੋਰਨ ਦੇਖਣ ਦਾ ਤੁਹਾਡੀ ਸਿਹਤ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ ਨਵੀਨ ਨੇਗੀ ਬੀਬੀਸੀ ਪੱਤਰਕਾਰ 4 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46082033 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright iStock/bbc three ਫੋਟੋ ਕੈਪਸ਼ਨ ਦੂਰਸੰਚਾਰ ਵਿਭਾਗ ਨੇ ਇੰਟਰਨੈੱਟ ਸੇਵਾ ਕੰਪਨੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ 827 ਪੋਰਨ ਸਾਈਟਾਂ ਨੂੰ ਬਲਾਕ ਕਰ ਦੇਣ 1. ਕੀ ਤੁਸੀਂ ਕਦੇ ਕੋਈ 'ਨੀਲੀ ਫ਼ਿਲਮ'/ ਪੋਰਨ ਵੀਡੀਓ ਦੇਖੀ ਹੈ? 2. ਯਾਦ ਹੈ ਪਹਿਲੀ ਵਾਰ ਪੋਰਨ ਫ਼ਿਲਮ ਦੇਖਣ ਵੇਲੇ ਤੁਹਾਡੀ ਉਮਰ ਕਿੰਨੀ ਸੀ? 3. ਹਫ਼ਤੇ 'ਚ ਕਿੰਨੀ ਵਾਰ ਪੋਰਨ ਵੈੱਬਸਾਈਟ ਖੋਲਦੇ ਹੋ?ਅਜਿਹੇ ਸਵਾਲਾਂ ਦੇ ਖੁੱਲ੍ਹ ਕੇ ਜਵਾਬ ਦੇਣਾ ਸੌਖਾ ਨਹੀਂ। ਹੋ ਸਕਦਾ ਹੈ ਕਿ ਕੋਈ ਪਹਿਲੇ ਦੋ ਸਵਾਲਾਂ ਦੇ ਜਵਾਬ ਦੇ ਵੀ ਦੇਵੇ; ਪਰ ਤੀਜੇ ਸਵਾਲ ਦੇ ਜਵਾਬ ਵਜੋਂ ਜ਼ਰਾ ਮੁਸਕੁਰਾਏ ਤੇ ਗੱਲ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕਰੇ।ਜਵਾਬ ਕੋਈ ਦੇਵੇ ਜਾਂ ਨਾ ਦੇਵੇ ਪਰ ਜਦੋਂ ਵੀ ਪੋਰਨ ਸਾਈਟਾਂ ਉੱਪਰ ਪਾਬੰਦੀ ਲੱਗਣ ਦੀ ਗੱਲ ਚਲਦੀ ਹੈ ਤਾਂ ਕਈਆਂ ਦੇ ਚਹਿਰੇ ਲਮਕ ਜਾਂਦੇ ਹਨ। ਦਰਅਸਲ ਭਾਰਤ ਦੇ ਦੂਰਸੰਚਾਰ ਵਿਭਾਗ ਨੇ ਇੰਟਰਨੈੱਟ ਸੇਵਾ ਕੰਪਨੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ 827 ਪੋਰਨ ਸਾਈਟਾਂ ਨੂੰ ਬਲਾਕ ਕਰ ਦੇਣ। ਇਹ ਵੀ ਪੜ੍ਹੋਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ ਕੀ ਖ਼ਤਮ ਹੋ ਗਈ 'ਆਪ' 'ਚ ਏਕਤਾ ਦੀ ਸੰਭਾਵਨਾਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਇਹ ਹਦਾਇਤ ਉੱਤਰਾਖੰਡ ਹਾਈ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ ਆਈ ਹੈ। ਅਦਾਲਤ ਨੇ ਇੰਨ੍ਹਾਂ ਸਾਈਟਾਂ ਨੂੰ ਬੰਦ ਕਰਨ ਦੀ ਗੱਲ ਇੱਕ ਬਲਾਤਕਾਰ ਦੇ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਕਹੀ ਸੀ। ਇਸ ਮਾਮਲੇ 'ਚ ਸੁਣਵਾਈ ਦੌਰਾਨ ਮੁਲਜ਼ਮ ਨੇ ਕਿਹਾ ਸੀ ਕਿ ਉਸ ਨੇ ਰੇਪ ਕਰਨ ਤੋਂ ਪਹਿਲਾਂ ਪੋਰਨ ਵੀਡੀਓ ਦੇਖਿਆ ਸੀ।ਇਸ ਤੋਂ ਬਾਅਦ ਲੋਕਾਂ ਨੇ #PORNBAN ਦੇ ਨਾਲ ਕਈ ਪ੍ਰਤੀਕਰਮ ਦਿੱਤੇ। Image Copyright @blah_blah_nari @blah_blah_nari Image Copyright @blah_blah_nari @blah_blah_nari Image Copyright @nirdeshakikeeda @nirdeshakikeeda Image Copyright @nirdeshakikeeda @nirdeshakikeeda ਕਿੰਨਾ ਕੁ ਦੇਖਿਆ ਜਾਂਦਾ ਹੈ ਪੋਰਨ?ਸਾਲ 2015 'ਚ ਵੀ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ 'ਤੇ ਕਰੀਬ 850 ਪੋਰਨ ਵੈੱਬਸਾਈਟਾਂ ਬੰਦ ਕਰ ਦਿੱਤੀਆਂ ਸਨ। ਪਰ ਥੋੜ੍ਹੀ ਦੇਰ ਬਾਅਦ ਹੀ ਨਵੀਆਂ ਵੈੱਬਸਾਈਟਾਂ ਆ ਗਈਆਂ।ਦੁਨੀਆਂ ਭਰ 'ਚ ਪੋਰਨ ਫਿਲਮਾਂ ਉਪਲਭਧ ਕਰਾਉਣ ਵਾਲੀ ਸਾਈਟ ਪੋਰਨਹਬ ਦੇ ਇੱਕ ਸਰਵੇਖਣ 'ਚ ਸਾਹਮਣੇ ਆਇਆ ਸੀ ਕਿ ਸਾਲ 2017 ਵਿੱਚ ਭਾਰਤ 'ਚ ਪੋਰਨ ਵੀਡੀਓ ਦੇਖਣ 'ਚ 75 ਫ਼ੀਸਦ ਵਾਧਾ ਹੋਇਆ। Image copyright PUNEET BARNALA ਫੋਟੋ ਕੈਪਸ਼ਨ ਉੱਤਰਾਖੰਡ ਹਾਈ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ 857 ਪੋਰਨ ਸਾਈਟਾਂ ਬੰਦ ਕਰਨ ਦਾ ਹੁਕਮ ਇਸ ਦਾ ਵੱਡਾ ਕਾਰਨ ਹੈ ਮੋਬਾਈਲ ਇੰਟਰਨੈੱਟ/ਡਾਟਾ ਦਾ ਸਸਤਾ ਹੋਣਾ। ਦੁਨੀਆਂ 'ਚ ਭਾਰਤ ਪੋਰਨ ਦੇਖਣ ਦੇ ਮਾਮਲੇ 'ਚ ਤੀਜੇ ਪੜਾਅ 'ਤੇ ਹੈ। ਸਭ ਤੋਂ ਉੱਪਰ ਹੈ ਅਮਰੀਕਾ। ਫਿਰ ਨੰਬਰ ਆਉਂਦਾ ਹੈ ਯੂਕੇ ਦਾ।ਪੋਰਨ 'ਤੇ ਕੀ ਹੈ ਕਾਨੂੰਨ?ਜਦੋਂ ਕਿਸੇ ਖੇਤਰ ਵਿੱਚ ਕਿਸੇ ਚੀਜ਼ ਦੀ ਜ਼ਿਆਦਾ ਮੰਗ ਹੋਵੇ ਤਾਂ ਉਸ ਉੱਤੇ ਪਾਬੰਦੀ ਲਾਉਣਾ ਓਨਾ ਹੀ ਮੁਸ਼ਕਿਲ ਹੋ ਜਾਂਦਾ ਹੈ। ਕੁਝ ਇਹੀ ਹਾਲ ਭਾਰਤ ਵਿੱਚ ਪੋਰਨ ਬਾਰੇ ਕਿਹਾ ਜਾ ਸਕਦਾ ਹੈ।ਕੀ ਭਾਰਤ ਵਿੱਚ ਪੋਰਨ ਨੂੰ ਕਾਬੂ ਕਰਨ ਲਈ ਕੋਈ ਖਾਸ ਕਾਨੂੰਨ ਹੈ। ਇਸ ਵਿਸ਼ੇ ਵਿੱਚ ਸਾਈਬਰ ਮਾਮਲਿਆਂ ਦੇ ਮਾਹਿਰ ਪਵਨ ਦੁੱਗਲ ਦਾ ਮੰਨਣਾ ਹੈ ਕਿ ਭਾਰਤ ਵਿੱਚ ਫਿਲਹਾਲ ਪੋਰਨ ਨੂੰ ਕਾਬੂ ਕਰਨ ਲਈ ਕੋਈ ਖਾਸ ਕਾਨੂੰਨ ਨਹੀਂ ਹੈ।ਪਵਨ ਦੁੱਗਲ ਕਹਿੰਦੇ ਹਨ, ''ਕੁਝ ਕਾਨੂੰਨ ਅਜਿਹੇ ਹਨ ਜੋ ਪੋਰਨੋਗ੍ਰਾਫੀ 'ਤੇ ਵੀ ਲਾਗੂ ਹੋ ਸਕਦੇ ਹਨ। ਜਿਵੇਂ ਸੂਚਨਾ ਤਕਨੀਕੀ ਕਾਨੂੰਨ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਅਸ਼ਲੀਲ ਇਲੈਟ੍ਰੋਨਿਕ ਸਮੱਗਰੀ ਦਾ ਪ੍ਰਸਾਰਣ-ਟਰਾਂਸਮਿਸ਼ਨ ਜਾਂ ਅਜਿਹਾ ਕਰਨ ਵਿੱਚ ਮਦਦ ਕਰਨਾ ਗੈਰ-ਕਾਨੂੰਨੀ ਹੈ। ਇਸ ਵਿੱਚ ਪੰਜ ਸਾਲ ਦੀ ਸਜ਼ਾ ਅਤੇ ਤਿੰਨ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ।'' Image copyright PA ਫੋਟੋ ਕੈਪਸ਼ਨ ਸੂਚਨਾ ਤਕਨੀਕੀ ਕਾਨੂੰਨ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਅਸ਼ਲੀਲ ਇਲੈਕਟਰਾਨਿਕ ਸਮੱਗਰੀ ਦਾ ਪ੍ਰਸਾਰਣ-ਟਰਾਂਸਮਿਸ਼ਨ ਗੈਰ-ਕਾਨੂੰਨੀ ਹੈ ਪਵਨ ਦੁੱਗਲ ਦੱਸਦੇ ਹਨ ਕਿ ਅਸਲ ਵਿੱਚ ਇਹ ਦੱਸਣਾ ਕਾਫੀ ਮੁਸ਼ਕਿਲ ਹੈ ਕਿ ਕਿਸ ਤਰ੍ਹਾਂ ਸਮੱਗਰੀ ਕਿਸੇ ਦੇ ਮਨ ਤੇ ਦਿਮਾਗ ਉੱਤੇ ਕੀ ਅਸਰ ਕਰੇਗੀ। ਇਹੀ ਕਾਰਨ ਹੈ ਕਿ ਕਿਹੜੇ ਕੰਟੈਂਟ ਨੂੰ ਅਸ਼ਲੀਲ ਮੰਨਿਆ ਜਾਵੇ, ਇਸ ਦੀ ਪਰਿਭਾਸ਼ਾ ਕਰਨੀ ਕਾਫੀ ਔਖੀ ਹੈ। ਉਹ ਕਹਿੰਦੇ ਹਨ, ''ਅਸ਼ਲੀਲ ਸਮੱਗਰੀ ਵਿੱਚ ਸਿਰਫ਼ ਵੀਡੀਓ ਹੀ ਨਹੀਂ ਹੈ, ਇਸ ਵਿੱਚ ਤਸਵੀਰਾਂ-ਸਕੈੱਚ ਅਤੇ ਮੈਸੇਜ ਵੀ ਸ਼ਾਮਿਲ ਹਨ। ਉੱਥੇ ਹੀ ਚਾਈਲਡ ਪੋਰਨੋਗ੍ਰਾਫੀ 'ਤੇ ਤਾਂ ਉਸ ਸਮੱਗਰੀ ਨੂੰ ਦੇਖਣਾ ਵੀ ਗੈਰ-ਕਾਨੂੰਨੀ ਹੈ ਅਤੇ ਉਸ ਦੀ ਸਜ਼ਾ ਤੈਅ ਹੈ।''ਪੋਰਨ ਦਾ ਸਾਡੇ ਸਰੀਰ ਉੱਤੇ ਅਸਰ ਪਵਨ ਦੁੱਗਲ ਇੱਕ ਗੱਲ ਸਪੱਸ਼ਟ ਕਰਦੇ ਹਨ ਕਿ ਕੋਈ ਵੀ ਸਮੱਗਰੀ ਦਾ ਕਿਸੇ ਵਿਅਕਤੀ ਉੱਤੇ ਕੀ ਅਸਰ ਪਏਗਾ ਇਸ ਨੂੰ ਕੋਈ ਨਹੀਂ ਦੱਸ ਸਕਦਾ ਹੈ ਅਤੇ ਇਸ ਨੂੰ ਕਾਨੂੰਨ ਦੀਆਂ ਕਿਤਾਬਾਂ ਵਿੱਚ ਵੀ ਸਾਫ-ਸਾਫ ਲਿੱਖਣਾ ਔਖਾ ਹੁੰਦਾ ਹੈ।ਅਜਿਹੇ ਵਿੱਚ ਸਵਾਲ ਇਹ ਵੀ ਬਣਦਾ ਹੈ ਕਿ ਪੋਰਨ ਦੇਖਣ ਦਾ ਸਾਡੇ ਸਰੀਰ ਉੱਤੇ ਕਿਵੇਂ ਦਾ ਅਸਰ ਪੈਂਦਾ ਹੈ? ਇਸ 'ਤੇ ਸੈਕਸੋਲਾਜਿਸਟ ਵਿਨੋਦ ਰਾਣਾ ਕਹਿੰਦੇ ਹਨ ਕਿ ਜਿਸ ਦੇਸ ਵਿੱਚ ਸੈਕਸ ਐਜੂਕੇਸ਼ਨ ਦੇ ਨਾਂ 'ਤੇ ਕੁਝ ਵੀ ਨਹੀਂ ਦੱਸਿਆ ਜਾਂਦਾ, ਉੱਥੇ ਲੋਕਾਂ ਕੋਲ ਪੋਰਨ ਹੀ ਬਚਦਾ ਹੈ।ਇਹ ਵੀ ਪੜ੍ਹੋ:ਬਾਗੀ ਅਕਾਲੀਆਂ 'ਚੋਂ ਸੇਖਵਾਂ ਨੂੰ ਪਾਰਟੀ ਨੇ ਇਹ ਕਹਿ ਕੇ ਕੱਢਿਆ 'ਰਫ਼ਾਲ ਸਮਝੌਤੇ ਵਿੱਚ ਕੋਈ ਵਿਚੋਲਾ ਨਹੀਂ ''ਤੇਜ਼ਾਬ ਵਿਚ ਸੁੱਟੇ ਗਏ ਸਨ ਲਾਸ਼ ਦੇ ਟੁਕੜੇ ਕਰਕੇ' ਵਿਨੋਦ ਕਹਿੰਦੇ ਹਨ, '' ਪੋਰਨ ਦੇਖਣ ਦੇ ਫਾਇਦੇ ਅਤੇ ਨੁਕਸਾਨ ਦੋਨੋਂ ਹੁੰਦੇ ਹਨ। ਫਾਇਦਾ ਇਸ ਲਿਹਾਜ਼ ਨਾਲ ਕਿ ਸਾਡੇ ਦੇਸ ਵਿੱਚ ਸੈਕਸ ਇੱਕ ਟੈਬੂ ਹੈ, ਇਸ ਲਈ ਲੋਕ ਸੈਕਸ ਐਜੂਕੇਸ਼ਨ ਦੇ ਨਾਮ 'ਤੇ ਪੋਰਨ ਦੁਆਰਾ ਹੀ ਸਾਰੀਆਂ ਚੀਜ਼ਾਂ ਸਿੱਖਦੇ ਹਨ। ਨੁਕਸਾਨਦਾਇਕ ਇਸ ਲਈ ਕਿ ਇਸ ਦੀ ਸਹੀ ਜਾਣਕਾਰੀ ਨਾ ਹੋਣ 'ਤੇ ਪੋਰਨ ਵੀਡੀਓ ਤੋਂ ਪ੍ਰੇਰਿਤ ਹੋ ਕੇ ਗਲਤ ਧਾਰਣਾ ਵੀ ਬਣਾ ਲੈਂਦੇ ਹਨ।'' Image copyright PUNEET BARNALA ਫੋਟੋ ਕੈਪਸ਼ਨ ਸਾਈਬਰ ਮਾਹਿਰ ਪਵਨ ਦੁੱਗਲ ਅਨੁਸਾਰ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ ਕਿ ਉਹ ਘੱਟੋ-ਘੱਟ ਪੋਰਨੋਗਰਾਫਿਕ ਵੈੱਬਸਾਈਟਾਂ 'ਤੇ ਜਾਣ ਵਿਨੋਦ ਦਾ ਮੰਨਣਾ ਹੈ ਕਿ ਬਾਲਗ ਉਮਰ ਦਾ ਕੋਈ ਵਿਅਕਤੀ ਜੇ ਪੋਰਨ ਸਮੱਗਰੀ ਦੇਖ ਰਿਹਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਹੈ। ਉਹ ਕਹਿੰਦੇ ਹਨ, ''ਸਾਡੇ ਦੇਸ ਵਿੱਚ ਕਾਮਸੂਤਰ ਲਿਖਿਆ ਗਿਆ, ਇੱਥੇ ਖਜ਼ਰਾਹੋ ਦੇ ਮੰਦਿਰਾਂ 'ਚ ਸੈਕਸ ਨਾਲ ਜੁੜੇ ਦ੍ਰਿਸ਼ ਹਨ। ਅਜਿਹੇ ਵਿੱਚ ਅਸੀਂ ਇਨ੍ਹਾਂ ਵੈੱਬਸਾਈਟਸ ਨੂੰ ਕਿੰਨਾ ਕਾਬੂ ਕਰ ਸਕਦੇ ਹਾਂ। ਜੇ ਪੋਰਨ ਦੇਖਣ ਕਾਰਨ ਕੋਈ ਬਲਾਤਕਾਰ ਕਰ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਸਰਕਾਰ ਨੂੰ ਨਸ਼ਿਆਂ ਨਾਲ ਜੁੜੀਆਂ ਚੀਜ਼ਾਂ ਉੱਤੇ ਪਾਬੰਦੀ ਲਾਉਣੀ ਚਾਹੀਦਾ ਹੈ, ਕਿਉਂਕਿ ਬਲਾਤਕਾਰ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਇਹੀ ਹੁੰਦੀ ਹੈ।''ਕੀ ਪੋਰਨ ਉੱਤੇ ਕਾਬੂ ਪਾਉਣਾ ਸੰਭਵ ਹੈ?ਪੋਰਨ ਵੈੱਬਸਾਈਟਾਂ ਉੱਤੇ ਪਾਬੰਦੀ ਦੀ ਗੱਲ ਸਾਹਮਣੇ ਆਉਂਦਿਆਂ ਹੀ ਪੋਰਨਹੱਬ ਨੇ ਆਪਣੀ ਇੱਕ ਦੂਜੀ ਵੈੱਬਸਾਈਟ ਭਾਰਤੀ ਦਰਸ਼ਕਾਂ ਲਈ ਤਿਆਰ ਕਰ ਦਿੱਤੀ।ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਉੱਤੇ ਵੀ ਦਿੱਤੀ। Image Copyright @Pornhub @Pornhub Image Copyright @Pornhub @Pornhub ਪੋਰਨਹੱਬ ਦੀ ਤਰ੍ਹਾਂ ਹੀ ਕਈ ਵੈੱਬਸਾਈਟਾਂ ਹਨ ਜੋ ਪਾਬੰਦੀ ਲੱਗਣ ਦੇ ਬਾਵਜੂਦ ਦੇਸ ਵਿੱਚ ਪੋਰਨ ਸਮੱਗਰੀ ਉਪਲਬੱਧ ਕਰਵਾ ਦਿੰਦੀਆਂ ਹਨ। ਅਖੀਰ ਇਹ ਸੰਭਵ ਕਿੰਵੇਂ ਹੈ।ਇਸ ਉੱਤੇ ਪਵਨ ਦੁੱਗਲ ਦੱਸਦੇ ਹਨ, ''ਅਸਲ ਵਿੱਚ ਭਾਰਤ ਵਿੱਚ ਜੋ ਵੀ ਪੋਰਨ ਸਮੱਗਰੀ ਉਪਲੱਬਧ ਕਰਵਾਈ ਜਾਂਦੀ ਹੈ ਇਸ ਵਿੱਚ ਬਹੁਤ ਵੱਡਾ ਹਿੱਸਾ ਵਿਦੇਸ਼ੀ ਵੈੱਬਸਾਈਟਾਂ ਦਾ ਹੁੰਦਾ ਹੈ। ਅਜਿਹੇ ਵਿੱਚ ਉਹ ਸਿੱਧੇ-ਸਿੱਧੇ ਭਾਰਤੀ ਕਾਨੂੰਨ ਅਧੀਨ ਨਹੀਂ ਆਉਂਦੀਆਂ। ਜੇ ਕਿਸੇ ਵੈੱਬਸਾਈਟ ਨੂੰ ਬੈਨ ਕੀਤਾ ਵੀ ਜਾਂਦਾ ਹੈ ਤਾਂ ਇੰਟਰਨੈੱਟ ਵਿੱਚ ਦੁਨੀਆ ਇੰਨੀ ਵੱਡੀ ਹੈ ਕਿ ਕੋਈ ਵੀ ਇਸ ਨੂੰ ਸਰਹੱਦਾਂ ਵਿੱਚ ਬੰਨ੍ਹ ਨਹੀਂ ਸਕਦਾ। ਇਹੀ ਕਾਰਨ ਹੈ ਕਿ ਪੋਰਨ ਵੈੱਬਸਾਈਟਾਂ ਉੱਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਦੁਬਾਰਾ ਕੁਝ ਫੇਰਬਦਲ ਦੇ ਨਾਲ ਉਪਲੱਬਧ ਹੋ ਜਾਂਦੀ ਹੈ।''ਸਾਈਬਰ ਮਾਹਿਰ ਪਵਨ ਦੁੱਗਲ ਅਤੇ ਸੈਕਸੋਲਾਜਿਸਟ ਵਿਨੋਦ ਰੈਨਾ ਦੋਨਾਂ ਦਾ ਮੰਨਣਾ ਹੈ ਕਿ ਭਾਰਤ ਵਰਗੇ ਵੱਡੇ ਲੋਕਤੰਤਰ ਵਿੱਚ ਇੰਟਰਨੈੱਟ 'ਤੇ ਕਿਸੇ ਸਮੱਗਰੀ ਨੂੰ ਰੋਕ ਪਾਉਣਾ ਸਚਮੁੱਚ ਅਸੰਭਵ ਹੈ। Image copyright Getty Images ਫੋਟੋ ਕੈਪਸ਼ਨ ਅਸ਼ਲੀਲ ਇਲੈਕਟਰੋਨਿਕ ਸਮੱਗਰੀ ਦਾ ਪ੍ਰਸਾਰਨ ਕਰਨ ਤੇ ਪੰਜ ਸਾਲ ਦੀ ਸਜ਼ਾ ਅਤੇ ਤਿੰਨ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ ਤਾਂ ਇਸ ਦਾ ਹੱਲ ਕੀ ਹੋਣਾ ਚਾਹੀਦਾ ਹੈ? ਇਸ 'ਤੇ ਦੋਹਾਂ ਹੀ ਮਾਹਿਰਾਂ ਦੀ ਇੱਕ ਰਾਇ ਹੈ ਜਾਗਰੂਕਤਾ। ਵਿਨੋਦ ਰੈਨਾ ਕਹਿੰਦੇ ਹਨ ਕਿ ਸਕੂਲੀ ਪਾਠਕ੍ਰਮ ਵਿੱਚ 6ਵੀਂ ਦੇ ਬਾਅਦ ਹੀ ਸੈਕਸ ਨਾਲ ਜੁੜੀ ਪੜ੍ਹਾਈ ਸ਼ੁਰੂ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਵਿਦਿਆਰਥੀ ਵੱਡੇ ਹੋ ਕੇ ਗਲਤ ਰਾਹ ਉੱਤੇ ਨਹੀਂ ਜਾਣਗੇ ਅਤੇ ਸਹੀ ਜਾਣਕਾਰੀ ਹਾਸਿਲ ਕਰ ਸਕਣਗੇ।ਇਹ ਵੀ ਪੜ੍ਹੋ:ਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ '84 ਕਤਲੇਆਮ ਦੀ ਰਾਖ਼ 'ਚੋ ਨਿਕਲ ਕੇ ਕਿਵੇਂ 'ਰਾਜਾ' ਬਣਿਆ ਪਾਲੀਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਉੱਥੇ ਹੀ ਪਵਨ ਦੁੱਗਲ ਕਹਿੰਦੇ ਹਨ ਕਿ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ ਕਿ ਉਹ ਘੱਟੋ-ਘੱਟ ਪੋਰਨੋਗਰਾਫਿਕ ਵੈੱਬਸਾਈਟਾਂ 'ਤੇ ਜਾਣ ਹਨ ਕਿਉਂਕਿ ਇਨ੍ਹਾਂ ਵੈੱਬਸਾਈਟਾਂ ਵਿੱਚ ਬਹੁਤ ਸਾਰੇ ਅਜਿਹੇ ਲਿੰਕ ਹੁੰਦੇ ਹਨ ਜੋ ਧੋਖਾਧੜੀ ਨਾਲ ਜੁੜੇ ਹੁੰਦੇ ਹਨ। ਲੋਕ ਅਕਸਰ ਪੋਰਨ ਦੇਖਣ ਦੇ ਨਾਲ-ਨਾਲ ਇਸ ਧੋਖੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ।ਕੁਲ ਮਿਲਾ ਕੇ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਭਲੇ ਹੀ ਲੱਗਦੀਆਂ ਰਹਿੰਦੀਆਂ ਹੋਣ ਪਰ ਇਨ੍ਹਾਂ ਉੱਤੇ ਸਰਕਾਰੀ ਫਾਹਾ ਨਹੀਂ ਪਾਇਆ ਜਾ ਸਕਦਾ।ਇਹ ਵੀਡੀਓ ਵੀ ਜ਼ਰੂਰ ਦੇਖੋ Sorry, this Youtube post is currently unavailable. Sorry, this Youtube post is currently unavailable.(ਬੀਬੀਸੀ ਪੰਜਾਬੀ ਨਾਲ , , , 'ਤੇ ਜੁੜੋ।) ",False " ਮਨੀਲਾ ਵਿੱਚ ਲੋਕ ਰੇਲਗੱਡੀਆਂ ਦੀਆਂ ਪਟੜੀਆਂ 'ਤੇ ਲੋਕ ਇਹ ਟਰਾਲੀਆਂ ਚਲਾਉਂਦੇ ਹਨ, ਜਿਸ ਲਈ ਲੋਕ ਪ੍ਰਤੀ ਕਿਲੋਮੀਟਰ ਦੋ ਸੈਂਟ ਕਮਾਉਣ ਲਈ ਇਹ ਜੋਖ਼ਮ ਲੈਂਦੇ ਹਨ।ਇਸ ਦੌਰਾਨ ਸਭ ਤੋਂ ਵੱਧ ਖ਼ਤਰਾ ਪੁਲਾਂ 'ਤੇ ਹੰਦਾ ਹੈ। ਜਿੱਥੇ ਜੇਕਰ ਰੇਲਗੱਡੀ ਤੋਂ ਬਚਣਾ ਹੋਵੇ ਤਾਂ ਸਿੱਧਾ 30 ਮੀਟਰ ਡੂੰਘੀ ਨਦੀ ’ਚ ਛਾਲ੍ਹ ਮਾਰਨੀ ਪਵੇਗੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੱਛਮੀ ਬੰਗਾਲ 'ਚ 'ਮੁਸਲਿਮ ਅੱਤਵਾਦ' ਵਾਲੇ ਵੀਡੀਓ ਦੀ ਕੀ ਹੈ ਹਕੀਕਤ ਫ਼ੈਕਟ ਚੈੱਕ ਟੀਮ ਬੀਬੀਸੀ ਨਿਊਜ਼ 13 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46849953 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਇਸ ਵੀਡੀਓ ਨੂੰ ਪੱਛਮ ਬੰਗਾਲ ਦਾ ਕਹਿ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਹਿੰਸਕ ਵੀਡੀਓ 'ਪੱਛਮੀ ਬੰਗਾਲ 'ਚ ਇਸਲਾਮਿਕ ਅੱਤਵਾਦ' ਦੀ ਇੱਕ ਝਲਕ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।ਲਗਭਗ ਸਵਾ ਦੋ ਮਿੰਟ ਦੇ ਇਸ ਵੀਡੀਓ 'ਚ ਅਫ਼ਰਾ-ਤਫ਼ਰੀ ਸਾਫ਼ ਦੇਖੀ ਜਾ ਸਕਦੀ ਹੈ। ਵੀਡੀਓ 'ਚ ਦਿਖ ਰਹੀ ਭੀੜ 'ਚ ਜ਼ਿਆਦਾਤਰ ਲੋਕਾਂ ਨੇ ਕੁਰਤੇ-ਪਜਾਮੇ ਅਤੇ ਟੋਪੀਆਂ ਪਹਿਨੀਆਂ ਹੋਈਆਂ ਹਨ ਅਤੇ ਉਹ ਇੱਕ ਗਲੀ ਦੇ ਵਿੱਚ ਭੰਨ-ਤੋੜ ਕਰ ਰਹੇ ਹਨ।ਇਹ ਵੀ ਜ਼ਰੂਰ ਪੜ੍ਹੋ: ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਰਾਮ ਰਹੀਮ ਪੱਤਰਕਾਰ ਛੱਤਰਪਤੀ ਦੇ ਕਤਲ ਦਾ ਦੋਸ਼ੀਜਿਹੜੇ ਫ਼ੇਸਬੁੱਕ ਪੇਜਾਂ 'ਤੇ ਅਤੇ ਗਰੁੱਪਾਂ 'ਚ ਇਹ ਵੀਡੀਓ ਸ਼ੇਅਰ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਕਈਆਂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਇਹ ਵੀਡੀਓ ਵਟਸਐਪ 'ਤੇ ਮਿਲਿਆ।ਪਰ ਜਿਨ੍ਹਾਂ ਨੇ ਵੀ ਇਸ ਵੀਡੀਓ ਨੂੰ ਜਨਤਕ ਤੌਰ 'ਤੇ ਸ਼ੇਅਰ ਕੀਤਾ ਹੈ, ਉਨ੍ਹਾਂ ਨੇ ਇਸ ਵੀਡੀਓ ਨੂੰ ਪੱਛਮ ਬੰਗਾਲ ਦਾ ਦੱਸਿਆ ਹੈ।ਅਜਿਹੇ ਹੀ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, ''2019 'ਚ ਜਿਨ੍ਹਾਂ ਨੂੰ ਬੀਜੇਪੀ ਨੂੰ ਚੁਣਨ ਵਿੱਚ ਪਰੇਸ਼ਾਨੀ ਹੋਵੇ ਉਹ ਇਹ ਭਵਿੱਖ ਚੁਣਨ ਲਈ ਤਿਆਰ ਰਹਿਣ। ਬੰਗਾਲ 'ਚ ਇਸਲਾਮਿਕ ਟੈਰਰ ਦੀ ਇੱਕ ਛੋਟੀ ਜਿਹੀ ਝਲਕ ਪੇਸ਼ ਹੈ। ਹੋਰ ਲੋਕਾਂ ਨੂੰ ਦਿਖਾਓ, ਤਾਂ ਜੋ ਲੋਕ ਜਾਗਰੂਕ ਹੋ ਸਕਣ।''ਬਿਲਕੁਲ ਇਸੇ ਸੁਨੇਹੇ ਦੇ ਨਾਲ ਇਹ ਵੀਡੀਓ 'ਰੀਸਜ੍ਰੇਂਟ ਧਰਮ' ਨਾਂ ਦੇ ਕਥਿਤ ਧਾਰਮਿਕ ਗਰੁੱਪ 'ਚ ਵੀ ਪੋਸਟ ਕੀਤਾ ਗਿਆ ਹੈ, ਜਿੱਥੇ ਇਸ ਵੀਡੀਓ ਨੂੰ 46 ਹਜ਼ਾਰ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ 1,800 ਤੋਂ ਵੱਧ ਲੋਕ ਇਸਨੂੰ ਸ਼ੇਅਰ ਕਰ ਚੁੱਕੇ ਹਨ।ਸ਼ੁੱਕਰਵਾਰ (11 ਜਨਵਰੀ, 2019) ਨੂੰ ਵੀ ਕੁਝ ਨਵੇਂ ਫ਼ੇਸਬੁੱਕ ਪੇਜਾਂ 'ਤੇ ਮੋਬਾਈਲ ਨਾਲ ਬਣਾਈ ਗਈ ਇਹ ਵੀਡੀਓ ਪੋਸਟ ਕੀਤੀ ਗਈ ਹੈ।ਪਰ ਇਸ ਵੀਡੀਓ ਦੇ ਨਾਲ ਜੋ ਵੀ ਦਾਅਵੇ ਕੀਤੇ ਗਏ ਹਨ, ਉਹ ਸਾਰੇ ਗ਼ਲਤ ਹਨ। ਇਹ ਵੀਡੀਓ ਮੁਸਲਮਾਨਾਂ ਵਿਚਾਲੇ ਮੁਸਲਮਾਨਾਂ ਵੱਲੋਂ ਕੀਤੀ ਗਈ ਹਿੰਸਾ ਦਾ ਜ਼ਰੂਰ ਹੈ, ਪਰ ਇਸ ਪਿੱਛੇ ਦੀ ਕਹਾਣੀ ਕੁਝ ਹੋਰ ਹੈ। ਫੋਟੋ ਕੈਪਸ਼ਨ ਟਵਿੱਟਰ 'ਤੇ ਕੁਝ ਇਸ ਤਰ੍ਹਾਂ ਸਾਂਝਾ ਕੀਤਾ ਜਾ ਰਿਹਾ ਹੈ ਵੀਡੀਓ ਵੀਡੀਓ ਕਿਹੜੀ ਥਾਂ ਦਾ ਹੈ?ਰਿਵਰਸ ਸਰਚ ਤੋਂ ਪਤਾ ਲਗਦਾ ਹੈ ਕਿ ਇਹ ਵੀਡੀਓ ਫ਼ੇਸਬੁੱਕ 'ਤੇ ਦਸੰਬਰ 2018 ਤੋਂ ਸ਼ੇਅਰ ਕੀਤਾ ਜਾ ਰਿਹਾ ਹੈ, ਪਰ ਇਸ ਵੀਡੀਓ ਦੇ ਨਾਲ ਸਭ ਤੋਂ ਸ਼ੁਰੂਆਤੀ ਪੋਸਟ 'ਚ ਕਹਾਣੀ ਕੁਝ ਹੋਰ ਲਿਖੀ ਗਈ ਸੀ।ਬੰਗਲਾਦੇਸ਼ ਦੇ ਢਾਕਾ ਸ਼ਹਿਰ 'ਚ ਰਹਿਣ ਵਾਲੇ ਇੱਕ ਸ਼ਖ਼ਸ ਨੇ 1 ਦਸੰਬਰ 2018 ਨੂੰ ਇਹੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਸੀ, ''ਤਬਲੀਗੀ ਜਮਾਤ ਦੀਆਂ ਦੋ ਧਿਰਾਂ 'ਚ ਹਿੰਸਕ ਲੜਾਈ, ਮੌਲਾਨਾ ਸਾਦ ਦੇ ਸਮਰਥਕ ਇੱਕ ਪਾਸੇ ਹਨ ਅਤੇ ਦੂਜੇ ਪਾਸੇ ਉਹ ਹਨ ਜੋ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ। ਇਹ ਜਾਣਨਾ ਦੁੱਖ ਭਰਿਆ ਹੈ ਕਿ ਇਸ ਹਿੰਸਾ 'ਚ 200 ਤੋਂ ਵੱਧ ਲੋਕ ਗੰਭੀਰ ਰੂਪ 'ਚ ਜ਼ਖ਼ਮੀਂ ਹੋਏ ਹਨ।''ਬੰਗਲਾਦੇਸ਼ ਦੇ ਸਥਾਨਕ ਮੀਡੀਆ 'ਚ ਛਪੀਆਂ ਖ਼ਬਰਾਂ ਇਸ ਗੱਲ ਦੀ ਪੁਸ਼ਟੀ ਵੀ ਕਰਦੀਆਂ ਹਨ। ਇਨ੍ਹਾਂ ਰਿਪੋਰਟਾਂ ਦੇ ਮੁਤਾਬਕ ਇਹ ਘਟਨਾ ਤੁਰਾਗ ਨਦੀ ਦੇ ਘਾਟ ਨਾਲ ਲਗਦੇ ਟੋਂਗੀ ਇਲਾਕੇ 'ਚ ਸਥਿਤ ਬਿਸਵ ਇਜ਼ਤੇਮਾ ਗਰਾਊਂਡ ਦੇ ਕੋਲ ਦੀ ਹੈ।ਬੰਗਲਾਦੇਸ਼ੀ ਮੀਡੀਆ ਅਨੁਸਾਰ ਇਸ ਹਿੰਸਾ 'ਚ 55 ਸਾਲਾ ਬਿਲਾਲ ਹੁਸੈਨ ਦੀ ਮੌਤ ਹੋ ਗਈ ਸੀ ਅਤੇ 200 ਤੋਂ ਵੱਧ ਲੋਕ ਜ਼ਖ਼ਮੀਂ ਹੋਏ ਸਨ। ਜਾਣਕਾਰਾਂ ਮੁਤਾਬਕ ਬੰਗਲਾਦੇਸ਼ 'ਚ ਹੋਣ ਵਾਲੇ ਵਿਸਵ ਇਜ਼ਤੇਮਾ ਨੂੰ ਦੁਨੀਆ 'ਚ ਮੁਸਲਮਾਨਾਂ ਦੀ ਦੂਜੀ ਸਭ ਤੋਂ ਵੱਡੀ ਮਹਿਫ਼ਲ ਕਿਹਾ ਜਾਂਦਾ ਹੈ, ਜਿਸਦਾ ਪ੍ਰਬੰਧ ਤਬਲੀਗੀ ਜਮਾਤ ਕਰਦੀ ਹੈ।ਟੋਂਗੀ 'ਚ ਹੋਈ ਹਿੰਸਾ ਦੇ ਕੁਝ ਵੀਡੀਓ ਯੂ-ਟਿਊਬ 'ਤੇ ਵੀ ਪੋਸਟ ਕੀਤੇ ਗਏ ਸਨ, ਜਿਨ੍ਹਾਂ 'ਚ ਉਹ ਵੀਡੀਓ ਵੀ ਸ਼ਾਮਿਲ ਹੈ ਜਿਸ ਨੂੰ ਭਾਰਤ 'ਚ ਪੱਛਮੀ ਬੰਗਾਲ ਦਾ ਕਹਿ ਕੇ ਚਲਾਇਆ ਜਾ ਰਿਹਾ ਹੈ।ਇਹ ਵੀ ਜ਼ਰੂਰ ਪੜ੍ਹੋ:ਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਪਿੰਜਰ ਦਾ ਕੀ ਹੈ ਰਾਜ਼ਮਾਇਆਵਤੀ ਨੂੰ ਪੀਐੱਮ ਬਣਾਉਣ ਬਾਰੇ ਅਖਿਲੇਸ਼ ਨੇ ਕੀ ਕਿਹਾਕੀ ਬਾਲੀਵੁੱਡ ਨੇ ਮੋਦੀ ਅੱਗੇ ਰਾਮ ਮੰਦਿਰ ਦੀ ਮੰਗ ਰੱਖੀ?ਸਾਡੀ ਪੜਤਾਲ 'ਚ ਇਹ ਵੀ ਸਾਹਮਣੇ ਆਇਆ ਕਿ ਬੰਗਲਾਦੇਸ਼ ਦਾ ਇਹ ਪਹਿਲਾ ਵੀਡੀਓ ਨਹੀਂ ਹੈ ਜਿਸਨੂੰ ਪੱਛਮੀ ਬੰਗਾਲ ਦਾ ਕਹਿ ਕੇ ਸ਼ੇਅਰ ਕੀਤਾ ਗਿਆ।ਭਾਸ਼ਾ ਕਾਫ਼ੀ ਹੱਦ ਤੱਕ ਇੱਕੋ ਜਿਹੀ ਹੋਣ ਕਾਰਨ ਅਤੇ ਲੋਕਾਂ ਦਾ ਰੰਗ ਰੂਪ ਇੱਕੋ ਜਿਹਾ ਹੋਣ ਦੇ ਕਾਰਨ ਬੰਗਲਾਦੇਸ਼ੀ ਮੁਸਲਮਾਨਾਂ ਦੇ ਵੀਡੀਓਜ਼ ਪੱਛਮੀ ਬੰਗਾਲ ਦੇ ਮੁਸਲਮਾਨਾਂ ਦਾ ਕਹਿ ਕੇ ਸ਼ੇਅਰ ਕੀਤੇ ਜਾਂਦੇ ਰਹੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 26 ਨਵੰਬਰ ਨੂੰ ਮੁੰਬਈ ’ਤੇ ਹੋਏ ਅੱਤਵਾਦੀ ਹਮਲੇ ਨੂੰ 10 ਸਾਲ ਪੂਰੇ ਹੋ ਗਏ ਹਨ। ਜਿਨ੍ਹਾਂ ਕੱਟੜਪੰਥੀਆਂ ਨੇ ਇਸ ਹਮਲੇ ਨੂੰ ਅੰਜ਼ਾਮ ਦਿੱਤੀ ਸੀ ਉਹ ਸਮੁੰਦਰ ਰਾਹੀਆਂ ਭਾਰਤ ਆਏ ਸਨ। ਅਜਿਹੇ ਹਮਲੇ ਦੇ 10 ਸਾਲਾਂ ਬਾਅਦ ਭਾਰਤ ਦੀ ਸਮੁੰਦਰੀ ਸੁਰੱਖਿਆ ਕਿੰਨੀ ਬਿਹਤਰ ਹੋਈ ਹੈ ਇਸ ਬਾਰੇ ਬੀਬੀਸੀ ਦੇ ਪੱਤਰਕਾਰ ਜੁਗਲ ਪੁਰੋਹਿਤ ਨੇ ਭਾਰਤੀ ਜਲ ਸੈਨਾ ਦੇ ਮੁਖੀ ਐਡਮੀਰਲ ਸੁਨੀਲ ਲਾਂਬਾ ਨਾਲ ਵਿਸ਼ੇਸ਼ ਗੱਲਬਾਤ ਕੀਤੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਰਤਾਰਪੁਰ ਲਾਂਘਾ: ਨੀਂਹ ਪੱਥਰ ਸਮਾਗਮ ਦੀਆਂ ਕੁਝ ਦਿਲਚਸਪ ਤਸਵੀਰਾਂ 27 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46354829 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਡੇਰਾ ਬਾਬਾ ਨਾਨਕ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਇੱਕ ਸਮਾਗਮ ਦੌਰਾਨ ਨੀਂਹ ਪੱਥਰ ਰੱਖ ਦਿੱਤਾ ਗਿਆ। 90 ਮਿੰਟ ਦੇ ਇਸ ਸਮਾਗਮ ਦੌਰਾਨ ਥੋੜ੍ਹਾ ਡਰਾਮਾ ਵੀ ਹੋਇਆ ਅਤੇ ਕੁਝ ਦਿਲਚਸਪ ਤਸਵੀਰਾਂ ਵੀ ਸਾਹਮਣੇ ਆਈਆਂ ਹਨ।ਡੇਰਾ ਬਾਬਾ ਨਾਨਕ ਵਿੱਚ ਹੋਏ ਸਮਾਗਮ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਨੇਤਾ ਇੱਕ ਮੰਚ ਉੱਤੇ ਨਜ਼ਰ ਆਏ। Image copyright Getty Images ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ 1984 ਸਿੱਖ ਕਤਲੇਆਮ ਬਾਰੇ ਗੱਲ ਕਰਨ 'ਤੇ ਜਿੱਥੇ ਕਾਂਗਰਸ ਦੇ ਸਮਰਥਕਾਂ ਨੇ ਨਾਰਾਜ਼ਗੀ ਜਤਾਈ, ਉੱਥੇ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੁਆਰਾ ਨਸ਼ੇ ਦੀ ਗੱਲ ਕਰਨ 'ਤੇ ਅਕਾਲੀ ਦਲ ਵੱਲੋਂ ਨਾਅਰੇ ਲਗਾਏ ਗਏ। ਜਾਖੜ ਦੀ ਗੱਲ ਸੁਣ ਕੇ ਹਰਸਿਮਰਤ ਬਾਦਲ ਵੀ ਸਟੇਜ ਉੱਤੇ ਖੜੇ ਹੋ ਗਏ। ਉਸ ਸਮੇਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਵਜੇ ਸਾਂਪਲਾ ਨੇ ਉਨ੍ਹਾਂ ਨੂੰ ਬੈਠਣ ਲਈ ਕਿਹਾ।ਇਹ ਵੀ ਪੜ੍ਹੋ:ਕਰਤਾਰਪੁਰ ਲਾਂਘਾ: ਜਨਰਲ ਬਾਜਵਾ ਪੰਜਾਬ 'ਚ ਦਹਿਸ਼ਤੀ ਕਾਰਵਾਈ ਬੰਦ ਕਰੇ - ਕੈਪਟਨ'ਨਾ ਸੀ ਭੀੜ, ਨਾ ਨਵੇਂ ਮੁੱਦੇ ਤੇ ਨਾਅਰੇ ਵੀ ਹਾਈਜੈੱਕ ਹੋਏ'ਤੁਹਾਡਾ ਮੋਬਾਈਲ ਨੈਟਵਰਕ ਤੇਜ਼ ਹੈ ਜਾਂ ਵਾਈਫਾਈ? Image copyright Getty Images ਨੀਂਹ ਪੱਥਰ ਰੱਖਣ ਦੀ ਰਸਮ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਦਾ ਕੀਤੀ ਗਈ।ਉਨ੍ਹਾਂ ਕਿਹਾ ਕਿ ਭਾਰਤ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਚਾਹੁੰਦਾ ਹੈ। ਇਸ ਸਮਾਗਮ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ, ""ਗੁਰੂ ਸਾਹਿਬ ਨੇ ਖੁਦ ਮੋਦੀ ਜੀ ਤੋਂ ਇਹ ਕਾਰਜ ਕਰਵਾਇਆ ਹੈ। ਇਹ ਸਾਡੀ ਕੌੰਮ ਲਈ ਸਭ ਤੋਂ ਇਤਿਹਾਸਕ ਦਿਨ ਹੈ। ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਅਰਦਾਸ ਪੂਰੀ ਹੋਈ।"" Image copyright Getty Images ""ਜਿਸ ਥਾਂ ਤੋਂ ਸਾਨੂੰ 70 ਸਾਲ ਪਹਿਲਾਂ ਵਿਛੋੜਿਆ ਗਿਆ ਉਸ ਦੇ ਦਰਸ਼ਨ ਹੋਣਗੇ। 70 ਸਾਲਾਂ ਤੋਂ ਕੀਤੀ ਅਰਦਾਸ ਸਫਲ ਹੋ ਗਈ।""ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਂਹ ਪੱਥਰ 'ਤੇ ਲਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਵਾਂ 'ਤੇ ਇਤਰਾਜ਼ ਜਤਾਇਆ। Image copyright Getty Images ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸੀ ਤਾਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਉਨ੍ਹਾਂ ਨੂੰ ਦੇਸ ਧਰੋਹੀ ਤੱਕ ਕਹਿ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਉਹ ਆਪ ਪਾਕਿਸਤਾਨ ਜਾ ਰਹੇ ਹਨ। ਉੱਥੇ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਲਾਂਘਾ ਸਾਢੇ ਚਾਰ ਮਹੀਨੇ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਇੱਕ ਖ਼ਾਸ ਟਰੇਨ ਵੀ ਚਲਾਈ ਜਾਵੇਗੀ। Image copyright Getty Images ਭਾਰਤੀ ਸਰਹੱਦ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ 4 ਕਿਲੋਮੀਟਰ ਪਾਕਿਸਤਾਨ ਵੱਲ ਹੈ। ਇਸ ਵਿਚਾਲੇ ਰਾਵੀ ਦਰਿਆ ਅਤੇ ਵੇਈਂ ਨਦੀ ਪੈਂਦੀ ਹੈ ਅਤੇ ਅਜਿਹੇ ਵਿੱਚ ਜੇਕਰ ਗੁਰਦੁਆਰੇ ਤੱਕ ਲਾਂਘਾ ਬਣਾਉਣਾ ਹੈ ਤਾਂ ਇਨ੍ਹਾਂ ਉਪਰ 4 ਕਿਲੋਮੀਟਰ ਲੰਬਾ ਪੁਲ ਉਸਾਰਨ ਦੀ ਲੋੜ ਹੈ।ਇਹ ਵੀ ਪੜ੍ਹੋ:ਕੀ ਭੰਗ ਦੀ ਵਰਤੋਂ ਕਾਮੁਕਤਾ ਵਧਾਉਣ ਲਈ ਹੋਣ ਲੱਗੀਕਸਰਤ ਕਰਨ ਤੋਂ ਬਾਅਦ ਸਾਡੀ ਚਰਬੀ ਕਿੱਥੇ ਜਾਂਦੀ ਹੈ?'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਵਰਲਡ ਹੈਲਥ ਆਰਗਨਾਈਜ਼ੇਸ਼ਨ ਨੇ ਮੋਬੀਈਲ 'ਤੇ ਗੇਮ ਖੇਡਣ ਦੀ ਲਤ ਨੂੰ ਦਿਮਾਗੀ ਬਿਮਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੀ ਊਧਮ ਸਿੰਘ ਕੰਬੋਜ, ਭਗਤ ਸਿੰਘ ਸੰਧੂ, ਸੁਖਦੇਵ ਥਾਪਰ ਹੋ ਸਕਦੇ ਨੇ? - ਨਜ਼ਰੀਆ ਦਲਜੀਤ ਅਮੀ ਬੀਬੀਸੀ ਪੱਤਰਕਾਰ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43511202 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਨਿਸ਼ਾਨੀਆਂ, ਜੀਵਨੀਆਂ, ਘਟਨਾਵਾਂ, ਪ੍ਰਾਪਤੀਆਂ, ਯਾਦਾਂ ਅਤੇ ਸੁਫ਼ਨਿਆਂ ਰਾਹੀਂ ਇਤਿਹਾਸ ਉੱਤੇ ਦਾਅਵੇਦਾਰੀਆਂ ਹੁੰਦੀਆਂ ਹਨ। ਇਨ੍ਹਾਂ ਤੋਂ ਬਿਨਾਂ ਇਹ ਵੀ ਮਾਅਨੇ ਰੱਖਦਾ ਹੈ ਕਿ ਇਤਿਹਾਸ ਦੀ ਦਾਅਵੇਦਾਰੀ ਦਾ ਮਕਸਦ ਕੀ ਹੈ? ਬਹੁਤੀ ਵਾਰ ਮਕਸਦ ਦੇ ਹਿਸਾਬ ਨਾਲ ਇਤਿਹਾਸਕ ਤੱਥਾਂ, ਸ਼ਖ਼ਸ਼ੀਅਤਾਂ ਅਤੇ ਸਮੇਂ ਦਾ ਸਿਲਸਿਲਾ ਬੀੜਿਆ ਜਾਂਦਾ ਹੈ।ਪੰਜਾਬ ਵਿੱਚ ਇਤਿਹਾਸ ਉੱਤੇ ਦਾਅਵੇਦਾਰੀ ਇਤਿਹਾਸਕ ਸ਼ਖ਼ਸੀਅਤਾਂ ਦੇ ਹਵਾਲੇ ਨਾਲ ਹੁੰਦੀ ਰਹਿੰਦੀ ਹੈ। ਇਨ੍ਹਾਂ ਦਾਅਵੇਦਾਰੀਆਂ ਵਿੱਚ ਦਾਅਵੇਦਾਰਾਂ ਦੀ ਆਪਣੀ ਪਛਾਣ ਨਹਿਤ ਹੁੰਦੀ ਹੈ। ਮਿਸਾਲਾਂ ਕੁਝ ਕੌਮੀ ਨਾਇਕਾਂ ਦੀਆਂ ਹੋ ਸਕਦੀਆਂ ਹਨ।ਨਾਮਾਂ ਦੀ ਸਿਆਸਤਕੁਝ ਸੁਆਲਾਂ ਦੇ ਜੁਆਬ ਪੜ੍ਹਦੀ ਸਾਰ ਦੇਣਾ! ਊਧਮ ਸਿੰਘ ਕੰਬੋਜ ਦਾ ਕੌਮੀ ਮੁਕਤੀ ਲਹਿਰ ਵਿੱਚ ਕੀ ਯੋਗਦਾਨ ਸੀ?ਭ ਸ ਸੰਧੂ ਕੌਣ ਸੀ?ਸੁਖਦੇਵ ਥਾਪਰ ਕਿਸ ਮਾਮਲੇ ਵਿੱਚ ਮੁੱਖ ਮੁਲਜ਼ਮ ਸੀ?ਇਹ ਵੀ ਪੜ੍ਹੋਉਹ ਯਤੀਮਖਾਨਾ ਜਿੱਥੇ ਰਹਿੰਦੇ ਸਨ ਊਧਮ ਸਿੰਘ'ਭਗਤ ਸਿੰਘ ਨਾਲੋਂ ਸੁਖਦੇਵ ਤੇ ਰਾਜਗੁਰੂ ਨਿਖੇੜੇ ਨਹੀਂ ਜਾ ਸਕਦੇ'85 ਸਾਲ ਬਾਅਦ ਕਿਵੇਂ ਲੱਭੀ ਗਈ ਭਗਤ ਸਿੰਘ ਦੀ ਪਿਸਤੌਲ? Image copyright Getty Images ਇਹ ਹੋ ਸਕਦਾ ਹੈ ਕਿ ਇਨ੍ਹਾਂ ਸਾਰੇ ਸੁਆਲਾਂ ਦੇ ਜੁਆਬ ਤੁਹਾਨੂੰ ਆਉਂਦੇ ਹੋਣ ਪਰ ਕੀ ਇਨ੍ਹਾਂ ਨਾਮਾਂ ਵਿੱਚ ਕੁਝ ਅਸਹਿਜਤਾ ਨਿਹਤ ਹੈ?ਭਗਤ ਸਿੰਘ ਨੂੰ ਭ ਸ ਸੰਧੂ ਲਿਖਣ ਵਿੱਚ ਕੋਈ ਤੱਥ ਮੂਲਕ ਗ਼ਲਤੀ ਨਹੀਂ ਹੈ।ਊਧਮ ਸਿੰਘ ਭਾਵੇਂ ਅਹਿਮ ਮੌਕੇ ਆਪਣੀ ਪਛਾਣ ਮੁਹੰਮਦ ਸਿੰਘ ਆਜ਼ਾਦ ਵਜੋਂ ਕਰਵਾਉਂਦਾ ਹੈ ਪਰ ਉਸ ਨੂੰ ਊਧਮ ਸਿੰਘ ਕੰਬੋਜ ਲਿਖਣ ਵਿੱਚ ਕੋਈ ਤੱਥ ਮੂਲਕ ਗ਼ਲਤੀ ਨਹੀਂ ਹੈ।ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਵਾਲੇ ਮਾਮਲੇ ਦਾ ਮੁੱਖ ਮੁਲਜ਼ਮ ਸੁਖਦੇਵ ਸੀ ਪਰ ਉਸ ਨੂੰ ਸੁਖਦੇਵ ਥਾਪਰ ਲਿਖਣ ਵਿੱਚ ਕੋਈ ਗ਼ਲਤ ਬਿਆਨੀ ਨਹੀਂ ਹੈ।ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਤਸਵੀਰਾਂਜਦੋਂ ਭਗਤ ਸਿੰਘ ਦੇ ਹੱਕ 'ਚ ਬੋਲੇ ਸਨ ਜਿਨਾਹਪਾਕਿਸਤਾਨ ਦਾ 'ਅਜੀਤ ਸਿੰਘ ਸੰਧੂ' ਹੈ ਰਾਵ ਅਨਵਾਰ ਯਾਦਗਾਰਾਂ ਦੀ ਸਿਆਸਤਸੁਨਾਮ ਵਿੱਚ ਜਦੋਂ ਊਧਮ ਸਿੰਘ ਬੁੱਤ ਦਾ ਲਗਾਇਆ ਗਿਆ ਤਾਂ ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਟਹਿਲ ਸਿੰਘ ਕੰਬੋਜ ਵਜੋਂ ਦਰਜ ਹੋਇਆ। ਕੁਝ ਸਮੇਂ ਵਿੱਚ ਇਹ ਸੁਆਲ ਖੜ੍ਹਾ ਹੋ ਗਿਆ ਕਿ ਊਧਮ ਸਿੰਘ ਦਾ ਬੁੱਤ ਪੱਗ ਵਾਲਾ ਹੋਣਾ ਚਾਹੀਦਾ ਹੈ। Image copyright Getty Images ਨਵਾਂ ਬੁੱਤ ਲੱਗਿਆ ਤਾਂ ਪੁਰਾਣੇ ਬੁੱਤ ਦੇ ਹੇਠਾਂ ਦਰਜ ਇਬਾਰਤ ਤਕਰੀਬਨ ਹੂਬਹੂ ਨਕਲ ਕੀਤੀ ਗਈ। ਇਸੇ ਇਬਾਰਤ ਦਾ ਅੰਗਰੇਜ਼ੀ ਤਰਜਮਾ ਉਨ੍ਹਾਂ ਨੂੰ ਕੰਬੋਜ ਜਾਤ ਦੇ ਸਿੱਖ ਊਧਮ ਸਿੰਘ ਸਪੁੱਤਰ ਟਹਿਲ ਸਿੰਘ ( Martyr Uddam Singh son of Tehl Singh, A Kamboj Sikh by Caste) ਵਜੋਂ ਦਰਜ ਕਰਦਾ ਹੈ। ਇਸ ਤੋਂ ਬਾਅਦ ਪਹਿਲੇ ਬੁੱਤ ਦੇ ਸਿਰ ਉੱਤੇ ਦਸਤਾਰ ਸਜਾ ਦਿੱਤੀ ਗਈ।ਜਦੋਂ 1973 ਵਿੱਚ ਯਾਦਗਾਰੀ ਧਰਮਸ਼ਾਲਾ ਬਣਾਈ ਗਈ ਤਾਂ ਇਸ ਦਾ ਨਾਮ 'ਸ਼ਹੀਦ ਊਧਮ ਸਿੰਘ ਯਾਦਗਾਰੀ ਕੰਬੋਜ ਧਰਮਸ਼ਾਲਾ' ਰੱਖਿਆ ਗਿਆ।ਜਦੋਂ ਇਸੇ ਧਰਮਸ਼ਾਲਾ ਦੇ ਲਈ ਤਤਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਤਤਕਾਲੀ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਪੰਜ ਲੱਖ ਰੁਪਏ ਦੀ ਸਰਕਾਰੀ ਇਮਦਾਦ ਦਿੱਤੀ ਤਾਂ ਇਨ੍ਹਾਂ ਦੇ ਨਾਮਾਂ ਵਾਲੀ ਸਿੱਲ ਉੱਤੇ 'ਸ਼ਹੀਦ ਊਧਮ ਸਿੰਘ ਯਾਦਗਾਰੀ ਹਾਲ' ਲਿਖਿਆ ਗਿਆ।ਜਦੋਂ ਗੇਟ ਬਣਾਉਣ ਵਿੱਚ ਹਿੱਸਾ ਪਾਉਣ ਵਾਲੇ ਦਾਨੀਆਂ ਦੇ ਨਾਮ ਪੱਥਰ ਉੱਤੇ ਲਿਖੇ ਗਏ ਤਾਂ 'ਧਰਮਸ਼ਾਲਾ' ਹੀ ਲਿਖਿਆ ਗਿਆ। ਇਸ ਸੂਚੀ ਵਿੱਚ ਤਤਕਾਲੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਪਰਮਿੰਦਰ ਸਿੰਘ ਢੀਂਡਸਾ ਦਾ ਨਾਮ ਸਭ ਤੋਂ ਉੱਪਰ ਅਤੇ ਵੱਡੇ ਅੱਖਰਾਂ ਵਿੱਚ ਦਰਜ ਹੈ। ਇਨਕਲਾਬ ਤੇ ਲੁੱਟ-ਖਸੁੱਟ ਬਾਰੇ ਭਗਤ ਸਿੰਘ ਨੇ ਕੀ ਕਿਹਾ?ਭਗਤ ਸਿੰਘ ਦੀ ਜ਼ਿੰਦਗੀ ਦੇ ਅਖ਼ੀਰਲੇ 12 ਘੰਟੇਤਸਵੀਰਾਂ ਦੀ ਸਿਆਸਤਕੌਮੀ ਮੁਕਤੀ ਦੇ ਜ਼ਿਆਦਾਤਰ ਨਾਇਕਾਂ ਦੀਆਂ ਤਸਵੀਰਾਂ ਮਿਲਦੀਆਂ ਹਨ। ਇਹ ਤਸਵੀਰਾਂ ਪਰਿਵਾਰ, ਉਨ੍ਹਾਂ ਦੇ ਸਾਥੀਆਂ ਜਾਂ ਸਰਕਾਰੀ ਦਸਤਾਵੇਜ਼ਾਂ ਵਿੱਚੋਂ ਮਿਲੀਆਂ ਹਨ।ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਦੀਆਂ ਇੱਕ ਤੋਂ ਵੱਧ ਤਸਵੀਰਾਂ ਹਨ। ਇਨ੍ਹਾਂ ਦੀਆਂ ਪੱਗ ਵਾਲੀਆਂ ਤਸਵੀਰਾਂ ਅਤੇ ਬਿਨਾਂ ਪੱਗ ਵਾਲੀਆਂ ਤਸਵੀਰਾਂ ਹਨ।ਸਮੇਂ ਦੇ ਨਾਲ ਕਰਤਾਰ ਸਿੰਘ ਸਰਾਭਾ ਦੀਆਂ ਤਸਵੀਰਾਂ ਦੀ ਥਾਂ ਚਿੱਤਰਕਾਰ ਸੋਭਾ ਸਿੰਘ ਦੇ ਬਣਾਏ ਚਿੱਤਰ ਨੇ ਸਾਂਭ ਲਈ ਹੈ। Image copyright (ਤਸਵੀਰ ਚਮਨਲਾਲ ਨੇ ਉਪਲਬਧ ਕਰਵਾਈ ਹੈ) ਫੋਟੋ ਕੈਪਸ਼ਨ ਸਾਲ 1927 'ਚ ਪਹਿਲੀ ਵਾਰੀ ਗ੍ਰਿਫ਼ਤਾਰੀ ਦੇ ਬਾਅਦ ਜੇਲ੍ਹ 'ਚ ਖਿੱਚੀ ਗਈ ਭਗਤ ਸਿੰਘ ਦੀ ਫੋਟੋ ਇਸੇ ਤਰ੍ਹਾਂ ਜੇਲ੍ਹ ਵਿੱਚ ਮੰਜੇ ਉੱਤੇ ਬੈਠੇ ਭਗਤ ਸਿੰਘ ਦੀ ਤਸਵੀਰ ਨਾਲੋਂ ਸੋਭਾ ਸਿੰਘ ਦੀ ਇਸੇ ਅੰਦਾਜ਼ ਦੇ ਉਤਾਰੇ ਵਾਲਾ ਚਿੱਤਰ ਜ਼ਿਆਦਾ ਮਕਬੂਲ ਹੋ ਗਿਆ ਹੈ। ਕੈਲੰਡਰ ਕਲਾ ਵਿੱਚ ਭਗਤ ਸਿੰਘ ਦੀ ਪੇਸ਼ਕਾਰੀ ਬਹੁਤ ਵੰਨ-ਸਵੰਨੀ ਹੈ। ਉਸ ਦੇ ਸਿਰ ਉੱਤੇ ਟੋਪ ਬਨਾਮ ਪੱਗ ਦਾ ਸੁਆਲ ਲਗਾਤਾਰ ਕਾਇਮ ਰਹਿੰਦਾ ਹੈ। ਇਸ ਤਰ੍ਹਾਂ ਉਸ ਦੇ ਹੱਥ ਵਿੱਚ ਪਿਸਤੌਲ ਬਨਾਮ ਕਿਤਾਬ ਦਾ ਮਸਲਾ ਵੀ ਭਖਿਆ ਰਹਿੰਦਾ ਹੈ। ਇਸ ਤੋਂ ਬਾਅਦ ਉਸ ਦੇ ਸਟਿੱਕਰ ਵਿੱਚ ਹੱਥ ਅਤੇ ਮੁੱਛਾਂ ਦੇ ਨਾਲ-ਨਾਲ ਇਬਾਰਤ ਦੀ ਸਤਰ ਬਦਲਦੀ ਰਹਿੰਦੀ ਹੈ। Image copyright bbc/Sukhcharan preet ਕਿਤੇ ਲਿਖਿਆ ਹੈ: ਗੋਰੇ ਖੰਘੇ ਸੀ, ਤਾਹੀ ਟੰਗੇ ਸੀ। ਕਿਤੇ ਲਿਖਿਆ ਹੈ: ਵੈਰੀ ਖੰਘੇ ਸੀ, ਸਿੰਘਾਂ ਨੇ ਟੰਗੇ ਸੀ। ਕਿਤੇ ਲਿਖਿਆ ਹੈ: ਫਿਰੰਗੀ ਖੰਘੇ ਸੀ, ਜੱਟਾਂ ਨੇ ਟੰਗੇ ਸੀ। ਇਨ੍ਹਾਂ ਤੋਂ ਬਿਨਾਂ ਇਨ੍ਹਾਂ ਹੀ ਅਰਥਾਂ ਵਾਲੀ ਵੰਨ-ਸਵੰਨੀ ਇਬਾਰਤ ਮਿਲਦੀ ਹੈ।ਚਿੱਤਰਕਾਰੀ ਬਨਾਮ ਇਤਿਹਾਸ ਦੀ ਨੁਮਾਇੰਦਗੀਜਦੋਂ ਗੁਰੂ ਨਾਨਕ ਦੇ ਪੰਜ ਸੌ ਸਾਲਾ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਸੋਭਾ ਸਿੰਘ ਤੋਂ ਚਿੱਤਰ ਬਣਵਾਇਆ ਤਾਂ ਭਾਈ ਵੀਰ ਸਿੰਘ ਨੇ ਦੇਖਦਿਆਂ ਹੀ ਕਿਹਾ ਸੀ, ""ਇਹ ਮੇਰਾ ਨਾਨਕ ਨਹੀਂ।"" Image copyright BBC/sukhcharan preet ਇਸ ਤੋਂ ਬਾਅਦ ਜਸਵੰਤ ਸਿੰਘ ਜਫ਼ਰ ਆਪਣੀ ਕਵਿਤਾ ਰਾਹੀਂ ਸੋਭਾ ਸਿੰਘ ਦੇ ਚਿੱਤਰ ਉੱਤੇ ਸੁਆਲ ਕਰਦੇ ਹਨ ਕਿ ਇਹ ਉਦਾਸੀਆਂ ਕਰਨ ਵਾਲੇ ਪਾਂਧੀ ਦਾ ਮੜੰਗਾ ਨਹੀਂ ਹੋ ਸਕਦਾ। ਸੋਭਾ ਸਿੰਘ ਦੀਆਂ ਚਿੱਤਰਕਾਰੀ ਬਾਰੇ ਦਲੀਲਾਂ ਉਨ੍ਹਾਂ ਦੀ ਕਿਤਾਬ 'ਕਲਾ ਵਾਹਿਗੁਰੂ ਦੀ' ਵਿੱਚ ਦਰਜ ਹਨ। Image Copyright BBC News Punjabi BBC News Punjabi Image Copyright BBC News Punjabi BBC News Punjabi ਕਲਾਤਮਕ ਪੇਸ਼ਕਾਰੀ ਉੱਤੇ ਸੁਆਲ ਕਿਉਂ?ਇਤਿਹਾਸ ਦਾ ਭੂਤ ਤੋਂ ਭਵਿੱਖ ਨੂੰ ਜਾਂਦਾ ਰਾਹ ਸਮਕਾਲੀ ਦੌਰ ਵਿੱਚੋਂ ਗੁਜ਼ਰਦਾ ਹੈ ਅਤੇ ਇਸੇ ਮੋੜ ਉੱਤੇ ਪੇਸ਼ਕਾਰੀ ਸੁਆਲਾਂ ਦੀ ਘੇਰਾਬੰਦੀ ਨਾਲ ਟਕਰਾਉਂਦੀ ਹੈ। ਨਾਇਕਾਂ ਦੀ ਪੇਸ਼ਕਾਰੀ ਬਾਬਤ ਸਭ ਤੋਂ ਅਹਿਮ ਸੁਆਲ ਇਹੋ ਹੁੰਦਾ ਹੈ ਕਿ ਉਨ੍ਹਾਂ ਦੀ ਮੌਜੂਦਾ ਦੌਰ ਵਿੱਚ ਕੌਣ ਨੁਮਾਇੰਦਗੀ ਕਰਦਾ ਹੈ ਜਾਂ ਉਨ੍ਹਾਂ ਦੀ ਲਗਾਤਾਰਤਾ ਨੂੰ ਕਿਸ ਨੇ ਕਾਇਮ ਰੱਖਿਆ ਹੈ।ਮਿਸਾਲ ਦੇ ਤੌਰ ਉੱਤੇ ਭਗਤ ਸਿੰਘ ਦੀ ਪਛਾਣ ਦੇ ਕਿਸੇ ਵੀ ਹੋਰ ਕਿਰਦਾਰ ਵਾਂਗ ਅਨੇਕ ਪੱਖ ਹੋ ਸਕਦੇ ਹਨ। ਉਹ ਕਿਸੇ ਦੇ ਘਰ, ਕਿਸੇ ਥਾਂ, ਕਿਸੇ ਸਮੇਂ ਅਤੇ ਕਿਸੇ ਦੌਰ ਵਿੱਚ ਜੰਮਿਆ ਅਤੇ ਪ੍ਰਵਾਨ ਚੜ੍ਹਿਆ। Image copyright Getty Images ਉਸ ਨੇ ਆਪਣੇ ਜੀਵਨ ਪੰਧ ਦੌਰਾਨ ਕਿਸ ਤੋਂ ਸੇਧ ਲਈ, ਕਿਸ ਨਾਲ ਕਿਨਾਰਾਕਸ਼ੀ ਕੀਤੀ ਅਤੇ ਕਿਸ ਨਾਲ ਸਾਂਝ ਪਾਈ ਹੋਵੇਗੀ। ਉਹ ਕਿਸੇ ਵਡੇਰੇ ਰੁਝਾਨ ਦਾ ਹਿੱਸਾ ਰਿਹਾ ਹੋਵੇਗਾ। ਉਸ ਨੇ ਜ਼ਿੰਦਗੀ ਦੇ ਪਰਵਾਹ ਵਿੱਚ ਆਪਣੀ ਪਛਾਣ ਤੈਅ ਕਰਨ ਦਾ ਉਪਰਾਲਾ ਕੀਤਾ ਹੋਵੇਗਾ। ਇਸ ਤਰ੍ਹਾਂ ਭਗਤ ਸਿੰਘ ਦੇ ਜੀਵਨ ਬਾਬਤ ਬਹੁਤ ਸਾਰੇ ਤੱਥਾਂ ਨੂੰ ਆਪਣੀ ਸੁਹਜ ਮੁਤਾਬਕ ਬੀੜਨ ਨਾਲ ਆਪਣੀ ਲੋੜ/ਸਮਝ ਮੁਤਾਬਕ ਉਸ ਦਾ ਅਕਸ ਬਣਾਇਆ ਜਾ ਸਕਦਾ ਹੈ। ਉਸ ਦੀ ਪਛਾਣ, ਕਾਰਗੁਜ਼ਾਰੀ ਅਤੇ ਸੇਧ ਨਾਲ ਜੁੜੇ ਸਾਰੇ ਤੱਤਾਂ ਵਿੱਚੋਂ ਚੋਣਵੇਂ ਤੱਤ ਨੂੰ ਆਪਣੇ ਮਕਸਦ ਮੁਤਾਬਕ ਉਭਾਰ ਕੇ ਉਸ ਦੀ ਖ਼ਾਨਾਬੰਦੀ ਕਰਨ ਦਾ ਉਪਰਾਲਾ ਕੀਤਾ ਜਾ ਸਕਦਾ ਹੈ।ਭਗਤ ਸਿੰਘ ਨੂੰ ਭਗਤ ਸਿੰਘ ਬਣਾਉਣ ਵਾਲਾ ਤੱਤ ਉਸ ਦੀ ਪਛਾਣ ਦਾ ਫ਼ੈਸਲਾਕੁਨ ਤੱਤ ਹੋ ਸਕਦਾ ਹੈ ਪਰ ਉਸ ਦੀ ਪਛਾਣ ਨਾਲ ਜੁੜੇ ਨਸਲੀ, ਜਾਤੀ, ਜਮਾਤੀ ਅਤੇ ਮਜ਼ਹਬੀ ਤੱਤ ਵੀ ਤੱਥ ਪੱਖੋਂ ਠੀਕ ਹੋ ਸਕਦੇ ਹਨ। ਜਦੋਂ ਭਗਤ ਸਿੰਘ ਨੂੰ ਨਾਇਕ ਦਾ ਰੁਤਬਾ ਮਿਲਦਾ ਹੈ ਤਾਂ ਉਸ ਉੱਤੇ ਆਪਣੇ ਹੋਣ ਦੀ ਦਾਅਵੇਦਾਰੀ ਕਰਨ ਲਈ ਉਸ ਨਾਲ ਜਾਤ ਜਾਂ ਮਜ਼ਹਬ ਦੀ ਸਾਂਝ ਨੂੰ ਅੱਗੇ ਕੀਤਾ ਜਾ ਸਕਦਾ ਹੈ। ਉਂਝ ਇਹ ਵੇਖਣਾ ਅਹਿਮ ਰਹੇਗਾ ਕਿ ਉਸ ਦੀ ਆਪਣੀ ਇਨ੍ਹਾਂ ਤੱਤਾਂ ਬਾਬਤ ਕੀ ਸਮਝ ਸੀ? Image copyright Getty Images 'ਮੈਂ ਨਾਸਤਿਕ ਕਿਉਂ ਹਾਂ?' ਵਰਗਾ ਲੇਖ ਲਿਖਣ ਵਾਲੇ ਭਗਤ ਸਿੰਘ ਦੀ ਪਛਾਣ ਦਾ 'ਰੱਬ ਦੀ ਰਜ਼ਾ ਵਿੱਚ ਮਨੁੱਖਤਾ ਨੂੰ ਲਾਮਬੰਦ' ਕਰਨ ਵਾਲਾ ਤਰਦੱਦ ਕਿੰਨਾ ਕੁ ਮਾਅਨੇ ਰੱਖਦਾ ਹੈ? 'ਨੌਜਵਾਨ ਸਭਾ ਦਾ ਮੈਨੀਫੈਸਟੋ' ਲਿਖਣ ਵਿੱਚ ਹਿੱਸਾ ਪਾਉਣ ਵਾਲੇ ਭਗਤ ਸਿੰਘ ਦੀ ਕਾਰਗੁਜ਼ਾਰੀ ਵਿੱਚ ਜਾਤ ਦਾ ਕੀ ਹਿੱਸਾ ਰਿਹਾ ਹੋਵੇਗਾ? ਕਈ ਵਾਰ ਇਹ ਤੱਥ ਗੌਣ ਰੂਪ ਵਿੱਚ ਬੰਦੇ ਦੇ ਕਿਰਦਾਰ ਨੂੰ ਤਰਾਸ਼ਣ ਵਿੱਚ ਸਹਾਈ ਹੋ ਸਕਦੇ ਹਨ ਪਰ ਭਗਤ ਸਿੰਘ ਦੀ ਸਮਾਜ ਦੀ ਅਜਿਹੀ ਪਾਲਾਬੰਦੀ ਬਾਬਤ ਸੋਚ ਵੀ ਮਾਅਨੇ ਰੱਖਦੀ ਹੈ। ਭਗਤ ਸਿੰਘ ਇੱਕ ਸਮਾਜ ਦੀ ਉਸਾਰੀ ਲਈ ਯਤਨਸ਼ੀਲ ਸੀ। ਕੀ ਉਸ ਦੀ ਯਤਨਸ਼ੀਲਤਾ ਵਿੱਚ ਪਛਾਣ ਦੇ ਇਹ ਤੱਤ ਮਾਅਨੇ ਰੱਖਦੇ ਹਨ? ਇਸੇ ਮੋੜ ਉੱਤੇ ਇਤਿਹਾਸ ਦੀ ਵਿਆਖਿਆ ਮਾਅਨੇ ਰੱਖਦੀ ਹੈ ਕਿ ਇਤਿਹਾਸ ਦੇ ਕਿਨ੍ਹਾਂ ਪੱਖਾਂ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਅਤੇ ਕਿਨ੍ਹਾਂ ਪੱਖਾਂ ਨੂੰ ਗ਼ਲਤੀਆਂ ਵਜੋਂ ਦਰਜ ਕਰ ਕੇ ਦਰੁਸਤ ਕਰਨਾ ਬਣਦਾ ਹੈ। ਭਗਤ ਸਿੰਘ ਦੇ ਹੀਰੋ ਲੈਨਿਨ, ਤ੍ਰਿਪੁਰਾ 'ਚ ਖਲਨਾਇਕ ਕਿਉਂ?ਕਿਸ ਮਸਲੇ 'ਤੇ ਪੰਜਾਬ ਦੇ ਸਾਰੇ ਸੰਸਦ ਮੈਂਬਰ ਹੋਏ ਇੱਕਜੁਟ ?ਇਸੇ ਵਿਆਖਿਆ ਵਿੱਚੋਂ ਭਗਤ ਸਿੰਘ ਦਾ ਕਿਤੇ ਨਾਸਤਿਕ ਹੋਣਾ ਮਾਅਨੇ ਰੱਖਦਾ ਹੈ ਅਤੇ ਕਿਤੇ ਸਿੱਖਾਂ ਜਾਂ ਜੱਟਾਂ ਦੇ ਘਰ ਜੰਮਣਾ। ਦਲੀਲ ਇਹ ਵੀ ਮਾਅਨੇ ਰੱਖਦੀ ਹੈ ਕਿ ਜੇ ਸਾਰੇ ਸਿੱਖ ਜਾਂ ਜੱਟ ਭਗਤ ਸਿੰਘ ਨਹੀਂ ਹੋ ਸਕੇ ਤਾਂ ਉਸ ਵਾਂਗ ਸੋਚਣ ਵਾਲੇ ਵੀ ਸਾਰੇ ਭਗਤ ਸਿੰਘ ਨਹੀਂ ਬਣ ਸਕੇ। ਦਰਅਸਲ ਇਹ ਬੰਦੇ ਹੋਣ ਦੀ ਬਣਤਰ ਵਿੱਚ ਕਿਸੇ ਅੰਤਿਮ ਤੱਤ ਦੇ ਹੋਣ ਦਾ ਮਸਲਾ ਹੈ। ਜਦੋਂ ਭਗਤ ਸਿੰਘ ਦੇ ਭਗਤ ਸਿੰਘ ਹੋਣ ਵਿੱਚ ਕੋਈ ਅੰਤਿਮ ਤੱਤ ਨਹੀਂ ਹੈ ਤਾਂ ਉਸ ਦੇ ਨਸਲੀ ਤੱਤ ਦੇ ਫ਼ੈਸਲਾਕੁਨ ਹੋਣ ਦਾ ਮਾਮਲਾ ਖਾਰਜ ਹੋ ਜਾਂਦਾ ਹੈ। ਇਸ ਤੋਂ ਬਾਅਦ ਸਿਰਫ਼ ਇਤਿਹਾਸ ਤੋਂ ਸਬਕ ਸਿੱਖਣ ਜਾਂ ਸੇਧ ਲੈਣ ਦਾ ਸੁਆਲ ਅਹਿਮ ਹੋ ਜਾਂਦਾ ਹੈ। ਪਛਾਣ ਦੀ ਸਿਆਸਤਭਗਤ ਸਿੰਘ ਦੇ ਜੱਟ ਜਾਂ ਸਿੱਖ, ਊਧਮ ਸਿੰਘ ਦੇ ਸਿੱਖ ਜਾਂ ਕੰਬੋਜ ਅਤੇ ਸੁਖਦੇਵ ਦੇ ਥਾਪਰ ਜਾਂ ਹਿੰਦੂ ਹੋਣ ਦਾ ਸੁਆਲ ਇੱਕ ਤਰ੍ਹਾਂ ਵਡੇਰੇ ਇਤਿਹਾਸ ਨੂੰ ਸੌੜੀ ਪਛਾਣ ਦੀ ਖ਼ਾਨਾਬੰਦੀ ਵਿੱਚ ਪਾਉਣ ਦਾ ਉਪਰਾਲਾ ਹੈ। ਪਛਾਣ ਦਾ ਇਹ ਸੁਆਲ ਕਦੇ ਨਾਇਕਾਂ ਨੂੰ ਉਨ੍ਹਾਂ ਦੇ ਪੁਰਖ਼ਿਆਂ ਦੇ ਨਸਲੀ ਤੱਤ ਨਾਲ ਜੋੜ ਕੇ ਸਮਕਾਲੀ ਸਿਆਸਤ ਦੀ ਖ਼ਾਨਾਬੰਦੀ ਵਿੱਚ ਪਾਉਂਦਾ ਹੈ ਅਤੇ ਕਦੇ ਨਾਇਕਾਂ ਦੇ ਪੁਰਖ਼ਿਆਂ ਨੂੰ ਸਮਕਾਲੀ ਦੌਰ ਮੁਤਾਬਕ ਨਵੀਂ ਪਛਾਣ ਦਿੰਦਾ ਹੈ। ਊਧਮ ਸਿੰਘ ਨੂੰ ਮੁਹੰਮਦ ਸਿੰਘ ਆਜ਼ਾਦ ਦੀ ਥਾਂ ਊਧਮ ਸਿੰਘ ਕੰਬੋਜ ਬਣਾਉਣਾ ਜਾਂ ਮਾਤਾ ਸੁੰਦਰੀ ਨੂੰ ਸੁੰਦਰ ਕੌਰ ਬਣਾਉਣਾ ਇੱਕੋ ਰੁਝਾਨ ਦੀਆਂ ਦੋ ਕੜੀਆਂ ਹਨ। ਇਹ ਦਲੀਲ ਜੇ ਕਿਸੇ ਪੈਗੰਬਰ ਜਾਂ ਇਨਕਲਾਬੀ ਦੇ ਪੁਰਖ਼ਿਆਂ ਜਾਂ ਔਲਾਦ ਉੱਤੇ ਲਾਗੂ ਕਰ ਦਿੱਤੀ ਜਾਵੇ ਜਾਂ ਇੱਕੋ ਕਿਤਾਬਾਂ ਜਾਂ ਗ੍ਰੰਥਾਂ ਦੇ ਹਵਾਲੇ ਦੇਣ ਵਾਲੀ ਵੰਨ-ਸਵੰਨਤਾ ਉੱਤੇ ਲਾਗੂ ਕਰ ਦਿੱਤੀ ਜਾਵੇ ਤਾਂ ਇਤਿਹਾਸ ਪੇਚੀਦਾ ਮਸਲਾ ਬਣ ਕੇ ਸਾਹਮਣੇ ਆਵੇਗਾ।ਬੁੱਤ ਤੋੜਨ 'ਤੇ ਕਿੰਨੀ ਸਜ਼ਾ ਹੁੰਦੀ ਹੈ?'ਆਪਣੇ ਲਹੂ ਦੀਆਂ ਨਹਿਰਾਂ ਅੰਦਰ ਆਪੇ ਤਰਨਾ ਪੈਂਦਾ ਏ' ਇਤਿਹਾਸ ਸ਼ਾਇਦ ਇੱਕੋ ਦਲੀਲ ਨਾਲ ਸਾਂਝ ਪਾ ਸਕੇਗਾ ਕਿ ਅੰਤਿਮ ਸੱਚ ਕੁਝ ਨਹੀਂ ਹੁੰਦਾ ਸਗੋਂ ਜ਼ਿੰਦਗੀ ਬਿਹਤਰ ਸੱਚ ਦੀ ਭਾਲ ਦਾ ਤਰੱਦਦ ਹੈ। ਇਹ ਧਾਰਨਾ ਵੀ ਸਹਿਜ ਸੁਭਾਅ ਸਾਹਮਣੇ ਆ ਜਾਂਦੀ ਹੈ ਕਿ ਸਾਂਝੇ ਇਤਿਹਾਸ ਦੀ ਪੇਸ਼ਕਾਰੀ ਵਿੱਚ ਸਾਂਝੇ ਕਾਰਜ ਦੀ ਸਰਦਾਰੀ ਕਿਵੇਂ ਕਾਇਮ ਰਹਿੰਦੀ ਹੈ। ਸਾਂਝੇ ਕਾਰਜ ਵਿੱਚ ਨਾਇਕ ਇੱਕੋ ਵੇਲੇ ਕਿਸੇ ਇੱਕ ਜੀਅ ਦਾ ਹੋ ਸਕਦਾ ਹੈ ਅਤੇ ਸਮੂਹ ਮਨੁੱਖਤਾ ਦਾ ਸਾਂਝਾ ਵੀ ਹੋ ਸਕਦਾ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਐੱਚਆਈਵੀ ਬਾਰੇ ਪਤਾ ਲੱਗਦਿਆਂ ਹੀ ਅੱਧੇ ਘੰਟੇ 'ਚ ਮੈਨੂੰ ਨੌਕਰੀ ਤੋਂ ਕੱਢ ਦਿੱਤਾ - ਪੀੜਤ ਔਰਤ ਅਨਘਾ ਪਾਠਕ ਪੱਤਰਕਾਰ, ਬੀਬੀਸੀ 9 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46494605 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮੈਨੂੰ ਐੱਚਆਈਵੀ ਪੀੜਤ ਹੋਣ ਕਾਰਨ ਨੌਕਰੀ ਤੋਂ ਕੱਢਿਆ ਸੀ -ਪੀੜਤ ""ਮੈਂ ਪਿਛਲੇ 15 ਸਾਲਾਂ ਤੋਂ ਇਕੱਲੇ ਲੜ ਰਹੀ ਹਾਂ। ਮੈਂ ਐੱਚਆਈਵੀ ਨਾਲ ਲੜ ਰਹੀ ਹਾਂ। ਇਸ ਤੱਥ ਨੂੰ ਲੁਕਾਉਣ ਲਈ ਲੜ ਰਹੀ ਹਾਂ ਕਿ ਮੈਂ ਐੱਚਆਈਵੀ ਪਾਜ਼ੀਟਿਵ ਹਾਂ ਅਤੇ ਸਭ ਤੋਂ ਜ਼ਿਆਦਾ ਮੈਂ ਖੁਦ ਨਾਲ ਲੜ ਰਹੀ ਹਾਂ। ਮੈਂ ਆਪਣੀ ਖੁਸ਼ੀ ਦਾ ਇਜ਼ਹਾਰ ਨਹੀਂ ਕਰ ਸਕਦੀ ਕਿਉਂਕਿ ਮੈਂ ਉਸ ਕੰਪਨੀ ਦੇ ਖਿਲਾਫ਼ ਆਪਣਾ ਕੇਸ ਜਿੱਤ ਲਿਆ ਹੈ, ਜਿਸ ਨੇ ਮੈਨੂੰ ਐੱਚਆਈਵੀ ਪੀੜਤ ਹੋਣ ਕਾਰਨ ਨੌਕਰੀ ਤੋਂ ਕੱਢਿਆ ਸੀ।"" ਇਹ ਕਹਿਣਾ ਹੈ ਰਜਨੀ ਦਾ (ਪਛਾਣ ਗੁਪਤ ਰੱਖਣ ਲਈ ਬਦਲਿਆ ਹੋਇਆ ਨਾਮ) ਜੋ ਕਿ ਮੇਰੇ ਨਾਲ ਫੋਨ 'ਤੇ ਗੱਲ ਕਰਦੇ ਹੋਏ ਬੇਹੱਦ ਖੁਸ਼ ਲੱਗ ਰਹੀ ਸੀ। ਉਹ ਡੂੰਘਾ ਸਾਹ ਲੈਂਦੀ ਹੈ ਅਤੇ ਆਪਣੀ ਕਹਾਣੀ ਬਿਆਨ ਕਰਦੀ ਹੈ। ਉਸ ਨੂੰ ਸਕਾਰਾਤਮਕ ਖਿੱਚ ਅਤੇ ਪ੍ਰਸ਼ੰਸਾ ਦੀ ਆਦਤ ਨਹੀਂ ਹੈ। ਉਸ ਨੂੰ ਤਾਂ ਆਦਤ ਹੈ ਉਨ੍ਹਾਂ ਲੋਕਾਂ ਦੀ ਜੋ ਉਸ ਨੂੰ ਕੂੜੇ ਵਾਂਗ ਤੱਕਦੇ ਹਨ।35 ਸਾਲਾ ਰਜਨੀ ਪੁਣੇ ਵਿੱਚ ਰਹਿੰਦੀ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਨੌਕਰੀ ਵਾਪਸ ਲੈਣ ਲਈ ਲੜ ਰਹੀ ਹੈ। ਸੋਮਵਾਰ ਨੂੰ ਪੁਣੇ ਦੀ ਕਿਰਤ ਅਦਾਲਤ ਨੇ ਉਸ ਦੇ ਹੱਕ ਵਿੱਚ ਫੈਸਲਾ ਸੁਣਾਇਆ। ਕੋਰਟ ਨੇ ਕੰਪਨੀ ਨੂੰ ਉਸ ਹੁਕਮ ਦਿੱਤੇ ਕਿ ਉਸ ਨੂੰ ਬਹਾਲ ਕੀਤਾ ਜਾਵੇ ਅਤੇ ਉਸ ਦੀ ਗੈਰ-ਹਾਜ਼ਰੀ ਵਾਲੇ ਸਮੇਂ ਲਈ ਵੀ ਉਸ ਨੂੰ ਤਨਖਾਹ ਦਿੱਤੀ ਜਾਵੇ।ਮਹਾਰਾਸ਼ਟਰ ਦੇ ਕੋਹਲਾਪੁਰ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਰਜਨੀ ਦਾ ਵਿਆਹ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ। ਉਹ ਸਿਰਫ਼ 22 ਸਾਲਾਂ ਦੀ ਹੀ ਸੀ ਜਦੋਂ ਉਸ ਦੇ ਪਤੀ ਦਾ ਐੱਚਆਈਵੀ-ਏਡਜ਼ ਕਾਰਨ ਦੇਹਾਂਤ ਹੋ ਗਿਆ। ਇਹ ਵੀ ਪੜ੍ਹੋ:ਬਾਦਲਾਂ ਦੇ ਭੁੱਲ ਬਖਸ਼ਾਉਣ 'ਤੇ ਪ੍ਰਤੀਕਰਮ -'ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ' ਬਿਨਾਂ ਲਾੜੇ ਤੋਂ ਕਿਸ ਨਾਲ ਵਿਆਹ ਕਰਵਾਇਆ ਇਸ ਮੁਟਿਆਰ ਨੇ ਬਿਨਾਂ ਲਾੜੇ ਤੋਂ ਕਿਸ ਨਾਲ ਵਿਆਹ ਕਰਵਾਇਆ ਇਸ ਮੁਟਿਆਰ ਨੇ ""ਸਾਲ 2004 ਵਿੱਚ ਮੈਨੂੰ ਪਤਾ ਲੱਗਿਆ ਕਿ ਮੇਰਾ ਪਤੀ ਏਡਜ਼ ਤੋਂ ਪੀੜਤ ਹੈ। ਮੈਂ ਉਸ ਲਈ ਸਭ ਕੁਝ ਕੀਤਾ ਪਰ ਉਸ ਨੂੰ ਬਚਾਅ ਨਾ ਸਕੀ। ਉਸ ਦੀ ਸਾਲ 2006 ਵਿੱਚ ਮੌਤ ਹੋ ਗਈ। ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੇ ਸਹੁਰਿਆਂ ਨੇ ਮੈਨੂੰ ਬੇਦਖਲ ਕਰ ਦਿੱਤਾ। ਮੇਰੇ ਪਤੀ ਦੀ ਮੌਤ ਤੋਂ ਤਿੰਨ ਦਿਨ ਬਾਅਦ ਹੀ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਹੁਣ ਸਹੁਰਾ ਘਰ ਵਿੱਚ ਨਹੀਂ ਰਹਿ ਸਕਦੀ।"" ਰਜਨੀ ਦਾ ਕਹਿਣਾ ਹੈ ਕਿ ਉਸ ਦੇ ਮਾਪੇ ਵੀ ਉਸ ਦਾ ਸਮਰਥਨ ਨਹੀਂ ਕਰ ਸਕਦੇ ਸੀ। ""ਉਨ੍ਹਾਂ ਦੀ ਵਿੱਤੀ ਹਾਲਤ ਵੀ ਮਾੜੀ ਸੀ। ਇਸ ਲਈ ਉਨ੍ਹਾਂ ਤੇ ਮੈਂ ਬੋਝ ਨਹੀਂ ਬਣ ਸਕਦੀ ਸੀ।""ਇਸ ਲਈ ਉਸ ਨੇ ਛੋਟੀ-ਮੋਟੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ""ਮੈਂ ਪੁਣੇ ਵਿੱਚ 15 ਦਿਨਾਂ ਲਈ ਕੰਮ ਕਰਨ ਆਈ ਸੀ। ਜਦੋਂ ਮੈਂ ਉੱਥੇ ਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਸਮਾਜੇ ਬੋਝ ਤੋਂ ਆਜ਼ਾਦ ਸੀ। ਮੈਂ ਸੋਚਿਆ ਮੈਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੀ ਹਾਂ। ਮੈਂ ਆਪਣੇ ਪਿੰਡ ਵਿੱਚ ਬੀਮਾਰ ਰਹਿੰਦੀ ਸੀ। ਮੈਂ ਵੀ ਐੱਚਆਈਵੀ ਪਾਜ਼ੀਟਿਵ ਸੀ ਪਰ ਮੈਨੂੰ ਇਸ ਬਾਰੇ ਪਤਾ ਨਹੀਂ ਸੀ। ਰਪ ਜਦੋਂ ਮੈਂ ਪੁਣੇ ਆਈ ਤਾਂ ਮੈਨੂੰ ਬਿਹਤਰ ਮਹਿਸੂਸ ਹੋਣ ਲੱਗਿਆ। ਮੇਰੀ ਮਾਂ ਨੇ ਮੈਨੂੰ ਸੁਝਾਅ ਦਿੱਤਾ ਕਿ ਮੈਂ ਉੱਥੇ ਹੀ ਰਹਾਂ ਤੇ ਕੰਮ ਕਰਾਂ।"" Image copyright Getty Images ਫੋਟੋ ਕੈਪਸ਼ਨ ਏਡਜ਼ ਬਾਰੇ ਪਤਾ ਲੱਗਣ 'ਤੇ ਰਜਨੀ ਦੇ ਪਰਿਵਾਰ ਨੇ ਉਸ ਦਾ ਸਾਥ ਛੱਡ ਦਿੱਤਾ ਰਜਨੀ ਨੂੰ ਪੁਣੇ ਵਿੱਚ ਛੇਤੀ ਹੀ ਨੌਕਰੀ ਵੀ ਮਿਲ ਗਈ। ਫਿਰ ਇੱਕ ਦਿਨ ਉਸ ਨੂੰ ਪਤਾ ਲੱਗਿਆ ਕਿ ਉਹ ਐੱਚਆਈਵੀ ਤੋਂ ਪੀੜਤ ਹੈ। ""ਮੇਰੀ ਜ਼ਿੰਦਗੀ ਫਿਰ ਤਬਾਹ ਹੋ ਗਈ ਸੀ। ਮੈਂ ਭਾਵਨਾਤਕ ਅਤੇ ਸਰੀਰਕ ਤੌਰ ਤੇ ਟੁੱਟ ਗਈ ਸੀ। ਮੈਂ ਕਿਤੇ ਹੋਰ ਨਹੀਂ ਜਾ ਸਕਦੀ ਸੀ। ਪੁਣੇ ਵਿੱਚ ਜ਼ਿੰਦਗੀ ਮੁੜ ਸ਼ੁਰੂ ਕਰਨ ਦਾ ਮੇਰਾ ਸੁਪਨਾ ਟੁੱਟ ਗਿਆ ਸੀ।"" ਰਜਨੀ ਇੱਕ ਵਿਧਵਾ ਸੀ ਜਿਸ ਦੇ ਪਤੀ ਦੀ ਮੌਤ ਐੱਚਆਈਵੀ-ਏਡਜ਼ ਕਾਰਨ ਹੋ ਗਈ ਸੀ। ਪਿੱਛੇ ਮੁੜ ਕੇ ਦੇਖਣ ਦਾ ਕੋਈ ਰਾਹ ਨਹੀਂ ਸੀ। ""ਮੇਰੇ ਪਰਿਵਾਰ ਨੇ ਮੇਰੇ ਨਾਲ ਸਾਰੇ ਸਬੰਧ ਤੋੜ ਦਿੱਤੇ ਸੀ। ਮੈਂ ਸਭ ਕੁਝ ਖੁਦ ਹੀ ਕਰ ਰਹੀ ਸੀ।""ਜ਼ਿੰਦਗੀ ਵਿੱਚ ਕਦੇ-ਕਦੇ ਅਜਿਹਾ ਮੌਕਾ ਆਉਂਦਾ ਹੈ ਕਿ ਤੁਸੀਂ ਕਾਫ਼ੀ ਟੁੱਟ ਜਾਂਦੇ ਹੋ। ਉਸ ਵੇਲੇ ਖੁਦ ਨੂੰ ਮਜ਼ਬੂਤ ਕਰਕੇ ਲੜੋ। ਇਹ ਰਜਨੀ ਨੇ ਵੀ ਕੀਤਾ। ""ਮੈਨੂੰ ਅਹਿਸਾਸ ਹੋਇਆ ਕਿ ਮੇਰੇ ਲਈ ਉੱਥੇ ਕੋਈ ਵੀ ਨਹੀਂ ਸੀ। ਮੇਰੀ ਮੌਤ ਤੇ ਕੋਈ ਵੀ ਰੌਣ ਵਾਲਾ ਨਹੀਂ ਹੈ। ਮੈਨੂੰ ਆਪਣਾ ਧਿਆਨ ਖੁਦ ਹੀ ਰੱਖਣਾ ਪਏਗਾ। ਇਸ ਲਈ ਮੈਂ ਖੁਦ ਦਾ ਧਿਆਨ ਰੱਖਣਾ ਸ਼ੁਰੂ ਕੀਤਾ। ਆਪਣੇ ਖਾਣ-ਪੀਣ ਦਾ ਧਿਆਨ ਰੱਖਿਆ ਤੇ ਇਲਾਜ ਕਰਵਾਉਣਾ ਵੀ ਸ਼ੁਰੂ ਕੀਤਾ।""ਰਜਨੀ ਨੇ ਜਲਦੀ ਹੀ ਇੱਕ ਫਾਰਮਾਸਿਊਟੀਕਲ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੰਮ ਚੰਗਾ ਹੋਣ ਕਾਰਨ ਉਸ ਨੂੰ ਨੌਕਰੀ ਤੇ ਪੱਕਾ ਕਰ ਦਿੱਤਾ ਗਿਆ ਸੀ। ਉਸ ਨੇ ਉੱਥੇ 10 ਸਾਲ ਕੰਮ ਕੀਤਾ। ਉਸ ਨੇ ਦਾਅਵਾ ਕੀਤਾ ਕਿ ਜਦੋਂ ਕੰਪਨੀ ਨੂੰ ਪਤਾ ਲੱਗਿਆ ਕਿ ਉਹ ਐੱਚਆਈਵੀ ਪਾਜ਼ੀਟਿਵ ਹੈ ਤਾਂ ਕੰਪਨੀ ਦੀ ਮੈਨੇਜਮੈਂਟ ਨੇ ਉਸ ਨੂੰ ਨੌਕਰੀ ਛੱਡਣ ਲਈ ਮਜਬੂਰ ਕੀਤਾ।ਅਸਲ ਵਿੱਚ ਕੀ ਹੋਇਆ?ਰਜਨੀ ਦਾ ਦਾਅਵਾ ਹੈ ਕਿ ਉਹ ਬੀਮਾਰ ਸੀ ਅਤੇ ਕੁਝ ਸਮੇਂ ਲਈ ਹਸਪਤਾਲ ਵਿੱਚ ਭਰਤੀ ਸੀ। ਜਦੋਂ ਉਹ ਦੁਬਾਰਾ ਕੰਮ 'ਤੇ ਪਰਤੀ ਤਾਂ ਉਸ ਨੇ ਮੈਡੀਕਲੇਮ (ਇਲਾਜ ਦਾ ਖਰਚਾ) ਕੀਤਾ। ""ਮੈਂ ਸੁਣਿਆ ਸੀ ਕਿ ਜੇ ਤੁਸੀਂ ਕੰਪਨੀ ਨੂੰ ਮੈਡੀਕਲੇਮ ਸੌਂਪਦੇ ਹੋ ਤਾਂ ਉਹ ਇਸ ਦਾ ਖਰਚਾ ਚੁੱਕਦੇ ਹਨ। ਮੈਨੂੰ ਹਮੇਸ਼ਾਂ ਵਿੱਤੀ ਸੰਕਟ ਸੀ ਅਤੇ ਮੈਂ ਸੋਚਿਆ ਕਿ ਇਸ ਨਾਲ ਮੇਰੀ ਮਦਦ ਹੋਵੇਗੀ। ਪਰ ਜਿਵੇਂ ਹੀ ਕੰਪਨੀ ਨੇ ਇਹ ਦੇਖਿਾ ਕਿ ਮੈਨੂੰ ਐੱਚਆਈਵੀ ਹੈ ਤਾਂ ਉਨ੍ਹਾਂ ਨੇ ਮੈਨੂੰ 30 ਮਿੰਟਾਂ ਦੇ ਅੰਦਰ ਨੌਕਰੀ ਤੋਂ ਕੱਢ ਦਿੱਤਾ!"" Image copyright Getty Images ਫੋਟੋ ਕੈਪਸ਼ਨ ਖੂਨ ਵਿੱਚ ਐਚਆਈਵੀ ਜਾਂਚ ਲਈ ਖੂਨ ਟੈਸਟ ਜ਼ਰੂਰੀ ਹੈ ਪਰ ਉਸ ਨੂੰ ਨੌਕਰੀ ਤੋਂ ਕਿਉਂ ਕੱਢਿਆ ਗਿਆ ਇਸ ਬਾਰੇ ਰਜਨੀ ਨੇ ਦੱਸਿਆ, ""ਕੰਪਨੀ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਕਿਉਂਕਿ ਉਹ ਫਾਰਮਾ ਕੰਪਨੀ ਹੈ ਇਸ ਲਈ ਜੋ ਪ੍ਰੋ਼ਡਕਟ ਅਸੀਂ ਬਣਾਉਂਦੇ ਹਾਂ ਤੁਹਾਡੇ ਕਾਰਨ ਉਸ ਦੇ ਖਰਾਬ ਹੋਣ ਦਾ ਖਦਸ਼ਾ ਹੈ। ਇਸ ਲਈ ਤੁਹਾਨੂੰ ਜਾਨਾ ਪਏਗਾ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਅਜਿਹਾ ਨਹੀਂ ਹੋ ਸਕਦਾ। ਮੈਂ ਆਪਣਾ ਬਹੁਤ ਬਿਹਤਰ ਧਿਆਨ ਰੱਖਦੀ ਹਾਂ। ਮੈਂ ਸਾਰੀਆਂ ਸਾਵਧਾਨੀਆਂ ਵਰਤਦੀ ਹਾਂ ਪਰ ਉਨ੍ਹਾਂ ਨੇ ਕੁਝ ਨਹੀਂ ਸੁਣਿਆ। ਮੈਂ ਉਨ੍ਹਾਂ ਨੂੰ ਵਾਰ-ਵਾਰ ਮਿੰਨਤ ਕੀਤੀ ਕਿ ਮੈਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ। ਮੈਨੂੰ ਨੌਕਰੀ ਦੀ ਲੋੜ ਸੀ ਪਰ ਕਿਸੇ ਨੇ ਨਹੀਂ ਸੁਣਿਆ।""ਇਹ ਵੀ ਪੜ੍ਹੋ:ਏਡਜ਼ ਕਿਵੇਂ ਫੈਲਦਾ ਹੈ ਅਤੇ ਕਿਵੇਂ ਨਹੀਂ ਜਾਣੋ ਕਿਵੇਂ ਤੁਸੀਂ ਬੁਢਾਪੇ ਨੂੰ ਟਾਲ ਸਕਦੇ ਹੋਗਾਵਾਂ ਦੇ ਐਂਟੀਬਾਡੀਜ਼ ਨਾਲ ਏਡਜ਼ ਦਾ ਇਲਾਜਰਜਨੀ ਫਿਰ ਮਜਬੂਰ ਸੀ। ਹਾਲਾਂਕਿ ਉਸ ਦੀ ਲੜਾਈ ਦੀ ਹਿੰਮਤ ਬੇਜੋੜ ਸੀ। ਉਸ ਨੂੰ ਕਈ ਲੋਕਾਂ ਨੇ ਵਿੱਤੀ ਮਦਦ ਦਾ ਹੱਥ ਵਧਾਇਆ ਪਰ ਉਸ ਨੇ ਮਨ੍ਹਾ ਕਰ ਦਿੱਤਾ। ਆਪਣੇ ਭਰਾ ਤੋਂ ਉਸ ਨੂੰ ਪਤਾ ਲੱਗਿਆ ਕਿ ਕੋਈ ਵੀ ਕੰਪਨੀ ਐੱਚਆਈਵੀ ਹੋਣ ਕਾਰਨ ਕਿਸੇ ਨੂੰ ਨੌਕਰੀ ਤੋਂ ਨਹੀਂ ਕੱਢ ਸਕਦੀ। ਫਿਰ ਉਸ ਨੇ ਪੁਣੇ ਦੀ ਲੇਬਰ ਕੋਰਟ ਵਿੱਚ ਮਾਮਲਾ ਦਰਜ ਕੀਤਾ। ""ਮੈਂ ਕਾਫ਼ੀ ਕੁਝ ਝੱਲ ਚੁੱਕੀ ਸੀ। ਹਰ ਵਾਰ ਜਦੋਂ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦੀ ਸੀ ਤਾਂ ਮੁਸੀਬਤਾਂ ਮੈਨੂੰ ਪਿੱਛੇ ਧੱਕ ਦਿੰਦੀਆਂ ਸਨ। ਮੈਂ ਅਖੀਰ ਤੱਕ ਲੜਨ ਦਾ ਫੈਸਲਾ ਕੀਤਾ। ਮੈਨੂੰ ਨਹੀਂ ਪਤਾ ਸੀ ਕਿ ਕੀ ਹੋਣ ਵਾਲਾ ਹੈ। ਮੈਂ ਕਈ ਵਾਰ ਸਭ ਕੁਝ ਛੱਡ ਕੇ ਭੱਜਣ ਬਾਰੇ ਸੋਚਿਆ। ਪਰ ਹਰ ਵਾਰੀ ਮੈਂ ਅੱਗੇ ਵੱਧਦੀ ਗਈ।""3 ਦਿਸੰਬਰ ਨੂੰ ਲੇਬਰ ਕੋਰਟ ਨੇ ਰਜਨੀ ਦੇ ਹੱਕ ਵਿੱਚ ਫੈਸਲਾ ਸੁਣਾਇਆ। ਇਸ ਵਿੱਚ ਕਿਹਾ ਗਿਆ ਸੀ, ""ਕੋਈ ਵੀ ਮੁਲਾਜ਼ਮ ਐੱਆਈਵੀ ਪਾਜ਼ੀਟਿਵ ਹੋਣ ਕਾਰਨ ਨੌਕਰੀ ਤੋਂ ਕੱਢਿਆ ਨਹੀਂ ਜਾ ਸਕਦਾ। ਕਿਉਂਕਿ ਨੌਕਰੀ ਤੋਂ ਕਾਨੂੰਨ ਦੇ ਤਹਿਤ ਤੇ ਕੱਢਿਆ ਜਾ ਸਕਦਾ ਹੈ। ਜੋ ਕਿ ਇਸ ਮਾਮਲੇ ਵਿੱਚ ਨਹੀਂ ਕੀਤਾ ਗਿਆ ਸੀ।""ਮੈਂ ਚਿਹਰਾ ਨਹੀਂ ਲੁਕਾਉਣਾ ਚਾਹੁੰਦੀਜਦੋਂ ਦਾ ਫੈਸਲਾ ਆਇਆ ਹੈ ਰਜਨੀ ਨੂੰ ਲਗਾਤਾਰ ਫੋਨ ਆ ਰਹੇ ਹਨ। ਮੀਡੀਆ ਉਸ ਦੀ ਪ੍ਰਤੀਕਿਰਿਆਵਾਂ ਚਾਹੁੰਦਾ ਹੈ। ਲੋਕ ਉਸ ਦੀ ਹਿੰਮਤ ਦੀ ਪ੍ਰਸ਼ੰਸਾ ਕਰ ਰਹੇ ਹਨ। ਪਰ ਕੀ ਉਹ ਅਸਲ ਵਿੱਚ ਉਸ ਕੰਪਨੀ ਵਿੱਚ ਜਾਣਾ ਚਾਹੁੰਦੀ ਹੈ ਜਿਸ ਨੇ ਉਸ ਨੂੰ ਤਿੰਨ ਸਾਲ ਪਹਿਲਾਂ ਨੌਕਰੀ ਛੱਡਣ ਲਈ ਮਜਬੂਰ ਕਰ ਦਿੱਤਾ ਸੀ? Image copyright Getty Images ਫੋਟੋ ਕੈਪਸ਼ਨ ਵਿਸ਼ਵ ਏਡਜ਼ ਦਿਵਸ 1 ਦਿਸੰਬਰ ਨੂੰ ਹੁੰਦਾ ਹੈ ਤੇ ਲਾਲ ਰਿੱਬਨ ਜਾਗਰੂਕਤਾ ਦਾ ਪ੍ਰਤੀਕ ਹੈ ""ਹਾਂ, ਮੈਂ ਉੱਥੇ ਜਾਣਾ ਚਾਹੁੰਦਾ ਹਾਂ। ਮੈਂ ਉੱਥੇ ਕੰਮ ਕਰਨਾ ਚਾਹੁੰਦਾ ਹਾਂ। ਮੈਂ ਸਾਰੀ ਜ਼ਿੰਦਗੀ ਇਹ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਐੱਚਆਈਵੀ ਪਾਜ਼ੀਟਿਵ ਹਾਂ। ਘੱਟੋ-ਘੱਟ ਕੰਪਨੀ ਵਿੱਚ ਹਰ ਕੋਈ ਮੇਰੀ ਹਾਲਤ ਬਾਰੇ ਜਾਣਦਾ ਹੈ। ਇਸ ਦਾ ਮਤਲਬ ਹੈ ਕਿ ਮੈਨੂੰ ਕੁਝ ਵੀ ਲੁਕਾਉਣ ਦਾ ਦਬਾਅ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮੈਨੂੰ ਹੋਰ ਕਿਸੇ ਚੀਜ ਦੀ ਪਰਵਾਹ ਨਹੀਂ ਹੈ। ਮੈਂ ਫੈਸਲਾ ਆਉਣ ਤੋਂ ਬਾਅਦ ਕੁਝ ਨਿਊਜ਼ ਚੈਨਲਾਂ ਨਾਲ ਗੱਲਬਾਤ ਕੀਤੀ ਹੈ ਪਰ ਮੈਂ ਆਪਣਾ ਚਿਹਰਾ ਢੱਕਿਆ ਹੋਇਆ ਸੀ। ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣਾ ਚਿਹਰਾ ਦਿਖਾਉਣਾ ਚਾਹੀਦਾ ਸੀ।""ਐੱਚਆਈਵੀ ਪੀੜਤ ਔਰਤਾਂ ਵੱਧ ਮੁਸ਼ਕਿਲ ਵਿੱਚ ਰਜਨੀ ਦਾ ਮੰਨਣਾ ਹੈ ਕਿ ਐੱਚਆਈਵੀ-ਏਡਜ਼ ਨਾਲ ਪੀੜਤ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਦੁੱਖ ਝੱਲਦੀਆਂ ਹਨ।""ਜਦੋਂ ਹਰ ਮਹੀਨੇ ਮੈਂ ਦਵਾਈਆਂ ਲੈਣ ਲਈ ਜਾਂਦੀ ਹਾਂ ਤਾਂ ਲੋਕ ਮੈਨੂੰ ਸ਼ੱਕੀ ਨਜ਼ਰਾਂ ਨਾਲ ਦੇਖਦੇ ਹਨ। ਤਕਰੀਬਨ ਸਾਰੀਆਂ ਔਰਤਾਂ ਨੂੰ ਆਪਣੇ ਪਤੀਆਂ ਤੋਂ ਹੀ ਵਾਇਰਸ ਮਿਲਦਾ ਹੈ। ਜੇ ਉਨ੍ਹਾਂ ਦੇ ਪਤੀਆਂ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਸਹੁਰੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਦਾ ਸਮਰਥਨ ਨਹੀਂ ਕਰਦੇ। ਇਹ ਮੇਰੇ ਨਾਲ ਵੀ ਹੋਇਆ ਹੈ।"" ਮੁੜ ਵਿਆਹ ਦੀ ਇਛੁੱਕ ਨਹੀਂਰਜਨੀ ਪਿਛਲੇ 15 ਸਾਲਾਂ ਤੋਂ ਇਕੱਲੀ ਰਹਿ ਰਹੀ ਹੈ। ਲੋਕ ਅਕਸਰ ਉਸ ਨੂੰ ਫਿਰ ਤੋਂ ਵਿਆਹ ਕਰਵਾਉਣ ਦੀ ਸਲਾਹ ਦਿੰਦੇ ਹਨ। ਪਰ ਉਹ ਇਹ ਨਹੀਂ ਕਰਨਾ ਚਾਹੁੰਦੀ।""ਦੋ ਐੱਚਆਈਵੀ (HIV) ਲੋਕ ਕਈ ਵਾਰ ਇੱਕ-ਦੂਜੇ ਨਾਲ ਵਿਆਹ ਕਰਵਾ ਲੈਂਦੇ ਹਨ। ਲੋਕ ਇਹ ਸੁਝਾਅ ਦਿੰਦੇ ਹਨ ਕਿ ਮੈਂ ਇਸ ਤਰ੍ਹਾਂ ਦੇ ਕਿਸੇ ਵਿਅਕਤੀ ਨਾਲ ਵਿਆਹ ਕਰ ਲਵਾਂ। ਪਰ ਮੈਂ ਦੁਬਾਰਾ ਵਿਆਹ ਨਹੀਂ ਕਰਾਉਣਾ ਚਾਹੁੰਦੀ। ਮੈਂ ਇਹ ਨਹੀਂ ਭੁੱਲ ਸਕਦੀ ਕਿ ਮੇਰੇ ਪਤੀ ਦੇ ਬਿਮਾਰ ਹੋਣ ਕਾਰਨ ਮੈਨੂੰ ਕੀ ਕੁਝ ਸਹਿਣਾ ਪਿਆ? ਮੈਂ ਉਸ ਤਜਰਬੇ ਨੂੰ ਮੁੜ ਨਹੀਂ ਸਹਿ ਸਕਦੀ। ਮੈਂ ਇਕੱਲੀ ਰਹਿ ਕੇ ਖੁਸ਼ ਹਾਂ।"" ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰਾਤ 9 ਵਜੇ ਤੋਂ ਬਾਅਦ ਮਰਦ ਬਾਹਰ ਨਾ ਨਿਕਲਣ ਤਾਂ ਕੁੜੀਆਂ ਕੀ ਕਰਨਗੀਆਂ?- ਬਲਾਗ ਵਿਕਾਸ ਤ੍ਰਿਵੇਦੀ ਪੱਤਰਕਾਰ, ਬੀਬੀਸੀ 6 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45769318 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright FB PAGE PINK/BBC ਫੋਟੋ ਕੈਪਸ਼ਨ ਕੁੜੀਆਂ ਲਈ ਰਾਤ ਨੂੰ 9 ਵਜੇ ਘਰ ਪਹੁੰਚਣਾ ਦੇਰ ਕਿਹਾ ਜਾਂਦਾ ਹੈ (ਸੰਕੇਤਕ ਤਸਵੀਰ) ਅਮਰੀਕਾ ਦੀ ਇੱਕ ਸਮਾਜਿਕ ਕਾਰਕੁਨ ਡੇਨੀਏਲ ਮੁਸਕਾਟੋ ਨੇ ਟਵਿੱਟਰ ਉੱਤੇ ਸਵਾਲ ਪੁੱਛਿਆ- ਰਾਤ 9 ਵਜੇ ਤੋਂ ਬਾਅਦ ਮਰਦਾਂ ਦੇ ਬਾਹਰ ਨਿਕਲਣ 'ਤੇ ਰੋਕ ਲੱਗ ਜਾਵੇ ਤਾਂ ਔਰਤਾਂ ਕੀ ਕਰਨਗੀਆਂ?ਰਾਤ 9 ਵਜੇ ਮਰਦਾਂ ਦੇ ਬਾਹਰ ਨਿਕਲਣ 'ਤੇ ਪਾਬੰਦੀ ਲੱਗ ਜਾਵੇ ਤਾਂ ਕੁੜੀਆਂ ਕੀ ਕਰਨਗੀਆਂ? ਕੁੜੀਆਂ ਸੋਚਣਗੀਆਂ ਨਹੀਂ ਕਿ ਉਨ੍ਹਾਂ ਨੇ ਕੀ ਕਰਨਾ ਹੈ।ਉਹ ਉਨ੍ਹਾਂ ਸਾਰੀਆਂ ਥਾਵਾਂ 'ਤੇ ਜਾਣਗੀਆਂ ਜਿੱਥੋਂ ਲੰਘਦੇ ਹੋਏ ਹੁਣ ਤੱਕ ਉਨ੍ਹਾਂ ਨੇ ਅੱਖਾਂ ਨੀਵੀਂਆਂ ਰੱਖਣ ਕਰਕੇ ਸੜਕਾਂ ਹੀ ਦੇਖੀਆਂ ਸਨ। ਉਹ ਨਜ਼ਰਾਂ ਉੱਪਰ ਚੁੱਕਦੀ ਤਾਂ 'ਦੇਖ...ਦੇਖ ਦੇਖ ਰਹੀ ਹੈ' ਕਹਿਣ ਦੀਆਂ ਸੰਭਵਾਨਾਵਾਂ ਦੀ ਭਾਲ ਕਰ ਲਈ ਜਾਂਦੀ। ਮਨ੍ਹਾ ਕਰਨ 'ਤੇ ਕੁੜੀਆਂ ਖੁਦ ਨੂੰ ਬਦਚਲਨ ਅਖਵਾ ਕੇ ਘਰ ਪਰਤਦੀਆਂ।ਇਹ ਵੀ ਪੜ੍ਹੋ:ਭਾਰਤੀ ਮਹਿਲਾ ਪੱਤਰਕਾਰਾਂ ਨੇ ਵੀ ਕਿਹਾ #MeTooਜਿਨਸੀ ਸ਼ੋਸ਼ਣ 'ਤੇ ਚੁੱਪ ਕਿਉਂ ਰਹਿੰਦੀਆਂ ਹਨ ਕੁੜੀਆਂ?'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਵਾਪਸ ਆਉਂਦਿਆਂ ਹੀ ਉਹ ਪਹਿਲੀ ਗੱਲ ਜਿਹੜੀ ਸੁਣਦੀ ਉਹ- 'ਸਮੇਂ ਤੇ ਘਰ ਆਉਣ' ਦੀ ਸਲਾਹ ਹੁੰਦੀ। ਸਮਾਂ ਜੋ ਕਦੇ ਤੈਅ ਰਿਹਾ ਨਹੀਂ, ਹਮੇਸ਼ਾ ਚਲਦਾ ਰਿਹਾ। ਕੁੜੀਆਂ ਲਈ ਉਹ ਸਮਾਂ ਹਮੇਸ਼ਾ ਤੈਅ ਰਿਹਾ, ਰੁਕਿਆ ਰਿਹਾ।ਕੁੜੀਆਂ ਲਈ ਦੇਰ ਦਾ ਮਤਲਬ ਰਾਤ 9 ਵਜੇ ਘਰ ਪਹੁੰਚਣਾ ਦੇਰ ਕਿਹਾ ਗਿਆ। ਇਸੇ ਦੇ ਨੇੜੇ ਦਾ ਕੋਈ ਸਮਾਂ ਸੀ ਜਦੋਂ ਦਿੱਲੀ ਵਿੱਚ ਫਿਲਮ ਦੇਖ ਕੇ ਪਰਤ ਰਹੀ ਕੁੜੀ ਦਾ ਗੈਂਗਰੇਪ ਕਰਕੇ ਅਹਿਸਾਸ ਕਰਾਇਆ ਗਿਆ ਕਿ ਸੂਰਜ ਡੁੱਬਣ ਤੋਂ ਬਾਅਦ ਘਰੋਂ ਨਿਕਲੀ ਤਾਂ ਦੇਰ ਕਹੀ ਜਾਵੇਗੀ।ਪਰ ਦੇਰ ਸੂਰਜ ਡੁੱਬਣ ਤੋਂ ਬਾਅਦ ਹੀ ਨਹੀਂ ਕਹੀ ਗਈ। ਸਕੂਲ ਤੋਂ ਆਉਂਦੇ ਹੋਏ, ਅਨਾਥ ਆਸ਼ਰਮ ਵਿੱਚ ਪਲ ਰਹੀਆਂ ਬੱਚੀਆਂ ਲਈ 24 ਘੰਟੇ ਜਾਂ ਦਿਨ ਦੀ ਰੌਸ਼ਨੀ ਵੀ ਦੇਰ ਕਹਾਈ। ਕੋਈ ਵੀ ਸਮਾਂ ਅਜਿਹਾ ਨਹੀਂ ਰਿਹਾ ਜੋ ਉਨ੍ਹਾਂ ਲਈ ਦੇਰ ਨਾਲ ਨਿਕਲਣਾ, ਪਰਤਣਾ ਨਾ ਕਹਾਇਆ ਹੋਵੇ। Image copyright Getty Images ਫੋਟੋ ਕੈਪਸ਼ਨ ਔਰਤਾਂ ਛੋਟੇ ਪਰਦਿਆਂ ਦੀਆਂ ਕਹਾਣੀਆਂ ਨਾਲ ਆਪਣੀ ਜ਼ਿੰਦਗੀ ਦੇ ਹੱਲ ਕੱਢਣਾ ਚਾਹੁੰਦੀਆਂ ਹਨ ਉਨ੍ਹਾਂ ਅਧੂਰੇ ਸੀਰੀਅਲਜ਼ ਨੂੰ ਦੇਖਦੇ ਹੋਏ, ਜੋ ਉਹ 8 ਵੱਜ ਕੇ 59 ਮਿੰਟ ਤੱਕ ਦੇਖਦੀਆਂ ਰਹੀਆਂ। ਇਸ ਲਈ ਨਹੀਂ ਕਿ ਉਨ੍ਹਾਂ ਨੂੰ ਉਹ ਲੜੀਵਾਰ ਪਸੰਦ ਹਨ। ਸਗੋਂ ਇਸ ਲਈ ਕਿ ਉਹ ਉਨ੍ਹਾਂ ਛੋਟੇ ਪਰਦਿਆਂ ਦੀਆਂ ਕਹਾਣੀਆਂ ਨਾਲ ਆਪਣੀ ਜ਼ਿੰਦਗੀ ਦੇ ਹੱਲ ਕੱਢਣਾ ਚਾਹੁੰਦੀਆਂ ਹਨ।ਨਾਇਕਾ ਨੂੰ ਦੁਖ ਪਹੁੰਚਾਉਣ ਵਾਲੇ ਕਿਰਦਾਰ ਨੂੰ ਮਾਰੇ ਇੱਕ ਥੱਪੜ ਦੇ ਤਿੰਨ ਰਿਪੀਟ ਟੈਲੀਕਾਸਟ ਦੇਖ ਕੇ ਉਹ ਖੁਸ਼ ਹੁੰਦੀਆਂ ਹਨ। ਅਸਲ ਜ਼ਿੰਦਗੀ ਵਿੱਚ ਸੱਟ ਮਾਰਨ ਦੀ ਹਿੰਮਤ ਸ਼ਾਇਦ ਘੱਟ ਹੀ ਕਰ ਸਕੀਆਂ ਕਿਉਂਕਿ ਜਿਸ ਘਰ ਵਿੱਚ ਪੈਦਾ ਹੋਈਆਂ, ਉਸੇ ਘਰ ਨੇ ਵਿਦਾ ਕਰਦੇ ਹੋਏ ਕਿਹਾ ਸੀ- ਹੁਣ ਉਹ ਤੇਰਾ ਘਰ ਹੈ ਤੂੰ ਪਰਾਇਆ ਧੰਨ ਹੈ।ਖੁਦ ਨੂੰ ਪਰਾਇਆ ਧੰਨ ਸਮਝ ਕੇ ਆਪਣਿਆਂ ਦਾ ਧੰਨ ਪਰਾਇਆਂ ਨੂੰ ਸੌਂਪਣਾ ਹੀ ਨਿਯਮ ਲੱਗਿਆ। ਨਿਯਮਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਖੁਦ ਨੂੰ ਤੋੜਨ ਵਰਗੀਆਂ ਹੁੰਦੀਆਂ ਹਨ। ਅਸੀਂ ਸਾਰੇ ਟੁੱਟਣ ਤੋਂ ਡਰਦੇ ਹਾਂ। ਉਪਰੋਂ ਘਰ ਬਚਾਉਣ ਅਤੇ ਬਣਾਉਣ ਦੀ ਨੈਤਿਕ ਜ਼ਿੰਮੇਵਾਰੀ ਹਮੇਸ਼ਾਂ ਤੋਂ ਔਰਤਾਂ ਦੇ ਸਿਰ ਆਈ ਹੈ।ਮਾਵਾਂ ਤੋਂ ਨਹੀਂ ਔਰਤ ਤੋਂ ਸਵਾਲਰਾਤ 9 ਵਜੇ ਤੋਂ ਬਾਅਦ ਮਰਦ ਨਹੀਂ ਨਿਕਲੇ ਤਾਂ ਉਹ ਔਰਤਾਂ ਨਿਕਲ ਆਉਣਗੀਆਂ ਜੋ ਬਲਾਤਕਾਰੀ, ਛੇੜਛਾੜ ਕਰਨ ਵਾਲੇ ਪੁੱਤਰਾਂ ਨੂੰ ਪੁਚਕਾਰਦੇ ਹੋਏ ਕਹਿੰਦੀਆਂ ਹਨ-ਕੁੜੀਆਂ ਨੇ ਹੀ ਛੋਟੇ ਕੱਪੜੇ ਪਾਏ ਸਨ, ਕੀ ਦੱਸਾਂ ਤੁਹਾਨੂੰ।ਇਨ੍ਹਾਂ ਔਰਤਾਂ ਦੇ ਅੰਦਰ ਜੋ 'ਮਰਦ' ਲੁਕਿਆ ਹੋਇਆ ਹੈ, ਉਸ ਨੂੰ ਕਿਵੇਂ ਪਛਾਣੋਗੇ? ਉਹ ਮਾਵਾਂ ਜੋ ਦੁਨੀਆਂ ਦੀਆਂ ਸਭ ਤੋਂ ਪਿਆਰੀਆਂ ਮਾਵਾਂ ਹਨ ਪਰ ਉਹ ਪੁੱਤਾਂ ਅਤੇ ਧੀਆਂ ਵਿੱਚ ਹਾਲੇ ਵੀ ਫਰਕ ਸਮਝਦੀਆਂ ਹਨ। Image copyright FB/TAAPSEEOFFICIAL/BBC ਫੋਟੋ ਕੈਪਸ਼ਨ ਕੁੜੀਆਂ ਆਪਣੇ ਪ੍ਰੇਮੀਆਂ ਨਾਲ ਦਿਨ ਦੀ ਰੌਸ਼ਨੀ ਵਿੱਚ ਹੱਥ ਫੜ੍ਹ ਕੇ ਨਹੀਂ ਚੱਲ ਸਕਦੀਆਂ। ਧੀ ਪਰਾਇਆ ਧੰਨ, ਪੁੱਤਰ ਆਪਣਾ ਧੰਨ, ਸਿਰ 'ਤੇ ਡਾਂਗ ਮਾਰੇਗਾ ਚਿਤਾ ਸੜਦੇ ਹੋਏ, ਕਬਰ 'ਤੇ ਮਿੱਟੀ ਪਾਏਗਾ। ਇਹ ਮਾਵਾਂ ਇਸ ਗੱਲ ਤੋਂ ਅਣਜਾਨ ਹਨ ਕਿ ਪੁੱਤਰ ਨੇ ਪਹਿਲੀ ਡਾਂਗ ਉਸ ਦਿਨ ਹੀ ਮਾਰ ਦਿੱਤੀ ਸੀ ਜਦੋਂ ਕਿਸੇ ਕੁੜੀ ਨੇ ਉਨ੍ਹਾਂ ਦੇ ਪੁੱਤ ਤੋਂ ਖਿੱਝ ਕੇ ਸਾਲਾਂ ਤੋਂ ਫਿਲਮਾਂ ਅਤੇ ਅਸਲ ਜ਼ਿੰਦਗੀ ਵਿੱਚ ਕਹੀ ਜਾ ਰਹੀ ਗੱਲ ਨੂੰ ਕਿਹਾ ਸੀ- ਤੇਰੇ ਘਰ ਵਿੱਚ ਮਾਂ-ਭੈਣ ਨਹੀਂ ਹੈ।ਇਨ੍ਹਾਂ ਪੁੱਤਾਂ ਨੇ ਉਸ ਲਾਈਨ ਨੂੰ ਹੱਸ ਕੇ ਟਾਲ ਦਿੱਤਾ ਸੀ ਪਰ ਉਹ ਸਵਾਲ ਇਨ੍ਹਾਂ ਮਾਵਾਂ ਦੇ ਮੱਥੇ 'ਤੇ ਹਮੇਸ਼ਾ ਚਿਪਕਿਆ ਰਹੇਗਾ।ਤੁਹਾਡੇ ਪੁੱਤ ਤੋਂ 'ਹਲਕੀ ਜਿਹੀ ਛਿੜੀ' ਉਸ ਕੁੜੀ ਦਾ ਸਵਾਲ ਸਿਰਫ਼ ਤੁਹਾਨੂੰ ਸੀ। ਇੱਕ ਔਰਤ ਤੋਂ, ਜਿਸ ਦੇ ਅੰਦਰ ਕੋਈ ਮਰਦ ਲੁਕਿਆ ਬੈਠਾ ਹੈ? ਜਵਾਬ ਇਹ ਮਾਵਾਂ ਜਾਣਦੀਆਂ ਹਨ।ਮਰਦਾਂ ਦੇ ਨਿਕਲਣ 'ਤੇ ਪਾਬੰਦੀ ਲਾ ਕੇ ਸ਼ਾਇਦ ਸਭ ਕੁਝ ਹਾਸਿਲ ਨਾ ਹੋਵੇ। ਉਹ ਕੁੜੀਆਂ ਜੋ ਆਪਣੇ ਪ੍ਰੇਮੀਆਂ ਨਾਲ ਦਿਨ ਦੀ ਰੌਸ਼ਨੀ ਵਿੱਚ ਹੱਥ ਫੜ੍ਹ ਕੇ ਨਹੀਂ ਚੱਲ ਸਕਦੀਆਂ। ਕਿਉਂਕਿ ਡਰ ਹੈ ਕਿ ਸੱਭਿਆਚਾਰ ਦਾ ਚੋਲਾ ਪਾਏ ਕੋਈ ਐਂਟੀ ਰੋਮੀਓ ਸੁਕਾਅਡ ਆ ਜਾਵੇਗਾ। ਜਿਨ੍ਹਾਂ ਪ੍ਰੇਮੀਆਂ ਦੇ ਗੱਲ 'ਤੇ ਕੁੜੀਆਂ ਨੇ ਪਹਿਲਾਂ ਕੁਝ ਦੇਰ ਲਾਡ ਲਡਾਏ ਸੀ, ਉਨ੍ਹਾਂ ਗੱਲਾਂ 'ਤੇ ਸੱਭਿਆਚਾਰ ਆਪਣੇ ਠੇਕੇਦਾਰਾਂ ਤੋਂ ਥੱਪੜ ਮਰਵਾ ਰਹੀ ਹੈ। Image copyright Getty Images ਫੋਟੋ ਕੈਪਸ਼ਨ ਰਾਤ 9 ਵਜੇ ਸ਼ਾਇਦ ਇਹ ਕੁੜੀਆਂ ਆਪਣੇ ਪ੍ਰੇਮੀਆਂ ਨਾਲ ਮਿਲਣਾ ਚਾਹੁਣ, ਜੋ ਅਸਲ 'ਚ ਮਰਦ ਹਨ। ਗੱਲਾਂ ਦੀ ਲਾਲੀ ਅੱਖਾਂ 'ਚ ਖ਼ੂਨ ਬਣ ਕੇ ਉਤਰ ਰਹੀ ਹੈ । ਰਾਤ 9 ਵਜੇ ਸ਼ਾਇਦ ਇਹ ਕੁੜੀਆਂ ਆਪਣੇ ਪ੍ਰੇਮੀਆਂ ਨਾਲ ਮਿਲਣਾ ਚਾਹੁਣ, ਜੋ ਅਸਲ 'ਚ ਮਰਦ ਹਨ। ਮਰਦਾਂ ਨੂੰ ਬੈਨ ਕਰਨ 'ਤੇ ਕੁੜੀਆਂ ਆਪਣੇ ਪ੍ਰੇਮੀਆਂ ਨਾਲ ਉਸ ਵੇਲੇ ਵੀ ਮਿਲ ਨਹੀਂ ਸਕਣਗੀਆਂ, ਜੋ ਉਨ੍ਹਾਂ ਦੀ ਆਜ਼ਾਦੀ ਲਈ ਚੁਣਿਆ ਹੈ। ਉਹ ਕੁੜੀਆਂ ਜੋ ਆਪਣੇ ਪਤੀ, ਪਿਤਾ, ਭਰਾ ਜਾਂ ਫੇਰ ਦੋਸਤਾਂ ਨਾਲ ਕਿਸੇ ਸ਼ਹਿਰ ਦੀ ਕੋਈ ਸ਼ਾਮ ਦੇਖਣਾ ਚਾਹੁੰਦੀਆਂ ਹਨ ਪਰ 9 ਵਜੇ ਮਰਦ ਨਹੀਂ ਨਿਕਲਣ ਤਾਂ ਕੁੜੀਆਂ ਦੀ ਇਹ ਇੱਛਾ ਵੀ ਸ਼ਾਇਦ ਦੱਬੀ ਰਹਿ ਜਾਵੇਗੀ ਕਿਉਂਕਿ ਦਿਨ ਦੇ ਉਜਾਲੇ ਜਾਂ ਪਾਬੰਦੀਸ਼ੁਦਾ ਸਮੇਂ ਤੋਂ ਪਹਿਲਾਂ ਬਾਈਕ 'ਤੇ ਭਰਾ, ਪਿਤਾ ਅਤੇ ਦੋਸਤ ਦੇ ਪਿੱਛੇ ਜਾਂ ਅੱਗੇ ਬੈਠੀ ਕੁੜੀ ਹਮੇਸ਼ਾ 'ਸੈਟਿੰਗ ਜਾਂ ਸੰਭਾਵਨਾ' ਹੀ ਕਹੀ ਜਾਵੇਗੀ। 'ਸਿਰਫ਼ ਜਨਮ ਦੇਣਾ ਹੈ ਇਸਤਰੀ ਹੋਣਾ ਨਹੀਂ'ਇਹ ਅੱਖਾਂ ਇੰਨੀਆਂ ਸਮਝਦਾਰ ਨਹੀਂ ਹੋਈਆਂ ਕਿ ਕਹਿ ਸਕਣ 'ਸਿਰਫ਼ ਜਨਮ ਦੇਣਾ ਹੀ ਇਸਤਰੀ ਹੋਣਾ ਨਹੀਂ ਹੈ।'ਰਾਤ 9 ਵਜੇ ਮਰਦਾਂ ਦਾ ਬਾਹਰ ਨਿਕਲਣਾ ਬੈਨ ਹੋਇਆ ਤਾਂ ਸੜਕ 'ਤੇ ਸਿਰਫ਼ ਔਰਤਾਂ ਹੀ ਔਰਤਾਂ ਹੋਣਗੀਆਂ ਤੇ ਘਰਾਂ 'ਚ ਸਿਰਫ਼ ਮਰਦ ਹੀ ਮਰਦ। Image copyright AFP ਫੋਟੋ ਕੈਪਸ਼ਨ ਸੰਕੇਤਿਕ ਤਸਵੀਰ ਕੀ ਬਾਹਰ ਹੋਣਾ ਸੁਰੱਖਿਅਤ ਹੈ? ਤਾਂ ਫੇਰ ਉਹ ਸਾਰੇ ਅਖ਼ਬਾਰ ਵੱਖ-ਵੱਖ ਹੈਡਿੰਗ 'ਚ ਕਿਉਂ ਕਹਿੰਦੇ ਹਨ-ਆਪਣੇ ਹੀ ਮਾਮਾ, ਚਾਚਾ, ਪਿਤਾ, ਭਰਾ ਨੇ ਕੀਤਾ ਬੱਚੀ ਨਾਲ ਰੇਪ। ਮਰਦ ਅੰਦਰ ਕੈਦ ਰਹੇ ਅਤੇ ਸਿਰਫ਼ ਔਰਤ ਬਾਹਰ ਤਾਂ ਸਭ ਵੈਸਾ ਹੀ ਰਹੇਗਾ ਜਿਵੇਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਜਾਂ ਫੇਰ ਕਿ ਇਹ ਹੋਵੇ ਕਿ ਰਾਤ 9, 10 ਜਾਂ ਕਿਸੇ ਵੀ ਵੇਲੇ ਸੜਕ 'ਤੇ ਅੱਧੀ ਔਰਤਾਂ ਹੋਣ ਅਤੇ ਅੱਧੇ ਪੁਰਸ਼। ਇੱਕ-ਦੂਜੇ ਦੇ ਮਨ ਨੂੰ ਸਮਝਦੇ ਹੋਏ, ਆਪਣੇ-ਆਪਣੇ ਮਨ ਦੀਆਂ ਕਰਦੇ ਹੋਏ। ਇਹ ਵੀ ਪੜ੍ਹੋ:ਲੱਦਾਖੀ, ਜੋ ' ਅਸਲ ਆਰੀਆ' ਹੋਣ ਦਾ ਕਰਦੇ ਨੇ ਦਾਅਵਾਏਅਰ-ਕੰਡੀਸ਼ਨਰ ਇੰਝ ਲੈ ਸਕਦਾ ਹੈ ਤੁਹਾਡੀ ਜਾਨ'ਮੇਰਾ ਪਤੀ ਘਰੋਂ ਗਿਆ ਤੇ ਕਦੇ ਨਹੀਂ ਮੁੜਿਆ'ਇੱਕ ਦੂਜੇ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਤੁਸੀਂ ਕਦੇ ਵੀ ਆਓ ਘਰ ਜਾਂ ਬਾਹਰ। ਕੋਈ ਸਮਾਂ ਅਜਿਹਾ ਨਹੀਂ ਹੈ ਜੋ ਤੁਹਾਡੇ ਘਰ ਦੇਰ ਨਾਲ ਆਉਣ ਦਾ ਐਲਾਨ ਕਰੇ। ਜਿਸ ਵੇਲੇ ਮਰਦਾਂ ਨੂੰ ਬੈਨ ਕੀਤੇ ਜਾਣ ਬਾਰੇ ਗੱਲ ਹੋਵੇ, ਉਸੇ ਵੇਲੇ ਉਨ੍ਹਾਂ ਨੂੰ ਕਹੋ ਕਿ ਆਓ ਦੇਖੋ ਤੁਹਾਡੇ ਬੈਨ 'ਤੇ ਅਸੀਂ ਇਹ ਕਰ ਰਹੇ ਹਨ। ਤੁਸੀਂ ਦੇਖੋ ਅਤੇ ਸਾਨੂੰ ਉਹ ਭਰੋਸਾ ਦਿਵਾਓ ਕਿ ਤੁਹਾਡੇ ਰਾਤ 9 ਵਜੇ ਤੋਂ ਬਾਅਦ ਬਾਹਰ ਹੋਣ ਨਾਲ ਸਾਡੇ ਇਹ ਕਰਨ ਨਾਲ ਕੋਈ ਅਸਰ ਨਹੀਂ ਹੋਵੇਗਾ। ਇਹ ਵਿਸ਼ਵਾਸ ਸਿਰਫ਼ ਮਰਦ ਨਹੀਂ ਦਿਵਾ ਸਕਦੇ ਹਨ। ਉਹ ਔਰਤਾਂ, ਜਿਨ੍ਹਾਂ ਨੇ ਆਪਣੇ ਅੰਦਰ ਪਿਤਾ ਪ੍ਰਧਾਨ ਸਮਾਜ ਵਰਗੇ ਕਠਿਨ ਅਤੇ ਜ਼ਿੰਦਗੀ ਮੁਸ਼ਕਲ ਬਣਾਉਣ ਵਾਲੇ ਸ਼ਬਦ ਬਿਠਾ ਲਏ ਹਨ, ਇਹੀ ਔਰਤਾਂ ਇਸ ਵਿਸ਼ਵਾਸ ਨੂੰ ਸਭ ਤੋਂ ਵੱਧ ਸਮਝ ਸਕਦੀਆਂ ਹਨ। 'ਮੈਂ ਤੇਰਾ ਸਾਥ ਨਹੀਂ ਸਕਦੀ'ਇੱਕ ਔਰਤ ਰਿਸ਼ਤੇ 'ਚ ਆ ਕੇ ਉਹ ਸਭ ਮੁਆਫ਼ ਕਰ ਦਿੰਦੀ ਹੈ, ਜਿਸ ਦੀ ਸ਼ਿਕਾਰ ਉਹ ਖ਼ੁਦ ਵੀ ਰਹੀ ਹੈ। ਔਰਤਾਂ ਨੂੰ ਆਪਣੀ ਮੁਆਫ਼ ਕਰਨ ਦੀਆਂ ਆਦਤਾਂ ਨੂੰ ਸੁਧਰਾਨਾ ਹੋਵੇਗਾ। Image copyright fbpink/bbc ਫੋਟੋ ਕੈਪਸ਼ਨ ਰਾਤ 9 ਵਜੇ ਮਰਦਾਂ ਦਾ ਬਾਹਰ ਨਿਕਲਣਾ ਬੈਨ ਹੋਇਆ ਤਾਂ ਸੜਕ 'ਤੇ ਸਿਰਫ਼ ਔਰਤਾਂ ਹੀ ਹੋਣਗੀਆਂ ਤੇ ਘਰਾਂ 'ਚ ਸਿਰਫ਼ ਮਰਦ (ਸੰਕੇਤਿਕ ਤਸਵੀਰ) ਆਪਣੇ ਧੋਖਾ ਦੇਣ ਵਾਲੇ ਪੁੱਤਰਾਂ, ਪ੍ਰੇਮੀਆਂ, ਪਤੀਆਂ ਅਤੇ ਦੋਸਤਾਂ ਨੂੰ ਇਹ ਕੰਨ 'ਚ ਹੌਲੀ ਜਿਹੀ ਜਾਂ ਚੁਰਾਹੇ 'ਤੇ ਚੀਕ ਚੀਕ ਦੇ ਦੱਸਣਾ ਹੋਵੇਗਾ ਕਿ ਤੁਸੀਂ ਮੇਰੇ ਆਪਣੇ ਹੋ ਪਰ ਤੁਸੀਂ ਗ਼ਲਤ ਹੋ ਮੇਰੇ ਦੋਸਤ, ਮੇਰੇ ਪੁੱਤਰ, ਮੇਰੇ ਪ੍ਰੇਮੀ... ਮੈਂ ਤੁਹਾਡਾ ਸਾਥ ਨਹੀਂ ਦੇ ਸਕਦੀ।ਔਰਤਾਂ ਅੰਦਰ ਬੈਠਾ 'ਮਰਦ' ਇਹ ਸੁਣ ਕੇ ਸ਼ਾਇਦ ਮਰ ਜਾਵੇਗਾ ਅਤੇ ਜੋ ਮਰਦ ਇਹ ਸਭ ਸੁਣ ਰਹੇ ਹੋਣਗੇ, ਉਨ੍ਹਾਂ ਵਿੱਚ ਇੱਕ ਵੀ ਸੁਧਰਿਆ ਤਾਂ ਯਕੀਨ ਮੰਨੋ। ਇਹ ਵੀ ਪੜ੍ਹੋ:'ਸੈਕਸ ਹਮਲੇ ਨਾਲ ਜ਼ਿੰਦਗੀ ਡਰਾਵਣੀ ਤੇ ਸ਼ਰਮਨਾਕ ਹੋ ਗਈ''16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ''ਮੇਰੀ ਕਾਰ ਨੂੰ ਘੇਰ ਲਿਆ ਗਿਆ ਤੇ ਗੁੰਡੇ ਵੀ ਆ ਗਏ'ਦੇਰ ਲੱਗੇਗੀ ਪਰ ਵਕਤ ਆਵੇਗਾ ਜਦੋਂ ਕੁੜੀਆਂ ਦੇ ਬਾਹਰ ਨਿਕਲਣ ਅਤੇ ਮਨ ਦੀ ਕਰਨ ਲਈ ਮੁੰਡਿਆਂ 'ਤੇ ਬੈਨ ਨਹੀਂ ਲਗਾਉਣਾ ਪਵੇਗਾ। ਔਰਤਾਂ ਵੀ ਵੈਸੇ ਹੀ ਆਜ਼ਾਦ ਹੋਣਗੀਆਂ, ਜਿਵੇਂ ਅੱਜ ਬੈਨ ਹੋਣ ਦੀ ਦਿਸ਼ਾ ਵੱਲ ਵਧਦੇ ਮਰਦ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਾਂਗਰਸੀ ਸੱਜਣ ਕੁਮਾਰ ਨੂੰ ’84 ਕਤਲੇਆਮ ’ਚ ਉਮਰ ਕੈਦ, ਗਵਾਹ ਨਿਰਪ੍ਰੀਤ ਨੇ ਕਿਹਾ, ਸੱਜਣ ਕਹਿੰਦਾ ਸੀ ਇੱਕ ਸਿੱਖ ਨਹੀਂ ਛੱਡਣਾ 17 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46589281 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਇਸ ਦੇ ਨਾਲ ਹੀ ਸੱਜਣ ਕੁਮਾਰ ’ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।ਸੱਜਣ ਕੁਮਾਰ ਤੋਂ ਇਲਾਵਾ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕਿਸ਼ਨ ਖੋਖਰ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ।ਬੀਬੀਸੀ ਪੱਤਰਕਾਰ ਸੁਚਿਤਰਾ ਮੋਹੰਤੀ ਅਨੁਸਾਰ ਫੈਸਲਾ ਸੁਣਾਉਣ ਵੇਲੇ ਦਿੱਲੀ ਹਾਈ ਕੋਰਟ ਨੇ ਜੱਜ ਨੇ ਕਿਹਾ, ""1947 ਵਿੱਚ ਭਾਰਤ - ਪਾਕਿਸਤਾਨ ਦੀ ਵੰਡ ਵੇਲੇ ਕਈ ਲੋਕਾਂ ਦਾ ਕਤਲੇਆਮ ਹੋਇਆ ਸੀ। 37 ਸਾਲਾਂ ਬਾਅਦ ਦਿੱਲੀ ਨੇ ਫਿਰ ਤੋਂ ਉਹੀ ਕਤਲੇਆਮ ਹੋਇਆ।''''ਕਤਲੇਆਮ ਦੇ ਦੋਸ਼ੀਆਂ ਦਾ ਸਿਆਸੀ ਸ਼ਹਿ ਕਾਰਨ ਬਚਾਅ ਹੁੰਦਾ ਰਿਹਾ।'' Image Copyright BBC News Punjabi BBC News Punjabi Image Copyright BBC News Punjabi BBC News Punjabi ਇਸ ਦੇ ਨਾਲ ਹੀ ਸੱਜਣ ਕੁਮਾਰ ਦੇ ਬਰੀ ਹੋਣ ਬਾਰੇ ਪਟੀਸ਼ਨਰ ਜਗਦੀਸ਼ ਕੌਰ ਨੇ ਕਿਹਾ ਕਿ ਨਾ ਤਾਂ ਪਿਤਾ ਦੀ ਕੁਰਬਾਨੀ ਯਾਦ ਆਈ ਨਾ ਹੀ ਪਤੀ ਦੀ ਸੇਵਾ।ਕਿਸ ਮਾਮਲੇ ਵਿੱਚ ਹੋਈ ਸਜ਼ਾ?ਇੱਕ ਨਵੰਬਰ 1984 ਵਿੱਚ ਭੀੜ ਨੇ ਦਿੱਲੀ ਕੈਂਟ ਦੇ ਰਾਜ ਨਗਰ ਇਲਾਕੇ ਵਿੱਚ ਜਗਦੀਸ਼ ਕੌਰ ਦੇ ਘਰ ’ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਜਗਦੀਸ਼ ਕੌਰ ਦੇ ਵੱਡੇ ਪੁੱਤਰ ਤੇ ਪਤੀ ਸਣੇ 5 ਲੋਕਾਂ ਦੀ ਮੌਤ ਹੋਈ ਸੀ। ਸੱਜਣ ਕੁਮਾਰ ਉੱਤੇ ਇਲਜ਼ਾਮ ਹੈ ਕਿ ਉਹ ਵੀ ਭੀੜ ਵਿਚ ਸ਼ਾਮਿਲ ਸੀ।30 ਅਪ੍ਰੈਲ 2013 ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਇਸ ਕਤਲੇਆਮ ਲਈ 5 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ। ਜਿਸ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਮਹਿੰਦਰ ਯਾਦਵ ਨੂੰ ਉਮਰ ਕੈਦ ਅਤੇ ਕੌਂਸਲਰ ਬਲਵਾਨ ਖੋਕਰ ਅਤੇ 3 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸੱਜਣ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ।ਕੀ ਹੈ ਮੁੱਖ ਗਵਾਹ ਨਿਰਪ੍ਰੀਤ ਦਾ ਕਹਿਣਾ?ਇਸ ਮਾਮਲੇ ਵਿੱਚ ਮੁੱਖ ਗਵਾਹ ਨਿਰਪ੍ਰੀਤ ਕੌਰ ਨੇ ਫੈਸਲੇ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਨਿਰਪ੍ਰੀਤ ਕੌਰ ਨੇ ਕਿਹਾ, ""ਮੈਂ 2 ਨਵੰਬਰ 1984 ਨੂੰ ਸੱਜਣ ਕੁਮਾਰ ਨੂੰ ਭਾਸ਼ਣ ਦਿੰਦਿਆਂ ਸੁਣਿਆ ਸੀ ਜਿਸ ਵਿੱਚ ਉਹ ਲੋਕਾਂ ਨੂੰ ਕਹਿ ਰਿਹਾ ਸੀ ਕਿ ਇੱਕ ਵੀ ਸਿੱਖ ਨਹੀਂ ਬਚਣਾ ਚਾਹੀਦਾ ਹੈ।''ਫੈਸਲੇ ਤੋਂ ਬਾਅਦ ਨਿਰਪ੍ਰੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੋੱਸਿਆ, ""ਮੈਂ ਇਹ ਲੜਾਈ ਇਕੱਲੇ ਨਹੀਂ ਲੜ ਸਕਦੀ ਸੀ। ਮੇਰੀ ਲੜਾਈ ਵਿੱਚ ਸੀਬੀਆਈ ਦੇ ਅਫਸਰਾਂ ਸਣੇ ਕਈ ਲੋਕਾਂ ਨੇ ਸਾਥ ਦਿੱਤਾ ਹੈ।''""ਸਾਡੀ ਮਦਦ ਵਿੱਚ ਸਾਬਕਾ ਐੱਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਆਏ। ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸਾਡੀ ਸੁਰੱਖਿਆ ਦਾ ਪ੍ਰਬੰਧ ਕੀਤਾ।''""ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਅਕਾਲੀਆਂ ਨੇ ਵੀ ਦੋਸ਼ੀਆਂ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।''ਨਿਰਪ੍ਰੀਤ ਕੌਰ ਨੇ ਕਿਹਾ ਕਿ ਜੇ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਹੁੰਦੀ ਤਾਂ ਉਸ ਨੇ ਇੱਕ ਪਲ ਵਿੱਚ ਮਰ ਜਾਣਾ ਸੀ ਪਰ ਹੁਣ ਉਸ ਨੂੰ ਲੰਬੇ ਵਕਤ ਤੱਕ ਸਹਿਣਾ ਪਵੇਗਾ। Image Copyright BBC News Punjabi BBC News Punjabi Image Copyright BBC News Punjabi BBC News Punjabi ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਦੌਰਾਨ ਦਿੱਲੀ ਸਣੇ ਮੁਲਕ ਦੇ ਕਈ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਕਾਂਗਰਸ ਦੇ ਕਈ ਵੱਡੇ ਆਗੂਆਂ ਦੇ ਨਾਂ ਸਾਹਮਣੇ ਆਏ ਸਨ। ਸੱਜਣ ਕੁਮਾਰ ਸਣੇ ਕਾਂਗਰਸ ਦੇ ਉਹ ਪੰਜ ਵੱਡੇ ਆਗੂ ਜਿਨ੍ਹਾਂ ਦੇ ਨਾਂ 1984 ਸਿੱਖ ਕਤਲੇਆਮ ਵਿਚ ਆਏ, ਉਨ੍ਹਾਂ ਉੱਤੇ ਚੱਲ ਰਹੇ ਕੇਸਾਂ ਦਾ ਵੇਰਵਾ ਇਸ ਤਰ੍ਹਾਂ ਹੈ: - ਸੱਜਣ ਕੁਮਾਰਸੱਜਣ ਕੁਮਾਰ ਆਲ ਇੰਡੀਆ ਕਾਂਗਰਸ ਦੇ ਦਿੱਲੀ ਤੋਂ ਸੀਨੀਅਰ ਆਗੂ ਹਨ, ਜਿਹੜੇ 14ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ। ਗੁਰੂ ਰਾਧਾ ਕ੍ਰਿਸ਼ਨਾ ਸੁਸਾਇਟੀ ਤੋਂ ਬਤੌਰ ਸਮਾਜਸੇਵੀ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਸੱਜਣ ਕੁਮਾਰ ਉੱਤੇ ਸਿੱਖ ਕਤਲੇਆਮ ਵਿੱਚ ਭੂਮਿਕਾ ਹੋਣ ਦਾ ਇਲਜ਼ਾਮ ਲਗਦਾ ਹੈ। ਇਸੇ ਕਾਰਨ ਉਨ੍ਹਾਂ ਦੀ ਆਪਣੀ ਹੀ ਪਾਰਟੀ ਨੇ ਉਨ੍ਹਾਂ ਨੂੰ ਅਲੱਗ-ਥਲੱਗ ਕਰ ਦਿੱਤਾ ਸੀ।ਇਕਨੌਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਸੱਜਣ ਕੁਮਾਰ ਦੀ ਕਾਂਗਰਸ ਵਿੱਚ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੋਦੀ ਸਰਕਾਰ ਖ਼ਿਲਾਫ਼ ਕਾਂਗਰਸ ਦੇ ਧਰਨੇ ਵਿੱਚ ਜਦੋਂ 9 ਅਪ੍ਰੈਲ 2018 ਨੂੰ ਸੱਜਣ ਕੁਮਾਰ ਪਹੁੰਚੇ ਤਾਂ ਉਨ੍ਹਾਂ ਨੂੰ ਪਾਰਟੀ ਆਗੂਆਂ ਵੱਲੋਂ ਰਾਜਘਾਟ ਤੋਂ ਹੀ ਵਾਪਿਸ ਭੇਜ ਦਿੱਤਾ ਗਿਆ। ਇਹ ਵੀ ਪੜ੍ਹੋ:'84 ਸਿੱਖ ਕਤਲੇਆਮ: ਕਿਵੇਂ ਉੱਜੜੀ ਨਿਰਪ੍ਰੀਤ ਦੀ ਦੁਨੀਆਂ 'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' 1977 ਦੀ ਐਮਰਜੈਂਸੀ ਦੌਰਾਨ ਸੱਜਣ ਕੁਮਾਰ ਦਾ ਦਿੱਲੀ ਦੀ ਸਿਆਸਤ ਵਿੱਚ ਉਭਾਰ ਹੋਇਆ ਸੀ। ਉਹ ਉਨ੍ਹਾਂ ਕੁਝ ਕਾਂਗਰਸੀ ਆਗੂਆਂ ਵਿੱਚ ਸ਼ਾਮਲ ਹਨ ਜਿਹੜੇ ਉਦੋਂ ਦਿੱਲੀ ਦੀਆਂ ਐਮਸੀ ਚੋਣਾਂ ਜਿੱਤੇ ਸਨ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਅਦਾਲਤ ਵਿੱਚ ਚਾਮ ਕੌਰ ਨਾਮ ਦੀ ਗਵਾਹ ਨੇ ਪਛਾਣਿਆ ਅਤੇ ਦੋਸ਼ ਲਾਇਆ ਕਿ ਸੱਜਣ ਕੁਮਾਰ ਹੀ ਉਹ ਵਿਅਕਤੀ ਸਨ ਜੋ ਉਸ ਦੇ ਘਰ ਨੇੜੇ ਲੋਕਾਂ ਨੂੰ ਸਿੱਖਾਂ ਦਾ ਕਤਲੇਆਮ ਕਰਨ ਲਈ ਭੜਕਾ ਰਹੇ ਸਨ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੱਜਣ ਕੁਮਾਰ ਦੇ ਖ਼ਿਲਾਫ਼ ਕੇਸ ਕਰਨ ਵਾਲੀ ਬੀਬੀ ਜਗਦੀਸ਼ ਕੌਰ ਦਾ ਕੇਸ ਵੀ ਆਖਰੀ ਮੋੜ 'ਤੇ ਪਹੁੰਚ ਚੁੱਕਾ ਹੈ। ਬੀਬੀ ਜਗਦੀਸ਼ ਕੌਰ ਨੇ ਸੱਜਣ ਕੁਮਾਰ ਉੱਤੇ ਇਲਜ਼ਾਮ ਲਾਇਆ ਸੀ ਕਿ ਉਸ ਨੇ ਲੋਕਾਂ ਨੂੰ ਭੜਕਾਉਂਦਿਆਂ ਕਿਹਾ ਸੀ, ""ਉਨ੍ਹਾਂ ਦੀ ਮਾਂ (ਇੰਦਰਾ ਗਾਂਧੀ) ਨੂੰ ਸਿੱਖਾਂ ਨੇ ਮਾਰਿਆ ਹੈ ਇਸ ਲਈ ਉਹ ਉਨ੍ਹਾਂ ਦਾ ਕਤਲੇਆਮ ਕਰਨ।'' Image Copyright BBC News Punjabi BBC News Punjabi Image Copyright BBC News Punjabi BBC News Punjabi ਜਗਦੀਸ਼ ਕੌਰ ਦਾ ਕੇਸ 2005 ਵਿੱਚ ਨਾਨਾਵਤੀ ਕਮਿਸ਼ਨ ਵੱਲੋਂ ਮੁੜ ਖੋਲ੍ਹਿਆ ਗਿਆ ਸੀ। 2010 ਵਿੱਚ ਸੀਬੀਆਈ ਨੇ ਸੱਜਣ ਕੁਮਾਰ ਖਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਸੀ। ਇਸ ਕੇਸ ਵਿੱਚ ਪੰਜ ਮੁਲਜ਼ਮ ਸਨ, ਜਿਨ੍ਹਾਂ ਵਿੱਚੋਂ ਸੱਜਣ ਕੁਮਾਰ ਇੱਕ ਸਨ।ਦਿੱਲੀ ਦੀ ਕੜਕੜਡੂਮਾ ਕੋਰਟ ਨੇ 30 ਅਪ੍ਰੈਲ 2013 ਨੂੰ ਕ੍ਰਿਸ਼ਨ ਖੋਖਰ ਅਤੇ ਮਹਿੰਦਰ ਯਾਦਵ ਨੂੰ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ ਜਦਕਿ ਬਲਵਾਨ ਖੋਖਰ, ਕੈਪਟਨ ਭਾਗਮਲ ਅਤੇ ਗਿਰਧਾਰੀ ਲਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਨੂੰ ਸੀਬੀਆਈ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ, ਜਿਸ ਲਈ 22 ਨਵੰਬਰ ਆਖ਼ਰੀ ਬਹਿਸ ਦਾ ਦਿਨ ਸੀ। ਹੁਣ ਅਦਾਲਤ ਨੇ ਇਹ ਫੈਸਲਾ ਲੈਣਾ ਹੈ ਕਿ ਸੱਜਣ ਕੁਮਾਰ ਦੋਸ਼ੀ ਹੈ ਜਾਂ ਨਹੀਂ।ਜਗਦੀਸ਼ ਟਾਈਟਲਰਟਾਈਟਲਰ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਹਨ। ਉਨ੍ਹਾਂ ਨੂੰ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿੱਚ ਨਾਮ ਆਉਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ਼ ਦੇਣਾ ਪਿਆ ਸੀ। ਕੁਝ ਸਮਾਂ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇੱਕ ਵੀਡੀਓ ਜਾਰੀ ਕੀਤੀ ਸੀ। ਇਸ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਟਾਈਟਲਰ 100 ਸਿੱਖਾਂ ਦੇ ਕਤਲ ਦੀ ਗੱਲ ਸਵੀਕਾਰ ਕਰ ਰਹੇ ਹਨ ਭਾਵੇਂ ਕਿ ਟਾਈਟਲਰ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਸੀ ਅਤੇ ਮਨਜੀਤ ਸਿੰਘ ਜੀਕੇ ਦੇ ਦਾਅਵੇ ਖਿਲਾਫ਼ ਮਾਣਹਾਨੀ ਦਾ ਮੁਕੱਦਮਾ ਵੀ ਦਾਇਰ ਕੀਤਾ ਗਿਆ ਸੀ। Image copyright Getty Images ਆਊਟਲੁਕ ਨੇ ਆਪਣੀ ਇੱਕ ਰਿਪੋਰਟ ਵਿੱਚ ਲਿਖਿਆ ਹੈ ਕਿ 1 ਨਵੰਬਰ 1984 ਨੂੰ ਉੱਤਰੀ ਦਿੱਲੀ ਵਿੱਚ ਗੁਰਦੁਆਰਾ ਪੁਲਬੰਗਸ਼ ਉੱਤੇ ਹਮਲਾ ਹੋਇਆ। ਜਿਸ ਵਿੱਚ ਬਾਦਲ ਸਿੰਘ, ਗੁਰਚਰਨ ਸਿੰਘ ਅਤੇ ਠਾਕੁਰ ਸਿੰਘ ਦਾ ਕਤਲ ਕੀਤਾ ਗਿਆ। ਜਗਦੀਸ਼ ਟਾਈਟਲਰ ਉੱਤੇ ਇਸੇ ਘਟਨਾ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਹੈ।8 ਫਰਵਰੀ 2005 ਨੂੰ ਨਿਯੁਕਤ ਕੀਤੇ ਗਏ ਜੀਟੀ ਨਾਨਾਵਤੀ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ, ''ਜਗਦੀਸ਼ ਟਾਈਟਲਰ ਖ਼ਿਲਾਫ਼ ਪੁਖ਼ਤਾ ਸਬੂਤ ਉਪਲੱਬਧ ਹਨ, ਜੋ ਸਾਬਿਤ ਕਰਦੇ ਹਨ ਕਿ ਸਿੱਖਾਂ ਦੇ ਕਤਲੇਆਮ ਵਿੱਚ ਟਾਇਟਲਰ ਦਾ ਹੱਥ ਹੋਣ ਦੀ ਸੰਭਾਵਨਾ ਹੈ।''8 ਅਗਸਤ 2005 ਨੂੰ ਸੰਸਦ ਵਿੱਚ ਪੇਸ਼ ਕੀਤੀ ਗਈ ਜਸਟਿਸ ਨਾਨਾਵਤੀ ਰਿਪੋਰਟ ਵਿੱਚ ਰਾਜੀਵ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੂੰ ਕਲਿੱਨ ਚਿੱਟ ਦਿੱਤੀ ਗਈ ਪਰ ਟਾਈਟਲਰ, ਸੱਜਣ ਕੁਮਾਰ ਅਤੇ ਐਚ ਕੇ ਐਲ ਭਗਤ ਦਾ ਕਤਲੇਆਮ ਵਿੱਚ ਸ਼ਾਮਲ ਹੋਣ ਵੱਲ ਸਾਫ਼ ਇਸ਼ਾਰਾ ਕੀਤਾ ਗਿਆ।ਉਸ ਸਮੇਂ ਕਾਂਗਰਸ ਦੀ ਯੂਪੀਏ ਸਰਕਾਰ ਸੀ, ਜਿਸ ਨੇ ਆਪਣੀ ਐਕਸ਼ਨ ਟੇਕਨ ਰਿਪੋਰਟ ਵਿੱਚ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕੇਸ ਚਲਾਉਣ ਲਈ ਸਬੂਤ ਮੌਜੂਦ ਹਨ। ਇਹ ਵੀ ਪੜ੍ਹੋ:ਸੱਜਣ ਕੁਮਾਰ ਖ਼ਿਲਾਫ਼ ਸੁਣਵਾਈ ਅੱਜਸੁਖਬੀਰ ਤੇ ਕੈਪਟਨ ਦੀ ਸੋਸ਼ਲ ਮੀਡੀਆ 'ਤੇ ਖਿਚਾਈ ?'ਟਾਈਟਲਰ ਦਾ ਭਾਈਚਾਰਕ ਸਾਂਝ ਲਈ ਧਰਨਾ ਜਿਵੇਂ...''ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਬਹਾਦਰੀ ਪੁਰਸਕਾਰ ਮਿਲੇ''1984 ਕਤਲੇਆਮ ਦੀ ਸਰਕਾਰੀ ਕਹਾਣੀ ਝੂਠੀ' - ਨਵੰਬਰ 2017 'ਚ ਛਪਿਆ ਲੇਖਟਾਇਟਲਰ ਖ਼ਿਲਾਫ਼ ਸੀਬੀਆਈ ਨੇ ਨਵੰਬਰ 2005 ਵਿੱਚ ਕੇਸ ਦਰਜ ਕੀਤਾ ਪਰ 28 ਅਕਤੂਬਰ 2007 ਨੂੰ ਦਿੱਲੀ ਕੋਰਟ ਵਿੱਚ ਟਾਈਟਲਰ ਨੂੰ ਕਲੀਨ ਚਿੱਟ ਦੇਣ ਵਾਲੀ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਗਈ।ਦਸੰਬਰ 2008 ਵਿੱਚ ਸੀਬੀਆਈ ਨੇ ਅਮਰੀਕਾ ਜਾ ਕੇ ਜਗਦੀਸ਼ ਟਾਈਟਲਰ ਖ਼ਿਲਾਫ਼ ਗਵਾਹ ਜਸਵੀਰ ਸਿੰਘ ਦੇ ਬਿਆਨ ਦਰਜ ਕੀਤੇ। ਅਪ੍ਰੈਲ 2009 ਨੂੰ ਸੀਬੀਆਈ ਨੇ ਟਾਈਟਲਰ ਖ਼ਿਲਾਫ਼ ਮੁੜ ਕੇਸ ਖੋਲ੍ਹ ਦਿੱਤਾ। Image Copyright BBC News Punjabi BBC News Punjabi Image Copyright BBC News Punjabi BBC News Punjabi 2009 'ਚ ਇੰਡੀਅਨ ਐਕਸਪ੍ਰੈੱਸ ਦੀ ਰੀਤੂ ਸਰੀਨ ਦੀ ਰਿਪੋਰਟ 'ਚ ਲਿਖਿਆ ਗਿਆ ਕਿ ਟਾਈਟਲਰ ਦੇ ਮਾਮਲੇ ਵਿੱਚ ਸੀਬੀਆਈ ਦੇ ਜੁਆਇੰਟ ਡਾਇਰੈਕਟਰ ਅਤੇ ਡੀਆਈਜੀ ਦੀ ਰਿਪੋਰਟ ਨੂੰ ਅਣਦੇਖਿਆ ਕੀਤਾ ਗਿਆ ਹੈ।ਰਿਪੋਰਟ ਵਿੱਚ ਲਿਖਿਆ ਸੀ,''ਲਿਖਤ ਵਿੱਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਕਿ ਬੜਾ ਹਿੰਦੂ ਰਾਓ ਇਲਾਕੇ ਵਿੱਚ ਸਿੱਖ ਕਤਲੇਆਮ ਦੌਰਾਨ ਦੰਗੇ ਅਤੇ ਜਾਇਦਾਦ ਦਾ ਨੁਕਸਾਨ ਪਹੁੰਚਾਉਣ ਦਾ ਜਗਦੀਸ਼ ਟਾਈਟਲਰ ਖ਼ਿਲਾਫ਼ ਸਖ਼ਤ ਕੇਸ ਬਣਦਾ ਹੈ ਪਰ ਇਸਦੇ ਬਾਵਜੂਦ ਏਜੰਸੀ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਨੇ ਟਾਈਟਲਰ ਦੀ ਕਲੀਨ ਚਿੱਟ 'ਤੇ ਦਸਤਖ਼ਤ ਕੀਤੇ।''ਉਨ੍ਹਾਂ ਨੂੰ ਅਜੇ ਤੱਕ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਐਚ ਕੇ ਐਲ ਭਗਤਹਰੀ ਕ੍ਰਿਸ਼ਨ ਲਾਲ ਭਗਤ ਕਾਂਗਰਸ ਦੇ ਮਰਹੂਮ ਆਗੂ ਸਨ, ਜੋ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਦੇ ਮੇਅਰ ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੀਫ਼ ਵਿਪ ਵੀ ਰਹੇ। 1984 ਦੇ ਸਿੱਖ ਕਤਲੇਆਮ ਦੌਰਾਨ ਉਹ ਫਰਵਰੀ 1983 ਤੋਂ 1984 ਤੱਕ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ। Image copyright Getty Images ਉਹ ਦੂਜੀ ਵਾਰ ਫਰਵਰੀ 1988 ਤੋਂ 1989 ਤੱਕ ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਰਹੇ। ਗਾਂਧੀ ਪਰਿਵਾਰ ਦੇ ਨਜ਼ਦੀਕੀਆਂ ਵਿੱਚੋਂ ਇੱਕ ਐਚ ਕੇ ਐਲ ਭਗਤ ਉੱਤੇ '84 ਸਿੱਖ ਕਤਲੇਆਮ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲੱਗੇ।ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ 1984 ਕਤਲੇਆਮ ਬਾਰੇ ਬਣੀਆਂ ਜਾਂਚ ਕਮੇਟੀਆਂ ਵਿੱਚ ਐਚ ਕੇ ਐਲ ਭਗਤ ਦਾ ਨਾਮ ਆਉਂਦਾ ਰਿਹਾ। ਘਟਨਾ ਦੇ ਪਹਿਲੇ 15 ਦਿਨਾਂ ਵਿੱਚ ਹੀ ਉਨ੍ਹਾਂ ਉੱਤੇ ਕਤਲੇਆਮ ਦੇ ਇਲਜ਼ਾਮ ਲੱਗੇ ਪਰ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।ਉਹ ਆਪਣੇ 'ਤੇ ਲ਼ੱਗੇ ਇਲਜ਼ਾਮਾਂ ਨੂੰ ਰੱਦ ਕਰਦੇ ਰਹੇ ਪਰ 15 ਜਨਵਰੀ 1996 ਨੂੰ ਸੈਸ਼ਨ ਜੱਜ ਐਸ ਐਨ ਢੀਂਗਰਾ ਨੇ ਸਤਨਾਮੀ ਬਾਈ ਮਾਮਲੇ ਵਿੱਚ ਐਚ ਕੇ ਐਲ ਭਗਤ ਖਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ। ਭਗਤ ਉੱਤੇ ਇਸ ਕੇਸ ਵਿੱਚ ਸਤਨਾਮੀ ਦੇ ਪਤੀ ਨੂੰ ਭੀੜ ਤੋਂ ਮਰਵਾਉਣ ਦੇ ਇਲਜ਼ਾਮ ਸਨ।ਜਸਟਿਸ ਢੀਂਗਰਾ ਦੇ ਹੁਕਮਾਂ ਉੱਤੇ ਦਿੱਲੀ ਹਾਈਕੋਰਟ ਨੇ ਰੋਕ ਲਾਈ ਸੀ। 24 ਜਨਵਰੀ 1996 ਨੂੰ ਭਗਤ ਦੀ ਗ੍ਰਿਫ਼ਤਾਰੀ ਹੋਈ ਸੀ ਅਤੇ ਉਹ 8 ਫਰਵਰੀ ਤੱਕ ਜੇਲ੍ਹ ਵਿੱਚ ਰਹੇ। ਭਗਤ ਦੀ ਗ੍ਰਿਫ਼ਤਾਰੀ ਉੱਤੇ ਮਰਹੂਮ ਲੇਖਕ ਖੁਸ਼ਵੰਤ ਸਿੰਘ ਦਾ ਬਿਆਨ ਮੀਡੀਆ ਵਿੱਚ ਛਪਿਆ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ, ''ਮੈਨੂੰ ਖੁਸ਼ੀ ਹੈ ਕਿ ਭਗਤ ਨੂੰ ਜੇਲ੍ਹ ਦੀਆਂ ਸਲਾਖਾ ਪਿੱਛੇ ਡੱਕਿਆ ਗਿਆ ਹੈ। ਕਾਂਗਰਸ ਪਾਰਟੀ ਉਨ੍ਹਾਂ ਨੂੰ ਸੰਗਠਨ ਤੋਂ ਬਾਹਰ ਕਰੇ, ਇਸੇ ਤਰ੍ਹਾਂ ਦਾਗੀ ਸੱਜਣ ਕੁਮਾਰ ਤੇ ਟਾਈਟਲਰ ਨੂੰ ਵੀ ਕੱਢਿਆ ਜਾਣਾ ਚਾਹੀਦਾ ਹੈ।''ਭਗਤ ਨੂੰ ਨਾਨਵਤੀ ਕਮਿਸ਼ਨ ਨੇ ਵੀ ਮੁਲਜ਼ਮ ਮੰਨਿਆ ਸੀ। ਆਪਣੇ ਕੇਸਾਂ ਦੀਆਂ ਕਾਰਵਾਈਆਂ ਦੌਰਾਨ ਹੀ ਐਚ ਕੇ ਐਲ ਭਗਤ ਦੀ 29 ਅਕਤੂਬਰ 2005 ਨੂੰ ਮੌਤ ਹੋ ਗਈ।ਕਮਲਨਾਥਕਮਲਨਾਥ ਨੂੰ ਕਾਂਗਰਸ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਜਾ ਰਹੀ ਹੈ। ਦਿੱਲੀ 'ਚ ਸਾਲ 1984 ਦੇ ਸਿੱਖ ਕਤਲੇਆਮ 'ਚ ਇੱਕ ਕਾਤਲਾਨਾ ਭੀੜ ਨੂੰ ਭੜਕਾਉਣ ਦੇ ਇਲਜ਼ਾਮਾਂ ਬਾਰੇ ਮੁੜ ਸਿਆਸਤ ਭਖਣ ਕਰਕੇ ਜੂਨ 2016 'ਚ ਕਮਲ ਨਾਥ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਸਤੀਫਾ ਦੇ ਦਿੱਤਾ ਸੀ।ਭਾਵੇਂ ਇਲਜ਼ਾਮਾਂ ਨੂੰ ਕਦੇ ਅਦਾਲਤ 'ਚ ਸਾਬਤ ਨਹੀਂ ਕੀਤਾ ਜਾ ਸਕਿਆ, ਫਿਰ ਵੀ ਕਮਲ ਨਾਥ ਦੇ ਸਿਆਸੀ ਜੀਵਨ 'ਤੇ ਪ੍ਰਭਾਵ ਜ਼ਰੂਰ ਰਿਹਾ ਹੈ। ਕਮਲ ਨਾਥ ਨੇ 2016 'ਚ ਪੰਜਾਬ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਇੱਕ ਟੀਵੀ ਚੈਨਲ ਨੂੰ ਇੰਟਰਵਿਊ 'ਚ ਕਿਹਾ ਸੀ, ""ਇਸ ਮਾਮਲੇ 'ਚ ਇੱਕ ਵਿਸ਼ੇਸ਼ ਜਾਂਚ ਟੀਮ, ਮਿਸ਼ਰਾ ਕਮਿਸ਼ਨ ਅਤੇ ਨਾਨਾਵਟੀ ਕਮਿਸ਼ਨ ਪੜਤਾਲ ਕਰ ਚੁੱਕੇ ਹਨ। ਮੈਂ ਹੁਣ ਵੀ ਜਾਂਚ ਲਈ ਤਿਆਰ ਹਾਂ, ਭਾਵੇਂ ਸੀਬੀਆਈ ਕਰ ਲਵੇ।"" Image copyright Getty Images 1 ਨਵੰਬਰ, 1984 ਨੂੰ ਗੁਰਦੁਆਰਾ ਰਕਾਬਗੰਜ ਦੇ ਬਾਹਰ ਮੌਜੂਦ ਹੋਣ ਬਾਰੇ ਕਮਲ ਨਾਥ ਨੇ ਉਦੋਂ ਵੀ ਸਫਾਈ ਦਿੱਤੀ ਕਿ ਉਹ ਤਾਂ ਭੀੜ ਨੂੰ ਹਮਲਾ ਕਰਨ ਤੋਂ ਰੋਕਣ ਗਏ ਸਨ। ਹਮਲੇ 'ਚ ਦੋ ਸਿੱਖਾਂ ਦੀ ਮੌਤ ਹੋਈ ਸੀ।ਨਾਨਾਵਟੀ ਕਮਿਸ਼ਨ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਸਾਲ 2000 'ਚ ਬਣਾਇਆ ਸੀ। ਇਸ ਨੇ ਕਮਲ ਨਾਥ ਦੀ ਕਥਿਤ ਭੂਮਿਕਾ ਨੂੰ ਨਹੀਂ ਮੰਨਿਆ ਸੀ। ਕਮਿਸ਼ਨ ਨੇ ਆਖਿਆ ਸੀ ਕਿ ਪੱਤਰਕਾਰ ""ਸੰਜੇ ਸੂਰੀ ਦੇ ਬਿਆਨ ਮੁਤਾਬਕ ਕਮਲ ਨਾਥ ਨੇ ਭੀੜ ਨੂੰ ਰੋਕਿਆ ਸੀ"" ਅਤੇ ਕਮਿਸ਼ਨ ਮੁਤਾਬਕ ਸਾਬਤ ਨਹੀਂ ਹੁੰਦਾ ਕਿ ਕਮਲ ਨਾਥ ਨੇ ਭੀੜ ਨੂੰ ਉਕਸਾਇਆ ਵੀ ਸੀ।ਪੱਤਰਕਾਰ ਸੰਜੇ ਸੂਰੀ, ਜਿਨ੍ਹਾਂ ਨੇ ਚਸ਼ਮਦੀਦ ਵਜੋਂ ਇੱਕ ਕਿਤਾਬ ਵੀ ਲਿਖੀ ਹੈ, ਨੇ 2015 'ਚ ਦਿੱਤੇ ਇੱਕ ਇੰਟਰਵਿਊ ਵਿੱਚ ਮੁੜ ਸਵਾਲ ਚੁੱਕਿਆ ਸੀ ਕਿ ਕਮਲ ਨਾਥ ਦੇ ਕਹਿਣ ਉੱਪਰ ਭੀੜ ਦੇ ਰੁਕਣ ਤੋਂ ਇਹ ਸਵਾਲ ਉੱਠਦਾ ਹੈ ਕਿ ਕਮਲ ਨਾਥ ਤੇ ਭੀੜ ਦਾ ਕੀ ਰਿਸ਼ਤਾ ਸੀ ਅਤੇ ਕਮਲ ਨਾਥ ਦਾ ਭੀੜ ਉੱਪਰ ""ਕੰਟਰੋਲ"" ਸੀ।ਆਪ ਵਿਧਾਇਕ ਅਤੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਵੀ ਸਾਲ 2006 ਵਿੱਚ ਇੱਕ ਗਵਾਹ ਅਦਾਲਤ ਸਾਹਮਣੇ ਪੇਸ਼ ਕੀਤਾ, ਜਿਸਦਾ ਨਾਮ ਮੁਖਤਿਆਰ ਸਿੰਘ ਦੱਸਿਆ ਜਾਂਦਾ ਹੈ।ਇਸ ਗਵਾਹ ਦੇ ਬਿਆਨ ਦੇ ਆਧਾਰ 'ਤੇ ਕਮਲਨਾਥ ਦਾ ਨਾਮ ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ ਸੀ।ਇਹ ਵੀ ਪੜ੍ਹੋ:'ਇਮਰਾਨ ਖ਼ਾਨ ਰੱਖਣਗੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ'ਜੰਮੂ-ਕਸ਼ਮੀਰ ਦੀ ਸਿਆਸੀ ਖੇਡ ਦੇ ਪਿੱਛੇ ਦੀ ਕਹਾਣੀ'ਕਿੱਥੇ ਜਾਵਾਂ? ਇਹ ਸੜਕਾਂ ਹੀ ਮੇਰਾ ਘਰ ਹਨ'ਧਰਮਦਾਸ ਸ਼ਾਸਤਰੀਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਦਿੱਲੀ ਦੇ ਕਰੋਲ ਬਾਗ ਹਲਕੇ ਤੋਂ ਤਤਕਾਲੀ ਸੰਸਦ ਮੈਂਬਰ ਤੇ ਮਰਹੂਮ ਕਾਂਗਰਸ ਆਗੂ ਧਰਮਦਾਸ ਸ਼ਾਸਤਰੀ ਉੱਤੇ ਵੀ ਸਿੱਖ ਵਿਰੋਧੀ ਕਤਲੇਆਮ ਵਿੱਚ ਲੋਕਾਂ ਨੂੰ ਭੜਕਾਉਣ ਦੇ ਦੋਸ਼ ਲੱਗੇ ਸਨ। ਉਹ ਵੀ ਸਿੱਖ ਕਤਲੇਆਮ ਦੀ ਜਾਂਚ ਕਰ ਰਹੇ ਜੀਟੀ ਨਾਨਾਵਤੀ ਕਮਿਸ਼ਨ ਅੱਗੇ ਪੇਸ਼ ਹੋਏ ਸਨ। ਉਨ੍ਹਾਂ ਨੇ ਕਮਿਸ਼ਨ ਨੂੰ ਬੇਨਤੀ ਕੀਤੀ ਸੀ ਕਿ ਗਵਾਹਾਂ ਤੋਂ ਮੁੜ ਪੁੱਛਗਿੱਛ ਕੀਤੀ ਜਾਵੇ। ਸੀਨੀਅਰ ਪੱਤਰਕਾਰ ਸੰਜੇ ਸੂਰੀ ਨੇ ਆਪਣੀ ਕਿਤਾਬ '1984 - ਸਿੱਖ ਵਿਰੋਧੀ ਦੰਗੇ ਅਤੇ ਉਨ੍ਹਾਂ ਤੋਂ ਬਾਅਦ' ਵਿੱਚ ਧਰਮਦਾਸ ਸ਼ਾਸਤਰੀ ਦਾ ਜਿਕਰ ਕੀਤਾ ਹੈ।ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਵੀ ਸੰਜੇ ਸੂਰੀ ਨੇ ਕਿਹਾ ਸੀ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਉਨ੍ਹਾਂ ਨੂੰ ਕਰੋਲ ਬਾਗ ਇਲਾਕੇ ਵਿਚ ਹਿੰਸਾ ਹੋਣ ਦੀ ਖ਼ਬਰ ਮਿਲੀ, ਜਿਸ ਦੀ ਪੁਸ਼ਟੀ ਕਰਨ ਲਈ ਜਦੋਂ ਉਹ ਕਰੋਲ ਬਾਗ ਥਾਣੇ ਵਿਚ ਪਹੁੰਚੇ ਤਾਂ ਤਤਕਾਲੀ ਕਾਂਗਰਸ ਆਗੂ ਧਰਮ ਦਾਸ ਸਾਸ਼ਤਰੀ ਗ੍ਰਿਫ਼ਤਾਰ ਹਿੰਸਾਕਾਰੀਆਂ ਨੂੰ ਛੁਡਾਉਣ ਲਈ ਪੁਲਿਸ ਉੱਤੇ ਦਬਾਅ ਪਾ ਰਹੇ ਸਨ।ਸੂਰੀ ਮੁਤਾਬਕ ਸਾਸ਼ਤਰੀ ਪੁਲਿਸ ਥਾਣੇਦਾਰ ਕਹਿ ਰਹੇ ਸਨ ਕਿ ਗ੍ਰਿਫ਼ਤਾਰ ਕੀਤੇ ਗਏ ਉਸ ਤੇ ਬੰਦੇ ਹਨ, ਜਿੰਨ੍ਹਾਂ ਨੂੰ ਤੁਰੰਤ ਛੱਡਿਆ ਜਾਵੇ।ਸਿਆਸੀ ਪ੍ਰਤੀਕਰਮਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਨਰਿੰਦਰ ਸਿੰਘ ਨੇ ਟਵੀਟ ਕਰਦਿਆਂ ਸੱਜਣ ਕੁਮਾਰ ਖਿਲਾਫ ਹਾਈ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੀੜ੍ਹਤਾਂ ਨੂੰ ਉਹ ਸ਼ਰਨਾਰਥੀ ਕੈਂਪ ਵਿੱਚ ਮਿਲੇ ਸਨ ਉਨ੍ਹਾਂ ਨੇ ਸੱਜਣ ਕਮਾਰ ਦਾ ਨਾਮ ਲਿਆ ਸੀ ਅਤੇ ਉਹ ਹਮੇਸ਼ਾਂ ਤੋਂ ਕਹਿੰਦੇ ਆ ਰਹੇ ਹਨ ਕਿ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। Image Copyright @capt_amarinder @capt_amarinder Image Copyright @capt_amarinder @capt_amarinder ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਵਿੱਚ ਕਿਹਾ ਕਿ ਸਿੱਖਾਂ ਦੇ ਕਤਲੇਆਮ ਪਿੱਛੇ ਕਾਂਗਰਸ ਦਾ ਹੱਥ ਹੋਣ ਦੀ ਗੱਲ ਸਾਬਤ ਹੋਈ ਹੈ।ਬੀਬੀਸੀ ਲਈ ਸੁਖਚਰਨਪ੍ਰੀਤ ਨੇ ਦੱਸਿਆ ਕਿ ਬਾਦਲ ਨੇ ਕਿਹਾ, ""ਦਿੱਲੀ ਹਾਈ ਕੋਰਟ ਦੀ ਜੱਜਮੈਂਟ ਵਿੱਚ ਸੱਜਣ ਕੁਮਾਰ ਦੇ ਹੁਣ ਤੱਕ ਬਚੇ ਹੋਣ ਦਾ ਕਾਰਨ ਰਾਜਨੀਤਕ ਸਮਰਥਨ ਹੋਣ ਦਾ ਜਿਕਰ ਆਉਣਾ ਇਹ ਗੱਲ ਸਾਬਤ ਕਰਦਾ ਹੈ। ਜੇ ਰਿਜੀਵ ਗਾਂਧੀ ਜਿੳਂਦਾ ਹੁੰਦਾ ਤਾਂ ਮੇਰੇ ਮੁਤਾਬਿਕ ਸਿੱਖਾਂ ਦੇ ਕਤਲਾਂ ਦੀ ਸਾਜਿਸ਼ ਲਈ ਉਹ ਪਹਿਲਾ ਬੰਦਾ ਹੋਣਾ ਸੀ ਜਿਸਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ।""ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੜ੍ਹੋ ਕਿਵੇਂ ਇਨ੍ਹਾਂ ਆਦੀਵਾਸੀ ਔਰਤਾਂ ਦੀ ਜ਼ਿੰਦਗੀ ਬਦਲ ਰਹੀ ਹੈ ਨੀਰਜ ਸਿਨਹਾ ਰਾਂਚੀ ਤੋਂ ਬੀਬੀਸੀ ਲਈ 20 ਮਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44187695 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Neeraj sinha/bbc ਫੋਟੋ ਕੈਪਸ਼ਨ ਝਾਰਖੰਡ ਦੇ ਪਿੰਡਾਂ ਵਿੱਚ ਰਾਜ ਮਿਸਤਰੀ ਦਾ ਕੰਮ ਕਰਨ ਵਾਲੀਆਂ ਔਰਤਾਂ ਚਰਚਾ ਵਿੱਚ ਹਨ ""ਗਰੀਬੀ ਅਤੇ ਬੇਬਸੀ ਦਾ ਤਾਂ ਪੁੱਛੋ ਹੀ ਨਾ, ਛੋਟੀ ਨਨਾਣ ਦੇ ਵਿਆਹ ਉੱਤੇ ਲਏ ਵਿਆਜ਼ ਵਾਲੇ ਕਰਜ਼ੇ ਨੇ ਤਾਂ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ। ਫੇਰ ਜ਼ਮੀਨ ਵੀ ਵਿਕ ਗਈ, ਕਰਦੇ ਕੀ ਬੱਚਿਆ ਨੂੰ ਲੈ ਕੇ ਪਤੀ ਨਾਲ ਪਰਦੇਸ (ਜਲੰਧਰ,ਪੰਜਾਬ ) ਚਲੇ ਗਏ। ਉਹ ਰਾਜ ਮਿਸਤਰੀ ਦਾ ਕੰਮ ਕਰਦੇ ਅਸੀਂ ਮਜ਼ਦੂਰੀ।""ਆਪਣੇ ਬਿਹਾਰੀ ਲਹਿਜ਼ੇ ਵਿੱਚ ਬਿਹਾਰ ਦੀ ਪੂਨਮ ਦੇਵੀ ਨੇ ਆਪਣੀ ਕਹਾਣੀ ਜਾਰੀ ਰੱਖਦਿਆਂ ਕੁਝ ਪਲ ਲਈ ਖਾਮੋਸ਼ ਹੋ ਜਾਂਦੀ ਹੈ।ਔਰਤ ਦੀ ਜ਼ਿੰਦਗੀ ਦੇ ਵਿਲੱਖਣ ਪਹਿਲੂਇਸਲਾਮ ਕਬੂਲ ਕਰਨ ਵਾਲੀ ਪਹਿਲੀ ਔਰਤ ਕੌਣ ਸੀ?""ਪਤੀ ਮਨ੍ਹਾਂ ਕਰਦੇ ਰਹੇ ਅਤੇ ਮੈਂ ਕਹਿੰਦੀ ਰਹੀ ਕਿ ਕਮਾਉਣ ਲਈ ਤਾਂ ਪਰਦੇਸ ਆਏ ਹਾਂ। ਇਹ ਸੀ ਕਿ ਮੇਰੀ ਨਜ਼ਰ ਰਾਜ ਮਿਸਤਰੀ ਦੀਆਂ ਬਰੀਕੀਆਂ 'ਟਿਕੀ ਰਹਿੰਦੀ ਸੀ। ਫੇਰ ਉਹ ਦਿਨ ਵੀ ਆਇਆ ਜਦੋਂ ਮੈਂ ਆਪਣੇ ਪਿੰਡ ਆਈ ਤਾਂ ਬਣ ਗਈ ਰਾਣੀ ਮਿਸਤਰੀ।"" Image copyright Neeraj sinha/bbc ਫੋਟੋ ਕੈਪਸ਼ਨ ਪੂਨਮ ਦੇਵੀ ਨੇ ਕਦੇ ਪਿੰਡ ਵਾਲਿਆਂ ਦੀ ਪ੍ਰਵਾਹ ਨਹੀਂ ਕੀਤੀ ਇਨ੍ਹਾਂ ਦਿਨਾਂ ਵਿੱਚ ਝਾਰਖੰਡ ਦੇ ਪਿੰਡਾਂ ਵਿੱਚ ਰਾਜ ਮਿਸਤਰੀ ਦਾ ਕੰਮ ਕਰਨ ਵਾਲੀਆਂ ਔਰਤਾਂ ਚਰਚਾ ਵਿੱਚ ਹਨ। ਸੂਬੇ ਦੇ ਦੂਰ ਪੂਰਬੀ ਪਿੰਡ ਦੀ ਦਲਿਤ ਔਰਤ ਪੂਨਮ ਦੇਵੀ ਨੂੰ ਵੀ ਰਾਜ ਮਿਸਤਰੀ ਹੋਣ 'ਤੇ ਮਾਣ ਹੈ।ਆਦੀਵਾਸੀ ਪਿਛੋਕੜ ਦੀਆਂ ਇਹ ਗਰੀਬ ਔਰਤਾਂ ਆਪਣੀਆਂ ਸਮੱਸਿਆਵਾਂ ਨੂੰ ਮੌਕਿਆਂ ਵਜੋਂ ਦੇਖਣ ਲੱਗ ਪਈਆਂ ਹਨ।ਫੁਰਤੀ ਨਾਲ ਸਾਰੇ ਕੰਮ ਕਰਦਿਆਂ ਦੇਖ ਇਲਾਕੇ ਵਾਲੇ ਵੀ ਇਨ੍ਹਾਂ ਦੀ ਮੁਹਾਰਤ 'ਤੇ ਹੁਣ ਯਕੀਨ ਕਰਨ ਲੱਗ ਪਏ ਹਨ।ਸੂਬੇ ਦੇ ਜਿਲ੍ਹਾ ਹੈਡਕੁਆਰਟਰਾਂ ਵਿੱਚ ਸਨਮਾਨ ਵੀ ਹੋਣ ਲੱਗ ਪਏ ਹਨ। ਹੁਨਰ, ਮਿਹਨਤ ਅਤੇ ਪ੍ਰੀਖਣਝਾਰਖੰਡ ਦੇ ਸਿਮਡੇਗਾ,ਰਾਂਚੀ, ਲੋਹਰਦਗਾ, ਲਾਤੇਹਰ, ਪਲੂਮਾ, ਚਾਈਬਾਸਾ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਔਰਤਾਂ ਮਿਸਤਰੀਆਂ ਵਜੋਂ ਕੰਮ ਕਰਦੀਆਂ ਆਮ ਮਿਲ ਜਾਂਦੀਆਂ ਹਨ। Image copyright Neeraj sinha/bbc ਇਨ੍ਹਾਂ ਵਿੱਚੋਂ ਕਈ ਔਰਤਾਂ ਨੇ ਜਿੱਥੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਕੰਮ ਸਿੱਖਿਆ ਹੈ, ਉੱਥੇ ਕਈਆਂ ਨੇ ਝਾਰਖੰਡ ਦੀ ਸਰਕਾਰੀ ਰੁਜ਼ਗਾਰ ਪ੍ਰੋਗਰਾਮ ਅਧੀਨ ਸਿਖਲਾਈ ਲਈ ਹੈ।ਇਸ ਮਿਸ਼ਨ ਨੇ ਹੀ ਇਨ੍ਹਾਂ ਨੂੰ ਰਾਣੀ ਮਿਸਤਰੀ ਨਾਮ ਦਿੱਤਾ ਹੈ। ਹੁਣ ਤਾਂ ਪਿੰਡ-ਪਿੰਡ 'ਚ ਇਹ ਚਰਚਾ ਹੁੰਦੀ ਹੈ ਕਿ ਰਾਣੀ ਮਿਸਤਰੀ ਬੁਲਾਓ, ਸਮਝੋ ਅਤੇ ਸਮਝਾਓ।ਰਾਣੀ ਮਿਸਤਰੀ ਕਹਾਉਣਾ ਕਿਵੇਂ ਲੱਗਦਾ ਹੈ? ਇਸ ਬਾਰੇ ਪੂਨਮ ਦੇਵੀ ਨੇ ਦੱਸਿਆ, ""ਮੈਂ ਤਾਂ ਇੱਕ ਦਮ ਹੀ ਹੈਰਾਨ ਹੀ ਹੋ ਗਈ, ਜਦੋਂ ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਇੱਧਰ ਪਿੰਡ ਵਿੱਚ ਬਹੁਤ ਕੰਮ ਨਿਕਲਿਆ ਹੈ (ਕੋਈ ਸਰਕਾਰੀ ਯੋਜਨਾ ਸਵੀਕਾਰ ਹੋਈ ਹੈ) ਰਾਣੀ ਮਿਸਤਰੀ ਦੇ ਕਰਨ ਲਈ, ਪਿੰਡ ਮੁੜ ਆਓ। ਮੈਂ ਆਪਣੇ ਪਤੀ ਨੂੰ ਪੁੱਛਿਆ, ਇਹ ਰਾਣੀ ਮਿਸਤਰੀ ਕੀ ਹੁੰਦੀ ਹੈ ਜੀ, ਕੀ ਕੋਈ ਮਜ਼ਦੂਰ ਰਾਣੀ ਬਣ ਸਕੇਗੀ।""ਮੈਂ ਆਪਣੇ ਪਤੀ ਨਾਲ ਪਿੰਡ ਮੁੜ ਆਈ ਆਈ ਅਤੇ ਔਰਤਾਂ ਦੇ ਸਮੂਹ ਨਾਲ ਜੁੜ ਗਈ ਤੇ ਇਸ ਦਾ ਬਕਾਇਦਾ ਸਿਖਲਾਈ ਵੀ ਕੀਤੀ। Image copyright Neeraj sinha/bbc ਸਵੱਛ ਭਾਰਤ ਮਿਸ਼ਨ ਅਧੀਨ ਪਖਾਨੇ ਬਣਾਉਣ ਦਾ ਕੰਮ ਮਿਲਣ ਲੱਗ ਪਿਆ ਹੈ ਅਤੇ ਗੁਰਬਤ ਜਾ ਰਹੀ ਹੈ। ਪੂਨਮ ਦੇਵੀ ਨੇ ਨਨਾਣ ਦੇ ਵਿਆਹ 'ਤੇ ਲਿਆ ਕਰਜ਼ ਵੀ ਮੋੜ ਦਿੱਤਾ ਅਤੇ ਜ਼ਮੀਨ ਵੀ ਖ਼ਰੀਦ ਲਈ ਹੈ, ਇਸ ਤੋਂ ਇਲਾਵਾ ਪਾਣੀ ਲਈ ਬੋਰ ਵੀ ਕਰਵਾ ਲਿਆ ਹੈ।ਇੰਦਰਾ ਆਵਾਸ ਯੋਜਨਾ ਨੇ ਸਿਰ 'ਤੇ ਛੱਤ ਵੀ ਲੈ ਆਉਂਦੀ ਹੈ। ਪੂਨਮ ਦੇਵੀ ਆਪਣੀ ਧੀ ਨੂੰ ਕਾਲਜ ਤੱਕ ਪੜ੍ਹਾਉਣਾ ਚਾਹੁੰਦੀ ਹੈ। ਕਦੇ ਫਟੀਆਂ ਬਿਆਈਆਂ ਦੀ ਪੀੜ ਸਹਿਣ ਵਾਲੀ ਪੂਨਮ ਦੇਵੀ ਕੋਲ ਹੁਣ ਸੈਂਡਲ ਵੀ ਹਨ ਅਤੇ ਸਾੜ੍ਹੀਆਂ ਵੀ।ਮਹਾਰਾਸ਼ਟਰਾ ਦੇ ਇਸ ਪਿੰਡ ਵਿੱਚ ਔਰਤ ਕਰਦੀ ਹੈ ਮਰਦਾਂ ਦੀ ਹਜਾਮਤਦੁੱਧ ਚੁੰਘਾਉਂਦੀ ਔਰਤ ਦੀ ਤਸਵੀਰ 'ਤੇ ਛਿੜੀ ਬਹਿਸਉਨ੍ਹਾਂ ਦੇ ਪਤੀ ਨੇ ਦੱਸਿਆ ਕਿ ਪੂਨਮ ਦੇਵੀ ਨੇ ਕਦੇ ਪਿੰਡ ਵਾਲਿਆਂ ਦੀ ਪ੍ਰਵਾਹ ਨਹੀਂ ਕੀਤੀ। ਸ਼ੁਰੂ ਵਿੱਚ ਟੀਕਾ-ਟਿੱਪਣੀ ਹੁੰਦੀ ਸੀ ਪਰ ਹੁਣ ਪੂਨਮ ਦੇਵੀ ਪਿੰਡ ਦੀ ਸ਼ਾਨ ਬਣੀ ਹੋਈ ਹੈ।ਜ਼ਿੰਦਗੀ ਦੇ ਬਦਲਦੇ ਮਾਅਨੇਝਾਰਖੰਡ ਦੀ ਰੁਜ਼ਗਾਰ ਸਕੀਮ ਦੇ ਅਧਿਕਾਰੀ, ਕੁਮਾਰ ਵਿਕਾਸ ਕਹਿੰਦੇ ਹਨ ਕਿ ਰਾਜ ਮਿਸਤਰੀ ਦਾ ਕੰਮ ਸਿੱਖਣ ਵਿੱਚ ਇਨ੍ਹਾਂ ਔਰਤਾਂ ਨੇ ਕੋਈ ਕਸਰ ਨਹੀਂ ਛੱਡੀ। ਹੁਣ ਇਨ੍ਹਾਂ ਦਾ ਅਜਿਹਾ ਅਕਸ ਉਭਰਿਆ ਹੈ ਕਿ ਇਹ ਔਰਤਾਂ ਨਾ ਤਾਂ ਕੰਮ ਦੇ ਘੰਟਿਆਂ ਅਤੇ ਨਾ ਹੀ ਪੈਸਿਆਂ ਬਾਰੇ ਕੋਈ ਹੀਲ ਹੁੱਜਤ ਕਰਦੀਆਂ ਹਨ। Image copyright Neeraj sinha/bbc ਫੋਟੋ ਕੈਪਸ਼ਨ ਇਹ ਔਰਤਾਂ ਹੁਣ ਵਧੀਆ ਕਮਾਈ ਕਰ ਰਹੀਆਂ ਹਨ ਅਤੇ ਜੀਵਨ ਵਿੱਚ ਸੁਧਾਰ ਲਿਆ ਰਹੀਆਂ ਹਨ ਸ਼ਾਇਦ ਇਸੇ ਕਰਕੇ ਪੰਜਾਹ-ਸੱਠ ਰੁਪਏ ਕਮਾਉਣ ਵਾਲੀਆਂ ਇਹ ਔਰਤਾਂ ਹੁਣ ਵਧੀਆ ਕਮਾਈ ਕਰ ਰਹੀਆਂ ਹਨ ਅਤੇ ਜੀਵਨ ਵਿੱਚ ਸੁਧਾਰ ਲਿਆ ਰਹੀਆਂ ਹਨ।ਦੂਸਰੇ ਪਾਸੇ ਸਿਮਡੇਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਟਾ ਸ਼ੰਕਰ ਨੇ ਅਭਿਆਨ ਛੇੜਿਆ ਹੋਇਆ ਹੈ ਕਿ, ""ਰਾਣੀ ਮਿਸਤਰੀ ਬੁਲਾਓ ਅਤੇ ਪਖਾਨਾ ਬਣਵਾਓ।"" ਉਨ੍ਹਾਂ ਦੇ ਇਸ ਅਭਿਆਨ ਨਾਲ ਵੱਡੀ ਗਿਣਤੀ ਵਿੱਚ ਔਰਤਾਂ ਜੁੜੀਆਂ ਹਨ।ਉਨ੍ਹਾਂ ਮੁਤਾਬਕ ਇਸ ਲਹਿਰ ਨਾਲ ਖੁਲ੍ਹੇ ਵਿੱਚ ਪਖਾਨਾ ਕਰਨ ਤੋਂ ਮੁਕਤੀ ਵੀ ਮਿਲ ਰਹੀ ਹੈ ਅਤੇ ਔਰਤਾਂ ਦਾ ਸਸ਼ਕਤੀਕਰਨ ਵੀ ਹੋ ਰਿਹਾ ਹੈ।ਇਸ ਦੇ ਨਤੀਜੇ ਵੀ ਵਧੀਆ ਮਿਲ ਰਹੇ ਹਨ। ਘਰੇ ਪਖਾਨਾ ਵੀ ਬਣ ਜਾਂਦਾ ਹੈ ਅਤੇ ਦਿਹਾੜੀ ਦੇ ਪੈਸੇ ਵੀ ਮਿਲ ਜਾਂਦੇ ਹਨ। ਇਹ ਰਾਜ ਮਿਸਤਰੀਆਂ ਵਾਲੇ ਸਾਰੇ ਕੰਮ ਫੜਨ ਲੱਗੀਆਂ ਹਨ ਅਤੇ ਕਈਆਂ ਨੇ ਟੀਮਾਂ ਵੀ ਬਣਾ ਲਈਆਂ ਹਨ.ਮਰਦਾਂ ਦੀ ਸੋਚ ਬਦਲੀਸਿਮਡੇਗਾ ਜ਼ਿਲ੍ਹੇ ਦੇ ਦੂਰ ਦੇ ਇੱਕ ਪਿੰਡ ਦੀ ਆਦੀਵਾਸੀ ਔਰਤ ਮੋਇਲਿਨ ਡਾਂਗ ਅਤੇ ਕੋਲੇਮਡੇਗਾ ਦੀ ਆਸ਼੍ਰਿਤੀ ਲੁਗੁਨ ਦੱਸਦੀਆਂ ਹਨ ਕਿ ਸ਼ੁਰੂਆਤੀ ਦੌਰ ਵਿੱਚ ਮਰਦ ਕਹਿੰਦੇ ਸਨ ਕਿ ਇਹ ਔਰਤਾਂ ਦਾ ਕੰਮ ਨਹੀਂ ਹੈ, ਤੁਸੀਂ ਤਾਂ ਮਜ਼ਦੂਰ ਹੀ ਠੀਕ ਹੋ। ਪਰ ਹੁਣ ਅਸੀਂ ਜ਼ਿੱਦ ਕਰਕੇ ਅਤੇ ਪਸੀਨਾ ਬਹਾ ਕੇ ਉਨ੍ਹਾਂ ਨੇ ਆਪਣੇ ਬਾਰੇ ਇਹ ਧਾਰਨਾ ਬਦਲ ਦਿੰਦੀ ਹੈ। Image copyright Jyoti Rani Kumar ਫੋਟੋ ਕੈਪਸ਼ਨ ਮੋਇਲਿਨ ਡਾਂਗ ਅਤੇ ਕੋਲੇਮਡੇਗਾ ਦੀ ਜੋੜੀ ਪਿੰਡਾਂ ਵਿੱਚ ਪਖਾਨੇ ਬਣਾ ਜਾਂਦੀ ਤੇ ਇਹ ਹਫ਼ਤੇ 4000 ਤੱਕ ਕਮਾ ਲੈਂਦੀਆਂ ਹ ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜੋੜੀ ਆਲੇ-ਦੁਆਲੇ ਦੇ ਪਿੰਡਾਂ ਵਿੱਚ ਪਖਾਨੇ ਬਣਾਉਣ ਜਾਂਦੀਆਂ ਹਨ ਅਤੇ ਹੁਣ ਹਫ਼ਤੇ ਦੇ 4000 ਤੱਕ ਕਮਾ ਲੈਂਦੀਆਂ ਹਨ।ਰੇਣੂ ਦੇਵੀ ਨੇ ਦੱਸਿਆ ਕਿ ਇੱਕ ਔਰਤ ਹੋਣ ਕਰਕੇ ਸ਼ੁਰੂ ਵਿੱਚ ਇਹ ਕੰਮ ਚੁਣੌਤੀ ਵਾਲਾ ਅਤੇ ਮੁਸ਼ਕਿਲ ਸੀ ਪਰ ਤਕਨੀਕ ਸਿੱਖਣ ਮਗਰੋਂ ਪੱਕੀਆਂ ਉਸਾਰੀਆਂ ਨਾਲ ਜੁੜੇ ਹੋਰ ਨਿਰਮਾਣ ਕਾਰਜਾਂ ਨੂੰ ਵੀ ਹੱਥ ਪਾਉਣ ਲੱਗੇ ਹਨ।ਇੱਕ ਹੋਰ ਆਦੀਵਾਸੀ ਔਰਤ ਅੰਜਨਾ ਡੁੰਗ ਡੁੰਗ ਦਾ ਕਹਿਣਾ ਹੈ ਕਿ ਇਸ ਨਾਮ ਅਤੇ ਕੰਮ ਨੇ ਪੇਂਡੂ ਔਰਤਾਂ ਵਿੱਚ ਉਤਸ਼ਾਹ ਭਰਿਆ ਹੈ ਅਤੇ ਜਿਉਣ ਦਾ ਜ਼ਰੀਆ ਵੀ ਮਜਬੂਤ ਹੁੰਦਾ ਦਿਖ ਰਿਹਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਲਾਤਕਾਰ ਮਾਮਲਾ: ਜਲੰਧਰ ਦੇ ਬਿਸ਼ਪ ਮੁਲੱਕਲ ਖ਼ਿਲਾਫ਼ ਕਾਰਵਾਈ ਮੰਗਣ ਵਾਲਿਆਂ ਨੂੰ ਚਰਚ ਦੀ ਚਿਤਾਵਨੀ ਇਮਰਾਨ ਕੁਰੈਸ਼ੀ ਬੀਬੀਸੀ ਲਈ 12 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46839701 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਪੰਜਾਬ ਦੇ ਇੱਕ ਪਾਦਰੀ ਉੱਪਰ ਲੱਗੇ ਬਲਾਤਕਾਰ ਦੇ ਇਲਜ਼ਾਮਾਂ ਦਾ ਅਸਰ ਕੇਰਲ ਵਿੱਚ ਅੱਜ ਵੀ ਸਾਫ ਨਜ਼ਰ ਆ ਰਿਹਾ ਹੈ। ਸ਼ਿਕਾਇਤ ਕਰਨ ਵਾਲੀ ਨਨ ਦਾ ਸਾਥ ਦੇਣ ਲਈ ਇੱਕ ਨਨ ਨੂੰ ਚਰਚ ਵੱਲੋਂ ਵਾਰਨਿੰਗ ਲੈਟਰ ਮਿਲਿਆ ਹੈ, ਜਦ ਕਿ ਇੱਕ ਪਾਦਰੀ ਨੂੰ ਨੋਟਿਸ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਵੀ ਆਰੋਪੀ ਪਾਦਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਮੁਜ਼ਾਹਰੇ ਦਾ ਇੰਤਜ਼ਾਮ ਕੀਤਾ ਸੀ। ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਇੱਕ ਨਨ ਨਾਲ 2014 ਤੋਂ 2016 ਵਿਚਕਾਰ 13 ਵਾਰ ਬਲਾਤਕਾਰ ਦੇ ਇਲਜ਼ਾਮ 'ਚ ਕੁਝ ਦਿਨਾਂ ਲਈ ਗ੍ਰਿਫਤਾਰ ਵੀ ਕੀਤਾ ਗਿਆ ਸੀ। ਬੀਬੀਸੀ ਨਾਲ ਗੱਲ ਕਰਦਿਆਂ ਬਿਸ਼ਪ ਨੇ ਕਿਹਾ ਸੀ, ""ਮੇਰੇ ਉੱਤੇ ਜੋ ਦੋਸ਼ ਲੱਗੇ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਹੈ ਅਤੇ ਇਸ ਵਿੱਚ ਰੱਤੀ ਵੀ ਸੱਚਾਈ ਨਹੀਂ ਹੈ।""ਜੂਨ 2018 ਵਿੱਚ ਇਸ 44-ਸਾਲਾ ਨਨ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਆਖਿਆ ਸੀ ਕਿ ਕੈਥੋਲਿਕ ਚਰਚ ਉਸ ਦੀਆਂ ਅਰਜ਼ੀਆਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕਰ ਰਹੀ। ਇਹ ਵੀ ਜ਼ਰੂਰ ਪੜ੍ਹੋਕ੍ਰਿਕਟ ਖਿਡਾਰੀਆਂ ਦੀਆਂ ਔਰਤਾਂ ਬਾਰੇ 5 ਵਿਵਾਦਿਤ ਟਿਪਣੀਆਂਕੀ ਸੋਨੀਆ ਗਾਂਧੀ ਬ੍ਰਿਟੇਨ ਦੀ ਮਹਾਰਾਣੀ ਤੋਂ ਅਮੀਰ ਹਨਛੱਤਰਪਤੀ ਕਤਲ ਕੇਸ: 'ਅਵਾਜ਼ ਮਾਰ ਕੇ ਘਰੋਂ ਬਾਹਰ ਬੁਲਾਇਆ ਤੇ ਗੋਲੀਆਂ ਦਾਗ ਦਿੱਤੀਆਂ'ਚਰਚ ਵੱਲੋਂ ਹੁਣ ਉਸ ਨਨ ਦਾ ਸਾਥ ਦੇਣ ਵਾਲੇ ਸਿਸਟਰ ਲੂਸੀ ਕਲੱਪੁਰਾ ਅਤੇ ਫ਼ਾਦਰ ਔਗਸਟੀਨ ਵਾਤੋਲੀ ਨੂੰ ਭੇਜੀਆਂ ਗਈਆਂ ਚਿੱਠੀਆਂ ਤੋਂ ਬਾਅਦ ਇੱਕ ਨਾਰੀਵਾਦੀ ਧਾਰਮਿਕ ਮਾਹਿਰ ਨੇ ਸਵਾਲ ਚੁੱਕਿਆ: ਕੀ ਚਰਚ ਹਮੇਸ਼ਾ ਸਵਾਲ ਚੁੱਕਣ ਵਾਲੇ ਬਾਲਗਾਂ ਨੂੰ ਵੀ ਭੇਡਾਂ ਵਾਂਗ ਬਣਾਉਣ ਦੀ ਕੋਸ਼ਿਸ਼ ਕਰਦੀ ਰਹੇਗੀ?ਚਿੱਠੀ ਵਿੱਚ ਸਿਸਟਰ ਲੂਸੀ ਨੂੰ ""ਆਗਿਆਕਾਰੀ ਵਰਤਾਰੇ ਦੇ ਘੋਰ ਉਲੰਘਣਾ"" ਲਈ ਤਲਬ ਕੀਤਾ ਗਿਆ ਸੀ ਪਰ ਉਹ ਫ੍ਰਾਂਸਿਸਕਨ ਕਲੇਰਿਸਟ ਕੋਨਗ੍ਰਿਗੇਸ਼ਨ ਦੇ ਸੁਪੀਰੀਅਰ ਜਨਰਲ ਸਾਹਮਣੇ ਪੇਸ਼ ਨਹੀਂ ਹੋਏ। ਸਿਸਟਰ ਲੂਸੀ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, ""ਮੈਂ ਨਹੀਂ ਮੰਨਦੀ ਕਿ ਮੈਂ ਕੁਝ ਗਲਤ ਕੀਤਾ ਹੈ। ਸਿਸਟਰ (ਜਿਸ ਨੇ ਬਿਸ਼ਪ ਉੱਪਰ ਰੇਪ ਦੇ ਇਲਜ਼ਾਮ ਲਗਾਏ ਹਨ) ਨੂੰ ਸਮਰਥਨ ਕਰ ਕੇ ਮੈਂ ਸਗੋਂ ਬਹੁਤ ਸਹੀ ਕੀਤਾ। ਸਾਰੀਆਂ ਹੀ ਸਿਸਟਰਜ਼ ਨੂੰ ਉਸ ਮੁਜ਼ਾਹਰੇ ਵਿੱਚ ਭਾਗ ਲੈਣਾ ਚਾਹੀਦਾ ਸੀ। ਗਲਤੀ ਉਨ੍ਹਾਂ ਦੀ ਹੈ, ਮੇਰੀ ਨਹੀਂ।""ਨਾਲ ਹੀ ਉਨ੍ਹਾਂ ਕਿਹਾ, ""ਉਹ ਜੋ ਚਾਹੁੰਦੇ ਹਨ ਉਹ ਕਰ ਲੈਣ। ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰ ਰਹੀ।"" Image copyright Getty Images ਫੋਟੋ ਕੈਪਸ਼ਨ ਸਤੰਬਰ ਵਿੱਚ ਬਿਸ਼ਪ ਫਰੈਂਕੋ ਮੁਲੱਕਲ ਦੀ ਗ੍ਰਿਫਤਾਰੀ ਲਈ ਕੇਰਲ ਹਾਈ ਕੋਰਟ ਦੇ ਬਾਹਰ ਇੱਕ ਮੁਜ਼ਾਹਰੇ ਦੌਰਾਨ ਕੁਝ ਨਨਜ਼ ਸਿਸਟਰ ਲੂਸੀ ਨੇ ਕੀਤਾ ਕੀ ਸੀ? 'ਮਿਸ਼ਨਰੀਜ਼ ਆਫ ਜੀਜ਼ਸ' ਨਾ ਦੀ ਸੰਸਥਾ ਦੀਆਂ ਹੋਰ ਸਿਸਟਰਜ਼ ਸਮੇਤ ਲੂਸੀ ਨੇ ਵੀ ਸਤੰਬਰ ਵਿੱਚ ਕੋਚੀ ਸ਼ਹਿਰ ਵਿਖੇ ਹੋਏ ਮੁਜ਼ਾਹਰੇ ਵਿੱਚ ਹਿਸਾ ਲਿਆ ਸੀ। ਇਹ ਪ੍ਰਦਰਸ਼ਨ ਅਸਲ ਵਿੱਚ 'ਸੇਵ ਆਰ ਸਿਸਟਰਜ਼' ਨਾਂ ਦੀ ਇੱਕ ਕਮੇਟੀ ਨੇ ਰੱਖਿਆ ਸੀ ਕਿਉਂਕਿ ਪੀੜਤ ਨਨ ਨੂੰ ਚਰਚ ਦੇ ਸਰਬ-ਉੱਚ ਅਦਾਰਿਆਂ ਵਿੱਚ ਵੀ ਕੋਈ ਸਾਥ ਨਹੀਂ ਮਿਲ ਰਿਹਾ ਸੀ। ਚਰਚ ਦੀ ਵਿਵਸਥਾ ਅਨੁਸਾਰ ਅਜਿਹੀਆਂ ਸ਼ਿਕਾਇਤਾਂ ਚਰਚ ਦੇ ਸਭ ਤੋਂ ਸੀਨੀਅਰ ਅਧਿਕਾਰੀ ਦੁਆਰਾ ਪੁਲਿਸ ਨੂੰ ਭੇਜੀਆਂ ਜਾਂਦੀਆਂ ਹਨ। ਇਹ ਵੀ ਜ਼ਰੂਰ ਪੜ੍ਹੋਸੀਬੀਆਈ ਡਾਇਰੈਕਟਰ ਨੂੰ ਮੁੜ ਹਟਾਉਣ ਤੋਂ ਬਾਅਦ ਮੋਦੀ 'ਤੇ ਇਲਜ਼ਾਮ ਲੱਗੇਪਾਕਿਸਤਾਨ 'ਚ ਵਿਆਹੀ ਭਾਰਤੀ ਨਾਗਰਿਕ ਲਾਪਤਾ ਫੌਜ 'ਚ ਸਮਲਿੰਗੀ ਰਿਸ਼ਤਿਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ - ਜਨਰਲ ਬਿਪਿਨ ਰਾਵਤਮੁਜ਼ਾਹਰਿਆਂ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਮਿਸ਼ਨਰੀਜ਼ ਆਫ ਜੀਜ਼ਸ ਵਿੱਚ ਪੀੜਤ ਨਨ ਨਾਲ ਰਹੀਆਂ ਪੰਜ ਨਨਜ਼ ਨੇ ਇਰਨਾਕੁਲਮ ਵਿੱਚ ਹੋਏ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਜਦੋਂ ਪੁਲਿਸ ਨੇ ਬਿਸ਼ਪ ਮੁਲੱਕਲ ਦੀ ਗ੍ਰਿਫਤਾਰੀ ਐਲਾਨੀ ਤਾਂ 22 ਸਤੰਬਰ ਨੂੰ ਪ੍ਰਦਰਸ਼ਨ ਫਿਲਹਾਲ ਬੰਦ ਕਰ ਦਿੱਤੇ ਗਏ। ਮੁਲੱਕਲ ਨੂੰ ਬਾਅਦ ਵਿੱਚ ਜ਼ਮਾਨਤ ਮਿਲ ਗਈ ਅਤੇ ਇਸ ਵੇਲੇ ਉਹ ਮੁੜ ਜਲੰਧਰ 'ਚ ਹਨ ਜਿੱਥੇ ਸਥਾਨਕ ਚਰਚ ਵੱਲੋਂ ਉਨ੍ਹਾਂ ਦਾ ਵੱਡਾ ਸੁਆਗਤ ਵੀ ਕੀਤਾ ਗਿਆ ਸੀ। ਕਈ ਦਿਨਾਂ ਤਕ ਕੁਝ ਖਾਸ ਨਹੀਂ ਹੋਇਆ ਪਰ ਫਿਰ, 11 ਨਵੰਬਰ ਨੂੰ ਫ਼ਾਦਰ ਔਗਸਟੀਨ ਨੂੰ ਚਰਚ ਵੱਲੋਂ ਨੋਟਿਸ ਮਿਲਿਆ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਆਪਣੇ ਸੰਬੰਧਾਂ ਬਾਰੇ ਸਫਾਈ ਦੇਣ। ਫੋਟੋ ਕੈਪਸ਼ਨ ਰਸਮੀ ਤੌਰ ਤੇ ਅਜੇ ਫ਼ਾਦਰ ਔਗਸਟੀਨ ਨੇ ਨੋਟਿਸ ਦਾ ਜਵਾਬ ਨਹੀਂ ਭੇਜਿਆ ਹੈ ਫ਼ਾਦਰ ਔਗਸਟੀਨ ਨੇ ਬਦਲੇ 'ਚ ਕਿਹਾ ਕਿ ਇਹ ਪ੍ਰਦਰਸ਼ਨ ਤਾਂ ਅਸਲ ਵਿੱਚ ਚਰਚ ਦੇ ਖ਼ਿਲਾਫ਼ ਨਹੀਂ ਸਗੋਂ ਇਸ ਇਮੇਜ ਨੂੰ ਹੋਰ ਵੀ ਬਿਹਤਰ ਕਰਨ ਲਈ ਸਨ। ਇਸ ਜਵਾਬ ਉੱਪਰ, ਨੋਟਿਸ ਭੇਜਣ ਵਾਲੇ ਇਰਨਾਕੁਲਮ ਦੇ ਬਿਸ਼ਪ ਜੇਕਬ ਨੇ ਫ਼ਾਦਰ ਔਗਸਟੀਨ ਨੂੰ ਸੇਵ ਆਰ ਸਿਸਟਰਜ਼ ਨਾਲ ਰਿਸ਼ਤੇ ਤੋੜਨ ਦਾ ਹੁਕਮ ਦੇ ਦਿੱਤਾ। ਰਸਮੀ ਤੌਰ ਤੇ ਅਜੇ ਫ਼ਾਦਰ ਔਗਸਟੀਨ ਨੇ ਨੋਟਿਸ ਦਾ ਜਵਾਬ ਨਹੀਂ ਭੇਜਿਆ ਹੈ। ਉਨ੍ਹਾਂ ਬੀਬੀਸੀ ਨੂੰ ਆਖਿਆ, ""ਮੈਂ ਅਜੇ ਜਵਾਬ ਦੇਣ ਬਾਰੇ ਕੋਈ ਫੈਸਲਾ ਨਹੀਂ ਕੀਤਾ। ਸਾਈਨੋਡ (ਚਰਚ ਦੇ ਉੱਚ ਪਾਦਰੀਆਂ ਦਾ ਸੰਮੇਲਨ) 18 ਜਨਵਰੀ ਤਕ ਚੱਲੇਗਾ।"" ਸਾਈਨੋਡ ਫਿਲਹਾਲ ਜਾਰੀ ਹੈ। ਪਰ ਫ਼ਾਦਰ ਔਗਸਟੀਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅਤੇ ਸਿਸਟਰ ਲੂਸੀ ਨੂੰ ਭੇਜੀਆਂ ਗਈਆਂ ਇਹ ਚਿਠੀਆਂ ਕ੍ਰਿਸਮਸ ਵੇਲੇ ਰੋਮਨ ਕੈਥੋਲਿਕ ਚਰਚ ਦੇ ਸਰਬ-ਉੱਚ ਧਰਮ ਗੁਰੂ, ਪੋਪ ਫਰਾਂਸਿਸ ਵੱਲੋਂ ਦਿੱਤੇ ਸੰਦੇਸ਼ ਦੇ ਖ਼ਿਲਾਫ਼ ਹਨ। ""ਪੋਪ ਫਰਾਂਸਿਸ ਨੇ ਸਾਫ਼ ਕਿਹਾ ਸੀ ਕਿ ਜਿਨਸੀ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਸਿਰਫ ਸ਼ੋਸ਼ਣ ਹੀ ਨਹੀਂ ਸਗੋਂ ਇਸ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਰ ਇੱਥੇ ਕੇਰਲ ਵਿੱਚ ਜਿਨਸੀ ਸ਼ੋਸ਼ਣ ਖ਼ਿਲਾਫ਼ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਹੈ ਜਿਸ ਤੋਂ ਲੱਗੇ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"" Image copyright Getty Images ਫੋਟੋ ਕੈਪਸ਼ਨ ਰੋਮਨ ਕੈਥੋਲਿਕ ਚਰਚ ਦੇ ਸਰਬ-ਉੱਚ ਧਰਮ ਗੁਰੂ, ਪੋਪ ਫਰਾਂਸਿਸ ਫਾਦਰ ਔਗਸਟੀਨ ਨੇ ਕਿਹਾ ਕਿ ਅਸਲ ਵਿੱਚ ਚਰਚ ਦੀ ਲੀਡਰਸ਼ਿਪ ਡਰਦੀ ਹੈ ਕਿ ਕੋਈ ਨਨ ਕੱਲ੍ਹ ਨੂੰ ਇਸ ""ਗੁਲਾਮੀ ਪ੍ਰਥਾ"" ਉੱਪਰ ਸਵਾਲ ਨਾ ਪੁੱਛ ਲਵੇ। ""ਆਗਿਆਕਾਰੀ ਹੋਣ ਦੇ ਨਾਂ 'ਤੇ ਕੋਈ ਵੀ ਨਨ ਨਾ ਤਾਂ ਕੋਈ ਸਵਾਲ ਪੁੱਛ ਸਕਦੀ ਹੈ, ਨਾ ਆਜ਼ਾਦੀ ਨਾਲ ਜੀ ਸਕਦੀ ਹੈ।""ਉਦਾਹਰਣ ਸਾਹਮਣੇ ਹੀ ਪਿਆ ਹੈ। ਸਿਸਟਰ ਲੂਸੀ ਨੂੰ ਮਿਲਿਆ ਵਾਰਨਿੰਗ ਲੈਟਰ ਉਨ੍ਹਾਂ ਨੂੰ ਮਈ 2015 ਦੇ ਇੱਕ ਤਬਾਦਲੇ ਦੇ ਹੁਕਮ ਨੂੰ ਨਾ ਮੰਨਣ ਬਾਰੇ ਗੱਲ ਕਰਦਾ ਹੈ। ਨਾਲ ਹੀ ਇਹ ਲੈਟਰ ਉਨ੍ਹਾਂ ਵੱਲੋਂ ਆਪਣੀਆਂ ਕਵਿਤਾਵਾਂ ਦੀ ਇੱਕ ਕਿਤਾਬ ਛਪਵਾਉਣ ਬਾਰੇ, ਕਾਰ ਚਲਾਉਣਾ ਸਿੱਖਣ ਬਾਰੇ, ਡਰਾਈਵਿੰਗ ਲਾਇਸੈਂਸ ਲੈਣ ਬਾਰੇ ਅਤੇ ਫਿਰ ਕਾਰ ਖਰੀਦਣ ਬਾਰੇ ਵੀ ਸਫਾਈ ਮੰਗਦਾ ਹੈ। ਫ੍ਰਾਂਸਿਸਕਨ ਕਲੇਰਿਸਟ ਕੋਨਗ੍ਰਿਗੇਸ਼ਨ ਦੀ ਸੁਪੀਰੀਅਰ ਜਨਰਲ, ਸਿਸਟਰ ਐਨ ਜੋਸਫ਼ ਵੱਲੋਂ ਭੇਜੀ ਇਸ ਚਿੱਠੀ ਮੁਤਾਬਕ ਇਹ ਸਭ ""ਆਗਿਆ ਮੰਨਣ ਦੀ ਸਹੁੰ ਦੀਆਂ ਘੋਰ ਉਲੰਘਣਾਵਾਂ"" ਹਨ।ਸਿਸਟਰ ਲੂਸੀ ਨੂੰ 20 ਸਤੰਬਰ ਦੇ ਪ੍ਰਦਰਸ਼ਨ 'ਚ ਹਿੱਸਾ ਲੈਣ ਬਾਰੇ ਵੀ ਪੁੱਛਿਆ ਗਿਆ। ਕੁਝ ""ਗੈਰ-ਈਸਾਈ"" ਅਖਬਾਰਾਂ ਤੇ ਰਸਾਲਿਆਂ ਵਿੱਚ ਲੇਖ ਲਿਖਣ ਅਤੇ ਟੀਵੀ ਉੱਤੇ ਬਹਿਸਾਂ ਵਿੱਚ ਹਿੱਸਾ ਲੈਣ ਬਾਰੇ ਵੀ ਪੁੱਛਿਆ ਗਿਆ ਹੈ। ਸਿਸਟਰ ਲੂਸੀ ਦਾ ਜਵਾਬ ਸੀ, ""ਇਹ ਮੇਰਾ ਮਨੁੱਖੀ ਅਧਿਕਾਰ ਹੈ।""'ਅਸਲ ਕਾਰਨ'ਫ਼ਾਦਰ ਔਗਸਟੀਨ ਮੁਤਾਬਕ, ""ਜੀਜ਼ਸ ਕਰਾਈਸਟ ਵੱਲ ਆਗਿਆ ਹੋਣ ਨੂੰ ਹੁਣ ਚਰਚ ਵੱਲ ਆਗਿਆਕਾਰੀ ਹੋਣ ਵਜੋਂ ਵੇਖਿਆ ਜਾਂਦਾ ਹੈ। ਪਰ ਸਵਾਲ ਇਹ ਹੈ ਕਿ ਕੋਈ ਕੈਥੋਲਿਕ ਚਰਚ ਦੇ ਹੇਠਾਂ ਕਿਉ ਲੱਗੇ? ਔਰਤਾਂ ਨੂੰ ਦੂਜੇ ਜਾਂ ਤੀਜੇ ਦਰਜੇ ਦੇ ਇਨਸਾਨਾਂ ਵਜੋਂ ਵਰਤਾਰਾ ਮਿਲਦਾ ਹੈ ਜਦ ਕਿ ਜੀਜ਼ਸ ਸਾਹਮਣੇ ਮਰਦ ਤੇ ਔਰਤ ਵਿਚਕਾਰ ਕੋਈ ਫਰਕ ਨਹੀਂ ਹੈ। ਪਾਦਰੀ ਅਤੇ ਨਨ ਵਿੱਚ ਵੀ ਕੋਈ ਫਰਕ ਨਹੀਂ ਹੈ।""ਇਹ ਵੀ ਜ਼ਰੂਰ ਪੜ੍ਹੋਸਿਆਸਤਦਾਨਾਂ ਨੇ ਜੇ ਚੋਣਾਂ ਜਿੱਤਣੀਆਂ ਤਾਂ ਔਰਤਾਂ ਦੀ ਸੁਣਨੀ ਪੈਣੀਪਾਕਿਸਤਾਨ 'ਚ ਦਾਜ ਖਿਲਾਫ਼ ਅਨੋਖੀ ਮੁਹਿੰਮਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਨਾਰੀਵਾਦੀ ਧਰਮ-ਵਿਗਿਆਨੀ ਕੋਚੁਰਾਨੀ ਅਬ੍ਰਾਹਮ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, ""ਭਾਰਤ ਅਤੇ ਹੋਰਨਾਂ ਥਾਵਾਂ 'ਤੇ ਵੀ ਕੈਥੋਲਿਕ ਚਰਚ ਇੱਕ ਬੇਹੱਦ ਕਲੈਰਿਕਲ ਦਰਜਾਬੰਦੀ ਵਾਲਾ ਅਦਾਰਾ ਹੈ। ਇਹੀ ਮੁੱਖ ਮੁੱਦਾ ਹੈ। ਧਰਮ ਵਿੱਚ ਨਿਯਮ ਹਨ ਕਿ ਕੋਈ ਵੀ ਪਾਦਰੀ ਜਾਂ ਨਨ ਕਿਵੇਂ ਆਪਣਾ ਜੀਵਨ ਜੀਏਗਾ। ਇੱਥੇ ਮਰਦ ਜਾਂ ਪਾਦਰੀ ਤਾਂ ਇਸ ਦਰਜਾਬੰਦੀ ਵਿੱਚ ਇੱਕ ਹਿੱਸਾ ਹਨ ਪਰ ਔਰਤਾਂ ਬਾਹਰ ਹਨ।""ਕਈ ਸਾਲ ਪਹਿਲਾਂ ਨਨ ਵਜੋਂ ਜੀਵਨ ਵਿਸਾਰ ਚੁੱਕੀ ਕੋਚੁਰਾਨੀ ਨੇ ਅੱਗੇ ਕਿਹਾ, ""ਪੂਰੀ ਮਾਨਸਿਕਤਾ ਹੀ ਮਰਦ-ਪ੍ਰਧਾਨ ਹੈ।"" Image copyright Getty Images ਫੋਟੋ ਕੈਪਸ਼ਨ ਕੇਰਲ ਵਿੱਚ ਕੁਝ ਦਿਨ ਪਹਿਲਾਂ ਲਿੰਗਕ ਬਰਾਬਰੀ ਲਈ ਬਣਾਈ ਗਈ 'ਵਿਮੈਨਜ਼ ਵਾਲ' (ਔਰਤਾਂ ਦੀ ਦੀਵਾਰ) ਸਿਸਟਰ ਲੂਸੀ ਬਾਰੇ ਉਨ੍ਹਾਂ ਕਿਹਾ, ""ਉਨ੍ਹਾਂ (ਲੂਸੀ) ਨੇ ਤਾਂ (ਕੇਰਲ ਵਿੱਚ ਕੁਝ ਦਿਨ ਪਹਿਲਾਂ ਲਿੰਗਕ ਬਰਾਬਰੀ ਲਈ ਬਣਾਈ ਗਈ) 'ਵਿਮੈਨਜ਼ ਵਾਲ' (ਔਰਤਾਂ ਦੀ ਦੀਵਾਰ) ਵਿੱਚ ਸਲਵਾਰ-ਕਮੀਜ਼ ਪਹਿਨ ਕੇ ਹਿੱਸਾ ਵੀ ਲਿਆ ਸੀ।""""ਇਸ ਲਈ ਵੀ ਕੋਨਗ੍ਰਿਗੇਸ਼ਨ ਨੂੰ ਲੱਗਿਆ ਕਿ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪਰ ਮਰਦਾਂ ਨੂੰ ਅਜਿਹੇ ਧਰਮ-ਨਿਰਪੱਖ ਕੱਪੜੇ ਪਹਿਨਣ ਦੀ ਆਜ਼ਾਦੀ ਹੈ।"" ਕੋਚੁਰਾਨੀ ਮੁਤਾਬਕ ਇਹ ਪੁਰਾਣੇ ਧਾਰਮਕ ਨਿਯਮ ਭਾਰਤ ਵਿੱਚ ਜ਼ਿਆਦਾ ਮੰਨੇ ਜਾਂਦੇ ਹਨ ਜਦਕਿ ਯੂਰੋਪ ਅਤੇ ਅਮਰੀਕਾ ਵਿੱਚ ਚਰਚ ਜ਼ਿਆਦਾ ਖੁਲ੍ਹੇ ਦਿਮਾਗ ਨਾਲ ਚੱਲਣ ਲੱਗੀ ਹੈ। ""ਇੱਥੇ ਤਾਂ ਭੇਡਾਂ ਬਣਾਉਣਾ ਚਾਹੁੰਦੇ ਹਨ।""ਕੋਚੁਰਾਨੀ ਦੀ ਸਲਾਹ ਹੈ ਕਿ ਚਰਚ ਨੂੰ ਇੱਕ ਅਦਾਰੇ ਵਜੋਂ ਹੁਣ ਪਾਦਰੀਆਂ ਅਤੇ ਨਨਜ਼ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ""ਸਮਾਂ ਆ ਗਿਆ ਹੈ ਕਿ ਚਰਚ ਔਰਤਾਂ ਨੂੰ ਵੀ ਬਾਲਗਾਂ ਵਜੋਂ ਵੇਖੇ।""ਪਰ ਕੀ ਸਿਸਟਰ ਲੂਸੀ ਅਤੇ ਫ਼ਾਦਰ ਔਗਸਟੀਨ ਖ਼ਿਲਾਫ਼ ਕਾਰਵਾਈ ਨਾਲ ਚਰਚ ਨੂੰ ਜਨਤਕ ਤੌਰ ਤੇ ਕੋਈ ਸਮੱਸਿਆ ਆਵੇਗੀ?ਇਸ ਬਾਰੇ ਇੱਕ ਚਰਚ ਦੇ ਰਸਾਲੇ 'ਲਾਈਟ ਆਫ ਟਰੂਥ"" ਦੇ ਸੰਪਾਦਕ, ਫ਼ਾਦਰ ਪੌਲ ਥਿਲੇਕਟ ਦਾ ਕਹਿਣਾ ਹੈ, ""ਇਹ ਕੋਈ ਆਦਰਸ਼ ਤਸਵੀਰ ਤਾਂ ਨਹੀਂ ਪੇਸ਼ ਕਰਦਾ... ਜਦੋਂ ਕੋਈ ਵੀ ਨਿਆਂ ਲਈ ਖੜ੍ਹਦਾ ਹੈ ਤਾਂ ਦਬਾਅ ਪੈਂਦਾ ਹੀ ਹੈ, ਇਹੀ ਆਮ ਤੌਰ 'ਤੇ ਹੁੰਦਾ ਹੈ। ਜੀਜ਼ਸ ਵੀ ਇਸੇ ਨਾਲ ਜੀਏ, ਇਸੇ ਨਾਲ ਮਰੇ।""ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੰਡੋਨੇਸ਼ੀਆ ਸੁਨਾਮੀ ਬਾਰੇ 5 ਗੱਲਾਂ ਜੋ ਅਸੀਂ ਹੁਣ ਤੱਕ ਜਾਣਦੇ ਹਾਂ 24 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46670406 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ 'ਚ ਆਈ ਸੁਨਾਮੀ ਕਰਕੇ ਹੁਣ ਤੱਕ 280 ਲੋਕਾਂ ਦੀ ਮੌਤ ਹੋ ਗਈ ਅਤੇ 850 ਦੇ ਕਰੀਬ ਜ਼ਖ਼ਮੀ ਹੋ ਗਏ ਹਨ।ਹੁਣ ਤੱਕ ਕੀ-ਕੀ ਹੋਇਆ ਜਾਣੋ, 5 ਬਿੰਦੂਆਂ 'ਚਜਿਸ ਥਾਂ ਸੁਨਾਮੀ ਆਈ ਹੈ, ਇਹ ਤੱਟੀ ਖੇਤਰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉੱਤਰ-ਪੂਰਬ ਵਿੱਚ ਪੈਂਦਾ ਹੈ ਜਿੱਥੇ ਸ਼ਨੀਵਾਰ ਰਾਤ ਨੂੰ ਸਥਾਨਕ ਸਮੇਂ ਮੁਤਾਬਕ ਸਾਢੇ 9 ਵਜੇ ਸੁਮੰਦਰੀ ਲਹਿਰਾਂ ਟਕਰਾਈਆਂ। ਅਧਿਕਾਰੀਆਂ ਮੁਤਾਬਕ ਪੈਂਡੇਗਲੈਂਡ ਇਲਾਕੇ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੁਨਾਮੀ ਅਨਕ ਕ੍ਰੇਕਾਟਾਓ ਜਵਾਲਾ ਮੁਖੀ ਫਟਿਆ ਤੇ ਸਮੁੰਦਰ ਸਤ੍ਹਾ ਵਿਚ ਭੂਚਾਲ ਆ ਗਿਆ ਤੇ ਸੁਨਾਮੀ ਦਾ ਕਾਰਨ ਬਣਿਆ।ਇੰਡੋਨੇਸ਼ੀਆ ਦਾ ਪ੍ਰਸਿੱਧ ਰੌਕ ਬੈਂਡ ਸੈਵਨਟੀਨ ਉਦੋਂ ਸਟੇਜ ਉੱਤੇ ਆਪਣੇ ਫਨ ਦਾ ਮੁਜ਼ਾਹਰਾ ਕਰ ਰਿਹਾ ਸੀ ਅਤੇ ਲਹਿਰਾਂ ਜਿਵੇਂ ਹੀ ਸਟੇਜ ਨਾਲ ਟਕਰਾਈਆਂ ਤਾਂ ਬੈਂਡ ਦੇ ਮੈਂਬਰ ਅਤੇ ਸਰੋਤੇ ਪਾਣੀ ਵਿੱਚ ਵਹਿ ਗਏ।ਅੰਤਰਰਾਸ਼ਟਰੀ ਸੁਨਾਮੀ ਚਿਤਾਵਨੀ ਕੇਂਦਰ ਮੁਤਾਬਕ ਸੁਨਾਮੀ ਦਾ ਇਸ ਤਰ੍ਹਾਂ ਆਉਣਾ ਆਮ ਵਰਤਾਰਾ ਨਹੀਂ ਹੈ।ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹੁਣ ਵੀ ਬੀਚ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਵਾਲਾਮੁਖੀ ਹਾਲੇ ਵੀ ਸਰਗਰਮ ਹੈ ਅਤੇ ਮੁੜ ਕੇ ਸਮੁੰਦਰ ਵਿੱਚ ਹਲਚਲ ਹੋ ਸਕਦੀ ਹੈ, ਨਤੀਜਾ ਇਹ ਵੀ ਹੋ ਸਕਦਾ ਕਿ ਮੁੜ ਕੇ ਸੁਨਾਮੀ ਦੇ ਹਾਲਾਤ ਬਣ ਸਕਦੇ ਹਨ। Image copyright Getty Images ਇੰਡੋਨੇਸ਼ੀਆ ਸੁਨਾਮੀ ਨਾਲ ਜੁੜੀਆਂ ਹੋਰ ਖ਼ਬਰਾਂਇੰਡੋਨੇਸ਼ੀਆ 'ਚ ਸੁਨਾਮੀ ਮਗਰੋਂ ਤਬਾਹੀ, 280 ਮੌਤਾਂਇੰਡੋਨੇਸ਼ੀਆ ਸੁਨਾਮੀ: ਕਿਉਂ ਹੋਈ ਭਿਆਨਕ ਤਬਾਹੀਉਹ ਸਟੇਜ 'ਤੇ ਗਾ ਰਹੇ ਸਨ, ਲਹਿਰਾਂ ਆਈਆਂ ਤੇ ਸਭ ਕੁਝ ਰੋੜ੍ਹ ਕੇ ਲੈ ਗਈਆਂ'ਕਾਰਾਂ ਤੇ ਕੰਟੇਨਰ ਹਵਾ ਵਿੱਚ 30 ਫੁੱਟ ਤੱਕ ਉੱਛਲੇ'ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Sorry, this Youtube post is currently unavailable.(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਭਾਰਤ ’ਚ 2014 ਤੋਂ ਬਾਅਦ ‘ਅੱਤਵਾਦੀ’ ਹਮਲਾ ਨਾ ਹੋਣ ਦਾ ਦਾਅਵ ਕਿੰਨਾ ਸੱਚਾ ਰਿਐਲਿਟੀ ਚੈੱਕ ਬੀਬੀਸੀ ਨਿਊਜ਼ 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46976946 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਹਿੰਸਾ ਵਿੱਚ ਕੀ ਵਾਕਈ ਕਮੀ ਆਈ ਹੈ? ਦਾਅਵਾ: ਭਾਰਤ ਵਿੱਚ 2014 ਤੋਂ ਹੁਣ ਤਕ ਨਰਿੰਦਰ ਮੋਦੀ ਦੀ ਸਰਕਾਰ ਦੌਰਾਨ ਕੋਈ ਵੀ ਵੱਡਾ ਅੱਤਵਾਦੀ ਹਮਲਾ ਨਹੀਂ ਹੋਇਆ ਹੈ। ਅਸਲੀਅਤ: ਅਧਿਕਾਰਤ ਅਤੇ ਹੋਰਨਾਂ ਥਾਵਾਂ ਤੋਂ ਲਏ ਅੰਕੜੇ ਸਾਫ ਦਿਖਾਉਂਦੇ ਹਨ ਕਿ ਭਾਰਤ ਵਿੱਚ 2014 ਤੋਂ ਬਾਅਦ ਵੀ ਕਈ ਚਰਮਪੰਥੀ ਅਤੇ ਵੱਖਵਾਦੀ ਹਿੰਸਕ ਹਮਲੇ ਹੋਏ ਹਨ। ਸਰਕਾਰ ਖੁਦ ਇਨ੍ਹਾਂ ਨੂੰ ""ਵੱਡੇ"" ਹਮਲਿਆਂ ਵਜੋਂ ਪਰਿਭਾਸ਼ਤ ਕਰਦੀ ਹੈ। ਕੁਝ ਦਿਨ ਪਹਿਲਾਂ ਹੀ ਇੱਕ ਭਾਸ਼ਣ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਵੱਡੀ ਆਗੂ ਅਤੇ ਭਾਰਤ ਦੀ ਰੱਖਿਆ ਮੰਤਰੀ ਨਿਰਮਲ ਸੀਤਾਰਮਨ ਨੇ ਇੱਕ ਵੱਡਾ ਦਾਅਵਾ ਕੀਤਾ। ""ਸਾਡੇ ਦੇਸ਼ ਵਿੱਚ 2014 ਤੋਂ ਬਾਅਦ ਕੋਈ ਵੱਡਾ ਅੱਤਵਾਦੀ ਹਮਲਾ ਨਹੀਂ ਹੋਇਆ ਹੈ।""ਉਨ੍ਹਾਂ ਅੱਗੇ ਕਿਹਾ, ""ਬਾਰਡਰ ਉੱਪਰ ਕੁਝ ਅਸ਼ਾਂਤੀ ਜ਼ਰੂਰ ਹੁੰਦੀ ਰਹਿੰਦੀ ਹੈ ਪਰ ਭਾਰਤੀ ਫੌਜ ਨੇ ਦੇਸ਼ 'ਚ ਵੜਦੇ ਹਰ ਖਤਰੇ ਨੂੰ ਬਾਰਡਰ ਉੱਪਰ ਹੀ ਖਤਮ ਕਰ ਦਿੱਤਾ ਹੈ।"" Image copyright Getty Images ਫੋਟੋ ਕੈਪਸ਼ਨ ਨਿਰਮਲ ਸੀਤਾਰਮਨ ਦੇ ਦਾਅਵਿਆਂ ਨੂੰ ਕਈਆਂ ਨੇ ਨਿਰਾ ਝੂਠ ਆਖਿਆ ਹੈ ਇਹ ਵੀ ਜ਼ਰੂਰ ਪੜ੍ਹੋਰੋਜ਼ 10 ਮਿੰਟ ਇਸ ਤਰ੍ਹਾਂ ਲਗਾ ਕੇ ਤੁਸੀਂ ਰਹਿ ਸਕਦੋ ਹੋ ਖੁਸ਼ ਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾਕਮਲਾ ਹੈਰਿਸ ਕੌਣ ਹੈ ਜਿਸ ਤੋਂ ਓਬਾਮਾ ਨੇ ਮੰਗੀ ਸੀ ਮਾਫ਼ੀਇਹ ਦਾਅਵੇ ਵਿਵਾਦ ਦਾ ਕਰਨ ਬਣ ਗਏ ਹਨ, ਸਵਾਲ ਉੱਥੇ ਹਨ ਕਿ ""ਵੱਡੇ"" ਹਮਲੇ ਦਾ ਮਤਲਬ ਕੀ ਮੰਨਿਆ ਜਾਵੇ, ਕਿਉਂਕਿ ਹਮਲੇ ਤਾਂ ਕਈ ਹੋਏ ਹਨ। ਵਿਰੋਧੀ ਧਿਰ ਬੋਲੇ... ਕਾਂਗਰਸ ਆਗੂ ਅਤੇ ਯੂਪੀਏ ਸਰਕਾਰ ਵਿੱਚ ਮੰਤਰੀ ਰਹੇ ਪੀ. ਚਿਦੰਬਰਮ ਨੇ ਟਵਿੱਟਰ ਉੱਪਰ ਲਿਖਿਆ, ""ਕੀ ਰੱਖਿਆ ਮੰਤਰੀ ਭਾਰਤ ਦਾ ਨਕਸ਼ਾ ਲੈ ਕੇ ਉਸ ਉੱਪਰ ਪਠਾਨਕੋਟ ਤੇ ਉੜੀ ਲੱਭਣਗੇ?""ਉਨ੍ਹਾਂ ਦਾ ਇਸ਼ਾਰਾ 2016 ਵਿੱਚ ਹੋਏ ਦੋ ਹਮਲਿਆਂ ਵੱਲ ਸੀ:2016 ਦੇ ਜਨਵਰੀ ਮਹੀਨੇ 'ਚ ਪਠਾਨਕੋਟ ਦੇ ਫੌਜੀ ਬੇਸ ਉੱਪਰ ਹਮਲੇ 'ਚ ਸੱਤ ਭਾਰਤੀ ਸੈਨਿਕ ਅਤੇ ਛੇ ਹਮਲਾਵਰ ਮਾਰੇ ਗਏ ਸਨ। ਇਸ ਦਾ ਇਲਜ਼ਾਮ ਪਾਕਿਸਤਾਨ-ਸਥਿਤ ਇੱਕ ਸੰਗਠਨ ਉੱਪਰ ਲਗਾਇਆ ਗਿਆ ਹੈ। ਚਾਰ ਹਮਲਾਵਰਾਂ ਨੇ ਜੰਮੂ-ਕਸ਼ਮੀਰ ਦੇ ਉੜੀ ਵਿੱਚ ਇੱਕ ਆਰਮੀ ਬੇਸ ਉੱਪਰ ਹਮਲਾ ਕੀਤਾ ਅਤੇ 17 ਫੌਜੀਆਂ ਨੂੰ ਮਾਰ ਦਿੱਤਾ ਸੀ। Image copyright Getty Images ਸਰਕਾਰੀ ਅੰਕੜੇ ਭਾਰਤੀ ਸਰਕਾਰ ਅੰਦਰੂਨੀ ਖਤਰਿਆਂ ਨੂੰ ਚਾਰ ਕਿਸਮਾਂ ਦਾ ਮੰਨਦੀ ਹੈ। ਭਾਰਤ-ਪ੍ਰਸ਼ਾਸਿਤ ਕਸ਼ਮੀਰ ਖਿੱਤੇ ਵਿੱਚ ਘਟਨਾਵਾਂ ਉੱਤਰ-ਪੂਰਵੀ ਖਿੱਤੇ ਵਿੱਚ ਹਮਲੇਕਈ ਇਲਾਕਿਆਂ 'ਚ ਖੱਬੇਪੱਖੀ ਹਿੰਸਾਬਾਕੀ ਦੇਸ਼ ਵਿੱਚ ਅੱਤਵਾਦੀ ਹਮਲੇ ਇਨ੍ਹਾਂ ਅਧਿਕਾਰਤ ਅੰਕੜਿਆਂ ਮੁਤਾਬਕ ਹੀ 2015 ਅਤੇ 2016 ਦੋਵਾਂ ਸਾਲਾਂ ਵਿੱਚ ਇੱਕ-ਇੱਕ ""ਵੱਡਾ ਅੱਤਵਾਦੀ ਹਮਲਾ"" ਹੋਇਆ ਸੀ। ਇਹ ਅੰਕੜੇ ਸੰਸਦ ਵਿੱਚ ਵੀ ਪੇਸ਼ ਕੀਤੇ ਗਏ ਸਨ। 'ਬਾਕੀ ਦੇਸ਼ ਵਿੱਚ ਅੱਤਵਾਦੀ ਹਮਲੇ' ਮੰਨੇ ਜਾਂਦੇ ਹਮਲਿਆਂ ਬਾਰੇ ਹੀ ""ਵੱਡਾ"" ਸ਼ਬਦ ਵਰਤਿਆ ਗਿਆ ਹੈ। ਵੱਡਾ ਹਮਲਾ ਮਤਲਬ?ਸੁਰੱਖਿਆ ਮਸਲਿਆਂ ਦੇ ਵਿਸ਼ਲੇਸ਼ਕ ਅਜੇ ਸ਼ੁਕਲਾ ਮੁਤਾਬਕ, ""ਇਹ ਧਾਰਨਾ ਦੀ ਗੱਲ ਹੈ, ਕਿਉਂਕਿ ਅਜਿਹਾ ਕੋਈ ਸਰਕਾਰੀ ਦਸਤਾਵੇਜ਼ ਨਹੀਂ ਜਿਸ ਵਿੱਚ ਵੱਡੇ-ਛੋਟੇ ਦਾ ਫਰਕ ਦੱਸਿਆ ਹੋਵੇ।""""ਇਹ ਪਰਿਭਾਸ਼ਾ ਉਂਝ ਕਈ ਚੀਜ਼ਾਂ 'ਤੇ ਨਿਰਭਰ ਹੈ, ਜਿਵੇਂ ਕਿ ਹਮਲੇ ਦੀ ਥਾਂ, ਹਮਲੇ ਨੂੰ ਅੰਜਾਮ ਦੇਣ ਵਾਲੇ ਦੀ ਪਛਾਣ, ਹਮਲੇ ਦਾ ਸੰਕੇਤਕ ਅਸਰ।""ਬੀਬੀਸੀ ਨੇ ਪਰਿਭਾਸ਼ਾ ਬਾਰੇ ਭਾਰਤ ਸਰਕਾਰ ਤੋਂ ਪੁੱਛਿਆ ਤਾਂ ਇਸ ਲੇਖ ਦੇ ਲਿਖੇ ਜਾਨ ਤਕ ਕੋਈ ਜਵਾਬ ਨਹੀਂ ਆਇਆ। ਇਹ ਵੀ ਜ਼ਰੂਰ ਪੜ੍ਹੋਕੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 'ਜੈ ਹਿੰਦ' ਨਾਅਰੇ ਬਾਰੇ ਝੂਠ ਬੋਲਿਆ?ਪ੍ਰਿਅੰਕਾ ਗਾਂਧੀ ਦੀ ਸਿਆਸਤ ਵਿੱਚ ਐਂਟਰੀ, ਕਾਂਗਰਸ ਨੇ ਬਣਾਇਆ ਜਨਰਲ ਸਕੱਤਰ'ਅਣਚਾਹੀ ਬੱਚੀ' ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ' ਕੰਗਨਾ ਰਣੌਤ ਦੀ ਕਹਾਣੀ Image copyright Getty Images ਫੋਟੋ ਕੈਪਸ਼ਨ ਖੱਬੇਪੱਖੀ ਹਿੰਸਾ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਅੰਕੜੇ ਮਨਮੋਹਨ ਸਿੰਘ ਦੀ ਸਰਕਾਰ ਨਾਲੋਂ ਚੰਗੇ ਹਨ ਇੱਕ ਗੈਰ-ਸਰਕਾਰੀ ਸੰਗਠਨ, ਸਾਊਥ ਏਸ਼ੀਅਨ ਟੈਰਰਿਜ਼ਮ ਪੋਰਟਲ ਆਪਣੇ ਵੱਲੋਂ ਇੱਕ ਪਰਿਭਾਸ਼ਾ ਦਿੰਦਾ ਹੈ। ਇਸ ਮੁਤਾਬਕ ਤਿੰਨ ਨਾਲੋਂ ਜ਼ਿਆਦਾ ਮੌਤਾਂ ਹੋਣ ਤਾਂ ਮਤਲਬ ਵੱਡਾ ਹਮਲਾ ਸੀ, ਭਾਵੇਂ ਮੌਤਾਂ ਨਾਗਰਿਕਾਂ ਦੀਆਂ ਹੋਣ ਜਾਂ ਫੌਜੀਆਂ ਦੀਆਂ।ਇਸ ਪੋਰਟਲ ਮੁਤਾਬਕ 2014 ਤੋਂ 2018 ਦੇ ਵਕਫ਼ੇ 'ਚ ਭਾਰਤ ਵਿੱਚ 388 ਵੱਡੇ ਹਮਲੇ ਹੋਏ। ਇਹ ਅੰਕੜਾ ਸਰਕਾਰੀ ਅੰਕੜੇ ਨੂੰ ਆਧਾਰ ਬਣਾਉਂਦਾ ਹੈ। ਹਿੰਸਾ ਕਿੱਥੇ ਵਧੀ ਹੈ?ਸਾਨੂੰ ਇਹ ਵੀ ਵੇਖਣਾ ਚਾਹੀਦਾ ਹੈ ਕਿ ਹਿੰਸਾ ਕਿਵੇਂ ਬਦਲੀ ਹੈ। 2009 ਤੋਂ 2013 ਦੌਰਾਨ, ਜਦੋਂ ਕਾਂਗਰਸ ਦੀ ਯੂਪੀਏ ਗੱਠਜੋੜ ਦੀ ਸਰਕਾਰ ਸੀ, ਸਰਕਾਰੀ ਅੰਕੜੇ ਕਹਿੰਦੇ ਹਨ ਕਿ ""ਬਾਕੀ ਭਾਰਤ ਵਿੱਚ 15 ਵੱਡੇ ਅੱਤਵਾਦੀ ਹਮਲੇ"" ਹੋਏ। ਇਹ ਅੰਕੜਾ ਮੌਜੂਦਾ ਸਰਕਾਰ ਦੇ ਅੰਕੜੇ ਨਾਲੋਂ ਕਾਫੀ ਜ਼ਿਆਦਾ ਹੈ। ਇਹ ਵੀ ਜ਼ਰੂਰ ਪੜ੍ਹੋ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ 'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'ਸਿਗਰਟ ਲਈ ਰੋਲਿੰਗ ਪੇਪਰ ਨਾ ਦੇਣ 'ਤੇ ਪੰਜਾਬੀ 'ਤੇ ਹਮਲਾਪਰ ਭਾਰਤ-ਪ੍ਰਸ਼ਾਸਿਤ ਕਸ਼ਮੀਰ ਵਿੱਚ ਹਮਲੇ 2009 ਤੋਂ 2014 ਵਿਚਕਾਰ ਲਗਾਤਾਰ ਘਟ ਰਹੇ ਸਨ, ਜਦਕਿ ਇਸ ਮੌਜੂਦਾ ਸਰਕਾਰ ਹੇਠਾਂ ਇਹ ਮੁੜ ਵਧੇ ਹਨ। ਸੁਰੱਖਿਆ ਵਿਸ਼ਲੇਸ਼ਕ ਅਜੇ ਸਾਹਨੀ ਮੁਤਾਬਕ ਸਿਰਫ 2018 ਵਿੱਚ ਹੀ ਇੱਥੇ ਅੱਤਵਾਦ-ਸਬੰਧਤ ਹਿੰਸਾ ਵਿੱਚ 451 ਮੌਤਾਂ ਹੋਈਆਂ ਜੋ ਕਿ ਇੱਕ ਦਹਾਕੇ ਵਿੱਚ ਸਭ ਤੋਂ ਜ਼ਿਆਦਾ ਸਨ। ਇਸ ਤੋਂ ਪਹਿਲਾ ਇਸ ਤੋਂ ਜ਼ਿਆਦਾ ਮੌਤਾਂ 2008 ਵਿੱਚ ਹੋਈਆਂ ਸਨ ਜਦੋਂ ਕਾਂਗਰਸ ਸੱਤਾ 'ਚ ਸੀ। ਭਾਰਤ ਦੇ ਉੱਤਰ-ਪੂਰਵੀ ਖਿੱਤੇ ਵਿੱਚ 2012 ਨੂੰ ਛੱਡ ਦੇਈਏ ਤਾਂ ਹਿੰਸਾ ਲਗਾਤਾਰ ਘਟੀ ਹੈ ਅਤੇ 2015 ਤੋਂ ਨਾਗਰਿਕਾਂ ਦੀਆਂ ਮੌਤਾਂ ਦਾ ਅਧਿਕਾਰਤ ਅੰਕੜਾ ਵੀ ਡਿੱਗਦਾ ਜਾ ਰਿਹਾ ਹੈ। ਇਸ ਖਿੱਤੇ ਵਿੱਚ ਕਈ ਦਹਾਕਿਆਂ ਤੋਂ ਵੱਖਵਾਦੀ ਹਿੰਸਾ ਹੁੰਦੀ ਰਹੀ ਹੈ। ਖੱਬੇਪੱਖੀ ਹਿੰਸਾ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਅੰਕੜੇ ਮਨਮੋਹਨ ਸਿੰਘ ਦੀ ਸਰਕਾਰ ਨਾਲੋਂ ਚੰਗੇ ਹਨ। ਮੋਦੀ ਨੇ ਜੁਲਾਈ 2018 ਵਿੱਚ 'ਸਵਰਾਜ' ਮੈਗਜ਼ੀਨ ਨੂੰ ਦੱਸਿਆ, ""ਮਾਓਵਾਦੀ ਹਿੰਸਾ ਵਿੱਚ 20 ਫ਼ੀਸਦੀ ਘਾਟਾ ਹੋਇਆ ਹੈ ਅਤੇ 2013 ਤੋਂ 2017 ਦੌਰਾਨ ਮੌਤਾਂ ਦੀ ਗਿਣਤੀ 34 ਫ਼ੀਸਦੀ ਘਟੀ ਹੈ।"" ਇਹ ਅੰਕੜਾ ਅਧਿਕਾਰਤ ਅੰਕੜੇ ਨਾਲ ਮਿਲਦਾ ਹੈ। ਪਰ ਇਹੀ ਅੰਕੜਾ ਇਹ ਵੀ ਦੱਸਦਾ ਹੈ ਕਿ ਇਹ ਗਿਰਾਵਟ ਤਾਂ 2011 ਤੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ।ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਕੇ ਜਿੰਬਾਬਵੇ ਵਿੱਚ ਰਾਸ਼ਟਰਪਤੀ ਦੀ ਚੋਣ ਲੜਨ ਵਾਲਾ 40 ਸਾਲਾ ਨੌਜਵਾਨ 30 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45007227 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦੇ ਨੈਲਸਨ ਚਮੀਸਾ ਜ਼ਿੰਬਾਬਵੇ ਵਿੱਚ ਚੋਣਾਂ ਜਾਰੀ ਹਨ ਅਤੇ ਉੱਥੇ ਦੇ 93 ਫੀਸਦ ਬੇਰੁਜ਼ਗਾਰ ਨੌਜਵਾਨਾਂ ਲਈ ਇਹ ਬੇਹੱਦ ਮਾਇਨੇ ਰੱਖਦੀਆਂ ਹਨ। ਉਹ ਚਾਹੁੰਦੇ ਹਨ ਕਿ ਜੋ ਵੀ ਆਗੂ ਰਾਸ਼ਟਰਪਤੀ ਬਣੇ ਚਾਹੇ 72 ਸਾਲ ਦੇ ਐਮਰਸਨ ਮਨਨਗਗਵਾ ਹੋਣ ਜਾਂ 40 ਸਾਲ ਦੇ ਨੈਲਸਨ ਚਮੀਸਾ, ਉਨ੍ਹਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕਰਨ।ਪਹਿਲੀ ਵਾਰ ਹੈ ਕਿ 40 ਸਾਲ ਤੋਂ ਸੱਤਾ 'ਤੇ ਕਾਬਿਜ਼ ਰਹੇ ਰੌਬਰਟ ਮੁਗਾਬੀ ਤੋਂ ਬਿਨਾਂ ਦੇਸ ਵਿੱਚ ਚੋਣਾਂ ਲੜੀਆਂ ਜਾ ਰਹੀਆਂ ਹਨ।ਮੁਗਾਬੀ ਨੇ ਖੁਦ ਆਪਣੀ ਹੀ ਪਾਰਟੀ ਜ਼ਾਨੂ-ਪੀਐੱਫ ਦੀ ਥਾਂ ਵਿਰੋਧੀ ਧਿਰ ਐਮਡੀਸੀ (ਮੂਵਮੈਂਟ ਆਫ ਡੈਮੋਕਰੈਟਿਕ ਚੇਂਜ) ਨੂੰ ਵੋਟ ਪਾਉਣ ਦਾ ਐਲਾਨ ਕੀਤਾ ਹੈ। ਤਾਨਾਸ਼ਾਹਾਂ ਦੀਆਂ ਪਤਨੀਆਂ ਤੋਂ ਐਨੀ ਨਫ਼ਰਤ ਕਿਉਂ ?ਕੌਣ ਹੈ ਜ਼ਿੰਬਾਬਵੇ ਸੰਕਟ ਦਾ ਕੇਂਦਰ ਬਿੰਦੂ ਬਣੀ ਔਰਤ? ਸਰਦਾਰ ਜੋ ਬਣਿਆ ਕਨੇਡਾ ਦਾ ਵੱਡਾ ਸਿਆਸੀ ਚਿਹਰਾਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀ Image copyright AFP ਫੋਟੋ ਕੈਪਸ਼ਨ ਜ਼ਿੰਬਾਬਵੇ 'ਚ ਵੋਟ ਦੇਣ ਲਈ ਲਾਈਨ ਵਿੱਚ ਲੱਗੇ ਲੋਕ ਇਸ ਵਾਰ ਕੁੱਲ ਵੋਟਰਾਂ 'ਚੋਂ 43 ਫੀਸਦ 35 ਸਾਲਾਂ ਤੋਂ ਘੱਟ ਉਮਰ ਦੇ ਹਨ। ਸ਼ਾਇਦ ਇਹੀ ਵਜ੍ਹਾ ਹੈ ਕਿ ਇਸ ਵਾਰ ਰਾਸ਼ਟਰਪਤੀ ਚੋਣਾਂ ਵਿੱਚ ਖੜੇ ਹੋਏ ਮੂਵਮੈਂਟ ਫਾਰ ਡੈਮੋਕਰੇਟਿਕ (MDC) ਪਾਰਟੀ ਦੇ 40 ਸਾਲ ਦੇ ਆਗੂ ਨੈਲਸਨ ਚਮੀਸਾ ਚੋਣ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਦੱਬ ਕੇ ਵਰਤੋਂ ਕਰ ਰਹੇ ਹਨ। Image copyright Reuters ਜਿੱਤੇਗਾ ਕੌਣ, ਇਹ ਨਤੀਜੇ ਦੱਸਣਗੇ ਪਰ ਉਸ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੈ ਕਿ 75 ਸਾਲ ਦੇ ਮਨਨਗਗਵਾ ਜਿਨ੍ਹਾਂ ਨੂੰ ਸਿਆਸੀ ਚਲਾਕੀਆਂ ਕਾਰਨ ਕ੍ਰੌਕੋਡਾਈਲ ਜਾਂ ਮਗਰਮੱਛ ਵੀ ਕਿਹਾ ਜਾਂਦਾ ਹੈ ਉਨ੍ਹਾਂ ਨੂੰ ਚੁਣੌਤੀ ਦੇ ਰਹੇ ਉਨ੍ਹਾਂ ਤੋਂ ਅੱਧੀ ਉਮਰ ਦੇ ਆਗੂ ਨੈਲਸਨ ਚਮੀਸਾ ਕੌਣ ਹਨ?ਵਕਾਲਤ ਕਰ ਚੁਕੇ ਨੈਲਸਨ ਚਮੀਸਾ ਦੋ ਸਾਲ ਪਹਿਲਾਂ ਹੀ ਪਾਦਰੀ ਵੀ ਬਣੇ ਹਨ। ਉਸ ਦਾ ਅਸਰ ਉਨ੍ਹਾਂ ਦੀਆਂ ਰੈਲੀਆਂ ਵਿੱਚ ਵੀ ਸਾਫ ਨਜ਼ਰ ਆਉਂਦਾ ਹੈ ਜੋ ਲੋਕਾਂ ਨੂੰ ਆਕਰਸ਼ਤ ਕਰਨ ਵਿੱਚ ਸਮਰਥ ਸਾਬਤ ਹੁੰਦਾ ਹੈ।ਨੈਲਸਨ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਰੈਲੀਆਂ ਕਰ ਰਹੇ ਹਨ, ਉਨ੍ਹਾਂ ਨੇ #GodIsInIt ਨਾਂ ਦਾ ਹੈਸ਼ਟੈਗ ਵੀ ਚਲਾਇਆ ਹੈ। ਉਹ ਈ-ਰੈਲੀਆਂ ਵੀ ਕਰਦੇ ਹਨ, ਮਤਲਬ ਇਹ ਕਿ ਚਮੀਸਾ ਇੰਟਰਨੈੱਟ ਰਾਹੀਂ ਵੀ ਵੱਡੇ ਇਕੱਠ ਨੂੰ ਸੰਬੋਧਿਤ ਕਰਦੇ ਹਨ।ਨੈਲਸਨ 25 ਸਾਲ ਦੀ ਉਮਰ ਵਿੱਚ ਐਮਪੀ, 31 ਸਾਲ ਵਿੱਚ ਕੈਬਨਿਟ ਮੰਤਰੀ ਤੇ 40 ਸਾਲ ਦੇ ਸਭ ਤੋਂ ਜਵਾਨ ਰਾਸ਼ਟਰਪਤੀ ਬਣਨਗੇ ਜੇ ਉਹ ਜਿੱਤਦੇ ਹਨ।ਕਾਲਜ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਮਸ਼ਹੂਰ ਕੌਂਗੋਲੀਅਨ ਵਾਰਡਰ 'ਵਾਂਬਾ ਡੀਆ ਵਾਂਬਾ' ਦੇ ਨਾਂ ਨਾਲ ਬੁਲਾਇਆ ਜਾਂਦਾ ਸੀ ਕਿਉਂਕਿ ਉਹ ਬੇਹੱਦ ਪ੍ਰਭਾਵਸ਼ਾਲੀ ਸਟੂਡੈਂਟ ਲੀਡਰ ਸਨ।ਚਮੀਸਾ ਕੋਲ ਰਾਜਨੀਤੀ ਵਿਗਿਆਨ, ਇੰਟਰਨੈਸ਼ਨਲ ਰਿਲੇਸ਼ਨਜ਼ ਅਤੇ ਲਾਅ ਵਿੱਚ ਡਿਗਰੀ ਹੈ।2007 ਵਿੱਚ ਸੁਰੱਖਿਆ ਏਜੰਟਸ ਨੇ ਮੁਗਾਬੀ ਖਿਲਾਫ ਵਿਰੋਧ ਕਰਨ ਲਈ ਇਨ੍ਹਾਂ ਨੂੰ ਕੁੱਟਿਆ ਸੀ ਜਿਸ ਕਰਕੇ ਉਨ੍ਹਾਂ ਦਾ ਸਿਰ ਟੁੱਟ ਗਿਆ ਸੀ। ਚਮੀਸਾ ਨੂੰ ਸਿਆਸੀ ਗਤੀਵਿਧੀਆਂ ਕਾਰਨ ਹਰਾਰੇ ਪਾਲੀਟੈਕਨਿਕ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਸੀ। Image copyright AFP ਫੋਟੋ ਕੈਪਸ਼ਨ ਨੈਲਸਨ ਨੂੰ ਵਿਰੋਧੀਆਂ ਨੇ 2007 ਵਿੱਚ ਕੁੱਟਿਆ ਸੀ ਨੈਲਸਨ ਕੁਈ ਵਿਵਾਦਾਂ ਵਿੱਚ ਵੀ ਘਿਰੇ ਰਹੇ ਹਨ। ਆਲੋਚਕਾਂ ਮੁਤਾਬਕ ਰਾਜਨੀਤਕ ਪਾਰਟੀ ਮੂਵਮੈਂਟ ਫਾਰ ਚੇਂਜ ਦੇ ਸਾਬਕਾ ਆਗੂ ਦੀ ਮੌਤ ਤੋਂ ਬਾਅਦ ਨੈਲਸਮ ਨੇ ਗਲਤ ਤਰੀਕੇ ਨਾਲ ਉਨ੍ਹਾਂ ਦੀ ਥਾਂ ਲਈ ਸੀ।ਸੋਸ਼ਲ ਮੀਡੀਆ 'ਤੇ ਝੂਠੀਆਂ ਗੱਲਾਂ ਕਰਨ ਲਈ ਵੀ ਕੁਝ ਲੋਕ ਉਨ੍ਹਾਂ ਦੀਆਂ ਨਿੰਦਾ ਕਰਦੇ ਹਨ। ਅਜਿਹਾ ਇੱਕ ਦਾਅਵਾ ਉਨ੍ਹਾਂ ਕੀਤਾ ਸੀ ਕਿ ਉਹ ਅਮਰੀਕੀ ਰਾਸ਼ਟਪਰਤੀ ਡੌਨਲਡ ਟਰੰਪ ਨੂੰ ਮਿਲੇ ਹਨ ਜਿਸ ਲਈ ਬਾਅਦ ਵਿੱਚ ਉਨ੍ਹਾਂ ਨੂੰ ਮੁਆਫੀ ਵੀ ਮੰਗਣੀ ਪਈ ਸੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਲਰਾਜ ਅਤੇ ਉਨ੍ਹਾਂ ਦੇ ਭਰਾ ਸੁੱਖੀ ਕੈਨੇਡਾ ਦੀ ਟੀਮ ਵੱਲੋਂ ਹਾਕੀ ਵਿਸ਼ਵ ਕੱਪ 2018 ਦਾ ਹਿੱਸਾ ਬਣੇ। ਬੀਬੀਸੀ ਨਾਲ ਖ਼ਾਸ ਗੱਲਬਾਤ ’ਚ ਉਨ੍ਹਾਂ ਪੰਜਾਬ ਅਤੇ ਆਪਣੇ ਪਰਿਵਾਰ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ।(ਰਿਪੋਰਟ – ਸੁਰਯਾਂਸ਼ੀ ਪਾਂਡੇ)(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਮਰੀਕਾ ਅਤੇ ਚੀਨ ਟਰੇਡ ਵਾਰ ਕਰ ਰਹੇ ਹਨ, ਇਸ ਦੇ ਕੀ ਨੁਕਸਾਨ ਹਨ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਫੇਸਬੁੱਕ ਨੂੰ ਸਾਲ 2019 'ਚ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਡੇਵ ਲੀ ਬੀਬੀਸੀ ਪੱਤਰਕਾਰ 6 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46774693 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਪਿਛਲੇ ਸਾਲ ਫੇਸਬੁੱਕ ਉੱਤੇ ਕਾਫੀ ਇਲਜ਼ਾਮ ਲੱਗੇ ਹਨ ਸਾਲ 2019 : ਫੇਸਬੁੱਕ ਦੇ ਬੁਰੇ ਵਕਤ ਦੀ ਦਸਤਕ।ਬੀਤੇ ਸਾਲ ਅਸੀਂ ਫੇਸਬੁੱਕ 'ਤੇ ਕਈ ਇਲਜ਼ਾਮ ਲਗਦੇ ਦੇਖੇ ਹਨ। ਅਸੀਂ ਸੁਣਿਆ ਅਤੇ ਪੜ੍ਹਿਆ ਕਿ ਫੇਸਬੁੱਕ ਆਪਣੇ ਯੂਜਰਜ਼ ਦਾ ਨਿੱਜੀ ਡਾਟਾ ਵੇਚ ਰਿਹਾ ਹੈ। ਇਸ ਸਬੰਧੀ ਫੇਸਬੁੱਕ ਦੇ ਸੰਥਾਪਕ ਮਾਰਕ ਜ਼ਕਰਬਰਗ ਨੂੰ ਅਮਰੀਕੀ ਸੈਨੇਟ ਦੇ ਸਾਹਮਣੇ ਸੁਆਲ-ਜਵਾਬ ਲਈ ਹਾਜ਼ਰ ਵੀ ਹੋਣਾ ਪਿਆ।ਫੇਸਬੁੱਕ ਨੇ ਵੀ ਆਪਣੀਆਂ ਗ਼ਲਤੀਆਂ ਮੰਨੀਆਂ ਅਤੇ ਇਨ੍ਹਾਂ ਨੂੰ ਮੁੜ ਨਾ ਦੁਹਰਾਉਣ ਦੇ ਵਾਅਦੇ ਵੀ ਕੀਤੇ। ਹਾਲਾਂਕਿ ਸਾਰੇ ਵਾਅਦਿਆਂ ਦੌਰਾਨ ਲੋਕਾਂ ਦੇ ਮਨ ਵਿੱਚ ਫੇਸਬੁੱਕ ਨੂੰ ਲੈ ਕੇ ਸ਼ੱਕ ਤਾਂ ਘਰ ਕਰ ਹੀ ਗਿਆ ਹੈ। ਕੁੱਲ ਮਿਲਾ ਕੇ ਕਹੀਏ ਤਾਂ ਸਾਲ 2018 ਦੇ ਨਾਲ ਫੇਸਬੁੱਕ ਦਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਚੰਗਾ ਵੇਲਾ ਲੰਘ ਗਿਆ ਹੈ। ਇਹ ਵੀ ਪੜ੍ਹੋ:ਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ ਸੁਖਪਾਲ ਖਹਿਰਾ ਦੀਆਂ ਕੇਜਰੀਵਾਲ ਨੂੰ ਕਹੀਆਂ 9 ਗੱਲਾਂਟਰੰਪ ਦੀ ਜ਼ਿੱਦ ਕਾਰਨ ਅਮਰੀਕਾ 'ਚ ਥਾਂ-ਥਾਂ ਕੂੜੇ ਦੇ ਢੇਰ ਤੇ ਲੱਖਾਂ ਲੋਕਾਂ ਦੀਆਂ ਤਨਖਾਹਾਂ ਰੁਕੀਆਂਸਿਤਾਰੇ ਵੀ ਕਿਉਂ ਹੋ ਰਹੇ ਹਨ ਡਿਪਰੈਸ਼ਨ ਦਾ ਸ਼ਿਕਾਰਹੁਣ ਮੰਨਿਆ ਜਾ ਰਿਹਾ ਹੈ ਕਿ ਸਾਲ 2019 'ਚ ਉਸ ਦੇ ਬੁਰੇ ਵੇਲੇ ਦੀ ਸ਼ੁਰੂਆਤ ਹੋਵੇਗੀ। ਫੇਸਬੁੱਕ ਨੂੰ ਹੋ ਸਕਦਾ ਹੈ ਜੁਰਮਾਨਾਮੰਨਿਆ ਜਾ ਰਿਹਾ ਹੈ ਕਿ ਅਗਲੇ 12 ਮਹੀਨਿਆਂ 'ਚ ਫੇਸਬੁੱਕ 'ਤੇ ਸਖ਼ਤ ਜੁਰਮਾਨੇ ਲੱਗ ਸਕਦੇ ਹਨ। Image copyright Getty Images ਫੋਟੋ ਕੈਪਸ਼ਨ ਅਗਲੇ 12 ਮਹੀਨਿਆਂ 'ਚ ਫੇਸਬੁੱਕ 'ਤੇ ਸਖ਼ਤ ਜੁਰਮਾਨੇ ਲੱਗ ਸਕਦੇ ਹਨ ਆਇਰਲੈਂਡ ਦੀ ਡਾਟਾ ਸੇਵਾ ਪ੍ਰੋਟੈਕਸ਼ਨ ਕਮੇਟੀ ਨੇ ਦਸੰਬਰ 'ਚ ਐਲਾਨ ਕੀਤਾ ਸੀ ਕਿ ਉਹ ਫੇਸਬੁੱਕ ਦੇ ਖ਼ਿਲਾਫ਼ ਜਾਂਚ ਸ਼ੁਰੂ ਕਰਨ ਵਾਲੀ ਹੈ। ਇਸ ਤੋਂ ਇਲਾਵਾ ਕਈ ਦੇਸਾਂ ਨੇ ਮੰਨਿਆ ਹੈ ਕਿ ਫੇਸਬੁੱਕ 'ਤੇ ਉਨ੍ਹਾਂ ਦੇ ਨਾਗਰਿਕਾਂ ਦਾ ਨਿੱਜੀ ਡਾਟਾ ਸੁਰੱਖਿਅਤ ਨਹੀਂ ਹੈ। ਫੇਸਬੁੱਕ ਲਈ ਇਸ ਦੇ ਗੰਭੀਰ ਸਿੱਟੇ ਹੋ ਸਕਦੇ ਹਨ। ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪ੍ਰਾਈਵੇਸੀ ਪ੍ਰੈਕਟੀਸ਼ਨਰ (ਆਈਏਪੀਪੀ) ਦੇ ਨਿਦੇਸ਼ਕ ਕੈਟ ਕੋਲੈਰੀ ਨੇ ਕਿਹਾ ਹੈ, ""ਸਾਡਾ ਮੁੱਖ ਉਦੇਸ਼ ਇਹ ਹੈ ਕਿ ਇਸ ਤਰ੍ਹਾਂ ਦੀਆਂ ਗੜਬੜੀਆਂ ਨੂੰ ਰੋਕਣ ਲਈ ਸਹੀ ਤਰੀਕੇ ਅਪਣਾਏ ਜਾਣ ਅਤੇ ਜੇਕਰ ਇੰਨਾ ਕਾਫੀ ਨਹੀਂ ਹੋਇਆ ਤਾਂ ਅਸੀਂ ਪ੍ਰਸ਼ਾਸਨ ਦੇ ਪੱਧਰ 'ਤੇ ਜਾਂਚ ਕਰਾਂਗੇ।""ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਇਸ ਕਮੇਟੀ ਦਾ ਫ਼ੈਸਲਾ ਫੇਸਬੁੱਕ ਨੂੰ ਕਾਫੀ ਮਹਿੰਗਾ ਪੈ ਸਕਦਾ ਹੈ। ਯੂਰਪੀ ਸੰਘ ਦੇ ਜਨਰਲ ਡਾਟਾ ਪ੍ਰੋਟੈਕਸ਼ਨ ਰੈਗਿਊਲੇਸ਼ਨ (ਜੀਡੀਪੀਆਰ) ਨੇ ਇਸ ਸਬੰਧ 'ਚ ਕਿਹਾ ਹੈ ਕਿ ਜੇਕਰ ਕੰਪਨੀ ਦੀ ਗ਼ਲਤੀ ਸਾਬਿਤ ਹੁੰਦੀ ਹੈ ਤਾਂ ਉਸ ਦੀ ਗਲੋਬਲ ਕਮਾਈ ਦਾ 4 ਫੀਸਦ ਹਿੱਸਾ ਜੁਰਮਾਨੇ ਵਜੋਂ ਵਸੂਲਿਆ ਜਾ ਸਕਦਾ ਹੈ। ਇਸ ਲਿਹਾਜ਼ ਨਾਲ ਦੇਖੀਏ ਤਾਂ ਫੇਸਬੁੱਕ ਜੁਰਮਾਨੇ ਦੀ ਰਕਮ 150 ਕਰੋੜ ਅਮਰੀਕੀ ਡਾਲਰ ਤੋਂ ਵੱਧ ਹੋ ਸਕਦੀ ਹੈ। ਮੁਸ਼ਕਿਲਾਂ ਹੋਰ ਵੀ ਹਨ...ਫੇਸਬੁੱਕ ਲਈ ਮੁਸ਼ਕਿਲਾਂ ਇੱਥੇ ਹੀ ਖ਼ਤਮ ਨਹੀਂ ਹੋਣ ਵਾਲੀਆਂ। ਆਇਰਲੈਂਡ 'ਚ ਜਾਂਚ ਤੋਂ ਇਲਾਵਾ ਅਮਰੀਕਾ ਦੀ ਫੈਡਰਲ ਟਰੇਡ ਕਮੇਟੀ (ਐਫਸੀਟੀ) ਵੀ ਸਾਲ 2011 'ਚ ਹੋਏ ਸਮਝੌਤੇ ਦੇ ਆਧਾਰ 'ਤੇ ਫੇਸਬੁੱਕ 'ਤੇ ਇੱਕ ਜਾਂਚ ਕਰ ਰਹੀ ਹੈ। Image copyright Getty Images ਫੋਟੋ ਕੈਪਸ਼ਨ ਐਫਸੀਟੀ ਦੇ ਨਿਦੇਸ਼ਕ ਡੈਵਿਡ ਵਲਾਦੇਕ ਨੇ ਕਿਹਾ ਸੀ ਫੇਸਬੁੱਕ 'ਤੇ ਜੁਰਮਾਨੇ ਦੀ ਰਕਮ 1 ਅਰਬ ਡਾਲਰ ਤੱਕ ਜਾ ਸਕਦੀ ਹੈ ਇਸ ਸਮਝੌਤੇ ਦੇ ਤਹਿਤ ਫੇਸਬੁੱਕ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਕਿਸੇ ਦਾ ਵੀ ਨਿੱਜੀ ਡਾਟਾ ਪ੍ਰਾਪਤ ਕਰਨ ਜਾਂ ਉਸ ਨੂੰ ਕਿਸੇ ਹੋਰ ਦੇ ਕੋਲ ਸਾਂਝਾ ਕਰਨ ਤੋਂ ਪਹਿਲਾਂ ਉਸ ਵਿਅਕਤੀ ਦੀ ਰਜ਼ਾਮੰਦੀ ਜ਼ਰੂਰ ਲਵੇਗਾ। ਫੇਸਬੁੱਕ ਨੇ ਕਈ ਮੌਕਿਆਂ 'ਤੇ ਕਿਹਾ ਹੈ ਕਿ ਉਸ ਨੇ ਸਮਝੌਤੇ ਦਾ ਉਲੰਘਣ ਨਹੀਂ ਕੀਤਾ। ਇਸ ਦੇ ਬਾਵਜੂਦ ਐਫਸੀਟੀ ਇਸ ਮਾਮਲੇ 'ਤੇ ਹੋਰ ਵਧੇਰੇ ਜਾਂਚ ਕਰਨਾ ਚਾਹੁੰਦੀ ਹੈ। ਜੇਕਰ ਇਸ ਕਮੇਟੀ ਨੇ ਆਪਣੀ ਜਾਂਚ 'ਚ ਦੇਖਿਆ ਹੈ ਕਿ ਫੇਸਬੁੱਕ ਨੇ ਸਮਝੌਤੇ ਦਾ ਉਲੰਘਣ ਕੀਤਾ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਜੁਰਮਾਨਾ ਹੋ ਸਕਦਾ ਹੈ। ਸਮਝੌਤੇ ਮੁਤਾਬਕ ਅਜਿਹਾ ਹੋਣ 'ਤੇ ਜਿੰਨੇ ਦਿਨਾਂ ਤੱਕ ਉਲੰਘਣ ਹੋਇਆ ਫੇਸਬੁੱਕ ਨੂੰ ਉਸ ਦੇ ਹਿਸਾਬ ਨਾਲ ਪ੍ਰਤੀਦਿਨ 40 ਹਜ਼ਾਰ ਅਮਰੀਕੀ ਡਾਲਰ ਦਾ ਜੁਰਮਾਨਾ ਭਰਨਾ ਪਵੇਗਾ। ਇੰਨਾਂ ਹੀ ਨਹੀਂ ਇਹ ਜੁਰਮਾਨਾ ਹਰੇਕ ਯੂਜਰਜ਼ ਦੇ ਨਾਲ ਵਧਦਾ ਜਾਵੇਗਾ। ਸਿਰਫ਼ ਅਮਰੀਕਾ ਦੀ ਹੀ ਗੱਲ ਕੀਤੀ ਜਾਵੇ ਤਾਂ ਫੇਸਬੁੱਕ 'ਤੇ 5 ਕਰੋੜ ਯੂਜਰਜ਼ ਹਨ। ਇਸ ਹਿਸਾਬ ਨਾਲ ਫੇਸਬੁੱਕ 'ਤੇ 300 ਕਰੋੜ ਅਮਰੀਕੀ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ। ਇਹ ਵੀ ਪੜ੍ਹੋ:ਫੇਸਬੁੱਕ ਕਿਉਂ ਮੰਗ ਰਿਹਾ ਹੈ ਤੁਹਾਡੀ ਨਗਨ ਤਸਵੀਰ?ਫੇਸਬੁੱਕ ’ਤੇ ਆਪਣਾ ਡਾਟਾ ਸੁਰੱਖਿਅਤ ਰੱਖਣ ਦੇ ਤਰੀਕੇਫੇਸਬੁੱਕ ਨੇ ਗੱਲਬਾਤ 'ਸੁਣਨ' ਤੋਂ ਕੀਤਾ ਇਨਕਾਰ‘ਪਾਪਾ ਫੇਸਬੁੱਕ ‘ਤੇ ਰਹਿੰਦੇ ਹਨ, ਸਾਡੇ ਨਾਲ ਨਹੀਂ’ Image copyright Getty Images ਫੋਟੋ ਕੈਪਸ਼ਨ ਫੇਸਬੁੱਕ ਇੱਕ ਬਹੁਤ ਵੱਡੀ ਕੰਪਨੀ ਹੈ ਜਿਸ ਦੇ ਕੋਲ ਸੋਸ਼ਲ ਮੀਡੀਆ ਦੀ ਅਸੀਮ ਤਾਕਤ ਹੈ ਹਾਲਾਂਕਿ ਅਜਿਹਾ ਹੋਣ ਦੀਆਂ ਸੰਭਾਵਨਾਵਾਂ ਘੱਟ ਹੀ ਹਨ ਕਿਉਂਕਿ ਐਫਸੀਟੀ ਦਾ ਮਕਸਦ ਕਿਸੇ ਅਮਰੀਕੀ ਕੰਪਨੀ ਨੂੰ ਤਬਾਹ ਕਰਨਾ ਨਹੀਂ ਹੈ। ਉਹ ਸਿਰਫ਼ ਉਸ ਕੰਪਨੀ ਦੇ ਗ਼ਲਤ ਕੰਮਾਂ ਨੂੰ ਰੋਕਣਾ ਚਾਹੁੰਦੇ ਹਨ। ਵਾਸ਼ਿੰਗਟਨ ਪੋਸਟ ਨੂੰ ਦਿੱਤੇ ਇੱਕ ਇੰਟਰਵਿਊ 'ਚ ਐਫਸੀਟੀ ਦੇ ਨਿਦੇਸ਼ਕ ਡੈਵਿਡ ਵਲਾਦੇਕ ਨੇ ਕਿਹਾ ਸੀ ਫੇਸਬੁੱਕ 'ਤੇ ਜੁਰਮਾਨੇ ਦੀ ਰਕਮ 1 ਅਰਬ ਡਾਲਰ ਤੱਕ ਜਾ ਸਕਦੀ ਹੈ। ਫੇਸਬੁੱਕ ਦੀ ਵੰਡ ਹੋਣ ਦੀ ਸੰਭਾਵਨਾ ਕਈ ਦੇਸ ਇਸ ਗੱਲ ਨਾਲ ਸਹਿਮਤ ਹਨ ਕਿ ਫੇਸਬੁੱਕ ਇੱਕ ਬਹੁਤ ਵੱਡੀ ਕੰਪਨੀ ਹੈ ਜਿਸ ਦੇ ਕੋਲ ਸੋਸ਼ਲ ਮੀਡੀਆ ਦੀ ਅਸੀਮ ਤਾਕਤ ਹੈ।ਵੈਸੇ ਮਾਰਕ ਜ਼ਕਰਬਰਗ ਨੇ ਅਮਰੀਕੀ ਸੈਨੇਟ 'ਚ ਕਿਹਾ ਸੀ ਕਿ ਉਨ੍ਹਾਂ ਦੇ ਸਾਹਮਣੇ ਬਹੁਤ ਸਾਰੇ ਵਿਰੋਧੀ ਹਨ ਪਰ ਉਨ੍ਹਾਂ ਨੇ ਉਨ੍ਹਾਂ ਵਿਰੋਧੀਆਂ ਦੇ ਨਾਮ ਨਹੀਂ ਲਏ ਸਨ। ਮੋਟੇ ਤੌਰ 'ਤੇ ਦੇਖੀਏ ਤਾਂ ਸੋਸ਼ਲ ਮੀਡੀਆ 'ਚ ਫੇਸਬੁੱਕ ਦੇ ਸਾਹਮਣੇ ਕੋਈ ਦੂਜੀ ਕੰਪਨੀ ਖੜੀ ਨਜ਼ਰ ਨਹੀਂ ਆਉਂਦੀ। ਫੇਸਬੁੱਕ ਨੇ ਵੱਟਸਐਪ ਅਤੇ ਇੰਸਟਾਗਰਾਮ ਨੂੰ ਆਪਣੇ ਮਲਕੀਅਤ 'ਚ ਲੈ ਲਿਆ ਹੈ ਅਤੇ ਜੇਕਰ ਕੋਈ ਦੂਜੀ ਕੰਪਨੀ ਸੋਸ਼ਲ ਮੀਡੀਆ ਦੀ ਦੁਨੀਆਂ 'ਚ ਉਠਣ ਦੀਆਂ ਕੋਸ਼ਿਸ਼ਾਂ ਕਰਦੀ ਹੈ ਤਾਂ ਫੇਸਬੁੱਕ ਉਹ ਵੀ ਖਰੀਦ ਲੈਂਦਾ ਹੈ। ਨਿਊ ਸਟੇਟਸਮੈਨ ਪੱਤਰਿਕਾ ਮੁਤਾਬਕ ਆਪਣੀ ਕੰਪਨੀ ਨੂੰ ਵੱਖ-ਵੱਖ ਭਾਗਾਂ 'ਚ ਵੰਡਣ ਦੀ ਤਿਆਰੀ ਕਰ ਸਕਦਾ ਹੈ। Image copyright Getty Images ਫੋਟੋ ਕੈਪਸ਼ਨ ਅਮਰੀਕਾ ਵਿੱਚ ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਫੇਸਬੁੱਕ ਲਈ ਕੁਝ ਨੇਮ ਤੈਅ ਕੀਤਾ ਜਾਣੇ ਚਾਹੀਦੇ ਹਨ ਮੁੱਖ ਤੌਰ 'ਤੇ ਫੇਸਬੁੱਕ ਨੂੰ ਉਨ੍ਹਾਂ ਦੇ ਮਾਹਿਰਾਂ ਦੀ ਨਿਗਰਾਨੀ 'ਚ ਇਨ੍ਹਾਂ ਚਾਰ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਫੇਸਬੁੱਕ -ਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਵੱਟਸਐਪਇੰਸਟਾਗਰਾਮ ਫੇਸਬੁੱਕ ਮੈਸੇਂਜਰ ਫੇਸਬੁੱਕ 'ਤੇ ਕੁਝ ਪਾਬੰਦੀਆਂ ਲੱਗ ਜਾਣਗੀਆਂਅਮਰੀਕੀ ਸੀਨੈਟ 'ਚ ਮਾਰਕ ਜ਼ਕਰਬਰਗ ਦੀ ਸੁਣਵਾਈ ਦੌਰਨ ਸੀਨੇਟਰ ਜੌਨ ਕੈਨੇਡੀ ਨੇ ਜ਼ਕਰਬਰਗ ਨੂੰ ਕਿਹਾ ਸੀ ਕਿ ਉਹ ਫੇਸਬੁੱਕ 'ਤੇ ਪਾਬੰਦੀਆਂ ਲਗਾਉਣ ਦੇ ਹੱਕ ਵਿੱਚ ਨਹੀਂ ਹਨ ਪਰ ਜੇਕਰ ਇਸ ਤਰ੍ਹਾਂ ਦੀਆਂ ਗੜਬੜੀ ਸਾਹਮਣੇ ਆਉਂਦੀਆਂ ਹਨ ਤਾਂ ਉਹ ਅਜਿਹਾ ਕਰਨ ਲਈ ਮਜ਼ਬੂਰ ਹੋਣਗੇ। ਅਮਰੀਕਾ ਵਿੱਚ ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਫੇਸਬੁੱਕ ਲਈ ਕੁਝ ਨੇਮ ਤੈਅ ਕੀਤਾ ਜਾਣੇ ਚਾਹੀਦੇ ਹਨ। ਉੱਥੇ ਹੀ ਫੇਸਬੁੱਕ ਨੇ ਵੀ ਕਈ ਮੌਕਿਆਂ 'ਤੇ ਕਿਹਾ ਹੈ ਕਿ ਉਹ ਆਪਣੇ ਲਈ ਨੇਮ ਤੈਅ ਕਰਨ ਲਈ ਤਿਆਰ ਹੈ ਬਸ ਉਹ ਸਾਰੇ ਨੇਮ ਸਹੀ ਦਿਸ਼ਾ 'ਚ ਬਣਾਏ ਗਏ ਹੋਣ ਅਤੇ ਇਸ ਨਾਲ ਇੰਟਰਨੈਟ ਇਸਤੇਮਾਲ ਕਰਨ ਵਾਲਿਆਂ ਨੂੰ ਆਪਸ 'ਚ ਗੱਲਬਾਤ ਕਰਨ 'ਚ ਕੋਈ ਸਮੱਸਿਆ ਪੈਦਾ ਨਾ ਹੋਵੇ। ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਫੇਸਬੁੱਕ 'ਤੇ ਕੁਝ ਨੇਮ ਜਾਂ ਪਾਬੰਦੀਆਂ ਜ਼ਰੂਰ ਲੱਗ ਸਕਦੀਆਂ ਹਨ। ਉਹ ਪਾਬੰਦੀਆਂ ਕਿਸ ਤਰ੍ਹਾਂ ਦੀਆਂ ਹੋਣਗੀਆਂ, ਇਸ ਬਾਰੇ ਡੈਮੋਟਰੈਟਿਕ ਸੰਸਦ ਮੈਂਬਰ ਮਾਰਕ ਵਾਰਨਰ ਕਹਿੰਦੇ ਹਨ ਕਿ ਫੇਸਬੁੱਕ ਨੂੰ ਡਾਟਾ ਪੋਰਟੇਬਿਲਿਟੀ ਸ਼ੁਰੂ ਕਰਨੀ ਚਾਹੀਦੀ ਹੈ, ਇਸ ਦਾ ਮਤਲਬ ਇਹ ਹੈ ਕਿ ਸੋਸ਼ਲ ਮੀਡੀਆ ਯੂਜਰਜ਼ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਇੱਕ ਸੇਵਾ ਦੀ ਥਾਂ 'ਤੇ ਦੂਜੀ ਸੇਵਾ ਵਿੱਚ ਜਾ ਸਕਦਾ ਹੋਵੇ। Image copyright Getty Images ਫੋਟੋ ਕੈਪਸ਼ਨ ਦੁਨੀਆਂ ਭਰ 'ਚ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ ਕਿ ਉਹ ਆਪਣਾ ਫੇਸਬੁੱਕ ਅਕਾਊਂਟ ਡਿਲੀਟ ਕਰ ਰਹੇ ਹਨ ਇਸ ਤੋਂ ਇਲਾਵਾ ਫੇਸਬੁੱਕ ਤੋਂ ਇਹ ਜਾਣਕਾਰੀ ਵੀ ਮੰਗੀ ਜਾ ਸਕਦੀ ਹੈ ਕਿ ਉਹ ਆਪਣੇ ਯੂਜਰਜ਼ ਦਾ ਡਾਟਾ ਕਿੱਥੇ ਅਤੇ ਕਿਸ ਨਾਲ ਸਾਂਝਾ ਕਰ ਰਿਹਾ ਹੈ। ਇਸ ਤਰ੍ਹਾਂ ਦੇ ਨੇਮ ਸਿਰਫ਼ ਫੇਸਬੁੱਕ ਲਈ ਹੀ ਨਹੀਂ, ਉਨ੍ਹਾਂ ਸਾਰੇ ਪਲੇਟਫਾਰਮਾਂ 'ਤੇ ਲਾਗੂ ਹੋ ਸਕਦੇ ਹਨ ਜੋ ਲੋਕਾਂ ਦਾ ਨਿੱਜੀ ਡਾਟਾ ਰੱਖਦੇ ਹਨ। ਇਸ ਵਿੱਚ ਗੂਗਲ ਵੀ ਆਉਂਦਾ ਹੈ।ਲੋਕ ਫੇਸਬੁੱਕ ਬੰਦ ਕਰ ਸਕਦੇ ਹਨਫੇਸਬੁੱਕ ਦੁਨੀਆਂ ਭਰ 'ਚ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ ਪਰ ਜਿਨ੍ਹਾਂ ਦੇਸਾਂ 'ਚ ਉਸ ਨਾਲ ਜੁੜੀਆਂ ਗੜਬੜੀਆਂ ਸਾਹਮਣੇ ਆਈਆਂ ਹਨ ਅਤੇ ਉੱਥੇ ਹੀ ਇਸ ਦੇ ਸੀਮਤ ਹੋਣ ਦਾ ਖ਼ਤਰਾ ਹੈ। ਜੇਕਰ ਗੱਲ ਅਮਰੀਕਾ ਦੀ ਹੀ ਕੀਤੀ ਜਾਵੇ ਤਾਂ ਇੱਥੇ ਪਿਛਲੀਆਂ ਤਿਮਾਹੀਆਂ ਤੋਂ ਫੈਸਬੁੱਕ ਯੂਜਰਜ਼ ਦੀ ਗਿਣਤੀ ਨਹੀਂ ਵਧੀ ਹੈ। ਉੱਥੇ ਹੀ ਯੂਰਪ ਵਿੱਚ ਤਾਂ ਇਸ ਦੀ ਗਿਣਤੀ 'ਚ ਗਿਰਾਵਟ ਆਈ ਹੈ। ਸੁਆਲ ਇਹ ਉੱਠਦਾ ਹੈ ਕਿ ਕੀ ਇੱਕ ਅੰਕੜੇ ਹੋਰ ਖ਼ਰਾਬ ਹੋ ਸਕਦੇ ਹਨ? ਦੁਨੀਆਂ ਭਰ 'ਚ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ ਕਿ ਉਹ ਆਪਣਾ ਫੇਸਬੁੱਕ ਅਕਾਊਂਟ ਡਿਲੀਟ ਕਰ ਰਹੇ ਹਨ, ਇੰਨਾ ਹੀ ਨਹੀਂ ਇਹ ਲੋਕ ਆਪਣੇ ਦੋਸਤਾਂ ਅਤੇ ਸਾਥੀਆਂ ਨੂੰ ਵੀ ਅਜਿਹਾ ਕਰਨ ਕਹਿ ਰਹੇ ਹਨ। ਪਿਛਲੇ ਸਾਲ ਫੇਸਬੁੱਕ 'ਚ ਡਾਟਾ ਚੋਰੀ ਸੰਬੰਧੀ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਕੈਮਬ੍ਰਿਜ ਯੂਨੀਵਰਸਿਟੀ ਨੇ ਅਪ੍ਰੈਲ 'ਚ ਕਰੀਬ 1000 ਫੇਸਬੁੱਕ ਯੂਜਰਜ਼ ਦੇ ਨਾਲ ਇੱਕ ਸਰਵੇ ਕੀਤਾ ਸੀ। ਇਸ ਸਰਵੇ 'ਚ 31 ਫੀਸਦ ਲੋਕਾਂ ਨੇ ਕਿਹਾ ਸੀ ਕਿ ਉਹ ਆਉਣ ਵਾਲੇ ਸਮੇਂ 'ਚ ਫੇਸਬੁੱਕ ਦਾ ਇਸਤੇਮਾਲ ਘੱਟ ਕਰ ਦੇਣਗੇ। ਦੇਖਦੇ ਹਾਂ! ਅੱਗੇ ਕੀ ਹੁੰਦਾ ਹੈ...ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਦੋ ਵੱਡੀਆਂ-ਵੱਡੀਆਂ ਅੱਖਾਂ, ਪੀਲਾ ਰੰਗ, ਡਰਾਉਣੀ ਮੁਸਕਰਾਹਟ ਤੇ ਟੇਢੀ ਨੱਕ ਦੀ ਡਰਾਉਣੀ ਤਸਵੀਰ ਜੇ ਕੋਈ ਤੁਹਾਨੂੰ ਭੇਜੇ ਤਾਂ ਸੰਭਲ ਜਾਓ। ਇੱਕ ਅਣਪਛਾਤੇ ਨੰਬਰ ਤੋਂ ਵਟਸਐਪ ਉੱਤੇ ਅਜਿਹੀ ਤਸਵੀਰ ਭੇਜੀ ਜਾ ਸਕਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " NIA ਦਾ ਦਾਅਵਾ: ਭਾਰਤ ’ਚ ‘ਵੱਡੇ ਹਮਲੇ ਦੀ ਸਾਜ਼ਿਸ਼ ਨਾਕਾਮ’ ਕੀਤੀ 27 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46686078 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਕੌਮੀ ਸੁਰੱਖਿਆ ਏਜੰਸੀ ਐਨਆਈਏ ਦਾ ਕਹਿਣਾ ਹੈ ਕਿ ਦੇਸ ਦੇ ਕਈ ਹਿੱਸਿਆਂ ਵਿੱਚ ਛਾਪੇਮਾਰੀ ਕਰ ਕੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਹ ਗ੍ਰਿਫ਼ਤਾਰੀਆਂ ਖੁਦਕੁਸ਼ ਹਮਲਿਆਂ ਦੀਆਂ ਸਾਜ਼ਿਸ਼ਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤੋਂ ਬਾਅਦ ਹੋਈਆਂ ਹਨ।ਐਨਆਈਏ ਦੇ ਬੁਲਾਰੇ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਉੱਤਰ ਪ੍ਰਦੇਸ਼ ਤੇ ਦਿੱਲੀ ਤੋਂ ਪੰਜ-ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਐੱਨਆਈਏ ਨੇ ਕਿਹਾ, ""ਇਸ ਗੈਂਗ ਦਾ ਸਰਗਨਾ ਇੰਟਰਨੈੱਟ ਜ਼ਰੀਏ ਵਿਦੇਸ਼ ਵਿੱਚ ਇੱਕ ਹੈਂਡਲਰ ਤੋਂ ਜੁੜਿਆ ਹੋਇਆ ਹੈ। ਇਹ ਲੋਕ ਆਈਐੱਸ ਤੋਂ ਪ੍ਰਭਾਵਿਤ ਸਨ। ਅਜਿਹੇ ਵਿੱਚ ਇਹ ਸਾਫ਼ ਹੈ ਕਿ ਇਸ ਸਾਜ਼ਿਸ਼ ਵਿੱਚ ਇਹ ਲੋਕ ਕਿਉਂ ਸ਼ਾਮਿਲ ਹੋਏ। ਇਹ ਲੋਕ ਪਹਿਲਾਂ ਕਦੇ ਵੀ ਅਜਿਹੀ ਕਿਸੇ ਸਾਜ਼ਿਸ਼ ਵਿੱਚ ਸ਼ਾਮਿਲ ਸਨ, ਇਸ ਦੀ ਜਾਣਕਾਰੀ ਨਹੀਂ ਹੈ।''""ਗ੍ਰਿਫ਼ਤਾਰ ਹੋਏ ਲੋਕਾਂ ਵਿੱਚ ਇੱਕ ਮਹਿਲਾ ਵੀ ਹੈ। ਬੰਬ ਬਣਾਉਣ ਵਾਲਾ ਇੱਕ ਸ਼ਖਸ ਇਸੇ ਗੈਂਗ ਵਿੱਚ ਸੀ। ਇਹ ਪੂਰਾ ਗਰੁੱਪ ਫਿਦਾਈਨ ਹਮਲੇ ਦੀ ਤਿਆਰੀ ਵਿੱਚ ਸੀ।''ਐਨਆਈਏ ਨੇ ਦੱਸਿਆ ਕਿ ਕੁੱਲ 16 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। 6 ਹੋਰ ਲੋਕਾਂ ਬਾਰੇ ਅਜੇ ਜਾਂਚ ਚੱਲ ਰਹੀ ਹੈ।ਐਨਆਈਏ ਨੇ ਅਮਰੋਹਾ ਦੇ ਮੁਫਤੀ ਸੁਹੇਲ ਨੂੰ ਇਸ ਮੌਡੀਊਲ ਦਾ ਸਰਗਨਾ ਦੱਸਿਆ ਗਿਆ ਹੈ।ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਜ਼ਿਆਦਾਤਰ ਦੀ ਉਮਰ 20 ਤੋਂ 30 ਸਾਲ ਵਿਚਾਲੇ ਹੈ।ਗ੍ਰਿਫ਼ਤਾਰ ਹੋਏ ਲੋਕਾਂ ਦੇ ਸੰਗਠਨ 'ਹਰਕਤ ਉਲ ਹਬਰ-ਏ-ਇਸਲਾਮ' ਨੂੰ ਆਈਐੱਸਆਈਐੱਸ ਮੌਡੀਊਲ ਵਰਗਾ ਦੱਸਿਆ ਜਾ ਰਿਹਾ ਹੈ।100 ਤੋਂ ਵੱਧ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਦੇਸੀ ਰਾਕੇਟ ਲਾਂਚਰ ਵੀ ਬਰਾਮਦ ਕੀਤੇ ਗਏ ਹਨ।ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਹਵਾਈ ਹਾਦਸੇ ਵਿੱਚ ਬਚਣ ਦੀ ਕਿੰਨੀ ਸੰਭਾਵਨਾ? 2 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45044783 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 2009 ਵਿੱਚ ਹਡਸਨ ਨਦੀ ਵਿੱਚ ਡੁੱਬੇ ਜਹਾਜ਼ ਵਿੱਚ 150 ਲੋਕ ਬਚਾਏ ਗਏ ਸਨ ਮੰਗਲਵਾਰ ਨੂੰ ਮੈਕਸੀਕੋ ਵਿੱਚ ਹੋਏ ਭਿਆਨਕ ਜਹਾਜ਼ ਹਾਦਸੇ ਵਿੱਚ ਸਾਰੇ 103 ਯਾਤਰੀਆਂ ਨੂੰ ਬਚਾ ਲਿਆ ਗਿਆ ਤੇ ਕਿਸੇ ਵੀ ਯਾਤਰੀ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। ਇਹ ਗੱਲ ਹੈਰਾਨ ਕਰਦੀ ਹੈ, ਹੈ ਨਾ? ਪਰ ਇਹ ਇੰਨੀ ਵੀ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਅਜਿਹਾ ਪਹਿਲਾਂ ਵੀ ਹੁੰਦਾ ਆਇਆ ਹੈ।ਇੱਕ ਹਾਦਸੇ ਤੋਂ ਬਚਣ ਦੀ ਕਿੰਨੀ ਸੰਭਾਵਨਾ ਹੁੰਦੀ ਹੈ, ਇਸਦਾ ਕੋਈ ਸਿੱਧਾ ਜਵਾਬ ਨਹੀਂ ਹੈ ਪਰ ਇਹ ਹਾਲਾਤ 'ਤੇ ਨਿਰਭਰ ਕਰਦਾ ਹੈ। ਇਹ ਵੀ ਪੜ੍ਹੋ: ਇੱਕ ਰੁਪਏ 'ਚ ਹਵਾਈ ਟਿਕਟ, ਤਿੰਨ ਰੁਪਏ 'ਚ ਕੜਾਹੀ ਚਿਕਨ'ਆਪ' ਦੀ ਘਰੇਲੂ ਜੰਗ : ਕਿਸ ਨੂੰ ਕੌਣ ਕੀ ਕਹਿ ਰਿਹਾ ਹੈਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀਸਾਲ 1983 ਤੋਂ 1999 ਵਿਚਾਲੇ ਹੋਏ ਹਵਾਈ ਹਾਦਸਿਆਂ ਤੇ ਅਮਰੀਕੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੀ ਰਿਪੋਰਟ ਕਹਿੰਦੀ ਹੈ ਕਿ 95 ਫੀਸਦ ਯਾਤਰੀ ਹਾਦਸਿਆਂ ਵਿੱਚ ਸੁਰੱਖਿਅਤ ਪਾਏ ਜਾਂਦੇ ਹਨ। ਅੱਗ, ਉਚਾਈ ਤੇ ਥਾਂ ਤੈਅ ਕਰਦੀ ਹੈ ਕਿ ਸੁਰੱਖਿਅਤ ਰਹਿਣ ਦੀ ਕਿੰਨੀ ਸੰਭਾਵਨਾ ਹੈ?ਹਵਾਈ ਯਾਤਰਾ, ਯਾਤਰਾ ਦੇ ਹੋਰ ਸਾਧਨਾਂ ਤੋਂ ਵੱਧ ਸੁਰੱਖਿਅਤ ਮੰਨੀ ਜਾਂਦੀ ਹੈ ਪਰ ਫੇਰ ਵੀ ਵਧੇਰੇ ਲੋਕਾਂ ਲਈ ਇਹ ਚਿੰਤਾ ਦੀ ਗੱਲ ਹੈ। ਉਨ੍ਹਾਂ ਹਾਲੀਵੁੱਡ ਦੇ ਮੀਡੀਆ ਵਿੱਚ ਅਜਿਹੇ ਦ੍ਰਿਸ਼ ਵੇਖੇ ਜਾਂਦੇ ਹਨ ਜੋ ਅਜਿਹਾ ਸੋਚਣ 'ਤੇ ਮਜਬੂਰ ਕਰਦੀ ਹੈ।ਕੀ ਤੈਅ ਕਰਦਾ ਹੈ ਕਿ ਹਾਦਸਾ ਘਾਤਕ ਨਹੀਂ ਹੋਵੇਗਾ?ਏਅਰ ਟਰਾਂਸਪੋਰਟ ਅਸੋਸੀਏਸ਼ਨ ਦੇ ਸਾਬਕਾ ਡਾਇਰੈਕਟਰ ਆਫ ਸੇਫਟੀ ਟੌਮ ਫੈਰੀਅਰ ਨੇ ਵੈੱਬਸਾਈਟ ਕੌਰਾ 'ਤੇ ਦੱਸਿਆ ਕਿ ਕਿਸੇ ਸਰੀਰ ਲਈ ਕਿੰਨਾ ਵੱਡਾ ਝਟਕਾ ਸੀ, ਜਹਾਜ਼ ਦਾ ਕਿੰਨਾ ਨੁਕਸਾਨ ਹੋਇਆ ਤੇ ਹਾਦਸੇ ਦੀ ਥਾਂ ਦਾ ਆਲਾ ਦੁਆਲਾ ਕਿੰਨਾ ਸੁਰੱਖਿਅਤ ਹੈ, ਇਹ ਸਭ ਗੱਲਾਂ ਤੈਅ ਕਰਦੀਆਂ ਹਨ ਕਿ ਹਾਦਸਾ ਘਾਤਕ ਹੋਵੇਗਾ ਜਾਂ ਨਹੀਂ। ਉਨ੍ਹਾਂ ਕਿਹਾ, ''ਜਿਵੇਂ ਕਿ ਮੈਕਸੀਕੋ ਹਾਦਸੇ ਵਿੱਚ ਟੇਕ ਆਫ ਤੋਂ ਕੁਝ ਹੀ ਸਮੇਂ ਬਾਅਦ ਜਹਾਜ਼ ਕਰੈਸ਼ ਹੋ ਗਿਆ ਹੈ ਅਤੇ ਜਹਾਜ਼ ਦੇ ਅੱਗ ਨੂੰ ਅੱਗ ਲੱਗਣ ਤੋਂ ਪਹਿਲਾਂ ਹੀ ਕਾਫੀ ਯਾਤਰੀ ਨਿਕਲ ਗਏ।'' Image copyright EPA/HANDOUT ਫੋਟੋ ਕੈਪਸ਼ਨ ਮੈਕਸੀਕੋ ਵਿੱਚ ਹੋਏ ਹਵਾਈ ਹਾਦਸੇ ਦੇ ਸਾਰੇ 103 ਯਾਤਰੀ ਸੁਰੱਖਿਅਤ ਸਨ ਜਹਾਜ਼ ਦਾ ਧਰਤੀ 'ਤੇ ਕਰੈਸ਼ ਹੋਣਾ ਵੱਧ ਖਤਰਨਾਕ ਜਾਂ ਪਾਣੀ ਵਿੱਚ? ਏਵੀਏਸ਼ਨ ਸਲਾਹਕਾਰ ਅਡਰੀਆਨ ਜਰਟਸਨ ਮੁਤਾਬਕ ਇਸ ਨਾਲ ਇੰਨਾ ਫਰਕ ਨਹੀਂ ਪੈਂਦਾ। ਫਰਕ ਪੈਂਦਾ ਹੈ ਕਿ ਜਿਸ ਥਾਂ 'ਤੇ ਹਾਦਸਾ ਹੋਇਆ ਹੈ, ਉਸ ਥਾਂ 'ਤੇ ਬਚਾਅ ਕਾਰਜ ਕਿੰਨੀ ਛੇਤੀ ਸ਼ੁਰੂ ਹੋ ਸਕਦਾ ਹੈ।ਉਨ੍ਹਾਂ ਬੀਬੀਸੀ ਨੂੰ ਦੱਸਿਆ, ''ਜਿਵੇਂ ਕਿ ਹਡਸਨ ਨਦੀ 'ਤੇ ਹਾਦਸੇ ਦੌਰਾਨ ਮਦਦ ਲਈ ਬਚਾਅ ਕਾਰਜ ਤੁਰੰਤ ਉਪਲੱਬਧ ਹੋ ਗਏ ਸਨ। ਪਰ ਜੇ ਤੁਸੀਂ ਸਮੁੰਦਰ ਦੇ ਵਿਚਕਾਰ ਹੋ ਤਾਂ ਤੁਹਾਡੇ ਤੱਕ ਮਦਦ ਪਹੁੰਚਾਉਣ ਵਿੱਚ ਸਮਾਂ ਲੱਗ ਸਕਦਾ ਹੈ।''ਉਨ੍ਹਾਂ ਅੱਗੇ ਦੱਸਿਆ, ''ਪਰ ਜੇ ਅਟਲਾਂਟਿਕ ਜਾਂ ਸਹਾਰਾ ਵਿੱਚ ਹਾਦਸਾ ਹੁੰਦਾ ਹੈ, ਤਾਂ ਦੋਹਾਂ ਵਿੱਚ ਬਹੁਤਾ ਫਰਕ ਨਹੀਂ ਕਿਉਂਕਿ ਦੋਵੇਂ ਹੀ ਥਾਵਾਂ 'ਤੇ ਪਹੁੰਚਣਾ ਔਖਾ ਹੋਵੇਗਾ।''ਬਚਣ ਦੀ ਸੰਭਾਵਨਾ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ?ਇੰਟਰਨੈੱਟ 'ਤੇ ਇਸ ਨਾਲ ਜੁੜੀਆਂ ਕਈ ਹਦਾਇਤਾਂ ਹਨ, ਸੀਟਬੈਲਟ ਪਾਉਣਾ, ਅੱਗ ਫੜਣ ਵਾਲੇ ਕੱਪੜੇ ਨਾ ਪਾਉਣਾ ਅਤੇ ਕਈ ਹੋਰ ਗੱਲਾਂ।ਪਰ ਜਰਟਸਨ ਮੁਤਾਬਕ ਇਹ ਕਹਿਣਾ ਆਸਾਨ ਨਹੀਂ ਹੈ ਅਤੇ ਸਾਰਾ ਕੁਝ ਜਹਾਜ਼ ਤੇ ਹਾਦਸੇ 'ਤੇ ਨਿਰਭਰ ਕਰਦਾ ਹੈ।ਉਨ੍ਹਾਂ ਕਿਹਾ, ''ਯਾਤਰੀਆਂ ਦਾ ਆਪਣਾ ਸਾਮਾਨ ਨਾਲ ਲੈ ਕੇ ਜਾਣਾ ਦਿੱਕਤ ਪੈਦਾ ਕਰਦਾ ਹੈ। ਮਨੁੱਖੀ ਸੁਭਾਅ ਅਨੁਸਾਰ ਤੁਸੀਂ ਅਜਿਹਾ ਕਰਦੇ ਹੋ ਪਰ ਉਸ ਵੇਲੇ ਖੁਦ ਦੀ ਜਾਨ ਪਹਿਲਾਂ ਬਚਾਉਣ ਦੀ ਲੋੜ ਹੈ।''ਇਹ ਵੀ ਪੜ੍ਹੋ: ਅੰਗ੍ਰੇਜ਼ੀ ਨਾ ਆਉਣ ਕਾਰਨ ਹੁੰਦੇ ਹਵਾਈ ਜਹਾਜ਼ ਹਾਦਸੇ?ਦਿੱਲੀ ਤੋਂ ਬੀਜਿੰਗ ਦਾ ਸਫਰ, ਸਿਰਫ 30 ਮਿੰਟਾਂ ਵਿੱਚ!ਦੁਨੀਆਂ ਦੀ ਸਭ ਤੋਂ ਲੰਬੀ ਨਾਨ-ਸਟਾਪ ਫਲਾਈਟਮਾਹਿਰਾਂ ਮੁਤਾਬਕ ਜਾਰਗੂਕ ਰਹਿਣਾ ਅਤੇ ਛੇਤੀ ਬਾਹਰ ਨਿਕਲਣ ਬਾਰੇ ਸਭ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ, ''ਮੈਂ ਇਹੀ ਕਹਿ ਸਕਦਾ ਹਾਂ ਕਿ ਬਚਾਅ ਬਾਰੇ ਸੋਚਣ ਤੋਂ ਪਹਿਲਾਂ ਹਾਦਸਾ ਹੋਵੇ ਹੀ ਨਾ, ਇਸ ਬਾਰ ਸੋਚਣ ਦੀ ਲੋੜ ਹੈ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਤਾਲਿਬਾਨ ਹੁਣ ਔਰਤਾਂ ਦੇ ਹੱਕ ਦੀ ਗੱਲ ਕਿਉਂ ਕਰਨ ਲੱਗੇ ਉਮਰ ਸਦਰ ਅਫ਼ਗਾਨ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼, ਕਾਬੁਲ 29 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46335468 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਅਜਿਹਾ ਲਗਾ ਹੈ ਕਿ ਤਾਲੀਬਾਨ ਨੇ ਬੜੀ ਚਾਲਾਕੀ ਨਾਲ ਲੋਕਾਂ ਨੂੰ ਆਪਣੀ ਪਛਾਣ ਬਾਰੇ ਗੁੰਮਰਾਹ ਕੀਤਾ ਹੋਇਆ ਹੈ। ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਮੌਜੂਦਗੀ ਨੂੰ ਦੋ ਦਹਾਕੇ ਤੋਂ ਵੱਧ ਸਮਾਂ ਗੁਜ਼ਰ ਗਿਆ ਹੈ ਪਰ ਬਹੁਤ ਸਾਰੇ ਲੋਕ ਅਜੇ ਵੀ ਉਸ ਦੀ ਪਛਾਣ, ਉਸ ਦੇ ਏਜੰਡੇ, ਉਸ ਦੇ ਨਜ਼ਰੀਏ ਤੋਂ ਬੇਖ਼ਬਰ ਹਨ। ਅਜਿਹਾ ਲਗਦਾ ਹੈ ਕਿ ਤਾਲਿਬਾਨ ਨੇ ਬੜੀ ਚਲਾਕੀ ਨਾਲ ਲੋਕਾਂ ਨੂੰ ਆਪਣੀ ਪਛਾਣ ਬਾਰੇ ਗੁੰਮਰਾਹ ਕੀਤਾ ਹੋਇਆ ਹੈ। ਤਾਲਿਬਾਨ ਦੇ ਤੌਰ-ਤਰੀਕੇ ਅਤੇ ਵਿਹਾਰ ਬਾਰੇ ਕਈ ਅਜਿਹੀਆਂ ਗੱਲਾਂ ਹਨ ਜਿਨ੍ਹਾਂ 'ਤੇ ਯਕੀਨ ਕਰਨਾ ਮੁਸ਼ਕਲ ਲਗਦਾ ਹੈ। ਹਾਲ ਹੀ ਵਿੱਚ ਤਾਲਿਬਾਨ ਨੇ ਖ਼ੁਦ ਨੂੰ ਮਨੁੱਖੀ ਅਧਿਕਾਰ, ਮਹਿਲਾ ਅਧਿਕਾਰ ਅਤੇ ਵਿਆਪਕ ਬੁਨਿਆਦੀ ਅਧਿਕਾਰਾਂ ਵਰਗੇ ਆਧੁਨਿਕ ਕਦਰਾਂ 'ਤੇ ਆਧਾਰਿਤ ਸਰਕਾਰ ਲਈ ਵਚਨਬੱਧ ਮੰਨਿਆ ਹੈ। ਆਪਣੇ ਐਲਾਨਨਾਮਿਆਂ ਵਿੱਚ ਵੀ ਤਾਲਿਬਾਨ ਨੇ ਕਿਹਾ ਹੈ ਕਿ ਉਹ ਪਵਿੱਤਰ ਇਸਲਾਮ ਧਰਮ 'ਤੇ ਆਧਾਰਿਤ ਮਹਿਲਾ ਅਧਿਕਾਰਾਂ 'ਤੇ ਯਕੀਨ ਰੱਖਦੇ ਹਨ ਅਤੇ ਇਸੇ ਤਰ੍ਹਾਂ ਅਫ਼ਗਾਨਿਸਤਾਨ ਵਿੱਚ ਇੱਕ ਆਜ਼ਾਦ ਹਕੂਮਤ ਬਣਾਉਣ ਦੀ ਖਾਹਿਸ਼ ਰੱਖਦੇ ਹਨ। ਤਾਲਿਬਾਨ ਦਾ ਕੱਟੜਪੰਥਤਾਲਿਬਾਨ ਦਾ ਉਦੇਸ਼ ਆਪਣੇ ਲੋਕਾਂ ਨੂੰ ਯਕੀਨ ਦਿਵਾਉਣਾ ਹੈ ਕਿ ਉਹ 70 ਦੇ ਦਹਾਕੇ ਵਾਲੀ ਆਪਣੀ ਨੀਤੀ ਅਤੇ ਵਿਹਾਰ ਵਿੱਚ ਬਦਲਾਅ ਲਿਆ ਕੇ ਉਦਾਰਵਾਦੀ ਸੰਗਠਨ ਬਣ ਗਿਆ ਹੈ। ਇਸ ਤੋਂ ਇਲਾਵਾ ਤਾਲਿਬਾਨ ਦਾ ਇੱਕ ਹੋਰ ਉਦੇਸ਼ ਹੈ, ਖ਼ੁਦ ਨੂੰ 'ਇਸਲਾਮਿਕ ਸਟੇਟ' ਅਤੇ ਤਹਿਰੀਕ-ਏ-ਤਾਲੀਬਾਨ-ਏ-ਪਾਕਿਸਤਾਨ' ਵਰਗੇ ਸੰਗਠਨਾਂ ਤੋਂ ਵੱਖ ਸਾਬਿਤ ਕਰਨਾ। Image copyright Getty Images ਇਨ੍ਹੀ ਦਿਨੀਂ ਬਹੁਤ ਸਾਰੇ ਲੋਕ ਇਹ ਮੰਨਣ ਲੱਗੇ ਹਨ ਕਿ ਤਾਲਿਬਾਨ ਇੱਕ ਰਾਜਨੀਤਕ ਸੰਗਠਨ ਹੈ ਅਤੇ 'ਅਲ-ਕਾਇਦਾ' ਅਤੇ 'ਇਸਲਾਮਿਕ ਸਟੇਟ' ਵਰਗੇ ਹੋਰ ਕੱਟੜਪੰਥੀ ਸੰਗਠਨਾਂ ਨਾਲੋਂ ਵੱਖ ਹੈ। ਅਜਿਹੇ ਲੋਕਾਂ ਦੀ ਦਲੀਲ ਹੈ ਕਿ ਤਾਲਿਬਾਨ ਦਾ ਕੱਟੜਪੰਥ ਸਿਆਸੀ ਕਾਰਨਾਂ ਅਤੇ ਘਟਨਾਵਾਂ ਤੋਂ ਪ੍ਰੇਰਿਤ ਇੱਕ 'ਸਿਆਸੀ ਕੱਟੜਪੰਥ' ਹੈ। ਕਿਉਂਕਿ ਤਾਲਿਬਾਨ ਨੂੰ ਅਮਰੀਕਾ ਨੇ ਸੱਤਾ ਤੋਂ ਹਟਾਇਆ, ਉਸ ਦੇ ਮੈਂਬਰਾਂ ਨੂੰ ਬੰਦੀ ਬਣਾਇਆ ਅਤੇ ਸਜ਼ਾ ਦਿਵਾਈ, ਇਸ ਲਈ ਤਾਲੀਬਾਨ ਦਾ ਕੱਟੜਪੰਥ ਅਸਲ ਵਿੱਚ ਅਮਰੀਕਾ ਦੇ ਖ਼ਿਲਾਫ਼ ਅਤੇ ਅਫ਼ਗਾਨਿਸਤਾਨ ਦੀ ਆਜ਼ਾਦੀ ਦੇ ਪੱਖ ਵਿੱਚ ਹੈ। ਅਜਿਹੇ ਲੋਕਾਂ ਮੁਤਾਬਕ ਇਸ ਮਸਲੇ ਦਾ ਹਲ ਇਹ ਹੈ ਕਿ ਅਮਰੀਕਾ ਤਾਲਿਬਾਨ ਦੇ ਨਾਲ ਸੁਲ੍ਹਾ ਕਰਕੇ, ਅਫ਼ਗਾਨਿਸਤਾਨ ਵਿੱਚ ਸਰਗਰਮ ਇੱਕ ਸਿਆਸੀ ਸੰਗਠਨ ਵਜੋਂ ਉਸ ਨੂੰ ਮਾਨਤਾ ਦੇਵੇ। ਇਹ ਵੀ ਪੜ੍ਹੋ-ਅਮ੍ਰਿਤਸਰ ਧਮਾਕਾ: 3 ਅਣਸੁਲਝੇ ਸਵਾਲ 'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਹਿਟਲਰ ਲਈ 'ਜ਼ਹਿਰ ਚੱਖਣ' ਵਾਲੀ ਔਰਤ ਦੀ ਕਹਾਣੀ'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਅੰਮ੍ਰਿਤਸਰ ਧਮਾਕਾ: 'ਮੇਰੇ ਪੁੱਤ ਨੇ ਬੰਬ ਨਹੀਂ ਸੁੱਟਿਆ' Image copyright AFP ਫੋਟੋ ਕੈਪਸ਼ਨ ਗਜ਼ਨੀ ਸ਼ਹਿਰ 'ਤੇ ਤਾਲੀਬਾਨ ਨੇ ਹਾਲ ਵਿੱਚ ਕਈ ਵੱਡੇ ਹਮਲੇ ਕੀਤੇ ਹਨ, ਕੁਝ ਸਮੇਂ ਲਈ ਇਸ ਸ਼ਹਿਰ 'ਤੇ ਉਨ੍ਹਾਂ ਦਾ ਕਬਜ਼ਾ ਵੀ ਰਿਹਾ ਸਮਝੌਤੇ ਦੀ ਅਮਰੀਕੀ ਕੋਸ਼ਿਸ਼ ਪਿਛਲੇ ਕੁਝ ਸਾਲਾਂ 'ਚ ਤਾਲਿਬਾਨ ਨੇ ਵੀ ਖ਼ੁਦ ਨੂੰ ਇੱਕ ਸਿਆਸੀ ਸੰਗਠਨ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਤਾਲਿਬਾਨ ਬਾਰੇ ਅਜਿਹੀ ਧਾਰਨਾ ਰੱਖਣ ਵਾਲੇ ਲੋਕ ਅਸਲ ਵਿੱਚ ਉਸ ਦੇ ਦੂਜੇ ਪਹਿਲੂਆਂ ਵਰਗੀ ਉਸ ਦੀ ਵਿਚਾਰਧਾਰਾ, ਉਸ ਦੀਆਂ ਕੱਟੜਪੰਥੀ ਗਤੀਵਿਧੀਆਂ ਅਤੇ ਉਸ ਦੇ ਅਪਰਾਧਾਂ ਨੂੰ ਅਣਗੌਲਿਆਂ ਕਰ ਰਹੇ ਹਨ। ਅਜਿਹੀਆਂ ਹੀ ਧਾਰਨਾਵਾਂ ਦਾ ਨਤੀਜਾ ਸੀ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿੱਚ ਉਨ੍ਹਾਂ ਦੇ ਸਲਾਹਕਾਰ ਡਾਕਟਰ ਬਾਰਨੇਟ ਆਰ ਰੂਬਿਨ ਨੇ ਤਾਲਿਬਾਨ ਦੇ ਨਾਲ ਸਮਝੌਤੇ ਦੀ ਕੋਸ਼ਿਸ਼ ਕੀਤੀ। ਕੱਟੜਪੰਥੀ ਵਿਚਾਰਧਾਰਾਪਰ, ਹਕੀਕਤ ਵਿੱਚ ਇਹ ਗੱਲਾਂ ਇੰਨੀਆਂ ਸਿੱਧੀਆਂ ਵੀ ਨਹੀਂ ਹਨ ਅਤੇ ਮਾਮਲਾ ਬੁਰੀ ਤਰ੍ਹਾਂ ਉਲਝਿਆ ਹੋਇਆ ਹੈ। ਤਾਲਿਬਾਨ ਇੱਕ ਅਜਿਹਾ ਸਿਆਸੀ ਸੰਗਠਨ ਨਹੀਂ ਹੈ ਜੋ ਮਹਿਜ਼ ਆਪਣੇ ਰਾਜਨੀਤਕ ਅਧਿਕਾਰਾਂ ਦੀ ਮੰਗ ਜਾਂ ਅਫ਼ਗਾਨਿਸਤਾਨ ਦੀ ਆਜ਼ਾਦੀ ਲਈ ਲੜ ਰਿਹਾ ਹੈ। ਸੱਚ ਤਾਂ ਇਹ ਹੈ ਕਿ ਤਾਲਿਬਾਨ ਧਰਮ ਦੇ ਨਾਮ 'ਤੇ ਕੱਟੜਪੰਥੀ ਵਿਚਾਰਧਾਰਾ ਵਾਲਾ ਸੰਗਠਨ ਹੈ। Image copyright Getty Images ਫੋਟੋ ਕੈਪਸ਼ਨ ਤਾਲਿਬਾਨ ਇੱਕ ਅਜਿਹਾ ਸਿਆਸੀ ਸੰਗਠਨ ਨਹੀਂ ਹੈ ਜੋ ਮਹਿਜ਼ ਆਪਣੇ ਰਾਜਨੀਤਕ ਅਧਿਕਾਰਾਂ ਦੀ ਮੰਗ ਜਾਂ ਅਫ਼ਗਾਨਿਸਤਾਨ ਦੀ ਆਜ਼ਾਦੀ ਲਈ ਲੜ ਰਹੇ ਹਨ ਆਪਣੇ ਦਾਅਵਿਆਂ ਤੋਂ ਉਲਟ ਉਹ ਬੁਨਿਆਦੀ ਆਜ਼ਾਦੀ ਵਰਗੇ, ਧਰਮ, ਉਪਾਸਨਾ, ਵਿਚਾਰ, ਲਿੰਗ ਸਮਾਨਤਾ ਅਤੇ ਵਿਸ਼ਵ ਪੱਧਰ ਦੇ ਮਾਪਦੰਡਾਂ 'ਤੇ ਆਧਾਰਿਤ ਮਨੁੱਖੀ ਅਧਿਕਾਰ ਨੂੰ ਸਵੀਕਾਰ ਨਹੀਂ ਕਰਦਾ ਹੈ। ਤਾਲਿਬਾਨ ਦੀ ਸੋਚ ਮੁਤਾਬਕ ਇਹ ਗੱਲਾਂ ਅਮਰੀਕੀ ਜੀਵਨ ਦੀਆਂ ਕਦਰਾਂ-ਕੀਮਤਾਂ ਦਾ ਹਿੱਸਾ ਹੈ। ਅਜਿਹੇ ਵਿੱਚ ਸਵਾਲ ਇਹ ਉਠਦਾ ਹੈ ਕਿ ਇਸਲਾਮੀ ਮਾਪਦੰਡਾਂ ਤੋਂ ਤਾਲਿਬਾਨ ਦਾ ਕੀ ਮਤਲਬ ਹੈ।ਪਾਕਿਸਤਾਨ ਦੀ ਰਾਜਨੀਤਕ ਵਿਵਸਥਾਪਾਕਿਸਤਾਨ ਦੇ ਇਸਲਾਮੀ ਦਲਾਂ ਤੋਂ ਤਾਲਿਬਾਨ ਦੇ ਸਬੰਧਾਂ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦਾ 'ਅਦਰਸ਼' ਠੀਕ ਉਹੀ ਹੈ ਜੋ 'ਤਹਿਰੀਕ-ਏ-ਤਾਲਿਬਾਨ-ਏ-ਪਾਕਿਸਤਾਨ' ਅਤੇ ਪਾਕਿਸਤਾਨ ਦੇ ਦੂਜੇ ਇਸਲਾਮੀ ਦਲਾਂ ਦਾ ਹੈ। ਇਹ ਵੀ ਪੜ੍ਹੋ-ਪਾਕ ਫੌਜ ਨੇ ਤਾਲੀਬਾਨ ਤੋਂ ਛੁਡਾਇਆ ਪਰਿਵਾਰ 'ਤਾਲੀਬਾਨ ਨੇ ਬੇਟੀ ਮਾਰੀ, ਪਤਨੀ ਦਾ ਰੇਪ ਕੀਤਾ'ਤਾਲਿਬਾਨ ਨਾਲ ਮੁਕਾਬਲੇ ਦੇ ਉਹ 3 ਦਿਨ'ਤੁਹਾਡੀ ਯਾਰੀ ਨੇ ਸਾਡਾ ਕੋਈ ਭਲਾ ਨਹੀਂ ਕੀਤਾ' Image copyright Getty Images ਫੋਟੋ ਕੈਪਸ਼ਨ ਕੱਟੜਪੰਥੀ ਇਸਲਾਮੀ ਸੰਗਠਨ ਹੀ ਅਸਲ 'ਚ ਪਾਕਿਸਤਾਨੀ ਸਮਾਜ ਤੇ ਰਾਜਨੀਤਕ ਵਿਵਸਥਾ 'ਚ ਫਿਰਕੂ ਹਿੰਸਾ, ਕੱਟੜਪੰਥ ਤੇ ਅਸਹਿਣਸ਼ੀਲਤਾ ਲਈ ਜ਼ਿਮੇਵਾਰ ਹੈ ਮਨੁੱਖੀ ਅਧਿਕਾਰਾਂ ਦੇ ਮਾਪਦੰਡਾਂ - ਨਾਗਰਿਕ ਸੁਤੰਤਰਤਾ ਦੇ ਵਿਚਾਰਾਂ ਅਤੇ ਸ਼ਾਸਨ ਪ੍ਰਣਾਲੀ ਨੂੰ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਇਸਲਾਮੀ ਸੰਗਠਨ ਸਥਾਪਿਤ ਕਰਨਾ ਚਾਹੁੰਦੇ ਹਨ, ਦਰਅਸਲ ਇਹੀ ਮਾਪਦੰਡ ਅਫ਼ਗਾਨਿਸਤਾਨ ਦੇ ਤਾਲਿਬਾਨ ਦਾ ਵੀ ਹੈ। ਕੱਟੜਪੰਥੀ ਇਸਲਾਮੀ ਸੰਗਠਨ ਹੀ ਅਸਲ ਵਿੱਚ ਪਾਕਿਸਤਾਨੀ ਸਮਾਜ ਅਤੇ ਰਾਜਨੀਤਕ ਵਿਵਸਥਾ ਵਿੱਚ ਫਿਰਕੂ ਹਿੰਸਾ, ਕੱਟੜਪੰਥ ਅਤੇ ਅਸਹਿਣਸ਼ੀਲਤਾ ਲਈ ਜ਼ਿੰਮੇਵਾਰ ਹੈ। ਹਾਲਾਂਕਿ, ਤਮਾਮ ਇਸਲਾਮੀ ਸੰਗਠਨ ਪਾਕਿਸਤਾਨ ਦੀ ਮੌਜੂਦਾ ਰਾਜਨੀਤਕ ਵਿਵਸਥਾ ਤਹਿਤ ਹੀ ਸਰਗਰਮ ਹਨ ਪਰ ਇਨ੍ਹਾਂ ਦਾ ਬੁਨਿਆਦੀ ਮਕਸਦ ਪਾਕਿਸਤਾਨ ਦੇ ਜਮਹੂਰੀ ਢਾਂਚੇ ਨੂੰ ਬਦਲ ਕੇ ਉਸ ਦੀ ਥਾਂ ਇਸਲਾਮੀ ਧਾਰਮਿਕ ਰੂੜੀਵਾਦੀ, ਕੱਟੜਪੰਥੀ ਅਤੇ ਸਮਾਜਿਕ ਅਸਹਿਣਸ਼ੀਲਤਾ ਵਾਲੀ ਰਾਜਨੀਤਕ ਵਿਵਸਥਾ ਸਥਾਪਿਤ ਕਰਨਾ ਹੈ। ਮੌਸਕੋ ਸੈਸ਼ਨਇਹ ਇਸਲਾਮੀ ਸੰਗਠਨ ਵੀ ਇਸਲਾਮ ਦੀ ਕਿਸੇ ਇੱਕ ਵਿਆਖਿਆ 'ਤੇ ਸਹਿਮਤ ਨਹੀਂ ਹਨ ਜਿਸ ਦਾ ਨਤੀਜਾ ਹੈ ਕਿ ਉਹ ਇਸਲਾਮੀ ਸੰਗਠਨ ਵੀ ਲੜਦੇ ਰਹਿੰਦੇ ਹਨ ਅਤੇ ਇਨ੍ਹਾਂ ਸੰਗਠਨਾਂ ਦਾ ਪਾਕਿਸਤਾਨ ਲਈ ਵੱਖ-ਵੱਖ ਮੰਚਾਂ 'ਤੇ ਆਪਣਾ ਅਸਰ ਹੈ। ਇਨ੍ਹਾਂ ਸੰਗਠਨਾਂ ਦਾ ਪ੍ਰਭਾਵ ਪਾਕਿਸਤਾਨ ਦੇ ਵਿਧਾਇਕਾਂ ਅਤੇ ਨਿਆਂਪਾਲਿਕਾ ਵਿੱਚ ਰਿਹਾ ਹੈ। ਉਨ੍ਹਾਂ ਸੰਗਠਨਾਂ ਦੇ ਦਬਾਅ ਵਿੱਚ ਆ ਕੇ ਸਾਲ 1974 ਵਿੱਚ ਅਹਿਮਦੀਆ ਘੱਟ ਗਿਣਤੀਆਂ ਨੂੰ 'ਗ਼ੈਰ-ਮੁਲਸਮਾਨ' ਐਲਾਨਿਆ ਗਿਆ ਸੀ। ਇਨ੍ਹਾਂ ਦੇ ਦਬਾਅ ਕਾਰਨ ਪਾਕਿਸਤਾਨ ਦੇ ਸੰਵਿਧਾਨ ਅਤੇ ਨਿਆਂ ਵਿਵਸਥਾ ਵਿੱਚ ਤਬਦੀਲੀ ਲਿਆਂਦੀ ਗਈ ਸੀ। Image copyright Getty Images ਫੋਟੋ ਕੈਪਸ਼ਨ ਇਹ ਇਸਲਾਮੀ ਸੰਗਠਨ ਵੀ ਇਸਲਾਮ ਦੀ ਕਿਸੀ ਵਿਆਖਿਆ 'ਤੇ ਸਹਿਮਤ ਨਹੀਂ ਹਨ ਫਿਰ ਸਾਲ 1984 ਅਤੇ 1986 ਵਿੱਚ ਈਸ਼ ਨਿੰਦਾ ਕਾਨੂੰਨ ਆਇਆ ਅਤੇ ਬਾਅਦ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਕਾਨੂੰਨ ਲਿਆਂਦੇ ਗਏ ਹਨ। ਅਫ਼ਗਾਨ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਸੰਵਿਧਾਨ ਅਤੇ ਉਸ ਦੀ ਰਾਜਨੀਤਕ ਵਿਵਸਥਾ ਦੀ ਲਗਾਤਾਰ ਉਲੰਘਣਾ ਕੀਤੀ ਹੈ। ਮੌਸਕੋ ਸੈਸ਼ਨ ਵਿੱਚ ਵੀ ਤਾਲਿਬਾਨ ਦੇ ਪ੍ਰਤੀਨਿਧੀਆਂ ਨੇ ਆਪਣੇ ਭਾਸ਼ਣ ਵਿੱਚ ਅਫ਼ਗਾਨਿਸਤਾਨ ਦੇ ਸੰਵਿਧਾਨ ਅਤੇ ਰਾਜਨੀਤਕ ਵਿਵਸਥਾ ਨੂੰ 'ਗ਼ੈਰ-ਇਸਲਾਮੀ' ਦੱਸਿਆ ਹੈ। ਅਫ਼ਗਾਨਿਸਤਾਨ ਦੀ ਹਕੂਮਤ ਇਨ੍ਹਾਂ ਕੱਟੜਪੰਥੀ ਸੰਗਠਨਾਂ ਦਾ ਦੂਜਾ ਅਸਰ ਇਹ ਹੈ ਕਿ ਬੇਸ਼ੱਕ ਪਾਕਿਸਤਾਨੀ ਕਾਨੂੰਨ ਮੁਤਾਬਕ ਇਹ ਸੰਗਠਨ ਆਪਣੀ ਵੱਖਰੀ ਸੈਨਾ ਨਹੀਂ ਰੱਖ ਸਕਦਾ ਹੈ ਪਰ ਪਾਕਿਸਤਾਨ ਵਿੱਚ ਹਥਿਆਰਬੰਦ ਗੁੱਟਾਂ ਦੇ ਪੈਦਾ ਹੋਣ ਅਤੇ ਵਧਣ ਵਿੱਚ ਇਨ੍ਹਾਂ ਦੀ ਅਸਪੱਸ਼ਟ ਭੂਮਿਕਾ ਰਹੀ ਹੈ। ਖ਼ਾਸਕਰ ਇਨ੍ਹਾਂ ਸੰਗਠਨਾਂ ਲਈ ਪੈਸਾ ਜੁਟਾਉਣਾ ਅਤੇ ਇਨ੍ਹਾਂ ਗੁੱਟਾਂ ਅਤੇ ਸਰਕਾਰ ਵਿਚਾਲੇ ਵਿਚੋਲਗੀ ਕਰਨ ਵਿੱਚ ਇਨ੍ਹਾਂ ਸੰਗਠਨਾਂ ਨੂੰ ਅਤੇ ਇਨ੍ਹਾਂ ਦੀਆਂ ਗਤੀਵਿਧੀਆਂ ਨੂੰ ਇੱਕ ਤਰ੍ਹਾਂ ਨਾਲ ਹਮਾਇਤ ਮਿਲੀ ਹੈ। ਅਸਲ ਵਿੱਚ ਅਫ਼ਗਾਨ ਤਾਲਿਬਾਨ ਦਾ ਇਹ ਮੰਨਣਾ ਹੈ ਕਿ ਅਫ਼ਗਾਨਿਸਤਾਨ ਦੀ ਹਕੂਮਤ ਦੇ ਨਾਲ ਸ਼ਾਂਤੀ ਸਮਝੌਤੇ ਦੇ ਬਾਵਜੂਦ ਆਪਣੀ ਸੈਨਿਕ ਗਤੀਵਿਧੀਆਂ ਨੂੰ ਜਾਰੀ ਰੱਖਿਆ ਜਾਵੇ। Image copyright Getty Images ਫੋਟੋ ਕੈਪਸ਼ਨ ਮੌਸਕੋ ਸੈਸ਼ਨ ਵਿੱਚ ਤਾਲੀਬਾਨ ਦੇ ਰਾਜਨੀਤਕ ਕਾਰਜਕਾਲ ਦੇ ਪ੍ਰਮੁਖ ਸ਼ੇਰ ਮੁਹੰਮਦ ਅੱਬਾਸ ਸਤਾਨਾਕਜ਼ਈ ਪਾਕਿਸਤਾਨ ਦੇ ਇਸਲਾਮੀ ਸੰਗਠਨਾਂ ਵਾਂਗ ਅਫ਼ਗਾਨ ਤਾਲਿਬਾਨ ਵੀ ਅਫ਼ਗਾਨਿਸਤਾਨ ਦੀ ਸ਼ਾਸਨ ਪ੍ਰਣਾਲੀ ਅਤੇ ਸਮਾਜ ਵਿੱਚ ਕੱਟੜਪੰਥੀ ਇਸਲਾਮੀ ਵਿਵਸਥਾ ਲਾਗੂ ਕਰਨਾ ਚਾਹੁੰਦੇ ਹਨ। ਤਾਲੀਬਾਨ ਇਸ ਵੇਲੇ ਜਿਸ ਤਰ੍ਹਾਂ ਦਾ ਵਿਹਾਰ ਕਰ ਰਿਹਾ ਹੈ, ਉਸ ਨੂੰ ਦੇਖਦੇ ਹੋਏ ਵਿਆਪਕ ਬੁਨਿਆਦੀ ਅਧਿਕਾਰਾਂ 'ਤੇ ਆਧਾਰਿਤ ਹਕੂਮਤ, ਮਨੁਖੀ ਅਧਿਕਾਰ ਅਤੇ ਮਹਿਲਾ ਅਧਿਕਾਰ ਨੂੰ ਮਾਨਤਾ ਦੇਣ ਦਾ ਦਾਅਵਾ ਬਿਲਕੁਲ ਹੀ ਸਹੀ ਨਹੀਂ ਹੈ। 'ਦੇਵਬੰਦੀ' ਅਤੇ 'ਅਹਿਲ-ਏ-ਹਦੀਸ'ਤਾਲਿਬਾਨ ਇੱਕ ਵਿਸ਼ੇਸ਼ ਵਿਚਾਰਾਧਾਰਾ 'ਤੇ ਆਧਾਰਿਤ ਸੂਬੇ ਦੀ ਸਥਾਪਨਾ ਕਰਨਾ ਚਾਹੁੰਦਾ ਹੈ, ਜਿੱਥੇ ਉਨ੍ਹਾਂ ਦੀ ਪਰਿਭਾਸ਼ਾ ਦੇ ਮੁਤਾਬਕ ਵਿਸ਼ੇਸ਼ ਰੂਪ ਦਾ ਇਸਲਾਮ ਲਾਗੂ ਹੋਵੇਗਾ, ਬੇਸ਼ੱਕ ਹੀ ਇਹ ਕੰਮ ਜ਼ੋਰ ਜ਼ਬਰਦਸਤੀ ਅਤੇ ਤਾਕਤ ਦੇ ਇਸਤੇਮਾਲ ਨਾਲ ਕੀਤਾ ਜਾਵੇ। ਅਜਿਹੇ ਵਿੱਚ ਤਾਲਿਬਾਨ ਦੇ ਨਾਲ ਕਿਸੇ ਵੀ ਸ਼ਾਂਤੀ ਸਮਝੌਤੇ ਵਿੱਚ ਕੇਵਲ ਮਨੁੱਖੀ ਅਧਿਕਾਰ ਅਤੇ ਮਹਿਲਾ ਅਧਿਕਾਰ ਨੂੰ ਹੀ ਧਿਆਨ ਵਿੱਚ ਨਾ ਰੱਖਿਆ ਜਾਵੇ ਬਲਕਿ ਨਾਗਰਿਕਾਂ ਦੀ ਬੁਨਿਆਦੀ ਆਜ਼ਾਦੀ, ਅਧਿਕਾਰ ਅਤੇ ਸੂਬੇ ਲੋਕਤਾਂਤਰਿਕ ਵਿਵਸਥਾ ਦੇ ਮੁੱਦਿਆਂ ਨੂੰ ਵੀ ਸਪੱਸ਼ਟ ਰੂਪ ਵਿੱਚ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ। ਤਾਲਿਬਾਨ ਨੂੰ ਇਹ ਮੰਨਣਾ ਚਾਹੀਦਾ ਹੈ ਕਿ 'ਦੇਵਬੰਦੀ' ਅਤੇ 'ਅਹਿਲ-ਏ-ਹਦੀਸ' 'ਤੇ ਆਧਾਰਿਤ ਇਸਲਾਮ ਅਫ਼ਗਾਨਿਸਤਾਨ ਵਿੱਚ ਕਬੂਲ ਨਹੀਂ ਕੀਤਾ ਜਾਵੇਗਾ। ਤਾਲਿਬਾਨ ਦੇ ਨਾਲ ਸ਼ਾਂਤੀ ਸਮਝੌਤਾ ਕੇਵਲ ਅਜਿਹੀ ਸੂਰਤ ਵਿੱਚ ਸੰਭਵ ਹੋ ਸਕਦਾ ਹੈ, ਜਦੋਂ ਉਹ ਖੁੱਲ੍ਹੇ ਸ਼ਬਦਾਂ ਵਿੱਚ ਇਨ੍ਹਾਂ (ਪਾਕਿਸਤਾਨੀ) ਸੰਗਠਨਾਂ ਦੇ ਵਿਚਾਰ, ਇਨ੍ਹਾਂ ਦੀ ਸ਼ਾਸਨ ਪ੍ਰਣਾਲੀ ਅਤੇ ਰਾਜਨੀਤਕ ਵਿਵਸਥਾ ਦੀ ਨਿੰਦਾ ਕਰਨ, ਨਹੀਂ ਤਾਂ ਤਾਲੀਬਾਨ ਅਫ਼ਗਾਨਿਸਤਾਨ ਨੂੰ ਦੂਜਾ ਵਜ਼ੀਰਿਸਤਾਨ ਬਣਾ ਦੇਵੇਗਾ। Image copyright Getty Images ਫੋਟੋ ਕੈਪਸ਼ਨ ਤਾਲੀਬਾਨ ਨੂੰ ਇਹ ਮੰਨਣਾ ਚਾਹੀਦਾ ਹੈ ਕਿ 'ਦੇਵਬੰਦੀ' ਅਤੇ ਅਹਿਲ-ਏ-ਹਦੀਸ' 'ਤੇ ਆਧਾਰਿਤ ਇਸਲਾਮ ਅਫ਼ਗਾਨਿਸਤਾਨ ਵਿੱਚ ਕਬੂਲ ਨਹੀਂ ਕੀਤਾ ਜਾਵੇਗਾ। ਅਫ਼ਗਾਨ ਲੋਕਾਂ ਦੀ ਖੁਆਇਸ਼ ਅਤੇ ਖਿਆਲ ਤਾਲੀਬਾਨ ਦੇ ਸੁਪਨੇ ਅਤੇ ਏਜੰਡੇ ਦੇ ਬਿਲਕੁਲ ਖ਼ਿਲਾਫ਼ ਹੈ। ਹਾਲ ਹੀ ਵਿੱਚ ਹੋਈ ਖੋਜ ਅਤੇ ਅਧਿਅਨ ਤੋਂ ਪਤਾ ਲਗਦਾ ਹੈ ਕਿ ਦੇਵਬੰਦੀ ਵਿਚਾਰਾਧਾਰਾ ਵਾਲੇ ਤਾਲਿਬਾਨ ਨੂੰ ਅਫ਼ਗਾਨਿਸਤਾਨ ਵਿੱਚ ਜਨਤਾ ਦਾ ਕੋਈ ਸਹਿਯੋਗ ਪ੍ਰਾਪਤ ਨਹੀਂ ਹੈ। ਇਸ ਤੋਂ ਇਲਾਵਾ ਅਫ਼ਗਾਨ ਲੋਕ ਲੋਕਤਾਂਤਰਿਕ ਵਿਵਸਥਾ ਅੰਦਰ ਸਪੱਸ਼ਟ ਰੂਪ 'ਚ ਮਨੁੱਖ ਅਧਿਕਾਰ ਅਤੇ ਬੁਨਿਆਦੀ ਨਾਗਰਿਕ ਅਧਿਕਾਰ ਚਾਹੁੰਦੇ ਹਨ। ਤਾਲਿਬਾਨ ਦੇ ਨਾਲ ਸ਼ਾਂਤੀ ਸਮਝੌਤੇ ਅਤੇ ਸ਼ਾਂਤੀ ਦੀ ਪ੍ਰਕਿਰਿਆ ਵਿੱਚ ਜਨਤਾ ਦੀਆਂ ਇਨ੍ਹਾਂ ਸਾਰੀਆਂ ਖੁਆਇਸ਼ਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਇਹ ਵੀ ਪੜ੍ਹੋ-ਕਰਤਾਰਪੁਰ ਸਾਹਿਬ ਖੂਨ - ਖਰਾਬਾ ਰੁੱਕਣ ’ਤੇ ਜਾਵਾਂਗਾ - ਕੈਪਟਨਅਯੁੱਧਿਆ ਦਾ ਅਸਲ ਇਤਿਹਾਸ ਕੀ ਹੈਮਰਦਾਂ ਦੀ ਦੂਸਰੀ ਪਤਨੀ 'ਤੇ ਫੈਸਲਾ ਲੈਣ ਵਾਲੀ ਜੱਜਕਿਤੇ ਤੁਹਾਡਾ ਵੀ ਕੋਈ ਸ਼ੋਸ਼ਣ ਤਾਂ ਨਹੀਂ ਕਰ ਰਿਹਾਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਤਾਮਿਲ ਨਾਡੂ ਦਾ ਸ਼ਹਿਰ ਕਾਂਚੀਪੁਰਮ ਹੱਥਾਂ ਨਾਲ ਬਣਾਈਆਂ ਜਾਂਦੀਆਂ ਸਾੜ੍ਹੀਆਂ ਲਈ ਮਸ਼ਹੂਰ ਹੈ ਪਰ ਹੁਣ ਇੱਥੇ ਵਪਾਰ ਘੱਟ ਰਿਹਾ ਹੈ। ਵਾਧੂ ਕਮਾਈ ਨਾ ਹੋਣ ਕਰਕੇ ਅੱਧੇ ਲੋਕ ਇਹ ਕੰਮ ਛੱਡ ਚੁੱਕੇ ਹਨ। ਜਿਸ ਕਾਰਨ ਹੁਣ ਇਨ੍ਹਾਂ ਲੋਕਾਂ ਨੇ ਆਪਣੀਆਂ ਸਾੜੀਆਂ ਦੀ ਵਿਕਰੀ ਲਈ ਆਨਲਾਈਨ ਸ਼ੌਪਿੰਗ ਸਾਈਟਾਂ ਦਾ ਸਹਾਰਾ ਲਿਆ ਹੈ।ਪੱਤਰਕਾਰ ਡੇਵਿਨਾ ਗੁਪਤਾ ਦੀ ਰਿਪੋਰਟ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇਹ ਮੂਲ ਰੂਪ ’ਚ ਅਫ਼ਰੀਕੀ ਹਨ ਪਰ ਅਫ਼ਰੀਕਾ ਦੇ ਨਾਗਰਿਕ ਨਹੀਂ, ਸਗੋਂ ਭਾਰਤੀ ਹੀ ਹਨ। ਭਾਰਤ ਵਿੱਚ ਸਿਦੀ ਲੋਕ ਸਦੀਆਂ ਤੋਂ ਰਹਿ ਰਹੇ ਹਨ। ਪਿਛਲੇ ਕੁਝ ਦਹਾਕਿਆਂ ’ਚ ਬਹੁਤ ਕੁਝ ਬਦਲਿਆ ਹੈ ਜਿਸ ’ਚ ਸਿਦੀ ਔਰਤਾਂ ਦਾ ਵੱਡਾ ਯੋਗਦਾਨ ਹੈ। 1980 ਤੋਂ ਬਾਅਦ ਕਈ ਸਿਦੀ ਵੱਡੇ ਖੇਡ ਮੁਕਾਬਲਿਆਂ ’ਚ ਹਿਸਾ ਲੈ ਚੁੱਕੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਾਮਨਵੈਲਥ ਗੇਮਜ਼: ਮਿਲਖਾ ਸਿੰਘ ਤੋਂ ਬਾਅਦ ਮੁਹੰਮਦ 400 ਮੀਟਰ ਦੇ ਫਾਈਨਲ 'ਚ ਦੌੜਿਆ ਰੇਹਾਨ ਫਜ਼ਲ ਪੱਤਰਕਾਰ, ਬੀਬੀਸੀ 11 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43721682 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images/AFP ਗੋਲਡਕੋਸਟ ਦੀ ਅਸਲੀ ਕਹਾਣੀ ਭਾਰਤੀ ਮੁੱਕੇਬਾਜ਼ਾਂ ਦੀ ਕਹਾਣੀ ਹੈ। ਹੁਣ ਤੱਕ ਪੰਜ ਭਾਰਤੀ ਮੁੱਕੇਬਾਜ਼ ਸੈਮੀਫਾਈਨਲ ਵਿੱਚ ਦਾਖਲ ਹੋ ਚੁੱਕੇ ਹਨ। ਉਨ੍ਹਾਂ ਦਾ ਘੱਟੋ-ਘੱਟ ਕਾਂਸੀ ਦਾ ਤਗਮਾ ਪੱਕਾ ਹੋ ਚੁੱਕਿਆ ਹੈ।ਇਹ ਉਪਲੱਬਧੀ ਉਸ ਵੇਲੇ ਹਾਸਲ ਹੋਈ ਜਦੋਂ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਮੁੱਕੇਬਾਜ਼ 'ਨੀਡਲ ਵਿਵਾਦ' ਦੇ ਕਾਰਨ ਖ਼ਬਰਾਂ ਵਿੱਚ ਆ ਗਏ ਅਤੇ ਉਨ੍ਹਾਂ ਸਭ ਦੇ ਦੋ-ਦੋ ਵਾਰੀ ਡੋਪ ਟੈਸਟ ਕਰਵਾਏ ਗਏ ਸਨ। ਭਿਵਾਨੀ ਦੇ ਨਮਨ ਤੰਵਰ ਦਾ ਹਾਲੇ ਭਾਰਤੀ ਬਾਕਸਿੰਗ ਪ੍ਰੇਮੀਆਂ ਨੇ ਜ਼ਿਆਦਾ ਨਾਮ ਨਹੀਂ ਸੁਣਿਆ ਹੈ ਪਰ ਜਦੋਂ ਓਕਸਫੋਰਡ ਸਟੂਡੀਓ ਦੀ ਰਿੰਗ ਵਿੱਚ ਨਮਨ, ਸਮੋਆ ਦੇ ਬਾਕਸਰ ਫਰੈਂਕ ਮੈਸੋ ਖਿਲਾਫ਼ ਉਤਰੇ ਤਾਂ ਉਨ੍ਹਾਂ ਦੇ ਤੇਵਰ ਅਤੇ ਆਕੜ ਦੇਖਦੇ ਹੀ ਬਣਦੀ ਸੀ।ਸ਼੍ਰੀਏਅਸੀ ਨੇ ਨਿਸ਼ਾਨੇਬਾਜ਼ੀ 'ਚ ਜਿੱਤਿਆ ਸੋਨ ਤਗਮਾਖਿਡਾਰਨ ਦੀ ਅੱਲੜਪੁਣੇ ਕਾਰਨ ਖੁੰਝਿਆ ਗੋਲਡ?ਇਸ ਅਦਾਕਾਰਾ ਨੇ ਕਿਉਂ ਲਾਹੇ ਸੜਕ 'ਤੇ ਕੱਪੜੇ?ਉਹ ਰੱਸੀ ਵਿੱਚੋਂ ਹੋ ਕੇ ਰਿੰਗ ਵਿੱਚ ਨਹੀਂ ਗਏ ਸਗੋਂ ਉਹ ਛਾਲ ਮਾਰ ਕੇ ਰਿੰਗ ਵਿੱਚ ਦਾਖਲ ਹੋਏ। ਇੱਕ ਦੋ ਮਿੰਟ ਤੱਕ ਵਿਰੋਧੀ ਬਾਕਸਰ ਦਾ ਥਹੁ-ਪਤਾ ਲੈਣ ਤੋਂ ਬਾਅਦ ਉਨ੍ਹਾਂ ਨੇ ਉਸ 'ਤੇ ਮੁੱਕਿਆਂ ਦੀ ਜੋ ਝੜੀ ਲਾਈ ਉਹ ਦੇਖਣ ਲਾਇਕ ਸੀ। ਨਮਨ ਸਿਰਫ਼ 19 ਸਾਲ ਦੇ ਹਨ ਅਤੇ ਤਕਰੀਬਨ ਸਾਢੇ ਛੇ ਫੁੱਟ ਲੰਬੇ ਹਨ। ਉਨ੍ਹਾਂ ਦੇ ਮੁੱਕੇ ਇੰਨੇ ਤਾਕਤਵਰ ਸਨ ਕਿ ਸਮੋਆ ਦੇ ਬਾਕਸਕ ਦੀ ਅੱਖ ਉੱਤੇ ਇੱਕ ਕੱਟ ਲੱਗ ਗਿਆ ਅਤੇ ਉਸ ਵਿੱਚੋਂ ਖੂਨ ਵਹਿਣ ਲੱਗਾ।ਰੈਫਰੀ ਨੇ ਉਨ੍ਹਾਂ ਨੂੰ ਸਟੈਂਡਿੰਗ ਕਾਉਂਟ ਦਿੱਤਾ। ਮੈਂ ਤਾਂ ਇਹ ਮੰਨ ਰਿਹਾ ਸੀ ਕਿ ਜਲਦੀ ਤੋਂ ਜਲਦੀ ਇਹ ਮੁਕਾਬਲਾ ਖ਼ਤਮ ਹੋਵੇ ਅਤੇ ਫਰੈਂਕ ਮੈਸੋ ਦੀਆਂ ਪਰੇਸ਼ਾਨੀਆਂ ਦਾ ਅੰਤ ਹੋਵੇ। ਨਮਨ 'ਓਪਨ ਚੈਸਟ ਸਟਾਈਲ' ਵਿੱਚ ਮੁੱਕੇਬਾਜ਼ੀ ਕਰਦੇ ਹਨ ਅਤੇ ਉਨ੍ਹਾਂ ਦੇ ਵਿਰੋਧੀ ਨੂੰ ਇਹ ਲਗਦਾ ਹੈ ਕਿ ਉਹ ਉਨ੍ਹਾਂ ਦੀ ਟ੍ਰਿਕ ਨੂੰ ਸੰਨ੍ਹ ਲਾ ਸਕਦੇ ਹਨ ਪਰ ਇੱਥੇ ਹੀ ਉਹ ਗਲਤੀ ਕਰਦੇ ਹਨ। Image copyright Getty Images/AFP ਬਦਲੇ ਵਿੱਚ ਉਨ੍ਹਾਂ ਨੂੰ ਜਿਸ ਤਰ੍ਹਾਂ ਦੇ 'ਜੈਬਸ' ਅਤੇ 'ਅਪਰ ਕਟਸ' ਜਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੀ ਉਹ ਕਲਪਨਾ ਵੀ ਨਹੀਂ ਕਰ ਸਕਦੇ।ਅਜਿਹਾ ਕਰਨ ਵਿੱਚ ਨਮਨ ਨੂੰ ਮਦਦ ਮਿਲਦੀ ਹੈ ਲੰਬੇ ਡੀਲਡੌਲ ਕਾਰਨ ਉਨ੍ਹਾਂ ਦੀ ਬਿਹਤਰ ਪਹੁੰਚ ਤੋਂ ਨਮਨ ਨੇ ਆਪਣੇ ਤੋਂ ਕਿਤੇ ਮਸ਼ਹੂਰ ਸੁਮਿਤ ਸਾਂਗਵਾਨ ਨੂੰ ਹਰਾ ਕੇ ਭਾਰਤ ਦੀ ਰਾਸ਼ਟਰਮੰਡਲ ਟੀਮ ਵਿੱਚ ਥਾਂ ਬਣਾਈ ਹੈ। ਉਨ੍ਹਾਂ ਦੀ ਬਾਕਸਿੰਗ ਕਲਾ ਤੋਂ ਕਿਤੇ ਵੱਧ ਬਿਹਤਰ ਹੈ ਉਨ੍ਹਾਂ ਦਾ ਆਤਮ-ਵਿਸ਼ਵਾਸ।CWG2018: ਹਿਨਾ ਸਿੱਧੂ ਨੇ ਜਿੱਤਿਆ ਗੋਲਡਆਸਟਰੇਲੀਆ ਦੀ ਪੰਜਾਬਣ ਪਹਿਲਵਾਨਉਨ੍ਹਾਂ ਦਾ 'ਫੁੱਟ ਵਰਕ' ਕਮਾਲ ਦਾ ਹੈ ਜਿਸ ਦਾ ਕਾਰਨ ਕਈ ਵਾਰੀ ਉਨ੍ਹਾਂ ਦੇ ਵਿਰੋਧੀਆਂ ਦੇ ਮੁੱਕੇ ਉਨ੍ਹਾਂ ਤੱਕ ਪਹੁੰਚ ਨਹੀਂ ਪਾਉਂਦੇ। ਉਨ੍ਹਾਂ ਵਿੱਚ ਤਕੜੇ ਮੁੱਕੇ ਝੱਲਣ ਦੀ ਤਾਕਤ ਵੀ ਹੈ। ਬੀਜਿੰਗ ਓਲੰਪਿਕ ਦੇ ਕੁਆਟਰ ਫਾਈਨਲ ਵਿੱਚ ਪਹੁੰਚਣ ਵਾਲੇ ਅਖਿਲ ਕੁਮਾਰ ਉਨ੍ਹਾਂ ਦੇ ਆਦਰਸ਼ ਹਨ। ਦੇਖ ਕੇ ਸਪਸ਼ਟ ਲੱਗਦਾ ਹੈ ਕਿ ਉਨ੍ਹਾਂ ਦੇ ਸਵੀਡਿਸ਼ ਕੋਚ ਸੇਂਟਿਆਗੋ ਨਿਏਵਾ ਨੇ ਉਨ੍ਹਾਂ 'ਤੇ ਕਾਫ਼ੀ ਮਿਹਨਤ ਕੀਤੀ ਹੈ। ਮੁਹੰਮਦ ਅਨਾਸ ਦਾ ਕਾਰਨਾਮਾਸ਼ੁਰੂ ਵਿੱਚ ਮੁਹੰਮਦ ਅਨਾਸ ਨੂੰ ਭਾਰਤੀ ਐਥਲੈਟਿਕਸ ਦੀ ਟੀਮ ਵਿੱਚ ਚੁਣਿਆ ਤੱਕ ਨਹੀਂ ਜਾ ਰਿਹਾ ਸੀ।ਪਰ ਉਹ ਨਾ ਸਿਰਫ਼ 400 ਮੀਟਰ ਦੀ ਦੌੜ ਦੇ ਫਾਈਨਲ ਵਿੱਚ ਪਹੁੰਚੇ ਸਗੋਂ ਉਨ੍ਹਾਂ ਨੇ ਗੋਲਡਕੋਸਟ ਵਿੱਚ ਆਪਣੀ ਜ਼ਿੰਦਗੀ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਰਿਕਾਰਡ ਵੀ ਬਣਾਇਆ। Image copyright AFP/Getty Images ਅਨਾਸ ਨੂੰ ਇਸ ਦੌੜ ਵਿੱਚ ਚੌਥੀ ਥਾਂ ਮਿਲੀ। ਉਹ ਮਿਲਖਾ ਸਿੰਘ ਤੋਂ ਬਾਅਦ ਪਹਿਲੇ ਭਾਰਤੀ ਐਥਲੀਟ ਬਣੇ ਜੋ ਕਿ ਰਾਸ਼ਟਰ ਮੰਡਲ ਖੇਡਾਂ ਦੀ 400 ਮੀਟਰ ਦੌੜ ਦੇ ਫਾਈਨਲ ਵਿੱਚ ਪਹੁੰਚੇ ਸਨ ਸਗੋ ਉਨ੍ਹਾਂ ਨੇ ਉੱਥੇ ਸੋਨ ਤਗਮਾ ਵੀ ਜਿੱਤਿਆ ਸੀ। ਅਨਾਸ ਨੇ ਇਸ ਦੌੜ ਵਿੱਚ 45.31 ਸੈਕੰਡ ਦਾ ਸਮਾਂ ਕੱਢਿਆ। ਜਦੋਂ ਦੌੜ ਖ਼ਤਮ ਹੋਈ ਤਾਂ ਅਨਾਸ ਟਰੈਕ 'ਤੇ ਹੀ ਡਿੱਗ ਗਏ। ਉਨ੍ਹਾਂ ਨੇ ਹਫ਼ਦਿਆਂ ਕਿਹਾ ਕਿ ਉਹ ਆਪਣੇ ਪ੍ਰਦਰਸ਼ਨ ਤੋਂ ਕਾਫ਼ੀ ਖੁਸ਼ ਹਨ। ਉਨ੍ਹਾਂ ਨੇ ਇਹ ਦੌੜ ਸਿਰਫ਼ ਅਨੁਭਵ ਲੈਣ ਲਈ ਦੌੜੀ ਸੀ। ਮੈਂ ਜ਼ਕਾਰਤਾ ਏਸ਼ੀਅਨ ਖੇਡਾਂ ਤੱਕ ਆਪਣੀ 'ਪੀਕ ਫਾਰਮ' ਵਿੱਚ ਪਹੁੰਚ ਜਾਉਂਗਾ। ਉਦੋਂ ਤੁਸੀਂ ਮੇਰੇ ਤੋਂ ਤਗਮੇ ਦੀ ਉਮੀਦ ਕਰ ਸਕਦੇ ਹੋ। ਮਜ਼ੇ ਦੀ ਗੱਲ ਇਹ ਹੈ ਕਿ ਅਨਾਸ ਨੂੰ ਮਿਲਖਾ ਦੀ ਇਸ ਉਪਲੱਬਧੀ ਬਾਰੇ ਕੋਈ ਜਾਣਕਾਰੀ ਨਹੀਂ ਸੀ। Image copyright AFP/Getty Images ਦੌੜ ਤੋਂ ਠੀਕ ਪਹਿਲਾਂ ਥੋੜ੍ਹੀ ਬੂੰਦਾ-ਬਾਂਦੀ ਤੋਂ ਵੀ ਅਨਾਸ ਦੇ ਪ੍ਰਦਰਸ਼ 'ਤੇ ਥੋੜ੍ਹਾ ਅਸਰ ਪਿਆ। ਉਨ੍ਹਾਂ ਨੇ ਮੰਨਿਆ ਕਿ ਗਿੱਲੇ ਟਰੈਕ ਕਾਰਨ ਉਨ੍ਹਾਂ ਦੇ ਪੈਰਾਂ ਵਿੱਚ 'ਕ੍ਰੈਮਪਸ' ਪੈ ਗਏ। ਉਹ ਆਖਿਰੀ 50 ਮੀਟਰ ਵਿੱਚ ਥੋੜ੍ਹੇ ਢਿੱਲੇ ਪੈ ਗਏ। ਸੁੱਕਾ ਟਰੈਕ ਹੋਣ 'ਤੇ ਉਹ ਆਪਣੀ ਟਾਈਮਿੰਗ ਵਿੱਚ ਥੋੜ੍ਹਾ ਹੋਰ ਸੁਧਾਰ ਕਰ ਸਕਦੇ ਸੀ। ਮੀਂਹ ਕਾਰਨ ਮੌਸਮ ਵੀ ਠੰਡਾ ਹੋ ਗਿਆ ਜਿਸ ਕਾਰਨ ਉਨ੍ਹਾਂ ਦਾ ਸਰੀਰ 'ਸਟਿਫ' ਹੋ ਗਿਆ।ਖੁੱਲ੍ਹੇ ਵਿੱਚ ਪੇਸ਼ਾਬ ਕਰਨ ਵਿੱਚ 500 ਡਾਲਰ ਦਾ ਫਾਈਨਭਾਰਤ ਵਿੱਚ ਤੁਹਾਨੂੰ ਕਾਫ਼ੀ ਲੋਕ ਖੁੱਲ੍ਹੇ ਵਿੱਚ ਪੇਸ਼ਾਬ ਕਰਦੇ ਮਿਲ ਜਾਣਗੇ। ਆਸਟਰੇਲੀਆ ਵਿੱਚ ਇਸ ਦੇ ਲਈ ਬਹੁਤ ਸਖ਼ਤ ਕਾਨੂੰਨ ਹੈ। ਜੇ ਤੁਸੀਂ ਅਜਿਹਾ ਕਰਦੇ ਹੋਏ ਪਾਏ ਜਾਂਦੇ ਹੋ ਤਾਂ ਤੁਹਾਡੇ 'ਤੇ 500 ਡਾਲਰ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। Image copyright Getty Images ਪੂਰੇ ਆਸਟ੍ਰੇਲੀਆ ਵਿੱਚ ਪਬਲਿਕ ਪਖਾਨਿਆਂ ਦਾ ਜਾਲ ਵਿਛਿਆ ਹੋਇਆ ਹੈ, ਪਰ ਹੁਣ ਵੀ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ ਕਿ ਫਲਾਂ ਥਾਂ ਤੇ ਕੁਝ ਲੋਕ ਜਨਤਕ ਥਾਵਾਂ 'ਤੇ ਪੇਸ਼ਾਬ ਕਰਦੇ ਫੜੇ ਗਏ। ਇਸ ਦਾ ਕਾਰਨ ਹੈ ਆਸਟ੍ਰੇਲੀਆਈ ਲੋਕਾਂ ਦਾ ਬੇਹਿਸਾਬ ਬੀਅਰ ਪੀਣਾ ਅਤੇ ਫਿਰ ਪੇਸ਼ਾਬ 'ਤੇ ਕਾਬੂ ਨਾ ਕਰ ਪਾਉਣਾ। ਪਰ ਜੇ ਤੁਹਾਡੇ ਨੇੜੇ-ਤੇੜੇ ਕੋਈ ਟਾਇਲਟ ਨਾ ਹੋਵੇ ਤਾਂ ਤੁਸੀਂ ਕੀ ਕਰੋਗੇ?ਅਜਿਹੇ ਵਿੱਚ ਇੱਕ ਰਿਆਇਤ ਇਹ ਹੈ ਕਿ ਆਪਣੀ ਕਾਰ ਦੇ ਪਿਛਲੇ ਖੱਬੇ ਟਾਇਰ 'ਤੇ ਪੇਸ਼ਾਬ ਕਰ ਸਕਦੇ ਹੋ। ਉਨ੍ਹਾਂ ਲੋਕਾਂ ਦਾ ਕੀ ਜੋ ਤੈਰਦੇ ਹੋਏ ਸਵੀਮਿੰਗ ਪੂਲ ਵਿੱਚ ਪੇਸ਼ਾਬ ਕਰ ਦਿੰਦੇ ਹਨ। ਆਸਟ੍ਰੇਲੀਆਈ ਅਖਬਾਰਾਂ ਵਿੱਚ ਇਸ਼ਤਿਹਾਰ ਛਪ ਰਹੇ ਹਨ ਕਿ ਹੁਣ ਅਜਿਹੇ ਰਸਾਇਣ ਉਪਲੱਬਧ ਹਨ ਕਿ ਸਵੀਮਿੰਗ ਪੂਲ ਵਿੱਚ ਪੇਸ਼ਾਬ ਕਰਦਿਆਂ ਹੀ ਉੱਥੋਂ ਦਾ ਪਾਣੀ ਲਾਲ ਹੋ ਜਾਂਦਾ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਫੇਕ ਨਿਊਜ਼ ਫੈਲਾਉਣ ਵਿੱਚ ਆਮ ਲੋਕ ਕਿਵੇਂ ਹਿੱਸੇਦਾਰੀ ਪਾਉਂਦੇ ਹਨ? ਸ਼ਾਂਤਨੂੰ ਚੱਕਰਵਰਤੀ ਬੀਬੀਸੀ 15 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46569185 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਵੱਟਸਐਪ ਅਤੇ ਫੇਸਬੁੱਕ 'ਤੇ ਦਰਸ਼ਕਾਂ ਵੱਲੋਂ ਸੁਨੇਹੇ ਅਤੇ ਕਹਾਣੀਆਂ ਸਾਂਝੀਆਂ ਕਰਨ ਲਈ ਕਈ ਤਕਨੀਕਾਂ ਦੀ ਵਰਤੋਂ ਹੁੰਦੀ ਹੈ ਦੁਨੀਆ ਭਰ ਵਿੱਚ ਫੇਕ ਨਿਊਜ਼ ਬਾਰੇ ਭਖਵੀਂ ਵਿਚਾਰ ਚਰਚਾ ਵਿਚਾਲੇ ਇਕ ਚੀਜ਼ ਜੋ ਘਟ ਗਈ ਹੈ ਉਹ ਆਮ ਨਾਗਰਿਕ ਦੀ ਆਵਾਜ਼ ਹੈ। ਇਸ ਲਈ ਇਸ ਪ੍ਰੋਜੈਕਟ ਦੀ ਸ਼ੁਰੂਆਤ ਅਸੀਂ ਇੱਕ ਸਾਧਾਰਨ ਸਵਾਲ ਨਾਲ ਕੀਤੀ। ਆਖਰ ਆਮ ਨਾਗਰਿਕ ਬਿਨਾਂ ਤਸਦੀਕ ਕੀਤੇ ਫੇਕ ਨਿਊੂਜ਼ (ਜਾਅਲੀ ਖ਼ਬਰਾਂ) ਕਿਉਂ ਫੈਲਾਉਂਦੇ ਹਨ? ਬਹੁਤ ਸਾਰੇ ਸਰਵੇਖਣ ਦਿਖਾਉਂਦੇ ਹਨ ਕਿ ਜੇਕਰ ਆਮ ਨਾਗਰਿਕ ਫੇਕ ਨਿਊੂਜ਼ ਬਾਰੇ ਚਿੰਤਤ ਹਨ ਤਾਂ ਇਸ ਚਿੰਤਾ ਦੇ ਜਵਾਬ ਵਿਚ ਉਨ੍ਹਾਂ ਨੇ ਆਪਣੇ ਵਿਹਾਰ ਕਿਵੇਂ ਬਦਲੇ ਹਨ? ਅਸੀਂ ਝੂਠੀਆਂ ਖ਼ਬਰਾਂ ਨੂੰ ਕਹਾਣੀਆਂ ਜਾਂ ਯੂਆਰਏਲ ਨਹੀਂ ਸਗੋਂ ਚਿੱਤਰ ਅਤੇ ਮੀਮਜ਼ ਦੇ ਰੂਪ ਵਿੱਚ ਬਿਹਤਰ ਸਮਝਣ ਵਿੱਚ ਵੀ ਦਿਲਚਸਪੀ ਰੱਖਦੇ ਸੀ, ਇਹ ਨਿੱਜੀ ਰੂਪ 'ਚ ਵੱਟਸਐੱਪ ਅਤੇ ਫੇਸਬੁੱਕ 'ਤੇ ਖਬਰਾਂ ਅਤੇ ਸੂਚਨਾ ਪ੍ਰਸਾਰਣ ਦੀ ਮੁੱਖ ਵਿਧੀ ਜਾਣੀ ਜਾਂਦੀ ਹੈ।ਹਾਲਾਂਕਿ ਅਸੀਂ ਤਾਂ ਹੀ ਇਸ ਸਵਾਲ ਦਾ ਪਤਾ ਲਗਾਉਣ ਦੀ ਸ਼ੁਰੂਆਤ ਕਰਨ ਵਿਚ ਬਹੁਤ ਦਿਲਚਸਪੀ ਰੱਖਦੇ ਹਾਂ ਕਿ ਕੀ ਭਾਰਤ ਵਿਚ ਸੋਸ਼ਲ ਮੀਡੀਆ 'ਤੇ ਜਾਅਲੀ ਖਬਰਾਂ (ਫੇਕ ਨਿਊਜ਼) ਦਾ ਈਕੋ ਸਿਸਟਮ ਮੌਜੂਦ ਹੈ ਜਾਂ ਨਹੀਂ। ਡੂੰਘੀ ਗੁਣਾਤਮਕ/ਨਸਲੀ ਵਿਗਿਆਨ ਅਤੇ ਵੱਡੀਆਂ ਡਾਟਾ ਤਕਨੀਕਾਂ ਦੇ ਸੁਮੇਲ ਦਾ ਇਸਤੇਮਾਲ ਕਰਨ ਨਾਲ, ਅਸੀਂ ਦੇਖਿਆ ਹੈ ਕਿ:ਇਹ ਵੀ ਪੜ੍ਹੋ:ਕਮਲ ਨਾਥ ’ਤੇ ਸਿੱਧੂ: ਹਾਈ ਕਮਾਂਡ ਦੇ ਫੈਸਲੇ ਤੋਂ 1 ਇੰਚ ਵੀ ਸੱਜੇ-ਖੱਬੇ ਨਹੀਂ ਹੋ ਸਕਦੇਅਨੁਸ਼ਕਾ ਵਿਰਾਟ ਦੀ ਸਲਾਹ ਕਿਹੜੇ ਮਾਮਲੇ 'ਚ ਨਹੀਂ ਲੈਂਦੇ ਕੀ ਨਿਜ਼ਾਮੁਦੀਨ ਔਲੀਆ ਦੀ ਦਰਗਾਹ 'ਤੇ ਜਾ ਸਕਣਗੀਆਂ ਔਰਤਾਂ?1. ਕੁਝ ਗੱਲਾਂ ਫੇਕ ਨਿਊੂਜ਼ ਦੇ ਫੈਲਣ ਲਈ ਜ਼ਰੂਰੀ ਹਨ-ਜਿਵੇਂ ਕਿ: • ਹਰ ਤਰ੍ਹਾਂ ਦੀਆਂ ਖ਼ਬਰਾਂ ਦੇ ਵਿਚਕਾਰ ਲਾਈਨਾਂ ਦਾ ਧੁੰਦਲਾ ਹੋਣਾ।• ਨਿਊਜ਼ ਮੀਡੀਆ ਦੀ ਪ੍ਰੇਰਨਾ ਬਾਰੇ ਸ਼ੱਕ। • ਡਿਜੀਟਲ ਜਾਣਕਾਰੀ ਦਾ ਹੜ੍ਹ ਅਤੇ ਖਬਰਾਂ ਲਈ ਉੱਚ ਪ੍ਰਵਿਰਤੀ ਵਾਲੇ ਖਪਤਕਾਰਾਂ ਵਿੱਚ ਵਾਧਾ।• ਡਿਜੀਟਲ ਜਾਣਕਾਰੀ ਨੂੰ ਘਟਾਉਣ ਨਾਲ ਨਜਿੱਠਣ ਲਈ ਤਕਨੀਕਾਂ ਦਾ ਮੁਆਇਨਾ ਕਰਨਾ।ਇਨ੍ਹਾਂ ਵਿੱਚ: • ਚੋਣਵੀਂ ਖਪਤ, ਚਿੱਤਰਾਂ ਨੂੰ ਤਰਜੀਹ ਦੇਣਾ, ਭੇਜਣ ਵਾਲੇ ਦੀ ਪ੍ਰਮੁੱਖਤਾ, ਸਰੋਤ ਪ੍ਰਮਾਣੂਵਾਦ, ਮੰਚ ਦੀ ਕਿਸਮ ਅਤੇ ਜੋ ਸੋਚਦੇ ਹੋ ਉਸਨੂੰ ਮਹਿਸੂਸ ਕਰਨਾ ਹੋਣਾ ਜ਼ਰੂਰੀ ਹੈ।• ਖਪਤ ਅਤੇ ਸ਼ੇਅਰਿੰਗ ਵਿਚਕਾਰ ਟੁੱਟਿਆ ਹੋਇਆ ਸੰਬੰਧ।• ਵੱਟਸਐਪ ਅਤੇ ਫੇਸਬੁੱਕ 'ਤੇ ਦਰਸ਼ਕਾਂ ਵੱਲੋਂ ਸੁਨੇਹੇ ਅਤੇ ਕਹਾਣੀਆਂ ਸਾਂਝੀਆਂ ਕਰਨ ਲਈ ਵਰਤੀਆਂ ਜਾਂਦੀਆਂ ਤਕਨੀਕਾਂ।2. ਸ਼ੇਅਰ ਕਰਨ ਦੇ ਕਾਰਨ ਗੁੰਝਲਦਾਰ ਹੁੰਦੇ ਹਨ। Image copyright Getty Images ਇਹ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਫੇਕ ਨਿਊੂਜ਼ ਕਿਉਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।ਕੁਝ ਕਾਰਨ ਇਸ ਪ੍ਰਕਾਰ ਹਨ -• ਨੈੱਟਵਰਕ ਦੇ ਅੰਦਰ ਹੀ ਸੂਚਨਾ ਸਾਂਝੀ ਹੋਣ ਲਈ ਤਸਦੀਕ ਕਰਨਾ।• ਇੱਕ ਨਾਗਰਿਕ ਡਿਊਟੀ ਦੇ ਰੂਪ ਵਿੱਚ ਜਾਣਕਾਰੀ ਸਾਂਝੀ ਕਰਨਾ ।• ਰਾਸ਼ਟਰ ਦਾ ਨਿਰਮਾਣ ਕਰਨ ਲਈ ਸਾਂਝਾ ਕਰਨਾ।• ਕਿਸੇ ਦੀ ਸਮਾਜਿਕ-ਰਾਜਨੀਤਕ ਪਛਾਣ ਦੇ ਪ੍ਰਗਟਾਵੇ ਨੂੰ ਇੱਕ ਸਮੀਕਰਨ ਦੇ ਰੂਪ ਵਿੱਚ ਸਾਂਝਾ ਕਰਨਾ।ਅਸੀਂ ਖੋਜ ਕੀਤੀ ਹੈ ਕਿ ਫੇਕ ਨਿਊੂਜ਼ ਸਾਂਝੀਆਂ ਕਰਨ ਵਿਚ ਸਮਾਜਿਕ-ਰਾਜਨੀਤਿਕ ਪਛਾਣ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਖਾਸ ਤੌਰ 'ਤੇ ਉਹਨਾਂ ਲਈ ਜੋ ਸਹੀ ਹਨ। ਹਾਲਾਂਕਿ ਅਸੀਂ ਕਈ ਵੱਖੋ ਵੱਖਰੀਆਂ ਪਛਾਣਾਂ ਸਹੀ ਪਾਸੇ ਉਭਰਦੀਆਂ ਦੇਖਦੇ ਹਾਂ, ਉਹ ਸਾਰੀਆਂ ਆਮ ਕਹਾਵਤਾਂ ਵਿੱਚ ਬੰਨ੍ਹੀਆਂ ਹੋਈਆਂ ਹੁੰਦੀਆਂ ਹਨ, ਪਰ ਭਾਰਤ ਵਿਚ 'ਵਿਰੋਧੀ' ਪਛਾਣ ਦੀ ਕੋਈ ਅਸਲ ਇਕਸਾਰ ਭਾਵਨਾ ਨਹੀਂ ਹੁੰਦੀ; ਇਸ ਦੀ ਬਜਾਏ ਛੋਟੀਆਂ ਪਛਾਣਾਂ ( ਜਿਵੇਂ ਤਮਿਲ, ਬੰਗਾਲੀ, ਦਲਿਤ) ਅਤੇ ਇੱਥੋਂ ਤਕ ਕਿ ਇਸ ਦੇ ਅੰਦਰ ਵੀ ਵਿਆਪਕ ਤੌਰ 'ਤੇ ਕਿਸੇ ਗੰਭੀਰ ਰੂਪ ਨਾਲ ਸੰਗਠਿਤ ਸਮਾਜਿਕ-ਰਾਜਨੀਤਿਕ ਪਛਾਣ ਨੂੰ ਕਈ ਵਾਰੀ ਕਿਸੇ ਮੁੱਦੇ ਦੇ ਪੱਧਰ 'ਤੇ ਘਟਾ ਦਿੱਤਾ ਜਾ ਸਕਦਾ ਹੈ। Image copyright Getty Images ਫੋਟੋ ਕੈਪਸ਼ਨ ਕਾਫੀ ਲੋਕ ਖਬਰ ਦੀ ਪਰਖ ਕੀਤੇ ਬਿਨਾਂ ਹੀ ਅੱਗੇ ਭੇਜਣਾ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹਨ 3. ਇਸ ਦਾ ਅਰਥ ਇਹ ਹੈ ਕਿ ਫੇਕ ਨਿਊੂਜ਼ ਦੇ ਸੰਦੇਸ਼ਾਂ ਦੀਆਂ ਚਾਰ ਕਿਸਮਾਂ ਖਾਸ ਤੌਰ 'ਤੇ ਨਾਗਰਿਕਾਂ ਦੀ ਵਿਆਪਕ ਤਪਸ਼ ਦੇ ਨਾਜ਼ੁਕ ਫਿਲਟਰਾਂ ਦੁਆਰਾ ਪਾਸ ਕਰਨ 'ਤੇ ਅਸਰਦਾਰ ਹੁੰਦੀਆਂ ਹਨ।ਜੋ ਇਸ ਤਰ੍ਹਾਂ ਹਨ: • ਹਿੰਦੂ ਸ਼ਕਤੀ ਅਤੇ ਉੱਤਮਤਾ • ਸੰਭਾਲ ਅਤੇ ਸੁਰਜੀਤ • ਪ੍ਰਗਤੀ ਅਤੇ ਕੌਮੀ ਮਾਣ • ਸ਼ਖਸੀਅਤ ਅਤੇ ਸ਼ਕਤੀ (ਪ੍ਰਧਾਨ ਮੰਤਰੀ ਮੋਦੀ ਦੀ) ਇਸ ਦਾ ਅਰਥ ਹੈ ਕਿ ਤੱਥਾਂ ਦੀ ਤਸਦੀਕ ਦੀ ਪਛਾਣ ਦੇ ਪ੍ਰਮਾਣ ਪੱਤਰ ਦੀ ਪ੍ਰਮਾਣਿਕਤਾ। ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਇਸ ਤਰ੍ਹਾਂ ਦੀਆਂ ਤਕਨੀਕਾਂ ਦੀ ਵਰਤੋਂ ਸਹੀ ਰਵੱਈਆ ਅਤੇ ਖੱਬੇ ਝੁਕਾਅ ਵਾਲੀਆਂ ਫੇਕ ਨਿਊੂਜ਼ ਦੇ ਸੁਨਿਹਿਆਂ ਦੁਆਰਾ ਕੀਤੀ ਗਈ ਹੈ, ਪਰ ਜ਼ਿਆਦਾਤਰ ਜਵਾਬਦੇਹਾਂ ਦੇ ਫੋਨਾਂ ਵਿਚ ਫੇਕ ਨਿਊੂਜ਼ ਦੇ ਝੁਕਾਅ ਦਾ ਸਹੀ ਹਿੱਸਾ ਬਹੁਤ ਜ਼ਿਆਦਾ ਪ੍ਰਮੁੱਖ ਸੀ। 4. ਅਸਲ ਤੱਥਾਂ ਦੀ ਜਾਂਚ ਦੇ ਕੁਝ ਤਰੀਕੇ ਹਨ, ਉਦਾਹਰਣ ਵਜੋਂ ਗੂਗਲ ਦੀ ਵਰਤੋਂ ਜਾਂ ਟੈਲੀਵਿਜ਼ਨ 'ਤੇ ਦੇਖ ਕੇ ਚੈੱਕ ਕਰਨਾ, ਪਰ ਇਹ ਸੀਮਿਤ ਹਨ। ਪਰ ਕੁਝ ਗਰੁੱਪ ਜੋ ਇਸ ਕਿਸਮ ਦੇ ਤਸਦੀਕ ਰਵੱਈਏ ਵਿੱਚ ਹਿੱਸਾ ਲੈਂਦੇ ਹਨ, ਜੇ ਇਹ ਉਹਨਾਂ ਦੀ ਪਛਾਣ ਨਾਲ ਪ੍ਰਤੀਨਿਧਤਾ ਕਰਦਾ ਹੈ ਤਾਂ ਉਹ ਅਸਪਸ਼ਟ ਝੂਠ ਜਾਣਕਾਰੀ ਸਾਂਝੀ ਕਰਨ ਦੇ ਇਛੁੱਕ ਹੁੰਦੇ ਹਨ।5. ਟਵਿੱਟਰ 'ਤੇ ਇਕ ਫੇਕ ਨਿਊੂਜ਼ ਵਾਤਾਵਰਣ ਉਭਰ ਰਿਹਾ ਹੈ, ਜਿੱਥੇ ਅਸੀਂ ਸਿਆਸੀ ਹੱਕਾਂ 'ਤੇ ਫੇਕ ਨਿਊੂਜ਼ ਦੇ ਸਰੋਤ ਅਤੇ ਐਂਪਲੀਫਾਇਰ ਵਧੇਰੇ ਸੰਘਣੇ ਤੌਰ 'ਤੇ ਆਪਸ ਵਿੱਚ ਜੁੜੇ ਅਤੇ ਗੁੰਝਲਦਾਰ ਦੇਖਦੇ ਹਾਂ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਫ਼ੇਕ ਨਿਊਜ਼ ਕਿਵੇਂ ਦਿੰਦੀ ਹੈ ਮੌਤ ਨੂੰ ਬੁਲਾਵਾਇਸ ਖੋਜ ਦੌਰਾਨ ਤਿਆਰ ਨੈੱਟਵਰਕ ਵਿਸ਼ਲੇਸ਼ਣ ਦੇ ਨਕਸ਼ੇ 'ਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਟਵਿੱਟਰ ਚਲਾਉਣ ਵਾਲੇ ਜੋ ਫੇਕ ਨਿਊੂਜ਼ ਪ੍ਰਕਾਸ਼ਿਤ ਕਰਦੇ ਹਨ ਉਹ ਭਾਜਪਾ-ਵਿਰੋਧੀ ਕਲੱਸਟਰ ਦੀ ਬਜਾਏ, ਭਾਜਪਾ-ਪੱਖੀ ਕਲੱਸਟਰ ਵਿੱਚ ਬੈਠਦੇ ਹਨ।ਫੇਸਬੁੱਕ ' ਤੇ ਅਸੀਂ ਇਕ ਧਰੁਵੀਕਰਨ ਕੌਮ ਦੇ ਸੰਕੇਤਾਂ ਨੂੰ ਵੀ ਦੇਖਦੇ ਹਾਂ, ਜਿਨ੍ਹਾਂ ਦੇ ਸੰਕੇਤ ਹਨ ਕਿ ਜੋ ਸਿਆਸਤ ਨਾਲ ਜੁੜੇ ਹੋਏ ਹਨ ਉਹ ਵੀ ਫੇਕ ਨਿਊੂਜ਼ ਦੇ ਸਰੋਤਾਂ ਵਿਚ ਜ਼ਿਆਦਾ ਦਿਲਚਸਪੀ ਲੈਂਦੇ ਹਨ। ਅਸੀਂ ਫੇਸਬੁੱਕ 'ਤੇ ਇਹ ਵੀ ਪਤਾ ਲਗਾਇਆ ਹੈ ਕਿ ਪ੍ਰਮਾਣਿਤ ਖਬਰਾਂ ਦੇ ਸਰੋਤ ਅਤੇ ਫੇਕ ਨਿਊੂਜ਼ ਪ੍ਰਕਾਸ਼ਿਤ ਕਰਨ ਲਈ ਜਾਣੇ ਜਾਂਦੇ ਸਰੋਤ ਲੋਕਾਂ ਵੱਲੋਂ ਵੱਧ ਦਿਲਚਸਪੀ ਲੈਂਦੇ ਹਨ। ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਜਿਸ ਕਾਰਨ ਫੇਕ ਨਿਊੂਜ਼ ਦੀ ਪ੍ਰਕਿਰਿਆ ਅਤੇ ਖਾਸ ਤੌਰ 'ਤੇ ਉਨ੍ਹਾਂ ਦੀਆਂ ਵਰਤਮਾਨ ਪ੍ਰਮੁੱਖ ਤਸਵੀਰਾਂ ਅਤੇ ਮੀਮਜ਼ ਨੂੰ ਵੇਖਿਆ ਅਤੇ ਖੋਜਿਆ ਗਿਆ, ਇਹ ਕਾਰਨ ਬਹੁਤ ਹੀ ਚੁਣੌਤੀਪੂਰਨ ਹੋਣ ਦੀ ਸੰਭਾਵਨਾ ਹੈ।ਇਹ ਵੀ ਪੜ੍ਹੋ:ਝੂਠੀਆਂ ਖ਼ਬਰਾਂ ਖਿਲਾਫ਼ ਇੰਝ ਜੰਗ ਲੜ ਰਹੇ ਨੇ ਪੱਤਰਕਾਰ 'ਭੀੜ ਨੇ ਬੁਰੀ ਤਰ੍ਹਾਂ ਕੁੱਟਿਆ, ਸ਼ਾਂਤਾ ਦੀ ਮੌਤ ਹੋ ਗਈ'ਫੇਕ ਨਿਊਜ਼ ਦੀ ਪੋਲ ਖੋਲ੍ਹਣ ਦੇ 8 ਸੌਖੇ ਤਰੀਕੇਅਸੀਂ ਸੁਝਾਅ ਦਿੰਦੇ ਹਾਂ ਕਿ ਸਾਰੇ ਅਦਾਕਾਰ -ਮੰਚ, ਮੀਡੀਆ ਸੰਗਠਨ, ਸਰਕਾਰ ਅਤੇ ਸਿਵਲ ਸੁਸਾਇਟੀਆਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਇਕੱਠੇ ਹੋਣ ਦੀ ਜ਼ਰੂਰਤ ਹੈ, ਕਿਉਂਕਿ ਅਸਲ ਵਿਚ ਇਹ ਜਿੰਨੀ ਕੁ ਇਕ ਤਕਨੀਕੀ ਸਮੱਸਿਆ ਹੈ ਓਨੀ ਹੀ ਇਕ ਸਮਾਜਿਕ ਸਮੱਸਿਆ ਵੀ ਹੈ। ਪਰ ਇਸ ਵਿੱਚ, ਆਮ ਨਾਗਰਿਕਾਂ ਨੂੰ ਵੀ ਜ਼ਿੰਮੇਵਾਰੀ ਲੈਣ ਦੀ ਜ਼ਰੂਰਤ ਹੈ ਕਿ ਉਹ ਬਿਨਾਂ ਕੁਝ ਵੀ ਤਸਦੀਕ ਕੀਤੇ ਕੋਈ ਵੀ ਸੂਚਨਾ ਜਾਂ ਸੁਨੇਹਾ ਸਾਂਝਾ ਨਾ ਕਰਨ ਅਤੇ ਲੋੜੀਂਦੀਆਂ ਵਿਸ਼ੇਸ਼ਤਾਵਾਂ ਨਾਲ ਸਮਝੌਤਾ ਕੀਤੇ ਬਿਨਾਂ ਉਨ੍ਹਾਂ ਦੀ ਮਦਦ ਕਰਨ ਲਈ ਕੇਂਦਰਿਤ ਹੱਲ ਨਿਸ਼ਚਿਤ ਕਰਨਾ ਚਾਹੀਦਾ ਹੈ।ਅਸੀਂ ਇਹ ਵੀ ਸਿਫ਼ਾਰਿਸ਼ ਕਰਦੇ ਹਾਂ ਕਿ ਪੱਤਰਕਾਰ ਇਸ ਬਾਰੇ ਹੋਰ ਜਾਂਚ ਕਰਨ ਕਿ ਫੇਕ ਨਿਊੂਜ਼ ਪੈਦਾ ਕਰਨ ਅਤੇ ਪ੍ਰਸਾਰਨ ਦਾ ਇੱਕ ਸੰਗਠਿਤ ਪ੍ਰਬੰਧ ਹੈ ਜਾਂ ਨਹੀਂ।ਇਹ ਵਰਲਡ ਸਰਵਿਸ ਓਡੀਐਂਸ ਰਿਸਰਚ ਟੀਮ ਅਤੇ ਇਸਦੇ ਏਜੰਸੀ ਭਾਈਵਾਲਾਂ ਵਿਚਕਾਰ ਇੱਕ ਸੱਚਾ ਸਹਿਯੋਗੀ ਪ੍ਰਾਜੈਕਟ ਰਿਹਾ ਹੈ। ਇਸ ਰਿਪੋਰਟ ਵਿਚਲੇ ਵਿਚਾਰਾਂ, ਸ਼ਬਦਾਂ ਅਤੇ ਵਾਕਾਂ ਨੂੰ ਕਈ ਥਾਵਾਂ ਤੋਂ ਇਕੱਠਾ ਕੀਤਾ ਗਿਆ ਹੈ, ਜਿਸ ਵਿਚ ਉੱਪਰ ਦੱਸੇ ਗਏ ਵੱਖੋ-ਵੱਖਰੇ ਵਿਅਕਤੀਆਂ ਵਿਚਲੇ ਵਿਚਾਰ-ਵਟਾਂਦਰੇ ਅਤੇ ਮੀਟਿੰਗਾਂ ਅਤੇ ਨਾਲ ਹੀ ਸਾਡੀਆਂ ਸਾਰੀਆਂ ਸਹਿਯੋਗੀ ਏਜੰਸੀਆਂ ਵਿਚਕਾਰ ਹੋਈਆਂ ਪੇਸ਼ਕਾਰੀਆਂ, ਈਮੇਲਾਂ ਅਤੇ ਗੱਲਬਾਤਾਂ ਬਾਰੇ ਵੀ ਦੱਸਿਆ ਗਿਆ ਹੈ। ਖਾਸ ਤੌਰ 'ਤੇ ਮੁੱਖ ਲੇਖਕ ਇਸ ਪ੍ਰਾਜੈਕਟ ਦਾ ਸਿਹਰਾ ਸਾਡੇ ਰਿਸਰਚ ਏਜੰਸੀ ਭਾਈਵਾਲਾਂ ਦੇ ਸਿਰ ਬੰਨ੍ਹਣਾ ਚਾਹੁੰਦਾ ਹੈ।ਪਹਿਲੀ ਭਾਈਵਾਲ ਏਜੰਸੀ 'ਦਿ ਥਰਡ ਆਈ' ਜੋ ਕਿ ਸਾਡੀ ਗੁਣਾਤਮਕ ਖੋਜ ਸਾਥੀ ਹੈ, ਜਿਸ ਦੇ ਬਹੁਤ ਸਾਰੇ ਵਾਕ ਅਤੇ ਵਿਲੱਖਣ ਵਿਸ਼ਲੇਸ਼ਣਾਂ ਦਾ ਵਰਣਨ ਰਿਪੋਰਟ ਦੇ ਮਹੱਤਵਪੂਰਣ ਹਿੱਸਿਆਂ 'ਚ ਲਗਭਗ ਬਿਨਾਂ ਬਦਲੇ ਵਰਤਿਆ ਗਿਆ ਹੈ ਅਤੇ ਦੂਜੀ ਭਾਈਵਾਲ ਏਜੰਸੀ 'ਸਿੰਥੇਸਿਸ' (ਸੰਸਲੇਸ਼ਣ) ਹੈ, ਇਹ ਸਾਡੀ ਡੈਟਾ ਸਾਇੰਸ ਸਹਿਯੋਗੀ ਹੈ ਜੋ ਕਿ ਇੱਕ ਬਹੁਤ ਹੀ ਗੁੰਝਲਦਾਰ ਪ੍ਰਕਿਰਿਆ ਦੇ ਕਾਰਜਾਂ ਨੂੰ ਸਮਝਣ ਲਈ ਬਹੁਤ ਵਧੀਆ ਤਕਨੀਕ ਨਾਲ ਆਈ ਅਤੇ ਸਪੱਸ਼ਟੀਕਰਨਾਂ ਨੂੰ ਸਮਝਣ ਵਿੱਚ ਆਸਾਨ ਹੈ। ਹਾਲਾਂਕਿ ਮੁੱਖ ਲੇਖਕ (ਸ਼ਾਂਤਨੂੰ ਚੱਕਰਵਰਤੀ , ਪੀਐਚ.ਡੀ , ਆਡੀਅੰਸ ਰਿਸਰਚ ਟੀਮ ਦੇ ਮੁਖੀ, ਬੀਬੀਸੀ ਵਰਲਡ ਸਰਵਿਸ) ਰਿਪੋਰਟ ਵਿੱਚ ਸਪਸ਼ਟਤਾ ਦੀ ਘਾਟ ਲਈ ਪੂਰੀ ਜਿੰਮੇਵਾਰੀ ਲੈਂਦੇ ਹਨ। (ਇਹ ਵਿਚਾਰਾਂ ਦਾ ਨਹੀਂ ਸਬੂਤ ਆਧਾਰਿਤ ਕੰਮ ਹੈ। ਫਿਰ ਵੀ ਕਿਸੇ ਤਰ੍ਹਾਂ ਦੇ ਵਿਚਾਰ ਜੋ ਰਿਪੋਰਟ ਵਿਚ ਹਨ, ਇਕੱਲੇ ਲੇਖਕ ਦੇ ਹਨ। ਬੀਬੀਸੀ, ਬੀਬੀਸੀ ਵਰਲਡ ਸਰਵਿਸ ਜਾਂ ਕਿਸੇ ਹੋਰ ਸਬੰਧਤ ਸੰਸਥਾ ਦੀ ਕਾਰਪੋਰੇਟ ਨੀਤੀ ਨੂੰ ਦਰਸਾਉਣ ਜਾਂ ਦਰਸਾਉਣ ਦੇ ਤੌਰ 'ਤੇ ਇਸ ਰਿਪੋਰਟ ਵਿੱਚ ਕੁਝ ਵੀ ਨਹੀਂ ਹੈ। ਬੀਬੀਸੀ ਅਤੇ ਇਸ ਦੇ ਸਹਿਯੋਗੀਆਂ ਦੁਆਰਾ ਕਰਵਾਏ ਗਏ ਇਸ ਸੁਤੰਤਰ ਖੋਜ ਕਾਰਜ ਦੇ ਗੂਗਲ ਅਤੇ ਟਵਿੱਟਰ ਸਹਿ-ਪ੍ਰਯੋਜਕ ਹਨ। ਗੂਗਲ ਅਤੇ ਟਵਿਟਰ ਦਾ ਸਕੋਪ, ਖੋਜ ਕਾਰਜਕ੍ਰਮ, ਪ੍ਰਕਿਰਿਆ ਜਾਂ ਅੰਤਿਮ ਰਿਪੋਰਟ 'ਤੇ ਕੋਈ ਯੋਗਦਾਨ ਜਾਂ ਪ੍ਰਭਾਵ ਨਹੀਂ ਸੀ।)ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਸਮਝਾਓ ਫੇਕ ਨਿਊਜ਼ ਬਾਰੇ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ' ਗੁਰਪ੍ਰੀਤ ਚਾਵਲਾ ਗੁਰਦਾਸਪੁਰ ਤੋਂ ਬੀਬੀਸੀ ਪੰਜਾਬੀ ਲਈ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46895077 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright GURPREET CHAWLA/BBC ਫੋਟੋ ਕੈਪਸ਼ਨ ਮੋਹਨ ਲਾਲ 2018 ਦੇ ਦੀਵਾਲੀ ਬੰਪਰ ਦੇ ਪਹਿਲੇ ਇਨਾਮ ਦੇ ਜੇਤੂ ਹਨ ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਦੀਨਾਨਗਰ ਦੇ ਨਜ਼ਦੀਕ ਪਿੰਡ ਚੁੜ ਚੱਕ ਦੇ ਮੋਹਨ ਲਾਲ ਦੀ ਬੀਤੇ ਸਾਲ ਨਵੰਬਰ ਵਿੱਚ ਡੇਢ ਕਰੋੜ ਦੀ ਲਾਟਰੀ ਨਿਕਲੀ ਪਰ ਕਾਗਜ਼ੀ ਕਾਰਵਾਈ ਕਾਰਨ ਇਨਾਮੀ ਰਾਸ਼ੀ ਅਜੇ ਨਹੀਂ ਮਿਲੀ ਹੈ।ਮੋਹਨ ਲਾਲ ਲੋਹੇ ਦੀਆਂ ਅਲਮਾਰੀਆਂ ਬਣਾਉਂਦਾ ਹੈ। ਪੰਜਾਬ ਸਰਕਾਰ ਦੇ ਦੀਵਾਲੀ ਬੰਪਰ 2018 ਦੇ ਪਹਿਲੇ ਇਨਾਮ ਦਾ ਜੇਤੂ ਮੋਹਨ ਲਾਲ ਸੀ। 14 ਨਵੰਬਰ 2018 ਨੂੰ ਇਸ ਬੰਪਰ ਦਾ ਡਰਾਅ ਨਿਕਲਿਆ ਤਾ ਮੋਹਨ ਲਾਲ ਆਖਦਾ ਹੈ ਕਿ ਉਸ 'ਤੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ।ਮੋਹਨ ਲਾਲ ਪਿਛਲੇ ਕਰੀਬ 12 ਸਾਲ ਤੋਂ ਲਗਾਤਾਰ ਪੰਜਾਬ ਸਰਕਾਰ ਦੀਆਂ ਬੰਪਰ ਲਾਟਰੀਆਂ ਖਰੀਦਦਾ ਸੀ ਅਤੇ ਹਰ ਸਾਲ ਇਹ ਆਸ ਹੁੰਦੀ ਸੀ ਕਿ ਕਿਤੇ ਕਿਸਮਤ ਬਦਲ ਜਾਵੇ।ਅਖੀਰ ਉਹ ਸੱਚ ਹੋਇਆ ਜਦੋਂ ਮੋਹਨ ਲਾਲ ਨੇ ਗੁਰਦਸਪੁਰ ਬੇਦੀ ਲਾਟਰੀ ਸਟਾਲ ਤੋਂ 2 ਵੱਖ-ਵੱਖ ਨੰਬਰਾਂ ਦੀਆਂ ਟਿਕਟਾਂ ਖਰੀਦੀਆਂ ਅਤੇ ਉਹਨਾਂ 'ਚੋਂ ਇੱਕ ਟਿਕਟ ਨੰਬਰ ਦਾ ਪਹਿਲਾਂ ਇਨਾਮ ਨਿਕਲਿਆ ਜੋ ਡੇਢ ਕਰੋੜ ਸੀ। ਪਰ ਮੋਹਨ ਲਾਲ ਅੱਜ ਵੀ ਆਪਣੇ ਨਿਕਲੇ ਇਨਾਮ ਦੀ ਰਾਸ਼ੀ ਉਡੀਕ 'ਚ ਹੈ। ਮੋਹਨ ਲਾਲ ਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ, ""ਮੈਂ ਮਿਹਨਤ ਮਜ਼ਦੂਰੀ ਕਰਦਾ ਹਾਂ ਅਤੇ ਲੋਹੇ ਦੀਆਂ ਅਲਮਾਰੀਆਂ ਬਣਾਉਣਾ ਹਾਂ। ਕਈ ਸਾਲ ਪਹਿਲਾਂ ਕੰਮ ਠੀਕ ਸੀ ਪਰ ਹੁਣ ਕੰਮ ਦੇ ਹਾਲਾਤ ਕੁਝ ਚੰਗੇ ਨਹੀਂ ਹਨ।'' ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਮੋਹਨ ਲਾਲ""ਕਦੇ ਦੁਕਾਨਾਂ 'ਤੇ ਕੰਮ ਮਿਲ ਜਾਂਦਾ ਹੈ ਅਤੇ ਕਦੇ-ਕਦੇ ਦਿਹਾੜੀ ਲਾਉਣੀ ਪੈਂਦੀ ਹੈ ਅਤੇ ਮਹੀਨਾ ਭਰ ਮਿਹਨਤ ਕਰ ਮਹਿਜ 10 ਤੋਂ 12 ਹਜ਼ਾਰ ਰੁਪਏ ਹੀ ਜੁੜਦੇ ਹਨ।'' ਕਿਉਂ ਨਹੀਂ ਮਿਲੀ ਰਕਮ?ਗੁਰਦਸਪੁਰ ਦੇ ਪੁਰਾਣੇ ਸਿਵਲ ਹਸਪਤਾਲ ਦੇ ਨਜਦੀਕ ਛੋਟੀ ਜਿਹੀ ਦੁਕਾਨ 'ਬੇਦੀ ਲਾਟਰੀ ਸਟਾਲ' 'ਤੇ ਦੀਵਾਲੀ ਬੰਪਰ 2018 ਦੇ ਪਹਿਲੇ ਇਨਾਮ ਦੇ ਜੇਤੂ ਮੋਹਨ ਲਾਲ ਦੀਆ ਤਸਵੀਰਾਂ ਸੱਜੀਆਂ ਹੋਈਆਂ ਹਨ।ਦਿਲਚਸਪ ਗੱਲ ਤਾਂ ਇਹ ਹੈ ਕਿ ਲਾਟਰੀ ਵੇਚਣ ਵਾਲੇ ਦਾ ਨਾਂ ਵੀ ਮੋਹਨ ਲਾਲ ਹੈ।ਇਹ ਵੀ ਪੜ੍ਹੋ:ਕੀ ਹੈ ਬ੍ਰੈਗਜ਼ਿਟ ਅਤੇ ਟੈਰੀਜ਼ਾ ਮੇਅ ਦੀ ਸੰਸਦ 'ਚ ਹਾਰ ਮਗਰੋਂ 5 ਸੰਭਾਵਨਾਵਾਂਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ?-ਬਲਾਗਕੀਨੀਆ 'ਚ ਹੋਟਲ 'ਤੇ ਹਮਲਾ ਕਰਨ ਵਾਲੇ ਅਲ-ਸ਼ਬਾਬ ਬਾਰੇ ਜਾਣੋਇਨਾਮੀ ਰਾਸ਼ੀ ਮਿਲਣ 'ਚ ਦੇਰੀ ਬਾਰੇ ਟਿਕਟ ਵੇਚਣ ਵਾਲੇ ਲਾਟਰੀ ਸਟਾਲ ਮਾਲਕ ਮੋਹਨ ਲਾਲ ਨੇ ਕਿਹਾ, ""ਲਾਟਰੀ ਦੀ ਟਿਕਟ ਜਮਾ ਹੋ ਚੁਕੀ ਹੈ ਅਤੇ ਸਰਕਾਰ ਵੱਲੋਂ ਰਕਮ ਦੇਣ ਦਾ ਸਮਾਂ 90 ਦਿਨ ਦਾ ਹੁੰਦਾ ਹੈ। ਲੇਕਿਨ ਇਸ ਮਾਮਲੇ 'ਚ ਵੱਧ ਸਮਾਂ ਲੱਗ ਰਿਹਾ ਹੈ।'' Image copyright GURPREET CHAWLA/BBC ਫੋਟੋ ਕੈਪਸ਼ਨ ਮੋਹਨ ਲਾਲ ਦੇ ਪਰਿਵਾਰ ਨੂੰ ਉਮੀਦ ਹੈ ਕਿ ਲਾਟਰੀ ਦੀ ਰਕਮ ਨਾਲ ਉਨ੍ਹਾਂ ਦਾ ਭਵਿੱਖ ਸੁਧਰ ਸਕੇਗਾ ""ਇਨਾਮ ਜੇਤੂ ਮੋਹਨ ਲਾਲ ਕੋਲ ਪੈਨ ਕਾਰਡ ਨਹੀਂ ਸੀ। ਪੈਨ ਕਾਰਡ ਦੇਰੀ ਨਾਲ ਬਣਿਆ ਅਤੇ ਦੇਰੀ ਨਾਲ ਹੀ ਵਿਭਾਗ ਕੋਲ ਜਮਾਂ ਹੋਇਆ ਹੈ ਇਸ ਲਈ ਇਹ ਇਨਾਮ ਦੀ ਰਾਸ਼ੀ ਮਿਲਣ 'ਚ ਦੇਰੀ ਹੋ ਰਹੀ ਹੈ।'''ਸਾਰੇ ਕਹਿੰਦੇ ਕਰੋੜਪਤਨੀ ਆ ਗਈ' ਮੋਹਨ ਲਾਲ ਦੀ ਪਤਨੀ ਸੁਨੀਤਾ ਦੇਵੀ ਆਖਦੀ ਹੈ ਕਿ ਜਿਵੇਂ ਹੀ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦਾ ਪਹਿਲਾ ਇਨਾਮ ਨਿਕਲਿਆ ਹੈ ਤਾਂ ਦਿਲ ਨੂੰ ਖੁਸ਼ੀ ਮਿਲੀ ,ਚਾਅ ਚੜ ਗਏ ਕਿ ਮਾਲਿਕ ਨੇ ਕਿਰਪਾ ਕਰ ਦਿੱਤੀ ਹੈ।ਸੁਨੀਤਾ ਕਹਿੰਦੀ ਹੈ ਕਿ ਉਹ ਜਿੱਥੇ ਵੀ ਜਾਵੇ, ਸਾਰੇ ਉਸ ਨੂੰ ਕਰੋੜਪਤਨੀ ਆਖਦੇ ਹਨ। ਇਸਦੇ ਨਾਲ ਹੀ ਸੁਨੀਤਾ ਉਮੀਦ ਕਰਦੀ ਹੈ ਕਿ ਜਲਦ ਉਹਨਾਂ ਨੂੰ ਇਨਾਮ ਰਾਸ਼ੀ ਮਿਲੇ ਤਾ ਜੋ ਘਰ ਦੇ ਹਾਲਾਤ ਸੁਧਰ ਸਕਣ। ਸੁਨੀਤਾ ਨੇ ਦੱਸਿਆ, ""ਪੈਸੇ ਆਉਣ ਤਾਂ ਸਭ ਤੋਂ ਪਹਿਲਾਂ ਨਵਾਂ ਘਰ ਬਣਾਵਾਂਗੇ।'' ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਸੁਨੀਤਾ ਅਤੇ ਮੋਹਨ ਲਾਲ ਦੀਆਂ ਦੋ ਧੀਆਂ ਹਨ, ਇੱਕ ਦੀ ਉਮਰ 11 ਸਾਲ ਹੈ ਅਤੇ ਦੂਜੀ ਬੇਟੀ ਦੀ ਉਮਰ 5 ਸਾਲ ਹੈ। ਉਹ ਦੋਵੇਂ ਧੀਆਂ ਦਾ ਭਵਿੱਖ ਮਿਲਣ ਵਾਲੇ ਪੈਸਿਆਂ ਨਾਲ ਸੁਰੱਖਿਅਤ ਕਰਨਾ ਚਾਹੁੰਦੇ ਹਨ।ਮੋਹਨ ਲਾਲ ਦੀ ਉਡੀਕ ਹੈ ਕਿ ਪੈਸੇ ਮਿਲਣ ਤਾਂ ਉਹ ਦਿਹਾੜੀ ਛੱਡ ਆਪਣਾ ਖੁਦ ਦਾ ਕੋਈ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਸਕਣ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਹਿਮਾਚਲ ਪ੍ਰਦੇਸ਼ ਦੇ 200 ਤੋਂ ਵੱਧ ਬੱਸ ਰੂਟ ਬਰਫ਼ਬਾਰੀ ਕਾਰਨ ਹੋਏ ਪ੍ਰਭਾਵਿਤ, 26 ਜਨਵਰੀ ਤੱਕ ਮੌਸਮ ਖ਼ਰਾਬ ਰਹਿਣ ਦਾ ਖ਼ਦਸ਼ਾ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੰਟਰਨੈੱਟ 'ਤੇ ਪਿਆਰ ਲੱਭਣ ਲਈ ਉੱਚਾ ਨਿਸ਼ਾਨਾ ਅਤੇ ਸਬਰ ਜ਼ਰੂਰੀ: ਸਰਵੇਖਣ ਐਂਗਸ ਡੇਵਿਸਨ ਬੀਬੀਸੀ ਪੱਤਰਕਾਰ 22 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45171266 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Press Eye ਫੋਟੋ ਕੈਪਸ਼ਨ ਇੰਟਰਨੈੱਟ ਡੇਟਿੰਗ ਹੁਣ ਪਿਆਰ ਲੱਭਣ ਦਾ ਇੱਕ ਮੁੱਖ ਰਸਤਾ ਬਣ ਗਿਆ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਨਲਾਈਨ ਡੇਟਿੰਗ 'ਚ ਸਫ਼ਲਤਾ ਲਈ ਨਿਸ਼ਾਨਾ ਉੱਚਾ ਰੱਖੋ, ਗੱਲਬਾਤ ਸੰਖੇਪ ਅਤੇ ਨਾਲ ਹੀ ਰੱਖੋ ਸਬਰ । ਅਮਰੀਕਾ ਵਿਚ ਆਨਲਾਈਨ ਡੇਟਿੰਗ ਕਰਨ ਵਾਲਿਆਂ ਦੇ ਇਕ ਸਰਵੇਖਣ ਮੁਤਾਬਕ ਆਪਣੀ ``ਪਹੁੰਚ ਤੋਂ ਬਾਹਰ ਜਾਣਾ'' ਜਾਂ ਆਪਣੇ ਨਾਲੋਂ ਜ਼ਿਆਦਾ ਆਕਰਸ਼ਕ ਲੋਕਾਂ ਨਾਲ ਪ੍ਰੇਮ ਸੰਬੰਧ ਬਣਾਉਣਾ ਸਫ਼ਲਤਾ ਦੀ ਕੁੰਜੀ ਹੋ ਸਕਦੀ ਹੈ ।ਇਹ ਵੀ ਪੜ੍ਹੋ:ਕੁੜੀਆਂ ਦੇ ਚਿਹਰੇ 'ਤੇ ਕਿਉਂ ਆ ਜਾਂਦੀ ਹੈ ਦਾੜ੍ਹੀ-ਮੁੱਛਜਵਾਨ ਚਿਹਰੇ ਦਾ ਦਾਅਵਾ ਕਰਨ ਵਾਲੀਆਂ ਕਰੀਮਾਂ ਦਾ ਸੱਚਰੈਫਰੈਂਡਮ 2020: ਗਾਂਧੀ ਦਾ ਹਵਾਲਾ ਦਿੰਦੀ SFJ ਤੇ ਇਸ ਨੂੰ ਮਹਿਜ਼ ਸਰਵੇ ਦੱਸਦੇ ਵੱਖਵਾਦੀਆਂ ਦੇ ਤਰਕ'ਸਾਇੰਸ ਐਡਵਾਂਸਜ਼' ਨਾਂ ਦੇ ਰਸਾਲੇ ਵਿਚ ਛਪਿਆ ਇਹ ਸਰਵੇਖਣ ਕਹਿੰਦਾ ਹੈ ਕਿ ਆਦਮੀਆਂ ਨੂੰ ਆਪਣੇ ਨਾਲੋਂ ਵੱਧ ਆਕਰਸ਼ਕ ਲੱਗਣ ਵਾਲੀਆਂ ਔਰਤਾਂ ਨਾਲ ਪਿਆਰ ਕਾਇਮ ਕਰਨ ਵਿਚ ਵੱਧ ਸਫਲਤਾ ਮਿਲਦੀ ਹੈ । Image copyright Getty Images ਇੰਟਰਨੈੱਟ ਡੇਟਿੰਗ ਹੁਣ ਪਿਆਰ ਲੱਭਣ ਦਾ ਇੱਕ ਮੁੱਖ ਰਸਤਾ ਬਣ ਗਿਆ ਹੈ। ਲੰਮੇ ਸਮੇਂ ਦੇ ਸਾਥੀ ਲੱਭਣ ਲਈ ਇੰਟਰਨੈਟ ਹੁਣ ਤੀਜਾ ਸਭ ਤੋਂ ਮਸ਼ਹੂਰ ਜ਼ਰੀਆ ਹੈ ਅਤੇ 18-34 ਸਾਲ ਉਮਰ ਦੇ ਲੋਕਾਂ 'ਚੋਂ ਅੱਧੇ ਹੁਣ ਕਿਸੇ ਨਾ ਕਿਸੇ ਡੇਟਿੰਗ ਐਪ ਦੀ ਵਰਤੋਂ ਕਰਦੇ ਹਨ । ਆਪਣੇ ਆਪ ਤੋਂ ਉੱਤੇ ਵੇਖੋ ਇਸ ਸਰਵੇਖਣ ਰਿਪੋਰਟ ਲਈ ਵਿਗਿਆਨੀਆਂ ਨੇ ਗੂਗਲ ਦੀ ਤਰ੍ਹਾਂ ਹਿਸਾਬ ਲਗਾ ਕੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਲੋਕ ਪਿਆਰ ਲੱਭਣ ਵੇਲੇ ਕੀ ਭਾਲਦੇ ਹਨ। ਇਸ ਲਈ ਉਨ੍ਹਾਂ ਨੇ ਨਿਊ ਯਾਰਕ, ਬੌਸਟਨ, ਸ਼ਿਕਾਗੋ ਅਤੇ ਸੀਆਟਲ ਦੇ ਕੁਝ ਪਰਲਿੰਗੀ ਲੋਕਾਂ ਦੀਆਂ ਮੈਸੇਜਿੰਗ ਕਰਨ ਦੀਆਂ ਆਦਤਾਂ ਅਤੇ ਸਮਾਜਿਕ ਪਰਿਪੇਖ ਨੂੰ ਪੜ੍ਹਿਆ। ਫੋਟੋ ਕੈਪਸ਼ਨ ਸਰਵੇਖਣ ਮੁਤਾਬਕ ਜਦੋਂ ਔਰਤਾਂ ਨੇ ਆਦਮੀਆਂ ਨਾਲ ਗੱਲ ਛੇੜੀ ਤਾਂ 50 ਫ਼ੀਸਦ ਨੇ ਜੁਆਬ ਦਿੱਤਾ, ਪਰ ਆਦਮੀਆਂ ਨੇ ਜਦੋਂ ਆਪਣੇ ਨਾਲੋਂ ਜ਼ਿਆਦਾ ਆਕਰਸ਼ਕ ਔਰਤਾਂ ਨਾਲ ਗੱਲ ਛੇੜਣ ਦੀ ਕੋਸ਼ਿਸ਼ ਕੀਤੀ ਤਾਂ ਸਫ਼ਲਤਾ ਦੀ ਦਰ 21 ਫ਼ੀਸਦ ਰਹੀ ਪਤਾ ਇਹ ਲੱਗਿਆ ਕਿ ਆਦਮੀ ਅਤੇ ਔਰਤਾਂ ਦੋਵੇਂ ਹੀ ਆਪਣੇ ਨਾਲੋਂ ਕਰੀਬ 25% ਵੱਧ ਆਕਰਸ਼ਕ ਸਾਥੀ ਲੱਭਣ ਦੀ ਕੋਸ਼ਿਸ਼ ਕਰਦੇ ਹਨ । ਤੁਸੀਂ ਕਿੰਨੇ `ਆਕਰਸ਼ਕ' ਹੋ ਇਹ ਇਸ ਤੋਂ ਵੀ ਪਤਾ ਲੱਗਦਾ ਹੈ ਕਿ ਤੁਹਾਨੂੰ ਕਿਸ ਦਾ ਮੈਸੇਜ ਆ ਰਿਹਾ ਹੈ, ਨਾ ਕਿ ਸਿਰਫ਼ ਜ਼ਿਆਦਾ ਮੈਸੇਜ ਆਉਣ ਤੋਂ। ਇਹ ਵੀ ਪੜ੍ਹੋ:ਹੁਣ ਘਰ ਬੈਠੇ ਕਰੋੜਾਂ ਕਮਾ ਰਹੇ ਹਨ ਨੌਜਵਾਨਇੰਟਰਨੈੱਟ 'ਤੇ ਤੁਹਾਡੀ ਵੀਡੀਓ ਤੇ ਫੋਟੋ ਨਾਲ ਕੀ ਕੀ ਹੋ ਸਕਦਾ ਹੈਤੁਹਾਡੇ ਫ਼ੋਨ ਦੀ ਰਫ਼ਤਾਰ ਹੋਵੇਗੀ 10 ਤੋਂ 20 ਗੁਣਾ ਵੱਧਸਰਵੇਖਣ ਮੁਤਾਬਕ, ਜੇਕਰ ਮੈਸੇਜ ਇਹੋ ਜਿਹੇ ਵਿਅਕਤੀ ਤੋਂ ਆ ਰਿਹਾ ਹੈ, ਜਿਸਨੂੰ ਆਪ ਵੀ ਬਹੁਤ ਮੈਸੇਜ ਆਉਂਦੇ ਹਨ ਤਾਂ ਤੁਸੀਂ ਕਾਫੀ ਆਕਰਸ਼ਕ ਹੋ । ਪ੍ਰੇਮੀ ਜਾਂ ਪ੍ਰੇਮਿਕਾ ਲੱਭਣ ਦੇ ਨੁਸਖ਼ੇ ਮੈਸੇਜ ਭੇਜਦੇ ਰਹੋ — ਮਿਹਨਤ ਦਾ ਫ਼ਲ਼ ਮਿਲਦਾ ਜ਼ਰੂਰ ਹੈ ਆਪਣੇ ਨਾਲੋਂ ਉੱਪਰ ਨਜ਼ਰ ਰੱਖੋ — ਇਹ ਜੇਤੂ ਰਣਨੀਤੀ ਹੋ ਸਕਦੀ ਹੈ ਗੱਲ ਨੂੰ ਸੰਖ਼ੇਪ 'ਚ ਲਿਖੋ — ਲੰਮਾ ਜਿਹਾ ਸੰਦੇਸ਼ ਸ਼ਾਇਦ ਪੜ੍ਹਿਆ ਹੀ ਨਾ ਜਾਵੇ ਸਬਰ ਕਰੋ — ਸ਼ਾਇਦ ਸਾਹਮਣੇ ਵਾਲਾ ਵੀ ਹੋਰਾਂ ਦੀ ਘੋਖ ਕਰ ਰਿਹਾ ਹੋਵੇ ਹੋਰ ਕੀ ਦੱਸਿਆ ਸਰਵੇਖਣ ਨੇ ਜਦੋਂ ਔਰਤਾਂ ਨੇ ਆਦਮੀਆਂ ਨਾਲ ਗੱਲ ਛੇੜੀ ਤਾਂ 50 ਫ਼ੀਸਦ ਨੇ ਜੁਆਬ ਦਿੱਤਾ, ਪਰ ਆਦਮੀਆਂ ਨੇ ਜਦ ਆਪਣੇ ਨਾਲੋਂ ਜ਼ਿਆਦਾ ਆਕਰਸ਼ਕ ਔਰਤਾਂ ਨਾਲ ਗੱਲ ਛੇੜਣ ਦੀ ਕੋਸ਼ਿਸ਼ ਕੀਤੀ ਤਾਂ ਸਫ਼ਲਤਾ ਦੀ ਦਰ 21 ਫ਼ੀਸਦ ਰਹੀ । ਫੋਟੋ ਕੈਪਸ਼ਨ ਸਰਵੇਖਣ 'ਚ ਸ਼ਾਮਲ ਜ਼ਿਆਦਾਤਰ ਲੋਕਾਂ ਨੂੰ ਬਹੁਤ ਘੱਟ ਜੁਆਬ ਜਾਂ ਰਿਸਪੋਂਸ ਮਿਲੇ ਸਰਵੇਖਣ ਰਿਪੋਰਟ ਦੀ ਮੁੱਖ ਲੇਖਿਕਾ, ਮਿਸ਼ੀਗਨ ਯੂਨੀਵਰਸਿਟੀ ਦੀ ਡਾ. ਐਲਿਜ਼ਾਬੇਥ ਬ੍ਰਚ ਨੇ ਕਿਹਾ ਕਿ ਆਮ ਤੌਰ 'ਤੇ ਲੋਕ ਇਹ ਕਹਿੰਦੇ ਹਨ ਕਿ ਇੰਟਰਨੈੱਟ ਡੇਟਿੰਗ 'ਚ ਜੁਆਬ ਹੀ ਨਹੀਂ ਮਿਲਦਾ । ਉਨ੍ਹਾਂ ਨੇ ਕਿਹਾ,''ਨਿਰਾਸ਼ਾ ਜ਼ਰੂਰ ਹੁੰਦੀ ਹੈ, ਪਰ ਵਿਸ਼ਲੇਸ਼ਣ ਮੁਤਾਬਕ ਦ੍ਰਿੜ੍ਹਤਾ ਨਾਲ ਡੇਟਿੰਗ ਵੈਬਸਾਈਟ ਦੀ ਵਰਤੋਂ ਕਰਨ ਵਾਲੇ 21% ਲੋਕਾਂ ਨੂੰ ਜੁਆਬ ਮਿਲਦਾ ਹੈ, ਉਹ ਵੀ ਆਪਣੀ 'ਲੀਗ' ਤੋਂ ਬਾਹਰ ਦੇ ਕਿਸੇ ਵਿਅਕਤੀ ਤੋਂ।''ਇਹ ਵੀ ਪੜ੍ਹੋ:ਟਰੰਪ ਦੇ ਇੱਕ ਟਵੀਟ ਨਾਲ ਇਸ ਮੁਲਕ 'ਚ ਵਧਿਆ ਆਰਥਿਕ ਸੰਕਟ'ਪਿਸਤੌਲ ਦੇਖ ਕੇ ਮੈਨੂੰ ਗੌਰੀ ਲੰਕੇਸ਼ ਦੀ ਯਾਦ ਆ ਗਈ'ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਲੈਂਡਸਲਾਈਡ ਕਾਰਨ ਇਹ ਰੂਟ ਬੰਦ ਸਰਵੇਖਣ 'ਚ ਸ਼ਾਮਲ ਜ਼ਿਆਦਾਤਰ ਲੋਕਾਂ ਨੂੰ ਬਹੁਤ ਘੱਟ ਜੁਆਬ ਜਾਂ ਰਿਸਪੋਂਸ ਮਿਲੇ, ਪਰ ਉਨ੍ਹਾਂ 'ਚ ਇੱਕ ਔਰਤ ਅਜਿਹੀ ਵੀ ਸੀ, ਜਿਸਨੂੰ ਮਹੀਨੇ ਦੇ ਇਸ ਸਰਵੇਖਣ ਦੌਰਾਨ 1500 ਤੋਂ ਵੀ ਵੱਧ ਮੈਸੇਜ ਆਏ । (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 'ਡੰਪ ਟਰੰਪ': ਲੱਖਾਂ ਲੋਕਾਂ ਦੇ ਮੁਜ਼ਾਹਰੇ ਦਾ ਸਾਰਅੰਸ਼ -ਤਸਵੀਰਾਂ 14 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44826330 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਟਰੰਪ ਦੇ ਵਿਰੋਧ ਵਿੱਚ ਸੜਕਾਂ ਉੱਪਰ ਨਿਕਲੇ ਪ੍ਰਦਰਸ਼ਨਕਾਰੀਆਂ ਦਾ ਹਜੂਮ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਪਹਿਲੀ ਅਧਿਕਾਰਕ ਬਰਤਾਨੀਆ ਫੇਰੀ ਦਾ ਦੂਜਾ ਦਿਨ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਲਈ ਹੈ ਅਤੇ ਵਿੰਡਸਰ ਕਾਸਲ ਵਿਖੇ ਮਹਾਰਾਣੀ ਨਾਲ ਮੁਲਾਕਾਤ ਕੀਤੀ। ਇਸੇ ਦੌਰਾਨ ਲੰਡਨ ਵਿੱਚ ਉਨ੍ਹਾਂ ਦੀਆਂ ਨੀਤੀਆਂ ਕਰਕੇ ਉਨ੍ਹਾਂ ਦਾ ਵਿਰੋਧ ਵੀ ਵੱਡੇ ਪੱਧਰ ਉੱਤੇ ਹੋ ਰਿਹਾ ਹੈ। ਪੇਸ਼ ਹਨ ਕੁਝ ਝਲਕੀਆਂ। Image copyright Getty Images ਫੋਟੋ ਕੈਪਸ਼ਨ ਰਾਸ਼ਟਰਪਤੀ ਟਰੰਪ ਨੂੰ ਇੱਕ ਪਿੰਜਰੇ ਵਿੱਚ ਬੰਦ ਇੱਕ ਗੋਰੀਲਾ ਦੇ ਰੂਪ ਵਿੱਚ ਦਰਸਾਉਂਦਾ ਇੱਕ ਪ੍ਰਦਰਸ਼ਨਕਾਰੀ। Image copyright Getty Images ਫੋਟੋ ਕੈਪਸ਼ਨ ਪ੍ਰਦਰਸ਼ਨਕਾਰੀਆਂ ਵੱਲੋਂ ਰਾਸ਼ਟਰਪਤੀ ਟਰੰਪ ਦਾ ਬਣਾਇਆ ਗਿਆ ਇੱਕ ਵੱਡਾ ਗੈਸੀ ਗੁਬਾਰਾ ਜਿਸ ਦਾ ਨਾਮ ਟਰੰਪ ਬੇਬੀ ਰੱਖਿਆ ਗਿਆ ਹੈ। Image copyright PA ਫੋਟੋ ਕੈਪਸ਼ਨ ਦੋ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਟਰੰਪ ਅਤੇ ਬਰਤਾਨਵੀਂ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੇ ਰੂਪਾਂ ਵਿੱਚ। Image copyright Getty Images ਫੋਟੋ ਕੈਪਸ਼ਨ ਮੁਜ਼ਾਹਰਿਆਂ ਦੌਰਾਨ ਲੋਕਾਂ ਨੇ ਕਿਹਾ ਕਿ ਅਸੀਂ ਪਿਆਰ ਚਾਹੁੰਦੇ ਹਾਂ ਨਫ਼ਰਤ ਨਹੀਂ Image copyright Reuters ਫੋਟੋ ਕੈਪਸ਼ਨ ਇਸ ਸਭ ਕਾਸੇ ਵਿੱਚ ਇੱਕ ਟਰੰਪ ਹਮਾਇਤੀ ਵੀ ਦੇਖਿਆ ਗਿਆ Image copyright AFP ਫੋਟੋ ਕੈਪਸ਼ਨ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਟਰੰਪ ਅਤੇ ਉਨ੍ਹਾਂ ਦੀ ਪਤਨੀ ਦਾ ਇੱਕ ਬਲੈਕ ਟਾਈ ਡਿਨਰ ਮੌਕੇ ਸਵਾਗਤ ਕਰਦੇ ਹੋਏ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਆਮ ਆਦਮੀ ਪਾਰਟੀ ਦਾ ਪ੍ਰਧਾਨ ਮੰਤਰੀ ਰਿਹਾਇਸ਼ ਵੱਲ ਮਾਰਚ ਸੰਸਦ ਮਾਰਗ ਉੱਤੇ ਰੋਕਿਆ ਗਿਆ 17 ਜੂਨ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44512769 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AAP/Twiiter ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕੇਂਦਰ ਸਰਕਾਰ ਵਿਚਾਲੇ ਤਣਾਅ ਹੋਰ ਵਧ ਗਿਆ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਵਿਚਕਾਰ ਟਕਰਾਅ ਹੁਣ ਦਫ਼ਤਰ ਤੋਂ ਬਾਹਰ ਨਿਕਲ ਕੇ ਅਤੇ ਸੜਕ 'ਤੇ ਆ ਗਿਆ ਹੈ।ਲੈਫਟੀਨੈਂਟ ਗਵਰਨਰ ਅਤੇ ਆਈਏਐਸ ਦੀ ਹੜਤਾਲ ਦੇ ਖਿਲਾਫ ਦਿੱਲੀ ਦੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਵੱਲ ਮਾਰਚ ਕੀਤਾ। ਪੰਜ ਵਜੇ ਦੇ ਕਰੀਬ ਮੰਡੀ ਹਾਊਸ ਤੋਂ ਸ਼ੁਰੂ ਹੋਏ ਇਸ ਮਾਰਚ ਸੈਂਕੜੇ ਆਪ ਵਰਕਰ ਤੇ ਕਈ ਹੋਰ ਪਾਰਟੀਆਂ ਦੇ ਕਾਰਕੁੰਨ ਸ਼ਾਮਲ ਹੋਏ। ਪੰਜਾਬ ਤੋਂ ਸੀਨੀਅਰ ਆਪ ਆਗੂ ਬਲਬੀਰ ਸਿੰਘ ਦੀ ਅਗਵਾਈ ਚ ਕਈ ਵਿਧਾਇਕ ਅਤੇ ਵਰਕਰ ਇਸ ਮਾਰਚ ਵਿਚ ਪਹੁੰਚੇ ਹੋਏ ਸਨ। ਇਹ ਵੀ ਪੜੋ: 'ਹੁਣ ਤੱਕ ਕਿਉਂ ਚੁੱਪ ਸੀ ਕੇਜਰੀਵਾਲ'ਕੀ ਹੈ ਆਪ ਆਗੂ ਕੇਜਰੀਵਾਲ ਦੀ ਅਗਲੀ ਰਣਨੀਤੀ ਕੀ ਹੈ ਕੇਜਰੀਵਾਲ ਦੀ ਮਾਫ਼ੀ ਮੰਗਣ ਪਿੱਛੇ ਮਜਬੂਰੀ?ਬਲਾਗ: ਕੀ ਮੁਆਫ਼ੀ ਮੰਗਣਾ ਪੰਜਾਬੀਆਂ ਦੀ ਰੀਤ ਨਹੀਂ? Image Copyright @AamAadmiParty @AamAadmiParty Image Copyright @AamAadmiParty @AamAadmiParty ਹਾਲਾਂਕਿ, ਐਤਵਾਰ ਨੂੰ ਦਿੱਲੀ ਦੇ ਆਈਐਸ ਐਸੋਸੀਏਸ਼ਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੁਆਰਾ ਹੜਤਾਲ ਦਾ ਖੰਡਨ ਕੀਤਾ ਹੈ। ਆਈਏਐਸ ਐਸੋਸੀਏਸ਼ਨ ਨੇ ਕਿਹਾ ਕਿ ਕੋਈ ਵੀ ਹੜਤਾਲ 'ਤੇ ਨਹੀਂ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਦਿੱਲੀ ਦੀ ਸਥਿਤੀ ਆਮ ਵਰਗੀ ਨਹੀਂ ਹੈ। Image copyright AAP/ ਇਸ ਦੌਰਾਨ ਦਿੱਲੀ ਪੁਲੀਸ ਨੇ ਪ੍ਰਦਰਸ਼ਨ ਦੇ ਮੱਦੇਨਜ਼ਰ ਪੰਜ ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨ ਦੀ ਜਾਣਕਾਰੀ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਕਾਰਕੁਨ ਮੰਡੀ ਹਾਊਸ ਕੋਲ ਇਕੱਠੇ ਹੋਏ ਹਨ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਰੋਸ ਪ੍ਰਦਰਸ਼ਨਾਂ ਲਈ ਆਗਿਆ ਨਹੀਂ ਲਈ ਹੈ। ਇਸ ਲਈ ਕਈ ਰਾਹ ਬੰਦ ਹੋ ਰਹਿਣਗੇ। ਰੋਸ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਲੋਕ ਕਲਿਆਣ ਮਾਰਗ, ਕੇਂਦਰੀ ਸਕੱਤਰੇਤ, ਪਟੇਲ ਚੌਕ, ਉਦਯੋਗ ਭਵਨ ਅਤੇ ਜਨਪਥ ਮੈਟਰੋ ਸਟੇਸ਼ਨ ਬੰਦ ਹੋ ਚੁੱਕੇ ਹਨ।ਕਰੀਬ ਇਕ ਹਫਤੇ ਤੋਂ ਅਰਵਿੰਦ ਕੇਜਰੀਵਾਲ ਆਪਣੇ ਮੰਤਰੀਆਂ ਨਾਲ ਲੈਫਟੀਨੈਂਟ ਗਵਰਨਰ ਦੇ ਧਰਨੇ ਉੱਤੇ ਘਰ ਬੈਠੇ ਹਨ। Image Copyright @AamAadmiParty @AamAadmiParty Image Copyright @AamAadmiParty @AamAadmiParty ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਕੀਤੇ ਜਾਣ ਵਾਲੇ ਮਾਰਚ ਕਾਰਨ ਮੈਟਰੋ ਦੇ 5 ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਉੱਥੇ ਕੁਝ ਵਿਰੋਧੀ ਪਾਰਟੀਆਂ ਵੀ ਕੇਜਰੀਵਾਲ ਦੇ ਹੱਕ ਵਿਚ ਨਿੱਤਰ ਆਈਆਂ ਹਨ।ਇਹ ਵੀ ਪੜ੍ਹੋ'ਮੈਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਹਨ''ਲੋਕਾਂ ਨੇ ਕਿਹਾ ਇਹੋ ਜਿਹਾ ਹੈ, ਤਾਂ ਹੀ ਪਿਤਾ ਨਹੀਂ ਬਣ ਸਕਿਆ''ਮੇਰਾ ਪਤੀ ਮੈਨੂੰ ਗੈਰ-ਕੁਦਰਤੀ ਸੈਕਸ ਲਈ ਮਜਬੂਰ ਕਰਦਾ ਸੀ'ਦਿੱਲੀ ਵਿਚ ਚੱਲ ਰਹੀ ਨੀਤੀ ਆਯੋਗ ਦੀ ਬੈਠਕ ਦੌਰਾਨ 4 ਮੁੱਖ ਮੰਤਰੀਆਂ ਨੇ ਖੁੱਲ਼ ਕੇ ਕੇਜਰੀਵਾਲ ਦੇ ਹੱਕ ਵਿਚ ਆਵਾਜ਼ ਚੁੱਕੀ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਮਾਮਲੇ ਵਿਚ ਸਿੱਧਾ ਦਖਲ ਦੇ ਕੇ ਸੁਲਝਾਉਣ ਦੀ ਮੰਗ ਰੱਖੀ। Image Copyright @AamAadmiParty @AamAadmiParty Image Copyright @AamAadmiParty @AamAadmiParty ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਕਰਨਾਟਕ ਦੇ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ, ਕੇਰਲਾ ਦੇ ਮੁੱਖ ਮੰਤਰੀ ਪਿਨਰਈ ਵਿਜੇਅਨ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਕੇਂਦਰ ਨੂੰ ਸਿਆਸਤ ਤੋਂ ਉੱਪਰ ਉਠ ਕੇ ਸੰਵਿਧਾਨਕ ਸੰਕਟ ਨੂੰ ਹੱਲ ਕਰਨ ਦੀ ਲੋੜ ਹੈ। ਮੁੱਖ ਮੰਤਰੀ ਬੈਨਰਜੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਦੇ ਨੀਤੀ ਕਮਿਸ਼ਨ ਦੀ ਬੈਠਕ ਦੌਰਾਨ ਦਿੱਲੀ ਦਾ ਮੁੱਦਾ ਉਠਾਇਆ ਸੀ। ਉਸ ਨੇ ਕਿਹਾ ਕਿ ਇਸ ਲੜਾਈ ਕਾਰਨ ਦਿੱਲੀ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Image Copyright @DelhiPolice @DelhiPolice Image Copyright @DelhiPolice @DelhiPolice ਉਨ੍ਹਾਂ ਕਿਹਾ ਮੰਗ ਕੀਤੀ ਉੱਪ ਰਾਜਪਾਲ ਤੇ ਪ੍ਰਧਾਨ ਮੰਤਰੀ ਹੜਤਾਲੀ ਅਫ਼ਸਰਾਂ ਨੂੰ ਤੁਰੰਤ ਕੰਮ ਉੱਤੇ ਵਾਪਸ ਜਾਣ ਲਈ ਕਹਿਣ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੋ ਚਿੱਠੀਆਂ ਵੀ ਲਿਖੀਆਂ ਹਨ , ਜਿਨ੍ਹਾਂ ਵਿਚ ਉਹ ਕੰਮ ਵੀ ਗਿਣਾਏ ਹਨ ਜੋ ਹੜਤਾਲ ਕਾਰਨ ਪ੍ਰਭਾਵਿਤ ਹੋ ਰਹੇ ਹਨ। ਇਸ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਮੰਗ ਕੀਤੀ ਹੈ ਕਿ ਦਿੱਲੀ ਨੂੰ ਪੂਰਾ ਰਾਜ ਦਾ ਦਰਜਾ ਦਿੱਤਾ ਜਾਵੇ। ਉਹ ਇਹ ਵੀ ਸ਼ਿਕਾਇਤ ਕਰਦੇ ਹਨ ਕਿ ਦਿੱਲੀ ਸਰਕਾਰ ਦੀ ਅਹਿਮ ਯੋਜਨਾ 'ਡੋਰ ਸਟੈਪ ਡਲਿਵਰੀ' ਵੀ ਅਧਿਕਾਰੀ ਨੇ ਬੰਦ ਕੀਤੀ ਹੋਈ ਹੈ। '...ਖਹਿਰਾ ਖਿਲਾਫ਼ ਹੋਵੇਗੀ ਕਾਰਵਾਈ'ਫੁੱਟਬਾਲ ਵਿਸ਼ਵ ਕੱਪ 2018: ਮੈਦਾਨ 'ਚ ਇੰਸੁਲਿਨ ਕਿਟ ਲੈ ਕੇ ਉਤਰਨ ਵਾਲਾ ਖਿਡਾਰੀਅਮਰੀਕਾ 'ਚ ਫੜੇ ਗਏ 'ਟੌਲੀਵੁੱਡ' ਸੈਕਸ ਰੈਕੇਟ ਦੀ ਪੂਰੀ ਕਹਾਣੀ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਲੂ ਸ਼ਹਿਰ ਵਿੱਚ ਬੁਨਿਆਦੀ ਢਾਂਚਾ ਢਹਿ-ਢੇਰੀ ਹੋ ਗਿਆ ਹੈ ਅਤੇ ਖੁਰਾਕ, ਈਂਧਣ ਅਤੇ ਪਾਣੀ ਲਈ ਲੁੱਟ-ਮਾਰ ਹੋ ਰਹੀ ਹੈ।ਇੰਡੋਨੇਸ਼ੀਆ ਦੇ ਪਾਲੂ ਵਿੱਚ ਭੂਚਾਲ ਅਤੇ ਸੁਨਾਮੀ ਮਗਰੋਂ ਹਾਲੇ ਵੀ ਬਹੁਤ ਸਰੀਆਂ ਜ਼ਿੰਦਗੀਆਂ ਮਲਬੇ ਹੇਠ ਫਸੀਆਂ ਹੋ ਸਕਦੀਆਂ ਹਨ।ਸ਼ੁੱਕਰਵਾਰ ਨੂੰ 7.5 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਆਈ ਸੁਨਾਮੀ ਕਰਕੇ 1350 ਤੋਂ ਵੱਧ ਜਾਨਾਂ ਗਈਆਂ ਹਨ।ਇਹ ਵੀ ਪੜ੍ਹੋ:ਚਿੱਟੇ ਦਾ ਹੱਲ ਅਫ਼ੀਮ ਦੀ ਖੇਤੀ: ਗਾਂਧੀ ਤੇ ਨਵਜੋਤ ਸਿੱਧੂ ਨਾਲ ਹੋਰ ਕੌਣ ਸਹਿਮਤ ਕੀ ਮਿੱਠਾ ਬਦ ਵੀ ਹੈ ਜਾਂ ਸਿਰਫ ਬਦਨਾਮ ਹੈਗਾਂਧੀ ਦੇ ਮੱਥੇ 'ਤੇ ਭਗਤ ਸਿੰਘ ਦੀ ਫਾਂਸੀ ਦਾ ਕਲੰਕ ਕਿਉਂ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨੇਪਾਲ ਵਿੱਚ ਮੱਧੂਮੱਖੀਆਂ ਦੇ ਛੱਤੇ ਤੋਂ ਸ਼ਹਿਦ ਕੱਢਣ ਵਾਲਿਆਂ ਦੇ ਕਹਿਣਾ ਹੈ ਕਿ ਅਸੀ ਪੀੜੀਆਂ ਤੋਂ ਇਹ ਕੰਮ ਕਰਦੇ ਆ ਰਹੇ ਹਾਂ ਤੇ ਇਹ ਸਾਡਾ ਕੁਦਰਤੀ ਸਰੋਤ ਹੈ ਪਰ ਮਧੂਮੱਖੀਆਂ ਦੇ ਛੱਤਿਆਂ ਤੱਕ ਪਹੁੰਚਣਾ ਸੱਚਮੁੱਚ ਬੇਹੱਦ ਔਖਾ ਹੈ। ਹਰ ਵਾਰ ਕਰੀਬ 200-300 ਮਧੂਮੱਖੀਆਂ ਡੰਗਦੀਆਂ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਨੁਸ਼ਕਾ ਸ਼ਰਮਾ ਕਿਹੜੇ ਮਾਮਲੇ 'ਚ ਵਿਰਾਟ ਕੋਹਲੀ ਦੀ ਸਲਾਹ ਨਹੀਂ ਲੈਂਦੇ ਸੁਪ੍ਰਿਆ ਸੋਗਲੇ ਬੀਬੀਸੀ ਹਿੰਦੀ ਦੇ ਲਈ 14 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46557261 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਨੁਸ਼ਕਾ ਦਾ ਮੰਨਣਾ ਹੈ ਕਿ ਉਹ ਆਪਣੇ ਗ਼ਲਤ ਫ਼ੈਸਲਿਆਂ ਲਈ ਖ਼ੁਦ ਜ਼ਿੰਮੇਦਾਰੀ ਲੈਂਦੇ ਹਨ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਇੱਕ ਦਹਾਕਾ ਪੂਰਾ ਕਰ ਚੁੱਕੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਪਿਛਲੇ ਸਾਲ ਹੀ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਕਰਵਾਇਆ ਸੀ।ਜਿੱਥੇ ਅਨੁਸ਼ਕਾ ਸ਼ਰਮਾ ਫ਼ਿਲਮਾਂ ਵਿੱਚ ਪਹਿਲਾਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਉੱਥੇ ਹੀ ਵਿਰਾਟ ਕੋਹਲੀ ਸ਼ਾਨਦਾਰ ਕ੍ਰਿਕਟਰ ਮੰਨੇ ਜਾਂਦੇ ਹਨ।ਕੀ ਅਨੁਸ਼ਕਾ ਸ਼ਰਮਾ ਆਪਣੇ ਕੰਮ ਦੀ ਸਲਾਹ ਆਪਣੇ ਪਤੀ ਵਿਰਾਟ ਕੋਹਲੀ ਨਾਲ ਕਰਦੇ ਹਨ? Image copyright /Anushka Sharma ਬੀਬੀਸੀ ਨਾਲ ਗੱਲਬਾਤ ਵਿੱਚ ਅਨੁਸ਼ਕਾ ਨੇ ਕਿਹਾ, ""ਜੇ ਮੈਂ ਵਿਰਾਟ ਤੋਂ ਫ਼ਿਲਮਾ ਬਾਰੇ ਸਲਾਹ ਲਵਾਂਗੀ ਤਾਂ ਹੋ ਸਕਦੀ ਹੈ ਕਿ ਮੈਂ ਗ਼ਲਤ ਫ਼ੈਸਲਾ ਲੈ ਲਵਾਂ। ਮੈਂ ਵਿਰਾਟ ਨੂੰ ਉਨ੍ਹਾਂ ਦੇ ਕੰਮ ਲਈ ਨਹੀਂ ਟੋਕਦੀ ਅਤੇ ਨਾ ਉਹ ਮੇਰੇ ਕੰਮ ਲਈ ਮੈਨੂੰ ਕੁਝ ਕਹਿੰਦੇ ਹਨ। ਦੋਵਾਂ ਵਿਚਾਲੇ ਚੰਗੀ ਅੰਡਰਸਟੈਡਿੰਗ ਬਣੀ ਹੋਈ ਹੈ ਅਤੇ ਅਸੀਂ ਆਪਣੇ ਕੰਮ ਵਿੱਚ ਬੈਸਟ ਦਿੰਦੇ ਹਾਂ।""ਨਾ ਕਹਿਣਾ ਸੌਖਾ ਨਹੀਂ ਹਾਲਾਂਕਿ ਆਪਣੇ ਫਿਲਮੀ ਕਰੀਅਰ ਲਈ ਉਹ ਆਪਣੇ ਭਰਾ ਕਰਣੇਸ਼ ਸ਼ਰਮਾ ਨਾਲ ਜ਼ਰੂਰ ਸਲਾਹ ਮਸ਼ਵਰਾ ਕਰ ਲੈਂਦੀ ਹੈ। ਪਰ ਫ਼ਿਲਮੀ ਦੁਨੀਆਂ 'ਚ ਵਧੇਰੇ ਲੋਕਾਂ ਤੋਂ ਸਲਾਹ ਨਹੀਂ ਲੈਂਦੀ ਅਤੇ ਆਪਣੀ ਸਮਝ ਨਾਲ ਹੀ ਕੰਮ ਕਰਦੀ ਹੈ।ਇਹ ਵੀ ਪੜ੍ਹੋ:ਕਮਲ ਨਾਥ ਉੱਤੇ 1984 ਸਿੱਖ ਕਤਲੇਆਮ ਬਾਰੇ ਇਲਜ਼ਾਮਾਂ 'ਤੇ ਮੁੜ ਵਿਵਾਦ ਮਰਨ ਤੋਂ ਬਾਅਦ 4 ਲੋਕਾਂ ਨੂੰ ਜ਼ਿੰਦਗੀ ਦੇਣ ਵਾਲੀ ਔਰਤ ਭਗਤੀ ਕਰ ਰਹੇ ਸਾਧੂ 'ਤੇ ਚੀਤੇ ਵੱਲੋਂ ਹਮਲਾ, ਹੋਈ ਮੌਤ ਅਨੁਸ਼ਕਾ ਦਾ ਮੰਨਣਾ ਹੈ ਕਿ ਉਹ ਆਪਣੇ ਗ਼ਲਤ ਫ਼ੈਸਲਿਆਂ ਲਈ ਖ਼ੁਦ ਜ਼ਿੰਮੇਵਾਰੀ ਲੈਂਦੇ ਹੈ।ਅਕਸਰ ਫ਼ਿਲਮੀ ਕਲਾਕਾਰਾਂ ਲਈ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਨਾ ਕਹਿਣਾ ਮੁਸ਼ਕਿਲ ਹੁੰਦਾ ਹੈ। ਉੱਥੇ ਹੀ ਅਨੁਸ਼ਕਾ ਲਈ ਕਿਸੇ ਕਿਰਦਾਰ ਲਈ ਨਾ ਕਹਿਣਾ ਸੌਖਾ ਹੈ। Image copyright /Anushka Sharma ਫੋਟੋ ਕੈਪਸ਼ਨ ਫ਼ਿਲਮ ਜ਼ੀਰੋ ਵਿੱਚ ਅਨੁਸ਼ਕਾ ਸ਼ਰਮਾ ਇੱਕ ਵਾਰ ਮੁੜ ਸ਼ਾਹਰੁਖ਼ ਖਾਨ ਨਾਲ ਨਜ਼ਰ ਆਉਣਗੇ ਉਹ ਕਹਿੰਦੇ ਹਨ, ""ਨਾ ਕਹਿਣਾ ਸੌਖਾ ਹੈ। ਇਹ ਬਹੁਤ ਪ੍ਰੋਫੈਸ਼ਨਲ ਸੈਟਅਪ ਹੈ। ਸਾਹਮਣੇ ਵਾਲੇ ਨੂੰ ਵੀ ਪਤਾ ਹੁੰਦਾ ਹੈ ਕਿ ਤੁਸੀਂ ਨਾ ਕਿਉਂ ਕਹਿ ਰਹੇ ਹੋ। ਇਹ ਮੇਰੀ ਜ਼ਿੰਦਗੀ ਹੈ, ਮੇਰਾ ਕਰੀਅਰ ਹੈ ਅਤੇ ਮੈਂ ਆਪਣਾ ਕਰੀਅਰ ਬਣਾ ਰਹੀ ਹਾਂ ਅਤੇ ਅੰਤ ਵਿੱਚ ਮੈਨੂੰ ਆਪਣੇ ਹਰ ਫ਼ੈਸਲੇ ਲਈ ਜ਼ਿੰਮੇਵਾਰੀ ਲੈਣੀ ਪਵੇਗੀ ਅਤੇ ਕਿਸੇ ਗ਼ਲਤ ਫ਼ੈਸਲੇ ਤੋਂ ਬਾਅਦ ਕੋਈ ਮੇਰੀ ਮਦਦ ਨਹੀਂ ਕਰੇਗਾ। ਮੈਂ ਬਾਅਦ ਵਿੱਚ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੀ।""ਸਾਲ 2018 ਵਿੱਚ ਅਨੁਸ਼ਕਾ ਸ਼ਰਮਾ ਕਾਫ਼ੀ ਰੁੱਝੇ ਰਹੇ। ਉਨ੍ਹਾਂ ਦੀਆਂ ਤਿੰਨ ਫ਼ਿਲਮਾਂ ਆਈਆਂ 'ਪਰੀ' ਜਿਸ ਵਿੱਚ ਡਾਇਨ ਬਣੇ ਸਨ, ਫ਼ਿਲਮ 'ਸੰਜੂ' ਵਿੱਚ ਉਨ੍ਹਾਂ ਨੇ ਲੇਖਿਕਾ ਦੀ ਭੂਮਿਕਾ ਨਿਭਾਈ, 'ਸੁਈ ਧਾਗਾ' ਵਿੱਚ ਸਾਦੀ ਜ਼ਿੰਦਗੀ ਜਿਉਣ ਵਾਲੀ ਪਿੰਡ ਦੀ ਔਰਤ ਬਣੀ ਸੀ।ਘੱਟ ਸੰਵੇਦਨਸ਼ੀਲਤਾਤਿੰਨਾਂ ਫ਼ਿਲਮਾਂ ਵਿੱਚ ਉਨ੍ਹਾਂ ਨੇ ਵੱਖਰੀ ਤਰ੍ਹਾਂ ਦੀ ਭੂਮਿਕਾ ਨਿਭਾਈ, ਜਿਸ ਲਈ ਉਨ੍ਹਾਂ ਨੂੰ ਕਾਫ਼ੀ ਪਿਆਰ ਵੀ ਮਿਲਿਆ। ਹੁਣ ਉਨ੍ਹਾਂ ਦੀ ਅਗਲੀ ਫ਼ਿਲਮ 'ਜ਼ੀਰੋ' 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਉਹ ਸੈਰੀਬ੍ਰਲ ਪਾਲਸੀ ਨਾਮ ਬਿਮਾਰੀ ਨਾਲ ਪੀੜਤ ਵਿਗਿਆਨੀ ਦਾ ਕਿਰਦਾਰ ਨਿਭਾ ਰਹੇ ਹਨ, ਜੋ ਸਰੀਰਕ ਰੂਪ ਤੋਂ ਕਮਜ਼ੋਰ ਹੈ ਅਤੇ ਵ੍ਹੀਲ ਚੇਅਰ 'ਤੇ ਹੈ।ਬਤੌਰ ਇੱਕ ਅਦਾਕਾਰਾ ਅਨੁਸ਼ਕਾ ਹਮੇਸ਼ਾ ਤੋਂ ਅਜਿਹੇ ਚੁਣੌਤੀ ਵਾਲੇ ਕਿਰਦਾਰ ਕਰਨਾ ਪਸੰਦ ਕਰਦੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਨੂੰ ਅਜਿਹੇ ਮੌਕੇ ਵੀ ਮਿਲੇ।'ਜ਼ੀਰੋ' ਵਿੱਚ ਅਪਾਹਜ ਦਾ ਕਿਰਦਾਰ ਨਿਭਾ ਰਹੀ ਅਨੁਸ਼ਕਾ ਦਾ ਕਹਿਣਾ ਹੈ ਕਿ ਭਾਰਤ ਅਪਾਹਜਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ।ਇਹ ਵੀ ਪੜ੍ਹੋ:ਵਿਰਾਟ ਤੇ ਅਨੁਸ਼ਕਾ ਦੇ ਪ੍ਰਵਾਨ ਚੜ੍ਹੇ ਇਸ਼ਕ ਦਾ ਟਵਿੱਟਰਨਾਮਾ ਤਸਵੀਰਾਂ: 'ਵਿਰੁਸ਼ਕਾ' ਦੇ ਵਿਆਹ ਦੀ ਦਾਅਵਤਬਾਲੀਵੁੱਡ ਤੇ ਕ੍ਰਿਕੇਟ ਦੇ ਸਿਤਾਰੇ ਹੋਏ ਇੱਕ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਲਈ ਵਿਸ਼ੇਸ਼ ਸਹੂਲਤਾਂ ਜਿਵੇਂ ਪਾਰਕਿੰਗ ਲੌਟ ਜਾਂ ਰੈਂਪਸ ਨਹੀਂ ਹੈ। ਜੇਕਰ ਉਹ ਵਿਅਕਤੀ ਆਤਮ-ਨਿਰਭਰ ਰਹਿਣਾ ਚਾਹੁੰਦਾ ਹੈ ਤਾਂ ਉਹ ਨਹੀਂ ਰਹਿ ਸਕਦਾ। ਪਰ ਅਨੁਸ਼ਕਾ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਫ਼ਿਲਮਾਂ ਜ਼ਰੀਏ ਦਰਸ਼ਕਾਂ ਨੂੰ ਅਜਿਹੇ ਮੁੱਦਿਆਂ 'ਤੇ ਸੰਵੇਦਨਸ਼ੀਲ ਬਣਾਉਣ ਦਾ ਮੌਕਾ ਮਿਲਿਆ ਹੈ। Image copyright AFP ਫੋਟੋ ਕੈਪਸ਼ਨ ਫ਼ਿਲਮੀ ਦੁਨੀਆਂ 'ਚ ਵਧੇਰੇ ਲੋਕਾਂ ਤੋਂ ਸਲਾਹ ਨਹੀਂ ਲੈਂਦੀ ਅਤੇ ਆਪਣੀ ਸਮਝ ਨਾਲ ਹੀ ਕੰਮ ਕਰਦੀ ਹੈ ਸਮੇਂ ਦੇ ਨਾਲ-ਨਾਲ ਅਨੁਸ਼ਕਾ ਨੂੰ ਚੰਗੀ ਸਫਲਤਾ ਮਿਲੀ ਹੈ, ਫਿਰ ਵੀ ਉਹ ਜ਼ੀਰੋ ਮਹਿਸੂਸ ਕਰਨਾ ਚਾਹੁੰਦੇ ਹਨ।ਉਨ੍ਹਾਂ ਦਾ ਕਹਿਣਾ ਹੈ, ""ਅਸੀਂ ਅਜਿਹੀ ਥਾਂ 'ਤੇ ਹਾਂ ਜਿੱਥੇ ਲੋਕ ਮਹਿਸੂਸ ਕਰਵਾਉਂਦੇ ਹਨ ਕਿ ਤੁਸੀਂ ਤੋਪ ਹੋ। ਜਦਕਿ ਜ਼ਰੂਰ ਹੈ ਕਿ ਤੁਸੀਂ ਜਜ਼ਬਾਤਾਂ ਵਿੱਚ ਨਾ ਆਓ। ਮੈਨੂੰ ਲਗਦਾ ਹੈ ਕਿ ਮੈਂ ਆਪਣੇ ਆਪ ਨੂੰ ਅਜਿਹੇ ਹਾਲਾਤ ਤੋਂ ਬਚਾ ਕੇ ਰੱਖਿਆ ਹੈ। ਇੱਕ ਰਚਨਾਤਮਕ ਵਿਅਕਤੀ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਖ਼ੁਦ ਨੂੰ ਕਿਸੇ ਦਾਇਰੇ 'ਚ ਨਾ ਬੰਨੇ। ਜਿੰਨਾ ਤੁਸੀਂ ਆਪਣੇ ਆਪ ਨੂੰ ਵੱਡਾ ਸਮਝਣ ਲੱਗੋਗੇ ਦਾਇਰਾ ਓਨਾ ਹੀ ਛੋਟਾ ਹੁੰਦਾ ਜਾਂਦਾ ਹੈ।""ਅਨੁਸ਼ਕਾ ਨੇ ਆਪਣੇ 10 ਸਾਲ ਦੇ ਫ਼ਿਲਮੀ ਕਰੀਅਰ ਵਿੱਚ ਹਿੰਦੀ ਫ਼ਿਲਮ ਦੇ ਕਈ ਵੱਡੇ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ ਜਿਸ ਵਿੱਚ ਯਸ਼ ਚੋਪੜਾ, ਆਦਿੱਤਯ ਚੋਪੜਾ, ਵਿਸ਼ਾਲ ਭਰਦਵਾਜ, ਇਮਤਿਆਜ਼ ਅਲੀ, ਰਾਜਕੁਮਾਰ ਹਿਰਾਨੀ, ਕਰਨ ਜੋਹਰ, ਆਨੰਦ ਐਲ ਰਾਏ ਅਤੇ ਅਨੁਰਾਗ ਕਸ਼ਯਪ ਸ਼ਾਮਲ ਹਨ।ਇਹ ਵੀ ਪੜ੍ਹੋ:ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਪਾਕ ਹਾਕੀ ਟੀਮ 'ਚ ਹਨ ਸਲਮਾਨ ਖਾਨ ਦੇ ਫੈਨ'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਅਨੁਸ਼ਕਾ ਨੇ ਫ਼ਿਲਮ ਇੰਡਸਟਰੀ ਦੇ ਕਈ ਵੱਡੇ ਅਦਾਕਾਰਾਂ ਨਾਲ ਕੰਮ ਕੀਤਾ ਹੈ, ਜਿਸ ਵਿੱਚ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਆਮਿਰ ਖ਼ਾਨ, ਅਕਸ਼ੇ ਕੁਮਾਰ, ਐਸ਼ਵਰਿਆ ਰਾਏ ਬੱਚਨ, ਰਣਬੀਰ ਕਪੂਰ, ਪ੍ਰਿਅੰਕਾ ਚੋਪੜਾ ਅਤੇ ਅਨਿਲ ਕਪੂਰ ਸ਼ਾਮਲ ਹੈ। ਫ਼ਿਲਮ ਜ਼ੀਰੋ ਵਿੱਚ ਅਨੁਸ਼ਕਾ ਸ਼ਰਮਾ ਇੱਕ ਵਾਰ ਮੁੜ ਸ਼ਾਹਰੁਖ਼ ਖਾਨ ਨਾਲ ਨਜ਼ਰ ਆਉਣਗੇ। ਫ਼ਿਲਮ ਵਿੱਚ ਕੈਟਰੀਨਾ ਕੈਫ਼ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਅਮਰੀਕਾ 'ਚ ਕੀਤਾ 'ਰਾਸ਼ਟਰਵਾਦ' 'ਤੇ ਹਮਲਾ 26 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43903054 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ""ਵੱਖ ਰਹਿਣਾ, ਕਿਸੇ ਨੂੰ ਵੱਖਰਾ ਕਰ ਦੇਣਾ ਜਾਂ ਰਾਸ਼ਟਰਵਾਦ ਸਾਡੇ ਡਰ ਨੂੰ ਦੂਰ ਕਰਨ ਦਾ ਅਸਥਾਈ ਬਦਲ ਤਾਂ ਹੋ ਸਕਦਾ ਹੈ ਪਰ ਦੁਨੀਆਂ ਲਈ ਆਪਣੇ ਦਰਵਾਜ਼ੇ ਬੰਦ ਕਰਕੇ ਅਸੀਂ ਦੁਨੀਆਂ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੇ। ਇਹ ਸਾਡੇ ਨਾਗਰਿਕਾਂ ਦੇ ਡਰ ਨੂੰ ਘੱਟ ਨਹੀਂ ਕਰੇਗਾ ਬਲਕਿ ਉਸ ਨੂੰ ਹੋਰ ਵਧਾਏਗਾ। ਅਸੀਂ ਅਤਿ-ਰਾਸ਼ਟਰਵਾਦ ਦੀਆਂ ਆਸਾਂ ਨਾਲ ਦੁਨੀਆਂ ਦੀਆਂ ਉਮੀਦਾਂ ਨੂੰ ਨੁਕਸਾਨ ਨਹੀਂ ਹੋਣ ਦਿਆਂਗੇ।""ਇਹ ਸ਼ਬਦ ਸਨ ਫਰਾਂਸ ਦੇ ਰਾਸ਼ਟਰਪਤੀ ਇਮੇਨਿਊਅਲ ਮੈਕਰੋਂ ਦੇ, ਜੋ ਅਮਰੀਕਾ ਦੇ ਤਿੰਨ ਦਿਨਾਂ ਦੌਰੇ 'ਤੇ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਤੋਂ ਬਾਅਦ ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ਦੇ ਸਾਹਮਣੇ ਮੈਕਰੋਂ ਨੇ ਸਾਫ਼-ਸਾਫ਼ ਆਪਣੇ 'ਮਨ ਦੀ ਗੱਲ' ਕਹਿ ਦਿੱਤੀ।ਮੈਕਰੋਂ ਨੇ ਰਾਸ਼ਟਰਵਾਦ ਅਤੇ ਵੱਖਵਾਦ ਦੀਆਂ ਨੀਤੀਆਂ ਨੂੰ ਦੁਨੀਆਂ ਦੀ ਖੁਸ਼ਹਾਲੀ ਲਈ ਖਤਰਾ ਦੱਸਿਆ। Image copyright Getty Images ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਭਾਸ਼ਣ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਅਮਰੀਕਾ ਲਈ ਬਣਾਏ ਏਜੰਡੇ 'ਤੇ ਛੋਟਾ ਜਿਹਾ ਵਾਰ ਸੀ। ਵੈਸੇ ਤਾਂ ਦੋਵੇਂ ਨੇਤਾਵਾਂ ਦੇ ਰਿਸ਼ਤੇ ਕਾਫੀ ਮਜ਼ਬੂਤ ਹਨ ਪਰ ਮੈਕਰੋਂ ਦੇ ਭਾਸ਼ਣ ਤੋਂ ਪਤਾ ਲੱਗ ਰਿਹਾ ਸੀ ਕਿ ਕੌਮਾਂਤਰੀ ਵਪਾਰ ਅਤੇ ਈਰਾਨ ਤੋਂ ਲੈ ਕੇ ਵਾਤਾਵਰਣ ਦੇ ਮੁੱਦੇ ਤੱਕ ਉਹ ਅਮਰੀਕੀ ਰਾਸ਼ਟਰਪਤੀ ਨਾਲ ਸਹਿਮਤ ਨਹੀਂ ਹਨ। ਜਿਵੇਂ ਹੀ ਮੈਕਰੋਂ ਆਪਣੇ ਭਾਸ਼ਣ ਦੇਣ ਲਈ ਆਏ ਤਾਂ ਸੰਸਦ ਵਿੱਚ ਤਿੰਨ ਮਿੰਟ ਤੱਕ ਖੜੇ ਹੋ ਕੇ ਤਾਲੀਆਂ ਵਜਾਉਂਦੇ ਹੋਏ ਉਨ੍ਹਾਂ ਦਾ ਸੁਆਗਤ ਹੋਇਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਅਮਰੀਕਾ ਨਾਲ ਆਪਣੇ ਅਟੁੱਟ ਰਿਸ਼ਤੇ ਦੇ ਕਸੀਦੇ ਪੜ੍ਹੇ, ਜਿਸ ਵਿੱਚ ਸੁਤੰਰਤਾ, ਸ਼ਹਿਨਸ਼ੀਲਤਾ ਅਤੇ ਬਰਾਬਰੀ ਦੇ ਹੱਕ ਸਨ। ਕੀ-ਕੀ ਕਹਿ ਗਏ ਮੈਕਰੋਂ50 ਮਿੰਟ ਲੰਬੇ ਇਸ ਭਾਸ਼ਣ ਵਿੱਚ ਮੈਕਰੋਂ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅਮਰੀਕਾ ਪੈਰਿਸ ਕਲਾਈਮੇਟ ਚੈਂਜ ਸਮਝੌਤੇ ਨੂੰ ਫੇਰ ਤੋਂ ਅਪਣਾਏਗਾ, ਨਾਲ ਹੀ ਉਨ੍ਹਾਂ ਨੇ ਵਾਅਦਾ ਕੀਤਾ ਕਿ ਫਰਾਂਸ ਈਰਾਨ ਨਾਲ 2015 ਦੇ ਪਰਮਾਣੂ ਕਰਾਰ ਨੂੰ ਨਹੀਂ ਤੋੜੇਗਾ। Image copyright Getty Images ਟਰੰਪ ਪੈਰਿਸ ਸਮਝੌਤੇ ਨਾਲ ਅਮਰੀਕਾ ਨੂੰ ਵੱਖ ਕਰ ਚੁੱਕੇ ਹਨ ਅਤੇ ਈਰਾਨ ਦੇ ਨਾਲ ਪਰਮਾਣੂ ਕਰਾਰ ਨੂੰ ਵੀ ਖ਼ਤਮ ਕਰਨ ਦੀ ਧਮਕੀ ਦੇ ਰਹੇ ਹਨ। ਮੈਕਰੋਂ ਦਾ ਕਹਿਣਾ ਸੀ ਕਿ ਇਸ ਸਮਝੌਤੇ ਨਾਲ ਭਾਵੇਂ ਸਾਰੀਆਂ ਚਿੰਤਾਵਾਂ ਦੂਰ ਨਹੀਂ ਹੋ ਰਹੀਆਂ ਹਨ ਅਤੇ ਇਹ ਚਿੰਤਾਵਾਂ ਵਾਜ਼ਬ ਹਨ। ਪਰ ਬਿਨਾਂ ਕਿਸੇ ਅਤੇ ਠੋਸ ਬਦਲ ਤੋਂ ਸਾਨੂੰ ਇਸ ਨੂੰ ਐਂਵੇ ਹੀ ਨਹੀਂ ਛੱਡ ਦੇਣਾ ਚਾਹੀਦਾ। ਉੱਥੇ ਹੀ ਪੈਰਿਸ ਸਮਝੌਤੇ ਦੀ ਵਕਾਲਤ ਕਰਦੇ ਹੋਏ ਉਹ ਵਾਤਾਵਰਨ ਦਾ ਵੀ ਮੁੱਦਾ ਚੁੱਕਦੇ ਹਨ। ਉਨ੍ਹਾਂ ਨੇ ਕਿਹਾ, ""ਸਾਡੀ ਜ਼ਿੰਦਗੀ ਦਾ ਮਤਲਬ ਕੀ ਹੈ, ਜੇਕਰ ਅਸੀਂ ਧਰਤੀ ਨੂੰ ਹੀ ਬਰਬਾਦ ਕਰ ਰਹੇ ਹਾਂ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਦਾਅ 'ਤੇ ਲਾ ਰਹੇ ਹਾਂ। ਮੰਨੋ ਲਓ ਕਿ ਕਿਤੇ ਹੋਰ ਕੋਈ ਧਰਤੀ ਨਹੀਂ ਹੈ। ਭਵਿੱਖ 'ਚ ਸਾਨੂੰ ਸਾਰਿਆਂ ਨੂੰ ਇੱਕ ਹੀ ਸੱਚਾਈ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਅਸੀਂ ਸਾਰੇ ਇਸੇ ਧਰਤੀ 'ਤੇ ਰਹਿੰਦੇ ਹਾਂ।"" Image copyright Getty Images ""ਮੈਨੂੰ ਆਸ ਹੈ ਕਿ ਅਮਰੀਕਾ ਇੱਕ ਦਿਨ ਵਾਪਸ ਪੈਰਿਸ ਸਮਝੌਤੇ ਦਾ ਹਿੱਸਾ ਬਣੇਗਾ।"" ਵਪਾਰ ਦੇ ਮੁੱਦੇ 'ਤੇ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਵਪਾਰ ਯੁੱਧ ਕੋਈ ਹੱਲ ਨਹੀਂ ਹੈ ਕਿਉਂਕਿ ਇਸ ਨਾਲ ਸਿਰਫ਼ ਨੌਕਰੀਆਂ ਜਾਣਗੀਆਂ ਅਤੇ ਕੀਮਤਾਂ ਵਧਣਗੀਆਂ। ਸਾਨੂੰ ਵਿਸ਼ਵ ਸੰਗਠਨ ਰਾਹੀਂ ਹੀ ਹੱਲ ਲੱਭਣਾ ਚਾਹੀਦਾ ਹੈ। ਅਸੀਂ ਹੀ ਉਹ ਨਿਯਮ ਲਿਖੇ ਹਨ ਤਾਂ ਸਾਨੂੰ ਉਨ੍ਹਾਂ ਨੂੰ ਮੰਨਣਾ ਵੀ ਚਾਹੀਦਾ ਹੈ। ਟਰੰਪ ਨੇ ਹਾਲ ਹੀ ਵਿੱਚ ਯੂਰਪ ਅਤੇ ਚੀਨ ਦੇ ਉਤਪਾਦਾਂ ਦੇ ਦਰਾਮਦ 'ਤੇ ਨਵੇਂ ਟੈਰਿਫ਼ ਲਾਏ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਦੂਜੇ ਦੇਸਾਂ ਦੀ ਗ਼ਲਤ ਵਾਪਰਕ ਨੀਤੀਆਂ ਦਾ ਸ਼ਿਕਾਰ ਹੁੰਦਾ ਰਿਹਾ ਹੈ। Image copyright Getty Images ਟਰੰਪ ਨੇ ਕਿਹਾ ਸੀ ਕਿ ਵਪਾਰ ਯੁੱਧ ਚੰਗੇ ਹੁੰਦੇ ਹਨ ਅਤੇ ਆਸਾਨੀ ਨਾਲ ਜਿੱਤੇ ਜਾ ਸਕਦੇ ਹਨ। ਉੱਥੇ ਰਾਸ਼ਟਰਵਾਦ ਨੂੰ ਲੈ ਕੇ ਮੈਕਰੋਂ ਨੇ ਕਿਹਾ, ""ਨਿਜੀ ਤੌਰ 'ਤੇ ਮੈਨੂੰ ਨਵੇਂ ਸ਼ਕਤੀਸ਼ਾਲੀ ਦੇਸ ਬਣਨ ਦਾ, ਸੁਤੰਤਰਤਾ ਛੱਡਣ ਦਾ ਜਾਂ ਰਾਸ਼ਟਰਵਾਦ ਦੇ ਵਹਿਮ ਦਾ ਕੋਈ ਆਕਰਸ਼ਣ ਨਹੀਂ ਹੈ।""ਮੈਕਰੋਂ ਦੇ ਭਾਸ਼ਣ 'ਤੇ ਸੰਸਦ ਦਾ ਪ੍ਰਤੀਕਿਰਿਆਡੈਮੋਕ੍ਰੇਟਿਕ ਪਾਰਟੀ ਦੇ ਸੀਨੀਅਰ ਸੰਸਦ ਮੈਂਬਰ ਏਡਮ ਸਕੀਫ਼ ਨੇ ਨਿਊਜ਼ ਏਜੰਸੀ ਏਐੱਫਪੀ ਨੂੰ ਦੱਸਿਆ ਕਿ ਮੈਕਰੋਂ ਨੇ ਉਨ੍ਹਾਂ ਦੀ ਉਮੀਦ ਤੋਂ ਵਧ ਰਾਸ਼ਟਰਪਤੀ ਦਾ ਸਿੱਧਾ-ਸਿੱਧਾ ਵਿਰੋਧ ਕੀਤਾ ਹੈ। ਉੱਥੇ ਰਿਪਬਲਿਕ ਪਾਰਟੀ ਦੇ ਜ਼ੈਫ ਫਲੇਕ ਨੇ ਕਿਹਾ ਕਿ ਮੈਕਰੋਂ ਦਾ ਭਾਸ਼ਣ 'ਟਰੰਪਵਾਦ' ਦਾ ਬਿਲਕੁਲ ਉਲਟ ਸੀ। ਪਰ ਰਿਪਬਲਿਕ ਪਾਰਟੀ ਦੇ ਹੀ ਨੇਤਾ ਕੇਵਿਨ ਮੈਕਾਰਥੀ ਨੇ ਕਿਸੇ ਤਰ੍ਹਾਂ ਦੇ ਮਤਭੇਦ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ, ""ਮੈਕਰੋਂ ਨੇ ਭਾਸ਼ਣ ਵਿੱਚ ਕਿਹਾ ਕਿ ਉਹ ਸੁਤੰਤਰ ਅਤੇ ਸਹੀ ਵਪਾਰ ਚਾਹੁੰਦੇ ਹਨ। ਉੱਥੇ ਹੀ ਗੱਲ ਰਾਸ਼ਟਰਪਤੀ ਟਰੰਪ ਵੀ ਚਾਹੁੰਦੇ ਹਨ।""(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਿੰਜਰਾ ਤੋੜ: ਚੰਡੀਗੜ੍ਹ 'ਚ ਕੁੜੀਆਂ ਮੁੰਡਿਆਂ ਤੇ ਹੁਕਮਰਾਨਾਂ ਨੂੰ ਸਬਕ ਦੇ ਰਹੀਆਂ ਹਨ : ਨਜ਼ਰੀਆ ਜਾਨਕੀ ਸ਼੍ਰੀਨਿਵਾਸਨ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 20 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46610954 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਪੰਜਾਬ ਯੂਨੀਵਰਸਿਟੀ ਨੇ 15 ਦਸੰਬਰ ਨੂੰ ਇਤਿਹਾਸਕ ਫੈਸਲਾ ਲੈਂਦਿਆਂ ਕੁੜੀਆਂ ਦੇ ਹੋਸਟਲ ਤੋਂ ਕਰਫਿਊ ਵਰਗੀ ਪਾਬੰਦੀ ਨੂੰ ਚੁੱਕ ਦਿੱਤਾ ਹੈ। ਵਿਦਿਆਰਥੀ ਯੂਨੀਅਨ ਦੀ ਪਹਿਲੀ ਮਹਿਲਾ ਪ੍ਰਧਾਨ ਦੀ ਅਗਵਾਈ ਵਿੱਚ ਵਿਦਆਰਥਣਾਂ ਤੇ ਵਿਦਿਆਰਥੀ ਸੰਗਠਾਨਾਂ ਦੇ ਸਹਿਯੋਗ ਨਾਲ ਇਸ ਲਈ ਲਗਪਗ ਡੇਢ ਮਹੀਨਾ ਸੰਘਰਸ਼ ਕੀਤਾ। ਉੱਤਰੀ ਭਾਰਤ ਵਿੱਚ ਕੁੜੀਆਂ ਦੀਆਂ ਅਜਹੀਆਂ ਲਹਿਰਾਂ ਵਿੱਚ ਇੱਕ ਸਾਂਝ ਰਹੀ ਹੈ। ਸਾਰਿਆਂ ਨੂੰ ਪਿੰਜਰਾ ਤੋੜਨ ਦੇ ਸੰਘਰਸ਼ ਚ ਸਾਥ ਦੇਣ ਲਈ ਕਿਹਾ ਗਿਆ। ਇਸ ਫੈਸਲੇ ਨਾਲ ਪੰਜਾਬ ਯੂਨੀਵਰਸਿਟੀ ਦੇਸ ਦੀਆਂ ਹੋਰ ਵੱਡੇ ਅਦਾਰਿਆਂ ਵਿੱਚ ਸ਼ਾਮਲ ਹੋ ਗਈ ਹੈ ਜਿਨ੍ਹਾਂ ਵਿੱਚ ਵਿਦਿਆਰਥਣਾਂ ਉੱਪਰ ਰਿਹਾਇਸ਼ ਬਾਰੇ ਕਿਸੇ ਕਿਸਮ ਦੀ ਪਾਬੰਦੀ ਨਹੀਂ ਹੈ। ਇਨ੍ਹਾਂ ਅਦਾਰਿਆਂ ਵਿੱਚ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਕੁੱਝ ਆਈਆਈਟੀਜ਼ ਸ਼ਾਮਲ ਹਨ।ਪੰਜਾਬ ਯੂਨੀਵਰਸਿਟੀ ਦਾ ਚੰਡੀਗੜ੍ਹ ਸ਼ਹਿਰ ਦੋ ਸੂਬਿਆਂ ਦੀ ਰਾਜਧਾਨੀ ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਇਹ ਸ਼ਹਿਰ ਪੈਸੇ ਪੱਖੋਂ ਤਾਂ ਅਮੀਰ ਹੈ ਪਰ ਲਿੰਗਕ ਬਰਾਬਰੀ ਸਮੇਤ ਸਮਾਜਿਕ ਭਲਾਈ ਦੇ ਹੋਰ ਖੇਤਰਾਂ ਵਿੱਚ ਕਾਫੀ ਗਰੀਬ ਹੈ।ਇਹ ਵੀ ਪੜ੍ਹੋ:ਕੀ ਇਸ ਨੋਟਬੰਦੀ ਕਾਰਨ ਰੋਟੀ-ਬੇਟੀ ਦਾ ਰਿਸ਼ਤਾ ਮੁੱਕ ਜਾਵੇਗਾਰੈਫ਼ਰੈਂਡਮ-2020 ਮੁਹਿੰਮ ਖ਼ਿਲਾਫ਼ ਕੈਪਟਨ ਦਾ ਨਵਾਂ ਦਾਅਵਾ ਪਾਕਿਸਤਾਨ ਤੋਂ ਰਿਹਾਈ ਮਗਰੋਂ ਮੁੰਬਈ ਦੇ ਹਾਮਿਦ ਪਹੁੰਚ ਰਹੇ ਨੇ ਵਾਹਗਾਇਸ ਦੇ ਆਲੇ ਦੁਆਲੇ ਸਭ ਤੋਂ ਮਾੜੇ ਲਿੰਗ ਅਨੁਪਾਤ ਵਾਲੇ ਖੇਤਰ ਹਨ, ਮਾਦਾ ਭਰੂਣ ਹੱਤਿਆ ਹੁੰਦੀ ਹੈ ਪਰ ਕੁੱਲ ਵਿਦਿਆਰਥੀਆਂ ਵਿੱਚੋਂ 70 ਫੀਸਦੀ ਕੁੜੀਆਂ ਹਨ।ਯੂਨੀਵਰਸਿਟੀ ਇੱਕ ਪੁਰਸ਼ ਪ੍ਰਧਾਨ ਥਾਂ ਸ਼ਹਿਰ ਵਾਂਗ ਹੀ ਯੂਨੀਵਰਸਿਟੀ ਵੀ ਪੁਰਸ਼ ਦਬਦਬੇ ਵਾਲੀ ਹੀ ਹੈ ਜਿੱਥੇ 'ਗੇੜੀ ਕਲਚਰ' ਚੱਲਦਾ ਹੈ। ਗੇੜੀ ਜਿਨਸੀ ਸ਼ੋਸ਼ਣ ਦਾ ਪ੍ਰਦਰਸ਼ਨ ਹੈ ਜਿਸ ਵਿੱਚ ਕੁੜੀਆਂ ਦੇ ਕਾਲਜਾਂ ਅਤੇ ਹੋਸਟਲਾਂ ਸਾਹਮਣਿਓਂ ਮੁੰਡੇ ਮਹਿੰਗੀਆਂ ਕਾਰਾਂ ਵਿੱਚ ਉੱਚੀ ਆਵਾਜ਼ 'ਚ ਗਾਣੇ ਵਜਾਉਂਦੇ ਨਿਕਲਦੇ ਹਨ।ਮੁੰਡੇ ਕੁੜੀਆਂ ਨੂੰ ਘੂਰਦੇ ਹਨ, ਬੇਇਜ਼ਤ ਕਰਦੇ ਹਨ। ਫੋਟੋ ਕੈਪਸ਼ਨ 48 ਦਿਨਾਂ ਤੋਂ ਕੁੜੀਆਂ ਦੇ ਹੋਸਟਲ ਨੂੰ 24 ਘੰਟੇ ਖੋਲ੍ਹਣ ਦੀ ਮੰਗ ਨੂੰ ਯੂਨੀਵਰਸਿਟੀ ਸੈਨੇਟ ਨੇ ਮੰਨਿਆ ਅਜਿਹੇ ਵਿੱਚ ਕੁੜੀਆਂ ਨੇ ਨਾ ਸਿਰਫ਼ ਕੈਂਪਸ ਵਿੱਚ ਆਪਣੇ ਹੱਕ ਦਾ ਦਾਅਵਾ ਪੇਸ਼ ਕੀਤਾ ਹੈ ਸਗੋਂ ਸ਼ਹਿਰ ਉੱਤੇ ਵੀ ਦਾਅਵੇਦਾਰੀ ਰੱਖੀ ਹੈ। ਉਨ੍ਹਾਂ ਨੇ ਘੂਰੀਆਂ ਨੂੰ ਨੇਮ ਮੰਨਣ ਤੋਂ ਇਨਕਾਰ ਕੀਤਾ ਹੈ।ਇਨ੍ਹਾਂ ਲਹਿਰਾਂ ਨੂੰ ਮੀਟੂ ਨਾਲ ਜੋੜ ਕੇ ਵੀ ਦੇਖਿਆ ਜਾ ਸਕਦਾ ਹੈ ਜਿਸ ਨੇ ਸੰਸਾਰ ਪੱਧਰ 'ਤੇ ਕੰਮ ਦੀ ਥਾਂ 'ਤੇ ਹੁੰਦੇ ਸ਼ੋਸ਼ਣ ਬਾਰੇ ਔਰਤਾਂ ਵਿੱਚ ਨਵੀਂ ਚੇਤਨਾ ਪੈਦਾ ਕੀਤੀ ਹੈ। ਦੋਵੇਂ ਮੁਹਿੰਮਾਂ ਜਨਤਕ ਥਾਂਵਾਂ 'ਤੇ ਔਰਤਾਂ ਦਾ ਦਾਅਵਾ ਪੇਸ਼ ਕਰਦੀਆਂ ਹਨ ਅਤੇ ਮੰਗ ਕਰਦੀਆਂ ਹਨ ਕਿ ਜਨਤਕ ਥਾਵਾਂ ਦਾ ਮਾਹੌਲ ਹੁਣ ਲਿੰਗ ਬਰਾਰਬਰੀ ਦਰਸ਼ਾਏ।ਇਹ ਵੀ ਪੜ੍ਹੋ:'ਕੁੜੀਆਂ ਦੇ ਹੋਸਟਲ 24 ਘੰਟੇ ਖੁੱਲ੍ਹਣ ’ਤੇ ਮੈਂ ਕਿਉਂ ਡਰ ਰਿਹਾਂ!'ਕਿਹੜਾ 'ਪਿੰਜਰਾ' ਤੋੜਨਾ ਚਾਹੁੰਦੀਆਂ ਨੇ ਇਹ ਕੁੜੀਆਂ?ਕੁੜੀਆਂ ਦਾ ਪਿੰਜਰਾ ਟੁੱਟਣ ਤੋਂ ਘਬਰਾਹਟ ਕਿਸਨੂੰ 'ਕੁੜੀਆਂ 24 ਘੰਟੇ ਐਂਟਰੀ ਦੀ ਆਜ਼ਾਦੀ ਮੰਗਦੀਆਂ ਹੀ ਨਹੀਂ ਸਨ'ਇਸ ਤੋਂ ਪਹਿਲਾਂ ਨਾਰੀਵਾਦੀ ਸੰਘਰਸ਼ਾਂ ਦਾ ਉਦੇਸ਼ ਔਰਤਾਂ ਦੀ ਸਿੱਖਿਆ ਦੇ ਰੁਜ਼ਗਾਰ ਦੇ ਮੌਕਿਆਂ ਤੱਕ ਪਹੁੰਚਾਉਣ ਲਈ ਸੀ ਜਿੱਥੇ ਉਨ੍ਹਾਂ ਨੂੰ ਜਾਣਬੁੱਝ ਤੋਂ ਵਰਜ ਕੇ ਰੱਖਿਆ ਗਿਆ ਸੀ। ਹੁਣ ਖੁੱਲ੍ਹ ਤਾਂ ਮਿਲ ਗਈ ਹੈ ਪਰ ਸ਼ਰਤਾਂ ਨਾਲ।ਔਰਤਾਂ ਨੇ ਸਿੱਖਿਆ ਅਤੇ ਰੁਜ਼ਗਾਰ ਦੀ ਕੀਮਤ ਚੁਕਾਈਉੱਚ ਸਿੱਖਿਆ ਵਿੱਚ ਔਰਤਾਂ ਪਹੁੰਚ ਤਾਂ ਗਈਆਂ ਪਰ ਇਸ ਦੇ ਨਾਲ ਹੀ ਉਨ੍ਹਾਂ ਉੱਪਰ ਸਖ਼ਤ ਅਨੁਸ਼ਾਸ਼ਨ ਵੀ ਥੋਪ ਦਿੱਤਾ ਗਿਆ। ਇਸ ਵਿੱਚ ਨਾ ਸਿਰਫ ਉਨ੍ਹਾਂ ਦੇ ਅਦਾਰਿਆਂ ਵਿੱਚ ਘੁੰਮਣ ਫਿਰਨ 'ਤੇ ਪਾਬੰਦੀਆਂ ਸਨ ਸਗੋਂ ਉਹ ਕਿਹੜੇ ਅਨੁਸ਼ਾਸ਼ਨ ਵਿੱਚ ਪੜ੍ਹਨਗੀਆਂ ਤੇ ਕਿਹੜੇ ਕਿੱਤੇ ਵਿੱਚ ਜਾਣਗੀਆਂ ਇਹ ਵੀ ਤੈਅ ਕਰ ਦਿੱਤਾ ਗਿਆ ਹੈ।ਉਨ੍ਹਾਂ ਨੂੰ ਪੇਸ਼ਵਾਰਾਨਾ ਜ਼ਿੰਦਗੀ ਜਿਊਣ ਦੀ ਉਤਨੀ ਦੇਰ ਹੀ ਖੁੱਲ੍ਹ ਸੀ ਜਦ ਤਕ ਕਿ ਉਹ ਉਨ੍ਹਾਂ ਦੀਆਂ ਘਰੇਲੂ ਜ਼ਿੰਮੇਵਾਰੀਆਂ ਨੂੰ ਪ੍ਰਭਾਵਿਤ ਨਾ ਕਰੇ। Image copyright Getty Images ਫੋਟੋ ਕੈਪਸ਼ਨ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ (ਫਾਈਲ ਫੋਟੋ) ਔਰਤਾਂ ਲਈ ਨਾ ਤਾਂ ਜਨਤਕ ਥਾਵਾਂ ਦਾ ਅਤੇ ਨਾ ਹੀ ਪਰਿਵਾਰਕ ਮਾਹੌਲ ਬਦਲਿਆ। ਉਨ੍ਹਾਂ ਤੋਂ ਉਹੀ ਪੁਰਾਣੇ ਨਿਯਮ ਪਾਲਣ ਦੀ ਉਮੀਦ ਕੀਤੀ ਜਾਂਦੀ।ਔਰਤਾਂ ਨਾਲ ਨਾਗਰਿਕਾਂ ਜਾਂ ਬਾਲਗਾਂ ਵਜੋਂ ਨਹੀਂ ਸਗੋਂ ਬੱਚਿਆਂ ਵਾਂਗ ਵਿਹਾਰ ਕੀਤਾ ਜਾਂਦਾ ਹੈ ਜਾਂ ਉਨ੍ਹਾਂ ਨੂੰ ਕਾਮੁਕਤਾ ਦੇ ਚਸ਼ਮੇ ਵਿੱਚੋਂ ਦੇਖਿਆ ਜਾਂਦਾ ਹੈ।ਯੂਨੀਵਰਸਿਟੀਆਂ ਨੇ ਆਪਣੇ ਆਪ ਨੂੰ ਮਾਂ-ਬਾਪ ਵਾਲੀ ਭੂਮਿਕਾ ਵਿੱਚ ਰੱਖ ਲਿਆ। ਇਸੇ ਕਾਰਨ ਕੁੜੀਆਂ ਨੂੰ ਘਰ ਵਰਗੀ ਸੁਰੱਖਿਆ ਦੇਣ ਦੇ ਤਰਕ ਨੇ ਜਨਮ ਲਿਆ ਅਤੇ ਕੈਂਪਸ ਵਿੱਚ ਲਿੰਗ ਬਰਾਬਰੀ ਨੂੰ ਛਿੱਕੇ 'ਤੇ ਟੰਗ ਦਿੱਤਾ। ਉੱਚ ਸਿੱਖਿਆ ਦੇ ਅਦਾਰਿਆਂ ਵੱਲੋਂ ਮੁੰਡੇ ਅਤੇ ਕੁੜੀਆਂ ਸ਼ਬਦ ਵਰਤਣਾ ਹੀ ਇਹ ਸਿੱਧ ਕਰਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਮਾਜ ਅਤੇ ਬਿਰਾਦਰੀ ਦੇ ਆਜ਼ਾਦ ਬਾਲਗ ਮੈਂਬਰਾਂ ਵਜੋਂ ਨਹੀਂ ਦੇਖਦੇ।ਇਸ ਲਈ ਜੇ ਕੋਈ ਯੂਨੀਵਰਸਿਟੀ ਕੁੜੀਆਂ ਦਾ ਮਾਂ ਜਾਂ ਬਾਪ ਹੈ ਅਤੇ ਪੁਰਸ਼ਾਂ ਨੂੰ ਮੁੰਡਿਆਂ ਵਜੋਂ ਦੇਖਦੀ ਹੈ ਉਨ੍ਹਾਂ ਵੱਲੋਂ ਕੁੜੀਆਂ ਨੂੰ ਪ੍ਰੇਸ਼ਾਨ ਕੀਤੇ ਜਾਣ ਦੀ ਜ਼ਿੰਮੇਵਾਰੀ ਨਹੀਂ ਲੈਂਦੀ।ਕੰਮ ਦੀਆਂ ਥਾਵਾਂ ਤੇ ਵੀ ਔਰਤਾਂ ਦੀਆਂ ਪੇਸ਼ੇਵਰਾਨਾ ਭੂਮਿਕਾਵਾਂ ਵਿੱਚ ਵੀ ਉਨ੍ਹਾਂ ਨੂੰ ਆਗਿਆਕਾਰਤਾ ਦੇ ਪੱਖ ਤੋਂ ਹੀ ਜੱਜ ਕੀਤਾ ਜਾਂਦਾ ਹੈ।ਜਿਹੜੀਆਂ ਔਰਤਾਂ ਆਗਿਆਕਾਰੀ ਹੋਣ ਤੋਂ ਇਨਕਾਰੀ ਹੋ ਜਾਂਦੀਆਂ ਹਨ ਉਨ੍ਹਾਂ ਦੇ ਕਿਰਦਾਰ ਦਾ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਉਨ੍ਹਾਂ ਦੀ ਆਜ਼ਾਦੀ ਅਤੇ ਬਰਾਬਰੀ ਦੀ ਤਾਂਘ ਦੀ ਸਜ਼ਾ ਉਨ੍ਹਾਂ ਨੂੰ ਜਿਨਸੀ ਹਿੰਸਾ ਨਾਲ ਵੀ ਦਿੱਤੀ ਜਾਂਦੀ ਹੈ।ਪਿੰਜਰਾ ਤੋੜ ਤੇ ਮੀਟੂ ਸਾਰਿਆਂ ਲਈ ਬਰਾਬਰੀ ਦੀ ਮੰਗ ਕਰਦੀਆਂ ਹਨਪਿੰਜਰਾ ਤੋੜ ਅਤੇ ਮੀਟੂ ਸੰਸਥਾਵਾਂ ਉੱਪਰ ਇੰਨਾ ਦਬਾਅ ਨਹੀਂ ਪਾਉਂਦੀਆਂ ਜਿੰਨਾ ਪੂਰੇ ਸਮਾਜ 'ਤੇ ਪਾਉਂਦੀਆਂ ਹਨ ਕਿ ਜਨਤਕ ਥਾਵਾਂ ਸਾਰਿਆਂ ਲਈ ਸੁਰੱਖਿਅਤ ਬਣਾਈਆਂ ਜਾਣ।ਔਰਤਾਂ ਸੁਰੱਖਿਆ ਅਤੇ ਆਜ਼ਾਦੀ ਵਿੱਚੋਂ ਇੱਕ ਨੂੰ ਚੁਣਨ ਤੋਂ ਹੁਣ ਇਨਕਾਰੀ ਹਨ। ਫੋਟੋ ਕੈਪਸ਼ਨ ‘ਹੁਣ ਪੰਜਾਬ ਯੂਨੀਵਰਸਿਟੀ ਦੀਆਂ ਕੁੜੀਆਂ ਨੂੰ ਡਰ ਨਹੀਂ ਲੱਗੇਗਾ...’ ਮੀਟੂ ਵਿੱਚ ਹੋਏ ਖੁਲਾਸਿਆਂ ਸਦਕਾ ਪੁਰਸ਼ਾਂ ਨੂੰ ਸਭ ਤੋਂ ਵਧੇਰੇ ਫਿਕਰ ਇਹ ਸੀ ਕਿ ਇਸ ਤਰ੍ਹਾਂ ਕੰਮ ਦੀਆਂ ਥਾਵਾਂ 'ਤੇ ਰੁਮਾਂਸ ਕਿਵੇਂ ਹੋ ਸਕੇਗਾ ਅਤੇ ਹੁਣ ਆਮ ਸਮਝੀਆਂ ਜਾਣ ਵਾਲੀਆਂ ਗੱਲਾਂ ਵੀ ਜਾਨ ਦਾ ਖੌਅ ਬਣ ਸਕਦੀਆਂ ਹਨ।ਉਹ ਸੰਗਠਨਾਂ ਵਿੱਚ ਬਣੀਆਂ ਅੰਦਰੂਨੀ ਸ਼ਿਕਾਇਤ ਕਮੇਟੀਆਂ ਨੂੰ ਜੋ ਕਾਨੂੰਨ ਤਹਿਤ ਜ਼ਰੂਰੀ ਵੀ ਹਨ, ਫਾਲਤੂ ਸਮਝਦੇ ਹਨ। ਉਹ ਵੀ ਉਸ ਕੰਮ ਲਈ ਜਿਸ ਨੂੰ ਪਹਿਲਾਂ ਤਾਂ ਪੁਰਸ਼ਾਂ ਦੀ ਨਜ਼ਰ ਵਿੱਚ ਸ਼ੋਸ਼ਣ ਸਮਝਿਆ ਹੀ ਨਹੀਂ ਜਾਂਦਾ।ਪਰ ਕਮੇਟੀ ਦਾ ਕੰਮ ਕੇਵਲ ਗਲਤੀ ਲਈ ਸਜ਼ਾ ਦੇਣਾ ਨਹੀਂ ਹੈ। ਇਹ ਪ੍ਰਤੀਕ ਹੈ ਉਸ ਇੱਛਾ ਦਾ ਜੋ ਕਿਸੇ ਵੀ ਇਨਸਾਨ ਦੇ ਸਨਮਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਤੀਰੇ ਦਾ ਵਿਰੋਧ ਕਰਨਾ ਚਾਹੁੰਦੀ ਹੈ।ਇਹ ਵੀ ਪੜ੍ਹੋ:ਮੇਰੇ ਬੱਚਿਆਂ ਦੀ ਮੌਤ 'ਕਜ਼ਨ' ਨਾਲ ਵਿਆਹ ਕਾਰਨ ਹੋਈ?ਕਰਤਾਰਪੁਰ ਜ਼ਮੀਨ ਵਟਾਂਦਰਾ: ਕਾਂਗਰਸ, ਭਾਜਪਾ ਤੇ ਗਾਂਧੀ ਦੀਆਂ ਸੁਰਾਂ ਵੱਖਰੀਆਂ'ਮੇਰੇ ਪਤੀ ਨੂੰ ਮਾਰ ਦਿੱਤਾ, ਮੁੰਡੇ ਤੇ ਤਿੰਨ ਭਰਾਵਾਂ ਨੂੰ ਅੱਗ ਲਾ ਦਿੱਤੀ'ਵਰਤਮਾਨ ਲਹਿਰ ਸਮਾਜ ਨੂੰ ਆਪਣੇ ਅੰਦਰ ਝਾਤ ਮਾਰਨ ਦਾ ਇੱਕ ਸੱਦਾ ਹੈ, ਤਾਂ ਕਿ ਇਸ ਬਾਰੇ ਗੱਲਬਾਤ ਹੋ ਸਕੇ ਕਿ ਬਾਲਗਾਂ ਵਿੱਚ ਕਿਹੋ-ਜਿਹਾ ਆਪਸੀ ਵਿਹਾਰ ਹੋਵੇ ਜੋ ਸਹੀ ਵੀ ਹੋਵੇ ਅਤੇ ਆਦਰਪੂਰਨ ਵੀ ਹੋਵੇ ਅਤੇ ਬੱਚਿਆਂ ਨੂੰ ਨਵੇਂ ਸਮਾਜਿਕ ਨੇਮਾਂ ਵਿੱਚ ਕਿਵੇਂ ਵੱਡਿਆਂ ਕੀਤਾ ਜਾਵੇ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi ",False " ਕੋਰੇਗਾਂਵ ਹਿੰਸਾ: ਮੋਦੀ ਦੇ 'ਮਹਾਨ ਮਨੁੱਖ' ਸੰਭਾਜੀ ਭਿੜੇ ਕਾਨੂੰਨੀ ਗ੍ਰਿਫ਼ਤ ਤੋਂ ਅਜੇ ਵੀ ਕਿਉਂ ਬਾਹਰ ਅਭੀਜੀਤ ਕਾਂਬਲੇ ਪੱਤਰਕਾਰ, ਬੀਬੀਸੀ 30 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45353261 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright RAJU SANADI/BBC ਭੀਮਾ ਕੋਰੇਗਾਂਵ ਹਿੰਸਾ ਸਬੰਧੀ ਖੱਬੇ ਪੱਖੀ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਸਵਾਲ ਉੱਠਿਆ ਕਿ ਸੰਭਾਜੀ ਭੀੜੇ ਵਿਰੁੱਧ ਹਾਲੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ, ਜੋ ਕਿ ਇਸੇ ਮਾਮਲੇ ਦੇ ਮੁਲਜ਼ਮਾਂ ਵਿੱਚੋਂ ਇੱਕ ਹਨ? ਬੀਬੀਸੀ ਮਰਾਠੀ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਸੁਪਰਡੈਂਟ (ਪੁਣੇ ਪੇਂਡੂ) ਸੰਦੀਪ ਪਾਟਿਲ ਨੇ ਕਿਹਾ ਕਿ ਅਗਲੇ 15-20 ਦਿਨਾਂ ਵਿੱਚ ਸ਼ਿਵ ਪ੍ਰਤਿਸ਼ਠਾਨ ਦੇ ਸੰਭਾਜੀ ਭਿੜੇ ਅਤੇ ਸਮਸਥ ਹਿੰਦੂ ਅਘਾੜੀ ਦੇ ਮਿਲਿੰਦ ਇਕਬੋਟੇ ਦੇ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਸੰਦੀਪ ਪਾਟਿਲ ਨੇ ਕਿਹਾ, ""ਭੀਮਾ ਕੋਰੇਗਾਂਵ ਮਾਮਲੇ ਵਿੱਚ ਸੰਭਾਜੀ ਭਿੜੇ ਅਤੇ ਮਿਲਿੰਦ ਏਕਬੋਟੇ ਦੇ ਖਿਲਾਫ਼ ਚਾਰਜਸ਼ੀਟ ਦਾਇਰ ਕਰਨ ਦੀ ਤਿਆਰੀ ਹੈ। ਇਹ ਚਾਰਜਸ਼ੀਟ ਅਗਲੇ 15-20 ਦਿਨਾਂ ਵਿੱਚ ਫਾਇਲ ਕੀਤੀ ਜਾਵੇਗੀ।""ਭੀਮਾ ਕੋਰੇਗਾਂਵ ਵਿੱਚ ਹਿੰਸਾ ਤੋਂ ਬਾਅਦ 1 ਜਨਵਰੀ 2018 ਨੂੰ ਅਨੀਤਾ ਸਾਵਲੇ, ਜੋ ਕਿ ਕਾਲੇਵੜੀ ਨੇੜੇ ਪਿੰਪਰੀ -ਚਿੰਚਵਾੜ ਵਿੱਚ ਰਹਿੰਦੀ ਹੈ, ਨੇ ਪਿੰਪਰੀ ਪੁਲਿਸ ਥਾਣੇ ਵਿੱਚ 2 ਜਨਵਰੀ ਨੂੰ ਸ਼ਿਕਾਇਤ ਦਰਜ ਕਰਵਾਈ।ਇਸ ਵਿੱਚ ਸੰਭਾਜੀ ਭਿੜੇ ਅਤੇ ਮਿਲਿੰਦ ਏਕਬੋਟੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ। ਇਹ ਵੀ ਪੜ੍ਹੋ:ਭਾਰਤੀ ਕੁੜੀਆਂ ਚੀਨ 'ਚ ਵਿਆਹ ਕਿਉਂ ਨਹੀਂ ਕਰਦੀਆਂ‘ਕੱਟੜ ਖੱਬੇਪੱਖੀ ਸੋਚ ਲਈ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ’ਜਦੋਂ ਲਾਪਤਾ ਲੋਕਾਂ ਦੀ ਭਾਲ ਕਰਨ ਵਾਲਾ 'ਲਾਪਤਾ' ਹੋਇਆਸ਼ਿਕਾਇਤ ਦਰਜ ਹੋਣ ਤੋਂ ਸਾਢੇ ਤਿੰਨ ਮਹੀਨਿਆਂ ਬਾਅਦ 14 ਮਾਰਚ ਨੂੰ ਮਿਲਿੰਦ ਏਕਬੋਟੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਪ੍ਰੈਲ ਵਿੱਚ ਉਸ ਨੂੰ ਰਿਹਾਅ ਵੀ ਕਰ ਦਿੱਤਾ ਗਿਆ। ਹਾਲੇ ਤੱਕ ਸੰਭਾਜੀ ਭਿੜੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। Image copyright www.narendramodi.in ਫੋਟੋ ਕੈਪਸ਼ਨ ਰਾਏਗੜ੍ਹ ਦੇ ਕਿਲੇ ਤੋਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ, ""ਮੈਂ ਭੀੜੇ ਗੁਰੂਜੀ ਨੂੰ ਕਈ ਸਾਲਾਂ ਤੋਂ ਜਾਣਦਾ ਹਾਂ ਇਸ ਬਾਰੇ ਸੰਦੀਪ ਪਾਟਿਲ ਨੇ ਕਿਹਾ, ""ਮੈਂ ਹਾਲੇ ਕੁਝ ਦੇਰ ਪਹਿਲਾਂ ਹੀ ਪੁਲਿਸ ਸੁਪਰਡੈਂਟ(ਪੁਣੇ ਪੇਂਡੂ) ਦਾ ਕਾਰਜਭਾਰ ਸੰਭਾਲਿਆ ਹੈ। ਜ਼ਰੂਰੀ ਦਸਤਾਵੇਜ ਚੈੱਕ ਕਰਨ ਤੋਂ ਬਾਅਦ ਹੀ ਮੈਂ ਇਸ ਮਾਮਲੇ ਬਾਰੇ ਗੱਲਬਾਤ ਕਰ ਸਕਾਂਗਾ।"" ਫੜਨਵੀਸ ਨੇ ਐਫਆਈਆਰ ਬਾਰੇ ਕੀ ਕਿਹਾਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮਾਰਚ 2018 ਵਿੱਚ ਕਿਹਾ ਸੀ ਕਿ ਭੀੜੇ ਦੇ ਖਿਲਾਫ਼ ਕੋਈ ਸਬੂਤ ਨਹੀਂ ਹੈ। ਮਹਾਰਾਸ਼ਟਰ ਵਿਧਾਨ ਸਭਾ ਵਿੱਚ ਫੜਨਵੀਸ ਨੇ ਕਿਹਾ ਸੀ, ""ਜਿਸ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ, ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਸੰਭਾਜੀ ਭੀੜੇ ਅਤੇ ਮਿਲਿੰਦ ਏਕਬੋਟੇ ਨੂੰ ਭੀਮਾ ਕੋਰੇਗਾਂਵ ਹਿੰਸਾ ਦੀ ਅਗਵਾਈ ਕਰਦਿਆਂ ਦੇਖਿਆ ਸੀ। ਅਸੀਂ ਉਸੇ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ। ਸ਼ਿਕਾਇਤਕਰਤਾ ਔਰਤ ਦਾ ਬਿਆਨ ਰਜਿਸਟਰਾਰ ਦੇ ਸਾਹਮਣੇ ਦਰਜ ਵੀ ਕੀਤਾ ਗਿਆ। ਉਦੋਂ ਉਸ ਨੇ ਕਿਹਾ ਕਿ ਉਹ ਸੰਭਾਜੀ ਭੀੜੇ ਗੁਰੂਜੀ ਨੂੰ ਨਹੀਂ ਜਾਣਦੀ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਦੇਖਿਆ ਹੈ। ਪਰ ਉਸ ਨੇ ਭੀੜੇ ਵੱਲੋਂ ਹਿੰਸਾ ਕਰਵਾਉਣ ਦੇ ਬਾਰੇ ਉਸ ਨੇ ਸੁਣਿਆ ਸੀ। ਹਾਲੇ ਤੱਕ ਪੁਲਿਸ ਨੂੰ ਕੋਈ ਪੁਖਤਾ ਸਬੂਤ ਨਹੀਂ ਮਿਲਿਆ ਹੈ ਜੋ ਬਿਆਨ ਕਰਦਾ ਹੋਵੇ ਕਿ ਭੀੜੇ ਗੁਰੂਜੀ ਹਿੰਸਾ ਵਿੱਚ ਸ਼ਾਮਿਲ ਸੀ।"" ਬੀਬੀਸੀ ਮਰਾਠੀ ਨੇ ਸ਼ਿਕਾਇਤਕਰਤਾ ਅਨੀਤਾ ਸਾਲਵੇ ਨਾਲ ਸੰਪਰਕ ਕਰਕੇ ਮੁੱਖ ਮੰਤਰੀ ਦੇ ਇਸ ਬਿਆਨ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, ""ਮੁੱਖ ਮੰਤਰੀ ਨੇ ਐਫਆਈਆਰ ਦਰਜ ਕਰਨ ਵੇਲੇ ਰਿਕਾਰਡ ਕੀਤੇ ਮੇਰੇ ਬਿਆਨ ਦੀ ਗਲਤ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਨੇ ਇਸ ਨੂੰ ਸਹੀ ਤਰੀਕੇ ਨਾਲ ਨਹੀਂ ਪੜ੍ਹਿਆ। ਉਨ੍ਹਾਂ ਸਾਰੀ ਗੱਲਬਾਤ ਨੂੰ ਗਲਤ ਸਮਝਿਆ ਹੈ। ਹਾਲੇ ਤੱਕ ਸੰਭਾਜੀ ਭੀੜੇ ਨੂੰ ਗ੍ਰਿਫ਼ਤਾਰ ਕਰ ਲੈਣਾ ਚਾਹੀਦਾ ਸੀ। ਜੇ ਉਨ੍ਹਾਂ ਦੇ ਖਿਲਾਫ਼ ਐਫਆਈਆਰ ਹੈ ਅਤੇ ਉਹ ਸ਼ੱਕੀ ਮੁਲਜ਼ਮ ਹੈ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨਾ ਚਾਹੀਦਾ ਹੈ।"" ਇਹ ਵੀ ਪੜ੍ਹੋ:ਕੀ ਇਹ ਔਰਤ ਦਿੱਲੀ ਦੀ ਖ਼ਤਰਨਾਕ ਡੌਨ ਹੈ?'ਪ੍ਰਕਾਸ਼ ਸਿੰਘ ਬਾਦਲ ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ'ਡਰੋਨ ਤੁਸੀਂ ਕਿੱਥੇ ਉਡਾ ਸਕਦੇ ਹੋ ਤੇ ਕਿੱਥੇ ਨਹੀਂ'ਗੁਰੂਜੀ ਸ਼ਾਮਿਲ ਨਹੀਂ ਸੀ'ਸ਼ਿਵ ਪ੍ਰਤਿਸ਼ਠਾਨ ਦੇ ਬੁਲਾਰੇ ਨਿਤਿਨ ਚੌਗੁਲੇ ਨੇ ਸੰਭਾਜੀ ਭੀੜੇ ਖਿਲਾਫ਼ ਇਲਜ਼ਾਮਾਂ ਨੂੰ ਖਾਰਿਜ ਕਰਦਿਆਂ ਕਿਹਾ, ""ਪਹਿਲੇ ਦਿਨ ਤੋਂ ਹੀ ਅਸੀਂ ਕਹਿ ਰਹੇ ਹਾਂ ਕਿ ਭੀੜੇ ਗੁਰੂਜੀ ਦੀ ਇਸ ਵਿੱਚ ਕੋਈ ਸ਼ਮੂਲੀਅਤ ਨਹੀਂ ਸੀ। ਜਾਂਚ ਏਜੰਸੀਆਂ ਇਸ ਮਾਮਲੇ ਦੀ 8 ਮਹੀਨਿਆਂ ਤੋਂ ਜਾਂਚ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਕੋਈ ਸਬੂਤ ਨਹੀਂ ਮਿਲਿਆ ਹੈ। ਜੇ ਜਾਂਚ ਏਜੰਸੀਆਂ ਕੰਮ ਨਹੀਂ ਕਰ ਰਹੀਆਂ ਤਾਂ ਜੋ ਉਨ੍ਹਾਂ 'ਤੇ ਇਲਜ਼ਾਮ ਲਾ ਰਹੇ ਹਨ ਉਨ੍ਹਾਂ ਨੂੰ ਏਜੰਸੀਆਂ ਨੂੰ ਕੋਈ ਸਬੂਤ ਦੇਣੇ ਚਾਹੀਦੇ ਹਨ ਜਾਂ ਅਦਾਲਤ ਵਿੱਚ ਪੇਸ਼ ਹੋਣਾ ਚਾਹੀਦਾ ਹੈ।"" Image copyright ANITA SAVALE/BBC ਫੋਟੋ ਕੈਪਸ਼ਨ ਸ਼ਿਕਾਇਤਕਰਤਾ ਅਨੀਤਾ ਸਾਲਵੇ ਦਾ ਕਹਿਣਾ ਕਿ ਉਨ੍ਹਾਂ ਦੇ ਬਿਆਨ ਦੀ ਗਲਤ ਵਿਆਖਿਆ ਹੋਈ ਹੈ ""ਜੇ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਮੀਡੀਆ ਦੇ ਸਾਹਮਣੇ ਸਬੂਤ ਪੇਸ਼ ਕਰਨੇ ਚਾਹੀਦੇ ਹਨ ਅਤੇ ਉਸ ਤੋਂ ਬਾਅਦ ਭੀੜੇ ਗੁਰੂਜੀ ਨੂੰ ਦੋਸ਼ੀ ਠਹਿਰਾਓ ਅਤੇ ਹਿਰਾਸਤ ਦੀ ਮੰਗ ਕਰੋ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਮਾਓਵਾਦੀਆਂ ਖਿਲਾਫ਼ ਜਾਂਚ ਏਜੰਸੀਆਂ ਨੂੰ ਕੋਈ ਸਬੂਤ ਮਿਲੇ ਹਨ ਜਿਸ ਕਾਰਨ ਉਨ੍ਹਾਂ ਖਿਲਾਫ਼ ਇਹ ਕਾਰਵਾਈ ਹੋਈ ਹੈ।"" ਸੁਪਰੀਮ ਕੋਰਟ ਦੇ ਸਾਬਕਾ ਜੱਜ ਪੀਬੀ ਸਾਵੰਤ ਦਾ ਕਹਿਣਾ ਹੈ, ""ਇਹ ਫੈਸਲਾ ਪੁਲਿਸ ਨੇ ਕਰਨਾ ਹੈ ਕਿ ਕਿਸੇ ਨੂੰ ਗ੍ਰਿਫ਼ਤਾਰ ਕਰਨਾ ਹੈ ਜਾਂ ਨਹੀਂ। ਉਨ੍ਹਾਂ ਨੇ ਹੋਰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਇਹ ਉਨ੍ਹਾਂ ਦੀ ਯੋਜਨਾ ਹੈ ਕਿ ਹਿੰਦੂਤਵੀ ਸਮਰਥਕਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ ਚਾਹੇ ਜੋ ਮਰਜ਼ੀ ਹੋਵੇ। ਸਿਰਫ਼ ਲੋਕਾਂ ਦੇ ਦਬਾਅ ਕਾਰਨ ਇਹ ਮਾਮਲਾ ਦਰਜ ਹੋਇਆ ਸੀ।"" Image copyright RAJU SANADE/BBC ਉਨ੍ਹਾਂ ਅੱਗੇ ਕਿਹਾ, ""ਸਬੂਤਾਂ ਨੂੰ ਇਕੱਠਾ ਕਰਨ ਅਤੇ ਅਦਾਲਤ ਅੱਗੇ ਪੇਸ਼ ਕਰਨ ਵਿੱਚ ਕਾਫ਼ੀ ਲਾਪਰਵਾਹੀ ਵਰਤੀ ਗਈ ਹੈ। ਉਨ੍ਹਾਂ ਨੂੰ ਬਾਅਦ ਵਿੱਚ ਨਿਰਦੋਸ਼ ਐਲਾਨ ਦਿੱਤਾ ਜਾਵੇਗਾ। ਹਿੰਦੂਤਵੀ ਸਮਰਥਕ ਕੋਈ ਵੀ ਅਪਰਾਧਕ ਕੰਮ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਇਸ ਸ਼ਾਸਨ ਅਧੀਨ ਕੋਈ ਸਜ਼ਾ ਨਹੀਂ ਮਿਲੇਗੀ। ਉਨ੍ਹਾਂ ਨੂੰ ਸਰਕਾਰ ਨੇ ਇਹ ਛੋਟ ਦਿੱਤੀ ਹੋਈ ਹੈ। ""ਇਹ ਵੀ ਪੜ੍ਹੋ:ਭੀਮਾ ਕੋਰੇਗਾਂਵ ਤੇ ਗ੍ਰਿਫ਼ਤਾਰੀਆਂ ਬਾਰੇ 9 ਜ਼ਰੂਰੀ ਗੱਲਾਂਮਰਾਠਿਆਂ ਖਿਲਾਫ਼ ਦਲਿਤਾਂ ਦੀ ਲੜਾਈ ਬਾਰੇ ਪੂਰਾ ਸੱਚਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਭਾਜੀ ਭੀੜੇ ਨਾਲ ਚੰਗੇ ਸਬੰਧ ਹਨ। ਰਾਏਗੜ੍ਹ ਦੇ ਕਿਲੇ ਤੋਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ, ""ਮੈਂ ਭੀੜੇ ਗੁਰੂਜੀ ਨੂੰ ਕਈ ਸਾਲਾਂ ਤੋਂ ਜਾਣਦਾ ਹਾਂ। ਉਨ੍ਹਾਂ ਦੀ ਸਾਦਗੀ, ਮਿਹਨਤ ਅਤੇ ਜ਼ਿੰਦਗੀ ਵਿੱਚ ਅਨੁਸ਼ਾਸਨ ਸਾਰਿਆਂ ਲਈ ਮਿਸਾਲ ਹੈ। ਉਹ ਇੱਕ ਮਹਾਨ ਆਦਮੀ ਅਤੇ ਇੱਕ ਸਾਧੂ ਹਨ। ਮੈਂ ਉਨ੍ਹਾਂ ਦੇ ਹੁਕਮ ਮੰਨਦਾ ਹਾਂ ਮੈਂ ਉਨ੍ਹਾਂ ਅੱਗੇ ਸਿਰ ਝੁਕਾਉਂਦਾ ਹਾਂ।""ਭੀਮਾ ਕੋਰੇਗਾਂਵ ਹਿੰਸਾ ਅਤੇ ਭੀੜੇ ਖਿਲਾਫ਼ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਫਰਵਰੀ 2018 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵੀਡੀਓ ਟਵੀਟ ਕੀਤੀ ਜਿਸ ਵਿੱਚ ਉਹ ਇੱਕ ਮੰਚ 'ਤੇ ਨਜ਼ਰ ਆ ਰਹੇ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ: ਮਨਮੋਹਨ ਸਿੰਘ ਦੇ ਸਲਾਹਕਾਰ ਨੇ ਅਸਲ 'ਚ ਉਨ੍ਹਾਂ ਤੇ ਸੋਨੀਆ ਗਾਂਧੀ ਬਾਰੇ ਆਪਣੀ ਕਿਤਾਬ 'ਚ ਕੀ ਲਿਖਿਆ ਰੇਹਾਨ ਫ਼ਜ਼ਲ ਬੀਬੀਸੀ ਪੱਤਰਕਾਰ 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46786362 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright The Accidental Prime Minister Poster ਫੋਟੋ ਕੈਪਸ਼ਨ ਸੰਜੇ ਬਾਰੂ ਦੀ ਕਿਤਾਬ 'ਐਕਸੀਡੈਂਟਲ ਪ੍ਰਾਈਮ ਮਿਨਿਸਟਰ - ਦਿ ਮੇਕਿੰਗ ਐਂਡ ਅਨਮੇਕਿੰਗ ਆਫ਼ ਮਨਮੋਹਨ ਸਿੰਘ' 'ਤੇ ਬਣੀ ਫ਼ਿਲਮ ਦਾ ਪੋਸਟਰ ਜੇਕਰ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਲ 'ਤੇ ਕਿਤਾਬ ਲਿਖਣ ਵਾਲੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੀ ਗੱਲ ਮੰਨੀ ਜਾਵੇ ਤਾਂ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦੇ ਸਬੰਧਾ ਦਾ ਪਹਿਲਾ ਇਮਤਿਹਾਨ ਹੋਇਆ ਸੀ ਜਦੋਂ 15 ਅਗਸਤ, 2004 ਨੂੰ ਉਨ੍ਹਾਂ ਨੇ ਲਾਲ ਕਿਲੇ ਤੋਂ ਦੇਸ ਨੂੰ ਸੰਬੋਧਿਤ ਕਰਨਾ ਸੀ। ਬਾਰੂ ਨੂੰ ਕਿਹਾ ਗਿਆ ਕਿ ਉਹ ਭਾਸ਼ਣ ਤੋਂ ਇੱਕ ਦਿਨ ਪਹਿਲਾਂ ਉਸਦੇ ਡਰੈੱਸ ਰਿਹਰਸਲ ਵਿੱਚ ਹਿੱਸਾ ਲਵੇ। ਜਦੋਂ ਉਹ ਲਾਲ ਕਿਲੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਬੜੀ ਉਤਸੁਕਤਾ ਨਾਲ ਭਾਸ਼ਣ ਦੌਰਾਨ ਹੋਣ ਵਾਲੇ 'ਸੀਟਿੰਗ ਅਰੇਨਜਮੈਂਟ' 'ਤੇ ਨਜ਼ਰ ਮਾਰੀ। ਭਾਸ਼ਣ ਮੰਚ ਤੋਂ ਥੋੜ੍ਹਾ ਪਿੱਛੇ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦੀ ਕੁਰਸੀ ਸੀ। ਉਸ ਤੋਂ ਬਾਅਦ ਸੀਨੀਅਰ ਕੈਬਨਿਟ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਸੁਪਰੀਮ ਕੋਰਟ ਦੇ ਜੱਜ ਦੀ ਕੁਰਸੀ ਸੀ। ਪਹਿਲੀ ਲਾਈਨ ਵਿੱਚ ਸੋਨੀਆ ਗਾਂਧੀ ਦੀ ਕੁਰਸੀ ਗਾਇਬ ਸੀ। ਜਦੋਂ ਬਾਰੂ ਨੇ ਰੱਖਿਆ ਮੰਤਰਾਲੇ ਦੇ ਅਧਿਕਾਰੀ ਤੋਂ ਪੁੱਛਿਆ ਕਿ ਸੋਨੀਆ ਨੂੰ ਕਿੱਥੇ ਬਠਾਇਆ ਜਾਵੇਗਾ ਤਾਂ ਉਸ ਨੇ ਚੌਥੀ ਜਾਂ ਪੰਜਵੀ ਲਾਈਨ ਵੱਲ ਇਸ਼ਾਰਾ ਕਰ ਦਿੱਤਾ ਜਿੱਥੇ ਉਨ੍ਹਾਂ ਦੇ ਕੋਲ ਨਜਮਾ ਹੇਪਤੁੱਲਾ ਨੂੰ ਬਿਠਾਇਆ ਜਾਣਾ ਸੀ। ਬਾਰੂ ਇਹ ਸੁਣ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਆਪਣੇ ਮਨ 'ਚ ਸੋਚਿਆ ਕਿ ਇਸ ਨਾਲ ਮਨਮੋਹਨ ਸਿੰਘ ਨੂੰ ਵਿਅਕਤੀਗਤ ਤੌਰ 'ਤੇ ਬਹੁਤ ਸ਼ਰਮਿੰਦਗੀ ਹੋਵੇਗੀ ਅਤੇ ਸੋਨੀਆ ਗਾਂਧੀ ਵੀ ਬੇਇੱਜ਼ਤ ਮਹਿਸੂਸ ਕਰੇਗੀ। ਇਹ ਵੀ ਪੜ੍ਹੋ:ਸਵਰਨ ਰਾਖਵਾਂਕਰਨ: ਮੋਦੀ ਸਰਕਾਰ ਦੇ ਫੈਸਲੇ ਦਾ ਕਿਸ ਨੂੰ ਹੋਵੇਗਾ ਲਾਭ, ਕਿਸ ਨੂੰ ਨਹੀਂਪੰਜਾਬ ਵਿੱਚ ਕਾਂਗਰਸ ਨੂੰ 'ਆਪ' ਨਾਲ ਗਠਜੋੜ ਦੀ ਲੋੜ ਨਹੀਂ - ਕੈਪਟਨਕਿਸ ਸ਼ਰਤ 'ਤੇ ਸੀਰੀਆ ਤੋਂ ਹੋਵੇਗੀ ਅਮਰੀਕੀ ਫੌਜ ਦੀ ਵਾਪਸੀ ਸਹੀ ਸਮੇਂ 'ਤੇ ਸੋਨੀਆ ਗਾਂਧੀ ਦੀ ਸੀਟ ਬਦਲ ਕੇ ਉਨ੍ਹਾਂ ਨੂੰ ਸਭ ਤੋਂ ਅੱਗੇ ਕੈਬਨਿਟ ਮੰਤਰੀਆਂ ਦੇ ਨਾਲ ਬਿਠਾਇਆ ਗਿਆ ਅਤੇ ਸੰਭਾਵਿਤ ਗੜਬੜ ਟਲ ਗਈ।ਮਨਮੋਹਨ ਅਤੇ ਸੋਨੀਆਸੰਜੇ ਬਾਰੂ ਨੇ ਆਪਣੀ ਕਿਤਾਬ 'ਐਕਸੀਡੈਂਟਲ ਪ੍ਰਾਈਮ ਮਿਨਿਸਟਰ - ਦਿ ਮੇਕਿੰਗ ਐਂਡ ਅਨਮੇਕਿੰਗ ਆਫ਼ ਮਨਮੋਹਨ ਸਿੰਘ' ਵਿੱਟ ਮਨਮੋਹਨ ਸਿੰਘ ਨੂੰ ਕਹਿੰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦੀ ਨਜ਼ਰ ਵਿੱਚ ਪਾਰਟੀ ਪ੍ਰਧਾਨ ਦਾ ਅਹੁਦਾ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਕਿਤੇ ਮਹੱਤਵਪੂਰਨ ਹੈ। ਮੈਂ ਸੰਜੇ ਬਾਰੂ ਨੂੰ ਪੁੱਛਿਆ ਕਿ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਦੇ ਸਬੰਧਾਂ ਵਿੱਚ ਸਿਰਫ਼ ਇਹੀ ਇੱਕ ਦਿੱਕਤ ਸੀ ਜਾਂ ਕੁਝ ਹੋਰ ਵੀ ਸੀ? Image copyright penguin ਫੋਟੋ ਕੈਪਸ਼ਨ ਸੰਜੇ ਬਾਰੂ ਦੀ ਕਿਤਾਬ 'ਐਕਸੀਡੈਂਟਲ ਪ੍ਰਾਈਮ ਮਿਨਿਸਟਰ - ਦਿ ਮੇਕਿੰਗ ਐਂਡ ਅਨਮੇਕਿੰਗ ਆਫ਼ ਮਨਮੋਹਨ ਸਿੰਘ' ਬਾਰੂ ਦਾ ਜਵਾਬ ਸੀ, ""ਕਾਫ਼ੀ ਸਾਫ਼-ਸਾਫ਼ ਸਬੰਧ ਸੀ ਦੋਵਾਂ ਦਾ। ਮਨਮੋਹਨ ਸਿੰਘ ਬਹੁਤ ਇੱਜ਼ਤ ਨਾਲ ਉਨ੍ਹਾਂ ਨਾਲ ਪੇਸ਼ ਆਉਂਦੇ ਸਨ ਅਤੇ ਸੋਨੀਆ ਗਾਂਧੀ ਵੀ ਉਨ੍ਹਾਂ ਨਾਲ ਇੱਕ ਬਜ਼ੁਰਗ ਸ਼ਖ਼ਸ ਦੀ ਤਰ੍ਹਾਂ ਵਿਹਾਰ ਕਰਦੀ ਸੀ।""""ਪਰ ਮਨਮੋਹਨ ਸਿੰਘ ਨੇ ਮਨ ਲਿਆ ਸੀ ਕਿ ਪਾਰਟੀ ਪ੍ਰਧਾਨ ਦਾ ਅਹੁਦਾ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਵੱਧ ਮਹੱਤਵਪੂਰਨ ਸੀ। ਸਾਡੇ ਦੇਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ।""""ਪੰਜਾਹ ਦੇ ਦਹਾਕੇ ਵਿੱਚ ਆਚਾਰਿਆ ਕ੍ਰਿਪਲਾਨੀ ਜਦੋਂ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਨੇ ਨਹਿਰੂ ਨੂੰ ਕਿਹਾ ਸੀ ਕਿ ਪਾਰਟੀ ਪ੍ਰਧਾਨ ਦੇ ਨਾਤੇ ਤੁਹਾਨੂੰ ਮੈਨੂੰ ਸਮਝਾਉਣਾ ਹੋਵੇਗਾ ਕਿ ਤੁਸੀਂ ਸਰਕਾਰ ਵਿੱਚ ਕੀ ਕਰਨ ਜਾ ਰਹੇ ਹੋ। ਜਵਾਹਰਲਾਲ ਨਹਿਰੂ ਨੇ ਕ੍ਰਿਪਲਾਨੀ ਨੂੰ ਕਿਹਾ ਕਿ ਮੈਂ ਤੁਹਾਨੂੰ ਇਸ ਬਾਰੇ ਕੁਝ ਨਹੀਂ ਦੱਸ ਸਕਦਾ।""""ਜੇਕਰ ਤੁਸੀਂ ਜਾਣਨਾ ਹੈ ਕਿ ਸਰਕਾਰ ਵਿੱਚ ਕੀ ਹੋ ਰਿਹਾ ਹੈ ਤਾਂ ਤੁਸੀਂ ਮੇਰੇ ਮੰਤਰੀ ਮੰਡਲ ਦੇ ਮੈਂਬਰ ਬਣ ਜਾਓ। ਨਹਿਰੂ ਨੇ ਉਨ੍ਹਾਂ ਨੂੰ ਬਿਨਾਂ ਵਿਭਾਗ ਦੇ ਮੰਤਰੀ ਦਾ ਅਹੁਦਾ 'ਆਫ਼ਰ' ਵੀ ਕੀਤਾ। ਪਰ ਕ੍ਰਿਪਲਾਨੀ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ।""""ਜਦੋਂ ਕ੍ਰਿਪਲਾਨੀ ਨੇ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਉਦੋਂ ਤੋਂ ਇਹ ਮੰਨਿਆ ਜਾਣ ਲੱਗਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਅਤੇ ਪੱਧਰ ਪਾਰਟੀ ਪ੍ਰਧਾਨ ਤੋਂ ਵੱਡਾ ਹੈ। ਮੇਰਾ ਮੰਨਣਾ ਹੈ ਕਿ ਮਨਮੋਹਨ ਸਿੰਘ ਦਾ ਇਹ ਮੰਨ ਲੈਣਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਨੀਵਾਂ ਹੈ, ਗ਼ਲਤ ਸੀ।''ਮਨਮੋਹਨ ਨੂੰ ਆਪਣੀ ਟੀਮ ਚੁਣਨ ਦੀ ਛੂਟ ਨਹੀਂਬਾਰੂ ਦੱਸਦੇ ਹਨ, ""ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇਸ ਗੱਲ ਦੀ ਛੂਟ ਨਹੀਂ ਸੀ ਕਿ ਉਹ ਆਪਣੀ ਟੀਮ ਖ਼ੁਦ ਚੁਣ ਸਕਣ। ਰੋਜ਼ਾਨਾ ਪੱਧਰ ਦੇ ਸੋਨੀਆ ਗਾਂਧੀ ਦੇ ਨਿਰਦੇਸ਼ ਅਹਿਮਦ ਪਟੇਲ ਜਾਂ ਪੁਲਕ ਚਟਰਜੀ ਜ਼ਰੀਏ ਮਨਮੋਹਨ ਸਿੰਘ ਕੋਲ ਆਉਂਦੇ ਸਨ। ਪਟੇਲ ਹੀ ਉਨ੍ਹਾਂ ਲੋਕਾਂ ਦੀ ਸੂਚੀ ਪ੍ਰਧਾਨ ਮੰਤਰੀ ਕੋਲ ਲਿਆਉਂਦੇ ਸਨ, ਜਿਨ੍ਹਾਂ ਨੂੰ ਸੋਨੀਆ ਮੰਤਰੀ ਮੰਡਲ ਵਿੱਚ ਰੱਖਣਾ ਜਾਂ ਕੱਢਣਾ ਚਾਹੁੰਦੀ ਸੀ।""""ਇੱਕ ਵਾਰ ਉਹ ਸੋਨੀਆ ਦਾ ਸੰਦੇਸ਼ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਕੈਬਨਿਟ ਫੇਰਬਦਲ ਵਿੱਚ ਰਾਸ਼ਟਰਪਤੀ ਨੂੰ ਮੰਤਰੀਆਂ ਦੇ ਨਾਮ ਭੇਜੇ ਜਾਣ ਤੋਂ ਤੁਰੰਤ ਪਹਿਲਾਂ ਮਨਮੋਹਨ ਸਿੰਘ ਦੇ ਕੋਲ ਪੁੱਜੇ। ਦੂਜੀ ਸੂਚੀ ਟਾਈਪ ਕਰਨ ਦਾ ਸਮਾਂ ਨਹੀਂ ਸੀ। ਇਸ ਲਈ ਮੂਲ ਸੂਚੀ ਵਿੱਚ ਇੱਕ ਨਾਮ 'ਤੇ 'ਵ੍ਹਾਈਟਨਰ' ਲਗਾ ਕੇ ਦੂਜਾ ਨਾਮ ਲਿਖਿਆ ਗਿਆ।""""ਇਸ ਤਰ੍ਹਾਂ ਆਂਧਰਾ ਪ੍ਰਦੇਸ਼ ਦੇ ਸੰਸਦ ਮੈਂਬਰ ਸੁਬਿਰਾਮੀ ਰੈਡੀ ਨੂੰ ਮੰਤਰੀ ਦੀ ਸਹੁੰ ਚੁਕਵਾਈ ਗਈ ਅਤੇ ਹਰੀਸ਼ ਰਾਵਤ (ਜਿਹੜੇ ਬਾਅਦ ਵਿੱਚ ਉਤਰਾਖੰਡ ਦੇ ਮੁੱਖ ਮੰਤਰੀ ਬਣੇ) ਦਾ ਨਾਮ ਕੱਟ ਦਿੱਤਾ ਗਿਆ। ਸੋਨੀਆ ਗਾਂਧੀ ਦੀ ਇਹ ਵੀ ਕੋਸ਼ਿਸ਼ ਰਹਿੰਦੀ ਸੀ ਕਿ ਸਰਕਾਰ ਦੀਆਂ ਸਮਾਜਿਕ ਨੀਤੀਆਂ ਦਾ ਸਿਹਰਾ ਵੀ ਪ੍ਰਧਾਨ ਮੰਤਰੀ ਦੀ ਬਜਾਏ ਪਾਰਟੀ ਨੂੰ ਮਿਲੇ।"" Image copyright RAVEENDRAN/AFP/Getty Images ਮੈਂ ਸੰਜੇ ਬਾਰੂ ਨੂੰ ਪੁੱਛਿਆ ਕੀ ਇਸਦੇ ਜ਼ਰੀਏ ਸੋਨੀਆ ਗਾਂਧੀ ਮਨਮੋਹਨ ਸਿੰਘ ਨੂੰ ਦੱਸਣਾ ਚਾਹੁੰਦੀ ਸੀ ਕਿ 'ਹੂ ਇਜ਼ ਦ ਬੌਸ'?ਬਾਰੂ ਦਾ ਜਵਾਬ ਸੀ, ""ਮੇਰੇ ਖਿਆਲ ਨਾਲ ਇਹ ਸੋਨੀਆ ਗਾਂਧੀ ਦੀ ਕੋਸ਼ਿਸ਼ ਨਹੀਂ ਸੀ, ਸਗੋਂ ਪਾਰਟੀ ਦੇ ਦੂਜੇ ਨੇਤਾਵਾਂ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਪਾਰਟੀ, ਪ੍ਰਧਾਨ ਮੰਤਰੀ ਤੋਂ ਵੱਡੀ ਹੈ ਅਤੇ ਇਸ ਤਰ੍ਹਾਂ ਦੀ ਚਰਚਾ ਕਾਂਗਰਸ ਨੇਤਾਵਾਂ ਵਿੱਚ ਹੁੰਦੀ ਸੀ। ਪ੍ਰਧਾਨ ਮੰਤਰੀ ਵੱਲੋਂ ਕਦੇ ਇਸਦਾ ਵਿਰੋਧ ਨਹੀਂ ਕੀਤਾ ਗਿਆ ਸੀ।""ਸਿਆਸੀ ਰੂਪ ਤੋਂ ਬਹੁਤ ਨੇੜਿਓਂ ਕੰਮ ਕਰਨ ਦੇ ਬਾਵਜੂਦ ਸੋਨੀਆ ਅਤੇ ਮਨਮੋਹਨ ਸਿੰਘ ਵਿਚਾਲੇ ਇੱਕ ਤਰ੍ਹਾਂ ਦੀ ਸਮਾਜਿਕ ਦੂਰੀ ਸੀ ਅਤੇ ਉਹ ਆਪਸ ਵਿੱਚ ਘੁਲ-ਮਿਲ ਨਹੀਂ ਸਕਦੇ ਸੀ। ਬਾਰੂ ਕਹਿੰਦੇ ਹਨ, ""ਦੋਵਾਂ ਪਰਿਵਾਰਾਂ ਵਿਚਾਲੇ ਆਉਣਾ-ਜਾਣਾ ਨਹੀਂ ਸੀ। ਮੈਂ ਨਹੀਂ ਸਮਝਦਾ ਕਿ ਉਹ ਕਦੇ ਚਾਹ 'ਤੇ ਬੈਠ ਕੇ ਗੱਪ ਮਾਰਦੇ ਸਨ। ਮੈਂ ਮਨਮੋਹਨ ਸਿੰਘ ਦੀਆਂ ਧੀਆਂ ਨੂੰ ਕਦੇ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਨਾਲ ਗੱਲ ਕਰਦੇ ਨਹੀਂ ਵੇਖਿਆ।""""ਮੇਰੇ ਖਿਆਲ ਵਿੱਚ ਦੋਵਾਂ ਪਰਿਵਾਰਾਂ ਵਿਚਾਲੇ ਜਿਹੜਾ ਥੋੜ੍ਹਾ-ਬਹੁਤਾ ਰਿਸ਼ਤਾ ਸੀ, ਉਹ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਸ਼ੁਰੂ ਹੋਇਆ।''ਲਲਿਤ ਨਾਰਾਇਣ ਮਿਸ਼ਰਾ ਨਾਲ ਮਨਮੋਹਨ ਸਿੰਘ ਦਾ ਟਕਰਾਅਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਦੇ ਅਹੁਦੇ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਨਮੋਹਨ ਸਿੰਘ ਨੇ ਕੈਂਬਰਿਜ ਵਿੱਚ ਭਾਰਤ ਦੀ ਦਰਾਮਦਗੀ ਅਤੇ ਬਰਾਮਦਗੀ 'ਤੇ ਰਿਸਰਚ ਕੀਤੀ ਸੀ। ਕੈਂਬਰਿਜ ਤੋਂ ਵਾਪਿਸ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਵਿਦੇਸ਼ ਵਪਾਰ ਵਿਭਾਗ ਵਿੱਚ ਬਤੌਰ ਸਲਾਹਕਾਰ ਰੱਖਿਆ ਗਿਆ ਸੀ। ਇਹ ਵੀ ਪੜ੍ਹੋ:ਕਿਹੋ ਜਿਹੇ ਹਨ ਅਨੁਪਮ ਖੇਰ ਦੀ ਫ਼ਿਲਮ ਵਾਲੇ ਮਨਮੋਹਨ 'ਮੈਂ ਪ੍ਰੈਸ ਨਾਲ ਗੱਲ ਕਰਨ ਤੋਂ ਡਰਦਾ ਨਹੀਂ ਸੀ''ਮੋਦੀ ਗੁਜਰਾਤ ਚੋਣਾਂ 'ਚ ਹੋ ਰਹੀ ਹਾਰ ਨੂੰ ਲੈ ਕੇ ਡਰੇ'ਵਾਜਪਾਈ ਨੇ ਮਨਮੋਹਨ ਨੂੰ ਅਸਤੀਫ਼ਾ ਦੇਣ ਤੋਂ ਰੋਕਿਆ ਸੀਮਨਮੋਹਨ ਸਿੰਘ ਦੀ ਧੀ ਦਮਨ ਸਿੰਘ ਉਨ੍ਹਾਂ ਦੀ ਜੀਵਨੀ 'ਸਟ੍ਰਿਕਟਲੀ ਪਰਸਨਲ- ਮਨਮੋਹਨ ਐਂਡ ਗੁਰਸ਼ਰਨ' ਵਿੱਚ ਲਿਖਦੀ ਹੈ, ""ਮੇਰੇ ਪਿਤਾ ਆਪਣੀ ਨਿਮਰਤਾ ਨੂੰ ਛੱਡ ਕੇ ਸ਼ਰੇਆਮ ਕਹਿੰਦੇ ਸਨ ਕਿ ਉਸ ਸਮੇਂ ਵਿਦੇਸ਼ੀ ਵਪਾਰ ਦੇ ਮੁੱਦਿਆਂ 'ਤੇ ਭਾਰਤ ਵਿੱਚ ਉਨ੍ਹਾਂ ਨਾਲੋਂ ਵੱਧ ਜਾਣਨ ਵਾਲਾ ਕੋਈ ਨਹੀਂ ਸੀ। ਉਸ ਸਮੇਂ ਉਨ੍ਹਾਂ ਦੇ ਮੰਤਰੀ ਸਨ ਲਲਿਤ ਨਾਰਾਇਣ ਮਿਸ਼ਰਾ।''""ਇੱਕ ਵਾਰ ਉਹ ਮਨਮੋਹਨ ਸਿੰਘ ਤੋਂ ਨਾਰਾਜ਼ ਹੋ ਗਏ, ਕਿਉਂਕਿ ਉਹ ਕੈਬਨਿਟ ਨੂੰ ਭੇਜੇ ਜਾਣ ਵਾਲੇ ਇੱਕ ਨੋਟ ਤੋਂ ਸਹਿਮਤ ਨਹੀਂ ਸਨ। ਮਨਮੋਹਨ ਸਿੰਘ ਨੇ ਕਿਹਾ ਕਿ ਉਹ ਦਿੱਲੀ ਸਕੂਲ ਆਫ਼ ਇਕਨੌਮਿਕਸ ਵਿੱਚ ਪ੍ਰੋਫ਼ੈਸਰ ਦੀ ਆਪਣੀ ਨੌਕਰੀ 'ਤੇ ਵਾਪਿਸ ਚਲੇ ਜਾਣਗੇ।''""ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਕੱਤਰ ਪੀਐਨ ਹਕਸਰ ਨੂੰ ਇਸ ਬਾਰੇ ਪਤਾ ਲੱਗ ਗਿਆ। ਉਨ੍ਹਾਂ ਨੇ ਕਿਹਾ ਕਿ ਤੁਸੀਂ ਵਾਪਿਸ ਨਹੀਂ ਜਾਓਗੇ। ਉਨ੍ਹਾਂ ਨੇ ਉਨ੍ਹਾਂ ਨੂੰ ਵਿੱਤ ਮੰਤਰਾਲੇ ਵਿੱਚ ਮੁੱਖ ਆਰਥਿਕ ਸਲਾਹਕਾਰ ਦਾ ਅਹੁਦਾ 'ਆਫ਼ਰ' ਕੀਤਾ। ਇਸ ਤਰ੍ਹਾਂ ਮੰਤਰੀ ਨਾਲ ਲੜਾਈ ਉਨ੍ਹਾਂ ਲਈ ਪ੍ਰਮੋਸ਼ਨ ਲੈ ਕੇ ਆਈ।''ਨਰਸਿਮਹਾ ਰਾਓ ਨੇ ਚੁਣਿਆ ਖਜ਼ਾਨਾ ਮੰਤਰੀ ਮਨਮੋਹਨ ਸਿੰਘ ਨੇ ਇਸ ਤੋਂ ਬਾਅਦ ਯੋਜਨਾ ਆਯੋਗ ਦੇ ਮੈਂਬਰ ਅਤੇ ਉਪ ਪ੍ਰਧਾਨ, ਰਿਜ਼ਰਵ ਬੈਂਕ ਦੇ ਗਵਰਨਰ ਅਤੇ ਯੂਨੀਵਰਿਸਟੀ ਗਰਾਂਟ ਕਮਿਸ਼ਨ ਦੇ ਮੁਖੀ ਦੇ ਤੌਰ 'ਤੇ ਕੰਮ ਕੀਤਾ। ਸਾਲ 1991 ਵਿੱਚ ਨਰਸਿਮਹਾ ਰਾਓ ਨੇ ਉਨ੍ਹਾਂ ਨੂੰ ਭਾਰਤ ਦਾ ਖਜ਼ਾਨਾ ਮੰਤਰੀ ਬਣਾ ਦਿੱਤਾ। Image copyright Prashant Panjiar/The India Today Group/Getty Image ਫੋਟੋ ਕੈਪਸ਼ਨ ਨਰਸਿਮਹਾ ਰਾਓ ਨੇ ਮਨਮੋਹਨ ਸਿੰਘ ਨੂੰ ਫ਼ੋਨ ਕਰ ਸਿੱਧਾ ਸਹੁੰ ਚੁੱਕ ਸਮਾਗਮ ਬਾਰੇ ਜਾਣਕਾਰੀ ਹੀ ਦਿੱਤੀ ਸੀ ਨਰਸਿਮਹਾ ਰਾਓ ਦੇ ਜੀਵਨੀਕਾਰ ਵਿਨੇ ਸੀਤਾਪਤੀ ਦੱਸਦੇ ਹਨ, ""ਨਰਸਿਮਹਾ ਰਾਓ ਕੋਲ ਵਿਚਾਰਾਂ ਦੀ ਘਾਟ ਨਹੀਂ ਸੀ। ਉਨ੍ਹਾਂ ਨੂੰ ਇੱਕ ਚਿਹਰਾ ਜਾਂ ਮਖੌਟਾ ਚਾਹੀਦਾ ਸੀ, ਜੋ ਕੌਮਾਂਤਰੀ ਮੁਦਰਾ ਕੋਸ਼ ਅਤੇ ਉਨ੍ਹਾਂ ਦੇ ਘਰੇਲੂ ਵਿਰੋਧੀਆਂ ਦੀਆਂ ਭਾਵਨਾਵਾਂ 'ਤੇ ਮਰਹਮ ਲਗਾ ਸਕੇ। ਸਾਲ 1991 ਵਿੱਚ ਪੀਸੀ ਅਲੈਗਜ਼ੈਂਡਰ ਉਨ੍ਹਾਂ ਦੇ ਸਭ ਤੋਂ ਵੱਡੇ ਸਲਾਹਕਾਰ ਸਨ।''""ਨਰਸਿਮਹਾ ਰਾਓ ਨੇ ਪੀਸੀ ਅਲੈਗਜ਼ੈਂਡਰ ਨੂੰ ਕਿਹਾ ਕਿ ਮੈਂ ਇੱਕ ਅਜਿਹੇ ਸ਼ਖ਼ਸ ਨੂੰ ਵਿੱਤ ਮੰਤਰੀ ਬਣਾਉਣਾ ਚਾਹੁੰਦਾ ਹਾਂ, ਜਿਸਦੀ ਕੌਮਾਂਤਰੀ ਪੱਧਰ 'ਤੇ ਬਹੁਤ ਧਾਕ ਹੋਵੇ। ਅਲੈਗਜ਼ੈਂਡਰ ਨੇ ਉਨ੍ਹਾਂ ਨੂੰ ਆਈਜੀ ਪਟੇਲ ਦਾ ਨਾਮ ਸੁਝਾਇਆ ਜਿਹੜੇ ਇੱਕ ਸਮੇਂ 'ਚ ਰਿਜ਼ਰਵ ਬੈਂਕ ਦੇ ਗਵਰਨਰ ਰਹਿ ਚੁੱਕੇ ਸਨ ਅਤੇ ਉਸ ਸਮੇਂ ਲੰਡਨ ਸਕੂਲ ਆਫ਼ ਇਕਨੌਮਿਕਸ ਦੇ ਡਾਇਰੈਕਟਰ ਸਨ।''""ਪਟੇਲ ਨੇ ਰਾਓ ਦੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ ਕਿਉਂਕਿ ਉਹ ਉਸ ਸਮੇਂ ਦਿੱਲੀ ਵਿੱਚ ਰਹਿਣ ਲਈ ਤਿਆਰ ਨਹੀਂ ਸਨ। ਫਿਰ ਪੀਸੀ ਅਲੈਗਜ਼ੈਂਡਰ ਨੇ ਮਨਮੋਹਨ ਸਿੰਘ ਦਾ ਨਾਮ ਲਿਖਿਆ। ਸਹੁੰ ਚੁੱਕ ਸਮਾਗਮ ਤੋਂ ਇੱਕ ਦਿਨ ਪਹਿਲਾਂ 20 ਜੂਨ ਨੂੰ ਅਲੈਗਜ਼ੈਂਡਰ ਨੇ ਮਨਮੋਹਨ ਸਿੰਘ ਨੂੰ ਫ਼ੋਨ ਕੀਤਾ।'' Image Copyright BBC News Punjabi BBC News Punjabi Image Copyright BBC News Punjabi BBC News Punjabi ""ਉਸ ਸਮੇਂ ਮਨਮੋਹਨ ਸਿੰਘ ਸੌ ਰਹੇ ਸਨ, ਕਿਉਂਕਿ ਉਹ ਸਵੇਰੇ ਹੀ ਵਿਦੇਸ਼ ਯਾਤਰਾ ਤੋਂ ਵਾਪਿਸ ਪਰਤੇ ਸਨ। ਉਦੋਂ ਉਨ੍ਹਾਂ ਨੂੰ ਜਗਾ ਕੇ ਦੱਸਿਆ ਗਿਆ ਕਿ ਉਹ ਭਾਰਤ ਦੇ ਅਗਲੇ ਖਜ਼ਾਨਾ ਮੰਤਰੀ ਹੋਣਗੇ। ਮਨਮੋਹਨ ਸਿੰਘ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਉਸ 'ਆਫ਼ਰ' 'ਤੇ ਵਿਸ਼ਵਾਸ ਨਹੀਂ ਹੋਇਆ ਕਿਉਂਕਿ ਉਦੋਂ ਤੱਕ ਨਰਸਿਮਹਾ ਰਾਓ ਦਾ ਸਿੱਧਾ ਫ਼ੋਨ ਉਨ੍ਹਾਂ ਨੂੰ ਨਹੀਂ ਆਇਆ ਸੀ।""""ਅਗਲੇ ਦਿਨ ਸਵੇਰੇ ਜਦੋਂ ਮਨਮੋਹਨ ਸਿੰਘ 9 ਵਜੇ ਯੂਜੀਸੀ ਦਫ਼ਤਰ ਗਏ ਉੱਥੇ ਉਨ੍ਹਾਂ ਨੂੰ ਨਰਸਿਮਹਾ ਰਾਓ ਦਾ ਫ਼ੋਨ ਆਇਆ ਕਿ 12 ਵਜੇ ਸਹੁੰ ਚੁੱਕ ਸਮਾਰੋਹ ਹੈ। ਤੁਸੀਂ ਮੇਰੇ ਕੋਲ ਉਸ ਤੋਂ ਇੱਕ ਘੰਟਾ ਪਹਿਲੇ ਆ ਜਾਇਓ, ਕਿਉਂਕਿ ਮੈਂ ਤੁਹਾਡੇ ਨਾਲ ਆਪਣੇ ਭਾਸ਼ਣ ਬਾਰੇ ਗੱਲ ਕਰਨੀ ਹੈ।""""ਮਨਮੋਹਨ ਸਿੰਘ ਜਦੋਂ ਉੱਥੇ ਪੁੱਜੇ ਤਾਂ ਨਰਸਿਮਹਾ ਰਾਓ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਅਸੀਂ ਸਫ਼ਲ ਹੁੰਦੇ ਹਾਂ ਤਾਂ ਸਾਨੂੰ ਦੋਹਾਂ ਨੂੰ ਇਸਦਾ ਸਿਹਰਾ ਦਿੱਤਾ ਜਾਵੇਗਾ, ਪਰ ਜੇਕਰ ਅਸੀਂ ਕਾਮਯਾਬ ਨਹੀਂ ਹੋਏ ਤਾਂ ਇਸਦਾ ਦੋਸ਼ ਤੁਹਾਡੇ ਸਿਰ ਮੜਿਆ ਜਾਵੇਗਾ।''ਕਰਜ਼ਾਈ ਸਨ ਮਨਮੋਹਨ ਸਿੰਘ ਦੇ ਪਸੰਦੀਦਾ ਵਿਦੇਸ਼ੀ ਨੇਤਾਮਨਮੋਹਨ ਸਿੰਘ ਨੇ ਉਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਅਤੇ ਉਹ ਭਾਰਤ ਦੇ ਸਭ ਤੋਂ ਸਫ਼ਲ ਵਿੱਤ ਮੰਤਰੀ ਕਹਾਏ। Image copyright The Accidental Prime Minister Poster ਫੋਟੋ ਕੈਪਸ਼ਨ ਫ਼ਿਲਮ 11 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸੰਜੇ ਬਾਰੂ ਦੱਸਦੇ ਹਨ ਕਿ ਮਨਮੋਹਨ ਸਿੰਘ ਬਹੁਤ ਅੰਤਰਮੁਖੀ ਹੁੰਦੇ ਸਨ। ਜਦੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਗੌਰਡਨ ਬਰਾਊਨ ਅਤੇ ਚੀਨ ਦੇ ਪ੍ਰਧਾਨ ਮੰਤਰੀ ਹੂ ਜਿਨ ਤਾਓ ਵੀ ਉਨ੍ਹਾਂ ਦੀ ਤਰ੍ਹਾਂ ਘੱਟ ਗੱਲ ਕਰਨ ਵਾਲੇ ਹੋਣ ਤਾਂ ਗੱਲਬਾਤ ਅੱਗੇ ਵਧਾਉਣ ਵਿੱਚ ਮੁਸ਼ਕਿਲ ਹੁੰਦੀ ਸੀ।ਬਾਰੂ ਕਹਿੰਦੇ ਹਨ, ""ਉਹ ਬਹੁਤ ਸ਼ਰਮੀਲੇ ਅਤੇ ਚੁੱਪ ਰਹਿਣ ਵਾਲੇ ਸਨ। ਜਦੋਂ ਦੂਜੇ ਲੋਕ ਗੱਲਾਂ ਕਰਦੇ ਸਨ ਤਾਂ ਉਹ ਬਹੁਤ ਖੁਸ਼ ਹੁੰਦੇ ਸਨ ਕਿ ਉਨ੍ਹਾਂ ਨੂੰ ਬੋਲਣਾ ਨਹੀਂ ਪੈ ਰਿਹਾ। ਕੌਮਾਂਤਰੀ ਬੈਠਕਾਂ ਵਿੱਚ ਵੀ ਉਨ੍ਹਾਂ ਨੂੰ ਉਹ ਨੇਤਾ ਪਸੰਦ ਸਨ ਜਿਹੜੇ ਬਹੁਤ ਗੱਲਾਂ ਕਰਦੇ ਸਨ, ਜਿਵੇਂ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਕਰਜ਼ਾਈ। ਉਹ ਬਹੁਤ ਬੋਲਦੇ ਸਨ ਅਤੇ ਮਨਮੋਹਨ ਸਿੰਘ ਮੁਸਕੁਰਾਉਂਦੇ ਹੋਏ ਉਨ੍ਹਾਂ ਦੀ ਗੱਲ ਸੁਣਦੇ ਸਨ।''ਅੰਡਾ ਉਬਾਲਣਾ ਤੱਕ ਨਹੀਂ ਆਉਂਦਾ ਮਨਮੋਹਨ ਸਿੰਘ ਨੂੰਮਨਮੋਹਨ ਸਿੰਘ ਦੀ ਧੀ ਦਮਨ ਸਿੰਘ ਨੇ ਉਨ੍ਹਾਂ 'ਤੇ ਲਿਖੀ ਜੀਵਨੀ ਵਿੱਚ ਉਨ੍ਹਾਂ ਦੀ ਸ਼ਖ਼ਸੀਅਤ ਦੇ ਦੂਜੇ ਪੱਖਾਂ 'ਤੇ ਵੀ ਰੌਸ਼ਨੀ ਪਾਈ ਹੈ। ਦਮਨ ਸਿੰਘ ਲਿਖਦੀ ਹੈ, ""ਹਰ ਦੋ ਮਹੀਨੇ ਬਾਅਦ ਸਾਡਾ ਪਰਿਵਾਰ ਬਾਹਰ ਖਾਣਾ ਖਾਣ ਜਾਂਦਾ ਸੀ। ਅਸੀਂ ਜਾਂ ਤਾਂ ਕਮਲਾ ਨਗਰ ਦੀ ਕ੍ਰਿਸ਼ਨਾ ਸਵੀਟਸ ਵਿੱਚ ਦੱਖਣ ਭਾਰਤੀ ਖਾਣਾ ਖਾਂਦੇ ਸੀ ਜਾਂ ਦਰਿਆਗੰਜ ਦੇ ਤੰਦੂਰ ਵਿੱਚ ਮੁਗਲਾਈ ਖਾਣਾ। ਚੀਨੀ ਖਾਣੇ ਵਿੱਚ ਅਸੀਂ ਮਾਲਚਾ ਰੋਡ 'ਤੇ 'ਫੂਜ਼ੀਆ' ਰੈਸਟੋਰੈਂਟ ਜਾਂਦੇ ਸੀ ਅਤੇ ਚਾਟ ਲਈ ਸਾਡੀ ਪਸੰਦ ਹੁੰਦੀ ਸੀ ਬੰਗਾਲੀ ਮਾਰਕਿਟ।'' Image copyright photodivision.gov.in ""ਮੇਰੇ ਪਿਤਾ ਨੂੰ ਨਾ ਤਾਂ ਅੰਡਾ ਉਬਾਲਣਾ ਆਉਂਦਾ ਸੀ ਅਤੇ ਨਾ ਹੀ ਟੀਵੀ ਚਲਾਉਣਾ। ਸਾਨੂੰ ਉਨ੍ਹਾਂ ਦੀ ਸਰਕਾਰੀ ਗੱਡੀ ਵਿੱਚ ਬੈਠਣ ਦਾ ਕਦੇ ਮੌਕਾ ਨਹੀਂ ਮਿਲਿਆ। ਜੇਕਰ ਅਸੀਂ ਕਿਤੇ ਜਾ ਰਹੇ ਹੁੰਦੇ ਸੀ ਅਤੇ ਉਹ ਥਾਂ ਉਨ੍ਹਾਂ ਦੇ ਰਸਤੇ ਵਿੱਚ ਪੈਂਦੀ ਹੋਵੇ, ਤਾਂ ਵੀ ਉਹ ਸਾਨੂੰ ਆਪਣੀ ਸਰਕਾਰੀ ਗੱਡੀ ਵਿੱਚ ਨਹੀਂ ਬੈਠਣ ਦਿੰਦੇ ਸੀ। ਉਨ੍ਹਾਂ ਦੇ ਆਪਣੇ ਚੱਲਣ 'ਤੇ ਕਾਬੂ ਨਹੀਂ ਸੀ। '' ""ਇੱਕ ਵਾਰ ਜਦੋਂ ਉਹ ਤੇਜ਼ੀ ਨਾਲ ਚੱਲਣ ਲਗਦੇ ਤਾਂ ਉਨ੍ਹਾਂ ਦੀ ਰਫ਼ਤਾਰ ਚਾਹੁਣ 'ਤੇ ਵੀ ਹੌਲੀ ਨਹੀਂ ਹੁੰਦੀ ਸੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਉਨ੍ਹਾਂ ਨਾ ਚੱਲਣ ਵਿੱਚ ਬੜੀ ਮੁਸ਼ਕਿਲ ਆਉਂਦੀ ਸੀ।''ਭਾਸ਼ਣ ਦੀ ਪ੍ਰੈਕਟਿਸ ਕਰਦੇ ਸਨ ਮਨਮੋਹਨਮਨਮੋਹਨ ਸਿੰਘ ਨੂੰ ਭਾਸ਼ਣ ਦੇਣਾ ਬਿਲਕੁਲ ਨਹੀਂ ਆਉਂਦਾ ਸੀ। ਉਨ੍ਹਾਂ ਦੀ ਆਵਾਜ਼ ਬਹੁਤ ਪਤਲੀ ਸੀ ਅਤੇ ਉਨ੍ਹਾਂ ਨੂੰ ਸਹੀ ਸ਼ਬਦਾਂ 'ਤੇ ਜ਼ੋਰ ਦੇਣ ਵਿੱਚ ਦਿੱਕਤ ਹੁੰਦੀ ਸੀ। ਸ਼ੁਰੂ-ਸ਼ੁਰੂ ਵਿੱਚ ਉਹ ਦੇਸ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਆਪਣੇ ਭਾਸ਼ਣ ਦੀ ਪ੍ਰੈਕਟਿਸ ਕਰਦੇ ਸਨ।ਸੰਜੇ ਬਾਰੂ ਕਹਿੰਦੇ ਹਨ, ""ਸਾਲ 2004 ਵਿੱਚ ਜਦੋਂ ਉਹ ਪਹਿਲੀ ਵਾਰ ਦੇਸ ਨੂੰ ਸੰਬੋਧਿਤ ਕਰਨ ਵਾਲੇ ਸਨ, ਤਾਂ ਉਹ ਆਪਣੇ ਭਾਸ਼ਣ ਦੀ ਪ੍ਰੈਕਟਿਸ ਕਰਦੇ ਸਨ। ਪਰ ਜਦੋਂ ਉਨ੍ਹਾਂ ਨੂੰ ਇਸਦੀ ਆਦਤ ਪੈ ਗਈ ਤਾਂ ਉਨ੍ਹਾਂ ਨੇ ਪ੍ਰੈਕਟਿਸ ਛੱਡ ਦਿੱਤੀ। ਉਨ੍ਹਾਂ ਨੂੰ ਹਿੰਦੀ ਪੜ੍ਹਨੀ ਨਹੀਂ ਆਉਂਦੀ ਸੀ। ਉਹ ਜਾਂ ਤਾਂ ਆਪਣਾ ਭਾਸ਼ਣ ਗੁਰਮੁੱਖੀ ਵਿੱਚ ਲਿਖਦੇ ਜਾਂ ਉਰਦੂ ਵਿੱਚ।'' Image copyright photodivision.gov.in ਫੋਟੋ ਕੈਪਸ਼ਨ ਸ਼ੁਰੂ-ਸ਼ੁਰੂ ਵਿੱਚ ਮਨਮੋਹਨ ਸਿੰਘ ਦੇਸ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਆਪਣੇ ਭਾਸ਼ਣ ਦੀ ਪ੍ਰੈਕਟਿਸ ਕਰਦੇ ਸਨ ""ਉਨ੍ਹਾਂ ਨੂੰ ਉਰਦੂ ਸਾਹਿਤ ਵਿੱਚ ਬਹੁਤ ਦਿਲਚਸਪੀ ਸੀ। ਉਹ ਅਕਸਰ ਆਪਣੇ ਭਾਸ਼ਣਾਂ ਵਿੱਚ ਉਰਦੂ ਦੇ ਸ਼ੇਰਾਂ ਦੀ ਵਰਤੋਂ ਕਰਦੇ ਸਨ। ਮੁੱਜ਼ਫ਼ਰ ਰਾਜ਼ਮੀ ਦਾ ਇੱਕ ਸ਼ੇਰ ਉਨ੍ਹਾਂ ਨੂੰ ਬਹੁਤ ਪੰਸਦ ਸੀ ਅਤੇ ਜਨਰਲ ਪਰਵੇਜ਼ ਮੁਸ਼ਰਫ਼ ਨੂੰ ਵੀ ਸੁਣਾਇਆ ਸੀ- ਯੇ ਜਬਰ ਭੀ ਦੇਖਾ ਹੈ, ਤਾਰੀਖ਼ ਕੀ ਨਜ਼ਰੋਂ ਨੇ....ਲਮਹੋ ਨੇ ਖਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ...'''ਅੰਡਰਰੇਟਡ' ਸਿਆਸਤਦਾਨਮਨਮੋਹਨ ਸਿੰਘ ਬਾਰੇ ਸਾਲ 2012 ਵਿੱਚ ਇੱਕ ਦਿਲਚਸਪ ਟਿੱਪਣੀ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਕੀਤੀ ਸੀ, ""ਮੈਨੂੰ ਪਤਾ ਨਹੀਂ ਕਿ ਮਨਮੋਹਨ ਸਿੰਘ ਇੱਕ 'ਓਵਰਰੇਟਡ' ਅਰਥਸ਼ਾਸਤਰੀ ਹਨ ਜਾਂ ਨਹੀਂ, ਪਰ ਮੈਂ ਇਹ ਜ਼ਰੂਰ ਜਾਣਦਾ ਹਾਂ ਕਿ ਉਹ ਇੱਕ 'ਅੰਡਰਰੇਟਡ' ਸਿਆਸਦਾਨ ਜ਼ਰੂਰ ਹਨ।''ਸੰਜੇ ਬਾਰੂ ਕਹਿੰਦੇ ਹਨ, ""ਜੇਕਰ ਤੁਸੀਂ ਉਨ੍ਹਾਂ ਨੂੰ ਅਰਥਸ਼ਾਸਤਰ ਦੇ ਬੁੱਧੀਜੀਵੀ ਦੇ ਤੌਰ 'ਤੇ ਦੇਖੋਗੇ ਤਾਂ ਠੀਕ ਹੈ, ਉਨ੍ਹਾਂ ਨੇ ਕੈਂਬਰਿਜ ਅਤੇ ਆਕਸਫੋਰਡ ਤੋਂ ਪੜ੍ਹਾਈ ਕੀਤੀ ਹੈ, ਪਰ ਉਨ੍ਹਾਂ ਨੇ ਆਪਣੀ ਥੀਸਸ ਪ੍ਰਕਾਸ਼ਿਤ ਹੋਣ ਤੋਂ ਬਾਅਦ ਕੋਈ ਕਿਤਾਬ ਨਹੀਂ ਲਿਖੀ ਹੈ।''ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਪਿਤਾ ਦੇ ਗੁੱਸੇ ਤੋਂ ਡਰ ਕੇ ਭੱਜੀ ਕੁੜੀ ਦੀ ਮਦਦ ’ਤੇ ਆਇਆ ਥਾਈਲੈਂਡ5 ਖਿਡਾਰੀ ਜਿਨ੍ਹਾਂ ਦੇ ਪ੍ਰਦਰਸ਼ਨ ਕਰਕੇ ਭਾਰਤ ਨੇ ਰਚਿਆ ਇਤਿਹਾਸਦੂਜੇ ਪਾਸੇ ਸਿਆਸਤ ਵਿੱਚ ਨਵਾਂ ਹੋਣ ਦੇ ਬਾਵਜੂਦ ਉਹ 10 ਸਾਲ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਹਨ। ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ ਸਭ ਤੋਂ ਲੰਬਾ ਕਾਰਜਕਾਲ ਉਨ੍ਹਾਂ ਦਾ ਹੀ ਰਿਹਾ ਹੈ।""ਮਨਮੋਹਨ ਸਿੰਘ ਨੂੰ ਗੁੱਸਾ ਵੀ ਆਉਂਦਾ ਹੈਮਨਮੋਹਨ ਸਿੰਘ ਦੇ ਸ਼ਾਂਤ ਅਕਸ ਨੂੰ ਦੇਖਦੇ ਹੋਏ ਬਹੁਤ ਘੱਟ ਲੋਕ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹਨ ਕਿ ਉਨ੍ਹਾਂ ਨੂੰ ਕਦੇ ਗੁੱਸਾ ਵੀ ਆਉਂਦਾ ਹੋਵੇਗਾ। ਸੰਜੇ ਬਾਰੂ ਕਹਿੰਦੇ ਹਨ, ""ਉਹ ਗੁੱਸੇ ਵੀ ਹੋ ਜਾਂਦੇ ਸਨ। ਗੁੱਸੇ ਵਿੱਚ ਉਨ੍ਹਾਂ ਦਾ ਪੂਰਾ ਮੂੰਹ ਲਾਲ ਹੋ ਜਾਂਦਾ ਸੀ। ਦੋ-ਤਿੰਨ ਵਾਰ ਮੈਨੂੰ ਵੀ ਬਹੁਤ ਝਿੜਕਾਂ ਪਈਆਂ। ਗੁੱਸੇ ਵਿੱਚ ਉਨ੍ਹਾਂ ਦੀ ਆਵਾਜ਼ ਉੱਚੀ ਹੋ ਜਾਂਦੀ ਸੀ। ਇੱਕ ਵਾਰ ਉਹ ਜੈਰਾਮ ਰਮੇਸ਼ 'ਤੇ ਨਾਰਾਜ਼ ਹੋ ਗਏ ਸੀ, ਕਿਉਂਕਿ ਉਨ੍ਹਾਂ ਨੇ ਸੋਨੀਆ ਗਾਂਧੀ ਦੀ ਇੱਕ ਚਿੱਠੀ ਲੀਕ ਕਰ ਦਿੱਤੀ ਸੀ।"" Image copyright Sipra Das/The India Today Group/Getty Images ""ਉਨ੍ਹਾਂ ਨੇ ਮੇਰੇ ਸਾਹਮਣੇ ਜੈਰਾਮ ਰਮੇਸ਼ ਨੂੰ ਫ਼ੋਨ 'ਤੇ ਝਿੜਕਿਆ। ਜੈਰਾਮ ਫ਼ੋਨ 'ਤੇ ਆਪਣੀ ਸਫ਼ਾਈ ਦੇ ਰਹੇ ਸਨ, ਪਰ ਉਨ੍ਹਾਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ ਫ਼ੋਨ ਨੂੰ ਗੁੱਸੇ ਵਿੱਚ ਸੁੱਟ ਦਿੱਤਾ।''ਮੈਂ ਬਾਰੂ ਤੋਂ ਪੁੱਛਿਆ ਕਿ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਦਾ ਸਭ ਤੋਂ ਵੱਡਾ ਕੰਮ ਹੁੰਦਾ ਹੈ ਲੋਕਾਂ ਵਿੱਚ ਉਨ੍ਹਾਂ ਦੇ ਚੰਗੇ ਅਕਸ ਨੂੰ ਪੇਸ਼ ਕਰਨਾ। ਤੁਹਾਡੇ ਲਈ ਇਹ ਕੰਮ ਕਿੰਨਾ ਮੁਸ਼ਕਿਲ ਸੀ?ਬਾਰੂ ਦਾ ਜਵਾਬ ਸੀ, ""ਉਨ੍ਹਾਂ ਦੇ ਪਹਿਲੇ ਕਾਰਜਕਾਲ ਵਿੱਚ ਪ੍ਰੈੱਸ ਜ਼ਰੀਏ ਉਨ੍ਹਾਂ ਦਾ ਅਕਸ ਐਨਾ ਚੰਗਾ ਸੀ ਕਿ ਮੈਨੂੰ ਤਾਂ ਕੋਈ ਮਿਹਤਨ ਹੀ ਨਹੀਂ ਕਰਨੀ ਪਈ। ਉਨ੍ਹਾਂ ਨੂੰ ਵੇਚਣਾ BMW ਕਾਰ ਵਰਗਾ ਸੀ। ਉਹ ਕਾਰ ਐਨਮੀ ਚੰਗੀ ਹੈ ਕਿ ਉਸਦੇ ਲਈ ਕਿਸੇ 'ਸਲੇਜ਼ਮੈਨ' ਦੀ ਲੋੜ ਹੀ ਨਹੀਂ।''ਮਨਮੋਹਨ ਅਤੇ ਵਾਜਪਾਈਵਾਜਪਾਈ ਅਤੇ ਮਨਮੋਹਨ ਸਿੰਘ ਦੇ ਕੰਮ ਕਰਨ ਦੇ ਢੰਗ ਦੀ ਤੁਲਨਾ ਕਰਦੇ ਹੋਏ ਬਾਰੂ ਇੱਕ ਦਿਲਚਸਪ ਟਿੱਪਣੀ ਕਰਦੇ ਹਨ ਕਿ ਵਾਜਪਾਈ ਦੇ ਜ਼ਮਾਨੇ ਵਿੱਚ ਉਨ੍ਹਾਂ ਦੇ ਪ੍ਰਧਾਨ ਸਕੱਤਰ ਬ੍ਰਿਜੇਸ਼ ਮਿਸ਼ਰਾ ਪ੍ਰਧਾਨ ਮੰਤਰੀ ਦੀ ਤਰ੍ਹਾਂ ਕੰਮ ਕਰਦੇ ਸਨ ਅਤੇ ਮਨਮੋਹਨ ਸਿੰਘ ਦੇ ਜ਼ਮਾਨੇ ਵਿੱਚ ਉਹ ਯਾਨਿ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੇ ਸਕੱਤਰ ਦੇ ਤੌਰ 'ਤੇ ਵਿਹਾਰ ਕਰਦੇ ਸਨ। Image copyright Saibal Das/The India Today Group/Getty Images ਇਸ ਨੂੰ ਹੋਰ ਸਮਝਾਉਂਦੇ ਹੋਏ ਬਾਰੂ ਕਹਿੰਦੇ ਹਨ, ""ਸਾਡੇ ਵਿੱਚ ਇੱਕ 'ਜੋਕ' ਹੁੰਦਾ ਸੀ। ਸਾਡੇ ਨਾਲ ਕਈ ਲੋਕ ਅਜਿਹੇ ਸਨ ਜਿਹੜੇ ਵਾਜਪਾਈ ਨਾਲ ਵੀ ਕੰਮ ਕਰ ਚੁੱਕੇ ਸਨ। ਉਹ ਕਹਿੰਦੇ ਸਨ ਕਿ ਵਾਜਪਾਈ ਸਿਆਸਤਦਾਨ ਵੱਧ ਸਨ, ਪ੍ਰਸ਼ਾਸਕ ਘੱਟ ਸਨ। ਮਨਮੋਹਨ ਸਿੰਘ ਪ੍ਰਸ਼ਾਸਕ ਵੱਧ ਸਨ, ਸਿਆਸਤਦਾਨ ਘੱਟ ਸਨ।''""ਵਾਜਪਾਈ ਨਿਰਦੇਸ਼ ਦੇ ਕੇ ਪਿੱਛੇ ਹੱਟ ਜਾਂਦੇ ਸਨ ਅਤੇ ਸਾਰਾ ਕੰਮ ਅਧਿਕਾਰੀਆਂ 'ਤੇ ਛੱਡ ਦਿੰਦੇ ਸਨ। ਬ੍ਰਿਜੇਸ਼ ਮਿਸ਼ਰਾ ਇੱਕ ਤਰ੍ਹਾਂ ਨਾਲਵ ਪ੍ਰਧਾਨ ਮੰਤਰੀ ਕਾਰਜਕਾਲ ਨੂੰ ਚਲਾਉਂਦੇ ਸਨ ਪਰ ਮਨਮੋਹਨ ਸਿੰਘ ਦਾ ਸਟਾਈਲ ਬਿਲਕੁਲ ਵੱਖਰਾ ਸੀ। ਉਹ ਵੱਧ ਤੋਂ ਵੱਧ ਸਮਾਂ ਬੈਠਕਾਂ ਵਿੱਚ ਗੁਜਾਰਦੇ ਸਨ।''""ਨਰੇਗਾ, ਭਾਰਤ ਨਿਰਮਾਣ, ਸਰਬ-ਸਿੱਖਿਆ ਮੁਹਿੰਮ ਕਿਸੇ ਦੀ ਕੋਈ ਬੈਠਕ ਹੋ ਰਹੀ ਹੋਵੇ, ਮਨਮੋਹਨ ਸਿੰਘ ਹਮੇਸ਼ਾ ਉੱਥੇ ਮੌਜੂਦ ਰਹਿੰਦੇ ਸਨ। ਇਹ ਕੰਮ ਕਾਇਦੇ ਨਾਲ ਕੈਬਨਿਟ ਸਕੱਤਰ ਜਾਂ ਪ੍ਰਧਾਨ ਸਕੱਤਰ ਦਾ ਹੋਣਾ ਚਾਹੀਦਾ ਹੈ, ਪ੍ਰਧਾਨ ਮੰਤਰੀ ਦਾ ਨਹੀਂ।''""ਮੈਂ ਅਕਸਰ ਉਨ੍ਹਾਂ ਨੂੰ ਹੱਸਦਾ ਸੀ ਕਿ ਬ੍ਰਿਜੇਸ਼ ਮਿਸ਼ਰਾ ਬਾਰੇ ਮਸ਼ਹੂਰ ਸੀ ਕਿ ਉਹ ਤਾਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਕੰਮ ਕਰਦੇ ਸਨ ਅਤੇ ਤੁਹਾਡੇ ਬਾਰੇ ਮਸ਼ਹੂਰ ਹੈ ਕਿ ਤੁਸੀਂ ਤਾਂ ਪ੍ਰਧਾਨ ਮੰਤਰੀ ਦੇ ਸਕੱਤਰ ਦੀ ਤਰ੍ਹਾਂ ਕੰਮ ਕਰਦੇ ਹੋ।''ਇਹ ਵੀਡੀਓਜ਼ ਵੀ ਤੁਹਾਨੁੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੰਜਾਬ ਭਰ 'ਚ ਸਿੱਖ ਸੰਗਠਨਾਂ ਵੱਲੋਂ 'ਬਾਦਲ ਪਰਿਵਾਰ ਅਰਥੀ ਫੂਕ' ਮੁਜ਼ਾਹਰੇ 1 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45374887 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh robin/bbc ਫੋਟੋ ਕੈਪਸ਼ਨ ਅੰਮ੍ਰਿਤਸਰ 'ਚ ਹਾਲ ਗੇਟ ਦੇ ਬਾਹਰ ਸ਼ੋਮਣੀ ਅਕਾਲੀ ਦਲ ਬਾਦਲ ਖ਼ਿਲਾਫ਼ ਆਪਣਾ ਵਿਰੋਧ ਜਤਾਉਂਦੇ ਪ੍ਰਦਰਸ਼ਨਕਾਰੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਬਾਅਦ ਹੁਣ ਅਕਾਲੀ ਲੀਡਰਸ਼ਿਪ ਤੇ ਬਾਦਲ ਪਰਿਵਾਰ ਖ਼ਿਲਾਫ਼ ਸੂਬੇ ਭਰ ਵਿਚ ਰੋਸ ਮੁਜ਼ਾਹਰੇ ਹੋ ਰਹੇ ਨੇ। ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ ਮੁਤਾਬਕ ਸ਼ਹਿਰ ਦੇ ਹਾਲ ਗੇਟ ਦੇ ਬਾਹਰ ਮੁਜ਼ਾਹਰਾਕਾਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਦੇ ਪੁਤਲੇ ਅੱਗ ਦੇ ਹਵਾਲੇ ਕੀਤੇ।ਪੰਜਾਬ ਦੇ ਕਈ ਸ਼ਹਿਰਾਂ ਤੇ ਕਸਬਿਆਂ ਵਿਚ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਤੋਂ ਇਲਾਵਾ ਯੁਨਾਈਟਿਡ ਅਕਾਲੀ ਦਲ ਅਤੇ ਆਲ ਇੰਡੀਆ ਸਟੂਡੇਂਟ ਫੈਡਰੇਸ਼ਨ (ਗੋਪਾਲਾ) ਵਰਗੇ ਸੰਗਠਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੀਆਂ ਤਸਵੀਰਾਂ ਵਾਲੇ ਪਰਚਿਆਂ ਨੂੰ ਅੱਗ ਦੇ ਹਵਾਲੇ ਕੀਤਾ।ਇਹ ਵੀ ਪੜ੍ਹੋ: ਭਾਰਤੀ ਕੁੜੀਆਂ ਚੀਨ 'ਚ ਵਿਆਹ ਕਿਉਂ ਨਹੀਂ ਕਰਦੀਆਂਹਾਊਸ ਅਰੈਸਟ, ਸਰਚ ਵਾਰੰਟ ਤੇ ਅਰੈਸਟ ਵਾਰੰਟ ਕੀ ਹੁੰਦੇ ਨੇਗੋਗੋਈ ਦਾ ਕੋਰਟ ਮਾਰਸ਼ਲ ਛੱਟੀ ਸਿੰਘਪੁਰਾ ਦੇ ਮੁਲਜ਼ਮਾਂ ਵਰਗਾ ਤਾਂ ਨਹੀਂ ਹੋਵੇਗਾਮੁਜ਼ਾਹਰਾਕਾਰੀਆਂ ਵੱਲੋਂ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀਆਂ ਦੀ ਮੰਗ ਕੀਤੀ ਗਈ, ਇਨ੍ਹਾਂ ਵਿੱਚ ਬਾਦਲਾਂ ਅਤੇ ਮਜੀਠੀਆ ਦਾ ਨਾਂ ਵੀ ਸ਼ਾਮਿਲ ਹੈ। Image copyright Ravinder singh robin/bbc ਫੋਟੋ ਕੈਪਸ਼ਨ ਹਾਲ ਗੇਟ, ਅੰਮ੍ਰਿਤਸਰ ਦੇ ਬਾਹਰ ਅਕਾਲੀ ਦਲ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਪ੍ਰਦਰਸ਼ਨਕਾਰੀ ਮੁਜ਼ਾਹਰਾਕਾਰੀ ਪੰਜਾਬ ਵਿਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਸਨ।ਉਨ੍ਹਾਂ ਦਾ ਇਲਜ਼ਾਮ ਸੀ ਕਿ ਇਸ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ ਉੱਤੇ ਜ਼ਿੰਮੇਵਾਰ ਹਨ। ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ ਮੁਤਾਬਕ ਜ਼ਿਲ੍ਹੇ ਵਿਚ ਕੁਝ ਸਿੱਖ ਸੰਗਠਨ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਿਰੋਧ ਕਰ ਰਹੇ ਹਨ। ਸ਼ੁੱਕਰਵਾਰ ਨੂੰ ਵੱਖ-ਵੱਖ ਸਿੱਖ ਜਥੇਬੰਦੀਆਂ ਅਕਾਲੀ ਦਲ ਬਾਦਲ ਦੇ ਵਿਰੋਧ 'ਚ ਡਟੀਆਂ ਰਹੀਆਂ। Image copyright Gurpreet chawla/bbc ਫੋਟੋ ਕੈਪਸ਼ਨ ਗੁਰਦਾਸਪੁਰ ਵਿੱਚ ਅਕਾਲੀ ਦਲ ਦਾ ਵਿਰੋਧ ਕਰਦੇ ਪ੍ਰਦਰਸ਼ਨਕਾਰੀ ਇਸ ਦੌਰਾਨ ਅਕਾਲੀ ਦਲ ਅੰਮ੍ਰਿਤਸਰ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਦਲ ਖਾਲਸਾ, ਯੁਨਾਈਟਿਡ ਅਕਾਲੀ ਦਲ ਆਦਿ ਜਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਸੜ੍ਹਕਾਂ ਉੱਤੇ ਉਤਰ ਕੇ ਅਕਾਲੀ ਦਲ ਬਾਦਲ ਦਾ ਵਿਰੋਧ ਕੀਤਾ ਗਿਆ।ਇਹ ਵੀ ਪੜ੍ਹੋ:ਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?ਸੈਕਸ ਨੂੰ ਲੈ ਕੇ ਬੱਚਿਆਂ ਵਿੱਚ ਘਬਰਾਹਟ ਕਿਉਂ?ਕਿੱਥੇ ਔਰਤਾਂ ਦੀ 'ਸ਼ੁੱਧੀ' ਲਈ ਸੈਕਸ ਕਰਨਾ ਰਵਾਇਤ ਹੈ?ਮੁਜ਼ਾਹਰਾਕਾਰੀਆਂ ਨੇ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕਿਆ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।ਇਨ੍ਹਾਂ ਮੁਜ਼ਾਹਰਾਕਾਰੀਆਂ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਪੰਥ ਦੋਖੀ ਆਖਦੇ ਹੋਏ ਉਨ੍ਹਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਯੁਨਾਈਟਿਡ ਅਕਾਲੀ ਦਲ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਵਸਣ ਸਿੰਘ ਜ਼ਫਰਵਾਲ ਨੇ ਕਿਹਾ, ''ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਤੋਂ ਸਾਫ਼ ਹੋ ਗਿਆ ਹੈ ਕਿ ਅਕਾਲੀ ਦਲ ਬਾਦਲ ਅਤੇ ਮੁੱਖ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਪੰਥ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਹੈ''''ਜੋ ਲੋਕ ਗੁਰੂ ਦੀ ਬੇਅਦਬੀ ਦੇ ਮਾਮਲਿਆਂ 'ਚ ਦੋਸ਼ੀ ਸਨ ਉਨ੍ਹਾਂ ਦਾ ਸਾਥ ਦਿੱਤਾ ਹੈ, ਜਿਸ ਕਾਰਨ ਇਹ ਖ਼ੁਦ ਵੀ ਗੁਰੂ ਦੇ ਦੋਖੀ ਹਨ।'' Image copyright Gurpreet chawla/bbc ਫੋਟੋ ਕੈਪਸ਼ਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਦਾ ਪੁਤਲਾ ਚੁੱਕੇ ਕੇ ਵਿਰੋਧ ਜਤਾਉਂਦੇ ਵੱਖ-ਵੱਖ ਜਥੇਬੰਦੀਆਂ ਦੇ ਲੋਕ 2015 ਵਿੱਚ ਕੋਟਕਪੂਰਾ ਦੇ ਬਰਗਾੜੀ ਪਿੰਡ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਕਾਰਵਾਈ ਦੌਰਾਨ ਮੌਤ ਦੀ ਜਾਂਚ ਇਸ ਕਮਿਸ਼ਨ ਨੇ ਕੀਤੀ।ਇਹ ਕਮਿਸ਼ਨ ਸੂਬੇ ਵਿੱਚ ਪਿਛਲੇ ਸਾਲ ਆਈ ਕਾਂਗਰਸ ਸਰਕਾਰ ਵਲੋਂ ਅਪ੍ਰੈਲ 2017 ਵਿੱਚ ਬਣਾਇਆ ਗਿਆ ਸੀ।ਇਹ ਵੀ ਪੜ੍ਹੋ:'ਪ੍ਰਕਾਸ਼ ਸਿੰਘ ਬਾਦਲ ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ'ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਇਸ ਹਾਲਤ 'ਚ ਨੇ ਡੇਰੇ ਦੇ ਕਾਰੋਬਾਰ'ਬੇਅਦਬੀ ਦੀਆਂ ਵਧੇਰੇ ਘਟਨਾਵਾਂ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ'ਇਸ ਦਾ ਕੰਮ ਪੰਜਾਬ ਵਿੱਚ ਹੋਈਆਂ ਬੇਅਦਬੀਆਂ ਦੇ ਮਾਮਲਿਆਂ ਦੀ ਤਫਤੀਸ਼ ਕਰਨਾ ਸੀ।ਇਹ ਰਿਪੋਰਟ 27 ਅਗਸਤ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ਉੱਤੇ ਬਹਿਸ ਭਾਵੇਂ 28 ਅਗਸਤ ਨੂੰ ਰੱਖੀ ਗਈ ਹੈ ਪਰ ਸਿਆਸੀ ਉਬਾਲ ਪਹਿਲਾਂ ਹੀ ਚੜ੍ਹ ਗਿਆ ਸੀ। ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " 2018 ਵਿੱਚ ਸਭ ਤੋਂ ਵੱਧ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਨ ਵਾਲੀਆਂ ਔਰਤਾਂ 31 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46715599 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Kanu Priya/facebook ਫੋਟੋ ਕੈਪਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਵਿਦਿਆਰਥਨ ਸਟੂਡੈਂਟ ਕੌਂਸਲ ਦੀ ਪ੍ਰਧਾਨ ਬਣੀ ਹੈ ਸਾਲ 2018 ਵਿੱਚ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਉਭਰ ਕੇ ਸਾਹਮਣੇ ਆਈਆਂ ਜਿਹੜੀਆਂ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਵੀ ਬਣੀਆਂ ਅਤੇ ਔਰਤਾਂ ਨੂੰ ਆਪਣੇ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ ਹਿੰਮਤ ਵੀ ਦਿੱਤੀ।ਕਨੂਪ੍ਰਿਆਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਵਿਦਿਆਰਥਣ ਸਟੂਡੈਂਟ ਕੌਂਸਲ ਦੀ ਪ੍ਰਧਾਨ ਬਣੀ ਹੈ। ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੀ ਪ੍ਰਧਾਨ ਚੁਣੀ ਗਈ ਕਨੂਪ੍ਰਿਆ ਦਾ ਸਬੰਧ ਸਟੂਡੈਂਟਸ ਫ਼ਾਰ ਸੁਸਾਇਟੀ ਪਾਰਟੀ ਨਾਲ ਹੈ।ਪੰਜਾਬ ਦੇ ਸਰਹੱਦੀ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਇਲਾਕੇ ਦੀ ਜੰਮਪਲ ਕਨੂਪ੍ਰਿਆ ਨੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਆਜ਼ਾਦੀ ਦੀ ਗੱਲ ਕੀਤੀ ਸੀ। ਇਸ ਗੱਲਬਾਤ 'ਚ ਉਨ੍ਹਾਂ ਕਿਹਾ ਸੀ ਕਿ ਕੈਂਪਸ ਵਿੱਚ ਮੁੰਡਿਆਂ ਦੇ ਅਤੇ ਕੁੜੀਆਂ ਦੇ ਅਧਿਕਾਰ ਬਰਾਬਰ ਹੋਣੇ ਚਾਹੀਦੇ ਹਨ। ਹਾਲਾਂਕਿ ਕਨੂਪ੍ਰਿਆ ਦੇ ਪ੍ਰਧਾਨ ਬਣਨ ਤੋਂ ਬਾਅਦ ਪਿੰਜਰਾ ਤੋੜ ਮੁਹਿੰਮ ਤਹਿਤ ਕੁੜੀਆਂ ਨੂੰ ਮੁੰਡਿਆਂ ਵਾਂਗ 24 ਘੰਟੇ ਹੋਸਟਲ ਵਿੱਚ ਆਉਣ-ਜਾਣ ਦੀ ਆਜ਼ਾਦੀ ਮਿਲੀ ਹੈ। ਕਨੂਪ੍ਰਿਆ 2015 ਵਿੱਚ ਐਸਐਫਐਸ ਵਿੱਚ ਸ਼ਾਮਲ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਪਾਰਟੀ ਦੇ ਵੱਖ ਵੱਖ ਅਹੁਦਿਆਂ ਉੱਤੇ ਕੰਮ ਕੀਤਾ।ਇਹ ਵੀ ਪੜ੍ਹੋ:2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾਵਾਹਗੇ ਰਾਹੀਂ ਵਪਾਰ ਵਧਿਆ ਤਾਂ ਇੰਝ ਹੋਵੇਗੀ ਕਿਸਾਨਾਂ ਦੀ ਚਾਂਦੀਇਨ੍ਹਾਂ ਦੇਸਾਂ 'ਚ ਮਦਦ ਲਈ ਜ਼ਿਆਦਾ ਹੱਥ ਅੱਗੇ ਆਉਂਦੇ ਹਨਤਨੁਸ਼੍ਰੀ ਦੱਤਾਬਾਲੀਵੁੱਡ ਅਦਾਕਾਰ ਤਨੁਸ਼੍ਰੀ ਦੱਤਾ ਨੇ ਅਦਾਕਾਰ ਨਾਨਾ ਪਾਟੇਕਰ 'ਤੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਜਿਸ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਭਾਰਤ ਦੀ #MeToo ਮੁਹਿੰਮ ਦੱਸਿਆ। Image copyright Getty Images ਇਹ ਪਹਿਲੀ ਵਾਰ ਹੋਇਆ ਜਦੋਂ ਕਿਸੇ ਬਾਲੀਵੁੱਡ ਅਦਾਕਾਰਾ ਨੇ ਮੀਡੀਆ ਵਿੱਚ ਆ ਕੇ ਸਰੀਰਕ ਸ਼ੋਸ਼ਣ ਖ਼ਿਲਾਫ਼ ਆਵਾਜ਼ ਚੁੱਕੀ।ਤਨੁਸ਼੍ਰੀ ਦੱਤਾ ਮੁਤਾਬਕ, ਫ਼ਿਲਮ 'ਹੌਰਨ ਓਕੇ ਪਲੀਜ਼' ਦੌਰਾਨ ਨਾਨਾ ਪਾਟੇਕਰ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਸੀ।ਇਸ ਤੋਂ ਬਾਅਦ ਭਾਰਤ ਦੀਆਂ ਬਹੁਤ ਸਾਰੀਆਂ ਔਰਤਾਂ ਨੇ #MeToo ਦੀ ਵਰਤੋਂ ਕਰਕੇ ਸਰੀਰਕ ਸ਼ੋਸ਼ਣ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।ਮਿਤਾਲੀ ਰਾਜ ਭਾਰਤ ਦੀ ਚਰਚਿਤ ਮਹਿਲਾ ਕ੍ਰਿਕਟ ਖਿਡਾਰੀ ਮਿਤਾਲੀ ਰਾਜ ਨੂੰ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਆਖ਼ਰੀ 11 ਖਿਡਾਰੀਆਂ ਵਿੱਚੋਂ ਬਾਹਰ ਰੱਖਿਆ ਗਿਆ। ਭਾਰਤੀ ਟੀਮ 20 ਓਵਰ ਵੀ ਨਹੀਂ ਖੇਡ ਸਕੀ ਅਤੇ 19.2 ਓਵਰਾਂ ਵਿੱਚ ਸਿਰਫ਼ 112 ਦੌੜਾਂ 'ਤੇ ਸਿਮਟ ਗਈ। ਜਿਸ ਤੋਂ ਬਾਅਦ ਇੰਗਲੈਡ ਨੇ ਭਾਰਤੀ ਟੀਮ ਨੂੰ ਕਰਾਰੀ ਮਾਤ ਦਿੱਤੀ। Image copyright Getty Images ਫੋਟੋ ਕੈਪਸ਼ਨ ਮਿਤਾਲੀ ਰਾਜ ਨੇ ਟੀ-20 ਵਿੱਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਤੋਂ ਵੀ ਵੱਧ ਦੌੜਾਂ ਬਣਾਈਆਂ ਹਨ ਮਿਤਾਲੀ ਨੂੰ ਟੀਮ ਤੋਂ ਬਾਹਰ ਰੱਖੇ ਜਾਣ ਦਾ ਟੀਮ ਪ੍ਰਬੰਧਕ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਹੋਈ। ਬਾਅਦ ਵਿੱਚ ਮਿਤਾਲੀ ਰਾਜ ਨੇ ਬੀਸੀਸੀਆਈ ਨੂੰ ਚਿੱਠੀ ਲਿਖ ਕੇ ਕੋਚ ਰਮੇਸ਼ ਪੋਵਾਰ 'ਤੇ ਕਈ ਇਲਜ਼ਾਮ ਲਗਾਏ। ਇਸ ਤੋਂ ਬਾਅਦ ਕੋਚ ਪੋਵਾਰ ਦਾ ਕੌਂਟਰੈਕਟ ਰਿਨਿਊ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਦੀ ਥਾਂ ਡਬਲਿਊ ਵੀ ਰਮਨ ਨੂੰ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ।ਇਹ ਵੀ ਪੜ੍ਹੋ:ਔਰਤ ਯੋਧਿਆਂ ਦੀ ਬਹਾਦਰੀ ਦੇ ਕਿੱਸੇਫੋਰਬਜ਼ ਸੂਚੀ 'ਚ ਸ਼ਾਮਲ ਭਾਰਤੀ ਮੂਲ ਦੀਆਂ ਅਮੀਰ ਔਰਤਾਂ ਔਰਤਾਂ ਦੇ 'ਬੈਠਣ ਦੇ ਹੱਕ' ਦੀ ਪੂਰੀ ਲੜਾਈ ਕੀ ਹੈਕ੍ਰਿਸ਼ਨਾ ਕੁਮਾਰੀਪਾਕਿਸਤਾਨ ਤੋਂ ਆਮ ਚੋਣਾਂ ਵਿੱਚ ਪਾਕਿਸਤਾਨ ਪੀਪਲਸ ਪਾਰਟੀ ਵੱਲੋਂ ਜਿੱਤੇ ਕੇ ਆਈ ਇੱਕ ਹਿੰਦੂ ਸੰਸਦ ਮੈਂਬਰ ਕ੍ਰਿਸ਼ਨਾ ਕੁਮਾਰੀ ਨੂੰ ਬੀਬੀਸੀ ਨੇ ਦੁਨੀਆਂ ਦੀਆਂ 100 ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਵਿੱਚ ਰੱਖਿਆ ਹੈ। Image copyright @AGHA.ARFATPATHAN.7 ਫੋਟੋ ਕੈਪਸ਼ਨ ਕ੍ਰਿਸ਼ਨਾ ਪਾਕਿਸਤਾਨ ਦੇ ਪਿਛੜੇ ਇਲਾਕੇ ਨਗਰਪਾਰਕਰ ਦੀ ਰਹਿਣ ਵਾਲੀ ਹੈ ਕ੍ਰਿਸ਼ਨਾ ਨੂੰ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਲਈ ਆਵਾਜ਼ ਚੁੱਕਣ ਲਈ ਜਾਣਿਆ ਜਾਂਦਾ ਹੈ। ਉਹ ਪਾਕਿਸਤਾਨ ਵਿੱਚ ਹਿੰਦੂ ਦਲਿਤ ਭਾਈਚਾਰੇ ਦੀ ਪਹਿਲੀ ਮਹਿਲਾ ਸੀਨੇਟਰ ਹੈ।ਉਨ੍ਹਾਂ ਨੇ ਪਾਕਿਸਤਾਨ ਵਿੱਚ ਬੰਧੂਆ ਮਜ਼ਦੂਰਾਂ ਅਤੇ ਔਰਤਾਂ ਦੀਆਂ ਸਮੱਸਿਆਵਾਂ 'ਤੇ ਸਾਲਾਂ ਤੱਕ ਸੰਘਰਸ਼ ਕੀਤਾ ਹੈ। ਕ੍ਰਿਸ਼ਨਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਤਿੰਨ ਸਾਲ ਤੱਕ ਖ਼ੁਦ ਵੀ ਬੰਧੂਆ ਮਜ਼ਦੂਰੀ ਕੀਤੀ ਹੈ। ਉਨ੍ਹਾਂ ਨੂੰ ਪੁਲਿਸ ਕਾਰਾਈ ਵਿੱਚ ਛੁਡਾਇਆ ਗਿਆ ਸੀ। ਡੋਨਾ ਸਟ੍ਰਿਕਲੈਂਡਸਾਲ 2018 ਵਿੱਚ ਡੋਨਾ ਸਟਿਰਕਲੈਂਡ ਫਿਜ਼ੀਕਸ ਦੇ ਖੇਤਰ ਵਿੱਚ 55 ਸਾਲ ਬਾਅਦ ਨੌਬਲ ਪੁਰਸਕਾਰ ਜਿੱਤਣ ਵਾਲੀ ਮਹਿਲਾ ਬਣੀ। ਕੈਨੇਡਾ ਦੀ ਡੋਨਾ ਸਟ੍ਰਿਕਲੈਂਡ ਫਿਜ਼ੀਕਸ ਦੇ ਖੇਤਰ ਵਿੱਚ ਇਹ ਅਵਾਰਡ ਜਿੱਤਣ ਵਾਲੀ ਸਿਰਫ਼ ਤੀਜੀ ਔਰਤ ਹੈ। ਉਨ੍ਹਾਂ ਤੋਂ ਪਹਿਲਾਂ ਮੈਰੀ ਕਿਊਰੀ ਨੂੰ 1903 ਅਤੇ ਮਾਰੀਆ ਗੋਪਰਟ-ਮੇਅਰ ਨੂੰ 1963 ਵਿੱਚ ਭੌਤਿਕ ਦਾ ਨੋਬਲ ਮਿਲਿਆ ਸੀ।ਸਟ੍ਰਿਕਲੈਂਡ ਨੇ ਪੁਰਸਕਾਰ ਨੂੰ ਅਮਰੀਕਾ ਦੇ ਅਰਥਰ ਅਸ਼ੀਕਨ ਅਤੇ ਫਰਾਂਸ ਦੇ ਜੇਰਾਰਡ ਮਰੂ ਨਾਲ ਸਾਂਝਾ ਕੀਤਾ।ਉਨ੍ਹਾਂ ਨੇ ਇੱਕ ਅਜਿਹੀ ਲੇਜ਼ਰ ਤਕਨੀਕ ਵਿਕਸਿਤ ਕੀਤੀ ਜਿਹੜੀ ਜੀਵ ਵਿਗਿਆਨ ਨਾਲ ਜੁੜੀਆਂ ਪ੍ਰਣਾਲੀਆਂ ਦੇ ਅਧਿਐਨ ਵਿੱਚ ਵਰਤੀਆਂ ਜਾ ਰਹੀਆਂ ਹਨ।ਪ੍ਰਿਆ ਪ੍ਰਕਾਸ਼ ਵਾਰੀਅਰਇੱਕ ਵੀਡੀਓ ਵਿੱਚ ਆਪਣੀਆਂ ਆਦਾਵਾਂ ਨਾਲ ਦੇਸ-ਦੁਨੀਆਂ ਵਿੱਚ ਛਾ ਜਾਣ ਵਾਲੀ ਭਾਰਤੀ ਅਦਾਕਾਰ ਪ੍ਰਿਆ ਪ੍ਰਕਾਸ ਵਾਰੀਅਰ ਭਾਰਤ ਵਿੱਚ ਰਾਤੋ-ਰਾਤ ਚਰਚਿਤ ਹੋ ਗਈ। Image copyright Muzik247/video grab ਪ੍ਰਿਆ ਨੂੰ ਅੱਖ ਮਾਰਨ ਵਾਲੇ ਉਨ੍ਹਾਂ ਦੇ ਵੀਡੀਓ ਲਈ ਗੂਗਲ 'ਤੇ ਖ਼ੂਬ ਸਰਚ ਕੀਤਾ ਗਿਆ। ਇਹ ਵੀ ਪੜ੍ਹੋ:ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'ਮੀਡੀਆ ਨੇ ਵੀ ਉਨ੍ਹਾਂ ਨੂੰ ਹੱਥੋਂ-ਹੱਥ ਲਿਆ ਅਤੇ ਉਨ੍ਹਾਂ ਦੀ ਤਸਵੀਰ ਅਤੇ ਉਨ੍ਹਾਂ ਨਾਲ ਜੁੜੀਆਂ ਕਈ ਖ਼ਬਰਾਂ ਕੀਤੀਆਂ ਗਈਆਂ। ਉਹ ਲਗਾਤਾਰ ਕਈ ਦਿਨਾਂ ਤੱਕ ਟੌਪ ਟ੍ਰੈਂਡ ਵਿੱਚ ਬਣੀ ਰਹੀ।ਉਨ੍ਹਾਂ ਦੇ ਇੰਟਰਵਿਊ ਕੀਤੇ ਗਏ। ਅਜਿਹੇ ਹੀ ਇੱਕ ਇੰਟਰਵਿਊ ਵਿੱਚ ਪ੍ਰਿਆ ਵਾਰੀਅਰ ਨੇ ਬੀਬੀਸੀ ਨੂੰ ਦੱਸਿਆ ਕਿ ਵਾਇਰਲ ਹੋਇਆ ਉਨ੍ਹਾਂ ਦਾ ਵੀਡੀਓ ਕਿਵੇਂ ਹਿੱਟ ਹੋਇਆ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਦੁਬਈ ਦੇ ਅਖ਼ਬਾਰ ਵੱਲੋਂ ਰਾਹੁਲ ਗਾਂਧੀ ਦਾ ‘ਅਪਮਾਨ’ ਕਰਨ ਦਾ ਸੱਚ ਫੈਕਸ ਚੈੱਕ ਟੀਮ ਬੀਬੀਸੀ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46906275 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sharad ghelani/facebook ਫੋਟੋ ਕੈਪਸ਼ਨ ਅਖ਼ਬਾਰ ਵੱਲੋਂ ਰਾਹੁਲ ਗਾਂਧੀ ਦਾ ਅਪਮਾਨ ਕਰਨ ਦੀਆਂ ਖ਼ਬਰਾਂ ਨੂੰ ਫਰਜ਼ੀ ਦੱਸਿਆ ਹੈ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੁਬਈ ਦੇ ਇੱਕ ਅਖ਼ਬਾਰ ਨੇ ਰਾਹੁਲ ਗਾਂਧੀ ਦੀ ਬੇਇੱਜ਼ਤੀ ਕੀਤੀ ਹੈ।ਅਜਿਹੇ ਦਾਅਵੇ ਸੱਜੇ ਪੱਖੀ ਹਮਾਇਤੀਆਂ ਦੇ ਸੋਸ਼ਲ ਮੀਡੀਆ ਐਕਾਉਂਟਾਂ ਤੋਂ ਜਾਰੀ ਪੋਸਟਾਂ ਜ਼ਰੀਏ ਕੀਤੇ ਜਾ ਰਹੇ ਹਨ।ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੇ ਹਾਲ ਵਿੱਚ ਹੋਏ ਦੁਬਈ ਦੌਰੇ ਕਾਰਨ 'ਦੇਸ ਨੂੰ ਸ਼ਰਮਿੰਦਗੀ' ਝੱਲਣੀ ਪਈ ਹੈ।ਆਪਣੇ ਪੋਸਟ ਨੂੰ ਪੁਖ਼ਤਾ ਕਰਨ ਲਈ ਸੱਜੇ ਪੱਖੀ ਪੇਜਾਂ 'ਤੇ ਗਲਫ ਨਿਊਜ਼ ਦਾ ਫਰੰਟ ਪੇਜ ਦਿਖਾਇਆ ਜਾ ਰਿਹਾ ਹੈ। ਉਸ ਪੇਜ 'ਤੇ ਰਾਹੁਲ ਗਾਂਧੀ ਦੇ ਇੱਕ ਹਾਸੇਕਾਰੀ ਨਾਲ ਹੈੱਡਲਾਈਨ ਲਿਖੀ ਹੈ, 'ਪੱਪੂ ਲੇਬਲ' ਪੋਸਟ ਵਿੱਚ ਆਖਿਰ ਵਿੱਚ ਲਿਖਿਆ ਹੈ ਕਿ ਗਲਫ ਨਿਊਜ਼ ਨੇ ਰਾਹੁਲ ਗਾਂਧੀ ਦੀ ਹਾਸੇਕਾਰੀ ਨਾਲ 'ਪੱਪੂ' ਸ਼ਬਦ ਦਾ ਇਸਤੇਮਾਲ ਕਰਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ।ਬੜੀ ਚਾਲਾਕੀ ਨਾਲ ਫੋਲਡ ਕੀਤੇ ਗਲਫ ਨਿਊਜ਼ ਦੇ ਪੇਜ ਨਾਲ ਕੁਝ ਕੈਪਸ਼ਨਜ਼ ਵੀ ਲਿਖੀਆਂ ਹਨ। Image copyright Amit patel/facebook ਫੋਟੋ ਕੈਪਸ਼ਨ ਕਈ ਸੱਜੇ ਪੱਖੀ ਹਮਾਇਤੀਆਂ ਵੱਲੋਂ ਅਜਿਹੀਆਂ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਜਿਵੇਂ, ''ਜੋ ਵਿਦੇਸਾਂ ਵਿੱਚ ਦੇਸ ਦੀ ਬੇਕਦਰੀ ਕਰਦੇ ਹਨ ਉਨ੍ਹਾਂ ਨੂੰ ਇਸੇ ਤਰੀਕੇ ਦਾ ਸਨਮਾਨ ਮਿਲਦਾ ਹੈ। ਜਿਵੇਂ ਅਬੂ ਢਾਬੀ ਦੇ ਅਖ਼ਬਾਰ ਗਲਫ ਨਿਊਜ਼ ਨੇ ਆਪਣੇ ਲੇਖ ਵਿੱਚ 'ਰਾਹੁਲ ਗਾਂਧੀ' ਨੂੰ ਪੱਪੂ ਕਿਹਾ।''ਇਹ ਵੀ ਪੜ੍ਹੋ:ਰਾਮ ਰਹੀਮ ਨੂੰ ਛਤਰਪਤੀ ਕਤਲ ਮਾਮਲੇ 'ਚ ਉਮਰ ਕੈਦ ਰਾਮ ਰਹੀਮ ਖ਼ਿਲਾਫ਼ ਸੁਪਰੀਮ ਕੋਰਟ ਵਿਚ ਮੁਫ਼ਤ ਕੇਸ ਲੜਨ ਵਾਲਾ ਵਕੀਲ''ਮੈਂ ਨਕਲੀ ਵਾਲ ਲਗਾ ਕੇ ਥੱਕ ਚੁੱਕੀ ਸੀ'' Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਇੱਕ ਹੋਰ ਕੈਪਸ਼ਨ ਵਿੱਚ ਲਿਖਿਆ ਸੀ, ''ਜਦੋਂ 65 ਵਰ੍ਹਿਆਂ ਤੱਕ ਦੇਸ 'ਤੇ ਰਾਜ ਕਰਨ ਵਾਲੀ ਸਿਆਸੀ ਪਾਰਟੀ ਦਾ ਆਗੂ ਵਿਦੇਸਾਂ ਵਿੱਚ ਇਹ ਕਹੇ ਕਿ ਭ੍ਰਿਸ਼ਟਾਚਾਰ ਤੇ ਗਰੀਬੀ ਦੇਸ ਵਿੱਚ ਜੜ੍ਹਾਂ ਤੱਕ ਫੈਲੀ ਹੋਈ ਹੈ ਤਾਂ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ 65 ਵਰ੍ਹਿਆਂ ਤੱਕ ਉਨ੍ਹਾਂ ਨੇ ਕੀ ਕੀਤਾ।''ਕੀ ਹੈ ਸੱਚਾਈ?ਕਈ ਵਾਰ ਕੁਝ ਭਾਜਪਾ ਆਗੂਆਂ ਨੇ ਰਾਹੁਲ ਗਾਂਧੀ ਦਾ 'ਪੱਪੂ' ਕਹਿ ਕੇ ਮਜ਼ਾਕ ਉਡਾਇਆ ਹੈ।ਕੀ ਅਸਲ ਵਿੱਚ ਅਖ਼ਬਾਰ ਨੇ ਰਾਹੁਲ ਗਾਂਧੀ ਦਾ ਅਪਮਾਨ ਕੀਤਾ ਹੈ? ਸੱਚਾਈ ਦਾਅਵਿਆਂ ਤੋਂ ਪਰੇ ਹੈ।ਅਖ਼ਬਾਰ ਦੀ ਪੂਰੀ ਹੈੱਡਲਈਨ ਇਹ ਹੈ, 'ਕਿਵੇਂ ਪੱਪੂ ਲੇਬਲ ਨੇ ਰਾਹੁਲ ਗਾਂਧੀ ਨੂੰ ਬਦਲਿਆ'' ਅਖ਼ਬਾਰ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ਆਪਣੀ ਹਾਸੇਕਾਰੀ ਅਤੇ ਖ਼ਬਰ ਦੀ ਹੈੱਡਲਾਈਨ 'ਤੇ ਦਸਤਖ਼ਤ ਰਾਹੀਂ ਸਹਿਮਤੀ ਦਿੱਤੀ ਸੀ। Image copyright Gopal saini/bbc ਤਾਂ ਫਿਰ ਹੈੱਡਲਾਈਨ ਵਿੱਚ 'ਪੱਪੂ' ਦਾ ਇਸਤੇਮਾਲ ਕਿਉਂ ਕੀਤਾ ਗਿਆ?ਅਸਲ ਵਿੱਚ ਇਹ ਹੈੱਡਲਾਈਨ ਇਸ ਲਈ ਦਿੱਤੀ ਗਈ ਕਿਉਂਕਿ 'ਪੱਪੂ ਲੇਬਲ' ਬਾਰੇ ਰਾਹੁਲ ਗਾਂਧੀ ਤੋਂ ਸਵਾਲ ਪੁੱਛਿਆ ਗਿਆ ਸੀ।ਉਸ ਸਵਾਲ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀ, ''2014 ਵਿੱਚ ਮੈਨੂੰ ਸਭ ਤੋਂ ਬੇਹਤਰੀਨ ਤੋਹਫ਼ਾ ਮਿਲਿਆ। ਮੈਂ ਉਸ ਤੋਂ ਬਹੁਤ ਕੁਝ ਸਿੱਖਿਆ ਜੋ ਸ਼ਾਇਦ ਮੈਂ ਕਿਤੇ ਹੋਰ ਨਹੀਂ ਸਿੱਖ ਸਕਦਾ ਸੀ।''''ਮੇਰੇ ਵਿਰੋਧੀ ਜਿੰਨੀ ਮੇਰੀ ਜ਼ਿੰਦਗੀ ਮੁਸ਼ਕਿਲ ਬਣਾਉਂਦੇ ਹਨ ਉਨ੍ਹਾਂ ਹੀ ਮੈਨੂੰ ਲਾਭ ਹੁੰਦਾ ਹੈ। ਮੈਂ ਇਸ ਸ਼ਬਦ (ਪੱਪੂ) ਕਾਰਨ ਪ੍ਰੇਸ਼ਾਨ ਨਹੀਂ ਹੁੰਦਾ ਹਾਂ। ਮੈਂ ਆਪਣੇ ਵਿਰੋਧੀਆਂ ਦੇ ਹਮਲਿਆਂ ਤੋਂ ਸਿੱਖਦਾ ਹਾਂ।''ਇਹ ਵੀ ਪੜ੍ਹੋ:ਬੀਅਰ ਦੀਆਂ ਬੋਤਲਾਂ ’ਤੇ ਗਣੇਸ਼ ਦੀ ਤਸਵੀਰ ਦਾ ਸੱਚਤਿਆਰੀਆਂ ਕੁੰਭ ਮੇਲੇ ਦੀਆਂ ਪਰ ਫੋਟੋ ਹੱਜ ਦੀ 'ਹਿੰਦੂਆਂ ਦਾ ਮਾਸ ਖਾਂਦੇ ਹਨ ਅਤੇ ਹਿੰਦੂਸਤਾਨ ਵਿੱਚ ਰਹਿੰਦੇ ਹਨ' ਖ਼ਬਰ ਦਾ ਸੱਚਇਸ ਨਾਲ ਇਹ ਸਾਬਿਤ ਹੋਇਆ ਕਿ ਰਾਹੁਲ ਗਾਂਧੀ ਦਾ ਅਪਮਾਨ ਕਰਨਾ ਅਖ਼ਬਾਰ ਦਾ ਮਕਸਦ ਨਹੀਂ ਸੀ। ਬਾਅਦ ਵਿੱਚ ਅਖ਼ਬਾਰ ਵੱਲੋਂ ਇੱਕ ਲੇਖ ਛਾਪ ਕੇ ਸਾਫ਼ ਕੀਤਾ ਗਿਆ ਕਿ ਰਾਹੁਲ ਗਾਂਧੀ ਦਾ ਅਪਮਾਨ ਕਰਨ ਵਾਲੇ ਦਾਅਵੇ ਝੂਠੇ ਹਨ।ਬੀਤੇ ਹਫ਼ਤੇ ਰਾਹੁਲ ਗਾਂਧੀ ਪਰਵਾਸੀ ਭਾਰਤੀਆਂ ਨੂੰ ਮਿਲਣ ਲਈ ਦੁਬਈ ਗਏ ਸਨ। ਉੱਥੇ ਉਨ੍ਹਾਂ ਨੇ ਸਟੇਡੀਅਮ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਸੀ। ਤੁਹਾਨੂੰ ਇਹ ਵੀਡੀਓ ਪਸੰਦ ਆ ਸਕਦੇ ਹਨਇਹ ਵੀਡੀਓਜ਼ ਵੀ ਜ਼ਰੂਰ ਦੇਖੋ: Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਉਦਾਰ ਸਵੀਡਨ ਵਿੱਚ ਹੁਣ ਪਰਵਾਸੀਆਂ ਨੂੰ ਮੰਨਿਆ ਜਾ ਰਿਹਾ ਹੈ ਮੁਸ਼ਕਿਲਾਂ ਦਾ ਕਾਰਨ ਵਾਤਸਲਯੇ ਰਾਇ ਬੀਬੀਸੀ ਪੱਤਰਕਾਰ 14 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45512287 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਵੀਡਨ ਵਿੱਚ ਕਝ ਲੋਕ ਪਰਵਾਸੀਆਂ ਨੂੰ ਦੇਸ ਦੀਆਂ ਮੁਸ਼ਕਿਲਾਂ ਦੀ ਵਜ੍ਹਾ ਮੰਨਦੀਆਂ ਹਨ ਯੂਰਪ ਦੇ ਦੇਸ ਸਵੀਡਨ ਦਾ ਜ਼ਿਕਰ ਹੋਵੇ ਤਾਂ ਤੁਹਾਡੇ ਜ਼ਿਹਨ ਵਿੱਚ ਕੀ ਕੁਝ ਆਉਂਦਾ ਹੈ?ਅਲਫ੍ਰੇਡ ਨੋਬੇਲੇ, ਨੋਬਲ ਪ੍ਰਾਈਜ਼, ਡਾਇਨਾਮਾਈਟ, ਬੋਫੋਰਜ਼, ਕੰਪਿਊਟਰ ਮਾਊਸ ਜਾਂ ਫੁੱਟਬਾਲ ਟੀਮ?ਤੁਹਾਡੇ ਦਿਮਾਗ ਵਿੱਚ ਇਸ ਦੇਸ ਦੀ ਭਾਵੇਂ ਜੋ ਵੀ ਪਛਾਣ ਹੋਵੇ ਉੱਥੋਂ ਦੇ ਲੋਕ ਲੰਬੇ ਸਮੇਂ ਤੋਂ ਆਪਣੇ ਸਮਾਜ ਵਿੱਚ ਖੁੱਲ੍ਹੇਪਨ, ਲਿੰਗ ਆਧਾਰਿਤ ਬਰਾਬਰਤਾ ਅਤੇ ਸਿਆਸਤ ਦੇ ਉਦਾਰ ਚਿਹਰੇ ਵਜੋਂ ਇਤਰਾਉਂਦੇ ਰਹੇ ਹਨ।ਇੱਥੇ ਸਰਕਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਝਾਤ ਨਹੀਂ ਮਾਰਦੀਆਂ ਬਲਕਿ ਸਮਾਜ ਦੀ ਭਲਾਈ, ਸਿਹਤ ਸਹੂਲਤਾਂ ਅਤੇ ਪਾਰਦਰਸ਼ਿਤਾ ਤੈਅ ਕਰਨ ਵਿੱਚ ਲੱਗੀਆਂ ਦਿਖਾਈ ਦਿੰਦੀਆਂ ਹਨ।ਇਹ ਵੀ ਪੜ੍ਹੋ:ਕਾਮਸੂਤਰ ਯੁੱਗ ਤੋਂ ਹੁਣ ਤੱਕ : ਸੈਕਸ ਬਾਰੇ ਭਾਰਤੀਆਂ ਦੀ ਸੋਚ ਕਿੰਨੀ ਬਦਲੀਗਾਮਾ ਪਹਿਲਵਾਨ ਤੇ ਕੁਲਸੁਮ ਨਵਾਜ਼ ਦਾ ਕੀ ਰਿਸ਼ਤਾ ਸੀਪਰਿਵਾਰ ਨਿਯੋਜਨ ਲਈ ਔਰਤਾਂ ਦੀ ਨਸਬੰਦੀ ਇਸ ਲਈ ਹੈ ਖ਼ਤਰਨਾਕਹਥਿਆਰਾਂ ਦੀ ਦਰਆਮਦਗੀ ਦੇ ਮਾਮਲੇ ਵਿੱਚ ਸਭ ਤੋਂ ਵੱਧ ਹਥਿਆਰ ਦਰਆਮਦ ਕਰਨ ਵਾਲੇ ਦੇਸਾਂ ਦੀ ਕਤਾਰ ਵਿੱਚ ਹੋਣ ਦੇ ਬਾਵਜੂਦ ਸਵੀਡਨ ਨੇ ਸਾਲ 1814 ਤੋਂ ਹੁਣ ਤੱਕ ਕੋਈ ਜੰਗ ਨਹੀਂ ਲੜੀ ਹੈ।ਨਵੀਂ ਖੋਜ ਅਤੇ ਨਵੀਂ ਤਕਨੀਕ ਨੂੰ ਵਧਾਵਾ ਦੇਣ ਦਾ ਹਾਮੀ ਇਹ ਦੇਸ ਅਤਿ ਵਿਕਸਿਤ ਪੱਛਮੀ ਦੇਸਾਂ ਲਈ ਵੀ ਦਹਾਕਿਆਂ ਤੱਕ ਮਿਸਾਲ ਰਿਹਾ ਹੈ।ਲੀਹਾਂ ਤੋਂ ਲਹਿੰਦੀ ਵਿਵਸਥਾ?ਸਾਲ 1963 ਵਿੱਚ ਇੱਕ ਦਸਤਾਵੇਜ਼ੀ ਫਿਲਮ ਵਿੱਚ ਸਵੀਡਨ ਬਾਰੇ ਕੁਝ ਇਸ ਤਰ੍ਹਾਂ ਦੱਸਿਆ ਹੈ।""ਲੋਕ ਇੱਥੇ ਦੁਨੀਆਂ ਵਿੱਚ ਸਭ ਤੋਂ ਅਮੀਰ ਹਨ। ਉਨ੍ਹਾਂ ਦੇ ਜੀਵਨ ਦਾ ਪੱਧਰ ਕਾਫੀ ਉੱਚਾ ਹੈ। ਸਰਕਾਰਾਂ ਇੱਥੇ ਸਮਾਜ ਭਲਾਈ ਵੱਲ ਧਿਆਨ ਦਿੰਦੀਆਂ ਹਨ। ਇਸ ਨੇ ਗਰੀਬੀ ਨੂੰ ਖ਼ਤਮ ਕਰ ਦਿੱਤਾ ਹੈ। ਇੱਥੇ ਹੜਤਾਲਾਂ ਨਹੀਂ ਹੁੰਦੀਆਂ ਹਨ, ਇੱਥੇ ਹਰ ਚੀਜ਼ ਤੇ ਹਰ ਕੋਈ ਕੰਮ ਕਰਦਾ ਹੈ। ਇਹ ਦੁਨੀਆਂ ਦਾ ਇਕੱਲਾ ਅਜਿਹਾ ਦੇਸ ਹੈ ਜਿੱਥੇ 7 ਸਾਲ ਦੇ ਬੱਚੇ ਨੂੰ ਵੀ ਸੈਕਸ ਦਾ ਸਬਕ ਦਿੱਤਾ ਜਾਂਦਾ ਹੈ।''ਪੈਮਾਨਾ ਖੁਸ਼ੀ ਦਾ ਹੋਵੇ ਜਾਂ ਸੰਪਨਤਾ ਦਾ। ਸਵੀਡਨ ਦੀ ਗਿਣਤੀ ਵਰ੍ਹਿਆਂ ਤੋਂ ਟੌਪ ਦਸ ਦੇਸਾਂ ਵਿੱਚ ਹੁੰਦੀ ਹੈ। Image copyright Getty Images ਫੋਟੋ ਕੈਪਸ਼ਨ ਯੂਰਪੀ ਯੂਨੀਅਨ ਵਿੱਚ ਹੋਣ ਦੇ ਬਾਵਜੂਦ ਸਵੀਡਨ ਨੇ ਆਪਣੀ ਕਰੰਸੀ ਨਹੀਂ ਬਦਲੀ ਹੈ ਨੌਜਵਾਨ ਹੋਣ ਭਾਵੇਂ ਬਜ਼ੁਰਗ, ਰਹਿਣ ਦੇ ਲਿਹਾਜ਼ ਨਾਲ ਹਰ ਉਮਰ ਦੇ ਲੋਕਾਂ ਲਈ ਇਹ ਅੱਵਲ ਮੁਲਕ ਮੰਨਿਆ ਜਾਂਦਾ ਹੈ ਪਰ ਸਵੀਡਨ ਦੀ ਇਹ ਪਛਾਣ ਹੁਣ ਬਦਲ ਰਹੀ ਹੈ। ਦੱਖਣੀ ਸ਼ਹਿਰ ਮੋਲਮੋ ਵਿੱਚ ਰਹਿਣ ਵਾਲੀ ਇੱਕ ਮਹਿਲਾ ਕਹਿੰਦੀ ਹੈ, ਅਸੀਂ ਤਾਂ ਖੁਸ਼ਕਿਸਮਤ ਸੀ ਪਰ ਹੁਣ ਸਮਾਜ ਵਿੱਚ ਮੁਸ਼ਕਿਲਾਂ ਨਜ਼ਰ ਆ ਰਹੀਆਂ ਹਨ। ਜ਼ਰੂਰੀ ਨਹੀਂ ਕਿ ਇਸ ਦਾ ਸਬੰਧ ਪਰਵਾਸੀਆਂ ਨਾਲ ਹੋਵੇ। ਹੁਣ ਲੋਕਾਂ ਨੂੰ ਲੱਗਦਾ ਹੈ ਕਿ ਬੱਚਿਆਂ ਦਾ ਸਕੂਲ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ, ਬਜ਼ੁਰਗਾਂ ਦੀ ਠੀਕ ਤਰੀਕੇ ਨਾਲ ਦੇਖਭਾਲ ਨਹੀਂ ਹੋ ਰਹੀ ਹੈ। ਬੱਸਾਂ ਤੇ ਟਰੇਨਾਂ ਹਮੇਸ਼ਾ ਦੇਰੀ ਨਾਲ ਚੱਲਦੀਆਂ ਹਨ। ਲੋਕਾਂ ਨੂੰ ਲੱਗਦਾ ਹੈ ਕਿ ਹੁਣ ਉਹ ਸਹੂਲਤਾਂ ਨਹੀਂ ਮਿਲ ਪਾ ਰਹੀਆਂ ਜੋ ਉਨ੍ਹਾਂ ਨੂੰ ਪਹਿਲਾਂ ਮਿਲਦੀਆਂ ਸਨ।ਸੋਸ਼ਲ ਡੇਮੋਕ੍ਰੇਟ ਦਾ ਦਬਦਬਾ ਘਟਿਆਸਵੀਡਨ ਦੀ ਸਿਆਸੀ ਤਸਵੀਰ ਵੀ ਬਦਲ ਰਹੀ ਹੈ। ਇਸ ਦੇਸ ਨੂੰ ਉਦਾਰਵਾਦੀ ਪਛਾਣ ਦੇਣ ਵਾਲੀ ਸੋਸ਼ਲ ਡੈਮੋਕਰੇਟਿਕ ਪਾਰਟੀ ਦਾ ਦਬਦਬਾ ਲਗਾਤਾਰ ਘੱਟਦਾ ਜਾ ਰਿਹਾ ਹੈ। ਕਰੀਬ 7 ਦਹਾਕੇ ਯਾਨੀ ਸਾਲ 2006 ਤੱਕ ਇਸ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਰਹੀਆਂ ਹਨ।ਹਾਲ ਵਿੱਚ ਹੋਈਆਂ ਆਮ ਚੋਣਾਂ ਵਿੱਚ ਇਹ ਪਾਰਟੀ ਜਿਸ ਗਠਜੋੜ ਵਿੱਚ ਹੈ ਉਹ ਮੁਕਾਬਲੇ ਦੇ ਦੂਜੇ ਗਠਜੋੜਾਂ ਤੋਂ ਕੁਝ ਵੱਧ ਵੋਟ ਹਾਸਿਲ ਕਰਨ ਵਿੱਚ ਕਾਮਯਾਬ ਰਿਹਾ ਪਰ ਬਹੁਮਤ ਹਾਸਿਲ ਨਹੀਂ ਕਰ ਸਕਿਆ।ਸਵੀਡਨ ਵਿੱਚ ਗਠਜੋੜ ਨਾਲ ਬਣੀਆਂ ਸਰਕਾਰਾਂ ਆਮ ਹੋ ਗਈਆਂ ਹਨ ਪਰ ਇਸ ਵਾਰ ਵੱਡਾ ਫਰਕ ਪ੍ਰਵਾਸੀਆਂ ਦਾ ਖੁੱਲ੍ਹ ਕੇ ਵਿਰੋਧ ਕਰਨ ਵਾਲੀ ਪਾਰਟੀ ਸਵੀਡਨ ਡੇਮੋਕ੍ਰੇਟਸ ਨੂੰ ਮਿਲੇ ਵੋਟਾਂ ਕਾਰਨ ਮਹਿਸੂਸ ਹੋ ਰਿਹਾ ਹੈ। Image copyright Getty Images ਫੋਟੋ ਕੈਪਸ਼ਨ ਹਾਲ ਵਿੱਚ ਹੋਈਆਂ ਚੋਣਾਂ ਵਿੱਚ ਪਰਵਾਸੀਆਂ ਦੀ ਵਿਰੋਧ ਕਰਨ ਵਾਲੀ ਪਾਰਟੀ ਨੂੰ ਕਾਫੀ ਵੋਟਾਂ ਮਿਲੀਆਂ ਹਨ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਭਾਸ਼ਮਤੀ ਸਰਕਾਰ ਕਹਿੰਦੇ ਹਨ ਕਿ ਸਵੀਡਨ ਡੇਮੋਕਰੇਟਸ ਪਾਰਟੀ ਦੇ 18 ਫੀਸਦੀ ਵੋਟ ਹਾਸਿਲ ਕਰਨ ਨੂੰ ਹੈਰਾਨ ਕਰਨ ਵਾਲਾ ਨਤੀਜਾ ਨਹੀਂ ਕਿਹਾ ਜਾ ਸਕਦਾ ਹੈ। ਉਹ ਕਹਿੰਦੇ ਹਨ, ""ਪਿਛਲੇ ਸਾਰ ਇੱਕ ਸਰਵੇਖਣ ਹੋਇਆ। ਉਸੇ ਵੇਲੇ ਇਹ ਅੰਦਾਜ਼ਾ ਲੱਗ ਗਿਆ ਸੀ ਕਿ ਇਨ੍ਹਾਂ ਵੋਟਾਂ ਵਿੱਚ ਵਾਧਾ ਹੋਵੇਗਾ। ਜਦੋਂ 2015 ਦਾ ਪਰਵਾਸੀ ਸੰਕਟ ਹੋਇਆ ਸੀ ਤਾਂ ਉਸ ਦੇ ਤਹਿਤ ਉੱਥੇ ਕਾਫੀ ਸਮੱਸਿਆਵਾਂ ਖੜ੍ਹੀਆਂ ਹੋਈਆਂ ਸਨ। ਉਸ ਵੇਲੇ ਕਾਫੀ ਲੋਕ ਇਕੱਠੇ ਆ ਗਏ ਹਨ। ਉਸੇ ਵਕਤ ਤੋਂ ਉਹ ਮਸ਼ਹੂਰ ਹੋਣ ਲੱਗੇ ਹਨ।ਸਾਲ 2015 ਦੇ ਪ੍ਰਵਾਸੀ ਸੰਕਟ ਵੇਲੇ ਸਵੀਡਨ ਨੇ ਬਹੁਤ ਉਦਾਰ ਰੁਖ ਦਿਖਾਇਆ ਸੀ। ਇੱਕ ਲੱਖ 63 ਹਜ਼ਾਰ ਲੋਕਾਂ ਨੇ ਸਵੀਡਨ ਵਿੱਚ ਸ਼ਰਨ ਹਾਸਿਲ ਕਰਨ ਲਈ ਅਰਜ਼ੀ ਪਾਈ ਸੀ। ਇਹ ਵੀ ਪੜ੍ਹੋ:ਸਵੀਡਨ: ਪਰਵਾਸੀ ਵਿਰੋਧੀ ਪਾਰਟੀ ਦੇ 18 ਫੀਸਦ ਵੋਟਅੰਕੜਿਆਂ ਦੀ ਜ਼ੁਬਾਨੀ, ਪਰਵਾਸ ਦੀ ਕਹਾਣੀਗ੍ਰੀਨ ਕਾਰਡ ਲਾਟਰੀ ਜਿਸ ਨੂੰ ਟਰੰਪ ਕਰਨਗੇ ਖ਼ਤਮਸਵੀਡਨ ਨੇ ਆਬਾਦੀ ਦੇ ਅਨੁਪਾਤ ਵਿੱਚ ਕਿਸੇ ਵੀ ਮੁਲਕ ਦੇ ਮੁਕਾਬਲੇ ਵੱਧ ਪਰਵਾਸੀਆਂ ਨੂੰ ਥਾਂ ਦਿੱਤੀ ਸੀ। ਕਰੀਬ ਇੱਕ ਕਰੋੜ ਦੀ ਆਬਾਦੀ ਵਾਲੇ ਇਸ ਦੇਸ ਵਿੱਚ ਦਸ ਫੀਸਦ ਤੋਂ ਵੱਧ ਪ੍ਰਵਾਸੀ ਹਨ।ਪ੍ਰੋਫੈਸਰ ਭਾਸ਼ਮਤੀ ਸਰਕਾਰ ਕਹਿੰਦੇ ਹਨ, ""2015 ਵਿੱਚ ਪ੍ਰਵਾਸੀ ਸੰਕਟ ਦੌਰਾਨ ਤੁਸੀਂ ਦੇਖੋਗੇ, ਸਵੀਡਨ ਦੀ ਸਰਕਾਰ ਨੇ ਜਰਮਨੀ ਵਾਂਗ ਕਦਮ ਚੁੱਕਿਆ ਸੀ। ਪਰਵਾਸੀਆਂ ਦਾ ਬਹੁਤ ਸਵਾਗਤ ਕੀਤਾ ਗਿਆ ਸੀ ਪਰ ਅਚਾਨਕ ਇੰਨੇ ਜ਼ਿਆਦਾ ਲੋਕ ਸਵੀਡਨ ਆਏ ਤਾਂ ਇਨ੍ਹਾਂ ਦੀ ਵਿਵਸਥਾ ਵਿੱਚ ਦਿੱਕਤਾਂ ਆਈਆਂ।'' ""ਇੱਥੇ ਮੌਸਮ ਕਾਫੀ ਮੁਸ਼ਕਿਲ ਸੀ ਅਜਿਹੇ ਵਿੱਚ ਬਾਹਰ ਤੋਂ ਆਏ ਲੋਕਾਂ ਨੂੰ ਰਹਿਣ ਲਈ ਥਾਂ ਦੇਣ ਨਾਲ ਕਾਫੀ ਦਿੱਕਤਾਂ ਹੋਈਆਂ ਸਨ।''ਰਾਸ਼ਟਰਵਾਦੀ ਪਾਰਟੀ ਦਾ ਉਭਾਰਸਿਆਸੀ ਵਿਸ਼ਲੇਸ਼ਕ ਸਵੀਡਨ ਦੀ ਰਾਸ਼ਟਰਵਾਦੀ ਪਾਰਟੀ ਦੇ ਉਭਾਰ ਨੂੰ ਇਟਲੀ. ਜਰਮਨੀ, ਆਸਟਰੇਲੀਆ ਅਤੇ ਫਰਾਂਸ ਵਿੱਚ ਦੱਖਣਪੰਥੀ ਪਾਰਟੀਆਂ ਦੇ ਅਸਰ ਵਜੋਂ ਦੇਖਦੇ ਹਨ।ਇਟਲੀ ਵਿੱਚ ਫਾਈਵ ਸਟਾਰ ਮੂਵਮੈਂਟ ਨੇ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ। ਜਰਮਨੀ ਵਿੱਚ ਏਡੀਐੱਫ ਪਾਰਟੀ ਪਹਿਲੀ ਵਾਰ ਸੰਸਦ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੀ। ਆਸਟ੍ਰੀਆ ਵਿੱਚ ਫ੍ਰੀਡਮ ਪਾਰਟੀ ਸਰਕਾਰ ਵਿੱਚ ਸ਼ਰੀਕ ਹੈ ਅਤੇ ਉਸ ਨੇ ਫਰਾਂਸ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਮਰੀ ਲਾ ਪੇਨ ਨੂੰ ਚੁਣੌਤੀ ਪੇਸ਼ ਕੀਤੀ ਸੀ। Image copyright Getty Images ਫੋਟੋ ਕੈਪਸ਼ਨ ਸਵੀਡਨ ਵਿੱਚ ਅੰਕੜਿਆਂ ਅਨੁਸਾਰ ਵਧਦੇ ਅਪਰਾਧ ਦਾ ਕਾਰਨ ਪਰਵਾਸੀ ਨਹੀਂ ਹਨ ਕੌਮਾਂਤਰੀ ਮਾਮਲਿਆਂ ਦੇ ਜਾਣਕਾਰ ਪ੍ਰੋਫੈਸਰ ਹਰਸ਼ ਪੰਤ ਕਹਿੰਦੇ ਹਨ ਕਿ ਇਹ ਬਦਲਾਅ ਪਛਾਣ ਦੀ ਸੰਕਟ ਨਾਲ ਜੁੜਿਆ ਹੋਇਆ ਹੈ।ਉਨ੍ਹਂ ਕਿਹਾ, ""2015 ਦੇ ਪ੍ਰਵਾਸੀ ਸੰਕਟ ਦੌਰਾਨ ਜੋ ਕੁਝ ਹੋਇਆ ਉਸ ਦਾ ਬਹੁਤ ਵੱਡਾ ਅਸਰ ਹੋਇਆ ਸੀ। ਉਸ ਨੇ ਯੂਰਪ ਦੀ ਪਛਾਣ ਨੂੰ ਹਿਲਾ ਕੇ ਰੱਖ ਦਿੱਤਾ ਸੀ।'' ""ਉਸ ਨਾਲ ਇਹ ਸਵਾਲ ਖੜ੍ਹਾ ਹੋਇਆ ਕਿ ਜੇ ਇਹ ਚੱਲਦਾ ਰਿਹਾ ਤਾਂ ਯੂਰਪ ਦੀ ਆਪਣੀ ਪਛਾਣ ਕੀ ਰਹਿ ਜਾਵੇਗੀ? ਇਹ ਸਵਾਲ ਬ੍ਰਿਟੇਨ ਨੇ ਵੀ ਬ੍ਰੈਕਜ਼ਿਟ ਵਿੱਚ ਚੁੱਕੇ ਸਨ। ਹੁਣ ਸਵੀਡਨ ਵਿੱਚ ਵੀ ਵੱਖਵਾਦ ਯਾਨੀ ਸਵੇਕਜ਼ਿਟ ਦੀ ਗੱਲ ਹੋ ਰਹੀ ਹੈ।''ਪਛਾਣ ਦਾ ਸੰਕਟਇਸ ਵਾਰ ਆਮ ਚੋਣਾਂ ਵਿੱਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਕਰੀਬ 6 ਫੀਸਦ ਵੱਧ ਵੋਟ ਹਾਸਿਲ ਕਰਨ ਵਾਲੀ ਸਵੀਡਨ ਡੇਮੋਕਰੇਟਿਕ ਪਾਰਟੀ ਦੀ ਆਗੂ ਯਿਮੀ ਔਕੌਸਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਵਿੱਚ ਨਸਲਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਸਵੀਡਨ ਵਿੱਚ ਹਰ 6 ਵਿੱਚੋਂ ਇੱਕ ਵਿਅਕਤੀ ਦਾ ਵੋਟ ਹਾਸਿਲ ਕਰਨ ਵਾਲੀ ਇਹ ਪਾਰਟੀ ਆਪਣੀ ਪਛਾਣ ਬਦਲਣ ਵਿੱਚ ਜੁਟੀ ਹੈ। ਔਰਤਾਂ ਅਤੇ ਉੱਚੇ ਤਬਕੇ ਨੂੰ ਨਾਲ ਲੈਣਾ ਇਸਦੀ ਪ੍ਰਾਥਮਿਕਤਾ ਵਿੱਚ ਸ਼ੁਮਾਰ ਹੋ ਗਿਆ ਹੈ। Image copyright Getty Images ਫੋਟੋ ਕੈਪਸ਼ਨ 2015 ਵਿੱਚ ਸਵੀਡਨ ਵਿੱਚ ਵੱਡੀ ਗਿਣਤੀ ਵਿੱਚ ਪਰਵਾਸੀਆਂ ਨੇ ਸ਼ਰਨ ਮੰਗੀ ਸੀ ਪਰ ਹੁਣ ਵੀ ਇਸ ਦੀ ਪਛਾਣ ਪ੍ਰਵਾਸੀਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਨੂੰ ਲੈ ਕੇ ਹੈ। ਇਹ ਪਾਰਟੀ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੀ ਮੰਗ ਚੁੱਕਦੀ ਰਹੀ ਹੈ ਅਤੇ ਰਾਇਸ਼ੁਮਾਰੀ ਕਰਾਵਾਉਣਾ ਚਾਹੁੰਦੀ ਹੈ।ਹਰਸ਼ ਪੰਤ ਦਾ ਮੰਨਣਾ ਹੈ ਕਿ ਯੂਰਪ ਦੀਆਂ ਬਾਕੀ ਦੱਖਣਪੰਥੀ ਪਾਰਟੀਆਂ ਵਾਂਗ ਇਹ ਪਾਰਟੀ ਵੀ ਪਛਾਣ ਦੇ ਸੰਕਟ ਨੂੰ ਚੁੱਕ ਕੇ ਆਧਾਰ ਬਣਾਉਣਾ ਚਾਹੁੰਦੀ ਹੈ।ਉਹ ਕਹਿੰਦੇ ਹਨ, ""ਪੱਕੇ ਤੌਰ 'ਤੇ ਇਸ ਵਿੱਚ ਇੱਕ ਇਸਲਾਮ ਵਿਰੋਧੀ ਤੱਤ ਵੀ ਹੈ। ਇਹ ਸਾਰੀਆਂ ਸਿਆਸੀ ਪਾਰਟੀਆਂ ਕਈ ਵਾਰ ਇਸਲਾਮ ਵਿਰੋਧੀ ਵੀ ਰਹੀਆਂ ਹਨ। ਮੈਨੂੰ ਇਹ ਇੱਕ ਪਛਾਣ ਦਾ ਸਵਾਲ ਲੱਗਦਾ ਹੈ।'' ""ਸਾਰੇ ਦੇਸ ਜੋ ਕਹਿੰਦੇ ਸੀ ਕਿ ਯੂਰਪੀ ਯੂਨੀਅਨ ਨੇ ਸਾਡੀ ਪਛਾਣ ਨੂੰ ਢਕ ਲਿਆ ਹੈ ਉਹ ਇਸ ਗੱਲ ਤੋਂ ਜ਼ਿਆਦਾ ਡਰ ਗਏ ਹਨ ਕਿ ਬਾਹਰ ਤੋਂ ਆਏ ਲੋਕ ਸਾਡੀ ਪਛਾਣ 'ਤੇ ਸਵਾਲੀਆ ਨਿਸ਼ਾਨ ਲਾ ਰਹੇ ਹਨ।''ਸਵੀਡਨ ਦਾ ਅਰਥਚਾਰਾ ਮਜਬੂਤ ਹੈ ਪਰ ਇਸ ਦੇਸ ਲਈ ਪਛਾਣ ਇੱਕ ਅਹਿਮ ਮੁੱਦਾ ਹੈ। ਯੂਰਪੀ ਯੂਨੀਅਨ ਵਿੱਚ ਹੋਣ ਦੇ ਬਾਅਦ ਵੀ ਸਵੀਡਨ ਨੇ ਇੱਕੋ ਕਰੰਸੀ ਨੂੰ ਮਨਜ਼ੂਰ ਨਹੀਂ ਕੀਤਾ ਹੈ।ਕਿਵੇਂ ਬਣੇਗੀ ਪਛਾਣ?ਸਵੀਡਨ ਵਿੱਚ ਕਈ ਲੋਕ ਘਰ, ਸਿਹਤ ਸਹੂਲਤਾਂ ਅਤੇ ਲੋਕਾਂ ਦੀ ਭਲਾਈ ਦੀਆਂ ਸੇਵਾਵਾਂ ਵਿੱਚ ਹੋਈ ਕਟੌਤੀ ਨੂੰ ਲੈ ਕੇ ਚਿੰਤਾ ਵਿੱਚ ਹਨ। ਵਧਦਾ ਅਪਰਾਧ ਵੀ ਚਿੰਤਾ ਦਾ ਕਾਰਨ ਹੈ। ਦੱਖਣੀ ਸ਼ਹਿਰ ਮੋਲਮੋ ਨੂੰ ਯੂਰਪ ਵਿੱਚ ਬਲਾਤਕਾਰ ਦੀ ਰਾਜਧਾਨੀ ਕਿਹਾ ਜਾਣ ਲੱਗਾ ਹੈ। ਕਈ ਲੋਕ ਵਧਦੇ ਅਪਰਾਧ ਲਈ ਪਰਵਾਸੀਆਂ ਨੂੰ ਜ਼ਿੰਮੇਵਾਰ ਮੰਨਦੇ ਹਨ ਪਰ ਅੰਕੜੇ ਇਸ ਦਾਅਵੇ ਦੀ ਹਮਾਇਤ ਨਹੀਂ ਕਰਦੇ ਹਨ। ਭਾਵੇਂ ਹਰਸ਼ ਪੰਤ ਕਹਿੰਦੇ ਹਨ ਕਿ ਅੰਕੜੇ ਪੇਸ਼ ਕਰਕੇ ਲੋਕਾਂ ਦੀ ਸੋਚ ਨੂੰ ਨਹੀਂ ਬਦਲਿਆ ਜਾ ਸਕਦਾ ਹੈ। Image copyright Getty Images ਫੋਟੋ ਕੈਪਸ਼ਨ 1814 ਤੋਂ ਬਾਅਦ ਸਵੀਡਨ ਨੇ ਕਿਸੇ ਵੀ ਜੰਗ ਵਿੱਚ ਹਿੱਸਾ ਨਹੀਂ ਲਿਆ ਹੈ ਉਨ੍ਹਾਂ ਨੇ ਕਿਹਾ, ""ਲੋਕਾਂ ਨੂੰ ਜੇ ਤੁਸੀਂ ਅੰਕੜੇ ਦੇਵੋਗੇ ਤਾਂ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਇੱਕ ਸੋਚ ਬਣ ਗਈ ਹੈ ਕਿ ਜਦੋਂ ਤੁਹਾਡੀ ਮਾਲੀ ਹਾਲਤ ਚੰਗੀ ਨਹੀਂ ਹੈ ਤਾਂ ਤੁਸੀਂ ਕਿਸੇ 'ਤੇ ਇਲਜ਼ਾਮ ਲਾਉਂਦੇ ਹੋ। ਅਜਿਹੇ ਵਿੱਚ ਪ੍ਰਵਾਸੀ ਇੱਕ ਸੌਖਾ ਨਿਸ਼ਾਨਾ ਹੈ। ਵਧ ਰਹੇ ਅਪਰਾਧਾਂ ਲਈ ਪਰਵਾਸੀਆਂ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਵੇਗਾ ਭਾਵੇਂ ਅਪਰਾਧ ਉਹ ਲੋਕ ਕਰ ਰਹੇ ਹੋਣ।''ਹਰਸ਼ ਪੰਤ ਇਹ ਵੀ ਕਹਿੰਦੇ ਹਨ ਕਿ ਪ੍ਰਪੋਰਸ਼ਨ ਰਿਪ੍ਰਜੈਟੇਸ਼ਨ ਯਾਨੀ ਅਨੁਪਾਤ ਦੇ ਆਧਾਰ 'ਤੇ ਨੁਮਾਇੰਦਗੀ ਦੀ ਪ੍ਰਣਾਲੀ 'ਤੇ ਮਾਣ ਕਰਨ ਵਾਲੇ ਸਵੀਡਨ ਵਿੱਚ ਜੋ ਬਦਲਾਅ ਦਿਖ ਰਿਹਾ ਹੈ ਉਹ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਦੀਆਂ ਖਾਮੀਆਂ ਵੱਲ ਇਸ਼ਾਰ ਕਰਦੇ ਹਨ।ਤਾਂ ਕੀ ਸਵੀਡਨ ਦੀ ਉਦਾਰ, ਪ੍ਰਗਤੀਸ਼ੀਲ ਅਤੇ ਖੁਸ਼ਨੁਮਾ ਦੇਸ ਵਜੋਂ ਪਛਾਣ ਖ਼ਤਰੇ ਵਿੱਚ ਹੈ?ਇਸ ਸਵਾਲ 'ਤੇ ਪ੍ਰੋਫੈਸਰ ਸਰਕਾਰ ਕਹਿੰਦੀ ਹੈ, ""ਇੱਕ ਚੀਜ਼ ਤੁਹਾਨੂੰ ਦੇਖਣੀ ਚਾਹੀਦੀ ਹੈ ਕਿ ਉੱਥੇ ਬਹੁਤ ਮਜਬੂਤ ਸਿਵਿਲ ਸੋਸਾਈਟੀ ਹੈ। ਕਈ ਐਨਜੀਓ ਜੋ ਕੰਮ ਕਰਦੇ ਹਨ। ਸਵੀਡਨ ਨਾਲ ਨੌਰਵੇ ਵੀ ਪਰਵਾਸੀਆਂ ਦੀ ਕਾਫੀ ਮਦਦ ਕਰਦੇ ਹਨ। ਸਵੀਡਨ ਦੀ ਇੱਕ ਪਛਾਣ ਰਹੀ ਹੈ ਅਤੇ ਉਹ ਬਣੀ ਰਹੇਗੀ।''ਸਵੀਡਨ ਵੀ ਖੁਦ ਹੁਣ ਪਛਾਣ ਨੂੰ ਬਚਾਉਣਾ ਚਾਹੁੰਦਾ ਹੈ ਜਿਸਦੇ ਜ਼ਰੀਏ ਮਿਲੀ ਬਹੁਪੱਖੀ ਕਾਮਯਾਬੀ ਨੂੰ ਦੇਖਣ ਲਈ ਦਹਾਕਿਆਂ ਤੋਂ ਪੂਰੀ ਦੁਨੀਆਂ ਆਉਂਦੀ ਰਹੀ ਹੈ।ਇਹ ਵੀ ਪੜ੍ਹੋ:33 ਟਰੱਕ ਡਰਾਈਵਰਾਂ ਨੂੰ ਕਤਲ ਕਰਨ ਵਾਲਾ ਪੁਲਿਸ ਅੜਿੱਕੇਕੀ ‘ਕਿਰਾਏ ਦੇ ਬੁਆਏਫਰੈਂਡ’ ਘਟਾ ਸਕਣਗੇ ਕੁੜੀਆਂ ਦਾ ਡਿਪਰੈਸ਼ਨ'ਰਾਸ਼ਟਰੀ ਗੀਤ ਮੁਲਕ ਦੇ ਮੂਲ ਲੋਕਾਂ ਦਾ ਅਪਮਾਨ'ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਵੀਡਨ ਚੋਣਾਂ ਵਿੱਚ ਪਰਵਾਸੀ ਵਿਰੋਧੀ ਪਾਰਟੀ ਨੂੰ ਹਾਸਿਲ ਹੋਈਆਂ 18 ਫੀਸਦ ਵੋਟਾਂ 11 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45468494 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਜਿਵੇਂ ਨਤੀਜੇ ਆਉਣੇ ਸ਼ੁਰੂ ਹੋਏ ਸੋਸ਼ਲ ਡੈਮੋਕਰੈਟਸ ਸਮਰਥਕਾਂ ਨੇ ਸਟਾਕਹੋਮ ਵਿੱਚ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਸਵੀਡਨ ਚੋਣਾਂ ਵਿੱਚ ਪਰਵਾਸੀ ਵਿਰੋਧੀ ਨੈਸ਼ਨਲ ਸਵੀਡਨ ਡੈਮੋਕਰੇਟਸ ਪਾਰਟੀ ਨੇ 18 ਫੀਸਦ ਵੋਟਾਂ ਹਾਸਿਲ ਕਰ ਕੇ ਨਵੀਂ ਸਰਕਾਰ ਵਿੱਚ ਭੂਮਿਕਾ ਨਿਭਾਉਣ ਦੀ ਗੱਲ ਕਹੀ ਹੈ।ਹੁਣ ਅਜੇ ਤੱਕ ਦੋਵੇਂ ਗਠਜੋੜਾਂ ਨੇ ਸਵੀਡਨ ਡੈਮੋਕਰੇਟਸ ਨਾਲ ਕੰਮ ਕਰਨ ਤੋਂ ਇਨਕਾਰ ਕੀਤਾ ਹੈ। ਸੈਂਟਰ ਲੈਫਟ ਪਾਰਟੀ ਨੇ ਹੁਣ ਸੱਜੇਪੱਖੀ ਪਾਰਟੀਆਂ ਦੇ ਗਠਜੋੜ ਤੋਂ ਕੁਝ ਲੀਡ ਬਣਾ ਲਈ ਹੈ।ਨੈਸ਼ਨਲਿਸਟ ਸਵੀਡਨ ਡੈਮੋਕਰੈਟਸ (ਐਸਡੀ) ਨੇ ਇਸ ਵਾਰ ਪਿਛਲੀਆਂ ਚੋਣਾਂ ਨਾਲੋਂ 12.9 ਫੀਸਦ ਵੱਧ ਵੋਟਾਂ ਹਾਸਿਲ ਕੀਤੀਆਂ ਹਨ।ਸਵੀਡਨ ਇੱਕ ਅਨੁਪਾਤਕ ਪ੍ਰਤਿਨਿਧਤਾ ਪ੍ਰਣਾਲੀ ਦੀ ਵਰਤੋਂ ਕਰਦਾ ਹੈ, ਜਿਸ ਦੇ ਤਹਿਤ ਹਰੇਕ ਪਾਰਟੀ ਨੂੰ ਹਰੇਕ ਹਲਕੇ ਵਿੱਚ ਸੀਟਾਂ ਦੀ ਵੰਡ ਕੀਤੀ ਜਾਂਦੀ ਹੈ ਜੋ ਆਮ ਤੌਰ 'ਤੇ ਵੋਟ ਦੇ ਹਿੱਸੇ ਦੇ ਬਰਾਬਰ ਹੁੰਦੀ ਹੈ।ਇਹ ਵੀ ਪੜ੍ਹੋ:ਸਾਂਝੀ-ਖੇਤੀ ਨੇ ਬਾਲੇ ਅਨੁਸੂਚਿਤ ਜਾਤੀਆਂ ਦੇ ਘਰਾਂ ਦੇ ਚੁੱਲ੍ਹੇ'ਰਾਜਾ ਹਿੰਦੋਸਤਾਨੀ' ਦੇਖ ਕੇ ਭਾਰਤੀ ਬੱਚਾ ਗੋਦ ਲੈਣ ਦਾ ਲਿਆ ਫ਼ੈਸਲਾਨਵੀਂ ਰਿਸਰਚ ਅਨੁਸਾਰ ਪ੍ਰੋਬਾਇਓਟੀਕਸ ਦਾ ਕੋਈ ਖ਼ਾਸ ਫਾਇਦਾ ਨਹੀਂਦੋਹਾਂ ਹੀ ਅਹਿਮ ਧੜਿਆਂ ਨੇ ਐਸਡੀ ਨਾਲ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ, ਹਾਲਾਂਕਿ ਐਸਡੀ ਆਗੂ ਦਾ ਦਾਅਵਾ ਹੈ ਕਿ ਉਹ ਹੋਰਨਾਂ ਪਾਰਟੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ। Image copyright AFP ਫੋਟੋ ਕੈਪਸ਼ਨ ਸਵੀਡਨ ਡੈਮੋਕਰੈਟ ਆਗੂ ਜਿਮੀ ਐਕਸਨ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦਾ 'ਵਧੇਰੇ ਅਸਰ' ਹੈ। ਜੈਮੀ ਐਕਸਨ ਨੇ ਪਾਰਟੀ ਦੀ ਇੱਕ ਰੈਲੀ ਦੌਰਾਨ ਕਿਹਾ, ""ਅਸੀਂ ਸੰਸਦ ਵਿੱਚ ਆਪਣੀਆਂ ਸੀਟਾਂ ਵਧਾਵਾਂਗੇ ਅਤੇ ਇਸ ਦਾ ਅਸਰ ਆਉਣ ਵਾਲੇ ਹਫ਼ਤਿਆਂ, ਮਹੀਨਿਆਂ ਅਤੇ ਸਾਲਾਂ ਵਿੱਚ ਸਵੀਡਨ 'ਤੇ ਨਜ਼ਰ ਆਉਣ ਲੱਗੇਗਾ।"" ਸਵੀਡਨ ਵਿੱਚ ਸਰਕਾਰ ਤੇ ਹੋਰ ਪਾਰਟੀਆਂਪ੍ਰਧਾਨ ਮੰਤਰੀ ਸਟੀਫਨ ਲੋਵਾਨ ਦੀ ਅਗਵਾਈ ਵਾਲੀ ਹਾਕਮ ਧਿਰ ਸੋਸ਼ਲ ਡੈਮੋਕਰੈਟਸ ਅਤੇ ਦਿ ਗ੍ਰੀਨ ਪਾਰਟੀ ਨਾਲ ਮਿਲ ਕੇ ਬਣੀ ਹੈ। ਇਸ ਨੂੰ ਖੱਬੇਪੱਖੀ ਪਾਰਟੀ ਦਾ ਸਮਰਥਨ ਹਾਸਿਲ ਹੈ। Image copyright Getty Images/AFP ਫੋਟੋ ਕੈਪਸ਼ਨ ਪ੍ਰਧਾਨ ਮੰਤਰੀ ਸਟੀਫਨ ਲੋਵਾਨ ਦਾ ਕਹਿਣਾ ਹੈ ਹਾਲੇ ਉਨ੍ਹਾਂ ਕੋਲ ਦੋ ਹਫ਼ਤੇ ਹਨ ਤੇ ਅਹੁਦਾ ਨਹੀਂ ਛੱਡਣਗੇ ਸੱਜੇਪੱਖੀ ਰੁਝਾਨ ਵਾਲਾ ਅਲਾਇਂਸ ਚਾਰ ਪਾਰਟੀਆਂ ਦਾ ਗਠਜੋੜ ਹੈ। ਇਸ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹਨ ਦਿ ਮੋਡਰੇਟਜ਼ ਦੇ ਪ੍ਰਧਾਨ ਉਲਫ਼ ਕ੍ਰਿਸਟਰਸਨ।ਉਨ੍ਹਾਂ ਕਿਹਾ ਕਿ ਹਾਕਮ ਧਿਰ ਨੇ ਆਪਣਾ ਸਮਾਂ ਪੂਰਾ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਸੇਵਾ ਮੁਕਤ ਹੋ ਜਾਣਾ ਚਾਹੀਦਾ ਹੈ।ਪ੍ਰਧਾਨ ਮੰਤਰੀ ਲੋਵਾਨ ਦਾ ਕਹਿਣਾ ਹੈ ਕਿ ਉਹ ਅਹੁਦਾ ਨਹੀਂ ਛੱਡਣਗੇ। ਉਨ੍ਹਾਂ ਪਾਰਟੀ ਦੀ ਰੈਲੀ ਦੌਰਾਨ ਕਿਹਾ, ""ਸੰਸਦ ਸ਼ੁਰੂ ਹੋਣ ਵਿੱਚ ਹਾਲੇ ਦੋ ਹਫ਼ਤੇ ਬਾਕੀ ਹਨ। ਮੈਂ ਵੋਟਰਾਂ ਅਤੇ ਚੋਣ ਪ੍ਰਕਿਰਿਆ ਦਾ ਸਨਮਾਨ ਕਰਦਾ ਹਾਂ ਅਤੇ ਸ਼ਾਂਤੀ ਨਾਲ ਕੰਮ ਕਰਾਂਗਾ।""ਸੋਸ਼ਲ ਡੈਮੋਕਰੈਟਸ ਅਤੇ ਮੋਡਰੇਟਸ ਦੋਹਾਂ ਹੀ ਪਾਰਟੀਆਂ ਦੀ ਵੋਟਾਂ ਵਿੱਚ ਗਿਰਾਵਟ ਆਈ ਹੈ ਕਿਉਂਕਿ ਐਸਡੀ ਅਤੇ ਛੋਟੀਆਂ ਪਾਰਟੀਆਂ ਨੇ ਕਾਫ਼ੀ ਵੋਟਾਂ ਹਾਸਿਲ ਕੀਤੀਆਂ ਹਨ।ਮਾਹਿਰਾਂ ਦਾ ਮੰਨਣਾ ਹੈ ਕਿ ਕੇਂਦਰ-ਸੱਜੇਪੱਖੀ ਗਠਜੋੜ ਅਸਾਨੀ ਨਾਲ ਸਰਕਾਰ ਬਣਾ ਸਕਦਾ ਹੈ, ਹਾਲਾਂਕਿ ਕਾਫ਼ੀ ਗੁੰਝਲਦਾਰ ਸਮਝੌਤੇ ਹੋਣੇਗੇ।ਇਹ ਵੀ ਪੜ੍ਹੋ:ਜਦੋਂ ਧੀ ਸਾਹਮਣੇ ਆਇਆ ਬਾਪ ਦਾ ਅਸਲ ਸੱਚ'ਅਕਾਲੀ ਦਲ ਨੂੰ ਇਹ ਦਿਨ ਕਿਉਂ ਦੇਖਣੇ ਪੈ ਰਹੇ ਨੇ'100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਸੀਵਡਨ ਡੈਮੋਕਰੇਟਸ ਕੌਣ ਹਨ?2010 ਵਿੱਚ ਸੰਸਦ ਵਿੱਚ ਆਉਣ ਤੋਂ ਪਹਿਲਾਂ ਕਈ ਸਾਲਾਂ ਤੱਕ ਸਵੀਡਨ ਡੈਮੋਕਰੈਟਸ ਦਾ ਸਬੰਧ ਨਿਓ-ਨਾਜ਼ੀ (ਨਾਜ਼ਾਵਾਦ) ਧੜੇ ਨਾਲ ਜੋੜਿਆ ਗਿਆ ਹੈ। ਐਸਡੀ ਖੁਦ ਦੀ ਬਰਾਂਡਿੰਗ ਬਦਲਣ ਦੀ ਕੋਸ਼ਿਸ਼ ਕਰ ਰਹੀ ਸੀ। ਪਾਰਟੀ ਨੇ ਬਲਦੀ ਟੋਰਚ ਵਾਲਾ ਆਪਣਾ ਲੋਗੋ ਬਦਲ ਕੇ ਸਵੀਡਿਜ਼ ਝੰਡੇ ਦਾ ਰੰਗ ਰੱਖਿਆ।ਵਰਕਿੰਗ ਕਲਾਸ ਨੂੰ ਨਿਸ਼ਾਨਾ ਬਣਾਉਂਦਿਆਂ ਐਸਡੀ ਹੋਰ ਔਰਤਾਂ ਅਤੇ ਵੱਧ ਆਮਦਨ ਵਾਲੇ ਵੋਟਰਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ।ਸਵੀਡਨ ਡੈਮੋਕਰੈਟਸ ਦੇ ਆਗੂ ਜਿਮੀ ਐਕਸਨ ਦਾ ਕਹਿਣਾ ਹੈ ਕਿ ਨਸਲਵਾਦ ਖਿਲਾਫ਼ ਪਾਰਟੀ ਦੀ ਜ਼ੀਰੋ ਟੋਲਰੈਂਸ ਨੀਤੀ ਹੈ।ਹਾਲਾਂਕਿ ਪਾਰਟੀ 'ਤੇ ਹਾਲੇ ਵੀ ਨਸਲਵਾਦ ਦੇ ਕਈ ਮਾਮਲਿਆਂ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਹਨ।ਚੋਣਾਂ ਦੌਰਾਨ ਮੁੱਖ ਮੁੱਦੇ ਸਵੀਡਨ ਦਾ ਅਰਥਚਾਰਾ ਮਜ਼ਬੂਤ ਹੋ ਰਿਹਾ ਹੈ ਪਰ ਕਾਫ਼ੀ ਵੋਟਰਾਂ ਦਾ ਮੰਨਣਾ ਹੈ ਕਿ 2015 ਦੀ ਪਰਵਾਸੀ ਲਹਿਰ ਕਾਰਨ ਹਾਊਸਿੰਗ, ਸਿਹਤ ਅਤੇ ਲੋਕ ਭਲਾਈ ਸੇਵਾਵਾਂ ਤੇ ਵਧੇਰੇ ਦਬਾਅ ਪਿਆ ਹੈ। Image copyright AFP ਫੋਟੋ ਕੈਪਸ਼ਨ ਚੋਣਾਂ ਦੌਰਾਨ ਪਰਵਾਸੀ ਵਿਰੋਧੀ ਮੁਹਿੰਮ ਅਹਿਮ ਰਹੀ ਹੈ। 2015 ਵਿੱਚ ਰਿਕਾਰਡ 1,63,000 ਸ਼ਰਨਾਰਥੀਆਂ ਨੂੰ ਸਵੀਡਨ ਨੇ ਥਾਂ ਦਿੱਤੀ ਸੀ। ਇਹ ਯੂਰਪੀ ਯੂਨੀਅਨ ਵਿੱਚ ਸਭ ਤੋਂ ਵੱਧ ਅੰਕੜਾ ਸੀ।ਕਾਫ਼ੀ ਵੋਟਰ ਵੱਧ ਰਹੀ ਹਿੰਸਾ ਦੀ ਵਜ੍ਹਾ ਵੀ ਵਧਦੇ ਪਰਵਾਸੀਆਂ ਨੂੰ ਮੰਨਦੇ ਹਨ ਹਾਲਾਂਕਿ ਸਰਕਾਰੀ ਅੰਕੜੇ ਇਸ ਵਿਚਾਲੇ ਕੋਈ ਸਬੰਧ ਨਹੀਂ ਦਰਸਾਉਂਦੇ।ਇਹ ਪੜ੍ਹੋ:ਕਿਸ ਹਾਲ 'ਚ ਹਨ ਅਮਰੀਕਾ 'ਚ ਕੈਦ 52 ਭਾਰਤੀ?ਅਮਰੀਕਾ ਵੱਲ ਗੈਰ-ਕਾਨੂੰਨੀ ਪਰਵਾਸ ਦੇ ਤਿੰਨ ਮੁੱਖ ਕਾਰਨ20 ਸਾਲਾ ਜਪਾਨੀ ਕੁੜੀ ਜਿਸ ਤੋਂ ਹਾਰਨ ਤੋਂ ਬੌਖਲਾਈ ਸੈਰੇਨਾਐਸਡੀ ਯੂਰਪੀ ਯੂਨੀਅਨ ਨੂੰ ਛੱਡਣਾ ਚਾਹੁੰਦਾ ਹੈ ਅਤੇ 'ਸਵੈਗਿਜ਼' ਰੈਫ਼ਰੈਂਡਮ ਦੀ ਪੇਸ਼ਕਸ਼ ਵੀ ਕੀਤੀ ਸੀ। ਪਰ ਤਾਕਤਵਰ ਕੇਂਦਰੀ ਪਾਰਟੀਆਂ ਇਸ ਦੇ ਵਿਰੋਧ ਵਿੱਚ ਹਨ ਇਸ ਲਈ ਇਹ ਸੰਭਵ ਨਹੀਂ ਹੋ ਸਕਦਾ।ਇਸ ਤੋਂ ਅਲਾਵਾ ਵਾਤਾਵਰਨ ਵਿੱਚ ਬਦਾਲਅ ਨੂੰ ਲੈ ਕੇ ਕਾਫ਼ੀ ਲੋਕ ਚਿੰਤਤ ਹਨ। ਅੱਤ ਦੀ ਗਰਮੀ ਕਾਰਨ 25000 ਹੈਕਟੇਅਰ ਜੰਗਲ ਨੂੰ ਅੱਗ ਲੱਗ ਗਈ ਸੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜੱਸੀ ਸਿੱਧੂ ਮਾਮਲੇ ਵਿੱਚ ਕੈਨੇਡਾ ਵੱਲੋਂ ਮਾਂ ਤੇ ਮਾਮੇ ਦੀ ਭਾਰਤ ਸਰਕਾਰ ਨੂੰ ਸਪੁਰਦਗੀ - 5 ਅਹਿਮ ਖਬਰਾਂ 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46982849 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright justiceforjassi.com ਫੋਟੋ ਕੈਪਸ਼ਨ ਮਲਕੀਤ ਕੌਰ 'ਤੇ ਜੱਸੀ ਦੇ ਮਾਮੇ ਸੁਰਜੀਤ ਬਦੇਸ਼ਾ (ਸੱਜੀ ਫੋਟੋ) 'ਤੇ ਨੌਜਵਾਨ ਜੋੜੇ 'ਤੇ ਹਮਲੇ ਦੀ ਸਾਜ਼ਿਸ਼ ਦਾ ਇਲਜ਼ਾਮ ਹੈ ਹਿੰਦੁਸਤਾਨ ਟਾਈਮਜ਼ ਮੁਤਾਬਕ 25 ਸਾਲਾ ਜੱਸੀ ਸਿੱਧੂ ਦੇ ਕਤਲ ਕੇਸ ਵਿੱਚ 19 ਸਾਲਾਂ ਬਾਅਦ ਉਸ ਦੀ ਮਾਂ ਤੇ ਮਾਮੇ ਨੂੰ ਭਾਰਤ ਸਰਕਾਰ ਨੂੰ ਸਪੁਰਦ ਕਰ ਦਿੱਤਾ ਗਿਆ ਹੈ। ਮਲਕੀਤ ਕੌਰ ਸਿੱਧੂ ਅਤੇ ਸੁਰਜੀਤ ਸਿੰਘ ਬਦੇਸ਼ਾ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚੋਂ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਰੌਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰਸੀਐਮਪੀ) ਦੀ ਇੱਕ ਟੀਮ ਦੁਆਰਾ ਵੈਨਕੂਵਰ ਹਵਾਈ ਅੱਡੇ 'ਤੇ ਪਹੁੰਚਾਇਆ ਗਿਆ। ਇਸ ਤੋਂ ਬਾਅਦ ਟੀਮ ਨੇ ਉਨ੍ਹਾਂ ਨੂੰ ਭਾਰਤ ਜਾਣ ਵਾਲੀ ਉਡਾਣ ਵਿੱਚ ਬਿਠਾ ਦਿੱਤਾ।ਉਨ੍ਹਾਂ ਦੀ ਸਪੁਰਦਗੀ ਕਰਨ ਦੀ ਪਿਛਲੀ ਕੋਸ਼ਿਸ਼ ਸਤੰਬਰ 2017 ਵਿੱਚ ਹੋਈ ਸੀ। ਪਰ ਪੰਜਾਬ ਪੁਲਿਸ ਦੀ ਇੱਕ ਟੀਮ, ਜੋ ਉਨ੍ਹਾਂ ਨੂੰ ਟੋਰੰਟੋ ਤੋਂ ਭਾਰਤ ਲੈ ਜਾਣ ਵਾਲੀ ਸੀ, ਨੂੰ ਸੌਂਪ ਦਿੱਤੇ ਜਾਣ ਤੋਂ ਬਾਅਦ ਕਾਫ਼ੀ ਨਾਟਕੀ ਢੰਗ ਨਾਲ ਇਹ ਕੋਸ਼ਿਸ਼ ਨਾਕਾਮਯਾਬ ਰਹੀ। ਕਰਤਾਰਪੁਰ ਸਾਹਿਬ ਦੇ ਸਿਰਫ਼ ਸਿੱਖਾਂ ਨੂੰ ਦਰਸ਼ਨ ਦੀ ਇਜਾਜ਼ਤ 'ਤੇ ਮੁੱਖ ਮੰਤਰੀ ਨੂੰ ਇਤਰਾਜ਼ ਦਿ ਟ੍ਰਿਬਿਊਨ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੀ ਕਥਿਤ ਪੇਸ਼ਕਸ਼ ਦਾ ਵਿਰੋਧ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਿਰਫ਼ ਸਿੱਖ ਸ਼ਰਧਾਲੂਆਂ ਨੂੰ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਹੋਵੇਗੀ। ਇਹ ਵੀ ਪੜ੍ਹੋ:9 ਸਾਲਾ ਬੱਚੇ ਦਾ ਖੁਲਾਸਾ, ਪੁਲਿਸ ਨੇ ਕਿਵੇਂ ਕੀਤਾ ਉਸਦੇ ਮਾਪਿਆਂ ਦਾ ਕਤਲਕੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 'ਜੈ ਹਿੰਦ' ਨਾਅਰੇ ਬਾਰੇ ਝੂਠ ਬੋਲਿਆ?ਕੀ ਤੁਸੀਂ ਪ੍ਰਿਅੰਕਾ ਗਾਂਧੀ ਬਾਰੇ ਇਹ ਗੱਲਾਂ ਜਾਣਦੇ ਹੋਕੈਪਟਨ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਯੂਨੀਵਰਸਲ ਗੁਰੂ ਸਨ ਜਿਨ੍ਹਾਂ ਨੂੰ ਸਾਰੇ ਧਰਮਾਂ ਦੇ ਲੋਕ ਮੰਨਦੇ ਸਨ ਖਾਸ ਕਰਕੇ ਹਿੰਦੂ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਦੋਂ ਪਾਕਿਸਤਾਨ ਕਰਤਾਰਪੁਰ ਦੇ ਦਰਸ਼ਨ ਸਬੰਧੀ ਖਰੜਾ ਪੇਸ਼ ਕਰੇਗਾ ਤਾਂ ਇਹ ਮਾਮਲਾ ਚੁੱਕਿਆ ਜਾਵੇ। Image copyright Getty Images ਇਸ ਤੋਂ ਇਲਾਵਾ ਉਨ੍ਹਾਂ ਨੇ ਦਰਸ਼ਨ ਲਈ ਸ਼ਰਧਾਲੂਆਂ ਦੇ ਇੱਕ ਜਥੇ ਵਿੱਚ 15 ਲੋਕਾਂ ਦੇ ਹੋਣ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਇਕੱਲਾ ਵਿਅਕਤੀ ਵੀ ਦਰਸ਼ਨ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਦੀ ਇਜਾਜ਼ਤ ਹੋਣੀ ਚਾਹੀਦੀ ਹੈ।ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਵਿੱਤ ਮੰਤਰਾਲੇ ਦਾ ਵਾਧੂ ਚਾਰਜ ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਕੇਂਦਰ ਸਰਕਾਰ ਵਿੱਚ ਰੇਲਵੇ ਮੰਤਰੀ ਪੀਯੂਸ਼ ਗੋਇਲ ਨੂੰ ਵਿੱਤ ਮੰਤਰੀ ਦਾ ਵਾਧੂ ਚਾਰਜ ਦੇ ਦਿੱਤਾ ਗਿਆ ਹੈ। ਵਿੱਤ ਮੰਤਰੀ ਅਰੁਣ ਜੇਤਲੀ ਇਸ ਵੇਲੇ 'ਰੈਗੁਲਰ ਚੈੱਕਅਪ' ਲਈ ਅਮਰੀਕਾ ਵਿੱਚ ਹਨ। Image copyright Getty Images ਇੱਕ ਫਰਵਰੀ ਨੂੰ ਮੋਦੀ ਸਰਕਾਰ ਅੰਤਰਿਮ ਬਜਟ ਪੇਸ਼ ਕਰੇਗੀ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ, ""ਅਰੁਣ ਜੇਤਲੀ ਦੀ ਸਿਹਤ ਖਰਾਬ ਹੋਣ ਕਾਰਨ ਵਿੱਤ ਮੰਤਰਾਲੇ ਅਤੇ ਕਾਓਪਰੇਟਿਵ ਅਫੇਅਰਜ਼ ਮਾਮਲੇ ਦਾ ਕਾਰਜਭਾਰ ਪੀਯੂਸ਼ ਗੋਇਲ ਸਾਂਭਣਗੇ। ਇਸ ਦੌਰਾਨ ਜੇਤਲੀ ਬਿਨਾਂ ਪੋਰਟਫੋਲੀਓ ਦੇ ਮੰਤਰੀ ਹੋਣਗੇ।""'ਮੀਟ ਖਾਣ ਵਾਲੀਆਂ ਔਰਤਾਂ ਹੁੰਦੀਆਂ ਹਨ ਘੱਟ ਬੀਮਾਰ'ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਜੋ ਔਰਤਾਂ ਮਾਸਾਹਾਰੀ ਭੋਜਨ ਖਾਂਦੀਆਂ ਹਨ ਉਨ੍ਹਾਂ ਨੂੰ ਸ਼ੂਗਰ, ਦਿਲ ਦਾ ਰੋਗ, ਕੈਂਸਰ ਅਤੇ ਮੋਟਾਪੇ ਵਰਗੀਆਂ ਬੀਮਾਰੀਆਂ ਘੱਟ ਹੁੰਦੀਆਂ ਹਨ। ਇਹ ਸਰਵੇਖਣ ਏਮਜ਼ ਅਤੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਸਾਈਂਸ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਸੀ ਜਿਸ ਵਿੱਚ 18 ਤੋਂ 40 ਸਾਲ ਤੱਕ ਦੀਆਂ ਔਰਤਾਂ ਦੇ ਖਾਣ-ਦੀਆਂ ਆਦਤਾਂ ਬਾਰੇ ਅਧਿਐਨ ਕੀਤਾ ਗਿਆ। ਵੈਨੇਜ਼ੁਏਲਾ ਵਿੱਚ ਵਿਰੋਧੀ ਧਿਰ ਨੂੰ ਮਿਲਿਆ ਡੋਨਲਡ ਟਰੰਪ ਦਾ ਸਮਰਥਨ ਵੈਨੇਜ਼ੁਏਲਾ ਵਿੱਚ ਸਰਕਾਰ ਖਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਰੋਧੀ ਧਿਰ ਦੇ ਆਗੂ ਖੁਆਨ ਗੋਈਦੋ ਨੂੰ ਅੰਤਰਿਮ ਰਾਸ਼ਟਰਪਤੀ ਦੇ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਹੈ। Image copyright AFP/Getty Images ਵੈਨੇਜ਼ੁਏਲਾ ਵਿੱਚ ਹਜ਼ਾਰਾਂ ਲੋਕ ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਖਿਲਾਫ਼ ਮੁਜ਼ਾਹਰੇ ਕਰ ਰਹੇ ਹਨ। ਖੁਆਨ ਗੋਈਦੋ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਹਨ। ਬੁੱਧਵਾਰ ਨੂੰ ਉਨ੍ਹਾਂ ਨੇ ਕਰਾਕਾਸ ਵਿੱਚ ਖੁਦ ਨੂੰ ਦੇਸ ਦਾ 'ਕਾਰਜਕਾਰੀ ਰਾਸ਼ਟਰਪਤੀ' ਐਲਾਨ ਦਿੱਤਾ ਹੈ।ਇਹ ਵੀ ਪੜ੍ਹੋ:ਉੱਤਰੀ ਕੋਰੀਆ ਤੋਂ ਭੱਜੀਆਂ, ਚੀਨ 'ਚ ਸੈਕਸ ਸਕੈਂਡਲ 'ਚ ਫਸੀਆਂ ਕੁੜੀਆਂ 9 ਸਾਲਾ ਬੱਚੇ ਦਾ ਖੁਲਾਸਾ, ਪੁਲਿਸ ਨੇ ਕਿਵੇਂ ਕੀਤਾ ਉਸਦੇ ਮਾਪਿਆਂ ਦਾ ਕਤਲਕੀ ਤੁਸੀਂ ਪ੍ਰਿਅੰਕਾ ਗਾਂਧੀ ਬਾਰੇ ਇਹ ਗੱਲਾਂ ਜਾਣਦੇ ਹੋਇਸ ਮਹੀਨੇ ਦੀ ਸ਼ੁਰੂਆਤ ਵਿੱਚ ਨਿਕੋਲਸ ਮਾਦੁਰੋ ਨੇ ਰਾਸ਼ਟਰਪਤੀ ਦੇ ਤੌਰ 'ਤੇ ਆਪਣੇ ਦੂਜੇ ਕਾਰਜਕਾਲ ਦੀ ਸਹੁੰ ਚੁੱਕੀ ਸੀ। ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਉਨ੍ਹਾਂ 'ਤੇ ਵੋਟਾਂ ਦੀ ਗੜਬੜੀ ਕਰਨ ਦਾ ਇਲਜ਼ਾਮ ਲੱਗਿਆ ਸੀ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਗੂਗਲ ਆਪਣੀ ਐਲਗੋਰਿਦਮ ਬਾਰੇ ਕਦੇ ਖੁਲਾਸਾ ਨਹੀਂ ਕਰਦਾ ਪਰ ਇਸ ਕਾਰਨ ਉਹ ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਮੈਂਬਰਾਂ ਵੱਲੋਂ ਪੱਖਪਾਤ ਦੇ ਇਲਜ਼ਾਮਾਂ ਦਾ ਸ਼ਿਕਾਰ ਵੀ ਹੋਇਆ ਹੈ।ਗੂਗਲ ਆਪਣੇ ਨਤੀਜਿਆਂ ਨੂੰ ਸਾਡੀ ਉਮੀਦ ਮੁਤਾਬਕ ਤਰਤੀਬ ਦੇਣ ਲਈ ਸਾਡੀ ਸਰਚ ਹਿਸਟਰੀ ਅਤੇ ਲੋਕੇਸ਼ਨ ਦੀ ਵੀ ਵਰਤੋਂ ਕਰਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਦੁਬਈ: ਕੀ ਬੁਰਜ ਖ਼ਲੀਫ਼ਾ 'ਤੇ ਸੱਚਮੁੱਚ ਲਗਾਈ ਗਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਸਵੀਰ? ਫ਼ੈਕਟ ਚੈੱਕ ਟੀਮ ਬੀਬੀਸੀ ਨਿਊਜ਼ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46822752 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright facebook ਫੋਟੋ ਕੈਪਸ਼ਨ 'ਵਿਦ ਰਾਹੁਲ ਗਾਂਧੀ' ਨਾਮ ਦੇ ਫੇਸਬੁੱਕ ਪੇਜ 'ਤੇ ਹੀ ਸਵਾ ਲੱਖ ਤੋਂ ਵੱਧ ਵਾਰ ਇਸ ਨੂੰ ਵੀਡੀਓ ਨੂੰ ਹੁਣ ਤੱਕ ਦੇਖਿਆ ਗਿਆ ਹੈ ਫ਼ੇਸਬੁੱਕ ਅਤੇ ਟਵਿੱਟਰ ਸਮੇਤ ਵੱਟਸਐਪ 'ਤੇ 13 ਸੈਕਿੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਦੁਬਈ ਸਥਿਤ ਬੁਰਜ ਖ਼ਲੀਫ਼ਾ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਸਵੀਰ ਲਗਾਈ ਗਈ। ਕਾਂਗਰਸ ਸਮਰਥਕ ਦੇ ਤੌਰ 'ਤੇ ਬਣਾਏ ਗਏ ਕੁਝ ਫੇਸਬੁੱਕ ਪੇਜਾਂ 'ਤੇ ਇਹ ਵੀਡੀਓ ਪੋਸਟ ਕੀਤੀ ਗਈ ਹੈ। ਜ਼ਿਆਦਾਤਰ ਥਾਵਾਂ 'ਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਰਾਹੁਲ ਗਾਂਧੀ 11-12 ਜਨਵਰੀ ਨੂੰ ਹੋਣ ਵਾਲੇ ਸੰਯੁਕਤ ਅਰਬ ਅਮੀਰਾਤ ਦੇ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਸਨਮਾਨ ਵਿੱਚ ਉਨ੍ਹਾਂ ਦੀ ਤਸਵੀਰ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ 'ਤੇ ਲਗਾਈ ਗਈ। 'ਵਿਦ ਰਾਹੁਲ ਗਾਂਧੀ' ਨਾਮ ਦੇ ਫੇਸਬੁੱਕ ਪੇਜ 'ਤੇ ਹੀ ਸਵਾ ਲੱਖ ਤੋਂ ਵੱਧ ਵਾਰ ਇਸ ਨੂੰ ਵੀਡੀਓ ਨੂੰ ਹੁਣ ਤੱਕ ਦੇਖਿਆ ਗਿਆ ਹੈ। ਇਹ ਵੀ ਪੜ੍ਹੋ:ਸਾਇੰਸ ਕਾਂਗਰਸ: 'ਤੰਤਰ-ਮੰਤਰਾਂ ਨਾਲ ਲੜਾਈ ਚ ਵਿਗਿਆਨ ਹੀ ਜਿੱਤੇਗੀ'ਅਯੁੱਧਿਆ 'ਚ ਰਾਮ ਮੰਦਿਰ ਬਾਰੇ ਹੁਣ ਤੱਕ ਕੀ-ਕੀ ਹੋਇਆ ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਕਾਂਗਰਸ ਦੀ ਪੁੱਡੂਚੇਰੀ ਯੂਨਿਟ ਦੇ ਅਧਿਕਾਰਕ ਟਵਿੱਟਰ ਹੈਂਡਲ ਨੇ ਵੀ ਇਸ ਵੀਡੀਓ ਨੂੰ ਟਵੀਟ ਕੀਤਾ ਹੈ। Image copyright Inc puducherry/twitter ਵੀਡੀਓ ਦੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਕਿ ਦੁਬਈ ਪ੍ਰਸ਼ਾਸਨ ਨੇ ਕਾਂਗਰਸ ਪ੍ਰਧਾਨ ਦੇ ਸਵਾਗਤ ਲਈ ਵੱਡੇ ਪੱਧਰ 'ਤੇ ਤਿਆਰੀ ਕੀਤੀ ਹੈ ਅਤੇ ਬੁਰਜ ਖ਼ਲੀਫ਼ਾ 'ਤੇ ਉਨ੍ਹਾਂ ਦੀ ਤਸਵੀਰ ਦਿਖਾਈ ਗਈ। ਪਰ ਕਾਂਗਰਸ ਪਾਰਟੀ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਇਹ ਦਾਅਵਾ ਆਪਣੀ ਪੜਤਾਲ ਵਿੱਚ ਅਸੀਂ ਗ਼ਲਤ ਪਾਇਆ। ਕਿਵੇਂ ਬਣਾਇਆ ਗਿਆ ਵੀਡੀਓਦੁਬਈ ਵਿੱਚ ਇਹ ਆਮ ਰਿਵਾਜ ਹੈ ਕਿ ਜਦੋਂ ਕੋਈ ਅਹਿਮ ਮੌਕਾ ਹੁੰਦਾ ਹੈ ਤਾਂ ਉੱਥੇ ਦੀ ਸਰਕਾਰ ਬੁਰਜ ਖ਼ਲੀਫ਼ਾ 'ਤੇ ਹੋਰਾਂ ਦੇਸਾਂ ਦੇ ਝੰਡੇ ਲਗਾਉਂਦੀ ਹੈ। ਇਹ ਵੀ ਪੜ੍ਹੋ:ਖਾਲਿਸਤਾਨੀ ਸਮਰਥਕਾਂ ਦੇ ਰਾਹੁਲ ਦੀ ਸਭਾ ’ਚ ਪਹੁੰਚਣ ਦੀ ਅਸਲੀਅਤਹਾਲੀਵੁੱਡ 'ਚ ਔਰਤਾਂ ਸਰੀਰਕ ਸੋਸ਼ਣ ਖਿਲਾਫ਼ ਲਾਮਬੰਦ'ਭਾਜਪਾ ਕਾਰਕੁਨ ਦੀ ਗਊ ਮਾਸ ਤਸਕਰੀ ਦੇ ਇਲਜ਼ਾਮ 'ਚ ਗ੍ਰਿਫ਼ਤਾਰੀ' ਦਾ ਸੱਚਦੁਬਈ ਵਿੱਚ ਰਹਿ ਰਹੇ ਭਾਰਤੀਆਂ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਦੋ ਵੱਖਰੇ ਮੌਕਿਆਂ 'ਤੇ ਭਾਰਤ ਅਤੇ ਪਾਕਿਸਤਾਨ ਦੇ ਝੰਡੇ ਵੀ ਬੁਰਜ ਖ਼ਲੀਫ਼ਾ 'ਤੇ ਲਗਾਏ ਗਏ ਹਨ। ਪਰ ਜਿਹੜਾ ਵੀਡੀਓ ਕਾਂਗਰਸ ਸਮਰਥਕਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ, ਉਸ ਨੂੰ ਇੱਕ ਮੋਬਾਈਲ ਐਪ ਦੀ ਮਦਦ ਨਾਲ ਬਣਾਇਆ ਗਿਆ ਹੈ। Image copyright Biugo ਵਾਇਰਲ ਵੀਡੀਓ ਵਿੱਚ ਸੱਜੇ ਪਾਸੇ ਜਿਹੜਾ 'Biugo' ਲਿਖਿਆ ਦਿਖਾਈ ਦਿੰਦਾ ਹੈ, ਉਹ ਇੱਕ ਮੋਬਾਈਲ ਐਪ ਦਾ ਨਾਮ ਹੈ। ਉਹ ਇੱਕ ਮੋਬਾਈਲ ਐਪ ਦਾ ਨਾਮ ਹੈ। ਇਸ ਐਪ ਦੀ ਵਰਤੋਂ ਖਾਸ ਕਰਕੇ ਵੀਡੀਓ ਐਡਿਟ ਕਰਨ ਅਤੇ ਤਸਵੀਰਾਂ ਨੂੰ ਕਿਸੇ ਵੀਡੀਓ ਵਿੱਚ ਲਗਾਉਣ ਲਈ ਕੀਤਾ ਜਾਂਦਾ ਹੈ। ਅਸੀਂ ਦੇਖਿਆ ਕਿ ਇਸ ਐਪ ਦੀ ਮਦਦ ਨਾਲ ਕਿਸੇ ਵੀ ਆਮ ਸ਼ਖ਼ਸ ਦੀ ਤਸਵੀਰ ਨੂੰ ਬੁਰਜ ਖ਼ਲੀਫ਼ਾ ਦੇ ਇਸ ਵੀਡੀਓ ਵਿੱਚ ਲਗਾਇਆ ਜਾ ਸਕਦਾ ਹੈ। ਰਾਹੁਲ ਗਾਂਧੀ ਦਾ ਦੌਰਾਇਹ ਸਹੀ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 11-12 ਜਨਵਰੀ ਨੂੰ ਸੰਯੁਕਤ ਅਰਬ ਅਮੀਰਾਤ ਦੇ ਦੌਰੇ 'ਤੇ ਹੋਣਗੇ। ਆਪਣੇ ਇਸ ਦੌਰ 'ਤੇ ਉਹ ਦੁਬਈ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਵੀ ਕਰਨਗੇ। ਕਾਂਗਰਸ ਪਾਰਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਹ ਵੀ ਪੜ੍ਹੋ:ਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਜਿੱਥੇ ਪਿਤਾ ਦੀ ਗੱਲ ਨਾ ਮੰਨਣ 'ਤੇ ਕੁੜੀ ਨੂੰ ਹੋ ਸਕਦੀ ਹੈ ਜੇਲ੍ਹ ਪਰ ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਰਾਹੁਲ ਗਾਂਧੀ ਦਾ ਇਹ ਦੌਰਾ ਗ਼ੈਰ-ਸਿਆਸੀ ਹੋਵੇਗਾ। ਅਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਕਾਂਗਰਸ ਪਾਰਟੀ ਜੇ ਸਕੱਤਰ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਹਿਮਾਂਸ਼ੂ ਵਿਆਸ ਦੇ ਹਵਾਲੇ ਤੋਂ ਲਿਖਿਆ ਹੈ ਕਿ ''ਰਾਹੁਲ ਗਾਂਧੀ ਦੀ ਭਾਰਤੀ ਮੂਲ ਦੇ ਲੋਕਾਂ ਨਾਲ ਹੋਣ ਵਾਲੀ ਇਹ ਮੁਲਾਕਾਤ ਸਿਆਸੀ ਨਹੀਂ ਹੋਵੇਗੀ। ਉਹ ਸਿਰਫ਼ ਐਨਆਰਆਈ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਨਾਲ ਮਿਲ ਕੇ ਸਮਝਣਾ ਚਾਹੁੰਦੇ ਹਨ।'' 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਅਤੇ ਭਾਜਪਾ, ਦੋਵਾਂ ਦੇ ਹੀ ਸਮਰਥਕਾਂ ਵਿੱਚ ਸੋਸ਼ਲ ਮੀਡੀਆ ਪੰਨਿਆਂ 'ਤੇ ਅਜਿਹੀਆਂ ਖ਼ਬਰਾਂ ਨੂੰ ਗ਼ਲਤ ਦਿਸ਼ਾ ਦੇ ਕੇ ਪੇਸ਼ ਕਰਨ ਦੀ ਸੰਭਾਵਨਾ ਵਧੀ ਹੈ। ਰਾਹੁਲ ਗਾਂਧੀ ਦੀ ਇਸ ਵੀਡੀਓ ਨੂੰ ਵਿਦੇਸ਼ ਵਿੱਚ ਹੋਣ ਵਾਲੇ ਨਰਿੰਦਰ ਮੋਦੀ ਦੇ ਪਿਛਲੇ ਕੁਝ ਵੱਡੇ ਪ੍ਰੋਗਰਾਮਾ ਦੇ ਜਵਾਬ ਦੇ ਤੌਰ 'ਤੇ ਦਿਖਾਉਣਾ, ਇਸੇ ਦਾ ਇੱਕ ਨਮੂਨਾ ਹੈ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਮੁੰਬਈ ਹਮਲੇ 'ਚ ਕਸਾਬ ਨੇ ਆਪਣੀ ਬੰਦੂਕ ਥੋੜ੍ਹੀ ਹੋਰ ਮੋੜੀ ਹੁੰਦੀ ਤਾਂ ਮੈਂ ਜ਼ਿੰਦਾ ਨਹੀਂ ਬਚਦਾ - ਅਰੁਣ ਜਾਧਵ ਸੌਤਿਕ ਬਿਸਵਾਸ ਬੀਬੀਸੀ ਪੱਤਰਕਾਰ 26 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46338100 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright KANAGGI KHANNA ਫੋਟੋ ਕੈਪਸ਼ਨ ਅਰੁਣ ਜਾਧਵ ਨੇ ਬਿਆਨ ਕੀਤਾ 26/11 ਹਮਲੇ ਦਾ ਅੱਖੀਂ ਢਿੱਠਾ ਮੰਜ਼ਰ ਟੋਇਟਾ ਐਸਯੂਵੀ ਵਿੱਚ ਗੰਨਪਾਊਡਰ ਅਤੇ ਖ਼ੂਨ ਦੀ ਬਦਬੂ ਭਰ ਗਈ ਸੀ। ਕੌਂਸਟੇਬਲ ਅਰੁਣ ਜਾਧਵ ਗੱਡੀ ਦੇ ਪਿੱਛਲੇ ਹਿੱਸੇ ਵਿੱਚ ਲੁੱਕ ਗਿਆ ਸੀ। ਉੱਥੇ ਬਹੁਤ ਥਾਂ ਸੀ। ਜਾਧਵ ਦੇ ਸੱਜੇ ਹੱਥ ਅਤੇ ਮੋਢੇ 'ਤੇ ਗੋਲੀ ਲੱਗੀ ਸੀ ਅਤੇ ਖ਼ੂਨ ਨਿਕਲ ਰਿਹਾ ਸੀ। ਸੜਕ 'ਤੇ ਹੋਈ ਗੋਲੀਬਾਰੀ 'ਚ ਜ਼ਖ਼ਮੀ ਹੋਏ ਤਿੰਨ ਕੌਂਸਟੇਬਲ ਉਨ੍ਹਾਂ ਦੇ ਉੱਤੇ ਡਿੱਗ ਗਏ। ਇਨ੍ਹਾਂ ਵਿਚੋਂ ਦੋ ਦੀ ਮੌਤ ਹੋ ਚੁੱਕੀ ਸੀ। ਸ਼ਹਿਰ ਦੇ ਐਂਟੀ-ਟੇਰਰ ਯੂਨਿਟ ਦੇ ਇੰਚਾਰਜ ਵਿਚਲੀ ਸੀਟ 'ਤੇ ਬੇਠੈ ਹੋਏ ਸਨ। ਉਨ੍ਹਾਂ ਦੀ ਛਾਤੀ ਵਿੱਚ ਗੋਲੀ ਲੱਗ ਗਈ। ਇਸ ਗੱਡੀ ਵਿੱਚ ਬੈਠੇ ਇੱਕ ਪੁਲਿਸ ਅਧਿਕਾਰੀ ਅਤੇ ਇੰਸਪੈਕਟਰ ਨੂੰ ਵੀ ਗੋਲੀ ਲੱਗ ਗਈ ਸੀ। ਉੱਥੇ ਡਰਾਈਵਰ ਸੀਟ 'ਤੇ ਸੀਨੀਅਰ ਇੰਸਪੈਕਟਰ ਬੈਠੇ ਸਨ, ਉਹ ਵੀ ਗੋਲੀ ਲੱਗਣ ਕਾਰਨ ਸਟੇਅਰਿੰਗ 'ਤੇ ਡਿੱਗ ਪਏ ਸਨ। ਉਹ ਰਾਤ ਉਸ ਦਿਨ ਹੋਰ ਕਾਲੀ ਹੁੰਦੀ ਜਾ ਰਹੀ ਸੀ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਭਾਰਤੀ ਸੈਨਾ ਨੇ ਪਿਛਲੇ 10 ਸਾਲਾਂ ’ਚ ਬਹੁਤ ਤਰੱਕੀ ਕੀਤੀ – ਭਾਰਤੀ ਜਲ ਸੈਨਾ ਮੁਖੀਉਹ 26 ਨਵੰਬਰ 2008 ਦੀ ਸ਼ਾਮ ਸੀ। ਭਾਰਤ ਦੀ ਆਰਥਿਕ ਰਾਜਧਾਨੀ ਅਤੇ ਫਿਲਮ ਜਗਤ ਦਾ ਕੇਂਦਰ, ਮੁੰਬਈ, ਦੁਨੀਆਂ ਦੇ ਭਿਆਨਕ ਅੱਤਵਾਦੀ ਹਮਲੇ ਦੀ ਲਪੇਟ ਵਿੱਚ ਸੀ। ਇਹ ਵੀ ਪੜ੍ਹੋ-'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਹਿਟਲਰ ਲਈ 'ਜ਼ਹਿਰ ਚੱਖਣ' ਵਾਲੀ ਔਰਤ ਦੀ ਕਹਾਣੀ'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਅੰਮ੍ਰਿਤਸਰ ਧਮਾਕਾ: 'ਮੇਰੇ ਪੁੱਤ ਨੇ ਬੰਬ ਨਹੀਂ ਸੁੱਟਿਆ'ਭਾਰਤ-ਪਾਕਿਸਤਾਨ ਵਿਚਾਲੇ ਦਰਾਰ ਹੋਰ ਡੂੰਘੀਉਸ ਸ਼ਾਮ ਨੂੰ 10 ਹਥਿਆਰਬੰਦ ਕੱਟੜਪੰਥੀ ਸਮੁੰਦਰ ਦੇ ਰਸਤੇ ਮੁੰਬਈ ਪਹੁੰਚੇ ਸਨ। ਇਹ ਸਾਰੇ ਪਾਕਿਸਤਾਨ ਤੋਂ ਸਨ। Image copyright AFP ਫੋਟੋ ਕੈਪਸ਼ਨ ਹਮਲਾਵਰਾਂ ਨੇ ਪਹਿਲਾਂ ਤੋਂ ਤੈਅ ਥਾਵਾਂ ਨੂੰ ਆਪਣੇ ਨਿਸ਼ਾਨੇ ਉੱਤੇ ਲਿਆ ਇੱਥੇ ਉੱਤਰ ਕੇ ਕੱਟੜਪੰਥੀ ਦੋ ਗਰੁੱਪਾਂ ਵਿੱਚ ਨਿਖੜ ਗਏ, ਇੱਕ ਨੇ ਗੱਡੀ ਅਗਵਾ ਕੀਤੀ ਅਤੇ ਪਹਿਲਾਂ ਤੋਂ ਤੈਅ ਥਾਵਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਇੱਕ ਮੁੱਖ ਰੇਲਵੇ ਸਟੇਸ਼ਨ, ਦੋ ਲਗਜ਼ਰੀ ਹੋਟਲ, ਇੱਕ ਯਹੂਦੀ ਸੱਭਿਆਚਾਰਕ ਕੇਂਦਰ ਅਤੇ ਇੱਕ ਹਸਪਤਾਲ 'ਤੇ ਹਮਲਾ ਕੀਤਾ। ਕੱਟੜਪੰਥੀਆਂ ਨੇ ਜਿਵੇਂ 60 ਘੰਟਿਆਂ ਤੱਕ ਪੂਰੇ ਸ਼ਹਿਰ ਨੂੰ ਬੰਦੀ ਬਣਾ ਲਿਆ ਸੀ। ਮੌਤ ਦੀ ਉਸ ਖੇਡ ਵਿੱਚ 166 ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਨੇ ਭਾਰਤ-ਪਾਕਿਸਤਾਨ ਵਿਚਾਲੇ ਦਰਾਰ ਨੂੰ ਹੋਰ ਡੂੰਘਾ ਕਰ ਦਿੱਤਾ। ਅਰੁਣ ਜਾਧਵ ਅਤੇ ਹੋਰ 6 ਪੁਲਿਸ ਕਰਮੀ ਇੱਕ ਚਿੱਟੀ ਐਸਯੂਵੀ 'ਚ 132 ਸਾਲ ਪੁਰਾਣੇ ਉਸ ਹਸਪਤਾਲ ਵੱਲ ਦੌੜੇ, ਜਿਸ 'ਤੇ ਕੱਟੜਪੰਥੀਆਂ ਨੇ ਹਮਲਾ ਕਰ ਦਿੱਤਾ ਸੀ। ਉਥੇ ਹਸਪਤਾਲ ਦੇ ਸਟਾਫ ਨੇ ਆਪਣੀ ਸੂਝਬੂਝ ਨਾਲ ਹਸਪਤਾਲ ਦੇ ਵਾਰਡਜ਼ 'ਤੇ ਤਾਲਾ ਲਗਾ ਦਿੱਤਾ ਸੀ ਤਾਂ ਜੋ ਮਰੀਜ਼ਾਂ ਦੀ ਜਾਨ ਬਚ ਸਕੇ। ਉਨ੍ਹਾਂ ਤੋਂ ਪਹਿਲਾਂ ਪੁਲਿਸ ਹਸਪਤਾਲ 'ਚ ਆ ਚੁੱਕੀ ਸੀ। ਉਦੋਂ ਉਤਲੀ ਮੰਜ਼ਿਲ 'ਤੇ ਗੋਲੀਬਾਰੀ ਹੋਈ। ਇਸ ਦੇ ਜਵਾਬ ਵਿੱਚ ਸੀਨੀਅਰ ਅਧਿਕਾਰੀ ਨੇ ਵੀ ਗੋਲੀ ਚਲਾਈ। 'ਸਿਰਫ਼ ਇੱਕ ਪੁਲਿਸ ਵਾਲੇ ਨੇ ਬੁਲੈਟ ਪਰੂਫ਼ ਜੈਕਟ ਪਾਈ ਹੈ'ਉਸ ਤੋਂ ਬਾਅਦ ਬੰਦੂਕਧਾਰੀ ਉਥੋਂ ਭੱਜ ਗਏ ਅਤੇ ਹਸਪਤਾਲ ਦੇ ਪਿੱਛੇ ਤਾੜ ਦੇ ਰੁੱਖਾਂ ਵਾਲੇ ਰਸਤੇ 'ਚ ਲੁਕ ਗਏ। ਉਦੋਂ ਸਾਡੀ ਐਸਯੂਵੀ ਉੱਥੇ ਪਹੁੰਚੀ। ਅਸੀਂ ਪਹੁੰਦੇ ਹੀ ਸੀ ਕਿ ਕੁਝ ਹੀ ਸਕਿੰਟਾਂ ਵਿੱਚ ਕੱਟੜਪੰਥੀਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਅਤੇ ਗੱਡੀ ਅੰਦਰ ਦੋ ਰਾਊਂਡ ਫਾਈਰਿੰਗ ਕੀਤੀ। ਉਹ ਇੰਨਾ ਅਚਾਨਕ ਹਮਲਾ ਸੀ ਕਿ ਸਿਰਫ਼ ਅਰੁਣ ਜਾਧਵ ਹੀ ਜਵਾਬੀ ਫਾਈਰਿੰਗ ਕਰ ਸਕੇ ਬਾਕੀ ਸਾਰਿਆਂ ਨੂੰ ਗੋਲੀਆਂ ਲੱਗ ਗਈਆਂ। ਉਨ੍ਹਾਂ ਨੇ ਫਾਈਰਿੰਗ ਦਾ ਜਵਾਬ ਦਿੰਦਿਆਂ ਗੱਡੀ ਦੀ ਪਿਛਲੀ ਸੀਟ ਤੋਂ ਬੰਦੂਕਧਾਰੀਆਂ ਨੂੰ ਤਿੰਨ ਗੋਲੀਆਂ ਮਾਰੀਆਂ।ਬੰਦੂਕਧਾਰੀਆਂ ਨੇ ਤੁਰੰਤ ਹੀ ਅੱਗੇ ਦੀ ਸੀਟ ਤੋਂ ਤਿੰਨਾਂ ਅਧਿਕਾਰੀਆਂ ਦੀਆਂ ਲਾਸ਼ਾਂ ਕੱਢ ਕੇ ਸੜਕ 'ਤੇ ਸੁੱਟ ਦਿੱਤੀਆਂ। ਉਨ੍ਹਾਂ ਵਿਚੋਂ ਇੱਕ ਨੇ ਇਹ ਵੀ ਕਿਹਾ ਕਿ ਸਿਰਫ਼ ਇੱਕ ਪੁਲਿਸ ਵਾਲੇ ਨੇ ਬੁਲੈਟ ਪਰੂਫ਼ ਜੈਕਟ ਪਾਈ ਹੈ। ਉਸ ਤੋਂ ਬਾਅਦ ਉਹ ਬਾਕੀ ਲਾਸ਼ਾਂ ਨੂੰ ਕੱਢਣ ਲਈ ਗੱਡੀ ਦਾ ਪਿਛਲਾ ਦਰਵਾਜ਼ਾ ਖੋਲ੍ਹਣ ਲੱਗੇ ਪਰ ਉਹ ਖੁੱਲਿਆ ਨਹੀਂ।ਮੁਹੰਮਦ ਅਜਮਲ ਆਮਿਰ ਕਸਾਬ ਤੇ ਇਸਮਾਈਲ ਖ਼ਾਨ ਨੂੰ ਲੱਗਾ ਕਿ ਪਿੱਛੇ ਚਾਰ ਲਾਸ਼ਾਂ ਪਈਆਂ ਹਨ। ਅਸਲ, 'ਚ ਉਨ੍ਹਾਂ ਵਿਚੋਂ ਇੱਕ ਜ਼ਿੰਦਾ ਸੀ ਅਤੇ ਦੂਜਾ ਹੌਲੀ-ਹੌਲੀ ਸਾਹ ਲੈ ਰਿਹਾ ਸੀ। ਬਾਕੀ ਦੋ ਮਰ ਗਏ ਸਨ। ਅਚਾਨਕ ਮ੍ਰਿਤ ਕੌਂਸਟੇਬਲ ਯੋਗੇਸ਼ ਪਾਟਿਲ ਦੀ ਜੇਬ 'ਚ ਪਿਆ ਫੋਨ ਵੱਜਣ ਲੱਗਾ, ਉਹ ਆਪਰੇਸ਼ਨ 'ਤੇ ਜਾਣ ਤੋਂ ਪਹਿਲਾਂ ਉਸ ਨੂੰ ਸਾਈਲੈਂਟ ਕਰਨਾ ਭੁੱਲ ਗਏ ਸਨ। ਇਹ ਹੀ ਪੜ੍ਹੋ-ਕਰਤਾਰਪੁਰ ਸਾਹਿਬ ਖੂਨ - ਖਰਾਬਾ ਰੁੱਕਣ ’ਤੇ ਜਾਵਾਂਗਾ - ਕੈਪਟਨਅਯੁੱਧਿਆ ਦਾ ਅਸਲ ਇਤਿਹਾਸ ਕੀ ਹੈਮਰਦਾਂ ਦੀ ਦੂਸਰੀ ਪਤਨੀ 'ਤੇ ਫੈਸਲਾ ਲੈਣ ਵਾਲੀ ਜੱਜਕਿਤੇ ਤੁਹਾਡਾ ਵੀ ਕੋਈ ਸ਼ੋਸ਼ਣ ਤਾਂ ਨਹੀਂ ਕਰ ਰਿਹਾ Image copyright Getty Images ਫੋਟੋ ਕੈਪਸ਼ਨ ਕਸਾਬ ਦੇ ਕੇਸ ਵਿੱਚ ਜਾਧਵ ਮੁੱਖ ਚਸ਼ਮਦੀਦ ਗਵਾਹ ਬਣੇ ਫੋਨ ਦੀ ਆਵਾਜ਼ ਸੁਣ ਕੇ ਕਸਾਬ ਨੇ ਪਿੱਛੇ ਵੱਲ ਗੋਲੀਆਂ ਚਲਾਈਆਂ। ਗੋਲੀ ਵਿਚਕਾਰਲੀ ਸੀਟ ਤੋਂ ਹੁੰਦਿਆਂ ਹੋਇਆ ਯੋਗੇਸ਼ ਪਾਟਿਲ ਨੂੰ ਲੱਗੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪਰ ਖ਼ੂਨ ਨਾਲ ਭਿੱਜੇ ਅਤੇ ਲਾਸ਼ਾਂ 'ਚ ਦੱਬੇ ਅਰੁਣ ਯਾਧਵ ਦੇ ਜ਼ਿੰਦਾ ਹੋਣ ਬਾਰੇ ਕੱਟੜਪੰਥੀ ਨਹੀਂ ਜਾਣਦੇ ਸਨ।ਉਹ ਕਹਿੰਦੇ ਹਨ, ""ਜੇਕਰ ਕਸਾਬ ਨੇ ਆਪਣੀ ਬੰਦੂਕ ਥੋੜ੍ਹੀ ਹੋਰ ਮੋੜੀ ਹੁੰਦੀ ਤਾਂ ਮੈਂ ਜ਼ਿੰਦਾ ਨਹੀਂ ਬਚਦਾ।""ਮੌਤ ਨੂੰ ਨੇੜਿਓਂ ਦੇਖਣ ਵਾਲਿਆਂ 'ਤੇ ਕੀਤੇ ਗਏ ਅਧਿਅਨ ਵਿੱਚ ਦੱਸਿਆ ਜਾਂਦਾ ਹੈ ਕਿ ਉਹ ਲੋਕ ਸ਼ਾਂਤੀ ਅਤੇ ਸਰੀਰ ਤੋਂ ਅਲਹਿਦਗੀ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਕਿਸੇ ਸੁਰੰਗ ਦੇ ਅੰਤ ਵਿੱਚ ਤੇਜ਼ ਰੋਸ਼ਨੀ ਅਤੇ ਸਾਏ ਦਿਖਾਈ ਦਿੰਦੇ ਹਨ। ਸਿਰਫ਼ ਕਸਾਬ ਹੀ ਜ਼ਿੰਦਾ ਫੜਿਆ ਗਿਆਪਰ, ਮੁੰਬਈ ਦੇ ਨੇੜਲੇ ਇਲਾਕਿਆਂ ਵਿੱਚ ਲੰਬੇ ਸਮੇਂ ਤੋਂ ਅਪਰਾਧ ਦਾ ਸਾਹਮਣਾ ਕਰ ਰਹੇ ਅਰੁਣ ਜਾਧਵ ਨੂੰ ਅਜਿਹਾ ਕੁਝ ਵੀ ਮਹਿਸੂਸ ਨਹੀਂ ਹੋਇਆ। ਪਰਿਵਾਰ ਨਾਲ ਜੁੜੀਆਂ ਯਾਦਾਂ ਜਿਵੇਂ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਜੈਰਨ ਲੱਗੀਆਂ। ਉਨ੍ਹਾਂ ਨੂੰ ਲੱਗਾ ਕਿ ਜਿਵੇਂ ਹੁਣ ਉਨ੍ਹਾਂ ਅੰਤ ਆ ਗਿਆ ਹੈ। 51 ਸਾਲਾਂ ਦੇ ਅਰੁਣ ਜਾਦਵ ਦੱਸਦੇ ਹਨ, ""ਮੈਂ ਇਸ ਵੇਲੇ ਸੋਚ ਰਿਹਾ ਸੀ ਕਿ ਮੈਂ ਛੇਤੀ ਹੀ ਮਰ ਜਾਵਾਂਗਾ। ਮੈਂ ਆਪਣੀ ਪਤਨੀ, ਬੱਚਿਆਂ, ਮਾਪਿਆਂ ਨੂੰ ਯਾਦ ਕਰ ਰਿਹਾ ਸੀ। ਇਹੀ ਮੇਰਾ ਅੰਤ ਹੈ।""ਅਰੁਣ ਜਾਧਵ ਨੇ ਦੱਸਿਆ ਕਿ ਫਿਰ ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੀ ਬੰਦੂਕ ਚੁੱਕਣ ਦੀ ਕੋਸ਼ਿਸ਼ ਕੀਤੀ ਜੋ ਕਾਰ ਵਿੱਚ ਡਿੱਗ ਗਈ ਸੀ। Image copyright Getty Images ਫੋਟੋ ਕੈਪਸ਼ਨ ਜਾਧਵ ਕਹਿੰਦੇ ਅੱਜ ਵੀ ਉਨ੍ਹਾਂ ਦਾ ਹੱਥ ਦੁਖਦਾ ਹੈ ਤੇ ਇਸ ਦਾ ਬੇਹੱਦ ਖ਼ਿਆਲ ਰੱਖਣਾ ਪੈਂਦਾ ਹੈ ਪਰ ਉਨ੍ਹਾਂ ਦੀ ਜ਼ਖ਼ਮੀ ਬਾਂਹ ਵਿੱਚ ਬਿਲਕੁਲ ਵੀ ਤਾਕਤ ਨਹੀਂ ਸੀ। ਹੁਣ ਉਨ੍ਹਾਂ ਨੂੰ ਆਪਣੀ 9 ਐਮਐਮ ਦੀ ਪਿਸਤੌਲ ਨਾ ਹੋਣ ਦਾ ਅਫ਼ਸੋਸ ਹੋ ਰਿਹਾ ਸੀ। ਉਨ੍ਹਾਂ ਨੇ ਗੱਡੀ ਚੜਨ ਵੇਲੇ ਆਪਣੀ ਪਿਸਤੌਲ ਆਪਣੇ ਸਹਿਕਰਮੀ ਨੂੰ ਦੇ ਦਿੱਤੀ ਸੀ। ਉਹ ਕਹਿੰਦੇ ਹਨ, ""ਮੈਂ ਕਿਸੇ ਹੌਲੇ ਹਥਿਆਰ ਨਾਲ ਆਸਾਨੀ ਨਾਲ ਬੰਦੂਕਧਾਰੀਆਂ ਨੂੰ ਮਾਰ ਸਕਦਾ ਸੀ।""ਹੁਣ ਕੱਟੜਪੰਥੀ ਗੱਡੀ ਵਿੱਚ ਬੈਠ ਗਏ ਅਤੇ ਤੇਜ਼ੀ ਨਾਲ ਉਸ ਨੂੰ ਭਜਾਉਣ ਲੱਗੇ। ਇੱਕ ਕ੍ਰਾਸਿੰਗ 'ਤੇ ਉਨ੍ਹਾਂ ਨੇ ਬਾਹਰ ਖੜੇ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਨਾਲ ਹਫੜਾ-ਦਫੜੀ ਮਚ ਗਈ। ਬਾਹਰ ਮੌਜੂਦ ਪੁਲਿਸ ਨੇ ਗੋਲੀਆਂ ਚਲਾਈਆਂ ਅਤੇ ਗੱਡੀ ਦੇ ਪਿੱਛੇ ਟਾਇਰ 'ਤੇ ਗੋਲੀ ਲੱਗੀ।ਗੱਡੀ ਵਿੱਚ ਮੌਜੂਦ ਵਾਇਰਲੈਸ ਨਾਲ ਦੂਜੀਆਂ ਥਾਵਾਂ 'ਤੇ ਹੋਏ ਹਮਲਿਆਂ ਦੇ ਲਗਾਤਾਰ ਸੰਦੇਸ਼ ਆ ਰਹੇ ਸਨ। ਇੱਕ ਸੰਦੇਸ਼ ਆਇਆ, ""ਕੁਝ ਹੀ ਦੇਰ ਪਹਿਲਾਂ ਇੱਕ ਪੁਲਿਸ ਵੈਨ ਤੋਂ ਫਾਇਰਿੰਗ ਹੋਈ ਹੈ।""ਪਰ ਬੰਦੂਕਧਾਰੀਆਂ ਨੇ ਉਸ ਪੈਂਚਰ ਟਾਇਰ ਨਾਲ 20 ਮਿੰਟ ਗੱਡੀ ਚਲਾਈ ਜਦੋਂ ਤੱਕ ਕਿ ਟਾਇਰ ਬਾਹਰ ਨਹੀਂ ਆ ਗਿਆ। ਉਸ ਤੋਂ ਬਾਅਦ ਗੱਡੀ ਛੱਡ ਦਿੱਤੀ ਅਤੇ ਸਕੋਡਾ ਸੇਡਾਨ ਨੂੰ ਰੋਕਿਆ ਅਤੇ ਉਸ 'ਚ ਤਿੰਨ ਲੋਕਾਂ ਨੂੰ ਬਾਹਰ ਕੱਢ ਦਿੱਤਾ ਅਤੇ ਫਿਰ ਗੱਡੀ ਲੈ ਕੇ ਸਮੁੰਦਰ ਵੱਲ ਚਲੇ ਗਏ। ਉੱਥੇ ਉਹ ਇੱਕ ਪੁਲਿਸ ਚੈਕਪੁਆਇੰਟ 'ਤੇ ਪਹੁੰਚੇ। ਉੱਥੇ ਗੋਲੀਬਾਰੀ ਹੋਈ, ਜਿਸ ਵਿੱਚ ਇਸਮਾਈਲ ਅਤੇ ਇੱਕ ਪੁਲਿਸ ਕਰਮੀ ਦੀ ਮੌਤ ਹੋ ਗਈ ਸਿਰਫ਼ ਕਸਾਬ ਨੂੰ ਹੀ ਜ਼ਿੰਦਾ ਫੜਿਆ ਗਿਆ। 1988 'ਚ ਹੋਏ ਪੁਲਿਸ 'ਚ ਭਰਤੀਜਾਧਵ ਕਹਿੰਦੇ ਹਨ, ""ਮੈਂ ਮਰਨ ਦੀ ਐਕਟਿੰਗ ਕਰ ਰਿਹਾ ਸੀ ਅਤੇ ਸੀਟ ਦੇ ਪਿਛਿਓਂ ਸਭ ਦੇਖ ਰਿਹਾ ਸੀ।"" Image copyright Getty Images ਫੋਟੋ ਕੈਪਸ਼ਨ ਜਾਧਵ ਨੂੰ ਅੱਜ ਵੀ ਕੁਝ ਘਟਨਾਵਾਂ ਪਰੇਸ਼ਾਨ ਕਰਦੀਆਂ ਹਨ ਤੇ ਉਹ ਸੌਂ ਨਹੀਂ ਪਾਉਂਦੇ ਉਨ੍ਹਾਂ ਨੇ ਕਿਸੇ ਤਰ੍ਹਾਂ ਵਾਇਰਲੈਸ ਨੂੰ ਚੁੱਕਿਆ ਅਤੇ ਕੰਟ੍ਰੋਲ ਰੂਮ ਵਿੱਚ ਪੂਰੀ ਘਟਨਾ ਬਾਰੇ ਦੱਸਿਆ ਅਤੇ ਮਦਦ ਮੰਗੀ। ਜਦੋਂ ਐਂਬੂਲੈਂਸ ਉਨ੍ਹਾਂ ਤੱਕ ਪਹੁੰਚੀ ਤਾਂ ਉਹ ਬਿਨਾਂ ਕਿਸੇ ਦੀ ਮਦਦ ਦੇ ਉਸ ਵਿੱਚ ਬੈਠੇ ਤੇ ਹਸਪਤਾਲ ਪਹੁੰਚੇ। ਉਸ ਗੱਡੀ ਵਿੱਚ ਮਾਰੇ ਗਏ ਤਿੰਨ ਲੋਕ ਸ਼ਹਿਰ ਦੇ ਮੋਹਰੀ ਪੁਲਿਸ ਕਰਮੀ ਸਨ। ਇਸ ਵਿੱਚ ਸ਼ਹਿਰ ਦੇ ਐਂਟੀ ਟੈਰੇਰਿਸਟ ਸੁਕਾਇਡ ਦੇ ਮੁਖੀ ਹੇਮੰਤ ਕਰਕਰੇ, ਐਡੀਸ਼ਨਲ ਕਮਿਸ਼ਨਰ ਅਸ਼ੋਕ ਕਾਮਟੇ ਅਤੇ ਇੰਸਪੈਕਟਰ ਵਿਜੇ ਸਲਾਸਕਰ ਸ਼ਾਮਿਲ ਸਨ। 1988 ਵਿੱਚ ਮੁੰਬਈ ਪੁਲਿਸ ਜੁਆਇਨ ਕਰਨ ਤੋਂ ਬਾਅਦ ਅਰੁਣ ਜਾਧਵ ਦੀ ਪ੍ਰਮੋਸ਼ਨ ਹੋਈ ਸੀ ਅਤੇ ਗੈਂਗਸਟਰ ਦਾ ਖ਼ਾਤਮਾ ਕਰਨ ਲਈ ਸਲਾਸਕਰ ਦੀ ਟੀਮ ਵਿੱਚ ਸ਼ਾਮਿਲ ਹੋਏ ਸਨ। ਜਦੋਂ ਜਾਧਵ ਜ਼ਿੰਦਗੀ ਅਤੇ ਮੌਤ ਵਿਚਕਾਰ ਫਸੇ ਸੀ ਤਾਂ ਇੱਕ ਕਮਰੇ ਦੇ ਘਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਪੂਰੀ ਰਾਤ ਇਨ੍ਹਾਂ ਹਮਲਿਆਂ ਨਾਲ ਜੁੜੀਆਂ ਖ਼ਬਰਾਂ ਟੀਵੀ 'ਤੇ ਦੇਖ ਰਹੇ ਸਨ। ਜਦੋਂ ਮੁਕਾਬਲੇ ਦੀ ਖ਼ਬਰ ਆਈ ਤਾਂ ਉਨ੍ਹਾਂ ਨੇ ਰੱਬ ਅੱਗੇ ਅਰਦਾਸ ਕੀਤੀ। ਅਰੁਣ ਜਾਧਵ ਨੇ ਹਸਪਤਾਲ ਪਹੁੰਚਣ ਤੋਂ ਬਾਅਦ ਅਗਲੀ ਸਵੇਰ ਆਪਣਿਆਂ ਨਾਲ ਗੱਲ ਕੀਤੀ। ਉਨ੍ਹਾਂ ਦਾ ਆਪਰੇਸ਼ਨ ਹੋਇਆ ਅਤੇ ਹੱਥ ਅਤੇ ਮੋਢੇ 'ਚੋਂ ਪੰਜ ਗੋਲੀਆਂ ਕੱਢੀਆਂ ਗਈਆਂ। ਮਾਰਚ 2010 ਵਿੱਚ ਕਸਾਬ ਨੂੰ ਮੌਤ ਦੀ ਸਜ਼ਾ ਸੁਣਾਈਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰ ਹੈਰਾਨ ਸੀ ਕਿ ਇਸ ਸਭ ਦੇ ਬਾਵਜੂਦ ਉਨ੍ਹਾਂ ਨੂੰ ਸਦਮਾ ਨਹੀਂ ਲੱਗਾ। ਉਨ੍ਹਾਂ ਨੂੰ 7 ਮਹੀਨਿਆਂ ਲਈ ਆਰਾਮ ਕਰਨ ਲਈ ਕਿਹਾ ਗਿਆ। Image copyright KANAGGI KHANNA ਫੋਟੋ ਕੈਪਸ਼ਨ ਜਾਧਵ ਆਪਣੇ ਪਰਿਵਾਰ ਨਾਲ ਮੁਬੰਈ ਵਿੱਚ ਇੱਕ ਛੋਟੇ ਜਿਹੇ ਫਲੈਟ ਵਿੱਚ ਰਹਿੰਦੇ ਹਨ ਕਸਾਬ ਨੂੰ ਸਜ਼ਾ ਦਿਵਾਉਣ ਵਿੱਚ ਅਰੁਣ ਜਾਧਵ ਮੁਖ ਚਸ਼ਮਦੀਦ ਬਣੇ। ਉਨ੍ਹਾਂ ਜੇਲ੍ਹ ਵਿੱਚ ਕਸਾਬ ਨੂੰ ਪਛਾਣਿਆ ਅਤੇ ਉਸ ਦਿਨ ਦੀ ਹਰ ਇੱਕ ਗੱਲ ਬਹੁਤ ਬਰੀਕੀ ਨਾਲ ਜੱਜ ਸਾਹਮਣੇ ਰੱਖੀ। ਮਾਰਚ 2010 ਵਿੱਚ ਕਸਾਬ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਦੋ ਸਾਲ ਬਾਅਦ ਪੁਣੇ ਦੀ ਜੇਲ 'ਚ ਫਾਂਸੀ ਦੇ ਦਿੱਤੀ ਗਈ। ਅਰੁਣ ਜਾਧਵ ਨੂੰ ਉਨ੍ਹਾਂ ਦੀ ਬਹਾਦੁਰੀ ਲਈ ਸਨਮਾਨਿਤ ਵੀ ਕੀਤਾ ਗਿਆ ਅਤੇ ਮੁਆਵਜ਼ਾ ਵੀ ਦਿੱਤਾ ਗਿਆ। ਉਨ੍ਹਾਂ ਦੀ ਵੱਡੀ ਬੇਟੀ ਨੂੰ ਸਰਕਾਰੀ ਨੌਕਰੀ ਦਿੱਤੀ ਗਈ। ਉਨ੍ਹਾਂ ਦਾ ਇੱਕ ਪੁੱਤਰ ਅਤੇ ਧੀ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਈਸ ਦੀ ਪੜ੍ਹਾਈ ਕਰ ਰਹੇ ਹਨ। 10 ਸਾਲ ਬਾਅਦ ਵੀ ਅਰੁਣ ਜਾਧਵ ਲਈ ਜ਼ਿੰਦਗੀ ਬਹੁਤ ਜ਼ਿਆਦਾ ਨਹੀਂ ਬਦਲੀ। ਕੰਮ ਦੌਰਾਨ ਉਹ ਅਜੇ ਵੀ ਅਪਰਾਧੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ। ਬਾਅਦ ਵਿੱਚ ਉਨ੍ਹਾਂ ਦੇ ਹੱਥ ਦੇ ਦੋ ਆਪਰੇਸ਼ਨ ਹੋਏ। ਇਹ ਦੱਸਦੇ ਹਨ ਕਿ ਅਜੇ ਵੀ ਹੱਥ ਵਿੱਚ ਪੀੜ ਹੁੰਦੀ ਹੈ ਅਤੇ ਇਸ ਦਾ ਵਧੇਰੇ ਖ਼ਿਆਲ ਰੱਖਣਾ ਪੈਂਦਾ ਹੈ। ਹਾਲਾਂਕਿ, ਕੁਝ ਚੀਜ਼ਾਂ ਬਦਲੀਆਂ ਹਨ। ਹੁਣ ਉਹ ਕਿਸੇ ਆਪਰੇਸ਼ਨ 'ਚ ਜਾਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਦੱਸਦੇ ਹਨ। ਸੋਮਵਾਰ ਨੂੰ ਇਸ ਹਮਲੇ ਦੇ 10 ਸਾਲ ਪੂਰੇ ਹੋਣ 'ਤੇ ਗੇਟਵੇ ਆਫ ਇੰਡੀਆ 'ਤੇ ਇੱਕ ਦਸਤਾਵੇਜ਼ੀ ਦਿਖਾਈ ਜਾਵੇਗੀ, ਜਿਸ ਵਿੱਚ ਅਰੁਣ ਜਾਧਵ ਦਾ ਇੰਟਰਵਿਊ ਵੀ ਹੋਵੇਗਾ। ਹਾਲਾਂਕਿ ਉਸ ਦਿਨ ਅਰੁਣ ਜਾਧਵ ਇਸ ਸ਼ਹਿਰ ਵਿੱਚ ਨਹੀਂ ਹੋਣਗੇ। ਉਹ ਆਪਣੇ ਪਰਿਵਾਰ ਨਾਲ ਉੱਤਰ ਭਾਰਤ 'ਚ ਕਿਸੇ ਗੁਰੂ ਦੇ ਆਸ਼ਰਮ ਵਿੱਚ ਜਾ ਰਹੇ ਹਨ। ਉਹ ਕਹਿੰਦੇ ਹਨ, ""ਅਜਿਹੀ ਘਟਨਾ ਤੋਂ ਬਾਅਦ ਦਿਮਾਗ ਨੂੰ ਸ਼ਾਂਤ ਰੱਖਣਾ ਮੁਸ਼ਕਲ ਹੋ ਸਕਦਾ ਹੈ। ਕਦੇ-ਕਦੇ ਅੱਧੀ ਰਾਤ ਅੱਖ ਖੁੱਲ੍ਹਣ ਤੋਂ ਬਾਅਦ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਮੈਨੂੰ ਉਸ ਦਿਨ ਦੀਆਂ ਕੁਝ ਘਟਨਾਵਾਂ ਯਾਦ ਆਉਂਦੀਆਂ ਹਨ।""""ਮੈਨੂੰ ਹੈਰਾਨੀ ਹੁੰਦੀ ਹੈ ਕਿ ਮੈਂ ਮੌਤ ਦੇ ਮੂੰਹੋਂ ਕਿਵੇਂ ਬਚ ਕੇ ਆ ਗਿਆ। ਮੈਨੂੰ ਖ਼ੁਦ ਨਹੀਂ ਪਤਾ। ਸ਼ਾਇਦ ਮੈਂ ਖੁਸ਼ਕਿਸਮਤ ਸੀ ਜਾਂ ਮੈਂ ਚੰਗੇ ਕਰਮ ਕੀਤੇ ਸਨ ਜਾਂ ਸ਼ਾਇਦ ਕੁਝ ਹੋਰ। ਮੈਨੂੰ ਲਗਦਾ ਹੈ ਕਿ ਇਹ ਕਦੇ ਪਤਾ ਨਹੀਂ ਲੱਗੇਗਾ।""ਇਹ ਵੀ ਪੜ੍ਹੋ-ਖਾਲਿਸਤਾਨੀ ਸਮਰਥਕਾਂ ਦੇ ਰਾਹੁਲ ਦੀ ਸਭਾ ’ਚ ਪਹੁੰਚਣ ਦੀ ਅਸਲੀਅਤਬ੍ਰੈਗਜ਼ਿਟ: ਬਰਤਾਨੀਆ ਸਾਹਮਣੇ ਆਖਰੀ ਵੱਡੀ ਚੁਣੌਤੀਡੇਰਾ ਬਾਬਾ ਨਾਨਕ ਦੇ ਨਿਵਾਸੀ ਲਾਂਘੇ ਕਾਰਨ ਇਸ ਲਈ ਹਨ ਫਿਕਰਮੰਦ'ਜਲਦ ਹੀ ਸੱਚਾ ਤੇ ਸੁੱਚਾ ਅਕਾਲੀ ਦਲ ਆਵੇਗਾ'ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਤੰਦੂਰ ਕਾਂਡ ਦੇ ਦੋਸ਼ੀ ਸੁਸ਼ੀਲ ਸ਼ਰਮਾ ਦੀ ਦਿੱਲੀ ਹਾਈ ਕੋਰਟ ਵੱਲੋਂ ਫੌਰਨ ਰਿਹਾਈ ਦੇ ਹੁਕਮ 21 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46647972 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਦਿੱਲੀ ਦੇ ਹਾਈ ਕੋਰਟ ਨੇ ਤੰਦੂਰ ਕਾਂਡ ਵਿੱਚ ਦੋਸ਼ੀ ਸੁਸ਼ੀਲ ਸ਼ਰਮਾ ਨੂੰ ਫੌਰਨ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।ਸੁਸ਼ੀਲ ਸ਼ਰਮਾ ਆਪਣੀ ਪਤਨੀ ਨੈਨਾ ਸਾਹਨੀ ਦੇ 1995 ਵਿੱਚ ਹੋਏ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ। ਪੀਟੀਆਈ ਅਨੁਸਾਰ ਅਦਾਲਤ ਨੇ ਇਹ ਫੈਸਲਾ ਸੁਸ਼ੀਲ ਸ਼ਰਮਾ ਦੀ ਰਿਹਾਈ ਲਈ ਪਾਈ ਪਟੀਸ਼ਨ ’ਤੇ ਸੁਣਾਇਆ ਹੈ।1995 ਵਿੱਚ ਸੁਸ਼ੀਲ ਸ਼ਰਮਾ ਨੇ ਨੈਨਾ ਸਾਹਨੀ ਨੂੰ ਗੋਲੀ ਮਾਰ ਕੇ ਉਸ ਦੀ ਲਾਸ਼ ਰੈਸਟੋਰੈਂਟ ਦੇ ਤੰਦੂਰ ਵਿੱਚ ਸੁੱਟ ਦਿੱਤੀ ਸੀ।ਦਿੱਲੀ ਹਾਈ ਕੋਰਟ ਨੇ 2003 ਵਿੱਚ ਸੁਸ਼ੀਲ ਸ਼ਰਮਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਜਿਸ ’ਤੇ 2007 ਵਿੱਚ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਸੀ।2017 ਵਿੱਚ ਸੁਪਰੀਮ ਕੋਰਟ ਨੇ ਸ਼ਰਮਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ।ਇਹ ਵੀ ਪੜ੍ਹੋ:ਯੂ-ਟਿਊਬ ’ਤੇ ਟੀ-ਸੀਰੀਜ਼ ਦੀ ਸਰਦਾਰੀ ਨੂੰ ਇਸ ਹਸਤੀ ਦੀ ਚੁਣੌਤੀ'ਤੁਸੀਂ ਤਾਂ ਲੋਕਾਂ ਨੂੰ ਜਾਨ ਬਚਾ ਕੇ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ ਸੀ'ਕੀ ਪੁਲਿਸ ’ਤੇ ਹੈ ਯੋਗੀ ਸਰਕਾਰ ਦਾ ਦਬਾਅ?ਮੌਜੂਦਾ ਪਟੀਸ਼ਨ ’ਤੇ ਫੈਸਲਾ ਸੁਣਾਉਂਦੇ ਹੋਏ ਜੱਜ ਸਿਧਾਰਥ ਮਿਰਦੁਲ ਤੇ ਸੰਗੀਤਾ ਢੀਂਗਰਾ ਨੇ ਕਿਹਾ ਕਿ ਉਨ੍ਹਾਂ ਨੂੰ ਸੁਸ਼ੀਲ ਸ਼ਰਮਾ ਦੇ ਮਨੁੱਖੀ ਅਧਿਕਾਰਾਂ ਦੀ ਫਿਕਰ ਹੈ ਅਤੇ ਇਸ ਪੂਰੇ ਮਸਲੇ ਨੂੰ ਉਨ੍ਹਾਂ ਨੇ ਕਾਫੀ ਗੰਭੀਰ ਦੱਸਿਆ।ਤੰਦੂਰ ਕਾਂਡ ਮੀਡੀਆ ਵਿੱਚ ਕਾਫੀ ਸੁਰਖੀਆਂ ਵਿੱਚ ਰਿਹਾ ਸੀ। ਇਸ ਪੂਰੇ ਮਾਮਲੇ ’ਤੇ ਪੇਸ਼ ਹੈ ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਦੀ ਸਮੀਖਿਆ3 ਜੁਲਾਈ, 1995 ਦੀ ਰਾਤ ਦਾ ਇੱਕ ਵੱਜ ਚੁੱਕਿਆ ਸੀ। ਐਡੀਸ਼ਨਲ ਪੁਲਿਸ ਕਮਿਸ਼ਨਰ ਮੈਕਸਵੈੱਲ ਪਰੇਰਾ ਦੇ ਫ਼ੋਨ ਦੀ ਘੰਟੀ ਵੱਜੀ। ਦੂਜੇ ਪਾਸੇ ਡਿਪਟੀ ਪੁਲਿਸ ਕਮਿਸ਼ਨਰ ਆਦਿਤਯ ਆਰੀਆ ਸਨ।ਉਨ੍ਹਾਂ ਪਹਿਲਾਂ ਤਾਂ ਦੇਰ ਰਾਤ ਫ਼ੋਨ ਕਰਨ ਲਈ ਮੁਆਫ਼ੀ ਮੰਗੀ ਅਤੇ ਫ਼ਿਰ ਦੱਸਿਆ ਕਿ ਇੱਕ ਤੰਦੂਰ 'ਚ ਇੱਕ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ।ਪਰੇਰਾ ਨੂੰ ਮਸਲਾ ਸਮਝਣ 'ਚ ਕੁਝ ਸਮਾਂ ਲੱਗਿਆ। ਉਨ੍ਹਾਂ ਆਰੀਆ ਨੂੰ ਕਈ ਸਵਾਲ ਕੀਤੇ, 'ਕੀ? ਤੁਸੀਂ ਹੋਸ਼ ਵਿੱਚ ਤਾਂ ਹੋ? ਕਿਸਦੀ ਲਾਸ਼? ਕਿੱਥੇ? ਤੁਸੀਂ ਇਸ ਸਮੇਂ ਕਿੱਥੇ ਹੋ?'ਆਰੀਆ ਨੇ ਜਵਾਬ ਦਿੱਤਾ, ''ਮੈਂ ਇਸ ਸਮੇਂ ਅਸ਼ੋਕ ਯਾਤਰੀ ਨਿਵਾਸ ਹੋਟਲ ਵਿੱਚ ਹਾਂ, ਇੱਥੇ ਇੱਕ ਰੈਸਟੋਰੈਂਟ ਹੈ ਬਗੀਆ....ਇਹ ਹੋਟਲ ਦੇ ਮੁੱਖ ਭਵਨ 'ਚ ਨਾ ਹੋ ਕੇ ਬਗੀਚੇ ਵਿੱਚ ਹੀ ਹੈ...ਮੈਂ ਉੱਥੋਂ ਹੀ ਬੋਲ ਰਿਹਾ ਹਾਂ...ਤੁਸੀਂ ਸ਼ਾਇਦ ਤੁਰੰਤ ਮੌਕੇ 'ਤੇ ਆਉਣਾ ਚਾਹੋਗੇ? ''ਜਦੋਂ ਮੈਕਸਵੈੱਲ ਪਰੇਰਾ ਅਸ਼ੋਕ ਯਾਤਰੀ ਨਿਵਾਸ ਹੋਟਲ ਪਹੁੰਚੇ ਤਾਂ ਕਨਾਟ ਪਲੇਸ ਥਾਣੇ ਦੇ ਐਸਐਚਓ ਨਿਰੰਜਨ ਸਿੰਘ, ਨੈਨਾ ਸਾਹਨੀ ਦੀ ਲਾਸ਼ ਦਾ ਪੰਚਨਾਮਾ ਕਰਵਾ ਰਹੇ ਸਨ। Image copyright Getty Images ਮੱਖਣ ਦੇ ਚਾਰ ਸਲੈਬਪਰੇਰਾ ਦੱਸਦੇ ਹਨ, ''ਨੈਨਾ ਸਾਹਨੀ ਦੀ ਬੁਰੀ ਤਰ੍ਹਾਂ ਨਾਲ ਸੜੀ ਹੋਈ ਲਾਸ਼ ਬਗੀਆ ਹੋਟਲ ਦੀ ਰਸੋਈ ਦੇ ਫਰਸ਼ 'ਤੇ ਪਈ ਸੀ, ਉਸ ਨੂੰ ਇੱਕ ਕੱਪੜੇ ਨਾਲ ਢਕਿਆ ਗਿਆ ਸੀ...ਬਗੀਆ ਹੋਟਲ ਦੇ ਮੈਨੇਜਰ ਕੇਸ਼ਵ ਕੁਮਾਰ ਨੂੰ ਪੁਲਿਸ ਵਾਲਿਆਂ ਨੇ ਫੜਿਆ ਹੋਇਆ ਸੀ।''''ਨੈਨਾ ਦੇ ਸਰੀਰ ਦਾ ਮੁੱਖ ਹਿੱਸਾ ਸੜ ਚੁੱਕਿਆ ਸੀ। ਅੱਗ ਸਿਰਫ਼ ਨੈਨਾ ਦੇ ਜੂੜੇ ਨੂੰ ਪੂਰੀ ਤਰ੍ਹਾਂ ਨਹੀਂ ਸਾੜ ਸਕੀ ਸੀ।''''ਅੱਗ ਦੇ ਤਾਪ ਕਰਕੇ ਉਨ੍ਹਾਂ ਦੀਆਂ ਅੰਤੜੀਆਂ ਢਿੱਡ ਪਾੜ ਕੇ ਬਾਹਰ ਆ ਗਈਆਂ ਸਨ। ਜੇ ਲਾਸ਼ ਅੱਧਾ ਘੰਟਾ ਹੋਰ ਸੜਦੀ ਰਹਿੰਦੀ ਤਾਂ ਕੁਝ ਵੀ ਨਹੀਂ ਸੀ ਬਚਣਾ ਅਤੇ ਸਾਨੂੰ ਜਾਂਚ ਕਰਨ 'ਚ ਬਹੁਤ ਮੁਸ਼ਕਿਲ ਆਉਂਦੀ।''ਜਦੋਂ ਨੈਨਾ ਸਾਹਨੀ ਦੀ ਲਾਸ਼ ਸਾੜਨ 'ਚ ਦਿੱਕਤ ਆਈ ਤਾਂ ਸੁਸ਼ੀਲ ਕੁਮਾਰ ਨੇ ਬਗੀਆ ਦੇ ਮੈਨੇਜਰ ਕੇਸ਼ਵ ਨੂੰ ਮੱਖਣ ਦੇ ਚਾਰ ਸਲੈਬ ਲਿਆਉਣ ਲਈ ਭੇਜਿਆ।ਉਸ ਸਮੇਂ ਕਨਾਟ ਪਲੇਸ ਥਾਣੇ ਦੇ ਐਸਐਚਓ ਨਿਰੰਜਨ ਸਿੰਘ ਦੱਸਦੇ ਹਨ, ''ਨੈਨਾ ਸਾਹਨੀ ਦੀ ਲਾਸ਼ ਨੂੰ ਤੰਦੂਰ ਦੇ ਅੰਦਰ ਰੱਖ ਕੇ ਨਹੀਂ ਸਗੋਂ ਤੰਦੂਰ ਦੇ ਉੱਤੇ ਰੱਖ ਕੇ ਸਾੜਿਆ ਜਾ ਰਿਹਾ ਸੀ, ਜਿਵੇਂ ਚਿਤਾ ਨੂੰ ਸਾੜਿਆ ਜਾਂਦਾ ਹੈ।''ਹੌਲਦਾਰ ਕੁੰਜੂ ਨੇ ਸਭ ਤੋਂ ਪਹਿਲਾਂ ਸੜੀ ਲਾਸ਼ ਦੇਖੀ, ਉਸ ਸਮੇਂ ਰਾਤ 11 ਵਜੇ ਹੌਲਦਾਰ ਅਬਦੁਲ ਨਜ਼ੀਰ ਕੁੰਜੂ ਅਤੇ ਹੋਮਗਾਰਡ ਚੰਦਰ ਪਾਲ ਜਨਪਥ 'ਤੇ ਗਸ਼ਤ ਲਗਾ ਰਹੇ ਸਨ। Image copyright fb/thetandoormurder ਫੋਟੋ ਕੈਪਸ਼ਨ ਚੰਦਰਪਾਲ ਯਾਦਵ ਅੱਗ ਦੀਆਂ ਲਪਟਾਂ ਤੇ ਧੂੰਆਂਉਹ ਗ਼ਲਤੀ ਨਾਲ ਆਪਣਾ ਵਾਇਰਲੈੱਸ ਸੈੱਟ ਪੁਲਿਸ ਚੌਕੀ 'ਤੇ ਹੀ ਛੱਡ ਆਏ ਸਨ, ਉਸ ਸਮੇਂ ਉਨ੍ਹਾਂ ਨੂੰ ਅਸ਼ੋਕ ਯਾਤਰੀ ਨਿਵਾਸ ਦੇ ਵਿਹੜੇ ਵਿੱਚੋਂ ਅੱਗ ਦੀਆਂ ਲਪਟਾਂ ਤੇ ਧੂੰਆਂ ਉੱਠਦਾ ਦਿਖਿਆ।ਇਸ ਸਮੇਂ ਕੇਰਲ ਦੇ ਸ਼ਹਿਰ ਕੋਲੱਮ 'ਚ ਰਹਿ ਰਹੇ ਅਬਦੁਲ ਨਜ਼ੀਰ ਕੁੰਜੂ ਯਾਦ ਕਰਦੇ ਹਨ, ''ਅੱਗ ਦੇਖ ਕੇ ਜਦੋਂ ਮੈਂ ਬਗੀਆ ਹੋਟਲ ਦੇ ਗੇਟ 'ਤੇ ਪਹੁੰਚਿਆ ਤਾਂ ਮੈਂ ਦੇਖਿਆ ਕਿ ਸੁਸ਼ੀਲ ਵਰਮਾ ਉੱਥੇ ਖੜਾ ਸੀ ਅਤੇ ਉਸ ਨੇ ਗੇਟ ਨੂੰ ਕਨਾਤ ਨਾਲ ਘੇਰ ਰੱਖਿਆ ਸੀ। ਜਦੋਂ ਮੈਂ ਅੱਗ ਦਾ ਕਾਰਨ ਪੁੱਛਿਆ ਤਾਂ ਕੇਸ਼ਵ ਨੇ ਜਵਾਬ ਦਿੱਤਾ ਕਿ ਉਹ ਲੋਕ ਪਾਰਟੀ ਦੇ ਪੁਰਾਣੇ ਪੋਸਟਰ ਸਾੜ ਰਹੇ ਸਨ।''''ਮੈਂ ਅੱਗੇ ਚਲਾ ਗਿਆ, ਪਰ ਮੈਨੂੰ ਲੱਗਣ ਲੱਗਿਆ ਕਿ ਕੁਝ ਗੜਬੜ ਜ਼ਰੂਰ ਹੈ। ਮੈਂ ਬਗੀਆ ਹੋਟਲ ਦੇ ਪਿੱਛੇ ਗਿਆ ਅਤੇ 7-8 ਫ਼ੁੱਟ ਦੀ ਕੰਧ ਪਾਰ ਕਰਕੇ ਅੰਦਰ ਆਇਆ। ਉੱਥੇ ਕੇਸ਼ਵ ਨੇ ਫ਼ਿਰ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਤੰਦੂਰ ਦੇ ਨੇੜੇ ਗਿਆ ਤਾਂ ਦੇਖਿਆ ਕਿ ਉੱਥੇ ਇੱਕ ਲਾਸ਼ ਸੜ ਰਹੀ ਸੀ।''''ਜਦੋਂ ਮੈਂ ਕੇਸ਼ਵ ਵੱਲ ਦੇਖਿਆ ਤਾਂ ਉਸ ਨੇ ਕਿਹਾ ਕਿ ਉਹ ਬੱਕਰਾ ਭੁੰਨ ਰਿਹਾ ਹੈ, ਜਦੋਂ ਮੈਂ ਉਸ ਨੂੰ ਬੱਲੀ ਨਾਲ ਹਿਲਾਇਆ ਤਾਂ ਪਤਾ ਲੱਗਿਆ ਕਿ ਉਹ ਬੱਕਰਾ ਨਹੀਂ ਇੱਕ ਔਰਤ ਦੀ ਲਾਸ਼ ਸੀ, ਮੈਂ ਤੁਰੰਤ ਆਪਣੇ ਐਸਐਚਓ ਨੂੰ ਫ਼ੋਨ ਲਗਾ ਕੇ ਇਸ ਦੀ ਸੂਚਨਾ ਦੇ ਦਿੱਤੀ।''ਇਹ ਵੀ ਪੜ੍ਹੋ:ਨੀਪਾਹ ਵਾਇਰਸ ਤੋਂ ਬਚਣ ਲਈ ਧਿਆਨਯੋਗ ਗੱਲਾਂ IPL 2019: ਕਰੋੜਾਂ ’ਚ ਵਿਕੇ 18 ਸਾਲਾ ਪ੍ਰਭਸਿਮਰਨ ਨੂੰ ਕਿਉਂ ਹੈ ਸੇਧ ਦੀ ਲੋੜਸੁਸ਼ੀਲ ਸ਼ਰਮਾ ਤੇ ਨੈਨਾ ਸਾਹਨੀ ਵਿਚਾਲੇ ਲੜਾਈਹੁਣ ਸਵਾਲ ਉੱਠਦਾ ਹੈ ਕਿ ਸੁਸ਼ੀਲ ਸ਼ਰਮਾ ਨੇ ਕਿਸ ਹਾਲਤ 'ਚ ਨੈਨਾ ਸਾਹਨੀ ਦਾ ਕਤਲ ਕੀਤਾ ਸੀ ਅਤੇ ਕਤਲ ਤੋਂ ਐਨ ਪਹਿਲਾਂ ਉਨ੍ਹਾਂ ਦੋਹਾਂ ਵਿਚਾਲੇ ਕੀ-ਕੀ ਹੋਇਆ ਸੀ?ਨਿਰੰਜਨ ਸਿੰਘ ਦੱਸਦੇ ਹਨ, ''ਸੁਸ਼ੀਲ ਸ਼ਰਮਾ ਨੇ ਮੈਨੂੰ ਦੱਸਿਆ ਸੀ ਕਿ ਕਤਲ ਕਰਨ ਤੋਂ ਬਾਅਦ ਉਸ ਨੇ ਪਹਿਲਾਂ ਲਾਸ਼ ਨੂੰ ਲਿਫ਼ਾਫੇ 'ਚ ਲਪੇਟਿਆ, ਫ਼ਿਰ ਚਾਦਰ 'ਚ ਲਪੇਟਿਆ...ਪਰ ਉਹ ਉਸਨੂੰ ਚੁੱਕ ਨਹੀਂ ਸਕਿਆ, ਇਸ ਲਈ ਉਸਨੂੰ ਖਿੱਚ ਕੇ ਥੱਲੇ ਖੜੀ ਆਪਣੀ ਮਾਰੂਤੀ ਕਾਰ ਤੱਕ ਲੈ ਆਇਆ।''''ਉਸਨੇ ਉਸਨੂੰ ਕਾਰ ਦੀ ਡਿੱਗੀ 'ਚ ਤਾਂ ਰੱਖ ਲਿਆ, ਪਰ ਉਸਦੀ ਸਮਝ 'ਚ ਨਹੀਂ ਆ ਰਿਹਾ ਸੀ ਕਿ ਉਸਨੂੰ ਠਿਕਾਣੇ ਕਿਵੇਂ ਲਗਾਉਣਾ ਹੈ, ਪਹਿਲਾਂ ਤਾਂ ਉਸਨੇ ਸੋਚਿਆ ਕਿ ਉਹ ਲਾਸ਼ ਨੂੰ ਨਿਜ਼ਾਮੁਦੀਨ ਪੁਲ ਹੇਠਾਂ ਯਮੁਨਾ ਨਦੀ 'ਚ ਸੁੱਟ ਦੇਵੇਗਾ।''''ਪਰ ਬਾਅਦ ਵਿੱਚ ਉਸਨੇ ਇਹ ਵਿਚਾਰ ਬਦਲ ਦਿੱਤਾ ਕਿ ਕੋਈ ਉਸਨੂੰ ਅਜਿਹਾ ਕਰਦੇ ਹੋਏ ਦੇਖ ਨਾ ਲਵੇ। ਉਸਨੂੰ ਖ਼ਿਆਲ ਆਇਆ ਕਿ ਉਹ ਆਪਣੇ ਹੀ ਹੋਟਲ 'ਚ ਲਾਸ਼ ਨੂੰ ਸਾੜ ਕੇ ਸਾਰੇ ਸਬੂਤ ਖ਼ਤਮ ਕਰ ਦੇਵੇ। ਉਸਨੇ ਸੋਚਿਆ ਕਿ ਉਸਨੂੰ ਅਜਿਹਾ ਕਰਦੇ ਕੋਈ ਦੇਖੇਗਾ ਨਹੀਂ ਅਤੇ ਲਾਸ਼ ਨੂੰ ਠਿਕਾਣੇ ਲਗਾ ਦਿੱਤਾ ਜਾਵੇਗਾ।''ਦੋਹਾਂ ਵਿਚਾਲੇ ਨਾਰਾਜ਼ਗੀ ਦੀ ਵਜ੍ਹਾ ਨਿਰੰਜਨ ਸਿੰਘ ਅੱਗੇ ਕਹਿੰਦੇ ਹਨ, ''ਸੁਸ਼ੀਲ ਸ਼ਰਮਾ ਅਤੇ ਨੈਨਾ ਸਾਹਨੀ ਦੋਵੇਂ ਮੰਦਰ ਮਾਰਗ ਦੇ ਫ਼ਲੈਟ-8ਏ 'ਚ ਪਤੀ-ਪਤਨੀ ਵਾਂਗ ਰਹਿੰਦੇ ਸਨ, ਪਰ ਉਨ੍ਹਾਂ ਨੇ ਉਸ ਵਿਆਹ ਨੂੰ ਸਭ ਦੇ ਲਈ ਸਮਾਜਿਕ ਤੌਰ 'ਤੇ ਉਜਾਗਰ ਨਹੀਂ ਕੀਤਾ ਸੀ। ਨੈਨਾ ਸ਼ੁਸ਼ੀਲ 'ਤੇ ਲਗਾਤਾਰ ਦਬਾਅ ਬਣਾ ਰਹੀ ਸੀ ਕਿ ਇਸ ਵਿਆਹ ਨੂੰ ਜਨਤਕ ਕਰੋ।''''ਇਸ ਗੱਲ ਕਰਕੇ ਦੋਵਾਂ ਵਿਚਾਲੇ ਨਾਰਾਜ਼ਗੀ ਦਾ ਦੌਰ ਸ਼ੁਰੂ ਹੋ ਗਿਆ, ਇਹ ਗੱਲ ਵੀ ਸਾਹਮਣੇ ਆਈ ਕਿ ਨੈਨਾ ਨੇ ਸੁਸ਼ੀਲ ਦੀਆਂ ਆਦਤਾਂ ਅਤੇ ਤਸ਼ੱਦਦ ਤੋਂ ਤੰਗ ਆਕੇ ਆਪਣੇ ਪੁਰਾਣੇ ਮਿੱਤਰ ਮਤਲੂਬ ਕਰੀਮ ਨੂੰ ਮਦਦ ਲਈ ਗੁਹਾਰ ਲਗਾਈ। ਉਹ ਆਸਟਰੇਲੀਆ ਜਾਣਾ ਚਾਹੁੰਦੀ ਸੀ, ਮਤਲੂਬ ਕਰੀਮ ਨੇ ਉਸਦੇ ਆਸਟਰੇਲੀਆ ਜਾਣ ਵਿੱਚ ਜਿੰਨੀ ਵੀ ਮਦਦ ਹੋ ਸਕਦੀ ਸੀ, ਉਹ ਕੀਤੀ।''''ਸੁਸ਼ੀਲ ਸ਼ਰਮਾ ਨੂੰ ਨੈਨਾ ਸਾਹਨੀ 'ਤੇ ਸ਼ੱਕ ਹੋ ਗਿਆ, ਉਹ ਜਦੋਂ ਵੀ ਘਰ ਵਾਪਿਸ ਆਉਂਦਾ ਸੀ ਤਾਂ ਘਰ ਦੇ ਲੈਂਡ ਲਾਈਨ ਫ਼ੋਨ ਨੂੰ ਚੈੱਕ ਕਰਦਾ ਸੀ ਕਿ ਉਸ ਦਿਨ ਨੈਨਾ ਦੀ ਕਿਸ-ਕਿਸ ਨਾਲ ਗੱਲ ਹੋਈ ਹੈ।''''ਘਟਨਾ ਦੇ ਦਿਨ ਜਦੋਂ ਸੁਸ਼ੀਲ ਨੇ ਆਪਣੇ ਘਰ 'ਚ ਲੱਗੇ ਫ਼ੋਨ ਨੂੰ ਰੀ-ਡਾਇਲ ਕੀਤਾ ਤਾਂ ਦੂਜੇ ਪਾਸੇ ਮਤਲੂਬ ਕਰੀਮ ਨੇ ਫ਼ੋਨ ਚੁੱਕਿਆ।''''ਇਸ ਨਾਲ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਨੈਨਾ ਹੁਣ ਵੀ ਮਤਲੂਬ ਨਾਲ ਸੰਪਰਕ ਵਿੱਚ ਹੈ, ਸੁਸ਼ੀਲ ਨੂੰ ਗੁੱਸਾ ਆ ਗਿਆ ਅਤੇ ਉਸਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਨੈਨਾ 'ਤੇ ਫਾਇਰ ਕੀਤਾ। ਜਦੋਂ ਮੈਂ ਮੌਕੇ 'ਤੇ ਪਹੁੰਚਿਆ ਤਾਂ ਥਾਂ-ਥਾਂ 'ਤੇ ਖ਼ੂਨ ਦੇ ਨਿਸ਼ਾਨ ਲੱਗੇ ਹੋਏ ਸਨ, ਰਿਵਾਲਵਰ ਦੀ ਇੱਕ ਗੋਲੀ ਨੇ ਏਸੀ ਦੇ ਫਰੇਮ ਵਿੱਚ ਛੇਕ ਕਰ ਦਿੱਤਾ ਸੀ।'' Image copyright fb/thetandoormurder ਫੋਟੋ ਕੈਪਸ਼ਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਨੈਨਾ ਸਾਹਨੀ ਸੁਸ਼ੀਲ ਨੇ ਪਹਿਲੀ ਰਾਤ ਗੁਜਰਾਤ ਭਵਨ ਵਿੱਚ ਲੰਘਾਈਸੁਸ਼ੀਲ ਸ਼ਰਮਾ ਨੇ ਨੈਨਾ ਦਾ ਕਤਲ ਕਰਨ ਤੋਂ ਬਾਅਦ ਉਹ ਰਾਤ ਗੁਜਰਾਤ ਭਵਨ 'ਚ ਗੁਜਰਾਤ ਕਾਡਰ ਦੇ ਇੱਕ ਆਈਏਐਸ ਅਧਿਕਾਰੀ ਡੀਕੇ ਰਾਓ ਦੇ ਨਾਲ ਬਿਤਾਈ।ਨਿਰੰਜਨ ਸਿੰਘ ਦੱਸਦੇ ਹਨ, ''ਸਾਨੂੰ ਕੇਸ਼ਵ ਤੋਂ ਇਹ ਜਾਣਕਾਰੀ ਮਿਲ ਗਈ ਸੀ ਕਿ ਦਿਨ 'ਚ ਸੁਸ਼ੀਲ ਦੇ ਦੋਸਤ ਡੀਕੇ ਰਾਓ ਉਨ੍ਹਾਂ ਨੂੰ ਮਿਲਣ ਆਏ ਸਨ ਅਤੇ ਗੁਜਰਾਤ ਭਵਨ 'ਚ ਰੁਕੇ ਹੋਏ ਹਨ। ਇਹ ਜਾਣਕਾਰੀ ਮਿਲਣ ਤੋਂ ਬਾਅਦ ਮੈਂ ਗੁਜਰਾਤ ਭਵਨ ਗਿਆ ਅਤੇ ਉੱਥੋਂ ਦੇ ਕਰਮਚਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਰਾਓ ਕਮਰਾ ਨੰਬਰ 20 ਵਿੱਚ ਰੁਕੇ ਹੋਏ ਹਨ, ਉਨ੍ਹਾਂ ਨਾਲ ਇੱਕ ਗੈਸਟ ਵੀ ਰੁਕੇ ਹੋਏ ਹਨ।''''ਰਾਵ ਦੀ ਸਵੇਰੇ ਪੰਜ ਵਜੇ ਦੀ ਫ਼ਲਾਈਟ ਸੀ, ਉਹ ਕਮਰਾ ਛੱਡ ਕੇ ਚਲੇ ਗਏ ਹਨ ਅਤੇ ਕੁਝ ਦੇਰ ਬਾਅਦ ਉਨ੍ਹਾਂ ਦਾ ਗੈਸਟ ਵੀ ਚਲਾ ਗਿਆ ਹੈ...ਮੈਂ ਡੀਕੇ ਰਾਓ ਨਾਲ ਤੁਰੰਤ ਫ਼ੋਨ 'ਤੇ ਸੰਪਰਕ ਕੀਤਾ। ਡੀਕੇ ਰਾਓ ਨੇ ਦੱਸ ਦਿੱਤਾ ਕਿ ਸੁਸ਼ੀਲ ਸ਼ਰਮਾ ਰਾਤ ਉਨ੍ਹਾਂ ਕੋਲ ਹੀ ਸੀ, ਉਨ੍ਹਾਂ ਇਹ ਵੀ ਦੱਸਿਆ ਕਿ ਉਹ ਬਹੁਤ ਪ੍ਰੇਸ਼ਾਨ ਸੀ।''''ਸੁਸ਼ੀਲ ਨੂੰ ਨੀਂਦ ਨਹੀਂ ਆ ਰਹੀ ਸੀ, ਉਹ ਵਾਰ-ਵਾਰ ਚਾਦਰ ਲੈ ਲੈਂਦਾ ਸੀ...ਸਵੇਰੇ ਰਾਓ ਦੇ ਜਾਣ ਤੋਂ ਬਾਅਦ ਗੁਜਰਾਤ ਭਵਨ ਦੇ ਕਰਮਚਾਰੀਆਂ ਨੇ ਸੁਸ਼ੀਲ ਨੂੰ ਬੈੱਡ ਟੀ ਵੀ ਸਰਵ ਕੀਤੀ।''ਅਗਾਊਂ ਜ਼ਮਾਨਤ ਲੈਣ 'ਚ ਸਫ਼ਲ ਅਗਲੇ ਦਿਨ ਸੁਸ਼ੀਲ ਸ਼ਰਮਾ ਪਹਿਲਾਂ ਟੈਕਸੀ ਤੋਂ ਜੈਪੁਰ ਗਿਆ ਅਤੇ ਫ਼ਿਰ ਉੱਥੋਂ ਚੇਨਈ ਹੁੰਦੇ ਹੋਏ ਬੰਗਲੁਰੂ ਪਹੁੰਚਿਆ।ਮੈਕਸਵੈੱਲ ਪਰੇਰਾ ਯਾਦ ਕਰਦੇ ਹਨ, ''ਸੁਸ਼ੀਲ ਦੇ ਚੇਨਈ 'ਚ ਆਪਣੇ ਨੈੱਟਵਰਕ ਜ਼ਰੀਏ ਇੱਕ ਵਕੀਲ ਅਨੰਤ ਨਾਰਾਇਣ ਨਾਲ ਸੰਪਰਕ ਕੀਤਾ ਅਤੇ ਅਗਾਊਂ ਜ਼ਮਾਨਤ ਲਈ ਅਦਾਲਤ 'ਚ ਅਰਜ਼ੀ ਲਗਾਈ। ਇਸ ਤੋਂ ਬਾਅਦ ਉਹ ਆਪਣਾ ਚਿਹਰਾ ਬਦਲਣ ਲਈ ਤਿਰੂਪਤੀ ਚਲਾ ਗਿਆ ਅਤੇ ਉੱਥੇ ਆਪਣੇ ਵਾਲ ਕਟਾਉਣ ਤੋਂ ਬਾਅਦ ਮੁੜ ਚੇਨਈ ਆ ਗਿਆ।''''ਉਦੋਂ ਤੱਕ ਇਸ ਕਤਲ ਬਾਰੇ ਪੂਰੇ ਭਾਰਤ ਵਿੱਚ ਰੌਲਾ ਪੈ ਚੁੱਕਿਆ ਸੀ, ਪਰ ਇਸਦੇ ਬਾਵਜੂਦ ਚੇਨਈ ਦੇ ਜੱਜ ਨੇ ਉਸਨੂੰ ਅਗਾਊਂ ਜ਼ਮਾਨਤ ਦੇ ਦਿੱਤੀ। ਮੈਂ ਏਸੀਪੀ ਰੰਗਨਾਥਨ ਨੂੰ ਇਸ ਜ਼ਮਾਨਤ ਦਾ ਵਿਰੋਧ ਕਰਨ ਲਈ ਚੇਨਈ ਭੇਜਿਆ, ਅਸੀਂ ਅਡੀਸ਼ਨਲ ਸੋਲੀਸੀਟਰ ਜਨਰਲ ਕੇਟੀਐੱਸ ਤੁਲਸੀ ਨੂੰ ਵੀ ਚੇਨਈ ਲੈ ਗਏ।''''ਜਿਵੇਂ ਹੀ ਸੁਸ਼ੀਲ ਨੂੰ ਸਾਡੀਆਂ ਸਰਗਰਮੀਆਂ ਬਾਰੇ ਪਤਾ ਲੱਗਿਆ, ਉਹ ਸਮਰਪਣ ਕਰਨ ਲਈ ਆਪਣੇ ਵਕੀਲ ਨਾਲ ਬੰਗਲੁਰੂ ਚਲਾ ਗਿਆ। ਸਾਨੂੰ ਇਸਦੀ ਖ਼ਬਰ ਪੀਟੀਆਈ ਤੋਂ ਮਿਲੀ, ਮੈਂ ਖ਼ੁਦ ਬੰਗਲੁਰੂ ਜਾਣ ਦਾ ਫ਼ੈਸਲਾ ਲਿਆ...ਇਸਦੇ ਦੋ ਕਾਰਨ ਸਨ, ਇੱਕ ਤਾਂ ਮੈਂ ਖ਼ੁਦ ਕਰਨਾਟਕ ਦਾ ਰਹਿਣ ਨਾਲਾ ਸੀ ਅਤੇ ਦੂਜਾ ਮੈਂ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਹੋਈ ਸੀ।''''ਮੈਂ ਆਪਣੇ ਨਾਲ ਨਿਰੰਜਨ ਸਿੰਘ ਅਤੇ ਕ੍ਰਾਈਮ ਬ੍ਰਾਂਚ ਦੇ ਰਾਜ ਮਹਿੰਦਰ ਨੂੰ ਵੀ ਲੈ ਗਿਆ। ਉੱਥੋਂ ਅਸੀਂ ਸੁਸ਼ੀਲ ਨੂੰ ਕਸਟਡੀ 'ਚ ਲੈ ਕੇ ਵਾਪਸ ਦਿੱਲੀ ਆਏ।'' Image copyright Getty Images ਕੇਸ਼ਵ 'ਤੇ ਦਬਾਅ ਦੀ ਕੋਸ਼ਿਸ਼ਇਸ ਪੂਰੇ ਮਾਮਲੇ 'ਚ ਬਗੀਆ ਹੋਟਲ ਦਾ ਮੈਨੇਜਰ ਕੇਸ਼ਵ ਕੁਮਾਰ ਸੁਸ਼ੀਲ ਸ਼ਰਮਾ ਦੇ ਨਾਲ ਖੜ੍ਹਾ ਨਜ਼ਰ ਆਇਆ।ਉਸਨੇ ਪਹਿਲਾਂ ਤਾਂ ਅਪਰੂਵਰ ਬਣਨ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਸੁਸ਼ੀਲ ਦੇ ਉਸ 'ਤੇ ਬਹੁਤ ਅਹਿਸਾਨ ਹਨ। ਬਾਅਦ ਵਿੱਚ ਜਦੋਂ ਉਹ ਅਪਰੂਵਰ ਬਣਨ ਲਈ ਤਿਆਰ ਵੀ ਹੋਇਆ ਤਾਂ ਸੁਸ਼ੀਲ ਸ਼ਰਮਾ ਨੇ ਉਸ ਉੱਤੇ ਅਜਿਹਾ ਨਾ ਕਰਨ ਲਈ ਦਬਾਅ ਬਣਾਇਆ।ਨਿਰੰਜਨ ਸਿੰਘ ਦੱਸਦੇ ਹਨ, ''ਕੇਸ਼ਵ ਅਤੇ ਸੁਸ਼ੀਲ ਦੋਵੇਂ ਹੀ ਤਿਹਾੜ ਜੇਲ੍ਹ 'ਚ ਬੰਦ ਸਨ। ਪਹਿਲਾਂ ਤਾਂ ਕੇਸ਼ਵ ਸੁਸ਼ੀਲ ਸ਼ਰਮਾ ਲਈ ਬਹੁਤ ਵਫ਼ਾਦਾਰ ਸੀ, ਪਰ ਹੌਲੀ-ਹੌਲੀ ਜਦੋਂ ਉਸਨੇ ਅਪਰੂਵਰ ਬਣਨ ਦਾ ਮਨ ਬਣਾ ਲਿਆ ਤਾਂ ਸੁਸ਼ੀਲ ਨੂੰ ਇਸ ਗੱਲ ਦੀ ਖ਼ਬਰ ਲੱਗੀ, ਜਦੋਂ ਸੁਸ਼ੀਲ ਨੇ ਕੇਸ਼ਵ ਨੂੰ ਤਿਹਾੜ ਜੇਲ੍ਹ ਅੰਦਰ ਹੀ ਡਰਾਉਣਾ ਧਮਕਾਉਣਾ ਸ਼ੁਰੂ ਕੀਤਾ।''''ਇੱਕ ਘਟਨਾ ਕੇਸ਼ਵ ਨੇ ਮੈਨੂੰ ਆਪਣੀ ਪੇਸ਼ੀ ਦੌਰਾਨ ਸੁਣਾਈ ਕਿ ਉਸਨੂੰ ਜੇਲ੍ਹ ਵਿੱਚ ਹੀ ਕੋਈ ਨਸ਼ੀਲੀ ਦਵਾਈ ਦਿੱਤੀ ਗਈ, ਜਦੋਂ ਉਹ ਡੇਢ-ਦੋ ਦਿਨਾਂ ਤੱਕ ਨੀਂਦ ਤੋਂ ਹੀ ਨਹੀਂ ਉੱਠਿਆ ਤਾਂ ਜੇਲ੍ਹ ਵਾਰਡਨ ਨੂੰ ਪਤਾ ਲੱਗਿਆ ਕਿ ਉਸਨੇ ਡੇਢ-ਦੋ ਦਿਨਾਂ ਤੋਂ ਖਾਣਾ ਵੀ ਨਹੀਂ ਖਾਧਾ। ਉਸੇ ਦਿਨ ਕੇਸ਼ਵ ਨੂੰ ਉਸ ਵਾਰਡ ਤੋਂ ਹਟਾ ਕੇ ਦੂਜੇ ਵਾਰਡ ਵਿੱਚ ਭੇਜ ਦਿੱਤਾ ਗਿਆ।''''ਕੇਸ਼ਵ ਮੁਤਾਬਕ ਇਹ ਕੰਮ ਸੁਸ਼ੀਲ ਸ਼ਰਮਾ ਨੇ ਆਪਣੇ ਬੰਦਿਆਂ ਤੋਂ ਕਰਵਾਇਆ ਸੀ।'' Image copyright /THETANDOORMURDER ਗ੍ਰਹਿ ਸਕੱਤਰ ਨੇ ਕੀਤਾ ਮੌਕੇ ਦਾ ਨਿਰੀਖਣਇਸ ਪੂਰੇ ਮਾਮਲੇ 'ਚ ਪੁਲਿਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਸੁਸ਼ੀਲ ਸ਼ਰਮਾ ਨੂੰ ਆਪਣੇ ਸਿਆਸੀ ਸੰਪਰਕ ਦਾ ਇਸਤੇਮਾਲ ਨਾ ਕਰਨ ਦੇਣਾ। ਮਾਮਲਾ ਇੰਨਾ ਹਾਈ ਪ੍ਰੋਫ਼ਾਈਲ ਹੋ ਗਿਆ ਕਿ ਜਾਂਚ ਦੌਰਾਨ ਭਾਰਤ ਦੇ ਸਾਬਕਾ ਗ੍ਰਹਿ ਸਕੱਤਰ ਪਦਮਨਾਭਇਆ ਖ਼ੁਦ ਸੁਸ਼ੀਲ ਸ਼ਰਮਾ ਅਤੇ ਨੈਨਾ ਸਾਹਨੀ ਦੇ ਮੰਦਰ ਮਾਰਗ ਫ਼ਲੈਟ ਦਾ ਮੁਆਇਨਾ ਕਰਨ ਪਹੁੰਚੇ।ਮੈਕਸਵੈੱਲ ਪਰੇਰਾ ਦੱਸਦੇ ਹਨ, ''ਅਜਿਹਿਆਂ ਵੀ ਖ਼ਬਰਾਂ ਆ ਰਹੀਆਂ ਸਨ ਕਿ ਨੈਨਾ ਦੇ ਕੁਝ ਸੀਨੀਅਰ ਸਿਆਸਤਦਾਨਾਂ ਨਾਲ ਕਥਿਤ ਤੌਰ 'ਤੇ ਸਬੰਧ ਸਨ। ਉਸ ਜ਼ਮਾਨੇ 'ਚ ਸਾਡੇ ਪ੍ਰਧਾਨ ਮੰਤਰੀ ਨਰਮਿਸਹਾ ਰਾਓ ਹੁੰਦੇ ਸਨ, ਉਹ ਸ਼ਾਇਦ ਇਸ ਗੱਲ ਤੋਂ ਘਬਰਾ ਗਏ, ਉਨ੍ਹਾਂ ਨੇ ਇੰਟੈਲੀਜੈਂਸ ਬਿਊਰੋ ਤੋਂ ਉਨ੍ਹਾਂ ਖ਼ਿਲਾਫ਼ ਜਾਂਚ ਬਿਠਾ ਦਿੱਤੀ।''''ਰਾਜਨੇਤਾਵਾਂ ਨੇ ਘਬਰਾ ਕੇ ਗ਼ਲਤ ਬਿਆਨ ਦੇਣੇ ਸ਼ੁਰੂ ਕਰ ਦਿੱਤੇ, ਕਿਸੇ ਨੇ ਕਿਹਾ ਮੈਂ ਕਦੇ ਨੈਨਾ ਸਾਹਨੀ ਨੂੰ ਦੇਖਿਆ ਹੀ ਨਹੀਂ...ਦੂਜੇ ਨੇ ਕਿਹਾ, ਜਦੋਂ ਤੋਂ ਮੈਂ ਦੂਜਾ ਵਿਆਹ ਕੀਤਾ ਹੈ ਮੈਂ ਕਿਸੇ ਔਰਤ ਵੱਲ ਨਜ਼ਰ ਚੁੱਕ ਕੇ ਨਹੀਂ ਦੇਖੀ।'' ਡੀਐਨਏ ਅਤੇ ਸਕਲ ਸੁਪਰ-ਇੰਪੋਜ਼ੀਸ਼ਨ ਦੀ ਵਰਤੋਂਮੈਕਸਵੈੱਲ ਪਰੇਰਾ ਨੇ ਦੱਸਿਆ, ''ਰਾਓ ਨੇ ਗ੍ਰਹਿ ਮੰਤਰੀ ਐਸਬੀ ਚਵਾਨ ਨੂੰ ਕਿਹਾ ਕਿ ਉਹ ਇਸ ਮਾਮਲੇ ਨੂੰ ਖ਼ੁਦ ਦੇਖਣਗੇ, ਉਨ੍ਹਾਂ ਗ੍ਰਹਿ ਸਕੱਤਰ ਪਦਮਨਾਭਇਆ ਨੂੰ ਨਿਰਦੇਸ਼ ਦਿੱਤੇ ਕਿ ਉਹ ਖ਼ੁਦ ਜਾ ਕੇ ਇਸ ਮਾਮਲੇ ਦੀ ਨਿਗਰਾਨੀ ਕਰਨ, ਪਦਮਨਾਭਇਆ ਖ਼ੁਦ ਸੁਸ਼ੀਲ ਸ਼ਰਮਾ ਅਤੇ ਨੈਨਾ ਸਾਹਨੀ ਦੇ ਫ਼ਲੈਟ ਪਹੁੰਚ ਗਏ।''''ਅਖ਼ਬਾਰਾਂ ਨੇ ਇਸ ਘਟਨਾ ਨੂੰ ਮਜ਼ੇ ਲੈ-ਲੈ ਕੇ ਛਾਪਿਆ, ਸਾਨੂੰ ਵੀ ਹੁਕਮ ਮਿਲ ਗਏ ਕਿ ਅਸੀਂ ਇਸ ਮਾਮਲੇ 'ਤੇ ਕਿਸੇ ਸਾਹਮਣੇ ਆਪਣਾ ਮੂੰਹ ਨਾ ਖੋਲ੍ਹੀਏ।''ਇਸ ਜਾਂਚ 'ਚ ਪਹਿਲੀ ਵਾਰ ਡੀਐਨਏ ਅਤੇ ਸਕਲ ਇਮੇਜਿੰਗ ਤਕਨੀਕ ਦਾ ਇਸਤੇਮਾਲ ਕੀਤਾ ਗਿਆ।ਪਰੇਰਾ ਦੱਸਦੇ ਹਨ, ''ਉਸ ਸਮੇਂ 'ਚ ਮਾਸ਼ੇਲਕਰ ਸਾਹਿਬ ਵਿਗਿਆਨ ਅਤੇ ਤਕਨੀਕ ਮੰਤਰਾਲੇ 'ਚ ਸਕੱਤਰ ਹੁੰਦੇ ਸਨ, ਮੈਂ ਉਨ੍ਹਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਹੈਦਰਾਬਾਦ ਦੇ ਸੈਂਟਰ ਫ਼ਾਰ ਮੌਲੀਕੁਲਰ ਬਾਇਓਲਾਜੀ ਦੇ ਡਾਕਟਰ ਲਾਲਜੀ ਸਿੰਘ ਨੂੰ ਭੇਜਿਆ।'' Image copyright Harper collins ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲੀ ਪਰੇਰਾ ਨੇ ਦੱਸਿਆ, ''ਉਨ੍ਹਾਂ ਨੇ ਆ ਕੇ ਡੀਐਨਏ ਫ਼ਿੰਗਰ ਪ੍ਰਿੰਟਿੰਗ ਦੇ ਨਮੂਨੇ ਲਏ ਅਤੇ ਇਹ ਸਾਬਤ ਕਰ ਦਿੱਤਾ ਕਿ ਨੈਨਾ ਸਾਹਨੀ ਦਾ ਡੀਐਨਏ ਉਨ੍ਹਾਂ ਦੇ ਮਾਤਾ-ਪਿਤਾ ਦੀ ਧੀ ਤੋਂ ਇਲਾਵਾ ਕਿਸੇ ਹੋਰ ਦਾ ਨਹੀਂ ਹੋ ਸਕਦਾ। ਅਸੀਂ 'ਸਕਲ ਸੁਪਰ-ਇੰਪੋਜ਼ੀਸ਼ਨ' ਟੈਸਟ ਵੀ ਕਰਵਾਇਆ, ਜਿਸ ਤੋਂ ਇਹ ਸਾਬਤ ਹੋ ਗਿਆ ਕਿ ਇਹ ਨੈਨਾ ਸਾਹਨੀ ਦੀ ਹੀ ਲਾਸ਼ ਹੈ।''''ਸਭ ਕੁਝ ਕਰਨ ਤੋਂ ਬਾਅਦ ਅਸੀਂ ਸਿਰਫ਼ 26 ਦਿਨਾਂ ਅੰਦਰ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ।''ਸਾਲਾਂ ਤੱਕ ਚੱਲੇ ਮੁਕੱਦਮੇ 'ਚ ਸੁਸ਼ੀਲ ਸ਼ਰਮਾ ਨੂੰ ਹੇਠਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ। ਹਾਈ ਕੋਰਟ ਨੇ ਵੀ ਇਹ ਸਜ਼ਾ ਬਰਕਰਾਰ ਰੱਖੀ।ਬਾਅਦ ਵਿੱਚ 8 ਅਕਤੂਬਰ 2013 ਨੂੰ ਸੁਪਰੀਮ ਕੋਰਟ ਨੇ ਇਸ ਸਜ਼ਾ ਨੂੰ ਉਮਰ ਕੈਦ 'ਚ ਬਦਲ ਦਿੱਤਾ। ਸੁਸ਼ੀਲ ਸ਼ਰਮਾ ਹੁਣ ਤੱਕ ਤਿਹਾੜ ਜੇਲ੍ਹ ਵਿੱਚ 23 ਸਾਲ ਕੱਟ ਚੁੱਕਿਆ ਹੈ।ਉਹ ਜੇਲ੍ਹ 'ਚ ਹੁਣ ਪੁਜਾਰੀ ਦਾ ਕੰਮ ਕਰਦਾ ਹੈ। ਉਸ ਦੀਆਂ ਗਤੀਵਿਧੀਆ ਇਸ ਤਰ੍ਹਾਂ ਦੀਆਂ ਹਨ ਕਿ ਦਿੱਲੀ ਸਰਕਾਰ ਉਸਦੇ ਚੰਗੀ ਵਤੀਰੇ ਦੇ ਆਧਾਰ 'ਤੇ ਉਸਨੂੰ ਹਮੇਸ਼ਾ ਲਈ ਜੇਲ੍ਹ ਤੋਂ ਛੱਡਣ ਦਾ ਮਨ ਬਣਾ ਰਹੀ ਹੈ। Image copyright maxwellpereira/bbc ਸੁਪਰੀਮ ਕੋਰਟਮੈਕਸਵੈੱਲ ਪਰੇਰਾ ਕਹਿੰਦੇ ਹਨ, ''ਸੁਸ਼ੀਲ ਸ਼ਰਮਾ ਨੇ ਸੁਪਰੀਮ ਕੋਰਟ ਨੂੰ ਵੀ ਮਨਾ ਲਿਆ, ਕੋਰਟ ਦਾ ਹੁਣ ਕਹਿਣਾ ਹੈ ਕਿ ਉਸ ਵਿੱਚ ਇੰਨਾ ਸੁਧਾਰ ਹੋ ਗਿਆ ਕਿ ਉਹ ਸਭ ਦੇ ਲਈ ਪੂਜਾ ਕਰ ਰਿਹਾ ਹੈ...ਸਾਨੂੰ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ ਹੈ।''''ਪੁਲਿਸ ਨੇ ਜੋ ਕੁਝ ਕਰਨਾ ਸੀ ਉਹ ਕਰ ਚੁੱਕੀ ਹੈ, ਸਾਡੇ ਦੇਸ਼ 'ਚ ਕਾਨੂੰਨ ਹੈ, ਇੱਕ ਵਿਵਸਥਾ ਹੈ, ਨਿਯਮ ਹੈ ਅਤੇ ਇਸ ਮੁਤਾਬਕ ਫ਼ੈਸਲਾ ਕਰਨ ਲਈ ਨਿਆਂਪਾਲਿਕਾ ਹੈ। ਉਹ ਇਸ ਬਾਰੇ ਕੀ ਸੋਚਦੇ ਹਨ - ਇਹ ਉਨ੍ਹਾਂ ਦਾ ਵਿਸ਼ੇਸ਼ ਅਧਿਕਾਰ ਹੈ।''ਭਾਰਤੀ ਅਪਰਾਧ ਜਗਤ ਦੇ ਇਤਿਹਾਸ 'ਚ ਤੰਦੂਰ ਕਤਲ ਕਾਂਡ ਨੂੰ ਸਭ ਤੋਂ ਘਿਨਾਉਣੇ ਅਤੇ ਮਾੜੇ ਅਪਰਾਧ ਦਾ ਨਾਂ ਦਿੱਤਾ ਜਾਂਦਾ ਹੈ। ਇਸਦਾ ਇੰਨਾ ਵੱਡਾ ਅਸਰ ਸੀ ਕਿ ਬਹੁਤ ਸਮੇਂ ਤੱਕ ਲੋਕਾਂ ਨੇ ਤੰਦੂਰ 'ਚ ਬਣਿਆ ਭੋਜਨ ਵੀ ਖਾਣਾ ਛੱਡ ਦਿੱਤਾ ਸੀ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨੀਦਰਲੈਂਡ ਦੇ ਡਚ ਕਬਾੜਖਾਨੇ ਵਿੱਚ ਲੋਕ ਆਪਣੀ ਨਿਰਾਸ਼ਾ ਨੂੰ ਕੁਝ ਇਸ ਤਰ੍ਹਾਂ ਬਾਹਰ ਕੱਢ ਕੇ ਹੁੰਦੇ ਹਨ ਸੰਤੁਸ਼ਟ ਪਰ ਮਨੋਵਿਗਿਆਨੀਆਂ ਦਾ ਕਹਿਣਾ ਹੈ ਇਹ ਹਰੇਕ ਲਈ ਕਾਰਗਰ ਤਰੀਕਾ ਨਹੀਂ ਹੈ। ਕਈ ਹੋਰ ਵੀ ਅਜਿਹੇ ਲਾਭਕਾਰੀ ਤਰੀਕੇ ਹਨ ਜੋ ਤੁਹਾਡੀਆਂ ਨੂੰ ਭਾਵਨਾਵਾਂ ਨੂੰ ਕੰਟ੍ਰੋਲ ਕਰ ਸਕਦੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਿਰਫ਼ ਓਲਾ, ਉਬਰ ਦੇਖ ਕੇ ਗੱਡੀ 'ਚ ਨਾ ਬੈਠੋ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਕਮਲੇਸ਼ ਬੀਬੀਸੀ ਪੱਤਰਕਾਰ 25 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46673725 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਤੁਸੀਂ ਓਲਾ, ਉਬਰ ਜਾਂ ਕਿਸੇ ਮਸ਼ਹੂਰ ਬਰਾਂਡ ਦੀ ਕੈਬ ਇਸ ਲਈ ਲੈਂਦੇ ਹੋ ਕਿਉਂਕਿ ਇਸ ਵਿੱਚ ਸਹੂਲਤਾਂ ਅਤੇ ਸੁਰੱਖਿਆ ਦਾ ਵਾਅਦਾ ਮਿਲਦਾ ਹੈ। ਪਰ ਇਹ ਵਾਅਦਾ ਹਮੇਸ਼ਾ ਪੂਰਾ ਹੋਵੇ, ਇਹ ਜ਼ਰੂਰੀ ਨਹੀਂ। ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪੰਜ ਲੋਕਾਂ ਦੇ ਇੱਕ ਗੈਂਗ ਨੇ ਓਲਾ ਕੈਬ ਜ਼ਰੀਏ 200 ਤੋਂ ਵੱਧ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਹ ਗੈਂਗ ਓਲਾ ਦੀਆਂ ਤਿੰਨ ਗੱਡੀਆਂ ਚਲਾਉਦਾ ਸੀ। ਵੱਖ-ਵੱਖ ਰੂਟ ਤੋਂ ਇਹ ਸਵਾਰੀ ਲੈਂਦੇ ਅਤੇ ਸੁੰਨਸਾਨ ਥਾਂ 'ਤੇ ਲੁੱਟ ਨੂੰ ਅੰਜਾਮ ਦਿੰਦੇ। ਇਸ ਗੈਂਗ ਦਾ ਖੁਲਾਸਾ ਸ਼ਨੀਵਾਰ (22 ਦਸੰਬਰ) ਰਾਤ ਨੂੰ ਹੋਇਆ ਜਦੋਂ ਨੋਇਡਾ ਸੈਕਟਰ-39 ਦੀ ਪੁਲਿਸ ਨੇ ਇੱਕ ਕਾਰ ਵਿੱਚ ਸਵਾਰ 4 ਲੋਕਾਂ ਨੂੰ ਸ਼ੱਕ ਤਹਿਤ ਗ੍ਰਿਫ਼ਤਾਰ ਕੀਤਾ।ਪੁਲਿਸ ਮੁਤਾਬਕ ਇਹ ਲੋਕ ਬੜੇ ਚਲਾਕ ਤਰੀਕੇ ਨਾਲ ਲੁੱਟ ਨੂੰ ਅੰਜਾਮ ਦਿੰਦੇ ਸਨ ਅਤੇ ਕਰੀਬ ਇੱਕ ਸਾਲ ਤੋਂ ਇਹ ਸਭ ਕਰ ਰਹੇ ਸਨ। ਇਹ ਵੀ ਪੜ੍ਹੋ:ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿਚਾਲੇ ਆਈ ਸੁਨਾਮੀ, ਪਤਨੀ ਹੋਈ ਲਾਪਤਾਜਦੋਂ ਕ੍ਰਿਸਮਸ ਨੂੰ ਈਸਾਈਆਂ ਨੇ ਹੀ ਬੈਨ ਕੀਤਾ ਸੀਆਰਡਰ ਕੁਝ, ਡਿਲਿਵਰੀ ਕੁਝ ਹੋਰ, ਅਜਿਹੀ ਗੜਬੜੀ ਤੋਂ ਇੰਝ ਬਚੋਇਨ੍ਹਾਂ ਨੂੰ ਦੇਰ ਰਾਤ ਗਸ਼ਤ ਦੌਰਾਨ ਫੜਿਆ ਗਿਆ, ਜਿਸ ਵਿੱਚ ਪੂਰਾ ਮਾਮਲਾ ਸਾਹਮਣੇ ਆਇਆ।ਕਿਵੇਂ ਕਰਦੇ ਸਨ ਵਾਰਦਾਤਤੁਸੀਂ ਸੋਚ ਰਹੇ ਹੋਵੋਗੇ ਕਿ ਓਲਾ ਕੈਬ ਬੁੱਕ ਕਰਦੇ ਸਮੇਂ ਉਸ ਵਿੱਚ ਡਰਾਇਵਰ ਦੀ ਜਾਣਕਾਰੀ ਦਰਜ ਹੁੰਦੀ ਹੈ ਅਤੇ ਰੂਟ ਟਰੈਕ ਹੁੰਦਾ ਹੈ। ਅਜਿਹੇ ਵਿੱਚ ਵਾਰਦਾਤ ਤੋਂ ਬਾਅਦ ਅਪਰਾਧੀ ਕਿਵੇਂ ਬਚ ਸਕਦਾ ਹੈ। Image copyright Noida Police ਫੋਟੋ ਕੈਪਸ਼ਨ ਵਾਰਦਾਤਾਂ ਵਿੱਚ ਵਰਤੀਆਂ ਗਈਆਂ ਗੱਡੀਆਂ ਅਕਸਰ ਦਫ਼ਤਰ ਤੋਂ ਦੇਰ ਰਾਤ ਨਿਕਲਦੇ ਹੋਏ ਜਾਂ ਕਿਤੋਂ ਵਾਪਿਸ ਮੁੜਦੇ ਸਮੇਂ ਲੋਕ ਰਾਹ ਚਲਦੀ ਕੈਬ 'ਚ ਬੈਠ ਜਾਂਦੇ ਹਨ। ਭਰੋਸੇ ਕਾਰਨ ਉਹ ਕੋਈ ਆਮ ਟੈਕਸੀ ਲੈਣ ਦੀ ਬਜਾਏ ਕੋਈ ਵੱਡੇ ਬਰਾਂਡ ਵਾਲੀ ਟੈਕਸੀ ਲੈ ਲੈਂਦੇ ਹਨ। ਪਰ, ਅਜਿਹਾ ਖ਼ਤਰਨਾਕ ਹੋ ਸਕਦਾ ਹੈ। ਇਸ ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ ਇਹ ਗੈਂਗ ਲੋਕਾਂ ਦੇ ਭਰੋਸੇ ਦਾ ਹੀ ਫਾਇਦਾ ਚੁੱਕਦਾ ਸੀ। ਦਰਅਸਲ, ਇਹ ਗੈਂਗ ਬਿਨਾਂ ਬੁੱਕ ਕੀਤੀ ਗਈ ਟੈਕਸੀ ਵਿੱਚ ਵਾਰਦਾਤ ਕਰਦੇ ਸਨ। ਇਸਦੇ ਲਈ ਉਹ ਜ਼ਿਆਦਾਤਰ ਰਾਤ ਦਾ ਸਮਾਂ ਚੁਣਦੇ ਸਨ। ਇਨ੍ਹਾਂ ਪੰਜਾਂ ਵਿੱਚੋਂ ਕੋਈ ਇੱਕ ਕੈਬ ਚਲਾਉਂਦਾ ਸੀ ਅਤੇ ਦੋ ਤੋਂ ਤਿੰਨ ਲੋਕ ਉਸ ਵਿੱਚ ਪਹਿਲਾਂ ਤੋਂ ਹੀ ਸਵਾਰ ਹੁੰਦੇ ਸਨ, ਇਨ੍ਹਾਂ ਨੂੰ ਰਾਤ ਨੂੰ ਇਕੱਲੇ ਜਾਣ ਵਾਲੀਆਂ ਸਵਾਰੀਆਂ ਦੀ ਤਲਾਸ਼ ਹੁੰਦੀ ਸੀ। ਅਜਿਹੇ ਵਿੱਚ ਦੇਰ ਰਾਤ ਨੂੰ ਨਿਕਲੀ ਕੋਈ ਸਵਾਰੀ ਸ਼ੇਅਰ ਕੈਬ ਸਮਝ ਕੇ ਇਨ੍ਹਾਂ ਦੀ ਕੈਬ ਵਿੱਚ ਬੈਠ ਜਾਂਦੀ ਸੀ। Image copyright Getty Images ਫੋਟੋ ਕੈਪਸ਼ਨ ਸੰਕੇਤਿਕ ਤਸਵੀਰ ਵਾਰਦਾਤ ਤੋਂ ਪਹਿਲਾਂ ਇਹ ਲੋਕ ਕੈਬ ਨੂੰ ਓਲਾ ਐਪ ਤੋਂ ਡਿਸਕਨੈਕਟ ਕਰ ਲੈਂਦੇ ਸਨ ਤਾਂ ਜੋ ਉਨ੍ਹਾਂ ਨੂੰ ਟਰੈਕ ਨਾ ਕੀਤਾ ਜਾ ਸਕੇ। ਫਿਰ ਕਿਸੇ ਸੁੰਨਸਾਨ ਥਾਂ 'ਤੇ ਪਹੁੰਚ ਕੇ ਲੁੱਟ ਕਰਕੇ ਸਵਾਰੀ ਨੂੰ ਗੱਡੀ ਤੋਂ ਬਾਹਰ ਸੁੱਟ ਦਿੰਦੇ ਸਨ।ਡੀਐਸਪੀ ਗੌਤਮ ਬੁੱਧ ਨਗਰ ਅਮਿਤ ਕਿਸ਼ੋਰ ਸ਼੍ਰੀਵਾਸਤਵ (ਸੀਓ, ਗ੍ਰੇਟਰ ਨੋਇਡਾ) ਨੇ ਦੱਸਿਆ, ''ਇਹ ਗੈਂਗ ਇੱਕ ਸਾਲ ਤੋਂ ਸਰਗਰਮ ਸੀ ਅਤੇ ਬਹੁਤ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਨਹੀਂ ਦਿੰਦਾ ਸੀ। 1000, 500 ਜਾਂ ਮੋਬਾਈਲ ਲੁੱਟ ਕੇ ਸਵਾਰੀ ਨੂੰ ਛੱਡ ਦਿੰਦੇ ਸਨ ਤਾਂ ਜੋ ਲੋਕ ਪੁਲਿਸ ਦੇ ਚੱਕਰਾਂ ਤੋਂ ਬਚਣ ਲਈ ਰਿਪੋਰਟ ਦਰਜ ਨਾ ਕਰਵਾਉਣ। ਮਾਰ-ਕੁੱਟ ਵੀ ਇਹ ਲੋਕ ਕਿਸੇ ਹਥਿਆਰ ਨਾਲ ਨਹੀਂ ਕਰਦੇ ਸਨ। ਲੋੜ ਪੈਣ 'ਤੇ ਬੰਦੂਕ ਦਿਖਾ ਕੇ ਲੋਕਾਂ ਨੂੰ ਡਰਾਉਂਦੇ ਸਨ।''ਨਜ਼ਰ 'ਚ ਆਉਣਾ ਸੀ ਮੁਸ਼ਕਿਲਇਹ ਗੈਂਗ, ਦਿੱਲੀ, ਨੋਇਡਾ, ਗਾਜ਼ੀਆਬਾਦ, ਫਰੀਦਾਬਾਦ ਅਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵਾਰਦਾਤ ਕਰਦਾ ਸੀ ਅਤੇ ਇਸ ਕਾਰਨ ਕਿਸੇ ਇੱਕ ਥਾਂ 'ਤੇ ਜੁਰਮ ਦਾ ਰਿਕਾਰਡ ਇਕੱਠਾ ਨਹੀਂ ਹੁੰਦਾ ਸੀ।ਐਨਾ ਹੀ ਨਹੀਂ ਮੁਲਜ਼ਮ ਅਪਰਾਧ ਲਈ ਮੀਡੀਆ ਦਾ ਸਹਾਰਾ ਵੀ ਲੈਂਦੇ ਸਨ। ਵਾਰਦਾਤ ਤੋਂ ਬਾਅਦ ਉਹ ਲੋਕ ਅਗਲੇ ਦਿਨ ਅਖ਼ਬਾਰ ਵਿੱਚ ਦੇਖਦੇ ਸੀ ਕਿ ਕਿਤੇ ਘਟਨਾ ਦੀ ਖ਼ਬਰ ਤਾਂ ਨਹੀਂ ਛਪੀ ਹੈ। ਜੇਕਰ ਖ਼ਬਰ ਨਾ ਛਪੀ ਹੋਵੇ ਤਾਂ ਹੀ ਉਸ ਗੱਡੀ ਦੀ ਮੁੜ ਵਰਤੋਂ ਕਰਦੇ ਸਨ ਨਹੀਂ ਤਾਂ ਵੱਖਰੀ ਗੱਡੀ ਜ਼ਰੀਏ ਘਟਨਾ ਨੂੰ ਅੰਜਾਮ ਦਿੰਦੇ ਸਨ। Image copyright Noida Police ਫੋਟੋ ਕੈਪਸ਼ਨ ਮੁਲਜ਼ਮਾਂ ਤੋਂ ਬਰਾਮਦ ਸਮਾਨ ਅਮਿਤ ਕਿਸ਼ੋਰ ਸ਼੍ਰੀਵਾਸਤਵ ਮੁਤਾਬਕ, ''ਪੁਲਿਸ ਨੂੰ ਇਹ ਖ਼ਬਰ ਤਾਂ ਸੀ ਕਿ ਲੁੱਟ ਦੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਕੋਈ ਇੱਕ ਗੈਂਗ ਇਸ ਵਿੱਚ ਸ਼ਾਮਲ ਹੈ ਇਸ ਬਾਰੇ ਪਤਾ ਨਹੀਂ ਸੀ। ਪਰ, ਖ਼ਬਰੀਆਂ ਦੀ ਮਦਦ ਨਾਲ ਸਾਨੂੰ ਇਸ ਗੈਂਗ ਬਾਰੇ ਪਤਾ ਲੱਗਿਆ। ਨੋਇਡਾ ਸੈਕਟਰ-39 ਦੇ ਨੇੜੇ ਸ਼ਨੀਵਾਰ ਰਾਤ ਕਰੀਬ 1 ਵਜੇ ਚੈਕਿੰਗ ਦੌਰਾਨ ਇੰਸਪੈਕਟਰ ਉਦੈ ਪ੍ਰਤਾਪ ਸਿੰਘ ਨੂੰ ਕਾਰ 'ਚ ਸਵਾਰ 4 ਨੌਜਵਾਨਾਂ 'ਤੇ ਸ਼ੱਕ ਹੋਇਆ।''''ਕਾਰ ਦੀ ਜਾਂਚ ਕਰਨ 'ਤੇ ਉਨ੍ਹਾਂ ਕੋਲ ਬੰਦੂਕ ਮਿਲੀ। ਫਿਰ ਉਨ੍ਹਾਂ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਗਈ। ਉੱਥੇ ਮੁਲਜ਼ਮਾਂ ਨੇ ਕਈ ਥਾਵਾਂ 'ਤੇ 200 ਤੋਂ ਵੱਧ ਵਾਰਦਾਤਾਂ ਕਰਨ ਦੀ ਗੱਲ ਕਬੂਲੀ।''ਇਹ ਵੀ ਪੜ੍ਹੋ:ਬੁਰਾੜੀ ਕੇਸ: ਦੈਵੀ ਸ਼ਕਤੀ ਜਾਂ ਮਾਨਸਿਕ ਬਿਮਾਰੀ?ਸੈਕਸ ਨੂੰ ਲੈ ਕੇ ਬੱਚਿਆਂ ਵਿੱਚ ਘਬਰਾਹਟ ਕਿਉਂ?ਹਰ 15 ਮਿੰਟ ਵਿੱਚ ਇੱਕ ਬੱਚੇ ਦਾ ਜਿਨਸੀ ਸ਼ੋਸ਼ਣਨੋਇਡਾ, ਸੈਕਟਰ-39 ਐਚਐਚਓ ਉਦੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੇ ਲੁੱਟ ਦੇ ਮਾਮਲਿਆਂ ਨੂੰ ਲੈ ਕੇ ਸਬੰਧਿਤ ਸੂਬਿਆਂ ਅਤੇ ਜ਼ਿਲ੍ਹਿਆਂ ਨੂੰ ਸੂਚਨਾ ਦਿੱਤੀ ਗਈ ਹੈ। ਨਾਲ ਹੀ ਓਲਾ ਕੰਪਨੀ ਨੂੰ ਵੀ ਨੋਟਿਸ ਦਿੱਤਾ ਜਾ ਰਿਹਾ ਹੈ। Image copyright AFP/GETTY ਫੋਟੋ ਕੈਪਸ਼ਨ ਸੰਕੇਤਿਕ ਤਸਵੀਰ ਪੁਲਿਸ ਦੇ ਮੁਤਾਬਕ ਇਸ ਗੈਂਗ ਦਾ ਸਰਗਨਾ ਸੋਨੂ ਕਚਰੀ ਹੈ, ਜਿਹੜਾ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ। ਉਸਦੇ ਨਾਲ ਲੋਕੇਸ਼, ਪ੍ਰਸ਼ਾਂਤ, ਅਤੁਲ, ਅਰੁਣ ਅਤੇ ਦੀਪਕ ਵੀ ਇਸ ਗੈਂਗ ਵਿੱਚ ਸ਼ਾਮਲ ਹਨ। ਸੋਨੂ ਕਚਰੀ ਅਜੇ ਵੀ ਫਰਾਰ ਹੈ। ਇਹ ਸਾਰੇ ਮੁਲਜ਼ਮ ਬਾਲਗ ਹਨ ਅਤੇ ਉਮਰ 25 ਸਾਲ ਤੱਕ ਹੈ। ਇਨ੍ਹਾਂ ਕੋਲੋ ਲੁੱਟ ਦੇ 3800 ਰੁਪਏ, ਇੱਕ ਬੰਦੂਕ, 17 ਮੋਬਾਈਲ, ਤਿੰਨ ਲੈਪਟਾਪ, ਦੋ ਗਿਟਾਰ, ਤਿੰਨ ਸੋਨੇ ਦੀਆਂ ਚੇਨਾਂ, ਦੋ ਅੰਗੂਠੀਆਂ ਅਤੇ ਤਿੰਨ ਕਾਰਾਂ ਬਰਾਮਦ ਹੋਈਆਂ ਹਨ। ਕੈਬ ਲੈਣ ਦੌਰਾਨ ਸਾਵਧਾਨੀਆਂ ਜੁਰਮ ਦੀਆਂ ਘਟਨਾਵਾਂ ਦੇ ਬਾਵਜੂਦ ਵੀ ਕੰਮ ਰੋਕਿਆ ਨਹੀਂ ਜਾ ਸਕਦਾ। ਦੇਰ ਰਾਤ ਤੱਕ ਦਫ਼ਤਰ ਦੇ ਪ੍ਰੋਗਰਾਮ ਚੱਲਦੇ ਹਨ ਜਾਂ ਬਾਹਰੋ ਆਉਣਾ-ਜਾਣਾ ਹੁੰਦਾ ਹੈ। ਅਜਿਹੇ ਵਿੱਚ ਕੈਬ ਲੈਣ ਤੋਂ ਪਹਿਲਾਂ ਤੁਸੀਂ ਕੀ ਸਾਵਧਾਨੀਆਂ ਵਰਤ ਸਕਦੇ ਹੋ। Image copyright Getty Images ਫੋਟੋ ਕੈਪਸ਼ਨ ਸੰਕੇਤਿਕ ਤਸਵੀਰ ਇਸ ਬਾਰੇ ਇੰਸਪੈਕਟਰ ਉਦੈ ਪ੍ਰਤਾਪ ਸਿੰਘ ਕਹਿੰਦੇ ਹਨ ਕਿ ਲੁੱਟ ਦੀਆਂ ਜ਼ਿਆਦਾਤਰ ਵਾਰਦਾਤਾਂ ਉਨ੍ਹਾਂ ਲੋਕਾਂ ਨਾਲ ਹੁੰਦੀਆਂ ਹਨ ਜਿਹੜੇ ਰਾਹ ਚਲਦੀ ਕੈਬ ਫੜ ਲੈਂਦੇ ਹਨ। ਇਸ ਲਈ ਕੈਬ ਲੈਣੀ ਹੈ ਤਾਂ ਹਮੇਸ਼ਾ ਬੁਕਿੰਗ ਕਰਵਾਓ। ਜੇਕਰ ਕੈਬ ਬੁੱਕ ਨਹੀਂ ਹੋਵੇਗੀ ਤਾਂ ਦੋਸ਼ੀ ਨੂੰ ਫੜਨਾ ਮੁਸ਼ਕਿਲ ਹੋਵੇਗਾ ਅਤੇ ਕੈਬ ਸਰਵਿਸ ਵੀ ਇਸਦੀ ਜ਼ਿੰਮੇਵਾਰੀ ਨਹੀਂ ਲਵੇਗੀ।ਬਿਨਾਂ ਬੁਕਿੰਗ ਕੀਤੀ ਕੈਬ ਨੂੰ ਉਸ ਕੰਪਨੀ ਦੇ ਐਪ 'ਤੇ ਟਰੈਕ ਨਹੀਂ ਕੀਤਾ ਜਾ ਸਕਦਾ। ਐਪ ਨਾਲ ਡਿਸਕਨੈਕਟ ਹੋਣ 'ਤੇ ਕੈਬ ਆਮ ਗੱਡੀ ਦੀ ਤਰ੍ਹਾਂ ਹੋ ਜਾਂਦੀ ਹੈ। Image copyright Getty Images ਫੋਟੋ ਕੈਪਸ਼ਨ ਸਾਵਧਾਨੀ ਲਈ ਕੈਬ ਹਮੇਸ਼ਾ ਬੁੱਕ ਕਰਵਾ ਕੇ ਹੀ ਲਓ ਜੇਕਰ ਕੈਬ ਲੈਣੀ ਵੀ ਪੈ ਜਾਵੇ ਤਾਂ ਗੱਡੀ ਦਾ ਨੰਬਰ ਜ਼ਰੂਰ ਨੋਟ ਕਰ ਲਓ ਜਾਂ ਗੱਡੀ ਅਤੇ ਡਰਾਈਵਰ ਦੀ ਫੋਟੋ ਖਿੱਚ ਲਵੋ। ਇਹ ਜਾਣਕਾਰੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਮੈਸੇਜ ਕਰ ਦਿਓ।ਜ਼ਰੂਰੀ ਨਹੀਂ ਕਿ ਕੈਬ ਵਿੱਚ ਜਿਹੜੇ ਲੋਕ ਪਹਿਲਾਂ ਤੋਂ ਬੈਠੇ ਹੋਣ, ਉਹ ਸਵਾਰੀਆਂ ਹੀ ਹੋਣ। ਸਿਰਫ਼ ਇਸ ਆਧਾਰ 'ਤੇ ਕੈਬ ਨੂੰ ਸੁਰੱਖਿਅਤ ਨਾ ਮੰਨੋ।ਸੰਭਵ ਹੋਵੇ ਤਾਂ ਕੈਬ ਵਿੱਚ ਬੈਠ ਕੇ ਡਰਾਈਵਰ ਦੇ ਸਾਹਮਣੇ ਫ਼ੋਨ ਕਰਕੇ ਕਿਸੇ ਨੂੰ ਗੱਡੀ ਦਾ ਨੰਬਰ, ਪਛਾਣ ਅਤੇ ਰੂਟ ਬਾਰੇ ਦੱਸੋ। ਤੁਸੀਂ ਜੀਪੀਐਸ ਜ਼ਰੀਏ ਕਿਸੇ ਨਾਲ ਆਪਣੀ ਲੋਕੇਸ਼ਨ ਵੀ ਸਾਂਝੀ ਕਰ ਸਕਦੇ ਹੋ। ਅਜਿਹੇ ਵਿੱਚ ਫੜੇ ਜਾਣ ਦਾ ਡਰ ਵਧ ਜਾਵੇਗਾ ਅਤੇ ਅਪਰਾਧੀ ਵਾਰਦਾਤ ਕਰਨ ਤੋਂ ਬਚੇਗਾ। ਇਹ ਵੀ ਪੜ੍ਹੋ:ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਹਿਮਾਲਿਆ ਦੇ ਇਲਾਕੇ ਵਿੱਚ ਪਾਏ ਜਾਣ ਵਾਲੇ ਇਸ ਯਰਸਾਗੁੰਬਾ ਦੀ ਕੌਮਾਂਤਰੀ ਮੰਡੀਆਂ ਵਿੱਚ ਬਰਾਮਦਗੀ ਕੀਤੀ ਜਾਂਦੀ ਹੈ, ਜਿੱਥੇ ਇਨ੍ਹਾਂ ਦੀ ਕੀਮਤ 100 ਅਮਰੀਕੀ ਡਾਲਰ ਤੱਕ ਹੁੰਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਦੁਬਈ ਦਾ ਉਹ ਸ਼ੇਖ਼ ਅਤੇ 100 ਕਰੋੜ ਰੁਪਏ ਦੀ ਨੰਬਰ ਪਲੇਟ ਇਬਰਾਹਿਮ ਸ਼ੇਹਾਬ ਬੀਬੀਸੀ ਪੱਤਰਕਾਰ 13 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46848664 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਲ-ਮਰਜ਼ੂਕੀ ਨੇ ਆਪਣੀ ਲੈਂਬੋਰਗਿਨੀ ਲਈ 8686 ਨੰਬਰ ਖਰੀਦਿਆ ਹੈ ਦੁਬਈ ਇੱਕ ਖ਼ਾਸ ਸ਼ਹਿਰ ਹੈ। ਜਿੱਥੋਂ ਦੀਆਂ ਇਮਾਰਤਾਂ ਖ਼ਾਸ ਹਨ, ਸੜਕਾਂ ਖ਼ਾਸ ਹਨ। ਇਹ ਸ਼ਾਨੋ-ਸ਼ੌਕਤ ਦਿਖਾਉਣ ਦਾ ਸ਼ਹਿਰ ਹੈ। ਇੱਥੋਂ ਦੇ ਸ਼ੇਖ਼ ਮਹਿੰਗੀਆਂ ਚੀਜ਼ਾਂ ਦੇ ਸ਼ੌਕੀਨ ਹਨ। ਦੁਬਈ ਦੀਆਂ ਸੜਕਾਂ 'ਤੇ ਸੁਪਰ ਲਗਜ਼ਰੀ ਗੱਡੀਆਂ ਫਰਾਟੇ ਭਰਦੀਆਂ ਹਨ। ਲਿਮੀਟਡ ਐਡੀਸ਼ਨ ਕਾਰਾਂ ਕਰੋੜਾਂ ਦੀਆਂ ਹਨ।ਉਨ੍ਹਾਂ ਗੱਡੀਆਂ ਦੀ ਨੰਬਰ ਪਲੇਟ ਵੀ ਲੱਖਾਂ-ਕਰੋੜਾਂ ਦੀ ਹੈ। ਕੁਝ ਖ਼ਾਸ ਨੰਬਰਾਂ ਲਈ ਤਾਂ ਕਰੋੜਾਂ ਰੁਪਏ ਵੀ ਖਰਚ ਕੀਤੇ ਗਏ ਹਨ। ਦੁਬਈ ਦੇ ਸ਼ੌਕੀਨਾਂ ਨੂੰ ਸਭ ਤੋਂ ਵੱਖਰੀ ਲਾਈਸੈਂਸ ਪਲੇਟ ਚਾਹੀਦੀ ਹੈ ਅਤੇ ਕਾਰ ਤਾਂ ਸਭ ਤੋਂ ਖ਼ਾਸ ਹੋਣੀ ਹੀ ਚਾਹੀਦੀ ਹੈ। ਆਪਣੀਆਂ ਕਾਰਾਂ ਲਈ ਸਬ ਤੋਂ ਵੱਖ ਅਤੇ ਖ਼ਾਸ ਦਿਖਣ ਵਾਲੇ ਲਾਈਸੈਂਸ ਪਲੇਟ ਲਈ ਦੁਬਈ ਦੇ ਅਮੀਰ ਮੂੰਹ ਮੰਗੀ ਕੀਮਤ ਅਦਾ ਕਰਨ ਲਈ ਤਿਆਰ ਹਨ। ਫੈਂਸੀ ਨੰਬਰ ਲਈ ਬੋਲੀਆਂ ਲੱਗਦੀਆਂ ਹਨ ਅਤੇ ਕੁਝ ਅਮੀਰ ਸ਼ੇਖ਼ ਉਨ੍ਹਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਵੀਆਈਪੀ ਨੰਬਰਾਂ ਦੀ ਇਸ ਬੋਲੀ ਨਾਲ ਸਰਕਾਰ ਨੂੰ ਕਰੋੜਾਂ ਦੀ ਆਮਦਨੀ ਹੁੰਦੀ ਹੈ। ਇਹ ਵੀ ਪੜ੍ਹੋ-ਬਿਸ਼ਪ ਮੁਲੱਕਲ ਖ਼ਿਲਾਫ਼ ਕਾਰਵਾਈ ਮੰਗਣ ਵਾਲਿਆਂ ਨੂੰ ਚਰਚ ਦੀ ਵਾਰਨਿੰਗਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਕੰਕਾਲਾਂ ਦਾ ਕੀ ਹੈ ਰਾਜ਼ਰਾਮ ਰਹੀਮ ਪੱਤਰਕਾਰ ਛੱਤਰਪਤੀ ਦੇ ਕਤਲ ਦਾ ਦੋਸ਼ੀਪਾਂਡਿਆ ਤੇ ਰਾਹੁਲ ਜਾਂਚ ਪੂਰੀ ਹੋਣ ਤੱਕ ਸਸਪੈਂਡ ਫੋਟੋ ਕੈਪਸ਼ਨ ਖ਼ਾਸ ਨੰਬਰ ਤੁਹਾਡੀ ਸੜਕਾਂ 'ਤੇ ਵੱਖਰੀ ਪਛਾਣ ਬਣਾਉਂਦਾ ਹੈ ਮਹਿੰਗਾ ਸ਼ੌਕ 35 ਸਾਲ ਦੇ ਮੁਹੰਮਦ ਅਲ-ਮਰਜ਼ੂਕੀ ਵਿੰਟੇਜ ਕਾਰਾਂ ਦੇ ਸ਼ੌਕੀਨ ਹਨ। ਉਨ੍ਹਾਂ ਨੇ ਆਪਣੀਆਂ ਗੱਡੀਆਂ ਦੇ ਸਪੈਸ਼ਲ ਨੰਬਰਾਂ ਲਈ ਕਰੋੜਾਂ ਰੁਪਏ ਖਰਚ ਕੀਤੇ ਹਨ। ਅਲ-ਮਰਜ਼ੂਕੀ ਦੇ ਕੋਲ ਆਲੀਸ਼ਾਨ ਗੱਡੀਆਂ ਦਾ ਕਾਫ਼ਲਾ ਹੈ ਅਤੇ 11 ਸਪੈਸ਼ਲ ਨੰਬਰ ਪਲੇਟਾਂ ਹਨ। ਉਹ ਆਪਣੇ ਲਈ ਚਾਰ ਗੱਡੀਆਂ ਇਸਤੇਮਾਲ ਕਰਦੇ ਹਨ ਅਤੇ ਸਾਰੀਆਂ ਦੀਆਂ ਲਾਈਸੈਂਸ ਪਲੇਟਾਂ ਵੀ ਵੀਆਈਪੀ ਹਨ। ਲਾਲ ਰੰਗ ਦੀ ਉਨ੍ਹਾਂ ਦੀ ਫਰਾਰੀ ਕਾਰ ਦਾ ਨੰਬਰ 8888 ਹੈ। ਉਹ ਉਨ੍ਹਾਂ ਦੀਆਂ ਗੱਡੀਆਂ ਦੇ ਬੇੜੇ ਦਾ ਸਭ ਤੋਂ ਖ਼ਾਸ ਨੰਬਰ ਹੈ। ਅਲ-ਮਰਜ਼ੂਕੀ ਕਹਿੰਦੇ ਹਨ, ""ਇਹ ਮੈਨੂੰ 6 ਲੱਖ ਦਿਰਹਮ (1,63,376 ਅਮਰੀਕੀ ਡਾਲਰ ਜਾਂ ਇੱਕ ਕਰੋੜ 14 ਲੱਖ ਰੁਪਏ) 'ਚ ਮਿਲਿਆ ਸੀ।""ਉਨ੍ਹਾਂ ਦੇ ਕੋਲ ਇੱਕ ਨੰਬਰ ਪਲੇਟ ਅਜਿਹੀ ਵੀ ਹੈ, ਜਿਸ ਵਿੱਚ ਪੰਜ 8 ਹਨ। ਇਹ ਲਾਈਸੈਂਸ ਪਲੇਟ ਖਰੀਦਣ ਲਈ ਅਲ-ਮਰਜ਼ੂਕੀ ਨੇ 9 ਲੱਖ ਦਿਰਹਮ (ਕਰੀਬ 2,45,064 ਅਮਰੀਕੀ ਡਾਲਰ ਜਾਂ ਇੱਕ ਕਰੋੜ 72 ਲੱਖ ਰੁਪਏ) ਖਰਚੇ ਸਨ।ਅਲ-ਮਰਜ਼ੂਕੀ ਨੂੰ 8 ਨੰਬਰ ਨਾਲ ਬਹੁਤ ਪਿਆਰ ਹੈ। ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਨ੍ਹਾਂ ਦੀ ਹਰ ਕਾਰ ਦੇ ਨੰਬਰ ਵਿੱਚ ਇੱਕ 8 ਹੋਣਾ ਹੀ ਚਾਹੀਦਾ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਦੁਬਈ ਦੀਆਂ ਬੁਲੰਦ ਇਮਾਰਤਾਂ ਪਿੱਛੇ ਭਾਰਤੀ ਹੌਂਸਲਾਪਰਸਨਲ ਟਚਉਹ ਕਹਿੰਦੇ ਹਨ, ""ਮੈਂ 8 ਨੰਬਰ ਨੂੰ ਆਪਣੇ ਮੋਬਾਈਲ ਨੰਬਰ ਦੇ 8 ਨਾਲ ਮਿਲਾਉਂਦਾ ਹਾਂ। ਉਸ ਲਈ ਬਹੁਤ ਪੈਸੇ ਲਗਦੇ ਹਨ।""ਪਰ ਇਹ ਕਹਿੰਦਿਆਂ ਹੀ ਅਲ-ਮਰਜ਼ੂਕੀ ਝਿਝਕ ਜਾਂਦੇ ਹਨ। ਉਹ ਕਹਿੰਦੇ ਹਨ, ""ਕੀਮਤ ਬਾਰੇ ਇਸ ਤਰ੍ਹਾਂ ਖੁੱਲ੍ਹੇਆਮ ਗੱਲਾਂ ਕਰਨਾ ਠੀਕ ਨਹੀਂ ਹੈ।""ਅਲ-ਮਰਜ਼ੂਕੀ ਇਕੱਲੇ ਨਹੀਂ ਹਨ। ਫੈਸ਼ਨੇਬਲ ਨੰਬਰਾਂ ਦੀ ਨਿਲਾਮੀ ਵਿੱਚ ਸ਼ਹਿਰ ਦਾ ਕੋਈ ਵੀ ਨਾਗਰਿਕ ਹਿੱਸਾ ਲੈ ਸਕਦਾ ਹੈ।ਮਰਜ਼ੂਕੀ ਕਹਿੰਦੇ ਹਨ, ""ਸੁਪਰ ਲਗਜ਼ਰੀ ਕਾਰਾਂ ਅਤੇ ਸਪੈਸ਼ਲ ਨੰਬਰ ਪਲੇਟਾਂ ਪ੍ਰਤੀ ਲੋਕਾਂ ਦਾ ਪਿਆਰ, ਇਨ੍ਹਾਂ ਨੂੰ ਸੜਕ 'ਤੇ ਵੱਖਰੀ ਪਛਾਣ ਦਿਵਾਉਂਦਾ ਹੈ।""ਇਹ ਵੀ ਪੜ੍ਹੋ-ਦੁਬਈ: ਕਿਹੋ ਜਿਹੀ ਹੈ ਭਾਰਤੀ ਕਾਮਿਆਂ ਦੀ ਜ਼ਿੰਦਗੀਕਿਉਂ ਜ਼ਿੰਦਗੀਆਂ ਬਚਾਉਂਦਾ ਹੈ ਇਹ ਸਰਦਾਰਦੁਬਈ: ਰੇਤ ਦੇ ਢੇਰਾਂ ਉੱਤੇ ਭਾਰਤੀਆਂ ਨੇ ਉਸਾਰੇ ਬੁਰਜ਼'ਅਰਬ ਦੇਸਾਂ ਦੇ ਧੱਕਿਆਂ ਨਾਲੋਂ ਇੱਥੇ ਮਿਹਨਤ ਸੌਖੀ'ਦੌਲਤ ਦਿਖਾਉਣ ਦੀ ਚੀਜ਼ ਹੈ...ਦੁਬਈ ਅਤੇ ਲਗਜ਼ਰੀ ਇੱਕ-ਦੂਜੇ ਦੇ ਨਾਲ-ਨਾਲ ਤੁਰਦੇ ਹਨ। ਸੰਯੁਕਤ ਅਰਬ ਅਮੀਰਾਤ ਦਾ ਇਹ ਸ਼ਹਿਰ ਅਮੀਰ ਸ਼ੇਖ਼ਾਂ ਅਤੇ ਮੋਟੀਆਂ ਤਨਖ਼ਾਹਾਂ ਪਾਉਣ ਵਾਲੇ ਵਿਦੇਸ਼ੀਆਂ ਦੀ ਪਸੰਦੀਦਾ ਥਾਂ ਹੈ।ਸੋਸ਼ਲ ਮੀਡੀਆ ਦੇ ਸੈਲੀਬ੍ਰਿਟੀ, ਜਿਨ੍ਹਾਂ ਵਿੱਚ ਕੁਝ ਨੌਜਵਾਨ ਵੀ ਸ਼ਾਮਿਲ ਹਨ, ਆਪਣੇ ਮਹਿੰਗੇ ਸ਼ੌਕ ਦਿਖਾਉਣ ਤੋਂ ਪਿੱਛੇ ਨਹੀਂ ਹਟਦੇ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ‘ਸਾਡੇ ਪੰਜਾਬੀਆਂ ਦਾ ਅਰਬੀ ਬਣਨ ਦਾ ਸ਼ੌਕ ਅਜੇ ਪੂਰਾ ਨਹੀਂ ਹੋਇਆ’ਇੰਸਟਾਗ੍ਰਾਮ 'ਤੇ ਲੱਖਾਂ ਦੇ ਪਾਲਤੂ ਜਾਨਵਰਾਂ ਦੇ ਨਾਲ ਉਨ੍ਹਾਂ ਦੀਆਂ ਤਸਵੀਰਾਂ ਅਕਸਰ ਦਿਖਦੀਆਂ ਹਨ। ਸੰਯੁਕਤ ਅਰਬ ਅਮੀਰਾਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਇਸ ਸ਼ਹਿਰ 'ਚ ਆਲੀਸ਼ਾਨ ਚੀਜ਼ਾਂ ਦੀ ਭਰਮਾਰ ਹੈ। ਵੀਆਈਪੀ ਨੰਬਰ ਪਲੇਟਾਂ ਉਨ੍ਹਾਂ ਵਿਚੋਂ ਇੱਕ ਹਨ। ਸਾਲ 2008 'ਚ ਦੁਬਈ 'ਚ ਇੱਕ ਨੰਬਰ ਵਾਲੀ ਲਾਈਸੈਂਸ ਪਲੇਟ ਇੱਕ ਕਰੋੜ 42 ਲੱਖ ਡਾਲਰ 'ਚ ਨਿਲਾਮ ਹੋਈ ਸੀ। ਅੱਜ ਦੀ ਕੀਮਤ 'ਤੇ ਇਹ ਰਾਸ਼ੀ ਭਾਰਤੀ ਮੁਦਰਾ 'ਚ 100 ਕਰੋੜ ਤੋਂ ਵੀ ਵੱਧ ਹੈ। ਸਭ ਤੋਂ ਮਹਿੰਗੀ ਨੰਬਰ ਪਲੇਟ ਦੁਬਈ 'ਚ ਉਸ ਨੰਬਰ ਪਲੇਟ ਨੂੰ ਅੱਜ ਵੀ ਸਭ ਤੋਂ ਮਹਿੰਗੀ ਨੰਬਰ ਪਲੇਟ ਮੰਨਿਆ ਜਾਂਦਾ ਹੈ। ਦੁਬਈ 'ਚ ਹੀ ਰਹਿਣ ਵਾਲੀ ਐਂਜਲੀਨਾ ਕਹਿੰਦੀ ਹੈ, ""ਜਦੋਂ ਮੈਂ ਸੜਕ 'ਤੇ ਕਿਸੇ ਸਪੈਸ਼ਲ ਨੰਬਰ ਪਲੇਟ ਵਾਲੀ ਗੱਡੀ ਨੂੰ ਲੰਘਦਿਆਂ ਦੇਖਦੀ ਹਾਂ ਤਾਂ ਉਸ ਨਾਲ ਫ਼ਰਕ ਤਾਂ ਪੈਂਦਾ ਹੀ ਹੈ।"" ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਇਸ ਸ਼ੇਖ ਦੀ ਹਿੰਦੀ ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨਫ਼ਡੀ ਤਾਰਾਬੇ ਵੀ ਐਂਜਲੀਨਾ ਨਾਲ ਸਹਿਮਤੀ ਜਤਾਉਂਦੇ ਹਨ। ਉਹ ਕਹਿੰਦੇ ਹਨ, ""ਕਈ ਦੇਸਾਂ 'ਚ ਲੋਕਾਂ ਨੂੰ ਜ਼ਰਾ ਵੀ ਫ਼ਰਕ ਨਹੀਂ ਪੈਂਦਾ ਪਰ ਦੁਬਈ 'ਚ ਫਰਕ ਪੈਂਦਾ ਹੈ। ਇੱਥੇ ਇੱਕ ਟਰੈਂਡ ਹੈ।""""ਖ਼ਾਸਤੌਰ 'ਤੇ ਉਦੋਂ ਜਦੋਂ ਤੁਹਾਡੇ ਕੋਲ ਕੋਈ ਸੁਪਰ ਕਾਰ ਜਾਂ ਕੋਈ ਵਿਸ਼ੇਸ਼ ਕਾਰ ਹੋਵੇ। ਦੁਬਈ 'ਚ ਲਿਮੀਟਡ ਐਡੀਸ਼ਨ ਵਾਲੀਆਂ ਕਈ ਕਾਰਾਂ ਹਨ।""""ਜੇਕਰ ਕਿਸੇ ਖ਼ਾਸ ਕਾਰ ਦੀ ਨੰਬਰ ਪਲੇਟ ਵੀ ਖ਼ਾਸ ਹੈ ਤਾਂ ਉਸ ਦੀ ਪਛਾਣ ਕਰਨਾ ਸੌਖਾ ਹੋ ਜਾਂਦਾ ਹੈ।"" Image copyright Getty Images ਫੋਟੋ ਕੈਪਸ਼ਨ ਦੁਬਈ ਸ਼ਾਨੋ-ਸ਼ੌਕਤ ਦਿਖਾਉਣ ਵਾਲਾ ਸ਼ਹਿਰ ਹੈ, ਇਥੋਂ ਦੀਆਂ ਇਮਾਰਤਾਂ ਖ਼ਾਸ ਹਨ ਨੰਬਰ ਨਾਲ ਮਿਲਦੀ ਹੈ ਪਛਾਣਅਲ-ਮਰਜ਼ੂਕੀ ਨੇ ਆਪਣੀ ਲੈਂਬੋਰਗਿਨੀ ਲਈ 8686 ਨੰਬਰ ਖਰੀਦਿਆ ਹੈ। ਉਨ੍ਹਾਂ ਦੀ ਦੂਜੀ ਫਰਾਰੀ ਕਾਰ ਦਾ ਨੰਬਰ 55608 ਹੈ। ਉਹ ਕਹਿੰਦੇ ਹਨ ਹਨ, ""ਪਹਿਲਾਂ ਇਹ ਸ਼ੌਕ ਸੀ ਪਰ ਹੁਣ ਇਸ ਨੇ ਬਿਜ਼ਨਸ ਦਾ ਰੂਪ ਲੈ ਲਿਆ ਹੈ, ਮੈਂ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ 'ਤੇ ਫੌਲੋਅਰਸ ਦੀ ਗਿਣਤੀ ਦੇਖ ਕੇ ਹੈਰਾਨ ਹੋ ਜਾਂਦਾ ਹੈ।""ਅਲ-ਮਰਜ਼ੂਕੀ ਨੇ ਸਭ ਤੋਂ ਪਹਿਲਾਂ ਜੋ ਸਪੈਸ਼ਲ ਲਾਈਸੈਂਸ ਪਲੇਟੀ ਖਰੀਦੀ ਸੀ ਉਸ ਦਾ ਨੰਬਰ ਸੀ 888। ਉਸ ਤੋਂ ਬਾਅਦ ਉਹ 8 ਨਾਲ ਜੁੜਿਆ ਹਰ ਨੰਬਰ ਖਰੀਦਣਾ ਚਾਹੁੰਦੇ ਹਨ। ਉਹ ਕਹਿੰਦੇ ਹਨ, ""ਮੈਂ ਉਸ ਨੂੰ ਖਰੀਦਣ 'ਚ ਦੁਚਿੱਤੀ ਵਿੱਚ ਨਹੀਂ ਪੈਂਦਾ। ਮੈਂ ਚਾਹੁੰਦਾ ਹਾਂ ਕਿ ਹਰ ਖ਼ਾਸ ਚੀਜ਼ ਮੇਰੀ ਹੋਵੇ।""ਇਹ ਵੀ ਪੜ੍ਹੋ-ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈ'ਤੁਸੀਂ ਤਾਂ ਲੋਕਾਂ ਨੂੰ ਜਾਨ ਬਚਾ ਕੇ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ ਸੀ'ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਬਰੀਮਲਾ ਮੰਦਿਰ 'ਚ ਔਰਤਾਂ ਦੇ 'ਪਹਿਲੀ ਵਾਰ' ਦਾਖ਼ਲ ਹੋਣ ਦਾ ਸੱਚ ਕੀ ਹੈ? ਵਿਗਨੇਸ਼ ਅਇਆਸਾਮੀ ਬੀਬੀਸੀ ਪੱਤਰਕਾਰ 5 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46762701 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਹਾਲ ਹੀ ਵਿੱਚ ਸਬਰੀਮਲਾ ਮੰਦਿਰ 'ਚ ਮਾਹਵਾਰੀ ਵਾਲੀ ਉਮਰ ਦੀਆਂ ਔਰਤਾਂ ਸਬਰੀਮਲਾ ਮੰਦਿਰ ਵਿੱਚ ਦਾਖ਼ਲ ਹੋਈਆਂ ਹਨ।ਮੀਡੀਆ ਰਿਪੋਰਟਾਂ ਵਿੱਚ ਇਹ ਖ਼ਬਰ ਚੱਲ ਰਹੀ ਹੈ ਕਿ ਇਹ ਪਹਿਲੀ ਵਾਰ ਹੈ, 10 ਤੋਂ 50 ਸਾਲ ਦੀ ਉਮਰ ਵਿਚਾਲੇ ਦੀਆਂ ਔਰਤਾਂ ਮੰਦਿਰ ਵਿੱਚ ਦਾਖ਼ਲ ਹੋਈਆਂ ਹਨ। ਹਾਲਾਂਕਿ ਅਤੀਤ ਵਿੱਚ ਔਰਤਾਂ ਦੇ ਮੰਦਿਰ ਅੰਦਰ ਦਾਖ਼ਲ ਹੋਣ ਨੂੰ ਲੈ ਕੇ ਕਈ ਪੁਸ਼ਟੀ ਨਾ ਕਰਨ ਵਾਲੀਆਂ ਰਿਪੋਰਟਾਂ ਛਪੀਆਂ ਹਨ। ਸਤੰਬਰ 2018 ਵਿੱਚ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਫ਼ੈਸਲੇ ਤੋਂ ਬਾਅਦ ਕਈ ਔਰਤਾਂ ਨੇ ਇਕੱਲੇ ਵੀ ਅਤੇ ਗਰੁੱਪ ਵਿੱਚ ਵੀ ਮੰਦਿਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸ਼ਰਧਾਲੂਆਂ ਦੇ ਗੁੱਸੇ ਅਤੇ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। 2 ਜਨਵਰੀ ਨੂੰ ਦੋ ਔਰਤਾਂ ਬਿੰਦੂ ਅਤੇ ਕਨਕਾਦੁਰਗਾ, ਜਿਨ੍ਹਾਂ ਦੀ ਉਮਰ 40 ਸਾਲ ਦੇ ਕਰੀਬ ਹੈ ਉਹ ਮੰਦਿਰ ਵਿੱਚ ਦਾਖ਼ਲ ਹੋ ਗਈਆਂ। ਉਹ ਲੋਕ, ਜਿਹੜੇ ਔਰਤਾਂ ਦੇ ਮੰਦਿਰ ਅੰਦਰ ਦਾਖ਼ਲ ਹੋਣ ਦੇ ਖ਼ਿਲਾਫ਼ ਹਨ ਉਨ੍ਹਾਂ ਦਾ ਦਾਅਵਾ ਹੈ ਕਿ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਪਹਿਲੀ ਵਾਰ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਮੰਦਿਰ ਅੰਦਰ ਦਾਖ਼ਲ ਹੋ ਸਕੀਆਂ ਹਨ। ਕੁਝ ਮੀਡੀਆ ਰਿਪੋਰਟਾਂ ਵਿੱਚ ਵੀ ਇਹੀ ਗੱਲ ਛਾਪੀ ਗਈ ਹੈ। ਬੀਬਸੀ ਵੱਲੋਂ ਇਨ੍ਹਾਂ ਰਿਪੋਰਟਾਂ ਦੀ ਸੱਚਾਈ ਦੀ ਪੁਸ਼ਟੀ ਕੀਤੀ। ਇਹ ਵੀ ਪੜ੍ਹੋ:'ਸ਼੍ਰੋਮਣੀ ਕਮੇਟੀ ਦੇ ਸਿਆਸੀਕਰਨ ਤੇ ਨਸ਼ਿਆ ਖ਼ਿਲਾਫ਼ ਖੜਾ ਕਰਾਂਗਾ ਸੰਗਠਨ'ਕੇਜਰੀਵਾਲ ਦੇ ਕਥਿਤ ਪੋਰਨ ਵੀਡੀਓ ਦੇਖਣ ਦਾ ਕੀ ਹੈ ਸੱਚਸਿਮ ਸਵੈਪਿੰਗ ਕੀ ਹੈ, ਇਸ ਤੋਂ ਕਿਵੇਂ ਬਚ ਸਕਦੇ ਹੋਪਰ ਕੁਝ ਅਜਿਹੇ ਵੀ ਸਬੂਤ ਦਰਜ ਹਨ, ਜਿਨ੍ਹਾਂ ਵਿੱਚ ਇਹ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਕਾਫ਼ੀ ਪਹਿਲਾਂ ਵੀ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਮੰਦਿਰ ਵਿੱਚ ਦਾਖ਼ਲ ਹੋਈਆਂ ਹਨ। ਇਹ ਐਂਟਰੀ ਸਿਰਫ਼ ਸਬਰੀਮਲਾ ਮੰਦਿਰ ਨੂੰ ਚਲਾਉਣ ਵਾਲੇ ਬੋਰਡ ਤਰਾਵਾਨਕੋਰ ਦੇਵਾਸਵਮ ਦੀ ਇਜਾਜ਼ਤ ਨਾਲ ਹੀ ਨਹੀਂ ਸਗੋਂ ਉਨ੍ਹਾਂ ਨੂੰ ਸ਼ਰਧਾਲੂਆਂ ਦੇ ਤੌਰ 'ਤੇ ਕੀਤੀ ਗਈ ਅਦਾਇਗੀ ਦੀ ਰਸੀਦ ਵੀ ਮਿਲੀ। ਕੇਰਲ ਹਾਈ ਕੋਰਟ ਵਿੱਚ ਜਾਂਚ ਲਈ ਆਏ ਅਜਿਹੇ ਹੀ ਮਾਮਲੇ ਵਿੱਚ ਇਸ ਪੂਰੀ ਘਟਨਾ ਬਾਰੇ ਜਾਣਕਾਰੀ ਵੀ ਦਿੱਤੀ ਗਈ ਸੀ। ਇਸ ਫ਼ੈਸਲੇ ਵਿੱਚ ਦਿੱਤੀ ਗਈ ਜਾਣਕਾਰੀ ਤੋਂ ਸਾਬਿਤ ਹੁੰਦਾ ਹੈ ਕਿ ਪੀਰੀਅਡ ਦੀ ਉਮਰ ਵਾਲੀਆਂ ਔਰਤਾਂ ਨੂੰ ਪਹਿਲਾਂ ਤੋਂ ਮੰਦਿਰ ਵਿੱਚ ਦਾਖ਼ਲ ਹੋਣ ਦੀ ਮਨਜ਼ੂਰੀ ਸੀ। Image copyright Getty Images 19 ਅਗਸਤ 1990 ਵਿੱਚ ਜਨਮਭੂਮੀ ਮਲਿਆਲਮ ਅਖ਼ਬਾਰ ਨੇ ਦੇਵਾਸਵਮ ਬੋਰਡ ਦੇ ਤਤਕਾਲੀ ਕਮਿਸ਼ਨਰ ਚੰਦਰਿਕਾ ਦੀ ਫੋਟੋ ਛਾਪੀ ਸੀ, ਜਿਹੜੇ ਆਪਣੇ ਪੋਤੇ ਦੀ ਪਹਿਲੀ 'ਰਾਈਸ ਫੀਡਿੰਗ' ਸੈਰੇਮਨੀ ਵਿੱਚ ਹਿੱਸਾ ਲੈ ਰਹੇ ਸਨ। ਫੋਟੋ ਵਿੱਚ ਬੱਚੇ ਦੀ ਮਾਂ ਵੀ ਸ਼ਾਮਲ ਸੀ। ਇਸ ਨੂੰ ਲੈ ਕੇ ਐਸ ਮਹੇਂਦਰਾ ਨੇ ਕੇਰਲ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਵੀਆਈਪੀਜ਼ ਨੂੰ ਮੰਦਿਰ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਜਦਕਿ ਮਾਹਵਾਰੀ ਵਾਲੀ ਔਰਤ ਦਾ ਮੰਦਿਰ ਅੰਦਰ ਜਾਣਾ ਰਵਾਇਤ ਦੇ ਖ਼ਿਲਾਫ਼ ਹੈ। ਇਸ ਪਟੀਸ਼ਨ ਨੂੰ ਬਾਅਦ ਵਿੱਚ ਕੋਰਟ ਵੱਲੋਂ ਪੀਆਈਐਲ ਵਿੱਚ ਤਬਦੀਲ ਕਰ ਦਿੱਤਾ ਗਿਆ।ਇਹ ਵੀ ਪੜ੍ਹੋ:ਹਿੰਦੂ ਮੰਦਿਰ ਕਾਰਨ ਭਾਰਤੀ ਔਰਤਾਂ ਕਿਉਂ ਵੰਡੀਆਂ ਸਬਰੀਮਲਾ: ਕੇਸ ਜਿੱਤਣ ਤੋਂ ਬਾਅਦ ਵੀ ਆਸਥਾ ਵਾਲੀਆਂ ਔਰਤਾਂ ਮੰਦਰ 'ਚ ਦਾਖਲ ਨਹੀਂ ਹੋਣਗੀਆਂ ਸਬਰੀਮਲਾ 'ਤੇ ਜੱਜ ਇੰਦੂ ਮਲਹੋਤਰਾ ਦੀ ਵੱਖਰੀ ਦਲੀਲਚੰਦਰਿਕਾ ਨੇ ਅਦਾਲਤ ਵਿੱਚ ਇਹ ਕਬੂਲਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਧੀ ਨੇ ਉਸ ਰਸਮ ਵਿੱਚ ਹਿੱਸਾ ਲਿਆ ਸੀ। ਹਾਲਾਂਕਿ ਉਨ੍ਹਾਂ ਕਿਹਾ ਸੀ ਉਸ ਨੂੰ ਕਿਸੇ ਤਰ੍ਹਾਂ ਦਾ ਸਮਰਥਨ ਨਹੀਂ ਦਿੱਤਾ ਗਿਆ। ਉਨ੍ਹਾਂ ਅਦਾਲਤ ਨੂੰ ਇਹ ਵੀ ਕਿਹਾ ਕਿ ਹੋਰਨਾਂ ਵੀ ਕਈ ਬੱਚਿਆਂ ਦੀ ਰਸਮ ਮੰਦਿਰ ਵਿੱਚ ਰੱਖੀ ਗਈ, ਉਨ੍ਹਾਂ ਬੱਚਿਆਂ ਦੀਆਂ ਮਾਵਾਂ ਨੇ ਵੀ ਇਸ ਵਿੱਚ ਹਿੱਸਾ ਲਿਆ। ਉਹ ਔਰਤਾਂ ਵੀ ਪੀਰੀਅਡ ਵਾਲੀ ਉਮਰ ਦੇ ਵਰਗ ਹੇਠ ਆਉਂਦੀਆਂ ਹਨ।ਤਰਾਵਾਨਕੋਰ ਦੇਵਾਸਵਮ ਬੋਰਡ ਨੇ ਇਹ ਮੰਗ ਕੀਤੀ ਕਿ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਜਾਵੇ ਕਿਉਂਕਿ ਇਸ ਮਾਮਲੇ ਵਿੱਚ ਵੱਡੇ ਪੱਧਰ 'ਤੇ ਜਨਤਾ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਵੀ ਅਧਿਕਾਰ ਸ਼ਾਮਲ ਨਹੀਂ ਹੈ। Image copyright A S SATHEESH 26 ਸਾਲ ਬਾਅਦ 2016 ਵਿੱਚ, ਉਹੀ ਬੋਰਡ ਸੁਪਰੀਮ ਕੋਰਟ ਵਿੱਚ ਔਰਤਾਂ ਦੇ ਦਾਖ਼ਲ ਹੋਣ ਖ਼ਿਲਾਫ਼ ਖੜ੍ਹਾ ਹੋਇਆ। ਬੋਰਡ ਦੇ ਮੈਂਬਰਾਂ ਅਤੇ ਪ੍ਰਬੰਧਕਾਂ ਵਿਚ ਤਬਦੀਲੀ ਅਜਿਹੇ ਬਦਲਾਅ ਦਾ ਇੱਕ ਕਾਰਨ ਹੋ ਸਕਦਾ ਹੈ। ਬੋਰਡ ਨੇ ਵੀ ਇਹ ਗੱਲ ਸਵੀਕਾਰੀ ਸੀ ਕਿ ਪੀਰੀਅਡ ਦੀ ਉਮਰ ਵਾਲੀਆਂ ਔਰਤਾਂ ਨੂੰ ਅਤੀਤ ਵਿੱਚ ਮੰਦਿਰ ਅੰਦਰ ਦਾਖ਼ਲ ਹੋਣ ਦੀ ਮਨਜ਼ੂਰੀ ਸੀ ਅਤੇ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਸਮਾਰੋਹ (ਸੈਰੇਮਨੀਜ਼) ਦੀ ਫ਼ੀਸ ਬੋਰਡ ਵੱਲੋਂ ਤੈਅ ਸੀ। ਫ਼ੈਸਲੇ ਮੁਤਾਬਕ, ਬੋਰਡ ਵੱਲੋਂ ਰਾਈਸ ਫੀਡਿੰਗ ਸੈਰੇਮਨੀ ਅਤੇ ਮਲਿਆਲਮ ਮਹੀਨੇ ਦੀ ਸ਼ੁਰੂਆਤ ਦੌਰਾਨ ਔਰਤਾਂ ਦੀ ਐਂਟਰੀ ਨੂੰ ਮਨਜ਼ੂਰੀ ਦਿੱਤੀ ਗਈ ਸੀ ਭਾਵੇਂ ਉਨ੍ਹਾਂ ਦੀ ਉਮਰ ਕਿੰਨੀ ਵੀ ਹੋਵੇ। ਹਾਲਾਂਕਿ 10 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਮਕਰਾਵਿਲਾਕੁ ਪੂਜਾ, ਮੰਡਾਲਾ ਪੂਜਾ ਅਤੇ ਵਿਸ਼ਨੂ ਤਿਉਹਾਰ ਦੌਰਾਨ ਮੰਦਿਰ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਹਾਈ ਕੋਰਟ ਦੀ ਜੱਜਾਂ ਦੀ ਬੈਂਚ ਨੇ 10 ਤੋਂ 50 ਸਾਲ ਦੀਆਂ ਉਮਰ ਦੀਆਂ ਔਰਤਾਂ ਦੀ ਐਂਟਰੀ ਖ਼ਿਲਾਫ਼ ਫ਼ੈਸਲਾ ਸੁਣਾਇਆ। ਉਨ੍ਹਾਂ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਪਿਛਲੇ 20 ਸਾਲਾਂ ਤੋਂ ਔਰਤਾਂ ਨੂੰ ਉਦੋਂ ਮੰਦਿਰ ਅੰਦਰ ਜਾਣ ਦੀ ਇਜਾਜ਼ਤ ਸੀ ਜਦੋਂ ਮੰਦਿਰ ਮਹੀਨੇ ਵਾਲੀ ਪੂਜਾ ਲਈ ਖੁੱਲ੍ਹਦਾ ਹੈ। Image copyright A.S.SATHEESH ਫ਼ੈਸਲੇ ਵਿੱਚ ਇਹ ਵੀ ਕਿਹਾ ਗਿਆ,''ਤਰਾਵਾਨਕੋਰ ਦੇ ਮਹਾਰਾਜਾ ਨੇ, ਮਹਾਰਾਣੀ ਅਤੇ ਦੀਵਾਨ ਦੇ ਨਾਲ 1115 ਮਿਡੀਈਵਲ ਈਰਾ ਵਿੱਚ ਮੰਦਿਰ ਦਾ ਦੌਰਾ ਕੀਤਾ ਸੀ। ਇਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਔਰਤਾਂ ਨੂੰ ਮੰਦਿਰ ਅੰਦਰ ਦਾਖ਼ਲ ਹੋਣ ਦੀ ਕੋਈ ਪਾਬੰਦੀ ਨਹੀਂ ਸੀ। ਪਰ ਜ਼ਿਆਦਾਤਰ ਔਰਤਾਂ ਮੰਦਿਰ ਨਹੀਂ ਜਾਂਦੀਆਂ ਸਨ।''ਇਹ ਵੀ ਪੜ੍ਹੋ:ਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰ‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’ਹਾਈ ਕੋਰਟ ਦੀ 1991 ਦੀ ਜਜਮੈਂਟ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਧਾਰਮਿਕ ਰਸਮਾਂ ਪਿਛਲੇ 40 ਸਾਲਾਂ ਵਿੱਚ ਬਦਲੀਆਂ ਹਨ, ਖ਼ਾਸ ਕਰਕੇ 1950 ਤੋਂ। 27 ਨਵੰਬਰ, 1956 ਨੂੰ ਤਰਾਵਾਨਕੋਰ ਦੇਵਾਸਵਮ ਬੋਰਡ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ 10 ਤੋਂ 55 ਸਾਲ ਦੀਆਂ ਉਮਰ ਦੀਆਂ ਔਰਤਾਂ 'ਤੇ ਮੰਦਿਰ ਅੰਦਰ ਜਾਣ ਉੱਤੇ ਪਾਬੰਦੀ ਲਗਾਈ ਸੀ। ਹਾਲਾਂਕਿ ਇਹ ਨਿਯਮ 1969 ਵਿੱਚ ਬਦਲ ਗਿਆ ਸੀ ਜਦੋਂ ਇੱਕ ਸਮਾਗਮ ਦੌਰਾਨ ਮੰਦਿਰ ਵਿੱਚ ਫਲੈਗ ਸਟਾਫ਼ ਲਗਾਇਆ ਗਿਆ ਸੀ। ਜਸਟਿਸ ਬਾਲਨਾਰਾਇਣ ਵੱਲੋਂ ਦਿੱਤੀ ਹਾਈ ਕੋਰਟ ਦੀ ਜਜਮੈਂਟ ਵਿੱਚ ਕਿਹਾ ਗਿਆ ਕਿ ਇਹ ਬਦਲਾਅ ਪੁਜਾਰੀ ਦੇ ਦਿੱਤੇ ਸੁਝਾਅ ਤੋਂ ਬਾਅਦ ਕੀਤੇ ਗਏ। ਸੁਪਰੀਮ ਕੋਰਟ ਨੇ ਵੀ ਆਪਣੇ ਫ਼ੈਸਲੇ ਵਿੱਚ ਹਾਈ ਕੋਰਟ ਦੀ ਜਜਮੈਂਟ ਦਾ ਹਵਾਲਾ ਦਿੱਤਾ ਹੈ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੰਜਾਬ ਵਿਚ ਹਿੰਸਕ ਹੋਣ ਲੱਗਿਆ ਅਕਾਲੀਆਂ ਤੇ ਗਰਮਦਲੀਆਂ ਦਾ ਵਿਰੋਧ - 5 ਖ਼ਾਸ ਖਬਰਾਂ 6 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45769017 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ 'ਤੇ ਹਮਲੇ ਤੋਂ ਇੱਕ ਦਿਨ ਬਾਅਦ ਗਰਮਖਿਆਲੀ ਜਥੇਬੰਦੀਆਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਲਵੰਡੀ ਸਾਬੋ ਦੇ ਦੌਰੇ ਦਾ ਵਿਰੋਧ ਕੀਤਾ। ਪੰਜਾਬੀ ਜਾਗਰਣ ਮੁਤਾਬਕ ਤਲਵੰਡੀ ਸਾਬੋ ਵਿੱਚ ਅਕਾਲੀ ਦਲ ਦੀ ਬੈਠਕ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ ਕਰਨ ਪਹੁੰਚੇ ਗਰਮਖਿਆਲੀ ਆਗੂਆਂ ਅਤੇ ਅਕਾਲੀ ਵਰਕਰਾਂ ਵਿਚਾਲੇ ਤਿੱਖੀ ਝੜਪ ਹੋਈ।ਇਸ ਦੌਰਾਨ ਘੱਟੋ-ਘੱਟ ਅੱਠ ਲੋਕ ਜ਼ਖਮੀ ਹੋ ਗਏ। ਦਰਅਸਲ ਰਾਮਾ ਰੋਡ 'ਤੇ ਜਿਸ ਪੈਲੇਸ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਪਹੁੰਚਣਾ ਸੀ ਉੱਥੋਂ ਥੋੜ੍ਹੀ ਹੀ ਦੂਰੀ 'ਤੇ ਇੱਕ ਰਜਬਾਹੇ ਦੇ ਪੁਲ 'ਤੇ ਗਰਮਖਿਆਲੀ ਧਿਰਾਂ ਦੇ ਕਾਰਕੁਨ ਕਾਲੀਆਂ ਝੰਡੀਆਂ ਲੈ ਕੇ ਪਹੁੰਚ ਗਏ। ਟਕਰਾਅ ਇੰਨਾ ਵਧਿਆ ਕਿ ਦੋਹਾਂ ਧਿਰਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ। ਇਹ ਵੀ ਪੜ੍ਹੋ:ਜਿਨਸੀ ਸ਼ੋਸ਼ਣ 'ਤੇ ਚੁੱਪ ਕਿਉਂ ਰਹਿੰਦੀਆਂ ਹਨ ਕੁੜੀਆਂ?'ਮੈਂ ਤਰਲੇ ਕੱਢਦੀ ਰਹੀ ਪਰ ਉਸ ਨੇ ਮੇਰੀ ਇੱਕ ਨਾ ਸੁਣੀ''ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਬੱਬਰ ਖਾਲਸਾ ਸਾਡੇ ਦੇਸ ਲਈ ਖਤਰਾ: ਅਮਰੀਕਾਦਿ ਟ੍ਰਿਬਿਊਨ ਮੁਤਾਬਕ ਅਮਰੀਕਾ ਨੇ ਵਿਦੇਸ਼ਾਂ ਵਿੱਚ ਵੱਖਵਾਦੀ ਗਤੀਵਿਧੀਆਂ 'ਚ ਸਰਗਰਮ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਨੂੰ ਅਮਰੀਕੀ ਹਿੱਤਾਂ ਲਈ ਖਤਰਨਾਕ ਐਲਾਨ ਦਿੱਤਾ ਹੈ। Image copyright Getty Images ਟਰੰਪ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਐਲਾਨੀ ਨਵੀਂ ਕੌਮੀ ਨੀਤੀ ਜਿਸ ਵਿੱਚ ਅੱਤਵਾਦ ਨਾਲ ਨਜਿੱਠਣ ਸਬੰਧੀ ਜ਼ਿਕਰ ਹੈ, ਅਨੁਸਾਰ, ""ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਭਾਰਤ ਵਿੱਚ ਹਿੰਸਕ ਕਾਰਵਾਈਆਂ ਰਾਹੀਂ ਆਪਣਾ ਆਜ਼ਾਦ ਰਾਜ ਸਥਾਪਿਤ ਕਰਨ ਦੀ ਇਛੁੱਕ ਹੈ। ਇਹ ਭਾਰਤ ਵਿੱਚ ਅਤੇ ਹੋਰ ਥਾਵਾਂ ਉੱਤੇ ਵੱਡੇ ਅੱਤਵਾਦੀ ਹਮਲੇ ਕਰਨ ਲਈ ਜਿੰਮੇਵਾਰ ਹੈ, ਜਿਨ੍ਹਾਂ ਵਿੱਚ ਬੇਕਸੂਰ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।"" ਇਸ ਤੋਂ ਇਲਾਵਾ ਉਨ੍ਹਾਂ ਨੇ ਤਹਿਰੀਕ-ਏ-ਤਾਲੀਬਾਨ ਅਤੇ ਲਸ਼ਕਰ-ਏ-ਤਾਇਬਾ ਨੂੰ ਅਮਰੀਕਾ ਲਈ ਖਤਰਾ ਕਰਾਰ ਦਿੱਤਾ। ਵਾਈਟ ਹਾਊਸ ਵੱਲੋਂ ਜਾਰੀ ਨੈਸ਼ਨਲ ਸਟਰੈਟਿਜੀ ਫਾਰ ਕਾਊਂਟਰ ਟੈਰਰਿਜ਼ਮ ਵਿੱਚ ਕਿਹਾ ਗਿਆ, ""ਬੋਕੋ ਹਰਾਮ, ਤਹਿਰੀਕ-ਏ-ਤਾਲੀਬਾਨ, ਲਸ਼ਕਰ-ਏ-ਤਾਇਬਾ ਜਥੇਬੰਦੀਆਂ ਸਥਾਨਕ ਸਰਕਾਰਾਂ ਨੂੰ ਕਮਜ਼ੋਰ ਕਰਨ ਲਈ ਸਿਆਸੀ ਤੇ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ।"" ਭਾਰਤ 'ਚ ਕੰਪਨੀਆਂ ਦੀ ਮਰਦ ਮੁਲਜ਼ਮਾਂ ਨੂੰ ਤਰਜੀਹ Image copyright Getty Images ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਵਰਲਡ ਇਕਨੌਮਿਕ ਫੌਰਮ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਜੋ ਕੰਪਨੀਆਂ ਸਭ ਤੋਂ ਵੱਧ ਵਿਕਾਸ ਕਰ ਰਹੀਆਂ ਹਨ, ਉਹ ਮਰਦ ਮੁਲਾਜ਼ਮਾਂ ਨੂੰ ਤਰਜੀਹ ਦਿੰਦੀਆਂ ਹਨ। ਤਿੰਨ ਵਿੱਚੋਂ ਇੱਕ ਕੰਪਨੀ ਨੇ ਦਾਅਵਾ ਕੀਤਾ ਕਿ ਉਹ ਮਰਦਾਂ ਨੂੰ ਨੌਕਰੀ 'ਤੇ ਰੱਖਣ ਨੂੰ ਤਰਜੀਹ ਦਿੰਦੇ ਹਨ ਜਦੋਂਕਿ 10 ਵਿੱਚੋਂ ਇੱਕ ਕੰਪਨੀ ਨੇ ਔਰਤਾਂ ਨੂੰ ਨੌਕਰੀ 'ਤੇ ਰੱਖਣ ਦੀ ਗੱਲ ਕੀਤੀ।ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਤੇਜ਼ੀ ਨਾਲ ਵਿਕਾਸ ਕਰ ਰਹੀਆਂ ਕੰਪਨੀਆਂ 26 ਫੀਸਦੀ ਔਰਤਾਂ ਨੂੰ ਹੀ ਨੌਕਰੀ 'ਤੇ ਰੱਖਣਾ ਪਸੰਦ ਕਰਦੀਆਂ ਹਨ।ਪਾਕਿਸਤਾਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗ੍ਰਿਫ਼ਤਾਰ ਪਾਕਿਸਤਾਨ ਦੇ ਅਖਬਾਰ ਡੌਨ ਮੁਤਾਬਕ ਵਿਰੋਧੀ ਧਿਰ ਦੇ ਆਗੂ ਅਤੇ ਲਹਿੰਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। Image copyright Getty Images ਨੈਸ਼ਨਲ ਅਕਾਊਂਟੀਬਿਲੀਟੀ ਬਿਊਰੋ ਨੇ ਸ਼ਾਹਬਾਜ਼ ਸ਼ਰੀਫ਼ ਨੂੰ ਆਸ਼ੀਆਨਾ-ਏ-ਇਕਬਾਲ ਹਾਊਸਿੰਗ ਸਕੀਮ ਵਿੱਚ 14 ਬਿਲੀਅਨ ਘੁਟਾਲੇ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ।ਰਿਮਾਂਡ ਦੀ ਮੰਗ ਲਈ ਸ਼ਾਹਬਾਜ਼ ਸ਼ਰੀਫ਼ ਨੂੰ ਅੱਜ ਅਕਾਊਂਟੀਬਿਲੀਟੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਇੰਟਰਪੋਲ ਦੇ ਪ੍ਰਧਾਨ ਲਾਪਤਾਹਿੰਦੁਸਤਾਨ ਟਾਈਮਜ਼ ਮੁਤਾਬਕ ਇੰਟਰਪੋਲ ਦੇ ਮੁਖੀ ਮੈਂਗ ਹੋਂਗਵੇਈ ਸਤੰਬਰ ਦੇ ਅਖੀਰ 'ਚ ਆਪਣੇ ਦੇਸ ਚੀਨ ਦੀ ਯਾਤਰਾ ਦੌਰਾਨ ਲਾਪਤਾ ਹੋ ਗਏ ਹਨ। ਇੱਕ ਫਰਾਂਸੀਸੀ ਨਿਆਂਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। Image copyright Getty Images ਮੇਂਗ ਹੋਂਗਵੇਈ ਦੀ ਪਤਨੀ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਜਦੋਂ ਤੋਂ ਉਨ੍ਹਾਂ ਦੇ 64 ਸਾਲਾ ਪਤੀ ਫਰਾਂਸ ਦੇ ਲਿਓਨ ਲਈ ਰਵਾਨਾ ਹੋਏ ਜਿੱਥੇ ਇੰਟਰਪੋਲ ਦਾ ਦਫ਼ਤਰ ਹੈ, ਉਨ੍ਹਾਂ ਨਾਲ ਉਦੋਂ ਤੋਂ ਸੰਪਰਕ ਨਹੀਂ ਹੋ ਸਕਿਆ ਹੈ । ਇਹ ਵੀ ਪੜ੍ਹੋ:ਲੱਦਾਖੀ, ਜੋ ' ਅਸਲ ਆਰੀਆ' ਹੋਣ ਦਾ ਕਰਦੇ ਨੇ ਦਾਅਵਾਏਅਰ-ਕੰਡੀਸ਼ਨਰ ਇੰਝ ਲੈ ਸਕਦਾ ਹੈ ਤੁਹਾਡੀ ਜਾਨ'ਮੇਰਾ ਪਤੀ ਘਰੋਂ ਗਿਆ ਤੇ ਕਦੇ ਨਹੀਂ ਮੁੜਿਆ'ਫਰਾਂਸੀਸੀ ਅਧਿਕਾਰੀ ਨੇ ਕਿਹਾ ਕਿ ਮੈਂਗ ਚੀਨ ਪਹੁੰਚੇ ਸਨ। ਚੀਨ ਵਿੱਚ ਮੈਂਗ ਦੀ ਰੁਟੀਨ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇੱਕ ਬਿਆਨ ਵਿੱਚ ਇੰਟਰਪੋਲ ਨੇ ਕਿਹਾ ਕਿ ਉਹ ਮੈਂਗ ਦੇ ਲਾਪਤਾ ਹੋਣ ਬਾਰੇ ਰਿਪੋਰਟਾਂ ਤੋਂ ਜਾਣੂ ਸਨ ਅਤੇ ਕਿਹਾ ਕਿ ""ਇਹ ਫਰਾਂਸ ਅਤੇ ਚੀਨ ਦੇ ਸੰਬੰਧਤ ਵਿਭਾਗਾਂ ਲਈ ਇੱਕ ਵੱਡਾ ਮਾਮਲਾ ਹੈ।"" (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਥਾਈਲੈਂਡ ਜਾਣ ਦਾ ਇੰਨਾ ਚਾਅ ਕਿਉਂ ਹੈ ਭਾਰਤੀਆਂ ਨੂੰ ਟੀਮ ਬੀਬੀਸੀ ਨਵੀਂ ਦਿੱਲੀ 1 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45372531 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 2017 ਵਿਚ ਥਾਈਲੈਂਡ ਨੂੰ ਸੈਰ ਸਪਾਟਾ ਕਰਨ ਆਏ 3.5 ਕਰੋੜ ਲੋਕਾਂ ਤੋਂ ਕੁਲ 58 ਅਰਬ ਡਾਲਰ (4122 ਅਰਬ ਭਾਰਤੀ ਰੁਪਏ) ਕਮਾਏ। ਥਾਈਲੈਂਡ ਵਿਦੇਸ਼ੀ ਸੈਲਾਨੀਆਂ ਤੋਂ ਕਮਾਏ ਪੈਸੇ ਦੇ ਮਾਮਲੇ ਵਿੱਚ ਫਰਾਂਸ ਨੂੰ ਪਛਾੜ ਕੇ ਦੁਨੀਆਂ ਵਿੱਚ ਤੀਜੇ ਨੰਬਰ ਉੱਤੇ ਪਹੁੰਚ ਗਿਆ ਹੈ। ਫਾਇਨੈਂਸ਼ੀਅਲ ਟਾਈਮਜ਼ ਅਖ਼ਬਾਰ ਦੇ ਮੁਤਾਬਕ ਥਾਈਲੈਂਡ ਨੂੰ ਇਸ ਮੁਕਾਮ 'ਤੇ ਭਾਰਤੀਆਂ ਨੇ ਪਹੁੰਚਾਇਆ ਹੈ।2017 ਵਿੱਚ ਥਾਈਲੈਂਡ ਨੂੰ ਸੈਰ ਸਪਾਟਾ ਕਰਨ ਆਏ 3.5 ਕਰੋੜ ਲੋਕਾਂ ਤੋਂ ਕੁਲ 58 ਅਰਬ ਡਾਲਰ (4122 ਅਰਬ ਭਾਰਤੀ ਰੁਪਏ) ਕਮਾਏ। ਜੇ ਇਹੀ ਰਫ਼ਤਾਰ ਜਾਰੀ ਰਹੀ ਤਾਂ ਹੋਰ ਪੰਜ ਸਾਲਾਂ 'ਚ ਸਪੇਨ ਨੂੰ ਪਛਾੜ ਕੇ ਥਾਈਲੈਂਡ ਦੂਜੇ ਨੰਬਰ 'ਤੇ ਪਹੁੰਚ ਜਾਵੇਗਾ। ਉਸ ਤੋਂ ਬਾਅਦ ਸਿਰਫ਼ ਅਮਰੀਕਾ ਹੀ ਥਾਈਲੈਂਡ ਤੋਂ ਅੱਗੇ ਰਹਿ ਜਾਏਗਾ। 2018 ਦੇ ਪਹਿਲੇ ਹਿੱਸੇ 'ਚ ਸੈਰ ਸਪਾਟੇ ਤੋਂ ਕਮਾਏ ਪੈਸੇ ਦਾ ਥਾਈਲੈਂਡ ਦੀ ਕੁਲ ਆਮਦਨ (ਜੀਡੀਪੀ) 'ਚ 12.5 ਫ਼ੀਸਦ ਯੋਗਦਾਨ ਰਿਹਾ। ਇਹ ਥਾਈਲੈਂਡ ਦੇ ਆਟੋਮੋਬਾਇਲ ਇੰਡਸਟਰੀ ਦੇ ਬਰਾਬਰ ਦਾ ਹਿੱਸਾ ਹੈ। ਫਾਇਨੈਂਸ਼ੀਅਲ ਟਾਈਮਜ਼ ਦਾ ਕਹਿਣਾ ਹੈ ਕਿ ਜੇਕਰ ਸੈਲਾਨੀਆਂ ਤੋਂ ਹੋਣ ਵਾਲੀ ਆਮਦਨ ਨੂੰ ਕੱਢ ਦਿੱਤਾ ਜਾਈ ਤਾਂ ਥਾਈਲੈਂਡ ਦੀ ਵਿਕਾਸ ਦਰ ਸਿਰਫ 3.3 ਫ਼ੀਸਦ ਹੀ ਰਹਿ ਜਾਂਦੀ ਹੈ। ਇਹ ਵੀ ਪੜ੍ਹੋ:ਆਮਿਰ ਖ਼ਾਨ ਨੇ ਕਿਉਂ ਮੰਗੀ ਸੀ ਰਾਣੀ ਤੋਂ ਮੁਆਫ਼ੀ?ਕੀ ਸਰਦਾਰ ਸਿੰਘ ਬਾਰੇ ਇਹ ਗੱਲਾਂ ਤੁਸੀਂ ਜਾਣਦੇ ਹੋ?ਪੀਰੀਅਡਜ਼ ਮਗਰੋਂ ਔਰਤਾਂ ਦੇ ਤੇਜ਼ ਦਿਮਾਗ ਦੇ ਮੁਕਾਬਲੇ 'ਚ ਮਰਦ ਨਹੀਂਭਾਰਤੀਆਂ ਦਾ ਰੁਝਾਨ ਪਿਛਲੇ ਸਾਲ 14 ਲੱਖ ਭਾਰਤੀ ਨਾਗਰਿਕ ਥਾਈਲੈਂਡ ਗਏ। ਇਹ ਉਸ ਤੋਂ ਪਿਛਲੇ ਸਾਲ ਨਾਲੋਂ 18 ਫ਼ੀਸਦ ਵੱਧ ਹੈ। Image copyright Getty Images ਫੋਟੋ ਕੈਪਸ਼ਨ 2010 ਤੋਂ ਬਾਅਦ ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਹਰ ਸਾਲ 10 ਫ਼ੀਸਦ ਦਾ ਵਾਧਾ ਹੋ ਰਿਹਾ ਹੈ। 2010 ਤੋਂ ਬਾਅਦ ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਹਰ ਸਾਲ 10 ਫ਼ੀਸਦ ਦਾ ਵਾਧਾ ਹੋ ਰਿਹਾ ਹੈ। ਥਾਈਲੈਂਡ ਆਉਣ ਵਾਲੇ ਸੈਲਾਨੀਆਂ ਦੇ ਮਾਮਲੇ ਵਿੱਚ ਭਾਰਤ 2017 ਵਿੱਚ ਪੰਜਵੇ ਨੰਬਰ 'ਤੇ ਸੀ ਜਦਕਿ 2013 ਵਿੱਚ ਸੱਤਵੇਂ ਪੜਾਅ ਉੱਤੇ ਸੀ।ਕੀ ਖਾਸ ਹੈ ਉੱਥੇ?ਦਿੱਲੀ ਤੋਂ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਪਹੁੰਚਣ ਵਿੱਚ ਹਵਾਈ ਜਹਾਜ਼ 'ਤੇ ਚਾਰ ਜਾਂ ਪੰਜ ਘੰਟੇ ਲਗਦੇ ਹਨ। ਜੋ ਲੋਕ ਭਾਰਤ ਦੇ ਵਿੱਚ ਵੀ ਹਵਾਈ ਯਾਤਰਾ ਕਰਦੇ ਰਹਿੰਦੇ ਹਨ ਉਨ੍ਹਾਂ ਦੇ ਹਿਸਾਬ ਨਾਲ ਕਿਰਾਇਆ ਵੀ ਕੋਈ ਜ਼ਿਆਦਾ ਨਹੀਂ ਹੈ। ਤੁਹਾਨੂੰ ਅੱਠ-ਦੱਸ ਹਜ਼ਾਰ ਰੁਪਏ ਵਿੱਚ ਹੀ ਟਿਕਟ ਮਿਲ ਜਾਂਦੀ ਹੈ।ਥਾਈਲੈਂਡ ਆਪਣੇ ਖੂਬਸੂਰਤ ਸਮੁੰਦਰੀ ਕਿਨਾਰਿਆਂ ਜਾਂ ਬੀਚ ਲਈ ਜਾਣਿਆ ਜਾਂਦਾ ਹੈ। Image copyright Getty Images ਫੋਟੋ ਕੈਪਸ਼ਨ ਥਾਈਲੈਂਡ ਆਪਣੇ ਖੂਬਸੂਰਤ ਸਮੁੰਦਰੀ ਕਿਨਾਰਿਆਂ ਜਾਂ ਬੀਚ ਲਈ ਜਾਣਿਆ ਜਾਂਦਾ ਹੈ। ਨੇੜੇ ਅਤੇ ਸਸਤਾ ਹੋਣ ਕਰਕੇ ਵੀ ਭਾਰਤੀ ਇਸਨੂੰ ਪਸੰਦ ਕਰਦੇ ਹਨ। ਮੱਧ-ਵਰਗ ਤੋਂ ਹੇਠਾਂ ਦੇ ਭਾਰਤੀ ਯੂਰਪ ਦਾ ਖਰਚਾ ਨਹੀਂ ਸਹਿ ਸਕਦੇ ਤਾਂ ਥਾਈਲੈਂਡ ਉਨ੍ਹਾਂ ਲਈ ਵਿਦੇਸ਼ੀ ਯਾਤਰਾ ਵਾਸਤੇ ਇੱਕ ਚੰਗਾ ਵਿਕਲਪ ਬਣ ਜਾਂਦਾ ਹੈ।ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਭਾਰਤ ਦਾ ਥਾਈਲੈਂਡ ਨਾਲ ਸੱਭਿਆਚਾਰਕ ਰਿਸ਼ਤਾ ਵੀ ਹੈ। ਥਾਈਲੈਂਡ ਦੇ ਵਧੇਰੇ ਲੋਕ ਬੁੱਧ ਮਤ ਨੂੰ ਮੰਨਦੇ ਹਨ। ਇਸ ਲਈ ਥਾਈਲੈਂਡ ਲਈ ਵੀ ਭਾਰਤ ਕੋਈ ਅਜਨਬੀ ਮੁਲਕ ਨਹੀਂ ਹੈ। ਦੱਖਣ-ਪੂਰਬੀ ਏਸ਼ੀਆ ਵੱਲ ਜਾਣ ਲਈ ਥਾਈਲੈਂਡ ਇੱਕ ਐਂਟਰੀ ਪੁਆਇੰਟ ਦਾ ਕੰਮ ਵਜੋਂ ਕੰਮ ਕਰਦਾ ਹੈ। ਥਾਈਲੈਂਡ ਦੇ ਜ਼ਰੀਏ ਇਸ ਪੂਰੇ ਖਿੱਤੇ ਵਿੱਚ ਆਸਾਨੀ ਨਾਲ ਘੁੰਮਿਆ ਜਾ ਸਕਦਾ ਹੈ। Image copyright Getty Images ਫੋਟੋ ਕੈਪਸ਼ਨ ਦੱਖਣ-ਪੂਰਬੀ ਏਸ਼ੀਆ ਵੱਲ ਜਾਣ ਲਈ ਥਾਈਲੈਂਡ ਇੱਕ ਐਂਟਰੀ ਪੁਆਇੰਟ ਦਾ ਕੰਮ ਵਜੋਂ ਕੰਮ ਕਰਦਾ ਹੈ। ਭਾਰਤੀਆਂ ਨੂੰ ਥਾਈਲੈਂਡ ਦਾ ਵੀਜ਼ਾ ਮਿਲਣਾ ਵੀ ਆਸਾਨ ਹੈ। ਇਸ ਲਈ ਆਨਲਾਈਨ ਵੀ ਅਰਜੀ ਦਾਖ਼ਲ ਕੀਤੀ ਜਾ ਸਕਦੀ ਹੈ। ਇਹ ਵੀ ਪੜ੍ਹੋ:ਸ਼ਾਹੁਰਖ਼ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਮੁਕਾਇਆਪੰਜਾਬ ਤੋਂ ਬਾਅਦ ਹਿਮਾਚਲ ਵੀ ਚਿੱਟੇ ਦੀ ਲਪੇਟ ‘ਚਕੀ ਸੈਕਸ ਲਾਈਫ਼ ਨੂੰ ਲੈ ਕੇ ਤੁਹਾਡੇ ਮਨ ’ਚ ਵੀ ਗਲਤਫ਼ਹਿਮੀਆਂ ਹਨਗੋਗੋਈ ਦਾ ਕੋਰਟ ਮਾਰਸ਼ਲ ਛੱਟੀ ਸਿੰਘਪੁਰਾ ਦੇ ਮੁਲਜ਼ਮਾਂ ਵਰਗਾ ਤਾਂ ਨਹੀਂ ਹੋਵੇਗਾਮੌਸਮ ਅਤੇ ਸੈਕਸ ਵੱਡੇ ਕਾਰਣ ਭਾਰਤ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਥਾਈਲੈਂਡ ਦਾ ਮੌਸਮ ਠੰਡਾ-ਮਿੱਠਾ ਰਹਿੰਦਾ ਹੈ। ਇੱਥੇ ਤਾਪਮਾਨ 33 ਡਿਗਰੀ ਤੱਕ ਹੀ ਪਹੁੰਚਦਾ ਹੈ। ਭਾਰਤੀਆਂ ਨੂੰ ਇੱਥੇ ਦੀਆਂ ਗਲੀਆਂ ਵਿੱਚ ਮਿਲਣ ਵਾਲਾ ਮਸਾਲੇਦਾਰ ਖਾਣਾ ਵੀ ਰਾਸ ਆਉਂਦਾ ਹੈ। Image copyright KHAO LAK EXPLORER ਫੋਟੋ ਕੈਪਸ਼ਨ ਭਾਰਤੀਆਂ ਨੂੰ ਇੱਥੇ ਦੀਆਂ ਗਲੀਆਂ ਵਿੱਚ ਮਿਲਣ ਵਾਲਾ ਮਸਾਲੇਦਾਰ ਖਾਣਾ ਵੀ ਰਾਸ ਆਉਂਦਾ ਹੈ। ਥਾਈਲੈਂਡ ਟੂਰਿਜ਼ਮ ਦੀ ਵੈਬਸਾਈਟ ਮੁਤਾਬਕ ਇੱਥੇ ਵੱਡੀ ਸੰਖਿਆ ਵਿੱਚ ਅਜਿਹੇ ਭਾਰਤੀ ਵੀ ਪਹੁੰਚਦੇ ਹਨ ਜਿਨ੍ਹਾਂ ਦੇ ਮਨ ਵਿੱਚ ਸੈਕਸ ਦੀ ਚਾਹਤ ਹੁੰਦੀ ਹੈ। ਇਸੇ ਵੈਬਸਾਈਟ ਮੁਤਾਬਕ ਭਾਰਤੀ ਮਰਦਾਂ ਦੀ ਦਿਖ ਇੱਥੇ ਬਹੁਤੀ ਚੰਗੀ ਨਹੀਂ ਹੈ। ਥਾਈਲੈਂਡ ਵਿੱਚ ਕਾਫੀ ਸਥਾਨਕ ਲੋਕ ਇਹ ਵੀ ਕਹਿੰਦੇ ਹਨ ਕਿ ਕਾਫ਼ੀਆਂ ਨਾਲੋਂ ਗਰੀਬ ਮੁਲਕ ਤੋਂ ਹੋਣ ਕਾਰਣ ਭਾਰਤੀਆਂ ਕੋਲ ਬਹੁਤੇ ਪੈਸੇ ਨਹੀਂ ਹੁੰਦੇ। ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੇਲ ਟਾਰਗੇਟ ਪੂਰੇ ਨਹੀਂ ਹੋਏ ਤਾਂ ਕਾਕਰੋਚ ਖੁਆਏ, ਬੈਲਟ ਨਾਲ ਕੁੱਟਿਆ 8 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46125777 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Science Photo Library ਫੋਟੋ ਕੈਪਸ਼ਨ ਮੈਨੇਜਰਾਂ ਨੇ ਧਮਕੀ ਭਰੇ ਮੈਸੇਜ ਭੇਜੇ ਕਿ ਜੇ ਸੇਲਜ਼ ਟੀਚੇ ਪੂਰਾ ਨੇ ਕੀਤੇ ਤਾਂ ਕਾਕਰੋਚ ਖਾਣੇ ਪੈਣਗੇ ਚੀਨ ਦੀ ਇੱਕ ਕੰਪਨੀ ਵਿੱਚ ਸੇਲਜ਼ ਦੇ ਟੀਚੇ ਪੂਰੇ ਨਾ ਕਰਨ ਉੱਤੇ ਮੁਲਾਜ਼ਮਾਂ ਨੂੰ ਜਬਰੀ ਪਿਸ਼ਾਬ ਪਿਆਾਇਆ ਅਤੇ ਕਾਕਰੋਚ ਖਵਾਏ ਗਏ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਕੰਪਨੀ ਦੇ ਮੈਨੇਜਰਾਂ ਨੂੰ ਜੇਲ੍ਹ ਦੀ ਸਜ਼ਾ ਹੋਈ ਹੈ।ਇੱਕ ਵੀਡੀਓ ਜਨਤਕ ਹੋਈ ਜਿਸ ਵਿੱਚ ਮੁਲਾਜ਼ਮਾਂ ਨੂੰ ਬੈਲਟ ਨਾਲ ਕੁੱਟਿਆ ਜਾ ਰਿਹਾ ਹੈ ਅਤੇ ਪੀਲੇ ਰੰਗ ਦਾ ਤਰਲ ਪਦਾਰਥ ਪਿਆਇਆ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ।ਸੋਸ਼ਲ ਮੀਡੀਆ ਪੋਸਟ ਮੁਤਾਬਕ ਸੇਲ ਦੇ ਟੀਚੇ ਪੂਰੇ ਨਾ ਕਰਨ ਕਾਰਨ ਸਟਾਫ ਨੂੰ ਕਾਕਰੋਚ ਖਾਣ ਲਈ ਵੀ ਕਿਹਾ ਗਿਆ ਸੀ।ਇਹ ਵੀ ਪੜ੍ਹੋ:ਅਮਰੀਕਾ 'ਚ ਮੱਧਵਰਤੀ ਚੋਣਾਂ: ਨਤੀਜਿਆਂ ਨਾਲ ਟਰੰਪ ਨੂੰ ਵੱਡਾ ਝਟਕਾ5 ਤਰੀਕਿਆਂ ਰਾਹੀਂ ਕਰੋ ਘਰ ਅੰਦਰਲੀ ਹਵਾ ਸਾਫਇੱਥੇ ਕੁੜੀਆਂ ਨੂੰ ਦੁੱਧ ਵਿੱਚ ਚਾਹ ਪਾਉਣ ਦੀ ਵੀ ਇਜਾਜ਼ਤ ਨਹੀਂਸਾਊਥ ਚਾਈਨਾ ਮੋਰਨਿੰਗ ਪੋਸਟ ਰਿਪੋਰਟਸ ਮੁਤਾਬਕ ਤਿੰਨ ਮੈਨੇਜਰਾਂ ਨੂੰ 5 ਅਤੇ 10 ਦਿਨਾਂ ਦੀ ਸਜ਼ਾ ਹੋਈ ਹੈ।'ਬੈਲਟ ਨਾਲ ਕੁੱਟਿਆ ਗਿਆ'ਸੋਸ਼ਲ ਮੀਡੀਆ ਵੈੱਬਸਾਈਟ ਵੀਬੋ ਉੱਤੇ ਪੋਸਟ ਕੀਤੀ ਗਈ ਵੀਡੀਓ ਕਾਫੀ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਮਰਦ ਮੁਲਾਜ਼ਮ ਇੱਕ ਘੇਰੇ ਵਿੱਚ ਖੜ੍ਹਾ ਹੈ, ਉਸ ਨੂੰ ਬੈਲਟ ਨਾਲ ਕੁੱਟਿਆ ਜਾ ਰਿਹਾ ਹੈ। Image copyright Pearvideo.com ਫੋਟੋ ਕੈਪਸ਼ਨ ਇਹ ਵੀਡੀਓ ਤੁਰੰਤ ਵੀਬੋ ਵੈੱਬਸਾਈਟ ਉੱਤੇ ਵਾਇਰਲ ਹੋ ਗਿਆ ਹੋਰ ਮੁਲਾਜ਼ਮ ਪੀਲੇ ਰੰਗ ਦਾ ਤਰਲ ਪਦਾਰਥ ਨੱਕ ਬੰਦ ਕਰਕੇ ਪੀਂਦੇ ਹੋਏ ਦੇਖੇ ਜਾ ਰਹੇ ਹਨ। ਇਹ ਮੁਲਾਜ਼ਮ ਗੁਈਜ਼ਹਓ ਸ਼ਹਿਰ ਵਿੱਚ ਘਰ ਦੀ ਮੁਰੰਮਤ ਕਰਵਾਉਣ ਵਾਲੀ ਇੱਕ ਕੰਪਨੀ ਦੇ ਦੱਸੇ ਜਾ ਰਹੇ ਹਨ। ਮੈਨੇਜਰਾਂ ਦੇ ਮੈਸੇਜਜ਼ ਦੇ ਸਕੀਰਨਸ਼ਾਟ ਵੀ ਸੋਸ਼ਲ ਮੀਡੀਆ ਉੱਤੇ ਹਨ ਜਿਸ ਵਿੱਚ ਉਹ ਧਮਕੀ ਦੇ ਰਹੇ ਹਨ ਕਿ ਜੇ ਮਾੜੀ ਪਰਫਾਰਮੈਂਸ ਹੋਈ ਤਾਂ ਉਨ੍ਹਾਂ ਨੂੰ ਕਾਕਰੋਚ ਖਾਣੇ ਪੈ ਸਕਦੇ ਹਨ।ਮੀਡੀਆ ਰਿਪੋਰਟਾਂ ਅਨੁਸਾਰ ਕੁਝ ਹੋਰ ਸਜ਼ਾਵਾਂ ਵੀ ਦਿੱਤੀਆਂ ਗਈਆਂ ਹਨ ਜਿਸ ਵਿੱਚ ਟੁਆਇਲੇਟ ਦਾ ਪਾਣੀ ਜਾਂ ਸਿਰਕਾ ਪਿਆਉਣਾ ਜਾਂ ਸਿਰ ਮੁੰਡਣਾ ਸ਼ਾਮਿਲ ਹੈ।ਦਰਅਸਲ ਇਹ ਕਿਹਾ ਜਾ ਰਿਹਾ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਕੰਪਨੀ ਮੁਲਾਜ਼ਮਾਂ ਦੀ ਤਨਖਾਹ ਨਹੀਂ ਦੇ ਸਕੀ ਹੈ। ਮੁਲਾਜ਼ਮਾਂ ਨੂੰ ਡਰ ਸੀ ਕਿ ਜੇ ਉਹ ਨੌਕਰੀ ਛੱਡਣਗੇ ਤਾਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੇਗੀ। Image copyright Pearvideo.com ਫੋਟੋ ਕੈਪਸ਼ਨ ਸੋਸ਼ਲ ਮੀਡੀਆ ਉੱਤੇ ਦਾਅਵਾ ਕੀਤਾ ਗਿਆ ਕਿ ਪੀਲੇ ਰੰਗ ਦਾ ਤਰਲ ਪਦਾਰਥ ਪਿਸ਼ਾਬ ਹੈ ਜ਼ੂਨਈ ਕਾਊਂਟੀ ਪੁਲਿਸ ਨੇ ਤਿੰਨ ਮੈਨੇਜਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਨੂੰ ਫਿਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ।ਇਸ ਤੋਂ ਪਹਿਲਾਂ ਵੀ ਕਈ ਕੰਪਨੀਆਂ ਵਿੱਚ ਵੱਖਰੇ ਤਰ੍ਹਾਂ ਮਾਮਲੇ ਸਾਹਮਣੇ ਆਏ ਸਨ। ਇਹ ਵੀ ਪੜ੍ਹੋ:ਜਦੋਂ ਪੋਰਨ ਤੇ ਸੈਕਸ ਦੀ ਲਤ ਕਰਕੇ ਔਖੀ ਹੋਈ ਮੁੰਡੇ-ਕੁੜੀ ਦੀ ਜ਼ਿੰਦਗੀ ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ'ਡੇਰਾ ਮੁਖੀ ਨੂੰ ਮਾਫ਼ੀ ਦਾ ਮੁੱਲ ਅਕਾਲੀ ਦਲ ਨੂੰ ਚੁਕਾਉਣਾ ਪਵੇਗਾ'ਇੱਕ ਕੰਪਨੀ ਵਿੱਚ ਹੌਂਸਲਾ ਵਧਾਉਣ ਲਈ ਇੱਕ ਪ੍ਰੋਗਰਾਮ ਦੌਰਾਨ ਮੁਲਾਜ਼ਮਾਂ ਦੇ ਇੱਕ-ਦੂਜੇ ਨੂੰ ਥੱਪੜ ਮਾਰਨ ਦੇ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਸਜ਼ਾ ਦੇ ਤੌਰ ਉੱਤੇ ਮੁਲਾਜ਼ਮਾਂ ਨੂੰ ਸੜਕ ਉੱਤੇ ਰਿੜ੍ਹਣ ਜਾਂ ਕੂੜੇ ਦੇ ਢੇਰ ਨੂੰ ਚੁੰਮਣ ਲਈ ਕਿਹਾ ਗਿਆ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪ੍ਰਿਅੰਕਾ ਗਾਂਧੀ ਦੀ ਐਂਟਰੀ ਰਾਹੁਲ, ਕਾਂਗਰਸ ਤੇ ਗਾਂਧੀ ਪਰਿਵਾਰ, ਤਿੰਨਾਂ ਲਈ ਵੱਡਾ ਦਾਅ — ਨਜ਼ਰੀਆ ਰਸ਼ੀਦ ਕਿਦਵਈ ਸੀਨੀਅਰ ਪੱਤਰਕਾਰ 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46975621 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਭਰਾ ਰਾਹੁਲ ਦੀ ਕਾਮਯਾਬੀ ਹੀ ਪ੍ਰਿਅੰਕਾ ਦਾ ਇੱਕੋ-ਇੱਕ ਟੀਚਾ ਜਾਪਦਾ ਹੈ ਪ੍ਰਿਅੰਕਾ ਗਾਂਧੀ ਨੇ 24 ਅਪ੍ਰੈਲ 2009 ਨੂੰ ਪੱਤਰਕਾਰ ਬਰਖਾ ਦੱਤ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ, ""ਖੁੱਲ੍ਹ ਕੇ ਦੱਸਾਂ, ਮੈਂ ਅਜੇ ਆਪਣੇ ਆਪ ਨੂੰ ਸਮਝ ਨਹੀਂ ਸਕੀ ਹਾਂ ਪਰ ਇੰਨਾ ਸਪਸ਼ਟ ਹੈ ਕਿ ਮੈਂ ਸਿਆਸਤ ਵਿੱਚ ਨਹੀਂ ਆਉਣਾ ਚਾਹੁੰਦੀ। ਮੇਰੀ ਜ਼ਿੰਦਗੀ ਜਿਹੋ-ਜਿਹੀ ਹੈ, ਮੈਂ ਉਸ ਵਿੱਚ ਬਹੁਤ ਖੁਸ਼ ਹਾਂ। ਸਿਆਸਤ ਦੇ ਕੁਝ ਪਹਿਲੂ ਅਜਿਹੇ ਹਨ ਜਿਨ੍ਹਾਂ ਲਈ ਮੈਂ ਸਹਿਜ ਨਹੀਂ ਹਾਂ।""ਕਾਂਗਰਸ ਦੇ ਆਗੂਆਂ ਨੂੰ ਤਾਂ ਸ਼ੁਰੂ ਤੋਂ ਇਹ ਪੱਕਾ ਨਹੀਂ ਸੀ ਲਗਦਾ ਕਿ ਪ੍ਰਿਅੰਕਾ ਆਪਣੇ ਇਨ੍ਹਾਂ ਸ਼ਬਦਾਂ ਉੱਪਰ ਕਾਇਮ ਰਹਿਣਗੇ। ਬੁੱਧਵਾਰ ਨੂੰ ਜਦੋਂ ਪ੍ਰਿਅੰਕਾ ਦਾ ਨਾਂ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਅਤੇ ਪੂਰਵੀ ਉੱਤਰ ਪ੍ਰਦੇਸ਼ ਦੀ ਇੰਚਾਰਜ ਵਜੋਂ ਐਲਾਨਿਆ ਗਿਆ ਤਾਂ ਇਨ੍ਹਾਂ ਕਾਂਗਰਸੀਆਂ ਦੇ ਚਿਹਰਿਆਂ ਉੱਪਰ ਮੁਸਕਾਨ ਸੀ। ਉੱਤਰ ਪ੍ਰਦੇਸ਼ ਦੇ ਕਾਂਗਰਸ ਦਫਤਰ ਤੋਂ ਲੈ ਕੇ ਦਿੱਲੀ ਵਿੱਚ ਮੁੱਖ ਦਫਤਰ ਤਕ ਕਈਆਂ ਦਾ ਇਹ ਮੰਨਣਾ ਸੀ ਕਿ ਪ੍ਰਿਅੰਕਾ ਦਾ ਅਹੁਦਾ ਪੂਰਵੀ ਉੱਤਰ ਪ੍ਰਦੇਸ਼ ਤੋਂ ਬਹੁਤ ਦੂਰ ਤਕ ਜਾਵੇਗਾ। ਜਦੋਂ ਲੋਕ ਸਭਾ ਚੋਣਾਂ ਮਸਾਂ ਤਿੰਨ ਮਹੀਨੇ ਦੂਰ ਹਨ, ਇਹ ਐਲਾਨ ਦੋ ਧਿਰਾਂ ਲਈ ਝਟਕੇ ਵਾਂਗ ਹੈ — ਇੱਕ ਪਾਸੇ ਮੁੜ ਜਿੱਤਣ ਦੀ ਉਮੀਦ ਰੱਖਦੀ ਭਾਜਪਾ ਲਈ, ਦੂਜੇ ਪਾਸੇ ਕਾਂਗਰਸ ਦੇ ਸਮਰਥਨ ਨਾਲ ਆਪਣੀ ਕਹਾਣੀ ਚਮਕਾਉਣ ਦੇ ਤਾਂਘਵਾਨ ਤੀਜੇ ਧਿਰ ਦੇ ਆਗੂਆਂ ਲਈ ਵੀ। Image copyright Getty Images ਫੋਟੋ ਕੈਪਸ਼ਨ 2015 ਵਿੱਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਕਾਂਗਰਸ ਸਮਰਥਕ ਪ੍ਰਿਅੰਕਾ ਨੂੰ ਪਾਰਟੀ 'ਚ ਸਰਗਰਮ ਤੌਰ 'ਤੇ ਲਿਆਉਣ ਦੀ ਮੰਗ ਕਰਦੇ ਹੋਏ ਇਹ ਵੀ ਜ਼ਰੂਰ ਪੜ੍ਹੋਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਰੋਜ਼ਾ ਪਾਰਕਸ ਕੌਣ ਸੀ ਜਿਸ ਦੇ ਨਾਂ 'ਤੇ ਗੁਰਿੰਦਰ ਨੂੰ ਮਿਲਿਆ ਐਵਾਰਡ ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਸਰਸਰੀ ਤੌਰ 'ਤੇ ਜਾਪਦਾ ਹੈ ਕਿ ਪ੍ਰਿਅੰਕਾ ਨੂੰ ਕਾਂਗਰਸ ਦੀ ਅਹੁਦੇਦਾਰ ਬਣਾ ਕੇ ਪਾਰਟੀ ਯੂਪੀ ਵਿੱਚ ਆਪਣੇ ਕਾਰਜਕਰਤਾਵਾਂ ਵਿੱਚ ਨਵੀਂ ਤਾਕਤ ਪੈਦਾ ਕਰਨਾ ਚਾਹੁੰਦੀ ਹੈ। ਜੇਕਰ ਕਾਂਗਰਸ ਨੇ ਯੂਪੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਤਾਂ ਨਰਿੰਦਰ ਮੋਦੀ ਦੀ ਐੱਨਡੀਏ ਸਰਕਾਰ ਦੇ ਵਾਪਸ ਆਉਣ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ।ਮੁੜ ਦੋ ਗਾਂਧੀ ਇਕੱਠੇ ਕਾਂਗਰਸ ਦੇ ਇਤਿਹਾਸ ਵਿੱਚ ਹੀ ਨਹਿਰੂ-ਗਾਂਧੀ ਪਰਿਵਾਰ ਦੇ ਮੈਂਬਰ ਇੱਕ ਟੀਮ ਵਾਂਗ ਕੰਮ ਕਰਦੇ ਆਏ ਹਨ। 1959 ਵਿੱਚ ਕਈ ਲੋਕਾਂ ਨੂੰ ਹੈਰਾਨੀ ਹੋਈ ਸੀ ਜਦੋਂ ਪਿਤਾ ਜਵਾਹਰਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਹੁੰਦਿਆਂ ਹੀ ਇੰਦਰਾ ਗਾਂਧੀ ਕਾਂਗਰਸ ਪ੍ਰਧਾਨ ਬਣੇ ਸਨ। ਬੀਬੀਸੀ ਪੰਜਾਬੀ ਨੂੰ ਆਪਣੇ ਫੋਨ ਉੱਪਰ ਇੰਝ ਲਿਆਓ Image Copyright BBC News Punjabi BBC News Punjabi Image Copyright BBC News Punjabi BBC News Punjabi ਨਹਿਰੂ ਦੇ ਵਿਰੋਧੀਆਂ ਨੇ ਇਸ ਨੂੰ ਇੰਝ ਵੇਖਿਆ ਸੀ ਕਿ ਉਹ ਆਪਣੀ ਧੀ ਨੂੰ ਧੱਕੇ ਨਾਲ ਅੱਗੇ ਵਧਾ ਰਹੇ ਹਨ। ਪਰ ਅਜਿਹੇ ਵੀ ਕਈ ਕਾਂਗਰਸੀ ਸਨ ਜਿਨ੍ਹਾਂ ਨੂੰ ਜਾਪਦਾ ਸੀ ਕਿ ਇੰਦਰਾ ਨੇ ਆਪਣੇ ਕੰਮ ਦੇ ਆਧਾਰ 'ਤੇ ਇਹ ਅਹੁਦਾ ਲਿਆ ਸੀ। ਇਸ ਵਿਸ਼ਵਾਸ ਦਾ ਕਾਰਣ ਵੀ ਸੀ — ਇੰਦਰਾ ਨੇ ਜਨਰਲ ਸਕੱਤਰ ਵਜੋਂ ਕੇਰਲ ਵਿੱਚ ਇੱਕ ਸਮੱਸਿਆ ਨੂੰ ਸੁਲਝਾਇਆ ਸੀ ਅਤੇ ਇਹ ਵੀ ਸਲਾਹ ਦਿੱਤੀ ਸੀ ਕਿ ਭਾਸ਼ਾ ਦੇ ਆਧਾਰ 'ਤੇ ਮਹਾਰਾਸ਼ਟਰ ਤੇ ਗੁਜਰਾਤ ਵੱਖ-ਵੱਖ ਸੂਬੇ ਬਣਾ ਕੇ ਉੱਥੇ ਦਾ ਝਗੜਾ ਵੀ ਮੁਕਾਇਆ ਜਾਵੇ। ਜਦੋਂ 1960 ਵਿੱਚ ਇੰਦਰਾ ਗਾਂਧੀ ਦਾ ਕਾਰਜਕਾਲ ਮੁੱਕਿਆ ਤਾਂ ਕਈ ਕਾਂਗਰਸੀਆਂ ਨੇ ਉਨ੍ਹਾਂ ਨੂੰ ਮੁੜ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਨ ਲਈ ਆਖਿਆ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। Image copyright Getty Images ਫੋਟੋ ਕੈਪਸ਼ਨ ਸੰਜੇ ਅਤੇ ਰਾਜੀਵ ਗਾਂਧੀ ਨਾਲ ਇੰਦਰਾ ਗਾਂਧੀ ਇੰਦਰਾ ਦੇ ਪੁੱਤਰ ਸੰਜੇ ਗਾਂਧੀ ਨੇ 1974-80 ਦੇ ਆਪਣੇ ਸਿਆਸੀ ਸਫ਼ਰ ਦੌਰਾਨ ਜ਼ਿਆਦਾਤਰ ਸਮੇਂ ਪਾਰਟੀ ਵਿੱਚ ਕੋਈ ਅਹੁਦਾ ਨਹੀਂ ਲਿਆ। ਉਹ ਕੁਝ ਸਮੇਂ ਲਈ ਹੀ ਜਨਰਲ ਸੱਕਤਰ ਬਣੇ ਪਰ ਉਂਝ ਉਨ੍ਹਾਂ ਨੂੰ ਕੰਮ ਅਤੇ ਫੈਸਲੇ ਲੈਣ ਦੀ ਤਾਕਤ ਵਿੱਚ ਇੰਦਰਾ ਦੇ ਬਰਾਬਰ ਮੰਨਿਆ ਜਾਂਦਾ ਸੀ। ਜੂਨ 1980 ਵਿੱਚ ਇੱਕ ਜਹਾਜ਼ ਦੁਰਘਟਨਾਂ ਵਿੱਚ ਸੰਜੇ ਗਾਂਧੀ ਦੇ ਮੌਤ ਤੋਂ ਕੁਝ ਹਫਤੇ ਪਹਿਲਾਂ ਹੀ ਉਨ੍ਹਾਂ ਦੇ ਸਾਥੀ ਰਾਮ ਚੰਦਰ ਰਥ ਨੇ ਸੰਜੇ ਨੂੰ ਪਾਰਟੀ ਪ੍ਰਧਾਨ ਵਜੋਂ ਵੇਖਣਾ ਸ਼ੁਰੂ ਕਰ ਦਿੱਤਾ ਸੀ।ਰਥ ਕਹਿੰਦੇ ਸਨ, ""ਸੁਭਾਸ਼ ਚੰਦਰ ਬੋਸ ਅਤੇ ਨਹਿਰੂ ਵੀ ਜਵਾਨੀ 'ਚ ਹੀ ਪਾਰਟੀ ਦੇ ਆਗੂ ਬਣ ਗਏ ਸਨ। ਜੇ ਪਾਰਟੀ ਉਨ੍ਹਾਂ (ਸੰਜੇ) ਨੂੰ ਪ੍ਰਧਾਨ ਚੁਣਦੀ ਹੈ ਤਾਂ ਇਹ ਬਿਲਕੁਲ ਲੋਕਤੰਤਰ ਦੇ ਮੁਤਾਬਕ ਹੋਵੇਗਾ। ਇਸ ਵਿੱਚ ਕੁਝ ਗਲਤ ਨਹੀਂ ਹੈ।""ਇਹ ਵੀ ਜ਼ਰੂਰ ਪੜ੍ਹੋ9 ਸਾਲਾ ਬੱਚੇ ਦਾ ਖੁਲਾਸਾ, ਪੁਲਿਸ ਨੇ ਕਿਵੇਂ ਕੀਤਾ ਉਸਦੇ ਮਾਪਿਆਂ ਦਾ ਕਤਲ'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'ਕੁੰਭ ’ਤੇ ਅਰਬਾਂ ਖਰਚ ਕੇ ਸਰਕਾਰ ਨੂੰ ਕੀ ਮਿਲਦਾ ਹੈ?ਸੰਜੇ ਦੇ ਭਰਾ ਰਾਜੀਵ ਗਾਂਧੀ 1983 ਵਿੱਚ ਪਾਰਟੀ ਦੇ ਜਨਰਲ ਸਕੱਤਰ ਬਣੇ ਜਦੋਂ ਉਨ੍ਹਾਂ ਦੇ ਮਾਤਾ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੂੰ ਪਾਰਟੀ ਦਫਤਰ, 24, ਅਕਬਰ ਰੋਡ, ਦਿੱਲੀ, ਵਿੱਚ ਇੰਦਰਾ ਗਾਂਧੀ ਦੇ ਨਾਲ ਵਾਲਾ ਕਮਰਾ ਦਿੱਤਾ ਗਿਆ। ਰਾਜੀਵ ਦੇ ਹਰ ਸ਼ਬਦ ਵਿੱਚ ਵਜਨ ਹੁੰਦਾ ਸੀ ਅਤੇ ਕਈ ਮੰਤਰੀ ਵੀ ਉਨ੍ਹਾਂ ਦੇ ਕਮਰੇ ਬਾਹਰ ਖੜ੍ਹੇ ਨਜ਼ਰ ਆਉਂਦੇ ਸਨ। ਜਿੱਥੇ ਤਕ ਸੋਨੀਆ ਗਾਂਧੀ ਅਤੇ ਪੁੱਤਰ ਰਾਹੁਲ ਦੀ ਗੱਲ ਹੈ ਤਾਂ 2006-2014 ਦੇ ਵਕਫ਼ੇ 'ਚ ਉਨ੍ਹਾਂ ਦੇ ਕਾਰਜਕਾਰੀ ਰਿਸ਼ਤੇ ਬੜੇ ਸਸਫ ਪਰਿਭਾਸ਼ਤ ਸਨ। 'ਟੀਮ ਰਾਹੁਲ' ਵਾਲੇ ਕੁਝ ਜਵਾਨ ਆਗੂਆਂ ਅਤੇ ਮੰਤਰੀਆਂ ਨੂੰ ਛੱਡ ਦੇਈਏ ਤਾਂ ਯੂਪੀਏ ਸਰਕਾਰ ਦੇ ਜ਼ਿਆਦਾਤਰ ਮੰਤਰੀਆਂ ਨੂੰ ਰਾਹੁਲ ਨਾਲ ਮਿਲਣ ਤੋਂ ਗੁਰੇਜ਼ ਕਰਨ ਲਈ ਹੀ ਆਖਿਆ ਜਾਂਦਾ ਸੀ। Image copyright Getty Images ਫੋਟੋ ਕੈਪਸ਼ਨ ਪ੍ਰਿਅੰਕਾ ਗਾਂਧੀ ਫਿਲਹਾਲ ਉੱਤਰ ਪ੍ਰਦੇਸ਼ ਦੇ ਇੱਕ ਹਿੱਸੇ ਦੇ ਇੰਚਾਰਜ ਹਨ ਪਰ ਸੱਚਾਈ ਇਸ ਤੋਂ ਜ਼ਿਆਦਾ ਹੋ ਸਕਦੀ ਹੈ ਪ੍ਰਿਅੰਕਾ ਲਈ ਹੁਣ ਅੱਗੇ ਦਾ ਰਾਹ ਕੀ ਹੈ?ਯੂਪੀਏ ਨੇ 10 ਸਾਲ ਰਾਜ ਕੀਤਾ (2004-14) ਪਰ ਇਸ ਨਾਲ ਰਾਹੁਲ ਦਾ ਸਿਆਸੀ ਕੱਦ ਨਹੀਂ ਵਧਿਆ। ਸਗੋਂ ਇਸ ਵਕਫ਼ੇ ਨੇ ਤਾਂ ਰਾਹੁਲ ਨੂੰ ਇੱਕ ਉਭਰਦੇ ਨੇਤਾ ਦੀ ਬਜਾਇ ਇੱਕ ਦੁਵਿਧਾ ਵਿੱਚ ਫਸੇ ਕਿਰਦਾਰ ਵਜੋਂ ਪੇਸ਼ ਕੀਤਾ। ਰਾਹੁਲ ਸਾਹਮਣੇ ਚੁਣੌਤੀ ਆਈ ਕਿ ਉਹ ਖੁਦ ਨੂੰ ਇੱਕ ਵਿਸ਼ਵਾਸ-ਲਾਇਕ, 24x7 ਕੰਮ ਕਰਨ ਵਾਲੇ ਮਿਹਨਤੀ ਆਗੂ ਵਜੋਂ ਪੇਸ਼ ਕਰਨ ਅਤੇ ਆਪਣੇ ਸਾਥੀਆਂ ਤੋਂ ਇੱਜ਼ਤ ਕਮਾਉਣ। ਰਾਹੁਲ ਨੂੰ ਇਹ ਵੀ ਵਿਖਾਉਣਾ ਪਿਆ ਕਿ ਉਹ ਵਾਕਈ ਭਾਜਪਾ ਨੂੰ ਹਰਾਉਣ ਦੀ ਤਾਕਤ ਦੇ ਮਾਲਕ ਹਨ। 11 ਦਸੰਬਰ 2018 ਨੂੰ ਮੌਕਾ ਆਇਆ ਜਦੋਂ ਰਾਹੁਲ ਇਹ ਸਭ ਵਿਖਾ ਸਕੇ, ਕਿਉਂਕਿ ਕਾਂਗਰਸ ਨੇ ਆਪਣੇ ਬਲਬੂਤੇ ਹੀ ਭਾਜਪਾ ਨੂੰ ਤਿੰਨ ਸੂਬਿਆਂ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਹਰਾਇਆ। Image copyright Getty Images ਫੋਟੋ ਕੈਪਸ਼ਨ ਮਾਂ ਸੋਨੀਆ ਗਾਂਧੀ ਨੇ ਹਮੇਸ਼ਾ ਕਿਹਾ ਕਿ ਪ੍ਰਿਅੰਕਾ ਦਾ ਸਿਆਸਤ 'ਚ ਆਉਣ ਦਾ ਫੈਸਲਾ ਉਨ੍ਹਾਂ ਦਾ ਆਪਣਾ ਹੋਵੇਗਾ ਆਜ਼ਾਦੀ ਤੋਂ ਬਾਅਦ ਭਾਰਤ ਦੇ 72 ਸਾਲਾਂ ਦੇ ਇਤਿਹਾਸ ਵਿੱਚ ਨਹਿਰੂ-ਗਾਂਧੀ ਪਰਿਵਾਰ ਨੇ ਦੇਸ਼ ਦੀ ਅਗੁਆਈ 59 ਸਾਲ ਕੀਤੀ ਹੈ। ਹਰ ਰੰਗ-ਢੰਗ ਦਾ ਕਾਂਗਰਸੀ ਉਨ੍ਹਾਂ ਨੂੰ ਆਪਣਾ ਲੀਡਰ ਮੰਨਦਾ ਹੈ ਅਤੇ ਬਦਲੇ ਵਿੱਚ ਚੋਣਾਂ ਵਿੱਚ ਜਿੱਤ ਹਾਸਲ ਕਰਨ ਦੀ ਤਾਕਤ ਦਾ ਪ੍ਰਦਰਸ਼ਨ ਮੰਗਦਾ ਹੈ। ਨਹਿਰੂ ਤੋਂ ਲੈ ਕੇ ਸੋਨੀਆਂ ਤਕ ਕਿਸੇ ਨੇ ਵੀ ਝਟਕੇ ਨਾਲ ਸਿਆਸਤ ਨਹੀਂ ਛੱਡੀ ਹੈ ਅਤੇ ਨਾਂ ਹੀ ਨਾਕਾਮੀ ਦਾ ਸਾਹਮਣਾ ਕੀਤਾ ਹੈ। ਇਸੇ ਲਈ ਕਾਂਗਰਸੀ ਅੰਨੇਵਾਹ ਉਨ੍ਹਾਂ ਦੇ ਪਿੱਛੇ ਲਗਦੇ ਰਹੇ ਹਨ ਅਤੇ ਗਾਂਧੀਆਂ ਤੋਂ ਅਗਾਂਹ ਨਹੀਂ ਸੋਚਣਾ ਚਾਹੁੰਦੇ। Image copyright Getty Images ਫੋਟੋ ਕੈਪਸ਼ਨ ਪ੍ਰਿਅੰਕਾ ਦੇ ਪਤੀ ਰਾਬਰਟ ਵਡਰਾ ਉੱਪਰ ਠੱਗੀ ਦੇ ਕਈ ਇਲਜ਼ਾਮ ਲਗਾਏ ਗਏ ਹਨ ਇਹ ਵੀ ਜ਼ਰੂਰ ਪੜ੍ਹੋਕੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 'ਜੈ ਹਿੰਦ' ਨਾਅਰੇ ਬਾਰੇ ਝੂਠ ਬੋਲਿਆ?'ਅਣਚਾਹੀ ਬੱਚੀ' ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ' ਕੰਗਨਾ ਰਣੌਤ ਦੀ ਕਹਾਣੀ'ਸਾਰੇ ਬਾਦਲਾਂ ਦੀਆਂ ਵੋਟਾਂ ਖੋਹਣ ਦਾ ਸੌਖਾ ਰਾਹ ਲੱਭ ਰਹੇ ਹਨ'ਹੁਣ ਰਾਹੁਲ ਅਤੇ ਪ੍ਰਿਅੰਕਾ ਨੂੰ ਵੀ ਇਸੇ 'ਮਹਾਨਤਾ' ਉੱਪਰ ਪੂਰਾ ਉੱਤਰਨਾ ਪਵੇਗਾ ਅਤੇ ਕਾਂਗਰਸੀਆਂ ਦੀ ਇਸ ਉਮੀਦ ਨੂੰ ਸਹੀ ਸਾਬਤ ਕਰਨਾ ਪਵੇਗਾ। ਪ੍ਰਿਅੰਕਾ ਨੇ ਲਗਾਤਾਰ ਕਿਹਾ ਹੈ, ""ਮੈਂ ਆਪਣੇ ਭਰਾ ਦੀ ਮਦਦ ਲਈ ਕੁਝ ਵੀ ਕਰਾਂਗੀ... ਉਹ ਜੋ ਵੀ ਚਾਹੁਣਗੇ।"" ਉਨ੍ਹਾਂ ਦੀ ਪੂਰੀ ਸਿਆਸਤ ਰਾਹੁਲ ਨੂੰ ਕਾਮਯਾਬ ਕਰਨ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਕਾਮਯਾਬੀ ਲਈ ਪ੍ਰਿਅੰਕਾ ਦਾ ਸਰਗਰਮ ਰਾਜਨੀਤੀ ਵਿੱਚ ਆਉਣਾ ਜ਼ਰੂਰੀ ਹੋ ਗਿਆ ਸੀ ਅਤੇ ਛੋਟੀ ਭੈਣ ਨੇ ਆਪਣੇ ਭਰਾ ਲਈ ਇਹ ਵੀ ਕਰ ਦਿੱਤਾ, ਭਾਵੇਂ ਉਨ੍ਹਾਂ ਨੇ 10 ਸਾਲ ਪਹਿਲਾਂ ਕੁਝ ਹੋਰ ਹੀ ਕਿਹਾ ਸੀ।ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਅਮਰੀਕੀ ਰਾਸ਼ਟਰਪਤੀ ਨੇ ਐਲਾਨ ਕੀਤਾ ਸੀਰੀਆ ਵਿਚੋਂ ਅਮਰੀਕੀ ਸੌਨਿਕ ਹੌਲੀ-ਹੌਲੀ ਹਟਾਏ ਜਾ ਰਹੇ ਹਨ ਹਨ । ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਅਮਰੀਕੀ ਸੈਨਿਕਾਂ ਦੇ ਸੀਰੀਆ ’ਤੋਂ ਬਾਹਰ ਨਿਕਲਣ ਤੋਂ ਬਾਅਦ ਜੇਕਰ ਤੁਰਕੀ ਕੁਰਦਾਂ ’ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਤੁਰਕੀ ਨੂੰ ਆਰਥਿਕ ਤੌਰ ’ਤੇ ਤਬਾਹ ਕਰ ਦੇਵੇਗਾ।ਅਜਿਹੇ ਵਿੱਚ ਜਾਣੋ ਕਿ ਕੌਣ ਹਨ ਕੁਰਦ ਤੇ ਕੀ ਉਨ੍ਹਾਂ ਦਾ ਵਿਵਾਦ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਦੇ ਸੋਚਿਆ ਹੈ ਕਿ ਪੁਲਾੜ ਯਾਤਰੀ ਕਿਸ ਤਰ੍ਹਾਂ ਟਾਇਲੇਟ ਦਾ ਇਸਤੇਮਾਲ ਕਰਦੇ ਹਨ? ਇਹ ਸੌਖਾ ਨਹੀਂ ਹੈ ਅਤੇ ਇਸ ਵਿੱਚ ਕੈਮਰਾ ਦਾ ਵੀ ਇਸਤੇਮਾਲ ਹੁੰਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਮਰੀਕਾ ਵਿੱਚ ਸ਼ੱਟਡਾਊਨ, ਸਿੱਖ ਭਾਈਚਾਰੇ ਨੇ ਲਾਇਆ ਲੰਗਰ- 5 ਅਹਿਮ ਖਬਰਾਂ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46901325 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਮਰੀਕਾ ਵਿੱਚ 22 ਦਸੰਬਰ ਤੋਂ ਸੱਟਡਾਊਨ ਹੈ ਦਿ ਟ੍ਰਿਬਿਊਨ ਮੁਤਾਬਕ ਅਮਰੀਕਾ ਵਿੱਚ ਸ਼ੱਟਡਾਊਨ ਦੇ ਚਲਦਿਆਂ ਸਿੱਖ ਭਾਈਚਾਰੇ ਵੱਲੋਂ ਟੈਕਸਾਸ ਵਿੱਚ ਸਰਕਾਰੀ ਮੁਲਜ਼ਾਮਾਂ ਲਈ ਲੰਗਰ ਲਾਇਆ ਗਿਆ ਹੈ।ਸ਼ੱਟਡਾਊਨ ਕਾਰਨ ਤਕਰੀਬਨ 8 ਲੱਖ ਸਰਕਾਰੀ ਮੁਲਾਜ਼ਮ ਪ੍ਰਭਾਵਿਤ ਹਨ ਜਿਨ੍ਹਾਂ ਨੂੰ ਤਨਖਾਹ ਅਤੇ ਫੰਡ ਨਹੀਂ ਮਿਲ ਰਹੇ। 11 ਜਨਵਰੀ ਤੋਂ ਹੀ ਸਿੱਖ ਭਾਈਚਾਰੇ ਦੇ ਲੋਕਾਂ ਨੇ ਲੰਗਰ ਲਾਇਆ ਹੋਇਆ ਹੈ। ਸਿੱਖ ਸੈਂਟਰ ਵੱਲੋਂ ਫੇਸਬੁੱਕ ਉੱਤੇ ਪੋਸਟ ਪਾ ਕੇ ਸੱਦਾ ਦਿੱਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਰਿਵਾਰ ਸਣੇ ਮੁਫ਼ਤ ਲੰਗਰ ਮੁਹੱਈਆ ਕਰਵਾਇਆ ਜਾਵੇਗਾ। ਪਹਿਲਾਂ ਸੰਸਦ ਦੀ ਪ੍ਰਵਾਨਗੀ ਅਤੇ ਫਿਰ ਰਾਸ਼ਟਰਪਤੀ ਦੇ ਦਸਤਖ਼ਤ ਤੋਂ ਬਿਨਾਂ ਕਿਸੇ ਵੀ ਸੰਬੰਧਿਤ ਵਿਭਾਗ ਨੂੰ ਕੰਮ ਕਾਜ ਜਾਰੀ ਰੱਖਣ ਲਈ ਫੰਡ ਨਹੀਂ ਮਿਲਦੇ ਜਿਸ ਕਾਰਨ ਸਰਕਾਰੀ ਕੰਮ-ਕਾਜ ਠੱਪ ਹੋ ਜਾਂਦਾ ਹੈ ਜਿਸ ਨੂੰ ਸ਼ੱਟਡਾਊਨ ਕਿਹਾ ਜਾਂਦਾ ਹੈ।ਛੱਤਰਪਤੀ ਮਾਮਲੇ ਵਿੱਚ ਸਜ਼ਾ ਦਾ ਐਲਾਨ ਅੱਜ ਪੱਤਰਕਾਰ ਰਾਮ ਚੰਦਰ ਛੱਤਰਪਤੀ ਮਾਮਲੇ ਵਿੱਚ ਪੰਚਕੂਲਾ ਸਥਿਤ ਸਪੈਸ਼ਲ ਸੀਬੀਆਈ ਕੋਰਟ ਅੱਜ ਫੈਸਲਾ ਸੁਣਾਏਗੀ। ਹਿੰਦੁਸਤਾਨ ਟਾਈਮਜ਼ ਮੁਤਾਬਕ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਤਿੰਨ ਹੋਰ ਦੋਸ਼ੀ ਵੀਡੀਓ-ਕਾਨਫਰੰਸਿੰਗ ਰਾਹੀਂ ਮੌਜੂਦ ਰਹਿਣਗੇ।ਇਹ ਵੀ ਪੜ੍ਹੋ:ਦੀਵਾਲੀ ਦੀ ਜਿੱਤੀ ਲਾਟਰੀ, ਲੋਹੜੀ ਤੋਂ ਬਾਅਦ ਵੀ ਰਾਸ਼ੀ ਦੀ ਉਡੀਕਪੰਜਾਬ ਤੇ ਹਰਿਆਣਾ ਵਿਚ ਸਵਾਈਨ ਫਲੂ ਦੀ ਆਹਟ ਬੀਅਰ ਦੀਆਂ ਬੋਤਲਾਂ ’ਤੇ ਗਣੇਸ਼ ਦੀ ਤਸਵੀਰ ਦਾ ਸੱਚ11 ਜਨਵਰੀ ਨੂੰ ਵਿਸ਼ੇਸ਼ ਸੀਬੀਆਈ ਜੱਜ ਜਗਦੀਪ ਸਿੰਘ ਨੇ ਰਾਮ ਰਹੀਮ ਸਣੇ ਕ੍ਰਿਸ਼ਨ ਲਾਲ, ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ। Image copyright Getty Images ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਹਰਿਆਣਾ ਸਰਕਾਰ ਨੇ ਵੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਦੋ ਸੀਰੀਆਰਪੀਐਫ਼ ਦੀਆਂ ਕੰਪਨੀਆਂ ਸਿਰਸਾ ਵਿੱਚ ਤੈਨਾਤ ਹਨ। ਫਤਿਹਾਬਾਦ ਅਤੇ ਹਿਸਾਰ ਵਿੱਚ ਵੀ ਪੂਰੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 1200 ਪੁਲਿਸ ਮੁਲਾਜ਼ਮ ਵੀ ਨਜ਼ਰ ਰੱਖਣ ਲਈ ਤਿਆਰ ਹਨ। ਸਿਰਸਾ ਵਿੱਚ ਹਰ ਪਲ ਨਜ਼ਰ ਰੱਖਣ ਲਈ ਡਰੋਨ ਦੀ ਵੀ ਮਦਦ ਲਈ ਜਾ ਰਹੀ ਹੈ।ਟਾਈਟਲਰ ਦੀ ਮੌਜੂਦਗੀ ਕਾਰਨ ਵਿਵਾਦਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਸ਼ੀਲਾ ਦੀਕਸ਼ਿਤ ਨਾਲ ਸਿੱਖ ਕਤਲੇਆਮ ਮਾਮਲੇ ਵਿੱਚ ਮੁਲਜ਼ਮ ਜਗਦੀਸ਼ ਟਾਈਟਲਰ ਵੱਲੋਂ ਮੰਚ ਸਾਂਝਾ ਕਰਨ 'ਤੇ ਹੰਗਾਮਾ ਹੋ ਗਿਆ ਹੈ। Image copyright Getty Images ਸ਼ੀਲਾ ਦੀਕਸ਼ਿਤ ਨੂੰ ਦਿੱਲੀ ਕਾਂਗਰਸ ਦਾ ਮੁਖੀ ਨਿਯੁਕਤ ਕੀਤੇ ਜਾਣ ਦੇ ਸਮਾਗਮ ਵਿੱਚ ਜਗਦੀਸ਼ ਟਾਈਟਲਰ ਪਹਿਲੀ ਕਤਾਰ ਵਿੱਚ ਬੈਠੇ ਸਨ। ਇਸ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਰਤ ਕੌਰ ਬਾਦਲ ਨੇ ਮਾਸੂਮਾਂ ਦੇ ਕਾਤਲਾਂ ਨੂੰ ਉਤਸ਼ਾਹਤ ਕਰਨ ਦਾ ਇਲਜ਼ਾਮ ਲਾਇਆ। ਇਸ ਤੋਂ ਇਲਾਵਾ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰਕੇ ਨਿੰਦਾ ਕੀਤੀ।ਡੀਜੀਪੀ ਦੀ ਚੋਣ ਲਈ 5 ਸੂਬਿਆਂ ਦੀ ਅਰਜ਼ੀ ਰੱਦ ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਸੂਬੇ ਦੇ ਮੁਖੀ ਦੀ ਚੋਣ ਲਈ ਪੰਜ ਸੂਬਿਆਂ ਵੱਲੋਂ ਪਾਈ ਗਈ ਅਰਜ਼ੀ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤੀ ਹੈ। ਪੰਜਾਬ, ਹਰਿਆਣਾ, ਕੇਰਲ, ਬਿਹਾਰ, ਪੱਛਮ ਬੰਗਾਲ ਨੇ ਅਦਾਲਤ ਦਾ ਜੁਲਾਈ 2018 ਦਾ ਫੈਸਲਾ ਬਦਲਣ ਲਈ ਅਰਜ਼ੀ ਦਾਖਿਲ ਕੀਤੀ ਸੀ ਕਿ ਡੀਜੀਪੀ ਦੀ ਚੋਣ ਦਾ ਅਧਿਕਾਰ ਯੂਪੀਐਸਸੀ ਦੀ ਥਾਂ ਸੂਬਾ ਸਰਕਾਰਾਂ ਨੂੰ ਸੌਂਪ ਦਿੱਤਾ ਜਾਵੇ। ਟੈਰੀਜ਼ਾ ਮੇਅ ਖਿਲਾਫ਼ ਬੇਭਰੋਸਗੀ ਮਤਾ ਖਾਰਿਜਯੂਕੇ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੇ ਖਿਲਾਫ਼ ਸੰਸਦ ਵਿੱਚ ਲਿਆਂਦਾ ਗਿਆ ਬੇਭਰੋਸਗੀ ਮਤਾ ਖਾਰਜ ਹੋ ਗਿਆ ਹੈ। ਵਿਰੋਧੀ ਧਿਰ ਲੇਬਰ ਪਾਰਟੀ ਉਨ੍ਹਾਂ ਖਿਲਾਫ਼ ਬੇਭਰੋਸਗੀ ਮਤਾ ਲੈ ਕੇ ਆਈ ਸੀ। Image copyright Getty Images 325 ਸੰਸਦ ਮੈਂਬਰਾਂ ਨੇ ਸਰਕਾਰ ਦਾ ਸਾਥ ਦਿੱਤਾ ਜਦੋਂਕਿ 306 ਸੰਸਦ ਮੈਂਬਰਾਂ ਨੇ ਬੇਭਰੋਸਗੀ ਮਤੇ ਦੇ ਹੱਕ ਵਿੱਚ ਵੋਟ ਪਾਈ।ਇਸ ਤੋਂ ਬਾਅਦ ਟੈਰੀਜ਼ਾ ਮੇਅ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਨਿੱਜੀ ਹਿੱਤਾਂ ਨੂੰ ਪਾਸੇ ਕਰਕੇ ਇਕੱਠੇ ਹੋ ਕੇ ਕੰਮ ਕਰਨ ਅਤੇ ਬਰੈਗਜ਼ਿਟ ਲਈ ਰਾਹ ਲੱਭਣ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਆਈਐੱਸ ਨੂੰ ਹਰਾਇਆ, ਹੁਣ ਸੀਰੀਆ ਤੋਂ ਹੋਵੇਗੀ ਫੌਜ ਦੀ ਵਾਪਸੀ - ਟਰੰਪ 20 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46623939 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਇਹ ਅਜੇ ਸਾਫ ਨਹੀਂ ਹੈ ਕਿ ਅਮਰੀਕਾ ਕਦੋਂ ਸੀਰੀਆ ਤੋਂ ਫੌਜ ਵਾਪਸ ਬੁਲਾ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕਰ ਦਿੱਤਾ ਹੈ ਕਿ ਸੀਰੀਆ ਵਿੱਚ ਆਈਐੱਸ ਨੂੰ ਹਰਾ ਦਿੱਤਾ ਗਿਆ ਹੈ ਤੇ ਸੀਰੀਆ ਵਿੱਚ ਅਮਰੀਕੀ ਫੌਜ ਰੱਖਣ ਦਾ ਮਕਸਦ ਪੂਰਾ ਹੋ ਗਿਆ ਹੈ।ਅਮਰੀਕੀ ਅਫਸਰਾਂ ਅਨੁਸਾਰ ਸੀਰੀਆ ਵਿੱਚ ਮੌਜੂਦ 2000 ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਅਨੁਸਾਰ ਇਹ ਕੰਮ ਅਗਲੇ 100 ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ। Image Copyright @realDonaldTrump @realDonaldTrump Image Copyright @realDonaldTrump @realDonaldTrump ਅਮਰੀਕਾ ਦੇ ਗ੍ਰਹਿ ਮੰਤਰਾਲੇ ਨੇ ਸਾਫ ਕੀਤਾ ਹੈ ਉਨ੍ਹਾਂ ਦੇ ਅਫ਼ਸਰ ਅਗਲੇ 24 ਘੰਟਿਆਂ ਵਿੱਚ ਸੀਰੀਆ ਨੂੰ ਛੱਡ ਦੇਣਗੇ। ਜ਼ਿਆਦਾਤਰ ਅਮਰੀਕੀ ਫੌਜਾਂ ਉੱਤਰ-ਪੂਰਬੀ ਸੀਰੀਆ ਵਿੱਚ ਤਾਇਨਾਤ ਹਨ।ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਅਮਰੀਕੀ ਫੌਜ ਦੇ ਅਧਿਕਾਰੀ ਚਾਹੁੰਦੇ ਹਨ ਕਿ ਸੀਰੀਆ ਨੂੰ ਨਾ ਛੱਡਿਆ ਜਾਵੇ ਤਾਂ ਜੋ ਅੱਤਵਾਦੀ ਗਰੁੱਪ ਕਿਤੇ ਮੁੜ ਤਾਕਤਵਰ ਨਾ ਹੋ ਜਾਣ।ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਮਾਰਚ ਵਿੱਚ ਕਿਹਾ ਸੀ ਜਲਦ ਹੀ ਅਮਰੀਕੀ ਫੌਜ ਸੀਰੀਆ ਤੋਂ ਹਟਾ ਲਈ ਜਾਵੇਗੀ। ਹਾਲਾਂਕਿ ਅਜੇ ਪੂਰੇ ਤਰੀਕੇ ਨਾਲ ਅੱਤਵਾਦੀ ਗਰੁੱਪਾਂ ਦਾ ਖਾਤਮਾ ਨਹੀਂ ਹੋਇਆ ਹੈ। ਹਾਲ ਵਿੱਚ ਜਾਰੀ ਇੱਕ ਅਮਰੀਕੀ ਰਿਪੋਰਟ ਵਿੱਚ ਸੀਰੀਆ ਵਿਚਾਲੇ 14,000 ਆਈਐੱਸ ਦੇ ਅੱਤਵਾਦੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਗੁਆਂਢੀ ਦੇਸ ਈਰਾਕ ਵਿੱਚ ਇਸ ਤੋਂ ਵੱਧ ਗਿਣਤੀ ਵਿੱਚ ਅੱਤਵਾਦੀ ਮੌਜੂਦ ਹਨ।ਬੀਤੇ ਹਫ਼ਤੇ ਤੁਰਕੀ ਨੇ ਚੇਤਾਵਨੀ ਦਿੱਤੀ ਸੀ ਕਿ ਉਹ ਸੀਰੀਆ ਵਿੱਚ ਅਮਰੀਕਾ ਹਮਾਇਤੀ ਕੁਰਦ ਲੜਾਕਿਆਂ ਖਿਲਾਫ਼ ਕੁਝ ਦਿਨਾਂ ਵਿੱਚ ਹਮਲੇ ਦੀ ਤਿਆਰੀ ਕਰ ਰਹੇ ਹਨ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਯੂਕੇ ਵਿੱਚ ਸਿਗਰਟ, ਈ-ਸਿਗਰਟ ਅਤੇ ਆਮ ਹਵਾ ਨਾਲ ਕੀਤੇ ਪ੍ਰਯੋਗ ਦੇ ਨਤੀਜਿਆਂ ਨੇ ਦਿੱਤੀ ਭਿਆਨਕ ਤਸਵੀਰ। ਸਾਇੰਸਦਾਨਾਂ ਮੁਤਾਬਕ ਈ-ਸਿਗਰਟ ਘੱਟ ਨੁਕਸਾਨ ਕਰਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ",False " ਗਲੈਮਰ ਦੀ ਦੁਨੀਆਂ ਵਿੱਚ ਉਮਰ ਦਾ ਵਧਣਾ ਗ਼ੁਨਾਹ ਹੈ! ਨਵੀਨ ਨੇਗੀ ਬੀਬੀਸੀ ਪੱਤਰਕਾਰ 20 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45239748 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright /AISHA GHANI ਫੋਟੋ ਕੈਪਸ਼ਨ ਦੇਹਰਾਦੂਨ ਦੀ ਰਹਿਣ ਵਾਲੀ ਆਇਸ਼ਾ ਘਾਨੀ, ਪਿਛਲੇ 5 ਸਾਲ ਤੋਂ ਦੇਸ-ਵਿਦੇਸ਼ ਵਿੱਚ ਮਾਡਲਿੰਗ ਅਤੇ ਇਵੈਂਟ ਸ਼ੋਅ ਹੋਸਟ ਕਰ ਰਹੀ ਹੈ ਤੇਜ਼ ਰੋਸ਼ਨੀ, ਕੈਮਰਿਆਂ ਦੀ ਫਲੈਸ਼ ਅਤੇ ਸਟੇਜ 'ਤੇ ਮੌਜੂਦ ਇੱਕ ਖ਼ੂਬਸੁਰਤ ਹੋਸਟ ਜਿਹੜੀ ਆਪਣੀ ਆਵਾਜ਼ ਅਤੇ ਅਦਾਵਾਂ ਨਾਲ ਸਭ ਨੂੰ ਆਕਰਸ਼ਿਤ ਕਰ ਰਹੀ ਹੈ ਅਤੇ ਉਸਦੀ ਹਰ ਇੱਕ ਅਦਾ 'ਤੇ ਤਾੜੀਆਂ ਮਾਰਦੇ ਦਰਸ਼ਕ।ਸ਼ਾਇਦ ਤੁਸੀਂ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਇਹ ਤਸਵੀਰ ਕਿਸੇ ਗਲੈਮਰ ਪ੍ਰੋਗਰਾਮ ਦੇ ਸਟੇਜ ਸ਼ੋਅ ਦੀ ਹੈ। ਇਸ ਸਟੇਜ ਸ਼ੋਅ ਦੀ ਚਮਕ ਤੋਂ ਵੱਖਰੀ ਦੁਨੀਆਂ ਸਟੇਜ ਤੋਂ ਪਿੱਛੇ ਦੀ ਵੀ ਹੁੰਦੀ ਹੈ। ਜਿੱਥੇ ਤੱਕ ਚਮਕਦਾਰ ਰੋਸ਼ਨੀ ਨਹੀਂ ਪਹੁੰਚਦੀ, ਕੈਮਰਿਆਂ ਦੀ ਫਲੈਸ਼ ਘੱਟ ਜਾਂਦੀ ਹੈ, ਦਰਸ਼ਕਾਂ ਦੀਆਂ ਤਾੜੀਆਂ ਵੀ ਹਵਾ ਹੋ ਜਾਂਦੀਆਂ ਹਨ।ਜਿਨ੍ਹਾਂ ਸੋਹਣੇ ਚਿਹਰਿਆਂ ਨਾਲ ਸਟੇਜ ਦੀ ਰੋਸ਼ਨੀ ਵਧਾਈ ਜਾਂਦੀ ਹੈ, ਉਨ੍ਹਾਂ 'ਤੇ ਉਮਰ ਦੇ ਇੱਕ ਪੜਾਅ ਤੱਕ ਪੁੱਜਣ ਤੋਂ ਬਾਅਦ ਇਸੇ ਸੋਹਣੇਪਣ ਨੂੰ ਬਰਕਰਾਰ ਰੱਖਣ ਦਾ ਦਬਾਅ ਪੈਣ ਲਗਦਾ ਹੈ।ਇਹ ਵੀ ਪੜ੍ਹੋ:ਜੇਲ੍ਹ 'ਚ ਬੰਦ ਰਾਮ ਰਹੀਮ ਨੂੰ ਡੇਰਾ ਪ੍ਰੇਮੀਆਂ ਨੇ ਭੇਜੀ 'ਇੱਕ ਟਨ' ਵਧਾਈਮੈਂ ਦਿਲੋਂ ਉਸ ਦੀ ਹੋ ਚੁੱਕੀ ਹਾਂ: ਪ੍ਰਿਅੰਕਾ ਚੋਪੜਾਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’ਅਜਿਹੇ ਪਤਾ ਨਹੀਂ ਕਿੰਨੇ ਚਿਹਰੇ ਹਨ, ਜਿਹੜੇ ਕਦੇ ਘਰ-ਘਰ ਵਿੱਚ ਪਛਾਣੇ ਜਾਂਦੇ ਸਨ, ਸਮੇਂ ਦੇ ਨਾਲ ਉਹ ਫਿੱਕੇ ਪੈ ਗਏ। ਸਾਲ 2001 ਵਿੱਚ ਟੀਵੀ 'ਤੇ ਇੱਕ ਸੀਰੀਅਲ ਆਉਂਦਾ ਸੀ 'ਕੁਸੁਮ'। ਇਸ ਸੀਰੀਅਲ ਵਿੱਚ ਮੁੱਖ ਕਿਰਦਾਰ ਨਿਭਾਉਣ ਵਾਲੀ ਨੌਸ਼ੀਨ ਅਲੀ ਸਰਦਾਰ ਉਨ੍ਹਾਂ ਦਿਨਾਂ ਵਿੱਚ ਘਰ-ਘਰ 'ਚ ਕੁਸੁਮ ਨਾਲ ਪਛਾਣੀ ਜਾਂਦੀ ਸੀ।ਫਿਲਹਾਲ 34 ਸਾਲ ਦੀ ਹੋ ਚੁੱਕੀ ਨੌਸ਼ੀਨ ਇੰਸਟਾਗਰਾਮ 'ਤੇ ਆਪਣੀਆਂ ਫੋਟੋਆਂ ਪੋਸਟ ਕਰਦੀ ਰਹਿੰਦੀ ਹੈ। ਉਹ ਇੱਕ ਨਵੇਂ ਸੀਰੀਅਲ ' ਅਲਾਦੀਨ ' ਵਿੱਚ ਦਿਖਣ ਵਾਲੀ ਹੈ।ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇਸੇ ਸ਼ੋਅ ਨਾਲ ਜੁੜੀਆਂ ਕੁਝ ਤਸਵੀਰਾਂ ਇੰਸਟਗਰਾਮ 'ਤੇ ਅਪਲੋਡ ਕੀਤੀਆਂ ਜਿਸ ਤੋਂ ਬਾਅਦ ਕੁਝ ਲੋਕ ਉਨ੍ਹਾਂ ਨੂੰ ਟਰੋਲ ਕਰਨ ਲੱਗੇ।ਟਰੋਲ ਕਰਨ ਵਾਲੇ ਲੋਕਾਂ ਨੇ ਨੌਸ਼ੀਨ ਦੀ ਉਮਰ ਅਤੇ ਤਸਵੀਰਾਂ 'ਤੇ ਫਿਲਟਰ ਦੀ ਵਰਤੋਂ ਦੀ ਗੱਲ ਕਹਿ ਕੇ ਮਜ਼ਾਕ ਉਡਾਇਆ। Image copyright NAusheen/instagram ਫੋਟੋ ਕੈਪਸ਼ਨ ਨੌਸ਼ੀਨ ਅਲੀ ਸਰਦਾਰ ਸੋਸ਼ਲ ਮੀਡੀਆ 'ਤੇ ਹੋਈ ਟ੍ਰੋਲਿੰਗ ਦੇ ਜਵਾਬ ਵਿੱਚ ਨੌਸ਼ੀਨ ਨੇ ਬੀਬੀਸੀ ਨੂੰ ਕਿਹਾ ਕਿ ਜਿਸ ਸਮੇਂ ਉਹ ਕੁਸੁਮ ਸੀਰੀਅਲ ਕਰ ਰਹੀ ਸੀ ਉਸ ਸਮੇਂ ਉਨ੍ਹਾਂ ਦੀ ਉਮਰ 17-18 ਸਾਲ ਸੀ, ਜਦਕਿ ਉਹ ਇੱਕ 29-30 ਸਾਲ ਦੀ ਔਰਤ ਦੀ ਭੂਮਿਕਾ ਨਿਭਾ ਰਹੀ ਸੀ। ਲੋਕਾਂ ਨੂੰ ਲੱਗਦਾ ਹੈ ਕਿ ਹੁਣ ਤੱਕ ਤਾਂ ਮੈਂ 40-50 ਸਾਲ ਦੀ ਹੋ ਗਈ ਹੋਵਾਂਗੀ। ਜਦਕਿ ਅਜਿਹਾ ਨਹੀਂ ਹੈ।ਗਲੈਮਰ ਦੀ ਦੁਨੀਆਂ ਵਿੱਚ ਔਰਤਾਂ ਦੀ ਉਮਰ ਕਿੰਨੀ ਮਾਅਨੇ ਰੱਖਦੀ ਹੈ, ਉਸ 'ਤੇ ਨੌਸ਼ੀਨ ਜਵਾਬ ਦਿੰਦੀ ਹੈ ਕਿ ਬਾਲੀਵੁੱਡ ਦੀ ਦੁਨੀਆਂ ਜਿੱਥੇ ਮਰਦ ਪ੍ਰਧਾਨ ਹੈ ਤਾਂ ਉੱਥੇ ਹੀ ਟੀਵੀ ਦੀ ਦੁਨੀਆਂ ਵਿੱਚ ਜ਼ਿਆਦਾਤਰ ਰੋਲ ਔਰਤਾਂ ਅਦਾ ਕਰਦੀਆਂ ਹਨ।ਉਹ ਆਪਣੀ ਗੱਲ ਨੂੰ ਡਿਟੇਲ ਵਿੱਚ ਸਮਝਾਉਂਦੇ ਹੋਏ ਕਹਿੰਦੀ ਹੈ,''ਟੀਵੀ ਦੀ ਦੁਨੀਆਂ ਵਿੱਚ ਭਾਵੇਂ ਤੁਸੀਂ 21 ਸਾਲ ਦੇ ਹੋ ਜਾਂ ਫਿਰ 41 ਸਾਲ ਦੇ, ਤੁਹਾਨੂੰ ਮਾਂ ਦਾ ਰੋਲ ਮਿਲ ਸਕਦਾ ਹੈ। ਜਿੱਥੋਂ ਤੱਕ ਅਦਾਕਾਰਾਂ ਦੇ ਲੀਡ ਰੋਲ ਤੋਂ ਹਟਣ ਦੀ ਗੱਲ ਹੈ ਤਾਂ ਉਨ੍ਹਾਂ ਨੂੰ ਪਰਿਵਾਰ ਦੀਆਂ ਜ਼ਿੰਮੇਦਾਰੀਆਂ ਕਾਰਨ ਬਰੇਕ ਲੈਣੀ ਪੈਂਦੀ ਹੈ।''ਉਮਰ ਅਤੇ ਕਰੀਅਰਨੌਸ਼ੀਨ ਨੇ ਕਿਹਾ ਕਿ ਜੇਕਰ ਕੋਈ ਅਦਾਕਾਰਾ ਲਗਾਤਾਰ ਕੰਮ ਕਰ ਰਹੀ ਹੈ ਤਾਂ ਉਸ ਨੂੰ ਬਹੁਤੇ ਸਵਾਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਪਰ ਜੇਕਰ ਕਿਸੇ ਨੇ ਪਰਿਵਾਰਕ ਕਾਰਨਾਂ ਕਰਕੇ ਜਾਂ ਨਿੱਜੀ ਕੰਮਾਂ ਕਰਕੇ ਬਰੇਕ ਲੈ ਲਿਆ ਹੈ ਤਾਂ, ਉਸ ਨੂੰ ਮੁੜ ਅਪਨਾਉਣ ਕਰਨ ਵਿੱਚ ਲੋਕ ਸਮਾਂ ਲਗਾਉਂਦੇ ਹਨ। ਉਨ੍ਹਾਂ ਨੂੰ ਮਿਲਣ ਵਾਲੇ ਰੋਲ ਵਿੱਚ ਬਦਲਾਅ ਆ ਜਾਂਦਾ ਹੈ। Image copyright NAusheen ਫੋਟੋ ਕੈਪਸ਼ਨ ਕੁਸੁਮ ਸੀਰੀਅਲ ਵਿੱਚ ਨੌਸ਼ੀਨ ਦੀ ਇੱਕ ਝਲਕ ਹਾਲਾਂਕਿ ਨੌਸ਼ੀਨ ਇਹ ਗੱਲ ਟੀਵੀ ਅਤੇ ਫ਼ਿਲਮ ਇੰਡਸਟਰੀ ਲਈ ਕਹਿ ਰਹੀ ਸੀ ਪਰ ਔਰਤਾਂ ਦੀ ਉਮਰ ਅਤੇ ਕਰੀਅਰ ਨਾਲ ਜੁੜਿਆ ਇਹ ਸੱਚ ਤਮਾਮ ਦੂਜੀਆਂ ਨੌਕਰੀਆਂ ਵਿੱਚ ਵੀ ਲਾਗੂ ਹੁੰਦਾ ਹੈ। ਫੋਰਬਸ ਇੰਡੀਆ ਵਿੱਚ ਛਪੀ ਇੱਕ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਔਰਤਾਂ ਕਦੇ ਵੀ ਇੱਕ ਲੀਨੀਅਰ ਕਰੀਅਰ ਜੌਬ (ਲਗਾਤਾਰ ਨੌਕਰੀ) ਨਹੀਂ ਕਰ ਪਾਉਂਦੀਆਂ। ਇਸ ਰਿਪੋਰਟ ਮੁਤਾਬਕ, ਸੈਂਟਰ ਫਾਰ ਟੈਲੇਂਟ ਇਨੋਵੇਸ਼ਨ (ਸੀਟੀਆਈ) ਨੇ ਸਾਲ 2012 ਵਿੱਚ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਔਰਤਾਂ ਦੇ ਨੌਕਰੀ ਕਰਨ ਦੇ ਪੈਟਰਨ 'ਤੇ ਅਧਿਐਨ ਕੀਤਾ।ਇਹ ਵੀ ਪੜ੍ਹੋ:ਔਰਤ ਦੀ ਜ਼ਿੰਦਗੀ ਦੇ ਵਿਲੱਖਣ ਪਹਿਲੂਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?ਔਰਤਾਂ ਦੀਆਂ ਇੱਛਾਵਾਂ ਬਾਰੇ ਤੁਸੀਂ ਕਿੰਨਾ ਜਾਣਦੇ ਹੋ?ਇਸ ਸਟੱਡੀ ਵਿੱਚ ਭਾਰਤ ਵੱਲੋਂ 3 ਹਜ਼ਾਰ ਔਰਤਾਂ ਅਤੇ ਮਰਦਾਂ ਦਾ ਇੰਟਰਵਿਊ ਕੀਤਾ ਗਿਆ, ਜਿਸ ਤੋਂ ਬਾਅਦ ਇਹ ਨਤੀਜਾ ਨਿਕਲਿਆ ਕਿ ਭਾਰਤ ਵਿੱਚ 36 ਫ਼ੀਸਦ ਔਰਤਾਂ ਆਪਣੀ ਨੌਕਰੀ ਤੋਂ ਬਰੇਕ ਲੈ ਲੈਂਦੀਆਂ ਹਨ। ਲਗਭਗ ਅਜਿਹੇ ਹੀ ਅੰਕੜੇ ਜਰਮਨੀ ਅਤੇ ਅਮਰੀਕਾ ਵਿੱਚ ਵੀ ਸਾਹਮਣੇ ਆਏ। ਇਸ ਸਟੱਡੀ ਵਿੱਚ ਅੱਗੇ ਦੱਸਿਆ ਗਿਆ ਕਿ ਜਿੰਨੀਆਂ ਵੀ ਔਰਤਾਂ ਆਪਣੀ ਨੌਕਰੀ ਛੱਡਦੀਆਂ ਹਨ, ਉਨ੍ਹਾਂ ਵਿੱਚ 58 ਫ਼ੀਸਦ ਹੀ ਮੁੜ 'ਫੁੱਲ ਟਾਈਮ ਵਰਕ' ਵਿੱਚ ਵਾਪਸੀ ਕਰਦੀਆਂ ਹਨ। ਗਲੈਮਰ ਦੀ ਦੁਨੀਆਂ ਦੀ ਗੱਲ ਕਰੀਏ ਤਾਂ ਔਰਤਾਂ ਦੇ ਜਵਾਨ ਅਤੇ ਖ਼ੂਬਸੁਰਤ ਦਿਖਣ ਦੀ ਸ਼ਰਤ ਸਿਰਫ਼ ਟੀਵੀ ਅਤੇ ਫ਼ਿਲਮ ਵਿੱਚ ਹੀ ਨਹੀਂ ਕਹੀ ਜਾਂਦੀ, ਇਸ ਵਿੱਚ ਸਟੇਜ ਸ਼ੋਅ ਐਂਕਰ ਅਤੇ ਏਅਰ ਹੋਸਟਸ ਵਰਗੇ ਕਰੀਅਰ ਵੀ ਸ਼ਾਮਲ ਹੁੰਦੇ ਹਨ। Image copyright PRIYA KURIAN ਫੋਟੋ ਕੈਪਸ਼ਨ ਸਟਡੀ ਵਿੱਚ ਦੱਸਿਆ ਗਿਆ ਕਿ ਜਿੰਨੀਆਂ ਵੀ ਔਰਤਾਂ ਆਪਣੀ ਨੌਕਰੀ ਛੱਡਦੀਆਂ ਹਨ ਉਨ੍ਹਾਂ ਵਿੱਚ 58 ਫ਼ੀਸਦ ਹੀ ਮੁੜ 'ਫੁੱਲ ਟਾਈਮ ਵਰਕ' ਵਿੱਚ ਵਾਪਸੀ ਕਰਦੀਆਂ ਹਨ ਦਿੱਲੀ ਵਿੱਚ ਕਈ ਸ਼ੋਅ ਹੋਸਟ ਕਰ ਚੁੱਕੀ ਐਂਕਰ ਕ੍ਰਿਸ਼ਨਾ ਵਰਮਾ ਉਂਜ ਤਾਂ ਮੰਨਦੀ ਹੈ ਕਿ ਉਮਰ ਮਹਿਜ਼ ਇੱਕ ਨੰਬਰ ਹੈ। ਉਹ ਕਹਿੰਦੀ ਹੈ ਕਿ ਗਲੈਮਰ ਦੀ ਦੁਨੀਆਂ ਵਿੱਚ ਉਮਰ ਦੇ ਇਸ ਨੰਬਰ ਦਾ ਮਹੱਤਵ ਵਧ ਜਾਂਦਾ ਹੈ।ਉਨ੍ਹਾਂ ਮੁਤਾਬਕ, ''ਗਲੈਮਰ ਵਰਲਡ ਨਾਲ ਜੁੜੀਆਂ ਕੁੜੀਆਂ 'ਤੇ ਹਮੇਸ਼ਾ ਜਵਾਨ ਦਿਖਣ ਦਾ ਦਬਾਅ ਰਹਿੰਦਾ ਹੈ, ਜੇਕਰ ਤੁਸੀਂ ਫਿੱਟ ਨਹੀਂ ਹੋ, ਆਕਰਸ਼ਕ ਨਹੀਂ ਹੋ, ਤਾਂ ਤੁਹਾਨੂੰ ਜਲਦੀ ਹੀ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ।''ਹਰਿਆਣਾ ਵਿੱਚ ਰਹਿਣ ਵਾਲੀ ਕ੍ਰਿਸ਼ਨਾ ਇਸ ਸਮੇਂ 36 ਸਾਲ ਦੀ ਹੈ, ਸਾਲ 2009 ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ ਸੀ ਅਤੇ ਫਿਲਹਾਲ ਉਹ ਦੋ ਬੱਚਿਆਂ ਦੀ ਮਾਂ ਹੈ।ਆਪਣੇ ਕਰੀਅਰ ਦੇ ਸਭ ਤੋਂ ਚੰਗੇ ਸਮੇਂ ਨੂੰ ਯਾਦ ਕਰਦੇ ਹੋਏ ਕ੍ਰਿਸ਼ਨਾ ਦੱਸਦੀ ਹੈ ਕਿ ਵਿਆਹ ਤੋਂ ਪਹਿਲਾਂ ਉਹ ਐਨੀ ਜ਼ਿਆਦਾ ਰੁੱਝੀ ਰਹਿੰਦੀ ਸੀ ਕਿ ਇੱਕ ਮਹੀਨੇ ਵਿੱਚ ਲਗਭਗ 20-22 ਸ਼ੋਅ ਐਂਕਰ ਕਰਦੀ ਸੀ। ਪਰ ਵਿਆਹ ਹੁੰਦੇ ਹੀ ਉਨ੍ਹਾਂ ਨੂੰ ਸਟੇਜ ਸ਼ੋਅ ਦੇ ਆਫ਼ਰ ਆਉਣੇ ਘੱਟ ਗਏ। ਉਮਰ ਘਟਾਉਣ ਦੀ ਜੱਦੋਜਹਿਦਖ਼ੂਬਸੁਰਤੀ ਉਂਜ ਤਾਂ ਉਮਰ ਦੀ ਮੁਹਤਾਜ਼ ਨਹੀਂ ਹੁੰਦੀ, ਪਰ ਜਿੱਥੇ ਗੱਲ ਕਰੀਅਰ ਅਤੇ ਕੰਮ ਦੀ ਆ ਜਾਂਦੀ ਹੈ ਤਾਂ ਉੱਥੇ ਉਮਰ ਬਹੁਤ ਹੱਦ ਤੱਕ ਮਹੱਤਵਪੂਰਨ ਹੋ ਜਾਂਦੀ ਹੈ। ਸਾਲ-ਦਰ-ਸਾਲ ਵਧਦੀ ਉਮਰ ਨੂੰ ਕਿਵੇਂ ਘੱਟ ਕੀਤਾ ਜਾਵੇ, ਜਾਂ ਕਹੀਏ ਕਿ ਉਸ ਨੂੰ ਕਿਵੇਂ ਲੁਕਾਇਆ ਜਾਵੇ। Image copyright krishna mahra ਫੋਟੋ ਕੈਪਸ਼ਨ ਵਿਆਹ ਤੋਂ ਪਹਿਲਾਂ ਕ੍ਰਿਸ਼ਨਾ ਮਹਿਰਾ ਸਟੇਜ ਸ਼ੋਅ ਕਰਦੀ ਹੋਈ ਹਾਲ ਹੀ ਵਿੱਚ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਦੀ ਅਜਿਹੀ ਹੀ ਇੱਕ ਮਸ਼ਹੂਰੀ ਸੁਰਖ਼ੀਆਂ ਵਿੱਚ ਆਈ। ਐਂਟੀ ਏਜਿੰਦ ਕਰੀਮ ਦੀ ਇਸ ਮਸ਼ਹੂਰੀ ਵਿੱਚ ਮੀਰਾ ਦੱਸਦੀ ਹੈ ਕਿ ਮਾਂ ਬਣਨ ਤੋਂ ਬਾਅਦ ਉਨ੍ਹਾਂ ਦੀ ਸਕਿੱਨ 'ਤੇ ਉਮਰ ਦਾ ਅਸਰ ਵਿਖਣ ਲੱਗਾ ਜਿਨ੍ਹਾਂ ਨੂੰ ਉਨ੍ਹਾਂ ਨੇ ਇਸ ਖ਼ਾਸ ਕਰੀਮ ਦੀ ਮਦਦ ਨਾਲ ਦੂਰ ਕੀਤਾ।ਮੀਰਾ ਦੀ ਇਸ ਮਸ਼ਹੂਰੀ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ। ਕਈ ਸੋਸ਼ਲ ਮੀਡੀਆ ਯੂਜ਼ਰਜ਼ ਨੇ ਲਿਖਿਆ ਕਿ ਸਿਰਫ਼ 23 ਸਾਲ ਦੀ ਮੀਰਾ ਐਂਟੀ ਏਜਿੰਗ ਕਰੀਮ ਦੀ ਮਸ਼ਹੂਰੀ ਕਿਉਂ ਕਰ ਰਹੀ ਹੈ। Skip Instagram post by mira.kapoor View this post on Instagram Being a mother doesn’t mean you stop being yourself right? I took the #Olay #SkinTransformation #28Daychallenge Here’s my #Reborn story.. what’s yours? @olayindia A post shared by Mira Rajput Kapoor (@mira.kapoor) on Aug 6, 2018 at 12:11pm PDT End of Instagram post by mira.kapoor Image Copyright mira.kapoor mira.kapoor ਦੱਖਣੀ ਭਾਰਤ ਦੀ ਅਦਾਕਾਰਾ ਅਮਲਾ ਨੇ ਪਿਛਲੇ ਸਾਲ ਟੀਵੀ ਦੀ ਦੁਨੀਆਂ ਵਿੱਚ ਔਰਤਾਂ ਦੀ ਉਮਰ ਨੂੰ ਲੈ ਕੇ ਹੋਣ ਵਾਲੀ ਬਹਿਸ 'ਤੇ ਬੀਬੀਸੀ ਨੂੰ ਕਿਹਾ ਸੀ, ''ਇਹ ਇੱਕ ਤਰ੍ਹਾਂ ਦੀ ਮਾਨਸਿਕਤਾ ਹੈ ਕਿ ਔਰਤਾਂ ਨੂੰ ਬੁੱਢਾ ਨਹੀਂ ਹੋਣਾ ਚਾਹੀਦਾ, ਦੁਨੀਆਂ ਦੇ ਕਿਸੇ ਵੀ ਪ੍ਰਾਣੀ ਨੂੰ ਦੇਖ ਲਵੋ, ਸਾਰੇ ਆਪਣੀ ਜਵਾਨੀ ਦੇ ਦਿਨਾਂ ਵਿੱਚ ਹੀ ਖ਼ੂਬਸੁਰਤ ਲੱਗਦੇ ਹਨ।''ਨਵੇਂ ਚਿਹਰਿਆਂ ਨਾਲ ਚੁਣੌਤੀਆਂਗਲੈਮਰ ਦੀ ਦੁਨੀਆਂ ਵਿੱਚ ਇੱਕ ਵੱਡੀ ਚੁਣੌਤੀ ਹਰ ਰੋਜ਼ ਨਵੀਆਂ ਕੁੜੀਆਂ ਅਤੇ ਟੈਲੇਂਟ ਦੀ ਐਂਟਰੀ ਦੀ ਵੀ ਹੈ।ਇਵੈਂਟ ਸ਼ੋਅ ਹੋਸਟ ਕਰ ਚੁੱਕੀ ਕ੍ਰਿਸ਼ਨਾ ਦੱਸਦ ਹੈ, ''ਉਮਰ ਵਧਣ ਦੇ ਨਾਲ-ਨਾਲ ਕਈ ਨਵੀਆਂ ਕੁੜੀਆਂ ਵੀ ਚੁਣੌਤੀ ਪੇਸ਼ ਕਰਦੀਆਂ ਰਹਿੰਦੀਆਂ ਹਨ। ਇਵੈਂਟ ਮੈਨੇਜਰ ਚਾਹੁੰਦੇ ਹਨ ਕਿ ਨਵੇਂ ਚਿਹਰੇ ਸ਼ੋਅ ਵਿੱਚ ਸ਼ਾਮਲ ਹੋਣ। ਹਾਲਾਂਕਿ ਤਜ਼ਰਬਾ ਵੀ ਕਾਫ਼ੀ ਹੱਦ ਤੱਕ ਮਾਅਨੇ ਰੱਖਦਾ ਹੈ। ਪਰ ਇਹ ਗਲੈਮਰ ਦੀ ਦੁਨੀਆਂ ਹੈ ਇੱਥੇ ਜਵਾਨ ਦਿਖਣਾ ਹੀ ਪਹਿਲੀ ਸ਼ਰਤ ਹੈ।''ਦੇਹਰਾਦੂਨ ਦੀ ਰਹਿਣ ਵਾਲੀ ਆਇਸ਼ਾ ਘਾਨੀ, ਪਿਛਲੇ 5 ਸਾਲ ਤੋਂ ਦੇਸ-ਵਿਦੇਸ਼ ਵਿੱਚ ਮਾਡਲਿੰਗ ਅਤੇ ਇਵੈਂਟ ਸ਼ੋਅ ਹੋਸਟ ਕਰ ਰਹੀ ਹੈ। ਉਹ ਕਹਿੰਦੀ ਹੈ ਕਿ ਫਿਲਹਾਲ ਉਨ੍ਹਾਂ ਦੇ ਹੱਥ ਵਿੱਚ ਬਹੁਤ ਸਾਰੇ ਪ੍ਰਾਜੈਕਟ ਹਨ, ਉਹ ਐਨੀ ਰੁੱਝੀ ਰਹਿੰਦੀ ਹੈ ਕਿ ਕਈ ਵਾਰ ਆਪਣੀ ਕਰੀਬੀ ਦੋਸਤਾਂ ਜਾਂ ਰਿਸ਼ਤੇਦਾਰਾਂ ਵਾਲ ਇੱਕ ਪਲ ਵੀ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ। Image copyright facebook/aisha ghani ਫੋਟੋ ਕੈਪਸ਼ਨ ਆਇਸ਼ਾ ਦੇਸ-ਵਿਦੇਸ਼ ਵਿੱਚ ਕਈ ਸ਼ੋਅ ਹੋਸਟ ਕਰਦੀ ਹੈ ਆਪਣੀ ਚੁਣੌਤੀਆਂ ਬਾਰੇ 25 ਸਾਲਾ ਆਇਸ਼ਾ ਕਹਿੰਦੀ ਹੈ, ''ਹਮੇਸ਼ਾ ਪ੍ਰਿਜੈਂਟੇਬਲ ਦਿਖਣ ਦਾ ਦਬਾਅ ਬਣਿਆ ਰਹਿੰਦਾ ਹੈ। ਭਾਵੇਂ ਹਾਲਾਤ ਕਿਹੋ ਜਿਹੇ ਵੀ ਹੋਣ, ਚਿਹਰੇ 'ਤੇ ਖੁਸ਼ੀ ਬਰਕਰਾਰ ਰੱਖਣੀ ਚਾਹੀਦੀ ਹੈ। ਸਭ ਤੋਂ ਵੱਡਾ ਡਰ ਰਹਿੰਦਾ ਹੈ ਉਮਰ ਦਾ ਵਧਣ। ਮੈਨੂੰ ਪਤਾ ਹੈ ਕਿ ਅਗਲੇ 4-5 ਸਾਲਾਂ ਵਿੱਚ ਮੈਂ ਵੀ ਵਿਆਹ ਕਰਵਾਉਣਾ, ਸ਼ਾਇਦ ਇਹ ਗਲੈਮਰ ਦੀ ਦੁਨੀਆਂ ਉੱਥੇ ਹੀ ਖ਼ਤਮ ਹੋ ਜਾਵੇ।''ਔਰਤਾਂ ਲਈ ਗਲੈਮਰ ਦੀ ਦੁਨੀਆਂ ਜਿੰਨੀ ਜਲਦੀ ਸ਼ੋਹਤ ਲਿਆਉਂਦੀ ਹੈ, ਓਨੀ ਹੀ ਜਲਦੀ ਉਹ ਉਨ੍ਹਾਂ ਨੂੰ ਇੱਕ ਅਜੀਬ ਜਿਹੇ ਇਕੱਲੇਪਣ ਵਿੱਚ ਵੀ ਧੱਕ ਦਿੰਦੀ ਹੈ।ਇਹ ਵੀ ਪੜ੍ਹੋ:'ਹਰ ਥਾਂ ਪਾਣੀ ਪਰ ਪੀਣ ਲਈ ਇੱਕ ਤੁਪਕਾ ਵੀ ਨਹੀਂ'ਜੱਫ਼ੀ 'ਤੇ ਕੈਪਟਨ ਖਫ਼ਾ, ਸਿੱਧੂ ਬੋਲੇ- ਗਲਤ ਕੀ ਹੈ19 ਸਾਲ ਦੇ ਇਸ ਮੁੰਡੇ ਦੀ ਅਰਬਪਤੀ ਬਣਨ ਦੀ ਕਹਾਣੀਜਦੋਂ ਨੌਸ਼ੀਨ ਤੋਂ ਇਹ ਸਵਾਲ ਪੁੱਛਿਆ ਗਿਆ ਕੀ ਉਮਰ ਸੱਚਮੁੱਚ ਕਰੀਅਰ 'ਤੇ ਅਸਰ ਪਾਉਂਦੀ ਹੈ?ਉਹ ਹੱਸਦੇ ਹੋਏ ਕਹਿੰਦੀ ਹੈ, ''90 ਦੇ ਦਹਾਕੇ ਵਿੱਚ ਅਜਿਹਾ ਬਹੁਤ ਹੁੰਦਾ ਸੀ, ਜੇਕਰ ਅੱਜ ਵੀ ਅਜਿਹਾ ਮੰਨਿਆ ਜਾਵੇਗਾ ਤਾਂ ਅਸੀਂ ਕਿਵੇਂ ਅੱਗੇ ਵਧਾਂਗੇ, ਸਾਨੂੰ ਸਿਆਣੇ ਹੋ ਕੇ ਸੋਚਣ ਦੀ ਲੋੜ ਹੈ। ਉਮਰ ਮਹਿਜ਼ ਨੰਬਰ ਹੈ ਇਹ ਸਮਝਣਾ ਜ਼ਰੂਰੀ ਹੈ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)  ",False " ’84 ਸਿੱਖ ਕਤਲੇਆਮ: ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣਾ ਮੰਦਭਾਗਾ - ਜਥੇਦਾਰ, ਅਕਾਲ ਤਖ਼ਤ ਸਾਹਿਬ 17 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46588369 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਦਿੱਲੀ ਹਾਈ ਕੋਰਟ ਵੱਲੋਂ ਸੱਜਣ ਕੁਮਾਰ ਦੀ ਸਜ਼ਾ ਨਿਆਂ ਵਿੱਚ ਦੇਰੀ ਦਾ ਸਬੂਤ ਹੈ। 1984 ਦੇ ਪਾਪਾਂ ਲਈ ਕਾਂਗਰਸ ਅਤੇ ਗਾਂਧੀ ਪਰਿਵਾਰ ਵੱਲੋਂ ਸੰਤਾਪ ਝਲਣਾ ਜਾਰੀ ਰਹੇਗਾ।""ਇਹ ਸ਼ਬਦ ਵਿੱਤ ਮੰਤਰੀ ਅਰੁਣ ਜੇਤਲੀ ਨੇ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਉਮਦ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਹੇ।ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਇਸ ਦੇ ਨਾਲ ਹੀ ਸੱਜਣ ਕੁਮਾਰ ’ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।ਸੱਜਣ ਕੁਮਾਰ ਤੋਂ ਇਲਾਵਾ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕਿਸ਼ਨ ਖੋਖਰ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ।ਅਦਾਲਤ ਵੱਲੋਂ ਸਜ਼ਾ ਦਾ ਐਲਾਨ ਕਰਦਿਆਂ ਹੀ ਸੋਸ਼ਲ ਮੀਡੀਆ 'ਤੇ ਸਿਆਸੀ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜਿਸ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਦੇ ਸੁਆਗਤ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ ਇਹ ਪੀੜਤਾਂ ਲਈ ਬਹੁਤ ਲੰਬਾ ਦਰਦਨਾਕ ਇੰਤਜ਼ਾਰ ਰਿਹਾ ਹੈ। ਅਜਿਹੇ ਕਿਸੇ ਮਾਮਲੇ ਵਿੱਚ ਸ਼ਾਮਿਲ ਕਿਸੇ ਨੂੰ ਵੀ ਬਚਣ ਦੀ ਇਜਾਜ਼ਤ ਨਹੀਂ ਹੈ, ਬੇਸ਼ੱਕ ਉਹ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ। Image Copyright @ArvindKejriwal @ArvindKejriwal Image Copyright @ArvindKejriwal @ArvindKejriwal ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਮਲ ਨਾਥਾ ਨੂੰ ਕਾਂਗਰਸ ਵੱਲੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣਾਏ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।ਕਾਂਗਰਸ ਵੱਲੋਂ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਏ ਜਾਣ ’ਤੇ ਵਿਰੋਧੀ ਧਿਰ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਸੱਜਣ ਕੁਮਾਰ ਤੇ ਕਮਲਨਾਥ ਬਾਰੇ ਕਾਂਗਰਸ ਆਗੂ ਕਪਿਲ ਸਿੱਬਲ ਨੇ ਕਿਹਾ, ''ਜੇ 1984 ਕਤਲੇਆਮ ਬਾਰੇ ਕਮਲਨਾਥ ’ਤੇ ਸਵਾਲ ਚੁੱਕੇ ਜਾ ਰਹੇ ਹਨ ਤਾਂ ਕੇਂਦਰ ਸਰਕਾਰ ਵਿੱਚ ਵੀ ਅਜਿਹੇ ਲੋਕ ਹਨ ਜਿਨ੍ਹਾਂ ਨੇ ਗੁਜਰਾਤ ਦੰਗਿਆਂ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਲੱਗੇ ਹਨ।''ਕੀ ਸਨ ਕਮਲ ਨਾਥ ’ਤੇ ਇਲਜ਼ਾਮ?ਕਮਲਨਾਥ ਨੂੰ ਕਾਂਗਰਸ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਜਾ ਰਹੀ ਹੈ। ਦਿੱਲੀ 'ਚ ਸਾਲ 1984 ਦੇ ਸਿੱਖ ਕਤਲੇਆਮ 'ਚ ਇੱਕ ਕਾਤਲਾਨਾ ਭੀੜ ਨੂੰ ਭੜਕਾਉਣ ਦੇ ਇਲਜ਼ਾਮਾਂ ਬਾਰੇ ਮੁੜ ਸਿਆਸਤ ਭਖਣ ਕਰਕੇ ਜੂਨ 2016 'ਚ ਕਮਲ ਨਾਥ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਸਤੀਫਾ ਦੇ ਦਿੱਤਾ ਸੀ।ਭਾਵੇਂ ਇਲਜ਼ਾਮਾਂ ਨੂੰ ਕਦੇ ਅਦਾਲਤ 'ਚ ਸਾਬਤ ਨਹੀਂ ਕੀਤਾ ਜਾ ਸਕਿਆ, ਫਿਰ ਵੀ ਕਮਲ ਨਾਥ ਦੇ ਸਿਆਸੀ ਜੀਵਨ 'ਤੇ ਪ੍ਰਭਾਵ ਜ਼ਰੂਰ ਰਿਹਾ ਹੈ।ਇਹ ਵੀ ਪੜ੍ਹੋ-’84 ਸਿੱਖ ਕਤਲੇਆਮ: ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' 'ਉਨ੍ਹਾਂ ਕਿਹਾ ਸਲਾਮਤ ਰਹਿਣਾ ਹੈ ਤਾਂ ਕੇਸ ਕੱਟ ਲਵੋ'ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵਿੱਟਰ 'ਤੇ ਲਿਖਿਆ ਹੈ, ""ਸਿੱਖਾਂ ਨੂੰ ਨਿਸ਼ਾਨਾ ਬਣਾਉਣ ਅਤੇ ਕਤਲੇਆਮ ਕਰਨ ਵਾਲੀ ਕਾਂਗਰਸੀ ਸਾਜ਼ਿਸ਼ ਦਾ ਦਿੱਲੀ ਹਾਈ ਕੋਰਟ ਵੱਲੋਂ '84 ਸਿੱਖ ਕਤਲੇਆਮ 'ਚ ਗਾਂਧੀ ਪਰਿਵਾਰ ਦੇ ਸੱਜਾ ਹੱਥ ਸਮਝੇ ਜਾਂਦੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਕੇ ਬੇਪਰਦਾ ਕਰ ਦਿੱਤਾ ਹੈ।"" Image Copyright @officeofssbadal @officeofssbadal Image Copyright @officeofssbadal @officeofssbadal ਵਿੱਤ ਮੰਤਰੀ ਅਰੁਣ ਜੇਤਲੀ ਨੇ ਫ਼ੈਸਲੇ ਬਾਰੇ ਕਰਦਿਆਂ ਪੱਤਰਕਾਰਾਂ ਨੂੰ ਕਿਹਾ ਕਿ ਦੇਰ ਨਾਲ ਹੀ ਸਹੀ ਪਰ ਸ਼ੁਰੂਆਤ ਤਾਂ ਹੋਈ ਹੈ। ਆਸ ਕਰਦੇ ਹਾਂ ਕਿ ਅਦਾਲਤ ਸ਼ੁਰੂਆਤੀ ਕੇਸਾਂ ਦਾ ਵੀ ਜਲਦ ਹੀ ਨਿਪਟਾਰਾ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਟਵਿੱਟਰ 'ਤੇ ਪ੍ਰਤੀਕਿਰਿਆ ਦਿੰਦਿਆ ਟਵੀਟ ਕੀਤਾ, ""ਦਿੱਲੀ ਹਾਈ ਕੋਰਟ ਵੱਲੋਂ ਸੱਜਣ ਕੁਮਾਰ ਦੀ ਸਜ਼ਾ ਨਿਆਂ ਵਿੱਚ ਦੇਰੀ ਦਾ ਸਬੂਤ ਹੈ। 1984 ਦੇ ਪਾਪਾਂ ਲਈ ਕਾਂਗਰਸ ਅਤੇ ਗਾਂਧੀ ਪਰਿਵਾਰ ਵੱਲੋਂ ਸੰਤਾਪ ਝਲਣਾ ਜਾਰੀ ਰਹੇਗਾ।"" Image Copyright @arunjaitley @arunjaitley Image Copyright @arunjaitley @arunjaitley ਰਾਜਦੀਪ ਸਰਦੇਸਾਈ ਨੇ ਲਿਖਿਆ ਹੈ ਕਿ ਕਾਂਗਰਸੀ ਆਗੂ ਸੱਜਣ ਕੁਮਾਰ '84 ਸਿੱਖਲ ਕਤਲੇਆਮ ਲਈ ਦੋਸ਼ੀ ਕਰਾਰ ਦਿੱਤਾ ਹੈ ਅਤੇ ਇਸ ਲਈ 34 ਸਾਲਾਂ ਦਾ ਲੰਬਾ ਸਮਾਂ ਲੱਗਾ ਜੋ ਕਿ ਸ਼ਰਮਨਾਕ ਹੈ। ਉਨ੍ਹਾਂ ਨੇ ਲਿਖਿਆ, ""ਯਕੀਨ ਕਰੋ ਕਾਂਗਰਸ ਹੁਣ ਇਸ ਨੂੰ ਹਮੇਸ਼ਾ ਲਈ ਬਰਖ਼ਾਸਤ ਕਰ ਦੇਵੇਗੀ।"" Image Copyright @sardesairajdeep @sardesairajdeep Image Copyright @sardesairajdeep @sardesairajdeep ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਲਿਖਿਆ, ""ਨਿਆਂ 'ਚ ਦੇਰੀ ਹੋਈ ਪਰ ਰੁਕਿਆ ਨਹੀਂ।"" Image Copyright @OmarAbdullah @OmarAbdullah Image Copyright @OmarAbdullah @OmarAbdullah ਇਹ ਵੀ ਪੜ੍ਹੋ-'84 ਸਿੱਖ ਕਤਲੇਆਮ: ਕਿਵੇਂ ਉੱਜੜੀ ਨਿਰਪ੍ਰੀਤ ਦੀ ਦੁਨੀਆਂ 'ਕਿਵੇਂ ਮੰਨੀਏ ਕਿ ਕਾਂਗਰਸ ਦੇ ਲੋਕ ਨਹੀਂ ਸਨ'1984 ਨਾਲ ਸੰਬੰਧਤ ਕੁਝ ਵੀਡੀਓਜ਼ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਮਿਸ਼ਲਿਨ ਸਟਾਰ ਹਾਸਿਲ ਕਰਨ ਵਾਲੀ ਪੰਜਾਬਣ ਗਰਿਮਾ ਜੋ ਕਿਚਨ ਦੇ ਰਸਤੇ ਦੁਨੀਆ 'ਤੇ ਛਾ ਗਈ ਗੁਰਪ੍ਰੀਤ ਕੌਰ, ਨਿਕਿਤਾ ਮੰਧਾਨੀ ਬੀਬੀਸੀ ਪੱਤਰਕਾਰ 17 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46231656 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright COURTESY OF GAA, BANGKOK ਫੋਟੋ ਕੈਪਸ਼ਨ ਗਰਿਮਾ ਦਾ ਕਿਹਣਾ ਹੈ ਕਿ ਉਨ੍ਹਾਂ ਨੇ ਪਿਤਾ ਨੂੰ ਬਚਪਨ ਵਿੱਚ ਭਾਂਤ-ਸੁਭਾਂਤੇ ਖਾਣੇ ਬਣਾਉਂਦੇ ਦੇਖਿਆ। ਕਹਿੰਦੇ ਹਨ ਕਿ ਭਾਰਤ ਦੀਆਂ ਵਧੇਰੇ ਔਰਤਾਂ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਰਸੋਈ ਵਿੱਚ ਹੀ ਗੁਜ਼ਾਰ ਦਿੰਦੀਆਂ ਹਨ। ਪਰ ਉਸੇ ਰਸੋਈ ਵਿੱਚ ਖੜ੍ਹੇ ਹੋ ਕੇ ਉਹ ਪੂਰੀ ਦੁਨੀਆਂ ਵਿੱਚ ਵੀ ਛਾ ਸਕਦੀਆਂ ਹਨ ਅਤੇ ਅਜਿਹਾ ਹੀ ਸਾਬਿਤ ਕੀਤਾ ਹੈ ਗਰਿਮਾ ਅਰੋੜਾ ਨੇ। ਮੁਬੰਈ ਦੀ ਜੰਮ-ਪਲ ਗਰਿਮਾ ਪੇਸ਼ੇ ਤੋਂ ਇੱਕ ਸ਼ੈਫ਼ ਹੈ, ਜੋ ਥਾਈਲੈਂਡ ਦੇ ਬੈਕਾਂਕ ਵਿੱਚ 'ਗਾਅ' ਨਾਮ ਦਾ ਇੱਕ ਰੈਸਟੋਰੈਂਟ ਚਲਾਉਂਦੀ ਹੈ। 32 ਸਾਲ ਦੀ ਗਰਿਮਾ ਆਪਣੇ ਰੈਸਟੋਰੈਂਟ ਲਈ ਮਿਸ਼ਲਿਨ ਸਟਾਰ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ। ਫੂਡ ਇੰਡਸਟਰੀ ਵਿੱਚ ਕਿਸੇ ਰੈਸਟੋਰੈਂਟ ਨੂੰ ਮਿਸ਼ਲਿਨ ਸਟਾਰ ਮਿਲਣਾ ਬੇਹੱਦ ਸਨਮਾਨ ਵਾਲੀ ਗੱਲ ਮੰਨੀ ਜਾਂਦੀ ਹੈ। ਜਿਸ ਰੈਸਟੋਰੈਂਟ ਦੇ ਕੋਲ ਮਿਸ਼ਲਿਨ ਸਟਾਰ ਹੁੰਦੇ ਹਨ ਉਸ ਨੂੰ ਉੱਚ ਦਰਜੇ ਦਾ ਰੈਸਟੋਰੈਂਟ ਮੰਨਿਆ ਜਾਂਦਾ ਹੈ। ਇਹ ਵੀ ਪੜ੍ਹੋ-ਪਹਿਲਾਂ ਤੋਂ ਈਯੂ ਜਾਂ ਬ੍ਰਿਟੇਨ 'ਚ ਰਹਿੰਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂਉਸ 'ਮੈਰਿਜ ਪੈਲੇਸ' ਦੀ ਖ਼ਾਸੀਅਤ ਜਿੱਥੇ ਹੋਇਆ ਰਣਵੀਰ-ਦੀਪੀਕਾ ਦਾ ਵਿਆਹਮੌਲਵੀ ਨੇ ਇਸ ਲਈ ਕਈ ਨਿਕਾਹ ਕੀਤੇ ਖਾਰਜਦਾੜ੍ਹੀ ਨਾਲ ਇਨ੍ਹਾਂ ਸਰਕਾਰਾਂ ਦੀ 'ਦੁਸ਼ਮਣੀ' ਕਿਉਂ ਹੈ Image copyright GAA, BANGKOK ਫੋਟੋ ਕੈਪਸ਼ਨ ਗਾਅ ਵਿੱਚ ਸੂਰ ਦੀ ਪੱਸਲੀ ਦੀ ਇੱਕ ਡਿੱਸ਼। ਪਰ ਇੱਥੋਂ ਤੱਕ ਪਹੁੰਚਣ ਦੀ ਕਹਾਣੀ ਬੇਹੱਦ ਦਿਲਚਸਪ ਹੈ। ਬਟਰ ਚਿਕਨ ਅਤੇ ਪਰਾਂਠਿਆਂ ਦੇ ਸ਼ੌਕੀਨ ਪੰਜਾਬੀ ਪਰਿਵਾਰ ਤੋਂ ਆਉਣ ਵਾਲੀ ਗਰਿਮਾ ਅਰੋੜਾ ਨੂੰ ਬਚਪਨ ਤੋਂ ਹੀ ਖਾਣੇ ਨਾਲ ਪਿਆਰ ਸੀ। ਘਰ ਵਿੱਚ ਉਹ ਆਪਣੇ ਪਿਤਾ ਨੂੰ ਵੱਖ-ਵੱਖ ਪਕਵਾਨ ਬਣਾਉਂਦਿਆਂ ਦੇਖਦੀ ਅਤੇ ਉੱਥੋਂ ਹੀ ਉਨ੍ਹਾਂ ਦੀ ਦਿਲਚਸਪੀ ਇਸ ਖੇਤਰ ਵਿੱਚ ਜਾਗੀ। Image copyright GAA @FB ਫੋਟੋ ਕੈਪਸ਼ਨ ਗਰਿਮਾ ਖਾਣਾ ਬਣਆ ਕੇ ਬੇਹੱਦ ਸੰਤੁਸ਼ਟੀ ਮਿਲਦੀ ਹੈ ਗਰਿਮਾ ਕਹਿੰਦੀ ਹੈ ਕਿ ਉਸ ਦੇ ਪਿਤਾ 90ਵਿਆਂ ਦੇ ਉਸ ਦਹਾਕੇ ਵਿੱਚ ਇਟਲੀ ਅਤੇ ਮਿਡਲ ਈਸਟ ਦੇ ਅਜਿਹੇ ਖ਼ਾਸ ਪਕਵਾਨ ਬਣਾਇਆ ਕਰਦੇ ਸਨ, ਜਿਨ੍ਹਾਂ ਬਾਰੇ ਭਾਰਤ ਵਿੱਚ ਸ਼ਾਇਦ ਹੀ ਕਿਸੇ ਨੇ ਸੁਣਿਆ ਹੋਵੇ। ਗਰਿਮਾ ਨੇ ਮੁੰਬਈ ਦੇ ਜੈ ਹਿੰਦ ਕਾਲਜ ਤੋਂ ਆਪਣੀ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਸਮੇਂ ਲਈ ਮੁੰਬਈ 'ਚ ਪੱਤਰਕਾਰ ਵਜੋਂ ਵੀ ਕੰਮ ਕੀਤਾ ਹੈ ਪਰ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਉਹ ਆਪਣੇ ਜਨੂਨ ਨੂੰ ਹੀ ਫੌਲੋ ਕਰਨਾ ਚਾਹੁੰਦੀ ਹੈ। ਸੁਪਨੇ ਦਾ ਪਿੱਛਾ ਕਰਦਿਆਂ ਪੈਰਿਸ ਪਹੁੰਚੀ21 ਸਾਲ ਦੀ ਗਰਿਮਾ ਆਪਣੇ ਸੁਪਨੇ ਦਾ ਪਿੱਛਾ ਕਰਦਿਆਂ ਪੈਰਿਸ ਲਈ ਰਵਾਨਾ ਹੋ ਗਈ ਅਤੇ ਉੱਥੇ ਮੰਨੇ-ਪ੍ਰਮੰਨੇ ਕਾਰਡਨ-ਬਲੂ ਕਲਿਨਰੀ ਸਕੂਲ 'ਚ ਸ਼ੈਫ਼ ਦੀ ਪੜ੍ਹਾਈ ਕੀਤੀ। Image copyright GAA, BANGKOK ਫੋਟੋ ਕੈਪਸ਼ਨ ਗਾਅ ਵਿੱਚ ਪਰੋਸਿਆ ਗਿਆ ਮਿੱਠਾ ਪਾਨ। ਇਸ ਤੋਂ ਬਾਅਦ ਉਨ੍ਹਾਂ ਨੇ ਦੁਬਈ, ਡੈਨਮਾਰਕ ਅਤੇ ਕੋਪੈਨਹੈਗਨ ਦੇ ਵੱਡੇ ਰੈਸਟੋਰੈਂਟ 'ਚ ਕੰਮ ਕੀਤਾ। ਗਰਿਮਾ ਮਸ਼ਹੂਰ ਸ਼ੈਫ਼ ਗਗਨ ਆਨੰਦ ਦੇ ਨਾਲ ਵੀ ਕੰਮ ਕਰ ਚੁੱਕੀ ਹੈ। ਇੱਕ ਅਪ੍ਰੈਲ 2017 ਨੂੰ ਗਰਿਮਾ ਅਰੋੜਾ ਨੇ ਆਪਣਾ ਰੈਸਟੋਰੈਂਟ 'ਗਾਅ' ਖੋਲ੍ਹਿਆ। ਉਹ ਕਹਿੰਦੀ ਹੈ, ""ਮੇਰੇ ਰੈਸਟੋਰੈਂਟ 'ਚ ਖਾਣਾ ਖਾ ਕੇ ਤੁਹਾਨੂੰ ਅਜਿਹਾ ਲੱਗੇਗਾ, ਮੰਨੋ ਜਿਵੇਂ ਤੁਸੀਂ ਕਿਸੇ ਦੇ ਘਰ ਖਾਣਾ ਖਾ ਰਹੇ ਹੋ। ਸਾਡਾ ਉਦੇਸ਼ ਆਪਣੇ ਮਹਿਮਾਨਾਂ ਨੂੰ ਬਿਹਤਰੀਨ ਤਜ਼ਰਬੇ ਅਤੇ ਖੁਸ਼ੀ ਦੇਣਾ ਹੈ।""ਗਰਿਮਾ ਕਹਿੰਦੇ ਹਨ ਖਾਣਾ ਬਣਾਉਣਾ ਸਿਰਜਣਾਤਮਕ ਹੈ, ਉਨ੍ਹਾਂ ਇਸ 'ਚ ਸੰਤੁਸ਼ਟੀ ਮਿਲਦੀ ਹੈ। ਇਹ ਵੀ ਪੜ੍ਹੋ:-ਖਾਣਾ ਖਾਣ ਦੇ ਸਮੇਂ ਦਾ ਤੁਹਾਡੀ ਸਿਹਤ 'ਤੇ ਕੀ-ਕੀ ਅਸਰ ਹੋ ਸਕਦੈ? ਤੁਹਾਡਾ ਖਾਣਾ ਕੈਂਸਰ ਦਾ ਕਾਰਨ ਤਾਂ ਨਹੀਂ!ਚੀਨੀ ਖਾਣਿਆਂ ’ਚ ਹੋ ਸਕਦਾ ਹੈ ਲੋੜ ਤੋਂ ਵੱਧ ਲੂਣਕੀ ਖਾਣ-ਪੀਣ ਵੀ ਮੀਨੋਪੌਜ਼ ਦਾ ਸਮਾਂ ਤੈਅ ਕਰਦਾ ਹੈ? Image copyright GAA, BANGKOK ਫੋਟੋ ਕੈਪਸ਼ਨ ਗਰਿਮਾ ਆਪਣਾ ਕੰਮ ਜਾਰੀ ਰੱਖਣਾ ਅਤੇ ਆਪਣੇ ਰੈਸਟੋਰੈਂਟ ਤੇ ਹੋਰ ਵਧੇਰੇ ਧਿਆਨ ਦੇਣਾ ਚਾਹੁੰਦੇ ਹਨ। ਗਰਿਮਾ ਆਪਣੇ ਰੈਸਟੋਰੈਂਟ ਵਿੱਚ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੇ ਲਜ਼ੀਜ ਪਕਵਾਨ ਪੇਸ਼ ਕਰਦੀ ਹੈ। ਉਨ੍ਹਾਂ ਦੇ ਪਕਵਾਨਾਂ ਵਿੱਚ ਭਾਰਤ ਸਣੇ ਕਈ ਦੇਸਾਂ ਦਾ ਸੁਆਦ ਸ਼ਾਮਿਲ ਹੁੰਦਾ ਹੈ। ਗਰਿਮਾ ਦੱਸਦੀ ਹੈ ਕਿ ਉਹ ਹਮੇਸ਼ਾ ਭਾਰਤ ਅਤੇ ਅੰਤਰਰਾਸ਼ਟਰੀ ਸੁਆਦ ਨੂੰ ਮਿਲਾ ਕੇ ਕੁਝ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। 'ਗਾਅ' ਰੈਸਟੋਰੈਂਟ ਵਿੱਚ ਜੈਕਫਰੂਟ, ਕੱਦੂਸ ਕ੍ਰੈ-ਫਿਸ਼ ਅਤੇ ਅਮਰੂਦਾਂ ਵਰਗੀਆਂ ਚੀਜ਼ਾਂ ਨਾਲ ਪਕਵਾਨ ਤਿਆਰ ਕੀਤੇ ਜਾਂਦੇ ਹਨ। ਮਿਸ਼ਲਿਨ ਗਾਈਡ ਅਤੇ ਉਸ ਦਾ ਮਹੱਤਵਕਿਸੇ ਰੈਸਟੋਰੈਂਟ ਨੂੰ ਮਿਸ਼ਲਿਨ ਸਟਾਰ ਮਿਲਣਾ ਵੱਡੀ ਗੱਲ ਹੈ। ਇਹ ਸਟਾਰ ਕਿਸੇ ਰੈਸਟੋਰੈਂਟ ਦੀ ਉੱਚਤਾ ਦੀ ਪਛਾਣ ਹੈ ਅਤੇ ਇਸ ਦੇ ਮਿਲਦਿਆਂ ਹੀ ਰੈਸਟੋਰੈਂਟ ਦੀ ਕਮਾਈ ਵੀ ਰਾਤੋਂ-ਰਾਤ ਵੱਧ ਜਾਂਦੀ ਹੈ। Image copyright GUIDE.MICHELIN.COM ਮਿਸ਼ਲਿਨ ਹਰ ਸਾਲ ਆਪਣੀ ਇੱਕ ਗਾਈਡ ਜਾਰੀ ਕਰਦਾ ਹੈ। 2019 ਦੀ ਗਾਈਡ ਵਿੱਚ ਗਰਿਮਾ ਦੇ ਰੈਸਟੋਰੈਂਟ ਨੂੰ ਸਟਾਰ ਮਿਲੇ ਹਨ। ਮਿਸ਼ਲਿਨ ਗਾਈਡ ਦੇ ਨਾਮ ਨਾਲ ਜਾਣੀ ਜਾਣ ਵਾਲੀ ਲਾਲ ਰੰਗ ਦੀ ਛੋਟੀ ਜਿਹੀ ਕਿਤਾਬ ਦੀ ਕਹਾਣੀ ਵੀ ਆਪਣੇ ਆਪ ਵਿੱਚ ਬੇਹੱਦ ਦਿਲਚਸਪ ਹੈ। ਇਹ ਕਹਾਣੀ 1889 ਵਿੱਚ ਫਰਾਂਸ ਕਲੈਰਮੋਂਟ-ਫੈਰੰਡ 'ਚ ਸ਼ੁਰੂ ਹੋਈ। ਦੋ ਭਰਾਵਾਂ ਆਂਦਰੇ ਅਤੇ ਇਦੂਆਰ ਮਿਸ਼ਲਿਨ ਨੇ ਆਪਣੀ ਟਾਇਰ ਦੀ ਕੰਪਨੀ ਸ਼ੁਰੂ ਕੀਤੀ ਸੀ। ਉਸ ਵੇਲੇ ਫਰਾਂਸ 'ਚ ਸਿਰਫ਼ 3000 ਕਾਰਾਂ ਹੁੰਦੀਆਂ ਸਨ। ਆਪਣੇ ਕਾਰੋਬਾਰ ਨੂੰ ਵਧਾਉਣ ਲਈ ਹੀ ਉਨ੍ਹਾਂ ਨੇ ਇੱਕ ਗਾਈਡ ਬਣਾਈ, ਜਿਸ ਵਿੱਚ ਟਰੈਵਲ ਲਈ ਜਾਣਕਾਰੀ ਦਿੱਤੀ ਸੀ। ਇਸ ਗਾਈਡ 'ਚ ਮੈਪ ਸਨ, ਟਾਇਰ ਕਿਵੇਂ ਬਦਲੋ, ਪੈਟ੍ਰੋਲ ਕਿਥੋਂ ਭਰਵਾਓ ਆਦਿ ਜਾਣਕਾਰੀਆਂ ਸਨ। ਇਸ ਤੋਂ ਇਲਾਵਾ ਖਾਣ-ਪੀਣ ਅਤੇ ਰੁਕਣ ਦੇ ਠਿਕਾਣੇ ਵੀ ਦੱਸੇ ਗਏ ਸਨ। ਦਰਅਸਲ ਮਿਸ਼ਲਿਨ ਭਰਾ ਚਾਹੁੰਦੇ ਸਨ ਕਿ ਲੋਕ ਇਸ ਗਾਈਡ ਨੂੰ ਪੜ੍ਹ ਕੇ ਘੁੰਮਣ-ਫਿਰਨ ਨਿਕਲਣ ਤਾਂ ਜੋ ਉਨ੍ਹਾਂ ਦੀਆਂ ਕਾਰਾਂ ਦੇ ਟਾਇਰ ਜ਼ਿਆਦਾ ਚੱਲਣ, ਛੇਤੀ ਘਿਸਣ ਅਤੇ ਉਨ੍ਹਾਂ ਦੇ ਟਾਇਰ ਵਧੇਰੇ ਵਿਕਣ। Image copyright GAA/ ਹਰ ਸਾਲ ਛਪਣ ਵਾਲੀ ਇਹ ਗਾਈਡ 20 ਸਾਲ ਤੱਕ ਤਾਂ ਮੁਫ਼ਤ ਲੋਕਾਂ ਨੂੰ ਦਿੱਤੀ ਜਾਂਦੀ ਸੀ।ਇੱਕ ਵਾਰ ਜਦੋਂ ਆਂਦਰੇ ਮਿਸ਼ਲਿਨ ਨੇ ਕਿਸੇ ਟਾਇਰ ਦੀ ਦੁਕਾਨ ਦੇ ਮੇਜ਼ 'ਤੇ ਗਾਈਡ ਨੂੰ ਐਂਵੇ ਹੀ ਪਈ ਵੇਖਿਆ ਤਾਂ ਉਨ੍ਹਾਂ ਦੇ ਦਿਮਾਗ਼ 'ਚ ਆਇਆ ਕਿ ਲੋਕਾਂ ਨੂੰ ਮੁਫ਼ਤ ਦੀ ਚੀਜ਼ ਦੀ ਕੋਈ ਕਦਰ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਨੇ 1920 ਵਿੱਚ ਨਵੀਂ ਮਿਸ਼ਲਿਨ ਗਾਈਡ ਜਾਰੀ ਕੀਤੀ ਅਤੇ ਉਸ ਨੂੰ ਪ੍ਰਤੀ ਕਿਤਾਬ ਸੱਤ ਫਰੈਂਕ ਦੀ ਵੇਚੀ। ਇਸ ਵਾਰ ਪਹਿਲੀ ਵਾਰ ਗਾਈਡ ਪੈਰਿਸ ਦੇ ਹੋਟਲ ਅਤੇ ਰੈਸਟੋਰੈਂਟ ਦੀ ਸੂਚੀ ਪਾਈ ਗਈ ਸੀ, ਇਸ ਦੇ ਨਾਲ ਹੀ ਇਸ ਵਿੱਚ ਇਸ਼ਤਿਹਾਰਾਂ ਲਈ ਵੀ ਥਾਂ ਛੱਡੀ ਗਈ ਸੀ। 'ਰੈਸਟੋਰੈਂਟ ਇੰਸਪੈਕਟਰ'ਗਾਈਡ ਦੇ ਰੈਸਟੋਰੈਂਟ ਸੈਕਸ਼ਨ ਨੂੰ ਲੋਕਾਂ ਦੀ ਚੰਗੀ ਪ੍ਰਤੀਕਿਰਿਆ ਮਿਲੀ। ਇਸ ਤੋਂ ਬਾਅਦ ਮਿਸ਼ਲਿਨ ਭਰਾਵਾਂ ਨੇ ਕੁਝ ਲੋਕਾਂ ਦੀ ਟੀਮ ਬਣਾਈ। Image copyright GAA@FB ਇਹ ਲੋਕ ਆਪਣੀ ਪਛਾਣ ਲੁਕਾ ਕੇ ਰੈਸਟੋਰੈਂਟ ਜਾਂਦੇ ਅਤੇ ਖਾਣੀ ਖਾ ਕੇ ਰੈਸਟੋਰੈਂਟ ਦੀ ਰੈਟਿੰਗ ਤੈਅ ਕਰਦੇ। ਇਨ੍ਹਾਂ ਖੁਫ਼ੀਆਂ ਗਾਹਕਾਂ ਨੂੰ ਉਸ ਵੇਲੇ 'ਰੈਸਟੋਰੈਟ ਇੰਸਪੈਕਟਰ' ਕਿਹਾ ਜਾਂਦਾ ਸੀ। 1926 ਵਿੱਚ ਇਹ ਗਾਈਡ ਬਿਹਤਰੀਨ ਖਾਣਾ ਦੇ ਵਾਲੇ ਰੈਸਟੋਰੈਂਟਨੂੰ ਸਟਾਰ ਰੇਟਿੰਗ ਦੇਣ ਲੱਗੀ। ਸ਼ੁਰੂਆਤ ਵਿੱਚ ਉਹ ਸਿਰਫ਼ ਇੱਕ ਸਟਾਰ ਦਿੰਦੇ ਸਨ। ਪੰਜਾਂ ਸਾਲਾਂ ਬਾਅਦ, ਜ਼ੀਰੋ, ਇੱਕ, ਦੋ, ਤਿੰਨ ਸਟਾਰ ਦਿੱਤੇ ਜਾਣ ਲੱਗੇ। 1936 ਵਿੱਚ ਸਟਾਰ ਦੇਣ ਲਈ ਨਵੇਂ ਮਾਪਦੰਡ ਤੈਅ ਕੀਤੇ ਗਏ। ਬਾਕੀ ਬਚੀ 20ਵੀਂ ਦੀ ਵਿੱਚ ਕਾਂ ਮਿਸ਼ਲਿਨ ਗਾਈਡ ਬੈਸਟ ਸੇਲਰ ਰਹੀ ਹੈ। ਅੱਜ ਦੀ ਤਰੀਕ ਵਿੱਚ ਗਾਈਡ ਤਿੰਮ ਮਹਾਂਦੀਪਾਂ 'ਚ 30 ਤੋਂ ਵੱਧ ਪ੍ਰਦੇਸ਼ਾਂ ਦੇ 3000 ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਰੇਟਿੰਗ ਦਿੰਦੀ ਹੈ। ਇਨ੍ਹਾਂ ਵਿੱਚ ਬੈਂਕਾਕ, ਵਾਸ਼ਿੰਗਟਨ ਡੀਸੀ, ਹੰਗਰੀ, ਸਵੀਡਨ, ਸਿੰਗਾਪੁਰ, ਨਾਰਵੇ ਸ਼ਾਮਿਲ ਹਨ, ਹਾਲਾਂਕਿ ਮਿਸ਼ਲਿਨ ਭਾਰਤ ਦੇ ਰੈਸਟੋਰੈਂਟਾਂ ਨੂੰ ਰੇਟਿੰਗ ਨਹੀਂ ਦਿੰਦੀ। Image copyright GAA @FB ਫੋਟੋ ਕੈਪਸ਼ਨ ਦੁਨੀਆਂ ਭਰ ਦੇ ਹੁਣ ਤੱਕ 30 ਮਿਲੀਅਨ ਤੋਂ ਵੱਧ ਮਿਸ਼ਲਿਨ ਗਾਈਡਾਂ ਵਿੱਕ ਚੁੱਕੀਆਂ ਹਨ। ਦੁਨੀਆਂ ਭਰ ਦੇ ਹੁਣ ਤੱਕ 30 ਮਿਲੀਅਨ ਤੋਂ ਵੱਧ ਮਿਸ਼ਲਿਨ ਗਾਈਡਾਂ ਵਿੱਕ ਚੁੱਕੀਆਂ ਹਨ। ਗਰਿਮਾ ਅਰੋੜਾ ਕਹਿੰਦੀ ਹੈ ਕਿ ਉਨ੍ਹਾਂ ਨੂੰ ਆਪਣੀ ਟੀਮ ਅਤੇ ਆਪਣੇ ਰੈਸਟੋਰੈਂਟ 'ਤੇ ਮਾਣ ਹੈ। ਉਹ 'ਗਾਅ' ਨੂੰ ਇੱਥੋਂ ਹੋਰ ਅੱਗੇ ਲੈ ਜਾਣਾ ਚਾਹੁੰਦੀ ਹੈ। ਇੱਕ ਸ਼ੈਫ ਵਜੋਂ ਉਨ੍ਹਾਂ ਦੀ ਹਮੇਸ਼ਾ ਇੱਕ ਹੀ ਖੁਆਇਸ਼ ਰਹਿੰਦੀ ਹੈ ਕਿ ਜੋ ਵੀ ਉਨ੍ਹਾਂ ਦੇ ਹੱਥ ਦਾ ਖਾਣਾ ਖਾਏ ਉਹ ਕਹਿੰਦਾ ਹੋਇਆ ਜਾਵੇ ਕਿ ""ਅਜਿਹਾ ਖਾਣਾ ਤਾਂ ਮੈਂ ਪਹਿਲਾਂ ਕਦੇ ਖਾਦਾ ਹੀ ਨਹੀਂ।""ਦੁਨੀਆਂ ਦੇ ਟੌਪ ਸ਼ੈਫ ਦੀ ਸੂਚੀ 'ਤੇ ਝਾਤ ਮਾਰੀਏ ਤਾਂ ਤੁਹਾਨੂੰ ਉੱਥੇ ਵਧੇਰੇ ਪੁਰਸ਼ਾਂ ਦੇ ਨਾਮ ਹੀ ਦਿਖਣਗੇ। ਘਰ-ਘਰ 'ਚ ਆਪਣੇ ਹੱਥਾਂ ਦਾ ਜਾਦੂ ਚਲਾਉਣ ਵਾਲੀਆਂ ਔਰਤਾਂ ਉਸ ਪੱਧਰ 'ਤੇ ਘੱਟ ਹੀ ਨਜ਼ਰ ਆਉਂਦੀਆਂ ਹਨ ਪਰ ਗਰਿਮਾ ਅਰੋੜਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਔਰਤਾਂ ਚਾਹੁਣ ਤਾਂ ਕੁਝ ਵੀ ਕਰ ਸਕਦੀਆਂ ਹਨ। ਇਹ ਵੀ ਪੜ੍ਹੋ-'84 ਸਿੱਖ ਕਤਲੇਆਮ ਦੇ ਮਾਮਲੇ 'ਚ ਸੱਜਣ ਕੁਮਾਰ ਦੀ ਸ਼ਨਾਖ਼ਤ ਕਰਤਾਰ ਸਿੰਘ ਸਰਾਭਾ ਦੀ ਸ਼ਖਸੀਅਤ ਨਾਲ ਜੁੜੇ 5 ਅਹਿਮ ਤੱਥ'ਜਦੋਂ ਮਹਾਰਾਜਾ ਪਟਿਆਲਾ ਨੇ ਕੀਤੀ ਸੀ ਸ਼੍ਰੋਮਣੀ ਕਮੇਟੀ 'ਤੇ ਕਬਜ਼ੇ ਦੀ ਕੋਸ਼ਿਸ਼'ਬ੍ਰਿਟੇਨ: ਪ੍ਰਧਾਨ ਮੰਤਰੀ ਕਿਵੇਂ ਜਾ ਸਕਦੀ ਹੈ ਹਟਾਈਇਹ ਵੀਡੀਓ ਵੀ ਜ਼ਰੂਰ ਦੇਖੋ- Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪ੍ਰੈੱਸ ਰਿਵੀਊ - ਰਾਖਵੇਂਕਰਨ ਨਾਲ ਕੀ ਹੋਵੇਗਾ, ਜਦੋਂ ਨੌਕਰੀਆਂ ਨਹੀਂ ਹਨ: ਨਿਤਿਨ ਗੜਕਰੀ 6 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45079822 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕੋਟਾ ਨੌਕਰੀਆਂ ਦੀ ਗਾਰੰਟੀ ਨਹੀਂ ਹੈ ਕਿਉਂਕਿ ਨੌਕਰੀਆਂ ਮੌਜੂਦ ਹੀ ਨਹੀਂ ਹਨ।ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਇਹ ਵਿਚਾਰ ਔਰੰਗਾਬਾਦ ਮਹਾਰਾਸ਼ਟਰ ਵਿੱਚ ਪੱਤਰਕਾਰਾਂ ਨਾਲ ਮਰਾਠਾ ਰਾਖਵਾਂਕਰਨ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਪ੍ਰਗਟ ਕੀਤੇ।ਖ਼ਬਰ ਮੁਤਾਬਕ ਉਨ੍ਹਾਂ ਕਿਹਾ, ""ਸਮੇਂ ਦੀ ਮੰਗ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਅਤੇ ਪ੍ਰਤੀ ਜੀਅ ਆਮਦਨੀ ਵਧਾਉਣਾ ਹੈ। ਜੇ ਅਸੀਂ ਰਾਖਵਾਂਕਰਨ ਦੇ ਵੀ ਦੇਈਏ ਤਾਂ ਵੀ ਨੌਕਰੀਆਂ ਤਾਂ ਮੌਜੂਦ ਨਹੀਂ ਹਨ। ਸਰਕਾਰ ਨੇ ਬੈਂਕਾਂ ਵਿੱਚ ਵੀ ਭਰਤੀ ਬੰਦ ਕਰ ਦਿੱਤੀ ਹੈ ਕਿਉਂਕਿ ਬਹੁਤ ਸਾਰਾ ਕੰਮ ਤਕੀਨੀਕ ਨੇ ਸਾਂਭ ਲਿਆ ਹੈ।"" ਇਹ ਵੀ ਪੜ੍ਹੋ꞉ਦੇਹ ਵਪਾਰ ਲਈ ਬੱਚੀਆਂ ਨੂੰ ਟੀਕੇ ਲਾ ਕੇ ਕੀਤਾ ਜਾਂਦਾ ਸੀ ਜਵਾਨਰਿਸ਼ਤਿਆਂ ਦੀ 'ਮੰਡੀ' ਵਿੱਚ ਹਰ ਉਮਰ ਵਰਗ ਦਾ ਮੁੰਡਾ ਤੇ ਕੁੜੀ ਓਸਾਮਾ ਦੀ ਮਾਂ ਨੇ ਕਿਹਾ, 'ਓਸਾਮਾ ਚੰਗਾ ਬੱਚਾ ਸੀ''ਮੈਂ ਪੰਜਾਬ ਦਾ ਗ਼ਦਾਰ ਹਾਂ...ਕਿਉਂ ਕਿ' ਇੱਕ ਪਾਰਲੀਮਾਨੀ ਕਮੇਟੀ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਘੜੀਆਂ ਬਨਾਉਣ ਵਾਲੀ ਸਰਕਾਰੀ ਕੰਪਨੀ ਐਚਐਮਟੀ ਨੂੰ ਸ਼ੁਰੂ ਕਰਨ ਕਰਨ ਲਈ ਮਾਹਿਰਾਂ ਦਾ ਪੈਨਲ ਬਣਾਵੇ।ਡੈਕਨ ਹੈਰਾਲਡ ਦੀ ਖ਼ਬਰ ਮੁਤਾਬਕ ਲੋਕ ਸਭਾ ਵਿੱਚ ਪੇਸ਼ ਰਿਪੋਰਟ ਵਿੱਚ ਕਮੇਟੀ ਨੇ ਕਿਹਾ ਕਿ ਸਰਕਾਰ ਸਾਰੀਆਂ ਸਰਕਾਰੀ ਕੰਪਨੀਆਂ ਲਈ ਇੱਕ 'ਖ਼ਾਸ ਆਰਥਿਕ ਪੈਕੇਜ' ਦੇਣ ਲਈ ਰਣਨੀਤੀ ਬਣਾਵੇ। ਸਰਕਾਰ ਇਨ੍ਹਾਂ ਕੰਪਨੀਆਂ ਦੇ ਸਾਰੇ ਮੁਲਾਜ਼ਮਾਂ ਅਤੇ ਰਿਟਾਇਰਡ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਕਾਏ ਮਾਰਚ 2019 ਤੋਂ ਪਹਿਲਾਂ ਅਦਾ ਕਰੇ।ਖ਼ਬਰ ਮੁਤਾਬਕ ਕਮੇਟੀ ਨੇ ਕਿਹਾ ਕਿ ਸਰਕਾਰ ਇਨ੍ਹਾਂ ਕੰਪਨੀਆਂ ਨੂੰ ਸੁਰਜੀਤ ਕਰਨ ਅਤੇ ਵਪਾਰਕ ਪੱਖੋਂ ਲਾਹੇਵੰਦ ਬਣਾਉਣ ਦੀ ਨੀਤ ਨਾਲ ਇੱਕ ਸਮਾਂ-ਬੱਧ ਰਣਨੀਤੀ ਤਿਆਰ ਕਰੇ।ਭਾਰਤ ਦੀਆਂ ਖੁਫੀਆ ਏਜੰਸੀਆਂ ਮੁਤਾਬਕ ਰੈਫਰੈਂਡਮ 2020 ਪਾਕਿਸਤਾਨੀ ਸੂਹੀਆ ਏਜੰਸੀ ਆਈਐਸਆਈ ਦਾ ਖੁਫੀਆ ਅਪਰੇਸ਼ਨ ਹੈ। Image copyright Getty Images ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਭਾਵੇਂ ਰੈਫਰੈਂਡਮ ਦੀ ਕਲਪਨਾ ਅਮਰੀਕਾ ਆਧਾਰਿਤ ਸੰਗਠਨ 'ਸਿੱਖਸ ਫਾਰ ਜਸਟਿਸ' ਨੇ ਜੂਨ 2014 ਵਿੱਚ ਕੀਤੀ ਸੀ ਪਰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਸਾਲ 2015 ਤੋਂ ਆਈਐਸਆਈ ਵੀ ਇਸ ਦੀ ਹਮਾਇਤ ਕਰ ਰਹੀ ਹੈ। ਆਈਐਸਆਈ ਨੇ ਇਸ ਨੂੰ 'ਅਪਰੇਸ਼ਨ ਐਕਸਪ੍ਰੈਸ' ਦਾ ਨਾਮ ਦਿੱਤਾ ਹੈ ਅਤੇ ਇਸ ਲਈ ਅਲਹਿਦਾ ਫੰਡ ਰਾਖਵਾਂ ਰੱਖਿਆ ਹੈ। ਖ਼ਬਰ ਮੁਤਾਬਕ ਇਸ ਲਈ ਸੋਸ਼ਲ ਮੀਡੀਆ (ਵਟਸਐਪ, ਟੈਲੀਗ੍ਰਾਮ ਆਦਿ) ਉੱਪਰ ਸਾਂਝੇ ਕੀਤੇ ਗਏ ਸੁਨੇਹਿਆਂ ਦੀ ਜਾਂਚ ਕੀਤੀ ਗਈ। Image copyright Reuters ਜਸਟਿਸ ਜੋਸਫ਼ ਦੀ ਪ੍ਰਮੋਸ਼ਨ ਵਿੱਚ ਲੁਕਵੀਂ ਡਿਮੋਸ਼ਨਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਕੇ. ਐਮ. ਜੋਸਫ਼ ਨੂੰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਤਾਂ ਭੇਜ ਦਿੱਤਾ ਹੈ ਪਰ ਸੀਨੀਅਰਤਾ ਵਿੱਚ ਉਨ੍ਹਾਂ ਦਾ ਨਾਮ ਹੇਠਾਂ ਕਰ ਦਿੱਤਾ ਹੈ।ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਸ ਬਾਰੇ ਸੁਪਰੀਮ ਕੋਰਟ ਦੇ ਜੱਜ ਚੀਫ਼ ਜਸਟਿਸ ਆਫ਼ ਇੰਡੀਆ ਦੀਪਕ ਮਿਸ਼ਰਾ ਨਾਲ ਮੁਲਾਕਾਤ ਕਰਨਗੇ। ਖ਼ਬਰ ਮੁਤਾਬਕ ਜੱਜ ਇਸ ਗੱਲੋਂ ਸਦਮੇ ਵਿੱਚ ਹਨ ਕਿ ਜਦੋਂ ਜਸਟਿਸ ਜੋਸਫ਼ ਦਾ ਨਾਮ ਸੁਪਰੀਮ ਕੋਰਟ ਵੱਲੋਂ ਭੇਜੀ ਸਿਫਾਰਿਸ਼ ਸੂਚੀ ਵਿੱਚ ਦੂਸਰੇ ਜੱਜਾਂ ਤੋਂ ਉੱਪਰ ਰੱਖਿਆ ਗਿਆ ਸੀ ਤਾਂ ਸਰਕਾਰ ਨੇ ਉਨ੍ਹਾਂ ਦਾ ਨਾਮ ਸਭ ਤੋਂ ਹੇਠਾਂ ਕਿਵੇਂ ਕਰ ਦਿੱਤਾ।ਇਹ ਵੀ ਪੜ੍ਹੋ꞉'ਲੋਕ ਚੀਕਾਂ ਮਾਰਦੇ ਹੋਏ ਬਾਹਰ ਭੱਜ ਰਹੇ ਸਨ'ਚੀਨ ਵਿੱਚ ਗਾਂਧੀ ਦੇ ਸਿਧਾਂਤਾ 'ਤੇ ਚੱਲਦੀ ਹੈ ਇਹ ਔਰਤ ਪ੍ਰਾਚੀਨ ਕਾਲ 'ਚ ਹਿੰਦੂ ਧਰਮ ਕਿੰਨਾ ਸਹਿਣਸ਼ੀਲ ਸੀ?ਘੱਟ ਉਮਰ ਦੇ ਮਰਦਾਂ ਨਾਲ ਖੁਸ਼ ਰਹਿੰਦੀਆਂ ਹਨ ਔਰਤਾਂ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੰਡੋਨੇਸ਼ੀਆ ਜਹਾਜ਼ ਹਾਦਸੇ 'ਚ 189 ਲੋਕਾਂ ਦੀ ਮੌਤ : 'ਆਖ਼ਰੀ ਵਾਰ ਮੈਂ ਉਸਨੂੰ ਕਿਹਾ ਸੀ ਕਿ ਆਪਣਾ ਖਿਆਲ ਰੱਖੀਂ' 30 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46014410 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਇੰਡੋਨੇਸ਼ੀਆ ਦੇ ਅਧਿਕਾਰੀਆਂ ਮੁਤਾਬਕ ਲਾਇਨ ਏਅਰ ਦੀ ਫਲਾਈਟ ਜਕਾਰਤਾ ਤੋਂ ਉਡਾਣ ਭਰਨ ਤੋਂ 13 ਮਿੰਟ ਬਾਅਦ ਹੀ ਕਰੈਸ਼ ਹੋ ਗਈ ।ਕੌਮੀ ਸਰਚ ਅਤੇ ਰਾਹਤ ਬਚਾਅ ਏਜੰਸੀ ਦੇ ਬੁਲਾਰੇ ਯੁਸੁਫ਼ ਲਤੀਫ ਨੇ ਇਸ ਦੇ ਸਮੁੰਦਰ ਵਿੱਚ ਕਰੈਸ਼ ਦੀ ਪੁਸ਼ਟੀ ਕੀਤੀ ਹੈ।ਹਵਾਈ ਜਹਾਜ਼ ਵਿੱਚ ਕ੍ਰਿਊ ਮੈਂਬਰਾਂ ਸਣੇ 189 ਮੁਸਾਫ਼ਰ ਸਨ। ਹਵਾਈ ਜਹਾਜ਼ ਨੇ ਲਾਪਤਾ ਹੋਣ ਤੋਂ ਪਹਿਲਾਂ ਜਕਾਰਤਾ ਵਾਪਸ ਆਉਣ ਦੀ ਇਜਾਜ਼ਤ ਮੰਗੀ ਸੀ।ਫਲਾਈਟ JT-610 ਰਾਜਧਾਨੀ ਇੰਡੋਨੇਸ਼ੀਆ ਤੋਂ ਬੰਗਕਾ ਬੈਲੀਟੰਗ ਦੇ ਸ਼ਹਿਰ ਪੰਗਕਲ ਪਿੰਨਗ ਲਈ ਉਡਾਣ 'ਤੇ ਸੀ। ਇਸ ਹਵਾਈ ਜਹਾਜ਼ ਦੇ ਕੈਪਟਨ ਭਾਰਤ ਦੇ ਭਵਿਆ ਸੁਨੇਜਾ ਹਨ। ਉਹ ਦਿੱਲੀ ਦੇ ਮਯੂਰ ਵਿਹਾਰ ਇਲਾਕੇ ਵਿੱਚ ਰਹਿ ਚੁੱਕੇ ਹਨ। Image copyright BHAVYE SUNEJA ਫੋਟੋ ਕੈਪਸ਼ਨ ਹਾਦਸਾਗ੍ਰਸਤ ਹਵਾਈ ਜਹਾਜ਼ ਦੇ ਕੈਪਟਨ ਭਾਰਤ ਦੇ ਭਵਿਆ ਸੁਨੇਜਾ ਸਨ ਹਾਦਸੇ ਵਾਲੀ ਥਾਂ ਦਾ ਵੀਡੀਓਸੁਨੇਜਾ ਦੇ ਲਿੰਕਡਿਨ ਪ੍ਰੋਫਾਈਲ ਅਨੁਸਾਰ ਉਹ 2011 ਵਿੱਚ ਇਸ ਏਅਰਲਾਈਨਜ਼ ਨਾਲ ਜੁੜੇ ਸਨ। ਸੁਨੇਜਾ ਨੂੰ 2009 ਵਿੱਚ ਬੇਲ ਏਅਰ ਇੰਟਰਨੈਸ਼ਨਲ ਤੋਂ ਪਾਇਲਟ ਦਾ ਲਾਈਸੈਂਸ ਮਿਲਿਆ ਸੀ। ਏ ਲੋਇਨ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਅਜੇ ਤੱਕ ਇਹ ਨਹੀਂ ਪਤਾ ਨਹੀਂ ਲੱਗਾ ਕਿ ਇਹ ਹਾਦਸਾ ਕਿਉਂ ਹੋਇਆ।ਇਹ ਜਹਾਜ਼ ਬੋਇੰਗ 737 ਮੈਕਸ 8, ਬਿਲਕੁੱਲ ਨਵੇਕਲਾ ਏਅਰਕ੍ਰਾਫਟ ਸੀ।ਇੰਡੋਨੇਸ਼ੀਆ ਆਪਦਾ ਏਜੰਸੀ ਦੇ ਮੁੱਖੀ ਸੁਤੋਪੋ ਪੁਰਵੋ ਨੁਗਰੋਹੋ ਨੇ ਕੁਝ ਤਸਵੀਰਾਂ ਟਵੀਟ ਕਰ ਕੇ ਦੱਸਿਆ ਕਿ ਜਹਾਜ਼ ਦਾ ਮਲਬਾ ਅਤੇ ਮੁਸਾਫ਼ਰਾਂ ਦਾ ਸਾਮਾਨ ਸਮੁੰਦਰ ਵਿੱਚ ਤੈਰਦਾ ਮਿਲਿਆ ਹੈ। ਯੁਸੁਫ਼ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ, ""ਜਹਾਜ਼ ਪਾਣੀ 30 ਤੋਂ 40 ਮੀਟਰ ਅੱਦਰ ਜਾ ਕੇ ਕ੍ਰੈਸ਼ ਹੋਇਆ ਹੈ। ਅਸੀਂ ਅਜੇ ਵੀ ਜਹਾਜ਼ ਦੇ ਮਲਬੇ ਦੀ ਭਾਲ ਕਰ ਰਹੇ ਹਾਂ।"" Image copyright EPA ਫੋਟੋ ਕੈਪਸ਼ਨ ਜਿੱਥੇ ਕਰੈਸ਼ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੋਂ ਹੈਂਡਬੈਗ ਤੋਂ ਇਲਾਵਾ ਹੋਰ ਸਾਮਾਨ ਇਕੱਠਾ ਕਰਦੇ ਬਚਾਅ ਕਰਮੀ 'ਮੈਂ ਉਸ ਦੇ ਬਿਨਾਂ ਨਹੀਂ ਰਹਿ ਸਕਦਾ' ਜਕਾਰਤਾ ਵਿੱਚ ਬੀਬੀਸੀ ਪੱਤਰਕਾਰ ਰੇਬੇਕਾ ਹੇਨਸ਼ਕੇ ਨੇ ਪੀੜਤ ਪਰਿਵਾਰਾਂ ਦੀ ਬੇਬਸੀ ਦਾ ਹਾਲ ਬਿਆਨ ਕੀਤਾ। ਜੋ ਲੋਕ ਜਹਾਜ਼ ਵਿੱਚ ਸਵਾਰ ਸਨ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪਰਿਵਾਰ ਵਾਲੇ ਹੰਝੂਆਂ ਵਿੱਚ ਡੁੱਬੇ ਨਜ਼ਰ ਆਏ। ਜਕਾਰਤਾ ਏਅਰਪੋਰਟ ਉੱਤੇ ਹਰ ਖ਼ਬਰ ਬਾਰੇ ਜਾਣਨ ਲਈ ਕਾਹਲੇ ਦਿਖੇ।ਕੋਈ ਆਪਣੇ ਪਤੀ ਬਾਰੇ, ਕੋਈ ਮਾਂ ਬਾਰੇ ਅਤੇ ਕੋਈ ਆਪਣੇ ਬੱਚੇ ਬਾਰੇ ਪੁੱਛਦਾ ਨਜ਼ਰ ਆਇਆ। ਫੋਟੋ ਕੈਪਸ਼ਨ ਮਰਤਾਦੋ ਦੀ ਪਤਨੀ ਉਸੇ ਜਹਾਜ਼ ਰਾਹੀਂ ਸਫ਼ਰ ਕਰ ਰਹੀ ਸੀ ਮਰਤਾਦੋ ਕੁਰਨੀਆਵਾਨ ਦੀ ਪਤਨੀ ਵੀ ਉਸੇ ਜਹਾਜ਼ ਰਾਹੀਂ ਸਫ਼ਰ ਕਰ ਰਹੀ ਸੀ। ਦੋਹਾਂ ਦਾ ਜਲਦੀ ਹੀ ਵਿਆਹ ਹੋਇਆ ਹੈ ਅਤੇ ਮਰਤਾਦੋ ਦੀ ਪਤਨੀ ਕਿਸੇ ਕੰਮ ਲਈ ਜਾ ਰਹੀ ਸੀ।ਮਰਤਾਦੋ ਨੇ ਕਿਹਾ, ''ਮੈਂ ਉਸ ਬਿਨਾਂ ਨਹੀਂ ਰਹਿ ਸਕਦਾ, ਮੈਂ ਉਸਨੂੰ ਪਿਆਰ ਕਰਦਾ ਹਾਂ। ਆਖ਼ਰੀ ਬਾਰ ਮੈਂ ਉਸਨੂੰ ਕਿਹਾ ਸੀ ਕਿ ਆਪਣਾ ਖਿਆਲ ਰੱਖੀਂ। ਜਦੋਂ ਮੈਂ ਟੀਵੀ ਉੱਤੇ ਖ਼ਬਰ ਦੇਖੀ ਤਾਂ ਮੈਂ ਟੁੱਟ ਗਿਆ।''ਕਿਵੇਂ ਦਾ ਹੁੰਦਾ ਹੈ ਇਹ ਜਹਾਜ਼ ਬੋਇੰਗ 737 ਮੈਕਸ8 2016 ਤੋਂ ਕਮਰਸ਼ੀਅਲ ਜਹਾਜ਼ ਵਜੋਂ ਵਰਤਿਆ ਜਾਂਦਾ ਹੈ। ਫਲਾਈਟ ਟ੍ਰੈਕਿੰਗ ਵੈਬਸਾਈਡ ਫਲਾਈਟਰਡਾਰ24 ਮੁਤਾਬਕ ਇਹ ਜਹਾਜ਼ ਲੋਇਨ ਏਅਰ ਨੂੰ ਅਗਸਤ ਵਿੱਚ ਸੌਂਪਿਆ ਗਿਆ ਸੀ। ਛੋਟੀ ਯਾਤਰਾ ਲਈ ਇਹ ਸਿੰਗਲ-ਐਸਲ ਜਹਾਜ਼ ਵਿੱਚ ਵੱਧ ਤੋਂ ਵੱਧ 210 ਯਾਤਰੀ ਆ ਸਕਦੇ ਹਨ। ਏਵੀਏਸ਼ਨ ਸਲਾਹਕਾਰ ਗੈਰੀ ਸੌਜਾਤਮਾਨ ਨੇ ਬੀਬੀਸੀ ਨੂੰ ਦੱਸਿਆ ਕਿ ਮੈਕਸ 8 ਜਦੋਂ ਦਾ ਆਇਆ ਹੈ ਉਦੋਂ ਤੋਂ ਹੀ ਇਸ ਵਿੱਚ ਮੁਸ਼ਕਲਾਂ ਆ ਰਹੀਆਂ ਸਨ।ਇਹ ਵੀ ਪੜ੍ਹੋ:ਪਾਕਿਸਤਾਨ ਵਿੱਚ ਇਸਰਾਈਲ ਦੇ ਜਹਾਜ਼ ਨੇ ਇੰਝ ਮੱਚਾਈ ‘ਤਰਥੱਲੀ’‘ਜੇ ਮੇਰੇ ਪਤੀ ਪੁੱਤਾਂ ਨੂੰ ਨਾ ਰੋਕਦੇ ਤਾਂ ਉਹ ਮੈਨੂੰ ਜ਼ਰੂਰ ਮਿਲਦੇ’'ਸਾਰੇ ਯਹੂਦੀਆਂ ਨੂੰ ਮਰਨਾ ਪਵੇਗਾ ਕਿਹਾ, ਤੇ ਫਾਇਰਿੰਗ ਸ਼ੁਰੂ ਕਰ ਦਿੱਤੀ''ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਸਾਲਾਨਾ 1 ਕਰੋੜ ਮੌਤਾਂ ਰੋਕਣ ਲਈ ਨਵਾਂ 'ਹਥਿਆਰ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਇਲਟ ਦੀ ਗਲਤੀ ਕਾਰਨ ਜਹਾਜ਼ 'ਚ ਮੁਸਾਫਰਾਂ ਦੇ ਕੰਨਾਂ ਅਤੇ ਨੱਕ 'ਚੋਂ ਵਗਣ ਲੱਗਾ ਖ਼ੂਨ 21 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45587613 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਜੈੱਟ ਏਅਰਵੇਜ਼ ਦੇ ਮੁੰਬਈ ਤੋਂ ਜੈਪੁਰ ਜਾ ਰਹੇ ਜਹਾਜ਼ ਵਿੱਚ ਮੁਸਾਫ਼ਰਾਂ ਨੂੰ ਉਸ ਵੇਲੇ ਮੁਸ਼ਕਲਾਂ ਆਈਆਂ ਜਦੋਂ ਸਟਾਫ ਮੈਂਬਰ ਕੈਬਿਨ ਦੇ ਅੰਦਰ ਹਵਾ ਦਾ ਦਬਾਅ ਕਾਇਮ ਰੱਖਣ ਵਾਲਾ ਬਟਣ ਦੱਬਣਾ ਭੁੱਲ ਗਏ। ਇਸ ਕਾਰਨ ਕੁੱਲ 166 ਮੁਸਾਫ਼ਰਾਂ 'ਚੋਂ ਕਿਸੇ ਦੇ ਕੰਨ ਅਤੇ ਕਿਸੇ ਦੇ ਨੱਕ 'ਚੋਂ ਖੂਨ ਵੱਗਣਾ ਸ਼ੁਰੂ ਹੋ ਗਿਆ, ਜਿਸ ਕਰਕੇ 30 ਤੋਂ ਵੱਧ ਮੁਸਾਫ਼ਰਾਂ ਨੂੰ ਹਸਪਤਾਲ ਲਿਜਾਉਣਾ ਪਿਆ। ਫਲਾਈਟ (9W 697) ਨੂੰ ਜੈਪੁਰ ਦੇ ਰਾਹ ਵਿੱਚੋਂ ਵਾਪਸ ਲਿਆ ਕੇ ਮੁੰਬਈ ਉਤਾਰਿਆ ਗਿਆ। ਇਹ ਵੀ ਪੜ੍ਹੋ:ਸ਼ੂਗਰ ਡੈਡੀ ਅਤੇ ਸ਼ੂਗਰ ਬੇਬੀ ਦੇ ਰਿਸ਼ਤੇ ਦਾ ਨਵਾਂ ਰੁਝਾਨ ਨਮਾਜ਼ ਅਦਾ ਕਰਨ 'ਤੇ ਪਾਬੰਦੀ ਦੇ ਇਲਜ਼ਾਮ, ਪਿੰਡ ਦੇ ਹਿੰਦੂਆਂ ਨੇ ਕੀਤਾ ਇਨਕਾਰਅਕਾਲੀਆਂ ਅਤੇ ਕਾਂਗਰਸ ਦੀ ਰੈਲੀ ਸਿਆਸਤ ਦਾ ਸੱਚਮੁਸਾਫ਼ਰਾਂ ਵੱਲੋਂ ਟਵਿੱਟਰ ਅਤੇ ਫੇਸਬੁੱਕ ਉੱਤੇ ਪਾਏ ਗਏ ਵੀਡੀਓਜ਼ 'ਚ ਸਾਰੇ ਹੀ ਆਕਸੀਜਨ ਮਾਸਕ ਦੀ ਵਰਤੋਂ ਕਰਦੇ ਦੇਖੇ ਜਾ ਸਕਦੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਦੋਂ ਤੱਕ ਕੌਕਪਿਟ ਸਟਾਫ਼ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ।ਇੱਕ ਮੁਸਾਫ਼ਰ ਦਰਸ਼ਕ ਹਾਥੀ ਨੇ ਟਵਿੱਟਰ ਉੱਤੇ ਪਾਏ ਵੀਡੀਓ 'ਚ ਮੰਜ਼ਰ ਬਿਆਨ ਕੀਤਾ। Image Copyright @DarshakHathi @DarshakHathi Image Copyright @DarshakHathi @DarshakHathi ਸਤੀਸ਼ ਨਾਇਰ ਨੇ ਆਪਣੀ ਇੱਕ ਤਸਵੀਰ ਪਾਈ ਜਿਸ ਵਿੱਚ ਉਨ੍ਹਾਂ ਨੂੰ ਨਕਸੀਰ ਆ ਰਹੀ ਹੈ। ਨਾਲ ਹੀ ਉਨ੍ਹਾਂ ਨੇ ਜੈੱਟ ਏਅਰਵੇਜ਼ ਉੱਤੇ ਇਲਜ਼ਾਮ ਲਗਾਇਆ ਕਿ ਕੰਪਨੀ ਨੇ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਤਾਕ 'ਤੇ ਰੱਖ ਦਿੱਤਾ। Image Copyright @satishnairk @satishnairk Image Copyright @satishnairk @satishnairk Image Copyright @PereiraGravina @PereiraGravina Image Copyright @PereiraGravina @PereiraGravina ਭਾਰਤ ਦੀ ਉਡਾਣ ਸੰਬੰਧੀ ਰੈਗੂਲੇਟਰ ਅਥਾਰਟੀ ਦੇ ਸੀਨੀਅਰ ਅਧਿਕਾਰੀ ਲਲਿਤ ਗੁਪਤਾ ਨੇ ਹਿੰਦੁਸਤਾਨ ਟਾਈਮਜ਼ ਅਖ਼ਬਾਰ ਨੂੰ ਦੱਸਿਆ ਕਿ ਕੈਬਿਨ ਸਟਾਫ਼ ਹਵਾ ਦੇ ਪ੍ਰੈਸ਼ਰ ਦਾ ਸਵਿੱਚ ਦੱਬਣਾ ਭੁੱਲ ਗਿਆ ਸੀ। ਜੈੱਟ ਏਅਰਵੇਜ਼ ਨੇ ਬਿਆਨ ਜਾਰੀ ਕਰਕੇ ਕਾਰਨ ਨੂੰ ਮੰਨਿਆ ਅਤੇ ਮੁਸਾਫ਼ਰਾਂ ਨੂੰ ਹੋਈਆਂ ਮੁਸ਼ਕਿਲ ਲਈ ਖੇਦ ਜਤਾਇਆ।ਕੀ ਹੈ ਕੈਬਿਨ ਪ੍ਰੈਸ਼ਰ?ਇਨਸਾਨ ਨੂੰ ਜਿਉਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਜਿਵੇਂ-ਜਿਵੇਂ ਅਸੀਂ ਉਚਾਈ ਤੇ ਜਾਂਦੇ ਹਾਂ, ਸਾਨੂੰ ਆਕਸੀਜਨ ਦੀ ਘਾਟ ਮਹਿਸੂਸ ਹੋਣ ਲਗਦੀ ਹੈ।ਧਰਤੀ ਤੋਂ ਉੱਪਰ ਵਧਣ ਨਾਲ ਹਵਾ ਦਾ ਦਬਾਅ ਵੀ ਘੱਟ ਹੋਣ ਲਗਦਾ ਹੈ। ਉੱਪਰ ਹਵਾ ਦਾ ਦਬਾਅ ਘੱਟ ਹੋਣ 'ਤੇ ਆਕਸੀਜਨ ਦੇ ਕਣ ਬਿਖਰਨ ਲਗਦੇ ਹਨ।ਸਮੁੰਦਰੀ ਤੱਟ ਤੋਂ 5.5 ਕਿਲੋਮੀਟਰ ਉੱਪਰ ਆਕਸੀਜਨ ਦੀ ਮਾਤਰਾ ਕਰੀਬ ਅੱਧੀ ਹੋ ਜਾਂਦੀ ਹੈ। ਕਰੀਬ ਸੱਤ ਕਿਲੋਮੀਟਰ ਉੱਤੇ ਆਕਸੀਜਨ ਦੀ ਮਾਤਰਾ ਇੱਕ-ਤਿਹਾਈ ਰਹਿ ਜਾਂਦੀ ਹੈ।ਟਇਹ ਵੀ ਪੜ੍ਹੋ:ਅੰਗ੍ਰੇਜ਼ੀ ਨਾ ਆਉਣ ਕਾਰਨ ਹੁੰਦੇ ਹਵਾਈ ਜਹਾਜ਼ ਹਾਦਸੇ?ਪੰਜਾਬਣ ਬਣੀ ਸਭ ਤੋਂ ਵੱਡੇ ਜਹਾਜ਼ ਦੀ ਪਹਿਲੀ ਪਾਇਲਟ ਸਮੁੰਦਰੀ ਤੱਟ ਤੋਂ ਕਰੀਬ 2.5 ਕਿਲੋਮੀਟਰ ਉੱਪਰ ਉਡਾਨ ਭਰਨ 'ਤੇ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਜਿਵੇਂ ਸਿਰ ਦਰਦ, ਉਲਟੀਆਂ ਅਤੇ ਮਨ ਕੱਚਾ ਹੋਣ ਲਗਦਾ ਹੈ। Image copyright Getty Images ਸਾਰੇ ਜਹਾਜ਼ ਅੰਦਰੋਂ ਪ੍ਰੈਸ਼ਰ ਨੂੰ ਕੰਟਰੋਲ 'ਚ ਰਖਦੇ ਹਨ ਤਾਂ ਜੋ ਮੁਸਾਫ਼ਰ ਆਰਾਮ ਨਾਲ ਸਾਹ ਲੈ ਸਕਣ ਜਦਕਿ ਜਹਾਜ਼ ਦੇ ਬਾਹਰ ਦਬਾਅ ਕਾਫ਼ੀ ਘੱਟ ਹੁੰਦਾ ਹੈ।ਜਹਾਜ਼ 'ਚ ਆਕਸੀਜਨ ਦਾ ਸਿਲੰਡਰ ਨਹੀਂ ਲਿਜਾਇਆ ਜਾ ਸਕਦਾ ਇਸ ਲਈ ਉੱਪਰ ਆਸਮਾਨ 'ਚ ਮੌਜੂਦ ਆਕਸੀਜਨ ਨੂੰ ਜਹਾਜ਼ ਅੰਦਰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਜਹਾਜ਼ ਦੇ ਇੰਜਣ ਨਾਲ ਜੁੜੇ ਟਰਬਾਈਨ ਬਾਹਰ ਦੀ ਆਕਸੀਜਨ ਨੂੰ ਕੰਪ੍ਰੈੱਸ ਕਰ ਕੇ ਅੰਦਰ ਲਿਆਉਂਦੇ ਹਨ। ਇੰਜਣ ਤੋਂ ਹੋ ਕੇ ਗੁਜ਼ਰਨ ਦੇ ਕਾਰਨ ਹਵਾ ਦਾ ਤਾਪਮਾਨ ਵਧ ਜਾਂਦਾ ਹੈ ਜਿਸ ਕਾਰਨ ਸਾਹ ਲੈਣਾ ਔਖਾ ਹੋ ਜਾਂਦਾ ਹੈ।ਅਜਿਹੇ 'ਚ ਕੂਲਿੰਗ ਤਕਨੀਕ ਨਾਲ ਇਸਨੂੰ ਠੰਡਾ ਕੀਤਾ ਜਾਂਦਾ ਹੈ, ਜਿਸ ਕਾਰਨ ਇਸ 'ਚ ਨਮੀ ਘੱਟ ਹੁੰਦੀ ਹੈ।ਜੇ ਕੈਬਿਨ 'ਚ ਕਿਸੇ ਕਾਰਨ ਪ੍ਰੈਸ਼ਰ ਘੱਟ ਹੁੰਦਾ ਹੈ ਤਾਂ ਸੀਟ ਦੇ ਉੱਤੇ ਇੱਕ ਵਾਧੂ ਆਕਸੀਜਨ ਮਾਸਕ ਦੀ ਵਿਵਸਥਾ ਹੁੰਦੀ ਹੈ, ਜਿਸ ਦੀ ਲੋੜ ਪੈਣ 'ਤੇ ਮੁਸਾਫ਼ਰ ਇਸਦੀ ਵਰਤੋਂ ਕਰ ਸਕਦੇ ਹਨ।ਜਹਾਜ਼ ਦੇ ਕਿਹੜੇ-ਕਿਹੜੇ ਹਿੱਸਿਆਂ 'ਚ ਪ੍ਰੈਸ਼ਰ ਏਰੀਆ ਹੁੰਦਾ ਹੈਕਾਕਪਿਟ ਕਾਕਪਿਟ ਦੇ ਹੇਠਲੇ ਹਿੱਸੇ 'ਚ ਕੈਬਿਨ 'ਚ ਕਾਰਗੋ ਕੰਪਾਰਟਮੈਂਟ 'ਚਕਿੰਨੇ ਕੈਬਿਨ ਪ੍ਰੈਸ਼ਰ ਹੁੰਦੇ ਹਨਜਹਾਜ਼ 'ਚ ਦੋ ਕੈਬਿਨ ਪ੍ਰੈਸ਼ਰ ਮਸ਼ੀਨਾਂ ਹੁੰਦੀਆਂ ਹਨ, ਜੋ ਅੰਦਰ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਦੀਆਂ ਹਨ।ਇੱਕ ਵਾਰ 'ਚ ਇੱਕ ਮਸ਼ੀਨ ਮੋਟਰ ਹੀ ਕੰਮ ਕਰਦੀ ਹੈ, ਜਦਕਿ ਦੂਜੀ ਮਸ਼ੀਨ (ਪ੍ਰੈਸ਼ਰ) ਐਮਰਜੈਂਸੀ ਲਈ ਹੁੰਦੀ ਹੈ। Image copyright Getty Images ਇਹ ਦੋਵੇਂ ਮੋਟਰ ਆਟੋਮੈਟਿਕ ਹੁੰਦੀਆਂ ਹਨ, ਜਦਕਿ ਇੱਖ ਮੋਟਰ ਹੋਰ ਹੁੰਦੀ ਹੈ ਜੋ ਮੈਨੁਅਲੀ ਕੰਮ ਕਰਦੀ ਹੈ।ਦੋਵਾਂ ਆਟੋਮੈਟਿਕ ਮੋਟਰਾਂ ਦੇ ਬੰਦ ਜਾਂ ਖ਼ਰਾਬ ਹੋਣ 'ਤੇ ਤੀਜੀ ਮੋਟਰ (ਪ੍ਰੈਸ਼ਰ) ਦੀ ਵਰਤੋਂ ਕੀਤੀ ਜਾਂਦੀ ਹੈ।ਪ੍ਰੈਸ਼ਰ ਘੱਟ ਹੋਣ 'ਤੇ ਕੀ ਹੁੰਦਾ ਹੈ?ਵਧ ਉਚਾਈ 'ਤੇ ਉਡਾਨ ਭਰਨ 'ਤੇ ਨਾ ਸਿਰਫ਼ ਸਾਨੂੰ ਸਾਹ ਲੈਣ 'ਚ ਦਿੱਕਤ ਹੁੰਦੀ ਹੈ ਸਗੋਂ ਸਾਡਾ ਦਿਮਾਗ ਅਤੇ ਸਰੀਰ ਠੀਕ ਤਰੀਕੇ ਕੰਮ ਕਰਨਾ ਬੰਦ ਕਰ ਦਿੰਦਾ ਹੈ।ਸਾਡੀ ਸਵਾਦ ਲੈਣ ਅਤੇ ਸੁੰਘਣ ਦੀ ਸਮਰੱਥਾ 30 ਫੀਸਦੀ ਤੱਕ ਘੱਟ ਜਾਂਦੀ ਹੈ। ਇਹ ਹੀ ਕਾਰਨ ਹੈ ਕਿ ਪਸੰਦੀਦਾ ਖਾਣਾ ਵੀ ਜਹਾਜ਼ 'ਚ ਸੁਆਦ ਨਹੀਂ ਲਗਦਾ। ਨਮੀ ਘੱਟ ਹੋਣ ਕਾਰਨ ਪਿਆਸ ਵੀ ਵਧ ਲਗਦੀ ਹੈ।ਕੈਬਿਨ ਪ੍ਰੈਸ਼ਰ ਘੱਟ ਹੋਣ ਦੇ ਕਾਰਨ ਖ਼ੂਨ ਦੇ ਵਹਾਅ 'ਚ ਨਾਈਟ੍ਰੋਜਨ ਦੀ ਮਾਤਰਾ ਵਧ ਸਕਦੀ ਹੈ ਜੋ ਜੋੜਾਂ 'ਚ ਦਰਦ, ਅਧਰੰਗ, ਇੱਥੋਂ ਤੱਕ ਕਿ ਮੌਤ ਦਾ ਕਾਰਨ ਬਣ ਸਕਦੀ ਹੈ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਖਾਲਿਸਤਾਨੀ ਸਮਰਥਕਾਂ ਦੇ ਰਾਹੁਲ ਗਾਂਧੀ ਦੀ ਸਭਾ ’ਚ ਪਹੁੰਚਣ ਦੀ ਅਸਲੀਅਤ 25 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46333569 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਫੋਟੋ ਕੈਪਸ਼ਨ ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਨਾਲ ਜੁੜਿਆ ਇੱਕ ਵੀਡੀਓ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੈਪਸ਼ਨ ਲਿਖਿਆ ਹੈ ''ਰਾਹੁਲ ਗਾਂਧੀ ਦੀ ਲੰਡਨ ਦੀ ਸਭਾ 'ਚ ਹਿੰਦੂਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ।'' ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਅਜਿਹੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ਜਿਹੜੀਆਂ ਕੁਝ ਸੱਚੀਆਂ ਤੇ ਕੁਝ ਝੂਠੀਆਂ ਹਨ, ਜਾਂ ਕੁਝ ਅੱਧੀ-ਅਧੂਰੀ ਜਾਣਕਾਰੀ ਦੇਣ ਵਾਲੀਆਂ ਹਨ।ਇਨ੍ਹਾਂ ਦਾ ਪਤਾ ਲਗਾਉਣ ਲਈ ਇੱਕ ਖਾਸ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਅਜਿਹੀਆਂ ਖ਼ਬਰਾਂ ਦਾ ਪਤਾ ਲਗਾਇਆ ਜਾਵੇਗਾ। ਇਸ ਪ੍ਰੋਜੈਕਟ ਦਾ ਨਾਮ ਹੈ 'ਏਕਤਾ ਨਿਊਜ਼ਰੂਮ।'ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਸੋਸ਼ਲ ਮੀਡੀਆ ਜ਼ਰੀਏ ਕੁਝ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਦੀ ਪੜਤਾਲ ਕਰਕੇ ਸੱਚਾਈ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਰਾਹੁਲ ਦੀ ਸਭਾ 'ਚ ਬੁਲਾਏ ਗਏ ਖਾਲਿਸਤਾਨੀ ਸਮਰਥਕ - ਫ਼ੇਕਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਨਾਲ ਜੁੜਿਆ ਇੱਕ ਵੀਡੀਓ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੈਪਸ਼ਨ ਲਿਖਿਆ ਹੈ ''ਰਾਹੁਲ ਗਾਂਧੀ ਦੀ ਲੰਡਨ ਦੀ ਸਭਾ 'ਚ ਹਿੰਦੂਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ।''ਇਹ ਵੀ ਪੜ੍ਹੋ:'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਅਮ੍ਰਿਤਸਰ ਧਮਾਕਾ: 3 ਅਣਸੁਲਝੇ ਸਵਾਲ 'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਸ਼ੇਅਰ ਕੀਤੇ ਜਾ ਰਹੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਵੀਡੀਓ 'ਚ ਇੱਕ ਥਾਂ ਰਾਹੁਲ ਗਾਂਧੀ ਦੀ ਤਸਵੀਰ ਵੀ ਦਿਖਾਈ ਦੇ ਰਹੀ ਹੈ। Image copyright video grab/Social Media ਫੋਟੋ ਕੈਪਸ਼ਨ ਇਸ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤਿੰਨ-ਚਾਰ ਮਹੀਨੇ ਪਹਿਲਾਂ ਵੀ ਆਈ ਸੀ ਇਸ ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਜਾ ਰਿਹਾ ਹੈ, ""ਕਿਵੇਂ ਸੌਂਪ ਦੇਵਾਂ ਮੈਂ ਕਾਂਗਰਸ ਨੂੰ ਆਪਣਾ ਦੇਸ, ਤੁਸੀਂ ਹੀ ਦੱਸੋ...ਲੰਡਨ ਵਿੱਚ ਰਾਹੁਲ ਗਾਂਧੀ ਦੀ ਸਭਾ 'ਚ ਪਹੁੰਚੇ ਖਾਲਿਸਤਾਨੀ ਅੱਤਵਾਦੀ... ਕਾਂਗਰਸ ਪਾਰਟੀ ਜ਼ਿੰਦਾਬਾਦ ਅਤੇ ਹਿੰਦੁਸਤਾਨ ਮੁਰਦਾਬਾਦ ਦੇ ਲਾਏ ਨਾਅਰੇ... ਤੁਹਾਡੇ ਕੋਲ ਜਿੰਨੇ ਵੀ ਗਰੁੱਪ ਹਨ ਉਨ੍ਹਾਂ ਸਾਰਿਆਂ 'ਚ ਭੇਜੋ।''ਵੀਡੀਓ 'ਚ ਹਿੰਦੁਸਤਾਨ ਮੁਰਦਾਬਾਦ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਸੁਣਾਈ ਦੇ ਰਹੇ ਹਨ।ਨਾਅਰੇ ਕੁਝ ਮੁੰਡੇ ਲਗਾ ਰਹੇ ਹਨ ਜਿਨ੍ਹਾਂ ਨੇ ਪੱਗ ਬੰਨੀ ਹੋਈ ਹੈ। ਇਸਦੇ ਚਲਦੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਿੱਖ ਖਾਲਿਸਤਾਨੀ ਹਨ ਜਿਹੜੇ ਸਭਾ 'ਚ ਬੁਲਾਏ ਗਏ ਸਨ ਅਤੇ ਉਹ ਕਾਂਗਰਸ ਨਾਲ ਜੁੜੇ ਹੋਏ ਹਨ।ਇਸ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤਿੰਨ-ਚਾਰ ਮਹੀਨੇ ਪਹਿਲਾਂ ਵੀ ਆਈ ਸੀ। ਕੁਝ ਦਿਨਾਂ 'ਚ ਰਾਜਸਥਾਨ ਵਿੱਚ ਚੋਣਾਂ ਹੋਣ ਵਾਲੀਆਂ ਹਨ ਜਿਸ ਨੂੰ ਧਿਆਨ ਵਿੱਚ ਰੱਖ ਕੇ ਰਾਜਸਥਾਨ ਦੇ ਵੱਖੋ-ਵੱਖਰੇ ਫੇਸਬੁੱਕ ਗਰੁੱਪਾਂ ਵਿੱਚ ਇਹ ਵੀਡੀਓ ਗ਼ਲਤ ਜਾਣਕਾਰੀ ਨਾਲ ਪੋਸਟ ਕੀਤਾ ਜਾ ਰਿਹਾ ਹੈ। Image copyright video grab/Social Media ਫੋਟੋ ਕੈਪਸ਼ਨ ਵੀਡੀਓ 'ਚ ਹਿੰਦੂਸਤਾਨ ਮੁਰਦਾਬਾਦ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਸੁਣਾਈ ਦੇ ਰਹੇ ਹਨ ਦਰਅਸਲ ਇਸ ਵੀਡੀਓ ਬਾਰੇ ਲੰਡਨ 'ਚ ਛਪੀਆਂ ਕੁਝ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਨਾਅਰੇ ਲਗਾਉਣ ਵਾਲੇ ਚਾਰ ਲੋਕ ਸਖ਼ਤ ਸੁਰੱਖਿਆ ਦੇ ਬਾਵਜੂਦ ਪਰਿਸਰ ਵਿੱਚ ਵੜਨ 'ਚ ਸਫ਼ਲ ਹੋਏ ਸਨ।ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਲੋਕਾਂ ਨੂੰ ਸਭਾ 'ਚ ਬੁਲਾਇਆ ਨਹੀਂ ਗਿਆ ਸੀ ਸਗੋਂ ਇਹ ਬੈਠਕ ਦਾ ਵਿਰੋਧ ਕਰਨ ਲਈ ਆਏ ਸਨ।ਅਸੀਂ ਦੇਖਿਆ ਕਿ ਇਸ ਵੀਡੀਓ ਨੂੰ ਗ਼ਲਤ ਜਾਣਕਾਰੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਦੀ ਸਭਾ 'ਚ ਲੱਖਾਂ ਦੀ ਭੀੜ- ਫ਼ੇਕਸੋਸ਼ਲ ਮੀਡੀਆ 'ਤੇ ਜਨਸਭਾ ਨਾਲ ਜੁੜੀ ਇੱਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਰਾਹੁਲ ਗਾਂਧੀ ਦੀ ਜਨਸਭਾ ਦੀ ਹੈ ਜਿਹੜੀ ਰਾਜਸਥਾਨ ਦੇ ਬੀਕਾਨੇਰ ਵਿੱਚ ਹੋਈ ਸੀ।ਇਹ ਵੀ ਪੜ੍ਹੋ:'ਭੀੜ ਨੇ ਬੁਰੀ ਤਰ੍ਹਾਂ ਕੁੱਟਿਆ, ਸ਼ਾਂਤਾ ਦੀ ਮੌਤ ਹੋ ਗਈ'ਫੇਕ ਨਿਊਜ਼ ਜਾਂ ਗ਼ਲਤ ਜਾਣਕਾਰੀ ਨੂੰ ਰੋਕਣਾ ਮੁਸ਼ਕਿਲ ਕਿਉਂ ਹੈ?ਸੋਸ਼ਲ ਮੀਡੀਆ 'ਤੇ ਝੂਠ ਦੀ ਬੱਲੇ-ਬੱਲੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਇਸ ਤਸਵੀਰ ਵਿੱਚ ਲਿਖਿਆ ਗਿਆ ਹੈ ਕਿ ਇਸ ਜਨਸਭਾ 'ਚ 20 ਲੱਖ ਲੋਕਾਂ ਨੇ ਸ਼ਿਰਕਤ ਕੀਤੀ ਸੀ ਅਤੇ ਇਸ ਨੇ ਇੰਦਰਾ ਗਾਂਧੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ। Image copyright Social media ਫੋਟੋ ਕੈਪਸ਼ਨ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਜੀਪ 'ਤੇ ਹਰੇ ਰੰਗ ਦਾ ਝੰਡਾ ਲੱਗਿਆ ਹੈ ਜਿਸ 'ਤੇ ਚਿੱਟੇ ਰੰਗ ਦਾ ਚੰਨ ਅਤੇ ਤਾਰਾ ਬਣਿਆ ਹੋਇਆ ਹੈ ਇਸ ਤਸਵੀਰ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਹੈ ਕਿ ਇਹ ਤਸਵੀਰ ਬੀਕਾਨੇਰ ਦੀ ਹੈ ਹੀ ਨਹੀਂ। ਇੱਥੋਂ ਤੱਕ ਕਿ ਇਸ ਜਨਸਭਾ ਦਾ ਰਾਹੁਲ ਗਾਂਧੀ ਨਾਲ ਕੋਈ ਨਾਤਾ ਨਹੀਂ ਹੈ। ਇਹ ਤਸਵੀਰ ਸੋਨੀਪਤ ਦੇ ਹਰਿਆਣਾ 'ਚ ਸਾਲ 2013 ਵਿੱਚ ਲਈ ਗਈ ਸੀ ਅਤੇ ਭੁਪਿੰਦਰ ਸਿੰਘ ਹੁੱਡੀ ਦੀ ਰੈਲੀ ਦੀ ਤਸਵੀਰ ਹੈ। ਇਸ ਦੀ ਅਸਲ ਤਸਵੀਰ ਸਾਨੂੰ ਗੈਟੀ ਈਮੇਜਸ 'ਤੇ ਮਿਲੀ ਹੈ।ਲੋਕਾਂ ਨੂੰ ਗੁੰਮਰਾਹ ਕਰਨ ਲਈ ਇਸ ਤਸਵੀਰ ਨੂੰ ਰਾਹੁਲ ਗਾਂਧੀ ਦੀ ਰੈਲੀ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਕਾਂਗਰਸ ਦਾ ਪ੍ਰਚਾਰ ਪਾਕਿਸਤਾਨੀ ਝੰਡੇ ਦੇ ਨਾਲ - ਫ਼ੇਕਫ਼ੇਸਬੁੱਕ 'ਤੇ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ਕਿ ਰਾਜਸਥਾਨ ਦੇ ਕਾਂਗਰਸ ਦੇ ਇੱਕ ਉਮੀਦਵਾਰ ਪਾਕਿਸਤਾਨ ਦਾ ਝੰਡਾ ਲਗਾ ਕੇ ਪ੍ਰਚਾਰ ਕਰ ਰਹੇ ਹਨ। ਲੋਕ ਇਸ 'ਤੇ ਯਕੀਨ ਕਰ ਲੈਣ ਇਸ ਲਈ ਇਸਦੇ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਜਾ ਰਹੀ ਹੈ।ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਜੀਪ 'ਤੇ ਹਰੇ ਰੰਗ ਦਾ ਝੰਡਾ ਲੱਗਿਆ ਹੈ ਜਿਸ 'ਤੇ ਚਿੱਟੇ ਰੰਗ ਦਾ ਚੰਨ ਅਤੇ ਤਾਰਾ ਬਣਿਆ ਹੋਇਆ ਹੈ। ਤਸਵੀਰ ਦੇ ਨਾਲ ਲਿਖਿਆ ਗਿਆ ਹੈ, ""ਮਕਰਾਨਾ ਵਿੱਚ ਪਾਕਿਸਤਾਨ ਦਾ ਝੰਡਾ ਲਗਾ ਕੇ ਪ੍ਰਚਾਰ ਕਰਦੇ ਕਾਂਗਰਸੀ ਉਮੀਦਵਾਰ ਜ਼ਾਕਿਰ ਹੁਸੈਨ ਦੇ ਸਮਰਥਕ, ਅਜੇ ਵੀ ਸੰਭਲ ਜਾਓ ਆਪਸੀ ਮਤਭੇਦ ਭੁਲਾ ਕੇ ਸਾਰੇ ਹਿੰਦੂਆਂ ਦੇ ਇੱਕ ਹੋਣ ਦਾ ਸਮਾਂ ਆ ਗਿਆ ਹੈ।"" Image copyright AFP/Getty Images ਇਸ ਤਸਵੀਰ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਰਾਜਸਥਾਨ ਦੇ ਨਾਗੋਰ ਜ਼ਿਲ੍ਹੇ ਦੇ ਮਕਰਾਨਾ ਦੀ ਹੈ। ਪਰ ਤਸਵੀਰ ਵਿੱਚ ਜੋ ਝੰਡਾ ਵਿਖਾਈ ਦੇ ਰਿਹਾ ਹੈ, ਉਹ ਪਾਕਿਸਤਾਨ ਦਾ ਨਹੀਂ ਹੈ।ਪਾਕਿਸਤਾਨ ਦੇ ਝੰਡੇ 'ਚ ਇੱਕ ਚਿੱਟੇ ਰੰਗ ਦੀ ਪੱਟੀ ਵੀ ਹੁੰਦੀ ਹੈ ਜਿਹੜੀ ਕਿ ਸ਼ੇਅਰ ਕੀਤੀ ਜਾ ਰਹੀ ਤਸਵੀਰ 'ਚ ਦਿਖ ਰਹੇ ਝੰਡੇ ਵਿੱਚ ਨਹੀਂ ਹੈ।ਇਹ ਵੀ ਪੜ੍ਹੋ:ਅਯੁਧਿਆ ਦਾ ਅਸਲ ਇਤਿਹਾਸ ਕੀ ਹੈਮੈਰੀ ਕੌਮ ਨੇ ਰਚਿਆ ਇੱਕ ਹੋਰ ਇਤਿਹਾਸ ਸਮਲਿੰਗੀ ਵਿਆਹ ਨੂੰ ਮਾਨਤਾ ਲਈ ਰੈਫਰੈਂਡਮ ਮਕਰਾਨਾ ਦੇ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਹਾਲ ਹੀ 'ਚ ਉਨ੍ਹਾਂ ਦਾ ਤਿਉਹਾਰ ਸੀ।ਇਹ ਤਸਵੀਰ ਉਸ ਤਿਉਹਾਰ ਦੇ ਸਮੇਂ ਲਗਾਏ ਜਾਣ ਵਾਲੇ ਝੰਡੇ ਦੀ ਹੈ, ਜਿਹੜਾ ਪਾਕਿਸਤਾਨ ਦਾ ਨਹੀਂ ਹੈ।( ਇਹ ਕਹਾਣੀ ਫ਼ੇਕ ਨਿਊਜ਼ ਨਾਲ ਲੜਨ ਲਈ ਬਣਾਏ ਗਏ ਪ੍ਰਾਜੈਕਟ 'ਏਕਤਾ ਨਿਊਜ਼ਰੂਮ' ਦਾ ਹਿੱਸਾ ਹੈ। ਜੇਕਰ ਤੁਹਾਡੇ ਕੋਲ ਅਜਿਹੀਆਂ ਖ਼ਬਰਾਂ, ਵੀਡੀਓਜ਼, ਤਸਵੀਰਾਂ ਜਾਂ ਦਾਅਵੇ ਆਉਂਦੇ ਹਨ ਜਿਨ੍ਹਾਂ 'ਤੇ ਤੁਹਾਨੂੰ ਸ਼ੱਕ ਹੋਵੇ ਤਾਂ ਉਨ੍ਹਾਂ ਦੀ ਸੱਚਾਈ ਜਾਣਨ ਲਈ ਤੁਸੀਂ 'ਏਕਤਾ ਨਿਊਜ਼ਰੂਮ' ਦੇ ਇਸ ਨੰਬਰ 'ਤੇ +91 89290 23625 ਵੱਟਸਐਪ ਕਰੋ ਜਾਂ ਇੱਥੇ ਕਲਿੱਕ ਕਰੋ।)ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਤਸਵੀਰਾਂ : ਜਿਨ੍ਹਾਂ ਬੀਤੇ ਹਫ਼ਤੇ ਦੌਰਾਨ ਦੁਨੀਆਂ ਦਾ ਧਿਆਨ ਖਿੱਚਿਆ 27 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46002672 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright NARINDER NANU/Getty Images ਫੋਟੋ ਕੈਪਸ਼ਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ ਪੁਰਬ ਮੌਕੇ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਫੁੱਲਾਂ ਨਾਲ ਸਜਾਏ ਜਾਣ ਦਾ ਦ੍ਰਿਸ਼। ਅੰਮ੍ਰਿਤਸਰ ਸ਼ਹਿਰ ਉਨ੍ਹਾਂ ਨੇ ਹੀ ਵਸਾਇਆ ਸੀ ਜਿਸ ਵਿੱਚ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਿਰ ਸਾਹਿਬ ਦੀ ਉਸਾਰੀ ਕਰਵਾਈ। Image copyright COURTESY OF SAUDI ROYAL COURT/HANDOUT VIA REUTERS ਫੋਟੋ ਕੈਪਸ਼ਨ ਸਾਊਦੀ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (ਸੱਜੇ) ਮਰਹੂਮ ਪੱਤਰਕਾਰ ਖਾਸ਼ੋਜੀ ਦੇ ਪੁੱਤਰ ਸਾਲਾਹ ਬਿਨ ਖਾਸ਼ੋਜੀ (ਖੱਬੇ) ਨਾਲ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਮੁਲਾਕਾਤ ਕਰਦੇ ਹੋਏ। ਇਸ ਹਫਤੇ ਵਾਪਰੀਆਂ ਦੁਨੀਆਂ ਦੀਆਂ ਪ੍ਰਮੁੱਖ ਘਟਨਾਵਾਂ ਦੀਆਂ ਚੋਣਵੀਆਂ ਤਸਵੀਰਾਂ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Image copyright SERGEI GAPON / AFP ਫੋਟੋ ਕੈਪਸ਼ਨ ਬੈਲਾਰੂਸ ਦੇ ‘ਇੰਟੀਰੀਅਰ ਸੋਲਜਰ’ ਰਾਜਧਾਨੀ ਮਿਨਸਿਕ ਤੋਂ 30 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ‘ਮੈਡਾਰਡ ਬੈਰਾਟ ਹੈਡਡਰੈਸ’ ਦੀ ਯੋਗਤਾ ਪ੍ਰੀਖਿਆ ਵਿੱਚ ਹਿੱਸਾ ਲੈਂਦੇ ਹੋਏ। Image copyright LUONG THAI LINH / EPA ਫੋਟੋ ਕੈਪਸ਼ਨ ਇੱਕ ਮੁਲਾਜ਼ਮ ਵਿਅਤਨਾਮ ਚਿੜੀਆਘਰ ਦੇ ਤਿੰਨ ਵਿੱਚੋਂ 1 ਦਰਿਆਈ ਘੋੜੇ ਨੂੰ ਖਾਣਾ ਖੁਆਉਂਦੀ ਹੋਈ। ਸੰਨ 1977 ਵਿੱਚ ਬਣੇ ਇਸ ਚਿੜੀਆਘਰ ਵਿੱਚ 90 ਪ੍ਰਜਾਤੀਆਂ ਦੇ 800 ਤੋਂ ਵਧੇਰੇ ਜੀਵ ਹਨ। Image copyright ANN WANG / REUTERS ਫੋਟੋ ਕੈਪਸ਼ਨ ਮਿਆਂਮਾਰ ਦੇ ਮੌਨ ਸੂਬੇ ਵਿਚਲੇ ਕਿਆਕਹਿਟੀਓ ਪਗੋਡਾ ਵਿਖੇ ਬੋਧੀ ਸਾਧੂ ਮੋਮਬੱਤੀਆਂ ਜਲਾ ਕੇ ਪੂਰਨਮਾਸ਼ੀ ਮਨਾਉਂਦੇ ਹੋਏ। Image copyright PHIL NOBLE / GETTY IMAGES ਫੋਟੋ ਕੈਪਸ਼ਨ ਸਸੈਕਸ ਦੇ ਡਿਊਕ ਅਤੇ ਡੱਚਿਸ ਫਿਜੀ ਦੇ ਸੁਵਾ ਵਿੱਚ ਯੂਨੀਵਰਸਿਟੀ ਆਫ ਸਾਊਥ ਪੈਸਿਫਿਕ ਦੇ ਫੇਰੀ ਦੌਰਾਨ। ਵਿਆਹ ਮਗਰੋਂ ਸ਼ਾਹੀ ਜੋੜਾ ਆਪਣੀ ਪਹਿਲੀ ਸੰਸਾਰ ਫੇਰੀ ਉੱਪਰ ਨਿਕਲਿਆ ਹੋਇਆ ਹੈ। ਜਿਸ ਦੌਰਾਨ ਉਹ ਆਸਟ੍ਰੇਲੀਆ, ਨਿਊ ਜ਼ੀਲੈਂਡ, ਫਿਜ਼ੀ ਅਤੇ ਟੌਂਗਾ ਜਾਣਗੇ। Image copyright TORU HANAI / REUTERS ਫੋਟੋ ਕੈਪਸ਼ਨ ਜਾਪਾਨ ਦੇ ਹਿਟਾਚੀਨਾਕਾ ਵਿਚਲੇ ਸੀਸਾਈਡ ਪਾਰਕ ਵਿੱਚ ਫਾਇਰ ਵੀਡ ਦੇ ਖੇਤਾਂ ਵਿੱਚ ਤੁਰਦੇ ਹੋਏ ਲੋਕ। ਇਹ ਘਾਹ ਪਤਝੜ ਦੌਰਾਨ ਅੱਗ ਵਰਗੇ ਲਾਲ ਰੰਗ ਦੀ ਹੋ ਜਾਂਦੀ ਹੈ। Image copyright ILYA NAYMUSHIN / REUTERS ਫੋਟੋ ਕੈਪਸ਼ਨ ਇੱਕ ਮਾਡਲ ਰੂਸੀ ਕਲਾਕਾਰ ਮਾਰੀਆ ਗੈਸਾਨੋਵਾ ਦੀ ਕਲਾਕ੍ਰਿਤੀ ਦੀ ਪੇਸ਼ਕਾਰੀ ਕਰਦੀ ਹੋਈ। ਪਿਛੋਕੜ ਵਿੱਚ ਵਿਕਟਰ ਵਸੈਂਟੋਵ ਦੀ ਕਲਾਕ੍ਰਿਤੀ ਸਿਰੀਨ ਐਂਡ ਐਲਕੋਨੋਸਟ- ਏ ਸੌਂਗ ਆਫ ਜੌਏ ਐਂਡ ਸੌਰੋ ਦੇਖੀ ਜਾ ਸਕਦੀ ਹੈ। Image copyright NELSON ALMEIDA / AFP ਫੋਟੋ ਕੈਪਸ਼ਨ ਬ੍ਰਾਜ਼ੀਲ, ਸਾਓ ਪੋਲੋ ਫੈਸ਼ਨ ਵੀਕ ਵਿੱਚ ਇੱਕ ਮਾਡਲ ਪੈਟਰੀਸ਼ੀਆ ਵੀਏਰਾ ਦੀ ਡਿਜ਼ਾਈਨ ਕੀਤੀ ਪੌਸ਼ਾਕ ਦਿਖਾਉਂਦੀ ਹੋਈ। Image copyright SUSANA VERA / REUTERS ਫੋਟੋ ਕੈਪਸ਼ਨ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਪਸ਼ੂਆਂ ਦੀ ਸਾਲਾਨਾ ਪਰੇਡ ਦੌਰਾਨ ਦੋ ਔਰਤਾਂ ਭੇਡਾਂ ਦੇ ਇੱਜੜ ਸਾਹਮਣੇ ਖੜ੍ਹ ਕੇ ਆਪਣੀ ਤਸਵੀਰ ਖਿੱਚਦੀਆਂ ਹੋਈਆਂ। ਆਜੜੀ ਆਪਣੇ ਸਾਲਾਨਾ ਪ੍ਰਵਾਸ ਦੌਰਾਨ ਜਾਨਵਰਾਂ ਨੂੰ ਸ਼ਹਿਰ ਵਿੱਚੋਂ ਲੰਘਾਉਂਦੇ ਹਨ। ਆਜੜੀ ਜਦੋਂ ਉੱਤਰੀ ਸਪੇਨ ਵਿੱਚ ਠੰਢ ਪੈਣ ਲਗਦੀ ਹੈ ਤਾਂ ਆਪਣੀਆਂ ਭੇਡਾਂ ਨੂੰ ਦੇਸ ਦੇ ਉੱਤਰੀ ਖਿੱਤੇ ਵੱਲ ਲੈ ਕੇ ਜਾਂਦੇ ਹਨ। Image copyright JANE BARLOW / PA ਫੋਟੋ ਕੈਪਸ਼ਨ ਸਕੌਟਲੈਂਡ ਦੀ ਰਵਾਇਤੀ ‘ਰੇਇਜ਼ਨ ਫੋਮ ਫਾਈਟ’ ਵਿੱਚ ਹਿੱਸਾ ਲੈਂਦੇ ਹੋਏ। ਇਹ ਉਤਸਵ ਯੂਨੀਵਰਸਿਟੀ ਆਫ ਸੈਂਟ ਐਂਡਰਿਊਜ਼ ਇਨ ਫਾਈਫ ਵਿੱਚ ਹੋਇਆ। ਇਸ ਤਸਵੀਰ ਵਿੱਚ ਹਫਤਾ ਭਰ ਚੱਲੇ ਸਮਾਗਮਾਂ ਦਾ ਅੰਤਲਾ ਸਮਾਗਮ ਸੀ ਜਿਸ ਵਿੱਚ ਜੂਨੀਅਰ ਵਿਦਿਆਰਥੀ ਆਪਣੇ ਸੀਨੀਅਰਾਂ ਦਾ ਆਪਣਾ ਧਿਆਨ ਰੱਖਣ ਲਈ ਧੰਨਵਾਦ ਕਰਦੇ ਹਨ। ਇਹ ਵੀ ਪੜ੍ਹੋ:'ਵਿਆਹ ਰਜਿਸਟਰ ਕਰਵਾਉਣ ਵੇਲੇ ਮਾਪਿਆਂ ਨੂੰ ਸੱਦਾ ਮਤਲਬ ਮੌਤ ਨੂੰ ਸੱਦਾ''ਭਾਰਤ 'ਚ 50% ਤੋਂ ਵੱਧ ਡਾਕਟਰਾਂ ਤੇ ਵਕੀਲਾਂ ਨੇ ਨਹੀਂ ਭਰਿਆ ਟੈਕਸ'ਨਜ਼ਰੀਆ: ਮੋਦੀ ਨੂੰ ਕਲੀਨ ਚਿੱਟ ਦੇਣ ਵਾਲੇ ਅਫਸਰ ਦੀ ਸੁਪਰ-ਬੌਸ ਬਣਨ ਦੀ ਚਾਹਤ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " IND Vs AUS: ਮਯੰਕ ਅਗਰਵਾਲ ਦੀ ਸ਼ਾਨਦਾਰ ਪਾਰੀ 'ਤੇ ਆਸਟਰੇਲੀਆ ਕਮੈਂਟੇਟਰਾਂ ਦੀ ਵਿਵਾਦਿਤ ਟਿੱਪਣੀ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46685838 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮਯੰਕ ਨੇ ਨਾ ਕੇਵਲ 76 ਦੌੜਾਂ ਬਣਾਈਆਂ ਬਲਿਕ 55 ਓਵਰਜ਼ ਤੱਕ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਨੂੰ ਮਾਤ ਦਿੰਦੇ ਰਹੇ ਭਾਰਤ ਅਤੇ ਆਸਟਰੇਲੀਆ ਵਿਚਾਲੇ ਚੱਲ ਰਹੀ ਟੈਸਟ ਸੀਰੀਜ਼ ਹੁਣ ਤੱਕ ਖੇਡ ਤੋਂ ਇਲਾਵਾ ਕਈ ਹੋਰ ਕਾਰਨਾਂ ਕਰਕੇ ਵੀ ਚਰਚਾ 'ਚ ਰਹੀ ਹੈ। ਫੇਰ ਭਾਵੇ ਸਲੈਜਿੰਗ ਯਾਨਿ ਮੈਦਾਨ ’ਤੇ ਮੰਦੇ ਬੋਲਾਂ ਦਾ ਇਸਤੇਮਾਲ ਹੋਵੇ ਜਾਂ ਫਿਰ ਕਮੈਂਟੇਟਰ ਦੀ ਕਮੈਂਟਰੀ।ਤਾਜ਼ਾ ਮਾਮਲਾ ਭਾਰਤ ਅਤੇ ਆਸਟਰੇਲੀਆ ਦੇ ਤੀਜੇ ਟੈਸਟ ਮੈਚ 'ਚ ਭਾਰਤੀ ਬੱਲੇਬਾਜ ਮਯੰਕ ਅਗਰਵਾਲ ਦੇ 71 ਸਾਲ ਪੁਰਾਣੇ ਰਿਕਾਰਡ ਤੋੜਨ ਤੋਂ ਠੀਕ ਪਹਿਲਾਂ ਦਾ ਹੈ। ਮਯੰਕ ਨੇ ਆਸਟਰੇਲੀਆ ਦੇ ਖ਼ਿਲਾਫ਼ ਪਹਿਲੇ ਹੀ ਟੈਸਟ ਮੈਚ 'ਚ 76 ਦੌੜਾਂ ਦੀ ਪਾਰੀ ਖੇਡੀ, ਇਹ ਇੱਕ ਰਿਕਾਰਡ ਹੈ। ਇਸ ਤੋਂ ਪਹਿਲਾਂ ਸਾਲ 1947 'ਚ ਦੱਤੂ ਫੜਕਰ ਨੇ ਸਿਡਨੀ ਟੈਸਟ 'ਚ 51 ਬਣਾਏ ਸਨ। ਇਹ ਵੀ ਪੜ੍ਹੋ-ਭਾਰਤ ਨੂੰ ਸਬਕ ਸਿਖਾਉਣ ਦੀ ਇੱਛਾ ਰੱਖਣ ਵਾਲੇ ਚੀਨੀ ਆਗੂ ਮਾਓ ਬਾਰੇ ਦਿਲਚਸਪ ਗੱਲਾਂ2018 ਦੀਆਂ ਫਿਲਮਾਂ ਜਿਨ੍ਹਾਂ 'ਚ ਔਰਤਾਂ ਨੇ ਤੋੜੀ ਮਰਦਾਂ ਦੀ ਸਰਦਾਰੀਕੀ ਊਧਮ ਸਿੰਘ ਕੰਬੋਜ, ਭਗਤ ਸਿੰਘ ਸੰਧੂ, ਸੁਖਦੇਵ ਥਾਪਰ ਹੋ ਸਕਦੇ ਨੇ?ਕੀ ਤੁਹਾਡੇ ਦਫ਼ਤਰ 'ਚ ਵੀ 'ਦਿਖਾਵਟੀ - ਰੁੱਝੇ ਹੋਏ' ਲੋਕ ਹਨਮਯੰਕ ਜਦੋਂ ਮੈਦਾਨ 'ਤੇ ਰਿਕਾਰਡ ਕਾਇਮ ਕਰਨ ਵੱਲ ਵਧ ਰਹੇ ਸਨ ਤਾਂ ਆਸਟਰੇਲੀਆ ਦੇ ਕਮੈਂਟੇਟਰ ਕੈਰੀ ਓਫੀਕ ਨੇ ਕਮੈਂਟਰੀ ਬਾਕਸ 'ਚ ਕਿਹਾ, ""ਮਯੰਕ ਨੇ ਰਣਜੀ ਮੈਚ ਵਿੱਚ ਜੋ ਤਿਹਰਾ ਸੈਂਕੜਾ ਬਣਾਇਆ ਸੀ, ਉਹ ਰੇਲਵੇ ਕੈਂਟੀਨ ਦੇ ਸਟਾਫ ਖ਼ਿਲਾਫ਼ ਬਣਾਇਆ ਸੀ।""ਦਰਅਸਲ 13 ਮਹੀਨੇ ਪਹਿਲਾਂ ਯਾਨਿ 2017 ਦੇ ਨਵੰਬਰ 'ਚ ਮਯੰਕ ਨੇ ਰਣਜੀ ਟਰਾਫੀ 'ਚ ਕਰਨਾਟਕ ਲਈ ਖੇਡਦਿਆਂ ਹੋਇਆ ਮਹਾਰਾਸ਼ਟਰ ਦੇ ਖ਼ਿਲਾਫ਼ ਬਿਨਾ ਆਊਟ ਹੋਏ 304 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਕਮੈਂਟੇਟਰ ਦੀ ਗੱਲ 'ਤੇ ਸੋਸ਼ਲ 'ਤੇ ਪ੍ਰਤਿਕਿਰਿਆਇਸ ਤੋਂ ਇਲਾਵਾ ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮਾਰਕ ਵਾਅ ਦਾ ਵੀ ਇੱਕ ਬਿਆਨ ਚਰਚਾ 'ਚ ਹੈ। ਮਾਰਕ ਵਾਅ ਨੇ ਕਿਹਾ, ""ਭਾਰਤ 'ਚ ਕ੍ਰਿਕਟ 'ਚ 50 ਤੋਂ ਵੱਧ ਦਾ ਔਸਤ ਆਸਟਰੇਲੀਆ ਦੇ 40 ਦੇ ਬਰਾਬਰ ਹੁੰਦਾ ਹੈ।""ਉਨ੍ਹਾਂ ਦੋਵਾਂ ਦੇ ਬਿਆਨਾਂ 'ਤੇ ਸੋਸ਼ਲ ਮੀਡੀਆ 'ਤੇ ਤਿੱਖੀਆਂ ਪ੍ਰਤਿਕਿਰਆਵਾਂ ਦੇਖ ਨੂੰ ਮਿਲ ਰਹੀਆਂ ਹਨ। ਟਵਿੱਟਰ 'ਤੇ ਆਸ਼ੀਰਵਾਦ ਕਰਾਂਡੇ ਨਾਮ ਦੇ ਯੂਜ਼ਰ ਨੇ ਲਿਖਿਆ, ""ਕੈਰੀ ਨੇ ਰਣਜੀ ਮੈਚ 'ਚ ਮਯੰਕ ਦੀ ਖੇਡੀ ਪਾਰੀ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਕ੍ਰਿਕਟ ਦੀ ਦੁਨੀਆਂ 'ਚ ਅਜਿਹੀਆਂ ਪ੍ਰਤਿਕਿਰਿਆਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।"" Image Copyright @AshirwadKarande @AshirwadKarande Image Copyright @AshirwadKarande @AshirwadKarande ਐਸ਼ ਨਾਮ ਦੇ ਯੂਜ਼ਰ ਨੇ ਕਿਹਾ ਲਿਖਿਆ ਕਿ ਮਾਰਕ ਵਾਅ ਨੇ ਔਸਤ ਨੂੰ ਲੈ ਕੇ ਜੋ ਬਿਆਨ ਦਿੱਤਾ ਹੈ ਅਤੇ ਕੈਰੀ ਨੇ ਵੈਟਰਜ਼ ਅਤੇ ਕੈਂਟੀਨ ਦੇ ਲੋਕਾਂ ਦੇ ਸਾਹਮਣੇ ਤਿਹਰਾ ਸੈਂਕੜਾ ਬਣਾਉਣ ਦੀ ਗੱਲ ਕਹੀ ਹੈ, ਅਪਮਾਨ ਕਰਨ ਵਾਲੀ ਹੈ। Image Copyright @Ayadav1808 @Ayadav1808 Image Copyright @Ayadav1808 @Ayadav1808 ਈਐਸਪੀਐਨ ਕ੍ਰਿਕ ਇੰਨਫੋ ਦੀ ਪੱਤਰਕਾਰ ਮੈਲਿੰਡਾ ਨੇ ਫੇਰਲ ਨੇ ਵੀ ਇਸ ਬਿਆਨ 'ਤੇ ਇਤਰਾਜ਼ ਜਤਾਇਆ ਹੈ।ਉਨ੍ਹਾਂ ਨੇ ਲਿਖਿਆ ਹੈ ""ਬੇਤੁਕੇ ਹਾਸੇ ਲਈ ਕਿਸੇ ਦੂਜੇ ਖਿਡਾਰੀ ਲਈ ਸਟੀਰੀਓਟਾਈਪ ਗੱਲ ਕਹਿਣਾ ਸਹੀ ਨਹੀਂ ਹੈ। Image Copyright @melindafarrell @melindafarrell Image Copyright @melindafarrell @melindafarrell ਹਾਲਾਂਕਿ ਆਲੋਚਨਾ 'ਤੇ ਮਾਰਕ ਵਾਅ ਨੇ ਵੀ ਆਪਣਾ ਸਪੱਸ਼ਟੀਕਰਨ ਦਿੱਤਾ ਹੈ।ਮਾਰਕ ਨੇ ਕਿਹਾ, ""ਮੈਂ ਇਹ ਗੱਲ ਆਸਟਰੇਲੀਆ 'ਚ ਔਸਤ ਨਾਲ ਖੇਡਣ ਵਾਲੇ ਬੱਲੇਬਾਜ਼ਾਂ ਦੀ ਗਿਣਤੀ ਦੇ ਆਧਾਰ 'ਤੇ ਕਹੀ ਸੀ। ਰਿਕਾਰਡ ਲਈ ਦੱਸਾਂ ਤਾਂ ਅਗਰਵਾਲ ਬਹੁਤ ਵਧੀਆ ਖੇਡੇ ਹਨ।"" Image Copyright @juniorwaugh349 @juniorwaugh349 Image Copyright @juniorwaugh349 @juniorwaugh349 ਨਿਊਜ਼ ਆਸਟਰੇਲੀਆ ਦੀ ਖ਼ਬਰ ਮੁਤਾਬਕ ਕੈਰੀ ਓਫੀਕ ਨੇ ਇਸ ਟਿੱਪਣੀ 'ਤੇ ਵਿਰੋਧ ਤੋਂ ਬਾਅਦ ਮੁਆਫ਼ੀ ਮੰਗੀ ਹੈ। ਕੈਰੀ ਓਫੀਕ ਨੇ ਕਿਹਾ, ""ਭਾਰਤ 'ਚ ਫਸਰਟ ਕਲਾਸ ਕ੍ਰਿਕਟ 'ਚ ਮਯੰਕ ਨੇ ਜੋ ਦੌੜਾਂ ਬਣਾਈਆਂ ਸਨ, ਮੈਂ ਉਨ੍ਹਾਂ ਦੀ ਗੱਲ ਕਰ ਰਿਹਾ ਸੀ। ਮੇਰਾ ਮਕਸਦ ਕਿਸੇ ਨੂੰ ਜ਼ਲੀਲ ਕਰਨਾ ਨਹੀਂ ਸੀ। ਮੈਚ 'ਚ ਮਯੰਕ ਕਾਫੀ ਦੌੜਾਂ ਬਣਾਈਆਂ, ਜੇਕਰ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ।""ਮਯੰਕ ਅਗਰਵਾਲ ਬਾਰੇ ਪੇਸ਼ ਹੈ ਬੀਬੀਸੀ ਪੱਤਰਕਾਰ ਅਭਿਸ਼ੇਕ ਸ਼੍ਰੀਵਾਸਤਵ ਦੀ ਰਿਪੋਰਟਮੈਲਬਰਨ ਦੇ ਬੌਕਸਿੰਗ ਡੇਅ ਟੈਸਟ 'ਚ ਜਦੋਂ 27 ਸਾਲਾਂ ਮਯੰਕ ਅਗਰਵਾਲ ਆਪਣੇ ਕੈਰੀਅਰ ਦਾ ਪਹਿਲਾਂ ਟੈਸਟ ਖੇਡਣ ਲਈ ਬੱਲਾ ਲੈ ਕੇ ਪਿੱਚ ਵੱਲੋਂ ਜਾ ਰਹੇ ਸਨ ਤਾਂ ਉਨ੍ਹਾਂ 'ਤੇ ਕਾਫੀ ਉਮੀਦਾਂ ਟਿਕੀਆਂ ਹੋਈਆਂ ਸਨ। ਟੀਮ ਮੈਨੇਜਮੈਂਟ ਇਹ ਆਸ ਕਰ ਰਹੀ ਸੀ ਕਿ ਆਸਟਰੇਲੀਆ ਜਿੰਨੀ ਤੇਜ਼ ਵਿਦੇਸ਼ੀ ਪਿੱਚ 'ਤੇ ਉਨ੍ਹਾਂ ਦੇ ਬੱਲੇ ਨਾਲ ਦੌੜਾਂ ਬਣਨ ਅਤੇ ਮਯੰਕ ਨੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ।ਮਯੰਕ ਨੇ ਨਾ ਕੇਵਲ 76 ਦੌੜਾਂ ਬਣਾਈਆਂ ਬਲਕਿ 55 ਓਵਰਜ਼ ਤੱਕ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਨੂੰ ਮਾਤ ਦਿੰਦੇ ਰਹੇ। ਇਸ ਦੌਰਾਨ ਉਨ੍ਹਾਂ ਨੇ 8 ਚੌਕੇ ਅਤੇ ਇੱਕ ਛੱਕਾ ਲਗਾਇਆ। Image copyright Getty Images ਫੋਟੋ ਕੈਪਸ਼ਨ ਮਯੰਕ ਨੇ 8 ਚੌਕੇ ਅਤੇ ਇੱਕ ਛੱਕਾ ਲਗਾਇਆ ਜਦੋਂ ਇਹ ਲਗਣ ਲੱਗਾ ਕਿ ਉਹ ਪਿੱਚ 'ਤੇ ਜੰਮ ਗਏ ਹਨ ਤਾਂ ਪੈਟ ਕਮਿਨਸ ਨੇ ਆਪਣੀ ਗੇਂਦ 'ਤੇ ਵਿਕੇਟ ਦੇ ਪਿੱਛਿਓਂ ਕਪਤਾਨ ਟਿਮ ਪੈਨ ਦੇ ਹੱਥੋਂ ਉਨ੍ਹਾਂ ਨੂੰ ਆਊਟ ਕਰਵਾਇਆ। ਇਸ ਦੌਰਾਨ ਮਯੰਕ ਨੇ ਚੇਤੇਸ਼ਵਰ ਪੁਜਾਰਾ ਦੇ ਨਾਲ ਦੂਜੇ ਵਿਕੇਟ ਲਈ 83 ਦੌੜਾਂ ਦੀ ਸਾਂਝੇਦਾਰੀ ਕੀਤੀ। ਬੇਸ਼ੱਕ ਮਯੰਕ ਆਪਣੇ ਪਹਿਲੇ ਟੈਸਟ 'ਚ ਸੈਂਕੜਾ ਨਹੀਂ ਮਾਰ ਸਕੇ ਪਰ ਪਿੱਚ 'ਤੇ 55 ਓਵਰਜ਼ ਤੱਕ ਉਨ੍ਹਾਂ ਦਾ ਟਿਕੇ ਰਹਿਣਾ ਟੀਮ ਮੈਨੇਜਮੈਂਟ ਲਈ ਇੱਕ ਸਕਾਰਾਤਮਕ ਸੰਦੇਸ਼ ਸੀ, ਜੋ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਲਾਮੀ ਬੱਲੇਬਾਜ਼ ਦੀ ਸਮੱਸਿਆ ਨਾਲ ਜੂਝ ਰਹੇ ਹਨ। ਮੈਚ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮਯੰਕ ਨੇ ਕਿਹਾ, ""ਮੈਂ ਲੱਕੀ ਹਾਂ ਕਿ ਮੈਲਬਰਨ ਕ੍ਰਿਕਟ ਗਰਾਊਂਡ 'ਚ ਮੇਰਾ ਡੇਬਿਊ ਹੋਇਆ।""ਪੱਤਰਕਾਰਾਂ ਦੇ ਪੁੱਛਣ 'ਤੇ ਉਨ੍ਹਾਂ ਨੇ ਕਿਹਾ, ""ਪਿੱਚ ਸ਼ੁਰੂਆਤ 'ਚ ਥੋੜ੍ਹਾ ਸਲੋਅ ਜ਼ਰੂਰ ਸੀ ਪਰ ਬਾਅਦ 'ਚ ਪਿੱਚ ਵੀ ਤੇਜ਼ ਹੋ ਗਈ।""ਮਯੰਕ ਬਣੇ ਰਿਕਾਰਡਧਾਰੀ ਮਯੰਕ ਅਗਰਵਾਲ ਨੇ ਆਸਟਰੇਲੀਆ ਦੇ ਜ਼ਮੀਨ 'ਤੇ 71 ਸਾਲ ਪੁਰਾਣਾ ਪਹਿਲੇ ਟੈਸਟ 'ਚ ਸਭ ਤੋਂ ਵਧੇਰੇ ਦੌੜਾਂ ਦਾ ਭਾਰਤੀ ਰਿਕਾਰਡ ਤੋੜ ਦਿੱਤਾ ਹੈ। Image copyright Getty Images ਫੋਟੋ ਕੈਪਸ਼ਨ ਬੇਸ਼ੱਕ ਮਯੰਕ ਆਪਣੇ ਪਹਿਲੇ ਟੈਸਟ 'ਚ ਸੈਂਕੜਾ ਨਹੀਂ ਮਾਰ ਸਕੇ ਪਰ ਪਿੱਚ 'ਤੇ 55 ਓਵਰਜ਼ 1947 'ਚ ਦੱਤੂ ਫੜਕਰ ਨੇ ਸਿਡਨੀ ਟੈਸਟ 'ਚ 51 ਦੌੜਾਂ ਦੀ ਪਾਰੀ ਖੇਡੀ ਸੀ। 76 ਦੌੜਾਂ ਦੀ ਪਾਰੀ ਦੀ ਬਦੌਲਤ ਹੁਣ ਇਹ ਰਿਕਾਰਡ ਮਯੰਕ ਦੇ ਨਾਮ ਹੋ ਗਿਆ ਹੈ। ਇੰਨਾ ਹੀ ਨਹੀਂ ਆਸਟਰੇਲੀਆ ਦੀ ਧਰਤੀ 'ਤੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਯੰਕ ਅਗਰਵਾਲ ਕੇਵਲ ਦੂਜੇ ਭਾਰਤੀ ਸਲਾਮੀ ਬੱਲੇਬਾਜ਼ ਹਨ। ਇਹ ਵੀ ਪੜ੍ਹੋ:‘ਟੁੱਟੇ ਸ਼ੀਸ਼ਿਆਂ ਦਾ ਗੁੱਸਾ ਹਰਮਨਪ੍ਰੀਤ ਨੂੰ ਵੇਖ ਉਤਰ ਜਾਂਦਾ’ਕੋਹਲੀ ਨੇ ਮੀਟ ਤੇ ਦੁੱਧ-ਦਹੀਂ ਖਾਣਾ ਕਿਉਂ ਛੱਡਿਆਕੋਹਲੀ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਿਤਾਲੀ ਦੇ ਟੀਮ 'ਚੋਂ 'ਆਊਟ' ਹੋਣ ਦੀ ਕਹਾਣੀਕਿਉਂ ਪੰਜਾਬੀ ਖਿਡਾਰੀ ਹਰਿਆਣਾ ਲਈ ਮੈਡਲ ਜਿੱਤ ਰਹੇ?ਬਤੌਰ ਸਲਾਮੀ ਬੱਲੇਬਾਜ਼ ਆਸਟਰੇਲੀਆ ਦੀ ਧਰਤੀ 'ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਪਹਿਲੇ ਕ੍ਰਿਕਟਰ ਆਮਿਰ ਇਲਾਹੀ ਹਨ ਜਿਨ੍ਹਾਂ ਨੇ 1947 ਦੇ ਉਸੇ ਸਿਡਨੀ ਟੈਸਟ 'ਚ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ। ਇਸ ਵਿੱਚ ਦੱਤੂ ਫੜਕਰ ਨੇ ਅਰਧ ਸੈਂਕੜਾ ਮਾਰਿਆ ਸੀ। ਇਲਾਹੀ ਦਾ ਇਹ ਪਹਿਲਾ ਟੈਸਟ ਸੀ ਅਤੇ ਇਸ ਦੀ ਦੂਜੀ ਪਾਰੀ 'ਚ ਉਨ੍ਹਾਂ ਨੇ ਪਾਰੀ ਦਾ ਆਗਾਜ਼ ਕੀਤਾ ਸੀ। ਮਯੰਕ ਸਹਿਵਾਗ ਵਰਗੇ ਬੱਲੇਬਾਜ਼ਸਕੂਲ ਦੇ ਦਿਨਾਂ 'ਚ ਮਯੰਕ ਬਿਸ਼ਪ ਕੌਟਨ ਬੁਆਇਜ਼ ਸਕੂਲ, ਬੈਂਗਲੁਰੂ ਲਈ ਅੰਡਰ-13 ਕ੍ਰਿਕਟ 'ਚ ਖੇਡਦੇ ਸਨ। ਉਨ੍ਹਾਂ ਦੇ ਕੋਚ ਇਰਫਾਨ ਉਨ੍ਹਾਂ ਨੂੰ ਵਰਿੰਦਰ ਸਹਿਵਾਗ ਵਰਗੇ ਬੱਲੇਬਾਜ਼ ਦੱਸਦੇ ਹਨ। Image copyright Getty Images ਫੋਟੋ ਕੈਪਸ਼ਨ ਆਸਟਰੇਲੀਆ ਦੀ ਧਰਤੀ 'ਤੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਯੰਕ ਅਗਰਵਾਲ ਕੇਵਲ ਦੂਜੇ ਭਾਰਤੀ ਸਲਾਮੀ ਬੱਲੇਬਾਜ਼ ਹੈ ਕਈ ਮੌਕਿਆਂ 'ਤੇ ਉਨ੍ਹਾਂ ਨੇ ਇਸ ਨੂੰ ਸਾਬਿਤ ਵੀ ਕੀਤਾ, 2008-09 ਦੀ ਅੰਡਰ-19 ਕੂਚ ਬਿਹਾਰ ਟਰਾਫੀ 'ਚ 54 ਦੀ ਔਸਤ ਨਾਲ 432 ਦੌੜਾਂ, ਅੰਡਰ-19 ਕ੍ਰਿਕਟ 'ਚ ਹੋਬਰਟ 'ਚ ਆਸਟਰੇਲੀਆ ਦੇ ਖ਼ਿਲਾਫ਼ 160 ਦੌੜਾਂ ਸ਼ਾਨਦਾਰ ਪਾਰੀ ਖੇਡੀ ਸੀ। ਇੱਕ ਇੰਟਰਵਿਊ 'ਚ ਕੋਚ ਨੇ ਕਿਹਾ ਵੀ ਕਿ ਮਯੰਕ 'ਚ ਵਰਿੰਦਰ ਸਹਿਵਾਗ ਦੇ ਸਾਰੇ ਲੱਛਣ ਹਨ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਆਸਾਨੀ ਨਾਲ ਆਪਣਾ ਵਿਕੇਟ ਨਹੀਂ ਗੁਆਉਂਦੇ। ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਮਯੰਕ ਨੇ 2010 'ਚ ਘਰੇਲੂ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਉਨ੍ਹਾਂ ਨੂੰ 2011 ਦੇ ਆਈਪੀਐਲ ਦਾ ਕਾਨਟਰੈਕਟ ਮਿਲਿਆ ਸੀ। ਮਯੰਕ ਲਗਾਤਾਰ ਵਧੀਆ ਖੇਡਦੇ ਰਹੇ ਪਰ ਨਾਲ ਹੀ ਜਾਣਕਾਰ ਕਹਿੰਦੇ ਰਹੇ ਕਨ ਯੋਗਤਾ ਮੁਤਾਬਕ ਉਨ੍ਹਾਂ ਦਾ ਪ੍ਰਦਰਸ਼ਨ ਉਦੋਂ ਤੱਕ ਨਹੀਂ ਹੋਇਆ ਸੀ। Image copyright Getty Images ਫੋਟੋ ਕੈਪਸ਼ਨ ਸਕੂਲ ਵਿੱਚ ਮਯੰਕ ਨੂੰ ਉਨ੍ਹਾਂ ਦੇ ਕੋਚ ਉਨ੍ਹਾਂ ਨੂੰ ਵਰਿੰਦਰ ਸਹਿਵਾਗ ਵਰਗੇ ਬੱਲੇਬਾਜ਼ ਕਹਿੰਦੇ ਸਨ 13 ਮਹੀਨੇ ਪਹਿਲੇ ਯਾਨਿ 2017 ਦੇ ਨਵੰਬਰ 'ਚ ਮਯੰਕ ਨੇ ਆਪਣੀ ਪਹਿਲੀ ਟਰਿਪਲ ਸੈਂਚੁਰੀ ਲਗਾਈ ਸੀ। ਰਣਜੀ ਟਰਾਫੀ 'ਚ ਕਰਨਾਟਕ ਲਈ ਖੇਡਦਿਆਂ ਹੋਇਆਂ ਮਹਾਰਾਸ਼ਟਰ ਦੇ ਖ਼ਿਲਾਫ਼ ਉਨ੍ਹਾਂ ਨੇ ਬਿਨਾ ਆਊਟ ਹੋਏ 304 ਦੌੜਾਂ ਬਣਾਈਆਂ ਸਨ। 2017-18 ਦੀ ਰਣਜੀ ਟਰਾਫੀ ਟੂਰਨਾਮੈਂਟ 'ਚ 1160 ਦੌੜਾਂ ਦੇ ਨਾਲ ਟੂਰਨਾਮੈਂਟ ਦੇ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਬਣੇ। ਇਹ ਮਹਿਜ਼ ਸੰਜੋਗ ਹੀ ਨਹੀਂ ਹੈ ਕਿ ਮੈਲਬਰਨ 'ਚ ਆਪਣੇ ਪਹਿਲੇ ਟੈਸਟ ਵਾਂਗ ਹੀ ਮਯੰਕ ਆਪਣੇ ਪਹਿਲੇ ਰਣਜੀ ਮੈਚ 'ਚ ਵੀ ਸੈਂਕੜੇ ਬਣਾਉਣ ਤੋਂ ਰਹਿ ਗਏ ਸਨ। Image copyright @ @MAYANKCRICKET ਫੋਟੋ ਕੈਪਸ਼ਨ ਪ੍ਰਿਥਵੀ ਸ਼ਾਅ ਦੇ ਜਖ਼ਮੀ ਹੋਣ ਕਾਰਨ ਮਯੰਕ ਨੂੰ ਖੇਡਣ ਦਾ ਸੱਦਾ ਮਿਲਿਆ ਮਯੰਕ ਅਗਰਵਾਲ ਆਈਪੀਐਲ 'ਚ ਰਾਇਲ ਚੈਲੇਂਜਰਜ਼ ਬੰਗਲੁਰੂ, ਦਿੱਲੀ ਡੇਅਰਡੇਵਿਲਜ਼, ਰਾਈਜ਼ਿੰਗ ਪੁਣੇ ਸੁਪਰਜਾਇੰਟਸ ਅਤੇ ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡ ਚੁੱਕੇ ਹਨ। ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " #100WOMEN : ਮੇਰੇ ਮਾਤਾ-ਪਿਤਾ ਨੂੰ ਕਿਹਾ ਗਿਆ, ਮੈਨੂੰ ਬਦਲ ਕੇ ਮੁੰਡਾ ਲੈ ਆਓ 17 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46584684 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Nargis Taraki ਜਦੋਂ ਨਰਗਿਸ ਤਰਾਕੀ ਅਫ਼ਗਾਨਿਸਤਾਨ ਵਿੱਚ ਆਪਣੇ ਮਾਤਾ-ਪਿਤਾ ਦੀ ਪੰਜਵੀਂ ਧੀ ਦੇ ਰੂਪ ਵਿੱਚ ਪੈਦਾ ਹੋਈ, ਤਾਂ ਉਨ੍ਹਾਂ ਦੇ ਮਾਤਾ-ਪਿਤਾ ਨੂੰ ਕਿਹਾ ਗਿਆ ਕਿ ਉਹ ਪਿੰਡ ਦੇ ਕਿਸੇ ਦੂਜੇ ਮੁੰਡੇ ਨਾਲ ਆਪਣੀ ਧੀ ਨੂੰ ਬਦਲ ਲੈਣ।ਹੁਣ 21 ਸਾਲਾ ਨਰਗਿਸ ਨੇ ਇਹ ਸਾਬਿਤ ਕਰਨਾ ਆਪਣੀ ਜ਼ਿੰਦਗੀ ਦਾ ਉਦੇਸ਼ ਬਣਾ ਲਿਆ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਅਜਿਹਾ ਨਾ ਕਰਕੇ ਬਿਲਕੁਲ ਸਹੀ ਕਦਮ ਚੁੱਕਿਆ ਸੀ। ਨਰਗਿਸ ਹੁਣ ਆਪਣੇ ਦੇਸ ਵਿੱਚ ਔਰਤਾਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਲਈ ਮੁਹਿੰਮ ਚਲਾ ਰਹੀ ਹੈ ਅਤੇ 2018 ਲਈ ਬੀਬੀਸੀ 100 ਵੂਮਨ ਦੀ ਸੂਚੀ ਵਿੱਚ ਸ਼ੁਮਾਰ ਹੈ। ਨਰਗਿਸ ਨੇ ਬੀਬੀਸੀ ਨੂੰ ਸੁਣਾਈ ਆਪਣੀ ਕਹਾਣੀ:-ਮੇਰਾ ਜਨਮ 1997 ਵਿੱਚ ਆਪਣੇ ਮਾਤਾ-ਪਿਤਾ ਦੀ ਪੰਜਵੀ ਔਲਾਦ ਅਤੇ ਉਨ੍ਹਾਂ ਦੀ ਪੰਜਵੀ ਧੀ ਦੇ ਰੂਪ ਵਿੱਚ ਹੋਇਆ।ਮੇਰੀ ਭੂਆ ਅਤੇ ਦੂਜੇ ਰਿਸ਼ਤੇਦਾਰਾਂ ਨੇ ਤੁਰੰਤ ਮੇਰੀ ਮਾਂ 'ਤੇ ਦਬਾਅ ਪਾਇਆ ਕਿ ਉਹ ਮੇਰੇ ਪਿਤਾ ਦੇ ਦੂਜੇ ਵਿਆਹ ਲਈ ਰਾਜ਼ੀ ਹੋ ਜਾਣ।ਇਹ ਵੀ ਪੜ੍ਹੋ:ਕਿਸਾਨ ਕਰਜ਼ ਮਾਫ਼ੀ 'ਤੇ ਰਿਜਰਵ ਬੈਂਕ ਨੂੰ ਇਤਰਾਜ਼ ਕਿਉਂਹਰਭਜਨ ਨੇ ਸਾਈਮੰਡ ਨੂੰ ਕਿਉਂ ਕਿਹਾ ਕਾਲਪਨਿਕ ਕਹਾਣੀਕਾਰ ਇਟਲੀ ਵਸਦੇ ਪਰਵਾਸੀਆਂ ਦੇ ਰਾਹ 'ਚ ਨਵੀਂ ਔਕੜ ਅਫ਼ਗਾਨਿਸਤਾਨ ਵਿੱਚ ਦੂਜਾ ਜਾਂ ਤੀਜਾ ਵਿਆਹ ਇੱਕ ਆਮ ਜਿਹੀ ਗੱਲ ਹੈ ਅਤੇ ਅਜਿਹਾ ਇਹ ਸੋਚ ਕੇ ਕੀਤਾ ਜਾਂਦਾ ਹੈ ਕਿ ਨਵੀਂ ਪਤਨੀ ਮੁੰਡੇ ਨੂੰ ਜਨਮ ਦੇ ਸਕਦੀ ਹੈ।ਜਦੋਂ ਮੇਰੀ ਮਾਂ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਸਲਾਹ ਦਿੱਤੀ ਕਿ ਮੇਰੇ ਪਿਤਾ ਮੈਨੂੰ ਇੱਕ ਮੁੰਡੇ ਨਾਲ ਬਦਲ ਲੈਣ। ਉਨ੍ਹਾਂ ਨੇ ਪਿੰਡ ਵਿੱਚ ਇੱਕ ਪਰਿਵਾਰ ਵੀ ਲੱਭ ਲਿਆ, ਜਿਹੜਾ ਮੈਨੂੰ ਆਪਣੇ ਮੁੰਡੇ ਨਾਲ ਬਦਲਣ ਲਈ ਤਿਆਰ ਸੀ।ਪਿਤਾ ਦੀ ਸੋਚ ਦੂਜਿਆਂ ਤੋਂ ਵੱਖਬੱਚੇ ਬਦਲਣਾ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ ਅਤੇ ਮੈਂ ਅਜਿਹਾ ਹੁੰਦੇ ਹੋਏ ਕਦੇ ਨਹੀਂ ਸੁਣਿਆ। ਪਰ ਰਵਾਇਤੀ ਰੂਪ ਤੋਂ ਨੌਕਰੀਪੇਸ਼ਾ ਹੋਣ ਕਾਰਨ ਅਫ਼ਗਾਨ ਸਮਾਜ ਵਿੱਚ ਮੁੰਡਿਆ ਦਾ ਕਾਫ਼ੀ ਮਹੱਤਵ ਹੈ। Image copyright Nargis Taraki ਫੋਟੋ ਕੈਪਸ਼ਨ ਆਪਣੇ ਪਿਤਾ ਦੇ ਨਾਲ ਨਰਗਿਸ ਲੋਕ ਜਾਣਬੁਝ ਕੇ ਮੇਰੀ ਮਾਂ ਨੂੰ ਨਿਰਾਸ਼ ਕਰਨ ਲਈ ਮਿਹਣੇ ਮਾਰਦੇ ਸਨ ਅਤੇ ਮੁੰਡਾ ਨਾ ਹੋਣ ਕਰਕੇ ਉਨ੍ਹਾਂ ਨੂੰ ਨੀਵਾਂ ਮਹਿਸੂਸ ਕਰਵਾਉਂਦੇ ਸਨ। ਮੈਨੂੰ ਛੱਡਣ ਤੋਂ ਇਨਕਾਰ ਕਰਨ ਦੇ ਬਾਵਜੂਦ ਕਈ ਬਜ਼ੁਰਗ ਲੋਕ ਮੇਰੇ ਪਿਤਾ 'ਤੇ ਦਬਾਅ ਪਾਉਂਦੇ ਰਹੇ ਪਰ ਮੇਰੇ ਪਿਤਾ ਦੀ ਸੋਚ ਬਿਲਕੁਲ ਵੱਖਰੀ ਸੀ। ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਕਿਹਾ ਕਿ ਉਹ ਮੈਨੂੰ ਪਿਆਰ ਕਰਦੇ ਹਨ ਅਤੇ ਇੱਕ ਦਿਨ ਸਾਬਿਤ ਕਰ ਦੇਣਗੇ ਕਿ ਇੱਕ ਧੀ ਵੀ ਉਹ ਕੰਮ ਕਰ ਸਕਦੀ ਹੈ, ਜਿਸਦੀ ਉਮੀਦ ਇੱਕ ਪੁੱਤ ਤੋਂ ਕੀਤੀ ਜਾਂਦੀ ਹੈ। ਮੇਰੇ ਪਿਤਾ ਲਈ ਇਹ ਕੰਮ ਸੌਖਾ ਨਹੀਂ ਸੀ। ਉਹ ਫੌਜ ਵਿੱਚ ਸਨ ਅਤੇ ਉਨ੍ਹਾਂ ਨੇ ਸੋਵੀਅਤ ਸਮਰਥਿਤ ਸਰਕਾਰ ਨੂੰ ਉਸ ਵੇਲੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਉਸ ਵੇਲੇ ਮੇਰੇ ਮੂਲ ਜ਼ਿਲ੍ਹੇ 'ਤੇ ਧਾਰਮਿਕ ਜਾਂ ਕੱਟੜਵਾਦੀ ਸੋਚ ਵਾਲੇ ਲੋਕਾਂ ਦਾ ਬੋਲਬਾਲਾ ਸੀ। ਲਿਹਾਜ਼ਾ ਪਿੰਡ ਦੇ ਕੁਝ ਲੋਕ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ ਅਤੇ ਸਾਡਾ ਸਮਾਜਿਕ ਬਾਈਕਾਰਟ ਕਰਦੇ ਸਨ।ਪਰ ਮੇਰੇ ਪਿਤਾ ਨੂੰ ਉਸ ਗੱਲ 'ਤੇ ਭਰੋਸਾ ਸੀ, ਜੋ ਉਨ੍ਹਾਂ ਨੇ ਕਿਹਾ ਸੀ। ਉਹ ਆਪਣੀਆਂ ਗੱਲਾਂ 'ਤੇ ਅਟਲ ਸਨ। ਹਾਲਾਂਕਿ ਮੇਰੇ ਪਰਿਵਾਰ 'ਤੇ ਮੈਨੂੰ ਬਦਲਣ ਲਈ ਦਬਾਅ ਪੈਂਦਾ ਰਿਹਾ ਕਿਉਂਕਿ ਮੈਂ ਕੁੜੀ ਸੀ, ਪਰ ਮੇਰੇ ਚਰਿੱਤਰ 'ਤੇ ਮੇਰੇ ਪਿਤਾ ਨੇ ਛਾਪ ਪਾਈ ਹੈ। ਘਰ ਤੋਂ ਭੱਜਣਾਜਦੋਂ ਤਾਲਿਬਾਨ ਲੜਾਕਿਆਂ ਨੇ ਸਾਡੇ ਜ਼ਿਲ੍ਹੇ 'ਤੇ ਕਬਜ਼ਾ ਕਰ ਲਿਆ ਤਾਂ ਸਾਡੀ ਹਾਲਤ ਮਾੜੀ ਹੋ ਗਈ। ਸਾਲ 1998 'ਚ ਮੇਰੇ ਪਿਤਾ ਨੂੰ ਪਾਕਿਸਤਾਨ ਭੱਜਣਾ ਪਿਆ ਅਤੇ ਛੇਤੀ ਹੀ ਅਸੀਂ ਵੀ ਉੱਥੇ ਪਹੁੰਚ ਗਏ।ਉੱਥੇ ਜ਼ਿੰਦਗੀ ਸੌਖੀ ਨਹੀਂ ਸੀ। ਪਰ ਉੱਥੇ ਜੁੱਤੀਆਂ ਦੇ ਇੱਕ ਕਾਰਖਾਨੇ 'ਚ ਉਨ੍ਹਾਂ ਨੂੰ ਪ੍ਰਬੰਧਕ ਦਾ ਕੰਮ ਮਿਲ ਗਿਆ। ਪਾਕਿਸਤਾਨ 'ਚ ਮੇਰੇ ਮਾਤਾ-ਪਿਤਾ ਲਈ ਸਭ ਤੋਂ ਚੰਗੀ ਗੱਲ ਇਹ ਹੋਈ ਕਿ ਉੱਥੇ ਉਨ੍ਹਾਂ ਨੂੰ ਇੱਕ ਮੁੰਡਾ ਹੋਇਆ। Image copyright Nargis Taraki ਫੋਟੋ ਕੈਪਸ਼ਨ ਨਰਗਿਸ ਤਰਾਕੀ ਆਪਣੀ ਭੈਣ ਅਤੇ ਛੋਟੇ ਭਰਾ ਨਾਲ ਤਾਲਿਬਾਨ ਸ਼ਾਸਨ ਡਿੱਗਣ ਤੋਂ ਬਾਅਦ ਸਾਲ 2001 ਵਿੱਚ ਅਸੀਂ ਸਾਰੇ ਵਾਪਿਸ ਕਾਬੁਲ ਆ ਗਏ। ਸਾਡੇ ਕੋਲ ਆਪਣਾ ਘਰ ਨਹੀਂ ਸੀ ਅਤੇ ਸਾਨੂੰ ਆਪਣੇ ਅੰਕਲ ਦੇ ਘਰ ਰਹਿਣਾ ਪੈਂਦਾ ਸੀ। ਸਮਾਜ ਦੀ ਛੋਟੀ ਸੋਚ ਦੇ ਬਾਵਜੂਦ ਮੈਂ ਤੇ ਮੇਰੀਆਂ ਭੈਣਾਂ ਸਕੂਲ ਜਾਂਦੇ ਰਹੇ। ਮੈਂ ਕਾਬੁਲ ਯੂਨੀਵਰਸਿਟੀ ਵਿੱਚ ਲੋਕ ਨੀਤੀ ਅਤੇ ਪ੍ਰਸ਼ਾਸਨ ਦੀ ਪੜ੍ਹਾਈ ਕੀਤੀ ਅਤੇ ਦੋ ਸਾਲ ਪਹਿਲਾਂ ਉਸ ਵਿੱਚ ਚੰਗੇ ਅੰਕਾਂ ਨਾਲ ਗ੍ਰੈਜੁਏਸ਼ਨ ਕੀਤੀ। ਪੂਰਾ ਸਮਾਂ ਮੈਨੂੰ ਮੇਰੇ ਪਿਤਾ ਦਾ ਸਹਿਯੋਗ ਮਿਲਦਾ ਰਿਹਾ।ਕੁਝ ਸਾਲ ਪਹਿਲਾਂ ਮੈਂ ਕਾਬੁਲ ਵਿੱਚ ਆਪਣੀ ਭੈਣ ਦੇ ਨਾਲ ਇੱਕ ਕ੍ਰਿਕਟ ਮੈਚ ਦੇਖਣ ਗਈ। ਸਟੇਡੀਅਮ ਵਿੱਚ ਜ਼ਿਆਦਾ ਔਰਤਾਂ ਨਹੀਂ ਸਨ ਅਤੇ ਸਾਡੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ ਗਈਆਂ। ਲੋਕ ਸਾਡੀ ਆਲੋਚਨਾ ਕਰਨ ਲੱਗੇ ਅਤੇ ਇਹ ਕਹਿੰਦੇ ਹੋਏ ਸਾਡੀ ਨਿੰਦਾ ਕਰਨ ਲੱਗੇ ਕਿ ਅਸੀਂ ਬੇਸ਼ਰਮੀ ਨਾਲ ਮਰਦਾਂ ਕੋਲ ਬੈਠੀਆਂ ਹੋਈਆਂ ਸੀ। ਕੁਝ ਲੋਕਾਂ ਨੇ ਕਿਹਾ ਕਿ ਅਸੀਂ ਜਿਸਮਫਿਰੋਸ਼ੀ ਕਰ ਰਹੀਆਂ ਸਨ ਅਤੇ ਸਾਨੂੰ ਅਮਰੀਕੀਆਂ ਨੇ ਕੀਮਤ ਅਦਾ ਕੀਤੀ ਸੀ। ਇਹ ਵੀ ਪੜ੍ਹੋ:‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’ਔਰਤ ਯੋਧਿਆਂ ਦੀ ਬਹਾਦਰੀ ਦੇ ਕਿੱਸੇਔਰਤਾਂ ਦੀਆਂ ਇੱਛਾਵਾਂ ਬਾਰੇ ਤੁਸੀਂ ਕਿੰਨਾ ਜਾਣਦੇ ਹੋ?ਜਦੋਂ ਮੇਰੇ ਪਿਤਾ ਨੇ ਫੇਸਬੁੱਕ 'ਤੇ ਕੁਝ ਟਿੱਪਣੀਆਂ ਦੇਖੀਆਂ ਤਾਂ ਮੈਨੂੰ ਦੇਖਦੇ ਹੋਏ ਕਿਹਾ, ""ਪਿਆਰੀ ਬੇਟੀ। ਤੂੰ ਸਹੀ ਕੀਤਾ। ਮੈਨੂੰ ਖੁਸ਼ੀ ਹੈ ਕਿ ਤੂੰ ਕੁਝ ਅਜਿਹੇ ਬੇਹੂਦਾ ਲੋਕਾਂ ਨੂੰ ਤਕਲੀਫ਼ ਪਹੁੰਚਾਈ ਹੈ। ਜ਼ਿੰਦਗੀ ਛੋਟੀ ਹੈ ਜਿੰਨਾ ਚਾਹੋ ਇਸਦਾ ਆਨੰਦ ਮਾਣ ਲਵੋ।""ਮੇਰੇ ਪਿਤਾ ਦੀ ਇਸ ਸਾਲ ਦੀ ਸ਼ੁਰੂਆਤ 'ਚ ਕੈਂਸਰ ਨਾਲ ਮੌਤ ਹੋ ਗਈ। ਮੈਂ ਇੱਕ ਅਜਿਹਾ ਸ਼ਖ਼ਸ ਨੂੰ ਗੁਆ ਦਿੱਤਾ, ਜਿਸ ਨੇ ਮੈਨੂੰ ਉਸ ਮੁਕਾਮ ਤੱਕ ਪਹੁੰਚਾਉਣ ਲਈ ਹਰ ਸਹਾਰਾ ਦਿੱਤਾ, ਜਿਸ ਮੁਕਾਮ 'ਤੇ ਅੱਜ ਮੈਂ ਹਾਂ। ਫਿਰ ਵੀ ਮੈਂ ਜਾਣਦੀ ਹਾਂ ਕਿ ਉਹ ਹਮੇਸ਼ਾ ਮੇਰੇ ਨਾਲ ਬਣੇ ਰਹਿਣਗੇ। ਔਕਸਫੋਰਡ ਯੂਨੀਵਰਸਿਟੀ 'ਚ ਪੜ੍ਹਨ ਦਾ ਸੁਪਨਾਤਿੰਨ ਸਾਲ ਪਹਿਲਾਂ ਮੈਂ ਗਜ਼ਨੀ ਸਥਿਤ ਆਪਣੇ ਮੂਲ ਪਿੰਡ 'ਚ ਕੁੜੀਆਂ ਲਈ ਇੱਕ ਸਕੂਲ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਸਦੇ ਲਈ ਮੈਂ ਆਪਣੇ ਪਿਤਾ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਸੀਮਾਵਾਂ ਕਾਰਨ ਇਹ ਲਗਪਗ ਨਾਮੁਮਕਿਨ ਹੋਵੇਗਾ। ਇੱਥੋਂ ਤੱਕ ਕਿ ਮੁੰਡਿਆ ਲਈ ਵੀ ਸੁਰੱਖਿਆ ਕਾਰਨਾਂ ਕਰਕੇ ਸਕੂਲ ਖੋਲ੍ਹਣਾ ਮੁਸ਼ਕਿਲ ਹੋਵੇਗਾ। ਮੇਰੇ ਪਿਤਾ ਨੇ ਸੋਚਿਆ ਕਿ ਸਕੂਲ ਨੂੰ ਧਾਰਮਿਕ ਮਦਰੱਸਾ ਦਾ ਨਾਂ ਦੇਣ ਨਾਲ ਸ਼ਾਇਦ ਸਾਡੀ ਮੰਸ਼ਾ ਪੂਰੀ ਹੋ ਸਕੇ। Image copyright Promote-WIE ਪਰ ਮੈਂ ਆਪਣੇ ਜੱਦੀ ਪਿੰਡ ਤੱਕ ਨਹੀਂ ਪਹੁੰਚ ਸਕੀ। ਕਿਉਂਕਿ ਇਹ ਬੇਹੱਦ ਖ਼ਤਰਨਾਕ ਸੀ। ਮੈਨੂੰ ਅਤੇ ਮੇਰੀ ਇੱਕ ਭੈਣ ਨੂੰ ਭਰੋਸਾ ਹੈ ਕਿ ਅਸੀਂ ਇੱਕ ਨਾ ਇੱਕ ਦਿਨ ਇਹ ਮੁਕਾਮ ਜ਼ਰੂਰ ਹਾਸਲ ਕਰਾਂਗੇ। ਇਸ ਵਿਚਾਲੇ ਮੈਂ ਇੱਕ ਗ਼ੈਰ-ਸਰਕਾਰੀ ਸੰਗਠਨ ਦੇ ਨਾਲ ਔਰਤਾਂ ਦੀ ਸਿੱਖਿਆ, ਸਿਹਤ ਅਤੇ ਸਸ਼ਕਤੀਕਰਨ ਲਈ ਕੰਮ ਕਰਦੀ ਰਹੀ। ਮੈਂ ਸਕੂਲ ਅਤੇ ਕਾਲਜਾਂ ਵਿੱਚ ਪੜ੍ਹਨ ਅਤੇ ਨੌਕਰੀ ਕਰਨ ਲਈ ਕੁੜੀਆਂ ਦੇ ਅਧਿਕਾਰਾਂ 'ਤੇ ਇੱਕ ਭਾਸ਼ਣ ਵੀ ਦਿੱਤਾ। ਮੈਂ ਇੱਕ ਦਿਨ ਯੂਨੀਵਰਸਿਟੀ ਆਫ਼ ਔਕਸਫੋਰਡ ਵਿੱਚ ਪੜ੍ਹਨ ਦਾ ਸੁਪਨਾ ਦੇਖਿਆ ਹੈ।ਜਦੋਂ ਵੀ ਮੈਂ ਕੌਮਾਂਤਰੀ ਯੂਨੀਵਰਸਿਟੀ ਦੀ ਰੈਕਿੰਗ ਦੇਖਦੀ ਹਾਂ ਤਾਂ ਔਕਸਫੋਰਡ ਨੂੰ ਪਹਿਲੇ ਜਾਂ ਦੂਜੇ ਨੰਬਰ 'ਤੇ ਦੇਖਦੀ ਹਾਂ। ਅਤੇ ਜਦੋਂ ਮੈਂ ਕਾਬੁਲ ਯੂਨੀਵਰਸਿਟੀ ਨਾਲ ਉਸਦੀ ਤੁਲਨਾ ਕਰਦੀ ਹਾਂ ਤਾਂ ਉਦਾਸ ਹੋ ਜਾਂਦੀ ਹੈ। ਹਾਲਾਂਕਿ ਅਜਿਹਾ ਨਹੀਂ ਹੈ ਕਿ ਜਿੱਥੇ ਮੈਂ ਪੜ੍ਹਾਈ ਕੀਤੀ, ਮੈਂ ਉਸਦੀ ਧੰਨਵਾਦੀ ਨਹੀਂ ਹਾਂ। ਮੈਨੂੰ ਖਾਲੀ ਸਮੇਂ ਵਿੱਚ ਪੜ੍ਹਨਾ ਪਸੰਦ ਹੈ। ਮੈਂ ਔਸਤਨ ਹਰ ਹਫ਼ਤੇ ਦੋ ਤੋਂ ਤਿੰਨ ਕਿਤਾਬਾਂ ਪੜ੍ਹ ਲੈਂਦੀ ਹਾਂ। ਪਾਓਲੋ ਕੋਏਲਹੋ ਮੇਰੇ ਪਸੰਦੀਦਾ ਲੇਖਕ ਹਨ। 'ਕੋਈ ਸਮਝੌਤਾ ਨਹੀਂ'ਜਿੱਥੇ ਤੱਕ ਮੇਰੇ ਵਿਆਹ ਦਾ ਸਵਾਲ ਹੈ ਤਾਂ ਮੈਂ ਆਪਣਾ ਜੀਵਨ ਸਾਥੀ ਖ਼ੁਦ ਪਸੰਦ ਕਰਾਂਗੀ ਅਤੇ ਮੇਰੇ ਪਰਿਵਾਰ ਨੇ ਮੈਨੂੰ ਮੇਰੀ ਮਰਜ਼ੀ ਮੁਤਾਬਕ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। Image copyright Promote-WIE ਚੰਗਾ ਹੋਵੇਗਾ ਕਿ ਮੈਨੂੰ ਅਜਿਹਾ ਸ਼ਖ਼ਸ ਮਿਲੇ ਜਿਸ 'ਚ ਮੇਰੇ ਪਿਤਾ ਵਰਗੇ ਗੁਣ ਮੌਜੂਦ ਹੋਣ। ਮੈਂ ਆਪਣੀ ਜ਼ਿੰਦਗੀ ਦਾ ਬਾਕੀ ਹਿੱਸਾ ਅਜਿਹੇ ਵਿਅਕਤੀ ਨਾਲ ਗੁਜ਼ਾਰਨਾ ਪਸੰਦ ਕਰਾਂਗੀ, ਜਿਸਦਾ ਰਵੱਈਆ ਮੇਰੇ ਵਾਂਗ ਹੋਵੇ। ਜੋ ਮੈਨੂੰ ਸਹਾਰਾ ਦੇਵੇ ਅਤੇ ਮੇਰੀ ਪਸੰਦ ਨੂੰ ਅਪਣਾ ਸਕੇ। ਇਹ ਵੀ ਪੜ੍ਹੋ:ਨੋਟਬੰਦੀ ਵੇਲੇ ਕਤਾਰ ’ਚ ਜੰਮਿਆ ‘ਖਜ਼ਾਨਚੀ’ ਹੁਣ ਝਗੜੇ ਦਾ ਕਾਰਨ ਬਣਿਆ ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ ਪਰਿਵਾਰ ਵੀ ਜ਼ਰੂਰੀ ਹੈ। ਕਦੇ-ਕਦੇ ਆਪਣੀ ਪਸੰਦ ਦੇ ਚੰਗੇ ਸ਼ਖ਼ਸ ਨਾਲ ਵਿਆਹ ਹੋ ਜਾਂਦਾ ਹੈ, ਪਰ ਉਸਦਾ ਪਰਿਵਾਰ ਮਨ ਮੁਤਾਬਕ ਨਹੀਂ ਹੁੰਦਾ। ਮੈਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਕਰਨਾ ਚਾਹੁੰਦੀ ਹਾਂ, ਉਸ ਵਿੱਚ ਉਹ ਮੈਨੂੰ ਸਹਾਰਾ ਦੇਣ। ਜੇਕਰ ਉਹ ਵਿਰੋਧ ਕਰਨਗੇ ਤਾਂ ਮੈਂ ਉਨ੍ਹਾਂ ਦੀ ਸੋਚ ਬਦਲਣ ਦੀ ਕੋਸ਼ਿਸ਼ ਕਰਾਂਗੀ। ਮੈਂ ਜ਼ਿੰਦਗੀ ਵਿੱਚ ਜੋ ਹਾਸਲ ਕਰਨਾ ਚਾਹੁੰਦੀ ਹਾਂ, ਮੈਨੂੰ ਉਸ 'ਤੇ ਭਰੋਸਾ ਹੈ ਅਤੇ ਉਸ ਨਾਲ ਮੈਂ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੀ।ਕੀ ਹੈ 100 ਵੂਮਨ?ਬੀਬੀਸੀ 100 ਵੂਮਨ ਦੁਨੀਆਂ ਦੀਆਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਕ ਔਰਤਾਂ ਬਾਰੇ ਹੈ। ਬੀਬੀਸੀ ਹਰ ਸਾਲ ਇਸ ਸੀਰੀਜ਼ ਉਨ੍ਹਾਂ ਔਰਤਾਂ ਦੀ ਕਹਾਣੀ ਬਿਆਨ ਕਰਦਾ ਹੈ।2018 ਮਹਿਲਾਵਾਂ ਲਈ ਇੱਕ ਅਹਿਮ ਸਾਲ ਰਿਹਾ ਹੈ। ਇਸ ਵਾਰ ਬੀਬੀਸੀ 100 ਵੂਮਨ ਵਿੱਚ ਤੁਸੀਂ ਪੜ੍ਹੋਗੇ ਉਨ੍ਹਾਂ ਔਰਤਾਂ ਦੀਆਂ ਕਹਾਣੀਆਂ ਜਿਹੜੀਆਂ ਆਪਣੇ ਹੌਸਲੇ ਅਤੇ ਜਨੂਨ ਨਾਲ ਆਪਣੇ ਆਲੇ-ਦੁਆਲੇ 'ਚ ਸਕਾਰਾਤਮਕ ਬਦਲਾਅ ਲਿਆ ਰਹੀ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬ੍ਰੈਗਜ਼ਿਟ ਸਮਝੌਤਾ ਪਾਸ ਨਾ ਹੋਇਆ ਤਾਂ ਕੀ-ਕੀ ਹੋ ਸਕਦਾ ਹੈ 15 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46863908 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਬਰਤਾਨੀਆ ਦੀ ਸਸੰਦ ਵਿੱਚ ਪੈਣ ਵਾਲੀਆਂ ਵੋਟਾਂ ਸ਼ਾਇਦ ਬ੍ਰੈਗਜ਼ਿਟ ਬਾਰੇ ਹੋਏ ਰੈਫਰੈਂਡਮ ਤੋਂ ਬਾਅਦ ਸਭ ਤੋਂ ਅਹਿਮ ਘਟਾਨਾਕ੍ਰਮ ਹੋਵੇਗੀ। ਬ੍ਰਿਟੇਨ ਦੇ ਯੂਰਪ 'ਚੋਂ ਐਗਜ਼ਿਟ (ਬਾਹਰ ਜਾਣ) ਯਾਨੀ 'ਬ੍ਰੈਗਜ਼ਿਟ' ਲਈ ਹੁਣ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਆਪਣਾ ਆਖਰੀ ਦਾਅ ਖੇਡਿਆ ਹੈ। ਉਨ੍ਹਾਂ ਕਿਹਾ ਹੈ ਉਨ੍ਹਾਂ ਵੱਲੋਂ ਦਿੱਤੀ ਗਈ ਯੋਜਨਾ ਨੂੰ ਜੇ ਬ੍ਰਿਟੇਨ ਦੀ ਸੰਸਦ ਦੇ ਸਦਨ 'ਹਾਊਸ ਆਫ ਕਾਮਨਜ਼' ਵਿੱਚ ਪ੍ਰਵਾਨਗੀ ਨਾ ਮਿਲੀ ਤਾਂ ਇਸ ਨਾਲੋਂ ਚੰਗਾ ਇਹੀ ਹੈ ਕਿ ਬ੍ਰੈਗਜ਼ਿਟ ਨਾ ਹੀ ਹੋਵੇ। ਦੂਜੇ ਪਾਸੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬਿਨ ਨੇ ਕਿਹਾ ਹੈ ਕਿ ਉਹ ਮੇਅ ਦੀ ਯੋਜਨਾ ਦਾ ਵਿਰੋਧ ਕਰਨਗੇ, ਜੇ ਇਹ ਪਾਸ ਨਾ ਹੋਈ ਤਾਂ ਉਹ ਸਰਕਾਰ ਨੂੰ ਹਟਾਉਣ ਦਾ ਮਤਾ ਵੀ ਲਿਆਉਣਗੇ।ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਸਰਪੰਚੀ ਔਰਤਾਂ ਜਿੱਤੀਆਂ, ਫੋਟੋਆਂ ਛਪਵਾ ਰਹੇ ਮਰਦ ਪਾਕ ਵੱਲੋਂ ਕਰਤਾਰਪੁਰ ਲਾਂਘੇ ਲਈ ਸਿੱਖਾਂ ਨੂੰ ਨਿਵੇਸ਼ ਦਾ ਸੱਦਾ Image copyright Reuters ਫੋਟੋ ਕੈਪਸ਼ਨ ਟੈਰੀਜ਼ਾ ਮੇਅ ਦੀ ਪਹਿਲੀ ਬੈਠਕ ਡੱਚ ਪ੍ਰਧਾਨ ਮੰਤਰੀ ਮਾਰਖ਼ ਰੂਤੇ ਦੇ ਨਾਲ ਹੋਣੀ ਹੈ। ਹੁਣ ਤੱਕ ਬਰਤਾਨੀਆ ਅਤੇ ਯੂਰਪੀ ਯੂਨੀਅਨ ਵਿੱਚ ਗੱਲਬਾਤ ਇਸੇ ਉਮੀਦ ਨਾਲ ਕੀਤੀ ਜਾ ਰਹੀ ਸੀ ਕਿ ਇੱਕ ਦਿਨ ਬਰਤਾਨੀਆ ਦਾ ਯੂਰਪੀ ਯੂਨੀਅਨ ਤੋਂ ਤੋੜ-ਵਿੱਛੋੜਾ ਸੰਭਵ ਹੋ ਸਕੇਗਾ।ਇਸ ਸਾਰੀ ਗੱਲਬਾਤ ਦਾ ਧੁਰਾ ਬੈਲਜੀਅਮ ਦੀ ਰਾਜਧਾਨੀ ਬ੍ਰਸਲਸ ਰਿਹਾ ਹੈ ਜੋ ਕਿ ਬੈਲਜੀਅਮ ਦੀ ਰਾਜਧਾਨੀ ਅਤੇ ਯੂਰਪੀ ਯੂਨੀਅਨ ਦਾ ਹੈੱਡ-ਆਫਿਸ ਵੀ ਹੈ।ਬਰਤਾਨੀਆ ਦੇ ਸੰਸਦ ਮੈਂਬਰ 18 ਮਹੀਨਿਆਂ ਵਿੱਚ ਇਸ ਸੰਭਾਵੀ ਸਮਝੋਤੇ ਵਿੱਚਲੀਆਂ ਕਈ ਮੱਦਾਂ ਜਿਵੇਂ ਲੋਕਾਂ ਦੀ ਆਵਾ-ਜਾਈ ਅਤੇ ਸਰਹੱਦਾਂ ਬਾਰੇ ਵਿਚਾਰ ਕਰਨਗੇ। ਇਸ ਸਮਝੌਤੇ ਨੂੰ ਬਰਤਾਨੀਆ ਅਤੇ ਯੂਰਪੀ ਯੂਨੀਅਨ ਦਰਮਿਆਨ ਤਲਾਕਨਾਮਾ ਵੀ ਕਿਹਾ ਜਾ ਰਿਹਾ ਹੈ।ਇਹ ਵੀ ਪੜ੍ਹੋ:-'ਕਰਤਾਰਪੁਰ ਲਾਂਘੇ 'ਤੇ ਸ਼ੱਕ ਕਰਨ ਵਾਲਿਆਂ 'ਚ ਕੈਪਟਨ ਇਕੱਲੇ ਨਹੀਂ''ਸਾਡੇ ਤੋਂ ਮੁਆਫ਼ੀ ਤਾਂ ਜਿਸ ਤੋਂ ਮਰਜ਼ੀ ਮੰਗਾ ਲਵੋ'ਮਿਸ ਵਰਲਡ ਬਣੀ ਵੈਨੇਸਾ ਬਾਰੇ ਜਾਣੋ ਦਿਲਚਸਪ ਗੱਲਾਂਜੇ ਸਮਝੌਤਾ ਪਾਸ ਹੋ ਗਿਆ ਤਾਂ ਇਸ ਨਾਲ ਬਰਤਾਨੀਆ ਦੇ ਯੂਰਪੀ ਯੂਨੀਅਨ ਤੋਂ 29 ਮਾਰਚ 2019 ਨੂੰ ਬਰਤਾਨਵੀ ਸਮੇਂ ਮੁਤਾਬਕ ਰਾਤ ਦੇ ਗਿਆਰਾਂ ਵਜੇ ਤੋੜ-ਵਿੱਛੋੜੇ ਦਾ ਰਾਹ ਪੱਧਰਾ ਹੋ ਜਾਵੇਗਾ।ਪਰ ਜਾਪ ਰਿਹਾ ਹੈ ਕਿ ਸੰਸਦ ਵਿੱਚੋਂ ਇਸ ਸਮਝੌਤੇ ਦੇ ਖਰੜੇ ਨੂੰ ਪ੍ਰਵਾਨ ਕਰਵਾਉਣਾ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਟੀਮ ਲਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੋਵੇਗਾ।ਸਮਝੌਤਾ ਸੰਸਦ ਵਿੱਚ ਪਾਸ ਹੋਵੇਗਾ ਜਾਂ ਨਹੀਂ ਹੋਵੇਗਾ?ਬਹੁਤੇ ਸਿਆਸੀ ਮਾਹਿਰਾਂ ਨੂੰ ਇਹ ਖਰੜਾ ਰੱਦ ਹੋਣ ਦੀ ਉਮੀਦ ਹੈ।ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਪਾਰਟੀ ਕੋਲ 650 ਵਿੱਚੋ 315 ਸੀਟਾਂ ਹਨ।ਇਸ ਦੇ ਇਲਾਵਾ ਉਨ੍ਹਾਂ ਨੂੰ ਨੌਰਦਨ ਆਇਰਿਸ਼ ਯੂਨੀਅਨਿਸਟ ਪਾਰਟੀ (ਡੀਯੂਪੀ) ਦੇ 10 ਸੰਸਦ ਮੈਂਬਰਾਂ ਦੇ ਵੀ ਇਸ ਸਮਝੌਤੇ ਦੇ ਹੱਕ ਵਿੱਚ ਭੁਗਤਣ ਦੀ ਉਮੀਦ ਹੈ। Image copyright AFP ਫੋਟੋ ਕੈਪਸ਼ਨ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਟੀਮ ਨੇ ਪਿਛਲੇ ਹਫਤੇ ਸੰਸਦ ਮੈਂਬਰਾਂ ਨੂੰ ਭਰੋਸੇ ਵਿੱਚ ਲੈਣ ਉੱਪਰ ਬਹੁਤ ਮਿਹਨਤ ਕੀਤੀ ਹੈ। ਡੀਯੂਪੀ ਦੀ ਹਮਾਇਤ ਤੋਂ ਬਿਨਾਂ ਸਰਕਾਰ ਕੋਲ ਕੋਈ ਸਾਫ ਬਹੁਮਤ ਨਹੀਂ ਹੈ ਅਤੇ ਕੋਈ ਵੀ ਬਿਲ ਪਾਸ ਨਹੀਂ ਕਰਾ ਸਕਦੀ।ਜਿੱਥੇ ਵਿਰੋਧੀ ਧਿਰ ਇਸ ਦੇ ਖਿਲਾਫ ਵੋਟ ਕਰੇਗੀ ਉੱਥੇ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਪਾਰਟੀ ਦੇ ਵੀ ਕਈ ਸੰਸਦ ਮੈਂਬਰ ਆਪਣੀ ਸਰਕਾਰ ਦੇ ਖਿਲਾਫ ਜਾ ਸਕਦੇ ਹਨ।ਡੀਯੂਪੀ ਦੇ ਵੀ ਕਈ ਮੈਂਬਰ ਇਸ ਸਮਝੌਤੇ ਬਾਰੇ ਵਿਰੋਧੀ ਸੁਰਾਂ ਅਲਾਪ ਚੁੱਕੇ ਹਨ। ਉਨ੍ਹਾਂ ਨੂੰ ਬਰਤਾਨੀਆ ਅਤੇ ਆਇਰਲੈਂਡ ਦੀ ਤਜਵੀਜ਼ਸ਼ੁਦਾ ਸਰਹੱਦ ਬਾਰੇ ਇਤਰਾਜ਼ ਹਨ।ਸੱਤਾਧਾਰੀ ਧਿਰ ਦੇ ਵਿਰੋਧੀਆਂ ਅਤੇ ਬਾਗੀਆਂ ਨੂੰ ਸ਼ਾਂਤ ਕਰਨ ਦੀਆਂ ਮੰਤਰੀ ਕੋਸ਼ਿਸ਼ਾਂ ਵਿੱਚ ਰੁੱਝੇ ਰਹੇ ਹਨ। ਉਹ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਸਰਹੱਦ ਬਾਰੇ ਭਵਿੱਖ ਵਿੱਚ ਆਪਣਾ ਪੱਖ ਰੱਖਣ ਦੀ ਗੱਲ ਕਹਿ ਕੇ ਮਨਾ ਲੈਣ ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ।ਤਜਵੀਜ਼ਸ਼ੁਦਾ ਸਰਹੱਦ ਬਾਰੇ ਕੀ ਵਿਵਾਦ ਹਨ?ਇਹ ਵਿਵਾਦ ਰਿਪਬਲਿਕ ਆਫ ਆਇਰਲੈਂਡ ਅਤੇ ਉੱਤਰੀ ਆਇਰਲੈਂਡ (ਜੋ ਕਿ ਬਰਤਾਨੀਆ ਦਾ ਹਿੱਸਾ ਹੈ) ਦਰਮਿਆਨ ਪੈਂਦੇ ਇਲਾਕਿਆਂ ਬਾਰੇ ਹੈ।ਇਸ ਗੱਲਬਾਤ ਦਾ ਮੁੱਖ ਬਿੰਦੂ ਇਹ ਰਿਹਾ ਹੈ ਕਿ ਇੱਥੇ ਕੋਈ ਅਜਿਹੀ ਸਰੱਹਦ ਨਾ ਬਣਾਈ ਜਾਵੇ ਜਿਸ ਨਾਲ ਬਰਤਾਨੀਆ ਅਤੇ ਰਿਪਬਲਿਕ ਆਫ ਆਇਰਲੈਂਡ ਵਿਚਕਾਰ ਵਪਾਰ 'ਤੇ ਅਸਰ ਪਵੇ।ਬਰਤਾਨੀਆ ਅਤੇ ਯੂਰਪੀ ਯੂਨੀਅਨ ਦੋਵੇਂ ਹੀ ਚਾਹੁੰਦੇ ਹਨ ਕਿ ਬਰਤਾਨੀਆ ਦੇ ਨਿਕਲਣ ਤੋਂ ਬਾਅਦ ਵਪਾਰ ਉੱਪਰ ਕੋਈ ਅਸਰ ਨਾ ਪਵੇ ਅਤੇ ਇਹ ਨਿਰਵਿਘਨ ਜਾਰੀ ਰਹੇ।ਜੇ ਕਈ ਹੱਲ ਨਾ ਹੋ ਸਕਿਆ ਤਾਂ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਸਰਕਾਰ ਨੂੰ ਉੱਤਰੀ ਆਇਰਲੈਂਡ ਨੂੰ ਕਸਟਮ ਯੂਨੀਅਨ ਵਿੱਚ ਰੱਖਣਾ ਪਵੇਗਾ ਜਿਸ ਨਾਲ ਕਿ ਬਾਕੀ ਦਾ ਬਰਤਾਨੀਆ ਇਸ ਤੋਂ ਬਾਹਰ ਹੋ ਜਾਵੇਗਾ। Image copyright Getty Images ਫੋਟੋ ਕੈਪਸ਼ਨ ਵਿਵਾਦ ਰਿਪਬਲਿਕ ਆਫ ਆਇਰਲੈਂਡ ਅਤੇ ਉੱਤਰੀ ਆਇਰਲੈਂਡ (ਜੋ ਕਿ ਬਰਤਾਨੀਆ ਦਾ ਹਿੱਸਾ ਹੈ) ਦਰਮਿਆਨ ਪੈਂਦੇ ਇਲਾਕਿਆਂ ਬਾਰੇ ਹੈ। ਹੋਰ ਵਿਵਾਦਿਤ ਮੁੱਦੇ ਕਿਹੜੇ-ਕਿਹੜੇ ਹਨ?ਇਸ ਸਮਝੌਤੇ ਵਿੱਚ ਹੇਠ ਲਿਖੇ ਮੁੱਖ ਮੁੱਦੇ ਸ਼ਾਮਲ ਹਨ:ਬਰਤਾਨੀਆ ਇਸ ਤੋੜ-ਵਿਛੋੜੇ ਲਈ ਯੂਰਪੀ ਯੂਨੀਅਨ ਨੂੰ ਕਿੰਨੀ ਰਾਸ਼ੀ ਦੇਵੇਗਾ। (ਲਗਪਗ 39 ਬਿਲੀਅਨ ਪੌਂਡ)ਬਰਤਾਨੀਆ ਵਿੱਚ ਰਹਿ ਰਹੇ ਯੂਰਪੀ ਯੂਨੀਅਨ ਦੇ ਨਾਗਰਿਕਾਂ ਅਤੇ ਯੂਰਪੀ ਯੂਨੀਅਨ ਵਿੱਚ ਰਹਿ ਰਹੇ ਬਰਤਾਨੀਆ ਦੇ ਨਾਗਰਿਕਾਂ ਦਾ ਕੀ ਹੋਵੇਗਾਇਸ ਮਸਲੇ ਦੇ ਹੱਲ ਲਈ 31 ਦਸੰਬਰ 2020 ਦੀ ਤਾਰੀਕ ਮਿੱਥੀ ਗਈ ਹੈ। ਤਾਂ ਕਿ ਬਰਤਾਨੀਆ ਅਤੇ ਯੂਰਪੀ ਯੂਨੀਅਨ ਕਿਸੇ ਸਮਝੌਤੇ 'ਤੇ ਪਹੁੰਚ ਸਕਣ। Image copyright HoC ਫੋਟੋ ਕੈਪਸ਼ਨ ਜੇਕਰ ਪ੍ਰਧਾਨ ਮੰਤਰੀ ਭਰੋਸਗੀ ਮਤਾ ਜਿੱਤ ਜਾਂਦੇ ਹਨ ਤਾਂ ਇਹ ਆਪਣੇ ਅਹੁਦੇ ਬਰਕਰਾਰ ਰਹਿ ਸਕਦੀ ਹੈ ਅਤੇ ਇੱਕ ਸਾਲ ਤੱਕ ਇਸ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ। ਜੇ ਸਮਝੌਤਾ ਸੰਸਦ ਵਿੱਚ ਰੱਦ ਹੋ ਗਿਆ?ਇਸ ਦੇ ਕਈ ਸੰਭਾਵੀ ਨਤੀਜੇ ਹੋ ਸਕਦੇ ਹਨ:ਕੋਈ ਸਮਝੌਤਾ ਨਹੀਂਸੰਸਦ ਵਿੱਚ ਦੋਬਾਰਾ ਵੋਟਿੰਗਬਰਤਾਨੀਆ ਅਤੇ ਯੂਰਪੀ ਯੂਨੀਅਨ ਵਿੱਚ ਸਮਝੌਤੇ ਬਾਰੇ ਨਵੇਂ ਸਿਰਿਓਂ ਗੱਲਬਾਤਆਮ ਚੋਣਾਂਬੇਭਰੋਸਗੀ ਮਤਾਇੱਕ ਹੋਰ ਰੈਫਰੈਂਡਮ Image copyright AFP 1. ਕੋਈ ਸਮਝੌਤਾ ਨਹੀਂ ਜੇ ਸਮਝੌਤਾ ਸੰਸਦ ਵਿੱਚ ਰੱਦ ਹੋ ਗਿਆ ਤਾਂ ਬਰਤਾਨੀਆ ਨੂੰ ਬਿਨਾਂ ਸਮਝੌਤੇ ਦੇ ਯੂਰਪੀ ਯੂਨੀਅਨ ਛੱਡਣਾ ਪੈ ਸਕਦਾ ਹੈ।ਮਾਹਰਾਂ ਮੁਤਾਬਕ ਇਹ ਸਥਿਤੀ ਖੱਡ ਵਿੱਚ ਛਾਲ ਮਾਰਨ ਵਰਗੀ ਗੱਲ ਹੋਵੇਗੀ।2. ਸੰਸਦ ਵਿੱਚ ਦੋਬਾਰਾ ਵੋਟਿੰਗਜੇ ਸਮਝੌਤਾ ਰੱਦ ਹੋਇਆ ਅਤੇ ਇਸ ਦਾ ਬਾਜ਼ਾਰ ਉੱਪਰ ਮਾੜਾ ਅਸਰ ਪਿਆ ਤਾਂ ਸਰਕਾਰ ਮੁੜ ਵੋਟਿੰਗ ਦੀ ਤਜਵੀਜ਼ ਰੱਖ ਸਕਦੀ ਹੈ।ਇਹ ਇੰਨਾ ਵੀ ਸਰਲ ਨਹੀਂ ਜਿੰਨਾ ਦਿਸਦਾ ਹੈ ਕਿਉਂਕਿ ਸੰਸਦ ਨੂੰ ਇੱਕੋ ਇਜਲਾਸ ਵਿੱਚ ਇੱਕੋ ਮਸਲੇ ਉੱਪਰ ਦੋ ਵਾਰ ਵੋਟਿੰਗ ਲਈ ਨਹੀਂ ਕਿਹਾ ਜਾ ਸਕਦਾ।ਹਾਂ, ਜੇ ਸਰਕਾਰ ਯੂਰਪੀ ਯੂਨੀਅਨ ਨੂੰ ਸਮਝੌਤੇ ਵਿੱਚ ਕੁਝ ਬਦਲਾਅ ਕਰਨ ਲਈ ਮਨਾ ਲੈਂਦੀ ਹੈਂ ਤਾਂ ਸ਼ਾਇਦ ਇਸ ਬਾਰੇ ਸੰਸਦ ਵਿੱਚ ਦੂਹਰੀ ਵਾਰ ਵੋਟਿੰਗ ਸੰਭਵ ਹੋ ਸਕੇ।ਸੰਸਦ ਦੇ ਕਲਰਕ ਨੇ ਕਿਹਾ ਹੈ ਕਿ ਜੇ ਸੰਸਦ ਆਪਣੀ ਪਿਛਲੀ ਵੋਟ ਨੂੰ ਪਲਟਣਾ ਚਾਹੇ ਤਾਂ ਉਪਰਲੇ ਸਿਧਾਂਤ ਨੂੰ ਨਜ਼ਰ ਅੰਦਾਜ ਕਰਕੇ ਮੁੜ ਵੋਟਿੰਗ ਸੰਭਵ ਹੈ। Image copyright EPA ਫੋਟੋ ਕੈਪਸ਼ਨ ਯੂਰਪੀਅਨ ਕਮਿਸ਼ਨ ਦੇ ਮੁਖੀ ਜੀਨ ਕਲਾਊਡ ਜੰਕਰ ਨਾਲ ਟੈਰੀਜ਼ਾ ਮੇਅ 3. ਨਵੇਂ ਸਿਰਿਓਂ ਗੱਲਬਾਤਬਰਤਾਨੀਆ ਅਤੇ ਯੂਰਪੀ ਯੂਨੀਅਨ ਵਿੱਚ ਸਮਝੌਤੇ ਬਾਰੇ ਨਵੇਂ ਸਿਰਿਓਂ ਗੱਲਬਾਤ ਕਰ ਸਕਦੇ ਹਨ ਪਰ ਇਸ ਵਿੱਚ ਹੋਰ ਸਮਾਂ ਵੀ ਲੱਗੇਗਾ। ਇਸ ਹਾਲਤ ਵਿੱਚ ਦੋ ਵਿਕਲਪ ਹੋ ਸਕਦੇ ਹਨ।ਪਹਿਲਾ- ਬਰਤਾਨੀਆ ਸਰਕਾਰ ਯੂਰਪੀ ਯੂਨੀਅਨ ਨੂੰ ਤੋੜ-ਵਿਛੋੜੇ ਦੀ ਤਰੀਕ ਅੱਗੇ ਵਧਾਉਣ ਲਈ ਕਹਿ ਸਕਦੀ ਹੈ ਪਰ ਇਸ ਲਈ ਬਾਕੀ ਦੇਸਾਂ ਦੀ ਸਹਿਮਤੀ ਜ਼ਰੂਰੀ ਹੈ।ਦੂਸਰਾ- ਬਰਤਾਨੀ ਬ੍ਰੈਗਿਜ਼ਿਟ ਨੂੰ ਸ਼ੁਰੂ ਕਰਨ ਵਾਲੇ ਕਾਨੂੰਨੀ ਉਪਕਰਣ ਆਰਟੀਕਲ 50 ਨੂੰ ਰੱਦ ਕਰਕੇ ਗੱਲਬਾਤ ਨਵੇਂ ਸਿਰਿਓਂ ਸ਼ੁਰੂ ਕਰ ਸਕਦਾ ਹੈ ਪਰ ਕੀ ਯੂਰਪੀ ਯੂਨੀਅਨ ਇਹ ਸਾਰੀ ਕਵਾਇਦ ਮੁੜ-ਸ਼ੁਰੂ ਕਰਨੀ ਚਾਹੇਗਾ।4. ਆਮ ਚੋਣਾਂਸਮਝੌਤਾ ਪਾਸ ਕਰਵਾਉਣ ਲਈ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਕੋਲ ਇੱਕ ਹੋਰ ਰਸਤਾ ਜਲਦੀ ਆਮ ਚੋਣਾਂ ਕਰਵਾਉਣਾ ਹੋ ਸਕਦਾ ਹੈ।ਇਸ ਸਮਝੌਤੇ ਨੂੰ ਸੰਸਦ ਦੇ ਇੱਕ ਤਿਹਾਈ ਮੈਂਬਰਾ ਦੀ ਵੋਟ ਚਾਹੀਦੀ ਹੋਵੇਗੀ ਪਰ ਯੂਰਪੀ ਯੂਨੀਅਨ ਨੂੰ ਤੋੜ-ਵਿਛੋੜੇ ਦੀ ਤਰੀਕ ਅੱਗੇ ਵਧਾਉਣੀ ਪਵੇਗੀ। Image copyright Getty Images 5. ਬੇਭਰੋਸਗੀ ਮਤਾਜੇ ਸਮਝੌਤਾ ਰੱਦ ਹੋਇਆ ਤਾਂ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਸਰਕਾਰ ਨੂੰ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਅਜਿਹਾ ਮਤਾ ਵਿਰੋਧੀ ਧਿਰ ਵੀ ਲਿਆ ਸਕਦੀ ਹੈ ਅਤੇ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਵੀ ਆਪਣੀ ਪੈਂਠ ਸਾਬਤ ਕਰਨ ਲਈ ਲਿਆ ਸਕਦੇ ਹਨ।ਜੇ ਸਰਕਾਰ ਜਿੱਤ ਭਰੋਸੇ ਦਾ ਮਤ ਜਿੱਤਦੀ ਹੈ ਤਾਂ ਕੰਮ ਜਾਰੀ ਰੱਖ ਸਕੇਗੀ ਪਰ ਜੇ ਹਾਰੀ ਤਾਂ ਨਵੀਂ ਸਰਕਾਰ ਨੂੰ 14 ਦਿਨਾਂ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਪਵੇਗਾ।ਜੇ ਕੋਈ ਵੀ ਸਰਕਾਰ ਬਹੁਮਤ ਨਾ ਦਿਖਾ ਸਕੀ ਤਾਂ ਆਮ ਚੋਣਾਂ ਹੀ ਇੱਕ ਰਾਹ ਰਹਿ ਜਾਣਗੀਆਂ।ਬ੍ਰੈਗਜ਼ਿਟ ਬਾਰੇ ਹੋਰ ਖ਼ਬਰਾਂ:ਬ੍ਰੈਗਜ਼ਿਟ: ਬਰਤਾਨੀਆ ਸਾਹਮਣੇ ਆਖਰੀ ਵੱਡੀ ਚੁਣੌਤੀਬ੍ਰਿਟੇਨ ਤੇ ਯੂਰਪੀ ਸੰਘ ਦੇ 'ਤੋੜ ਵਿਛੋੜੇ' ਦੇ ਰਾਹ ਦੇ 5 ਰੋੜੇ ਪਹਿਲਾਂ ਤੋਂ ਈਯੂ ਜਾਂ ਬ੍ਰਿਟੇਨ 'ਚ ਰਹਿੰਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂਬ੍ਰੈਕਸਿਟ ਬਿੱਲ: ਸਰਕਾਰ ਨੂੰ ਕਿਉਂ ਨਹੀਂ ਮਿਲੇ ਲੋੜੀਂਦੇ ਵੋਟ?ਬ੍ਰੈਕਸਿਟ ਕਾਰਨ ਬਰਤਾਨਵੀ ਸਰਕਾਰ ਵਿੱਚ ਅਹਿਮ ਫੇਰਬਦਲਜਿਹੜੀ ਵੀ ਨਵੀਂ ਸਰਕਾਰ 14 ਦਿਨਾਂ ਵਿੱਚ ਬਣ ਗਈ ਉਹੀ ਕੰਮ ਕਰਦੀ ਰਹਿ ਸਕੇਗੀ।ਕੰਜ਼ਰਵੇਟਿਵ ਪਾਰਟੀ ਵੀ ਕਿਸੇ ਹੋਰ ਪ੍ਰਧਾਨ ਮੰਤਰੀ ਨਾਲ ਨਵੀਂ ਸਰਕਾਰ ਬਣਾ ਸਕਦੀ ਹੈ। ਨਵੀਂ ਸਰਕਾਰ ਮਿਲੀ-ਜੁਲੀ ਵੀ ਹੋ ਸਕਦੀ ਹੈ। ਇਹ ਅਲਪਮਤ ਵਾਲੀ ਕਿਸੇ ਹੋਰ ਪਾਰਟੀ ਦੀ ਸਰਕਾਰ ਵੀ ਹੋ ਸਕਦੀ ਹੈ।6. ਇੱਕ ਹੋਰ ਰੈਫਰੈਂਡਮਸਰਕਾਰ ਇਸ ਤੋਂ ਇਲਾਵਾ ਮੁੜ ਤੋਂ ਰੈਫਰੈਂਡਮ ਕਰਵਾਉਣ ਬਾਰੇ ਸੋਚ ਸਕਦੀ ਹੈ ਪਰ ਇਸ ਵਿੱਚ ਵਕਤ ਲਗੇਗਾ। ਇਸ ਲਈ ਨਵਾਂ ਕਾਨੂੰਨ ਬਣੇਗਾ ਤੇ ਰੈਫਰੈਂਡਮ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਸਮਾਂ ਵੀ ਤੈਅ ਕਰਨਾ ਪਵੇਗਾ। ਬਾਕੀ ਤਰੀਕਿਆਂ ਵਾਂਗ ਇਸ ਲਈ ਵੀ ਆਰਟੀਕਲ 50 ਵਿੱਚ ਸੋਧ ਕੀਤੀ ਜਾ ਸਕਦੀ ਹੈ। Image copyright AFP ਫੋਟੋ ਕੈਪਸ਼ਨ ਮਾਈਕਲ ਬਰਨਿਅਰ (ਖੱਬੇ) ਸਮਝੌਤੇ ਦੇ ਕਾਗਜ਼ ਯੂਰਪੀ ਕਾਊਂਸਿਲ ਦੇ ਮੁਖੀ ਡੌਨਲਡ ਟਸਕ ਨੂੰ ਸੌਂਪਦੇ ਹੋਏ 7. ਫੁਟਕਲ ਸੰਭਾਵੀ ਨਤੀਜੇਇਨ੍ਹਾਂ ਤੋਂ ਇਲਾਵਾ ਹੋਰ ਸਿਆਸੀ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਉਦਾਹਰਨ ਵਜੋਂ ਸੰਭਵ ਹੈ ਕਿ ਟੈਰੀਜ਼ਾ ਮੇਅ ਦੀ ਲੀਡਰਸ਼ਿਪ ਲਈ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ। ਇਹ ਚੁਣੌਤੀਆਂ ਉਨ੍ਹਾਂ ਦੀ ਪਾਰਟੀ ਤੱਕ ਹੀ ਸੀਮਿਤ ਹੋਣ ਪਰ ਉਨ੍ਹਾਂ ਨਾਲ ਪ੍ਰਧਾਨ ਮੰਤਰੀ ਬਦਲਣ ਤੱਕ ਦੀ ਸੰਭਾਵਨਾ ਹੋ ਸਕਦੀ ਹੈ।ਇਹ ਵੀ ਪੜ੍ਹੋ:ਉਹ 5 ਟਰਨਿੰਗ ਪੁਆਇੰਟ ਜਿਨ੍ਹਾਂ ਨੇ ਮੈਚ ਟੀਮ ਇੰਡੀਆ ਦੀ ਝੋਲੀ ਪਾਇਆ'ਸਾਡੇ ਤੋਂ ਮੁਆਫ਼ੀ ਤਾਂ ਜਿਸ ਤੋਂ ਮਰਜ਼ੀ ਮੰਗਾ ਲਵੋ'- ਬਾਦਲਮਿਸ ਵਰਲਡ ਬਣੀ ਵੈਨੇਸਾ ਬਾਰੇ ਜਾਣੋ ਦਿਲਚਸਪ ਗੱਲਾਂਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਿਸਮਾਜ਼ੀਆ ਪਿਕਸਲ ਆਰਟ ਅਕੈਡਮੀ ’ਚ ਗੇਮ ਡਿਜ਼ਾਇਨ ਅਤੇ ਗੇਮ ਡਿਵੈਲਪਮੈਂਟ ਸਿੱਖਦੀ ਹੈ। ਉਹ ਕਹਿੰਦੀ ਹੈ ਕਿ ਵਿਦਿਆਰਥੀਆਂ ਨੂੰ ਇਸ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹ ਇਸ ਫੀਲਡ ’ਚ ਵੀ ਕਰੀਅਰ ਬਣਾ ਸਕਦੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮਰਹੂਮ ਅਦਾਕਾਰ ਕਾਦਰ ਖ਼ਾਨ ਹੋਏ ਸਪੁਰਦ-ਏ-ਖ਼ਾਕ। ਕੈਨੇਡਾ ਦੇ ਮਿਸੀਸਾਗਾ ਸ਼ਹਿਰ ’ਚ ISNA ਮਸਜਿਦ ’ਚ ਉਨ੍ਹਾਂ ਦੀਆਂ ਆਖ਼ਰੀ ਰਸਮਾਂ ਹੋਈਆਂ। ਇਸ ਦੌਰਾਨ ਉਨ੍ਹਾਂ ਦੇ ਤਿੰਨ ਪੁੱਤਰ, ਰਿਸ਼ਤੇਦਾਰ, ਦੋਸਤ ਤੇ ਪ੍ਰਸ਼ੰਸਕ ਮੌਜੂਦ ਸਨ। ਕਾਦਰ ਖ਼ਾਨ ਨੂੰ ਬੁੱਧਵਾਰ (2 ਜਨਵਰੀ, 2019) ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ।(ਰਿਪੋਰਟ: ਕੈਨੇਡਾ ਤੋਂ ਬੀਬੀਸੀ ਪੰਜਾਬੀ ਲਈ ਮੋਹਸੀਨ ਅੱਬਾਸ)(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਫਰਾਂਸ ਦੀ ਕ੍ਰਿਸਮਸ ਮਾਰਕਿਟ ਵਿੱਚ ਗੋਲੀਬਾਰੀ, 3 ਦੀ ਮੌਤ 12 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46534151 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਟਰੈਜ਼ਬਰਗ ਦੀ ਕ੍ਰਸਿਮਸ ਮਾਰਕਿਟ ਵਿੱਚ ਗੋਲੀਬਾਰੀ ਹੋਈ ਹੈ। ਫਰਾਂਸ ਦੇ ਸ਼ਹਿਰ ਸਟਰੈਜ਼ਬਰਗ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 12 ਹੋਰ ਜ਼ਖਮੀ ਹੋਏ ਹਨ। ਮੁਲਜ਼ਮ ਫਿਲਹਾਲ ਫਰਾਰ ਹੈ ਪਰ ਪੁਲਿਸ ਦਾ ਦਾਅਵਾ ਹੈ ਕਿ ਸੁਰੱਖਿਆ ਮੁਲਾਜ਼ਮਾਂ ਨਾਲ ਫਾਈਰਿੰਗ ਦੌਰਾਨ ਉਹ ਜ਼ਖਮੀ ਹੋ ਗਿਆ।ਇਹ ਫਾਈਰਿੰਗ ਕ੍ਰਿਸਮਸ ਮਾਰਕਿਟ ਦੇ ਨੇੜੇ ਸੈਂਟਰਲ ਸਕੁਏਰਜ਼, ਪਲੇਸ ਕਲੈਬਰ ਵਿੱਚ ਹੋਈ ਹੈ। ਫਰਾਂਸ ਦੀ ਅਤਿਵਾਦ ਰੋਕੂ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਰਾਂਸ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਕ੍ਰਿਸਟੌਫਰ ਕਾਸਟੇਨਰ ਸਟਰੈਜ਼ਬਰਗ ਲਈ ਰਵਾਨਾ ਹੋ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀਆਂ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦੋਂਕਿ ਹੋਰਨਾਂ ਛੇ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।ਪੁਲਿਸ ਦਾ ਦਾਅਵਾ ਹੈ ਕਿ 29 ਸਾਲਾ ਸ਼ੱਕੀ ਸਟਰੈਜ਼ਬਰਗ ਦਾ ਰਹਿਣ ਵਾਲਾ ਹੈ ਅਤੇ ਸੁਰੱਖਿਆ ਮੁਲਾਜ਼ਮ ਪਹਿਲਾਂ ਹੀ ਉਸ ਨੂੰ ਅਤਿਵਾਦੀ ਖਤਰੇ ਵਜੋਂ ਦੇਖ ਰਹੇ ਸਨ।ਫਰਾਂਸ ਦੇ ਬੀਐਫਐਮ ਟੀਵੀ ਅਨੁਸਾਰ ਇਹ ਨੌਜਵਾਨ ਮੰਗਲਵਾਰ ਸਵੇਰੇ ਸ਼ਹਿਰ ਦੇ ਨਿਉਡੋਰਫ ਜ਼ਿਲ੍ਹੇ ਵਿੱਚ ਆਪਣੇ ਫਲੈਟ ਤੋਂ ਭੱਜ ਗਿਆ ਸੀ ਕਿਉਂਕਿ ਡਕੈਤੀ ਦੇ ਸੰਬੰਧ ਵਿਚ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਗ੍ਰਨੇਡ ਮਿਲੇ ਸਨ।ਇਹ ਵੀ ਪੜ੍ਹੋ:'ਰਾਹੁਲ 2019 'ਚ ਦਾਅਵੇਦਾਰ ਪਰ ਮਾਇਆਵਤੀ ਦੀ 'ਮਾਇਆ' ਜ਼ਰੂਰੀ' ਰਾਹੁਲ ਨੇ ਕਿਹਾ, 'ਕਾਂਗਰਸ, ਬਸਪਾ ਤੇ ਐੱਸਪੀ ਦੀ ਵਿਚਾਰਧਾਰਾ ਇੱਕ'ਬ੍ਰੈਗਜ਼ਿਟ ਸਮਝੌਤਾ ਰੱਦ ਹੋਣ ਮਗਰੋਂ ਕੀ ਕਰਨਗੇ ਮੇਅਨਿਊਡੌਰਫ਼ ਵਿੱਚ ਪੁਲਿਸ ਨੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਲਈ ਕਿਹਾ ਹੈ।ਯਰੂਪੀ ਸੰਸਦ ਜੋ ਕਿ ਨੇੜੇ ਹੀ ਹੈ, ਉਸ ਦੀ ਵੀ ਤਾਲਾਬੰਦੀ ਕਰ ਦਿੱਤੀ ਗਈ ਹੈ। ਸੰਸਦ ਦੇ ਪ੍ਰਧਾਨ ਐਂਟੋਨੀਓ ਤਾਜਾਨੀ ਨੇ ਟਵੀਟ ਕਰਕੇ ਕਿਹਾ ਕਿ, ""ਅਤਿਵਾਦੀ ਜਾਂ ਅਪਰਾਧਿਕ ਹਮਲਿਆਂ ਤੋਂ ਡਰਾਇਆ ਨਹੀਂ ਜਾ ਸਕਦਾ।"" Image Copyright @EP_President @EP_President Image Copyright @EP_President @EP_President ਸ਼ਹਿਰ ਵਿੱਚ ਹਲਚਲਇਹ ਹਮਲਾ ਸਥਾਨਕ ਸਮੇਂ ਮੁਤਾਬਕ ਰਾਤ ਨੂੰ 8 ਵਜੇ ਮਸ਼ਹੂਰ ਕ੍ਰਿਸਮਿਸ ਮਾਰਕਿਟ ਵਿੱਚ ਹੋਇਆ। ਇੱਥੇ ਕ੍ਰਿਸਮਸ ਵੇਲੇ ਹਜ਼ਾਰਾਂ ਲੋਕ ਅਕਸਰ ਆਉਂਦੇ ਹਨ। Image copyright Getty Images ਪ੍ਰਤੱਖਦਰਸ਼ੀ ਪੈਟਰ ਫਰਿਟਜ਼ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੇ ਗੋਲੀਬਾਰੀ ਦੀ ਆਵਾਜ਼ ਸੁਣੀ ਅਤੇ ਇੱਕ ਵਿਅਕਤੀ ਨੂੰ ਪੁਲ ਉੱਤੇ ਡਿੱਗਿਆ ਦੇਖਿਆ, ਉਸ ਨੂੰ ਗੋਲੀ ਲੱਗੀ ਹੋਈ ਸੀ। ਉਸ ਨੇ ਦੱਸਿਆ ਕਿ ਉਸ ਨੇ ਪੀੜਤ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਗਈ।""ਇਸ ਖੇਤਰ ਵਿੱਚ ਐਂਬੁਲੈਂਸ ਸੇਵਾ ਦਾਖਲ ਨਹੀਂ ਹੋ ਸਕਦੀ। 45 ਮਿੰਟ ਬਾਅਦ ਅਸੀਂ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਬੰਦ ਕਰ ਦਿੱਤੀ ਕਿਉਂਕਿ ਇੱਕ ਡਾਕਟਰ ਨੇ ਫੋਨ 'ਤੇ ਗੱਲਬਾਤ ਕਰਦਿਆਂ ਸਾਨੂੰ ਦੱਸਿਆ ਕਿ ਅਜਿਹਾ ਕਰਨਾ ਬੇਤੁਕਾ ਹੈ।"" Image copyright Reuters ਫੋਟੋ ਕੈਪਸ਼ਨ ਪੁਲਿਸ ਨੇ ਸਥਾਨਕਵਾਸੀਆਂ ਨੂੰ ਘਰਾਂ ਵਿੱਚੋਂ ਬਾਹਰ ਨਿਕਲਣ ਤੋਂ ਇਨਕਾਰ ਕੀਤਾ ਹੈ। ਸਥਾਨਕ ਪੱਤਰਕਾਰ ਬਰੂਨੋ ਪਓਸਾਰਡ ਨੇ ਟਵਿੱਟਰ ਉੱਤੇ ਲਿਖਿਆ ਕਿ ਸਿਟੀ ਸੈਂਟਰ ਵਿੱਚ ਉਸ ਦੀ ਗਲੀ ਵਿੱਚ ਦਰਜਨਾਂ ਗੋਲੀਆਂ ਚਲਾਈਆਂ ਗਈਆਂ ਹਨ। ਯੂਰਪੀ ਪਾਰਲੀਮੈਂਟ ਲਈ ਪ੍ਰੈੱਸ ਅਫ਼ਸਰ ਇਮੈਨੁਅਲ ਫੌਲੋਨ ਨੇ ਲਿਖਿਆ ਕਿ ਗੋਲੀਬਾਰੀ ਦੀ ਆਵਾਜ਼ ਸੁਣ ਕੇ ਸੈਂਟਰ ਵਿੱਚ ਹਲਚਲ ਸੀ ਅਤੇ ਪੁਲਿਸ ਸੜਕਾਂ 'ਤੇ ਬੰਦੂਕ ਨਾਲ ਲੈਸ ਹੋ ਕੇ ਭੱਜ ਰਹੀ ਸੀ।ਇੱਕ ਦੁਕਾਨਦਾਰ ਨੇ ਬੀਐਫ਼ਐਮ ਟੀਵੀ ਨੂੰ ਦੱਸਿਆ, ""ਗੋਲੀਬਾਰੀ ਹੋ ਰਹੀ ਸੀ ਅਤੇ ਲੋਕ ਇੱਧਰ-ਉੱਧਰ ਭੱਜ ਰਹੇ ਸਨ। ਇਹ ਦੱਸ ਮਿੰਟ ਤੱਕ ਚੱਲਦਾ ਰਿਹਾ।"" Image Copyright @RCorbettMEP @RCorbettMEP Image Copyright @RCorbettMEP @RCorbettMEP ਬਰਤਾਨਵੀ ਯੂਰਪੀ ਪਾਰਲੀਮੈਂਟ ਦੇ ਮੈਂਬਰ ਰਿਚਰਡ ਕੋਰਬੈਟ ਨੇ ਟਵੀਟ ਕੀਤਾ ਕਿ ਉਹ ਇੱਕ ਰੈਸਟੋਰੈਂਟ ਵਿੱਚ ਸਨ ਅਤੇ ਹੁਣ ਉਸ ਦੇ ਦਰਵਾਜ਼ੇ ਬੰਦ ਹਨ।ਸਟਰੈਜ਼ਬਰਗ ਦੇ ਮੇਅਰ ਰੌਲਾਂਡ ਰਾਈਸ ਨੇ ਬਾਅਦ ਵਿੱਚ ਟਵੀਟ ਕੀਤਾ ਕਿ ਕ੍ਰਿਸਮਸ ਮਾਰਕਿਟ ਬੁੱਧਵਾਰ ਨੂੰ ਬੰਦ ਰਹੇਗੀ। ਸਥਾਨਕ ਟਾਊਨ ਹਾਲ ਵਿੱਚ ਝੰਡੇ ਝੁਕਾਅ ਦਿੱਤੇ ਜਾਣਗੇ ਜਿੱਥੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੇਰਲ: ਹੜ੍ਹ ਤੋਂ ਬਾਅਦ 'ਰੈਟ ਫੀਵਰ' ਦਾ ਕਹਿਰ, ਇਸ ਬੁਖ਼ਾਰ ਦੇ ਕੀ ਹਨ ਲੱਛਣ ਇਮਰਾਨ ਕੁਰੈਸ਼ੀ ਬੈਂਗਲੁਰੂ ਤੋਂ ਬੀਬੀਸੀ ਲਈ 4 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45405398 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ""ਰੈਟ ਫੀਵਰ"" ਯਾਨਿ ਚੂਹੇ ਕਾਰਨ ਹੋਣ ਵਾਲੀ ਬਿਮਾਰੀ ਨਾਲ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ ਕੇਰਲ 'ਚ ਆਏ ਹੜ੍ਹ ਤੋਂ ਬਾਅਦ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਇੱਥੇ ਪਿਛਲੇ ਦੋ ਦਿਨਾਂ 'ਚ ""ਰੈਟ ਫੀਵਰ'' (ਚੂਹੇ ਕਾਰਨ ਹੋਣ ਵਾਲੀ ਬਿਮਾਰੀ) ਨਾਲ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਕੇਰਲ ਸਰਕਾਰ ਨੇ ਇਸ ਸੰਬੰਧੀ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤ ਕਾਬੂ 'ਚ ਹਨ। ਇਹ ਮੌਤਾਂ 13 'ਚੋਂ 5 ਜ਼ਿਲ੍ਹਿਆਂ 'ਚ ਹੋਈਆਂ ਹਨ। ਇਹ ਉਹੀ ਪੰਜ ਜ਼ਿਲ੍ਹੇ ਹਨ ਜੋ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਮਹਾਂਮਾਰੀ ਦਾ ਸ਼ੱਕ ਕੇਰਲ ਸਰਕਾਰ ਦੇ ਵਧੀਕ ਮੁੱਖ ਸਕੱਤਰ (ਸਿਹਤ) ਰਾਜੀਵ ਸਦਾਨੰਦਨ ਨੇ ਬੀਬੀਸੀ ਨੂੰ ਦੱਸਿਆ, ""ਸੂਬੇ 'ਚ ਅਜਿਹੇ ਹਾਲਾਤ ਹਨ ਜਿਨ੍ਹਾਂ ਕਾਰਨ ਮਹਾਂਮਾਰੀ ਫੈਲਣ ਦਾ ਪੂਰਾ ਡਰ ਹੈ। ਇਸ ਲਈ ਅਸੀਂ ਲੋਕਾਂ ਨੂੰ ਰੋਕਥਾਮ ਵਜੋਂ ਡਾਕਸੀਸਾਈਕਲਿਨ ਦੀਆਂ ਗੋਲੀਆਂ ਲੈਣ ਨੂੰ ਕਹਿ ਰਹੇ ਹਾਂ।""ਸਦਾਨੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਨੂੰ ਸੱਤ ਅਤੇ ਸੋਮਵਾਰ ਨੂੰ ਚਾਰ ਮੌਤਾਂ ਦੀ ਜਾਣਕਾਰੀ ਮਿਲੀ ਹੈ। ਇਹ ਵੀ ਪੜ੍ਹੋ:ਬਾਦਲਾਂ ਦੀ ਜ਼ਿੰਮੇਵਾਰੀ ਤੇ ਸੁਖਬੀਰ ਦੀ ਅਗਵਾਈ 'ਤੇ ਇਸ ਲਈ ਉੱਠੇ ਸਵਾਲਥਾਈਲੈਂਡ ਜਾਣ ਦਾ ਇੰਨਾ ਚਾਅ ਕਿਉਂ ਹੈ ਭਾਰਤੀਆਂ ਨੂੰਰਾਮ ਰਹੀਮ ਨੂੰ ਮੁਆਫ਼ ਕਰਨ ਲਈ ਐਨ ਆਖ਼ਰੀ ਮੌਕੇ ਦੱਸਿਆ-ਮੱਕੜਮੋਦੀ ਲਈ ਮੁਸ਼ਕਿਲ ਸਮੇਂ 'ਤੇ ਹੀ ਕਿਉਂ ਸਾਹਮਣੇ ਆਉਂਦੇ ਹਨ 'ਸ਼ਹਿਰੀ ਨਕਸਲੀ' ਫੋਟੋ ਕੈਪਸ਼ਨ ਤ੍ਰਿਸ਼ੂਰ, ਪਲੱਕੜ, ਕੋਝੀਕੋਡ, ਮੁਲਪੁਰਮ ਅਤੇ ਕੰਨੂਰ ਜਿਲ੍ਹੇ ਹਨ ਸਭ ਤੋਂ ਵੱਧ ਪ੍ਰਭਾਵਿਤ ਕੇਰਲ ਵਿੱਚ ਜਨਵਰੀ ਤੋਂ ਲੈ ਕੇ ਤਿੰਨ ਸਤੰਬਰ ਤੱਕ ਲੈਪਟੋਸਪਾਇਰੋਸਿਸ (ਰੈਟ ਫੀਵਰ) ਨਾਲ 41 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਤਿੰਨ ਮਹੀਨਿਆਂ 'ਚ ਸੂਬੇ 'ਚ ਰੈਟ ਫੀਵਰ ਦੇ 821 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਜ਼ਿਲ੍ਹਿਆਂ 'ਚ ਇਸ ਦਾ ਸਭ ਤੋਂ ਵੱਧ ਅਸਰ ਦੇਖਿਆ ਗਿਆ ਹੈ, ਉਹ ਹਨ, ਤ੍ਰਿਸੂਰ, ਪਲੱਕੜ, ਕੋਝੀਕੋਡ, ਮਲੱਪੁਰਮ ਅਤੇ ਕੰਨੂਰ। ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਓਰੋ ਸਾਇੰਸਜ਼ 'ਚ ਵਾਇਰੋਲਜੀ ਦੇ ਪ੍ਰੋਫੈਸਰ ਡਾਕਟਰ ਵੀ. ਰਵੀ ਨੇ ਦੱਸਿਆ, ""ਲੈਪਟੋਸਪਾਰੀਓ ਇੱਕ ਜੀਵਾਣੂ ਹੈ, ਜੋ ਚੂਹਿਆਂ ਵਿੱਚ ਮਿਲਦਾ ਹੈ। ਹੜ੍ਹ ਦੌਰਾਨ ਜਦੋਂ ਚੂਹੇ ਭਿੱਜ ਜਾਂਦੇ ਹਨ ਤਾਂ ਇਹ ਬੈਕਟੀਰੀਆ ਇਨਸਾਨਾਂ ਤੱਕ ਪਹੁੰਚਦੇ ਹਨ।""ਡਾ. ਰਵੀ ਮੁਤਾਬਕ ਹੜ੍ਹ ਦੇ ਪਾਣੀ ਨਾਲ ਲੋਕਾਂ ਨੂੰ ਡਾਕਸੀਸਾਈਕਲਿਨ ਦੀਆਂ ਗੋਲੀਆਂ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਜੀਵਾਣੂਆਂ ਰਾਹੀਂ ਫੈਲਣ ਵਾਲਾ ਇਹ ਇਨਫੈਕਸ਼ਨ ਇਨਸਾਨਾਂ ਦੇ ਸਰੀਰ 'ਤੇ ਅਸਰ ਦਿਖਾਉਣ ਲਈ ਮਹਿਜ ਦੋ ਹਫ਼ਤਿਆਂ ਦਾ ਸਮਾਂ ਲੈਂਦਾ ਹੈ। ਇਹ ਵੀ ਪੜ੍ਹੋ:ਸਿਹਤ ਬੀਮਾ ਕਿਵੇਂ ਦੇ ਸਕਦਾ ਹੈ ਫਾਇਦਾ?ਪਿਛਲੀ ਜੇਬ ਵਿੱਚ ਬਟੂਆ ਤੁਹਾਡੀ ਸਿਹਤ ਲਈ ਖ਼ਤਰਾਕੀ ਹੈ ਫਾਇਦੇਮੰਦ: ਕੌਫ਼ੀ ਜਾਂ ਚਾਹ?ਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ? ਰੈਟ ਫੀਵਰ ਦੇ ਲੱਛਣਬੁਖ਼ਾਰਬਹੁਤ ਜ਼ਿਆਦਾ ਥਕਾਨ ਮਾਸਪੇਸ਼ੀਆਂ 'ਚ ਦਰਦ ਸਿਰ ਦਰਦ ਜੋੜਾਂ 'ਚ ਦਰਦ ਕਈ ਵਾਰ ਰੈਟ ਫੀਵਰ ਨਾਲ ਪੀੜਤ ਵਿਅਕਤੀ ਦੇ ਜਿਗਰ ਅਤੇ ਗੁਰਦਿਆਂ 'ਤੇ ਇਸ ਦਾ ਅਸਰ ਪੈਂਦਾ ਹੈ। ਡਾ. ਰਵੀ ਮੁਤਾਬਕ ਹੜ੍ਹ ਦੇ ਪਾਣੀ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਘੱਟੋ ਘੱਟ ਇੱਕ ਹਫ਼ਤੇ ਤੱਕ ਡਾਕਸੀਸਾਈਕਲਿਨ ਦੀਆਂ ਗੋਲੀਆਂ ਅਤੇ ਪੈਂਸੀਲੀਨ ਦੀ ਟੀਕਾ ਲਗਵਾਉਣਾ ਚਾਹੀਦਾ ਹੈ। ਨਿਓਰੋ ਸਰਜਨ ਅਤੇ ਕੇਰਲ ਪਲਾਨਿੰਗ ਬੋਰਡ ਦੇ ਮੈਂਬਰ ਡਾ. ਇਕਬਾਲ ਮੁਤਾਬਕ ਹੜ੍ਹ ਤੋਂ ਬਾਅਦ ਅਕਸਰ ਹੈਜ਼ਾ, ਟਾਈਫਾਈਡ, ਦਸਤ, ਹੈਪੇਟਾਈਟਿਸ ਅਤੇ ਰੈਟ ਫੀਵਰ ਵਰਗੀਆਂ ਬਿਮਾਰੀਆਂ ਹੋਣ ਦਾ ਡਰ ਰਹਿੰਦਾ ਹੈ। Image copyright AFP/getty images ਉਨ੍ਹਾਂ ਨੇ ਕਿਹਾ ਹੈ, ""ਲੋਕ ਹੁਣ ਰਾਹਤ ਕੈਂਪਾਂ ਤੋਂ ਘਰ ਵਾਪਸ ਆ ਰਹੇ ਹਨ ਅਤੇ ਬਹੁਤ ਸਾਰੇ ਘਰਾਂ 'ਚੋਂ ਹੜ੍ਹ ਦਾ ਪਾਣੀ ਅਜੇ ਸਾਫ ਨਹੀਂ ਹੋਇਆ ਹੈ। ਅਜਿਹੇ ਵਿੱਚ ਬਿਮਾਰੀਆਂ ਹੋਣੀਆਂ ਸੁਭਾਵਕ ਹਨ।""ਕੇਰਲ ਦੇ ਸਿਹਤ ਸੇਵਾ ਨਿਰਦੇਸ਼ਕ ਡਾ. ਸਰਿਤਾ ਨੇ ਕਿਹਾ ਹੈ ਕਿ ਸੂਬੇ ਦੇ ਸਾਰੇ ਹਸਪਤਾਲਾਂ 'ਚ ਡਾਕਸੀਸਾਈਕਲਿਨ ਦੀਆਂ ਗੋਲੀਆਂ ਅਤੇ ਪੈਂਸੀਲਿਨ ਦੇ ਟੀਕੇ ਉਪਲਬਧ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਰੈਟ ਫੀਵਰ ਨਾਲ ਪੀੜਤ ਲੋਕਾਂ ਦਾ ਤੁਰੰਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੇਰਲ 'ਚ ਹੜ੍ਹ ਕਾਰਨ 350 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਘੱਟੋ ਘੱਟ 10 ਲੱਖ ਲੋਕਾਂ ਨੂੰ ਘਰ ਛੱਡ ਕੇ ਰਾਹਤ ਕੈਂਪਾਂ 'ਚ ਸ਼ਰਨ ਲੈਣੀ ਪਈ ਸੀ। ਇਹ ਵੀ ਪੜ੍ਹੋ:ਸਮਲਿੰਗੀ ਸੈਕਸ ਦੀ ਕੋਸ਼ਿਸ਼ ਲਈ ਦੋ ਔਰਤਾਂ ਨੂੰ ਮਾਰੇ ਕੋੜੇ ਪੰਜਾਬ ਪੁਲਿਸ ਇਸ ਲਈ ਸਿੱਖਣ ਲੱਗੀ ਅੰਗਰੇਜ਼ੀ ਰਾਮ ਰਹੀਮ ਨੂੰ ਮੁਆਫ਼ ਕਰਨ ਲਈ ਐਨ ਆਖ਼ਰੀ ਮੌਕੇ ਦੱਸਿਆ-ਮੱਕੜਬਿਮਾਰੀ, ਜਿਸ ਕਾਰਨ ਔਰਤਾਂ ਮਾਂ ਨਹੀਂ ਬਣ ਪਾਉਂਦੀਆਂਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨਜ਼ਰੀਆਂ: ਭਾਰਤ 'ਚ ਜਾਤ ਆਧਾਰਿਤ ਰਾਖਵੇਂਕਰਨ ਦੀ ਲੋੜ ਕਿਉਂ ਹੈ ? ਦੇਸ ਰਾਜ ਕਾਲੀ ਲੇਖਕ ਅਤੇ ਸੀਨੀਅਰ ਪੱਤਰਕਾਰ 6 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43662470 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Samiratmaj Mishra/BBC ਰਾਖਵੇਂਕਰਨ ਨੂੰ ਲੈ ਕੇ ਇੱਕ ਵਾਰ ਫਿਰ ਮਿੱਥ ਨੇ ਮੈਦਾਨ ਮੱਲ ਲਿਆ ਹੈ। ਮਸਲਾ ਭਾਵੇਂ ਦਲਿਤ ਅੱਤਿਆਚਾਰ ਵਿਰੋਧੀ ਐਕਟ ਨੂੰ ਲਚਕੀਲਾ ਬਣਾਉਣ ਨਾਲ ਮੁੜ ਭਖਿਆ, ਪਰ ਸਾਹ ਇਸ ਨੇ ਰਿਜ਼ਰਵੇਸ਼ਨ ਦੀ ਵਿਰੋਧਤਾ ਉੱਤੇ ਆ ਕੇ ਹੀ ਲਿਆ। ਸਾਨੂੰ ਇਸ ਗੱਲ ਦੀ ਤਹਿ ਤੱਕ ਜਾਣਾ ਚਾਹੀਦਾ ਹੈ ਕਿ ਅਖ਼ੀਰ ਵਿੱਚ ਆ ਕੇ ਦਲਿਤ ਮੁੱਦਿਆਂ ਨਾਲ ਜੁੜਿਆ ਕੋਈ ਵੀ ਨੁਕਤਾ, ਰਿਜ਼ਰਵੇਸ਼ਨ ਦੇ ਵਿਰੋਧ ਉੱਤੇ ਹੀ ਕਿਉਂ ਆ ਜਾਂਦਾ ਹੈ? ਕਿਉਂ ਫਿਰ ਉਸੇ ਸਵਾਲ ਨੂੰ ਰਿੜਕਿਆ ਜਾਂਦਾ ਹੈ? ਲੋਕਾਂ ਦਾ ਗੁੱਸਾ ਉਬਾਲੇ ਮਾਰਨ ਲੱਗਦਾ ਹੈ। ਉਹ ਕਿਵੇਂ ਲੁੱਟੇ ਗਏ ਮਹਿਸੂਸ ਕਰਨ ਲੱਗਦੇ ਹਨ?SC/ST ਐਕਟ 'ਤੇ ਦਲਿਤਾਂ ਦੇ ਗੁੱਸੇ ਬਾਰੇ 4 ਜ਼ਰੂਰੀ ਗੱਲਾਂਕੀ ਦਲਿਤਾਂ ਨੂੰ ਵੱਖਰੇ ਗਲਾਸਾਂ ਵਿੱਚ ਦਿੱਤੀ ਜਾਂਦੀ ਹੈ ਚਾਹ?ਕੀ ਸੋਸ਼ਲ ਮੀਡੀਆ ਨੇ ਦਲਿਤਾਂ ਨੂੰ ਇੱਕਜੁੱਟ ਕੀਤਾ?ਆਖ਼ਰ ਉਹ ਕਿਹੜੀ ਰਗ਼ ਹੈ, ਜਿਸਦੇ ਕਾਰਨ ਜਨਰਲ ਸਮਾਜ ਨੂੰ ਇੰਝ ਹੀ ਨਜ਼ਰ ਆਉਣ ਲੱਗਦਾ ਹੈ ਕਿ ਸਾਰੀਆਂ ਨੌਕਰੀਆਂ ਤਾਂ ਰਿਜ਼ਰਵੇਸ਼ਨ ਨਾਲ ਦਲਿਤ ਲੈ ਗਏ, ਉਹ ਠੱਗੇ ਗਏ। ਉਹਨਾਂ ਦਾ ਹੱਕ ਮਾਰਿਆ ਗਿਆ। ਰਿਜ਼ਰਵੇਸ਼ਨ ਕਾਰਨ ਸਾਰੇ ਨਲਾਇਕ ਹੀ ਭਰਤੀ ਹੋਏ ਨੇ। ਇਹ ਸਾਰੀਆਂ ਅਵਾਜ਼ਾਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਦਿਖਾਈ ਦਿੰਦੀਆਂ ਹਨ। Image copyright Ravi Prakash/BBC ਐਨਾ ਵੱਡਾ ਭਰਮ ਸਿਰਜ ਦਿੱਤਾ ਜਾਵੇਗਾ ਕਿ ਤੁਸੀਂ ਜਦੋਂ ਹਕੀਕਤ ਨਾਲ ਉਹਦਾ ਭੇੜ ਕਰਾਓ, ਤਾਂ ਤੁਹਾਨੂੰ ਲੱਗੇਗਾ ਕਿ ਇਸ ਤੋਂ ਵੱਡੀ ਬੇਇਨਸਾਫ਼ੀ ਵਾਲੀ ਗੱਲ ਹੋ ਨਹੀਂ ਸਕਦੀ। ਇਹ ਸਾਰੀ ਮਿੱਥ ਸਮਾਜ ਨੂੰ ਦੋਫਾੜ ਕਰਦੀ ਹੈ, ਇਸ ਵਾਸਤੇ ਚਰਚਾ ਬਹੁਤ ਜ਼ਰੂਰੀ ਹੈ। ਸਾਨੂੰ ਇਸ ਮਿੱਥ ਤੋਂ ਛੁਟਕਾਰਾ ਪਾ ਕੇ ਤਰਕ ਨਾਲ ਗੱਲ ਨੂੰ ਸਮਝਣਾ ਚਾਹੀਦਾ ਹੈ। ਰਿਜ਼ਰਵੇਸ਼ਨ ਨੂੰ ਆਰਥਿਕ ਨਹੀਂ, ਸਮਾਜਿਕ ਪਰਿਪੇਖ ਤੋਂ ਸਮਝੋ!ਪਹਿਲੀ ਗੱਲ ਤਾਂ ਇਹ ਕਿ ਵਾਰ-ਵਾਰ ਇਹ ਰੌਲਾ ਪਾਇਆ ਜਾਂਦਾ ਹੈ ਕਿ ਰਿਜ਼ਰਵੇਸ਼ਨ ਆਰਥਿਕ ਅਧਾਰ ਉੱਤੇ ਹੋਣੀ ਚਾਹੀਦੀ ਹੈ। ਇਹ ਬਹੁਤ ਹੀ ਨਾ ਸਮਝੀ ਵਾਲੀ ਧਾਰਨਾ ਹੈ। ਕਿਉਂਕਿ ਰਿਜ਼ਰਵੇਸ਼ਨ ਦਿੱਤੀ ਹੀ ਸਮਾਜਕ ਮਤਭੇਦ ਦੇ ਅਧਾਰ ਉੱਤੇ ਸੀ।'ਦਲਿਤਾਂ ਦੇ 'ਭਾਰਤ ਬੰਦ' ਬਾਰੇ ਖੁਲ੍ਹੇ ਦਿਮਾਗ ਨਾਲ ਸੋਚੋ'ਨਾ ਸੱਜੇ, ਨਾ ਖੱਬੇ ਰਾਹ ਦਾ ਪਾਂਧੀ ਸੀ ਕਾਂਸ਼ੀ ਰਾਮ ਦਲਿਤ ਸਿੱਖਾਂ ਨਾਲ ਵਿਤਕਰੇ ਦਾ ਮਸਲਾ ਅਕਾਲ ਤਖ਼ਤ ਕੋਲਇਹਦੀ ਜੜ੍ਹ ਸਮਾਜਿਕ ਅਨਿਆਂ 'ਚ ਪਈ ਹੈ। ਸਦੀਆਂ ਤੋਂ ਸਮਾਜ ਦੇ ਚੌਥੇ ਪੌਡੇ ਉੱਤੇ ਬੈਠੇ ਦਲਿਤ ਲੋਕਾਂ ਨੂੰ ਨਿਆਂ ਦੇਣ ਅਤੇ ਸਮਾਜ ਦੀ ਮੁੱਖਧਾਰਾ ਦੇ ਨੇੜੇ ਲਿਆਉਣ ਖਾਤਰ ਉਹਨਾਂ ਦੇ ਸਸ਼ਕਤੀਕਰਨ ਬਾਰੇ ਵਿਚਾਰ ਕੀਤੀ ਗਈ ਅਤੇ ਸੰਵਿਧਾਨ ਵਿੱਚ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ। ਅਸੀਂ ਇਸਦੇ ਤਕਨੀਕੀ ਪੱਖਾਂ ਵੱਲ ਬਹੁਤਾ ਨਾ ਵੀ ਜਾਈਏ, ਤਾਂ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਸੰਵਿਧਾਨ ਦਾ ਆਧਾਰ ਸਮਾਜਿਕ ਦ੍ਰਿਸ਼ਟੀਕੋਣ ਵਿੱਚ ਹੈ, ਇਸ ਵਾਸਤੇ ਰਿਜ਼ਰਵੇਸ਼ਨ ਬਹੁਤ ਜ਼ਰੂਰੀ ਸੀ। Image copyright Samiratmaj Mishra/BBC ਭਾਰਤੀ ਸੰਵਿਧਾਨ ਨਿਰਮਾਤਾ ਡਾ.ਬੀ ਆਰ ਅੰਬੇਡਕਰ ਜਾਂ ਉਸ ਸਮੇਂ ਦੇ ਹੋਰ ਮੋਹਰੀ ਆਗੂ ਭਾਰਤ ਨੂੰ ਇੱਕ ਸਮਾਨ ਕਰਨ ਦੀ ਸਮਝ ਵਿੱਚੋਂ ਕਾਰਜ ਕਰ ਰਹੇ ਸਨ।ਪਰ ਵਿਡੰਬਨਾਂ ਇਹ ਹੈ ਕਿ ਅੱਜ ਉਹੀ ਆਧਾਰ ਭਾਰਤ ਵਿੱਚ ਪਾੜ ਦਾ ਰਾਹ ਬਣ ਗਿਆ ਹੈ। ਜਿਸ ਆਧਾਰ ਉੱਤੇ ਉਹ ਭਾਰਤ ਦੀ ਇੱਕਮੁੱਠਤਾ ਤਿਆਰ ਕਰ ਰਹੇ ਸਨ, ਅੱਜ ਉਹ ਇਸ ਨੂੰ ਬਿਖੇਰਨ ਦਾ ਬਹਾਨਾ ਬਣ ਗਿਆ ਹੈ। ਰਿਜ਼ਰਵੇਸ਼ਨ ਨੇ ਸਕਾਰਾਤਮਕ ਕੀ ਦਿੱਤਾ, ਪੰਜਾਬ ਨੇ ਦੱਸਿਆ !ਹੁਣ ਅਸੀਂ ਬੀਤੀ 2 ਅਪ੍ਰੈਲ ਨੂੰ ਭਾਰਤ ਬੰਦ ਦੇ ਸੱਦੇ ਉੱਤੇ ਪੰਜਾਬ ਦੀ ਭੂਮਿਕਾ ਬਾਰੇ ਦੇਖੀਏ ਤਾਂ ਪਹਿਲੀ ਵਾਰ ਹੈ ਕਿ ਦਲਿਤ ਭਾਈਚਾਰੇ ਨੇ ਐਨੀ ਦ੍ਰਿੜਤਾ ਨਾਲ ਬੰਦ ਨੇਪਰੇ ਚਾੜ੍ਹਿਆ, ਪਰ ਸੂਬੇ ਵਿੱਚ ਕਿਤੇ ਵੀ ਹਿੰਸਕ ਘਟਨਾ ਨਹੀਂ ਘਟੀ। ਅੰਗਰੇਜ਼ਾਂ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੇ ਮਹਾਰ ਕੌਣ?ਘੋੜੀ ਚੜ੍ਹਨ ਦੇ 'ਜੁਰਮ' 'ਚ ਦਲਿਤ ਦਾ ਕਤਲਇਹ ਦਲਿਤ ਬੁੱਧ ਧਰਮ ਧਾਰਨ ਨੂੰ ਕਿਉਂ ਮਜਬੂਰ ਹੋਏ?ਅਜਿਹਾ ਕਿਉਂ ਹੋਇਆ? ਇਹਦੀਆਂ ਜੜ੍ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ, ਜਿਹਦੇ ਤਹਿਤ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੇ ਲੱਖਾਂ ਵਿਦਿਆਰਥੀ ਕਾਲਜ ਦੀ ਪੜ੍ਹਾਈ ਵਿੱਚ ਦਾਖਲਾ ਲੈ ਸਕੇ।ਉਹਨਾਂ ਨੇ ਸਮਾਜ ਨਾਲ ਵਰ ਮੇਚਣ ਵਾਸਤੇ ਮਿਹਨਤ ਕੀਤੀ ਤੇ ਸਮਾਜ ਵਿੱਚ ਆਪਣਾ ਅਕਸ ਸਾਫ ਕਰਨ ਲਈ ਉੱਲਰੇ। ਅਸੀਂ ਜੇਕਰ ਸਿਰਫ਼ ਜੰਲਧਰ ਤੇ ਆਲੇ ਦੁਆਲੇ ਦੀ ਹੀ ਖਬਰ ਲਈਏ, ਤਾਂ ਦੇਖਿਆ ਗਿਆ ਕਿ ਇਸ ਬੰਦ ਅਤੇ ਪ੍ਰਦਰਸ਼ਨ ਨੂੰ ਉਹੀ ਵਿਦਿਆਰਥੀ ਲੀਡ ਕਰ ਰਹੇ ਸਨ, ਜਿਹਨਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸੰਘਰਸ਼ ਕੀਤਾ ਸੀ। Image copyright Sukhcharan Preet/BBC ਉਹਨਾਂ ਨੇ ਇਸ ਸੰਘਰਸ਼ ਤਹਿਤ ਕਿਤੇ ਵੀ ਸਮਾਜਿਕ ਟਕਰਾਅ ਦੀ ਸਥਿਤੀ ਪੈਦਾ ਨਹੀਂ ਹੋਣ ਦਿੱਤੀ ਅਤੇ ਜਨਰਲ ਸਮਾਜ ਦੇ ਵਿਦਿਆਰਥੀਆਂ ਨੂੰ ਇਹ ਗੱਲ ਸਮਝਾਉਣ ਵਿੱਚ ਕਾਮਯਾਬ ਹੋ ਗਏ ਕਿ ਇਹ ਸਾਡੀ ਹੱਕੀ ਮੰਗ ਹੈ। ਇਹ ਕਿਸੇ ਵੀ ਤਰ੍ਹਾਂ ਨਾਲ ਜਨਰਲ ਸਮਾਜ ਦੇ ਹੱਕਾਂ ਉੱਤੇ ਡਾਕਾ ਨਹੀਂ। ਇਹੀ ਕਾਰਣ ਸੀ ਕਿ ਉਹਨਾਂ ਦੇ ਸੰਘਰਸ਼ ਵਿੱਚ ਬਹੁਤੀ ਥਾਈਂ ਜਨਰਲ ਵਿਦਿਆਰਥੀਆਂ ਦਾ ਸਹਿਯੋਗ ਵੀ ਦਿਖਾਈ ਦਿੱਤਾ ਸੀ। ਹੁਣ ਇਹ ਉਹੀ ਵਿਦਿਆਰਥੀ ਸਨ, ਜੋ ਟਕਰਾਅ ਨਹੀਂ ਡਾਇਲਾਗ ਕਰਨਾ ਚਾਹੁੰਦੇ ਹਨ।ਬਿਸ਼ਨੋਈ: ਜਿੰਨ੍ਹਾਂ ਸਲਮਾਨ ਦੀਆਂ ਗੋਡਣੀਆਂ ਲੁਆਈਆਂ ਕਾਲੇ ਹਿਰਨ 'ਚ ਅਜਿਹਾ ਕੀ ਹੈ ਕਿ ਸਲਮਾਨ ਫਸ ਗਏ?'ਗਾਂ ਮਰੇ ਤਾਂ ਅੰਦੋਲਨ, ਦਲਿਤ ਦੀ ਮੌਤ 'ਤੇ ਚੁੱਪੀ'ਪ੍ਰਸ਼ਾਸਨ ਨੂੰ ਲੱਗਦਾ ਸੀ ਕਿ ਫਗਵਾੜਾ, ਲਾਂਬੜਾ, ਰਾਮਾਮੰਡੀ ਜਾਂ ਬੂਟਾ ਪਿੰਡ 'ਚ ਤਣਾਅ ਵਾਲਾ ਮਾਹੌਲ ਹੈ ਅਤੇ ਇੱਥੇ ਹਿੰਸਾ ਹੋ ਸਕਦੀ ਹੈ, ਪਰ ਇਹਨਾਂ ਸਾਰੀਆਂ ਥਾਵਾਂ ਉੱਤੇ ਉਹ ਨੌਜਵਾਨ ਲੀਡ ਕਰ ਰਹੇ ਸਨ, ਜਿਹੜੇ ਦਲਿਤਾਂ ਦੀ ਸਿੱਖਿਆ ਨੂੰ ਲੈ ਕੇ ਸੰਘਰਸ਼ ਕਰਦੇ ਰਹੇ ਸਨ। Image copyright Shashi Kanta/BBC ਇਸਦੇ ਲਈ ਇੱਕ ਖਾਸ ਅੰਦਾਜ਼ ਵਿੱਚ ਸਿੱਖਿਆ ਦੇ ਮਾਮਲੇ ਵਿੱਚ ਮਿਲੀ ਰਿਜ਼ਰਵੇਸ਼ਨ ਨੇ ਦਰਸਾ ਦਿੱਤਾ ਕਿ ਇਹ ਸਮਾਜ ਜੇਕਰ ਸਿੱਖਿਅਤ ਹੋਇਆ, ਤਾਂ ਹੀ ਸਮਾਜ ਵਿੱਚ ਅਮਨ ਵਰਗਾ ਮਾਹੌਲ ਉੱਭਰ ਸਕਿਆ, ਨਹੀਂ ਤਾਂ ਅਜਿਹੇ ਮਾਮਲਿਆਂ ਵਿੱਚ ਪੰਜਾਬ ਸਭ ਤੋਂ ਉੱਗਰ ਭੂਮਿਕਾ ਨਿਭਾਉਂਦਾ ਰਿਹਾ ਹੈ। ਕੌਣ ਮਾਰ ਸਕਦਾ ਮਿੱਥ 'ਤੇ ਪੋਚਾ?ਸੰਕਟ ਹੁਣ ਇੱਥੇ ਆ ਕੇ ਪੈਦਾ ਹੋ ਜਾਂਦਾ ਹੈ ਕਿ ਜੇਕਰ ਇੰਝ ਹੀ ਮਿੱਥਾਂ ਬਣਦੀਆਂ ਰਹੀਆਂ ਤਾਂ ਸਮਾਜ ਵਿੱਚ ਇਸ ਮਿੱਥ ਉੱਤੇ ਪੋਚਾ ਕੌਣ ਮਾਰੇਗਾ?ਇਸ ਮਸਲੇ ਦਾ ਜਵਾਬ ਸਿੱਧਾ ਹੈ ਕਿ ਇਸ ਉੱਤੇ ਪੋਚਾ ਜਨਰਲ ਸਮਾਜ ਨੇ ਹੀ ਮਾਰਨਾ ਹੈ। ਉਹ ਹੀ ਇੱਕਮਿੱਕ ਕਰ ਸਕਦਾ ਹੈ। Image copyright Manoj Dhaka/BBC ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਵਖਰੇਵਾਂ ਹੈ, ਉਦੋਂ ਤੱਕ ਰਾਖਵਾਂਕਰਨ ਰਹੇਗਾ। ਸਿਆਸੀ ਲੋਕਾਂ ਨੇ ਇਹ ਗੱਲ ਖੜੀ ਰੱਖਣੀ ਹੈ, ਉਹਨਾਂ ਦਾ ਵੋਟ ਮੁਫਾਦ ਹੈ। ਸਮਾਜ ਨੂੰ ਸਮਝ ਤੋਂ ਕੰਮ ਲੈਣਾ ਹੋਵੇਗਾ। ਹੁਣ ਮਾਨਸਿਕਤਾ ਦਾ ਬਦਲਾਅ ਬਹੁਤ ਜ਼ਰੂਰੀ ਹੈ। ਜਨਰਲ ਦੇ ਮਨ 'ਚ ਸਵਾਲ ਤਾਂ ਪੈਦਾ ਹੁੰਦਾ ਹੈ ਕਿਉਂਕਿ ਬੇਰੁਜ਼ਗਾਰੀ ਐਨੀ ਵਧ ਗਈ ਹੈ ਤੇ ਰੁਜ਼ਗਾਰ ਦੇ ਮੌਕੇ ਬਿਲਕੁੱਲ ਵੀ ਨਜ਼ਰ ਨਹੀਂ ਆ ਰਹੇ। Image copyright Getty Images ਜਦੋਂ ਰੁਜ਼ਗਾਰ ਦੇ ਮੌਕੇ ਸੀਮਿਤ ਹੋਣਗੇ ਤਾਂ ਰਿਜ਼ਰਵੇਸ਼ਨ ਟਾਰਗੈੱਟ ਹੁੰਦੀ ਰਹੇਗੀ ਤੇ ਸਮਾਜਿਕ ਪਾੜਾ ਵਧਦਾ ਤੁਰਿਆ ਜਾਵੇਗਾ ਅਤੇ ਨਾਲ ਹੀ ਜਾਤ ਦੇ ਨਾਮ ਉੱਤੇ ਨਫਰਤ ਵੀ ਵਧਦੀ ਤੁਰੀ ਜਾਵੇਗੀ। ਇਸਦਾ ਕਿਤੇ ਜਾ ਕੇ ਵੀ ਅੰਤ ਨਹੀਂ ਹੈ। ਸਾਨੂੰ ਅੰਤ ਇਸ ਸਮਝ ਵਿੱਚੋਂ ਬਣਦਾ ਨਜ਼ਰ ਆ ਰਿਹਾ ਹੈ ਕਿ ਰੁਜ਼ਗਾਰ ਦੇ ਮੌਕਿਆਂ ਦੀ ਪੜਚੋਲ ਕੀਤੀ ਜਾਵੇ ਅਤੇ ਸਮਾਜ ਨੂੰ ਹਕੀਕਤ ਸਮਝਾਈ ਜਾਵੇ, ਤਾਂ ਜਾ ਕੇ ਲੋਕ ਇਸ ਸਾਰੇ ਨਿਜ਼ਾਮ ਨੂੰ ਸਮਝ ਸਕਦੇ ਹਨ ਤੇ ਸਮਾਜਿਕ ਤਣਾਅ ਘੱਟ ਸਕਦਾ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " #MeToo: ਭਾਰਤੀ ਮਹਿਲਾ ਪੱਤਰਕਾਰਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਨੇ ਉਡਾਈ ਕਈਆਂ ਦੀ ਨੀਂਦ ਟੀਮ ਬੀਬੀਸੀ ਨਵੀਂ ਦਿੱਲੀ 6 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45769137 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਅਕਤੂਬਰ 2017 'ਚ ਸੋਸ਼ਲ ਮੀਡੀਆ 'ਤੇ #MeToo ਹੈਸ਼ਟੈਗ ਨਾਲ ਲੋਕਾਂ ਨੇ ਜਿਨਸੀ ਸ਼ੋਸ਼ਣ ਜਾਂ ਜਿਨਸੀ ਹਮਲਿਆਂ ਦੀਆਂ ਕਹਾਣੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ ਸ਼ੁਰੂ ਕੀਤਾ। ਔਰਤਾਂ ਲਈ ਕਿਸੇ ਵੀ ਖੇਤਰ ਵਿੱਚ ਖ਼ੁਦ ਨੂੰ ਸਾਬਿਤ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ। ਕੰਮ ਦੀਆਂ ਚੁਣੌਤੀਆਂ ਤੋਂ ਇਲਾਵਾ ਉਨ੍ਹਾਂ ਨੂੰ ਕਈ ਵਾਰ ਕੰਮਕਾਜ ਵਾਲੀਆਂ ਥਾਵਾਂ 'ਤੇ ਜਿਨਸੀ ਸ਼ੋਸ਼ਣ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਮਾਮਲੇ 'ਚ ਮੀਡੀਆ ਦੀਆਂ ਦੁਨੀਆਂ ਵੀ ਬਚੀ ਨਹੀਂ ਹੈ, ਮੀਡੀਆ ਦੀ ਦੁਨੀਆਂ ਬਾਹਰੋਂ ਜਿੰਨੀ ਵਧੀਆ ਤੇ ਚਮਕੀਲੀ ਨਜ਼ਰ ਆਉਂਦੀ ਹੈ, ਉਹ ਅੰਦਰੋਂ ਓਨੀ ਹੀ ਹਨੇਰੀਆਂ ਗਲੀਆਂ ਵੀ ਹੈ। ਆਏ ਦਿਨ ਛੋਟੇ-ਵੱਡੇ ਮੀਡੀਆ ਹਾਊਸਿਜ਼ 'ਚ ਕਿਸੇ ਨਾ ਕਿਸੇ ਔਰਤਾਂ ਦੇ ਨਾਲ ਮਾੜੇ ਵਿਹਾਰ ਦੀਆਂ ਗੱਲਾਂ ਦੀ ਦਬੀ-ਜ਼ੁਬਾਨ ਵਿਚ ਚਰਚਾ ਹੁੰਦੀ ਰਹਿੰਦੀ ਹੈ। ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਇਸ ਦਬੀ-ਦਬੀ ਚਰਚਾ 'ਚ ਸ਼ਾਮਿਲ ਹੋਣ ਵਾਲੀਆਂ ਇਹ ਗੱਲਾਂ ਹੁਣ ਖੁੱਲ੍ਹ ਕੇ ਜਨਤਕ ਕੀਤੀਆਂ ਜਾ ਰਹੀਆਂ ਹਨ ਅਤੇ ਔਰਤਾਂ ਹੀ ਇਨ੍ਹਾਂ ਮਾਮਲਿਆਂ ਨੂੰ ਉਜਾਗਰ ਕਰ ਰਹੀਆਂ ਹਨ। ਇਹ ਵੀ ਪੜ੍ਹੋ:ਲੱਦਾਖੀ, ਜੋ ' ਅਸਲ ਆਰੀਆ' ਹੋਣ ਦਾ ਕਰਦੇ ਨੇ ਦਾਅਵਾ'ਮੇਰਾ ਪਤੀ ਘਰੋਂ ਗਿਆ ਤੇ ਕਦੇ ਨਹੀਂ ਮੁੜਿਆ'ਏਅਰ-ਕੰਡੀਸ਼ਨਰ ਇੰਝ ਲੈ ਸਕਦਾ ਹੈ ਤੁਹਾਡੀ ਜਾਨ'ਮੈਂ ਤਰਲੇ ਕੱਢਦੀ ਰਹੀ ਪਰ ਉਸ ਨੇ ਮੇਰੀ ਇੱਕ ਨਾ ਸੁਣੀ'ਪੱਤਰਕਾਰਿਤਾ ਨਾਲ ਜੁੜੀਆਂ ਬਹੁਤ ਸਾਰੀਆਂ ਔਰਤਾਂ ਆਪਣੇ ਨਾਲ ਕਾਰਜ ਖੇਤਰ 'ਚ ਹੋਏ ਜਿਨਸੀ ਸ਼ੋਸ਼ਣ ਸਬੰਧੀ ਮਾੜੇ ਵਿਹਾਰ ਨੂੰ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਲਿਖਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ 'ਚੋਂ ਬਹੁਤ ਸਾਰੀਆਂ ਔਰਤਾਂ ਦੇਸ ਦੇ ਮੰਨੇ-ਪ੍ਰਮੰਨੇ ਮੀਡੀਆ ਅਦਾਰਿਆਂ ਦਾ ਹਿੱਸਾ ਰਹਿ ਚੁੱਕੀਆਂ ਹਨ ਜਾਂ ਅਜੇ ਵੀ ਹਨ। Image copyright AFP ਫੋਟੋ ਕੈਪਸ਼ਨ ਪੱਤਰਕਾਰਿਤਾ ਨਾਲ ਜੁੜੀਆਂ ਬਹੁਤ ਸਾਰੀਆਂ ਔਰਤਾਂ ਆਪਣੇ ਨਾਲ ਕਾਰਜ ਖੇਤਰ 'ਚ ਹੋਏ ਮਾੜੇ ਵਿਹਾਰ ਨੂੰ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਲਿਖਣਾ ਸ਼ੁਰੂ ਕਰ ਦਿੱਤਾ ਹੈ। ਜਿਨ੍ਹਾਂ ਪੁਰਸ਼ਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਵੀ ਮੀਡੀਆ ਅਤੇ ਪੱਤਰਕਾਰਿਤਾ ਜਗਤ 'ਚ ਜਾਣੇ-ਪਛਾਣੇ ਚਿਹਰੇ ਹਨ। ਇਸ ਨੂੰ ਭਾਰਤ 'ਚ #MeToo ਮੁਹਿੰਮ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।ਚੈਟ ਦੇ ਸਕਰੀਨ ਸ਼ਾਟਕੁਝ ਦਿਨ ਪਹਿਲਾਂ ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ 'ਤੇ ਫਿਲਮ ਦੀ ਸ਼ੂਟਿੰਗ ਦੌਰਾਨ ਛੇੜਛਾੜ ਦੇ ਇਲਜ਼ਾਮ ਲਗਾਏ ਸਨ।ਜਿਸ ਤੋਂ ਕਈ ਹੋਰ ਔਰਤਾਂ ਨੇ ਲੜੀਵਾਰ ਆਪਣੇ ਨਾਲ ਹੋਈਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੱਤਾ। ਔਰਤਾਂ ਨੇ ਕੰਮਕਾਜੀ ਥਾਵਾਂ 'ਤੇ ਆਪਣੇ ਨਾਲ ਹੋਏ ਜਿਨਸੀ ਦੁਰਵਿਹਾਰ 'ਤੇ ਬੇਬਾਕੀ ਨਾਲ ਸਾਹਮਣੇ ਆ ਰਹੀਆਂ ਹਨ। ਉਹ ਸੋਸ਼ਲ ਮੀਡੀਆ ਰਾਹੀਆਂ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕਰ ਰਹੀਆਂ ਹਨ ਅਤੇ ਦੁਰਵਿਹਾਰ 'ਚ ਸ਼ਾਮਿਲ ਰਹੇ ਪੁਰਸ਼ਾਂ ਦਾ ਨਾਮ ਵੀ ਜਉਜਾਗਰ ਕਰ ਰਹੀਆਂ ਹਨ। ਮੀਡੀਆ ਨਾਲ ਜੁੜੀਆਂ ਬਹੁਤ ਸਾਰੀਆਂ ਔਰਤਾਂ ਨੇ ਇਸ ਸੰਬੰਧੀ ਟਵੀਟ ਕੀਤੇ ਹਨ ਅਤੇ ਆਪਣੇ ਨਾਲ ਹੋਏ ਜਿਨਸੀ ਦੁਰਵਿਹਾਰ ਕਰਨ ਵਾਲੇ ਪੁਰਸ਼ਾਂ ਦੀ ਚੈਟ ਦੇ ਸਕਰੀਨਸ਼ਾਟਸ ਸੋਸ਼ਲ ਮੀਡੀਆ ਦੇ ਸ਼ੇਅਰ ਕੀਤੇ ਹਨ। ਦਰਅਸਲ ਇਸ ਪੂਰੇ ਸਿਲਸਿਲੇ ਦੀ ਸ਼ੁਰੂਆਤ ਕਾਮੇਡੀਅਨ ਉਤਸਵ ਚੱਕਰਵਰਤੀ 'ਤੇ ਇੱਕ ਔਰਤ ਵੱਲੋਂ ਲਗਾਏ ਗਏ ਇਲਜ਼ਾਮਾਂ ਨਾਲ ਹੋਈ। ਇਸ ਔਰਤ ਨੇ ਵੀਰਵਾਰ ਨੂੰ ਟਵੀਟ ਕਰਕੇ ਉਤਸਵ 'ਤੇ ਇਲਜ਼ਾਮ ਲਗਾਏ ਕਿ ਉਤਸਵ ਨੇ ਉਨ੍ਹਾਂ ਨੂੰ ਨੰਗੀਆਂ ਤਸਵੀਰਾਂ ਭੇਜਣ ਦੀ ਗੱਲ ਕਹੀ ਸੀ ਇਸ ਦੇ ਨਾਲ ਹੀ ਆਪਣੇ ਗੁਪਤ ਅੰਗਾਂ ਦੀਆਂ ਤਸਵੀਰਾਂ ਭੇਜਣ ਲਈ ਵੀ ਕਿਹਾ ਸੀ। Image copyright /@WOOTSAW ਫੋਟੋ ਕੈਪਸ਼ਨ ਪੂਰੇ ਸਿਲਸਿਲੇ ਦੀ ਸ਼ੁਰੂਆਤ ਕਾਮੇਡੀਅਨ ਉਤਸਵ ਚੱਕਰਵਰਤੀ 'ਤੇ ਇੱਕ ਔਰਤ ਵੱਲੋਂ ਲਗਾਏ ਗਏ ਇਲਜ਼ਾਮਾਂ ਨਾਲ ਹੋਈ ਹਾਲਾਂਕਿ ਉਤਸਵ ਨੇ ਇਸ 'ਤੇ ਸਫਾਈ ਵੀ ਦਿੰਦਿਆਂ ਕਿਹਾ, ""ਇਮਾਦਾਰੀ ਨਾਲ ਕਿਹਾ ਤਾਂ ਮੈਂ ਨਿਹਾਇਤੀ ਗੰਦਾ ਸ਼ਖ਼ਸ ਰਿਹਾ ਹਾਂ। ਹੁਣ ਹਰ ਉਹ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਜਿਸ ਨਾਲ ਆਪਣੀਆਂ ਗਲਤੀਆਂ ਤੋਂ ਉਭਰਿਆ ਜਾ ਸਕੇ। ਇਸ ਲਈ ਕੋਈ ਮੁਆਫ਼ੀ ਨਹੀਂ।""ਉਸ ਤੋਂ ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ, ""ਜੋ ਲੋਕ ਮੇਰੇ 'ਤੇ ਇਹ ਇਲਜ਼ਾਮ ਲਗਾ ਰਹੇ ਹਨ ਕਿ ਮੈਂ ਨਾਬਾਲਗ ਕੁੜੀਆਂ ਕੋਲੋਂ ਨਿਊਡ ਤਸਵੀਰਾਂ ਮੰਗੀਆਂ ਹਨ ਤਾਂ ਉਹ ਸਰਾਸਰ ਗ਼ਲਤ ਹੈ। ਜੇਕਰ ਉਹ ਸਿੱਧ ਕਰਨ ਦੇਣ ਤਾਂ ਮੈਂ ਸਾਰੀਆਂ ਕਾਨੂੰਨੀਆਂ ਕਾਰਵਾਈਆਂ ਝੱਲਣ ਲਈ ਤਿਆਰ ਹਾਂ।"" Image Copyright @Wootsaw @Wootsaw Image Copyright @Wootsaw @Wootsaw ਇਹ ਵੀ ਪੜ੍ਹੋ:ਈਰਾਨ 'ਚ ਜਿਨਸੀ ਸ਼ੋਸ਼ਣ ਦੇ ਤਜਰਬੇ ਸਾਂਝੇ ਕਰ ਰਹੇ ਨੇ ਲੋਕ #MeToo: ""ਮੇਰੇ ਵਰਗਾ ਤਜਰਬਾ ਕਰੀਬ ਹਰ ਕੁੜੀ ਦਾ ਹੈ"" ‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’ਔਰਤ ਦੀ ਜ਼ਿੰਦਗੀ ਦੇ ਵਿਲੱਖਣ ਪਹਿਲੂਇਸ ਤੋਂ ਬਾਅਦ ਇੱਕ ਕਈ ਔਰਤਾਂ ਆਪਣੀ-ਆਪਣੀ ਹੱਢਬੀਤੀ ਸੋਸ਼ਲ ਮੀਡੀਆ 'ਤੇ ਜ਼ਾਹਿਰ ਕਰਨ ਲੱਗੀਆਂ। ਔਰਤ ਪੱਤਰਕਾਰ ਸੰਧਿਆ ਮੈਨਨ ਨੇ ਟਵੀਟ ਕਰਕੇ ਕੇਆਰ ਸ੍ਰੀਨਿਵਾਸਨ 'ਤੇ ਇਲਜ਼ਾਮ ਲਗਾਏ ਹਨ, ""ਮੌਜੂਦਾ ਟਾਈਮਜ਼ ਆਫ ਇੰਡੀਆ ਦੇ ਹੈਦਰਾਬਾਦ 'ਚ ਰੈਜੀਡੈਂਟ ਐਡੀਟਰ ਨੇ ਇੱਕ ਵਾਰ ਮੈਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ ਸੀ, ਇਹ ਸਾਲ 2008 ਦੀ ਘਟਨਾ ਹੈ, ਜਦੋਂ ਬੰਗਲੁਰੂ 'ਚ ਅਖ਼ਬਾਰ ਦੇ ਇੱਕ ਸੰਸਕਰਨ ਦੇ ਲਾਂਚ 'ਤੇ ਪਹੁੰਚੇ ਸਨ ਅਤੇ ਮੇਰੇ ਲਈ ਉਦੋਂ ਉਹ ਸ਼ਹਿਰ ਨਵਾਂ ਸੀ।"" Image Copyright @TheRestlessQuil @TheRestlessQuil Image Copyright @TheRestlessQuil @TheRestlessQuil ਇਸ ਦੇ ਜਵਾਬ 'ਚ ਕੇਆਰ ਸ੍ਰੀਨਿਵਾਸਨ ਨੇ ਲਿਖਿਆ ਹੈ, ""ਟਾਈਮਜ਼ ਫ ਇੰਡੀਆ ਦੀ ਸੈਕਸੂਅਲ ਹਰਾਸਮੈਂਟ ਕਮੇਟੀ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇੱਕ ਸੀਨੀਅਰ ਮਹਿਲਾ ਦੀ ਅਗਵਾਈ ਵਾਲੀ ਮਜ਼ਬੂਤ ਕਮੇਟੀ ਇਸ ਦੀ ਜਾਂਚ ਕਰ ਰਹੀ ਹੈ। ਮੈਂ ਇਸ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਿਹਾ ਹਾਂ।"" Image copyright ਫੋਟੋ ਕੈਪਸ਼ਨ ਕੇਆਰ ਸ੍ਰੀਨਿਵਾਸਨ ਦੇ ਇਸ ਦੇ ਜਵਾਬ ਵਿੱਚ ਇੱਕ ਟਵੀਕ ਕੀਤਾ ਕਈ ਵੱਡੀਆਂ ਹਸਤੀਆਂ ਦੇ ਟਵੀਟ ਸੁਪਰੀਮ ਕੋਰਟ ਦੀ ਵਕੀਲ ਇੰਦਰਾ ਜੈਸਿੰਘ ਨੇ ਔਰਤਾਂ ਦੀ ਇਸ ਬੇਬਾਕੀ ਦੀ ਤਾਰੀਫ਼ ਕੀਤੀ ਹੈ ਅਤੇ ਟਵੀਟ ਕੀਤਾ ਹੈ, ""ਮੈਂ ਮੀਡੀਆ ਦੀਆਂ ਉਨ੍ਹਾਂ ਸਾਰੀਆਂ ਔਰਤਾਂ ਨੂੰ ਸਲਾਮ ਕਰਦੀ ਹਾਂ ਜੋ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦੇ ਤਜਰਬਿਆਂ ਨੂੰ ਲੈ ਕੇ ਬੇਬਾਕ ਹੋਈਆਂ ਹਨ। ਨਿਆਂਪਾਲਿਕਾ 'ਚ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ ਜੋ ਇਸ ਤਰ੍ਹਾਂ ਦੇ ਮਾਮਲੇ ਲੜ ਰਹੀਆਂ ਹਨ। ਤੁਹਾਨੂੰ ਸਾਰਿਆਂ ਨੂੰ ਮੇਰਾ ਸਮਰਥਨ ਹੈ।"" Image Copyright @IJaising @IJaising Image Copyright @IJaising @IJaising ਇਸੇ ਤਰ੍ਹਾਂ ਹੀ ਕੁਝ ਸਮਾਂ ਪਹਿਲਾਂ ਤੱਕ ਹਫਿੰਗਟਨ ਪੋਸਟ 'ਚ ਕੰਮ ਕਰਨ ਵਾਲੇ ਅਨੁਰਾਗ ਵਰਮਾ 'ਤੇ ਵੀ ਬਹੁਤ ਸਾਰੀਆੰ ਔਰਤਾਂ ਨੇ ਇਤਰਾਜ਼ਯੋਗ ਮੈਸਜ ਭੇਜਣ ਦੇ ਇਲਜ਼ਾਮ ਲਗਾਏ। ਔਰਤਾਂ ਨੇ ਲਿਖਿਆ ਨੇ ਅਨੁਰਾਗ ਉਨ੍ਹਾਂ ਨੂੰ ਸਨੈਪਚੈਟ 'ਤੇ ਅਜਿਹੇ ਮੈਸਜ ਭੇਜਦੇ ਸਨ। ਇਸ ਦੀ ਸਫਾਈ 'ਚ ਅਨੁਰਾਗ ਨੇ ਮੁਆਫ਼ੀ ਮੰਗਦਿਆਂ ਟਵੀਟ ਕੀਤੀ ਹੈ ਕਿ ਉਨ੍ਹਾਂ ਨੇ ਉਹ ਸਾਰੇ ਮੈਸਜ ਮਜ਼ਾਕੀਆ ਲਹਿਜ਼ੇ 'ਚ ਭੇਜੇ ਸਨ। ਅਨੁਰਾਗ ਨੇ ਲਿਖਿਆ, ""ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿਲ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ।""ਉਨ੍ਹਾਂ ਨੇ ਵੀ ਇਹ ਵੀ ਮੰਨਿਆ ਹੈ ਕਿ ਕੁਝ ਔਰਤਾਂ ਨੂੰ ਉਨ੍ਹਾਂ ਨੇ ਨਿਊਡ ਤਸਵੀਰਾਂ ਭੇਜਣ ਦੇ ਵੀ ਮੈਸਜ ਭੇਜੇ ਸਨ। Image Copyright @kitAnurag @kitAnurag Image Copyright @kitAnurag @kitAnurag ਇਸ ਸੰਬੰਧੀ ਹਾਫਿੰਗਟਨ ਪੋਸਟ ਨੇ ਵੀ ਆਪਣੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੋ ਸਾਬਕਾ ਕਰਮੀ ਅਨੁਰਾਗ ਵਰਮਾ ਅਤੇ ਉਤਸਵ ਚੱਕਰਵਰਤੀ 'ਤੇ ਬਹੁਤ ਸਾਰੀਆਂ ਔਰਤਾਂ ਨੇ ਜਿਨਸੀ ਦੁਰਵਿਹਾਰ ਦੇ ਇਲਜ਼ਾਮ ਲਗਾਏ ਹਨ। ਵੈਬਸਾਈਟ ਨੇ ਲਿਖਿਆ ਹੈ, ""ਅਸੀਂ ਅਜਿਹੇ ਕਾਰੇ ਨੂੰ ਕਿਸੇ ਵੀ ਤਰ੍ਹਾਂ ਸਹੀ ਨਹੀਂ ਠਹਿਰਾਉਂਦੇ। ਚੱਕਰਵਰਤੀ ਨੇ ਤਿੰਨ ਸਾਲ ਪਹਿਲਾਂ ਹਾਫਿੰਗਟਨ ਪੋਸਟ ਛੱਡ ਦਿੱਤਾ ਸੀ ਜਦਕਿ ਅਨੁਰਾਗ ਵਰਮਾ ਨੇ ਅਕਤੂਬਰ 2017 'ਚ ਹਾਫਿੰਗਟਨ ਪੋਸਟ ਛੱਡਿਆ ਸੀ। ਜਦੋਂ ਤੱਕ ਇਹ ਦੋਵੇਂ ਸਾਡੇ ਨਾਲ ਕੰਮ ਕਰ ਰਹੇ ਸਨ ਉਦੋਂ ਤੱਕ ਸਾਨੂੰ ਇਨ੍ਹਾਂ 'ਤੇ ਲਗਾਏ ਗਏ ਇਲਜ਼ਾਮਾਂ ਬਾਰੇ ਪਤਾ ਨਹੀਂ ਸੀ। ਅਸੀਂ ਇਸ ਗੱਲ ਦਾ ਪਤਾ ਲਗਾ ਰਹੇ ਹਾਂ ਕਿ ਕਈ ਉਨ੍ਹਾਂ 'ਤੇ ਇੱਥੇ ਕੰਮ ਕਰਨ ਦੌਰਾਨ ਵੀ ਅਜਿਹੇ ਇਲਜ਼ਾਮ ਲੱਗੇ ਸਨ।"" Skip post by BBC News हिन्दी ऑफिस में अगर महिला को कोई तंग करे तो वो क्या करे?Posted by BBC News हिन्दी on Thursday, 23 August 2018 End of post by BBC News हिन्दी ਕੀ ਹੈ #MeToo#MeToo ਜਾਂ 'ਮੈਂ ਵੀ' ਦਰਅਸਲ ਜਿਨਸੀ ਸ਼ੋਸ਼ਣ ਅਤੇ ਜਿਨਸ਼ੀ ਹਮਲਿਆਂ ਦੇ ਖ਼ਿਲਾਫ਼ ਚੱਲ ਰਹੀ ਵੱਡੀ ਮੁਹਿੰਮ ਹੈ। ਸੋਸ਼ਲ ਮੀਡੀਆ 'ਤੇ ਇਸ ਹੈਸ਼ਟੈਗ ਦੇ ਨਾਲ ਜਨਸੀ ਹਮਲਿਆਂ (ਕੰਮਕਾਜੀ ਥਾਵਾਂ 'ਤੇ) ਦੇ ਸ਼ਿਕਾਰ ਹੋਏ ਲੋਕ ਆਪਣੀ ਹੱਡਬੀਤੀ ਬਿਆਨ ਕਰਦੇ ਹਨ। ਇਹ ਮੁਹਿੰਮ ਲੋਕਾਂ ਨੂੰ ਹਿੰਮਤ ਬੰਨ੍ਹ ਕੇ ਜਿਨਸੀ ਦੁਰਵਿਹਾਰ ਬਾਰੇ ਬੋਲਣ ਅਤੇ ਸ਼ੋਸ਼ਣ ਕਰਨ ਵਾਲੇ ਲੋਕਾਂ ਖ਼ਿਲਾਫ਼ ਆਵਾਜ਼ ਚੁੱਕਣ ਲਈ ਪ੍ਰੇਰਿਤ ਕਰਦਾ ਹੈ। Image copyright GETTY IMAGES ਫੋਟੋ ਕੈਪਸ਼ਨ ਹਾਰਵੀ ਵਾਈਨਸਟੀਨ 'ਤੇ ਇਲਜ਼ਾਮ ਲੱਗਣ ਤੋਂ ਬਾਅਦ ਇਸ ਮੁਹਿੰਮ ਨੇ ਜ਼ੋਰ ਫੜਿਆ ਪਿਛਲੇ ਸਾਲ ਜਦੋਂ ਹਾਲੀਵੁੱਡ ਹਾਰਵੀ ਵਾਈਨਸਟੀਨ 'ਤੇ ਜਿਨਸ਼ੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਤਾਂ ਪੂਰੀ ਦੁਨੀਆਂ 'ਚ ਇਸ ਮੁਹਿੰਮ ਨੇ ਜ਼ੋਰ ਫੜ੍ਹ ਲਿਆ ਅਤੇ ਹੁਣ ਤੱਕ ਆਮ ਲੋਕਾਂ ਤੋਂ ਲੈ ਕੇ ਕਈ ਵੱਡੀਆਂ ਹਸਤੀਆਂ ਇਸ 'ਚ ਸ਼ਾਮਿਲ ਹੋ ਚੁੱਕੀਆਂ ਹਨ। ਕਿਥੋਂ ਹੋਈ ਸ਼ੁਰੂਆਤਅਕਤੂਬਰ 2017 'ਚ ਸੋਸ਼ਲ ਮੀਡੀਆ 'ਤੇ #MeToo ਹੈਸ਼ਟੈਗ ਨਾਲ ਲੋਕਾਂ ਨੇ ਆਪਣੇ ਨਾਲ ਕੰਮਕਾਜੀ ਥਾਵਾਂ 'ਤੇ ਹੋਣ ਜਿਨਸੀ ਸ਼ੋਸ਼ਣ ਜਾਂ ਜਿਨਸੀ ਹਮਲਿਆਂ ਦੀਆਂ ਕਹਾਣੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ ਸ਼ੁਰੂ ਕੀਤਾ। 'ਦਿ ਗਾਰਡੀਅਨ' ਮੁਤਾਬਕ ਟੈਰਾਨਾ ਬਰਕ ਨਾਮ ਦੀ ਇੱਕ ਅਮਰੀਕੀ ਸੋਸ਼ਲ ਵਰਕਰ ਨੇ ਕਈ ਸਾਲ ਪਹਿਲਾਂ ਹੀ ਸਾਲ 2006 'ਚ ""ਮੀ ਟੂ"" ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰ ਇਹ ਸ਼ਬਦਾਵਲੀ 2017 'ਚ ਉਸ ਵੇਲੇ ਪ੍ਰਸਿੱਧ ਹੋਈ ਜਦੋਂ ਅਮਰੀਕੀ ਅਦਾਕਾਰਾ ਅਲੀਸਾ ਮਿਲਾਨੋ ਨੇ ਟਵਿੱਟਰ 'ਤੇ ਇਸ ਦੀ ਵਰਤੋਂ ਕੀਤੀ Image Copyright @Alyssa_Milano @Alyssa_Milano Image Copyright @Alyssa_Milano @Alyssa_Milano ਮਿਲਾਨੋ ਨੇ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਆਪਣੇ ਨਾਲ ਹੋਈਆਂ ਘਟਨਾਵਾਂ ਬਾਰ ਟਵੀਟ ਕਰਨ ਲਈ ਕਿਹਾ ਤਾਂ ਜੋ ਲੋਕ ਸਮਝ ਸਕਣ ਕਿ ਉਹ ਕਿੰਨੀ ਵੱਡੀ ਸਮੱਸਿਆ ਹੈ। ਉਨ੍ਹਾਂ ਦੀ ਇਹ ਕੋਸ਼ਿਸ਼ ਕਾਮਯਾਬ ਵੀ ਹੋਈ ਅਤੇ #MeToo ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਕਈ ਲੋਕਾਂ ਨੇ ਆਪਣੀ ਹੱਡਬੀਤੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਹੈਸ਼ਟਾਗ ਵਜੋਂ #MeToo ਪੂਰੀ ਦੁਨੀਆਂ 'ਚ ਵੱਡੇ ਪੱਧਰ 'ਤੇ ਵਰਿਤਆ ਜਾਣ ਲੱਗਾ। ਹਾਲਾਂਕਿ ਕੁਝ ਥਾਵਾਂ 'ਤੇ ਲੋਕਾਂ ਨੇ ਇਸ ਤਰ੍ਹਾਂ ਦੇ ਤਜਰਬਿਆਂ ਨੂੰ ਸਾਂਝਾ ਕਰਨ ਲਈ ਕੁਝ ਹੋਰ ਹੈਸ਼ਟੈਗ ਵੀ ਵਰਤੇ ਪਰ ਉਹ ਸਥਾਨਕ ਪੱਧਰ ਤੱਕ ਰਹਿ ਗਏ।ਇਹ ਵੀ ਪੜ੍ਹੋ:ਜਿਨਸੀ ਸ਼ੋਸ਼ਣ 'ਤੇ ਚੁੱਪ ਕਿਉਂ ਰਹਿੰਦੀਆਂ ਹਨ ਕੁੜੀਆਂ?'ਮੈਂ ਤਰਲੇ ਕੱਢਦੀ ਰਹੀ ਪਰ ਉਸ ਨੇ ਮੇਰੀ ਇੱਕ ਨਾ ਸੁਣੀ''ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਅਕਾਲੀਆਂ ਤੇ ਸਿੱਖ ਸੰਗਠਨਾਂ ਵਿਚਾਲੇ ਝੜਪਾਂ ਫੋਟੋ ਕੈਪਸ਼ਨ #MeToo ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਕਈ ਲੋਕਾਂ ਨੇ ਆਪਣੀ ਹੱਡਬੀਤੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਉਦਾਹਰਣ ਵਜੋਂ ਫਰਾਂਸ 'ਚ ਲੋਕਾਂ ਨੇ #balancetonporc ਨਾਮ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਜੋ ਔਰਤਾਂ ਆਪਣੇ ਉੱਤੇ ਜਿਨਸੀ ਹਮਲੇ ਕਰਨ ਵਾਲੇ ਲੋਕਾਂ ਨੂੰ ਸ਼ਰਮਿੰਦਾ ਕਰਨ ਸਕਣ। ਇਸੇ ਤਰ੍ਹਾਂ ਨਾਲ ਕੁਝ ਲੋਕਾਂ ਨੇ #Womenwhoroar ਨਾਮ ਦਾ ਹੈਸ਼ਟੈਗ ਵੀ ਵਰਤਿਆਂ ਸੀ ਪਰ ਪ੍ਰਸਿੱਧ ਨਹੀਂ ਹੋ ਸਕੇ। ਪਰ #MeToo ਨਾ ਸਿਰਫ਼ ਸੋਸ਼ਲ ਮੀਡੀਆ 'ਤੇ ਪ੍ਰਸਿੱਧ ਹੋਇਆ ਬਲਕਿ ਹੁਣ ਵਰਚੁਅਲ ਦੁਨੀਆਂ ਤੋਂ ਬਾਹਰ ਨਿਕਲ ਕੇ ਜਿਨਸੀ ਸ਼ੋਸ਼ਣ ਦੇ ਖ਼ਿਲਾਫ਼ ਇੱਕ ਹਰਮਨ ਪਿਆਰੀ ਮੁਹਿੰਮ ਬਣ ਗਈ ਹੈ। ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਆਈਵੀਐਫ਼ ਬਾਰੇ ਸੋਚ ਰਹੀ ਮਾਂ ਜਿਸਦੇ ਤਿੰਨ ਬੱਚਿਆਂ ਦੀ ਮੌਤ ਸ਼ਾਇਦ 'ਕਜ਼ਨ' ਨਾਲ ਵਿਆਹ ਕਾਰਨ ਹੋਈ ਸੂ ਸਿਸ਼ੇਲ ਬੀਬੀਸੀ ਨਿਊਜ਼ ਬ੍ਰੈਡਫੋਰਡ 19 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46591815 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਰੂਬਾ ਅਤੇ ਸਾਕਿਬ ਪਤੀ ਪਤਨੀ ਹਨ ਉਨ੍ਹਾਂ ਵਿੱਚ ਇੱਕ ਅਜਿਹਾ ਜੀਨ ਹੈ। ਜੋ ਇੱਕ ਲਾਇਲਾਜ ਲਾਇਲਾਜ ਸਥਿਤੀ ਦਾ ਕਾਰਨ ਬਣਦਾ ਹੈ।ਇਸ ਜੀਨ ਤੋਂ ਪੈਦਾ ਹੋਈ ਸਥਿਤੀ ਕਾਰਨ, ਉਨ੍ਹਾਂ ਦੇ ਬੱਚੇ ਦੀ ਮੌਤ ਦੀ 4 ਵਿੱਚੋਂ 1 ਸੰਭਾਵਨਾ ਹੁੰਦੀ ਹੈ।ਰੂਬਾ ਚਾਹੁੰਦੀ ਹੈ ਕਿ ਉਹ ਇੱਕ ਸਿਹਤਮੰਦ ਭਰੂਣ ਦੀ ਚੋਣ ਲਈ ਆਈਵੀਐਫ਼ ਤਕਨੀਕ ਦੀ ਸਹਾਇਤਾ ਲਵੇ। ਪਤੀ ਸਾਕਿਬ ਨੂੰ ਅੱਲ੍ਹਾ 'ਤੇ ਹੀ ਭਰੋਸਾ ਹੈ। ਕੁਝ ਰਿਸ਼ਤੇਦਾਰ ਚਾਹੁੰਦੇ ਹਨ ਕਿ ਉਹ ਵੱਖ ਹੋ ਜਾਣ ਅਤੇ ਕਿਸੇ ਹੋਰ ਨਾਲ ਵਿਆਹ ਕਰਵਾਉਣ।ਰੂਬਾ ਬੀਬੀ ਇੰਨੀ ਛੋਟੀ ਉਮਰ ਵਿੱਚ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਅਤੇ ਏ-ਲੈਵੇਲ ਦੀ ਪੜ੍ਹਾਈ ਤੋਂ ਬਾਅਦ ਯੂਨੀਵਰਸਿਟੀ ਜਾ ਕੇ ਪੜ੍ਹਾਈ ਕਰਨਾ ਚਾਹੁੰਦੀ ਸੀ। ਪਰ ਉਸਦੇ ਮਾਪਿਆਂ ਨੇ ਸਕੈਂਡਰੀ ਸਕੂਲ ਦੀ ਪੜ੍ਹਾਈ ਖਤਮ ਕਰਦਿਆਂ ਹੀ ਪਾਕਿਸਤਾਨ ਵਿੱਚ ਉਸਦੇ ਕਜ਼ਨ, ਸਾਕਿਬ ਮਹਿਮੂਦ ਨਾਲ ਰੂਬਾ ਬੀਬੀ ਦਾ ਵਿਆਹ ਤੈਅ ਕਰ ਦਿੱਤਾ। ਇਹ ਵੀ ਪੜ੍ਹੋ:ਸੱਜਣ ਕੁਮਾਰ ਨੂੰ ’84 ਕਤਲੇਆਮ ’ਚ ਉਮਰ ਕੈਦ'ਉਹ ਸਿੱਖਾਂ ਨੂੰ ਘਰੋਂ ਕੱਢਦੇ, ਤੇਲ ਪਾ ਕੇ ਅੱਗ ਲਾ ਦਿੰਦੇ' 'ਮੇਰੇ ਮਾਤਾ-ਪਿਤਾ ਨੂੰ ਕਿਹਾ ਗਿਆ, ਮੈਨੂੰ ਬਦਲ ਕੇ ਮੁੰਡਾ ਲੈ ਆਓ'ਰੂਬਾ ਬੀਬੀ ਇੰਗਲੈਂਡ ਦੇ ਬ੍ਰੈਡਫੋਰਡ ਵਿੱਚ ਪਲੀ-ਵੱਡੀ ਹੋਈ ਉਹ ਆਪਣੇ ਵਿਆਹ ਤੋਂ ਪਹਿਲਾਂ ਦੋ ਵਾਰ ਪਾਕਿਸਤਾਨ ਗਈ ਸੀ। ਪਹਿਲੀ ਵਾਰ ਉਹ ਚਾਰ ਸਾਲ ਦੀ ਸੀ ਅਤੇ ਦੂਸਰੀ ਵਾਰ 12 ਸਾਲ ਦੀ ਸੀ। ਜਿਸ ਆਦਮੀ ਨਾਲ ਉਸਦੀ ਸਗਾਈ ਹੋਈ ਰੂਬਾ ਬੀਬੀ ਨੂੰ ਉਹ ਚੇਤੇ ਨਹੀਂ ਸੀ ਅਤੇ ਨਾ ਹੀ ਦੋਵਾਂ ਨੇ ਕਦੇ ਇਕੱਲਿਆਂ ਸਮਾਂ ਬਤੀਤ ਕੀਤਾ ਸੀ। ਸਗਾਈ ਸਮੇਂ ਹੁਣ ਉਹ 27 ਸਾਲਾਂ ਦਾ ਸੀ ਅਤੇ ਇੱਕ ਡਰਾਈਵਰ ਸੀ ਅਤੇ ਰੂਬਾ 17 ਸਾਲਾਂ ਦੀ ਸੀ।ਰੂਬਾ ਪੁਰਾਣਾ ਸਮਾਂ ਯਾਦ ਕਰਦੇ ਹੋਏ ਦੱਸਦੀ ਹੈ ਕਿ, ""ਮੈਂ ਬਹੁਤ ਘਬਰਾਈ ਹੋਈ ਸੀ ਕਿਉਂਕਿ ਮੈਂ ਉਸਨੂੰ ਨਹੀਂ ਜਾਣਦੀ ਸੀ।""""ਮੈਂ ਬਹੁਤ ਸ਼ਰਮੀਲੀ ਸੀ, ਮੈਂ ਜ਼ਿਆਦਾ ਗੱਲ ਨਹੀਂ ਕਰ ਸਕੀ ਅਤੇ ਮੇਰੀ ਕਦੇ ਵੀ ਮੁੰਡਿਆਂ ਵਿੱਚ ਦਿਲਚਸਪੀ ਨਹੀਂ ਰਹੀ। ਮੈਂ ਡਰੀ ਹੋਈ ਸੀ ਅਤੇ ਆਪਣੇ ਮਾਪਿਆਂ ਨੂੰ ਬੇਨਤੀ ਵੀ ਕੀਤੀ ਕਿ ਇਹ ਸਭ ਕੁਝ ਦੇਰ ਲਈ ਟਾਲ ਦਿਓ ਤਾਂ ਜੋ ਸੈਂ ਸਕੂਲ ਦੀ ਪੜ੍ਹਾਈ ਪੂਰੀ ਕਰ ਸਕਾਂ, ਪਰ ਉਹ ਅਜਿਹਾ ਨਾ ਕਰ ਸਕੇ।""ਪਾਕਿਸਤਾਨ ਵਿੱਚ ਤਿੰਨ ਮਹੀਨੇ ਬਿਤਾਉਣ ਤੋਂ ਬਾਅਦ ਉਹ ਗਰਭਵਤੀ ਹੋ ਗਈ। ਦੋ ਮਹੀਨੇ ਬਾਅਦ ਉਹ ਬ੍ਰੈਡਫੋਰਡ ਵਾਪਿਸ ਆ ਗਈ। ਇੰਨੀ ਛੇਤੀ ਮਾਂ ਬਨਣ 'ਤੇ ਉਹ ਕਾਫੀ ਹੈਰਾਨ ਸੀ ਅਤੇ ਖੁਸ਼ ਵੀ ਸੀ।ਉਨ੍ਹਾਂ ਦਾ ਬੇਟਾ, ਹਸਮ 2007 ਵਿੱਚ ਪੈਦਾ ਹੋਇਆ। ਰੂਬਾ ਨੇ ਬੜੇ ਹੀ ਉਤਸ਼ਾਹ ਨਾਲ ਸਾਕਿਬ ਨੂੰ ਫੋਨ 'ਤੇ ਦੱਸਿਆ ਕਿ ਸਭ ਠੀਕ ਹੈ, ਹਾਲਾਂਕਿ ਬੱਚਾ ਕਾਫ਼ੀ ਜ਼ਿਆਦਾ ਸੌਂਦਾ ਸੀ ਅਤੇ ਉਸ ਨੂੰ ਦੁੱਧ ਚੁੰਘਾਉਣ ਵਿੱਚ ਵੀ ਦਿੱਕਤ ਆ ਰਹੀ ਸੀ।ਰੂਬਾ ਨੂੰ ""ਲੱਗਿਆ ਕਿ ਇਹ ਸਭ ਆਮ ਹੈ।"" ਕੁਝ ਹਫ਼ਤਿਆਂ ਬਾਅਦ ਉਹ ਡਾਕਟਰ ਕੋਲ ਗਈ। ਡਾਕਟਕ ਨੇ ਹਸਮ ਨੂੰ ਦੇਖਿਆ ਤਾਂ ਉਨ੍ਹਾਂ ਨੂ ਲੱਗਿਆ ਕਿ ਹਸਮ ਦੇ ਕੂਲ੍ਹੇ ਕੁਝ ਸਖ਼ਤ ਸਨ।ਰੂਬਾ ਦੱਸਦੀ ਹੈ, ""ਡਾਕਟਰ ਹਸਮ ਨੂੰ ਰੈਫ਼ਰ ਕਰ ਰਹੇ ਹਨ ਪਰ ਮੈਂ ਇਸ ਨੂੰ ਮਾਮੂਲੀ ਗੱਲ ਹੀ ਸਮਝਿਆ। ਉਨ੍ਹਾਂ ਨੇ ਕੁਝ ਟੈਸਟ ਕੀਤੇ ਅਤੇ ਫਿਰ ਮੈਨੂੰ ਨਤੀਜੇ ਦੱਸਣ ਲਈ ਬੱਚਿਆਂ ਦੇ ਵਾਰਡ ਵਿੱਚ ਬੁਲਾਇਆ।""""ਜਦੋਂ ਮੈਂ ਅੰਦਰ ਗਈ ਤਾਂ ਡਾਕਟਰ ਨੇ ਮੈਨੂੰ ਦੱਸਿਆ ਕਿ ਇੱਕ ਬੁਰੀ ਖਬਰ ਹੈ। ਉਨ੍ਹਾਂ ਨੇ ਮੈਨੂੰ ਇੱਕ ਪਰਚਾ ਫੜਾਉਂਦਿਆਂ ਕਿਹਾ ਕਿ ਹਸਮ ਇਸ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ ਜੋ ਕਿ ਬਹੁਤ ਦੁਰਲੱਭ ਹੈ।""""ਮੇਰੇ ਕੁਝ ਸਮਝ ਸੀ ਆ ਰਿਹਾ, ਮੈਂ ਬਹੁਤ ਰੋ ਰਹੀ ਸੀ। ਘਰ ਪਹੁੰਦਿਆਂ ਹੀ ਮੈਂ ਪਾਕਿਸਤਾਨ ਵਿੱਚ ਆਪਣੇ ਪਤੀ ਨੂੰ ਫ਼ੋਨ ਕੀਤਾ, ਉਨ੍ਹਾਂ ਨੇ ਮੈਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਹਰ ਕੋਈ ਮੁਸ਼ਕਿਲਾਂ ਚੋਂ ਗੁਜ਼ਰਦਾ ਹੈ, ਅਤੇ ਅਸੀਂ ਵੀ ਇਕੱਠੇ ਮਿਲ ਕੇ ਇਸ ਮੁਸ਼ਕਿਲ ਤੋਂ ਬਾਹਰ ਆ ਜਾਵਾਂਗੇ।""ਰੂਬਾ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਸਦੇ ਅਤੇ ਉਸਦੇ ਪਤੀ (ਜੋ ਕਿ ਰਿਸ਼ਤੇ ਵਿੱਚ ਉਸਦਾ ਕਜ਼ਨ ਸੀ) ਦੋਹਾਂ ਵਿੱਚ ਹੀ ਇੱਕ ਰੀਸੈੱਸਿਵ ਜੀਨ (I-cell) ਸੀ। ਆਈ-ਸੈੱਲ ਕਾਰਨ ਬੱਚੇ ਦੇ ਵਾਧੇ ਅਤੇ ਸਹੀ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਕੀ ਗਰਭ ’ਚ ਪਲ ਰਹੇ ਭਰੂਣ ਨੂੰ ਜਿਉਣ ਦਾ ਅਧਿਕਾਰ ਹੈ?ਰੀਸੈੱਸਿਵ ਜੀਨ ਉਹ ਜੀਨ ਹੁੰਦੇ ਹਨ ਜੋ ਕਿਸੇ ਵਿੱਚ ਹੁੰਦੇ ਹਨ ਪਰ ਕਿਸੇ ਦੂਸਰੇ ਤਾਕਤਵਰ ਜੀਨ ਵੱਲੋਂ ਦਬਾ ਲਏ ਜਾਂਦੇ ਹਨ। ਜਿਵੇਂ ਕਿਸੇ ਵਿੱਚ ਕਾਲੇ ਵਾਲਾਂ ਵਾਲੇ ਜੀਨ ਭਾਰੂ ਹੋਣ ਤਾਂ ਉਸ ਦੇ ਵਾਲਾਂ ਦਾ ਰੰਗ ਕਾਲਾ ਹੋਵੇਗਾ ਪਰ ਉਸ ਵਿੱਚ ਭੂਰੇ ਵਾਲਾਂ ਵਾਲੇ ਜੀਨ ਵੀ ਹੋ ਸਕਦੇ ਹਨ। ਇਸ ਸਥਿਤੀ ਵਿੱਚ ਭੂਰੇ ਵਾਲਾਂ ਵਾਲੇ ਜੀਨ ਨੂੰ ਰੀਸੈੱਸਿਵ ਜੀਨ ਕਿਹਾ ਜਾਂਦਾ ਹੈ।ਸੱਤ ਮਹੀਨੇ ਬਾਅਦ ਸਕਿਬ ਨੂੰ ਯੂਕੇ ਵਿਚ ਰਹਿਣ ਲਈ ਵੀਜ਼ਾ ਪ੍ਰਾਪਤ ਹੋਇਆ ਅਤੇ ਉਹ ਆਪਣੇ ਬੇਟੇ ਨੂੰ ਪਹਿਲੀ ਵਾਰ ਗੋਦ ਵਿੱਚ ਲੈ ਸਕਿਆ।ਰੂਬਾ ਮੁਤਾਬਕ, ""ਮੇਰੇ ਪਤੀ ਨੇ ਕਿਹਾ ਕਿ ਹਸਮ ਆਮ ਬੱਚਿਆਂ ਵਾਂਗ ਹੀ ਦਿੱਖਦਾ ਸੀ। ਉਹ ਨਾ ਬੈਠਦਾ ਸੀ ਅਤੇ ਨਾ ਹੀ ਰਿੜ੍ਹਦਾ ਸੀ, ਪਰ ਉਨ੍ਹਾਂ ਕਿਹਾ ਕਿ ਕੁਝ ਬੱਚੇ ਹੌਲੀ-ਹੌਲੀ ਵੱਧਦੇ ਹਨ।"" ਪਰ ਰੂਬਾ ਨੂੰ ਆਪਣੇ ਬੱਚੇ ਵਿੱਚ ਉਸਦੇ ਹਮ ਉਮਰਾਂ ਨਾਲੋਂ ਕਾਫੀ ਵੱਡਾ ਫ਼ਰਕ ਨਜ਼ਰ ਆ ਰਿਹਾ ਸੀ। ਹਸਮ ਬਹੁਤ ਹੌਲੀ ਵੱਧ ਰਿਹਾ ਸੀ। ਛਾਤੀ ਦੀ ਇਨਫੈਕਸ਼ਨ ਕਾਰਨ ਉਸਨੂੰ ਹਸਪਤਾਲ ਵੀ ਛੇਤੀ ਹੀ ਲੈਕੇ ਜਾਣਾ ਪੈਂਦਾ। ਜਿਵੇਂ-ਜਿਵੇਂ ਹਸਮ ਵੱਡਾ ਹੋ ਰਿਹਾ ਸੀ, ਉਸਦੇ ਸਿਰ ਵੱਡਾ ਹੋ ਰਿਹਾ ਸੀ।ਸਾਲ 2010 ਵਿੱਚ ਉਨ੍ਹਾਂ ਦੀ ਅਗਲੀ ਬੱਚੀ ਅਲੀਸ਼ਬਾਹ ਪੈਦਾ ਹੋਈ। ਉਸੇ ਸਮੇਂ ਜਾਂਚ ਤੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਉਹ ਵੀ ਆਈ-ਸੈੱਲ ਨਾਲ ਪੀੜਤ ਸੀ। ਆਪਣੇ ਵੱਡੇ ਭਰਾ ਦੀ ਮੌਤ ਤੋਂ ਤਕਰੀਬਨ ਇੱਕ ਸਾਲ ਬਾਅਦ, 2013 ਦੇ ਅਖੀਰ ਵਿੱਚ ਅਲੀਸ਼ਬਾਹ ਦੀ ਵੀ ਤਿੰਨ ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ।ਤੀਜੀ ਵਾਰ ਗਰਭਵਤੀ ਹੋਣ ਤੋਂ ਪਹਿਲਾਂ, ਰੂਬਾ ਨੇ ਲੀਡਜ਼ ਟੀਚਿੰਗ ਹਸਪਤਾਲ ਵਿੱਚ ਮੌਲਵੀ ਮੁਫ਼ਤੀ ਜ਼ੁਬੈਰ ਬੱਟ ਨਾਲ ਸੰਪਰਕ ਕੀਤਾ। ਉਹ ਜਾਨਣਾ ਚਾਹੁੰਦੀ ਸੀ ਕਿ ਗਰਭ ਦੌਰਾਨ ਭਰੂਣਜਾਂਚ ਕਰਵਾਉਣ ਦੀ ਅਤੇ ਆਈ-ਸੈੱਲ ਦੀ ਪੁਸ਼ਟੀ ਹੋਣ 'ਤੇ ਗਰਭਪਾਤ ਕਰਵਾਉਣ ਲਈ ਉਸਦਾ ਧਰਮ ਇਜਾਜ਼ਤ ਦਿੰਦਾ ਹੈ ਜਾਂ ਨਹੀਂ।।ਮੁਫ਼ਤੀ ਨੇ ਰੂਬਾ ਨੂੰ ਦੱਸਿਆ ਕਿ ਇਹ ਪ੍ਰਵਾਨਯੋਗ ਪ੍ਰਕਿਰਿਆ ਹੋਵੇਗੀ ਪਰ ਉਸਨੂੰ ਬਹੁਤ ਧਿਆਨ ਨਾਲ ਸੋਚਣ ਤੋਂ ਬਾਅਦ ਹੀ ਕੋਈ ਫ਼ੈਸਲਾ ਲੈਣ ਦੀ ਸਲਾਹ ਦਿੱਤੀ।ਇਹ ਵੀ ਪੜ੍ਹੋ:ਇੱਕ ਟੀਕਾ ਤੇ ਤਿੰਨ ਮਹੀਨੇ ਤੱਕ ਪ੍ਰੈਗਨੈਂਸੀ ਤੋਂ ਛੁੱਟੀਪ੍ਰੈਗਨੈਂਸੀ ਤੋਂ ਬਚਣ ਲਈ ਇਹ ਤਰੀਕੇ ਹੋ ਸਕਦੇ ਹਨ ਲਾਹੇਵੰਦਗਰਭ ਵਿੱਚ ਵੀ ਬੱਚੇ ਤੱਕ ਕਿਵੇਂ ਪਹੁੰਚ ਜਾਂਦਾ ਹੈ ਪ੍ਰਦੂਸ਼ਣ ਸਤਮਾਹੇ ਬੱਚੇ ਪੈਦਾ ਹੋਣ ਦੇ ਕੀ-ਕੀ ਕਾਰਨ ਹੋ ਸਕਦੇ ਨੇ""ਜੇਕਰ ਤੁਸੀਂ ਇਸ ਅਵਸਥਾ ਵਿੱਚ ਹੋ ਕਿ ਹਰ ਹਾਲਤ ਵਿੱਚ ਬੱਚੇ ਦੀ ਮੌਤ ਹੋਣੀ ਤੈਅ ਹੀ ਹੈ, ਭਾਵੇਂ ਉਸਦੀ ਮੌਤ ਛੇਤੀ ਨਾ ਹੋਵੇ ਪਰ ਉਹ ਅਜਿਹੀਆਂ ਬਿਮਾਰੀਆਂ ਵਿੱਚ ਘਿਰਿਆ ਰਹੇਗਾ ਜੋ ਉਸ ਨੂੰ ਬਹੁਤ ਕਮਜ਼ੋਰ ਬਣਾ ਦੇਣਗੀਆਂ। ਮੁਸਲਿਮ ਪੈਗੰਬਰ ਦੇ ਕਹੇ ਮੁਤਾਬਿਕ ਸਰੀਰ ਵਿੱਚ ਰੂਹ ਦੇ ਦਾਖ਼ਿਲ ਹੋਣ ਤੋਂ ਪਹਿਲਾ ਗਰਭਪਾਤ ਕਰਵਾਉਣ ਲਈ ਇਹ ਕਾਰਨ ਕਾਫ਼ੀ ਹਨ।""ਉਨ੍ਹਾਂ ਨੇ ਇਹ ਵੀ ਕਿਹਾ ਕਿ ਰੂਬਾ ਨੂੰ ਅਜਿਹਾ ਸਿਰਫ਼ ਇਹ ਸੋਚ ਕੇ ਹੀ ਨਹੀਂ ਕਰਨਾ ਚਾਹੀਦਾ ਕਿ ਉਸ ਨੂੰ ਮਨਜ਼ੂਰੀ ਮਿਲ ਗਈ ਹੈ ਕਿਉੰਕਿ ਉਸਨੇ ਆਪਣੇ ਇਸ ਫ਼ੈਸਲੇ ਨਾਲ ਪੂਰੀ ਜ਼ਿੰਦਗੀ ਬਤੀਤ ਕਰਨੀ ਹੈ।ਉਨ੍ਹਾਂ ਨੇ ਰੂਬਾ ਨੂੰ ਸਹਾਲ ਦਿੱਤੀ ਕਿ ਉਹ ਆਪਣੇ ਭਾਈਚਾਰੇ ਵਿੱਚ ਬਾਕੀਆਂ ਨਾਲ ਇਸ ਬਾਰੇ ਗੱਲ ਕਰੇ ਅਤੇ ਵਿਚਾਰ ਸਾਂਝੇ ਕਰੇ। ਇਨ੍ਹਾਂ ਵਿਚੋਂ ਕੁਝ ਲੋਕ ਅਜਿਹੇ ਵੀ ਹੋਣਗੇ ਜੋ ਗਰਭਪਾਤ ਕਰਵਾਉਣ ਦਾ ਵਿਰੋਧ ਕਰਨਗੇ। ਮੁਫ਼ਤੀ ਜ਼ੁਬੈਰ ਮੁਤਾਬਿਕ, ""ਇਕੱਲਿਆ ਇਸ ਨਾਲ ਝੂਝਨਾ ਇੱਕ ਬਹੁਤ ਵੱਡੀ ਚੁਣੌਤੀ ਹੈ।""ਬਰੈਡਫੋਰਡ ਅਧਿਐਨ ਰੂਬਾ ਅਤੇ ਉਸਦਾ ਪਹਿਲਾ ਬੱਚਾ ਹਸਮ ਬ੍ਰੈਡਫੋਰਡ ਸ਼ਹਿਰ ਵਿੱਚ ਪੈਦਾ ਹੋਣ ਵਾਲਿਆਂ (ਬੌਰਨ ਇਨ ਬ੍ਰੈਡਫੋਰਡ) ਬਾਰੇ ਕੀਤੇ ਜਾ ਰਹੇ ਇੱਕ ਅਧਿਐਨ ਵਿੱਚ ਸ਼ਾਮਲ ਕੀਤੇ ਪਹਿਲੇ ਲੋਕਾਂ ਵਿਚੋਂ ਸਨ। 14000 ਪਰਿਵਾਰਾਂ ਦੀ ਸ਼ਮੂਲੀਅਤ ਵਾਲੇ ਇਸ ਲੰਬੇ ਸਮੇਂ ਤੋਂ ਚੱਲ ਰਹੇ ਅਧਿਐਨ ਵਿੱਚ 46% ਪਰਿਵਾਰ ਪਾਕਿਸਤਾਨੀ ਸਨ।ਇਸ ਸ਼ਹਿਰ ਦੀ ਬਾਲ ਮੌਤ ਦਰ - ਕੌਮੀ ਔਸਤ ਤੋਂ ਦੁੱਗਣੀ ਹੈ - ਜਿਸ ਕਾਰਨ ਇਹ ਅਧਿਐਨ ਕਰਨ ਦਾ ਫੈਸਲਾ ਲਿਆ ਗਿਆ।ਡਾਕਟਰਾਂ ਨੇ 200 ਤੋਂ ਵੱਧ ਦੁਰਲੱਭ ਸਥਿਤੀਆਂ ਦੀ ਪਛਾਣ ਕੀਤੀ ਹੈ ਅਤੇ ਜੋੜਿਆਂ ਦੀ ਬਿਹਤਰ ਜਾਂਚ ਅਤੇ ਸਲਾਹਕਾਰੀ ਲਈ ਕੰਮ ਕਰ ਰਹੇ ਹਨ।ਰੂਬਾ ਨੇ ਆਪਣਾ ਮਨ ਬਣਾ ਲਿਆ ਅਤੇ ਗਰਭਪਾਤ ਨਾ ਕਰਵਾਉਣ ਦਾ ਫ਼ੈਸਲਾ ਲਿਆ।ਸਾਲ 2015 ਵਿੱਚ ਜਦੋਂ ਰੂਬਾ ਤੀਸਰੇ ਬੱਚੇ 'ਇਨਾਰਾ' ਨਾਲ ਗਰਭਵਤੀ ਹੋਈ ਤਾਂ, ਉਸਨੇ ਡਾਕਟਰਾਂ ਵੱਲੋਂ ਵਾਰ-ਵਾਰ ਕਹੇ ਜਾਣ ਦੇ ਬਾਵਜੂਦ ਮੈਡੀਕਲ ਸਕੈਨ ਕਰਵਾਉਣ ਤੋਂ ਇਨਕਾਰ ਕਰ ਦਿੱਤਾ।ਰੂਬਾ ਮੁਤਾਬਿਕ, ""ਮੈਂ ਚਾਹੁੰਦੀ ਸੀ ਕਿ ਉਹ ਇਸਨੂੰ ਕਿਸੇ ਆਮ ਗਰਭ ਵਾਂਗ ਹੀ ਸਮਝਣ। ਮੈਂ ਨਹੀਂ ਚਾਹੁੰਦੀ ਸੀ ਕਿ ਉਹ ਮੇਰੇ ਮਨ ਅੰਦਰ ਕਿਸੇ ਵੀ ਤਰ੍ਹਾਂ ਦਾ ਸ਼ੱਕ ਪੈਦਾ ਕਰਨ। ਮੈਂ ਗਰਭਪਾਤ ਨਹੀਂ ਕਰਵਾਉਣਾ ਸੀ, ਮੈਂ ਗਰਭ ਦਾ ਆਨੰਦ ਮਾਣਨਾ ਚਾਹੁੰਦੀ ਸੀ।""""ਮੈਂ ਆਪਣੇ ਪਤੀ ਨੂੰ ਕਹਿੰਦੀ ਕਿ ਹੋ ਸਕਦਾ ਹੈ ਕਿ ਇਹ ਬੱਚਾ ਵੀ ਬਿਮਾਰ ਪੈਦਾ ਹੋਵੇ ਪਰ ਉਨ੍ਹਾਂ ਨੇ ਕਿਹਾ ਕਿ, 'ਕੋਈ ਗੱਲ ਨਹੀਂ।' ਮੇਰੇ ਮਨ ਅੰਦਰ ਬਹੁਤ ਦੁਬਿਧਾ ਸੀ, ਮੈਂ ਜਾਣਦੀ ਸੀ ਕਿ ਇਸ ਬੱਚੇ ਦੀ ਵੀ ਬਿਮਾਰ ਜਾਂ ਤੰਦਰੁਸਤ ਹੋਣ ਦੀ ਸੰਭਾਵਨਾ ਪਹਿਲੇ ਬੱਚਿਆਂ ਜਿੰਨੀ ਹੀ ਸੀ।""ਪਰ ਇਨਾਰਾ ਦਾ ਵੀ ਜਨਮ ਆਈ-ਸੈੱਲ ਡਿਸਆਰਡਰ ਨਾਲ ਹੀ ਹੋਇਆ।ਰੂਬਾ ਦਾ ਕਹਿਣਾ ਹੈ ਕਿ, ""ਮਾਂ ਬਣਨ 'ਤੇ ਮੈਂ ਬਹੁਤ ਖੁਸ਼ ਸੀ, ਪਰ ਬੱਚੀ ਨੂੰ ਦੇਖਦੇ ਹੀ ਅਸੀਂ ਸਮਝ ਗਈ ਸੀ। ਮੈਂ ਦੁਖੀ ਅਤੇ ਪਰੇਸ਼ਾਨ ਹੋ ਗਈ। ਇਸ ਗਰਭ ਤੋਂ ਅਸੀਂ ਇੱਕ ਸਿਹਤਮੰਦ ਬੱਚਾ ਚਾਹੁੰਦੇ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਬੱਚੀ ਨੂੰ ਕਿੰਨਾ ਕੁ ਦਰਦ ਸਹਿਣਾ ਪਵੇਗਾ ਪਰ ਮੇਰੇ ਪਤੀ ਖੁਸ਼ ਸਨ ਅਤੇ ਉਨ੍ਹਾਂ ਮੈਨੂੰ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਨ ਲਈ ਕਿਹਾ।""ਤਕਰੀਬਨ ਇੱਕ ਸਾਲ ਪਹਿਲਾਂ ਦੋ ਸਾਲ ਦੀ ਉਮਰ ਵਿੱਚ ਇਨਾਰਾ ਦੀ ਮੌਤ ਹੋ ਗਈ। ਪਿਛਲੇ ਸਾਲ ਦਸੰਬਰ ਵਿੱਚ ਉਹ ਬਿਮਾਰ ਹੋ ਗਈ ਅਤੇ ਛਾਤੀ ਵਿੱਚ ਇਨਫੈਕਸ਼ਨ ਕਾਰਨ ਉਸਦੀ ਹਾਲਤ ਕਾਫ਼ੀ ਖਰਾਬ ਹੋ ਗਈ। ਉਸ ਨੂੰ ਬ੍ਰੈਡਫੋਰਡ ਰੌਇਲ ਇਨਫਰਮਰੀ ਤੋਂ ਯਾਰਕ (ਇੰਗਲੈਂਡ ਦਾ ਇੱਕ ਸ਼ਹਿਰ) ਲਿਆਂਦਾ ਗਿਆ।""ਯਾਰਕ ਦੇ ਡਾਕਟਰਾਂ ਨੇ ਉਸ ਨੂੰ ਜ਼ਿੰਦਾ ਰੱਖਣ ਦੀ ਪੂਰੀ ਵਾਹ ਲਾਈ, ਮੇਰੇ ਮਨ ਵਿੱਚ ਆਸ ਦੇ ਬਾਵਜੂਦ ਮੈਂ ਦੇਖ ਸਕਦੀ ਸੀ ਕਿ ਉਹ ਦਰਦ ਵਿੱਚ ਹੈ। ਮਰਨ ਤੋਂ ਪਹਿਲਾਂ ਉਸ ਨੂੰ ਦਵਾਈਆਂ ਦੇ ਕੇ ਸ਼ਾਂਤ ਰੱਖਿਆ ਗਿਆ। ਮੈਂ ਉਸਦੇ ਨਾਲ ਹੀ ਲੇਟੀ ਹੋਈ ਸੀ ਅਤੇ ਉਹ ਜ਼ਿਆਦਾਤਰ ਸਮਾਂ ਮੇਰੀ ਬਾਹਾਂ ਵਿੱਚ ਹੀ ਸੀ। ਮੇਰੇ ਪਤੀ ਨੂੰ ਅਹਿਸਾਸ ਹੋ ਗਿਆ ਸੀ ਕਿ ਉਹ ਆਖ਼ਰੀ ਸਾਹ ਲੈ ਰਹੀ ਸੀ।""ਰੂਬਾ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਤਿੰਨ ਬੱਚੇ ਗੁਆਉਣ ਦਾ ਦਰਦ ਅਤੇ ਛੇ ਵਾਰ ਗਰਭਪਾਤ ਦੀ ਪੀੜਾ ਕਿਸ ਤਰ੍ਹਾਂ ਸਹੀ ਹੈ, ਜਿਨ੍ਹਾਂ ਵਿੱਚੋਂ ਇੱਕ ਤਾਂ ਇਨਾਰਾ ਦੀ ਮੌਤ ਤੋਂ ਕੁਝ ਹਫ਼ਤੇ ਬਾਅਦ ਹੀ ਹੋਇਆ ਹੈ। ਰੂਬਾ ਮੁਤਾਬਿਕ, ""ਮੇਰਾ ਆਖਰੀ ਗਰਭਪਾਤ ਇਨਾਰਾ ਨੂੰ ਦਫ਼ਨਾਉਣ ਤੋਂ ਬਾਅਦ ਹੋਇਆ, ਉਸ ਵੇਲੇ ਤਾਂ ਮੈਨੂੰ ਪਤਾ ਵੀ ਨਹੀਂ ਸੀ ਕਿ ਮੈਂ ਗਰਭਵਤੀ ਹਾਂ।""ਰੂਬਾ ਕਹਿੰਦੀ ਹੈ ਕਿ ਇਨਾਰਾ ਦੀ ਮੌਤ ਨੇ ਉਸ ਨੂੰ ਇਹ ਗੱਲ ਮੰਨਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਸਦੇ ਬੱਚਿਆਂ ਦੀ ਬਦਨਸੀਬੀ ਅਤੇ ਕਜ਼ਨ ਨਾਲ ਵਿਆਹੇ ਜਾਣਾ, ਆਪਸ ਵਿੱਚ ਜੁੜੇ ਹੋਏ ਹਨ।ਪਹਿਲਾਂ ਕਾਫ਼ੀ ਸਮੇਂ ਤੱਕ ਉਹ ਇਸ ਗੱਲ ਵਿੱਚ ਯਕੀਨ ਨਹੀਂ ਕਰ ਰਹੀ ਸੀ। ਇਸਦਾ ਕਾਰਨ ਇਹ ਵੀ ਸੀ ਕਿ ਜਦੋਂ ਉਹ ਹਸਪਤਾਲਾਂ ਵਿੱਚ ਬਾਕੀ ਬਿਮਾਰ ਅਤੇ ਅਪਾਹਜ ਬੱਚਿਆਂ ਨੂੰ ਦੇਖਦੀ ਤਾਂ ਰੂਬਾ ਸੋਚਦੀ ਕਿ ਇਹ ਸਾਰੇ ਬੱਚੇ ਵੀ ਰਿਸ਼ਤੇ ਦੇ ਭੈਣ-ਭਰਾਵਾਂ ਦੇ ਵਿਆਹ ਤੋਂ ਨਹੀਂ ਜਨਮੇ ਹੋਣਗੇ। ਕਿਉਂਕਿ ਕੁਝ ਬੱਚੇ ਗੋਰਿਆਂ ਦੇ ਵੀ ਸਨ।ਉਸਦਾ ਕਹਿਣਾ ਹੈ ਕਿ, ""ਮੇਰੇ ਪਤੀ ਹੁਣ ਵੀ ਇਹ ਗੱਲ ਨਹੀਂ ਮੰਨਦੇ। ਮੈਂ ਮੰਨਦੀ ਹਾਂ ਕਿਉਂਕਿ ਇਹ ਮੇਰੇ ਨਾਲ ਤਿੰਨ ਵਾਰੀ ਹੋ ਚੁੱਕਾ ਹੈ। ਇਸ ਲਈ ਜੋ ਕੁਝ ਵੀ ਕਿਹਾ ਜਾ ਰਿਹਾ ਹੈ, ਉਸ ਵਿੱਚ ਕੁਝ ਤਾਂ ਸੱਚਾਈ ਹੋਵੇਗੀ ਹੀ।""ਰਿਸ਼ਤੇ 'ਚ ਭੈਣ ਭਰਾਵਾਂ ਦਾ ਵਿਆਹਸਾਲ 2013 ਵਿੱਚ ਸਾਈਂਸਦਾਨਾਂ ਵੱਲੋਂ ਰਿਸ਼ਤੇ ਵਿੱਚ ਭੈਣ-ਭਰਾ ਲੱਗਦੇ ਲੋਕਾਂ ਦੇ ਵਿਆਹ ਬਾਰੇ ਆਪਣੀਆਂ ਕੁਝ ਖੋਜਾਂ 'ਦਿ ਲੈਨਸੇਟ' ਰਸਾਲੇ ਵਿੱਚ ਪ੍ਰਕਾਸ਼ਿਤ ਕੀਤੀਆਂ। ਬ੍ਰੈਡਫੋਰਡ ਵਿੱਚ ਪੈਦਾ ਹੋਣ ਵਾਲੀਆਂ ਪਾਕਿਸਤਾਨੀ ਮਾਵਾਂ ਵਿੱਚੋਂ 63% ਆਪਣੇ ਕਜ਼ਨਾਂ ਨਾਲ ਵਿਆਹੀਆਂ ਗਈਆਂ ਸਨ। ਇਨ੍ਹਾਂ ਮਾਵਾਂ ਨੇ ਬੱਚਿਆਂ ਦਾ ਜਮਾਂਦਰੂ ਨੁਕਸ ਨਾਲ ਪੈਦਾ ਹੋਣ ਦਾ ਖਤਰਾ ਦੁਗਣਾ ਅਨੁਭਵ ਕੀਤਾ।ਹਾਲਾਂਕਿ ਬੱਚੇ ਦਾ ਜਮਾਂਦਰੂ ਹੀ ਦਿਲ ਅਤੇ ਨਾੜੀ ਤੰਤਰ ਸਬੰਧੀ ਬਿਮਾਰੀਆਂ ਨਾਲ ਪੈਦਾ ਹੋਣ ਦਾ ਖਤਰਾ ਘੱਟ ਹੈ ਪਰ ਪਾਕਿਸਤਾਨੀ ਵਸੋਂ ਵਿੱਚ ਇਹ ਆਂਕੜਾ 3 ਫ਼ੀਸਦੀ ਤੋਂ ਸ਼ੁਰੂ ਹੋਕੇ, ਰਿਸ਼ਤੇ ਵਿੱਚ ਭੈਣ-ਭਰਾਵਾਂ ਦੇ ਵਿਆਹ ਵਾਲੀ ਜੋੜੀਆਂ ਵਿੱਚ 6 ਫ਼ੀਸਦੀ ਤੱਕ ਦੇਖਿਆ ਗਿਆ ਹੈ। ਬ੍ਰੈਡਫੋਰਡ ਵਿੱਚ ਵਸ ਰਹੇ ਪਰਿਵਾਰ ਅਜੇ ਵੀ ਆਪਣੇ ਮੁੰਡੇ ਅਤੇ ਕੁੜੀਆਂ ਨੂੰ ਵਿਆਹੁਣ ਲਈ ਆਪਣੇ ਮੂਲ ਦੇਸ਼ ਤੋਂ ਖੂਨ ਦੇ ਰਿਸ਼ਤੇ ਵਿੱਚ ਹੀ ਲਾੜਾ ਜਾਂ ਲਾੜਾ ਲੱਭਦੇ ਹਨ। ਅਧਿਐਨ ਵਿੱਚ ਸ਼ਾਮਿਲ ਕੀਤੇ ਗਏ ਹਰ ਚਾਰ ਵਿੱਚੋਂ ਇੱਕ ਬੱਚੇ ਦੇ ਪਿਤਾ ਜਾਂ ਮਾਂ ਨੂੰ ਵਿਆਹ ਲਈ ਇਸ ਦੇਸ਼ ਬੁਲਾਇਆ ਗਿਆ।ਇਨਾਰਾ ਦੀ ਮੌਤ ਤੋਂ ਬਾਅਦ, ਰੂਬਾ ਅਤੇ ਸਾਕਿਬ ਦੇ ਇੰਗਲੈਂਡ ਅਤੇ ਪਾਕਿਸਤਾਨ ਵਿੱਚ ਰਹਿਣ ਵਾਲੇ ਕੁਝ ਰਿਸ਼ਤੇਦਾਰ ਇਸ ਸਿੱਟੇ 'ਤੇ ਪਹੁੰਚੇ ਕਿ ਇਨ੍ਹਾਂ ਲਈ ਇੱਕ ਸਿਹਤਮੰਦ ਬੱਚੇ ਨੂੰ ਜਨਮ ਦੇਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਿਆਹ ਨੂੰ ਖਤਮ ਕਰਕੇ, ਦੋਵਾਂ ਨੂੰ ਖੁਸ਼ੀ-ਖੁਸ਼ੀ ਵੱਖ ਕਰ ਦੇਣਾ ਚਾਹੀਦਾ ਹੈ। ਰਿਸ਼ਤੇਦਾਰਾਂ ਮੁਤਾਬਿਕ ਅਹਿਜਾ ਕਰਨ ਨਾਲ ਰੂਬਾ ਅਤੇ ਸਾਕਿਬ ਕਿਸੇ ਹੋਰ ਨਾਲ ਵਿਆਹ ਕਰ ਸਕਣਗੇ, ਜਿਸ ਨਾਲ ਉਨ੍ਹਾਂ ਦੇ ਬੱਚੇ ਤੰਦਰੁਸਤ ਪੈਦਾ ਹੋਣਗੇ।ਰੂਬਾ ਦੱਸਦੀ ਹੈ, ""ਅਸੀਂ ਦੋਵਾਂ ਨੇ ਮਨ੍ਹਾਂ ਕਰ ਦਿੱਤਾ।"" ""ਮੇਰੇ ਪਤੀ ਦਾ ਕਹਿਣਾ ਹੈ ਕਿ, 'ਜੇਕਰ ਰੱਬ ਨੇ ਮੈਨੂੰ ਬੱਚਾ ਦੇਣਾ ਹੈ ਤਾਂ ਤੁਹਾਡੇ ਤੋਂ ਹੀ ਦੇ ਦੇਣਗੇ। ਉਨ੍ਹਾਂ ਨੇ ਮੈਨੂੰ ਤੁਹਾਡੇ ਤੋਂ ਬੱਚੇ ਦਿੱਤੇ ਹਨ, ਅਤੇ ਉਹ ਮੈਨੂੰ ਤੁਹਾਡੇ ਤੋਂ ਤੰਦਰੁਤਸ ਬੱਚਾ ਵੀ ਦੇ ਸਕਦੇ ਹਨ। ਜੋ ਸਾਡੇ ਲਈ ਲਿਖਿਆ ਗਿਆ ਹੈ, ਉਸ ਨੂੰ ਮਿਟਾਇਆ ਨਹੀਂ ਜਾ ਸਕਦਾ। ਮੈਂ ਦੁਬਾਰਾ ਵਿਆਹ ਨਹੀਂ ਕਰਵਾਵਾਂਗਾ, ਨਾ ਹੀ ਤੁਸੀਂ ਕਰਵਾ ਸਕਦੇ ਓ। ਅਸੀਂ ਦੋਵੇਂ ਮਿਲ ਕੇ ਕੋਸ਼ਿਸ਼ ਕਰਾਂਗੇ।'""ਹਾਲਾਂਕਿ 2007 ਵਿਚ ਰੂਬਾ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ, ਪਰ ਵਿਆਹ ਦੇ 10 ਸਾਲਾਂ ਬਾਅਦ ਉਹ ਸਾਕਿਬ ਤੋਂ ਵੱਖ ਵੀ ਨਹੀਂ ਹੋਣਾ ਚਾਹੁੰਦੀ। ""ਰਿਸ਼ਤੇਦਾਰ ਚਾਹੁੰਦੇ ਸਨ ਕਿ ਅਸੀਂ ਕਿਸੇ ਹੋਰ ਨਾਲ, ਸਿਹਤਮੰਦ ਬੱਚੇ ਪੈਦਾ ਕਰਨ ਲਈ ਖੁਸ਼ੀ-ਖੁਸ਼ੀ ਵੱਖ ਹੋ ਜਾਈਏ। ਉਨ੍ਹਾਂ ਹਾਲਾਤਾਂ ਵਿੱਚ ਮੈਂ ਕੀ ਕਰਾਂਗੀ ਜੇ ਮੇਰੇ ਬੱਚੇ ਸਿਹਤਮੰਦ ਪੈਦਾ ਹੁੰਦੇ ਹਨ, ਪਰ ਉਸ ਨਵੇਂ ਵਿਅਕਤੀ ਨਾਲ ਮੈਂ ਉਸ ਤਰ੍ਹਾਂ ਮਹਿਸੂਸ ਨਹੀਂ ਕਰਦੀ ਜਿਸ ਤਰ੍ਹਾਂ ਮੈਂ ਆਪਣੇ ਪਤੀ ਨਾਲ ਕਰਦੀ ਹਾਂ? ਕੀ ਹੋਵੇਗਾ ਜੇਕਰ ਮੇਰਾ ਨਵਾਂ ਵਿਆਹ ਖੁਸ਼ਹਾਲ ਹੀ ਨਾ ਹੋਇਆ? ਹੋ ਸਕਦਾ ਹੈ ਕਿ ਉਹ ਵਿਆਹ ਸਫ਼ਲ ਨਾ ਹੋਵੇ, ਅਤੇ ਅਜਿਹੇ ਵਿਚ ਮੈਂ ਆਪਣੇ ਬੱਚਿਆਂ ਨੂੰ ਇਕੱਲੀ ਮਾਂ ਦੇ ਤੌਰ 'ਤੇ ਨਹੀਂ ਪਾਲਣਾ ਚਾਹੁੰਦੀ। ਲੋਕ ਅਹਿਜਾ ਕਰਦੇ ਹੋਣਗੇ ਪਰ ਮੈਂ ਨਹੀਂ ਕਰਨਾ ਚਾਹੁੰਦੀ।"" ਦੋਵਾਂ ਕੋਲ ਕੀ ਰਾਹ ਹਨ?ਇੱਕ ਸੰਭਾਵਨਾ ਆਈਵੀਐਫ਼ ਰਾਹੀਂ ਹੈ। ਇਸ ਤਕਨੀਕ ਨਾਲ ਡਾਕਟਰ ਪਹਿਲਾਂ ਹੀ ਭਰੂਣ ਦੀ ਜਾਂਚ ਕਰ ਸਕਦੇ ਹਨ, ਆਈ-ਸੈਲ ਬੀਮਾਰੀ ਵਾਲੇ ਭਰੂਣ ਨੂੰ ਨਕਾਰ ਕੇ ਅਤੇ ਤੰਦਰੁਸਤ ਭਰੂਣ ਨੂੰ ਚੁਣ ਕੇ ਗਰਭ ਵਿੱਚ ਰੱਖ ਦਿੱਤਾ ਜਾਂਦਾ ਹੈ। ਪਰ ਰੂਬਾ ਦਾ ਕਹਿਣਾ ਹੈ ਕਿ ਸਾਕਿਬ ਇਸ ਬਾਰੇ ਉਤਸ਼ਾਹਿਤ ਨਹੀਂ ਹਨ।ਰੂਬਾ ਮੁਤਾਬਿਕ, ""ਉਨ੍ਹਾਂ ਦਾ ਕਹਿਣਾ ਹੈ ਕਿ ਜੋ ਸਾਡੇ ਲਈ ਲਿਖਿਆ ਗਿਆ ਹੈ, ਅੱਲ੍ਹਾ ਸਾਨੂੰ ਦੇ ਦੇਣਗੇ। ਜੇਕਰ ਸਾਡੀ ਕਿਸਮਤ ਵਿੱਚ ਬੱਚਾ ਲਿਖਿਆ ਹੈ, ਤਾਂ ਕਿਸੇ ਵਿੱਚ ਹਾਲਾਤ ਵਿੱਚ ਮਿਲ ਹੀ ਜਾਵੇਗਾ।""ਰੂਬਾ ਖ਼ੁਦ ਆਈਵੀਐਫ਼ ਦਾ ਸਹਾਰਾ ਲੈਣਾ ਚਾਹੁੰਦੀ ਹੈ, ਪਰ ਮੁਸ਼ਕਿਸ ਇਹ ਹੈ ਕਿ ਇਸ ਲਈ ਉਡੀਕ ਕਰਨ ਵਾਲਿਆਂ ਦੀ ਸੂਚੀ ਲੰਬੀ ਹੈ।ਇਹ ਵੀ ਪੜ੍ਹੋ:ਇਟਲੀ ਵਸਦੇ ਪਰਵਾਸੀਆਂ ਦੇ ਰਾਹ 'ਚ ਨਵੀਂ ਔਕੜ ਕੌਡੀ ਦੇ ਭਾਅ ਹੋਏ ਪਿਆਜ਼, ਖ਼ੁਦਕੁਸ਼ੀ ਕਰ ਰਹੇ ਕਿਸਾਨ 'ਮੇਰੇ ਮਾਤਾ-ਪਿਤਾ ਨੂੰ ਕਿਹਾ ਗਿਆ, ਮੈਨੂੰ ਬਦਲ ਕੇ ਮੁੰਡਾ ਲੈ ਆਓ'ਰੂਬਾ ਦਾ ਕਹਿਣਾ ਹੈ, ""ਮੈਂ ਚਾਹੁੰਦੀ ਹਾਂ ਕਿ ਇਹ ਛੇਤੀ ਹੋ ਜਾਵੇ। ਜੇ ਤੁਸੀਂ ਲੰਬੇ ਸਮੇਂ ਲਈ ਕਿਸੇ ਚੀਜ਼ ਦੀ ਉਡੀਕ ਕਰਦੇ ਹੋ ਤਾਂ ਉਸ ਲਈ ਕੁਦਰਤੀ ਤੌਰ 'ਤੇ ਕੋਸ਼ਿਸ਼ ਕਰਨਾ ਜ਼ਿਆਦਾ ਲੁਭਾਉਂਦਾ ਹੈ।""ਰੂਬਾ ਦਾ ਪਤੀ ਰੂਬਾ ਨਾਲ ਕਈ ਵਾਰੀ ਡਾਕਟਰ ਕੋਲ ਜਾ ਚੁੱਕਾ ਹੈ, ਪਰ ਉਸ ਲਈ ਕੰਮ ਤੋਂ ਸਮਾਂ ਕੱਢਣਾ ਮੁਸ਼ਕਿਲ ਹੈ ਅਤੇ ਉਸ ਨੂੰ ਅੰਗਰੇਜ਼ੀ ਬੋਲਣੀ ਵੀ ਜ਼ਿਆਦਾ ਨਹੀਂ ਆਉਂਦੀ।ਰੂਬਾ ਦੱਸਦੀ ਹੈ ਕਿ, ""ਉਹ ਮੇਰੇ ਨਾਲ ਬੈਠ ਤਾਂ ਜਾਂਦੇ ਹਨ ਪਰ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਕੀ ਕਿਹਾ ਜਾ ਰਿਹਾ ਹੈ। ਉਹ ਦਿਲਚਸਪੀ ਨਹੀਂ ਦਿਖਾਉਂਦੇ ਪਰ ਆਖਦੇ ਹਨ ਕਿ ਇਹ ਫ਼ੈਸਲਾ ਮੇਰੇ 'ਤੇ ਹੈ।""ਰੂਬਾ ਮੁਤਾਬਿਕ ਉਹ ਨਹੀਂ ਦੱਸ ਸਕਦੀ ਕਿ ਭਵਿੱਖ ਵਿੱਚ ਕੀ ਹੋਣਾ ਹੈ ਪਰ ਉਹ ਇਸ ਗੱਲ ਨੂੰ ਲੈਕੇ ਫਿਕਰਮੰਦ ਹੈ ਕਿ ਕੁਦਰਤੀ ਪ੍ਰਕਿਰਿਆ ਨਾਲ ਪੈਦਾ ਹੋਣ ਵਾਲੇ ਬੱਚੇ ਨੂੰ ਕਿੰਨਾ ਕੁਝ ਝੱਲਣਾ ਪਵੇਗਾ।""ਜਦੋਂ ਪਹਿਲੀ ਵਾਰ ਹਸਮ ਇਸ ਬਿਮਾਰੀ ਨਾਲ ਪੀੜਤ ਪਾਇਆ ਗਿਆ ਤਾਂ ਮੈਂ ਸੋਚਿਆ ਕਿ ਮੈਂ ਅਜਿਹਾ ਨਹੀਂ ਕਰ ਸਕਦੀ। ਪਰ ਹੁਣ ਅਜਿਹਾ ਤਿੰਨ ਵਾਰੀ ਹੋ ਚੁੱਕਾ ਹੈ। ਇੱਕ ਬੱਚੇ ਲਈ ਇੰਨੀ ਪੀੜਾ ਤੋਂ ਲੰਗਣਾ ਠੀਕ ਨਹੀਂ ਹੈ।""ਤਿੰਨ ਬੱਚੇ:ਹਸਨ ਮਹਿਮੂਦ: 5 ਜੁਲਾਈ 2007 - 5 ਅਗਸਤ 2012 ਅਲੀਸ਼ਬਾਹ ਮਹਿਮੂਦ: 22 ਮਈ 2010 - 13 ਨਵੰਬਰ 2013 ਇਨਾਰਾ ਈਸ਼ਲ: 22 ਅਪ੍ਰੈਲ 2015 - 6 ਦਸੰਬਰ 2017 ਜੋੜੇ ਦੇ ਅਨੁਭਵਾਂ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪ੍ਰੇਰਿਤ ਕੀਤਾ ਹੈ ਕਿ ਉਹ ਰਿਸ਼ਤੇ 'ਚ ਲੱਗਦੇ ਭੈਣ-ਭਰਾਵਾਂ ਦੇ ਵਿਆਹ ਲਈ ਮਨ੍ਹਾਂ ਕਰ ਸਕਣ। ਇਨ੍ਹਾਂ ਵਿੱਚ ਰੂਬਾ ਦਾ ਆਪਣਾ ਭਰਾ ਵੀ ਸ਼ਾਮਿਲ ਹੈ। ਰੂਬਾ ਮੁਤਾਬਿਕ, ""ਮੇਰੇ ਬੱਚੇ ਹੋਣ ਤੋਂ ਪਹਿਲਾਂ ਅਸੀਂ ਕਦੇ ਵੀ ਆਪਣੇ ਹੀ ਪਰਿਵਾਰਿਕ ਸਬੰਧਾਂ ਵਿਚ ਰਿਸ਼ਤਾ ਕਰਨ ਨੂੰ ਗਲਤ ਨਹੀਂ ਮੰਨਿਆ। ਪਰ ਮੇਰੇ ਨਾਲ ਜੋ ਹੋਇਆ ਇਹ ਦੇਖਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਵੀ ਪਰਿਵਾਰ ਵਿੱਚ ਵਿਆਹ ਕਰਨ ਤੋਂ ਪਹਿਲਾਂ ਦੋ ਵਾਰੀ ਸੋਚਦੇ ਹਨ।""""10 ਸਾਲ ਪਹਿਲਾਂ ਜੋ ਮੇਰੇ ਮਾਪਿਆਂ ਨੇ ਕਿਹਾ, ਮੈਂ ਮੰਨ ਲਿਆ, ਪਰ ਹੁਣ ਮੇਰੇ ਭੈਣ-ਭਰਾਵਾਂ ਨੂੰ ਫ਼ੈਸਲਾ ਲੈਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਦੇ ਵਿਆਹ ਤੋ ਉਹ ਇਨਕਾਰ ਕਰ ਰਹੇ ਹਨ। ਸਾਡੀ ਨੌਜਵਾਨ ਪੀੜ੍ਹੀ ਨੂੰ ਫ਼ੈਸਲਿਆਂ ਦੀ ਆਜ਼ਾਦੀ ਹੈ, ਜੇਕਰ ਉਨ੍ਹਾਂ ਨੂੰ ਕੁਝ ਪਸੰਦ ਨਹੀਂ ਆਉਂਦਾ ਤਾਂ ਉਹ ਦੱਸ ਸਕਦੇ ਹਨ।""ਤਿੰਨ ਬੱਚਿਆਂ ਨੂੰ ਗੁਆਉਣ ਦੇ ਨਾਲ-ਨਾਲ, ਰੂਬਾ ਨੇ ਛੇ ਵਾਰ ਗਰਭਪਾਤ ਦੀ ਪੀੜ ਵੀ ਸਹੀ ਹੈ। ਇਨਾਰਾ ਨੂੰ ਆਪਣੇ ਭਰਾ ਅਤੇ ਭੈਣ ਦੇ ਨਾਲ ਦਫਨਾਇਆ ਗਿਆ।ਰੂਬਾ ਨੇ ਆਪਣਾ ਧਾਰਮਿਕ ਵਿਸ਼ਵਾਸ ਕਾਇਮ ਰੱਖਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ, ""ਰੱਬ ਇੱਕ ਵਿਅਕਤੀ 'ਤੇ ਉਸਦੀ ਸਮਰੱਥਾ ਦੇ ਮੁਤਾਬਿਕ ਹੀ ਭਾਰ ਪਾਉਂਦਾ ਹੈ। ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਲੋਕ ਖ਼ੁਸ਼ਨਸੀਬ ਹਨ ਜਿਨ੍ਹਾਂ ਨੂੰ ਬਿਨ੍ਹਾਂ ਮੁਸ਼ੱਕਤ ਕੀਤੇ ਇੱਕ ਸਿਹਤਮੰਦ ਬੱਚਾ ਮਿਲ ਜਾਂਦਾ ਹੈ। ਇਹੀ ਬੱਚੇ ਕਈ ਵਾਰ ਵੱਡੇ ਹੋਕੇ ਮੁਸੀਬਤਾਂ ਖੜ੍ਹੀਆਂ ਕਰਦੇ ਹਨ ਜਿਸ ਕਾਰਨ ਮਾਪਿਆਂ ਨੂੰ ਵੱਖ ਤਰ੍ਹਾਂ ਦੀਆਂ ਪਰੀਖਿਆਵਾਂ ਤੋਂ ਲੰਘਣਾ ਪੈਂਦਾ ਹੈ।""""ਇਸ ਜੀਵਨ ਵਿਚ ਮੈਂ ਬਹੁਤ ਬਦਨਸੀਬ ਹਾਂ, ਪਰ ਅਗਲੀ ਜ਼ਿੰਦਗੀ ਵਿੱਚ ਮੈਂ ਬਹੁਤ ਖ਼ੁਸ਼ਨਸੀਬ ਹੋਵਾਂਗੀ ਕਿਉਂਕਿ ਉਹ ਮਾਸੂਮ ਬੱਚੇ ਸਨ। ਇਹ ਬੱਚੇ ਅਗਲੇ ਜੀਵਨ ਵਿੱਚ ਤੁਹਾਡੀ ਸਹਾਇਤਾ ਕਰਦੇ ਹਨ ਕਿਉਂਕਿ ਤੁਸੀਂ ਉਨ੍ਹਾਂ ਦੇ ਨਾਲ ਰਹਿੰਦੇ ਹੋ।""ਇਹ ਵੀ ਪੜ੍ਹੋ:ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾ1971- ਪੰਜਾਬੀ ਫ਼ੌਜੀ ਅਫ਼ਸਰ ਦੇ ਚੁਟਕਲੇ ਅਤੇ ਪਾਕ ਫੌਜ ਦਾ ਸਰੰਡਰ'84 ਸਿੱਖ ਕਤਲੇਆਮ: ਕਿਵੇਂ ਉੱਜੜੀ ਨਿਰਪ੍ਰੀਤ ਦੀ ਦੁਨੀਆਂ ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰਾਹੁਲ ਗਾਂਧੀ ਦੇ ਕਿਸਾਨਾਂ ਦੇ ਕਰਜ਼ ਮੁਆਫ਼ੀ ਦੇ ਵਾਅਦੇ ਤੋਂ ਮੁਕਰਨ ਦਾ ਸੱਚ 14 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46567680 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SM VIRAL VIDEO GRAB ਮੱਧ ਪ੍ਰਦੇਸ 'ਚ ਕਾਂਗਰਸ ਦੀ ਸਫ਼ਲਤਾ ਦਾ ਇੱਕ ਵੱਡਾ ਕਾਰਨ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਪਾਰਟੀ ਸੱਤਾ 'ਚ ਆਉਣ ਤੋਂ 10 ਦਿਨਾਂ ਬਾਅਦ ਹੀ ਕਿਸਾਨਾਂ ਦਾ ਕਰਜ਼ ਮੁਆਫ਼ ਕਰ ਦੇਵੇਗੀ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਇੱਕ ਚੋਣ ਰੈਲੀ 'ਚ ਇਸ ਤਰ੍ਹਾਂ ਦਾ ਵਾਅਦਾ ਕੀਤਾ ਸੀ। ਉਸ ਸਭਾ 'ਚ ਉਨ੍ਹਾਂ ਦੇ ਭਾਸ਼ਣ ਦਾ ਇੱਕ ਹਿੱਸਾ ਅਤੇ ਉਸ ਦੇ ਨਾਲ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਦਾ ਇੱਕ ਹਿੱਸਾ ਕਈ ਦੱਖਣੀ ਪੰਥੀ ਸੋਚ ਵਾਲੇ ਸੋਸ਼ਲ ਮੀਡੀਆ ਯੂਜਰਜ਼ ਨੇ ਆਪਣੇ ਗਰੁਪਜ਼ ਅਤੇ ਫੇਸਬੁੱਕ ਪੇਜ ਰਾਹੀਂ ਸ਼ੇਅਰ ਕੀਤਾ। ਇਸ ਵੀਡੀਓ ਰਾਹੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਹੁਲ ਗਾਂਧੀ ਕਿਸਾਨਾਂ ਨਾਲ ਕਰਜ਼ ਮੁਆਫ਼ੀ ਦੇ ਆਪਣੇ ਵਾਅਦੇ ਤੋਂ ਮੁਕਰ ਰਹੇ ਹਨ। ਕੀ ਹੈ ਇਸ ਵਾਇਰਲ ਵੀਡੀਓ 'ਚ ਬੀਬੀਸੀ ਨੇ ਦੇਖਿਆ ਕਿ ਜਿਹੜੇ ਪੇਜਾਂ 'ਤੇ ਇਹ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਲੱਖਾਂ ਫੌਲੋਅਰਜ਼ ਹਨ। ਇਹ ਵੀ ਪੜ੍ਹੋ- ਕਮਲ ਨਾਥ ’ਤੇ ਸਿੱਧੂ: ਹਾਈ ਕਮਾਂਡ ਦੇ ਫੈਸਲੇ ਤੋਂ 1 ਇੰਚ ਵੀ ਸੱਜੇ-ਖੱਬੇ ਨਹੀਂ ਹੋ ਸਕਦੇਅਨੁਸ਼ਕਾ ਵਿਰਾਟ ਦੀ ਸਲਾਹ ਕਿਹੜੇ ਮਾਮਲੇ 'ਚ ਨਹੀਂ ਲੈਂਦੇ ਕੀ ਨਿਜ਼ਾਮੁਦੀਨ ਔਲੀਆ ਦੀ ਦਰਗਾਹ 'ਤੇ ਜਾ ਸਕਣਗੀਆਂ ਔਰਤਾਂ?'ਦਿਲ' ਛੱਡਣ ਲਈ ਅੱਧਵਾਟਿਓਂ ਮੁੜਿਆ ਜਹਾਜ਼ Image copyright AFP ਇਸ ਕਲਿੱਪ ਦੇ ਪਹਿਲੇ ਹਿੱਸੇ 'ਚ ਰਾਹੁਲ ਗਾਂਧੀ ਇਹ ਕਹਿੰਦੇ ਸੁਣੇ ਜਾਂਦੇ ਹਨ, ""ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕਾਂਗਰਸ ਦੇ ਸੱਤਾ 'ਚ ਆਉਣ ਦੇ 10 ਦਿਨਾਂ ਬਾਅਦ, ਤੁਹਾਡੇ (ਕਿਸਾਨਾਂ) ਕਰਜ਼ੇ ਮੁਆਫ਼ ਕਰ ਦਿੱਤੇ ਜਾਣਗੇ।""ਕੁਝ ਲੋਕਾਂ ਨੇ ਇਸ ਵੀਡੀਓ 'ਚ ਰਾਹੁਲ ਗਾਂਧੀ ਦੀ ਮੰਦਸੌਰ (ਮੱਧ ਪ੍ਰਦੇਸ਼) ਦੀ ਚੋਣ ਰੈਲੀ ਦਾ ਵੀਡੀਓ ਵੀ ਵਰਤਿਆ ਹੈ ਤਾਂ ਕੁਝ ਲੋਕਾਂ ਨੇ ਵਿਦਿਸ਼ਾ ਦੀ ਚੋਣ ਰੈਲੀ 'ਚ ਦਿੱਤੇ ਗਏ ਭਾਸ਼ਨ ਦਾ ਇੱਕ ਹਿੱਸਾ ਇਸਤੇਮਾਲ ਕੀਤਾ ਹੈ। Image Copyright @Rita_2110 @Rita_2110 Image Copyright @Rita_2110 @Rita_2110 ਉੱਥੇ ਹੀ ਵਾਇਰਲ ਵੀਡੀਓ ਦੇ ਦੂਜੇ ਹਿੱਸੇ 'ਚ ਰਾਹੁਲ ਗਾਂਧੀ ਕਹਿੰਦੇ ਦਿਖਦੇ ਹਨ, ""ਮੈਂ ਆਪਣੇ ਭਾਸ਼ਣਾਂ 'ਚ ਕਿਹਾ ਸੀ ਕਿ ਕਰਜ਼ ਮੁਆਫ਼ੀ ਇੱਕ ਮਦਦ ਕਰਨ ਦਾ ਰਸਤਾ ਹੈ, ਪਰ ਇਹ ਹੱਲ ਨਹੀਂ ਹੈ। ਹੱਲ ਗੁੰਝਲਦਾਰ ਹੈ - ਇਸ ਵਿੱਚ ਉਨ੍ਹਾਂ ਦੀ ਮਦਦ ਕਰਨਾ ਵੀ ਸ਼ਾਮਿਲ ਹੈ।""ਜੇਕਰ ਤੁਸੀਂ ਉਨ੍ਹਾਂ ਦੇ ਬਿਆਨਾਂ ਨੂੰ ਨਾਲ ਜੋੜ ਦੇ ਦੇਖੋ ਤਾਂ ਇਸ ਨਾਲ ਬਿਲਕੁਲ ਅਜਿਹਾ ਲਗਦਾ ਹੈ ਕਿ ਰਾਹੁਲ ਗਾਂਧੀ ਆਪਣੀ ਕਹੀ ਗੱਲ ਤੋਂ ਪਲਟ ਰਹੇ ਹਨ। ਪਰ ਇਹ ਸੱਚ ਨਹੀਂ ਹੈ। ਬੀਬੀਸੀ ਦੀ ਜਾਂਚ ਉਨ੍ਹਾਂ ਦੇ ਦੋਵਾਂ ਬਿਆਨਾਂ ਨੂੰ ਬੜੀ ਚਲਾਕੀ ਨਾਲ ਕੱਟਿਆ ਗਿਆ ਹੈ ਅਤੇ ਇਸ ਤਰ੍ਹਾਂ ਨਾਲ ਜੋੜਿਆ ਗਿਆ ਹੈ, ਜਿਸ ਨਾਲ ਇੰਝ ਲਗਦਾ ਹੈ ਕਿ ਉਹ ਸੱਚਮੁਚ ਯੂ-ਟਰਨ ਲੈ ਰਹੇ ਹਨ। ਪਰ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਦਾ ਪੂਰਾ ਵੀਡੀਓ ਦੇਖਣ 'ਤੇ ਪਤਾ ਲਗਦਾ ਹੈ ਕਿ ਵਾਇਰਲ ਹੋ ਰਹੇ ਇਸ ਵੀਡੀਓ 'ਚ ਉਨ੍ਹਾਂ ਦੇ ਸ਼ਬਦਾਂ ਨੂੰ ਸੰਦਰਭ ਤੋਂ ਵੱਖ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਵੀ ਪੜ੍ਹੋ- ਕਿਸਾਨ ਅੰਦੋਲਨਾਂ 'ਚ ਔਰਤਾਂ ਦੀ ਚਰਚਾ ਕਿਉਂ ਨਹੀਂ?ਕਿਸ ਨੇ ਉਜਾੜਿਆ ਜਸਪਾਲ ਕੌਰ ਦਾ ਹੱਸਦਾ-ਵੱਸਦਾ ਘਰਇਸ ਨਾਲ ਇੱਕ ਰਿਪੋਰਟਰ ਨੇ ਪੁੱਛਿਆ ਕਿ ਕੀ 2019 ਦੀਆਂ ਆਮ ਚੋਣਾਂ 'ਚ ਕਰਜ਼ ਮੁਆਫ਼ੀ ਕਾਂਗਰਸ ਦੀ ਰਣਨੀਤੀ ਦਾ ਹਿੱਸਾ ਹੋਵੇਗਾ?ਇਸ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਇਹ ਕਿਹਾ ਸੀ, ""ਮੈਂ ਆਪਣੇ ਭਾਸ਼ਣਾਂ 'ਚ ਕਿਹਾ ਸੀ ਕਿ ਕਰਜ਼ ਮੁਆਫ਼ੀ ਇੱਕ ਸਪੋਰਟਿੰਗ ਸਟੈਪ ਹੈ, ਕਰਜ਼ ਮੁਆਫ਼ੀ ਸਲਿਊਸ਼ਨ ਨਹੀਂ ਹੈ। ਸਲਿਊਸ਼ਨ ਜ਼ਿਆਦਾ ਕੰਪਲੈਕਸ ਹੋਵੇਗਾ।""""ਸਲਿਊਸ਼ਨ ਕਿਸਾਨਾਂ ਨੂੰ ਸਪੋਰਟ ਕਰਨ ਦਾ ਹੋਵੇਗਾ, ਇਨਫਰਾਸਟ੍ਰੱਕਚਰ ਬਣਾਉਣ ਦਾ ਹੋਵੇਗਾ ਅਤੇ ਟੈਕਨੋਲਾਜੀ ਦੇਣ ਦਾ ਹੋਵੇਗਾ ਤੇ ਫਰੈਂਕਲੀ ਮੈਂ ਬੋਲਾਂ ਤਾਂ ਸਲਿਊਸ਼ਨ ਸੌਖਾ ਨਹੀਂ ਹੋਵੇਗਾ। ਸਲਿਊਸ਼ਨ ਚੈਲੰਜਿੰਗ ਚੀਜ਼ ਹੈ ਅਤੇ ਅਸੀਂ ਇਸ ਨੂੰ ਕਰਕੇ ਦਿਖਾਵਾਂਗੇ।""ਕਿਸਾਨਾਂ ਦਾ ਮੁੱਦਾਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤਿੰਨਾਂ ਹੀ ਸੂਬਿਆਂ ਦੀਆਂ ਵਿਧਆਨ ਸਭਾ ਚੋਣਾਂ 'ਚ ਕਿਸਾਨਾਂ ਦੀ ਸਮੱਸਿਆ ਇੱਕ ਬਹੁਤ ਵੱਡਾ ਮੁੱਦਾ ਰਹੀ ਹੈ। Image copyright EPA ਫੋਟੋ ਕੈਪਸ਼ਨ ਨਵੰਬਰ 'ਚ ਹਜ਼ਾਰਾਂ ਕਿਸਾਨਾਂ ਨੇ ਬਿਹਤਰ ਕੀਮਤਾਂ ਅਤੇ ਕਰਜ਼ ਮੁਆਫ਼ੀ ਨੂੰ ਲੈ ਕੇ ਦਿੱਲੀ ਤੱਕ ਯਾਤਰਾ ਕੀਤੀ ਸੀ ਨਵੰਬਰ 'ਚ ਹਜ਼ਾਰਾਂ ਕਿਸਾਨਾਂ ਨੇ ਬਿਹਤਰ ਕੀਮਤਾਂ ਅਤੇ ਕਰਜ਼ ਮੁਆਫ਼ੀ ਨੂੰ ਲੈ ਕੇ ਦਿੱਲੀ ਤੱਕ ਯਾਤਰਾ ਕੀਤੀ ਸੀ। ਕਿਸਾਨਾਂ ਦੀ ਨਾਰਾਜ਼ਗੀ ਦਾ ਮੁੱਦਾ ਨਰਿੰਦਰ ਮੋਦੀ ਸਰਕਾਰ ਲਈ ਚਿੰਤਾ ਦੀ ਗੱਲ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਭਾਜਪਾ ਨਾਲ ਇਸੇ ਤਰ੍ਹਾਂ ਨਾਰਾਜ਼ ਰਹੇ ਤਾਂ ਆਮ ਚੋਣਾਂ 'ਚ ਵੀ ਪਾਰਟੀ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹੇ ਵਿੱਚ ਇਸ ਛੇੜਛਾੜ ਕੀਤੇ ਗਏ ਵੀਡੀਓ ਨੂੰ ਇਸ ਤਰ੍ਹਾਂ ਵੀ ਦੇਖਿਆ ਜਾ ਸਕਦਾ ਹੈ ਕਿ ਇਹ ਕਿਸਾਨਾਂ ਦੇ ਮੁੱਦੇ 'ਤੇ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਦੀ ਇੱਕ ਕੋਸ਼ਿਸ਼ ਹੈ। ਵੈਸੇ ਹੁਣ ਇਹ ਦੇਖਣਾ ਦਿਲਚਸਪ ਹੈ ਕਿ ਮੱਧ ਪ੍ਰਦੇਸ਼ 'ਚ ਸਰਕਾਰ ਬਣਾਉਣ ਦੇ 10 ਦਿਨਾਂ ਦੇ ਅੰਦਰ ਕਾਂਗਰਸ ਕਿਸਾਨਾਂ ਦਾ ਕਰਜ਼ ਮੁਆਫ਼ ਕਰਦੀ ਹੈ ਕਿ ਨਹੀਂ। ਇਹ ਵੀ ਪੜ੍ਹੋ- ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ 'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਪਾਕ ਹਾਕੀ ਟੀਮ 'ਚ ਹਨ ਸਲਮਾਨ ਖਾਨ ਦੇ ਫੈਨਇਹ ਵੀਡੀਓ ਵੀ ਪਸੰਦ ਆਉਣਗੀਆਂ- Image Copyright BBC News Punjabi BBC News Punjabi Image Copyright BBC News Punjabi BBC News Punjabi Sorry, this Youtube post is currently unavailable.(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਕ੍ਰਿਕਟ ਦੇ ਮੈਦਾਨ ਵਿੱਚ ਤੁਸੀਂ ਕਿੰਨੀ ਚੰਗੀ ਬੈਟਿੰਗ ਕਰ ਸਕਦੇ ਹੋ ਇਹ ਜਾਣਨ ਲਈ ਹੁਣ ਅਨਿਲ ਕੁੰਬਲੇ ਦੀ ਕੰਪਨੀ ਨੇ ਮਾਈਕਰੋਸਾਫਟ ਨਾਲ ਮਿਲ ਕੇ ਇੱਕ ਸੌਫਟਵੇਅਰ ਬਣਾਇਆ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਡੌਨਲਡ ਟਰੰਪ ਨੇ ਇਰਾਨ ਉੱਤੇ ਫਿਰ ਤੋਂ ਪਾਬੰਦੀਆਂ ਲਾਈਆਂ 2 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46072925 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ 2015 ਵਿਚ ਹੋਏ ਸਮਝੌਤੇ ਤਹਿਤ ਇਰਾਨ ਕੌਮਾਂਤਰੀ ਪਾਬੰਦੀਆਂ ਹਟਾਉਣ ਲਈ ਆਪਣੇ ਪਰਮਾਣੂ ਪ੍ਰੌਗਰਾਮ ਨੂੰ ਸੀਮਤ ਕਰਨ ਲਈ ਸਹਿਮਤ ਹੋਇਆ ਸੀ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਰਾਨ ਉੱਤੇ ਇੱਕ ਵਾਰ ਫੇਰ ਪਾਬੰਦੀਆਂ ਲਗਾ ਦਿੱਤੀਆਂ ਹਨ। ਇਹ ਪਾਬੰਦੀਆਂ 2015 ਦੇ ਪਰਮਾਣੂ ਸਮਝੌਤੇ ਤੋਂ ਬਾਅਦ ਹਟਾ ਲਈਆਂ ਗਈਆਂ ਸਨ।ਟਰੰਪ ਨੇ ਇਸੇ ਸਾਲ ਮਈ ਮਹੀਨੇ ਵਿਚ ਅਮਰੀਕਾ ਨੂੰ ਇਸ ਸਮਝੌਤੇ ਤੋਂ ਅਲੱਗ ਕਰ ਦਿੱਤਾ ਸੀ। ਟਰੰਪ ਨੇ ਇਸ ਸਮਝੌਤੇ ਨੂੰ ਖੋਖਲਾ ਕਰਾਰ ਦਿੱਤਾ ਸੀ। 2015 ਵਿਚ ਹੋਏ ਸਮਝੌਤੇ ਤਹਿਤ ਇਰਾਨ ਕੌਮਾਂਤਰੀ ਪਾਬੰਦੀਆਂ ਹਟਾਉਣ ਲਈ ਆਪਣੇ ਪਰਮਾਣੂ ਪ੍ਰੌਗਰਾਮ ਨੂੰ ਸੀਮਤ ਕਰਨ ਲਈ ਸਹਿਮਤ ਹੋਇਆ ਸੀ।ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹੀ ਸੀ ਕਿ ਇਹ ਸਮਝੌਤਾ ਇਰਾਨ ਨੂੰ ਪਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕੇਗਾ।ਇਹ ਵੀ ਪੜ੍ਹੋ:ਮੁਆਵਜ਼ੇ ਨੂੰ ਕੀਤੀ ਨਾਂਹ, ਆਪਣੇ ਦਮ 'ਤੇ ਪਹੁੰਚੇ ਸਿਖਰਾਂ 'ਤੇਜੇ ਕਿਰਾਏਦਾਰ ਹੋ ਤਾਂ ਡਰ ਡਰ ਕੇ ਜੀਣ ਦੀ ਲੋੜ ਨਹੀਂਸ਼ਾਹਰੁਖ ਨੇ ਮੁੰਬਈ 'ਚ ਇੰਝ ਲੱਭਿਆ ਆਪਣਾ ਪਿਆਰ ਬ੍ਰਿਟੇਨ, ਫਰਾਂਸ. ਜਰਮਨੀ, ਰੂਸ ਅਤੇ ਚੀਨ ਵੀ ਇਸ ਸਮਝੌਤੇ ਦਾ ਹਿੱਸਾ ਸੀ। ਇਹ ਪੰਜੇ ਹੀ ਮੁਲਕ ਸਮਝੌਤੇ ਦੇ ਨੂੰ ਮਾਨਤਾ ਦੇ ਰਹੇ ਹਨ। ਇਨ੍ਹਾਂ ਮੁਲਕਾਂ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੀਆਂ ਪਾਬੰਦੀਆਂ ਤੋਂ ਬਚਣ ਲਈ ਇਰਾਨ ਨਾਲ ਲੈਣ ਦੇਣ ਦਾ ਨਵਾਂ ਪ੍ਰਬੰਧ ਬਣਾਉਣਗੇ।ਟਰੰਪ ਦਾ ਤਰਕ ਹੈ ਕਿ ਸਮਝੌਤੇ ਦੀ ਸ਼ਰਤ ਅਮਰੀਕਾ ਨੂੰ ਸਵਿਕਾਰ ਨਹੀਂ ਹੈ, ਕਿਉਂਕਿ ਇਹ ਸਮਝੌਤਾ ਇਰਾਨ ਦੇ ਬੈਲਿਸਟਿਕ ਮਿਜ਼ਾਇਲ ਵਿਕਸਤ ਕਰਨ ਅਤੇ ਗੁਆਂਢੀ ਮੁਲਕਾਂ ਵਿਚ ਦਖਲ ਦੇਣ ਤੋਂ ਰੋਕ ਨਹੀਂ ਸਕਿਆ ਹੈ। ਇਰਾਨ ਦਾ ਕਹਿਣਾ ਹੈ ਕਿ ਟਰੰਪ ਇਰਾਨ ਵਿਰੁੱਧ ਮਨੋਵਿਗਿਆਨਕ ਜੰਗ ਲੜ ਰਹੇ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 'ਭੂਆ-ਭਤੀਜੇ' ਦੀ ਜੋੜੀ ਇਸ ਲਈ ਬਣ ਰਹੀ ਮੋਦੀ ਲਈ ਸਿਰਦਰਦ ਪ੍ਰਦੀਪ ਕੁਮਾਰ ਬੀਬੀਸੀ ਪੱਤਰਕਾਰ 7 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46775403 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਖਿਲੇਸ਼ ਯਾਦਵ ਨੇ ਮਾਇਆਵਤੀ ਨਾਲ ਮੁਲਾਕਾਤ ਨੇ ਨਵੀਂ ਦਿੱਲੀ ਦੇ ਸਿਆਸੀ ਪਾਰੇ ਵਿੱਚ ਨੂੰ ਵਧਾ ਦਿੱਤਾ ਭਾਰਤੀ ਰਾਜਨੀਤੀ ਵਿੱਚ ਇੱਕ ਗੱਲ ਬੜੇ ਭਰੋਸੇ ਨਾਲ ਕਹੀ ਜਾਂਦੀ ਹੈ- ਪ੍ਰਧਾਨ ਮੰਤਰੀ ਬਣਨ ਦਾ ਰਸਤਾ ਉੱਤਰ ਪ੍ਰਦੇਸ਼ ਤੋਂ ਹੋ ਕੇ ਜਾਂਦਾ ਹੈ। ਇਸ ਭਰੋਸੇ ਦੀ ਸਭ ਤੋਂ ਵੱਡਾ ਕਾਰਨ ਤਾਂ ਇਹੀ ਹੈ ਕਿ ਭਾਰਤ 'ਚ ਸਭ ਤੋਂ ਵੱਧ, ਜਵਾਹਰ ਲਾਲ ਨਹਿਰੂ, ਲਾਲ ਬਹਾਦੁਰ ਸ਼ਾਸਤਰੀ, ਇੰਦਰਾ ਗਾਂਧੀ, ਚੌਧਰੀ ਚਰਨ ਸਿੰਘ, ਰਾਜੀਵ ਗਾਂਧੀ, ਵਿਸ਼ਵਨਾਥ ਪ੍ਰਤਾਪ ਸਿੰਘ, ਚੰਦਰਸ਼ੇਖਰ, ਅਟਲ ਬਿਹਾਰੀ ਵਾਜਪਾਈ ਅਤੇ ਹੋਰ ਤਾਂ ਹੋਰ ਨਰਿੰਦਰ ਮੋਦੀ ਵੀ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਤੋਂ ਚੋਣਾਂ ਜਿੱਤ ਆਉਂਦੇ ਰਹੇ ਹਨ। ਦੂਜਾ ਕਾਰਨ ਦੇਖਣਾ ਹੋਵੇ ਤਾਂ 2014 'ਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਇਸ ਸੂਬੇ ਨੇ ਭਾਜਪਾ ਦੇ ਸਭ ਤੋਂ ਵੱਧ 73 ਸੰਸਦ ਮੈਂਬਰਾਂ ਨੂੰ ਜਿਤਾਇਆ, ਅਜਿਹੇ ਵਿੱਚ ਸਭ ਤੋਂ ਵੱਡਾ ਸੁਆਲ ਇਹੀ ਹੈ ਕਿ 2019 ਵਿੱਚ ਕੀ ਹੋਵੇਗਾ?ਇਹ ਸੁਆਲ ਪਿਛਲੇ ਸਾਲ ਹੋਈਆਂ ਗੋਰਖਪੁਰ, ਫੂਲਪੁਰ ਅਤੇ ਕੈਰਾਨਾ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤੋਂ ਹੀ ਤੈਰਨ ਲੱਗੇ ਸਨ, ਜਿਸ ਵਿੱਚ ਵਿਰੋਧ ਦੇ ਮਹਾਗਠਜੋੜ ਨੇ ਭਾਜਪਾ ਦੇ ਉਮੀਦਵਾਰਾਂ ਨੂੰ ਹਰਾ ਦਿੱਤਾ ਸੀ। ਸ਼ੁੱਕਰਵਾਰ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੀ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨਾਲ ਮੁਲਾਕਾਤ ਨੇ ਨਵੀਂ ਦਿੱਲੀ ਦੇ ਸਿਆਸੀ ਪਾਰੇ ਵਿੱਚ ਨੂੰ ਵਧਾ ਦਿੱਤਾ। ਇਹ ਵੀ ਪੜ੍ਹੋ-ਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ ਸੁਖਪਾਲ ਖਹਿਰਾ ਦੀਆਂ ਕੇਜਰੀਵਾਲ ਨੂੰ ਕਹੀਆਂ 9 ਗੱਲਾਂਟਰੰਪ ਦੀ ਜ਼ਿੱਦ ਕਾਰਨ ਅਮਰੀਕਾ 'ਚ ਥਾਂ-ਥਾਂ ਕੂੜੇ ਦੇ ਢੇਰ ਤੇ ਲੱਖਾਂ ਲੋਕਾਂ ਦੀਆਂ ਤਨਖਾਹਾਂ ਰੁਕੀਆਂਸਿਤਾਰੇ ਵੀ ਕਿਉਂ ਹੋ ਰਹੇ ਹਨ ਡਿਪਰੈਸ਼ਨ ਦਾ ਸ਼ਿਕਾਰਮੰਨਿਆ ਜਾ ਰਿਹਾ ਹੈ ਇਸ ਮੁਲਾਕਾਤ ਦੌਰਾਨ 2019 ਦੀਆਂ ਆਮ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੀ ਮੋਹਰੀ ਲੀਡਰਸ਼ਿਪ 'ਚ ਸਹਿਮਤੀ ਬਣ ਗਈ ਹੈ, ਹਾਲਾਂਕਿ ਅਜੇ ਤੱਕ ਇਸ ਦਾ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਪਰ ਦੋਵਾਂ ਪਾਰਟੀਆਂ 'ਚ ਕਈ ਨੇਤਾਵਾਂ ਦਾ ਦਾਅਵਾ ਹੈ ਕਿ ਕੁਝ ਦਿਨਾਂ 'ਚ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ। ਗਲਜੋੜ 'ਤੇ ਸਹਿਮਤੀ ਅਖਿਲੇਸ਼ ਯਾਦਵ ਦੇ ਭਰਾ ਅਤੇ ਬਦਾਯੂੰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਯਾਦਵ ਦਾ ਕਹਿਣਾ ਹੈ, ""ਯੂਪੀ 'ਚ ਗਠਜੋੜ ਲਈ ਲੀਡਰਸ਼ਿਪ ਪੱਧਰ 'ਤੇ ਗੱਲ ਹੋ ਰਹੀ ਹੈ, ਸਮਾਂ ਆਉਣ 'ਤੇ ਗਠਜੋੜ ਦਾ ਐਲਾਨ ਕਰ ਦਿੱਤਾ ਜਾਵੇਗਾ।"" Image copyright Getty Images ਫੋਟੋ ਕੈਪਸ਼ਨ ਬਸਪਾ-ਸਪਾ ਦੇ ਗਠਜੋੜ ਵਿੱਚ ਕਾਂਗਰਸ ਦੀ ਸ਼ਮੂਲੀਅਤ ਉੱਤੇ ਸੰਸਪੈਂਸ ਬਰਕਰਾਰ ਹੈ ਉੱਥੇ ਹੀ ਸਮਾਜਵਾਦੀ ਪਾਰਟੀ ਦੇ ਬੁਲਾਰੇ ਅਬਦੁੱਲ ਹਫ਼ੀਜ਼ ਗਾਂਧੀ ਦੱਸਦੇ ਹਨ, ""ਗਠਜੋੜ ਨੂੰ ਲੈ ਕੇ ਆਪਸੀ ਸਹਿਮਤੀ ਬਣ ਗਈ ਹੈ।""ਹਾਲਾਂਕਿ, ਅਜੇ ਇਹ ਪੂਰੀ ਤਰ੍ਹਾਂ ਤੈਅ ਨਹੀਂ ਹੈ ਕੌਣ ਕਿੰਨੀਆਂ ਸੀਟਾਂ 'ਤੇ ਚੋਣਾਂ ਲੜੇਗਾ, ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜੇ ਇਹ ਵੀ ਤੈਅ ਨਹੀਂ ਹੈ ਕਿ ਗਠਜੋੜ 'ਚ ਕਿਹੜੀਆਂ ਦੂਜੀਆਂ ਪਾਰਟੀਆਂ ਵੀ ਸ਼ਾਮਿਲ ਹੋਣਗੀਆਂ। ਅਬਦੁੱਲ ਹਫ਼ੀਜ ਕਹਿੰਦੇ ਹਨ, ""ਕੌਣ ਕਿੰਨੀਆਂ ਸੀਟਾਂ ਲੜੇਗਾ ਜਾਂ ਫਿਰ ਗਠਜੋੜ 'ਚ ਅਤੇ ਕਿਹੜੇ ਦਲ ਸ਼ਾਮਿਲ ਹੋਣਗੇ, ਇਸ ਬਾਰੇ ਅੰਤਮ ਫ਼ੈਸਲਾ ਦੋਵੇਂ ਪਾਰਟੀਆਂ ਦੇ ਪ੍ਰਧਾਨ ਤੈਅ ਕਰਨਗੇ।""ਉੰਝ ਗਠਜੋੜ ਦੇ ਭਵਿੱਖ ਨੂੰ ਲੈ ਕੇ ਕੁਝ ਸੁਆਲ ਸਹਿਯੋਗੀ ਪਾਰਟੀਆਂ ਬਾਰੇ ਵੀ ਬਣੇ ਹੋਏ ਹਨ, ਜਿਵੇਂ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਦੇ ਗਠਜੋੜ 'ਚ ਕਾਂਗਰਸ ਸ਼ਾਮਿਲ ਹੋਵੇਗੀ ਜਾਂ ਨਹੀਂ, ਇਹ ਸਸਪੈਂਸ ਬਣਿਆ ਹੋਇਆ ਹੈ। ਮੌਜੂਦਾ ਸਮੇਂ 'ਚ ਉੱਤਰ ਪ੍ਰਦੇਸ਼ ਤੋਂ ਕਾਂਗਰਸ ਦੇ ਦੋ ਸੰਸਦ ਮੈਂਬਰ ਹਨ- ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਇਨ੍ਹਾਂ ਦੋਵਾਂ ਸੀਟਾਂ ਨੂੰ ਕਾਂਗਰਸ ਲਈ ਛੱਡਣ ਨੂੰ ਤਿਆਰ ਹਨ। ਜਦਕਿ ਦੂਜੇ ਪਾਸੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸ਼ਗੜ੍ਹ 'ਚ ਭਾਜਪਾ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ ਲਈ ਕਾਂਗਰਸ ਪਾਰਟੀ ਦਾ ਮਨੋਬਲ ਵਧਿਆ ਹੋਇਆ ਹੈ। Image copyright Getty Images ਫੋਟੋ ਕੈਪਸ਼ਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਹਨ ਪਰ ਕਾਂਗਰਸ ਦੀ ਗਠਜੋੜ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਅਜੇ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ। ਕਾਂਗਰਸ ਦੀ ਕੀ ਹੋਵੇਗਾ?ਕਾਂਗਰਸ ਵਿਧਾਨ ਮੰਡਲ ਦੇ ਨੇਤਾ ਅਜੇ ਕੁਮਾਰ ਲੱਲੂ ਨੇ ਦੱਸਿਆ, ""ਮਹਾਗਠਜੋੜ ਲਈ ਮੋਹਰੀ ਨੇਤਾਵਾਂ ਦੇ ਪੱਧਰ 'ਤੇ ਲਗਾਤਾਰ ਗੱਲਬਾਤ ਜਾਰੀ ਹੈ। ਅਜੇ ਕੁਝ ਨਹੀਂ ਕਿਹਾ ਜਾ ਸਕਦਾ।""ਹਾਲਾਂਕਿ ਕਾਂਗਰਸ ਸੂਬੇ ਦੀਆਂ ਸਾਰੀਆਂ 80 ਸੀਟਾਂ 'ਤੇ ਚੋਣਾਂ ਲੜਨ ਦੇ ਪਲਾਨ ਬੀ 'ਤੇ ਕੰਮ ਕਰ ਚੁੱਕੀ ਹੈ। ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਖੇਮੇ 'ਚ ਵੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਕਾਂਗਰਸ ਵੱਲੋਂ ਇਕੱਲੇ ਚੋਣਾਂ ਲੜਨ ਦੇ ਹਾਲਾਤ 'ਚ ਭਾਰਤੀ ਜਨਤਾ ਪਾਰਟੀ ਦਾ ਨੁਕਸਾਨ ਵਧੇਗਾ। ਉਂਝ, ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਆਪਣੇ ਗਠਜੋੜ 'ਚ ਰਾਸ਼ਟਰੀ ਲੋਕ ਦਲ ਤੋਂ ਇਲਾਵਾ ਕੁਝ ਹੋਰਨਾ ਪਾਰਟੀਆਂ ਨੂੰ ਵੀ ਨਾਲ ਲੈ ਕੇ ਤੁਰਨ ਦਾ ਵਿਚਾਰ ਕਰ ਰਹੀ ਹੈ। ਇਸ ਵਿੱਚ ਸੁਹੇਲਦੇਹ ਭਾਰਤੀ ਸਮਾਜ ਪਾਰਟੀ (ਅਜੇ ਐਡੀਏ ਵਿੱਚ ਸ਼ਾਮਿਲ ਹੈ) ਅਤੇ ਹੋਰ ਛੋਟੀਆਂ-ਛੋਟੀਆਂ ਪਾਰਟੀਆਂ ਸ਼ਾਮਿਲ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਗਠਜੋੜ ਦਾ ਐਲਾਨ ਮਾਇਆਵਤੀ ਦੇ ਜਨਮ ਦਿਨ 'ਤੇ ਯਾਨਿ 15 ਜਨਵਰੀ ਨੂੰ ਕੀਤਾ ਜਾ ਸਕਦਾ ਹੈ। ਇਸ ਵਿੱਚ ਦਿਲਚਸਪ ਗੱਲ ਇਹ ਹੈ ਕਿ ਇਸੇ ਦਿਨ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਦਾ ਵੀ ਜਨਮ ਦਿਨ ਆਉਂਦਾ ਹੈ। ਰਸਮੀ ਐਲਾਨ ਹੋਣ ਤੋਂ ਪਹਿਲਾਂ ਹੀ, ਅਖਿਲੇਸ਼ ਯਾਦਵ ਅਤੇ ਮਾਇਆਵਤੀ ਦੀ ਮੁਲਾਕਾਤ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। Image copyright Pti ਫੋਟੋ ਕੈਪਸ਼ਨ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਅਤੇ ਮਾਇਮਾਵਤੀ ਦਾ ਵੀ ਜਨਮ ਦਿਨ ਇਕੱਠੇ ਆਉਂਦਾ ਹੈ ਮੁਲਾਕਾਤ ਦੀ ਖ਼ਬਰ ਆਉਣ ਤੋਂ ਕੁਝ ਹੀ ਘੰਟੇ ਬਾਅਦ ਉੱਤਰ ਪ੍ਰਦੇਸ਼ 'ਚ ਗ਼ੈਰ-ਕਾਨੂੰਨੀ ਖਾਣ ਮਾਮਲੇ ਵਿੱਚ ਸੀਬੀਆਈ ਦੀ ਖ਼ਬਰ ਵੀ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ 12 ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮਾਮਲੇ 'ਚ ਅਖਿਲੇਸ਼ ਯਾਦਵ ਕੋਲੋਂ ਵੀ ਪੁੱਛਗਿੱਛ ਹੋ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਰਹਿੰਦਿਆਂ ਹੋਇਆਂ 2012-17 ਦੌਰਾਨ ਕੁਝ ਸਮੇਂ ਲਈ ਮਾਈਨਿੰਗ ਵਿਭਾਗ ਉਨ੍ਹਾਂ ਕੋਲ ਰਿਹਾ ਹੈ। ਸੀਬੀਆਈ ਜਾਂਚ ਉਂਝ ਤਾਂ ਇਹ ਜਾਂਚ ਇਲਾਹਾਬਾਦ ਹਾਈਕੋਰਟ ਦੇ ਹੁਕਮ ਨਾਲ ਹੋ ਰਹੀ ਹੈ, ਜਿਸ ਦੇ ਤਹਿਤ ਸੀਬੀਆਈ ਸੂਬੇ ਦੇ 5 ਜ਼ਿਲ੍ਹਿਆਂ, ਸ਼ਾਮਲੀ, ਹਮੀਰਪੁਰ, ਫਤਿਹਪੁਰ, ਦੇਵਰੀਆ ਅਤੇ ਸਿਧਾਰਥ ਨਗਰ 'ਚ ਰੇਤ ਖਾਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਗਠਜੋੜ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਜਾਂਚ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ, ਉਸ ਨੂੰ ਦੇਖਦਿਆਂ ਹੋਇਆ ਉਸ ਜਾਂਚ ਦੀ ਟਾਇਮਿੰਗ 'ਤੇ ਵੀ ਸੁਆਲ ਉੱਠ ਰਹੇ ਹਨ। ਸਮਾਜਵਾਦੀ ਪਾਰਟੀ ਦੇ ਬੁਲਾਰੇ ਅਬਦੁੱਲ ਹਫ਼ੀਜ ਗਾਂਧੀ ਕਹਿੰਦੇ ਹਨ, ""ਅਸੀਂ ਸੀਬੀਆਈ ਜਾਂਚ ਦਾ ਸੁਆਗਤ ਕਰਦੇ ਹਾਂ ਪਰ ਯੂਪੀ ਉਭਰਦੇ ਗਠਜੋੜ ਦੀ ਖ਼ਬਰ ਆਉਣ ਤੋਂ ਇੱਕ ਦਿਨ ਬਾਅਦ ਹੀ ਸੀਬੀਆਈ ਰੇਡ ਪਾਉਣਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਉਦੇਸ਼ 'ਤੇ ਸਵਾਲ ਖੜ੍ਹੇ ਕਰਦਾ ਹੈ।""ਇਹ ਵੀ ਪੜ੍ਹੋ-ਉਹ ਔਰਤ ਜੋ ਵੇਸਵਾ ਬਣਨ ਦੇ ਅਧਿਕਾਰ ਲਈ ਲੜੀਦੁਬਈ: ਕਿਹੋ ਜਿਹੀ ਹੈ ਭਾਰਤੀ ਕਾਮਿਆਂ ਦੀ ਜ਼ਿੰਦਗੀਇਸ ਤਰ੍ਹਾਂ ਪੈਦਾ ਹੋਣਗੇ ਭਾਰਤ 'ਚ ਰੋਨਾਲਡੋ ਅਤੇ ਮੈਸੀਹਾਲਾਤ ਜਿਨ੍ਹਾਂ ਕਸ਼ਮੀਰ ਨੂੰ ਭਾਰਤ 'ਚ ਸ਼ਾਮਲ ਕੀਤਾ Image copyright Getty Images ਫੋਟੋ ਕੈਪਸ਼ਨ ਅਮਿਤ ਸ਼ਾਹ ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੂੰ ਯੂਪੀ ਦਾ ਚੋਣ ਇਨਚਾਰਜ ਥਾਪਿਆ ਹੈ ਉਂਝ ਵੀ ਜਿਸ ਤਰ੍ਹਾਂ ਨਾਲ ਭਾਰਤ 'ਚ ਵਿਰੋਧੀ ਦਲਾਂ ਨੂੰ ਡਰਾਉਣ ਲਈ ਸੀਬੀਆਈ ਦਾ ਇਸਤੇਮਾਲ ਹੁੰਦਾ ਰਿਹਾ ਹੈ, ਉਸ ਨੂੰ ਦੇਖਦਿਆਂ ਹੋਇਆ ਇਸ ਸ਼ੱਕ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਜਾਂਚ ਸਿਆਸੀ ਉਦੇਸ਼ ਲਈ ਕੀਤੀ ਜਾ ਰਹੀ ਹੋਵੇ, ਘੱਟੋ-ਘੱਟ ਟਾਇਮਿੰਗ ਦੇ ਹਿਸਾਬ ਨਾਲ ਤਾਂ ਇਹੀ ਲਗਦਾ ਹੈ। ਇਹ ਸ਼ੱਕ ਪਹਿਲਾ ਵੀ ਜਤਾਇਆ ਜਾ ਰਿਹਾ ਸੀ ਕਿ ਉੱਤਰ ਪ੍ਰਦੇਸ਼ ਦੀ ਸਿਆਸਤ 'ਚ ਆਰਥਿਕ ਬੇਨਿਯਮੀਆਂ ਦੇ ਇਲਜ਼ਾਮਾਂ ਅਤੇ ਜਾਂਚ ਏਜੰਸੀਆਂ ਦੇ ਰਹਿੰਦਿਆਂ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਕਿਸੇ ਗਠਜੋੜ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਿਤ ਕਰਨਾ ਸੌਖਾ ਹੋਵੇਗਾ।ਸੀਨੀਅਰ ਸਿਆਸੀ ਪੱਤਰਕਾਰ ਅੰਬਿਕਾਨੰਦ ਸਹਾਇ ਕਹਿੰਦੇ ਹਨ, ""ਜਾਂਚ ਦੀ ਟਾਇਮਿੰਗ 'ਤੇ ਤਾਂ ਸੁਆਲ ਉੱਠਣਗੇ ਹੀ ਪਰ ਇਸ ਨਾਲ ਅਖਿਲੇਸ਼ ਯਾਦਵ ਨੂੰ ਕੋਈ ਸਿਆਸੀ ਨੁਕਸਾਨ ਹੋਣ ਵਾਲਾ ਨਹੀਂ ਹੈ ਕਿਉਂਕਿ ਧਾਰਨਾ ਤਾਂ ਇਹੀ ਬਣੇਗੀ ਕਿ ਗਠਜੋੜ ਕਾਰਨ ਜਾਂਚ ਵਿੱਚ ਤੇਜ਼ੀ ਆਈ ਹੈ, ਅਜਿਹੇ 'ਚ ਉਨ੍ਹਾਂ ਨੂੰ ਚੋਣਾਂ ਦਾ ਲਾਭ ਮਿਲਣ ਦੀ ਸੰਭਾਵਨਾ ਵਧੇਰੇ ਹੋਵੇਗੀ।""ਵੋਟ ਬੈਂਕ ਕਿਸ ਦਾ ਵੱਡਾ ਦਰਅਸਲ, ਸਮਾਜਵਾਦੀ ਪਾਰਟੀ ਅਤੇ ਬਹੁਜਨ ਪਾਰਟੀ ਦੇ ਇਕੱਠੇ ਚੋਣ ਮੈਦਾਨ ਵਿੱਚ ਆਉਣ ਨਾਲ ਭਾਜਪਾ ਦੀਆਂ ਉਮੀਦਾਂ ਨੂੰ ਨੁਕਸਾਨ ਪਹੁੰਚਣਾ ਤੈਅ ਹੈ, ਇਸ ਦਾ ਸਭ ਤੋਂ ਵੱਡਾ ਕਾਰਨ ਦੋਵੇਂ ਪਾਰਟੀਆਂ ਦਾ ਆਪਣਾ-ਆਪਣਾ ਵੋਟ ਬੈਂਕ ਹੈ। ਇਸ ਦੇ ਨਾਲ ਇਕੱਠੇ ਆਉਣ 'ਤੇ ਸਿਆਸੀ ਤੌਰ 'ਤੇ ਉਹ ਵਿਨਿੰਗ ਕਾਂਬੀਨੇਸ਼ਨ (ਜੇਤੂ ਸੰਗਠਨ) ਬਣਾਉਂਦੇ ਹਨ। 2014 ਦੀਆਂ ਚੋਣਾਂ 'ਚ ਜਦੋਂ ਭਾਰਤੀ ਜਨਤਾ ਪਾਰਟੀ 73 ਸੀਟਾਂ 'ਤੇ ਜਿੱਤ ਹਾਸਿਲ ਕਰਨ ਵਿੱਚ ਸਫ਼ਲ ਰਹੀ ਸੀ, ਉਦੋਂ ਭਾਜਪਾ ਨੂੰ 42.6 ਫੀਸਦੀ ਵੋਟ ਮਿਲੇ ਸਨ। ਉਸ ਵੇਲੇ ਸਮਾਜਵਾਦੀ ਪਾਰਟੀ ਨੂੰ 22.3 ਫੀਸਦੀ ਅਤੇ ਬਹੁਜਨ ਸਮਾਜ ਪਾਰਟੀ ਨੂੰ 20 ਫੀਸਦ ਦੇ ਕਰੀਬ ਵੋਟ ਮਿਲੇ ਸਨ। ਉਥੇ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 312 ਸੀਟਾਂ ਜਿੱਤਣ ਵਾਲੀ ਭਾਜਪਾ ਨੂੰ 39.7 ਫੀਸਦ ਵੋਟ ਮਿਲੇ ਸਨ। ਜ਼ਾਹਿਰ ਹੈ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਆਪਣਾ ਵੋਟ ਬੈਂਕ ਮਿਲ ਕੇ ਭਾਜਪਾ ਦੇ ਮੁਕਾਬਲੇ 20 ਬੈਠਦਾ ਹੈ, ਇਸ ਤੋਂ ਇਲਾਵਾ ਦੋਵੇਂ ਪਾਰਟੀਆਂ ਆਪਣੇ ਕੈਡਰ ਵੋਟ ਦੇ ਸਿੱਧੇ ਟਰਾਂਸਫਰ ਦਾ ਦਾਅਵਾ ਕਰ ਰਹੀਆਂ ਹਨ। Image copyright Getty Images ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਕਹਿੰਦੇ ਹਨ, ""ਇੱਕ ਮਹੀਨਾ ਪਹਿਲਾਂ ਵੀ ਸਾਡੇ ਵਰਕਰਾਂ ਨੂੰ ਪਤਾ ਲੱਗ ਜਾਵੇ ਕਿ ਗਠਜੋੜ ਹੋ ਗਿਆ ਹੈ ਤਾਂ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ, ਹਾਲਾਂਕਿ ਇਸ ਵਾਰ ਅਸੀਂ ਚੋਣਾਂ 'ਚ ਤਿਆਰੀ ਨਾਲ ਨਿੱਤਰਾਂਗੇ ਤਾਂ ਵਰਕਰਾਂ ਨੂੰ ਪਹਿਲਾਂ ਤੋਂ ਹੀ ਪਤਾ ਰਹੇਗਾ।""ਸਮਾਜਵਾਦੀ ਪਾਰਟੀ ਦੇ ਵੋਟ ਬੈਂਕ ਨੂੰ ਸ਼ਿਵਪਾਲ ਯਾਦਵ ਦੇ ਮੋਰਚੇ ਵੱਲੋਂ ਵੱਖ ਚੋਣਾਂ ਲੜਨ ਨਾਲ ਨੁਕਸਾਨ ਵੀ ਚੁੱਕਣਾ ਪਵੇਗਾ। ਇਸ ਤੋਂ ਇਲਾਵਾ ਸੀਟਾਂ ਦੀ ਵੰਡ ਨਾਲ ਦੋਵੇਂ ਪਾਰਟੀਆਂ ਨੂੰ ਕੁਝ ਸੀਟਾਂ 'ਤੇ ਬਾਗ਼ੀਆਂ ਉਮੀਦਵਾਰਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।ਬਾਵਜੂਦ ਇਸ ਦੇ ਸਮਾਜਵਾਦੀ ਪਾਰਟੀ-ਬਹੁਜਨ ਸਮਾਜ ਪਾਰਟੀ ਦੇ ਵੋਟਰਾਂ ਦਾ ਗਣਿਤ ਭਾਜਪਾ ਮੁਸੀਬਤਾਂ ਨੂੰ ਵਧਾ ਸਕਦਾ ਹੈ। ਇਸ ਦੀ ਝਲਕ ਗੋਰਖਪੁਰ, ਫੂਲਪੁਰ ਅਤੇ ਕੈਰਾਨਾ ਦੀਆਂ ਜ਼ਿਮਨੀ ਚੋਣਾਂ ਦੌਰਾਨ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਆਪਸੀ ਗਠਜੋੜ ਦੌਰਾਨ ਭਾਜਪਾ ਦੇ ਨੇਤਾਵਾਂ ਦੇ ਬਿਆਨਾਂ ਤੋਂ ਝਲਕਦੀ ਹੈ। ਗੋਰਖਪੁਰ ਦੀਆਂ ਜ਼ਿਮਨੀ ਚੋਣਾਂ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਾਂ ਹੋਇਆ ਯੋਗੀ ਆਦਿਤਿਆਨਾਥ ਨੇ ਕਿਹਾ ਸੀ, ""ਜਦੋਂ ਤੂਫ਼ਾਨ ਆਉਂਦਾ ਹੈ ਤਾਂ ਸੱਪ ਅਤੇ ਛਛੁੰਦਰ ਇਕੱਠੇ ਖੜ੍ਹੇ ਹੋ ਜਾਂਦੇ ਹਨ।"" ਮੋਦੀ-ਯੋਗੀ ਦੇ ਨਾਮ ਦਾ ਭਰੋਸਾ ਪਰ ਭਾਜਪਾ ਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸਿੱਧੀ ਉਸ ਦੇ ਬੇੜੇ ਨੂੰ ਪਾਰ ਲਾ ਦੇਵੇਗੀ। ਹਾਲਾਂਕਿ, ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੂੰ ਯੂਪੀ ਦਾ ਚੋਣ ਇੰਚਾਰਜ ਥਾਪਿਆ ਹੈ। Image copyright Getty Images ਫੋਟੋ ਕੈਪਸ਼ਨ ਭਾਜਪਾ ਦੀਆਂ ਕੋਸ਼ਿਸ਼ਾਂ ਆਪਣੇ ਕੁਨਬੇ ਨੂੰ ਸੰਭਾਲਣ ਦੀਆਂ ਹਨ ਨੱਡਾ ਤੋਂ ਇਲਾਵਾ ਗੋਰਧਨ ਝਪਾੜੀਆ, ਦੁਸ਼ਯੰਤ ਗੌਤਮ ਅਤੇ ਨਰੋਤੰਮ ਮਿਸ਼ਰਾ ਨੂੰ ਕੋ-ਇੰਚਾਰਜ ਬਣਾਇਆ ਹੈ। ਦੁਸ਼ਯੰਤ ਗੌਤਮ ਨੇ ਬੀਬੀਸੀ ਨੂੰ ਦੱਸਿਆ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਦੇ ਜਿਸ ਗਠਜੋੜ ਦੀ ਗੱਲ ਹੋ ਰਹੀ ਹੈ, ਉਹ ਸਵਾਰਥ 'ਤੇ ਆਧਾਰਿਤ ਗਠਜੋੜ ਹੋਵੇਗਾ, ਇਨ੍ਹਾਂ ਲੋਕਾਂ ਕੋਲ ਸੂਬੇ ਦੇ ਲੋਕਾਂ ਲਈ ਕੋਈ ਯੋਜਨਾ ਨਹੀਂ ਹੈ। ਜਦਕਿ ਭਾਜਪਾ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਲਗਾਤਾਰ ਲੋਕਾਂ ਲਈ ਕੰਮ ਕਰਨ ਰਹੀਆਂ ਹਨ। ਸਾਨੂੰ ਮੋਦੀ ਜੀ ਅਤੇ ਯੋਗੀ ਜੀ ਦੇ ਕੰਮਾਂ ਦਾ ਲਾਭ ਮਿਲੇਗਾ।""ਦੁਸ਼ਯੰਤ ਗੌਤਮ ਨੇ ਇਹ ਵੀ ਕਹਿੰਦੇ ਹਨ ਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਗਠਜੋੜ ਦਾ ਬਹੁਤਾ ਅਸਰ ਇਸ ਲਈ ਵੀ ਨਹੀਂ ਹੋਵੇਗਾ ਕਿਉਂਕਿ ਦੇਸ ਦਾ ਨੌਜਵਾਨ ਪ੍ਰਧਾਨ ਮੰਤਰੀ ਮੋਦੀ 'ਚ ਆਪਣਾ ਭਵਿੱਖ ਦੇਖ ਰਿਹਾ ਹੈ। ਉਹ ਕਹਿੰਦੇ ਹਨ ਕਿ ਲੋਕਾਂ ਨੂੰ ਪਤਾ ਹੈ ਕਿ 2019 ਦੀਆਂ ਚੋਣਾਂ ਪ੍ਰਧਾਨ ਮੰਤਰੀ ਅਹੁਦੇ ਲਈ ਹੋਣੀਆਂ ਹਨ ਅਤੇ ਇਸ ਰੇਸ 'ਚ ਮੋਦੀ ਦੇ ਸਾਹਮਣੇ ਕੋਈ ਹੈ ਹੀ ਨਹੀਂ।ਹਾਲਾਂਕਿ ਸੂਬੇ ਵਿੱਚ ਭਾਜਪਾ ਦੇ ਭਾਈਵਾਲ ਦਲ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਅਤੇ ਆਪਣਾ ਦਲ ਵੀ ਨਾਰਾਜ਼ ਹਨ, ਇਨ੍ਹਾਂ ਦੋਵਾਂ ਦਲਾਂ ਦਾ ਪੂਰਬੀ ਉੱਤਰ ਪ੍ਰਦੇਸ਼ ਦੀਆਂ ਕਈ ਸੀਟਾਂ 'ਤੇ ਚੰਗਾ ਅਸਰ ਹੈ। ਅਜਿਹੇ 'ਚ ਭਾਜਪਾ ਦੀਆਂ ਕੋਸ਼ਿਸ਼ਾਂ ਆਪਣੇ ਕੁਨਬੇ ਨੂੰ ਸੰਭਾਲਣ ਦੀ ਵੀ ਹੈ। ਅਜਿਹਾ ਕਰਕੇ ਹੀ ਭਾਜਪਾ ਆਪਣੀਆਂ ਕਥਿਤ ਉੱਚੀਆਂ ਜਾਤਾਂ ਦੇ ਵੋਟ ਬੈਂਕ ਤੋਂ ਇਲਾਵਾ ਪਿਛੜੇ ਅਤੇ ਦਲਿਤਾਂ ਦੇ ਕੁਝ ਤਬਕੇ ਦਾ ਵੋਟ ਹਾਸਿਲ ਕਰ ਪਾਵੇਗੀ। Image copyright Getty Images ਫੋਟੋ ਕੈਪਸ਼ਨ 1993 'ਚ ਮੁਲਾਇਮ ਸਿੰਘ ਯਾਦਵ ਨੇ ਕਾਂਸ਼ੀਰਾਮ ਨਾਲ ਹੱਥ ਮਿਲਾਇਆ ਸੀ ਪਰ ਵੋਟਾਂ ਦੇ ਗਣਿਤ 'ਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਦੇ ਗਠਜੋੜ ਦਾ ਪਾਸਾ ਭਾਰੀ ਦਿਖ ਰਿਹਾ ਹੈ। ਠੀਕ 25 ਸਾਲ ਪਹਿਲਾਂ, 1993 'ਚ ਮੁਲਾਇਮ ਸਿੰਘ ਯਾਦਵ ਨੇ ਕਾਂਸ਼ੀਰਾਮ ਨਾਲ ਹੱਥ ਮਿਲਾ ਕੇ ਰਾਮ ਮੰਦਿਰ ਅੰਦੋਲਨ ਦੀਆਂ ਲਹਿਰਾਂ 'ਤੇ ਸਵਾਰ ਹੋ ਕੇ ਭਾਜਪਾ ਨੂੰ ਪਛਾੜ ਕੇ ਸਰਕਾਰ ਬਣਾਉਣ ਦਾ ਚਮਤਕਾਰ ਦਿਖਾਇਆ ਸੀ। 25 ਸਾਲ ਪੁਰਾਣਾ ਇਤਿਹਾਸ ਅੰਬਿਕਾਨੰਦ ਸਹਾਇ ਕਹਿੰਦੇ ਹਨ, ""ਜਦੋਂ ਚੋਣਾਂ 'ਚ ਵਿਕਾਸ ਦਾ ਮੁੱਦਾ ਪਿਛੜੇਗਾ, ਚੋਣਾਂ ਜਾਤੀ ਆਧਾਰਿਤ ਹੋਣਗੀਆਂ, ਤੇ ਉਦੋਂ-ਉਦੋਂ ਇਹੀ ਤਸਵੀਰ ਉਜਾਗਰ ਹੋਵੇਗੀ।1993 'ਚ ਤਾਂ ਨਾਅਰਾ ਲੱਗਿਆ ਸੀ, ਮਿਲੇ ਮੁਲਾਇਮ-ਕਾਂਸ਼ੀਰਾਮ ਹਵਾ 'ਚ ਉਡ ਗਏ ਸ਼੍ਰੀਰਾਮ।""ਇਹੀ ਉਹ ਭਰੋਸਾ ਹੈ ਕਿ ਮਾਰਚ, 2018 'ਚ ਰਾਜ ਸਭਾ ਸੀਟ ਦੇ ਆਪਣੇ ਉਮੀਦਵਾਰ ਭਾਵਰਾਓ ਅੰਬੇਦਕਰ ਦੀਹਾਰ ਤੋਂ ਬਾਅਦ ਵੀ ਗਠਜੋੜ 'ਤੇ ਭਰੋਸਾ ਜਤਾਉਂਦਿਆਂ ਹੋਇਆ ਮਾਇਆਵਤੀ ਨੇ ਕਿਹਾ ਸੀ, ""ਜਿੱਤ ਤੋਂ ਬਾਅਦ ਪੂਰੀ ਰਾਤ ਲੱਡੂ ਖਾ ਰਹੇ ਹੋਣਗੇ ਪਰ ਮੇਰੀ ਪ੍ਰੈਸ ਕਾਨਫਰੰਸ ਤੋਂ ਬਾਅਦ ਭਾਜਪਾ ਵਾਲਿਆਂ ਨੂੰ ਫਿਰ ਨੀਂਦ ਨਹੀਂ ਆਵੇਗੀ।""ਹੁਣ ਜਦੋਂ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਇਕੱਠੀਆਂ ਗਠਜੋੜ 'ਤੇ ਸਹਿਮਤ ਹੋ ਗਈਆਂ ਹਨ, ਅਜਿਹੇ ਵਿੱਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਉੱਤਰ ਪ੍ਰਦੇਸ਼ 'ਚ ਆਪਣੀ ਰਣਨੀਤੀ ਨੂੰ ਸਖ਼ਤ ਕਰਨਾ ਹੋਵੇਗਾ ਕਿਉਂਕਿ ਯੂਪੀ 'ਚ ਜੇਕਰ ਖੇਡ ਵਿਗੜਿਆ ਤਾਂ ਫਿਰ ਕੇਂਦਰ 'ਚ ਵਾਪਸੀ ਅਸੰਭਵ ਹੋਵੇਗੀ।ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਇੰਟਰਨੈੱਟ ’ਤੇ ਕੁਝ ਸੰਘਣੇ ਬੱਦਲ ਛਾ ਰਹੇ ਹਨ। ਪਿਛਲੇ ਇੱਕ ਸਾਲ ’ਚ ਦੁਨੀਆਂ ਭਰ ਦੇ ਕਈ ਸੋਸ਼ਲ ਮੀਡੀਆ ’ਤੇ ਕੰਮ ਕਰਨ ਵਾਲੇ ਚਿੰਤਾ, ਤਣਾਅ ਅਤੇ ਖਪਣ ਬਾਰੇ ਗੱਲ ਕਰ ਰਹੇ ਹਨ। ਬੌਬੀ ਦੇ ਵੀਡੀਓ ਕਰੋੜਾਂ ਲੋਕ ਦੇਖਦੇ ਹਨ ਅਤੇ ਬਹੁਤੇ ਮਾੜੇ ਸੰਦੇਸ਼ ਭੇਜਦੇ ਹਨ। ਪਰ ਫਿਰ ਵੀ ਉਹ ਕਹਿੰਦਾ ਹੈ ਕਿ ਇਹ ਇੱਕ ਲਤ ਵਾਂਗ ਹੈ ਜੋ ਇੰਨੇ ਨਕਾਰਾਤਮਕ ਸੰਦੇਸ਼ਾਂ ਤੋਂ ਬਾਅਦ ਵੀ ਨਹੀਂ ਛੁਟਦੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਏਸ਼ੀਆ ਕੱਪ ਵਿੱਚ ਬੰਗਲਾਦੇਸ਼ ਦੇ ਇਹ ਬੱਲੇਬਾਜ਼ ਇੱਕ ਹੱਥ ਨਾਲ ਬੱਲਬਾਜ਼ੀ ਕਰ ਨਾਬਾਦ ਰਿਹਾ 16 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45538490 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ਫੋਟੋ ਕੈਪਸ਼ਨ :ਤਮੀਤ ਇਕਬਾਲ ਜਿਸ ਨੇ ਇੱਕ ਹੱਥ ਨਾਲ ਕੀਤੀ ਬੱਲੇਬਾਜੀ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਸ਼ਨਿੱਚਵਾਰ ਨੂੰ ਇੱਕ ਅਜਿਹੀ ਚੀਜ਼ ਨੂੰ ਮਿਲੀ ਜੋ ਕ੍ਰਿਕਟ ਦੇ ਮੈਦਾਨ 'ਤੇ ਕਦੇ-ਕਦੇ ਹੋ ਦੇਖਣੇ ਨੂੰ ਮਿਲਦੀ ਹੈ। ਏਸ਼ੀਆ ਕੱਪ ਦੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਦੇ ਸਾਲਾਮੀ ਬੱਲੇਬਾਜ਼ ਤਮੀਮ ਇਕਬਾਲ ਇੱਕ ਹੱਥ ਨਾਲ ਬੱਲੇਬਾਜ਼ੀ ਕਰਦੇ ਦਿਖੇ।ਏਸ਼ੀਆ ਕਪ 'ਚ ਸ਼੍ਰੀਲੰਕਾ ਦੇ ਖ਼ਿਲਾਫ਼ ਬੱਲੇਬਾਜੀ ਕਰਨ ਉਤਰੀ ਬੰਗਲਾਦੇਸ਼ੀ ਟੀਮ ਨੂੰ ਸ਼ੁਰੂਆਤ ਵਿੱਚ ਹੀ ਤਮੀਮ ਇਕਬਾਲ ਦੇ ਰੂਪ 'ਚ ਕਰਾਰਾ ਝਟਕਾ ਲੱਗਿਆ। ਮੈਚ ਦੇ ਦੂਜੇ ਓਵਰ ਵਿੱਚ ਹੀ ਗੁੱਟ 'ਤੇ ਲੱਗੀ ਸੱਟ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ। ਇਹੀ ਨਹੀਂ ਡਾਕਟਰਾਂ ਨੇ ਕਿਹਾ ਹੁਣ ਏਸ਼ੀਆ ਕੱਪ ਵੀ ਨਹੀਂ ਖੇਡ ਸਕਣਗੇ। ਇਹ ਵੀ ਪੜ੍ਹੋ:ਗਾਂਧੀ ਚਾਹੁੰਦੇ ਸਨ ਕਿ ਔਰਤਾਂ 'ਮਜ਼ੇ ਲਈ ਸੈਕਸ' ਦਾ ਵਿਰੋਧ ਕਰਨ'ਧਮਾਕਿਆਂ ਦੀ ਅਵਾਜ਼ 'ਚ ਕਾਲੇ ਦੌਰ ਦੀ ਆਹਟ ਸੁਣੀ'ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਪੀਰੀਅਡਜ਼ 'ਚ ਦੇਰੀ ਲਈ ਵਰਤੀਆਂ ਜਾਂਦੀਆਂ ਗੋਲੀਆਂ ਇੰਜ ਖ਼ਤਰਨਾਕ ਤਮੀਮ ਦੇ ਜਾਂਦਿਆਂ ਹੀ ਟੀਮ ਹੋਈ ਢੇਅ-ਢੇਰੀ ਮੈਚ ਦੇ ਦੂਜੇ ਵਿੱਚ ਹੀ ਰਿਟਾਇਰਡ ਹਰਟ ਹੋਣ ਤੋਂ ਬਾਅਦ ਤਮੀਮ ਨੂੰ ਹਸਪਤਾਲ ਲੈ ਗਏ, ਜਿੱਥੇ ਸਕੈਨ ਕਰਨ ਤੋਂ ਬਾਅਦ ਲੱਗਾ ਕਿ ਉਨ੍ਹਾਂ ਦੀ ਉਂਗਲ ਦੀ ਹੱਡੀ ਟੁੱਟ ਗਈ ਹੈ। Image copyright Getty Images ਫੋਟੋ ਕੈਪਸ਼ਨ ਤਮੀਮ ਦੇ ਕਰੀਜ਼ ਤੋਂ ਹਟਦਿਆਂ ਹੀ ਉਨ੍ਹਾਂ ਦੀ ਟੀਮ ਦੇ ਵਿਕਟ ਡਿੱਗਣਾ ਸ਼ੁਰੂ ਹੋ ਗਏ ਪਰ ਤਮੀਮ ਦੇ ਕਰੀਜ਼ ਤੋਂ ਹਟਦਿਆਂ ਹੀ ਉਨ੍ਹਾਂ ਦੀ ਟੀਮ ਦੇ ਵਿਕਟ ਡਿੱਗਣਾ ਸ਼ੁਰੂ ਹੋ ਗਏ। ਬੰਗਲਾਦੇਸ਼ ਵੱਲੋਂ ਮੁਸ਼ਫਿਕਰ ਰਹੀਮ ਨੇ 150 ਗੇਂਦਾਂ 'ਤੇ 144 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੁਹੰਮਦ ਮਿਥੁਨ ਨੇ 63 ਦੌੜਾਂ ਬਣਾਈਆਂ। ਇਨ੍ਹਾਂ ਤੋਂ ਬਾਅਦ ਖਿਡਾਰੀਆਂ ਤੋਂ ਇਲਾਵਾ ਬੰਗਲਾਦੇਸ਼ ਦਾ ਕੋਈ ਬੱਲੇਬਾਜ 20 ਦੌੜਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ। ਇਹ ਵੀ ਪੜ੍ਹੋ:ਹਰਿਆਣਾ 'ਚ ਖਿਡਾਰੀਆਂ ਦੀ ਕਮਾਈ ਨੂੰ ਲੈ ਕੇ 'ਦੰਗਲ'ਕਿਉਂ ਪੰਜਾਬੀ ਖਿਡਾਰੀ ਹਰਿਆਣਾ ਲਈ ਮੈਡਲ ਜਿੱਤ ਰਹੇ?ਹਾਕੀ ਖਿਡਾਰੀ ਜੋ ਕਹਿੰਦਾ ਸੀ ‘ਹਾਰ ਕੇ ਨਹੀਂ ਜਾਣਾ’ਇਸ ਤਰ੍ਹਾਂ ਪੈਦਾ ਹੋਣਗੇ ਭਾਰਤ 'ਚ ਰੋਨਾਲਡੋ ਅਤੇ ਮੈਸੀਮੁਸ਼ਫਿਕਰ ਰਹੀਮ ਇੱਕ ਪਾਸੇ ਡਟੇ ਹੋਏ ਸਨ ਪਰ ਦੂਜੇ ਪਾਸੇ ਇੱਕ ਤੋਂ ਬਾਅਦ ਖਿਡਾਰੀ ਆਊਟ ਹੁੰਦੇ ਜਾ ਰਹੇ ਸਨ। ਮੈਚ ਵਿੱਚ 46.5 ਓਵਰ 'ਤੇ ਬੰਗਲਾਦੇਸ਼ ਦੀ ਟੀਮ ਦੇ 9 ਵਿਕਟ ਡਿੱਗ ਚੁੱਕੇ ਸਨ ਅਤੇ ਟੀਮ ਦਾ ਸਕੋਰ 229 ਦੌੜਾਂ ਸੀ। ਜਦੋਂ ਇੱਕ ਹੱਥ ਨਾਲ ਤਮੀਮ ਨੇ ਘੁਮਾਇਆ ਬੱਲਾਬੰਗਲਾਦੇਸ਼ੀ ਟੀਮ ਦੇ 9 ਟੀਮ ਡਿੱਗਣ ਤੋਂ ਬਾਅਦ ਇੱਕ ਪਾਸੇ ਇਹ ਤੈਅ ਹੋ ਗਿਆ ਸੀ ਕਿ ਸ਼੍ਰੀਲੰਕਾ ਨੂੰ ਜਿੱਤ ਲਈ 230 ਦੌੜਾਂ ਬਣਾਉਣੀਆਂ ਹੋਣਗੀਆਂ। ਪਰ ਫੇਰ ਅਚਾਨਕ ਇੱਕ ਹੈਰਾਨੀ ਵਾਲੀ ਗੱਲ ਹੋਈ ਅਤੇ ਤਮੀਮ ਇਕਬਾਲ ਨੇ ਸੱਟ ਦੇ ਬਾਵਜੂਦ ਵੀ ਮੈਦਾਨ 'ਚ ਜਾਣ ਦਾ ਫ਼ੈਸਲਾ ਲਿਆ। Image copyright Getty Images ਫੋਟੋ ਕੈਪਸ਼ਨ ਬੰਗਲਾਦੇਸ਼ੀ ਟੀਮ ਦੇ 9 ਟੀਮ ਡਿੱਗਣ ਤੋਂ ਬਾਅਦ ਇੱਕ ਪਾਸੇ ਇਹ ਤੈਅ ਹੋ ਗਿਆ ਸੀ ਕਿ ਸ਼੍ਰੀਲੰਕਾ ਨੂੰ ਜਿੱਤ ਲਈ 230 ਦੌੜਾਂ ਬਣਾਉਣੀਆਂ ਹੋਣਗੀਆਂ। ਤਮੀਮ ਨੇ ਮੈਦਾਨ 'ਤੇ ਉਤਰਨ ਤੋਂ ਬਾਅਦ ਸਿਰਫ਼ ਦੋ ਗੇਂਦਾਂ ਹੀ ਹੋਰ ਖੇਡੀਆਂ ਪਰ ਉਨ੍ਹਾਂ ਦੀ ਟੀਮ ਦਾ ਸਕੋਰ 261 ਦੌੜਾਂ 'ਤੇ ਪਹੁੰਚ ਗਿਆ। ਮੈਚ ਬੰਗਲਾਦੇਸ ਦੇ ਨਾਂ ਰਿਹਾ ਅਤੇ ਉਸਨੇ 137 ਦੌੜਾਂ ਨਾਲ ਸ੍ਰੀ ਲੰਕਾ ਨੂੰ ਮਾਤ ਦਿੱਤੀ। Image Copyright @MaiKaaLaal @MaiKaaLaal Image Copyright @MaiKaaLaal @MaiKaaLaal ਕ੍ਰਿਕਟ ਦੇ ਇਤਿਹਾਸ 'ਚ ਦਰਜ ਕ੍ਰਿਕਟ ਜਾਂ ਕਿਸੇ ਹੋਰ ਖੇਡ 'ਚ ਖਿਡਾਰੀਆਂ ਦੀ ਫਿਟਨੈਸ ਮੈਚ ਜਿੱਤ-ਹਾਰ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ ਪਰ ਕ੍ਰਿਕਟ ਦੇ ਮੈਦਾਨ 'ਤੇ ਕਦੇ-ਕਦੇ ਅਜਿਹੇ ਖਿਡਾਰੀ ਵੀ ਦੇਖੇ ਜਾਂਦੇ ਹਨ ਜੋਂ ਸੱਟਣ ਲੱਗਣ ਦੇ ਬਾਅਦ ਵੀ ਕ੍ਰਿਕਟ ਅਤੇ ਆਪਣੇ ਦੇਸ ਲਈ ਖੇਡਣ ਲਈ ਮੈਦਾਨ ਵਿੱਚ ਉਤਰ ਜਾਂਦੇ ਹਨ। Image copyright Getty Images ਫੋਟੋ ਕੈਪਸ਼ਨ ਇਸ ਤੋਂ ਪਹਿਲਾਂ ਅਨਿਲ ਕੁੰਬਲੇ ਵੀ ਜਬੜੇ 'ਤੇ ਸੱਟ ਲੱਗਣ ਤੋਂ ਬਾਅਦ ਬਾਲਿੰਗ ਬਲਾਕ ਕਰਨ ਲਈ ਮੈਦਾਨ ਵਿੱਚ ਉਤਰੇ ਸਨ। ਤਮੀਮ ਇਕਬਾਲ ਦਾ ਨਾਮ ਅੱਜ ਅਜਿਹੇ ਖ਼ਿਡਾਰੀਆਂ 'ਚ ਸ਼ਾਮਿਲ ਹੋ ਗਿਆ ਹੈ।ਇਸ ਤੋਂ ਪਹਿਲਾਂ ਅਨਿਲ ਕੁੰਬਲੇ ਵੀ ਜਬੜੇ 'ਤੇ ਸੱਟ ਲੱਗਣ ਤੋਂ ਬਾਅਦ ਬਾਲਿੰਗ ਕਰਨ ਲਈ ਮੈਦਾਨ ਵਿੱਚ ਉਤਰੇ ਸਨ। ਇਹ ਵੀ ਪੜ੍ਹੋ:ਦਾਜ ਕਾਨੂੰਨ 'ਤੇ ਨਵਾਂ ਫੈਸਲਾ ਇਨ੍ਹਾਂ ਮਾਅਨੇ ’ਚ ਇਤਿਹਾਸਕਏਟੀਐੱਮ ਤੋਂ ਪੈਸੇ ਕੱਢਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨਅਕਾਲੀਆਂ ਨੇ 'ਪੋਲ-ਖੋਲ੍ਹ' ਰੈਲੀ ਨੂੰ ਬਣਾਇਆ 'ਜਬਰ ਵਿਰੋਧ ਰੈਲੀ'ਫਿਲੀਪੀਨਜ਼ ਵਿੱਚ ਤੂਫ਼ਾਨ ਨੇ ਮਚਾਈ ਤਬਾਹੀ, ਹੁਣ ਚੀਨ ਵੱਲ ਰਵਾਨਗੀਪਰ ਜੇਕਰ ਬੱਲੇਬਾਜੀ ਦੀ ਗੱਲ ਕਰੀਏ ਤਾਂ ਵੈਸਟ ਇੰਡੀਜ਼ ਦੇ ਮੈਲਕਮ ਮਾਰਸ਼ਲ ਨੇ ਸਾਲ 1984 'ਚ ਇੰਗਲਿਸ਼ ਟੀਮ ਖ਼ਿਲਾਫ਼ ਟੈਸਟ ਮੈਚ 'ਚ ਖੇਡਦੇ ਹੋਏ ਟੁੱਟੇ ਹੱਥ ਨਾਲ ਬੱਲੇਬਾਜੀ ਕੀਤੀ ਸੀ। ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘਾ: ਕੈਪਟਨ ਨੇ ਕਿਹਾ, ਜਨਰਲ ਬਾਜਵਾ ਪੰਜਾਬ 'ਚ ਦਹਿਸ਼ਤੀ ਕਾਰਵਾਈ ਬੰਦ ਕਰੇ 27 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46340064 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਡੇਰਾ ਬਾਬਾ ਨਾਨਕ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅੱਜ ਇੱਕ ਸਮਾਗਮ ਦੌਰਾਨ ਨੀਂਹ ਪੱਥਰ ਰੱਖਿਆ ਗਿਆ। ਨੀਂਹ ਪੱਥਰ ਰੱਖਣ ਦੀ ਰਸਮ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਦਾ ਕੀਤੀ ਗਈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਪਾਕਿਸਤਾਨ ਜਾਣ ਬਾਰੇ ਲਏ ਫੈਸਲੇ ਬਾਰੇ ਕਿਹਾ ਕਿ ਨਵਜੋਤ ਸਿੱਧੂ ਦਾ ਆਪਣਾ ਸੋਚਣ ਦਾ ਤਰੀਕਾ ਹੈ।ਉਨ੍ਹਾਂ ਕਿਹਾ, ''ਇੱਕ ਫੌਜੀ ਹੋਣ ਦੇ ਨਾਤੇ ਮੈਂ ਇਹ ਬੇਕਸੂਰ ਭਾਰਤੀਆਂ ਦੀਆਂ ਹੁੰਦੀਆਂ ਮੌਤਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਹਾਂ। ਅਜਿਹੇ ਹਾਲਾਤ ਵਿੱਚ ਮੈਂ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਜਾਣਾ ਸਹੀ ਨਹੀਂ ਸਮਝਿਆ।'' ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਵੱਲੋਂ ਲਾਂਘੇ ਦੇ ਨੀਂਹ ਪੱਥਰ ਰੱਖੇ ਜਾਣ ਦੇ ਸਮਾਗਮ ਵਿੱਚ ਦੋ ਕੇਂਦਰੀ ਮੰਤਰੀ ਭੇਜੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਭਾਰਤੀ ਨਾਗਰਿਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।ਕੈਪਟਨ ਅਮਰਿੰਦਰ ਨੇ ਕਿਹਾ, ""ਕੇਂਦਰ ਸਰਕਾਰ ਪਾਕਿਸਤਾਨ ਕਰਕੇ ਹੁੰਦੇ ਤਣਾਅ ਬਾਰੇ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੀ ਹੈ।''ਕੈਪਟਨ ਅਮਰਿੰਦਰ ਦੀ ਪਾਕ ਦੇ ਫੌਜ ਮੁਖੀ ਨੂੰ ਚੇਤਾਵਨੀਮੈਂ ਜਨਰਲ ਬਾਜਵਾ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਮੈਂ ਸਰਕਾਰ ਵਿੱਚ ਹਾਂ ਕਿਸੇ ਤਰੀਕੇ ਦੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇਲਾਂਘੇ ਦਾ ਮਤਲਬ ਵੀਜ਼ੇ ਦੀ ਲੋੜ ਨਹੀਂ। ਇਹ ਤੁਹਾਡੇ ਵਾਸਤੇ ਖੁਲ੍ਹੇ ਦਰਸ਼ਨ ਦੀਦਾਰ ਹਨ।ਮੈਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਹਰ ਫੌਜੀ ਨੂੰ ਪਤਾ ਹੈ ਕਿ ਦੂਜਾ ਫੌਜੀ ਕੀ ਸੋਚ ਰਿਹਾ ਹੈ। ਯਾਦ ਰੱਖੋ ਸਾਡੇ ਵਿੱਚ ਵੀ ਪੰਜਾਬੀਆਂ ਦਾ ਖੂਨ ਹੈ। ਇਹ ਕਿਸ ਨੇ ਸਿਖਾਇਆ ਕਿ ਸਰਹੱਦ 'ਤੇ ਆ ਕੇ ਸਾਡੇ ਜਵਾਨਾਂ ਨੂੰ ਮਾਰ ਦਿਓ, ਪਠਾਨਕੋਠ 'ਚ, ਦੀਨਾਨਗਰ 'ਚ ਸਾਡੇ ਲੋਕਾਂ ਨੂੰ ਮਾਰ ਦਿਓ। ਅੰਮ੍ਰਿਤਸਰ ਵਿਚ ਨਿਰਦੋਸ਼ ਲੋਕਾਂ 'ਤੇ ਹਮਲਾ ਹੋਇਆ। ਇੱਕ ਬੱਚਾ ਮਾਰਿਆ ਗਿਆ। ਇੱਕ ਛੇ ਸਾਲ ਦਾ ਬੱਚਾ ਜ਼ਖ਼ਮੀ ਹੋਇਆ। ਉਨ੍ਹਾਂ ਨੇ ਕਿਸੇ ਦਾ ਕਿ ਵਗਾੜਿਆ ਸੀ? 20 ਸਾਲਾਂ ਤੱਕ ਪੰਜਾਬ ਨੇ ਅਜਿਹੀਆਂ ਗਤੀਵਿਧੀਆਂ ਦੀ ਮਾਰ ਝੱਲੀ ਹੈ, ਕੀ ਅਸੀਂ ਆਪਣੇ ਬੱਚਿਆਂ ਲਈ ਵਿਕਾਸ ਤੇ ਨੌਕਰੀਆਂ ਨਹੀਂ ਚਾਹੁੰਦੇ।ਮਾਸੂਮਾਂ ਨੂੰ ਗੋਲੀ ਮਾਰਨਾ ਬੁਜ਼ਦਿਲੀ ਹੈ।ਜਨਰਲ ਬਾਜਵਾ ਯਾਦ ਰਖਣ ਕਿ ਜੇ ਗੜਬੜ ਕਰਨ ਦੀ ਕੋਸ਼ਿਸ਼ ਕਰਨਗੇ, ਅਸੀਂ ਪੰਜਾਬ ਵਿੱਚ ਨਹੀਂ ਆਉਣ ਦੇਵਾਂਗੇ।17 ਟੋਲੀਆਂ ਅਸੀ ਇੰਨਾਂ ਦੀਆਂ ਫੜੀਆਂ ਹਨ। ਕੀ ਲਗਦਾ ਹੈ ਕਿ ਪੰਜਾਬ ਇਸ ਤਰ੍ਹਾਂ ਦੀ ਜਗ੍ਹਾ ਹੈ ਜਿਥੇ ਕੁਝ ਵੀ ਕਰੋ? ਤੁਸੀਂ ਇਹ ਗੱਲਾਂ ਬੰਦ ਕਰੋ।ਜਨਰਲ ਬਾਜਵਾ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਸਿੱਖਣ ਦੀ ਲੋੜ ਹੈ। ਮੈਂ ਸਿੱਖ ਹਾਂ। ਮੇਰਾ ਦਿਲ ਹੈ ਮੈਂ ਗੁਰੂ ਸਾਹਿਬ ਦੀ ਧਰਤੀ 'ਤੇ ਜਾਵਾਂ। ਮੈਂ ਮੁਖ ਮੰਤਰੀ ਵੀ ਹਾਂ ਤੇ ਲੋਕਾਂ ਦੀ ਰੱਖਿਆ ਮੇਰਾ ਧਰਮ ਹੈ। ਜਦੋਂ ਤਕ ਮੇਰੇ 'ਚ ਜਾਨ ਹੈ ਮੈਂ ਪੰਜਾਬ ਦੀ ਰੱਖਿਆ ਕਰਾਂਗਾ।ਮੈਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਹਿਣਾ ਚਾਹੁੰਦਾਂ ਹਾਂ ਕਿ ਫੌਜ 'ਤੇ ਕਾਬੂ ਕਰਨ। ਸਾਡੀ ਫੌਜ ਇਸ ਜਵਾਬ ਦੇਣ ਲਈ ਤਿਆਰ ਹੈ।ਇਹ ਵੀ ਪੜ੍ਹੋ-ਡੇਰਾ ਬਾਬਾ ਨਾਨਕ ਦੇ ਨਿਵਾਸੀ ਲਾਂਘੇ ਕਾਰਨ ਇਸ ਲਈ ਹਨ ਫਿਕਰਮੰਦਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਇਸ ਲਈ ਉੱਠਦੀ ਹੈਕਰਤਾਪੁਰ ਲਾਂਘੇ ਬਾਰੇ ਨੌਜਵਾਨ ਇਹ ਸੋਚਦੇ ਹਨ ਸਮਾਗਮ 'ਚ ਕੀ ਹੋਇਆਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਦੇਸ ਕਿਸੇ ਵੀ ਦਹਿਸ਼ਦਗਰਦੀ ਕਾਰਵਾਈ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਚਾਹੁੰਦਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਲਾਂਘਾ ਸਾਢੇ ਚਾਰ ਮਹੀਨੇ ਵਿੱਤ ਪੂਰਾ ਕੀਤਾ ਜਾਵੇਗਾ ਅਤੇ ਇੱਕ ਖ਼ਾਸ ਟਰੇਨ ਵੀ ਚਲਾਈ ਜਾਵੇਗੀ।ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ, ""ਗੁਰੂ ਸਾਹਿਬ ਨੇ ਆਪ ਮੋਦੀ ਜੀ ਤੋਂ ਕਰਵਾਇਆ। ਸਾਡੀ ਕੌੰਮ ਲਈ ਸਭ ਤੋਂ ਇਤਿਹਾਸਕ ਦਿਨ ਹੈ। ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਅਰਦਾਸ ਪੂਰੀ ਹੋਈ। ਜਿਸ ਧਾਂ ਤੋਂ ਸਾਨੂੰ 70 ਸਾਲ ਪਹਿਲਾਂ ਵਿਛੋੜਿਆ ਗਿਆ ਉਸ ਦੇ ਦਰਸ਼ਨ ਹੋਣਗੇ। 70 ਸਾਲਾਂ ਤੋਂ ਕੀਤੀ ਅਰਦਾਸ ਸਫਲ ਹੋ ਗਈ।""""ਇਹ ਨੀਂਹ ਪੱਥਰ ਸਿੱਖਾਂ ਦੀ ਅਰਦਾਸ ਦੀ ਸ਼ਕਤੀ ਦਾ ਪ੍ਰਤੀਕ ਹੈ।""""ਸਿੱਖਾਂ ਦਾ ਕਤਲੇਆਮ ਕਰਨ ਵਾਲੇ ਵੱਡੇ ਮਗਰਮੱਛਾਂ ਨੂੰ ਵੀ ਸਜ਼ਾ ਮਿਲੀ। ਸਭ ਨੂੰ ਪਤਾ ਹੈ ਕਿ ਪਿਛਲੇ ਪ੍ਰਧਾਨ ਮੰਤਰੀਆਂ ਨੇ ਕੀ ਕੀਤਾ। ਕਿਸ ਨੇ ਗੁਰਦੁਆਰੇ ਢਾਹੇ। ਮੋਦੀ ਜੀ ਨੇ ਦੋ ਲੜਦੇ ਹੋਏ ਦੇਸਾਂ ਵਿੱਚ ਅਮਨ ਸ਼ਾਂਤੀ ਲਿਆਉਣ ਦਾ ਕੰਮ ਕੀਤਾ। ਜੋ ਲਾਂਘਾ 70 ਸਾਲ 'ਚ ਨਹੀਂ ਬਣਿਆ ਉਹ ਗਡਕਰੀ ਜੀ ਨੇ 70 ਦਿਨਾਂ ਵਿੱਚ ਹੀ ਬਣਾ ਦੋਣਾ ਹੈ।"" ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, ""ਲੋਕਾਂ ਦੀਆਂ ਅਰਦਾਸਾਂ ਅੱਜ ਪੂਰੀਆਂ ਹੋਈਆਂ। ਜਿੰਨਾਂ ਗੁਰਧਾਮਾ ਤੋਂ ਸਾਨੂੰ ਵਿਛੋੜਾ ਮਿਲਿਆ ਉਨ੍ਹਾਂ ਤਕ ਅਸੀਂ ਹੁਣ ਪਹੁੰਚ ਸਕਦੇ ਹਾਂ। ਗੁਰੂ ਨਾਨਕ ਦਾ ਡੇਰਾ ਅੱਜ ਸਿੱਖੀ ਦਾ ਧੁਰਾ ਬਣਿਆ।""ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਰੁੱਖ ਲਗਾਉਣ ਲਈ ਪਹੁੰਚੇ। 550 ਪੌਧੇ ਲਗਾਏ ਹਨ। Image copyright Gurpreet Chawla/BBC ਸਮਾਗਮ 'ਤੇ ਸਿਆਸਤਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਂਹ ਪੱਥਰ 'ਤੇ ਲਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਵਾਂ 'ਤੇ ਇਤਰਾਜ਼ ਜਤਾਇਆ।ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਨੀਂਹ ਪੱਥਰ ਤੋਂ ਇਹ ਨਾਮ ਨਾ ਹਟਾਏ ਗਏ ਤਾਂ ਉਹ ਸਮਾਗਮ ਦਾ ਬਾਈਕਾਟ ਕਰਨਗੇ। ਇਸ ਤੋਂ ਇਲਾਵਾ ਰੰਧਾਵਾ ਨੇ ਕਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸੀ ਤਾਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਉਨ੍ਹਾਂ ਨੂੰ ਦੇਸ ਧਰੋਹੀ ਤੱਕ ਕਹਿ ਦਿੱਤਾ ਸੀ ਤੇ ਹੁਣ ਉਹ ਆਪ ਪਾਕਿਸਕਾਨ ਜਾ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਦੇ ਪ੍ਰਬੰਧਾਂ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਅਤੇ ਇਲਾਕੇ ਦੇ ਮੰਤਰੀਆਂ ਨੂੰ ਪੂਰੀ ਤਰਾਂ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ। ਬਿਆਨ ਜਾਰੀ ਕਰਦਿਆਂ ਬਾਜਵਾ ਨੇ ਕਿਹਾ ਹੈ ਕਿ ਇਸ ਸਮਾਗਮ ਸਬੰਧੀ ਫ਼ੈਸਲੇ ਦਿੱਲੀ ਵਿਚ ਬੈਠ ਕੇ ਕੀਤੇ ਗਏ ਹਨ। ਉਨ੍ਹਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਮਾਗਮ 'ਚ ਧੰਨਵਾਦ ਕਰਨ ਦੀ ਜ਼ਿੰਮੇਵਾਰੀ ਦੇਣ 'ਤੇ ਵੀ ਇਤਰਾਜ਼ ਜਤਾਇਆ ਹੈ। ਬਾਜਵਾ ਨੇ ਮੰਗ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਇਲਾਕੇ ਦੇ ਮੰਤਰੀਆਂ ਨੂੰ ਸਮਾਗਮ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਗੁਰਦੁਆਰਾ ਦਰਬਾਰ ਸਾਹਿਬ ਦੇ ਗ੍ਰੰਥੀ ਤੋਂ ਜਾਣੋ ਅਸਥਾਨ ਦੀ ਅਹਿਮੀਆਅਤਲਾਂਘੇ ਬਾਰੇ ਖ਼ਾਸ ਗੱਲਾਂਭਾਰਤੀ ਸਰਹੱਦ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ 4 ਕਿਲੋਮੀਟਰ ਪਾਕਿਸਤਾਨ ਵੱਲ ਹੈ। ਇਸ ਵਿਚਾਲੇ ਰਾਵੀ ਦਰਿਆ ਅਤੇ ਵੇਈਂ ਨਦੀ ਪੈਂਦੀ ਹੈ ਅਤੇ ਅਜਿਹੇ ਵਿੱਚ ਜੇਕਰ ਗੁਰਦੁਆਰੇ ਤੱਕ ਲਾਂਘਾ ਬਣਾਉਣਾ ਹੈ ਤਾਂ ਇਨ੍ਹਾਂ ਉਪਰ 4 ਕਿਲੋਮੀਟਰ ਲੰਬਾ ਪੁਲ ਉਸਾਰਨ ਦੀ ਲੋੜ ਹੈ।ਜੇਕਰ ਤੁਸੀਂ ਕੱਚੇ ਰਸਤੇ ਰਾਹੀਂ ਜਾਂਦੇ ਹੋ ਤਾਂ ਅੱਧੇ ਕਿਲੋਮੀਟਰ ਤੱਕ ਵੇਈਂ ਨਦੀ ਪੈਂਦੀ ਹੈ ਅਤੇ ਉਸ ਦੇ ਦੋ ਕਿਲੋਮੀਟਰ ਬਾਅਦ ਰਾਵੀ ਦਰਿਆ ਆਉਂਦਾ ਹੈ।ਵੇਂਈ ਨਦੀ ਰਾਵੀ ਦਰਿਆ 'ਚੋਂ ਹੀ ਨਿਕਲਦੀ ਹੈ ਅਤੇ ਫੇਰ ਕੁਝ ਕਿਲੋਮੀਟਰ ਬਾਅਦ ਜਾ ਕੇ ਰਾਵੀ 'ਚ ਹੀ ਮਿਲ ਜਾਂਦੀ ਹੈ। ਇਸ ਤਰ੍ਹਾਂ 3 ਕਿਲੋਮੀਟਰ ਦਾ ਰਸਤਾ ਪਾਣੀ ਵਿੱਚ ਪੈਂਦਾ ਹੈ। ਦਰਅਸਲ, ਡੇਰਾ ਬਾਬਾ ਨਾਨਕ ਤੋਂ ਸ਼ਰਧਾਲੂ 4 ਕਿਲੋਮੀਟਰ ਦੂਰ ਤੋਂ ਹੀ ਗੁਰਦੁਆਰੇ ਦੇ ਦਰਸ਼ਨ ਕਰਦੇ ਹਨ, ਜਿੱਥੇ ਬੀਐਸਐਫ ਨੇ ""ਦਰਸ਼ਨ ਅਸਥਲ"" ਬਣਾਇਆ ਹੋਇਆ ਹੈ। ਗੁਰਦੁਆਰੇ ਦਾ ਇਤਿਹਾਸਬੀਬੀਸੀ ਉਪਦੂ ਨਾਲ ਗੱਲਬਾਤ ਦੌਰਾਨ ਕਰਤਾਰਪੁਰ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਦੀ ਦੇਖਭਾਲ ਕਰਨ ਵਾਲੇ ਗੋਬਿੰਦ ਸਿੰਘ ਮੁਤਾਬਕ, ""ਕਰਤਾਰਪੁਰ ਵਿਖੇ ਸਿੱਖ ਧਰਮ ਦੇ ਬਾਨੀ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦਾ ਸਭ ਤੋਂ ਵੱਧ ਸਮਾਂ 17-18 ਸਾਲ ਗੁਜਾਰਿਆ ਅਤੇ ਇੱਥੇ ਉਨ੍ਹਾਂ ਨੇ ਅਕਾਲ ਚਲਾਣਾ ਕੀਤਾ ਸੀ।""""ਇਸ ਦਾ ਨਾਮ ਵੀ ਗੁਰੂ ਨਾਨਕ ਦੇਵ ਜੀ ਨੇ ਹੀ ਰੱਖਿਆ ਸੀ। ਕਰਤਾਰ ਦਾ ਮਤਲਬ 'ਕਰਤਾ'। ਇੱਥੇ ਹੀ ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੇ 7 ਸਾਲ ਬਿਤਾਏ ਹਨ। ਉਨ੍ਹਾਂ ਨੂੰ ਸਿੱਖਾਂ ਦੇ ਦੂਜੇ ਗੁਰੂ ਵਜੋਂ ਥਾਪਿਆ ਗਿਆ।""ਇਸ ਥਾਂ 'ਤੇ ਗੁਰੂ ਜੀ ਰਹਿੰਦੇ ਸਨ ਅਤੇ ਘੁੰਮਣ ਤੇ ਧਿਆਨ ਲਾਉਣ ਲਈ ਰਾਵੀ ਦੇ ਦੂਜੇ ਪਾਸੇ ਜਾਂਦੇ ਸਨ, ਜਿੱਥੇ ਅੱਜ ਗੁਰਦੁਆਰਾ ਡੇਰਾ ਬਾਬਾ ਨਾਨਕ ਬਣਿਆ ਹੋਇਆ ਹੈ। ਗੁਰਦੁਆਰੇ ਤੋਂ ਕੁਝ ਕਦਮ ਪਹਿਲਾਂ ਇੱਥੇ ਇੱਕ ਖੂਹ ਹੈ ਜਿਸ ਨੂੰ 'ਸ੍ਰੀ ਖੂਹ ਸਾਹਿਬ' ਕਹਿੰਦੇ ਹਨ। ਇਸ ਦਾ ਸਬੰਧ ਵੀ ਗੁਰੂ ਨਾਨਕ ਦੇਵ ਜੀ ਨਾਲ ਹੈ। ਫੋਟੋ ਕੈਪਸ਼ਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼ ਗੋਬਿੰਦ ਸਿੰਘ ਮੁਤਾਬਕ ਇਸ ਖੂਹ ਦਾ ਪਾਣੀ ਕਦੇ ਨਹੀਂ ਸੁਕਦਾ ਅੱਜ ਵੀ ਵਗ ਰਿਹਾ ਹੈ। ਗੁਰਦੁਆਰੇ ਅੰਦਰ ਦਾਖ਼ਲ ਹੁੰਦਿਆਂ ਹੀ ਸੱਜੇ ਪਾਸੇ ਵਿਹੜਾ ਬਣਿਆ ਹੋਇਆ ਹੈ। ਪੈਰ ਧੋਣ ਤੋਂ ਬਾਅਦ ਤੁਸੀਂ ਦਰਗਾਹ ਸਾਹਿਬ ਦਾਖ਼ਲ ਹੁੰਦੇ ਹੋ। ਇਹ ਉਹ ਸਥਾਨ ਜਿੱਥੇ ਮੁਸਲਮਾਨ ਵੀ ਗੁਰੂ ਨਾਨਕ ਦੇਵ ਜੀ ਨੂੰ ਸਜਦਾ ਕਰਦੇ ਹਨ। ਦਰਗਾਹ ਸਾਹਿਬ ਤੋਂ ਬਾਅਦ ਖੱਬੇ ਪਾਸੇ ਇੱਕ ਗੁਰਦੁਆਰਾ 'ਸਮਾਧੀ' ਹੈ, ਜਿੱਥੇ ਹਿੰਦੂ ਅਤੇ ਸਿੱਖ ਮੱਥਾ ਟੇਕਦੇ ਹਨ। ਗੋਬਿੰਦ ਸਿੰਘ ਦਾ ਕਹਿਣਾ ਹੈ, ""ਗੁਰਦੁਆਰਾ ਤਿਆਰ ਹੈ ਤਾਂ ਅਸੀਂ ਵੀ ਹਾਂ। ਪਰ ਹੁਣ ਭਾਰਤੀ ਸਰਕਾਰ 'ਤੇ ਗੱਲ ਟਿਕੀ ਹੋਈ ਹੈ।""ਗੁਰਦੁਆਰੇ ਦੇ ਬਾਹਰ ਕੁਝ ਕਮਰੇ ਹਨ। ਕੀ ਲਾਂਘਾ ਖੁੱਲ੍ਹਣ ਤੋਂ ਬਾਅਦ ਸ਼ਰਧਾਲੂਆਂ ਲਈ ਇਹ ਕਾਫ਼ੀ ਹੋਣਗੇ?ਇਹ ਵੀ ਪੜ੍ਹੋ-ਖਾਲਿਸਤਾਨੀ ਸਮਰਥਕਾਂ ਦੇ ਰਾਹੁਲ ਦੀ ਸਭਾ ’ਚ ਪਹੁੰਚਣ ਦੀ ਅਸਲੀਅਤਬ੍ਰੈਗਜ਼ਿਟ: ਬਰਤਾਨੀਆ ਸਾਹਮਣੇ ਆਖਰੀ ਵੱਡੀ ਚੁਣੌਤੀਕਰਤਾਰਪੁਰ ਸਾਹਿਬ ਖੂਨ - ਖਰਾਬਾ ਰੁੱਕਣ ’ਤੇ ਜਾਵਾਂਗਾ - ਕੈਪਟਨਅਯੁੱਧਿਆ ਦਾ ਅਸਲ ਇਤਿਹਾਸ ਕੀ ਹੈਮਰਦਾਂ ਦੀ ਦੂਸਰੀ ਪਤਨੀ 'ਤੇ ਫੈਸਲਾ ਲੈਣ ਵਾਲੀ ਜੱਜਕਿਤੇ ਤੁਹਾਡਾ ਵੀ ਕੋਈ ਸ਼ੋਸ਼ਣ ਤਾਂ ਨਹੀਂ ਕਰ ਰਿਹਾਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਅੱਜ ਦੀਆਂ 5 ਅਹਿਮ ਖ਼ਬਰਾਂ: 'ਸੁਖਬੀਰ ਦੇ ਵਿਧਾਨ ਸਭਾ ਤੋਂ ਵਾਕ ਆਊਟ 'ਤੇ ਖਫ਼ਾ ਕਈ ਅਕਾਲੀ ਲੀਡਰ' 1 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45380438 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਕਾਲੀ ਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮੁੱਢ ਤੋਂ ਖਾਰਿਜ ਕਰ ਦਿੱਤਾ ਹੈ ਵਿਧਾਨ ਸਭਾ ਵਿੱਚ ਬੇਅਦਬੀ ਮੁੱਦੇ 'ਤੇ ਚਰਚਾ ਦਾ ਸਾਹਮਣਾ ਕਰਨ ਦੀ ਥਾਂ ਵਾਕ ਆਊਟ ਕਰਨਾ ਸੁਖਬੀਰ ਬਾਦਲ ਨੂੰ ਮਹਿੰਗਾ ਪੈ ਗਿਆ ਹੈ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੰਨਦੀ ਹੈ ਕਿ ਬੇਅਦਬੀ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਵਿਧਾਨ ਸਭਾ ਤੋਂ ਵਾਕ ਆਊਟ ਕਰਨ ਦੀ ਬਜਾਏ ਆਪਣੀ ਗੱਲ ਰੱਖਣੀ ਚਾਹੀਦੀ ਸੀ। ਬੇਅਦਬੀ ਮਾਮਲੇ ਵਿੱਚ ਸੌਂਪੀ ਗਈ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁਲਿਸ ਕਾਰਵਾਈ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਇਸ ਫ਼ੈਸਲੇ ਵਿੱਚ ਉਨ੍ਹਾਂ ਦੇ ਆਪਣੇ ਹੀ ਕਈ ਲੀਡਰ ਸਹਿਮਤ ਨਜ਼ਰ ਨਹੀਂ ਆ ਰਹੇ ਹਨ। ਸੀਨੀਅਰ ਅਕਾਲੀ ਲੀਡਰ ਤੋਤਾ ਸਿੰਘ ਦਾ ਕਹਿਣਾ ਹੈ ਕਿ ਅਕਾਲੀ ਵਿਧਾਇਕਾਂ ਨੂੰ ਵਾਕ ਆਊਟ ਕਰਨ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਤੇ ਕਾਂਗਰਸ ਅਤੇ ਆਮ ਆਦਮੀ।ਇਹ ਵੀ ਪੜ੍ਹੋ:'ਬਾਦਲਾਂ ਨੇ ਪੰਥ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ'ਭਾਰਤੀ ਕੁੜੀਆਂ ਚੀਨ 'ਚ ਵਿਆਹ ਕਿਉਂ ਨਹੀਂ ਕਰਦੀਆਂਹਾਊਸ ਅਰੈਸਟ, ਸਰਚ ਵਾਰੰਟ ਤੇ ਅਰੈਸਟ ਵਾਰੰਟ ਕੀ ਹੁੰਦੇ ਨੇਬਰਗਾੜੀ ਅਤੇ ਹੋਰ ਬੇਅਦਬੀ ਦੇ ਮਾਮਲਿਆਂ ਦੀ ਤਫਤੀਸ਼ ਲਈ ਪੰਜਾਬ ਸਰਕਾਰ ਵਲੋਂ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ਼ ਕੋਟਕਪੂਰਾ ਵਿਖੇ ਮੁਜ਼ਾਹਰੇ 'ਤੇ ਹੋਈ ਪੁਲਿਸ ਕਾਰਵਾਈ ਤੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਣਜਾਣ ਨਹੀਂ ਸਨ।ਫਲਸਤੀਨੀ ਰਿਫਿਊਜੀ ਏਜੰਸੀ 'ਤੇ ਅਮਰੀਕਾ ਦਾ ਵੱਡਾ ਫ਼ੈਸਲਾਅਮਰੀਕਾ ਸੰਯੁਕਤ ਰਾਸ਼ਟਰ ਦੀ ਫਲਸਤੀਨੀ ਰਿਫਿਊਜੀ ਏਜੰਸੀ ਨੂੰ ਦਿੱਤੀ ਜਾਣ ਵਾਲੀ ਸਾਰੀ ਮਦਦ ਰੋਕਣ ਜਾ ਰਿਹਾ ਹੈ। Image copyright Reuters ਫੋਟੋ ਕੈਪਸ਼ਨ ਅਮਰੀਕਾ ਨੇ ਕਿਹਾ ਕਿ ਫਲਸਤੀਨੀ ਰਿਫਿਊਜੀ ਏਜੰਸੀ ਨੂੰ ਮਦਦ ਦੇਣ ਦਾ ਕੋਈ ਮਤਲਬ ਨਹੀਂ ਬਣਦਾ ਹੈ ਅਮਰੀਕਾ ਨੇ ਇਸ ਏਜੰਸੀ ਯੁਨਾਈਟਿਡ ਨੇਸ਼ਨਜ਼ ਰਿਲੀਫ਼ ਐਂਡ ਵਰਕਸ ਏਜੰਸੀ( Unrwa) ਨੂੰ ਪੂਰੇ ਤਰੀਕੇ ਨਾਲ ਗਲਤ ਤੇ ਨਕਾਰਾ ਕਰਾਰ ਦਿੱਤਾ ਹੈ।ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਅਮਰੀਕਾ ਦੇ ਇਸ ਕਦਮ ਨੂੰ ਉਨ੍ਹਾਂ ਦੇ ਲੋਕਾਂ ਖਿਲਾਫ 'ਹਮਲਾ' ਕਰਾਰ ਦਿੱਤਾ ਹੈ।ਨਬੀਲ ਅਬੂ ਰੁਦੇਨਾ ਨੇ ਰੌਇਟਰਜ਼ ਨਿਊਜ਼ ਏਜੰਸੀ ਨੂੰ ਕਿਹਾ, ""ਅਜਿਹੀ ਸਜ਼ਾ ਇਸ ਸੱਚਾਈ ਨੂੰ ਨਹੀਂ ਬਦਲ ਦਿੰਦੀ ਕਿ ਅਮਰੀਕਾ ਕੋਲ ਹੁਣ ਇਸ ਖੇਤਰ ਵਿੱਚ ਕੋਈ ਭੂਮਿਕਾ ਨਿਭਾਉਣ ਨੂੰ ਨਹੀਂ ਬਚੀ ਹੈ ਅਤੇ ਇਹ ਕਦਮ ਸਮੱਸਿਆ ਦਾ ਹੱਲ ਕੱਢਣ ਵੱਲ ਨਹੀਂ ਹੈ।''ਉਨ੍ਹਾਂ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਦੇ ਮਤੇ ਦੀ 'ਉਲੰਘਣਾ' ਹੈ।ਕੈਪਟਨ ਦੀ ਜੇਟਲੀ ਨੂੰ ਗੁਹਾਰਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਣਕ ਅਤੇ ਝੋਨੇ ਦੀ ਖਰੀਦ ਸਬੰਧੀ ਅਨਾਜ ਖਾਤੇ ਦੇ 31,000 ਕਰੋੜ ਰੁਪਏ ਦੇ ਤੁਰੰਤ ਨਿਬੇੜੇ ਲਈ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਨਿੱਜੀ ਦਖਲ ਦੀ ਮੰਗ ਕੀਤੀ ਹੈ। Image copyright Captain Amarinder Singh/fb ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਅਰੁਣ ਜੇਤਲੀ ਨਾਲ ਬੈਠਕ ਦੌਰਾਨ ਇਹ ਮੰਗ ਚੁੱਕੀ। ਕੈਪਟਨ ਨੇ ਕਿਹਾ ਕਿ ਇਸ 31,000 ਕਰੋੜ ਰੁਪਏ ਦੀ ਰਾਸ਼ੀ ਵਿੱਚ 12,000 ਕਰੋੜ ਰੁਪਏ ਮੂਲ ਰਾਸ਼ੀ ਹੈ ਜਦਕਿ ਇਸ 'ਤੇ 19,000 ਕਰੋੜ ਰੁਪਏ ਵਿਆਜ ਦੇ ਹਨ।ਉਨ੍ਹਾਂ ਕਿਹਾ ਕਿ ਪਹਿਲਾਂ ਹੀ ਵਿੱਤੀ ਬੋਝ ਦਾ ਸਾਹਮਣਾ ਕਰ ਰਹੇ ਪੰਜਾਬ 'ਤੇ ਇਹ ਇੱਕ ਹੋਰ ਬੋਝ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹ ਇਸ ਮੁੱਦੇ ਨੂੰ ਵਾਰ-ਵਾਰ ਚੁੱਕਦੇ ਰਹੇ ਹਨ ਅਤੇ ਹੁਣ ਇਹ ਮੁੱਦਾ ਕੇਂਦਰੀ ਵਿੱਤ ਮੰਤਰੀ ਦੇ ਫ਼ੈਸਲੇ ਲਈ ਰੁਕਿਆ ਹੋਇਆ ਹੈ।ਉਨ੍ਹਾਂ ਦੱਸਿਆ ਕਿ ਸੂਬਾ ਪਹਿਲਾਂ ਹੀ 3240 ਕਰੋੜ ਰੁਪਏ ਦੇ ਸਾਲਾਨਾ ਵਿਆਜ ਭੁਗਤਾਨ ਦੀ ਦੇਣਦਾਰੀ ਦਾ ਸਾਹਮਣਾ ਕਰ ਰਿਹਾ ਹੈ ਅਤੇ 20 ਸਾਲ ਦੇ ਭੁਗਤਾਨ ਸਮੇਂ ਦੌਰਾਨ ਇਹ ਰਾਸ਼ੀ 65,000 ਕਰੋੜ ਰੁਪਏ ਤੱਕ ਪਹੁੰਚ ਜਾਵੇਗੀ।'ਗ੍ਰਿਫ਼ਤਾਰ ਕਾਰਕੁਨਾਂ ਦਾ ਮਾਓਵਾਦੀਆਂ ਨਾਲ ਸਬੰਧ'ਸੁਪਰੀਮ ਕੋਰਟ ਦੇ ਦਬਾਅ ਅਤੇ ਸਖ਼ਤ ਅਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਵਕੀਲ ਦੀ ਗ੍ਰਿਫ਼ਤਾਰੀ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਕਿਹਾ ਕਿ ਕਾਰਕੁਨਾਂ ਤੋਂ ਬਰਾਮਦ ਹੋਈਆਂ ਚਿੱਠੀਆਂ ਤੋਂ ਪਤਾ ਲਗਦਾ ਹੈ ਕਿ ਜਨਵਰੀ ਮਹੀਨੇ ਹੋਈ ਭੀਮਾ ਕੋਰੇਗਾਂਓ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਸੀ।ਇੰਡੀਅਨ ਐਕਪ੍ਰੈੱਸ ਦੀ ਖ਼ਬਰ ਮੁਤਾਬਕ ਮਹਾਰਾਸ਼ਟਰ ਪੁਲਿਸ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ। Image copyright AFP ਫੋਟੋ ਕੈਪਸ਼ਨ ਮਹਾਰਾਸ਼ਟਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਸਮਾਜਿਕ ਕਾਰਕੁਨ ਕਈ ਮੁੱਦਿਆਂ 'ਤੇ ਸਰਕਾਰ ਦਾ ਵਿਰੋਧ ਕਰਦੇ ਰਹੇ ਹਨ ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਕਾਰਕੁਨਾਂ ਦੇ ਮਾਓਵਾਦੀਆਂ ਨਾਲ ਸਬੰਧ ਸਨ। ਇਸ ਪੱਤਰ ਵਿੱਚ ਅੱਠ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਤਾਂ ਜੋ ਗ੍ਰਨੇਡ ਖਰੀਦੇ ਜਾ ਸਕਣ। ਹਾਊਸ ਅਰੈਸਟ ਵਿੱਚ ਰੱਖੇ ਪੰਜ ਕਾਰਕੁਨਾਂ ਵਿੱਚੋਂ ਕਾਰਕੁਨ ਅਤੇ ਪ੍ਰੋਫੈਸਰ ਸੁਧਾ ਭਾਰਦਵਾਜ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਆਪਣੇ ਕੋਲੋਂ ਇਹ ਕਹਾਣੀ ਬਣਾਈ ਹੈ।2021 ਦੀ ਜਨਗਣਨਾ ਲਈ ਓਬੀਸੀ ਦੇ ਅੰਕੜੇ ਜੁਟਾਉਣ ਦਾ ਫ਼ੈਸਲਾਕੇਂਦਰ ਸਰਕਾਰ ਨੇ 2021 ਦੀ ਮਰਦਮ ਸ਼ੁਮਾਰੀ ਵਿੱਚ ਪਿੱਛੜੇ ਵਰਗ (ਓਬੀਸੀ) ਦੇ ਅੰਕੜੇ ਜੁਟਾਉਣ ਦਾ ਫ਼ੈਸਲਾ ਲਿਆ ਹੈ।ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਹ ਪਹਿਲਾ ਮੌਕਾ ਹੈ ਜਦੋਂ ਸੁਤੰਤਰ ਰੂਪ ਤੋਂ ਓਬੀਸੀ ਵਰਗ ਦੇ ਵੱਖਰੇ ਅੰਕੜੇ ਇਕੱਠੇ ਕੀਤੇ ਜਾਣਗੇ।ਇਹ ਵੀ ਪੜ੍ਹੋ:ਅਮਰੀਕਾ ਫਲਸਤੀਨੀ ਰਿਫਿਊਜੀ ਏਜੰਸੀ ਨੂੰ ਰੋਕ ਰਿਹਾ ਹੈ ਮਦਦ'ਅੱਜ ਅੱਖ ਮਾਰਨ 'ਤੇ ਇਤਰਾਜ਼ ਹੈ ਕੱਲ੍ਹ ਕੁੜੀਆਂ ਦੇ ਹੱਸਣ 'ਤੇ ਹੋਵੇਗਾ''ਅੰਮ੍ਰਿਤਾ ਪ੍ਰੀਤਮ ਦੀ ਮੈਨੂੰ ਵਾਰਿਸ ਸਮਝਦੇ ਨੇ ਲੋਕ' ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਰਾਜਨਾਥ ਸਿੰਘ ਨੇ ਮਰਦਮ ਸ਼ੁਮਾਰੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਅੰਕੜਿਆਂ ਨੂੰ ਤਿੰਨ ਸਾਲ ਵਿੱਚ ਪੇਸ਼ ਕਰਨ ਲਈ ਕਿਹਾ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)  ",True " ਪਠਾਨਕੋਟ ਹਮਲੇ ਨੂੰ ਕਿੰਨੇ ਹਮਲਾਵਰਾਂ ਨੇ ਅੰਜਾਮ ਦਿੱਤਾ ਸੀ? ਜੁਗਲ ਆਰ ਪੁਰੋਹਿਤ ਬੀਬੀਸੀ ਪੱਤਰਕਾਰ 9 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46799464 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਪਠਾਨਕੋਟ ਏਅਰਬੇਸ 'ਤੇ ਹੋਏ ਹਮਲੇ ਨੂੰ ਤਿੰਨ ਸਾਲ ਹੋ ਗਏ। ਕਈ ਘੰਟਿਆਂ ਤੱਕ ਚੱਲੇ ਆਪਰੇਸ਼ਨ ਮਗਰੋਂ ਏਅਰ ਫੋਰਸ ਸਟੇਸ਼ਨ ਵਿੱਚ ਦਾਖਲ ਹੋਏ ਹਮਲਾਵਰਾਂ ਦਾ ਖਾਤਮਾ ਹੋਇਆ।ਇਸ ਜਵਾਬੀ ਕਾਰਵਾਈ ਵਿੱਚ ਸ਼ਾਮਲ ਰਹੇ ਏਅਰ ਮਾਰਸ਼ਲ ਐੱਸਬੀ ਦੇਵ ਹਾਲ ਹੀ ਵਿੱਚ ਹਵਾਈ ਫੌਜ ਦੇ ਉਪ ਮੁਖੀ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ।ਆਪਣੀ ਰਿਟਾਇਰਮੈਂਟ ਮਗਰੋਂ ਏਅਰ ਮਾਰਸ਼ਲ ਐੱਸਬੀ ਦੇਵ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਪਠਾਨਕੋਟ ਹਮਲੇ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕੁਝ ਅਹਿਮ ਸਵਾਲਾਂ ਦੇ ਜਵਾਬ ਦਿੱਤੇ। Image copyright AFP ਫੋਟੋ ਕੈਪਸ਼ਨ ਰਿਟਾਇਰਡ ਏਅਰ ਮਾਰਸ਼ਲ ਐੱਸਬੀ ਦੇਵ ਸਵਾਲ: ਪਠਾਨਕੋਟ ਹਮਲੇ ਨੂੰ ਤਿੰਨ ਸਾਲ ਹੋ ਗਏ ਹਨ। ਤੁਸੀਂ ਇਸ ਅਭਿਆਨ ਵਿੱਚ ਸ਼ਾਮਲ ਸੀ। ਇਸ ਨਾਲ ਜੁੜੀਆਂ ਤੁਹਾਡੀਆਂ ਯਾਦਾਂ ਕੀ ਹਨ?ਜਵਾਬ: ਪਠਾਨਕੋਟ ਪੰਜਾਬ 'ਚ ਹੈ, ਜੰਮੂ-ਕਸ਼ਮੀਰ 'ਚ ਨਹੀਂ। ਕਿਸੇ ਵੀ ਤਰ੍ਹਾਂ ਦੇ ਵਿਵਾਦਤ ਖੇਤਰ ਵਿੱਚ ਨਹੀਂ। ਸਰਹੱਦਾਂ ਦੀ ਸੁਰੱਖਿਆ ਵਾਂਗ ਇੱਥੇ ਉਸ ਪੱਧਰ ਦੀ ਰਾਖੀ ਦੀ ਲੋੜ ਨਹੀਂ ਸੀ। ਇਸ ਲਿਹਾਜ਼ ਨਾਲ ਇਹ ਆਸਾਨ ਨਿਸ਼ਾਨਾ ਸੀ। ਮੈਂ ਹੈਰਾਨ ਹੁੰਦਾ ਹਾਂ ਕਿ ਸਰਕਾਰ ਪਠਾਨਕੋਟ ਨੂੰ ਲੈ ਕੇ ਰੱਖਿਆਤਮਕ ਸਥਿਤੀ 'ਚ ਕਿਉਂ ਸੀ? ਇਸ ਆਪਰੇਸ਼ਨ ਨੂੰ ਸਹੀ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਸੀ। Image copyright Getty Images ਫੋਟੋ ਕੈਪਸ਼ਨ ਤਿੰਨ ਸਾਲ ਪਹਿਲਾਂ ਪਠਾਨਕੋਟ ਏਅਰਬੇਸ 'ਤੇ ਹਮਲਾ ਹੋਇਆ ਸੀ ਸਵਾਲ: ਸਰਕਾਰ ਦੀ ਕਿਹੜੀ ਗੱਲੋਂ ਤੁਹਾਨੂੰ ਲੱਗਿਆ ਕਿ ਉਹ ਰੱਖਿਆਤਮਕ ਸੀ?ਜਵਾਬ: ਮੈਨੂੰ ਨਹੀਂ ਪਤਾ। ਉਸ ਵੇਲੇ ਕੁਝ ਮੀਡੀਆ ਅਭਿਆਨ ਚਲਾਏ ਗਏ ਜਿਨ੍ਹਾਂ 'ਚ 30 ਸਾਲ ਪੁਰਾਣੀਆਂ ਗੱਲਾਂ ਨੂੰ ਉਭਾਰਿਆ ਗਿਆ। ਭਾਰਤੀ ਹਵਾਈ ਫੌਜ ਦੇ ਸਪੈਸ਼ਲ ਕਮਾਂਡੋ ਦਸਤੇ 'ਗਰੁੜ' ਨੂੰ ਬੁਰਾ-ਭਲਾ ਕਿਹਾ ਗਿਆ। ਇਸ ਦਸਤੇ ਵੱਲੋਂ ਬਹਾਦਰੀ ਦੇ ਕਈ ਤਮਗੇ ਜਿੱਤੇ ਗਏ ਹਨ...ਅਸ਼ੋਕ ਚੱਕਰ, ਕੀਰਤੀ ਚੱਕਰ, ਸ਼ੌਰਿਆ ਚੱਕਰ ਆਦਿ। ਇਸ ਮਸਲੇ 'ਤੇ ਸਰਕਾਰ ਨੂੰ ਅਸਲ ਵਿੱਚ ਬਚਾਅ ਦੀ ਮੁਦਰਾ 'ਚ ਨਹੀਂ ਆਉਣਾ ਚਾਹੀਦਾ ਸੀ। ਲੈਫਟੀਨੈਂਟ ਕਰਨਲ ਨਿਰੰਜਨ ਦੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਦੀਆਂ ਖ਼ਬਰਾਂ ਉਨ੍ਹਾਂ ਬਾਰੇ ਛਪੀਆਂ, ਉਨ੍ਹਾਂ ਨੂੰ ਦੇਸਧ੍ਰੋਹੀ ਵਾਂਗ ਦਿਖਾਇਆ ਗਿਆ! ਅਫਵਾਹਾਂ ਇਹ ਸਨ ਕਿ ਉਸ ਵੇਲੇ ਉਹ ਸੈਲਫੀ ਲੈ ਰਹੇ ਸਨ। 'ਗਰੁੜ' ਨੂੰ ਬਹੁਤ ਦੁੱਖ ਹੋਇਆ, ਉਹ ਮੇਰੇ ਕੋਲ ਆਏ ਤੇ ਕਿਹਾ ਕਿ ਦੇਖੋ ਕਿਸ ਤਰ੍ਹਾਂ ਦੀਆਂ ਗ਼ਲਤ ਗੱਲਾਂ ਫੈਲਾਈਆਂ ਜਾ ਰਹੀਆਂ ਹਨ।ਇਹ ਵੀ ਪੜ੍ਹੋ:'ਪਠਾਨਕੋਟ ਹਮਲਾ ਕਸ਼ਮੀਰ ਨਾਲ ਸੰਪਰਕ ਤੋੜਨ ਲਈ ਸੀ'ਫ਼ੌਜੀ ਵਰਦੀ ਵਾਲਿਆਂ ਨੂੰ ਦੇਖ ਕੇ ਇੱਥੇ ਕਿਉਂ ਘਬਰਾਉਂਦੇ ਨੇ ਲੋਕ'ਮੌਤ ਤਾਂ ਬੰਦੇ ਨੂੰ ਮੰਜੇ 'ਤੇ ਵੀ ਘੇਰ ਲੈਂਦੀ ਹੈ...' Image copyright Getty Images ਫੋਟੋ ਕੈਪਸ਼ਨ ਪਠਾਨਕੋਟ ਵਿੱਚ ਤਿੰਨ ਸਾਲਾਂ ਬਾਅਦ ਵੀ ਸ਼ੱਕ ਤੇ ਡਰ ਦਾ ਮਾਹੌਲ ਹੈ (ਸੰਕੇਤਕ ਤਸਵੀਰ) ਸਵਾਲ: ਜੇਕਰ ਸਰਕਾਰ ਦਾ ਰੱਖਿਆਤਮਕ ਰੁਖ ਨਾ ਹੁੰਦਾ ਤਾਂ ਸੁਰੱਖਿਆ ਬਲਾਂ ਦੀ ਹੌਸਲਾ ਅਫਜ਼ਾਈ ਹੁੰਦੀ?ਜਵਾਬ: ਹਾਂ ਬਿਲਕੁਲ, ਪਠਾਨਕੋਟ ਇੱਕ ਚੰਗੀ ਤਰ੍ਹਾਂ ਨੇਪਰੇ ਚਾੜ੍ਹਿਆ ਗਿਆ ਆਪਰੇਸ਼ਨ ਸੀ। ਏਅਰਬੇਸ ਉੱਤੇ ਹਮਲਾ ਕਰਨ ਦਾ ਮਤਲਬ ਹੈ ਕਿ ਫਿਊਲ ਅਤੇ ਏਅਰਕਰਾਫ਼ਟ ਵਰਗੀਆਂ ਕਈ ਚੀਜ਼ਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਸੀ ਪਰ ਅਸੀਂ ਸਾਰੀਆਂ ਚੀਜ਼ਾਂ ਨੂੰ ਬਚਾ ਲਿਆ। ਸਵਾਲ: ਸਰਕਾਰ ਨਾਲ ਤੁਹਾਡੀ ਉਸ ਦੇ ਇਸ ਰੁਖ 'ਤੇ ਕਦੇ ਚਰਚਾ ਹੋਈ ਸੀ?ਜਵਾਬ: ਕਈ ਮੌਕਿਆਂ 'ਤੇ ਇਸ ਬਾਰੇ ਚਰਚਾ ਹੋਈ। ਬਾਕੀ ਕਸ਼ਮੀਰ ਵਿੱਚ 'ਗਰੁੜ' ਦਸਤਿਆਂ ਨੇ ਆਪਣੇ ਆਪ ਨੂੰ ਸਾਬਿਤ ਕਰ ਦਿੱਤਾ।ਇਹ ਵੀ ਪੜ੍ਹੋ:ਰਾਖਵੇਂਕਰਨ ਸਾਰੇ ਧਰਮਾਂ ਦੇ ਲੋਕਾਂ ਲਈ, ਸਰਕਾਰ ਨੇ ਦਿੱਤੀ ਤਫ਼ਸੀਲ - LIVE'ਕਿੰਨਰਾਂ ਤੋਂ ਦੁਆਵਾਂ ਤਾਂ ਲਈਆਂ ਨੇ ਪਰ ਗੁਰੂ ਵਜੋਂ ਪਹਿਲੀ ਵਾਰ ਦੇਖਿਆ' ਕਿਮ ਜੋਂਗ ਇਸ ਟਰੇਨ ਵਿੱਚ ਹੀ ਕਿਉਂ ਸਫ਼ਰ ਕਰਦੇ ਹਨ?ਵੀਡੀਓ ਇੰਟਰਵਿਆ ਦੇਖਣ ਲਈ ਕਲਿੱਕ ਕਰੋ Image Copyright BBC News Punjabi BBC News Punjabi Image Copyright BBC News Punjabi BBC News Punjabi ਸਵਾਲ: ਤੁਹਾਡੇ ਮੁਤਾਬਕ ਪਠਾਨਕੋਟ ਨੂੰ ਲੋਕ ਕਿਵੇਂ ਯਾਦ ਰੱਖਣ?ਜਵਾਬ: ਪਠਾਨਕੋਟ ਤੋਂ ਸਾਨੂੰ ਦੋ ਚੀਜ਼ਾਂ ਸਿੱਖਣ ਨੂੰ ਮਿਲੀਆਂ- ਪਹਿਲੀ, ਤਕਨੀਕੀ ਸਬਕ। ਇਸ ਗੱਲ ਤੋਂ ਅਸੀਂ ਜਾਣੂ ਸੀ ਕਿ ਪਠਾਨਕੋਟ ਵਰਗੇ ਹਾਲਾਤਾਂ ਵਿੱਚ 5.56mm ਹਥਿਆਰਾਂ ਦਾ ਕੋਈ ਫਾਇਦਾ ਨਹੀਂ ਹੋਵੇਗਾ। ਹਮਲਾਵਰਾਂ ਨੂੰ ਕਿਸੇ ਚੀਜ਼ ਦਾ ਫਰਕ ਨਹੀਂ ਹੁੰਦਾ, ਉਨ੍ਹਾਂ ਦਾ ਕੰਮ ਸਿਰਫ ਟ੍ਰਿਗਰ ਦੱਬਣਾ ਹੈ।ਤੁਸੀਂ ਕਹੋਗੇ ਤਿੰਨ ਸਾਲ ਹੋ ਗਏ ਅਤੇ ਇੰਟੇਗ੍ਰੇਟੇਡ ਪੇਰੀਮੀਟਰ ਸਿਕਿਊਰਿਟੀ ਸਿਸਟਮ (IPSS) ਵਰਗੀ ਵਿਵਸਥਾ ਨੂੰ ਪੁਖਤਾ ਬਣਾਉਣ ਦੀ ਦਿਸ਼ਾ ਵੱਲ ਕੀ ਹੋਇਆ ਹੈ ਤਾਂ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਪ੍ਰੋਕਿਓਰਮੈਂਟ ਪ੍ਰਕਿਰਿਆ ਵਿੱਚ ਸਮਾਂ ਲੱਗਦਾ ਹੈ ਅਤੇ ਕੰਮ ਜਾਰੀ ਹੈ।ਜਦੋਂ ਇੱਕ ਵਾਰ ਅਜਿਹਾ ਸਿਸਟਮ ਆ ਜਾਂਦਾ ਹੈ ਤਾਂ ਤੁਹਾਨੂੰ ਵੱਧ ਯਕੀਨ ਹੋ ਜਾਂਦਾ ਹੈ ਕਿ ਅਜਿਹੀ ਕੋਈ ਘਟਨਾ ਮੁੜ ਨਹੀਂ ਵਾਪਰੇਗੀ। ਸਵਾਲ: ਐੱਨਆਈਏ ਦਾ ਕਹਿਣਾ ਹੈ ਕਿ ਮਿਲੀਟਰੀ ਇੰਜਨੀਅਰਿੰਗ ਸਰਵਿਸਸ ਦੇ ਸ਼ੈੱਡ ਕੋਲ ਹਮਲਾਵਰਾਂ ਦੇ ਹੋਣ ਬਾਰੇ ਪਤਾ ਨਹੀਂ ਲੱਗ ਸਕਿਆ ਸੀ?ਜਵਾਬ: ਮੈਂ ਤੁਹਾਨੂੰ ਦੱਸਦਾ ਹਾਂ ਕਿ ਉਨ੍ਹਾਂ ਦਾ ਪਲਾਨ ਕੀ ਸੀ। ਉਨ੍ਹਾਂ ਦਾ ਪਲਾਨ ਸੀ ਕਿ ਉੱਥੋਂ ਕੋਈ ਵਾਹਨ ਹਾਈਜੈੱਕ ਕਰੋ, ਉਸ 'ਤੇ ਸਵਾਰ ਹੋ ਕੇ ਆਪਣੀ ਕਾਰਵਾਈ ਨੂੰ ਅੰਜਾਮ ਦਿਓ। ਜਦੋਂ ਸਾਨੂੰ ਇਸ ਬਾਰੇ ਪਤਾ ਲੱਗਿਆ ਕਿ ਉਹ ਅੰਦਰ ਸਨ। ਉਸ ਵੇਲੇ ਤਿੰਨ ਵੱਜੇ ਸਨ। ਉਸ ਵੇਲੇ ਉਹ ਅੰਦਰ ਆ ਚੁੱਕੇ ਸਨ। ਤਤਕਾਲੀ ਏਅਰ ਆਫੀਸਰ ਇਨਚਾਰਜ (ਏਓਸੀ) ਧਾਮੂਨ ਇਸ ਮੁੱਦੇ ਉੱਤੇ ਚੁੱਪ ਹਨ ਕਿਉਂਕੀ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਚੰਗਾ ਵਤੀਰਾ ਨਹੀਂ ਹੋਇਆ।ਸਵੇਰੇ ਉਨ੍ਹਾਂ ਨੂੰ ਪਤਾ ਸੀ ਕਿ ਇੱਕ ਚਿਤਾਵਨੀ ਜਾਰੀ ਹੋਈ ਹੈ ਪਰ ਉਸ ਵੇਲੇ ਪੱਕੇ ਤੌਰ 'ਤੇ ਕੁਝ ਨਹੀਂ ਪਤਾ ਸੀ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਸੰਕੇਤ ਮਿਲਿਆ ਕਿ ਏਅਰਬੇਸ ਖ਼ਤਰੇ ਵਿੱਚ ਹੋ ਸਕਦਾ ਹੈ, ਉਸ ਵੇਲੇ ਤੱਕ ਹਮਲਾਵਰ ਏਅਰਬੇਸ ਅੰਦਰ ਦਾਖਲ ਹੋ ਚੁੱਕੇ ਸਨ। ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਇਮਰਾਨ ਨੇ ਕੋਹਲੀ ਨੂੰ ਵਧਾਈ ਦਿੰਦਿਆਂ ਆਸਟਰੇਲੀਆ ’ਚ ਜਿੱਤ ਦੀ ਅਹਿਮੀਅਤ ਦੱਸੀ Image copyright Getty Images ਦੂਜੀ ਗੱਲ, ਇਹ ਸੀ ਕਿ ਜਦੋਂ ਤੁਹਾਡੇ ਕੋਲ ਵਾਹਨ ਹੋਵੇ ਤਾਂ ਤੁਸੀਂ ਛੇਤੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਸਕਦੇ ਹੋ ਇਹ ਗੱਲ ਸਾਡੇ ਲਈ ਚਿੰਤਾ ਵਾਲੀ ਸੀ। ਉਹ ਅੰਦਰ ਤਬਾਹੀ ਮਚਾ ਸਕਦੇ ਸੀ। ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਟੈਕਨੀਕਲ ਏਰੀਆ ਵਿੱਚ ਨਹੀਂ ਹਨ, ਅਸੀਂ ਏਅਰਫੀਲਡ ਨੂੰ ਖੁੱਲ੍ਹਾ ਰੱਖਿਆ ਤਾਂ ਜੋ ਐਨਐੱਸਜੀ ਕਮਾਂਡੋ ਆ ਸਕਣ। ਸਵਾਲ: ਜੇਕਰ ਉਨ੍ਹਾਂ ਦਾ ਪਲਾਨ ਕਿਸੇ ਵਾਹਨ ਨੂੰ ਹਾਈਜੈਕ ਕਰਕੇ ਅਗਲੀ ਕਾਰਵਾਈ ਨੂੰ ਅੰਜਾਮ ਦੇਣਾ ਸੀ, ਉਨ੍ਹਾਂ ਕੋਲ ਪੂਰਾ ਇੱਕ ਦਿਨ ਸੀ, ਕਿਹੜੀ ਗੱਲੋਂ ਉਹ ਰੁਕੇ ਰਹੇ?ਜਵਾਬ: ਹਮਲਾ ਕਰਨ ਦਾ ਸਹੀ ਸਮਾਂ ਹਮੇਸ਼ਾ ਦੇਰ ਰਾਤ ਦਾ ਹੁੰਦਾ ਹੈ। ਉਹ ਸਵੇਰੇ 4 ਵਜੇ ਪਹੁੰਚੇ ਅਤੇ ਉਸ ਵੇਲੇ ਤੱਕ ਏਅਰ ਬੇਸ ਅੰਦਰ ਹਲਚਲ ਸ਼ੁਰੂ ਹੋ ਜਾਂਦੀ ਹੈ। ਹਮਲਾ ਕਰਨ ਦਾ ਸਮਾਂ ਉਸ ਤੋਂ ਇੱਕ ਜਾਂ ਦੋ ਘੰਟੇ ਪਹਿਲਾਂ ਦਾ ਸੀ। ਉਨ੍ਹਾਂ ਨੂੰ ਆਰਾਮ ਦੀ ਲੋੜ ਸੀ ਤਾਂ ਜੋ ਉਹ ਹਮਲੇ ਲਈ ਤਿਆਰੀ ਕਰ ਸਕਣ। ਉਹ ਸਹੀ ਸਮੇਂ ਦੀ ਉਡੀਕ ਕਰਨ ਲੱਗ ਗਏ। Image copyright PIB ਫੋਟੋ ਕੈਪਸ਼ਨ ਘਟਨਾਵਾਲੀ ਥਾਂ ਦਾ ਦੌਰਾ ਕਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਮੈਂ ਉੱਥੇ ਸੀ ਤਾਂ ਗੋਲੀਬਾਰੀ ਸ਼ੁਰੂ ਹੋ ਚੁੱਕੀ ਸੀ। ਜਦੋਂ ਇੱਕ ਵਾਰ ਗੋਲੀਬਾਰੀ ਸ਼ੁਰੂ ਹੋ ਗਈ ਮੈਂ ਉੱਥੋਂ ਵਾਪਿਸ ਨਹੀਂ ਜਾ ਸਕਦਾ। ਬਹੁਤ ਬੁਰਾ ਲੱਗ ਰਿਹਾ ਸੀ। ਸਾਡੇ ਨੌਜਵਾਨ ਕਿਵੇਂ ਲੜੇ ਸਨ ਅਤੇ ਇਹ ਸਭ ਤੋਂ ਸ਼ਾਬਾਸ਼ੀ ਵਾਲੀ ਗੱਲ ਸੀ। ਸਵਾਲ: ਏਅਰ ਬੇਸ ਦੇ ਡਿਫੈਂਸ਼ ਸਿਕਿਊਰਿਟੀ ਕੋਰ (DSC) ਕੋਲ ਹਥਿਆਰ ਕਿਉਂ ਨਹੀਂ ਸਨ?ਜਵਾਬ: ਮੈਂ ਤੁਹਾਡੇ ਨਾਲ ਸਹਿਮਤ ਹਾਂ। ਉਨ੍ਹਾਂ ਕੋਲ ਹਥਿਆਰ ਹੋਣੇ ਚਾਹੀਦੇ ਸਨ। ਜੇਕਰ ਉਹ ਸਾਹਮਣੇ ਨਾ ਆਉਂਦੇ ਤਾਂ ਨੁਕਸਾਨ ਘੱਟ ਹੁੰਦਾ।ਸਵਾਲ: ਜਿੱਥੇ ਸਾਨੂੰ ਇਹ ਨਾ ਪਤਾ ਹੋਵੇ ਕਿ ਕਿੰਨੇ ਹਮਲਾਵਰ ਸਨ ਉਸ ਆਪਰੇਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ?ਜਵਾਬ: ਹਾਲਾਤ ਹਮੇਸ਼ਾ ਅਨਿਸ਼ਚਿਤ ਹੁੰਦੇ ਹਨ।ਜਵਾਲ: ਅਸਲ ਵਿੱਚ ਉੱਥੇ ਕਿੰਨੇ ਹਮਲਾਵਰ ਸਨ? ਜੇਕਰ ਉਹ ਚਾਰ ਸਨ ਤਾਂ ਦੋ ਜਨਵਰੀ ਨੂੰ ਹੀ ਮਾਰ ਦਿੱਤੇ ਗਏ, ਜੇਕਰ ਉੱਥੇ ਛੇ ਹਮਲਾਵਰ ਸਨ ਜੋ ਕਿ ਐੱਨਆਈਏ ਦੀ ਜਾਂਚ ਮੁਤਾਬਕ ਨਹੀਂ ਸਨ, ਤਾਂ ਆਪਰੇਸ਼ਨ ਇੰਨਾ ਲੰਬਾ ਕਿਉਂ ਚੱਲਿਆ? ਜਵਾਬ: ਐੱਨਆਈਏ ਨੂੰ ਪਤਾ ਹੈ, ਮੈਨੂੰ ਬਿਲਕੁਲ ਨਹੀਂ ਪਤਾ। ਸਿਰਫ ਵਿਗਿਆਨਕ ਜਾਂਚ ਤੋਂ ਹੀ ਪਤਾ ਲੱਗ ਸਕਦਾ ਹੈ। ਜਦੋਂ ਤੁਸੀਂ ਅਜਿਹੇ ਹਾਲਤਾਂ ਵਿੱਚ ਘਿਰੇ ਹੁੰਦੇ ਹੋ ਤਾਂ ਅਜੀਬੋ ਗਰੀਬ ਚੀਜਾਂ ਵਾਪਰਦੀਆਂ ਹਨ। Image copyright EPA ਸਵਾਲ: ਪਾਕਿਸਤਾਨੀ ਜਾਂਚ ਟੀਮ ਦੇ ਏਅਰ ਬੇਸ ਅੰਦਰ ਆਉਣ ਦੇਣ ਤੋਂ ਪਹਿਲਾਂ ਤੁਹਾਡੇ ਨਾਲ ਸਲਾਹ ਕੀਤੀ ਗਈ?ਜਵਾਬ: ਸਾਡੀ ਸਲਾਹ ਲਈ ਗਈ ਸੀ। ਅਸੀਂ ਹੀ ਕੰਧ ਤੋੜੀ ਸੀ। ਉਹ ਘਟਨਾ ਵਾਲੀ ਥਾਂ ਤੋਂ ਇਲਾਵਾ ਕੁਝ ਨਹੀਂ ਦੇਖ ਸਕੇ।ਸਵਾਲ: ਰਫਾਲ ਮੁੱਦੇ ਨੂੰ ਤੁਸੀਂ ਏਅਰ ਫੋਰਸ ਅਤੇ ਸੁਰੱਖਿਆ ਫੋਰਸਾਂ ਦੇ ਲਿਹਾਜ਼ ਨਾਲ ਕਿਵੇਂ ਦੇਖਦੇ ਹੋ?ਜਵਾਬ: ਇਸ ਨਾਲ ਹਵਾਈ ਜਹਾਜ਼ਾਂ ਦੇ ਆਉਣ ਦੀ ਪ੍ਰਕਿਰਿਆ ਸੁਸਤ ਹੋ ਜਾਵੇਗੀ। ਸੁਰੱਖਿਆ ਤਿਆਰੀਆਂ ਨਾਲ ਸਮਝੌਤਾ ਹੋਵੇਗਾ। ਜਿੰਨੀ ਦੇਰੀ ਹੋਵੇਗੀ ਉਸਦੀ ਕੀਮਤ ਓਨੀ ਹੀ ਚੁਕਾਉਣੀ ਪਵੇਗੀ। ਇਹ ਵੀਡੀਓ ਵੀ ਤਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨੀ ਮੁੰਡੇ ਦਾ ਊਠ ਦੀ ਪਿੱਠ ਤੋਂ ਅਮਰੀਕਾ ਦਾ ਸਫ਼ਰ ਉਮਰ ਦਰਾਜ਼ ਨੰਗਿਆਨਾ ਪਾਕਿਸਤਾਨ ਤੋਂ ਬੀਬੀਸੀ ਉਰਦੂ 12 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46844129 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ramesh Jaipal ਫੋਟੋ ਕੈਪਸ਼ਨ ਊਠ ਉੱਪਰ ਬੈਠਾ ਬੱਚਾ ਜਿੰਨ੍ਹਾ ਰੋਂਦਾ ਸੀ ਜਾਨਵਰ ਉਨ੍ਹਾਂ ਹੀ ਤੇਜ਼ ਦੌੜਦਾ ਸੀ। ਸਾਊਦੀ ਅਰਬ ਵਿੱਚ ਊਠਾਂ ਦੀ ਦੌੜ 'ਚ ਇੱਕ ਪੰਜ ਸਾਲਾਂ ਦਾ ਬੱਚਾ ਊਠ ਭਜਾਉਂਦਾ ਸੀ।ਉਹ ਪਾਕਿਸਤਾਨ ਤੋਂ ਸੀ ਤੇ ਸਾਊਦੀ ਅਰਬ ਵਿੱਚ ਊਠ ਦੌੜਾਂ ਵਿੱਚ ਇਨ੍ਹਾਂ ਜਾਨਵਰਾਂ ਨੂੰ ਦੌੜਾਉਂਦਾ ਸੀ।ਇਸ ਕੰਮ ਦੇ ਬਦਲੇ ਉਸ ਨੂੰ 10,000 ਰੁਪਏ ਮਿਲਦੇ ਸਨ ਜੋ ਉਹ ਆਪਣੇ ਪਰਿਵਾਰ ਨੂੰ ਪਿੱਛੇ ਪਾਕਿਸਤਾਨ ਭੇਜ ਦਿੰਦਾ।ਸਾਲ 1990 ਵਿੱਚ ਇਹ ਇੱਕ ਵੱਡੀ ਰਕਮ ਜ਼ਰੂਰ ਸੀ ਪਰ ਜਾਨ ਦਾ ਖ਼ਤਰਾ ਇਸ ਨੰਨ੍ਹੇ ਊਠ ਸਵਾਰ ਤੇ ਹਮੇਸ਼ਾ ਬਣਿਆ ਰਹਿੰਦਾ ਸੀ। ਉਸਦੇ ਦੋ ਸਾਥੀ ਉੱਠ ਤੋਂ ਡਿੱਗ ਕੇ ਮਰ ਵੀ ਚੁੱਕੇ ਸਨ। ਬੱਚੇ ਨਾਲ ਵੀ ਦੁਰਘਟਨਾ ਹੋਈ ਸੀ ਪਰ ਉਹ ਬਚ ਗਿਆ।ਇਹ ਵੀ ਪੜ੍ਹੋ:ਰਾਮ ਰਹੀਮ ਛੱਤਰਪਤੀ ਦੇ ਕਤਲ ਦਾ ਦੋਸ਼ੀ, ਬੇਟੇ ਨੇ ਕੀਤੀ ਕਤਲ ਦੀ ਸਾਜ਼ਿਸ਼ ਦਬਾਉਣ ਦੀ ਗੱਲਕੀ ਸੋਨੀਆ ਗਾਂਧੀ ਬ੍ਰਿਟੇਨ ਦੀ ਮਹਾਰਾਣੀ ਤੋਂ ਅਮੀਰ ਹਨਪਾਕਿਸਤਾਨ 'ਚ ਵਿਆਹੀ ਭਾਰਤੀ ਨਾਗਰਿਕ ਲਾਪਤਾ ਇਸ ਤਰ੍ਹਾਂ ਪੰਜ ਹੋਰ ਸਾਲ ਲੰਘ ਗਏ। ਸਾਲ 1995 ਵਿੱਚ ਸੰਯੁਕਤਰ ਰਾਸ਼ਟਰ ਦੇ ਯੂਨੀਸੈਫ ਨੇ ਸੈਂਕੜੇ ਊਠਾਂ ਦੀ ਸਵਾਰੀ ਕਰਨ ਵਾਲੇ ਬੱਚਿਆਂ ਨੂੰ ਬਚਾਇਆ ਜੋ ਊਠ ਦੌੜਾਂ ਵਿੱਚ ਵਰਤੇ ਜਾਂਦੇ ਸਨ।ਜਿਉਂਦੇ ਬਚਣ ਵਾਲਿਆਂ ਵਿੱਚ ਇੱਕ ਸਾਡਾ ਇਹ ਨੰਨ੍ਹਾ ਊਠ ਸਵਾਰ ਵੀ ਸੀ। ਉਹ ਸਾਊਦੀ ਤੋਂ ਵਾਪਸ ਆਪਣੇ ਘਰ ਪਾਕਿਸਤਾਨ, ਰਹੀਮਯਾਰ ਖ਼ਾਨ ਪਹੁੰਚ ਗਿਆ ਜਿੱਥੋਂ ਉਸ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ। ਘਰ ਦੀ ਆਰਥਿਕ ਹਾਲਤ ਇੰਨ੍ਹੀ ਚੰਗੀ ਨਹੀਂ ਸੀ ਕਿ ਪਰਵਾਰ ਉਨ੍ਹਾਂ ਦੀ ਪੜ੍ਹਾਈ ਦਾ ਖ਼ਰਚ ਚੁੱਕ ਸਕਦਾ। ਇਸ ਲਈ ਉਸ ਨੇ ਹਰ-ਇੱਕ ਨਿੱਕਾ ਮੋਟਾ ਕੰਮ ਸ਼ੁਰੂ ਕੀਤਾ। Image copyright RAMESH JAIPAL ਫੋਟੋ ਕੈਪਸ਼ਨ ਦੋ ਸਾਥੀ ਊਠ ਤੋਂ ਡਿੱਗ ਕੇ ਮਰ ਵੀ ਚੁੱਕੇ ਸਨ। ਬੱਚੇ ਨਾਲ ਵੀ ਦੁਰਘਟਨਾ ਹੋਈ ਸੀ ਪਰ ਉਹ ਬਚ ਗਿਆ। ਉਸ ਨੇ ਗਟਰ ਸਾਫ਼ ਕਰਨ ਵਾਲਿਆਂ ਨਾਲ ਮਿਲ ਕੇ ਕੰਮ ਕਰਨ ਤੋਂ ਇਲਾਵਾ ਰਿਕਸ਼ਾ ਵੀ ਚਲਾਇਆ ਅਤੇ ਆਪਣੀ ਪੜ੍ਹਾਈ ਦਾ ਖ਼ਰਚ ਚੁੱਕਿਆ।22 ਸਾਲ ਦੇ ਸੰਘਰਸ਼ ਤੋਂ ਬਾਅਦ ਸਾਲ 2017 ਵਿੱਚ ਇਹ ਨੌਜਵਾਨ ਅਮਰੀਕੀ ਸਰਕਾਰ ਦੀ ਇੱਕ ਫੈਲੋਸ਼ਿੱਪ ਸਦਕਾ ਵਾਸ਼ਿੰਗਟਨ ਕਾਲਜ ਆਫ਼ ਲਾਅ ਵਿੱਚ ਪਹੁੰਚ ਗਿਆ।ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਵਾਪਸ ਆ ਗਿਆ ਅਤੇ ਹੁਣ ਅਜਿਹੇ ਬੱਚਿਆਂ ਦੀ ਸਿੱਖਿਆ ਲਈ ਕੰਮ ਕਰਦਾ ਹੈ ਜੋਂ ਉਸ ਵਰਗੇ ਹਾਲਾਤ ਨਾਲ ਦੋ ਚਾਰ ਹੋ ਰਹੇ ਹਨ।ਪਾਕਿਸਾਤਾਨ ਦੇ ਘੱਟ ਗਿਣਤੀ ਹਿੰਦੂਆਂ ਨਾਲ ਸੰਬੰਧਿਤ ਇਸ ਨੌਜਵਾਨ ਦਾ ਨਾਮ ਰਮੇਸ਼ ਜੈਪਾਲ ਹੈ ਅਤੇ ਇਹ ਉਸੇ ਦੀ ਕਹਾਣੀ ਹੈ।ਪਾਕਿਸਤਾਨੀ ਪੰਜਾਬ ਦੇ ਰਹੀਮਯਾਰ ਖ਼ਾਨ ਤੋਂ ਕੁਝ ਕਿਲੋਮੀਟਰ ਦੂਰ ਲਿਕਕਤਪੁਰ ਦੇ ਇੱਕ ਪਿੰਡ ਵਿੱਚ ਹਾਲ ਹੀ ਵਿੱਚ ਉਸ ਦੇ ਯਤਨਾਂ ਸਦਕਾ ਹੁਣ ਹਿੰਦੂਆਂ ਲਈ ਇੱਕ ਛੋਟੇ ਜਿਹੇ ਟੈਂਟ ਵਿੱਚ ਸਕੂਲ ਬਣਾਇਆ ਗਿਆ।ਚੇਲਿਸਤਾਨ ਦੀ ਰੇਤ ਉੱਤੇ ਖੁੱਲ੍ਹੀ ਹਵਾ ਵਿੱਚ ਬਣੇ ਇਸ ਸਕੂਲ ਵਿੱਚ ਬੈਠੇ ਜੈਪਾਲ ਨੇ ਬੀਬੀਸੀ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਸਿੱਖਿਆ ਹਾਸਲ ਕਰਨ ਲਈ ਲਲਕ ਅਰਬ ਦੇ ਇੱਕ ਰੇਗਿਸਤਾਨ ਵਿੱਚ ਲੱਗੀ ਜਿੱਥੇ ਉਹ ਊਠ-ਦੌੜ ਵਿੱਚ ਸ਼ਾਮਲ ਹੁੰਦਾ ਸੀ।ਉਸ ਨੇ ਕਿਹਾ, ""ਮੇਰੀ ਪੜ੍ਹਾਈ ਵਿੱਚ ਕਈ ਰੁਕਾਵਟਾਂ ਆਈਆਂ। ਮੈਂ ਇਸ ਨੂੰ ਟੁਕੜਿਆਂ ਵਿੱਚ ਹੀ ਸਹੀ ਪਰ ਜਾਰੀ ਰੱਖਿਆ।""ਜਾਨ ਹਥੇਲੀ ’ਤੇ ਲੈ ਕੇ ਸਵਾਰੀਸਾਲ 1980 ਅਤੇ 1990 ਦੇ ਦਹਾਕੇ ਵਿੱਚ ਦਸ ਸਾਲਾਂ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਊਠਾਂ ਦੀ ਦੌੜਾਂ ਵਿੱਚ ਵਰਤਿਆ ਜਾਂਦਾ ਸੀ।ਅਰਬ ਦੇਸਾਂ ਵਿੱਚ ਹੋਣ ਵਾਲੀਆਂ ਇਨ੍ਹਾਂ ਰਵਾਇਤੀ ਦੌੜਾਂ ਵਿੱਚ ਉਊਠ ਉੱਪਰ ਬੈਠਾ ਬੱਚਾ ਜਿੰਨ੍ਹਾ ਰੋਂਦਾ ਸੀ ਜਾਨਵਰ ਉਨ੍ਹਾਂ ਹੀ ਤੇਜ਼ ਦੌੜਦਾ ਸੀ। ਫੋਟੋ ਕੈਪਸ਼ਨ ਰਮੇਸ਼ ਨੇ ਖੈਰਪੁਰ ਯੂਨੀਵਰਸਿਟੀ ਤੋਂ ਪਹਿਲਾਂ ਸਮਾਜਸ਼ਾਸਤਰ ਅਤੇ ਫਿਰ ਪੇਂਡੂ ਵਿਕਾਸ ਵਿੱਚ ਐੱਮ.ਏ. ਕੀਤੀ। ਇਸੇ ਕਾਰਨ ਬੱਚਿਆਂ ਦੀ ਚੋਣ ਬਹੁਤ ਸੋਚ-ਸਮਝ ਕੇ ਕੀਤੀ ਜਾਂਦੀ ਸੀ। ਅਮੀਰ ਊਠ ਮਾਲਕਾਂ ਨੂੰ ਅਜਿਹੇ ਗ਼ਰੀਬ ਬੱਚੇ ਪਿਛੜੇ ਹੋਏ ਦੇਸਾਂ ਤੋਂ ਆਸਾਨੀ ਨਾਲ ਮਿਲ ਜਾਂਦੇ ਸਨ। ਪਾਕਿਸਤਾਨ ਦੇ ਬਹਾਵਲਪੁਰ, ਰਹੀਮਯਾਰ ਖ਼ਾਨ, ਖ਼ਾਨੀਵਾਲ ਅਤੇ ਦੱਖਣੀ ਪੰਜਾਬ ਦੇ ਕਈ ਇਲਾਕੇ ਵੀ ਅਜਿਹੀਆਂ ਹੀ ਥਾਵਾਂ ਸਨ।ਰਮੇਸ਼ ਜੈਪਾਲ ਆਪਣੇ ਬੇਰੁਜ਼ਗਾਰ ਮਾਮੇ ਦੇ ਨਾਲ ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਅਲ ਐਨ ਪਹੁੰਚਿਆ ਸੀ। ਆਪਣੇ ਨਾਲ 10 ਸਾਲਾਂ ਤੋਂ ਛੋਟੇ ਬੱਚੇ ਲਿਆਉਣ ਵਾਲਿਆਂ ਨੂੰ ਨੌਕਰੀ ਸੌਖਿਆਂ ਹੀ ਦੇ ਦਿੱਤੀ ਜਾਂਦੀ ਸੀ। ਉਨ੍ਹਾਂ ਦੇ ਖ਼ਾਨਦਾਨ ਦੀ ਵੀ ਆਰਥਿਕ ਹਾਲਾਤ ਖ਼ਰਾਬ ਸੀ। ਰਮੇਸ਼ ਨੇ ਕਿਹਾ, ""ਮੇਰੀ ਮਾਂ ਨੂੰ ਇਹ ਉਮੀਦ ਸੀ ਕਿ ਭਾਈ ਦੇ ਨਾਲ ਜਾ ਰਿਹਾ ਹੈ ਤਾਂ ਉਸ ਦਾ ਖ਼ਿਆਲ ਰੱਖੇਗਾ। ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਉੱਥੇ ਅਜਿਹੇ ਹਾਲਾਤ ਹਨ ਸ਼ਾਇਦ ਉਹ ਕਦੇ ਨਾ ਭੇਜਦੇ।""""ਰੇਗਿਸਤਾਨ ਦੇ ਵਿੱਚ-ਵਿਚਕਾਰ ਅਸੀਂ ਟੀਨ ਦੇ ਘਰਾਂ ਜਾਂ ਟੈਂਟਾਂ ਵਿੱਚ ਰਹਿੰਦੇ ਸੀ। ਗਰਮੀਆਂ ਵਿੱਚ ਤਾਪਮਾਨ 41 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਜਾਂਦਾ ਸੀ ਅਤੇ ਸਰਦੀਆਂ ਵਿੱਚ ਕੜਾਕੇ ਦੀ ਠੰਢ ਹੋ ਜਾਂਦੀ ਸੀ।""ਸਰਦੀਆਂ ਵਿੱਚ ਸੁਵਖ਼ਤੇ ਚਾਰ ਵਜੇ ਊਠਾਂ ਦੀ ਦੌੜ ਸ਼ੁਰੂ ਹੋ ਜਾਂਦੀ ਸੀ ਜਦਕਿ ਬਾਕੀ ਦਿਨਾਂ ਵਿੱਚ ਉਨ੍ਹਾਂ ਦੀ ਦੇਖ-ਭਾਲ ਕਰਨੀ ਹੁੰਦੀ ਸੀ। ਇਸ ਦੌਰਾਨ ਊਠਾਂ ਨੂੰ ਚਾਰਾ ਪਾਉਣਾ ਹੁੰਦਾ ਅਤੇ ਉਨ੍ਹਾਂ ਦੀ ਮਾਲਿਸ਼ ਕਰਨੀ ਹੁੰਦੀ ਸੀ।ਰਮੇਸ਼ ਨੇ ਦੱਸਿਆ, ""ਦੌੜ ਦੇ ਦੌਰਾਨ ਇੱਕ ਹਾਦਸੇ ਵਿੱਚ ਮੇਰੇ ਸਿਰ ਵਿੱਚ ਸੱਟ ਲੱਗੀ ਅਤੇ 10 ਟਾਂਕੇ ਲੱਗੇ ਜੋ ਅੱਜ ਵੀ ਦੁਖ਼ਦੇ ਹਨ।""ਰਮੇਸ਼ ਜੈਪਾਲ ਨੇ ਦੱਸਿਆ ਕਿ ਪਾਸਪੋਰਟ ਮਾਲਕ ਕੋਲ ਹੋਣ ਕਾਰਨ ਉਸ ਦੀਆਂ ਵਤਨ ਵਾਪਸੀ ਦੀਆਂ ਕਈ ਕੋਸ਼ਿਸ਼ਾਂ ਨਾਕਾਮ ਰਹੀਆਂ।ਪੰਜ ਸਾਲ ਬਾਅਦ 1995 ਵਿੱਚ ਯੂਨੈਸੈਫ਼ ਨੇ ਊਠਾਂ ਦੀ ਦੌੜ ਵਿੱਚ ਬੱਚਿਆਂ ਦੀ ਵਰਤੋਂ ਉੱਪਰ ਪਾਬੰਦੀ ਲਾ ਦਿੱਤੀ। ਸੈਂਕੜੇ ਬੱਚਿਆਂ ਨੂੰ ਉਸ ਸਮੇਂ ਆਜ਼ਾਦੀ ਮਿਲੀ ਅਤੇ ਰਮੇਸ਼ ਉਨ੍ਹਾਂ ਖ਼ੁਸ਼ਕਿਸਮਤਾਂ ਵਿੱਚੋਂ ਇੱਕ ਸੀ। Image copyright RAMESH JAIPAL ਫੋਟੋ ਕੈਪਸ਼ਨ ਸੋਸ਼ਲ ਮੀਡੀਆ ਜ਼ਰੀਏ ਰਮੇਸ਼ ਨੇ ਅਮਰੀਕੀ ਸਰਕਾਰ ਦੇ ਹਿਊਬਰਟ ਹਮਫ੍ਰੀ ਫੈਲੋਸ਼ਿਪ ਪ੍ਰੋਗਰਾਮ ਦੇ ਬਾਰੇ ਵਿੱਚ ਪੜ੍ਹਿਆ। ਪੜ੍ਹਾਈ ਦੀ ਆਦਤ ਪਈਰਮੇਸ਼ ਅਨੁਸਾਰ ਉਸ ਦਾ ਮਾਲਿਕ ਇੱਕ ਅਨਪੜ੍ਹ ਅਤੇ ਬੇਰਹਿਮ ਸ਼ਖਸ ਸੀ। ਇਸ ਦੇ ਮੁਕਾਬਲੇ ਉਸ ਦਾ ਭਰਾ ਕਾਫੀ ਪੜ੍ਹਿਆ-ਲਿਖਿਆ ਅਤੇ ਸੁਲਝਿਆ ਹੋਇਆ ਇਨਸਾਨ ਸੀ। ਇਸੇ ਕਾਰਨ ਉਸ ਦੀ ਇੱਜ਼ਤ ਸੀ।ਰਮੇਸ਼ ਨੇ ਕਿਹਾ, ""ਉੱਥੋਂ ਮੈਨੂੰ ਮਾਲੂਮ ਹੋਇਆ ਕਿ ਇਨਸਾਨ ਦੀ ਇੱਜ਼ਤ ਸਿੱਖਿਆ ਨਾਲ ਹੁੰਦੀ ਹੈ।""ਪਾਕਿਸਤਾਨ ਵਾਪਸ ਆਉਣ ਤੋਂ ਬਾਅਦ ਰਮੇਸ਼ ਦੇ ਘਰ ਵਾਲਿਆਂ ਨੇ ਉਸ ਨੂੰ ਸਕੂਲ ਭੇਜਣਾ ਸ਼ੁਰੂ ਕੀਤਾ। ਉਸ ਦੇ ਪਿਤਾ ਇੱਕ ਸਰਕਾਰੀ ਵਿਭਾਗ ਵਿੱਚ ਮਾਮੁਲੀ ਜਿਹੇ ਮੁਲਾਜ਼ਮ ਸਨ। ਉਸ ਦਾ ਪਰਿਵਾਰ ਪਿੰਡ ਤੋਂ ਨਿਕਲ ਕੇ ਸ਼ਹਿਰ ਦੇ ਦੋ ਕਮਰਿਆਂ ਦੇ ਇੱਕ ਮਕਾਨ ਵਿੱਚ ਰਹਿ ਰਿਹਾ ਸੀ।ਆਰਥਿਕ ਹਾਲਾਤ ਅਜਿਹੇ ਨਹੀਂ ਸਨ ਕਿ ਉਸ ਦੇ ਪਿਤਾ ਬਾਕੀ ਬੱਚਿਆਂ ਨਾਲ ਉਨ੍ਹਾਂ ਦੀ ਸਿੱਖਿਆ ਦਾ ਖਰਚ ਚੁੱਕ ਸਕਣ। ਇਸ ਕਾਰਨ ਰਮੇਸ਼ ਨੂੰ ਮਿਹਨਤ ਮਜ਼ਦੂਰੀ ਕਰਨੀ ਪਈ।ਉਹ ਕਹਿੰਦਾ ਹੈ, ''ਮੈਂ ਗੁੱਬਾਰੇ ਵੇਚੇ, ਪਤੰਗ ਵੇਚੀ, ਗਟਰ ਸਾਫ਼ ਕਰਨ ਵਾਲਿਆਂ ਨਾਲ ਕੰਮ ਕੀਤਾ ਅਤੇ ਫਿਰ ਕੁਝ ਵਕਤ ਤੱਕ ਕਿਰਾਏ 'ਤੇ ਰਿਕਸ਼ਾ ਚਲਾਇਆ।''ਇਸੇ ਤਰ੍ਹਾਂ ਥੋੜ੍ਹਾ-ਥੋੜ੍ਹਾ ਪੜ੍ਹਦੇ ਹੋਏ ਉਸ ਨੇ ਮੈਟਰਿਕ ਪਾਸ ਕੀਤੀ। ਉਸ ਤੋਂ ਬਾਅਦ ਇੱਕ ਵਾਰ ਫਿਰ ਪੜ੍ਹਾਈ ਛੁੱਟ ਗਈ ਤਾਂ ਉਸ ਨੇ ਮਜ਼ਦੂਰੀ ਕੀਤੀ। ਭਾਵੇਂ ਉਸ ਨੇ ਕੰਪਿਊਟਰ ਸਿੱਖ ਲਿਆ। ਦੋ ਸਾਲ ਬਾਅਦ ਮੁੜ ਪੜ੍ਹਾਈ ਸ਼ੁਰੂ ਕੀਤੀ ਤਾਂ ਐਡਮਿਨਿਸਟਰੇਸ਼ਨ ਵਿੱਚ ਡਿਪਲੋਮਾ ਕੀਤਾ ਅਤੇ ਫਿਰ ਗ੍ਰੈਜੁਏਸ਼ਨ ਕੀਤੀ।ਰਮੇਸ਼ ਨੇ ਖੈਰਪੁਰ ਯੂਨੀਵਰਸਿਟੀ ਤੋਂ ਪਹਿਲਾਂ ਸਮਾਜਸ਼ਾਸਤਰ ਅਤੇ ਫਿਰ ਪੇਂਡੂ ਵਿਕਾਸ ਵਿੱਚ ਐੱਮ.ਏ. ਕੀਤੀ। ਰੇਗਿਸਤਾਨ ਤੋਂ ਅਮਰੀਕਾ ਦਾ ਸਫ਼ਰਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਸਮਾਜ ਦੀ ਤਰੱਕੀ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ। ਇੱਕ ਸਥਾਨਕ ਸਮਾਜਿਕ ਸੰਗਠਨ ਸ਼ੁਰੂ ਕਰਨ ਤੋਂ ਬਾਅਦ ਸਾਲ 2008 ਵਿੱਚ ਉਸ ਨੇ ਦੋਸਤਾਂ ਦੀ ਮਦਦ ਨਾਲ ਹਰੇ ਰਾਮਾ ਫਾਊਂਡੇਸ਼ਨ ਆਫ਼ ਪਾਕਿਸਤਾਨ ਨਾਂ 'ਤੇ ਸੰਗਠਨ ਦੀ ਸ਼ੁਰੂਆਤ ਕੀਤੀ।ਉਹ ਕਹਿੰਦਾ ਹੈ, ""ਸਮਾਜਿਕ, ਆਰਥਿਕ ਅਤੇ ਸਿੱਖਿਆ ਦੇ ਲਿਹਾਜ਼ ਤੋਂ ਜੇ ਕੋਈ ਭਾਈਚਾਰਾ ਸਭ ਤੋਂ ਪਿੱਛੇ ਸੀ ਤਾਂ ਉਹ ਪਾਕਿਸਤਾਨ ਦਾ ਘੱਟ ਗਿਣਤੀ ਹਿੰਦੂ ਭਾਈਚਾਰਾ ਸੀ। ਇਸ ਕਾਰਨ ਵਿਤਕਰੇ ਹਾ ਸਾਹਮਣਾ ਵੀ ਕਰਨਾ ਪਿਆ। ਹਰੇ ਰਾਮਾ ਫਾਊਂਡੇਸ਼ਨ ਦੇ ਜ਼ਰੀਏ ਅਸੀਂ ਨਾ ਕੇਵਲ ਹਿੰਦੂ ਬਲਕਿ ਤਮਾਮ ਪਿਛੜੇ ਤਬਕਿਆਂ ਦੀ ਬੇਹਤਰੀ ਲਈ ਕੰਮ ਕੀਤਾ।"" ਫੋਟੋ ਕੈਪਸ਼ਨ ਹੁਣ ਰਮੇਸ਼ ਆਪਣੀ ਸਿੱਖਿਆ ਦੀ ਵਰਤੋਂ ਪਾਕਿਸਤਾਨ ਦੇ ਵਿਕਾਸ ਵਿੱਚ ਕਰਨਾ ਚਾਹੁੰਦਾ ਹੈ। ਉਸ ਦਾ ਦਾਅਵਾ ਹੈ ਕਿ ਉਹ ਹਿੰਦੂ ਮੈਰਿਜ ਐਕਟ ਲਿਖਣ ਵਾਲਿਆਂ ਵਿੱਚੋਂ ਸ਼ਾਮਿਲ ਸੀ। ਉਹ ਕਹਿੰਦਾ ਹੈ, ""ਹਿੰਦੂ ਭਾਈਚਾਰੇ ਦੇ ਹੱਕਾਂ ਲਈ ਮੈਂ ਪੰਜਾਬ ਅਸੈਂਬਲੀ ਲਾਹੌਰ ਦੇ ਸਾਹਮਣੇ ਪ੍ਰਦਰਸ਼ਨ ਦੀ ਅਗਵਾਈ ਤੱਕ ਕੀਤੀ।""ਸੋਸ਼ਲ ਮੀਡੀਆ ਜ਼ਰੀਏ ਉਸ ਨੇ ਅਮਰੀਕੀ ਸਰਕਾਰ ਦੇ ਹਿਊਬਰਟ ਹਮਫ੍ਰੀ ਫੈਲੋਸ਼ਿਪ ਪ੍ਰੋਗਰਾਮ ਦੇ ਬਾਰੇ ਪੜ੍ਹਿਆ। ਐੱਮ.ਏ ਦੀ ਪੜ੍ਹਾਈ ਦੇ ਨਾਲ ਉਸ ਦਾ ਸਮਾਜਿਕ ਕੰਮਾਂ ਦਾ ਤਜ਼ੁਰਬਾ ਕੰਮ ਆਇਆ ਅਤੇ ਸਾਲ 2017 ਵਿੱਚ ਉਸ ਨੂੰ ਇਸ ਪ੍ਰੋਗਰਾਮ ਲਈ ਚੁਣ ਲਿਆ ਗਿਆ।ਇਸ ਪ੍ਰੋਗਰਾਮ ਤਹਿਤ ਇੱਕ ਸਖ਼ਤ ਮੁਕਾਬਲੇ ਤੋਂ ਬਾਅਦ ਪਾਕਿਸਤਾਨ ਤੋਂ ਹਰ ਸਾਲ ਵੱਖ-ਵੱਖ ਭਾਈਚਾਰੇ ਦੇ ਚੁਣੇ ਹੋਏ ਲੋਕਾਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਵੱਖ-ਵੱਖ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਮੌਕਾ ਦਿੱਤਾ ਜਾਂਦਾ ਹੈ।ਅੰਗਰੇਜ਼ੀ ਕਮਜ਼ੋਰ ਹੋਣ ਦੇ ਕਾਰਨ ਰਮੇਸ਼ ਨੇ ਯੂਨੀਵਰਸਿਟੀ ਆਫ ਕੈਲੀਫੌਰਨੀਆ ਤੋਂ ਅੰਗਰੇਜ਼ੀ ਵਿੱਚ ਕੋਰਸ ਕੀਤਾ ਜਿਸ ਤੋਂ ਬਾਅਦ ਉਸ ਨੇ ਵਾਸ਼ਿੰਗਟਨ ਕਾਲੇਜ ਆਫ਼ ਲਾਅ ਤੋਂ ਕਾਨੂੰਨ ਅਤੇ ਮਨੁੱਖੀ ਅਧਿਕਾਰ ਦੀ ਸਿੱਖਿਆ ਹਾਸਿਲ ਕੀਤੀ।ਰਮੇਸ਼ ਕਹਿੰਦਾ ਹੈ, ""ਘੱਟ ਗਿਣਤੀ ਭਾਈਚਾਰੇ ਤੋਂ ਹੋਣ ਅਤੇ ਇੱਕ ਪਿਛੜੇ ਇਲਾਕੇ ਤੋਂ ਨਿਕਲ ਕੇ ਮੈਂ ਸਿੱਖਿਆ ਲਈ ਅਮਰੀਕਾ ਤੱਕ ਪਹੁੰਚ ਜਾਵਾਂਗਾ ਅਜਿਹਾ ਮੈਂ ਕਦੇ ਵੀ ਨਹੀਂ ਸੋਚਿਆ ਸੀ।""ਉਸ ਦਾ ਮੰਨਣਾ ਹੈ ਕਿ ਅਮਰੀਕਾ ਵਿੱਚ ਵਕਤ ਗੁਜ਼ਾਰਨ ਅਤੇ ਉੱਥੇ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਉਸ ਵਿੱਚ ਉਹ ਸਾਰੇ ਗੁਣ ਹਨ ਜਿਨ੍ਹਾਂ ਦਾ ਇਸਤੇਮਾਲ ਕਰਨ ਕੇ ਉਹ ਪਾਕਿਸਤਾਨ ਦੀ ਤਰੱਕੀ ਵਿੱਚ ਆਪਣਾ ਅਹਿਮ ਕਿਰਦਾਰ ਅਦਾ ਕਰ ਸਕਦਾ ਹੈ।100 ਸਕੂਲ ਬਣਾਉਣ ਦਾ ਮਿਸ਼ਨਰਹੀਮਯਾਰ ਖ਼ਾਨ ਵਿੱਚ ਆਪਣੇ ਘਰ ਨੂੰ ਰਮੇਸ਼ ਨੇ ਕਈ ਕੰਮਾਂ ਦਾ ਹਿੱਸਾ ਬਣਾ ਲਿਆ ਹੈ। ਦਿਨ ਵਿੱਚ ਉਹ ਸਟੇਟ ਆਫ ਲਾਈਫ ਇੰਸ਼ੋਰੈਂਸ ਕੰਪਨੀ ਆਫ ਪਾਕਿਸਤਾਨ ਵਿੱਚ ਸੇਲਸ ਮੈਨੇਜਰ ਹੈ ਅਤੇ ਬਾਅਦ ਵਿੱਚ ਸਮਾਜ ਦੇ ਕੰਮਾਂ ਵਿੱਚ ਰੁਝਿਆ ਰਹਿੰਦਾ ਹੈ।ਉਹ ਕਹਿੰਦਾ ਹੈ, ""ਪਹਿਲਾਂ ਯੂਏਈ ਅਤੇ ਫਿਰ ਅਮਰੀਕਾ ਵਿੱਚ ਰਹਿ ਕੇ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ ਕਿ ਅੱਜ ਦੇ ਦੌਰ ਵਿੱਚ ਸਿੱਖਿਆ ਸਭ ਤੋਂ ਅਹਿਮ ਹਥਿਆਰ ਹੈ।""ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੇ ਵੱਖ-ਵੱਖ ਸੰਗਠਨਾਂ ਅਤੇ ਹਿੰਦੂ ਭਾਈਚਾਰੇ ਦੀ ਮਦਦ ਨਾਲ ਰਹੀਮਯਾਰ ਖਾਨ ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾਂ ਵਿੱਚ ਹਿੰਦੂ ਬੱਚਿਆਂ ਲਈ ਛੋਟੇ ਸਕੂਲ ਬਣਾਏ ਹਨ।ਦੋ ਦਰਜਨ ਦੇ ਕਰੀਬ ਵਿਦਿਆਰਥੀਆਂ ਵਾਲੇ ਸਕੂਲਾਂ ਵਿੱਚ ਕੇਵਲ ਇੱਕ ਟੀਚਰ ਹੈ ਅਤੇ ਬੱਚੇ ਜ਼ਮੀਨ 'ਤੇ ਬੈਠਦੇ ਹਨ। ਰਮੇਸ਼ ਜੈਪਾਲ ਦਾ ਕਹਿਣਾ ਸੀ, ਘੱਟੋਂ-ਘੱਟ ਇਸ ਤਰ੍ਹਾਂ ਬੱਚੇ ਸਿੱਖਿਆ ਤਾਂ ਹਾਸਿਲ ਕਰ ਰਹੇ ਹਨ। ਉਨ੍ਹਾਂ ਦੀ ਸਿੱਖਿਆ ਦਾ ਸਿਲਸਿਲਾ ਟੁੱਟੇਗਾ ਤਾਂ ਨਹੀਂ।ਉਸ ਦਾ ਕਹਿਣਾ ਸੀ ਕਿ ਉਸ ਦਾ ਮਿਸ਼ਨ ਹੈ ਕਿ ਸਾਲ 2020 ਤੱਕ ਉਹ ਪਾਕਿਸਤਾਨ ਵਿੱਚ ਅਜਿਹੇ ਸੌ ਤੋਂ ਵੱਧ ਸਕੂਲ ਬਣਾਏ। ਰਮੇਸ਼ ਜੈਪਾਲ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਉਹ ਪਾਕਿਸਤਾਨ ਦੀ ਸੰਸਦੀ ਸਿਆਸਤ ਦਾ ਵੀ ਹਿੱਸਾ ਬਣਨਾ ਚਾਹੁੰਦਾ ਹੈ।ਇਹ ਵੀ ਪੜ੍ਹੋ:ਪੰਜਾਬ ਦੀ ਨਾਬਰੀ ਨੂੰ ਮੁਖਾਤਬ ਗੁਰਦਿਆਲ ਸਿੰਘ ਦੇ ਪਾਤਰ ਤੁਹਾਡੇ ਕੁਝ ਸਾਹ, ਕੁਝ ਪਲਾਂ ’ਚ ਦੱਸਣਗੇ, ਕਿਹੜਾ ਖਾਣਾ ਹੈ ਸਿਹਤਮੰਦਹਾਰਦਿਕ ਪਾਂਡਿਆ ਤੇ ਕੇ.ਐੱਲ ਰਾਹੁਲ ਜਾਂਚ ਪੂਰੀ ਹੋਣ ਤੱਕ ਸਸਪੈਂਡ ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " Ind Vs Aus: ਭਾਰਤ ਨੇ ਆਸਟਰੇਲੀਆ ਵਿੱਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤ ਕੇ ਬਣਾਇਆ ਇਤਿਹਾਸ 7 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46778388 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਜਿੱਤ ਤੋਂ ਬਾਅਦ ਭਾਰਤੀ ਟੀਮ ਇਸ ਅੰਦਾਜ਼ ਵਿੱਚ ਨਜ਼ਰ ਆਈ ਭਾਰਤੀ ਕ੍ਰਿਕਟ ਟੀਮ ਨੇ ਉਹ ਇਤਿਹਾਸ ਬਣਾ ਦਿੱਤਾ ਹੈ ਜਿਸਦਾ ਇੰਤਜ਼ਾਰ 72 ਸਾਲਾ ਤੋਂ ਸੀ। ਭਾਰਤੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਆਸਟਰੇਲੀਆ 'ਚ ਕਿਸੇ ਟੈਸਟ ਸੀਰੀਜ਼ 'ਚ ਜਿੱਤ ਹਾਸਿਲ ਕੀਤੀ ਹੈ। ਸਿਡਨੀ ਟੈਸਟ ਦੇ ਪੰਜਵੇਂ ਦਿਨ ਮੀਂਹ ਕਰਕੇ ਮੈਚ ਨੂੰ ਸਮੇਂ ਤੋਂ ਪਹਿਲਾਂ ਡ੍ਰਾਅ ਐਲਾਨ ਕੀਤੇ ਜਾਣ ਦੇ ਨਾਲ ਹੀ ਭਾਰਤ ਨੇ ਚਾਰ ਟੈਸਟ ਮੈਚਾਂ ਦੀ ਮੌਜੂਦਾਂ ਸੀਰੀਜ਼ ਨੂੰ 2-1 ਤੋਂ ਜਿੱਤ ਲਿਆ ਹੈ। ਇਸ ਜਿੱਤ ਨਾਲ ਹੀ ਭਾਰਤੀ ਕ੍ਰਿਕਟ ਟੀਮ ਨੇ ਗਾਵਸਕਰ-ਬਾਰਡਰ ਟਰਾਫੀ 'ਤੇ ਕਬਜ਼ਾ ਕਰ ਲਿਆ ਹੈ। Image copyright Getty Images ਫੋਟੋ ਕੈਪਸ਼ਨ ਕਪਤਾਨ ਕੋਹਲੀ ਨੂੰ ਵਧਾਈ ਦਿੰਦੀ ਉਨ੍ਹਾਂ ਦੀ ਪਤਨੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਉਹ ਪੰਜ ਖਿਡਾਰੀ ਜਿਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ Image copyright Bcci 1.ਚੇਤੇਸ਼ਵਰ ਪੁਜਾਰਾਪੂਰੀ ਟੈਸਟ ਸੀਰੀਜ਼ ਵਿੱਚ ਪੁਜਾਰਾ ਨੇ ਆਪਣੇ ਬੱਲੇ ਦਾ ਕਮਾਲ ਦਿਖਾਇਆ। ਚੇਤੇਸ਼ਵਰ ਪੁਜਾਰਾ ਨੂੰ ਮੈਨ ਆਫ ਦਿ ਸੀਰੀਜ਼ ਚੁਣਿਆ ਗਿਆ। ਉਨ੍ਹਾਂ ਨੇ ਸੀਰੀਜ਼ 'ਚ 74 ਦੀ ਔਸਤ 521 ਦੌੜਾਂ ਬਣਾਈਆਂ ਅਤੇ ਇਸ ਸੀਰੀਜ਼ 'ਚ ਪੁਜਾਰਾ ਨੇ ਤਿੰਨ ਸੈਂਕੜੇ ਲਗਾਏ। Image copyright Reuters 2. ਜਸਪ੍ਰੀਤ ਬੁਮਰਾਹ ਬੁਮਰਾਹ ਨੇ ਸੀਰੀਜ਼ ਵਿੱਚ ਗੇਂਦਬਾਜ਼ੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਨੈਥਨ ਲਾਇਨ ਨਾਲ ਮਿਲ ਕੇ 21 ਵਿਕਟਾਂ ਲਈਆਂ। ਬੁਮਰਾਹ ਦਾ ਚੰਗਾ ਪ੍ਰਦਰਸ਼ਨ ਰਿਹਾ 33 /6, ਮੈਲਬਰਨ ਟੈਸਟ ਜਿਤਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। Image copyright Reuters 3. ਮੋਹੰਮਦ ਸ਼ਮੀਸੀਰੀਜ਼ ਜਿਤਾਉਣ ਵਿੱਚ ਤੇਜ਼ ਗੇਂਦਬਾਜ਼ੀ ਦੀ ਵੀ ਹਿੱਸੇਦਾਰੀ ਰਹੀ। ਉਨ੍ਹਾਂ ਨੇ ਇਸ ਸੀਰੀਜ਼ ਵਿੱਚ 16 ਵਿਕਟਾਂ ਲਈਆਂ। ਉਨ੍ਹਾਂ ਦਾ ਸਭ ਤੋਂ ਵਧੀਆ ਪ੍ਰਦਰਸ਼ਨ 56 ਦੌੜਾਂ ਦੇ ਕੇ 6 ਵਿਕਟਾਂ ਰਿਹਾ। Image copyright Getty Images 4. ਮਯੰਕ ਅਗਰਵਾਲਪ੍ਰੀਥਵੀ ਸ਼ਾਅ ਜ਼ਖਮੀ ਹੋਏ ਤਾਂ ਜਲਦਬਾਜ਼ੀ ਵਿੱਚ ਮਯੰਕ ਅਗਰਵਾਲ ਨੂੰ ਆਸਟਰੇਲੀਆ ਸੱਦਿਆ ਗਿਆ। ਅਗਰਵਾਲ ਨੇ ਇਸ ਸੀਰੀਜ਼ ਦੌਰਾਨ ਚੰਗਾ ਪ੍ਰਦਰਸ਼ਨ ਕਰਦਿਆਂ ਦੋ ਅਰਧ ਸੈਂਕੜੇ ਵੀ ਲਗਾਏ।ਇਸ ਤੋਂ ਇਲਾਵਾ ਉਨ੍ਹਾਂ ਕਈ ਸ਼ਾਨਦਾਰ ਕੈਚ ਲੈ ਕੇ ਜਿੱਤ ਦਾ ਰਾਹ ਪੱਧਰਾ ਕੀਤਾ। Image copyright Getty Images 5. ਵਿਰਾਟ ਕੋਹਲੀਹਾਲਾਂਕਿ ਕਪਤਾਨ ਵਿਰਾਟ ਕੋਹਲੀ ਦੇ ਬੱਲੇ ਵਿੱਚੋਂ ਦੌੜਾਂ ਜ਼ਿਆਦਾ ਤਾਂ ਨਹੀਂ ਨਿਕਲੀਆਂ ਪਰ ਉਨ੍ਹਾਂ ਦੀ ਕਪਤਾਨੀ ਕਮਾਲ ਦੀ ਰਹੀ।ਉਨ੍ਹਾਂ ਕਈ ਮੌਕਿਆਂ ਤੇ ਕਈ ਅਹਿਮ ਫੈਸਲੇ ਲੈ ਕੇ ਜਿੱਤ ਦੀ ਰਣਨੀਤੀ ਘੜੀ।ਦਿਲਚਸਪ ਗੱਲ ਇਹ ਹੈ ਕਿ ਵਿਰਾਟ ਨੇ ਸੀਰੀਜ਼ ਵਿੱਚ ਤਿੰਨ ਟਾਸ ਵੀ ਜਿੱਤੇ। ਇੱਕ ਸੈਂਕੜਾ ਤੇ ਅਰਧ ਸੈਂਕੜਾ ਲਾ ਕੇ ਵਿਰਾਟ ਕੋਹਲੀ ਨੇ ਕੁੱਲ 282 ਦੌੜਾਂ ਬਣਾਈਆਂ। ਇਹ ਵੀ ਪੜ੍ਹੋਕ੍ਰਿਕਟ ਮੈਦਾਨ 'ਚ ਗੁਲਾਬੀ ਸਾੜੀਆਂ ਤੇ ਪੱਗਾਂ ਕਿਉਂ ਨਜ਼ਰ ਆਈਆਂ 'ਭਾਰਤੀ ਕ੍ਰਿਕਟ ਵਿੱਚ ਸਿਫਾਰਿਸ਼ ਲਈ ਥਾਂ ਨਹੀਂ'ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਪੰਜਾਬੀ ਮੁੰਡੇ ਦਾ ਕਮਾਲਕਿਵੇਂ ਗੁੰਮਨਾਮੀ ਚੋਂ ਨਿਕਲ ਕੇ ਕ੍ਰਿਕਟ 'ਚ ਛਾਏ ਨਵਦੀਪ? Image copyright Getty Images ਫੋਟੋ ਕੈਪਸ਼ਨ ਭਾਰਤੀ ਕ੍ਰਿਕਟ ਟੀਮ ਨੇ ਗਾਵਸਕਰ-ਬਾਰਡਰ ਟਰਾਫੀ 'ਤੇ ਕਬਜ਼ਾ ਕਰ ਲਿਆ ਹੈ Image copyright Getty Images ਫੋਟੋ ਕੈਪਸ਼ਨ ਜਿੱਤ ਮਗਰੋਂ ਭਾਰਤੀ ਟੀਮ ਦੇ ਕਪਤਨਾ ਵਿਰਾਟ ਕੋਹਲੀ ਨਾਲ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਸੀਰੀਜ਼ ਦੇ ਚਾਰੇ ਟੈਸਟ ਮੈਚਾਂ ਦਾ ਹਾਲਐਡੀਲੇਡ ਟੈਸਟ : ਭਾਰਤ- 250 ਦੌੜਾਂ (ਪਹਿਲੀ ਪਾਰੀ), 307 ਦੌੜਾਂ (ਦੂਜੀ ਪਾਰੀ), ਆਸਟਰੇਲੀਆ - 235 ਦੌੜਾਂ (ਪਹਿਲੀ ਪਾਰੀ), 291 ਦੌੜਾਂ (ਦੂਜੀ ਪਾਰੀ)ਨਤੀਜਾ - ਭਾਰਤ 31 ਦੌੜਾਂ ਨਾਲ ਜਿੱਤਿਆ। ਮੈਨ ਆਫ ਦਿ ਮੈਚ -ਚੇਤੇਸ਼ਵਰ ਪੁਜਾਰਾ ਪਰਥ ਟੈਸਟ : ਆਸਟਰੇਲੀਆ - 326 ਦੌੜਾਂ (ਪਹਿਲੀ ਪਾਰੀ), 243 ਦੌੜਾਂ (ਦੂਜੀ ਪਾਰੀ), ਭਾਰਤ- 283 ਦੌੜਾਂ (ਪਹਿਲੀ ਪਾਰੀ), 140 ਦੌੜਾਂ (ਦੂਜੀ ਪਾਰੀ)ਨਤੀਜਾ - ਆਸਟਰੇਲੀਆ 146 ਦੌੜਾਂ ਨਾਲ ਜਿੱਤਿਆ। ਮੈਨ ਆਫ ਦਿ ਮੈਚ - ਨੈਥਨ ਲਾਇਨ ਮੈਲਬਰਨ ਟੈਸਟ : 443/7 (ਪਹਿਲੀ ਪਾਰੀ ਐਲਾਨੀ), 106/8 (ਦੂਜੀ ਪਾਰੀ ਐਲਾਨੀ) ਆਸਟਰੇਲੀਆ - 151 ਦੌੜਾਂ (ਪਹਿਲੀ ਪਾਰੀ), 261 ਦੌੜਾਂ (ਦੂਜੀ ਪਾਰੀ)ਭਾਰਤ 137 ਦੌੜਾਂ ਨਾਲ ਜਿੱਤਿਆ। ਮੈਨ ਆਫ ਦਿ ਮੈਚ - ਜਸਪ੍ਰੀਤ ਬੁਮਰਾਹ ਸਿਡਨੀ ਟੈਸਟ : 622/7 (ਪਹਿਲੀ ਪਾਰੀ ਐਲਾਨੀ)। ਆਸਟਰੇਲੀਆ - 300 ਦੌੜਾਂ (ਪਹਿਲੀ ਪਾਰੀ), 6/0 ਦੌੜਾਂ (ਦੂਜੀ ਪਾਰੀ) ਇਹ ਵੀ ਪੜ੍ਹੋ:ਕੋਹਲੀ ਨੇ ਮੀਟ ਤੇ ਦੁੱਧ-ਦਹੀਂ ਖਾਣਾ ਕਿਉਂ ਛੱਡਿਆਵਿਰਾਟ ਨੇ ਦੇਸ ਲਈ ਖੇਡਣ ਨਾਲੋਂ ਕਾਊਂਟੀ ਨੂੰ ਚੁਣਿਆਵਿਰਾਟ ਦੇ ਬੱਲੇ ਨਾਲ ਖੇਡੇਗੀ ਇੰਗਲੈਂਡ ਦੀ ਕ੍ਰਿਕਟਰਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮੈਰੀਟਲ ਰੇਪ ਬਾਰੇ ਹੰਗਾਮਾ ਕਿਉਂ ਹੋ ਰਿਹਾ ਹੈ ਸਰੋਜ ਸਿੰਘ ਅਤੇ ਵਿਭੁਰਾਜ ਬੀਬੀਸੀ ਪੱਤਰਕਾਰ 22 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44911105 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਵਿਆਹ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਪਤਨੀ ਹਮੇਸ਼ਾ ਸੈਕਸ ਲਈ ਤਿਆਰ ਬੈਠੀ ਹੈ (ਸੰਕੇਤਰ ਤਸਵੀਰ) 'ਵਿਆਹ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਪਤਨੀ ਹਮੇਸ਼ਾ ਸੈਕਸ ਲਈ ਤਿਆਰ ਬੈਠੀ ਹੈ' - ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ 'ਤੇ ਸੁਣਵਾਈ ਦੌਰਾਨ ਐਕਟਿੰਗ ਚੀਫ ਜਸਟਿਸ ਗੀਤਾ ਮਿੱਤਲ ਅਤੇ ਸੀ ਹਰੀ ਸ਼ੰਕਰ ਦੀ ਬੈਂਚ ਨੇ ਇਹ ਟਿੱਪਣੀ ਕੀਤੀ। ਮੈਰੀਟਲ ਰੇਪ 'ਤੇ ਇਹ ਜਨਹਿਤ ਪਟੀਸ਼ਨ ਤ੍ਰਿਤ ਫਾਊਂਡੇਸ਼ਨ ਅਤੇ ਆਲ ਇੰਡੀਆ ਡੈਮੋਕ੍ਰੇਟਿਕ ਵੂਮਨ ਐਸੋਸੀਏਸ਼ਨ ਨੇ ਦਿੱਲੀ ਹਾਈ ਕੋਰਟ ਵਿੱਚ ਪਾਈ ਸੀ। ਤ੍ਰਿਤ ਫਾਊਡੇਸ਼ਨ ਚਿਤਰਾ ਅਵਸਥੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਇਸ ਪਟੀਸ਼ਨ ਨੂੰ ਦਾਇਰ ਦਾ ਉਦੇਸ਼ ਦੱਸਿਆ। ਇਹ ਵੀ ਪੜ੍ਹੋ:'ਉਹ ਪਤੀ-ਪਤਨੀ ਦਾ ਲਵ ਸੀਨ ਸੀ, ਮੈਂ ਸ਼ਰਮਿੰਦਾ ਨਹੀਂ ਹਾਂ'ਬੇ-ਭਰੋਸਗੀ ਦਾ ਮਤਾ: 'ਪੱਪੂ' ਵੀ ਪਾਸ ਤੇ ਮੋਦੀ ਵੀ ਜਿੱਤ ਗਏ'ਮੈਨੂੰ ਕੋਠੇ 'ਤੇ ਬਿਠਾਉਣ ਲਈ ਛੇਤੀ ਜਵਾਨ ਕਰਨ ਵਾਲੀਆਂ ਦਵਾਈਆਂ ਦਿੱਤੀਆਂ'ਉਨ੍ਹਾਂ ਦੀ ਦਲੀਲ ਹੈ ਕਿ ਰੇਪ ਦੀ ਪਰਿਭਾਸ਼ਾ ਵਿੱਚ ਵਿਆਹੁਤਾ ਔਰਤਾਂ ਦੇ ਨਾਲ ਭੇਦਭਾਵ ਦਿਖਦਾ ਹੈ। ਉਨ੍ਹਾਂ ਦਾ ਤਰਕ ਹੈ ਕਿ ਪਤੀ ਦਾ ਪਤਨੀ ਨਾਲ ਰੇਪ ਪਰਿਭਾਸ਼ਤ ਕਰਕੇ ਇਸ 'ਤੇ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਇਸ ਲਈ ਕਈ ਔਰਤਾਂ ਦੀ ਹੱਢਬੀਤੀ ਨੂੰ ਉਨ੍ਹਾਂ ਨੇ ਆਪਣੀ ਪਟੀਸ਼ਨ ਦਾ ਆਧਾਰ ਬਣਾਇਆ ਹੈ। ਫੋਟੋ ਕੈਪਸ਼ਨ ਮੈਰੀਟਲ ਰੇਪ 'ਤੇ ਇਹ ਜਨਹਿਤ ਪਟੀਸ਼ਨ ਲਈ ਕਈ ਔਰਤਾਂ ਦੀ ਹੱਢਬੀਤੀ ਨੂੰ ਆਧਾਰ ਬਣਾਇਆ ਇਹ ਪਟੀਸ਼ਨ ਦੋ ਸਾਲ ਪਹਿਲਾਂ ਦਾਇਰ ਕੀਤੀ ਗਈ ਸੀ। ਕਿਉਂਕਿ ਇਹ ਜਨਹਿਤ ਪਟੀਸ਼ਨ ਹੈ ਇਸ ਲਈ ਦਿੱਲੀ ਸਥਿਤ ਐਨਜੀਓ ਮੈਨ ਵੇਲਫੇਅਰ ਟਰੱਸਟ ਨੇ ਵੀ ਇਸ 'ਤੇ ਕੋਰਟ ਵਿੱਚ ਆਪਣਾ ਪੱਖ ਰੱਖਿਆ ਹੈ। ਮੈਨ ਵੇਲਫੇਅਰ ਟਰੱਸਟ ਪੁਰਸ਼ਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਹੈ। ਮੈਨ ਵੇਲਫੇਅਰ ਟਰੱਸਟ ਦੇ ਪ੍ਰਧਾਨ ਅਮਿਤ ਲਖਾਨੀ ਮੁਤਾਬਕ, ""ਵਿਆਹੁਤਾ ਔਰਤ ਨਾਲ ਉਸ ਦਾ ਪਤੀ ਜੇਕਰ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਕਰਦਾ ਹੈ ਤਾਂ ਕਾਨੂੰਨ ਦੀਆਂ ਕਈ ਧਾਰਾਵਾਂ ਹਨ ਜਿਨ੍ਹਾਂ ਦਾ ਸਹਾਰਾ ਉਹ ਲੈ ਸਕਦੀ ਹੈ। ਇਸ ਲਈ ਵੱਖਰਾ ਮੈਰੀਟਲ ਰੇਪ ਕਾਨੂੰਨ ਬਣਾਉਣ ਦੀ ਕੀ ਲੋੜ ਹੈ?""ਅਜਿਹੇ ਵਿੱਚ ਇਹ ਸਵਾਲ ਪੁੱਛਿਆ ਜਾ ਸਕਦਾ ਹੈ ਕਿ 'ਰੇਪ' ਅਤੇ ਮੈਰੀਟਲ ਰੇਪ' ਵਿੱਚ ਕੀ ਫਰਕ ਹੈ। ਕੀ ਹੈ ਰੇਪ?ਕਿਸੇ ਵੀ ਉਮਰ ਦੀ ਔਰਤ ਦੀ ਮਰਜ਼ੀ ਦੇ ਖ਼ਿਲਾਫ਼ ਜਾਂ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਸਰੀਰ (ਵੀਜਾਇਨਾ ਜਾਂ ਏਨਸ) ਵਿੱਚ ਆਪਣੇ ਸਰੀਰ ਦਾ ਕੋਈ ਅੰਗ ਪਾਉਣਾ ਰੇਪ ਹੈ। ਉਸ ਦੇ ਨਿੱਜੀ ਅੰਗਾਂ ਨੂੰ ਪੈਨੀਟ੍ਰੇਸ਼ਨ ਦੇ ਮਕਸਦ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਰੇਪ ਹੈ। ਉਸ ਦੇ ਮੂੰਹ ਵਿੱਚ ਆਪਣੇ ਨਿੱਜੀ ਅੰਗ ਦਾ ਕੋਈ ਹਿੱਸਾ ਪਾਉਣਾ ਰੇਪ ਹੈ। ਉਸ ਦੇ ਨਾਲ ਓਰਲ ਸੈਕਸ ਕਰਨਾ ਰੇਪ ਹੈ। Image copyright Thinkstock ਆਈਪੀਸੀ ਦੀ ਧਾਰਾ 375 ਮੁਤਾਬਕ ਕੋਈ ਵਿਅਕਤੀ ਜੇਕਰ ਕਿਸੇ ਔਰਤ ਨਾਲ ਹੇਠ ਲਿਖੀਆਂ ਹਾਲਤਾਂ ਵਿੱਚ ਜਿਨਸੀ ਸੰਬੰਧ ਬਣਾਉਂਦਾ ਹੈ ਤਾਂ ਇਸ ਨੂੰ ਰੇਪ ਕਿਹਾ ਜਾ ਸਕਦਾ ਹੈ। ਔਰਤਾ ਦੀ ਇੱਛਾ ਦੇ ਵਿਰੁੱਧਔਰਤ ਦੀ ਮਰਜ਼ੀ ਦੇ ਬਿਨਾਂਔਰਤ ਦੀ ਮਰਜ਼ੀ ਨਾਲ ਪਰ ਇਹ ਸਹਿਮਤੀ ਉਸ ਨੂੰ ਮੌਤ ਜਾਂ ਨੁਕਸਾਨ ਪਹੁੰਚਾਉਣ ਜਾਂ ਉਸ ਦੇ ਕਿਸੇ ਕਰੀਬੀ ਵਿਅਕਤੀ ਦੇ ਨਾਲ ਅਜਿਹਾ ਕਰਨ ਦਾ ਡਰ ਦਿਖਾ ਕੇ ਹਾਸਿਲ ਕੀਤੀ ਗਈ ਹੋਵੇ। ਔਰਤ ਦੀ ਮਰਜ਼ੀ ਨਾਲ ਪਰ ਇਹ ਸਹਿਮਤੀ ਦੇਣ ਵੇਲੇ ਔਰਤ ਦੀ ਮਾਨਸਿਕ ਸਥਿਤੀ ਠੀਕ ਨਾ ਹੋਵੇ ਜਾਂ ਫੇਰ ਉਸ 'ਤੇ ਕਿਸੇ ਨਸ਼ੀਲੇ ਪਦਾਰਥ ਦਾ ਪ੍ਰਭਾਵ ਹੋਵੇ ਅਤੇ ਉਹ ਸਹਿਮਤੀ ਦੇਣ ਦੇ ਨਤੀਜੇ ਨੂੰ ਸਮਝਣ ਦੀ ਹਾਲਤ ਵਿੱਚ ਨਾ ਹੋਵੇ। ਪਰ ਇਸ ਵਿੱਚ ਖਾਮੀ ਵੀ ਹੈ। ਪਿਛਲੇ ਸਾਲ ਅਕਤੂਬਰ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ 15 ਸਾਲ ਤੋਂ ਘੱਟ ਉਮਰ ਦੀ ਪਤਨੀ ਨਾਲ ਸਰੀਰਕ ਸੰਬੰਧ ਬਣਾਉਣਾ ਅਪਰਾਧ ਹੈ ਅਤੇ ਇਸ ਨੂੰ ਰੇਪ ਮੰਨਿਆ ਜਾ ਸਕਦਾ ਹੈ। ਅਦਾਲਤ ਮੁਤਾਬਕ ਨਾਬਾਲਗ ਪਤਨੀ ਇੱਕ ਸਾਲ ਦੇ ਅੰਦਰ ਸ਼ਿਕਾਇਤ ਦਰਜ ਕਰਵਾ ਸਕਦੀ ਹੈ। ਇਸ ਕਾਨੂੰਨ ਵਿੱਚ ਵਿਆਹੁਤਾ ਔਰਤ (18 ਸਾਲ ਤੋਂ ਵੱਧ ਉਮਰ) ਨਾਲ ਉਸ ਦਾ ਪਤੀ ਅਜਿਹਾ ਕਰੇ ਤਾਂ ਉਸ ਨੂੰ ਕੀ ਮੰਨਿਆ ਜਾਵੇਗਾ, ਇਸ 'ਤੇ ਸਥਿਤੀ ਸਾਫ ਨਹੀਂ ਹੈ। ਇਸ ਲਈ ਮੈਰੀਟਲ ਰੇਪ 'ਤੇ ਬਹਿਸ ਹੋ ਰਹੀ ਹੈ। ਇਹ ਵੀ ਪੜ੍ਹੋ:ਪਤੀ ਨੇ ਪਤਨੀ ਜੂਏ ’ਚ ਹਾਰੀ, ਜ਼ਬਰਨ ਕਰਵਾਇਆ ‘ਰੇਪ’ਬਲਾਗ: ਅੱਜ ਦੀ ਸੀਤਾ ਕੀ ਚਾਹੁੰਦੀ ਹੈ?ਐਂਟੀਬਾਇਓਟਿਕ ਤੇ ਸ਼ਰਾਬ ਦੇ ਮੇਲ ਦੇ ਕੀ ਹਨ ਅਸਰ? ਕੀ ਹੈ ਮੈਰੀਟਲ ਰੇਪ ਭਾਰਤ ਵਿੱਚ 'ਵਿਆਹੁਤਾ ਬਲਾਤਕਾਰ' ਯਾਨਿ 'ਮੈਰੀਟਲ ਰੇਪ' ਕਾਨੂੰਨ ਦੀ ਨਜ਼ਰ ਵਿੱਚ ਅਪਰਾਧ ਨਹੀਂ ਹੈ। ਇਸ ਲਈ ਆਈਪੀਸੀ ਦੀ ਕਿਸੇ ਧਾਰਾ ਵਿੱਚ ਨਾ ਤਾਂ ਇਸ ਦੀ ਪਰਿਭਾਸ਼ਾ ਹੈ ਅਤੇ ਨਾ ਹੀ ਇਸ ਲਈ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਹੈ। Image copyright ManekaGandhi ਫੋਟੋ ਕੈਪਸ਼ਨ ਮੇਨਕਾ ਗਾਂਧੀ ਮੁਾਤਬਕ ਭਾਰਤ 'ਚ ਗਰੀਬੀ, ਸਿੱਖਿਆ ਦੇ ਪੱਧਰ ਤੇ ਧਾਰਮਿਕ ਮਾਨਤਾਵਾਂ ਕਾਰਨ ਵਿਆਹੁਤਾ ਰੇਪ ਦੀ ਧਾਰਨਾ ਫਿਟ ਨਹੀਂ ਬੈਠਦੀ ਪਰ ਜਨਹਿਤ ਪਟੀਸ਼ਨ ਦਾਇਰ ਕਰਨ ਵਾਲੀ ਸੰਸਥਾ ਤ੍ਰਿਤ ਫਾਊਂਡੇਸ਼ਨ ਦੀ ਚਿਤਰਾ ਅਵਸਥੀ ਮੁਤਾਬਕ ਪਤੀ ਆਪਣੀ ਪਤਨੀ ਦੀ ਮਰਜ਼ੀ ਦੇ ਬਿਨਾਂ ਉਸ ਨਾਲ ਜ਼ਬਰਨ ਸਰੀਰਕ ਸੰਬੰਧ ਬਣਾਉਂਦਾ ਹੈ ਤਾਂ ਉਸ ਨੂੰ ਅਪਰਾਧ ਮੰਨਿਆ ਜਾਵੇ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ 2016 ਵਿੱਚ ਮੈਰੀਟਲ ਰੇਪ 'ਤੇ ਟਿੱਪਣੀ ਕਰਦੇ ਹੋਏ ਕਿਹਾ ਸੀ, ""ਪੱਛਮੀ ਦੇਸਾਂ ਵਿੱਚ ਮੈਰੀਟਲ ਰੇਪ ਦੀ ਧਾਰਨਾ ਪ੍ਰਚਲਿਤ ਹੈ, ਪਰ ਭਾਰਤ ਵਿੱਚ ਗਰੀਬੀ, ਸਿੱਖਿਆ ਦੇ ਪੱਧਰ ਅਤੇ ਧਾਰਮਿਕ ਮਾਨਤਾਵਾਂ ਕਾਰਨ ਵਿਆਹੁਤਾ ਰੇਪ ਦੀ ਧਾਰਨਾ ਫਿਟ ਨਹੀਂ ਬੈਠਦੀ।""ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਵਿੱਚ 'ਮੈਰੀਟਲ ਰੇਪ' ਨੂੰ 'ਅਪਰਾਧ ਕਰਾਰ ਦੇਣ ਲਈ ਦਾਇਰ ਕੀਤੀਆਂ ਗਈਆਂ ਪਟੀਸ਼ਨਾਂ ਦੇ ਜਵਾਬ ਵਿੱਚ 2017 'ਚ ਕਿਹਾ ਸੀ ਕਿ 'ਵਿਆਹ ਸੰਸਥਾ ਅਸਥਿਰ' ਹੋ ਸਕਦੀ ਹੈ। ਦਿੱਲੀ ਹਾਈ ਕੋਰਟ ਵਿੱਚ ਕੇਂਦਰ ਸਰਕਾਰ ਨੇ ਕਿਹਾ, ""ਮੈਰੀਟਲ ਰੇਪ ਨੂੰ ਅਪਰਾਧ ਨਹੀਂ ਕਰਾਰ ਦਿੱਤਾ ਜਾ ਸਕਦਾ ਅਤੇ ਅਜਿਹਾ ਕਰਨ ਨਾਲ ਵਿਆਹ ਸੰਸਥਾ ਅਸਥਿਰ ਹੋ ਸਕਦੀ ਹੈ। ਪਤੀਆਂ ਨੂੰ ਤੰਗ ਕਰਨ ਲਈ ਇਹ ਇੱਕ ਸੌਖਾ ਹਥਿਆਰ ਹੋ ਸਕਦਾ ਹੈ। ਕੀ ਕਹਿੰਦਾ ਹੈ ਹਿੰਦੂ ਮੈਰਿਜ ਐਕਟ ਹਿੰਦੂ ਵਿਆਹ ਐਕਟ ਪਤੀ ਅਤੇ ਪਤਨੀ ਲਈ ਇੱਕ-ਦੂਜੇ ਪ੍ਰਤੀ ਕੁਝ ਜ਼ਿੰਮੇਦਾਰੀਆਂ ਤੈਅ ਕਰਦਾ ਹੈ। Image copyright SPL ਫੋਟੋ ਕੈਪਸ਼ਨ ਹਿੰਦੂ ਵਿਆਹ ਐਕਟ ਪਤੀ ਅਤੇ ਪਤਨੀ ਲਈ ਇੱਕ-ਦੂਜੇ ਪ੍ਰਤੀ ਕੁਝ ਜ਼ਿੰਮੇਦਾਰੀਆਂ ਤੈਅ ਕਰਦਾ ਹੈ। ਕਾਨੂੰਨੀ ਤੌਰ 'ਤੇ ਇਹ ਮੰਨਿਆ ਗਿਆ ਹੈ ਕਿ ਸੈਕਸ ਲਈ ਇਨਕਾਰ ਕਰਨਾ ਕਰੂਰਤਾ ਹੈ ਅਤੇ ਇਸ ਆਧਾਰ 'ਤੇ ਤਲਾਕ ਮੰਗਿਆ ਜਾ ਸਕਦਾ ਹੈ। ਕੀ ਹੈ ਵਿਵਾਦ?ਇੱਕ ਪਾਸੇ ਰੇਪ ਦਾ ਕਾਨੂੰਨ ਹੈ ਅਤੇ ਦੂਜੇ ਪਾਸੇ ਹਿੰਦੂ ਮੈਰਿਜ ਐਕਟ- ਦੋਵਾਂ ਵਿੱਚ ਇੱਕ ਦੂਜੇ ਤੋਂ ਉਲਟ ਗੱਲਾਂ ਲਿਖੀਆਂ ਹਨ, ਜਿਸ ਕਾਰਨ 'ਮੈਰੀਟਲ ਰੇਪ' ਨੂੰ ਲੈ ਕੇ ਸ਼ੱਕ ਦੀ ਸਥਿਤੀ ਬਣੀ ਹੋਈ ਹੈ। ਮੈਨ ਵੇਲਫੇਅਰ ਟਰੱਸਟ ਦੇ ਅਮਿਤ ਲਖਾਨੀ ਦਾ ਤਰਕ ਹੈ ਕਿ ਰੇਪ ਸ਼ਬਦ ਦਾ ਇਸਤੇਮਾਲ ਹਮੇਸ਼ਾ 'ਥਰਡ ਪਾਰਟੀ' ਦੀ ਸੂਰਤ ਵਿੱਚ ਕਰਨਾ ਚਾਹੀਦਾ ਹੈ। ਵਿਆਹੁਤਾ ਰਿਸ਼ਤਾ ਵਿੱਚ ਇਸ ਦਾ ਇਸਤੇਮਾਲ ਗ਼ਲਤ ਹੈ। ਜਦ ਕਿ ਤ੍ਰਿਤ ਫਾਊਂਡੇਸ਼ਨ ਦਾ ਤਰਕ ਹੈ ਕਿ ਕਾਨੂੰਨ ਨਾ ਹੋਣ ਕਰਕੇ ਔਰਤਾਂ ਇਸ ਲਈ ਦੂਜੇ ਕਾਨੂੰਨ ਜਿਵੇਂ ਘਰੇਲੂ ਹਿੰਸਾ ਕਾਨੂੰਨ ਦਾ ਸਹਾਰਾ ਲੈਂਦੀਆਂ ਹਨ, ਜੋ ਉਨ੍ਹਾਂ ਦੇ ਪੱਖ ਨੂੰ ਮਜ਼ਬੂਤ ਕਰਨ ਦੀ ਬਜਾਇ ਕਮਜ਼ੋਰ ਕਰਦਾ ਹੈ। ਨਿਰਭਿਆ ਰੇਪ ਮਾਮਲੇ ਤੋਂ ਬਾਅਦ ਜਸਟਿਸ ਵਰਮਾ ਕਮੇਟੀ ਨੇ ਵੀ ਮੈਰੀਟਲ ਰੇਪ ਲਈ ਵੱਖਰਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ। Image copyright Thinkstock ਫੋਟੋ ਕੈਪਸ਼ਨ ਇੱਕ ਪਾਸੇ ਰੇਪ ਦਾ ਕਾਨੂੰਨ ਹੈ ਅਤੇ ਦੂਜੇ ਪਾਸੇ ਹਿੰਦੂ ਮੈਰਿਜ ਐਕਟ- ਦੋਵਾਂ ਵਿੱਚ ਇੱਕ ਦੂਜੇ ਤੋਂ ਉਲਟ ਗੱਲਾਂ ਲਿਖੀਆਂ ਹਨ, ਉਨ੍ਹਾਂ ਦੀ ਦਲੀਲ ਸੀ ਕਿ ਵਿਆਹ ਤੋਂ ਬਾਅਦ ਸੈਕਸ 'ਚ ਵੀ ਸਹਿਮਤੀ ਅਤੇ ਅਸਹਿਮਤੀ ਪਰਿਭਾਸ਼ਤ ਕਰਨੀ ਚਾਹੀਦੀ ਹੈ। ਤਾਂ ਫੇਰ ਔਰਤਾਂ ਦੀ ਸੁਣਵਾਈ ਕਿੱਥੇ?ਜਾਣਕਾਰ ਮੰਨਦੇ ਹਨ, ਮੈਰੀਟਲ ਰੇਪ 'ਤੇ ਵੱਖ ਤੋਂ ਕਾਨੂੰਨ ਨਾ ਹੋਣ ਕਰਕੇ ਔਰਤਾਂ ਆਪਣੇ ਉੱਤੇ ਹੋ ਰਹੀ ਕਰੂਰਤਾ ਲਈ ਅਕਸਰ 498 (ਏ) ਦਾ ਸਹਾਰਾ ਲੈਂਦੀਆਂ ਹਨ। ਵੈਸੇ ਤਾਂ ਧਾਰਾ 498 (ਏ) ਮੁਤਾਬਕ ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਦੇ ਅਜਿਹੇ ਸਾਰੇ ਵਤੀਰਿਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜੋ ਕਿਸੇ ਔਰਤ ਨੂੰ ਮਾਨਸਿਕ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਜਾਂ ਉਸ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ। ਦੋਸ਼ੀ ਸਾਬਿਤ ਹੋਣ 'ਤੇ ਇਸ ਧਾਰਾ ਦੇ ਤਹਿਤ ਪਤੀ ਨੂੰ ਵੱਧ ਤੋਂ ਵੱਧ ਤਿੰਨ ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ। ਬਲਾਤਕਾਰ ਦੇ ਕਾਨੂੰਨ ਵਿੱਚ ਵੱਧ ਤੋਂ ਵੱਧ ਉਮਰ ਕੈਦ ਅਤੇ ਘਿਨੌਣੀ ਹਿੰਸਾ ਲਈ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਹੈ। 1983 ਦੀ ਆਈਪੀਸੀ ਧਾਰਾ 498 (ਏ) ਦੇ ਦੋ ਦਹਾਕਿਆ ਬਾਅਦ 2005 ਵਿੱਚ ਸਰਕਾਰ ਨੇ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਲਈ 'ਪ੍ਰੋਟੈਕਸ਼ਨ ਆਫ ਵੂਮੈਨ ਫਰਾਮ ਡੋਮੈਸਟਿਕ ਵਾਇਲੈਂਸ' ਨਾਮ ਦਾ ਇੱਕ ਕਾਨੂੰਨ ਵੀ ਬਣਾਇਆ ਹੈ। Image copyright youtube ਫੋਟੋ ਕੈਪਸ਼ਨ ਮੈਰੀਟਲ ਰੇਪ 'ਤੇ ਕੇਂਦਰ ਸਰਕਾਰ ਕਾਨੂੰਨ ਬਣਾਵੇ, ਇਸ ਮੰਗ ਨੂੰ ਲੈ ਕੇ ਪਿਛਲੇ ਦੋ ਸਾਲ ਤੋਂ ਦਿੱਲੀ ਹਾਈ ਕੋਰਟ ਵਿੱਚ ਬਹਿਸ ਚੱਲ ਰਹੀ ਹੈ। ਇਸ ਵਿੱਚ ਗ੍ਰਿਫ਼ਤਾਰੀ ਵਰਗੀ ਸਜ਼ਾ ਨਹੀਂ ਹੈ ਬਲਕਿ ਜੁਰਮਾਨਾ ਅਤੇ ਸੁਰੱਖਿਆ ਵਰਗੀ ਮਦਦ ਦਾ ਪ੍ਰਾਵਧਾਨ ਹੈ। ਹੁਣ ਅੱਗੇ ਕੀ ਹੋਵੇਗਾ?ਮੈਰੀਟਲ ਰੇਪ 'ਤੇ ਕੇਂਦਰ ਸਰਕਾਰ ਕਾਨੂੰਨ ਬਣਾਵੇ, ਇਸ ਮੰਗ ਨੂੰ ਲੈ ਕੇ ਪਿਛਲੇ ਦੋ ਸਾਲ ਤੋਂ ਦਿੱਲੀ ਹਾਈ ਕੋਰਟ ਵਿੱਚ ਬਹਿਸ ਚੱਲ ਰਹੀ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ 8 ਅਗਸਤ ਨੂੰ ਹੈ। ਉਸ ਦਿਨ ਦੋਵੇਂ ਪੱਖ ਆਪਣੇ ਵੱਲੋਂ ਨਵੀਆਂ ਦਲੀਲਾਂ ਪੇਸ਼ ਕਰਨਗੇ ਅਤੇ ਦੁਨੀਆਂ ਦੇ ਦੂਜੇ ਦੇਸਾਂ ਵਿੱਚ ਇਸ 'ਤੇ ਕੀ ਕਾਨੂੰਨ ਹੈ ਇਸ ਬਾਰੇ ਵੀ ਚਰਚਾ ਹੋਵੇਗੀ। ਫਿਲਹਾਲ ਇਸ 'ਤੇ ਕੋਈ ਫੈਸਲਾ ਆਉਣ ਵਿੱਚ ਥੋੜ੍ਹਾ ਹੋਰ ਸਮਾਂ ਲੱਗੇਗਾ। ਇਹ ਵੀ ਪੜ੍ਹੋ:ਪਾਕ ਜਗੀਰਦਾਰਾਂ ਨੂੰ ਚੁਣੌਤੀ ਦੇਣ ਤੁਰੀ ਦਲਿਤ ਔਰਤ 'ਸਾਨੂੰ ਡਰ ਹੈ ਕਿ ਉਸ ਦੇ ਮਾਪੇ ਸਾਨੂੰ ਮਾਰ ਦੇਣਗੇ' 'ਆਪਣੇ ਬੱਚੇ ਨੂੰ ਦੁੱਧ ਪਿਆਉਣਾ ਜ਼ੁਰਮ ਤਾਂ ਨਹੀਂ...'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ 'ਚ ਵਿਆਹੀ ਭਾਰਤੀ ਨਾਗਰਿਕ ਲਾਪਤਾ ਕਰਾਚੀ ਤੋਂ ਸ਼ੁਮਾਇਲਾ ਜ਼ਾਫ਼ਰੀ, ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ ਬੀਬੀਸੀ ਪੰਜਾਬੀ 11 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46825624 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright JIVIBEN FAMILY ਭਾਰਤੀ ਨਾਗਰਿਕ ਅਤੇ ਪਾਕਿਸਤਾਨ ਵਿੱਚ ਵਿਆਹੀ ਜਿਵੀਬੇਨ ਪ੍ਰਤਾਪ ਹਿਰਾਨੀ 3 ਜਨਵਰੀ ਨੂੰ ਸਮਝੌਤਾ ਐਕਸਪ੍ਰੈੱਸ ਜ਼ਰੀਏ ਅਟਾਰੀ ਪਹੁੰਚੀ ਸੀ, ਜਿੱਥੋਂ ਉਹ ਲਾਪਤਾ ਹੋ ਗਈ। ਜਿਵੀਬੇਨ ਪਾਕਿਸਤਾਨ ਦੇ ਕਰਾਚੀ ਵਿੱਚ ਵਿਆਹੀ ਹੋਈ ਹੈ ਅਤੇ ਉਹ ਭਾਰਤ ਆਪਣਾ ਪਾਸਪੋਰਟ ਰੀਨਿਊ ਕਰਵਾਉਣ ਆਈ ਸੀ। ਜਿਵੀਬੇਨ ਦੇ ਰਿਸ਼ਤੇਦਾਰ ਦੀਪਕ ਨੇ ਦੱਸਿਆ ਕਿ ਉਨ੍ਹਾਂ ਨੇ 4 ਜਨਵਰੀ ਨੂੰ ਅੱਟਾਰੀ-ਦਿੱਲੀ ਟ੍ਰੇਨ ਜ਼ਰੀਏ ਦਿੱਲੀ ਪਹੁੰਚਣਾ ਸੀ। ਪਰ ਜਿਵੀਬੇਨ ਦੇ ਨਾ ਪਹੁੰਚਣ 'ਤੇ ਉਹ ਉਸਦਾ ਪਤਾ ਲਗਾਉਣ ਲਈ ਅੰਮ੍ਰਿਤਸਰ ਗਏ। ਉਸਦੇ ਨਾ ਮਿਲਣ 'ਤੇ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਹੀ FIR ਦਰਜ ਕਰਵਾਈ।ਰੇਲਵੇ ਪੁਲਿਸ ਦੇ AIG ਦਲਜੀਤ ਸਿੰਘ ਰਾਣਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ 8 ਜਨਵਰੀ ਨੂੰ ਜਿਵੀਬੇਨ ਦੇ ਰਿਸ਼ਤੇਦਾਰਾਂ ਵੱਲੋਂ ਲਾਪਤਾ ਦੀ ਰਿਪੋਰਟ ਦਰਜ ਕਰਵਾਈ ਗਈ। ਇਹ ਵੀ ਪੜ੍ਹੋ:ਸਾਇੰਸ ਕਾਂਗਰਸ: 'ਤੰਤਰ-ਮੰਤਰਾਂ ਨਾਲ ਲੜਾਈ ਚ ਵਿਗਿਆਨ ਹੀ ਜਿੱਤੇਗੀ'ਅਯੁੱਧਿਆ 'ਚ ਰਾਮ ਮੰਦਿਰ ਬਾਰੇ ਹੁਣ ਤੱਕ ਕੀ-ਕੀ ਹੋਇਆ ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚਉਨ੍ਹਾਂ ਕਿਹਾ ਕਿ ਅਧਿਕਾਰੀ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਨ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਵੀਬੇਨ ਦੇ ਪਤੀ ਅਮਰਸੀ ਪ੍ਰਤਾਪ ਹਿਰਾਨੀ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਵਾਹਗਾ ਛੱਡ ਕੇ ਆਏ ਸਨ ਅਤੇ ਉਨ੍ਹਾਂ ਸਾਰੀਆਂ ਸਵਾਰੀਆਂ ਦੀ ਸੂਚੀ ਦੇਖੀ ਸੀ ਜਿਹੜੀਆਂ ਸਮਝੌਤਾ ਐਕਸਪ੍ਰੈੱਸ ਜ਼ਰੀਏ ਅਟਾਰੀ ਜਾ ਰਹੀਆਂ ਸਨ। ਜਿਵੀਬੇਨ ਦਾ ਨਾਮ ਵੀ ਉਸ ਸੂਚੀ ਵਿੱਚ ਸੀ ਪਰ ਉਸਦੇ ਪਰਿਵਾਰ ਨੂੰ ਜਿਵੀਬੇਨ ਦਿੱਲੀ ਵਿੱਚ ਨਹੀਂ ਮਿਲੀ, ਜਿੱਥੇ ਉਹ ਉਸਦੀ ਉਡੀਕ ਕਰ ਰਹੇ ਸਨ।ਜਿਵੀਬੇਨ ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਕਰਾਚੀ ਵਿੱਚ ਵਿਆਹੀ ਹੋਈ ਹੈ। ਅਮਰਸੀ ਨੇ ਦੱਸਿਆ ਕਿ 10 ਸਾਲ ਪਹਿਲਾਂ ਦੋਵਾਂ ਦਾ ਵਿਆਹ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਭਾਰਤ ਆਉਣ ਲਈ ਵੀਜ਼ਾ ਨਹੀਂ ਮਿਲਿਆ ਇਸ ਲਈ ਜਿਵੀਬੇਨ ਇਕੱਲੀ ਹੀ ਗਈ ਸੀ।ਦੀਪਕ ਨੇ ਦੱਸਿਆ ਕਿ ਸੀਸੀਟੀ ਫੂਟੇਜ ਤੋਂ ਪਤਾ ਲੱਗਿਆ ਹੈ ਕਿ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਤਾਂ ਪਹੁੰਚੀ ਸੀ ਪਰ ਉਸ ਤੋਂ ਬਾਅਦ ਗੁਆਚ ਗਈ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇਸਲਾਮਿਕ ਸਟੇਟ ਵੱਲੋਂ ਵੇਚੀ ਗਈ ਕੁੜੀ ਨੂੰ ਜਦੋਂ ਮੁੜ ਮਿਲਿਆ ਉਸਦਾ ਕਿਡਨੈਪਰ ਵਿਕਟੋਰੀਆ ਬਿਜ਼ਟ ਅਤੇ ਲਾਈਸ ਡੂਸੇ ਬੀਬੀਸੀ ਨਿਊਜ਼ 20 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45244939 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਆਈਐਸ ਲੜਾਕਿਆਂ ਨੇ ਅਸ਼ਵਾਕ ਨੂੰ 100 ਡਾਲਰ ਵਿੱਚ ਅਬੂ ਹੁਮਾਮ ਨਾਮ ਦੇ ਸ਼ਖ਼ਸ ਨੂੰ ਵੇਚ ਦਿੱਤਾ ਸੀ ਕੋਈ ਵੀ ਸ਼ਖ਼ਸ ਇੱਕ ਵਾਰ ਕੈਦ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਮੁੜ ਅਜਿਹਾ ਨਾ ਹੋਣ ਦੀ ਦੁਆ ਕਰਦਾ ਹੈ। ਪਰ, ਅਗਵਾ ਕਰਨ ਵਾਲੇ ਨਾਲ ਉਸ ਦਾ ਇੱਕ ਵਾਰ ਮੁੜ ਸਾਹਮਣਾ ਹੋ ਜਾਵੇ ਤਾਂ ਸੋਚੋ ਕੀ ਹਾਲ ਹੋਵੇਗਾ।ਅਜਿਹਾ ਹੀ ਹੋਇਆ ਇੱਕ ਯਜ਼ਿਦੀ ਕੁੜੀ ਨਾਲ ਜਿਹੜੀ ਲੰਬੇ ਸਮੇਂ ਤੱਕ ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਦੀ ਗੁਲਾਮੀ ਵਿੱਚ ਰਹੀ।ਅਸ਼ਵਾਕ ਜਦੋਂ 14 ਸਾਲ ਦੀ ਸੀ ਤਾਂ ਉੱਤਰੀ ਇਰਾਕ ਵਿੱਚ ਆਈਐਸ ਲੜਾਕਿਆਂ ਨੇ ਹਮਲਾ ਕਰ ਦਿੱਤਾ ਸੀ। ਉਨ੍ਹਾਂ ਨੇ ਹਜ਼ਾਰਾਂ ਔਰਤਾਂ ਨੂੰ ਸੈਕਸ ਸਲੇਵ ਬਣਾਇਆ, ਜਿਸ ਵਿੱਚ ਅਸ਼ਵਾਕ ਵੀ ਸ਼ਾਮਲ ਸੀ।ਆਈਐਸ ਲੜਾਕਿਆਂ ਨੇ ਅਸ਼ਵਾਕ ਨੂੰ 100 ਡਾਲਰ ਵਿੱਚ ਅਬੂ ਹੁਮਾਮ ਨਾਮ ਦੇ ਸ਼ਖ਼ਸ ਨੂੰ ਵੇਚ ਦਿੱਤਾ।ਇਹ ਵੀ ਪੜ੍ਹੋ:ਜੇਲ੍ਹ 'ਚ ਬੰਦ ਰਾਮ ਰਹੀਮ ਨੂੰ ਡੇਰਾ ਪ੍ਰੇਮੀਆਂ ਨੇ ਭੇਜੀ 'ਇੱਕ ਟਨ' ਵਧਾਈਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’ਜੱਫ਼ੀ 'ਤੇ ਕੈਪਟਨ ਖਫ਼ਾ, ਸਿੱਧੂ ਬੋਲੇ- ਗਲਤ ਕੀ ਹੈਅਸ਼ਵਾਕ ਨੂੰ ਹੁਮਾਮ ਵੱਲੋਂ ਰੋਜ਼ਾਨਾ ਸਰੀਰਕ ਹਿੰਸਾ ਅਤੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ। ਤਿੰਨ ਮਹੀਨੇ ਉਹ ਇਸੇ ਖੌਫ਼ਨਾਕ ਅਤੇ ਦਰਦ ਭਰੇ ਮਾਹੌਲ ਵਿੱਚ ਰਹੀ ਅਤੇ ਫਿਰ ਇੱਕ ਦਿਨ ਕਿਸੇ ਤਰ੍ਹਾਂ ਉੱਥੋਂ ਭੱਜ ਗਈ।ਇਸ ਤੋਂ ਬਾਅਦ ਅਸ਼ਵਾਕ ਆਪਣੀ ਮਾਂ ਅਤੇ ਇੱਕ ਭਰਾ ਦੇ ਨਾਲ ਜਰਮਨੀ ਆ ਗਈ। ਉਸ ਨੇ ਸੋਚ ਲਿਆ ਸੀ ਕਿ ਹੁਣ ਉਹ ਪਿੱਛੇ ਮੁੜ ਕੇ ਕਦੇ ਨਹੀਂ ਦੇਖੇਗੀ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗੀ। ਫੋਟੋ ਕੈਪਸ਼ਨ ਹੁਣ ਅਸ਼ਵਾਕ 19 ਸਾਲ ਦੀ ਹੈ ਅਤੇ ਕਦੇ ਜਰਮਨੀ ਵਾਪਿਸ ਨਹੀਂ ਜਾਣਾ ਚਾਹੁੰਦੀ ਉਹ ਇੱਕ ਨਵੀਂ ਸ਼ੁਰੂਆਤ ਕਰ ਹੀ ਰਹੀ ਸੀ ਕਿ ਕੁਝ ਮਹੀਨੇ ਪਹਿਲਾਂ ਉਸ ਦਾ ਉਸੇ ਦਹਿਸ਼ਤ ਨਾਲ ਸਾਹਮਣਾ ਹੋ ਗਿਆ। ਅਸ਼ਵਾਕ ਇੱਕ ਸੁਪਰਮਾਰਕੀਟ ਦੇ ਬਾਹਰ ਇੱਕ ਗਲੀ ਵਿੱਚ ਸੀ ਕਿ ਉਦੋਂ ਹੀ ਕਿਸੇ ਨੇ ਉਸ ਦਾ ਨਾਂ ਲੈ ਕੇ ਆਵਾਜ਼ ਮਾਰੀ।ਜਦੋਂ ਕਿਡਨੈਪਰ ਨਾਲ ਟਕਰਾਈਅਸ਼ਵਾਕ ਦੱਸਦੀ ਹੈ, ''ਇੱਕ ਕਾਰ ਅਚਾਨਕ ਮੇਰੇ ਕੋਲ ਆ ਕੇ ਰੁਕੀ। ਉਹ ਅੱਗੇ ਦੀ ਸੀਟ 'ਤੇ ਬੈਠਿਆ ਹੋਇਆ ਸੀ। ਉਸ ਨੇ ਮੇਰੇ ਨਾਲ ਜਰਮਨ ਭਾਸ਼ਾ ਵਿੱਚ ਗੱਲ ਕੀਤੀ ਅਤੇ ਪੁੱਛਿਆ: ਤੁਸੀਂ ਅਸ਼ਵਾਕ ਹੋ? ਮੈਂ ਡਰ ਗਈ ਅਤੇ ਕੰਬਣ ਲੱਗੀ। ਮੈਂ ਕਿਹਾ ਨਹੀਂ, ਤੁਸੀਂ ਕੌਣ ਹੋ?""""ਉਸ ਆਦਮੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੂੰ ਅਸ਼ਵਾਕ ਹੈਂ ਅਤੇ ਮੈਂ ਅਬੂ ਹੁਮਾਮ ਹਾਂ। ਫਿਰ ਅਬੂ ਹੁਮਾਮ ਉਸ ਨਾਲ ਅਰਬੀ ਭਾਸ਼ਾ ਵਿੱਚ ਗੱਲ ਕਰਨ ਲੱਗਾ ਅਤੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੂੰ ਕਿੱਥੇ ਅਤੇ ਕਿਸਦੇ ਨਾਲ ਰਹਿੰਦੀ ਹੈ। ਉਹ ਜਰਮਨੀ ਵਿੱਚ ਮੇਰੇ ਬਾਰੇ ਸਭ ਜਾਣਦਾ ਸੀ।""ਉਹ ਕਹਿੰਦੀ ਹੈ, ""ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਜਰਮਨੀ ਵਿੱਚ ਕੁਝ ਅਜਿਹਾ ਦੇਖਣਾ ਪਵੇਗਾ। ਮੈਂ ਉਸ ਮਾਰ-ਕੁੱਟ ਅਤੇ ਦਰਦ ਨੂੰ ਭੁੱਲਣ ਲਈ ਆਪਣਾ ਪਰਿਵਾਰ ਅਤੇ ਦੇਸ ਛੱਡ ਕੇ ਜਰਮਨੀ ਆ ਗਈ ਸੀ। ਮੈਂ ਉਸ ਸ਼ਖਸ ਨਾਲ ਕਦੇ ਮਿਲਣਾ ਨਹੀਂ ਚਾਹੁੰਦੀ ਸੀ।"" Image copyright Getty Images ਫੋਟੋ ਕੈਪਸ਼ਨ ਅਸ਼ਵਾਕ ਨੂੰ ਆਈਐਸ ਲੜਾਕੇ ਵੱਲੋਂ ਤਿੰਨ ਮਹੀਨੇ ਤੱਕ ਸੈਕਸ ਸਲੇਵ ਬਣਾ ਕੇ ਰੱਖਿਆ ਗਿਆ ਫਿਰ ਪਰਤੀ ਇਰਾਕਜਰਮਨੀ ਦੇ ਫੈਡਰਲ ਪ੍ਰਾਸੀਕਿਊਟਰ ਕਹਿੰਦੇ ਹਨ ਕਿ ਅਸ਼ਵਾਕ ਨੇ ਘਟਨਾ ਦੇ ਪੰਜ ਦਿਨ ਬਾਅਦ ਇਸ ਬਾਰੇ ਪੁਲਿਸ ਨੂੰ ਦੱਸਿਆ।ਅਸ਼ਵਾਕ ਕਹਿੰਦੀ ਹੈ ਕਿ ਉਸ ਨੇ ਪੁਲਿਸ ਨੂੰ ਉਸ ਦਿਨ ਦੀ ਘਟਨਾ ਅਤੇ ਇਰਾਕ ਦੇ ਖ਼ੌਫ਼ਨਾਕ ਦਿਨਾਂ ਬਾਰੇ ਵੀ ਸਭ ਕੁਝ ਦੱਸ ਦਿੱਤਾ। ਉਸ ਨੇ ਪੁਲਿਸ ਨੂੰ ਸੁਪਰਮਾਰਕੀਟ ਦੀ ਸੀਸੀਟੀਵੀ ਦੇਖਣ ਲਈ ਵੀ ਕਿਹਾ ਪਰ ਅਜਿਹਾ ਨਹੀਂ ਹੋਇਆ। ਅਸ਼ਵਾਕ ਨੇ ਪੂਰਾ ਮਹੀਨਾ ਉਡੀਕ ਕੀਤੀ ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।ਇਸ ਤੋਂ ਬਾਅਦ ਅਸ਼ਵਾਕ ਮੁੜ ਤੋਂ ਉੱਤਰੀ ਇਰਾਕ ਵਾਪਿਸ ਚਲੀ ਗਈ। ਉਸ ਨੂੰ ਅਬੂ ਹੁਮਾਮ ਦੇ ਮਿਲਣ ਦਾ ਡਰ ਤਾਂ ਸੀ ਹੀ ਪਰ ਆਪਣੀਆਂ ਚਾਰ ਭੈਣਾਂ ਨੂੰ ਮਿਲਣ ਦੀ ਉਮੀਦ ਵੀ ਸੀ। ਅਸ਼ਵਾਕ ਦੀਆਂ ਭੈਣਾਂ ਨੂੰ ਵੀ ਆਈਐਸ ਦੇ ਲੜਾਕਿਆਂ ਨੇ ਬੰਦੀ ਬਣਾ ਲਿਆ ਸੀ।ਇਹ ਵੀ ਪੜ੍ਹੋ:ਇੰਡੋਨੇਸ਼ੀਆ ਕਿਉਂ ਹੈ IS ਦੇ ਨਿਸ਼ਾਨੇ 'ਤੇ'ਚਾਕਲੇਟ ਦੇ ਡੱਬੇ' ਨੂੰ ਜਿਵੇਂ ਹੀ ਉਸ ਨੇ ਚੁੱਕਿਆ....ਪਾਕਿਸਤਾਨ ਦੇ 'ਗ਼ਾਇਬ' ਸ਼ੀਆ ਮੁਸਲਮਾਨਾਂ ਦੀ ਕਹਾਣੀਅਸ਼ਵਾਕ ਕਹਿੰਦੀ ਹੈ, ""ਜੇਕਰ ਤੁਸੀਂ ਇਸ ਸਭ ਦਾ ਸਾਹਮਣਾ ਨਾ ਕੀਤਾ ਤਾਂ ਤੁਸੀਂ ਨਹੀਂ ਜਾਣ ਸਕੋਗੇ ਕਿ ਇਹ ਕਿਵੇਂ ਹੁੰਦਾ ਹੈ। ਦਿਲ ਅੰਦਰ ਇੱਕ ਝਟਕਾ ਜਿਹਾ ਲਗਦਾ ਹੈ ਅਤੇ ਤੁਹਾਨੂੰ ਕੁਝ ਸਮਝ ਨਹੀਂ ਆਉਂਦੀ। ਜਦੋਂ ਇੱਕ ਕੁੜੀ ਨਾਲ ਆਈਐਸ ਨੇ ਰੇਪ ਕੀਤਾ ਹੋਵੇ ਅਤੇ ਮੁੜ ਉਹੀ ਸ਼ਖ਼ਸ ਸਾਹਮਣੇ ਆ ਜਾਵੇ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿੰਝ ਲਗਦਾ ਹੈ।''ਹੋਰ ਵੀ ਹਨ ਮਾਮਲੇਜਰਮਨੀ ਦੀ ਉੱਚ ਅਦਾਲਤ ਦੇ ਬੁਲਾਰੇ ਫਰੌਕ ਖੁਲਰ ਨੇ ਕਿਹਾ ਕਿ ਪੁਲਿਸ ਨੇ ਆਈ-ਫਿਟ ਈਮੇਜ ਜ਼ਰੀਏ ਅਤੇ ਅਸ਼ਵਾਕ ਦੇ ਬਿਆਨ ਦੇ ਆਧਾਰ 'ਤੇ ਅਬੂ ਹੁਮਾਮ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਉਸਦਾ ਪਤਾ ਨਹੀਂ ਲੱਗਿਆ ਹੈ।ਪੁਲਿਸ ਨੇ ਜੂਨ ਵਿੱਚ ਅਸ਼ਵਾਕ ਨਾਲ ਮੁੜ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਤੱਕ ਉਹ ਇਰਾਕ ਚਲੀ ਗਈ ਸੀ। ਫੋਟੋ ਕੈਪਸ਼ਨ ਅਸ਼ਵਾਕ ਦੇ ਬਿਆਨ ਦੇ ਆਧਾਰ 'ਤੇ ਅਬੂ ਹੁਮਾਮ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਉਸਦਾ ਪਤਾ ਨਹੀਂ ਲੱਗਿਆ ਹੈ ਹਾਲਾਂਕਿ, ਜਰਮਨੀ ਦੇ ਕਾਰਕੁਨ ਕਹਿੰਦੇ ਹਨ ਕਿ ਇਹ ਇਕੱਲਾ ਮਾਮਲਾ ਨਹੀਂ ਹੈ।ਯਜ਼ਿਦੀ ਲੋਕਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਹਾਵਰ ਡਾਟ ਹੈਲਪ ਦੀ ਸੰਸਥਾਪਕ ਅਤੇ ਕਾਰਕੁਨ ਡੂਜ਼ੇਲ ਟੇਕਲ ਕਹਿੰਦੀ ਹੈ ਕਿ ਉਨ੍ਹਾਂ ਨੇ ਅਜਿਹੇ ਕਈ ਮਾਮਲੇ ਸੁਣੇ ਹਨ ਜਿਨ੍ਹਾਂ ਵਿੱਚ ਯਜ਼ਿਦੀ ਸ਼ਰਨਾਰਥੀ ਕੁੜੀਆਂ ਨੇ ਜਰਮਨੀ ਵਿੱਚ ਆਈਐਸ ਲੜਾਕਿਆਂ ਨੂੰ ਪਛਾਣਿਆ ਹੈ।ਅਸ਼ਵਾਕ ਵੀ ਕਹਿੰਦੀ ਹੈ ਕਿ ਉਨ੍ਹਾਂ ਨੇ ਵੀ ਆਈਐਸ ਦੀ ਕੈਦ ਤੋਂ ਭੱਜ ਕੇ ਆਈਆਂ ਹੋਰ ਕੁੜੀਆਂ ਤੋਂ ਵੀ ਅਜਿਹੀਆਂ ਗੱਲਾਂ ਸੁਣੀਆਂ ਹਨ।ਹਾਲਾਂਕਿ, ਸਾਰੇ ਮਾਮਲੇ ਪੁਲਿਸ ਕੋਲ ਨਹੀਂ ਪਹੁੰਚਦੇ।ਇਹ ਵੀ ਪੜ੍ਹੋ:ਵੈਨੇਜ਼ੁਏਲਾ ਦੇ ਲੋਕਾਂ ਦੇ ਮੁਲਕ ਛੱਡ ਕੇ ਭੱਜਣ ਦੇ ਕਾਰਨਕੀ ਕੇਰਲਾ ਦੇ ਹੜ੍ਹ ਦਾ ਕਾਰਨ ਔਰਤਾਂ ਦਾ ਸਬਰੀਮਲਾ ਜਾਣ ਲਈ ਕੀਤਾ ਕੇਸ ਹੈਵਾਜਪਾਈ 'ਤੇ ਪੋਸਟ ਲਿਖਣ ਵਾਲੇ ਪ੍ਰੋਫ਼ੈਸਰ ਉੱਤੇ ਹੋਏ ਹਮਲੇ ਦੀ ਪੂਰੀ ਕਹਾਣੀ ""ਮੈਂ ਕਦੇ ਜਰਮਨੀ ਨਹੀਂ ਜਾਵਾਂਗੀ""ਕੁਰਦੀਸਤਾਨ ਵਾਪਿਸ ਜਾ ਕੇ ਯਜ਼ਿਦੀ ਕੈਂਪ ਵਿੱਚ ਰਹਿ ਰਹੀ ਅਸ਼ਵਾਕ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹੈ ਪਰ ਉਹ ਅਤੇ ਉਨ੍ਹਾਂ ਦਾ ਪਰਿਵਾਰ ਦੇਸ ਛੱਡਣਾ ਚਾਹੁੰਦੇ ਹਨ।ਅਸ਼ਵਾਕ ਦੇ ਪਿਤਾ ਕਹਿੰਦੇ ਹਨ, ''ਸਾਨੂੰ ਆਈਐਸ ਦੇ ਲੜਾਕਿਆਂ ਤੋਂ ਬਹੁਤ ਡਰ ਲਗਦਾ ਹੈ।''ਪਰ, ਜਰਮਨੀ ਵਿੱਚ ਵਾਪਰੀ ਘਟਨਾ ਨੇ ਅਸ਼ਵਾਕ 'ਤੇ ਐਨਾ ਡੂੰਘਾ ਅਸਰ ਪਾਇਆ ਹੈ ਕਿ ਉਹ ਕਹਿੰਦੀ ਹੈ,ਜੇਕਰ ਪੂਰੀ ਦੁਨੀਆਂ ਖ਼ਤਮ ਵੀ ਹੋ ਜਾਵੇਗੀ ਤਾਂ ਵੀ ਉਹ ਜਰਮਨੀ ਨਹੀਂ ਜਾਵੇਗੀ।""ਕਈ ਹੋਰ ਯਜ਼ੀਦੀਆਂ ਦੀ ਤਰ੍ਹਾਂ ਹੁਣ ਅਸ਼ਵਾਕ ਦਾ ਪਰਿਵਾਰ ਵੀ ਆਸਟਰੇਲੀਆ ਜਾਣ ਲਈ ਗੁਜ਼ਾਰਿਸ਼ ਕਰ ਰਿਹਾ ਹੈ। ਇਹ ਆਈਐਸ ਲੜਾਕਿਆਂ ਵੱਲੋਂ ਅਗਵਾ ਕੀਤੀਆਂ ਗਈਆਂ ਕੁੜੀਆਂ ਲਈ ਚਲਾਏ ਗਏ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਹੈ।ਇਹ ਵੀਡੀਓ ਵੀ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)  ",False " ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਕੇਸ ਵਿੱਚ ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਸਣੇ 4 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।ਸ਼ੁੱਕਰਵਾਰ ਸਵੇਰ ਤੋਂ ਹੀ ਪੰਚਕੂਲਾ, ਸਿਰਸਾ ਅਤੇ ਰੋਹਤਕ ਵਿੱਚ ਸਖ਼ਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ। ਤਿੰਨ ਹੋਰ ਦੋਸ਼ੀ ਕ੍ਰਿਸ਼ਨ ਕੁਮਾਰ, ਕੁਲਦੀਪ ਅਤੇ ਨਿਰਮਲ ਹਿਰਾਸਤ ਵਿੱਚ ਲੈ ਲਏ ਗਏ ਹਨ। ਇੰਨਾਂ ਨੂੰ ਅੰਬਾਲਾ ਜੇਲ੍ਹ ਲਿਜਾਇਆ ਜਾਵੇਗਾ। ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ।ਇਹ ਵੀ ਪੜ੍ਹੋ:ਕੀ ਸੋਨੀਆ ਗਾਂਧੀ ਬ੍ਰਿਟੇਨ ਦੀ ਮਹਾਰਾਣੀ ਤੋਂ ਅਮੀਰ ਹਨਪਾਕਿਸਤਾਨ 'ਚ ਵਿਆਹੀ ਭਾਰਤੀ ਨਾਗਰਿਕ ਲਾਪਤਾ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮੰਟੋ ਕੋਲੋਂ ਪਾਕਿਸਤਾਨ ਕਿਉਂ ਡਰਦਾ ਹੈ? ਜ਼ੁਬੈਰ ਅਹਿਮਦ ਲਾਹੌਰ ਤੋਂ ਬੀਬੀਸੀ ਪੰਜਾਬੀ ਲਈ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46906277 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਮੰਟੋ ਬਾਰੇ ਨੰਦਿਤਾ ਦਾਸ ਵੱਲੋਂ ਬਣਾਈ ਫਿਲਮ ਨੂੰ ਪਾਕਿਸਤਾਨ ਵਿੱਚ ਬੈਨ ਕਰ ਦਿੱਤਾ ਗਿਆ ਹੈ ਜਨੂਬੀ (ਦੱਖਣੀ) ਏਸ਼ੀਆ ਵਿੱਚ ਉਰਦੂ ਅਦਬ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਜਾਣ ਵਾਲੇ ਲਿਖਾਰੀ ਫ਼ੈਜ਼ ਅਹਿਮਦ ਫ਼ੈਜ਼ ਅਤੇ ਸਆਦਤ ਹਸਨ ਮੰਟੋ ਹਨ। ਪਿਛਲੇ ਸੱਤਰ ਸਾਲਾਂ ਵਿੱਚ ਮੰਟੋ ਦੀਆਂ ਕਿਤਾਬਾਂ ਦੀ ਸਦਾ ਮੰਗ ਰਹੀ ਹੈ। ਇੱਕ ਤਰ੍ਹਾਂ ਦਾ ਉਹ ਹੁਣ 'ਘਰੋਕੀ ਨਾਮ' ਬਣ ਗਿਆ ਹੈ। ਉਸ ਦੀਆਂ ਕੁੱਲ ਲਿਖਤਾਂ ਕਈ ਜਿਲਦਾਂ ਵਿੱਚ ਛਪਦੀਆਂ ਹਨ, ਵਾਰ-ਵਾਰ ਛਪਦੀਆਂ ਹਨ ਅਤੇ ਵਿਕ ਜਾਂਦੀਆਂ ਹਨ। ਉਂਝ ਇਹ ਵੀ ਸੱਚ ਹੈ ਕਿ ਮੰਟੋ ਨੂੰ ਸਾਰੀ ਉਮਰ ਪਾਬੰਦੀ ਸਹਿਣੀ ਪਈ ਅਤੇ ਹਰ ਵਾਰ ਉਸ ਦੀਆਂ ਕਹਾਣੀਆਂ 'ਫ਼ਹਾਸ਼ੀ' (ਲੱਚਰ) ਦੇ ਨਾਮ ਉੱਤੇ ਪਾਬੰਦੀਆਂ ਦਾ ਸ਼ਿਕਾਰ ਹੁੰਦੀਆਂ ਰਹੀਆਂ। 'ਠੰਢਾ ਗੋਸ਼ਤ', 'ਕਾਲੀ ਸਲਵਾਰ' ਅਤੇ 'ਬੋਅ' ਉੱਤੇ ਪਾਬੰਦੀ ਲੱਗੀ। ਉਸ ਦੀਆਂ ਕਹਾਣੀਆਂ ਨੂੰ ਇਨ੍ਹਾਂ ਪਾਬੰਦੀਆਂ ਨੇ ਹੋਰ ਮਸ਼ਹੂਰੀ ਦਿੱਤੀ ਅਤੇ ਉਸ ਨੂੰ ਇਨ੍ਹਾਂ ਹਟਕਾਂ (ਪਾਬੰਦੀਆਂ) ਦਾ ਹਮੇਸ਼ਾਂ ਫਾਇਦਾ ਹੀ ਹੋਇਆ। ਮੰਟੋ ਦੀਆਂ ਕਹਾਣੀਆਂ ਅਤੇ ਪੰਜ ਵਾਰ ਹਟਕ ਲੱਗੀ ਪਰ ਉਸ ਨੂੰ ਕਦੀ ਸਜ਼ਾ ਨਹੀਂ ਹੋਈ। ਮੰਟੋ ਦੀਆਂ ਲਿਖਤਾਂ 'ਤੇ ਹਟਕ ਕਿਉਂ?ਹੁਣ ਨੰਦਿਤਾ ਦਾਸ ਦੀ ਨਵੀਂ ਫਿਲਮ 'ਮੰਟੋ' ਉੱਤੇ ਪਾਕਿਸਤਾਨ ਅੰਦਰ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਦੂਜੇ ਪਾਸੇ ਲਾਹੌਰ ਦੇ ਰਹਤਲੀ ਮਰਕਜ਼ (ਸੱਭਿਆਚਾਰਕ ਕੇਂਦਰ) 'ਅਲਹਮਰਾ' ਵਿੱਚ ਮੰਟੋ ਮੇਲੇ ਉੱਤੇ ਵੀ ਹਟਕ ਲਗਾ ਦਿੱਤੀ ਗਈ ਹੈ। Image copyright Saeed ahmed/facebook ਇਸ ਦਾ ਕਾਰਨ ਮੰਟੋ ਦੀਆਂ ਲਿਖਤਾਂ ਦਾ 'ਬੋਲਡ ਨੇਚਰ' ਦੱਸਿਆ ਗਿਆ ਹੈ। (13 ਜਨਵਰੀ ਨੂੰ ਲਾਹੌਰ ਆਰਟਸ ਕਾਉਂਸਿਲ-ਅਲਹਮਰਾ ਦੇ ਫੇਸਬੁੱਕ ਪੰਨੇ ਉੱਤੇ ਨੇਸ਼ਨ ਅਖ਼ਬਾਰ ਦੀ ਖ਼ਬਰ ਸਾਂਝੀ ਕੀਤੀ ਗਈ ਹੈ ਜਿਸ ਮੁਤਾਬਕ 'ਮੰਟੋ ਮੇਲਾ' ਫਰਵਰੀ ਦੇ ਵਿਚਕਾਰਲੇ ਹਫ਼ਤੇ ਹੋਣਾ ਹੈ।) ਫੋਟੋ ਕੈਪਸ਼ਨ ਜਨੂਬੀ (ਦੱਖਣੀ) ਏਸ਼ੀਆ ਵਿੱਚ ਉਰਦੂ ਅਦਬ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਜਾਣ ਵਾਲੇ ਲਿਖਾਰੀ ਫ਼ੈਜ਼ ਅਹਿਮਦ ਫ਼ੈਜ਼ ਅਤੇ ਸਆਦਤ ਹਸਨ ਮੰਟੋ ਹਨ। ਦੱਸ ਪਈ ਹੈ ਕਿ ਮੰਟੋ ਮੇਲੇ ਉੱਤੇ ਹਟਕ ਦਾ ਕਾਰਨ ਮਨਿਸਟਰੀ ਆਫ਼ ਕਲਚਰ ਅੰਦਰ ਮਜਹਬੀ ਇੰਤਹਾਪਸੰਦਾਂ ਦਾ ਜ਼ੋਰ ਹੈ। ਉਨ੍ਹਾਂ ਮੁਤਾਬਕ ਲਿਖਾਰੀ ਦੀਆਂ ਲਿਖਤਾਂ ਫ਼ਹਾਸ਼ੀ ਫੈਲਾਉਣ ਦਾ ਕਾਰਨ ਹਨ। ਇਹ ਵੀ ਪੜ੍ਹੋ:ਰਾਮ ਰਹੀਮ ਨੂੰ ਛਤਰਪਤੀ ਕਤਲ ਮਾਮਲੇ 'ਚ ਉਮਰ ਕੈਦ ਰਾਮ ਰਹੀਮ ਖ਼ਿਲਾਫ਼ ਸੁਪਰੀਮ ਕੋਰਟ ਵਿਚ ਮੁਫ਼ਤ ਕੇਸ ਲੜਨ ਵਾਲਾ ਵਕੀਲ''ਮੈਂ ਨਕਲੀ ਵਾਲ ਲਗਾ ਕੇ ਥੱਕ ਚੁੱਕੀ ਸੀ'' Image Copyright BBC News Punjabi BBC News Punjabi Image Copyright BBC News Punjabi BBC News Punjabi ਚੇਤੇ ਰਹੇ ਕਿ ਮੇਲੇ ਵਿੱਚ ਚਾਰ ਥੇਟਰ ਗਰੁੱਪਾਂ ਨੇ ਨਾਟਕ ਖੇਡਣੇ ਸਨ ਜਿਸ ਵਿੱਚ ਅਜੋਕਾ ਅਤੇ ਹੋਰ ਦੂਜੇ ਥੇਟਰ ਗਰੁੱਪ ਸਨ ਜੋ ਕਈ ਦਿਨਾਂ ਤੋਂ ਰੀਹਰਸਲ ਕਰ ਰਹੇ ਸਨ। ਲੋਕਾਂ ਦੇ ਰੋਹ ਕਾਰਨ ਅਲਹਮਰਾ ਕਹਿ ਰਿਹਾ ਹੈ ਕਿ ਮੰਟੋ ਮੇਲਾ ਸਿਰਫ਼ ਅੱਗੇ ਕੀਤਾ ਗਿਆ ਹੈ ਪਰ ਹਾਲੇ ਤੱਕ ਕਿਸੇ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ।ਹੁਣ ਫਿਲਮ ਇੰਟਰਨੈੱਟ 'ਤੇ ਮੌਜੂਦਨੰਦਿਤਾ ਦਾਸ ਦੀ ਫਿਲਮ ਅਤੇ ਹਟਕ ਬਾਰੇ ਸੈਂਸਰ ਬੋਰਡ ਦੀ ਇਹ ਗੱਲ ਬਾਹਰ ਆਈ ਹੈ ਕਿ ਬੋਰਡ ਨੂੰ ਫਿਲਮ ਬਾਰੇ ਤਾਂ ਕੋਈ ਇਤਰਾਜ਼ ਨਹੀਂ ਪਰ ਫਿਲਮ ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਬਾਰੇ 'ਸਹੀ ਬਿਆਨਿਆ' ਨਹੀਂ ਗਿਆ ਹੈ। ਹੁਣ ਫਿਲਮ ਨੈੱਟ ਫਲਿਕਸ ਉੱਤੇ ਪਾ ਦਿੱਤੀ ਗਈ ਹੈ ਜਿਸ ਨੂੰ ਹਰ ਕੋਈ ਦੇਖ ਸਕਦਾ ਹੈ। ਫਿਲਮ ਉੱਤੇ ਪਾਬੰਦੀ ਬਰਖ਼ਿਲਾਫ਼ ਲਾਹੌਰ, ਪਿਸ਼ਾਵਰ ਅਤੇ ਮੁਲਤਾਨ ਵਿੱਚ ਵਿਖਾਲੇ (ਮੁਜ਼ਾਹਰੇ) ਵੀ ਕੀਤੇ ਗਏ ਹਨ। ਲਾਹੌਰ ਵਿੱਚ ਇਹ ਵਿਖਾਲਾ ਮੰਟੋ ਮੈਮੋਰੀਅਲ ਸੁਸਾਇਟੀ ਦੇ ਪ੍ਰਧਾਨ ਸਈਦ ਅਹਿਮਦ ਅਤੇ ਦੂਜੇ ਤਰੱਕੀਪਸੰਦ ਸੂਝਵਾਨਾਂ ਨੇ ਕੀਤਾ। ਫੋਟੋ ਕੈਪਸ਼ਨ ਮੰਟੋ ਨੂੰ ਸ਼ੁਰੂ ਤੋਂ ਹੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਹੈ ਪਿਛਲੇ ਐਤਵਾਰ ਨੂੰ ਇਥੇ ਲਾਹੌਰ ਅੰਦਰ ਇੱਕ ਅਦਬੀ ਮੇਲੇ ਵਿੱਚ ਇੱਕ ਪ੍ਰੋਗਰਾਮ ਖ਼ਾਸ ਕਰ ਕੇ ਪਾਬੰਦੀਯਾਫ਼ਤਾ ਫਿਲਮ ਮੰਟੋ ਬਾਰੇ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਬਾਰੇ ਡਾਕਟਰ ਆਇਸ਼ਾ ਜਲਾਲ ਨੇ ਵੀ ਗੱਲਬਾਤ ਕੀਤੀ। ਨਿਰਾ ਲਿਖਤ ਦਾ ਮਾਮਲਾ ਨਹੀਂਆਇਸ਼ਾ ਬਹੁਤ ਮਸ਼ਹੂਰ ਤਵਾਰੀਖ਼ਕਾਰ (ਇਤਿਹਾਸਕਾਰ) ਹਨ ਅਤੇ ਉਨ੍ਹਾਂ ਦੀਆਂ ਕਿਤਾਬਾਂ ਬਹੁਤ ਨਾਮਣਾ ਖੱਟ ਚੁੱਕੀਆਂ ਹਨ। ਉਹ ਮੰਟੋ ਦੀ ਰਿਸ਼ਤੇਦਾਰ ਵੀ ਹੈ ਅਤੇ ਉਨ੍ਹਾਂ ਮੰਟੋ ਅਤੇ ਵੰਡ ਦੇ ਹਵਾਲੇ ਨਾਲ ਇੱਕ ਕਿਤਾਬ ਵੀ ਲਿਖੀ ਹੈ। ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਪਿਛਲੇ 70 ਸਾਲ ਵਿੱਚ ਕੀ ਕੁਝ ਬਦਲਿਆ ਹੈ ਕਿਉਂਕਿ 70 ਸਾਲ ਪਹਿਲਾਂ ਵੀ ਮੰਟੋ ਉੱਤੇ ਝੇੜਾ ਸੀ ਅਤੇ ਹੁਣ ਵੀ ਹੈ। ਫਿਲਮ ਬਾਰੇ ਗੱਲ ਕਰਦਿਆਂ ਉਨ੍ਹਾਂ ਪਾਕਿਸਤਾਨ ਵਿੱਚ ਸਰਮਦ ਖੋਸਟ ਦੀ ਮੰਟੋ ਬਾਰੇ ਫਿਲਮ ਦੀ ਵੀ ਗੱਲ ਕੀਤੀ ਅਤੇ ਆਖਿਆ ਕਿ ਨੰਦਿਤਾ ਦਾਸ ਦੀ ਫਿਲਮ ਤਵਾਰੀਖ਼ੀ ਪੱਖੋਂ ਜ਼ਿਆਦਾ ਸਹੀ ਹੈ, ਭਾਵੇਂ ਇਸ ਉੱਤੇ ਹਟਕ ਲਗਾ ਦਿੱਤੀ ਗਈ ਹੈ ਪਰ ਇਹ ਨੈੱਟ ਉੱਤੇ ਪਈ ਹੈ ਇਸ ਲਈ ਹਟਕ ਦੀ ਕੋਈ ਤੁੱਕ ਨਹੀਂ ਬਣਦੀ। ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਹੋਣ ਵਾਲੇ ਮੰਟੋ ਮੇਲੇ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ ਉਨ੍ਹਾਂ ਇਹ ਵੀ ਆਖਿਆ ਕਿ ਵੰਡ ਦੀ ਸਮਾਜਿਕ ਤਨਕੀਦ ਇਸ ਤੋਂ ਵੱਖ ਹੈ ਜੋ ਵੰਡ ਬਾਰੇ ਕੀਤੀ ਜਾਂਦੀ ਹੈ। ਜੇ ਕਿਸੇ ਵਿੱਚ ਤਨਕੀਦ ਬਰਦਾਸ਼ਤ ਕਰਨ ਦਾ ਹੌਂਸਲਾ ਨਹੀਂ ਤਾਂ ਇਹ ਮੰਟੋ ਦਾ ਕਸੂਰ ਨਹੀਂ ਸਗੋਂ ਉਸ ਦਾ ਆਪਣਾ ਮਸਲਾ ਹੈ ਜਾਂ ਅਦਬ ਦੀ ਸਮਝ ਦਾ ਵੀ ਪਰ ਇਹ ਨਿਰਾ ਲਿਖਤ ਦਾ ਮਾਮਲਾ ਨਹੀਂ।ਇਹ ਵੀ ਆਖਿਆ ਗਿਆ ਕਿ ਕਿਵੇਂ ਕਾਲੋਨੀ-ਗਿਰੀ (ਬਸਤੀਵਾਦੀ) ਦੇ ਕਾਨੂੰਨ ਹੁਣ ਵੀ ਮੰਟੋ ਉੱਤੇ ਲਾਗੂ ਕੀਤੇ ਜਾਂਦੇ ਹਨ ਜਿਹੜੇ ਆਜ਼ਾਦੀ ਤੋਂ ਪਹਿਲੇ ਵੀ ਲਾਗੂ ਕੀਤੇ ਜਾਂਦੇ ਸਨ। 'ਅਸੀਂ ਫਜ਼ੂਲ ਕਾਨੂੰਨ ਬਣਾਏ ਜਾਂਦੇ ਹਾਂ'ਆਇਸ਼ਾ ਹੋਰਾਂ ਦਾ ਆਖਣਾ ਸੀ ਇਨ੍ਹਾਂ ਦਾ ਪ੍ਰਸੰਗ ਵੱਖਰਾ ਹੈ ਅਤੇ ਮੰਟੋ ਉੱਤੇ ਭਾਵੇਂ ਕਈ ਦੋਸ਼ ਲਗਾਏ ਗਏ ਸਨ ਪਰ ਉਨ੍ਹਾਂ ਦਾ ਜ਼ੁਰਮਾਨਾ ਬੱਸ ਥੋੜਾ ਜਿਹਾ ਹੁੰਦਾ ਸੀ।ਇਸ ਉੱਤੇ ਵੀ ਗੱਲ ਹੋਈ ਕਿ ਫਿਲਮ ਵਿੱਚ ਮੰਟੋ ਨੂੰ ਇੱਕ ਨਾਖ਼ੁਸ਼ ਬਣਦਾ ਦੱਸਿਆ ਗਿਆ ਹੈ ਅਤੇ ਉਸ ਦਾ ਪਾਕਿਸਤਾਨ ਆ ਜਾਣਾ ਉਸ ਲਈ ਚੰਗਾ ਨਹੀਂ ਸੀ। ਆਇਸ਼ਾ ਹੋਰਾਂ ਨੇ ਆਖਿਆ ਕਿ ਜੋ ਵੀ ਹੋਵੇ ਇਸ ਨਾਲ ਸਹਿਮਤ ਕਰ ਲਈ ਸੀ ਪਰ ਜਿਸ ਸ਼ੈਅ ਦੀ ਉਸ ਨੂੰ ਸ਼ਿਕਾਇਤ ਸੀ ਕਿ ਇਸ ਦਾ ਵਜੂਦ ਕਦੀ ਵੀ ਸਾਫ਼ ਤਰ੍ਹਾਂ ਨਹੀਂ ਮੰਨਿਆ ਗਿਆ। Image copyright Lahore art council/facebook ਫੋਟੋ ਕੈਪਸ਼ਨ ਹੁਣ ਮੰਟੋ ਮੇਲਾ ਫਰਵਰੀ ਵਿੱਚ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਦਿਨ ਉਸ ਨੂੰ ਸਭ ਤੋਂ ਬਿਹਤਰੀਨ ਕਹਾਣੀਕਾਰ ਕਹਿੰਦੇ ਸਨ ਅਤੇ ਅਗਲੇ ਦਿਨ ਕਹਿੰਦੇ ਸਨ ਕਿ ਤੂੰ ਆਪਣਾ ਫ਼ਲੈਟ ਖਾਲੀ ਕਰਦੇ। ਇਹ ਹੀ ਨੰਦਿਤਾ ਦੀ ਫਿਲਮ ਦੱਸਦੀ ਹੈ ਪਰ ਕਿਉਂਕਿ ਇਹ ਇੰਡੀਅਨ ਫਿਲਮ ਹੈ ਅਤੇ ਇੱਕ ਇੰਡੀਅਨ ਫਿਲਮਕਾਰ ਨੇ ਬਣਾਈ ਹੈ ਤਾਂ ਇਹ ਹੀ ਇਤਰਾਜ਼ ਹੈ ਕਿ ਇੱਕ ਇੰਡੀਅਨ ਸਾਨੂੰ ਕਿਵੇਂ ਦੱਸ ਸਕਦਾ ਹੈ ਕਿ ਇੱਕ ਪਾਕਿਸਤਾਨੀ ਬੰਦਾ ਜੋ ਪਾਕਿਸਤਾਨ ਗਿਆ ਸੀ, ਉਹ ਨਾਖ਼ੁਸ਼ ਸੀ। ਇਹ ਵੀ ਪੜ੍ਹੋ:'ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਗੈਰ-ਕਾਨੂੰਨੀ' ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਉਨ੍ਹਾਂ ਕਿਹਾ ਕਿ ਮੀਡੀਆ ਨੂੰ ਕਾਬੂ ਕਰਨ ਦਾ ਆਹਰ ਨਾਕਾਮੀ ਦੀ ਨਿਸ਼ਾਨੀ ਹੈ, ਇਸ ਲਈ ਨਹੀਂ ਕਿ ਇਹ ਕਾਮਯਾਬ ਹੈ। ਅਸੀਂ ਜਿੰਨੇ ਨਾਕਾਮ ਹਾਂ, ਓਨੇ ਈ ਫ਼ਜ਼ੂਲ ਕਾਨੂੰਨ ਅਸੀਂ ਬਣਾਈ ਜਾਂਦੇ ਹਾਂ। ਲਗਦਾ ਤਾਂ ਇਹੋ ਹੈ ਕਿ ਪਿਛਲੇ ਸੱਤਰ ਵਰ੍ਹਿਆਂ ਵਿੱਚ ਕੁਝ ਵੀ ਨਹੀਂ ਬਦਲਿਆ। ਜੇ ਮਲ਼ਵਾ ਨਿਆਂ, ਜ਼ੁਲਮ ਕਮਾਵਣ ਆਲਿਆਂ, ਕਬਜ਼ੇ ਗਰੁੱਪਾਂ ਅਤੇ ਮੱਲ ਮਾਰਨ ਵਾਲਿਆਂ ਨੂੰ ਅੱਜ ਵੀ ਮੰਟੋ ਤੋਂ ਡਰ ਲਗਦਾ ਹੈ ਫੇਰ ਮੰਟੋ ਵੀ ਨਹੀਂ ਬਦਲਿਆ। ਉਹ ਉਹੋ ਹੈ ਅਤੇ ਜਿਊਂਦਾ ਹੈ। ਉਹ ਮਣਾ-ਮੂੰਹੀ ਮਿੱਟੀ ਹੇਠ ਨਹੀਂ, ਸਾਡੇ ਨਾਲ ਬੈਠ ਕੇ ਹੱਸ ਰਿਹਾ ਹੈ ਕਿ ਉਹ ਵੱਡਾ ਕਹਾਣੀਕਾਰ ਹੈ ਜਾਂ ਰੱਬ। (ਲੇਖਕ ਲਾਹੌਰ ਵਸਦੇ ਪੰਜਾਬੀ ਬੋਲੀ ਦੇ ਕਾਰਕੁਨ ਹਨ।)ਇਹ ਵੀਡੀਓਜ਼ ਵੀ ਜ਼ਰੂਰ ਦੇਖੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੋਸ਼ਲ: 6,200 ਰੁਪਏ ਦੀ ਇਸ 'ਲੁੰਗੀ' 'ਚ ਕੀ ਕੁਝ ਖ਼ਾਸ ਹੈ? 3 ਫ਼ਰਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-42899093 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Zara/AFP ਰੈਡੀਮੇਡ ਕੱਪੜਿਆਂ ਦੇ ਬਰਾਂਡ, ਜ਼ਾਰਾ, ਵੱਲੋਂ ਬਾਜ਼ਾਰ ਵਿੱਚ ਲਿਆਂਦਾ ਗਿਆ ਲੁੰਗੀ ਦੀ ਦਿੱਖ ਵਾਲਾ ਪਹਿਰਾਵਾ ਭਾਰਤੀਆਂ ਅਤੇ ਏਸ਼ੀਆਈ ਲੋਕਾਂ ਵਿੱਚ ਇੰਟਰਨੈੱਟ 'ਤੇ ਮਖ਼ੌਲ ਦਾ ਕੇਂਦਰ ਬਣ ਗਿਆ ਹੈ। ਲੁੰਗੀ ਇੱਕ ਅਜਿਹਾ ਪਹਿਰਾਵਾ ਹੈ, ਜਿਸ ਨੂੰ ਖ਼ਾਸ ਕਰ ਕੇ ਦੱਖਣੀ ਭਾਰਤ, ਦੱਖਣੀ ਪੂਰਬੀ ਏਸ਼ੀਆ, ਪੂਰਬੀ ਅਫ਼ਰੀਕਾ ਅਤੇ ਅਰਬ ਮੁਲਕਾਂ ਵਿੱਚ ਪਾਇਆ ਜਾਂਦਾ ਹੈ।ਆਮ ਤੌਰ 'ਤੇ ਇਸ ਦਾ ਮੁੱਲ ਕੁਝ ਸੌ ਰੁਪਏ ਹੀ ਹੁੰਦਾ ਹੈ। ਪਰ ਸੰਸਾਰ ਭਰ ਵਿੱਚ ਮਸ਼ਹੂਰ ਫ਼ੈਸ਼ਨ ਬਰਾਂਡ, ਜ਼ਾਰਾ, ਦੇ ਇਸੇ ਤਰ੍ਹਾਂ ਦੇ ਇੱਕ ਪਹਿਰਾਵੇ ਦੀ ਕੀਮਤ ਯੂਕੇ ਵਿੱਚ 69 ਪੌਂਡ (ਕਰੀਬ 98 ਡਾਲਰ) ਰੱਖੀ ਗਈ ਹੈ। 10 ਬੱਚਿਆਂ ਦੀ ਦਾਦੀ ਹਾਲੇ ਵੀ ਕਰਦੀ ਹੈ ਮਾਡਲਿੰਗ'ਇਹ ਬਾਲੀਵੁੱਡ ਹੈ...ਸੈਕਸ ਦੀ ਗੱਲ ਕਰਨਾ ਮਨ੍ਹਾਂ ਹੈ'ਹਰ 6 ਮਹੀਨੇ ਚ ਮੁਲਕ ਬਦਲਣ ਵਾਲਾ ਟਾਪੂਜੇ ਇਸ ਕੀਮਤ ਨੂੰ ਰੁਪਈਆਂ ਵਿੱਚ ਦੇਖੀਏ ਤਾਂ ਕਈ ਹਜ਼ਾਰ ਬਣਦੇ ਹਨ। ਜ਼ਾਰਾ ਮੁਤਾਬਕ ਉਨ੍ਹਾਂ ਦਾ ਇਹ ਪਹਿਰਾਵਾ ਇੱਕ ਚੈੱਕ ਮਿੰਨੀ ਸਕਰਟ ਹੈ, ਜਿਸ 'ਤੇ ਜ਼ਿਪ ਵੀ ਲੱਗੀ ਹੋਈ ਹੈ। ਪਰ ਇਹ ਲੁੰਗੀ ਦੀ ਦਿੱਖ ਵਾਲਾ ਪਹਿਰਾਵਾ ਸੋਸ਼ਲ ਮੀਡੀਆ 'ਤੇ ਮਖ਼ੌਲ ਦਾ ਕੇਂਦਰ ਬਣ ਗਿਆ ਹੈ।ਆਪਣੇ ਟਵੀਟਰ ਹੈਂਡਲ ਤੋਂ ਕੁਰਸ਼ੀਦ ਨੇ ਕਿਹਾ, ""ਅੰਕਲ ਦੀ 3 ਪੌਂਡ ਦੀ ਲੁੰਗੀ (ਏਸ਼ੀਆ 'ਚ ਮਰਦਾਂ ਦੀ ਸਕਰਟ), ਜ਼ਾਰਾ 70 ਪੌਂਡ 'ਚ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ।"" Image Copyright @strawbaby_whirl @strawbaby_whirl Image Copyright @strawbaby_whirl @strawbaby_whirl ਬਹੁਤ ਸਾਰੀਆਂ ਟਿੱਪਣੀਆਂ 'ਚ ਲੋਕਾਂ ਨੇ ਇਸ ਪਹਿਰਾਵੇ ਨੂੰ ਜ਼ਾਰਾ ਦੇ ਬਰਾਂਡ ਹੇਠ ਦੇਖ ਕੇ ਹੈਰਾਨੀ ਪਰਗਟ ਕੀਤੀ ਹੈ। ਕਈ ਲੋਕਾਂ ਨੇ ਇਸ ਗੱਲ ਤੇ ਰੋਸ ਜਤਾਇਆ ਹੈ ਕਿ ਇਸ ਨੂੰ ਲੁੰਗੀ ਨਹੀਂ ਕਿਹਾ ਜਾ ਰਿਹਾ। ਸੈਲੀਯੂਲਿਨ ਲਿਖਦੇ ਹਨ, ""ਜ਼ਾਰਾ, ਆਪਣੇ ਕੱਪੜਿਆਂ ਨੂੰ ਕਿਸੇ ਸਭਿਆਚਾਰ ਨਾਲ ਮਿਲਾਉਣ ਤੋਂ ਪਹਿਲਾਂ ਸੋਚ ਲਓ।"" Image Copyright @sallyyuelin @sallyyuelin Image Copyright @sallyyuelin @sallyyuelin ਹਨੀਕਯੂਮਨ ਲਿਖਦੇ ਹਨ, ""ਜ਼ਾਰਾ, ਇਹ ""ਚੈੱਕ ਮਿੰਨੀ ਸਕਰਟ"" ਨਹੀਂ ਹੈ। ਇਹ ਲੁੰਗੀ ਹੈ। ਤੁਸੀਂ ਇਸ ਨੂੰ ਉਹੀ ਕਿਉਂ ਨਹੀਂ ਕਹਿੰਦੇ, ਜੋ ਅਸਲ ਵਿੱਚ ਇਹ ਹੈ? ਸਭਿਆਚਾਰ ਨੂੰ ਢੁਕਵੀਂ ਮਾਨਤਾ ਦਿਓ।"" Image Copyright @honeycumin @honeycumin Image Copyright @honeycumin @honeycumin 'ਮੇਰੀ ਪਤਨੀ ਦਾ ਵਰਜਿਨਿਟੀ ਟੈਸਟ ਨਹੀਂ ਹੋਏਗਾ'ਦੁਨੀਆਂ ਦਾ ਸਭ ਤੋਂ ਮਹਾਨ ਦੇਸ ਕਿਹੜਾ ਹੈ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਫਲੋਰੈਂਸ ਤੁਫਾਨ: 'ਪਰਲੋ' ਵਰਗੇ ਝੱਖੜਾਂ ਤੋਂ ਬਚਣ ਦੀ ਇੰਝ ਕਰੋ ਤਿਆਰੀ 15 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45532019 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਇੱਕ ਕਰੋੜ ਲੋਕ ਤੂਫਾਨ ਦੀ ਮਾਰ ਹੇਠ ਆ ਸਕਦੇ ਹਨ। ਸਮੁੰਦਰੀ ਤੂਫ਼ਾਨ (ਚੱਕਰਵਾਤ) ਨਾਲ ਅਮਰੀਕਾ ਦੇ ਈਸਟ ਕੋਸਟ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ, ਤੁਫ਼ਾਨ ਕਾਰਨ ਹਜ਼ਾਰਾਂ ਘਰ ਅਤੇ ਰੁੱਖ ਢਹਿ ਢੇਰੀ ਹੋ ਗਏ ਹਨ। ਸਮੁੰਦਰੀ ਤੂਫ਼ਾਨ ਦੇ ਝੱਖੜ ਦਾ ਰੂਪ ਲੈਣ ਕਰਕੇ ਮੌਸਮ ਹੋਰ ਵੀ ਖ਼ਰਾਬ ਹੋ ਗਿਆ ਪਰ ਮਾਹਿਰਾਂ ਦਾ ਕਹਿਣਾ ਹੈ ਇਹ ਅਜੇ ਵੀ ਖ਼ਤਰਨਾਕ ਤੂਫਾ਼ਨ ਹੋਰ ਤਬਾਹੀ ਮਚਾ ਸਕਦਾ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਜਾਨ-ਲੇਵਾ ਫਲੋਰੈਂਸ ਤੂਫਾਨ ਆਇਆ ਅਮਰੀਕਾ ਦੇ ਤੱਟੀ ਖੇਤਰਾਂ ਵਿੱਚਮੌਸਮ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਪਰ ਕੁਝ ਦਿਨਾਂ ਤੱਕ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ ।ਇਲਾਕੇ ਵਿੱਚ 17 ਲੱਖ ਲੋਕਾਂ ਨੂੰ ਮਕਾਨ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਹੈ। ਇਹ ਵੀ ਪੜ੍ਹੋ:ਕੀ ‘ਕਿਰਾਏ ਦੇ ਬੁਆਏਫਰੈਂਡ’ ਘਟਾ ਸਕਣਗੇ ਕੁੜੀਆਂ ਦਾ ਡਿਪਰੈਸ਼ਨ'ਧਮਾਕਿਆਂ ਦੀ ਅਵਾਜ਼ 'ਚ ਕਾਲੇ ਦੌਰ ਦੀ ਆਹਟ ਸੁਣੀ''ਕਦੇ ਪੱਤਰਕਾਰ ਉਨ੍ਹਾਂ ਦੇ ਫੇਵਰੇਟ ਸਨ, ਹੁਣ ਜੇਲ੍ਹ ਜਾ ਰਹੇ ਹਨ'ਬੇਅਦਬੀ ਮਾਮਲੇ ਦੇ 3 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ ਨਾਰਥ ਕਾਰੋਲੀਨਾ ਵਿੱਚ 5 ਮੌਤਾਂ ਦਰਜ ਕੀਤੀਆਂ ਗਈਆਂ ਹਨ। ਰਿਪੋਰਟਾਂ ਮੁਤਾਬਕ ਕਰੀਬ ਇੱਕ ਕਰੋੜ ਇਸ ਤਫਾਨ ਦੀ ਮਾਰ ਹੇਠ ਆ ਗਏ ਹਨ।ਉਸ ਤੋਂ ਇਲਾਵਾ ਦੁਨੀਆਂ ਦੇ ਖ਼ਤਰਨਾਕ ਤੂਫ਼ਾਨਾਂ ਨੇ ਲੋਕਾਂ ਨੂੰ ਆਪਣੇ ਘਰਾਂ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ।ਅਮਰੀਕੀ ਅਧਿਕਾਰੀਆਂ ਮੁਤਾਬਰ ਤੂਫ਼ਾਨ ਫਿਲੀਪੀਨਜ਼ ਵੱਲ ਜਾ ਰਿਹਾ ਹੈ ਅਤੇ ਅਧਿਕਾਰੀਆਂ ਮੁਤਾਬਕ 5 ਮਿਲੀਅਨ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਜਿਹੀਆਂ ਤਬਾਹੀਆਂ ਨੇ ਲੋਕਾਂ ਨੂੰ ਆਪਣੇ ਘਰਾਂ ਨੂੰ ਤਿਆਰ ਰਹਿਣ ਅਤੇ ਜ਼ਰੂਰੀ ਸਾਮਾਨ ਦੀ ਸਪਲਾਈ 'ਤੇ ਜ਼ੋਰ ਦਿੱਤਾ ਹੈ ਪਰ ਤੁਸੀਂ ਕੀ ਕਰ ਸਕਦੇ ਹੋ ਅਤੇ ਤੂਫ਼ਾਨ ਆਉਣ 'ਤੇ ਤੁਸੀਂ ਕਿਵੇਂ ਨਜਿੱਠ ਸਕਦੇ ਹੋ? ਤੂਫ਼ਾਨ ਤੋਂ ਬਚਣ ਦੇ ਕੁਝ ਸੁਝਾਅ ਹਨ.. Image copyright AFP ਫੋਟੋ ਕੈਪਸ਼ਨ ਘਰ ਦੀਆਂ ਖਿੜਕੀਆਂ ਦੇ ਬਾਹਰ ""ਵਾਟਰ ਪਰੂਫ ਪਲਾਈ"" ਲਗਾ ਸਕਦੇ ਹੋ ਘਰ ਸਰਕਾਰ ਦੀ ਸਲਾਹ ਰੇਡੀ ਕੰਪੇਨ ਦੇ ਹਿੱਸੇ ਦੇ ਤਹਿਤ ਪਹਿਲਾਂ ਹੀ ਸਥਾਈ ਤੂਫ਼ਾਨ ਸ਼ਟਰ ਲਗਾਉਣਾ ਸਭ ਤੋਂ ਸੁਰੱਖਿਅਤ ਕਦਮ ਹੈ। ਜੇਕਰ ਫੇਰ ਵੀ ਸਮਾਂ ਨਹੀਂ ਹੈ ਤਾਂ ਆਪਣੇ ਘਰ ਦੀਆਂ ਖਿੜਕੀਆਂ ਦੇ ਬਾਹਰ ""ਵਾਟਰ ਪਰੂਫ ਪਲਾਈ"" ਲਗਾ ਸਕਦੇ ਹੋ।ਜਦੋਂ ਤੂਫ਼ਾਨ ਆਉਂਦਾ ਹੈ ਤਾਂ ਬਿਨਾਂ ਖਿੜਕੀ ਦੇ ਕਮਰੇ ਵਿੱਚ ਜਾਂ ਇਮਾਰਤ ਦੀ ਹੇਠਲੀ ਮੰਜ਼ਿਲ ਵਿੱਚ ਰਹਿਣਾ ਬਿਹਤਰ ਹੈ ਪਰ ਧਿਆਨ ਰਹੇ ਕਿ ਉੱਥੇ ਹੜ੍ਹ ਨਹੀਂ ਆਉਣਾ ਚਾਹੀਦਾ। ਇਹ ਵੀ ਪੜ੍ਹੋ:ਦੁਬਈ ਦੇ ਸ਼ਾਹੀ ਮਹਿਲ ਤੋਂ 'ਭੱਜੀ' ਰਾਜਕੁਮਾਰੀ ਦੀ ਕਹਾਣੀਝੱਖੜ ਦੌਰਾਨ ਇਨ੍ਹਾਂ 5 ਹਦਾਇਤਾਂ ਦਾ ਪਾਲਣ ਕਰੋਸਿਗਰਟ ਪੀਣ ਦੀ ਆਦਤ ਤੋਂ ਛੁਟਕਾਰਾ ਪਾਉਣ ਦੇ ਤਰੀਕੇਇਹ ਹਨ ਇਤਿਹਾਸ ਦੇ 11 ਸਭ ਤੋਂ ਮਾਰੂ ਭੂਚਾਲਕਿਨਾਰਿਆਂ 'ਤੇ ਰਹਿਣ ਵਾਲੇ ਲੋਕਾਂ ਨੂੰ ਆਪਣੇ ਕਮਜ਼ੋਰ ਘਰਾਂ ਅਤੇ ਆਪਣੀ ਸੰਪਤੀ ਨੂੰ ਸੁਰੱਖਿਅਤ ਕਰਨਾ ਪਿਆ ਸੀ। ਕਈ ਲੋਕਾਂ ਨੇ ਆਪਣੇ ਘਰ ਦੀਆਂ ਛੱਤਾਂ ਦਾ ਟਾਇਰਾਂ ਨਾਲ ਭਾਰ ਵਧਾਇਆ ਅਤੇ ਆਪਣੀਆਂ ਖੜਕੀਆਂ ਨੂੰ ਬੰਦ ਕੀਤਾ। ਸਪਲਾਈਜਦੋਂ ਘਰ ਤਿਆਰ ਹੋ ਜਾਵੇ ਤਾਂ ਲੋਕ ਆਪਣੇ ਮੰਜੇ ਹੇਠਾਂ ਜਾਂ ਜੇਕਰ ਚਿਤਾਵਨੀ ਪਹਿਲਾਂ ਜਾਰੀ ਕੀਤੀ ਗਈ ਤਾਂ ਸੁਰੱਖਿਅਤ ਥਾਂ 'ਤੇ ਜਾ ਸਕਦੇ ਹਨ। Image copyright AFP ਫੋਟੋ ਕੈਪਸ਼ਨ ਇੱਕ ਸੁਰੱਖਿਅਤ ਕਿਟ ਤਿਆਰ ਕੀਤੀ ਜਾਣੀ ਚਾਹੀਦੀ ਹੈ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਜੇਮਸ ਜੋਸਫ ਦਾ ਕਹਿਣਾ ਹੈ,""ਲੋਕ ਚਿਤਾਨਵੀ ਨੂੰ ਅਣਗੌਲਿਆ ਕਰਦੇ ਹਨ ਅਤੇ ਖਤਰਾ ਮੁੱਲ ਲੈ ਲੈਂਦੇ ਹਨ।""ਇੱਕ ਸੁਰੱਖਿਅਤ ਕਿਟ ਤਿਆਰ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿੱਚ ਤਿੰਨ ਦਿਨ ਦਾ ਭੋਜਨ ਦਵਾਈਆਂਟਾਰਚਬੈਟਰੀਆਂਪੈਸੇਫਰਸਟ ਏਡ ਕਿਟਨਜੀਤੇਅਧਿਕਾਰੀਆਂ ਮੁਤਾਬਕ ਜਦੋਂ ਖ਼ਤਰਨਾਕ ਤੂਫ਼ਾਨ ਮੱਠਾ ਪੈਂਦਾ ਅਤੇ ਲੋਕ ਆਪਣੇ ਘਰਾਂ ਨੂੰ ਪਰਤਣ ਦੀ ਤਿਆਰੀ ਕਰਦੇ ਹਨ ਤਾਂ ਵੀ ਕਈ ਖ਼ਤਰੇ ਬਰਕਰਾਰ ਰਹਿੰਦੇ ਹਨ। Image copyright Getty Images ਫੋਟੋ ਕੈਪਸ਼ਨ ਹੜ੍ਹ ਦੇ ਪਾਣੀ ਵਿੱਚ ਤੁਰਨ ਤੋਂ ਬਚਣਾ ਚਾਹੀਦਾ ਹੈ, ਕੈਂਪੇਨ ਦੀ ਚਿਤਾਵਨੀ ਮੁਤਾਬਕ, ""ਹੜ੍ਹ ਦੇ ਪਾਣੀ ਵਿੱਚ ਤੁਰਨ ਤੋਂ ਬਚਣਾ ਚਾਹੀਦਾ ਹੈ, ਜਿਸ ਵਿੱਚ ਖ਼ਤਰਨਾਕ ਮਲਬਾ ਹੋ ਸਕਦਾ ਹੈ। ਭੂਮੀਗਤ ਬਿਜਲੀ ਦੀਆਂ ਤਾਰਾਂ ਨਾਲ ਵੀ ਪਾਣੀ ਵਿੱਚ ਕਰੰਟ ਆ ਸਕਦਾ ਹੈ।""ਇਸ ਦੇ ਨਾਲ ਹੀ ਸਫਾਈ ਕਰਨ ਵੇਲੇ ਸੁਰੱਖਿਅਤ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਕਿਸੇ ਹੋਰ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi ਇਹ ਪੜ੍ਹੋ :ਪੰਜਾਬੀ ਪੱਤਰਕਾਰ ਨੇ ਇੰਝ ਲੱਭਿਆ ਸੀ ਸੰਜੇ ਦੱਤ ਦਾ ਅੰਡਰ-ਵਰਲਡ ਕਨੈਕਸ਼ਨਚਿੱਟੇ ਤੋਂ ਬਾਅਦ ਪੰਜਾਬ ਵਿੱਚ 'ਕੱਟ' ਦਾ ਕਹਿਰ ਐਨਬੀਐਲ ਖੇਡਣ ਕੈਨੇਡਾ ਜਾ ਰਹੇ ਸਤਨਾਮ ਦਾ ਖੇਡ ਸਫ਼ਰਮਾਂ ਬਣਨ ਲਈ 10 ਵਾਰ ਝੱਲਿਆ ਗਰਭਪਾਤ ਦਾ ਦਰਦ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੱਜਣ ਕੁਮਾਰ ਦੀ 1984 ਸਿੱਖ ਕਤਲੇਆਮ ਮਾਮਲੇ 'ਤੇ ਅਰਜ਼ੀ ਬਾਰੇ ਗੁਲ ਪਨਾਗ ਨੇ ਕਿਹਾ 'ਬੇਸ਼ਰਮੀ ਦੀ ਵੱਡੀ ਉਦਾਹਰਣ' 21 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46644970 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images 1984 ਸਿੱਖ ਕਤਲੇਆਮ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਪਾਈ ਅਰਜ਼ੀ ਰੱਦ ਹੋ ਗਈ ਹੈ। ਸੱਜਣ ਕੁਮਾਰ ਨੇ ਸਰੰਡਰ ਕਰਨ ਲਈ ਦਿੱਲੀ ਹਾਈ ਕੋਰਟ ਤੋਂ 31 ਜਨਵਰੀ ਤੱਕ ਦਾ ਸਮਾਂ ਮੰਗਿਆ ਸੀ। ਇਸ ਸਬੰਧੀ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ। Image Copyright @hsphoolka @hsphoolka Image Copyright @hsphoolka @hsphoolka ਦਿੱਲੀ ਹਾਈ ਕੋਰਟ ਨੇ ਪੰਜ ਲੋਕਾਂ ਦੇ ਕਤਲ ਦੇ ਕੇਸ ਵਿੱਚ ਸਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੂੰ 31 ਦਸੰਬਰ ਤਕ ਸਰੰਡਰ ਕਰਨ ਲਈ ਕਿਹਾ ਗਿਆ ਸੀ।ਸੱਜਣ ਕੁਮਾਰ ਨੇ ਸਰੰਡਰ ਕਰਨ ਲਈ ਹੋਰ ਸਮਾਂ ਮੰਗਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਤਿੰਨ ਬੱਚੇ ਅਤੇ ਅੱਠ ਪੋਤੇ ਹਨ ਇਸ ਲਈ ਥੋੜ੍ਹਾ ਹੋਰ ਸਮਾਂ ਚਾਹੀਦਾ ਹੈ। ਇਹ ਵੀ ਪੜ੍ਹੋ:ਸੋਹਰਾਬੂਦੀਨ ਸ਼ੇਖ਼ ਕੇਸ 'ਚ ਜੱਜ ਨੇ ਕਿਹਾ, ""ਮ੍ਰਿਤਕਾਂ ਦੇ ਪਰਿਵਾਰਾਂ ਲਈ ਅਫਸੋਸ ਹੈ, ਪਰ ਮੈਂ ਬੇਵਸ ਹਾਂ""ਕੀ ਪੁਲਿਸ ’ਤੇ ਹੈ ਯੋਗੀ ਸਰਕਾਰ ਦਾ ਦਬਾਅ?ਕੀ ਹੈ ਸਰੋਗੇਸੀ, ਕੌਣ ਕਰਵਾ ਸਕਦਾ ਹੈ ਤੇ ਕੌਣ ਨਹੀਂ? ਪਰ ਸੱਜਣ ਕੁਮਾਰ ਵੱਲੋਂ ਸਰੰਡਰ ਕਰਨ ਲਈ ਹੋਰ ਸਮਾਂ ਮੰਗਣ ਦੇ ਕਾਫੀ ਲੋਕਾਂ ਨੇ ਇਤਰਾਜ਼ ਜਤਾਇਆ। Image copyright Getty Images ਅਦਾਕਾਰਾ ਗੁਲ ਪਨਾਗ ਨੇ ਟਵੀਟ ਕਰਕੇ ਕਿਹਾ, ""ਜਿਸ ਭੀੜ ਦੀ ਅਗਵਾਈ ਤੁਸੀਂ ਤੇ ਤੁਹਾਡੇ ਦੋਸਤਾਂ ਨੇ ਕੀਤੀ ਸੀ, ਉਨ੍ਹਾਂ ਨੇ ਤਾਂ ਲੋਕਾਂ ਨੂੰ ਜ਼ਿਦਗੀ ਬਚਾਉਣ ਲਈ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ। ਤੁਸੀਂ ਬੇਸ਼ਰਮੀ ਦੀ ਉਦਾਹਰਣ ਹੋ ਸੱਜਣ ਕੁਮਾਰ।"" Image Copyright @GulPanag @GulPanag Image Copyright @GulPanag @GulPanag ਇਸ ਤੋਂ ਬਾਅਦ ਕਈ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਨਰਾਜ਼ਗੀ ਜਤਾਈ।ਇਹ ਵੀ ਪੜ੍ਹੋ:'ਮੇਰੇ ਪਤੀ ਨੂੰ ਮਾਰ ਦਿੱਤਾ, ਮੁੰਡੇ ਤੇ ਤਿੰਨ ਭਰਾਵਾਂ ਨੂੰ ਅੱਗ ਲਾ ਦਿੱਤੀ'ਸੱਜਣ ਕੁਮਾਰ ਨੂੰ ’84 ਕਤਲੇਆਮ ’ਚ ਉਮਰ ਕੈਦ'84 ਕਤਲੇਆਮ ਸਿਆਸੀ ਆਗੂਆਂ ਵੱਲੋਂ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਹੋਇਆ'ਰਿੰਪਲ ਜੌਹਲ ਨਾਮ ਦੇ ਟਵਿੱਟਰ ਅਕਾਉਂਟ ਤੋਂ ਲਿਖਿਆ ਗਿਆ, ""ਸੱਜਣ ਕੁਮਾਰ ਨੇ ਸਿੱਖਾਂ ਨੂੰ ਕਤਲ ਕਰਨ ਲਈ ਭੀੜ ਨੂੰ ਭੜਕਾਇਆ ਅਤੇ ਪਰਿਵਾਰਾਂ ਨੂੰ ਆਪਣੇ ਕਰੀਬੀਆਂ ਨਾਲ ਮਿਲਣ ਦਾ ਮੌਕਾ ਵੀ ਨਹੀਂ ਦਿੱਤਾ। ਤੁਹਾਡੀ ਭੜਕਾਈ ਭੀੜ ਨੇ ਲੋਕਾਂ ਨੂੰ ਮਾਰਿਆ ਜੋ ਕਦੇ ਵਾਪਸ ਨਹੀਂ ਮੁੜਨਗੇ। ਅੱਜ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਸਮਾਂ ਮੰਗ ਰਿਹਾ ਹੈ। ਕਰਮਾਂ ਦੀ ਖੇਡ ਹੈ।"" Image Copyright @rimpaljohal @rimpaljohal Image Copyright @rimpaljohal @rimpaljohal ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ: ਕੀ ਸੀ ਪੂਰਾ ਮਾਮਲਾ?ਅਦਾਲਤ ਵੱਲੋਂ ਸੱਜਣ ਕੁਮਾਰੀ ਦੀ ਪਟੀਸ਼ਨ ਰੱਦ ਕਰਨ ਤੋਂ ਬਾਅਦ ਪੀਐਸ ਨਾਮ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ ਗਿਆ, ""ਸੱਜਣ ਕੁਮਾਰ ਨੂੰ ਨਵੇਂ ਸਾਲ ਦੀ ਵਧਾਈ ਅਤੇ ਬਾਕੀ ਦੀ ਜ਼ਿੰਦਗੀ ਲਈ ਵੀ ਮੁਬਾਰਕਾਂ।"" Image Copyright @pav_aus @pav_aus Image Copyright @pav_aus @pav_aus ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਭਾਰਤ ਦੇ ਚੰਦਰਯਾਨ-1 ਦੀ ਮਦਦ ਨਾਲ ਚੰਦਰਮਾ 'ਤੇ ਮਿਲੇ ਬਰਫ਼ ਦੇ ਸਬੂਤ ਪੌਲ ਰਿੰਕਸਨ ਵਿਗਿਆਨ ਸੰਪਾਦਕ, ਬੀਬੀਸੀ ਨਿਊਜ਼ ਵੈਬਸਾਈਟ 22 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45260872 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright NASA ਫੋਟੋ ਕੈਪਸ਼ਨ ਚੰਦਰਮਾ ਦੇ ਦੱਖਣੀ ਧਰੁਵ 'ਤੇ ਜ਼ਿਆਦਾ ਬਰਫ਼ ਟੋਇਆਂ 'ਚ ਕੇਂਦਰਿਤ ਹੈ ਭਾਰਤ ਵੱਲੋਂ 10 ਸਾਲ ਪਹਿਲਾਂ ਚੰਦਰਮਾ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਚੰਦਰਯਾਨ-1 ਮਿਸ਼ਨ ਲਾਂਚ ਕੀਤਾ ਗਿਆ ਸੀ। ਹੁਣ ਵਿਗਿਆਨੀਆਂ ਨੇ ਉਸ ਮਿਸ਼ਨ ਦੀ ਇੱਕ ਖੋਜ ਦੇ ਅਧਾਰ 'ਤੇ ਚੰਦਰਮਾ 'ਤੇ ਬਰਫ਼ ਮਿਲਣ ਦਾ ਦਾਅਵਾ ਕੀਤਾ ਹੈ।ਵਿਗਿਆਨੀਆਂ ਮੁਤਾਬਕ ਚੰਦਰਮਾ ਦੇ ਦੱਖਣੀ ਅਤੇ ਉੱਤਰੀ ਧਰੁਵ 'ਤੇ ਕਈ ਥਾਂ 'ਤੇ ਬਰਫ਼ ਨਜ਼ਰ ਆਈ ਹੈ।ਇਸ ਦਾ ਪਤਾ ਭਾਰਤ ਦੇ ਚੰਦਰਯਾਨ-1 ਮਿਸ਼ਨ ਦੌਰਾਨ ਲੱਗਿਆ, ਜਿਸ ਨੇ 2008 ਅਤੇ 2009 ਵਿੱਚ ਚੰਦਰਮਾ 'ਤੇ ਖੋਜ ਕੀਤੀ ਸੀ। ਇਸ ਖੋਜ ਦਾ ਬਿਓਰਾ ਨੈਸ਼ਨਲ ਅਕੈਡਮੀ ਆਫ ਸਾਇੰਸਜ਼ (ਪੀਐਨਏਐਸ) ਦੇ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਵੀ ਪੜ੍ਹੋ:100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਜੇਲ੍ਹ 'ਚ ਬੰਦ ਰਾਮ ਰਹੀਮ ਨੂੰ ਡੇਰਾ ਪ੍ਰੇਮੀਆਂ ਨੇ ਭੇਜੀ 'ਇੱਕ ਟਨ' ਵਧਾਈਜੱਫ਼ੀ 'ਤੇ ਕੈਪਟਨ ਖਫ਼ਾ, ਸਿੱਧੂ ਬੋਲੇ- ਗਲਤ ਕੀ ਹੈ ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਬਲੱਡ ਮੂਨ ਕੀ ਹੁੰਦਾ ਹੈਬਰਫ਼ ਦੇ ਟੁਕੜਿਆਂ ਦੀ ਵੰਡ ਡਬ-ਖੜੱਬੀ ਹੈ। ਚੰਦਰਮਾ ਦੇ ਦੱਖਣੀ ਧਰੁਵ 'ਤੇ ਜ਼ਿਆਦਾ ਬਰਫ਼ ਟੋਇਆਂ 'ਚ ਕੇਂਦਰਿਤ ਹੈ। ਉੱਥੇ ਹੀ ਉੱਤਰੀ ਧੁਰਵ 'ਤੇ ਪਾਣੀ-ਬਰਫ਼ ਦੋਵੇਂ ਹੀ ਵਿਰਲੇ ਅਤੇ ਵਧੇਰੇ ਵਿਆਪਕ ਰੂਪ ਨਾਲ ਫੈਲੇ ਹੋਏ ਹਨ। ਵਿਗਿਆਨੀਆਂ ਨੇ ਮੂਨ ਮਿਨਰਲੋਜੀ ਮੈਪਰ (M3) ਉਪਕਰਣ ਦੀ ਵਰਤੋਂ ਕੀਤੀ ਸੀ ਜੋ ਸਾਲ 2008 ਵਿੱਚ ਭਾਰਤੀ ਪੁਲਾੜ ਰਿਸਰਚ ਸੈਂਟਰ (ਇਸਰੋ) ਵੱਲੋਂ ਛੱਡੇ ਗਏ ਚੰਦਰਯਾਨ-1 'ਤੇ ਲਗਾਇਆ ਗਿਆ ਸੀ।ਇਸ ਉਪਕਰਣ ਨੇ ਚੰਦਰਮਾ ਦੇ ਧਰਾਤਲ 'ਤੇ ਪਾਣੀ-ਬਰਫ਼ ਦੇ ਤਿੰਨ ਵਿਸ਼ੇਸ਼ ਹਸਤਾਖ਼ਰਾਂ ਦੀ ਪਛਾਣ ਕੀਤੀ। ਐਮ 3 ਨੇ ਨਾ ਕੇਵਲ ਬਰਫ਼ ਦੇ ਪ੍ਰਤੀਕਿਰਿਆਤਮਕ ਗੁਣਾਂ ਨੂੰ ਚੁੱਕਿਆ ਬਲਕਿ ਇਹ ਸਿੱਧੇ ਤੌਰ 'ਤੇ ਉਸਦੇ ਅਸਥਾਈ ਇੰਫਰਾਰੈੱਡ ਰੋਸ਼ਨੀ ਨੂੰ ਜਜ਼ਬ ਕਰਨ ਦੇ ਵੱਖਰੇ ਤਰੀਕੇ ਨੂੰ ਮਾਪਣ ਦੇ ਯੋਗ ਸੀ।ਇਸ ਦਾ ਮਤਲਬ ਇਹ ਹੈ ਕਿ ਐਮ 3 ਉਪਕਰਣ ਤਰਲ ਪਾਣੀ, ਭਾਫ ਅਤੇ ਠੋਸ ਬਰਫ਼ ਵਿਚਾਲੇ ਫਰਕ ਵੀ ਦੱਸ ਸਕਦਾ ਹੈ। Image copyright JAXA/NHK ਫੋਟੋ ਕੈਪਸ਼ਨ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਚੰਦਰਮਾ ਦੇ ਧਰੁਵਾਂ 'ਤੇ ਸਥਾਈ ਤੌਰ 'ਤੇ ਪਰਛਾਵੇ ਵਾਲੇ ਟੋਇਆਂ ਦਾ ਤਾਪਮਾਨ -157 ਸੈਲੀਅਸ ਤੋਂ ਵਧ ਨਹੀਂ ਹੁੰਦਾ ਚੰਦਰਮਾ ਦਾ ਤਾਪਮਾਨ ਦਿਨ ਵੇਲੇ ਵਧੇਰੇ ਉੱਚ 100 ਸੈਲੀਅਸ 'ਤੇ ਪਹੁੰਚ ਸਕਦਾ ਹੈ, ਜੋ ਧਰਾਤਲ ਦੀ ਬਰਫ਼ ਲਈ ਸਭ ਤੋਂ ਵਧੀਆ ਸ਼ਰਤਾਂ ਪ੍ਰਦਾਨ ਨਹੀਂ ਕਰਦਾ। ਪਰ ਕਿਉਂਕਿ ਚੰਦਰਮਾ ਆਪਣੀ ਧੁਰੀ ਵੱਲ 1.54 ਡਿਗਰੀ ਨਾਲ ਝੁਕਿਆ ਹੋਇਆ ਹੈ, ਇਸ ਲਈ ਇਸ ਦੇ ਕੁਝ ਹਿੱਸੇ ਦਿਨ ਵੇਲੇ ਨਹੀਂ ਦਿਸਦੇ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਚੰਦਰਮਾ ਦੇ ਧਰੁਵਾਂ 'ਤੇ ਸਥਾਈ ਤੌਰ 'ਤੇ ਪਰਛਾਵੇ ਵਾਲੇ ਟੋਇਆਂ ਦਾ ਤਾਪਮਾਨ -157 ਸੈਲੀਸਿਅਸ ਤੋਂ ਵਧ ਨਹੀਂ ਹੁੰਦਾ। ਇਹ ਇੱਕ ਅਜਿਹਾ ਵਾਤਾਵਰਨ ਦੇਵੇਗਾ ਕਿ ਪਾਣੀ-ਬਰਫ਼ ਦੇ ਟੁਕੜੇ ਲੰਬੇ ਸਮੇਂ ਤੱਕ ਬਣੇ ਰਹਿਣਗੇ। ਮਤਲਬ ਇਹ ਕਿ ਚੰਦਰਮਾ ਦੇ ਦੱਖਣੀ ਧੁਰੇ 'ਤੇ ਬਰਫ਼ ਦੀਆਂ ਪਿਛਲੀਆਂ ਅਸਿੱਧੀਆਂ ਖੋਜਾਂ ਦੇ ਹੱਕ ਵਿੱਚ ਜਾਂਦਾ ਹੈ। ਇਹ ਵੀ ਪੜ੍ਹੋ:'ਸਿੱਧੂ ਨੂੰ ਨਿਸ਼ਾਨਾ ਬਣਾਉਣ ਵਾਲੇ ਸ਼ਾਂਤੀ ਦੇ ਪੈਰੋਕਾਰ ਨਹੀਂ'ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਇਸ ਲਈ ਉੱਠਦੀ ਹੈ'ਹੜ੍ਹ ਤੋਂ ਤਾਂ ਬਚ ਗਏ ਪਰ ਜ਼ਿੰਦਾ ਰਹਿਣਾ ਮੁਸ਼ਕਿਲ'ਕੀ ਸੈਕਸ ਲਾਈਫ਼ ਨੂੰ ਲੈ ਕੇ ਤੁਹਾਡੇ ਮਨ ’ਚ ਵੀ ਗਲਤਫ਼ਹਿਮੀਆਂ ਹਨਹਾਲਾਂਕਿ ਉਨ੍ਹਾਂ ਨਤੀਜਿਆਂ ਨੂੰ ਸੰਭਾਵੀ ਤੌਰ 'ਤੇ ਹੋਰਨਾਂ ਘਟਨਾਵਾਂ ਰਾਹੀਂ ਸਮਝਾਇਆ ਜਾ ਸਕਦਾ ਹੈ, ਜਿਵੇਂ ਕਿ ਅਸਾਧਾਰਣ ਤੌਰ 'ਤੇ ਚੰਦਰਮਾ ਦੀ ਮਿੱਟੀ ਦਾ ਪ੍ਰਤੀਬਿੰਬ। ਜੇਕਰ ਧਰਾਤਲ 'ਤੇ ਸ਼ੁਰੂ ਦੇ ਕੁਝ ਮਿਲੀਮੀਟਰ ਵਿਚਾਲੇ ਕਾਫੀ ਬਰਫ਼ ਹੈ ਤਾਂ ਚੰਦਰਮਾ 'ਤੇ ਭਵਿੱਖ ਮਨੁੱਖੀ ਮਿਸ਼ਨਾਂ ਲਈ ਪਾਣੀ ਸਰੋਤ ਵਜੋਂ ਸੁਗਮ ਹੈ। ਧਰਾਤਲ 'ਤੇ ਪਾਣੀ-ਬਰਫ਼ ਬੁੱਧ ਗ੍ਰਹਿ ਦੇ ਉੱਤਰੀ ਧਰੁਵ ਵਿੱਚ ਅਤੇ ਨਿੱਕੇ ਗ੍ਰਹਿ ਸੇਰੇਸ ਵਰਗੇ ਹੋਰ ਸੋਲਰ ਸਿਸਟਮ ਪਿੰਡਾਂ 'ਤੇ ਵੀ ਮਿਲਿਆ ਹੈ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅੰਮ੍ਰਿਤਸਰ ਰੇਲ ਹਾਦਸਾ꞉ ਦਸਹਿਰਾ ਸਮਾਗਮ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ? ਰਵਿੰਦਰ ਸਿੰਘ ਰੌਬਿਨ ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਲਈ 24 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45955898 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਮੈਡਮ ਸਿੱਧੂ ਨੇ ਕਿਹਾ ਹੈ ਕਿ ਮਿੱਠੂ ਉਨ੍ਹਾਂ ਦੇ ਸੰਪਰਕ ਵਿੱਚ ਹੈ ਪਰ ਕਿਸੇ ਹੋਰ ਰਾਹੀਂ। ਅੰਮ੍ਰਿਤਸਰ ਵਿੱਚ ਰਾਵਣ ਦਹਿਨ ਮੌਕੇ ਹੋਏ ਹਾਦਸੇ ਬਾਰੇ ਸਭ ਤੋਂ ਵੱਡਾ ਸਵਾਲ ਇਹੀ ਕੀਤਾ ਜਾ ਰਿਹਾ ਹੈ ਕੀ ਜੌੜਾ ਫਾਟਕ ਨਜ਼ਦੀਕ ਧੋਬੀ ਘਾਟ ਵਿੱਚ ਹੋਏ ਦਸਹਿਰੇ ਦੇ ਪ੍ਰੋਗਰਾਮ ਦੀ ਪ੍ਰਬੰਧਕਾਂ ਨੇ ਨਗਰ ਨਿਗਮ ਅਤੇ ਪ੍ਰਸ਼ਾਸ਼ਨ ਤੋਂ ਇਜਾਜ਼ਤ ਨਹੀਂ ਲਈ ਸੀ?ਇਸ ਘਟਨਾ ਤੋਂ ਬਾਆਦ ਇਸ ਬਾਰੇ ਤੁਰੰਤ ਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ ਡੀਸੀਪੀ ਪਵਾਰ ਨੇ ਦੱਸਿਆ ਸੀ, ""ਪੁਲਿਸ ਨੇ ਇਸ ਸਮਾਗਮ ਦੀ ਆਗਿਆ ਦੇ ਦਿੱਤੀ ਸੀ ਪਰ ਸ਼ਰਤ ਇਹ ਸੀ ਕਿ ਇਸ ਸਮਾਗਮ ਬਾਰੇ ਅੰਮ੍ਰਿਤਸਰ ਨਗਰ ਨਿਗਮ ਤੋਂ ਵੀ ਇਸ ਦੀ ਇਜਾਜ਼ਤ ਲੈ ਲਈ ਜਾਵੇ। ਜੇ ਨਗਰ ਨਿਗਮ ਇਹ ਆਗਿਆ ਨਹੀਂ ਦਿੰਦਾ ਤਾਂ ਪੁਲਿਸ ਸੁਰੱਖਿਆ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।""ਇਹ ਵੀ ਪੜ੍ਹੋ ਅਤੇ ਦੇਖੋ:ਅੰਮ੍ਰਿਤਸਰ ਰੇਲ ਹਾਦਸਾ: ਮਾਵਾਂ ਨੂੰ ਇੰਝ ਮਿਲੇ ਵਿਛੜੇ ਬੱਚੇ ਅੰਡਰ ਮੈਟ੍ਰਿਕ ਬ੍ਰਹਮਪੁਰਾ ਨੇ ਕਦੇ ਲਾਈ ਸੀ ਕੈਰੋਂ ਦੇ ਸਿਆਸੀ ਕਿਲ੍ਹੇ ਨੂੰ ਸੰਨ੍ਹ'ਲੋਕ ਰਾਵਣ ਸਾੜਦੇ ਨੇ ਅਸੀਂ ਘਰ ਹੀ ਸਾੜ ਲਿਆ'ਅੰਮ੍ਰਿਤਸਰ ਹਾਦਸੇ ਤੋਂ ਬਾਅਦ ਦੇ ਘਟਨਕ੍ਰਮ ਬਾਰੇ 7 ਅਹਿਮ ਨੁਕਤੇ꞉ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਕਾਰਜਾਂ ਲਈ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ।ਹਾਦਸੇ ਤੋਂ ਬਾਅਦ ਭੜਕੇ ਲੋਕਾਂ ਨੇ ਨਵਜੋਤ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਉੱਪਰ ਪਥਰਾਅ ਕੀਤਾ ਜਿਸ ਮਗਰੋਂ ਮਾਹੌਲ ਸਾਂਭਿਆ।ਰੇਲਵੇ ਨੇ ਅਤੇ ਡਰਾਈਵਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਮਿਲੀ ਸੀ , ਇੰਜਣ ਦਾ ਹਾਰਨ ਵਜਾਇਆ ਗਿਆ ਸੀ।ਸੁਖਬੀਰ ਸਿੰਘ ਬਾਦਲ꞉ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਉੱਪਰ ਐਫਆਈਆਰ ਦਰਜ ਕਰਨਦਿਆਂ ਹਾਦਸੇ ਨੂੰ ਕਤਲਿਆਮ ਦੱਸਿਆ।ਨਵਜੋਤ ਸਿੰਘ ਸਿੱਧੂ꞉ ਮੈਂ ਅਸਤੀਫਾ ਨਹੀਂ ਦੇਵਾਂਗਾ, ਹਾਦਸਾ ਰੇਲਵੇ ਦੀ ਜ਼ਮੀਨ 'ਤੇ ਹੋਇਆ।ਸਮਾਗਮ ਦੀ ਮੁੱਖ ਮਹਿਮਾਨ, ਡਾਕਟਰ ਨਵਜੋਤ ਕੌਰ ਸਿੱਧੂ ਉੱਪਰ ਲੋਕਾਂ ਦਾ ਇਲਜ਼ਾਮ ਸੀ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਘਰੇ ਪਹੁੰਚਣ ਤੋਂ ਬਾਅਦ ਮਿਲੀ।ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਮਿੱਠੂ ਮਦਾਨ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ।ਇਸ ਹਾਦਸੇ ਤੋਂ ਦੋ ਦਿਨਾਂ ਬਾਅਦ ਮਿੱਠੂ ਮਦਾਨ ਜੋ ਇਸ ਦਸਹਿਰਾ ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਸੀ ਨੇ ਸੋਸ਼ਲ ਮੀਡੀਆ ਉੱਪਰ ਦੋ ਮਿੰਟ 14 ਸਕਿੰਟਾਂ ਦਾ ਇੱਕ ਵੀਡੀਓ ਸਾਂਝਾ ਕੀਤਾ।ਇਸ ਵੀਡੀਓ ਵਿੱਚ ਮਿੱਠੂ ਮਦਾਨ ਨੇ ਕਿਹਾ, ""ਰਾਵਨ ਦੇ ਆਲੇ-ਦੁਆਲੇ ਵੀਹ ਫੁੱਟ ਦਾ ਘੇਰਾ ਵੀ ਬਣਾਇਆ ਹੋਇਆ ਸੀ। ਕਿਸੇ ਤਰ੍ਹਾਂ ਦੀ ਵੀ ਆਪਾਂ ਆਪਣੇ ਵੱਲੋਂ ਕੋਈ ਕਮੀ ਨਹੀਂ ਸੀ ਛੱਡੀ। ਪੰਜਾਹ ਤੋਂ ਸੌ ਪੁਲਿਸ ਵਾਲੇ ਉੱਥੇ ਸਨ। ਕਾਰਪੋਰੇਸ਼ਨ ਤੋਂ ਫਾਇਰ ਬ੍ਰਿਗੇਡ ਅਤੇ ਪਾਣੀ ਦੇ ਟੈਂਕਰ ਵੀ ਆਏ ਹੋਏ ਸਨ।""""ਜੋ ਪ੍ਰੋਗਰਾਮ ਕੀਤਾ ਗਿਆ ਉਹ ਦਸਹਿਰਾ ਗਰਾਊਂਡ ਦੀ ਚਾਰਦਿਵਾਰੀ ਦੇ ਅੰਦਰ ਸੀ ਨਾ ਕਿ ਰੇਲਵੇ ਲਾਈਨਾਂ ਉੱਪਰ। ਲਾਈਨਾਂ 'ਤੇ ਤਦ ਹੁੰਦਾ ਜੇ ਆਪਾਂ ਕੁਰਸੀਆਂ ਉੱਥੇ ਲਾਈਆਂ ਹੁੰਦੀਆਂ।""ਇਸ ਦੌਰਾਨ ਮਿੱਠੂ ਨੇ ਸਾਰੀਆਂ ਇਜਾਜ਼ਤਾਂ ਲੈਣ ਦੀ ਗੱਲ ਵੀ ਕਹੀ। Image copyright Ravinder Singh Robin / bbc ਫੋਟੋ ਕੈਪਸ਼ਨ ਸ਼ੁੱਕਰਵਾਰ ਦਸਿਹਰੇ ਵਾਲੇ ਦਿਨ ਦੀ ਘਟਨਾ ਤੋਂ ਬਾਅਦ ਐਤਵਾਰ ਨੂੰ ਜੌੜਾ ਫਾਟਕ ਤੋਂ ਰੇਲ ਆਵਾਜਾਹੀ ਮੁੜ ਸ਼ੁਰੂ ਹੋ ਗਈ ਇਸ ਬਾਰੇ ਧੁੰਦ ਸਾਫ਼ ਕਰਦਿਆਂ ਨਗਰ ਨਿਗਮ ਦੀ ਕਮਿਸ਼ਨਰ ਸੋਨਾਲੀ ਨੇ ਦੱਸਿਆ, ਅਸੀਂ ਅਜਿਹੇ ਕਿਸੇ ਪ੍ਰੋਗਰਾਮ ਦੀ ਇਜਾਜ਼ਤ ਨਹੀਂ ਦਿੱਤੀ।ਕਾਰਪੋਰੇਸ਼ਨ ਤੋਂ ਫਾਇਰ ਬ੍ਰਿਗੇਡ ਅਤੇ ਪਾਣੀ ਦੇ ਟੈਂਕਰ ਭੇਜਣ ਬਾਰੇ ਉਨ੍ਹਾਂ ਕਿਹਾ, "" ਉੱਥੇ ਕੋਈ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਨਹੀਂ ਦਿੱਤਾ ਗਿਆ। ਰਹੀ ਗੱਲ ਪਾਣੀ ਦੇ ਟੈਂਕ ਦੀ ਤਾਂ ਉਹ ਅਸੀਂ ਹਲਕੇ ਦੇ ਐਮਸੀ ਦੇ ਕਹਿਣ 'ਤੇ ਦਿੱਤੇ ਸਨ। ਸਾਨੂੰ ਇਸ ਪ੍ਰੋਗਰਾਮ ਬਾਰੇ ਨਹੀਂ ਦੱਸਿਆ ਗਿਆ। ਇਸ ਬਾਰੇ ਨਾ ਹੀ ਜ਼ਬਾਨੀ ਅਤੇ ਨਾ ਹੀ ਲਿਖਿਤ ਆਗਿਆ ਦਿੱਤੀ ਗਈ।""ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਕੂ ਨੇ ਕਿਹਾ, "" ਪ੍ਰਬੰਧਕਾਂ ਨੇ ਇਸ ਪ੍ਰੋਗਰਾਮ ਲਈ ਅਰਜੀ ਤੱਕ ਨਹੀਂ ਦਿੱਤੀ। ਅਜਿਹੇ ਸਮਾਗਮਾਂ ਲਈ ਫਾਇਰ ਬ੍ਰਿਗੇਡ ਅਤੇ ਸਿਹਤ ਵਿਭਾਗ ਤੋਂ ਵੀ ਆਗਿਆ ਲੈਣੀ ਪੈਂਦੀ ਹੈ। ਜਿਹੜੀ ਪ੍ਰਬੰਧਕਾਂ ਨੇ ਨਹੀਂ ਲਈ ਗਈ।"" Sorry, this Youtube post is currently unavailable.ਇਸੇ ਵਿਵਾਦ ਵਿਚਕਾਰ 15 ਅਕਤੂਬਰ ਦੀ ਇੱਕ ਚਿੱਠੀ ਸਾਹਮਣੇ ਆਈ, ਜਿਸ ਵਿੱਚ ਮਿੱਠੂ ਮਦਾਨ ਨੇ ਅੰਮ੍ਰਿਤਸਰ ਦੇ ਡੀਸੀਪੀ ਤੋਂ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਲਈ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਸੀ।ਦੂਸਰੀ ਚਿੱਠੀ ਵਿੱਚ ਪੁਲਿਸ ਸਟੇਸ਼ਨ ਮੋਹਕਮਪੁਰ ਨੇ ਪ੍ਰਬੰਧਕਾਂ ਨੂੰ ਸਮਾਗਮ ਦੀ ਆਗਿਆ ਦੇ ਦਿੱਤੀ ਸੀ। ਸ਼ਰਤ ਇਹ ਲਾਈ ਗਈ ਸੀ ਕਿ ਉਹ ਲਾਊਡ ਸਪੀਕਰਾਂ ਦੀ ਵਰਤੋਂ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨਗੇ।ਇਸ ਸਮਾਗਮ ਵਿੱਚ 20 ਹਜ਼ਾਰ ਦੇ ਇਕੱਠ ਦੀ ਆਗਿਆ ਦਿੱਤੀ ਗਈ ਸੀ।ਹਾਲਾਂਕਿ ਅਹਿਮ ਗੱਲ ਇਹ ਵੀ ਹੈ ਕਿ ਇੱਕ ਏਕੜ ਤੋਂ ਵੀ ਘੱਟ ਖੇਤਰਫਲ ਵਾਲੇ ਧੋਬੀਘਾਟ ਮੈਦਾਨ ਵਿੱਚ 20 ਹਜ਼ਾਰ ਲੋਕ ਉਸਦੀ ਸਮਰੱਥਾ ਤੋਂ ਕਿਤੇ ਜ਼ਿਆਦਾ ਹਨ। ਮੈਦਾਨ ਦਾ ਇੱਕ ਹੀ ਗੇਟ ਜੋ ਕਰੀਬ 10 ਫੁੱਟ ਚੌੜਾ ਹੈ। ਪ੍ਰੋਗਰਾਮ ਲਈ ਵੀਆਈਪੀ ਐਂਟਰੀ ਪਿਛਲੇ ਪਾਸੇ ਤੋਂ ਤਿਆਰ ਕੀਤੀ ਗਈ ਸੀ।ਲੋਕਾਂ ਦੀ ਸਹੂਲਤ ਲਈ ਮੈਦਾਨ ਵਿੱਚ ਇੱਕ ਵੱਡੀ ਐਲਈਡੀ ਸਕਰੀਨ ਰੇਲਵੇ ਲਾਈਨ ਵੱਲ ਲਾਈ ਗਈ ਸੀ। ਵੱਡੀ ਗਿਣਤੀ ਵਿੱਚ ਲੋਕ ਰੇਲਵੇ ਲਾਈਨਾਂ ਉੱਪਰ ਖੜ੍ਹੇ ਹੋ ਕੇ ਸਕਰੀਨ ਉੱਪਰ ਹੀ ਪ੍ਰੋਗਰਾਮ ਦੇਖ ਰਹੇ ਸਨ।ਅੰਮ੍ਰਿਤਸਰ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਜੀਆਰਪੀ ਅੰਮ੍ਰਿਤਸਰ ਪੁਲਿਸ ਸਟੇਸ਼ਨ ਵਿੱਚ 19 ਅਕਤੂਬਰ ਨੂੰ ਦਰਜ ਐਫਆਈਆਰ ਨੰਬਰ 169 ਵਿੱਚ ਅਣਪਛਾਤੇ ਵਿਅਕਤੀਆਂ ਉੱਪਰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 304,304-ਏ, 337, 338 ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੂਸਰੇ ਪਾਸੇ ਰੇਲਵੇ ਪੁਲਿਸ ਦੇ ਐਡੀਸ਼ਨਲ ਨਿਰਦੇਸ਼ਕ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਐਸਆਈਟੀ ਬਣਾਈ ਗਈ ਹੈ। ਜੋ ਇਸ ਮਾਮਲੇ ਵਿੱਚ ਰੇਲਵੇ ਦੀ ਭੂਮਿਕਾ ਦੀ ਵੀ ਜਾਂਚ ਕਰੇਗੀ।ਇਹ ਵੀ ਪੜ੍ਹੋ'ਆਪ' ਦਾ ਸੰਕਟ ਨਿਬੇੜਨ ਲਈ ਹੋਈ ਬੈਠਕ ਦਾ ਕੀ ਨਿਕਲਿਆ ਸਿੱਟਾ 13 ਔਰਤਾਂ ਨੂੰ ਆਪਣੇ ਜਾਲ 'ਚ ਫਸਾ ਕੇ 6 ਨੂੰ ਬਣਾਇਆ ਏਡਜ਼ ਦੀਆਂ ਰੋਗੀਉਹ ਪੁਲ ਜਿੱਥੇ ਪਰਵਾਸੀਆਂ ਨੇ ਅਮਰੀਕਾ ਜਾਣ ਲਈ ਲਾਏ ਡੇਰੇ Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਭਾਰਤ ਦੇ ਇੰਜੀਨੀਅਰਾਂ ਨੇ ਇੰਝ ਦਿੱਤਾ ਥਾਈਲੈਂਡ ਆਪਰੇਸ਼ਨ ਨੂੰ ਅੰਜਾਮ ਸਵਾਤੀ ਰਾਜਗੋਲਕਰ ਅਤੇ ਰੁਜੁਤਾ ਲੁਕਤੁਕੇ ਬੀਬੀਸੀ ਪੱਤਰਕਾਰ 14 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44819246 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright kbl limited ਫੋਟੋ ਕੈਪਸ਼ਨ KBL ਨੇ ਆਪਣੀ 5 ਮੈਂਬਰੀ ਟੀਮ ਭੇਜੀ ਸੀ ਜਿਨ੍ਹਾਂ ਵਿੱਚੋਂ 2 ਭਾਰਤੀ, ਇੱਕ ਅਮਰੀਕੀ ਅਤੇ ਦੋ ਥਾਈਲੈਂਡ ਦੀ ਸਹਾਇਕ ਕੰਪਨੀ ਦੇ ਹੀ ਸਨ ਆਖ਼ਰਕਾਰ ਪਿਛਲੇ ਹਫ਼ਤੇ ਐਤਵਾਰ ਨੂੰ ਥਾਈਲੈਂਡ ਦੀ ਗੁਫ਼ਾ ਵਿੱਚ ਫਸੇ 12 ਬੱਚਿਆਂ ਅਤੇ ਫੁੱਟਬਾਲ ਕੋਚ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਬੱਚੇ ਕਰੀਬ ਦੋ ਹਫ਼ਤੇ ਤੋਂ ਵੱਧ ਸਮਾਂ ਗੁਫ਼ਾ ਵਿੱਚ ਫਸੇ ਰਹੇ। ਮੀਂਹ ਅਤੇ ਝੱਖੜ ਕਾਰਨ ਬਚਾਅ ਕਾਰਜ ਟੀਮ ਨੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ।ਬਹੁਤੇ ਲੋਕ ਭਾਰਤ ਦੀ ਕਿਰਲੌਸਕਰ ਬ੍ਰਦਰਜ਼ ਲਿਮਿਟਡ ਕੰਪਨੀ (KBL) ਬਾਰੇ ਨਹੀਂ ਜਾਣਦੇ, ਉਹ ਕੰਪਨੀ ਜਿਹੜੀ ਥਾਈਲੈਂਡ ਦੇ ਬਚਾਅ ਕਾਰਜਾਂ ਵਿੱਚ ਸ਼ਾਮਲ ਸੀ। ਇਸ ਕੰਪਨੀ ਨੇ ਆਪਰੇਸ਼ਨ ਵਿੱਚ ਵਰਤੀ ਗਈ ਤਕਨੀਕ ਬਾਰੇ ਥਾਈਲੈਂਡ ਨੂੰ ਦੱਸਿਆ ਸੀ, ਗੁਫ਼ਾ ਵਿੱਚੋਂ ਪਾਣੀ ਕੱਢਣ ਲਈ ਜਿਹੜੇ ਪੰਪਾਂ ਦੀ ਵਰਤੋਂ ਕੀਤੀ ਗਈ ਉਸ ਬਾਰੇ ਵੀ ਉਨ੍ਹਾਂ ਨੇ ਹੀ ਸਲਾਹ ਦਿੱਤੀ। ਥਾਈ ਸਰਕਾਰ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਤੋਂ ਇਹ ਮਦਦ ਮੰਗੀ ਸੀ। KBL ਨੇ ਆਪਣੀ 5 ਮੈਂਬਰੀ ਟੀਮ ਭੇਜੀ ਸੀ ਜਿਨ੍ਹਾਂ ਵਿੱਚੋਂ 2 ਭਾਰਤੀ, ਇੱਕ ਅਮਰੀਕੀ ਅਤੇ ਦੋ ਥਾਈਲੈਂਡ ਦੀ ਸਹਾਇਕ ਕੰਪਨੀ ਦੇ ਹੀ ਸਨ।ਇਹ ਵੀ ਪੜ੍ਹੋ:ਥਾਈਲੈਂਡ ਦੀ ਗੁਫ਼ਾ 'ਚੋਂ ਬੱਚੇ ਇਸ ਤਰ੍ਹਾਂ ਸੁਰੱਖਿਅਤ ਕੱਢੇ ਗਏਬੱਚਿਆਂ ਨੂੰ ਗੁਫ਼ਾ ਅੰਦਰੋਂ ਕੱਢਣ ਦਾ ਮਿਸ਼ਨ ਜਾਰੀਥਾਈਲੈਂਡ: ਗੁਫ਼ਾ 'ਚੋਂ 8 ਬੱਚੇ ਬਾਹਰ, ਹੁਣ ਬਾਕੀ 5 ਲਈ ਤਿਆਰੀਆਂ5 ਮੈਂਬਰ ਟੀਮ ਵਿੱਚ ਪ੍ਰਸਾਦ ਕੁਲਕਰਨੀ ਵੀ ਸ਼ਾਮਲ ਸਨ, ਜਿਹੜੇ ਇੱਕ ਡਿਜ਼ਾਈਨ ਹੈੱਡ ਦੇ ਤੌਰ 'ਤੇ ਕੰਮ ਕਰਦੇ ਹਨ ਅਤੇ ਭਾਰਤੀ ਟੀਮ ਨੂੰ ਵੀ ਉਨ੍ਹਾਂ ਨੇ ਲੀਡ ਕੀਤਾ। ਇਸ ਟੀਮ ਵਿੱਚ ਸ਼ਾਮ ਸ਼ੁਕਲਾ, ਫਿਲਿਪ ਡੀਲਨੇਅ, ਰੇਮਕੋ ਵਲੀਸਚ ਅਤੇ ਐਡੀਸੋਰਨ ਜਿੰਦਾਪੁਨ ਸ਼ਾਮਲ ਸਨ। ਪ੍ਰਸਾਦ ਕੁਲਕਰਨੀ ਮਹਾਰਾਸ਼ਟਰ ਦੇ ਸਾਂਗਲੀ ਤੋਂ ਹਨ ਅਤੇ ਸ਼ਾਮ ਸ਼ੁਕਲਾ ਪੁਣੇ ਦੇ ਰਹਿਣ ਵਾਲੇ ਹਨ। ਬਚਾਅ ਕਾਰਜਾਂ ਦੌਰਾਨ ਲਗਾਤਾਰ ਬਾਰਿਸ਼ ਹੋ ਰਹੀ ਸੀ ਅਤੇ ਤੂਫ਼ਾਨ ਕਾਰਨ ਮੁਸ਼ਕਿਲਾਂ ਹੋਰ ਵੱਧ ਰਹੀਆਂ ਸਨ। ਗੁਫ਼ਾ ਵਿੱਚ ਵਧਦੇ ਪਾਣੀ ਦੇ ਪੱਧਰ ਨੇ ਆਪਰੇਸ਼ਨ ਨੂੰ ਹੋਰ ਮੁਸ਼ਕਿਲ ਬਣਾ ਦਿੱਤਾ ਸੀ। ਬੀਬੀਸੀ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਗੁਫ਼ਾ ਵਿੱਚੋਂ ਪਾਣੀ ਕੱਢਣ ਦਾ ਆਪਰੇਸ਼ਨ ਕਿਵੇਂ ਚਲਾਇਆ ਗਿਆ। ਔਖਾ ਅਤੇ ਮੁਸ਼ਕਿਲਾਂ ਨਾਲ ਭਰਿਆ ਆਪਰੇਸ਼ਨ ਫੋਟੋ ਕੈਪਸ਼ਨ ਪਾਣੀ ਨਾਲ ਭਰੇ ਹਿੱਸੇ ਵਿੱਚੋਂ ਬਾਹਰ ਕੱਢਣ ਲਈ ਬੱਚੇ ਨੂੰ ਗੋਤਾਖੋਰ ਦੀ ਪਿੱਠ ਉੱਤੇ ਬੰਨਿਆ 23 ਜੂਨ ਦੀ ਗੱਲ ਹੈ ਜਦੋਂ 12 ਫੁੱਟਬਾਲ ਖਿਡਾਰੀ ਥਾਈਲੈਂਡ ਦੀ ਗੁਫ਼ਾ ਵਿੱਚ ਫਸ ਗਏ ਇਸ ਖ਼ਬਰ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। 12 ਮੁੰਡਿਆਂ ਦਾ ਗਰੁੱਪ ਅਤੇ ਉਨ੍ਹਾਂ ਦੇ ਕੋਚ ਗੁਫ਼ਾ ਦੇਖਣ ਲਈ ਗਏ ਸਨ, ਅਚਾਨਕ ਹੜ੍ਹ ਆ ਗਿਆ ਤੇ ਉਹ ਸਾਰੇ ਗੁਫ਼ਾ ਵਿੱਚ ਹੀ ਫਸ ਗਏ। 2 ਜੁਲਾਈ ਨੂੰ ਉਨ੍ਹਾਂ ਦੀ ਖੋਜ ਕੀਤੀ ਗਈ ਸੀ ਉਸ ਤੋਂ ਪਹਿਲਾਂ 9 ਦਿਨ ਉਨ੍ਹਾਂ ਨੇ ਗੁਫ਼ਾ ਦੇ ਅੰਦਰ ਬਹੁਤ ਹੀ ਘੱਟ ਖਾਣੇ ਅਤੇ ਬਹੁਤ ਹੀ ਘੱਟ ਰੋਸ਼ਨੀ ਵਿੱਚ ਕੱਢੇ। ਖ਼ਬਰਾਂ ਇਹ ਵੀ ਆ ਰਹੀਆਂ ਸਨ ਕਿ ਇਹ ਆਪਰੇਸ਼ਨ ਕਈ ਮਹੀਨਿਆਂ ਤੱਕ ਜਾਰੀ ਰਹਿ ਸਕਦਾ ਹੈ। Image copyright kbl limited ਫੋਟੋ ਕੈਪਸ਼ਨ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਨੇ ਇਹ ਯੋਜਨਾ ਬਣਾਈ ਭਾਰੀ ਮੀਂਹ ਅਤੇ ਪਾਣੀ ਦਾ ਪੱਧਰ ਵੱਧਣ ਕਾਰਨ ਇਹ ਆਪਰੇਸ਼ਨ ਐਤਵਾਰ 8 ਜੁਲਾਈ ਨੂੰ ਸ਼ੁਰੂ ਕੀਤਾ ਗਿਆ। ਥਾਈ ਸਰਕਾਰ ਨੇ ਥਾਈਲੈਂਡ ਵਿੱਚ ਭਾਰਤੀ ਅੰਬੈਸੀ ਨੂੰ ਮਦਦ ਲਈ ਗੁਹਾਰ ਲਾਈ। ਉਨ੍ਹਾਂ ਨੇ ਕਿਰਲੌਸਕਰ ਭਰਾਵਾਂ ਤੋਂ ਗੁਫ਼ਾ ਅੰਦਰੋਂ ਪਾਣੀ ਬਾਹਰ ਕੱਢਣ ਲਈ ਪੰਪਾਂ ਦੀ ਮੰਗ ਕੀਤੀ। KBL ਦੀ ਥਾਈਲੈਂਡ ਵਿੱਚ ਸਹਾਇਕ ਕੰਪਨੀ ਹੈ। ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਨੇ ਇਹ ਯੋਜਨਾ ਬਣਾਈ।ਉਨ੍ਹਾਂ ਨੇ ਆਪਰੇਸ਼ਨ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਸੂਚੀ ਤਿਆਰ ਕੀਤੀ ਅਤੇ ਪੰਜ ਮੈਂਬਰੀ ਟੀਮ ਨੂੰ ਜ਼ਰੂਰੀ ਉਪਕਰਨਾਂ ਅਤੇ ਪੰਪਾਂ ਦੇ ਨਾਲ ਤੁਰੰਤ ਥਾਈਲੈਂਡ ਲਈ ਰਵਾਨਾ ਕੀਤਾ। Image copyright /ELONMUSK ਥਾਈ ਆਰਮੀ ਵੱਲੋਂ ਹੁਣ ਤੱਕ ਦੇ ਕੀਤੇ ਗਏ ਵੱਡੇ ਆਪਰੇਸ਼ਾਂ ਦਾ ਇਹ ਵੀ ਇੱਕ ਹਿੱਸਾ ਹੈ। ਪ੍ਰਸਾਦ ਕੁਲਕਰਨੀ ਵੱਲੋਂ ਲੀਡ ਕੀਤੀ ਜਾ ਰਹੀ ਭਾਰਤੀ ਟੀਮ ਨੇ ਦੂਜੇ ਦਿਨ ਆਪਣਾ ਕੰਮ ਸ਼ੁਰੂ ਕੀਤਾ। ਲਗਾਤਾਰ ਪੈ ਰਹੇ ਮੀਂਹ ਅਤੇ ਆ ਰਹੇ ਤੂਫ਼ਾਨ ਨੇ ਗੁਫ਼ਾ ਵਿੱਚ ਫਸੇ ਮੁੰਡਿਆ ਤੱਕ ਪਹੁੰਚ ਮੁਸ਼ਕਿਲ ਬਣਾ ਦਿੱਤਾ ਸੀ। ਗੁਫ਼ਾ ਵਿੱਚ ਉਨ੍ਹਾਂ ਦੁਆਲੇ ਹਰ ਪਾਸੇ ਪਾਣੀ ਸੀ।ਕਿਵੇਂ ਚਲਾਇਆ ਗਿਆ ਆਪਰੇਸ਼ਨਥਾਈ ਆਰਮੀ ਨੇ ਬੱਚਿਆਂ ਨੂੰ ਬਾਹਰ ਕੱਢਣ ਲਈ ਦੁਨੀਆਂ ਤੋਂ ਮਦਦ ਲਈ ਸੀ। ਉਨ੍ਹਾਂ ਨੂੰ ਖਾਣ ਦੀਆਂ ਚੀਜ਼ਾਂ ਅਤੇ ਮੈਡੀਕਲ ਮਦਦ ਮੁਹੱਈਆ ਕਰਵਾਈ ਜਾ ਰਹੀ ਸੀ। ਪ੍ਰਸਾਦ ਕੁਲਰਨੀ ਨੇ ਟਾਈਮਜ਼ ਨਿਊਜ਼ ਨੈੱਟਵਰਕ ਨਾਲ ਇਸ ਆਪਰੇਸ਼ਨ ਬਾਰੇ ਗੱਲਬਾਤ ਕੀਤੀ, ''ਆਪਰੇਸ਼ਨ ਤੁਰੰਤ ਸ਼ੁਰੂ ਕੀਤਾ ਗਿਆ ਸੀ। ਅਸੀਂ 5 ਜੁਲਾਈ ਨੂੰ ਥਾਈਲੈਂਡ ਪਹੁੰਚ ਗਏ ਸੀ। ਸਾਡਾ ਮੁੱਖ ਕੰਮ ਪਾਣੀ ਨੂੰ ਬਾਹਰ ਕੱਢਣਾ ਅਤੇ ਬਚਾਅ ਕਾਰਜ ਟੀਮ ਦੀ ਮਦਦ ਕਰਨਾ ਸੀ।ਗੁਫ਼ਾ ਵਿੱਚ 90 ਡਿਗਰੀ ਦਾ ਮੋੜ ਸੀ। ਇਸ ਤੋਂ ਇਲਾਵਾ ਸਤਹ ਵੀ ਖੁਰਦਰੀ ਸੀ। ਅਜਿਹੇ ਹਾਲਾਤਾਂ ਵਿੱਚ ਗੁਫ਼ਾ ਦੇ ਬਿਲਕੁਲ ਅੰਦਰ ਤੱਕ ਪਹੁੰਚਣਾ ਬਹੁਤ ਔਖਾ ਸੀ। ''ਇਹ ਵੀ ਪੜ੍ਹੋ:ਹੈਰਾਨ ਕਰ ਦੇਵੇਗੀ ਮੁੰਡਿਆਂ ਨੂੰ ਗੁਫ਼ਾ 'ਚੋਂ ਕੱਢਣ ਦੀ ਕਹਾਣੀਬੱਚਿਆਂ ਨੂੰ ਆਕਸੀਜਨ ਦੇਣ ਗਏ ਗੋਤਾਖੋਰ ਦੀ ਗੁਫ਼ਾ 'ਚ ਮੌਤਗੁਫ਼ਾ 'ਚ ਫਸੇ ਥਾਈ ਖਿਡਾਰੀ ਇੰਝ ਬਾਹਰ ਕੱਢੇ ਜਾ ਸਕਦੇ ਹਨਗੁਫ਼ਾ ਦੇ ਬਾਹਰ ਵੀ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਸੀ। ਇੱਥੋਂ ਤੱਕ ਕਿ ਸਕੂਬਾ ਡਾਈਵਰ ਵੀ ਉਸ ਸਮੇਂ ਉਨ੍ਹਾਂ ਮੁੰਡਿਆ ਤੱਕ ਨਹੀਂ ਪਹੁੰਚ ਪਾ ਰਹੇ ਸੀ। Image copyright AFP/getty images ਫੋਟੋ ਕੈਪਸ਼ਨ ਗੁਫ਼ਾ ਵਿੱਚੋਂ ਪੂਰੀ ਤਰ੍ਹਾਂ ਪਾਣੀ ਬਾਹਰ ਕੱਢਣ ਦਾ ਕੰਮ ਪ੍ਰਸਾਦ ਅਤੇ ਉਨ੍ਹਾਂ ਦੀ ਟੀਮ ਨੇ ਕੀਤਾ ਉਨ੍ਹਾਂ ਦੀ ਟੀਮ ਨੇ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਇਸ ਬਾਰੇ ਵੀ ਪ੍ਰਸਾਦ ਕੁਲਕਰਨੀ ਨੇ ਗੱਲਬਾਤ ਕੀਤੀ,''ਇੱਕ ਹੋਰ ਸਮੱਸਿਆ ਹਨੇਰੇ ਦੀ ਸੀ ਅਤੇ ਧੁੰਦ ਤੇ ਭਾਫ਼ ਕਾਰਨ ਘੱਟ ਵਿਖਾਈ ਦੇ ਰਿਹਾ ਸੀ। ਜਦੋਂ ਮੀਂਹ ਰੁਕਿਆ ਤਾਂ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਸੀ। ਬਿਜਲੀ ਦਾ ਕੱਟ ਲੱਗਿਆ ਹੋਇਆ ਸੀ। ਇਸ ਕਰਕੇ ਕੋਈ ਬਦਲ ਨਹੀਂ ਸੀ ਪਰ ਪੰਪਾਂ ਦੀ ਘੱਟ ਸਮਰਥਾ ਦੀ ਵਰਤੋਂ ਕੀਤੀ ਗਈ।'' ਗੁਫ਼ਾ ਵਿੱਚੋਂ ਪੂਰੀ ਤਰ੍ਹਾਂ ਪਾਣੀ ਬਾਹਰ ਕੱਢਣ ਦਾ ਕੰਮ ਪ੍ਰਸਾਦ ਅਤੇ ਉਨ੍ਹਾਂ ਦੀ ਟੀਮ ਨੇ ਕੀਤਾ। ਉਨ੍ਹਾਂ ਨੇ 8 ਦਿਨ ਕੰਮ ਕੀਤਾ।ਥਾਈ ਸਰਕਾਰ ਵੱਲੋਂ ਹੌਸਲਾ ਅਫਜ਼ਾਈਇਸ ਬਚਾਅ ਕਾਰਜ ਨੂੰ ਪੂਰੀ ਦੁਨੀਆਂ ਦੇ ਮੀਡੀਆ ਨੇ ਕਵਰ ਕੀਤਾ। ਪੂਰੀ ਦੁਨੀਆਂ ਵਿੱਚ ਲੋਕ ਮੁੰਡਿਆਂ ਦੇ ਸੁਰੱਖਿਅਤ ਬਾਹਰ ਆਉਣ ਲਈ ਪ੍ਰਾਰਥਨਾ ਕਰ ਰਹੇ ਸਨ। ਆਖ਼ਰਕਾਰ ਆਪ੍ਰੇਸ਼ਨ ਕਾਮਯਾਬ ਹੋਇਆ। ਥਾਈ ਸਰਕਾਰ ਵੱਲੋਂ ਭਾਰਤੀ ਦੀ ਟੀਮ ਦੀ ਹੌਸਲਾ ਅਫਜ਼ਾਈ ਕੀਤੀ ਗਈ ਹੈ। Image copyright indian ambassador ਫੋਟੋ ਕੈਪਸ਼ਨ ਭਾਰਤ ਸਰਕਾਰ ਨੂੰ ਥਾਈ ਸਰਕਾਰ ਦਾ ਧੰਨਵਾਦ ਥਾਈ ਸਰਕਾਰ ਵੱਲੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖ ਕੇ ਧੰਨਵਾਦ ਕੀਤਾ ਗਿਆ ਹੈ।ਇਹ ਵੀ ਪੜ੍ਹੋ:ਗੁਫ਼ਾ 'ਚੋਂ ਫੁੱਟਬਾਲ ਟੀਮ 9 ਦਿਨ ਬਾਅਦ ਸੁਰੱਖਿਅਤ ਮਿਲੀਗੁਫ਼ਾ 'ਚੋਂ ਕੱਢੇ ਬੱਚਿਆਂ ਨੂੰ ਹੋ ਸਕਦੀਆਂ ਇਹ ਬਿਮਾਰੀਆਂਗੁਫ਼ਾ 'ਚ ਫਸੇ ਬੱਚਿਆਂ ਦਾ ਸੁਨੇਹਾ, 'ਨਾ ਕਰੋ ਫਿਕਰ, ਅਸੀਂ ਹਾਂ ਬਹਾਦਰ'ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਸਰਕਾਰ ਨੇ ਥਾਈ ਸਰਕਾਰ ਦੀ ਮਦਦ ਕੀਤੀ ਹੋਵੇ। ਸਾਲ 2011 ਵਿੱਚ ਜਦੋਂ ਥਾਈਲੈਂਡ ਵਿੱਚ ਭਾਰੀ ਹੜ੍ਹ ਆਇਆ ਸੀ ਭਾਰਤ ਸਰਕਾਰ ਨੇ ਉਦੋਂ ਵੀ ਕਿਰਲੌਸਕਰ ਕੰਪਨੀ ਜ਼ਰੀਏ ਥਾਈ ਸਰਕਾਰ ਦੀ ਮਦਦ ਕੀਤੀ ਸੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੱਕ ਮੁੰਡੇ ਦੀ ਕਹਾਣੀ ਜਿਸ ਨੇ ਸਮੁੰਦਰ ਚ 49 ਦਿਨ ਬਿਨਾਂ ਖਾਣੇ ਦੇ ਕੱਟੇ 4 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45684631 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਆਲਦੀ ਨੂੰ 'ਕੁਦਰਤੀ ਆਫ਼ਤ' ਦੀ ਵਜ੍ਹਾ ਕਰਕੇ ਜਾਪਾਨ 'ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਪੂਰੇ 49 ਦਿਨਾਂ ਤੱਕ ਸਮੁੰਦਰ ਦੀਆਂ ਲਹਿਰਾਂ ਵਿੱਚ ਇੱਕ ਟੁੱਟੀ ਹੋਈ ਕਿਸ਼ਤੀ 'ਚ ਰਹਿਣਾ, ਉਹ ਵੀ ਖਾਣੇ ਅਤੇ ਪਾਣੀ ਬਗੈਰ। ਕੀ ਇਹ ਤੁਹਾਨੂੰ 'ਲਾਇਫ਼ ਆੱਫ਼ ਪਾਈ' ਜਾਂ ਫਿਰ ਕੋਈ ਇਸ ਤਰ੍ਹਾਂ ਦੀ ਫ਼ਿਲਮ ਦੀ ਯਾਦ ਨਹੀਂ ਦੁਆਉਂਦਾ?ਪਰ ਇੱਥੇ ਕਿਸੇ ਫ਼ਿਲਮ ਦੀ ਗੱਲ ਨਹੀਂ ਹੋ ਰਹੀ, ਇਹ ਅਸਲੀ ਕਹਾਣੀ ਹੈ।ਜੁਲਾਈ ਦੇ ਮਹੀਨੇ ਵਿਚ, 18 ਸਾਲਾਂ ਦੇ ਆਲਦੀ ਨੋਵੇਲ ਆਦਿਲਾਂਗ ਇੰਡੋਨੇਸ਼ੀਆ ਦੇ ਸਮੁੰਦਰੀ ਤੱਟ ਤੋਂ ਤਕਰੀਬਨ 125 ਕਿਲੋਮੀਟਰ ਦੂਰ ਇੱਕ 'ਫਿਸ਼ਿੰਗ ਹੱਟ' (ਮੱਛੀਆਂ ਫੜਨ ਲਈ ਬਣਾਈ ਗਈ ਝੌਪੜੀ ਵਰਗੀ ਕਿਸ਼ਤੀ) ਵਿਚ ਸਨ। ਇਸੇ ਵੇਲੇ ਅਚਾਨਕ ਤੇਜ਼ ਹਵਾਵਾਂ ਚੱਲਣ ਲੱਗੀਆਂ ਅਤੇ ਕਿਸ਼ਤੀ ਦਾ ਐਂਕਰ ਟੁੱਟ ਗਿਆ। Image copyright EPA ਫੋਟੋ ਕੈਪਸ਼ਨ ਐਂਕਰ ਟੁੱਟਣ ਕਾਰਨ ਆਲਦੀ ਦੀ ਫਿਸ਼ਿੰਗ ਹੱਟ ਬੇਕਾਬੂ ਹੋ ਗਈ ਨਤੀਜਾ ਇਹ ਹੋਇਆ ਕਿ ਆਲਦੀ ਦੀ ਫਿਸ਼ਿੰਗ ਹੱਟ ਬੇਕਾਬੂ ਹੋ ਗਈ ਅਤੇ ਕਈ ਹਜ਼ਾਰ ਕਿਲੋਮੀਟਰ ਦੂਰ ਗੁਆਮ ਦੇ ਨੇੜੇ ਜਾ ਕੇ ਰੁਕੀ।ਹਾਲਾਤ ਅਜਿਹੇ ਸਨ ਕਿ ਆਲਦੀ ਦਾ ਜ਼ਿੰਦਾ ਬਚਣਾ ਬਹੁਤ ਮੁਸ਼ਕਿਲ ਸੀ, ਪਰ ਖੁਸ਼ਕਿਸਮਤੀ ਨਾਲ ਪਨਾਮਾ ਦੇ ਇੱਕ ਜਹਾਜ਼ ਨੇ ਉਸ ਨੂੰ 49 ਦਿਨਾਂ ਬਾਅਦ ਸੁਰੱਖਿਅਤ ਬਚਾ ਲਿਆ।ਇਹ ਵੀ ਪੜ੍ਹੋ:ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆ9 ਤੱਥ ਜਿਨ੍ਹਾਂ ਕਾਰਨ ਵਧਿਆ ਸੈਕਸ ਟੁਆਏਜ਼ ਦਾ ਵਪਾਰ '16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ'ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਸਮੂਹ ਦੇ ਰਹਿਣ ਵਾਲੇ ਆਲਦੀ ਇੱਕ 'ਰੋਮਪਾਂਗ' 'ਤੇ ਕੰਮ ਕਰਦੇ ਸਨ। ਰੋਮਪਾਂਗ ਇੱਕ ਮੱਛੀਆਂ ਫੜਨ ਵਾਲੀ ਕਿਸ਼ਤੀ ਹੈ, ਜੋ ਬਿਨਾਂ ਪੈਡਲ ਅਤੇ ਬਿਨਾਂ ਇੰਜਨ ਦੇ ਚੱਲਦੀ ਹੈ।ਇੰਡੋਨੇਸ਼ੀਆ ਦੇ 'ਜਕਾਰਤਾ ਪੋਸਟ' ਅਖ਼ਬਾਰ ਵਿਚ ਛਪੀ ਇੱਕ ਰਿਪੋਰਟ ਮੁਤਾਬਕ ਕਿਸ਼ਤੀ 'ਤੇ ਆਲਦੀ ਦਾ ਕੰਮ ਮੱਛੀਆਂ ਨੂੰ ਕਿਸ਼ਤੀ ਵੱਲ ਆਕਰਸ਼ਿਤ ਕਰਨ ਵਾਲੇ ਖਾਸ ਲੈਂਪਾਂ ਨੂੰ ਜਗਾਉਣਾ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸੀ।ਮੱਛੀਆਂ ਫੜਨ ਲਈ ਬਣਾਈ ਗਈ ਇਸ ਝੌਪੜੀ ਵਰਗੀ ਕਿਸ਼ਤੀ ਨੂੰ ਸਮੁੰਦਰ ਵਿੱਚ ਰੱਸੀਆਂ ਦੇ ਸਹਾਰੇ ਚਲਾਇਆ ਜਾਂਦਾ ਹੈ। Image copyright EPA ਫੋਟੋ ਕੈਪਸ਼ਨ ਆਲਦੀ ਹੁਣ ਘਰ ਆ ਗਏ ਹਨ ਅਤੇ ਉਨ੍ਹਾਂ ਦੀ ਸਿਹਤ ਬਿਹਤਰ ਹੈ ਮੱਛੀਆਂ ਫੜ ਕੇ ਭਰਿਆ ਢਿੱਡ14 ਜੁਲਾਈ ਨੂੰ ਜਦੋਂ ਤੇਜ਼ ਹਵਾਵਾਂ ਦੇ ਕਾਰਨ ਆਲਦੀ ਦੀ ਕਿਸ਼ਤੀ ਕਾਬੂ ਤੋਂ ਬਾਹਰ ਹੋ ਗਈ, ਉਸ ਕੋਲ ਬਹੁਤ ਘੱਟ ਖਾਣਾ ਬਚਿਆ ਸੀ। ਅਜਿਹੇ 'ਚ ਉਸ ਬਹੁਤ ਹੀ ਹਿੰਮਤ ਅਤੇ ਸਮਝ ਨਾਲ ਕੰਮ ਲਿਆ। ਆਲਦੀ ਨੇ ਮੱਛੀਆਂ ਫ਼ੜੀਆਂ ਅਤੇ ਲੱਕੜਾਂ ਬਾਲ ਕੇ ਉਨ੍ਹਾਂ ਮੱਛੀਆਂ ਨੂੰ ਪਕਾਇਆ।ਅਜੇ ਇਹ ਗੱਲ ਦਾ ਪਤਾ ਨਹੀਂ ਲੱਗਿਆ ਹੈ ਕਿ ਆਲਦੀ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ।ਇਹ ਵੀ ਪੜ੍ਹੋ:ਸਬਰੀਮਲਾ 'ਤੇ ਜੱਜ ਇੰਦੂ ਮਲਹੋਤਰਾ ਦੀ ਵੱਖਰੀ ਦਲੀਲਇਸ ਸ਼ਹਿਰ ਵਿੱਚ ਲੋਕ ਅੰਡਰਗ੍ਰਾਊਂਡ ਕਿਉਂ ਰਹਿੰਦੇ ਹਨਅਮਿਤਾਭ ਬੱਚਨ ਦੀ ਸੋਸ਼ਲ ਮੀਡੀਆ 'ਤੇ ਖਿਚਾਈਜਪਾਨ 'ਚ ਮੌਜੂਦ ਇੰਡੋਨੇਸ਼ੀਆ ਦੇ ਰਾਜਦੂਤ ਫ਼ਜਰ ਫ਼ਿਰਦੌਸ ਨੇ 'ਦਿ ਜਕਾਰਤਾ ਪੋਸਟ' ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਇਨ੍ਹਾਂ 49 ਦਿਨਾਂ 'ਚ ਆਲਦੀ ਡਰੇ ਸਹਿਮੇ ਰਹਿੰਦੇ ਸਨ ਅਤੇ ਅਕਸਰ ਰੋਂਦੇ ਵੀ ਸਨ। ਪਰ ਕਿਸੇ ਦਾ ਧਿਆਨ ਨਹੀਂ ਗਿਆ...ਫਜਰ ਫ਼ਿਰਦੌਸ ਮੁਤਾਬਕ, ""ਆਲਦੀ ਨੂੰ ਜਦੋਂ ਵੀ ਕੋਈ ਵੱਡਾ ਜਹਾਜ਼ ਦਿੱਖਦਾ ਤਾਂ ਉਸ ਦੇ ਮਨ ਵਿਚ ਆਸ ਜਾਗ ਜਾਂਦੀ। 10 ਤੋਂ ਵੀ ਵੱਧ ਜਹਾਜ਼ ਉਨ੍ਹਾਂ ਦੇ ਰਸਤੇ ਵਿੱਚੋਂ ਲੰਘੇ, ਪਰ ਕਿਸੇ ਦਾ ਵੀ ਧਿਆਨ ਉਨ੍ਹਾਂ ਵੱਲ ਨਹੀਂ ਗਿਆ ਅਤੇ ਨਾ ਹੀ ਕੋਈ ਜਹਾਜ਼ ਰੁਕਿਆ।""ਆਲਦੀ ਦੀ ਮਾਂ ਨੇ ਨਿਊਜ਼ ਏਜੰਸੀ ਏਐਫ਼ਪੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਲਾਪਤਾ ਹੋਣ ਬਾਰੇ ਕਿਸ ਤਰ੍ਹਾਂ ਪਤਾ ਲੱਗਾ। ਉਨ੍ਹਾਂ ਕਿਹਾ, ""ਆਲਦੀ ਦੇ ਬੌਸ ਨੇ ਮੇਰੇ ਪਤੀ ਨੂੰ ਦੱਸਿਆ ਕਿ ਉਹ ਲਾਪਤਾ ਹੋ ਗਿਆ ਹੈ। ਇਸ ਤੋਂ ਬਾਅਦ ਅਸੀਂ ਸਭ ਕੁਝ ਰੱਬ 'ਤੇ ਛੱਡ ਦਿੱਤਾ ਅਤੇ ਉਸ ਦੀ ਸਲਾਮਤੀ ਲਈ ਲਗਾਤਾਰ ਦੁਆਵਾਂ ਕਰਦੇ ਰਹੇ।""ਆਖ਼ਿਰਕਾਰ ਇੱਕ ਜਹਾਜ਼ ਰੁਕਿਆ...31 ਅਗਸਤ ਨੂੰ ਆਲਦੀ ਨੇ ਆਪਣੇ ਨੇੜੇ ਇੱਕ ਪਨਾਮਾ ਦੇ ਜਹਾਜ਼ ਨੂੰਲੰਘਦੇ ਦੇਖਕੇ ਐਮਰਜੈਂਸੀ ਰੇਡੀਓ ਸਿਗਨਲ ਭੇਜਿਆ।ਇਸ ਤੋਂ ਬਾਅਦ ਜਹਾਜ਼ ਦੇ ਕੈਪਟਨ ਨੇ ਗੁਆਮ ਦੇ ਕੋਸਟਗਾਰਡ ਨਾਲ ਸੰਪਰਕ ਕੀਤਾ। ਕੋਸਟਗਾਰਡ ਨੇ ਜਹਾਜ਼ ਚਾਲਕ ਦਲ ਨੂੰ ਆਦੇਸ਼ ਦਿੱਤੇ ਕਿ ਉਹ ਆਲਦੀ ਨੂੰ ਉਸਦੀ ਮੰਜ਼ਿਲ/ ਜਪਾਨ ਲੈ ਕੇ ਜਾਣ।ਇਹ ਜਾਣਕਾਰੀ ਓਸਾਕਾ ਵਿਚ ਇੰਡੋਨੇਸ਼ੀਆ ਦੇ ਦੂਤਾਵਾਸ ਦੇ ਫ਼ੇਸਬੁੱਕ ਪੇਜ ਉੱਤੇ ਸਾਂਝੀ ਕੀਤੀ ।ਹੁਣ ਜਸ਼ਨ ਮਨਾਉਣ ਦੀ ਹੋ ਰਹੀ ਹੈ ਤਿਆਰੀਆਲਦੀ 6 ਸਤੰਬਰ ਨੂੰ ਜਾਪਾਨ ਪਹੁੰਚੇ ਅਤੇ ਦੋ ਦਿਨਾਂ ਬਾਅਦ ਉਸ ਨੇ ਇੰਡੋਨੇਸ਼ੀਆ ਲਈ ਉਡਾਨ ਭਰੀ। ਇਸ ਤੋਂ ਬਾਅਦ ਆਖ਼ਿਰਕਾਰ ਉਹ ਆਪਣੇ ਪਰਿਵਾਰ ਨੂੰ ਮਿਲੇ। ਇਹ ਵੀ ਪੜ੍ਹੋ:ਤੁਹਾਨੂੰ ਗੂਗਲ ਦੇ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਯਾਦ ਹੈਇਮਰਾਨ ਖ਼ਾਨ ਨੇ ਵੇਚੀਆਂ ਨਵਾਜ਼ ਸ਼ਰੀਫ ਦੀਆਂ ਮੱਝਾਂ'ਅਦਾਲਤ ਧਰਮ ਦੇ ਮਾਮਲੇ 'ਚ ਦਖਲ ਕਿਉਂ ਨਾ ਦੇਵੇ'ਦੱਸਿਆ ਜਾ ਰਿਹਾ ਹੈ ਕਿ ਉਸ ਦੀ ਸਿਹਤ ਠੀਕ ਹੈ।ਆਲਦੀ ਦੀ ਮਾਂ ਨੇ ਕਿਹਾ ਕਿ, ""ਉਹ ਹੁਣ ਵਾਪਸ ਆ ਗਿਆ ਹੈ, 30 ਸਤੰਬਰ ਨੂੰ ਉਸਦਾ ਜਨਮ ਦਿਨ ਹੈ ਅਤੇ ਉਹ 19 ਸਾਲ ਦਾ ਹੋ ਜਾਵੇਗਾ। ਅਸੀਂ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਹਾਂ।""ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਹਾਲੀਵੁੱਡ ਦੀਆਂ ਮਸ਼ਹੂਰ ਸ਼ਖਸੀਅਤਾਂ ਆਰਟੀਫੀਸ਼ੀਅਲ 'ਬੌਡੀ ਇਮਪਲਾਂਟਸ' ਦਾ ਨਵਾਂ ਫੈਸ਼ਨ ਆਪਣਾ ਰਹੀਆਂ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਾਪਾਨ ਦੀ ਰਾਜਕੁਮਾਰੀ ਆਇਆਕੋ ਨੇ ਇੱਕ 32 ਸਾਲਾ ਕਾਰੋਬਾਰੀ ਕੀਅ ਮੋਰੀਆ ਨਾਲ ਵਿਆਹ ਕਰਾਇਆ ਜੋ ਰਾਜ ਘਰਾਣੇ ਦੇ ਨਹੀਂ ਹਨ ਸਗੋਂ ਇੱਕ ਆਮ ਇਨਸਾਨ ਹਨ। ਰਾਜ ਕੁਮਾਰੀ ਨੇ ਆਪਣੇ ਪਿਆਰ ਨਾਲ ਵਿਆਹ ਕਰਵਾਉਣ ਲਈ ਰਾਜ ਪਰਿਵਾਰ ਵਿੱਚੋਂ ਆਪਣੀ ਦਾਅਵੇਦਾਰੀ ਛੱਡਣੀ ਪਈ ਹੈ। ਦੇਖੋ ਵਿਆਹ ਦੇ ਪਲ।ਇਹ ਵੀ ਪੜ੍ਹੋ-ਅਕਾਲ ਤਖ਼ਤ ਜਥੇਦਾਰ ਨੇ ਕੀ ਦਿੱਤਾ ਪਹਿਲਾ ਸੰਦੇਸ਼ ਸਿੱਖ ਬੱਚੀ ਨਾਲ ਕਥਿਤ ਤੌਰ 'ਤੇ ਬਲਾਤਕਾਰ'ਜਿਨਸੀ ਸ਼ੋਸ਼ਣ ਦੇ ਮੁਲਜ਼ਮਾਂ 'ਤੇ 20 ਸਾਲ ਬਾਅਦ ਵੀ ਹੋ ਸਕਦੀ ਐਫ਼ਆਈਆਰ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਮਲਿੰਗੀ ਕੁੜੀਆਂ ਦੀ ਪ੍ਰੇਮ ਕਹਾਣੀ ਭਾਰਤੀ ਟੀਵੀ ਸਕਰੀਨ 'ਤੇ ਇੰਝ ਪੁੱਜੀ ਯੋਗਿਤਾ ਲਿਮਾਏ ਬੀਬੀਸੀ ਪੱਤਰਕਾਰ, ਮੁੰਬਈ 3 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45717310 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright VB ON THE WEB/JIOCINEMA/ ਫੋਟੋ ਕੈਪਸ਼ਨ 'ਮਾਇਆ 2' ਨੂੰ ਉਂਝ ਕਿਸੇ ਸਿਨੇਮਾ ਘਰ 'ਚ ਜਾਂ ਟੀਵੀ ਉੱਪਰ ਦਿਖਾਉਣਾ ਬਹੁਤ ਔਖਾ ਹੁੰਦਾ। ਸਸਤੇ ਸਮਾਰਟ ਫੋਨ ਤੇ ਹੋਰ ਵੀ ਸਸਤੇ ਇੰਟਰਨੈੱਟ ਨੇ ਭਾਰਤ ਵਿੱਚ ਛੋਟੀ ਸਕਰੀਨ ਦੇ ਸ਼ੌਕ ਨੂੰ ਨਵੇਂ ਸਿਖਰ 'ਤੇ ਪਹੁੰਚਾ ਦਿੱਤਾ ਹੈ। ਇਸ ਦੇ ਨਾਲ ਹੀ ਮਨੋਰੰਜਨ ਉਦਯੋਗ ਵਿੱਚ ਵੀ ਰਚਨਾਤਮਿਕਤਾ ਦੀ ਨਵੀ ਆਜ਼ਾਦੀ ਨੇ ਜਨਮ ਲੈ ਲਿਆ ਹੈ। ਨਿਰਦੇਸ਼ਕਾ ਕ੍ਰਿਸ਼ਨਾ ਭੱਟ ਦਾ ਕਹਿਣਾ ਹੈ ਕਿ ਇੰਟਰਨੈੱਟ ਨੇ ਉਨ੍ਹਾਂ ਨੂੰ ""ਜਿਵੇਂ ਮਰਜ਼ੀ ਕਹਾਣੀ ਕਹਿਣ ਦੀ ਤਾਕਤ"" ਦੇ ਦਿੱਤੀ ਹੈ।ਉਨ੍ਹਾਂ ਨੇ ਇੰਟਰਨੈੱਟ ਉੱਤੇ ਪ੍ਰਸਾਰਣ ਲਈ ਦੋ ਸ਼ੋਅ ਬਣਾਏ ਹਨ, ਜਿਨ੍ਹਾਂ ਵਿੱਚੋਂ ਇੱਕ ਹੈ 'ਮਾਇਆ 2' ਜੋ ਕਿ ਦੋ ਔਰਤਾਂ ਦੀ ਸਮਲਿੰਗੀ ਪ੍ਰੇਮ ਕਹਾਣੀ ਹੈ। ਅਜਿਹੀ ਕਹਾਣੀ ਨੂੰ ਉਂਝ ਕਿਸੇ ਸਿਨੇਮਾ ਘਰ 'ਚ ਜਾਂ ਟੀਵੀ ਉੱਪਰ ਦਿਖਾਉਣਾ ਬਹੁਤ ਔਖਾ ਹੁੰਦਾ। ਫੋਟੋ ਕੈਪਸ਼ਨ ਨਿਰਦੇਸ਼ਕਾ ਕ੍ਰਿਸ਼ਨਾ ਭੱਟ ਭੱਟ ਮੁਤਾਬਕ, ""ਕਿਸੇ ਸਿਨੇਮਾ ਵਿੱਚ ਜੇ ਮੈਂ ਕੋਈ ਸੈਕਸ ਸੀਨ ਦਿਖਾਉਣਾ ਹੋਵੇ ਤਾਂ ਸੈਂਸਰ ਬੋਰਡ ਦੇ 10,000 ਨਿਯਮਾਂ ਨਾਲ ਨਿਪਟਣਾ ਪਵੇਗਾ।"" ਉਨ੍ਹਾਂ ਨੂੰ ਪੂਰਾ ਯਕੀਨ ਹੈ, ""ਚੁੰਮਣ ਨੂੰ ਤਾਂ ਕੁਝ ਬੇਵਕੂਫਾਨਾ ਗੱਲਾਂ ਕਹਿ ਕੇ ਕੱਟ ਦੇਣਗੇ। ਉਹੋ ਜਿਹੀ ਕੋਈ ਚੀਜ਼ ਤਾਂ ਟੀਵੀ 'ਤੇ ਵੀ ਨਹੀਂ ਦਿਖਾ ਸਕਦੇ।""ਇਹ ਵੀ ਪੜ੍ਹੋਲੁਕੇ ਹੋਏ ਕੈਮਰਿਆਂ ਤੋਂ ਇੰਝ ਬਚ ਸਕਦੇ ਹੋ ਤੁਸੀਂ ਭਾਰਤ ਤੇ ਪਾਕ ਕਿਹੋ ਜਿਹਾ ਇਤਿਹਾਸ ਪੜ੍ਹਾ ਰਹੇ ਨੇ ਔਰਤਾਂ ਲਈ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਦੇਸਫ਼ਿਲਮਾਂ ਤੇ ਟੀਵੀ ਉੱਤੇ ਤਾਂ ਭਾਰਤ ਵਿੱਚ ਸਖ਼ਤ ਸੈਂਸਰਸ਼ਿਪ ਹੈ ਪਰ ਇੰਟਰਨੈੱਟ ’ਤੇ ਚੱਲਣ ਵਾਲੇ ਸ਼ੋਅ ਅਜੇ ਤੱਕ ਤਾਂ ਇਸ ਦਾਇਰੇ ਤੋਂ ਬਾਹਰ ਹਨ। ਭੱਟ ਦਾ ਅੱਗੇ ਕਹਿਣਾ ਹੈ, ""ਜੇ ਤੁਸੀਂ ਜੋ ਕਹਿਣਾ ਚਾਹੋ ਉਹ ਆਪਣੇ ਤਰੀਕੇ ਨਾਲ ਹੀ ਕਹਿ ਸਕੋ, ਕੋਈ ਤੁਹਾਡੇ ਸਿਰ 'ਤੇ ਨਾ ਚੜ੍ਹਿਆ ਬੈਠਾ ਹੋਵੇ, ਤਾਂ ਆਜ਼ਾਦੀ ਦੇ ਨਵੇਂ ਮਾਅਨੇ ਹੋ ਜਾਂਦੇ ਹਨ, ਉਹ ਸਵੈ-ਨਿਰਭਰਤਾ ਬਣ ਜਾਂਦੀ ਹੈ। ਇਹੀ ਹੈ ਡਿਜੀਟਲ ਦਾ ਫਾਇਦਾ।"" Image copyright JIOCINEMA/LONERANGER PRODUCTIONS ਫੋਟੋ ਕੈਪਸ਼ਨ 'ਮਾਇਆ 2’ ਦਾ ਇੱਕ ਦ੍ਰਿਸ਼ ਉਂਝ ਕੀ ਹੁੰਦਾ ਹੈ ਭਾਰਤ ਵਿੱਚ ਉਂਝ ਪ੍ਰਾਈਮ-ਟਾਈਮ ਟੀਵੀ ਉੱਤੇ ਅਜਿਹੇ ਸੀਰੀਅਲ ਆਉਂਦੇ ਹਨ, ਜੋ ਕਈ ਸਾਲਾਂ ਤੱਕ ਰੁੜ੍ਹਦੇ ਰਹਿੰਦੇ ਹਨ।ਇਹ ਨਾ ਕੇਵਲ ਨਵੇਂ ਕੰਮ ਦੇ ਰਾਹ ਦਾ ਰੋੜਾ ਬਣਦੇ ਹਨ ਸਗੋਂ ਇਹ ਵੀ ਤੈਅ ਕਰ ਦਿੰਦੇ ਹਨ ਕਿ ਕਿਹੜੀ ਕਹਾਣੀ ਦੱਸਣਯੋਗ ਹੈ ਤੇ ਕਿਹੜੀ ਨਹੀਂ।ਡਿਜੀਟਲ ਵੀਡੀਓ ਸਰਵਿਸ ਨੇ ਲੇਖਕਾਂ ਤੇ ਨਿਰਦੇਸ਼ਕਾਂ ਨੂੰ ਨਵੇਂ ਰਾਹ ਦੇ ਦਿੱਤੇ ਹਨ। ਇਹ ਵੀ ਪੜ੍ਹੋ'ਉਹ ਪਤੀ-ਪਤਨੀ ਦਾ ਲਵ ਸੀਨ ਸੀ, ਮੈਂ ਸ਼ਰਮਿੰਦਾ ਨਹੀਂ ਹਾਂ'ਬਾਲ ਠਾਕਰੇ ਦਾ ਰੋਲ ਅਦਾ ਕਰਨ ਬਾਰੇ ਕੀ ਬੋਲੇ ਨਵਾਜ਼ੁਦੀਨ ਸਿੱਦੀਕੀ?ਭਾਰਤੀ ਕਿੱਥੇ ਕਰਵਾਉਂਦੇ ਨੇ ਸਮਲਿੰਗੀ ਵਿਆਹ? ਉਦਾਹਰਣ ਹੈ ਹਿੰਦੀ ਸੀਰੀਅਲ 'ਅਪਹਰਣ', ਜਿਸ ਦੀ ਸ਼ੂਟਿੰਗ ਉੱਤਰੀ ਮੁੰਬਈ ਦੇ ਚਾਂਦੀਵਲੀ ਸਟੂਡੀਓ ਵਿੱਚ ਚੱਲ ਰਹੀ ਹੈ।ਦਿਨ ਲੰਬਾ ਹੋਣ ਦੀ ਸੰਭਾਵਨਾ ਹੈ, ਤੜਕੇ ਸ਼ੁਰੂ ਹੋਈ ਸ਼ੂਟਿੰਗ ਰਾਤ ਤੱਕ ਚੱਲੇਗੀ। ਇਸ ਦੌੜ ਦੀ ਲੋੜ ਕੀ ਹੈ? ਅਸਲ ਵਿੱਚ ਚੁਣੌਤੀ ਹੈ 11 ਐਪੀਸੋਡ ਬਣਾਉਣ ਦੀ, ਜਿਨ੍ਹਾਂ ਨੂੰ ਨਵੰਬਰ ਵਿੱਚ ਆਲਟ-ਬਾਲਾਜੀ (ALTBalaji) ਵੀਡੀਓ-ਓਨ-ਡਿਮਾਂਡ ਸੇਵਾ ਰਾਹੀਂ 96 ਮੁਲਕਾਂ ਤੱਕ ਪਹੁੰਚਾਇਆ ਜਾਵੇਗਾ।ਖੁੱਲ੍ਹੇ ਆਸਮਾਨ ਹੇਠਾਂ ਇੱਕ ਗਲੀ ਦੇ ਬਾਜ਼ਾਰ ਦਾ ਸੈੱਟ ਲੱਗਿਆ ਹੋਇਆ ਹੈ। ਅਰੁਣੋਦੈਅ ਸਿੰਘ ਇਸ ਵਿੱਚ ਅਜਿਹੇ ਪੁਲਿਸ ਵਾਲੇ ਦਾ ਮੁੱਖ ਕਿਰਦਾਰ ਨਿਭਾ ਰਹੇ ਹਨ ਜੋ ਕਿ ਇੱਕ ਕਿਡਨੈਪ ਦੇ ਭੰਬਲਭੂਸੇ 'ਚ ਫਸ ਜਾਂਦਾ ਹੈ। ਫੋਟੋ ਕੈਪਸ਼ਨ ਅਰੁਣੋਦੈਅ ਸਿੰਘ ਮੁਤਾਬਕ ਕਾਸਟਿੰਗ ਡਾਇਰੈਕਟਰ ਸਮਝਦੇ ਹਨ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਕੌਣ ਕੀ ਕਰ ਸਕਦਾ ਹੈ। ਆਜ਼ਾਦੀ ਦੇ ਮਾਅਨੇਅਰੁਣੋਦੈਅ ਕਈ ਫ਼ਿਲਮਾਂ ਵਿੱਚ ਛੋਟੇ-ਛੋਟੇ ਕਿਰਦਾਰ ਨਿਭਾ ਚੁੱਕੇ ਹਨ। ਉਹ ਕਹਿੰਦੇ ਹਨ, ""ਪਿਛਲੇ 5-6 ਸਾਲਾਂ ਦੌਰਾਨ ਮੈਂ ਬਾਲੀਵੁੱਡ ਦੇ ਸਿਸਟਮ 'ਚ ਫਸ ਜਿਹਾ ਗਿਆ ਹਾਂ। ਮੈਂ ਕੋਈ ਵੱਡਾ ਸਟਾਰ ਨਹੀਂ ਬਣਿਆ ਪਰ ਇਹ ਵੀ ਨਹੀਂ ਹੈ ਕਿ ਮੈਨੂੰ ਕੋਈ ਜਾਣਦਾ ਹੀ ਨਹੀਂ।""ਉਨ੍ਹਾਂ ਮੁਤਾਬਕ ਕਾਸਟਿੰਗ ਡਾਇਰੈਕਟਰ ਇੰਝ ਸਮਝਦੇ ਹਨ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਅਰੁਣੋਦੈਅ ਕੀ ਕਰ ਸਕਦਾ ਹੈ, ""ਇਸ ਲਈ ਮੈਨੂੰ ਕਈ ਵਾਰ ਆਡੀਸ਼ਨ ਦੇ ਮੌਕੇ ਵੀ ਨਹੀਂ ਮਿਲਦੇ।""ਆਨਲਾਈਨ ਐਂਟਰਨਟੇਨਮੈਂਟ ਨੇ ਅਰੁਣੋਦੈਅ ਲਈ ਵੀ ਨਵੇਂ ਮੌਕੇ ਬਣਾਏ ਹਨ, ""ਐਕਟਰਾਂ ਲਈ, ਖਾਸ ਤੌਰ 'ਤੇ ਲੇਖਕਾਂ ਲਈ, ਹੁਣ ਬਹੁਤ ਕੁਝ ਨਵਾਂ ਕਰਨ ਲਈ ਹੈ। ਚੰਗਾ ਹੈ ਕਿ ਇਹ ਹੋ ਰਿਹਾ ਹੈ ਕਿਉਂਕਿ ਇਹ ਕੰਮ ਡਾਢਾ ਹੀ ਔਖਾ ਹੈ।""ਬਾਹਰਲੇ ਦੇਸ਼ਾਂ ਤੋਂ ਵੀ ਕੰਪਨੀਆਂ ਭਾਰਤ 'ਚ ਇਸ ਕੰਮ ਲਈ ਪੁੱਜ ਰਹੀਆਂ ਹਨ। ਨੈੱਟਫਲਿਕਸ ਤੇ ਐਮੇਜ਼ੋਨ ਨੇ ਖ਼ਾਸੇ ਪੈਸੇ ਵੀ ਲਾਏ ਹਨ। ਫੋਟੋ ਕੈਪਸ਼ਨ ਹਿੰਦੀ ਸੀਰੀਅਲ 'ਅਪਹਰਣ' ਦੀ ਸ਼ੂਟਿੰਗ ਚਾਂਦੀਵਲੀ ਸਟੂਡੀਓ ਵਿੱਚ ਕੀਮਤ ਤੇ ਕੰਟੈਂਟ ਵੱਡੇ ਸਵਾਲ ਸਵਾਲ ਹੈ ਕਿ ਇਸ ਪੈਸੇ ਦਾ ਮੁੱਲ ਕਿਵੇਂ ਪਵੇਗਾ। ਭਾਰਤ ਵਰਗੇ ਵੱਡੇ ਬਾਜ਼ਾਰ ਵਿੱਚ, ਜਿੱਥੇ 30 ਕਰੋੜ ਲੋਕਾਂ ਕੋਲ ਸਮਾਰਟ ਫੋਨ ਹਨ, ਸਬਸਕ੍ਰਿਪਸ਼ਨ ਨਾਲ ਹੀ ਚੰਗੇ ਪੈਸੇ ਬਣ ਸਕਦੇ ਹਨ। ਆਲਟ-ਬਾਲਾਜੀ ਦੇ ਮੁੱਖ ਕਾਰਜਕਾਰੀ ਅਧਿਕਾਰੀ, ਨਚੀਕੇਤ ਪੰਤਵੈਦਿਆ ਦਾ ਕਹਿਣਾ ਹੈ, ""ਡਿਜੀਟਲ ਮੀਡੀਅਮ ਆਮ ਟੀਵੀ ਤੋਂ ਅਲਹਿਦਾ ਇੰਝ ਹੈ ਕਿ ਇਸ ਵਿੱਚ ਕਿਸੇ ਵਿਚੋਲੇ ਦੀ ਲੋੜ ਨਹੀਂ।""""ਕੰਪਨੀਆਂ ਸਬਸਕ੍ਰਿਪਸ਼ਨ ਦਾ ਸਾਰਾ ਪੈਸਾ ਆਪਣੇ ਕੋਲ ਰੱਖ ਸਕਦੀਆਂ ਹਨ। ਇਸੇ ਕਰਕੇ ਇਹ ਬਿਜ਼ਨਸ ਇੰਨਾ ਆਕਰਸ਼ਕ ਬਣ ਗਿਆ ਹੈ।""ਇਹ ਵੀ ਪੜ੍ਹੋ'ਮੇਰੇ ਵਿਆਹ ਨਾ ਕਰਨ ਦੇ ਫ਼ੈਸਲੇ 'ਤੇ ਇੰਨੇ ਸਵਾਲ ਕਿਉਂ'ਸੇਰੀਨਾ ਇਸ ਲਈ ਆਈ ਗਾਇਕੀ ਦੇ ਮੈਦਾਨ 'ਚਤੁਹਾਨੂੰ ਗੂਗਲ ਦੇ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਯਾਦ ਹੈਆਲਟ-ਬਾਲਾਜੀ ਨੂੰ 20 ਕਰੋੜ ਦਰਸ਼ਕਾਂ ਦੇ ਅੰਕੜੇ 'ਤੇ ਪਹੁੰਚਣ ਦੀ ਉਮੀਦ ਹੈ। ਪਰ ਚੁਣੌਤੀਆਂ ਕਈ ਹਨ; ਸਭ ਤੋਂ ਵੱਡਾ ਸਵਾਲ ਹੈ ਕੀਮਤ ਦਾ — ਗਾਹਕ ਤੋਂ ਪੈਸੇ ਕਿੰਨੇ ਲਏ ਜਾਣ?ਪੰਤਵੈਦਿਆ ਮੁਤਾਬਕ, ""ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਗਾਹਕ ਲਈ ਕੀਮਤ ਨੂੰ ਇੱਕ ਰੁਪਈਆ ਪ੍ਰਤੀ ਦਿਨ ਤੋਂ ਹੇਠਾਂ ਰੱਖੀਏ। ਲੋਕ ਇਸੇ ਕੀਮਤ 'ਤੇ ਹੀ ਇਸ ਨਵੀਂ ਚੀਜ਼ ਨੂੰ ਖਰੀਦਣਗੇ।""ਗੱਲ ਇਹ ਵੀ ਹੈ ਕਿ ਕੰਟੈਂਟ ਕੀ ਹੈ? ਪੰਤਵੈਦਿਆ ਦਾ ਇਸ ਬਾਰੇ ਵਿਚਾਰ ਹੈ ਕਿ ਭਾਰਤ ਦੇ 95 ਫ਼ੀਸਦ ਘਰਾਂ ਵਿੱਚ ਇੱਕ ਹੀ ਟੀਵੀ ਹੈ, ਇਸ ਲਈ ਹਰ ਵਿਅਕਤੀ ਆਪਣੀ ਮਰਜ਼ੀ ਦੀ ਚੀਜ਼ ਨਹੀਂ ਦੇਖ ਸਕਦਾ। ਸਾਡਾ ਟੀਚਾ ਹੈ ਕਿ ਗਾਹਕ ਨੂੰ ਚੁਆਇਸ ਹੋਵੇ — ਕੁਝ ਚੀਜ਼ਾਂ ਆਪਣੀ ਪਸੰਦ ਦੀਆਂ ਉਹ ਇਕੱਲੇ ਦੇਖੇ, ਕੁਝ ਪਰਿਵਾਰ ਦੇ ਨਾਲ। ਇਸੇ ਲਈ ਇਹ ਬੜਾ ਵੱਡਾ ਸਵਾਲ ਹੈ ਕਿ ਕੰਟੈਂਟ ਕੀ ਹੋਵੇ।"" Image copyright Getty Images ਅੱਗੇ ਕੀ?ਇਸ ਨਵੇਂ ਕੰਮ ਦੇ ਚੱਲਣ ਲਈ ਮੋਬਾਈਲ ਡਾਟਾ ਜਾਂ ਇੰਟਰਨੈੱਟ ਦਾ ਸਸਤਾ ਤੇ ਤੇਜ਼ ਰਹਿਣਾ ਜ਼ਰੂਰੀ ਹੈ। ਹੁਣ ਤੱਕ ਤਾਂ ਮੋਬਾਈਲ ਕੰਪਨੀਆਂ ਦੇ ਵਿਚਕਾਰ ਕੰਪੀਟੀਸ਼ਨ ਕਰਕੇ ਕੀਮਤਾਂ ਘੱਟ ਹਨ। ਇਹ ਕੋਈ ਨਹੀਂ ਕਹਿ ਸਕਦਾ ਕਿ ਅਜਿਹੀਆਂ ਘੱਟ ਕੀਮਤਾਂ ਕਿੰਨੀ ਕੁ ਦੇਰ ਚੱਲਣਗੀਆਂ। ਜਿੰਨੀ ਦੇਰ ਇਸ ਵਿੱਚ ਕੋਈ ਫਰਕ ਨਹੀਂ ਆਉਂਦਾ, ਕਲਾਕਾਰਾਂ ਲਈ ਤਾਂ ਇਹ ਇੱਕ ਨਵਾਂ ਰਾਹ ਬਣਾਉਂਦਾ ਹੀ ਹੈ, ਖਾਸ ਕਰਕੇ ਮੌਕੇ ਲਈ ਤਰਸਦੇ, ਮੁੰਬਈ ਵਿੱਚ ਧੱਕੇ ਖਾਣ ਵਾਲੇ ਕਲਾਕਾਰਾਂ ਲਈ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮਾਲਟਾ ਕਿਸ਼ਤੀ ਕਾਂਡ ਵਿੱਚ ਆਪਣਾ ਪੁੱਤ ਗੁਆ ਚੁੱਕੇ ਮਾਪਿਆਂ ਨੂੰ ਅੱਜ ਵੀ ਉਸਦੇ ਪਰਤਣ ਦੀ ਆਸ ਹੈ। 22 ਸਾਲ ਪਹਿਲਾਂ ਇਨ੍ਹਾਂ ਦਾ ਪੁੱਤਰ ਪਲਵਿੰਦਰ ਸਿੰਘ ਹਾਦਸੇ ਦੌਰਾਨ ਲਾਪਤਾ ਹੋ ਗਿਆ ਸੀ। ਪਲਵਿੰਦਰ ਦੀ ਮਾਂ ਮਹਿੰਦਰ ਕੌਰ ਹੁਣ ਤੱਕ ਸਦਮੇ ਵਿੱਚ ਹੈ।ਵੀਡੀਓ: ਸਰਬਜੀਤ ਸਿੰਘ ਧਾਲੀਵਾਲ/ਗੁਲਸ਼ਨ ਕੁਮਾਰ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਸਥਮਾ ਕਾਰਨ ਦੁਨੀਆਂ ਭਰ 'ਚ ਹਰ ਸਾਲ ਢਾਈ ਲੱਖ ਲੋਕ ਮਰਦੇ ਹਨ। ਇਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਬਚਾਇਆ ਜਾ ਸਕਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਜਿੱਤੀ 2 ਕਰੋੜ ਦੀ ਲਾਟਰੀ - 5 ਅਹਿਮ ਖ਼ਬਰਾਂ 20 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46936295 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਅਸ਼ੋਕ ਕੁਮਾਰ ਨੇ ਪੰਜਾਬ ਲੋਹੜੀ ਬੰਪਰ ਤਹਿਤ 2 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।29 ਸਾਲਾ ਅਸ਼ੋਕ ਨੇ ਸਾਲ 2010 ਵਿੱਚ ਹੀ ਪੁਲਿਸ ਦੀ ਨੌਕਰੀ ਸ਼ੁਰੂ ਕੀਤੀ ਸੀ। ਉਸ ਨੇ ਦੱਸਿਆ, ""ਮੈਨੂੰ ਲਾਟਰੀ ਵੇਚਣ ਵਾਲੇ ਨੇ 16 ਜਨਵਰੀ ਨੂੰ ਹੀ ਇਸ ਦੀ ਜਾਣਕਾਰੀ ਦੇ ਦਿੱਤੀ ਸੀ ਪਰ ਮੈਂ ਇਹ ਗੱਲ ਕਿਸੇ ਨੂੰ ਸਰਕਾਰੀ ਗਜ਼ਟ ਛਪਣ ਤੱਕ ਨਹੀਂ ਦੱਸੀ।""ਅਸ਼ੋਕ ਕੁਮਾਰ ਇਸ ਵੇਲੇ ਹੁਸ਼ਿਆਰਪੁਰ ਵਿੱਚ ਤਾਇਨਾਤ ਹਨ।ਪਟਿਆਲਾ ਦੇ ਮੁੰਡੇ ਨੇ ਹਾਸਿਲ ਕੀਤੇ 100 ਫੀਸਦੀ ਅੰਕਦਿ ਟ੍ਰਿਬਿਊਨ ਮੁਤਾਬਕ ਪਟਿਆਲਾ ਦਾ ਰਹਿਣ ਵਾਲਾ ਜੈਏਸ਼ ਸਿੰਗਲਾ ਉਨ੍ਹਾਂ 15 ਉਮੀਦਵਾਰਾਂ ਵਿੱਚੋਂ ਇੱਕ ਹੈ ਜਿਸ ਨੇ ਜੇਈਈ ਵਿੱਚ 100 ਫੀਸਦੀ ਅੰਕ ਹਾਸਿਲ ਕੀਤੇ ਹਨ।18 ਸਾਲਾ ਜੈਏਸ਼ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਪੇਪਰ 1 (ਬੀਈ-/ਬੀਟੈੱਕ) ਵਿੱਚ 100 ਫੀਸਦੀ ਅੰਕ ਹਾਸਿਲ ਕੀਤੇ ਹਨ।ਇਹ ਵੀ ਪੜ੍ਹੋ:ਆਈਐੱਸ ਤੋਂ ਭੱਜੀ ਹੁਸਨਾ ਮੁੱਕਿਆਂ ਰਾਹੀਂ ਹੌਂਸਲੇ ਭੰਨਣ ਦਾ ਇਰਾਦਾ ਰੱਖਦੀ'ਲਿਵਰ ਪੂਲ ਦੀ ਤੂੰ ਗੱਲ ਕਰਦੀ ਮੁੰਡਾ ਯੂਨਾਈਟਡ ਦਾ ਫੈਨ ਬੱਲੀਏ...'ਵੋਗ ਮੈਗਜ਼ੀਨ ਨੇ ਮੁਸਲਮਾਨ ਪੱਤਰਕਾਰ ਕੁੜੀ ਤੋਂ ਮੰਗੀ ਮਾਫ਼ੀਜੈਏਸ਼ ਦਾ ਕਹਿਣਾ ਹੈ ਕਿ ਉਹ ਦਿਨ ਵਿੱਚ 5-6 ਘੰਟੇ ਪੜ੍ਹਦਾ ਸੀ ਅਤੇ ਇਸ ਲਈ ਉਸ ਨੇ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾ ਲਈ ਸੀ। ਕਰਤਾਰਪੁਰ ਲਾਂਘੇ ਲਈ ਸਿੱਖ ਸੰਸਥਾ ਤੇ ਪਾਕ ਕੰਪਨੀ ਵਿਚਾਲੇ ਦਸਤਖਤਹਿੰਦੁਸਤਾਨ ਟਾਈਮਜ਼ ਮੁਤਾਬਕ ਕਰਤਾਰਪੁਰ ਲਾਂਘਾ ਬਣਾਉਣ ਲਈ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਨੇ ਪਾਕਿਸਤਾਨ ਦੀ ਕੰਪਨੀ ਹਾਸ਼ੂ ਗਰੁੱਪ ਦੇ ਨਾਲ ਐੱਮਓਯੂ 'ਤੇ ਦਸਤਖਤ ਕਰ ਲਏ ਹਨ।ਸੰਗਠਨ ਵੱਲੋਂ ਬਿਜ਼ਨੈਸਮੈਨ ਰਾਮੀ ਰੰਗੜ ਨੇ ਦਸਤਖਤ ਕੀਤੇ ਹਨ। Image copyright GURINDER BAJWA/bbc ਫੋਟੋ ਕੈਪਸ਼ਨ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਅੰਦਰ ਪੈਂਦਾ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰੰਗੜ ਨੇ ਕਿਹਾ ਕਿ ਇਹ ਸਮਝੌਤਾ ਪਾਕਿਸਤਾਨ ਦੀ ਮਸ਼ਹੂਰ ਕੰਪਨੀ ਅਤੇ ਬਰਤਾਨਵੀ ਸਿੱਖਾਂ ਵਚਨਬੱਧਤਾ ਦਾ ਪ੍ਰਤੀਕ ਹੈ ਜੋ ਕਿ ਮਿਲ ਕੇ ਕੰਮ ਕਰਨਗੇ।ਉਨ੍ਹਾਂ ਕਿਹਾ, ""ਇਹ ਸਾਡੇ ਲਈ ਇਤਿਹਾਸਕ ਮੌਕਾ ਹੈ ਅਤੇ ਅਜਿਹਾ ਮੌਕਾ ਹੈ ਜੋ ਸ਼ਾਇਦ ਜ਼ਿੰਦਗੀ ਵਿੱਚ ਦੁਬਾਰਾ ਨਾ ਮਿਲੇ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਦਮ ਦੀ ਸ਼ਲਾਘਾ ਕਰਦੇ ਹਾਂ।"" ਕੰਗਨਾ ਨੂੰ ਕਰਨੀ ਸੈਨਾ ਦੀ ਧਮਕੀਦਿ ਟ੍ਰਿਬਿਊਨ ਮੁਤਾਬਕ ਕਰਨੀ ਸੈਨਾ ਦੀ ਮਹਾਰਾਸ਼ਟਰ ਯੁਨਿਟ ਨੇ ਅਦਾਕਾਰਾ ਕੰਗਨਾ ਰਣਾਉਤ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਸੰਗਠਨ ਦੀ ਅਲੋਚਨਾ ਜਾਰੀ ਰੱਖੇਗੀ ਤਾਂ ਉਹ ਉਸ ਦੀਆਂ ਫਿਲਮਾਂ ਦੇ ਸੈੱਟ ਨੂੰ ਅੱਗ ਲਾ ਦੇਣਗੇ। Image copyright Getty Images ਮਹਾਰਾਸ਼ਟਰ ਕਰਨੀ ਸੈਨਾ ਦੇ ਮੁਖੀ ਅਜੇ ਸਿੰਘ ਸੰਗਰ ਨੇ ਕਿਹਾ, ""ਜੇ ਉਹ ਸਾਨੂੰ ਧਮਕੀ ਦੇਣਾ ਜਾਰੀ ਰੱਖੇਗੀ ਤਾਂ ਅਸੀਂ ਯਕੀਨੀ ਬਣਾਵਾਂਗੇ ਕਿ ਉਹ ਮਹਾਰਾਸ਼ਟਰ ਵਿੱਚ ਕਦਮ ਨਾ ਰੱਖੇ। ਅਸੀਂ ਉਸ ਦੀਆਂ ਫਿਲਮਾਂ ਦੇ ਸੈੱਟ ਸਾੜ ਦਿਆਂਗੇ ਤੇ ਉਸ ਦਾ ਕਰੀਅਰ ਖ਼ਤਮ ਕਰ ਦੇਵਾਂਗੇ।"" ਮੈਕਸੀਕੋ ਪਾਈਪਲਾਈਨ ਵਿੱਚ ਧਮਾਕਾਮੈਕਸੀਕੋ ਦੇ ਹਿਡਾਲਗੋ ਸੂਬੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਤੇਲ ਪਾਈਪ ਲਾਈਨ ਹਾਦਸੇ ਵਿੱਚ 71 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕਈ ਦਰਜਨ ਲੋਕ ਜ਼ਖਮੀ ਵੀ ਹੋਏ ਹਨ।ਸਰਕਾਰੀ ਅਧਿਕਾਰੀਆਂ ਨੇ ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। Image copyright SEDENA ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਿਡਾਲਗੋ ਸੂਬੇ ਵਿੱਚ ਸ਼ੱਕੀ ਤੇਲ ਚੋਰਾਂ ਨੇ ਪਾਈਪਲਾਈਨ ਵਿੱਚ ਮੋਰੀ ਕਰ ਦਿੱਤੀ ਜਿਸ ਤੋਂ ਬਾਅਦ ਪਾਈਪਲਾਈਨ ਵਿੱਚ ਅੱਗ ਭੜਕ ਗਈ।ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਸ਼ਾਮ ਨੂੰ ਦਰਜਨਾਂ ਲੋਕ ਪਾਈਪਲਾਈਨ ਤੋਂ ਰਿਸਦਾ ਹੋਇਆ ਤੇਲ ਭਰਨ ਦੀ ਕੋਸ਼ਿਸ਼ ਕਰ ਰਹੇ ਸਨ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਤੁਸੀਂ ਕਿਸੇ ਦੇ ਸੈਂਟ ਤੋਂ ਹੀ ਉਨ੍ਹਾਂ ਬਾਰੇ ਬਹੁਤ ਕੁਝ ਦੱਸ ਸਕਦੇ ਹੋ। ਬਰਤਾਨੀਆ ਦੇ ਰੋਜ਼ਾ ਡੋਵ ਨੂੰ ""ਦੁਨੀਆਂ ਦੇ ਸਭ ਤੋਂ ਮਹਾਨ ਨੱਕ"" ਵਾਲੇ ਵਜੋਂ ਜਾਣਿਆ ਜਾਂਦਾ ਹੈ। ਉਹ ਇੱਕ ਵਾਰ ਸੁੰਘ ਕੇ 800 ਕਿਸਮ ਦੀਆਂ ਮਹਿਕਾਂ ਪਛਾਣ ਸਕਦੇ ਹਨ। ਉਹ ਕੁਝ ਖਾਸ ਗਾਹਕਾਂ ਲਈ ਬਣਾਏ ਜਾਂਦੇ ਦੁਨੀਆਂ ਦੇ ਸਭ ਤੋਂ ਮਹਿੰਗੇ ਸੈਂਟ ਵੇਚਦੇ ਹਨ। ਕਈਆਂ ਦੀ ਕੀਮਤ 35,000 ਡਾਲਰ ਤੋਂ ਸ਼ੁਰੂ ਹੁੰਦੀ ਹੈ।ਕਿਹੜਾ ਇਤਰ ਸੋਨੇ ਤੋਂ ਵੀ ਮਹਿੰਗਾ ਹੈ? (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੰਜਾਬ 'ਚ 'ਆਪ' ਦੇ ਮਹਾਂਗਠਜੋੜ ’ਚ ਸ਼ਾਮਲ ਹੋਣ ਬਾਰੇ ਭਗਵੰਤ ਮਾਨ ਨੇ ਦਿੱਤਾ ਇਹ ਜਵਾਬ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46961683 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ranjit Singh Bramphpura/FB ਪੰਜਾਬ ਵਿੱਚ ‘ਪੰਜਾਬ ਡੈਮੋਕ੍ਰੇਟਿਕ ਅਲਾਂਇਸ ’ਦੇ ਨਾਂ ’ਤੇ ਮਹਾਂਗਠਜੋੜ ਬਣਾਉਣ ਦੀ ਤਿਆਰੀ ਸ਼ੁਰੂਆਤ ਹੋ ਗਈ ਹੈ। ਇਸ ਬਾਬਤ ਲੁਧਿਆਣਾ ਵਿੱਚ ਇੱਕ ਬੈਠਕ ਹੋਈ।ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਮੰਚ, ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਪੰਜਾਬ ਫਰੰਟ ਅਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਇਸ ਗਠਜੋੜ ਦਾ ਪਹਿਲਾਂ ਹੀ ਹਿੱਸਾ ਹੈ। ਹੁਣ ਅਕਾਲੀਆਂ ਦੇ ਬਾਗੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਵੀ ਇਸ ਗਠਜੋੜ ਵਿਚ ਸ਼ਾਮਲ ਹੋਏ।ਇਹ ਵੀ ਪੜ੍ਹੋ:ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਲੁਧਿਆਣਾ ਦੇ ਸਰਕਟ ਹਾਊਸ ਵਿੱਚ ਹੋਈ ਇਸ ਬੈਠਕ ਦੌਰਾਨ ਘੱਟੋ-ਘੱਟ ਸਾਂਝਾ ਪ੍ਰੋਗਰਾਮ ਤੈਅ ਕਰਨ ਦਾ ਫ਼ੈਸਲਾ ਕੀਤਾ ਗਿਆ।ਟਿਕਟਾਂ ਦੀ ਵੰਡ ਅਗਲੀ ਬੈਠਕ ’ਚ ਸੁਖਪਾਲ ਖਹਿਰਾ ਨੇ ਦੱਸਿਆ ਕਿ ਮੰਗਲਵਾਰ ਦੀ ਬੈਠਕ ਦੌਰਾਨ ਘੱਟੋ-ਘੱਟ ਸਾਂਝਾ ਪ੍ਰੋਗਰਾਮ ਉਲੀਕਿਆ ਜਾਵੇਗਾ ਅਤੇ ਟਿਕਟਾਂ ਦੀ ਵੰਡ ਉੱਤੇ ਵਿਚਾਰ ਅਗਲੀ ਬੈਠਕ ਦੌਰਾਨ ਕੀਤਾ ਜਾਵੇਗਾ। ਇਸ ਬਾਰੇ ਛੇਤੀ ਹੀ ਬੈਠਕ ਕੀਤੀ ਜਾਵੇਗੀ ਅਤੇ ਆਪਸੀ ਸਹਿਮਤੀ ਨਾਲ ਫ਼ੈਸਲੇ ਲੈਣਗੇ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜਦੋਂ ਇਕੱਠੇ ਹੋਕੇ ਬਾਹਵਾਂ ਵਿੱਚ ਬਾਹਵਾਂ ਪਾ ਲਈਆਂ ਤਾਂ ਇਸ ਤੋਂ ਵੱਡਾ ਫੈਸਲਾ ਕੀ ਹੋ ਸਕਦਾ ਹੈ। Image copyright Ranjit singh Bramhpura/FB ਇਸ ਗਠਜੋੜ ਦੀ ਅਗਵਾਈ ਕੌਣ ਕਰੇਗਾ ਇਸ ਬਾਰੇ ਖਹਿਰਾ ਮੁਤਾਬਕ ਇਸ ਬੈਠਕ ਵਿੱਚ ਕੋਈ ਵਿਚਾਰ ਨਹੀਂ ਕੀਤੀ ਗਈ। ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਗਲੇ ਇੱਕ ਹਫ਼ਤੇ ਵਿੱਚ ਅਗਲੀ ਬੈਠਕ ਕੀਤੀ ਜਾਵੇਗੀ।ਆਮ ਆਦਮੀ ਪਾਰਟੀ ਨਾਲ ਰਿਸ਼ਤੇਲੁਧਿਆਣਾ ਦੀ ਬੈਠਕ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰਸਤਾਵ ਰੱਖਿਆ ਕਿ ਇਸ ਗਠਜੋੜ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਸ਼ਾਮਲ ਕੀਤਾ ਜਾਵੇ। ਸੁਖਪਾਲ ਸਿੰਘ ਖਹਿਰਾ ਮੁਤਾਬਕ ਸਾਰੀਆਂ ਹੀ ਧਿਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਉੱਤੇ ਕੋਈ ਇਤਰਾਜ਼ ਨਹੀਂ ਹੈ।ਇਹ ਵੀ ਪੜ੍ਹੋ:'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'ਪੰਜਾਬ 'ਚ ਤੀਜੀ ਧਿਰ ਦਾ ਇਤਿਹਾਸ ਝਾੜੂ ਤੀਲਾ-ਤੀਲਾ ਨਹੀਂ ਹੋਇਆ, ਰੱਬ ਨੇ ਪਾਰਟੀ ਦੀ ਸਫ਼ਾਈ ਕੀਤੀ- ਕੇਜਰੀਵਾਲ ਬਾਦਲ ਤੇ ਕੈਪਟਨ ਖ਼ਿਲਾਫ਼ ਖਹਿਰਾ ਨੇ ਪਾਸ ਕਰਵਾਏ 3 ਮਤੇਸੁਖਪਾਲ ਖਹਿਰਾ ਦੇ ਦਾਅਵੇ ਮੁਤਾਬਕ ਰਣਜੀਤ ਸਿੰਘ ਬ੍ਰਹਮਪੁਰਾ ਨੇ ਭਗਵੰਤ ਮਾਨ ਨਾਲ ਇਸ ਬਾਰੇ ਫ਼ੋਨ ਉੱਤੇ ਗੱਲਬਾਤ ਕੀਤੀ। ਖਹਿਰਾ ਨੇ ਮੀਡੀਆ ਨੂੰ ਦੱਸਿਆ, 'ਭਗਵੰਤ ਮਾਨ ਨੇ ਬ੍ਰਹਮਪੁਰਾ ਨੂੰ ਕਿਹਾ ਕਿ ਜਿੱਥੇ ਖਹਿਰਾ ਤੇ ਬੈਂਸ ਭਰਾ ਹੋਣਗੇ ਉਹ ਉਸ ਗਠਜੋੜ ਵਿੱਚ ਸ਼ਾਮਲ ਨਹੀਂ ਹੋ ਸਕਦੇ। Image copyright Bhagwant Mann/FB ਖਹਿਰਾ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਦੇ ਹਿੱਤਾਂ ਦੀ ਬਜਾਇ ਨਿੱਜੀ ਨਫ਼ਰਤ ਦੇ ਏਜੰਡੇ ’ਤੇ ਕੰਮ ਕਰ ਰਹੇ ਹਨ।'ਮਾਇਆਵਤੀ ਨੂੰ ਮੰਨਣਗੇ ਪੀਐੱਮ?ਬੈਠਕ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦਾ ਪ੍ਰਸਤਾਵ ਸੀ ਕਿ ਕੌਮੀ ਪੱਧਰ ਉੱਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਾਇਆਵਤੀ ਦਾ ਸਮਰਥਨ ਕੀਤਾ ਜਾਵੇ। ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਲਈ ਬਸਪਾ ਆਗੂਆਂ ਨੂੰ ਕਿਹਾ ਗਿਆ ਕਿ ਉਹ ਗਠਜੋੜ ਦੇ ਆਗੂਆਂ ਦੀ ਬਸਪਾ ਮੁਖੀ ਨਾਲ ਬੈਠਕ ਕਰਵਾਉਣ। ਮਾਇਆਵਤੀ ਨਾਲ ਪੰਜਾਬ ਦੇ ਮੁੱਦਿਆਂ ਉੱਤੇ ਉਨ੍ਹਾਂ ਦਾ ਪੱਖ ਲੈਣ ਤੋਂ ਬਾਅਦ ਹੀ ਢੁਕਵੇਂ ਸਮੇਂ ਉੱਤੇ ਸਮਰਥਨ ਦਾ ਐਲਾਨ ਕੀਤਾ ਜਾਵੇਗਾ। Image copyright Getty Images ਕਿਸ ਨੇ ਕੀ ਕਿਹਾ?ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਜਿਹੀਆਂ ਬੈਠਕਾਂ ਹੁੰਦੀਆਂ ਰਹਿੰਦੀਆਂ ਹਨ। ਹਰ ਬੰਦੇ ਨੂੰ ਲੋਕਤੰਤਰ ਵਿੱਚ ਸਿਆਸਤ ਕਰਨ ਦਾ ਹੱਕ ਹੈ ਪਰ ਚੋਣਾਂ ਤੋਂ ਬਾਅਦ ਅਜਿਹੇ ਗਰੁੱਪਾਂ ਦਾ ਭੋਗ ਪੈ ਜਾਂਦਾ ਹੈ। ਇਸ ਤਰ੍ਹਾਂ ਦੇ ਖੁਦਗਰਜ਼ ਲੋਕਾਂ ਨਾਲ ਨਹੀਂ ਚੱਲਿਆ ਜਾ ਸਕਦਾ।ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਜਿਵੇਂ ਕੇਂਦਰ ਵਿਚ ਗਠਜੋੜ ਕਰਨ ਵਾਲਿਆਂ ਦਾ ਕੋਈ ਆਗੂ ਨਹੀਂ ਹੈ ਉਸੇ ਤਰ੍ਹਾਂ ਪੰਜਾਬ ਵਿਚ ਗਠਜੋੜ ਕਰਨ ਵਾਲਿਆਂ ਦਾ ਵੀ ਕੋਈ ਆਗੂ ਨਹੀਂ ਹੈ। ਇਹ ਵੀ ਪੜ੍ਹੋ:ਕਮਲਾ ਹੈਰਿਸ ਕੌਣ ਹੈ ਜਿਸ ਤੋਂ ਓਬਾਮਾ ਨੇ ਮੰਗੀ ਸੀ ਮਾਫ਼ੀਮਾਇਆਵਤੀ 'ਤੇ ਹਰ ਇੱਕ ਟਿੱਪਣੀ ਪਿਛਲੀ ਟਿੱਪਣੀ ਨਾਲੋਂ ਮਾੜੀ ਹੈ - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Sorry, this Youtube post is currently unavailable.(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਨਾਸਾ ਸੂਰਜ ਦੇ ਤਾਪ ਬਾਰੇ ਜਾਣਕਾਰੀ ਇਕੱਠਾ ਕਰੇਗਾ। ਇਹ ਤਾਪ ਧਰਤੀ 'ਤੇ ਹੁੰਦੇ ਸੰਚਾਰ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰ ਸਕਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਾਂਗਰਸ ਦੀ ਜਿੱਤ ਮਗਰੋਂ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਦਾ ਸੱਚ 16 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46579023 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright viral video/twitter ਫੋਟੋ ਕੈਪਸ਼ਨ ਵਾਇਰਲ ਵੀਡੀਓ 'ਚ ਨਜ਼ਰ ਆ ਰਹੇ ਹਨ ਇਸ ਦੀ ਅਸਲੀਅਤ ਦੇ ਸਬੂਤ ""ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਨੂੰ 24 ਘੰਟੇ ਵੀ ਨਹੀਂ ਹੋਏ, 'ਬਾਬਰੀ ਮਸਜਿਦ ਲੈ ਕੇ ਰਹਾਂਗੇ', 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲੱਗਣ ਲੱਗੇ""। 11 ਦਸੰਬਰ ਦੇ ਚੋਣ ਨਤੀਜਿਆਂ ਤੋਂ ਬਾਅਦ ਇਸ ਕਮੈਂਟ ਨਾਲ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਕੁਝ ਲੋਕਾਂ ਨੇ ਇਸ ਨੂੰ ਰਾਜਸਥਾਨ, ਕੁਝ ਨੇ ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਜਿੱਤ ਤੋਂ ਬਾਅਦ ਦਾ ਮਾਹੌਲ ਦੱਸਿਆ ਹੈ।ਵੀਡੀਓ 'ਚ ਲੋਕਾਂ ਦਾ ਇੱਕ ਛੋਟਾ ਜਿਹਾ ਕਾਫ਼ਿਲਾ ਨਜ਼ਰ ਆਉਂਦਾ ਹੈ ਜਿਨ੍ਹਾਂ ਨੇ ਹਰੇ ਝੰਡੇ ਚੁੱਕੇ ਹੋਏ ਹਨ। ਕੁਝ ਲੋਕਾਂ ਦੇ ਹੱਥਾਂ 'ਚ ਕਾਲੇ ਪੋਸਟਰ ਫੜੇ ਹੋਏ ਹਨ ਅਤੇ ਨਾਅਰਿਆਂ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਫੇਸਬੁੱਕ ਸਰਚ ਕਰਕੇ ਪਤਾ ਲੱਗਦਾ ਹੈ ਕਿ ਇਸ ਪੋਸਟ ਨੂੰ ਸੈਂਕੜਿਆਂ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। Image copyright Google ਟਵਿੱਟਰ ਉੱਪਰ ਵੀ ਇਹੀ ਹਾਲ ਹੈ। ਕੈਨੇਡਾ ਦੇ ਟੋਰੰਟੋ 'ਚ ਰਹਿਣ ਵਾਲੇ ਪਾਕਿਸਤਾਨ ਮੂਲ ਦੇ ਲੇਖਕ ਤਾਰਿਕ ਫਤਹਿ ਨੇ ਵੀ ਇਸ ਵੀਡੀਓ ਨੂੰ ਟਵੀਟ ਕੀਤਾ ਹੈ। ਉਨ੍ਹਾਂ ਨਾਲ ਲਿਖਿਆ ਹੈ, ""ਰਾਜਸਥਾਨ 'ਚ ਮੁਸਲਮਾਨਾਂ ਨੇ ਹਰੇ ਇਸਲਾਮਿਕ ਝੰਡੇ ਚੁੱਕ ਕੇ, 'ਅੱਲ੍ਹਾ-ਹੂ-ਅਕਬਰ' ਚੀਕਦੇ ਹੋਏ ਰੈਲੀ ਕੱਢੀ।"" Image Copyright @TarekFatah @TarekFatah Image Copyright @TarekFatah @TarekFatah ਤਾਰਿਕ ਤੋਂ ਪਹਿਲਾਂ ਸਮਾਜਕ ਕਾਰਕੁਨ ਅਤੇ ਲੇਖਿਕਾ ਮਧੂ ਪੂਰਨਿਮਾ ਕਿਸ਼ਵਰ ਨੇ ਵੀ ਇਹ ਵੀਡੀਓ ਟਵੀਟ ਕੀਤਾ ਸੀ। ਉਨ੍ਹਾਂ ਨੇ ਇਸ ਨੂੰ ਆਪਣੇ ਟਵਿੱਟਰ ਪ੍ਰੋਫ਼ਾਈਲ 'ਚ ਸਭ ਤੋਂ ਉੱਪਰ ਟਿਕਾਇਆ ਅਤੇ ਨਾਲ ਲਿਖਿਆ, ""ਕਾਂਗਰਸ ਦੀ ਜਿੱਤ ਨੂੰ 24 ਘੰਟੇ ਵੀ ਨਹੀਂ ਹੋਏ, ਬਾਬਰੀ ਮਸਜਿਦ ਦੀ ਮੰਗ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਣ ਲੱਗੇ।"" Sorry, this post is currently unavailable.ਦੋਹਾਂ ਦੇ ਹੀ ਟਵੀਟ ਹਜ਼ਾਰਾਂ ਵਾਰ ਰੀ-ਟਵੀਟ ਹੋਏ। ਪਰ ਅਸੀਂ ਪੜਤਾਲ 'ਚ ਇਹ ਵੇਖਿਆ ਕਿ ਇਸ ਵਾਇਰਲ ਵੀਡੀਓ ਦਾ ਰਾਜਸਥਾਨ, ਮੱਧ ਪ੍ਰਦੇਸ਼ ਜਾਂ ਕਾਂਗਰਸ ਨਾਲ ਕੋਈ ਰਿਸ਼ਤਾ ਨਹੀਂ ਹੈ।ਇਹ ਵੀ ਜ਼ਰੂਰ ਪੜ੍ਹੋਕੁੜੀ ਨੂੰ ਮਿਲਣ ਬਿਨਾਂ ਦਸਤਾਵਾਜ਼ਾਂ ਤੋਂ ਪਾਕ ਪਹੁੰਚਿਆ ਸੀ ਇਹ ਭਾਰਤੀ ਨੌਜਵਾਨਕਮਲ ਨਾਥ ’ਤੇ ਸਿੱਧੂ: ਹਾਈ ਕਮਾਂਡ ਦੇ ਫੈਸਲੇ ਤੋਂ 1 ਇੰਚ ਵੀ ਸੱਜੇ-ਖੱਬੇ ਨਹੀਂ ਹੋ ਸਕਦੇਕਰਤਾਰਪੁਰ ਗੁਰਦੁਆਰੇ ਲਈ ਪਾਕ ਨਾਲ ਜ਼ਮੀਨ ਦੀ ਅਦਲਾ-ਬਦਲੀ ਦਾ ਮਤਾਵੀਡੀਓ ਦੀ ਪੜਤਾਲ ਮਾਡਲ ਅਤੇ ਐਕਟਰ ਰਹੀ ਕੋਇਨਾ ਮਿਤ੍ਰਾ ਨੇ ਵੀ ਉਹੀ ਵੀਡੀਓ ਟਵੀਟ ਕੀਤਾ ਜਿਸ ਨੂੰ ਮਧੂ ਕਿਸ਼ਵਰ ਨੇ ਸ਼ੇਅਰ ਕੀਤਾ ਸੀ। ਨਾਲ ਲਿਖਿਆ, ""ਭਾਰਤ-ਵਿਰੋਧੀ ਤੱਤ ਬਾਹਰ ਨਿਕਲ ਆਏ ਹਨ।""ਗੌਰਤਲਬ ਹੈ ਕਿ ਮਧੂ ਕਿਸ਼ਵਰ ਨੇ ਜਿਹੜਾ ਵੀਡੀਓ ਸ਼ੇਅਰ ਕੀਤਾ ਉਸ ਵਿੱਚ ਕੋਈ ਆਵਾਜ਼ ਹੈ ਹੀ ਨਹੀਂ, ਫਿਰ ਵੀ ਉਨ੍ਹਾਂ ਦਾ ਦਾਅਵਾ ਸੀ ਕਿ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਸੁਣਦੇ ਹਨ। Image Copyright @koenamitra @koenamitra Image Copyright @koenamitra @koenamitra ਵੀਡੀਓ 'ਚ ਨਜ਼ਰ ਆ ਰਹੇ 'ਸ੍ਰੀ ਬਾਲਾਜੀ ਪੇਂਟਰਜ਼, ਹਾਰਡਵੇਅਰ' ਤੇ ਹਰੇ ਝੰਡੇ-ਬੈਨਰ ਅਤੇ ਉਨ੍ਹਾਂ ਉੱਪਰਲੀ ਲਿਖਾਈ ਦੇ ਆਧਾਰ 'ਤੇ ਜਦੋਂ ਅਸੀਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦਾ ਹੈ। ਇਹ ਵੀ ਜ਼ਰੂਰ ਪੜ੍ਹੋਵਿਆਹ ਟੁੱਟ ਰਿਹਾ ਹੈ ਤਾਂ ਇਹ ਤਰੀਕਾ ਮਦਦਗਾਰ ਸਾਬਿਤ ਹੋ ਸਕਦਾਮਨਦੀਪ ਕੌਰ ਬਣੀ ਬਰਤਾਨਵੀ ਏਅਰ ਫੋਰਸ ਦੀ ਪਹਿਲੀ ਗ੍ਰੰਥੀ 'ਦਿਲ' ਛੱਡਣ ਲਈ ਅੱਧਵਾਟਿਓਂ ਮੁੜਿਆ ਜਹਾਜ਼ਪੋਸਟਰ ਤੋਂ ਹੀ ਪੱਤਾ ਲੱਗ ਜਾਂਦਾ ਹੈ ਕਿ ਇਸ ਰੈਲੀ ਨੂੰ ਸੰਭਲ ਸ਼ਹਿਰ ਦੀ 'ਮਿਨਜਾਨਿਬ ਇੰਡੀਅਨ ਯੂਨੀਅਨ ਮੁਸਲਿਮ ਲੀਗ' ਨੇ ਸੱਦਿਆ ਸੀ। ਰਿਵਰਸ ਇਮੇਜ ਸਰਚ ਨਾਲ ਸਾਨੂੰ ਯੂ-ਟਿਊਬ ਉੱਪਰ ਦੋ ਸਾਲ ਪਹਿਲਾਂ (16 ਦਸੰਬਰ 2016 ਨੂੰ) ਪੋਸਟ ਕੀਤਾ ਅਸਲ ਵੀਡੀਓ ਮਿਲਿਆ। Image Copyright Junaid Zubairi Junaid Zubairi Image Copyright Junaid Zubairi Junaid Zubairi ਇਸ ਵੀਡੀਓ ਨੂੰ ਜੁਨੈਦ ਜ਼ੁਬੈਰੀ ਨੇ ਪੋਸਟ ਕੀਤਾ ਸੀ ਅਤੇ ਇਸ ਨੂੰ 6 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਜੁਨੈਦ ਜ਼ੁਬੈਰੀ ਮੁਤਾਬਕ ਇਹ ਵੀਡੀਓ ਬਾਬਰੀ ਮਸਜਿਦ ਦੀ ਬਰਸੀ 'ਤੇ ਸੰਭਲ 'ਚ ਕੱਢੇ ਗਏ ਇੱਕ ਜੁਲੂਸ ਦਾ ਹੈ। ਇਹ ਵੀ ਜ਼ਰੂਰ ਪੜ੍ਹੋਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਸਿੱਧੂ ਦੇ 'ਨਿੱਕੇ ਫੈਨ' ਨੂੰ ਇੰਝ ਮਿਲਿਆ ਆਟੋਗ੍ਰਾਫ਼ਉਨ੍ਹਾਂ ਦੇ ਯੂ-ਟਿਊਬ ਚੈਨਲ ਉੱਪਰ ਬਾਬਰੀ ਮਸਜਿਦ ਦੀ ਬਰਸੀ ਦਾ ਇੱਕ ਹੋਰ ਵੀਡੀਓ ਸਾਲ 2017 'ਚ ਪਾਇਆ ਗਿਆ ਸੀ। ਸੰਭਲ ਦੇ ਕੁਝ ਲੋਕਾਂ ਨੇ ਸਾਨੂੰ ਦੱਸਿਆ ਕਿ ਇਹ ਮੁਸਲਿਮ ਲੀਗ ਹਰ ਸਾਲ 6 ਦਸੰਬਰ ਨੂੰ ਬਾਬਰੀ ਮਸਜਿਦ ਦੀ ਬਰਸੀ 'ਤੇ ਸ਼ਹਿਰ 'ਚ ਰੈਲੀ ਕੱਢਦੀ ਹੈ, ਹਾਲਾਂਕਿ ਇਸ ਨੂੰ ਛੋਟੇ ਪੱਧਰ 'ਤੇ ਹੀ ਕੱਢਿਆ ਜਾਂਦਾ ਹੈ। ਉਨ੍ਹਾਂ ਨੇ ਇਹ ਦੱਸਿਆ ਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ ਕਈ ਸਾਲਾਂ ਤੋਂ ਹੀ ਬਾਬਰੀ ਮਸਜਿਦ ਨੂੰ ਮੁੜ ਉਸਾਰਨ ਦੀ ਮੰਗ ਕਰ ਰਹੀ ਹੈ ਅਤੇ ਉੱਤਰ ਪ੍ਰਦੇਸ਼ 'ਚ ਯੋਗੀ ਆਦਿੱਤਿਆਨਾਥ ਦੀ ਭਾਜਪਾ ਸਰਕਾਰ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੀ ਸਰਕਾਰ ਵੇਲੇ ਵੀ ਇਹ ਜੁਲੂਸ ਨਿਕਲਦੇ ਰਹੇ ਹਨ। ਇਹਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਗੁਰਿੰਦਰ ਸਿੰਘ ਖਾਲਸਾ ਨੂੰ ਅਮਰੀਕਾ ਵਿੱਚ ਸਿੱਖ ਦਸਤਾਰ ਲਈ ਨੀਤੀ ਬਦਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਰੋਜ਼ਾ ਪਾਰਕਸ ਟਰੇਲਬਲੇਜ਼ਰ ਐਵਾਰਡ ਮਿਲਿਆ ਹੈ, ਤੁਸੀਂ ਇਸ ਐਵਾਰਡ ਬਾਰੇ ਕੀ ਜਾਣਦੇ ਹੋ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਭਾਰਤੀ ‘ਕਰੀ’ ਦੇ ਜ਼ਾਇਕੇ ’ਤੇ ਬ੍ਰੈਗਜ਼ਿਟ ਦਾ ਕਿੰਨਾ ਅਸਰ ਪੈ ਸਕਦਾ ਹੈ। ਇਸ ਬਾਰੇ ਕੀ ਕਹਿੰਦੇ ਹਨ ਉੱਥੋਂ ਦੇ ਰੈਸਟੋਰੈਂਟ ਮਾਲਕ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਾਨੂੰ ਭੂਤਾਂ 'ਤੇ ਯਕੀਨ ਕਿਉਂ ਕਰਨਾ ਚਾਹੀਦਾ ਹੈ ਟੌਕ ਥੌਂਪਸਨ ਬੀਬੀਸੀ ਫਿਊਚਰ 10 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46162612 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਪੁਰਤਗਾਲ 'ਚ ਇੱਕ ਚਰਚ ਸਾਹਮਣੇ ਪ੍ਰਾਰਥਨਾ ਕਰਦੀ ਇੱਕ ਔਰਤ ਪੱਛਮੀਂ ਦੇਸ਼ਾਂ 'ਚ ਹੈਲੋਵੀਨ ਤਿਉਹਾਰ ਮੌਕੇ ਭੂਤਾਂ-ਪ੍ਰੇਤਾਂ ਤੇ ਹੋਰ ਅਜੀਬੋ-ਗਰੀਬ ਚੀਜ਼ਾਂ ਦੀ ਖੂਬ ਨੁਮਾਇਸ਼ ਹੁੰਦੀ ਹੈ। ਇਸ ਸਾਲ ਦਾ ਹੈਲੋਵੀਨ 10 ਦਿਨ ਪਹਿਲਾਂ ਹੀ ਲੰਘਿਆ ਹੈ। ਇਸ ਦਿਨ ਮਰ ਚੁੱਕੇ ਲੋਕਾਂ ਦੇ ਧਰਤੀ ਉੱਪਰ ਪਰਤਣ ਵਰਗਾ ਮਾਹੌਲ ਸਿਰਜਿਆ ਜਾਂਦਾ ਹੈ। ਦੁਨੀਆਂ ਵਿੱਚ ਸੱਭਿਚਾਰਕ ਸੰਚਾਰ ਵਧਣ ਕਰਕੇ, ਮੁੱਖ ਤੌਰ 'ਤੇ ਈਸਾਈ ਪੰਥ ਦਾ ਮੰਨਿਆ ਜਾਣ ਵਾਲਾ ਇਹ ਤਿਉਹਾਰ ਹੁਣ ਭਾਰਤ ਵਰਗੇ ਦੇਸ਼ਾਂ 'ਚ ਵੀ ਪਹਿਲਾਂ ਨਾਲੋਂ ਜ਼ਿਆਦਾ ਮਨਾਇਆ ਜਾਣ ਲੱਗਾ ਹੈ। ਭੂਤਾਂ ਦੀ ਹੋਂਦ ਉੱਪਰ ਸਵਾਲ ਹਮੇਸ਼ਾ ਹੀ ਖੜ੍ਹਾ ਰਹਿੰਦਾ ਹੈ, ਪਰ ਇਸ ਮੌਕੇ ਸਵਾਲ ਇਹ ਵੀ ਪੁੱਛਿਆ ਜਾਵੇ: ਕੀ ਅਸੀਂ ਭੂਤਾਂ ਕੋਲੋਂ ਜ਼ਿੰਦਗੀ ਬਾਰੇ ਕੋਈ ਅਹਿਮ ਸਬਕ ਸਿੱਖ ਸਕਦੇ ਹਾਂ?ਇੱਥੋਂ ਆਇਆ ਹੈਲੋਵੀਨ ਹੈਲੋਵੀਨ ਤਿਉਹਾਰ ਕੈਲਟਿਕ ਪ੍ਰੰਪਰਾ ਦੇ 'ਸਮਹਾਇਨ' ਤਿਉਹਾਰ 'ਚੋਂ ਨਿਕਲਿਆ ਹੈ। ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਭੂਮੱਧ ਸਾਗਰ ਤੇ ਯੂਰਪ ਦੇ ਇਲਾਕਿਆਂ 'ਚ ਰਹਿਣ ਵਾਲੇ ਲੋਕ ਕੇਲਟਿਕ ਭਾਸ਼ਾਵਾਂ ਬੋਲਦੇ ਸਨ। ਉਨ੍ਹਾਂ ਦੀ ਆਸਥਾ ਬੁੱਤਾਂ ਤੇ ਦੇਵਤਿਆਂ 'ਚ ਸੀ। ਸਮਹਾਇਨ ਤਿਉਹਾਰ ਮਨਾਉਣ ਪਿੱਛੇ ਵਿਸ਼ਵਾਸ ਸੀ ਕਿ ਸਾਲ ਦੇ ਇੱਕ ਖਾਸ ਸਮੇਂ ਸਾਡੀ ਦੁਨੀਆਂ ਤੇ ਪਰਲੋਕ ਵਿਚਲਾ ਫ਼ਰਕ ਖ਼ਤਮ ਹੋ ਜਾਂਦਾ ਹੈ। ਵਿਸ਼ਵਾਸ ਸੀ ਕਿ ਇਨਸਾਨ ਅਤੇ ਪ੍ਰੇਤ ਇਕੱਠੇ ਧਰਤੀ 'ਤੇ ਵਿਚਰਦੇ ਹਨ। Image copyright Gary doak/alamy ਈਸਵੀ 7 'ਚ ਜਦੋਂ ਇਸਾਈ ਪਰਮ ਗੁਰੂ ਪੋਪ ਗ੍ਰੈਗਰੀ ਨੇ ਲੋਕਾਂ ਨੂੰ ਆਪਣੇ ਪੰਥ ਨਾਲ ਜੋੜਣ ਦੀ ਮੁਹਿੰਮ ਛੇੜੀ ਤਾਂ ਉਨ੍ਹਾਂ ਪ੍ਰਚਾਰਕਾਂ ਨੂੰ ਆਖਿਆ ਕਿ ਉਹ 'ਪੇਗਨ' ਜਾਂ ਬੁੱਤਪ੍ਰਸਤੀ 'ਚ ਆਸਥਾ ਰੱਖਣ ਵਾਲੇ ਲੋਕਾਂ ਦਾ ਵਿਰੋਧ ਨਾ ਕਰਨ, ਸਗੋਂ ਉਨ੍ਹਾਂ ਦੇ ਤਿਉਹਾਰਾਂ ਦਾ 'ਇਸਾਈਕਰਨ' ਕਰ ਦੇਣ।ਇਸ ਤੋਂ ਬਾਅਦ ਹੀ ਸਮਹਾਇਨ ਬਦਲ ਕੇ 'ਆਲ ਸੇਂਟਜ਼ ਡੇਅ' ਬਣ ਗਿਆ। ਇਸ ਨੂੰ 'ਆਲ ਹੈਲੋਜ਼ ਡੇਅ' ਵੀ ਆਖਿਆ ਜਾਣ ਲੱਗਾ ਅਤੇ ਇਸ ਦੀ ਪਿਛਲੀ ਰਾਤ ਨੂੰ 'ਹੈਲੋਜ਼ ਈਵਨਿੰਗ' ਜਾਂ 'ਹੈਲੋਵੀਨ' ਦਾ ਨਾਂ ਦਿੱਤਾ ਗਿਆ। ਇਹ ਵੀ ਪੜ੍ਹੋਕੀ ਭਵਿੱਖ ’ਚ ਸਿਰਫ਼ ਬਜ਼ੁਰਗ ਹੀ ਰਹਿ ਜਾਣਗੇ? 'ਬੱਚੀ ਦੇ ਮੂੰਹ 'ਚ ਜਲਦਾ ਪਟਾਕਾ ਰੱਖਿਆ' ਇੱਥੇ ਕੁੜੀਆਂ ਨੂੰ ਚਾਹ ਵਿੱਚ ਦੁੱਧ ਪਾਉਣ ਦੀ ਵੀ ਇਜਾਜ਼ਤ ਨਹੀਂਭੂਤਾਂ 'ਤੇ ਯਕੀਨ ਦਾ ਫ਼ਾਇਦਾਭੂਤਾਂ-ਪ੍ਰੇਤਾਂ ਉੱਪਰ ਵਿਸ਼ਵਾਸ ਕ੍ਰਿਸ਼ਚੀਅਨ ਚਰਚ ਲਈ ਫ਼ਾਇਦੇ ਦਾ ਸੌਦਾ ਨਿਕਲਿਆ। ਪੋਪ ਗ੍ਰੈਗਰੀ ਨੇ ਲੋਕਾਂ ਨੂੰ ਕਿਹਾ ਕਿ ਜੇ ਭੂਤ ਦਿਖੇ ਤਾਂ ਉਸ ਲਈ ਅਰਦਾਸ ਕਰੋ ਤਾਂ ਜੋ ਉਸ ਭੂਤ ਨੂੰ ਜੰਨਤ ਨਸੀਬ ਹੋਵੇ। ਇਹ ਆਸਥਾ ਵੱਡਾ ਕਾਰੋਬਾਰ ਬਣ ਗਈ। ਚਰਚ ਦੇ ਪਾਦਰੀ ਨੂੰ ਲੋਕ ਆਪਣੇ ਪਾਪਾਂ ਦੀ ਮਾਫ਼ੀ ਲਈ ਵੱਡੀ ਰਕਮ ਦੇਣ ਲੱਗੇ। ਆਮ ਜਨਤਾ ਅਖੀਰ ਇਸ 'ਭੂਤ ਟੈਕਸ' ਕਰਕੇ ਤੰਗ ਹੋਣ ਲੱਗੀ। Image copyright Getty Images ਫੋਟੋ ਕੈਪਸ਼ਨ ਸਪੇਨ 'ਚ ਹੈਲੋਵੀਨ ਦੀ ਰਾਤ ਇੱਕ ਆਦਮੀ ਭੂਤ ਦੇ ਰੂਪ 'ਚ ਜਰਮਨੀ ਦੇ ਧਰਮ ਪ੍ਰਚਾਰਕ ਮਾਰਟਿਨ ਲੂਥਰ ਦੀ ਅਗੁਆਈ 'ਚ ਇਸ ਖਿਲਾਫ ਆਵਾਜ਼ ਉੱਠਣ ਲੱਗੀ। ਇਸੇ ਸੁਧਾਰਵਾਦ ਤੋਂ ਬਾਅਦ ਈਸਾਈ ਪੰਥ ਦੋਫਾੜ ਹੋ ਗਿਆ ਅਤੇ ਪ੍ਰੋਟੈਸਟੈਂਟ ਤੇ ਕੈਥੋਲਿਕ ਫਿਰਕੇ ਸਥਾਪਤ ਹੋ ਗਏ। ਸੁਧਾਰਵਾਦੀ ਮੰਨੀ ਜਾਂਦੀ ਪ੍ਰੋਟੈਸਟੈਂਟ ਸ਼ਾਖਾ ਨੇ ਭੂਤਾਂ-ਪ੍ਰੇਤਾਂ 'ਚ ਯਕੀਨ ਕਰਨ ਵਾਲੇ ਕੈਥੋਲਿਕ ਫਿਰਕੇ ਨੂੰ ਅੰਧਵਿਸ਼ਵਾਸੀ ਆਖਣਾ ਸ਼ੁਰੂ ਕਰ ਦਿੱਤਾ। ਸਵਾਲ ਬਾਕੀਫਿਰ ਵੀ ਭੂਤਾਂ ਦੀ ਹੋਂਦ ਉੱਪਰ ਸਵਾਲ ਮੁੱਕੇ ਨਹੀਂ। ਲੋਕਾਂ ਨੇ ਵਿਗਿਆਨ ਵਿੱਚ ਜਵਾਬ ਲੱਭਣੇ ਸ਼ੁਰੂ ਕਰ ਦਿੱਤੇ। 19ਵੀਂ ਸਦੀ ਆਉਂਦਿਆਂ ਤੱਕ ਅਧਿਆਤਮਵਾਦ ਨੇ ਜ਼ੋਰ ਫੜ੍ਹਿਆ ਜਿਸ ਨੂੰ ਮੰਨਣ ਵਾਲੇ ਲੋਕਾਂ ਦਾ ਵਿਸ਼ਵਾਸ ਸੀ ਕਿ ਮਰੇ ਹੋਏ ਲੋਕ ਜ਼ਿੰਦਾ ਲੋਕਾਂ ਨਾਲ ਸੰਵਾਦ ਕਰ ਸਕਦੇ ਹਨ। ਇਸ ਲਈ ਮੰਡਲੀਆਂ ਬੈਠਣ ਲੱਗੀਆਂ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅਧਿਆਤਮਵਾਦ ਦਾ ਖ਼ਾਤਮਾ ਹੋਣ ਲੱਗਾ ਹਾਲਾਂਕਿ ਇਸ ਦਾ ਅਸਰ ਅਜੇ ਵੀ ਵਿਖ ਜਾਂਦਾ ਹੈ। ਅੱਜ ਵੀ 'ਭੂਤਾਂ ਦੇ ਸ਼ਿਕਾਰੀ' ਮਸ਼ਹੂਰ ਹੋ ਜਾਂਦੇ ਹਨ ਅਤੇ ਇਨ੍ਹਾਂ ਉੱਪਰ ਫ਼ਿਲਮਾਂ ਵੀ ਬਣਦੀਆਂ ਹਨ। ਇਹ ਵੀ ਪੜ੍ਹੋਪ੍ਰਦੂਸ਼ਣ ਨਾਲ ਨਜਿੱਠਣ ਦੇ ਨੁਸਖ਼ੇ ਕਿੰਨੇ ਕਾਰਗਰਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ ਹੋਰ ਧਰਮਾਂ 'ਚ ਵੀ ਇਹ ਨਹੀਂ ਕਿ ਭੂਤ-ਪ੍ਰੇਤ ਸਿਰਫ ਈਸਾਈ ਧਰਮ 'ਚ ਹੁੰਦੇ ਹਨ। ਦੂਜੇ ਮਜ਼ਹਬਾਂ 'ਚ ਵੀ ਇਸ ਨੂੰ ਲੈ ਕੇ ਵਿਚਾਰ-ਤਕਰਾਰ ਚਲਦਾ ਰਹਿੰਦਾ ਹੈ। ਹਿੰਦੂ ਧਰਮ 'ਚ ਤਾਂ ਬਾਕਾਇਦਾ ਆਤਮਾਵਾਂ ਨੂੰ ਬੁਲਾਉਣ ਦੀ ਰਵਾਇਤ ਹੈ। ਅਘੋਰੀ ਸਾਧੂ ਇਸ ਲਈ ਮਸ਼ਹੂਰ ਹਨ। Image copyright Getty Images ਤਾਈਵਾਨ 'ਚ 90 ਫ਼ੀਸਦੀ ਲੋਕ ਭੂਤ ਦੇਖਣ ਦਾ ਦਾਅਵਾ ਕਰਦੇ ਹਨ। ਜਾਪਾਨ, ਕੋਰੀਆ ਤੇ ਚੀਨ 'ਚ ਵੀ ਭੂਤਾਂ ਦਾ ਮਹੀਨਾ ਮਨਾਇਆ ਜਾਂਦਾ ਹੈ। ਇਸ ਵਿੱਚ ਇੱਕ ਖਾਸ 'ਭੂਤ ਦਿਹਾੜਾ' ਵੀ ਆਉਂਦਾ ਹੈ। ਇਨ੍ਹਾਂ ਮਾਨਤਾਵਾਂ ਦਾ ਸਬੰਧ ਬੁੱਧ ਧਰਮ ਨਾਲ ਹੈ ਜਿਸ ਦੀ ਇੱਕ ਕਹਾਣੀ 'ਚ ਲਿਖਿਆ ਹੈ ਕਿਵੇਂ ਗੌਤਮ ਬੁੱਧ ਨੇ ਇੱਕ ਨੌਜਵਾਨ ਭਿਖਸ਼ੂ ਨੂੰ ਆਪਣੀ ਮਰ ਚੁੱਕੀ ਮਾਂ ਦੀ ਮਦਦ ਦਾ ਤਰੀਕਾ ਦੱਸਿਆ। ਉਸ ਭਿਖਸ਼ੂ ਨੂੰ ਵਾਰ-ਵਾਰ ਆਪਣੀ ਹੀ ਮਾਂ ਇੱਕ ਭੁੱਖੇ ਪ੍ਰੇਤ ਦੇ ਰੂਪ 'ਚ ਦਿੱਸ ਰਹੀ ਸੀ। ਤਾਈਵਾਨ 'ਚ ਵੀ ਭੂਤਾਂ ਨੂੰ ਚੰਗੇ ਤੇ ਮਾੜੇ ਭੂਤਾਂ 'ਚ ਵੰਡਿਆ ਜਾਂਦਾ ਹੈ। ਪੁਸ਼ਤੈਨੀ ਤੌਰ 'ਤੇ ਪਰਿਵਾਰ ਨਾਲ ਜੁੜੇ ਹੋਏ ਭੂਤ ਚੰਗੇ ਅਤੇ ਦੋਸਤਾਨਾ ਮੰਨੇ ਜਾਂਦੇ ਹਨ। ਭੂਤਾਂ ਦੇ ਦਿਹਾੜੇ 'ਤੇ ਉਨ੍ਹਾਂ ਦਾ ਘਰ ਸੁਆਗਤ ਕੀਤਾ ਜਾਂਦਾ ਹੈ। ਜਿਹੜੇ ਪ੍ਰੇਤ ਦੋਸਤਾਨਾ ਨਹੀਂ ਹੁੰਦੇ ਉਹ ਗੁੱਸੇ 'ਚ ਜਾਂ ਭੁੱਖੇ ਹੁੰਦੇ ਹਨ। ਇਹ ਵੀ ਪੜ੍ਹੋਕੰਪਨੀ ਨੇ ਪਾਸਵਰਡ ਨਹੀਂ ਦਿੱਤਾ, ਤਾਂ ਬੰਬ ਭੇਜਿਆਹਾਸ਼ਿਮਪੁਰਾ ਕਤਲੇਆਮ: ਨਸਲਕੁਸ਼ੀ ਤੋਂ ਕੁਝ ਸਮਾਂ ਪਹਿਲਾਂ ਖਿੱਚੀਆਂ ਤਸਵੀਰਾਂ ਕੀ ਭੂਚਾਲ ਦੀ ਮਾਰ ਝੱਲ ਸਕੇਗਾ ਸਰਦਾਰ ਪਟੇਲ ਦਾ ਬੁੱਤਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੰਡੋਨੇਸ਼ੀਆ ਵਿੱਚ ਇੱਕ ਹਫ਼ਤੇ ਵਿੱਚ ਦੂਜਾ ਭੂਚਾਲ, 91 ਮੌਤਾਂ 6 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45079817 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਇੰਡੋਨੇਸ਼ੀਆ ਦੇ ਲਾਮਬੋਕ ਟਾਪੂ ਤੇ ਆਏ ਭੂਚਾਲ ਵਿੱਚ ਹੁਣ ਤਕ ਘੱਟ ਤੋਂ ਘੱਟ 91 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਅਫਸਰਾਂ ਦੇ ਮੁਤਾਬਕ ਸੈਂਕੜੇ ਲੋਕ ਜ਼ਖ਼ਮੀ ਹਨ।ਰਿਕਟਰ ਪੈਮਾਨੇ ਉੱਪਰ 6.9 ਦੀ ਤੀਬਰਤਾ ਵਾਲੇ ਇਸ ਭੂਚਾਲ ਵਿੱਚ ਹਜ਼ਾਰਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਕਈ ਥਾਵਾਂ ਉੱਤੇ ਬਿਜਲੀ ਨਹੀਂ ਹੈ।ਲਾਮਬੋਕ ਦੇ ਪੜੋਸੀ ਟਾਪੂ ਬਾਲੀ ਤੋਂ ਆਈ ਵੀਡੀਓ 'ਚ ਲੋਕ ਚੀਕਾਂ ਮਾਰਦੇ ਹੋਏ ਘਰਾਂ ਤੋਂ ਬਾਹਰ ਭਜਦੇ ਨਜ਼ਰ ਆ ਰਹੇ ਹਨ।ਗਿਲੀ ਟਾਪੂ ਤੋਂ ਲਗਭਗ 1000 ਸੈਲਾਨੀਆਂ ਨੂੰ ਕੱਢਿਆ ਗਿਆ ਹੈ। ਇਹ ਵੀ ਪੜ੍ਹੋ꞉ਪ੍ਰਾਚੀਨ ਕਾਲ 'ਚ ਹਿੰਦੂ ਧਰਮ ਕਿੰਨਾ ਸਹਿਣਸ਼ੀਲ ਸੀ?'180 ਡਿਗਰੀ 'ਤੇ ਘੁੰਮਦਾ ਜਹਾਜ਼ ਪੱਥਰ ਵਾਂਗ ਜ਼ਮੀਨ 'ਤੇ ਡਿੱਗਿਆ''ਵਿਸ਼ਵ ਰਿਕਾਰਡ' ਤੋੜੇਗੀ ਪੰਜਾਬੀ ਵੱਲੋਂ ਬ੍ਰਿਟੇਨ 'ਚ ਉਗਾਈ ਤਰ? Image Copyright @Sutopo_PN @Sutopo_PN Image Copyright @Sutopo_PN @Sutopo_PN 'ਹਰ ਪਾਸੇ ਹਫੜਾ-ਤਫੜੀ ਸੀ'ਲਾਮਬੋਕ ਵਿੱਚ ਪਿਛਲੇ ਹਫਤੇ ਵੀ ਭੂਚਾਲ ਆਇਆ ਸੀ ਜਿਸ ਵਿੱਚ 16 ਲੋਕ ਮਾਰੇ ਗਏ ਸਨ।ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਜਿਸ ਨੂੰ ਕੁਝ ਸਮੇ ਬਾਅਦ ਵਾਪਸ ਲੈ ਲਿਆ ਗਿਆ।ਇੰਡੋਨੇਸ਼ੀਆ ਦੇ ਇੱਕ ਬੁਲਾਰੇ ਨੇ ਏਐਫਪੀ ਨੂੰ ਦੱਸਿਆ ਕਿ ਲਾਮਬੋਕ ਦੇ ਮੁੱਖ ਸ਼ਹਿਰ ਮਤਾਰਾਮ ਦੀਆਂ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।ਮਤਾਰਾਮ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ, ""ਹਰ ਕੋਈ ਆਪਣੇ ਘਰੋਂ ਬਾਹਰ ਭਜਿਆ। ਹਰ ਕੋਈ ਹੜਬੜੀ ਵਿੱਚ ਸੀ।"" ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਇੰਡੋਨੇਸ਼ੀਆ ਦੇ ਟਾਪੂ ਲਾਮਬੋਕ 'ਤੇ 9.1 ਤੀਬਰਤਾ ਦੇ ਭੂਚਾਲ ਦੀ ਦਸਤਕ'ਹਸਪਤਾਲ ਖਾਲੀ ਕਰਵਾਇਆ ਗਿਆ'ਬਾਲੀ ਦੀ ਰਾਜਧਾਨੀ ਦੇਨਪਸਾਰ ਵਿੱਚ ਹਸਪਤਾਲ 'ਚੋਂ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ। ਦੇਨਪਸਾਰ ਵਿੱਚ ਕੰਮ ਕਰਦੇ ਇੱਕ ਵਿਅਕਤੀ ਨੇ ਕਿਹਾ, ""ਸ਼ੁਰੂ 'ਚ ਤਾਂ ਹਲਕੇ ਝਟਕੇ ਸਨ, ਪਰ ਹੌਲੀ-ਹੌਲੀ ਤੇਜ਼ ਹੋ ਗਏ। ਲੋਕਾਂ ਨੇ ਚੀਕਨਾਂ ਸ਼ੁਰੂ ਕੀਤਾ - ਭੂਚਾਲ। ਸਾਰਾ ਸਟਾਫ ਹੜਬੜਾ ਗਿਆ ਅਤੇ ਬਾਹਰ ਭਜਣਾ ਸ਼ੁਰੂ ਕਰ ਦਿੱਤਾ।"" Image copyright Getty Images ਸਿੰਗਾਪੁਰ ਦੇ ਗ੍ਰਹਿ ਮੰਤਰੀ ਕੇ ਸ਼ਨਮੁਗਮ ਇੱਕ ਕਾਂਨਫਰੰਸ ਲਈ ਲਾਮਬੋਰ ਵਿੱਚ ਸੀ ਜਦੋਂ ਭੂਚਾਲ ਆਇਆ।ਉਨ੍ਹਾਂ ਨੇ ਫੇਸਬੁੱਕ 'ਤੇ ਲਿਖਿਆ ਕਿ ਉਨ੍ਹਾਂ ਦੇ ਹੋਟਲ ਦਾ ਕਮਰਾ ਬੁਰੀ ਤਰ੍ਹਾਂ ਹਿਲ ਰਿਹਾ ਸੀ।ਉਨ੍ਹਾਂ ਕਿਹਾ, ""ਖੜਾ ਹੋਣਾ ਬਹੁਤ ਔਖਾ ਸੀ।""ਗਿਲੀ ਟਾਪੂ ਦੇ ਇੱਕ ਅਫਸਰ ਨੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਲੋਕ ਸਮੁੰਦਰ ਦੇ ਕੰਢੇ ਬਾਹਰ ਕੱਢੇ ਜਾਣ ਦਾ ਇੰਤਜ਼ਾਰ ਕਰ ਰਹੇ ਸੀ। ਕੁਝ ਨੁਕਸਾਨ ਦੇ ਬਾਵਜੂਦ, ਬਾਲੀ ਅਤੇ ਲਾਮਬੋਕ ਦੇ ਹਵਾਈ ਅੱਢੇ ਖੁਲੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False ਗੇਮ ਵਿੱਚ ਇਹ ਦਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੋਈ ਵੀ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਪਰ ਇਸ ਵਿੱਚ ਹਿੱਸਾ ਸਾਰੇ ਲੈਣਾ ਚਾਹੁੰਦੇ ਹਨ। ਸਾਊਥ ਏਸ਼ੀਆ ਦੀਆਂ ਮਹਿਲਾਵਾਂ ਨੂੰ ਅਰੇਂਜ ਮੈਰਿਜ ਤੋਂ ਬਾਅਦ ਸੰਘਰਸ਼ ਕਰਨਾ ਪੈਂਦਾ ਹੈ। ,False " ਮੋਦੀ ਸਰਕਾਰ ਤੁਹਾਡੀ ਨਿੱਜੀ ਜਾਣਕਾਰੀ ਤੱਕ ਇੰਝ ਪਹੁੰਚ ਸਕਦੀ ਹੈ 23 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46659853 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਤੁਹਾਡੇ ਅਤੇ ਸਾਡੇ ਕੰਪਿਊਟਰ 'ਤੇ ਕੀ ਸੱਚਮੁੱਚ ਸਰਕਾਰ ਦੀ ਨਜ਼ਰ ਹੋਵੇਗੀ? ਅਸੀਂ ਉਸ ਵਿੱਚ ਕੀ ਡਾਟਾ ਰੱਖਦੇ ਹਨ, ਸਾਡੀ ਆਨਲਾਈਨ ਗਤੀਵਿਧੀਆਂ ਕੀ ਹਨ, ਸਾਡੇ ਸੰਪਰਕ ਕਿੰਨਾਂ ਨਾਲ ਹੈ, ਇਨ੍ਹਾਂ ਸਭ 'ਤੇ ਨਿਗਰਾਨੀ ਰਹੇਗੀ?ਇਹ ਸਵਾਲ ਆਮ ਲੋਕਾਂ ਦੇ ਮਨ 'ਚ ਸਰਕਾਰ ਦੇ ਉਸ ਆਦੇਸ਼ ਤੋਂ ਬਾਅਦ ਉਠ ਰਹੇ ਹਨ, ਜਿਸ ਵਿੱਚ ਉਨ੍ਹਾਂ ਨੇ ਦੇਸ ਦੀ ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਨੂੰ ਸਾਰੇ ਕੰਪਿਊਟਰ 'ਚ ਮੌਜੂਦ ਡਾਟਾ 'ਤੇ ਨਜ਼ਰ ਰੱਖਣ, ਉਸ ਨੂੰ ਸਿੰਕਰੋਨਾਈਜ਼ (ਹਾਸਿਲ) ਅਤੇ ਉਸ ਦੀ ਜਾਂਚ ਕਰਨ ਦੇ ਅਧਿਕਾਰ ਦਿੱਤੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ 10 ਏਜੰਸੀਆਂ ਨੂੰ ਇਹ ਅਧਿਕਾਰ ਦਿੱਤੇ ਹਨ। ਪਹਿਲਾਂ ਵੱਡੇ ਆਪਰਾਧਿਕ ਮਾਮਲਿਆਂ 'ਚ ਹੀ ਕੰਪਿਊਟਰ ਜਾਂ ਆਨਲਾਈਨ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਂਦੀ ਸੀ, ਜਾਂਚ ਕੀਤੀ ਜਾਂਦੀ ਸੀ ਅਤੇ ਇਨ੍ਹਾਂ ਨੂੰ ਜ਼ਬਤ ਕੀਤਾ ਜਾਂਦਾ ਸੀ। ਪਰ ਕੀ ਨਵੇਂ ਆਦੇਸ਼ ਤੋਂ ਬਾਅਦ ਆਮ ਲੋਕ ਵੀ ਇਸ ਦੇ ਅਧੀਨ ਹੋਣਗੇ?ਇਹ ਵੀ ਪੜ੍ਹੋ-ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝਇਹ ‘ਫਰਿਸ਼ਤਾ’ ਗਰੀਬਾਂ ਦੇ ਇਲਾਜ ਦੇ ਬਿਲ ਭਰਨਾ ਆਪਣਾ ਧਰਮ ਸਮਝਦਾਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਵਿਰੋਧੀ ਦਲ ਵੀ ਇਸ 'ਤੇ ਸਵਾਲ ਚੁੱਕ ਰਹੇ ਹਨ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸਰਕਾਰ ਨੇ ਇਸ ਫ਼ੈਸਲੇ ਦੇ ਨਾਲ ਦੇਸ 'ਚ ਅਣਐਲਾਨੀ ਐਮਰਜੈਂਸੀ ਲਾਗੂ ਹੋ ਗਈ ਹੈ। ਉੱਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਇਹ ਅਧਿਕਾਰ ਏਜੰਸੀਆਂ ਨੂੰ ਪਹਿਲਾਂ ਤੋਂ ਹੀ ਹਾਸਿਲ ਸੀ। ਉਨ੍ਹਾਂ ਨੇ ਸਿਰਫ਼ ਇਸ ਨੂੰ ਦੁਬਾਰਾ ਜਾਰੀ ਕੀਤਾ ਹੈ। ਰਾਜ ਸਭਾ 'ਚ ਇਨ੍ਹਾਂ ਇਲਜ਼ਾਮਾਂ 'ਤੇ ਵਿੱਤ ਮੰਤਰੀ ਜੇਤਲੀ ਨੇ ਸਰਕਾਰ ਵੱਲੋਂ ਪੱਖ ਰੱਖਿਆ। ਉਨ੍ਹਾਂ ਨੇ ਕਿਹਾ ਹੈ ਕਿ ਵਿਰੋਧੀ ਧਿਰ ਆਮ ਲੋਕਾਂ ਨੂੰ ਭਰਮ ਵਿੱਚ ਪਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਈਟੀ ਐਕਟ ਦੇ ਸੈਕਸ਼ਨ 69 ਦੇ ਤਹਿਤ ਕੋਈ ਵੀ ਪ੍ਰਗਟਾਵਾ ਦੀ ਸੁਤੰਤਰਤਾ ਦਾ ਗ਼ਲਤ ਇਸਤੇਮਾਲ ਕਰਦਾ ਹੈ ਅਤੇ ਉਹ ਰਾਸ਼ਟਰ ਦੀ ਸੁਰੱਖਿਆ ਲਈ ਚੁਣੌਤੀ ਹੈ ਤਾਂ ਅਧਿਕਾਰ ਹਾਸਿਲ ਏਜੰਸੀਆਂ ਕਾਰਵਾਈ ਕਰ ਸਕਦੀਆਂ ਹਨ। ਜੇਤਲੀ ਦੇ ਆਪਣੇ ਜਵਾਬ 'ਚ ਕਿਹਾ, ""ਸਾਲ 2009 'ਚ ਯੂਪੀਏ ਦੀ ਸਰਕਾਰ ਨੇ ਇਹ ਤੈਅ ਕੀਤਾ ਸੀ ਕਿ ਕਿਹੜੀਆਂ ਏਜੰਸੀਆਂ ਨੂੰ ਕੰਪਿਊਟਰ 'ਤੇ ਨਿਗਰਾਨੀ ਦੇ ਅਧਿਕਾਰ ਹੋਣਗੇ। ਸਮੇਂ-ਸਮੇਂ 'ਤੇ ਇਨ੍ਹਾਂ ਏਜੰਸੀਆਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਅਤੇ ਹਰ ਬਾਰ ਕਰੀਬ-ਕਰੀਬ ਉਹੀ ਏਜੰਸੀਆਂ ਹੁੰਦੀਆਂ ਹਨ।""""ਉਨ੍ਹਾਂ ਦੇ ਕੰਪਿਊਟਰ 'ਤੇ ਨਿਗਰਾਨੀ ਰੱਖੀ ਜਾਂਦੀ ਹੈ, ਜੋ ਕੌਮੀ ਸੁਰੱਖਿਆ, ਅਖੰਡਤਾ ਲਈ ਚੁਣੌਤੀ ਹੁੰਦੇ ਹਨ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਿਲ ਹੁੰਦੇ ਹਨ। ਆਮ ਲੋਕਾਂ ਦੇ ਕੰਪਿਊਟਰ ਜਾਂ ਡਾਟਾ 'ਤੇ ਨਜ਼ਰ ਨਹੀਂ ਰੱਖੀ ਜਾਂਦੀ ਹੈ।""ਵਿਸ਼ਲੇਸ਼ਣ ਤੇ ਮੁਲੰਕਣ ਕਰਨ ਦੀ ਲੋੜ ਹੈ - ਪਵਨ ਦੁੱਗਲ ਸਾਈਬਰ ਕਾਨੂੰਨ ਮਾਹਿਰ ਪਵਨ ਦੁੱਗਲ ਮੁਤਾਬਕ ਸਰਕਾਰ ਨੇ ਆਈਟੀ ਸੈਕਸ਼ਨ 69 ਤਹਿਤ ਇਹ ਆਦੇਸ਼ ਜਾਰੀ ਕੀਤਾ ਹੈ ਅਤੇ ਸਰਕਾਰ ਨੂੰ ਇਸ ਸੈਕਸ਼ਨ ਦੇ ਤਹਿਤ ਨਜ਼ਰਸਾਨੀ ਕਰਨ ਦਾ ਅਧਿਕਾਰ ਹੈ। Image copyright Getty Images ਪਵਨ ਦੁੱਗਲ ਨੇ ਦੱਸਿਆ, ""ਸਰਕਾਰ ਕੋਲ ਇਹ ਸ਼ਕਤੀ 2000 ਤੋਂ ਹੈ ਅਤੇ ਇਸ ਵਿੱਚ 2008 'ਚ ਸੋਧ ਹੋਈ ਸੀ।''""ਇਸ ਦੇ ਤਹਿਤ ਸਰਕਾਰ ਨੂੰ ਅਧਿਕਾਰ ਹੈ ਕਿ ਉਹ ਕਿਸੇ ਵੀ ਏਜੰਸੀ ਨੂੰ ਆਦੇਸ਼ ਦੇ ਸਕਦੀ ਹੈ ਕਿ ਉਹ ਕਿਸੇ ਦਾ ਕੰਪਿਊਟਰ ਜਾਂ ਡਾਟਾ ਖੰਘਾਲ ਲਵੇ ਤੇ ਜਾਂਚ ਕਰੇ ਕਿ ਕਿਤੇ ਕਾਨੂੰਨ ਦੀ ਉਲੰਘਣਾ ਤਾਂ ਨਹੀਂ ਹੋ ਰਹੀ।''""ਅਜਿਹਾ ਨਹੀਂ ਹੈ ਇਹ ਸ਼ਕਤੀ ਨਵੀਂ ਆਈ ਹੈ ਪਰ ਹੁਣ ਲੋਕਾਂ ਦੀ ਨਿੱਜਤਾ ਨੂੰ ਲੈ ਕੇ ਅਜਿਹੇ ਨੋਟਿਸਾਂ ਦੇ ਮਾਅਨੇ ਤੇ ਪ੍ਰਭਾਵ ਬਾਰੇ ਵਿਚਾਰ ਕਰਨ ਦੀ ਲੋੜ ਹੈ।'' ਪਵਨ ਦੁੱਗਲ ਮੁਤਾਬਕ 2015 'ਚ ਸੁਪਰੀਮ ਕੋਰਟ ਨੇ ਸੈਕਸ਼ਨ 69 ਦੀ ਸੰਵਿਧਾਨਿਕ ਵੈਧਤਾ ਨੂੰ ਤੈਅ ਕੀਤਾ ਸੀ। ਉਸ ਵੇਲੇ ਸੈਕਸ਼ਨ 69 ਨੂੰ ਸਹੀ ਕਰਾਰ ਦਿੱਤਾ ਗਿਆ ਸੀ।ਉਨ੍ਹਾਂ ਕਿਹਾ, ""ਪਰ ਪਿਛਲੇ ਸਾਲ ਇੱਕ ਇਤਿਹਾਸਕ ਫ਼ੈਸਲਾ ਆਇਆ ਕਿ ਸਾਰੇ ਭਾਰਤੀਆਂ ਲਈ ਨਿੱਜਤਾ ਦਾ ਹੱਕ ਮੌਜੂਦ ਹੈ ਅਤੇ ਅਜਿਹੇ 'ਚ ਇਹ ਨਵਾਂ ਨੋਟੀਫਿਕੇਸ਼ਨ 'ਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਉਲਟ ਹੈ।''""ਹੁਣ ਦੇਖਣਾ ਇਹ ਹੋਵੇਗਾ ਕਿ ਇਸ ਤਰ੍ਹਾਂ ਨੇ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਜਾਂ ਨਹੀਂ ਕਿਉਂਕਿ ਮੇਰਾ ਮੰਨਣਾ ਹੈ ਕਿ ਸੁਪਰੀਮ ਕੋਰਟ ਨੂੰ ਸੈਕਸ਼ਨ 69, ਆਈਟੀਐਕਟ ਦੀ ਵੈਧਤਾ ਨੂੰ ਦੁਬਾਰਾ ਦੇਖਣਾ ਹੋਵੇਗਾ।'' ਇਹ ਵੀ ਪੜ੍ਹੋ-ਸੋਸ਼ਲ ਮੀਡੀਆ 'ਤੇ ਆਪਣਾ ਡਾਟਾ ਚੋਰੀ ਹੋਣ ਤੋਂ ਬਚਾਓਕੀ ਤੁਹਾਡੇ ਬੌਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ?ਆਨਲਾਈਨ ਡੇਟਿੰਗ ਦੇ ਅਜਿਹੇ ਦਿਲਚਸਪ ਤਜਰਬੇ ਤੁਸੀਂ ਵੀ ਕੀਤੇ ਹਨ?ਹੁਣ ਕੀ ਹੈ ਨਵਾਂ?""ਪਰ ਉਦੋਂ ਸਰਕਾਰ ਨੇ ਜੋ ਇਹ ਨੋਟਿਸ ਜਾਰੀ ਕੀਤਾ ਹੈ, ਉਹ ਕਾਨੂੰਨ ਦੇ ਤਹਿਤ ਹੀ ਸੀ। ਪਹਿਲਾਂ ਇਹ ਸੀ ਕਿ ਕੁਝ ਗਿਣੀਆਂ-ਚੁਣੀਆਂ ਏਜੰਸੀਆਂ ਨੂੰ ਹੀ ਹੁਕਮ ਦਿੱਤਾ ਜਾ ਸਕਦਾ ਸੀ ਤਾਂ ਜੋ ਉਸ ਦਾ ਗ਼ਲਤ ਇਸਤੇਮਾਲ ਨਾ ਹੋਵੇ।'' ''ਪਰ ਇਸ ਵਿੱਚ ਸਰਕਾਰ ਨੇ ਪਹਿਲੀ ਵਾਰ 10 ਏਜੰਸੀਆਂ ਨੂੰ ਇਹ ਆਦੇਸ਼ ਦੇ ਦਿੱਤਾ ਹੈ।''""ਹੁਣ ਚੁਣੌਤੀ ਹੋਵੇਗੀ ਕਿ, ਕਿਵੇਂ ਇਸ ਬਾਰੇ ਨਿਗਰਾਨੀ ਰੱਖੀ ਜਾਵੇ ਕਿ, ਕਿਤੇ ਤਾਕਤਾਂ ਦਾ ਗਲਤ ਇਸਤੇਮਾਲ ਤਾਂ ਨਹੀਂ ਹੋ ਰਿਹਾ ਹੈ।'' ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ਤਾਂ ਰਹੋ ਸਾਵਧਾਨ !ਜਦੋਂ ਪਵਨ ਦੁੱਗਲ ਤੋਂ ਪੁੱਛਿਆ ਗਿਆ ਕਿ ਆਮ ਲੋਕਾਂ ਦੇ ਡੇਟਾ ਤੱਕ ਏਜੰਸੀਆਂ ਦੀ ਪਹੁੰਚ ਸੌਖੀ ਹੋ ਗਈ ਹੈ ਤਾਂ ਪਵਨ ਦੁੱਗਲ ਨੇ ਇਸ ਬਾਰੇ ਹਾਮੀ ਭਰੀ।ਉਨ੍ਹਾਂ ਕਿਹਾ, ""ਏਜੰਸੀਆਂ ਬਿਲਕੁਲ ਤੁਹਾਡੇ ਨਿੱਜੀ ਡਾਟਾ ਤੱਕ ਪਹੁੰਚ ਸਕਦੀਆਂ ਹਨ ਪਰ ਉਨ੍ਹਾਂ ਪਹਿਲਾਂ ਲਿਖਤ 'ਚ ਇਹ ਆਧਾਰ ਬਣਾਉਣਾ ਪਵੇਗਾ ਕਿ ਕਿਸ ਤਰ੍ਹਾਂ ਤੁਹਾਡਾ ਡਾਟਾ ਸੈਕਸ਼ਨ 69 ਦੇ ਤਹਿਤ ਜਾਂਚ ਖੇਤਰ 'ਚ ਆਉਂਦਾ ਹੈ।''""ਫਿਰ ਉਨ੍ਹਾਂ ਮਨਜ਼ੂਰੀ ਲੈਣੀ ਪਵੇਗੀ ਤੇ ਇਸ ਤਰ੍ਹਾਂ ਉਹ ਜਾਂਚ ਕਰ ਸਕਦੀਆਂ ਹਨ।''ਕੀ ਹੈ ਆਈਟੀ ਐਕਟ 2000?ਭਾਰਤ ਸਰਕਾਰ ਨੇ ਆਈਟੀ ਐਕਟ ਕਾਨੂੰਨ ਨਾਲ ਸਬੰਧਿਤ ਨੋਟੀਫਿਕੇਸ਼ਨ 09 ਜੂਨ 2009 ਨੂੰ ਪ੍ਰਕਾਸ਼ਿਤ ਕੀਤਾ ਸੀ। ਇਸ ਕਾਨੂੰਨ ਦੇ ਸੈਕਸ਼ਨ 69 'ਚ ਇਸ ਗੱਲ ਦਾ ਜ਼ਿਕਰ ਹੈ ਕਿ ਜੇਕਰ ਕੋਈ ਕੌਮੀ ਸੁਰੱਖਿਆ ਲਈ ਚੁਣੌਤੀ ਪੇਸ਼ ਕਰ ਰਿਹਾ ਹੈ ਅਤੇ ਦੇਸ ਦੀ ਅਖੰਡਤਾ ਦੇ ਖ਼ਿਲਾਫ਼ ਕੰਮ ਕਰ ਰਿਹਾ ਹੈ ਤਾਂ ਸਮਰੱਥ ਏਜੰਸੀਆਂ ਉਨ੍ਹਾਂ ਦੇ ਕੰਪਿਊਟਰ ਅਤੇ ਡਾਟਾ ਦੀ ਨਿਗਰਾਨੀ ਕਰ ਸਕਦੀਆਂ ਹਨ। ਕਾਨੂੰਨ ਦੇ ਸਬ-ਸੈਕਸ਼ਨ ਇੱਕ 'ਚ ਨਿਗਰਾਨੀ ਦੇ ਅਧਿਕਾਰ ਕਿੰਨਾ ਏਜੰਸੀਆਂ ਨੂੰ ਦਿੱਤੇ ਜਾਣਗੇ, ਇਹ ਸਰਕਾਰ ਤੈਅ ਕਰੇਗੀ। ਉੱਥੇ ਹੀ ਸਬ-ਸੈਕਸ਼ਨ ਦੋ 'ਚ ਜੇਕਰ ਕੋਈ ਅਧਿਕਾਰ ਹਾਸਿਲ ਏਜੰਸੀ ਕਿਸੇ ਨੂੰ ਸੁਰੱਖਿਆ ਨਾਲ ਜੁੜੇ ਮਾਮਲਿਆਂ 'ਚ ਬੁਲਾਉਂਦਾ ਹੈ ਤਾਂ ਉਸ ਨੂੰ ਏਜੰਸੀਆਂ ਨੂੰ ਸਹਿਯੋਗ ਕਰਨਾ ਹੋਵੇਗਾ ਅਤੇ ਸਾਰੀਆਂ ਜਾਣਕਾਰੀਆਂ ਦੇਣੀਆਂ ਹੋਣਗੀਆਂ। Image copyright Getty Images ਸਬ-ਸੈਕਸ਼ਨ ਤਿੰਨ 'ਚ ਉਹ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਬੁਲਾਇਆ ਗਿਆ ਵਿਅਕਤੀ ਏਜੰਸੀਆਂ ਦੀ ਮਦਦ ਨਹੀਂ ਕਰਦਾ ਤਾਂ ਉਹ ਸਜ਼ਾ ਦਾ ਅਧਿਕਾਰੀ ਹੋਵੇਗਾ। ਇਸ ਵਿੱਚ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕਿਹੜੀਆਂ ਏਜੰਸੀਆਂ ਨੂੰ ਦਿੱਤੇ ਗਏ ਹਨ ਅਧਿਕਾਰ?ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ 'ਚ ਕੁੱਲ 10 ਏਜੰਸੀਆਂ ਅਤੇ ਖ਼ੁਫ਼ੀਆਂ ਏਜੰਸੀਆਂ ਨੂੰ ਕੰਪਿਊਟਰ ਆਈਟੀ ਸਾਮਾਨਾਂ 'ਤੇ ਨਿਗਰਾਨੀ ਦੇ ਅਧਿਕਾਰ ਦਿੱਤੇ ਗਏ ਹਨ। ਇਹ ਏਜੰਸੀਆਂ ਹਨ-ਇੰਟੈਲੀਜੈਂਸ ਬਿਓਰੋਨਾਰਕੋਟਿਕਸ ਕੰਟਰੋਲ ਬਿਓਰੋਇਨਫੋਰਸਮੈਂਟ ਡਾਇਰੈਕਟੋਰੇਟ ਸੈਂਟਰਲ ਬੋਰਡ ਆਫ ਡਾਇਰੈਕਟੋਰੇਟ ਟੈਕਸਜ਼ਡਾਇਰੈਕਟੋਰੇਟ ਆਫ ਰਿਵੈਨਿਊ ਇੰਟੈਲੀਜੈਂਸਸੈਂਟਰਲ ਬਿਓਰੋ ਆਫ ਇਨਵੈਸਟੀਗੇਸ਼ਨ ਨੈਸ਼ਨਲ ਇਨਵੈਸੀਗੇਸ਼ਨ ਏਜੰਸੀ ਕੈਬਨਿਟ ਸੈਕਟੇਰੀਏਟ (ਰਾਅ)ਡਾਇਰੈਕਟੋਰੇਟ ਆਫ ਸਿਗਨਲ ਇੰਟੈਲੀਜੈਂਸਕਮਿਸ਼ਨ ਆਫ ਪੁਲਿਸ, ਦਿੱਲੀਨਿਗਰਾਨੀ ਦਾ ਇਤਿਹਾਸਤਕਨੀਕ ਰਾਹੀਂ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਨਹੀਂ ਦਿੱਤਾ ਜਾ ਸਕੇ, ਇਸ ਲਈ ਕਰੀਬ 100 ਸਾਲ ਪਹਿਲਾਂ ਇੰਡੀਅਨ ਟੈਲੀਗਰਾਫੀ ਐਕਟ ਬਣਾਇਆ ਗਿਆ ਸੀ। ਇਸ ਐਕਟ ਦੇ ਤਹਿਤ ਸੁਰੱਖਿਆ ਏਜੰਸੀਆਂ ਉਸ ਵੇਲੇ ਟੈਲੀਫੋਨ 'ਤੇ ਕੀਤੀ ਗੱਲਬਾਤ ਨੂੰ ਟੈਪ ਕਰਦੀਆਂ ਸਨ। Image copyright Getty Images ਸ਼ੱਕੀ ਲੋਕਾਂ ਦੀ ਗੱਲਬਾਤ ਹੀ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਹੇਠ ਹੁੰਦੀ ਸੀ। ਉਸ ਤੋਂ ਬਾਅਦ ਜਦੋਂ ਤਕਨੀਕ ਨੇ ਵਿਕਾਸ ਕੀਤਾ, ਕੰਪਿਊਟਰ ਦਾ ਰਿਵਾਜ਼ ਵਧਿਆ ਅਤੇ ਇਸ ਰਾਹੀਂ ਅਪਰਾਧ ਨੂੰ ਅੰਜ਼ਾਮ ਦਿੱਤਾ ਜਾਣ ਲੱਗਾ ਤਾਂ ਸਾਲ 2000 'ਚ ਭਾਰਤੀ ਸੰਸਦ ਨੇ ਆਈਟੀ ਕਾਨੂੰਨ ਬਣਾਇਆ। ਇਹ ਵੀ ਪੜ੍ਹੋ-'ਖਾਣੇ ਮਗਰੋਂ ਉਸ ਨੂੰ ਬਿਸਤਰ 'ਚ ਮੇਰੀ ਲੋੜ ਹੁੰਦੀ'ਚੰਡੀਗੜ੍ਹ 'ਚ ਕੁੜੀਆਂ ਵੱਲੋਂ ਹੁਕਮਰਾਨਾਂ ਨੂੰ ਸਬਕਸਾਇਰਾ ਬਾਨੋ ਦੀ ਮੋਦੀ ਨੂੰ ਗੁਹਾਰ, 'ਦਿਲੀਪ ਸਾਹਿਬ ਦਾ ਘਰ ਬਚਾ ਲਓ''ਤੁਸੀਂ ਤਾਂ ਲੋਕਾਂ ਨੂੰ ਜਾਨ ਬਚਾ ਕੇ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ ਸੀ'ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰੈੱਡ ਕਰਾਸ ਦੇ ਅੰਦਾਜ਼ੇ ਮੁਤਾਬਕ ਇੰਡੋਨੇਸ਼ੀਆ ਵਿੱਚ ਆਏ ਭੂਚਾਲ ਅਤੇ ਸੁਨਾਮੀ ਕਾਰਨ 16 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।ਇੰਡੋਨੇਸ਼ੀਆਈ ਖਿੱਤੇ ਵਿੱਚ ਭੂਚਾਲ ਅਤੇ ਜਵਾਲਾਮੁਖੀ ਵਾਲੇ ਖਿੱਤੇ ਵਿੱਚ ਵਸਿਆ ਹੋਇਆ ਹੈ, ਜਿਸ ਨੂੰ ਰਿੰਗ ਆਫ ਫਾਇਰ ਕਿਹਾ ਜਾਂਦਾ ਹੈ।ਇਹ ਵੀ ਪੜ੍ਹੋ:ਇੰਡੋਨੇਸ਼ੀਆ: 'ਮਲਬੇ 'ਚੋਂ ਬੱਚੇ ਦੀ ਆਵਾਜ਼ ਆ ਰਹੀ ਹੈ'ਦੁਨੀਆਂ ਦੀਆਂ ਪੰਜ ਖ਼ਤਰਨਾਕ ਜਾਸੂਸ ਔਰਤਾਂ ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਅਫ਼ੀਮ ਦੀ ਖੇਤੀ ਚਿੱਟੇ ਤੋਂ ਚੰਗੀ - ਨਵਜੋਤ ਸਿੱਧੂ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬ੍ਰਿਟੇਨ ਦੇ ਪੁਲਾੜ ਵਿਗਿਆਨੀ ਬਿਲ ਚੈਪਲਿਨ ਨੇ ਦਿਖਾਇਆ ਤਾਰਿਆਂ ਦੀ ਆਵਾਜ਼ ਕਿਵੇਂ ਦੀ ਹੁੰਦੀ ਹੈ ਤੇ ਇਹ ਜਾਣਨਾ ਕਿੰਲਾ ਲਾਹੇਵੰਦ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਫਗਾਨਿਸਤਾਨ : ਤਾਲਿਬਾਨ ਕੋਲ ਆਖ਼ਰ ਐਨਾ ਪੈਸਾ ਆਉਂਦਾ ਕਿੱਥੋਂ ਹੈ? ਦਾਊਦ ਆਜ਼ਮੀ ਬੀਬੀਸੀ ਵਰਲਡ ਸਰਵਿਸ ਐਂਡ ਰਿਐਲਿਟੀ ਚੈੱਕ 28 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46696130 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਅਮਰੀਕੀ ਫੌਜ ਪਿਛਲੇ ਕਈ ਸਾਲਾਂ ਤੋਂ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਵਿਰੁੱਧ ਸੰਘਰਸ਼ ਕਰ ਰਹੀ ਹੈ। ਪਰ ਹੁਣ ਕੁਝ ਇਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਹਨ ਕਿ ਅਮਰੀਕਾ ਦੀ ਸਰਕਾਰ ਅਫ਼ਗ਼ਾਨਿਸਤਾਨ ਤੋਂ ਆਪਣੇ ਫ਼ੌਜੀਆਂ ਨੂੰ ਵਾਪਿਸ ਬੁਲਾਉਣ ਦੀ ਯੋਜਨਾ ਬਣਾ ਰਹੀ ਹੈ।ਅਫ਼ਗ਼ਾਨਿਸਤਾਨ ਵਿੱਚ ਅਮਰੀਕਾ ਦੇ ਫੌਜੀ ਦਸਤੇ, ਤਾਲਿਬਾਨ ਸਮੇਤ ਦੂਜੇ ਕਈ ਕੱਟੜਪੰਥੀ ਸੰਗਠਨਾਂ ਦੇ ਵਿਰੁੱਧ ਲੜਾਈ ਵਿੱਚ ਅਫ਼ਗਾਨ ਸਰਕਾਰ ਦਾ ਸਾਥ ਦੇ ਰਹੇ ਹਨ। ਅਮਰੀਕਾ ਦੀ ਅਗਵਾਈ ਹੇਠ ਗਠਜੋੜ ਫੌਜਾਂ ਨੇ ਤਾਲਿਬਾਨ ਨੂੰ ਸਾਲ 2001 ਵਿੱਚ ਹੀ ਅਫ਼ਗ਼ਾਨਿਸਤਾਨ ਦੀ ਸੱਤਾ ਤੋਂ ਬਾਹਰ ਕਰ ਦਿੱਤਾ ਸੀ।ਇਹ ਵੀ ਪੜ੍ਹੋ:ਕੀ '84 ਸਹਾਰੇ ਅਕਾਲੀਆਂ ਦੇ ਦਾਗ ਧੋਤੇ ਜਾਣਗੇ'ਜਦੋਂ ਬੇਨਜ਼ੀਰ ਨੇ ਰੱਖਿਆ ਸੀ ਵਿਆਹ ਤੋਂ ਪਹਿਲਾਂ ਸੈਕਸ 'ਤੇ ਮਤਾ'ਕੀ ਆਨਲਾਇਨ ਸ਼ਾਪਿੰਗ ਕਰਨ ਵਾਲਿਆਂ ਦੇ 'ਚੰਗੇ ਦਿਨ' ਹੋਏ ਖਤਮ?ਇਸ ਦੇ ਬਾਵਜੂਦ ਤਾਲਿਬਾਨ ਕੋਲ ਅਜੇ ਤੱਕ ਲਗਭਗ ਸੱਠ ਹਜ਼ਾਰ ਲੜਾਕੂ ਹਨ। ਸਿਰਫ਼ ਐਨਾ ਹੀ ਨਹੀਂ, ਪਿਛਲੇ 17 ਸਾਲਾਂ ਦੌਰਾਨ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਖੇਤਰੀ ਕੰਟਰੋਲ ਵਿੱਚ ਵੀ ਵਾਧਾ ਹੋਇਆ ਹੈ। ਅਫ਼ਗ਼ਾਨਿਸਤਾਨ ਦੀ ਸਰਕਾਰ ਅਤੇ ਤਾਲਿਬਾਨ ਵਿਚਕਾਰ ਸੰਘਰਸ਼ ਵਧਦਾ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਕੱਟੜਪੰਥੀ ਮੁਹਿੰਮਾਂ ਨੂੰ ਚਲਾਉਣ ਲਈ ਵੱਡੀ ਮਾਲੀ ਸਹਾਇਤਾ ਦੀ ਲੋੜ ਹੈ। ਅਜਿਹੇ ਵਿੱਚ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਤਾਲਿਬਾਨ ਨੂੰ ਇਹ ਮਾਲੀ ਸਹਾਇਤਾ ਕਿੱਥੋਂ ਮਿਲਦੀ ਹੈ?ਆਖ਼ਿਰ ਕਿੰਨਾ ਅਮੀਰ ਹੈ ਤਾਲਿਬਾਨ?ਸਾਲ 1996 ਤੋਂ 2001 ਤੱਕ ਅਫ਼ਗ਼ਾਨਿਸਤਾਨ 'ਤੇ ਤਾਲੀਬਾਨ ਦਾ ਸ਼ਾਸਨ ਸੀ। ਇਸ ਦੌਰਾਨ ਅਫ਼ਗ਼ਾਨਿਸਤਾਨ ਵਿੱਚ ਸ਼ਰੀਆ ਕਾਨੂੰਨ ਲਾਗੂ ਸੀ। Image copyright Getty Images ਇਸ ਸੰਗਠਨ ਨਾਲ ਜੁੜੀ ਪੈਸਿਆਂ ਦੀ ਆਵਾਜਾਈ ਨੂੰ ਸਮਝਣਾ, ਇੱਕ ਤਰ੍ਹਾਂ ਨਾਲ ਕਿਆਸ ਲਗਾਉਣ ਦੇ ਬਰਾਬਰ ਹੈ, ਕਿਉਂਕਿ ਇਹ ਖੁਫ਼ੀਆ ਕੱਟੜਪੰਥੀ ਸੰਗਠਨ ਆਪਣੇ ਖਾਤਿਆਂ ਦੇ ਨਾਲ ਜੁੜੀ ਜਾਣਕਾਰੀ ਨੂੰ ਪ੍ਰਕਾਸ਼ਿਤ ਨਹੀਂ ਕਰਦੇ ਹਨ।ਪਰ ਬੀਬੀਸੀ ਨੇ ਅਫ਼ਗ਼ਾਨਿਸਤਾਨ ਦੇ ਅੰਦਰ ਅਤੇ ਬਾਹਰ ਅਜਿਹੇ ਕਈ ਲੋਕਾਂ ਦਾ ਇੰਟਰਵਿਊ ਕੀਤਾ ਹੈ, ਜਿਸ ਦੇ ਆਧਾਰ 'ਤੇ ਇਹ ਪਤਾ ਲੱਗਿਆ ਹੈ ਕਿ ਤਾਲਿਬਾਨ ਇੱਕ ਬਹੁਤ ਹੀ ਗੁੰਝਲਦਾਰ ਆਰਥਿਕ ਪ੍ਰਣਾਲੀ ਚਲਾਉਂਦਾ ਹੈ। ਇਸ ਤੋਂ ਇਲਾਵਾ ਕੱਟੜਪੰਥੀ ਮੁਹਿੰਮਾਂ ਨੂੰ ਚਲਾਉਣ ਲਈ ਟੈਕਸ ਪ੍ਰਣਾਲੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ।ਸਾਲ 2011 ਵਿੱਚ ਇਸ ਸੰਗਠਨ ਦੀ ਸਾਲਾਨਾ ਆਮਦਨ ਤਕਰੀਬਨ 28 ਅਰਬ ਰੁਪਏ ਦੀ ਸੀ। ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹੁਣ ਇਹ ਅੰਕੜਾ ਵੱਧ ਕੇ 105.079 ਅਰਬ ਰੁਪਏ ਹੋ ਸਕਦਾ ਹੈ।ਅਫ਼ਗ਼ਾਨਿਸਤਾਨ ਅਤੇ ਅਮਰੀਕੀ ਸਰਕਾਰ ਉਨ੍ਹਾਂ ਦੇ ਨੈਟਵਰਕਾਂ 'ਤੇ ਨਕੇਲ ਕੱਸਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹੁਣ ਤੋਂ ਕੁਝ ਸਮਾਂ ਪਹਿਲਾਂ ਅਮਰੀਕੀ ਸਰਕਾਰ ਨੇ ਡਰੱਗ ਉਤਪਾਦਨ ਕਰਨ ਵਾਲੀ ਪ੍ਰਯੋਗਸ਼ਾਲਾਵਾਂ 'ਤੇ ਬੰਬਾਰੀ ਕਰਨ ਦੀ ਰਣਨੀਤੀ ਤਿਆਰ ਕੀਤੀ ਸੀ।ਪਰ ਤਾਲਿਬਾਨ ਦੀ ਕਮਾਈ ਸਿਰਫ਼ ਨਸ਼ੇ ਦੇ ਕਾਰੋਬਾਰ ਵਿਚੋਂ ਹੀ ਨਹੀਂ ਹੁੰਦੀ।ਸੰਯੁਕਤ ਰਾਸ਼ਟਰ ਨੇ 2012 ਵਿੱਚ ਉਸ ਧਾਰਨਾ ਦੇ ਖਿਲਾਫ਼ ਚਿਤਾਵਨੀ ਦਿੱਤੀ ਸੀ ਜਿਸਦੇ ਤਹਿਤ ਇਹ ਮੰਨਿਆ ਜਾਂਦਾ ਸੀ ਕਿ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਲਈ ਆਮਦਨ ਦਾ ਮੁੱਖ ਸਰੋਤ ਅਫੀਮ ਦੀ ਕਾਸ਼ਤ ਹੈ।ਅਫ਼ੀਮ, ਕਰਾਧਾਨ ਅਤੇ ਫੰਡ ਇਕੱਤਰ ਕਰਨਾਅਫ਼ਗ਼ਾਨਿਸਤਾਨ ਦੁਨੀਆ ਵਿੱਚ ਅਫ਼ੀਮ ਦਾ ਸਭ ਤੋਂ ਵੱਡਾ ਉਤਪਾਦਕ ਹੈ। ਜੇਕਰ ਹਰ ਸਾਲ ਇੱਥੇ ਪੈਦਾ ਹੋਣ ਵਾਲੀ ਅਫ਼ੀਮ ਨੂੰ ਬਰਾਮਦ ਕੀਤਾ ਜਾਵੇ ਤਾਂ ਇਸਦੇ ਕਰੀਬ 105 ਤੋਂ 210 ਅਰਬ ਰੁਪਏ ਬਣਦੇ ਹਨ। ਅਫੀਮ ਦੀ ਕਾਸ਼ਤ ਇੱਕ ਵੱਡਾ ਕਾਰੋਬਾਰ ਹੈ। ਦੁਨੀਆਂ ਭਰ ਵਿੱਚ ਹੈਰੋਇਨ ਦੀ ਜ਼ਿਆਦਾਤਰ ਸਪਲਾਈ ਵੀ ਇਸੇ ਖੇਤਰ ਤੋਂ ਹੁੰਦੀ ਹੈ।ਅਫ਼ਗ਼ਾਨਿਸਤਾਨ ਵਿੱਚ ਅਫ਼ੀਮ ਦੀ ਕਾਸ਼ਤ ਵਾਲੇ ਖੇਤਰ ਦਾ ਇੱਕ ਹਿੱਸਾ ਸਰਕਾਰ ਦੇ ਕਾਬੂ ਹੇਠ ਹੈ। ਪਰ ਅਫ਼ੀਮ ਦੀ ਖੇਤੀ ਵਾਲੇ ਜ਼ਿਆਦਾਤਰ ਹਿੱਸੇ 'ਤੇ ਤਾਲਿਬਾਨ ਦਾ ਕਾਬੂ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਤਾਲਿਬਾਨ ਦੀ ਆਮਦਨ ਦਾ ਵੱਡਾ ਸਰੋਤ ਹੈ। ਪਰ ਤਾਲਿਬਾਨ ਇਸ ਕਾਰੋਬਾਰ ਦੇ ਵੱਖ-ਵੱਖ ਪੱਧਰਾਂ 'ਤੇ ਟੈਕਸ ਲੈਂਦਾ ਹੈ।ਇਹ ਵੀ ਪੜ੍ਹੋ:ਪਾਕ ਫੌਜ ਨੇ ਤਾਲੀਬਾਨ ਤੋਂ ਛੁਡਾਇਆ ਪਰਿਵਾਰ ਤਾਲਿਬਾਨ ਹੁਣ ਔਰਤਾਂ ਦੇ ਹੱਕ ਦੀ ਗੱਲ ਕਰਨ ਲੱਗੇ'ਤਾਲੀਬਾਨ ਨੇ ਬੇਟੀ ਮਾਰੀ, ਪਤਨੀ ਦਾ ਰੇਪ ਕੀਤਾ'ਅਫ਼ੀਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ 10 ਫ਼ੀਸਦ ਉਤਪਾਦਨ ਟੈਕਸ ਲਿਆ ਜਾਂਦਾ ਹੈ।ਇਸ ਤੋਂ ਬਾਅਦ ਅਫ਼ੀਮ ਨੂੰ ਹੈਰੋਇਨ ਵਿੱਚ ਤਬਦੀਲ ਕਰਨ ਵਾਲੀ ਪ੍ਰਯੋਗਸ਼ਾਲਾਵਾਂ ਤੋਂ ਵੀ ਟੈਕਸ ਲਿਆ ਜਾਂਦਾ ਹੈ। ਸਿਰਫ਼ ਇਹ ਨਹੀਂ, ਇਸ ਗੈਰ-ਕਾਨੂੰਨੀ ਵਪਾਰ ਨੂੰ ਕਰਨ ਵਾਲੇ ਵਪਾਰੀਆਂ ਤੋਂ ਵੀ ਟੈਕਸ ਲਿਆ ਜਾਂਦਾ ਹੈ। ਇਸ ਤਰ੍ਹਾਂ ਇਸ ਵਪਾਰ ਵਿੱਚ ਤਾਲਿਬਾਨ ਦਾ ਹਿੱਸਾ ਹਰ ਸਾਲ 7 ਅਰਬ ਰੁਪਏ ਤੋਂ ਲੈ ਕੇ 28 ਅਰਬ ਰੁਪਏ ਵਿਚਕਾਰ ਰਹਿੰਦਾ ਹੈ।ਪ੍ਰਯੋਗਸ਼ਾਲਾਵਾਂ 'ਤੇ ਬੰਬਾਰੀਟਰੰਪ ਪ੍ਰਸ਼ਾਸਨ ਦੇ ਹਮਲਾਵਰ ਰਵੱਈਏ ਦੇ ਚਲਦੇ, ਅਮਰੀਕੀ ਫੌਜ ਨੇ ਨਵੀਂ ਰਣਨੀਤੀ ਤਿਆਰ ਕੀਤੀ ਹੈ। ਜਿਸਦੇ ਤਹਿਤ ਤਾਲਿਬਾਨ ਦੀ ਕਮਾਈ ਦੇ ਸਰੋਤਾਂ ਨੂੰ ਤਬਾਹ ਕਰਨ ਲਈ ਉਨ੍ਹਾਂ ਥਾਵਾਂ 'ਤੇ ਬੰਬਾਰੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਿੱਥੇ ਅਫ਼ੀਮ ਨੂੰ ਹੈਰੋਇਨ ਵਿੱਚ ਤਬਦੀਲ ਕੀਤਾ ਜਾਂਦਾ ਹੈ। Image copyright Reuters ਅਮਰੀਕੀ ਫੌਜ ਦਾ ਕਹਿਣਾ ਹੈ ਕਿ ਤਾਲਿਬਾਨ ਦੀ ਆਮਦਨ ਦਾ 60 ਫ਼ੀਸਦੀ ਹਿੱਸਾ ਨਸ਼ੇ ਦੇ ਕਾਰੋਬਾਰ ਤੋਂ ਆਉਂਦਾ ਹੈ।ਸਾਲ 2018 ਦੇ ਅਗਸਤ ਮਹੀਨੇ ਵਿੱਚ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਅਫ਼ਗ਼ਾਨਿਸਤਾਨ ਵਿੱਚ ਮੌਜੂਦ ਸੰਭਾਵੀ 400 ਤੋਂ 500 ਦੇ ਕਰੀਬ ਪ੍ਰਯੋਗਸ਼ਾਲਾਵਾਂ ਨੂੰ ਤਬਾਹ ਕਰ ਦਿੱਤਾ ਹੈ। ਜਿਨ੍ਹਾਂ ਵਿੱਚੋਂ ਅੱਧੀ ਤੋਂ ਵੱਧ ਦੱਖਣੀ ਹੇਲਮੰਡ ਸੂਬੇ ਵਿੱਚ ਸਥਿਤ ਸਨ।ਇਸਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹਵਾਈ ਹਮਲੇ ਨੇ ਤਾਲਿਬਾਨ ਦੀ ਅਫ਼ੀਮ ਦੇ ਵਪਾਰ ਤੋਂ ਹੋਣ ਵਾਲੀ ਕੁੱਲ ਕਮਾਈ ਦੇ ਇੱਕ ਚੌਥਾਈ ਹਿੱਸੇ ਨੂੰ ਖ਼ਤਮ ਕਰ ਦਿੱਤਾ ਹੈ।ਪਰ ਲੰਬੇ ਸਮੇਂ ਵਿੱਚ ਇਸ ਹਵਾਈ ਹਮਲੇ ਦੇ ਕੀ ਪ੍ਰਭਾਵ ਹੁੰਦੇ ਹਨ, ਇਹ ਦੇਖਣਾ ਅਜੇ ਬਾਕੀ ਹੈ।ਭਾਵੇਂ ਪ੍ਰਯੋਗਸ਼ਾਲਾਵਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ, ਪਰ ਉਨ੍ਹਾਂ ਨੂੰ ਮੁੜ ਖੜ੍ਹਾ ਕਰਨ ਵਿੱਚ ਜ਼ਿਆਦਾ ਸਮਾਂ ਅਤੇ ਪੈਸੇ ਨਹੀਂ ਲਗਦੇ ਹਨ।ਆਮ ਤੌਰ 'ਤੇ ਤਾਲਿਬਾਨ ਨਸ਼ੇ ਦੇ ਕਰੋਬਾਰ ਵਿੱਚ ਸ਼ਾਮਲ ਹੋਣ ਦੀ ਗੱਲ ਨੂੰ ਨਕਾਰਦਾ ਹੈ। ਸਿਰਫ਼ ਇਹ ਹੀ ਨਹੀਂ, ਆਪਣੇ ਸ਼ਾਸਨ ਦੌਰਾਨ ਅਫੀਮ ਦੀ ਕਾਸ਼ਤ 'ਤੇ ਬੈਨ ਲਗਾਉਣ ਦੇ ਫ਼ੈਸਲੇ 'ਤੇ ਸ਼ੇਖ਼ੀ ਵੀ ਤਾਲਿਬਾਨ ਹੀ ਮਾਰਦਾ ਹੈ। ਆਮਦਨ ਦੇ ਹੋਰ ਕਿਹੜੇ ਸਰੋਤ ਹਨ?ਅਫ਼ੀਮ ਦੀ ਖੇਤੀ ਤੋਂ ਇਲਾਵਾ ਤਾਲਿਬਾਨ ਕਈ ਹੋਰ ਸਰੋਤਾਂ ਤੋਂ ਵੀ ਪੈਸੇ ਕਮਾਉਂਦਾ ਹੈ। Image copyright Getty Images ਸਾਲ 2018 ਦੀ ਸ਼ੁਰੂਆਤ ਵਿੱਚ ਬੀਬੀਸੀ ਦੀ ਇੱਕ ਇਨਵੈਸਟੀਗੇਟਿਵ ਸਟੋਰੀ ਵਿੱਚ ਪਤਾ ਲੱਗਿਆ ਸੀ ਕਿ ਅਫ਼ਗ਼ਾਨਿਸਤਾਨ ਦੇ 70 ਫ਼ੀਸਦ ਖੇਤਰ ਵਿੱਚ ਤਾਲਿਬਨ ਸਰਗਰਮ ਹੈ।ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਤੋਂ ਹੀ ਤਾਲਿਬਾਨ ਟੈਕਸ ਦੀ ਵਸੂਲੀ ਕਰਦਾ ਹੈ।ਤਾਲਿਬਾਨ ਦੇ ਆਰਥਿਕ ਕਮਿਸ਼ਨ ਨੇ ਇਸੇ ਸਾਲ ਇੱਕ ਖੁੱਲ੍ਹੀ ਚਿੱਠੀ ਲਿਖ ਕੇ ਅਫ਼ਗ਼ਾਨੀ ਵਪਾਰੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੂੰ ਤਾਲਿਬਾਨ ਦੇ ਕੰਟਰੋਲ ਵਾਲੇ ਖੇਤਰਾਂ ਵਿੱਚ ਆਪਣਾ ਸਾਮਾਨ ਲੈ ਕੇ ਜਾਉਣ ਲਈ ਟੈਕਸ ਦੇਣਾ ਹੋਵੇਗਾ।ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਕਿਵੇਂ 'ਫੇਕ ਪੋਰਨ' ਬਣ ਰਿਹਾ ਹੈ ਵੱਡਾ ਖ਼ਤਰਾ?ਸਲਮਾਨ ਖ਼ਾਨ ਬਾਰੇ ਤੁਹਾਨੂੰ ਇਹ 12 ਦਿਲਚਸਪ ਗੱਲਾਂ ਪਤਾ ਹਨ?ਇਸ ਤੋਂ ਇਲਾਵਾ ਉਹ ਟੈਲੀਕਾਮ ਅਤੇ ਮੋਬਾਈਲ ਫ਼ੋਨ ਆਪਰੇਟਰਾਂ ਤੋਂ ਵੀ ਕਮਾਈ ਕਰਦਾ ਹੈ।ਅਫ਼ਗ਼ਾਨਿਸਤਾਨ ਦੀ ਇੱਕ ਬਿਜਲੀ ਕੰਪਨੀ ਦੇ ਮੁਖੀ ਨੇ ਬੀਬੀਸੀ ਨੂੰ ਦੱਸਿਆ ਕਿ ਤਾਲਿਬਾਨ ਹਰ ਸਾਲ ਬਿਜਲੀ ਵੇਚ ਕੇ 14 ਕਰੋੜ ਰੁਪਏ ਕਮਾਉਂਦਾ ਹੈ। ਇਸ ਤੋਂ ਇਲਾਵਾ ਲਗਾਤਾਰ ਹੁੰਦੀਆਂ ਲੜਾਈਆਂ ਤੋਂ ਵੀ ਕਮਾਈ ਹੁੰਦੀ ਹੈ। ਤਾਲਿਬਾਨ ਜਦੋਂ ਵੀ ਕਿਸੇ ਫੌਜ ਦੀ ਚੌਕੀ ਜਾਂ ਫਿਰ ਸ਼ਹਿਰੀ ਇਲਾਕੇ 'ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਇਸਦਾ ਸਿੱਧਾ ਲਾਭ ਹੁੰਦਾ ਹੈ।ਅਜਿਹੀਆਂ ਕਾਰਵਾਈਆਂ ਵਿੱਚ ਉਹ ਸਰਕਾਰੀ ਤਿਜੋਰੀਆਂ ਖਾਲੀ ਕਰਨ ਦੇ ਨਾਲ ਨਾਲ, ਹਥਿਆਰ, ਗੱਡੀਆਂ ਅਤੇ ਫੌਜੀ ਵਾਹਨ ਵੀ ਹਾਸਿਲ ਕਰ ਲੈਂਦਾ ਹੈ।ਅਫ਼ਗ਼ਾਨਿਸਤਾਨ ਦੇ ਖਣਿਜ ਪਦਾਰਥਖਣਿਜ ਪਦਾਰਥਾਂ ਦੇ ਮਾਮਲੇ ਵਿਚ ਅਫ਼ਗ਼ਾਨਿਸਤਾਨ ਬਹੁਤ ਅਮੀਰ ਹੈ। ਪਰ ਖੇਤਰ ਵਿਚ ਲਗਾਤਾਰ ਚੱਲ ਰਹੇ ਸੰਘਰਸ਼ ਕਾਰਨ ਇਨ੍ਹਾਂ ਖਣਿਜ ਪਦਾਰਥਾਂ ਦਾ ਜ਼ਿਆਦਾ ਲਾਭ ਨਹੀਂ ਚੁੱਕਿਆ ਗਿਆ ਹੈ।ਅਫ਼ਗ਼ਾਨਿਸਤਾਨ ਵਿੱਚ ਖਣਿਜ ਉਦਯੋਗ ਘੱਟੋ-ਘੱਟ 70 ਅਰਬ ਰੁਪਏ ਦਾ ਹੈ। ਪਰ ਜ਼ਿਆਦਾਤਰ ਮਾਈਨਿੰਗ ਛੋਟੇ ਪੱਧਰ ਉੱਤੇ ਅਤੇ ਗੈਰ-ਕਾਨੂੰਨੀ ਢੰਗ ਨਾਲ ਹੋ ਰਿਹਾ ਹੈ।ਤਾਲਿਬਾਨ ਨੇ ਇਨ੍ਹਾਂ ਮਾਈਨਿੰਗ ਖੇਤਰਾਂ 'ਤੇ ਕਾਬੂ ਕਰਕੇ ਗੈਰ-ਕਾਨੂੰਨੀ ਅਤੇ ਕਾਨੂੰਨੀ ਮਾਈਨਿੰਗ ਕਰਨ ਵਾਲੀ ਪਾਰਟੀਆਂ ਤੋਂ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਤਾਲਿਬਾਨ ਦੱਖਣੀ ਹੇਲਮੰਡ ਸੂਬੇ 'ਚ ਕੰਮ ਕਰਨ ਵਾਲੀ 25-30 ਮਾਈਨਿੰਗ ਕੰਪਨੀਆਂ ਤੋਂ ਹਰ ਸਾਲ 70 ਕਰੋੜ ਰੁਪਏ ਹਾਸਿਲ ਕਰਦਾ ਹੈ। ਪੂਰਬੀ ਨੰਗਰਹਾਰ ਸੂਬੇ ਦੇ ਗਵਰਨਰ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਖੇਤਰ ਵਿਚ ਮਾਈਨਿੰਗ ਤੋਂ ਹੋਣ ਵਾਲੀ ਕਮਾਈ ਦਾ ਅੱਧਾ ਹਿੱਸਾ ਜਾਂ ਤਾਂ ਤਾਲਿਬਾਨ ਨੂੰ ਜਾਂਦਾ ਹੈ ਜਾਂ ਫਿਰ ਇਸਲਾਮਿਕ ਸਟੇਟ ਨੂੰ। Image copyright AFP ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਇਹ ਸੰਗਠਨ ਇੱਥੋਂ ਲੰਘਣ ਵਾਲੇ ਹਰ ਟਰੱਕ ਤੋਂ 35 ਹਜ਼ਾਰ ਰੁਪਏ ਲੈਂਦੇ ਹਨ ਅਤੇ ਇਸ ਇਲਾਕੇ ਤੋਂ ਲੰਘਣ ਵਾਲੇ ਟਰੱਕਾਂ ਦੀ ਗਿਣਤੀ ਸੈਂਕੜਿਆਂ ਵਿਚ ਹੁੰਦੀ ਹੈ।ਤਾਲਿਬਾਨ, ਸਥਾਨਕ ਵਪਾਰੀ ਅਤੇ ਅਫ਼ਗ਼ਾਨੀ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਤਾਲਿਬਾਨ ਹੁਣ ਹਰ ਸਾਲ ਮਾਈਨਿੰਗ ਖੇਤਰਾਂ ਤੋਂ 350 ਕਰੋੜ ਰੁਪਏ ਵਸੂਲਦਾ ਹੈ। ਵਿਦੇਸ਼ੀ ਸਰੋਤਾਂ ਤੋਂ ਆਮਦਨਕਈ ਅਫ਼ਗ਼ਾਨੀ ਅਤੇ ਅਮਰੀਕੀ ਅਧਿਕਾਰੀ ਦੱਸਦੇ ਹਨ ਕਿ ਕਈ ਸਰਕਾਰਾਂ, ਜਿਨ੍ਹਾਂ ਵਿੱਚ ਪਾਕਿਸਤਾਨ, ਇਰਾਨ ਅਤੇ ਰੂਸ ਸ਼ਾਮਲ ਹਨ, ਅਫ਼ਗ਼ਾਨੀ ਤਾਲਿਬਾਨ ਨੂੰ ਵਿੱਤੀ ਸਹਾਇਤਾ ਦਿੰਦੀਆਂ ਹਨ। ਪਰ ਇਹ ਦੇਸ ਇਸ ਤੋਂ ਇਨਕਾਰ ਕਰਦੇ ਹਨ।ਕਈ ਖਾੜੀ ਦੇਸ, ਜਿਵੇਂ ਕਿ ਸਾਊਦੀ ਅਰਬ, ਯੂਏਈ, ਪਾਕਿਸਤਾਨ ਅਤੇ ਕ਼ਤਰ ਵਿੱਚ ਰਹਿਣ ਵਾਲੇ ਕਈ ਲੋਕ ਨਿੱਜੀ ਪੱਧਰ 'ਤੇ ਤਾਲਿਬਾਨ ਨੂੰ ਵੱਡੀ ਵਿੱਤੀ ਸਹਾਇਤਾ ਦਿੰਦੇ ਹਨ।ਹਾਲਾਂਕਿ ਤਾਲਿਬਾਨ ਦੀ ਕਮਾਈ ਦਾ ਸਹੀ ਅੰਦਾਜ਼ਾ ਲਗਾਉਣਾ ਤਾਂ ਸੰਭਵ ਨਹੀਂ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਤਾਲਿਬਾਨ ਦੀ ਸਾਲਾਨਾ ਕਮਾਈ 35 ਅਰਬ ਰੁਪਏ ਤੱਕ ਹੋ ਸਕਦੀ ਹੈ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਹਿੰਦੂ ਹੋਣ ਦੇ ਬਾਵਜੂਦ ਪਰਿਵਾਰ ਨੇ ਇਸ ਲਈ ਦਫ਼ਨਾਈ ਸੀ ਲਾਸ਼ ਨਿਤੀਨ ਸ਼੍ਰੀਵਾਸਤਵ ਬੀਬੀਸੀ ਪੱਤਰਕਾਰ, ਇੰਫਾਲ ਤੋਂ 4 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46432210 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਗੋਬਿੰਦ ਦੀ ਪਤਨੀ ਥੋਈਬੀ ਦੀ ਚਿੰਤਾ ਆਪਣੀ ਧੀ ਦੇ ਵੱਡੇ ਹੋਣ ਦੇ ਨਾਲ ਵੱਧਦੀ ਜਾ ਰਹੀ ਹੈ ਪਹਾੜੀ ਇਲਾਕਿਆਂ ਵਿੱਚ ਸਵੇਰ ਜਲਦੀ ਹੁੰਦੀ ਹੈ। ਇੰਫ਼ਾਲ ਦੀ ਖ਼ੂਬਸੂਰਤ ਘਾਟੀ ਤੋਂ ਕਰੀਬ 10 ਕਿੱਲੋਮੀਟਰ ਦੂਰ ਇੱਕ ਪਿੰਡ ਵਿੱਚ ਆਮ ਵਾਂਗ ਚਹਿਲ-ਪਹਿਲ ਹੈ।ਮੁਰਗੀਆਂ ਰੁਕ-ਰੁਕ ਕੇ ਬਾਂਗ ਦਿੰਦੀਆਂ ਹਨ ਅਤੇ ਪਾਲਤੂ ਬਕਰੀਆਂ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੀਆਂ ਹਨ।ਇੱਕ-ਦੋ ਕਮਰੇ ਵਾਲੇ ਘਰ ਦੇ ਅੰਦਰ ਇੱਕ ਮਾਂ ਆਪਣੀ ਨੌਂ ਸਾਲਾ ਕੁੜੀ ਨੂੰ ਨਾਸ਼ਤਾ ਕਰਵਾ ਰਹੀ ਹੈ। ਸਲੇਟੀ ਰੰਗ ਦੀ ਸਕੂਲੀ ਵਰਦੀ ਪਹਿਨੇ, ਚਾਵਲ ਦਾ ਸੂਪ ਪੀਣ ਤੋਂ ਬਾਅਦ ਮੁਸਕੁਰਾਉਂਦੀ ਹੋਈ ਇਲੁਹੇਨਬੀ ਨੇ ਮਾਂ ਬੋਲੀ 'ਚ ਮਾਂ ਤੋਂ ਪੁੱਛਿਆ, ""ਦਿੱਲੀ ਤੋਂ ਆਏ ਇਹ ਲੋਕ ਪਾਪਾ ਨੂੰ ਜਾਣਦੇ ਹਨ?""ਇੱਕ ਜ਼ਬਰਦਸਤੀ ਵਾਲੀ ਮੁਸਕੁਰਾਹਟ ਨਾਲ ਉਨ੍ਹਾਂ ਦੀ ਮਾਂ, ਥੋਈਬੀ ਨੇ ਜਵਾਬ ਦਿੱਤਾ, ""ਹੋ ਸਕਦਾ ਹੈ ਪਰ ਤੂੰ ਅਜੇ ਸਕੂਲ ਵੱਲ ਧਿਆਨ ਦੇ ਅਤੇ ਟਿਫ਼ਨ ਖ਼ਤਮ ਕਰ ਲਵੀਂ।""ਇਲੁਹੇਨਬੀ ਸਿਰਫ਼ 40 ਦਿਨ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਇੰਫ਼ਾਲ ਦੇ ਹਾਈ ਸਿਕਊਰਟੀ ਜ਼ੋਨ ਵੱਲ ਨਿਕਲੇ ਸਨ, ਹੁਣ ਉਹ ਰੋਜ਼ ਪੁੱਛਦੀ ਹੈ, ਪਾਪਾ ਘਰ ਕਦੋਂ ਵਾਪਸ ਆਉਣਗੇ।ਇਹ ਵੀ ਪੜ੍ਹੋ:ਜਗੀਰ ਕੌਰ ਧੀ ਦੇ ਜਬਰਨ ਤਾਲਾਬੰਦੀ ਤੇ ਗਰਭਪਾਤ ਕਰਵਾਉਣ ਦੇ ਮਾਮਲੇ 'ਚੋਂ ਬਰੀਫਰਾਂਸ: ਪੈਟਰੋਲ ਕੀਮਤਾਂ ਲਈ ਪ੍ਰਦਰਸ਼ਨ ਕਰਦੇ ਲੋਕ ਗੱਲਬਾਤ ਤੋਂ ਪਿੱਛੇ ਹਟੇਕੀ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਡ ਕਰ ਸਕਣਗੇ ਫੋਟੋ ਕੈਪਸ਼ਨ ਗੋਬਿੰਦ ਅਤੇ ਨੋਬੀ ਦੀਆਂ ਲਾਸ਼ਾਂ ਇੱਥੇ ਦਫ਼ਨ ਹਨ ਜਵਾਬ ਕਿਸੇ ਦੇ ਕੋਲ ਨਹੀਂ ਕਿਉਂਕਿ ਗੋਬਿੰਦ ਕਦੇ ਨਹੀਂ ਪਰਤਣਗੇ। ਸਾਲ 2009 ਵਿੱਚ ਉਹ ਇੱਕ ਕਥਿਤ ਫ਼ਰਜ਼ੀ ਮੁੱਠਭੇੜ ਵਿੱਚ ਮਾਰੇ ਗਏ ਸਨ ਅਤੇ ਦੋ ਦਿਨ ਬਾਅਦ ਕਿਸੇ ਨੇ ਟੀਵੀ 'ਤੇ ਖ਼ਬਰ ਦੇਖ ਕੇ ਘਰ ਦੱਸਿਆ।ਗੋਬਿੰਦ ਦੀ ਪਤਨੀ ਥੋਈਬੀ ਨੇ ਕਿਹਾ, ""ਉਹ ਸਿਰਫ਼ ਬਾਜ਼ਾਰ ਤੋਂ ਸਾਮਾਨ ਲੈਣ ਗਏ ਸਨ ਜਦੋਂ ਦੇਰ ਰਾਤ ਵਾਪਿਸ ਨਹੀਂ ਮੁੜੇ ਤਾਂ ਅਸੀਂ ਲੱਭਣਾ ਸ਼ੁਰੂ ਕੀਤਾ।'' ""ਕੁੜੀ ਨੂੰ ਅੱਜ ਤੱਕ ਨਹੀਂ ਪਤਾ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਅਸੀਂ ਉਸ ਨੂੰ ਕਿਹਾ ਹੈ ਕਿ ਉਹ ਦਿੱਲੀ ਵਿੱਚ ਨੌਕਰੀ ਕਰਦੇ ਹਨ।''""ਸੱਸ-ਸਹੁਰਾ ਬਿਮਾਰ ਰਹਿੰਦੇ ਹਨ ਅਤੇ ਗੋਬਿੰਦ ਨੂੰ ਯਾਦ ਕਰਕੇ ਰੋਂਦੇ ਰਹਿੰਦੇ ਹਨ। ਗੋਬਿੰਦ ਚਾਹੁੰਦੇ ਸਨ ਕਿ ਉਨ੍ਹਾਂ ਦੀ ਧੀ ਆਈਐਸ ਅਫ਼ਸਰ ਬਣੇ, ਪਤਾ ਨਹੀਂ ਅੱਗੇ-ਅੱਗੇ ਕੀ ਹੋਵੇਗਾ""ਗੋਬਿੰਦ ਦੀ ਲਾਸ਼ ਨੂੰ ਦਫ਼ਨਾਇਆ ਕਿਉਂ ਗਿਆ?ਗੋਬਿੰਦ ਦੀ ਮ੍ਰਿਤਕ ਦੇਹ ਦੋ ਦਿਨ ਬਾਅਦ ਮਿਲੀ ਸੀ ਅਤੇ ਜਦੋਂ ਪਰਿਵਾਰ ਅਤੇ ਪਿੰਡ ਵਾਲਿਆਂ ਦੀ ਮੁੜ ਪੋਸਟਮਾਰਟਮ ਦੀ ਮੰਗ ਨਹੀਂ ਮੰਨੀ ਗਈ ਤਾਂ ਪਰਿਵਾਰ ਨੇ ਇੱਕ ਵੱਡਾ ਫ਼ੈਸਲਾ ਲਿਆ। ਹਿੰਦੂ ਹੋਣ ਦੇ ਬਾਵਜੂਦ ਉੇਨ੍ਹਾਂ ਦੇ ਪਰਿਵਾਰ ਨੇ ਗੋਬਿੰਦ ਦੀ ਲਾਸ਼ ਨੂੰ ਦਫ਼ਨਾਉਣ ਦਾ ਫ਼ੈਸਲਾ ਕੀਤਾ ਤਾਂ ਜੋ ਭਵਿੱਖ ਵਿੱਚ ਕਿਸੇ ਤਰ੍ਹਾਂ ਫੋਰੈਂਸਿਕ ਜਾਂਚ 'ਚ ਮਦਦ ਮਿਲੇ। ਦਰਅਸਲ, ਲਾਸ਼ਾਂ ਦੋ ਨੌਜਵਾਨਾਂ ਦੀਆਂ ਦਬਾਈਆਂ ਗਈਆਂ ਸਨ। ਗੋਬਿੰਦ ਉਸ ਸ਼ਾਮ ਆਪਣੇ ਦੋਸਤ ਨੋਬੀ ਨਾਲ ਬਾਹਰ ਨਿਕਲੇ ਸਨ ਅਤੇ ਨੋਬੀ ਦੀ ਲਾਸ਼ ਵੀ ਉਨ੍ਹਾਂ ਦੇ ਨਾਲ ਮਿਲਿਆ ਸੀ। ਫੋਟੋ ਕੈਪਸ਼ਨ ਨੋਬੀ ਦੇ ਪਿਤਾ ਬਸਨਥ ਲਗਭਗ ਰੋਜ਼ ਹੀ ਉਸ ਖੇਤ ਵਿੱਚ ਜਾਂਦੇ ਜਿੱਥੇ ਨੋਬੀ ਅਤੇ ਗੋਬਿੰਦ ਦੀਆਂ ਲਾਸ਼ਾਂ ਦਫ਼ਨ ਹਨ ਨੋਬੀ ਦੇ ਪਿਤਾ ਖ਼ੁਦ ਮਣੀਪੁਰ ਰਾਇਫ਼ਲਸ ਤੋਂ ਰਿਟਾਇਰ ਹੋਏ ਸਨ, ਉਨ੍ਹਾਂ ਨੇ ਵੀ ਗੋਬਿੰਦ ਦੀ ਹੀ ਤਰ੍ਹਾਂ ਨੋਬੀ ਦੀ ਲਾਸ਼ ਨੂੰ ਵੀ ਦਫਨਾਉਣ ਦਾ ਫ਼ੈਸਲਾ ਲਿਆ।ਨੋਬੀ ਦੇ ਪਿਤਾ ਬਸਨਥ ਲਗਭਗ ਰੋਜ਼ ਹੀ ਉਸ ਖੇਤ ਵਿੱਚ ਜਾਂਦੇ ਜਿੱਥੇ ਨੋਬੀ ਅਤੇ ਗੋਬਿੰਦ ਦੀਆਂ ਲਾਸ਼ਾਂ ਦਫ਼ਨ ਹਨ।ਉਨ੍ਹਾਂ ਨੇ ਦੱਸਿਆ, ""ਸੋਚਿਆ ਸੀ ਕਿ ਉਹ ਸਾਡੇ ਬੁਢਾਪੇ 'ਚ ਲਾਠੀ ਬਣੇਗਾ, ਪਰ ਹੋਇਆ ਕੁਝ ਹੋਰ। ਨਿਆਂਇਕ ਜਾਂਚ ਵਿੱਚ ਕਿਹਾ ਗਿਆ ਕਿ ਦੋਵਾਂ ਦਾ ਕਿਸੇ ਅੱਤਵਾਦੀ ਸੰਗਠਨ ਨਾਲ ਕੋਈ ਨਾਤਾ ਨਹੀਂ ਸੀ।''""ਫਿਰ ਦੋਵਾਂ ਪਰਿਵਾਰਾਂ ਨੂੰ ਸਾਢੇ ਪੰਜ ਲੱਖ ਰੁਪਏ ਦਾ ਮੁਆਵਜ਼ਾ ਜ਼ਰੂਰ ਮਿਲਿਆ ਪਰ ਲੱਖਾਂ ਡਾਲਰ ਵੀ ਬੇਕਾਰ ਹਨ ਜਵਾਨ ਪੁੱਤ ਨੂੰ ਗੁਆਉਣ ਤੋਂ ਬਾਅਦ।""ਫਰਜ਼ੀ ਐਨਕਾਊਂਟਰ 'ਚ 1528 ਲੋਕ ਮਾਰੇ ਜਾ ਚੁੱਕੇ ਹਨਭਾਰਤ ਦੇ ਪੂਰਬੀ ਉੱਤਰ ਸੂਬੇ ਮਣੀਪੁਰ ਵਿੱਚ ਲੰਬੇ ਸਮੇਂ ਤੱਕ ਚੱਲੇ ਅੱਤਵਾਦ ਅਤੇ ਹਿੰਸਾ ਦੇ ਨਿਸ਼ਾਨ ਅੱਜ ਵੀ ਤਾਜ਼ਾ ਹਨ।ਸੂਬੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਵੱਖਵਾਦੀ ਹਿੰਸਾ ਦਾ ਕਹਿਰ ਰਿਹਾ ਹੈ ਅਤੇ ਦਰਜਨਾਂ ਸੰਗਠਨ ਵੱਖਰੇ ਸੂਬੇ ਦੀ ਮੰਗ ਕਰਦੇ ਰਹੇ ਹਨ। Image copyright Deepak Jasrotia/BBC ਫੋਟੋ ਕੈਪਸ਼ਨ ਮਣੀਪੁਰ ਸਰਕਾਰ ਦਾ ਦਾਅਵਾ ਹੈ ਕਿ ਸਾਲ 2000 ਤੋਂ ਲੈ ਕੇ 2012 ਤੱਕ ਕਰੀਬ 120 ਪੁਲਿਸ ਕਰਮੀ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਬਾਗੀਆਂ ਹੱਥੋਂ ਮਾਰੇ ਜਾ ਚੁੱਕੇ ਹਨ ਪੀਪਲਜ਼ ਲਿਬਰੇਸ਼ਨ ਆਰਮੀ ਆਫ਼ ਮਣੀਪੁਰ, ਨੈਸ਼ਨਲ ਸੋਸ਼ਲਿਸਟ ਕਾਊਂਸਲ ਆਫ਼ ਨਾਗਾਲੈਂਡ (ਐਨਐਸਸੀਐਨ) ਦਾ ਆਈਜਕ ਮੁਈਵਾ ਗੁੱਟ ਅਤੇ ਪਾਬੰਦੀਸ਼ੁਦਾ ਐਨਐਸਸੀਐਨ ਖਾਪਲਾਂਗ ਗੁੱਟ ਵਰਗੇ ਦੋ ਦਰਜਨ ਤੋਂ ਵੱਧ ਗੁੱਟਾਂ ਦੀ ਮੌਜੂਦਗੀ ਨਾਲ ਸੂਬੇ ਵਿੱਚ ਲਗਾਤਾਰ ਤਣਾਅ ਬਣਿਆ ਰਿਹਾ ਹੈ।ਮਨੁੱਖੀ ਅਧਿਕਾਰ ਸੰਗਠਨਾਂ ਦਾ ਦਾਅਵਾ ਹੈ ਕਿ ਸਾਲ 1979 ਤੋਂ ਲੈ ਕੇ 2012 ਤੱਕ ਤਰੀਬ 1528 ਲੋਕ ਮਣੀਪੁਰ ਵਿੱਚ ਫ਼ਰਜ਼ੀ ਐਨਕਾਊਂਟਰ 'ਚ ਮਾਰੇ ਜਾ ਚੁੱਕੇ ਹਨ।ਇਹ ਵੀ ਪੜ੍ਹੋ:ਸੋਸ਼ਲ ਮੀਡੀਆ ਨੇ ਕੁਝ ਇਸ ਤਰ੍ਹਾਂ ਵਿਛੜੇ ਭਰਾਵਾਂ ਨੂੰ ਮਿਲਾਇਆਫਾਰੁਕ ਦੇ ਕਤਲ ਨਾਲ ਪਿਤਾ ਦੀ ਆਖਰੀ ਉਮੀਦ ਵੀ ਟੁੱਟ ਗਈਇਨ੍ਹਾਂ 7 ਰੋਹਿੰਗਿਆ ਸ਼ਰਨਾਰਥੀਆਂ ਦੀ ਜ਼ਿੰਦਗੀ ਕਿੰਨੀ ਸੁਰੱਖਿਅਤ ਇਨ੍ਹਾਂ ਵਿੱਚ 98 ਨਾਬਾਲਿਗ ਅਤੇ 31 ਔਰਤਾਂ ਵੀ ਸ਼ਾਮਲ ਹਨ। ਜਿਨ੍ਹਾਂ ਲੋਕਾਂ ਨੂੰ ਅਜਿਹੀ ਫ਼ਰਜ਼ੀ ਮੁਠਭੇੜਾਂ 'ਚ ਮਾਰਿਆ ਗਿਆ, ਉਨ੍ਹਾਂ ਵਿੱਚੋਂ ਜ਼ਿਆਦਾਤਰ ਗ਼ਰੀਬ ਜਾਂ ਬੇਰੁਜ਼ਗਾਰ ਸਨ।ਦੂਜੇ ਪਾਸੇ ਮਣੀਪੁਰ ਸਰਕਾਰ ਦਾ ਦਾਅਵਾ ਹੈ ਕਿ ਸਾਲ 2000 ਤੋਂ ਲੈ ਕੇ 2012 ਤੱਕ ਕਰੀਬ 120 ਪੁਲਿਸ ਮੁਲਾਜ਼ਮ ਅਤੇ ਨੀਮ ਫੌਜੀ ਦਸਤਿਆਂ ਦੇ ਜਵਾਨ ਬਾਗੀਆਂ ਹੱਥੋਂ ਮਾਰੇ ਜਾ ਚੁੱਕੇ ਹਨ।ਸੁਪਰੀਮ ਕੋਰਟ ਨੇ ਪਿਛਲੇ ਸਾਲ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਸੀਬੀਆਈ ਜਾਂਚ ਦੇ ਹੁਕਮ ਵੀ ਦਿੱਤੇ ਹਨ ਅਤੇ ਜਾਂਚ ਜਾਰੀ ਹੈ ਪਰ ਵੱਖਵਾਦ ਦੀ ਹਿੰਸਾ 'ਚ ਜਿਹੜਾ ਪਰਿਵਾਰਾਂ ਦਾ ਨੁਕਸਾਨ ਹੋਇਆ ਸੀ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਕੋਈ ਅੰਤ ਨਹੀਂ ਹੈ।ਮਣੀਪੁਰ 'ਚ ਹਾਲਾਤ ਪਹਿਲਾਂ ਨਾਲੋਂ ਬਿਹਤਰਮਨੁੱਖੀ ਅਧਿਕਾਰ ਕਾਰਕੁੰਨ ਓਨਿਲ ਸ਼ੇਤਰੀਮਈਯੁਮ ਅਤੇ ਉਨ੍ਹਾਂ ਦੇ ਸਾਥੀ ਕਈ ਸਾਲਾਂ ਤੋਂ ਪੀੜਤ ਪਰਿਵਾਰਾਂ ਦੀ ਮਦਦ ਕਰਨ ਦੀ ਕੋਸ਼ਿਸ਼ 'ਚ ਹਨ।ਓਨਿਲ ਨੇ ਕਿਹਾ, ""ਜਿਨ੍ਹਾਂ ਦੇ ਪਤੀ ਮਾਰੇ ਗਏ ਉਨ੍ਹਾਂ ਨੂੰ ਸਮਾਜਿਕ ਬਾਈਕਾਟ ਨਾਲ ਲੜਨਾ ਪਿਆ, ਰਾਤ ਨੂੰ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਲੱਗ ਗਈ।''""ਉਨ੍ਹਾਂ ਨੂੰ ਆਪਣਾ ਪਰਿਵਾਰ ਵੀ ਚਲਾਉਣਾ ਪੈ ਰਿਹਾ ਹੈ ਅਤੇ ਉਨ੍ਹਾਂ ਬੱਚਿਆਂ ਨੂੰ ਵੀ ਵੱਡਾ ਕਰਨਾ ਪਿਆ ਹੈ ਜਿਨ੍ਹਾਂ ਦੇ ਪਿਤਾ 'ਤੇ ਅੱਤਵਾਦੀ ਹੋਣ ਦਾ ਇਲਜ਼ਾਮ ਹੈ। ਉੱਪਰੋਂ ਮਾਨਸਿਕ ਸੱਟ ਪਹੁੰਚੀ, ਉਹ ਵੱਖਰੀ। ਹੁਣ ਉਨ੍ਹਾਂ ਨੂੰ ਇਨਸਾਫ਼ ਦੀ ਉਡੀਕ ਹੈ।"" Image copyright Deepak Jasrotia/BBC ਫੋਟੋ ਕੈਪਸ਼ਨ ਓਨਿਲ ਸ਼ੇਤਰੀਮਈਯੁਮ, ਮਨੁੱਖੀ ਅਧਿਕਾਰ ਕਾਰਕੁਨ ਹਾਲਾਂਕਿ ਸੱਚਾਈ ਇਹ ਵੀ ਹੈ ਕਿ ਫਿਲਹਾਲ ਮਣੀਪੁਰ ਵਿੱਚ ਹਾਲਾਤ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਦਿਖਦੇ ਹਨ। ਰਾਜਧਾਨੀ ਇੰਫ਼ਾਲ ਵਿੱਚ ਕਈ ਨਵੇਂ ਹੋਟਲ ਅਤੇ ਸ਼ੌਪਿੰਗ ਮਾਲ ਖੁੱਲ੍ਹ ਚੁੱਕੇ ਹਨ ਅਤੇ ਸੂਬੇ ਵਿੱਚ ਸੈਲਾਨੀਆਂ ਦਾ ਆਉਣਾ-ਜਾਣਾ ਸ਼ੁਰੂ ਹੋਇਆ ਹੈ। ਪਿਛਲੇ ਸਾਲਾਂ ਵਿੱਚ ਜੇ ਹਰ ਦੂਜੇ ਜਾਂ ਤੀਜੇ ਦਿਨ ਸਿਆਸੀ ਅਤੇ ਸਮਾਜਿਕ ਮੰਗਾਂ ਨੂੰ ਲੈ ਕੇ ਬੰਦ ਦਾ ਸੱਦਾ ਦਿੱਤਾ ਜਾਂਦਾ ਸੀ ਤਾਂ ਹੁਣ ਉਸਦੀ ਗਿਣਤੀ ਘੱਟ ਹੋਈ ਹੈ।ਪਰ ਅੱਜ ਵੀ ਜਦੋਂ ਬੰਦ ਐਲਾਨਿਆ ਜਾਂਦਾ ਹੈ ਤਾਂ ਸਭ ਕੁਝ ਸਕੂਲ, ਹਸਪਤਾਲ, ਬੱਸ ਅੱਡੇ ਅਤੇ ਦੁਕਾਨਾਂ ਬੰਦ ਰਹਿੰਦੀਆਂ ਹਨ। ਫੋਟੋ ਕੈਪਸ਼ਨ ਫਰਜ਼ੀ ਮੁਠਭੇੜ ਦੇ ਸੈਂਕੜੇ ਮਾਮਲਿਆਂ ਦੀ ਜਾਂਚ ਹੋ ਰਹੀ ਹੈ ਮੇਰੀ ਪਿਛਲੀ ਮਣੀਪੁਰ ਯਾਤਰਾ 2012 ਵਿੱਚ ਹੋਈ ਸੀ ਅਤੇ ਉਦੋਂ ਇੱਕ ਚੀਜ਼ ਸੜਕਾਂ 'ਤੇ ਹਰ ਸਮੇਂ ਦਿਖ ਜਾਂਦੀ ਸੀ।ਲਾਲ ਰੰਗ ਦੇ ਝੰਡਿਆਂ ਵਾਲੀ ਫੌਜੀ ਬਖ਼ਤਰਬੰਦ ਗੱਡੀਆਂ ਜਿਹੜੀਆਂ ਦਿਨ-ਰਾਤ ਗਸ਼ਤ 'ਤੇ ਰਹਿੰਦੀਆਂ ਸੀ। ਹੁਣ ਉਨ੍ਹਾਂ ਦੀ ਤਾਦਾਦ ਵੀ ਕਾਫ਼ੀ ਘੱਟ ਹੈ ਅਤੇ ਰਾਜਧਾਨੀ ਇੰਫ਼ਾਲ ਤੋਂ ਵਿਵਾਦਤ AFSPA ਯਾਨਿ ਸਸ਼ਤਰ ਬਲ ਵਿਸ਼ੇਸ਼ ਅਧਿਕਾਰ ਕਾਨੂੰਨ ਹਟਾ ਲਿਆ ਗਿਆ ਹੈ।ਹਾਲਾਂਕਿ ਸੂਬੇ ਦੇ ਦੂਜੇ ਇਲਾਕਿਆਂ ਵਿੱਚ ਇਹ ਕਾਨੂੰਨ ਅੱਜ ਵੀ ਲਾਗੂ ਹੈ ਜਿਹੜਾ ਸੁਰੱਖਿਆ ਬਲਾਂ ਨੂੰ ਬਿਨਾਂ ਵਾਰੰਟ ਦੇ ਘਰਾਂ ਦੀ ਤਲਾਸ਼ੀ ਵਰਗੇ ਕਈ ਵਿਸ਼ੇਸ਼ ਅਧਿਕਾਰ ਦਿੰਦਾ ਹੈ। ਫੋਟੋ ਕੈਪਸ਼ਨ ਇੰਫ਼ਾਲ ਬੰਦ ਦੌਰਾਨ ਵਿਰੋਧ ਪ੍ਰਦਰਸ਼ਨ ਮਣੀਪੁਰ ਅਤੇ ਮਿਆਂਮਾਰ ਸਰਹੱਦ 'ਤੇ ਤਾਇਨਾਤ ਭਾਰੀ ਫੌਜੀਆਂ ਦੀ 57 ਮਾਊਂਟੇਨ ਡਿਵੀਜ਼ਨ ਦੇ ਜੀਓਸੀ ਮੇਜਰ ਜਨਰਲ ਵੀਕੇ ਮਿਸ਼ਰਾ ਮੁਤਾਬਕ, ""ਸੁਰੱਖਿਆ ਬਲਾਂ ਦੀਆਂ ਚੁਣੌਤੀਆਂ ਅੱਜ ਵੀ ਉਸੇ ਤਰ੍ਹਾਂ ਹੀ ਹਨ ਜਿਵੇਂ ਪਹਿਲਾਂ ਸਨ।""ਉਨ੍ਹਾਂ ਨੇ ਕਿਹਾ, ""ਜੇ ਆਪਰੇਸ਼ਨ ਕਰਨੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਰਨਾ ਹੀ ਪੈਂਦਾ ਹੈ। ਜਿੱਥੋਂ ਤੱਕ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਇਲਜ਼ਾਮਾਂ ਦੀ ਗੱਲ ਹੈ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ ਸਾਡੇ ਸਿਸਟਮ ਵਿੱਚ ਵਸਿਆ ਹੋਇਆ ਹੈ।""ਧੀ ਦੇ ਵੱਡੇ ਹੋਣ ਨਾਲ ਵਧ ਰਹੀ ਚਿੰਤਾਮਨੁੱਖੀ ਅਧਿਕਾਰ ਕਾਰਕੁਨ ਬਬਲੂ ਲੋਈਤੋਂਗਮ ਮੁਤਾਬਕ, ""ਉਹ ਦੌਰ ਦੂਜਾ ਸੀ ਜਦੋਂ ਅਜਿਹੇ ਸਖ਼ਤ ਕਾਨੂੰਨ ਦੀ ਲੋੜ ਸੀ। ਅੱਜ ਇਸ ਦੀ ਕੀ ਲੋੜ? ਦੂਜੀ ਗੱਲ ਇਹ ਵੀ ਹੈ ਕਿ ਉਸ ਕਾਨੂੰਨ ਦੇ ਤਹਿਤ ਹੋਈਆਂ ਵਾਰਦਾਤਾਂ ਦੀ ਵਿਆਪਕ ਜਾਂਚ ਵੀ ਜਾਰੀ ਹੈ।""ਅੱਤਵਾਦ ਅਤੇ ਹਿੰਸਾ ਵਿਚਾਲੇ ਮਣੀਪੁਰ ਵਿੱਚ ਇੱਕ ਸਿਆਸੀ ਸਰਕਾਰ ਵੀ ਰਹੀ ਹੈ ਅਤੇ ਇਨੀਂ ਦਿਨੀਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਮੁੱਖ ਮੰਤਰੀ ਐਨ ਬਿਰੇਨ ਸਿੰਘ ਹਨ ਜਿਹੜੇ ਸਾਬਕਾ ਕਾਂਗਰਸੀ ਹਨ। ਫੋਟੋ ਕੈਪਸ਼ਨ ਮੇਜਰ ਜਨਰਲ ਵੀਕੇ ਸ਼ਰਮਾ ਉਨ੍ਹਾਂ ਦੀ ਖ਼ੁਦ ਦੀ ਰਾਏ ਤਾਂ AFSPA ਕਾਨੂੰਨ ਤੋਂ ਥੋੜ੍ਹੀ ਵੱਖਰੀ ਦਿਖਾਈ ਦਿੱਤੀ ਪਰ ਦੂਜੇ ਸਿਆਸੀ ਅਤੇ ਗੈ਼ਰ-ਸਿਆਸੀ ਸਮੀਕਰਣਾਂ ਦਾ ਥੋੜ੍ਹਾ ਦਬਾਅ ਵੀ ਦਿਖਿਆ।ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ""ਮੇਰੇ ਡੇਢ ਸਾਲ ਦੇ ਕਾਰਜਕਾਲ ਵਿੱਚ ਕੋਈ ਵੱਡੀ ਅੱਤਵਾਦੀ ਹਿੰਸਾ ਦੀ ਵਾਰਦਾਤ ਨਹੀਂ ਹੋਈ।''""ਮੈਂ ਖ਼ੁਦ ਕੇਂਦਰ ਸਰਕਾਰ ਨੂੰ ਕਹਿ ਕੇ ਆਫ਼ਸਪਾ ਨੂੰ ਹਟਾਉਣਾ ਚਾਹੁੰਦਾ ਹਾਂ ਪਰ ਕੁਝ ਦੂਜੇ ਦੇਸਾਂ ਨਾਲ ਸਾਡੀ ਸਰਹੱਦ ਜੁੜੀ ਹੋਈ ਹੈ ਅਤੇ ਥੋੜ੍ਹਾ ਅੱਤਵਾਦ ਵੀ ਹੈ। ਪਰ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਇਸ ਨੂੰ ਹਟਾਉਣ 'ਤੇ ਵਿਚਾਰ ਕਰ ਸਕਦੇ ਹਾਂ।""ਇਹ ਵੀ ਪੜ੍ਹੋ:ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਸਿੱਧੂ ਤੇ ਕੈਪਟਨ ਦੀਆਂ ਵੱਖਰੀਆਂ ਸੁਰਾਂ 'ਤੇ ਸੋਸ਼ਲ ਮੀਡੀਆ 'ਕੈਪਟਨ ਮੇਰੇ ਪਿਤਾ ਬਰਾਬਰ, ਮੈਂ ਮਸਲਾ ਸੁਲਝਾ ਲਵਾਂਗਾ'ਸਿਆਸੀ ਪੱਧਰ 'ਤੇ ਮਣੀਪੁਰ ਅੱਜ ਇੱਕ ਮੁਸ਼ਕਿਲ ਦੁਰਾਹੇ 'ਤੇ ਖੜ੍ਹਾ ਹੈ।ਪਰ ਜਿਨ੍ਹਾਂ ਲੋਕਾਂ ਨੇ ਇੱਥੋਂ ਤੱਕ ਦੇ ਸਫ਼ਰ ਵਿੱਚ ਆਪਣਿਆਂ ਨੂੰ ਗੁਆਇਆ ਹੈ, ਉਨ੍ਹਾਂ ਦੇ ਦਿਲਾਂ ਵਿੱਚ ਅੱਗੇ ਕੀ ਹੋਵੇਗਾ, ਇਹ ਜਾਣਨ ਦੀ ਦਿਲਚਸਪੀ ਬਹੁਤ ਘੱਟ ਹੈ। ਫੋਟੋ ਕੈਪਸ਼ਨ ਮਣੀਪੁਰ ਦੇ ਮੁੱਖ ਮੰਤਰੀ ਐਨ ਬਿਰੇਨ ਸਿੰਘ ਕਥਿਤ ਫ਼ਰਜ਼ੀ ਮੁਠਭੇੜ ਦੇ ਸ਼ਿਕਾਰ ਹੋਏ ਗੋਬਿੰਦ ਦੀ ਪਤਨੀ ਦੀ ਚਿੰਤਾ ਆਪਣੀ ਧੀ ਦੇ ਵੱਡੇ ਹੋਣ ਦੇ ਨਾਲ ਵੱਧਦੀ ਜਾ ਰਹੀ ਹੈ।ਵਿਦਾ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਕਿਹਾ ਸੀ, ""ਧੀ ਤੋਂ ਕਦੋਂ ਤੱਕ ਲੁਕਾ ਸਕਾਂਗੀ ਕਿ ਉਸਦਾ ਬਾਪ ਦਿੱਲੀ ਵਿੱਚ ਨੌਕਰੀ ਨਹੀਂ, ਨੇੜੇ ਦੇ ਖੇਤਾਂ ਵਿੱਚ ਦਫ਼ਨ ਹੈ।""ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 'ਕਮੀਜ਼ ਦੀ ਕਰੀਜ਼ ਕੀ ਖਰਾਬ ਹੋਈ, ਪਤੀ ਨੇ ਪ੍ਰੈੱਸ ਦੇ ਨਿਸ਼ਾਨ ਮੇਰੇ ਸਰੀਰ 'ਤੇ ਪਾ ਦਿੱਤੇ' 13 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45481111 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਵਲੇਰੀ, ਨੈਨਸੀ ਅਤੇ ਵਿਕਟੋਰੀਆਂ ਉਨ੍ਹਾਂ 1.9 ਮਿਲੀਅਨ ਲੋਕਾਂ 'ਚ ਸ਼ੁਮਾਰ ਹਨ ਜੋ ਇੰਗਲੈਂਡ ਤੇ ਵੇਲਜ਼ 'ਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਹਨ ਕਈ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਵਲੇਰੀ, ਨੈਨਸੀ ਅਤੇ ਵਿਕਟੋਰੀਆਂ ਉਨ੍ਹਾਂ 19 ਲੱਖ ਲੋਕਾਂ ਵਿੱਚ ਸ਼ੁਮਾਰ ਹਨ ਜੋ ਇੰਗਲੈਂਡ ਅਤੇ ਵੇਲਜ਼ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਹਨ। ਇਹ ਹਿੰਸਾ ਮਾਨਸਿਕ ਅਤੇ ਸਰੀਰਕ ਦੋਵੇਂ ਤਰ੍ਹਾਂ ਦੀ ਹੀ ਹੋ ਸਕਦੀ ਹੈ ਜੋ ਕਿ ਜੀਵਨ ਸਾਥੀ, ਭੈਣ-ਭਰਾ, ਮਾਪੇ ਜਾਂ ਬੱਚੇ ਕਰ ਸਕਦੇ ਹਨ। ਇਹ ਚਾਰ ਔਰਤਾਂ ਆਪਣੇ ਹੀ ਘਰ ਵਿੱਚ ਹੀ ਅਸੁਰੱਖਿਅਤ ਰਹਿਣ ਦੀ ਤਰਜਮਾਨੀ ਕਰਦੀਆਂ ਹਨ। ਇਨ੍ਹਾਂ ਔਰਤਾਂ ਨੇ ਆਪਣੇ ਨਿੱਜੀ ਤਜਰਬੇ ਬੀਬੀਸੀ ਨਾਲ ਸਾਂਝੇ ਕੀਤੇ।ਇਹ ਵੀ ਪੜ੍ਹੋ:ਲਾਂਘੇ ਲਈ ਬਣਾਉਣਾ ਹੋਵੇਗਾ 4 ਕਿਲੋਮੀਟਰ ਦਾ ਪੁਲਅਮਰੀਕਾ ਦੀਆਂ ਕੌਮਾਂਤਰੀ ਸੰਗਠਨਾਂ ਨੂੰ ਧਮਕੀਆਂਨਵੇਂ ਬੇਅਦਬੀ ਬਿੱਲ ਦੇ ਵਿਰੋਧ ਦਾ ਅਸਲ ਕਾਰਨ ਮੇਰੇ ਪਤੀ ਨੇ ਮੈਨੂੰ ਪ੍ਰੈਸ ਨਾਲ ਸਾੜਿਆ - ਵਲੇਰੀਮੇਰਾ ਰੋਜ਼ਾਨਾ ਨੇਮ ਰਹਿੰਦਾ ਸੀ-ਸਵੇਰੇ ਪੰਜ ਵਜੇ ਉੱਠ ਕੇ ਉਸ ਦੇ ਉੱਠਣ ਤੋਂ ਪਹਿਲਾਂ ਹਰ ਚੀਜ਼ ਤਿਆਰ ਕਰਨੀ। ਮੈਨੂੰ ਯਾਦ ਹੈ ਕਿ ਮੈਂ ਉਸ ਲਈ ਘਰ ਨੂੰ ਬਿਲਕੁਲ ਸਹੀ ਕਰਨ ਵਿੱਚ ਕਾਫੀ ਸਮਾਂ ਲਗਾਉਂਦੀ ਸੀ।ਮੇਰਾ ਦੋ ਵਾਰ ਵਿਆਹ ਹੋਇਆ ਅਤੇ ਦੋਹਾਂ ਹੀ ਰਿਸ਼ਤਿਆਂ ਵਿੱਚ ਮੈਂ ਕਾਬੂ ਕਰਨ, ਬਦਸਲੂਕੀ ਅਤੇ ਹਿੰਸਾ ਦਾ ਸਾਹਮਣਾ ਕੀਤਾ।ਇੱਕ ਦਿਨ ਮੇਰੇ ਪਹਿਲੇ ਪਤੀ ਦੀ ਕਮੀਜ਼ ਦੀ ਇੱਕ ਕਰੀਜ਼ 'ਤੇ ਪ੍ਰੈਸ ਨਾ ਹੋਣ ਕਾਰਨ ਉਸ ਨੇ ਗਰਮ ਪ੍ਰੈਸ ਨਾਲ ਮੈਨੂੰ ਸਾੜਿਆ। Image copyright Getty Images ਫੋਟੋ ਕੈਪਸ਼ਨ ਤੁਹਾਡਾ ਜੀਵਨ ਸਾਥੀ ਤੁਹਾਨੂੰ ਇੰਨਾ ਕਮਜ਼ੋਰ ਮਹਿਸੂਸ ਕਰਵਾਉਂਦਾ ਹੈ ਕਿ ਤੁਹਾਨੂੰ ਲਗਦਾ ਹੈ ਕਿ ਤੁਸੀਂ ਕਿਸੇ ਚੀਜ਼ ਦੇ ਲਾਇਕ ਨਹੀਂ ਹੋ (ਸੰਕੇਤਕ ਤਸਵੀਰ) ਮੇਰੇ ਦੂਜੇ ਪਤੀ ਨੇ ਮੈਨੂੰ ਪੌੜੀਆਂ ਤੋਂ ਧੱਕਾ ਦੇ ਦਿੱਤਾ ਸੀ ਅਤੇ ਮੈਨੂੰ ਬੇਹੋਸ਼ੀ ਵਿੱਚ ਹੀ ਛੱਡ ਕੇ ਕੰਮ 'ਤੇ ਚਲਾ ਗਿਆ। ਮੇਰੇ ਬਹੁਤ ਸਾਰੇ ਦਾਗ, ਦਰਦ ਹਨ।ਮੇਰਾ ਛੁਟਕਾਰਾ ਸੌਖਾ ਨਹੀਂ ਸੀ ਕਿਉਂਕਿ ਮੇਰੇ ਬੱਚੇ ਸਨ। ਮੈਂ ਨਵਾਂ ਘਰ ਨਹੀਂ ਖਰੀਦ ਸਕਦੀ ਸੀ। ਮੈਂ ਖੁਦ ਨੂੰ ਨਿਗੂਣਾ ਸਮਝਿਆ।ਮੈਨੂੰ ਲੱਗਿਆ ਕਿ ਮੈਂ ਦੋਸਤਾਂ ਅਤੇ ਲੋਕਾਂ ਨਾਲ ਘੁਲਣ-ਮਿਲਣ ਦੇ ਯੋਗ ਨਹੀਂ ਹਾਂ ਇਸ ਲਈ ਮੈਂ ਕਿਸੇ ਨਾਲ ਕੋਈ ਸਬੰਧ ਨਹੀਂ ਰੱਖਿਆ। ਮੈਂ ਨੌਜਵਾਨ ਹੁੰਦਿਆਂ ਕਾਫ਼ੀ ਆਤਮ-ਵਿਸ਼ਵਾਸ ਵਾਲੀ ਤੇ ਮਸ਼ਹੂਰ ਸੀ। ਇਹ ਸਭ ਇੱਕਦਮ ਹੀ ਖ਼ਤਮ ਹੋ ਗਿਆ।ਤੁਹਾਡਾ ਜੀਵਨ ਸਾਥੀ ਤੁਹਾਨੂੰ ਇੰਨਾ ਕਮਜ਼ੋਰ ਮਹਿਸੂਸ ਕਰਵਾਉਂਦਾ ਹੈ ਕਿ ਤੁਹਾਨੂੰ ਲਗਦਾ ਹੈ ਕਿ ਤੁਸੀਂ ਕਿਸੇ ਚੀਜ਼ ਦੇ ਯੋਗ ਨਹੀਂ ਹੋ। ਤੁਹਾਨੂੰ ਲਗਦਾ ਹੈ ਜੋ ਤੁਹਾਨੂੰ ਮਿਲ ਰਿਹਾ ਹੈ ਉਹ ਸਹੀ ਹੈ। ਉਹ ਤੁਹਾਨੂੰ ਜਿਵੇਂ ਦਾ ਬਣਾਉਣਾ ਚਾਹੁੰਦੇ ਹਨ ਤੁਸੀਂ ਉਸੇ ਤਰ੍ਹਾਂ ਹੀ ਬਣ ਜਾਂਦੇ ਹੋ। Image copyright Getty Images ਫੋਟੋ ਕੈਪਸ਼ਨ ਵਲੇਰੀ ਨੇ ਦੱਸਿਆ ਕਿ ਉਸ ਦਾ ਪਤੀ ਪੌੜੀਆਂ ਤੋਂ ਸੁੱਟ ਕੇ ਕੰਮ 'ਤੇ ਚਲਾ ਗਿਆ (ਸੰਕੇਤਕ ਤਸਵੀਰ) ਲੋਕ ਸਮਝ ਨਹੀਂ ਸਕਦੇ ਕਿ ਕੋਈ ਆਪਣੇ ਨਾਲ ਇਸ ਤਰ੍ਹਾਂ ਹੁੰਦਾ ਕਿਵੇਂ ਝੱਲ ਸਕਦਾ ਹੈ ਅਤੇ ਬਦਸਲੂਕੀ ਕਰਨ ਵਾਲੇ ਨੂੰ ਕੁਝ ਕਹਿੰਦਾ ਵੀ ਨਹੀਂ ਹੈ। ਦਿਮਾਗ ਨੂੰ ਕਾਬੂ ਕਰਨ ਵਿੱਚ ਕਈ ਸਾਲ ਲਗਾਏ ਜਾਂਦੇ ਹਨ।ਮੈਨੂੰ ਪਤਾ ਹੈ ਕਿ ਮੈਂ ਮਜ਼ਬੂਤ ਹਾਂ ਕਿਉਂਕਿ ਮੈਂ ਹਾਲੇ ਵੀ ਇੱਥੇ ਹਾਂ। ਮੈਂਨੂੰ ਆਪਣੇ ਜ਼ਖਮਾਂ 'ਤੇ ਮਾਣ ਮਹਿਸੂਸ ਹੁੰਦਾ ਹੈ। ਮੈਨੂੰ ਕੋਈ ਸ਼ਰਮ ਨਹੀਂ ਹੈ ਜੋ ਮੈਂ ਕੀਤਾ ਹੈ ਅਤੇ ਮੈਂ ਜਿਸ ਵਿੱਚੋਂ ਲੰਘੀ ਹਾਂ।ਗੁਆਂਢੀਆਂ ਨੇ ਕਦੇ ਸਾਰ ਨਹੀਂ ਲਈ - ਰਸ਼ੈਲਸਭ ਤੋਂ ਵੱਧ ਦੁਖ ਦੇਣ ਵਾਲੀ ਗੱਲ ਇਹ ਸੀ ਕਿ ਮੇਰੇ ਆਲੇ-ਦੁਆਲੇ ਲੋਕ ਕੱਟੜ ਜਿਊਜ਼ ਭਾਈਚਾਰੇ ਨਾਲ ਸਬੰਧਤ ਸਨ। ਉਨ੍ਹਾਂ ਨੇ ਮੇਰੇ ਨਾਲ ਬਦਸਲੂਕੀ ਹੁੰਦਿਆਂ ਦੇਖੀ ਪਰ ਕਦੇ ਮੇਰੇ ਲਈ ਖੜੇ ਨਹੀਂ ਹੋਏ। ਉਨ੍ਹਾਂ ਨੇ ਕਦੇ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਨਹੀਂ ਪੁੱਛਿਆ ਕਿ ਮੈਂ ਠੀਕ ਹਾਂ।ਸਾਡਾ ਵਿਆਹ ਟੁੱਟਣ ਵਾਲਾ ਸੀ ਤਾਂ ਮੈਂ ਦੂਜੇ ਕਮਰੇ ਵਿੱਚ ਸੌਣਾ ਸ਼ੁਰੂ ਕਰ ਦਿੱਤਾ। ਮੈਂ ਇੰਨੀ ਡਰੀ ਹੋਈ ਸੀ ਕਿ ਮੈਂ ਲੰਮੇ ਵੀ ਨਹੀਂ ਪੈਂਦੀ ਸੀ। ਮੈਂ ਸਾਰੀ ਰਾਤ ਸੋਫੇ 'ਤੇ ਹੀ ਬੈਠੀ ਰਹਿੰਦੀ ਸੀ। ਫਿਰ ਵੀ ਉਹ ਸੈਕਸ ਲਈ ਜ਼ੋਰ ਪਾਉਂਦਾ ਸੀ। ਮੈਂ ਨਾਂਹ ਨਹੀਂ ਕਹਿ ਸਕਦੀ ਸੀ। ਮੈਨੂੰ ਉਸ ਦੇ ਕਮਰੇ ਵਿੱਚ ਜਾਣਾ ਹੀ ਪੈਂਦਾ ਸੀ।ਮੈਂ ਉੱਠਦੀ ਸੀ, ਨਹਾਉਂਦੀ ਸੀ ਅਤੇ ਖੁਦ ਨੂੰ ਰਗੜਦੀ ਸੀ ਅਤੇ ਇਹ ਸੋਚਦੀ ਸੀ ਕਿ ਕੁਝ ਵੀ ਨਹੀਂ ਹੋਇਆ ਅਤੇ ਇਸੇ ਤਰ੍ਹਾਂ ਦਿਨ ਲੰਘਦੇ ਗਏ। Image copyright Getty Images ਫੋਟੋ ਕੈਪਸ਼ਨ 'ਹਾਲਾਂਕਿ ਮੈਂ ਘਰ ਬਦਲ ਲਿਆ ਹੈ ਪਰ ਹਾਲੇ ਵੀ ਕਈ ਚੀਜ਼ਾਂ ਹਨ ਜਿਨ੍ਹਾਂ ਦਾ ਅਸਰ ਮੇਰੇ ਦਿਮਾਗ 'ਤੇ ਰਹਿੰਦਾ ਹੈ' (ਸੰਕੇਤਕ ਤਸਵੀਰ) ਹਾਲਾਂਕਿ ਮੈਂ ਘਰ ਬਦਲ ਲਿਆ ਹੈ ਪਰ ਹਾਲੇ ਵੀ ਕਈ ਚੀਜ਼ਾਂ ਹਨ ਜਿਨ੍ਹਾਂ ਦਾ ਅਸਰ ਮੇਰੇ 'ਤੇ ਰਹਿੰਦਾ ਹੈ। ਉਸ ਦਾ ਅਸਰ ਮੇਰੇ ਦਿਮਾਗ 'ਤੇ ਇੰਨਾ ਜ਼ਿਆਦਾ ਹੈ ਕਿ ਮੈਂ ਹਾਲੇ ਵੀ ਉਹ ਚੀਜ਼ਾਂ ਉਸੇ ਤਰ੍ਹਾਂ ਕਰਦੀ ਹਾਂ ਜਿਵੇਂ ਉਹ ਚਾਹੁੰਦਾ ਸੀ।ਇਹ ਵੀ ਪੜ੍ਹੋ:ਇੱਥੋਂ ਦੇ ਹਰ ਬਾਸ਼ਿੰਦੇ ਨੂੰ ਆਪ੍ਰੇਸ਼ਨ ਕਰਵਾਉਣਾ ਪੈਂਦਾ ਹੈ'ਦੁਨੀਆਂ ਦਾ ਸਭ ਤੋਂ ਇਕੱਲਾ ਆਦਮੀ' ਕੀ ਭਰੂਣ ਨੂੰ ਵੀ ਜਿਉਣ ਦਾ ਅਧਿਕਾਰ ਹੈਹਰ ਚੀਜ਼ 'ਤੇ ਉਸ ਦਾ ਹੀ ਕਾਬੂ ਸੀ। ਅਲਮਾਰੀ ਵਿੱਚ ਡੱਬਿਆਂ 'ਤੇ ਲੇਬਲ ਜ਼ਰੂਰੀ ਸੀ, ਬਿਲਕੁਲ ਸਾਹਮਣੇ, ਸਿੱਧਾ। ਹਰੇਕ ਚੀਜ਼ ਸਿੱਧੀ, ਬਿਲਕੁਲ ਸਹੀ।17 ਸਾਲਾਂ ਬਾਅਦ ਮੈਂ ਸ਼ਰਮਿੰਦਾ ਹੋਣਾ ਛੱਡ ਦਿੱਤਾ। ਅਚਾਨਕ ਮੈਨੂੰ ਪਤਾ ਲੱਗਿਆ ਕਿ ਮੇਰੀ ਆਵਾਜ਼ ਦੀ ਅਹਿਮੀਅਤ ਹੈ। ਇਸੇ ਕਾਰਨ ਮੈਨੂੰ ਤਾਕਤ ਮਿਲੀ ਅਤੇ ਮੈਨੂੰ ਅਹਿਸਾਸ ਹੋਇਆ ਕਿ ਪੀੜਤ ਨਹੀਂ ਹਾਂ ਸਗੋਂ ਬਚ ਨਿਕਲੀ ਹਾਂ।ਮੈਂ ਗਰਭਵਤੀ ਸੀ, ਫਿਰ ਵੀ ਮੈਨੂੰ ਧੱਕਾ ਮਾਰਿਆ - ਨੈਨਸੀਪਹਿਲਾਂ ਮੈਨੂੰ ਚੰਗਾ ਲਗਦਾ ਸੀ ਕਿ ਉਹ ਰੋਜ਼ਾਨਾ ਮੈਨੂੰ ਮਿਲਣ ਆਉਂਦਾ ਹੈ ਜਾਂ ਜਦੋਂ ਲੋਕਾਂ ਨਾਲ ਬਾਹਰ ਹੋਵਾਂ ਤਾਂ ਹਮੇਸ਼ਾਂ ਮੈਸੇਜ ਕਰਦਾ ਹੈ। ਫਿਰ ਜਦੋਂ ਮੈਂ ਗਰਭਵਤੀ ਹੋਈ ਤਾਂ ਮੈਨੂੰ ਯਾਦ ਹੈ ਉਸ ਨੇ ਧੱਕਾ ਮਾਰਿਆ ਸੀ। ਮੈਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੈਂ ਇਸ਼ਾਰਿਆਂ ਨੂੰ ਸਮਝ ਹੀ ਨਹੀਂ ਸਕੀ।ਫਿਰ ਧੱਕੇ ਝਟਕਿਆਂ ਵਿੱਚ ਬਦਲ ਗਏ। ਮੈਂ ਫਿਰ ਵੀ ਕੁਝ ਨਹੀਂ ਕੀਤਾ। ਮੈਨੂੰ ਪਤਾ ਨਹੀਂ ਸੀ ਕੀ ਕਰਨਾ ਚਾਹੀਦਾ ਹੈ। ਮੈਂ ਇਸ ਤੋਂ ਪਹਿਲਾਂ ਕਦੇ ਇਸ ਹਾਲਤ ਵਿੱਚ ਨਹੀਂ ਰਹੀ, ਕਿਸੇ ਨੇ ਪਹਿਲਾਂ ਮੈਨੂੰ ਕਦੇ ਨਹੀਂ ਮਾਰਿਆ ਸੀ। ਮੈਨੂੰ ਸਮਝ ਹੀ ਨਹੀਂ ਆਇਆ ਕਿ ਇਹ ਹਿੰਸਾ ਸੀ, ਬਦਸਲੂਕੀ ਸੀ। Image copyright Getty Images ਫੋਟੋ ਕੈਪਸ਼ਨ 'ਉਸ ਨੇ ਮੈਨੂੰ ਕੁੱਟਿਆ, ਥੱਪੜ ਮਾਰੇ, ਧੱਕੇ ਮਾਰੇ, ਲੱਤਾਂ ਮਾਰੀਆਂ' (ਸੰਕੇਤਕ ਤਸਵੀਰ) ਮੈਂ ਉਹ ਦਿਨ ਕਦੇ ਵੀ ਨਹੀਂ ਭੁੱਲ ਸਕਦੀ ਜਦੋਂ ਉਸ ਨੇ ਆਖਿਰੀ ਵਾਰੀ ਮੇਰੇ ਨਾਲ ਹਿੰਸਾ ਕੀਤੀ। ਉਹ ਇੰਨਾ ਜ਼ਿਆਦਾ ਹਿੰਸਕ ਸੀ ਜਿੰਨਾ ਪਹਿਲਾਂ ਕਦੇ ਨਹੀਂ ਹੋਇਆ ਸੀ। ਉਸ ਨੇ ਮੈਨੂੰ ਕੁੱਟਿਆ, ਥੱਪੜ ਮਾਰੇ, ਧੱਕੇ ਮਾਰੇ, ਲੱਤਾਂ ਮਾਰੀਆਂ ਅਤੇ ਅਖੀਰ ਵਿੱਚ ਉਹ ਮੀਟ ਵੱਢਣ ਵਾਲਾ ਦਾਤਰ ਲੈ ਆਇਆ ਤੇ ਮੇਰੇ ਗਲੇ 'ਤੇ ਰੱਖ ਦਿੱਤਾ।ਮੈਂ ਗਲੀ ਵਿੱਚ ਭੱਜ ਗਈ ਅਤੇ ਇੱਕ ਪਬ ਦੇ ਟਾਇਲੇਟ ਵਿੱਚ ਲੁਕ ਗਈ। ਉਸ ਨੇ ਮੇਰਾ ਪਿੱਛਾ ਕੀਤਾ ਪਰ ਉਸ ਦੇ ਦੋ ਰਾਹ ਸਨ। ਮੈਂ ਨਿਕਲ ਕੇ ਘਰ ਭੱਜ ਗਈ ਅਤੇ ਸੋਚਿਆ ਕਿ ਸੁਰੱਖਿਅਤ ਹਾਂ ਪਰ ਉਹ ਘਰ ਵਾਪਸ ਆ ਗਿਆ। ਫਿਰ ਮੈਨੂੰ ਪੁਲਿਸ ਨੂੰ ਫੋਨ ਕਰਨਾ ਪਿਆ।ਇਹ ਹਾਦਸਾ ਕਦੇ ਭੁੱਲਿਆ ਨਹੀਂ ਜਾ ਸਕਦਾ। ਤੁਸੀਂ ਇਸ ਨਾਲ ਨਜਿੱਠਣਾ ਤੇ ਆਮ ਵਾਂਗ ਜ਼ਿੰਦਗੀ ਜਿਉਣੀ ਸਿੱਖ ਲੈਂਦੇ ਹੋ।ਉਸ ਤੋਂ ਬਾਅਦ ਮੈਂ ਕਦੇ ਵੀ ਕਿਸੇ ਮਰਦ ਨਾਲ ਇਕੱਲੇ ਰਹਿਣਾ ਪਸੰਦ ਨਹੀਂ ਕਰਦੀ। ਹਾਲਾਂਕਿ ਮੈਨੂੰ ਪਤਾ ਹੈ ਕਿ ਉਹ ਸਾਰੇ ਹੀ ਇੱਕੋ ਜਿਹੇ ਨਹੀਂ ਹੁੰਦੇ। ਮੈਨੂੰ ਸ਼ਾਇਦ ਜ਼ਿੰਦਗੀ ਵਿੱਚ ਕੋਈ ਹੋਰ ਵੀ ਮਿਲ ਜਾਂਦਾ ਪਰ ਮੈਂ ਦੁਬਾਰਾ ਉਸ ਹਾਲਾਤ ਵਿੱਚ ਨਹੀਂ ਪੈਣਾ ਚਾਹੁੰਦੀ।ਵਿਕਟੋਰੀਆਮੈਂ ਦੋ ਵੱਖ-ਵੱਖ ਲੋਕਾਂ ਰਾਹੀਂ ਘਰੇਲੂ ਹਿੰਸਾ ਦੀ ਸ਼ਿਕਾਰ ਹੋਈ ਹਾਂ। ਮੈਂ ਜਿੰਨੇ ਵੀ ਸਾਲ ਉਸ ਰਿਸ਼ਤੇ ਵਿੱਚ ਸੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਬੇਕਾਰ ਅਤੇ ਇਕੱਲੀ ਹਾਂ। ਉਸ ਨੇ ਮੇਰਾ ਦਿਮਾਗ ਬਦਲ ਦਿੱਤਾ ਸੀ, ਕਾਬੂ ਕਰ ਲਿਆ ਸੀ ਤੇ ਮੈਨੂੰ ਖ਼ਤਮ ਕਰ ਦਿੱਤਾ ਸੀ। ਮੈਨੂੰ ਲੱਗਿਆ ਕਿ ਸਾਰੀ ਮੇਰੀ ਹੀ ਗਲਤੀ ਹੈ। Image copyright Getty Images ਫੋਟੋ ਕੈਪਸ਼ਨ 'ਮੈਂ ਆਪਣੇ ਸਰੀਰ ਨਾਲ ਬੱਚੇ ਨੂੰ ਢੱਕ ਕੇ ਬਚਾਇਆ' (ਸੰਕੇਤਕ ਤਸਵੀਰ) ਮੇਰੇ ਪਹਿਲੇ ਪਤੀ ਨੇ ਹਥੌੜੀ ਫੜੀ ਅਤੇ ਘਰ ਭੰਨ ਦਿੱਤਾ-ਦਰਵਾਜ਼ੇ ਖਿੜਕੀਆਂ ਸਭ ਤੋੜ ਦਿੱਤੇ ਅਤੇ ਫਿਰ ਮੇਰੇ ਤੇ ਮੇਰੇ ਬੱਚੇ ਵੱਲ ਵਧਿਆ।ਅਸੀਂ ਪੁੱਤਰ ਦੇ ਕਮਰੇ ਵਿੱਚ ਗਏ ਅਤੇ ਮੈਂ ਆਪਣੇ ਪੁੱਤਰ ਨੂੰ ਆਪਣੇ ਸਰੀਰ ਨਾਲ ਢੱਕ ਲਿਆ ਤਾਂਕਿ ਬਚਾ ਸਕਾਂ। ਮੇਰਾ ਪਤੀ ਮੇਰੇ ਸਿਰ 'ਤੇ ਹਥੌੜੇ ਨਾਲ ਹਮਲਾ ਕਰਨ ਦੀ ਤਿਆਰੀ ਵਿੱਚ ਸੀ। ਮੇਰੇ 11 ਸਾਲਾ ਬੱਚੇ ਨੇ ਉਸ ਨੂੰ ਮੁੱਕਾ ਮਾਰਿਆ। ਮੈਨੂੰ ਯਾਦ ਹੈ ਮੇਰੇ ਪੁੱਤਰ ਨੇ ਮੇਰੀ ਜ਼ਿੰਦਗੀ ਬਚਾਈ।ਇਹ ਵੀ ਪੜ੍ਹੋ:'....ਤਿਉਹਾਰ ਨਹੀਂ ਇਹ ਹਿੰਸਾ ਹੈ''ਮਾਂ ਨੇ ਕਿਹਾ ਸੀ ਉਹ ਤਿੱਤਲੀ ਬਣੇਗੀ' ਔਰਤਾਂ ਹਿੰਸਾ ਸਹਿ ਕੇ ਵੀ ਨਹੀਂ ਤੋੜਦੀਆਂ ਰਿਸ਼ਤਾ, ਪੜ੍ਹੋ ਕਿਉਂਜਦੋਂ ਮੈਂ ਹਸਪਤਾਲ 'ਚੋਂ ਬਾਹਰ ਆਈ ਮੈਂ ਖੁਦਕੁਸ਼ੀ ਕਰਨ ਜਾ ਰਹੀ ਸੀ। ਉਦੋਂ ਹੀ ਮੇਰੇ ਪੁੱਤਰ ਦਾ ਮੈਸੇਜ ਆਇਆ:""ਮਾਂ ਕਿਰਪਾ ਕਰਕੇ ਘਰ ਆ ਜਾਓ, ਮੈਨੂੰ ਤੁਹਾਡੀ ਲੋੜ ਹੈ।""ਮੈਨੂੰ ਲਗਦਾ ਹੈ ਕਿ ਜੇ ਮੇਰਾ ਬੱਚਾ ਨਾ ਹੁੰਦਾ ਤਾਂ ਮੈਂ ਇੱਥੇ ਨਹੀਂ ਹੋਣਾ ਸੀ।ਅੱਜ ਤੱਕ ਮੈਨੂੰ ਥੈਰੇਪੀ ਦੀ ਲੋੜ ਹੈ ਕਿਉਂਕਿ ਮੈਨੂੰ ਉਹ ਡਰਾਉਣੇ ਸੁਪਨੇ ਆਉਂਦੇ ਹਨ। ਮੈਂ ਚਾਹੁੰਦੀ ਹਾਂ ਕਿ ਮੈਂ ਸੌਂ ਸਕਾਂ ਅਤੇ ਅੱਖਾਂ ਬੰਦ ਕਰਨ ਤੋਂ ਨਾ ਡਰਾਂ।ਪੰਜਾਬ ਦਾ ਵੀ ਇਹੀ ਹਾਲਉਕਤ ਕਹਾਣੀਆਂ ਭਾਵੇਂ ਬ੍ਰਿਟੇਨ ਦੀਆਂ ਹਨ ਪਰ ਪੰਜਾਬ ਵੀ ਘਰੇਲੂ ਹਿੰਸਾ ਤੋਂ ਬਚਿਆ ਨਹੀਂ ਹੈ। ਨੈਸ਼ਨਲ ਕਰਾਇਮ ਬਿਊਰੋ ਦੇ ਅੰਕੜੇ ਇਸ ਤੱਥ ਦੀ ਮੁੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ।ਸਾਲ 2016 ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਦਹੇਜ ਲਈ 80 ਕੁੜੀਆਂ ਨੂੰ ਮਾਰੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਜਦਕਿ ਦਹੇਜ ਰੋਕੂ ਐਕਟ ਤਹਿਤ ਹਿੰਸਾ ਦੇ 5 ਮਾਮਲੇ ਦਰਜ ਕੀਤੇ ਗਏ।ਇਸੇ ਤਰ੍ਹਾਂ ਘਰੇਲੂ ਹਿੰਸਾ ਰੋਕੂ ਐਕਟ -2005 ਤਹਿਤ ਵੀ 2 ਮਾਮਲੇ ਦਰਜ ਕੀਤੇ ਗਏ ਸਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਦੋਂ ਲੈਂਡਿੰਗ ਦੌਰਾਨ ਜਹਾਜ਼ ਦੇ ਹੋਏ ਦੋ ਟੁਕੜੇ, ਕੀ ਹੋਇਆ ਸਵਾਰੀਆਂ ਦਾ? 23 ਮਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44226064 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਮੰਗਲਵਾਰ ਸਵੇਰੇ ਅਮਰੀਕਾ ਦੇ ਹੌਂਡਿਊਰਸ ਦੀ ਰਾਜਧਾਨੀ ਟੈਗੂਸੀਗੈਲਪਾਹ ਵਿੱਚ ਇੱਕ ਪ੍ਰਾਈਵੇਟ ਜੈੱਟ ਕਰੈਸ਼ ਵਿੱਚ ਘੱਟੋ ਘੱਟ 6 ਅਮਰੀਕੀ ਜ਼ਖਮੀ ਹੋ ਗਏ ਪਰ ਕਿਸੇ ਦੀ ਵੀ ਜਾਨ ਨਹੀਂ ਗਈ। Image copyright Reuters ਜੈੱਟ ਟੈਕਸਸ ਤੋਂ ਆ ਰਿਹਾ ਸੀ ਜਦੋਂ ਟੌਨਕੌਨਟਿਨ ਕੌਮਾਂਤਰੀ ਹਵਾਈ ਅੱਡੇ ਦੇ ਰਨਵੇਅ 'ਤੇ ਰੁੜਦਾ ਚਲਾ ਗਿਆ। Image copyright EPA ਅਧਿਕਾਰੀ ਸਾਫ਼ ਸਾਫ਼ ਦੱਸ ਨਹੀਂ ਪਾ ਰਹੇ ਕਿ ਜੈੱਟ ਵਿੱਚ ਛੇ ਲੋਕ ਸਵਾਰ ਸਨ ਜਾਂ ਨੌ ਪਰ ਇੱਕ ਪੁਲਿਸ ਅਫ਼ਸਰ ਨੇ ਕਿਹਾ, ''ਸ਼ੁਕਰ ਹੈ, ਕਿਸੇ ਦੀ ਮੌਤ ਨਹੀਂ ਹੋਈ।'' Image copyright Reuters ਮੌਕੇ 'ਤੇ ਮੌਜੂਦ ਇੱਕ ਗਵਾਹ ਨੇ ਏਐੱਫਪੀ ਨੂੰ ਦੱਸਿਆ ਕਿ ਉਸਨੇ ਪੰਜ ਮਰਦਾਂ ਅਤੇ ਇੱਕ ਔਰਤ ਨੂੰ ਜਹਾਜ਼ 'ਚੋਂ ਕੱਢਣ 'ਚ ਮਦਦ ਕੀਤੀ। ਉਹ ਸਾਰੇ ਠੀਕ ਹਾਲਤ ਵਿੱਚ ਸਨ। Image copyright AFP/GETTY ਹੌਂਡਿਊਰਸ ਦੇ ਸਥਾਨਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਅੱਧਾ ਹੋਇਆ ਜਹਾਜ਼ ਦਿਸ਼ਾ ਬਦਲਦਿਆਂ ਹੋਏ ਖਾਈ ਵਿੱਚ ਡਿੱਗ ਗਿਆ ਸੀ। Image copyright Reuters ਟਿਨਕੌਨਟਿਨ ਹਵਾਈ ਅੱਡਾ ਪਹਾੜਾਂ ਵਿਚਾਲੇ ਬਣਿਆ ਹੋਇਆ ਹੈ ਅਤੇ ਇਸਦਾ ਰਨਵੇਅ ਬੇਹੱਦ ਛੋਟਾ ਹੈ। ਇਹ ਦੁਨੀਆਂ ਦੇ ਸਭ ਤੋਂ ਖਤਰੇ ਭਰੇ ਹਵਾਈ ਅੱਡਿਆਂ 'ਚੋਂ ਇੱਕ ਹੈ। Image copyright AFP/GETTY 2008 ਵਿੱਚ ਏਅਰਲਾਈਨ ਟਾਕਾ ਦਾ ਜਹਾਜ਼ ਵੀ ਇਸੇ ਥਾਂ 'ਤੇ ਕਰੈਸ਼ ਹੋ ਗਿਆ ਸੀ। ਉਸ ਕਰੈਸ਼ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ। Image copyright Reuters ਸਰਕਾਰ ਰਾਜਧਾਨੀ ਤੋਂ 50 ਕਿਲੋਮੀਟਰ ਦੂਰ ਇੱਕ ਨਵਾਂ ਹਵਾਈ ਅੱਡਾ ਬਣਾ ਰਹੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਬੀਬੀਸੀ ਪੱਤਰਕਾਰ ਸੂਰਿਆਂਸ਼ੀ ਪਾਂਡੇ ਨਾਲ ਆਪਣੀਆਂ ਜਿੱਤਾਂ ਅਤੇ ਉਮੀਦਾਂ ਤੋਂ ਲੈ ਕੇ ਸਾਇਨਾ ਨੇਹਵਾਲ ਨਾਲ ਚਲਦੇ ਮੁਕਾਬਲੇ ਬਾਰੇ ਗੱਲਬਾਤ ਕੀਤੀ।ਸਿੰਧੂ ਨੇ ਕਿਹਾ ਕਿ ਸਾਇਨਾ ਇੱਕ ਵਧੀਆ ਖਿਡਾਰੀ ਹੈ ਪਰ ਜਦੋਂ ਇੱਕ ਦੂਸਰੇ ਦੇ ਵਿਰੋਧ ਵਿੱਚ ਖੇਡਣਗੀਆਂ ਤਾਂ ਕੋਈ ਇੱਕ ਹੀ ਜਿੱਤ ਸਕਦਾ ਹੈ।ਇਹ ਵੀ ਪੜ੍ਹੋ:ਕਿਹੜੀ ਗੱਲੋਂ ਭੜਕੀ ਪੀਵੀ ਸਿੰਧੂ?ਪੀ ਵੀ ਸਿੰਧੂ ਬਣੀ ਵਿਸ਼ਵ ਦੀ 7ਵੀਂ ਸਭ ਤੋਂ ਕਮਾਊ ਖਿਡਾਰਨਮਨੂ, ਮਨਿਕਾ ਅਤੇ ਮੈਰੀ - ਭਾਰਤ ਦੀਆਂ ਸੁਪਰਗਰਲਜ਼ਪੀ ਵੀ ਸਿੰਧੂ : ਵਰਲਡ ਟੂਰ ਫਾਇਨਲ ਜਿੱਤਣ ਵਾਲੀ ਪਹਿਲੀ ਭਾਰਤੀ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਮਗਰੋਂ ਸੁਨਾਮੀ, 222 ਮੌਤਾਂ, ਤਬਾਹੀ ਦੀਆਂ ਡਰਾਉਣੀਆਂ ਤਸਵੀਰਾਂ 23 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46663559 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ(ਖਾੜੀ) ਦੇ ਆਲੇ ਦੁਆਲੇ ਦੇ ਸਮੁੰਦਰੀ ਇਲਾਕਿਆਂ ਵਿੱਚ ਅਧਿਕਾਰੀਆਂ ਮੁਤਾਬਕ ਸੁਨਾਮੀ ਕਾਰਨ ਘੱਟ ਤੋਂ ਘੱਟ 220 ਲੋਕ ਮਾਰੇ ਗਏ ਹਨ ਅਤੇ 843 ਜ਼ਖਮੀ ਹੋਏ ਹਨ।ਕਈ ਲੋਕ ਲਾਪਤਾ ਆਪਣਿਆਂ ਦੀ ਭਾਲ ਵਿੱਚ ਲੱਗੇ ਹੋਏ ਹਨ ਅਤੇ ਬਚਾਅ ਟੀਮਾਂ ਵੀ ਲਗਾਤਾਰ ਗੁਮਸ਼ੁਦਾ ਲੋਕਾਂ ਭਾਲ ਵਿੱਚ ਕਰ ਰਹੀਆਂ ਹਨ।ਅਧਿਕਾਰੀਆਂ ਦਾ ਕਹਿਣਾ ਹੈ ਕਿ ਕ੍ਰੇਕਾਟੋਆ ਜਵਾਲਾਮੁਖੀ ਫਟਣ ਮਗਰੋਂ ਸਮੁੰਦਰ ਵਿੱਚ ਸੁਨਾਮੀ ਆਈ। Image copyright Getty Images ਫੋਟੋ ਕੈਪਸ਼ਨ ਸੁਨਾਮੀ ਕਾਰਨ ਕਈ ਸੈਰ-ਸਪਾਟੇ ਵਾਲੀਆਂ ਥਾਵਾਂ ਪ੍ਰਭਾਵਿਤ ਹੋਈਆਂ ਹਨ ਸ਼ਨਿੱਚਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ ਸਾਢੇ ਨੌਂ ਵਜੇ ਸੁਨਾਮੀ ਆਈ, ਖਦਸ਼ਾ ਇਹ ਹੈ ਕਿ ਮੌਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਅਧਿਕਾਰੀਆਂ ਮੁਤਾਬਕ ਪੈਂਡੇਗਲੈਂਡ ਇਲਾਕੇ ਵਿੱਚ 100 ਤੋਂ ਵੱਧ ਮੌਤਾਂ ਹੋਈਆਂ ਹਨ। Image copyright Getty Images ਸੁਨਾਮੀ ਕਾਰਨ ਕਈ ਸੈਰ-ਸਪਾਟੇ ਵਾਲੀਆਂ ਥਾਵਾਂ ਪ੍ਰਭਾਵਿਤ ਹੋਈਆਂ ਹਨ। 'ਲੋਕ ਸਮੁੰਦਰ ਤੋਂ ਬਣਾਉਣ ਦੂਰੀ'ਅਧਿਕਾਰੀਆਂ ਨੇ ਹੋਰ ਸੁਨਾਮੀ ਦੇ ਖਦਸ਼ੇ ਕਾਰਨ ਹਦਾਇਤ ਜਾਰੀ ਕੀਤੀ ਹੈ ਕਿ ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਸਮੁੰਦਰ ਤੋਂ ਦੂਰ ਰਹਿਣ। Image copyright Reuters ਸੁੰਡਾ ਸਟ੍ਰੇਟ ਖਾੜੀ, ਜਾਵਾ ਅਤੇ ਸੁਮਾਤਰਾ ਦੀਪਾਂ ਵਿਚਾਲੇ ਸਥਿਤ ਹੈ। ਇਹ ਜਾਵਾ ਸਮੁੰਦਰ ਨੂੰ ਹਿੰਦ ਮਹਾਂਸਾਗਰ ਨਾਲ ਜੋੜਦੀ ਹੈ। ਇੰਡੋਨੇਸ਼ੀਅਨ ਭਾਸ਼ਾ ਵਿੱਚ ਸੁੰਡਾ ਸਟ੍ਰੇਟ ਦਾ ਅਰਥ ਹੈ ਪੱਛਮੀ ਇੰਡੋਨੇਸ਼ੀਆ। Skip post by BBC News Punjabi ਇੰਡੋਨੇਸ਼ੀਆ ਵਿੱਚ ਜਵਾਲਾਮੁਖੀ ਫਟਣ ਮਗਰੋਂ ਆਈ ਸੁਨਾਮੀ ਤੋਂ ਬਾਅਦ ਦੀਆਂ ਭਿਆਨਕ ਤਸਵੀਰਾਂ, ਕਈ ਇਮਾਰਤਾਂ ਹੋਈ ਤਬਾਹਤਾਜ਼ਾ ਅਪਡੇਟ - https://bbc.in/2CuycOXPosted by BBC News Punjabi on Sunday, 23 December 2018 End of post by BBC News Punjabi ਏਬੀਸੀ ਨਿਊਜ਼ ਇੰਡੋਨੇਸ਼ੀਆ ਦੇ ਪੱਤਰਕਾਰ ਡੇਵਿਡ ਲਿਪਸਨ ਨੇ ਬੀਬੀਸੀ ਟੈਲੀਵਿਜ਼ਨ ਨੂੰ ਦੱਸਿਆ, ''ਅਸੀਂ ਸਥਾਨਕ ਏਜੰਸੀਆਂ ਤੋਂ ਸੁਣਿਆ ਹੈ ਕਿ ਦੱਖਣੀ ਸੁਮਾਤਰਾ ਵਿੱਚ 110 ਤੋਂ ਵੱਧ ਅਤੇ ਜਾਵਾ ਦੇ ਪੱਛਮੀ ਤੱਟ 'ਤੇ 90 ਤੋਂ ਵੱਧ ਮੌਤਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ।'' Image copyright AFP/GETTY IMAGES ਫੋਟੋ ਕੈਪਸ਼ਨ ਬਚਾਅ ਕਾਰਜ ਦੌਰਾਨ ਬਰਾਮਦ ਕੀਤੀਆਂ ਗਈਆਂ ਲਾਸ਼ਾ ਨੂੰ ਸ਼ਿਨਾਖਤ ਲਈ ਰੱਖਦੇ ਕਰਮੀ Image Copyright BBC News Punjabi BBC News Punjabi Image Copyright BBC News Punjabi BBC News Punjabi Image copyright Reuters Image copyright Indonesian Red Cross/ ਇਹ ਵੀ ਪੜ੍ਹੋ:ਕਿਸੇ ਦੀ ਪਤਨੀ ਲਾਪਤਾ, ਕਿਸੇ ਨੇ ਜੰਗਲ 'ਚ ਭੱਜ ਕੇ ਬਚਾਈ ਜਾਨ ਕੀ ਹੋ ਸਕਦੀ ਹੈ ਭੁਚਾਲ ਦੀ ਭਵਿੱਖਬਾਣੀ? Image copyright EPA ਸੁਨਾਮੀ ਕੀ ਹੁੰਦੀ ਹੈ?ਸਮੁੰਦਰ ਦੇ ਅੰਦਰ ਜਦੋਂ ਅਚਾਨਕ ਬਹੁਤ ਤੇਜ਼ ਹਲਚਲ ਹੁੰਦੀ ਹੈ ਤਾਂ ਉਸ ਵਿੱਚ ਤੂਫ਼ਾਨ ਆ ਜਾਂਦਾ ਹੈ। ਇਸ ਹਾਲਤ ਵਿੱਚ ਬਹੁਤ ਉੱਚੀਆਂ ਅਤੇ ਸ਼ਕਤੀਸ਼ਾਲੀ ਲਹਿਰਾਂ ਦਾ ਇੱਕ ਸਿਲਸਿਲਾ ਬਣ ਜਾਂਦਾ ਹੈ ਜੋ ਬਹੁਤ ਹੀ ਤੇਜ਼ੀ ਨਾਲ ਅੱਗੇ ਵਧਦਾ ਹੈ। Image copyright Reuters ਫੋਟੋ ਕੈਪਸ਼ਨ ਪੈਂਡੇਗਲੈਂਗ ਇਲਾਕੇ ਦੇ ਵਸਨੀਕ ਸਥਾਨਕ ਮਸਜੀਦਾਂ ਵਿੱਚ ਬੈਠੇ ਹਨ ਸ਼ਕਤੀਸ਼ਾਲੀ ਲਹਿਰਾਂ ਦੇ ਇਸ ਸਿਲਸਿਲੇ ਨੂੰ ਹੀ ਸੁਨਾਮੀ ਕਹਿੰਦੇ ਹਨ। ਦਰਅਸਲ ਸੁਨਾਮੀ ਜਾਪਾਨੀ ਭਾਸ਼ਾ ਦਾ ਸ਼ਬਦ ਹੈ। ਜੋ ਦੋ ਸ਼ਬਦਾਂ ਸੂ ਅਤੇ ਨਾਮੀ ਤੋਂ ਮਿਲ ਕੇ ਬਣਿਆ ਹੈ। ਸੂ ਦਾ ਅਰਥ ਹੁੰਦਾ ਹੈ ਸਮੁੰਦਰੀ ਕਿਨਾਰ ਅਤੇ ਨਾਮੀ ਭਾਵ ਕਿ ਲਹਿਰਾਂ।ਪਹਿਲਾਂ ਸੁਨਾਮੀ ਨੂੰ ਸਮੁੰਦਰ ਵਿੱਚ ਉੱਠਣ ਵਾਲੇ ਜਵਾਰ ਦੇ ਰੂਪ ਵਿੱਚ ਲਿਆ ਜਾਂਦਾ ਸੀ ਪਰ ਅਜਿਹਾ ਨਹੀਂ ਹੈ। ਦਰਅਸਲ ਸਮੁੰਦਰ ਵਿੱਚ ਜਵਾਰ ਦੀਆਂ ਲਹਿਰਾਂ ਚੰਦ-ਸੂਰਜ ਅਤੇ ਗ੍ਰਹਿਆਂ ਦੀ ਗੁਰੂਤਾ ਖਿੱਚ ਦੇ ਅਸਰ ਨਾਲ ਪੈਦਾ ਹੁੰਦੀਆਂ ਹਨ। ਸੁਨਾਮੀ ਲਹਿਰਾਂ ਦਾ ਸੰਬੰਧ ਧਰਤੀ ਤੋਂ ਬਾਹਰਲੇ ਨਹੀਂ ਸਗੋਂ ਅੰਦਰੂਨੀ ਕਾਰਕਾਂ ਨਾਲ ਹੁੰਦਾ ਹੈ। Image copyright OYSTEIN LUND ANDERSEN ਫੋਟੋ ਕੈਪਸ਼ਨ ਸੁਨਾਮੀ ਤੋਂ ਬਾਅਦ ਆਇਨਰ ਬੀਚ ਦੀਆਂ ਪਾਣੀ ਨਾਲ ਭਰੀਆਂ ਸੜਕਾਂ। ਇਨ੍ਹਾਂ ਕਾਰਨਾਂ ਵਿੱਚੋਂ ਸਭ ਤੋਂ ਅਸਰਦਾਰ ਹੈ, ਭੂਚਾਲ। ਇਸ ਤੋਂ ਇਲਾਵਾ ਜ਼ਮੀਨ ਧਸਣਾ, ਜਵਾਲਾਮੁਖੀ, ਕੋਈ ਧਮਾਕਾ ਅਤੇ ਕਦੇ ਕਦਾਈਂ ਉਲਕਾ ਡਿੱਗਣ ਕਾਰਨ ਵੀ ਸੁਨਾਮੀ ਉੱਠਦੀ ਹੈ।ਇਹ ਲਹਿਰਾਂ ਸਮੁੰਦਰੀ ਕੰਢਿਆਂ ਤੇ ਪਹੁੰਚ ਕੇ ਭਿਆਨਕ ਤਬਾਹੀ ਮਚਾਉਂਦੀਆਂ ਹਨ। Image copyright BNPB ਫੋਟੋ ਕੈਪਸ਼ਨ ਇੰਡੋਨੇਸ਼ੀਆ ਡਿਜ਼ਾਸਟਰ ਮੈਨੇਜਮੈਂਟ ਟੀਮ ਵੱਲੋਂ ਜਾਰੀ ਕੀਤੀ ਗਈ ਤਸਵੀਰ ਜਿਵੇਂ ਭੂਚਾਲ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਉਵੇਂ ਹੀ ਸੁਨਾਮੀ ਬਾਰੇ ਵੀ ਕੋਈ ਅੰਦਾਜਾ ਨਹੀਂ ਲਾਇਆ ਜਾ ਸਕਦਾ।ਹਾਂ ਧਰਤੀ ਦੇ ਜਿਹੜੇ ਖੇਤਰਾਂ ਵਿੱਚ ਧਰਤੀ ਦੀਆਂ ਟੈਕਟਾਨਿਕ ਪਲੇਟਾਂ ਮਿਲਦੀਆਂ ਹਨ ਉਨ੍ਹਾਂ ਖੇਤਰਾਂ ਵਿੱਚ ਸੁਨਾਮੀ ਵਧੇਰੇ ਆਉਂਦੀ ਹੈ।ਇਹ ਵੀ ਪੜ੍ਹੋ:ਤੰਦੂਰ ਕਾਂਡ ਦਾ ਦੋਸ਼ੀ ਕਿਵੇਂ ਬਣਿਆ ਸੀ ਪੁਜਾਰੀਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝ'ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਸਾਡਾ ਵਿਚਾਰ ਨਹੀਂ'ਕ੍ਰੇਕਾਟੋਆ ਜਵਾਲਾਮੁਖੀਇਸ ਤੋਂ ਪਹਿਲਾਂ ਇਹ ਜਵਾਲਾਮੁਖੀ ਸਾਲ 1883 ਵਿੱਚ ਵੀ ਫਟਿਆ ਸੀ। ਉਹ ਘਟਨਾ ਜਵਾਲਾਮੁਖੀ ਦੇ ਇਤਿਹਾਸ ਦੀ ਸਭ ਤੋਂ ਹਿੰਸਕ ਘਟਨਾ ਸੀ। Image copyright OYSTEIN LUND ANDERSEN ਫੋਟੋ ਕੈਪਸ਼ਨ ਅੰਕ ਕ੍ਰੇਕਾਟੋਆ ਦੀ ਇਹ ਤਸਵੀਰ ਓਇਸਟੀਨ ਲੁਆਂਡ ਐਂਡਰਸੇਨ ਨੇ ਸ਼ਨਿੱਚਰਵਾਰ ਨੂੰ ਖਿੱਚੀ ਸੀ। ਉਸ ਸਮੇਂ ਸੁਨਾਮੀ ਦੀਆਂ 135 ਫੁੱਟ ਉੱਚੀਆਂ ਲਹਿਰਾਂ ਉੱਠੀਆਂ ਸਨ ਅਤੇ 30 ਹਜ਼ਾਰ ਤੋਂ ਵਧੇਰੇ ਮੌਤਾਂ ਹੋਈਆਂ ਸਨ।ਹਜ਼ਾਰਾਂ ਮੌਤਾਂ ਇਸ ਤੋਂ ਨਿਕਲੀ ਸਵਾਹ ਕਾਰਨ ਹੋਈਆਂ ਸਨ।ਇਹ ਧਮਾਕੇ ਟੀਐਨਟੀ ਦੇ 200 ਮੈਗਾਟਨ ਦੇ ਬਰਾਬਰ ਸੀ ਅਤੇ ਸਾਲ 1945 ਵਿੱਚ ਹੀਰੋਸ਼ੀਮਾ ਵਿੱਚ ਸੁੱਟੇ ਪਰਮਾਣੂ ਬੰਬ ਤੋਂ 13,000 ਗੁਣਾ ਜ਼ਿਆਦਾ ਖ਼ਤਰਨਾਕ ਸੀ।ਇਹ ਧਮਾਕੇ ਹਜ਼ਾਰਾਂ ਕਿਲੋਮੀਟਰ ਦੂਰ ਤੱਕ ਵੀ ਸੁਣੇ ਗਏ।ਜਵਾਲਾਮੁਖੀ ਦੀਪ ਗਾਇਬ ਹੋ ਗਿਆ।ਸਾਲ 1927 ਵਿੱਚ ਕ੍ਰੈਕਾਟੋਅ ਦਾ ਬੱਚਾ ਅੰਕ ਕ੍ਰੇਕਾਟੋਆ ਉਭਰਿਆ।ਇਹ ਵੀ ਪੜ੍ਹੋ:'ਮੈਂ ਆਪਣੇ ਪਰਿਵਾਰ ਨਾਲ ਜੰਗਲ 'ਚ ਸ਼ਰਨ ਲਈ ਹੋਈ ਹੈ' ਮੋਦੀ ਸਰਕਾਰ ਤੁਹਾਡੀ ਨਿੱਜੀ ਜਾਣਕਾਰੀ ਤੱਕ ਇੰਝ ਪਹੁੰਚ ਸਕਦੀ ਹੈਇਹ ‘ਫਰਿਸ਼ਤਾ’ ਗਰੀਬਾਂ ਦੇ ਇਲਾਜ ਦੇ ਬਿਲ ਭਰਨਾ ਆਪਣਾ ਧਰਮ ਸਮਝਦਾਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਆਖ਼ਰ ਖੁੱਲ੍ਹ ਗਿਆ ""ਭੂਤਾਂ ਦੇ ਬੇੜੇ"" ਦਾ ਰਾਜ਼ 2 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45383859 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright YANGON POLICE/ ਫੋਟੋ ਕੈਪਸ਼ਨ 2001 ਵਿੱਚ ਬਣਿਆ ਸੀ ਸੈਮ ਰਾਤੁਲੰਗੀ ਪੀਬੀ 1600 ਮਿਆਂਮਾਰ ਅਧਿਕਾਰੀਆਂ ਨੇ ਯੈਂਗੋਨ ਇਲਾਕੇ ਵਿੱਚ ਆਪਣੇ ਆਪ ਚੱਲਣ ਵਾਲੇ ""ਭੂਤਾਂ ਦੇ ਬੇੜੇ"" ਦਾ ਰਾਜ਼ ਖੋਲ੍ਹਣ ਦਾ ਦਾਅਵਾ ਕੀਤਾ ਹੈ। ਮਛੇਰਿਆਂ ਨੂੰ ਮਿਆਂਮਾਰ ਦੀ ਵਪਾਰਕ ਰਾਜਧਾਨੀ ਨੇੜੇ ਸਮੁੰਦਰ ਵਿਚ ਇਹ ਵੱਡਾ ਖਾਲੀ ਅਤੇ ਜੰਗ ਖਾਧਾ ਜਹਾਜ਼ ਸੈਮ ਰਾਤੁਲੰਗੀ ਪੀਬੀ 1600 ਆਪੇ ਚੱਲਦਾ ਦਿਖਿਆ ਸੀ।ਨੇਵੀ ਦਾ ਕਹਿਣਾ ਹੈ ਕਿ ਇਸ ਨੂੰ ਇੱਕ ਬੇੜੇ ਰਾਹੀ ਟੋਅ ਕਰਕੇ ਬੰਗਲਾਦੇਸ਼ 'ਚ ਇੱਕ ਜਹਾਜ਼ ਤੋੜਨ ਵਾਲੇ ਕਾਰਖਾਨੇ ਵੱਲ ਲਿਜਾਇਆ ਜਾ ਰਿਹਾ ਸੀ ਪਰ ਖ਼ਰਾਬ ਮੌਸਮ ਕਾਰਨ ਕਿਸੇ ਤਰ੍ਹਾਂ ਇਹ ਛੁੱਟ ਗਿਆ।ਵੀਰਵਾਰ ਨੂੰ ਪ੍ਰਸ਼ਾਸਨ ਅਤੇ ਨੇਵੀ ਅਧਿਕਾਰੀਆਂ ਨੂੰ ਸਮੁੰਦਰੀ ਤਟ 'ਤੇ ਘੁੰਮਣ ਦੌਰਾਨ ਸੈਮ ਰਾਤੁਲੰਗੀ ਪੀਬੀ 1600 ਨਜ਼ਰ ਆਇਆ।ਇਹ ਵੀ ਪੜ੍ਹੋ:ਆਮਿਰ ਖ਼ਾਨ ਨੇ ਕਿਉਂ ਮੰਗੀ ਸੀ ਰਾਣੀ ਤੋਂ ਮੁਆਫ਼ੀ?ਕੀ ਸਰਦਾਰ ਸਿੰਘ ਬਾਰੇ ਇਹ ਗੱਲਾਂ ਤੁਸੀਂ ਜਾਣਦੇ ਹੋ?ਪੀਰੀਅਡਜ਼ ਮਗਰੋਂ ਔਰਤਾਂ ਦੇ ਤੇਜ਼ ਦਿਮਾਗ ਦੇ ਮੁਕਾਬਲੇ 'ਚ ਮਰਦ ਨਹੀਂਥਾਈਲੈਂਡ ਜਾਣ ਦਾ ਇੰਨਾ ਚਾਅ ਕਿਉਂ ਹੈ ਭਾਰਤੀਆਂ ਨੂੰਪੁਲਿਸ ਅਤੇ ਨਿਗਰਾਨ ਵੀ ਹੈਰਾਨ ਹੋ ਗਏ ਕਿ ਇੰਨਾਂ ਵੱਡਾ ਜਹਾਜ਼ ਬਿਨਾਂ ਕਿਸੇ ਸਮਾਨ ਅਤੇ ਚਾਲਕ ਦੇ ਮਿਆਂਮਾਰ ਤਟ ਤੋਂ ਕਿਵੇਂ ਗਾਇਬ ਹੋ ਗਿਆ। ਦੁਨੀਆਂ ਭਰ ਦੇ ਜਹਾਜ਼ਾਂ ਦੇ ਸਫ਼ਰ ਦੀ ਜਾਣਕਾਰੀ ਰੱਖਣ ਵਾਲੀ ਮਰੀਨ ਟ੍ਰੈਫਿਕ ਵੈਬਸਾਇਟ ਮੁਤਾਬਕ 2001 ਵਿੱਚ ਬਣਿਆ ਇਹ ਜਹਾਜ਼ ਕਰੀਬ 177 ਮੀਟਰ ਲੰਬਾ ਹੈ। Image copyright YANGON POLICE/ ਫੋਟੋ ਕੈਪਸ਼ਨ ਬੰਗਲਾਦੇਸ਼ ਵਿੱਚ ਬੇੜਿਆਂ ਨੂੰ ਤੋੜਨ ਵਾਲਾ ਵੱਡਾ ਕਾਰਖ਼ਾਨਾ ਹੈ ਏਐਫਪੀ ਨਿਊਜ਼ ਏਜੰਸੀ ਮੁਤਾਬਕ 2009 ਵਿੱਚ ਇਸ ਜਹਾਜ਼ ਆਖ਼ਰੀ ਲੋਕੇਸ਼ਨ ਤਾਇਵਾਨ ਬੰਦਰਗਾਹ ਰਿਕਾਰਡ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਇਸ ਸੇਵਾਮੁਕਤ ਜਹਾਜ਼ ਨੂੰ ਪਹਿਲੀ ਵਾਰ ਮਿਆਂਮਾਰ ਵਿੱਚ ਦੇਖਿਆ ਗਿਆ ਸੀ। ਸ਼ਨੀਵਾਲ ਨੂੰ ਮਿਆਂਮਾਰ ਦੀ ਨੇਵੀ ਨੇ ਕਿਹਾ ਸੀ ਕਿ ""ਇਸ ਦੇ ਸਿਰੇ 'ਤੇ ਦੋ ਤਾਰਾਂ ਮਿਲੀਆਂ ਹਨ"", ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਕਿਸੇ ਹੋਰ ਜਹਾਜ਼ ਦੁਆਰਾ ਖਿੱਚਿਆ ਜਾ ਰਿਹਾ ਸੀ। ਇਸ ਤੋਂ ਬਾਅਦ ਟੋਅ ਕਰਨ ਵਾਲਾ ਬੇੜਾ ਮਿਆਂਮਾਰ ਬੰਦਰਗਾਹ ਤੋਂ 80 ਕਿਲੋਮੀਟਰ ਦੂਰ ਮਿਲਿਆ। ਇੰਡੋਨੇਸ਼ੀਆ ਦੇ 13 ਕਰਊ ਮੈਂਬਰਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਪਤਾ ਲੱਗਾ ਕਿ ਟੋਅ ਬੇੜਾ ਇਸ ਨੂੰ 13 ਅਗਸਤ ਤੋਂ ਖਿੱਚ ਰਿਹਾ ਸੀ ਅਤੇ ਜਿਸ ਦਾ ਇਸ ਨੂੰ ਬੰਗਲਾਦੇਸ਼ ਦੇ ਕਾਰਖਾਨੇ ਤੱਕ ਲੈ ਕੇ ਜਾਣਾ ਉਦੇਸ਼ ਸੀ, ਜਿੱਥੇ ਇਸ ਨੂੰ ਤੋੜਿਆ ਜਾ ਸਕਦਾ। ਪਰ ਰਸਤੇ ਵਿੱਚ ਖ਼ਰਾਬ ਮੌਸਮ ਹੋਣ ਕਾਰਨ ਇਸ ਨੂੰ ਟੋਅ ਕੇ ਲੈ ਜਾਣ ਵਾਲੀਆਂ ਤਾਰਾਂ ਟੁੱਟ ਗਈਆਂ ਅਤੇ ਉਨ੍ਹਾਂ ਨੇ ਜਹਾਜ਼ ਨੂੰ ਛੱਡਣ ਦਾ ਫੈ਼ਸਲਾ ਕਰ ਲਿਆ। ਇਸ ਮਾਮਲੇ ਦੀ ਹੋਰ ਗਹਿਰਾਈ ਨਾਲ ਅਧਿਕਾਰੀ ਅਗਲੀ ਜਾਂਚ ਕਰ ਰਹੇ ਹਨ। ਇਹ ਵੀ ਪੜ੍ਹੋ:ਸ਼ਾਹੁਰਖ਼ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਮੁਕਾਇਆਪੰਜਾਬ ਤੋਂ ਬਾਅਦ ਹਿਮਾਚਲ ਵੀ ਚਿੱਟੇ ਦੀ ਲਪੇਟ ‘ਚਕੀ ਸੈਕਸ ਲਾਈਫ਼ ਨੂੰ ਲੈ ਕੇ ਤੁਹਾਡੇ ਮਨ ’ਚ ਵੀ ਗਲਤਫ਼ਹਿਮੀਆਂ ਹਨਗੋਗੋਈ ਦਾ ਕੋਰਟ ਮਾਰਸ਼ਲ ਛੱਟੀ ਸਿੰਘਪੁਰਾ ਦੇ ਮੁਲਜ਼ਮਾਂ ਵਰਗਾ ਤਾਂ ਨਹੀਂ ਹੋਵੇਗਾਇਲੈਵਨ ਮਿਆਂਮਾਰ ਦੀ ਖ਼ਬਰ ਮੁਤਾਬਕ ਇਸ ਨੂੰ ਟੋਅ ਕਰਨ ਵਾਲੇ ਬੇੜੇ ਦਾ ਮਾਲਕ ਮਲੇਸ਼ੀਆ ਤੋਂ ਹੈ।ਬੰਗਲਾਦੇਸ਼ ਵਿੱਚ ਬੇੜਿਆਂ ਨੂੰ ਤੋੜਨ ਵਾਲਾ ਵੱਡਾ ਕਾਰਖ਼ਾਨਾ ਹੈ। ਜਿਥੇ ਸਾਲਾਨਾ ਸੈਂਕੜੇ ਵਪਾਰਕ ਜਹਾਜ਼ ਤੋੜੇ ਜਾਂਦੇ ਹਨ। ਪਰ ਇਹ ਕੰਮ ਵਿਵਾਦਪੂਰਨ ਹੈ, ਆਲੋਚਕਾਂ ਦਾ ਕਹਿਣਾ ਹੈ ਕਿ ਵਾਤਾਵਰਨ ਵਿਰੋਧੀ ਅਤੇ ਮਜ਼ਦੂਰਾਂ ਲਈ ਖ਼ਤਰਨਾਕ ਧੰਦਾ ਹੈ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰਾਮ ਰਹੀਮ ਖ਼ਿਲਾਫ਼ ਛਤਰਪਤੀ ਕੇਸ ਵਿਚ ਸੁਪਰੀਮ ਕੋਰਟ ਵਿਚ ਮੁਫ਼ਤ ਕੇਸ ਲੜਨ ਵਾਲਾ ਵਕੀਲ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46905625 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SPI.ORG.IN/BBC ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਵਿਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੇ ਉਨ੍ਹਾਂ ਦੇ 3 ਪ੍ਰੇਮੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 2002 ਵਿਚ ਜਦੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਛਤਰਪਤੀ ਕਤਲ ਕੇਸ ਦੀ ਜਾਂਚ ਸੀਬੀਆਈ ਨੂੰ ਕਰਨ ਦੇ ਹੁਕਮ ਦਿੱਤੇ ਤਾਂ ਡੇਰਾ ਸੱਚਾ ਸੌਦਾ ਮੁਖੀ ਸੁਪਰੀਮ ਕੋਰਟ ਚਲਾ ਗਿਆ ਸੀ । ਛਤਰਪਤੀ ਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ ਤਾਂ ਦਿੱਲੀ ਹਾਈਕੋਰਟ ਦੇ ਸਾਬਕਾ ਮੁੱਖ ਜੱਜ ਰਾਜਿੰਦਰ ਸੱਚਰ ਨੇ ਬਿਨਾਂ ਫ਼ੀਸ ਤੋਂ ਸੁਪਰੀਮ ਕੋਰਟ ਵਿਚ ਇਹ ਕੇਸ ਲੜਿਆ ਅਤੇ ਸੀਬੀਆਈ ਜਾਂਚ ਦਾ ਰਾਹ ਪੱਧਰਾ ਕੀਤਾ।ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਅਤੇ ਸਮਾਜਿਕ ਕਾਰਕੁਨ ਰਾਜੀਵ ਗੋਦਾਰਾ ਨੇ ਰਾਜਿੰਦਰ ਸੱਚਰ ਦੀ 20 ਅਪ੍ਰੈਲ 2018 ਨੂੰ ਹੋਈ ਮੌਤ ਤੋਂ ਬਾਅਦ ਬੀਬੀਸੀ ਪੰਜਾਬੀ ਲਈ ਲਿਖੇ ਮਰਸੀਏ ਵਿਚ ਜਸਟਿਸ ਸੱਚਰ ਵੱਲੋਂ ਇਸ ਕੇਸ ਵਿਚ ਫੈਸਲਾਕੁੰਨ ਭੂਮਿਕਾ ਨਿਭਾਉਣ ਦੀ ਜਾਣਕਾਰੀ ਸਾਂਝੀ ਕੀਤੀ ਸੀ।ਛਤਰਪਤੀ ਦਾ ਕੇਸ ਤੇ ਜਸਟਿਸ ਸੱਚਰਰਾਜੀਵ ਗੋਦਾਰਾ ਨੇ ਲਿਖਿਆ ਸੀ, '2002 ਵਿੱਚ ਹਰਿਆਣਾ ਦੇ ਸਿਰਸਾ ਤੋਂ ਪੱਤਰਕਾਰ ਰਾਮ ਚੰਦਰ ਛਤਰਪਤੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੇ ਇਲਜ਼ਾਮ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ ਉੱਤੇ ਲੱਗੇ।ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਸ ਕੇਸ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ। ਇਨ੍ਹਾਂ ਹੁਕਮਾਂ ਖਿਲਾਫ਼ ਡੇਰਾ ਸੱਚਾ ਸੌਦਾ ਨੇ ਸੁਪਰੀਮ ਕੋਰਟ ਵਿੱਚ ਅਪੀਲ ਕਰ ਦਿੱਤੀ ਸੀ'। ਇਹ ਵੀ ਪੜ੍ਹੋ-ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ'ਪੰਜਾਬ ਤੇ ਹਰਿਆਣਾ ਵਿਚ ਸਵਾਈਨ ਫਲੂ ਦੀ ਆਹਟ ਟੈਰੀਜ਼ਾ ਮੇਅ ਖਿਲਾਫ਼ ਬੇਭਰੋਸਗੀ ਮਤਾ ਖਾਰਿਜਅਦਾਕਾਰ ਕਿਉਂ ਸਾਂਝੀਆਂ ਕਰ ਰਹੇ 10 ਸਾਲ ਪੁਰਾਣੀਆਂ ਤਸਵੀਰਾਂਗੋਦਾਰਾ ਨੇ ਅੱਗੇ ਲਿਖਿਆ ਕਿ ਸਿਰਸਾ ਵਿੱਚ ਛਤਰਪਤੀ ਦੇ ਮਿੱਤਰਾਂ ਵਿੱਚ ਚਰਚਾ ਹੋਈ ਕਿ ਸੁਪਰੀਮ ਕੋਰਟ ਵਿੱਚ ਡੇਰੇ ਖਿਲਾਫ਼ ਕਿਹੜਾ ਵਕੀਲ ਮਜ਼ਬੂਤੀ ਨਾਲ ਖੜ੍ਹਾ ਹੋ ਸਕਦਾ ਹੈ, ਜਿਹੜਾ ਬਿਨਾਂ ਫੀਸ ਛਤਰਪਤੀ ਦੇ ਪਰਿਵਾਰ ਲਈ ਕਾਨੂੰਨੀ ਲੜਾਈ ਲੜ ਸਕੇ। Image copyright Prabhu Dayal/BBC ਫੋਟੋ ਕੈਪਸ਼ਨ ਛੱਤਰਪਤੀ ਮਾਮਲੇ ਵਿੱਚ ਪੰਚਕੁਲਾ ਦੀ ਸੀਬੀਆਈ ਕੋਰਟ 11 ਜਨਵਰੀ ਨੂੰ ਫੈਸਲਾ ਸੁਣਾ ਸਕਦੀ ਹੈ ਉਸ ਸਮੇਂ ਰਾਜਿੰਦਰ ਸੱਚਰ ਦਾ ਨਾਮ ਹੀ ਸਾਰਿਆਂ ਦੀ ਜ਼ੁਬਾਨ 'ਤੇ ਸੀ। ਇਹੀ ਫੈਸਲਾ ਹੋਇਆ ਕਿ ਉਨ੍ਹਾਂ ਨੂੰ ਮਿਲ ਕੇ ਇਸ ਬਾਰੇ ਬੇਨਤੀ ਕੀਤੀ ਜਾਵੇ।ਗੋਦਾਰਾ ਨੇ ਲਿਖਿਆ ਸੀ , 'ਉਸ ਸਮੇਂ ਯੋਗੇਂਦਰ ਯਾਦਵ ਦੇ ਹਵਾਲੇ ਨਾਲ ਅੰਸ਼ੁਲ ਛਤਰਪਤੀ (ਪੱਤਰਕਾਰ ਛਤਰਪਤੀ ਦੇ ਪੁੱਤਰ) ਅਤੇ ਦੋਸਤ ਵੀਰੇਂਦਰ ਭਾਟੀਆ ਨਾਲ ਰਾਜਿੰਦਰ ਸੱਚਰ ਨੂੰ ਉਨ੍ਹਾਂ ਦੇ ਘਰੇ ਪਹਿਲੀ ਵਾਰ ਮੈਂ ਨਿੱਜੀ ਤੌਰ ਉੱਤੇ ਮਿਲਿਆ ਸੀ'। 'ਛੱਤਰਪਤੀ ਦੇ ਕਤਲ ਦੇ ਕੇਸ ਵਿੱਚ ਜਦੋਂ ਉਨ੍ਹਾਂ ਨੂੰ ਡੇਰੇ ਦੀ ਭੂਮਿਕਾ ਬਾਰੇ ਦੱਸਿਆ ਗਿਆ ਤਾਂ ਉਹ ਡੇਰੇ ਦੀ ਤਾਕਤ ਦੀ ਪਰਵਾਹ ਕੀਤੇ ਬਿਨਾਂ ਤੁਰੰਤ ਹੀ ਬਗ਼ੈਰ ਫੀਸ ਦੇ ਕੇਸ ਲੜਨ ਲਈ ਤਿਆਰ ਹੋ ਗਏ'। ਉਨ੍ਹਾਂ ਨੇ ਸੁਪਰੀਮ ਕੋਰਟ ਤੋਂ ਸੀਬੀਆਈ ਜਾਂਚ ਦਾ ਹਾਈ ਕੋਰਟ ਦਾ ਫੈਸਲਾ ਬਰਕਰਾਰ ਰਖਵਾਇਆ।ਜਿਸ ਮਗਰੋਂ ਹੋਈ ਜਾਂਚ ਕਰਕੇ ਡੇਰਾ ਮੁਖੀ 'ਤੇ ਅੱਜ ਵੀ ਕਤਲ ਦੇ ਕੇਸ ਵਿੱਚ ਮੁਲਜ਼ਮ ਵਜੋਂ ਕੇਸ ਚੱਲਣ ਦਾ ਰਾਹ ਪੱਧਰਾ ਹੋ ਗਿਆ। Image copyright Prabhu Dayal/BBC ਫੋਟੋ ਕੈਪਸ਼ਨ ਛਤਰਪਤੀ ਦੇ ਬੇਟੇ ਨੇ ਦੱਸਿਆ ਅੰਸ਼ੁਲ ਯੋਗੇਂਦਰ ਯਾਦਵ ਦੇ ਹਵਾਲੇ ਨਾਲ ਮਿਲੇ ਸੀ ਸੱਚਰ ਨੂੰ ਸੱਚਰ ਕਮੇਟੀ ਦੇ ਚੇਅਰਮੈਨਰਾਜੀਵ ਗੋਦਾਰਾ ਮੁਤਾਬਕ ਭਾਰਤ ਵਿੱਚ ਮੁਸਲਮਾਨਾਂ ਦੀ ਆਰਥਿਕ, ਸਮਾਜਿਕ ਅਤੇ ਵਿਦਿਅਕ ਹਾਲਤ ਨੂੰ ਸਾਹਮਣੇ ਲਿਆਉਣ ਲਈ ਇੱਕ ਕਮਿਸ਼ਨ ਬਣਾਇਆ ਗਿਆ ਸੀ। ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਰਹੇ ਰਾਜਿੰਦਰ ਸੱਚਰ ਇਸ ਕਮੇਟੀ ਦੇ ਮੁਖੀ ਸਨ।ਗੋਦਾਰਾ ਆਪਣੇ ਲੇਖ ਵਿਚ ਉਹ ਲਿਖਦੇ ਹਨ, 'ਇਸ ਕਮਿਸ਼ਨ ਦੀਆਂ ਸਿਫਾਰਿਸ਼ਾਂ ਸੱਚਰ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ ਅਤੇ ਕਿਸੇ ਨਾ ਕਿਸੇ ਪੱਖੋਂ ਭਾਰਤ ਦੀ ਸਮਾਜਿਕ ਬਹਿਸ ਦਾ ਹਿੱਸਾ ਰਹੀਆਂ ਹਨ'।'ਰਾਜਿੰਦਰ ਸੱਚਰ ਦਾ ਨਾਂ ਭਾਰਤ ਵਿੱਚ ਨਾਗਰਿਕ ਆਜ਼ਾਦੀ ਦੇ ਝੰਡਾਬਰਦਾਰ ਵਜੋਂ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ'। Image Copyright BBC News Punjabi BBC News Punjabi Image Copyright BBC News Punjabi BBC News Punjabi ਮਨੁੱਖੀ ਅਧਿਕਾਰਾਂ ਦੇ ਝੰਡਾਬਰਦਾਰ ਸਾਲ 2009 ਬਣੇ ਲੋਕ ਰਾਜਨੀਤਕ ਮੰਚ ਦੇ ਪ੍ਰਧਾਨਗੀ ਮੰਡਲ ਵਿੱਚ ਰਾਜਿੰਦਰ ਸੱਚਰ ਸ਼ਾਮਿਲ ਸਨ। ਸਾਲ 2010-11 ਵਿੱਚ ਉਹ ਦੇਸ ਭਰ ਦੇ ਸਮਾਜਵਾਦੀ ਵਿਚਾਰਕਾਂ ਨੂੰ ਇੱਕ ਮੰਚ 'ਤੇ ਲਿਆਉਣ ਵਾਲੀ ਮੁਹਿੰਮ ਦਾ ਅਹਿਮ ਹਿੱਸਾ ਰਹੇ।ਸਾਲ 1923 ਵਿੱਚ ਜਨਮੇ ਜਸਟਿਸ ਸੱਚਰ ਲਹਿੰਦੀ ਉਮਰੇ ਨਵੀਂ ਸਿਆਸੀ ਪਾਰਟੀ ਸੋਸ਼ਲਿਸਟ ਇੰਡੀਆ ਦੇ ਮਜ਼ਬੂਤ ਸਾਥੀ ਵਜੋਂ ਖੜ੍ਹੇ ਹੋਏ।ਇਹ ਵੀ ਪੜ੍ਹੋ-ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਖਹਿਰਾ ਦੀ ਵਿਧਾਇਕੀ ਰਹੇਗੀ ਜਾਂ ਜਾਏਗੀ Image copyright Getty Images ਫੋਟੋ ਕੈਪਸ਼ਨ ਗੁਰਮੀਤ ਰਾਮ ਰਹੀਮ ਸਿੰਘ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਪੱਤਰਕਾਰ ਛਤਰਪਤੀ ਦਾ ਕਤਲ ਕਰਵਾਇਆ ਸੀ ਗੋਦਾਰਾ ਸੱਚਰ ਬਾਰੇ ਹੋਰ ਵੇਰਵਾ ਦਿੰਦਿਆਂ ਲਿਖਦੇ ਹਨ, 'ਜਸਟਿਸ ਸੱਚਰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਮਨੁੱਖੀ ਸੁਰੱਖਿਆ ਅਤੇ ਕਾਨੂੰਨ ਦੀ ਸਮੀਖਿਆ ਕਰਨ ਵਾਲੀਆਂ ਅਨੇਕਾਂ ਕਮੇਟੀਆਂ ਦੇ ਮੈਂਬਰ ਰਹੇ। ਉਨ੍ਹਾਂ ਦਾ ਯੋਗਦਾਨ ਇਨ੍ਹਾਂ ਸਭ ਗਤੀਵਿਧੀਆਂ ਵਿੱਚ ਬੇਹੱਦ ਪੁਖ਼ਤਾ ਰਿਹਾ। 'ਭਾਵੇਂ ਉਹ ਕੰਪਨੀਜ਼ ਐਕਟ ਦੀ ਸਮੀਖਿਆ ਦਾ ਮਾਮਲਾ ਹੋਵੇ, ਇੰਡਸਟਰੀਅਲ ਡਿਸਪਿਊਟ ਐਕਟ ਜਾਂ ਫੇਰ ਪ੍ਰੋਟੈਕਸ਼ਨ ਆਫ਼ ਹਿਊਮਨ ਰਾਈਟਸ ਦੀ ਸਮੀਖਿਆ ਦਾ ਮਾਮਲਾ ਹੋਵੇ'।'ਨਾਗਰਿਕ ਆਜ਼ਾਦੀ ਦੇ ਪਹਿਰੇਦਾਰ ਵਜੋਂ 1990 ਵਿੱਚ ਕਸ਼ਮੀਰ ਦੀ ਸਥਿਤੀ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਅਤੇ ਨਾਗਰਿਕ ਅਧਿਕਾਰਾਂ ਨਾਲ ਵਾਬਸਤਾ ਕਈ ਘਟਨਾਵਾਂ ਨਾਲ ਜੁੜੇ ਮਾਮਲਿਆਂ ਵਿੱਚ ਇੱਕ ਰਿਪੋਰਟ ਉਨ੍ਹਾਂ ਦੀ ਅਗਵਾਈ ਅਤੇ ਸਹਿਯੋਗ ਨਾਲ ਪੀਯੂਸੀਐਲ ਨੇ ਜਾਰੀ ਕੀਤੀ ਸੀ'।ਜੱਜ ਬਣਨ ਤੋਂ ਪਹਿਲਾਂ ਤੇ ਬਾਅਦ ਗੋਦਾਰਾ ਨੇ ਆਪਣੇ ਲੇਖ ਵਿਚ ਲਿਖਿਆ ਕਿ ਜੱਜ ਬਣਨ ਤੋਂ ਪਹਿਲਾਂ ਅਤੇ ਫੇਰ ਰਿਟਾਇਰਮੈਂਟ ਤੋਂ ਬਾਅਦ ਜਸਟਿਸ ਸੱਚਰ ਵਕੀਲ ਵਜੋਂ ਪੋਟਾ (ਪ੍ਰੀਵੈਨਸ਼ਨ ਆਫ ਟੈਰੇਰਿਜ਼ਮ ਐਕਟ) ਦੇ ਮਾਮਲੇ ਤੋਂ ਲੈ ਕੇ ਤਾਮਿਲ ਨਾਡੂ ਵਿੱਚ ਹੋਈ ਅੰਦੋਲਨਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਤੱਕ ਦੇ ਅਨੇਕ ਕੇਸਾਂ ਨੂੰ ਅਦਾਲਤ ਵਿੱਚ ਮਜ਼ਬੂਤੀ ਨਾਲ ਲੜੇ। Image copyright Hindustan Times 'ਜਸਟਿਸ ਸੱਚਰ ਨੇ ਕੀਨੀਆ ਵਿੱਚ ਹਾਊਸਿੰਗ ਦੇ ਸਵਾਲ 'ਤੇ ਯੂਨਾਈਟਿਡ ਨੇਸ਼ਨ ਦੇ ਨੁੰਮਾਇੰਦੇ ਵਜੋਂ 2000 ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਸੀ। ਇਸ ਦੇ ਨਾਲ ਹੀ ਮੁੰਬਈ ਵਿੱਚ ਝੁੱਗੀ ਝੋਂਪੜੀ ਵਾਲਿਆਂ ਦੇ ਅਧਿਕਾਰਾਂ ਦੀ ਉਲੰਘਣਾ ਦੀ ਵੀ ਜਾਂਚ ਰਿਪੋਰਟ ਤਿਆਰ ਕੀਤੀ'। 'ਮਾਰਚ 2005 ਵਿੱਚ ਭਾਰਤ ਦੀ ਕੇਂਦਰ ਸਰਕਾਰ ਨੇ ਜਸਟਿਸ ਸੱਚਰ ਨੂੰ ਮੁਸਲਿਮ ਸਮਾਜ ਦੀ ਆਰਥਿਕ ਅਤੇ ਸਮਾਜਿਕ ਅਤੇ ਵਿਦਿਅਕ ਸਥਿਤੀ ਦੀ ਨਿਸ਼ਾਨਦੇਹੀ ਕਰਕੇ ਰਿਪੋਰਟ ਸੌਂਪਣ ਲਈ ਕਿਹਾ ਸੀ'। ਨਵੰਬਰ 2006 ਵਿੱਚ ਸੌਂਪੀ ਇਸ ਰਿਪੋਰਟ ਵਿੱਚ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਵਿੱਚ ਵਧ ਰਹੀ ਆਰਥਿਕ ਅਤੇ ਸਮਾਜਿਕ ਅਸੁਰੱਖਿਆ ਦੀ ਨਿਸ਼ਾਨਦੇਹੀ ਕੀਤੀ। ਇਸ ਰਿਪੋਰਟ ਵਿੱਚ ਇਹ ਤੱਥ ਉਭਰਿਆ ਸੀ ਕਿ ਮੁਸਲਿਮ ਆਬਾਦੀ ਦੀ ਨੁਮਾਇੰਦਗੀ ਸਿਵਲ ਸੇਵਾਵਾਂ, ਪੁਲਿਸ, ਫੌਜ ਅਤੇ ਸਿਆਸਤ ਵਿੱਚ ਵੀ ਘੱਟ ਹੈ।ਇਹ ਵੀ ਪੜ੍ਹੋ-ਛੱਤਰਪਤੀ ਕਤਲ ਕੇਸ: 'ਅਵਾਜ਼ ਮਾਰ ਕੇ ਘਰੋਂ ਬਾਹਰ ਬੁਲਾਇਆ ਤੇ ਗੋਲੀਆਂ ਦਾਗ ਦਿੱਤੀਆਂ'ਰਾਮ ਰਹੀਮ ਪੱਤਰਕਾਰ ਛੱਤਰਪਤੀ ਦੇ ਕਤਲ ਦਾ ਦੋਸ਼ੀਕੀ ਡੇਰੇ ਲੋਕਾਂ ਨੂੰ 'ਫੁਲ ਪੈਕੇਜ' ਦਿੰਦੇ ਹਨ?ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਦੀ ਪੂਰੀ ਕਹਾਣੀ ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੱਕ ਕੁੜੀ ਦੀ ਕਹਾਣੀ ਜਿਸ ਨੇ ਸਰੀਰਕ ਸ਼ੋਸ਼ਣ ਕਰਕੇ ਖੇਡ ਛੱਡੀ ਕੇਟ ਮੋਰਗਨ ਪੱਤਰਕਾਰ, ਬੀਬੀਸੀ 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46769846 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਜਦੋਂ ਮੇਘਨ 17 ਸਾਲਾਂ ਦੀ ਸੀ ਤਾਂ ਦੋਹਾਂ ਵਿਚਾਲੇ 'ਗੁਪਤ ਰਿਸ਼ਤਾ' ਸ਼ੁਰੂ ਹੋ ਗਿਆ ""ਜਦੋਂ ਮੈਂ 16 ਸਾਲਾਂ ਦੀ ਸੀ, ਅਸੀਂ ਥੋੜ੍ਹੇ ਜ਼ਿਆਦਾ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਹ ਸਿਰਫ਼ ਖੇਡ ਬਾਰੇ ਨਹੀਂ ਸਨ। ਮੈਂ ਕਾਫ਼ੀ ਭੋਲੀ ਅਤੇ ਜਲਦੀ ਪ੍ਰਭਾਵਿਤ ਹੋਣ ਵਾਲੀ ਸੀ।""ਮੇਘਨ (ਬਦਲਿਆ ਹੋਇਆ ਨਾਮ) - ਨੇ ਦੱਸਿਆ ਕਿ ਉਹ ਉਦੋਂ 17 ਸਾਲ ਦੀ ਸੀ, ਜਦੋਂ ਉਸਨੇ ਪਹਿਲੀ ਵਾਰ ਆਪਣੇ ਖੇਡ ਕੋਚ ਨੂੰ ਚੁੰਮਿਆ ਸੀ। ਉਹ ਉਮਰ ਵਿੱਚ ਕਾਫ਼ੀ ਵੱਡਾ ਸੀ ਅਤੇ ਉਸ ਨੇ ਉਸ ਦੇ ਕਈ ਖੇਡ ਦੌਰਿਆਂ ਦੌਰਾਨ ਰਖਵਾਲੇ (ਗਾਰਡੀਅਨ) ਵਜੋਂ ਧਿਆਨ ਰੱਖਿਆ ਸੀ ਅਤੇ ਮੇਘਨ ਦੇ ਮਾਪੇ ਉਸ 'ਤੇ ਪੱਕਾ ਵਿਸ਼ਵਾਸ ਰੱਖਦੇ ਸਨ।ਹਾਲਾਂਕਿ ਯੂਕੇ ਵਿੱਚ ਅਧਿਆਪਕਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ 16 ਅਤੇ 17 ਸਾਲ ਦੀ ਉਮਰ ਦੇ ਬੱਚਿਆਂ ਨਾਲ ਜਿਨਸੀ ਸਬੰਧ ਰੱਖਣਾ ਗੈਰ-ਕਾਨੂੰਨੀ ਹੈ ਪਰ ਇਹ ਨਿਯਮ ਖੇਡ ਕੋਚਾਂ 'ਤੇ ਲਾਗੂ ਨਹੀਂ ਹੁੰਦਾ। ਮੁਹਿੰਮ ਚਲਾਉਣ ਵਾਲੇ ਕਈ ਲੋਕ ਇਸ ਨਿਯਮ ਨੂੰ ਬਦਲਣਾ ਚਾਹੁੰਦੇ ਹਨ।ਉਨ੍ਹਾਂ ਨੇ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਉਹ ਸਾਲ 2017 ਵਿੱਚ ਪੇਸ਼ ਕੀਤੀਆਂ ਗਈਆਂ ਤਜਵੀਜਾਂ ਤੋਂ ਪਿੱਛੇ ਹੱਟ ਰਹੀ ਹੈ। ਇਸ ਵਿੱਚ ਕਿਹਾ ਗਿਆ ਸੀ ਕੋਚਾਂ ਨੂੰ ਵੀ ਕਾਨੂੰਨ ਅਧੀਨ ਉਸ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ ਜਿਸ ਵਿੱਚ ਉਹ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਨਾ ਕਰ ਸਕਣ। ਇਹ ਵੀ ਪੜ੍ਹੋ:ਪਾਕਿਸਤਾਨ 'ਚ 'ਹਿੰਦੂਆਂ ਦੀ ਕੁੱਟ-ਮਾਰ' ਵਾਲੇ ਵੀਡੀਓ ਦਾ ਸੱਚ'ਧਮਕੀਆਂ ਮਿਲ ਰਹੀਆਂ ਹਨ, ਅਸੀਂ ਡਰਦੀਆਂ ਨਹੀਂ''ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ'ਨਿਆਂ ਮੰਤਰਾਲੇ ਲਗਾਤਾਰ ਕਹਿ ਰਿਹਾ ਹੈ ਕਿ ਕਾਨੂੰਨ ਸਮੀਖਿਆ ਅਧੀਨ ਹੈ।ਮੇਘਨ ਉਸ ਸਮੇਂ ਅਲ੍ਹੜ ਉਮਰ ਦੀ ਹੀ ਸੀ ਜਦੋਂ ਉਸ ਸ਼ਖਸ ਨੂੰ ਪਹਿਲੀ ਵਾਰੀ ਮਿਲੀ ਜਿਸ ਉੱਤੇ ਬਾਅਦ ਵਿੱਚ ਉਸ ਨੇ ਫਾਇਦਾ ਚੁੱਕਣ ਦਾ ਇਲਜ਼ਾਮ ਲਾਇਆ ਸੀ।ਜਦੋਂ ਉਹ ਹੋਰ ਉੱਚ ਪੱਧਰ 'ਤੇ ਮੁਕਾਬਲਾ ਕਰਨ ਲੱਗੀ ਤਾਂ ਉਸ ਦੀ ਸਿਖਲਾਈ ਹਫ਼ਤੇ ਵਿਚ ਸੱਤ ਦਿਨ ਹੁੰਦੀ ਸੀ। ਉਸ ਨੇ ਕਿਹਾ ਕਿ ਉਹ ਸਿਖਲਾਈ ਵੇਲੇ ਅਕਸਰ ਆਪਣੇ ਕੋਚ ਦੇ ਨਾਲ ਇਕੱਲੀ ਹੁੰਦੀ ਸੀ। 'ਉਮਰ ਦਾ ਵੱਡਾ ਫਾਸਲਾ'ਮੇਘਨ ਨੇ ਦੱਸਿਆ, ""ਮੈਨੂੰ ਲਗਿਆ ਕਿ ਸਭ ਦੇ ਵਿਅਕਤੀਗਤ ਸੈਸ਼ਨ ਹੁੰਦੇ ਹੋਣਗੇ ਪਰ ਅਸਲ ਵਿੱਚ ਇਹ ਸਿਰਫ਼ ਮੇਰੇ ਹੀ ਹੁੰਦੇ ਸਨ। ਉਹ ਹੋਰਨਾਂ ਨੂੰ ਕਹਿੰਦਾ ਸੀ ਕਿ ਟਰੇਨਿੰਗ ਰੱਦ ਹੋ ਗਈ ਹੈ ਤਾਂ ਕਿ ਟਰੇਨਿੰਗ ਦੌਰਾਨ ਅਸੀਂ ਇਕੱਲੇ ਹੋਈਏ।"" ਉਸ ਨੇ ਦੱਸਿਆ ਕਿ ਸਿਖਲਾਈ ਅਤੇ ਮੀਟਿੰਗ ਦਾ ਸਮਾਂ ਤੈਅ ਕਰਨ ਲਈ ਉਸ ਦੇ ਕੋਚ ਕੋਲ ਉਸ ਦਾ ਫੋਨ ਨੰਬਰ ਹੁੰਦਾ ਸੀ।ਜਦੋਂ ਉਹ 16 ਸਾਲ ਦੀ ਸੀ, ਜੋ ਕਿ ਯੂਕੇ ਵਿੱਚ ਰਜ਼ਾਮੰਦੀ ਦੇ ਲਈ ਸਹੀ ਉਮਰ ਸਮਝੀ ਜਾਂਦੀ ਹੈ, ਕੋਚ ਨੇ ਮੇਘਨ ਤੋਂ ਨਿੱਜੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਜਿਵੇਂ ਕਿ ਉਸ ਦੀ ਸੈਕਸ ਜ਼ਿੰਦਗੀ ਬਾਰੇ। Image copyright Getty Images ਫੋਟੋ ਕੈਪਸ਼ਨ ਮੇਘਨ ਦਾ ਕਹਿਣਾ ਹੈ, ""ਉਹ ਇਸ ਮਾਮਲੇ ਵਿੱਚੋਂ ਬੱਚ ਕੇ ਨਿਕਲ ਗਿਆ... ਪਰ ਮੇਰੇ ਲਈ ਕਾਫ਼ੀ ਨਿਰਾਸ਼ਾ ਵਾਲਾ ਰਿਹਾ।"" (ਸੰਕੇਤਕ ਤਸਵੀਰ) ਮੇਘਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਰਾਤ ਨੂੰ ਘੁੰਮਣ ਤੋਂ ਬਾਅਦ ਇੱਕ-ਦੂਜੇ ਨੂੰ ਚੁੰਮਿਆ ਅਤੇ ਕਈ ਵਾਰੀ ਜਦੋਂ ਉਹ ਉਸ ਨੂੰ ਘਰ ਛੱਡਣ ਗਿਆ ਤਾਂ ਉਸ ਦੀ ਗੱਡੀ ਵਿੱਚ ਉਹ ਇੱਕ-ਦੂਜੇ ਦੇ ਹੋਰ ਨੇੜੇ ਵੀ ਆਏ। ਉਹ ਇੰਝ ਅਹਿਸਾਸ ਕਰਵਾ ਰਿਹਾ ਸੀ ਜਿਵੇਂ 'ਉਹ ਇੱਕ ਰਿਸ਼ਤੇ ਵਿੱਚ ਹੋਣ।'""ਇਹ ਇੱਕ ਰਾਜ਼ ਸੀ ਇਸ ਲਈ ਮੈਂ ਸੋਚਿਆ ਕਿ ਸਾਨੂੰ ਸਾਡੇ ਸਾਰੇ ਮੈਸੇਜ ਡਿਲੀਟ ਕਰਨਾ ਚਾਹੀਦੇ ਹਨ।""""ਮੈਨੂੰ ਚੰਗਾ ਨਹੀਂ ਲੱਗਿਆ ਕਿ ਅਸੀਂ ਇਸ ਨੂੰ ਗੁਪਤ ਰੱਖੀਏ ਕਿਉਂਕਿ ਮੈਨੂੰ ਲਗਦਾ ਸੀ ਕਿ ਮੈਂ ਝੂਠ ਬੋਲ ਰਹੀ ਹਾਂ। ਮੈਨੂੰ ਇੱਕ ਅਪਰਾਧੀ ਵਰਗਾ ਲਗਦਾ ਸੀ।""ਮੇਘਨ ਨੇ ਦੱਸਿਆ ਕਿ ਇਹ ਰਿਸ਼ਤਾ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ ਉਸ ਨੂੰ ਉਮਰ ਦੇ ਵੱਡੇ ਫਰਕ ਦਾ ਅਹਿਸਾਸ ਨਹੀਂ ਹੋਇਆ ਅਤੇ ਉਸ ਨੇ ਫਿਰ ਰਿਸ਼ਤਾ ਤੋੜ ਦਿੱਤਾ।ਉਸ ਨੇ ਫਿਰ ਆਪਣੇ ਮਾਪਿਆਂ ਨੂੰ ਇਸ ਬਾਰੇ ਦੱਸਿਆ ਜੋ ਕਿ ਕਾਫ਼ੀ ਦੁਖੀ ਹੋਏ ਅਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ।ਕੋਚ ਨੇ ਸਾਰੇ ਦਾਅਵਿਆਂ ਨੂੰ ਖਾਰਿਜ ਕੀਤਾ ਪਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਹ ਜ਼ਮਾਨਤ 'ਤੇ ਬਾਹਰ ਵੀ ਆ ਗਿਆ। ਇਹ ਮਾਮਲਾ ਖਤਮ ਕਰ ਦਿੱਤਾ ਗਿਆ ਕਿਉਂਕਿ ਪੁਲਿਸ ਨੂੰ ਇਸ ਵਿੱਚ ਕੋਈ ਅਪਰਾਧ ਨਜ਼ਰ ਨਹੀਂ ਆਇਆ।ਮੇਘਨ ਨੇ ਕਿਹਾ, ""ਉਹ ਇਸ ਤੋਂ ਬਚ ਗਿਆ...ਪਰ ਮੇਰੇ ਲਈ ਇਹ ਕਾਫ਼ੀ ਨਿਰਾਸ਼ਾ ਭਰਿਆ ਸੀ।"" ਅਹੁਦੇ ਦਾ ਫਾਇਦਾਬੱਚਿਆਂ ਲਈ ਕੰਮ ਕਰਨ ਵਾਲੀ ਸੰਸਥਾ ਐਨਐਸਪੀਸੀਸੀ ਦੇ ਮੁਖੀ ਡੈੱਸ ਮੈਨੀਅਨ ਦਾ ਕਹਿਣਾ ਹੈ ਕਿ 'ਕਾਨੂੰਨ ਬਿਲਕੁਲ ਵਾਜਿਬ ਨਹੀਂ ਹੈ।'ਉਨ੍ਹਾਂ ਕਿਹਾ, ""ਸਾਨੂੰ ਪਤਾ ਹੈ ਕਿ ਕਈ ਲੋਕ ਹਨ ਜਿਨ੍ਹਾਂ ਨਾਲ ਗਲਤ ਵਿਹਾਰ ਹੁੰਦਾ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ।"" Image copyright Getty Images ਫੋਟੋ ਕੈਪਸ਼ਨ ਮੇਘਨ ਨੇ ਖੇਡ ਛੱਡਣ ਦਾ ਫੈਸਲਾ ਕੀਤਾ ""ਅਸੀਂ ਇੱਕ ਅਜਿਹੇ ਰਿਸ਼ਤੇ ਦੀ ਗੱਲ ਕਰ ਰਹੇ ਹਾਂ ਜਿਸ ਵਿੱਚ ਉਮਰ ਵਿੱਚ ਵੱਡੇ ਵਿਅਕਤੀ ਕੋਲ ਭਰੋਸੇਯੋਗ ਅਹੁਦਾ ਹੈ ਅਤੇ ਉਹ ਨੌਜਵਾਨ ਨਾਲੋਂ ਵਧੇਰੇ ਤਾਕਤਵਰ ਜਾਂ ਮਜ਼ਬੂਤ ਸਥਿਤੀ ਵਿੱਚ ਹੁੰਦਾ ਹੈ।"" ""ਸਾਨੂੰ ਪਤਾ ਹੈ ਕਿ ਜਿਨ੍ਹਾਂ ਨੂੰ ਬੱਚਿਆਂ ਨਾਲ ਸਰੀਰਕ ਸਬੰਧ ਬਣਾਉਣ ਦਾ ਸ਼ੌਂਕ ਹੁੰਦਾ ਹੈ ਉਹ ਆਪਣੇ ਅਹੁਦੇ ਅਤੇ ਪ੍ਰਭਾਵ ਦੀ ਵਰਤੋਂ ਕਰਨਗੇ ਤਾਂ ਕਿ ਉਹ ਆਪਣਾ ਬਚਾਅ ਅਸਾਨੀ ਨਾਲ ਕਰ ਸਕਣ।""ਨਿਆਂ ਮੰਤਰਾਲੇ ਦਾ ਕਹਿਣਾ ਹੈ ਕਿ ਉਹ ""ਬੱਚਿਆਂ ਅਤੇ ਨੌਜਵਾਨਾਂ ਨੂੰ ਸਰੀਰਕ ਸ਼ੋਸ਼ਣ ਖਿਲਾਫ਼ ਬਚਾਉਣ ਲਈ ਉਹ ਵਚਨਬੱਧ ਹਨ। ""ਇਹ ਵੀ ਪੜ੍ਹੋ:'ਅਸੀਂ ਸੈਕਸ ਨਹੀਂ ਵੇਚਦੇ ਇਹ ਸਿਰਫ਼ ਕਲਾ ਹੈ'ਕਿਹੋ ਜਿਹੀ ਹੈ ਸੈਕਸ ਦੀ ਲਤ ਵਾਲਿਆਂ ਦੀ ਜ਼ਿੰਦਗੀ?ਔਰਤਾਂ ਦੀਆਂ ਇੱਛਾਵਾਂ ਬਾਰੇ ਤੁਸੀਂ ਕਿੰਨਾ ਜਾਣਦੇ ਹੋ?ਇੱਕ ਬੁਲਾਰੇ ਨੇ ਦੱਸਿਆ, ""ਸਾਡੇ ਕੋਲ ਪਹਿਲਾਂ ਹੀ ਕਈ ਕਿਸਮ ਦੇ ਫੌਜਦਾਰੀ ਅਪਰਾਧੀ ਹਨ ਜਿਨ੍ਹਾਂ ਖਿਲਾਫ਼ ਮੁਕੱਦਮੇ ਚਲਾਉਣ ਅਤੇ ਸਜ਼ਾ ਦੇਣ ਦੀ ਤਜਵੀਜ ਹੈ।"" ਮੇਘਨ ਨੂੰ ਲੱਗਦਾ ਹੈ ਕਿ ਇਸ ਰਿਸ਼ਤੇ ਨੇ ਉਸ ਦੀ ਮਨਪੰਸਦ ਖੇਡ ਨੂੰ 'ਬਰਬਾਦ' ਕਰ ਦਿੱਤਾ। ਉਸ ਨੇ ਉਹ ਖੇਡ ਛੱਡ ਦਿੱਤੀ ਪਰ ਮੁੜ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਟੈਸਲਾ ਕਾਰ ਨੂੰ ਲੱਗੀ ਅੱਗ, ਯੂਕੇ ਦੇ ਟੀਵੀ ਡਾਇਰੈਕਟਰ ਸਨ ਸਵਾਰ 17 ਜੂਨ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44512707 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Mary McCormack ਯੂਕੇ ਦੇ ਟੀਵੀ ਡਾਇਰੈਕਟਰ ਮਾਈਕਲ ਮੋਰਿਸ ਦੀ ਟੈਸਲਾ ਕਾਰ ਨੂੰ ਉਦੋਂ ਅੱਗ ਲੱਗ ਗਈ ਜਦੋਂ ਉਹ ਲਾਸ ਐਂਜਲੇਸ ਵਿੱਚ ਗੱਡੀ ਚਲਾ ਰਹੇ ਸਨ। ਇਹ ਦਾਅਵਾ ਉਨ੍ਹਾਂ ਦੀ ਅਦਾਕਾਰਾ ਪਤਨੀ ਮੈਰੀ ਮੈਕੋਰਮੈਕ ਨੇ ਕੀਤਾ ਹੈ।ਮੌਰੀ ਮੈਕੋਰਮੈਕ ਨੇ ਇਸ ਦਾ ਇੱਕ ਵੀਡੀਓ ਵੀ ਟਵੀਟ ਕੀਤਾ।ਉਨ੍ਹਾਂ ਲਿਖਿਆ, ""ਕੋਈ ਹਾਦਸਾ ਨਹੀਂ, ਸੈਂਟਾ ਮੋਨੀਕਾ ਤੇ ਟਰੈਫ਼ਿਕ ਵਿਚਾਲੇ ਅਚਾਨਕ। ਉਸ ਚੰਗੇ ਜੋੜੇ ਨੂੰ ਧੰਨਵਾਦ ਜਿਸ ਨੇ ਉਸ ਨੂੰ ਬਾਹਰ ਕੱਢਿਆ।"" Image Copyright @marycmccormack @marycmccormack Image Copyright @marycmccormack @marycmccormack ਕੋਈ ਵੀ ਜ਼ਖਮੀ ਨਹੀਂ ਹੋਇਆ। ਟੈਸਲਾ ਨੇ ਏਬੀਸੀ ਨਿਊਜ਼ ਨੂੰ ਕਿਹਾ ਕਿ ਉਹ ਅਜਿਹੇ ਅਸਾਧਾਰਨ ਹਾਦਸੇ ਦੀ ਜਾਂਚ ਕਰ ਰਹੇ ਹਨ।ਟੈਸਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਿਜਲੀ ਦੇ ਵਾਹਨ ਪੈਟਰੋਲ ਦੇ ਵਾਹਨਾਂ ਨਾਲੋਂ ਘੱਟ ਹੀ ਅੱਗ ਫੜ੍ਹਦੇ ਹਨ।'UK ਮਾਲਿਆ ਨੂੰ ਲੈ ਸਕਦਾ ਹੈ, ਵਿਦਿਆਰਥੀਆਂ ਨੂੰ ਨਹੀਂ''ਇੰਟਰਵਿਊ ਲੈਣ ਵਾਲੇ ਨੂੰ ਮੇਰਾ ਸਰੀਰ ਪਸੰਦ ਨਹੀਂ ਆਇਆ'ਫੁੱਟਬਾਲ ਵਿਸ਼ਵ ਕੱਪ 2018: ਮੈਦਾਨ 'ਚ ਇੰਸੁਲਿਨ ਕਿਟ ਲੈ ਕੇ ਉਤਰਨ ਵਾਲਾ ਖਿਡਾਰੀਆਪਣੇ ਟਵੀਟ ਵਿੱਚ ਮੈਕੋਰਮੈਕ ਨੇ ਲਿਖਿਆ, ""ਰੱਬ ਦਾ ਸ਼ੁਕਰ ਹੈ ਕਿ ਮੇਰੀਆਂ ਤਿੰਨੋ ਧੀਆਂ ਉਸ ਕਾਰ ਵਿੱਚ ਨਹੀਂ ਸਨ।"" ਮੌਕੇ 'ਤੇ ਅੱਗ ਬੁਝਾਊ ਦਸਤੇ ਨੂੰ ਬੁਲਾਇਆ ਗਿਆ ਅਤੇ ਅੱਗ ਤੁਰੰਤ ਹੀ ਬੁਝਾ ਦਿੱਤੀ ਗਈ।ਮੈਕੋਰਮੈਕ ਨੇ ਬਾਅਦ ਵਿੱਚ ਟਵੀਟ ਕੀਤਾ, ""ਇਹ ਕਾਰ ਆਟੋਮੈਟਿਕ ਡਰਾਈਵਰ ਵਾਲੀ ਨਹੀਂ ਸੀ ਸਗੋਂ ਇਹ ਆਮ ਟੈਸਲਾ ਕਾਰ ਸੀ।"" Image Copyright @marycmccormack @marycmccormack Image Copyright @marycmccormack @marycmccormack ਟੈਸਲਾ ਦੇ ਇੱਕ ਬੁਲਾਰੇ ਨੇ ਏਬੀਸੀ ਨਿਊਜ਼ ਨੂੰ ਦੱਸਿਆ, ""ਅਸੀਂ ਸਥਾਨਕ ਅਧਿਕਾਰੀਆਂ ਦੀ ਮਦਦ ਕਰ ਰਹੇ ਹਾਂ ਅਤੇ ਸੰਤੁਸ਼ਟ ਹਾਂ ਕਿ ਸਾਡਾ ਗਾਹਕ ਸੁਰੱਖਿਅਤ ਹੈ। ਇਹ ਇੱਕ ਅਸਾਧਾਰਨ ਹਾਦਸਾ ਹੈ ਅਤੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।""(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " #AutoExpo2018: ਕੀ ਹੈ ਗੱਡੀਆਂ ਦੇ ਸ਼ੌਕੀਨਾਂ ਲਈ ਖਾਸ? 9 ਫ਼ਰਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-42994485 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SAJJAD HUSSAIN/AFP/GETTY IMAGES ਉਹ ਜ਼ਮਾਨਾ ਗਿਆ ਜਦੋਂ ਕਾਰਾਂ ਸਿਰਫ਼ ਧੂੰਆਂ ਛੱਡਦੀਆਂ ਸਨ, ਹੁਣ ਇਹ ਦਿਲ ਵੀ ਚੋਰੀ ਕਰਦੀਆਂ ਹਨ।ਸੰਸਾਰ ਡੀਜ਼ਲ-ਪੈਟ੍ਰੋਲ ਤੋਂ ਅੱਗੇ ਵਧ ਗਿਆ ਹੈ ਅਤੇ ਇਲੈਕਟ੍ਰਿਕ ਵਾਹਨਾਂ ਦੇ ਵਰਗ ਵਿੱਚ ਖਰੀਦਦਾਰਾਂ ਕੋਲ ਮੌਕੇ ਵਧ ਗਏ ਹਨ।ਇਹ ਹੌਂਡਾ ਮੋਟਰਜ਼ ਦੀ 'ਸਪੋਰਟਸ ਈਵੀ ਕੰਸੈਪਟ' ਕਾਰ ਹੈ।ਕੰਪਨੀ ਦਾ ਦਾਅਵਾ ਹੈ ਕਿ ਇਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਸੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ। Image copyright SAJJAD HUSSAIN/AFP/GETTY IMAGES ਜ਼ਮਾਨਾ ਗੁਜ਼ਰ ਗਿਆ ਪਰ ਮਾਰੂਤੀ-ਸੁਜ਼ੂਕੀ ਦਾ ਜਲਵਾ ਅੱਜ ਵੀ ਬਰਕਰਾਰ ਹੈ। ਆਟੋ ਐਕਸਪੋ 2018 ਵਿੱਚ ਸੁਜ਼ੂਕੀ ਨੇ ਆਪਣੀ ਨਵੀਂ ਕੰਸੈਪਟ ਫਿਊਚਰ ਐੱਸ ਕਾਰ ਤੋਂ ਪਰਦਾ ਚੁੱਕਿਆ।ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੁਜ਼ੂਕੀ ਇਸੇ ਕੰਪੈਕਟ ਹੈਚਬੈਕ ਕਾਰ ਦੇ ਤੌਰ ਉੱਤੇ ਬਜ਼ਾਰ ਵਿੱਚ ਉਤਾਰੇਗੀ।ਮਾਰੂਤੀ ਦੀ ਵਿਟਾਰਾ ਬ੍ਰੀਜ਼ਾ ਤੋਂ ਬਾਅਦ ਕੰਸੈਪਟ ਐੱਸ ਉਹ ਕਾਰ ਹੋਵੇਗੀ ਜਿਸ ਦਾ ਡਿਜ਼ਾਇਨ ਪੂਰੀ ਤਰ੍ਹਾਂ ਭਾਰਤ ਲਈ ਤਿਆਰ ਕੀਤਾ ਗਿਆ ਹੈ। Image copyright RAMINDER PAL SINGH/EPA ਮਰਸਡੀਜ਼ ਬੈਂਨਜ਼ ਦੀ 'ਮੇਬੈਕ ਐੱਸ 650' ਦੀ ਕੀਮਤ 2.73 ਕਰੋੜ ਰੁਪਏ ਰੱਖੀ ਗਈ ਹੈ। ਭਾਵੇ ਕਿ ਇਹ ਅਜੇ ਤੱਕ ਇਲੈਕਟ੍ਰੋਨਿਕ ਕਾਰ ਹੈ।ਕੰਪਨੀ ਦਾ ਇਰਾਦਾ ਆਪਣੀ ਕੁੱਲ ਵਿਕਰੀ ਦਾ 20 ਤੋਂ 25 ਫੀਸਦ ਟੀਚਾ ਇਸੇ ਸੈਗਮੈਂਟ ਤੋਂ ਪੂਰਾ ਕਰਨ ਦਾ ਹੈ।ਕੰਪਨੀ ਨੇ 'ਮੇਬੈਕ ਐੱਸ 650' ਨੂੰ ਮਹਿਲ ਔਨ ਵਹੀਕਲ ਦਾ ਨਾਮ ਦਿੱਤਾ ਹੈ।ਜਰਮਨੀ ਤੋਂ ਬਾਹਰ ਭਾਰਤ ਪਹਿਲਾ ਅਜਿਹਾ ਦੇਸ ਹੈ, ਜਿੱਥੇ 'ਮੇਬੈਕ ਐੱਸ 650' ਲਾਂਚ ਕੀਤੀ ਜਾ ਰਹੀ ਹੈ। Image copyright SAJJAD HUSSAIN/AFP/GETTY IMAGES ਦਿੱਲੀ ਐੱਨਸੀਆਰ ਦੇ ਗਰੇਟਰ ਨੋਇਡਾ ਵਿੱਚ ਆਟੋ- ਐਕਸਪੋ ਵਿੱਚ ਬੁੱਧਵਾਰ ਨੂੰ ਜਿਨ੍ਹਾਂ ਕੰਸੈਪਟ ਕਾਰਾਂ ਦੀ ਨੁੰਮਾਇਸ਼ ਕੀਤੀ ਗਈ ਉਨ੍ਹਾਂ ਵਿੱਚ ਰੇਨਾ ਮੋਟਰਜ਼ ਦੀ ਕੰਸੈਪਟ ਕਾਰ ਰੇਆਨ ਵੀ ਇੱਕ ਸੀ।ਸੱਤ ਫਰਬਰੀ ਨੂੰ ਸ਼ੁਰੂ ਹੋਏ ਇਸ ਆਟੋ ਐਕਸਪੋ ਨੂੰ ਆਮ ਲੋਕਾਂ ਲਈ ਸ਼ੁੱਕਰਵਾਰ ਨੂੰ ਖੋਲਿਆ ਗਿਆ ਹੈ। Image copyright SAJJAD HUSSAIN/AFP/GETTY IMAGES ਦੱਖਣੀ ਕੋਰੀਆ ਦੀ ਕੀਆ ਮੋਟਰ ਭਾਰਤ ਵਿੱਚ ਨਵਾਂ ਨਾਂ ਹੈ । ਇਹ ਕੰਪਨੀ 2019 ਵਿੱਚ ਪਹਿਲੀ ਐੱਸਯੂਵੀ ਉਤਾਰ ਰਹੀ ਹੈ।ਕੀਆ ਮੋਟਰਜ਼ ਨੇ ਸੰਸਾਰ ਦੀ ਪੰਜਵੀਂ ਸਭ ਤੋਂ ਵੱਡੀ ਕਾਰ ਮਾਰਕੀਟ ਭਾਰਤ ਵਿੱਚ 2021 ਤੱਕ ਤਿੰਨ ਲੱਖ ਕਾਰਾਂ ਵੇਚਣ ਦਾ ਟੀਚਾ ਰੱਖਿਆ ਹੈ।ਆਟੋ ਐਕਸਪੋ ਵਿੱਚ ਕੰਪਨੀ ਆਪਣੀ ਹਾਈਬ੍ਰਿਡ ਕਾਰ 'ਕੀਆ ਨੀਰੋ' ਪੇਸ਼ ਕਰ ਰਹੀ ਹੈ। Image copyright SAJJAD HUSSAIN/AFP/Getty Images ਇਸ ਤੋਂ ਇਲਾਵਾ ਰੇਨਾ ਮੋਟਰਜ਼ ਦੀ ਰੇਆਨਸ ਅਤੇ ਟ੍ਰੇਜ਼ਰ ਦੀ ਵੀ ਨੁੰਮਾਇਸ਼ ਲੱਗੀ ਹੋਈ ਹੈ। ਇਸ ਨੂੰ ਕੰਪਨੀ ਦੇ ਮੁੱਖ ਡਿਜ਼ਾਇਨਰ ਲਾਰੈੱਸ ਵੈਨ ਏਕਰ ਦੇ ਦਿਮਾਗ ਦੀ ਕਾਢ ਕਿਹਾ ਜਾ ਰਿਹਾ ਹੈ।ਜਾਣਕਾਰਾਂ ਮੁਤਾਬਕ ਟ੍ਰੇਜ਼ਰ ਕਾਰ ਰੇਨਾ ਮੋਟਰਜ਼ ਦਾ ਭਵਿੱਖ ਹੈ। Image copyright SAJJAD HUSSAIN/AFP/GETTY IMAGES ਮਹਿੰਦਰਾ ਦੀ ਥਾਰ ਦੇਸੀ ਆਟੋ ਮਾਰਕੀਟ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਹੈ। ਕੰਪਨੀ ਨੇ ਆਟੋ ਐਕਸਪੋ ਵਿੱਚ ਇਸ ਦਾ ਮੋਡੀਫਾਇਡ ਵਰਜਨ ਮਹਿੰਦਰਾ ਥਾਰ ਵੰਨਡਰਲਸ ਕੀਤਾ ਗਿਆ ਹੈ।2.5 ਲੀਟਰ ਡੀਜ਼ਲ ਇੰਜਣ ਦੀ ਸਮਰੱਥਾ ਵਾਲਾ ਇਹ ਥਾਰ 105 ਬੀਐੱਚਪੀ ਦੀ ਤਾਕਤ ਪੈਦਾ ਕਰਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਮਰੀਕਾ 'ਚ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਨਿਊਜ਼ ਚੈਨਲ ਸੀਐੱਨਐੱਨ ਦੇ ਸੀਨੀਅਰ ਪੱਤਰਕਾਰ ਜਿਮ ਐਕੋਸਟਾ ਦੀ ਤਿੱਖੀ ਬਹਿਸ ਹੋਈ ਜਿਸ ਤੋਂ ਬਾਅਦ ਉਨ੍ਹਾਂ ਕੋਲੋਂ ਵ੍ਹਾਈਟ ਹਾਊਸ 'ਚ ਵੜਨ ਲਈ ਜ਼ਰੂਰੀ ਸਨਦ ਹੀ ਖੋਹ ਲਈ ਗਈ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਾਇੰਸ ਕਾਂਗਰਸ: 'ਤੰਤਰ-ਮੰਤਰਾਂ ਨਾਲ ਲੜਾਈ ਅਖ਼ੀਰ ਵਿੱਚ ਵਿਗਿਆਨ ਹੀ ਜਿੱਤੇਗਾ- ਨਜ਼ਰੀਆ ਲਾਲਟੂ ਪ੍ਰੋਫੈਸਰ, ਆਈਆਈਟੀ ਹੈਦਰਾਬਾਦ 11 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46799459 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਾਇੰਸ ਕਾਂਗਰਸ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੋਰ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਹਿੰਦੁਸਤਾਨ ਦੇ ਕਈ ਹੋਰ ਮੁੱਦਿਆਂ ਦੀ ਤਰ੍ਹਾਂ ਵਿਗਿਆਨ ਵੀ ਧੜਿਆਂ ਵਿੱਚ ਵੰਡਿਆ ਹੋਇਆ ਹੈ। ਬੈਂਗਲੌਰ, ਦਿੱਲੀ ਅਤੇ ਇਲਾਹਾਬਾਦ ਦੀਆਂ ਤਿੰਨ ਅਕਾਦਮੀਆਂ ਹਨ ਅਤੇ ਸਭ ਤੋਂ ਪੁਰਾਣੀ ਬਰਾਦਰੀ ਭਾਰਤੀ ਵਿਗਿਆਨ ਕਾਂਗਰਸ ਦੀ ਹੈ, ਜਿਸ ਦੀ ਸ਼ੁਰੂਆਤ ਕੋਲਕਾਤਾ ਤੋਂ ਹੋਈ ਅਤੇ ਸਾਰੇ ਮੁਲਕ ਵਿੱਚ ਇਸ ਦੀਆਂ ਸ਼ਾਖਾਵਾਂ ਹਨ। ਬਸਤੀਵਾਦੀ ਹਕੂਮਤ ਦੇ ਨਾਲ ਆਧੁਨਿਕ ਵਿਗਿਆਨ ਦੀ ਹਿੰਦੋਸਤਾਨ ਵਿੱਚ ਆਮਦ ਹੋਈ, ਇਸ ਦੀ ਦਿਸ਼ਾ ਬ੍ਰਿਟਿਸ਼ ਵਿਗਿਆਨੀਆਂ ਨੇ ਤੈਅ ਕੀਤੀ। ਭਾਰਤੀ ਵਿਗਿਆਨੀਆਂ ਨੇ ਜਲਦੀ ਹੀ ਵਾਗ਼ਡੋਰ ਸੰਭਾਲ ਲਈ। ਇਨ੍ਹਾਂ ਵਿੱਚੋਂ ਕਈ ਰਾਸ਼ਟਰਵਾਦੀ ਝੁਕਾਅ ਦੇ ਸਨ। Image copyright Getty Images ਵਡੇਰੇ ਸਮਾਜ ਦੀਆਂ ਜਾਤਾਂ, ਜਮਾਤਾਂ ਅਤੇ ਜਿਣਸਾਂ ਦੇ ਸਮੀਕਰਨਾਂ ਵਿੱਚ ਉਲਝਿਆ ਵਿਗਿਆਨ ਤਰੱਕੀ ਕਰਦਾ ਰਿਹਾ। ਆਜ਼ਾਦੀ ਮਿਲਣ ਤੱਕ ਬਹੁਤ ਘੱਟ ਔਰਤਾਂ ਨੂੰ ਵਿਗਿਆਨੀਆਂ ਵਜੋਂ ਨੌਕਰੀ ਮਿਲੀ। ਅਜੇ ਵੀ ਉਨ੍ਹਾਂ ਦੀ ਤਾਦਾਦ ਘੱਟ ਹੀ ਹੈ। ਇਹ ਵੀ ਪੜ੍ਹੋ:ਰਾਖਵੇਂਕਰਨ ਸਾਰੇ ਧਰਮਾਂ ਦੇ ਲੋਕਾਂ ਲਈ, ਸਰਕਾਰ ਨੇ ਦਿੱਤੀ ਤਫ਼ਸੀਲ - LIVE'ਕਿੰਨਰਾਂ ਤੋਂ ਦੁਆਵਾਂ ਤਾਂ ਲਈਆਂ ਨੇ ਪਰ ਗੁਰੂ ਵਜੋਂ ਪਹਿਲੀ ਵਾਰ ਦੇਖਿਆ' ਕਿਮ ਜੋਂਗ ਇਸ ਟਰੇਨ ਵਿੱਚ ਹੀ ਕਿਉਂ ਸਫ਼ਰ ਕਰਦੇ ਹਨ?ਮੁਲਕ ਬਦਲ ਰਿਹਾ ਹੈ, ਨਾਲ ਹੀ ਭਾਰਤੀ ਵਿਗਿਆਨ ਬਦਲ ਰਿਹਾ ਹੈ, ਹਾਲਾਂਕਿ ਖਾਸ ਤੌਰ 'ਤੇ ਉਪਰਲੇ ਤਬਕਿਆਂ ਵਿੱਚ ਇਸ ਦਾ ਵਿਰੋਧ ਵੀ ਬੜਾ ਹੋ ਰਿਹਾ ਹੈ। Image copyright Pal Singh Nauli/BBC ਫੋਟੋ ਕੈਪਸ਼ਨ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਵਿੱਚ 106ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ ਸੀ ਭਾਰਤੀ ਵਿਗਿਆਨ ਕਾਂਗਰਸ ਦੇ ਸਾਲਾਨਾ ਇਕੱਠ ਵਿੱਚ ਕਿਤੇ ਜ਼ਿਆਦਾ ਲੋਕ ਸ਼ਾਮਲ ਹੋ ਰਹੇ ਹਨ ਅਤੇ ਨਾਲ ਹੀ ਖੋਜ ਤੋਂ ਲੱਭੀਆਂ ਕਾਢਾਂ ਵਿੱਚ ਵੀ ਵੰਨ-ਸਵੰਨਤਾ ਦਿਸ ਰਹੀ ਹੈ। ਪ੍ਰਾਚੀਨ ਭਾਰਤ ਅਤੇ ਆਧੁਨਿਕ ਵਿਗਿਆਨਕਈ ਦਹਾਕੇ ਪਹਿਲਾਂ ਤੋਂ ਹੀ, ਖਾਸ ਤੌਰ 'ਤੇ ਭਾਰਤੀ ਵਿਗਿਆਨ ਦੇ ਉਤਲੇ ਤਬਕਿਆਂ ਦੀਆਂ ਨਜ਼ਰਾਂ ਵਿੱਚ ਇਹ ਮਾਣ ਗਵਾ ਚੁੱਕਿਆ ਹੈ ਅਤੇ ਕਈ ਤਾਂ ਇਸ ਨੂੰ 'ਸਾਲਾਨਾ ਮੇਲਾ' ਕਹਿੰਦੇ ਹਨ।ਅਕਾਦਮੀ ਦੇ ਇਕੱਠਾਂ ਵਿੱਚ ਤੰਤਰ-ਮੰਤਰ ਦੀਆਂ ਫੈਲਸੂਫ਼ੀਆ ਚਰਚਾਵਾਂ ਵਿੱਚ ਆ ਜਾਂਦੀਆਂ ਹਨ ਪਰ ਵਿਗਿਆਨ ਕਾਂਗਰਸ ਦੇ ਇਕੱਠਾਂ ਵਿੱਚ ਇਹ ਜ਼ਿਆਦਾ ਸਿੱਧੇ ਤੌਰ ਨਾਲ ਅਤੇ ਵੱਡੀ ਤਾਦਾਦ ਵਿੱਚ ਦਿਸਦਾ ਹੈ। ਹੁਣ ਤਾਂ ਦਿੱਲੀ ਵਿੱਚ ਵੀ ਸੱਤਾਧਾਰੀ ਪਾਰਟੀ ਅੰਟ-ਸ਼ੰਟ ਗੱਲਾਂ ਦੀ ਚੈਂਪੀਅਨ ਹੈ ਅਤੇ ਸਾਲਾਨਾ ਇਕੱਠ ਵਿੱਚ ਪ੍ਰਧਾਨ ਮੰਤਰੀ ਦਾ ਬੋਲਣਾ ਰਵਾਇਤ ਹੈ। ਹੁਣ ਖ਼ਬਰਾਂ ਵਿੱਚ ਪੁਰਾਣੇ ਭਾਰਤ ਅਤੇ ਆਧੁਨਿਕ ਵਿਗਿਆਨ ਵਿੱਚ ਰਿਸ਼ਤਿਆਂ ਦੇ ਦਾਅਵੇ ਵਧੇਰੇ ਦਿਖਣ ਲੱਗ ਪਏ ਹਨ ਪਰ ਹਮੇਸ਼ਾ ਹੀ ਇਹ ਮੌਜੂਦ ਸਨ। ਜੇ ਅਸੀਂ ਸੋਚੀਏ ਕਿ ਇਹ ਅਚਾਨਕ ਮੂਹਰੇ ਆ ਗਏ ਹਨ, ਤਾਂ ਇਹ ਗ਼ਲਤ ਸੋਚ ਹੋਵੇਗੀ। ਪਹਿਲਾਂ ਗੰਭੀਰ ਵਿਗਿਆਨੀ ਇਨ੍ਹਾਂ ਨੂੰ ਘਟੀਆ ਸਮਝ ਕੇ ਅਤੇ ਇਹ ਸੋਚ ਕੇ ਕਿ ਵੱਡੇ ਇਕੱਠ ਵਿੱਚ ਕੁਝ ਅਜਿਹੇ ਪਰਚੇ ਹੋਣੇ ਲਾਜ਼ਮੀ ਹਨ, ਨਜ਼ਰਅੰਦਾਜ਼ ਕਰਦੇ ਸਨ। ਹੁਣ ਇਹ ਸੰਘ ਪਰਿਵਾਰ ਦੇ ਮੂਲਵਾਦੀ ਰੌਲੇ ਨਾਲ ਜੁੜ ਗਿਆ ਹੈ, ਇਸ ਕਰਕੇ ਉਨ੍ਹਾਂ ਦੇ ਦੂਜੇ ਹੋਰ ਹੰਗਾਮਿਆਂ ਨਾਲ ਇਹ ਵੀ ਖ਼ਬਰਾਂ ਬਣ ਗਏ ਹਨ। Image copyright Bjp/twitter ਫੋਟੋ ਕੈਪਸ਼ਨ ਇਸ ਮੌਕੇ ਪ੍ਰਧਾਨ ਮੰਤਰੀ ਨੇ ਸੰਬੋਧਿਤ ਵੀ ਕੀਤਾ ਸੀ ਹਿੰਦੀ ਦੇ ਇੱਕ ਕਵੀ ਨੇ ਇਸ ਸਾਲ ਦੇ ਇਕੱਠ ਨੂੰ 'ਹਾਸ ਕਾਂਗਰਸ' ਕਿਹਾ ਹੈ। ਸੱਚ ਹੈ ਕਿ ਅਸੀਂ ਇੰਝ ਝੂਠੇ ਦਾਅਵਿਆਂ ਉੱਤੇ ਹੱਸ ਲੈਂਦੇ ਹਾਂ ਪਰ ਇਹ ਹਾਸਾ ਆਇਆ ਕਿੱਧਰੋਂ, ਇਸ ਬਾਰੇ ਸੋਚਣ ਦੀ ਲੋੜ ਹੈ।ਗੰਭੀਰ ਵਿਗਿਆਨਕਅਕਾਦਮੀ ਦੇ ਫੈਲੋ ਅਤੇ ਹੋਰ ਐਲੀਟ ਵਿਗਿਆਨੀਆਂ ਨੂੰ ਜਿਹੜੇ ਖੁਦ ਆਪਣੀ ਜ਼ਿੰਦਗੀ ਵਿੱਚ ਪਿਛਾਕੜੀ ਸੋਚਾਂ ਨੂੰ ਜਿਉਂਦੇ ਹਨ, ਜਾਂ ਜਿਨ੍ਹਾਂ ਨੂੰ ਲਗਦਾ ਹੈ ਕਿ ਇਹ ਗੱਲਾਂ ਤਾਂ ਚਲਦੀਆਂ ਰਹਿੰਦੀਆਂ ਹਨ ਅਤੇ ਇਨ੍ਹਾਂ ਬਾਰੇ ਸੋਚ ਕੇ ਕੀ ਕਰਨਾ ਹੈ, ਉਨ੍ਹਾਂ ਨੂੰ ਸੋਚਣਾ ਪਵੇਗਾ ਪਰ ਇੰਝ ਆਪਣੇ ਬਾਰੇ ਸੋਚਣਾ ਸੌਖਾ ਨਹੀਂ ਹੁੰਦਾ। ਇਹ ਵੀ ਪੜ੍ਹੋ:'ਇੱਕ ਪਰਿਵਾਰ ਨੇ ’84 ਦੇ ਮੁਲਜ਼ਮਾਂ ਨੂੰ ‘ਸੱਜਣ’ ਦੱਸ ਕੇ ਫਾਇਲਾਂ ਲੁਕਾਈਆਂ'ਗੈਰ-ਵਿਗਿਆਨਕ ਭਾਸ਼ਣਾਂ ਤੋਂ ਬਾਅਦ ਸਾਇੰਸ ਕਾਂਗਰਸ ਨੇ ਕਰੜੇ ਕੀਤੇ ਨਿਯਮ ਜਿਵੇਂ-ਜਿਵੇਂ ਜਮਹੂਰੀ ਰਸਮਾਂ ਮਜ਼ਬੂਤ ਹੋ ਰਹੀਆਂ ਹਨ, ਤੇ ਸਮਾਜ ਦੇ ਵੱਡੇ ਹਿੱਸੇ ਦੀਆਂ ਮੰਗਾਂ ਸਾਹਮਣੇ ਆ ਰਹੀਆਂ ਹਨ, ਭਾਰਤੀ ਵਿਗਿਆਨ ਦੀ ਗਿਆਨ ਪਾਉਣ ਦੀ ਬੁਨਿਆਦ ਮਜ਼ਬੂਤ ਹੁੰਦੀ ਰਹੇਗੀ।ਹੁਣ ਤੰਗਨਜ਼ਰ ਪਤਵੰਤਿਆਂ ਨੂੰ ਵੀ ਇਹ ਚਿੰਤਾ ਹੋਣ ਲੱਗ ਪਈ ਹੈ ਕਿ ਪੈਸਿਆਂ ਵਿੱਚ ਕਟੌਤੀ ਹੋ ਰਹੀ ਹੈ। ਸੰਘ ਪਰਿਵਾਰ ਨੇ ਆਧੁਨਿਕ ਵਿਦਿਆ ਨੂੰ ਕਦੇ ਜ਼ਰੂਰੀ ਮੰਨਿਆ ਹੀ ਨਹੀਂ, ਇਸ ਕਰਕੇ ਵਿਗਿਆਨ ਵਿੱਚ ਕਟੌਤੀ ਕੋਈ ਵੱਖਰੀ ਗੱਲ ਨਹੀਂ ਹੈ। ਸਭ ਤੋਂ ਵਧੀਆ ਮੰਨੇ ਜਾਣ ਵਾਲੇ ਖੋਜ ਅਦਾਰਿਆਂ ਵਿੱਚ ਵੀ ਸਰਕਾਰੀ ਗ੍ਰਾਂਟਾਂ ਵਿੱਚ ਕਟੌਤੀ ਹੋਈ ਹੈ। ਕੁਝ ਖਿੱਤਿਆਂ ਨੂੰ ਅਹਿਮੀਅਤ ਦਿੱਤੀ ਗਈ ਹੈ, ਜਾਂ ਤਾਂ ਚੀਨ ਦੇ ਨਾਲ ਰੀਸ ਕਰਕੇ ਜਾਂ 'ਗਊ' ਵਿਗਿਆਨ ਨੂੰ ਤਵੱਜੋ ਦਿੱਤੀ ਜਾ ਰਹੀ ਹੈ। Image copyright PAl singh nauli/bbc ਵਿਸ਼ਵ ਵਪਾਰ ਸੰਸਥਾ ਦੇ ਗੈੱਟ ਸਮਝੌਤਿਆਂ ਵਿੱਚ ਉੱਚ ਵਿਦਿਆ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਲੈਣ-ਦੇਣ ਲਈ ਲੁਟਾ ਦੇਣ ਦਾ ਖ਼ਤਰਾ ਵੀ ਹੈ। ਹਰ ਸਟੇਟ ਵਿੱਚ ਸਰਕਾਰੀ ਸਕੂਲਾਂ ਨੂੰ ਬੰਦ ਕਰ ਕੇ ਪ੍ਰਾਈਵੇਟ ਖੇਤਰ ਨੂੰ ਖੁੱਲ੍ਹੀ ਛੁੱਟ ਦਿੱਤੀ ਜਾ ਰਹੀ ਹੈ, ਜੋ ਗੰਭੀਰ ਚਿੰਤਾ ਦਾ ਕਾਰਨ ਹੈ।ਪਹਿਲ ਦਾ ਮੁੱਦਾ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਅੰਗਰੇਜ਼ੀ ਜ਼ੁਬਾਨ ਵਿੱਚ ਕਰਵਾਈ ਜਾਂਦੀ ਹੈ। ਸਿੱਖਿਆ ਦੇ ਮਾਹਿਰ ਦਸਦੇ ਹਨ ਕਿ ਜੇ ਬੱਚੇ ਦੀ ਸਿੱਖਿਆ ਉਸ ਦੀ ਮਾਦਰੀ ਜ਼ੁਬਾਨ ਵਿੱਚ ਨਾ ਹੋਵੇ ਤਾਂ ਸਿੱਖਣ ਦੇ ਮਿਆਰ ਦਾ ਸੰਕਟ ਪੈਦਾ ਹੁੰਦਾ ਹੈ। ਨਾਲ ਹੀ ਦੇਸੀ ਜ਼ੁਬਾਨਾਂ ਵਿੱਚ ਵਿਗਿਆਨਿਕ ਲਫਜ਼ਾਂ ਨੂੰ ਸੰਸਕ੍ਰਿਤ ਦਾ ਜਬਾੜਾ-ਤੋੜ ਅਭਿਆਸ ਬਣਾ ਦਿੱਤਾ ਗਿਆ ਹੈ। ਮੁਲਕ ਵਿੱਚ ਲੱਖਾਂ ਸਿੱਖਿਆ ਕਰਮੀ ਵਿਗਿਆਨ ਨੂੰ ਰੋਚਕ ਬਣਾਉਣ ਵਿੱਚ ਰੁੱਝੇ ਹੋਏ ਹਨ ਪਰ ਅੱਜ ਵੀ ਵਿਗਿਆਨ ਦੀ ਸਿੱਖਿਆ ਪਰਿਭਾਸ਼ਾਵਾਂ ਅਤੇ ਸੂਚਨਾ ਵਿੱਚ ਹੀ ਸੀਮਿਤ ਹੈ।ਸੂਚਨਾ ਜ਼ਰੂਰੀ ਹੈ ਪਰ ਵਿਗਿਆਨ ਸਿਰਫ਼ ਇਹ ਨਹੀਂ ਹੈ। ਕੁਦਰਤ ਨੂੰ ਵੇਖਣਾ, ਉਸ ਨੂੰ ਮਹਿਸੂਸ ਕਰਨਾ ਅਤੇ ਇਸ ਦੀ ਬੁਨਿਆਦ ਉੱਤੇ ਸਿਧਾਂਤ ਬਣਾਉਣ ਦਾ ਤਰੀਕਾ ਵਿਗਿਆਨ ਹੈ। ਜੇ ਇਸ ਨੂੰ ਸੂਚਨਾ ਮੰਨੀਏ ਤਾਂ ਇਹ ਸੋਚਦੇ ਹਾਂ ਕਿ ਇਸ ਦਾ ਮਾਲਿਕ ਕੌਣ ਹੈ।ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਇਮਰਾਨ ਨੇ ਕੋਹਲੀ ਨੂੰ ਵਧਾਈ ਦਿੰਦਿਆਂ ਆਸਟਰੇਲੀਆ ’ਚ ਜਿੱਤ ਦੀ ਅਹਿਮੀਅਤ ਦੱਸੀ ਜੇ ਗਿਆਨ ਨੂੰ ਜਗਿਆਸਾ ਪੂਰਤੀ ਵਜੋਂ ਵੇਖੀਏ ਤਾਂ ਇਹ ਇਹੋ ਜਿਹੀ ਇਨਸਾਨੀ ਫਿਤਰਤ ਬਣ ਕੇ ਪੇਸ਼ ਆਉਂਦਾ ਹੈ ਜਿਸ ਦੀ ਪਰਵਰਿਸ਼ ਕੀਤੀ ਗਈ ਹੋਵੇ। ਜੇ ਅਸੀਂ ਜਾਣ ਲਈਏ ਕਿ ਵਿਗਿਆਨ ਸਿਰਫ਼ ਸ਼ਬਦ-ਭੰਡਾਰ ਨਹੀਂ ਹੈ ਤਾਂ ਹਰ ਗੱਲ ਨੂੰ ਪੁਰਾਣਾਂ ਅਤੇ ਸ਼ਾਸਤਰਾਂ ਵਿੱਚ ਲੱਭਣ ਦੀ ਕੋਸ਼ਿਸ ਖ਼ਤਮ ਹੋ ਜਾਵੇਗੀ। Image copyright PAl singh nauli/bbc ਵਿਗਿਆਨ ਹਰ ਇਨਸਾਨ ਦੀ ਫਿਤਰਤ ਹੈ ਹਰ ਕੋਈ ਇਹ ਹਰਕਤ ਕਰਦਾ ਹੈ ਅਤੇ ਇਸ ਤੋਂ ਆਨੰਦ ਲੈਂਦਾ ਹੈ। ਇਹ ਇਸ ਲਈ ਹੈ ਕਿਉਂਕਿ ਆਪਣੀਆਂ ਤਮਾਮ ਕਮਜ਼ੋਰੀਆਂ ਦੇ ਬਾਵਜੂਦ ਇਸ ਦੀ ਬੁਨਿਆਦ ਤਰਕਸ਼ੀਲਤਾ ਹੈ।ਅੰਟ-ਸ਼ੰਟ ਨਹੀਂ ਚਲਨਾ। ਹੁਕਮਰਾਨ ਪਾਰਟੀ ਦੇ ਮੰਤਰੀ ਜਾਂ ਹੋਰ ਕੋਈ ਆਪਣੇ ਭੰਡਾਂ ਦੀ ਫੌਜ ਨੂੰ ਹਾਸਰਸ ਪੈਦਾ ਕਰਨ ਵਿੱਚ ਲਗਾਈ ਰੱਖਣ ਪਰ ਅਖ਼ੀਰ ਵਿੱਚ ਜਿੱਤ ਵਿਗਿਆਨ ਦੀ ਹੋਵੇਗੀ। ਅੰਬੇਦਕਰ ਅਤੇ ਭਗਤ ਸਿੰਘ ਵਰਗੇ ਤਰਕਸ਼ੀਲ ਵਿਚਾਰਕਾਂ ਤੋਂ ਪ੍ਰੇਰਿਤ ਨਵੀਆਂ ਮੁਹਿੰਮਾਂ ਦੀ ਵਧਦੀ ਤਾਕਤ ਨੂੰ ਵੇਖਦਿਆਂ ਇਹੋ ਹੀ ਲਗਦਾ ਹੈ। (ਲੇਖਕ ਇੰਡੀਅਨ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ, ਹੈਦਰਾਬਾਦ ਵਿੱਚ ਬਤੌਰ ਵਿਗਿਆਨੀ ਕੰਮ ਕਰਦੇ ਹਨ ਅਤੇ ਹਿੰਦੀ ਸਾਹਿਤ ਵਿੱਚ ਕਵੀ ਅਤੇ ਕਹਾਣੀਕਾਰ ਵਜੋਂ ਸਰਗਰਮ ਹਨ।) ਇਹ ਵੀਡੀਓ ਵੀ ਤਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬੁਲੰਦਸ਼ਹਿਰ ਹਿੰਸਾ: ਕੀ ਪੁਲਿਸ ’ਤੇ ਹੈ ਯੋਗੀ ਸਰਕਾਰ ਦਾ ਦਬਾਅ? ਪੜ੍ਹੋ ਗਰਾਊਂਡ ਰਿਪੋਰਟ ਨਿਤਿਨ ਸ਼੍ਰੀਵਾਸਤਵ ਬੀਬੀਸੀ ਪੱਤਰਕਾਰ, ਬੁਲੰਦਸ਼ਹਿਰ ਤੋਂ 21 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46640611 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਪ੍ਰੇਮਜੀਤ ਇਨ੍ਹੀਂ ਦਿਨੀਂ ਡਰਦੇ-ਡਰਦੇ ਖੇਤਾਂ 'ਚ ਗੰਨੇ ਦੀ ਕਟਾਈ ਕਰਵਾਉਂਦੇ ਹਨ ਪਾਰਟ 1ਸਰਦੀਆਂ ਦੀ ਸਵੇਰ ਦੇ ਸਾਢੇ 10 ਵੱਜ ਰਹੇ ਸਨ ਅਤੇ ਬੁਲੰਦਸ਼ਹਿਰ ਜ਼ਿਲ੍ਹੇ 'ਚ ਗੰਨੇ ਦੇ ਇੱਕ ਖੇਤ 'ਚ ਕਟਾਈ ਜਾਰੀ ਹੈ। ਕੁਝ ਮਜ਼ਦੂਰਾਂ ਵਿਚਾਲੇ ਖੜੇ ਖੇਤ ਦੇ ਮਾਲਕ ਪ੍ਰੇਮਜੀਤ ਸਿੰਘ ਨੇ ਸਾਨੂੰ ਨੇੜੇ ਦੇ ਬਾਗ਼ 'ਚ ਖੜੇ ਦੇਖਿਆ ਅਤੇ ਸਾਡੇ ਵੱਲ ਵਧੇ। ਇਸ ਬਾਗ਼ 'ਚ 3 ਦਸੰਬਰ ਨੂੰ ਇੱਕ ਦਰਜਨ ਗਊਆਂ ਦੇ ਪਿੰਜਰ ਮਿਲੇ ਸਨ। ਆਸ ਦੇ ਉਲਟ ਉਨ੍ਹਾਂ ਨੇ ਗੱਲ ਕਰਨ ਵਿੱਚ ਪਹਿਲ ਕਰਦਿਆਂ ਕਿਹਾ, ""ਸਾਡੇ ਮਹਾਓ ਪਿੰਡ ਨੂੰ ਨਜ਼ਰ ਲੱਗ ਗਈ ਹੈ। ਜੋ ਗੱਲਬਾਤ ਨਾਲ ਸੁਲਝ ਰਹੀ ਸੀ, ਨੇਤਾਗਿਰੀ ਦੇ ਚੱਕਰ 'ਚ ਯੋਗੇਸ਼ ਰਾਜ ਵਰਗੇ ਬਾਹਰ ਵਾਲਿਆਂ ਨੇ ਉਸ ਨੂੰ ਵਿਗਾੜ ਦਿੱਤਾ ਹੈ।""18 ਜਨਵਰੀ ਨੂੰ ਪ੍ਰੇਮਜੀਤ ਦੀ ਬੇਟੀ ਦਾ ਵਿਆਹ ਹੋਣਾ ਹੈ, ਕਾਰਡ ਇੱਕ ਮਹੀਨੇ ਪਹਿਲਾਂ ਵੰਡੇ ਗਏ ਹਨ ਪਰ ਪਿਛਲੇ ਹਫ਼ਤੇ ਮੰਗਣੀ ਦੀ ਰਸਮ ਨੂੰ ਰੱਦ ਕਰਨਾ ਪਿਆ। ਇਲਾਕੇ 'ਚ ਤਣਾਅ 3 ਦਸੰਬਰ ਦੀ ਸਵੇਰ ਪ੍ਰੇਮਜੀਤ ਦੇ ਨੇੜਲੇ ਬਾਗ਼ 'ਚ ਗਊਆਂ ਦੇ ਪਿੰਜਰ ਮਿਲਣ ਤੋਂ ਬਾਅਦ ਪਿੰਡ ਵਿੱਚ ਤਣਾਅ ਹੋ ਗਿਆ ਸੀ। ਇਹ ਵੀ ਪੜ੍ਹੋ:ਸੀਰੀਆ 'ਚੋਂ ਅਮਰੀਕੀ ਫੌਜਾਂ ਦੀ ਵਾਪਸੀ ਦਾ ਕੁਰਦਾਂ ਵੱਲੋਂ ਵਿਰੋਧ ਖੂੰਖਾਰ ਜਾਨਵਰਾਂ ਨਾਲ ਖੇਡਦਾ ਇਹ ਬੱਚਾਫੇਸਬੁੱਕ ਨੇ ਨੈੱਟਫਲਿਕਸ ਤੇ ਐਮਾਜ਼ੋਨ ਨਾਲ ਸਾਂਝਾ ਕੀਤਾ ਤੁਹਾਡਾ ਨਿੱਡੀ ਡਾਟਾ ਕਰਤਾਰਪੁਰ ਲਾਂਘਾ: ਭਾਰਤ ਨਾਲ ਜ਼ਮੀਨ ਤਬਾਦਲੇ ਦਾ ਪੰਜਾਬ ਅਸੈਂਬਲੀ ਦਾ ਮਤਾ ਪਾਕਿਸਤਾਨ ਵੱਲੋਂ ਰੱਦ ਨੇੜਲੇ ਚਿੰਗਰਾਵਟੀ ਥਾਣੇ ਦਾ ਘਿਰਾਓ ਕਰਨ ਤੋਂ ਬਾਅਦ ਰੋਹਮਈ ਭੀੜ ਨੇ ਅੱਗ ਲਗਾ ਦਿੱਤੀ ਅਤੇ ਪੁਲਿਸ ਨੂੰ ਭੱਜ ਕੇ ਜਾਨ ਬਚਾਉਣੀ ਪਈ। ਹਿੰਸਾ ਵਿੱਚ ਸਿਆਨਾ ਥਾਣੇ ਦੇ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਅਤੇ ਭੀੜ ਵਿੱਚ ਸ਼ਾਮਲ ਨੌਜਵਾਨ ਸੁਮਿਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਫੋਟੋ ਕੈਪਸ਼ਨ ਇੰਸਪੈਕਟਰ ਸੁਬੋਧ ਦਾ ਕਤਲ ਇੱਥੇ ਹੀ ਹੋਇਆ ਸੀ ਹਿੰਸਾ ਦੇ ਮਾਮਲੇ ਵਿੱਚ 20 ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਜੀਤੂ ਫੌਜੀ ਸਣੇ ਵਧੇਰੇ ਮਹਾਓ ਪਿੰਡ ਦੇ ਨੌਜਵਾਨ ਹਨ। ਘਟਨਾ ਵਾਲੀ ਥਾਂ ਤੋਂ ਮਹਿਜ਼ ਡੇਢ ਕਿਲੋਮੀਟਰ ਦੂਰ ਮਹਾਓ ਦੇ ਦਰਜਨਾਂ ਲੋਕ ਗਊ ਹੱਤਿਆ ਦਾ ਵਿਰੋਧ ਅਤੇ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦਿਆਂ ਥਾਣੇ ਤੱਕ ਆਏ ਸਨ। ਦਰਜਨਾਂ ਵੀਡੀਓਜ਼ ਰਾਹੀਂ ਇਨ੍ਹਾਂ ਲੋਕਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਜ਼ਿੰਦਗੀ ਬਰਬਾਦੀ ਦੇ ਕੰਢੇ ਪ੍ਰੇਮਜੀਤ ਇਨ੍ਹੀਂ ਦਿਨੀਂ ਡਰਦੇ-ਡਰਦੇ ਖੇਤਾਂ 'ਚ ਗੰਨੇ ਦੀ ਕਟਾਈ ਕਰਵਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਪੁਲਿਸ ਕਿਤੇ ਉਨ੍ਹਾਂ ਨੂੰ ਵੀ ਨਾ ""ਚੁੱਕ ਕੇ ਲੈ ਜਾਵੇ""।ਬੇਟੀ ਦਿੱਲੀ ਦੀ ਇੱਕ ਕੰਪਨੀ ਵਿੱਚ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਹੈ ਪਰ ਆਪਣੀ ਵਿਆਹ ਦੀ ਤਰੀਕ ਨੇੜੇ ਆਉਣ 'ਤੇ ਵੀ ਇੱਥੇ ਆਉਣ ਲਈ ਤਿਆਰ ਨਹੀਂ।ਪ੍ਰੇਮਜੀਤ ਨੇ ਕਿਹਾ, ""ਰਿਸ਼ਤੇਦਾਰ ਅਤੇ ਬੇਟੀ ਦੇ ਦੋਸਤ, ਹੁਣ ਇੱਥੇ ਆਉਣ ਤੋਂ ਡਰ ਰਹੇ ਹਨ। ਸਾਡੀ ਜ਼ਿੰਦਗੀ ਬਰਬਾਦੀ ਦੇ ਕੰਢੇ ਆ ਗਈ ਹੈ ਪਰ ਹਿੰਸਾ ਦੇ ਮੁੱਖ ਮੁਲਜ਼ਮ ਅਜੇ ਵੀ ਫਰਾਰ ਕਿਉਂ ਹਨ?""""ਸਾਡੇ ਪਿੰਡ 'ਤੇ ਪੁਲਿਸ ਦਾ ਗੁੱਸਾ ਨਿਕਲ ਰਿਹਾ ਹੈ, ਲੋਕ ਕੁੱਟੇ ਗਏ ਪਰ ਅਸਲ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਹੋ ਰਹੀ?"" ""ਵਿਧਾਇਕ ਦੇਵੇਂਦਰ ਸਿੰਘ ਲੋਧੀ ਤੋਂ ਇਲਾਵਾ ਸਾਨੂੰ ਕੋਈ ਮਿਲਣ ਨਹੀਂ ਆਇਆ। ਚੋਣਾਂ ਵੇਲੇ ਤਾਂ ਸਾਰੇ ਚੱਕਰ ਲਗਾਉਂਦੇ ਹਨ।"" ਇਹ ਕਹਿ ਕੇ ਪ੍ਰੇਮਜੀਤ ਦੁਬਾਰਾ ਖੇਤ ਵੱਲੋਂ ਵਾਪਸ ਚਲੇ ਗਏ। ਪਾਰਟ 2""ਤੂੰ ਕੋਤਵਾਲ ਨੂੰ ਮਾਰੇਂਗਾ? ਹਿੰਮਤ ਦੇਖ ਇਨ੍ਹਾਂ ਦੀ, ਹੁਣ ਹੰਝੂ ਵਹਾਉਣ ਨਾਲ ਕੁਝ ਨਹੀਂ ਹੋਣਾ, ਜੱਜ ਸਾਬ੍ਹ ਦੇ ਸਾਹਮਣੇ ਗੱਲ ਕਰਿਓ।""ਇੱਕ ਪੁਲਿਸ ਵਾਲਾ ਤਿੰਨ ਲੋਕਾਂ ਦੇ ਹੱਥਾਂ ਨੂੰ ਹੱਥਕੜੀਆਂ ਲਗਾਉਂਦਿਆ ਇਹ ਗੱਲਾਂ ਕਹਿ ਰਿਹਾ ਸੀ। ਬਰਾਂਡਿਡ ਜੀਨਜ਼, ਜੁੱਤੀਆਂ ਤੇ ਜੈਕੇਟ ਵਾਲੇ ਇਹ ਨੌਜਵਾਨ ਸਿਸਕ-ਸਿਸਕ ਕੇ ਰੋ ਰਹੇ ਸਨ। ਮਹਾਓ ਪਿੰਡ ਤੋਂ 25 ਮਿੰਟ ਦੀ ਦੂਰੀ 'ਤੇ ਹੈ ਸਿਆਨਾ, ਜਿਸ ਦੀ ਕੋਤਵਾਲੀ 'ਚ ਬੁੱਧਵਾਰ ਦੁਪਹਿਰ ਨੂੰ ਕਾਫ਼ੀ ਚਹਿਲ-ਪਹਿਲ ਸੀ। Image copyright Adnan Abidi/Reuters ਫੋਟੋ ਕੈਪਸ਼ਨ ਥਾਣੇ ਦੇ ਲੋਕ ਉਸ ਘਟਨਾ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ ਮੰਗਲਵਾਰ ਸ਼ਾਮ ਨੂੰ ਇਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਕਿਉਂਕਿ ਚਿੰਗਰਾਵਟੀ 'ਚ ਹੋਈ ਹਿੰਸਾ ਤੋਂ ਬਾਅਦ ਵੀਡੀਓ ਫੁਟੇਜ ਦੀ ਮਦਦ ਨਾਲ ਜਿਨ੍ਹਾਂ 28 ਲੋਕਾਂ ਦੇ ਖ਼ਿਲਾਫ਼ ਨਾਮਜ਼ਦ ਐਫਆਈਆਰ ਦਰਜ ਹੋਈ ਹੈ, ਉਨ੍ਹਾਂ ਵਿੱਚ ਇਹ ਤਿੰਨ ਸ਼ਾਮਿਲ ਹਨ ਜੋ ਅਜੇ ਤੱਕ ਫਰਾਰ ਸਨ। ਗੁੱਸੇ ਦੇ ਨਾਲ-ਨਾਲ ਲਾਚਾਰੀ ਇਹ ਉਹੀ ਥਾਣਾ ਹੈ ਜਿੱਥੇ ਕੁਝ ਮਹੀਨੇ ਪਹਿਲਾਂ ਇੰਸਪੈਕਟਰ ਸੁਬੋਧ ਕੁਮਾਰ ਦਾ ਤਬਾਦਲਾ ਹੋਇਆ ਸੀ। ਇਹ ਉਨ੍ਹਾਂ ਦੀ ਆਖ਼ਰੀ ਪੋਸਟਿੰਗ ਸਾਬਿਤ ਹੋਈ ਕਿਉਂਕਿ 3 ਦਸੰਬਰ ਨੂੰ ਹਿੰਸਾ 'ਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਥਾਣੇ ਦੇ ਲੋਕ ਉਸ ਘਟਨਾ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ। ਸਾਰਿਆਂ ਦੇ ਚਿਹਰੇ 'ਤੇ ਗੁੱਸਾ ਦੇ ਨਾਲ-ਨਾਲ ਲਾਚਾਰੀ ਝਲਕ ਰਹੀ ਹੈ। ਨਾਮ ਨਾ ਲਏ ਜਾਣ ਦੀ ਸ਼ਰਤ 'ਤੇ ਇੱਕ ਪੁਲਿਸ ਕਰਮੀ ਨੇ ਦੱਸਿਆ, ""ਮਜਾਲ ਨਹੀਂ ਸੀ ਕਿਸੇ ਦੀ ਵੀ ਕਿ ਕੋਈ ਸਿਪਾਹੀ ਤੱਕ 'ਤੇ ਹੱਥ ਚੁੱਕੇ। ਕੋਤਵਾਲ ਤਾਂ ਵੱਡੀ ਚੀਜ਼ ਹੁੰਦੀ ਹੈ, ਇਲਾਕੇ 'ਚ।""""ਮੈਂ ਹੁਣ ਉਸ ਘਟਨਾ ਦੇ ਵੀਡੀਓ ਦੇਖਣੇ ਬੰਦ ਹੀ ਕਰ ਦਿੱਤੇ ਹਨ ਕਿਉਂਕਿ ਜੋ ਹੋਇਆ ਉਸ 'ਤੇ ਯਕੀਨ ਨਹੀਂ ਆਉਂਦਾ। ਹੁਣ ਤਾਂ ਕਿਸੇ 'ਤੇ ਵੀ ਕੋਈ ਵੀ ਹੱਥ ਚੁੱਕੇਗਾ, ਗੋਲੀ ਚਲਾ ਦੇਵੇਗਾ ਕੀ? ਪਰ ਅਸੀਂ ਕਿਸੇ ਦਾ ਵੀ ਪ੍ਰੈਸ਼ਰ ਆਉਣ 'ਤੇ ਵੀ ਛੱਡਣ ਵਾਲੇ ਨਹੀਂ ਉਨ੍ਹਾਂ ਲੋਕਾਂ ਨੂੰ।""ਉਦੋਂ ਪਿੱਛਿਓਂ ਇੱਕ ਪੁਲਿਸ ਕਰਮੀ ਨੇ ਡੈਸਕ 'ਤੇ ਬੈਠੇ ਸਬ-ਇਸੰਪੈਕਟਰ ਰੈਂਕ ਦੇ ਕੁਝ ਅਫ਼ਸਰਾਂ ਨੂੰ ਪੁੱਛਿਆ, ""ਦਿੱਲੀ ਤੋਂ ਸੰਸਦ ਮੈਂਬਰਾਂ ਦੀ ਕੋਈ ਟੀਮ ਆ ਰਹੀ ਹੈ, ਜਨਾਬ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕਰਨ, ਕੌਣ-ਕੌਣ ਜਾ ਰਿਹਾ ਹੈ ਉੱਥੇ?""ਇਹ ਵੀ ਪੜ੍ਹੋ:ਬੁਲੰਦਸ਼ਹਿਰ: ਭੀੜ ਦੀ ਹਿੰਸਾ 'ਚ ਇੰਸਪੈਕਟਰ ਸਣੇ 2 ਦੀ ਮੌਤਜਾਨ ਲੈਣ 'ਤੇ ਕਿਉਂ ਉਤਾਰੂ ਹੋ ਜਾਂਦੀ ਹੈ ਭੀੜ?ਬੁਲੰਦਸ਼ਹਿਰ ਵਿੱਚ ਕਿਵੇਂ ਹੋਇਆ ਪੁਲਿਸ ਅਫ਼ਸਰ ਦਾ ਕਤਲ Image copyright Adnan Abidi/Reuters ਫੋਟੋ ਕੈਪਸ਼ਨ ਹਿੰਸਾ ਤੋਂ ਬਾਅਦ ਦੀ ਕਾਰਵਾਈ ਦੌਰਾਨ ਬੁਲੰਦਸ਼ਹਿਰ ਪ੍ਰਸ਼ਾਸਨ 'ਤੇ ਸਿਆਸੀ ਦਬਾਅ ਦੇ ਇਲਜ਼ਾਮ ਲੱਗੇ ਹਨ। ਜਿਸ ਪੁਲਿਸ ਕਰਮੀ ਨਾਲ ਸਾਡੀ ਗੱਲ ਹੋ ਰਹੀ ਸੀ, ਉਸ ਨੇ ਹੌਲੀ ਜਿਹੀ ਮੇਰੇ ਕੋਲ ਆ ਕੇ ਕਿਹਾ, ""ਜਿਨ੍ਹਾਂ ਦੀਆਂ ਗਾਲ੍ਹਾਂ ਸੁਣੋ, ਉਨ੍ਹਾਂ ਦੀ ਸੁਰੱਖਿਆ ਦਾ ਵੀ ਇੰਤਜ਼ਾਮ ਕਰੋ।""ਪਾਰਟ 3ਹਿੰਸਾ ਤੋਂ ਬਾਅਦ ਦੀ ਕਾਰਵਾਈ ਦੌਰਾਨ ਬੁਲੰਦਸ਼ਹਿਰ ਪ੍ਰਸ਼ਾਸਨ 'ਤੇ ਸਿਆਸੀ ਦਬਾਅ ਦੇ ਇਲਜ਼ਾਮ ਲੱਗੇ ਹਨ। ਘਟਨਾ ਤੋਂ ਕੁਝ ਦਿਨ ਬਾਅਦ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਪਰਵੀਰ ਰੰਜਨ ਸਿੰਘ ਦਾ ਤਬਾਦਲਾ ਲਖਨਊ ਕਰ ਦਿੱਤਾ ਗਿਆ, ਜਿੱਥੇ ਹੁਣ ਉਹ ਡਾਇਲ-100 ਵਾਲੀ ਪੁਲਿਸ ਸੇਵਾ ਦੇ ਦਫ਼ਤਰ 'ਚ ਬੈਠਦੇ ਹਨ। ਪੁਲਿਸ ਸੁਪਰਡੈਂਟ (ਦੇਹਾਤੀ), ਰਈਸ ਅਖ਼ਤਰ ਅਤੇ ਖੇਤਰ ਅਧਿਕਾਰੀ ਐਸਪੀ ਸਿੰਘ ਦਾ ਵੀ ਤਬਾਦਲਾ ਘਟਨਾ ਦੇ ਕੁਝ ਦਿਨ ਬਾਅਦ ਹੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇਲਾਕੇ ਦੇ ਭਾਜਪਾ ਵਿਧਾਇਕ ਦੇਵੇਂਦਰ ਸਿੰਘ ਲੋਧੀ ਅਤੇ ਸੰਸਦ ਮੈਂਬਰ ਭੋਲਾ ਸਿੰਘ ਨੇ ਮਾਮਲੇ ਨੂੰ ਪੁਲਿਸ ਦੀ ਨਾਕਾਮੀ ਦੱਸਿਆ ਸੀ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਜ਼ਾਹਿਰ ਹੈ, ਪੁਲਿਸ ਮਹਿਕਮੇ 'ਚ ਇਸ ਦਾ ਸੰਦੇਸ਼ ਬਹੁਤਾ ਚੰਗਾ ਤਾਂ ਨਹੀਂ ਗਿਆ ਹੋਵੇਗਾ। ਖ਼ਾਸ ਤੌਰ 'ਤੇ ਉਦੋਂ, ਜਦੋਂ ਉਨ੍ਹਾਂ ਦੇ ਆਪਣੇ ਅਫ਼ਸਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੋਵੇ।ਸੂਬੇ ਦੇ ਸਾਬਕਾ ਡੀਜੀਪੀ ਵਿਕਰਮ ਸਿੰਘ ਨੇ ਬੀਬੀਸੀ ਨੂੰ ਕਿਹਾ, ""ਪੁਲਿਸ ਅਧਿਕਾਰੀ ਦਾ ਕਤਲ ਸਭ ਤੋਂ ਘਟੀਆ ਅਪਰਾਧ ਹੈ।"" Image copyright Adnan Abidi/Reuters ਫੋਟੋ ਕੈਪਸ਼ਨ ਹਿੰਸਾ ਦੌਰਾਨ ਗੁੱਸੇ ਨਾਲ ਭਰੀ ਭੀੜ ਨੇ ਗੱਡੀਆਂ ਨੂੰ ਸਾੜਿਆ ਉਨ੍ਹਾਂ ਨੇ ਕਿਹਾ, ""ਮੇਰੀ ਪੂਰੀ ਨੌਕਰੀ 'ਚ ਅਜਿਹਾ ਮਾਮਲਾ ਇੱਕ ਹੀ ਵਾਰ ਹੋਇਆ ਅਤੇ 72 ਘੰਟਿਆਂ ਦੇ ਅੰਦਰ ਅੰਦਰ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ ਗਿਆ। ਅਜਿਹੇ ਮੌਕੇ 'ਤੇ ਇਲਾਕੇ ਛਾਉਣੀਆਂ 'ਚ ਤਬਦੀਲ ਹੋ ਜਾਂਦੇ ਹਨ ਅਤੇ ਜੇਕਰ ਵੀਡੀਓ ਫੁਟੇਜ ਦੇ ਬਾਵਜੂਦ ਕਾਰਵਾਈ ਇੰਨੀ ਲੰਬੀ ਚੱਲੇ ਤਾਂ ਪ੍ਰਸ਼ਾਸਨ ਦਾ ਉਦਾਰ ਦ੍ਰਿਸ਼ਟੀਕੋਣ ਸਾਫ਼ ਨਜ਼ਰ ਆਉਂਦਾ ਹੈ।""ਨਿਆਇਕ ਜਾਂਚ ਦੀ ਮੰਗਵਿਕਰਮ ਸਿੰਘ ਮੰਨਦੇ ਹਨ, ""ਪੁਲਿਸ ਜਾਂ ਪ੍ਰਸ਼ਾਸਨ 'ਚ ਅਜਿਹੇ ਮੌਕੇ 'ਤੇ ਪ੍ਰੈਸ਼ਰ ਹਮੇਸ਼ਾ ਤੋਂ ਹੀ ਰਹਿੰਦਾ ਆਇਆ ਹੈ ਪਰ ਸੀਐਮ ਆਉਂਦੇ ਹਨ ਅਤੇ ਪੰਜ ਸਾਲ ਬਾਅਦ ਜਾਂਦੇ ਹਨ, ਅਫ਼ਸਰਾਂ ਨੂੰ ਉਹੀ ਕਰਨਾ ਚਾਹੀਦਾ ਹੈ ਜੋ ਸਹੁੰ ਉਨ੍ਹਾਂ ਨੇ ਫੋਰਸ ਨਾਲ ਜੁੜਨ ਵੇਲੇ ਸੰਵਿਧਾਨ ਦੇ ਪ੍ਰਤੀ ਖਾਧੀ ਸੀ।""ਸਿਆਨਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦੇਵੇਂਦਰ ਸਿੰਘ ਲੋਧੀ ਦੀ ਸ਼ਿਕਾਇਤ ਅੱਜ ਵੀ ਬਰਕਰਾਰ ਹੈ। ਬੀਬੀਸੀ ਨਾਲ ਹੋਈ ਗੱਲਬਾਤ 'ਚ ਉਨ੍ਹਾਂ ਨੇ ਕਿਹਾ, ""ਕਾਰਵਾਈ ਤਾਂ ਉੱਚ ਪੱਧਰੀ ਹੋਣੀ ਚਾਹੀਦੀ ਸੀ, ਅਜੇ ਤਾਂ ਕਾਰਵਾਈ ਦੀ ਕੋਈ ਦਿਸ਼ਾ ਹੀ ਨਹੀਂ ਹੈ। ਇਸ ਲਈ ਮੈਂ ਨਿਆਇਕ ਜਾਂਚ ਦੀ ਮੰਗ ਕੀਤੀ ਹੈ।""ਵਿਧਾਇਕ ਦੇਵੇਂਦਰ ਸਿੰਘ ਲੋਧੀ ਹਾਲ ਹੀ ਵਿੱਚ ਸੰਸਦੀ ਖੇਤਰ ਦੇ ਸਾਰੇ ਵਿਧਾਇਕਾਂ ਦੇ ਇੱਕ ਦਲ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮਿਲ ਕੇ ਆਏ ਹਨ। Image copyright Adnan Abidi/Reuters ਫੋਟੋ ਕੈਪਸ਼ਨ ਹਿੰਸਾ ਦੇ ਮੁਲਜ਼ਮ ਯੋਗੇਸ਼ ਦੀ ਪਰਿਵਾਰ ਵਾਲੇ ਬੇਹਾਲ ਉਨ੍ਹਾਂ ਨੇ ਕਿਹਾ, ""ਕਿਸੇ ਵੀ ਨਿਰੋਦਸ਼ ਨੂੰ ਜੇਲ੍ਹ 'ਚ ਨਹੀਂ ਭੇਜਿਆ ਜਾਵੇਗਾ। ਸਾਰੇ ਅਧਿਕਾਰੀਆਂ ਕੋਲੋਂ ਲਾਪ੍ਰਵਾਹੀ ਹੋਈ ਹੈ, ਪੁਲਿਸ ਨੇ ਰਿਪੋਰਟ ਦਰਜ ਕਰਨ ਤੋਂ ਲੈ ਕੇ ਲੋਕਾਂ ਨੂੰ ਸਮਝਾਉਣ ਅਤੇ ਸ਼ਾਂਤ ਕਰਨ ਤੱਕ ਸਾਰੀਆਂ ਚੀਜ਼ਾਂ 'ਚ ਦੇਰੀ ਕੀਤੀ ਹੈ। ਮੈਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਾਂ।""ਸਰਕਾਰੀ ਮਹਿਕਮੇ ਦਾ ਮਨੋਬਲਪਰ ਬੁਲੰਦਸ਼ਹਿਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਪ੍ਰਭਾਕਰ ਚੌਧਰੀ ਦਾ ਕਹਿਣਾ ਹੈ, ""ਕੋਈ ਵੀ ਪ੍ਰੈਸ਼ਰ ਨਹੀਂ ਹੈ, ਪੁਲਿਸ ਮਹਿਕਮੇ 'ਤੇ। ਜੇਕਰ ਹੋਵੇਗਾ ਤਾਂ ਵੀ ਉਸ ਨੂੰ ਮੰਨਿਆ ਨਹੀਂ ਜਾਵੇਗਾ ਕਿਉਂਕਿ ਮਾਮਲਾ ਬੇਹੱਦ ਗੰਭੀਰ ਹੈ।""ਉਨ੍ਹਾਂ ਨੇ ਕਿਹਾ, ""ਅਸੀਂ ਗਊਆਂ ਦੇ ਪਿੰਜਰ ਮਿਲਣ 'ਤੇ ਭੀੜ ਵੱਲੋਂ ਹੋਈ ਹਿੰਸਾ, ਦੋਵਾਂ ਮਾਮਲਿਆਂ 'ਤੇ ਨਿਰਪੱਖਤਾ ਨਾਲ ਕਾਰਵਾਈ ਕੀਤੀ ਹੈ। ਇੱਥੋਂ ਤੱਕ ਕਿ ਗਊਆਂ ਦੇ ਮਾਮਲੇ 'ਚ ਜਿਨ੍ਹਾਂ ਚਾਰ ਲੋਕਾਂ ਨੂੰ ਹੱਥ ਨਹੀਂ ਪਾਇਆ ਗਿਆ ਉਨ੍ਹਾਂ ਰਿਹਾਅ ਕੀਤਾ ਜਾ ਰਿਹਾ ਹੈ ਅਤੇ ਤਿੰਨ ਹੋਰ ਹਿਰਾਸਤ 'ਚ ਲਏ ਗਏ ਹਨ।""ਬੁਲੰਦਸ਼ਹਿਰ ਦੇ ਜ਼ਿਲਾ ਅਧਿਕਾਰੀ ਅਨੁਜ ਝਾਅ ਵੀ ਕਿਸੇ ਤਰ੍ਹਾਂ ਦੀ ਸਿਆਸੀ ਦਖ਼ਲਅੰਦਾਜ਼ੀ ਤੋਂ ਇਨਕਾਰ ਕਰਦੇ ਹਨ ਅਤੇ ਦੱਸਦੇ ਹਨ, ""ਘਟਨਾ ਤੋਂ ਤੁਰੰਤ ਬਾਅਦ ਸਭ ਤੋਂ ਵੱਡੀ ਚੁਣੌਤੀ ਸੀ ਕਿ ਹੋਰ ਦੰਗੇ ਨਾ ਭੜਕਣ, ਜਿਸ ਨੂੰ ਅਸੀਂ ਬੇਹੱਦ ਪ੍ਰੋਫੈਸ਼ਨਲ ਢੰਗ ਨਾਲ ਸਿੱਝਿਆ।""ਇਹ ਵੀ ਪੜ੍ਹੋ:'ਇਸ ਦੇਸ 'ਚ ਗਊ ਦੀ ਜ਼ਿੰਦਗੀ ਮਾਅਨੇ ਰੱਖਦੀ ਹੈ ਮਨੁੱਖ ਦੀ ਨਹੀਂ'ਜਾਨ ਲੈਣ 'ਤੇ ਕਿਉਂ ਉਤਾਰੂ ਹੋ ਜਾਂਦੀ ਹੈ ਭੀੜ?ਫੇਕ ਨਿਊਜ਼ ਤੋਂ ਭੜਕੀ ਭੀੜ ਨੇ ਜਦੋਂ ਮਾਂ ਸਾਹਮਣੇ ਲਈ ਮੁੰਡੇ ਦੀ ਜਾਨ""ਉਸ ਤੋਂ ਬਾਅਦ ਦਾ ਚੈਲੰਜ ਸੀ ਦੋਸ਼ੀਆਂ ਨੂੰ ਸਜ਼ਾ ਹੋਵੇ ਅਤੇ ਅਸੀਂ ਉਸ ਨੂੰ ਵੀ ਪ੍ਰੋਫੈਸ਼ਨਲ ਢੰਗ ਨਾਲ ਨਿਭਾ ਰਹੇ ਹਾਂ। ਕਿਸੇ ਵੀ ਚੀਜ਼ 'ਚ ਕੋਈ ਸਮਝੌਤਾ ਨਹੀਂ ਹੋਵੇਗਾ।""ਪਰ ਨਾਲ ਹੀ ਜ਼ਿਲ੍ਹੇ ਦੇ ਕੁਝ ਦੂਜੇ ਸੀਨੀਅਰ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ, ""ਇਸ ਤਰ੍ਹਾਂ ਦੀ ਘਟਨਾ ਨਾਲ ਸਰਕਾਰੀ ਮਹਿਕਮੇ ਦਾ ਮਨੋਬਲ ਡਿੱਗਣਾ ਆਮ ਹੈ।"" ਫੋਟੋ ਕੈਪਸ਼ਨ ਭਾਜਪਾ ਦੇ ਦਾਅਵਿਆਂ ਨੂੰ ਸਮਾਜਵਾਦੀ ਪਾਰਟੀ ਦੇ ਬੁਲੰਦਸ਼ਹਿਰ ਜ਼ਿਲ੍ਹਾ ਪ੍ਰਧਾਨ ਹਾਮਿਦ ਅਲੀ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ ਇੱਕ ਸੀਨੀਅਰ ਅਧਿਕਾਰੀ ਮੁਤਾਬਕ, ""ਅਜਿਹੇ ਕਿਸੇ ਵੀ ਮਾਮਲੇ ਵਿੱਚ ਕੁਝ ਅਜਿਹੇ ਸਰਕਾਰੀ ਕਰਮੀ ਹੁੰਦੇ ਹਨ ਜੋ ਮੌਕੇ 'ਤੇ ਭੇਜੇ ਜਾਂਦੇ ਹਨ, ਹਾਲਾਤ ਨੂੰ ਸੰਭਾਲਣ ਲਈ। ਜੇਕਰ ਉਨ੍ਹਾਂ ਦੇ ਮਨ 'ਚ ਜਾਨ ਗੁਆਉਣ ਜਾਂ ਭੀੜ ਦਾ ਸ਼ਿਕਾਰ ਹੋਣ ਦਾ ਡਰ ਬੈਠ ਜਾਵੇਗਾ ਤਾਂ ਮਨੋਬਲ ਖ਼ਤਮ ਹੋ ਹੀ ਜਾਵੇਗਾ।""ਸਰਕਾਰ ਦਾ ਮਕਸਦਉੱਧਰ, ਉੱਤਰ ਪ੍ਰਦੇਸ਼ ਭਾਜਪਾ ਦੇ ਬੁਲਾਰੇ ਚੰਦਰਮੋਹਨ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਪ੍ਰਦੇਸ਼ 'ਚ ਸੱਤਾਧਾਰੀ ਯੋਗੀ ਸਰਕਾਰ ਦਾ ਹਿੰਸਾ ਤੋਂ ਬਾਅਦ ਪ੍ਰਸ਼ਾਸਨਿਕ ਕਾਰਵਾਈ 'ਤੇ ਕੋਈ ਦਬਾਅ ਰਿਹਾ ਹੈ। ਉਨ੍ਹਾਂ ਨੇ ਕਿਹਾ, ""ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਘਟਨਾ ਨੂੰ ਵੱਡਾ ਰੂਪ ਅਖ਼ਤਿਆਰ ਕਰਨ ਤੋਂ ਰੋਕਣ ਲਈ ਪੂਰੀਆਂ ਕੋਸ਼ਿਸ਼ਾਂ ਸਫ਼ਲ ਢੰਗ ਨਾਲ ਕੀਤੀਆਂ ਹਨ।""ਗੌਰਤਲਬ ਹੈ ਕਿ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਹਿੰਸਾ ਦੇ ਦੋ ਮੁੱਖ ਮੁਲਜ਼ਮ ਯੋਗੇਸ਼ ਰਾਜ ਅਤੇ ਸ਼ਿਖਰ ਅਗਰਵਾਲ ਦਾ ਸੰਬੰਧ ਬਜਰੰਗ ਦਲ ਅਤੇ ਭਾਜਪਾ ਦੀ ਨੌਜਵਾਨ ਇਕਾਈ ਨਾਲ ਰਿਹਾ ਹੈ। ਕੀ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੌਲੀ ਦੱਸੀ ਜਾ ਰਹੀ ਹੈ ਜਾਂ ਅਜੇ ਤੱਕ ਉਹ ਗ੍ਰਿਫ਼ਤਾਰੀ ਤੋਂ ਬਚੇ ਹੋਏ ਹਨ ਅਤੇ ਆਪਣੇ ਆਪ ਨੂੰ ਨਿਰਦੋਸ਼ ਦੱਸਣ ਵਾਲੀ ਵੀਡੀਓ ਜਾਰੀ ਕਰ ਰਹੇ ਹਨ? ਮੈਂ ਇਹੀ ਸਵਾਲ ਭਾਜਪਾ ਦੇ ਬੁਲਾਰੇ ਚੰਦਰਮੋਹਨ ਨੂੰ ਕੀਤਾ।ਉਨ੍ਹਾਂ ਦਾ ਜਵਾਬ ਸੀ, ""ਇਹ ਇਲਜ਼ਾਮ ਗ਼ਲਤ ਹਨ, ਗ੍ਰਿਫ਼ਤਾਰੀਆਂ ਲਗਾਤਾਰ ਹੋ ਰਹੀਆਂ ਹਨ। ਇਸ ਦੇ ਨਾਲ ਹੀ ਅਧਿਕਾਰੀਆਂ ਦੀ ਭੂਮਿਕਾ 'ਤੇ ਸਵਾਲ ਚੁੱਕੇ ਹਨ, ਉਨ੍ਹਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਸਰਕਾਰ ਦੇ ਉਦੇਸ਼ ਹਰ ਦੋਸ਼ੀ ਨੂੰ ਸਜ਼ਾ ਦਿਵਾਉਣ ਦਾ ਹੈ।""'ਸਿਆਸੀ ਸਾਜ਼ਿਸ਼'ਬੁਲੰਦਸ਼ਹਿਰ 'ਚ ਹੋਈ ਹਿੰਸਾ ਨੇ ਦੋ ਹਫ਼ਤਿਆਂ 'ਚ ਹੀ ਪੂਰਾ ਸਿਆਸੀ ਮਾਹੌਲ ਸਰਗਰਮ ਕਰ ਦਿੱਤਾ ਹੈ। ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਭਾਜਪਾ ਦੇ ਰਵੱਈਏ ਦੀ ਨਿੰਦਾ ਵੀ ਕੀਤੀ ਹੈ। ਫੋਟੋ ਕੈਪਸ਼ਨ ਯੋਗੇਸ਼ ਰਾਜ ਦਾ ਘਰ ਉੱਤਰ ਪ੍ਰਦੇਸ਼ ਦੇ ਕਾਂਗਰਸ ਬੁਲਾਰੇ ਅਖਿਲੇਸ਼ ਪ੍ਰਤਾਪ ਸਿੰਘ ਦਾ ਇਲਜ਼ਾਮ ਹੈ, ""ਯੋਗੀ ਸਰਕਾਰ ਦੋਸ਼ੀਆਂ ਦੇ ਨਾਲ ਖੜੀ ਦਿਸਦੀ ਹੈ।""ਉਨ੍ਹਾਂ ਨੇ ਕਿਹਾ, ""ਇੰਨੀ ਵੱਡੀ ਘਟਨਾ ਦੇ ਤਿੰਨ ਦਿਨ ਬਾਅਦ ਮੁੱਖ ਮੰਤਰੀ ਉਚ ਪੱਧਰੀ ਬੈਠਕ ਕਰਦੇ ਹਨ ਪਰ ਜੋ ਦੋ ਜਾਨਾਂ ਗਈਆਂ ਉਨ੍ਹਾਂ ਦੇ ਜ਼ਿਕਰ ਕੀਤੇ ਬਗ਼ੈਰ ਉਹ ਪ੍ਰਸ਼ਾਸਨ ਨੂੰ ਸਿਰਫ਼ ਗਊਆਂ ਦੀਆਂ ਹੱਤਿਆਵਾਂ ਨੂੰ ਰੋਕਣ ਦਾ ਆਦੇਸ਼ ਦਿੰਦੇ ਹਨ। ਇਹ ਸਰਕਾਰ ਦੀ ਪ੍ਰਾਥਮਿਕਤਾ ਅਤੇ ਗੁਨਾਹਕਾਰਾਂ ਦੇ ਨਾਲ ਮਿਲੇ ਹੋਣ ਲਈ ਕਾਫੀ ਨਹੀਂ ਹੈ।""ਬੁਲੰਦਸ਼ਹਿਰ ਹਿੰਸਾ ਤੋਂ ਬਾਅਦ ਮੁੱਖ ਮੰਤਰੀ ਦੇ ਗਊ ਹੱਤਿਆ ਰੋਕਣ ਵਾਲੇ ਬਿਆਨ ਦੀ ਕਾਫੀ ਨਿੰਦਾ ਹੋਈ ਸੀ ਅਤੇ ਕੁਝ ਮਾਹਿਰਾਂ ਨੇ ਕਿਹਾ ਸੀ ਕਿ ਇਸ ਨਾਲ ਪੁਲਿਸ ਦਾ ਮਨੋਬਲ ਵੀ ਡਿੱਗੇਗਾ।ਪਰ ਭਾਜਪਾ ਬੁਲਾਰੇ ਚੰਦਰਮੋਹਨ ਇਸ ਬਿਆਨ ਨੂੰ ਸਹੀ ਦੱਸਦੇ ਹੋਏ ਕਹਿੰਦੇ ਹਨ, ""ਜੋ ਘਟਨਾ ਵਾਪਰੀ ਉਸ ਦੀ ਬੁਨਿਆਦ ਗਊ ਹੱਤਿਆ ਹੈ ਅਤੇ ਘਟਨਾ ਪੂਰੀ ਤਰ੍ਹਾਂ ਨਾਲ ਇੱਕ ਸਿਆਸੀ ਸਾਜ਼ਿਸ਼ ਹੈ। ਜਿਸ ਵੇਲੇ ਬੁਲੰਦਸ਼ਹਿਰ 'ਚ ਇੱਕ ਭਾਈਚਾਰੇ ਦਾ ਵੱਡਾ ਧਾਰਮਿਕ ਸਮਾਗਮ ਹੋ ਰਿਹਾ ਸੀ, ਉਸੇ ਵੇਲੇ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਗਊਆਂ ਦੇ ਪਿੰਜਰਾਂ ਦਾ ਮਿਲਣਾ ਇੱਕ ਵੱਡੀ ਸਿਆਸੀ ਸਾਜ਼ਿਸ਼ ਹੀ ਹੈ।""ਮੰਦਿਰ-ਮਸਜਿਦ ਦੀ ਸਿਆਸਤਦਰਅਸਲ ਭਾਜਪਾ ਦਾ ਇਸ਼ਾਰਾ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ (ਦਰਿਆਪੁਰ ਇਲਾਕੇ) 'ਚ 'ਇੱਜਤੇਮਾ' ਨਾਮ ਹੇਠ ਕਰਵਾਏ ਗਏ ਸਮਾਗਮ ਵਲ ਹੈ, ਜਿਸ ਵਿੱਚ ਲੱਖਾਂ ਮੁਸਲਮਾਨ 1-3 ਦਸੰਬਰ ਤੱਕ ਉੱਥੇ ਪਹੁੰਚੇ ਸਨ। ਇਸ ਨੂੰ ਮੁਸਲਮਾਨਾਂ ਦਾ ਸਤਿਸੰਗ ਕਿਹਾ ਜਾਂਦਾ ਹੈ। ਹਿੰਸਾ ਨੂੰ 'ਸਿਆਸੀ ਸਾਜ਼ਿਸ਼' ਦੱਸਣ ਵਾਲੇ ਭਾਜਪਾ ਦੇ ਦਾਅਵਿਆਂ ਨੂੰ ਸਮਾਜਵਾਦੀ ਪਾਰਟੀ ਦੇ ਬੁਲੰਦਸ਼ਹਿਰ ਜ਼ਿਲ੍ਹਾ ਪ੍ਰਧਾਨ ਹਾਮਿਦ ਅਲੀ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ। ਫੋਟੋ ਕੈਪਸ਼ਨ ਯੋਗੇਸ਼ ਦੀ ਚਾਚੀ ਭੂਰੀ ਦੇਵੀ ਦੀ ਬੇਟੀ ਦੇ ਹੱਥਾਂ 'ਤੇ ਵੀ ਡੰਡਾ ਵੱਜਾ ਅਤੇ ਜਿੱਥੇ ਅੱਜ ਵੀ ਸੋਜ਼ਿਸ਼ ਹੈ। ਉਨ੍ਹਾਂ ਨੇ ਕਿਹਾ, ""ਸਰਕਾਰ ਨੇ ਜਲਦਬਾਜ਼ੀ 'ਚ ਆਲ੍ਹਾ ਅਫ਼ਸਰਾਂ ਦੀਆਂ ਬਦਲੀਆਂ ਕਿਉਂ ਕੀਤੀਆਂ? ਜ਼ਾਹਿਰ ਹੈ ਕਿ ਕੋਈ ਉਦੇਸ਼ ਹੀ ਹੋਵੇਗਾ, ਨਹੀਂ ਤਾਂ ਅਫ਼ਸਰਾਂ ਦੀ ਜਾਂਚ ਪੂਰੀ ਤਾਂ ਹੋਣ ਦਿੰਦੇ। ਪਰ ਮੰਦਿਰ-ਮਸਜਿਦ ਦੀ ਸਿਆਸਤ ਅਤੇ ਹਿੰਦੂ-ਮੁਸਲਮਾਨਾਂ ਨੂੰ ਲੜਾਉਣ ਦੀ ਸਿਆਸਤ ਹੁਣ ਚੱਲਣ ਵਾਲੀ ਨਹੀਂ ਹੈ।""ਪਾਰਟ 4ਮਹਾਓ ਤੋਂ ਕਰੀਬ 20 ਮਿੰਟ ਦੂਰੀ 'ਤੇ ਹੈ ਨਵਾਂਬਾਂਸ ਪਿੰਡ ਜਿੱਥੇ ਅਸੀਂ ਬੁੱਧਵਾਰ ਨੂੰ ਪਹੁੰਚੇ। ਇਸ ਪਿੰਡ 'ਚ ਵੀ ਕਰੀਬ ਇੱਕ-ਤਿਹਾਈ ਘਰਾਂ 'ਤੇ ਅੱਜ ਵੀ ਤਾਲੇ ਲੱਗੇ ਹਨ ਅਤੇ ਅਸੀਂ ਜਿਸ ਕੋਲੋਂ ਵੀ ਇੱਕ ਵਿਅਕਤੀ ਦਾ ਪਤਾ ਪੁੱਛਣ ਲਈ ਠਹਿਰਦੇ ਹਾਂ, ਉਹ ਪਹਿਲਾਂ ਹੀ ਇਸ਼ਾਰਾ ਇੱਕ ਭੀੜੀ ਜਿਹੀ ਗਲੀ ਵੱਲ ਕਰ ਦਿੰਦਾ ਹੈ। ਸਾਨੂੰ ਤਲਾਸ਼ ਹੈ ਯੋਗੇਸ਼ ਰਾਜ ਦੇ ਘਰ ਦੀ। ਗਲੀ ਅੰਦਰ ਜਾਣ ਤੋਂ ਪਹਿਲਾਂ ਹੀ ਇੱਕ ਵੱਡੇ ਜਿਹੇ 'ਅਖੰਡ ਭਾਰਤ' ਵਾਲੇ ਨਕਸ਼ੇ 'ਤੇ ਨਜ਼ਰ ਪਈ ਤਾਂ ਯੋਗੇਸ਼ ਦਾ ਇੱਕ ਗੁਆਂਢੀ ਬੋਲਿਆ, ""ਉਹ ਬਜਰੰਗ ਦਲ ਦਾ ਸਮਰਪਿਤ ਕਾਰਜਰਤਾ ਹੈ ਅਤੇ ਪੂਰੇ ਇਲਾਕੇ 'ਚ ਕਿਤੇ ਵੀ ਗਊਆਂ ਦੀ ਹੱਤਿਆ ਹੁੰਦੀ ਤਾਂ ਪਹਿਲਾਂ ਹੀ ਪਹੁੰਚ ਜਾਂਦਾ ਸੀ।ਯੋਗੇਸ਼ ਰਾਜ ਨੂੰ ਹਿੰਸਾ ਦਾ ਮੁੱਖ ਦੋਸ਼ੀ ਦੱਸਿਆ ਗਿਆ ਅਤੇ ਫਿਲਹਾਲ ਉਹ ਪੁਲਿਸ ਦੀਆਂ ਦਰਜਨਾਂ ਟੀਮਾਂ ਨੂੰ ਚਕਮਾ ਦੇਣ 'ਚ ਸਫ਼ਲ ਰਹੇ ਹਨ। ਹਿੰਸਾ ਦੇ ਵੀਡੀਓ 'ਚ ਵੀ ਗੁਸੈਲੇ ਯੋਗੇਸ਼ ਨੂੰ ਪ੍ਰਸ਼ਾਸਨ ਨਾਲ ਘਟਨਾ ਤੋਂ ਪਹਿਲਾਂ ਗਊਆਂ ਦੇ ਕਤਲ 'ਤੇ ਕਾਰਵਾਈ ਕਰਨ ਦੀ ਮੰਗ ਕਰਦੇ ਦੇਖਿਆ ਗਿਆ ਹੈ। ਬੁਲੰਦਸ਼ਹਿਰ ਪੁਲਿਸ ਦਾ ਜਵਾਬ ਪਰ ਯੋਗੇਸ਼ ਦੇ ਦਰਵਾਜ਼ੇ ਤੱਕ ਪਹੁੰਚਣ ਤੋਂ ਪਹਿਲਾ ਇੱਕ ਔਰਤ ਨੇ ਮੇਰਾ ਰਸਤਾ ਰੋਕ ਕੇ ਪੁੱਛਿਆ, ""ਕੀ ਤੁਸੀਂ ਮੇਰੇ ਪਤੀ ਅਤੇ ਬੇਟੇ ਨੂੰ ਜੇਲ੍ਹ ਤੋਂ ਛੁਡਾ ਸਕਦੇ ਹਨ?"" ਇਨ੍ਹਾਂ ਦਾ ਨਾਮ ਭੂਰੀ ਦੇਵੀ ਹੈ ਅਤੇ ਇਹ ਯੋਗੇਸ਼ ਕੁਮਾਰ ਦੀ ਚਾਚੀ ਹੈ। ਉਨ੍ਹਾਂ ਨੇ ਦੱਸਿਆ, ""ਜਿਸ ਦਿਨ ਹਿੰਸਾ ਹੋਈ, ਉਸ ਰਾਤ ਪੌਣੇ 12 ਵਜੇ ਪੁਲਿਸ ਵਾਲੇ ਮੇਰੇ ਪਤੀ ਦੇਵੇਂਦਰ ਤੇ ਬੇਟੇ ਚਮਨ ਕੁਮਾਰ ਨੂੰ ਘਰੋਂ ਮਾਰਦੇ ਕੁੱਟਦੇ ਲੈ ਗਏ। ਮੇਰੀ ਬੇਟੀ ਦੇ ਹੱਥਾਂ 'ਤੇ ਵੀ ਡੰਡਾ ਵੱਜਿਆ ਜਿੱਥੇ ਅੱਜ ਵੀ ਸੋਜ਼ਿਸ਼ ਹੈ। ਉਹ ਜੇਲ੍ਹ 'ਚ ਹਨ ਪਰ ਮੈਂ ਸਹੁੰ ਖਾ ਕੇ ਕਹਿੰਦੀ ਹਾਂ ਕਿ ਉਹ ਹਿੰਸਾ ਵੇਲੇ ਮੌਕੇ 'ਤੇ ਮੌਜੂਦ ਨਹੀਂ ਸਨ। ਯੋਗੇਸ਼ ਨਹੀਂ ਮਿਲਿਆ ਤਾਂ ਸਾਡੇ ਲੋਕਾਂ ਨੂੰ ਲੈ ਗਏ।""ਦਰਅਸਲ ਪੁਲਿਸ ਨੇ ਜਿਨ੍ਹਾਂ 28 ਲੋਕਾਂ ਖ਼ਿਲਾਫ਼ ਨਾਮਜ਼ਦ ਰਿਪੋਰਟ ਦਰਜ ਕੀਤੀ ਹੈ, ਉਨ੍ਹਾਂ ਵਿਚ ਭੂਰੀ ਦੇਵੀ ਦੇ ਪਤੀ ਅਤੇ ਬੇਟੇ ਦੇ ਨਾਮ ਹਨ। ਹਾਂਲਾਕਿ, ਭੂਰੀ ਦੇਵੀ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਬੇਟਾ ਪੁਲਿਸ ਪ੍ਰੀਖਿਆ ਦੀ ਤਿਆਰੀ ਦੇ ਸਿਲਸਿਲੇ 'ਚ ਕੋਚਿੰਗ ਕਰ ਰਿਹਾ ਸੀ ਅਤੇ ਘਟਨਾ ਵਾਲੀ ਥਾਂ 'ਤੇ ਨਹੀਂ ਸੀ। ਜਦਕਿ ਬੁਲੰਦਸ਼ਹਿਰ ਪੁਲਿਸ ਦਾ ਦਾਅਵਾ ਹੈ, ""ਜਿੰਨੇ ਵੀ ਲੋਕਾਂ ਦੇ ਖ਼ਿਲਾਫ਼ ਨਾਮਜ਼ਦ ਰਿਪੋਰਟਾਂ ਹਨ ਉਨ੍ਹਾਂ ਸਾਰਿਆਂ ਦੀ ਸ਼ਨਾਖ਼ਤ ਕਰਵਾਈ ਗਈ ਹੈ ਅਤੇ ਜਿਨ੍ਹਾਂ ਦੀ ਨਹੀਂ ਹੋ ਸਕੀ ਉਹ ਅਣਜਾਣ ਰਿਪੋਰਟ ਦਾ ਹਿੱਸਾ ਹਨ।""ਯੋਗੇਸ਼ ਦੇ ਆਂਢ-ਗੁਆਂਢ ਵਾਲੇ ਕੁਝ ਵੀ ਬੋਲਣ ਤੋਂ ਡਰ ਰਹੇ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਘਟਨਾ ਵਾਲੀ ਸ਼ਾਮ ਨੂੰ ਘਰ ਛੱਡ ਕੇ ਚਲੇ ਗਏ ਸਨ। ਘਰ ਦੇ ਬਾਹਰ ਕੁਰਕੀ ਦਾ ਨੋਟਿਸ ਚਿਪਕਿਆ ਮਿਲਿਆ ਹੈ। ਤੁਰਨ ਤੋਂ ਪਹਿਲਾਂ ਮੈਂ ਭੂਰੀ ਦੇਵੀ ਨੂੰ ਪੁੱਛਿਆ, ""ਯੋਗੇਸ਼ ਦੀ ਤਲਾਸ਼ 'ਚ ਪੁਲਿਸ ਪਿਛਲੀ ਵਾਰ ਕਦੋਂ ਆਈ ਸੀ?"" ਜਵਾਬ ਮਿਲਿਆ, ""ਚਾਰ ਦਿਨ ਹੋ ਗਏ ਇਸ ਗੱਲ ਨੂੰ।""ਪਾਰਟ 5ਇਸੇ ਮੰਗਲਵਾਰ ਨੂੰ ਕਈ ਵਾਰ ਮਿਲਾਉਣ ਤੋਂ ਬਾਅਦ ਅਭਿਸ਼ੇਕ ਸਿੰਘ ਦਾ ਫੋਨ ਮਿਲਿਆ। ਬੋਲੇ, ""ਜ਼ਰਾ ਬੈਂਕ ਤੱਕ ਆਇਆ ਹਾਂ ਅਤੇ ਕਾਫੀ ਕੰਮ ਹਨ, ਜੇਕਰ ਦੋ ਵਜੇ ਤੋਂ ਬਾਅਦ ਗੱਲ ਕਰੋ ਤਾਂ ਚੰਗਾ ਰਹੇਗਾ।"" ਦੋ ਵਜੇ ਤੋਂ ਬਾਅਦ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੇ ਬੇਟੇ ਨਾਲ ਸਾਡੀ ਲੰਬੀ ਗੱਲਬਾਤ ਹੋਈ। ਅਭਿਸ਼ੇਕ ਨੇ ਕਿਹਾ, ""ਸਰਕਾਰ ਸਿਰਫ਼ ਆਪਣੇ ਲੋਕਾਂ ਨੂੰ ਬਚਾਅ ਰਹੀ ਹੈ। ਕੁਝ ਧਾਰਮਿਕ ਸੰਗਠਨਾਂ ਦਾ ਪੂਰਾ ਦਬਾਅ ਹੈ ਯੋਗੀ ਸਰਕਾਰ 'ਤੇ। ਅਸੀਂ ਲੋਕ ਜਾਂਚ ਤੋਂ ਅਜੇ ਸੰਤੁਸ਼ਟ ਨਹੀਂ ਹਾਂ ਅਤੇ ਕਈ ਸਵਾਲ ਸਾਡੇ ਮਨ ਵਿੱਚ ਹਨ।""ਉਨ੍ਹਾਂ ਨੇ ਕਿਹਾ, ""ਸਰਕਾਰ ਇੱਕ ਪਾਸੇ ਮੁਆਵਜ਼ਾ ਦਿੰਦੀ ਹੈ ਅਤੇ ਦੂਜੇ ਪਾਸੇ ਘਟਨਾ ਦੀ ਜਾਂਚ ਦੀ ਬਜਾਇ ਗਊ ਹੱਤਿਆ ਦੀ ਗੱਲ ਕਰਦੀ ਰਹਿੰਦੀ ਹੈ। ਪਰ ਸਚਾਈ ਇਹੀ ਹੈ ਕਿ ਪੁਲਿਸ ਵਾਲਿਆਂ 'ਤੇ ਬੇਹੱਦ ਦਬਾਅ ਹੈ ਇਸ ਮਾਮਲੇ ਨੂੰ ਠੰਢਾ ਕਰ ਦੇਣ ਦਾ। ਮੇਰੇ ਪਿਤਾ ਜੀ ਵੀ ਸਿਆਸਤ ਦਾ ਸ਼ਿਕਾਰ ਹੋਏ ਹਨ, ਬਸ।""ਉਧਰ ਘਟਨਾ ਵਿੱਚ ਸੁਮਿਤ ਨਾਮ ਦੇ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਨੂੰ ਵੀਡੀਓ ਫੁਟੇਜ ਵਿੱਚ ਦੰਗਾਕਾਰੀਆਂ ਦੇ ਨਾਲ ਸਾਫ ਦੇਖਿਆ ਜਾ ਸਕਦਾ ਹੈ। ਇਹ ਵੀ ਪੜ੍ਹੋ:IPL 2019: ਕਰੋੜਾਂ ’ਚ ਵਿਕੇ 18 ਸਾਲਾ ਪ੍ਰਭਸਿਮਰਨ ਨੂੰ ਕਿਉਂ ਹੈ ਸੇਧ ਦੀ ਲੋੜਸਾਇਰਾ ਬਾਨੋ ਦੀ ਮੋਦੀ ਨੂੰ ਗੁਹਾਰ, 'ਦਿਲੀਪ ਸਾਹਿਬ ਦਾ ਘਰ ਬਚਾ ਲਓ'ਵਾਕਈ ਮਿਸਰ 'ਚ ਮਕਬਰੇ ਹੇਠਾਂ ਮਿਲਿਆ ਹਿੰਦੂ ਮੰਦਿਰ? ਜਿਨ੍ਹਾਂ ਨਾਲ ਉਸ ਨੂੰ ਦੇਖਿਆ ਗਿਆ ਹੈ ਉਨ੍ਹਾਂ ਦੇ ਨਾਮ ਐਫਆਈਆਰ 'ਚ ਦਰਜ ਹਨ ਅਤੇ ਕਈ ਗ੍ਰਿਫ਼ਤਾਰ ਵੀ ਕੀਤੇ ਗਏ ਹਨ। ਸੁਮਿਤ ਦੇ ਪਰਿਵਾਰ ਦੀ ਵੀ ਮੰਗ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇ ਨਾਲ ਸ਼ਹੀਦ ਦਾ ਦਰਜਾ ਦੇਣ ਦੀ ਰਹੀ ਹੈ। ਫੇਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸੁਮਿਤ ਦੇ ਪਿਤਾ ਨੂੰ ਆਪਣੇ ਦਫ਼ਤਰ ਬੁਲਾਉਣਾ ਅਤੇ ਮੁਲਾਕਾਤ ਕਰਨ ਨਾਲ ਗ਼ਲਤ ਸੰਦੇਸ਼ ਨਹੀਂ ਜਾਂਦਾ ਕੀ? ਮੈਂ ਇਸ ਸਵਾਲ ਨੂੰ ਭਾਜਪਾ ਬੁਲਾਰੇ ਚੰਦਰਮੋਹਨ ਦੇ ਸਾਹਮਣੇ ਰੱਖਿਆ।ਉਨ੍ਹਾਂ ਜਵਾਬ ਸੀ, ""ਸਾਡੀ ਹਮਦਰਦੀ ਉਸ ਪਰਿਵਾਰ ਨਾਲ ਵੀ ਹੈ, ਜਿਸ ਦੇ ਨੌਜਵਾਨ ਬੇਟੇ ਦੀ ਮੌਤ ਹੋਈ ਹੈ। ਇਸ ਨਾਲ ਹੀ ਬੁਲੰਦਸ਼ਹਿਰ 'ਚ ਸ਼ਾਂਤੀ ਕਾਇਮ ਰੱਖਣੀ ਸਾਡੀ ਪਹਿਲ ਹੈ।""ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46959990 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸਾਂ ਨੇ ਇਨਸਾਨਾਂ ਨੂੰ ਪੁਲਾੜ ਵਿੱਚ ਭੇਜਣ ਤੋਂ ਪਹਿਲਾਂ ਜਾਨਵਰਾਂ ਨੂੰ ਭੇਜ ਕੇ ਪ੍ਰਯੋਗ ਕੀਤੇ ਹਨ। ਭਾਰਤ ਦੀ ਪੁਲਾੜ ਏਜੰਸੀ ਇਸਰੋ ਨੇ ਤੈਅ ਕੀਤਾ ਹੈ ਕਿ ਉਹ ਆਪਣੇ ਪੁਲਾੜ ਮਿਸ਼ਨ ਵਿੱਚ ਦੂਸਰੇ ਦੇਸਾਂ ਵਾਂਗ ਜਾਨਵਰ ਨਹੀਂ ਸਗੋਂ ਰੋਬੋਟ ਭੇਜੇਗੀ।ਦਰਅਸਲ ਇਸਰੋ 2021 ਦੇ ਅੰਤ ਤੱਕ ਇਨਸਾਨਾਂ ਨੂੰ ਪੁਲਾੜ ਵਿੱਚ ਭੇਜਣਾ ਚਾਹੁੰਦੀ ਹੈ। ਜਿਸ ਤੋਂ ਪਹਿਲਾਂ ਮਨੁੱਖਾਂ ਵਰਗੇ ਰੋਬੋਟਸ ਦਾ ਸਹਾਰਾ ਲਿਆ ਜਾਵੇਗਾ।ਇਸਰੋ ਮੁਖੀ ਨੇ ਬੀਬੀਸੀ ਨੂੰ ਦੱਸਿਆ, ""ਪੁਲਾੜ ਵਿੱਚ ਹੋਣ ਵਾਲੇ ਗੁੰਝਲਦਾਰ ਪ੍ਰੀਖਣਾਂ ਵਿੱਚ ਵਿਚਾਰੇ ਕਮਜ਼ੋਰ ਜਾਨਵਰਾਂ ਦਾ ਸਹਾਰਾ ਲੈਣ ਦਾ ਸਾਡਾ ਕੋਈ ਇਰਾਦਾ ਨਹੀਂ ਹੈ।"" ਭਾਰਤ ਸਰਕਾਰ ਅਤੇ ਇਸਰੋ ਨੇ ਸਪਸ਼ਟ ਕਰ ਦਿੱਤਾ ਹੈ ਕਿ ਗਗਨਯਾਨ ਮਿਸ਼ਨ ਤਹਿਤ ਭਾਰਤੀ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਣ ਦੀ ਤਿਆਰੀ ਠੀਕ-ਠਾਕ ਚੱਲ ਰਹੀ ਹੈ।ਇਸੇ ਦੌਰਾਨ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸਾਂ ਨੇ ਇਨਸਾਨਾਂ ਨੂੰ ਪੁਲਾੜ ਵਿੱਚ ਭੇਜਣ ਤੋਂ ਪਹਿਲਾਂ ਜਾਨਵਰਾਂ ਨੂੰ ਭੇਜ ਕੇ ਪ੍ਰਯੋਗ ਕੀਤੇ, ਤਾਂ ਇਸਰੋ ਅਜਿਹਾ ਕਿਉਂ ਨਹੀਂ ਕਰ ਰਿਹਾ।ਇਹ ਵੀ ਪੜ੍ਹੋ:ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਬੀਬੀਸੀ ਨੇ ਜਦੋਂ ਇਸਰੋ ਮੁਖੀ ਨੂੰ ਇਸ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ, ਭਾਰਤ ਬਿਲਕੁਲ ਸਹੀ ਕਦਮ ਚੁੱਕ ਰਿਹਾ ਹੈ।"" Image copyright Getty Images ਉਨ੍ਹਾਂ ਕਿਹਾ, ""ਜਦੋਂ ਅਮਰੀਕਾ ਅਤੇ ਰੂਸ ਜਦੋਂ ਜਾਨਵਰਾਂ ਨੂੰ ਪੁਲਾੜ ਵਿੱਚ ਭੇਜ ਰਹੇ ਸਨ ਤਾਂ ਅੱਜ ਵਰਗੀ ਆਧੁਨਿਕ ਤਕਨੀਕ ਮੌਜੂਦ ਨਹੀਂ ਸੀ। ਮਨੁੱਖੀ ਰੋਬੋਟਸ ਈਜ਼ਾਦ ਨਹੀਂ ਹੋਏ ਸਨ। ਇਸ ਲਈ ਵਿਚਾਰ ਜਾਨਵਰਾਂ ਦੀ ਜਾਨ ਖ਼ਤਰੇ ਵਿੱਤ ਪਾਈ ਜਾ ਰਹੀ ਸੀ। ਹੁਣ ਸਾਡੇ ਕੋਲ ਸੈਂਸਰ ਹਨ, ਟੈਕਨੌਲੋਜੀ ਹੈ ਜਿਸ ਨਾਲ ਸਾਰੀ ਟੈਸਟਿੰਗ ਹੋ ਸਕਦੀ ਹੈ ਤਾਂ ਕਿਉਂ ਨਾ ਉਸੇ ਦਾ ਸਹਾਰਾ ਲਿਆ ਜਾਵੇ।"" ਮਿਸ਼ਨ ਗਗਨਯਾਨ ਦੇ ਲਾਂਚ ਹੋਣ ਤੋਂ ਪਹਿਲਾਂ ਇਸਰੋ ਦੀ ਯੋਜਨਾ ਦੋ ਪ੍ਰਯੋਗ ਕਰਨ ਦੀ ਹੈ। ਜਿਸ ਵਿੱਚ ਮਨੁੱਖਾਂ ਵਰਗੇ ਰੋਬੋਟਾਂ ਦਾ ਸਹਾਰਾ ਲਿਆ ਜਾਵੇਗਾਮਾਹਿਰਾਂ ਦਾ ਮੰਨਣਾ ਹੈ ਕਿ ਇਹ ""ਕਾਫ਼ੀ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਕਿਸੇ ਜੀਵ ਅਤੇ ਰੋਬੋਟ ਵਿੱਚ ਆਖ਼ਰ ਕੁਝ ਤਾਂ ਫ਼ਰਕ ਹੁੰਦਾ ਹੀ ਹੈ।""ਇਹ ਵੀ ਪੜ੍ਹੋ:ਮਨੁੱਖ ਪੁਲਾੜ ਭੇਜਣ ਦੇ ਮਿਸ਼ਨ ਦੀ ਅਗਵਾਈ ਇਹ ਔਰਤ ਕਰੇਗੀਚੰਦ ’ਤੇ ਕਬਜ਼ੇ ਦੀ ਲੜਾਈ ਦਾ ਜੇਤੂ ਕੌਣ ਹੋਵੇਗਾਚੀਨ ਨੇ ਉਗਾਈ ਚੰਨ ’ਤੇ ਕਪਾਹ -ਵਿਗਿਆਨਕ ਕੌਤਕਗਗਨਯਾਨ ਰਾਹੀਂ ਪੁਲਾੜ ਭੇਜੇ ਜਾਣ ਵਾਲੇ ਭਾਰਤੀ ਇੰਝ ਚੁਣੇ ਜਾਣਗੇਸਾਇੰਸ ਮਾਮਲਿਆਂ ਦੇ ਜਾਣਕਾਰ ਪੱਲਵ ਬਾਗਲਾ ਮੁਤਾਬਕ, ""ਜੇ ਗਗਨਯਾਨ ਦੇ ਤਹਿਤ ਇਸਰੋ ਸਿੱਧੇ ਇਨਸਾਨ ਪੁਲਾੜ ਵਿੱਚ ਭੇਜਣੇ ਚਾਹੁੰਦੀ ਹੈ ਤਾਂ ਉਸ ਨੂੰ ਪਹਿਲੀਆਂ ਦੋ ਉਡਾਣਾਂ ਵਿੱਚ ਲਾਈਫ਼ ਸਪੋਰਟ ਸਿਸਟਮ ਟੈਸਟ ਕਰਨਾ ਚਾਹੀਦਾ ਹੈ।ਯਾਨੀ ਕਾਰਬਨ ਡਾਈਆਕਸਾਈਡ ਸੈਂਸਰ, ਹੀਟ ਸੈਂਸਰ, ਹਿਊਮਿਡਿਟੀ ਸੈਂਸਰ ਅਤੇ ਕ੍ਰੈਸ਼ ਸੈਂਸਰ ਆਦਿ ਤਾਂ ਰੋਬੋਟ ਦੇ ਹੀ ਹਿੱਸੇ ਹਨ। ਮੇਰੇ ਹਿਸਾਬ ਨਾਲ ਵੱਡਾ ਖ਼ਤਰਾ ਹੈ ਕਿਉਂਕਿ ਭਾਰਤ ਪੁਲਾੜ ਵਿੱਚ ਮਨੁੱਖਾਂ ਨੂੰ ਅਜਿਹੀ ਸਿੱਧੀ ਦੀ ਉਡਾਣ ਭੇਜਣਾ ਚਾਹੁੰਦਾ ਹੈ, ਜਿਸ ਵਿੱਚ ਪਹਿਲਾਂ ਕਦੇ ਵੀ ਜੀਵ ਨਹੀਂ ਗਿਆ। ਖ਼ਤਰਾ ਤਾਂ ਵੱਡਾ ਹੈ ਹੀ।"" Image copyright Getty Images ਦੂਸਰੇ ਪਾਸੇ ਇਸਰੋ ਮੁਤਾਬਕ ਗਗਨਯਾਨ ਯੋਜਨਾ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਇਸ ਸਾਲ ਦੇ ਅੰਤ ਤੱਕ ਯਾਤਰੀਆਂ ਦੀ ਭਾਲ ਪੂਰੀ ਕਰ ਲਈ ਜਾਵੇਗੀ।ਇਸਰੋ ਮੁਖੀ ਕੇ ਸ਼ਿਵਨ ਨੇ ਬੀਬੀਸੀ ਨੂੰ ਇਸ ਸਵਾਲ ਦਾ ਨਾਂਹ ਵਿੱਚ ਜਵਾਬ ਦਿੱਤਾ, ""ਕੀ ਇਸ ਤਰੀਕੇ ਨਾਲ ਪਹਿਲੀ ਵਾਰ ਪੁਲਾੜ ਵਿੱਚ ਜਾਣ ਵਾਲੇ ਯਾਤਰੀ ਦੀ ਜਾਨ ਨੂੰ ਖ਼ਤਰਾ ਨਹੀਂ ਹੋ ਸਕਦਾ?""ਸਰਾਕਾਰੀ ਅੰਕੜਿਆਂ ਨੂੰ ਦੇਖੀਏ ਤਾਂ ਭਾਰਤ ਦੇ ਇਸ ਅਹਿਮ ਮਿਸ਼ਨ ਦੀ ਲਾਗਤ ਲਗਪਗ 10,000 ਕਰੋੜ ਦੱਸੀ ਜਾ ਰਹੀ ਹੈ ਅਤੇ ਸਰਕਾਰ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ।ਸਾਲ 2108 ਵਿੱਚ ਭਾਰਤ ਦੇ ਅਜਾਦੀ ਦਿਹਾੜੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਨ ਵਿੱਚ ਇਸ ਮਿਸ਼ਨ ਦਾ ਐਲਾਨ ਕੀਤਾ ਸੀ। Image copyright ਵਿਗਿਆਨ ਅਤੇ ਤਕਨੀਕੀ ਮੰਤਰਾਲੇ ਦੇ ਕੁਝ ਵੱਡੇ ਅਫਸਰਾਂ ਮੁਤਾਬਕ, ਸਾਫ਼ ਹੈ, ਇਸਰੋ ਅਤੇ ਮੰਤਰਾਲੇ ਤੇ ਕੁਝ ਦਬਾਅ ਵੀ ਹੈ ਕਿ ਇਹ ਮਿਸ਼ਨ ਲੀਹ 'ਤੇ ਰਹੇ ਅਤੇ ਸਫਲ ਵੀ ਹੋਵੇ।""ਇਸਰੋ ਮੁਖੀ ਕੇ ਸ਼ਿਵਾਨ ਮੁਤਾਬਕ, ਗਗਨਯਾਨ ਲਈ ਪ੍ਰਬੰਧ ਕੀਤਾ ਜਾ ਚੁੱਕਿਆ ਹੈ ਤੇ ਸਪੇਸਫਲਾਈਟ ਸੈਂਟਰ ਬਣਾਇਆ ਜਾ ਚੁੱਕਿਆ ਹੈ। ਪਹਿਲਾ ਮਨੁੱਖ ਰਹਿਤ ਮਿਸ਼ਨ ਦਸੰਬਰ 2020 ਤੱਕ ਅਤੇ ਦੂਸਰਾ ਮਿਸ਼ਨ ਜੁਲਾਈ 2021 ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਮਨੁੱਖਾਂ ਨਾਲ ਭਾਰਤ ਦੀ ਪਹਿਲੀ ਉਡਾਣ ਦਸੰਬਰ 2012 ਤੱਕ ਪੂਰੀ ਕਰਨ ਦਾ ਟੀਚਾ ਹੈ।"" ਜੇ ਇਹ ਮਿਸ਼ਨ ਕਾਮਯਾਬ ਰਿਹਾ ਤਾਂ ਭਾਰਤ ਪੁਲਾੜੀ ਮਿਸ਼ਨ ਭੇਜਣ ਵਾਲਾ ਚੌਥਾ ਦੇਸ ਬਣ ਜਾਵੇਗਾ । ਸਭ ਤੋਂ ਪਹਿਲਾਂ ਤਤਕਾਲੀ ਸੋਵੀਅਤ ਸੰਘ ਜਿਸ ਨੂੰ ਹੁਣ ਰੂਸ ਕਿਹਾ ਜਾਂਦਾ ਹੈ, ਨੇ ਅਤੇ ਫਿਰ ਅਮਰੀਕਾ ਨੇ 50 ਤੋਂ ਵੀ ਵਧੇਰੇ ਸਾਲ ਪਹਿਲਾਂ ਪੁਲਾੜ ਵਿੱਚ ਪੁਲਾਂਘ ਰੱਖੀ ਸੀ।ਇਨ੍ਹਾਂ ਦੇਸਾਂ ਨੇ ਪੁਲਾੜ ਵਿੱਚ ਮਨੁੱਖ ਭੇਜਣ ਤੋਂ ਪਹਿਲਾਂ ਜਾਨਵਰਾਂ ਦੇ ਵੀ ਟਰਾਇਲ ਕੀਤੇ ਸਨ। ਇਨ੍ਹਾਂ ਪ੍ਰੀਖਣਾਂ ਦੇ ਕਾਮਯਾਬ ਹੋਣ ਤੋਂ ਬਾਅਦ ਹੀ ਮਨੁੱਖਾਂ ਨੂੰ ਭੇਜਿਆ ਗਿਆ ਸੀ। ਇਸ ਤੋਂ ਕਈ ਦਹਾਕਿਆਂ ਬਾਅਦ 2003 ਵਿੱਚ ਪੈਰ ਰੱਖਿਆ ਸੀ। Image copyright Getty Images ਪੱਲਵ ਬਾਗਲਾ ਮੁਤਾਬਕ, ""ਜ਼ਿਆਦਾਤਰ ਦੇਸ ਆਪਣੇ ਸਪੇਸ ਮਿਸ਼ਨਾਂ ਬਾਰੇ ਪੂਰੀ ਸੀਕਰੇਸੀ ਵਰਤਦੇ ਹਨ। ਮਿਸਾਲ ਵਜੋਂ ਜਦੋਂ 2003 ਵਿੱਚ ਚੀਨ ਦਾ ਪਹਿਲਾ ਪੁਲਾੜ ਮਿਸ਼ਨ ਵਾਪਸ ਆਇਆ ਤਾਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਉਹ ਖੂਨ ਨਾਲ ਭਰਿਆ ਹੋਇਆ ਸੀ।"" ਕੁਝ ਦੂਸਰੇ ਮਾਹਿਰਾਂ ਦਾ ਕਹਿਣਾ ਹੈ, ਇਸ ਤਰ੍ਹਾਂ ਦੇ ਮਿਸ਼ਨਾਂ ਵਿੱਚ ਖ਼ਤਰਾ ਜ਼ਿਆਦਾ ਰਹਿੰਦਾ ਹੈ।ਇੰਡੀਅਨ ਇੰਸਟੀਚਿਊਟ ਆਫ਼ ਸਾਈਂਸਿਜ਼ ਤੋਂ ਸੇਨ ਮੁਕਤ ਪ੍ਰੋਫੈਸਰ ਆਰ ਕੇ ਸਿਨ੍ਹਾ ਨੇ ਦੱਸਿਆ, ""ਬਰਤਾਨੀਆ, ਫਰਾਂਸ, ਜਪਾਨ, ਵਰਗੇ ਦੇਸ ਅੱਜ ਤੱਕ ਅਜਿਹਾ ਨਹੀਂ ਕਰ ਸਕੇ। ਭਾਰਤ ਨੇ ਦਸ ਹਜ਼ਾਰ ਕਰੋੜ ਲਾ ਦਿੱਤੇ ਹਨ ਤਾਂ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਹੁੰਦਾ ਹੈ।"" ਪੱਲਵ ਬਾਗਲਾ ਵੀ ਇਸ ਨਾਲ ਸਹਿਮਤ ਹਨ। ਉਨ੍ਹਾਂ ਕਿਹਾ, ""ਦਾਅ ਬਹੁਤ ਵੱਡਾ ਹੈ ਅਤੇ ਖ਼ਤਰਾ ਵੀ। ਹਾਲਾਂਕਿ ਇਸਰੋ ਜੋ ਕਹਿੰਦਾ ਹੈ ਉਹ ਕਰਦਾ ਵੀ ਹੈ।""ਇਹ ਵੀ ਪੜ੍ਹੋ:ਕਮਲਾ ਹੈਰਿਸ ਕੌਣ ਹੈ ਜਿਸ ਤੋਂ ਓਬਾਮਾ ਨੇ ਮੰਗੀ ਸੀ ਮਾਫ਼ੀਮਾਇਆਵਤੀ 'ਤੇ ਹਰ ਇੱਕ ਟਿੱਪਣੀ ਪਿਛਲੀ ਟਿੱਪਣੀ ਨਾਲੋਂ ਮਾੜੀ ਹੈ - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Sorry, this Youtube post is currently unavailable.(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਅਰਮੀਨੀਆ ਦੇ ਲੋਕ ਕਿਉਂ ਹੋਏ ਆਪਣੀ ਸਰਕਾਰ ਦੇ ਖ਼ਿਲਾਫ਼ ? 23 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43855559 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਅਰਮੀਨੀਆ ਵਿੱਚ ਸਰਕਾਰ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ ਦੇ ਪ੍ਰਬੰਧਕ ਨਿਕੋਲ ਪਛੀਨਿਆ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਨਿਕੋਲ ਪਛੀਨਿਆ ਪ੍ਰਧਾਨ ਮੰਤਰੀ ਸਰਜ਼ ਸਰਗਸਿਆਨ ਕੋਲੋਂ ਸੰਵਿਧਾਨ ਵਿੱਚ ਬਦਲਾਅ ਕਾਰਨ ਅਸਤੀਫ਼ਾ ਮੰਗ ਰਹੇ ਹਨ। ਵਿਰੋਧੀਆਂ ਦਾ ਮੰਨਣਾ ਹੈ ਬਦਲਾਅ ਉਨ੍ਹਾਂ ਸੱਤਾ ਕਾਇਮ ਰੱਖਣ ਲਈ ਕੀਤੇ ਹਨ। ਇਨ੍ਹਾਂ ਬਦਲਾਵਾਂ ਕਾਰਨ ਪ੍ਰਧਾਨ ਮੰਤਰੀ ਨੂੰ ਮਹੱਤਵਪੂਰਨ ਸ਼ਕਤੀ ਮਿਲ ਗਈ ਹੈ। ਸਰਜ਼ ਸਰਗਸਿਆਨ ਨੇ ਅਜੇ ਪਿਛਲੇ ਹਫ਼ਤੇ 17 ਅਪ੍ਰੈਲ ਨੂੰ ਹੀ ਪ੍ਰਧਾਨ ਮੰਤਰੀ ਦਾ ਅਹੁਦਾ ਸਾਂਭਿਆ ਹੈ। ਇਸ ਤੋਂ ਪਹਿਲਾਂ ਉਹ ਦੋ ਵਾਰ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਕਿਉਂ ਪੰਜਾਬੀ ਖਿਡਾਰੀ ਜਿੱਤ ਰਹੇ ਨੇ ਹਰਿਆਣਾ ਲਈ ਮੈਡਲ?ਔਕੜਾਂ ਨੂੰ ਮਾਤ ਦੇਣਾ ਹੈ ਤਾਂ ਮਿਲੋ 'ਸੁਪਰ ਸਿੰਘ' ਨੂੰਕੀ ਚਾਹੁੰਦੇ ਹਨ ਅਰਮੀਨੀਆ ਦੇ ਲੋਕ?ਨਿਕੋਲ ਕਹਿੰਦੇ ਹਨ ਉਹ ਸਿਰਫ਼ ਪ੍ਰਧਾਨ ਮੰਤਰੀ ਦੇ ਅਸਤੀਫੇ ਅਤੇ ਸ਼ਕਤੀਆਂ ਦੇ ਬਦਲਾਅ ਦੇ ਢਾਂਚੇ 'ਤੇ ਗੱਲ ਕਰਨ ਲਈ ਤਿਆਰ ਹਨ। Image copyright AFP ਸ਼ਨੀਵਾਰ ਨੂੰ ਉਨ੍ਹਾਂ ਨੇ ਰਾਜਧਾਨੀ ਯੇਰੇਵਨ ਦੇ ਰਿਪਬਲਿਕ ਸੁਕੇਅਰ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਜ਼ ਸਰਗਸਿਆਨ ਅਰਮੀਨੀਆ ਵਿੱਚ ""ਨਵੀਂ ਹਕੀਕਤ"" ਨੂੰ ਨਹੀਂ ਸਮਝ ਰਹੇ। ਪਰ ਸਰਜ਼ ਸਰਗਸਿਆਨ ਨੇ ਕੁਝ ਅਣਸੁਖਾਵਾਂ ਨਾ ਵਾਪਰੇ ਇਸ ਲਈ ਗੱਲਬਾਤ ਦਾ ਸੱਦਾ ਦਿੱਤਾ ਹੈ।ਰਾਇਟ ਪੁਲਿਸ ਕਈ ਦਿਨਾਂ ਤੋਂ ਪ੍ਰਦਰਸ਼ਨਕਾਰੀਆਂ ਦੀ ਭੀੜ ਨਾਲ ਆਹਮੋ-ਸਾਹਮਣੇ ਹੋ ਰਹੀ ਹੈ ਅਤੇ ਕਈ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਬੀਬੀਸੀ ਦੇ ਰੇਹਨ ਡੇਮੀਟ੍ਰੀ ਦੇ ਰਿਪੋਰਟ ਮੁਤਾਬਕ, ""ਦੇਸ ਦੇ ਕਈ ਲੋਕ ਸੱਚਮੁੱਚ ਆਪਣੇ ਦੇਸ ਵਿੱਚ ਬਦਲਾਅ ਚਾਹੁੰਦੇ ਹਨ ਪਰ ਉਹ ਸੋਚਦੇ ਹਨ ਕਿ ਉਨ੍ਹਾਂ ਇਹ ਮੌਕਾ ਨਹੀਂ ਮਿਲ ਰਿਹਾ ਕਿਉਂਕਿ ਲੀਡਰਸ਼ਿਪ ਉਹੀ ਰਹਿੰਦੀ ਹੈ।""ਜਦੋਂ ਰਾਸ਼ਟਰਪਤੀ ਮਿਲੇ ਪ੍ਰਦਰਸ਼ਨਕਾਰੀਆਂ ਨੂੰ ਅਰਮੇਨ ਸਰਗਸਿਆਨ ਜੋ ਸਰਜ਼ ਸਰਗਸਿਆਨ ਨਾਲ ਸਬੰਧਤ ਨਹੀਂ ਹਨ, ਪ੍ਰਦਰਸ਼ਨਕਾਰੀਆਂ ਵਿਚਾਲੇ ਆਏ ਅਤੇ ਨਿਕੋਲ ਨਾਲ ਹੱਥ ਮਿਲਾਇਆ ਅਤੇ ਅਧਿਕਾਰਤ ਗੱਲਬਾਤ ਲਈ ਕਿਹਾ। Image copyright Getty Images ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਕਰੀਬ 10 ਮਿੰਟ ਗੱਲ ਕੀਤੀ ਅਤੇ ਉਚਿਤ ਗੱਲਬਾਤ ਲਈ ਹੋਟਲ ਵਿੱਚ ਚੱਲਣ ਦਾ ਵੀ ਸੱਦਾ ਦਿੱਤਾ। ਨਿਕੋਲ ਨੇ ਉਸ ਵੇਲੇ ਮਨ੍ਹਾਂ ਕਰ ਦਿੱਤਾ ਪਰ ਉਨ੍ਹਾਂ ਗਾਰੰਟੀ ਮੰਗੀ ਕਿ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਬਲ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਰਾਸ਼ਟਰਪਤੀ ਦੇ ਇਸ ਨਾਟਕੀ ਦਖ਼ਲ ਤੋਂ ਬਾਅਦ ਨਿਕੋਲ ਨੇ ਸਰਜ਼ ਸਰਗਸਿਆਨ ਨਾਲ ਗੱਲ ਕਰਨ ਦਾ ਐਲਾਨ ਕੀਤਾ। ਸਰਜ਼ ਸਰਗਸਿਆਨ ਖ਼ਿਲਾਫ਼ ਇੰਨਾਂ ਗੁੱਸਾ ਕਿਉਂ?ਨਿਕੋਲ ਨੇ ਹਾਲ ਹੀ ਵਿੱਚ 1989 ਵਿੱਚ ਚਲਾਏ ਗਏ ਸ਼ਾਂਤਮਈ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਆਪਣੇ ਵੱਲੋਂ ਚਲਾਈ ਗਈ ਇਸ ਮੁਹਿੰਮ ਨੂੰ ""ਵੈਲਵੇਟ ਕ੍ਰਾਂਤੀ"" ਦੀ ਵਿਆਖਿਆ ਕੀਤੀ ਸੀ। Image copyright AFP 1989 ਦੇ ਇਸ ਪ੍ਰਦਰਸ਼ਨ ਕਾਰਨ ਚੈਕੋਸਲੋਵਾਕੀਆ (ਜੋ ਬਾਅਦ ਵਿੱਚ ਦੋ ਸਟੇਟਾਂ ਚੈੱਕ ਰਿਪਬਲਿਕ ਅਤੇ ਸਲੋਵਾਕੀਆ ਵਿੱਚ ਵੰਡਿਆ ਗਿਆ) ਵਿੱਚ ਕਮਿਊਨਿਸਟ ਸ਼ਾਸਨ ਦਾ ਅੰਤ ਹੋਇਆ ਸੀ। 2008 ਵਿੱਚ ਸਰਜ਼ ਸਰਗਸਿਆਨ ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਕਰਨ ਕਰਕੇ ਜੇਲ੍ਹ ਵਿੱਚ ਜਾਣ ਵਾਲੇ ਕਾਰਕੁੰਨ ਨੇ ""ਸਮੁੱਚੀ ਸਟੇਟ ਦੀ ਪ੍ਰਣਾਲੀ ਨੂੰ ਠੱਪ ਕਰਨ ਲਈ"" ਸਮਰਥਕਾਂ ਨੂੰ ਬੁਲਾਇਆ ਕਿਉਂਕਿ ""ਸੱਤਾ ਲੋਕਾਂ ਨਾਲ ਹੀ ਹਾਸਿਲ ਹੁੰਦੀ ਹੈ।""ਉੱਥੇ ਹੀ ਸਰਜ਼ ਸਰਗਸਿਆਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਬਣਨ ਦੀ ਅਖ਼ੀਰ ਤੱਕ ਕੋਈ ਮਨਸ਼ਾ ਨਹੀਂ ਸੀ।ਹਾਲਾਂਕਿ ਉਹ ਮੰਗਲਵਾਰ ਨੂੰ ਪਾਰਲੀਮੈਂਟ ਵੱਲੋਂ ਇਸ ਅਹੁਦੇ ਲਈ ਚੁਣੇ ਗਏ ਸਨ। 2008 ਵਿੱਚ ਸਰਜ਼ ਸਰਗਸਿਆਨ ਪਹਿਲੀ ਵਾਰ ਰਾਸ਼ਟਰਪਤੀ ਬਣੇ ਸਨ ਤਾਂ ਲੋਕਾਂ ਨੇ ਰੋਸ ਮੁਜ਼ਾਹਰਾ ਕਰਦਿਆਂ ਉਨ੍ਹਾਂ 'ਤੇ ਕਥਿਤ ਤੌਰ 'ਤੇ ਵੋਟਾਂ ਦੀ ਹੇਰਾਫੇਰੀ ਦੇ ਇਲਜ਼ਾਮ ਲਗਾਏ ਸਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅੰਮ੍ਰਿਤਸਰ ਰੇਲ ਹਾਦਸਾ : ਮਰੀਜ਼ ਇਲਾਜ ਤੋਂ ਬਾਅਦ ਵੀ ਘਰ ਜਾਣ ਲਈ ਰਾਜ਼ੀ ਨਹੀਂ ਰਵਿੰਦਰ ਸਿੰਘ ਰੌਬਿਨ ਪੱਤਰਕਾਰ ਬੀਬੀਸੀ 27 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45994797 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder Singh Robin/BBC ਫੋਟੋ ਕੈਪਸ਼ਨ ਜੱਗੂ ਦਿਹਾੜੀ ਉੱਤੇ ਕੰਮ ਕਰਦਾ ਹੈ ਅਤੇ ਉਸ ਨੂੰ ਆਪਣੀ ਮਾਂ, ਪਤਨੀ ਅਤੇ ਤਿੰਨ ਬੱਚਿਆਂ ਦੀ ਫਿਕਰ ਹੈ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਵਿੱਚ ਦਸਹਿਰਾ ਦੇਖਣ ਗਏ ਜੱਗੂ ਨੰਦਨ ਦੀ ਜ਼ਿੰਦਗੀ ਦੀ ਰਫ਼ਤਾਰ ਰੁੱਕ ਗਈ ਹੈ। ਰੇਲ ਹਾਦਸੇ ਤੋਂ ਬਾਅਦ ਜੱਗੂ ਨੂੰ ਗੁਰੂ ਨਾਨਕ ਹਸਪਤਾਲ ਲਿਆਂਦਾ ਗਿਆ ਸੀ।ਇੱਥੇ ਜੱਗੂ ਦੀਆਂ ਕਈ ਸਰਜਰੀਆਂ ਹੋਈਆਂ ਅਤੇ ਡਾਕਟਰ ਨੇ ਉਸ ਨੂੰ ਤਿੰਨ ਮਹੀਨਿਆਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਜੱਗੂ ਉਨ੍ਹਾਂ ਕਈ ਮਰੀਜ਼ਾਂ ਵਿੱਚੋਂ ਹੈ, ਜੋ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਨਹੀਂ ਜਾਣਾ ਚਾਹੁੰਦੇ।ਦਰਅਸਲ ਜੱਗੂ ਦਿਹਾੜੀ ਉੱਤੇ ਕੰਮ ਕਰਦਾ ਹੈ ਅਤੇ ਉਸ ਨੂੰ ਆਪਣੀ ਮਾਂ, ਪਤਨੀ ਅਤੇ ਤਿੰਨ ਬੱਚਿਆਂ ਦੀ ਫਿਕਰ ਹੈ। ਬੀਬੀਸੀ ਨਾਲ ਗੱਲਬਾਤ ਕਰਦਿਆਂ ਜੱਗੂ ਨੇ ਕਿਹਾ, ""ਉਨ੍ਹਾਂ ਸਾਰਿਆਂ ਨੂੰ ਅਗਲੇ ਤਿੰਨ ਮਹੀਨਿਆਂ ਤੱਕ ਕੌਣ ਪਾਲੇਗਾ ਅਤੇ ਮੇਰੇ ਲਈ ਦਵਾਈਆਂ ਕਿਵੇਂ ਆਉਣਗੀਆਂ।""ਇਹ ਵੀ ਪੜ੍ਹੋ:'ਆਪ' 'ਚ ਏਕਤਾ ਦੇ ਸਮਝੌਤੇ ਤੋਂ ਕੌਣ ਭੱਜ ਰਿਹਾ CBI ਡਾਇਰੈਕਟਰ ਮਾਮਲੇ ਦੀ ਜਾਂਚ ਦੋ ਹਫ਼ਤੇ 'ਚ ਪੂਰੀ ਹੋਵੇ- ਸੁਪਰੀਮ ਕੋਰਟ'ਪੰਜਾਬ ਪੁਲਿਸ ਨਸ਼ਾ ਤਸਕਰਾਂ ਦਾ ਨਿਯਮਿਤ ਫੀਡਬੈਕ ਨਹੀਂ ਦਿੰਦੀ' ਤੁਹਾਨੂੰ ਦੱਸ ਦੇਈਏ ਕਿ ਸੂਬਾ ਸਰਕਾਰ ਨੇ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ ਪਰ ਜ਼ਖਮੀਆਂ ਦੇ ਲਈ ਕੋਈ ਐਲਾਨ ਨਹੀਂ ਹੋਇਆ ਹੈ। Image copyright Ravinder Singh Robin/BBC ਫੋਟੋ ਕੈਪਸ਼ਨ ਕੇਂਦਰ ਸਰਕਾਰ ਵੱਲੋਂ ਐਲਾਨੇ 50,000 ਰੁਪਏ ਦੇ ਮੁਆਵਜ਼ਾ ਹਾਲੇ ਮਰੀਜ਼ਾਂ ਨੂੰ ਨਹੀਂ ਮਿਲਿਆ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਇੰਨਾ ਜ਼ਰੂਰ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਇਲਾਜ ਦਾ ਖਰਚਾ ਸੂਬਾ ਸਰਕਾਰ ਚੁੱਕੇਗੀ। ਕੇਂਦਰ ਸਰਕਾਰ ਵੱਲੋਂ ਐਲਾਨੇ 50,000 ਰੁਪਏ ਦੇ ਮੁਆਵਜ਼ਾ ਹਾਲੇ ਮਰੀਜ਼ਾਂ ਨੂੰ ਨਹੀਂ ਮਿਲਿਆ ਹੈ।14 ਵਿੱਚੋਂ 4 ਹੀ ਘਰ ਜਾਣ ਲਈ ਤਿਆਰਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਤੋਂ ਇਲਾਜ ਤੋਂ ਬਾਅਦ 14 ਵਿੱਚੋਂ ਸਿਰਫ਼ ਚਾਰ ਹੀ ਮਰੀਜ਼ ਅਜਿਹੇ ਹਨ, ਜੋ ਕਿ ਘਰ ਜਾਣ ਲਈ ਤਿਆਰ ਹਨ। Image copyright Ravinder Singh Robin/BBC ਫੋਟੋ ਕੈਪਸ਼ਨ ਸਿਵਲ ਹਸਪਤਾਲ ਦੇ ਡਾ. ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਛੁੱਟੀ ਦੇਣ ਦੇ ਬਾਵਜੂਦ ਕਈ ਮਰੀਜ਼ ਘਰ ਜਾਣ ਲਈ ਰਾਜ਼ੀ ਨਹੀਂ ਹਨ ਤਿੰਨ ਬੱਚਿਆਂ ਦੇ ਪਿਤਾ ਪਰਸ਼ੂ ਰਾਮ ਦਾ ਕਹਿਣਾ ਹੈ, ""ਡਾਕਟਰਾਂ ਨੇ ਘਰ ਜਾਣ ਲਈ ਕਿਹਾ ਹੈ ਪਰ ਹੋਰ ਇਲਾਜ ਦੇ ਲਈ ਮੈਨੂੰ ਸ਼ਾਇਦ ਖੁਦ ਹੀ ਖਰਚਾ ਚੁੱਕਣਾ ਪਏ। ਕੀ ਪਤਾ ਦੁਬਾਰਾ ਆਉਣ ਤੋਂ ਬਾਅਦ ਮੇਰਾ ਮੁੜ ਮੁਫ਼ਤ ਇਲਾਜ ਹੋਵੇਗਾ ਜਾਂ ਨਹੀਂ।""ਸਬਜ਼ੀ ਵੇਚਣ ਵਾਲੇ ਪਰਸ਼ੂ ਰਾਮ ਨੇ ਡਰ ਜ਼ਾਹਿਰ ਕੀਤਾ ਕਿ ਸ਼ਾਇਦ ਜ਼ਖਮੀ ਲੋਕਾਂ ਨੂੰ ਮਿਲਣ ਵਾਲਾ ਮੁਆਵਜ਼ਾ ਵੀ ਨਾ ਮਿਲੇ। ਪੇਸ਼ੇ ਤੋਂ ਪੇਂਟਰ ਕ੍ਰਿਸ਼ਨਾ ਦੈ ਕਹਿਣਾ ਹੈ ਕਿ ਡਾਕਟਰ ਦੀ ਸਲਾਹ ਦੇ ਬਾਵਜੂਦ ਉਹ ਘਰ ਜਾਣ ਲਈ ਰਾਜ਼ੀ ਨਹੀਂ ਹਨ। ਕ੍ਰਿਸ਼ਨਾ ਦਾ ਕਹਿਣਾ ਹੈ, ""ਇਹ ਮੇਰੇ ਕੰਮ ਦਾ ਸਭ ਤੋਂ ਵਧੀਆ ਸਮਾਂ ਹੈ। ਮੈਨੂੰ ਨਹੀਂ ਲਗਦਾ ਕਿ ਮੈਂ ਕੁਝ ਹੋਰ ਦਿਨ ਕੰਮ ਸਕਾਗਾਂ ਇਸ ਲਈ ਬਿਹਤਰ ਹੋਵੇਗਾ ਕਿ ਮੈਂ ਕੁਝ ਹੋਰ ਦਿਨ ਹਸਪਤਾਲ ਵਿੱਚ ਰਹਾਂ। ਇੱਥੇ ਘੱਟੋ-ਘੱਟ ਸਾਡਾ ਧਿਆਨ ਰੱਖਣ ਅਤੇ ਚੰਗਾ ਭੋਜਨ ਦੇਣ ਲਈ ਲੋਕ ਹਨ।""ਇਹ ਵੀ ਪੜ੍ਹੋ:ਕੀ ਮੋਦੀ ਨੇ ਇਸ ਕਰਕੇ CBI ਡਾਇਰੈਕਟਰ ਨੂੰ ਹਟਾਇਆਇਸ ਗੀਤ ਨੇ ਪਾਈ ਪਾਕਿਸਤਾਨ 'ਚ ਭਸੂੜੀ13 ਔਰਤਾਂ ਨੂੰ ਆਪਣੇ ਜਾਲ 'ਚ ਫਸਾ ਕੇ 6 ਨੂੰ ਬਣਾਇਆ ਏਡਜ਼ ਦੀਆਂ ਰੋਗੀਸਿਵਲ ਹਸਪਤਾਲ ਦੇ ਡਾਕਟਰ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਕਈ ਮਰੀਜ਼ਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਫਿਰ ਉਹ ਘਰ ਜਾਣ ਲਈ ਰਾਜ਼ੀ ਨਹੀਂ ਹਨ। Image copyright Ravinder Singh Robin/BBC ਫੋਟੋ ਕੈਪਸ਼ਨ ਸਬਜ਼ੀ ਵੇਚਣ ਵਾਲੇ ਪਰਸ਼ੂ ਰਾਮ ਨੇ ਡਰ ਜ਼ਾਹਿਰ ਕੀਤਾ ਕਿ ਸ਼ਾਇਦ ਜ਼ਖਮੀ ਲੋਕਾਂ ਨੂੰ ਮਿਲਣ ਵਾਲਾ ਮੁਆਵਜ਼ਾ ਵੀ ਨਾ ਮਿਲੇ ਡਾ. ਭੁਪਿੰਦਰ ਅਨੁਸਾਰ, ""ਉਨ੍ਹਾਂ ਨੂੰ ਸ਼ਾਇਦ ਡਰ ਲਗਦਾ ਹੈ ਕਿ ਛੁੱਟੀ ਮਿਲਣ ਤੋਂ ਬਾਅਦ ਸ਼ਾਇਦ ਕੇਂਦਰ ਸਰਕਾਰ ਵੱਲੋਂ ਐਲਾਨਿਆ ਮੁਆਵਜ਼ਾ ਉਨ੍ਹਾਂ ਨੂੰ ਨਾ ਮਿਲੇ।""ਇਹ ਵੀ ਪੜ੍ਹੋ:'ਲੋਕ ਰਾਵਣ ਸਾੜਦੇ ਨੇ ਅਸੀਂ ਘਰ ਹੀ ਸਾੜ ਲਿਆ'ਅੰਮ੍ਰਿਤਸਰ ਰੇਲ ਹਾਦਸਾ : ਜਵਾਬ ਮੰਗਦੇ ਪੰਜ ਸਵਾਲਮ੍ਰਿਤਕਾਂ 'ਚ ਰਾਮਲੀਲ੍ਹਾ ਦਾ ਰਾਵਣ ਵੀ ਸ਼ਾਮਲਅਸਿਸਟੈਂਟ ਡਿਪਟੀ ਕਮਿਸ਼ਨਰ, ਜਨਰਲ ਡਾ. ਸ਼ਿਵਰਾਜ ਬਲ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲੇ ਤੱਕ 71 ਵਿੱਚੋਂ 46 ਮਰੀਜ਼ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਹਾਲੇ ਦਾਖਿਲ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੈਨੇਡਾ ਦੀ ਰਹਿਣ ਵਾਲੀ ਮੈਰੀਸਾ ਸਰੋਗੇਟ ਮਾਂ ਹੈ ਜਿਹੜੀ ਦੂਜਿਆਂ ਨੂੰ ਬੱਚੇ ਪੈਦਾ ਕਰਕੇ ਦਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਸਿਰਫ਼ ਇਨ੍ਹਾਂ ਲੋਕਾਂ ਲਈ ਬੱਚੇ ਪੈਦਾ ਨਹੀਂ ਕਰ ਰਹੀ ਪਰ ਮੈਂ ਇੱਕ ਵਿਰਾਸਤ ਵੀ ਬਣਾ ਰਿਹਾ ਹਾਂ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮੋਦੀ ਵੀ ਤੇ ਕੈਪਟਨ ਵੀ, ਦੋਵੇਂ ਲੋਕਾਂ ਦੇ ਨਿਸ਼ਾਨੇ 'ਤੇ 13 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45512583 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਸੂਰਜ ਦੀ ਤੇਜ਼ ਤਪਸ਼ ਵਿਚਾਲੇ ਜਦੋਂ ਸਟੇਜ ਤੋਂ ਨਾਅਰਾ ਲਗਦਾ ਤਾਂ ਲੋਕ ਬਾਹਵਾਂ ਖੜ੍ਹੀਆਂ ਕਰ ਕੇ ਇਸ ਦਾ ਸਮਰਥਨ ਕਰਦੇ। ""ਤਾਨਾਸ਼ਾਹੀ ਚੱਕ ਦਿਆਂਗੇ, ਲੋਕ ਏਕਤਾ ਜ਼ਿੰਦਾਬਾਦ"" ਇਹ ਨਾਅਰੇ ਵੀਰਵਾਰ ਨੂੰ ਚੰਡੀਗੜ੍ਹ ਦੀ ਪੰਜਾਬ ਹੱਦ ਨਾਲ ਲੱਗਦੀ ਮੁਹਾਲੀ ਉੱਤੇ ਗੂੰਜੇ। ਤਪਦੀ ਦੁਪਹਿਰ ਵਿੱਚ ਜਲੰਧਰ, ਮਾਨਸਾ, ਬਠਿੰਡਾ, ਲੁਧਿਆਣਾ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਪੋ-ਆਪਣੀਆਂ ਯੂਨੀਅਨਾਂ ਦੇ ਝੰਡੇ, ਜਥੇਬੰਦੀਆਂ ਦੇ ਬੈਨਰ ਲੈ ਕੇ ਆਏ ਲੋਕ ਜ਼ਮੀਨ ਉੱਤੇ ਬੈਠ ਕੇ ਮੰਚ ਤੋਂ ਸੰਬੋਧਨ ਕਰ ਰਹੇ ਲੋਕਾਂ ਦੇ ਵਿਚਾਰ ਟਿਕਟਿਕੀ ਲਗਾ ਕੇ ਸੁਣ ਰਹੇ ਸਨ। ਸੂਰਜ ਦੀ ਤੇਜ਼ ਤਪਸ਼ ਵਿਚਾਲੇ ਜਦੋਂ ਸਟੇਜ ਤੋਂ ਨਾਅਰਾ ਲੱਗਦਾ ਤਾਂ ਲੋਕ ਬਾਹਵਾਂ ਖੜ੍ਹੀਆਂ ਕਰ ਕੇ ਇਸ ਦਾ ਸਮਰਥਨ ਕਰਦੇ। ਇਹ ਵੀ ਪੜ੍ਹੋ:ਕਾਮਸੂਤਰ ਯੁੱਗ ਤੋਂ ਹੁਣ ਤੱਕ : ਸੈਕਸ ਬਾਰੇ ਭਾਰਤੀਆਂ ਦੀ ਸੋਚ ਕਿੰਨੀ ਬਦਲੀਪਰਿਵਾਰ ਨਿਯੋਜਨ ਲਈ ਔਰਤਾਂ ਦੀ ਨਸਬੰਦੀ ਇਸ ਲਈ ਹੈ ਖ਼ਤਰਨਾਕਬਾਦਲਾਂ ਲਈ ਨਵੀਆਂ ਗੱਡੀਆਂ ਖਰੀਦਣ ਦਾ ਮਤਾ ਰੱਦਗਾਮਾ ਪਹਿਲਵਾਨ ਤੇ ਕੁਲਸੁਮ ਨਵਾਜ਼ ਦਾ ਕੀ ਰਿਸ਼ਤਾ ਸੀ ਫੋਟੋ ਕੈਪਸ਼ਨ ਮਹਾਰਾਸ਼ਟਰ ਦੇ ਭੀਮਾ ਕੋਰੇਗਾਂਵ ਹਿੰਸਾ ਦੇ ਸਬੰਧ ਵਿੱਚ ਪੁਣੇ ਪੁਲਿਸ ਵੱਲੋਂ ਸਮਾਜਿਕ ਕਾਰਕੁਨਾਂ ਦੀ ਕੀਤੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ। ਸਮਾਜਿਕ ਕਾਰਕੁਨਾਂ ਦੀ ਕੀਤੀ ਗ੍ਰਿਫ਼ਤਾਰੀ ਦਾ ਵਿਰੋਧਪੰਜਾਬ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਮਹਾਰਾਸ਼ਟਰ ਦੇ ਭੀਮਾ ਕੋਰੇਗਾਂਵ ਹਿੰਸਾ ਦੇ ਸਬੰਧ ਵਿੱਚ ਪੁਣੇ ਪੁਲਿਸ ਵੱਲੋਂ ਸਮਾਜਿਕ ਕਾਰਕੁਨਾਂ ਦੀ ਕੀਤੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਇਹ ਮੁਜ਼ਾਹਰਾ ਕੀਤਾ। ਮੁਜ਼ਾਹਰੇ ਵਿਚ ਵਿਦਿਆਰਥੀ, ਮੁਲਾਜ਼ਮ, ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ।ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਅਤੇ ਪੱਤਰਕਾਰ ਗੌਤਮ ਨਵਲਖਾ, ਸਿਵਲ ਰਾਈਟਸ ਵਕੀਲ ਸੁਧਾ ਭਾਰਦਵਾਜ, ਹੈਦਰਾਬਾਦ ਦੇ ਕਵੀ ਵਰਵਰਾ ਰਾਵ, ਆਨੰਦ ਤੇਲਤੁੰਬੜੇ, ਮੁੰਬਈ ਵਿੱਚ ਵਰਨੇਨ ਗੋਂਜ਼ਾਲਵਿਸ ਅਤੇ ਅਰੁਣ ਫਰੇਰਾ ਅਤੇ ਰਾਂਚੀ ਵਿਚ ਸਟੇਨ ਸਵਾਮੀ ਨੂੰ ਪੁਲਿਸ ਕੁਝ ਦਿਨ ਪਹਿਲਾਂ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਗ੍ਰਿਫ਼ਤਾਰੀ ਨੂੰ ਜਦੋਂ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਤਾਂ ਅਦਲਾਤ ਨੇ ਇਨ੍ਹਾਂ ਨੂੰ ਜੇਲ੍ਹ ਦੀ ਬਜਾਇ ਇਨ੍ਹਾਂ ਦੇ ਘਰਾਂ ਵਿਚ ਹੀ ਰੱਖਣ ਦੇ ਹੁਕਮ ਦੇ ਦਿੱਤੇ ਸਨ। ਫੋਟੋ ਕੈਪਸ਼ਨ ਪ੍ਰਦਰਸ਼ਨ ਵਿਚ ਵਿਦਿਆਰਥੀ, ਕਰਮਚਾਰੀ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ ਕਿਸਾਨ ਆਗੂ ਬੂਟਾ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਰਕਾਰ ਨੇ ਜੋ ਹਿੰਸਾ ਦੇ ਨਾਮ ਉੱਤੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ, ਉਹ ਪੂਰੀ ਤਰਾਂ ਗ਼ਲਤ ਹਨ। ਉਨ੍ਹਾਂ ਆਖਿਆ ਕਿ ਭੀਮਾ ਕੋਰੇਗਾਂਵ ਹਿੰਸਾ ਦੇ ਅਸਲ ਦੋਸ਼ੀ, ਜੋ ਕਿ ਹਿੰਦੂਤਵ ਸੰਸਥਾਵਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਦੇ ਖ਼ਿਲਾਫ਼ ਪੁਲਿਸ ਵੱਲੋਂ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਲੋਕ ਹਿੱਤਾਂ ਲਈ ਬੋਲਣ ਵਾਲੀਆਂ ਆਵਾਜ਼ਾਂ ਨੂੰ ਸਰਕਾਰ ਵੱਲੋਂ ਬੰਦ ਕੀਤੀ ਜਾ ਰਹੀ ਹੈ।'ਬੋਲਣ ਦੀ ਅਜ਼ਾਦੀ ਨੂੰ ਖਤਰਾ'ਬੂਟਾ ਸਿੰਘ ਨੇ ਆਖਿਆ ਕਿ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਕਰ ਕੇ ਸਰਕਾਰ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਗ੍ਰਿਫ਼ਤਾਰੀ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਪੁਲਿਸ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਸੰਬੰਧਤ ਸਬੂਤ ਅਦਾਲਤ ਵਿਚ ਪੇਸ਼ ਕਰਨ ਦੀ ਬਜਾਏ ਮੀਡੀਆ ਵਿਚ ਜਾਰੀ ਕਰ ਕੇ ਕਾਰਕੁਨਾਂ ਨੂੰ ਬਦਨਾਮ ਕਰਨ ਦੀ ਚਾਲ ਖੇਡੀ ਹੈ।ਇਹ ਵੀ ਪੜ੍ਹੋ:'ਮਨੁੱਖੀ ਹਕੂਕ ਕਾਰਕੁਨਾਂ ਖਿਲਾਫ਼ ਪੁਲਿਸ ਦੇ ਸਬੂਤ ਫਰਜ਼ੀ'ਰਾਜਗੁਰੂ ਨੂੰ ਸੰਘ ਕਾਰਕੁਨ ਸਾਬਤ ਕਰਨ ਦਾ ਅਰਥ'ਜਮਹੂਰੀ ਕਾਰਕੁਨਾਂ ਨੂੰ ਜੇਲ੍ਹਾਂ 'ਚ ਸੁੱਟਣ ਦਾ ਵਰਤਾਰਾ ਨਵਾਂ ਨਹੀਂ'ਦਲਿਤਾਂ ਦੀ ਯਲਗਾਰ ਪਰੀਸ਼ਦ ਤੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਦੀ ਗ੍ਰਿਫ਼ਤਾਰੀ ਦਾ ਸਬੰਧਇਸ ਦੌਰਾਨ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਲੋਕਾਂ ਦੇ ਨਿਸ਼ਾਨੇ ਉੱਤੇ ਸਿਰਫ਼ ਕੇਂਦਰ ਦੀ ਮੋਦੀ ਸਰਕਾਰ ਹੀ ਨਹੀਂ ਸੀ, ਸਗੋਂ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਬਾਰੇ ਕਾਨੂੰਨ ਦੀ ਖੁੱਲ੍ਹ ਕੇ ਖ਼ਿਲਾਫ਼ਤ ਹੋਈ। ਫੋਟੋ ਕੈਪਸ਼ਨ ਇਸ ਦੌਰਾਨ ਪ੍ਰਦਰਸ਼ਨ ਸ਼ਾਮਲ ਹੋਏ ਲੋਕਾਂ ਦੇ ਨਿਸ਼ਾਨੇ ਉੱਤੇ ਸਿਰਫ਼ ਕੇਂਦਰ ਦੀ ਮੋਦੀ ਸਰਕਾਰ ਹੀ ਨਹੀਂ ਸੀ, ਸਗੋਂ ਪੰਜਾਬ ਸਰਕਾਰ ਵੀ ਸੀ ਮਨੁੱਖੀ ਅਧਿਕਾਰ ਕਾਰਕੁਨ ਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫ਼ੈਸਰ ਜਗਮੋਹਨ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦਾ ਇਹ ਕਦਮ ਬੋਲਣ ਦੀ ਆਜ਼ਾਦੀ ਦੇ ਖ਼ਿਲਾਫ਼ ਹੈ। ਉਨ੍ਹਾਂ ਆਖਿਆ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਮ ਹੇਠ ਇਸ ਕਾਨੂੰਨ ਵਰਤੋਂ ਲੋਕ ਪੱਖੀ ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਦੇ ਖ਼ਿਲਾਫ਼ ਕੀਤੀ ਜਾ ਸਕਦੀ ਹੈ। ਇਸ ਮੌਕੇ ਪੰਜਾਬ ਟੀਚਰਜ਼ ਯੂਨੀਅਨ ਨਾਲ ਜੁੜੇ ਸੁਖਵਿੰਦਰ ਸਿੰਘ ਚਹਿਲ ਨੇ ਆਖਿਆ ਕਿ ਜਿਵੇਂ ਕੇਂਦਰ ਵਿਚ ਮੋਦੀ ਸਰਕਾਰ ਲੋਕਾਂ ਦੇ ਬੋਲਣ ਦੀ ਆਜ਼ਾਦੀ ਖੋਹ ਰਹੀ ਹੈ ਉਸੀ ਤਰੀਕੇ ਨਾਲ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਕੰਮ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਅਧਿਆਪਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।ਇਹ ਵੀ ਪੜ੍ਹੋ:ਲੰਡਨ ਦੀ ਅਦਾਲਤ 'ਚ ਕਿੰਨੇ ਪਰੇਸ਼ਾਨ ਦਿਖੇ ਮਾਲਿਆਮੋਦੀ ਗੁਆਂਢੀ ਮੁਲਕਾਂ ਦਾ ਭਰੋਸਾ ਕਿਉਂ ਨਹੀਂ ਜਿੱਤ ਪਾ ਰਹੇ 'ਰਾਸ਼ਟਰੀ ਗੀਤ ਮੁਲਕ ਦੇ ਮੂਲ ਲੋਕਾਂ ਦਾ ਅਪਮਾਨ'ਮੋਦੀ ਗੁਆਂਢੀ ਮੁਲਕਾਂ ਦਾ ਭਰੋਸਾ ਕਿਉਂ ਨਹੀਂ ਜਿੱਤ ਪਾ ਰਹੇ ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੰਡੋਨੇਸ਼ੀਆ: 'ਅਸੀਂ ਨਹੀਂ ਜਾਣਦੇ ਸਾਡੇ ਆਪਣੇ ਕਿੱਥੇ ਹਨ' 30 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45681207 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂਆਂ ਤੇ ਭੂਚਾਲ ਦੇ ਝਟਕੇ ਸੁਨਾਮੀ ਤੋਂ ਬਾਅਦ ਮਹਿਸੂਸ ਕੀਤੇ ਗਏ ਹਨ। ਸੁਨਾਮੀ ਨਾਲ ਹੁਣ ਮੌਤਾਂ ਦਾ ਅੰਕੜਾ 832 ਪਹੁੰਚ ਗਿਆ ਹੈ।ਕਰੀਬ 500 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪਾਲੂ ਸ਼ਹਿਰ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਲੋਕ ਲਾਪਤਾ ਹਨ। ਉਹ ਲੋਕ ਢਹਿਢੇਰੀ ਹੋਈਆਂ ਇਮਾਰਤਾਂ ਦੇ ਥੱਲੇ ਦੱਬੇ ਦੱਸੇ ਜਾ ਰਹੇ ਹਨ।ਲਾਸ਼ਾਂ ਸੜਕਾਂ 'ਤੇ ਪਈਆਂ ਹੋਈਆਂ ਹਨ ਅਤੇ ਜ਼ਖ਼ਮੀਆਂ ਦਾ ਇਲਾਜ ਕੈਂਪ ਵਿੱਚ ਚੱਲ ਰਿਹਾ ਹੈ। ਮ੍ਰਿਤਕਾਂ ਦੀ ਗਿਣਤੀ ਬਾਰੇ ਅਜੇ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ ਹੈ।ਅਧਿਕਾਰੀਆਂ ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਤੱਟਵਰਤੀ ਇਲਾਕਿਆਂ ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਅਤੇ ਬਾਅਦ ਵਿਚ ਸੁਨਾਮੀ ਨੇ ਕਹਿਰ ਢਾਇਆ।ਅਧਿਕਾਰੀਆਂ ਮੁਤਾਬਕ ਇੰਡੋਨੇਸ਼ੀਆ ਦੇ ਪਾਲੂ ਸ਼ਹਿਰ ਵਿਚ ਸੁਨਾਮੀ ਦਾ ਸਭ ਤੋਂ ਜ਼ਿਆਦਾ ਅਸਰ ਦੇਖਿਆ ਗਿਆ ਹੈ, ਇੱਥੇ ਸਮੁੰਦਰ ਵਿਚ 3 ਮੀਟਰ ਤੱਕ ਉੱਚੀਆਂ ਲਹਿਰਾ ਉੱਠੀਆਂ ਹਨ। Image copyright ANTARA FOTO/ROLEX MALAHA VIA REUTER ਫੋਟੋ ਕੈਪਸ਼ਨ ਇੰਡੋਨੇਸ਼ੀਆ ਦੇ ਤੱਟਵਰਤੀ ਇਲਾਕਿਆਂ ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਅਤੇ ਬਾਅਦ ਵਿਚ ਸੁਨਾਮੀ ਬੀਬੀਸੀ ਦੀ ਟੀਮ ਜਦੋਂ ਸੁਨਾਮੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਗਈ ਤਾਂ ਉਨ੍ਹਾਂ ਨੂੰ ਉਹ ਲੋਕ ਮਿਲੇ ਜੋ ਆਪਣਿਆਂ ਦੀ ਭਾਲ ਵਿੱਚ ਲੱਗੇ ਹੋਏ ਸਨ।ਇੱਕ ਨੇ ਕਿਹਾ, ਮੈਨੂੰ ਪਤਾ ਕਿ ਮੈਂ ਆਪਣੇ ਪਰਿਵਾਰ ਦੇ ਤਿੰਨ ਮੈਂਬਰ ਗੁਆ ਚੁੱਕਾ ਹਾਂ, ਦੋ ਬਜ਼ੁਰਗ ਅਤੇ ਇੱਕ ਨੌਜਵਾਨ ਪਿਤਾ ਸੀ। ਸਾਨੂੰ ਉਨ੍ਹਾਂ ਬਾਰੇ ਕੁਝ ਨਹੀਂ ਪਤਾਸੋਸ਼ਲ ਮੀਡੀਆ ਵਿਚ ਸੁਨਾਮੀ ਦਾ ਜਿਹੜਾ ਵੀਡੀਓ ਆਇਆ ਹੈ , ਉਸ ਵਿਚ ਲੋਕਾਂ ਦੇ ਚੀਕਾਂ ਮਾਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।ਇਹ ਵੀ ਪੜ੍ਹੋ'ਔਰਤਾਂ ਨੂੰ ਮੰਦਿਰ 'ਚ ਆਉਣ ਤੋਂ ਰੋਕਣਾ ਬਰਾਬਰਤਾ ਦੇ ਅਧਿਕਾਰ ਦੀ ਉਲੰਘਣਾ'ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆ'16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ'ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਸੁਨਾਮੀ ਦੇ ਕਾਰਨ ਇੱਕ ਮਸਜਿਦ ਸਣੇ ਕਈ ਇਮਾਰਤਾਂ ਡਿੱਗਦੀਆਂ ਹਨ। Image copyright AFP ਫੋਟੋ ਕੈਪਸ਼ਨ ਭੂਚਾਲ ਦੇ ਜ਼ਬਰਦਸਤ ਝਟਕਿਆਂ ਤੋਂ ਬਾਅਦ ਹੁਣ ਸੁਨਾਮੀ ਨਾਲ 380 ਮੌਤਾਂ ਹੋਣ ਦੀ ਪੁਸ਼ਟੀ ਹੋ ਗਈ ਹੈ। ਇੰਡੋਨੇਸ਼ੀਆ ਦੇ ਆਪਦਾ ਪ੍ਰਬੰਧਨ ਏਜੰਸੀ ਦੇ ਬੁਲਾਰੇ ਪੁਰਵੋ ਨੁਗਰੋਹੋ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਕਿਹਾ, ""ਸੂਨਾਮੀ ਕਾਰਨ ਕਾਫੀ ਲਾਸ਼ਾਂ ਸਮੁੰਦਰ ਦੇ ਕਿਨਾਰੇ ਮਿਲੀਆਂ ਹਨ। ਸਹੀ ਗਿਣਤੀ ਬਾਰੇ ਅਜੇ ਅੰਦਾਜ਼ਾ ਨਹੀਂ ਹੈ।''''ਸੁਨਾਮੀ ਖੁਦ ਨਹੀਂ ਆਇਆ ਸਗੋਂ ਆਪਣੇ ਨਾਲ ਕਾਰਾਂ, ਲੱਕੜਾਂ, ਘਰ ਸਭ ਕੁਝ ਲੈ ਕੇ ਆਇਆ।'' Image Copyright @davidlipson @davidlipson Image Copyright @davidlipson @davidlipson ਪਿਛਲੇ ਮਹੀਨੇ ਇੰਡੋਨੇਸ਼ੀਆ ਵਿਚ ਇਕ ਤੋਂ ਬਾਅਦ ਇੱਕ ਭੂਚਾਲ ਆਏ ਸਨ, ਜਿਸ ਵਿਚ ਸੈਕੜੇ ਵਿਅਕਤੀ ਮਾਰੇ ਗਏ ਸਨ। ਸਭ ਤੋਂ ਖ਼ਤਰਨਾਕ ਭੂਚਾਲ ਪੰਜ ਅਗਸਤ ਨੂੰ ਆਇਆ ਸੀ, ਜਿਸ ਵਿਚ 460 ਲੋਕਾਂ ਦੀ ਮੌਤ ਹੋ ਗਈ ਸੀ।ਇਹ ਵੀ ਪੜ੍ਹੋ:ਪੀਰੀਅਡਜ਼ 'ਚ ਕਈ ਵਾਰ ਖੁਦਕੁਸ਼ੀ ਦਾ ਖਿਆਲ ਇਸ ਲਈ ਆਉਂਦਾ ਹੈਫੇਸਬੁੱਕ ਸੁਰੱਖਿਆ, 5 ਕਰੋੜ ਅਕਾਊਂਟ ਖ਼ਤਰੇ 'ਚ 'ਭਿੰਡਰਾਵਾਲੇ ਦੇ ਪੋਸਟਰ ਨਹੀਂ ਹਟਾਏ, ਇਸ ਲਈ ਮੁੱਖ ਮੰਤਰੀ ਗੁਰਦੁਆਰੇ ਨਹੀਂ ਆਏ'ਬਰੈੱਟ ਕੈਵਨੌ: ਟਰੰਪ ਵੱਲੋਂ ਐੱਫ਼ਬੀਆਈ ਜਾਂਚ ਦੇ ਹੁਕਮਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " '84 ਸਿੱਖ ਕਤਲੇਆਮ: ਨਿਰਪ੍ਰੀਤ ਕੌਰ ਪਿਤਾ ਦੇ ਕਤਲ ਦਾ ਬਦਲਾ ਲੈਣ ਲਈ ਖਾੜਕੂ ਬਣੀ ਸੀ ਸਰਬਜੀਤ ਧਾਲੀਵਾਲ ਬੀਬੀਸੀ ਪੱਤਰਕਾਰ 17 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44332213 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਨਿਰਪ੍ਰੀਤ ਦੱਸਦੀ ਹੈ ਕਿ ਉਸ ਦੇ ਪਿਤਾ ਉਸ ਨੂੰ ਪਿਆਰ ਨਾਲ 'ਬੇਬੀ' ਆਖ ਕੇ ਬੁਲਾਉਂਦੇ ਸੀ ""ਜੇਕਰ 1984 ਵਿੱਚ ਮੇਰੇ ਪਿਤਾ ਦਾ ਕਤਲ ਨਾ ਹੁੰਦਾ ਤਾਂ ਮੇਰੀ ਜ਼ਿੰਦਗੀ ਕੁਝ ਹੋਰ ਹੋਣੀ ਸੀ। ਮੈਂ ਅੱਜ ਕੋਈ ਆਈਏਐੱਸ ਜਾਂ ਆਈਪੀਐੱਸ ਅਫ਼ਸਰ ਹੁੰਦੀ, ਪਰ ਇਹ ਹੋ ਨਾ ਸਕਿਆ।"" ਇਹ ਸ਼ਬਦ ਦਿੱਲੀ ਦੀ ਜੰਮਪਲ ਅਤੇ ਹੁਣ ਮੁਹਾਲੀ ਵਿਚ ਰਹਿ ਰਹੀ ਨਿਰਪ੍ਰੀਤ ਕੌਰ ਦੇ ਹਨ। ਸਿਰ ਉੱਤੇ ਦਸਤਾਰ ਬੰਨੀ ਸੋਫ਼ੇ ਉੱਤੇ ਬੈਠੀ ਨਿਰਪ੍ਰੀਤ ਜਦੋਂ ਇਹ ਗੱਲ ਆਖ ਰਹੀ ਸੀ ਤਾਂ ਉਸ ਦੇ ਚਿਹਰੇ ਉੱਤੇ ਉਦਾਸੀ ਸੀ। ਨਿਰਪ੍ਰੀਤ ਮੁਤਾਬਕ ਜੇਕਰ ਅਪਰੇਸ਼ਨ ਬਲੂ ਸਟਾਰ ਨਾ ਹੁੰਦਾ ਤਾਂ ਇੰਦਰਾ ਗਾਂਧੀ ਦੀ ਹੱਤਿਆ ਵੀ ਨਾ ਹੁੰਦੀ ਅਤੇ ਨਾ ਹੀ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਹੁੰਦਾ। ਇਹ ਵੀ ਪੜ੍ਹੋ:’84 ਸਿੱਖ ਕਤਲੇਆਮ: ਕਾਂਗਰਸੀ ਸੱਜਣ ਕੁਮਾਰ ਨੂੰ ਉਮਰ ਕੈਦ, ਗਵਾਹ ਨਿਰਪ੍ਰੀਤ ਨੇ ਇਹ ਕਿਹਾਅਕਾਲ ਤਖ਼ਤ ਸਾਹਿਬ 'ਤੇ ਟੈਂਕ ਭੇਜਣ ਦਾ ਫ਼ੈਸਲਾ ਕਿਸ ਦਾ ਸੀ?ਨਜ਼ਰੀਆ: ਸੰਤ ਭਿੰਡਰਾਵਾਲੇ ਦੀ ਸ਼ਖ਼ਸੀਅਤ ਤੇ ਸੋਚ ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਉਹ ਔਰਤ, ਜਿਸ ਨੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਖਾੜਕੂ ਨਾਲ ਵਿਆਹ ਕਰਵਾਇਆਨਿਰਪ੍ਰੀਤ ਆਪਣੇ ਅਤੇ ਪਰਿਵਾਰ ਨਾਲ ਹੋਈ ਵਧੀਕੀ ਦਾ ਬਦਲਾ ਲੈਣ ਲਈ 1984 ਤੋਂ ਲੈ ਕੇ ਹੁਣ ਤੱਕ ਲੜਾਈ ਲੜ ਰਹੀ ਹੈ। ਫ਼ਰਕ ਸਿਰਫ਼ ਐਨਾ ਹੈ ਕਿ ਪਹਿਲਾਂ ਉਸ ਨੇ ਬਦਲਾ ਲੈਣ ਲਈ ਹਥਿਆਰਬੰਦ ਤਰੀਕਾ ਅਜ਼ਮਾਇਆ ਅਤੇ ਹੁਣ ਉਹ ਕਾਨੂੰਨੀ ਤਰੀਕੇ ਨਾਲ ਲੜਾਈ ਲੜ ਰਹੀ ਹੈ। ਜ਼ਿੰਦਗੀ ਦਾ ਮਕਸਦ ਇੱਕੋ ਹੈ - ਪਿਤਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ। ਕੀ ਹੋਇਆ ਸੀ ਨਿਰਪ੍ਰੀਤ ਦੇ ਪਰਿਵਾਰ ਨਾਲਨਿਰਪ੍ਰੀਤ ਦੇ ਪਰਿਵਾਰ ਦਾ ਪਿਛੋਕੜ ਸਿਆਲਕੋਟ ਨਾਲ ਹੈ। ਵੰਡ ਤੋਂ ਬਾਅਦ ਪਿਤਾ ਪੰਜਾਬ ਆ ਗਏ ਅਤੇ ਫੌਜ ਵਿਚ ਭਰਤੀ ਹੋ ਗਏ। ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਕੁਝ ਸਮਾਂ ਨੌਕਰੀ ਕਰਨ ਤੋਂ ਬਾਅਦ ਨਿਰਪ੍ਰੀਤ ਦੇ ਪਿਤਾ ਨੇ ਟੈਕਸੀ ਸਟੈਂਡ ਖ਼ਰੀਦ ਲਿਆ ਅਤੇ ਕਾਰੋਬਾਰ ਸ਼ੁਰੂ ਕਰ ਦਿੱਤਾ। ਨਿਰਪ੍ਰੀਤ ਦੱਸਦੀ ਹੈ ਕਿ ਉਸ ਦੇ ਪਿਤਾ ਉਸ ਨੂੰ ਪਿਆਰ ਨਾਲ 'ਬੇਬੀ' ਆਖ ਕੇ ਬੁਲਾਉਂਦੇ ਸੀ।ਨਿਰਪ੍ਰੀਤ ਨੇ ਕਿਹਾ ਕਿ ਪੜ੍ਹਾਈ ਵਿਚ ਉਹ ਸ਼ੁਰੂ ਤੋਂ ਹੁਸ਼ਿਆਰ ਸੀ ਅਤੇ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਸ ਨੇ ਦਿੱਲੀ ਦੇ ਵੈਂਕਟੇਸ਼ਵਰ ਕਾਲਜ ਵਿਚ ਦਾਖ਼ਲਾ ਲਿਆ ਸੀ। ਪਾਲਮ ਕਾਲੋਨੀ ਵਿਚ ਰਹਿਣ ਵਾਲੀ ਨਿਰਪ੍ਰੀਤ ਦਾ ਪਰਿਵਾਰ ਆਰਥਿਕ ਪੱਖੋਂ ਕਾਫ਼ੀ ਖ਼ੁਸ਼ਹਾਲ ਸੀ।1984 ਵਿਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦਿੱਲੀ ਵਿਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ।ਨਵੰਬਰ 1984 ਵਿੱਚ ਦਿੱਲੀ ਵਿਚ ਹੋਏ ਕਤਲੇਆਮ ਦੌਰਾਨ ਨਿਰਪ੍ਰੀਤ ਦੀਆਂ ਅੱਖਾਂ ਸਾਹਮਣੇ ਉਸੇ ਦੇ ਪਿਤਾ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਅਤੇ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ। ਇਹ ਵੀ ਪੜ੍ਹੋ'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' '84 ਸਿੱਖ ਕਤਲੇਆਮ : 80 ਦੋਸ਼ੀਆਂ ਦੀ ਸਜ਼ਾ ਹਾਈ ਕੋਰਟ ਵੱਲੋਂ ਬਰਕਰਾਰ ਕਲਮਾਂ ਛੱਡ ਖਾੜਕੂ ਲਹਿਰ 'ਚ ਸ਼ਾਮਿਲ ਹੋਣ ਵਾਲੇ ਕੁਝ ਨੌਜਵਾਨ 'ਉਨ੍ਹਾਂ ਕਿਹਾ ਸਲਾਮਤ ਰਹਿਣਾ ਹੈ ਤਾਂ ਕੇਸ ਕੱਟ ਲਵੋ'ਜਦੋਂ ਸ਼੍ਰੋਮਣੀ ਕਮੇਟੀ ਨੇ ਕੀਤੀ ਇੰਦਰਾ ਗਾਂਧੀ ਦੀ ਤਾਰੀਫ਼ਨਿਰਪ੍ਰੀਤ ਦਾ ਦਾਅਵਾ ਹੈ ਕਿ ਜਿੰਨ੍ਹਾਂ ਲੋਕਾਂ ਨੇ ਉਸ ਦੇ ਪਿਤਾ ਨੂੰ ਮਾਰਿਆ ਸੀ ਉਨ੍ਹਾਂ ਦਾ ਚਿਹਰਾ ਉਹ ਕਦੇ ਨਹੀਂ ਭੁੱਲ ਸਕਦੀ। ਇਸ ਘਟਨਾ ਨੇ ਵੀਹ ਸਾਲ ਦੀ ਉਮਰ ਦੀ ਨਿਰਪ੍ਰੀਤ ਦੀ ਜ਼ਿੰਦਗੀ ਦਾ ਮਕਸਦ ਹੀ ਬਦਲ ਦਿੱਤਾ। ਨਿਰਪ੍ਰੀਤ ਦੀ ਜਾਨ ਨੂੰ ਖ਼ਤਰਾ ਦੇਖ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਜਲੰਧਰ ਦੇ ਕਾਲਜ ਵਿਚ ਪੜ੍ਹਾਈ ਲਈ ਭੇਜ ਦਿੱਤਾ ਸੀ। ਨਿਰਪ੍ਰੀਤ ਨੇ ਦੱਸਿਆ ਕਿ ਜਲੰਧਰ ਉਹ ਆ ਤਾਂ ਗਈ ਪਰ ਅੰਦਰੋਂ-ਅੰਦਰੀਂ ਪਿਤਾ ਦੀ ਮੌਤ ਦਾ ਬਦਲਾ ਉਸ ਦੇ ਦਿਮਾਗ਼ ਵਿਚ ਹਰ ਸਮੇਂ ਘੁੰਮਦਾ ਰਹਿੰਦਾ। ਫੋਟੋ ਕੈਪਸ਼ਨ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਨਿਰਪ੍ਰੀਤ ਨੇ ਇੱਕ ਖਾਲਿਸਤਾਨੀ ਨਾਲ ਵਿਆਹ ਕਰਵਾ ਲਿਆ ਕੀ ਕੀਤਾ ਪਿਤਾ ਦੀ ਮੌਤ ਦਾ ਬਦਲਾ ਲੈਣ ਲਈਜਲੰਧਰ ਆਉਣ ਉੱਤੇ ਨਿਰਪ੍ਰੀਤ ਦਾ ਕੁਝ ਅਜਿਹੇ ਲੋਕਾਂ ਨਾਲ ਮੇਲ ਹੋਇਆ ਜੋ ਖ਼ਾਲਿਸਤਾਨ ਦੀ ਮੁਹਿੰਮ ਵਿਚ ਸ਼ਾਮਲ ਸਨ। ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਨਿਰਪ੍ਰੀਤ ਨੂੰ ਇਹ ਤਰੀਕਾ ਠੀਕ ਲੱਗਿਆ ਅਤੇ ਉਸ ਨੇ ਇੱਕ ਖਾੜਕੂ ਲਹਿਰ ਦੇ ਕਾਰਕੁਨ ਨਾਲ ਵਿਆਹ ਕਰਵਾ ਲਿਆ। ਨਿਰਪ੍ਰੀਤ ਮੁਤਾਬਕ ਇਸ ਤੋਂ ਪਹਿਲਾਂ ਉਹ ਪਿਤਾ ਦੀ ਮੌਤ ਦਾ ਬਦਲਾ ਲੈ ਸਕਦੀ, ਵਿਆਹ ਤੋ ਠੀਕ 12 ਦਿਨ ਬਾਅਦ ਉਸ ਦੇ ਪਤੀ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ। ਨਿਰਪ੍ਰੀਤ ਇਸ ਮੁਕਾਬਲੇ ਉੱਤੇ ਵੀ ਸਵਾਲ ਚੁੱਕਦੀ ਹੈ। ਨਿਰਪ੍ਰੀਤ ਮੁਤਾਬਕ ਜਿਸ ਰਸਤੇ ਉੱਤੇ ਉਹ ਤੁਰ ਪਈ ਸੀ ਬਿਨਾਂ ਮਕਸਦ ਪੂਰਾਂ ਕੀਤੇ ਉਹ ਉੱਥੋ ਵਾਪਿਸ ਨਹੀਂ ਪਰਤ ਸਕਦੀ ਸੀ।ਇਸ ਲਈ ਉਸ ਨੇ ਆਪਣੀ ਲੜਾਈ ਹੁਣ ਖ਼ੁਦ ਲੜਨ ਦਾ ਫ਼ੈਸਲਾ ਕੀਤਾ। ਉਦੋਂ ਤੱਕ ਨਿਰਪ੍ਰੀਤ ਨੂੰ ਪੁਲਿਸ ਨੇ ਭਗੌੜਾ ਕਰਾਰ ਦੇ ਦਿੱਤਾ ਸੀ।ਇਸ ਦੌਰਾਨ ਨਿਰਪ੍ਰੀਤ ਇੱਕ ਬੱਚੇ ਦੀ ਮਾਂ ਵੀ ਬਣਨ ਚੁੱਕੀ ਸੀ। ਨਿਰਪ੍ਰੀਤ ਨੇ ਦੱਸਿਆ ਕਿ ਕਈ ਵਾਰ ਉਸ ਨੇ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। 1988 ਵਿੱਚ ਆਪਰੇਸ਼ਨ ਬਲੈਕ ਥੰਡਰ ਦੌਰਾਨ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਫੋਟੋ ਕੈਪਸ਼ਨ ਨਿਰਪ੍ਰੀਤ ਨੇ ਦੱਸਿਆ ਕਿ ਉਸ ਦੇ ਮੁੰਡੇ ਨਾਲ ਉਸ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਰੱਖਿਆ ਗਿਆ ਜੇਲ੍ਹ ਦੀ ਜ਼ਿੰਦਗੀਨਿਰਪ੍ਰੀਤ ਨੇ ਦੱਸਿਆ ਕਿ ਉਸ ਦੇ ਮੁੰਡੇ ਨਾਲ ਉਸ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਰੱਖਿਆ ਗਿਆ। ਪੰਜਾਬ ਤੋਂ ਬਾਅਦ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਵੀ ਰਹੀ। ਉਸ ਦਾ ਮੁੰਡਾ ਵੀ ਜੇਲ੍ਹ ਵਿਚ ਉਸ ਦੇ ਨਾਲ ਸੀ। ਜੇਲ੍ਹ ਦੀ ਜ਼ਿੰਦਗੀ ਦੌਰਾਨ ਨਿਰਪ੍ਰੀਤ ਨੇ ਆਪਣੀ ਲੜਾਈ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਪਰ ਉਹ ਹੁਣ ਹਥਿਆਰਬੰਦ ਤਰੀਕੇ ਨਾਲ ਨਹੀਂ ਕਾਨੂੰਨੀ ਤਰੀਕੇ ਨਾਲ ਲੜਾਈ ਲੜਨਾ ਚਾਹੁੰਦੀ ਸੀ। 1990 ਵਿਚ ਜ਼ਮਾਨਤ ਉੱਤੇ ਰਿਹਾਅ ਹੋਈ। ਇਸ ਤੋ ਬਾਅਦ ਨਿਰਪ੍ਰੀਤ ਕੌਰ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। 1996 ਵਿਚ ਉਹ ਮੁੜ ਬਰੀ ਹੋ ਗਈ। ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਨਿਰਪ੍ਰੀਤ ਲਈ ਸਭ ਤੋਂ ਔਖਾ ਸੀ ਜ਼ਿੰਦਗੀ ਨੂੰ ਮੁੜ ਤੋਂ ਸ਼ੁਰੂ ਕਰਨਾ ਇਸ ਲਈ ਉਸ ਨੂੰ ਕਾਫ਼ੀ ਮਿਹਨਤ ਵੀ ਕਰਨੀ ਪਈ।ਨਿਰਪ੍ਰੀਤ ਦੱਸਦੀ ਹੈ ਕਿ ਉਸ ਨੇ ਸਬੂਤਾਂ ਨਾਲ ਅਦਾਲਤ ਵਿੱਚ ਜਾ ਕੇ ਆਪਣੇ ਪਰਿਵਾਰ ਨਾਲ ਹੋਈ ਵਧੀਕੀ ਖ਼ਿਲਾਫ਼ ਲੜਾਈ ਲੜਨ ਦਾ ਫ਼ੈਸਲਾ ਕੀਤਾ। ਪਿਛਲੇ ਕਈ ਸਾਲਾਂ ਤੋਂ ਨਿਰਪ੍ਰੀਤ ਕਾਨੂੰਨੀ ਲੜਾਈ ਲੜ ਰਹੀ ਹੈ। ਉਸ ਦਾ ਕਹਿਣਾ ਹੈ ਕਿ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਲੜਾਈ ਲੜਨੀ ਲੰਬੀ ਅਤੇ ਔਖੀ ਤਾਂ ਜ਼ਰੂਰ ਹੈ ਪਰ ਉਸ ਨੂੰ ਉਮੀਦ ਹੈ ਕਿ ਇਨਸਾਫ਼ ਜ਼ਰੂਰ ਮਿਲੇਗਾ। ਇਹ ਵੀ ਪੜ੍ਹੋ:'ਜਿਨਸੀ ਸ਼ੋਸ਼ਣ ਦੇ ਮੁਲਜ਼ਮਾਂ 'ਤੇ 20 ਸਾਲ ਬਾਅਦ ਵੀ ਹੋ ਸਕਦੀ ਐਫ਼ਆਈਆਰ'ਤੁਸੀਂ ਵੀ ਹੈਲਥ ਸਪਲੀਮੈਂਟ ਲੈਂਦੇ ਹੋ ਤਾਂ ਇਹ ਪੜੋ ਪਾਕਿਸਤਾਨੀ ਔਰਤਾਂ: ਬੀਬੀਸੀ ਨਾਲ ਕਿਹੋ ਜਿਹੇ ਤਜਰਬੇ ਸਾਂਝੇ ਕਰ ਰਹੀਆਂ 1984 ਨਾਲ ਜੁੜੀਆਂ ਇਹ ਵੀਡੀਓ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਗਗਨਯਾਨ ਰਾਹੀਂ ਪੁਲਾੜ ਭੇਜੇ ਜਾਣ ਵਾਲੇ ਭਾਰਤੀ ਇੰਝ ਚੁਣੇ ਜਾਣਗੇ 28 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46704086 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਫੋਟੋ ਕੈਪਸ਼ਨ ਕੇਂਦਰੀ ਕੈਬਨਿਟ ਨੇ 2022 ਤੱਕ ਤਿੰਨ ਭਾਰਤੀਆਂ ਨੂੰ ਪੁਲਾੜ ਭੇਜਣ ਲਈ 10 ਹਜ਼ਾਰ ਕਰੋੜ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੇਂਦਰੀ ਕੈਬਨਿਟ ਨੇ ਸਾਲ 2012 ਤੱਕ ਤਿੰਨ ਭਾਰਤੀਆਂ ਨੂੰ ਪੁਲਾੜ ਭੇਜਣ ਲਈ 10 ਹਜ਼ਾਰ ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ਕਰ ਪ੍ਰਸਾਦ ਨੇ ਇਸ ਬਾਰੇ ਸ਼ੁੱਕਰਵਾਰ ਸ਼ਾਮ ਜਾਣਕਾਰੀ ਦਿੱਤੀ। Sorry, this post is currently unavailable.ਇਸ ਪ੍ਰੋਜੈਕਟ ਦਾ ਨਾਮ ਗਗਨਯਾਨ ਹੈ। ਇਸ ਦੇ ਤਹਿਤ ਤਿੰਨ ਭਾਰਤੀਆਂ ਨੂੰ ਸਾਲ 2022 ਤੱਕ 7 ਦਿਨਾਂ ਲਈ ਪੁਲਾੜ ਭੇਜਿਆ ਜਾਵੇਗਾ। ਇਸ ਪ੍ਰੋਜੈਕਟ 'ਚ ਕੁੱਲ 10 ਹਜ਼ਾਰ ਕਰੋੜ ਰੁਪਏ ਖਰਚ ਹੋਣੇ ਹਨ। ਗਗਨਯਾਨ ਪ੍ਰੋਜੈਕਟ ਸਫ਼ਲ ਹੋਣ 'ਤੇ ਇਨਸਾਨ ਨੂੰ ਪੁਲਾੜ ਭੇਜਣ ਵਾਲੇ ਭਾਰਤ ਚੌਥਾ ਦੇਸ ਬਣ ਜਾਵੇਗਾ। ਇਸ ਤੋਂ ਪਹਿਲਾਂ ਇਹ ਕੰਮ ਰੂਸ, ਅਮਰੀਕਾ ਅਤੇ ਚੀਨ ਨੇ ਕੀਤਾ ਹੈ। ਬੀਬੀਸੀ ਪੱਤਰਕਾਰ ਨਵੀਨ ਨੇਗੀ ਨੇ ਇਸ ਬਜਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਵਿਗਿਆਨ ਮਾਮਲਿਆਂ ਦੇ ਜਾਣਕਾਰ ਪੱਲਵ ਬਾਗਲਾ ਨਾਲ ਗੱਲਬਾਤ ਕੀਤੀ। ਇਹ ਵੀ ਪੜ੍ਹੋ-3 ਪੰਜਾਬੀਆਂ ਦੀ ਕਹਾਣੀ ਜਿਨ੍ਹਾਂ ਯੂਕਰੇਨ ’ਚ 10 ਮਹੀਨੇ ਨਰਕ ਭੋਗਿਆ'ਅੱਗ ਨਾਲ ਝੁਲਸੀ ਮੇਰੀ ਵਿਚਾਰੀ ਭੁੱਖੀ-ਤਿਹਾਈ ਧੀ ਦੁਨੀਆਂ ਤੋਂ ਤੁਰ ਗਈ'ਕੁੱਤਾ ਪਾਲਣਾ ਇੰਝ ਹੋ ਸਕਦਾ ਹੈ ਤੁਹਾਡੀ ਸਿਹਤ ਲਈ ਫਾਇਦੇਮੰਦਅਮਰੀਕੀ ਰਾਸ਼ਟਰਪਤੀ ਦਾ ਜਹਾਜ਼ ਇਨ੍ਹਾਂ ਸਹੂਲਤਾਂ ਨਾਲ ਹੁੰਦਾ ਹੈ ਲੈਸਪਲਵ ਬਾਗਲਾ ਕਹਿੰਦੇ ਹਨ, ""ਇਹ ਬਹੁਤ ਵੱਡੇ ਕਦਮ ਹੈ। ਇਹ ਭਾਰਤ ਅਤੇ ਪੁਲਾੜ ਏਜੰਸੀ ਲਈ ਬਹੁਤ ਵੱਡੀ ਸਫਲਤਾ ਹੈ। ਕੈਬਨਿਟ ਤੋਂ ਇਸ ਦੀ ਮਨਜ਼ੂਰੀ ਤੋਂ ਬਾਅਦ ਇਸਰੋ ਨੂੰ ਬਹੁਤ ਹੀ ਤਿਆਰੀ ਨਾਲ ਕਰਨਾ ਹੋਵੇਗੀ ਤਾਂ ਜੋ ਇਸ ਦਾ ਟੀਚਾ 2022 ਤੱਕ ਪੂਰਾ ਹੋ ਜਾਵੇ।""ਇਸ ਨੂੰ ਪੂਰਾ ਕਰਨ ਲਈ ਲਗਗ 40 ਮਹੀਨਿਆਂ ਦਾ ਸਮਾਂ ਮਿਲਿਆ ਹੈ, ਇੰਨੇ ਘੱਟ ਸਮੇਂ ਵਿਚ ਪੂਰਾ ਕਰਨਾ ਇਸਰੋ ਲਈ ਕਿੰਨਾ ਚੁਣੌਤੀ ਭਰਿਆ ਹੈ? Image copyright AFP ਫੋਟੋ ਕੈਪਸ਼ਨ ਗਗਨਯਾਨ ਪ੍ਰੋਜੈਕਟ ਸਫ਼ਲ ਹੋਣ 'ਤੇ ਇਨਸਾਨ ਨੂੰ ਪੁਲਾੜ ਭੇਜਣ ਵਾਲੇ ਭਾਰਤ ਚੌਥਾ ਦੇਸ ਬਣ ਜਾਵੇਗਾ ਬਾਗਲਾ ਦੱਸਦੇ ਹਨ, ""ਇਸਰੋ ਦੇ ਚੇਅਰਮੈਨ ਨਾਲ ਮੇਰੀ ਗੱਲ ਹੋਈ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਜੇਕਰ ਇਸਰੋ ਨੂੰ ਕੋਈ ਟੀਚਾ ਦਿੱਤਾ ਜਾਂਦਾ ਹੈ ਤਾਂ ਉਹ ਉਸ ਨੂੰ ਪੂਰਾ ਕਰਦਾ ਹੈ। ਉਹ ਪਿਛਲੇ ਇੱਕ ਦਹਾਕੇ ਤੋਂ ਇਸ ਕੰਮ ਲਈ ਆਪਣੇ ਵੱਲੋਂ ਲਗਿਆ ਹੋਇਆ ਹੈ।"" ""ਇਸੇ ਦੌਰਾਨ ਉਨ੍ਹਾਂ ਨੇ ਤਕਨੀਕ ਦਾ ਵੀ ਵਿਕਾਸ ਕੀਤਾ ਹੈ ਪਰ ਹਿਊਮਨ ਰੇਟਿੰਗ, ਪ੍ਰੀ ਮੋਡਿਊਲ ਅਤੇ ਲਾਈਫ ਸਪੋਰਟ ਲਈ ਇਸਰੋ ਨੂੰ ਕਾਫੀ ਮਿਹਨਤ ਲੱਗੇਗੀ। 40 ਮਹੀਨਿਆਂ ਦਾ ਸਮੇਂ 'ਚ ਇਸ ਨੂੰ ਪੂਰਾ ਕਰਨਾ ਮੁਸ਼ਕਲ ਹੈ ਪਰ ਨਾਮੁਮਕਿਨ ਨਹੀਂ।""ਮਾਨਵ ਮਿਸ਼ਨ 'ਚ ਕਿੰਨੀ ਮੁਸ਼ਕਲ ਆਉਂਦੀ ਹੈ ਅਤੇ ਕਿਸੇ ਸਪੇਸ ਏਜੰਸੀ ਲਈ ਇਹ ਕਿੰਨਾ ਮੁਸ਼ਕਲ ਹੁੰਦਾ ਹੈ?ਬਾਗਲਾ ਮੁਤਾਬਕ, ""ਜੇ ਮਾਨਵ ਮਿਸ਼ਨ ਸੌਖਾ ਹੁੰਦਾ ਤਾਂ ਦੁਨੀਆਂ 'ਚ ਹੋਰ ਵੀ ਪੁਲਾੜ ਏਜੰਸੀਆਂ ਇਸ ਨੂੰ ਕਰਵਾ ਸਕਦੀਆਂ ਹਨ। ਦੁਨੀਆਂ ਵਿੱਚ ਅਜੇ ਤੱਕ ਅਜਿਹਾ ਕਰਨ ਵਾਲੀਆਂ ਕੇਵਲ ਤਿੰਨ ਹੀ ਏਜੰਸੀਆਂ ਹੀ ਹਨ ਕਿਉਂਕਿ ਇਸ ਨੂੰ ਕਰਨਾ ਬਹੁਤ ਹੀ ਮੁਸ਼ਕਲ ਕੰਮ ਹੈ। ਇਸਰੋ ਇਸ ਨੂੰ ਮੁਕੰਮਲ ਕਰਨ ਲਈ ਪੂਰੀ ਕੋਸ਼ਿਸ਼ ਕਰੇਗਾ। ਕਿਸੇ ਨੂੰ ਪੁਲਾੜ 'ਚ ਭੇਜਣਾ ਅਤੇ ਉਸ ਨੂੰ ਸਹੀ ਸਲਾਮਤ ਵਾਪਸ ਲਿਆਉਣਾ ਗੁੱਡੇ-ਗੁੱਡੀਆਂ ਦਾ ਖੇਡ ਨਹੀਂ।""ਇਹ ਵੀ ਪੜ੍ਹੋ:ਕੀ ਹੈ ਫਾਇਦੇਮੰਦ: ਕੌਫ਼ੀ ਜਾਂ ਚਾਹ?ਕੀ ਹੈ ਸੋਸ਼ਲ ਮੀਡੀਆ ਦਾ ਦਿਮਾਗੀ ਸਿਹਤ 'ਤੇ ਅਸਰ?ਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?ਖਾਣਾ ਖਾਣ ਦੇ ਸਮੇਂ ਦਾ ਤੁਹਾਡੀ ਸਿਹਤ 'ਤੇ ਕੀ-ਕੀ ਅਸਰ ਹੋ ਸਕਦੈ? ""ਇਸਰੋ ਨੂੰ ਬਾਹੁਬਲੀ ਰਾਕੇਟ ਦੀ ਹਿਊਮਨ ਰੈਟਿੰਗ ਕਰਨੀ ਪਵੇਗੀ, ਪ੍ਰੀ ਮੋਡਿਊਲ ਬਣਾਉਣਾ ਪਵੇਗਾ, ਪੁਲਾੜ 'ਚ ਕੀ ਖਾਣਗੇ, ਉੱਥੇ ਕੀ-ਕੀ ਕੰਮ ਕਰਨਗੇ, ਇਹ ਸਭ ਕੁਝ ਪਹਿਲਾਂ ਤਿਆਰ ਕਰਨਾ ਪਵੇਗਾ ਅਤੇ ਇਸ ਸਭ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਲੈ ਕੇ ਆਉਣਾ ਹੋਵੇਗਾ, ਜਿਵੇਂ ਕਿ ਉਨ੍ਹਾਂ ਨੇ ਦੱਸਿਆ ਕਿ ਉਹ ਅਰੇਬੀਅਨ ਸੀ 'ਚ ਵਾਪਸੀ ਕਰਨਗੇ। ਇਹ ਸਭ ਕੁਝ ਕਰਨਾ ਮੁਸ਼ਕਲ ਹੈ ਪਰ ਇਸਰੋ ਇਸ ਨੂੰ ਪੂਰਾ ਕਰਨ ਵਿੱਚ ਪੂਰੀ ਮਿਹਨਤ ਕਰ ਰਿਹਾ ਹੈ।""ਜਿਨ੍ਹਾਂ ਤਿੰਨ ਲੋਕਾਂ ਨੂੰ ਪੁਲਾੜ 'ਤੇ ਭੇਜਿਆ ਜਾਵੇਗਾ, ਉਨ੍ਹਾਂ ਦੀ ਚੋਣ ਕਿਸ ਪੈਮਾਨੇ 'ਤੇ ਹੋਵੇਗੀ ਅਤੇ ਉਹ ਕੌਣ ਲੋਕ ਹੋਣਗੇ?ਬਾਗਲਾ ਮੁਤਾਬਕ, ""ਪ੍ਰੈੱਸ ਰਿਲੀਜ਼ ਦੇ ਹਿਸਾਬ ਨਾਲ ਤਾਂ ਅਪ-ਟੂ-ਥ੍ਰੀ ਕਰੂ ਦੀ ਗੱਲ ਹੋ ਰਹੀ ਹੈ। ਜੋ ਕਰੂ ਮੋਡਿਊਲ ਬਣਿਆ ਹੈ ਉਹ ਤਿੰਨਾਂ ਲੋਕਾਂ ਨੂੰ ਪੁਲਾੜ 'ਚ ਲੈ ਕੇ ਜਾਣ ਦੇ ਕਾਬਿਲ ਹੈ। ਉਸ 'ਚ ਇੱਕ ਹਫ਼ਤੇ ਤੱਕ ਖਾਣਾ-ਪੀਣਾ ਤੇ ਹਵਾ ਦੇ ਕੇ ਜ਼ਿੰਦਾ ਰੱਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਵਾਪਸ ਧਰਤੀ 'ਤੇ ਲਿਆਂਦਾ ਜਾ ਸਕਦਾ ਹੈ।"" Image copyright EPA ""ਇਸ ਵਿੱਚ ਜਾਣ ਦਾ ਪਹਿਲਾ ਮੌਕਾ ਏਅਰਫੋਰਸ ਦੇ ਟੈਸਟ ਪਾਇਲਟ ਨੂੰ ਦਿੱਤਾ ਜਾਂਦਾ ਹੈ ਕਿਉਂਕਿ ਪੁਲਾੜ 'ਚ ਜਾ ਕੇ ਆਪਣਾ ਕੰਮ ਖ਼ਤਮ ਕਰਕੇ ਵਾਪਸ ਆਉਣ ਦੇ ਉਹ ਵਧੇਰੇ ਕਾਬਿਲ ਹੁੰਦੇ ਹਨ। ਉਨ੍ਹਾਂ ਨੂੰ ਟਰੇਨਿੰਗ ਵੀ ਅਜਿਹੀ ਹੀ ਦਿੱਤੀ ਜਾਂਦੀ ਹੈ ਅਤੇ ਹੋ ਸਕਦਾ ਹੈ ਇੰਡੀਅਨ ਏਅਰਫੋਰਸ ਦੇ ਟੈਸਟ ਪਾਇਲਟ ਨੂੰ ਇਸ 'ਚ ਜਾਣ ਪਹਿਲਾ ਮੌਕਾ ਦਿੱਤਾ ਜਾਵੇ।""ਕੀ ਇਸਰੋ ਤੋਂ ਇਲਾਵਾ ਇਸ ਯੋਜਨਾ 'ਚ ਕੋਈ ਪ੍ਰਾਈਵੇਟ ਸੈਕਟਰ ਵੀ ਸ਼ਾਮਿਲ ਹੋਵੇਗਾ?ਬਾਗਲਾ ਦੱਸਦੇ ਹਨ, ""ਇਸਰੋ ਦੀ ਜੋ ਸੈਟੇਲਾਈਟ ਬਣਦੀ ਹੈ, ਉਸ ਵਿੱਚ ਪ੍ਰਾਈਵੇਟ ਸੈਕਟਰ ਦੀ ਭੂਮਿਕਾ ਜ਼ਰੂਰ ਹੁੰਦੀ ਹੈ ਪਰ ਇਸ ਵਿੱਚ ਕੋਈ ਪ੍ਰਾਈਵੇਟ ਕੰਪਨੀ ਪੂਰੀ ਤਰ੍ਹਾਂ ਸ਼ਾਮਿਲ ਹੋਵੇਗੀ ਇਸ ਦੀ ਕੋਈ ਜਾਣਕਾਰੀ ਅਜੇ ਨਹੀਂ ਹੈ।""15 ਅਗਸਤ ਨੂੰ ਮੋਦੀ ਨੇ ਕੀਤਾ ਸੀ ਐਲਾਨਭਾਰਤੀਆਂ ਨੂੰ ਆਪਣੇ ਦਮ 'ਤੇ ਪੁਲਾੜ ਭੇਜਣ ਦੇ ਇਸ ਪ੍ਰੋਜੈਕਟ ਦਾ ਐਲਾਨ ਬੀਤੇ ਸਾਲ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਮੋਦੀ ਨੇ ਲਾਲ ਕਿਲੇ ਤੋਂ ਦਿੱਤੇ ਆਪਣੇ ਭਾਸ਼ਣ 'ਚ ਐਲਾਨ ਕੀਤਾ ਸੀ ਕਿ 2022 'ਚ ਦੇਸ ਦੀ ਕਿਸੇ ਬੇਟੀ ਜਾਂ ਬੇਟੇ ਨੂੰ ਪੁਲਾੜ 'ਤੇ ਭੇਜਿਆ ਜਾਵੇਗਾ। Image copyright AFP ਫੋਟੋ ਕੈਪਸ਼ਨ ਪੀਐਮ ਮੋਦੀ ਨੇ ਕੀਤਾ ਸੀ ਪਿਛਲੇ 15 ਅਗਸਤ ਨੂੰ ਇਸ ਦਾ ਐਲਾਨ ਪੀਐਮ ਮੋਦੀ ਦੇ ਇਸ ਐਲਾਨ ਤੋਂ ਬਾਅਦ ਇਸਰੋ ਦੇ ਚੇਅਰਮੈਨ ਡਾ. ਸੀਵਾਨ ਕਾਅ ਨੇ ਇਹ ਕਿਹਾ ਸੀ, ""ਇਸਰੋ ਦੀਆਂ ਕਈ ਮਸ਼ਰੂਫ਼ੀਅਤ ਹਨ ਪਰ ਇਹ ਕੰਮ 2022 ਤੱਕ ਕਰ ਲੈਣਗੇ।""ਇਸਰੋ ਨੇ ਆਸ ਜਤਾਈ ਹੈ ਕਿ ਉਹ 40 ਮਹੀਨਿਆਂ ਦੇ ਅੰਦਰ ਪਹਿਲੇ ਮਿਸ਼ਨ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਸੇ ਮਿਸ਼ਨ ਦੇ ਕ੍ਰਮ 'ਚ ਨਵੰਬਰ 'ਚ ਇਸਰੋ ਨੇ ਰਾਕੇਟ ਜੀਐਸਐਲਵੀ ਮਾਰਕ 3ਡੀ 2 ਨੂੰ ਸਫ਼ਲ ਤੌਰ 'ਤੇ ਜਾਰੀ ਕੀਤਾ। ਵਿਗਿਆਨ ਦੇ ਮਾਮਲਿਆਂ ਦੇ ਜਾਣਕਾਰ ਪਲਵ ਬਾਗਲਾ ਨੇ ਬੀਬੀਸੀ ਨੂੰ ਦੱਸਿਆ ਸੀ, ""2022 ਤੋਂ ਪਹਿਲਾਂ ਭਾਰਤ ਮਿਸ਼ਨ 'ਗਗਨਯਾਨ' ਦੇ ਤਹਿਤ ਕਿਸੇ ਭਾਰਤੀ ਨੂੰ ਪੁਲਾੜ 'ਚ ਭੇਜਣਾ ਚਾਹੁੰਦਾ ਹੈ ਅਤੇ ਉਹ ਭਾਰਤੀ ਇਸੇ ਜੀਐਸਐਲਵੀ ਮਾਰਕ 3 ਰਾਕੇਟ 'ਚ ਭੇਜਿਆ ਜਾਵੇਗਾ।""ਭਾਰਤ ਦੇ ਇਸ ਐਲਾਨ ਤੋਂ ਬਾਅਦ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਪਾਕਿਸਤਾਨ ਵੀ ਚੀਨ ਦੀ ਮਦਦ ਨਾਲ ਸਾਲ 2022 ਤੱਕ ਪਾਕਿਸਤਾਨੀ ਨੂੰ ਪੁਲਾੜ ਭੇਜ ਸਕਦਾ ਹੈ।ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਆਸਟਰੇਲੀਆ ਔਰਤਾਂ ਲਈ ਕਿੰਨਾ ਕੁ ਖਤਰਨਾਕ? 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46978387 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AYA MAASARWE / ਫੋਟੋ ਕੈਪਸ਼ਨ ਆਯਾ ਮਾਸਰਵੇ ਮੈਲਬਰਨ ਵਿੱਚ ਆਪਣੇ ਘਰ ਤੁਰ ਕੇ ਜਾ ਰਹੀ ਸੀ ਜਦੋਂ ਉਸ ਉੱਪਰ ਕਾਤਲਾਨਾ ਹਮਲਾ ਹੋਇਆ ਪਿਛਲੇ ਹਫ਼ਤੇ 'ਚ ਆਸਟਰੇਲੀਆ ਵਿੱਚ ਇੱਕ ਔਰਤ ਦੇ ਕਤਲ ਨੇ ਘਬਰਾਹਟ ਪੈਦਾ ਕੀਤੀ ਹੈ। 21 ਸਾਲ ਦੀ ਅਰਬੀ ਵਿਦਿਆਰਥਣ, ਆਯਾ ਮਾਸਰਵੇ ਮੈਲਬਰਨ ਵਿੱਚ ਆਪਣੇ ਘਰ ਤੁਰ ਕੇ ਜਾ ਰਹੀ ਸੀ ਜਦੋਂ ਉਸ ਉੱਪਰ ਕਾਤਲਾਨਾ ਹਮਲਾ ਹੋਇਆ। ਪਰਿਵਾਰ ਨੇ ਕਿਹਾ ਹੈ ਕਿ ਉਹ ਤਾਂ ਆਸਟਰੇਲੀਆ ਪੜ੍ਹਨ ਇਸ ਲਈ ਗਈ ਸੀ ਕਿਉਂਕਿ ਉਸ ਨੂੰ ਜਾਪਦਾ ਸੀ ਕਿ ਆਸਟਰੇਲੀਆ ਬਾਕੀ ਦੇਸ਼ਾਂ ਨਾਲੋਂ ਸੁਰੱਖਿਅਤ ਹੈ। ਇਹ ਕਤਲ ਆਸਟਰੇਲੀਆ 'ਚ ਅਜਿਹੇ ਕਤਲਾਂ ਦੀ ਇਕ ਲੜੀ ਵਿੱਚ ਨਵੀਂ ਘਟਨਾ ਵਜੋਂ ਵੇਖਿਆ ਜਾ ਰਿਹਾ ਹੈ। ਅੰਕੜੇ ਬੋਲਦੇ ਹਨ ਆਸਟਰੇਲੀਆ ਵਿੱਚ ਹਰ ਤੀਜੀ ਔਰਤ ਨਾਲ ਸ਼ਰੀਰਕ ਹਿੰਸਾ ਹੋਈ ਹੈ ਅਤੇ ਹਰ ਪੰਜਵੀ ਔਰਤ ਨਾਲ ਜਿਨਸੀ ਸ਼ੋਸ਼ਣ ਦੀ ਘਟਨਾ ਹੋਈ ਹੈ। ਇਹ ਅੰਕੜੇ ਸਰਕਾਰ ਦੇ ਹਨ। Image copyright EPA ਫੋਟੋ ਕੈਪਸ਼ਨ ਆਯਾ ਮਾਸਰਵੇ ਨੂੰ ਕਈ ਲੋਕਾਂ ਨੇ ਯਾਦ ਕੀਤਾ ਅਤੇ ਇਹ ਜਨਤਕ ਮੁਹਿੰਮ ਬਣਦਾ ਜਾ ਰਿਹਾ ਹੈ Skip post by @PatsKarvelas Everywhere I go in Melbourne women are talking about the murder of Aiia Maasarwe in despair that there is literally nothing they can do to be safe. #AiiaMaasarwe— PatriciaKarvelas (@PatsKarvelas) 17 ਜਨਵਰੀ 2019 End of post by @PatsKarvelas ਮੂਲ-ਨਿਵਾਸੀ ਔਰਤਾਂ ਲਈ ਤਾਂ ਇਹ ਅੰਕੜਾ ਇਸ ਤੋਂ ਵੀ ਮਾੜਾ ਹੈ। ਘਰੇਲੂ ਹਿੰਸਾ ਤਾਂ ਹੋਰ ਵੀ ਆਮ ਹੈ। ਹਰ ਹਫ਼ਤੇ ਔਸਤਨ ਇੱਕ ਔਰਤ ਆਪਣੇ ਮੌਜੂਦਾ ਜਾਂ ਪਹਿਲਾਂ ਰਹੇ ਮਰਦ ਸਾਥੀ ਵੱਲੋਂ ਕਤਲ ਕੀਤੀ ਜਾਂਦੀ ਹੈ। ਇਹ ਵੀ ਜ਼ਰੂਰ ਪੜ੍ਹੋ ਕਮਲਾ ਹੈਰਿਸ ਕੌਣ ਹੈ ਜਿਸ ਤੋਂ ਓਬਾਮਾ ਨੇ ਮੰਗੀ ਸੀ ਮਾਫ਼ੀਕੀ ਤੁਸੀਂ ਪ੍ਰਿਅੰਕਾ ਗਾਂਧੀ ਬਾਰੇ ਇਹ ਗੱਲਾਂ ਜਾਣਦੇ ਹੋਕਨ੍ਹਈਆ ਮੁਸਲਮਾਨ ਬਣੇ ਜਾਂ ਨਹੀਂ ਜਾਣੋ ਕੀ ਹੈ ਸੱਚਯੂਨੀਵਰਸਿਟੀ ਆਫ ਸਿਡਨੀ ਦੇ ਪ੍ਰੋਫੈਸਰ ਰੂਥ ਫਿਲਿਪਸ ਮੁਤਾਬਕ, ""ਕਤਲ ਤਾਂ ਇਸ ਦਾ ਸਭ ਤੋਂ ਮਾੜਾ ਰੂਪ ਹੈ ਪਰ ਔਰਤਾਂ ਨਾਲ ਘਰ ਦੇ ਅੰਦਰ ਹਿੰਸਾ ਤਾਂ ਬਹੁਤ ਆਮ ਹੈ। ਇਹ ਗੰਭੀਰ ਸਮੱਸਿਆ ਹੈ। ਇਹ ਕੋਈ ਮੌਜੂਦਾ ਸਮੱਸਿਆ ਨਹੀਂ ਸਗੋਂ ਆਸਟਰੇਲਿਆਈ ਸਮਾਜ ਵਿੱਚ ਲਗਾਤਾਰ ਚਲਦੇ ਲਿੰਗ-ਆਧਾਰਤ ਵਿਤਕਰੇ ਦਾ ਮਾਮਲਾ ਹੈ।""ਹਾਲ ਵਿੱਚ ਕੀ ਹੋਇਆ ਹੈ?ਹੈੱਡਲਾਈਨਾਂ ਬਣਾਉਣ ਵਾਲੇ ਕਤਲ ਦੇ ਮਾਮਲੇ ਆਸਟਰੇਲੀਆ ਵਿੱਚ ਇਸ ਸਮੱਸਿਆ ਨੂੰ ਕੌਮੀ ਪੱਧਰ 'ਤੇ ਲੈ ਆਏ ਹਨ। Image copyright ਫੋਟੋ ਕੈਪਸ਼ਨ ਹਾਸ ਕਲਾਕਾਰ ਯੂਰੀਡੀਸ ਡਿਕਸਨ ਲੋਕਾਂ ਵਿੱਚ ਬਹਿਸ ਉਦੋਂ ਤੇਜ਼ ਹੋ ਗਈ ਜਦੋਂ ਮੈਲਬਰਨ ਵਿੱਚ ਹੀ ਇੱਕ ਹਾਸ ਕਲਾਕਾਰ ਯੂਰੀਡੀਸ ਡਿਕਸਨ ਦਾ ਕਤਲ ਹੋਇਆ। ਸਿਰਫ ਅਕਤੂਬਰ ਮਹੀਨੇ ਵਿੱਚ ਹੀ ਆਸਟਰੇਲੀਆ ਵਿੱਚ 11 ਅਜਿਹੇ ਕਤਲ ਹੋਏ।ਯੂਨੀਵਰਸਿਟੀ ਆਫ ਮੈਲਬਰਨ ਵਿੱਚ ਘਰੇਲੂ ਹਿੰਸਾ ਉੱਪਰ ਸ਼ੋਧ ਕਰ ਰਹੇ ਪ੍ਰੋਫੈਸਰ ਕੈਲਸੀ ਹੇਗਾਰਟੀ ਨੇ ਦੱਸਿਆ, ""ਕਈ ਵਾਰੀ ਔਰਤਾਂ ਖਿਲਾਫ ਹਿੰਸਾ ਦੇ ਕਈ ਮਾਮਲੇ ਇਕੱਠੇ ਸਾਹਮਣੇ ਆਉਂਦੇ ਹਨ ਤਾਂ ਸਭ ਸਮੱਸਿਆ ਬਾਰੇ ਗੱਲ ਕਰਨ ਲੱਗਦੇ ਹਨ। ਅਸਲ ਵਿੱਚ ਤਾਂ ਇਹ ਸਮੱਸਿਆ ਪਰਦੇ ਪਿੱਛੇ ਹਮੇਸ਼ਾ ਸਾਡੇ ਨਾਲ-ਨਾਲ ਰਹਿੰਦੀ ਹੈ।""ਇਹ ਵੀ ਜ਼ਰੂਰ ਪੜ੍ਹੋ 'ਅਣਚਾਹੀ ਬੱਚੀ' ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ' ਕੰਗਨਾ ਰਣੌਤ ਦੀ ਕਹਾਣੀ'ਸਾਰੇ ਬਾਦਲਾਂ ਦੀਆਂ ਵੋਟਾਂ ਖੋਹਣ ਦਾ ਸੌਖਾ ਰਾਹ ਲੱਭ ਰਹੇ ਹਨ'ਸੁਭਾਸ਼ ਚੰਦਰ ਬੋਸ ਦੀ ਉਹ ਅਨੋਖੀ ਪ੍ਰੇਮ ਕਹਾਣੀਇਸ ਬਾਰੇ ਆਵਾਜ਼ ਉਠਾਉਣ ਵਾਲਿਆਂ 'ਚ ਮੋਹਰੀ ਹਨ ਰੋਜ਼ੀ ਬੈਟੀ, ਜਿਨ੍ਹਾਂ ਨੇ ਇਸ ਬਾਰੇ ਮੁਹਿੰਮ ਉਦੋਂ ਸ਼ੁਰੂ ਕੀਤੀ ਜਦੋਂ ਉਨ੍ਹਾਂ ਦੇ ਪੁੱਤਰ ਨੂੰ ਉਸ ਦੇ ਪਿਤਾ ਨੇ ਹੀ 2014 ਵਿੱਚ ਮਾਰ ਦਿੱਤਾ। 2012 ਵਿੱਚ ਆਇਰਲੈਂਡ ਦੀ ਇੱਕ ਔਰਤ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਵੀ ਜਨਤਾ ਵਿਚ ਆਵਾਜ਼ ਉੱਠੀ ਸੀ। ਉਹ ਵੀ ਮੈਲਬਰਨ ਦੀ ਹੀ ਘਟਣਾ ਸੀ ਅਤੇ ਉਸ ਤੋਂ ਬਾਅਦ ਕਈ ਮੁਜ਼ਾਹਰੇ ਹੋਏ ਸਨ। ਕਾਨੂੰਨ ਵਿੱਚ ਕੁਝ ਸਖਤੀ ਵੀ ਆਈ ਸੀ।ਪਿਛਲੇ ਹਫ਼ਤੇ ਹੋਏ ਕਤਲ ਨਾਲ ਮੁੜ ਉਹੋ ਜਿਹਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। Skip post by @PatsKarvelas Everywhere I go in Melbourne women are talking about the murder of Aiia Maasarwe in despair that there is literally nothing they can do to be safe. #AiiaMaasarwe— PatriciaKarvelas (@PatsKarvelas) 17 ਜਨਵਰੀ 2019 End of post by @PatsKarvelas ਆਸਟਰੇਲੀਆ ਦਾ ਕੀ ਹਾਲ ਹੈ?ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਆਸਟਰੇਲੀਆ ਵਿੱਚ ਔਰਤਾਂ ਖਿਲਾਫ ਹਿੰਸਾ ""ਪਰੇਸ਼ਾਨ ਕਰਨ ਦੀ ਹੱਦ ਤਕ ਆਮ"" ਹੈ ਪਰ ਮਾਹਰ ਕਹਿੰਦੇ ਹਨ ਕਿ ਇਸ ਦਾ ਹਾਲ ਕਈ ਵਿਕਾਸਸ਼ੀਲ ਦੇਸ਼ਾਂ ਨਾਲੋਂ ਕਿਤੇ ਚੰਗਾ ਹੈ। 2012 ਵਿੱਚ ਆਸਟਰੇਲੀਆ ਦੀ ਸਰਕਾਰ ਨੇ ਔਰਤਾਂ ਅਤੇ ਬੱਚਿਆਂ ਨਾਲ ਹੋਣ ਵਾਲੀ ਹਿੰਸਾ ਖਿਲਾਫ ਨਵੀਂ ਨੀਤੀ ਬਣਾਈ ਸੀ। Image copyright Getty Images ਫੋਟੋ ਕੈਪਸ਼ਨ ਆਸਟਰੇਲੀਆ ਵਿੱਚ ਔਰਤਾਂ ਖਿਲਾਫ ਹਿੰਸਾ ""ਪਰੇਸ਼ਾਨ ਕਰਨ ਦੀ ਹੱਦ ਤਕ ਆਮ"" ਹੈ ਪਰ ਮਾਹਿਰ ਕਹਿੰਦੇ ਹਨ ਕਿ ਬਹੁਤ ਕੁਝ ਨਹੀਂ ਸੁਧਰਿਆ। ਪ੍ਰੋਫੈਸਰ ਫਿਲਿਪਸ ਮੁਤਾਬਕ ਔਰਤਾਂ ਲਈ ਬਣਾਏ ਗਏ ਆਮ ਪਨਾਹ ਘਰ ਪਹਿਲਾਂ ਜਿੰਨੇ ਹੀ ਮਾੜੇ ਹਨ। ਉਨ੍ਹਾਂ ਬੀਬੀਸੀ ਨੂੰ ਦੱਸਿਆ, ""ਹਿੰਸਾ ਵਿੱਚ ਕਮੀ ਦੇ ਕੋਈ ਸਬੂਤ ਤਾਂ ਨਹੀਂ ਹਨ, ਨਾ ਹੀ ਔਰਤਾਂ ਦੀ ਸੁਰੱਖਿਆ ਦੇ ਕੋਈ ਪਹਿਲਾਂ ਨਾਲੋਂ ਚੰਗੇ ਇੰਤਜ਼ਾਮ ਨਜ਼ਰ ਆ ਰਹੇ ਹਨ।"" Image copyright Getty Images/representative ਫੋਟੋ ਕੈਪਸ਼ਨ ‘ਔਰਤਾਂ ਵੱਲ ਇੱਜ਼ਤ ਨੂੰ ਉਂਝ ਵੀ ਵਧਾਉਣ ਦੀ ਲੋੜ ਹੈ’ ਮਾਹਿਰ ਕਹਿੰਦੇ ਹਨ ਕਿ ਔਰਤਾਂ ਵੱਲ ਇੱਜ਼ਤ ਨੂੰ ਉਂਝ ਵੀ ਵਧਾਉਣ ਦੀ ਲੋੜ ਹੈ ਤਾਂ ਵਿਹਾਰ ਬਿਹਤਰ ਹੋ ਸਕੇ। ਆਸਟਰੇਲੀਆ ਵਿੱਚ ਲਿੰਗ ਅਸਮਾਨਤਾ ਦੇ ਮਸਲਿਆਂ ਦੇ ਕਮਿਸ਼ਨਰ ਕੇਟ ਜੈਂਕਿੰਸ ਮੁਤਾਬਕ, ""ਇਹ ਹਿੰਸਾ ਉਦੋਂ ਹੀ ਮੁੱਕੇਗੀ ਜਦੋਂ ਔਰਤਾਂ ਕੇਵਲ ਸੁਰੱਖਿਅਤ ਹੀ ਨਹੀਂ ਹੋਣਗੀਆਂ ਸਗੋਂ ਉਨ੍ਹਾਂ ਦੀ ਇੱਜ਼ਤ ਵੀ ਹੋਵੇਗੀ। ਉਨ੍ਹਾਂ ਨੂੰ ਘਰ ਦੇ ਅੰਦਰ ਅਤੇ ਜਨਤਕ ਤੌਰ 'ਤੇ ਬਰਾਬਰ ਮੰਨਿਆ ਜਾਣਾ ਜ਼ਰੂਰੀ ਹੈ।"" ਇਹ ਵੀ ਜ਼ਰੂਰ ਪੜ੍ਹੋ 9 ਸਾਲਾ ਬੱਚੇ ਦਾ ਖੁਲਾਸਾ, ਪੁਲਿਸ ਨੇ ਕਿਵੇਂ ਕੀਤਾ ਉਸਦੇ ਮਾਪਿਆਂ ਦਾ ਕਤਲਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਰੋਜ਼ਾ ਪਾਰਕਸ ਕੌਣ ਸੀ ਜਿਸ ਦੇ ਨਾਂ 'ਤੇ ਗੁਰਿੰਦਰ ਨੂੰ ਮਿਲਿਆ ਐਵਾਰਡ ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਚੀਨ 'ਚ ਵੀ #MeToo ਜ਼ਰੀਏ ਜਿਣਸੀ ਸੋਸ਼ਣ 'ਤੇ ਗੱਲ ਹੋਣ ਲੱਗੀ ਉਪਾਸਨਾ ਭੱਟ ਬੀਬੀਸੀ ਮੋਨੀਟਰਿੰਗ 11 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45473468 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਚੀਨ ਵਿੱਚ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਅਤੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਬਾਰੇ ਹੋ ਰਹੀ ਹੈ ਚਰਚਾ ਕਾਰਨ ""Me Too"" ਮੁਹਿੰਮ ਚਲਾਈ ਜਾ ਰਹੀ ਹੈ।ਚੀਨ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਪੁਰਸ਼ ਪ੍ਰਧਾਨ ਸਮਾਜ 'ਚ ਕਈ ਔਰਤਾਂ ਨੇ ਮਰਦਾਂ ਦੇ ਖ਼ਿਲਾਫ਼ ਦੇ ਆਵਾਜ਼ ਬੁਲੰਦ ਕੀਤੀ। ਸਰਕਾਰੀ ਮੀਡੀਆ ਨੇ ਇਸ ਮੁੱਦੇ ਨੂੰ ਸੁਰਖ਼ੀਆਂ 'ਚ ਰੱਖਿਆ ਹੈ ਜੋ ਇਹ ਦੱਸਦਾ ਹੈ ਕਿ ਅਕਤੂਬਰ 2017 ਦੇ ਹਾਰਵੇ ਵਾਇਨਸਟੀਨ ਦਾ ਮੁੱਦਾ ਕੌਮਾਂਤਰੀ ਸੁਰਖ਼ੀਆਂ 'ਚ ਰਹਿਣ ਤੋਂ ਬਾਅਦ ਸਰਕਾਰੀ ਮੀਡੀਆ ਦਾ ਇਸ ਪ੍ਰਤੀ ਨਜ਼ਰੀਆ ਕੁਝ ਬਦਲਿਆ ਹੈ। ਇਸ ਨਾਲ ਇੱਕ ਹੋਰ ਉਪਰਾਲਾ ਵਿੱਢਿਆ ਜਾ ਰਿਹਾ ਹੈ। ਚੀਨ ਵਿੱਚ ਕੰਮਕਾਜੀ ਥਾਵਾਂ 'ਤੇ ਜਿਣਸੀ ਸ਼ੋਸ਼ਣ 'ਤੇ ਕਾਨੂੰਨ ਬਣਾਉਣ ਲਈ ਵਿਚਾਰ-ਚਰਚਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਫਿਲਹਾਲ ਚੀਨ ਵਿੱਚ ਜਿਣਸੀ ਸ਼ੋਸ਼ਣ ਲਈ ਕੋਈ ਕਾਨੂੰਨੀ ਪਰਿਭਾਸ਼ਾ ਨਹੀਂ ਹੈ। ਇਹ ਵੀ ਪੜ੍ਹੋ:100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀ#MeToo: ""ਮੇਰੇ ਵਰਗਾ ਤਜਰਬਾ ਕਰੀਬ ਹਰ ਕੁੜੀ ਦਾ ਹੈ"" ਚੀਨ 'ਚ #MeToo ਮੁਹਿੰਮ ਹੇਠ ਦੋਸ਼ੀ ਪ੍ਰੋਫੈਸਰ ਦੀ ਛੁੱਟੀ 100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਕਿਵੇਂ ਸੋਸ਼ਲ ਮੀਡੀਆ 'ਤੇ ਚਰਚਾ ਸ਼ੁਰੂ ਹੋਈ?ਕਥਿਤ ਤੌਰ 'ਤੇ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਜੁਲਾਈ ਤੱਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਚਰਚਾ ਦਾ ਮੁੱਦਾ ਬਣਿਆ ਰਿਹਾ ਜਿਸ ਦੌਰਾਨ ਔਰਤਾਂ ਨੇ ਮਰਦਾਂ 'ਤੇ ਕਈ ਗੰਭੀਰ ਇਲਜ਼ਾਮ ਲਾਏ ਹਨ। ਤਾਜ਼ਾ ਮਾਮਲਾ 13 ਅਗਸਤ ਨੂੰ ਸਾਹਮਣੇ ਆਇਆ ਜਿਸ ਵਿੱਚ ਗ੍ਰੈਜੂਏਸ਼ਨ ਦੀ ਇੱਕ ਵਿਦਿਆਰਥਣ ਨੇ ਸ਼ਡੌਂਗ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ 'ਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਕੈਥਰੀਨ ਡੁਨੋਵਵੇਇਬੋ ਯੂਜ਼ਰ ਨੇ ਇਸ ਮੁੱਦੇ ਨੂੰ ਸਾਹਮਣੇ ਲਿਆਉਣ ਆਲਈ ਹਾਂਗਕਾਂਗ ਦੀ ਵੈਬਸਾਈਟ ਦਿ ਫੀਨਿਕਸ ਦੀ ਸ਼ਲਾਘਾ ਕੀਤੀ ਹੈ। ਵੈਬਸਾਈਟ ਨੇ ਯੂਨੀਵਰਸਿਟੀ ਦੀ ਕਮਿਊਨਿਸਟ ਪਾਰਟੀ ਨੂੰ ਵੀਚੈਟ ਮੈਸੇਜਿੰਗ ਐਪ 'ਤੇ ਇਹ ਕਿਹਾ ਕਿ ਵਿਦਿਆਰਥਣ ਨੇ ਉਨ੍ਹਾਂ ਨੂੰ ਇੱਕ ਸ਼ਿਕਾਇਤ ਕੀਤੀ ਹੈ। ਵੈਬਸਾਈਟ ਨੇ ਕਿਹਾ ਹੈ ਕਿ ਯੂਨੀਵਰਸਿਟੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ""ਅਧਿਆਪਕਾਂ ਵੱਲੋਂ ਨੈਤਿਕਤਾ ਅਤੇ ਸਦਾਚਾਰ ਦੀ ਉਲੰਘਣਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"" Image copyright AFP/Getty Images ਫੋਟੋ ਕੈਪਸ਼ਨ ਚੀਨ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਪੁਰਸ਼ ਪ੍ਰਧਾਨ ਸਮਾਜ 'ਚ ਕਈ ਔਰਤਾਂ ਨੇ ਮਰਦਾਂ ਦੇ ਖ਼ਿਲਾਫ਼ ਦੇ ਆਵਾਜ਼ ਬੁਲੰਦ ਕੀਤੀ। ਇਸ 'ਤੇ ਇੱਕ ਵੇਇਬੋ ਯੂਜ਼ਰ ਨੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ, ""ਅਮਰੀਕੀ ਪ੍ਰੋਫੈਸਰ ਜਿੱਥੇ ਵਿਦਿਆ ਦੇਣ 'ਚ ਮਸਰੂਫ਼ ਹਨ ਉੱਥੇ ਹੀ ਚੀਨ ਦੇ ਪ੍ਰੋਫੈਸਰ ਚੀਨ ਦੀਆਂ ਕੁੜੀਆਂ ਦਾ ਸ਼ੋਸ਼ਣ ਕਰ ਰਹੇ ਹਨ।""ਇਸੇ ਤਰ੍ਹਾਂ ਹੀ ਕਈ ਕੰਪਨੀਆਂ ਵੀ ਇਨ੍ਹਾਂ ਕਾਰਨਾਂ ਕਰਕੇ ਖ਼ਬਰਾਂ 'ਚ ਆਈਆਂ। ਮੋਬਾਈਕ ਕੰਪਨੀ ਦੀ ਇੱਕ ਮਹਿਲਾ ਇੰਜੀਨੀਅਰ ਦੀ 9 ਅਗਸਤ ਤੋਂ ਆਨਲਾਈਨ ਚਿੱਠੀ ਟਰੈਂਡ ਹੋਣੀ ਸ਼ੁਰੂ ਹੋ ਗਈ। Image copyright BUAA ਫੋਟੋ ਕੈਪਸ਼ਨ 26 ਜੁਲਾਈ ਨੂੰ ਬੀਜਿੰਗ ਦੀ ਬੇਇਹਾਂਗ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਵੀ ਇੱਕ ਪ੍ਰੋਫੈਸਰ ਵੱਲੋਂ ਛੇੜਛਾੜ ਕਰਨ ਸੰਬੰਧੀ ਚਿੱਠੀ ਪੋਸਟ ਕੀਤੀ। ਇਸ ਚਿੱਠੀ ਵਿੱਚ ਉਸ ਨੇ ਲਿਖਿਆ ਸੀ ਕਿ ਉਹ ਅਤੇ ਦੋ ਹੋਰ ਮਹਿਲਾ ਮੁਲਾਜ਼ਮ ਇੱਕ ਮੈਨੇਜਰ ਵੱਲੋਂ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ। ਚਿੱਠੀ ਨਸ਼ਰ ਹੋਣ ਕਾਰਨ ਕੰਪਨੀ ਨੇ ਉਸ ਨੂੰ ਬਰਖ਼ਾਸਤ ਕਰ ਦਿੱਤਾ। ਅਜਿਹੇ ਕਈ ਕੇਸਾਂ ਵਿੱਚ 26 ਜੁਲਾਈ ਨੂੰ ਬੀਜਿੰਗ ਦੀ ਬੇਇਹਾਂਗ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਵੀ ਇੱਕ ਪ੍ਰੋਫੈਸਰ ਵੱਲੋਂ ਛੇੜਛਾੜ ਕਰਨ ਸੰਬੰਧੀ ਚਿੱਠੀ ਪੋਸਟ ਕੀਤੀ। ਯੂਨੀਵਰਸਿਟੀ ਨੇ ਉਸ ਚਿੱਠੀ ਪੋਸਟ ਕਰਨ ਵਾਲੀ ਸ਼ਾਮ ਨੂੰ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਇਲਜ਼ਾਮਾਂ ਦੀ ਜਾਂਚ ਕੀਤੀ ਜਾਵੇਗੀ। ਅਗਲੀ ਸਵੇਰ ਤੱਕ ਇਸ ਪੋਸਟ 'ਤੇ 2,03,000 ਤੋਂ ਵੱਧ ਲਾਈਕਸ, 46000 ਸ਼ੇਅਰਸਜ਼ ਅਤੇ 34000 ਕਮੈਂਟਸ ਆ ਗਏ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਾਰਵਾਈ ਦੀ ਸ਼ਲਾਘਾ ਕੀਤੀ। ਇਹ ਵੀ ਪੜ੍ਹੋ:'ਜਿਨਸੀ ਸ਼ੋਸ਼ਣ ਬਾਰੇ ਫਿਲਮੀ ਹਸਤੀਆਂ ਨਹੀਂ ਬੋਲਦੀਆਂ'ਈਰਾਨ 'ਚ ਜਿਨਸੀ ਸ਼ੋਸ਼ਣ ਦੇ ਤਜਰਬੇ ਸਾਂਝੇ ਕਰ ਰਹੇ ਨੇ ਲੋਕ ਜਦੋਂ ਧੀ ਸਾਹਮਣੇ ਆਇਆ ਬਾਪ ਦਾ ਅਸਲ ਸੱਚ'ਰਾਜਾ ਹਿੰਦੋਸਤਾਨੀ' ਦੇਖੀ, ਭਾਰਤੀ ਬੱਚਾ ਗੋਦ ਲੈਣਾ ਹੈਮੀਡੀਆ ਕਵਰੇਜਸਰਕਾਰੀ ਮੀਡੀਆ ਨੇ ਜਨਵਰੀ 2018 ਤੋਂ ਬਾਅਦ ਕੁਝ ਕਥਿਤ ਕੇਸਾਂ 'ਤੇ ਚਰਚਾ ਕੀਤੀ ਅਤੇ ਮੰਨਿਆ ਕਿ ਇਹ ਵੀ ਮੁੱਦਾ ਹੈ, ਹਾਲਾਂਕਿ ਇਹ ਕਵਰੇਜ ਛੋਟੇ ਪੱਧਰ 'ਤੇ ਹੀ ਕੀਤੀ ਗਈ। ਅਜਿਹੀਆਂ ਖ਼ਬਰਾਂ ਨੂੰ ਸ਼ੁਰੂਆਤ ਵਿੱਚ ਅਖ਼ਬਾਰਾਂ ਵਿੱਚ ਥਾਂ ਨਹੀਂ ਦਿੱਤੀ ਜਾਂਦੀ ਸੀ ਪਰ ਵਾਇਨਸਟੀਨ ਦੇ ਕੇਸ ਤੋਂ ਕੁਝ ਦਿਨਾਂ ਬਾਅਦ 16 ਅਕਤੂਬਰ 2017 ਨੂੰ ਚਾਇਨਾ ਡੇਅਲੀ ਅਖ਼ਬਾਰ ਨੇ ਇਸ ਮੁੱਦੇ ਨੂੰ ਛਾਪਿਆ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਸਰਵੇਖਣ ’ਚ ਪਤਾ ਲੱਗਿਆ ਹੈ ਕਿ ਦੁਨੀਆਂ ਭਰ ’ਚ ਇਹ ਗਿਣਤੀ ਵੱਡੀ ਹੈ।ਇਸੇ ਤਰ੍ਹਾਂ ਹੀ ਜਨਵਰੀ ਵਿੱਚ ਕੁਝ ਮੀਡੀਆ ਅਦਾਰਿਆਂ ਨੇ ਬੀਜਿੰਗ ਦੀ ਬੇਇਹਾਂਗ ਯੂਨੀਵਰਸਿਟੀ ਸਾਬਕਾ ਵਿਦਿਆਥਣ ਵੱਲੋਂ ਆਪਣੇ ਅਧਿਆਪਕ 'ਤੇ ਲਗਾਏ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਦਾ ਵੀ ਜ਼ਿਕਰ ਕੀਤਾ। ਇਸੇ ਤਰ੍ਹਾਂ ਵੱਖ-ਵੱਖ ਮੀਡੀਆ ਅਦਾਰਿਆਂ ਨੇ ਇਸ ਨਾਲ ਸੰਬੰਧ 'ਤੇ ਮੁੱਦਿਆਂ ਨੂੰ ਆਪਣੇ ਅਖ਼ਬਾਰਾਂ, ਵੈਬਸਾਈਟਾਂ ਆਦਿ 'ਤੇ ਥਾਂ ਦੇਣੀ ਸ਼ੁਰੂ ਕੀਤੀ। ਅਗਲੇਰੀ ਕਾਰਵਾਈਚੀਨ ਵਿੱਚ ਸੋਸ਼ਲ ਮੀਡੀਆ ਬਾਰੇ ਰੂੜੀਵਾਦੀ ਧਾਰਨਾ ਅਤੇ ਜਿਣਸੀ ਸ਼ੋਸ਼ਣ ਲਈ ਕੋਈ ਕਾਨੂੰਨ ਨਾ ਹੋਣ ਕਰਕੇ ਅਜਿਹੇ ਕੇਸਾਂ ਨੂੰ ਸਾਹਮਣੇ ਲਿਆਉਣ ਵਿੱਚ ਰੁਕਾਵਟ ਆਉਂਦੀ ਹੈ। ਹਾਲ ਹੀ ਵਿੱਚ ਚੀਨ ਵਿੱਚ ਇੱਕ ਸਿਵਿਲ ਕੋਡ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਹੋਰਨਾਂ ਮੁੱਦਿਆਂ ਦੇ ਇਲਾਵਾ ਕੰਮਕਾਜੀ ਥਾਵਾਂ 'ਤੇ ਹੁੰਦੀਆਂ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਆਸ ਹੈ ਕਿ 2020 ਦੇਸ ਦੇ ਮੋਹਰੀ ਵਿਧਾਨਿਕ ਢਾਂਚੇ ਵਿੱਚ ਇਸ ਦੀ ਚਰਚੀ ਕੀਤੀ ਜਾਵੇਗੀ। ਇਹ ਵੀ ਪੜ੍ਹੋ:ਸਾਂਝੀ ਖੇਤੀ: ਅਨੁਸੂਚਿਤ ਜਾਤੀ ਦੀਆਂ ਬੀਬੀਆਂ ਦਾ ਬੋਲਬਾਲਾਸਵੀਡਨ: ਪਰਵਾਸੀ ਵਿਰੋਧੀ ਪਾਰਟੀ ਦੀ ਸਰਕਾਰ 'ਚ ਭੂਮਿਕਾ ਨਿਭਾਉਣ ਦੀ ਇੱਛਾ‘ਲੋਕ ਨਹੀਂ ਮੰਨਦੇ ਕਿ ਮੁੰਡੇ-ਮੁੰਡੇ ਵੀ ਵਿਆਹ ਕਰਵਾ ਸਕਦੇ’ਪਾਕਿਸਤਾਨ ਦੀ ਇਹ ਰੇਸਰ ਰੇਗਿਸਤਾਨ 'ਚ ਹਵਾ ਨਾਲ ਗੱਲਾਂ ਕਰਦੀ ਹੈਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ ਵਿੱਚ ਈਸਾਈਆਂ ਦਾ 'ਲਾਲ ਕੁਰਤੀ' ਨਾਲ ਕਨੈਕਸ਼ਨ 1 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46046359 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP/GETTY IMAGES ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਹਿੰਦੂ ਅਤੇ ਈਸਾਈ ਭਾਈਚਾਰੇ ਦੇ ਲੋਕ ਪੂਰੀ ਆਬਾਦੀ ਦਾ 1.6 ਫੀਸਦ ਹਿੱਸਾ ਬਣਦੇ ਹਨ ਬੀਤੇ ਕੁਝ ਸਾਲਾਂ ਵਿੱਚ ਪਾਕਿਸਤਾਨ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ 'ਤੇ ਹਮਲੇ ਵਧੇ ਹਨ।ਹਮਲੇ ਉਨ੍ਹਾਂ ਦੇ ਘਰ ਤੇ ਉਨ੍ਹਾਂ ਦੀਆਂ ਇਬਾਦਤ ਦੀਆਂ ਥਾਂਵਾਂ 'ਤੇ ਹੋ ਰਹੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਮਾਮਲੇ ਈਸ਼ ਨਿੰਦਾ ਨਾਲ ਜੁੜੇ ਹਨ।ਕਈ ਮਾਮਲਿਆਂ ਦੇ ਨਾਲ ਸਿਆਸੀ ਹਿੱਤ ਵੀ ਜੁੜਦੇ ਹਨ। ਬੀਬੀਸੀ ਪੱਤਰਕਾਰ ਐੱਮ ਇਲਿਆਸ ਖ਼ਾਨ ਪਾਕਿਸਤਾਨ ਵਿੱਚ ਈਸਾਈ ਭਾਈਚਾਰੇ ਅਤੇ ਉਨ੍ਹਾਂ 'ਤੇ ਹੋ ਰਹੇ ਹਮਲਿਆਂ ਦੇ ਕਾਰਨਾਂ ਬਾਰੇ ਦੱਸ ਰਹੇ ਹਨ।ਪਾਕਿਸਤਾਨ ਵਿੱਚ ਕਿੰਨੇ ਈਸਾਈ ਭਾਈਚਾਰੇ ਦੇ ਲੋਕ ਹਨ?ਪਾਕਿਸਤਾਨ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਬਹੁਗਿਣਤੀ ਵਿੱਚ ਹਨ। ਹਿੰਦੂ ਅਤੇ ਈਸਾਈ ਭਾਈਚਾਰੇ ਦੇ ਲੋਕ ਪੂਰੀ ਆਬਾਦੀ ਦੇ 1.6 ਫੀਸਦ ਹਿੱਸਾ ਬਣਦੇ ਹਨ।ਇਹ ਵੀ ਪੜ੍ਹੋਆਸੀਆ ਬੀਬੀ: 'ਮੈਨੂੰ ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ ਸੀ'ਸਟੈਚੂ ਆਫ਼ ਯੂਨਿਟੀ: ਪੀਐੱਮ ਮੋਦੀ ਦੇ ਭਾਸ਼ਣ ਦੀਆਂ ਵੱਡੀਆਂ ਗੱਲਾਂ ਜਦੋਂ ਸ਼੍ਰੋਮਣੀ ਕਮੇਟੀ ਨੇ ਕੀਤੀ ਇੰਦਰਾ ਗਾਂਧੀ ਦੀ ਤਾਰੀਫ਼ਕਰਾਚੀ ਵਿੱਚ ਈਸਾਈ ਭਾਈਚਾਰੇ ਦੀ ਵੱਡੀ ਆਬਾਦੀ ਹੈ ਅਤੇ ਲਾਹੌਰ ਤੇ ਫੈਸਲਾਬਾਦ ਵਿੱਚ ਵੀ ਈਸਾਈ ਵੱਡੇ ਗਿਣਤੀ ਵਿੱਚ ਹਨ।ਪੰਜਾਬ ਵਿੱਚ ਵੀ ਈਸਾਈਆਂ ਦੇ ਕਈ ਪਿੰਡ ਹਨ। ਕੱਟੜਵਾਦ ਨਾਲ ਪ੍ਰਭਾਵਿਤ ਉੱਤਰ-ਪੱਛਮੀ ਖੈਬਰ ਪਖਤੂਨਵਾ ਸੂਬੇ ਵਿੱਚ, ਖਾਸ ਕਰਕੇ ਪੇਸ਼ਾਵਰ ਵਿੱਚ ਈਸਾਈਆਂ ਦੀ ਵੱਡੀ ਆਬਾਦੀ ਹੈ। Image copyright AFP/GETTY IMAGES ਫੋਟੋ ਕੈਪਸ਼ਨ ਈਸਾਈ ਭਾਈਚਾਰਾ ਸਮਰਾਜ ਦੇ ਸਭ ਤੋਂ ਗਰੀਬ ਤਬਕੇ ਵਿੱਚੋਂ ਹੈ ਅਤੇ ਜ਼ਿਆਦਾਤਰ ਛੋਟੀਆਂ-ਮੋਟੀਆਂ ਦਿਹਾੜੀਆਂ ਕਰਦਾ ਹੈ ਵੰਡ ਤੋਂ ਪਹਿਲਾਂ ਮੌਜੂਦਾ ਪਾਕਿਸਤਾਨ ਵਿੱਚ ਵੱਖ-ਵੱਖ ਫਿਰਕਿਆਂ ਦੇ ਲੋਕ ਰਹਿੰਦੇ ਸਨ। ਪਰ ਹੌਲੀ-ਹੌਲੀ ਅਸਹਿਨਸ਼ੀਲਤਾ ਵਧਦੀ ਗਈ ਅਤੇ ਸਮਾਜ ਵਿੱਚ ਇਸਲਾਮ ਦਾ ਦਬਦਬਾ ਕਾਫੀ ਵਧ ਗਿਆ।ਪਹਿਲਾਂ ਘੱਟ ਗਿਣਤੀ ਭਾਈਚਾਰੇ ਇਨ੍ਹਾਂ ਸ਼ਹਿਰਾਂ ਦੀ ਕੁੱਲ ਆਬਾਦੀ ਦਾ 15 ਫੀਸਦ ਸਨ ਪਰ ਹੁਣ ਕੁੱਲ ਆਬਾਦੀ ਵਿੱਚ ਇਨ੍ਹਾਂ ਦਾ ਹਿੱਸਾ ਕੇਵਲ 4 ਫੀਸਦ ਰਹਿ ਗਿਆ ਹੈ।ਕੀ ਇਨ੍ਹਾਂ ਦਾ ਕੋਈ ਦਬਦਬਾ ਹੈ?ਪਾਕਿਸਤਾਨ ਦੇ ਈਸਾਈਆਂ ਦਾ ਵੱਡਾ ਹਿੱਸਾ ਉਨ੍ਹਾਂ ਹਿੰਦੂਆਂ ਤੋਂ ਬਣਦਾ ਹੈ ਜੋ ਬਰਤਾਨਵੀ ਰਾਜ ਵੇਲੇ ਜਾਤ-ਪਾਤ ਦੇ ਵਿਤਕਰੇ ਤੋਂ ਬਚਣ ਲਈ ਈਸਾਈ ਬਣ ਗਏ ਸਨ।ਇਨ੍ਹਾਂ ਵਿੱਚ ਕਈ ਲੋਕ ਮਜ਼ਦੂਰੀ ਕਰਦੇ ਹਨ। ਪਾਕਿਸਤਾਨ ਦੇ ਹਰ ਛਾਉਣੀ ਵਾਲੇ ਸ਼ਹਿਰ ਵਿੱਚ ਇੱਕ ਇਲਾਕਾ ਹੁੰਦਾ ਹੈ ਜਿਸ ਨੂੰ ਲਾਲ ਕੁਰਤੀ ਕਿਹਾ ਜਾਂਦਾ ਹੈ। ਰਵਾਇਤੀ ਤੌਰ 'ਤੇ ਈਸਾਈ ਭਾਈਚਾਰੇ ਦੇ ਲੋਕ ਇਸ ਇਲਾਕੇ ਵਿੱਚ ਰਹਿੰਦੇ ਹਨ।ਇਹ ਵੀ ਪੜ੍ਹੋ:'ਜਿਨਸੀ ਸ਼ੋਸ਼ਣ ਦੇ ਮੁਲਜ਼ਮਾਂ 'ਤੇ 20 ਸਾਲ ਬਾਅਦ ਵੀ ਹੋ ਸਕਦੀ ਐਫ਼ਆਈਆਰ'ਤੁਸੀਂ ਵੀ ਹੈਲਥ ਸਪਲੀਮੈਂਟ ਲੈਂਦੇ ਹੋ ਤਾਂ ਇਹ ਪੜੋ ਪਾਕਿਸਤਾਨੀ ਔਰਤਾਂ: ਬੀਬੀਸੀ ਨਾਲ ਕਿਹੋ ਜਿਹੇ ਤਜਰਬੇ ਸਾਂਝੇ ਕਰ ਰਹੀਆਂ ਪਰ ਈਸਾਈ ਭਾਈਚਾਰਾ ਸਮਰਾਜ ਦੇ ਸਭ ਤੋਂ ਗਰੀਬ ਤਬਕੇ ਵਿੱਚੋਂ ਹੈ ਅਤੇ ਜ਼ਿਆਦਾਤਰ ਛੋਟੀਆਂ-ਮੋਟੀਆਂ ਦਿਹਾੜੀਆਂ ਕਰਦਾ ਹੈ। Image copyright Getty Images ਫੋਟੋ ਕੈਪਸ਼ਨ ਈਸ਼ ਨਿੰਦਾ ਦੇ ਇਲਜ਼ਾਮਾਂ ਕਾਰਨ ਭੀੜ ਵੱਲੋਂ ਈਸਾਈਆਂ ਖਿਲਾਫ਼ ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਹਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਪੂਰੇ-ਪੂਰੇ ਪਿੰਡ ਈਸਾਈ ਭਾਈਚਾਰੇ ਦੇ ਹਨ ਅਤੇ ਉਹ ਲੋਕ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਖੇਤਾਂ ਵਿੱਚ ਵੀ ਦਿਹਾੜੀ 'ਤੇ ਕੰਮ ਕਰਦੇ ਹਨ।ਹਾਲਾਂਕਿ ਈਸਾਈ ਭਾਈਚਾਰੇ ਦੇ ਕੁਝ ਲੋਕਾਂ ਦੇ ਮਾਲੀ ਹਾਲਾਤ ਕਾਫੀ ਚੰਗੇ ਹਨ। ਅਜਿਹੇ ਲੋਕ ਪੜ੍ਹੇ-ਲਿਖੇ ਹਨ ਅਤੇ ਕਰਾਚੀ ਵਿੱਚ ਰਹਿੰਦੇ ਹਨ। ਇਹ ਲੋਕ ਬਰਤਾਨਵੀ ਰਾਜ ਵੇਲੇ ਗੋਆ ਤੋਂ ਆਏ ਸਨ।ਪਰ ਸਾਰਿਆਂ ਦੇ ਮਨਾਂ ਵਿੱਚ ਖੌਫ਼ ਦੀ ਭਾਵਨਾ ਹੈ। ਕਈ ਅਮੀਰ ਈਸਾਈ ਭਾਈਚਾਰੇ ਦੇ ਲੋਕ ਪਾਕਿਸਤਾਨ ਛੱਡ ਕੇ ਕੈਨੇਡਾ ਅਤੇ ਆਸਟਰੇਲੀਆ ਵਰਗੇ ਦੇਸਾਂ ਵੱਲ ਜਾ ਰਹੇ ਹਨ।ਉਨ੍ਹਾਂ ਨੂੰ ਲਗਦਾ ਹੈ ਕਿ ਪਾਕਿਸਤਾਨ ਵਿੱਚ ਅਸਹਿਨਸ਼ੀਲਤਾ ਬਰਦਾਸ਼ਤ ਤੋਂ ਬਾਹਰ ਹੈ।ਈਸਾਈ ਭਾਈਚਾਰੇ ਤੇ ਕਿਉਂ ਹੁੰਦੇ ਹਨ ਹਮਲੇ?ਮੁਸਲਮਾਨ ਤੇ ਈਸਾਈ ਭਾਈਚਾਰੇ ਦੇ ਲੋਕ ਕਾਫੀ ਸਮੇਂ ਤੋਂ ਪਿਆਰ ਨਾਲ ਰਹਿ ਰਹੇ ਹਨ। ਪਰ ਈਸ਼ ਨਿੰਦਾ ਦੇ ਇਲਜ਼ਾਮਾਂ ਕਾਰਨ ਭੀੜ ਵੱਲੋਂ ਈਸਾਈਆਂ ਖਿਲਾਫ਼ ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਹਨ। ਇਸਲਾਮੀ ਅੱਤਵਾਦੀ ਵੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹਨ। Image copyright Getty Images ਹਾਲ ਵਿੱਚ ਹੋਏ ਹਮਲੇਦਸੰਬਰ, 2017 ਵਿੱਚ ਕਵੇਟਾ ਦੀ ਇੱਕ ਚਰਚ 'ਤੇ ਹਮਲੇ ਵਿੱਚ 9 ਲੋਕਾਂ ਦੀ ਮੌਤ ਹੋਈ ਸੀ ਜਦਕਿ 57 ਲੋਕ ਜ਼ਖਮੀ ਹੋਏ ਸਨ।ਮਾਰਚ 2016 ਵਿੱਚ ਈਸਟਰ ਮਨਾਉਂਦੇ ਹੋਏ ਈਸਾਈਆਂ 'ਤੇ ਫਿਦਾਈਨ ਹਮਲਾ ਹੋਇਆ ਜਿਸ ਵਿੱਚ 70 ਲੋਕਾਂ ਦੀ ਮੌਤ ਹੋਈ ਸੀ ਜਦਕਿ 340 ਲੋਕ ਜ਼ਖਮੀ ਹੋਏ ਸਨ।ਮਾਰਚ 2015 ਵਿੱਚ ਹੋਏ ਦੋਹਰੇ ਬੰਬ ਧਮਾਕੇ ਵਿੱਚ 14 ਲੋਕਾਂ ਦੀ ਮੌਤ ਹੋਈ ਸੀ ਜਦਕਿ 70 ਲੋਕ ਜ਼ਖਮੀ ਹੋਏ ਸਨ।2013 ਵਿੱਚ ਪੇਸ਼ਾਵਰ ਵਿੱਚ ਹੋਏ ਹਮਲੇ ਵਿੱਚ 80 ਲੋਕਾਂ ਦੀ ਮੌਤ ਹੋ ਗਈ ਸੀ।2009 ਵਿੱਚ ਪੰਜਾਬ ਦੇ ਸ਼ਹਿਰ ਗੋਜਰਾ ਵਿੱਚ ਭੀੜ ਨੇ ਇੱਕ ਚਰਚ ਅਤੇ 40 ਘਰਾਂ ਨੂੰ ਅੱਗ ਲਾ ਦਿੱਤੀ ਸੀ। ਇਸ ਹਮਲੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੀ।2005 ਵਿੱਚ ਫੈਸਲਾਬਾਦ ਵਿੱਚ ਇੱਕ ਨਿਵਾਸੀ 'ਤੇ ਕੁਰਾਨ ਦੇ ਪੰਨੇ ਸਾੜਨ ਦੇ ਇਲਜ਼ਾਮਾਂ ਕਾਰਨ ਭੀੜ ਨੇ ਚਰਚ ਅਤੇ ਈਸਾਈਆਂ ਦੇ ਸਕੂਲ ਵਿੱਚ ਅੱਗ ਲਾ ਦਿੱਤੀ ਸੀ।1990 ਦੇ ਦਹਾਕਿਆਂ ਤੋਂ ਈਸਾਈ ਭਾਈਚਾਰੇ ਦੇ ਲੋਕਾਂ ਤੇ ਕੁਰਾਨ ਅਤੇ ਪੈਗੰਬਰ ਮੁਹੰਮਦ ਦੀ ਬੇਅਦਬੀ ਕਰਨ ਦੇ ਇਲਜ਼ਾਮ ਲਗਦੇ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਵਿੱਚ ਜ਼ਿਆਤੀ ਦੁਸ਼ਮਣੀ ਮੁੱਖ ਕਾਰਨ ਹੈ।ਕਈ ਮਾਮਲਿਆਂ ਵਿੱਚ ਹੇਠਲੀਆਂ ਅਦਾਲਤਾਂ ਵੱਲੋਂ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਪਰ ਹਾਈ ਕੋਰਟ ਵਿੱਚ ਉਹ ਸਜ਼ਾਵਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ। ਕਿਉਂਕਿ ਉਨ੍ਹਾਂ ਮਾਮਲਿਆਂ ਵਿੱਚ ਕੋਈ ਸਬੂਤ ਨਹੀਂ ਮਿਲਦੇ ਹਨ।ਕਈ ਮਾਮਲਿਆਂ ਵਿੱਚ ਤਾਂ ਸਾਫ਼ ਪਤਾ ਲਗਦਾ ਹੈ ਕਿ ਆਪਣੇ ਮਾਲੀ ਫਾਇਦੇ ਲਈ ਈਸ਼ ਨਿੰਦਾ ਦੇ ਇਲਜ਼ਾਮ ਲਾਏ ਗਏ ਸਨ। Image copyright AFP/GETTY IMAGES ਫੋਟੋ ਕੈਪਸ਼ਨ ਕੁਝ ਹਿੰਸਾ ਦੀਆਂ ਘਟਨਾਵਾਂ ਸਿੱਧੀਆਂ ਅਮਰੀਕਾ ਵੱਲੋਂ ਅਫਗਾਨਿਸਤਾਨ ਵਿੱਚ ਕੀਤੀ ਜਾਰੀ ਜੰਗੀ ਕਾਰਵਾਈ ਦਾ ਨਤੀਜਾ ਹਨ ਅਤੇ ਇਨ੍ਹਾਂ ਪਿੱਛੇ ਸਿਆਸੀ ਮੰਸ਼ਾ ਹੈ 2012 ਵਿੱਚ ਰਿਮਸਾ ਮਸੀਹ ਪਹਿਲੀ ਈਸਾਈ ਭਾਈਚਾਰੇ ਦੀ ਕੁੜੀ ਬਣੀ ਜਿਸ ਨੂੰ ਈਸ਼ ਨਿੰਦਾ ਦੇ ਮਾਮਲੇ ਵਿੱਚ ਬਰੀ ਕੀਤਾ ਗਿਆ ਸੀ। ਸੁਣਵਾਈ ਵਿੱਚ ਇਹ ਪਤਾ ਲੱਗਿਆ ਕਿ ਸਥਾਨਕ ਮੌਲਵੀ ਵੱਲੋਂ ਉਸ 'ਤੇ ਝੂਠੇ ਇਲਜ਼ਾਮ ਲਾਏ ਸਨ।ਆਸੀਆ ਬੀਬੀ ਦਾ ਹਾਲ ਵਿੱਚ ਵਾਪਰਿਆ ਉਦਾਹਰਨ ਹੈ ਜਿਸ ਵਿੱਚ ਹਾਈ ਕੋਰਟ ਨੇ ਹੇਠਲੀ ਅਦਾਲਤ ਦਾ ਫੈਸਲਾ ਬਦਲ ਦਿੱਤਾ। 2010 ਵਿੱਚ ਪੰਜਾਬ ਦੇ ਇੱਕ ਪਿੰਡ ਵਿੱਚ ਆਸੀਆ ਦੀ ਕੁਝ ਮੁਸਲਮਾਨ ਔਰਤਾਂ ਨਾਲ ਕਹਾਸੁਣੀ ਹੋਈ ਅਤੇ ਬਾਅਦ ਵਿੱਚ ਉਸ 'ਤੇ ਈਸ਼ ਨਿੰਦਾ ਦਾ ਇਲਜ਼ਾਮ ਲਾ ਦਿੱਤਾ ਗਿਆ ਸੀ।ਉਸ ਵੇਲੇ ਦੇ ਤਤਕਾਲੀ ਪੰਜਾਬ ਦੇ ਗਵਰਨਰ ਸਲਮਾਨ ਤਸੀਰ ਨੇ ਜਦੋਂ ਕਿਹਾ ਕਿ ਮਾਮਲੇ ਵਿੱਚ ਈਸ਼ ਨਿੰਦਾ ਦੇ ਕਾਨੂੰਨ ਦੀ ਗਲਤ ਵਰਤੋਂ ਕੀਤੀ ਗਈ ਹੈ ਤਾਂ ਉਨ੍ਹਾਂ ਦੇ ਅੰਗ ਰੱਖਿਅਕ ਮੁਮਤਾਜ਼ ਕਾਦਿਰ ਨੇ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ। Image copyright Getty Images ਕਾਦਿਰ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਅਤੇ ਫਰਵਰੀ 2016 ਵਿੱਚ ਉਸ ਨੂੰ ਫਾਂਸੀ ਦਿੱਤੀ ਗਈ। ਇਸ ਸਜ਼ਾ ਖਿਲਾਫ ਕਈ ਮੁਜ਼ਾਹਰੇ ਹੋਏ। 2011 ਵਿੱਚ ਪਾਕਿਸਤਾਨ ਦੇ ਘੱਟ ਗਿਣਤੀ ਮੰਤਰਾਲੇ ਦੇ ਮੰਤਰੀ ਅਤੇ ਈਸਾਈ ਭਾਈਚਾਰੇ ਦੇ ਆਗੂ ਸ਼ਾਹਬਾਜ਼ ਭੱਟੀ ਦਾ ਤਾਲਿਬਾਨ ਵੱਲੋਂ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਈਸ਼ ਨਿੰਦਾ ਕਾਨੂੰਨ ਦੇ ਖਿਲਾਫ ਬੋਲਿਆ ਸੀ।ਕੋਈ ਹੋਰ ਕਾਰਨ?ਕੁਝ ਹਿੰਸਾ ਦੀਆਂ ਘਟਨਾਵਾਂ ਸਿੱਧੀਆਂ ਅਮਰੀਕਾ ਵੱਲੋਂ ਅਫਗਾਨਿਸਤਾਨ ਵਿੱਚ ਕੀਤੀ ਜਾਰੀ ਜੰਗੀ ਕਾਰਵਾਈ ਦਾ ਨਤੀਜਾ ਹਨ ਅਤੇ ਇਨ੍ਹਾਂ ਪਿੱਛੇ ਸਿਆਸੀ ਮੰਸ਼ਾ ਹੈ।2001 ਦੇ ਆਖਰੀ ਮਹੀਨਿਆਂ ਵਿੱਚ ਅਮਰੀਕਾ ਵੱਲੋਂ ਸ਼ੁਰੂ ਕੀਤੇ ਆਪ੍ਰੇਸ਼ਨ ਦੇ ਕੁਝ ਵਕਤ ਬਾਅਦ ਤਕਸ਼ੀਲਾ ਸ਼ਹਿਰ ਵਿੱਚ ਈਸਾਈਆਂ ਦੇ ਹਸਪਤਾਲ 'ਤੇ ਹੋਏ ਹਮਲੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਸੀ। Image copyright Getty Images ਫੋਟੋ ਕੈਪਸ਼ਨ ਸੁਪਰੀਮ ਕੋਰਟ ਨੇ ਆਸੀਆ ਬੀਬੀ ਦੀ ਮੌਤ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਹੈ ਦੋ ਮਹੀਨੇ ਬਾਅਦ ਇੱਕ ਬੰਦੂਕਧਾਰੀ ਨੇ ਈਸਾਈ ਭਾਈਚਾਰੇ ਦੀ ਇੱਕ ਜਥੇਬੰਦੀ ਦੇ 6 ਕਾਮਿਆਂ ਨੂੰ ਮਾਰ ਦਿੱਤਾ। ਅਜਿਹੀਆਂ ਘਟਨਾਵਾਂ ਸਾਲਾਂ ਤੋਂ ਚੱਲ ਰਹੀਆਂ ਹਨ।ਇਹ ਵੀ ਪੜ੍ਹੋ:ਨਰਿੰਦਰ ਮੋਦੀ ਨੂੰ ਸਰਦਾਰ ਪਟੇਲ ਨਾਲ ਇੰਨਾ ਪਿਆਰ ਕਿਉਂ ਹੈ?ਆਰਥਿਕ ਮੰਦੀ ਵੇਲੇ ਬਣਾਈ 1000 ਕਰੋੜ ਦੀ ਕੰਪਨੀਕੈਦੀਆਂ ਨਾਲ ਕੰਮ ਕਰਨਾ ਚਾਹੁੰਦੀਆਂ ਹਨ ਇਹ ਔਰਤਾਂਪਾਕਿਸਤਾਨ ਦੇ ਹਿੰਦੂ ਅਤੇ ਈਸਾਈਆਂ 'ਤੇ ਹੋ ਰਹੇ ਹਮਲੇ ਇੱਕ ਅੱਤਵਾਦੀ ਪਲਾਨ ਦਾ ਹਿੱਸਾ ਹੋ ਸਕਦੇ ਹਨ। ਇਸ ਪਲਾਨ ਪਿੱਛੇ ਪੱਛਮ ਦੇਸਾਂ ਨੂੰ ਸਬਕ ਸਿਖਾਉਣਾ ਜਾਂ ਦੇਸ ਦੀ ਸਰਕਾਰ ਨੂੰ ਪੱਛਮ ਦੇਸਾਂ ਨਾਲ ਦੋਸਤੀ ਵਧਾਉਣ ਤੋਂ ਰੋਕਣ ਦੇ ਮਕਸਦ ਹੋ ਸਕਦੇ ਹਨ।ਇਹ ਦੇਸ ਦੀ ਤਾਕਤਵਰ ਫੌਜ ਦੀ ਰਣਨੀਤੀ ਦਾ ਵੀ ਹਿੱਸਾ ਹੋ ਸਕਦਾ ਹੈ ਜੋ ਅਫਗਾਨਿਸਤਾਨ ਅਤੇ ਭਾਰਤ ਵਿੱਚ ਸਰਗਰਮ ਅੱਤਵਾਦੀਆਂ ਨੂੰ ਬਚਾਉਣ ਲਈ ਜਾਣੀ ਜਾਂਦੀ ਹੈ।ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਖਾਣਾ ਚਬਾਉਣ ਵੇਲੇ ਅਸੀਂ ਬਹੁਤ ਹਵਾ ਨਿਗਲਦੇ ਹਾਂ ਕਿਉਂਕਿ ਉਸ ਵੇਲੇ ਸਾਡਾ ਗਲਾ ਪੂਰਾ ਖੁੱਲ੍ਹਿਆ ਹੁੰਦਾ ਹੈ, ਜਿੰਨਾ ਚਬਾਉਂਦੇ ਹਾਂ, ਉਨੀ ਹੀ ਹਵਾ ਨਿਗਲਦੇ ਹਾਂ। ਖਾਣੇ ਤੋਂ ਬਾਅਦ ਡਕਾਰ ਆਮ ਹੈ ਪਰ ਜ਼ਿਆਦਾ ਆਉਣ ਤਾਂ ਡਾਕਟਰ ਕੋਲ ਜਾਓ!ਇਹ ਵੀ ਪੜ੍ਹੋ:ਪਿਛਲੀ ਜੇਬ ਵਿੱਚ ਬਟੂਆ ਤੁਹਾਡੀ ਸਿਹਤ ਲਈ ਖ਼ਤਰਾਕੀ ਹੈ ਫਾਇਦੇਮੰਦ: ਕੌਫ਼ੀ ਜਾਂ ਚਾਹ?ਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਜੋਤਹੀਣਾਂ ਦੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ ਵਿੱਚ ਲੱਗੀ ਇੱਕ ਜੋਤਹੀਣ ਵਰਜੀਨੀਆ ਹੈਰੀਸਨ ਬੀਬੀਸੀ ਨਿਊਜ਼, ਸਿੰਗਾਪੁਰ 7 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46481771 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright IBM ਫੋਟੋ ਕੈਪਸ਼ਨ ਚੀਕੋ ਅਸਾਕਾਵਾ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਰੰਗਾਂ ਦੀਆਂ ਯਾਦਾਂ ਉਨ੍ਹਾਂ ਦੀ ਕੰਮ ਵਿੱਚ ਮਦਦ ਕਰਦੀਆਂ ਹਨ। ਚੀਕੋ ਅਸਾਕਾਵਾ 14 ਸਾਲ ਦੇ ਸਨ ਜਦੋਂ ਸਵਿਮਿੰਗ ਪੂਲ 'ਚ ਹੋਏ ਹਾਦਸੇ ਕਾਰਨ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਪਿਛਲੇ ਤੀਹ ਸਾਲਾਂ ਤੋਂ ਉਹ ਕੋਸ਼ਿਸ਼ ਕਰ ਰਹੇ ਹਨ ਕਿ ਉਹ ਤਕਨੀਕ ਦੀ ਮਦਦ ਨਾਲ ਜੋਤਹੀਣਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਸਕਣ। ਚੀਕੋ ਅਸਾਕਾਵਾ ਇਸ ਕੰਮ ਲਈ ਹੁਣ ਉਹ ਆਰਟੀਫੀਸ਼ਲ ਇੰਟੈਲੀਜੈਂਸ ਉੱਤੇ ਕੰਮ ਕਰ ਰਹੇ ਹਨ।ਚੀਕੋ ਅਸਾਕਾਵਾ ਦਾ ਜਨਮ ਜਪਾਨ ਵਿੱਚ ਹੋਇਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਇਸ ਪਾਸੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਡਿਸੇਬਲਡ ਲੋਕਾਂ ਦੀ ਮਦਦ ਕਰਨ ਵਾਲੀ ਕੋਈ ਤਕਨੀਕ ਜਿਸ ਨੂੰ ਅਸਿਸਟਿਵ ਟੈਕਨੌਲੋਜੀ ਕਿਹਾ ਜਾਂਦਾ ਹੈ।ਵਿਕਲਾਂਗ ਲੋਕਾਂ ਲਈ ਮਦਦਗਾਰ ਤਕਨੀਕ ਵਿੱਚ ਵਿਕਾਸ ਦੀ ਕਮੀ ਕਾਰਨ ਉਹ ਖ਼ੁਦ ਦੀਆਂ ਪਰੇਸ਼ਾਨੀਆਂ ਬਾਰੇ ਚੀਕੋ ਅਸਾਕਾਵਾ ਨੇ ਦੱਸਿਆ, ""ਮੈਂ ਆਪਣੇ-ਆਪ ਕੋਈ ਜਾਣਕਾਰੀ ਪੜ੍ਹ ਨਹੀਂ ਸਕਦੀ ਸੀ ਅਤੇ ਨਾ ਹੀ ਕਿਤੇ ਜਾ ਸਕਦੀ ਸੀ।""ਦਰਦ ਭਰੇ ਤਜੁਰਬਿਆਂ ਕਾਰਨ ਉਨ੍ਹਾਂ ਨੇ ਕੰਪਿਊਟਰ ਵਿਗਿਆਨ ਵਿੱਚ ਕੋਰਸ ਕਰਨ ਦੀ ਸੋਚੀ। ਕੋਰਸ ਤੋਂ ਬਾਅਦ ਅਸਾਕਾਵਾ ਨੇ ਆਈਬੀਐਮ ਵਿੱਚ ਨੌਕਰੀ ਕੀਤੀ। ਨੌਕਰੀ ਦੌਰਾਨ ਹੀ ਉਨ੍ਹਾਂ ਨੇ ਅਕਸੈਸਿਬਿਲਿਟੀ ਬਾਰੇ ਕੰਮ ਸ਼ੁਰੂ ਕੀਤਾ ਅਤੇ ਨਾਲੋ-ਨਾਲ ਡਾਕਟਰੇਟ ਲਈ ਪੜ੍ਹਾਈ ਕੀਤੀ।ਇਹ ਵੀ ਪੜ੍ਹੋ:ਗਾਂਧੀ 'ਤੇ ਅੰਬੇਡਕਰ ਦੇ ਇਲਜ਼ਾਮਾਂ ਦਾ ਬਚਾਅ ਕਰਨ ਵਾਲੇ ਕੀ ਕਹਿੰਦੇ ਹਨਨਵਜੋਤ ਸਿੱਧੂ ਨੂੰ ‘ਗੱਦਾਰ’ ਕਹਿਣ ਦੇ ਬਾਵਜੂਦ ਉਹ ਪੰਜਾਬੀਆਂ ’ਚ ‘ਹੀਰੋ’ ਕਿਉਂ?ਵੋਟ ਚੋਰੀ ਹੋਣ ਮਗਰੋਂ ਵੀ ਤੁਸੀਂ ਪਾ ਸਕਦੇ ਹੋ ਵੋਟ, ਜਾਣੋ ਕਿਵੇਂਡਿਜੀਟਲ ਬਰੇਲ ਦੇ ਮੋਢੀਆਂ ਵਿੱਚ ਆਸਾਕਾਵਾ ਹੀ ਸ਼ਾਮਲ ਹਨ ਅਤੇ ਦੁਨੀਆਂ ਦਾ ਪਹਿਲਾ ਵੈੱਬ-ਟੂ-ਸਪੀਚ ਬਰਾਊਜ਼ਰ (ਇੰਟਰਨੈੱਟ ਤੇ ਲਿਖੇ ਨੂੰ ਬੋਲਣ ਵਾਲਾ ਬਰਾਊਜ਼ਰ) ਬਣਾਇਆ। ਅੱਜ-ਕੱਲ ਅਜਿਹੇ ਬਰਾਊਜ਼ਰ ਆਮ ਹਨ ਪਰ 20 ਸਾਲ ਪਹਿਲਾਂ ਡਾ. ਆਸਾਕਾਵਾ ਨੇ ਜਪਾਨ ਵਿੱਚ ਉਨ੍ਹਾਂ ਜੋਤਹੀਣਾ ਲਈ ਜੋ ਇੰਟਰਨੈੱਟ ਵਰਤਦੇ ਹਨ ਨਵੀਂ ਜਾਣਕਾਰੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ। Image copyright IBM ਹੁਣ ਡਾ. ਆਸਾਕਾਵਾ ਅਤੇ ਹੋਰ ਤਕਨੀਕੀ ਮਾਹਿਰ ਆਰਟੀਫੀਸ਼ਲ ਇੰਟੈਲੀਜੈਂਸ ਦੀ ਮਦਦ ਨਾਲ ਜੋਤਹੀਣਾਂ ਲਈ ਹੋਰ ਤਕਨੀਕੀ ਉਪਕਰਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੋਤਹੀਣਾਂ ਲਈ ਸੂਖਮ ਨਕਸ਼ੇਮਿਸਾਲ ਵਜੋਂ ਡਾ. ਆਸਾਕਾਵਾ ਨੇ ਆਵਾਜ਼ ਨਾਲ ਚੱਲਣ ਵਾਲੀ 'ਨੈਵਕੌਗ' ਨਾਮ ਦੀ ਇੱਕ ਸਮਾਰਟਫੋਨ ਐਪਲੀਕੇਸ਼ਨ ਬਣਾਈ ਹੈ। ਇਸ ਨਾਲ ਜੋਤਹੀਣ ਲੋਕਾਂ ਨੂੰ ਇਮਾਰਤਾਂ ਦੇ ਅੰਦਰ ਘੁੰਮਣ-ਫਿਰਨ ਵਿੱਚ ਸੌਖ ਹੋ ਸਕੇਗੀ ਜੋ ਕਿ ਅਕਸਰ ਕਾਫੀ ਗੁੰਝਲਦਾਰ ਹੁੰਦੇ ਹਨ।ਐਪਲੀਕੇਸ਼ਨ ਕੰਮ ਕਿਵੇਂ ਕਰਦੀ ਹੈ?ਇਮਾਰਤ ਦੇ ਅੰਦਰ ਦਾ ਨਕਸ਼ਾ ਤਿਆਰ ਕਰਨ ਲਈ ਲਗਪਗ 10 ਮੀਟਰ ਦੀ ਦੂਰੀ 'ਤੇ ਬਲੂਟੂਥ ਉਪਕਣ ਲਾਏ ਜਾਂਦੇ ਹਨ। ਇਹ ਉਪਕਰਣ ਬਹੁਤ ਘੱਟ ਬੈਟਰੀ ਖਾਂਦੇ ਹਨ ਅਤੇ ਇਨ੍ਹਾਂ ਵੱਲੋਂ ਭੇਜੇ ਡਾਟੇ ਦੀ ਮਦਦ ਨਾਲ ਕਿਸੇ ਖ਼ਾਸ ਥਾਂ ਦਾ ਨਕਸ਼ਾ ਤਿਆਰ ਕੀਤਾ ਜਾਂਦਾ ਹੈ। ਇਸ ਡਾਟੇ ਨਾਲ ਸਥਿਤੀ ਦੀ ਵਿਲੱਖਣ ਪਹਿਚਾਣ ਬਣਾ ਲਈ ਜਾਂਦੀ ਹੈ ਜਿਵੇਂ ਉਂਗਲਾਂ ਦੇ ਨਿਸ਼ਾਨ।ਡਾ. ਆਸਾਕਾਵਾ ਨੇ ਦੱਸਿਆ, ""ਅਸੀਂ ਵਰਤੋਂਕਾਰ ਦੀ ਸਿਥਤੀ ਦਾ ਪਤਾ ਕਰਨ ਲਈ ਉਸਦੇ ਨਿਸ਼ਾਨ ਦੀ ਤੁਲਨਾ ਸਰਵਰ ਦੇ ਨਿਸ਼ਾਨਾਂ ਵਾਲੇ ਮਾਡਲ ਨਾਲ ਕਰਦੇ ਹਾਂ।"" ਇਹ ਵਰਤੋਂਕਾਰ ਦੇ ਫਿੰਗਰਪ੍ਰਿੰਟ ਨੂੰ ਡਾਟਾਬੇਸ ਦੇ ਫਿੰਗਰਪ੍ਰਿੰਟ ਨਾਲ ਮਿਲਾਉਣ ਵਾਂਗ ਹੈ। ਉਨ੍ਹਾਂ ਮੁਤਾਬਕ, ਅਜਿਹੇ ਡਾਟੇ ਨਾਲ ਗੂਗਲ ਤੋਂ ਵੀ ਜ਼ਿਆਦਾ ਵਿਸਤਰਿਤ ਨਕਸ਼ਾ ਤਿਆਰ ਕੀਤਾ ਜਾ ਸਕਦਾ ਹੈ। ਖ਼ਾਸਕਰ ਕੇ ਜਦੋਂ ਗੂਗਲ ਇਮਾਰਤਾਂ ਦੇ ਅੰਦਰ ਕੰਮ ਨਹੀਂ ਕਰਦਾ ਅਤੇ ਜੋਤਹੀਣਾਂ ਅਤੇ ਘੱਟ ਨਜ਼ਰ ਵਾਲਿਆਂ ਲਈ ਬਹੁਤਾ ਮਦਦਗਾਰ ਸਾਬਤ ਨਹੀਂ ਹੋ ਸਕਦਾ। Image copyright Getty Images ਫੋਟੋ ਕੈਪਸ਼ਨ ਜੋਤਹੀਣਾਂ ਲਈ ਬ੍ਰੇਲ ਕੀ-ਬੋਰਡ ਅਤੇ ਸਕਰੀਨ ਤੋਂ ਪੜ੍ਹ ਕੇ ਬੋਲਣ ਵਾਲੇ ਸਾਫਟਵੇਅਰ ਹਾਲੇ ਵੀ ਮੁੱਖ ਸਾਧਨ ਹਨ। ""ਇਹ ਬਹੁਤ ਮਦਦਗਾਰ ਹੋ ਸਕਦਾ ਹੈ, ਪਰ ਇਹ ਸਾਨੂੰ ਸਟੀਕਤਾ ਨਾਲ ਇੱਧਰੋਂ-ਉੱਧਰ ਨਹੀਂ ਲਿਜਾ ਸਕਦਾ।"" ਡਾ. ਆਸਾਕਾਵਾ ਹੁਣ ਆਈਬੀਐਮ ਦੇ ਫੈਲੋ ਵਜੋਂ ਹਨ। ਆਈਬੀਐਮ ਦੇ ਇਸ ਸਮੂਹ ਵਿੱਚੋਂ ਹੁਣ ਤੱਕ ਪੰਜ ਲੋਕ ਨੋਬਲ ਪੁਰਸਕਾਰ ਹਾਸਲ ਕਰ ਚੁੱਕੇ ਹਨ।ਨੈਵਕੌਗ ਫਿਲਹਾਲ ਇੱਕ ਪਾਇਲਟ ਪ੍ਰੋਜੈਕਟ ਹੈ ਅਤੇ ਅਮਰੀਕਾ ਦੇ ਕਈ ਸ਼ਹਿਰਾਂ ਅਤੇ ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਉਪਲਭਦ ਹੈ। ਆਈਬੀਐਮ ਦਾ ਕਹਿਣਾ ਹੈ ਕਿ ਐਪਲੀਕੇਸ਼ਨ ਆਮ ਜਨਤਾ ਤੱਕ ਪਹੁੰਚਾਉਣ ਦੀਆਂ ਉਸਦੀਆਂ ਕੋਸ਼ਿਸ਼ਾਂ ਆਖਰੀ ਪੜਾਅ 'ਤੇ ਹਨ। 'ਇਸ ਨੇ ਮੈਨੂੰ ਵਧੇਰੇ ਕੰਟਰੋਲ ਦਿੱਤਾ'ਪਿਟਸਬਰਗ ਦੇ ਕ੍ਰਿਸਟੀਨ ਹੁਨਸੀਂਗਰ (70 ) ਅਤੇ ਉਨ੍ਹਾਂ ਦੇ ਪਤੀ ਡੁਗਲਸ ਹੁਨਸੀਂਗਰ (65) ਦਾ ਬਜ਼ੁਰਗ ਜੋੜਾ ਜੋਤਹੀਣ ਹੈ। ਦੋਵਾਂ ਨੇ ਇੱਕ ਹੋਟਲ ਵਿੱਚ ਜੋਤਹੀਣਾਂ ਦੀ ਕਾਨਫਰੰਸ ਦੌਰਾਨ ਨੈਵਕੌਗ ਦੀ ਵਰਤੋਂ ਕੀਤੀ।ਕ੍ਰਿਸਟੀਨ ਹੁਨਸੀਂਗਰ ਇੱਕ ਸਾਬਕਾ ਸਰਕਾਰੀ ਅਫ਼ਸਰ ਰਹੇ ਹਨ। ਉਨ੍ਹਾਂ ਦੱਸਿਆ, ""ਮੈਨੂੰ ਲੱਗਿਆ ਜਿਵੇਂ ਮੇਰਾ ਆਪਣੀ ਸਥਿਤੀ ਉੱਪਰ ਵਧੇਰੇ ਕੰਟਰੋਲ ਹੋਵੇ।"" Image copyright Getty Images ਫੋਟੋ ਕੈਪਸ਼ਨ ਕੀ ਜੋਤਹੀਣਾਂ ਦੇ ਘੁੰਮਣ-ਫਿਰਨ ਵਿੱਚ ਮਦਦ ਲਈ ਬਣ ਰਹੀਆਂ ਐਪਲੀਕੇਸ਼ਨਾਂ ਕਾਰਨ ਜੋਤਹੀਣਾਂ ਦੀ ਛੜੀਆਂ ਉੱਪਰ ਨਿਰਭਰਤਾ ਘਟੇਗੀ। ਕ੍ਰਿਸਟੀਨ ਹੁਨਸੀਂਗਰ ਆਪਣੀ ਛੜੀ ਦੇ ਨਾਲ ਹੋਰ ਵੀ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਹਨ ਪਰ ਉਨ੍ਹਾਂ ਕਿਹਾ ਕਿ ਨੈਵਕੌਗ ਨੇ ਉਨ੍ਹਾਂ ਨੂੰ ਅਣਜਾਣੇ ਖੇਤਰਾਂ ਵਿੱਚ ਘੁੰਮਣ-ਫਿਰਨ ਦੀ ਵਧੇਰੇ ਆਜ਼ਾਦੀ ਦਿੱਤੀ।ਕ੍ਰਿਸਟੀਨ ਹੁਨਸੀਂਗਰ ਦਾ ਮੰਨਣਾ ਹੈ ਕਿ ਇਸ ਐਪਲੀਕੇਸ਼ਨ ਸਦਕਾ ਉਨ੍ਹਾਂ ਨੂੰ ਅੰਦਾਜ਼ੇ ਨਹੀਂ ਲਾਉਣੇ ਪੈਂਦੇ।""ਇਹ ਬਹੁਤ ਆਜ਼ਾਦ ਕਰਨ ਵਾਲਾ ਅਨੁਭਵ ਸੀ।""ਬੁੱਧੀਮਾਨ ਸੂਟਕੇਸਡਾ. ਆਸਾਕਾਵਾ ਦੀ ਅਗਲੀ ਵੱਡੀ ਚੁਣੌਤੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲਾ ਸੂਟਕੇਸ ਤਿਆਰ ਕਰਨਾ ਹੈ ਜੋ ਜੋਤਹੀਣਾਂ ਦੀ ਘੁੰਮਣ-ਫਿਰਨ ਵਿੱਚ ਮਦਦ ਕਰਨ ਵਾਲਾ ਇੱਕ ਰੋਬੋਟ ਹੋਵੇਗਾ।ਇਹ ਸੂਟਕੇਸ ਕਿਸੇ ਜੋਤਹੀਣ ਵਿਅਕਤੀ ਨੂੰ ਹਵਾਈ ਅੱਡੇ ਵਰਗੀਆਂ ਭੀੜ-ਭੜੱਕੇ ਵਾਲੀਆਂ ਰਾਹਾਂ ਵਿੱਚੋਂ ਲੰਘਾਵੇਗਾ ਅਤੇ ਸਮੇਂ ਤੋਂ ਪਹਿਲਾਂ ਆਉਣ ਵਾਲੀਆਂ ਅਤੇ ਦੇਰੀ ਨਾਲ ਚੱਲਣ ਵਾਲੀਆਂ ਉਡਾਣਾਂ ਬਾਰੇ ਵੀ ਜਾਣਕਾਰੀ ਦੇਵੇਗਾ। ਜੇ ਕਿਸੇ ਉਡਾਣ ਦਾ ਸਥਾਨ ਬਦਲਦਾ ਹੈ ਉਸ ਬਾਰੇ ਵੀ ਜਾਣਕਾਰੀ ਦੇਵੇਗਾ।ਇਸ ਸੂਟਕੇਸ ਵਿੱਚ ਆਪਣੇ-ਆਪ ਘੁੰਮ ਸਕਣ ਲਈ ਇੱਕ ਮੋਟਰ ਅਤੇ ਰਾਹ ਪਛਾਨਣ ਲਈ ਇੱਕ ਕੈਮਰ ਲੱਗਿਆ ਹੋਵੇਗਾ।ਇਹ ਆਪਣੇ ਨਾਲ ਚੱਲ ਰਹੇ ਜੋਤਹੀਣ ਵਿਅਕਤੀ ਨੂੰ ਸਾਹਮਣੇ ਆ ਰਹੀਆਂ ਪੌੜੀਆਂ ਬਾਰੇ ਵੀ ਦੱਸੇਗਾ।ਡਾ. ਆਸਾਕਾਵਾ ਨੇ ਇਸ ਪ੍ਰੋਜੈਕਟ ਬਾਰੇ ਦੱਸਿਆ ""ਜੇ ਅਸੀਂ ਰੋਬੋਟ ਨਾਲ ਮਿਲ ਕੇ ਕੰਮ ਕਰੀਏ ਤਾਂ ਇਹ ਕਾਫੀ ਹਲਕਾ ਅਤੇ ਕਿਫਾਇਤੀ ਹੋ ਸਕਦਾ ਹੈ।""ਇਸ ਦਾ ਹੁਣ ਵਾਲਾ ਰੂਪ ਤਾਂ 'ਕਾਫੀ ਭਾਰਾ' ਹੈ। ਆਈਬੀਐਮ ਕੋਸ਼ਿਸ਼ ਕਰ ਰਹੀ ਹੈ ਕਿ ਇਸ ਨੂੰ ਹਲਕਾ ਬਣਾਇਆ ਜਾ ਸਕੇ ਅਤੇ ਘੱਟੋ-ਘੱਟ ਇਸ ਵਿੱਚ ਇੱਕ ਲੈਪਟੌਪ ਤਾਂ ਰੱਖਿਆ ਜਾ ਸਕੇ। ਕੰਪਨੀ 2020 ਥੱਕ ਇਸ ਨੂੰ ਟੋਕੀਓ ਵਿੱਚ ਜਾਰੀ ਕਰਨਾ ਚਾਹੁੰਦੀ ਹੈ।""ਮੈਨੂੰ ਇਕਲਿਆਂ ਸਫਰ ਕਰਨਾ ਪਸੰਦ ਹੈ। ਮੈਂ ਇਸੇ ਕਾਰਨ ਸੂਟਕੇਸ 'ਤੇ ਕੰਮ ਕਰਨਾ ਚਾਹੁੰਦੀ ਹਾਂ ਭਾਵੇਂ ਇਸ ਵਿੱਚ ਕਿੰਨਾ ਹੀ ਸਮਾਂ ਕਿਉਂ ਨਾ ਲੱਗ ਜਾਵੇ।""ਆਈਬੀਐਮ ਨੇ ਮੈਨੂੰ ਸੂਟਕੇਸ ਦੀਆਂ ਵੀਡੀਓ ਦਿਖਾਈਆਂ ਪਰ ਕੰਪਨੀ ਹਾਲੇ ਤਸਵੀਰਾਂ ਜਾਰੀ ਨਹੀਂ ਕਰਨੀਆਂ ਚਾਹੁੰਦੀ।ਸਮਾਜਿਕ ਭਲਾਈ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਈਬੀਐਮ ਹਾਲੇ ਵੀ ਇਸ ਦਿਸ਼ਾ ਵਿੱਚ ਮਾਈਕ੍ਰੋਸਾਫਟ ਅਤੇ ਗੂਗਲ ਤੋਂ ਕਾਫੀ ਪਿੱਛੇ ਹੈ। ਮਾਈਕ੍ਰੋਸਾਫਟ ਨੇ AI for Good ਪ੍ਰੋਗਰਾਮ ਲਈ 115 ਮਿਲੀਅਨ ਡਾਲਰ ਰਾਖਵੇਂ ਰੱਖੇ ਹਨ। ਜਦਕਿ ਕੰਪਨੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਫਾਰ ਐਕਸੈਸਿਬਿਲੀਟੀ ਇਨੀਸ਼ੀਏਟਿਵ ਲਈ 25 ਮਿਲੀਅਨ ਡਾਲਰ ਰੱਖੇ ਹਨ। ਇਸ ਤਹਿਤ ਮਿਸਾਲ ਵਜੋਂ ਇੱਕ ਬੋਲਣ ਵਾਲੀ ਕੈਮਰਾ ਐਪਲੀਕੇਸ਼ਨ ਦਾ ਵਿਕਾਸ ਇਸ ਦੇ ਐਕਸੈਸਿਬਿਲੀਟੀ ਪ੍ਰੋਜੈਕਟ ਦਾ ਕੇਂਦਰੀ ਬਿੰਦੂ ਹੈ। Image copyright MICROSOFT ਫੋਟੋ ਕੈਪਸ਼ਨ ਮਾਈਕ੍ਰੋਸਾਫਟ ਦੀ ਤਸਵੀਰ ਤੋਂ ਪੜ੍ਹ ਸਕਣ ਵਾਲੀ ਐਪਲੀਕੇਸ਼ਨ ਦੀ ਵਰਤੋਂ ਦਿਖਾਉਂਦੇ ਹੋਏ ਕੰਪਨੀ ਦੇ ਸਾਦਿਕ ਸ਼ੇਖ਼। ਇਸੇ ਸਾਲ ਵਿੱਚ ਗੂਗਲ ਦੀ ਇੱਕ ਲੁੱਕਆਊਟ ਐਪਲੀਕੇਸ਼ਨ ਜਾਰੀ ਕਰਨ ਦੀ ਯੋਜਨਾ ਹੈ। ਜੋ ਪਹਿਲਾਂ-ਪਹਿਲ ਇਸ ਦੇ ਪਿਕਸਲ ਫੋਨ ਵਿੱਚ ਮਿਲੇਗੀ। ਇਸ ਨਾਲ ਘੱਟ ਨਜ਼ਰ ਵਾਲਿਆਂ ਨੂੰ ਕੁਝ ਖ਼ਾਸ ਵਸਤਾਂ ਦੇ ਦੁਆਲੇ ਘੁੰਮਣ-ਫਿਰਨ ਵਿੱਚ ਮਦਦ ਮਿਲੇਗੀ।ਸੀਸੀਐਸ ਇਨਸਾਈਟ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਰਿਸਰਚ ਅਤੇ ਇੰਟਰਪ੍ਰਾਈਜ਼ ਹੈਡ ਨਿੱਕ ਮੈਕੁਇਰ ਦਾ ਕਹਿਣਾ ਹੈ, ""ਤਕਨੀਕੀ ਵਿਕਾਸ ਦੇ ਦੀ ਸਮੁੱਚੇ ਰੂਪ ਵਿੱਚ ਗੱਲ ਕਰੀਏ ਤਾਂ ਇਸ ਪੱਖੋਂ ਡਿਸੇਬਲਡ ਲੋਕਾਂ ਨੂੰ ਨਜ਼ਰਅੰਦਾਜ ਕੀਤਾ ਜਾਂਦਾ ਰਿਹਾ ਹੈ।"" ਪਰ ਉਨ੍ਹਾਂ ਦਾ ਕਹਿਣਾ ਹੈ ਕਿ ਵੱਡੀਆਂ ਤਕਨੀਕੀ ਕੰਪਨੀਆਂ ਦੇ ਇਸ ਪਾਸੇ ਲੱਗਣ ਕਾਰਨ ਇਸ ਹਾਲਤ ਵਿੱਚ ਪਿਛਲੇ ਇੱਕ ਸਾਲ ਤੋਂ ਬਦਲਾਅ ਆ ਰਿਹਾ ਹੈ। ਕੰਪਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਮਾਜਿਕ ਸੋਸ਼ਲ ਭਲਾਈ ਲਈ ਵਰਤੋਂ ਵਿੱਚ ਕੰਮ ਕਰ ਰਹੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਐਮੇਜ਼ੌਨ ਜਿਸ ਨੇ ਪਹਿਲਾਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਕਾਫੀ ਨਿਵੇਸ਼ ਕੀਤਾ ਹੋਇਆ ਹੈ ਦੇ ਇਸ ਪਾਸੇ ਆਉਣ ਨਾਲ ਹੋਰ ਫਰਕ ਪਵੇਗਾ।ਇਹ ਵੀ ਪੜ੍ਹੋ- ਯੂਟਿਊਬ ਜ਼ਰੀਏ ਲੱਖਪਤੀ ਬਣਨ ਵਾਲਾ 7 ਸਾਲਾ ਬੱਚਾ ਕੀ ਹੈ ਮਨੁੱਖੀ ਖੋਪੜੀਆਂ ਦੀ ਤਸਕਰੀ ਦਾ ਸੱਚ ਰਾਜਸਥਾਨ 'ਚ 20 ਲੱਖ ਨੌਜਵਾਨ ਪਹਿਲੀ ਵਾਰ ਪਾ ਰਹੇ ਵੋਟਇਹ ਵੀਡੀਓ ਵੀ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਗਾਂਧੀ ਦੇ ਮੱਥੇ 'ਤੇ ਭਗਤ ਸਿੰਘ ਦੀ ਫਾਂਸੀ ਦਾ ਕਲੰਕ ਕਿਉਂ ਉਰਵੀਸ਼ ਕੋਠਾਰੀ ਬੀਬੀਸੀ ਲਈ 2 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45715619 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Keystone-France/Getty Images ਆਦਰਸ਼ ਇਨਕਲਾਬੀ ਮੰਨੇ ਜਾਂਦੇ ਭਗਤ ਸਿੰਘ ਜੰਗ-ਏ-ਆਜ਼ਾਦੀ ’ਚ ਹਿੰਸਾ ਦੇ ਵਿਰੋਧੀ ਨਹੀਂ ਸਨ। 1907 ਵਿੱਚ ਭਗਤ ਸਿੰਘ ਦਾ ਜਨਮ ਹੋਇਆ। ਉਸ ਵੇਲੇ 38 ਸਾਲ ਦੀ ਉਮਰ 'ਚ ਮੋਹਨਦਾਸ ਕਰਮਚੰਦ ਗਾਂਧੀ ਦੱਖਣੀ ਅਫ਼ਰੀਕਾ ਵਿੱਚ ਅਹਿੰਸਕ ਲੜਾਈ ਦੇ ਪ੍ਰਯੋਗ ਕਰ ਰਹੇ ਸਨ।ਸੱਤਿਆਗ੍ਰਹਿ ਦੇ ਅਨੁਭਵ ਲੈ ਕੇ ਗਾਂਧੀ 1915 ਵਿੱਚ ਭਾਰਤ ਪਰਤੇ ਅਤੇ ਦੇਸ਼ ਦੀ ਰਾਜਨੀਤੀ ਉੱਪਰ ਛਾ ਗਏ। ਭਗਤ ਸਿੰਘ ਨੇ ਹਿੰਸਕ ਕ੍ਰਾਂਤੀ ਦਾ ਰਾਹ ਵੀ ਚੁਣਿਆ ਪਰ ਫਿਰ ਵੀ ਦੋਵਾਂ ਦੀਆਂ ਕੁਝ ਗੱਲਾਂ ਇੱਕੋ ਜਿਹੀਆਂ ਸਨ। ਦੇਸ਼ ਦੇ ਆਮ ਆਦਮੀ ਦਾ ਦਰਦ ਦੋਹਾਂ ਲਈ ਅਹਿਮ ਸੀ। ਉਨ੍ਹਾਂ ਲਈ ਆਜ਼ਾਦੀ ਇੱਕ ਰਾਜਨੀਤਕ ਵਿਚਾਰ ਨਹੀਂ ਸੀ। ਦੋਵੇਂ ਚਾਹੁੰਦੇ ਸਨ ਕਿ ਜਨਤਾ ਸ਼ੋਸ਼ਣ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਵੇ।ਭਗਤ ਸਿੰਘ ਰੱਬ ਨੂੰ ਨਹੀਂ ਮੰਨਦੇ ਸਨ ਪਰ ਗਾਂਧੀ ਪੱਕੇ ਆਸਤਿਕ ਸਨ। ਧਰਮ ਦੇ ਨਾਂ 'ਤੇ ਨਫ਼ਰਤ ਦੇ ਦੋਵੇਂ ਹੀ ਖਿਲਾਫ਼ ਸਨ। Image copyright Dinodia Photos/Getty Images ਫੋਟੋ ਕੈਪਸ਼ਨ 1908 ਵਿੱਚ ਮੋਹਨਦਾਸ ਕਰਮਚੰਦ ਗਾਂਧੀ ਦੱਖਣੀ ਅਫਰੀਕਾ ਵਿੱਚ। ਇਹ ਵੀ ਪੜ੍ਹੋਔਰਤਾਂ ਲਈ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਦੇਸਦੁਨੀਆਂ ਦੀਆਂ ਪੰਜ ਖ਼ਤਰਨਾਕ ਜਾਸੂਸ ਔਰਤਾਂ ਚਿੱਟੇ ਦਾ ਹੱਲ ਅਫ਼ੀਮ ਦੀ ਖੇਤੀ: ਗਾਂਧੀ ਤੇ ਨਵਜੋਤ ਸਿੱਧੂ ਨਾਲ ਹੋਰ ਕੌਣ ਸਹਿਮਤ ਭਗਤ ਸਿੰਘ ਨੂੰ ਸਜ਼ਾਸਾਲ 1929 ਵਿੱਚ ਸਾਈਮਨ ਕਮਿਸ਼ਨ ਭਾਰਤ ਆਇਆ। ਉਸ ਦੇ ਵਿਰੋਧ ਵਿੱਚ ਮੁਜ਼ਾਹਰੇ ਦੌਰਾਨ ਉੱਘੇ ਨੇਤਾ ਲਾਲਾ ਲਾਜਪਤ ਰਾਏ ਨੂੰ ਪੁਲਿਸ ਦੇ ਲਾਠੀਚਾਰਜ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਲਾਲਾ ਲਾਜਪਤ ਰਾਏ ਦੇ ਜੀਵਨ ਦੇ ਅਖੀਰਲੇ ਸਾਲਾਂ ਵਿੱਚ ਭਗਤ ਸਿੰਘ ਉਨ੍ਹਾਂ ਦੀ ਰਾਜਨੀਤੀ ਦਾ ਵਿਰੋਧ ਕਰਦੇ ਸਨ ਪਰ ਉਨ੍ਹਾਂ ਦੀ ਮੌਤ ’ਤੇ ਭਗਤ ਸਿੰਘ ਨੂੰ ਬਹੁਤ ਗੁੱਸਾ ਆਇਆ। ਇਸ ਦਾ ਬਦਲਾ ਲੈਣ ਲਈ ਉਨ੍ਹਾਂ ਨੇ ਸਾਥੀਆਂ ਨਾਲ ਰਲ ਕੇ ਪੁਲਿਸ ਐਸਪੀ ਸਕਾਟ ਦੇ ਕਤਲ ਦੀ ਯੋਜਨਾ ਬਣਾਈ। Image copyright Getty Images ਫੋਟੋ ਕੈਪਸ਼ਨ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ। ਹੋਇਆ ਇਹ ਕਿ ਇੱਕ ਸਾਥੀ ਦੀ ਗਲਤੀ ਕਾਰਨ ਸਕਾਟ ਦੀ ਥਾਂ ਇੱਕ ਹੋਰ ਪੁਲਿਸ ਮੁਲਾਜ਼ਮ, 21 ਸਾਲਾਂ ਦੇ ਸਾਂਡਰਸ ਦੀ ਹੱਤਿਆ ਹੋ ਗਈ। ਇਸ ਮਾਮਲੇ 'ਚ ਭਗਤ ਸਿੰਘ ਨਹੀਂ ਫੜੇ ਗਏ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਅਸੈਂਬਲੀ ਸਭਾ ਵਿੱਚ ਬੰਬ ਸੁੱਟਿਆ। ਉਸ ਵੇਲੇ ਸਰਦਾਰ ਪਟੇਲ ਦੇ ਵੱਡੇ ਭਰਾ ਵਿੱਠਲ਼ ਭਾਈ ਪਟੇਲ ਸਭਾ ਦੇ ਪਹਿਲੇ ਭਾਰਤੀ ਪ੍ਰਧਾਨ ਵਜੋਂ ਮੌਕੇ ਦੀ ਅਗਵਾਈ ਕਰ ਰਹੇ ਸਨ। ਭਗਤ ਸਿੰਘ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਸਨ, ਸਗੋਂ ਬਸ ""ਬੋਲੀ"" ਅੰਗਰੇਜ਼ ਸਰਕਾਰ ਦੇ ਕੰਨਾਂ ਵਿੱਚ ਭਾਰਤ ਦੀ ਸੱਚਾਈ ਦੀ ਗੂੰਜ ਸੁਣਾਉਣਾ ਚਾਹੁੰਦੇ ਸਨ। ਬੰਬ ਸੁੱਟਣ ਤੋਂ ਬਾਅਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਬਟੁਕੇਸ਼ਵਰ ਦੱਤ ਭੱਜ ਸਕਦੇ ਸਨ ਪਰ ਉਨ੍ਹਾਂ ਨੇ ਗ੍ਰਿਫਤਾਰੀ ਦੇ ਦਿੱਤੀ। ਭਗਤ ਸਿੰਘ ਕੋਲ ਉਸ ਵੇਲੇ ਰਿਵਾਲਵਰ ਵੀ ਸੀ। ਬਾਅਦ 'ਚ ਇਹ ਸਿੱਧ ਹੋਇਆ ਕਿ ਇਹੀ ਰਿਵਾਲਵਰ ਸਾਂਡਰਸ ਦੀ ਹੱਤਿਆ ਵਿਚ ਵਰਤੀ ਗਈ ਸੀ, ਜਿਸ ਕਰਕੇ ਭਗਤ ਸਿੰਘ ਨੂੰ ਉਸ ਮਾਮਲੇ ਵਿੱਚ ਹੀ ਫਾਂਸੀ ਦਿੱਤੀ ਗਈ। Image copyright Getty Images ਗਾਂਧੀ ਤੇ ਸਜ਼ਾ ਮਾਫ਼ੀਸਾਲ 1930 ਵਿੱਚ ਦਾਂਡੀ ਮਾਰਚ ਤੋਂ ਬਾਅਦ ਗਾਂਧੀ-ਕਾਂਗਰਸ ਅਤੇ ਅੰਗਰੇਜ਼ ਸਰਕਾਰ ਵਿਚਕਾਰ ਸੰਘਰਸ਼ ਤੇਜ਼ ਹੋ ਗਿਆ ਸੀ। ਇਸੇ ਦੌਰਾਨ ਭਾਰਤ ਦੀ ਰਾਜ ਵਿਵਸਥਾ 'ਚ ਸੁਧਾਰਾਂ ਦੇ ਮਸਲੇ ਉੱਪਰ ਬ੍ਰਿਟੇਨ ਦੀ ਸਰਕਾਰ ਨੇ ਉਨ੍ਹਾਂ ਨੂੰ ਗੋਲਮੇਜ਼ ਸੰਮੇਲਨ ਲਈ ਲੰਡਨ ਬੁਲਾਇਆ ਪਰ ਗਾਂਧੀ ਜੀ ਤੇ ਕਾਂਗਰਸ ਨੇ ਭਾਗ ਨਹੀਂ ਲਿਆ। ਸੰਮੇਲਨ ਬੇਨਤੀਜਾ ਹੀ ਰਹਿ ਗਿਆ। ਦੂਜੇ ਸੰਮੇਲਨ 'ਚ ਬਰਤਾਨਵੀ ਸਰਕਾਰ ਨੇ ਪਹਿਲੇ ਸੰਮੇਲਨ ਵਾਲਾ ਹਾਲ ਹੋਣੋਂ ਬਚਾਉਣ ਲਈ ਸੰਘਰਸ਼ ਦੀ ਥਾਂ ਗੱਲਬਾਤ ਕਰਨ ਦਾ ਫੈਸਲਾ ਕੀਤਾ। 17 ਫਰਵਰੀ 1931 ਤੋਂ ਵਾਇਸਰਾਏ ਇਰਵਿਨ ਅਤੇ ਗਾਂਧੀ ਦੀ ਗੱਲਬਾਤ ਸ਼ੁਰੂ ਹੋਈ। ਇੱਕ ਸਮਝੌਤਾ 5 ਮਾਰਚ 1931 ਨੂੰ ਕੀਤਾ ਗਿਆ ਜਿਸ ਦੇ ਮੁਤਾਬਕ ਅਹਿੰਸਕ ਸੰਘਰਸ਼ ਕਰਨ ਲਈ ਜੇਲ੍ਹ 'ਚ ਬੰਦ ਲੋਕਾਂ ਨੂੰ ਛੱਡਣ ਦੀ ਗੱਲਬਾਤ ਤੈਅ ਹੋਈ। ਫਿਰ ਵੀ ਰਾਜਨੀਤਕ ਹੱਤਿਆ ਦੇ ਮਾਮਲੇ 'ਚ ਫਾਂਸੀ ਦਾ ਸਾਹਮਣਾ ਕਰ ਰਹੇ ਭਗਤ ਸਿੰਘ ਨੂੰ ਮਾਫ਼ੀ ਨਹੀਂ ਮਿਲੀ। ਸਿਰਫ ਭਗਤ ਸਿੰਘ ਹੀ ਨਹੀਂ ਸਗੋਂ ਅਜਿਹੇ ਮਾਮਲਿਆਂ 'ਚ ਸਜ਼ਾਯਾਫ਼ਤਾ ਕਿਸੇ ਵੀ ਕੈਦੀ ਨੂੰ ਰਿਆਇਤ ਨਹੀਂ ਮਿਲੀ। ਇੱਥੋਂ ਹੀ ਵਿਵਾਦ ਨੇ ਜਨਮ ਲੈ ਲਿਆ।ਇਹ ਵੀ ਪੜ੍ਹੋਗਾਂਧੀ ਦੇ ਧਰਮ ਬਾਰੇ ਤੁਸੀਂ ਜਾਣਦੇ ਹੋ?ਕੀ ਗਾਂਧੀ ਦੇ ਕਤਲ 'ਚ ਸਾਵਰਕਰ ਦੀ ਭੂਮਿਕਾ ਸੀ?ਜੇਲ੍ਹ ਦੀ ਕੋਠੜੀ ਜੋ ਬਣ ਗਈ ਗਾਂਧੀ ਮੰਦਿਰ'ਗਾਂਧੀ, ਵਾਪਸ ਜਾਓ' ਇਸੇ ਦੌਰਾਨ ਇਹ ਸਵਾਲ ਚੁੱਕੇ ਜਾਂ ਲੱਗੇ ਕਿ ਜਦੋਂ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ, ਉਸ ਵੇਲੇ ਅੰਗਰੇਜ਼ਾਂ ਨਾਲ ਸਮਝੌਤਾ ਕਿਵੇਂ ਕੀਤਾ ਜਾ ਸਕਦਾ ਹੈ। ਇਸ ਮਸਲੇ ਨਾਲ ਜੁੜੇ ਸਵਾਲਾਂ ਦੇ ਪਰਚੇ ਬਣਾ ਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਵੰਡੇ ਗਏ।ਖੱਬੇ ਪੱਖੀ ਇਸ ਸਮਝੌਤੇ ਤੋਂ ਨਾਰਾਜ਼ ਸਨ ਅਤੇ ਉਹ ਜਨਤਕ ਸਭਾਵਾਂ ਵਿੱਚ ਵੀ ਗਾਂਧੀ ਦੇ ਖਿਲਾਫ ਪ੍ਰਦਰਸ਼ਨ ਕਰਨ ਲੱਗੇ। ਇਸ ਰੌਲੇ ਦੌਰਾਨ ਹੀ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ। ਇਸ ਦੇ ਬਾਅਦ ਤਾਂ ਲੋਕਾਂ 'ਚ ਗੁੱਸੇ ਦੀ ਲਹਿਰ ਖੜ੍ਹੀ ਹੋ ਗਈ ਪਰ ਇਹ ਸਿਰਫ ਅੰਗਰੇਜ਼ਾਂ ਦੇ ਖਿਲਾਫ ਹੀ ਨਹੀਂ ਸੀ, ਸਗੋਂ ਗਾਂਧੀ ਦੇ ਖਿਲਾਫ ਵੀ ਸੀ, ਕਿਉਂਕਿ ਉਨ੍ਹਾਂ ਨੇ ਇਹ ਮੰਗ ਨਹੀਂ ਸੀ ਰੱਖੀ ਕਿ 'ਭਗਤ ਸਿੰਘ ਦੀ ਫਾਂਸੀ-ਮਾਫੀ ਨਹੀਂ ਤਾਂ ਸਮਝੌਤਾ ਨਹੀਂ'। Image copyright Dinodia Photos/Getty Images ਫਾਂਸੀ ਦੇ ਤਿੰਨ ਦਿਨਾਂ ਬਾਅਦ ਹੀ ਕਾਂਗਰਸ ਦਾ ਸੰਮੇਲਨ ਸ਼ੁਰੂ ਹੋਇਆ, ਜਿਸ ਵਿੱਚ ਪਹਿਲੀ ਤੇ ਆਖ਼ਰੀ ਵਾਰ ਸਰਦਾਰ ਵੱਲਭ ਭਾਈ ਪਟੇਲ ਕਾਂਗਰਸ ਦੇ ਪ੍ਰਧਾਨ ਬਣੇ। ਇੱਕ ਦਿਨ ਪਹਿਲਾਂ, 25 ਮਾਰਚ ਨੂੰ ਜਦੋਂ ਗਾਂਧੀ ਇਸ ਸੰਮੇਲਨ ਲਈ ਕਰਾਚੀ ਪੁੱਜੇ ਤਾਂ ਉਨ੍ਹਾਂ ਦਾ ਸੁਆਗਤ ਮੁਜ਼ਾਹਰਿਆਂ ਨਾਲ ਹੋਇਆ, ਉਨ੍ਹਾਂ ਨੂੰ ਕਾਲੇ ਕੱਪੜੇ ਦੇ ਫੁੱਲ ਦਿੱਤੇ ਗਏ ਅਤੇ ਨਾਅਰੇ ਲੱਗੇ, ""ਗਾਂਧੀ ਮੁਰਦਾਬਾਦ, ਗਾਂਧੀ ਗੋ ਬੈਕ, ਗਾਂਧੀ ਵਾਪਸ ਜਾਓ।""ਇਸ ਵਿਰੋਧ ਨੂੰ ਗਾਂਧੀ ਨੇ ""ਦੁੱਖ ’ਚੋਂ ਉੱਠਣ ਵਾਲਾ ਗੁੱਸਾ"" ਅਤੇ ""ਹਲਕਾ ਪ੍ਰਦਰਸ਼ਨ"" ਆਖਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ""ਬਹੁਤ ਗੌਰਵ ਭਰੀ ਸ਼ੈਲੀ"" 'ਚ ਆਪਣਾ ਗੁੱਸਾ ਜ਼ਾਹਿਰ ਕੀਤਾ। ਇੱਕ ਅਖ਼ਬਾਰ ਦੀ ਰਿਪੋਰਟ ਮੁਤਾਬਕ 25 ਮਾਰਚ ਦੁਪਹਿਰੇ ਕਈ ਲੋਕ ਗਾਂਧੀ ਦੀ ਰਿਹਾਇਸ਼ 'ਤੇ ਪਹੁੰਚ ਗਏ ਅਤੇ ਨਾਅਰੇ ਲਾਉਣ ਲੱਗੇ, ""ਕਿੱਥੇ ਹੈ ਖੂਨੀ?"" Image copyright Getty Images ਫੋਟੋ ਕੈਪਸ਼ਨ ਵਾਹਰ ਲਾਲ ਨਹਿਰੂ ਨਾਲ ਮਹਾਤਮਾ ਗਾਂਧੀ ਉਨ੍ਹਾਂ ਨੂੰ ਜਵਾਹਰ ਲਾਲ ਨਹਿਰੂ ਮਿਲੇ, ਜੋ ਉਨ੍ਹਾਂ ਨੂੰ ਇੱਕ ਤੰਬੂ ਵਿੱਚ ਲੈ ਗਏ। ਨਹਿਰੂ ਨੇ ਤਿੰਨ ਘੰਟੇ ਗੱਲਬਾਤ ਕਰਕੇ ਇਨ੍ਹਾਂ ਲੋਕਾਂ ਨੂੰ ਸਮਝਾਇਆ ਪਰ ਇਹ ਸ਼ਾਮ ਨੂੰ ਮੁੜ ਵਿਰੋਧ ਕਰਨ ਪਹੁੰਚ ਗਏ। ਕਾਂਗਰਸ ਦੇ ਅੰਦਰ ਵੀ ਸੁਭਾਸ਼ ਚੰਦਰ ਬੋਸ ਸਮੇਤ ਕਈ ਲੋਕਾਂ ਨੇ ਗਾਂਧੀ-ਇਰਵਿਨ ਸਮਝੌਤੇ ਦਾ ਵਿਰੋਧ ਕੀਤਾ। ਇਹ ਲੋਕ ਵੀ ਮੰਨਦੇ ਸਨ ਕਿ ਸਮਝੌਤੇ ਤਹਿਤ ਭਗਤ ਸਿੰਘ ਦੀ ਸਜ਼ਾ ਮਾਫ ਹੋਣੀ ਚਾਹੀਦੀ ਸੀ। ਫਿਰ ਵੀ ਕਾਂਗਰਸ ਵਰਕਿੰਗ ਕਮੇਟੀ ਪੂਰੀ ਤਰ੍ਹਾਂ ਗਾਂਧੀ ਦੇ ਸਮਰਥਨ ਵਿੱਚ ਸੀ। 'ਜੇ ਮੈਨੂੰ ਭਗਤ ਸਿੰਘ ਮਿਲਦੇ' Image copyright Getty Images ਗਾਂਧੀ ਨੇ ਇਸ ਮੁੱਦੇ ਉੱਪਰ ਕਈ ਵਾਰ ਟਿੱਪਣੀਆਂ ਕੀਤੀਆਂ ਅਤੇ ਇੱਕ ਵਾਰ ਕਿਹਾ, ""ਭਗਤ ਸਿੰਘ ਦੀ ਬਹਾਦਰੀ ਲਈ ਸਾਡੇ ਮਨ 'ਚ ਇੱਜ਼ਤ ਉੱਭਰਦੀ ਹੈ। ਲੇਕਿਨ ਮੈਨੂੰ ਅਜਿਹਾ ਤਰੀਕਾ ਚਾਹੀਦਾ ਹੈ, ਜਿਸ 'ਚ ਖੁਦ ਦਾ ਬਲੀਦਾਨ ਕਰਨ ਵੇਲੇ ਹੋਰਾਂ ਨੂੰ ਨੁਕਸਾਨ ਨਾ ਹੋਵੇ।""ਇਹ ਵੀ ਪੜ੍ਹੋਭਗਤ ਸਿੰਘ ਦਾ ਕਾਂਗਰਸ ਨਾਲ ਕੀ ਰਿਸ਼ਤਾ ਸੀ?ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਤਸਵੀਰਾਂਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ 'ਤੇ ਦਾਅਵੇਦਾਰੀਆਂ ਉਨ੍ਹਾਂ ਨੇ ਸਫਾਈ ਪੇਸ਼ ਕੀਤੀ, ""ਸਮਝੌਤੇ ਦੀਆਂ ਸ਼ਰਤਾਂ 'ਚ ਫਾਂਸੀ ਰੋਕਣਾ ਸ਼ਾਮਲ ਨਹੀਂ ਸੀ। ਇਸ ਲਈ ਇਸ ਤੋਂ ਪਿੱਛੇ ਹਟਣਾ ਠੀਕ ਨਹੀਂ।"" Image copyright Dinodia Photos/Getty Images ਫੋਟੋ ਕੈਪਸ਼ਨ ਗਾਂਧੀ ਨੇ ਆਪਣੀ ਕਿਤਾਬ 'ਹਿੰਦ ਸਵਰਾਜ' ਗਾਂਧੀ ਨੇ ਆਪਣੀ ਕਿਤਾਬ 'ਹਿੰਦ ਸਵਰਾਜ' ਵਿੱਚ ਲਿਖਿਆ:""ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਹੁੰਦਾ ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਕਿ ਉਨ੍ਹਾਂ ਦਾ ਰਸਤਾ ਅਸਫ਼ਲ ਹੈ। ਰੱਬ ਨੂੰ ਹਾਜ਼ਰ-ਨਾਜ਼ਰ ਮਂਨ ਕੇ ਮੈਂ ਇਹ ਸੱਚ ਦੱਸਣਾ ਚਾਹੁੰਦਾ ਹਾਂ ਕਿ ਹਿੰਸਾ ਰਾਹੀਂ ਸਵਰਾਜ ਨਹੀਂ ਮਿਲ ਸਕਦਾ। ਸਿਰਫ ਮੁਸ਼ਕਲਾਂ ਮਿਲ ਸਕਦੀਆਂ ਹਨ।""ਮੈਂ ਜਿੰਨੇ ਤਰੀਕਿਆਂ ਨਾਲ ਵਾਇਸਰਾਏ ਨੂੰ ਸਮਝ ਸਕਦਾ ਸੀ, ਮੈਂ ਕੋਸ਼ਿਸ਼ ਕੀਤੀ। ਮੇਰੇ ਕੋਲ ਸਮਝਾਉਣ ਦੀ ਜਿੰਨੀ ਸ਼ਕਤੀ ਸੀ, ਮੈਂ ਪੂਰੀ ਵਰਤੀ। 23 ਮਾਰਚ ਸਵੇਰੇ ਮੈਂ ਵਾਇਸਰਾਏ ਨੂੰ ਇੱਕ ਨਿੱਜੀ ਚਿਠੀ ਲਿਖੀ, ਜਿਸ ਵਿੱਚ ਮੈਂ ਆਪਣੀ ਪੂਰੀ ਆਤਮਾ ਪਾ ਦਿੱਤੀ। ""ਭਗਤ ਸਿੰਘ ਅਹਿੰਸਾ ਦੇ ਪੁਜਾਰੀ ਨਹੀਂ ਸਨ ਪਰ ਹਿੰਸਾ ਨੂੰ ਧਰਮ ਨਹੀਂ ਮੰਨਦੇ ਸਨ। ਇਨ੍ਹਾਂ ਵੀਰਾਂ ਨੇ ਮੌਤ ਦੇ ਡਰ ਉੱਤੇ ਵੀ ਜਿੱਤ ਪ੍ਰਾਪਤ ਕਰ ਲਈ। ਇਨ੍ਹਾਂ ਦੀ ਵੀਰਤਾ ਅੱਗੇ ਸਿਰ ਝੁਕਾਉਂਦੇ ਹਾਂ। ਪਰ ਇਨ੍ਹਾਂ ਦੇ ਕੀਤੇ ਕੰਮ ਨੂੰ ਦੁਬਾਰਾ ਨਹੀਂ ਕਰਨਾ ਚਾਹੀਦਾ। ਇਨ੍ਹਾਂ ਦੇ ਇਸ ਕਾਰੇ ਨਾਲ ਦੇਸ਼ ਨੂੰ ਕੋਈ ਫਾਇਦਾ ਹੋਇਆ ਹੋਵੇ, ਮੈਂ ਇਹ ਨਹੀਂ ਮੰਨਦਾ। ਖੂਨ ਕਰ ਕੇ ਸ਼ੋਹਰਤ ਹਾਸਲ ਕਰਨ ਦੀ ਰਵਾਇਤ ਚੱਲ ਪਈ ਤਾਂ ਲੋਕ ਇੱਕ ਦੂਜੇ ਦੇ ਕਤਲ ਵਿੱਚ ਹੀ ਨਿਆਂ ਲੱਭਣ ਲੱਗਣਗੇ।"" Image copyright Keystone/Getty Images ਸ਼ਬਦਾਂ ਦੇ ਮਾਅਨੇ ਖੋਜਕਾਰਾਂ ਨੂੰ ਅਜਿਹੇ ਸਬੂਤ ਨਹੀਂ ਮਿਲੇ ਜੋ ਦੱਸਣ ਕਿ ਗਾਂਧੀ ਨੇ ਭਗਤ ਸਿੰਘ ਦੀ ਫਾਂਸੀ ਰੋਕਣ ਲਈ ਵਾਇਸਰਾਇ ਉੱਪਰ ਪੂਰੀ ਤਰ੍ਹਾਂ ਦਬਾਅ ਬਣਾਇਆ ਹੋਵੇ। ਇਹ ਜ਼ਰੂਰ ਹੈ ਕਿ ਫਾਂਸੀ ਵਾਲੇ ਦਿਨ ਤੜਕੇ ਉਨ੍ਹਾਂ ਨੇ ਇੱਕ ਭਾਵਨਾਤਮਕ ਚਿੱਠੀ ਵਾਇਸਰਾਏ ਨੂੰ ਲਿਖੀ ਸੀ ਪਰ ਉਦੋਂ ਦੇਰ ਹੋ ਚੁੱਕੀ ਸੀ। ਇਸ ਵਿਸ਼ੇ ਉੱਪਰ ਮੌਜੂਦ ਰਿਸਰਚ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਫਾਂਸੀ ਦੇ ਦਿਨ ਤੋਂ ਪਹਿਲਾਂ ਵਾਇਸਰਾਇ ਨਾਲ ਚਰਚਾ ਵਿੱਚ ਗਾਂਧੀ ਨੇ ਭਗਤ ਸਿੰਘ ਦੀ ਫਾਂਸੀ ਨੂੰ ਗੈਰ-ਜ਼ਰੂਰੀ ਮੰਨਿਆ ਸੀ। ਇਸੇ ਲਈ ਬਾਅਦ 'ਚ ਗਾਂਧੀ ਵੱਲੋਂ ਆਪਣੀ ਪੂਰੀ ਤਾਕਤ ਲਗਾਉਣ ਦਾ ਦਾਅਵਾ ਸਹੀ ਨਹੀਂ ਜਾਪਦਾ। ਇਹ ਵੀ ਪੜ੍ਹੋਭਾਰਤ ਤੇ ਪਾਕ ਕਿਹੋ ਜਿਹਾ ਇਤਿਹਾਸ ਪੜ੍ਹਾ ਰਹੇ ਨੇ ਕਾਰ ਨਾ ਰੋਕਣ 'ਤੇ ਪੁਲਿਸ ਦਾ ਗੋਲੀ ਚਲਾਉਣਾ ਕਿੰਨਾ ਜਾਇਜ਼ਇੰਡੋਨੇਸ਼ੀਆ ਦੇ ਭੂਚਾਲ ਦਾ ਹੀਰੋ ਏਅਰ ਟ੍ਰੈਫ਼ਿਕ ਕੰਟ੍ਰੋਲਰ ਆਪਣੇ ਖਿਲਾਫ਼ ਵਿਰੋਧ ਨੂੰ ਵੇਖਦਿਆਂ ਗਾਂਧੀ ਨੇ ਸਾਰੀ ਨਿੰਦਾ ਨੂੰ ਆਪਣੇ ਉੱਪਰ ਲੈ ਕੇ ਆਪਣੇ ਵਿਚਾਰ ਲੋਕਾਂ ਸਾਹਮਣੇ ਰੱਖੇ। ਭਗਤ ਸਿੰਘ ਦੀ ਬਹਾਦਰੀ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੇ ਰਾਹ ਦਾ ਸਾਫ ਸ਼ਬਦਾਂ ਵਿੱਚ ਵਿਰੋਧ ਕੀਤਾ ਅਤੇ ਇਸ ਨੂੰ ਗੈਰ-ਕਾਨੂੰਨੀ ਆਖਿਆ। ਇੱਕ ਨੇਤਾ ਵਜੋਂ ਇਸ ਮੁੱਦੇ ਉੱਪਰ ਗਾਂਧੀ ਦੀ ਨੈਤਿਕ ਹਿੰਮਤ ਯਾਦ ਰੱਖਣ ਯੋਗ ਹੈ। ਇਸ ਪੂਰੇ ਮੁੱਦੇ 'ਤੇ ਗਾਂਧੀ ਦੇ ਵਰਤਾਰੇ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਉਨ੍ਹਾਂ ਦਾ ਪੱਖ ਵੀ ਸਮਝ ਆਉਂਦਾ ਹੈ। ਭਗਤ ਸਿੰਘ ਖੁਦ ਆਪਣੀ ਸਜ਼ਾ ਮਾਫੀ ਦੀ ਅਰਜ਼ੀ ਦੇਣ ਲਈ ਤਿਆਰ ਨਹੀਂ ਸਨ। ਜਦੋਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਲਈ ਅਰਜ਼ੀ ਲਾਈ ਤਾਂ ਉਨ੍ਹਾਂ ਨੇ ਕੌੜੇ ਸ਼ਬਦਾਂ ਭਰੀ ਚਿੱਠੀ ਲਿਖ ਕੇ ਇਸ ਦਾ ਜਵਾਬ ਦਿੱਤਾ ਸੀ।ਨਿੰਦਿਆ ਕਿਸਨੂੰ ਜਾਵੇ? ਭਗਤ ਸਿੰਘ ਦੀ ਸਜ਼ਾ ਦੇ ਮੁੱਦੇ ਉੱਪਰ ਗਾਂਧੀ ਨੂੰ ਕਿਉਂ ਨਿੰਦਿਆ ਜਾਂਦਾ ਹੈ? ਕੀ ਇਸ ਦੀ ਵਜ੍ਹਾ ਭਗਤ ਸਿੰਘ ਲਈ ਪਿਆਰ ਹੈ ਜਾਂ ਗਾਂਧੀ ਦੇ ਖਿਲਾਫ ਉਂਝ ਹੀ ਗੁੱਸਾ? ਭਗਤ ਸਿੰਘ ਦੇ ਨਾਂ ਵਰਤ ਕੇ ਗਾਂਧੀ ਦਾ ਵਿਰੋਧ ਕਰਨ ਵਾਲੇ ਆਪਣੀਆਂ ਰੋਟੀਆਂ ਤਾਂ ਨਹੀਂ ਸੇਕ ਰਹੇ? ਇਸ ਦੇ ਉਲਟ ਨਾਅਰੇਬਾਜ਼ੀ ਕਰਨ ਵਾਲੇ ਭਗਤ ਸਿੰਘ ਨੂੰ ਖੱਬੇਪੱਖੀ, ਨਾਸਤਿਕ, ਬੁੱਧੀਜੀਵੀ, ਫਿਰਕੂਵਾਦ ਦਾ ਵਿਰੋਧੀ ਦੱਸਦੇ ਹਨ। Image copyright Getty Images ਫੋਟੋ ਕੈਪਸ਼ਨ ਗਾਂਧੀ ਦਾ ਇੰਗਲੈਂਡ ਵਿੱਚ ਇੱਕ ਬੁੱਤ ਜਦੋਂ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਬੰਬ ਸੁੱਟਿਆ, ਉਸ ਵੇਲੇ ਲੇਖਕ ਖੁਸ਼ਵੰਤ ਸਿੰਘ ਦੇ ਪਿਤਾ ਸੋਭਾ ਸਿੰਘ ਉੱਥੇ ਮੌਜੂਦ ਸਨ। ਉਨ੍ਹਾਂ ਨੇ ਅਦਾਲਤ 'ਚ ਭਗਤ ਸਿੰਘ ਦੀ ਪਛਾਣ ਕੀਤੀ ਸੀ। ਬਾਅਦ ਵਿੱਚ ਖੁਸ਼ਵੰਤ ਸਿੰਘ ਦੀ ਨਿਖੇਧੀ ਲਈ ਕੁਝ ਫ਼ਿਰਕੂਵਾਦੀਆਂ ਨੇ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਗਵਾਹੀ ਕਰਕੇ ਹੀ ਭਗਤ ਸਿੰਘ ਨੂੰ ਫਾਂਸੀ ਹੋਈ ਸੀ।ਅਸਲ ਵਿੱਚ ਭਗਤ ਸਿੰਘ ਨੂੰ ਅਸੈਂਬਲੀ 'ਚ ਬੰਬ ਸੁੱਟਣ ਲਈ ਨਹੀਂ ਬਲਕਿ ਸਾਂਡਰਸ ਦੀ ਹੱਤਿਆ ਦੇ ਮਾਮਲੇ ਵਿੱਚ ਫਾਂਸੀ ਸੁਣਾਈ ਗਈ ਸੀ। ਇਸ ਨਾਲ ਸੋਭਾ ਸਿੰਘ ਦਾ ਕੋਈ ਵਾਸਤਾ ਨਹੀਂ ਸੀ।ਵੱਡੀ ਗੱਲ ਇਹ ਵੀ ਹੈ ਕਿ ਭਗਤ ਸਿੰਘ ਦੀ ਫਾਂਸੀ ਪਿੱਛੇ ਉਨ੍ਹਾਂ ਦੇ ਕੁਝ ਸਾਥੀ ਵੀ ਸਨ, ਜੋ ਕਿ ਸਰਕਾਰੀ ਗਵਾਹ ਬਣ ਗਏ ਸਨ। ਇਨ੍ਹਾਂ ਵਿੱਚ ਹੀ ਸ਼ਾਮਲ ਸਨ, ਜਯ ਗੋਪਾਲ ਜਿਨ੍ਹਾਂ ਦੀ ਗਲਤੀ ਕਰਕੇ ਹੀ ਸਕਾਟ ਦੀ ਥਾਂ ਸਾਂਡਰਸ ਦੀ ਹੱਤਿਆ ਹੋਈ ਸੀ। ਕਈ ਸਾਲਾਂ ਤੋਂ ਭਗਤ ਸਿੰਘ ਨੂੰ ਹੋਈ ਫਾਂਸੀ ਦੇ ਨਾਂ 'ਤੇ ਗਾਂਧੀ (ਜਾਂ ਸੋਭਾ ਸਿੰਘ) ਨੂੰ ਨਿੰਦਿਆ ਜਾਂਦਾ ਰਿਹਾ ਹੈ ਪਰ ਭਗਤ ਸਿੰਘ ਦੇ ਇਨ੍ਹਾਂ ਸਾਥੀਆਂ ਦੀ ਕੋਈ ਗੱਲ ਹੀ ਨਹੀਂ ਹੁੰਦੀ। ਕਿਉਂਕਿ ਉਸ ਦਾ ਕੋਈ ਰਾਜਨੀਤਿਕ ਲਾਭ ਨਹੀਂ ਮਿਲਦਾ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਏਅਰ ਬੱਸ ਜ਼ੈਫ਼ਾਇਰ ਦਿਨ ਵੇਲੇ ਸੌਰ ਊਰਜਾ ਅਤੇ ਰਾਤ ਨੂੰ ਸੌਰ ਊਰਜਾ ਨਾਲ ਚਾਰਜ ਕੀਤੀਆਂ ਬੈਟਰੀਆਂ ਨਾਲ ਚਲਦਾ ਹੈ।ਇਹ ਸਵੈਚਾਲਿਤ ਜਹਾਜ਼ 25 ਮੀਟਰ ਲੰਮਾ ਹੈ ਅਤੇ ਇਸਦਾ ਭਾਰ ਔਸਤਨ ਇੱਕ ਇਨਸਾਨ ਦੇ ਭਾਰ ਦੇ ਬਰਾਬਰ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇਨ੍ਹਾਂ 4 ਗੱਲਾਂ ਨੇ ਔਰਤਾਂ ਨੂੰ ਸਰੀਰਕ ਸ਼ੋਸ਼ਣ ਬਾਰੇ ਬੋਲਣ ਲਾਇਆ - ਨਜ਼ਰੀਆ ਵਿਕਾਸ ਤ੍ਰਿਵੇਦੀ ਬੀਬੀਸੀ ਪੱਤਰਕਾਰ 7 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45769323 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ 'ਔਰਤ ਪੈਦਾ ਨਹੀਂ ਹੁੰਦੀ, ਬਣਾ ਦਿੱਤੀ ਜਾਂਦੀ ਹੈ'ਉਹ ਪਹਿਲੀ ਔਰਤ ਕੌਣ ਸੀ ਜਿਸ ਨੂੰ ਬਣਾਇਆ ਗਿਆ। ਅਸੀਂ ਨਹੀਂ ਜਾਣਦੇ ਪਰ ਇਹ ਫਿਕਰ ਜ਼ਰੂਰੀ ਹੈ ਕਿ ਉਹ ਆਖਿਰੀ ਔਰਤ ਕੌਣ ਹੋਵੇਗੀ ਜਿਸ ਨੂੰ ਬਣਾਇਆ ਜਾਵੇਗਾ। ਕਿਉਂਕਿ ਉਸ ਆਖਿਰੀ ਔਰਤ ਤੋਂ ਬਾਅਦ ਦੀਆਂ ਔਰਤਾਂ ਬਣਾਈਆਂ ਨਹੀਂ ਗਈਆਂ ਹੋਣਗੀਆਂ। ਉਹ ਸਿਰਫ਼ ਆਖਿਰੀ ਔਰਤ ਹੋਵੇਗੀ।ਭਾਰਤ ਸਣੇ ਪੂਰੀ ਦੁਨੀਆਂ ਦੀਆਂ ਔਰਤਾਂ ਉਸ ਆਖਿਰੀ ਔਰਤ ਵੱਲ ਵੱਧ ਰਹੀ ਹੈ ਤਾਂ ਕਿ ਉਸ ਤੋਂ ਬਾਅਦ ਉਹ ਸਮਾਜ ਦੀਆਂ ਬਣਾਈਆਂ, ਦੱਬੀਆਂ ਅਤੇ ਕੁਚਲੀਆਂ ਹੋਈਆਂ ਔਰਤਾਂ ਨਾ ਰਹਿ ਜਾਣ। ਜੋ ਸਦੀਆਂ ਤੋਂ ਆਪਣੇ ਬਣਨ, ਹਾਲਾਤ ਵਿੱਚ ਢਾਲੇ ਜਾਣ ਤੋਂ ਤੰਗ ਤਾਂ ਹਨ ਪਰ ਇਸ ਗੱਲ ਤੋਂ ਬੇਖਬਰ ਵੀ ਹਨ।#MeToo ਵਰਗੀ ਮੁਹਿੰਮ ਜਾਂ ਕਿਸੇ ਇੱਕ ਵੀ ਔਰਤ ਦਾ ਆਪਣੇ ਨਾਲ ਹੋ ਰਹੇ ਸ਼ੋਸ਼ਣ ਉੱਤੇ ਚੀਕਣਾ ਇਸੇ ਜ਼ਰੂਰੀ ਸਫ਼ਰ ਦਾ ਅਹਿਮ ਪੜਾਅ ਹੈ।ਸਟੀਰੀਓਟਾਈਪ ਗੱਲ ਹੈ ਕਿ ਔਰਤਾ ਦੇਖਾ-ਦੇਖੀ ਵਿੱਚ ਕਾਫ਼ੀ ਕੁਝ ਕਰਦੀਆਂ ਹਨ।ਦੂਜਿਆਂ ਦਾ ਸੁਖ ਦੇਖ ਕੇ ਸਾਨੂੰ ਸਭ ਨੂੰ ਆਪਣੇ ਹਿੱਸੇ ਦੇ ਵੀ ਸੁੱਖ ਲੱਭਣੇ ਪੈਂਦੇ ਹਨ।ਇਸ ਗੱਲ ਦਾ ਸ਼ੁਕਰ ਮਨਾਈਏ ਕਿ ਇਹੀ ਨਿਯਮ ਦੁਖ ਅਤੇ ਤਕਲੀਫਾਂ ਨੂੰ ਬਿਆਨ ਕਰਨ ਵਿੱਚ ਵੀ ਲਾਗੂ ਹੋ ਰਹੇ ਹਨ।ਇਹ ਵੀ ਪੜ੍ਹੋ:ਭਾਰਤੀ ਮਹਿਲਾ ਪੱਤਰਕਾਰਾਂ ਨੇ ਵੀ ਕਿਹਾ #MeTooਜਿਨਸੀ ਸ਼ੋਸ਼ਣ 'ਤੇ ਚੁੱਪ ਕਿਉਂ ਰਹਿੰਦੀਆਂ ਹਨ ਕੁੜੀਆਂ?'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਇਸੇ ਨਿਯਮ ਦਾ ਪਿਆਰਾ ਨਤੀਜਾ ਹੈ ਕਿ ਇਹ ਔਰਤਾਂ ਹੁਣ ਕਾਫੀ ਕੁਝ ਬੋਲਣ ਲੱਗੀਆਂ ਹਨ। ਇਨ੍ਹਾਂ ਔਰਤਾਂ ਨੇ ਹੁਣ 'ਔਰਤ ਹੋ ਔਰਤ ਦੀ ਤਰ੍ਹਾਂ ਰਹੋ' ਲਾਈਨ ਨੂੰ ਅੰਗੂਠਾ ਦਿਖਾ ਦਿੱਤਾ ਹੈ। ਇਨ੍ਹਾਂ ਬੜਬੜਾਉਂਦੀਆਂ ਹਿੰਮਤੀ ਔਰਤਾਂ 'ਵਾਂਗ ਰਹੋ' ਨੂੰ ਨਹੀਂ ਸਗੋਂ ਆਪਣੀ ਹੋਂਦ ਨੂੰ ਅਖੀਰ ਸਮਝਿਆ ਅਤੇ ਚੁਣਿਆ ਹੈ।ਆਪਣੇ ਮੰਨ ਅੰਦਰ ਲੁਕੇ ਬੈਠੇ ਇੱਕ ਪਿਤਾਪੁਰਖੀ ਸੋਚ ਵਾਲੇ ਆਦਮੀ ਦੀ ਭਾਸ਼ਾ ਵਿੱਚ ਪੁੱਛੀਏ ਤਾਂ ਅਚਾਨਕ ਇਨ੍ਹਾਂ ਔਰਤਾਂ ਦੀ ਜ਼ਬਾਨ ਜੋ ਕੱਲ੍ਹ ਤੱਕ ਚਲਦੀ ਨਹੀਂ ਸੀ... ਅੱਜ ਦੌੜਨ ਕਿਵੇਂ ਲੱਗੀ ਹੈ? ਤਾਂ ਮਨ ਦੇ ਅੰਦਰ ਕਿਤੇ ਆਜ਼ਾਦ ਬੈਠੀ ਔਰਤ ਜਵਾਬ ਦੇਣਾ ਚਾਹੁੰਦੀ ਹੈ।ਉਹ ਕਾਰਨ ਜਾਂ ਟ੍ਰਿਗਰ ਦਬਾਉਣਾ ਚਾਹੁੰਦੀ ਹੈ ਜਿਸ ਕਾਰਨ ਸ਼ਾਇਦ ਹਾਲੀਵੁੱਡ ਹੀਰੋਇਨਾਂ ਭਾਰਤ ਵਿੱਚ ਕਿਸੇ ਵੀ ਗ੍ਰੇਡ ਦੀ ਕੋਈ ਕਲਾਕਾਰ, ਸਕੂਲੀ ਬੱਚੀਆਂ ਜਾਂ ਹੁਣ ਮਹਿਲਾ ਪੱਤਰਕਾਰਾਂ ਚੀਕ ਕੇ ਕਹਿ ਰਹੀਆਂ ਹਨ- ਹਾਂ, ਮੇਰੇ ਨਾਲ ਕੁਝ ਗਲਤ ਹੋਇਆ ਸੀ। ਹਾਲੇ ਦੋ ਮਿੰਟ ਪਹਿਲਾਂ... ਦੱਸ, ਤੀਹ ਸਾਲ ਪਹਿਲਾਂ ਜਾਂ ਮੇਰੇ ਜਨਮ ਤੋਂ ਕੁਝ ਸਾਲ ਬਾਅਦ। Image copyright AFP/Getty Images ਤੁਹਾਨੂੰ-ਸਾਨੂੰ ਇਨ੍ਹਾਂ ਔਰਤਾਂ 'ਤੇ ਅੱਖ ਬੰਦ ਕਰਕੇ ਨਾ ਸਹੀ ਅੱਖਾਂ ਖੋਲ੍ਹ ਕੇ ਯਕੀਨ ਕਰਨਾ ਹੋਵੇਗਾ। ਜਿਵੇਂ ਅਸੀਂ ਸੜਕ ਹਾਦਸਿਆਂ, ਗਰਭ ਤੋਂ ਬੱਚਾ ਡਿੱਗਣਾ, ਖੁਦਕੁਸ਼ੀਆਂ ਦੀਆਂ ਗੱਲਾਂ 'ਤੇ ਸ਼ੱਕ ਨਹੀਂ ਕਰਦੇ। ਠੀਕ ਉਸੇ ਤਰ੍ਹਾਂ ਹੀ ਔਰਤਾਂ 'ਤੇ ਯਕੀਨ ਕਰਨਾ ਹੋਵੇਗਾ ਤਾਂ ਕਿ ਉਸ ਔਰਤ ਨੂੰ ਆਪਣੇ ਨੇੜੇ ਧੀ, ਮਾਂ, ਪਤਨੀ, ਪ੍ਰੇਮੀਕਾ, ਦੋਸਤ ਜਾਂ ਭੈਣ ਦੀ ਸ਼ਕਲ ਵਿੱਚ ਦੇਖ ਸਕੀਏ ਜੋ ਬਣਾਈ ਨਾ ਹੋਵੇ।1: ਖਾਮੋਸ਼ੀਪਾਸ਼ ਆਪਣੀ ਕਵਿਤਾ ਦੀ ਇੱਕ ਲਾਈਨ ਵਿੱਚ ਕਹਿ ਗਏ, ""ਸਹਿਮੀ ਜਿਹੀ ਚੁੱਪੀ ਵਿੱਚ ਜਕੜੇ ਜਾਣਾ ਮਾੜਾ ਤਾਂ ਹੈ ਪਰ ਸਭ ਤੋਂ ਖਤਰਨਾਕ ਨਹੀਂ...""ਪਾਸ਼ ਅਤੇ ਅਜਿਹੀਆਂ ਕਵਿਤਾਵਾਂ ਨੂੰ ਪੜ੍ਹਣ ਵਾਲੇ ਕਾਫੀ ਲੋਕ ਹੋਣਗੇ ਪਰ ਇਸ ਲਾਈਨ ਨੂੰ ਜਾਣੇ-ਅਨਜਾਣੇ ਆਪਣੀ ਜ਼ਿੰਦਗੀ ਵਿੱਚ ਉਤਾਰਨ ਵਾਲੇ ਘੱਟ ਨਹੀਂ ਹੋਣਗੇ। ਇਹ ਗਿਣਤੀ ਇੰਨੀ ਜ਼ਿਆਦਾ ਹੋਵੇਗੀ ਕਿ ਜੇ ਸਭ ਦੀ ਸਹਿਮੀ ਚੁੱਪ ਨੂੰ ਜਕੜ ਤੋਂ ਰਿਹਾ ਕੀਤਾ ਜਾਵੇ ਅਤੇ ਸਾਰੀਆਂ ਚੀਕਾਂ ਨੂੰ ਮਿਲਾ ਲਿਆ ਜਾਵੇ ਤਾਂ ਦੁਨੀਆ ਭਰ ਦੇ ਕੰਨਾਂ ਨੂੰ ਸੁਣਾਈ ਦੇਣਾ ਬੰਦ ਹੋ ਜਾਵੇਗਾ।ਸਹਿਮੀ ਜਿਹੀ ਚੁੱਪ ਵਿੱਚ ਸਭ ਤੋਂ ਵੱਧ ਔਰਤਾਂ ਜਕੜ ਰਹੀਆਂ ਹਨ ਅਤੇ ਕਈ ਵਾਰੀ ਮਰਦ ਵੀ। ਜੇ ਇਸ ਦੁਨੀਆਂ ਦਾ ਅਸੂਲ ਹੈ ਕਿ ਮਰਦਾਂ ਨੂੰ ਮਾਫੀ ਮਿਲ ਜਾਂਦੀ ਹੈ, ਔਰਤਾਂ ਨੂੰ ਨਹੀਂ। ਇਸ ਦੇ ਜ਼ਿੰਮੇਵਾਰ ਜਿੰਨੇ ਆਦਮੀ ਹਨ ਤਕਰੀਬਨ ਉੰਨੀਆਂ ਹੀ ਔਰਤਾਂ ਵੀ। Image copyright AFP ਫੋਟੋ ਕੈਪਸ਼ਨ ਪ੍ਰਤਿਗਿਆ ਦੇ ਓਹਲੇ ਮਹਾਭਾਰਤ ਤੋਂ ਲੈ ਕੇ 2018 ਦੇ ਭਾਰਤ ਵਿੱਚ ਖਾਮੋਸ਼ੀ ਵਰਤੀ ਜਾ ਰਹੀ ਹੈ। (ਸੰਕੇਤਕ ਤਸਵੀਰ) ਅਸੀਂ ਉਸ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਮਹਾਭਾਰਤ ਵਿੱਚ ਦ੍ਰੌਪਦੀ ਦੀ ਖਿੱਚੀ ਜਾ ਰਹੀ ਸਾੜੀ ਨੂੰ ਰੋਕਣ ਲਈ ਗਾਂਧਾਰੀ ਅੱਖ ਦੀ ਪੱਟੀ ਹਟਾ ਕੇ ਕੁਝ ਨਹੀਂ ਬੋਲਦੀ ਪਰ ਜਦੋਂ ਉਸੇ 'ਬਲਾਤਕਾਰ' ਦੀ ਕੋਸ਼ਿਸ਼ ਕਰਦੇ ਪੁੱਤ ਦੁਰਯੋਧਨ ਦੀ ਜਾਨ ਬਚਾਉਣੀ ਹੁੰਦੀ ਤਾਂ ਉਹ ਅੱਖ ਦੀ ਪੱਟੀ ਖੋਲ੍ਹ ਦਿੰਦੀ ਹੈ। ਪ੍ਰਤਿਗਿਆ ਦੇ ਓਹਲੇ ਮਹਾਭਾਰਤ ਤੋਂ ਲੈ ਕੇ 2018 ਦੇ ਭਾਰਤ ਵਿੱਚ ਖਾਮੋਸ਼ੀ ਵਰਤੀ ਜਾ ਰਹੀ ਹੈ।ਪਰ ਇਹ ਵਿੱਚ-ਵਿੱਚ ਟੁੱਟਦੀ ਹੈ। ਬਾਲੀਵੁੱਡ, ਸਾਹਿਤ, ਸਿਆਸਤ, ਸਿੱਖਿਆ, ਮੀਡੀਆ ਜਾਂ ਇੱਕ ਪਰਿਵਾਰ ਦੇ ਅੰਦਰ ਇਸ ਦਾ ਕਾਰਨ ਕੁਝ ਵੀ ਹੋ ਸਕਦਾ ਹੈ।ਉਹ ਇੱਕ ਆਖਰੀ ਗੱਲ ਜਿਸ ਤੋਂ ਬਾਅਦ ਸਾਹ ਲੈਣਾ ਮੁਸ਼ਕਲ ਹੋ ਜਾਵੇ। ਕੋਈ ਸੁਪਨਾ, ਫ਼ਿਲਮੀ ਸੀਨ ਜਾਂ 280 ਅੱਖਰ ਦਾ ਕੋਈ ਇੱਕ ਟਵੀਟ। ਸਾਨੂੰ ਇਨ੍ਹਾਂ ਟੁੱਟਦੀਆਂ ਖਾਮੋਸ਼ੀਆਂ 'ਤੇ ਯਕੀਨ ਕਰਨਾ ਪਏਗਾ। 2. ਠਹਾਕੇ ਉਹ ਆਖਿਰੀ ਚੁਟਕੁਲਾ ਯਾਦ ਕਰੋ ਜੋ ਤੁਸੀਂ ਬਿਨਾਂ ਕਿਸੇ ਗਲਤ ਨੀਯਤ ਦੇ ਕਿਸੇ ਔਰਤ ਜਾਂ ਕਿਸੇ ਦੇ ਸਬੰਧ ਬਣਨ ਜਾਂ ਵਿਗੜਣ 'ਤੇ ਕਿਹਾ ਜਾਂ ਸੁਣਿਆ ਹੋਵੇ।ਮੈਨੂੰ ਯਕੀਨ ਹੈ ਕਿ ਤੁਸੀਂ ਉਹ ਚੁਟਕੁਲਾ ਇੱਕਦਮ ਲਾਈਟ ਮੂਡ ਵਿੱਚ ਕਿਹਾ ਸੀ ਕਿਉਂਕਿ ਦਿਲ ਤੋਂ ਤੁਸੀਂ ਸਾਫ਼ ਹੋ ਪਰ ਜੇ ਹੁਣ ਆਪਣੇ ਦਿਲ ਦੇ ਨੇੜੇ ਕਿਸੇ ਵੀ ਔਰਤ ਜਾਂ ਬੱਚੀ ਦੀ ਕਲਪਨਾ ਕਰੋ। ਇਹ ਮੁਸ਼ਕਿਲ ਕੰਮ ਹੈ, ਪਰ ਕਰੋ ਤਾਂ ਸਹੀ।ਅਜਿਹਾ ਨਾ ਹੋਵੇ ਪਰ ਉਸ ਆਪਣੀ ਨੂੰ ਕਿਸੇ ਨਾਲ ਸਬੰਧ ਵਿਗੜਣ ਜਾਂ ਸ਼ੋਸ਼ਣ ਹੋਣ ਦੀ ਹਾਲਤ ਵਿੱਚ ਤੁਹਾਡੇ ਠਹਾਕੇ ਸੁਣਦੇ ਹੋਣ ਤਾਂ ਤੁਸੀਂ ਕੀ ਕਰੋਗੇ? ਕੰਨ ਬੰਦ ਕਰੋਗੇ? Image copyright AFP ਫੋਟੋ ਕੈਪਸ਼ਨ ਅਮਿਤਾਭ ਬੱਚਨ ਅਤੇ ਆਮਿਰ ਖਾਨ ਨੇ ਤਨੁਸ਼੍ਰੀ ਦੇ ਮੁੱਦੇ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ ਜਾਂ ਸ਼ਾਇਦ ਤੁਸੀਂ ਉਨ੍ਹਾਂ ਠਹਾਕਿਆਂ ਵਾਲੀਆਂ ਆਵਾਜ਼ਾਂ ਤੱਕ ਪਹੁੰਚੇ ਜਾਂ ਤੁਹਾਡੇ ਕੰਨ ਦੇ ਰਾਹ ਦਿਲ, ਦਿਮਾਗ ਵਿੱਚ ਚੁੱਭ ਰਹੇ ਹਨ। ਇਨ੍ਹਾਂ ਠਹਾਕਿਆਂ ਦੀ ਆਵਾਜ਼ ਤੁਹਾਨੂੰ ਇੱਕ ਸ਼ੀਸ਼ੇ ਤੱਕ ਲੈ ਕੇ ਜਾਵੇਗੀ ਜਿਸ ਵਿੱਚ ਤੁਹਾਨੂੰ ਦਿਖਾਈ ਦੇਣਗੇ ਕਈ ਮੰਨੇ-ਪ੍ਰਮੰਨੇ ਨਾਮ, ਤੁਸੀਂ ਅਤੇ ਮੈਂ ਖੁਦ।ਜੋ ਕਿਸੇ ਵੱਡੇ ਸਿਤਾਰੇ ਜਾਂ ਸੜਕ 'ਤੇ ਗੁਟਖਾ ਥੁੱਕਦੇ ਹੋਏ ਚਰਿੱਤਰ ਪ੍ਰਮਾਣ ਪੱਤਰ ਵੰਡਦੇ ਇਨਸਾਨ ਦੇ ਕਹਿਣ 'ਤੇ ਠਹਾਕੇ ਲਾ ਦਿੰਦੇ ਹਨ।ਅਮਿਤਾਭ ਬੱਚਨ: ਨਾ ਮੇਰਾ ਨਾਮ ਤਨੁਸ਼੍ਰੀ ਦੱਤਾ ਹੈ, ਨਾ ਮੇਰਾ ਨਾਮ ਨਾਨਾ ਪਾਟੇਕਰ। ਕਿਵੇਂ ਉੱਤਰ ਦੇਵਾਂ ਤੁਹਾਡੇ ਸਵਾਲ ਦਾ?ਹਾਹਾਹਾਹਾ ਹਾਹਾਹਾਹਾ ਹਾਹਾਹਾਹਾਆਮਿਰ ਖਾਨ: ਮੈਂ ਸੋਚਦਾ ਹਾਂ ਕਿ ਬਿਨਾਂ ਕਿਸੇ ਮਾਮਲੇ ਦੀ ਡਿਟੇਲ ਜਾਣੇ ਮੇਰਾ ਕਿਸੇ ਤਰ੍ਹਾਂ ਕੋਈ ਗੱਲ ਕਰਨਾ ਸਹੀ ਨਹੀਂ ਰਹੇਗਾ।ਹਾਹਾਹਾ ਹਾਹਾ ਹਾਹਾਹਾ ਹਾਹਾ। ਸਹੀ ਗੱਲ... ਸਹੀ ਗੱਲ। ਹਾਹਾ ਹਾਹਾਸਲਮਾਨ ਖਾਨ: ਤੁਸੀਂ ਕਿਸ ਇਵੈਂਟ ਵਿੱਚ ਆਏ ਹੋ ਮੈਡਮ। ਜਿਸ ਇਵੈਂਟ ਵਿੱਚ ਆਈ ਹੋ, ਉਸੇ ਇਵੈਂਟ ਦਾ ਸਵਾਲ ਪੁੱਛੋ ਨਾ?ਹਾਹਾਹਾ ਹਾਹਾ ਹਾਹਾਹਾ ਹਾਹਾਪੈਸੇ ਕਮਾਉਣਾ ਅਤੇ ਆਪਣੇ ਫੈਨਜ਼ ਦਾ ਦਾਇਰਾ ਘੱਟ ਹੋਣ ਤੋਂ ਡਰੇ ਬਿਨਾਂ ਸਿੱਧੀ ਰੀੜ੍ਹ ਦੇ ਇਨ੍ਹਾਂ ਸਿਤਾਰਿਆਂ ਤੋਂ ਉਮੀਦ ਕਿਉਂ ਕੀਤੀ ਜਾਵੇ।ਸ਼ਿਕਾਇਤ ਇਨ੍ਹਾਂ ਅਦਾਕਾਰਾਂ ਤੋਂ ਨਹੀਂ, ਤੁਹਾਡੇ ਅਤੇ ਸਾਡੇ ਤੋਂ ਹੈ। ਜੋ ਇਨ੍ਹਾਂ ਦੇ ਜ਼ਰੂਰੀ ਸਵਾਲਾਂ ਦੇ ਬੇਤੁਕੇ ਜਵਾਬ ਦੇਣ 'ਤੇ ਗੁੱਸੇ ਨਾਲ ਭਰਦੇ ਨਹੀਂ, ਠਹਾਕੇ ਲਾਉਂਦੇ ਹਾਂ।ਤੁਹਾਡਾ ਸਾਡਾ ਇਹ ਹਾਹਾ ਹਾਹਾ ਹੀ ਉਨ੍ਹਾਂ ਔਰਤਾਂ ਨੂੰ ਬੋਲਣ ਨਹੀਂ ਦੇਵੇਗਾ, ਜੋ ਤੁਹਾਡੀ ਆਪਣੀ ਵੀ ਹੋ ਸਕਦੀ ਹੈ।3: ਸੋਸ਼ਲ ਮੀਡੀਆ ਦਾ ਵਿਕਾਸਤੁਹਾਡੀ ਮੰਮੀ ਫੇਸਬੁੱਕ 'ਤੇ ਹੈ? ਜਵਾਬ ਦੋ ਹੋ ਸਕਦੇ ਹਨ। ਪਹਿਲਾ- ਹਾਂ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਫੇਸਬੁੱਕ 'ਤੇ ਆਏ ਹਨ।ਹੁਣ ਆਪਣੇ ਸੋਸ਼ਲ ਮੀਡੀਆ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰੋ, ਜਦੋਂ ਤੁਸੀਂ ਕਿਸੇ ਗੁੱਡੀ, ਫੁੱਲ ਪੱਤੀ ਜਾਂ ਹੀਰੋਇਨ ਵਾਲੇ ਵਾਲਪੇਪਰ ਵਾਲੀ ਕੁੜੀ ਨੂੰ ਫਰੈਂਡਰਿਕੁਐਸਟ ਭੇਜੀ ਸੀ। ਜਾਂ ਤੁਸੀਂ ਕੁੜੀ ਹੋ ਤਾਂ ਤੁਸੀਂ ਖੁਦ ਅਜਿਹਾ ਕੁਝ ਪੋਸਟ ਕੀਤਾ ਹੋਵੇ।ਇਹ ਵੀ ਪੜ੍ਹੋ:ਲੱਦਾਖੀ, ਜੋ ' ਅਸਲ ਆਰੀਆ' ਹੋਣ ਦਾ ਕਰਦੇ ਨੇ ਦਾਅਵਾਏਅਰ-ਕੰਡੀਸ਼ਨਰ ਇੰਝ ਲੈ ਸਕਦਾ ਹੈ ਤੁਹਾਡੀ ਜਾਨ'ਮੇਰਾ ਪਤੀ ਘਰੋਂ ਗਿਆ ਤੇ ਕਦੇ ਨਹੀਂ ਮੁੜਿਆ'ਹੁਣ ਉਸ ਦੌਰ ਤੋਂ ਅੱਗੇ ਵੱਧਦੇ ਹਾਂ, ਠੀਕ ਉਸੇ ਤਰ੍ਹਾਂ ਹੀ ਜਿਵੇਂ 'ਮਨੁੱਖ ਦੇ ਵਿਕਾਸ' ਵਾਲੀ ਤਸਵੀਰ ਵਿੱਚ ਬਾਂਦਰ ਨੂੰ ਪੀਠ ਸਿੱਧੀ ਕਰਨ ਦੇ ਕ੍ਰਮ ਵਿੱਚ ਸੱਜੇ ਪਾਸੇ ਸਭ ਤੋਂ ਲੰਬੇ ਆਦਮੀ ਦੇ ਹੱਥ ਵਿੱਚ ਹਥਿਆਰ ਆ ਜਾਂਦਾ ਹੈ। Image copyright Trailer Grab ਫੋਟੋ ਕੈਪਸ਼ਨ ਸੋਸ਼ਲ ਮੀਡੀਆ ਦੇ ਵਿਕਾਸ ਨਾਲ ਔਰਤਾਂ ਖੁਲ੍ਹ ਕੇ ਆਪਣੇ ਵਿਚਾਰ ਰੱਖ ਰਹੀਆਂ ਹਨ ਇਨ੍ਹਾਂ ਕੁੜੀਆਂ ਨੇ ਸੋਸ਼ਲ ਮੀਡੀਆ 'ਤੇ ਵਾਲਪੇਪਰ, ਹੀਰੋਇਨਾਂ ਦੀ ਫੋਟੋ ਲਗਾਉਣ ਤੋਂ ਬਾਅਦ ਸਫਰ ਸ਼ੁਰੂ ਕੀਤਾ। ਇਹ ਔਰਤਾਂ ਪਹਿਲਾਂ ਕਵਿਤਾਵਾਂ ਲਿਖਦੀਆਂ ਹਨ। ਫਿਰ ਹਿੰਮਤ ਕਰਕੇ ਤਸਵੀਰਾਂ ਲਗਾਉਣ ਦਾ ਦੌਰ ਆਇਆ ਤਾਂ ਇਹਨਾਂ ਸੋਸ਼ਲ ਮੀਡੀਆ ਅਕਾਉਂਟਸ ਉੱਤੇ ਇਨ੍ਹਾਂ ਦੀ ਸ਼ਕਲ ਦਿਖਣ ਲੱਗੀ। ਕੁੜੀਆਂ ਨੇ ਕੁਝ-ਕੁਝ ਲਿਖਣਾ ਸ਼ੁਰੂ ਕੀਤਾ। ਪਿਆਰ ਪਰਿਵਾਰ, ਧੋਖੇ ਅਤੇ ਸੁਪਨਿਆਂ 'ਤੇ। 'ਫੈਮੀਨਿਜ਼ਮ' ਸ਼ਬਦ ਟ੍ਰੈਂਡ ਬਣਿਆ। ਕੁੜੀਆਂ ਨੇ ਫੇਸਬੁੱਕ 'ਤੇ 'what's on your mind?' ਲਿਖਿਆ ਦੇਖਿਆ ਤਾਂ ਕਾਲੀ ਪੰਨੀ ਵਿੱਚ ਸਾਲਾਂ ਤੋਂ ਲੁਕੇ ਪੰਜ ਦਿਨ ਦੀਆਂ ਤਕਲੀਫ਼ਾਂ ਨੂੰ ਲਿਖਣਾ ਸ਼ੁਰੂ ਕੀਤਾ।ਇਹ ਇੱਕ ਅਜਿਹੇ ਦੇਸ ਵਿੱਚ ਹੋ ਰਿਹਾ ਸੀ ਜਿੱਥੇ ਪੀਰੀਅਡਜ਼ ਹੋਣ 'ਤੇ ਪੰਜ ਦਿਨਾਂ ਵਿੱਚ ਘਰੋਂ ਤਕਰੀਬਨ ਬਾਹਰ ਕਰ ਦਿੱਤਾ ਜਾਂਦਾ ਹੈ। ਕੁੜੀਆਂ ਨੇ ਆਪਣੇ ਦਿਲ ਦੀਆਂ ਗੱਲਾਂ ਇਸ ਕਦਰ ਕਹੀਆਂ ਕਿ ਲੋਕਾਂ ਨੂੰ ਲੱਗਣ ਲਗਿਆ ਕਿ 'ਔਰਤਾਂ ਦਾ ਹੱਕ ਕੀ ਸਿਰਫ਼ ਪੀਰੀਅਡਜ਼ ਤੱਕ ਹੀ ਸੀਮਿਤ ਹੈ। ਅਤੇ ਕੁਝ ਹੈ ਨਹੀਂ ਕਿ ਇਨ੍ਹਾਂ ਔਰਤਾਂ ਕੋਲ।' ਪਰ ਇਹ ਇਨ੍ਹਾਂ ਕੁੜੀਆਂ ਦੀ ਜਿੱਤ ਹੀ ਤਾਂ ਹੈ ਕਿ ਹੁਣ ਤੋਂ ਕੁਝ ਸਾਲ ਪਹਿਲਾਂ ਜਿਨ੍ਹਾਂ ਦਿਨਾਂ ਨੂੰ 'ਉਨ੍ਹਾਂ ਦਿਨਾਂ' ਕਿਹ ਕੇ ਲੁਕੋ ਦਿੱਤਾ ਜਾਂਦਾ ਸੀ, ਉਹ ਹੁਣ ਖੁੱਲ੍ਹ ਕੇ ਕਹਿ ਰਹੀਆਂ ਹਨ- ਮੈਂ ਡਾਊਨ ਹਾਂ ਯਾਰ, ਪੀਰੀਅਡਜ਼ ਚੱਲ ਰਹੇ ਹਨ। ਚਾਕਲੇਟ ਖਾਣ ਦਾ ਮੰਨ ਹੈ।ਜਿਵੇਂ ਮਨੁੱਖ ਵਿਕਾਸ ਦੇ ਕ੍ਰਮ ਵਿੱਚ ਆਖਿਰੀ ਤੋਂ ਪਹਿਲਾਂ ਆਦਮੀ ਦੇ ਹੱਥ ਵਿੱਚ ਹਥਿਆਰ ਆ ਗਿਆ ਸੀ। ਸੋਸ਼ਲ ਮੀਡੀਆ ਦੇ ਵਿਕਾਸ ਦੇ ਦੌਰ ਵਿੱਚ ਹੁਣ ਹਥਿਆਰ ਔਰਤਾਂ ਦੇ ਹੱਥ ਵਿੱਚ ਹੈ। ਉਹ ਇਸ ਹਥਿਆਰ ਨਾਲ ਆਪਣੀ ਗੱਲ ਨੂੰ ਮਜ਼ਬੂਤੀ ਵਿੱਚ ਰੱਖਣਗੀਆਂ ਵੀ ਅਤੇ ਬਰਾਬਰੀ ਦਾ ਜੋ ਹੱਕ ਸਾਲਾਂ ਤੋਂ ਸ਼ੋਸ਼ਣ ਦੇ ਕੰਬਲ ਵਿੱਚ ਸਮਾਜ ਨੇ ਲੁਕੋ ਕੇ ਰੱਖਿਆ ਹੈ ਉਸ ਨੂੰ ਵੀ ਲੈਣਗੀਆਂ।ਹੁਣ ਇਸ ਹਥਿਆਰ ਨਾਲ ਉਹ ਅਤੀਤ ਦੇ ਮੁਲਜ਼ਮਾਂ ਨੂੰ ਖੋਦਣਗੀਆਂ ਅਤੇ ਵਰਤਮਾਨ ਜਾਂ ਭਵਿੱਖ ਵਿੱਚ ਖੁਦ ਵੱਲ ਘੂਰਦੀਆਂ ਅੱਖਾਂ ਅਤੇ ਵਧਦੇ ਸ਼ਰੀਰ ਦੇ ਅੰਗਾਂ ਨੂੰ ਸੁਚੇਤ ਕਰਨਗੀਆਂ।ਇਹੀ ਦੁਨੀਆਂ ਭਰ ਦੀਆਂ ਉਨ੍ਹਾਂ ਚੁੱਪ ਬੈਠੀਆਂ ਅਤੇ ਚੀਕਕੇ ਆਪਣਾ ਦੁਖ ਭਰਿਆ ਸੱਚ ਦੱਸਦੀਆਂ ਔਰਤਾਂ ਦਾ ਵਿਕਾਸ ਹੋਵੇਗਾ ਜਿਸ ਤੋਂ ਬਾਅਦ ਉਹ ਆਖਿਰੀ ਔਰਤ ਦੇ ਪਾਰ ਜਾ ਕੇ ਇੱਕ ਅਜਿਹੀ ਔਰਤ ਹੋ ਸਕੇਗੀ ਜੋ ਤੁਹਾਡੀ ਸਾਡੀ ਬਣਾਈ ਹੋਈ ਨਹੀਂ ਹੋਵੇਗੀ। ਉਹ ਸਿਰਫ਼ ਅਤੇ ਸਿਰਫ਼ ਔਰਤ ਹੋਵੇਗੀ। 4: ਔਰਤਾਂ ਦੀ ਹਿੰਮਤ ਅਤੇ ਭਰੋਸਾਰੇਸਤਰਾਂ ਦੇ ਮੈਨਿਊ ਵਿੱਚ ਕੀ ਲਿਖਿਆ ਹੈ, ਇਸ ਤੋਂ ਵੱਧ ਅਸੀਂ ਇਹ ਦੇਖਦੇ ਹਾਂ ਕਿ ਸਾਹਮਣੇ ਵਾਲੀ ਦੀ ਥਾਲੀ ਵਿੱਚ ਕੀ ਹੈ। ਜੈਂਡਰ ਪ੍ਰਧਾਨ ਦੁਨੀਆ ਵਿੱਚ ਇਸ ਗੱਲ ਦਾ ਇੱਕ ਸਕਾਰਤਮਕ ਭਰੋਸਾ ਇਹ ਹੈ ਕਿ ਇਸ ਆਦਤ ਦਾ ਕੋਈ ਜੈਂਡਰ ਨਹੀਂ ਹੁੰਦਾ। Image copyright JIGNESH PANCHAL ਔਰਤਾਂ ਦੂਜੀਆਂ ਔਰਤਾਂ ਦਾ ਦੁਖ ਦੇਖਕੇ ਹਿੰਮਤ ਹੋ ਰਹੀ ਹੈ ਅਤੇ ਆਪਣਾ ਦੱਬਿਆ ਹੋਇਆ ਦੁਖ ਲੱਭ ਰਹੀਆਂ ਹਨ। ਇਹ ਔਰਤਾਂ ਸ਼ਾਇਦ ਹੁਣ ਜਾਣਨ ਲੱਗੀਆਂ ਹਨ ਕਿ ਜਿਸ ਨੂੰ ਸਹਿਮ ਕੇ ਪੀ ਗਈਆਂ ਸਨ, ਉਹ ਪਾਣੀ ਨਹੀਂ... ਸ਼ੋਸ਼ਣ ਦਾ ਘੁੱਟ ਸੀ। ਜਿਸ ਨੂੰ ਬਾਹਰ ਨਹੀਂ ਕੱਢਿਆ ਤਾਂ ਘੁੱਟ ਪੀਣ ਵਾਲੀਆਂ ਔਰਤਾਂ ਅਤੇ ਪਿਆਉਣ ਵਾਲੇ ਮਰਦ ਵੱਧਦੇ ਚਲੇ ਜਾਣਗੇ।ਦ੍ਰੌਪਦੀ ਤੋਂ ਲੈ ਕੇ ਤਨੁਸ਼੍ਰੀ ਦੱਤਾ ਤੱਕ, ਨਾਲ ਵਾਲੇ ਡੈਸਕ 'ਤੇ ਬੈਠੇ ਆਦਮੀ ਕੋਲੋਂ ਸਰੀਰਕ ਸ਼ੋਸ਼ਣ ਝੱਲਦੇ ਹੋਈ ਔਰਤ ਤੋਂ ਲੈ ਕੇ ਬਲਾਤਕਾਰ ਦੀਆਂ ਖਬਰਾਂ ਵਿੱਚ 'ਮਾਮਲੇ ਦੀ ਜਾਂਚ ਕੀਤੀ ਜਾਵੇਗੀ' ਲਾਈਨ ਲਿਖਣ ਵਾਲੀਆਂ ਮਹਿਲਾ ਪੱਤਰਕਾਰਾਂ ਤੱਕ। ਇਤਿਹਾਸ ਦੀ ਪਹਿਲੀ ਸਰੀਰਕ ਸ਼ੋਸ਼ਣ ਝੱਲਣ ਵਾਲੀ ਮਹਿਲਾ ਤੋਂ ਲੈ ਕੇ ਤੁਹਾਡਾ ਇਸ ਲਾਈਨ ਨੂੰ ਪੜ੍ਹੇ ਜਾਂਦੇ ਵੇਲੇ ਕਿਤੇ ਕਿਸੀ ਬੱਚੀ ਦੀ ਗੁਲਾਬੀ ਸਕਰਟ ਵਿੱਚ ਕਿਸੇ ਨਜ਼ਰ ਦੇ ਦਾਖਲ ਹੋਣ ਤੱਕ।'ਅਰੇ ਜਦੋਂ ਇੰਨੀ ਵੱਡੀ ਹੀਰੋਇਨ ਬੋਲ ਰਹੀ ਹੈ ਤਾਂ ਮੈਂ ਕਿਉਂ ਨਾ ਬੋਲਾਂ।' 'ਮੇਰਾ ਸਰੀਰ ਵੀ ਤਾਂ ਮੇਰਾ ਆਪਣਾ ਹੀ ਹੈ।' 'ਚਾਚਾ, ਅਜਿਹਾ ਕਿਉਂ ਕਰ ਰਹੇ ਹੋ? ਪਲੀਜ਼ ਚਾਚਾ' 'ਮੈਂ ਕਿੰਨਾ ਮਨ੍ਹਾਂ ਕੀਤਾ ਸੀ।''ਉਸ ਨੂੰ ਆਪਣਾ ਸਮਝਿਆ ਸੀ ਅਤੇ ਉਸ ਨੇ ਮੇਰੇ ਨਾਲ ਹੀ...''ਕਿੰਨੇ ਸਾਲਾਂ ਤੋਂ ਚੁੱਰ ਰਹੀ...ਹੁਣ ਹੋਰ ਨਹੀਂ।''ਮੈਂ ਬੌਸ, ਐਚਆਰ ਨੂੰ ਸ਼ਿਕਾਇਤ ਵੀ ਕੀਤੀ ਸੀ...ਨੌਕਰੀ ਮੇਰੀ ਲੋੜ ਸੀ। ਕੀ ਕਰਦੀ।''ਕੋਈ ਮੇਰਾ ਯਕੀਨ ਹੀ ਨਹੀਂ ਕਰ ਰਿਹਾ.. ਕੀ ਮਰ ਜਾਵਾਂ?'ਸ਼ਾਇਦ ਇਹ ਗੱਲ ਕਿਸੇ ਕੁੜੀ ਨੇ ਇੱਕ ਵਾਰੀ ਨਹੀਂ...ਹਜ਼ਾਰਾਂ ਵਾਰੀ ਸੋਚੀ ਹੋਵੇਗੀ। ਪਰ ਹਰ ਵਾਰੀ ਚੁੱਪ ਹੋ ਕੇ ਦੂਜੇ ਜ਼ਰੂਰੀ ਕੰਮਾਂ ਵਿੱਚ ਲੱਗ ਜਾਂਦੀ ਹੋ। ਮਨ ਵਿੱਚ ਕਈ ਸਵਾਲ ਲਏ ਹੋਏ। ਇਹ ਸਵਾਲ ਜ਼ਰੂਰੀ ਨਹੀਂ ਕਿ ਸ਼ੋਸ਼ਣ ਦਾ ਘੁੱਟ ਪੀਤੀ ਹੋਈ ਕੁੜੀ ਦਾ ਹੋਵੇ। ਇਹ ਸਵਾਲ ਤੁਹਾਡੇ, ਸਾਡੇ ਅਤੇ ਸਮਾਜ ਦੇ ਹਨ। ਜਿਸ ਨੂੰ ਕੁੜੀ ਸਮਝਦੀ ਹੈ ਅਤੇ ਉਹ ਕੀ ਜਵਾਬ ਦੇਵੇਗੀ ਅਤੇ ਉਸ ਜਵਾਬ 'ਤੇ ਕੌਣ ਭਰੋਸਾ ਕਰੇਗਾ। ਇਹ ਸੋਚ ਕੇ ਉਹ ਚੁੱਪ ਹੈ। ਉਡੀਕ ਕਰ ਰਹੀ ਹੈ ਉਸ 'ਤੇ ਕੌਣ ਭਰੋਸਾ ਕਰੇਗਾ ਇਹ ਸੋਚ ਕੇ ਉਹ ਚੁੱਪ ਹੈ। ਉਡੀਕ ਕਰ ਰਹੀ ਹੈ ਉਸ ਦਿਨ ਦਾ ਜਦੋਂ ਉਹ ਆਪਣਾ ਸੱਚ ਚੀਕ ਕੇ ਕਹਿ ਸਕੇ। ਜਦੋਂ ਤੁਸੀਂ ਉਸ 'ਤੇ ਭਰੋਸਾ ਕਰ ਸਕੋ।100 ਵਿੱਚੋਂ ਕੁਝ ਮਾਮਲਿਆਂ ਵਿੱਚ ਦਾਜ ਕਾਨੂੰਨ ਦੀ ਸ਼ਾਇਦ ਗਲਤ ਵਰਤੋਂ ਹੁੰਦੀ ਹੋਵੇਗੀ ਪਰ ਕੀ ਉਸ ਇੱਕ ਗਲਤ ਵਰਤੋਂ ਨਾਲ... ਉਨ੍ਹਾਂ ਚੂੜਾ ਪਾਈ ਕੁੱਟ ਖਾਂਦੀਆਂ ਨੂੰਹਾਂ ਦੀਆਂ ਲਾਲ ਪਿੱਠਾਂ ਨੂੰ ਕੀ ਤੁਸੀਂ ਇਸੇ ਤਰ੍ਹਾਂ ਹੀ ਬਿਨਾਂ ਇਨਸਾਫ਼ ਦੇ ਰਹਿਣ ਦੇਵੋਗੇ। ਜਾਂ ਉਹ ਔਰਤਾਂ, ਜੋ ਦਾਜ ਲਈ ਜ਼ਿੰਦਾ ਸਾੜ ਦਿੱਤੀਆਂ ਗਈਆਂ। ਤੁਸੀਂ ਕਹੋਗੇ-ਬਿਲਕੁਲ ਨਹੀਂ। ਇਨਸਾਫ਼ ਹੋਣਾ ਚਾਹੀਦਾ ਹੈ।100 ਕਸੂਰਵਾਰ ਰਿਹਾ ਹੋ ਜਾਣ ਪਰ ਇੱਕ ਬੇਕਸੂਰ ਫਸਣਾ ਨਹੀਂ ਚਾਹੀਦਾ।' ਫਿਲਮਾਂ ਵਿੱਚ ਘਿੱਸ ਚੁੱਕੇ ਇਸ ਸੰਵਾਦ ਵਿੱਚ ਖੁਦ ਨੂੰ ਤੁਸੀਂ ਬੇਕਸੂਰ ਵਾਲੇ ਸਾਂਚੇ ਵਿੱਚ ਤਾਂ ਕਈ ਵਾਰੀ ਦੇਖਿਆ ਹੋਵੇਗਾ। ਕਿਸੇ ਆਪਣੇ ਦੇ ਕਸੂਰਵਾਰ ਦੇ ਰਿਹਾ ਹੋਣ ਦੀ ਕਲਪਨਾ ਕਰੋ।ਤੁਹਾਨੂੰ ਇਹ ਫਿਲਮੀ ਡਾਇਲਗ ਝੂਠਾ ਲੱਗਣ ਲੱਗੇਗਾ।ਫਿਰ ਸੱਚ 'ਤੇ ਭਰੋਸਾ ਤਾਂ ਜ਼ਿੰਦਗੀ ਦਾ ਬੇਸਿਕ ਹੈ।ਕੋਈ ਕੁਝ ਕਹਿ ਰਿਹਾ ਹੈ ਤਾਂ ਸਮਝੋ। ਸੰਭਵ ਹੈ ਤਾਂ ਭਰੋਸਾ ਕਰੋ। ਤੁਸੀਂ ਸਰੀਰ ਤੇ ਸਰੀਰਕ ਸ਼ੋਸ਼ਣ ਝੱਲ ਚੁੱਕੀ ਕਿਸੇ ਔਰਤ 'ਤੇ ਜਦੋਂ ਤੁਸੀਂ ਜਾਣੇ-ਅਣਜਾਣੇ ਬਿਨਾਂ ਸੱਚ ਜਾਣੇ ਜਾਂ ਸਮਝਣ ਦੀ ਕੋਸ਼ਿਸ਼ ਕੀਤੇ ਬਿਨਾਂ ਇੱਕ ਰਾਏ ਬਣਾਉਂਦੇ ਹਨ ਤਾਂ ਤੁਸੀਂ ਵੀ ਇੱਕ ਕਿਸਮ ਦਾ ਜ਼ਹਿਨੀ ਸ਼ੋਸ਼ਣ ਕਰਦੇ ਹਨ।ਸ਼ੱਕ ਕਰੋ...ਪਰ ਭਰੋਸਾ ਵੀ ਕਰੋ।ਇਹ ਵੀ ਪੜ੍ਹੋ:'ਸੈਕਸ ਹਮਲੇ ਨਾਲ ਜ਼ਿੰਦਗੀ ਡਰਾਵਣੀ ਤੇ ਸ਼ਰਮਨਾਕ ਹੋ ਗਈ''16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ''ਮੇਰੀ ਕਾਰ ਨੂੰ ਘੇਰ ਲਿਆ ਗਿਆ ਤੇ ਗੁੰਡੇ ਵੀ ਆ ਗਏ'ਨਹੀਂ ਤਾਂ ਬਿਨਾਂ ਭਰੋਸੇ ਦੇ ਇਹ ਦੁਨੀਆ ਔਰਤਾਂ ਅਤੇ ਮਰਦਾਂ ਦੋਹਾਂ ਲਈ ਭਾਰੀ ਲੱਗਣ ਲਗੇਗੀ।ਅੰਕੜੇ ਮੁਹੱਈਆ ਕਰਾਉਣ ਵਾਲੀ ਕੋਈ ਵੈੱਬਸਾਈਟ ਜਾਂ ਸੰਸਥਾ ਨਹੀਂ ਦੱਸ ਸਕੇਗੀ ਕਿ ਕਿੰਨੀਆਂ ਔਰਤਾਂ ਆਪਣੇ ਨਾਲ ਹੋਏ ਸ਼ੋਸ਼ਣ ਦੀ ਗੱਲ ਮਨ ਵਿੱਚ ਲਏ ਮਰ ਗਈਆਂ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮੁਹੱਰਮ ਕੀ ਹੈ? ਜਾਣੋ ਗ਼ਮ ਤੇ ਮਾਤਮ ਦਾ ਇਤਿਹਾਸ ਆਰਵੀ ਸਮਿਥ ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ 21 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45603589 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਤੁਰਕੀ ਵਿੱਚ ਸ਼ੀਆ ਕੁੜੀ ਅਸ਼ੂਰਾ ਦਾ ਮਾਤਮ ਮਨਾਉਂਦੀ ਹੋਈ ਇਸਲਾਮੀ ਕੈਲੰਡਰ ਮੁਤਾਬਕ ਸਾਲ ਦਾ ਪਹਿਲਾ ਮਹੀਨਾ ਮੁਹੱਰਮ ਹੁੰਦਾ ਹੈ। ਇਸ ਨੂੰ 'ਮਾਤਮ ਦਾ ਮਹੀਨਾ' ਵੀ ਆਖਿਆ ਜਾਂਦਾ ਹੈ।ਇਸ ਵਾਰ ਇਹ ਮਹੀਨਾ 11 ਸਤੰਬਰ ਤੋਂ 9 ਅਕਤੂਬਰ ਤਕ ਹੈ; ਇਸਦਾ ਦਸਵਾਂ ਦਿਨ ਸਭ ਤੋਂ ਖਾਸ ਹੁੰਦਾ ਹੈ। ਇਸ ਵਾਰ ਮੁਹੱਰਮ ਦਾ ਦਸਵਾਂ ਦਿਨ 21 ਸਤੰਬਰ ਨੂੰ ਪੈਂਦਾ ਹੈ। ਮੁਹੱਰਮ ਦੇ ਦਸਵੇਂ ਦਿਨ ਹੀ ਇਸਲਾਮ ਦੀ ਰੱਖਿਆ ਲਈ ਪੈਗੰਬਰ ਹਜ਼ਰਤ ਮੁਹੰਮਦ ਦੇ ਦੋਹਤੇ ਹਜ਼ਰਤ ਇਮਾਮ ਹੁਸੈਨ ਨੇ ਆਪਣੀ ਜਾਨ ਦਿੱਤੀ ਸੀ। ਇਸਨੂੰ ਆਸ਼ੂਰਾ ਵੀ ਆਖਿਆ ਜਾਂਦਾ ਹੈ।ਇਹ ਵੀ ਪੜ੍ਹੋ:ਸ਼ੂਗਰ ਡੈਡੀ ਅਤੇ ਸ਼ੂਗਰ ਬੇਬੀ ਦੇ ਰਿਸ਼ਤੇ ਦਾ ਨਵਾਂ ਰੁਝਾਨ ਕਿਉਂ ਪੈਦਾ ਹੁੰਦੇ ਹਨ ਚਾਰ ਹੱਥਾਂ ਤੇ ਚਾਰ ਪੈਰਾਂ ਵਾਲੇ ਬੱਚੇ? ਅਨੂਪ ਜਲੋਟਾ ਦੇ ਇਸ਼ਕ ਤੋਂ ਕੋਈ ਹੈਰਾਨ, ਕੋਈ ਪ੍ਰੇਸ਼ਾਨਮਾਤਮ ਵਜੋਂ ਇਸ ਦਿਨ ਸ਼ੀਆ ਮੁਸਲਮਾਨ ਇਮਾਮਬਾੜੇ ਜਾਂਦੇ ਹਨ ਅਤੇ ਤਾਜ਼ੀਆ ਕੱਢਦੇ ਹਨ। ਭਾਰਤ ਵਿੱਚ ਕਈ ਥਾਵਾਂ 'ਤੇ ਮਾਤਮ ਦਾ ਪ੍ਰਦਰਸ਼ਨ ਕਰਦਿਆਂ ਯਾਤਰਾਵਾਂ ਨਿਕਲਦੀਆਂ ਹਨ ਅਤੇ ਲਖ਼ਨਊ ਇਸ ਦਾ ਮੁੱਖ ਕੇਂਦਰ ਹੈ।ਇਮਾਮ ਹੁਸੈਨ ਦੀ ਸ਼ਹਾਦਤ ਹਜ਼ਰਤ ਇਮਾਮ ਹੁਸੈਨ ਨੂੰ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਸਮੇਤ 680 ਈਸਵੀ ਵਿੱਚ ਕਰਬਲਾ ਦੀ ਜੰਗ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਜੰਗ ਇਮਾਮ ਹੁਸੈਨ ਅਤੇ ਬਾਦਸ਼ਾਹ ਯਜ਼ੀਦ ਦੀਆਂ ਫੌਜਾਂ ਵਿਚਕਾਰ ਹੋਈ ਸੀ। Image copyright Getty Images ਫੋਟੋ ਕੈਪਸ਼ਨ ਕਰਬਲਾ ਵਿੱਚ ਇਮਾਮ ਹੂਸੈਨ ਦੀ ਮਜ਼ਾਰ 'ਤੇ ਲੱਖਾਂ ਦੀ ਤਦਾਦ ਵਿੱਚ ਸ਼ੌਕ ਮਨਾਉਂਦੇ ਹੋਏ ਸ਼ੀਆ ਮੁਸਲਮਾਨ ਕਰਬਲਾ ਮੌਜੂਦਾ ਸਮੇਂ ਦੇ ਇਰਾਕ ਵਿੱਚ ਪੈਂਦਾ ਹੈ, ਜਿੱਥੇ ਉਨ੍ਹਾਂ ਦਾ ਮਕਬਰਾ ਉਸੇ ਥਾਂ 'ਤੇ ਹੈ ਜਿਥੇ ਉਨ੍ਹਾਂ ਦੀ ਮੌਤ ਹੋਈ ਸੀ। ਇਹ ਇਰਾਕ ਦੀ ਰਾਜਧਾਨੀ ਬਗਦਾਦ ਤੋਂ ਕਰੀਬ 120 ਕਿਲੋਮੀਟਰ ਦੂਰ ਹੈ।ਮਰਸੀਆ ਕੀ ਕਹਿੰਦਾ ਹੈ?ਲਖਨਊ ਦੇ ਨਵਾਬਾਂ ਦੇ ਰਾਜ ਵਿੱਚ ਕਈ ਸ਼ਾਇਰਾਂ ਨੇ ਮੁਹੱਰਮ ਲਈ ਮਰਸੀਏ (ਕਿਸੇ ਦੀ ਸ਼ਹਾਦਤ ਦੀ ਯਾਦ ਵਿੱਚ ਕਵਿਤਾ) ਲਿਖੇ। ਇਨ੍ਹਾਂ ਵਿੱਚ ਸ਼ਾਮਲ ਸਨ ਮੀਰ ਅਨੀਸ, ਜਿਨ੍ਹਾਂ ਨੇ ਕਰਬਲਾ ਦੀ ਜੰਗ ਦਾ ਅਦਭੁਤ ਵੇਰਵਾ ਦਿੱਤਾ ਹੈ।ਮੁਹੱਰਮ ਵੇਲੇ ਗਾਏ ਜਾਣ ਵਾਲੇ ਮਰਸੀਏ ਵਿੱਚ ਇਮਾਮ ਹੁਸੈਨ ਦੀ ਮੌਤ ਦਾ ਵੇਰਵਾ ਹੁੰਦਾ ਹੈ। ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਹਨ। ਕਾਲੇ ਬੁਰਕੇ ਪਾ ਕੇ ਔਰਤਾਂ ਛਾਤੀ ਪਿੱਟ-ਪਿੱਟ ਕੇ ਰੋਂਦੀਆਂ ਹਨ ਅਤੇ ਮਰਦ ਖੁਦ ਨੂੰ ਕੁੱਟ-ਕੁੱਟ ਕੇ ਲਹੂ-ਲੁਹਾਣ ਹੋ ਜਾਂਦੇ ਹਨ।ਇਹ ਵੀ ਪੜ੍ਹੋ:ਇੰਡੋਨੇਸ਼ੀਆ ਕਿਉਂ ਹੈ IS ਦੇ ਨਿਸ਼ਾਨੇ 'ਤੇਪਾਕਿਸਤਾਨ ਦੇ 'ਗ਼ਾਇਬ' ਸ਼ੀਆ ਮੁਸਲਮਾਨਾਂ ਦੀ ਕਹਾਣੀਕਿਮ ਕਰਦਾਸ਼ੀਆਂ ਲਈ ਲੌਲੀਪੌਪ ਨੇ ਸਹੇੜਿਆ ਵਿਵਾਦਤਾਜ਼ੀਏ ਦੌਰਾਨ ਇੱਕ ਆਵਾਜ਼ ਉੱਠਦੀ ਹੈ, ""ਯਾ ਹੁਸੈਨ, ਹਮ ਨਾ ਹੁਏ।"" ਇਸਦਾ ਭਾਵ ਹੈ, ""ਸਾਨੂੰ ਦੁੱਖ ਹੈ, ਇਮਾਮ ਹੁਸੈਨ, ਕਿ ਕਰਬਲਾ ਦੀ ਜੰਗ ਵਿੱਚ ਤੁਹਾਡੇ ਨਾਲ ਜਾਨ ਦੇਣ ਲਈ ਅਸੀਂ ਮੌਜੂਦ ਨਹੀਂ ਸੀ।""ਖਾਣੇ ਦਾ ਮਹੱਤਤਾ ਮੁਹੱਰਮ ਵਿੱਚ ਮੁੱਖ ਤੌਰ 'ਤੇ ਖਿਚੜਾ ਜਾਨ ਹਲੀਮ ਖਾਇਆ ਜਾਂਦਾ ਹੈ ਜੋ ਕਿ ਕਈ ਕਿਸਮਾਂ ਦੇ ਅਨਾਜ ਅਤੇ ਮਾਸ ਨੂੰ ਰਲਾ ਕੇ ਬਣਦਾ ਹੈ। Image copyright Getty Images ਫੋਟੋ ਕੈਪਸ਼ਨ ਲਖਨਊ ਦੇ ਨਵਾਬਾਂ ਦੇ ਰਾਜ ਵਿੱਚ ਕਈ ਸ਼ਾਇਰਾਂ ਨੇ ਮੁਹੱਰਮ ਲਈ ਮਰਸੀਏ (ਕਿਸੇ ਦੀ ਸ਼ਹਾਦਤ ਦੀ ਯਾਦ ਵਿੱਚ ਕਵਿਤਾ) ਲਿਖੇ ਇਸ ਦੇ ਪਿੱਛੇ ਮਾਨਤਾ ਹੈ ਕਿ ਸਾਰਾ ਭੋਜਨ ਮੁੱਕਣ ਤੋਂ ਬਾਅਦ ਕਰਬਲਾ ਦੇ ਸ਼ਹੀਦਾਂ ਨੇ ਆਖ਼ਰੀ ਭੋਜਨ ਵਜੋਂ ਹਲੀਮ ਹੀ ਖਾਇਆ ਸੀ। ਸੁੰਨੀ ਸੁਲਤਾਨ, ਸ਼ੀਆ ਤਾਜ਼ੀਆ ਬਾਰ੍ਹਵੀਂ ਸਦੀ ਵਿੱਚ ਗੁਲਾਮ ਵੰਸ਼ ਦੇ ਪਹਿਲੇ ਸ਼ਾਸਕ ਕੁਤੁਬਉੱਦੀਨ ਐਬਕ ਦੇ ਸਮੇਂ ਤੋਂ ਹੀ ਦਿੱਲੀ ਵਿੱਚ ਵੀ ਤਾਜ਼ੀਏ ਕੱਢੇ ਜਾਂਦੇ ਰਹੇ ਹਨ।ਉਸ ਤੋਂ ਬਾਅਦ ਜਿਹੜੇ ਵੀ ਸੁਲਤਾਨ ਨੇ ਭਾਰਤ 'ਤੇ ਹਕੂਮਤ ਕੀਤੀ ਉਸ ਨੇ ਇਸ ਰਿਵਾਜ਼ ਨੂੰ ਚੱਲਣ ਦਿੱਤਾ, ਹਾਲਾਂਕਿ ਜ਼ਿਆਦਾਤਰ ਉਹ ਸੁੰਨੀ ਮੁਸਲਮਾਨ ਸਨ, ਨਾ ਕਿ ਸ਼ਿਆ। ਮੁਗ਼ਲਾਂ ਵਿਚੋਂ ਬਾਦਸ਼ਾਹ ਜਹਾਂਗੀਰ ਦੀ ਪਤਨੀ ਨੂਰਜਹਾਂ ਸ਼ੀਆ ਸਨ ਜਿਨ੍ਹਾਂ ਨੇ ਇਰਾਨ-ਇਰਾਕ ਦੀ ਸੀਮਾ ਉੱਪਰ ਸ਼ੁਸਤਰ ਨਾ ਦੀ ਥਾਂ 'ਤੇ ਵੱਸਦੇ ਕਾਜ਼ੀ ਨੂਰਉੱਲਾਹ ਸ਼ੁਸਤਰੀ ਨੂੰ ਮੁਗ਼ਲ ਦਰਬਾਰ ਵਿੱਚ ਸ਼ਾਮਲ ਹੋਣ ਦਾ ਨਿਉਂਦਾ ਦਿੱਤਾ ਸੀ। Image copyright Getty Images ਫੋਟੋ ਕੈਪਸ਼ਨ ਬਗਦਾਦ ਵਿੱਚ ਮੁਹੱਰਮ ਦਾ ਜਲੂਸ ਕਾਜ਼ੀ ਸ਼ੁਸਤਰੀ ਨੇ ਸ਼ੀਆ ਮੁਸਲਮਾਨਾਂ ਵਿੱਚ ਮੁਗ਼ਲਾਂ ਦਾ ਪ੍ਰਚਾਰ ਵੀ ਕੀਤਾ ਪਰ ਬਾਅਦ ਵਿੱਚ ਉਨ੍ਹਾਂ ਨੂੰ ਜਹਾਂਗੀਰ ਨੇ ਹੀ ਮਰਵਾਇਆ। ਕਾਜ਼ੀ ਉੱਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਸ਼ੇਖ ਸਲੀਮ ਚਿਸ਼ਤੀ ਦਾ ਅਪਮਾਨ ਕੀਤਾ ਸੀ। ਸ਼ੇਖ ਚਿਸ਼ਤੀ ਦਾ ਮੁਗ਼ਲਾਂ ਵਿੱਚ ਖਾਸ ਸਨਮਾਨ ਸੀ ਕਿਉਂਕਿ ਉਹ ਮੰਨਦੇ ਸਨ ਕਿ ਉਨ੍ਹਾਂ ਦੀਆਂ ਦੁਆਵਾਂ ਤੋਂ ਬਾਅਦ ਹੀ ਅਕਬਰ ਦੇ ਘਰ ਜਹਾਂਗੀਰ ਦਾ ਜਨਮ ਹੋਇਆ ਸੀ। ਇਹ ਵੀ ਪੜ੍ਹੋ:ਪੰਜਾਬ 'ਚ 'ਕੂੜੇਦਾਨ ਦੀਆਂ ਧੀਆਂ ਤੇ ਪੁੱਤਾਂ' ਦੀ ਜ਼ਿੰਦਗੀ ਯੂਕੇ 'ਚ ਭਾਰਤੀ ਪਰਿਵਾਰ ਦੇ ਘਰ ਨੂੰ ਲਾਈ ਅੱਗ ਸ਼ੋਪੀਆਂ 'ਚੋਂ ਅਗਵਾ ਕੀਤੇ ਤਿੰਨ ਪੁਲਿਸ ਮੁਲਾਜ਼ਮਾਂ ਦਾ ਕਤਲਜਹਾਂਗੀਰ ਦੇ ਦਰਬਾਰ ਵਿੱਚ ਇੱਕ ਹੋਰ ਮਸ਼ਹੂਰ ਸ਼ੀਆ ਸਨ ਮਹਾਬਤ ਖ਼ਾਨ, ਜਿਨ੍ਹਾਂ ਦਾ ਘਰ ਉਸ ਵੇਲੇ ਦਿੱਲੀ ਵਿੱਚ ਸੀ। ਹੁਣ ਇਹ ਦਿੱਲੀ ਦੇ ਆਈ.ਟੀ.ਓ. ਇਲਾਕੇ ਵਿੱਚ ਸਥਿਤ ਹੈ ਅਤੇ ਇਹੀ ਦਿੱਲੀ 'ਚ ਮੁਹੱਰਮ ਦੇ ਮਾਤਮ ਦੀ ਮੁੱਖ ਥਾਂ ਹੈ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨੀ ਔਰਤਾਂ: ਬੀਬੀਸੀ ਨਾਲ ਕਿਹੋ ਜਿਹੇ ਤਜਰਬੇ ਸਾਂਝੇ ਕਰ ਰਹੀਆਂ ਸ਼ੁਮਾਇਲਾ ਜਾਫਰੀ ਬੀਬੀਸੀ ਪੱਤਰਕਾਰ, ਇਸਲਾਮਾਬਾਦ 31 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46027651 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ BBCShe ਮੁਹਿੰਮ ਤਹਿਤ ਬੀਬੀਸੀ ਦੀ ਟੀਮ ਪੂਰੇ ਭਾਰਤ ਵਿੱਚ ਘੁੰਮ ਕੇ ਕੁੜੀਆਂ ਨਾਲ ਮੁਲਾਕਾਤ ਕੀਤੀ ਇਹ 18 ਸਾਲ ਲੰਬੀ ਯਾਤਰਾ ਦੀ ਗੱਲ ਹੈ, ਜਦੋਂ ਮੈਂ ਮੀਡੀਆ ਆਦਾਰੇ ਨਾਲ ਜੁੜੀ ਸੀ। ਤਕਰੀਬਨ ਇੱਕ ਸਾਲ ਵਿੱਚ ਹੀ ਮੈਂ ਲੋਕਾਂ ਨਾਲ ਤੱਕ ਪਹੁੰਚਣ ਲਈ ਕੋਈ ਹਜ਼ਾਰਾਂ ਮੀਲ ਲੰਬਾ ਸਫ਼ਰ ਕੀਤਾ ਹੋਣਾ ਤਾਂ ਜੋ ਉਨ੍ਹਾਂ ਦੀਆਂ ਕਹਾਣੀਆਂ ਦੱਸ ਸਕਾਂ। ਪਰ ਅੱਜ ਜਿਸ ਮੁਕਾਮ 'ਤੇ ਖੜੀ ਹਾਂ, ਉਥੋਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ, ਉਹ ਕਿੰਨੀਆਂ ਖ਼ਾਸ ਔਰਤਾਂ ਸਨ, ਜਿਨ੍ਹਾਂ ਬਾਰੇ ਮੈਂ ਕੰਮ ਕੀਤਾ। ਕਸ਼ਮੀਰ ਤੋਂ ਲੈ ਕੇ ਗਵਾਦਰ, ਵਜ਼ੀਰਿਸਤਾਨ ਤੋਂ ਲੈ ਕੇ ਰਾਜਨਪੁਰਾ ਦਰਜਨਾਂ ਗੀ ਅਜਿਹੀਆਂ ਔਰਤਾਂ ਮਿਲੀਆਂ ਜਿਨ੍ਹਾਂ ਮੇਰੇ ਲਈ ਆਪਣੇ ਦਿਲ ਅਤੇ ਘਰ ਦੇ ਦਰਵਾਜ਼ੇ ਖੋਲ੍ਹੇ। ਮੈਂ ਉਨ੍ਹਾਂ ਨੂੰ ਸਥਾਈ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਦੇਖਿਆ ਹੈ, ਚਾਹੇ ਕੁਦਰਤੀ ਆਫ਼ਤ ਹੋਵੇ, ਅੱਤਵਾਦ ਹੋਵੇ, ਸਮਾਜਿਕ ਰੁਕਾਵਟਾਂ ਜਾਂ ਦੁਰਵਿਵਹਾਰ ਹੋਵੇ ਅਤੇ ਭਾਵੇਂ ਹਿੰਸਾ ਹੋਵੇ।ਇਹ ਵੀ ਪੜ੍ਹੋ:ਕਿਹੋ ਜਿਹੀ ਹੈ ਸੈਕਸ ਦੀ ਲਤ ਵਾਲਿਆਂ ਦੀ ਜ਼ਿੰਦਗੀ?'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਟੁਆਇਜ਼ ਵਰਤੋਂ ਦੇ ਸੈਕਸ ਲਾਇਫ਼ 'ਤੇ ਚੰਗੇ ਤੇ ਬੁਰੇ ਅਸਰ ਦਿਲ ਦੇ ਕਮਜ਼ੋਰ ਹਨ ਭਾਰਤੀ ਨੌਜਵਾਨ ਬੱਚਿਆਂ ਵਿੱਚ 10 ਗੁਣਾ ਵਧਿਆ ਮੋਟਾਪਾਮੈਂ ਹਮੇਸ਼ਾ ਉਨ੍ਹਾਂ ਕਹਾਣੀਆਂ ਨੂੰ ਚੁਣਿਆ ਜੋ ਮੈਂ ਦੱਸਣਾ ਚਾਹੁੰਦੀ ਸੀ ਅਤੇ ਇਨ੍ਹਾਂ ਮੈਂ ਨੇਕ ਇਰਾਦਿਆਂ ਅਤੇ ਪੱਤਰਕਾਰ ਹੋਣ ਨਾਤੇ ਸਾਨੂੰ ਦਿੱਤੇ ਦਿਸ਼ਾ ਨਿਰਦੇਸਾਂ ਤਹਿਤ ਚੁਣਿਆ। ਪਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਪਾਸੜ ਮੋਨੋਲਾਗ ਵਾਂਗ ਹੈ। ਵਿਭਿੰਨਤਾ ਅਤੇ ਲਿੰਗ ਸੰਤੁਲਨ ਨੂੰ ਬੀਬੀਸੀ ਵਿੱਚ ਵਿਸ਼ੇਸ਼ ਅਹਿਮੀਅਤ ਦਿੱਤੀ ਜਾਂਦੀ ਹੈ, ਜੋ ਹਮੇਸ਼ਾ ਹੀ ਦੁਨੀਆਂ ਭਰ ਵਿੱਚ ਪੱਤਰਕਾਰਾਂ ਵੱਲੋਂ ਕੀਤੇ ਗਏ ਕੰਮਾਂ ਵਿੱਚ ਨਜ਼ਰ ਆਉਂਦਾ ਹੈ। ਹੁਣ, ਆਪਣੀਆਂ ਮਹਿਲਾ ਦਰਸ਼ਕਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਸਦਕਾ ਬੀਬੀਸੀ ਪਾਕਿਸਤਾਨ ਵਿੱਚ ਇੱਕ ਸੀਰੀਜ਼ ਸ਼ੁਰੂ ਕਰ ਰਿਹਾ ਹੈ, ਜਿਸ ਦੇ ਤਹਿਤ ਨੌਜਵਾਨ ਔਰਤਾਂ ਨੂੰ ਆਪਣੇ ਮੁੱਦਿਆਂ ਬਾਰੇ ਗੱਲ ਕਰਨ ਦਾ ਮੌਕਾ ਦਿੱਤਾ ਜਾਵੇਗਾ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ‘ਮੀਡੀਆ ’ਚ ਔਰਤਾਂ ਬਾਰੇ ਵਧਾ ਚੜ੍ਹਾ ਕੇ ਦਿਖਾਇਆ ਜਾਂਦਾ ਹੈ’ਖ਼ਾਸ ਕਰ ਉਨ੍ਹਾਂ ਮੁੱਦਿਆਂ 'ਤੇ ਜਿਨ੍ਹਾਂ 'ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਪੱਤਰਕਾਰਾਂ ਦੀ ਨਜ਼ਰ ਤੋਂ ਵਧੇਰੇ ਧਿਆਨ ਨਾਲ ਦੇਖਿਆ ਜਾਣਾ ਚਾਹੀਦਾ ਹੈ। ਇਹ 2 ਹਫਤਿਆਂ ਦੀ ਸੀਰੀਜ਼ 1 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਾਕਿਸਤਾਨ ਵਿੱਚ ਇਸ ਸੀਰੀਜ਼ ਲਈ ਔਰਤਾਂ ਤੱਕ ਹੁੰਚਣ ਲਈ ਅਸੀਂ ਚਾਰ ਸ਼ਹਿਰਾਂ, ਲਾਹੌਰ, ਕੁਏਟਾ, ਲਰਕਨਾ ਅਤੇ ਅਬੋਟਾਬਾਦ ਵਿੱਚ ਸਫ਼ਰ ਕੀਤਾ।ਯੂਨੀਵਰਸਿਟੀ ਅਤੇ ਸ਼ਹਿਰਾਂ ਦੀ ਚੋਣ ਕਰਨ ਵੇਲੇ ਸਾਡਾ ਮੰਤਵ ਸਾਰੇ ਪ੍ਰਾਂਤਾਂ ਅਤੇ ਵੱਖ-ਵੱਖ ਸਮਾਜਕ ਵਿਭਿੰਨਤਾਵਾਂ ਨੂੰ ਕਵਰ ਕਰਨਾ ਸੀ। ਇਸ ਤੋਂ ਬੀਬੀਸੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਅਜਿਹੀ ਹੀ ਇੱਕ ਮੁਹਿੰਮ ਭਾਰਤ ਵਿੱਚ ਸ਼ੁਰੂ ਕੀਤੀ ਸੀ, ਜੋ ਬੀਬੀਸੀ ਦਿੱਲੀ ਦਫ਼ਤਰ ਵਿੱਚ ਵੂਮੈਨ ਅਫੇਅਰਜ਼ ਪੱਤਰਕਾਰ ਦਿਵਿਆ ਆਰਿਆ ਦੀ ਅਗਵਾਈ ਵਿੱਚ ਹੋਈ ਸੀ। ਫੋਟੋ ਕੈਪਸ਼ਨ ਰਾਜਕੋਟ ਵਿੱਚ BBCShe ਦੀ ਸੀਰੀਜ਼ ਤਹਿਤ ਕੁੜੀਆਂ ਨਾਸ ਗੱਲਬਾਤ ਕਰਦੇ ਹੋਏ ਇਹ ਸੀਰੀਜ਼ ਕਾਫੀ ਸਫ਼ਲ ਰਹੀ ਸੀ ਅਤੇ ਦਿਵਿਆ ਮੁਤਾਬਕ ਇਸ ਨਾਲ ਉਨ੍ਹਾਂ ਦਾ ਔਰਤਾਂ ਦੇ ਮੁੱਦਿਆਂ ਨੂੰ ਕਵਰ ਕਰਨ ਦਾ ਨਜ਼ਰੀਆ ਬਦਲ ਦਿੱਤਾ। ਦਿਵਿਆ ਮੁਤਾਬਕ, ""ਬੀਬੀਸੀ ਪ੍ਰੋਜੈਕਟ ਵਿੱਚ ਸ਼ਾਮਿਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਸਕਾਰਾਤਮਕ ਅਤੇ ਰਚਨਾਤਮਕ ਮਿਸਾਲਾਂ ਨੂੰ ਉਜਾਗਰ ਕਰਨਾ, ਬਦਲਾਅ ਨੂੰ ਹੋਰ ਪ੍ਰਭਾਵੀ ਬਣਾ ਸਕਦਾ ਹੈ ਅਤੇ ਮੀਡੀਆ ਨੇ ਅਜਿਹਾ ਨਹੀਂ ਕੀਤਾ।""ਠੀਕ ਇਸ ਤਰ੍ਹਾਂ ਹੀ ਪਾਕਿਸਤਾਨ ਵਿੱਚ ਔਰਤਾਂ ਲਈ ਮੀਡੀਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮਾਨਤਾਵਾਂ ਅਤੇ ਰੂੜਵਾਦੀ ਧਾਰਨਾਵਾਂ ਹਨ।ਦਿਵਿਆ ਦਾ ਕਹਿਣਾ ਹੈ, ""ਭਾਰਤ ਵਿੱਚ BBC She ਦੌਰਾਨ ਔਰਤਾਂ ਨੇ ਕਈ ਅਜਿਹੇ ਵਿਸ਼ੇ ਦਿੱਤੇ, ਜਿਨ੍ਹਾਂ 'ਤੇ ਉਹ ਚਾਹੁੰਦੀਆਂ ਸਨ ਕਿ ਮੀਡੀਆ ਕੰਮ ਕਰੇ। ਇਸ ਦੌਰਾਨ ਜਿਨਸੀ ਸ਼ੋਸ਼ਣ, ਵਿਤਕਰੇ ਤੇ ਲਿੰਗ ਮਤਭੇਦ ਦੇ ਨਾਲ ਉਹ ਚਾਹੁੰਦੇ ਸਨ ਕਿ ਔਰਤ ਉਦਮੀਆਂ ਅਤੇ ਜਿਨਸੀ ਸ਼ੋਸ਼ਣ ਦੀਆਂ ਪੀੜਤਾਂ ਬਾਰੇ ਵਧੇਰੇ ਰਿਪੋਰਟਾਂ ਕੀਤੀਆਂ ਜਾਣ।"" ਭਾਰਤ ਵਿੱਚ ਹੋਈ BBC She ਸੀਰੀਜ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਇਸ ਲਈ ਅਸੀਂ ਤੈਅ ਕੀਤਾ ਕਿ ਸਰਹੱਦ ਪਾਰ ਵੀ ਅਜਿਹੀ ਹੀ ਇੱਕ ਸਫ਼ਲ ਸੀਰੀਜ਼ ਸ਼ੁਰੂ ਕੀਤੀ ਜਾਵੇ। ਸਰਹੱਦ ਪਾਰ ਦੀਆਂ ਔਰਤਾਂ ਨੂੰ ਵੀ ਅਜਿਹਾ ਹੀ ਮੌਕਾ ਦਿੱਤਾ ਜਾਵੇ ਕਿ ਸਾਹਮਣੇ ਆਉਣ ਅਤੇ ਬੋਲਣ ਕਿ ਉਹ ਮੀਡੀਆ ਕੋਲੋਂ ਕਿਹੋ-ਜਿਹੀਆਂ ਖ਼ਬਰਾਂ ਚਾਹੁੰਦੀਆਂ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ #BBCShe: ਔਰਤਾਂ ਬੋਲਣਗੀਆਂ ਤੇ ਦੁਨੀਆਂ ਸੁਣੇਗੀ""BBC She"" ਆਪਣੀ ਸਮੱਗਰੀ ਔਰਤਾਂ ਦੀ ਦਿਲਚਚਪੀ ਵਾਲੀ ਅਤੇ ਉਨ੍ਹਾਂ ਨਾਲ ਜੁੜੀ ਹੋਈ ਹੋਵਗੀ। ਅਸੀਂ ਇਸ ਬਾਰੇ ਬੀਬੀਸੀ ਉਰਦੂ ਅਤੇ ਭਾਰਤੀ ਭਾਸ਼ਾਵਾਂ ਦੇ ਪਲੇਟਫਾਰਮ 'ਤੇਲਗਾਤਾਰ ਜਾਣਕਾਰੀ ਸਾਂਝੀ ਕਰਦੇ ਰਹਾਂਗੇ। ਅਸੀਂ ਬੀਬੀਸੀ ਦੀਆਂ ਔਰਤਾ ਦਰਸ਼ਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਆਪਣੇ ਵਿਚਾਰ ਛੋਟੀ ਜਿਹੀ ਵੀਡੀਓ ਜਾਂ ਲਿਖਤੀ ਰੂਪ ਵਿੱਚ ਸਾਡੇ ਨਾਲ ਸਾਂਝੇ ਕਰਨ। ਇਸ ਦੇ ਨਾਲ ਹੀ ਅਸੀਂ ਆਪਣੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਚਾਰੇ ਸ਼ਹਿਰਾਂ ਤੋਂ ਫੇਸਬੁੱਕ ਲਾਈਵ ਵੀ ਕਰਾਂਗੇ। ਇਸ ਦੌਰਾਨ ਜੋ ਸਾਡੇ ਨਾਲ ਯੂਨੀਵਰਸਿਟੀ ਵਿੱਚ ਨਹੀਂ ਜੁੜ ਸਕਦੇ ਉਹ ਬੀਬੀਸੀ ਉਰਦੂ ਦੇ ਫੇਸਬੁੱਕ ਪੇਜ ਜਾਂ ਹੈਸ਼ਟੈਗ #BBCShe ਟਵਿੱਟਰ 'ਤੇ ਆ ਸਕਦੇ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ #BBCShe: ਜੇ ਮਾਹਵਾਰੀ 'ਭਿੱਟ' ਹੈ ਤਾਂ ਇਸਦਾ 'ਜਸ਼ਨ' ਕਿਉਂ?ਪ੍ਰੋਜੈਕਟ ਦੇ ਦੂਜੇ ਫੇਜ਼ ਵਿੱਚ ਪਹਿਲਾਂ ਫੇਜ਼ ਰਾਹੀਂ ਇਕੱਠੀ ਕੀਤੀ ਸਮੱਗਰੀ, ਖੇਤਰ ਦੀ ਬੀਬੀਸੀ ਟੀਮ ਸਲਾਹਾਂ ਅਤੇ ਫੂਡਬੈਕ ਮੁਤਾਬਕ ਸਮੱਗਰੀ ਤਿਆਰ ਕਰੇਗੀ। ਇਸ ਦਾ ਮੁੱਖ ਮਕਸਦ ਸਾਡੀਆਂ ਮਹਿਲਾਂ ਦਰਸ਼ਕਾਂ ਨੂੰ ਸਸ਼ਕਤ ਬਣਾਉਣਾ ਹੈ, ਉਨ੍ਹਾਂ ਨੇ ਬਰੀਕੀ ਨਾਲ ਨੇੜਿਓਂ ਸੁਣਨਾ ਅਤੇ ਬਹਿਸ ਨੂੰ ਵਧਾਉਣਾ ਹੈ ਤਾਂ ਜੋ ਭਵਿੱਖ ਵਿੱਚ ਉਸ ਨੂੰ ਆਪਣੀ ਕਵਰੇਜ਼ ਵਿੱਚ ਦਰਸਾ ਸਕੀਏ। ਅਸੀਂ ਬੀਬੀਸੀ ਵਿੱਚ ਔਰਤਾਂ ਦੇ ਨਜ਼ਰੀਏ ਨੂੰ ਵਧੇਰੇ ਜੋੜਨਾ ਚਾਹੁੰਦੇ ਹਾਏ ਅਤੇ ""BBC She"" ਇਸ ਬਾਰੇ ਹੀ ਹੈ।ਇਹ ਵੀ ਪੜ੍ਹੋ:ਕਿਸੇ ਦਾ ਗੁਆਚ ਗਿਆ ਪਿਆਰ ਤੇ ਕੋਈ ਰੱਬ ਦਾ ਸ਼ੁਕਰਗੁਜ਼ਾਰ ਔਰਤਾਂ ਲਈ ਉਹ ਡੱਬਾ, ਜਿਹੜਾ ਮਰਦਾਂ ਨੂੰ ਸੁਧਾਰ ਸਕਦਾ ਹੈ!ਬਲਾਗ: 'ਟਰੰਪ ਨੇ ਮੋਦੀ ਨੂੰ ਦਿਖਾਈ ਲਾਲ ਝੰਡੀ' ਹਿੰਦੂ ਰਾਜ ਵਿੱਚ ਹਿੰਦੂ-ਸਿੱਖ ਸੁਰੱਖਿਅਤ ਰਹੇ - ਯੋਗੀਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੀਆਂ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " #MeToo ਦੀ ਛਤਰੀ ਹੇਠ ਕਿਸ ਦਾ ਆਉਣਾ ਹੈ ਖ਼ਤਰਨਾਕ? ਵਿਕਾਸ ਤ੍ਰਿਵੇਦੀ ਬੀਬੀਸੀ ਪੱਤਰਕਾਰ 11 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45820720 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਕਈ ਵੱਡੀਆਂ ਹਸਤੀਆਂ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਲਈ ਮੁਆਫੀ ਵੀ ਮੰਗੀ ਹੈ ਅਤੇ ਕਈ ਅਜੇ ਵੀ ਚੁੱਪ ਸਾਧੀ ਬੈਠੇ ਹਨ। ਔਰਤਾਂ ਵੱਲੋਂ ਆਪਣੇ ਸ਼ੋਸ਼ਣ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਮੁਹਿੰਮ #MeToo ਭਾਰਤ 'ਚ ਇਸ ਵੇਲੇ ਆਪਣੇ ਸਿੱਖਰਾਂ 'ਤੇ ਹੈ। ਸੋਸ਼ਲ ਮੀਡੀਆ 'ਤੇ ਹਰ ਤਬਕੇ ਦੀਆਂ ਔਰਤਾਂ ਨੇ ਆਪਣੇ ਨਾਲ ਹੋਏ ਸ਼ੋਸ਼ਣ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਹਨ। ਇਸ ਮੁਹਿੰਮ ਦੀ ਲਪੇਟ 'ਚ ਫਿਲਮ, ਮੀਡੀਆ ਇਡੰਸਟ੍ਰੀ ਅਤੇ ਸਿਆਸਤ ਨਾਲ ਜੁੜੇ ਲੋਕ ਵੀ ਆਏ ਹਨ। ਕਈ ਵੱਡੀਆਂ ਹਸਤੀਆਂ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਲਈ ਮੁਆਫੀ ਵੀ ਮੰਗੀ ਹੈ ਅਤੇ ਕਈ ਅਜੇ ਵੀ ਚੁੱਪ ਸਾਧੀ ਬੈਠੇ ਹਨ। ਪਰ ਇਸ ਮੁਹਿੰਮ ਦਾ ਇੱਕ ਹੋਰ ਪਹਿਲੂ ਇਹ ਵੀ ਹੈ ਕਿ ਕਿਹੜੇ ਮਾਮਲਿਆਂ ਨੂੰ #MeToo ਮੰਨਿਆ ਜਾਵੇ ਅਤੇ ਕਿਹੜਿਆਂ ਨੂੰ ਨਹੀਂ। ਕੁਝ ਮਹਿਲਾ ਪੱਤਰਕਾਰ #MeToo ਦੀ ਅਹਿਮੀਅਤ ਦੱਸਦਿਆਂ ਹੋਇਆ ਇਸ ਪਹਿਲੂ 'ਤੇ ਰੌਸ਼ਨੀ ਪਾ ਰਹੀਆਂ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਹਰੇਕ ਮਾਮਲੇ ਨੂੰ #MeToo ਨਾਲ ਜੋੜ ਕੇ ਜਿਨਸੀ ਸ਼ੋਸ਼ਣ ਨਹੀਂ ਮੰਨਿਆ ਜਾਵੇ। ਇਹ ਵੀ ਪੜ੍ਹੋ:'ਅਸੀਂ ਹੋਰ ਖੂਨ - ਖਰਾਬਾ ਨਹੀਂ, ਸ਼ਾਂਤੀ ਚਾਹੁੰਦੇ ਹਾਂ''ਪਾਣੀ ਪੀਣ ਕਾਰਨ' ਮਿਲ ਸਕਦੀ ਹੈ ਮੌਤ ਦੀ ਸਜ਼ਾਸਮਲਿੰਗੀ ਸੈਕਸ ਜੁਰਮ ਨਹੀਂ ਹੈ: ਸੁਪਰੀਮ ਕੋਰਟ ਦਾਜ ਵਿਰੋਧੀ ਕਾਨੂੰਨ 'ਚ ਸੁਪਰੀਮ ਕੋਰਟ ਨੇ ਕੀ ਕੀਤਾ ਬਦਲਾਅ ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਨੇ ਟਵਿੱਟਰ 'ਤੇ ਮੰਗਲਵਾਰ ਨੂੰ 'ਆਪਣੇ ਨਾਲ ਹੋਏ ਮਾਨਸਿਕ ਸ਼ੋਸ਼ਣ' ਨੂੰ #MeToo ਹੈਸ਼ਟੈਗ ਦੇ ਨਾਲ ਸ਼ੇਅਰ ਕੀਤਾ। ਜਵਾਲਾ ਨੇ ਲਿਖਿਆ, ""2006 'ਚ ਉਹ ਆਦਮੀ ਚੀਫ ਬਣ ਗਿਆ ਅਤੇ ਇੱਕ ਨੈਸ਼ਨਲ ਚੈਂਪੀਅਨ ਹੋਣ ਦੇ ਬਾਵਜੂਦ ਮੈਨੂੰ ਨੈਸ਼ਨਲ ਟੀਮ 'ਚੋਂ ਬਾਹਰ ਕੱਢ ਦਿੱਤਾ। ਇਸੇ ਕਾਰਨ ਮੈਂ ਖੇਡਣਾ ਬੰਦ ਕਰ ਦਿੱਤਾ।"" Image Copyright @Guttajwala @Guttajwala Image Copyright @Guttajwala @Guttajwala ਇਸੇ ਟਵੀਟ 'ਤੇ ਕੁਝ ਲੋਕਾਂ ਨੇ ਜਵਾਬ ਦਿੰਦਿਆ ਲਿਖਿਆ, #MeToo ਸਿਰਫ਼ ਜਿਨਸੀ ਸ਼ੋਸ਼ਣ ਲਈ ਹੈ, ਇਸ ਨੂੰ ਦੂਜੀਆਂ ਗੱਲਾਂ ਲਈ ਨਾ ਵਰਤਿਆ ਜਾਵੇ। ਅਜਿਹੇ ਵਿੱਚ ਇਹ ਸਵਾਲ ਹੋ ਸਕਦਾ ਹੈ ਕਿ ਅਸਲ 'ਚ ਕਿਹੜਾ ਮਾਮਲਾ #MeToo 'ਚ ਮੰਨਿਆ ਜਾ ਸਕਦਾ ਹੈ?ਅਸੀਂ ਕੁਝ ਲੋਕਾਂ ਨਾਲ ਗੱਲ ਕਰਕੇ ਇਸ 'ਤੇ ਉਨ੍ਹਾਂ ਦਾ ਨਜ਼ਰੀਆ ਜਾਨਣ ਦੀ ਕੋਸ਼ਿਸ਼ ਕੀਤੀ। ਮਜ਼ਾਕ ਅਤੇ ਸ਼ੋਸ਼ਣ ਦਾ ਫਰਕ 'ਦਿ ਸਿਟੀਜ਼ਨ' ਵੈਬਸਾਈਟ ਦੀ ਸੰਪਾਦਕ ਸੀਮਾ ਮੁਸਤਫਾ ਨੇ ਬੀਬੀਸੀ ਹਿੰਦੀ ਨੂੰ ਕਿਹਾ, ""ਇਸ ਮੁਹਿੰਮ ਦੇ ਤਹਿਤ ਬਲਾਤਕਾਰੀ ਲਈ ਵੀ ਉਹੀ ਸਜ਼ਾ ਅਤੇ ਕਮੈਂਟ ਪਾਸ ਕਰਨ ਵਾਲੇ ਲਈ ਵੀ ਉਹੀ ਸਜ਼ਾ ਨਹੀਂ ਹੋ ਸਕਦੀ ਹੈ। ਮੇਰੇ ਰਾਇ ਮੁਤਾਬਕ ਕੁੜੀ ਜਾਣਦੀ ਹੈ ਕਿ ਕਦੋਂ ਕੌਣ ਸਿਰਫ਼ ਮਜ਼ਾਕ ਕਰ ਰਿਹਾ ਹੈ ਅਤੇ ਕਦੋਂ ਸ਼ੋਸ਼ਣ ਕਰ ਰਿਹਾ ਹੈ।"" Image copyright Getty Images ਫੋਟੋ ਕੈਪਸ਼ਨ ਜਿਸ ਵਿਅਕਤੀ 'ਤੇ ਝੂਠਾ ਇਲਜ਼ਾਮ ਲਗਾ ਦਿੱਤਾ ਜਾਵੇਗਾ, ਉਸ ਦੇ ਅਕਸ ਨੂੰ ਕਿੰਨੀ ਠੇਸ ਪਹੁੰਚੇਗੀ, ਇਹ ਸੋਚਣ ਵਾਲੀ ਗੱਲ ਹੈ। ""ਜੇਕਰ ਇੱਕ ਕੁੜੀ ਨਾਂਹ ਕਹਿ ਰਹੀ ਹੈ ਤਾਂ ਆਦਮੀ ਨੂੰ ਰੁਕਣਾ ਪਵੇਗਾ। ਜੇਕਰ ਕੁੜੀ ਕਹਿ ਰਹੀ ਹੈ ਕਿ ਉਸ ਨੂੰ ਇਹ ਨਹੀਂ ਪਸੰਦ ਤਾਂ ਆਦਮੀ ਨੂੰ ਰੁਕਣਾ ਪਵੇਗਾ ਅਤੇ ਜੇਕਰ ਕੁੜੀ ਦੀ ਨਾਂ ਤੋਂ ਬਾਅਦ ਆਦਮੀ ਅੱਗੇ ਵਧਦਾ ਹੈ ਤਾਂ ਇਹ ਸ਼ੋਸ਼ਣ ਹੈ।""ਐਨਡੀਟੀਵੀ ਦੀ ਪੱਤਰਕਾਰ ਨਿਧੀ ਰਾਜ਼ਦਾਨ ਕਹਿੰਦੀ ਹੈ, ""ਹਰੇਕ ਆਦਮੀ ਨੂੰ ਜਿਨਸੀ ਸ਼ੋਸ਼ਣ ਕਰਨ ਵਾਲਾ ਮੰਨ ਲੈਣਾ ਗ਼ਲਤ ਹੈ। ਹਰ ਮਾਮਲੇ ਨੂੰ #MeToo ਦੀ ਛਤਰੀ ਹੇਠ ਨਹੀਂ ਖੜ੍ਹਾ ਕੀਤਾ ਜਾ ਸਕਦਾ। ਉਦਾਹਰਣ ਵਜੋਂ ਜੇਕਰ ਤੁਹਾਡੇ ਦਫ਼ਤਰ 'ਚ ਡੇਟਿੰਗ ਦੀ ਇਜਾਜ਼ਤ ਹੈ ਤਾਂ ਲੋਕ ਆਪਸ 'ਚ ਗੱਲ ਕਰਨਗੇ ਅਤੇ ਅਜਿਹੇ 'ਚ ਕੋਈ ਤੁਹਾਡੀ ਨਾਂਹ ਸੁਣ ਪਿੱਛੇ ਹੱਟ ਜਾਵੇ ਤਾਂ ਮੇਰੀ ਨਜ਼ਰ 'ਚ ਉਹ ਸ਼ੋਸ਼ਣ ਨਹੀਂ ਹੈ।""""ਪਿਛਲੇ ਕਈ ਦਿਨਾਂ 'ਚ ਮੈਂ ਇਹ ਵੀ ਦੇਖਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਰਿਸ਼ਤੇ ਸਫ਼ਲ ਨਹੀਂ ਰਹੇ ਉਹ ਵੀ ਇਸ ਨੂੰ #MeToo 'ਚ ਲਿਆ ਰਹੇ ਹਨ। ਇਸ ਤਰ੍ਹਾਂ ਜਿਨ੍ਹਾਂ ਲੋਕਾਂ ਨਾਲ ਸੱਚਮੁੱਚ ਸ਼ੋਸ਼ਣ ਹੋਇਆ ਹੈ, ਉਨ੍ਹਾਂ ਦੀਆਂ ਕਹਾਣੀਆਂ ਦੱਬ ਜਾਣਗੀਆ।""ਇਸੇ ਮਾਮਲੇ 'ਚ ਭਾਜਪਾ ਸੰਸਦ ਮੈਂਬਰ ਡਾਕਟਰ ਉਦਿਤ ਰਾਜ ਨੇ ਵੀ ਟਵੀਟ ਕਰਕੇ ਕਿਹਾ ਸੀ, ""#MeToo ਜ਼ਰੂਰੀ ਮੁੰਹਿਮ ਹੈ, ਪਰ ਕਿਸੇ ਵਿਅਕਤੀ 'ਤੇ 10 ਸਾਲ ਬਾਅਦ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਦਾ ਕੀ ਮਤਲਬ ਹੈ? ਇੰਨੇ ਸਾਲਾਂ ਬਾਅਦ ਅਜਿਹੇ ਮਾਮਲਿਆਂ 'ਚ ਸੱਚ ਕਿਵੇਂ ਸਾਹਮਣੇ ਆ ਸਕੇਗਾ?""ਵਿਅਕਤੀ 'ਤੇ ਝੂਠਾ ਇਲਜ਼ਾਮ ਲਗਾ ਦਿੱਤਾ ਜਾਵੇਗਾ, ਉਸ ਦੇ ਅਕਸ ਨੂੰ ਕਿੰਨੀ ਠੇਸ ਪਹੁੰਚੇਗੀ, ਇਹ ਸੋਚਣ ਵਾਲੀ ਗੱਲ ਹੈ। ਇਹ ਗ਼ਲਤ ਪ੍ਰਥਾ ਦੀ ਸ਼ੁਰੂਆਤ ਹੈ।"" Image Copyright @Dr_Uditraj @Dr_Uditraj Image Copyright @Dr_Uditraj @Dr_Uditraj ਬੀਬੀਸੀ ਨਾਲ ਗੱਲ ਕਰਦਿਆਂ ਉਦਿਤ ਰਾਜ ਨੇ ਕਿਹਾ, ""ਮੈਂ ਮੁਹਿੰਮ ਦੇ ਖ਼ਿਲਾਫ਼ ਨਹੀਂ ਹਾਂ। ਇਸ 'ਚ ਕੋਈ ਸ਼ੱਕ ਨਹੀਂ ਕਿ ਸੋਸ਼ਣ ਹੁੰਦਾ ਹੈ। ਪੁਰਸ਼ ਭੇਡਾਂ ਵਾਂਗ ਪੇਸ਼ ਆਉਂਦੇ ਹਨ ਪਰ 1973 ਦੀ ਕਿਸੇ ਘਟਨਾ ਨੂੰ 20,30 ਸਾਲ ਬਾਅਦ ਕਿਸੇ ਖ਼ਾਸ ਮਕਸਦ ਨਾਲ ਵੀ ਕਿਹਾ ਜਾ ਸਕਦਾ ਹੈ।""""ਕੀ ਆਪਣੀ ਗੱਲ ਰੱਖਣ ਲਈ 40 ਸਾਲ ਲੱਗਦੇ ਹਨ? ਦੇਸਾਂ-ਵਿਦੇਸ਼ਾਂ ਵਿੱਚ ਘੁੰਮ ਰਹੇ, ਬਿਜ਼ਨਸ ਕਰ ਰਹੇ ਹਨ। ਹੱਸ ਕੇ ਬੋਲ ਰਹੇ ਹਨ। ਆਪਣੀ ਗੱਲ ਰੱਖਣ 'ਚ ਇੰਨੇ ਸਾਲ ਲੱਗਦੇ ਹਨ?""ਉਦਿਤ ਰਾਜ ਦੀ ਗੱਲ 'ਤੇ ਨਿਧੀ ਅਤੇ ਸੀਮਾ ਮੁਸਤਫਾ ਦੋਵੇਂ ਇਤਰਾਜ਼ ਦਰਜ ਕਰਦੀਆਂ ਹਨ।ਨਿਧੀ ਕਹਿੰਦੀ ਹੈ, ""ਤੁਸੀਂ ਕੌਣ ਹੁੰਦੇ ਹੋ, ਇਹ ਤੈਅ ਕਰਨ ਵਾਲੇ ਕਿ ਜਿਸ ਔਰਤ ਨਾਲ ਸ਼ੋਸ਼ਣ ਹੋਇਆ ਉਹ ਕਦੋਂ ਬੋਲੇ ਕਿਉਂਕਿ ਕੁਝ ਮਾਮਲਿਆਂ 'ਚ ਪੀੜਤ ਔਰਤਾਂ ਨਹੀਂ ਬੋਲ ਸਕਦੀਆਂ ਹਨ। ਉਨ੍ਹਾਂ ਵਿੱਚ ਡਰ ਹੁੰਦਾ ਹੈ। ਉਹ ਗੱਲ ਕਰਨਾ ਨਹੀਂ ਚਾੰਹੁਦੀਆਂ ਹਨ। ਅੱਜ ਕੋਈ ਕੁੜੀ ਬੋਲੇ ਤਾਂ ਸਭ ਤੋਂ ਪਹਿਲਾਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਕੀ ਪਹਿਨਿਆ ਸੀ। ਪਰ ਇਸ ਨਾਲ ਤੁਸੀਂ ਕੀਤੇ ਹੋਏ ਅਪਰਾਧ ਤੋਂ ਨਹੀਂ ਬਚ ਸਕਦੇ। ਕਈ ਕਾਰਨਾਂ ਕਰਕੇ ਲੋਕ ਬੋਲਦੇ ਨਹੀਂ।""ਸੀਮਾ ਮੁਸਤਫਾ ਉਦਿਤ ਰਾਜ ਦੀ ਗੱਲ 'ਤੇ ਕਹਿੰਦਾ ਹੈ, ""ਤੁਹਾਨੂੰ ਦਾਇਰੇ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਤੁਹਾਨੂੰ ਕੁਝ ਵੀ ਨਹੀਂ ਬੋਲਣਾ ਚਾਹੀਦਾ।""Me Too ਦਾ ਦੂਜਾ ਪੱਖ ਰੱਖਣ ਵਾਲੇ ਐਂਟੀ Me Too?ਸੋਸ਼ਲ ਮੀਡੀਆ 'ਤੇ ਇਸ ਮੁਹਿੰਮ ਦਾ ਦੂਜਾ ਪਹਿਲੂ ਰੱਖਣ ਵਾਲਿਆਂ ਨੂੰ ਐਂਟੀ- Me Too ਵੀ ਕਿਹਾ ਜਾ ਰਿਹਾ ਹੈ। ਯਾਨੀ ਜੇਕਰ ਕੋਈ ਕਿਸੇ ਇੱਕ ਮਾਮਲੇ ਨੂੰ Me Too ਮੁਹਿੰਮ ਦਾ ਹਿੱਸਾ ਨਹੀਂ ਮੰਨ ਰਹੀ ਹੈ ਤਾਂ ਉਸ ਨੂੰ ਐਂਟੀ Me Too ਕਿਹਾ ਜਾ ਰਿਹਾ ਹੈ। ਫੋਟੋ ਕੈਪਸ਼ਨ ਸੀਮਾ ਮੁਸਤਫਾ ਉਦਿਤ ਰਾਜ ਦੀ ਗੱਲ 'ਤੇ ਕਹਿੰਦਾ ਹੈ, ""ਤੁਹਾਨੂੰ ਦਾਇਰੇ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਤੁਹਾਨੂੰ ਕੁਝ ਵੀ ਨਹੀਂ ਬੋਲਣਾ ਚਾਹੀਦਾ।"" ਇਸ ਵਿੱਚ ਉਹ ਪੱਤਰਕਾਰ ਵੀ ਸ਼ਾਮਿਲ ਹਨ ਜੋ ਅਜਿਹੀਆਂ ਗੱਲਾਂ ਕਰ ਰਹੇ ਹਨ। ਅਜਿਹੇ ਪੱਤਰਕਾਰਾਂ ਦੇ ਟਵੀਟ 'ਤੇ ਕੁਝ ਲੋਕ ਇਤਰਾਜ਼ ਜਤਾ ਰਹੇ ਹਨ।ਨਿਧੀ ਰਾਜ਼ਦਾਨ ਨੇ ਕਿਹਾ, ""ਮੈਨੂੰ ਕੁਝ ਵੀ ਐਂਟੀ Me Too ਨਹੀਂ ਲੱਗ ਰਿਹਾ ਹੈ। ਇਸ ਨੂੰ ਇੰਝ ਦੇਖਣਾ ਲੋਕਤਾਂਤਰਿਕ ਤਰੀਕਾ ਨਹੀਂ ਹੈ। ਜੇਕਰ ਤੁਸੀਂ ਕਿਸੇ ਤੋਂ ਵੱਖ ਵਿਚਾਰ ਰੱਖਦੇ ਹੋ ਤਾਂ ਖ਼ਾਸ ਤੌਰ 'ਤੇ ਟਵਿੱਟਰ 'ਤੇ ਇਹ ਦਿੱਕਤ ਹੋ ਗਈ ਹੈ ਕਿ ਜਾਂ ਤਾਂ ਬਲੈਕ ਹੈ ਜਾਂ ਵਾਈਟ। ਪਰ ਇੰਝ ਨਹੀਂ ਹੁੰਦਾ।""""ਮੇਰੇ ਹਿਸਾਬ ਨਾਲ ਹਰ ਕੋਈ ਆਪਣੀ ਰਾਇ ਰੱਖਣ ਦਾ ਹੱਕਦਾਰ ਹੈ। ਮੈਂ Me Too ਦੇ ਖ਼ਿਲਾਫ਼ ਨਹੀਂ ਹਾਂ, ਮੈਂ ਬਸ ਇਹੀ ਕਹਿ ਰਹੀ ਹਾਂ ਕਿ ਨਿੱਜੀ ਰਿਸ਼ਤਿਆਂ ਦੇ ਮਾਮਲਿਆਂ ਨੂੰ Me Too ਵਿੱਚ ਲਿਆਉਣਾ ਗ਼ਲਤ ਹੈ। ਜੇਕਰ ਇਹ ਤੁਹਾਡੇ ਵਾਂਗ ਦਾ ਫੈਮੀਨਿਜ਼ਮ ਨਹੀਂ ਹੈ।""ਸੀਮਾ ਮੁਸਤਫਾ ਇਸ 'ਤੇ ਕਹਿੰਦੀ ਹੈ, ""ਮੈਂ ਇਸ Me Too ਜਾਂ ਐਂਟੀ Me Too ਵਰਗੀਆਂ ਗੱਲਾਂ 'ਤੇ ਯਕੀਨ ਨਹੀਂ ਕਰਦੀ ਹਾਂ। ਐਂਟੀ ਜਾਂ ਪ੍ਰੋ ਜੇਕਰ ਲੋਕ ਕਹਿਣਾ ਚਾਹੁੰਦੇ ਹਨ ਤਾਂ ਕਹਿਣ। ਮੈਂ ਅਜਿਹੀ ਕਿਸੇ ਪਰਿਭਾਸ਼ਾ 'ਤੇ ਯਕੀਨ ਨਹੀਂ ਰੱਖਦੀ ਹਾਂ। ਮੇਰਾ ਪੁਰਸ਼ ਬਨਾਮ ਔਰਤ ਵਿਚਾਲੇ ਫ਼ਾਸਲੇ 'ਤੇ ਯਕੀਨ ਨਹੀਂ ਹੈ।""ਨਿਧੀ ਰਾਜ਼ਦਾਨ ਕਹਿੰਦੀ ਹੈ, ""ਜੇਕਰ ਕਿਸੇ ਇੱਕ ਹੀ ਆਦਮੀ ਦੇ ਖ਼ਿਲਾਫ਼ ਕਈ ਸ਼ਿਕਾਇਤਾਂ ਹੋ ਰਹੀਆਂ ਹਨ ਤਾਂ ਤੁਸੀਂ ਜਾਣਦੇ ਹੋ ਕਿ ਸੱਚ ਹੈ ਜਾਂ ਨਹੀਂ। ਇਹ ਇੱਕ ਬੇਹੱਦ ਜ਼ਰੂਰੀ ਮੁਹਿੰਮ ਹੈ ਅਤੇ ਇਹ ਚਲਦੀ ਰਹਿਣਾ ਚਾਹੀਦੀ ਹੈ।""ਇਹ ਵੀ ਪੜ੍ਹੋ:ਜਿਨਸੀ ਸ਼ੋਸ਼ਣ 'ਤੇ ਚੁੱਪ ਕਿਉਂ ਰਹਿੰਦੀਆਂ ਹਨ ਕੁੜੀਆਂ?'ਮੈਂ ਤਰਲੇ ਕੱਢਦੀ ਰਹੀ ਪਰ ਉਸ ਨੇ ਮੇਰੀ ਇੱਕ ਨਾ ਸੁਣੀ'‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’ਔਰਤਾਂ ਦੇ ਸਰੀਰ 'ਤੇ ਵਾਲਾਂ ਵਾਲੀ ਮਸ਼ਹੂਰੀ ਦੀ ਚਰਚਾ ਦਫ਼ਤਰਾਂ ਦੀਆਂ ਕਮੇਟੀਆਂ ਕਿੰਨੀਆਂ ਕਾਰਗਰ ?ਸਾਲ 1997 'ਚ ਸੁਪਰੀਮ ਕੋਰਟ ਨੇ ਵਿਸ਼ਾਖਾ ਗਾਈਡਲਾਈਨਸ ਜਾਰੀ ਕੀਤੀਆਂ। ਇਸ ਦੇ ਤਹਿਤ ਵਰਕ ਪਲੇਸ ਯਾਨੀ ਕੰਮ ਕਰਨ ਦੀਆਂ ਥਾਵਾਂ 'ਤੇ ਜਿਨਸੀ ਸ਼ੋਸ਼ਣ ਨਾਲ ਔਰਤਾਂ ਦੀ ਸੁਰੱਖਿਆ ਲਈ ਨਿਯਮ ਕਾਇਦੇ ਬਣਾਏ ਗਏ ਹਨ। Image copyright Getty Images ਫੋਟੋ ਕੈਪਸ਼ਨ 2013 ਵਿੱਚ ਸੰਸਦ ਨੇ ਵਿਸ਼ਾਖਾ ਜਜਮੈਂਟ ਦੀ ਬੁਨਿਆਦ 'ਤੇ ਦਫ਼ਤਰਾਂ 'ਚ ਔਰਤਾਂ ਦੀ ਸੁਰੱਖਿਆ ਲਈ ਇੱਕ ਕਾਨੂੰਨ ਪਾਸ ਕੀਤਾ 2013 ਵਿੱਚ ਸੰਸਦ ਨੇ ਵਿਸ਼ਾਖਾ ਜਜਮੈਂਟ ਦੀ ਬੁਨਿਆਦ 'ਤੇ ਦਫ਼ਤਰਾਂ 'ਚ ਔਰਤਾਂ ਦੀ ਸੁਰੱਖਿਆ ਲਈ ਇੱਕ ਕਾਨੂੰਨ ਪਾਸ ਕੀਤਾ। ਮਹਿਲਾ ਅਤੇ ਬਾਲ ਕਲਿਆਣ ਮੰਤਰੀ ਮੇਨਕਾ ਗਾਂਧੀ ਨੇ ਸੰਸਦ 'ਚ ਦੱਸਿਆ ਸੀ, ""2015 ਤੋਂ ਕੰਮਕਾਜੀ ਥਾਵਾਂ 'ਤੇ ਜਿਨਸੀ ਸੋਸ਼ਣ ਦੇ ਹਰ ਸਾਲ 500 ਤੋਂ 600 ਕੇਸ ਦਰਜ ਕੀਤੇ ਜਾਂਦੇ ਹਨ।"" ਇਹ ਅੰਕੜੇ ਇਸ ਸਾਲ ਜੁਲਾਈ ਤੱਕ ਦੇ ਹਨ। ਦਫ਼ਤਰ ਦੀ ਇੰਟਰਨਲ ਕੰਪਲੇਂਟ ਕਮੇਟੀ ਯਾਨੀ ICC ਹੁੰਦੀ ਹੈ। ਅਜਿਹੇ ਵਿੱਚ ME TOO ਮੁਹਿੰਮ ਦੇ ਵਿੱਚ ਇਹ ਸਵਾਲ ਵੀ ਉਠ ਰਹੇ ਹਨ ਕਿ ਇਹ ਕਮੇਟੀਆਂ ਕਿੰਨੀਆ ਕਾਰਗਰ ਹਨ?ਸੀਮਾ ਮੁਸਤਫਾ ਕਹਿੰਦੀ ਹੈ, ""ਵਧੇਰੇ ਮੀਡੀਆ ਅਦਾਰਿਆਂ 'ਚ ਇੰਟਰਨਲ ਕੰਪਲੇਂਟ ਕਮੇਟੀ ਬਣੀ ਹੀ ਨਹੀਂ ਹੈ ਜਾਂ ਸਰਗਰਮ ਨਹੀਂ ਹੈ।""ਨਿਧੀ ਰਾਜ਼ਦਾਨ ਨੇ ਕਿਹਾ, ""ਹੁਣ ਸਾਰੀ ਬਹਿਸ ਇਸੇ ਪਾਸੇ ਵੱਧ ਰਹੀ ਹੈ। ਹਰ ਕੰਪਨੀ ਵਿੱਚ ICC ਹੋਣੀ ਚਾਹੀਦੀ ਹੈ ਪਰ ਕਿੰਨੀਆਂ ਕੰਪਨੀਆਂ ਇਸ ਨੂੰ ਮੰਨ ਰਹੀਆਂ ਹਨ, ਇਹ ਬੇਹੱਦ ਅਹਿਮ ਸਵਾਲ ਹੈ। ਆਸ ਹੈ ਕਿ ਇਸ #MeToo ਮੁਹਿੰਮ ਕਾਰਨ ਇਸ 'ਤੇ ਵੀ ਗੱਲ ਹੋਵੇਗੀ ਤਾਂ ਜੋ ਪਤਾ ਲੱਗ ਸਕੇ ਕੰਪਨੀਆਂ ਕਿਸ ਤਰ੍ਹਾਂ ਇਸ ਨੂੰ ਫੌਲੋ ਕਰ ਰਹੀਆਂ ਹਨ।""'ਦੇਸ 'ਚ ਡਰ ਦਾ ਮਾਹੌਲ ਹੈ'ਸੀਮਾ ਮੁਸਤਫਾ ਦੀ ਰਾਇ ਮੁਤਾਬਕ Me Too ਮੁਹਿੰਮ ਬਹੁਤ ਹੀ ਵਿਅਕਤੀਗਤ ਅਤੇ ਇੱਕ ਪਾਸੜ ਹੈ। Image copyright PATHAKATRAILERGRAB/BBC ਫੋਟੋ ਕੈਪਸ਼ਨ ਉਦਿਤ ਰਾਜ਼ ਮੁਤਾਬਕ ਦੇਸ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ, ਮਰਦ ਔਰਤਾਂ ਨਾਲ ਕੰਮ ਕਰਨ ਤੋਂ ਡਰ ਰਹੇ ਹਨ ਉਹ ਕਹਿੰਦੀ ਹੈ, ""ਇਸ ਮੁਹਿੰਮ 'ਚ ਜ਼ਿੰਮੇਦਾਰੀ ਤੈਅ ਨਹੀਂ ਹੈ। ਬਸ ਇੱਕ ਟਵੀਟ ਕਰਕੇ ਕਿਸੇ 'ਤੇ ਕੁਝ ਵੀ ਇਲਜ਼ਾਮ ਲਗਾ ਸਕਦੇ ਹੋ। ਮੈਂ ਇਹ ਨਹੀਂ ਕਹਿ ਰਹੀ ਕਿ ਕੋਈ ਔਰਤ ਝੂਠ ਬੋਲ ਰਹੀ ਹੈ। ਵਧੇਰੇ ਔਰਤਾਂ ਅਜਿਹਾ ਨਹੀਂ ਕਰਨਗੀਆਂ ਪਰ ਇੱਕ ਜਾਂ ਦੋ ਅਜਿਹੀਆਂ ਔਰਤਾਂ ਵੀ ਹੋਣਗੀਆਂ, ਜੋ ਸ਼ੋਸ਼ਣ ਤੋਂ ਇਲਾਵਾ ਕਿਸੇ ਦੂਜੀ ਗੱਲ ਨੂੰ ਲੈ ਕੇ ਕਿਸੇ 'ਤੇ ਇਲਜ਼ਾਮ ਲਗਾ ਸਕਦੀਆਂ ਹਨ।""""ਅਜਿਹੇ ਮਾਮਲਿਆਂ ਵਿੱਚ ਕਈ ਆਦਮੀਆਂ ਦੀ ਨੌਕਰੀ ਜਾਵੇਗੀ ਅਤੇ ਅਸੀਂ Me Too ਦੀ ਸਫਲਤਾ 'ਤੇ ਮਾਣ ਕਰਾਂਗੇ ਪਰ ਕਿਸ ਆਧਾਰ 'ਤੇ? ਇੱਕ ਟਵੀਟ? ਸੱਚਮੁੱਚ, ਜਾਂਚ ਸਬੂਤ ਕਿੱਥੇ ਹੈ? ਪੱਤਰਕਾਰ ਹੋਣ ਦੇ ਨਾਤੇ ਖ਼ਬਰ ਛਾਪਣ ਤੋਂ ਪਹਿਲਾਂ ਦੀਆਂ ਜ਼ਰੂਰੀ ਗੱਲਾਂ।""ਬੀਬੀਸੀ ਨਾਲ ਗੱਲ ਕਰਦਿਆਂ ਉਦਿਤ ਰਾਜ ਨੇ ਕਿਹਾ, ""ਇਸ ਮੁਹਿੰਮ ਦੇ ਤਹਿਤ ਜਿਸ ਪੁਰਸ਼ 'ਤੇ ਇਲਜ਼ਾਮ ਲੱਗਦਾ ਹੈ, ਉਸ ਨੂੰ ਲੈ ਕੇ ਕੋਈ ਤਰੀਕਾ ਹੋਣਾ ਚਾਹੀਦਾ ਹੈ। ਅਜੇ ਕੀ ਹੋ ਰਿਹਾ ਹੈ ਕਿ ਇਲਜ਼ਾਮ ਲਗਦਿਆਂ ਹੀ 10 ਮਿੰਟ ਦੇ ਅੰਦਰ ਹੀ ਮੀਡੀਆ ਉਸ ਦਾ ਅਕਸ ਖ਼ਰਾਬ ਕਰ ਦਿੰਦਾ ਹੈ ਪਰ ਜਦੋਂ ਬਾਅਦ ਵਿੱਚ ਉਹ ਨਿਰਦੋਸ਼ ਸਾਬਿਤ ਹੁੰਦਾ ਹੈ ਤਾਂ ਕੋਈ ਕੁਝ ਨਹੀਂ ਦੱਸਦਾ।""""ਦੇਸ 'ਚ ਡਰ ਦਾ ਮਾਹੌਲ ਹੈ, ਲੋਕ ਔਰਤਾਂ ਨਾਲ ਕੰਮ ਕਰਨ ਤੋਂ ਡਰ ਰਹੇ ਹਨ। ਇਸ ਵਿੱਚ ਆਪਣੀ ਗੱਲ ਰੱਖਣ ਨੂੰ ਲੈ ਕੇ ਇੱਕ ਸਮੇਂ-ਸੀਮਾ ਤੈਅ ਹੋਣੀ ਚਾਹੀਦੀ ਹੈ। ਦੁੱਧ ਪੀਂਦੇ ਬੱਚੇ ਥੋੜ੍ਹੀ ਹਨ ਜੋ ਸਾਲਾਂ ਤੱਕ ਬੋਲ ਨਹੀਂ ਸਕੇ।""ਨਿਧੀ ਵੀ ਇਸ ਡਰ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹੈ, ""ਇਹ ਮੰਦਭਾਗਾ ਹੈ ਕਿ ਅੱਜ ਕੱਲ੍ਹ ਹਰ ਕਿਸੇ ਚੀਜ਼ ਦਾ ਸੋਸ਼ਲ ਮੀਡੀਆ 'ਤੇ ਟ੍ਰਾਇਲ ਹੁੰਦਾ ਹੈ। ਤੁਸੀਂ ਬਚ ਨਹੀਂ ਸਕਦੇ। ਬਾਅਦ ਵਿੱਚ ਉਹ ਮੁੰਡਾ ਜਾਂ ਕੁੜੀ ਨਿਰਦੋਸ਼ ਸਾਬਿਤ ਹੋ ਸਕਦੇ ਹਨ। ਇਸ ਮੁੱਦੇ ਬਾਰੇ ਥੋੜ੍ਹਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ।""ਉਦਿਤ ਰਾਜ ਨੇ ਕਿਹਾ, ""ਅਜਿਹੇ ਮਾਮਲਿਆਂ 'ਚ ਬਸ ਇਲਜ਼ਾਮ ਲਗਾ ਦਿੰਦੇ ਹਨ। ਜੇਐਨਯੂ ਦੇ ਪ੍ਰੋਫੈਸਰਾਂ ਦਾ ਮਾਮਲਾ ਦੇਖ ਲਓ, ਪਹਿਲਾਂ ਇਲਜ਼ਾਮ ਲਗਾ ਦਿੱਤੇ ਬਾਅਦ ਵਿੱਚ ਨਿਰਦੋਸ਼ ਸਾਬਿਤ ਹੋਏ। ਪਰ ਕਿਸੇ ਨੇ ਇਹ ਗੱਲ ਨਹੀਂ ਦੱਸੀ। ਮੈਂ ਮੁਹਿੰਮ ਦੇ ਖ਼ਿਲਾਫ਼ ਨਹੀਂ ਹਾਂ ਪਰ ਜਦੋਂ ਚੀਜ਼ਾਂ ਪ੍ਰਮਾਣਿਤ ਹੋਣ ਤਾਂ ਹੀ ਕੁਝ ਕਹਿਣਾ ਚਾਹੀਦਾ ਹੈ।"" ਫੋਟੋ ਕੈਪਸ਼ਨ #MeToo ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਕਈ ਲੋਕਾਂ ਨੇ ਆਪਣੀ ਹੱਡਬੀਤੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਪਰ ਕੀ ਸੋਸ਼ਣ ਸਿਰਫ਼ ਸਰੀਰਕ ਹੁੰਦਾ ਹੈ ਅਤੇ ਜਵਾਲਾ ਗੁੱਟਾ ਦੇ ਮਾਮਲੇ ਨੂੰ Me Too 'ਚ ਮੰਨਿਆ ਜਾ ਸਕਦਾ ਹੈ?ਨਿਧੀ ਰਾਜ਼ਦਾਨ ਮੁਤਾਬਕ, ""ਹਰ ਸ਼ੋਸ਼ਣ ਸਰੀਰਕ ਨਹੀਂ ਹੋ ਸਕਦਾ। ਇਹ ਮਾਨਸਿਕ ਵੀ ਹੋ ਸਕਦਾ ਹੈ। ਸ਼ੋਸ਼ਣ ਸਭ ਲਈ ਵੱਖ ਹੋ ਸਕਦਾ ਹੈ। ਕਈ ਕੁੜੀਆਂ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਦੇਖਿਆ ਜਾਂਦਾ ਹੈ ਇਹ ਵੀ ਸ਼ੋਸ਼ਣ ਹੈ।""""ਜੇਕਰ ਤੁਸੀਂ ਇੱਕ ਕੁੜੀ ਹੋ ਤਾਂ ਕੀ ਤੁਸੀਂ ਇਹ ਸਮਝ ਸਕੋਗੇ ਕਿ ਕਿਸ ਤਰ੍ਹਾਂ ਮਰਦ ਦੇਖਦੇ ਹਨ। ਇਹ ਔਰਤ 'ਤੇ ਹੈ ਕਿ ਉਹ ਤੈਅ ਕਰੇ ਕਿ ਇੱਕ ਆਦਮੀ ਕਦੋਂ ਹੱਦ ਪਾਰ ਕਰ ਰਿਹਾ ਹੈ।""ਸ਼ੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਅਜਿਹੀ ਮੁਹਿੰਮ ਦੇ ਅਸਰ 'ਤੇ ਨਿਧੀ ਰਾਜ਼ਦਾਨ ਕਹਿੰਦੀ ਹੈ, ""ਸਿਨੇ ਕਲਾਕਾਰ ਤੋਂ ਲੈ ਕੇ ਸਿਆਸਤ ਤੱਕ ਇਸ 'ਤੇ ਗੱਲ ਹੋ ਰਹੀ ਹੈ। ਪੁਲਿਸ ਵਿੱਚ ਸ਼ਿਕਾਇਤਾਂ ਹੋ ਰਹੀਆਂ ਹਨ ਤਾਂ MeToo ਮੁਹਿੰਮ ਦਾ ਅਸਰ ਤਾਂ ਹੈ।""ਇਹ ਵੀ ਪੜ੍ਹੋ:'ਹੁਣ ਭੱਜਣਾ ਹੈ ਔਖਾ', ਤੂਫ਼ਾਨ ਫਲੋਰਿਡਾ ਨਾਲ ਟਕਰਾਇਆਮੋਦੀ ਦੇ ਮੰਤਰੀ #MeToo ਦੇ ਦੋਸ਼ਾਂ ਦੇ ਘੇਰੇ 'ਚਤੁਹਾਡੇ ਬੱਚੇ ਨੂੰ 'ਜੀਨੀਅਸ' ਬਣਾ ਸਕਦੇ ਨੇ ਇਹ ਟਿਪਸ ਬ੍ਰਿਟੇਨ ਨੇ ਖੁਦਕੁਸ਼ੀਆਂ ਰੋਕਣ ਲਈ ਬਣਾਇਆ ਮੰਤਰਾਲਾਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅੰਮ੍ਰਿਤਸਰ 'ਚ ਬਾਦਲ ਤੇ ਹੋਰ ਅਕਾਲੀ ਗੁਰੂ ਦੇ ਦਰ 'ਤੇ ਬਖਸ਼ਾ ਰਹੇ ਨੇ ਭੁੱਲਾਂ ਰਵਿੰਦਰ ਸਿੰਘ ਰੌਬਿਨ ਬੀਬੀਸੀ ਪੰਜਾਬੀ ਲਈ 8 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46492634 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh robin/bbc ਫੋਟੋ ਕੈਪਸ਼ਨ ਪ੍ਰਕਾਸ਼ ਸਿੰਘ ਬਾਦਲ ਦੇ ਜਨਮਦਿਨ ਵਾਲੇ ਦਿਨ ਅਕਾਲੀ ਦੀ ਪੂਰੀ ਲੀਡਰਸ਼ਿਪ ਦਰਬਾਰ ਸਾਹਿਬ ਮੁਆਫੀ ਮੰਗਣ ਪਹੁੰਚੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 93ਵੇਂ ਜਨਮਦਿਨ ਮੌਕੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਜਾਣੇ-ਅਣਜਾਣੇ' ਕੀਤੀਆਂ ਭੁੱਲਾਂ ਦੀ ਮੁਆਫੀ ਮੰਗਣ ਪਹੁੰਚੀ ਹੋਈ ਹੈ।ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਵਾਈ ਗਈ ਤੇ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੇ ਸੰਗਤਾਂ ਦੇ ਜੋੜੇ ਝਾੜ ਕੇ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਬੀਬੀ ਜਗੀਰ ਕੌਰ ਨੇ ਲੰਗਰ ਵਿਚ ਪ੍ਰਸ਼ਾਦੇ ਬਣਾ ਕੇ ਸੇਵਾ ਕੀਤੀ।ਇਸ ਮੌਕੇ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦਸ ਸਾਲ ਦੇ ਰਾਜ ਦੌਰਾਨ ਅਤੇ ਅਕਾਲੀ ਦਲ ਦੇ ਬਤੌਰ ਸਮਾਜਿਕ ਜਥੇਬੰਦੀ ਅਣਜਾਣੇ ਵਿਚ ਕਈ ਵਾਰ ਭੁੱਲਾਂ ਹੋ ਜਾਂਦੀਆਂ ਹਨ। ਸਿੱਖ ਰਵਾਇਤ ਮੁਤਾਬਕ ਹੀ ਅਕਾਲੀ ਦਲ ਵੀ ਅਜਿਹਾ ਕਰ ਰਿਹਾ ਹੈ। ਉਨ੍ਹਾਂ ਕਿਸੇ ਖਾਸ ਘਟਨਾ ਜਾਂ ਭੁੱਲ ਜਾ ਜਿਕਰ ਨਹੀਂ ਕੀਤਾ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਦੂਜੇ ਪਾਸੇ ਵਿਰੋਧੀ ਧਿਰਾਂ ਦੇ ਆਗੂ ਅਤੇ ਸੋਸ਼ਲ ਮੀਡੀਆ ਉੱਤੇ ਆਮ ਲੋਕ ਅਕਾਲੀ ਲੀਡਰਸ਼ਿਪ ਨੂੰ ਸਵਾਲ ਕਰ ਰਹੇ ਹਨ ਕਿ ਇਹ ਭੁੱਲ ਕਿਸ ਗਲਤੀ ਲਈ ਮੰਨਵਾਈ ਜਾ ਰਹੀ ਹੈ। ਹਰ ਸਿਆਸੀ ਪਾਰਟੀ ਆਪੋ -ਆਪਣੇ ਹਿਸਾਬ ਨਾਲ ਅਕਾਲੀ ਦਲ ਦੀਆਂ ਭੁੱਲਾਂ ਗਿਣਾ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ਕਿਹਾ ਕਿ ਉਹ ਅਜੇ ਕੁਝ ਨਹੀਂ ਕਹਿਣਗੇ। ਸੋਮਵਾਰ ਨੂੰ ਅਖੰਡ ਪਾਠ ਦਾ ਭੋਗ ਪੈਣ ਉਪਰੰਤ ਪ੍ਰੈਸ ਕਾਨਫਰੰਸ ਕਰਕੇ ਸਭ ਸੁਆਲਾ ਦੇ ਜਵਾਬ ਦਿੱਤੇ ਜਾਣਗੇ।ਉਦੋਂ ਤੱਕ ਬਾਣੀ ਸਰਵਣ ਤੇ ਸੇਵਾ ਦਾ ਦੌਰ ਹੀ ਚੱਲੇਗਾ।ਇਹ ਵੀ ਪੜ੍ਹੋ :ਬਾਦਲਾਂ ਦੇ ਭੁੱਲ ਬਖ਼ਸ਼ਾਉਣ ਬਾਰੇ ਕੌਣ ਕੀ ਕਹਿ ਰਿਹਾ ਜਿਸ ਨੂੰ ਕਿਹਾ ‘ਗੱਦਾਰ’ ਉਹ ਪੰਜਾਬੀਆਂ ’ਚ ‘ਹੀਰੋ’ ਕਿਉਂ?ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਐਗਜ਼ਿਟ ਪੋਲ ’ਤੇ ਕਿੰਨਾ ਭਰੋਸਾ ਕਰੀਏਅਕਾਲੀ ਲੀਡਰਸ਼ਿਪ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ, ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੇ ਪਰਮਿੰਦਰ ਢੀਂਡਸਾ ਸ਼ਾਮਿਲ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਬੀਬੀ ਜਗੀਰ ਕੌਰ ਵੀ ਅੰਮ੍ਰਿਤਸਰ ਪਹੁੰਚੇ ਹੋਏ ਹਨ। Image copyright Ravinder singh robin/bbc ਫੋਟੋ ਕੈਪਸ਼ਨ ਅਕਾਲੀ ਦਲ ਵੱਲੋਂ ਮੁਆਫ਼ੀ ਮੰਗਣ ਦਾ ਕੋਈ ਖਾਸ ਕਾਰਨ ਨਹੀਂ ਦੱਸਿਆ ਗਿਆ ਹੈ ਅਕਾਲੀ ਦਲ ਦੀ ਲੀਡਰਸ਼ਿਪ ਧਾਰਮਿਕ ਕਾਰਜਾਂ ਵਿੱਚ ਤਾਂ ਲੱਗੀ ਹੋਈ ਹੈ ਪਰ ਮੀਡੀਆ ਨਾਲ ਕਿਸੇ ਤਰੀਕੇ ਦੀ ਗੱਲਬਾਤ ਨਹੀਂ ਕਰ ਰਹੀ ਹੈ ਇਸ ਲਈ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਮੁਆਫੀ ਕਿਸ ਲਈ ਮੰਗੀ ਜਾ ਰਹੀ ਹੈ। ਅਕਾਲੀ ਦਲ ਦੀ ਲੀਡਰਸ਼ਿਪ ਦਰਬਾਰ ਸਾਹਿਬ ਵਿੱਚ ਤਿੰਨ ਦਿਨ ਤੱਕ ਰਹੇਗੀ।ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦਿਆਂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੀ, ""ਰੱਬ ਨੇ ਸਾਨੂੰ 10 ਸਾਲ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੁਆਫੀ ਮੰਗਣਾ ਸਾਡੀ ਧਾਰਮਿਕ ਕਿਰਿਆ ਹੈ। ਅਸੀਂ ਜਾਣੇ-ਅਣਜਾਣੇ ਵਿੱਚ ਕੀਤੀਆਂ ਭੁੱਲਾਂ ਲਈ ਮੁਆਫੀ ਮੰਗ ਰਹੇ ਹਾਂ।''ਸਿਆਸੀ ਵਿਰੋਧੀਆਂ ਵੱਲੋਂ ਤਿੱਖੇ ਸਵਾਲਅਕਾਲੀ ਦਲ ਵੱਲੋਂ ਦਰਬਾਰ ਸਾਹਿਬ ਜਾ ਕੇ ਜਿਵੇਂ ਹੀ ਅਕਾਲੀਆਂ ਵੱਲੋਂ ਭੁੱਲਾਂ ਬਖਸ਼ਾਉਣ ਦੀਆਂ ਖ਼ਬਰਾਂ ਮੀਡੀਆ ਉੱਤੇ ਨਸ਼ਰ ਹੋਈਆਂ ਤਾਂ ਵਿਰੋਧੀ ਪਾਰਟੀਆਂ ਨੇ ਅਕਾਲੀ ਦਲ ਉੱਤੇ ਤਿੱਖੇ ਹਮਲੇ ਕੀਤੇ। ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਹਿਲਾ ਅਕਾਲੀ ਦਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਹੜੀਆਂ ਭੁੱਲਾਂ ਦੀ ਮਾਫ਼ੀ ਮੰਗ ਰਿਹਾ ਹੈ। ਸਾਬਕਾ ਵਿਰੋਧੀ ਧਿਰ ਆਗੂ ਸੁਖਪਾਲ ਖਹਿਰਾ ਨੇ ਕਿਹਾ ਕਿ ਭੁੱਲ ਬਖਸ਼ਾਉਣ ਦਾ ਅਰਥ ਹੈ ਕਿ ਬਾਦਲਾਂ ਨੇ ਆਪਣੇ ਗੁਨਾਹ ਮੰਨ ਲਏ ਹਨ ਅਤੇ ਉਨ੍ਹਾਂ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਅਕਾਲੀਆਂ ਨੂੰ ਮਾਫ ਨਾ ਕਰਨ।'ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ , ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ', ਇਹ ਸ਼ਬਦ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਵਾਲੇ ਦਿਨ ਦਰਬਾਰ ਸਾਹਿਬ ਜਾ ਕੇ ਭੁੱਲਾਂ ਬਖ਼ਸ਼ਾ ਰਹੇ ਅਕਾਲੀਆਂ ਉੱਤੇ ਭਗਵੰਤ ਮਾਨ ਨੇ ਕਾਫ਼ੀ ਸਖ਼ਤ ਟਿੱਪਣੀਆਂ ਕੀਤੀਆਂ।ਆਪਣੇ ਫੇਸਬੁੱਕ ਪੇਜ਼ ਤੋਂ ਲਾਇਵ ਹੁੰਦਿਆਂ ਭਗਵੰਤ ਮਾਨ ਨੇ ਕਿਹਾ, ' ਅਕਾਲੀ ਦੱਸਣ ਕਿ ਉਹ ਕਿਸ ਗਲਤੀ ਦੀ ਭੁੱਲ਼ ਬਖ਼ਸ਼ਾ ਕਰੇ ਹਨ, ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਹੈ, ਇਸ ਦਿਨ ਤਾਂ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਚਾਹੀਦੀਆਂ ਸਨ, ਪਰ ਅਕਾਲੀ ਦਲ ਵਾਲੇ ਭੁੱਲਾਂ ਬਖ਼ਸ਼ਾ ਰਹੇ ਹਨ। ਜੇਕਰ ਬਾਦਲ ਦੇ ਜਨਮ ਦਿਨ ਦੀ ਭੁੱਲ਼ ਬਖ਼ਸਾਈ ਜਾ ਰਹੀ ਹੈ ਤਾਂ ਸਾਨੂੰ ਵੀ ਦੱਸ ਦਿੰਦੇ ਅਸੀਂ ਵੀ ਆ ਜਾਂਦੇ।'ਵਿਰੋਧੀਆਂ ਦੇ ਸਵਾਲਾਂ ਉੱਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, 'ਵਿਰੋਧੀਆਂ ਦਾ ਕੀ ਹੈ , ਇਨ੍ਹਾਂ ਤਾਂ ਗੁਰੂ ਨਹੀਂ ਬਖ਼ਸ਼ੇ ਸਾਨੂੰ ਕੀ ਬਖਸ਼ਣਗੇ। ਬਾਦਲ ਨੇ ਕਿਹਾ ਕਿ ਸੋਮਵਾਰ ਨੂੰ ਹਰ ਸਵਾਲ ਦਾ ਜਵਾਬ ਦੇਣਗੇ।'ਮਾਫ਼ੀ ਤੇ ਸਿਆਸਤ2007 ਦੀ ਸ਼ੁਰੂਆਤ ਵਿੱਚ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਦਸਵੀਂ ਪਾਤਸ਼ਾਹੀ ਵਰਗੀ ਪੋਸ਼ਾਕ ਵਿੱਚ ਤਸਵੀਰ ਸਾਹਮਣੇ ਆਈ।ਮਈ 2007 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰਮੀਤ ਰਾਮ ਰਹੀਮ ਨਾਲ ਕਿਸੇ ਵੀ ਤਰੀਕੇ ਦੀ ਸਾਂਝ ਨਾ ਰੱਖਣ ਦਾ ਹੁਕਮ ਸੁਣਾਇਆ ਸੀ।24 ਸਤੰਬਰ 2015 ਨੂੰ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਸੀ।ਸਿੱਖ ਸੰਗਤਾਂ ਦੇ ਰੋਸ ਤੋਂ ਬਾਅਦ 16 ਅਕਤੂਬਰ ਨੂੰ ਡੇਰਾ ਮੁਖੀ ਨੂੰ ਦਿੱਤੀ ਮੁਆਫੀ ਵਾਪਸ ਲੈ ਲਈ ਸੀ। Image copyright Ravinder singh robin/bbc 2017 ਵਿੱਚ ਚੋਣਾਂ ਤੋਂ ਬਾਅਦ ਸਿਆਸੀ ਆਗੂਆਂ ਵੱਲੋਂ ਚੋਣਾਂ ਦੌਰਾਨ ਡੇਰੇ ਤੋਂ ਵੋਟਾਂ ਮੰਗਣ ਦੀਆਂ ਤਸਵੀਰਾਂ ਜਨਤਕ ਹੋਈਆਂ ਜਿਸ ਤੋਂ ਅਕਾਲ ਤਖਤ ਸਾਹਿਬ ਵੱਲੋਂ 44 ਸਿਆਸੀ ਆਗੂਆਂ ਨੂੰ ਸੰਮਨ ਕੀਤਾ ਗਿਆ।ਇਨ੍ਹਾਂ ਆਗੂਆਂ ਵਿੱਚ 29 ਅਕਾਲੀ ਦਲ, 14 ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ ਦਾ ਆਗੂ ਸ਼ਾਮਿਲ ਸੀ।ਇਨ੍ਹਾਂ ਆਗੂਆਂ ਵਿੱਚ ਮੌਜੂਦਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੇ ਪਰਮਿੰਦਰ ਢੀਂਡਸਾ ਵੀ ਸ਼ਾਮਿਲ ਸਨ।ਸ਼ਨੀਵਾਰ ਨੂੰ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਸ਼ੁਰੂ ਕਰਵਾਏ ਗਏ ਜਿਨ੍ਹਾਂ ਦੇ ਭੋਗ 10 ਦਸੰਬਰ ਨੂੰ ਪੈਣਗੇ।ਇਹ ਵੀਡੀਓ ਵੀ ਜ਼ਰੂਰ ਦੇਖੋ Sorry, this Youtube post is currently unavailable. Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਆਈਐੱਸ ਹਮਾਇਤੀਆਂ ਵੱਲੋਂ ਜਾਰੀ ਔਰਤਾਂ ਦੇ ਕਤਲ ਦਾ ਵੀਡੀਓ ਸੱਚ ਸਾਬਿਤ ਹੋਇਆ 22 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46651009 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP / ਫੋਟੋ ਕੈਪਸ਼ਨ 24 ਸਾਲਾਂ ਜੈਸਪਰਸਨ ਅਤੇ 28 ਸਾਲਾਂ ਯੂਲੈਂਡ ਨੌਰਵੇ ਦੀ ਸਾਊਥਈਸਟਰਨ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਸਨ ਨੌਰਵੇ ਪੁਲਿਸ ਮੁਤਾਬਕ ਦੋ ਸੈਲਾਨੀਆਂ ਵਿਚੋਂ ਇੱਕ ਦੇ ਕਤਲ ਦੀ ਵੀਡੀਓ ਜੋ ਸਾਹਮਣੇ ਆਈ ਸੀ ਉਹ ਅਸਲ ਸੀ। ਯੂਨੀਵਰਸਿਟੀ ਵਿਦਿਆਰਥਣਾਂ ਮੈਰਨ ਯੂਲੈਂਡ ਅਤੇ ਲੂਸੀਆ ਵੈਸਟਰੇਂਜਰ ਜੈਸਪਰਸਨ ਦੀਆਂ ਲਾਸ਼ਾਂ ਸੋਮਵਾਰ ਨੂੰ ਐਟਲਸ ਪਹਾੜਾਂ ਵਿੱਚ ਸੈਲਾਨੀਆਂ ਲਈ ਪ੍ਰਸਿੱਧ ਸੈਰ ਸਪਾਟੇ ਵਾਲੀ ਥਾਂ 'ਤੇ ਮਿਲੀਆਂ ਸਨ। ਵੀਡੀਓ ਵਿੱਚ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਇਹ ਕਤਲ ਸੀਰੀਆ ਦੇ ਬਦਲੇ ਵਜੋਂ ਕੀਤੇ ਗਏ ਹਨ। ਇਸ ਮਾਮਲੇ ਵਿੱਚ ਚਾਰ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਿਸ ਨੇ ਕਿਹਾ ਕਿ ਉਹ ਕਤਲ ਤੋਂ ਪਹਿਲਾਂ ਬਣਾਏ ਗਏ ਇੱਕ ਪ੍ਰਚਾਰ ਵੀਡੀਓ ਵਿੱਚ ਨਜ਼ਰ ਆਏ ਹਨ।ਮੌਰੱਕੋ ਤੋਂ ਇੱਕ ਜਹਾਜ਼ ਇਨ੍ਹਾਂ ਦੀਆਂ ਲਾਸ਼ਾਂ ਲੈ ਕੇ ਡੈਨਮਾਰਕ ਲਈ ਰਵਾਨਾ ਹੋ ਗਿਆ ਹੈ। ਕੌਣ ਸਨ ਪੀੜਤਾਂ?24 ਸਾਲਾ ਜੈਸਪਰਸਨ ਡੈਨਮਾਰਕ ਤੋਂ ਸੀ ਅਤੇ ਨੌਰਵੇ ਦੀ 28 ਸਾਲਾਂ ਯੂਲੈਂਡ ਨੌਰਵੇ ਦੀ ਸਾਊਥ ਈਸਟਰਨ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਸਨ।ਇਹ ਵੀ ਪੜ੍ਹੋ-ਤੰਦੂਰ ਕਾਂਡ ਦਾ ਦੋਸ਼ੀ ਕਿਵੇਂ ਬਣਿਆ ਸੀ ਪੁਜਾਰੀ'ਕੁੜੀਆਂ ਦਾ ਹੋਸਟਲ 24 ਘੰਟੇ ਖੁੱਲ੍ਹਣ ’ਤੇ ਮੈਂ ਕਿਉਂ ਡਰ ਰਿਹਾ''ਲੋਕਾਂ ਨੂੰ ਕੀ ਪਤਾ ਸੀ ਕਿ ਘਰ-ਘਰ ਮੋਦੀ ਦਾ ਮਤਲਬ ਇਹ ਹੋਵੇਗਾ' Image copyright AFP/MOROCCAN POLICE ਫੋਟੋ ਕੈਪਸ਼ਨ ਇਸ ਮਾਮਲੇ ਵਿੱਚ ਚਾਰ ਲੋਕ ਹਿਰਾਸਤ 'ਚ ਲਏ ਗਏ ਹਨ ਉਹ 9 ਦਸੰਬਰ ਨੂੰ ਮੌਰੱਕੋ ਵਿੱਚ ਇੱਕ ਮਹੀਨੇ ਦੀਆਂ ਛੁੱਟੀਆਂ ਲਈ ਗਏ ਸਨ। ਉਨ੍ਹਾਂ ਦੀਆਂ ਲਾਸ਼ਾਂ ਟੈਂਟ ਵਿੱਚ ਮਿਲੀਆਂ ਸਨ। ਯੂਲੈਂਡ ਦੀ ਮਾਂ ਮੁਤਾਬਕ ਦੋਵਾਂ ਨੇ ਯਾਤਰਾ ’ਤੇ ਜਾਣ ਲਈ ਪੂਰੀ ਤਿਆਰੀ ਕੀਤੀ ਹੋਈ ਸੀ। ਵੀਡੀਓ ਦਾ ਕੀ ਮਹੱਤਵ ਹੈ?ਕਥਿਤ ਤੌਰ 'ਤੇ ਇਸਲਾਮਿਕ ਸਟੇਟ ਦੇ ਸਮਰਥਕਾਂ ਵੱਲੋਂ ਇੱਕ ਔਰਤ ਦਾ ਸਿਰ ਵੱਢਦੇ ਹੋਏ ਦਿਖਾਈ ਗਈ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਸੀ। ਨੌਰਵੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਹਾਲਾਂਕਿ ਇਹ ਵੀਡੀਓ ਅਸਲੀ ਦਿਖਾਈ ਦੇ ਰਹੀ ਸੀ ਪਰ ਫੇਰ ਵੀ ਇਸ ਦੀ ਸਮੀਖਿਆ ਕੀਤੀ ਗਈ ਹੈ। ਜਾਂਚ ਏਜੰਸੀ ਕਰੀਪੋਸ ਨੇ ਇੱਕ ਬਿਆਨ ਵਿੱਚ ਕਿਹਾ ਹੈ, ""ਅਜੇ ਤੱਕ ਇਹ ਅਜਿਹਾ ਕੁਝ ਨਹੀਂ ਮਿਲਿਆ ਜਿਸ ਦੇ ਆਧਾਰ 'ਤੇ ਕਿਹਾ ਜਾ ਸਕੇ ਕਿ ਇਹ ਵੀਡੀਓ ਅਸਲੀ ਨਹੀਂ ਹੈ।""ਇਸ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਕਤਲ ਕਰਨ ਵਾਲਾ ਕਹਿ ਰਿਹਾ ਹੈ, ""ਇਹ ਸਾਡੇ ਹਾਜਿਨ ਵਿੱਚ ਰਹਿੰਦੇ ਭਰਾਵਾਂ ਦਾ ਬਦਲਾ ਹੈ।""ਹਾਜਿਨ ਪੂਰਬੀ ਸੀਰੀਆ ਦਾ ਉਹ ਸ਼ਹਿਰ ਹੈ ਜੋ ਆਈਐੱਸ ਨੇ ਅਮਰੀਕਾ ਤੇ ਉਨ੍ਹਾਂ ਦੀਆਂ ਸਹਿਯੋਗੀ ਫੌਜਾਂ ਨਾਲ ਲੜਦੇ ਹੋਏ ਗੁਆ ਦਿੱਤਾ ਸੀ। ਇਹ ਵੀ ਪੜ੍ਹੋ-1984 ਸਿੱਖ ਕਤਲੇਆਮ: ਨਿਆਂ ਦੇ ਰਾਹ 'ਚ ਕਾਂਗਰਸ ਨੇ ਇੰਝ ਅੜਾਏ ਰੋੜੇ ਟਾਇਲਟ ਸੀਟ 'ਤੇ ਹਰਿਮੰਦਰ ਸਾਹਿਬ ਦੀ ਤਸਵੀਰ, ਕੈਪਟਨ ਨਾਰਾਜ਼ ਚੰਡੀਗੜ੍ਹ ਦੀਆਂ ਕੁੜੀਆਂ ਦਾ ਹੁਕਮਰਾਨਾਂ ਨੂੰ ਸੁਨੇਹਾ ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਆਟੋ-ਪਾਇਲਟ ਦਾ ਮਤਲਬ ਸੈਲਫ਼-ਡਰਾਈਵਿੰਗ ਨਹੀਂ ਹੈ ਪਰ ਕੀ ਆਟੋ-ਪਾਇਲਟ ਆਖਰੀ ਮੌਕੇ ’ਤੇ ਰੁਕੇਗੀ? ਇਹ ‘ਸੇਫ਼ਟੀ ਟੈਸਟ’ ਦੇਖੋ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਾਰਾਂ ਦੀ ਮੁਰੰਮਤ ਕਰਵਾਉਣਾ ਇੱਕ ਮੁਸ਼ਕਿਲ, ਮਹਿੰਗਾ ਅਤੇ ਵਕਤ ਲਗਾਉਣ ਵਾਲੀ ਪ੍ਰਕਿਰਿਆ ਹੋ ਸਕਦੀ ਹੈ। ਗੈਰੇਜ ਵਾਲੇ, ਸਰਵੇ ਕਰਨ ਵਾਲੇ, ਮਕੈਨਿਕ ਅਤੇ ਬੀਮਾ ਏਜੰਟ ਤੁਹਾਨੂੰ ਬਿਨਾਂ ਜਾਣਕਾਰੀ ਦਿੱਤੇ ਇਸ ਪ੍ਰਕਿਰਿਆ ਨੂੰ ਪੂਰਾ ਕਰਵਾਉਂਦੇ ਹਨ।ਆਈਆਈਟੀ ਹੈਦਰਾਬਾਦ ਵਿੱਚ ਇੱਕ ਸਟਾਰਟਅਪ ਨੀਸ਼ੀਆਈ ਗੱਡੀਆਂ ਦੇ ਨੁਕਸਾਨ ਬਾਰੇ ਕੰਪਿਊਟਰ ਵਿਜ਼ਨ ਅਤੇ ਡੀਪ ਲਰਨਿੰਗ ਜ਼ਰੀਏ ਜਾਣਕਾਰੀ ਇਕੱਠਾ ਕਰਦਾ ਹੈ। ਨੀਸ਼ੀਆਈ ਵੱਲੋਂ ਬਣਾਏ ਗਏ ਏਡੀਏ ਟੂਲ ਜ਼ਰੀਏ ਤੁਹਾਡੀ ਕਾਰ ਨੂੰ ਹੋਏ ਨੁਕਸਾਨ ਬਾਰੇ ਪਤਾ ਲਗ ਸਕਦਾ ਹੈ...ਕਿਸ ਦੀ ਮੁਰੰਮਤ ਦੀ ਲੋੜ ਹੈ ਅਤੇ ਕਿਸ ਨੂੰ ਬਦਲਿਆ ਜਾਣਾ ਚਾਹੀਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਮਰੀਕਾ: ਸ਼ੇਅਰ ਬਾਜ਼ਾਰ 'ਚ 2008 ਦੇ ਮਾਲੀ ਸੰਕਟ ਤੋਂ ਬਾਅਦ ਭਾਰੀ ਗਿਰਾਵਟ 'ਤੇ ਟਰੰਪ ਦੇ ਤਰਕ ਏਥੰਨੀ ਜਰਕਰ ਉੱਤਰੀ ਅਮਰੀਕਾ ਤੋਂ ਰਿਪੋਰਟਰ, ਬੀਬੀਸੀ 7 ਫ਼ਰਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-42955863 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright BRYAN R. SMITH/AFP/Getty Images ਅਮਰੀਕੀ ਸ਼ੇਅਰ ਬਾਜ਼ਾਰ ਡਾਉ ਜੋਂਸ 1175 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ, ਜੋ ਸਾਲ 2008 ਦੇ ਮਾਲੀ ਸੰਕਟ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ। ਗਿਰਾਵਟ ਦੇ ਮਾਅਨੇ ਡਾਉ ਜੋਂਸ 4.6 ਫੀਸਦ ਦੀ ਗਿਰਾਵਟ ਨਾਲ ਸੋਮਵਾਰ ਨੂੰ 24,345.75 ਅੰਕਾਂ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਸਟਾਕ ਇੰਡੈਕਸ 3.8 ਫੀਸਦ ਅਤੇ ਨੈਸਡੇਕ 3.7 ਫੀਸਦ ਦੀ ਗਿਰਾਵਟ ਨਾਲ ਬੰਦ ਹੋਇਆ ਹੈ। ਪਾਕ 'ਚ ਘੱਟ ਗਿਣਤੀਆਂ ਦਾ ਚੇਤਾ ਦਵਾਉਂਦਾ ਫੋਟੋਗ੍ਰਾਫਰਸੜਕਾਂ 'ਤੇ ਕਿਉਂ ਆਪਣਾ ਦੁੱਧ ਵੇਚ ਰਹੀ ਇੱਕ ਮਾਂ?ਫਲਸਤੀਨੀਆਂ ਤੇ ਯਹੂਦੀਆਂ ਲਈ ਇੱਕ ਖ਼ਾਸ ਪਿੰਡ Image copyright BRYAN R. SMITH/AFP/Getty Images ਇਹ ਗਿਰਾਵਟ ਪਿਛਲੇ ਹਫਤੇ ਦੇ ਅਖ਼ੀਰ 'ਚ ਹੋਏ ਨੁਕਸਾਨ ਤੋਂ ਬਾਅਦ ਆਈ ਹੈ। ਉਦੋਂ ਤਨਖਾਹ ਵਧਣ ਸਬੰਧੀ ਆਏ ਅੰਕੜਿਆਂ ਨਾਲ ਵਿਆਜ਼ ਦਰਾਂ ਨੂੰ ਵਧਾਉਣ ਦਾ ਖਦਸ਼ਾ ਹੋਇਆ ਸੀ। ਅਮਰੀਕੀ ਸ਼ੇਅਰ ਬਾਜ਼ਾਰ ਦੀ ਇਸ ਗਿਰਾਵਟ ਦਾ ਅਸਰ ਏਸ਼ੀਆ ਦੇ ਬਾਜ਼ਾਰਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਹੈ ਕਿ ਸਟਾਕ ਮਾਰਕੀਟ 'ਚ ਸਮੇਂ ਸਮੇਂ ਗਿਰਾਵਟ ਦਰਜ ਹੁੰਦੀ ਰਹਿੰਦੀ ਹੈ ਪਰ ਰਾਸ਼ਟਰਪਤੀ ਟਰੰਪ ਦਾ ਫੋਕਸ ਅਰਥਚਾਰੇ ਦੇ ਚਿਰਕਾਲੀਨ ਪਹਿਲੂਆਂ 'ਤੇ ਹੈ ਅਤੇ ਉਹ ਆਸਾਧਾਰਨ ਤੌਰ 'ਤੇ ਮਜ਼ਬੂਤ ਬਣਿਆ ਹੋਇਆ ਹੈ। ਗਵਾਂਤਾਨਾਮੋ ਬੇ ਡਿਟੈਂਸ਼ਨ ਸੈਂਟਰ ਮੁੜ ਖੁੱਲ੍ਹੇਗਾ: ਟਰੰਪਕੀ ਦੁਨੀਆਂ ਦੀਆਂ ਸਰਕਾਰਾਂ ਫੇਲ੍ਹ ਹੋ ਗਈਆਂ ਹਨ?ਕੀ ਇਵਾਂਕਾ ਟਰੰਪ ਵੀ ਬਣਨਾ ਚਾਹੁੰਦੀ ਹੈ ਰਾਸ਼ਟਰਪਤੀ?ਟਰੰਪ ਦਾ ਅਰਥ-ਸ਼ਾਸਤਰ ਸਟਾਕ ਮਾਰਕੀਟ ਦੀਆਂ ਬੁਲੰਦੀਆਂ 'ਤੇ ਘੁਮੰਡ ਕਰਨਾ ਇੱਕ ਖ਼ਤਰਨਾਕ ਖੇਡ ਹੈ ਅਤੇ ਜ਼ਿਆਦਾਤਰ ਅਮਰੀਕਾ ਦੇ ਰਾਸ਼ਟਰਪਤੀ ਇਸ ਤੋਂ ਬਚਦੇ ਰਹੇ ਹਨ। ਬਰਾਕ ਓਬਾਮਾ ਨੇ ਵੀ ਆਪਣੇ ਕਾਰਜਕਾਲ ਦੌਰਾਨ ਕਦੀ-ਕਦੀ ਹੀ ਅਜਿਹਾ ਕੀਤਾ ਸੀ ਅਤੇ ਉਹ ਵੀ ਉਦੋਂ ਜਦੋਂ ਅਮਰੀਕਾ ਦੀ ਅਰਥਵਿਵਸਥਾ ਸਾਲ 2008 ਦੀ ਬਰਬਾਦੀ ਤੋਂ ਬਾਅਦ ਠੀਕ-ਠਾਕ ਸੰਭਲ ਗਈ ਸੀ। Image copyright MANDEL NGAN/AFP/Getty Images ਡੌਨਲਡ ਟਰੰਪ ਨੇ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਡਾਉ ਜੋਂਸ ਨੂੰ ਕੋਸਿਆ ਸੀ ਪਰ ਹੁਣ ਇਸੇ ਸ਼ੇਅਰ ਬਾਜ਼ਾਰ ਦੀਆਂ ਤਾਰੀਫਾਂ ਕਰਦੇ ਰਹੇ ਹਨ। ਉਹ ਆਪਣੇ ਟਵੀਟ, ਰੈਲੀਆਂ ਅਤੇ ਪਿਛਲੇ ਹਫਤੇ ਆਪਣੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣ ਮੌਕੇ ਦਿੱਤੇ 'ਸਟੇਟ ਆਫ ਯੂਨੀਅਨ' ਦੇ ਭਾਸ਼ਣ ਵਿੱਚ ਵੀ ਇਸ ਨੂੰ ਦੁਹਰਾਉਂਦੇ ਰਹੇ। ਟਰੰਪ ਆਪਣੇ ਭਾਸ਼ਣਾਂ ਵਿੱਚ ਟੈਕਸ ਕਟੌਤੀ ਨਾਲ ਹੋਣ ਵਾਲੇ ਲਾਭ ਗਿਣਾਉਂਦੇ ਰਹੇ ਅਤੇ ਹੁਣ ਡਾਉ ਜੋਂਸ ਦੀ ਗਿਰਾਵਟ ਨੇ ਉਨ੍ਹਾਂ ਦੇ ਅਕਸ ਹੀ ਧੁੰਦਲਾ ਕਰ ਦਿੱਤਾ ਹੈ। ਤਨਖਾਹ ਵਧੀ ਹੈ ਅਤੇ ਬੇਰੁਜ਼ਗਾਰੀ ਘਟੀਟਰੰਪ ਬੇਸ਼ੱਕ ਹੁਣ ਇਹ ਕਹਿਣਗੇ ਕਿ ਦੇਸ ਦਾ ਅਰਥਚਾਰਾ ਬੁਨਿਆਦੀ ਤੌਰ 'ਤੇ ਹੁਣ ਵੀ ਮਜ਼ਬੂਤ ਹੈ। ਲੋਕਾਂ ਦੀ ਤਨਖਾਹ ਵਧੀ ਹੈ ਅਤੇ ਬੇਰੁਜ਼ਗਾਰੀ ਘਟੀ ਹੈ। ਜੇਕਰ ਵਿਕਾਸ ਦੀ ਦੌੜ ਬਰਕਰਾਰ ਰਹਿੰਦੀ ਹੈ ਤਾਂ ਟਰੰਪ ਇੱਕ ਵਾਰ ਫੇਰ ਇਸ ਨੂੰ ਆਪਣੀ ਕਾਮਯਾਬੀ ਦੇ ਪੱਲੇ ਪਾ ਲੈਣਗੇ।ਚੋਣਾਵੀਂ ਸਾਲ 'ਚ ਜੇਕਰ ਡਾਉ ਜੋਂਸ ਦੀ ਇਸ ਗਿਰਾਵਟ ਨੂੰ ਜੇਕਰ ਬਾਜ਼ਾਰ ਕੁਨੈਕਸ਼ਨ ਦੀ ਸ਼ੁਰੂਆਤ ਸਮਝਿਆ ਗਿਆ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਦੀਆਂ ਕਹੀਆਂ ਗੱਲਾਂ ਉਨ੍ਹਾਂ ਨੂੰ ਖੁਦ ਪਰੇਸ਼ਾਨ ਕਰਨ ਵਾਪਸ ਆ ਜਾਣਗੀਆਂ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਯੂਪੀ-ਬਿਹਾਰ ਦੇ ਲੋਕਾਂ ਦਾ ਠਿਕਾਣਾ ਬਣਦਾ ਦੱਖਣੀ ਭਾਰਤ ਵਿਗਨੇਸ਼ ਏ ਬੀਬੀਸੀ ਪੱਤਰਕਾਰ 9 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44753041 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਹਾਲ ਹੀ ਵਿੱਚ ਸਰਕਾਰ ਨੇ ਸਾਲ 2011 ਦੇ ਸਰਵੇਖਣ ਦੇ ਆਧਾਰ 'ਤੇ ਦੇਸ ਦੀ ਆਬਾਦੀ ਨਾਲ ਜੁੜੇ ਵੱਖ-ਵੱਖ ਅੰਕੜੇ ਜਾਰੀ ਕੀਤੇ।ਇਨ੍ਹਾਂ ਅੰਕੜਿਆਂ ਮੁਤਾਬਕ 2001 ਦੀ ਮਰਦਮਸ਼ੁਮਾਰੀ ਦੇ ਮੁਕਾਬਲੇ ਤਮਿਲ, ਮਲਯਾਲਮ, ਕੰਨੜ ਅਤੇ ਤੇਲੁਗੂ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ।ਜਦੋਂ ਕਿ ਦੱਖਣੀ ਭਾਰਤ ਵਿੱਚ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। 2001 ਦੇ ਸਰਵੇਖਣ ਵਿੱਚ ਉੱਤਰੀ ਭਾਰਤੀ ਸੂਬਿਆਂ ਵਿੱਚ 8.2 ਲੱਖ ਤਾਮਿਲ ਬੋਲਣ ਵਾਲੇ ਲੋਕ ਰਹਿੰਦੇ ਸਨ ਜੋ ਕਿ ਅਗਲੇ 10 ਸਾਲਾਂ ਵਿੱਚ ਘੱਟ ਕੇ 7.8 ਲੱਖ ਹੋ ਗਏ ਹਨ। ਇਸੇ ਤਰ੍ਹਾਂ ਮਲਿਆਲਮ ਬੋਲਣ ਵਾਲਿਆਂ ਦੀ ਗਿਣਤੀ ਵੀ 8 ਲੱਖ ਤੋਂ ਘੱਟ ਕੇ 7.2 ਲੱਖ ਰਹਿ ਗਈ ਹੈ।ਕੀ ਹੈ ਬਿਹਾਰ ਦਾ ਚਾਰਾ ਘੋਟਾਲਾ?ਕੀ ਇੱਕ ਹਫਤੇ 'ਚ 8.5 ਲੱਖ ਪਖਾਨੇ ਬਣਾਏ ਜਾ ਸਕਦੇ ਹਨ?ਦਲਿਤ ਨੂੰ ਪਿਸ਼ਾਬ ਪਿਲਾਉਣ ਦਾ ਮਾਮਲਾ ਕਿੰਨਾ ਸੱਚ?ਪਰ ਇਨ੍ਹਾਂ ਅੰਕੜਿਆਂ ਤੋਂ ਉਲਟ ਇਨ੍ਹਾਂ 10 ਸਾਲਾਂ ਦੌਰਾਨ ਦੱਖਣੀ ਭਾਰਤੀ ਸੂਬਿਆਂ ਵਿੱਚ ਹਿੰਦੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਦੱਖਣੀ ਭਾਰਤ ਵਿੱਚ ਦ੍ਰਵਿੜ ਭਾਸ਼ਾ ਬੋਲਣ ਵਾਲਿਆਂ ਦੀ ਆਬਾਦੀ ਘੱਟੀ ਹੈ।ਸਾਲ 2001 ਦੀ ਮਰਦਮਸ਼ੁਮਾਰੀ ਅਨੁਸਾਰ ਲਗਭਗ ਭਾਰਤੀ ਸੂਬਿਆਂ ਵਿੱਚ 58.2 ਲੱਖ ਦੱਖਣ ਉੱਤਰੀ ਭਾਰਤੀ ਰਹਿੰਦੇ ਸਨ। 10 ਸਾਲਾਂ ਦੇ ਅੰਦਰ ਇਹ ਗਿਣਤੀ 20 ਲੱਖ ਤੱਕ ਵਧ ਗਈ ਹੈ ਅਤੇ ਹੁਣ 77.5 ਲੱਖ ਹਿੰਦੀ ਬੋਲਣ ਵਾਲੇ ਲੋਕ ਦੱਖਣੀ ਭਾਰਤੀ ਸੂਬਿਆਂ ਵਿੱਚ ਰਹਿ ਰਹੇ ਹਨ। ਨੌਕਰੀ ਦੇ ਮੌਕੇਦੱਖਣੀ-ਭਾਰਤ ਵਿੱਚ ਹਿੰਦੀ ਬੋਲਣ ਵਾਲੇ ਲੋਕਾਂ ਦੀ ਵੱਧ ਰਹੀ ਆਬਾਦੀ ਦਾ ਪਹਿਲਾ ਕਾਰਨ ਇਹ ਹੈ ਕਿ ਇਥੇ ਨੌਕਰੀ ਦੇ ਵਾਧੂ ਮੌਕੇ ਹਨ।ਅਰਥਸ਼ਾਸਤਰੀ ਜੈ ਰੰਜਨ ਅਨੁਸਾਰ ਉੱਤਰੀ ਭਾਰਤ ਦੇ ਲੋਕ ਦੱਖਣੀ ਭਾਰਤ ਵਿੱਚ ਨੌਕਰੀਆਂ ਦੀ ਭਾਲ ਵਿਚ ਆਉਂਦੇ ਹਨ। Image copyright SAJJAD HUSSAIN ਉਨ੍ਹਾਂ ਦਾ ਕਹਿਣਾ ਹੈ, ""ਦੱਖਣੀ ਭਾਰਤ ਵਿੱਚ ਬਹੁਤ ਸਾਰੀਆਂ ਨੌਕਰੀਆਂ ਹਨ ਪਰ ਇੱਥੇ ਇਨ੍ਹਾਂ ਨੂੰ ਕਰਨ ਲਈ ਉੰਨੇ ਲੋਕ ਨਹੀਂ ਹਨ। ਦੇਸ ਦੇ ਦੱਖਣੀ ਅਤੇ ਪੱਛਮੀ ਹਿੱਸੇ ਨੂੰ ਭਾਰਤੀ ਅਰਥ ਵਿਵਸਥਾ ਦਾ 'ਵਿਕਾਸ ਇੰਜਨ' ਕਿਹਾ ਜਾਂਦਾ ਹੈ। ਇਹਨਾਂ ਖੇਤਰਾਂ ਵਿੱਚ ਕਿਰਤ ਦੀ ਜ਼ਰੂਰਤ ਹੈ, ਉਤਰ ਭਾਰਤ ਤੋਂ ਆਏ ਲੋਕ ਇਸ ਨੂੰ ਭਰਨ ਦੀ ਕੋਸ਼ਿਸ਼ ਕਰਦੇ ਹਨ।"" ਜੇ ਉੱਤਰੀ ਭਾਰਤ ਦੇ ਮਜ਼ਦੂਰ ਵਰਗ ਦੀ ਦੱਖਣੀ ਭਾਰਤ ਵਿੱਚ ਘਾਟ ਹੋ ਜਾਵੇ ਤਾਂ ਇਸ ਦਾ ਆਰਥਚਾਰੇ 'ਤੇ ਕੀ ਅਸਰ ਪਵੇਗਾ।ਇਸ 'ਤੇ ਜੈ ਰੰਜਨ ਦਾ ਕਹਿਣਾ ਹੈ, ""ਉਸਾਰੀ ਉਦਯੋਗ ਨਾਲ ਸਬੰਧਿਤ ਕਾਰੋਬਾਰ ਜ਼ਿਆਦਾਤਰ ਇਨ੍ਹਾਂ ਮਜ਼ਦੂਰਾਂ ਦੇ ਸਹਾਰੇ ਹੀ ਚੱਲਦਾ ਹੈ। ਜੇ ਇਸ ਵਰਗ ਵਿੱਚ ਕਮੀ ਆਏਗੀ ਤਾਂ ਇਨ੍ਹਾਂ ਸਨਅਤਾਂ 'ਤੇ ਇਸ ਦਾ ਸਿੱਧਾ ਅਸਰ ਪਏਗਾ।""ਅਮਰੀਕਾ ਵੱਲ ਗੈਰ-ਕਾਨੂੰਨੀ ਪਰਵਾਸ ਦੇ ਤਿੰਨ ਮੁੱਖ ਕਾਰਨਪਤਨੀ ਨੇ ਹੀ ਕੀਤੀ ਟਰੰਪ ਦੀ ਪਾਲਿਸੀ ਦੀ 'ਨਿੰਦਾ'ਦੱਖਣ ਵਿੱਚ ਉੱਤਰੀ ਭਾਰਤੀਆਂ ਦੀ ਵਧਦੀ ਆਬਾਦੀ ਨਾਲ ਕੁਝ ਨਵੇਂ ਕਿਸਮ ਦੀਆਂ ਆਰਥਿਕ ਗਤੀਵਿਧੀਆਂ ਹੋ ਰਹੀਆਂ ਹਨ। ਜਿਵੇਂ ਕਿ ਦੱਖਣੀ ਭਾਰਤ ਵਿੱਚ ਉੱਤਰੀ ਭਾਰਤੀ ਖਾਣੇ ਨਾਲ ਸੰਬੰਧਤ ਰੈਸਟੋਰੈਂਟ ਦਾ ਖੁੱਲ੍ਹਣਾ।ਇਸ ਦਾ ਅਸਰ ਅਰਥਚਾਰੇ 'ਤੇ ਕਿੰਨਾ ਪਿਆ ਹੈ ਇਸ ਬਾਰੇ ਜੈ ਰੰਜਨ ਕਹਿੰਦੇ ਹਨ, ""ਇਹ ਦੇਖਣਾ ਪਏਗਾ ਕਿ ਇਸ ਦਾ ਲਾਭ ਹੋਇਆ ਹੈ ਜਾਂ ਨੁਕਸਾਨ। ਜਿਵੇਂ ਅੱਜ ਤਾਮਿਲ ਫਿਲਮਾਂ ਦੁਨੀਆਂ ਭਰ ਵਿੱਚ ਦੇਖੀਆਂ ਜਾਂਦੀਆਂ ਹਨ। ਤਾਮਿਲ ਬੋਲਣ ਵਾਲੇ ਲੋਕ ਵਿਦੇਸ਼ਾਂ ਵਿੱਚ ਪਹੁੰਚਣ ਵਿੱਚ ਕਾਮਯਾਬ ਹੋਏ ਹਨ। ਇਸ ਤਰੀਕੇ ਨਾਲ ਜਦੋਂ ਕੋਈ ਵੀ ਭਾਈਚਾਰਾ ਕਿਸੇ ਹੋਰ ਥਾਂ 'ਤੇ ਜਾਂਦਾ ਹੈ ਤਾਂ ਉਹ ਆਪਣੀ ਸੱਭਿਆਚਾਰਕ ਪਛਾਣ ਜਿਵੇਂ ਭੋਜਨ, ਸੰਗੀਤ ਅਤੇ ਹੋਰ ਚੀਜ਼ਾਂ ਵੀ ਨਾਲ ਲੈ ਜਾਂਦਾ ਹੈ।"" ਪਰਵਾਸੀ ਕਾਮਿਆਂ ਦੀ ਵਧਦੀ ਗਿਣਤੀਤਾਮਿਲਨਾਡੂ ਦਾ ਪੱਛਮੀ ਹਿੱਸਾ ਜਿਵੇਂ ਕਿ ਕੋਇੰਬਟੂਰ ਅਤੇ ਤਿਰੂਪੁਰ ਦੇ ਆਸ-ਪਾਸ ਦਾ ਇਲਾਕਾ ਸਨਅਤ ਲਈ ਵਧੇਰੇ ਜਾਣਿਆ ਜਾਂਦਾ ਹੈ।ਬੰਗਲਾਦੇਸ਼ ਅਤੇ ਨਾਈਜੀਰੀਆ ਤੋਂ ਗੈਰ ਕਾਨੂੰਨੀ ਢੰਗ ਨਾਲ ਆਏ ਲੋਕ ਇੱਥੋਂ ਦੀ ਕੱਪੜਾ ਸਨਅਤ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੂੰ ਕਈ ਵਾਰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਿਆ ਹੈ। ਅਜਿਹੀਆਂ ਗ੍ਰਿਫ਼ਤਾਰੀਆਂ ਹਰ ਮਹੀਨੇ ਹੁੰਦੀਆਂ ਹਨ। Image copyright Getty Images ਸੂਬਾ ਸਰਕਾਰ ਦੇ ਅੰਕੜਿਆਂ ਅਨੁਸਾਰ ਪਿਛਲੇ ਕੁਝ ਸਾਲਾਂ ਵਿੱਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਵਿੱਚ ਇਨ੍ਹਾਂ ਖੇਤਰਾਂ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ।ਇਸ ਖੇਤਰ ਦੇ ਸਨਅਤੀ ਸੰਗਠਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਕੁਝ ਦਹਾਕਿਆਂ ਵਿੱਚ ਟੈਕਸਟਾਈਲ ਸਨਅਤ ਦੇ ਬਰਾਮਦ ਵਿੱਚ ਵਾਧਾ ਹੋਇਆ ਹੈ।'ਨਿਟਵੀਅਰ ਕੈਪੀਟਲ' ਇਸ ਦੇ ਕੱਪੜਾ ਉਤਪਾਦਨ ਕਾਰਨ ਤਿਰੂਪੁਰ ਨੂੰ ਭਾਰਤ ਦੇ 'ਨਿਟਵੀਅਰ ਕੈਪੀਟਲ' ਵਜੋਂ ਵੀ ਜਾਣਿਆ ਜਾਂਦਾ ਹੈ। ਤਿਰੂਪੁਰ ਐਕਸਪੋਰਟਰਜ਼ ਐਸੋਸੀਏਸ਼ਨ ਅਨੁਸਾਰ ਇਸ ਸ਼ਹਿਰ ਨੇ ਸਾਲ 2017-18 ਵਿੱਚ 24 ਹਜ਼ਾਰ ਕਰੋੜ ਰੁਪਏ ਦੇ ਕੱਪੜੇ ਬਰਾਮਦ ਕੀਤੇ ਜਦੋਂਕਿ ਇਸ ਤੋਂ ਪਹਿਲਾਂ ਸਾਲ 2016-17 ਵਿੱਚ ਇਹ ਅੰਕੜਾ 26 ਹਜ਼ਾਰ ਕਰੋੜ ਰੁਪਏ ਦਾ ਸੀ।ਕਿਸ਼ਤੀ ਰਾਹੀਂ ਯੂਰਪ ਰਵਾਨਾ ਹੋਏ 100 ਪਰਵਾਸੀ ਡੁੱਬੇ ਸਾਊਦੀ 'ਚ ਭਾਰਤੀਆਂ ਲਈ ਨੌਕਰੀ ਹੁਣ ਹੋਰ ਔਖੀਤਿਰੂਪੁਰ ਐਕਸਪੋਰਟਰਜ਼ ਐਸੋਸੀਏਸ਼ਨ ਦੇ ਚੇਅਰਮੈਨ ਰਾਜਾ ਸ਼ਨਮੁਗਮ ਨੇ ਬੀਬੀਸੀ ਤਮਿਲ ਨੂੰ ਦੱਸਿਆ, ""ਸਾਨੂੰ ਲਗਾਤਾਰ ਮਜ਼ਦੂਰਾਂ ਦੀ ਲੋੜ ਰਹਿੰਦੀ ਹੈ ਅਤੇ ਮਜ਼ਦੂਰਾਂ ਦੀ ਮੰਗ ਦੀ ਲਗਾਤਾਰ ਵੱਧ ਰਹੀ ਹੈ। ਉੱਤਰੀ ਭਾਰਤ ਆਉਣ ਵਾਲੇ ਮਜ਼ਦੂਰ ਸਾਡੇ ਕੰਮ ਲਈ ਲਾਹੇਵੰਦ ਹਨ। ਪਹਿਲਾਂ ਇਹ ਮਜ਼ਦੂਰ ਏਜੰਟਾਂ ਰਾਹੀਂ ਹੀ ਆਉਂਦੇ ਸਨ ਪਰ ਹੁਣ ਇਨ੍ਹਾਂ ਨੂੰ ਇਸ ਖੇਤਰ ਬਾਰੇ ਜਾਣਕਾਰੀ ਹੋ ਗਈ ਹੈ ਅਤੇ ਹੁਣ ਇਹ ਕਾਮੇ ਖੁਦ ਇੱਥੇ ਆ ਜਾਂਦੇ ਹਨ।"" Image copyright BARCROFT/Getty Images ਉਹ ਦੱਸਦੇ ਹਨ, ""ਜਿਹੜੇ ਲੋਕ ਪਿਛਲੇ ਕੁਝ ਸਾਲਾਂ ਤੋਂ ਇਕੱਲੇ ਆਏ ਸਨ, ਹੁਣ ਆਪਣੇ ਪਰਿਵਾਰਾਂ ਨਾਲ ਆਉਣੇ ਸ਼ੁਰੂ ਹੋ ਗਏ ਹਨ ਪਰ ਅਸੀਂ ਸਾਰਿਆਂ ਦੇ ਰਹਿਣ ਲਈ ਘਰਾਂ ਦਾ ਪ੍ਰਬੰਧ ਨਹੀਂ ਕਰ ਸਕਦੇ। ਇੱਥੇ ਮਜ਼ਦੂਰਾਂ ਲਈ ਬੁਨਿਆਦੀ ਢਾਂਚਾ ਬਹੁਤ ਵਧੀਆ ਨਹੀਂ ਹੈ। ਸਰਕਾਰ ਨੂੰ ਇਸ ਸਬੰਧ ਵਿੱਚ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ।""ਹੁਣ ਹੌਲੀ-ਹੌਲੀ ਉੱਤਰੀ ਭਾਰਤ ਵਿੱਚ ਵੀ ਕੰਮ-ਧੰਦੇ ਵਿਕਾਸ ਕਰਨ ਲੱਗੇ ਹਨ। ਅਜਿਹੇ ਵਿੱਚ ਜੇ ਇਹ ਲੋਕ ਉੱਤਰੀ ਭਾਰਤ ਵਾਪਸੀ ਕਰਨ ਲੱਗਣ ਤਾਂ ਇਸ ਦਾ ਦੱਖਣੀ ਭਾਰਤ 'ਤੇ ਨਕਾਰਾਤਮਕ ਪ੍ਰਭਾਵ ਹੋਵੇਗਾ।ਇਸ ਬਾਰੇ ਰਾਜਾ ਸ਼ਨਮੁਗਮ ਦਾ ਕਹਿਣਾ ਹੈ, ""ਜੇ ਕੋਈ ਸ਼ਖ਼ਸ 10 ਸਾਲਾਂ ਲਈ ਕਿਸੇ ਥਾਂ 'ਤੇ ਰਹਿੰਦਾ ਹੈ, ਤਾਂ ਉਹ ਥਾਂ ਉਸ ਦੀ ਆਪਣੀ ਬਣ ਜਾਂਦੀ ਹੈ। ਕੱਲ੍ਹ ਜੋ ਇੱਕ ਕਾਮਾ ਹੋਵੇਗਾ ਅੱਜ ਉਹ ਮਾਲਕ ਬਣ ਜਾਵੇਗਾ। ਇਸ ਲਈ ਉਹ ਵਾਪਸ ਨਹੀਂ ਜਾਣਾ ਚਾਹੇਗਾ।"" (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੁੰਭ ਮੇਲਾ- 2019 : ਕੁੰਭ ਤੇ ਹੋਰ ਮੇਲਿਆਂ ਅਤੇ ਸੱਭਿਆਚਾਰ ਇਕੱਠਾਂ ਤੋਂ ਸਰਕਾਰ ਕੀ ਲਾਹਾ ਲੈਂਦੀ ਹੈ ਸਮੀਰਾਤਮਜ ਮਿਸ਼ਰ ਬੀਬੀਸੀ ਲਈ ਪ੍ਰਾਯਗਰਾਜ ਤੋਂ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46959985 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਪ੍ਰਯਾਗਰਾਜ ਵਿੱਚ ਸੰਗਮ ਕਿਨਾਰੇ ਰੇਤਲੀ ਜ਼ਮੀਨ ਉੱਤੇ ਵਸਾਏ ਗਏ ਆਰਜੀ ਕੁੰਭ ਨਗਰ ਦੀ ਚਕਾਚੌਂਧ ਦੇਖ ਕੇ ਕੋਈ ਵੀ ਅੰਦਾਜ਼ਾ ਲਾ ਸਕਦਾ ਹੈ ਕਿ ਇਸ ਪੂਰੇ ਪ੍ਰਬੰਧ ਲਈ ਸਰਕਾਰੀ ਖਜਾਨੇ ਵਿੱਚੋਂ ਕਿੰਨਾ-ਕੁ ਖ਼ਰਚ ਆਇਆ ਹੋਵੇਗਾ।ਇਨ੍ਹਾਂ ਚਮਕਦਾਰ ਰੌਸ਼ਨੀਆਂ ਚੋਂ ਲੰਘਦੇ ਹੋਏ ਆਪ-ਮੁਹਾਰੇ ਹੀ ਇਹ ਖ਼ਿਆਲ ਮਨ ਵਿੱਚ ਆਉਂਦਾ ਹੈ ਕਿ ਆਖ਼ਰ ਇੰਨੇ ਵੱਡੇ ਪ੍ਰਬੰਧ ਅਤੇ ਖ਼ਰਚੇ ਰਾਹੀਂ ਸਰਕਾਰ ਨੂੰ ਮਿਲੇਗਾ। ਸਵਾਲ ਇਹ ਹੈ ਕਿ ਸਰਕਾਰ ਨੂੰ ਕਿੰਨੀ ਆਮਦਨੀ ਹੁੰਦੀ ਹੈ ਜਾਂ ਖਜਾਨੇ ਦੇ ਲਿਹਾਜ ਨਾਲ ਲਾਭ ਹੁੰਦਾ ਹੈ ਜਾਂ ਨਹੀਂ?ਇਨ੍ਹਾਂ ਸਾਰਿਆਂ ਸਵਾਲਾਂ ਨਾਲ ਜੁੜੇ ਕੋਈ ਅੰਕੜੇ ਸਰਕਾਰ ਕੋਲ ਨਹੀਂ ਹਨ?ਇਹ ਵੀ ਪੜ੍ਹੋ:ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਹਾਲਾਂਕਿ ਜਾਣਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਦਾ ਸਿੱਧਾ ਲਾਭ ਭਾਵੇਂ ਨਾ ਹੋਵੇ ਪਰ ਅਸਿੱਧੇ ਰੂਪ ਨਾਲ ਅਜਿਹੇ ਮੇਲੇ ਸਰਕਾਰ ਲਈ ਕੋਈ ਘਾਟੇ ਦਾ ਸੌਦਾ ਨਹੀਂ ਹੁੰਦੇ।ਮੌਜੂਦਾ ਕੁੰਭ ਦੀ ਗਣਿਤਮੌਜੂਦਾ ਕੁੰਭ ਦੀ ਗੱਲ ਕਰੀਏ ਤਾਂ ਇਸ ਵਾਰ ਸਰਕਾਰ ਇਸ ਦੇ ਪ੍ਰਬੰਧ ਉੱਤੇ ਲਗਪਗ 4200 ਕਰੋੜ ਖ਼ਰਚ ਕਰ ਰਹੀ ਹੈ ਜੋ ਪਿਛਲੇ ਕੁੰਭ ਨਾਲੋਂ ਤਿੰਨ ਗੁਣਾ ਵਧੇਰੇ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਵਿੱਤੀ ਸਾਲ 2018-19 ਦੇ ਬਜਟ ਵਿੱਚ 1500 ਕਰੋੜ ਰੁਪਏ ਰਾਂਖਵੇਂ ਰੱਖੇ ਸਨ। ਇਸ ਤੋਂ ਇਲਾਵਾ ਕੁਝ ਰਾਸ਼ੀ ਕੇਂਦਰ ਸਰਕਾਰ ਤੋਂ ਵੀ ਮਿਲ ਗਈ ਸੀ। Image copyright Reuters ਭਾਰਤੀ ਉਦਯੋਗ ਸੰਘ ਯਾਨੀ ਸੀਆਈਆਈ ਨੇ ਇੱਕ ਅੰਦਾਜ਼ਾ ਲਾਇਆ ਹੈ ਕਿ 49 ਦਿਨਾਂ ਤੱਕ ਚੱਲਣ ਵਾਲੇ ਇਸ ਮੇਲੇ ਤੋਂ ਸੂਬਾ ਸਰਕਾਰ ਦੇ ਖਜ਼ਾਨੇ ਵਿੱਚ ਲਗਪਗ 1200 ਕਰੋੜ ਆਉਣਗੇ। ਹਾਲਾਂਕਿ ਖ਼ੁਦ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਪਰ ਮੇਲਾ ਖੇਤਰ ਦੇ ਜਿਲ੍ਹਾ ਅਧਿਕਾਰੀ ਕਿਰਣ ਆਨੰਦ ਕਹਿੰਦੇ ਹਨ ਕਿ ਸਰਕਾਰ ਨੂੰ ਆਮਦਨੀ ਤਾਂ ਜ਼ਰੂਰ ਹੁੰਦੀ ਹੈ।ਬੀਬੀਸੀ ਨਾਲ ਗੱਲਬਾਤ ਵਿੱਚ ਵਿਜੇ ਕਿਰਣ ਆਨੰਦ ਕਹਿੰਦੇ ਹਨ ਕਿ ਸਰਕਾਰ ਨੂੰ ਇਹ ਆਮਦਨੀ ਦੋ ਤਰ੍ਹਾਂ ਹੁੰਦੀ ਹੈ। ਇੱਕ ਤਾਂ ਅਥਾਰਟੀ ਦੀ ਆਮਦਨੀ ਹੈ ਅਤੇ ਦੂਸਰੀ ਜੋ ਹੋਰ ਕਈ ਤਰੀਕਿਆਂ ਨਾਲ ਸੂਬਾ ਸਰਕਾਰ ਦੇ ਖਜਾਨੇ ਵਿੱਚ ਜਾਂਦੀ ਹੈ।ਉਨ੍ਹਾਂ ਮੁਤਾਬਕ, ""ਅਥਾਰਟੀ ਮੇਲਾ ਖੇਤਰ ਵਿੱਚ ਜੋ ਦੁਕਾਨਾਂ ਅਲਾਟ ਕਰਦਾ ਹੈ, ਸਾਰੇ ਪ੍ਰੋਗਰਾਮਾਂ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਕੁਝ ਵਪਾਰਕ ਖੇਤਰ ਅਲਾਟ ਕੀਤੇ ਜਾਂਦੇ ਹਨ, ਇਨ੍ਹਾਂ ਸਾਰਿਆਂ ਤੋਂ ਥੋੜ੍ਹੀ-ਬਹੁਤ ਆਮਦਨੀ ਹੁੰਦੀ ਹੈ। ਮਸਲਨ ਇਸ ਵਾਰ ਅਸੀਂ ਕੁੰਭ ਮੇਲੇ ਤੋਂ ਲਗਪਗ ਦਸ ਕਰੋੜ ਰੁਪਏ ਕਮਾਏ ਹਨ। ਜਦਕਿ ਅਸਿੱਧੇ ਰੂਪ ਵਿੱਚ ਕਾਫ਼ੀ ਲਾਭ ਹੁੰਦਾ ਹੈ, ਜਿਸ ਦਾ ਅਸੀਂ ਅਧਿਐਨ ਵੀ ਕਰਾ ਰਹੇ ਹਾਂ। ਕੁੰਭ ਮੇਲਾ-2019 ਨਾਲ ਜੁੜੇ ਬੀਬੀਸੀ ਪੰਜਾਬੀ ਦੇ ਹੋਰ ਫ਼ੀਚਰ ਕੁੰਭ ਮੇਲਾ 2019 - ਕੁੰਭ ਮੇਲੇ ਦੇ ਦੇਖੇ ਹਨ ਤੁਸੀਂ ਇਹ ਰੰਗ ਕੁੰਭ ਦੇ ਕੈਂਪਾਂ ਨੂੰ ਰੋਸ਼ਨਾਉਣ ਵਾਲੇ ਮੁੱਲਾ ਜੀ ਨੂੰ ਮਿਲੋਕੁੰਭ ਮੇਲਾ: 12 ਕਰੋੜ ਲੋਕਾਂ ਲਈ ਇਹ ਹਨ ਇੰਤਜ਼ਾਮ ਕੁੰਭ ਮੇਲਾ 2019 : ਅਖਾੜਿਆਂ ਦਾ ਇਤਿਹਾਸ ਤੇ ਦਾਅਵੇਕੀ ਭਾਰਤ ਵਿੱਚ ਇੱਕ ਹੋਰ ਧਰਮ ਦਾ ਜਨਮ ਹੋਵੇਗਾ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੁੰਭ ਦੇ ਕੈਂਪਾਂ ਨੂੰ ਰੋਸ਼ਨਾਉਣ ਵਾਲੇ ਮੁੱਲਾ ਜੀ ਨੂੰ ਮਿਲੋਤਿਆਰੀਆਂ ਕੁੰਭ ਮੇਲੇ ਦੀਆਂ ਪਰ ਫੋਟੋ ਹੱਜ ਦੀ ਵਿਜੇ ਆਨੰਦ ਕਿਰਣ ਕਹਿੰਦੇ ਹਨ ਕਿ ਪਿਛਲੇ ਕੁੰਭ, ਅਰਧ-ਕੁੰਭ ਜਾਂ ਫੇਰ ਹਰ ਸਾਲ ਪ੍ਰਯਾਗ ਖੇਤਰ ਵਿੱਚ ਲੱਗਣ ਵਾਲੇ ਮਾਘ ਮੇਲੇ ਵਿੱਚ ਇਸ ਤਰ੍ਹਾਂ ਦੇ ਅੰਕੜੇ ਇਕੱਠੇ ਕਰਨ ਦਾ ਯਤਨ ਨਹੀਂ ਕੀਤਾ ਜਾ ਰਿਹਾ ਹੈ।ਰੁਜ਼ਗਾਰ ਅਤੇ ਕਮਾਈ ਦੇ ਸਾਧਨਸੀਆਈਏ ਦੀ ਇੱਕ ਰਿਪੋਰਟ ਦੀ ਮੰਨੀਏ ਤਾਂ ਮੇਲੇ ਦੇ ਪ੍ਰਬੰਧ ਨਾਲ ਜੁੜੇ ਕੰਮਾਂ ਨਾਲ ਵਿੱਚ ਛੇ ਲੱਖ ਤੋਂ ਵਧੇਰੇ ਕਾਮਿਆਂ ਲਈ ਰੁਜ਼ਗਾਰ ਪੈਦਾ ਹੋ ਰਿਹਾ ਹੈ। ਰਿਪੋਰਟ ਵਿੱਚ ਵੱਖ-ਵੱਖ ਮਦਾਂ ਤੋਂ ਹੋਣ ਵਾਲੇ ਰਾਜਕੋਸ਼ੀ ਲਾਭ ਦਾ ਅੰਦਾਜ਼ਾ ਲਾਇਆ ਗਿਆ ਹੈ।ਜਿਸ ਵਿੱਚ ਹੋਸਪਿਟੈਬਿਲੀਟੀ ਖੇਤਰ, ਹਵਾਈ ਖੇਤਰ, ਸੈਰ-ਸਪਾਟੇ ਵਰਗੇ ਖੇਤਰਾਂ ਤੋਂ ਹੋਣ ਵਾਲੀ ਆਮਦਨੀ ਨੂੰ ਸ਼ਾਮਲ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਇਨ੍ਹਾਂ ਸਾਰੀਆਂ ਸਰਕਾਰੀ ਏਜੰਸੀਆਂ ਅਤੇ ਕਾਰੋਬਾਰੀਆਂ ਦੀ ਕਮਾਈ ਵਧੇਗੀ।ਇਹੀ ਨਹੀਂ, ਕੁੰਭ ਵਿੱਚ ਇਸ ਵਾਰ ਥਾਂ-ਥਾਂ ਸੁੱਖ-ਸਹੂਲਤਾਂ ਵਾਲੇ ਟੈਂਟ, ਵੱਡੀਆਂ ਕੰਪਨੀਆਂ ਦੇ ਸਟਾਲ ਆਦਿ ਕਾਰਨ ਵੀ ਕਮਾਈ ਦੀ ਉਮੀਦ ਕੀਤੀ ਜਾ ਰਹੀ ਹੈ। Image copyright EPA ਹਾਲਾਂਕਿ ਲਖਨਊ ਦੇ ਆਰਥਿਕ ਪੱਤਰਕਾਰ ਸਿਧਾਰਥ ਕਲਹੰਸ ਇਸ ਅੰਦਾਜ਼ੇ ਨੂੰ ਬਹੁਤਾ ਭਰੋਸੇਯੋਗ ਨਹੀਂ ਮੰਨਦੇ। ਉਨ੍ਹਾਂ ਦਾ ਕਹਿਣਾ ਹੈ, ਇਸ ਵਾਰ ਅਰਧ-ਕੁੰਭ ਹੈ, ਸਰਕਾਰ ਭਾਵੇਂ ਹੀ ਇਸ ਦਾ ਕੁੰਭ ਵਜੋਂ ਪ੍ਰਚਾਰ ਕਰ ਰਹੀ ਹੈ। ਅਰਧ-ਕੁੰਭ ਵਿੱਚ ਵੀ ਜ਼ਿਆਦਾਤਰ ਲੋਕ ਆਸ-ਪਾਸ ਤੋਂ ਆਉਂਦੇ ਹਨ, ਜਦਕਿ ਕੁੰਭ ਵਿੱਚ ਬਾਹਰੋਂ ਆਉਣ ਵਾਲਿਆਂ ਦੀ ਵੀ ਚੋਖੀ ਗਿਣਤੀ ਹੁੰਦੀ ਹੈ। ਇਸ ਲਈ ਜੋ ਲੋਕ ਆ ਰਹੇ ਹਨ, ਉਹ ਅਰਥਚਾਰੇ ਵਿੱਚ ਬਹੁਤਾ ਯੋਗਦਾਨ ਨਹੀਂ ਦੇਣ ਵਾਲੇ।""ਸਿਧਾਰਥ ਕਲਹੰਸ ਦੇ ਮੁਤਾਬਕ ਵੱਡੀਆਂ ਕੰਪਨੀਆਂ ਸਿਰਫ ਆਪਣੀ ਮਸ਼ਹੂਰੀ ਦੇ ਮੌਕੇ ਲੱਭਣ ਆਈਆਂ ਹਨ। ਉਨ੍ਹਾਂ ਨੂੰ ਕਾਰੋਬਾਰ ਤੋਂ ਨਾ ਤਾਂ ਜ਼ਿਆਦਾ ਉਮੀਦ ਹੈ ਅਤੇ ਨਾ ਹੀ ਉਹ ਕਮਾਈ ਕਰ ਪਾ ਰਹੀਆਂ ਹਨ।ਉਨ੍ਹਾਂ ਮੁਤਾਬਕ, ""ਛੋਟੇ ਕਾਰੋਬਾਰੀ ਅਤੇ ਪਾਂਡੇ ਜੋ ਕਮਾਈ ਕਰਦੇ ਹਨ ਉਸ ਤੋਂ ਵੀ ਸਰਕਾਰ ਨੂੰ ਕੁਝ ਨਾ ਕੁਝ ਕਮਾਈ ਹੁੰਦੀ ਹੈ ਪਰ ਇਸ ਰਾਸ਼ੀ ਇਸ ਪ੍ਰਬੰਧ ਤੇ ਆਉਣ ਵਾਲੇ ਖਰਚੇ ਦੀ ਤੁਲਨਾ ਵਿੱਚ ਬਹੁਤ ਘੱਟ ਹੁੰਦੀ ਹੈ।"" Image Copyright BBC News Punjabi BBC News Punjabi Image Copyright BBC News Punjabi BBC News Punjabi ਵਿਦੇਸ਼ੀ ਯਾਤਰੂਦੱਸਿਆ ਜਾ ਰਿਹਾ ਹੈ ਕਿ ਕੁੰਭ ਵਿੱਚ ਪੰਦਰਾਂ ਕਰੋੜ ਲੋਕਾਂ ਦੇ ਆਉਣ ਦੀ ਉਮੀਦ ਹੈ ਅਤੇ ਇਸ ਲਿਹਾਜ ਨਾਲ ਕੁਝ ਜੋੜ-ਘਟਾਓ ਇਸ ਤਰ੍ਹਾਂ ਵੀ ਕੀਤੇ ਗਏ ਹਨ ਕਿ ਜੇ ਹਰ ਵਿਅਕਤੀ ਲਗਪਗ 500 ਰੁਪਏ ਵੀ ਖਰਚੇ ਤਾਂ ਇਹ ਅੰਕੜਾ ਕਰੀਬ 7500 ਕਰੋੜ ਤੋਂ ਉੱਪਰ ਲੰਘ ਜਾਂਦਾ ਹੈ।ਮੇਲੇ ਵਿੱਚ ਵੱਡੀ ਸੰਖਿਆ ਵਿੱਚ ਵਿਦੇਸ਼ੀ ਨਾਗਰਿਕ, ਆਸਟਰੇਲੀਆ, ਇੰਗਲੈਂਡ, ਕੈਨੇਡਾ, ਮਲੇਸ਼ੀਆ, ਸਿੰਗਾਪੁਰ, ਸਾਊਥ ਅਫਰੀਕਾ, ਨਿਊਜ਼ੀਲੈਂਡ, ਜ਼ਿੰਬਾਬਵੇ ਅਤੇ ਸ੍ਰੀਲੰਕਾ ਵਰਗੇ ਦੇਸਾਂ ਤੋਂ ਆ ਰਹੇ ਹਨ।ਰਾਜ ਸਰਕਾਰ ਦੇ ਸੈਰ-ਸਪਾਟਾ ਵਿਭਾਗ ਨੇ ਮਹਿਮਾਨਾਂ ਦੇ ਠਹਿਰਨ ਲਈ ਅਤੇ ਹੋਰ ਥਾਵਾਂ ਦੀ ਯਾਤਰਾ ਬਾਰੇ ਟੂਰਿਜ਼ਮ ਪੈਕਜ ਵੀ ਕੱਢਿਆ ਹੈ। ਇਸ ਤੋਂ ਇਲਾਵਾ ਨਿੱਜੀ ਖੇਤਰ ਵਿੱਚ ਤੰਬੂਆਂ ਵਿੱਚ ਇੱਕ ਦਿਨ ਠਹਿਰਨ ਦਾ ਕਿਰਾਇਆ ਦੋ ਹਜ਼ਾਰ ਰੁਪਏ ਤੋਂ ਲੈ ਕੇ ਪੈਂਤੀ ਹਜ਼ਾਰ ਤੱਕ ਦੱਸਿਆ ਜਾ ਰਿਹਾ ਹੈ। Image copyright EPA ਕੁੰਭ ਅਤੇ ਮਹਾਂ-ਕੁੰਭ ਦਾ ਪ੍ਰਬੰਧ ਕ੍ਰਮਵਾਰ ਛੇਵੇਂ ਅਤੇ ਬਾਰਵੇਂ ਸਾਲ ਹੁੰਦਾ ਹੈ। ਜਦਕਿ ਇਸੇ ਥਾਂ ਪ੍ਰਯਾਗਰਾਜ ਵਿੱਚ ਮਾਘੀ ਦਾ ਮੇਲਾ ਹਰ ਸਾਲ ਹੁੰਦਾ ਹੈ। ਸਰਕਾਰ ਇਨ੍ਹਾਂ ਮੇਲਿਆਂ ਉੱਤੇ ਭਾਰੀ ਖ਼ਰਚ ਕਰਦੀ ਹੈ। ਸੀਨੀਅਰ ਪੱਤਰਕਾਰ ਯੋਗੇਸ਼ ਮਿਸ਼ਰ ਕਹਿੰਦੇ ਹਨ ਕਿ ਸਰਕਾਰ ਨੇ ਸਿੱਧਿਆਂ ਭਾਵੇਂ ਹੀ ਖਜ਼ਾਨੇ ਨੂੰ ਕਮਾਈ ਦੀ ਜ਼ਿਆਦਾ ਉਮੀਦ ਨਹੀਂ ਹੁੰਦੀ ਪਰ ਅਸਿੱਧਾ ਲਾਭ ਜ਼ਰੂਰ ਹੁੰਦਾ ਹੈ।ਉਨ੍ਹਾਂ ਮੁਤਾਬਕ, ""ਸਰਕਾਰ ਨੇ ਕਦੇ ਅੰਦਾਜ਼ਾ ਨਹੀਂ ਲਵਾਇਆ ਪਰ ਮੇਲੇ ਉੱਤੇ ਖਰਚ ਕੀਤੀ ਗਈ ਰਕਮ ਮੁਨਾਫ਼ੇ ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਸਰਕਾਰ ਨੂੰ ਵੱਖੋ-ਵੱਖਰੇ ਚੈਨਲਾਂ ਰਾਹੀਂ ਅਤੇ ਢੰਗਾਂ ਨਾਲ ਕਮਾਈ ਹੁੰਦੀ ਹੈ। ਸਿੱਧੇ ਰੂਪ ਵਿੱਚ ਦੇਖਿਆ ਜਾਵੇ ਤਾਂ ਇਹ ਘਾਟੇ ਦਾ ਸੌਦਾ ਲਗਦਾ ਹੈ।""ਯੋਗੇਸ਼ ਮਿਸ਼ਰ ਕਹਿੰਦੇ ਹਨ ਕਿ ਜਿਵੇਂ ਕੁੰਭ ਸੱਭਿਆਚਾਰਕ ਅਤੇ ਧਾਰਮਿਕ ਪ੍ਰਬੰਧ ਵਿੱਚ ਆਮਦਨੀ ਦਾ ਅੰਦਾਜ਼ਾ ਨਹੀਂ ਲਾਇਆ ਜਾਂਦਾ ਪਰ ਜਿਸ ਥਾਂ ਅਜਿਹੇ ਮੇਲੇ ਲਗਦੇ ਹਨ ਉੱਥੇ ਆਰਥਚਾਰੇ ਵਿੱਚ ਪੂੰਜੀ ਆਉਂਦੀ ਹੈ। ਜਿਸ ਕਾਰਨ ਸਥਾਨਕ ਲੋਕ ਲਾਭ ਕਮਾਉਂਦੇ ਹਨ ਅਤੇ ਆਖ਼ਰਕਾਰ ਸਾਰੇ ਤਰੀਕਿਆਂ ਨਾਲ ਫ਼ਾਇਦਾ ਤਾਂ ਸਰਕਾਰ ਦਾ ਹੀ ਹੁੰਦਾ ਹੈ। Image copyright Getty Images ਸੀਆਈਆਈ ਮੁਤਾਬਕ ਕੁੰਭ ਦੇ ਕਾਰਨ ਗੁਆਂਢੀ ਸੂਬਿਆਂ ਜਿਵੇਂ ਰਾਜਸਥਾਨ, ਉੱਤਰਾਖੰਡ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਖਜਾਨੇ ਵਿੱਚ ਵੀ ਪੈਸਾ ਜਾਣ ਦੀ ਸੰਭਵਾਨਾ ਹੁੰਦੀ ਹੈ ਕਿਉਂਕਿ ਵੱਡੀ ਸੰਖਿਆ ਵਿੱਚ ਦੇਸ ਅਤੇ ਵਿਦੇਸ ਤੋਂ ਆਉਣ ਵਾਲੇ ਯਾਤਰੂ ਇਨ੍ਹਾਂ ਸੂਬਿਆਂ ਵਿੱਚ ਘੁੰਮਣ ਜਾ ਸਕਦੇ ਹਨ।ਪ੍ਰੋਗਰਾਮ ਤੋਂ ਪਹਿਲਾਂ ਖਜਾਨਾ ਮੰਤਰੀ ਰਾਜੇਸ਼ ਅਗਰਵਾਲ ਨੇ ਕਿਹਾ, ""ਸੂਬਾ ਸਰਕਾਰ ਨੇ ਇਲਾਹਾਬਾਦ ਵਿੱਚ ਕੁੰਭ ਲਈ 4200 ਕਰੋੜ ਰੁਪਏ ਜਾਰੀ ਕੀਤੇ ਹਨ ਅਤੇ ਇਹ ਹੁਣ ਤੱਕ ਦਾ ਸਭ ਤੋਂ ਮਹਿੰਗੇ ਤੀਰਥ ਦਾ ਪ੍ਰਬੰਧ ਹੋ ਗਿਆ ਹੈ। ਪਿਛਲੀ ਸਰਕਾਰ ਨੇ ਸਾਲ 2013 ਵਿੱਚ ਮਹਾਂਕੁੰਭ ਮੇਲੇ ֹ'ਤੇ ਲਗਪਗ 1300 ਕਰੋੜ ਰੁਪਏ ਖ਼ਰਚ ਕੀਤੇ ਸਨ।""ਕੁੰਭ ਮੇਲੇ ਦਾ ਘੇਰਾ ਪਿਛਲੀ ਵਾਰ ਦੇ ਮੁਕਾਬਲੇ ਕਰੀਬ ਦੁੱਗਣੇ ਵਾਧੇ ਨਾਲ 3,200 ਹੈਕਟੇਅਰ ਹੈ। 2013 ਵਿੱਚ ਇਹ ਘੇਰਾ 1600 ਹੈਕਟੇਅਰ ਸੀ।ਬਹਿਰਹਾਲ, ਕੁੰਭ ਵਰਗੇ ਆਰਥਿਕ ਅਤੇ ਸੱਭਿਆਚਾਰਕ ਪ੍ਰਬੰਧ ਤੇ ਭਾਵੇਂ ਸਰਕਾਰ ਭਾਵੇਂ ਮੁਨਾਫ਼ੇ ਨੂੰ ਧਿਆਨ ਵਿੱਚ ਨਹੀਂ ਰੱਖਦੀ ਪਰ ਜੇ ਸਰਕਾਰੀ ਮੁਨਾਫ਼ੇ ਦੇ ਅੰਕੜੇ, ਖ਼ਰਚ ਦੀ ਤੁਲਨਾ ਵਿੱਚ ਜ਼ਿਆਦਾ ਦਿਖਦੇ ਹਨ ਤਾਂ ਕਿਹਾ ਜਾ ਸਕਦਾ ਹੈ ਕਿ ਸਰਕਾਰ ਦੇ ਦੋਵਾਂ ਹੱਥਾਂ ਵਿੱਚ ਲੱਡੂ ਹੋਣਗੇ।ਇਹ ਵੀ ਪੜ੍ਹੋ:ਕਮਲਾ ਹੈਰਿਸ ਕੌਣ ਹੈ ਜਿਸ ਤੋਂ ਓਬਾਮਾ ਨੇ ਮੰਗੀ ਸੀ ਮਾਫ਼ੀਮਾਇਆਵਤੀ 'ਤੇ ਹਰ ਇੱਕ ਟਿੱਪਣੀ ਪਿਛਲੀ ਟਿੱਪਣੀ ਨਾਲੋਂ ਮਾੜੀ ਹੈ - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਉੱਤਰੀ ਕੋਰੀਆ ਤੋਂ ਭੱਜੀਆਂ, ਚੀਨ 'ਚ ਸੈਕਸ ਸਕੈਂਡਲ 'ਚ ਫਸੀਆਂ ਕੁੜੀਆਂ ਕਿਵੇਂ ਬਚ ਨਿਕਲੀਆਂ ? ਸੁ-ਮਿਨ ਵੈਂਗ ਪੱਤਰਕਾਰ, ਬੀਬੀਸੀ 21 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46936535 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Chun Kiwon/BBC ਫੋਟੋ ਕੈਪਸ਼ਨ ਸੈਕਸਕੈਮ ਵੈੱਬਸਾਈਟ 'ਤੇ ਜਿਊਨ ਲਾਈਵ ਹੁੰਦੀ ਸੀ ਉੱਤਰੀ ਕੋਰੀਆ ਨਾਲ ਬਗ਼ਾਵਤ ਤੋਂ ਬਾਅਦ ਦੋ ਨੌਜਵਾਨ ਕੁੜੀਆਂ ਨੂੰ ਸੈਕਸ ਇੰਡਸਟਰੀ ਵਿੱਚ ਧੱਕ ਦਿੱਤਾ ਗਿਆ। ਆਖ਼ਰਕਾਰ ਭੱਜਣ ਦਾ ਮੌਕਾ ਮਿਲਣ ਤੋਂ ਪਹਿਲਾਂ ਇਨ੍ਹਾਂ ਨੂੰ ਕਈ ਸਾਲ ਕੈਦ ਕੱਟਣੀ ਪਈ।ਚੀਨੀ ਸ਼ਹਿਰ ਯੈਂਜੀ ਵਿੱਚ ਇੱਕ ਰਿਹਾਇਸ਼ੀ ਟਾਵਰ ਬਲਾਕ ਦੀ ਤੀਜੀ ਮੰਜ਼ਲ ਤੋਂ ਦੋ ਜਵਾਨ ਔਰਤਾਂ ਬੰਨ੍ਹੀਆਂ ਹੋਈਆਂ ਚਾਦਰਾਂ ਫਾੜ ਕੇ ਖਿੜਕੀ ਤੋਂ ਬਾਹਰ ਸੁੱਟਦੀਆਂ ਹਨ। ਜਦੋਂ ਉਹ ਇਹ ਚੱਦਰ ਉੱਪਰ ਖਿੱਚਦੀਆਂ ਹਨ ਤਾਂ ਉਸ ਨਾਲ ਇੱਕ ਰੱਸੀ ਬੰਨੀ ਹੋਈ ਸੀ। ਉਹ ਖਿੜਕੀ ਤੋਂ ਬਾਹਰ ਨਿੱਕਲ ਕੇ ਉੱਤਰਨਾ ਸ਼ੁਰੂ ਕਰਦੀਆਂ ਹਨ।ਇਨ੍ਹਾਂ ਨੂੰ ਬਚਾਉਣ ਵਾਲਾ ਵਿਅਕਤੀ ਤਾਕੀਦ ਕਰਦਾ ਹੈ ਕਿ, ""ਜਲਦੀ ਕਰੋ, ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ।""ਜ਼ਮੀਨ 'ਤੇ ਸੁਰੱਖਿਅਤ ਪਹੁੰਚਦਿਆਂ ਹੀ ਉਹ ਉਡੀਕ ਕਰ ਰਹੇ ਕੈਰੀਅਰ ਵੱਲ ਭੱਜਦੀਆਂ ਹਨ ਪਰ ਉਹ ਅਜੇ ਵੀ ਖਤਰੇ ਤੋਂ ਬਾਹਰ ਨਹੀਂ ਹਨ।ਮੀਰਾ ਅਤੇ ਜੀਊਨ ਦੋਵੇਂ ਹੀ ਉੱਤਰੀ ਕੋਰੀਆ ਦੀਆਂ ਡੀਫੈਕਟਰ ਹਨ ਅਤੇ ਦੋਹਾਂ ਦੀ ਧੋਖੇ ਨਾਲ ਤਸਕਰੀ ਕੀਤੀ ਗਈ ਸੀ।ਜਿਨ੍ਹਾਂ ਬਚਾਇਆ ਉਨ੍ਹਾਂ ਨੇ ਹੀ ਫਸਾਇਆਸਰਹੱਦ ਪਾਰ ਕਰਕੇ ਚੀਨ ਵਿੱਚ ਦਾਖਿਲ ਹੁੰਦਿਆਂ ਹੀ, ਉਨ੍ਹਾਂ ਨੂੰ ਉੱਤਰ ਕੋਰੀਆਂ ਤੋਂ ਛੁਡਵਾਉਣ ਵਾਲੇ ਵਿਅਕਤੀਆਂ ਨੇ ਹੀ ਸੈਕਸਕੈਮ ਓਪਰੇਸ਼ਨ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਨੂੰ ਤਸਕਰੀ ਦੇ ਵਪਾਰ ਵਿੱਚ ""ਦਲਾਲ"" ਕਿਹਾ ਜਾਂਦਾ ਹੈ। ਇਹ ਵੀ ਪੜ੍ਹੋ:ਆਈਐੱਸ ਤੋਂ ਭੱਜੀ ਹੁਸਨਾ ਮੁੱਕਿਆਂ ਰਾਹੀਂ ਹੌਂਸਲੇ ਭੰਨਣ ਦਾ ਇਰਾਦਾ ਰੱਖਦੀ'ਲਿਵਰ ਪੂਲ ਦੀ ਤੂੰ ਗੱਲ ਕਰਦੀ ਮੁੰਡਾ ਯੂਨਾਈਟਡ ਦਾ ਫੈਨ ਬੱਲੀਏ...'ਵੋਗ ਮੈਗਜ਼ੀਨ ਨੇ ਮੁਸਲਮਾਨ ਪੱਤਰਕਾਰ ਕੁੜੀ ਤੋਂ ਮੰਗੀ ਮਾਫ਼ੀਮੀਰਾ ਨੂੰ ਪਿਛਲੇ ਪੰਜ ਸਾਲਾਂ ਤੋਂ ਅਤੇ ਜੀਊਨ ਨੂੰ ਪਿਛਲੇ ਅੱਠ ਸਾਲਾਂ ਤੋਂ ਇੱਕ ਘਰ ਵਿੱਚ ਸੀਮਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਤੋਂ ""ਸੈਕਸਕੈਮ ਗਰਲਜ਼"" ਦੇ ਤੌਰ 'ਤੇ ਕੰਮ ਕਰਵਾਇਆ ਜਾ ਰਿਹਾ ਸੀ। ਉਨ੍ਹਾਂ ਨੂੰ ਅਕਸਰ ਲਾਈਵ ਵੈੱਬਕੈਮ ਦੇ ਸਾਹਮਣੇ ਅਸ਼ਲੀਲ ਕੰਮ ਕਰਨੇ ਪੈਂਦੇ ਸਨ। Image copyright Chun Kiwon/BBC ਫੋਟੋ ਕੈਪਸ਼ਨ ਮੀਰਾ ਨੂੰ ਸੈਕਸਕੈਮ ਸਾਈਟ ਲਈ ਕੰਮ ਕਰਨਾ ਬੇਹੱਦ ਸ਼ਰਮਨਾਕ ਲੱਗਦੀ ਸੀ ਸਰਕਾਰ ਦੀ ਇਜਾਜ਼ਤ ਤੋਂ ਬਿਨ੍ਹਾਂ ਉੱਤਰੀ ਕੋਰੀਆ ਨੂੰ ਛੱਡਣਾ ਗ਼ੈਰ-ਕਾਨੂੰਨੀ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਆਪਣੀ ਜਾਨ 'ਤੇ ਖੇਡ ਕੇ ਇਹ ਖ਼ਤਰਾ ਚੁੱਕਦੇ ਹਨ।ਦੱਖਣੀ ਕੋਰੀਆ ਵਿੱਚ ਸੁਰੱਖਿਅਤ ਪਨਾਹ ਹੈ ਪਰ ਉੱਤਰੀ ਅਤੇ ਦੱਖਣੀ ਕੋਰੀਆ ਵਿਚਾਲੇ ਬਹੁਤ ਜ਼ਿਆਦਾ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਮਾਇਨਜ਼ ਬਿਛਾਈਆਂ ਗਈਆਂ ਹਨ। ਇਸ ਲਈ ਉੱਥੋਂ ਸਿੱਧੇ ਤੌਰ 'ਤੇ ਭੱਜ ਨਿੱਕਲਣਾ ਲਗਪਗ ਅਸੰਭਵ ਹੈ।ਦੇਸ ਤੋਂ ਭੱਜ ਰਹੇ ਬਹੁਤ ਸਾਰੇ ਲੋਕਾਂ ਨੂੰ ਉੱਤਰ ਵੱਲ ਮੁੜ ਸਰਹੱਦ ਪਾਰ ਕਰ ਚੀਨ ਜਾਣਾ ਪੈਂਦਾ ਹੈ।ਚੀਨ ਵਿੱਚ ਉੱਤਰੀ ਕੋਰੀਆ ਤੋਂ ਭੱਜ ਕੇ ਆਏ ਲੋਕਾਂ ਨੂੰ ""ਗ਼ੈਰ-ਕਾਨੂੰਨੀ ਪ੍ਰਵਾਸੀ"" ਮੰਨਿਆ ਜਾਂਦਾ ਹੈ ਅਤੇ ਅਧਿਕਾਰੀਆਂ ਦੁਆਰਾ ਫੜ੍ਹੇ ਜਾਣ 'ਤੇ ਵਾਪਸ ਭੇਜ ਦਿੱਤਾ ਜਾਂਦਾ ਹੈ। ਆਪਣੇ ਦੇਸ ਵਾਪਿਸ ਪਹੁੰਚਣ 'ਤੇ ਇੰਨ੍ਹਾਂ ਬਗ਼ਾਵਤ ਕਰਨ ਵਾਲੇ ਲੋਕਾਂ ਨਾਲ ਤਸ਼ੱਦਦ ਕੀਤਾ ਜਾਂਦਾ ਹੈ ਅਤੇ ""ਪਿਤਾਭੂਮੀ ਨਾਲ ਦੇਸ਼ ਧਰੋਹ"" ਲਈ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ।1990 ਦੇ ਦਹਾਕੇ ਵਿਚਕਾਰ ਕਾਫ਼ੀ ਲੋਕਾਂ ਨੇ ਦੇਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਦੇਸ ਵਿੱਚ 'ਦਾ ਆਰਡੂਅਸ ਮਾਰਚ' ਨਾਂ ਦਾ ਵੱਡਾ ਅਕਾਲ ਪੈ ਗਿਆ ਸੀ। ਇਸ ਅਕਾਲ ਕਾਰਨ ਘੱਟੋ-ਘੱਟ 10 ਲੱਖ ਲੋਕਾਂ ਦੀ ਮੌਤ ਵੀ ਹੋ ਗਈ ਸੀ।ਸਾਲ 2011 ਵਿੱਚ ਕਿਮ ਜੋਂਗ ਉਨ ਦੇ ਉੱਤਰੀ ਕੋਰੀਆ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਪਹਿਲਾਂ ਨਾਲੋਂ ਅੱਧੇ ਤੋਂ ਵੀ ਘੱਟ ਗਈ ਹੈ। ਇਸ ਕਮੀ ਦੇ ਪਿੱਛੇ ਕਾਰਨ ਸਰਹੱਦ 'ਤੇ ਸਖ਼ਤੀ ਅਤੇ ਦਲਾਲਾਂ ਦੁਆਰਾ ਕੀਮਤਾਂ ਵਧਾਏ ਜਾਣਾ ਦੱਸਿਆ ਜਾਂਦਾ ਹੈ।ਉੱਤਰੀ ਕੋਰੀਆ ਤੋਂ ਭੱਜਣ ਦਾ ਕਾਰਨਜਦੋਂ ਮੀਰਾ ਆਪਣੇ ਦੇਸ ਤੋਂ ਭੱਜੀ ਤਾਂ ਉਹ 22 ਸਾਲਾਂ ਦੀ ਸੀ। ਦੇਸ ਵਿੱਚ ਅਕਾਲ ਖ਼ਤਮ ਹੋਣ ਵਾਲਾ ਸੀ ਜਦੋਂ ਮੀਰਾ ਦਾ ਜਨਮ ਹੋਇਆ ਅਤੇ ਉਹ ਉੱਤਰੀ ਕੋਰੀਆ ਦੀ ਇੱਕ ਨਵੀਂ ਪੀੜ੍ਹੀ ਵਿੱਚ ਪਲੀ-ਵੱਡੀ ਹੋਈ। ਅੰਡਰਗਰਾਉਂਡ ਮਾਰਕਿਟ ਦੇ ਵੱਧ ਰਹੇ ਨੈੱਟਵਰਕ ਜਿਸ ਨੂੰ ਸਥਾਨਿਕ ਤੌਰ 'ਤੇ ਜੈਂਗਮਾਡੈਂਗ ਵੀ ਕਿਹਾ ਜਾਂਦਾ ਹੈ, ਦੀ ਮਦਦ ਦੇ ਨਾਲ ਉਨ੍ਹਾਂ ਨੂੰ ਡੀਵੀਡੀ ਪਲੇਅਰ, ਕਾਸਮੈਟਿਕਸ, ਫਰਜ਼ੀ ਡਿਜ਼ਾਈਨਰ ਕੱਪੜੇ ਅਤੇ ਨਾਲ ਹੀ ਗ਼ੈਰ - ਕਾਨੂੰਨੀ ਵਿਦੇਸ਼ੀ ਫਿਲਮਾਂ ਨਾਲ ਲੋਡ ਕੀਤੀ USB ਸਟਿਕਸ ਵੀ ਮਿਲ ਜਾਂਦੀਆਂ ਸਨ। Image copyright Chun Kiwon/BBC ਫੋਟੋ ਕੈਪਸ਼ਨ ਜਦੋਂ ਮੀਰਾ ਆਪਣੇ ਦੇਸ ਤੋਂ ਭੱਜੀ ਤਾਂ ਉਹ 22 ਸਾਲਾਂ ਦੀ ਸੀ ਬਾਹਰੀ ਸਮੱਗਰੀ ਦੀ ਇਸ ਆਮਦ ਨੇ ਕੁਝ ਨੂੰ ਦੇਸ ਖਿਲਾਫ਼ ਬਗਾਵਤ ਕਰਨ ਲਈ ਉਕਸਾਇਆ। ਚੀਨ ਤੋਂ ਤਸਕਰੀ ਕਰ ਕੇ ਲਿਆਂਦੀਆਂ ਗਈਆਂ ਫਿਲਮਾਂ ਨੇ ਬਾਹਰ ਦੀ ਦੁਨੀਆਂ ਦੀ ਝਲਕ ਦਿੱਤੀ ਅਤੇ ਉੱਤਰੀ ਕੋਰੀਆ ਨੂੰ ਛੱਡਣ ਦੀ ਪ੍ਰੇਰਣਾ ਵੀ।ਮੀਰਾ ਵੀ ਇਸ ਤੋਂ ਪ੍ਰਭਾਵਿਤ ਹੋਣ ਵਾਲਿਆਂ ਵਿਚੋਂ ਇੱਕ ਸੀ।""ਮੈਂ ਚੀਨੀ ਫ਼ਿਲਮਾਂ ਬਹੁਤ ਦੇਖਦੀ ਸੀ। ਮੈਂ ਸੋਚਦੀ ਸੀ ਕਿ ਚੀਨ ਵਿੱਚ ਸਾਰੇ ਆਦਮੀ ਇਸੇ ਤਰ੍ਹਾਂ ਦੇ ਹੁੰਦੇ ਹਨ। ਮੈਂ ਇੱਕ ਚੀਨੀ ਵਿਅਕਤੀ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ ਅਤੇ ਕਈ ਸਾਲਾਂ ਤੱਕ ਉੱਤਰੀ ਕੋਰੀਆ ਛੱਡਣ ਦਾ ਸੁਪਨਾ ਦੇਖਦੀ ਰਹੀ।""ਉਸ ਦੇ ਪਿਤਾ ਸਾਬਕਾ ਫੌਜੀ ਅਤੇ ਪਾਰਟੀ ਮੈਂਬਰ ਸਨ। ਉਹ ਬਹੁਤ ਸਖ਼ਤ ਸੁਭਾਅ ਦੇ ਸਨ। ਉਹ ਕਦੇ-ਕਦੇ ਉਸ ਨੂੰ ਕੁੱਟਦੇ ਵੀ ਸਨ।ਮੀਰਾ ਡਾਕਟਰ ਬਣਨਾ ਚਾਹੁੰਦੀ ਸੀ ਪਰ ਉਸ ਦੇ ਪਿਤਾ ਨੇ ਇਸ 'ਤੇ ਵੀ ਰੋਕ ਲਗਾ ਦਿੱਤੀ। ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਅਤੇ ਨਿਰਾਸ਼ ਰਹਿਣ ਲੱਗੀ ਅਤੇ ਚੀਨ ਵਿੱਚ ਇੱਕ ਨਵੀਂ ਜ਼ਿੰਦਗੀ ਦਾ ਸੁਪਣਾ ਦੇਖਣ ਲੱਗੀ ਸੀ।""ਮੇਰੇ ਪਿਤਾ ਪਾਰਟੀ ਮੈਂਬਰ ਸੀ ਜਿਸ ਨਾਲ ਦਮ ਘੁਟਨ ਵਾਲਾ ਮਾਹੌਲ ਬਣ ਗਿਆ ਸੀ। ਉਹ ਮੈਨੂੰ ਬਾਹਰ ਦੀਆਂ ਫ਼ਿਲਮਾਂ ਦੇਖਣ ਦੀ ਇਜਾਜ਼ਤ ਨਹੀਂ ਦਿੰਦੇ ਸਨ। ਮੈਨੂੰ ਸਹੀ ਸਮੇਂ 'ਤੇ ਜਾਗਣਾ ਅਤੇ ਸੌਣਾ ਪੈਂਦਾ ਸੀ। ਮੇਰੀ ਆਪਣੀ ਕੋਈ ਜ਼ਿੰਦਗੀ ਨਹੀਂ ਸੀ।""ਕਈ ਸਾਲਾਂ ਤੱਕ ਮੀਰਾ ਇੱਕ ਬ੍ਰੋਕਰ (ਏਜੰਟ) ਲੱਭਣ ਦੀ ਕੋਸ਼ਿਸ਼ ਕਰਦੀ ਰਹੀ, ਜਿਸ ਦੀ ਮਦਦ ਨਾਲ ਉਹ ਟੂਮੇਨ ਨਦੀ ਨੂੰ ਪਾਰ ਕਰਕੇ ਅਤੇ ਸਖਤ ਪਹਿਰੇ ਵਾਲੀ ਸਰਹੱਦ ਤੋਂ ਬੱਚ ਕੇ ਦੇਸ ਤੋਂ ਬਾਹਰ ਭੱਜ ਸਕੇ। ਪਰ ਉਸਦੇ ਪਰਿਵਾਰ ਦੇ ਸਰਕਾਰ ਨਾਲ ਨਜ਼ਦੀਕੀ ਰਿਸ਼ਤਿਆ ਕਾਰਨ ਤਸਕਰ ਘਬਰਾ ਜਾਂਦੇ ਸਨ ਕਿ ਉਹ ਕਿਤੇ ਅਧਿਕਾਰੀਆਂ ਨੂੰ ਸੂਚਿਤ ਨਾ ਕਰ ਦੇਵੇ। Image copyright Getty Images ਫੋਟੋ ਕੈਪਸ਼ਨ ਟੂਮੈਨ ਦਰਿਆ 'ਤੇ ਕੰਡਿਆਲੀ ਤਾਰ ਲੱਗੇ ਹਨ ਆਖ਼ਰਕਾਰ ਚਾਰ ਸਾਲ ਕੋਸ਼ਿਸ਼ ਕਰਨ ਤੋਂ ਬਾਅਦ ਉਸ ਨੂੰ ਇੱਕ ਮਦਦ ਕਰਨ ਵਾਲਾ ਮਿਲ ਗਿਆ। ਕਿਵੇਂ ਲੱਗੀ ਦਲਾਲ ਦੇ ਹੱਥ ਬਹੁਤ ਸਾਰੇ ਹੋਰ ਬਾਗ਼ੀਆਂ ਵਾਂਗ ਹੀ ਮੀਰਾ ਕੋਲ ਵੀ ਸਿੱਧੇ ਤੌਰ 'ਤੇ ਏਜੰਟ ਨੂੰ ਅਦਾਇਗੀ ਕਰਨ ਲਈ ਪੂਰੇ ਪੈਸਾ ਨਹੀਂ ਸਨ। ਇਸ ਲਈ ਉਹ ਖੁਦ ਨੂੰ ""ਵੇਚੇ"" ਜਾਣ ਲਈ ਸਹਿਮਤ ਹੋ ਗਈ ਕਿ ਉਹ ਕੰਮ ਕਰਕੇ ਆਪਣਾ ਕਰਜ਼ਾ ਚੁਕਾਉਂਦੀ ਰਹੇਗੀ। ਮੀਰਾ ਨੇ ਸੋਚਿਆ ਕਿ ਉਹ ਇੱਕ ਰੈਸਟੋਰੈਂਟ ਵਿੱਚ ਕੰਮ ਕਰੇਗੀ।ਪਰ ਉਸ ਨਾਲ ਧੋਖਾ ਹੋਇਆ ਮੀਰਾ ਨੂੰ ਇੱਕ ਤਸਕਰੀ ਸਮੂਹ ਵੱਲੋਂ ਆਪਣਾ ਨਿਸ਼ਨਾ ਬਣਾਇਆ ਗਿਆ ਜੋ ਕਿ ਉੱਤਰੀ ਕੋਰੀਆ ਤੋਂ ਭੱਜਣ ਵਾਲੀਆਂ ਔਰਤਾਂ ਨੂੰ ਜਿਨਸੀ ਕਾਰੋਬਾਰ ਵਿੱਚ ਧੱਕ ਦਿੰਦੇ ਸਨ।ਟੂਮੇਨ ਦਰਿਆ ਨੂੰ ਪਾਰ ਕਰ ਕੇ ਚੀਨ ਪਹੁੰਚਦਿਆਂ ਹੀ ਮੀਰਾ ਨੂੰ ਸਿੱਧਾ ਯੈਂਜੀ ਸ਼ਹਿਰ ਲਿਜਾਇਆ ਗਿਆ ਅਤੇ ਉਸ ਨੂੰ ਕੋਰੀਆਈ-ਚੀਨੀ ਆਦਮੀ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਨੂੰ ""ਡਾਇਰੈਕਟਰ"" ਕਿਹਾ ਗਿਆ।ਯੈਂਜੀ ਸ਼ਹਿਰ ਯਾਂਬੀਆਂ ਖੇਤਰ ਦੇ ਵਿਚਕਾਰ ਸਥਿਤ ਹੈ। ਕੋਰੀਆ ਦੇ ਮੂਲ-ਵਾਸੀਆਂ ਦੀ ਭਾਰੀ ਆਬਾਦੀ ਵਾਲਾ ਇਹ ਖੇਤਰ ਉੱਤਰੀ ਕੋਰੀਆ ਦੇ ਨਾਲ ਵਪਾਰ ਲਈ ਇੱਕ ਵੱਡਾ ਕੇਂਦਰ ਬਣ ਗਿਆ ਹੈ ਅਤੇ ਮੁੱਖ ਚੀਨੀ ਸ਼ਹਿਰਾਂ ਵਿੱਚੋਂ ਇੱਕ ਵੀ ਹੈ ਜਿੱਥੇ ਉੱਤਰੀ ਕੋਰੀਆ ਤੋਂ ਭੱਜੇ ਹੋਏ ਲੋਕ ਚੀਨ ਵਿਚ ਲੁਕ ਕੇ ਰਹਿ ਰਹੇ ਹਨ। ਇਹ ਵੀ ਪੜ੍ਹੋ:ਉੱਤਰੀ ਕੋਰੀਆ ਦੀ ਹੈਂਗਓਵਰ ਫ਼ਰੀ ਸ਼ਰਾਬ! ਸਭ ਤੋਂ ਰਹੱਸਮਈ ਮੁਲਕ ਦੀਆਂ ਤਸਵੀਰਾਂ'ਬਾਹਰੀ ਦੁਨੀਆਂ 'ਚ ਔਰਤ ਦੀ ਇੱਜ਼ਤ ਜ਼ਿਆਦਾ ਹੈ'ਉੱਤਰੀ ਕੋਰੀਆ ਤੋਂ ਬਾਗ਼ੀ ਹੋ ਕੇ ਆਏ ਲੋਕਾਂ ਵਿਚ ਜ਼ਿਆਤਾਤਰ ਔਰਤਾਂ ਹਨ। ਚੀਨ ਵਿੱਚ ਕੋਈ ਕਾਨੂੰਨੀ ਦਰਜਾ ਨਾ ਹੋਣ ਕਾਰਨ ਉਨ੍ਹਾਂ ਦਾ ਸ਼ੋਸ਼ਣ ਹੋਣ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ। ਅਕਸਰ ਪੇਂਡੂ ਖੇਤਰਾਂ ਵਿੱਚ ਕੁਝ ਔਰਤਾਂ ਨੂੰ ਲਾੜੀ ਵਜੋਂ ਵੇਚ ਦਿੱਤਾ ਜਾਂਦਾ ਹੈ। ਉੱਥੇ ਉਨ੍ਹਾਂ ਨੂੰ ਜਬਰੀ ਦੇਹ ਵਪਾਰ ਵਿੱਚ ਧੱਕਿਆ ਜਾਂਦਾ ਹੈ, ਜਿਵੇਂ ਮੀਰਾ ਨੂੰ ਸੈਕਸਕੈਮ ਲਈ ਕੰਮ ਕਰਨ ਲਈ ਮਜਬੂਰ ਕੀਤਾ ਗਿਆ।ਜਦੋਂ ਮੀਰਾ ਪਹੁੰਚੀ ਅਪਾਰਮੈਂਟਇੱਕ ਘਰ ਵਿੱਚ ਪਹੁੰਚਣ 'ਤੇ ਡਾਇਰੈਕਟਰ ਨੇ ਮੀਰਾ ਨੂੰ ਦੱਸਿਆ ਕਿ ਉਸਦੀ ਨਵੀਂ ਨੌਕਰੀ ਵਿੱਚ ਉਸ ਨੂੰ ਕੀ ਕੁਝ ਕਰਨਾ ਪਵੇਗਾ। ਉਸ ਨੇ ਮੀਰਾ ਨੂੰ ਇੱਕ ਹੋਰ ਕੁੜੀ ਦੇ ਨਾਲ ਸਾਂਝਾ ਕਮਰਾ ਦਿੱਤਾ ਜਿਸ ਨੇ ਮੀਰੇ ਦੇ ਗੁਰੂ ਦੀ ਭੂਮਿਕਾ ਨਿਭਾਉਣੀ ਸੀ। ਮੀਰਾ ਨੇ ਉਸ ਨੂੰ ਦੇਖ ਕੇ ਸਿੱਖਣਾ ਸੀ ਅਤੇ ਅਭਿਆਸ ਕਰਨਾ ਸੀ। Image copyright Durihana/BBC ਫੋਟੋ ਕੈਪਸ਼ਨ ਮੀਰਾ (ਵਿਚਾਲੇ) ਅਤੇ ਜਿਊਨ (ਸੱਜੇ), ਦੋਵੇਂ ਸੁਰੱਖਿਅਤ ਘਰ ਵੱਲ ਜਾਂਦੀਆਂ ਹੋਈਆਂ ਮੀਰਾ ਨੇ ਕਿਹਾ, ""ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ। ਇੱਕ ਔਰਤ ਦੇ ਤੌਰ 'ਤੇ ਇਸ ਤਰ੍ਹਾਂ ਲੋਕਾਂ ਸਾਹਮਣੇ ਆਪਣੇ ਕੱਪੜੇ ਉਤਾਰ ਦੇਣਾ, ਇਹ ਸਭ ਸ਼ਰਮਸਾਰ ਕਰਨ ਵਾਲਾ ਸੀ। ਜਦੋਂ ਵੀ ਮੈਂ ਰੋ ਪੈਂਦੀ ਤਾਂ ਉਹ ਮੈਨੂੰ ਪੁੱਛਦੇ ਕਿ ਕੀ ਮੈਨੂੰ ਆਪਣੇ ਘਰ ਦੀ ਯਾਦ ਆ ਰਹੀ ਹੈ।""ਸੈਕਸਕੈਮ ਸਾਇਟ 'ਤੇ ਜ਼ਿਆਦਾਤਰ ਯੂਜ਼ਰ ਦੱਖਣੀ ਕੋਰੀਆ ਦੇ ਸਨ। ਯੂਜ਼ਰਜ਼ ਪ੍ਰਤੀ ਮਿੰਟ ਦੇ ਹਿਸਾਬ ਨਾਲ ਭੁਗਤਾਨ ਕਰਦੇ ਸਨ ਇਸ ਲਈ ਔਰਤਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ ਕਿ ਸਾਈਟ 'ਤੇ ਜ਼ਿਆਦਾ ਤੋਂ ਜ਼ਿਆਦਾ ਦੇਰ ਤੱਕ ਆਦਮੀਆਂ ਦਾ ਧਿਆਨ ਆਪਣੇ ਵੱਲ ਖਿੱਚ ਕੇ ਰੱਖਣ।ਜਦੋਂ ਵੀ ਮੀਰਾ ਡਰੀ ਹੋਈ ਦਿਖਾਈ ਦਿੰਦੀ ਤਾਂ ਡਾਇਰੈਕਟਰ ਉਸ ਨੂੰ ਉੱਤਰੀ ਕੋਰੀਆ ਵਾਪਸ ਭੇਜ ਦੇਣ ਦੀ ਧਮਕੀ ਦਿੰਦਾ।""ਮੇਰੇ ਸਾਰੇ ਪਰਿਵਾਰਕ ਮੈਂਬਰ ਸਰਕਾਰ ਵਿੱਚ ਕੰਮ ਕਰਦੇ ਹਨ ਅਤੇ ਜੇ ਮੈਂ ਵਾਪਸ ਜਾਂਦੀ ਹਾਂ ਤਾਂ ਮੇਰੇ ਪਰਿਵਾਰ ਨੂੰ ਬਹੁਤ ਸ਼ਰਮਿੰਦਗੀ ਹੋਵੇਗੀ। ਇਸ ਨਾਲੋਂ ਤਾਂ ਮੈਂ ਮਾਰ ਜਾਣਾ ਪਸੰਦ ਕਰਾਂਗੀ।""ਜਿਊਨ ਤੇ ਮੀਰਾ ਦੀ ਮੁਲਾਕਾਤਉਸ ਘਰ ਵਿੱਚ ਨੌਂ ਔਰਤਾਂ ਰਹਿ ਰਹੀਆਂ ਸਨ। ਜਦੋਂ ਮੀਰਾਂ ਦੀ ਪਹਿਲੀ ਰੂਮਮੇਟ ਇੱਕ ਹੋਰ ਕੁੜੀ ਨਾਲ ਉੱਥੋਂ ਭੱਜ ਗਈ ਤਾਂ ਮੀਰਾ ਨੂੰ ਕੁੜੀਆਂ ਦੇ ਇੱਕ ਹੋਰ ਸਮੂਹ ਵਿੱਚ ਪਾ ਦਿੱਤਾ ਗਿਆ। ਇਸ ਤਰ੍ਹਾਂ ਮੀਰਾ ਦੀ ਮੁਲਾਕਾਤ ਜੀਊਨ ਨਾਲ ਹੋਈ।ਜੀਊਨ ਸਿਰਫ਼ 16 ਸਾਲਾਂ ਦੀ ਸੀ ਜਦੋਂ ਉਹ ਸਾਲ 2010 ਵਿੱਚ ਦੇਸ ਤੋਂ ਬਾਗ਼ੀ ਹੋ ਗਈ ਸੀ। ਜਦੋਂ ਉਹ ਦੋ ਸਾਲਾਂ ਦੀ ਸੀ ਤਾਂ ਮਾਪਿਆਂ ਦਾ ਤਲਾਕ ਹੋ ਗਿਆ ਅਤੇ ਪਰਿਵਾਰ ਨੂੰ ਗਰੀਬੀ ਨੇ ਘੇਰ ਲਿਆ। 11 ਸਾਲ ਦੀ ਉਮਰ ਵਿੱਚ ਉਸ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਤਾਂ ਜੋ ਉਹ ਕੰਮ ਕਰ ਸਕੇ ਅਤੇ ਫ਼ੈਸਲਾ ਲਿਆ ਕਿ ਉਹ ਇੱਕ ਸਾਲ ਚੀਨ ਜਾਕੇ ਕੰਮ ਕਰੇਗੀ ਤਾਂ ਕਿ ਪਰਿਵਾਰ ਵਿੱਚ ਪੈਸਾ ਵਾਪਿਸ ਲੈਕੇ ਆ ਸਕੇ। ਫੋਟੋ ਕੈਪਸ਼ਨ ਪੰਜ ਘੰਟੇ ਪਹਾੜ ਉੱਤੇ ਚੜ੍ਹਣ ਤੋਂ ਬਾਅਦ ਜਿਊਨ ਦੇ ਹੱਥਾਂ ਉੱਤੇ ਜ਼ਖਮ ਹੋ ਗਏ ਪਰ ਮੀਰਾ ਦੀ ਤਰ੍ਹਾਂ ਹੀ ਉਸ ਨਾਲ ਵੀ ਏਜੰਟ ਨੇ ਧੋਖਾ ਕੀਤਾ ਅਤੇ ਨਹੀਂ ਦੱਸਿਆ ਕਿ ਉਹ ਸੈਕਸਕੈਮ ਲਈ ਕੰਮ ਕਰੇਗੀ।ਜਦੋਂ ਉਹ ਯੈਂਜੀ ਪਹੁੰਚੀ ਤਾਂ ਡਾਇਰੈਕਟਰ ਨੇ ਉਸ ਨੂੰ ਉੱਤਰੀ ਕੋਰੀਆ ਵਾਪਿਸ ਭੇਜਣ ਦੀ ਕੋਸ਼ਿਸ਼ ਕੀਤੀ। ਡਾਇਰੈਕਟਰ ਮੁਤਾਬਕ ਉਹ ""ਬਹੁਤ ਕਾਲੀ ਅਤੇ ਬਦਸੂਰਤ"" ਸੀ।ਇਸ ਸਥਿਤੀ ਦੇ ਬਾਵਜੂਦ ਵੀ ਜੀਊਨ ਵਾਪਿਸ ਨਹੀਂ ਜਾਣਾ ਚਾਹੁੰਦੀ ਸੀ। ""ਇਸ ਤਰ੍ਹਾਂ ਦੇ ਕੰਮ ਨਾਲ ਮੈਨੂੰ ਸਭ ਤੋਂ ਜ਼ਿਆਦਾ ਨਫ਼ਰਤ ਹੈ ਪਰ ਮੈਂ ਆਪਣੀ ਜਾਨ 'ਤੇ ਖੇਡ ਕੇ ਚੀਨ ਪਹੁੰਚੀ ਸੀ ਇਸ ਲਈ ਮੈਂ ਖਾਲੀ ਹੱਥ ਵਾਪਿਸ ਨਹੀਂ ਜਾ ਸਕਦੀ ਸੀ।""""ਮੇਰਾ ਸੁਪਣਾ ਸੀ ਕਿ ਮੈਂ ਆਪਣੇ ਦਾਦਾ-ਦਾਦੀ ਦੇ ਇਸ ਦੁਨੀਆ ਨੂੰ ਛੱਡਣ ਤੋਂ ਪਹਿਲਾਂ ਚੌਲ ਜ਼ਰੂਰ ਖਵਾ ਸਕਾਂ। ਇਹੀ ਕਾਰਨ ਸੀ ਕਿ ਮੈਂ ਸਭ ਸਹਿੰਦੀ ਰਹੀ। ਮੈਂ ਆਪਣੇ ਪਰਿਵਾਰ ਨੂੰ ਪੈਸੇ ਭੇਜਣਾ ਚਾਹੁੰਦੀ ਸੀ।""ਜੀਊਨ ਨੇ ਬਹੁਤ ਮਿਹਨਤ ਕੀਤੀ, ਉਸ ਨੂੰ ਵਿਸ਼ਵਾਸ ਸੀ ਕਿ ਡਾਇਰੈਕਟਰ ਉਸ ਨੂੰ ਚੰਗੇ ਪ੍ਰਦਰਸ਼ਨ ਲਈ ਇਨਾਮ ਦੇਵੇਗਾ। ਇਸ ਵਾਅਦੇ ਨੂੰ ਧਿਆਨ ਵਿਚ ਰੱਖਦੋ ਹੋਏ ਕਿ ਉਸ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕਰਨ ਦਿੱਤਾ ਜਾਵੇਗਾ, ਉਹ ਆਪਣੇ ਪਰਿਵਾਰ ਨੂੰ ਪੈਸੇ ਭੇਜ ਸਕੇਗੀ, ਉਹ ਘਰ ਵਿਚ ਬਾਕੀ ਕੁੜੀਆਂ ਦੇ ਮੁਕਾਬਲੇ ਜ਼ਿਆਦਾ ਪੈਸੇ ਲੈਕੇ ਆ ਰਹੀ ਸੀ। ਫੋਟੋ ਕੈਪਸ਼ਨ ਦੱਖਣੀ ਕੋਰੀਆ ਜਾਂਦੇ ਹੋਏ ਰਾਹ ਵਿੱਚ ਇੱਕ ਥਾਂ ਉੱਤੇ ਆਰਾਮ ਕਰਨ ਲਈ ਰੁਕੇ ਤਾਂ ਜਿਊਨ ਦੀ ਨਜ਼ਰ ਬਾਹਰ ਰੌਸ਼ਨੀ ਵੱਲ ਹੀ ਸੀ ""ਮੈ ਚਾਹੁੰਦੀ ਸੀ ਕਿ ਡਾਇਰੈਕਟਰ ਮੇਰੀ ਮਿਹਨਤ ਨੂੰ ਦੇਖੇ ਅਤੇ ਮੈਂ ਆਪਣੇ ਪਰਿਵਾਰ ਨਾਲ ਸੰਪਰਕ ਕਰਨਾ ਚਾਹੁੰਦੀ ਸੀ। ਮੈਂ ਸੋਚਦੀ ਸੀ ਕਿ ਜੇ ਮੈਂ ਘਰ ਵਿੱਚ ਸਭ ਤੋਂ ਬਿਹਤਰ ਕੰਮ ਕਰਾਂਗੀ ਤਾਂ ਮੈਨੂੰ ਇੱਥੋਂ ਸਭ ਤੋਂ ਪਹਿਲਾਂ ਰਿਹਾਅ ਕਰ ਦਿੱਤਾ ਜਾਵੇਗਾ।"" ਕਈ ਵਾਰ ਉਹ ਰਾਤ ਨੂੰ ਸਿਰਫ਼ ਚਾਰ ਘੰਟੇ ਹੀ ਸੋਇਆ ਕਰਦੀ, ਤਾਂ ਜੋ ਉਹ ਆਪਣੇ ਰੋਜ਼ਾਨਾ ਦੇ $177 (£140) ਦੇ ਟੀਚੇ ਨੂੰ ਛੂ ਸਕੇ। ਉਹ ਹਰ ਹਾਲ ਵਿੱਚ ਆਪਣੇ ਪਰਿਵਾਰ ਲਈ ਪੈਸੇ ਕਮਾਉਣਾ ਚਾਹੁੰਦੀ ਸੀ।ਕਦੇ-ਕਦੇ ਜੀਊਨ ਮੀਰਾ ਨੂੰ ਵੀ ਦਿਲਾਸਾ ਦਿਆ ਕਰਦੀ ਸੀ। ਉਹ ਉਸ ਨੂੰ ਡਾਇਰੈਕਟਰ ਨਾਲ ਬਾਗ਼ੀ ਨਾ ਹੋਣ ਦੀ ਸਲਾਹ ਦਿੰਦਿਆਂ ਗੱਲ ਕਰਨ ਲਈ ਉਤਸ਼ਾਹਿਤ ਕਰਦੀ ਸੀ।ਉਹ ਮੀਰਾ ਨੂੰ ਕਿਹਾ ਕਰਦੀ, ""ਪਹਿਲਾਂ ਮਿਹਨਤ ਕਰੋ ਅਤੇ ਜੇਕਰ ਫਿਰ ਵੀ ਡਾਇਰੈਕਟਰ ਤੁਹਾਨੂੰ ਵਾਪਿਸ ਨਹੀਂ ਭੇਜਦਾ ਤਾਂ ਤੁਸੀਂ ਉਸ ਨਾਲ ਗੱਲ ਕਰਕੇ ਆਪਣੀ ਦਲੀਲ ਅੱਗੇ ਰੱਖ ਸਕਦੇ ਹੋ।""ਜੀਊਨ ਮੁਤਾਬਿਕ ਉਨ੍ਹਾਂ ਸਾਲਾਂ ਦੌਰਾਨ ਜਦੋਂ ਉਹ ਬਾਕੀ ਕੁੜੀਆਂ ਨਾਲੋਂ ਜ਼ਿਆਦਾ ਕਮਾਇਆ ਕਰਦੀ ਸੀ ਤਾਂ ਡਾਇਰੈਕਟਰ ਉਸ ਦਾ ਕਾਫ਼ੀ ਪੱਖ ਲਿਆ ਕਰਦਾ ਸੀ।""ਮੈਨੂੰ ਲਗਿਆ ਕਿ ਉਹ ਅਸਲ ਵਿੱਚ ਮੇਰੀ ਪਰਵਾਹ ਕਰਦੇ ਹਨ ਪਰ ਜਦੋਂ ਮੇਰੀ ਕਮਾਈ ਘੱਟਦੀ ਤਾਂ ਉਨ੍ਹਾਂ ਦੇ ਹਾਵ-ਭਾਵ ਵਿਚ ਫ਼ਰਕ ਆ ਜਾਂਦਾ। ਉਹ ਸਾਨੂੰ ਝਿੜਕਦੇ ਸਨ ਕਿ ਅਸੀਂ ਮਿਹਨਤ ਨਹੀਂ ਕਰ ਰਹੇ ਅਤੇ ਨਾਟਕ ਦੇਖਣ ਵਰਗੇ ਮਾੜੇ ਕੰਮਾਂ ਵਿੱਚ ਰੁੱਝੇ ਹੋਏ ਹਾਂ।""ਡਾਇਰੈਕਟਰ ਦੇ ਪਰਿਵਾਰ ਦੁਆਰਾ ਅਪਾਰਟਮੈਂਟ ਦੀ ਕੜੀ ਨਿਗਰਾਨੀ ਰੱਖੀ ਜਾਂਦੀ ਸੀ। ਉਸ ਦੇ ਮਾਪੇ ਲਿਵਿੰਗ ਰੂਮ ਵਿਚ ਸੋਇਆ ਕਰਦੇ ਅਤੇ ਅੰਦਰ ਦਾਖਿਲ ਹੋਣ ਵਾਲੇ ਦਰਵਾਜ਼ੇ ਨੂੰ ਬੰਦ ਰੱਖਦੇ ਸਨ। ਡਾਇਰੈਕਟਰ ਇਨ੍ਹਾਂ ਕੁੜੀਆਂ ਤੱਕ ਖਾਣਾ ਪਹੁੰਚਾਇਆ ਕਰਦਾ ਸੀ ਅਤੇ ਉਸਦਾ ਭਰਾ ਜੋ ਨੇੜੇ ਹੀ ਰਹਿੰਦਾ ਸੀ ਉਹ ਰੋਜ਼ ਇੱਥੇ ਕੂੜਾ ਸੁੱਟਣ ਆਇਆ ਕਰਦਾ ਸੀ। ਫੋਟੋ ਕੈਪਸ਼ਨ ਕੈਦ ਵਿੱਚੋਂ ਭੱਜ ਨਿਕਲਣ ਤੋਂ ਬਾਅਦ ਜਿਊਨ ਆਪਣੇ ਨਾਲ ਇਹ ਸਮਾਨ ਲੈ ਕੇ ਆਈ ਜੀਊਨ ਦਾ ਕਹਿਣਾ ਹੈ, ""ਸਾਨੂੰ ਪੂਰੀ ਤਰ੍ਹਾਂ ਕੈਦ ਵਿਚ ਰੱਖਿਆ ਸੀ, ਜੋ ਜੇਲ੍ਹ ਨਾਲੋਂ ਵੀ ਬੁਰੀ ਸੀ।""ਇਨ੍ਹਾਂ ਉੱਤਰੀ ਕੋਰੀਆਈ ਕੁੜੀਆਂ ਨੂੰ ਹਰ ਛੇ ਮਹੀਨਿਆਂ ਵਿੱਚ ਸਿਰਫ਼ ਇੱਕ ਵਾਰ ਹੀ ਬਾਹਰ ਜਾਣ ਦੀ ਇਜਾਜ਼ਤ ਸੀ, ਜੇਕਰ ਉਨ੍ਹਾਂ ਦੀ ਆਮਦਨ ਕਾਫ਼ੀ ਜ਼ਿਆਦਾ ਹੁੰਦੀ ਤਾਂ ਉਨ੍ਹਾਂ ਨੂੰ ਇੱਕ ਮਹੀਨੇ ਵਿੱਚ ਇੱਕ ਵਾਰੀ ਬਾਹਰ ਜਾਣ ਦੀ ਇਜਾਜ਼ਤ ਮਿਲ ਜਾਂਦੀ।ਇਹ ਬਹੁਤ ਘੱਟ ਹੁੰਦਾ ਕਿ ਉਹ ਖਰੀਦਾਰੀ ਕਰ ਰਹੀਆਂ ਹਨ ਜਾਂ ਫਿਰ ਆਪਣੇ ਵਾਲ ਬਣਵਾ ਰਹੀਆਂ ਹਨ ਪਰ ਫਿਰ ਵੀ ਉਨ੍ਹਾਂ ਨੂੰ ਕਿਸੇ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ। ਮੀਰਾ ਦੱਸਦੀ ਹੈ ਕਿ, ""ਡਾਇਰੈਕਟਰ ਇੱਕ ਪ੍ਰੇਮੀ ਵਾਂਗ ਸਾਡੇ ਬਹੁਤ ਨੇੜੇ ਹੋਕੇ ਤੁਰਿਆ ਕਰਦਾ ਕਿਉਂਕਿ ਉਸ ਨੂੰ ਡਰ ਸੀ ਕਿ ਅਸੀਂ ਭੱਜ ਜਾਵਾਂਗੇ। ਮੈਂ ਆਪਣੀ ਮਰਜ਼ੀ ਨਾਲ ਆਲੇ-ਦੁਆਲੇ ਘੁੰਮਣਾ ਚਾਹੁੰਦੀ ਸੀ ਪਰ ਮੈਂ ਘੁੰਮ ਨਹੀਂ ਸਕਦੀ ਸੀ। ਸਾਨੂੰ ਕਿਸੇ ਨਾਲ ਵੀ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ। ਅਸੀਂ ਇੱਕ ਪਾਣੀ ਦੀ ਬੋਤਲ ਤੱਕ ਨਹੀਂ ਖਰੀਦ ਸਕਦੇ ਸੀ। ਮੈਨੂੰ ਇੱਕ ਮੂਰਖ ਵਾਂਗ ਮਹਿਸੂਸ ਹੁੰਦਾ ਸੀ।""ਡਾਇਰੈਕਟਰ ਦੁਆਰਾ ਇੱਕ ਉੱਤਰੀ-ਕੋਰੀਆਈ ਔਰਤ ਨੂੰ 'ਮੈਨੇਜਰ' ਦੇ ਤੌਰ 'ਤੇ ਨਿਯੁਕਤ ਕਰ ਦਿੱਤਾ ਗਿਆ ਸੀ। ਡਾਇਰੈਕਟਰ ਦੀ ਗ਼ੈਰ-ਮੌਜੂਦਗੀ ਵਿੱਚ ਉਹ ਸਾਡੇ ਸਾਰਿਆਂ 'ਤੇ ਨਜ਼ਰ ਰੱਖਣ ਦਾ ਕੰਮ ਕਰਦੀ ਸੀ।ਮੀਰਾ ਨਾਲ ਡਾਇਰੈਕਟਰ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਮਿਹਨਤ ਕਰੇਗੀ ਤਾਂ ਉਸਦਾ ਵਿਆਹ ਉਹ ਇੱਕ ਚੰਗੇ ਵਿਅਕਤੀ ਨਾਲ ਕਰਵਾਏਗਾ। ਜੀਊਨ ਨਾਲ ਉਸ ਨੇ ਵਾਅਦਾ ਕੀਤਾ ਕਿ ਉਹ ਜੀਊਨ ਦਾ ਉਸਦੇ ਪਰਿਵਾਰ ਨਾਲ ਸੰਪਰਕ ਕਰਵਾਏਗਾ।ਜਦੋਂ ਜੀਊਨ ਨੇ ਡਾਇਰੈਕਟਰ ਨੂੰ ਉਸ ਨੂੰ ਛੱਡਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਆਪਣੀ ਯਾਤਰਾ ਦੇ ਭੁਗਤਾਨ ਲਈ ਜੀਊਨ ਨੂੰ $53,200 ਕਮਾਉਣੇ ਪੈਣਗੇ। ਡਾਇਰੈਕਟਰ ਨੇ ਫਿਰ ਉਸ ਨੂੰ ਦੱਸਿਆ ਕਿ ਉਹ ਉਸ ਨੂੰ ਰਿਹਾਅ ਨਹੀਂ ਕਰ ਸਕਦਾ ਕਿਉਂਕਿ ਉਹ ਕੋਈ ਦਲਾਲ ਨਹੀਂ ਲੱਭ ਸਕਿਆ।ਮੀਰਾ ਅਤੇ ਜੀਊਨ ਨੇ ਕਦੇ ਵੀ ਸੈਕਸਕੈਮ ਦੇ ਰਾਹੀਂ ਕਮਾਇਆ ਆਪਣਾ ਪੈਸਾ ਨਹੀਂ ਦੇਖਿਆ।ਪਹਿਲਾਂ ਤਾਂ ਡਾਇਰੈਕਟਰ ਉਨ੍ਹਾਂ ਨੂੰ ਮੁਨਾਫ਼ੇ ਦੀ 30 ਫ਼ੀਸਦੀ ਰਕਮ ਦੇਣ ਲਈ ਮੰਨ ਗਿਆ ਸੀ ਅਤੇ ਉਨ੍ਹਾਂ ਨੂੰ ਇਹ ਰਕਮ ਰਿਹਾਅ ਹੋਣ 'ਤੇ ਪ੍ਰਾਪਤ ਹੋਣੀ ਸੀ। ਪਰ ਮੀਰਾ ਅਤੇ ਜੀਊਨ ਨੂੰ ਹੋਰ ਵੀ ਚਿੰਤਾ ਹੋਣ ਲੱਗੀ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸ਼ਾਇਦ ਉਹ ਕਦੇ ਵੀ ਆਜ਼ਾਦ ਨਹੀਂ ਹੋ ਸਕਣਗੀਆਂ।ਜੀਊਨ ਦੱਸਦੀ ਹੈ ਕਿ, ""ਆਮ ਤੌਰ 'ਤੇ ਸ਼ਾਇਦ ਮੈਂ ਕਦੀ ਵੀ ਖੁਦਕੁਸ਼ੀ ਕਰਨ ਬਾਰੇ ਸੋਚਦੀ ਵੀ ਨਾ ਪਰ ਮੈਂ ਨਸ਼ੇ ਦੀ ਓਵਰਡੋਜ਼ ਲੈਣ ਦੀ ਕੋਸ਼ਿਸ਼ ਕਰ ਚੁੱਕੀ ਹਾਂ ਅਤੇ ਇੱਕ ਵਾਰੀ ਖਿੜਕੀ ਤੋਂ ਛਾਲ ਮਾਰਨ ਦੀ ਵੀ ਕੋਸ਼ਿਸ਼ ਕਰ ਚੁੱਕੀ ਹਾਂ।"" ਫੋਟੋ ਕੈਪਸ਼ਨ ਕੈਦ ਵਿੱਚੋਂ ਭੱਜਣ ਤੋਂ ਬਾਅਦ ਮੀਰਾ ਦਾ ਸਮਾਨ ਸਾਲ ਬੀਤਦੇ ਰਹੇ- ਮੀਰਾ ਨੂੰ ਇੱਥੇ ਪੰਜ ਸਾਲ ਹੋ ਚੁੱਕੇ ਸਨ ਅਤੇ ਜੀਊਨ ਨੂੰ ਅੱਠ ਸਾਲ।ਫਿਰ ਮੀਰਾ ਦੇ ਇੱਕ ਸੈਕਸਕੈਮ ਗਾਹਕ ਜਿਸ ਨੂੰ ਉਹ ਤਿੰਨ ਸਾਲਾਂ ਤੋਂ ਜਾਣਦੀ ਸੀ, ਨੂੰ ਉਸ 'ਤੇ ਤਰਸ ਆ ਗਿਆ। ਉਸ ਨੇ ਮੀਰਾ ਦਾ ਰਾਬਤਾ ਪਾਦਰੀ ਚੁੰਨ ਕੀਵੰਨ ਨਾਲ ਕਰਵਾਇਆ ਜੋ ਪਿਛਲੇ 20 ਸਾਲਾਂ ਤੋਂ ਉੱਤਰੀ ਕੋਰੀਆ ਤੋਂ ਭੱਜਣ ਵਾਲਿਆਂ ਦੀ ਮਦਦ ਕਰ ਰਹੇ ਸਨ।ਮੀਰਾ ਦੇ ਗਾਹਕ ਨੇ ਮੀਰਾ ਦੇ ਕੰਪਿਊਟਰ 'ਤੇ ਮੈਸੇਜਿੰਗ ਐਪਲੀਕੇਸ਼ਨ ਇੰਸਟਾਲ ਕੀਤੀ ਤਾਂ ਜੋ ਉਹ ਪਾਦਰੀ ਦੇ ਨਾਲ ਗੱਲਬਾਤ ਕਰ ਸਕੇ।ਪਾਦਰੀ ਚੁੰਨ ਕੀਵੰਨ ਨੂੰ ਉੱਤਰੀ ਕੋਰੀਆ ਦੇ ਡੀਫੈਕਟਰਜ਼ ਵਿਚ ਕਾਫ਼ੀ ਜਾਣਿਆ ਜਾਂਦਾ ਹੈ। ਉੱਤਰੀ ਕੋਰੀਆਈ ਟੀਵੀ ਵੱਲੋਂ ਅਕਸਰ ਉਸ ਨੂੰ ""ਅਗਵਾ ਕਰਨ ਵਾਲਾ"" ਜਾਂ ਫਿਰ ""ਕੋਨ-ਮੈਨ"" ਆਖ ਕੇ ਨਿਸ਼ਾਨੇ ਸਾਧੇ ਜਾਂਦੇ ਹਨ।ਸਾਲ 1999 ਵਿੱਚ ਆਪਣੀ ਇਸਾਈ ਚੈਰਿਟੀ ਦੁਰਿਹਾਨਾ ਸਥਾਪਿਤ ਕਰਨ ਤੋਂ ਬਾਅਦ ਹੁਣ ਤੱਕ ਉਹ 1,200 ਦੇ ਕਰੀਬ ਬਾਗ਼ੀਆਂ ਦੀ ਮਦਦ ਕਰ ਉਨ੍ਹਾਂ ਨੂੰ ਸੁਰੱਖਿਅਤ ਬਚਾ ਚੁੱਕੇ ਹਨ।ਉਨ੍ਹਾਂ ਨੂੰ ਹਰ ਮਹੀਨੇ ਬਚਾਉਣ ਬਾਬਤ ਦੋ-ਤਿੰਨ ਅਰਜ਼ੀਆਂ ਆਉਂਦੀਆਂ ਹਨ ਪਰ ਉਨ੍ਹਾਂ ਨੂੰ ਮੀਰਾ ਅਤੇ ਜੀਊਨ ਦਾ ਮਾਮਲਾ ਖਾਸ ਤੌਰ 'ਤੇ ਬੇਹੱਦ ਪਰੇਸ਼ਾਨ ਕਰਨ ਵਾਲਾ ਲਗਿਆ।""ਮੈਂ ਤਿੰਨ ਸਾਲ ਤੱਕ ਕੈਦ ਵਿੱਚ ਰਹਿਣ ਵਾਲੀ ਕੁੜੀਆਂ ਨੂੰ ਦੇਖਿਆ ਹੈ ਪਰ ਮੈਂ ਅਜਿਹਾ ਮਾਮਲਾ ਕਦੇ ਨਹੀਂ ਦੇਖਿਆ ਜਦੋਂ ਕੁੜੀਆਂ ਨੂੰ ਇੰਨੀ ਦੇਰ ਤੱਕ ਕੈਦ ਕਰਕੇ ਰੱਖਿਆ ਗਿਆ ਹੋਵੇ। ਇਸ ਮਾਮਲੇ ਨੇ ਮੇਰਾ ਦਿਲ ਤੋੜ ਦਿੱਤਾ।"" Image copyright Chun Kiwon/BBC ਫੋਟੋ ਕੈਪਸ਼ਨ ਸੈਕਸਕੈਮ ਵੈੱਬਸਾਈਟ ਲਈ ਕੰਮ ਕਰਨ ਤੇ ਹੁੰਦੀ ਕਮਾਈ ਦਾ ਇੱਖ ਵੀ ਪੈਸਾ ਮੀਰਾ ਨੂੰ ਨਹੀਂ ਮਿਲਿਆ ਚੁੰਨ ਦਾ ਦਾਅਵਾ ਹੈ ਕਿ ਬਾਗੀ ਔਰਤਾਂ ਦੀ ਤਸਕਰੀ ਹੁਣ ਕਾਫ਼ੀ ਆਯੋਜਿਤ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਸਰਹੱਦ ਦੀ ਰੱਖਿਆ ਕਰ ਰਹੇ ਉੱਤਰੀ ਕੋਰੀਆ ਦੇ ਕੁਝ ਫ਼ੌਜੀ ਵੀ ਇਸ ਵਿਚ ਸ਼ਾਮਿਲ ਹਨ।ਚੀਨ ਦੇ ਸਰਹੱਦੀ ਖੇਤਰ ਵਿੱਚ ਰਹਿ ਰਹੇ ਸਥਾਨਕ ਲੋਕਾਂ ਵੱਲੋਂ ਕਈ ਵਾਰੀ ਔਰਤਾਂ ਦੀ ਤਸਕਰੀ ਨੂੰ ""ਕੋਰੀਅਨ ਪਿੱਗ ਟਰੇਡ"" ਵੀ ਕਿਹਾ ਜਾਂਦਾ ਹੈ। ਇੱਕ ਔਰਤ ਦੀ ਕੀਮਤ ਸੈਂਕੜੇ ਡਾਲਰ ਤੋਂ ਲੈਕੇ ਕਈ ਹਜ਼ਾਰ ਡਾਲਰ ਦੇ ਵਿਚਕਾਰ ਲਗਾਈ ਜਾਂਦੀ ਹੈ।ਹਾਲਾਂਕਿ ਅਧਿਕਾਰਕ ਅੰਕੜੇ ਹਾਸਿਲ ਕਰਨੇ ਔਖੇ ਹਨ ਪਰ ਉੱਤਰੀ ਕੋਰੀਆਈ ਔਰਤਾਂ ਦੀ ਉੱਚੇ ਪੱਧਰ 'ਤੇ ਹੋ ਰਹੀ ਤਸਕਰੀ ਦੇ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਵੀ ਆਪਣੀ ਚਿੰਤਾ ਜ਼ਾਹਿਰ ਕਰ ਚੁੱਕਾ ਹੈ।ਯੂਐਸ ਸਟੇਟ ਡਿਪਾਰਟਮੈਂਟ ਦੀ ਸਲਾਨਾ 'ਟਰੈਫਿਕਿੰਗ ਇਨ ਪਰਸਨਜ਼ ਰਿਪੋਰਟ' ਵਿੱਚ ਲਗਾਤਾਰ ਉੱਤਰੀ ਕੋਰੀਆ ਨੂੰ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਸਭ ਤੋਂ ਮਾੜੇ ਦੇਸਾਂ ਵਿੱਚ ਇੱਕ ਹੋਣ ਦਾ ਦਰਜਾ ਦਿੱਤਾ ਹੈ।ਪੂਰੇ ਇੱਕ ਮਹੀਨੇ ਤੱਕ ਚੁੰਨ ਸੈਕਸਕੈਮ ਸਾਇਟ 'ਤੇ ਇੱਕ ਕਲਾਇੰਟ ਦਾ ਰੂਪ ਧਾਰ ਕੇ ਮੀਰਾ ਅਤੇ ਜੀਊਨ ਦੇ ਸੰਪਰਕ ਵਿੱਚ ਰਹੇ ਸਨ। ਇਸ ਰਾਹੀਂ ਕੁੜੀਆਂ ਇਹ ਦਿਖਾਵਾ ਕਰ ਸਕੀਆਂ ਕਿ ਉਹ ਕੰਮ ਕਰ ਰਹੀਆਂ ਨੇ ਪਰ ਉਹ ਆਪਣੇ ਭੱਜਣ ਦੀ ਯੋਜਨਾ ਤਿਆਰ ਕਰ ਰਹੀਆਂ ਸਨ।ਉਨ੍ਹਾਂ ਦੱਸਿਆ ਕਿ, ""ਆਮ ਤੌਰ 'ਤੇ ਡੀਫ਼ੈਕਟਰਜ਼ ਆਪਣੀ ਲੋਕੇਸ਼ਨ ਨਾਲ ਜਾਣੂ ਨਹੀਂ ਹੁੰਦੇ ਕਿਉਂਕਿ ਉਨ੍ਹਾਂ ਨੂੰ ਅੱਖਾਂ 'ਤੇ ਪੱਟੀ ਬੰਨ੍ਹ ਕੇ ਜਾਂ ਫਿਰ ਰਾਤ ਸਮੇਂ ਅਪਾਰਟਮੈਂਟ ਵਿੱਚ ਲਿਆਇਆ ਜਾਂਦਾ ਹੈ। ਪਰ ਖੁਸ਼ਕਿਸਮਤੀ ਨਾਲ ਮੀਰਾ ਅਤੇ ਜੀਊਨ ਨੂੰ ਪਤਾ ਸੀ ਕਿ ਉਹ ਯੈਂਜੀ ਸ਼ਹਿਰ ਵਿੱਚ ਹਨ ਅਤੇ ਬਾਹਰ ਇੱਕ ਹੋਟਲ 'ਤੇ ਲੱਗਿਆ ਸਾਈਨ ਵੀ ਦੇਖ ਸਕਦੇ ਸਨ।""ਗੂਗਲ ਮੈਪਸ 'ਤੇ ਉਨ੍ਹਾਂ ਦੀ ਸਹੀ ਲੋਕੇਸ਼ਨ ਭਾਲ ਕੇ ਚੁੰਨ ਆਪਣੀ ਸੰਸਥਾ ਦੁਰਿਹਾਨਾ ਤੋਂ ਇੱਕ ਵਲੰਟੀਅਰ ਭੇਜਣ ਵਿੱਚ ਸਫ਼ਲ ਰਹੇ ਤਾਂ ਜੋ ਕੁੜੀਆਂ ਨੂੰ ਬਚਾਉਣ ਲਈ ਉਨ੍ਹਾਂ ਦੇ ਅਪਾਰਟਮੈਂਟ ਦਾ ਪਤਾ ਲਗਾਇਆ ਜਾ ਸਕੇ।ਕਿਸੇ ਵੀ ਬਾਗ਼ੀ ਲਈ ਚੀਨ ਤੋਂ ਬਾਹਰ ਜਾਣਾ ਖਤਰਿਆਂ ਦੇ ਨਾਲ ਭਰਿਆ ਹੋਇਆ ਸੀ। ਜ਼ਿਆਦਾਤਰ ਲੋਕ ਕਿਸੇ ਤੀਸਰੇ ਦੇਸ਼ ਜਾਣਾ ਚਾਹੁੰਦੇ ਹਨ ਜਾਂ ਫਿਰ ਦੱਖਣੀ ਕੋਰੀਆ ਦੇ ਦੂਤਾਵਾਸ ਜਾਣਾ ਚਾਹੁੰਦੇ ਹਨ, ਜਿੱਥੇ ਤੋਂ ਉਨ੍ਹਾਂ ਨੂੰ ਦੱਖਣੀ ਕੋਰੀਆ ਵਾਪਿਸ ਭੇਜਿਆ ਜਾਵੇਗਾ ਅਤੇ ਸ਼ਰਨ ਦਿੱਤੀ ਜਾਵੇਗੀ।ਪਰ ਬਿਨ੍ਹਾਂ ਕਿਸੇ ਪਛਾਣ ਪੱਤਰ ਦੇ ਚੀਨ ਤੋਂ ਬਾਹਰ ਜਾਣਾ ਵੀ ਖ਼ਤਰਨਾਕ ਹੈ। ਚੁੰਨ ਦੱਸਦੇ ਹਨ ਕਿ ""ਪਿਛਲੇ ਸਮੇਂ ਵਿਚ ਉੱਤਰੀ ਕੋਰੀਆ ਦੇ ਬਾਗ਼ੀ ਲੋਕ ਨਕਲੀ ਪਛਾਣ ਪੱਤਰ ਦੇ ਨਾਲ ਵੀ ਯਾਤਰਾ ਕਰ ਲੈਂਦੇ ਸਨ। ਪਰ ਅੱਜ ਕਲ੍ਹ ਅਧਿਕਾਰੀ ਆਪਣੇ ਨਾਲ ਇੱਕ ਇਲੈਕਟ੍ਰਾਨਿਕ ਡਿਵਾਈਸ ਰੱਖਦੇ ਹਨ ਜਿਸ ਨਾਲ ਪਤਾ ਚੱਲ ਜਾਂਦਾ ਹੈ ਕਿ ਪਛਾਣ ਪੱਤਰ ਅਸਲੀ ਹੈ ਜਾਂ ਨਕਲੀ।"" ਫੋਟੋ ਕੈਪਸ਼ਨ ਚੁੰਨ ਕਿਵੋਨ ਨੂੰ ਮੈਸੇਜ ਮਿਲਿਆ ਕਿ ਮੀਰਾ ਤੇ ਜਿਊਨ ਚੀਨੀ ਸਰਹੱਦ ਤੋਂ ਪਾਰ ਬਿਲਕੁਲ ਸੁਰੱਖਿਅਤ ਹਨ ਅਪਾਰਟਮੈਂਟ ਤੋਂ ਭੱਜਣ ਤੋਂ ਬਾਅਦ ਦੁਰਿਹਾਨਾ ਵੋਲੰਟੀਅਰਾਂ ਦੀ ਸਹਾਇਤਾ ਦੇ ਨਾਲ ਚੀਨ ਤੋਂ ਬਾਹਰ ਜਾਣ ਦੇ ਲੰਬੇ ਸਫ਼ਰ ਦੀ ਸ਼ੁਰੂਆਤ ਕਰਦੀਆਂ ਹਨ। ਕਿਸੇ ਵੀ ਆਈਡੀ ਦੇ ਬਿਨ੍ਹਾਂ ਉਹ ਕਿਸੇ ਹੋਟਲ ਜਾਂ ਹੋਸਟਲ ਵਿੱਚ ਠਹਿਰਨ ਦਾ ਖ਼ਤਰਾ ਨਹੀਂ ਚੁੱਕ ਸਕਦੀਆਂ ਸਨ ਜਿਸ ਕਾਰਨ ਉਹ ਰੇਲਗੱਡੀਆਂ 'ਤੇ ਸੌਣ ਜਾਂ ਰੈਸਟੋਰੈਂਟਾਂ ਵਿੱਚ ਜਾਗ ਕੇ ਰਾਤਾਂ ਬਿਤਾਉਣ ਲਈ ਮਜਬੂਰ ਸਨ।ਚੀਨ ਵਿੱਚ ਆਪਣੇ ਸਫ਼ਰ ਦੇ ਆਖਰੀ ਦਿਨ ਪੰਜ ਘੰਟੇ ਇੱਕ ਪਹਾੜ ਉੱਤੇ ਚੜ੍ਹਾਈ ਕਰਨ ਤੋਂ ਬਾਅਦ ਉਹ ਆਖ਼ਰਕਾਰ ਸਰਹੱਦ ਪਾਰ ਕਰਕੇ ਇੱਕ ਗੁਆਂਢੀ ਦੇਸ ਵਿਚ ਦਾਖ਼ਲ ਹੋ ਗਏ। ਉਨ੍ਹਾਂ ਨੇ ਜੋ ਰੂਟ ਤੈਅ ਕੀਤਾ ਅਤੇ ਜਿਸ ਦੇਸ਼ ਵਿੱਚ ਦਾਖਲ ਹੋਏ ਉਸ ਬਾਰੇ ਦੱਸਿਆ ਨਹੀਂ ਜਾ ਸਕਦਾ।ਅਪਾਰਟਮੈਂਟ ਤੋਂ ਭੱਜਣ ਦੇ 12 ਦਿਨਾਂ ਬਾਅਦ ਮੀਰਾ ਅਤੇ ਜੀਊਨ ਦੀ ਮੁਲਾਕਾਤ ਚੁੰਨ ਨਾਲ ਪਹਿਲੀ ਵਾਰ ਹੋਈ।ਜੀਊਨ ਕਹਿੰਦੀ ਹੈ ਕਿ, ""ਮੈਨੂੰ ਲਗਦਾ ਸੀ ਕਿ ਦੱਖਣੀ ਕੋਰੀਆ ਦੀ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਹੀ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰਾਂਗੀ, ਪਰ ਪਾਦਰੀ ਚੁੰਨ ਨਾਲ ਮੁਲਾਕਾਤ ਤੋਂ ਬਾਅਦ ਹੀ ਮੈਂ ਸੁਰੱਖਿਅਤ ਮਹਿਸੂਸ ਕਰਨ ਲੱਗੀ। ਆਜ਼ਾਦੀ ਮਿਲਨ ਦੇ ਖਿਆਲ ਨਾਲ ਹੀ ਮੇਰੀਆਂ ਅੱਖਾਂ ਭਰ ਆਈਆਂ।""ਉਹ ਗੱਡੀ ਰਾਹੀਂ ਇਕੱਠੇ ਮਿਲਕੇ ਹੋਰ 27 ਘੰਟਿਆਂ ਦਾ ਸਫ਼ਰ ਤੈਅ ਕਰਕੇ ਸਭ ਤੋਂ ਨੇੜੇ ਦੇ ਦੱਖਣੀ ਕੋਰੀਆਈ ਦੂਤਾਵਾਸ ਪਹੁੰਚੇ।ਚੁੰਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਉੱਤਰੀ ਕੋਰੀਅਨ ਇਸ ਸਫ਼ਰ ਦੇ ਆਖਰੀ ਹਿੱਸੇ ਨੂੰ ਬਹੁਤ ਔਖਾ ਸਮਝਦੇ ਹਨ ਅਤੇ ਇਸ ਨੂੰ ਸਹਾਰਨਾ ਮੁਸ਼ਕਿਲ ਲੱਗਦਾ ਹੈ। ਉਨ੍ਹਾਂ ਨੂੰ ਗੱਡੀ ਵਿਚ ਇਨ੍ਹਾਂ ਸਫ਼ਰ ਕਰਨ ਦੀ ਆਦਤ ਨਹੀਂ ਹੁੰਦੀ। ""ਇਹ ਲੋਕ ਅਕਸਰ ਬਿਮਾਰ ਹੋ ਜਾਂਦੇ ਹਨ ਅਤੇ ਕਈ ਵਾਰ ਉਲਟੀਆਂ ਕਾਰਨ ਬੇਹੋਸ਼ ਵੀ ਹੋ ਜਾਂਦੇ ਹਨ। ਇਹ ਰਸਤਾ ਨਰਕ ਦੀ ਤਰ੍ਹਾਂ ਹੈ ਅਤੇ ਉਨ੍ਹਾਂ ਦੁਆਰਾ ਹੀ ਤੈਅ ਕੀਤਾ ਜਾਂਦਾ ਹੈ ਜੋ ਸਵਰਗ ਦੀ ਭਾਲ ਕਰ ਰਹੇ ਹਨ।""ਦੂਤਾਵਾਸ 'ਤੇ ਪਹੁੰਚਣ ਤੋਂ ਪਹਿਲਾਂ ਹੀ ਮੀਰਾ ਥੋੜਾ ਘਬਰਾਈ ਹੋਈ ਸੀ ਅਤੇ ਹਲਕਾ ਮੁਸਕੁਰਾ ਰਹੀ ਸੀ। ਉਹ ਆਖਦੀ ਹੈ ਕਿ ਉਸਦਾ ਰੋਣ ਦਾ ਮੰਨ ਕਰ ਰਿਹਾ ਸੀ। ਜੀਊਨ ਦੱਸਦੀ ਹੈ ਕਿ, ""ਮੈਨੂੰ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਮੈਂ ਨਰਕ ਤੋਂ ਨਿਕਲ ਕੇ ਆਈ ਹਾਂ। ਮੇਰੇ ਅੰਦਰ ਬਹੁਤ ਭਾਵਨਾਵਾਂ ਭਰੀਆਂ ਹੋਈਆਂ ਹਨ। ਜੇਕਰ ਮੈਂ ਦੱਖਣੀ ਕੋਰੀਆ ਚਲੀ ਜਾਂਦੀ ਹਾਂ ਤਾਂ ਮੈਂ ਦੁਬਾਰਾ ਕਦੇ ਵੀ ਆਪਣੇ ਪਰਿਵਾਰ ਨੂੰ ਨਹੀਂ ਦੇਖ ਸਕਾਂਗੀ ਅਤੇ ਮੈਨੂੰ ਇਸ ਗੱਲ ਦਾ ਬੁਰਾ ਵੀ ਲਗਦਾ ਹੈ। ਆਪਣਾ ਦੇਸ ਛੱਡਣ ਪਿੱਛੇ ਮੇਰਾ ਇਹ ਮੰਤਵ ਕਦੇ ਵੀ ਨਹੀਂ ਸੀ।""ਪਾਦਰੀ ਅਤੇ ਦੋਵੇਂ ਔਰਤਾਂ ਇਕੱਠੇ ਹੀ ਦੂਤਾਵਾਸ ਦੇ ਅੰਦਰ ਦਾਖਿਲ ਹੋਏ। ਕੁਝ ਪਲਾਂ ਬਾਅਦ ਸਿਰਫ਼ ਚੁੰਨ ਬਾਹਰ ਵਾਪਸ ਆਏ ਅਤੇ ਉਹ ਇਸ ਮਾਮਲੇ ਵਿੱਚ ਆਪਣੀ ਭੁਮਿਕਾ ਅਦਾ ਕਰ ਚੁੱਕੇ ਸਨ। ਮੀਰਾ ਅਤੇ ਜੀਊਨ ਨੂੰ ਸਿੱਧਾ ਦੱਖਣੀ ਕੋਰੀਆ ਭੇਜਿਆ ਜਾਵੇਗਾ। ਜਿੱਥੇ ਉਹ ਕੌਮੀ ਖੂਫੀਆ ਸੇਵਾ ਦੁਆਰਾ ਇੱਕ ਸਖ਼ਤ ਜਾਂਚ ਪ੍ਰਕਿਰਿਆ ਵਿੱਚੋਂ ਲੰਘਣਗੀਆਂ। ਇਹ ਯਕੀਨੀ ਬਨਾਉਣ ਲਈ ਕਿ ਉਹ ਜਾਸੂਸ ਨਹੀਂ ਹਨ। ਫੋਟੋ ਕੈਪਸ਼ਨ ਚੀਨੀ ਸਰੱਹਦ ਦੇ ਪਾਰ ਸੁਰੱਖਿਅਤ ਪਹੁੰਚਣ ਤੇ ਮੀਰਾ (ਖੱਬੇ) ਅਤੇ ਜਿਊਨ (ਸੱਜੇ) ਚੀਨ ਵੱਲ ਦੇਖਦੀਆਂ ਹੋਈਆਂ ਅੱਗੇ ਦੇ ਤਕਰੀਬਨ ਤਿੰਨ ਮਹੀਨੇ ਉਹ ਹਾਨਾਵੰਨ ਪੁਨਰਵਾਸ ਕੇਂਦਰ ਵਿੱਚ ਬਤੀਤ ਕਰਨਗੀਆਂ। ਇੱਥੇ ਉਨ੍ਹਾਂ ਨੂੰ ਦੱਖਣੀ ਕੋਰੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਦੇ ਅਨੁਕੂਲ ਤਿਆਰ ਕਰਨ ਲਈ ਵਿਹਾਰਕ ਹੁਨਰ ਸਿਖਾਏ ਜਾਣਗੇ। ਇਹ ਵੀ ਪੜ੍ਹੋ:ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀਉੱਤਰੀ ਕੋਰੀਆ ਤੋਂ ਬਾਗ਼ੀ ਹੋਕੇ ਆਏ ਲੋਕ ਇੱਥੇ ਰਾਸ਼ਨ ਦੀ ਖਰੀਦਾਰੀ ਕਰਨਾ ਸਿੱਖਦੇ ਹਨ, ਸਮਾਰਟਫ਼ੋਨ ਚਲਾਉਣਾ ਸਿੱਖਦੇ ਹਨ, ਫ੍ਰੀ ਮਾਰਕੀਟ ਆਰਥਿਕਤਾ ਦੇ ਸਿਧਾਂਤ ਸਿਖਾਏ ਜਾਂਦੇ ਹਨ ਅਤੇ ਕੰਮ ਕਰਨ ਲਈ ਸਿਖਲਾਈ ਵੀ ਪ੍ਰਾਪਤ ਕਰਦੇ ਹਨ। ਉਹ ਇੱਥੇ ਕਾਉਂਗਲਿੰਗ ਵੀ ਹਾਸਿਲ ਕਰ ਸਕਦੇ ਹਨ। ਫਿਰ ਉਹ ਅਧਿਕਾਰਕ ਤੌਰ 'ਤੇ ਦੱਖਣੀ ਕੋਰੀਆ ਦੇ ਨਾਗਰਿਕ ਬਣ ਜਾਣਗੇ। ਦੱਖਣੀ ਕੋਰੀਆ ਵਿੱਚ ਆਪਣੇ ਸੁਪਣਿਆਂ ਬਾਰੇ ਪੁੱਛੇ ਜਾਣ 'ਤੇ ਮੀਰਾ ਕਹਿੰਦੀ ਹੈ, ""ਮੈਂ ਅੰਗਰੇਜ਼ੀ ਜਾਂ ਫਿਰ ਚੀਨੀ ਭਾਸ਼ਾ ਸਿੱਖਣਾ ਚਾਹੁੰਦੀ ਹਾਂ ਤਾਂ ਕਿ ਮੈਂ ਟੂਅਰ ਗਾਇਡ ਬਣ ਸਕਾਂ।""ਜੀਊਨ ਦਾ ਕਹਿਣਾ ਹੈ, ""ਮੈਂ ਇੱਕ ਆਮ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹਾਂ, ਕਿਸੇ ਕੈਫ਼ੇ ਵਿੱਚ ਆਪਣੇ ਮਿੱਤਰਾਂ ਨਾਲ ਬੈਠ ਕੇ ਕੌਫ਼ੀ ਪੀਂਦੇ ਹੋਏ ਗੱਲਬਾਤ ਕਰਨਾ ਚਾਹੁੰਦੀ ਹਾਂ""""ਕਿਸੇ ਨੇ ਮੈਨੂੰ ਇੱਕ ਵਾਰ ਦੱਸਿਆ ਕਿ ਇੱਕ ਦਿਨ ਇਹ ਬਾਰਿਸ਼ ਰੁੱਕ ਜਾਵੇਗੀ ਪਰ ਮੇਰੇ ਲਈ ਇਹ ਮੀਂਹ ਦਾ ਮੌਸਮ ਇੰਨਾ ਲੰਮਾਂ ਚੱਲਿਆ ਕਿ ਮੈਂ ਸੂਰਜ ਦੀ ਹੋਂਦ ਬਾਰੇ ਭੁੱਲ ਹੀ ਗਈ ਸੀ।"" ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮਾਲਟਾ ਕਿਸ਼ਤੀ ਕਾਂਡ ਦਾ ਦਰਦ : 22 ਸਾਲ ਬਾਅਦ ਵੀ ਇੱਕ ਮਾਂ ਪੁੱਤਰ ਦੀ ਰਾਹ ਦੇਖ ਰਹੀ ਹੈ ਸਰਬਜੀਤ ਸਿੰਘ ਧਾਲੀਵਾਲ ਬੀਬੀਸੀ ਪੱਤਰਕਾਰ 29 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46702280 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਮਹਿੰਦਰ ਕੌਰ ਨੂੰ ਅੱਜ ਵੀ ਆਪਣੇ ਪੱਤ ਦੇ ਆਉਣ ਦੀ ਉਡੀਕ ਹੈ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਆਲਮਗੀਰ ਕਾਲਾ ਸੰਘਿਆਂ ਦੀ ਤੰਗ ਜਿਹੀ ਗਲੀ ਵਿੱਚੋਂ ਹੁੰਦਾ ਹੋਇਆ, ਮੈਂ ਜਦੋਂ ਮਿਸਤਰੀ ਅਰਜਨ ਸਿੰਘ ਦੇ ਘਰ ਦੀਆਂ ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਿਲ ਉੱਤੇ ਗਿਆ ਤਾਂ ਸਾਹਮਣੇ ਧੁੱਪ ਵਿੱਚ ਇੱਕ 70 ਕੁ ਸਾਲਾ ਬਜ਼ੁਰਗ ਔਰਤ ਕੁਰਸੀ ਉੱਤੇ ਅੱਖਾਂ ਬੰਦ ਕਰ ਕੇ ਬੈਠੀ ਸੀ। ਸਾਡੀ ਆਵਾਜ਼ ਸੁਣ ਕੇ ਉਹ ਇੱਕ ਦਮ ਬੋਲੀ, “ਮੇਰੇ ਪਿੰਦਰ ਦੀ ਕੋਈ ਖ਼ਬਰ ਲੈ ਕੇ ਆਏ ਹੋ, ਵੇ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ।” ਇਸ ਤੋਂ ਬਾਅਦ ਘਰ ਦੇ ਕੋਨੇ ਵਿੱਚ ਬੈਠੀ ਉਸ ਬਜ਼ੁਰਗ ਉਨ੍ਹਾਂ ਦੇ ਪਤੀ ਅਰਜਨ ਸਿੰਘ ਚੁੱਪ ਕਰਵਾ ਦਿੰਦੇ ਹਨ।ਮੈਨੂੰ ਨੇੜੇ ਪਈ ਕੁਰਸੀ ਉੱਤੇ ਬੈਠਣ ਲਈ ਕਹਿ ਕੇ ਅਰਜਨ ਸਿੰਘ ਆਪਣੀ ਪਤਨੀ ਦੇ ਅੱਥਰੂ ਸਾਫ਼ ਕਰਨ ਲੱਗ ਪਏ। ਅਰਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੇ ਦੋਵੇਂ ਹੱਥ ਕੰਮ ਨਹੀਂ ਕਰਦੇ।ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਬਜ਼ੁਰਗ ਕੰਬਦੀ ਆਵਾਜ਼ ਵਿੱਚ ਫਿਰ ਬੋਲ ਪਈ, 'ਤੁਸੀਂ ਮੈਨੂੰ ਦੱਸਦੇ ਕਿਉਂ ਨਹੀਂ ਪਿੰਦਰ ਠੀਕ ਹੈ ਜਾਂ ਨਹੀਂ, ਕੋਈ ਉਸ ਨੂੰ ਲੈ ਆਓ। ਮੈ ਉਸ ਨੂੰ ਘੁੱਟ ਕੇ ਜੱਫੀਆਂ ਪਾਵਾਂਗੀ।'ਇਹ ਬਜ਼ੁਰਗ ਮਾਲਟਾ ਕਿਸ਼ਤੀ ਕਾਂਡ ਵਿੱਚ ਲਾਪਤਾ ਹੋਏ 20 ਸਾਲਾਂ ਦੇ ਪਲਵਿੰਦਰ ਸਿੰਘ ਦੀ ਮਾਂ ਮਹਿੰਦਰ ਕੌਰ ਹਨ ਜੋ ਪਿਆਰ ਨਾਲ ਉਸ ਨੂੰ ਪਿੰਦਰ ਆਖ ਕੇ ਬੁਲਾਉਂਦੇ ਸਨ। ਇਸ ਜੋੜੇ ਦਾ ਵੱਡਾ ਪੁੱਤਰ ਪਲਵਿੰਦਰ ਸਿੰਘ 22 ਸਾਲ ਪਹਿਲਾਂ ਇਟਲੀ ਜਾਂਦਾ ਹੋਇਆ ਮਾਲਟਾ ਕਿਸ਼ਤੀ ਕਾਂਡ ਵਿੱਚ ਲਾਪਤਾ ਹੋ ਗਿਆ ਸੀ ਜਿਸ ਦਾ ਇੰਤਜ਼ਾਰ ਅੱਜ ਵੀ ਕਰ ਰਹੇ ਹਨ।ਇਹ ਵੀ ਪੜ੍ਹੋ:3 ਪੰਜਾਬੀਆਂ ਦੀ ਕਹਾਣੀ ਜਿਨ੍ਹਾਂ ਯੂਕਰੇਨ ’ਚ 10 ਮਹੀਨੇ ਨਰਕ ਭੋਗਿਆ'ਅੱਗ ਨਾਲ ਝੁਲਸੀ ਮੇਰੀ ਵਿਚਾਰੀ ਭੁੱਖੀ-ਤਿਹਾਈ ਧੀ ਦੁਨੀਆਂ ਤੋਂ ਤੁਰ ਗਈ'PUBG ਮੋਬਾਈਲ ਗੇਮ 'ਤੇ ਪਾਬੰਦੀ ਦਾ ਸੱਚਪਲਵਿੰਦਰ ਸਿੰਘ ਦੇ ਪਿਤਾ ਅਰਜਨ ਸਿੰਘ ਨੇ ਦੱਸਿਆ ਕਿ ਮਾਲਟਾ ਕਿਸ਼ਤੀ ਕਾਂਡ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ, ਪਤਨੀ ਉਸ ਸਮੇਂ ਤੋਂ ਦੀ ਸਦਮੇ 'ਚ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਸ਼ਹਿਰੋਂ ਘਰ ਆਉਂਦਾ ਤਾਂ ਅਕਸਰ ਮਹਿੰਦਰ ਕੌਰ ਆਪਣੇ ਪੁੱਤਰ ਦੀ ਖ਼ਬਰ ਸਾਰ ਮਿਲਣ ਦੀ ਉਮੀਦ ਨਾਲ ਉਸ ਨਾਲ ਗੱਲਾਂ ਕਰਦੇ ਹਨ। ਹਾਲਾਂਕਿ ਮਹਿੰਦਰ ਕੌਰ ਨੂੰ ਹੁਣ ਉੱਚਾ ਸੁਣਦਾ ਹੈ ਪਰ ਫੇਰ ਵੀ ਉਸ ਦੀ ਅੱਖਾਂ ਘਰ ਦੀ ਗਲੀ ਵੱਲ ਲੱਗੀਆਂ ਰਹਿੰਦੀਆਂ ਹਨ ਕਿ ਉਨ੍ਹਾਂ ਦਾ ਪੁੱਤਰ ਇੱਕ ਦਿਨ ਜ਼ਰੂਰ ਆਵੇਗਾ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਮਾਲਟਾ ਕਿਸ਼ਤੀ ਕਾਂਡ ਦਾ ਦਰਦ: ਮਾਂ ਨੂੰ 22 ਸਾਲ ਤੋਂ ਪੁੱਤ ਦੀ ਉਡੀਕਮਹਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਦੇ ਹੱਕ ਵਿਚ ਨਹੀਂ ਸੀ। ਭਰੀਆਂ ਅੱਖਾਂ ਨਾਲ ਸਾਡੇ ਨਾਲ ਮਹਿੰਦਰ ਕੌਰ ਨੇ ਦੱਸਿਆ, 'ਮੈਂ ਪਲਵਿੰਦਰ ਨੂੰ ਬਹੁਤ ਰੋਕਿਆ ਪਰ ਰੁਕਿਆ ਨਹੀਂ।’ ਥੋੜ੍ਹਾ ਚੁੱਪ ਰਹਿਣ ਤੋਂ ਬਾਅਦ ਉਨ੍ਹਾਂ ਫਿਰ ਦੱਸਣਾ ਸ਼ੁਰੂ ਕੀਤਾ ਕਿ ਜਿਸ ਦਿਨ ਏਜੰਟ ‘ਪਿੰਦਰ ਨੂੰ ਘਰੋਂ ਲੈ ਕੇ ਗਿਆ ਉਸ ਰਾਤ ਮੇਰਾ ਪੁੱਤਰ ਮੇਰੇ ਨਾਲ ਪਿਆ ਸੀ, ਪਰ ਉਹ ਮੈਨੂੰ ਸੁੱਤੀ ਪਈ ਨੂੰ ਹੀ ਛੱਡ ਕੇ ਚਲਾ ਗਿਆ।’ ਮਹਿੰਦਰ ਕੌਰ ਨੇ ਦੱਸਿਆ, ‘ਮੇਰਾ ਦਿਲ ਨਹੀਂ ਮੰਨਦਾ ਕਿ ਮੇਰਾ ਪੁੱਤਰ ਇਸ ਦੁਨੀਆ ਵਿੱਚ ਨਹੀਂ ਹੈ, ਇਸ ਕਰਕੇ ਮੈਨੂੰ ਅੱਜ ਵੀ ਉਸ ਨੂੰ ਇੰਤਜ਼ਾਰ ਹੈ।’.....' ਪੁੱਤ ਦਾ ਵਿਛੋੜਾ ਮਾਂ ਹੀ ਜਾਣ ਸਕਦੀ ਹੈ।' ਕੌਣ ਸੀ ਪਲਵਿੰਦਰ ਸਿੰਘ 20 ਸਾਲ ਦਾ ਪਲਵਿੰਦਰ ਸਿੰਘ, ਅਰਜਨ ਸਿੰਘ ਦੇ ਚਾਰ ਬੱਚਿਆਂ ਵਿੱਚੋਂ ਜੇਠਾ ਪੁੱਤਰ ਸੀ। ਪੜ੍ਹਾਈ ਤੋਂ ਬਾਅਦ ਪਲਵਿੰਦਰ ਨੇ ਪਿੰਡ ਆਲਮਗੀਰ ਕਾਲਾ ਸੰਘਿਆਂ ਵਿੱਚ ਪਿਤਾ ਨਾਲ ਹੀ ਕਾਰਪੈਂਟਰੀ ਦਾ ਕੰਮ ਸ਼ੁਰੂ ਕਰ ਦਿੱਤਾ। ਦੁਆਬੇ ਦੇ ਆਮ ਮੁੰਡਿਆਂ ਵਾਂਗ ਉਸ ਨੇ ਵਿਦੇਸ਼ ਜਾਣ ਦਾ ਫ਼ੈਸਲਾ ਕਰ ਲਿਆ। ਪਲਵਿੰਦਰ ਨੂੰ ਇੱਕ ਏਜੰਟ ਮਿਲਿਆ ਅਤੇ ਢਾਈ ਲੱਖ ਰੁਪਏ ਵਿੱਚ ਇਟਲੀ ਭੇਜਣਾ ਸੌਦਾ ਤੈਅ ਹੋ ਗਿਆ। ਫੋਟੋ ਕੈਪਸ਼ਨ ਅਰਜਨ ਸਿੰਘ ਮੁਤਾਬਕ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਪਲਵਿੰਦਰ ਸਿੰਘ ਦੀ ਅੰਤਿਮ ਵਾਰ ਉਨ੍ਹਾਂ ਨਾਲ ਫ਼ੋਨ ਰਾਹੀਂ ਇੱਕ ਵਾਰ ਗੱਲਬਾਤ ਹੋਈ ਸੀ ਪਲਵਿੰਦਰ ਸਿੰਘ ਦੇ ਪਿਤਾ ਅਰਜਨ ਸਿੰਘ ਨੇ ਦੱਸਿਆ ਕਿ ਏਜੰਟ ਨੂੰ ਸੱਤਰ ਹਜ਼ਾਰ ਰੁਪਏ ਐਡਵਾਂਸ ਦਿੱਤੇ ਗਏ ਅਤੇ ਉਸ ਤੋਂ ਬਾਅਦ ਪਲਵਿੰਦਰ ਸਿੰਘ ਜਿਸ ਦੀ ਉਮਰ ਉਸ ਸਮੇਂ ਵੀਹ ਸਾਲ ਸੀ, ਏਜੰਟ ਨਾਲ ਇਟਲੀ ਲਈ ਨਵੰਬਰ 1996 ਵਿੱਚ ਘਰੋਂ ਚਲਾ ਗਿਆ।ਅਰਜਨ ਸਿੰਘ ਨੇ ਦੱਸਿਆ ਕਿ ਦਿੱਲੀ ਤੋਂ ਉਡਾਣ ਰਾਹੀਂ ਪਲਵਿੰਦਰ ਸਿੰਘ ਨੂੰ ਕਿਸੇ ਹੋਰ ਮੁਲਕ ਭੇਜਿਆ ਗਿਆ ਅਤੇ ਉਸ ਤੋਂ ਬਾਅਦ ਸਮੁੰਦਰੀ ਜਹਾਜ਼ ਰਾਹੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਬਾਕੀ ਮੁੰਡਿਆਂ ਵਾਂਗ ਉਸ ਨੂੰ ਇਟਲੀ ਵਿੱਚ ਦਾਖਲ ਕਰਵਾਇਆ ਜਾਣਾ ਸੀ। ਇਸ ਗੱਲ ਦਾ ਪਤਾ ਉਨ੍ਹਾਂ ਨੂੰ ਹਾਦਸੇ ਤੋਂ ਬਾਅਦ ਲੱਗਾ, ਜਦਕਿ ਏਜੰਟ ਨੇ ਸਿੱਧੀ ਇਟਲੀ ਦੀ ਫਲਾਈਟ ਕਰਵਾਉਣ ਦਾ ਵਾਅਦਾ ਉਨ੍ਹਾਂ ਨਾਲ ਕੀਤਾ ਸੀ।ਇਹ ਵੀ ਪੜ੍ਹੋ:ਮਾਲਟਾ ਕਾਂਡ: ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ ਸਮੁੰਦਰੀ ਜਹਾਜ਼ ਰੋਹਿੰਗਿਆ ਨੂੰ ਬਚਾਉਣ ਲਈ ਚੱਲਿਆਇਟਲੀ ਦੀ ਨਾਂਹ, ਪਰ ਸਪੇਨ ਨੇ ਕੀਤਾ ਗੈਰ-ਕਾਨੂੰਨੀ ਪਰਵਾਸੀਆਂ ਦਾ ਸਵਾਗਤਅਰਜਨ ਸਿੰਘ ਮੁਤਾਬਕ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਪਲਵਿੰਦਰ ਸਿੰਘ ਦੀ ਆਖ਼ਰੀ ਵਾਰ ਉਨ੍ਹਾਂ ਨਾਲ ਫ਼ੋਨ ’ਤੇ ਇੱਕ ਵਾਰ ਗੱਲਬਾਤ ਹੋਈ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਹ ਸਮੁੰਦਰੀ ਜਹਾਜ਼ ਰਾਹੀਂ ਇਟਲੀ ਜਾ ਰਹੇ ਹਨ ਅਤੇ ਸ਼ਿੱਪ ਵਿੱਚ ਹੋਰ ਵੀ ਬਹੁਤ ਸਾਰੇ ਪੰਜਾਬੀ ਮੁੰਡੇ ਹਨ। ਫੋਟੋ ਕੈਪਸ਼ਨ ਪਲਵਿੰਦਰ ਸਿੰਘ ਦੀ ਪੁਰਾਣੀ ਤਸਵੀਰ ਅਰਜਨ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਕਿਸ਼ਤੀ ਡੁੱਬਣ ਬਾਰੇ ਹੀ ਫੋਨ ਆਇਆ ਸੀ। ਇਹ ਫ਼ੋਨ ਕਾਲਾ ਸੰਘਿਆਂ ਦੇ ਮਨਦੀਪ ਸਿੰਘ ਨਾਮਕ ਨੌਜਵਾਨ ਜੋ ਇਸ ਹਾਦਸੇ ਵਿੱਚੋਂ ਬਚਣ ਵਾਲੇ 24 ਮੁੰਡਿਆਂ ਵਿੱਚੋਂ ਇੱਕ ਸੀ, ਨੇ ਕੀਤਾ ਸੀ। ਅਰਜਨ ਸਿੰਘ ਨੇ ਬਾਅਦ ਵਿੱਚ ਮਨਦੀਪ ਸਿੰਘ ਨਾਲ ਮੁਲਾਕਾਤ ਵੀ ਕੀਤੀ ਪਰ ਉਸ ਦੇ ਜਵਾਬ ਵੀ ਉਨ੍ਹਾਂ ਦੀ ਤਸੱਲੀ ਨਹੀਂ ਕਰਵਾ ਸਕੇ।ਅਰਜਨ ਸਿੰਘ ਨੂੰ ਲਾਪਤਾ ਪੁੱਤਰ ਦਾ ‘ਗ਼ਮ ਤਾਂ ਉਨ੍ਹਾਂ ਨੂੰ ਸਾਰੀ ਉਮਰ ਹੈ, ਹੀ ਪਰ ਇਸ ਤੋਂ ਬਾਅਦ ਇਨਸਾਫ਼ ਲਈ ਜੋ ਦਰ ਦਰ ਠੋਕਰਾਂ ਖਾਦੀਆਂ ਇਸ ਦਾ ਗ਼ਮ ਉਨ੍ਹਾਂ ਨੂੰ ਜ਼ਿਆਦਾ ਹੈ।’ ਅਰਜਨ ਸਿੰਘ ਨੇ ਦੱਸਿਆ ਕਿ ਆਪਣੇ ਪੁੱਤਰ ਦੀ ਤਲਾਸ਼ ਲਈ ਅਤੇ ਇਸ ਕਿਸ਼ਤੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਉਹ ਬਲਵੰਤ ਸਿੰਘ ਖੇੜਾ ਦੀ ਅਗਵਾਈ ਵਿਚ ਬਣੇ ਮਾਲਟਾ ਜਹਾਜ਼ ਦੁਰਘਟਨਾ ਜਾਂਚ ਮਿਸ਼ਨ ਰਾਹੀਂ ਇਨਸਾਫ਼ ਦੀ ਲੜਾਈ ਹੁਣ ਵੀ ਲੜ ਰਹੇ ਹਨ। ਅਰਜਨ ਸਿੰਘ ਮੁਤਾਬਕ ਕਰੀਬ ਚਾਰ ਕੁ ਸਾਲ ਪਹਿਲਾਂ ਉਨ੍ਹਾਂ ਨੂੰ ਪਲਵਿੰਦਰ ਸਿੰਘ ਦਾ ਡੈੱਥ ਸਰਟੀਫਿਕੇਟ ਮਿਲਿਆ ਹੈ ਪਰ ਉਸ ਦਾ ਦਿਲ ਅਜੇ ਵੀ ਇਸ ਗੱਲ ਦੀ ਹਾਮੀ ਨਹੀਂ ਭਰਦਾ। ਅਰਜਨ ਸਿੰਘ ਨੇ ਦੱਸਿਆ ਕਿ ਪੁੱਤਰ ਦਾ ਗ਼ਮ ਸਭ ਤੋਂ ਵੱਧ ਉਸ ਦੀ ਮਾਂ ਨੂੰ ਹੈ ਅਤੇ ਪਲਵਿੰਦਰ ਦੇ ਸਦਮੇ ਕਰਨ ਉਨ੍ਹਾਂ ਦੀ ਪਤਨੀ ਦੀ ਸਰੀਰਕ ਅਤੇ ਮਾਨਸਿਕ ਹਾਲਤ ਠੀਕ ਨਹੀਂ ਰਹਿੰਦੀ। ਹਾਦਸੇ ਤੋਂ ਬਾਅਦ ਦੀ ਜਿੰਦਗੀ ਅਰਜਨ ਸਿੰਘ ਦੇ ਦੋ ਪੁੱਤਰ ਅਤੇ ਇੱਕ ਧੀ ਵਿਦੇਸ਼ ਵਿੱਚ ਰਹਿੰਦੀ ਹੈ। ਧੀ ਵਿਆਹ ਤੋਂ ਬਾਅਦ ਇੰਗਲੈਂਡ ਚਲੀ ਗਈ ਅਤੇ ਦੋਵੇਂ ਪੁੱਤਰ ਮਨੀਲਾ ਵਿੱਚ ਕੰਮ ਕਰਦੇ ਹਨ। ਫੋਟੋ ਕੈਪਸ਼ਨ ਪਲਵਿੰਦਰ ਨੂੰ ਲਾਪਤਾ ਹੋਏ 22 ਸਾਲ ਹੋ ਗਏ ਪਰ ਅੱਜ ਵੀ ਉਨ੍ਹਾਂ ਦੇ ਮਾਪੇ ਸਦਮੇ ਵਿੱਚ ਹਨ ਬੀਬੀਸੀ ਪੰਜਾਬੀ ਵੱਲੋਂ ਇਹ ਪੁੱਛੇ ਜਾਣ ਉੱਤੇ ਕਿ ਇਸ ਹਾਦਸੇ ਤੋਂ ਬਾਅਦ ਵੀ ਤੁਸੀਂ ਆਪਣੇ ਪੁੱਤਰਾਂ ਨੂੰ ਵਿਦੇਸ਼ ਕਿਵੇਂ ਭੇਜਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਅਸੀਂ ਨਹੀਂ ਸੀ ਚਾਹੁੰਦੇ ਕਿ ਸਾਡੇ ਘਰ ਦੇ ਜੀਅ ਹੁਣ ਵਿਦੇਸ਼ ਜਾਣ ਪਰ ਘਰ ਦੀਆਂ ਤੰਗੀਆਂ ਅਤੇ ਬੱਚਿਆਂ ਦੀਆਂ ਆਪਣੀ ਖੁਆਇਸ਼ਾਂ ਵੀ ਮਾਪਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਕਰਦੀਆਂ ਹਨ। ਉਨ੍ਹਾਂ ਮੁਤਾਬਕ ਵੱਡੀਆਂ ਕੋਠੀਆਂ ਅਤੇ ਕਾਰਾਂ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਕਾਰਨਾਂ ਵਿੱਚੋਂ ਇੱਕ ਹੈ।ਅਰਜਨ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਨੌਜਵਾਨਾਂ ਕੋਲ ਕੰਮ ਨਹੀਂ ਹੈ ਬੇਰੁਜ਼ਗਾਰੀ ਦੇ ਮਾਰੇ ਨੌਜਵਾਨ ਜਿਵੇਂ ਹੀ 18 ਸਾਲ ਦੇ ਹੁੰਦੇ ਹਨ ਵਿਦੇਸ਼ ਜਾਣ ਨੂੰ ਲੋਚਦੇ ਹਨ। ਉਨ੍ਹਾਂ ਦੱਸਿਆ ਕਿ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟ ਹੁਣ ਵੀ ਸਰਗਰਮ ਹਨ। ਉਨ੍ਹਾਂ ਸਵਾਲ ਨੇ ਸਵਾਲ ਕੀਤਾ, 'ਜੇਕਰ ਮਾਲਟਾ ਕਿਸ਼ਤੀ ਕਾਂਡ ਤੋਂ ਸਬਕ ਲਿਆ ਹੁੰਦਾ ਤਾਂ ਪਨਾਮਾ ਕਾਂਡ ਕਿਉਂ ਹੁੰਦਾ'।ਪੁੱਤ ਵਿਦੇਸ਼ ਨਾ ਭੇਜੋ...ਪੁੱਤ ਲੱਭਦੇ ਨਹੀਂ ਗੱਲਬਾਤ ਤੋ ਬਾਅਦ ਜਦੋਂ ਅਸੀਂ ਅਰਜਨ ਸਿੰਘ ਦੇ ਘਰ ਤੋਂ ਰੁਖ਼ਸਤ ਹੋਣ ਲੱਗੇ ਤਾਂ ਮਹਿੰਦਰ ਕੌਰ ਨੇ ਫਿਰ ਮੈਨੂੰ ਆਵਾਜ਼ ਮਾਰੀ ਵੇ ਕਾਕਾ ਇੱਧਰ ਆ, ਨੇੜੇ ਜਾਣ ਉੱਤੇ ਉਸ ਨੇ ਫਿਰ ਉਮੀਦ ਨਾਲ ਆਖਿਆ ਤੂੰ ਮੈਨੂੰ ਪਿੰਦਰ ਦੀ ਖ਼ਬਰ ਸਾਰ ਦੇਣ ਲਈ ਆਵੇਂਗਾ ਨਾ, ਮੈਂ ਤੇਰਾ ਇੰਤਜ਼ਾਰ ਕਰਾਂਗੀ, ਮੈਂ ਚੁੱਪ ਸੀ ਕਿਉਂਕਿ ਮੇਰੇ ਕੋਲ ਕੋਈ ਜਵਾਬ ਨਹੀਂ ਸੀ, ਇਸ ਤੋਂ ਬਾਅਦ ਮੈਂ ਘਰ ਤੋਂ ਬਾਹਰ ਗਲੀ ਵਿੱਚ ਆ ਗਿਆ। ਪਰ ਮਹਿੰਦਰ ਕੌਰ ਦੀਆਂ ਆਵਾਜ਼ਾਂ ਅਜੇ ਵੀ ਕੰਨਾਂ ਵਿੱਚ ਪੈ ਰਹੀਆਂ ਸਨ ਉਹ ਕਹਿ ਰਹੇ ਸਨ, ਰੋਟੀ ਥੋੜ੍ਹੀ ਖਾ ਲਓ ਪਰ ਪੁੱਤ ਬਾਹਰ ਨਾ ਭੇਜੋ ਕਿਉਂਕਿ ਪੁੱਤ ਲੱਭਦੇ ਨਹੀਂ........ਇਹ ਵੀ ਪੜ੍ਹੋ:'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਕਿਵੇਂ 'ਫੇਕ ਪੋਰਨ' ਬਣ ਰਿਹਾ ਹੈ ਵੱਡਾ ਖ਼ਤਰਾ?ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸ਼ੋਪੀਆਂ 'ਚੋਂ ਅਗਵਾ ਕੀਤੇ ਤਿੰਨ ਪੁਲਿਸ ਮੁਲਾਜ਼ਮਾਂ ਦਾ ਕਤਲ 21 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45597293 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਫਾਈਲ ਤਸਵੀਰ ਭਾਰਤ ਸ਼ਾਸਿਤ ਕਸ਼ਮੀਰ ਦੇ ਸ਼ੋਪੀਆਂ ਵਿੱਚੋਂ ਅਗਵਾ ਕੀਤੇ ਤਿੰਨ ਪੁਲਿਸ ਅਫ਼ਸਰਾਂ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਖ਼ਬਰ ਏਜੰਸੀ ਪੀਟੀਆਈ ਨੇ ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਜਿਸ ਪਿੰਡ ਵਿੱਚੋਂ ਪੁਲਿਸ ਮੁਲਾਜ਼ਮਾਂ ਨੂੰ ਅਗਵਾ ਕੀਤਾ ਗਿਆ ਸੀ ਉਨ੍ਹਾਂ ਦੀਆਂ ਲਾਸ਼ਾਂ ਉੱਥੋਂ ਤਕਰੀਬਨ ਇੱਕ ਕਿਲੋਮਟੀਰ ਦੂਰੀ 'ਤੇ ਸਥਿਤ ਇੱਕ ਬਾਗ ਵਿੱਚੋਂ ਬਰਾਮਦ ਕੀਤੀਆਂ ਗਈਆਂ। ਪੁਲਿਸ ਮੁਤਾਬਕ ਲਾਸ਼ਾਂ ਵਨਗਾਮ ਇਲਾਕੇ ਵਿੱਚੋਂ ਮਿਲੀਆਂ ਹਨ।ਪੁਲਿਸ ਅਧਿਕਾਰੀਆਂ ਨੇ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੀ ਪਛਾਣ ਕਾਂਸਟੇਬਲ ਨਿਸਾਰ ਅਹਿਮਦ ਅਤੇ ਦੋ ਸਪੈਸ਼ਲ ਪੁਲਿਸ ਅਫ਼ਸਰ (ਐਸਪੀਓ) ਫਿਰਦੌਸ ਅਹਿਮਦ ਅਤੇ ਕੁਲਵੰਤ ਸਿੰਘ ਦੇ ਤੌਰ 'ਤੇ ਕੀਤੀ ਹੈ। ਇਹ ਵੀ ਪੜ੍ਹੋ:'ਬੇਅਦਬੀ ਦੇ ਮੁੱਦੇ ਤੋਂ ਜ਼ਿਆਦਾ ਕੋਈ ਵੀ ਚੀਜ਼ ਮਹੱਤਵਪੂਰਨ ਨਹੀਂ'ਪਿਤਾ ਦਾ ਅੰਤਿਮ ਸੰਸਕਾਰ ਕਰਨ 'ਤੇ ਧੀਆਂ ਨੂੰ ਸਜ਼ਾ ਕਿਉਂ ਕੀ ਤੁਹਾਨੂੰ ਵੀ ਦਿਨ ਵਿੱਚ 97 ਵਾਰ ਖਾਜ ਹੁੰਦੀ ਹੈ?ਭਾਰਤ ਸ਼ਾਸਿਤ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਇਸ ਘਟਨਾ 'ਤੇ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਚੁੱਕਿਆ ਹੈ। Image copyright Getty Images ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ, ""ਕੱਟੜਪੰਥੀਆਂ ਦੀਆਂ ਗੋਲੀਆਂ ਨਾਲ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੇ ਜਾਨ ਗਵਾ ਦਿੱਤੀ। ਅਸੀਂ ਸਾਰੇ ਤੈਅ ਤਰੀਕੇ ਨਾਲ ਗੁੱਸਾ, ਸੋਗ ਅਤੇ ਨਿੰਦਾ ਕਰਾਂਗੇ। ਪਰ ਬਦਕਿਸਮਤੀ ਨਾਲ ਇਸ ਨਾਲ ਕਿਸੇ ਪੀੜਤ ਪਰਿਵਾਰ ਨੂੰ ਕੋਈ ਦਿਲਾਸਾ ਨਹੀਂ ਮਿਲੇਗਾ।"" Image Copyright @MehboobaMufti @MehboobaMufti Image Copyright @MehboobaMufti @MehboobaMufti ਉਨ੍ਹਾਂ ਨੇ ਅੱਗੇ ਲਿਖਿਆ, ""ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਰਾਂ ਦੇ ਅਗਵਾ ਹੋਣ ਨਾਲ ਸਾਫ਼ ਹੈ ਕਿ ਕੇਂਦਰ ਸਰਕਾਰ ਦੀ ਸਖਤੀ ਦੀ ਨੀਤੀ ਕੰਮ ਨਹੀਂ ਕਰ ਰਹੀ ਹੈ। ਅੱਗੇ ਵੱਧਣਾ ਇੱਕਲੌਤਾ ਰਾਹ ਗੱਲਬਾਤ ਫਿਲਹਾਲ ਦੂਰ ਦਾ ਖੁਆਬ ਨਜ਼ਰ ਆਉਂਦਾ ਹੈ।""ਇਸ ਤੋਂ ਤਿੰਨ ਹਫ਼ਤੇ ਪਹਿਲਾਂ 30 ਅਗਸਤ ਨੂੰ ਅੱਤਵਾਦੀਆਂ ਨੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੱਖਣੀ ਕਸ਼ਮੀਰ ਦੇ ਇਲਾਕਿਆਂ ਵਿੱਚੋਂ ਅਗਵਾ ਕੀਤਾ ਸੀ ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ।ਅੱਠ ਲੋਕ ਜਿਨ੍ਹਾਂ ਦੇ ਰਿਸ਼ਤੇਦਾਰ ਜੰਮੂ-ਕਸ਼ਮੀਰ ਪੁਲਿਸ ਵਿੱਚ ਕੰਮ ਕਰਦੇ ਸਨ, ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ।ਤਿੰਨ ਦਿਨ ਦਾ ਅਲਟੀਮੇਟਮਹਿਜ਼ਬੁਲ ਮੁਜਾਹੀਦੀਨ ਕਮਾਂਡਰ ਰਿਆਜ਼ ਨਾਇਕੂ ਨੇ 12 ਮਿੰਟ ਦਾ ਇੱਕ ਵੀਡੀਓ ਜਾਰੀ ਕਰਕੇ ਅਗਵਾ ਕਰਨ ਦੀ ਜ਼ਿੰਮੇਵਾਰੀ ਲਈ ਸੀ। ਇਸ ਦੌਰਾਨ ਉਸ ਨੇ ਪੁਲਿਸ ਹਿਰਾਸਤ ਵਿੱਚ ਅੱਤਵਾਦੀਆਂ ਦੇ ਰਿਸ਼ਤੇਦਾਰਾਂ ਨੂੰ ਰਿਹਾਅ ਕਰਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਸੀ। Image copyright @JMUKMRPOLICE /BBC ਕੌਮਾਂਤਰੀ ਪੱਧਰ 'ਤੇ ਵਾਂਟੇਡ ਅੱਤਵਾਦੀ ਹਿਜ਼ਬੁਲ ਮੁਜਾਹੀਦੀਨ ਦੇ ਆਗੂ ਸਲਾਹੁਦੀਨ ਦੇ ਦੂਜੇ ਪੁੱਤਰ ਦੀ ਗ੍ਰਿਫ਼ਤਾਰੀ ਤੋਂ ਬਾਅਦ 30 ਅਗਸਤ ਨੂੰ ਪੁਲਿਸ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਅਗਵਾ ਕਰ ਲਿਆ ਗਿਆ ਸੀ।ਸਲਾਹੁਦੀਨ ਦੇ ਪੁੱਤਰ ਨੂੰ ਗੁਪਤ ਤੌਰ 'ਤੇ ਫੰਡ ਮਿਲਣ ਕਾਰਨ ਹਿਰਾਸਤ ਵਿੱਚ ਲਿਆ ਗਿਆ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 1984 ਸਿੱਖ ਕਤਲੇਆਮ ਦੇ ਮਾਮਲੇ 'ਚ ਮਰਿਆ ਮੁੱਦਾ ਦੱਸਣ ਵਾਲੀ ਕਾਂਗਰਸ ਦਾ ਸੱਚ 2002 ਦੀ ਭਾਜਪਾ ਤੋਂ ਕਿੰਨਾ ਵੱਖਰਾ - ਨਜ਼ਰੀਆ ਮਨੋਜ ਮਿੱਤਾ ਪੱਤਰਕਾਰ-ਲੇਖਕ 20 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46620712 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਭਾਰਤ ਦੀ ਸੰਸਦ ਦੇ ਇਤਿਹਾਸ 'ਚ ਕਾਲੇ ਅੱਖਰਾਂ 'ਚ ਲਿਖਿਆ ਜਾਵੇਗਾ ਕਿ ਜਦੋਂ ਨਵੰਬਰ 1984 'ਚ ਕਰੀਬ 3000 ਸਿੱਖਾਂ ਦਾ ਦਿੱਲੀ 'ਚ ਕਤਲੇਆਮ ਹੋਇਆ ਤਾਂ ਸੰਸਦ ਨੇ ਨਿਖੇਧੀ ਦਾ ਮਤਾ ਵੀ ਪਾਸ ਨਹੀਂ ਕੀਤਾ। ਮੌਤਾਂ 'ਤੇ ਦੁੱਖ ਵੀ ਪ੍ਰਗਟ ਨਹੀਂ ਕੀਤਾ। ਦੋ ਮਹੀਨੇ ਬਾਅਦ ਜਦੋਂ ਰਾਜੀਵ ਗਾਂਧੀ ਦੀ ਸਰਕਾਰ ਬਣੀ ਤਾਂ ਉਨ੍ਹਾਂ ਦੀ ਮਾਂ ਇੰਦਰਾ ਗਾਂਧੀ ਦੇ ਕਤਲ ਅਤੇ ਭੋਪਾਲ ਗੈਸ ਲੀਕ ਦੇ ਪੀੜਤਾਂ ਲਈ ਦੁੱਖ ਪ੍ਰਗਟਾਉਂਦਿਆਂ ਇਸੇ ਸੰਸਦ ਨੇ ਮਤੇ ਪਾਸ ਕੀਤੇ। ਦੋ ਸਾਲ ਹੋਰ ਲੰਘੇ ਤਾਂ ਇਹ ਕਾਲਾ ਰੰਗ ਹੋਰ ਗੂੜ੍ਹਾ ਨਜ਼ਰ ਆਇਆ। ਫਰਵਰੀ 1987 ਵਿੱਚ 1984 ਕਤਲੇਆਮ 'ਚ ਰੰਗਨਾਥਨ ਮਿਸ਼ਰਾ ਕਮਿਸ਼ਨ ਦੀ ਜਾਂਚ ਰਿਪੋਰਟ ਜਦੋਂ ਸੰਸਦ ਸਾਹਮਣੇ ਪੇਸ਼ ਹੋਈ ਤਾਂ ਰਾਜੀਵ ਗਾਂਧੀ ਨੇ ਆਪਣੀ ਬਹੁਮਤ ਨੂੰ ਵਰਤਦਿਆਂ ਇਸ ਉੱਪਰ ਚਰਚਾ ਹੀ ਨਹੀਂ ਹੋਣ ਦਿੱਤੀ। Image copyright Getty Images ਫੋਟੋ ਕੈਪਸ਼ਨ ਸੱਜਣ ਕੁਮਾਰ ਨੂੰ 17 ਦਸੰਬਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਕਾਂਗਰ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਇਹ ਵੀ ਜ਼ਰੂਰ ਪੜ੍ਹੋਭਲਾ ਪਾਕਿਸਤਾਨ ਕਰਤਾਰਪੁਰ ਵਟਾਉਣ ਨੂੰ ਕਿਉਂ ਮੰਨੇਗਾ - ਬਲਾਗਪ੍ਰਿਅੰਕਾ ਨੇ ਰਾਹੁਲ ਦੇ ਸਿਰ 'ਤੇ ਕਿਵੇਂ ਸਜਾਇਆ ਜਿੱਤ ਦਾ ਤਾਜਭਾਜਪਾ ਦੀ ਚੋਣਾਂ 'ਚ ਹਾਰ ਲਈ ਕੀ ਜਨਤਾ 'ਦੋਸ਼ੀ' ਹੈਕਮਿਸ਼ਨ ਨੇ ਤਾਂ ਸਰਕਾਰ, ਕਾਂਗਰਸ ਪਾਰਟੀ ਅਤੇ ਉਸ ਦੇ ਆਗੂਆਂ ਨੂੰ ਕਲੀਨ ਚਿੱਟ ਹੀ ਦਿੱਤੀ ਸੀ। ਸੰਸਦ ਨੂੰ ਇਸ ਤਰ੍ਹਾਂ ਚੁੱਪ ਕਰਵਾ ਕੇ ਸਗੋਂ ਸਰਕਾਰ ਨੇ ਕਲੀਨ ਚਿੱਟ ਦੇ ਬਾਵਜੂਦ ਆਪਣੀ ਘਬਰਾਹਟ ਹੀ ਜ਼ਾਹਰ ਕੀਤੀ। Image Copyright BBC News Punjabi BBC News Punjabi Image Copyright BBC News Punjabi BBC News Punjabi ਕਮਿਸ਼ਨ ਵਾਲੇ ਰੰਗਨਾਥਨ ਮਿਸ਼ਰਾ ਬਾਅਦ ਵਿੱਚ ਭਾਰਤ ਦੇ ਚੀਫ਼ ਜਸਟਿਸ ਬਣੇ, ਫਿਰ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਪਹਿਲੇ ਚੇਅਰਮੈਨ, ਉਸ ਤੋਂ ਬਾਅਦ ਕਾਂਗਰਸ ਵੱਲੋਂ ਰਾਜ ਸਭਾ ਦੇ ਮੈਂਬਰ। ਕਦੋਂ ਹੋਈ ਚਰਚਾ?ਸੰਸਦ ਨੇ 1984 ਕਤਲੇਆਮ ਉੱਪਰ ਆਖ਼ਰ ਅਗਸਤ 2005 ਵਿੱਚ ਚਰਚਾ ਕੀਤੀ ਜਦੋਂ ਮਨਮੋਹਨ ਸਿੰਘ ਸਰਕਾਰ ਨੇ ਇੱਕ ਹੋਰ ਜਾਂਚ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ। Image copyright Getty Images ਫੋਟੋ ਕੈਪਸ਼ਨ ਰਾਜੀਵ ਗਾਂਧੀ ਦੀ ਬਰਸੀ ਉੱਪਰ ਮਨਮੋਹਨ ਸਿੰਘ, ਰਾਹੁਲ ਗਾਂਧੀ ਅਤੇ ਰਾਹੁਲ ਦੀ ਭਾਣਜੀ ਸੰਸਦ ਨੇ ਸਰਕਾਰ ਨੂੰ ਜਸਟਿਸ ਨਾਨਾਵਤੀ ਕਮਿਸ਼ਨ ਦੀ ਇਹ ਰਿਪੋਰਟ ਮੰਨਜ਼ੂਰ ਕਰਨ ਲਈ ਮਜਬੂਰ ਕੀਤਾ। ਜਿਸ ਤੋਂ ਬਾਅਦ ਸੱਜਣ ਕੁਮਾਰ ਖਿਲਾਫ਼ ਵੀ ਐੱਫਆਈਆਰ ਹੋਈ ਅਤੇ ਹੁਣ ਇਸੇ ਮਾਮਲੇ 'ਚ ਉਸ ਨੂੰ ਸਜ਼ਾ ਵੀ ਮਿਲੀ ਹੈ। 2002 ਨਾਲ ਕੀ ਹੈ ਮਿਲਦਾ? ਇੱਥੇ ਇਹ ਵੀ ਯਾਦ ਕਰਨਾ ਜ਼ਰੂਰੀ ਹੈ ਕਿ ਇਸੇ ਕਮਿਸ਼ਨ ਦੇ ਪ੍ਰਧਾਨ ਜਸਟਿਸ ਜੀ.ਟੀ. ਨਾਨਾਵਤੀ ਨੇ ਹੀ ਬਾਅਦ ਵਿੱਚ ਗੁਜਰਾਤ 'ਚ 2002 ਦੇ ਦੰਗਿਆਂ ਦੀ ਵੀ ਜਾਂਚ ਕੀਤੀ। Image copyright Getty Images ਫੋਟੋ ਕੈਪਸ਼ਨ 2002 ਦੇ ਗੁਜਰਾਤ ਦੰਗਿਆਂ ਦੇ ਪੀੜਤਾਂ ਦੀਆਂ ਤਸਵੀਰਾਂ, ਇਨ੍ਹਾਂ ਦੰਗਿਆਂ ਬਾਰੇ ਕਮਿਸ਼ਨ ਦੀ ਰਿਪੋਰਟ ਅਸੈਂਬਲੀ 'ਚ ਪੇਸ਼ ਨਹੀਂ ਕੀਤੀ ਗਈ ਉਸ ਮਾਮਲੇ 'ਚ ਜਦੋਂ ਨਾਨਾਵਤੀ ਨੇ ਨਵੰਬਰ 2014 'ਚ ਆਪਣੀ ਰਿਪੋਰਟ ਦਿੱਤੀ ਤਾਂ ਗੁਜਰਾਤ ਦੀ ਭਾਜਪਾ ਸਰਕਾਰ ਨੇ ਉਸ ਤੋਂ ਵੀ ਮਾੜਾ ਕੀਤਾ ਜੋ ਕਾਂਗਰਸ ਨੇ 1987 'ਚ ਮਿਸ਼ਰਾ ਕਮਿਸ਼ਨ ਦੀ ਰਿਪੋਰਟ ਨਾਲ ਕੀਤਾ ਸੀ। ਅੱਜ ਤਕ ਇਹ ਰਿਪੋਰਟ ਵਿਧਾਨ ਸਭਾ 'ਚ ਪੇਸ਼ ਹੀ ਨਹੀਂ ਕੀਤੀ ਗਈ ਜਦ ਕਿ ਇਸ ਲਈ ਕਾਨੂੰਨੀ ਸਮਾਂ ਸੀਮਾ ਛੇ ਮਹੀਨੇ ਸੀ। Image copyright Getty Images ਫੋਟੋ ਕੈਪਸ਼ਨ 1984 ਕਤਲੇਆਮ 'ਚ ਮਾਰੇ ਗਏ ਸਿੱਖਾਂ ਦੀਆਂ ਤਸਵੀਰਾਂ ਸਾਹਮਣੇ ਇਹ ਆਦਮੀ ਇੱਕ ਬੱਚੇ ਨੂੰ ਕੁਝ ਦੱਸ ਰਿਹਾ ਸੀ ਪਰ ਭਾਜਪਾ ਨੂੰ ਤਾਂ ਉਂਝ ਹੀ ਫਿਰਕੂ ਮੰਨਿਆ ਜਾਂਦਾ ਹੈ, ਇਸ ਤੋਂ ਸ਼ਾਇਦ ਉਮੀਦ ਵੀ ਇਹੀ ਕੀਤੀ ਜਾ ਸਕਦੀ ਹੈ।ਫਰਕ ਕਿੰਨਾ ਕੁ? ਪਰ ਕਾਂਗਰਸ ਤਾਂ ਆਪਣੇ ਆਪ ਨੂੰ ਗਾਂਧੀ-ਨਹਿਰੂ ਦੀ ਧਰਮ-ਨਿਰਪੱਖਤਾ ਦਾ ਮੋਢੀ ਮੰਨਦੀ ਹੈ, ਫਿਰ ਇਸ ਨੇ ਕੀ ਕੀਤਾ?ਇਹ ਵੀ ਜ਼ਰੂਰ ਪੜ੍ਹੋ'84 ਕਤਲੇਆਮ ਸਿਆਸੀ ਆਗੂਆਂ ਵੱਲੋਂ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਹੋਇਆ''84 ਸਿੱਖ ਕਤਲੇਆਮ: ਕਿਵੇਂ ਉੱਜੜੀ ਨਿਰਪ੍ਰੀਤ ਦੀ ਦੁਨੀਆਂ 'ਉਹ ਸਿੱਖਾਂ ਨੂੰ ਘਰੋਂ ਕੱਢਦੇ, ਤੇਲ ਪਾ ਕੇ ਅੱਗ ਲਾ ਦਿੰਦੇ' ਸੱਜਣ ਕੁਮਾਰ ਨੂੰ ਮਿਲੀ ਉਮਰ ਕੈਦ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਮੌਕੇ ਮੁਤਾਬਕ ਫਿਰਕੂ ਪਾਰਟੀ ਬਣ ਜਾਂਦੀ ਹੈ। ਦਿੱਲੀ 1984 ਦੇ ਕਿਸੇ ਮਾਮਲੇ 'ਚ ਕਿਸੇ ਸਿਆਸਤਦਾਨ ਨੂੰ ਸਜ਼ਾ ਮਿਲਣ 'ਚ ਜੇ 34 ਸਾਲ ਲਗ ਗਏ ਤਾਂ ਇਸ ਪਿੱਛੇ ਕਾਂਗਰਸ ਵੱਲੋਂ ਸ਼ੁਰੂਆਤੀ ਸਾਲਾਂ 'ਚ ਕੀਤਾ ਬਚਾਅ ਵੀ ਹੈ। Image copyright Getty Images ਫੋਟੋ ਕੈਪਸ਼ਨ ਆਪਣੀ ਮਾਂ ਇੰਦਰਾ ਗਾਂਧੀ ਨਾਲ ਰਾਜੀਵ ਗਾਂਧੀ, 1983 ਪਹਿਲਾਂ ਤਾਂ ਰਾਜੀਵ ਗਾਂਧੀ ਨੇ ਇਸ ਨੂੰ ਕਿਸੇ ਜਾਂਚ ਲਾਇਕ ਵੀ ਨਹੀਂ ਸਮਝਿਆ ਸੀ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ""ਖਤਮ ਹੋ ਚੁੱਕੇ ਮੁੱਦੇ"" ਨੂੰ ਨਹੀਂ ਚੁੱਕਣਾ ਚਾਹੀਦਾ। ਜਾਂਚ ਲਈ ਤਿਆਰ ਕਿਵੇਂ?ਦਸੰਬਰ 1984 'ਚ ਲੋਕ ਸਭਾ ਚੋਣਾਂ ਅਤੇ ਫਿਰ ਮਾਰਚ 1985 'ਚ ਵਿਧਾਨ ਸਭਾ ਚੋਣਾਂ 'ਚ ਆਪਣੀ ਮਾਂ ਇੰਦਰਾ ਦੇ ਕਤਲ ਅਤੇ ਫਿਰ ਹੋਏ ਸਿੱਖ ਕਤਲੇਆਮ ਦਾ ਸਿਆਸੀ ਫਾਇਦਾ ਲੈਣ ਤੋਂ ਬਾਅਦ ਅਖੀਰ ਰਾਜੀਵ ਗਾਂਧੀ ਕੁਝ ਪ੍ਰਸ਼ਾਸਕੀ ਕਾਰਨਾਂ ਕਰਕੇ ਉਸ ਜਾਂਚ ਲਈ ਤਿਆਰ ਹੋਏ। ਹੋਇਆ ਇਹ ਸੀ ਕਿ ਅਕਾਲੀ ਦਲ ਦੇ ਆਗੂ ਹਰਚੰਦ ਸਿੰਘ ਲੌਂਗੋਵਾਲ ਨੇ ਸ਼ਰਤ ਰੱਖੀ ਕਿ ਪੰਜਾਬ 'ਚ ਵਿਗੜਦੇ ਹਾਲਾਤ ਬਾਰੇ ਗੱਲਬਾਤ ਤਾਂ ਹੀ ਹੋ ਸਕੇਗੀ ਜੇ ਸਰਕਾਰ 1984 ਕਤਲੇਆਮ ਦੀ ਜਾਂਚ ਕਰਵਾਏ। Image copyright Getty Images ਮਿਸ਼ਰਾ ਕਮਿਸ਼ਨ ਨੇ ਆਪਣੀ ਸਾਰੀ ਕਾਰਵਾਈ ਕੈਮਰੇ ਤੋਂ ਦੂਰ ਰੱਖੀ। ਇਸ ਨੇ ਕਾਂਗਰਸ ਨੂੰ ਸਾਰੇ ਇਲਜ਼ਾਮਾਂ ਤੋਂ ਬਚਾਇਆ ਵੀ ਅਤੇ ਉਹ ਵੀ ਪਾਰਟੀ ਨੂੰ ਕੋਈ ਨੋਟਿਸ ਵੀ ਜਾਰੀ ਕੀਤੇ ਬਿਨਾਂ। ਪਾਰਟੀ ਅਤੇ ਇਸ ਦੇ ਆਗੂਆਂ ਨੂੰ ਤਾਂ ਕਮਿਸ਼ਨ ਨੇ ਪਾਕ-ਸਾਫ਼ ਦੱਸਿਆ ਪਰ ਕਿਹਾ ਕਿ ਕੁਝ ਪਾਰਟੀ ਕਾਰਕੁਨ ਆਪਣੇ ਆਪ ਕਤਲੇਆਮ 'ਚ ਸ਼ਾਮਲ ਹੋਏ ਹੋ ਸਕਦੇ ਹਨ। ਇਹ ਵੀ ਜ਼ਰੂਰ ਪੜ੍ਹੋਦੋ ਸਾਲਾ ਬੱਚੇ ਦੀ ਹਾਲਤ ਨਾਜ਼ੁਕ ਪਰ ਮਾਂ ਆਖਿਰੀ ਨਜ਼ਰ ਦੇਖਣ ਨੂੰ ਤਰਸੀਕ੍ਰਿਕਟ ਦੇ ਮੈਦਾਨ ਤੋਂ ਬਾਹਰ ਇੰਝ ਤਿਆਰ ਹੁੰਦੀ ਹੈ ਪਿਚਹਾਮਿਦ ਦੀ ਰਿਹਾਈ ਲਈ ਲੜਨ ਵਾਲੀ ਪਾਕਿਸਤਾਨੀ ਵਕੀਲ ਜ਼ਪੀੜਤਾਂ ਵੱਲੋਂ ਕਿਤੇ-ਕਿਤੇ ਹਮਲਾਵਰਾਂ ਨੂੰ ਵਾਪਸ ਧੱਕਣ ਦਾ ਹਵਾਲਾ ਦਿੰਦਿਆਂ ਕਮਿਸ਼ਨ ਨੇ ਕਿਹਾ ਕਿ ਜੇ ਕਾਂਗਰਸ ਪਾਰਟੀ ਨੇ ਹਿੰਸਾ ਕਰਵਾਈ ਹੁੰਦੀ ਤਾਂ ਨੁਕਸਾਨ ਹੋਰ ਵੀ ਹੁੰਦਾ। Image copyright Getty Images ਫੋਟੋ ਕੈਪਸ਼ਨ ਦਿੱਲੀ 'ਚ ਕਤਲੇਆਮ ਦਾ ਇੱਕ ਸਮਾਰਕ ਵੀ ਬਣਾਇਆ ਗਿਆ ਹੈ ਮਿਸ਼ਰਾ ਕਮਿਸ਼ਨ ਨੇ ਪਾਰਟੀ ਦੇ ਮਤਿਆਂ ਦਾ ਹਵਾਲਾ ਵੀ ਦਿੱਤਾ ਅਤੇ ਕਿਹਾ ਕਿ ਪਾਰਟੀ ਨਾਲ ਸਬੰਧਤ ਕੁਝ ਸਿੱਖ ਵੀ ਕਤਲੇਆਮ 'ਚ ਮਾਰੇ ਗਏ ਸਨ। ਕਮਿਸ਼ਨ ਵੱਲੋਂ ਇੰਝ ਮਿਲੀ ਕਲੀਨ ਚਿੱਟ ਤੋਂ ਬਾਅਦ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਰਾਜੀਵ ਗਾਂਧੀ ਨੇ ਇਸ ਉੱਪਰ ਸੰਸਦ 'ਚ ਚਰਚਾ ਨਹੀਂ ਹੋਣ ਦਿੱਤੀ। ਅਜਿਹੀਆਂ ਤਿਕੜਮਾਂ ਕਰਕੇ ਹੀ ਨਿਆਂ ਮਿਲਣ 'ਚ ਇੰਨੀ ਮੁਸ਼ਕਲ ਪੇਸ਼ ਆਈ ਹੈ।ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਬਾਦਲ ਨੇ ਭੁੱਲਾਂ ਬਖਸ਼ਾਉਣ ਦੇ ਤੀਜੇ ਦਿਨ ਕਿਹਾ 'ਸਾਡੇ ਤੋਂ ਮੁਆਫ਼ੀ ਤਾਂ ਜਿਸਤੋਂ ਮਰਜ਼ੀ ਮੰਗਾ ਲਵੋ', ਪਰ ਕਾਹਦੀ ਮੁਆਫ਼ੀ ਇਹ ਫਿਰ ਨਹੀਂ ਦੱਸਿਆ 10 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46504468 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Shiromani Akali Dal/FB ''ਜੇਕਰ ਕੋਈ ਗਲਤੀ ਹੋਈ ਹੈ ਤਾਂ ਗੁਰੂ ਸਾਹਿਬ ਬਖਸ਼ਣਹਾਰ ਹਨ ਉਹ ਬਖਸ਼ ਦੇਣ। ਅਸੀਂ ਗੁਰੂ ਦੇ ਦਰ 'ਤੇ ਭੁੱਲਾਂ ਦੀ ਬਖਸ਼ੀਸ਼ ਕਰਵਾਉਣ ਵਾਸਤੇ ਹਾਜਰ ਹੋਏ ਹਾਂ''ਇਹ ਸ਼ਬਦ ਤਿੰਨ ਦਿਨਾਂ ਤੋਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਜੋੜਿਆਂ ਦੀ ਸੇਵਾ ਕਰਕੇ, ਭਾਂਡੇ ਮਾਂਜ ਕੇ ਭੁੱਲਾਂ ਬਖਸ਼ਾ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਨ।ਉਮੀਦ ਸੀ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਮਗਰੋਂ ਅਕਾਲੀ ਦਲ ਦੀ ਲੀਡਰਸ਼ਿਪ ਕੁੱਝ ਦੱਸੇਗੀ ਕਿ ਇਹ ਕਿਹੜੀਆਂ ਭੁੱਲਾਂ ਬਖਸ਼ਾ ਰਹੀ ਹੈ, ਪਰ ਅਜਿਹਾ ਹੋਇਆ ਨਹੀਂ। ਪੱਤਰਕਾਰਾਂ ਨੇ ਜਦੋਂ ਬਾਦਲ ਨੂੰ ਪੁੱਛਿਆ ਕਿ ਤੁਸੀਂ ਕਿਹੜੀਆਂ-ਕਿਹੜੀਆਂ ਭੁੱਲਾਂ ਬਖਸ਼ਾਈਆਂ ਤਾਂ ਬਾਦਲ ਨੇ ਕੁਝ ਨਹੀਂ ਦੱਸਿਆ। ਤਕਰੀਬਨ ਪੰਜ ਮਿੰਟ ਤੱਕ ਪੱਤਰਕਾਰਾਂ ਨਾਲ ਗੱਲਬਾਤ ਕਰਨ ਮਗਰੋਂ ਉਨ੍ਹਾਂ ਕਿਸੇ ਵੀ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ। Image copyright Getty Images ਬਰਗਾੜੀ ਮੋਰਚੇ ਤੋਂ ਲੈ ਕੇ ਅਕਾਲ ਤਖਤ ਤੋਂ ਡੇਰਾ ਮੁਖੀ ਨੂੰ ਮੁਆਫੀ ਵਰਗੇ ਸਵਾਲਾਂ 'ਤੇ ਬਾਦਲ ਕਹਿੰਦੇ ਨਜ਼ਰ ਆਏ ਕਿ ਮੈਂ ਇਸ ਸਮਾਗਮ ਨੂੰ ਸਿਆਸੀ ਤੌਰ 'ਤੇ ਕਿਤੇ ਨਹੀਂ ਲਿਜਾਣਾ ਚਾਹੁੰਦਾ। Image copyright Ravinder singh robin/bbc ਫੋਟੋ ਕੈਪਸ਼ਨ ਅਕਾਲੀ ਦਲ ਦੇ ਮੁਆਫੀ ਮੰਗਣ ਦੇ ਸਮਾਗਮ ਮੌਕੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਉਨ੍ਹਾਂ ਅੱਗੇ ਕਿਹਾ, ''ਅਸੀਂ ਤਿੰਨ ਦਿਨ ਤੱਕ ਸਤਿਕਾਰ ਸਹਿਤ ਤੇ ਨਿਮਰਤਾ ਸਹਿਤ ਵਾਹਿਗੁਰੂ ਅੱਗੇ ਅਪੀਲ ਕਰਨੀ ਹੈ। ਅਸੀਂ ਪਹਿਲਾਂ ਵੀ ਮੁਆਫੀ ਮੰਗੀ ਹੈ, ਤੁਹਾਡੇ ਤੋਂ ਅਤੇ ਸੰਗਤ ਤੋਂ ਵੀ ਮੁਆਫੀ ਮੰਗਦੇ ਹਾਂ। ਸਾਡੇ ਤੋਂ ਮੁਆਫ਼ੀ ਤਾਂ ਜਿਸਤੋਂ ਮਰਜੀ ਮੰਗਾ ਲਵੋ।''ਇਹ ਵੀ ਪੜ੍ਹੋਬਾਦਲਾਂ ਦੇ ਭੁੱਲ ਬਖ਼ਸ਼ਾਉਣ 'ਤੇ ਸਿੱਖ ਚਿੰਤਕਾਂ ਨੇ ਚੁੱਕੇ ਸਵਾਲਬਾਦਲਾਂ ਦੇ ਭੁੱਲ ਬਖਸ਼ਾਉਣ 'ਤੇ ਪ੍ਰਤੀਕਰਮ -'ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ' Image copyright Ravinder Singh Robin/BBC ਫੋਟੋ ਕੈਪਸ਼ਨ ਦਰਬਾਰ ਸਾਹਿਬ ਵਿੱਚ ਜੋੜਿਆਂ ਦੀ ਸੇਵਾ ਕਰਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ਼ਨੀਵਾਰ ਤੋਂ ਸ਼ੁਰੂ ਹੋਇਆਪ੍ਰੋਗਰਾਮ'ਜਾਣੇ-ਅਣਜਾਣੇ' ਕੀਤੀਆਂ ਗਈਆਂ ਭੁੱਲਾਂ ਦੀ ਮੁਆਫੀ ਮੰਗਣ ਦੇ ਲਈ ਅਕਾਲੀ ਦਲ ਦੀ ਸਿਖ਼ਰਲੀ ਲੀਡਰਸ਼ਿਪ ਸ਼ਨੀਵਾਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੀ ਸੀ।ਇਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਜਗੀਰ ਕੌਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੇ ਪਰਮਿੰਦਰ ਢੀਂਡਸਾ ਸ਼ਾਮਿਲ ਸਨ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਅੰਮ੍ਰਿਤਸਰ ਰੇਲ ਹਾਦਸਾ: ਦਿਹਾੜੀਆਂ ਛੱਡ ਕੇ ਪੀੜਤਾਂ ਦੀ ਸੇਵਾ ਵਿੱਚ ਲੱਗੇ ਇਹ ਵਿਅਕਤੀ ਰਵਿੰਦਰ ਸਿੰਘ ਰੌਬਿਨ ਬੀਬੀਸੀ ਪੰਜਾਬੀ ਲਈ 25 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45972676 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh robin/bbc ਫੋਟੋ ਕੈਪਸ਼ਨ ਦਿਹਾੜੀ ਤੇ ਕੰਮ ਕਰਦੇ ਇਨ੍ਹਾਂ ਲੋਕਾਂ ਨੇ ਜ਼ਖ਼ਮੀਆਂ ਦੀ ਮਦਦ ਲਈ ਸਭ ਕੁਝ ਛੱਡ ਦਿੱਤਾ ਮੀਡੀਆ ਦੀ ਚਮਕ ਤੋਂ ਦੂਰ ਬਿਜਲੀ ਤੇ ਏਸੀ ਦੇ ਮਕੈਨਿਕਾਂ ਦਾ ਇੱਕ ਗਰੁੱਪ ਅੰਮ੍ਰਿਤਸਰ ਰੇਲ ਹਾਦਸਾ ਵਾਪਰਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਚੁੱਪਚਾਪ ਬਚਾਅ ਤੇ ਰਾਹਤ ਕਾਰਜ ਵਿੱਚ ਲੱਗਿਆ ਹੋਇਆ ਹੈ।19 ਅਕਤੂਬਰ ਨੂੰ ਜਿਵੇਂ ਵੀ ਅੰਮ੍ਰਿਤਸਰ ਵਿੱਚ ਦਸਹਿਰੇ ਵਾਲੇ ਦਿਨ ਰੇਲ ਹਾਦਸਾ ਵਾਪਰਿਆ ਇਨ੍ਹਾਂ ਲੋਕਾਂ ਨੇ ਇੱਕ ਦੂਜੇ ਨੂੰ ਫੋਨ ਕਰਕੇ ਹਾਦਸੇ ਵਾਲੀ ਥਾਂ ਬੁਲਾ ਲਿਆ ਅਤੇ ਪੀੜਤਾਂ ਦੀ ਮਦਦ ਕਰਨ ਦਾ ਪਲਾਨ ਬਣਾਇਆ।19 ਅਕਤੂਬਰ ਨੂੰ ਜੌੜਾ ਫਾਟਕ ਨੇੜੇ ਰੇਲ ਪਟਰੀਆਂ 'ਤੇ ਖੜ੍ਹੇ ਹੋ ਕੇ ਰਾਵਨ ਦਹਿਨ ਦੇਖ ਰਹੇ ਲੋਕਾਂ ਨੂੰ ਟਰੇਨ ਨੇ ਦਰੜ ਦਿੱਤਾ ਸੀ। ਇਸ ਹਾਦਸੇ ਵਿੱਚ 58 ਲੋਕਾਂ ਦੀ ਮੌਤ ਹੋਈ ਸੀ।ਇਹ ਵੀ ਪੜ੍ਹੋਇੱਥੇ ਮਾਹਵਾਰੀ ਦੌਰਾਨ ਵੀ ਔਰਤਾਂ ਪੂਜਾ ਕਰਦੀਆਂ ਹਨ 'ਸਸਕਾਰ ਤਾਂ ਰੋਜ਼ਾਨਾ ਹੁੰਦੇ ਨੇ, ਪਰ ਇਨ੍ਹਾਂ ਲਾਸ਼ਾਂ ਨੇ ਮੈਨੂੰ ਹਲੂਣ ਕੇ ਰੱਖ ਦਿੱਤਾ'13 ਔਰਤਾਂ ਨੂੰ ਆਪਣੇ ਜਾਲ 'ਚ ਫਸਾ ਕੇ 6 ਨੂੰ ਬਣਾਇਆ ਏਡਜ਼ ਦੀਆਂ ਰੋਗੀਸੋਸ਼ਲ ਮੀਡੀਆ 'ਤੇ ਜਿਵੇਂ ਹੀ ਖ਼ਬਰ ਫੈਲੀ ਕਿ ਟਰੇਨ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਲੋਕ ਜ਼ਖ਼ਮੀ ਹੋਏ ਹਨ ਤਾਂ ਉਸੇ ਵੇਲੇ ਇਨ੍ਹਾਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।ਵਟਸਐਪ ਗਰੁੱਪ ਜ਼ਰੀਏ ਰਾਬਤਾਇਨ੍ਹਾਂ ਲੋਕਾਂ ਨੇ ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ।35 ਸਾਲਾ ਓਮ ਪ੍ਰਕਾਸ਼ ਏਸੀ ਮਕੈਨਿਕ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੱਸਿਆ, ""ਅਸੀਂ ਵਟਸਐੱਪ ਗਰੁੱਪ ਬਣਾਇਆ ਹੋਇਆ ਹੈ, ਜਦੋਂ ਵੀ ਅਸੀਂ ਕਿਸੇ ਬੰਦੇ ਨੂੰ ਮੁਸੀਬਤ ਵਿੱਚ ਦੇਖਦੇ ਹਾਂ ਤਾਂ ਫੌਰਨ ਗਰੁੱਪ 'ਤੇ ਮੈਸੇਜ ਪਾ ਦਿੰਦੇ ਹਾਂ।'' Image copyright Ravinder singh robin/bbc ਫੋਟੋ ਕੈਪਸ਼ਨ ਇਨ੍ਹਾਂ ਵਿਅਕਤੀਆਂ ਵਿੱਚ ਕੋਈ ਬਿਜਲੀ ਦਾ ਮਕੈਨਿਕ ਹੈ ਜਾਂ ਕੋਈ ਏਸੀ ਠੀਕ ਕਰਦਾ ਹੈ ਓਮ ਪ੍ਰਕਾਸ਼ ਨੇ ਦੱਸਿਆ, ""ਅਸੀਂ ਸਾਰੇ ਇਲਾਕੇ ਨੂੰ ਚੰਗੇ ਤਰੀਕੇ ਨਾਲ ਜਾਣਦੇ ਹਾਂ ਇਸ ਲਈ ਅਸੀਂ ਸਭ ਤੋਂ ਪਹਿਲਾਂ ਜ਼ਖ਼ਮੀਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਹਸਪਤਾਲਾਂ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਅਸੀਂ ਵੱਖ-ਵੱਖ ਹਸਪਤਾਲਾਂ ਵਿੱਚ ਸੀ ਪਰ ਫਿਰ ਵੀ ਇੱਕ-ਦੂਜੇ ਨਾਲ ਰਾਬਤਾ ਕਾਇਮ ਰੱਖਿਆ।''ਅੰਮ੍ਰਿਤਸਰ ਹਾਦਸੇ ਤੋਂ ਬਾਅਦ ਦੇ ਘਟਨਕ੍ਰਮ ਬਾਰੇ 7 ਅਹਿਮ ਨੁਕਤੇ꞉ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਕਾਰਜਾਂ ਲਈ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ।ਹਾਦਸੇ ਤੋਂ ਬਾਅਦ ਭੜਕੇ ਲੋਕਾਂ ਨੇ ਨਵਜੋਤ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਉੱਪਰ ਪਥਰਾਅ ਕੀਤਾ ਜਿਸ ਮਗਰੋਂ ਮਾਹੌਲ ਸਾਂਭਿਆ।ਰੇਲਵੇ ਨੇ ਅਤੇ ਡਰਾਈਵਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਮਿਲੀ ਸੀ , ਇੰਜਣ ਦਾ ਹਾਰਨ ਵਜਾਇਆ ਗਿਆ ਸੀ।ਸੁਖਬੀਰ ਸਿੰਘ ਬਾਦਲ꞉ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਉੱਪਰ ਐਫਆਈਆਰ ਦਰਜ ਕਰਨਦਿਆਂ ਹਾਦਸੇ ਨੂੰ ਕਤਲਿਆਮ ਦੱਸਿਆ।ਨਵਜੋਤ ਸਿੰਘ ਸਿੱਧੂ꞉ ਮੈਂ ਅਸਤੀਫਾ ਨਹੀਂ ਦੇਵਾਂਗਾ, ਹਾਦਸਾ ਰੇਲਵੇ ਦੀ ਜ਼ਮੀਨ 'ਤੇ ਹੋਇਆ।ਸਮਾਗਮ ਦੀ ਮੁੱਖ ਮਹਿਮਾਨ, ਡਾਕਟਰ ਨਵਜੋਤ ਕੌਰ ਸਿੱਧੂ ਉੱਪਰ ਲੋਕਾਂ ਦਾ ਇਲਜ਼ਾਮ ਸੀ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਘਰੇ ਪਹੁੰਚਣ ਤੋਂ ਬਾਅਦ ਮਿਲੀ।ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਮਿੱਠੂ ਮਦਾਨ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ।ਬਿਜਲੀ ਦੇ ਮਕੈਨਿਕ ਸਤਬੀਰ ਸਿੰਘ ਨੇ ਦੱਸਿਆ, ""ਕਈ ਲੋਕ ਅਜਿਹੇ ਸਨ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਅਸੀਂ ਉਨ੍ਹਾਂ ਨੂੰ ਚੁੱਕਿਆ ਅਤੇ ਨੇੜੇ ਦੇ ਡਾਕਟਰ ਵੱਲ ਲੈ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵੀ ਛੱਡਿਆ।''20 ਅਕਤੂਬਰ ਤੋਂ ਕੋਈ ਕੰਮ 'ਤੇ ਨਹੀਂ ਗਿਆਬਿਜਲੀ ਦੇ ਮਕੈਨਿਕ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ 15 ਦੋਸਤਾਂ ਦਾ ਗਰੁੱਪ ਹੈ। ਸਾਰਿਆਂ ਨੇ 500-500 ਰੁਪਏ ਮਿਲਾ ਕੇ ਜ਼ਖ਼ਮੀਆਂ ਦੇ ਇਲਾਜ ਲਈ ਪੈਸਾ ਇਕੱਠਾ ਕੀਤਾ।ਗਰੁੱਪ ਦੇ ਮੈਂਬਰ ਕਾਂਸ਼ੀ ਨੇ ਦੱਸਿਆ, ""ਬੀਤੇ ਦੋ ਦਿਨਾਂ ਤੋਂ ਅਸੀਂ ਉਨ੍ਹਾਂ ਪਰਿਵਾਰਾਂ ਤੱਕ ਦੁੱਧ, ਸਬਜ਼ੀਆਂ ਅਤੇ ਰੋਜ਼ਮਰਾ ਦੇ ਇਸਤੇਮਾਲ ਦੀਆਂ ਚੀਜ਼ਾਂ ਪਹੁੰਚਾ ਰਹੇ ਹਾਂ ਜਿਨ੍ਹਾਂ ਦਾ ਰੋਜ਼ੀ-ਰੋਟੀ ਕਮਾਉਣ ਵਾਲਾ ਜੀਅ ਹਾਦਸੇ ਵਿੱਚ ਮਾਰਿਆ ਗਿਆ ਹੈ ਅਤੇ ਉਨ੍ਹਾਂ ਕੋਲ ਗੁਜ਼ਾਰੇ ਲਈ ਪੈਸੇ ਨਹੀਂ ਹਨ।''ਕਾਂਸ਼ੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਜਾਂ ਕਿਸੇ ਹੋਰ ਸੰਸਥਾ ਤੋਂ ਕਿਸੇ ਤਰੀਕੇ ਦੀ ਕੋਈ ਮਦਦ ਨਹੀਂ ਮੰਗੀ ਗਈ ਹੈ। ਉਹ ਇਨਸਾਨੀਅਤ ਲਈ ਆਪਣੇ ਕੋਲ ਮੌਜੂਦ ਸਰੋਤਾਂ ਨਾਲ ਹੀ ਇਹ ਕਾਰਜ ਕਰ ਰਹੇ ਹਨ।ਇਹ ਵੀ ਪੜ੍ਹੋ ਅਤੇ ਦੇਖੋ:ਅੰਮ੍ਰਿਤਸਰ ਰੇਲ ਹਾਦਸਾ: ਮਾਵਾਂ ਨੂੰ ਇੰਝ ਮਿਲੇ ਵਿਛੜੇ ਬੱਚੇ ਅੰਡਰ ਮੈਟ੍ਰਿਕ ਬ੍ਰਹਮਪੁਰਾ ਨੇ ਕਦੇ ਲਾਈ ਸੀ ਕੈਰੋਂ ਦੇ ਸਿਆਸੀ ਕਿਲ੍ਹੇ ਨੂੰ ਸੰਨ੍ਹ'ਲੋਕ ਰਾਵਣ ਸਾੜਦੇ ਨੇ ਅਸੀਂ ਘਰ ਹੀ ਸਾੜ ਲਿਆ'ਓਮ ਪ੍ਰਕਾਸ਼ ਨੇ ਦੱਸਿਆ, ""20 ਅਕਤੂਬਰ ਤੋਂ ਸਾਡੇ ਵਿੱਚੋਂ ਕੋਈ ਵੀ ਕੰਮ ਤੇ ਨਹੀਂ ਗਿਆ ਹੈ। ਅਸੀਂ ਹੁਣ ਆਪਣੀ ਜਾਣ-ਪਛਾਣ ਦਾ ਇਸਤੇਮਾਲ ਕਰਕੇ ਜ਼ਰੂਰਤਮੰਦ ਲੋਕਾਂ ਦੀਆਂ ਨੌਕਰੀਆਂ ਦਾ ਪ੍ਰਬੰਧ ਕਰ ਰਹੇ ਹਾਂ।''ਕਈ ਹੋਰ ਸੰਗਠਨ ਵੀ ਲੱਗੇਸੰਨੀ ਅੰਮ੍ਰਿਤਸਰ ਵਿੱਚ ਬਰਤਨਾਂ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਦੱਸਿਆ, ""ਲੋਕ ਧਾਰਮਿਕਾ ਥਾਂਵਾਂ 'ਤੇ ਪੈਸਾ ਚੜ੍ਹਾਉਂਦੇ ਹਨ ਪਰ ਇਹ ਸਾਡੇ ਵੱਲੋਂ ਇਨਸਾਨੀਅਤ ਲਈ ਦਿੱਤਾ ਯੋਗਦਾਨ ਹੈ। ਸਾਨੂੰ ਇਸ ਛੋਟੇ ਜਿਹੇ ਕਾਰਜ ਨੂੰ ਕਰਨ ਨਾਲ ਕਾਫੀ ਤਸੱਲੀ ਮਿਲਦੀ ਹੈ।''ਸੰਨੀ ਨੇ ਕਿਹਾ ਕਿ ਉਹ ਕੁਝ ਹੋਰ ਦਿਨਾਂ ਤੱਕ ਮਦਦ ਪਹੁੰਚਾਉਂਦੇ ਰਹਿਣਗੇ। ਕਿਉਂਕਿ ਹੁਣ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਮਿਲ ਗਏ ਹਨ ਤਾਂ ਹੁਣ ਉਹ ਖੁਦ ਦੀ ਦੇਖਭਾਲ ਕਰ ਸਕਦੇ ਹਨ। Image copyright EPA ਫੋਟੋ ਕੈਪਸ਼ਨ 19 ਅਕਤੂਬਰ ਨੂੰ ਵਾਪਰੇ ਰੇਲ ਹਾਦਸੇ ਵਿੱਚ 58 ਲੋਕਾਂ ਦੀ ਮੌਤ ਹੋਈ ਸੀ ਇਨ੍ਹਾਂ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਵੀ ਮਦਦ ਲਈ ਅੱਗੇ ਆਈਆਂ ਸਨ ਅਤੇ ਉਨ੍ਹਾਂ ਵੱਲੋਂ ਡਾਕਟਰਾਂ ਨਾਲ ਵੀ ਸਹਿਯੋਗ ਕੀਤਾ ਗਿਆ ਹੈ।ਰਾਜਵਿੰਦਰ ਪਾਲ ਕੌਰ ਫੋਰਟਿਸ ਹਸਪਤਾਲ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਗੁਰੂ ਨਾਨਕ ਹਸਪਤਾਲ ਪਹੁੰਚ ਕੇ ਡਾਕਟਰਾਂ ਨੂੰ ਪੂਰਨ ਸਹਿਯੋਗ ਦਿੱਤਾ ਅਤੇ ਮਰੀਜ਼ਾਂ ਦੀ ਦੇਖਭਾਲ ਕੀਤੀ।ਜਦੋਂ ਉਨ੍ਹਾਂ ਤੋਂ ਪੁੱਛਿਆ ਕਿ, ਕੀ ਉਨ੍ਹਾਂ ਨੂੰ ਇੱਥੇ ਤਾਇਨਾਤ ਕੀਤਾ ਗਿਆ ਹੈ ਤਾਂ ਉਨ੍ਹਾਂ ਨੇ ਕਿਹਾ, ""ਨਹੀਂ ਮੈਂ ਲੋੜਵੰਦਾਂ ਦੀ ਮਦਦ ਲਈ ਖੁਦ ਆਈ ਹਾਂ ਅਤੇ ਇਹ ਮੇਰੀ ਜ਼ਿੰਮੇਵਾਰੀ ਹੈ। ਸਾਨੂੰ ਇਹੀ ਸਿਖਾਇਆ ਗਿਆ ਹੈ।''ਧੰਨ-ਧੰਨ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੋਸਾਈਟੀ, ਆਸਰਾ ਵੈਲਫੇਅਰ ਫਾਊਂਡੇਸ਼ਨ, ਮਦਦ ਚੈਰੀਟੇਬਲ ਫਾਊਂਡੇਸ਼ਨ ਅਤੇ ਸਰਬੱਤ ਦਾ ਭਲਾ ਵਰਗੇ ਸੰਗਠਨ ਹਸਪਤਾਲਾਂ ਵਿੱਚ ਹਾਦਸੇ ਦੇ ਜ਼ਖ਼ਮੀਆਂ ਦੀ ਸੇਵਾ ਵਿੱਚ ਲੱਗੇ ਹੋਏ ਸਨ।ਹਾਦਸੇ ਨਾਲ ਸਬੰਧਿਤ ਹੋਰ ਵੀਡੀਓਜ਼: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False ਏਸ਼ੀਆ ਕੱਪ: ਬੰਗਲਾਦੇਸ਼ੀ ਗੁਆਂਢਣਾਂ ਤੋਂ ਹਾਰੀ ਭਾਰਤੀ ਮਹਿਲਾ ਕ੍ਰਿਕਟ ਟੀਮ 10 ਜੂਨ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44430228 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ASIAN CRICKET COUNCIL/TWI ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਮਪੁਰ ਵਿੱਚ ਹੋਏ ਏਸ਼ੀਆ ਕੱਪ ਮਹਿਲਾ ਕ੍ਰਿਕਟ ਦੇ ਟੀ-20 ਫਾਇਨਲ ਵਿੱਚ ਬੰਗਲਾਦੇਸ਼ ਨੇ ਭਾਰਤ ਨੂੰ ਤਿੰਨ ਵਿਕਟ ਤੋਂ ਹਰਾ ਦਿੱਤਾ ਹੈ। ਸਾਲ 2004 ਵਿੱਚ ਏਸ਼ੀਆ ਕੱਪ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ 6 ਵਾਰ ਤੋਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਇਹ ਖਿਤਾਬ ਜਿੱਤਦੀ ਆਈ ਹੈ।ਪਰ ਇਸ ਵਾਰ ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਨੇ ਭਾਰਤ ਤੋਂ ਖਿਤਾਬ ਖੋਹ ਲਿਆ ਹੈ।ਮੈਚ ਦੀ ਸ਼ੁਰੂਆਤ ਵਿੱਚ ਟਾਸ ਜਿੱਤ ਕੇ ਬੰਗਲਾਦੇਸ਼ ਨੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।ਸਿੰਗਾਪੁਰ 'ਚ ਮੁਲਾਕਾਤ ਲਈ ਪਹੁੰਚੇ ਕਿਮ ਤੇ ਟਰੰਪਦੁਨੀਆਂ ਦੀ ਸਭ ਤੋਂ ਲੰਬੀ ਨਾਨ-ਸਟਾਪ ਫਲਾਈਟਭਾਰਤੀ ਬੱਲੇਬਾਜ਼ਾਂ ਲਈ ਪਹਿਲੇ ਓਵਰ ਤੋਂ ਹੀ ਦੌੜਾਂ ਬਣਾਉਣਾ ਮੁਸ਼ਕਿਲ ਹੋ ਗਿਆ।ਚੌਥੇ ਓਵਰ ਵਿੱਚ ਸਲਮਾ ਖਾਤੂਨ ਦੀ ਗੇਂਦ 'ਤੇ ਸਿਰਫ 7 ਦੌੜਾਂ ਬਣਾ ਕੇ ਸਮ੍ਰਿਤੀ ਮੰਧਾਨਾ ਆਊਟ ਹੋ ਕੇ ਪਵੇਲੀਅਨ ਪਰਤ ਗਈ।ਹਰਮਨਪ੍ਰੀਤ ਕੌਰ ਆਈ ਪਰ ਕੁਝ ਹੀ ਗੇਂਦਾਂ ਤੋਂ ਬਾਅਦ ਖਾਦਿਜਾ ਤੁਲ ਕੁਬਰ ਦੀ ਗੇਂਦ 'ਤੇ ਮਿਤਾਲੀ ਰਾਜ ਨੇ ਫਰਗਾਨਾ ਹੱਕ ਨੂੰ ਕੈਚ ਦੇ ਦਿੱਤਾ। Image copyright ASIAN CRICKET COUNCIL/@ACCMEDIA1 ਹਰਮਨਪ੍ਰੀਤ ਨੇ ਪਾਰੀ ਨੂੰ ਕਾਫੀ ਸਾਂਭਿਆ ਅਤੇ 42 ਗੇਂਦਾਂ ਤੇ 56 ਦੌੜਾਂ ਬਣਾਈਆਂ।113 ਦੌੜਾਂ ਦੀ ਟੀਚਾਭਾਰਤ ਦੀਆਂ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਸੀ। ਭਾਰਤ ਨੇ 9 ਵਿਕਟ ਖੋਹ ਕੇ 20 ਓਵਰਾਂ ਵਿੱਚ 112 ਦੌੜਾਂ ਬਣਾਈਆਂ।ਬੰਗਲਾਦੇਸ਼ ਦੀ ਪਾਰੀ ਵੀ ਲੜਖੜਾਈ। ਸੱਤਵੇਂ ਓਵਰ ਵਿੱਚ ਪੂਨਮ ਯਾਦਵ ਨੇ ਲਗਾਤਾਰ ਦੋ ਗੇਂਦਾਂ ਵਿੱਚ ਆਇਸ਼ਾ ਰਹਿਮਾਨ(16) ਤੇ ਸ਼ਮੀਮਾ ਸੁਲਤਾਨਾ (17) ਨੂੰ ਆਊਟ ਕੀਤਾ।ਪਲੇਅਰ ਆਫ ਦੀ ਮੈਚਬੰਗਲਾਦੇਸ਼ ਦੀ ਪਾਰੀ ਨੂੰ ਫਰਗਾਨਾ ਹੱਕ ਅਤੇ ਨਿਗਾਰ ਸੁਲਤਾਨਾ ਨੇ ਸਾਂਭਿਆ। ਦੋਵਾਂ ਨੇ ਸਕੋਰ 54 ਦੌੜਾਂ ਤੱਕ ਪਹੁੰਚਾਇਆ ਪਰ ਫਰਗਾਨਾ ਹੱਕ ਦਾ ਵਿਕਟ ਡਿੱਗ ਗਿਆ।ਇਸ ਤੋਂ ਬਾਅਦ ਨਿਗਾਰ ਸੁਲਤਾਨਾ ਅਤੇ ਰੁਮਾਨਾ ਅਹਿਮਦ ਨੇ ਨਾਲ ਮਿਲ ਕੇ 82 ਦੌੜਾਂ ਤੱਕ ਸਕੋਰ ਪਹੁੰਚਾਇਆ।ਰੁਮਾਨਾ ਮੈਚ ਦੇ ਆਖਰੀ ਓੇਵਰ ਵਿੱਚ ਆਊਟ ਹੋਈ ਜਦਕਿ ਨਿਗਾਰ 15ਵੇਂ ਓਵਰ ਵਿੱਚ ਦੀਪਤੀ ਸ਼ਰਮਾ ਨੂੰ ਕੈਚ ਦੇ ਬੈਠੀ।ਬੰਗਲਾਦੇਸ਼ ਨੇ 20 ਓਵਰਾਂ ਵਿੱਚ 7 ਵਿਕਟਾਂ ਖੋਹ ਕੇ 113 ਦੌੜਾਂ ਦਾ ਟੀਚਾ ਹਾਸਿਲ ਕਰ ਲਿਆ। ਹਰਮਨਪ੍ਰੀਤ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਪਲੇਅਰ ਆਫ ਦੀ ਸੀਰੀਜ਼ ਮਿਲਿਆ ਜਦਕਿ ਰੁਮਾਨਾ ਅਹਿਮਦ ਨੂੰ 4 ਵਿਕਟਾਂ ਲੈਣ ਦੇ ਲਈ ਪਲੇਅਰ ਆਫ ਦੀ ਮੈਚ ਸਨਮਾਨ ਦਿੱਤਾ ਗਿਆ। ,False " ਤੇਜਿੰਦਰਪਾਲ ਏਸ਼ਿਆਈ ਖੇਡਾਂ 'ਚ ਨਹੀਂ ਖੇਡਣਾ ਚਾਹੁੰਦਾ ਸੀ ਸੁਮਿਰਨਪ੍ਰੀਤ ਕੌਰ ਬੀਬੀਸੀ ਪੱਤਰਕਾਰ 1 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45382317 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ""ਤੁਸੀਂ ਜਿੰਨੀ ਸ਼ਿੱਦਤ ਨਾਲ ਮਿਹਨਤ ਕਰਦੇ ਹੋ, ਉਸ ਦੇ ਨਤੀਜੇ ਵੀ ਓਨੇ ਹੀ ਸ਼ਾਨਦਾਰ ਆਉਂਦੇ ਪਰ ਜੋ ਅਹਿਸਾਸ ਮੈਡਲ ਲੈਣ ਲੱਗਿਆ ਹੁੰਦਾ ਹੈ, ਉਹ ਦੁਨੀਆਂ ਤਾਂ ਸਭ ਤੋਂ ਵਧੀਆ ਅਹਿਸਾਸ ਹੁੰਦਾ ਤੇ ਇਸ ਤੋਂ ਵੱਧ ਕੇ ਕੋਈ ਹੋਰ ਖੁਸ਼ੀ ਨਹੀਂ ਹੋ ਸਕਦੀ।""8ਵੀਆਂ ਏਸ਼ਿਆਈ ਖੇਡਾਂ ਵਿੱਚ ਗੋਲਾ ਸੁੱਟਣ (ਸ਼ਾਟ ਪੁੱਟ) ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਤੇਜਿੰਦਰਪਾਲ ਸਿੰਘ ਨੇ ਆਪਣੀ ਖੁਸ਼ੀ ਇਨ੍ਹਾਂ ਲਫ਼ਜ਼ਾਂ ਵਿੱਚ ਬਿਆਨ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਮੇਰਾ ਹੁਣ ਤੱਕ ਦਾ ਸਭ ਤੋਂ ਵੱਡਾ ਮੈਡਲ ਹੈ ਅਤੇ ਜਦੋਂ ਦਾ ਮੈਂ ਕਾਮਨ ਵੈਲਥ ਗੇਮਜ਼ ਤੋਂ ਆਇਆ ਮੈਂ ਇਸੇ ਲਈ ਪ੍ਰੈਕਟਿਸ ਕਰ ਰਿਹਾ ਸੀ।ਤਜਿੰਦਰ ਨੇ ਕਿਹਾ, ""ਹਾਲਾਂਕਿ ਇਸ ਦੌਰਾਨ ਮੈਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਵੇਂ ਇੱਕ-ਦੋ ਵਾਰ ਸੱਟਾਂ ਲੱਗੀਆਂ ਤੇ ਘਰ 'ਚ ਮੇਰੇ ਪਿਤਾ ਵੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ ਪਰ ਜਦੋਂ ਮੈਡਲ ਮਿਲਿਆ ਤਾਂ ਮੈਂ ਸਭ ਕੁਝ ਭੁੱਲ ਗਿਆ।"" ਇਹ ਵੀ ਪੜ੍ਹੋ:'ਮੈਡਲ ਜਿੱਤਣ ਲਈ ਤਜਿੰਦਰ ਤੋਂ ਪਿਓ ਦੀ ਮਾੜੀ ਸਿਹਤ ਲੁਕਾਈ'ਭਾਰਤੀ ਕੁੜੀਆਂ ਚੀਨ 'ਚ ਵਿਆਹ ਕਿਉਂ ਨਹੀਂ ਕਰਦੀਆਂਏਸ਼ੀਆਈ ਖੇਡਾਂ 'ਚ ਸਵਪਨਾ ਲਈ 6 ਉਂਗਲਾਂ ਦੀ ਛਾਪ ਛੱਡਣਾ ਇਸ ਲਈ ਸੀ ਔਖਾ'ਬਾਦਲਾਂ ਨੇ ਪੰਥ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ'ਉਹ ਦੱਸਦੇ ਹਨ ਕਿ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੇ ਪਿਤਾ ਜੀ ਨੂੰ ਕੈਂਸਰ ਹੈ ਅਤੇ ਜਦੋਂ ਉਹ ਕਾਮਨ ਵੈਲਥ ਖੇਡ ਕੇ ਆਏ ਤਾਂ ਉਨ੍ਹਾਂ ਦੀ ਹਾਲਤ ਬੇਹੱਦ ਖ਼ਰਾਬ ਸੀ। ਜਿਸ ਕਾਰਨ ਉਨ੍ਹਾਂ ਨੇ ਸੋਚ ਲਿਆ ਸੀ ਕਿ ਉਹ ਏਸ਼ੀਅਨ ਗੇਮਜ਼ ਨਹੀਂ ਖੇਡਣਗੇ। Image copyright jasbir shetra/bbc ਫੋਟੋ ਕੈਪਸ਼ਨ ਕੈਂਸਰ ਨਾਲ ਪੀੜਤ ਹਨ ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਕਰਮ ਸਿੰਘ ਹੀਰੋ ਉਨ੍ਹਾਂ ਨੇ ਕਿਹਾ, ""ਇਸ ਬਾਰੇ ਮੈਂ ਆਪਣੇ ਕੋਚ ਮਹਿੰਦਰ ਸਿੰਘ ਢਿੱਲੋਂ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੇ ਮੇਰਾ ਹੌਂਸਲਾ ਬੰਨ੍ਹਿਆ ਤੇ ਮੇਰੇ ਨਾਲ ਦਿੱਲੀ ਆ ਕੇ ਪ੍ਰੈਕਟਿਸ ਕਰਵਾਉਣ ਲੱਗੇ। ਮੇਰੇ ਪਰਿਵਾਰ ਨੇ ਵੀ ਮੈਨੂੰ ਆਪਣੀ ਤਿਆਰੀ ਕਰਨ ਲਈ ਕਿਹਾ ਅਤੇ ਅੱਜ ਰੱਬ ਦੀ ਮਿਹਰ ਨਾਲ ਰਿਕਾਰਡ ਵੀ ਬਣ ਗਿਆ, ਮੈਡਲ ਆ ਗਿਆ।"" ਉਨ੍ਹਾਂ ਮੁਤਾਬਕ, ""ਮੇਰੇ ਘਰਵਾਲਿਆਂ ਨੇ ਮੇਰਾ ਪੂਰਾ ਸਾਥ ਦਿੱਤਾ ਹਰ ਚੀਜ਼ ਮੁਹੱਈਆ ਕਰਵਾਈ। ਮੇਰੇ ਕੋਚ, ਜੋ ਆਪਣਾ ਘਰ-ਬਾਰ ਛੱਡ ਕੇ ਪਿਛਲੇ ਚਾਰ ਸਾਲਾਂ ਤੋਂ ਮੇਰੇ ਨਾਲ ਲੱਗੇ ਹੋਏ ਹਨ, ਉਨ੍ਹਾਂ ਨੇ ਪੂਰਾ ਸਾਥ ਦਿੱਤਾ ਅਤੇ ਮੇਰੇ ਦੋਸਤਾਂ ਨੇ ਮੇਰੀ ਹਿੰਮਤ ਵਧਾਈ।""ਤਜਿੰਦਰ ਦੱਸਦੇ ਹਿ ਕਿ ਇੱਕ ਆਦਮੀ ਇਕੱਲਾ ਕੁਝ ਨਹੀਂ ਕਰ ਸਕਦਾ, ਇੱਕ ਗਰੁੱਪ ਤੁਹਾਡੇ ਨਾਲ ਹੁੰਦਾ ਹੈ, ਜੋ ਤੁਹਾਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ। Image copyright Getty Images ਤਜਿੰਦਰਪਾਲ ਸਿੰਘ ਕਹਿੰਦੇ ਹਨ ਕਿ ਕਿਸੇ ਵੀ ਖੇਤਰ 'ਚ ਇਨਸਾਨ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਹੋਣਾ ਚਾਹੀਦਾ ਹੈ, ਕਈ ਵਾਰ ਇੱਦਾਂ ਹੁੰਦਾ ਹੈ ਕਿ ਬੰਦਾ ਸਰੀਰਕ ਪੱਖੋਂ ਤਾਂ ਮਜ਼ਬੂਤ ਹੁੰਦਾ ਹੈ ਪਰ ਮਾਨਸਿਕ ਤੌਰ 'ਤੇ ਕਮਜ਼ੋਰ ਹੁੰਦਾ ਹੈ ਅਤੇ ਇਸ ਤਰ੍ਹਾਂ ਨਤੀਜਾ 100 ਫੀਸਦੀ ਨਹੀਂ ਆਉਂਦਾ। ਤਜਿੰਦਰਪਾਲ ਕਹਿੰਦੇ ਹਨ, ""ਸੰਘਰਸ਼ ਤਾਂ ਹਰ ਥਾਂ 'ਤੇ ਕਰਨਾ ਪੈਂਦਾ ਹੈ। ਬੰਦੇ ਨੂੰ ਸਰੀਰ ਨਾਲੋਂ ਵੱਧ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਚਾਹੀਦਾ ਹੈ।""ਇਹ ਵੀ ਪੜ੍ਹੋ:ਬੇਅਦਬੀ ਦੀਆਂ ਘਟਨਾਵਾਂ ਕੌਣ ਤੇ ਕਿਉਂ ਕਰਵਾ ਰਿਹਾ ਹੈ'ਮਨੁੱਖੀ ਹਕੂਕ ਕਾਰਕੁਨਾਂ ਖਿਲਾਫ਼ ਪੁਲਿਸ ਦੇ ਸਬੂਤ ਫਰਜ਼ੀ'ਅਮਰੀਕਾ 50 ਲੱਖ ਲੋਕਾਂ ਨੂੰ ਸਹੂਲਤਾਂ ਤੋਂ ਕਿਉਂ ਕਰਨਾ ਚਾਹੁੰਦਾ ਹੈ ਵਾਂਝਾਪੀਰੀਅਡਜ਼ ਮਗਰੋਂ ਔਰਤਾਂ ਦੇ ਤੇਜ਼ ਦਿਮਾਗ ਦੇ ਮੁਕਾਬਲੇ 'ਚ ਮਰਦ ਨਹੀਂਤਜਿੰਦਰ ਮੁਤਾਬਕ ਖੇਡਾਂ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ, ਖਿਡਾਰੀ ਕਈ ਮੈਡਲ ਲੈ ਕੇ ਆ ਰਹੇ ਹਨ। ਨਵੀਆਂ ਸਕੀਮਾਂ ਆ ਰਹੀਆਂ ਹਨ। ਖਿਡਾਰੀਆਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਹ ਕਹਿੰਦੇ ਹਨ, ""ਖੇਡਾਂ 'ਚ ਭਾਰਤ ਵਿਕਾਸ ਕਰ ਰਿਹਾ ਹੈ ਅਤੇ ਆਉਣ ਵਾਲੇ ਪੰਜਾਂ ਸਾਲਾਂ 'ਚ ਇਹ ਬਹੁਤ ਵਧੀਆ ਪੱਧਰ 'ਤੇ ਪਹੁੰਚ ਜਾਵੇਗਾ।"" Image copyright Getty Images ਫੋਟੋ ਕੈਪਸ਼ਨ ਹਰਿਆਣਾ ਸਰਕਾਰ ਪੰਜਾਬ ਸਰਕਾਰ ਵੀ ਦੇਵੇ ਖਿਡਾਰੀਆਂ ਨੂੰ ਓਨੀ ਰਾਸ਼ੀ ਤਜਿੰਦਰ ਦਾ ਕਹਿਣਾ ਹੈ ਕਿ ਪਿਛਲੇ ਤਿੰਨਾਂ ਸਾਲਾਂ ਤੋਂ ਏਸ਼ੀਆ 'ਚ ਉਹ ਪਹਿਲੀ ਰੈਂਕ 'ਤੇ ਕਾਬਿਜ਼ ਹਨ ਅਤੇ ਉਨ੍ਹਾਂ ਨੂੰ ਟੱਕਰ ਦੇਣ ਵਾਲੇ ਕਜ਼ਾਕਿਸਤਾਨ, ਈਰਾਨ, ਚੀਨ ਦੇ ਖਿਡਾਰੀ ਰਹੇ ਹਨ। ਇਸ ਤੋਂ ਇਲਾਵਾ ਸਾਊਦੀ ਦੇ ਖਿਡਾਰੀ ਸੁਲਤਾਨ ਦਾ ਰਿਕਾਰਡ ਸੀ 25.7 ਜਿਸ ਨੂੰ ਤਜਿੰਦਰ ਨੇ 25.75 ਨਾਲ ਤੋੜਿਆ ਹੈ। ਤਜਿੰਦਰ ਕਹਿੰਦੇ ਹਨ, ""ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਰੱਬ ਕੋਈ ਨਾਲ ਕੋਈ ਰਸਤਾ ਬਣਾ ਹੀ ਦਿੰਦਾ ਹੈ।""ਤਜਿੰਦਰ ਦਾ ਅਗਲਾ ਟੀਚਾ ਹੈ ਅਗਲੇ ਸਾਲ ਏਸ਼ੀਅਨ ਚੈਂਪੀਅਨਸ਼ਿਪ, ਵਰਲਡ ਚੈਂਪੀਅਨਸ਼ਿਪ ਅਤੇ ਫੇਰ ਓਲੰਪਿਕ 'ਚ ਵੀ ਮੈਡਲ ਜਿੱਤਣ ਦਾ ਹੈ ਅਤੇ ਉਹ ਅਜੇ ਇਸ 'ਤੇ ਹੀ ਫੋਕਸ ਕਰ ਰਹੇ ਹਨ।ਤਜਿੰਦਰ ਨੂੰ ਹਾਲੀਵੁੱਡ ਦੇਖਣਾ ਪਸੰਦ ਹੈ ਪਰ ਉਨ੍ਹਾਂ ਦਾ ਮਨਸਪੰਦ ਅਦਾਕਾਰ ਆਮਿਰ ਖ਼ਾਨ ਹੈ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਿਛਲੇ ਦੋ ਸਾਲਾਂ ਵਿੱਚ ਜਦੋਂ ਕਦੇ ਇਹ ਵੀ ਲੱਗਿਆ ਹੈ ਕਿ ਪਾਣੀ ਵਾਕਈ ਜੰਮ ਗਿਆ ਹੈ, ਉਸ ਵੇਲੇ ਵੀ ਬਰਫ਼ ਹੇਠਾਂ ਪਾਣੀ ਚਲਦਾ ਰਹਿੰਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਸਟਿਸ ਜ਼ੋਰਾ ਸਿੰਘ ਨੂੰ ਆਮ ਆਦਮੀ ਪਾਰਟੀ 'ਚ ਕੌਣ ਲਿਆਇਆ - 5 ਅਹਿਮ ਖਬਰਾਂ 25 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46678084 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Bhagwant Mann/ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਪਿਛਲੀ ਬਾਦਲ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੇ ਮੁਖੀ ਰਹੇ ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।ਉਧਰ ਬਾਗ਼ੀ ਧੜੇ ਨਾਲ ਰਲੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਮੁੜ 'ਆਪ' ਨਾਲ ਜੁੜ ਗਏ ਹਨ। ਦਿੱਲੀ 'ਚ 'ਆਪ' ਦੇ ਮੁੱਖ ਦਫ਼ਤਰ ਵਿਖੇ ਜਸਟਿਸ ਜ਼ੋਰਾ ਸਿੰਘ ਨੂੰ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿਚ ਪਾਰਟੀ ਵਿੱਚ ਸ਼ਾਮਲ ਕੀਤਾ। Image Copyright @BhagwantMann @BhagwantMann Image Copyright @BhagwantMann @BhagwantMann ਜ਼ੋਰਾ ਸਿੰਘ ਨੇ ਕਿਹਾ ਕਿ 35 ਸਾਲ ਦੀਆਂ ਸੇਵਾਵਾਂ ਮਗਰੋਂ ਉਨ੍ਹਾਂ ਸਮਾਜ ਸੇਵਾ ਵੱਲ ਆਉਣ ਦਾ ਫ਼ੈਸਲਾ ਲਿਆ ਹੈ।ਦਿ ਟ੍ਰਿਬਿਊਨ ਮੁਤਾਬਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੇਵਾਮੁਕਤ ਜੱਜ ਜ਼ੋਰਾ ਸਿੰਘ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਸਕਦੇ ਹਨ। ਇਹ ਵੀ ਪੜ੍ਹੋ:'ਹਿੰਦੂਆਂ ਦਾ ਮਾਸ ਖਾਂਦੇ ਹਨ ਅਤੇ ਹਿੰਦੂਸਤਾਨ ਵਿੱਚ ਰਹਿੰਦੇ ਹਨ' ਖ਼ਬਰ ਦਾ ਸੱਚਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿਚਾਲੇ ਆਈ ਸੁਨਾਮੀ, ਪਤਨੀ ਹੋਈ ਲਾਪਤਾਜਦੋਂ ਕ੍ਰਿਸਮਸ ਨੂੰ ਈਸਾਈਆਂ ਨੇ ਹੀ ਬੈਨ ਕੀਤਾ ਸੀਸੂਤਰਾਂ ਅਨੁਸਾਰ ਖਹਿਰਾ ਧੜੇ ਨੂੰ ਛੱਡ ਕੇ ਮੁੜ ਪਾਰਟੀ ਦੇ ਖੇਮੇ ਵਿੱਚ ਆਏ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਤਕਰੀਬਨ ਮਹੀਨਾ ਪਹਿਲਾਂ ਹੀ ਜ਼ੋਰਾ ਸਿੰਘ ਦੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਵਾ ਦਿੱਤੀ ਸੀ। ਫਤਿਹਗੜ੍ਹ ਸਾਹਿਬ ਤੋਂ 'ਆਪ' ਦੇ ਮੌਜੂਦਾ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਲੰਮੇ ਸਮੇਂ ਤੋਂ ਪਾਰਟੀ ਤੋਂ ਦੂਰੀ ਬਣਾਈ ਬੈਠੇ ਹਨ ਅਤੇ ਉਨ੍ਹਾਂ ਨੂੰ ਪਾਰਟੀ ਵਿਚੋਂ ਮੁਅੱਤਲ ਕੀਤਾ ਜਾ ਚੁੱਕਾ ਹੈ। ਸ਼੍ਰੋਮਣੀ ਕਮੇਟੀ ਚੋਣਾਂ ਲਈ ਨਵਾਂ ਮੰਚ ਉਸਾਰਨ ਦੀ ਕਵਾਇਦਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਹੁਣ ਸ਼੍ਰੋਮਣੀ ਅਕਾਲੀ ਦਲ (1920) ਦੇ ਸਹਿਯੋਗ ਨਾਲ ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਨਵਾਂ ਮੰਚ ਉਸਾਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।ਇਸੇ ਤਹਿਤ ਅਕਾਲੀ ਦਲ (1920) ਦੇ ਜਰਨਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ 22 ਫਰਵਰੀ ਨੂੰ ਮੋਗਾ ਦੇ ਪਿੰਡ ਰਣਸੀਂਹ ਕਲਾਂ ਵਿੱਚ ਮੀਰੀ-ਪੀਰੀ ਕਾਨਫਰੰਸ ਕਰਨ ਦਾ ਐਲਾਨ ਕੀਤਾ ਹੈ। Image copyright Getty Images ਪਾਰਟੀ ਨੇ ਕਾਨਫਰੰਸ ਦੀ ਅਗਵਾਈ ਮੁਤਵਾਜ਼ੀ ਜਥੇਦਾਰ ਦਾਦੂਵਾਲ ਨੂੰ ਸੌਂਪ ਦਿੱਤੀ ਹੈ। ਇਸ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਾਨਫ਼ਰੰਸ ਲਈ ਮੁੱਖ ਸਿਆਸੀ ਧਿਰਾਂ ਨੂੰ ਛੱਡ ਕੇ ਹੋਰ ਸਾਰੀਆਂ ਧਿਰਾਂ ਨੂੰ ਸੱਦਾ ਦਿੱਤਾ ਹੈ। ਪੰਜਾਬੀ ਟ੍ਰਿਬਿਊਨ ਦੇ ਸੂਤਰਾਂ ਮੁਤਾਬਕ ਇਹ ਪੰਥਕ ਧਿਰਾਂ ਹੁਣ ਅਕਾਲੀ ਦਲ (ਅੰਮ੍ਰਿਤਸਰ) ਤੋਂ ਪਾਸਾ ਵੱਟਣ ਦੇ ਰੌਂਅ ਵਿਚ ਹਨ ਅਤੇ ਖ਼ਾਲਿਸਤਾਨ ਦੇ ਮੁੱਦੇ ਕਰਕੇ ਇਨ੍ਹਾਂ ਨੇ ਮਾਨ ਦਲ ਤੋਂ ਆਪਣੇ ਆਪ ਨੂੰ ਲਾਂਭੇ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਵਿਧਾਨ ਸਭਾ ਨੇ ਰਾਜੀਵ ਗਾਂਧੀ ਦਾ ਜ਼ਿਕਰ ਹਟਾਇਆ ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦਾ ਮਤਾ ਪਾਸ ਕਰਨ ਤੋਂ ਤਿੰਨ ਦਿਨ ਬਾਅਦ ਦਿੱਲੀ ਵਿਧਾਨ ਸਭਾ ਨੇ ਕਾਰਵਾਈ ਦਾ ਬੁਲੇਟਿਨ ਜਾਰੀ ਕੀਤਾ ਪਰ ਇਸ ਵਿੱਚੋਂ ਇਸ ਦਾ ਜ਼ਿਕਰ ਹਟਾ ਦਿੱਤਾ ਗਿਆ ਹੈ। ਦੋ ਦਿਨ ਦੇ ਵਿਸ਼ੇਸ਼ ਇਜਲਾਸ ਦੇ ਆਖਿਰੀ ਦਿਨ ਸਦਨ ਨੇ 1984 ਸਿੱਖ ਕਤਲੇਆਮ ਸਬੰਧੀ ਇੱਕ ਮਤਾ ਪਾਸ ਕੀਤਾ ਸੀ, ਜਿਸ ਵਿੱਚ ਰਾਜੀਵ ਗਾਂਧੀ ਸਬੰਧੀ ਇੱਕ ਲਾਈਨ ਵਿੱਚ ਜ਼ਿਕਰ ਕੀਤਾ ਗਿਆ ਸੀ। Image copyright Getty Images ਦਿ ਇੰਡੀਅਨ ਐਕਸਪ੍ਰੈਸ ਨੂੰ ਜਾਣਕਾਰੀ ਮਿਲੀ ਹੈ ਕਿ ਸਪੀਕਰ ਰਾਮ ਨਿਵਾਸ ਗੋਇਲ ਨੇ ਰੂਲ 291 ਅਕੇ ਰੂਲ 293 ਦੀ ਵਰਤੋਂ ਕਰਕੇ ਰਾਜੀਵ ਗਾਂਧੀ ਸਬੰਧੀ ਇੱਕ ਪੈਰਾ ਹਟਾ ਦਿੱਤੀ ਹੈ।12% ਤੋਂ 18% ਵਿਚਾਲੇ ਜਲਦੀ ਹੋ ਸਕਦਾ ਹੈ ਇੱਕ ਜੀਐਸਟੀ ਰੇਟ ਤੈਅ ਹਿੰਦੁਸਤਾਨ ਟਾਈਮਜ਼ ਮੁਤਾਬਕ ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ 12 ਤੇ 18 ਫੀਸਦ ਦੀ ਟੈਕਸ ਸਲੈਬ ਵਿਚਾਲੇ ਇੱਕ ਸਟੈਂਡਰਡ ਜੀਐਸਟੀ ਰੇਟ ਤੈਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੈਕਸ ਦੀ ਇਹ ਨਵੀਂ ਦਰ ਜ਼ਰੂਰੀ ਵਸਤਾਂ 'ਤੇ ਲਗਦੇ ਸਿਫ਼ਰ ਤੋਂ ਪੰਜ ਫੀਸਦ ਅਤੇ ਲਗਜ਼ਰੀ ਤੇ ਐਸ਼ੋ-ਆਰਾਮ ਵਾਲੀਆਂ ਵਸਤਾਂ 'ਤੇ ਲਗਦੇ ਸਿਖਰਲੇ ਟੈਕਸ ਤੋਂ ਵੱਖਰੀ ਹੈ। Image copyright Getty Images ਅਰੁਣ ਜੇਤਲੀ ਨੇ 'ਜੀਐਸਟੀ ਦੇ 18 ਮਹੀਨੇ' ਸਿਰਲੇਖ ਅਧੀਨ ਇਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਮੌਜੂਦਾ ਸਮੇਂ ਵਿੱਚ 1216 ਦੇ ਕਰੀਬ ਵਸਤਾਂ ਹਨ, ਜਿਨ੍ਹਾਂ ਦਾ ਇਸਤੇਮਾਲ ਹੁੰਦਾ ਹੈ। ਇਨ੍ਹਾਂ ਵਿੱਚੋਂ 183 ਵਸਤਾਂ 'ਤੇ ਕੋਈ ਟੈਕਸ ਨਹੀਂ ਲਗਦਾ ਜਦੋਂਕਿ 308 ਵਸਤਾਂ 'ਤੇ 5 ਫੀਸਦ, 178 'ਤੇ 12 ਫੀਸਦ ਤੇ 517 ਵਸਤਾਂ 18 ਫੀਸਦ ਟੈਕਸ ਦੇ ਘੇਰੇ ਵਿੱਚ ਆਉਂਦੀਆਂ ਹਨ। ਉਨ੍ਹਾਂ ਕਿਹਾ, '28 ਫੀਸਦ ਸਲੈਬ ਹੁਣ ਖਤਮ ਹੋਣ ਕਿਨਾਰੇ ਪੁੱਜ ਗਈ ਹੈ।' ਅਫ਼ਗਾਨਿਸਤਾਨ ਦੀ ਸਰਕਾਰੀ ਇਮਾਰਤ ਤੇ ਹਮਲਾ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀ ਇੱਕ ਸਰਕਾਰੀ ਇਮਾਰਤ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਵਿੱਚ ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ। ਜਵਾਬੀ ਕਾਰਵਾਈ ਵਿੱਚ ਤਿੰਨ ਹਮਲਾਵਰਾਂ ਦੀ ਵੀ ਮੌਤ ਹੋ ਗਈ ਹੈ। Image copyright EPA ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪਬਲਿਕ ਵਰਕਸ ਮੰਤਰਾਲੇ ਦੀ ਇਮਾਰਤ ਦੀ ਨਾਕੇਬੰਦੀ ਦੌਰਾਨ ਘੱਟ-ਘੱਟ 20 ਹੋਰ ਲੋਕ ਜ਼ਖਮੀ ਹੋਏ ਹਨ। ਹਮਲੇ ਵੇਲੇ ਇਮਾਰਰਤ ਵਿੱਚ ਸੈਂਕੜੇ ਮੁਲਾਜ਼ਮ ਮੌਜੂਦ ਸਨ, ਜੋ ਅੰਦਰ ਫਸੇ ਹੋਏ ਸਨ। ਰਿਪੋਰਟਾਂ ਮੁਤਾਬਕ ਇਨ੍ਹਾਂ ਵਿੱਚੋਂ ਕੁਝ ਮੁਲਾਜ਼ਮਾਂ ਨੇ ਸੁਰੱਖਿਅਤ ਬਚ ਨਿਕਲਣ ਲਈ ਇਮਾਰਤ ਦੇ ਬਾਹਰ ਛਾਲ ਮਾਰ ਦਿੱਤੀ। ਹਾਲੇ ਤੱਕ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਹਮਲਾ ਕਿਸ ਸੰਗਠਨ ਨੇ ਕੀਤਾ ਹੈ। ਰਿਪੋਰਟਾਂ ਮੁਤਾਬਕ ਮੰਤਰਾਲੇ ਦੀ ਇਮਾਰਤ ਦੇ ਦਰਵਾਜ਼ੇ ਦੇ ਨੇੜੇ ਆਤਮਘਾਤੀ ਹਮਲਾਵਰ ਨੇ ਕਾਰ ਬੰਬ ਨਾਲ ਧਮਾਕਾ ਕੀਤਾ। ਇਸ ਤੋਂ ਬਾਅਦ ਬੰਦੂਕਧਾਰੀ ਹਮਲਾਵਰ ਇਮਾਰਤ ਵਿੱਚ ਦਾਖਿਲ ਹੋਏ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਫੈਕਟਰੀਆਂ-ਸੰਸਥਾਵਾਂ ਦੇ ਵਰਕਰ ਕੀ ਕਰ ਰਹੇ ਹਨ? ਪ੍ਰਭੂ ਦਿਆਲ ਬੀਬੀਸੀ ਪੰਜਾਬੀ ਲਈ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45307623 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright NARENDER KAUSHIK/BBC ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਜੇਲ੍ਹ ਹੋਣ ਤੋਂ ਬਾਅਦ ਡੇਰੇ ਨਾਲ ਜੁੜੀਆਂ ਕਈ ਸੰਸਥਾਵਾਂ ਇਸ ਦੇ ਅਸਰ ਹੇਠ ਆਈਆਂ ਹਨ।ਇਸੇ ਤਰ੍ਹਾਂ ਸਮਾਜਿਕ ਕੰਮਾਂ ਲਈ ਬਣਾਈ ਗਈ ਸੰਸਥਾ ਗਰੀਨ ਐੱਸ ਵੈਲਫੇਅਰ ਫੋਰਸ ਵਿੱਚ ਕੰਮ ਕਰਨ ਵਾਲੇ ਕਈ ਵਿਅਕਤੀਆਂ ਨੂੰ ਹਟਾ ਦਿੱਤਾ ਗਿਆ ਤੇ ਕਈ ਖੁਦ ਹੀ ਡੇਰੇ ਦੀਆਂ ਫੈਕਟਰੀਆਂ ਤੇ ਹੋਰਨਾਂ ਅਦਾਰਿਆਂ ਨੂੰ ਛੱਡ ਕੇ ਆ ਗਏ।ਗਰੀਨ ਐੱਸ ਵੈਲਫੇਅਰ ਫੋਰਸ ਦੇ ਕਈ ਮੈਂਬਰ ਲਾਪਤਾ ਹੋ ਗਏ ਅਤੇ ਕਈ ਫੋਰਸ ਨੂੰ ਛੱਡ ਕੇ ਆਪਣਾ ਹੋਰ ਕੰਮ ਕਰਨ ਲੱਗ ਪਏ ਹਨ।ਡੇਰੇ ਦੀ ਗਰੀਨ ਐੱਸ ਵੈਲਫੇਅਰ ਫੋਰਸ ਦੇ 10-12 ਸਾਲ ਮੈਂਬਰ ਰਹੇ ਇੱਕ ਡੇਰਾ ਪ੍ਰੇਮੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਹੈ ਕਿ ਉਹ ਡੈਂਟਿੰਗ-ਪੈਂਟਿੰਗ ਦਾ ਕੰਮ ਕਰਦੇ ਸਨ ਅਤੇ ਹੁਣ ਉਹ ਸਰਵਿਸ ਸਟੇਸ਼ਨ 'ਤੇ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਇਹ ਵੀ ਪੜ੍ਹੋ:ਰਾਮ ਰਹੀਮ ਨੇ ਇੱਕ ਸਾਲ ’ਚ ਕਮਾਏ 6 ਹਜ਼ਾਰ100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀ'ਗੋਲੀਬਾਰੀ 'ਚ ਪੁੱਤ ਮਾਰੇ ਜਾਣ ਤੋਂ ਬਾਅਦ ਡੇਰੇ ਨਹੀਂ ਗਏ'12ਵੀਂ ਤੱਕ ਪੜ੍ਹੇ ਗਰੀਨ ਐੱਸ ਵੈਲਫੇਅਰ ਫੋਰਸ ਦੇ ਇੱਕ ਸਾਬਕਾ ਮੈਂਬਰ ਨੇ ਦੱਸਿਆ ਹੈ ਕਿ ਫੋਰਸ ਦੇ ਵੱਖ-ਵੱਖ ਵਿੰਗ ਬਣੇ ਹੋਏ ਹਨ ਤੇ ਸਾਰੇ ਵਿੰਗਾਂ ਦੀ ਵੱਖੋ-ਵੱਖਰੀ ਜ਼ਿੰਮੇਵਾਰੀ ਹੈ। ਕਿਵੇਂ ਕੰਮ ਕਰਦੀ ਸੀ ਸੰਸਥਾ?ਗਰੀਨ ਐੱਸ ਵੈੱਲਫੇਅਰ ਫੋਰਸ ਵਿੱਚ ਪਾਣੀ ਦੀ ਕਮੇਟੀ, ਕੰਟੀਨ ਕਮੇਟੀ, ਆਰਾ, ਵੈੱਲਡਿੰਗ, ਮਹਿਲਾ ਅਤੇ ਬਜ਼ੁਰਗ ਕਮੇਟੀ ਸਣੇ ਕਈ ਹੋਰ ਵਿੰਗ ਹੁੰਦੇ ਹਨ। ਸਭ ਤੋਂ ਅੱਗੇ ਇੱਕ ਜਿੰਮੇਵਾਰ ਵਿਅਕਤੀ ਨੂੰ ਨਿਯੁਕਤ ਕੀਤਾ ਜਾਂਦਾ ਹੈ। ਇਸ ਨੂੰ ਸੱਤ ਮੈਂਬਰ ਕਮੇਟੀ ਚਲਾਉਂਦੀ ਸੀ। ਜਿੰਮੇਵਾਰ ਵਿਅਕਤੀ ਹੀ ਕੰਮ ਲਈ ਸਭ ਨੂੰ ਸੂਚਨਾ ਦਿੰਦਾ ਸੀ। ਸਮਾਜਿਕ ਕੰਮਾਂ ਲਈ ਸੂਚਨਾ ਮੀਟਿੰਗ (ਨਾਮ ਚਰਚਾ) ਵਿੱਚ ਦਿੱਤੀ ਜਾਂਦੀ ਸੀ। ਕੁਝ ਸੂਚਨਾਵਾਂ ਗੁਪਤ ਰੱਖੀਆਂ ਜਾਂਦੀਆਂ ਸਨ, ਜੋ ਸਿਰਫ਼ ਸੱਤ ਮੈਂਬਰ ਕਮੇਟੀ ਨੂੰ ਹੀ ਪਤਾ ਹੁੰਦੀਆਂ ਸਨ। ਫੋਰਸ ਦੇ ਵੱਖ-ਵੱਖ ਵਿੰਗ ਨੂੰ ਸੱਦ ਲਿਆ ਜਾਂਦਾ ਸੀ ਤੇ ਆਪਣੇ-ਆਪਣੇ ਵਿੰਗ ਦੀਆਂ ਬੱਸਾਂ ਵਿੱਚ ਬਿਠਾ ਕੇ ਕੰਮ 'ਤੇ ਲੈ ਜਾਇਆ ਜਾਂਦਾ ਸੀ। ਗਰੀਨ ਐੱਸ ਵੈਲਫੇਅਰ ਫੋਰਸ ਦੇ ਮੈਂਬਰਾਂ ਨੂੰ ਡੇਰੇ ਵੱਲੋਂ ਡਿਜ਼ਾਈਨ ਕੀਤੀ ਗਈ ਵਿਸ਼ੇਸ਼ ਵਰਦੀ ਹੀ ਪਾਉਣੀ ਪੈਂਦੀ ਸੀ। ਇਸ ਦੀ ਕੀਮਤ ਸੀ 2200 ਰੁਪਏ। ਇਸ ਵਰਦੀ ਉੱਤੇ ਬਾਕਾਇਦਾ ਫੋਰਸ ਦਾ ਨੰਬਰ ਦਿੱਤਾ ਜਾਂਦਾ ਸੀ। ਫੋਰਸ ਦੇ ਵੱਖੋ-ਵੱਖਰੇ ਵਿੰਗਾਂ ਦੇ ਵੱਖ-ਵੱਖ ਨੰਬਰ ਹੁੰਦੇ ਹਨ। Image copyright Getty Images ਪਹਿਲੀ ਕਤਾਰ ਵਾਲੀ ਫੋਰਸ ਦੇ ਨੰਬਰ ਵੱਖ ਹੁੰਦੇ ਸਨ ਤੇ ਦੂਜੀ ਤੇ ਤੀਜੀ ਕਤਾਰ ਵਾਲੀ ਫੋਰਸ ਦੇ ਵੱਖ ਨੰਬਰ ਹੁੰਦੇ ਸਨ। ਇਹ ਵੀ ਪੜ੍ਹੋ:'ਚਿੱਟਾ' ਇਸ ਤਰ੍ਹਾਂ ਕਾਲਾ ਕਰ ਰਿਹਾ ਹੈ ਪੰਜਾਬ ਦਾ ਭਵਿੱਖ ਫਰੈਂਚ ਓਪਨ 'ਚ ਕਿਉਂ ਬੈਨ ਹੋਈ ਸੇਰੇਨਾ ਦੀ ਇਹ ਪੁਸ਼ਾਕ?ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਦੀ ਪੂਰੀ ਕਹਾਣੀ ਫੋਰਸ ਦੀਆਂ 15 ਤੋਂ 20 ਦੇ ਕਰੀਬ ਬੱਸਾਂ ਸਨ। ਅੱਗ ਬੁਝਾਉਣ ਤੇ ਹੜ੍ਹ ਪੀੜਤਾਂ ਦੀ ਮਦਦ ਲਈ ਵੱਖ-ਵੱਖ ਫੋਰਸ ਹੁੰਦੀ ਸੀ।ਫੋਰਸ ਦੀ ਬੱਸ ਵਿੱਚ ਹਿੱਸਾ ਪਾਉਣ ਲਈ ਵੱਖ ਤੋਂ ਮੈਂਬਰਾਂ ਦੇ ਹਿਸਾਬ ਨਾਲ ਪੈਸੇ ਲਏ ਜਾਂਦੇ ਸਨ। ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਭੜਕੀ ਹਿੰਸਾ ਕਾਰਨ ਪੁਲੀਸ ਨੇ ਕਈ ਲੋਕਾਂ ਨੂੰ ਨਾਮਜ਼ਦ ਕੀਤਾ ਅਤੇ ਕਈ ਅਣਪਛਾਤੇ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕੀਤਾ।ਸੰਸਥਾਵਾਂ ਦੇ ਕਈ ਲੋਕ ਅੰਡਰਗਰਾਊਂਡ Image copyright PrABHU Dayal/BBC ਕਈ ਲੋਕਾਂ ਨੂੰ ਹਾਲੇ ਡਰ ਹੈ ਕਿ ਉਨ੍ਹਾਂ ਦਾ ਨਾਂ ਇਸ ਮਾਮਲੇ ਵਿੱਚ ਨਾ ਆ ਜਾਵੇ, ਇਸ ਲਈ ਉਹ ਆਪਣੀ ਪਛਾਣ ਜਨਤਕ ਨਹੀਂ ਕਰ ਰਹੇ ਹਨ ਤੇ ਕਈ ਲੋਕ ਹਾਲੇ ਵੀ ਅੰਡਰਗਰਾਉਂਡ ਹਨ।ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਫੈਕਟਰੀਆਂ ਵਿੱਚ ਕੰਮ ਕਰਦੇ ਕਈ ਮਜ਼ਦੂਰਾਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਤੇ ਕਈਆਂ ਨੂੰ ਪੀ.ਐਫ. ਨਹੀਂ ਮਿਲਿਆ। ਫੈਕਟਰੀਆਂ ਵਿੱਚ ਕੰਮ ਕਰਦੇ ਮੁਜ਼ਦੂਰਾਂ ਨੂੰ ਤਜ਼ਰਬੇ ਅਨੁਸਾਰ ਹੀ ਤਨਖਾਹ ਹੀ ਦਿੱਤੀ ਜਾਂਦੀ ਸੀ ਪਰ ਮੁੜ ਫੈਕਟਰੀਆਂ ਦੇ ਚਾਲੂ ਹੋਣ ਕਾਰਨ ਕਈ ਮਜ਼ਦੂਰਾਂ ਨੂੰ ਦੁਬਾਰਾ ਨੌਕਰੀ 'ਤੇ ਰੱਖਿਆ ਵੀ ਗਿਆ ਹੈ।ਜ਼ਿਲ੍ਹਾ ਸਹਾਇਕ ਲੇਬਰ ਇੰਸਪੈਕਟਰ ਨੇ ਦੱਸਿਆ ਹੈ ਕਿ ਡੇਰੇ ਦੀ ਕਿਸੇ ਵੀ ਫੈਕਟਰੀ ਦੇ ਕਿਸੇ ਵੀ ਮਜ਼ਦੂਰ ਨੇ ਉਨ੍ਹਾਂ ਕੋਲ ਹਾਲੇ ਤੱਕ ਤਨਖਾਹ ਨਾ ਮਿਲਣ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਜੇ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ। ਇਹ ਵੀ ਪੜ੍ਹੋ:""ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੀ ਪਵਿੱਤਰ ਅਗਵਾਈ ਹੇਠ ਮੈਂ ਸਮਲਿੰਗਤਾ ਛੱਡ ਰਿਹਾ ਹਾਂ…""ਰਾਮ ਰਹੀਮ ਨੇ ਇੱਕ ਸਾਲ ’ਚ ਕਮਾਏ 6 ਹਜ਼ਾਰਗੁਰਮੀਤ ਰਾਮ ਰਹੀਮ ਦਾ ਰਾਜ਼ਦਾਰ ਕਿਵੇਂ ਬਣਿਆ ਅਦਿਤਿਆ ਇੰਸਾਇਸ ਮਾਮਲੇ ਵਿੱਚ ਡੇਰੇ ਦਾ ਪੱਖ ਜਾਨਣ ਲਈ ਡੇਰੇ ਦੇ ਬੁਲਾਰੇ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।ਉੱਧਰ ਡੇਰਾ ਮੁਖੀ ਨੂੰ ਜੇਲ੍ਹ ਤੋਂ ਮੁਕਤੀ ਦਿਵਾਉਣ ਲਈ ਡੇਰਾ ਸਮਰਥਕਾਂ ਨੂੰ ਸਿਮਰਨ ਕਰਨ ਲਈ ਕਿਹਾ ਗਿਆ ਹੈ। ਡੇਰੇ ਦੇ ਕੁਝ ਆਗੂ ਡੇਰਾ ਸਰਧਾਲੂਆਂ ਨੂੰ ਡੇਰੇ ਨਾਲ ਜੋੜੀ ਰੱਖਣ ਲਈ ਡੇਰਾ ਸਰਧਾਲੂਆਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਪਰਸ਼ਾਦ ਦਿੰਦੇ ਹਨ ਤੇ ਡੇਰਾ ਮੁਖੀ ਦੀ ਰਿਹਾਈ ਲਈ ਸਿਮਰਨ ਕਰਨ ਲਈ ਕਹਿੰਦੇ ਹਨ। ਬਾਕਾਇਦਾ ਉਨ੍ਹਾਂ ਨੂੰ ਸਿਮਰਨ ਕਰਨ ਦਾ ਸਮਾਂ ਦੱਸਿਆ ਜਾਂਦਾ ਹੈ ਕਿ ਉਹ ਕਿੰਨੇ ਘੰਟੇ ਤੇ ਕਿੰਨੇ ਮਿੰਟ ਸਿਮਰਨ ਕਰਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੇਡ ਨਿਊਜ਼ : ਚੋਣਾਂ ਦੇ ਮੌਸਮ 'ਚ ਕੌਣ ਖ਼ਰੀਦ ਰਿਹਾ ਹੈ ਖ਼ਬਰਾਂ ਪ੍ਰਦੀਪ ਕੁਮਾਰ ਬੀਬੀਸੀ ਪੱਤਰਕਾਰ 15 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46212295 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਬੀਬੀਸੀ ਦੀ ਖਾਸ ਰਿਸਰਚ BeyondFakeNews ਵਿੱਚ ਅਸੀਂ ਦੇਖਿਆ ਕਿ ਦੁਨੀਆਂ ਦੇ ਦੂਜੇ ਹਿੱਸਿਆਂ ਦੇ ਨਾਲ-ਨਾਲ ਫ਼ੇਕ ਨਿਊਜ਼ ਦਾ ਪ੍ਰਸਾਰ ਕਿੰਨੀ ਤੇਜ਼ੀ ਨਾਲ ਹੋ ਰਿਹਾ ਹੈ। ਪਰ ਫ਼ੇਕ ਨਿਊਜ਼ ਦੀ ਦੁਨੀਆਂ ਵਿੱਚ ਫ਼ੇਕ ਨਿਊਜ਼ ਕੋਈ ਇਕੱਲੀ ਬਿਮਾਰੀ ਨਹੀਂ ਹੈ। ਇੱਕ ਅਜਿਹੀ ਹੀ ਬਿਮਾਰੀ ਹੈ ਪੇਡ ਨਿਊਜ਼, ਜਿਸ ਨੇ ਮੀਡੀਆ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਕਈ ਵਾਰ ਦੋਵਾਂ ਦਾ ਰੂਪ ਇੱਕ ਵੀ ਹੋ ਸਕਦਾ ਹੈ ਅਤੇ ਕਈ ਵਾਰ ਵੱਖ-ਵੱਖ ਵੀ। ਉਂਝ ਪੇਡ ਨਿਊਜ਼ ਦੀ ਬਿਮਾਰੀ ਨੂੰ ਤੁਸੀਂ ਥੋੜ੍ਹਾ ਗੰਭੀਰ ਇਸ ਲਈ ਮੰਨ ਲਓ ਕਿਉਂਕਿ ਇਸ ਵਿੱਚ ਵੱਡੇ-ਵੱਡੇ ਮੀਡੀਆ ਅਦਾਰਿਆਂ ਤੋਂ ਲੈ ਕੇ ਦੂਰ-ਦਰਾਜ਼ ਦੇ ਸਥਾਨਕ ਮੀਡੀਆ ਅਦਾਰੇ ਵੀ ਸ਼ਾਮਲ ਹਨ। ਇਹ ਵੀ ਪੜ੍ਹੋ:ਟਰੇਨ ਦੇ ਡਰਾਈਵਰ ਦੀ 'ਖੁਦਕੁਸ਼ੀ' ਦਾ ਸੱਚ ਕੀ ਹੈਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ ਸਖ਼ਸ਼ ਦੀ ਕਹਾਣੀ ਜੋ ਮਰਦਾ-ਮਰਦਾ ਮੌਤ ਦੀ ਸਕ੍ਰਿਪਟ ਲਿਖ ਗਿਆਪੇਡ ਨਿਊਜ਼, ਜਿਵੇਂ ਕਿ ਨਾਮ ਤੋਂ ਜ਼ਾਹਰ ਹੈ ਅਜਿਹੀ ਖ਼ਬਰ ਹੈ ਜਿਸਦੇ ਲਈ ਕਿਸੇ ਨੇ ਭੁਗਤਾਨ ਕੀਤਾ ਹੋਵੇ। ਅਜਿਹੀਆਂ ਖ਼ਬਰਾਂ ਦੀ ਤਦਾਦ ਚੋਣਾਂ ਦੇ ਦਿਨਾਂ ਵਿੱਚ ਵੱਧ ਜਾਂਦੀ ਹੈ। ਛੱਤੀਸਗੜ੍ਹ ਵਿੱਚ ਪਹਿਲੇ ਪੜ੍ਹਾਅ ਦੀਆਂ ਚੋਣਾਂ ਦੇ ਨਾਲ ਹੀ ਦੇਸ ਦੇ ਪੰਜ ਸੂਬਿਆਂ ਦਾ ਚੋਣ ਬਿਗੁਲ ਵੱਜ ਚੁੱਕਿਆ ਹੈ। ਖ਼ਬਰਾਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ ਚੋਣਾਂ ਛੱਤੀਸਗੜ੍ਹ ਤੋਂ ਇਲਾਵਾ ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਸੂਬਿਆਂ ਵਿੱਚ ਚੋਣਾਂ ਦੇ ਨਾਲ ਦੇਸ ਭਰ ਵਿੱਚ ਇੱਕ ਤਰ੍ਹਾਂ ਨਾਲ 2019 ਦੀਆਂ ਆਮ ਚੋਣਾਂ ਦਾ ਐਲਾਨ ਹੋ ਜਾਵੇਗਾ। Image copyright Getty Images ਚੋਣਾਂ ਦਾ ਨਾ ਸਿਰਫ਼ ਸਰਕਾਰਾਂ 'ਤੇ ਅਸਰ ਹੁੰਦਾ ਹੈ ਸਗੋਂ ਖ਼ਬਰਾਂ ਦੀਆਂ ਦੁਨੀਆਂ 'ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲਦਾ ਹੈ।ਟੀਵੀ ਚੈਨਲਾਂ 'ਤੇ ਚੋਣਾਂ ਦੀ ਖ਼ਬਰ ਮੁੱਖ ਰੂਪ ਨਾਲ ਨਜ਼ਰ ਆਉਣ ਲਗਦੀ ਹੈ। ਲੀਡਰਾਂ ਦੇ ਦੌਰਿਆਂ ਅਤੇ ਵਾਅਦਿਆਂ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ, ਬੈਨਰ ਅਤੇ ਟੀਵੀ ਚੈਨਲ 'ਤੇ ਲਾਈਵ ਡਿਸਕਸ਼ਨ ਦੀ ਤਾਦਾਦ ਵੱਧ ਜਾਂਦੀ ਹੈ। ਇਸ ਦੌਰਾਨ ਨੇਤਾ ਅਤੇ ਸਿਆਸੀ ਪਾਰਟੀਆਂ ਆਪਣੇ-ਆਪਣੇ ਹੱਕ ਵਿੱਚ ਹਵਾ ਬਣਾਉਣ ਲਈ ਆਪਣੇ ਪੱਖ ਦੀਆਂ ਚੀਜ਼ਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦੇ ਹਨ। ਇਸਦੇ ਲਈ ਮੀਡੀਆ ਪਲੇਟਫਾਰਮਸ ਵਿੱਚ ਖ਼ਬਰਾਂ ਵਿਚਾਲੇ ਪੇਡ ਨਿਊਜ਼ ਦਾ ਘੋਲਮੇਲ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਇੱਕ ਪੱਖੀ ਸਮਾਚਾਰ ਦਾ ਵਿਸ਼ਲੇਸ਼ਣ ਹੁੰਦੇ ਹਨ, ਜਿਹੜੇ ਆਮ ਵੋਟਰਾਂ ਦੇ ਨਜ਼ਰੀਏ ਨੂੰ ਪ੍ਰਭਾਵਿਤ ਕਰਦੇ ਹਨ।ਸੀਨੀਅਰ ਟੀਵੀ ਪੱਤਰਕਾਰ ਰਾਜਦੀਪ ਸਰਦੇਸਾਈ ਕਹਿੰਦੇ ਹਨ, ""ਚੋਣਾਂ ਸਮੇਂ ਇਸ ਲਈ ਤੁਹਾਨੂੰ ਨਵੇਂ ਅਖ਼ਬਾਰ ਅਤੇ ਟੀਵੀ ਚੈਨਲ ਵਿਖਾਈ ਦੇਣ ਲਗਦੇ ਹਨ। ਉਹ ਇਸ ਮੌਕੇ ਦਾ ਫਾਇਦਾ ਚੁੱਕਣ ਹੀ ਬਾਜ਼ਾਰ ਵਿੱਚ ਆਉਂਦੇ ਹਨ। ਪਰ ਹੁਣ ਗੱਲ ਉੱਥੇ ਤੱਕ ਹੀ ਸੀਮਤ ਨਹੀਂ ਰਹਿ ਗਈ। ਖੇਤਰੀ ਮੀਡੀਆ ਹੀ ਨਹੀਂ ਸਗੋਂ ਵੱਡੇ-ਵੱਡੇ ਅਖ਼ਬਾਰ ਅਤੇ ਮੀਡੀਆ ਗਰੁੱਪ ਵੀ ਇਸ ਮੌਕੇ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ।""ਇਹ ਖੇਡ ਕਿਸ ਤਰ੍ਹਾਂ ਹੁੰਦੀ ਹੈ, ਇਸਦਾ ਅੰਦਾਜ਼ਾ ਚੋਣ ਕਮਿਸ਼ਨ ਦੇ ਅੰਕੜਿਆਂ ਤੋਂ ਹੁੰਦਾ ਹੈ। ਬੀਤੇ ਚਾਰ ਸਾਲ ਵਿੱਚ 17 ਸੂਬਿਆਂ 'ਚ ਹੋਈਆਂ ਚੋਣਾਂ ਦੌਰਾਨ ਪੇਡ ਨਿਊਜ਼ ਦੀਆਂ 1400 ਤੋਂ ਵੱਧ ਸ਼ਿਕਾਇਤਾਂ ਸਾਹਮਣੇ ਆਈਆਂ ਹਨ।ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੇਡ ਨਿਊਜ਼ ਦੀਆਂ 523, ਗੁਜਰਾਤ ਚੋਣਾਂ ਵਿੱਚ 414 ਅਤੇ ਹਿਮਾਚਲ ਚੋਣਾਂ ਵਿੱਚ 104 ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਇਸੇ ਸਾਲ ਕਰਨਾਟਕ ਵਿੱਚ ਹੋਈਆਂ ਚੋਣਾਂ ਵਿੱਚ ਪੇਡ ਨਿਊਜ਼ ਦੀਆਂ 93 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਚੋਣ ਕਮਿਸ਼ਨ ਰੱਖ ਰਿਹਾ ਨਜ਼ਰ ਇਨ੍ਹਾਂ ਸ਼ਿਕਾਇਤਾਂ ਤੋਂ ਸਪੱਸ਼ਟ ਹੈ ਕਿ ਪੇਡ ਨਿਊਜ਼ ਦੇ ਮਾਮਲੇ ਦਰਜ ਹੋ ਰਹੇ ਹਨ। ਇਹੀ ਕਾਰਨ ਹੈ ਕਿ ਚੋਣ ਕਮਿਸ਼ਨ ਨੇ ਚੁਣਾਵੀ ਖਰਚ ਲਈ ਨਿਗਰਾਨੀ ਕਮੇਟੀ ਦਾ ਗਠਨ ਕੀਤਾ ਹੈ ਜਿਹੜੀ ਉਮੀਦਵਾਰਾਂ ਦੇ ਖ਼ਰਚ 'ਤੇ ਨਜ਼ਰ ਰੱਖਦੀ ਹੈ। Image copyright Getty Images ਫੋਟੋ ਕੈਪਸ਼ਨ ਮੀਡੀਆ ਪਲੇਟਫਾਰਮਸ ਵਿੱਚ ਖ਼ਬਰਾਂ ਵਿਚਾਲੇ ਪੇਡ ਨਿਊਜ਼ ਦਾ ਘੋਲਮੇਲ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਇੱਕ ਪੱਖੀ ਸਮਾਚਾਰ ਦਾ ਵਿਸ਼ਲੇਸ਼ਣ ਹੁੰਦੇ ਹਨ, ਜਿਹੜੇ ਆਮ ਵੋਟਰਾਂ ਦੇ ਨਜ਼ਰੀਏ ਨੂੰ ਪ੍ਰਭਾਵਿਤ ਕਰਦੇ ਹਨ ਛੱਤੀਸਗੜ੍ਹ ਵਿੱਚ ਕੁਝ ਅਖ਼ਬਾਰਾਂ ਅਤੇ ਖ਼ਬਰੀਆ ਚੈਨਲਾਂ ਵਿੱਚ ਸੰਪਾਦਕੀ ਜ਼ਿੰਮੇਦਾਰੀ ਨਿਭਾ ਚੁੱਕੇ ਦਿਵਾਕਰ ਮੁਕਤੀਬੋਧ ਕਹਿੰਦੇ ਹਨ, ""ਪੇਡ ਨਿਊਜ਼ ਦਾ ਮਾਮਲਾ ਨਵਾਂ ਤਾਂ ਨਹੀਂ ਹੈ, ਪਰ ਹੁਣ ਇਸਦਾ ਰੂਪ ਵਿਆਪਕ ਹੋ ਚੁੱਕਿਆ ਹੈ। ਹਰ ਅਖ਼ਬਾਰ ਅਤੇ ਚੈਨਲ ਚੋਣਾਂ ਨੂੰ ਪੈਸੇ ਬਣਾਉਣ ਦੇ ਮੌਕੇ ਦੇ ਤੌਰ 'ਤੇ ਦੇਖਦੇ ਹਨ, ਲਿਹਾਜ਼ਾ ਉਨ੍ਹਾਂ ਦਾ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨਾਲ ਇੱਕ ਤਰ੍ਹਾਂ ਦਾ ਸਮਝੌਤਾ ਹੁੰਦਾ ਹੈ ਅਤੇ ਪੱਖ 'ਚ ਖ਼ਬਰਾਂ ਜ਼ਰੀਏ ਮਾਹੌਲ ਤਿਆਰ ਕਰਵਾਇਆ ਜਾਂਦਾ ਹੈ।""ਚੋਣ ਕਮਿਸ਼ਨ ਮੱਧ ਪ੍ਰਦੇਸ਼ ਦੀਆਂ ਚੋਣਾਂ ਨੂੰ ਲੈ ਕੇ ਕਾਫ਼ੀ ਚੌਕਸ ਹੈ ਕਿਉਂਕਿ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸੂਬੇ ਤੋਂ ਪੇਡ ਨਿਊਜ਼ ਦੀਆਂ 165 ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਲੰਬੇ ਸਮੇਂ ਤੋਂ ਪੱਤਰਕਾਰਤਾ ਕਰ ਰਹੇ ਸੀਨੀਅਰ ਪੱਤਰਕਾਰ ਸਮੀਰ ਖ਼ਾਨ ਦੱਸਦੇ ਹਨ, ""ਪੇਡ ਨਿਊਜ਼ ਦਾ ਤੌਰ ਤਰੀਕਾ ਬਦਲ ਰਿਹਾ ਹੈ। ਇੱਕ ਨਵਾਂ ਤਰੀਕਾ ਤਾਂ ਇਹ ਵੀ ਹੈ ਕਿ ਭਾਵੇਂ ਤੁਸੀਂ ਸਾਡੇ ਪੱਖ ਵਿੱਚ ਨਾ ਛਾਪੋ, ਪਰ ਸਾਡੇ ਖ਼ਿਲਾਫ਼ ਵਾਲੀ ਖ਼ਬਰ ਤਾਂ ਬਿਲਕੁਲ ਨਾ ਛਾਪੋ। ਮਤਲਬ ਤੁਸੀਂ ਕੁਝ ਨਹੀਂ ਵੀ ਛਾਪੋਗੇ ਤਾਂ ਵੀ ਤੁਹਾਨੂੰ ਪੈਸੇ ਮਿਲ ਸਕਦੇ ਹਨ ਅਤੇ ਇਹ ਖ਼ੂਬ ਹੋ ਰਿਹਾ ਹੈ।""ਭਾਰਤ ਵਿੱਚ ਪੇਡ ਨਿਊਜ਼ ਦੀ ਸਥਿਤੀ ਨੂੰ ਲੈ ਕੇ ਭਾਰਤੀ ਪ੍ਰੈੱਸ ਕਾਊਂਸਿਲ ਦੀ ਇੱਕ ਸਬ-ਕਮੇਟੀ ਵੱਲੋਂ ਪਰੰਜੌਏ ਗੁਹਾ ਠਾਕੁਰਤਾ ਅਤੇ ਸ਼੍ਰੀਨਿਵਾਸ ਰੇਡੀ ਨੇ ਮਿਲ ਕੇ ਵਿਸਥਾਰ ਵਿੱਚ ਰਿਪੋਰਟ ਤਿਆਰ ਕੀਤੀ ਸੀ। ਲੰਬੇ ਸਮੇਂ ਤੱਕ ਉਸ ਨੂੰ ਜਨਤਕ ਨਹੀਂ ਕੀਤਾ ਗਿਆ। ਫਿਰ 2011 ਵਿੱਚ ਤਤਕਾਲੀ ਕੇਂਦਰੀ ਸੂਚਨਾ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਇਸ ਰਿਪੋਰਟ ਨੂੰ ਜਾਰੀ ਕੀਤਾ ਗਿਆ। Image copyright AFP ਫੋਟੋ ਕੈਪਸ਼ਨ ਕੁਝ ਸਮਾਂ ਪਹਿਲਾਂ ਕੋਬਰਾ ਪੋਸਟ ਦੇ ਸਟਿੰਗ ਵਿੱਚ ਵੀ ਇਹ ਦਾਅਵਾ ਕੀਤਾ ਗਿਆ ਕਿ ਕੁਝ ਮੀਡੀਆ ਸੰਸਥਾਵਾਂ ਪੈਸਿਆਂ ਦੇ ਲਾਲਚ 'ਚ ਕੰਟੈਂਟ ਨਾਲ ਫੇਰਬਦਲ ਕਰਨ ਲਈ ਤਿਆਰ ਦਿਖਦੇ ਹਨ ਠਾਕੁਰਤਾ ਆਪਣੀ ਉਸ ਰਿਪੋਰਟ ਬਾਰੇ ਦੱਸਦੇ ਹਨ, ""34 ਹਜ਼ਾਰ ਸ਼ਬਦਾਂ ਦੀ ਰਿਪੋਰਟ ਸੀ। ਅਸੀਂ ਉਨ੍ਹਾਂ ਨਾਲ ਵੀ ਗੱਲ ਕੀਤੀ ਸੀ ਜਿਨ੍ਹਾਂ 'ਤੇ ਇਲਜ਼ਾਮ ਲੱਗਾ ਸੀ ਉਨ੍ਹਾਂ ਦੇ ਜਵਾਬਾਂ ਨੂੰ ਵੀ ਸ਼ਾਮਲ ਕੀਤਾ ਹੈ।""""ਅਸੀਂ ਆਪਣੀ ਰਿਪੋਰਟ ਵਿੱਚ ਹਰ ਅਖ਼ਬਾਰ ਦਾ ਨਾਮ ਲਿਖਿਆ ਹੈ, ਹਰ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੇ ਨੁਮਾਇੰਦਿਆਂ ਦੇ ਜਵਾਬ ਵੀ ਲਿਖੇ ਹਨ। ਪਰ ਪ੍ਰੈੱਸ ਕਾਊਂਸਿਲ ਨੇ 10 ਮਹੀਨੇ ਤੱਕ ਉਸ ਰਿਪੋਰਟ ਨੂੰ ਜਨਤਕ ਨਹੀਂ ਹੋਣ ਦਿੱਤਾ।""ਠਾਕੁਰਤਾ ਇਹ ਵੀ ਮੰਨਦੇ ਹਨ ਕਿ ਉਨ੍ਹਾਂ ਲੋਕਾਂ ਨੇ ਕਰੀਬ 8-9 ਸਾਲ ਪਹਿਲਾਂ ਜੋ ਅਧਿਐਨ ਕੀਤਾ ਸੀ, ਉਹ ਸਮੱਸਿਆ ਅੱਜ ਵੀ ਬਰਕਰਾਰ ਹੈ ਕਿਉਂਕਿ ਪੇਡ ਨਿਊਜ਼ ਲਈ ਆਮ ਤੌਰ 'ਤੇ ਉਹੀ ਤਰੀਕੇ ਅਪਣਾਏ ਜਾ ਰਹੇ ਹਨ। ਹਾਲਾਂਕਿ ਸਮੇਂ ਦੇ ਨਾਲ ਪੇਡ ਨਿਊਜ਼ ਦੇ ਤੌਰ ਤਰੀਕਿਆਂ ਨੂੰ ਜ਼ਿਆਦਾ ਫ਼ਾਈਨ ਟਿਊਨ ਕੀਤਾ ਜਾ ਰਿਹਾ ਹੈ। ਇਸਦਾ ਦਾਇਰਾ ਅਖ਼ਬਾਰਾਂ ਵਿੱਚ ਇਸ਼ਤਿਹਾਰ ਅਤੇ ਖ਼ਬਰਾਂ ਛਪਵਾਉਣ ਤੋਂ ਅੱਗੇ ਵੱਧ ਰਿਹਾ ਹੈ। ਵਿਰੋਧੀ ਧਿਰ ਦੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਅਕਸ ਨੂੰ ਧੁੰਦਲਾ ਕੀਤਾ ਜਾ ਰਿਹਾ ਹੈ। ਇਹ ਵੀ ਪੜ੍ਹੋ:ਫੇਕ ਨਿਊਜ਼ ਤੋਂ ਭੜਕੀ ਭੀੜ ਨੇ ਜਦੋਂ ਮਾਂ ਸਾਹਮਣੇ ਲਈ ਮੁੰਡੇ ਦੀ ਜਾਨ'ਭੀੜ ਨੇ ਬੁਰੀ ਤਰ੍ਹਾਂ ਕੁੱਟਿਆ, ਸ਼ਾਂਤਾ ਦੀ ਮੌਤ ਹੋ ਗਈ'ਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਨੇ ਵਿੱਢੀ ਮੁਹਿੰਮ #BeyondFakeNewsਜੈਪੁਰ ਵਿੱਚ ਮੌਜੂਦ ਸੀਨੀਅਰ ਪੱਤਰਕਾਰ ਨਾਰਾਇਣ ਬਾਰੇਠ ਦੱਸਦੇ ਹਨ, ""ਪੇਡ ਨਿਊਜ਼ ਦਾ ਕੋਈ ਰੂਪ ਤਾ ਨਿਸ਼ਚਿਤ ਨਹੀਂ ਹੈ, ਇਹ ਕੈਸ਼ ਵੀ ਹੋ ਸਕਦਾ ਹੈ ਅਤੇ ਕਾਈਂਡ ਵੀ ਹੋ ਸਕਦਾ ਹੈ। ਖਾਸ ਕਰਕੇ ਸਰਕਾਰੀ ਇਸ਼ਤਿਹਾਰਾਂ ਅਤੇ ਹੋਰ ਸਹੂਲਤਾਂ ਦੇ ਨਾਮ 'ਤੇ ਸਰਕਾਰਾਂ ਇਸਦੇ ਲਈ ਜ਼ਬਰਦਸਤ ਦਬਾਅ ਬਣਾਉਂਦੀਆਂ ਹਨ, ਤੁਸੀਂ ਕਹਿ ਸਕਦੇ ਹੋ ਕਿ ਭਗਵਾਨ ਤੋਂ ਵੱਧ ਸਰਕਾਰ ਦੀਆਂ ਨਜ਼ਰਾਂ ਆਪਣੇ ਖ਼ਿਲਾਫ਼ ਛਪਣ ਵਾਲੀਆਂ ਖ਼ਬਰਾਂ 'ਤੇ ਹੁੰਦੀਆਂ ਹਨ।""ਕੁਝ ਸਮਾਂ ਪਹਿਲਾਂ ਕੋਬਰਾ ਪੋਸਟ ਦੇ ਸਟਿੰਗ ਵਿੱਚ ਵੀ ਇਹ ਦਾਅਵਾ ਕੀਤਾ ਗਿਆ ਕਿ ਕੁਝ ਮੀਡੀਆ ਸੰਸਥਾਵਾਂ ਪੈਸਿਆਂ ਦੇ ਲਾਲਚ 'ਚ ਕੰਟੈਂਟ ਨਾਲ ਫੇਰਬਦਲ ਕਰਨ ਲਈ ਤਿਆਰ ਦਿਖਦੇ ਹਨ।ਪ੍ਰਭਾਤ ਖ਼ਬਰ ਦੇ ਬਿਹਾਰ ਸੰਪਾਦਕ ਅਜੈ ਕੁਮਾਰ ਕਹਿੰਦੇ ਹਨ, ""ਦਰਅਸਲ ਹੁਣ ਪੇਡ ਨਿਊਜ਼ ਸਿਰਫ਼ ਚੁਣਾਵੀ ਮੌਸਮ ਤੱਕ ਸੀਮਤ ਨਹੀਂ ਰਹਿ ਗਿਆ ਹੈ। ਆਏ ਦਿਨ ਰੂਟੀਨ ਖ਼ਬਰਾਂ ਵਿੱਚ ਵੀ ਸਾਨੂੰ ਅਜਿਹੇ ਮਾਮਲਿਆਂ ਨਾਲ ਜੂਝਣਾ ਪੈਂਦਾ ਹੈ। ਇਹ ਸਥਾਨਕ ਗੱਲਬਾਤ ਤੋਂ ਲੈ ਕੇ ਹਰ ਪੱਧਰ ਤੱਕ ਪਹੁੰਚਦਾ ਹੈ।""ਪੇਡ ਨਿਊਜ਼ ਦੇ ਚਰਚਿਤ ਮਾਮਲੇ ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਡੀਪੀ ਯਾਦਵ ਦੀ ਪਤਨੀ ਉਮਲੇਸ਼ ਯਾਦਵ ਦਾ ਉਦਾਹਰਣ ਭਾਰਤੀ ਰਾਜਨੀਤੀ ਦਾ ਪਹਿਲਾ ਮਾਮਲਾ ਸੀ ਜਦੋਂ ਕਿਸੇ ਜੇਤੂ ਉਮੀਦਵਾਰ ਨੂੰ ਆਯੋਗ ਠਹਿਰਾਇਆ ਗਿਆ। 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਮਲੇਸ਼ ਯਾਦਵ ਬਦਾਊਂ ਦੇ ਬਿਸੋਲੀ ਵਿਧਾਨ ਸਭਾ ਤੋਂ ਚੁਣੇ ਵੀ ਗਏ ਸੀ। ਰਾਸ਼ਟਰੀ ਪਰਿਵਰਤਨ ਦਲ ਦੀ ਉਮੀਦਵਾਰ ਉਮਲੇਸ਼ ਯਾਦਵ ਤੋਂ ਚੋਣ ਹਾਰਨ ਵਾਲੇ ਯੋਗੇਂਦਰ ਕੁਮਾਰ ਨੇ ਪ੍ਰੈੱਸ ਕਾਊਂਸਿਲ ਵਿੱਚ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਕੁਮਾਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਦੋ ਮੁੱਖ ਹਿੰਦੀ ਅਖ਼ਬਾਰ- ਦੈਨਿਕ ਜਾਗਰਣ ਅਤੇ ਅਮਰ ਉਜਾਲਾ ਨੇ ਵੋਟਿੰਗ ਤੋਂ ਠੀਕ ਇੱਕ ਦਿਨ ਪਹਿਲਾਂ ਉਮਲੇਸ਼ ਯਾਦਵ ਦੇ ਪੱਖ ਵਿੱਚ ਪੇਡ ਨਿਊਜ਼ ਪ੍ਰਕਾਸ਼ਿਤ ਕੀਤੀ ਸੀ। ਹਾਲਾਂਕਿ ਪੇਡ ਨਿਊਜ਼ ਦੀ ਸ਼ਿਕਾਇਤ 'ਤੇ ਦੋਵਾਂ ਅਖ਼ਬਾਰਾਂ ਪ੍ਰਬੰਧਣਾ ਦਾ ਦਾਅਵਾ ਸੀ ਕਿ ਉਨ੍ਹਾਂ ਨੇ ਇਸ ਖ਼ਬਰ ਨੂੰ ਇਸ਼ਤਿਹਾਰ 'ਤੇ ਛਾਪਿਆ ਸੀ ਅਤੇ ਖ਼ਬਰ ਦੇ ਨਾਲ 'ਇਸ਼ਤਿਹਾਰ' (ADVT) ਵੀ ਲਿਖਿਆ ਹੋਇਆ ਸੀ। Image copyright Getty Images ਪ੍ਰੈੱਸ ਕਾਊਂਸਿਲ ਨੇ ਸ਼ਿਕਾਇਤ ਅਤੇ ਅਖ਼ਬਾਰ ਪ੍ਰਬੰਧਣ ਦੇ ਜਵਾਬ ਤੋਂ ਬਾਅਦ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਜਿਸ ਤਰ੍ਹਾਂ ਦੇ ਫੌਰਮੈਟ ਵਿੱਚ ਖ਼ਬਰ ਛਪੀ ਸੀ ਅਤੇ ਜਿਸ ਤਰ੍ਹਾਂ ਨਾਲ ADVT ਛਪੀ ਹੋਈ ਸੀ ਉਸ ਨਾਲ ਆਮ ਵੋਟਰਾਂ ਦੇ ਦਿਲਾਂ ਵਿੱਚ ਵਹਿਮ ਪੈਦਾ ਹੋਣ ਦੇ ਆਸਾਰ ਬਣਦੇ ਹਨ। ਚੋਣਾਂ ਇੱਕ ਦਿਨ ਬਾਅਦ ਹੋਣੀਆ ਸੀ ਅਤੇ ਪ੍ਰਚਾਰ 'ਤੇ ਰੋਕ ਲੱਗ ਚੁੱਕੀ ਸੀ। ਅਜਿਹੇ ਵਿੱਚ ਨਾ ਹੀ ਪੱਤਰਕਾਰੀ ਮਾਨਕ ਦੇ ਤੌਰ 'ਤੇ ਗ਼ਲਤ ਹੈ ਸਗੋਂ ਚੁਣਾਵੀ ਪ੍ਰੋਵੀਜ਼ਨ ਦਾ ਵੀ ਉਲੰਘਣ ਹੈ। ਇਸ ਤੋਂ ਬਾਅਦ ਹੀ 23 ਅਕਤੂਬਰ 2011 ਨੂੰ ਤਿੰਨ ਚੋਣ ਕਮਿਸ਼ਨਰਾਂ ਦੀ ਕਮੇਟੀ ਨੇ 23 ਪੰਨਿਆਂ ਦੇ ਆਪਣੇ ਫ਼ੈਸਲੇ ਵਿੱਚ ਉਮਲੇਸ਼ ਯਾਦਵ ਦੀ ਮੈਂਬਰਸ਼ਿਪ ਨੂੰ ਅਯੋਗ ਠਹਿਰਾਉਂਦੇ ਹੋਏ ਤਿੰਨ ਸਾਲ ਚੋਣ ਲੜਨ 'ਤੇ ਪਾਬੰਦੀ ਲਗਾ ਦਿੱਤੀ ਸੀ।ਉਮਲੇਸ਼ ਯਾਦਵ ਦੀ ਮੈਂਬਰਸ਼ਿਪ ਨੂੰ ਖਾਰਜ ਹੋਣ ਨੂੰ ਪਰੰਜੌਏ ਗੁਹਾ ਠਾਕੁਰਤਾ ਇੱਕ ਵੱਡਾ ਬਦਲਾਅ ਮੰਨਦੇ ਹਨ। ਉਨ੍ਹਾਂ ਮੁਤਾਬਕ ਇਸ ਨਾਲ ਘੱਟੋ-ਘੱਟ ਇਹ ਸੰਦੇਸ਼ ਤਾਂ ਗਿਆ ਕਿ ਪੇਡ ਨਿਊਜ਼ ਵਿੱਚ ਜੇਕਰ ਫਸੇ ਤਾਂ ਗੰਭੀਰ ਨਤੀਜਾ ਦੇਖਣ ਨੂੰ ਮਿਲ ਸਕਦਾ ਹੈ। ਸ਼ਿਵਰਾਜ ਦੇ ਮੰਤਰੀ 'ਤੇ ਇਲਜ਼ਾਮ ਉਮਲੇਸ਼ ਯਾਦਵ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਸ਼ਿਵਰਾਜ ਸਿੰਘ ਚੌਹਾਨ ਸਰਕਾਰ 'ਚ ਤਾਕਤਵਰ ਮੰਤਰੀ ਨਰੋਤਮ ਮਿਸ਼ਰਾ ਨੂੰ ਵੀ ਚੋਣ ਕਮਿਸ਼ਨ ਨੇ ਪੇਡ ਨਿਊਜ਼ ਦੇ ਇਲਜ਼ਾਮ ਵਿੱਚ ਤਿੰਨ ਸਾਲ ਤੱਕ ਉਨ੍ਹਾਂ ਦੇ ਚੋਣ ਲੜਨ 'ਤੇ ਰੋਕ ਲਗਾ ਦਿੱਤਾ ਸੀ।ਹਾਲਾਂਕਿ ਬਾਅਦ ਵਿੱਚ ਨਰੋਤਮ ਮਿਸ਼ਰਾ ਨੂੰ ਦਿੱਲੀ ਹਾਈਕੋਰਟ ਤੋਂ ਰਾਹਤ ਮਿਲ ਗਈ ਸੀ। ਨਰੋਤਮ ਮਿਸ਼ਰਾ 'ਤੇ 2008 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੈਸੇ ਦੇ ਕੇ ਆਪਣੇ ਪੱਖ ਵਿੱਚ ਖ਼ਬਰਾਂ ਛਪਵਾਉਣ ਦਾ ਇਲਜ਼ਾਮ ਲੱਗਿਆ ਸੀ।2009 ਵਿੱਚ ਨਰੋਤਮ ਮਿਸ਼ਰਾ ਖ਼ਿਲਾਫ਼ ਦਤੀਆ ਵਿਧਾਨ ਸਭਾ ਤੋਂ ਚੋਣ ਹਾਰਨ ਵਾਲੇ ਕਾਂਗਰਸ ਉਮੀਦਵਾਰ ਰਜਿੰਦਰ ਭਾਰਤੀ ਨੇ ਚੋਣ ਕਮਿਸ਼ਨ 'ਚ ਅਰਜ਼ੀ ਦਾਖ਼ਲ ਕੀਤੀ। ਇਸ ਅਰਜ਼ੀ ਵਿੱਚ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਮਿਸ਼ਰਾ ਨੇ ਪੇਡ ਨਿਊਜ਼ 'ਤੇ ਜਿਹੜਾ ਖ਼ਰਚਾ ਕੀਤਾ ਹੈ, ਉਸ ਨੂੰ ਚੁਣਾਵੀ ਖਰਚੇ ਵਿੱਚ ਸ਼ਾਮਲ ਨਹੀਂ ਕੀਤਾ ਹੈ। Image copyright Getty Images ਫੋਟੋ ਕੈਪਸ਼ਨ ਮੱਧ ਪ੍ਰਦੇਸ਼ ਵਿੱਚ ਸ਼ਿਵਰਾਜ ਸਿੰਘ ਚੌਹਾਨ ਸਰਕਾਰ 'ਚ ਤਾਕਤਵਰ ਮੰਤਰੀ ਨਰੋਤਮ ਮਿਸ਼ਰਾ ਨੂੰ ਵੀ ਚੋਣ ਕਮਿਸ਼ਨ ਨੇ ਪੇਡ ਨਿਊਜ਼ ਦੇ ਇਲਜ਼ਾਮ ਵਿੱਚ ਤਿੰਨ ਸਾਲ ਤੱਕ ਉਨ੍ਹਾਂ ਦੇ ਚੋਣ ਲੜਨ 'ਤੇ ਰੋਕ ਲਗਾ ਦਿੱਤਾ ਸੀ ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਅਤੇ ਜੂਨ 2017 'ਚ ਨਰੋਤਮ ਮਿਸ਼ਰਾ ਨੂੰ ਅਯੋਗ ਠਹਿਰਾਉਂਦੇ ਹੋਏ ਉਨ੍ਹਾਂ ਦੇ ਚੋਣ ਲੜਨ 'ਤੇ ਤਿੰਨ ਸਾਲ ਦੀ ਪਾਬੰਦੀ ਲਗਾ ਦਿੱਤੀ। ਦਿਲਚਸਪ ਗੱਲ ਇਹ ਹੈ ਕਿ ਉਦੋਂ ਤੱਕ ਸੂਬੇ ਦੇ ਸੀਨੀਅਰ ਮੰਤਰੀ ਨਰੋਤਮ ਮਿਸ਼ਰਾ 2013 ਵਿਧਾਨ ਸਭਾ ਦੀ ਚੋਣ ਜਿੱਤ ਚੁੱਕੇ ਸਨ ਅਤੇ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਵਿੱਚ ਤਾਕਤਵਰ ਮੰਤਰੀ ਮੰਨੇ ਜਾ ਰਹੇ ਸਨ। ਨਰੋਤਮ ਮਿਸ਼ਰਾ ਨੇ ਚੋਣ ਕਮਿਸ਼ਨ ਦੀ ਕਾਰਵਾਈ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ। ਹੇਠਲੀ ਅਦਾਲਤ ਅਤੇ ਜਬਲਪੁਰ ਹਾਈ ਕੋਰਟ ਹੁੰਦੇ ਹੋਏ ਉਨ੍ਹਾਂ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ।27 ਅਕਤੂਬਰ, 2018 ਨੂੰ ਸੁਪਰੀਮ ਕੋਰਟ ਨੇ ਨਰੋਤਮ ਮਿਸ਼ਰਾ ਨੂੰ ਚੋਣ ਲੜਨ ਦੀ ਇਜਾਜ਼ਤ ਤਾਂ ਦੇ ਦਿੱਤੀ ਹੈ, ਪਰ ਛੇ ਹਫ਼ਤੇ ਬਾਅਦ ਇਸ ਮਾਮਲੇ ਵਿੱਚ ਮੁੜ ਤੋਂ ਸੁਣਵਾਈ ਹੋਵੇਗੀ। ਅਸ਼ੋਕ ਚੌਹਾਨ ਦਾ ਮਾਮਲਾ ਇਨ੍ਹਾਂ ਦੋ ਵਿਧਾਇਕਾਂ ਤੋਂ ਇਲਾਵਾ ਪੇਡ ਨਿਊਜ਼ ਨੂੰ ਲੈ ਕੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਨ ਦਾ ਮਾਮਲਾ ਵੀ ਸੁਰਖ਼ੀਆਂ ਵਿੱਚ ਰਿਹਾ ਸੀ। 2009 ਦੀਆਂ ਵਿਧਾਨ ਸਭਾ ਵਿੱਚ ਅਸ਼ੋਕ ਚਵਨ ਨੇ ਮਹਾਰਾਸ਼ਟਰ ਦੇ ਨਾਂਦੇੜ ਦੇ ਭੋਕਾਰ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੀ ਜਿੱਤ ਤੋਂ ਬਾਅਦ ਆਜ਼ਾਦ ਉਮੀਦਵਾਰ ਮਾਧਵਰਾਓ ਕਿਨਹਾਲਕਰ ਨੇ ਉਨ੍ਹਾਂ ਖ਼ਿਲਾਫ਼ ਪੇਡ ਨਿਊਜ਼ ਦੀ ਸ਼ਿਕਾਇਤ ਕੀਤੀ ਸੀ। ਇਸ ਸਿਕਾਇਤ ਵਿੱਚ ਕਿਹਾ ਗਿਆ ਸੀ ਕਿ ਲੋਕਮਤ ਅਖ਼ਬਾਰ ਵਿੱਚ ਅਸ਼ੋਕ ਪਰਵ ਨਾਮ ਤੋਂ ਸਪਲੀਮੈਂਟ ਛਪੇ ਸਨ, ਜਿਨ੍ਹਾਂ ਦੇ ਭੁਗਤਾਨ ਦੀ ਜਾਣਕਾਰੀ ਅਸ਼ੋਕ ਚਵਨ ਨੇ ਆਪਣੇ ਚੋਣ ਖਰਚੇ ਵਿੱਚ ਨਹੀਂ ਦੱਸੀ ਸੀ। ਉਸ ਸਮੇਂ 'ਦਿ ਹਿੰਦੂ' ਅਖ਼ਬਾਰ ਦੇ ਪੱਤਰਕਾਰ ਪੀ ਸਾਈਨਾਥ ਨੇ ਅਸ਼ੋਕ ਚਵਨ ਦੇ ਚੋਣ ਖ਼ਰਚੇ ਦੀ ਜਾਣਕਾਰੀ 'ਤੇ ਲਗਾਤਾਰ ਰਿਪੋਰਟਿੰਗ ਕੀਤੀ ਸੀ। ਉਨ੍ਹਾਂ ਨੇ ਉਦੋਂ ਖ਼ਬਰਾਂ ਵਿੱਚ ਲਿਖਿਆ ਸੀ ਕਿ ਜਿਸ ਤਰ੍ਹਾਂ ਦੀ ਕਵਰੇਜ ਅਸ਼ੋਕ ਚਵਨ ਨੂੰ ਮਿਲੀ ਅਤੇ ਉਨ੍ਹਾਂ ਨੇ ਜਿਸ ਤਰ੍ਹਾਂ ਦਾ ਖ਼ਰਚਾ ਦਿਖਾਇਆ ਉਸ ਵਿੱਚ ਤਾਲਮੇਲ ਨਹੀਂ ਦਿਖਦਾ। Image copyright Getty Images ਫੋਟੋ ਕੈਪਸ਼ਨ ਪੇਡ ਨਿਊਜ਼ ਨੂੰ ਲੈ ਕੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਨ ਦਾ ਮਾਮਲਾ ਵੀ ਸੁਰਖ਼ੀਆਂ ਵਿੱਚ ਰਿਹਾ ਸੀ ਦਿਲਚਸਪ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਨ ਨੇ ਆਪਣੇ ਚੋਣ ਖ਼ਰਚੇ ਦੇ ਐਲਾਨ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ ਅਖ਼ਬਾਰ ਵਿੱਚ ਇਸ਼ਤਿਹਾਰ ਲਈ ਸਿਰਫ਼ 5379 ਰੁਪਏ ਖ਼ਰਚ ਕੀਤੇ ਸੀ ਜਦਕਿ ਸਿਰਫ਼ ਟੀਵੀ 'ਤੇ ਉਨ੍ਹਾਂ ਨੇ 6000 ਰੁਪਏ ਖ਼ਰਚ ਕੀਤੇ ਸੀ।ਜਦਕਿ ਪ੍ਰੈੱਸ ਕਾਊਂਸਿਲ ਦੀ ਪੇਡ ਨਿਊਜ਼ ਦੀ ਜਾਂਚ ਕਰਨ ਵਾਲੀ ਕਮੇਟੀ ਨੇ ਇਹ ਦੇਖਿਆ ਕਿ ਸਿਰਫ਼ ਲੋਕਮਤ ਅਖ਼ਬਾਰ ਵਿੱਚ ਅਸ਼ੋਕ ਚਵਨ ਦੇ ਪੱਖ ਵਿੱਚ 156 ਪੇਜਾਂ ਦਾ ਇਸ਼ਤਿਹਾਰ ਛਾਪਿਆ ਗਿਆ ਸੀ। ਚੋਣ ਕਮਿਸ਼ਨ ਨੇ ਚਵਨ ਨੂੰ 20 ਦਿਨਾਂ ਦੇ ਅੰਦਰ ਜਵਾਬ ਦੇਣ ਲਈ 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਸੀ।ਇਹ ਵੀ ਪੜ੍ਹੋ:'ਭੀੜ ਨੇ ਪਿੱਛਾ ਕੀਤਾ ਅਤੇ ਦੋਹਾਂ ਸਿੱਖ ਨੌਜਵਾਨਾਂ ਨੂੰ ਹੇਠਾਂ ਸੁੱਟ ਦਿੱਤਾ''ਅਸਹਿਮਤ ਹੋਣ ਦਾ ਅਧਿਕਾਰ ਹੈ ਪਰ ਪਹਿਲਾਂ ਗੱਲ ਤਾਂ ਸੁਣੋ'ਬੇਨਜ਼ੀਰ ਭੁੱਟੋ ਦੇ ਪਿੰਡ ਦੀਆਂ ਕੁੜੀਆਂ ਦੀਆਂ ਮੁਸ਼ਕਿਲਾਂ ਕੀ ਹਨ?ਹਾਲਾਂਕਿ ਇਹ ਮਾਮਲਾ ਵੀ ਹਾਈਕੋਰਟ ਹੁੰਦੇ ਹੋਏ ਸੁਪਰੀਮ ਕੋਰਟ ਤੱਕ ਪਹੁੰਚਿਆ। ਇਹ ਮਾਮਲਾ ਇਸ ਲਈ ਵੀ ਸੁਰਖ਼ੀਆਂ ਵਿੱਚ ਰਿਹਾ ਸੀ ਕਿਉਂਕਿ ਸੁਪਰੀਮ ਕੋਰਟ ਨੇ ਅਸ਼ੋਕ ਚਵਨ ਦੀ ਅਰਜ਼ੀ ਖਾਰਜ ਕਰਦੇ ਹੋਏ ਚੋਣ ਕਮਿਸ਼ਨ ਦੇ ਅਧਿਕਾਰ ਵਿੱਚ ਕਿਸੇ ਤਰ੍ਹਾਂ ਦਾ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਂਝ ਇਸ ਮਾਮਲੇ ਵਿੱਚ 13 ਸਤੰਬਰ 2014 ਨੂੰ ਦਿੱਲੀ ਹਾਈਕੋਰਟ ਨੇ ਅਸ਼ੋਕ ਚਵਨ ਨੂੰ ਪੇਡ ਨਿਊਜ਼ ਦੇ ਇਲਜ਼ਾਮਾ ਤੋਂ ਰਿਹਾਅ ਕਰ ਦਿੱਤਾ ਸੀ। ਦਿੱਲੀ ਹਾਈ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ ਕਿ ਇਹ ਇਸ਼ਤਿਹਾਰ ਅਸ਼ੋਕ ਚਵਨ ਵੱਲੋਂ ਹੀ ਦਿੱਤੇ ਗਏ ਸਨ, ਇਹ ਗੱਲ ਸਾਬਿਤ ਨਹੀਂ ਹੋ ਸਕੀ ਹੈ। ਆਪਣੇ ਫ਼ੈਸਲੇ ਵਿੱਚ ਹਾਈ ਕੋਰਟ ਨੇ ਇਹ ਕਿਹਾ ਸੀ ਬੇਨੀਫਿਟ ਆਫ਼ ਡਾਊਟ (ਯਾਨਿ ਕਿ ਸੰਦੇਹ ਦਾ ਲਾਭ) ਅਸ਼ੌਕ ਚਵਨ ਨੂੰ ਹੀ ਦਿੱਤਾ ਜਾ ਰਿਹਾ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੈਨੇਡਾ ਵਿੱਚ ਪੰਜਾਬੀਆਂ ਦਾ ਲੋਹੜੀ ਮਨਾਉਣ ਦਾ ਅੰਦਾਜ਼ ਤੇ ਪੰਜਾਬੀ ਕਿਸ ਚੀਜ਼ ਨੂੰ ਸਭ ਤੋਂ ਵੱਧ ਯਾਦ ਕਰਦੇ ਹਨ।ਵੀਡੀਓ ਕ੍ਰੈਡਿਟ: ਮੋਹਸਿਨ ਅੱਬਾਸ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " #MeToo ਪੰਜਾਬ 'ਚ ਕੁੜੀਆਂ ਦੀ ਚੁੱਪ : ਸੱਚ ਬੋਲਣ 'ਤੇ ਸ਼ੱਕ ਹਮੇਸ਼ਾ ਕੁੜੀਆਂ 'ਤੇ ਹੁੰਦਾ ਹੈ ਨਿਧੀ ਭਾਰਤੀ ਬੀਬੀਸੀ ਪੰਜਾਬੀ 18 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45854837 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਲਹਿਰ ਬਾਲੀਵੁਡ ਜਗਤ ਦੀਆਂ ਸ਼ਖਸੀਅਤਾਂ, ਸਿਆਸਤਦਾਨਾਂ ਅਤੇ ਮੀਡੀਆ ਦੇ ਮੈਂਬਰਾਂ ਨੂੰ ਲਪੇਟੇ 'ਚ ਲੈ ਚੁੱਕੀ ਹੈ ਪਰ ਪੰਜਾਬ ਤੋਂ ਕੋਈ ਆਵਾਜ਼ ਨਹੀਂ ਆਈ #MeToo ਲਹਿਰ ਨੇ ਦੁਨੀਆਂ ਭਰ ਦੀਆਂ ਔਰਤਾਂ ਨੂੰ ਇੱਕ ਮੰਚ ਦਿੱਤਾ ਹੈ, ਜਿਸ ਦੀ ਵਰਤੋਂ ਕਰ ਉਹ ਆਪਣੇ ਨਾਲ ਹੋਏ ਜਿਨਸੀ ਸੋਸ਼ਣ ਦੀ ਦਾਸਤਾਂ ਸਾਂਝੀ ਕਰ ਰਹੀਆਂ ਹਨ। ਇਹ ਲਹਿਰ ਬਾਲੀਵੁਡ ਜਗਤ ਦੀਆਂ ਸ਼ਖਸੀਅਤਾਂ, ਸਿਆਸਤਦਾਨਾਂ ਅਤੇ ਮੀਡੀਆ ਦੇ ਮੈਂਬਰਾਂ ਨੂੰ ਵੀ ਆਪਣੇ ਲਪੇਟੇ ਵਿਚ ਲੈ ਚੁੱਕੀ ਹੈ। ਕੇਂਦਰੀ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਨੂੰ ਆਪਣੇ ਉੱਤੇ ਲੱਗੇ ਇਲਜ਼ਾਮਾਂ ਕਰਕੇ ਅਸਤੀਫ਼ਾ ਦੇਣਾ ਪੈ ਗਿਆ ਹੈ।ਸੋਸ਼ਲ ਮੀਡੀਆ ਤੋਂ ਉੱਠ ਕੇ ਕਾਨੂੰਨੀ ਕਾਰਵਾਈ ਤੱਕ ਪਹੁੰਚ ਕਰ ਰਹੀ ਇਸ ਲਹਿਰ ਦਾ ਅਸਰ ਪੰਜਾਬ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਘੱਟ ਹੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਲੋਕ ਇਸ ਮੁਹਿੰਮ ਵਿਚ ਸ਼ਾਮਲ ਹੋਕੇ ਆਪਣੇ ਨਾਲ ਵਾਪਰੀਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਦਾ ਖੁਲਾਸਾ ਨਹੀਂ ਕਰ ਰਹੇ।ਲਹਿਰਾਂ ਅਤੇ ਸੰਘਰਸ਼ਾਂ ਵਿਚ ਹਮੇਸ਼ਾਂ ਮੋਹਰੀ ਰਹਿੰਦੇ ਪੰਜਾਬ ਦੀਆਂ ਔਰਤਾਂ ਇਸ ਮੁਹਿੰਮ ਵਿਚ ਪੱਛੜੀਆਂ ਕਿਉਂ ਦਿਖ ਰਹੀਆਂ ਹਨ। ਕੀ ਹੋ ਸਕਦੇ ਹਨ ਇਸਦੇ ਕਾਰਨ, ਪੰਜਾਬ ਨਾਲ ਜੁੜੇ ਲੋਕਾਂ ਨੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।ਇਹ ਵੀ ਪੜ੍ਹੋ:ਆਪਣਾ ਸ਼ੁਕਰਾਣੂ ਵੇਚਣ ਵਾਲੇ ਸਟੂਡੈਂਟ ਦੀ ਕਹਾਣੀ'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਕਪਿਲ ਸ਼ਰਮਾ ਸ਼ਰਾਬ ਕਿਉਂ ਪੀਣ ਲੱਗ ਪਏ ਸਨ#MeToo : 'ਮਰਦਾਂ ਨੂੰ ਹੁਣ ਚੌਕਸ ਰਹਿਣਾ ਪਵੇਗਾ''ਬੋਲਣ ਤੋਂ ਬਾਅਦ ਕੀ ਦੋਸ਼ੀ ਨੂੰ ਮਿਲੇਗੀ ਸਜ਼ਾ?'ਪੰਜਾਬੀ ਮੀਡੀਆ ਵਿਚ ਪੱਤਰਕਾਰ ਅਤੇ ਐਂਕਰ ਰਜਿੰਦਰ ਕੌਰ ਆਖਦੇ ਹਨ ਕਿ, ""ਘੱਟ ਪੜ੍ਹਿਆ ਲਿਖਿਆ ਤਬਕਾ ਆਪਣੇ ਨਾਲ ਹੋਏ ਸੋਸ਼ਣ ਬਾਰੇ ਗੱਲ ਘੱਟ ਹੀ ਕਰਦਾ ਹੈ। ਪੜ੍ਹੀਆਂ-ਲਿਖੀਆਂ ਅਤੇ ਜਾਗਰੁਕ ਮਹਿਲਾਵਾਂ ਇਸ ਬਾਰੇ ਅਕਸਰ ਅਵਾਜ਼ ਉਠਾਉਂਦੀਆਂ ਹਨ। ਹਾਲਾਂਕਿ ਮੈਨੂੰ ਹਸੇਸ਼ਾ ਚੰਗੇ ਲੋਕਾਂ ਦਾ ਸਾਥ ਮਿਲਿਆ ਹੈ, ਜਿਸ ਲਈ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦੀ ਹਾਂ, ਪਰ ਸੋਸ਼ਣ ਸਮਾਜ ਵਿਚ ਹਰ ਥਾਂ 'ਤੇ ਪਾਇਆ ਜਾ ਸਕਦਾ ਹੈ।"" Image copyright Rajinder kaur/bbc ਫੋਟੋ ਕੈਪਸ਼ਨ ਰਜਿੰਦਰ ਕੌਰ ਮੁਤਾਬਕ ਇਹ ਸਵਾਲ ਸ਼ਾਇਦ ਮਹਿਲਾਵਾਂ ਨੂੰ ਤੰਗ ਕਰਦੇ ਹਨ, ਦੋਸ਼ੀ ਖਿਲਾਫ਼ ਕਾਰਵਾਈ ਨਾ ਹੋਣ ਦਾ ਡਰ ਉਨ੍ਹਾਂ ਦੀ ਚੁੱਪੀ ਦਾ ਕਰਨ ਹੋ ਸਕਦਾ ਹੈ ""ਜੇਕਰ ਪੂਰੀ ਸਥਿਤੀ ਨੂੰ ਮੁਕੰਮਲ ਤੌਰ 'ਤੇ ਦੇਖਿਆ ਜਾਵੇ ਤਾਂ ਸਵਾਲ ਇਹ ਉੱਠਦਾ ਹੈ ਕਿ ਖ਼ੁਦ ਨਾਲ ਬੀਤੀ ਜਗ-ਜ਼ਾਹਿਰ ਕਰਨ ਤੋਂ ਬਾਅਦ ਵੀ ਇਸਦਾ ਕੋਈ ਫ਼ਾਇਦਾ ਹੋਵੇਗਾ? ਕੀ ਦੋਸ਼ੀ ਨੂੰ ਸਜ਼ਾ ਮਿਲੇਗੀ? ਕੀ ਇਸ ਨਾਲ ਕਿਸੇ ਦੀ ਸੋਚ ਬਦਲੇਗੀ?"" ਉਨ੍ਹਾਂ ਮੁਤਾਬਕ ਇਹ ਸਵਾਲ ਸ਼ਾਇਦ ਮਹਿਲਾਵਾਂ ਨੂੰ ਤੰਗ ਕਰਦੇ ਹਨ, ਦੋਸ਼ੀ ਖਿਲਾਫ਼ ਕਾਰਵਾਈ ਨਾ ਹੋਣ ਦਾ ਡਰ ਉਨ੍ਹਾਂ ਦੀ ਚੁੱਪੀ ਦਾ ਕਾਰਨ ਹੋ ਸਕਦਾ ਹੈ, ਅਤੇ ਇਹੀ ਚੁੱਪੀ ਅਖ਼ੀਰ ਵਿਚ ਚੁੱਪ ਰਹਿਣ ਦੀ ਆਦਤ ਵਿਚ ਤਬਦੀਲ ਹੋ ਜਾਂਦੀ ਹੈ, ਜਦੋਂ ਸ਼ੋਸ਼ਣ ਨੂੰ ਸਹਿਣਾ ਮਹਿਲਾਵਾਂ ਲਈ ਆਮ ਬਣ ਜਾਂਦਾ ਹੈ।""'ਕਾਨੂੰਨ ਦੀ ਦੁਰਵਰਤੋਂ ਵੀ ਕਰ ਸਕਦੀ ਹੀ ਵਾਰ-ਵਾਰ ਸੋਸ਼ਣ'ਵਕੀਲ ਅਤੇ ਸਮਾਜਿਕ ਕਾਰਕੁਨ ਸਿਮਰਨਜੀਤ ਕੌਰ ਗਿੱਲ ਦਾ ਮੰਨਣਾ ਹੈ , "" ਕਿਸੇ ਵੀ ਕਿਸਮ ਦੇ ਜਿਨਸੀ ਸ਼ੋਸ਼ਣ 'ਤੇ ਔਰਤਾਂ ਦੇ ਨਾ ਬੋਲਣ ਦਾ ਸਭ ਤੋ ਵੱਡਾ ਕਾਰਨ ਹੈ ਪੰਜਾਬ ਵਿੱਚ ਕਿਸੇ ਦਰਖਾਸਤ 'ਤੇ ਸੁਣਵਾਈ ਦਾ ਨਾ ਜਾਂ ਨਾਂਹ ਦੇ ਬਰਾਬਰ ਹੋਣਾ ਅਤੇ ਸਮਾਜਿਕ ਮਾਨਸਿਕਤਾ । ਜਦੋ ਕੋਈ ਕੁੜੀ ਕਿਸੇ ਜਿਨਸੀ ਸੋਸ਼ਣ ਖਿਲਾਫ ਅੱਗੇ ਆਉਦੀ ਤੇ ਬੋਲਦੀ ਹੈ ਪਹਿਲਾ ਤਾਂ ਸਮਾਜਿਕ ਮਾਨਸਿਕਤਾ ਉਸਦੇ ਦਰਦ ਨੂੰ ਨਜ਼ਰਅੰਦਾਜ਼ ਕਰਕੇ, ਉਸੇ ਦੇ ਕਿਰਦਾਰ ਤੇ ਸਵਾਲੀਆ ਨਿਸ਼ਾਨ ਲਗਾ ਦਿੰਦੀ ਹੈ।"" Image copyright Simranjeet kaur/bbc ""ਜਿਸ ਕਰਕੇ ਬਹੁਤੀਆ ਕੁੜੀਆ ਉਸ ਦਰਦ ਨੂੰ ਅੰਦਰੋ ਅੰਦਰ ਆਪਣੇ ਦਰਦ ਪੀਕੇ ਵਾਰ ਵਾਰ ਉਸ ਚੀਜ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ ਅਤੇ ਜੇ ਕੋਈ ਕੁੜੀ ਸਮਾਜ ਦੀ ਮਾਨਸਿਕਤਾ ਨੂੰ ਨਜ਼ਰਅਦੰਦਾਜ ਕਰਕੇ ਬੋਲਦੀ ਜਾਂ ਅੱਗੇ ਵੱਧਦੀ ਹੈ ਫਿਰ ਕਾਨੂੰਨੀ ਕਾਰਵਾਈ ਉਸਦਾ ਵਾਰ ਵਾਰ ਸ਼ੋਸ਼ਣ ਕਰਦੀ ਹੈ, ਜਿਸ ਵਿੱਚ ਪੁਲਿਸ ਦੀ ਤਫਤੀਸ਼ ਤੋਂ ਲੇਕੇ ਨਿਆਇਕ ਤਫਤੀਸ਼ ਤੱਕ ਉਹ ਉਸ ਸ਼ੋਸ਼ਣ ਵਿੱਚੋਂ ਗੁਜ਼ਰਦੀ ਹੈ।""ਉਹ ਕਹਿੰਦੇ ਹਨ ਕਿ ਇੱਕ ਜਿਨਸੀ ਸੋਸ਼ਣ ਦਾ ਸ਼ਿਕਾਰ ਔਰਤ ਦਾ ਅਸਲ 'ਚ ਸੋਸ਼ਣ ਇੱਕ ਵਾਰ ਹੋਇਆ ਹੁੰਦੀ ਹੈ ਪਰ ਕਾਨੂੰਨੀ ਤਫਤੀਸ਼ ਦੌਰਾਨ ਉਹ ਉਸ ਸ਼ੋਸ਼ਣ ਨੂੰ ਵਾਰ ਵਾਰ ਹਰ ਵਾਰ ਸਹਿੰਦੀ ਹੈ, ਇਹੋ ਕਾਰਨ ਹੈ ਕਿ ਪੰਜਾਬ ਤੇ ਸਾਰੇ ਭਾਰਤ ਵਿੱਚ ਇੱਹ ਅੰਦਲੋਨ ਚੱਲ ਨਹੀ ਸਕਿਆ। ਇੱਕ ਕਾਰਨ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਸੰਬੰਧੀ ਕਾਨੂੰਨ ਦੀ ਕੁੱਝ ਗਲਤ ਔਰਤਾਂ ਵਲੋਂ ਦੁਰਵਰਤੋਂ ਵੀ ਕੀਤੀ ਜਾਂਦੀ ਹੈ।""'ਅਜਿਹੀਆਂ ਘਟਨਾਵਾਂ ਬਾਰੇ ਗੱਲ ਕਰਨਾ, ਆਤਮ ਵਿਸ਼ਵਾਸ ਦਾ ਹੈ ਵਿਸ਼ਾ'ਆਈਪੀਐਸ ਗੁਰਪ੍ਰੀਤ ਕੌਰ ਦਿਓ ਦਾ ਕਹਿਣਾ ਹੈ, ""#MeToo ਬਾਰੇ ਗੱਲ ਕਰਨਾ ਜਾਂ ਨਾ ਕਰਨਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਸ ਤਰ੍ਹਾਂ ਦੀ ਘਟਨਾਵਾਂ ਬਾਰੇ ਖੁਲ੍ਹ ਕੇ ਬੋਲਣ ਲਈ ਤੁਹਾਡੇ ਵਿਚ ਕਿੰਨ੍ਹਾ ਆਤਮ ਵਿਸ਼ਵਾਸ ਹੈ। ਜ਼ਿਆਦਾਤਰ ਕੇਸ ਮੀਡੀਆ ਅਤੇ ਫ਼ਿਲਮੀ ਜਗਤ ਤੋਂ ਸਾਹਮਣੇ ਆ ਰਹੇ ਹਨ।"" Image copyright Gurpreet ksur deo/bbc ਫੋਟੋ ਕੈਪਸ਼ਨ ਗੁਰਪ੍ਰੀਤ ਕੌਰ ਦਿਓ ਮੁਤਾਬਕ ਜ਼ਿਆਦਾਤਰ ਕੇਸ ਮੀਡੀਆ ਅਤੇ ਫ਼ਿਲਮੀ ਜਗਤ ਤੋਂ ਸਾਹਮਣੇ ਆ ਰਹੇ ਹਨ। ""ਇੱਥੇ ਇਹ ਕਿੱਤੇ ਅਜੇ ਉੱਭਰ ਰਹੇ ਹਨ, ਮੈਨੂੰ ਯਕੀਨ ਹੈ ਕਿ ਜੇ ਇੱਥੇ ਕਿਸੇ ਨੂੰ ਸਮੱਸਿਆ ਹੋਵੇਗੀ ਤਾਂ ਉਹ ਜ਼ਰੂਰ ਬੋਲਣਗੇ।"" ""ਜੇਕਰ ਸਵਾਲ ਇਹ ਉੱਠਦਾ ਹੈ ਕਿ ਕੀ ਪੰਜਾਬ ਦੀਆਂ ਮਹਿਲਾਵਾਂ ਬੋਲਣ ਤੋਂ ਡਰਦੀਆਂ ਹਨ, ਤਾਂ ਇਸ ਪਿੱਛੇ ਦੋ ਕਾਰਨ ਹੋ ਸਕਦੇ ਹਨ, ਜਾਂ ਤਾਂ ਪੰਜਾਬ ਵਿਚ ਜਿਨਸੀ ਸੋਸ਼ਣ ਦੀਆਂ ਸਮੱਸਿਆਵਾਂ ਘੱਟ ਹਨ, ਜਾਂ ਫਿਰ ਲੋਕੀ ਇਸ ਬਾਰੇ ਬੋਲਣ ਵਿਚ ਸੰਕੋਚ ਕਰ ਰਹੇ ਹਨ, ਪਰ ਪੀੜਤ ਦੀ ਸਮੱਸਿਆ ਦੀ ਗਹਿਰਾਈ ਬਾਰੇ ਜਾਣੇ ਬਿਨ੍ਹਾਂ ਇਸ 'ਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ।""'ਦੁੱਖ ਹੋਵੇਗਾ ਜੇਕਰ ਪੰਜਾਬੀ ਫ਼ਿਲਮ ਜਗਤ ਤੋਂ ਅਜਿਹਾ ਕੁਝ ਸਾਹਮਣੇ ਆਉਂਦਾ ਹੈ'ਪੰਜਾਬ ਤੋਂ ਫ਼ਿਲਮ ਡਾਇਰੈਕਟਰ ਓਜਸਵੀ ਸ਼ਰਮਾ ਆਖਦੇ ਹਨ , ""ਆਪਣੇ ਕਿੱਤੇ ਵਿਚ ਅੱਗੇ ਵੱਧ ਕੇ ਸਫ਼ਲਤਾ ਹਾਸਿਲ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। #MeToo ਬਾਰੇ ਨਾ ਬੋਲਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸੋਸ਼ਲ ਮੀਡੀਆ 'ਤੇ ਇਸ ਬਾਰੇ ਗੱਲ ਕਰਕੇ ਤੁਸੀਂ ਦੋ-ਚਾਰ ਦਿਨਾਂ ਲਈ ਸੁਰਖੀਆਂ ਵਿਚ ਆ ਜਾਓ, ਪਰ ਇਸ ਤੋਂ ਬਾਅਦ ਸਮਾਜ ਦੀ ਰੂੜੀਵਾਦੀ ਸੋਚ ਕਾਰਨ ਤੁਸੀਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਕਮਾਇਆ ਗਿਆ ਅਹੁਦਾ, ਰੁਤਬਾ ਅਤੇ ਕੰਮ ਗੁਆ ਬੈਠੋ।"" Image copyright Ojaswwee Sharma/bbc ਫੋਟੋ ਕੈਪਸ਼ਨ ਓਜਸਵੀ ਕਹਿੰਦੇ ਹਨ,ਜੇਕਰ ਪੰਜਾਬੀ ਸਿਨੇਮਾ ਤੋਂ ਇਸ ਤਰ੍ਹਾ ਦਾ ਕੋਈ ਵਾਕਿਆ ਸਾਹਮਣੇ ਆਉਂਦਾ ਹੈ ਤਾਂ ਮੈਨੂੰ ਬਹੁਤ ਦੁੱਖ ਹੋਵੇਗਾ ""ਪੰਜਾਬੀ ਸਿਨੇਮਾ ਅਜੇ ਉੱਭਰ ਰਿਹਾ ਹੈ, ਇੱਕ ਨਵ-ਜਨਮੇ ਬੱਚੇ ਦੀ ਤਰ੍ਹਾਂ ਹੈ। ਜੇਕਰ ਪੰਜਾਬੀ ਸਿਨੇਮਾ ਤੋਂ ਇਸ ਤਰ੍ਹਾ ਦਾ ਕੋਈ ਵਾਕਿਆ ਸਾਹਮਣੇ ਆਉਂਦਾ ਹੈ ਤਾਂ ਮੈਨੂੰ ਬਹੁਤ ਦੁੱਖ ਹੋਵੇਗਾ, ਕਿਉਂਕਿ ਇਸ ਨੇ ਤਾਂ ਅਜੇ ਆਪਣੀ ਉਡਾਣ ਭਰਨੀ ਹੈ, ਮੈਂ ਪੰਜਾਬੀ ਫ਼ਿਲਮ ਜਗਤ ਤੋਂ ਸ਼ੋਸ਼ਣ ਦੀ ਉਮੀਦ ਨਹੀਂ ਕਰਦਾ।"" ਇਹ ਵੀ ਪੜ੍ਹੋ:ਕੀ ਖੇਤਰੀ ਮੀਡੀਆ 'ਚ ਨਹੀਂ ਹੁੰਦਾ ਔਰਤਾਂ ਦਾ ਸ਼ੋਸ਼ਣ‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’'ਆਤਮ ਵਿਸ਼ਵਾਸ ਨਾਲ ਭਰੀਆਂ ਔਰਤਾਂ ਸੋਸ਼ਣ ਵੱਲ ਖਿੱਚਦੀਆਂ ਹਨ'ਸੁਸ਼ਮਾ ਸਵਰਾਜ ਤੋਂ ਲੈ ਕੇ ਪ੍ਰਿਅੰਕਾ ਚੋਪੜਾ ਤੱਕ, ਟਰੋਲ ਕਿਵੇਂ ਛੱਡਣਗੇ ਪਿੱਛਾ?'ਸਹੀ ਹੋਣ 'ਤੇ ਵੀ ਹਮੇਸ਼ਾ ਲਈ ਚਰਿੱਤਰ 'ਤੇ 'ਟੈਗ' ਲੱਗ ਜਾਂਦਾ ਹੈ'ਪੰਜਾਬੀ ਮੀਡੀਆ ਤੋਂ ਪੱਤਰਕਾਰ ਮਨਪ੍ਰੀਤ ਕੌਰ ਦਾ ਮੰਨਣਾ ਹੈ ਕਿ, ""ਸਿਰਫ਼ ਵੱਡੇ ਸ਼ਹਿਰਾਂ ਵਿਚ ਹੀ ਨਹੀਂ ਪੰਜਾਬ ਅਤੇ ਚੰਡੀਗੜ੍ਹ ਵਰਗੀਆਂ ਥਾਵਾਂ ਤੇ ਵੀ ਮਹਿਲਾਵਾਂ ਦਾ ਜਿਨਸੀ ਸੋਸ਼ਣ ਹੁੰਦਾ ਹੈ, ਪਰ ਇੱਥੇ 'ਅੰਡਰ ਦੀ ਕਾਰਪੇਟ' ਹੁੰਦਾ ਹੈ। ਲੋਕਾਂ ਦੀ ਛੋਟੀ ਸੋਚ ਇੱਕ ਬਹੁਤ ਵੱਡਾ ਕਾਰਨ ਹੈ ਕਿ ਮਹਿਲਾਵਾਂ ਇਸ ਬਾਰੇ ਨਹੀਂ ਬੋਲ ਰਹੀਆਂ।"" Image copyright Manpreet Kaur/bbc ਫੋਟੋ ਕੈਪਸ਼ਨ ਲੜਕੀ ਨੂੰ ਦਿੱਤਾ ਗਿਆ ਇਹ ਟੈਗ ਕਦੀ ਨਹੀਂ ਮਿਟਦਾ। ਮਨਪ੍ਰੀਤ ਕਹਿੰਦੀ ਹੈ ਕਿ ਕਿਉਂਕਿ ਸੱਚ ਬੋਲਣ 'ਤੇ ਵੀ ਸ਼ੱਕ ਹਮੇਸ਼ਾ ਲੜਕੀ 'ਤੇ ਹੀ ਕੀਤਾ ਜਾਂਦਾ ਹੈ ਕਿ ਲੜਕੀ ਕਿਹੜਾ ਚਰਿੱਤਰ ਦੀ ਬਿਲਕੁਲ ਸਾਫ਼ ਹੋਵੇਗੀ। ਕਿਸੇ ਹੋਰ ਦੀ ਗਲਤੀ ਜਾਂ ਫਿਰ ਗੰਦੀ ਨੀਅਤ ਕਾਰਨ ਇੱਕ ਸਾਫ਼ ਚਰਿੱਤਰ ਦੀ ਲੜਕੀ ਤੇ ਲੱਗਿਆ ਦਾਗ਼ ਹਮੇਸ਼ਾ ਲਈ ਰਹਿ ਜਾਂਦਾ ਹੈ। ਲੜਕੀ ਨੂੰ ਦਿੱਤਾ ਗਿਆ ਇਹ ਟੈਗ ਕਦੀ ਨਹੀਂ ਮਿਟਦਾ। ਹਾਲਾਂਕਿ ਕਈ ਮਾਮਲਿਆਂ ਵਿਚ ਸੋਸ਼ਣ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਬਹੁਤ ਗੱਲਾਂ ਅਤੇ ਬਹੁਤ ਚੀਜ਼ਾਂ ਲੜਕੀ 'ਤੇ ਵੀ ਨਿਰਭਰ ਕਰਦੀਆਂ ਹਨ। ਲੜਕੀ ਨੂੰ ਆਪਣੀ ਛਵੀ ਕੜੀ ਬਣਾਉਣੀ ਚਾਹਿਦੀ ਹੈ, ਤਾਂ ਜੋ ਕੋਈ ਵਿਅਕਤੀ ਉਸਨੂੰ ਆਪਣਾ ਆਸਾਨ ਨਿਸ਼ਾਨਾ ਨਾ ਸਮਝੇ ਅਤੇ ਉਸਦਾ ਆਦਰ ਕਰੇ।""'ਹੌਲੀ-ਹੌਲੀ ਇਹ ਲਹਿਰ ਖੇਤਰ ਵਿਚ ਫੜੇਗੀ ਤੂਲ'ਵਕੀਲ ਸ਼ਸ਼ੀ ਘੁੰਮਨ ਚਲ ਰਹੀ #MeToo ਦੀ ਲਹਿਰ ਨੂੰ ਆਪਣਾ ਸਮਰਥਨ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ, ""ਇਹ ਲਿਹਰ ਬਾਹਰ ਦੇ ਮੁਲਕਾਂ ਤੋਂ ਸ਼ੁਰੂ ਹੋਕੇ ਹੌਲੀ ਹੌਲੀ ਭਾਰਤ ਵਿਚ ਪੁੱਜੀ ਹੈ। ਇਹ ਹੌਲੀ ਹੌਲੀ ਤੂਲ ਫੜ੍ਹ ਰਹੀ ਹੈ। ਸਮਾਂ ਲੱਗੇਗਾ ਪਰ ਮੈਨੂੰ ਉਮੀਦ ਹੈ ਕਿ ਇਹ ਲਹਿਰ ਇਸ ਖੇਤਰ ਵਿਚ ਵੀ ਪਹੁੰਚੇਗੀ। ਮੌਜੂਦਾ ਹਾਲਾਤਾਂ ਵਿਚ ਪੀਤੜ ਤੇ ਸ਼ੱਕ ਜ਼ਿਆਦਾ ਕੀਤਾ ਜਾ ਰਿਹਾ ਹੈ, ਅਤੇ ਉਸ ਉੱਤੇ ਯਕੀਨ ਘੱਟ ਕੀਤਾ ਜਾ ਰਿਹਾ ਹੈ।"" Image copyright Shashi Ghuman/bbc ਫੋਟੋ ਕੈਪਸ਼ਨ ਸਮਾਂ ਲੱਗੇਗਾ ਪਰ ਮੈਂਨੂੰ ਉਮੀਦ ਹੈ ਕਿ ਇਹ ਲਹਿਰ ਇਸ ਖੇਤਰ ਵਿਚ ਵੀ ਪਹੁੰਚੇਗੀ। ""ਉਸ ਨੂੰ ਸ਼ੱਕ ਭਰੀਆਂ ਨਿਗਾਹਾਂ ਨਾਲ ਦੇਖਿਆ ਜਾ ਰਿਹਾ ਹੈ। ਇਹ ਇੱਕ ਵੱਡਾ ਕਾਰਨ ਹੋ ਸਕਦਾ ਹੈ। ਪਰ ਜਿਵੇਂ ਹੀ ਚੰਗੇ ਲੋਕ ਜ਼ਿਆਦਾ ਗਿਣਤੀ ਵਿਚ ਸਾਹਮਣੇ ਆਕੇ ਪੀੜਤਾਂ ਦਾ ਸਮਰਥਨ ਕਰਨਗੇ ਤਾਂ ਇਹ ਆਵਾਜ਼ ਹੋਰ ਬੁਲੰਦ ਹੋਵੇਗੀ। ਸੋਸ਼ਣ ਬਾਰੇ ਬੋਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਗੁਨਾਹਗਾਰ ਨੂੰ ਦੀ ਗਲਤੀ ਸਾਹਮਣੇ ਆਵੇਗੀ ਅਤੇ ਇਸ ਨਾਲ ਸਮਾਜ ਵਿਚ ਬਦਲਾਅ ਦਾ ਰਸਤਾ ਵੀ ਤਹਿ ਹੋ ਸਕਦਾ ਹੈ।""'ਪਿਤਰਸੱਤਾ ਅਤੇ ਰੂੜੀਵਾਦੀ ਸੋਚ ਨੂੰ ਤੋੜਨ ਲਈ #MeToo ਨਹੀਂ ਹੈ ਕਾਫ਼ੀ'ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਆਗੂ ਹਸਨਪ੍ਰੀਤ ਕੌਰ ਦਾ ਕਹਿਣਾ ਹੈ ਕਿ, ""ਮੈਨੂੰ ਦੁੱਖ ਹੈ ਕਿ ਦੇਸ਼ ਵਿਚ ਇੰਨੀ ਗਿਣਤੀ ਵਿਚ ਮਹਿਲਾਵਾਂ ਸੋਸ਼ਣ ਦਾ ਸ਼ਿਕਾਰ ਹੋਈਆਂ ਹਨ, ਪਰ ਕਿਉਂਕਿ ਇਹ ਲਹਿਰ ਅਜੇ 'ਐਲੀਟ' ਅਤੇ 'ਅਰਬਨ' ਖੇਤਰਾਂ ਵੱਲ ਹੀ ਕੇਂਦਰਿਤ ਹੈ, ਤਾਂ ਪੰਜਾਬ ਵਿਚ ਅਤੇ ਤੂਲ ਨਹੀਂ ਫ਼ੜ੍ਹ ਰਹੀ। ਰਸੋਈ ਤੋਂ ਲੈਕੇ ਖੇਤਾਂ ਤੱਕ, ਪੰਜਾਬ ਵਿਚ ਔਰਤਾਂ ਨੂੰ ਬਹੁਤ ਰੂੜੀਵਾਦੀ ਸੋਚ ਤੋਂ ਗੁਜ਼ਰਨਾ ਪੈਂਦਾ ਹੈ।"" ""ਆਪਣੇ ਵਰਗੇ ਖੇਤਰਾਂ ਵਿਚ ਰੂੜੀਵਾਦੀ ਸੋਚ ਅਤੇ ਪਿਤਰਸੱਤਾ ਨੂੰ ਖਤਮ ਕਰਨ ਲਈ ਸਿਰਫ਼ #MeToo ਮੁਹਿੰਮ ਕਾਫ਼ੀ ਨਹੀਂ ਹੈ, ਇਹੀ ਕਾਰਨ ਹੈ ਕਿ ਇੱਥੇ ਮਹਿਲਾਵਾਂ ਖੁਦ ਨੂੰ ਇਸ ਤਰ੍ਹਾਂ ਦੇ ਵਿਸ਼ਿਆ 'ਤੇ ਗੱਲ ਕਰਨ ਲਈ ਸਮਾਜਿਕ ਤੌਰ ਤੇ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ।""ਪੰਜਾਬ ਅਤੇ ਹਰਿਆਣਾ ਉਹ ਥਾਵਾਂ ਜਿੱਥੇ ਅਣਖ਼ ਖਾਤਰ ਹੁੰਦੇ ਹਨ ਕਤਲ'ਪੰਜਾਬੀ ਦੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਦਾ ਕਹਿਣਾ ਹੈ, ""ਰਵਾਇਤੀ ਤੌਰ 'ਤੇ ਜੇਕਰ ਗੱਲ ਕੀਤੀ ਜਾਵੇ ਤਾਂ, ਇਹ ਸੋਚ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਜੇਕਰ ਤੁਸੀਂ ਕਿਸੇ ਹੋਰ ਨੂੰ ਐਕਸਪੋਜ਼ ਕਰਦੇ ਹੋ ਤਾਂ ਖੁਦ 'ਤੇ ਵੀ ਗੱਲਾਂ ਆਉਣਗੀਆਂ। ਪੰਜਾਬ ਅਤੇ ਹਰਿਆਣਾ ਅਜਿਹੇ ਖੇਤਰ ਹਨ, ਜਿੱਥੇ 'ਅਣਖ਼' ਖਾਤਰ ਲੋਕ ਕਤਲ ਵੀ ਕਰ ਦਿੰਦੇ ਹਨ।"" Image copyright Jagtar singh sidhu/bbc ਫੋਟੋ ਕੈਪਸ਼ਨ ਅਜਿਹਾ ਨਹੀਂ ਕਿ ਪੰਜਾਬ ਅਤੇ ਹਰਿਆਣਾ ਵਰਗੇ ਖੇਤਰਾਂ ਵਿਚ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਨਹੀਂ ਵਾਪਰਦੀਆਂ ""ਅਜਿਹਾ ਨਹੀਂ ਕਿ ਪੰਜਾਬ ਅਤੇ ਹਰਿਆਣਾ ਵਰਗੇ ਖੇਤਰਾਂ ਵਿਚ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨਹੀਂ ਵਾਪਰਦੀਆਂ। ਪੰਜਾਬ ਦੀਆਂ ਔਰਤਾਂ ਜੇਕਰ ਨਹੀਂ ਬੋਲ ਰਹੀਆਂ ਤਾਂ ਇਸਦਾ ਇੱਕ ਕਾਰਨ ਇਹ ਵੀ ਹੈ ਕਿ ਉਹ ਖੁਦ ਨੂੰ ਇਸ ਤਰ੍ਹਾਂ ਦੀ ਚੀਜ਼ ਤੋਂ ਵੱਖ ਕਰਨਾ ਚਾਹੁੰਦੀਆਂ ਹਨ, ਤਾਂ ਜੋ ਉਨ੍ਹਾਂ ਬਾਰੇ ਕੋਈ ਗਲਤ ਨਾ ਸੋਚੇ।"" ਉਨ੍ਹਾਂ ਦਾ ਕਹਿਣਾ ਹੈ, "" ਇਸ ਖੇਤਰ ਦੇ ਲੋਕਾਂ ਦੇ ਸੁਭਾਅ ਵਿਚ ਅਣਖ 'ਤੇ ਇੱਜ਼ਤ ਇਸ ਕਦਰ ਹੈ ਕਿ ਉਹ ਆਪਣੇ ਉੱਤੇ ਕੋਈ ਦਾਗ ਨਹੀਂ ਆਉਣ ਦੇਣਾ ਚਾਹੁੰਦੇ । ਪੰਜਾਬ ਦੇ ਇਲਾਕੇ ਅਜੇ ਇੰਨੇ ਐਡਵਾਂਸ ਨਹੀਂ ਹਨ ਕਿ ਇਨ੍ਹਾਂ ਗੱਲਾਂ ਨੂੰ ਸਕਾਰਾਤਮਕ ਰੂਪ ਵਿਚ ਦੇਖਣ।""""ਸ਼ੋਸ਼ਣ ਹਰ ਤਰ੍ਹਾਂ ਦੇ ਕਿੱਤੇ ਅਤੇ ਤਬਕੇ ਵਿਚ ਹੋ ਸਕਦਾ ਹੈ। ਜ਼ਰੂਰਤ ਹੈ ਇੱਕ ਇਸ ਤਰ੍ਹਾਂ ਦਾ ਮਹੌਲ ਦੇਣ ਦੀ ਜਿੱਥੇ ਔਰਤਾਂ ਇਸ ਬਾਰੇ ਖੁਲ੍ਹ ਕੇ ਗੱਲ ਕਰਨ। ਉਮੀਦ ਹੈ ਕਿ ਇਹ ਜਾਗਰੂਕਤਾ ਜਲਦੀ ਹੀ ਆਵੇਗੀ।"" ਇਹ ਵੀ ਪੜ੍ਹੋ:ਕੀ ਖੇਤਰੀ ਮੀਡੀਆ ਵਿੱਚ ਨਹੀਂ ਹੁੰਦਾ ਔਰਤਾਂ ਦਾ ਸਰੀਰਕ ਸ਼ੋਸ਼ਣ?'ਰਿਸ਼ਤਿਆਂ ਵਿੱਚ ਅਸਲੀ ਮੁੱਲ ਤਾਂ ਪਿਆਰ ਦਾ ਹੈ'ਰਫਾਲ ਅੰਬਾਨੀ ਦੇ ਹਿੱਸੇ, ਤਿੰਨ ਹਜ਼ਾਰ ਮੁਲਾਜ਼ਮਾਂ ਦਾ ਰੁਜ਼ਗਾਰ 'ਹਵਾ' ਇਸ ਰਾਜਕੁਮਾਰੀ ਨੇ ਦਿੱਤਾ ਆਪਣੀ ਪੁਸ਼ਾਕ ਰਾਹੀਂ ਖ਼ੂਬਸੂਰਤ ਸੁਨੇਹਾਇਹ ਕੁੜੀ ਕਦੇ ਪੈਨ ਨਹੀਂ ਸੀ ਫੜ ਸਕਦੀ, ਹੁਣ ਗੋਲਡ ਮੈਡਲ ਫੜਿਆਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇਰਾਨ 'ਚ ਮਿਲਟਰੀ ਪਰੇਡ 'ਤੇ ਅੰਨ੍ਹੇਵਾਹ ਗੋਲੀਬਾਰੀ, ਘੱਟੋ-ਘੱਟ 20 ਲੋਕਾਂ ਦੀ ਮੌਤ 22 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45611232 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਹਮਲੇ ਵਿੱਚ ਜ਼ਖਮੀ ਹੋਏ ਬੱਚੇ ਨੂੰ ਚੁੱਕ ਕੇ ਲਿਜਾ ਰਿਹਾ ਫੌਜੀ ਇਰਾਨ ਦੇ ਅਹਵਾਜ਼ ਸ਼ਹਿਰ ਵਿਚ ਮਿਲਟਰੀ ਪਰੇਡ ਦੌਰਾਨ ਇੱਕ ਅਣ-ਪਛਾਤੇ ਵਿਅਕਤੀ ਵੱਲੋ ਕੀਤੀ ਗਈ ਫਾਇਰਿੰਗ ਵਿਚ ਘੱਟੋ-ਘੱਟ 20 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ 50 ਲੋਕ ਜ਼ਖਮੀ ਹੋਏ ਹਨ।ਇਰਾਨ ਨੇ ਇਲਜ਼ਾਮ ਲਾਇਆ ਹੈ ਕਿ ਇਸ ਹਮਲੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ।ਸਟੇਟ ਮੀਡੀਆ ਰਿਪੋਰਟਾਂ ਮੁਤਾਬਕ ਦੋ ਹਮਲਾਵਰਾਂ ਨੇ ਸਟੇਜ ਦੇ ਪਿਛਲੇ ਪਾਸਿਓਂ ਪਰੇਡ ਉੱਤੇ ਫਾਇਰਿੰਗ ਕੀਤੀ ਅਤੇ ਲਗਾਤਾਰ 10 ਮਿੰਟ ਤੱਕ ਫਾਇਰਿੰਗ ਹੁੰਦੀ ਰਹੀ।ਸਰਕਾਰੀ ਮੀਡੀਆ ਹਮਲਾਵਰ ਨੂੰ 'ਤਕਫੀਰੀ ਦਹਿਸ਼ਤਗਰਦ' ਕਰਾਰ ਦੇ ਰਿਹਾ ਹੈ। ਇਸ ਗਰੁੱਪ ਨੂੰ ਕੱਟੜਵਾਦੀ ਸੂੰਨੀ ਗਰੁੱਪ ਸਮਝਿਆ ਜਾਂਦਾ ਹੈ।ਜਿਸ ਪਰੇਡ ਉੱਤੇ ਹਮਲਾ ਕੀਤਾ ਗਿਆ, ਉਹ ਇਰਾਨ-ਇਰਾਕ ਜੰਗ ਦੀ 38ਵੀਂ ਵਰ੍ਹੇਗੰਢ ਮੌਕੇ ਕਰਵਾਈ ਜਾ ਰਹੀ ਸੀ। ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ।ਇਹ ਵੀ ਪੜ੍ਹੋ;ਫਾਰੁਕ ਦੇ ਕਤਲ ਨਾਲ ਪਿਤਾ ਦੀ ਆਖਰੀ ਉਮੀਦ ਵੀ ਟੁੱਟ ਗਈ'ਕੁੜੀ ਵਿਗੜੇ ’ਤੇ ਯਤੀਮਖਾਨੇ ਛੱਡ ਜਾਂਦੇ ਨੇ ਪਰ ਮੁੰਡੇ ਨੂੰ ਨਹੀਂ'ਸ਼ੂਗਰ ਡੈਡੀ ਅਤੇ ਸ਼ੂਗਰ ਬੇਬੀ ਦੇ ਰਿਸ਼ਤੇ ਦਾ ਨਵਾਂ ਰੁਝਾਨ Image copyright AFP ਫੋਟੋ ਕੈਪਸ਼ਨ ਇਸੇ ਮੰਚ ਉੱਤੇ ਬੈਠੇ ਫੌਜੀ ਅਫ਼ਸਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਫਾਰਸ ਖ਼ਬਰ ਏਜੰਸੀ ਮੁਤਾਬਕ ਇਹ ਵਾਰਦਾਤ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜੇ ਹੋਈ ਹੈ। ਰਿਪੋਰਟਾਂ ਮੁਤਾਬਕ ਹਮਲਾਵਰਾਂ ਨੇ ਪਹਿਲਾਂ ਆਮ ਲੋਕਾਂ ਨੂੰ ਨਿਸ਼ਾਨਾਂ ਬਣਾਇਆ ਤੇ ਬਾਅਦ ਵਿਚ ਮੰਚ ਉੱਤੇ ਬੈਠੇ ਫ਼ੌਜੀ ਅਫ਼ਸਰਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।ਸਥਾਨਕ ਡਿਪਟੀ ਗਵਰਨਰ ਅਲੀ ਹੁਸੈਨ ਹੋਸਨੀਜਾਧ ਨੇ ਦੱਸਿਆ, ''ਸੁਰੱਖਿਆ ਮੁਲਾਜ਼ਮਾਂ ਨੇ ਦੋ ਹਮਲਾਵਰਾਂ ਨੂੰ ਮੌਕੇ ਉੱਤੇ ਹੀ ਮਾਰ ਦਿੱਤਾ ਗਿਆ ਅਤੇ ਦੋ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਗਿਆ ਕਿ ਹਮਲੇ ਵਿਚ 9 ਫੌ਼ਜੀ ਜਵਾਨ ਮਾਰੇ ਗਏ ਹਨ ਅਤੇ ਜਖ਼ਮੀਆਂ ਨੂੰ ਕਈ ਬੱਚੇ ਵੀ ਸ਼ਾਮਲ ਹਨ।'' Image copyright AFP ਫੋਟੋ ਕੈਪਸ਼ਨ ਗੋਲੀਬਾਰੀ ਵੇਲੇ ਮੋਰਚਾ ਸੰਭਾਲਣ ਦੀ ਕੋਸ਼ਿਸ਼ ਕਰਦੇ ਫੌਜੀ ਇਰਨਾ ਨਾਮੀ ਨਿਊਜ਼ ਏਜੰਸੀ ਮੁਤਾਬਕ, ''ਪਰੇਡ ਦੇਖਣ ਆਏ ਦਰਸ਼ਕਾਂ ਵਿੱਚੋਂ ਸ਼ਿਕਾਰ ਹੋਣ ਵਾਲਿਆਂ ਵਿੱਚ ਕਈ ਔਰਤਾਂ ਅਤੇ ਬੱਚੇ ਵੀ ਹਨ।''ਹਮਲੇ ਦੀ ਹੁਣ ਤੱਕ ਕਿਸੇ ਗਰੁੱਪ ਨੇ ਜ਼ਿੰਮੇਵਾਰੀ ਨਹੀਂ ਲਈ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੁਖਬੀਰ ਬਾਦਲ - 'ਲੋੜ ਪਈ ਤਾਂ ਪਾਰਟੀ ਦੀ ਪ੍ਰਧਾਨਗੀ ਛੱਡ ਦੇਵਾਂਗਾ' , ਸੇਵਾ ਸਿੰਘ ਸੇਖਵਾਂ - 'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ' 28 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46008197 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SUKHBIR BADAL/FB ਫੋਟੋ ਕੈਪਸ਼ਨ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਸੰਕਟ ਦੂਰ ਕਰਨ ਲਈ ਕੀਤੀ ਅਸਤੀਫ਼ੇ ਦੀ ਪੇਸ਼ਕਸ਼ ''ਪਾਰਟੀ ਜੇਕਰ ਪ੍ਰਧਾਨਗੀ ਲਈ ਕਿਸੇ ਹੋਰ ਨੂੰ ਮੌਕਾ ਦੇਵੇਗੀ ਤਾਂ ਮੈਂ ਸੇਵਾਮੁਕਤ ਹੋਣ ਲਈ ਤਿਆਰ ਹਾਂ। ਪਾਰਟੀ ਸਭ ਤੋਂ ਵੱਡੀ ਹੈ, ਕੋਈ ਸ਼ਖਸ ਪਾਰਟੀ ਤੋਂ ਵੱਡਾ ਨਹੀਂ। ਪਾਰਟੀ ਦੇ ਸੀਨੀਅਰ ਲੀਡਰ ਸਾਡੇ ਬਜ਼ੁਰਗ ਹਨ ਮੈਂ ਉਨ੍ਹਾਂ ਦੇ ਪੈਰੀਂ ਹੱਥ ਵੀ ਲਾਉਂਦਾ ਹਾਂ।'' ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਲੀਡਰਾਂ ਨੂੰ ਮਨਾਉਣ ਲਈ ਅਤੇ ਪਾਰਟੀ ਵਿੱਚ ਸੰਕਟ ਦੂਰ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਵੀ ਛੱਡਣ ਦੀ ਆਫਰ ਕੀਤੀ ਹੈ।ਅੰਮ੍ਰਿਤਸਰ ਵਿੱਚ ਉਨ੍ਹਾਂ ਨੇ ਐਤਵਾਰ ਨੂੰ ਬਿਆਨ ਦਿੱਤਾ, ''ਸਤਿਕਾਰਯੋਗ ਲੀਡਰਾਂ ਨੇ ਸਾਰੀ ਜ਼ਿੰਦਗੀ ਪਾਰਟੀ ਲਈ ਲਾਈ ਹੈ। ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦਾ ਹਾਂ ਤਾਂ ਉਨ੍ਹਾਂ ਦੇ ਪੈਰੀਂ ਹੱਥ ਲਾਉਂਦਾ ਹਾਂ, ਉਹ ਮੇਰੇ ਬਜ਼ੁਰਗਾਂ ਵਾਂਗ ਹਨ, ਮੈਨੂੰ ਹੁਕਮ ਕਰਨ ਮੈਂ ਉਨ੍ਹਾਂ ਕੋਲ ਗੱਲ ਕਰਨ ਚਲਾ ਜਾਵਾਂਗਾ। ਪਾਰਟੀ ਚਾਹੇ ਕਿਸੇ ਹੋਰ ਨੂੰ ਪ੍ਰਧਾਨ ਬਣਾਵੇ ਮੈਂ ਅਹੁਦੇ ਤੋਂ ਸੇਵਾਮੁਕਤ ਹੋਣ ਲਈ ਤਿਆਰ ਹਾਂ।''ਸੁਖਬੀਰ ਬਾਦਲ ਨੇ ਆਪਣੀ ਪੁਰਾਣੀ ਗੱਲ ਮੁੜ ਦੁਹਰਾਈ ਅਤੇ ਕਿਹਾ ਕਿ ਪਾਰਟੀ ਸਭ ਤੋਂ ਵੱਡੀ ਹੈ ਅਤੇ ਕੋਈ ਸ਼ਖਸ ਪਾਰਟੀ ਤੋਂ ਵੱਡਾ ਨਹੀਂ, ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਹੈ।ਇਹ ਵੀ ਪੜ੍ਹੋ:ਸੁਖਬੀਰ ਦੀ ਨੀਯਤ 'ਤੇ ਸੇਵਾ ਸਿੰਘ ਸੇਖਵਾਂ ਨੇ ਚੁੱਕੇ ਸਵਾਲ ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ 'ਸਾਰੇ ਯਹੂਦੀਆਂ ਨੂੰ ਮਰਨਾ ਪਵੇਗਾ, ਕਹਿ ਕੇ ਉਸ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ''ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ, ''ਪਾਰਟੀ ਖ਼ਤਮ ਹੋ ਗਈ, ਪਾਰਟੀ ਦਾ ਨੁਕਸਾਨ ਹੋ ਗਿਆ ਤਾਂ ਪਾਰਟੀ ਵੀ ਕੀ ਕਰੂ ਤੇ ਹੋਰ ਅਹੁਦੇਦਾਰ ਕੀ ਕਰਨਗੇ। ਮੈਂ ਸੁਆਗਤ ਕਰਦਾ ਹਾਂ ਉਨ੍ਹਾਂ ਦੇ ਬਿਆਨ ਦਾ, ਉਨ੍ਹਾਂ ਪਾਰਟੀ ਦੇ ਹਿੱਤ ਵਿੱਚ ਗੱਲ ਕਹੀ ਹੈ।'' Image copyright RAVINDER SINGH ROBIN/BBC ਸੇਵਾ ਸਿੰਘ ਸੇਖਵਾਂ ਨੇ ਅੱਗੇ ਕਿਹਾ ਕਿ ਪਾਰਟੀ ਦੀ ਭਲਾਈ ਸਭ ਤੋਂ ਉੱਤੇ ਹੈ। ਸਾਡਾ ਵਿਚਾਰਾਂ ਦਾ ਵਖਰੇਵਾਂ ਜ਼ਰੂਰ ਸੀ। ਪਾਰਟੀ ਤੀਸਰੇ ਨੰਬਰ ਤੇ ਆ ਗਈ ਹੈ, ਇਹ ਸਾਡੀ ਚਿੰਤਾ ਸੀ, ਅਸੀਂ ਪੰਥਕ ਏਜੰਡਾ ਵੀ ਛੱਡ ਦਿੱਤਾ ਸੀ ਇਸ ਕਰਕੇ ਅਕਾਲੀ ਦਲ ਦਾ ਇਹ ਹਸ਼ਰ ਹੋਇਆ।'ਵੱਡੇ ਬਾਦਲ ਸਾਬ੍ਹ ਨਾਲ ਗੱਲ ਕਰਾਂਗੇ'ਸੁਖਬੀਰ ਸਿੰਘ ਬਾਦਲ ਦੇ ਬਿਆਨ 'ਤੇ ਸੀਨੀਅਰ ਨੇਤਾ ਰਤਨ ਸਿੰਘ ਅਜਨਾਲਾ ਨੇ ਕਿਹਾ, ''ਅਸੀਂ ਅਕਾਲੀ ਦਲ ਦੇ ਸੇਵਾਦਾਰ ਹਾਂ, ਪਾਰਟੀ ਲਈ ਕੰਮ ਕਰਨਾ ਅਤੇ ਮਰਨਾ ਹੈ। ਸੁਖਬੀਰ ਬਾਦਲ ਦੇ ਬਿਆਨ ਬਾਰੇ ਕੁਝ ਨਹੀਂ ਕਹਿਣਾ, ਅਸੀਂ ਵੱਡੇ ਬਾਦਲ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ ਫਿਰ ਹੀ ਅੱਗੇ ਤੁਰਾਂਗੇ''ਉਨ੍ਹਾਂ ਅੱਗ ਕਿਹਾ ਕਿ ਕੁਰਬਾਨੀਆਂ ਕਰਕੇ ਪਾਰਟੀ ਨੂੰ ਇੱਥੇ ਤੱਕ ਲੈ ਕੇ ਆਏ ਹਾਂ, ਸਾਡੀ ਇਹੀ ਕੋਸ਼ਿਸ਼ ਹੈ ਕਿ ਅਕਾਲੀ ਦਲ ਤੋਂ ਲੋਕ ਦੂਰ ਨਾ ਹੋਣ।ਇਸ ਤੋਂ ਪਹਿਲਾਂ ਕੀ-ਕੀ ਹੋਇਆ ਸੀ ?ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 27 ਅਕਤੂਬਰ ਸ਼ਨਿੱਚਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਅਕਾਲੀ ਵਿਧਇਕਾਂ ਨਾਲ ਮੀਟਿੰਗ ਰੱਖੀ ਸੀ ਪਰ ਇਸ ਦੌਰਾਨ ਮਾਝਾ ਦੇ ਨਾਰਾਜ਼ ਟਕਸਾਲੀ ਅਕਾਲੀ ਨੇਤਾ ਇਸ ਬੈਠਕ ਵਿੱਚ ਨਹੀਂ ਪਹੁੰਚੇ। ਮਾਝੇ ਦੇ ਟਕਸਾਲੀ ਲੀਡਰਾਂ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਵਰਗੇ ਅਕਾਲੀ ਨੇਤਾ ਹਨ ਜੋ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ।30 ਸਤੰਬਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਤਿੰਨ ਅਕਾਲੀ ਆਗੂਆਂ, ਸਾਬਕਾ ਐੱਮਪੀ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਸੀ ਕਿ ਪਾਰਟੀ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਗਠਜੋੜ ਨੂੰ ਲੈ ਕੇ ਵੀ ਅਸਹਿਮਤੀ ਜਤਾਈ। Image Copyright BBC News Punjabi BBC News Punjabi Image Copyright BBC News Punjabi BBC News Punjabi ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਖਦਸ਼ਾ ਸੀ ਕਿ ਪਾਰਟੀ ਦੇ ਹੋਰ ਆਗੂ ਵੀ ਅਸਤੀਫ਼ਾ ਦੇ ਸਕਦੇ ਹਨ।ਪਰ ਖਬਰਾਂ ਮੁਤਾਬਕ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੋਰ ਆਗੂਆਂ ਨੂੰ ਪਾਰਟੀ ਦੇ ਖਿਲਾਫ ਬਗਾਵਤ ਕਰਨ ਤੋਂ ਰੋਕਿਆ।ਇੱਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਰਤਨ ਸਿੰਘ ਅਜਨਾਲਾ ਨੇ ਪੁਸ਼ਟੀ ਕੀਤੀ ਸੀ ਕਿ ਉਹ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋ ਰਹੀ ਪਾਰਟੀ ਦੀ ਰੈਲੀ ਵਿਚ ਨਹੀਂ ਜਾ ਰਹੇ।ਅਜਨਾਲਾ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਰੈਲੀ ਲਈ ਥਾਂ-ਥਾਂ ਜਾ ਕੇ ਇਕੱਠ ਕਰਨ ਬਾਰੇ ਹੱਸਦਿਆਂ ਕਿਹਾ, ""ਇਨ੍ਹਾਂ ਰੈਲੀਆਂ ਲਈ ਲੋਕ ਸਾਡੇ ਵਰਗੇ ਆਮ ਵਰਕਰ ਇਕੱਠ ਕਰਦੇ ਹੁੰਦੇ ਹਨ, ਪ੍ਰਧਾਨ ਜਾਂ ਸਰਪ੍ਰਸਤ ਨਹੀਂ ਜਾਂਦੇ। ਮੈਂ ਹੈਰਾਨ ਹਾਂ ਕਿ ਇਹ ਦੋਵੇਂ ਕਿਵੇਂ ਨਿਕਲੇ ਹੋਏ ਹਨ।""ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਕਲੇਸ਼ 'ਚ ਵਾਧਾ ਕਰਦਿਆਂ ਪਾਰਟੀ ਦੇ ਟਕਸਾਲੀ ਆਗੂ ਰਤਨ ਸਿੰਘ ਅਜਨਾਲਾ ਨੇ ਆਖਿਆ ਸੀ ਕਿ ਪਾਰਟੀ 'ਚ ਪਿਛਲੇ ਦਸ ਸਾਲਾਂ ਵਿੱਚ ਹੋਈਆਂ ਗ਼ਲਤੀਆਂ ਲਈ ਜ਼ਿੰਮੇਵਾਰਾਂ ਦੀ ਪਛਾਣ ਕਰਕੇ ਐਕਸ਼ਨ ਲੈਣਾ ਚਾਹੀਦਾ ਹੈ, ""ਭਾਵੇਂ ਉਹ ਕੋਈ ਵੀ ਹੋਣ।"" ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਨਰਿੰਦਰ ਮੋਦੀ ਦਾ ਗੁਰਦਾਸਪੁਰ ਰੈਲੀ ਵਿੱਚ ਜਾਦੂ ਕਿਉਂ ਨਹੀਂ ਚੱਲਿਆ - ਨਜ਼ਰੀਆ ਜਗਰੂਪ ਸਿੰਘ ਸੇਖੋਂ ਪ੍ਰੋਫੈਸਰ ਰਾਜਨੀਤੀ ਵਿਗਿਆਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 4 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46751436 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Bjp/twitter ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਨੇ ਬਹੁਤ ਹੋ ਹੱਲੇ ਨਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਹੱਦੀ ਇਲਾਕੇ ਗੁਰਦਾਸਪੁਰ ਵਿੱਚ ਸਿਆਸੀ ਰੈਲੀ ਦਾ ਪ੍ਰਬੰਧ ਕੀਤਾ।3 ਜਨਵਰੀ ਦੀ ਪ੍ਰਧਾਨ ਮੰਤਰੀ ਦੀ ਰੈਲੀ ਪੰਜਾਬ ਦੇ ਲੋਕਾਂ ਲਈ ਅਤੇ ਖ਼ਾਸ ਕਰਕੇ ਇਸ ਸਰਹੱਦੀ ਜਿਲ੍ਹੇ ਦੇ ਵਸਨੀਕਾਂ ਨੂੰ ਨਿਰਾਸ਼ਾ ਤੋਂ ਵੱਧ ਕੁਝ ਨਹੀਂ ਦੇ ਸਕੀ।ਅਕਾਲੀ ਦਲ ਨੇ ਦਮਗਜੇ ਮਾਰੇ ਸਨ ਕਿ ਪ੍ਰਧਾਨ ਮੰਤਰੀ ਸੂਬੇ ਤੋਂ ਚੋਣ ਮੁਹਿੰਮ ਸ਼ੁਰੂ ਕਰਨ ਲਈ ਖ਼ਾਸ ਐਲਾਨ ਕਰਨਗੇ।ਪਰ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਨੇ ਲੋਕਾਂ ਨੂੰ ਨਿਰਾਸ਼ ਹੀ ਕੀਤਾ ਅਤੇ ਵਿਰੋਧੀਆਂ ਨੂੰ ਪ੍ਰਬੰਧਕਾਂ ਦਾ ਮਜ਼ਾਕ ਉਡਾਉਣ ਦਾ ਇੱਕ ਮੌਕਾ ਜ਼ਰੂਰ ਦੇ ਦਿੱਤਾ। Image copyright Bjp/twitter ਹਾਲਾਂਕਿ ਪ੍ਰਧਾਨ ਮੰਤਰੀ ਨੇ ਕੁਝ ਸਥਾਨਕ ਸ਼ਖ਼ਸ਼ੀਅਤਾਂ ਬਾਬਾ ਲਾਲ ਦਿਆਲ ਜੀ, ਦੇਵ ਆਨੰਦ ਅਤੇ ਗੁਰਦਾਸਪੁਰ ਤੋਂ ਤਿੰਨ ਵਾਰ ਸਾਂਸਦ ਰਹੇ ਵਿਨੋਦ ਖੰਨਾ ਨੂੰ ਯਾਦ ਕਰਕੇ ਸਥਾਨਕ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਪਰ ਇਸ ਨਾਲ ਸਰੋਤਿਆਂ 'ਤੇ ਕੋਈ ਪ੍ਰਭਾਵ ਨਹੀਂ ਪਿਆ।ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦਾ ਜ਼ਿਆਦਾਤਰ ਸਮਾਂ ਕਾਂਗਰਸ ਨੂੰ ਕੋਸਣ ਵਿੱਚ ਹੀ ਲਗਾ ਦਿੱਤਾ ਅਤੇ ਇੱਕੋ ਪਰਿਵਾਰ ਦੇ ਹੱਥ ਸੱਤਾ ਸੌਂਪਣ ਵਰਗੇ ਸਿਆਸੀ ਹਮਲੇ ਵੀ ਕੀਤੇ। ਫੋਟੋ ਕੈਪਸ਼ਨ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ, ਜਿਨ੍ਹਾਂ ਵਿੱਚ ਕਰਤਾਰਪੁਰ ਦਾ ਲਾਂਘਾ ਖੁਲ੍ਹਵਾਉਣਾ ਵੀ ਸ਼ਾਮਲ ਸੀ। 1984 ਸਿੱਖ ਕਤਲੇਆਮ ਦਾ ਜ਼ਿਕਰਉਨ੍ਹਾਂ ਨੇ ਦਿੱਲੀ ਦੇ 1984 ਦੇ ਸਿੱਖ ਕਤਲੇਆਮ ਵਿੱਚ ਕਾਂਗਰਸ ਦੀ ਕਥਿਤ ਭੂਮਿਕਾ, ਮੱਧ ਪ੍ਰਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ (ਕਮਲ ਨਾਥ) ਨੂੰ ਬਚਾ ਕੇ ਰੱਖਣ ਅਤੇ ਐਨਡੀਏ ਵੱਲੋਂ ਕਰਤਾਰਪੁਰ ਲਾਂਘੇ ਦੀ ਪਹਿਲਕਦਮੀ ਵਰਗੇ ਕਈ ਭਾਵੁਕ ਮੁੱਦੇ ਛੂਹੇ।ਉਨ੍ਹਾਂ ਕਿਹਾ, ''ਐਨਡੀਏ ਸਰਕਾਰ ਨੇ 1984 ਕਤਲੇਆਮ ਦੇ ਕੇਸ ਮੁੜ ਖੋਲ੍ਹੇ ਅਤੇ ਕੁਝ ਕਾਂਗਰਸੀ ਆਗੂਆਂ ਨੂੰ ਜੇਲ੍ਹ ਭੇਜਿਆ ਗਿਆ।''ਉਨ੍ਹਾਂ ਨੇ ਆਪਣੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵਿਕਾਸ ਸਕੀਮਾਂ ਦਾ ਜ਼ਿਕਰ ਕੀਤਾ। ਖ਼ਾਸ ਕਰਕੇ ਸਾਲ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨੀ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਟੀਚਾ। ਇਸ ਦਾ ਵੀ ਸਰੋਤਿਆਂ ਉੱਪਰ ਕੋਈ ਖ਼ਾਸ ਅਸਰ ਨਹੀਂ ਪਿਆ।ਇਹ ਵੀ ਪੜ੍ਹੋ:'84 ਸਿੱਖ ਕਤਲੇਆਮ: ਕਿਵੇਂ ਉੱਜੜੀ ਨਿਰਪ੍ਰੀਤ ਦੀ ਦੁਨੀਆਂ 'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' ਮੋਦੀ ਨੇ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਆਮ ਲੋਕਾਂ ਲਈ ਕੁਝ ਨਹੀਂ ਕੀਤਾ ਅਤੇ ਸਿਰਫ਼ ਉਨ੍ਹਾਂ ਨੂੰ ਗਰੀਬੀ ਹਟਾਓ ਵਰਗੇ ਖੋਖਲੇ ਨਾਅਰਿਆਂ ਨਾਲ ਬੇਵਕੂਫ਼ ਬਣਾਇਆ ਗਿਆ ਹੈ ਅਤੇ ਇਸ ਸਦਕਾ ਛੇ ਤੋਂ ਵੱਧ ਦਹਾਕਿਆਂ ਤੱਕ ਸੱਤਾ ਦਾ ਸੁੱਖ ਭੋਗਿਆ।ਕਿਸਾਨਾਂ ਦੀ ਕਰਜ਼ ਮਾਫੀ ਬਾਰੇ ਵੀ ਮੋਦੀ ਬੋਲੇ ਅਤੇ ਕਿਹਾ, ''ਰਾਹੁਲ ਗਾਂਧੀ ਅਤੇ ਕਾਂਗਰਸ ਦੀਆਂ ਸੂਬਾ ਸਰਕਾਰਾਂ ਦਾ ਦਾਅਵਾ ਨਾ ਸਿਰਫ਼ ਸਵਾਂਗ ਹੈ ਸਗੋ ਪਾਰਟੀ ਦਾ ਵੋਟਾਂ ਖਿੱਚਣ ਵਾਲਾ ਕਾਂਟਾ ਹੈ। ਦੂਸਰੇ ਪਾਸੇ ਮੌਜੂਦਾ ਐਨਡੀਏ ਸਰਕਾਰ ਨੇ ਸ਼ਾਹਪੁਰ ਕੰਢੀ ਬੰਨ੍ਹ, ਫੂਡ ਪਾਰਕ ਅਤੇ ਕਈ ਹੋਰ ਸਕੀਮਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਸੂਬੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੋਜ਼ਗਾਰ ਮਿਲੇਗਾ।''ਇਹ ਵੀ ਪੜ੍ਹੋ:'ਇੱਕ ਪਰਿਵਾਰ ਨੇ ’84 ਦੇ ਮੁਲਜ਼ਮਾਂ ਨੂੰ ‘ਸੱਜਣ’ ਦੱਸ ਕੇ ਫਾਇਲਾਂ ਲੁਕਾਈਆਂ'ਕਰਤਾਰਪੁਰ ਲਾਂਘੇ 'ਤੇ ਮੋਦੀ ਨੇ ਆਖ਼ਰ ਤੋੜੀ ਚੁੱਪੀ ਮੋਦੀ ਦੇ ਗੁਰਦਾਸਪੁਰ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਦੇ 5 ਕਾਰਨ ਅਕਾਲੀ-ਭਾਜਪਾ ਕਾਡਰਾਂ ਦਾ ਮਨੋਬਲ ਡਿੱਗਿਆਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਭਾਸ਼ਣ ਵਿੱਚ ਜੋਸ਼ ਦੀ ਕਮੀ ਸੀ। ਪ੍ਰਧਾਨ ਮੰਤਰੀ ਆਪਣੇ ਆਮ ਰੌਂਅ ਵਿੱਚ ਨਹੀਂ ਸਨ। ਪੰਜਾਬ ਵਿੱਚ ਦੋਹਾਂ ਪਾਰਟੀਆਂ ਦੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਾਲ ਹੀ ਦੀਆਂ ਪੰਚਾਇਤੀ ਚੋਣਾਂ ਵਿੱਚ ਬਾਦਲ ਪਿੰਡ ਵਿੱਚ ਹੀ ਅਕਾਲੀ ਦਲ ਦਾ ਉਮੀਦਵਾਰ ਸਰਪੰਚੀ ਦੀ ਚੋਣ ਹਾਰ ਗਿਆ।ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਵਿੱਚ ਭਾਜਪਾ ਅਤੇ ਅਕਾਲੀ ਦਲ ਦੋਵੇਂ ਹੀ ਬੈਕਫੁੱਟ ਤੇ ਹਨ ਅਤੇ ਨੇੜਲੇ ਭਵਿੱਖ ਵਿੱਚ ਦੋਹਾਂ ਪਾਰਟੀਆਂ ਦੀ ਸਿਆਸੀ ਵਾਪਸੀ ਦੀ ਕੋਈ ਉਮੀਦ ਨਹੀਂ ਹੈ। ਦੋਹਾਂ ਦਾ ਪਾਰਟੀ ਕਾਡਰ ਦਾ ਮਨੋਬਲ ਡਿੱਗਿਆ ਹੋਇਆ ਹੈ ਅਤੇ ਦੁਚਿੱਤੀ ਵਿੱਚ ਹੈ।ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਹਰਿਆਣਾ 'ਚ ਚਪੜਾਸੀ ਦੀ ਸਰਕਾਰੀ ਨੌਕਰੀ ਲਈ ਅਪਲਾਈ ਕਰ ਰਹੇ ਹਨ ਐੱਮਏ-ਪੀਐੱਚਡੀ ਸਤ ਸਿੰਘ ਬੀਬੀਸੀ ਪੰਜਾਬੀ ਦੇ ਲਈ 19 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46255267 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸੰਕੇਤਿਕ ਤਸਵੀਰ ਹਰਿਆਣਾ ਵਿੱਚ ਸਰਕਾਰੀ ਨੌਕਰੀ ਹਾਸਲ ਕਰਨਾ ਸ਼ਾਇਦ ਕਿਸੇ ਓਲਪਿੰਕ ਮੈਡਲ ਨੂੰ ਜਿੱਤਣ ਤੋਂ ਸੌਖਾ ਨਹੀਂ ਹੈ।ਹਰਿਆਣਾ ਸਰਕਾਰ ਵੱਲੋਂ ਦਰਜਾ ਚਾਰ ਮੁਲਾਜ਼ਮਾਂ ਦੀ ਭਰਤੀ ਤਹਿਤ ਚਪੜਾਸੀ, ਮਾਲੀ ਅਤੇ ਬੇਲਦਾਰ ਦੀਆਂ 18 ਹਜ਼ਾਰ ਅਸਾਮੀਆਂ ਕੱਢੀਆਂ ਹਨ ਜਿਸਦੇ ਲਈ 18 ਲੱਖ ਲੋਕਾਂ ਨੇ ਅਰਜ਼ੀ ਦਾਖ਼ਲ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਪੋਸਟਾਂ ਲਈ ਜਿਨ੍ਹਾਂ ਲੋਕਾਂ ਨੇ ਅਰਜ਼ੀਆਂ ਭਰੀਆਂ ਹਨ ਉਹ ਉੱਚ ਸਿੱਖਿਆ ਹਾਸਲ ਕਰ ਚੁੱਕੇ ਹਨ। ਇਨ੍ਹਾਂ ਵਿੱਚ ਐਮਏ ਅਤੇ ਪੀਐਚਡੀ ਪੱਧਰ ਤੱਕ ਦੇ ਲੋਕ ਹਨ।ਹਾਲਾਂਕਿ ਇਨ੍ਹਾਂ ਪੋਸਟਾਂ ਲਈ ਸਰਕਾਰੀ ਨੇ ਦਸਵੀਂ ਅਤੇ 12ਵੀਂ ਤੱਕ ਦੀ ਸਿੱਖਿਅਕ ਯੋਗਤਾ ਤੈਅ ਕੀਤੀ ਹੈ।ਇਹ ਵੀ ਪੜ੍ਹੋ:ਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈਕੌਣ ਹਨ ਨਿਰੰਕਾਰੀ ਜਿੰਨਾਂ ਦੇ ਭਵਨ 'ਤੇ ਹਮਲਾ ਹੋਇਆ4 ਸਾਲ ਦੇ ਕਥਿਤ ਸਮਾਜਵਾਦ 'ਚ ਕਿਵੇਂ 20 ਲੱਖ ਲੋਕ ਮਾਰੇ ਗਏ24 ਸਾਲਾ ਪੁਸ਼ਪਾ ਸੈਣੀ ਨੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਤੋਂ ਪੁਲੀਟੀਕਲ ਸਾਇੰਸ ਵਿੱਚ ਮਾਸਟਰ ਡਿਗਰੀ ਕੀਤੀ ਹੈ। ਉਹ ਹਰਿਆਣਾ ਪੁਲਿਸ ਵਿੱਚ ਸਬ-ਇੰਸਪੈਕਟਰ ਦਾ ਪੇਪਰ ਦੇਣ ਲਈ ਰੋਜ਼ਾਨਾ ਲਾਇਬਰੈਰੀ ਵਿੱਚ 8 ਘੰਟੇ ਤਿਆਰੀ ਕਰਦੀ ਹੈ।ਰੋਹਤਕ ਦੀ ਰਹਿਣ ਵਾਲੀ ਪੁਸ਼ਪਾ ਦਾ ਕਹਿਣਾ ਹੈ, ""ਮੇਰੇ 'ਤੇ ਮਾਪਿਆਂ ਦਾ ਦਬਾਅ ਹੈ ਕਿ ਮੈਂ ਚੰਗੀ ਨੌਕਰੀ ਹਾਸਲ ਕਰਕੇ ਆਪਣੇ ਪੈਰਾਂ 'ਤੇ ਖੜ੍ਹੀ ਹੋ ਜਾਵਾਂ। ਮੇਰੇ ਮਾਪਿਆਂ ਨੇ ਮੇਰੀ ਪੜ੍ਹਾਈ ਵਿੱਚ ਕੋਈ ਕਮੀ ਨਹੀਂ ਛੱਡੀ।'' Image copyright Sat singh/bbc ਫੋਟੋ ਕੈਪਸ਼ਨ ਰਾਜਬਾਲਾ ਦਾ ਕਹਿਣਾ ਹੈ ਕਿ ਕਲਰਕ ਤੋਂ ਲੈ ਕੇ ਚਪੜਾਸੀ ਤੱਕ ਦੇ ਪੇਪਰਾਂ 'ਚ ਬੈਠਾਂਗੀ ਜਦੋਂ ਤੱਕ ਮੈਨੂੰ ਨੌਕਰੀ ਨਹੀਂ ਮਿਲ ਜਾਂਦੀ ਪੁਸ਼ਪਾ ਦੀਆਂ ਤਿੰਨ ਭੈਣਾ ਹਨ ਅਤੇ ਇੱਕ ਭਰਾ। ਪੁਸ਼ਪਾ ਪਰਿਵਾਰ ਵਿੱਚੋਂ ਸਭ ਤੋਂ ਛੋਟੀ ਹੈ। ਪੁਸ਼ਪਾ ਦਾ ਕਹਿਣਾ ਹੈ, ''ਇਹ ਮਾਅਨੇ ਨਹੀਂ ਰੱਖਦਾ ਕਿ ਨੌਕਰੀ ਕਲਾਸ-1 ਦੀ ਹੈ ਜਾਂ ਫੇਰ ਕਲਾਸ-4 ਦੀ। ਮਾਅਨੇ ਇਹ ਰੱਖਦਾ ਹੈ ਕਿ ਕੁਝ ਨਾ ਹੋਣ ਤੋਂ ਕੁਝ ਵੀ ਹੋਣਾ ਚੰਗਾ ਹੈ।''ਪੁਸ਼ਪਾ ਅੱਗੇ ਕਹਿੰਦੀ ਕਿ ਪ੍ਰਾਈਵੇਟ ਸੈਕਟਰ ਵਿੱਚ ਨੌਜਵਾਨਾਂ ਲਈ ਨੌਕਰੀ ਕਰਨਾ ਬਹੁਤ ਮੁਸ਼ਕਿਲ ਹੈ। ਸਰਕਾਰੀ ਨੌਕਰੀਆਂ ਦੀ ਘਾਟ ਹੈ ਇਸ ਕਾਰਨ ਮੇਰੇ ਵਰਗੇ ਲੋਕ ਕਿਸੇ ਵੀ ਨੌਕਰੀ ਲਈ ਅਪਲਾਈ ਕਰ ਦਿੰਦੇ ਹਨ। Image copyright Sat singh/bbc ਫੋਟੋ ਕੈਪਸ਼ਨ ਐਮਏ ਅਤੇ ਪੀਐਚਡੀ ਪੱਧਰ ਤੱਕ ਦੇ ਲੋਕ ਕਲਾਸ-4 ਦਾ ਪੇਪਰ ਦੇ ਰਹੇ ਹਨ ਪੁਸ਼ਪਾ ਨੇ 2018 ਵਿੱਚ ਐਮ ਏ ਕੀਤੀ ਹੈ। ਸ਼ਨੀਵਾਰ ਨੂੰ ਅੰਬਾਲਾ ਵਿਖੇ ਉਸ ਨੇ ਗਰੁੱਪ ਡੀ ਲਈ ਪੇਪਰ ਦਿੱਤਾ। ਜੀਂਦ ਜ਼ਿਲ੍ਹੇ ਦੀ ਰਹਿਣ ਵਾਲੀ ਰੀਨਾ ਦੇਵੀ ਦੀ ਉਮਰ 36 ਸਾਲ ਹੈ। ਉਸ ਨੇ ਹਿੰਦੀ ਵਿੱਚ ਮਾਸਟਰ ਡਿਗਰੀ ਕੀਤੀ ਹੈ ਅਤੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਤੋਂ ਕੰਪਿਊਟਰ ਵਿੱਚ ਪੀਜੀ ਡਿਪਲੋਮਾ ਵੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਲਾਸ-4 ਦੀ ਦੌੜ 'ਚ ਹੋਣਾ ਮੇਰੀ ਮਜਬੂਰੀ ਹੈ ਨਾ ਕਿ ਪਸੰਦ।ਰੀਨਾ ਨੇ ਕਿਹਾ, ''16 ਨਵੰਬਰ ਨੂੰ ਮੈਂ ਯੂਨੀਵਰਸਿਟੀ ਵਿੱਚ ਪੀਐਚਡੀ ਲਈ ਐਂਟਰਸ ਟੈਸਟ ਦਿੱਤਾ ਅਤੇ 17 ਨਵੰਬਰ ਨੂੰ ਮੈਂ ਚੰਡੀਗੜ੍ਹ 'ਚ ਕਲਾਸ-4 ਲਈ ਪੇਪਰ ਦਿੱਤਾ।'' Image copyright Sat singh/bbc ਫੋਟੋ ਕੈਪਸ਼ਨ ਰੀਨਾ ਦਾ ਕਹਿਣਾ ਹੈ ਕਿ ਕਲਾਸ-4 ਦੀ ਦੌੜ 'ਚ ਹੋਣਾ ਮੇਰੀ ਮਜਬੂਰੀ ਹੈ ਨਾ ਕਿ ਪਸੰਦ ਰੀਨਾ ਦਾ ਕਹਿਣਾ ਹੈ ਕਿ ਉੱਚ ਸਿੱਖਿਆ ਹਾਸਲ ਕਰਨ ਨਾਲ ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ ਸਗੋਂ ਸਿਆਸੀ ਕਨੈਕਸ਼ਨ ਕਾਰਨ ਪੱਕੀ ਨੌਕਰੀ ਮਿਲਦੀ ਹੈ।''ਸਰਕਾਰੀ ਨੌਕਰੀ ਦੀ ਉਮੀਦ ਵਿੱਚ ਮੈਂ ਕਲਾਸ-1 ਤੋਂ ਲੈ ਕੇ ਕਲਾਸ-4 ਤੱਕ 50 ਨੌਕਰੀਆਂ ਲਈ ਅਰਜ਼ੀ ਦਾਖ਼ਲ ਕਰ ਚੁੱਕੀ ਹਾਂ ਪਰ ਪੰਜ ਸਾਲਾਂ ਤੋਂ ਨਾਕਾਮਯਾਬ ਹੋ ਰਹੀ ਹਾਂ।''ਰੀਨਾ ਨੇ 2017 ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਸੀ। ਇਹ ਵੀ ਪੜ੍ਹੋ:ਉਹ 11 ਖੇਤਰ ਜਿਨ੍ਹਾਂ 'ਚ ਨੌਕਰੀਆਂ ਦੇ ਵਾਧੂ ਮੌਕੇ‘ਚੰਗੀ ਡਿਗਰੀ ਦਾ ਮੁੱਲ ਪੈਂਦਾ ਦਾਜ ਦੇ ਬਰਾਬਰ’ਪੜ੍ਹਾਈ ਲਈ ਕਿਹੜੇ ਦੇਸ ਹਨ ਸਭ ਤੋਂ ਵਧੀਆਫਤਿਆਬਾਦ ਦੀ 29 ਸਾਲ ਦੀ ਰਾਜਬਾਲਾ ਨੇ 2013 ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ। ਉਹ ਕਹਿੰਦੀ ਹੈ, ""ਇਹ ਸੋਚ ਕੇ ਰੌਂਗਟੇ ਖੜੇ ਹੋ ਜਾਂਦੇ ਹਨ ਕਿ ਇਕ ਪੋਸਟ ਲਈ 100 ਅਰਜ਼ੀਆਂ ਅਤੇ ਇਸ ਡੀ ਕਲਾਸ ਦੀ ਪੋਸਟ ਲਈ ਮੇਰੀ ਡਿਗਰੀ ਵੀ ਕੋਈ ਗਾਰੰਟੀ ਨਹੀਂ ਦਿੰਦੀ।"" Image copyright Getty Images ਫੋਟੋ ਕੈਪਸ਼ਨ ਸੰਕੇਤਿਕ ਤਸਵੀਰ ਰਾਜਬਾਲਾ ਦਾ ਕਹਿਣਾ ਹੈ ਕਿ ਕਲਰਕ ਤੋਂ ਲੈ ਕੇ ਚਪੜਾਸੀ ਤੱਕ ਦੇ ਪੇਪਰਾਂ 'ਚ ਬੈਠਾਂਗੀ ਜਦੋਂ ਤੱਕ ਮੈਨੂੰ ਨੌਕਰੀ ਨਹੀਂ ਮਿਲ ਜਾਂਦੀ।ਪਾਣੀਪਤ ਵਿਖੇ ਆਪਣੇ ਵਰਗੇ ਹੋਰਨਾਂ ਉਮੀਦਵਾਰਾਂ ਦੀ ਦੁਰਦਸ਼ਾ ਬਿਆਨ ਕਰਦਿਆਂ ਉਸ ਨੇ ਕਿਹਾ ਕਿ ਸਾਰੀਆਂ ਬੱਸਾਂ, ਰੇਲਗੱਡੀਆਂ ਪੇਪਰਾਂ ਦੇ ਦਿਨਾਂ ਵਿੱਚ ਭਰੀਆਂ ਰਹਿੰਦੀਆਂ ਅਤੇ ਮਹਿੰਗੇ ਹੋਣ ਤੋਂ ਇਲਾਵਾ ਯਾਤਰਾ ਮੁਸ਼ਕਲਾਂ ਭਰੀ ਹੁੰਦੀ ਹੈ। ਉਸ ਦਾ ਕਹਿਣਾ ਹੈ, ""ਸਰਕਾਰ ਵੱਲੋਂ ਫਾਰਮ ਲਈ ਫੀਸ ਲੈਣਾ ਠੀਕ ਨਹੀਂ ਤੇ ਪ੍ਰੀਖਿਆ ਸੈਂਟਰ ਜ਼ਿਲ੍ਹੇ ਤੋਂ 200 ਕਿਲੋਮੀਟਰ ਦੂਰ ਰੱਖ ਦੇਣਾ ਵੀ ਪਰੇਸ਼ਾਨੀ ਦੇਣ ਵਾਲਾ ਹੁੰਦਾ ਹੈ।""ਇਹ ਵੀ ਪੜ੍ਹੋ:'ਹਮਲਾਵਰਾਂ ਨੇ ਮੇਰੇ ਤੋਂ ਬੰਦੂਕ ਦੀ ਨੋਕ 'ਤੇ ਸਵਾਲ ਪੁੱਛੇ'ਅਜਨਾਲਾ ਦੇ ਸੰਤ ਨਿਰੰਕਾਰੀ ਭਵਨ 'ਚ ਧਮਾਕਾ, 3 ਮੌਤਾਂਇਸ ਦਾ ਹੱਲਨਵੀਂ ਦਿੱਲੀ ਦੇ ਸੋਸ਼ਲ ਸਾਇੰਸ ਇੰਸਚੀਟਿਊਟ ਦੇ ਪ੍ਰੋ. ਰਣਬੀਰ ਸਿੰਘ ਦਾ ਕਹਿਣਾ ਹੈ ਕਿ ਇਹ ਪੂਰੇ ਦੇਸ ਲਈ ਚਿੰਤਾਜਨਕ ਵਰਤਾਰਾ ਤਾਂ ਸੀ ਹੀ ਪਰ ਖੇਤੀਬਾੜੀ ਦੇ ਸੰਕਟ ਕਰਕੇ ਇਹ ਪਰੇਸ਼ਨਾੀ ਹੋਰ ਵੀ ਵੱਧ ਗਈ ਹੈ।ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਰਿਟਾਇਰਡ ਪ੍ਰੋ. ਸਿੰਘ ਦਾ ਕਹਿਣਾ ਹੈ, ""ਪੇਂਡੂ ਇਲਾਕਿਆਂ ਦੇ ਨੌਜਵਾਨ ਖੇਤੀ ਵਿੱਚ ਨਹੀਂ ਪੈਣਾ ਚਾਹੁੰਦੇ ਅਤੇ ਡਿਗਰੀਆਂ ਹਾਸਿਲ ਕਰਨ ਤੋਂ ਬਾਅਦ ਨੌਕਰੀਆਂ ਕਰਨਾ ਚਾਹੁੰਦੇ ਹਨ।""""ਇਹ ਚਿੰਤਾਜਨਕ ਰੁਝਾਨ ਹੈ, ਜਿੱਥੇ ਖੇਤੀਬਾੜੀ ਖੇਤਰ ਨੂੰ ਲਾਹੇਵੰਦ ਧੰਦਾ ਬਣਾਉਣਾ ਪਵੇਗਾ ਅਤੇ ਸਵੈ-ਰੁਜ਼ਗਾਰ ਨੂੰ ਵਧਾਵਾ ਦੇਣਾ ਪਵੇਗਾ।"" Image copyright Sat singh/bbc ਫੋਟੋ ਕੈਪਸ਼ਨ ਹਰਿਆਣਾ ਵਿੱਚ ਪੀਐਚਡੀ ਪੱਧਰ ਤੱਕ ਦੇ ਨੌਜਵਾਨਾਂ ਨੇ ਦਿੱਤਾ ਚਪੜਾਸੀ ਤੇ ਮਾਲੀ ਦੀਆਂ ਨੌਕਰੀਆਂ ਪੇਪਰ ਸਮਾਜਕ ਕਾਰਕੁਨ ਕਾਮਰੇਡ ਇੰਤਰਜੀਤ ਸਿੰਘ ਮੁਤਾਬਕ ਪੜ੍ਹੇ-ਲਿਖੇ ਨੌਜਵਾਨਾਂ ਦਾ ਦਰਜਾ ਚਾਰ ਨੌਕਰੀਆਂ ਲਈ ਪ੍ਰੀਖਿਆ ਦੇਣ ਲਈ ਇੱਧਰ-ਉਧਰ ਭੱਜਣਾ ਸਮਾਜ ਦੀ ਇੱਕ ਕੌੜੀ ਸੱਚਾਈ ਹੈ। ਉਨ੍ਹਾਂ ਕਿਹਾ, ""ਇਸ ਤੋਂ ਪਹਿਲਾਂ ਕਿ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦਾ ਗੁੱਸਾ ਭਿਆਨਕ ਰੂਪ ਅਖ਼ਤਿਆਰ ਕਰ ਲਵੇ, ਵੇਲਾ ਆ ਗਿਆ ਹੈ ਕਿ ਨੀਤੀਆਂ ਵਿੱਚ ਬਦਲਾਅ ਕੀਤਾ ਜਾਵੇ।""2014-15 ਦੀਆਂ (31 ਮਾਰਚ) ਮੌਜੂਦਾ ਕੀਮਤਾਂ ਮੁਤਾਬਕ ਹਰਿਆਣਾ ਦੀ ਪ੍ਰਤੀ ਵਿਅਕਤੀ ਆਮਦਨ 1485 ਰੁਪਏ ਹੈ। (ਸਰੋਤ ਸਟੈਟਿਸਟਿਕ ਅਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ, ਭਾਰਤ ਸਰਕਾਰ) ਹਰਿਆਣਾ ਵਿੱਚ ਬੇਰੁਜ਼ਗਾਰੀ ਦੀ ਦਰ 28 ਫੀਸਦ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 'ਪੰਚਾਇਤੀ ਸਮਝੌਤੇ ਤੋਂ ਪੰਜ ਘੰਟੇ ਬਾਅਦ ਮਾਂ-ਧੀ ਦੀ ਲਾਸ਼ ਮਿਲੀ' ਸੁਖਚਰਨ ਪ੍ਰੀਤ ਬਰਨਾਲਾ ਤੋਂ ਬੀਬੀਸੀ ਪੰਜਾਬੀ ਲਈ 4 ਮਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43976149 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sukhcharan preet/bbc ਫੋਟੋ ਕੈਪਸ਼ਨ ਰਜਿੰਦਰ ਕੌਰ ਤੇ ਸੁਹਰੇ ਪਰਿਵਾਰ ਵੱਲੋਂ ਗਰਭਪਾਤ ਕਰਨ ਦਾ ਦਬਾਅ ਸੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੁੱਲਰਹੇੜੀ ਦੀ ਰਜਿੰਦਰ ਕੌਰ ਅਤੇ ਉਸ ਦੀ ਸਾਢੇ ਤਿੰਨ ਮਹੀਨਿਆਂ ਦੀ ਬੱਚੀ ਦੀਆਂ ਲਾਸ਼ਾਂ 23 ਅਪ੍ਰੈਲ ਨੂੰ ਬੱਬਨਪੁਰ ਪਿੰਡ ਕੋਲੋਂ ਲੰਘਦੀ ਨਹਿਰ ਵਿੱਚੋਂ ਮਿਲੀਆਂ ਸਨ। ਉਸ ਦਿਨ ਉਹ ਭਲਵਾਨ ਪੁਲਿਸ ਚੌਕੀ ਵਿੱਚ ਪੇਕਿਆਂ, ਸਹੁਰਿਆਂ ਅਤੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਆਪਣੇ ਪਤੀ ਨਾਲ ਦਸ ਮਹੀਨਿਆਂ ਬਾਅਦ ਸਹੁਰੇ ਪਿੰਡ ਜਾ ਰਹੀ ਸੀ। ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀਜਿੰਦਰ ਮਾਹਲ ਸੁਰਖ਼ੀਆਂ 'ਚ ਕਿਉਂ? ਜਾਣੋ 5 ਖ਼ਾਸ ਗੱਲਾਂ100 ਦਿਨਾਂ ਦਾ ਧਰਨਾ ਤੇ ਆਂਗਨਵਾੜੀ ਵਰਕਰਾਂ ਦਾ ਡਰਤਕਰੀਬਨ ਚਾਰ ਵਜੇ ਸ਼ਾਮ ਨੂੰ ਉਹ ਪੁਲਿਸ ਚੌਕੀ ਵਿੱਚੋਂ ਆਪਣੇ ਪਤੀ ਅਤੇ ਬੱਚੀ ਨਾਲ ਸਹੁਰੇ ਪਿੰਡ ਲਈ ਰਵਾਨਾ ਹੋਈ ਸੀ ਅਤੇ ਪੰਜ ਘੰਟਿਆਂ ਬਾਅਦ ਮਾਂ-ਧੀ ਦੀਆਂ ਲਾਸ਼ਾਂ ਨਹਿਰ ਵਿੱਚੋਂ ਮਿਲੀਆਂ ਸਨ। ਪੁਲਿਸ ਨੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਜੀਆਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕੀਤਾ ਸੀ।ਜਦੋਂ ਪਿੰਡ ਭੁੱਲਰਹੇੜੀ ਦੇ ਬਾਹਰ ਇੱਕ ਦੁਕਾਨ ਉੱਤੇ ਖੜ੍ਹੇ ਨੌਜਵਾਨ ਨੂੰ ਰਜਿੰਦਰ ਕੌਰ ਦੇ ਘਰ ਦਾ ਰਾਹ ਪੁੱਛਿਆ ਤਾਂ ਦੋ ਜਣੇ ਬਿਨਾ ਕੁਝ ਕਹੇ ਬੀਬੀਸੀ ਦੀ ਟੀਮ ਨੂੰ ਮ੍ਰਿਤਕ ਲੜਕੀ ਦੇ ਘਰ ਤੱਕ ਛੱਡ ਕੇ ਆਉਣ ਲਈ ਤਿਆਰ ਹੋ ਗਏ। ਗਰਭਪਾਤ ਕਰਵਾਉਣ ਲਈ ਕਰਦੇ ਸੀ ਮਜਬੂਰਇਨ੍ਹਾਂ ਦੋਹਾਂ ਗਰਾਈਆਂ ਦੇ ਚਿਹਰੇ ਉੱਤੇ ਪਰਿਵਾਰ ਨਾਲ ਹਮਦਰਦੀ ਦੇ ਭਾਵ ਸਾਫ਼ ਪੜ੍ਹੇ ਜਾ ਸਕਦੇ ਸਨ।ਘਰ ਵਿੱਚ ਪਰਿਵਾਰ ਤੋਂ ਇਲਾਵਾ ਇੱਕ ਦੋ ਵਿਅਕਤੀ ਹੋਰ ਮੌਜੂਦ ਹਨ, ਜੋ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਪਿੰਡ ਦੇ ਕੁਝ ਮੋਹਤਬਰਾਂ ਨਾਲ ਗੱਲ ਕਰਨ ਲਈ ਕਹਿੰਦੇ ਹੋਏ ਤਰਕ ਦਿੰਦੇ ਹਨ, ""ਇਹ ਤਾਂ ਵਿਚਾਰੇ ਅਨਪੜ੍ਹ ਨੇ ਜੀ, ਉਹ ਥੋਨੂੰ ਜ਼ਿਆਦਾ ਦੱਸ ਸਕਦੇ ਹਨ।""ਰਜਿੰਦਰ ਕੌਰ ਦਾ ਵਿਆਹ ਨੇੜਲੇ ਪਿੰਡ ਮੀਰਹੇੜੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ 18 ਮਹੀਨੇ ਪਹਿਲਾਂ ਹੋਇਆ ਸੀ। ਰਜਿੰਦਰ ਜਦੋਂ ਦੋ ਮਹੀਨੇ ਦੀ ਗਰਭਵਤੀ ਸੀ ਤਾਂ ਪਤੀ ਪਤਨੀ ਵਿੱਚ ਝਗੜਾ ਰਹਿਣ ਲੱਗ ਪਿਆ। Image copyright Sukhcharan preet/bbc ਫੋਟੋ ਕੈਪਸ਼ਨ ਰਜਿੰਦਰ ਕੌਰ ਦਾ ਵਿਆਹ ਨੇੜਲੇ ਪਿੰਡ ਮੀਰਹੇੜੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ 18 ਮਹੀਨੇ ਪਹਿਲਾਂ ਹੋਇਆ ਸੀ। ਰਜਿੰਦਰ ਦੇ ਪਿਤਾ ਰਣਜੀਤ ਸਿੰਘ ਮੁਤਾਬਕ, ""ਉਹ ਸਾਡੀ ਕੁੜੀ ਨੂੰ ਗਰਭਪਾਤ ਕਰਵਾਉਣ ਲਈ ਦਬਾਅ ਪਾ ਰਿਹਾ ਸੀ। ਜਦੋਂ ਇਹ ਨਾ ਮੰਨੀ ਤਾਂ ਉਸ ਨੇ ਇਸਦਾ ਦੋ ਵਾਰ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕੀਤੀ। ਫਿਰ ਅਸੀਂ ਆਪਣੀ ਧੀ ਨੂੰ ਪਿੰਡ ਲੈ ਆਏ।'' ""ਇਥੇ ਹੀ ਉਸ ਨੇ ਕੁੜੀ ਨੂੰ ਜਨਮ ਦਿੱਤਾ। ਹੁਣ ਸਾਲ ਬਾਅਦ ਪੁਲਿਸ ਚੌਕੀ ਵਿੱਚ ਹੋਏ ਸਮਝੌਤੇ ਮਗਰੋਂ ਸਾਡਾ ਜਵਾਈ ਸਹਿਮਤੀ ਨਾਲ ਕੁੜੀ ਨੂੰ ਨਾਲ ਲੈ ਕੇ ਗਿਆ ਸੀ। ਸਾਨੂੰ ਕੀ ਪਤਾ ਸੀ ਕਿ ਉਹ ਇਹ ਕਾਰਾ ਕਰਨਗੇ।""ਦਲਿਤਾਂ ਨੂੰ ਨਾਂ ਪਿੱਛੇ ‘ਸਿੰਘ’ ਲਾਉਣ ਕਰਕੇ ਧਮਕੀਆਂ ਮਿਲੀਆਂਡੇਰਾ ਸੱਚਾ ਸੌਦਾ ਮੁਖੀ ਦੀ ਗੁਫ਼ਾ ਢਾਹੁਣ ਦੀ ਤਿਆਰੀ?ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਕਰਮ ਸਿੰਘ ਦੱਸਦੇ ਹਨ, ""ਅਸੀਂ ਪੁੱਛਿਆ ਤਾਂ ਕੁੜੀ ਆਪਣੇ ਸਹੁਰੇ ਘਰ ਵੱਸਣਾ ਚਾਹੁੰਦੀ ਸੀ। ਜੇ ਕੁੜੀ ਭੋਰਾ ਵੀ ਨਾਂਹ ਨੁੱਕਰ ਕਰਦੀ ਤਾਂ ਅਸੀਂ ਕੁੜੀ ਤੋਰਨ ਲਈ ਸਹਿਮਤ ਨਾ ਹੁੰਦੇ।""23 ਅਪ੍ਰੈਲ ਨੂੰ ਇਸ ਮਾਮਲੇ ਵਿੱਚ ਤੀਜਾ ਪੰਚਾਇਤੀ ਇਕੱਠ ਹੋਇਆ ਸੀ।3 ਮਹੀਨਿਆਂ 'ਚ 250 ਪਰਿਵਾਰਕ ਕਲੇਸ਼ ਦੇ ਮਾਮਲੇਰਜਿੰਦਰ ਕੌਰ ਦੇ ਸਹੁਰੇ ਪਿੰਡ ਵਿੱਚ ਕੋਈ ਵੀ ਉਸ ਦੇ ਸਹੁਰਿਆਂ ਦੇ ਘਰ ਦਾ ਪਤਾ ਦੱਸਣ ਲਈ ਰਾਜ਼ੀ ਨਹੀਂ ਸੀ। ਆਖ਼ਰ ਇੱਕ ਨੌਜਵਾਨ ਦੂਰੋਂ ਇਸ਼ਾਰਾ ਕਰਕੇ ਘਰ ਦੱਸਦਾ ਹੈ। ਰਜਿੰਦਰ ਦੇ ਸਹੁਰਿਆਂ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਹੈ।ਪੁਲਿਸ ਨੇ ਮ੍ਰਿਤਕਾ ਦੇ ਵਾਰਿਸਾਂ ਦੇ ਬਿਆਨਾਂ ਉੱਤੇ ਰਜਿੰਦਰ ਕੌਰ ਦੇ ਪਤੀ, ਜੇਠ ਅਤੇ ਜੇਠਾਣੀ ਸਮੇਤ ਚਾਰ ਲੋਕਾਂ ਉੱਤੇ ਸਾਜਿਸ਼ ਰਚਣ ਅਤੇ ਸਬੂਤ ਖੁਰਦ-ਬੁਰਦ ਕਰਨ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਧੂਰੀ ਦੇ ਇੰਚਾਰਜ ਗੁਰਪ੍ਰਤਾਪ ਸਿੰਘ ਮੁਤਾਬਕ ਮ੍ਰਿਤਕ ਰਜਿੰਦਰ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਅਤੇ ਜੇਠ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। Image copyright Sukhcharan preet/bbc ਸੰਗਰੂਰ ਪੁਲਿਸ ਦੀ ਮਹਿਲਾ ਵਿੰਗ ਦੀ ਇੰਚਾਰਜ ਹਰਸ਼ਜੋਤ ਕੌਰ ਦੱਸਦੇ ਹਨ, ""ਪਿਛਲੇ ਤਿੰਨ ਮਹੀਨਿਆਂ ਵਿੱਚ ਸਾਡੇ ਕੋਲ ਤਕਰੀਬਨ 250 ਅਜਿਹੇ ਪਰਿਵਾਰਕ ਝਗੜਿਆਂ ਦੇ ਮਾਮਲੇ ਆਏ ਹਨ ਜਿਨ੍ਹਾਂ ਵਿੱਚੋਂ 121 ਕੇਸ ਸੁਲਝਾ ਦਿੱਤੇ ਗਏ।""ਇਨ੍ਹਾਂ ਵਿੱਚੋਂ ਸਿਰਫ਼ ਇੱਕ ਮਾਮਲਾ ਸਾਡੇ ਕੋਲ ਦੁਬਾਰਾ ਆਇਆ ਹੈ। ਬਾਕੀ ਮਾਮਲੇ ਉਪਰਲੇ ਅਧਿਕਾਰੀਆਂ ਕੋਲ ਕਾਰਵਾਈ ਲਈ ਭੇਜੇ ਜਾਂਦੇ ਹਨ। ਕੁਝ ਮਾਮਲੇ ਐੱਸ.ਐੱਸ.ਪੀ. ਦਫ਼ਤਰ ਤੋਂ ਸਿੱਧੇ ਫੈਮਿਲੀ ਵੈਲਫੇਅਰ ਕਮੇਟੀ ਕੋਲ ਜਾਂਦੇ ਹਨ। ਜੇ ਉੱਥੇ ਨਿਬੇੜਾ ਨਹੀਂ ਹੁੰਦਾ ਤਾਂ ਅੱਗੇ ਇਹ ਅਦਾਲਤ ਵਿੱਚ ਭੇਜੇ ਜਾਂਦੇ ਹਨ।""#HerChoice: 'ਜਦੋਂ ਮੈਨੂੰ ਪਤਾ ਲੱਗਿਆ ਮੇਰਾ ਪਤੀ ਨਾ-ਮਰਦ ਹੈ''ਮੇਰਾ ਪਤੀ ਮੈਨੂੰ ਦਬੋਚ ਲੈਂਦਾ, ਮੇਰੇ ਸਾਹ ਘੁੱਟਣ ਲੱਗਦੇ'ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਵਕੀਲ ਦਿਵਿਆ ਗੋਦਾਰਾ ਪਰਿਵਾਰਕ ਝਗੜੇ ਦੂਰ ਕਰਨ ਲਈ ਟਰੇਂਡ ਮੀਡੀਏਟਰ ਦੇ ਤੌਰ 'ਤੇ ਕੰਮ ਕਰਦੇ ਹਨ। ਉਨ੍ਹਾਂ ਮੁਤਾਬਕ, ""ਸਾਡੇ ਕੋਲ ਪੁਲਿਸ ਕੋਲੋਂ ਵੀ ਘਰੇਲੂ ਹਿੰਸਾ ਦੇ ਮਾਮਲੇ ਸੁਲਝਾਉਣ ਲਈ ਆਉਂਦੇ ਹਨ। ਅਜਿਹੇ ਮਾਮਲੇ ਵੀ ਆਉਂਦੇ ਹਨ, ਜਿਨ੍ਹਾਂ ਦਾ ਤਲਾਕ ਜਾਂ ਪਰਿਵਾਰਕ ਝਗੜਾ ਅਦਾਲਤ ਵਿੱਚ ਚੱਲ ਰਿਹਾ ਹੁੰਦਾ ਹੈ।"" ਕਈ ਵਾਰ ਸਮਝੌਤਾ ਬਣਦਾ ਹੈ ਮਜਬੂਰੀਦਿਵਿਆ ਨੇ ਅੱਗੇ ਦੱਸਿਆ, ""ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਦੋਹੇਂ ਧਿਰਾਂ ਆਪਸੀ ਸਹਿਮਤੀ ਨਾਲ ਗਿਲੇ ਸ਼ਿਕਵੇ ਦੂਰ ਕਰਕੇ ਇਕੱਠੇ ਰਹਿਣ ਲਈ ਸਹਿਮਤ ਹੋ ਸਕਣ ਤਾਂ ਜੋ ਪਰਿਵਾਰ ਟੁੱਟਣ ਤੋਂ ਬਚਾਇਆ ਜਾ ਸਕੇ।'' ""ਤਿੰਨ ਮਹੀਨਿਆਂ ਵਿੱਚ ਸਾਡੇ ਕੋਲ ਜੇ ਦੋਵੇਂ ਧਿਰਾਂ ਕਿਸੇ ਸਹਿਮਤੀ ਉੱਤੇ ਨਹੀਂ ਪਹੁੰਚਦੀਆਂ ਤਾਂ ਅੱਗੇ ਇਹ ਕੇਸ ਅਦਾਲਤਾਂ ਵਿੱਚ ਚਲੇ ਜਾਂਦੇ ਹਨ।""ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੀਡੀਏਸ਼ਨ ਸੈਂਟਰ ਵਿੱਚ ਜਨਵਰੀ 2017 ਤੋਂ ਲੈ ਕੇ ਦਸੰਬਰ 2017 ਤੱਕ 2365 ਅਜਿਹੇ ਪਰਿਵਾਰਕ ਝਗੜਿਆਂ ਦੇ ਕੇਸ ਆਏ ਜਿਨ੍ਹਾਂ ਵਿੱਚੋਂ 456 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਇਆ ਗਿਆ। Image copyright Sukhcharan preet/bbc ਫੋਟੋ ਕੈਪਸ਼ਨ ਸੰਗਰੂਰ ਪੁਲਿਸ ਦੀ ਮਹਿਲਾ ਵਿੰਗ ਕੋਲ ਤਿੰਨ ਮਹੀਨਿਆਂ ਵਿੱਚ 250 ਪਰਿਵਾਰਕ ਝਗੜੇ ਦੇ ਮਾਮਲੇ ਸਾਹਮਣੇ ਆਏ ਦਿਵਿਆ ਗੋਦਾਰਾ ਮੁਤਾਬਕ 15 ਫ਼ੀਸਦੀ ਮਾਮਲਿਆਂ ਵਿੱਚ ਜੋੜੇ ਦੋਬਾਰਾ ਇਕੱਠੇ ਹੋ ਜਾਂਦੇ ਹਨ ਜਦਕਿ 20 ਫ਼ੀਸਦੀ ਮਾਮਲਿਆਂ ਵਿੱਚ ਤਲਾਕ ਉੱਤੇ ਆਪਸੀ ਸਹਿਮਤੀ ਹੁੰਦੀ ਹੈ। ਬਾਕੀ ਮਾਮਲੇ ਅਦਾਲਤ ਵਿੱਚ ਚਲੇ ਜਾਂਦੇ ਹਨ।ਪਤੀ-ਪਤਨੀ ਦੇ ਪਰਿਵਾਰਕ ਝਗੜਿਆਂ ਵਿੱਚ ਤਲਾਕ ਲੈਣ ਦੀ ਲੰਮੀ ਕਾਰਵਾਈ ਕਾਰਨ ਔਰਤਾਂ ਵਿਆਹ ਅੰਦਰਲੀ ਹਿੰਸਾ ਨੂੰ ਬਰਦਾਸ਼ਤ ਕਰਨ ਜਾਂ ਸਮਝੌਤਾ ਕਰਨ ਲਈ ਮਜਬੂਰ ਹੁੰਦੀਆਂ ਹਨ। ਕਤਲ ਤੋਂ ਘੱਟ ਦੀ ਹਿੰਸਾਇਸ ਮਾਮਲੇ ਵਿੱਚ ਦਿਵਿਆ ਦਾ ਕਹਿਣਾ ਹੈ, ""ਜੇ ਪਰਿਵਾਰ ਦੀ ਸੋਚ ਕੁੜੀ ਪ੍ਰਤੀ ਪਰਾਏ ਧਨ ਵਾਲੀ ਹੀ ਹੈ ਤਾਂ ਕਈ ਵਾਰ ਕੁੜੀਆਂ ਘੁਟਣਭਰੀ ਜ਼ਿੰਦਗੀ ਨੂੰ ਹੀ ਪ੍ਰਵਾਨ ਕਰ ਲੈਂਦੀਆਂ ਹਨ। ਅੱਜ ਦੇ ਸਮੇਂ ਵਿੱਚ ਅਜਿਹਾ ਬਹੁਤ ਘੱਟ ਹੁੰਦਾ ਹੈ।""ਸਮਾਜ-ਸ਼ਾਸਤਰੀ ਮਨਜੀਤ ਸਿੰਘ ਦਾ ਇਸ ਮਾਮਲੇ ਵਿੱਚ ਕਹਿਣਾ ਹੈ, ""ਕਾਨੂੰਨੀ ਅਦਾਰੇ ਆਵਾਮ ਨੂੰ ਸੇਵਾ ਦੇਣ ਨਾਲੋਂ ਕਾਗ਼ਜ਼ੀ ਕਾਰਵਾਈ ਕਰਨ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਨ। ਇਸ ਕਰਕੇ ਸਮਾਜਿਕ ਸਮਝੌਤਿਆਂ ਵਿੱਚੋਂ ਅਜਿਹੇ ਫ਼ੈਸਲੇ ਲਏ ਜਾਂਦੇ ਹਨ ਜੋ ਪੀੜਤ ਧਿਰ ਦੇ ਹਿੱਤ ਵਿੱਚ ਨਹੀਂ ਹੁੰਦੇ।'' ""ਪੇਕੇ ਅਤੇ ਸਹੁਰਾ ਪਰਿਵਾਰਾਂ ਦੀ ਔਰਤ ਨੂੰ ਆਪਣੀ ਜਾਇਦਾਦ ਸਮਝਣ ਵਾਲੀ ਸੋਚ ਵੀ ਜੋੜਿਆਂ ਨੂੰ ਨਰੜੀ ਰੱਖਣ ਵਿੱਚ ਅਹਿਮ ਕਾਰਨ ਬਣਦੀ ਹੈ।""'ਕੀ ਹਕੂਮਤ ਸਭ ਦੇ ਹੱਥਾਂ 'ਚ ਬੰਦੂਕਾਂ ਫੜਾਉਣਾ ਚਾਹੁੰਦੀ ਹੈ?'ਝੱਖੜ ਦੌਰਾਨ ਇਨ੍ਹਾਂ 5 ਹਦਾਇਤਾਂ ਦਾ ਪਾਲਣ ਕਰੋਆਖ਼ਰ ਪਾਕਿਸਤਾਨ 'ਚ ਅਸਲ ਸੱਤਾ ਕਿਸਦੇ ਹੱਥ?ਰਜਿੰਦਰ ਕੌਰ ਦੇ ਪੇਕਿਆਂ ਦੇ ਖਸਤਾ ਹਾਲ ਇੱਕ ਕਮਰੇ ਵਾਲੇ ਘਰ ਵਿੱਚ ਹੀ ਉਸ ਦੇ ਮਾਪੇ ਅਤੇ ਇੱਕ ਭਰਾ ਰਹਿੰਦੇ ਹਨ। ਪਸ਼ੂ ਵੀ ਇਸੇ ਥਾਂ ਬੰਨ੍ਹੇ ਹਨ। ਪਰਿਵਾਰ ਕੋਲ ਮਹਿਜ਼ ਤਿੰਨ ਵਿੱਘੇ ਜ਼ਮੀਨ ਹੈ। ਇਸ ਘਰ ਵਿੱਚ ਵਿਆਹ ਨਾਲ ਜੁੜੇ ਕਲੇਸ਼ ਦਾ ਕਿੰਨਾ ਦਬਾਅ ਰਜਿੰਦਰ ਕੌਰ ਉੱਤੇ ਰਿਹਾ ਹੋਵੇਗਾ? ਇਹ ਅੰਦਾਜ਼ਾ ਲਗਾਉਣਾ ਦਾ ਉਪਰਾਲਾ ਕਰਨਾ ਵੀ ਕਿਸੇ ਨੂੰ ਅਸਹਿਜ ਕਰ ਸਕਦਾ ਹੈ ਪਰ ਥਾਣਿਆਂ, ਮੋਹਤਬਰਾਂ ਅਤੇ ਸਲਾਹਕਾਰ ਕਮੇਟੀਆਂ ਦੀ ਕਾਰਵਾਈ ਵਿੱਚ ਇਸ ਦਬਾਅ ਦਾ ਅੰਦਾਜ਼ਾ ਨਹੀਂ ਹੁੰਦਾ। ਉਂਝ ਵੀ ਸਮਝੌਤਿਆਂ, ਤਲਾਕਾਂ ਅਤੇ ਲੰਮੀਆਂ ਅਦਾਲਤੀ ਕਾਰਵਾਈਆਂ ਦੇ ਅੰਕੜਿਆਂ ਵਿੱਚੋਂ ਵਿਆਹ ਵਿਚਲੀ ਕਤਲ ਤੋਂ ਘੱਟ ਰਹਿ ਗਈ ਹਿੰਸਾ ਦਾ ਜ਼ਿਕਰ ਪਿੱਛੇ ਹੀ ਜਾਂਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਮਰੀਕਾ ’ਚ ਪਰਵਾਸੀਆਂ ਲਈ ਦੀਵਾਰ ਬਣਾਉਣ ਖਾਤਿਰ ਟਰੰਪ ਸਰਕਾਰ ਦੇ ਕੰਮਕਾਜ 'ਠੱਪ' 22 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46660466 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ 2018 'ਚ ਇਹ ਇਸ ਤਰ੍ਹਾਂ ਦੀ ਤੀਜੀ ਰੁਕਾਵਟ ਹੈ ਅਮਰੀਕਾ 'ਚ ਸੰਸਦ ਮੈਂਬਰਾਂ ਦੇ ਬਜਟ ਰੁਕਾਵਟਾਂ ਨੂੰ ਖਤਮ ਕਰਨ 'ਚ ਅਸਫ਼ਲ ਰਹਿਣ ਨਾਲ ਸਰਕਾਰੀ ਕੰਮਕਾਜ ਮਾਮੂਲੀ ਤੌਰ 'ਤੇ ਠੱਪ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਚਾਹੁੰਦੇ ਹਨ ਕਿ ਮੈਕਸੀਕੋ ਸਰਹੱਦ 'ਤੇ ਦੀਵਾਰ ਬਣਾਉਣ ਲਈ ਘੱਟੋ-ਘੱਟ ਪੰਜ ਬਿਲੀਅਨ ਡਾਲਰ (36 ਹਜ਼ਾਰ ਕਰੋੜ ਰੁਪਏ) ਦਾ ਫੰਡ ਰੱਖਿਆ ਜਾਵੇ। ਇਹ ਟਰੰਪ ਦੇ ਚੋਣ ਵਾਅਦਿਆਂ 'ਚ ਸ਼ਾਮਿਲ ਹੈ। ਸ਼ੁੱਕਰਵਾਰ ਸ਼ਾਮ ਸੰਸਦ ਮੈਂਬਰਾ ਵਿਚਾਲੇ ਚਰਚਾ ਬਿਨਾ ਸਮਝੌਤੇ ਦੇ ਮੁਲਤਵੀ ਕਰ ਦਿੱਤੀ ਗਈ। ਸਮਝੌਤਾ ਨਾ ਹੋਣ ਦੀ ਸੂਰਤ 'ਚ ਅਮਰੀਕਾ ਦੀ ਇੱਕ ਚੌਥਾਈ ਸੰਘੀ ਏਜੰਸੀਆਂ ਦੀ ਫੰਡਿੰਗ ਅੱਧੀ ਰਾਤ ਤੋਂ ਖ਼ਤਮ ਹੋ ਗਈਆਂ ਹਨ। ਇਸ ਦਾ ਮਤਲਬ ਬੈ ਕਿ ਅੰਦਰੂਨੀ ਸੁਰੱਖਿਆ, ਆਵਾਜਾਈ, ਖੇਤੀ, ਵਿਦੇਸ਼ ਅਤੇ ਨਿਆਂ ਮੰਤਰਾਲੇ 'ਚ ਕੰਮਕਾਜ ਠੱਪ ਹੋਣਾ ਸ਼ੁਰੂ ਹੋ ਗਿਆ ਹੈ। 2018 'ਚ ਇਹ ਇਸ ਤਰ੍ਹਾਂ ਦੀ ਤੀਜੀ ਰੁਕਾਵਟ ਹੈ। ਇਸ ਦਾ ਅਸਰ ਇਹ ਹੋਵੇਗੀ ਕਿ ਹਜ਼ਾਰਾਂ ਦੀ ਗਿਣਤੀ 'ਚ ਕੇਂਦਰੀ ਕਰਮੀਆਂ ਨੂੰ ਤਨਖਾਹ ਦੇ ਬਿਨਾ ਕੰਮ ਕਰਨਾ ਹੋਵੇਗਾ ਜਾਂ ਉਨ੍ਹਾਂ ਨੂੰ ਅਸਥਾਈ ਤੌਰ 'ਤੇ ਛੁੱਟੀਆਂ 'ਤੇ ਭੇਜ ਦਿੱਤਾ ਜਾਵੇਗਾ। ਇਹ ਵੀ ਪੜ੍ਹੋ-ਮੋਦੀ ਸਰਕਾਰ ਤੁਹਾਡੀ ਨਿੱਜੀ ਜਾਣਕਾਰੀ ਤੱਕ ਇੰਝ ਪਹੁੰਚ ਸਕਦੀ ਹੈਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝਇਹ ‘ਫਰਿਸ਼ਤਾ’ ਗਰੀਬਾਂ ਦੇ ਇਲਾਜ ਦੇ ਬਿਲ ਭਰਨਾ ਆਪਣਾ ਧਰਮ ਸਮਝਦਾਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਰੁਕਾਵਟ ਸ਼ੁਰੂ ਹੋਣ ਤੋਂ ਕੁਝ ਹੀ ਦੇਰ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਟਵਿੱਟਰ 'ਤੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਇਸ ਰੁਕਾਵਟ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਡੈਮੋਕ੍ਰੈਟਸ ਦੀ ਹੈ। Image copyright Getty Images ਫੋਟੋ ਕੈਪਸ਼ਨ ਟਰੰਪ ਦੇ ਸਮਰਥਕਾਂ ਅਤੇ ਕੱਟੜ ਰਿਪਬਲੀਕਨ ਨੇਤਾਵਾਂ ਨੇ ਇਸ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀਨੀਅਰ ਡੈਮੋਕ੍ਰੈਟਸ ਨੇਤਾਵਾਂ ਨੇ ਟਰੰਪ 'ਤੇ ਹਾਲਾਤ ਨੂੰ ਆਪਣੇ ਗੁੱਸੇ ਅਤੇ ਨਖਰੇ ਨਾਲ ਭੜਕਾਉਣ ਦਾ ਇਲਜ਼ਾਮ ਲਗਾਇਆ ਹੈ। ਕੀ ਹੈ ਮਾਮਲਾ?ਅਮਰੀਕੀ ਸੰਸਦ 'ਚ ਬੁੱਧਵਾਰ ਨੂੰ ਕੇਂਦਰੀ ਏਜੰਸੀਆਂ ਦੇ ਕੰਮਕਾਜ 8 ਫਰਵਰੀ ਤੱਰ ਜਾਰੀ ਰੱਖਣ ਲਈ ਇੱਕ ਬਿਲ ਪਾਸ ਕੀਤਾ ਗਿਆ, ਪਰ ਸਮਝੌਤੇ 'ਚ ਅਮਰੀਕੀ ਰਾਸ਼ਟਰਪਤੀ ਦੀ ਦੀਵਾਰ ਲਈ ਫੰਡਿੰਗ ਦਾ ਜ਼ਿਕਰ ਨਹੀਂ ਸੀ। Image copyright Getty Images ਫੋਟੋ ਕੈਪਸ਼ਨ ਸ਼ੁੱਕਰਵਾਰ ਸ਼ਾਮ ਸੰਸਦ ਮੈਂਬਰਾ ਵਿਚਾਲੇ ਚਰਚਾ ਬਿਨਾ ਸਮਝੌਤੇ ਦੇ ਮੁਲਤਵੀ ਕਰ ਦਿੱਤੀ ਗਈ ਟਰੰਪ ਦੇ ਸਮਰਥਕਾਂ ਅਤੇ ਕੱਟੜ ਰਿਪਬਲੀਕਨ ਨੇਤਾਵਾਂ ਨੇ ਇਸ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਇਸ ਗੱਲ 'ਤੇ ਅੜ ਗਏ ਕਿ ਇਸ ਵਿੱਚ ਦੀਵਾਰ ਲਈ ਫੰਡਿੰਗ ਵੀ ਸ਼ਾਮਿਲ ਕੀਤੀ ਜਾਵੇ, ਤਾਂ ਹੀ ਉਹ ਇਸ 'ਤੇ ਦਸਤਖ਼ਤ ਕਰਨਗੇ।ਮੌਜੂਦਾ ਨੇਮਾਂ ਮੁਤਾਬਕ, ਖਰਚ ਸਬੰਧੀ ਬਿਲਾਂ ਨੂੰ ਹਾਊਸ ਆਫ ਰਿਪ੍ਰੈਜੈਂਟੇਟਿਵਜ਼ ਨਾਲ ਮਨਜ਼ੂਰੀ ਦਿੰਦਾ ਹੈ। ਅਜੇ ਇੱਥੇ ਟਰੰਪ ਦੀ ਪਾਰਟੀ ਕੋਲ ਬਹੁਮਤ ਹੈ ਪਰ ਜਨਵਰੀ ਤੋਂ ਡੈਮੋਕਰੇਟਸ ਦਾ ਬਹੁਮਤ ਹੋ ਜਾਵੇਗਾ। ਹਾਊਸ ਆਫ ਰਿਪ੍ਰੈਜੈਂਟੇਟਿਵਜ਼ ਨੇ ਦੀਵਾਰ ਲਈ 5.7 ਬਿਲੀਅਨ ਡਾਲਰ ਦੀ ਫੰਡਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। Image copyright Getty Images ਫੋਟੋ ਕੈਪਸ਼ਨ ਦੱਖਣੀ ਸੀਮਾ 'ਤੇ ਮਜ਼ਬੂਤ ਦੀਵਾਰ ਬਣਾਉਣਾ ਡੌਨਲਡ ਟਰੰਪ ਦੇ ਅਹਿਮ ਚੋਣ ਵਾਅਦਿਆਂ ਵਿਚੋਂ ਹੈ ਖਰਚ ਸਬੰਧੀ ਬਿਲ ਰਾਸ਼ਟਰਪਤੀ ਕੋਲ ਪਹੁੰਚਣ ਤੱਕ ਸੀਨੇਟ 'ਚ ਵੀ ਇਸ ਦਾ 60 ਵੋਟਾਂ ਨਾਲ ਪਾਸ ਹੋਣਾ ਜ਼ਰੂਰੀ ਹੈ। ਪਰ ਸੀਨੇਟ 'ਚ ਰਿਪਬਲੀਕਨ ਪਾਰਟੀ ਕੋਲ ਸਿਰਫ਼ 51 ਸੀਟਾਂ ਹਨ। ਦੀਵਾਰ ਕਿਉਂ ਚਾਹੁੰਦੇ ਹਨ ਟਰੰਪ ਦੱਖਣੀ ਸੀਮਾ 'ਤੇ ਮਜ਼ਬੂਤ ਦੀਵਾਰ ਬਣਾਉਣਾ ਡੌਨਲਡ ਟਰੰਪ ਦੇ ਅਹਿਮ ਚੋਣ ਵਾਅਦਿਆਂ ਵਿਚੋਂ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸਟੀਲ ਦੇ ਕੰਡਿਆਂ ਵਾਲੀ ਇੱਕ ਦੀਵਾਰ ਦੀ ਸੰਕੇਤਾਮਕ ਤਸਵੀਰ ਸਾਂਝੀ ਕੀਤੀ ਹੈ। Image Copyright @realDonaldTrump @realDonaldTrump Image Copyright @realDonaldTrump @realDonaldTrump ਇਸ ਤੋਂ ਬਾਅਦ ਉਨ੍ਹਾਂ ਨੇ ਪਰਵਾਸ 'ਤੇ ਇੱਕ ਵੀਡੀਓ ਵੀ ਪੋਸਟ ਕੀਤਾ, ਜਿਸ ਵਿੱਚ ਉਹ ਕਹਿ ਰਹੇ ਸਨ, ""ਉੱਥੇ ਬਹੁਤ ਖ਼ਤਰੇ ਵਾਲੇ ਹਾਲਾਤ ਹਨ।""ਉਨ੍ਹਾਂ ਦੇ ਇਸ ਭਾਸ਼ਣ ਵਿੱਚ ਕੁਝ ਲੋਕ ਸੀਮਾ 'ਚ ਦਾਖ਼ਲ ਕਰਨ ਦੀ ਕੋਸ਼ਿਸ਼ ਕਰਦੇ ਦਿਖ ਰਹੇ ਸਨ। ਵੀਡੀਓ 'ਚ ਟਰੰਪ ਕਹਿੰਦੇ ਹਨ, ""ਅਸੀਂ ਉਨ੍ਹਾਂ ਨੇ ਅਮਰੀਕਾ 'ਚ ਨਹੀਂ ਚਾਹੁੰਦੇ ਸਨ। ਅਸੀਂ ਉਨ੍ਹਾਂ ਨੂੰ ਆਪਣੇ ਦੇਸ 'ਚ ਨਹੀਂ ਚਾਹੁੰਦੇ ਹਾਂ।""ਆਪਣੇ ਚੋਣਾਂ ਪ੍ਰਚਾਰ 'ਚ ਟਰੰਪ ਨੇ ਕਿਹਾ ਸੀ ਕਿ ਉਹ ਦੀਵਾਰ ਦੀ ਲਾਗਤ ਮੈਕਸੀਕੋ ਕੋਲੋਂ ਵਸੂਲ ਕਰਨਗੇ ਪਰ ਮੈਕਸੀਕੋ ਨੇ ਇਸ ਤੋਂ ਮਨ੍ਹਾ ਕਰ ਦਿੱਤਾ। ਡੈਮੋਟਰੇਟਸ ਦਾ ਇਹ ਵੀ ਕਹਿਣਾ ਹੈ ਕਿ ਅਮਰੀਕੀ ਕਰਦਾਤਾਵਾਂ ਦੇ ਪੈਸਿਆਂ ਦਾ ਇਸਤੇਮਾਲ ਟਰੰਪ ਦੀਆਂ ਯੋਜਨਾਵਾਂ ਲਈ ਨਹੀਂ ਹੋ ਸਕਦਾ। ਇਸੇ ਹਫ਼ਤੇ ਟਰੰਪ ਸਮਰਥਕਾਂ ਨੇ ਦੀਵਾਰ ਦੀ ਫੰਡਿੰਗ ਲਈ ਪੈਸੇ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਿਸ ਵਿੱਚ ਮਹਿਜ਼ ਚਾਰ ਦਿਨਾਂ 'ਚ 13 ਮਿਲੀਅਨ ਡਾਲਰ ਜਮ੍ਹਾ ਹੋ ਗਏ ਹਨ। Image copyright Getty Images ਕੀ ਹੈ ਸ਼ਟਡਾਊਮ ਯਾਨਿ ਰੁਕਾਵਟ ਦਾ ਮਤਲਬ ਅਤੀਤ 'ਚ ਕਈ ਵਾਰ ਅਜਿਹਾ ਹੋਇਆ ਹੈ ਕਿ ਅਮਰੀਕੀ ਸੰਸਦ ਸਮੇਂ ਸੀਮਾ ਦੇ ਅੰਦਰ ਬਜਟ ਪਾਸ ਨਹੀਂ ਕਰਵਾ ਸਕੀ ਅਤੇ ਕੰਮਕਾਜ 'ਤੇ ਅਸਰ ਹੋਇਆ ਹੈ। 3,80,000 ਸਰਕਾਰੀ ਕਰਮੀਆਂ ਨੂੰ ਅਸਥਾਈ ਅਤੇ ਬਿਨਾਂ ਤਨਖਾਹ ਤੋਂ ਛੁੱਟੀਆਂ ਲੈਣੀਆਂ ਹੋਣਗੀਆਂ। 4,20,000 ਕਰਮੀ, ਜੋ ਅਜਿਹੀਆਂ ਭੂਮਿਕਾਵਾਂ 'ਚ ਹਨ ਜੋ 'ਜੀਵਨ ਅਤੇ ਸੰਪਤੀ ਰੱਖਿਆ ਲਈ ਜ਼ਰੂਰੀ ਹਨ', ਉਹ ਬਿਨਾ ਤਨਖਾਹ ਦੇ ਕੰਮ ਜਾਰੀ ਰੱਖਣਗੇ। ਕਸਟਮ ਅਤੇ ਸਰਹੱਟ ਸਟਾਫ ਆਪਣਾ ਕੰਮ ਜਾਰੀ ਰੱਖੇਗਾ ਪਰ ਉਨ੍ਹਾਂ ਨੂੰ ਤਨਖਾਹ ਦੇਰ ਨਾਲ ਮਿਲੇਗੀ।ਨੈਸ਼ਨਲ ਪਾਰਕਾਂ ਅਤੇ 80 ਫੀਸਦ ਕਰਮੀਆਂ ਨੂੰ ਛੁੱਟੀਆਂ 'ਤੇ ਭੇਜ ਦਿੱਤਾ ਜਾਵੇਗਾ। ਕੁਝ ਪਾਰਕ ਬੰਦ ਵੀ ਹੋ ਸਕਦੇ ਹਨ। ਘਰੇਲੂ ਰਿਵੈਨਿਊ ਸੇਵਾ ਤੋਂ ਵਧੇਰੇ ਕਰਮੀਆਂ ਨੂੰ ਬਿਨਾ ਤਨਖਾਹ ਦੇ ਛੁੱਟੀਆਂ 'ਤੇ ਭੇਜ ਦਿੱਤਾ ਜਾਵੇਗਾ। ਨਾਸਾ ਦੇ 90 ਫੀਸਦ ਤੋਂ ਵੱਧ ਸਟਾਫ ਨੂੰ ਘਰ ਭੇਜਿਆ ਜਾ ਸਕਦਾ ਹੈ। ਇਹ ਵੀ ਪੜ੍ਹੋ-'ਖਾਣੇ ਮਗਰੋਂ ਉਸ ਨੂੰ ਬਿਸਤਰ 'ਚ ਮੇਰੀ ਲੋੜ ਹੁੰਦੀ'ਚੰਡੀਗੜ੍ਹ 'ਚ ਕੁੜੀਆਂ ਵੱਲੋਂ ਹੁਕਮਰਾਨਾਂ ਨੂੰ ਸਬਕਸਾਇਰਾ ਬਾਨੋ ਦੀ ਮੋਦੀ ਨੂੰ ਗੁਹਾਰ, 'ਦਿਲੀਪ ਸਾਹਿਬ ਦਾ ਘਰ ਬਚਾ ਲਓ''ਤੁਸੀਂ ਤਾਂ ਲੋਕਾਂ ਨੂੰ ਜਾਨ ਬਚਾ ਕੇ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ ਸੀ'ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜੇ ਤੁਸੀਂ ਵੀ PUBG ਗੇਮ ਖੇਡਦੇ ਹੋ ਤਾਂ ਇਸ ਬਾਰੇ ਫੈਲਦੀਆਂ ਅਫਵਾਹਾਂ ਦਾ ਸੱਚ ਜਾਣੋ ਫੈਕਟ ਚੈਕ ਨਿਊਜ਼ ਬੀਬੀਸੀ ਨਿਊਜ਼ 28 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46698809 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright PUBG ਦਾਅਵਾ: ਗੁਜਰਾਤ ਪੁਲਿਸ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਸ਼ਰੇਆਮ ਮੋਬਾਈਲ ਗੇਮ PUBG ਖੇਡਦੇ ਫੜੇ ਜਾਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਵਾਰ-ਵਾਰ ਸਾਂਝੀ ਕੀਤੀ ਜਾ ਰਹੀ ਹੈ ਕਿ ""ਮਹਾਰਾਸ਼ਟਰ ਹਾਈ ਕੋਰਟ"" ਨੇ ਇਸ ਗੇਮ ਨੂੰ ਬੈਨ ਕਰ ਦਿੱਤਾ ਹੈ।ਤੱਥ: ਬੀਬੀਸੀ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਸਾਰੇ ਦਾਅਵੇ ਫਰਜ਼ੀ ਹਨ।ਵਿਸਥਾਰ ਨਾਲ ਪੜ੍ਹੋ:PUBG (PlayerUnknown's Battlegrounds) ਦੁਨੀਆਂ ਭਰ ਵਿੱਚ ਮੋਬਾਈਲ ’ਤੇ ਖੇਡਿਆ ਜਾਣ ਵਾਲਾ ਇੱਕ ਪ੍ਰਸਿੱਧ ਗੇਮ ਹੈ। ਭਾਰਤ ਵਿੱਚ ਵੀ ਇਸ ਦੇ ਬਹੁਤ ਦੀਵਾਨੇ ਹਨ।PUBG ਮਾਰਚ 2017 ਵਿੱਚ ਜਾਰੀ ਹੋਇਆ ਸੀ। ਇਹ ਗੇਮ ਇੱਕ ਜਾਪਾਨੀ ਥ੍ਰਿਲਰ ਫਿਲਮ 'ਬੈਟਲ ਰੋਇਲ' ਤੋਂ ਪ੍ਰਭਾਵਿਤ ਹੋ ਕੇ ਬਣਾਇਆ ਗਿਆ ਜਿਸ ਵਿੱਚ ਸਰਕਾਰ ਵਿਦਿਆਰਥੀਆਂ ਦੇ ਇੱਕ ਗਰੁੱਪ ਨੂੰ ਧੱਕੇ ਨਾਲ ਮੌਤ ਨਾਲ ਲੜਨ ਭੇਜ ਦਿੰਦੀ ਹੈ।PUBG ਵਿੱਚ ਲਗਪਗ 100 ਖਿਲਾੜੀ ਕਿਸੇ ਦੀਪ ’ਤੇ ਪੈਰਾਸ਼ੂਟ ਨਾਲ ਛਾਲ ਮਾਰਦੇ ਹਨ, ਹਥਿਆਰ ਲੱਭਦੇ ਹਨ ਅਤੇ ਇੱਕ-ਦੂਜੇ ਨੂੰ ਉਦੋਂ ਤੱਕ ਮਾਰਦੇ ਹਨ ਜਦੋਂ ਤੱਕ ਕਿ ਕੋਈ ਇੱਕ ਮਰ ਨਾ ਜਾਵੇ।ਇਹ ਜਾਅਲੀ ਪੋਸਟਾਂ ਫੇਸਬੁੱਕ, ਟਵਿੱਟਰ ਅਤੇ ਵਟਸਐਪ 'ਤੇ ਭੇਜੇ ਜਾ ਰਹੇ ਹਨ।ਇਹ ਵੀ ਪੜ੍ਹੋ:'ਬੇਨਜ਼ੀਰ ਨੇ ਰੱਖਿਆ ਸੀ ਵਿਆਹ ਤੋਂ ਪਹਿਲਾਂ ਸੈਕਸ 'ਤੇ ਮਤਾ'100 ਡਾਲਰ 'ਚ ਆਈਐਸ ਵੱਲੋਂ ਵੇਚੀ ਇਸ ਕੁੜੀ ਦੀ ਦਰਦਨਾਕ ਕਹਾਣੀਖ਼ਾਲਿਸਤਾਨ ਲਿਬਰੇਸ਼ਨ ਫੋਰਸ 'ਤੇ ਭਾਰਤ ਨੇ ਲਾਈ ਪਾਬੰਦੀ'ਅੱਗ ਨਾਲ ਝੁਲਸੀ ਮੇਰੀ ਵਿਚਾਰੀ ਭੁੱਖੀ-ਤਿਹਾਈ ਧੀ ਦੁਨੀਆਂ ਤੋਂ ਤੁਰ ਗਈ'ਪਹਿਲਾਂ ""ਮਹਾਰਾਸ਼ਟਰ ਹਾਈਕੋਰਟ"" ਦੇ ਇਸ ਕਥਿਤ ਨੋਟਿਸ ਦੀ ਗੱਲ। ਸਭ ਤੋਂ ਪਹਿਲਾਂ ਤਾਂ ""ਮਹਾਰਾਸ਼ਟਰ ਹਾਈ ਕੋਰਟ"" ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਮਹਾਰਾਸ਼ਟਰ ਦੇ ਹਾਈ ਕੋਰਟ ਦਾ ਨਾਮ ਬਾਂਬੇ ਹਾਈ ਕੋਰਟ ਹੈ।ਨੋਟ ਵਿੱਚ ਲਿਖਿਆ ਹੈ, ""ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ PUBG ਕੋਈ ਆਪਰੇਸ਼ਨ ਨਹੀਂ ਕਰੇਗਾ ਅਤੇ Tencent Games Corporation ਨੂੰ ਕਾਨੂੰਨੀ ਨੋਟਿਸ ਭੇਜੇ ਗਏ ਹਨ।""ਅੰਗਰੇਜ਼ੀ ਵਿੱਚ ਲਿਖੇ ਇਸ ਪੋਸਟ ਵਿੱਚ ਵਿਅਕਰਣ ਅਤੇ ਸ਼ਬਦ-ਜੋੜਾਂ ਦੀਆਂ ਗਲਤੀਆਂ ਹਨ। ਜਿਵੇਂ ""magistrates"" ਨੂੰ ""majestratives"" ਲਿਖਿਆ ਹੋਇਆ ਹੈ। Image copyright FUnnTEchnEWS/ ਨੋਟਿਸ ਇੱਕ ""prejudge"" ਦੇ ਨਾਮ ਹੇਠ ਜਾਰੀ ਕੀਤਾ ਗਿਆ ਹੈ ਪਰ ਭਾਰਤ ਵਿੱਚ ਤਾਂ ਅਜਿਹਾ ਕੋਈ ਅਹੁਦਾ ਹੀ ਨਹੀਂ ਹੈ।ਜਿਸ ਅਫਸਰ ਦੇ ਦਸਤਖ਼ਤ ਹਨ ਉਸ ਨਾਮ ਦੇ ਕਿਸੇ ਅਫ਼ਸਰ ਦੇ ਮਹਾਰਾਸ਼ਟਰ ਦੀ ਨਿਆਂ ਸੇਵਾ ਵਿੱਚ ਕੰਮ ਕਰਨ ਦੇ ਕੋਈ ਸਬੂਤ ਨਹੀਂ ਹਨ।ਹੁਣ ਗੱਲ ਕਰੀਏ ਗੁਜਰਾਤ ਪੁਲਿਸ ਦੇ ਕਥਿਤ ਨੋਟਿਸ ਦੀ ਜੋ ਗੁਜਰਾਤੀ ਭਾਸ਼ਾ ਵਿੱਚ ਹੈ। ਇਸ ਵਿੱਚ ਲਿਖਿਆ ਹੈ, ""ਜੇ ਕੋਈ ਜਨਤਕ ਥਾਵਾਂ 'ਤੇ PUBG ਖੇਡਦੇ ਮਿਲਿਆ ਤਾਂ ਉਸ ਵਿਅਕਤੀ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਜਾਵੇਗਾ।""ਇਸ ਪੋਸਟਰ ਦੇ ਵੀ ਅਸਲੀ ਹੋਣ ਬਾਰੇ ਸ਼ੰਕੇ ਖੜ੍ਹੇ ਹੁੰਦੇ ਹਨ ਕਿਉਂਕਿ- ਨਾ ਤਾਂ ਇਸ ਵਿੱਚ ਤਰੀਕ ਲਿਖੀ ਹੈ, ਨਾ ਹੀ ਇਸ ਨੂੰ ਜਾਰੀ ਕਰਨ ਵਾਲੇ ਦਾ ਨਾਮ ਹੈ। ਇਸ ਵਿੱਚ ਕਈ ਗਲਤੀਆਂ ਵੀ ਹਨ।ਇਸ ਫਰਜ਼ੀ ਪੋਸਟਰ ਨੂੰ ਟਵਿੱਟਰ ’ਤੇ ਵੀ ਧੜੱਲੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਭਗੀਰਥ ਸਿੰਘ ਨਾਮ ਦੇ ਟਵਿੱਟਰ ਯੂਜ਼ਰ ਨੇ ਇਸ ਦੀ ਸੱਚਾਈ ਜਾਣਨ ਲਈ ਗੁਜਰਾਤ ਪੁਲਿਸ ਨੂੰ ਟਵੀਟ ਕੀਤਾ ਤਾਂ ਤੁਰੰਤ ਜਵਾਬ ਮਿਲਿਆ:"" ਇਹ ਫਰਜ਼ੀ ਹੈ ਨੇ #GujaratPolice ਅਜਿਹਾ ਕੋਈ ਨੋਟਿਸ ਜਾਰੀ ਨਹੀਂ ਕੀਤਾ"" Image Copyright @Thesahebb @Thesahebb Image Copyright @Thesahebb @Thesahebb Tencent Games ਨੇ ਵੀ ਹਾਲੇ ਤੱਕ ਇਨ੍ਹਾਂ ਦਾਅਵਿਆਂ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ।ਇਹ ਗੇਮ ਕਾਫ਼ੀ ਪ੍ਰਸਿੱਧ ਹੈ ਪਰ ਵਿਵਾਦਾਂ ਵਿੱਚ ਵੀ ਘਿਰੀ ਰਹੀ ਹੈ।ਇਸ ਸਾਲ ਜੁਲਾਈ ਵਿੱਚ ਇਸ ਵਿੱਚ ਟਾਇਲਟ ਦੇ ਮਾਸਕ ਵਿੱਚ ਉਗਦਾ ਸੂਰਜ ਦਿਖਾਇਆ ਗਿਆ ਜੋ ਇਸ ਦੇ ਸਟੋਰ ਵਿੱਚੋਂ ਮਿਲਦਾ ਸੀ।ਇਸ ਬਾਰੇ ਕਈ ਕੋਰੀਆਈ ਅਤੇ ਚੀਨੀ ਲੋਕਾਂ ਨੇ ਇਸ ਉੱਪਰ ਆਪਣੀ ਨਾਰਾਜ਼ਗੀ ਜਾਹਰ ਕੀਤੀ ਕਿਉਂਕਿ ਅਜਿਹੇ ਮਾਸਕ ਬਸਤੀਵਾਦੀ ਜਪਾਨੀ ਫੌਜ ਵਰਤਿਆ ਕਰਦੀ ਸੀ।ਇਸ ਤੋਂ ਬਾਅਦ ਗੇਮ ਡਿਵੈਲਪਰਾਂ ਨੂੰ ਇਹ ਆਪਣੇ ਸਟੋਰ ’ਚੋਂ ਹਟਾਉਣੀ ਪਈ ਅਤੇ ਇਸ ਨੂੰ ਖਰੀਦਣ ਵਾਲਿਆਂ ਦੇ ਪੈਸੇ ਮੋੜਨੇ ਪਏ।ਇਹ ਵੀ ਪੜ੍ਹੋ:ਸਲਮਾਨ ਖ਼ਾਨ ਬਾਰੇ ਤੁਹਾਨੂੰ ਇਹ 12 ਦਿਲਚਸਪ ਗੱਲਾਂ ਪਤਾ ਹਨ?'ਸਾਨੂੰ ਕਮਰੇ 'ਚ ਬੰਦ ਕਰ ਦਿੱਤਾ ਅਤੇ ਖਾਣਾ ਵੀ ਅੱਧਾ ਹੀ ਕਰ ਦਿੱਤਾ'ਤਾਲਿਬਾਨ ਕੋਲ ਐਨਾ ਪੈਸਾ ਆਉਂਦਾ ਕਿੱਥੋਂ ਹੈ?ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਿਸਾਨ ਮਾਰਚ : ਰਾਮ ਲੀਲ੍ਹਾ ਮੈਦਾਨ ਪਹੁੰਚੇ ਹੀ ਸੀ ਕਿ ਬੈਂਕ ਦਾ ਫ਼ੋਨ ਆ ਗਿਆ, ਕਰਜ਼ਾ ਮੋੜੋ, ਵਰਨਾ ਕਾਰਵਾਈ ਹੋਵੇਗੀ - ਮਹਿਤਾਬ ਸਿੰਘ ਫ਼ੈਸਲ ਮੁਹੰਮਦ ਅਲੀ ਬੀਬੀਸੀ ਪੱਤਰਕਾਰ 30 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46398237 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਖੇਤੀਬਾੜੀ ਨਾਲ ਜੁੜੀਆਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨ ਵੀਰਵਾਰ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਇਕੱਠੇ ਹੋਏ।ਸ਼ੁੱਕਰਵਾਰ ਨੂੰ ਕਿਸਾਨਾਂ ਨੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਸੰਸਦ ਵੱਲ ਰੋਸ ਮਾਰਚ ਕੀਤਾ। ਕਿਸਾਨਾਂ ਦੀ ਮੰਗ ਹੈ ਕਿ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇ ਅਤੇ ਉੱਥੇ ਕਿਸਾਨਾਂ ਦੇ ਕਰਜ਼ੇ ਅਤੇ ਉਤਪਾਦਨ ਦੀ ਲਾਗਤ ਬਾਰੇ ਪੇਸ਼ ਕੀਤੇ ਗਏ ਦੋ ਪ੍ਰਾਈਵੇਟ ਮੈਂਬਰ ਬਿੱਲ ਪਾਸ ਕੀਤੇ ਜਾਣ।ਸਵਾਭਿਮਾਨੀ ਸ਼ੇਤਕਾਰੀ ਸੰਗਠਨ ਦੇ ਆਗੂ ਅਤੇ ਸੰਸਦ ਮੈਂਬਰ ਰਾਜੂ ਸ਼ੈੱਟੀ ਨੇ ਸਾਲ 2017 ਵਿਚ ਲੋਕ ਸਭਾ 'ਚ ਦੋ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ ਸਨ ਤਾਂ ਜੋ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਖੇਤੀਬਾੜੀ ਉਤਪਾਦਾਂ ਲਈ ਇਕ ਵਾਜਬ ਕੀਮਤ ਦੀ ਗਾਰੰਟੀ ਮਿਲੇ ਅਤੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾ ਸਕੇ। ਸ਼ੈੱਟੀ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਵੀ ਹਿੱਸਾ ਹਨ।'ਲਾਠੀ ਗੋਲੀ ਖਾਏਂਗੇ, ਫਿਰ ਭੀ ਆਗੇ ਜਾਏਂਗੇ'ਏਆਈਕੇਐਸਸੀਸੀ ਦੀ ਮੰਗ ਹੈ ਕਿ ਇਸ ਬਿੱਲ ਨੂੰ ਸੰਸਦ ਵਿਚ ਵਿਚਾਰਿਆ ਜਾਵੇ ਅਤੇ ਇਸ ਨੂੰ ਪਾਸ ਕਰ ਦਿੱਤਾ ਜਾਵੇ।ਇਹ ਵੀ ਪੜ੍ਹੋ-ਇਹ 5 ਚੀਜ਼ਾਂ ਤੁਹਾਨੂੰ ਮੋਟਾ ਬਣਾ ਸਕਦੀਆਂ ਹਨਕੀ ਭੰਗ ਦੀ ਵਰਤੋਂ ਕਾਮੁਕਤਾ ਵਧਾਉਣ ਲਈ ਹੋਣ ਲੱਗੀਕਸਰਤ ਕਰਨ ਤੋਂ ਬਾਅਦ ਸਾਡੀ ਚਰਬੀ ਕਿੱਥੇ ਜਾਂਦੀ ਹੈ?ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕ'ਲਾਠੀ ਗੋਲੀ ਖਾਏਂਗੇ, ਫਿਰ ਭੀ ਆਗੇ ਜਾਏਂਗੇ', 'ਮੋਦੀ ਸਰਕਾਰ ਹੋਸ਼ ਮੇਂ ਆਓ', ਵਰਗੇ ਕਈ ਸਰਕਾਰ ਵਿਰੋਧੀ ਨਾਅਰੇ ਦਿੰਦੇ ਹੋਏ, ਇਹ ਕਿਸਾਨ ਦੇਸ਼ ਦੇ ਕਈ ਸੂਬਿਆਂ ਤੋਂ ਰਾਜਧਾਨੀ ਪਹੁੰਚੇ ਹੋਏ ਹਨ। ਫੋਟੋ ਕੈਪਸ਼ਨ ਪਿਛਲੇ ਕੁਝ ਮਹੀਨਿਆਂ 'ਚ ਇਹ ਤੀਜੀ ਵਾਰ ਹੈ ਕਿ ਜਦੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਰਾਜਧਾਨੀ ਵਿਚ ਆਉਣਾ ਪਿਆ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਇਕੱਠੇ ਹੋਏ ਇਹ ਕਿਸਾਨ ਆਂਧਰਾ ਪ੍ਰਦੇਸ਼, ਕਰਨਾਟਕ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲ ਨਾਡੂ, ਪੰਜਾਬ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹੋਰ ਕਈ ਸੂਬਿਆਂ ਤੋਂ ਇੱਥੇ ਪਹੁੰਚੇ ਹੋਏ ਹਨ।'ਕਿਸਾਨ ਮੁਕਤੀ ਮਾਰਚ' ਦਾ ਆਯੋਜਨ 'ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ' ਦੁਆਰਾ ਕੀਤਾ ਗਿਆ ਹੈ, ਜਿਸ ਵਿਚ 200 ਤੋਂ ਵੀ ਵੱਧ ਕਿਸਾਨ ਸੰਗਠਨ ਸ਼ਾਮਿਲ ਹਨ।ਪਿਛਲੇ ਕੁਝ ਮਹੀਨਿਆਂ ਵਿਚ ਇਹ ਤੀਜੀ ਵਾਰ ਹੈ ਕਿ ਜਦੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਰਾਜਧਾਨੀ ਵਿਚ ਬੈਠੇ ਸਿਆਸਤਦਾਨਾਂ ਨੂੰ ਜਗਾਉਣ ਲਈ ਦਿੱਲੀ ਪਹੁੰਚਣ ਦੀ ਲੋੜ ਪਈ ਹੋਵੇ।ਸਰਕਾਰੀ ਅੰਕੜਿਆਂ ਮੁਤਾਬਿਕ, 1995 ਤੋਂ 2015 ਵਿਚਕਾਰ, ਯਾਨਿ ਕਿ ਇਨ੍ਹਾਂ 20 ਸਾਲਾਂ ਵਿਚ ਤਿੰਨ ਲੱਖ ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ।ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਅੰਕੜਾ ਸਿਰਫ਼ ਉਨ੍ਹਾਂ ਮਾਮਲਿਆਂ ਦਾ ਹੈ ਜੋ ਪੁਲਿਸ ਦੇ ਸਾਹਮਣੇ ਆਏ ਹਨ। ਦੇਸ ਦੇ ਬਹੁਤ ਸਾਰੇ ਅੰਦਰੂਨੀ ਇਲਾਕਿਆਂ ਵਿਚ ਅਜਿਹੇ ਮਾਮਲੇ ਦਰਜ ਵੀ ਨਹੀਂ ਹੁੰਦੇ। ਫੋਟੋ ਕੈਪਸ਼ਨ ਇਸੇ ਸਾਲ ਕੇਂਦਰ ਸਰਕਾਰ ਨੇ ਹਾੜੀ ਦੀਆਂ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ 21 ਫ਼ੀਸਦੀ ਤੱਕ ਵਧਾਉਣ ਦੀ ਘੋਸ਼ਣਾ ਕੀਤੀ ਸੀ। ਪ੍ਰਸਿੱਧ ਪੱਤਰਕਾਰ ਪੀ. ਸਾਇਨਾਥ ਆਖਦੇ ਹਨ, ""ਮੌਜੂਦਾ ਸਰਕਾਰ ਨੇ 2014 ਵਿੱਚ ਵਾਅਦਾ ਕੀਤਾ ਸੀ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ 12 ਮਹੀਨਿਆਂ ਵਿਚ ਮੰਨ ਲਿਆ ਜਾਵੇਗਾ, ਜਿਸ ਵਿਚ ਘੱਟੋ-ਘੱਟ ਸਮਰਥਨ ਮੁੱਲ ਲਾਗਤ 50 ਫ਼ੀਸਦੀ ਦੇਣ ਦਾ ਵਾਅਦਾ ਵੀ ਸ਼ਾਮਿਲ ਹੈ।""""12 ਮਹੀਨਿਆਂ ਦੇ ਅੰਦਰ, 2015 ਵਿੱਚ ਇਸੇ ਸਰਕਾਰ ਨੇ ਅਦਾਲਤ ਅਤੇ ਆਰ.ਟੀ.ਆਈ. ਵਿਚ ਜਵਾਬ ਦਿੱਤਾ ਸੀ ਕਿ ਅਸੀਂ ਅਜਿਹਾ ਨਹੀਂ ਕਰ ਸਕਦੇ, ਇਹ ਮਾਰਕੀਟ ਨੂੰ ਪ੍ਰਭਾਵਿਤ ਕਰੇਗਾ।""""ਕਿਸਾਨਾਂ ਦੀ ਪੂਰੀ ਦੁਨੀਆ ਉੱਜੜ ਰਹੀ ਹੈ, ਕੋਈ ਵੀ ਇਸ ਦੀ ਪ੍ਰਵਾਹ ਨਹੀਂ ਕਰ ਰਿਹਾ। 2016 ਵਿਚ ਖੇਤੀਬਾੜੀ ਮੰਤਰੀ ਰਾਧਾ ਮੋਹਨ ਨੇ ਕਿਹਾ ਸੀ ਕਿ ਅਜਿਹਾ ਕੋਈ ਵਾਅਦਾ ਕਦੇ ਕੀਤਾ ਹੀ ਨਹੀਂ ਗਿਆ।""ਇਸੇ ਸਾਲ ਅਕਤੂਬਰ ਮਹੀਨੇ ਵਿਚ, ਕੇਂਦਰ ਸਰਕਾਰ ਨੇ ਹਾੜੀ ਦੀਆਂ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ 21 ਫ਼ੀਸਦੀ ਤੱਕ ਵਧਾਉਣ ਦਾ ਐਲਾਨ ਕੀਤਾ ਸੀ।ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ 62,635 ਕਰੋੜ ਰੁਪਏ ਦਾ ਵਾਧਾ ਹੋਰ ਹੋਵੇਗਾ।'ਹੁਣ ਰਸਤਾ ਨਹੀਂ ਸਮਝ ਆ ਰਿਹਾ'ਲਖੀਮਪੁਰ ਖੇੜੀ ਤੋਂ ਪਹੁੰਚੇ ਮਹਿਤਾਬ ਸਿੰਘ ਆਖਦੇ ਹਨ ਕਿ ਕੁਝ ਦੇਰ ਪਹਿਲਾਂ ਜਦ ਉਹ ਰਾਮਲੀਲਾ ਮੈਦਾਨ ਵਿਚ ਪਹੁੰਚੇ ਸਨ ਤਾਂ ਉਨ੍ਹਾਂ ਨੂੰ ਬੈਂਕ ਮੈਨੇਜਰ ਦਾ ਫ਼ੋਨ ਆਇਆ ਕਿ ਉਹ ਜਲਦੀ ਤੋਂ ਜਲਦੀ ਆਪਣੇ ਕਰਜ਼ੇ ਦਾ ਭੁਗਤਾਨ ਕਰਨ ਨਹੀਂ ਤਾਂ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ। ਫੋਟੋ ਕੈਪਸ਼ਨ ਅਜੇ ਰਾਮਲੀਲਾ ਮੈਦਾਨ ਪਹੁੰਚਿਆ ਹੀ ਸੀ ਕਿ ਮੈਨੇਜਰ ਦਾ ਫੋਨ ਆ ਗਿਆ ਭੁਗਤਾਨ ਕਰੋ ਮਹਿਤਾਬ ਸਿੰਘ ਨੇ ਆਪਣੇ ਘਰ ਦੇ ਗਹਿਣੇ ਗਿਰਵੀ ਰੱਖ ਕੇ ਬੈਂਕ ਤੋਂ ਡੇਢ ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਨ੍ਹਾਂ ਮੁਤਾਬਕ 2016 ਵਿਚ ਜੋ ਗੰਨਾ ਲਾਇਆ , ਉਹ ਅਗਲੇ ਸਾਲ ਕੱਟਿਆ ਅਤੇ ਮਿੱਲ ਨੂੰ ਦਿੱਤਾ, ਪਰ ਉਸਦੀ ਅੱਧੇ ਤੋਂ ਘੱਟ ਹੀ ਪੇਮੈਂਟ ਉਨ੍ਹਾਂ ਨੂੰ ਮਿਲ ਸਕੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਾਂ ਸਿਰਫ਼ ਬੈਂਕ ਦਾ ਹੀ ਕਰਜ਼ਾ ਹੈ, ਪਰ ਇਸ ਤੋਂ ਇਲਾਵਾ ਘਰ ਦੀਆਂ ਜ਼ਰੂਰਤਾਂ ਪੂਰੀ ਕਰਨ ਲਈ ਉਨ੍ਹਾਂ ਨੇ ਹੋਰ ਵੀ ਕਈ ਕਰਜ਼ੇ ਚੁੱਕੇ ਹੋਏ ਹਨ ਜਿਸਦੇ ਭੁਗਤਾਨ ਦਾ ਰਸਤਾ ਉਨ੍ਹਾਂ ਨੂੰ ਨਹੀਂ ਦਿਖਾਈ ਦੇ ਰਿਹਾ। ""ਬੈਂਕਾਂ ਦੈ ਕਰਜ਼ੇ""ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਪਹੁੰਚਣ ਵਾਲੇ ਜਗੀਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੀ ਕਰਜ਼ਾ ਮੁਆਫ਼ੀ ਦਾ ਲਾਭ ਸਿਰਫ ਉਨ੍ਹਾਂ ਕਿਸਾਨਾਂ ਨੂੰ ਹੀ ਹੁੰਦਾ ਹੈ ਜੋ ਬੈਂਕਾਂ ਦਾ ਕਰਜ਼ਾ ਚੁਕਾਉਣ ਵਿਚ ਅਸਫਲ ਹੋ ਜਾਂਦੇ ਹਨ। ਫੋਟੋ ਕੈਪਸ਼ਨ ਸਰਕਾਰ ਦੀ ਕਰਜ਼ਾ ਮੁਆਫ਼ੀ ਦਾ ਲਾਭ ਸਿਰਫ ਉਨ੍ਹਾਂ ਕਿਸਾਨਾਂ ਨੂੰ ਹੀ ਹੁੰਦਾ ਹੈ ਜੋ ਬੈਂਕਾਂ ਦਾ ਕਰਜ਼ਾ ਚੁਕਾਉਣ ਵਿਚ ਅਸਫਲ ਹੋ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੀ ਕਰਜ਼ਾ ਮੁਆਫ਼ੀ ਦਾ ਲਾਭ ਉਨ੍ਹਾਂ ਕਿਸਾਨਾਂ ਨੂੰ ਨਹੀਂ ਹੁੰਦਾ ਜੋ ਕੋਈ ਨਾਲ ਕੋਈ ਇੰਤਜ਼ਾਮ ਕਰਕੇ ਬੈਂਕਾਂ ਨੂੰ ਥੋੜ੍ਹੇ-ਥੋੜ੍ਹੇ ਪੈਸੇ ਦਿੰਦੇ ਰਹਿੰਦੇ ਹਨ।""ਪਿਤਾ ਨੇ ਕਰ ਲਈ ਸੀ ਖ਼ੁਦਕੁਸ਼ੀ""ਵਾਰੰਗਲ ਦੀ ਅਸ਼ਵਨੀ ਦੇ ਪਿਤਾ ਨੇ 2015 ਵਿਚ ਕਰਜ਼ੇ ਦੇ ਬੋਝ ਨੂੰ ਹੋਰ ਨਾਲ ਸਹਾਰਦਿਆਂ ਖ਼ੁਦਕੁਸ਼ੀ ਕਰ ਲਈ ਸੀ। ਉਹ ਸਿਰਫ਼ 40 ਸਾਲਾਂ ਦੇ ਸਨ। ਫੋਟੋ ਕੈਪਸ਼ਨ ਅਸ਼ਵਨੀ ਦੀ ਮਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਉਹ ਆਪਣੇ ਖੇਤਾਂ ਵਿਚ ਪੈਦਾਵਾਰ ਨੂੰ ਕਈ ਗੁਣਾ ਵਧਾਉਣ ਵਿਚ ਸਫ਼ਲ ਰਹੀ। ਬਾਅਦ ਵਿਚ ਉਸਦੀ ਮਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਉਹ ਆਪਣੇ ਖੇਤਾਂ ਵਿਚ ਪੈਦਾਵਾਰ ਨੂੰ ਕਈ ਗੁਣਾ ਵਧਾਉਣ ਵਿਚ ਸਫ਼ਲ ਰਹੀ। ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਅਮਰੀਕਾ ਭੇਜਿਆ ਗਿਆ ਜਿੱਥੇ ਉਨ੍ਹਾਂ ਕਿਸਾਨਾਂ ਨੂੰ ਪੈਦਾਵਾਰ ਵਧਾਉਣ ਦੇ ਤਰੀਕੇ ਸਿਖਾਏ।ਇਹ ਵੀ ਪੜ੍ਹੋ:ਕਰਤਾਰਪੁਰ ਲਾਂਘੇ 'ਤੇ ਹੋ ਰਹੀ ਸਿਆਸਤ ਨੂੰ ਜੱਫੀਆਂ ਦੇ ਹਵਾਲੇ ਨਾਲ ਸਮਝੋਪੁਤਿਨ ਨੂੰ ਨਹੀਂ ਮਿਲਣਗੇ ਟਰੰਪ, ਐਂਗਲਾ ਨੇ ਵੀ ਦਿਖਾਈ ਸਖ਼ਤੀਘਰੇਲੂ ਹਿੰਸਾ ਰੋਕਣੀ ਹੈ ਤਾਂ ਇਹ ਤਰੀਕਾ ਅਪਣਾਓ'ਨੋਟਬੰਦੀ ਅਰਥਚਾਰੇ ਲਈ ਖ਼ਤਰਨਾਕ ਝਟਕਾ ਸੀ' ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਰਫ਼ਬਾਰੀ ਦੀ ਰਜ਼ਾਈ ਵਿੱਚ ਲਿਪਟੀ ਕੁਦਰਤ ਦੀਆਂ ਦਿਲਚਸਪ ਤਸਵੀਰਾਂ 6 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46768220 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਨਵੇਂ ਸਾਲ ਦੇ ਨਾਲ ਹੀ ਦੁਨੀਆ ਭਰ ਵਿੱਚ ਬਰਫ਼ ਪੈਣੀ ਵੀ ਸ਼ੁਰੂ ਹੋ ਗਈ ਹੈ। ਭਾਰਤ, ਅਫਗਾਨਿਸਤਾਨ ਤੋਂ ਲੈ ਕੇ ਯੂਰਪ ਦੇ ਕਈ ਦੇਸਾਂ ਤੱਕ ਬਰਫ਼ ਦੀ ਸਫ਼ੈਦ ਚਾਦਰ ਵਿਛ ਗਈ ਹੈ।ਸ਼੍ਰੀਨਗਰ ਵਿੱਚ ਇਨ੍ਹੀਂ ਦਿਨੀਂ ਬਰਫ਼ ਪੈ ਰਹੀ ਹੈ। ਠੰਡੇ ਮੌਸਮ ਵਿੱਚ ਸੈਲਫੀ ਲੈਣ ਵਿੱਚ ਰੁਝੀਆਂ ਸੈਲਾਨੀ ਮੁਟਿਆਰਾਂ। Image copyright Amir peerzada/bbc ਬਰਫ਼ ਪੈਣ ਮਗਰੋਂ ਇੱਕ ਜੋੜੇ ਨੂੰ ਡਲ ਝੀਲ ਦੀ ਸੈਰ ਕਰਵਾਉਂਦਾ ਇੱਕ ਸ਼ਿਕਾਰੇ ਵਾਲਾ। Image copyright Amir peerzada/bbc ਦੱਖਣੀ ਕਸ਼ਮੀਰ ਵਿੱਚ ਤਰਾਲ ਇਲਾਕੇ ਵਿੱਚ ਬਰਫ਼ ਨਾਲ ਘਿਰੀਆਂ ਪਹਾੜੀਆਂ ਅਤੇ ਸੁੱਕੇ ਰੁੱਖਾਂ ਵਿੱਚ ਜਾ ਰਹੀ ਇੱਕ ਲੜਕੀ ਲੂਸੀ ਗ੍ਰੇਅ ਦੀ ਯਾਦ ਦਿਵਾਉਂਦੀ ਹੈ। Image copyright Amir peerzada/bbc Image copyright Amir peerzada/bbc ਮੌਸਮ ਵਿਭਾਗ ਮੁਤਾਬਕ ਪਿਛਲੇ ਕੁਝ ਸਾਲਾਂ ਵਿੱਚ ਇਹ ਕਸ਼ਮੀਰ ਦੀ ਸਭ ਤੋਂ ਵੱਧ ਬਰਫ਼ਬਾਰੀ ਦਰਜ ਕੀਤੀ ਗਈ ਹੈ। Image copyright AFP ਜਰਮਨੀ ਦੇ ਮਿਊਨਿਖ ਵਿੱਚ ਆਪਣੀ ਰੇਲ ਗੱਡੀ ਦੀ ਉਡੀਕ ਕਰਦਾ ਇੱਕ ਮੁਸਾਫਰ ਅਤੇ ਦੂਰੋਂ ਆਉਂਦੀ ਰੇਲ ਕਿਸੇ ਸੁਪਨੇ ਦਾ ਭਰਮ ਸਿਰਜਦੀ ਹੈ। Image copyright Reuters ਗ੍ਰੀਸ ਦੇ ਥੈਸੋਲਿੰਕੀ ਇਲਾਕੇ ਵਿੱਚ ਬਰਫ ਦੇ ਗੋਲੇ ਮਾਰ ਕੇ ਖੇਡਦੇ ਬੱਚੇ। Image copyright Reuters ਗ੍ਰੀਸ ਵਿੱਚ ਬਰਫ਼ਬਾਰੀ ਦੌਰਾਨ ਛਤਰੀਆਂ ਦੀ ਬਣੀ ਕਲਾਕਾਰੀ ਕੋਲ ਖੜ ਕੇ ਤਸਵੀਰਾਂ ਖਿਚਵਾਉਂਦੇ ਹੋਏ। Image copyright Reuters ਗ੍ਰੀਸ ਵਿੱਚ ਸਿਕੰਦਰ ਦੀ ਇਹ ਮੂਰਤੀ ਦੇ ਸਾਹਮਣੇ ਬਣਿਆ ਬਰਫ਼ ਦਾ ਪੁਤਲਾ। Image copyright AFP ਗ੍ਰੀਸ ਦੇ ਥੈਸੋਲਿੰਕੀ ਵਿੱਚ ਵੱਡੇ ਦਿਨ ਮੌਕੇ ਲੱਗੇ ਇੱਕ ਦੁਕਾਨ ਕੋਲ ਡਿਗਦੀ ਬਰਫ਼ ਵਿੱਚ ਈਸਾ ਦੇ ਜਨਮ ਨਾਲ ਜੁੜੀ ਝਾਕੀ ਕੋਲੋਂ ਲੰਘਦੀ ਇੱਕ ਔਰਤ। Image copyright Reuters ਗ੍ਰੀਸ ਦੀ ਰਾਜਧਾਨੀ ਏਥੰਜ਼ ਵਿੱਚ 'ਦਿ ਪਾਰਕ ਆਫ ਸੋਲ' ਵਿੱਚ ਲੱਗੀ ਖੁੱਲ੍ਹੀ ਪ੍ਰਦਰਸ਼ਨੀ ਵਿੱਚ ਲੱਗੀ ਇੱਕ ਮੂਰਤੀ ਅਤੇ ਉਸ ਦੇ ਆਸਪਾਸ ਜ਼ਮੀਨ ਉੱਪਰ ਵਿਛੀ ਚਿੱਟੀ ਚਾਦਰ ਦਾ ਨਜ਼ਾਰਾ।ਇਹ ਵੀ ਪੜ੍ਹੋ:ਕੇਜਰੀਵਾਲ ਕਥਿਤ ਪੋਰਨ ਵੀਡੀਓ ਦੇਖਣ ਦਾ ਕੀ ਹੈ ਸੱਚ'ਕੌਰਵ ਸਨ ਟੈਸਟ ਟਿਊਬ ਬੇਬੀ, ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ'ਕਿਹੋ ਜਿਹੇ ਹਨ ਅਨੁਪਮ ਖੇਰ ਦੀ ਫ਼ਿਲਮ ਵਾਲੇ ਮਨਮੋਹਨ ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਾਊਦੀ ਅਰਬ ਦੀਆਂ ਔਰਤਾਂ 'ਤੇ 'ਮੇਲ ਗਾਰਡੀਅਨਸ਼ਿਪ ਸਿਸਟਮ' ਲਾਗੂ ਹੈ, ਜਿਸ ਤਹਿਤ ਉਨ੍ਹਾਂ ਲਈ ਅਹਿਮ ਫ਼ੈਸਲੇ ਲੈਣ ਦਾ ਅਧਿਕਾਰ ਕੇਵਲ ਉਨ੍ਹਾਂ ਦੇ ਪਿਤਾ, ਭਰਾ ਜਾਂ ਬੇਟੇ ਕੋਲ ਹੀ ਹੁੰਦਾ ਹੈ।ਇਸੇ ਸਾਲ ਜਨਵਰੀ 'ਚ ਔਰਤਾਂ 'ਤੇ ਲੱਗੀਆਂ ਇਨ੍ਹਾਂ ਪਾਬੰਦੀਆਂ ਦੀ ਗੱਲ ਉਦੋਂ ਸਾਹਮਣੇ ਆਈ, ਜਦੋਂ ਆਪਣੇ ਪਰਿਵਾਰ ਨੂੰ ਛੱਡ ਕੇ ਭੱਜੀ ਇੱਕ ਔਰਤ ਸਾਊਦੀ ਔਰਤਾਂ ਨੇ ਖ਼ੁਦ ਨੂੰ ਥਾਈਲੈਂਡ ਦੇ ਬੈਂਕਾਕ 'ਚ ਇੱਕ ਹੋਟਲ ਦੇ ਕਮਰੇ 'ਚ ਹੀ ਬੰਦ ਕਰ ਲਿਆ।18 ਸਾਲਾ ਰਾਹਫ਼ ਮੁਹੰਮਦ ਅਲ-ਕਿਉਨੁਨ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਵਾਪਸ ਭੇਜਿਆ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਦੇ ਘਰ ਵਾਲੇ ਉਨ੍ਹਾਂ ਦਾ ਕਤਲ ਕਰ ਦੇਣ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਿਉਂ ਵੱਧ ਰਹੀਆਂ ਹਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ? ਮੇਧਾਵੀ ਅਰੋੜਾ ਬੀਬੀਸੀ ਪੱਤਰਕਾਰ 18 ਜਨਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-42720387 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright DIBYANGSHU SARKAR ਭਾਰਤ ਵਿੱਚ ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਨੇ ਹੁਣ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਅਗਸਤ 2014 ਤੋਂ ਬਾਅਦ ਬੁੱਧਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਸਭ ਤੋਂ ਵੱਧ ਚੜ੍ਹੀਆਂ।ਬੁੱਧਵਾਰ ਸਵੇਰੇ 6 ਵਜੇ ਦਿੱਲੀ ਵਿੱਚ ਪੈਟਰੋਲ ਦੀ ਕੀਮਤ 71.39 ਰੁਪਏ ਸੀ ਤੇ ਡੀਜ਼ਲ ਦੀ 62.06 ਰੁਪਏ ਪ੍ਰਤੀ ਲੀਟਰ ਸੀ। ਮੰਗਲਵਾਰ ਤੋਂ ਪੈਟਰੋਲ ਦੀ ਕੀਮਤ ਵਿੱਚ 12 ਪੈਸੇ ਤੇ ਡੀਜ਼ਲ ਦੀ ਕੀਮਤ ਵਿੱਚ 18 ਪੈਸੇ ਦਾ ਵਾਧਾ ਹੋਇਆ।'ਟਰੰਪ ਦੀ ਦੇਖਣ, ਸੁਣਨ ਤੇ ਸੋਚਣ ਦੀ ਸ਼ਕਤੀ ਠੀਕ'ਕੈਪਟਨ ਅਮਰਿੰਦਰ ਸਿੰਘ ਨੂੰ ਦੋ ਦਿਨਾਂ 'ਚ ਦੋ ਝਟਕੇਮੁੰਬਈ ਵਿੱਚ ਕੀਮਤਾਂ ਹੋਰ ਵੀ ਵਧ ਗਈਆਂ। ਉੱਥੇ ਬੁਧਵਾਰ ਨੂੰ ਪੈਟਰੋਲ 79.27 ਪ੍ਰਤੀ ਲਿਟਰ ਤੇ ਡੀਜ਼ਲ 66.09 ਪ੍ਰਤੀ ਲਿਟਰ ਵਿੱਕ ਰਿਹਾ ਸੀ । ਪਿਛਲੇ ਸਾਲ ਜੂਨ 'ਚ ਕੀਮਤਾਂ ਤੈਅ ਕਰਨ ਦੇ ਨਵੇਂ ਸਿਸਟਮ ਆਉਣ ਨਾਲ ਪੈਟਰੋਲ ਦੀਆਂ ਕੀਮਤਾਂ ਵਿੱਚ 7 ਫੀਸਦ ਤੇ ਡੀਜ਼ਲ ਵਿੱਚ 11 ਫੀਸਦ ਵਾਧਾ ਹੋਇਆ ਹੈ। Image copyright AFP ਇਹ ਸਿਸਟਮ ਜੂਨ ਵਿੱਚ ਅਪਣਾਇਆ ਗਿਆ ਸੀ ਜਿਸ ਨਾਲ ਤੇਲ ਦੀਆਂ ਕੀਮਤਾਂ ਮੈਟਰੋ ਸ਼ਹਿਰਾਂ ਤੋਂ ਇਲਾਵਾ ਕੁਝ ਹੋਰ ਵੱਡੇ ਸ਼ਹਿਰਾਂ ਵਿੱਚ ਰੋਜ਼ਾਨਾ ਬਦਲ ਦੀਆਂ ਹਨ। ਇਸ ਤੋਂ ਪਹਿਲਾਂ ਵਾਲੇ ਸਿਸਟਮ 'ਚ ਉਹ ਹਰ 15 ਦਿਨ ਬਾਅਦ ਬਦਲਦੀਆਂ ਸਨ। ਭਾਰਤੀ ਪਾਸਪੋਰਟ ਦਾ ਰੰਗ ਕਿਉਂ ਬਦਲ ਰਿਹਾ ਹੈ?'ਅਲੀ ਦਾ ਮੁੱਕਾ ਪੈ ਜਾਂਦਾ ਤਾਂ ਮੈਂ ਜ਼ਿੰਦਾ ਨਾ ਹੁੰਦਾ!'ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਤੇਲ ਕੀਮਤਾਂ 'ਚ ਵਾਧਾ ਪੂਰੀ ਦੁਨੀਆਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਹੋਇਆ ਹੈ। ਪਿਛਲੇ ਹਫਤੇ ਬਰੈਂਟ ਕਰੂਡ ਦਾ ਇੱਕ ਬੈਰੇਲ 70 ਡਾਲਰ ਵਿੱਚ ਵਿਕ ਰਿਹਾ ਸੀ। ਪਿਛਲੇ ਚਾਰ ਸਾਲਾਂ ਵਿੱਚ ਇਹ ਸਭ ਤੋਂ ਮਹਿੰਗੀ ਕੀਮਤ ਹੈ। ਇਹ ਇਸ ਲਈ ਹੋਇਆ ਕਿਉਂਕਿ ਓਪੈਕ (ਤੇਲ ਐਕਸਪੋਰਟ ਕਰਨ ਵਾਲੇ ਦੇਸ਼ਾਂ ਦੀ ਸੰਸਥਾ) ਤੇ ਰੂਸ ਨੇ ਸਪਲਾਈ ਘਟਾ ਦਿੱਤੀ ਸੀ। ਨਾਲ ਹੀ ਅਮਰੀਕਾ ਦੇ ਕਰੂਡ ਸਟਾਕ ਵਿੱਚ ਵੀ ਕਮੀ ਆ ਗਈ। Image copyright DIBYANGSHU SARKAR ਭਾਰਤ ਪੂਰੀ ਦੁਨੀਆਂ ਵਿੱਚ ਤੀਜੇ ਨੰਬਰ 'ਤੇ ਆਉਣ ਵਾਲਾ ਤੇਲ ਦਾ ਸਭ ਤੋਂ ਵੱਡਾ ਗਾਹਕ ਹੈ। ਉਸ ਤੋਂ ਪਹਿਲਾਂ ਚੀਨ ਤੇ ਅਮਰੀਕਾ ਹਨ। ਭਾਰਤ ਦੀ ਤੇਲ ਦੀ 70 ਫੀਸਦ ਮੰਗ ਦਰਾਮਦ ਨਾਲ ਪੂਰੀ ਹੁੰਦੀ ਹੈ, ਇਸ ਲਈ ਤੇਲ ਦੀਆਂ ਕੀਮਤਾਂ 'ਚ ਵਾਧਾ ਪ੍ਰੇਸ਼ਾਨੀ ਦਾ ਮੁੱਦਾ ਬਣਿਆ ਹੋਇਆ ਹੈ। ਇਸ ਨਾਲ ਸਰਕਾਰ ਉਪਰ ਤੇਲ 'ਤੇ ਆਬਕਾਰੀ ਡਿਊਟੀ ਘਟਾਉਣ ਦੀ ਮੰਗ ਵਧ ਗਈ ਹੈ ਤਾਂ ਜੋ ਗਾਹਕਾਂ 'ਤੇ ਭਾਰ ਨਾ ਪਵੇ। Image copyright DOMINIQUE FAGET ਮੁੰਬਈ ਵਿੱਚ ਜੀਓਜਿਟ ਫਾਈਨਾਂਸ਼ਲ ਸਰਵਿਸਿਜ਼ ਦੇ ਹੈੱਡ ਇਨਵੈਸਟਮੈਂਟ ਸਟ੍ਰੈਟੇਜਿਸਟ ਗੋਰੰਗ ਸ਼ਾਹ ਅਨੁਸਾਰ, ਤੇਲ ਦੀਆਂ ਕੀਮਤਾਂ ਥੋੜ੍ਹੇ ਸਮੇਂ ਲਈ ਵਧ ਰਹੀਆਂ ਹਨ। ""ਉਤਪਾਦਨ 'ਚ ਕਟੌਤੀ, ਇਰਾਨ ਦੀ ਜਿਓਪੌਲੀਟੀਕਲ ਸਥਿਤੀ ਅਤੇ ਡਿੱਗਦੇ ਆਲਮੀ ਤਾਪਮਾਨ ਨੇ ਤੇਲ ਦੀ ਮੰਗ ਵਧਾ ਦਿੱਤੀ ਹੈ। ਤਿੰਨ ਅਤੇ ਚਾਰ ਮਹੀਨਿਆਂ ਵਿੱਚ ਤੁਸੀਂ ਵੇਖੋਗੇ ਕਿ ਇਨ੍ਹਾਂ ਘਟਨਾਵਾਂ ਦੇ ਖ਼ਤਮ ਹੋਣ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਹੋਵੇਗੀ।'' ਕੌਣ ਹੈ ਬਾਲੀਵੁੱਡ ਦੀ 'ਦੂਜੀ ਸੰਨੀ ਲਿਓਨੀ'?ਇੱਕ ਮੁਸਾਫਰ ਦੀਆਂ ਏਅਰ ਇੰਡੀਆ ਨਾਲ ਜੁੜੀਆਂ ਯਾਦਾਂਪੰਜਾਬ ਤੋਂ ਛੋਟਾ ਇਸਰਾਈਲ ਕਿਵੇਂ ਬਣਿਆ ‘ਸੁਪਰ ਪਾਵਰ’ਤੇਲ 'ਤੇ ਨਿਰਭਰ ਉਦਯੋਗ ਜਿਵੇਂ ਪੇਂਟ ਤੇ ਟਾਇਰ ਜੋ ਕਿ ਕੱਚੇ ਮਾਲ ਜਾਂ ਫਿਰ ਢੋਅ ਢੁਆਈ ਲਈ ਤੇਲ ਦਾ ਇਸਤੇਮਾਲ ਕਰਦੀਆਂ ਹਨ, ਉਪਰ ਖਾਸ ਅਸਰ ਨਹੀਂ ਪਵੇਗਾ ਕਿਉਂਕਿ ਉਨ੍ਹਾਂ ਦੇ ਲੰਮੇ ਸਮੇਂ ਤਕ ਕਾਨਟਰੈਕਟ ਹੁੰਦੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਤਸਵੀਰਾਂ: ਜਪਾਨ ਵਿੱਚ ਭੁਚਾਲ ਕਾਰਨ ਜਦੋਂ ਜਨ ਜੀਵਨ ਹੋਇਆ ਠੱਪ 19 ਜੂਨ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44519932 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਜਪਾਨ ਦੇ ਓਸਾਕਾ ਵਿੱਚ ਆਏ ਭੁਚਾਲ ਨੇ ਇੱਕ ਬੱਚੀ ਸਣੇ ਤਿੰਨ ਲੋਕਾਂ ਦੀ ਜਾਨ ਲੈ ਲਈ ਹੈ, 200 ਤੋਂ ਵੱਧ ਜ਼ਖਮੀ ਹੋਏ ਹਨ।6.1 ਰਿਕਟਰ ਸਕੇਲ ਦੀ ਤੀਬਰਤਾ ਵਾਲੇ ਭੁਚਾਲ ਕਰਕੇ ਏਅਰਪੋਰਟ ਬੰਦ ਰਹੇ, ਰੇਲਗੱਡੀ ਸੇਵਾਵਾਂ ਵੀ ਰੁਕੀਆਂ ਰਹੀਆਂ ਅਤੇ ਫੈਕਟ੍ਰੀਆਂ ਬੰਦ ਕਰਨੀਆਂ ਪਈਆਂ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ Video: ਜਦੋਂ ਭੁਚਾਲ ਨਾਲ ਹਿੱਲਿਆ ਜਪਾਨਹਾਲਾਂਕਿ ਇਸ ਕਰਕੇ ਸੁਨਾਮੀ ਦਾ ਕੋਈ ਖਤਰਾ ਨਹੀਂ ਹੋਇਆ ਅਤੇ ਪਰਮਾਣੂ ਪਲਾਂਟ ਵੀ ਚੱਲ ਰਹੇ ਹਨ। ਕੀ ਹੋ ਸਕਦੀ ਹੈ ਭੁਚਾਲ ਦੀ ਭਵਿੱਖਬਾਣੀ?ਇਹ ਹਨ ਇਤਿਹਾਸ ਦੇ 11 ਸਭ ਤੋਂ ਮਾਰੂ ਭੁਚਾਲਪਰਮਾਣੂ ਹਮਲੇ ਤੋਂ ਬਚਣ ਲਈ ਕਿੰਨੀਆਂ ਤਿਆਰੀਆਂ? Image copyright Reuters ਜਪਾਨ ਦੇ ਸਮੇਂ ਅਨੁਸਾਰ ਭੁਚਾਲ ਸੋਮਵਾਰ ਸਵੇਰੇ 8 ਵਜੇ ਆਇਆ ਸੀ। ਭੁਚਾਲ ਕਰਕੇ ਸੜਕਾਂ ਟੁੱਟ ਗਈਆਂ ਜਿਸ ਕਾਰਨ ਪਾਣੀ ਦੀਆਂ ਪਾਈਪਾਂ 'ਚੋਂ ਪਾਣੀ ਸੜਕਾਂ 'ਤੇ ਆ ਗਿਆ। Image copyright Reuters ਫੋਟੋ ਕੈਪਸ਼ਨ ਭੁਚਾਲ ਤੋਂ ਬਾਅਦ ਸੁਪਰਮਾਰਕਿਟ ਦਾ ਨਜ਼ਾਰਾ ਸਕੂਲ ਦੀ ਦੀਵਾਰ ਡਿੱਗਣ 'ਤੇ ਇੱਕ ਨੌਂ ਸਾਲਾ ਕੁੜੀ ਦੀ ਮੌਤ ਹੋ ਗਈ। ਇੱਕ ਹੋਰ ਬੁਜ਼ੁਰਗ ਵੀ ਦੀਵਾਰ ਡਿੱਗਣ ਕਾਰਨ ਮਾਰੇ ਗਏ। ਜਪਾਨ ਟਾਈਮਜ਼ ਦੇ ਮੁਤਾਬਕ 170,000 ਘਰਾਂ ਦੀ ਬਿਜਲੀ ਚਲੀ ਗਈ ਅਤੇ 1,00,000 ਘਰਾਂ ਨੂੰ ਗੈਸ ਦੀ ਸਪਲਾਈ ਰੋਕੀ ਗਈ। Image copyright EPA ਫੋਟੋ ਕੈਪਸ਼ਨ ਰੇਲਗੱਡੀਆਂ ਨੂੰ ਵਿਚਾਲੇ ਰੋਕਣਾ ਪਿਆ ਪੂਰੀ ਦੁਨੀਆਂ 'ਚੋਂ ਜਪਾਨ ਅੰਦਰ 20 ਫੀਸਦ ਭੁਚਾਲ ਆਂਦੇ ਹਨ। ਜਪਾਨ ਦੇ ਮੈੱਟ ਡਿਪਾਰਟਮੈਂਟ ਮੁਤਾਬਕ ਕੁਝ ਦਿਨਾਂ ਵਿੱਚ ਇੱਕ ਹੋਰ ਵੱਡਾ ਭੁਚਾਲ ਆ ਸਕਦਾ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨਾਗਪੁਰ ਵਿੱਚ ਨੌਜਵਾਨ ਨੇ ਪੁਲਿਸ ਨੂੰ ਕਿਹਾ 'ਉਸ ਕੁੜੀ ਨੇ ਮੇਰਾ ਦਿਲ ਚੋਰੀ ਕੀਤਾ ਹੈ, ਹੁਣ ਲੱਭ ਕੇ ਲਿਆਓ' 9 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46806763 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਨਾਗਪੁਰ ਦੀ ਪੁਲਿਸ ਕੋਲ੍ਹ ਇੱਕ ਅਜੀਬੋ ਗਰੀਬ ਚੋਰੀ ਦਾ ਮਾਮਲਾ ਆਇਆ। ਇੱਕ ਨੌਜਵਾਨ ਪੁਲਿਸ ਦੇ ਕੋਲ ਆਪਣੀ ਚੋਰੀ ਹੋਏ ਦਿਲ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਗਿਆ। ਸੀਨੀਅਰ ਪੁਲਿਸ ਅਧਿਕਾਰੀ ਦੇ ਮੁਤਾਬਕ ਉਸ ਨੌਜਵਾਨ ਨੇ ਸ਼ਿਕਾਇਤ ਕੀਤੀ ਕਿ ਇੱਕ ਕੁੜੀ ਨੇ ਉਸਦਾ ਦਿਲ ਚੋਰੀ ਕੀਤਾ ਹੈ।ਪੁਲਿਸ ਕੋਲ ਅਕਸਰ ਚੋਰੀ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ, ਪਰ ਇਸ ਸ਼ਿਕਾਇਤ ਨੇ ਉਨ੍ਹਾਂ ਨੂੰ ਸ਼ਸ਼ੋਪੰਜ ਵਿੱਚ ਪਾ ਦਿੱਤਾ ਅਤੇ ਉਨ੍ਹਾਂ ਨੂੰ ਸੀਨੀਅਰ ਅਧਿਕਾਰੀਆਂ ਤੋਂ ਸਲਾਹ ਲੈਣੀ ਪਈ। ਸੀਨੀਅਰ ਅਧਿਕਾਰੀਆਂ ਨੇ ਆਪਸ ਵਿੱਚ ਗੱਲ ਕਰਕੇ ਸਿੱਟਾ ਕੱਢਿਆ ਕਿ ਭਾਰਤ ਦੇ ਕਾਨੂੰਨ ਵਿੱਚ ਅਜਿਹੀ ਕੋਈ ਤਜਵੀਜ਼ ਨਹੀਂ ਹੈ ਕਿ ਇਸ ਤਰ੍ਹਾਂ ਦੀ ਸ਼ਿਕਾਇਤ ਦਾ ਕੁਝ ਕੀਤਾ ਜਾ ਸਕੇ। ਆਖ਼ਿਰਕਾਰ ਉਨ੍ਹਾਂ ਨੇ ਨੌਜਵਾਨ ਨੂੰ ਵਾਪਸ ਮੋੜਨਾ ਪਿਆ।ਇਹ ਵੀ ਪੜ੍ਹੋ: ਪਠਾਨਕੋਟ ਹਮਲੇ ਨੂੰ ਕਿੰਨੇ ਅੱਤਵਾਦੀਆਂ ਨੇ ਅੰਜਾਮ ਦਿੱਤਾ ਸੀ?ਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈਕਾਂਗਰਸ 'ਚ ਪਹਿਲੀ ਵਾਰ ਸਮਲਿੰਗੀ ਜਨਰਲ ਸਕੱਤਰ Image copyright Getty Images ਫੋਟੋ ਕੈਪਸ਼ਨ ਇੱਕ ਨੌਜਵਾਨ ਨੇ ਪੁਲਿਸ ਨੂੰ ਕਿਹਾ ਮੇਰਾ ਚੋਰੀ ਹੋਇਆ ਦਿਲ ਵਾਪਸ ਲੈ ਕੇ ਆਓ ਸੋਸ਼ਲ ਮੀਡੀਆ ਉੱਤੇ ਹੋ ਰਹੀ ਹੈ ਚਰਚਾਸੋਸ਼ਲ ਮੀਡੀਆ 'ਤੇ ਵੀ ਇਸ ਖਬਰ ਨੂੰ ਲੈ ਕੇ ਕਾਫੀ ਦਿਲਚਸਪ ਕਮੈਂਟਸ ਵੇਖਣ ਨੂੰ ਮਿਲੇ। ਬਹੁਤ ਲੋਕਾਂ ਨੇ ਇੱਕ ਦੂਜੇ ਨੂੰ ਟੈਗ ਕਰਕੇ ਖਬਰ ਦਾ ਮਜ਼ਾਕ ਉਡਾਇਆ। ਰੂਪਾ ਮਹਿਤਾ ਨੇ ਲਿਖਿਆ, ''ਕਹਿਣਾ ਔਖਾ ਹੈ ਕਿ ਪਿਆਰ ਵਿੱਚ ਇਨਸਾਨ ਦਿਲ ਚੋਰੀ ਕਰਾ ਬੈਠਦਾ ਹੈ ਜਾਂ ਦਿਮਾਗ।'' ਇਸ ਦੇ ਜਵਾਬ ਵਿੱਚ ਗਿਰੀਸ਼ ਨੇ ਲਿਖਿਆ, ''ਕੌਮਨ ਸੈਂਸ''। Image copyright ਕਈ ਯੂਜ਼ਰਜ਼ ਨੇ ਮਸ਼ਹੂਰ ਬਾਲੀਵੁੱਡ ਗਾਣਿਆਂ ਰਾਹੀਂ ਵੀ ਚੁਟਕੀ ਲਈ।ਸਨਚਿਤਾ ਗੂਹਾ ਨੇ ਲਿਖਿਆ, ''ਬੜੀ ਮੁਸ਼ਕਿਲ ਹੈ ਖੋਇਆ ਮੇਰਾ ਦਿਲ ਹੈ।ਸ਼ਾਇਦ ਕਿਸੇ ਨੇ ਦੱਸ ਦਿੱਤਾ ਕਿ ਥਾਣੇ ਜਾ ਕੇ ਸ਼ਿਕਾਇਤ ਕਰਵਾ ਦੇ।'' Image copyright ਪਿਛਲੇ ਹਫਤੇ ਨਾਗਪੁਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਪੁਲਿਸ ਕਮਿਸ਼ਨਰ ਭੂਸ਼ਣ ਕੁਮਾਰ ਉਪਾਧਿਆਇਏ ਨੇ ਇਹ ਕਿੱਸਾ ਦੱਸਿਆ ਸੀ। ਉਨ੍ਹਾਂ ਕਿਹਾ ਸੀ, ''ਅਸੀਂ ਚੋਰੀ ਕੀਤੀਆਂ ਚੀਜ਼ਾਂ ਵਾਪਸ ਕਰ ਸਕਦੇ ਹਾਂ, ਪਰ ਕਈ ਵਾਰ ਅਜਿਹੀ ਸ਼ਿਕਾਇਤਾਂ ਆਉਂਦੀਆਂ ਹਨ ਜਿਸਦਾ ਸਾਡੇ ਕੋਲ੍ਹ ਕੋਈ ਹਲ ਨਹੀਂ ਹੁੰਦਾ।''ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨਵਾਂ ਅਕਾਲੀ ਦਲ ਸਰਮਾਏਦਾਰਾਂ ਦਾ ਨਹੀਂ ਆਮ ਲੋਕਾਂ ਦਾ ਹੋਵੇਗਾ - ਰਣਜੀਤ ਸਿੰਘ ਬ੍ਰਹਮਪੁਰਾ 2 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46417511 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder Singh Robin/BBC ਫੋਟੋ ਕੈਪਸ਼ਨ ਪ੍ਰੈਸ ਕਾਨਫਰੰਸ ਕਰਕੇ ਬਾਗ਼ੀ ਟਕਸਾਲੀ ਆਗੂਆਂ ਨੇ ਕੀਤਾ ਨਵੀਂ ਸ਼੍ਰੋਮਣੀ ਅਕਾਲੀ ਦਲ ਗਠਨ ਦਾ ਰਸਮੀ ਐਲਾਨ ਮਾਝੇ ਦੇ ਬਾਗ਼ੀ ਟਕਸਾਲੀ ਅਕਾਲੀ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਨਵੇਂ ਅਕਾਲੀ ਦਲ ਦੇ ਗਠਨ ਦਾ ਰਸਮੀ ਐਲਾਨ ਕਰ ਦਿੱਤਾ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਉਹ ਇਸ ਲਈ ਸਾਰਿਆਂ ਨੂੰ ਸੱਦਾ ਦਿੰਦੇ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ 14 ਦਸੰਬਰ ਅਕਾਲੀ ਦਲ ਦਾ ਸਥਾਪਨਾ ਦਿਵਸ ਹੈ ਅਤੇ ਬਾਕੀ ਸਾਰੀ ਜਾਣਕਾਰੀ ਉਸ ਦਿਨ ਹੀ ਸਾਂਝੀ ਕੀਤੀ ਜਾਵੇਗੀ।ਦਰਅਸਲ ਇਨ੍ਹਾਂ ਬਾਗ਼ੀ ਟਕਸਾਲੀ ਅਕਾਲੀ ਆਗੂਆਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਅਤੇ ਬਾਦਲ ਬਿਕਰਮ ਸਿੰਘ ਮਜੀਠੀਆ ਦੀ ਆਲੋਚਨਾ ਕਰਨ 'ਤੇ ਪਿਛਲੇ ਮਹੀਨੇ ਪਾਰਟੀ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ।ਇਹ ਵੀ ਪੜ੍ਹੋ-ਪਾਰਟੀ 'ਚੋਂ ਛੁੱਟੀ ਹੋਣ 'ਤੇ ਅਜਨਾਲਾ ਤੇ ਬ੍ਰਹਮਪੁਰਾ ਨੇ ਬਾਦਲਾਂ ਨੂੰ ਕੀ ਕਿਹਾਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ ਕਸਰਤ ਕਰਨ ਤੋਂ ਬਾਅਦ ਸਾਡੀ ਚਰਬੀ ਕਿੱਥੇ ਜਾਂਦੀ ਹੈ?ਸਿੱਧੂ ਤੇ ਲੌਂਗੋਵਾਲ ਨਾਲ ਦਿਖਿਆ ਖਾਲਿਸਤਾਨੀ ਗੋਪਾਲ ਚਾਵਲਾ ਆਖਰ ਹੈ ਕੌਣ Image copyright SUKHBIR BADAL/FB ਫੋਟੋ ਕੈਪਸ਼ਨ ਪਾਰਟੀ ਸੰਕਟ ਦੇ ਚਲਦਿਆਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਸੰਕਟ ਨੂੰ ਦੂਰ ਕਰਨ ਲਈ ਕੀਤੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ ਉਸ ਦੌਰਾਨ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਸੀ, ''ਕੋਰ ਕਮੇਟੀ ਵਿੱਚ ਲੀਡਰ ਸਾਹਿਬਾਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਖੁੱਲ੍ਹ ਕੇ ਚਰਚਾ ਹੋਈ।'' ""ਭਰੇ ਮਨ ਨਾਲ ਰਣਜੀਤ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੇ ਪੁੱਤਰ ਰਵਿੰਦਰ ਸਿੰਘ, ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਨੂੰ ਪਾਰਟੀ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਗਿਆ।''ਇਹ ਵੀ ਪੜ੍ਹੋ-ਅੰਡਰ ਮੈਟ੍ਰਿਕ ਬ੍ਰਹਮਪੁਰਾ ਨੇ ਕਦੇ ਲਾਈ ਸੀ ਕੈਰੋਂ ਦੇ ਸਿਆਸੀ ਕਿਲ੍ਹੇ ਨੂੰ ਸੰਨ੍ਹਪਾਰਟੀ 'ਚੋਂ ਛੁੱਟੀ ਹੋਣ 'ਤੇ ਅਜਨਾਲਾ ਤੇ ਬ੍ਰਹਮਪੁਰਾ ਨੇ ਬਾਦਲਾਂ ਨੂੰ ਕੀ ਕਿਹਾ'ਅਕਾਲੀ ਦਲ 'ਚ 10 ਸਾਲਾਂ ਦੌਰਾਨ ਜੋ ਹੋਇਆ ਉਸ ਦੀ ਜਾਂਚ ਹੋਵੇ'ਖਹਿਰ ਤੇ ਬੈਂਸ ਬ੍ਰਦਰਜ਼ ਨੂੰ ਵੀ ਸੱਦਾਇਸ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ, ""ਖਹਿਰਾ ਅਤੇ ਬੈਂਸ ਬ੍ਰਦਰਜ਼ ਨੂੰ ਸੱਦੇ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਸ਼੍ਰੋਮਣੀ ਅਕਾਲੀ ਦਲ ਦੀ ਬੁਨਿਆਦ 1920 ਵਾਲਾ ਸੰਵਿਧਾਨ ਹੀ ਰਹੇਗਾ ਅਤੇ ਜਿਨ੍ਹਾਂ ਦੀ ਵੀ ਵਿਚਾਰਧਾਰਾ ਇਸ ਸੰਵਿਧਾਨ ਨਾਲ ਮਿਲਦੀ ਹੈ, ਉਹ ਇਸ ਵਿੱਚ ਸ਼ਾਮਿਲ ਹੋ ਸਕਦਾ ਹੈ।"" Image copyright Ravinder Singh Robin/BBC ਫੋਟੋ ਕੈਪਸ਼ਨ ਰਣਜੀਤ ਸਿੰਘ ਪਛਾਣ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਗੜ੍ਹ ਚ ਉਨ੍ਹਾਂ ਲਈ ਚੁਣੌਤੀ ਬਣਨ ਕਰਕੇ ਹੈ ਬ੍ਰਹਮਪੁਰਾ ਨੇ ਕਿਹਾ ਕਿ ਉਹ ਇਸ ਬਾਰੇ ਘਰ-ਘਰ ਜਾ ਕੇ ਲੋਕਾਂ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਨਾਲ ਚੱਲਣ ਦਾ ਸੱਦਾ ਦੇਣਗੇ। ਇਸ ਦੇ ਨਾਲ ਬ੍ਰਹਮਪੁਰਾ ਨੇ ਬਰਗਾੜੀ ਮੋਰਚਾ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਲਈ ਕਿਹਾ ਕਿ ਉਹ ਉਨ੍ਹਾਂ ਦੇ ਕਾਜ ਨਾਲ ਸਹਿਮਤ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਕਰਤਾਰਪੁਰ ਲਾਂਘੇ ਦਾ ਸਿਹਰਾ ਵੀ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ।'ਫੈਡਰਲ ਸਿਸਟਮ 'ਤੇ ਆਧਾਰਿਤ' ਇਸ ਤੋਂ ਇਲਾਵਾ ਸੇਵਾ ਸਿੰਘ ਸੇਖਵਾਂ ਨੇ ਮੌਜੂਦਾ ਅਕਾਲੀ ਆਗੂਆਂ ਦੀ ਸ਼ਮੂਲੀਅਤ ਦਾ ਵੀ ਦਾਅਵਾ ਕੀਤਾ ਅਤੇ ਕਿਹਾ ਕਿ ਇਸ ਦਾ ਆਧਾਰ ਫੈਡਰਲ ਸਿਸਟਮ ਹੋਵੇਗਾ। ਸੇਖੋਂ ਨੇ ਕਿਹਾ, ""ਬੁਨਿਆਦੀ ਧਾਰਨਾ 1920 ਵਾਲੀ ਰਹੇਗੀ ਪਰ ਅਜੋਕੇ ਸਮੇਂ ਨੂੰ ਧਿਆਨ 'ਚ ਰੱਖ ਕੇ ਇਸ ਦਾ ਗਠਨ ਹੋਵੇਗਾ। ਪੰਜਾਬ ਦੀ ਬਿਹਤਰੀ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਭ ਨੂੰ ਸੱਦਾ ਹੈ।"" Image copyright Ravinder Robin/BBC ਫੋਟੋ ਕੈਪਸ਼ਨ ਸੇਵਾ ਸਿੰਘ ਸੇਖੋਂ ਨੇ ਮੌਜੂਦਾ ਅਕਾਲੀ ਆਗੂਆਂ ਦੇ ਸ਼ਮੂਲੀਅਤ ਦਾ ਵੀ ਦਾਅਵਾ ਕੀਤਾ ਉਨ੍ਹਾਂ ਨੇ ਕਿਹਾ, ""ਮੌਜੂਦਾ ਸ਼੍ਰੋਮਣੀ ਅਕਾਲੀ ਦਲ ਸਰਮਾਏਦਾਰਾਂ ਦੀ ਜਥੇਬੰਦੀ ਬਣ ਕੇ ਰਹਿ ਗਈ ਹੈ ਤੇ ਅਸੀਂ ਗਰੀਬਾਂ ਨਾਲ ਖੜ੍ਹੇ ਹੋਣ ਵਾਲਾ ਅਕਾਲੀ ਦਲ ਬਣਾਉਣਾ ਚਾਹੁੰਦੇ ਹਾਂ।""ਇਸ ਮੌਕੇ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਅਜਿਹੇ ਅਸਲ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰਨਾ ਚਾਹੁੰਦੇ ਹਾਂ ਜੋ ਕਿਸੇ ਇੱਕ ਪਰਿਵਾਰ ਦਾ ਅਕਾਲੀ ਦਲ ਨਾ ਹੋਵੇ ਤੇ ਜਿਸ ਦਾ ਲੋਕ ਨਿੱਘ ਮਾਣ ਸਕਣ। ਇਹ ਵੀ ਪੜ੍ਹੋ-ਕਰਤਾਰਪੁਰ ਲਾਂਘੇ 'ਤੇ 'ਪਾਕਿਸਤਾਨ ਦੀ ਗੁਗਲੀ 'ਚ ਨਹੀਂ ਫਸਾਂਗੇ'ਸਚਿਨ ਤੇਂਦੁਲਕਰ ਦੇ 'ਭਾਜਪਾ ਸਮਰਥਕ' ਹੋਣ ਦਾ ਸੱਚਇਨਸੁਲਿਨ ਤੋਂ ਬਿਨਾਂ ਸ਼ੂਗਰ ਦੇ ਮਰੀਜ਼ ਕੀ ਕਰਨਗੇਕੈਨੇਡਾ ਦੇ ਐਮਪੀ ਰਾਜ ਗਰੇਵਾਲ ਨੂੰ ਕਿੱਥੋਂ ਪਈ ਜੂਆ ਖੇਡਣ ਦੀ ਆਦਤਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਅਮਰੀਕਾ ਦੇ ਇੱਕ ਅਧਿਅਨ ਮੁਤਾਬਕ ਮੋਬਾਈਲ, ਟੈਬਲੇਟ ਤੇ ਵੀਡੀਓ ਗੇਮਜ਼ ’ਤੇ ਵਧੇਰੇ ਸਮਾਂ ਬਿਤਾਉਣ ਵਾਲੇ ਬੱਚਿਆਂ ਦਾ ਦਿਮਾਗ ਸਮੇਂ ਤੋਂ ਪਹਿਲਾਂ ਕਮਜ਼ੋਰ ਹੋ ਜਾਂਦਾ ਹੈ। ਅਧਿਅਨ 'ਚ ਇਹ ਵੀ ਦੇਖਿਆ ਗਿਆ ਹੈ ਕਿ ਜੋ ਬੱਚੇ 2 ਤੋਂ ਵੱਧ ਘੰਟੇ ਮੋਬਾਈਲ, ਟੈਬਲੇਟ 'ਤੇ ਬਿਤਾਉਂਦੇ ਹਨ ਤਾਂ ਉਹ ਭਾਸ਼ਾ ਅਤੇ ਤਰਕਸ਼ੀਲ ਸਮਝ ਵਿੱਚ ਕਮਜ਼ੋਰ ਹੁੰਦੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅੰਮ੍ਰਿਤਸਰ ਰੇਲ ਹਾਦਸਾ : ਰੇਲਵੇ ਪਟੜੀ ਉੱਤੇ ਮਨੁੱਖੀ ਅੰਗ ਕਤਲੇਆਮ ਵਾਂਗ ਖਿਡੇ ਪਏ ਸਨ - ਬਲਾਗ ਰਵਿੰਦਰ ਸਿੰਘ ਰੌਬਿਨ ਬੀਬੀਸੀ ਪੰਜਾਬੀ ਲਈ 30 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46027646 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਹਾਦਸੇ ਵਾਲੀ ਥਾਂ ਬਚਾਅ ਕਾਰਜ ਜਾਰੀ ਹਨ ਅਤੇ ਜਖਮੀਆਂ ਨੂੰ ਹਸਪਤਾਲਾਂ ਵਿੱਚ ਪਹੁੰਚਾਣ ਵੇਲ ਦੀ ਤਸਵੀਰ ਮੈਂ ਹਾਦਸੇ ਤੋਂ ਕੁਝ ਮਿੰਟਾਂ ਬਾਅਦ ਹੀ ਘਟਨਾ ਸਥਾਨ 'ਤੇ ਪਹੁੰਚਿਆ। ਜ਼ਖਮੀਆਂ ਦੀਆਂ ਦਰਦ ਭਰੀਆਂ ਚੀਕਾਂ ਤੇ ਮਰੇ ਲੋਕਾਂ ਦੇ ਆਪਣਿਆਂ ਦੇ ਵੈਣਾਂ ਨੇ ਵਾਤਾਵਰਨ ਵਿਚ ਅਜੀਬ ਦਹਿਸ਼ਤ ਤੇ ਉਦਾਸੀ ਭਰ ਦਿੱਤੀ ਸੀ। ਲੋਕੀ ਆਪਣੇ ਲਾਪਤਾ ਜੀਆਂ ਦੀ ਭਾਲ ਵਿਚ ਰੇਲਵੇ ਟਰੈਕ ਦੇ ਆਰ-ਪਾਰ ਕੱਟੇ ਅੰਗਾਂ ਤੇ ਖਿੱਲਰੀਆਂ ਵਸਤਾਂ ਨੂੰ ਰੋਂਦੇ ਵਿਲਕਦੇ ਚੁੱਕ ਰਹੇ ਸਨ।ਰੇਲਵੇ ਟਰੈਕ ਦੇ ਆਲੇ-ਦੁਆਲੇ ਖਿਲਰੇ ਮਨੁੱਖੀ ਅੰਗਾਂ ਦੇ ਟੁਕੜੇ ਇੱਕ ਜੰਗੀ ਕਤਲੇਆਮ ਵਰਗਾ ਮੰਜ਼ਰ ਪੇਸ਼ ਕਰ ਰਹੇ ਸਨ। ਮੈਂ ਗੱਲ ਅੰਮ੍ਰਿਤਸਰ 'ਚ ਦਸਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ਦੀ ਕਰ ਰਿਹਾ ਹਾਂ। ਇਹ ਹਾਦਸਾ ਜਿੱਥੇ ਸਾਡੇ ਮੁਲਕ ਦੀ ਮਾੜੀ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ, ਉੱਥੇ ਹੀ ਇਹ ਸਵਾਲ ਵੀ ਪੈਦਾ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਜੀਣ ਪ੍ਰਤੀ ਕਿੰਨੇ ਕੁ ਸੁਚੇਤ ਹਾਂ।ਇਸ ਹਾਦਸੇ ਦੌਰਾਨ ਰੇਲ ਪਟੜੀ ਉੱਤੇ ਖੜ੍ਹੇ ਹੋ ਕੇ ਦੁਸਹਿਰੇ ਦਾ ਤਿਉਹਾਰ ਵੇਖ ਰਹੇ ਲੋਕਾਂ ਨੂੰ ਜਲੰਧਰ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਵੱਲ ਆ ਰਹੀ ਡੀ.ਐਮ.ਯੂ. ਦੀ ਤੇਜ਼ ਰਫ਼ਤਾਰ ਰੇਲ ਗੱਡੀ ਨੇ ਕੁਚਲ ਦਿੱਤਾ।ਇਸ ਹਾਦਸੇ ਵਿੱਚ 58 ਲੋਕ ਮਾਰੇ ਗਏ ਅਤੇ ਲਗਭਗ 100 ਲੋਕ ਜ਼ਖ਼ਮੀ ਹੋਏ ਸਨ।ਇਹ ਵੀ ਪੜ੍ਹੋ:ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਕਿਹੋ ਜਿਹੀ ਹੈ ਸੈਕਸ ਦੀ ਲਤ ਵਾਲਿਆਂ ਦੀ ਜ਼ਿੰਦਗੀ?'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਮਗਰੋਂ ਗੁਰੂਆਂ ਦੇ 'ਇਤਿਹਾਸ' 'ਤੇ ਸੁਖਬੀਰ ਦਾ ਅਲਟੀਮੇਟਮ ਜ਼ਿੰਮੇਵਾਰ ਕੌਣ ਹੈ ? ਮੈਂ ਇਹ ਵੀ ਮਹਿਸੂਸ ਕਰ ਰਿਹਾ ਹਾਂ ਕਿ ਸਾਡੇ ਸਮਾਜ 'ਚ ਅਜੇ ਤੱਕ ਇਹ ਸੋਝੀ ਵੀ ਨਹੀਂ ਆਈ ਕਿ ਮਨੁੱਖੀ ਜ਼ਿੰਦਗੀ ਕਿੰਨੀ ਕੀਮਤੀ ਹੈ ਤੇ ਅਸੀਂ ਆਪਣੀ ਜ਼ਿੰਦਗੀ ਪ੍ਰਤੀ ਕਦੋਂ ਗੰਭੀਰ ਹੋਵਾਂਗੇ।ਕੀ ਇਹ ਸਮਝਣ ਵਾਲੀ ਗੱਲ ਨਹੀਂ ਹੈ ਕਿ ਰੇਲ ਦੀ ਪਟੜੀ ਰੇਲਗੱਡੀਆਂ ਲਈ ਹੈ ਜਾਂ ਉਸ ਤੇ ਖੜ੍ਹੇ ਹੋ ਕੇ ਮੇਲਾ ਵੇਖਣ ਲਈ ? Image copyright Ravinder singh Robin/bbc ਫੋਟੋ ਕੈਪਸ਼ਨ ਇਸ ਹਾਦਸਾ ਵਿੱਚ 58 ਲੋਕ ਮਾਰੇ ਗਏ ਅਤੇ ਲਗਭਗ 100 ਜ਼ਖ਼ਮੀ ਹੋਏ ਸਨ। ਆਮ ਵੇਖਣ 'ਚ ਆਉਂਦਾ ਹੈ ਕਿ ਹਮੇਸ਼ਾ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ 'ਤੇ ਤਿਉਹਾਰ ਆਦਿ ਮਨਾਉਣ ਸਮੇਂ ਲੋਕ ਆਪਣੀ ਸੁਰੱਖਿਆ ਨੂੰ ਭੁੱਲ ਜਾਂਦੇ ਹਨ।ਇਹੀ ਨਹੀਂ ਸਥਾਨਕ ਸਿਵਲ ਪ੍ਰਸ਼ਾਸਨ ਨੂੰ ਕਦੇ ਇਹ ਚਿੰਤਾ ਨਹੀਂ ਹੋਈ ਕਿ ਪਿਛਲੇ ਕਈ ਸਾਲਾਂ ਤੋਂ ਇਸ ਤੰਗ ਤੇ ਅਢੁੱਕਵੀਂ ਥਾਂ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਦੁਸਹਿਰੇ ਦਾ ਤਿਉਹਾਰ ਮਨਾਉਂਦੇ ਆ ਰਹੇ ਸਨ। ਦੂਜੇ ਪਾਸੇ ਸਿਆਸੀ ਨੇਤਾ ਜੋ ਹਮੇਸ਼ਾ ਆਪਣੇ ਚਾਪਲੂਸਾਂ ਨਾਲ ਘਿਰੇ ਰਹਿੰਦੇ ਹਨ ਅਤੇ ਵੱਡੇ ਇਕੱਠਾ ਨਾਲ ਪ੍ਰਭਾਵਿਤ ਕਰਨ ਲਈ ਤਿਆਰ ਰਹਿੰਦੇ ਹਨ, ਉਨ੍ਹਾਂ ਨੇ ਵੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮਾਂ ਨਹੀ ਕੱਢਿਆ।ਲੱਗਦਾ ਹੈ ਪ੍ਰਬੰਧਕ ਇੰਨੇ ਬੇਵੱਸ ਸਨ ਕਿ ਘਟਨਾ ਤੋਂ ਬਾਅਦ ਉਹ ਲੋੜਵੰਦਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਦੌੜਨਾ ਵਾਜ਼ਿਬ ਸਮਝਿਆ ਸਨ ਕਿਉਂਕਿ ਉਨ੍ਹਾਂ ਨੂੰ ਇਹ ਡਰ ਸੀ ਕਿ ਲੋਕ ਉਨ੍ਹਾਂ ਨੂੰ ਦੋਸ਼ੀ ਸਮਝ ਕੇ ਉਨ੍ਹਾਂ 'ਤੇ ਹਮਲਾ ਕਰ ਦੇਣਗੇ। ਵੀਡੀਓ ਕਲਿੱਪਾਂ ਨੇ ਦਿਖਾਇਆ ਕਿ ਦਸਹਿਰਾ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਨਵਜੋਤ ਕੌਰ ਸਿੱਧੂ ਦੀ ਹਾਜ਼ਰੀ ਵਿੱਚ ਸਥਾਨਕ ਨੇਤਾ ਭਾਰੀ ਇਕੱਠ ਬਾਰੇ ਸ਼ੇਖੀ ਮਾਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਭਾਵੇਂ ਰੇਲਗੱਡੀ ਹੀ ਕਿਉਂ ਨਾ ਆ ਜਾਵੇ ਫਿਰ ਵੀ ਕੁਝ ਨਹੀਂ ਹੋਵੇਗਾ। Image copyright Ravinder singh Robin/bbc ਫੋਟੋ ਕੈਪਸ਼ਨ ਆਮ ਵੇਖਣ 'ਚ ਆਉਂਦਾ ਹੈ ਕਿ ਹਮੇਸ਼ਾ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ 'ਤੇ ਤਿਉਹਾਰ ਆਦਿ ਮਨਾਉਣ ਸਮੇਂ ਲੋਕ ਆਪਣੀ ਸੁਰੱਖਿਆ ਨੂੰ ਭੁੱਲ ਜਾਂਦੇ ਹਨ। ਅਜਿਹਾ ਐਲਾਨ ਕਿਸੇ ਵੀ ਹੋਰ ਦੇਸ ਵਿੱਚ ਅਪਰਾਧਿਕ ਜੁਰਮ ਲਈ ਕਾਫ਼ੀ ਹੋਵੇਗਾ। ਹਾਦਸੇ ਦੀ ਪੁਸ਼ਟੀਪਰ ਸਾਰੇ ਘਟਨਾਕ੍ਰਮ ਵਿਚ ਕੁਝ ਬਹਾਦਰੀ ਦੀਆਂ ਕਹਾਣੀਆਂ ਵੀ ਹਨ। ਸਥਾਨਕ ਲੋਕ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਪੀੜਤਾਂ ਦੀ ਮਦਦ ਕੀਤੀ। ਮੈਨੂੰ ਪਹਿਲਾਂ ਇਹ ਜਾਣਕਾਰੀ ਮਿਲੀ ਕਿ ਰਾਵਣ ਸੜ੍ਹਦਾ ਪੁਤਲਾ ਡਿੱਗਣ ਕਾਰਨ ਕੁਝ ਲੋਕਾਂ ਦੀ ਮੌਤ ਹੋ ਗਈ ਤਾਂ ਮੈਂ ਦੌੜ ਕੇ 7.20 ਵਜੇ ਜੌੜਾ ਫਾਟਕ ਪੁੱਜਿਆ। ਮੈਂ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਖੀ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੂੰ ਫੋਨ ਕਰ ਘਟਨਾ ਸੰਬੰਧੀ ਜਾਣਕਾਰੀ ਲਈ ਉਨ੍ਹਾਂ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ, ""ਹਾਂ, ਰੌਬਿਨ, ਇੱਕ ਵੱਡਾ ਦਰਦਨਾਕ ਹਾਦਸਾ ਵਾਪਰਿਆ ਹੈ, ਇੱਕ ਰੇਲ ਹਾਦਸਾ ਹੋਇਆ ਹੈ ਅਤੇ ਮੈਨੂੰ ਡਰ ਹੈ ਕਿ ਬਹੁਤ ਸਾਰੇ ਲੋਕ ਮਰ ਗਏ ਹਨ।""ਉਸ ਨੇ ਮੈਨੂੰ ਦੱਸਿਆ ਕਿ ਉਹ ਪੀੜਤਾਂ ਲਈ ਸਾਰੇ ਪ੍ਰਬੰਧ ਕਰਨ ਲਈ ਹਸਪਤਾਲ ਵਿਚ ਜਾ ਰਹੇ ਹਨ ਅਤੇ ਪੁਲਿਸ ਕਮਿਸ਼ਨਰ ਐਸ.ਐਸ. ਸ਼੍ਰੀਵਾਸਤਵ ਨੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਲਈ ਮੌਕੇ 'ਤੇ ਮੌਜੂਦ ਰਹਿਣਗੇ। Image copyright Ravinder singh Robin/bbc ਫੋਟੋ ਕੈਪਸ਼ਨ ਹਾਦਸੇ ਦੀ ਪੁਸ਼ਟੀ ਪਹਿਲਾਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਫੋਨ ਕੀਤੀ ਹੁਣ ਇਹ ਖ਼ਬਰ ਬੀਬੀਸੀ ਦਫ਼ਤਰ ਸੌਂਪਣ ਦੀ ਵਾਰੀ ਸੀ। ਜਦ ਮੈਂ ਡੈਸਕ 'ਤੇ ਗੱਲ ਕੀਤੀ ਤਾਂ ਮੇਰੇ ਸਾਥੀ ਖੁਸ਼ਹਾਲ ਲਾਲੀ ਨੇ ਇਸ ਖ਼ਬਰ ਦੀ ਪੁਸ਼ਟੀ ਲਈ ਮੇਰੇ ਨਾਲ ਤਿੰਨ ਵਾਰ ਗੱਲ ਕੀਤੀ।ਸਿਆਸਤਦਾਨਾਂ ਖ਼ਿਲਾਫ਼ ਨਾਅਰੇ ਉਸ ਸਮੇਂ ਤੱਕ ਮੈਂ ਜੌੜਾ ਫ਼ਾਟਕ ਮੈਦਾਨ ਵਿਚ ਪਹੁੰਚ ਗਿਆ ਸੀ, ਜਿੱਥੇ ਰਾਵਣ ਦਾ ਪੁਤਲਾ ਅਜੇ ਵੀ ਧੁਖ ਰਿਹਾ ਸੀ ਅਤੇ ਲੋਕ ਉੱਚੀ-ਉੱਚੀ ਸਿਆਸਤਦਾਨਾਂ ਦੇ ਖ਼ਿਲਾਫ਼ ਨਾਅਰੇ ਲਾ ਰਹੇ ਸਨ। ਮੈਂ ਦੇਖਿਆ ਕੀ ਦੁਸਹਿਰਾ ਗ੍ਰਾਉਂਡ ਅਤੇ ਰੇਲਵੇ ਲਾਈਨ ਵਿਚਾਲੇ ਇੱਕ 7 ਫੁੱਟ ਉੱਚੀ ਕੰਧ ਸੀ , ਮੈਂ ਆਪਣੇ ਦੂਜੇ ਪੱਤਰਕਾਰ ਸਾਥੀ ਦੇ ਨਾਲ ਰੇਲਵੇ ਲਾਈਨ 'ਤੇ ਪਹੁੰਚ ਗਿਆ।ਮੇਰੀ ਪਹਿਲੀ ਮੁਲਾਕਾਤ ਜਖ਼ਮੀ ਨੂੰ ਆਟੋ ਰਿਕਸ਼ਾ ਵਿੱਚ ਪਾ ਕੇ ਹਸਪਤਾਲ ਲੈ ਜੇ ਰਹੇ ਪੁਲਿਸ ਜਵਾਨ ਨਾਲ ਹੋਈ, ਜਿਸਦੀ ਵਰਦੀ 'ਤੇ ਖ਼ੂਨ ਦੇ ਦਾਗ਼ ਲੱਗੇ ਹੋਏ ਸਨ।ਇਸ ਦੌਰਾਨ ਐਂਬੂਲੈਂਸ ਜਾਂ ਕਿਸੇ ਹੋਰ ਵਾਹਨ ਦੀ ਉਡੀਕ ਨਾ ਕਰਦਿਆਂ ਜੋ ਵੀ ਸਾਧਨ ਮਿਲ ਰਿਹਾ ਸੀ, ਜਖ਼ਮੀਆਂ ਨੂੰ ਉਨ੍ਹਾਂ 'ਚ ਪਾ ਕੇ ਹੀ ਹਸਪਤਾਲ ਪਹੁੰਚਾਇਆ ਜਾ ਰਿਹਾ ਸੀ। Image copyright Ravinder singh Robin/bbc ਮੈਂ ਵੇਖਿਆ ਕਿ 50 ਦੇ ਕਰੀਬ ਪੁਲਿਸ ਮੁਲਾਜ਼ਮ ਲਾਸ਼ਾਂ ਅਤੇ ਮਨੁੱਖੀ ਅੰਗਾਂ ਦੇ ਟੁਕੜੇ ਚੁੱਕ ਰਹੇ ਸਨ ਪਰ ਕੁਝ ਸਥਾਨਕ ਲੋਕ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਵੀ ਰਹੇ ਸਨ।ਏਐਸਆਈ ਸਤਨਾਮ ਸਿੰਘ ( ਬਦਲਿਆ ਨਾਮ) ਨੇ ਕਿਹਾ ਕਿ ਉਨ੍ਹਾਂ ਨੂੰ ਹੌਂਸਲੇ ਤੇ ਸਿਦਕ ਕੰਮ ਕਰਨਾ ਪੈਣਾ ਹੈ ਕਿਉਂਕਿ ਉਨ੍ਹਾਂ ਦੀ ਸਿਖਲਾਈ ਇਸੇ ਤਰ੍ਹਾਂ ਦੀ ਹੀ ਹੋਈ ਹੈ ਕਿ ਕਿਵੇਂ ਮੁਸ਼ਕਿਲ ਹਲਾਤਾਂ 'ਚ ਜ਼ਖ਼ਮੀਆਂ ਦੀ ਮਦਦ ਕਰਨ ਦੇ ਨਾਲ-ਨਾਲ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣਾ ਹੈ। ਇਸੇ ਤਰਾਂ ਇੱਕ ਹੋਰ ਪੁਲਿਸ ਮੁਲਾਜ਼ਮ ਜੁਗਰਾਜ ਸਿੰਘ ( ਬਦਲਿਆ ਨਾਮ) ਮੁਤਾਬਕ ਉਹ ਪਿਛਲੇ 24 ਘੰਟਿਆਂ ਦੌਰਾਨ ਕੁਝ ਕੁ ਮਿੰਟਾਂ ਦੇ ਅਰਾਮ ਤੋਂ ਬਾਅਦ ਮੁੜ ਡਿਊਟੀ 'ਤੇ ਆ ਗਏ ਹਨ।ਇਹ ਵੀ ਪੜ੍ਹੋ:ਅੰਮ੍ਰਿਤਸਰ ਰੇਲ ਹਾਦਸਾ : 11 ਨੁਕਤਿਆਂ 'ਚ ਪੂਰੀ ਕਹਾਣੀ ਅੰਮ੍ਰਿਤਸਰ ਰੇਲ ਹਾਦਸਾ: ਮਾਵਾਂ ਨੂੰ ਇੰਝ ਮਿਲੇ ਵਿਛੜੇ ਬੱਚੇ 'ਇਨ੍ਹਾਂ ਲਾਸ਼ਾਂ ਨੇ ਮੈਨੂੰ ਹਲੂਣ ਕੇ ਰੱਖ ਦਿੱਤਾ''ਗੱਡੀ ਹੇਠ ਆਉਂਦੇ ਲੋਕੀਂ ਮੈਂ ਅੱਖੀ ਦੇਖੇ ਤੇ ਲਾਸ਼ਾਂ ਹੱਥੀਂ ਚੁੱਕੀਆਂ'40 ਘੰਟਿਆਂ 'ਚ ਰੇਲਵੇ ਸੇਵਾ ਮੁੜ ਬਹਾਲਘਟਨਾ ਸਥਾਨ ਉੱਤੇ ਕਮਿਸ਼ਨਰ ਸ਼੍ਰੀਵਾਸਤਵ ਖ਼ੁਦ ਸਥਿਤੀ ਦਾ ਜ਼ਾਇਜਾ ਲੈ ਰਹੇ ਸਨ ਤੇ ਉਹ ਆਪਣੀ ਫ਼ੋਰਸ ਨੂੰ ਜ਼ਖਮੀਆਂ ਦੀ ਤੁਰੰਤ ਮਦਦ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਦੀ ਵੀ ਪੂਰੀ ਕੋਸ਼ਿਸ਼ ਕਰ ਰਹੇ ਸਨ। Image copyright Ravinder singh Robin/bbc ਫੋਟੋ ਕੈਪਸ਼ਨ ਐਂਬੂਲੈਂਸ ਜਾਂ ਕਿਸੇ ਹੋਰ ਵਾਹਨ ਦੀ ਉਡੀਕ ਨਾ ਕਰਦਿਆਂ ਜੋ ਵੀ ਸਾਧਨ ਮਿਲ ਰਿਹਾ ਸੀ, ਜਖ਼ਮੀਆਂ ਨੂੰ ਉਨ੍ਹਾਂ 'ਚ ਪਾ ਕੇ ਹੀ ਹਸਪਤਾਲ ਪਹੁੰਚਾਇਆ ਜਾ ਰਿਹਾ ਸੀ। ਜਦੋਂ ਉਹ ਉੱਥੇ ਇਕੱਠੀ ਹੋਈ ਭੀੜ ਨੂੰ ਸੰਬੋਧਨ ਕਰ ਰਹੇ ਸਨ ਤਾਂ ਮੈਂ ਦੇਖਿਆ ਕਿ ਇੱਕ ਸਥਾਨਕ ਸਿਆਸੀ ਨੇਤਾ ਨੇ ਉਨ੍ਹਾਂ ਕੋਲੋਂ ਮਾਈਕ ਖੋਹਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਕਮਸ਼ਿਨਰ ਨੇ ਸੰਜੀਦਗੀ ਦਿਖਾਉਂਦੇ ਹੋਏ ਰਾਹਤ ਕਾਰਜ ਨੂੰ ਤਰਜ਼ੀਹ ਦਿੱਤੀ।ਪੁਲਿਸ ਨੇ ਲਗਾਤਾਰ 48 ਘੰਟੇ ਘਟਨਾ ਸਥਾਨ ਦੀ ਜਾਂਚ ਕੀਤੀ ਤਾਂ ਕਿ ਕੋਈ ਵੀ ਮਾਸ ਜਾਂ ਅੰਗ ਦਾ ਟੁਕੜਾ ਰੇਲਵੇ ਪਟੜੀ 'ਤੇ ਰਹਿ ਨਾ ਜਾਵੇ। ਪੁਲਿਸ ਨੇ 40 ਘੰਟਿਆਂ 'ਚ ਮੁੜ ਰੇਲਵੇ ਸੇਵਾ ਬਹਾਲ ਵੀ ਕਾਰਵਾਈ। ਉਧਰ ਦੂਜੇ ਪਾਸੇ ਡੀਸੀ ਦੇ ਅਧੀਨ ਤਿੰਨ ਕੰਟਰੋਲ ਰੂਮਾਂ 'ਚ ਤਾਇਨਾਤ ਪ੍ਰਸ਼ਾਸਨ ਦੀ ਟੀਮ ਹਸਪਤਾਲ ਵਿਚ ਕੰਮ ਕਰ ਰਹੀ ਸੀ ਅਤੇ ਸ਼ਹਿਰ ਵਿਚ ਦਿਨ-ਰਾਤ 8 ਹਸਪਤਾਲਾਂ ਵਿਚ ਕੰਮ ਕੀਤਾ ਜਾ ਰਿਹਾ ਸੀ।ਡੀਸੀ ਨੇ ਕਿਹਾ ਕਿ ਉਨ੍ਹਾਂ ਨੇ ਹਾਦਸੇ ਨਾਲ ਨਜਿੱਠਣ ਲਈ ਸਿਖਲਾਈ ਹਾਸਿਲ ਕੀਤੀ ਹੈ ਪਰ ਇਸ ਹਾਦਸੇ ਤੋਂ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਹਨ।ਪੋਸਟ ਮਾਰਟਮ ਸੂਰਜ ਡੁੱਬਣ ਤੋਂ ਬਾਅਦ ਵੀਮੈਂ ਦੇਖਿਆ ਕਿ ਡੀਸੀ ਨੇ ਸਥਿਤੀ ਅਤੇ ਹਾਲਾਤ ਨਾਲ ਨਜਿੱਠਣ ਲਈ ਪੁਲਿਸ ਅਤੇ ਫੌਜ ਨਾਲ ਲਗਾਤਾਰ ਰਾਬਤਾ ਰੱਖਿਆ ਹੋਇਆ। Image copyright Ravinder singh Robin/bbc ਫੋਟੋ ਕੈਪਸ਼ਨ ਪੁਲਿਸ ਨੇ 40 ਘੰਟਿਆਂ 'ਚ ਮੁੜ ਰੇਲਵੇ ਸੇਵਾ ਬਹਾਲ ਵੀ ਕਾਰਵਾਈ। ਡੀਸੀ ਨੇ ਵਿਸ਼ੇਸ਼ ਆਦੇਸ਼ ਵੀ ਜਾਰੀ ਕਰਵਾਇਆ ਕਿ ਮ੍ਰਿਤਕਾਂ ਦਾ ਪੋਸਟ ਮਾਰਟਮ ਸੂਰਜ ਡੁੱਬਣ ਤੋਂ ਬਾਅਦ ਵੀ ਕਰਵਾਇਆ ਜਾ ਸਕੇ।ਇਹ ਹਾਦਸਾ ਕਿਉਂ ਵਾਪਰਿਆ ? ਇਸ ਤਰ੍ਹਾਂ ਦੇ ਸੈਂਕੜੇ ਹੀ ਸਮਾਗਮ ਹਰ ਰੋਜ਼ ਸ਼ਹਿਰ ਅਤੇ ਨੇੜਲੇ ਪਿੰਡਾਂ ਤੇ ਕਸਬਿਆਂ ਅੰਦਰ ਹੁੰਦੇ ਰਹਿੰਦੇ ਹਨ।ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸਾਰਿਆਂ ਕੋਲ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਨਹੀਂ ਹੁੰਦੀਆਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਡੇ ਸਿਸਟਮ ਵਿੱਚ ਇੰਨੀਆਂ ਊਣਤਾਈਆਂ ਆ ਗਈਆਂ ਹਨ ਕਿ ਸਿਆਸਤਦਾਨ ਵੀ ਉਸ ਦੀ ਦੁਰਵਰਤੋਂ ਕਰਦੇ ਹਨ।ਅਫਸਰਸ਼ਾਹੀ ਦੇ ਨਾਲ-ਨਾਲ ਸਿਆਸੀ ਲੀਡਰਾਂ ਦੀ ਜਵਾਬਦੇਹੀ ਹੋਣੀ ਵੀ ਜ਼ਰੂਰੀ ਹੈ ਪਰ ਇਹ ਇੱਕ ਦੂਰ ਸੁਪਨਾ ਜਾਪਦਾ ਹੈ।ਇਹ ਵੀ ਪੜ੍ਹੋ:'ਆਖ਼ਰੀ ਵਾਰ ਮੈਂ ਉਸਨੂੰ ਕਿਹਾ ਸੀ, ਆਪਣਾ ਖਿਆਲ ਰੱਖੀਂ'ਬਲਾਗ: 'ਟਰੰਪ ਨੇ ਮੋਦੀ ਨੂੰ ਦਿਖਾਈ ਲਾਲ ਝੰਡੀ' ਆਨਲਾਈਨ ਡੇਟਿੰਗ ਦੇ ਅਜਿਹੇ ਦਿਲਚਸਪ ਤਜਰਬੇ ਤੁਸੀਂ ਵੀ ਕੀਤੇ ਹਨ?ਉਹ ਰਾਸ਼ਟਰਪਤੀ ਜਿਸਦਾ ਟਰੇਡਮਾਰਕ ਹੈ 'ਬੰਦੂਕ ਦਾ ਨਿਸ਼ਾਨ' Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਉਹ ਚੀਨੀ ਮਹਿਲਾ ਜਿਸ ਕਾਰਨ ਅਮਰੀਕਾ-ਚੀਨ ਵਿੱਚ ਭਾਰੀ ਤਣਾਅ ਕਰਿਸ਼ਮਾ ਵਾਸਵਾਨੀ ਏਸ਼ੀਆ ਬਿਜ਼ਨਸ ਪੱਤਰਕਾਰ 8 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46479047 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਚੀਨ ਦੀ ਮਸ਼ਹੂਰ ਕੰਪਨੀ ਖਵਾਵੇ ਦੀ ਸੀਐਫਓ (ਚੀਫ ਫਾਈਨੈਨਸ਼ਲ ਅਫਸਰ) ਮੇਂਗ ਵਾਂਗਜ਼ੋ ਖਿਲਾਫ ਅਮਰੀਕਾ ਵਿੱਚ ਜਾਲਸਾਜ਼ੀ ਕਰਨ ਦੇ ਇਲਜ਼ਾਮ ਲੱਗੇ ਹਨ। ਕੈਨੇਡਾ ਵਿੱਚ ਅਦਾਲਤ ਦੀ ਸੁਣਵਾਈ ਦੌਰਾਨ ਇਸ ਬਾਰੇ ਖੁਲਾਸਾ ਹੋਇਆ ਹੈ।ਇਸ ਤੋਂ ਪਹਿਲਾਂ ਉਨ੍ਹਾਂ ਨੂੰ ਮੇਂਗ ਵਾਂਗਜ਼ੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਵਾਂਗਜ਼ੋ 'ਤੇ ਈਰਾਨ 'ਤੇ ਲਾਈਆਂ ਗਈਆਂ ਅਮਰੀਕੀ ਪਾਬੰਦੀਆਂ ਦੀਆਂ ਸ਼ਰਤਾਂ ਦੀ ਉਲੰਘਣਾ ਦਾ ਇਲਜ਼ਾਮ ਹੈ। ਚੀਨ ਵੱਲੋਂ ਵਾਂਗਜ਼ੋ ਦੀ ਜਲਦ ਰਿਹਾਈ ਦੀ ਮੰਗ ਕੀਤੀ ਹੈ। ਚੀਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਕਾਨੂੰਨ ਨਹੀਂ ਤੋੜਿਆ ਹੈ।ਵਾਂਗਜ਼ੋ ਕੰਪਨੀ ਦੇ ਫਾਊਂਡਰ ਦੀ ਧੀ ਵੀ ਹੈ। ਅਜਿਹੇ ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਦੀ ਅਹਿਮੀਅਤ ਦੱਸਣਾ ਔਖਾ ਹੈ। ਇਸ ਵਿੱਚ ਕੋਈ ਸ਼ਕ ਨਹੀਂ ਹੈ ਕਿ ਖਵਾਵੇ ਚੀਨੀ ਤਕਨੀਕ ਦੇ ਤਾਜ ਵਿੱਚ ਲੱਗੇ ਹੀਰੇ ਵਰਗਾ ਹੈ ਅਤੇ ਵਾਂਗਜ਼ੋ ਇਸਦੀ ਰਾਜਕੁਮਾਰੀ।1 ਦਸੰਬਰ ਨੂੰ ਜਿੱਥੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਜੀ-20 ਸਮਿਟ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮਿਲ ਕੇ ਟ੍ਰੇਡ ਵਾਰ ਵਿੱਚ ਨਰਮੀ ਬਾਰੇ ਸੋਚ ਰਹੇ ਸੀ, ਮੇਂਗ ਵਾਂਗਜ਼ੋ ਨੂੰ ਕੈਨੇਡਾ ਵਿੱਚ ਗ੍ਰਿਫ਼ਤਾਰ ਕੀਤਾ ਜਾ ਰਿਹਾ ਸੀ। ਹੁਣ ਵਾਂਗਜ਼ੋ ਨੂੰ ਅਮਰੀਕਾ ਸੁਪੁਰਦ ਕਰਨ ਦੀ ਤਿਆਰੀ ਹੋ ਰਹੀ ਹੈ। ਹਾਲਾਂਕਿ ਵਾਂਗਜ਼ੋ 'ਤੇ ਲੱਗੇ ਇਲਜ਼ਾਮ ਅਜੇ ਤੱਕ ਸਾਫ ਨਹੀਂ ਹੋਏ ਹਨ। ਪਰ ਈਰਾਨ 'ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀਆਂ ਸ਼ਰਤਾਂ ਦੇ ਉਲੰਘਣ ਦੇ ਮਾਮਲੇ ਵਿੱਚ ਉਨ੍ਹਾਂ ਦੀ ਜਾਂਚ ਚਲ ਰਹੀ ਹੈ। ਇਹ ਵੀ ਪੜ੍ਹੋ: ਵੋਟ ਚੋਰੀ ਹੋਣ ਮਗਰੋਂ ਵੀ ਤੁਸੀਂ ਪਾ ਸਕਦੇ ਹੋ ਵੋਟ, ਜਾਣੋ ਕਿਵੇਂਗਾਂਧੀ 'ਤੇ ਅੰਬੇਡਕਰ ਦੇ ਇਲਜ਼ਾਮਾਂ ਦਾ ਬਚਾਅ ਕਰਨ ਵਾਲੇ ਕੀ ਕਹਿੰਦੇ ਹਨਰਾਜਸਥਾਨ ਵਿੱਚ 20 ਲੱਖ ਦੇ ਕਰੀਬ ਨੌਜਵਾਨ ਪਹਿਲੀ ਵਾਰ ਪਾ ਰਹੇ ਵੋਟਜਦੋਂ ਪਾਕਿਸਤਾਨੀ ਖਿਡਾਰੀਆਂ ਲਈ ਭਾਰਤੀਆਂ ਨੇ ਬੰਦ ਬਾਜ਼ਾਰ ਖੋਲ੍ਹੇਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਕਿਹਾ, ''ਬਿਨਾਂ ਕਿਸੇ ਵਜ੍ਹਾ ਦੇ ਹਿਰਾਸਤ ਵਿੱਚ ਲੈਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ। ਅਸੀਂ ਕੈਨੇਡਾ ਅਤੇ ਅਮਰੀਕਾ ਨੂੰ ਕਿਹਾ ਹੈ ਕਿ ਦੋਵੇਂ ਤੁਰੰਤ ਅਜਿਹਾ ਕਰਨ ਦੀ ਵਜ੍ਹਾ ਦੱਸਣ ਤੇ ਮੇਂਗ ਨੂੰ ਛੱਡਣ।''ਹਵਾਵੇ ਨੇ ਇੱਕ ਸਟੇਟਮੈਂਟ ਵਿੱਚ ਕਿਹਾ ਸੀ ਕਿ ਉਹ ਸਾਰਾ ਕੰਮ ਕਾਨੂੰਨ ਦੀਆਂ ਹਦਾਂ ਵਿੱਚ ਰਹਿ ਕੇ ਹੀ ਕਰਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੇਂਗ ਦੀ ਗ੍ਰਿਫਤਾਰੀ ਵਿੱਚ ਕੋਈ ਵੀ ਹੱਥ ਨਹੀਂ ਸੀ।ਇਹ ਸਿਰਫ ਇੱਕ ਮਹਿਲਾ ਦੀ ਗ੍ਰਿਫਤਾਰੀ ਜਾਂ ਇੱਕ ਕੰਪਨੀ ਦਾ ਮਾਮਲਾ ਨਹੀਂ ਹੈ। ਇਹ ਗ੍ਰਿਫਤਾਰੀ ਅਮਰੀਕਾ ਤੇ ਚੀਨ ਦੇ ਨਾਜ਼ੁਕ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਅਮਰੀਕਾ ਅਤੇ ਚੀਨ ਦੇ ਰਿਸ਼ਤਿਆਂ 'ਤੇ ਕੀ ਅਸਰ?ਸਿਲਕ ਰੋਡ ਰਿਸਰਚ ਦੇ ਵਿਨੇਸ਼ ਮੋਟਵਾਨੀ ਮੁਤਾਬਕ, ''ਇਨ੍ਹਾਂ ਸਭ ਦੇ ਲਈ ਇਸ ਤੋਂ ਬੁਰਾ ਸਮਾਂ ਨਹੀਂ ਹੋ ਸਕਦਾ ਸੀ। ਗ੍ਰਿਫਤਾਰੀ ਤੋਂ ਬਾਅਦ ਹੁਣ ਦੋਵੇਂ ਦੇਸਾਂ ਵਿਚਾਲੇ ਹੋ ਰਹੀ ਗੱਲਬਾਤ ਹੋਰ ਔਖੀ ਹੋ ਜਾਵੇਗੀ।''''ਹਾਲ ਹੀ ਦੇ ਦਿਨਾਂ ਵਿੱਚ ਜੀ-20 ਸਮਿਟ ਨੂੰ ਲੈ ਕੇ ਬਾਜ਼ਾਰ ਪਹਿਲਾਂ ਹੀ ਸ਼ੱਕ ਵਿੱਚ ਸਨ।''ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਲਗਾਤਾਰ ਵਧ ਰਿਹਾ ਹੈ ਅਤੇ ਇਸ ਦੀ ਵਜ੍ਹਾ ਸਿਰਫ ਟ੍ਰੇਡ ਵਾਰ ਨਹੀਂ ਹੈ। ਬਯੂਨਸ ਏਅਰਜ਼ ਵਿੱਚ ਚਲ ਰਹੀ ਜੀ-20 ਸਮਿਟ 'ਚ ਲਗ ਰਿਹਾ ਸੀ ਕਿ ਘੱਟੋ ਘੱਟ ਦੋਵੇਂ ਪੱਖਾਂ ਨੇ ਗੱਲ ਕਰਨ ਦਾ ਫੈਸਲਾ ਤਾਂ ਕੀਤਾ ਹੈ। ਅਜਿਹਾ ਵੀ ਲੱਗ ਰਿਹਾ ਸੀ ਕਿ ਦੋਵੇਂ ਦੇਸ ਮਿਲ ਕੇ 90 ਦਿਨਾਂ ਦੇ ਅੰਦਰ ਕਿਸੇ ਸਹਿਮਤੀ 'ਤੇ ਪਹੁੰਚ ਸਕਦੇ ਹਨ। Image copyright Reuters ਫੋਟੋ ਕੈਪਸ਼ਨ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਲਗਾਤਾਰ ਵਧ ਰਿਹਾ ਹੈ ਖਵਾਵੇ 'ਤੇ ਲੰਮੇ ਸਮੇਂ ਤੋਂ ਨਜ਼ਰ ਰੱਖਣ ਵਾਲੇ ਪੱਤਰਕਾਰ ਏਲਿਅਟ ਜ਼ੈਗਮਨ ਦਾ ਮੰਨਣਾ ਹੈ ਕਿ ਚੀਨ ਇਸ ਗ੍ਰਿਫਤਾਰੀ ਨੂੰ ਹਮਲੇ ਅਤੇ ਬੰਧਕ ਬਣਾਏ ਜਾਣ ਦੀ ਤਰ੍ਹਾਂ ਵੇਖੇਗਾ।ਏਲੀਅਟ ਨੇ ਦੱਸਿਆ, ''ਚੀਨ ਸਮਝੌਤਾ ਜ਼ਰੂਰ ਕਰਦਾ ਹੈ ਪਰ ਉਸ ਦਾ ਪਾਲਨ ਨਹੀਂ ਕਰਦਾ। ਇੱਕ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਇਸ ਗ੍ਰਿਫਤਾਰੀ ਤੋਂ ਅਮਰੀਕਾ ਨੂੰ ਟ੍ਰੇਡ ਵਾਰ ਦੇ ਮੋਰਚੇ 'ਤੇ ਚੀਨ ਨੂੰ ਘੇਰਣ ਦਾ ਮੌਕਾ ਮਿਲ ਸਕਦਾ ਹੈ।''ਚੀਨੀ ਅਖਬਾਰ 'ਗਲੋਬਲ ਟਾਈਮਜ਼' ਦੇ ਚੀਨੀ ਅਤੇ ਅੰਗਰੇਜ਼ੀ ਐਡੀਸ਼ੰਜ਼ ਦੇ ਐਡੀਟਰ ਹੂ ਸ਼ਿਜਿਨ ਦਾ ਮੰਨਣਾ ਹੈ ਕਿ ਅਮਰੀਕਾ ਚੀਨ 'ਤੇ ਹਮਲਾ ਕਰਨ ਦਾ ਇੱਕ ਤਰੀਕਾ ਲੱਭ ਰਿਹਾ ਹੈ। ਉਨ੍ਹਾਂ ਕਿਹਾ, ''ਇਹ ਖਵਾਵੇ ਨੂੰ ਥੱਲੇ ਲਗਾਉਣ ਦੀ ਕੋਸ਼ਿਸ਼ ਹੈ। ਇਸਲਈ ਅਮਰੀਕਾ ਨੇ ਆਪਣੇ ਸਹਿਯੋਗੀ ਦੇਸਾਂ 'ਤੇ ਖਵਾਵੇ ਦੇ ਉਤਪਾਦ ਇਸਤੇਮਾਲ ਨਾ ਕਰਨ ਦਾ ਦਬਾਅ ਪਾਇਆ ਹੈ। ਇਹ ਖਵਾਵੇ ਦੀ ਸਾਖ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ।''ਇਹ ਵੀ ਪੜ੍ਹੋ:ਚੀਨ ਬਾਰੇ 13 ਅਣਸੁਣੀਆਂ ਗੱਲਾਂਉਹ ਆਗੂ ਜਿਨ੍ਹਾਂ ਨੇ ਬਣਾਇਆ ਚੀਨ ਨੂੰ ਤਾਕਤਵਰ ਦੇਸ5 ਸਾਲਾਂ ਦੌਰਾਨ ਚੀਨ 'ਚ ਕੀ-ਕੀ ਬਦਲਿਆਹਾਲ ਹੀ ਵਿੱਚ ਆਸਟਰੇਲੀਆ, ਨਿਊਜ਼ੀਲੈਂਡ ਅਤੇ ਬ੍ਰਿਟੇਨ ਸਣੇ ਅਮਰੀਕਾ ਦੇ ਕਈ ਸਹਿਯੋਗੀ ਦੇਸਾਂ ਨੇ ਕਿਹਾ ਕਿ ਉਹ ਖਵਾਵੇ ਦੇ ਫੋਨ ਇਸਤੇਮਾਲ ਨਹੀਂ ਕਰਨਗੇ। ਹਾਲਾਂਕਿ ਬ੍ਰਿਟੇਨ ਵਿੱਚ ਇਸ ਦੇ ਐਨਟੀਨਾ ਅਤੇ ਦੂਜੇ ਉਤਪਾਦਾਂ ਦੇ ਇਸਤੇਮਾਲ 'ਤੇ ਰੋਕ ਲਗਾਉਣ ਦੀ ਹਾਲੇ ਕੋਈ ਯੋਜਨਾ ਨਹੀਂ ਹੈ। ਹਾਲੇ ਤੱਕ ਕੋਈ ਅਜਿਹੇ ਸਬੂਤ ਨਹੀਂ ਮਿਲੇ ਹਨ ਜਿਨ੍ਹਾਂ ਤੋਂ ਇਹ ਸਾਬਿਤ ਹੋ ਸਕੇ ਕਿ ਥਵਾਵੇ ਨੇ ਕਦੇ ਜਾਸੂਸੀ ਕੀਤੀ ਹੈ ਜਾਂ ਚੀਨੀ ਸਰਕਾਰ ਨੂੰ ਲੋਕਾਂ ਦਾ ਨਿਜੀ ਡਾਟਾ ਦਿੱਤਾ ਹੈ। ਕੰਪਨੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਖਵਾਵੇ ਨੂੰ ਇੱਕ ਆਧੁਨਿਕ ਕੰਪਨੀ ਦੇ ਤੌਰ 'ਤੇ ਦੇਖਿਆ ਜਾਣਾ ਚਾਹੀਦਾ ਹੈ ਜੋ ਕਾਨੂੰਨ ਦਾ ਪਾਲਨ ਕਰਦੀ ਹੈ। ਅਮਰੀਕਾ ਗਲਤ ਕਰ ਰਿਹਾ ਹੈਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਅਮਰੀਕਾ ਦਾ ਰਵੱਈਆ ਗਲਤ ਤੇ ਬੇਬੁਨੀਆਦ ਹੈ। ਖਵਾਵੇ ਦੇ ਫਾਊਂਡਰ ਅਤੇ ਵਾਂਗਜ਼ੋ ਦੇ ਪਿਤਾ ਰੇਨ ਜ਼ੇਨਫੇਈ ਚੀਨੀ ਫੌਜ 'ਚ ਅਧਿਕਾਰੀ ਰਹਿ ਚੁਕੇ ਹਨ। ਇਹੀ ਵਜ੍ਹਾ ਹੈ ਕਿ ਐਲੀਅਟ ਜ਼ੈਗਮਨ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਸੀ ਕਿ ਕੰਪਨੀ ਦਾ ਚਾਈਨੀਜ਼ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਸਬੰਧ ਚਿੰਤਾ ਦਾ ਇੱਕ ਕਾਰਣ ਹੈ। Image copyright Getty Images ਫੋਟੋ ਕੈਪਸ਼ਨ ਖਵਾਵੇ ਦੇ ਫਾਊਂਡਰ ਅਤੇ ਵਾਂਗਜ਼ੋ ਦੇ ਪਿਤਾ ਰੇਨ ਜ਼ੇਨਫੇਈ ਚੀਨੀ ਫੌਜ 'ਚ ਅਧਿਕਾਰੀ ਰਹਿ ਚੁਕੇ ਹਨ ਇਸੇ ਕਰਕੇ ਅਮਰੀਕਾ ਵਰਗੇ ਦੇਸ ਖਵਾਵੇ ਵਰਗੀਆਂ ਕੰਪਨੀਆਂ ਨੂੰ ਲੈ ਕੇ ਸ਼ੰਕਾ ਵਿੱਚ ਰਹਿੰਦੇ ਹਨ। ਇਹ ਵੀ ਸਚ ਹੈ ਕਿ ਜੇ ਚੀਨ ਦੀ ਸਰਕਾਰ ਚਾਹੇ ਤਾਂ ਕਾਨੂੰਨ ਦੇ ਤਹਿਤ ਪ੍ਰਾਈਵੇਟ ਕੰਪਨੀਆਂ ਨੂੰ ਉਸ ਨੂੰ ਡਾਟਾ ਦੇਣਾ ਪੈ ਸਕਦਾ ਹੈ। ਹਾਲਾਂਕਿ ਖਵਾਵੇ ਸਣੇ ਚੀਨ ਦੇ ਬਾਕੀ ਕਾਰੋਬਾਰੀ ਇਸ ਸ਼ੱਕ ਨੂੰ ਗਲਤ ਦੱਸਦੇ ਹਨ। ਹੂ ਸ਼ਿਜਿਨ ਨੇ ਕਿਹਾ, ''ਚੀਨ ਦੀ ਸਰਕਾਰ ਅਜਿਹਾ ਨਹੀਂ ਕਰੇਗੀ। ਚੀਨ ਆਪਣੀਆਂ ਹੀ ਕੰਪਨੀਆਂ ਦਾ ਨੁਕਸਾਨ ਨਹੀਂ ਕਰੇਗਾ। ਜੇ ਸਰਕਾਰ ਅਜਿਹਾ ਕਰਦੀ ਵੀ ਹੈ ਤਾਂ ਇਸ ਨਾਲ ਦੇਸ ਦਾ ਫਾਇਦਾ ਕਿਵੇਂ ਹੋਵੇਗਾ?''''ਤੇ ਜੇ ਕੋਈ ਅਧਿਕਾਰੀ ਅਜਿਹਾ ਕਹਿੰਦਾ ਵੀ ਹੈ ਤਾਂ ਖਵਾਵੇ ਕੋਲ ਸਰਕਾਰ ਦੀ ਗੁਜ਼ਾਰਿਸ਼ ਨੂੰ ਠੁਕਰਾਉਣ ਦਾ ਅਧਿਕਾਰ ਹੈ।''ਇਹ ਵੀ ਪੜ੍ਹੋ:'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀਜਗੀਰ ਕੌਰ ਨੇ ਹਾਈਕੋਰਟ 'ਚੋਂ ਬਰੀ ਹੋਣ ਤੋਂ ਬਾਅਦ ਦਿੱਤੀ ਵਿਰੋਧੀਆਂ ਨੂੰ ਨਸੀਹਤ ਵਾਂਗਜ਼ੋ ਦੀ ਗ੍ਰਿਫਤਾਰੀ ਨੂੰ ਚੀਨ ਦੇ ਸਾਰੇ ਲੋਕ ਉਨ੍ਹਾਂ ਦੇ ਦੇਸ ਨੂੰ ਅੱਗੇ ਵਧਣ ਤੋਂ ਰੋਕਣ ਦੀ ਇੱਕ ਕੋਸ਼ਿਸ਼ ਦੇ ਤੌਰ 'ਤੇ ਵੇਖਣਗੇ। ਕੰਪਲੀਟ ਇਨਟੈਲੀਜੈਂਸ ਦੇ ਟੋਨੀ ਨੈਸ਼ ਮੁਤਾਬਕ ਜੇ ਖਵਾਵੇ ਨੂੰ ਦੁਨੀਆਂ ਦੇ ਬਾਕੀ ਦੇਸਾਂ ਵਿੱਚ ਕਾਰੋਬਾਰ ਕਰਨ ਤੋਂ ਇਸੇ ਤਰ੍ਹਾਂ ਰੋਕਿਆ ਜਾਂਦਾ ਰਿਹਾ ਤਾਂ ਉਭਰਦੇ ਬਜ਼ਾਰਾਂ ਵਿੱਚ ਇਸ ਦੇ 5ਜੀ ਪਹੁੰਚਾਉਣ ਦੇ ਇਰਾਦੇ ਨੂੰ ਖਤਰਾ ਹੋ ਸਕਦਾ ਹੈ। ਜੇ ਇਹ ਸਿਲਸਿਲਾ ਜਾਰੀ ਰਿਹਾ ਤਾਂ ਖਵਾਵੇ ਆਪਣੀ ਜ਼ਮੀਨ ਗੁਆ ਸਕਦਾ ਹੈ। ਏਸ਼ੀਆਈ ਦੇਸਾਂ ਦੇ ਉਭਰਦੇ ਬਾਜ਼ਾਰਾਂ ਵਿੱਚ ਵੀ ਅਮਰੀਕਾ ਦਾ ਦਬਾਅ ਵੱਧ ਰਿਹਾ ਹੈ। ਸੋਲੋਮਨ ਟਾਪੂ ਅਤੇ ਪਾਪੁਆ ਨਿਊ ਗਿਨੀ ਇਸਦੇ ਉਦਾਹਰਣ ਹਨ। ਅਗਲਾ ਨੰਬਰ ਭਾਰਤ ਦਾ ਵੀ ਹੋ ਸਕਦਾ ਹੈ। ਇਸ ਦਾ ਮਤਲਬ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਅਮਰੀਕਾ ਦਾ ਇਹ ਕਦਮ ਦੁਨੀਆਂ ਦੇ ਦੋ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਦੇਸਾਂ ਦੇ ਰਿਸ਼ਤਿਆਂ ਨੂੰ ਹੋਰ ਖਰਾਬ ਕਰੇਗਾ। ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਾਦਲਾਂ ਦਾ ਵਿਰੋਧ ਕਰਨ ਵਾਲੇ ਕਾਂਗਰਸੀ ਪਿੱਠੂ ਤੇ ਖਾਲਿਸਤਾਨੀ ਹੋ ਜਾਂਦੇ ਹਨ - ਐੱਚਐੱਸ ਫੂਲਕਾ ਨੇ ਕਿਹਾ ਖ਼ੁਸ਼ਹਾਲ ਲਾਲੀ ਬੀਬੀਸੀ ਪੱਤਰਕਾਰ 15 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46855767 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ “ਅਸੀਂ ਸ਼੍ਰੋਮਣੀ ਕਮੇਟੀ ਦਾ ਸੁਧਾਰ ਕਰਨ ਲਈ, ਉਸ ਦਾ ਸਿਆਸੀਕਰਨ ਖ਼ਤਮ ਕਰਨ ਲਈ ਅੰਨਾ ਹਜ਼ਾਰੇ ਦੇ ਅੰਦੋਲਨ ਦੀ ਤਰਜ਼ 'ਤੇ ਪੰਜਾਬ ਵਿੱਚ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਇਹ ਬਹੁਤ ਔਖਾ ਕੰਮ ਹੈ।”ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਲੜਨ ਵਾਲੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਨੇ ਬੀਬੀਸੀ ਪੱਤਰਕਾਰ ਖ਼ੁਸ਼ਹਾਲ ਲਾਲੀ ਨਾਲ ਖ਼ਾਸ ਗੱਲਬਾਤ ਵਿੱਚ ਕਹੇ।ਫੂਲਕਾ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਖ਼ਤਮ ਕਰਨ ਲਈ ਕੰਮ ਕਰਨਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਵੇਲੇ ਉਨ੍ਹਾਂ ਨੇ ਕਿਹਾ ਸੀ, ""ਅੰਨਾ ਹਜ਼ਾਰੇ ਵਰਗੀ ਮੁਹਿੰਮ ਫਿਰ ਸ਼ੁਰੂ ਕਰਨ ਦੀ ਲੋੜ ਹੈ। ਪੰਜਾਬ ਵਿੱਚ ਨਸ਼ਿਆਂ ਦੀ ਸਮਸਿਆ ਹੈ। ਮੈਂ ਇੱਕ ਸੰਗਠਨ ਇਸ ਨਾਲ ਲੜਨ ਲਈ ਖੜਾ ਕਰਾਂਗਾ।"" ਪੰਜਾਬ ਦੇ ਲੋਕਾਂ ਨੂੰ ਤੁਹਾਡੇ ਕੋਲੋਂ ਸਿਆਸਤ ਚ ਕਾਫੀ ਉਮੀਦਾਂ ਸੀ ਪਰ ਤੁਸੀਂ ਹੁਣ ਸਿਆਸਤ ਹੀ ਛੱਡ ਦਿੱਤੀ। ਕੀ ਤੁਹਾਡੇ ਪਾਰਟੀ ਛੱਡਣ ਦਾ ਕਾਰਨ ਇਹ ਹੈ ਕਿ ਪਾਰਟੀ ਸਿਧਾਂਤਾਂ ਤੋਂ ਭਟਕ ਗਈ ਜਾਂ ਤੁਹਾਨੂੰ ਇਹ ਲਗਦਾ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਖ਼ਤਮ ਹੋ ਗਈ ਹੈ?ਇਹ ਵੀ ਪੜ੍ਹੋ:ਜਦੋਂ ਜਾਨ ਬਚਾਉਣ ਲਈ ਮਾਇਆਵਤੀ ਨੂੰ ਕਮਰੇ 'ਚ ਲੁਕਣਾ ਪਿਆਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਪਿੰਜਰ ਦਾ ਕੀ ਹੈ ਰਾਜ਼ਦੁੱਲਾ ਭੱਟੀ ਤੇ ਬਾਦਸ਼ਾਹ ਅਕਬਰ ਦੀ ਕੀ ਦੁਸ਼ਮਣੀ ਸੀ“ਪਾਰਟੀ ਭਟਕੀ ਜਾਂ ਨਹੀਂ ਇਸ ਬਾਰੇ ਉਹੀ ਜਾਣਦੇ ਪਰ ਜਿਸ ਤਰ੍ਹਾਂ ਮੈਂ ਚਾਹੁੰਦਾ ਸੀ ਕਿ ਚੱਲਿਆ ਜਾਵੇ, ਉਹ ਤਰੀਕਾ ਨਹੀਂ ਸੀ ਤਾਂ ਇਸ ਕਰਕੇ ਮੈਂ ਪਾਰਟੀ ਛੱਡ ਕੇ ਆਪਣੀ ਸਮਾਜਿਕ ਮੁਹਿੰਮ ਚਲਾਉਣੀ ਹੈ।” “ਇਸ ਲਈ ਮੈਂ ਪਾਰਟੀ ਛੱਡ ਦਿੱਤੀ ਹੈ ਅਤੇ ਪਾਰਟੀ ਛੱਡ ਕਿ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਖ਼ਤਮ ਕਰਨਾ ਹੈ। ਮੈਂ ਜਾਣਦਾ ਹਾਂ ਕਿ ਇਹ ਕੋਈ ਸੌਖਾ ਕੰਮ ਨਹੀਂ ਪਰ ਕੀ ਸਾਨੂੰ ਹੱਥ ਤੇ ਹੱਥ ਧਰਕੇ ਬੈਠ ਜਾਣਾ ਚਾਹੀਦਾ ਹੈ। ਬਿਲਕੁੱਲ ਨਹੀਂ“ ਤੁਸੀਂ ਅਕਸਰ ਸਿਆਸਤ 'ਚੋਂ ਗਾਇਬ ਰਹਿੰਦੇ ਸੀ ਅਤੇ ਕਹਿੰਦੇ ਸੀ ਕਿ ਤੁਹਾਡੀ ਜ਼ਿੰਦਗੀ ਦਾ ਮੁੱਖ ਉਦੇਸ਼ ਹੈ '84 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਤੇ ਇਸ ਲਈ ਤੁਹਾਡੇ ਕੋਲ ਸਮਾਂ ਸੀਮਤ ਹੁੰਦਾ ਹੈ, ਅਜਿਹੇ ਆਪਣੀ ਮੁਹਿੰਮ ਲਈ ਤੁਸੀਂ ਸਮਾਂ ਕੱਢ ਸਕੋਗੇ?“ਹੁਣ ਸੱਜਣ ਕੁਮਾਰ ਜੇਲ੍ਹ 'ਚ ਗਿਆ ਹੈ ਅਤੇ ਦਬਾਅ ਥੋੜ੍ਹਾ ਘੱਟ ਹੋਇਆ ਹੈ। ਹੁਣ ਜਿਹੜਾ ਟਾਈਟਲਰ ਤੇ ਸੱਜਣ ਕੁਮਾਰ ਵਾਲਾ ਕੇਸ ਅਤੇ ਕਮਲ ਨਾਥ ਦਾ ਸ਼ੁਰੂ ਵੀ ਕਰਵਾਉਣਾ ਹੈ ਪਰ ਇਨ੍ਹਾਂ ਦਾ ਇੰਨਾ ਦਬਾਅ ਨਹੀਂ ਹੈ ਇਸ ਲਈ ਮੈਂ ਸਮਾਂ ਕੱਢਾਂਗਾ ਅਤੇ ਮੈਂ ਸਮਾਂ ਲਗਾ ਸਕਦਾ।” ਇਹ ਬਹੁਤ ਔਖਾ ਕੰਮ ਹੈ ਅਤੇ ਸਮਾਂ ਤਾਂ ਮੈਨੂੰ ਕੱਢਣਾ ਹੀ ਪੈਣਾ ਹੈ, ਇਸ ਲਈ ਕੇਸਾਂ ਦਾ ਦਬਾਅ ਘੱਟ ਹੋਣ ਕਰਕੇ ਮੈਂ ਕੰਮ ਕਰ ਸਕਾਂਗਾ। ਅਜਿਹੀ ਮੁਹਿੰਮ ਦਾ ਵਾਅਦਾ ਤੁਸੀਂ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਕੀਤਾ ਸੀ ਕਿ ਅਸੀਂ ਪੰਜਾਬ ਦੀ ਸਿਆਸਤ ਨੂੰ ਬਦਲ ਦੇਵੇਗਾ ਪਰ ਤੁਹਾਡੇ ਅਸਤੀਫ਼ੇ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਤੁਹਾਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ, ਅਜਿਹੇ 'ਚ ਲੋਕ ਤੁਹਾਡੇ ਉੱਤੇ ਭਰੋਸਾ ਕਿਵੇਂ ਕਰਨ?”ਫੂਲਕਾ ਨਾਲ ਬੀਬਸੀ ਦਾ ਖ਼ਾਸ ਇੰਟਰਵਿਊ ਦੇਖੋ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi “ਮੈਂ ਜੋ ਵੀ ਵਾਅਦੇ ਕੀਤੇ ਆਖ਼ਰ ਉਹੀ ਕਰਨ ਜਾ ਰਿਹਾ ਹਾਂ। ਮੇਰਾ ਹਲਕਾ ਦੇਸ ਦਾ ਅਜਿਹਾ ਪਹਿਲਾ ਹਲਕਾ ਜਿੱਥੇ 118 ਸਰਕਾਰੀ ਸਕੂਲ ਹਨ ਤੇ ਸਾਰਿਆਂ 'ਚ ਹੀ ਸਮਾਰਟ ਕਲਾਸ ਰੂਮ ਬਣਾਏ ਗਏ ਹਨ।”“ਇਹ ਅਸੀਂ ਇਹ ਕੰਮ ਬਿਨਾਂ ਦੀ ਸਰਕਾਰ ਦੀ ਮਦਦ ਤੋਂ ਆਪਣੇ ਨਿੱਜੀ ਸਰੋਤਾਂ ਤੇ ਦੋਸਤਾਂ ਦੀ ਮਦਦ ਨਾਲ ਕੀਤਾ।”“ਮੇਰੇ ਹਲਕੇ 'ਚ ਇੱਕ ਮੋਬਾਈਲ ਡਿਸਪੈਂਸਰੀ ਚੱਲਦੀ ਹੈ, ਜੋ 20 ਪਿੰਡਾਂ 'ਚ ਜਾਂਦੀ ਹੈ ਅਤੇ ਆਲ-ਦੁਆਲੇ ਦੇ ਕਰੀਬ 35 ਪਿੰਡ ਉਸ ਦਾ ਲਾਹਾ ਲੈਂਦੇ ਹਨ ਤੇ ਹੁਣ ਤੱਕ ਇਸ ਤੋਂ 45 ਹਜ਼ਾਰ ਮਰੀਜ਼ ਫਾਇਦਾ ਲੈ ਚੁੱਕਿਆ ਹੈ।”“ਜਿਸ ਮੁਫ਼ਤ ਦਵਾਈਆਂ, ਮੁਫ਼ਤ ਇਲਾਜ ਅਤੇ ਮੁਫ਼ਤ ਟੈਸਟ ਹੁੰਦੇ ਹਨ।”ਇਹ ਵੀ ਪੜ੍ਹੋ:ਮੀਡੀਆ ਬਿਆਨਬਾਜ਼ੀ 'ਚ ਉਲਝੇ ਫੂਲਕਾ ਤੇ ਰਾਣਾਫੂਲਕਾ ਦੇ ਪਾਰਟੀ ਛੱਡਣ ਉੱਤੇ ਆਮ ਆਦਮੀ ਪਾਰਟੀ ਨੇ ਕੀ ਦਿੱਤਾ ਤਰਕ ਐਚਐਸ ਫੂਲਕਾ ਦੇ ਅਸਤੀਫ਼ਾ ਦੇਣ ਦੇ ਕਾਰਨ “ਜਿੰਨੇ ਕੰਮ ਵਿਧਾਇਕ ਬਣ ਕੇ ਸ਼ੁਰੂ ਕੀਤੇ ਸੀ ਉਹ ਚੱਲਦੇ ਰਹਿਣਗੇ ਅਤੇ ਹੁਣ ਜੋ ਪੰਜਾਬ ਨੂੰ ਬਦਲਣ ਵਾਲੇ ਪਾਸੇ ਵੀ ਕੰਮ ਕਰਨ ਲੱਗੇ ਹਾਂ।”ਜੋ ਕੰਮ ਤੁਸੀਂ ਵਿਧਾਇਕ ਹੁੰਦਿਆਂ ਆਪਣੇ ਹਲਕੇ 'ਚ ਕਰਵਾਏ ਉਹੀ ਕੰਮ ਪਾਰਟੀ ਰਾਹੀ ਪੰਜਾਬ ਦੇ ਦੂਜੇ ਹਿੱਸਿਆ ਵਿਚ ਕਿਉਂ ਨਾ ਕਰਵਾ ਸਕੇ?“ਇਹ ਕੰਮ ਤਾਂ ਮੈਂ ਆਪਣੇ ਪੱਧਰ 'ਤੇ ਕਰਵਾਏ ਹਨ, ਜਿਨਾਂ ਕੁ ਮੈਂ ਕਰ ਸਕਿਆ ਕੀਤਾ। ਅਸੀਂ ਸਰਕਾਰ ਵਿਚ ਹੁੰਦੇ ਤਾਂ ਗੱਲ ਕੁਝ ਹੋਰ ਹੁੰਦੀ।” “ਪਰ ਮੈਂ ਇਸ ਗੱਲ 'ਚ ਵਿਸ਼ਵਾਸ਼ ਨਹੀਂ ਕਰਦਾ ਕਿ ਪਹਿਲਾਂ ਸਾਡੀ ਪਾਰਟੀ ਬਣਾਉ ਤੇ ਫਿਰ ਅਸੀਂ ਕੰਮ ਕਰਾਂਗੇ।”ਪੰਜਾਬ 'ਚ ਪਾਰਟੀ ਜਿਵੇਂ ਅੱਜ ਧੜਿਆਂ 'ਚ ਵੰਡੀ ਗਈ ਹੈ ਜਾਂ ਜੋ ਹਸ਼ਰ ਹੋਇਆ ਉਸ ਨਾਲ ਕਿਤੇ ਮਨ ਖੱਟਾ ਤਾਂ ਨਹੀਂ ਹੋਇਆ?“ਪਹਿਲੀ ਗੱਲ, ਮੈਨੂੰ ਲਗਦਾ ਹੈ ਕਿ ਜੇਕਰ ਮੈਂ ਉੱਥੇ ਵਿਰੋਧੀ ਧਿਰ ਦਾ ਆਗੂ ਬਣਿਆ ਰਹਿੰਦਾ ਤਾਂ ਸ਼ਾਇਦ ਪਾਰਟੀ ਧੜਿਆ 'ਚ ਵੰਡੀ ਹੀ ਨਹੀਂ ਜਾਣੀ ਸੀ।” “ਪਰ ਮੈਂ ਤਾਂ ਪਾਰਟੀ ਉਦੋਂ ਛੱਡੀ ਸੀ ਜਦੋਂ ਅਜਿਹਾ ਕੁਝ ਵੀ ਨਹੀਂ ਸੀ, ਸਾਰੇ ਇਕੱਠੇ ਸੀ। ਮੈਂ ਖ਼ੁਦ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਵਾਇਆ ਸੀ।” ਆਮ ਆਦਮੀ ਪਾਰਟੀ ਵਿੱਚ ਪੰਜਾਬ ਸਮਝੌਤਾ ਕਿਉਂ ਨਹੀਂ ਹੋ ਸਕਿਆ, ਇਸ ਲਈ ਕੌਣ ਜ਼ਿੰਮੇਵਾਰ ਹੈ?“ਦੋਵਾਂ ਦੀ ਆਪਣੀ-ਆਪਣੀ ਜ਼ਿੱਦ ਹੈ ਤੇ ਉਨ੍ਹਾਂ ਨੂੰ ਹੀ ਮੁਬਾਰਕ, ਅਸੀਂ ਤਾਂ ਹੁਣ ਵੱਡਾ ਕੰਮ ਕਰਨ ਚੱਲੇ ਹਾਂ।” Image copyright Getty Images ਪਰ ਮੀਰੀ-ਪਾਰੀ ਦੇ ਸਿਧਾਂਤ ਮੁਤਾਬਕ ਧਰਮ ਤੇ ਸਿਆਸਤ ਇਕੱਠੇ ਚੱਲਦੇ ਹਨ, ਫਿਰ ਤੁਸੀਂ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਖ਼ਤਮ ਕਿਵੇਂ ਕਰੋਗੇ?“ਜਦੋਂ ਅਸੀਂ ਸ਼੍ਰੋਮਣੀ ਕਮੇਟੀ ਵਿਚੋਂ ਕੁਰੀਤੀਆਂ ਕੱਢਾਂਗੇ ਤਾਂ ਹੀ ਤਾਂ ਸੂਬੇ 'ਤੋਂ ਕੱਢਾਂਗੇ। ਮੀਰੀ-ਪੀਰੀ ਦਾ ਸਿਧਾਂਤ ਕਹਿੰਦਾ ਹੈ ਸਿਆਸਤ ਨੂੰ ਧਰਮ ਰਾਹੀ ਚਲਾਉ ਪਰ ਇਨ੍ਹਾਂ ਨੇ ਸਾਸ਼ਨ ਦੀਆਂ ਜਿੰਨੀਆਂ ਕੁਰੀਤੀਆਂ ਨੇ ਇਨ੍ਹਾਂ ਜਿੰਨੀਆਂ ਰਾਜ ਦੀਆਂ ਕੁਰੀਤੀਆਂ ਨੇ ਉਹ ਸ਼੍ਰੋਮਣੀ ਕਮੇਟੀ 'ਚ ਪਾ ਦਿੱਤੀਆਂ ਹਨ।” “ਸ਼੍ਰੋਮਟੀ ਕਮੇਟੀ 'ਚ ਤਾਂ ਕੋਈ ਅਸੂਲ ਇਨ੍ਹਾਂ ਨੇ ਛੱਡਿਆ ਨਹੀਂ ਤਾਂ ਉਸ ਨੂੰ ਸਿਆਸਤ 'ਚ ਕਿਵੇਂ ਲੈ ਕੇ ਜਾਈਏ।” “ਪਹਿਲਾਂ ਅਸੀਂ ਸ਼੍ਰੋਮਣੀ ਕਮੇਟੀ ਨੂੰ ਸੁਧਾਰਾਗੇ ਅਤੇ ਫਿਰ ਇਨ੍ਹਾਂ ਅਸੂਲਾਂ ਨੂੰ ਸਾਸ਼ਨ 'ਚ ਸ਼ਾਮਿਲ ਕਰਿਓ।” ਜਿਹੜੀ ਮੁਹਿੰਮ ਚਲਾਉਣ ਦੀ ਗੱਲ ਕਰਦੇ ਹੋ ਉਸ ਵਿੱਚ ਪੰਜਾਬ ਦੇ ਆਗੂ ਹੋਣਗੇ ਤੇ ਉਹ ਆਗੂ ਕਿਹੜੇ ਹੋਣਗੇ?“ਹਰੇਕ ਪਿੰਡ ਵਿੱਚ ਜੱਥੇ ਬੈਠੇ ਨੇ ਜੋ ਸ਼ਰਧਾ ਨਾਲ ਜੋੜਿਆਂ ਦੀ ਸੇਵਾ ਕਰਦੇ ਨੇ ਜਾਂ ਹੋਰ ਸੇਵਾਵਾਂ ਕਰਦੇ ਨੇ। ਇਨ੍ਹਾਂ ਨੂੰ ਇਹ ਆਗੂ ਅੱਗੇ ਨਹੀਂ ਆਉਣ ਦਿੰਦੇ ਅਤੇ ਅਸੀਂ ਇਨ੍ਹਾਂ ਨੂੰ ਸਰੋਤ ਮੁਹੱਈਆ ਕਰਾਂਗੇ।” “ਅਜਿਹੀ ਸ਼ਰਧਾ ਵਾਲੇ ਜਥਿਆਂ ਦਾ ਇੱਕ ਇਕੱਠ ਬਣਾਂਗੇ ਅਤੇ ਇਨ੍ਹਾਂ ਦੀ ਸੰਗਠਨ ਬਣਾਵਾਂਗੇ ਤੇ ਇਨ੍ਹਾਂ ਨੂੰ ਅਸੀਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸੌਪਾਂਗੇ।” ਤੁਸੀਂ ਆਪਣਾ ਜਥੇਦਾਰ ਕਿਸ ਨੂੰ ਮੰਨੋਗੇ, ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂ ਜਗਤਾਰ ਸਿੰਘ ਹਵਾਰਾ ਨੂੰ?“ਇਹ ਜਿੰਨੇ ਵੀ ਪਾੜੇ ਨੇ ਬਾਦਲਾਂ ਦੇ ਪਾਏ ਹੋਏ ਨੇ, ਤੁਸੀਂ ਸੰਤ ਸਮਾਜ ਨੂੰ ਮੰਨੋਗੇ ਜਾਂ ਪ੍ਰਚਾਰਕਾਂ ਨੂੰ, ਦਸਮ ਗ੍ਰੰਥ ਨੂੰ ਮੰਨੋਗੇ ਜਾਂ ਉਲਟ ਜਾਓਗੇ ਆਦਿ ਪਰ ਅਸੀਂ ਇਨ੍ਹਾਂ ਮਤਭੇਦਾਂ ਨੂੰ ਖ਼ਤਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।”ਪਰ ਵੱਡਾ ਵਿਵਾਦ ਤਾਂ ਮਿਸ਼ਨਰੀ ਪ੍ਰਚਾਰਕਾਂ ਨੇ ਆਪਸ ਵਿੱਚ ਸ਼ੁਰੂ ਕੀਤਾ ਹੋਇਆ ਹੈ?“ਮਿਸ਼ਨਰੀ ਤੇ ਪ੍ਰਚਾਰਕਾਂ ਵਿਚਾਲੇ ਆਪਸ 'ਚ ਮਤਭੇਦ ਨਹੀਂ ਹਨ ਬਲਕਿ ਇਹ ਵਿਵਾਦ ਪੈਦਾ ਕੀਤੇ ਗਏ ਹਨ ਅਸੀਂ ਇਨ੍ਹਾਂ ਸਾਰਿਆਂ ਨੂੰ ਘੱਟੋ ਘੱਟ ਸਾਂਝਾ ਪ੍ਰੋਗਰਾਮ ਉੱਤੇ ਸਹਿਮਤ ਕਰਾਂਗੇ।” ਇਹ ਵੀ ਪੜ੍ਹੋ:'1984 ਕਤਲੇਆਮ ਦੀ ਸਰਕਾਰੀ ਕਹਾਣੀ ਝੂਠੀ'’84 ਸਿੱਖ ਕਤਲੇਆਮ: 'ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣਾ ਮੰਦਭਾਗਾ''84 ਸਿੱਖ ਕਤਲੇਆਮ: ਕਿਵੇਂ ਉੱਜੜੀ ਨਿਰਪ੍ਰੀਤ ਦੀ ਦੁਨੀਆਂ ’84 ਸਿੱਖ ਕਤਲੇਆਮ: ਕਾਂਗਰਸੀ ਆਗੂ ਸੱਜਣ ਕੁਮਾਰ ਬਾਰੇ ਆ ਸਕਦਾ ਹੈ ਫੈਸਲਾ“ਇਨ੍ਹਾਂ ਮੁੱਦਿਆਂ 'ਤੇ ਵਿਚਕਾਰਲਾ ਰਸਤਾ ਕੱਢਿਆ ਜਾਵੇਗਾ, ਜਿੰਨ੍ਹਾਂ 'ਤੇ ਇਨ੍ਹਾਂ ਦੀ ਸਹਿਮਤੀ ਹੈ। ਘੱਟੋ-ਘੱਟ ਉਨ੍ਹਾਂ 'ਤੇ ਤਾਂ ਮਿਲ ਚੱਲੋ।” “ਇਨ੍ਹਾਂ 'ਤੇ 5 ਸਾਲ ਦੀ ਸਮਾਂ ਸੀਮਾ ਤੈਅ ਕੀਤੀ ਜਾਵੇਗੀ ਕਿ 5 ਸਾਲ ਵਿਵਾਦਤ ਮੁੱਦਿਆਂ 'ਤੇ ਗੱਲ ਨਹੀਂ ਕਰਨੀ।” ਖ਼ਾਲਿਸਤਾਨ ਦੀ ਸਿਆਸਤ ਜਾਂ ਮੰਗ ਬਾਰੇ ਤੁਹਾਡਾ ਕੀ ਨਜ਼ਰੀਆ ਹੈ?“ਮੈਂ ਅੱਜ ਤੱਕ ਇਸ ਦੇ ਹੱਕ 'ਚ ਨਹੀਂ ਰਿਹਾ ਤੇ ਨਾ ਹੀ ਇਸ ਬਾਰੇ ਮੈਂ ਕਦੇ ਬੋਲਿਆ।” Image copyright H s phoolka/ facebook ਪੰਜਾਬ ਵਿੱਚ ਜਦੋਂ ਵੀ ਕੋਈ ਪੰਥਕ ਮੁੱਦਿਆਂ ਬਾਰੇ ਗੱਲ ਕਰਦਾ ਹੈ ਤਾਂ ਉਸ ਦੇ ਦੋਸ਼ ਲਗਦੇ ਹਨ ਕਿ ਇਹ ਗਰਮ ਖ਼ਿਆਲੀ ਹੈ ਖ਼ਾਲਿਸਤਾਨੀ, ਇਸ ਬਾਰੇ ਤੁਹਾਡੀ ਰਾਇ।“ਜਦੋਂ ਵੀ ਕੋਈ ਬਾਦਲਾਂ ਦੇ ਖ਼ਿਲਾਫ਼ ਬੋਲਦਾ ਤਾਂ ਦੋ ਦੋਸ਼ ਲਗਦੇ ਹਨ, ਪਹਿਲਾਂ ਕਿਹਾ ਜਾਂਦਾ ਹੈ ਕਿ ਇਹ ਕਾਂਗਰਸੀ ਪਿੱਠੂ ਹੈ ਤੇ ਦੂਜਾ ਖ਼ਾਲਿਸਤਾਨੀ ਦੱਸ ਦਿੱਤਾ ਜਾਂਦਾ ਹੈ।” “ਮੈਨੂੰ ਕਹਿ ਲੈਣ ਕਿ ਮੈਂ ਕਾਂਗਰਸੀ ਹਾਂ, ਮੈਂ ਤਾਂ ਸਾਰੀ ਉਮਰ ਕਾਂਗਰਸ ਨੂੰ ਕਾਤਲ ਜਮਾਤ ਕਿਹਾ ਤੇ ਕਦੇ ਖ਼ਾਲਿਸਤਾਨ ਦੇ ਪੱਖ 'ਚ ਨਹੀਂ ਬੋਲਿਆ।”ਇਹ ਤਾਂ ਬਸ ਘਬਰਾਏ ਹੀ ਹੋਏ ਹਨ। ਜਦੋਂ ਤੋਂ ਮੈਂ ਬਿਆਨ ਜਾਰੀ ਕੀਤਾ ਉਦੋਂ ਤੋਂ ਹੀ ਉਨ੍ਹਾਂ 'ਚ ਘਬਰਾਹਟ ਚੱਲ ਰਹੀ ਹੈ।” ਦਿੱਲੀ ਵਿਚਲੇ ਅਕਾਲੀ ਦਲ ਦੇ ਆਗੂ ਹਮੇਸ਼ਾ ਹੀ ਤੁਹਾਡੇ ’ਤੇ '84 ਦੇ ਮੁੱਦੇ ’ਤੇ ਨਿਸ਼ਾਨਾ ਸਾਧਦੇ ਰਹੇ ਹਨ?“7 ਸਤੰਬਰ 2013 ਨੂੰ ਦਿੱਲੀ ਕਮੇਟੀ ਨੇ ਬੁਲਾ ਕੇ ਮੇਰਾ ਸਨਮਾਨ ਕੀਤਾ ਅਤੇ 31 ਦਸੰਬਰ 2014 ਨੂੰ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ 'ਚ ਇਨ੍ਹਾਂ ਨੇ ਮੇਰੀਆਂ ਤਾਰੀਫ਼ਾਂ ਕੀਤੀਆਂ।” “7 ਜਨਵਰੀ 2014 ਨੂੰ ਮੈਂ ਆਮ ਆਦਮੀ ਪਾਰਟੀ 'ਚ ਚਲਾ ਗਿਆ ਤੇ ਬੱਸ ਉਦੋਂ ਹੀ ਹਫ਼ਤੇ ਵਿੱਚ ਹੈ, ਜਦੋਂ ਮੈਂ ਸਿਆਸਤ 'ਚ ਦਾਖ਼ਲ ਹੋ ਗਿਆ ਤਾਂ ਇਨ੍ਹਾਂ ਚੁੰਭਣ ਲੱਗ ਗਿਆ।”ਇਹ ਵੀ ਪੜ੍ਹੋ:ਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰ'ਉਹ ਮੇਰੀ ਪੈਨਸ਼ਨ ਰੋਕ ਸਕਦੇ ਨੇ, ਖਾਣਾ ਖਾਣ ਤੋਂ ਨਹੀਂ'ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਈਰਾਨ ਦੀ ਇੱਕ ਔਰਤ ਨੇ ਹਿਜਾਬ ਨਾ ਪਹਿਨਣ ਦੀ ਲੜਾਈ ਲੜੀ ਅਤੇ ਇਸਦੇ ਲੋੜ ਉਨ੍ਹਾਂ ਨੇ ਆਪਣੇ ਪਤੀ ਨੂੰ ਛੱਡ ਦਿੱਤਾ। ਉਨ੍ਹਾਂ ਨੂੰ ਹਿਜਾਬ ਨਾ ਪਹਿਨਣ ਕਾਰਨ ਦੋ ਵਾਰ ਜੇਲ੍ਹ ਦੀ ਸਜ਼ਾ ਵੀ ਹੋਈ ਅਤੇ ਦੇਸ ਛੱਡ ਕੇ ਜਾਣਾ ਪਿਆ ਪਰ ਫਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅੰਮ੍ਰਿਤਸਰ ਰੇਲ ਹਾਦਸੇ 'ਚ ਰੇਲਵੇ ਨੂੰ ਕਲੀਨ ਚਿੱਟ, ਲੋਕਾਂ 'ਤੇ ਇਲਜ਼ਾਮ - 5 ਅਹਿਮ ਖਬਰਾਂ 23 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46313054 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਫੋਟੋ ਕੈਪਸ਼ਨ ਅੰਮ੍ਰਿਤਸਰ ਵਿੱਚ 19 ਅਕਤੂਬਰ ਨੂੰ ਦਸਹਿਰੇ ਮੌਕੇ ਰੇਲ ਹਾਦਸਾ ਹੋਇਆ ਸੀ ਹਿੰਦੁਸਤਾਨ ਟਾਈਮਜ਼ ਅਨੁਸਾਰ 19 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਦਸਹਿਰੇ ਮੌਕੇ ਹੋਏ ਰੇਲ ਹਾਦਸੇ ਲਈ ਜਾਂਚ ਅਧਿਕਾਰੀ ਚੀਫ਼ ਕਮਿਸ਼ਨਰ ਆਫ਼ ਰੇਲਵੇ ਸੇਫਟੀ (ਸੀਸੀਆਰਐਸ) ਨੇ ਲੋਕਾਂ ਨੂੰ ਹੀ ਜ਼ਿੰਮੇਵਾਰ ਦੱਸਿਆ ਹੈ।ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਕਿ ਹੈ ਕਿ ਸੀਸੀਆਰਐਸ ਐਸਕੇ ਪਾਠਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਦਸੇ ਦੀ ਵਜ੍ਹਾ ਸੀ ਲੋਕਾਂ ਦੀ ਅਣਗਹਿਲੀ ਜੋ ਕਿ ਰੇਲਵੇ ਲਾਈਨ ਉੱਤੇ ਸਨ।ਉਨ੍ਹਾਂ ਕਿਹਾ ਕਿ ਜੌੜਾ ਫਾਟਕ ਨੇੜੇ 50 ਪੁਲਿਸ ਮੁਲਾਜ਼ਮ ਤੈਨਾਤ ਸਨ, ਕੁਝ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਗੱਲ ਨਹੀਂ ਮੰਨੀ।ਉਨ੍ਹਾਂ ਇਹ ਵੀ ਕਿਹਾ ਕਿ ਟਰੇਨ ਦੀ ਗਤੀ ਸੀਮਾ 100 ਕਿਲੋਮੀਟਰ ਪ੍ਰਤੀ ਘੰਟਾ ਸੀ ਪਰ ਜਿਸ ਵੇਲੇ ਹਾਦਸਾ ਵਾਪਰਿਆ ਉਸ ਵੇਲੇ ਟਰੇਨ 82 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵੱਧ ਰਹੀ ਸੀ।ਇਹ ਵੀ ਪੜ੍ਹੋ:ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਭਾਰਤ-ਪਾਕ ਰੱਖਣਗੇ ਨੀਂਹ ਪੱਥਰਜੰਮੂ-ਕਸ਼ਮੀਰ ਦੀ ਸਿਆਸੀ ਖੇਡ ਦੇ ਪਿੱਛੇ ਦੀ ਕਹਾਣੀ'ਕਿੱਥੇ ਜਾਵਾਂ? ਇਹ ਸੜਕਾਂ ਹੀ ਮੇਰਾ ਘਰ ਹਨ'ਅੰਮ੍ਰਿਤਸਰ ਗ੍ਰੇਨੇਡ ਹਮਲਾ: 'ਪਿਸਤੌਲ ਤੇ ਗ੍ਰੇਨੇਡ ਅਵਤਾਰ ਲੈ ਕੇ ਆਇਆ'ਪੰਜਾਬੀ ਟ੍ਰਿਬਿਊਨ ਮੁਤਾਬਕ ਅੰਮ੍ਰਿਤਸਰ ਸਥਿਤ ਨਿਰੰਕਾਰੀ ਭਵਨ ਵਿੱਚ ਗ੍ਰੇਨੇਡ ਹਮਲੇ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤੇ ਬਿਕਰਮਜੀਤ ਸਿੰਘ ਨੇ ਪੁਲਿਸ ਸਾਹਮਣੇ ਖੁਲਾਸਾ ਕੀਤਾ ਹੈ ਕਿ ਇਸ ਘਟਨਾ ਵਿੱਚ ਉਸ ਦਾ ਦੂਜਾ ਸਾਥੀ ਅਵਤਾਰ ਸਿੰਘ 'ਮੁੱਖ ਸਾਜ਼ਿਸ਼ਕਾਰ' ਸੀ, ਜਿਸ ਨੇ ਵਾਰਦਾਤ ਦੀ ਸਮੁੱਚੀ ਯੋਜਨਾ ਤਿਆਰ ਕੀਤੀ ਸੀ। ਉਸ ਨੇ ਹੀ ਗ੍ਰੇਨੇਡ ਅਤੇ ਪਿਸਤੌਲ ਲਿਆਂਦੇ ਅਤੇ ਨਿਰੰਕਾਰੀ ਸਮਾਗਮ ਵਿਚ ਗ੍ਰੇਨੇਡ ਸੁੱਟਿਆ। Image copyright Ravinder singh robin/bbc ਬਿਕਰਮਜੀਤ ਨੇ ਕਿਹਾ ਕਿ ਉਹ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੁੰਦਾ ਸੀ ਪਰ ਅਵਤਾਰ ਸਿੰਘ ਨੇ ਉਸ ਨੂੰ ਆਪਣੇ ਝਾਂਸੇ ਵਿਚ ਲੈ ਲਿਆ ਅਤੇ ਉਹ ਉਸ ਦੀਆਂ ਗੱਲਾਂ ਵਿਚ ਫਸ ਗਿਆ। ਉਸ ਦੇ ਪਰਿਵਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਘਟਨਾ ਵੇਲੇ ਉਹ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ। ਇਸ ਬਾਰੇ ਉਸ ਨੇ ਦੱਸਿਆ ਕਿ ਘਰ ਆਉਣ ਬਾਅਦ ਉਹ ਖੇਤਾਂ ਵਿਚ ਚਲਾ ਗਿਆ ਅਤੇ ਉਥੋਂ ਆਪਣੇ ਮੋਟਰਸਾਈਕਲ 'ਤੇ ਅਵਤਾਰ ਸਿੰਘ ਦੇ ਪਿੰਡ ਚੱਕ ਮਿਸ਼ਰੀ ਖਾਂ ਚਲਾ ਗਿਆ ਸੀ, ਜਿਥੇ ਮੋਟਰਸਾਈਕਲ ਤੋਂ ਨੰਬਰ ਪਲੇਟ ਹਟਾ ਦਿੱਤੀ ਗਈ। ਉਹ ਦੋਵੇਂ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਅਦਲੀਵਾਲ ਚਲੇ ਗਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਮੂੰਹ ਢਕ ਲਏ ਸਨ। 6 ਦਿਨ ਬਾਅਦ ਵੀ ਸੈਲਾਨੀ ਦੀ ਲਾਸ਼ ਦਾ ਥਹੁ-ਪਤਾ ਨਹੀਂਦਿ ਇੰਡੀਅਨ ਐਕਸਪ੍ਰੈਸ ਅਨੁਸਾਰ ਅੰਡਮਾਨ ਅਤੇ ਨਿਕੋਬਾਰ ਵਿੱਚ ਮਾਰੇ ਗਏ ਅਮਰੀਕੀ ਸੈਲਾਨੀ ਜੌਹਨ ਐਲਨ ਚਾਓ ਦੀ ਲਾਸ਼ ਨੂੰ 6 ਦਿਨ ਬਾਅਦ ਵੀ ਲਿਆਂਦਾ ਨਹੀਂ ਜਾ ਸਕਿਆ। ਹਾਲੇ ਤੱਕ ਤਾਂ ਰੇਕੀ ਟੀਮਾਂ ਨੇ ਟਾਪੂ ਤੋਂ ਦੂਰੀ ਬਣਾਈ ਹੋਈ ਸੀ। ਫੋਟੋ ਕੈਪਸ਼ਨ ਜੌਹਨ ਐਲਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਉਸ ਦੇ ਕਾਤਲਾਂ ਨੂੰ ਮੁਆਫ਼ ਕਰਦੇ ਹਨ ਅੰਡਮਾਨ ਅਤੇ ਨਿਕੋਬਾਰ ਦੇ ਡੀਜੀਪੀ ਦੀਪਿੰਦਰ ਪਾਠਕ ਦਾ ਕਹਿਣਾ ਹੈ, ""ਇਹ ਬਹੁਤ ਵੱਡੀ ਚੁਣੌਤੀ ਹੈ। ਅਸੀਂ ਪਹਿਲਾਂ ਲਾਸ਼ ਦੇਖਣਾ ਚਾਹੁੰਦੇ ਹਾਂ ਅਤੇ ਫਿਰ ਉਸ ਨੂੰ ਉੱਥੋਂ ਕੱਢਣਾ ਚਾਹੁੰਦੇ ਹਾਂ। ਅਸੀਂ ਹਵਾਈ ਅਤੇ ਸਮੁੰਦਰੀ ਰੇਕੀ ਕਰ ਚੁੱਕੇ ਹਾਂ ਪਰ ਹਾਲੇ ਵੀ ਟਾਪੂ ਦੇ ਨੇੜੇ ਨਹੀਂ ਪਹੁੰਚੇ ਹਾਂ। ਸਾਨੂੰ ਹਾਲਾਤ ਦੀ ਸੰਵੇਦਨਸ਼ੀਲਤਾ ਨੂੰ ਸਮਝਣਾ ਪਏਗਾ। ਅਸੀਂ ਹੋਰ ਮੁਸ਼ਕਿਲ ਖੜ੍ਹੀ ਨਹੀਂ ਕਰਨਾ ਚਾਹੁੰਦੇ।""ਉੱਥੇ ਹੀ ਜੌਹਨ ਐਲਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਉਸ ਦੇ ਕਾਤਲਾਂ ਨੂੰ ਮੁਆਫ਼ ਕਰਦੇ ਹਨ। ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਜੌਹਨ ਐਲਨ ਰੱਬ ਅਤੇ ਜ਼ਿੰਦਗੀ ਨੂੰ ਪਿਆਰ ਕਰਦਾ ਸੀ ਅਤੇ ਲੋੜਵੰਦਾਂ ਦੀ ਮਦਦ ਕਰਦਾ ਸੀ ਅਤੇ ਉਹ ਸੈਂਟੀਨੈਲੀਜ਼ ਲੋਕਾਂ ਨੂੰ ਵੀ ਪਿਆਰ ਕਰਦਾ ਸੀ।ਮਾਲਿਆ ਦਾ ਲੰਡਨ ਵਾਲਾ ਘਰ ਖਤਰੇ ਵਿੱਚ ਟਾਈਮਜ਼ ਆਫ਼ ਇੰਡੀਆ ਅਨੁਸਾਰ ਸਵਿੱਸ ਬੈਂਕ ਯੂਬੀਐਸ ਏਜੀ ਦੀ ਕੋਸ਼ਿਸ਼ ਹੈ ਕਿ ਵਿਜੇ ਮਾਲਿਆ ਦਾ ਲੰਡਨ ਸਥਿਤ ਮਲਟੀ-ਮਿਲੀਅਨ ਘਰ ਖਾਲੀ ਕਰਵਾ ਲਿਆ ਜਾਵੇ। ਇਸ ਘਰ ਵਿੱਚ 62 ਸਾਲਾ ਵਿਜੇ ਮਾਲਿਆ ਤੋਂ ਇਲਾਵਾ ਉਨ੍ਹਾਂ ਦਾ 31 ਸਾਲਾ ਪੁੱਤਰ ਸਿਧਾਰਥ ਅਤੇ 92 ਸਾਲਾ ਮਾਂ ਲਲਿਤਾ ਰਹਿੰਦੀ ਹੈ। Image copyright AFP ਦਰਅਸਲ ਇਸ ਘਰ ਉੱਤੇ ਲਿਆ 185.4 ਕਰੋੜ ਦੇ ਕਰਜ਼ੇ ਦੀ ਤਰੀਕ ਖ਼ਤਮ ਹੋ ਰਹੀ ਹੈ। ਬੈਂਕ ਨੇ ਕਈ ਵਾਰੀ ਜਾਣਕਾਰੀ ਵੀ ਦਿੱਤੀ ਪਰ ਇਸ ਦੀ ਅਦਾਇਗੀ ਨਹੀਂ ਕੀਤੀ ਗਈ।ਯੂਕੇ ਦੀ ਇੱਕ ਕੋਰਟ ਦੇ ਜੱਜ ਨੇ ਵਿਜੇ ਮਾਲਿਆ ਦੀਆਂ ਸਾਰੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਹੈ।ਟਰੰਪ ਨੇ ਪਰਵਾਸੀਆਂ ਨੂੰ ਰੋਕਣ ਲਈ ਮੈਕਸੀਕੋ ਬਾਰਡਰ ਬੰਦ ਕਰਨ ਦੀ ਦਿੱਤੀ ਚੇਤਾਵਨੀਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਮੈਕਸੀਕੋ ਬਾਰਡਰ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ। ਟਰੰਪ ਦਾ ਕਹਿਣਾ ਹੈ ਕਿ ਪਰਵਾਸੀ ਮੈਕਸੀਕੋ ਦੇ ਸਰਹੱਦੀ ਸ਼ਹਿਰ ਤਿਜੁਆਨਾ ਵਿੱਚ ਰਹਿੰਦੇ ਹਨ ਅਤੇ ਫਿਰ ਕਾਫਲੇ ਦੇ ਰੂਪ ਵਿੱਚ ਅਮਰੀਕਾ ਪਹੁੰਚਦੇ ਹਨ। Image copyright Donald J. Trump/ twitter ਫੋਟੋ ਕੈਪਸ਼ਨ ਟਰੰਪ ਨੇ ਪਰਵਾਸੀਆਂ ਨੂੰ ਰੋਕਣ ਲਈ ਮੈਕਸੀਕੋ ਬਾਰਡਰ ਪੂਰੀ ਤਰ੍ਹਾਂ ਬੰਦ ਕਰਨ ਦੀ ਦਿੱਤੀ ਚੇਤਾਵਨੀ ਉਨ੍ਹਾਂ ਕਿਹਾ, ""ਇਹ ਬੇਹੱਦ ਖਰਾਬ ਹਾਲਤ ਹੈ। ਜੇ ਇਸ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ ਤਾਂ ਅਸੀਂ ਉਦੋਂ ਤੱਕ ਦੇਸ ਵਿੱਚ ਦਾਖਿਲੇ ਉੱਤੇ ਪਾਬੰਦੀ ਲਾ ਦਿਆਂਗੇ ਜਦੋਂ ਤੱਕ ਇਸ ਉੱਤੇ ਕਾਬੂ ਨਹੀਂ ਪਾਇਆ ਜਾਂਦਾ। ਸਾਰਾ ਬਾਰਡਰ ਹੀ ਬੰਦ ਕਰ ਦਿੱਤਾ ਜਾਵੇਗਾ।""ਉੱਥੇ ਹੀ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਦਾ ਕਹਿਣਾ ਹੈ ਕਿ ਮੈਕਸੀਕੋ ਸਰਹੱਦ ਨੇੜੇ ਤੈਨਾਤ ਮਿਲੀਟਰੀ ਪੁਲਿਸ ਨੂੰ ਹਥਿਆਰ ਨਹੀਂ ਦਿੱਤੇ ਜਾਣਗੇ ਅਤੇ ਨਾ ਹੀ ਉਨ੍ਹਾਂ ਕੋਲ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਹੋਵੇਗਾ।ਦਰਅਸਲ 3000 ਕੇਂਦਰੀ ਅਮਰੀਕੀ ਪਰਵਾਸੀਆਂ ਦਾ ਕਾਫ਼ਲਾ ਮੈਕਸੀਕੋ ਦੇ ਸ਼ਹਿਰ ਤਿਜੁਆਨਾ ਪਹੁੰਚ ਗਿਆ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਮਲਿੰਗੀ ਟਰਾਂਸਜੈਂਡਰ ਪਰਸਨ (ਸੁਰੱਖਿਆ ਦਾ ਅਧਿਕਾਰ) ਬਿੱਲ, 2016 ਦਾ ਵਿਰੋਧ ਕਰ ਰਹੇ ਹਨ ਜੋ ਹਾਲ ਹੀ ਵਿੱਚ ਲੋਕ ਸਭਾ ’ਚ ਪਾਸ ਹੋਇਆ ਹੈ।ਬਿੱਲ ਮੁਤਾਬਕ, ਇੱਕ ਸਕੀਰਿਨਿੰਗ ਕਮੇਟੀ ਇਹ ਫ਼ੈਸਲਾ ਕਰੇਗੀ ਕਿ ਕੌਣ ਸਮਲਿੰਗੀ ਹੈ ਤੇ ਕੌਣ ਨਹੀਂ। ਜਾਣੋ ਹੋਰ ਕੀ ਹੈ ਬਿੱਲ ਵਿੱਚ ਤੇ ਕਿਉਂ ਕਰ ਰਹੇ ਸਮਲਿੰਗੀ ਇਸ ਦਾ ਵਿਰੋਧ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੁੰਭ ਮੇਲਾ 2019: ਸੱਤ ਹਫ਼ਤਿਆਂ 'ਚ 12 ਕਰੋੜ ਲੋਕਾਂ ਦੀ ਆਮਦ ਲਈ ਕਿਹੋ ਜਿਹੇ ਨੇ ਇੰਤਜ਼ਾਮ ਨੇ ਗੀਤਾ ਪਾਂਡੇ ਬੀਬੀਸੀ ਪੱਤਰਕਾਰ, ਇਲਾਹਾਬਾਦ ਤੋਂ 15 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46855159 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP/getty images ਦੁਨੀਆਂ ਦਾ ਸਭ ਤੋਂ ਵੱਡਾ ਲੋਕਾਂ ਦਾ ਇਕੱਠ, ਕੁੰਭ ਮੇਲਾ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਮੇਲਾ ਹਰ 12 ਸਾਲ ਬਾਅਦ ਇਲਾਹਾਬਾਦ (ਹੁਣ ਪ੍ਰਯਾਗਰਾਜ) 'ਚ ਹੁੰਦਾ ਹੈ। ਗੰਗਾ, ਯਮੁਨਾ ਤੇ ਸਰਸਵਤੀ ਦੇ ਸੰਗਮ ਵਿੱਚ ਡੁਬਕੀ ਲਗਾਉਣ ਲਈ ਸ਼ਰਧਾਲੂ ਆਉਂਦੇ ਹਨ, ਇਸ ਵਾਰ ਪ੍ਰਬੰਧਕ 12 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਕਰ ਰਹੇ ਹਨ। ਹਿੰਦੂ ਮੰਨਦੇ ਹਨ ਕਿ ਇੱਥੇ ਡੁਬਕੀ ਲਗਾਉਣ ਨਾਲ ਉਹ ਜੀਵਨ ਅਤੇ ਮਰਨ ਦੇ ਚੱਕਰ ਤੋਂ ਮੁਕਤ ਹੋ ਸਕਦੇ ਹਨ। ਤਾਂ ਸਵਾਲ ਇਹ ਉੱਠਦਾ ਹੈ ਕਿ ਇੰਨੇ ਵੱਡੇ ਪੱਧਰ ਦੇ ਪ੍ਰਗੋਰਾਮ ਨੂੰ ਪ੍ਰਬੰਧਕ ਕਿਵੇਂ ਨੇਪਰੇ ਚਾੜ੍ਹਦੇ ਹਨ?ਇਸ ਸਾਲ ਅਰਧ-ਕੁੰਭ ਹੋਣ ਜਾ ਰਿਹਾ ਹੈ, ਜਿਹੜਾ ਦੋ ਮਹਾਕੁੰਭ ਮੇਲਿਆਂ ਦੇ ਵਿਚਾਲੇ ਪੈਂਦਾ ਹੈ। ਪਰ ਇਸ ਨਾਲ ਇਸਦੇ ਇਕੱਠ ਵਿੱਚ ਕੋਈ ਫਰਕ ਨਹੀਂ ਪੈਂਦਾ।ਇਹ ਵੀ ਪੜ੍ਹੋ: ਬੰਗਾਲ 'ਚ ਮੁਸਲਿਮ ਅੱਤਵਾਦ' ਵਾਲੇ ਵੀਡੀਓ ਦਾ ਸੱਚ ਪਹਿਲੀ ਵਾਰ ਪੁਲਾੜ ਤੋਂ ਵਾਪਸੀ ਸਮੇਂ ਲੋਕਾਂ ਨੇ ਰਾਕੇਸ਼ ਸ਼ਰਮਾ ਤੋਂ ਕਿਹੜੇ ਸਵਾਲ ਪੁੱਛੇਦੁੱਲਾ ਭੱਟੀ ਤੇ ਬਾਦਸ਼ਾਹ ਅਕਬਰ ਦੀ ਕੀ ਦੁਸ਼ਮਣੀ ਸੀ'ਡਾ. ਮਨਮੋਹਨ ਸਿੰਘ 'ਤੇ ਬਣੀ ਫਿਲਮ ਦਾ ਸਿੱਖ ਬਾਈਕਾਟ ਕਰਨ' Image copyright Getty Images ਫੋਟੋ ਕੈਪਸ਼ਨ ਇਸ ਸਾਲ ਮੇਲੇ ਲਈ 12 ਕਰੋੜ ਰੁਪਇਆਂ ਦਾ ਬਜਟ ਰੱਖਿਆ ਗਿਆ ਹੈ ਇੰਨੇ ਵੱਡੇ ਇਕੱਠ ਲਈ ਤਿਆਰੀ ਕਿਵੇਂ ਕੀਤੀ ਜਾਂਦੀ ਹੈ?ਮੇਲੇ ਦੀ ਅਧਿਕਾਰਤ ਰੂਪ ਵਿੱਚ ਸ਼ੁਰੂਆਤ ਮੰਗਲਵਾਰ ਨੂੰ ਹੋ ਰਹੀ ਹੈ ਅਤੇ ਸ਼ੂਰੂਆਤੀ ਸਮਾਗਮ ਮੌਕੇ ਪ੍ਰਸ਼ਾਸਨ ਡੇਢ ਤੋਂ ਦੋ ਕਰੋੜ ਲੋਕਾਂ ਦੇ ਆਉਣ ਨੂੰ ਲੈ ਕੇ ਤਿਆਰੀਆਂ ਕੀਤੀਆਂ ਹਨ।ਪਰ ਅਸਲੀ ਪ੍ਰੀਖਿਆ ਤਾਂ 4 ਫਰਵਰੀ ਨੂੰ ਹੋਵੇਗੀ ਜਦੋਂ ਇਸ ਪਵਿੱਤਰ ਦਿਨ ਇਸਨਾਨ ਲਈ ਤਿੰਨ ਕਰੋੜ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਇਹ ਸਮਾਗਮ 4 ਮਾਰਚ ਤੱਕ ਚੱਲੇਗਾ।ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਰਾਜੀਵ ਰਾਏ ਨੇ ਕਿਹਾ, ''ਸਾਨੂੰ ਕੰਮ ਕਰਦਿਆਂ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਦਿਨ ਰਾਤ ਲੱਗੇ ਹੋਏ ਹਾਂ ਤਾਂ ਜੋ ਤਿਆਰੀ ਵਿੱਚ ਕੋਈ ਸਮੱਸਿਆ ਨਾ ਆਵੇ।''ਉਨ੍ਹਾਂ ਦੱਸਿਆ ਕਿ 6000 ਧਾਰਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਨੂੰ ਜ਼ਮੀਨ ਦਿੱਤੀ ਗਈ ਹੈ, ਜਿੱਥੇ ਉਹ ਟੈਂਟ ਲਗਾਕੇ ਭਾਰਤ ਅਤੇ ਦੁਨੀਆਂ ਤੋਂ ਆਏ ਸੈਲਾਨੀਆਂ ਦੇ ਰੁਕਣ ਦਾ ਇੰਤਜ਼ਾਮ ਕਰਨਗੇ। ਉਨ੍ਹਾਂ ਦੱਸਿਆ ਕਿ 32 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਮੇਲਾ ਹੋ ਰਿਹਾ ਹੈ। ਸਦੀਆਂ ਤੋਂ ਹੁੰਦਾ ਆ ਰਿਹਾ ਕੁੰਭ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਮਸ਼ਹੂਰ ਅਤੇ ਵੱਡਾ ਹੋ ਗਿਆ ਹੈ। ਸਾਲ 2001 ਦੇ ਮੇਲੇ ਨੂੰ ਪਹਿਲਾ 'ਮਹਾ ਮੇਲਾ' ਕਿਹਾ ਗਿਆ ਸੀ। 49 ਦਿਨਾਂ ਤੱਕ ਚੱਲਣ ਵਾਲੇ ਇਸ ਸਾਲ ਦੇ ਮੇਲੇ ਦਾ ਬਜਟ ਕਰੀਬ 40 ਕਰੋੜ ਰੁਪਏ ਹੈ। ਆਉਣ ਵਾਲੇ ਲੋਕਾਂ ਦੀ ਗਿਣਤੀ ਬ੍ਰਿਟੇਨ ਅਤੇ ਸਪੇਨ ਦੀ ਕੁੱਲ ਆਬਾਦੀ ਤੋਂ ਵੀ ਵੱਧ ਹੋਣ ਦੀ ਉਮੀਦ ਹੈ। Image copyright ANKIT SRINIVAS ਫੋਟੋ ਕੈਪਸ਼ਨ ਮੇਲੇ ਵਿੱਚ ਲੋਕਾਂ ਦੇ ਆਉਣ ਜਾਣ ਲਈ ਪਨਟੂਨ ਪੁੱਲ ਸ਼ਰਧਾਲੂ ਇੱਥੇ ਪਹੁੰਚਣਗੇ ਕਿਵੇਂ?ਪਿਛਲੇ 12 ਮਹੀਨਿਆਂ ਵਿੱਚ ਇਸ ਸ਼ਹਿਰ ਦਾ ਰੰਗ ਰੂਪ ਵੀ ਕਾਫੀ ਬਦਲ ਦਿੱਤਾ ਗਿਆ ਹੈ। ਨਵੇਂ ਏਅਰਪੋਰਟ ਰਾਹੀਂ ਸੈਲਾਨੀ ਹੁਣ ਦਿੱਲੀ ਤੋਂ ਸਿਰਫ ਇੱਕ ਘੰਟੇ ਦੀ ਫਲਾਈਟ ਲੈ ਕੇ ਆ ਸਕਦੇ ਹਨ। ਸੜਕਾਂ ਖੁਲ੍ਹੀਆਂ ਕਰ ਦਿੱਤੀਆਂ ਹਨ ਅਤੇ ਨਵੇਂ ਫਲਾਈਓਵਰ ਬਣਾਏ ਗਏ ਹਨ। ਮੇਲਾ ਗਰਾਊਂਡ ਵਿੱਚ 300 ਕਿਲੋਮੀਟਰ ਲੰਬੀਆਂ ਸੜਕਾਂ ਬਣਾਈਆਂ ਗਈਆਂ ਹਨ। ਇਹ ਵੀ ਪੜ੍ਹੋ: ਕੀ ਭਾਰਤ ਸਿਰਫ ਹਿੰਦੂਆਂ ਦਾ ਅਤੇ ਹਿੰਦੂਆਂ ਲਈ ਹੈ?ਕੀ 'ਹਿੰਦੂਵਾਦੀ ਦੇਸ਼ਭਗਤੀ' ਪੜ੍ਹਨ-ਲਿਖਣ ਤੋਂ ਵੱਧ ਜ਼ਰੂਰੀ'ਕਿੰਨਰਾਂ ਤੋਂ ਦੁਆਵਾਂ ਤਾਂ ਲਈਆਂ ਨੇ ਪਰ ਗੁਰੂ ਵਜੋਂ ਪਹਿਲੀ ਵਾਰ ਦੇਖਿਆ' ਵੱਡੀਆਂ ਪਾਰਕਿੰਗਜ਼ ਬਣਾਈਆਂ ਗਈਆਂ ਹਨ ਤਾਂ ਜੋ ਵਾਹਨਾਂ ਨੂੰ ਪਾਰਕ ਕਰਨ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ। ਰੇਲਵੇਜ਼ ਨੇ ਵੀ ਸੈਂਕੜੇ ਨਵੀਆਂ ਟ੍ਰੇਨਾਂ ਦਾ ਐਲਾਨ ਕੀਤਾ ਹੈ। ਰੇਲਵੇ ਦੇ ਬੁਲਾਰੇ ਅਮਿਤ ਮਾਲਵੀਆ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ 35 ਲੱਖ ਲੋਕ ਰੇਲ ਰਾਹੀਂ ਸਫਰ ਕਰਨਗੇ। ਸਾਰੇ ਅੱਠ ਸਟੇਸ਼ਨਾਂ ਨੂੰ ਵੱਡਾ ਕੀਤਾ ਗਿਆ ਹੈ। Image copyright Ankit Srinivas ਫੋਟੋ ਕੈਪਸ਼ਨ ਹਿੰਦੂ ਮੰਨਦੇ ਹਨ ਕਿ ਇੱਥੇ ਡੁਬਕੀ ਲਗਾਉਣ ਨਾਲ ਉਨ੍ਹਾਂ ਦੇ ਸਾਰੇ ਪਾਪ ਧੁੱਲ ਜਾਣਗੇ ਪਿਛਲੇ ਸਾਲ ਮੇਲੇ ਦੌਰਾਨ ਹੋਈ ਭਗਦੜ ਵਿੱਚ 40 ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਵਾਰ ਅਜਿਹਾ ਕੋਈ ਹਾਦਸਾ ਨਾ ਹੋਵੇ ਇਸ ਲਈ ਇੱਕ ਨਵਾਂ ਪਲੇਟਫਾਰਮ ਬਣਾਇਆ ਗਿਆ ਹੈ, ਇੱਕ ਬਰਿਜ ਜੋ ਵੱਖ -ਪਲੇਟਫਾਰਮਾਂ ਨੂੰ ਜੋੜੇਗਾ ਅਤੇ ਵੇਟਿੰਗ ਏਰੀਆ ਵੀ ਹਨ, ਜਿੱਥੇ ਦੀ ਐਂਟ੍ਰੀ ਅਤੇ ਐਗਜ਼ਿਟ 'ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਲਈ 5,000 ਬੰਦਾ ਬਾਹਰ ਤੋਂ ਵੀ ਬੁਲਾਇਆ ਗਿਆ ਹੈ। ਪ੍ਰੋਗਰਾਮ ਦੀ ਸੁਰੱਖਿਆਸੁਰੱਖਿਆ ਦੇ ਮਦੇਨਜ਼ਰ 30,000 ਤੋਂ ਵੱਧ ਗਿਣਤੀ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਕਵਿੰਦਰ ਪ੍ਰਤਾਪ ਸਿੰਘ ਨੇ ਕਿਹਾ, ''ਭਗਦੜ ਜਾਂ ਕਿਸੇ ਵੀ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ, ਅਸੀਂ ਇਸੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ ਕਿ ਕੁਝ ਗਲਤੀ ਨਾ ਰਹਿ ਜਾਵੇ।''ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਭੀੜ 'ਤੇ ਕਾਬੂ ਰੱਖਣ ਲਈ ਆਰਟੀਫੀਸ਼ਿਅਲ ਇਨਟੈਲੀਜੈਂਸ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਇੱਕ ਬੁਲਾਰੇ ਨੇ ਕਿਹਾ, ''1000 ਸੀਸੀਟੀਵੀ ਕੈਮਰਿਆਂ ਤੋਂ ਮਿਲੀ ਫੁਟੇਜ ਦੀ ਮਦਦ ਨਾਲ ਅਸੀਂ ਵੇਖ ਸਕਦੇ ਹਾਂ ਕਿ ਲੋਕਾਂ ਦਾ ਵੱਡਾ ਇਕੱਠ ਕਿਸ ਪਾਸੇ ਨੂੰ ਹੈ ਅਤੇ ਫੇਰ ਫੈਸਲਾ ਲੈ ਸਕਦੇ ਹਾਂ ਕਿ ਉਨ੍ਹਾਂ ਨੂੰ ਦੂਜੀ ਤਰਫ ਭੇਜਿਆ ਜਾਏ ਜਾਂ ਨਹੀਂ।'' Image copyright Ankit Srinivas ਫੋਟੋ ਕੈਪਸ਼ਨ ਸੁਰੱਖਿਆ ਦੇ ਮਦੇਨਜ਼ਰ 30,000 ਤੋਂ ਵੱਧ ਗਿਣਤੀ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਤੈਅਨਾਤ ਕੀਤਾ ਗਿਆ ਹੈ ਕੁੰਭ ਮੇਲੇ ਦੀਆਂ ਮੁੱਖ ਗੱਲਾਂਗੰਗਾ, ਯਮੁਨਾ ਅਤੇ ਸਰਸਵਤੀ ਦੇ ਕੰਢੇ 'ਤੇ ਹਿੰਦੂਆਂ ਦਾ ਤੀਰਥਸੱਤ ਹਫਤਿਆਂ ਵਿੱਚ 12 ਕਰੋੜ ਲੋਕਾਂ ਦੇ ਆਉਣ ਦੀ ਉਮੀਦਜੋਤਿਸ਼ ਵਿਦਿਆ ਅਨੁਸਾਰ ਮੇਲੇ ਦੀ ਤਾਰੀਖ, ਦਿਨ ਅਤੇ ਥਾਂ ਤੈਅ ਕੀਤੀ ਜਾਂਦੀ ਹੈ2013 ਵਿੱਚ ਹੋਇਆ ਪੂਰਾ ਕੁੰਭ ਮਹਾ ਕੁੰਭ ਸੀ ਜੋ 12 ਕੁੰਭ ਮੇਲਿਆਂ ਤੋਂ ਬਾਅਦ ਹੁੰਦਾ ਹੈ। ਇਸ ਵਿੱਚ 10 ਕਰੋੜ ਸ਼ਰਧਾਲੂ ਆਏ ਸਨ1946 ਵਿੱਚ ਇੱਕ ਕੈਂਪ ਬਣਾਇਆ ਗਿਆ ਸੀ ਜੋ ਕੁੰਭ ਵਿੱਚ ਗੁਆਚੇ ਪਰਿਵਾਰ ਵਾਲਿਆਂ ਨੂੰ ਇੱਕ ਦੂਜੇ ਨਾਲ ਮਿਲਵਾਉਣ 'ਚ ਮਦਦ ਕਰਦਾ ਹੈਖਾਣੇ ਦਾ ਕੀ ਇੰਤਜ਼ਾਮ ਹੁੰਦਾ ਹੈ?ਕੁਝ ਸਮੇਂ ਲਈ ਆਏ ਸ਼ਰਧਾਲੂ ਆਪਣਾ ਖਾਣਾ ਨਾਲ ਲੈ ਕੇ ਆਉਂਦੇ ਹਨ। ਧਾਰਮਿਕ ਸੰਸਥਾਵਾਂ ਜਾਂ ਲੰਬੇ ਸਮੇਂ ਤੱਕ ਰਹਿਣ ਵਾਲੇ ਲੋਕ ਜਿਵੇਂ ਕਿ ਇੱਕ ਮਹੀਨੇ ਤੱਕ ਖਾਣੇ ਲਈ ਅਧਿਕਾਰਿਆਂ 'ਤੇ ਨਿਰਭਰ ਹੁੰਦੇ ਹਨ। ਖਾਣਾ ਬਣਾਉਣ ਲਈ ਸਸਤਾ ਆਟਾ, ਚੀਨੀ, ਚੌਲ ਅਤੇ ਮਿੱਟੀ ਦਾ ਤੇਲ ਵੇਚਣ ਵਾਲੀਆਂ ਦੁਕਾਨਾਂ ਹਨ ਅਤੇ 5 ਗੋਦਾਮ ਵੀ। Image copyright Ankit Srinivas ਫੋਟੋ ਕੈਪਸ਼ਨ ਵੱਧ ਸਮੇਂ ਤੱਕ ਰਹਿਣ ਵਾਲੇ ਸ਼ਰਧਾਲੂ ਖਾਣ ਲਈ ਅਧਿਕਾਰੀਆਂ 'ਤੇ ਨਿਰਭਰ ਕਰਦੇ ਹਨ 150000 ਸ਼ਰਧਾਲੂਆਂ ਨੂੰ ਕਾਰਡ ਦਿੱਤੇ ਗਏ ਹਨ, ਜਿਸ ਨਾਲ ਉਹ ਸਸਤਾ ਰਾਸ਼ਨ ਖਰੀਦ ਸਕਦੇ ਹਨ। ਕੁੱਲ 5384 ਟਨ ਚੌਲ, 7834 ਟਨ ਆਟਾ, 3174 ਟਨ ਚੀਨੀ ਅਤੇ 767 ਲੀਟਰ ਮਿੱਟੀ ਦਾ ਤੇਲ ਮੇਲੇ ਲਈ ਰੱਖਿਆ ਗਿਆ ਹੈ। ਪੂਰੇ ਮੇਲਾ ਗਰਾਊਂਡ ਵਿੱਚ ਮੁਫ਼ਤ ਅਤੇ ਸਾਫ ਪੀਣ ਦੇ ਪਾਣੀ ਲਈ 160 ਕਨਟੇਨਰ ਲਗਾਏ ਗਏ ਹਨ। ਲੋਕਾਂ ਦੀ ਸਿਹਤ ਦਾ ਕੀ?ਪਹਿਲੀ ਦਸੰਬਰ ਤੋਂ ਹੀ 100 ਬਿਸਤਰਿਆਂ ਵਾਲਾ ਹਸਪਤਾਲ ਅਤੇ 10 ਹੋਰ ਛੋਟੇ ਹਸਪਤਾਲ ਇੱਥੇ ਚੱਲ ਰਹੇ ਹਨ। ਡਾ. ਅਸ਼ੋਕ ਕੁਮਾਰ ਪਾਲੀਵਾਲ ਨੇ ਕਿਹਾ, ''ਰੋਜ਼ਾਨਾ ਸਾਡੇ ਕੋਲ ਕਰੀਬ 3,000 ਮਰੀਜ਼ ਆ ਰਹੇ ਹਨ, ਜ਼ਾਹਿਰ ਹੈ ਕਿ 15 ਜਨਵਰੀ ਨੂੰ ਇਹ ਗਿਣਤੀ ਵਧੇਗੀ।''ਉਨ੍ਹਾਂ ਦੀ 193 ਡਾਕਟਰਾਂ ਅਤੇ 1500 ਹੋਰ ਮੈਡੀਕਲ ਨਾਲ ਜੁੜੇ ਸਟਾਫ ਦੀ ਟੀਮ ਹੈ। ਆਯੁਰਵੇਦਾ ਦੇ ਵੀ 80 ਡਾਕਟਰ ਪੁਰਾਤਨ ਸਮਿਆਂ ਦੇ ਤਰੀਕਿਆਂ ਨਾਲ ਇਲਾਜ ਕਰਨ ਲਈ ਉਪਲਬਧ ਹਨ। ਇਹ ਵੀ ਪੜ੍ਹੋ: ਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਪਿੰਜਰ ਦਾ ਕੀ ਹੈ ਰਾਜ਼ਘਰੋਂ ਭੱਜੀ ਕੁੜੀ ਟੋਰੰਟੋ ਪਹੁੰਚੀ ਤਾਂ ਚਿਹਰੇ 'ਤੇ ਕੁਝ ਇਸ ਤਰ੍ਹਾਂ ਦੀ ਖੁਸ਼ੀ ਸੀ ਜਦੋਂ ਜਾਨ ਬਚਾਉਣ ਲਈ ਮਾਇਆਵਤੀ ਨੂੰ ਕਮਰੇ 'ਚ ਲੁਕਣਾ ਪਿਆਹਸਪਤਲਾਂ ਵਿੱਚ ਸਰਜਰੀ, ਐਕਸ ਰੇਅ, ਅਲਟ੍ਰਾਸਾਊਂਡ ਅਤੇ ਲੈਬ ਟੈਸਟ ਕਰਵਾਉਣ ਦੀ ਵੀ ਸੁਵਿਧਾ ਹੈ। ਉਨ੍ਹਾਂ ਕਿਹਾ, ''ਸਾਡੇ ਕੋਲ 86 ਆਮ ਐਂਬੂਲੈਂਸ ਅਤੇ ਇੱਕ ਏਅਰ ਐਂਬੁਲੈਂਸ ਹੈ, ਅਸੀਂ ਵੱਡੀ ਐਮਰਜੈਂਸੀ ਲਈ ਵੀ ਤਿਆਰ ਹਾਂ।''ਮੇਲੇ ਵਿੱਚ ਸਾਫ ਸਫਾਈ ਦਾ ਧਿਆਨ ਵੀ ਪਾਲੀਵਾਲ ਹੀ ਰੱਖ ਰਹੇ ਹਨ। 1,22,000 ਟਾਇਲਟ ਬਣਾਏ ਗਏ ਹਨ, ਇਸ ਤੋਂ ਇਲਾਵਾ 20,000 ਡਸਟਬਿਨ ਅਤੇ 22,000 ਸਫਾਈ ਕਰਮਚਾਰੀ ਵੀ ਰੱਖੇ ਗਏ ਹਨ। Image copyright Ankit Srinivas ਫੋਟੋ ਕੈਪਸ਼ਨ ਕੁੰਭ ਮੇਲੇ ਵਿੱਚ ਸਾਫ ਸਫਾਈ ਦਾ ਧਿਆਨ ਇੱਕ ਵੱਡੀ ਚਿੰਤਾ ਹੈ ਟਾਇਲੇਟਸ ਵਿੱਚ ਪਾਣੀ ਦੀ ਘਾਟ ਅਤੇ ਬਦਬੂ ਦੀਆਂ ਸ਼ਿਕਾਇਤਾਂ ਤਾਂ ਪਹਿਲਾਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਬਾਰੇ ਉਨ੍ਹਾਂ ਕਿਹਾ, ''ਇਹ ਇੱਕ ਵੱਡਾ ਪ੍ਰਜੈਕਟ ਹੈ, ਜਿਵੇਂ ਇੱਕ ਵੱਖਰਾ ਦੇਸ ਬਣਾ ਰਹੇ ਹਾਂ, ਲੋਕ ਦਿਨ ਰਾਤ ਮਿਹਨਤ ਕਰ ਰਹੇ ਹਨ, ਪਾਈਪਲਾਈਨਜ਼ ਲਗਾ ਰਹੇ ਨੇ, ਪਾਣੀ ਦੇ ਕਨੈਕਸ਼ਨ ਦੇ ਰਹੇ ਹਨ, ਟਾਇਲੇਟ ਬਣਾ ਰਹੇ ਹਨ, ਫੇਰ ਵੀ ਸਾਡੀ ਕੋਸ਼ਿਸ਼ ਹੈ ਕਿ ਕੋਈ ਕਮੀ ਨਾ ਰਹਿ ਜਾਵੇ।''4 ਫਰਵਰੀ ਨੂੰ ਤਿੰਨ ਕਰੋੜ ਲੋਕਾਂ ਦੇ ਆਉਣ ਦੀ ਉਮੀਦ ਹੈ ਅਤੇ ਉਹ ਸਭ ਤੋਂ ਔਖਾ ਹੋਣ ਵਾਲਾ ਹੈ, ਮੇਲਾ 4 ਮਾਰਚ ਤੱਕ ਚੱਲੇਗਾ। ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਰਵਾਸੀਆਂ ਲਈ ਜਪਾਨ 'ਚ ਕਿਸਾਨੀ, ਉਸਾਰੀ ਤੇ ਨਰਸਿੰਗ 'ਚ ਨਵੇਂ ਮੌਕੇ ਖੁੱਲ੍ਹੇ 8 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46492404 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਜਪਾਨ ਦੇ ਕਾਅਜ਼ੋ ਸ਼ਹਿਰ ਨੇੜੇ ਖੇਤ 'ਚ ਝੋਨਾ ਲਗਾਉਂਦਾ ਇੱਕ ਕਿਸਾਨ ਜਪਾਨ 'ਚ ਲੋਕਾਂ ਦੀ ਵਧਦੀ ਉਮਰ ਕਰਕੇ ਗੰਭੀਰ ਹੁੰਦੀ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀ ਘਾਟ ਦੇ ਮੱਦੇਨਜ਼ਰ ਉੱਥੇ ਸੰਸਦ ਨੇ ਇੱਕ ਨਵੇਂ ਕਾਨੂੰਨ ਤਹਿਤ ਪਰਵਾਸੀਆਂ ਲਈ ਬੂਹੇ ਖੋਲ੍ਹ ਦਿੱਤੇ ਹਨ।ਇਸ ਤਹਿਤ ਅਗਲੇ ਸਾਲ ਅਪ੍ਰੈਲ ਤੋਂ ਵਿਦੇਸ਼ੀ ਲੋਕ ਜਾਪਾਨ 'ਚ ਉਸਾਰੀ, ਕਿਸਾਨੀ ਤੇ ਨਰਸਿੰਗ ਨਾਲ ਜੁੜੀਆਂ ਨੌਕਰੀਆਂ ਕਰ ਸਕਣਗੇ। ਪਰਵਾਸੀਆਂ ਨੂੰ ਲੈ ਕੇ ਸਖ਼ਤ ਰਹੇ ਜਪਾਨ 'ਚ ਇਹ ਨੀਤੀ ਭਖਦੀ ਬਹਿਸ ਦਾ ਮੁੱਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦੀ ਆਬਾਦੀ ਦੀ ਔਸਤ ਉਮਰ 'ਚ ਹੋ ਰਹੇ ਵਾਧੇ ਕਰਕੇ ਇਹ ਕਦਮ ਜ਼ਰੂਰੀ ਸੀ। Image copyright Getty Images ਫੋਟੋ ਕੈਪਸ਼ਨ ਉਸਾਰੀ ਦੇ ਕੱਮ 'ਚ ਜਪਾਨ ਨੂੰ ਕਰਮੀਆਂ ਦੀ ਬਹੁਤ ਲੋੜ ਹੈ ਇਹ ਵੀ ਜ਼ਰੂਰ ਪੜ੍ਹੋਚੀਨੀ ਉੱਦਮੀ ਕੈਨੇਡਾ ਵਿੱਚ ਇਸ ਲਈ ਹੋਈ ਗ੍ਰਿਫ਼ਤਾਰਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਐਗਜ਼ਿਟ ਪੋਲ ’ਤੇ ਕਿੰਨਾ ਭਰੋਸਾ ਕਰੀਏਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਸ ਨਵੀਂ ਵਿਵਸਥਾ ਨਾਲ ਵਿਦੇਸ਼ਾਂ ਤੋਂ ਆਉਣ ਵਾਲੇ ਨਵੇਂ ਪਰਵਾਸੀਆਂ ਦਾ ਸ਼ੋਸ਼ਣ ਹੋ ਸਕਦਾ ਹੈ। ਇਸ ਨੀਤੀ ਮੁਤਾਬਕ 3 ਲੱਖ ਤੋਂ ਵੱਧ ਵਿਦੇਸ਼ੀਆਂ ਨੂੰ ਨੌਕਰੀ ਮਿਲਣ ਦਾ ਅਨੁਮਾਨ ਹੈ। ਇਹ ਹੈ ਕਾਨੂੰਨ ਨਵੇਂ ਕਾਨੂੰਨ ਤਹਿਤ ਵੀਜ਼ਾ ਦੀਆਂ ਦੋ ਨਵੀਆਂ ਸ਼੍ਰੇਣੀਆਂ ਬਣਾਈਆਂ ਜਾਣਗੀਆਂ ਹਨ। ਪਹਿਲੀ ਸ਼੍ਰੇਣੀ ਦੇ ਨਿਯਮਾਂ ਮੁਤਾਬਕ ਜੇ ਕਿਸੇ ਕੋਲ ਕੰਮ ਦੀ ਜਾਂਚ ਅਤੇ ਜਪਾਨੀ ਭਾਸ਼ਾ ਦਾ ਆਮ ਗਿਆਨ ਹੋਵੇਗਾ ਤਾਂ ਉਹ ਪੰਜ ਸਾਲ ਲਈ ਜਪਾਨ ਆ ਸਕੇਗਾ। ਦੂਜੀ ਸ਼੍ਰੇਣੀ 'ਚ ਉਹ ਲੋਕ ਆਉਣਗੇ ਜਿਨ੍ਹਾਂ ਕੋਲ ਕੰਮ ਨਾਲ ਜੁੜਿਆ ਉੱਚੇ ਪੱਧਰ ਦਾ ਗਿਆਨ ਹੋਵੇਗਾ। ਇਨ੍ਹਾਂ ਨੂੰ ਬਾਅਦ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਵੀ ਮਿਲ ਸਕੇਗੀ। Image copyright Getty Images ਫੋਟੋ ਕੈਪਸ਼ਨ ਪ੍ਰਧਾਨ ਮੰਤਰੀ ਮੁਤਾਬਕ ਜਪਾਨ ਉਨ੍ਹਾਂ ਕਰਮੀਆਂ ਨੂੰ ਹੀ ਆਪਣੇ ਦੇਸ਼ ਆਉਣ ਦੇਵੇਗਾ ਜਿਨ੍ਹਾਂ ਕੋਲ ਕੰਮ ਕਰਨ ਦੀ ਚੰਗੀ ਜਾਚ ਹੋਵੇਗੀ ਟੋਕਿਓ 'ਚ ਬੀਬੀਸੀ ਸਹਿਯੋਗੀ ਰੂਪਰਟ ਵਿੰਗਫੀਲਡ-ਹੇਜ਼ ਮੁਤਾਬਕ ਜਪਾਨ 'ਚ ਕਰਮੀਆਂ ਦੇ ਗਿਆਨ ਵਧਾਉਣ ਦੀ ਮੌਜੂਦਾ ਸਕੀਮ ਦੀ ਕੰਪਨੀਆਂ ਵੱਲੋਂ ਦੁਰਵਰਤੋਂ ਹੁੰਦੀ ਹੈ। ਇਹ ਵੀ ਜ਼ਰੂਰ ਪੜ੍ਹੋਭਾਰਤੀ ਹਾਕੀ ਖਿਡਾਰੀ ਜੇ ਮੂੰਹ ਖੋਲ੍ਹੇ ਤਾਂ ਲੱਗੇਗਾ ਜੁਰਮਾਨਾਕੀ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਡ ਕਰ ਸਕਣਗੇ‘ਸਰਜੀਕਲ ਸਟਰਾਈਕ ਦੀ ਮਸ਼ਹੂਰੀ ਦਾ ਫੌਜ ਨੂੰ ਹੈ ਨੁਕਸਾਨ'ਕਾਰੋਬਾਰੀ ਅਦਾਰੇ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਇਮੀਗ੍ਰੇਸ਼ਨ ਦੇ ਨਿਯਮਾਂ 'ਚ ਢਿੱਲ ਦਿੱਤੀ ਜਾਵੇ ਤਾਂ ਜੋ ਬਾਹਰਲੇ ਦੇਸ਼ਾਂ ਤੋਂ ਵੀ ਵਰਕਰ ਬੁਲਾਏ ਜਾ ਸਕਣ। ਸਰਕਾਰ ਦਾ ਪੱਖ ਪ੍ਰਧਾਨ ਮੰਤਰੀ ਸ਼ਿਨਜ਼ੋ ਆਬੇ ਨੇ ਜ਼ੋਰ ਦਿੱਤਾ ਹੈ ਕਿ ਇਸ ਨਵੇਂ ਕਾਨੂੰਨ ਨਾਲ ਜਪਾਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਪੂਰੀ ਤਰ੍ਹਾਂ ਨਹੀਂ ਬਦਲਿਆ ਗਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਦੇਸ਼ੀਆਂ ਨੂੰ ਉਨ੍ਹਾਂ ਅਦਾਰਿਆਂ 'ਚ ਹੀ ਨੌਕਰੀ ਮਿਲੇਗੀ ਜਿਨ੍ਹਾਂ 'ਚ ਵਾਕਈ ਗੰਭੀਰ ਲੋੜ ਹੈ। ਇਹ ਵੀ ਜ਼ਰੂਰ ਪੜ੍ਹੋਜਪਾਨ ਦੇ ਇਸ ਟਾਪੂ 'ਤੇ ਔਰਤਾਂ ਦੇ ਆਉਣ 'ਤੇ ਪਾਬੰਦੀ ਇੱਕ ਮੁੰਡੇ ਦੀ ਕਹਾਣੀ ਜਿਸ ਨੇ ਸਮੁੰਦਰ ਚ 49 ਦਿਨ ਬਿਨਾਂ ਖਾਣੇ ਦੇ ਕੱਟੇਪਹਿਲੀ ਵਾਰ ਮ੍ਰਿਤਕਾ ਦੀ ਕੁੱਖੋਂ ਹੋਇਆ ਬੱਚੇ ਦਾ ਜਨਮ ਜਪਾਨ ਦੀ ਪ੍ਰਜਨਨ ਦਰ ਫਿਲਹਾਲ 1.4 ਬੱਚੇ ਪ੍ਰਤੀ ਔਰਤ ਹੈ ਜਦਕਿ ਮੌਜੂਦਾ ਆਬਾਦੀ ਨੂੰ ਬਰਕਰਾਰ ਰੱਖਣ ਲਈ ਇਹ 2.1 ਹੋਣੀ ਚਾਹੀਦੀ ਹੈ। ਜਪਾਨ 'ਚ 1970 ਦੇ ਦਹਾਕੇ ਤੋਂ ਹੀ ਇਸ ਮਾਮਲੇ 'ਚ ਹਾਲ ਮਾੜਾ ਹੈ ਅਤੇ ਇੱਥੇ ਸੰਭਾਵਿਤ ਉਮਰ ਵੀ 85.5 ਸਾਲ ਹੈ।ਇਹ ਵੀ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੀ ਤੁਸੀਂ ਪ੍ਰਿਅੰਕਾ ਗਾਂਧੀ ਬਾਰੇ ਇਹ ਗੱਲਾਂ ਜਾਣਦੇ ਹੋ 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46975842 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸਾਲ 1988, ਇੰਦਰਾ ਗਾਂਧੀ ਦੇ ਕਤਲ ਨੂੰ ਚਾਰ ਸਾਲ ਲੰਘ ਚੁੱਕੇ ਸਨ। ਉਦੋਂ ਇੱਕ ਮੰਚ 'ਤੇ ਲੋਕਾਂ ਨੇ ਪ੍ਰਿਅੰਕਾ ਨੂੰ ਵੇਖਿਆ। ਪ੍ਰਿਅੰਕਾ ਦੀ ਉਮਰ ਉਦੋਂ 16 ਸਾਲ ਸੀ। ਇਹ ਪ੍ਰਿਅੰਕਾ ਦਾ ਪਹਿਲਾ ਜਨਤਕ ਭਾਸ਼ਣ ਸੀ। ਇਸ ਭਾਸ਼ਣ ਦੇ 31 ਸਾਲ ਬਾਅਦ ਕਾਂਗਰਸ ਸਮਰਥਕ ਅਕਸਰ ਜਿਸ ਮੰਗ ਨੂੰ ਚੁੱਕਦੇ ਰਹੇ ਹਨ, ਉਹ ਹੁਣ ਪੂਰੀ ਹੋ ਗਈ ਹੈ। ਕਾਂਗਰਸ ਨੇ ਪ੍ਰਿਅੰਕਾ ਗਾਂਧੀ ਨੂੰ ਜਨਰਲ ਸਕੱਤਰ ਬਣਾ ਕੇ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਹਾਲਾਂਕਿ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਵੀ ਇਹ ਮੰਨਿਆ ਜਾ ਰਿਹਾ ਸੀ ਕਿ ਪ੍ਰਿਅੰਕਾ ਵਾਰਾਣਸੀ ਤੋਂ ਚੋਣ ਲੜਨਾ ਚਾਹੁੰਦੇ ਸਨ। ਪਰ ਮੋਦੀ ਖ਼ਿਲਾਫ਼ ਲੜਨ ਦੇ ਖ਼ਤਰੇ ਨੂੰ ਦੇਖਦੇ ਹੋਏ ਇਸ ਫ਼ੈਸਲੇ 'ਤੇ ਮੁਹਰ ਨਹੀਂ ਲੱਗ ਸਕੀ। ਇਹ ਵੀ ਪੜ੍ਹੋ:9 ਸਾਲਾ ਬੱਚੇ ਦਾ ਖੁਲਾਸਾ, ਪੁਲਿਸ ਨੇ ਕਿਵੇਂ ਕੀਤਾ ਉਸਦੇ ਮਾਪਿਆਂ ਦਾ ਕਤਲਕੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 'ਜੈ ਹਿੰਦ' ਨਾਅਰੇ ਬਾਰੇ ਝੂਠ ਬੋਲਿਆ?'ਅਣਚਾਹੀ ਬੱਚੀ' ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ' ਕੰਗਨਾ ਰਣੌਤ ਦੀ ਕਹਾਣੀਬੀਤੇ ਸਾਲ ਸੋਨੀਆ ਗਾਂਧੀ ਤੋਂ ਜਦੋਂ ਪ੍ਰਿਅੰਕਾ ਦੇ ਸਿਆਸਤ ਵਿੱਚ ਆਉਣ ਦੀ ਗੱਲ ਪੁੱਛੀ ਗਈ ਸੀ, ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਇਹ ਪ੍ਰਿਅੰਕਾ ਤੈਅ ਕਰਨਗੇ ਕਿ ਉਹ ਸਿਆਸਤ ਵਿੱਚ ਕਦੋਂ ਆਉਣਾ ਚਾਹੁੰਦੇ ਹਨ। ਪ੍ਰਿਅੰਕਾ ਨੂੰ ਕਹਿੰਦੇ ਹਨ 'ਭਈਆ ਜੀ'ਪ੍ਰਿਅੰਕਾ ਗਾਂਧੀ ਜਦੋਂ ਛੋਟੇ ਸਨ ਅਤੇ ਆਪਣੇ ਪਿਤਾ ਰਾਜੀਵ ਅਤੇ ਸੋਨੀਆ ਦੇ ਨਾਲ ਰਾਇਬਰੇਲੀ ਜਾਂਦੇ ਸਨ ਤਾਂ ਉਨ੍ਹਾਂ ਦੇ ਵਾਲ ਹਮੇਸ਼ਾ ਛੋਟੇ ਰਹਿੰਦੇ ਸਨ। Image copyright AFP ਅਮੇਠੀ ਅਤੇ ਰਾਇਬਰੇਲੀ ਦੇ ਦੌਰੇ 'ਤੇ ਪਿੰਡ ਦੇ ਲੋਕ ਹਮੇਸ਼ਾ ਰਾਹੁਲ ਦੀ ਤਰ੍ਹਾਂ ਪ੍ਰਿਅੰਕਾ ਨੂੰ ਵੀ 'ਭਈਆ' ਕਹਿੰਦੇ ਸਨ। ਅਗਲੇ ਕੁਝ ਸਾਲਾਂ ਵਿੱਚ ਇਹ ਬਦਲ ਕੇ ਇਹ 'ਭਈਆ ਜੀ' ਹੋ ਗਿਆ। ਯੂਪੀ ਵਿੱਚ ਪ੍ਰਿਅੰਕਾ ਦੀ ਲੋਕਪ੍ਰਿਅਤਾ ਨੂੰ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਆਮ ਲੋਕ ਉਨ੍ਹਾਂ ਨੂੰ ਕਾਫ਼ੀ ਪਸੰਦ ਕਰਦੇ ਹਨ। ਇਸਦਾ ਇੱਕ ਕਾਰਨ ਪ੍ਰਿਅੰਕਾ ਦਾ ਹੇਅਰਸਟਾਈਲ, ਕੱਪੜੇ ਪਾਉਣ ਦਾ ਤਰੀਕਾ ਅਤੇ ਗੱਲ ਕਰਨ ਦੇ ਅੰਦਾਜ਼ ਵਿੱਚ ਇੰਦਰਾ ਗਾਂਧੀ ਦਾ ਅਕਸ ਸਾਫ਼ ਨਜ਼ਰ ਆਉਣਾ। ਪ੍ਰਿਅੰਕਾ ਜਦੋਂ ਯੂਪੀ ਦੌਰੇ 'ਤੇ ਹੁੰਦੇ ਹਨ ਤਾਂ ਉਨ੍ਹਾਂ ਦਾ ਦਿਨ ਸਵੇਰੇ 6 ਵਜੇ ਸ਼ੁਰੂ ਹੁੰਦਾ ਹੈ। ਟ੍ਰੈਡਮਿਲ 'ਤੇ ਦੌੜਨ ਤੋਂ ਬਾਅਦ ਪ੍ਰਿਅੰਕਾ ਯੋਗ ਕਰਦੇ ਹਨ। ਦੱਸਿਆ ਜਾਂਦਾ ਹੈ ਕਿ ਪ੍ਰਿਅੰਕਾ ਯੂਪੀ ਦੌਰੇ 'ਤੇ ਜਦੋਂ ਰਹਿੰਦੀ ਹੈ ਤਾਂ ਰੋਟੀ ਜਾਂ ਪਰਾਂਠੇ ਦੇ ਨਾਲ ਸਬਜ਼ੀ ਅਤੇ ਦਾਲ ਖਾਣਾ ਪਸੰਦ ਕਰਦੇ ਹਨ। ਨਾਲ ਅੰਬ ਅਤੇ ਨੀਂਬੂ ਦਾ ਆਚਾਰ। ਪ੍ਰਿਅੰਕਾ ਅਤੇ ਉਨ੍ਹਾਂ ਦੇ ਪਤੀ ਰੌਬਰਟ ਵਾਡਰਾ ਨੂੰ ਮੁਗਲਈ ਖਾਣਾ ਬਹੁਤ ਪਸੰਦ ਹੈ। ਰਿਕਸ਼ੇ ਦੀ ਸੈਰਪ੍ਰਿਅੰਕਾ ਨੇ ਚੋਣ ਪ੍ਰਚਾਰ ਸਾਲ 2004 ਵਿੱਚ ਸ਼ੁਰੂ ਕੀਤਾ ਸੀ। Image copyright Reuters ਉਦੋਂ ਪ੍ਰਿਅੰਕਾ ਬਤੌਰ ਮਹਿਮਾਨ ਰਾਇਬਰੇਲੀ ਨਿਵਾਸੀ ਰਮੇਸ਼ ਬਹਾਦੁਰ ਸਿੰਘ ਦੇ ਘਰ ਇੱਕ ਮਹੀਨਾ ਠਹਿਰੇ ਸਨ। ਰਮੇਸ਼ ਨੇ ਬੀਬੀਸੀ ਨੂੰ ਇਸ ਬਾਰੇ 2016 ਵਿੱਚ ਦੱਸਿਆ ਸੀ, ""ਪ੍ਰਿਅੰਕਾ ਪ੍ਰਚਾਰ ਕਰਨ ਇਕੱਲੀ ਜਾਂਦੀ ਸੀ ਅਤੇ ਦੇਰ ਰਾਤ ਵਾਪਿਸ ਪਰਤਦੇ ਸਨ। ਦੋਵੇਂ ਬੱਚੇ ਘਰ ਵਿੱਚ ਨੌਕਰਾਂ ਨਾਲ ਰਹਿੰਦੇ ਸਨ। ਇੱਕ ਦਿਨ ਉਹ ਘਰ ਛੇਤੀ ਆ ਗਈ ਅਤੇ ਮੈਨੂੰ ਕਿਹਾ ਕਿ ਬੱਚਿਆਂ ਨੂੰ ਰਿਕਸ਼ੇ ਦੀ ਸੈਰ ਕਰਵਾਉਣੀ ਹੈ ਇਸ ਲਈ ਦੋ ਰਿਕਸ਼ੇ ਮਿਲ ਸਕਦੇ ਹਨ?''ਇਹ ਵੀ ਪੜ੍ਹੋ:ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਰੋਜ਼ਾ ਪਾਰਕਸ ਕੌਣ ਸੀ ਜਿਸ ਦੇ ਨਾਂ 'ਤੇ ਗੁਰਿੰਦਰ ਨੂੰ ਮਿਲਿਆ ਐਵਾਰਡ ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ""ਜਿਵੇਂ ਹੀ ਰਿਕਸ਼ੇ ਆਏ ਉਹ ਬੱਚਿਆਂ ਨਾਲ ਬੈਠ ਕੇ ਬਾਹਰ ਨਿਕਲ ਗਈ ਅਤੇ ਹੈਰਾਨ ਹੋਏ ਐਸਪੀਜੀ ਵਾਲੇ ਉਨ੍ਹਾਂ ਦੇ ਪਿੱਛੇ ਭੱਜੇ। ਅੱਧੇ ਘੰਟੇ ਬਾਅਦ ਉਹ ਵਾਪਿਸ ਆਈ ਅਤੇ ਰਿਕਸ਼ਾ ਵਾਲੇ ਨੂੰ 50 ਰੁਪਏ ਦਾ ਨੋਟ ਦੇ ਕੇ ਹੱਸਦੇ ਹੋਏ ਅੰਦਰ ਆਈ।''2004 ਵਿੱਚ ਕਿਉਂ ਪ੍ਰਚਾਰ 'ਚ ਉਤਾਰੀ ਗਈ ਪ੍ਰਿਅੰਕਾ24 ਅਕਬਰ ਰੋਡ ਕਿਤਾਬ ਲਿਖਣ ਵਾਲੇ ਰਸ਼ੀਦ ਕਿਦਵਈ ਨੇ ਪ੍ਰਿਅੰਕਾ ਦੀ ਕਾਂਗਰਸ ਵਿੱਚ ਲੋੜ ਦੀ ਇੱਕ ਦਿਲਚਸਪ ਕਹਾਣੀ ਦੱਸਦੇ ਹਨ। ਸਾਲ 2004 ਵਿੱਚ ਆਮ ਚੋਣਾਂ ਵੇਲੇ ਇਹ ਮਹਿਸੂਸ ਕੀਤਾ ਗਿਆ ਕਿ ਕਾਂਗਰਸ ਦੀ ਹਾਲਤ ਖ਼ਰਾਬ ਹੈ। ਪਾਰਟੀ ਨੇ ਇੱਕ ਪ੍ਰੋਫੈਸ਼ਨਲ ਏਜੰਸੀ ਦੀਆਂ ਸੇਵਾਵਾਂ ਲਈਆਂ ਜਿਸ ਨੇ ਤਤਕਾਲੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਹ ਦੱਸਿਆ ਕਿ ਉਹ ਇਕੱਲੇ ਭਾਜਪਾ ਦੇ ਵੱਡੇ ਲੀਡਰ ਅਤੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਟੱਕਰ ਨਹੀਂ ਦੇ ਸਕਦੇ ਹਨ। Image copyright AFP ਇਸ ਤੋਂ ਬਾਅਦ ਹੀ ਰਾਹੁਲ ਗਾਂਧੀ ਬ੍ਰਿਟੇਨ ਦੀ ਆਪਣੀ ਨੌਕਰੀ ਛੱਡ ਕੇ ਸਰਗਰਮ ਸਿਆਸਤ ਵਿੱਚ ਆਏ ਸਨ।ਇਨ੍ਹਾਂ ਚੋਣਾਂ ਤੋਂ ਬਾਅਦ ਜਦੋਂ ਨਤੀਜੇ ਆਉਣੇ ਸ਼ੁਰੂ ਹੋਏ ਤਾਂ ਅਮੇਠੀ ਵਿੱਚ ਟੀਵੀ ਦੇਖ ਰਹੀ ਪ੍ਰਿਅੰਕਾ ਦੇ ਚਿਹਰੇ ਦੀ ਮੁਸਕੁਰਾਹਟ ਹਰ 10 ਮਿੰਟ ਵਿੱਚ ਵਧ ਰਹੀ ਸੀ। Image copyright Reuters ਰਾਸ਼ਿਦ ਦੱਸਦੇ ਹਨ ਕਿ ਇਸੇ ਏਜੰਸੀ ਤੋਂ ਸੋਨੀਆ ਨੇ ਫਿਰ ਸਲਾਹ ਮੰਗੀ। ਉਦੋਂ ਜਿਹੜੀ ਸਲਾਹ ਮਿਲੀ ਉਹ ਇਹ ਸੀ ਕਿ ਜ਼ੋਰਦਾਰ ਵਾਪਸੀ ਲਈ ਰਾਹੁਲ ਅਤੇ ਪ੍ਰਿਅੰਕਾ ਨੂੰ ਸਾਂਝੀ ਕੋਸ਼ਿਸ਼ ਦੀ ਲੋੜ ਹੋਵੇਗੀ। ਜਦੋਂ ਪ੍ਰਿਅੰਕਾ ਨੇ 10 ਮਿੰਟ ਤੱਕ ਨੇਤਾ ਨੂੰ ਝਿੜਕਿਆ ਸਾਲ 2012, ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਸਨ। ਪ੍ਰਿਅੰਕਾ ਰਾਇਬਰੇਲੀ ਦੀ ਬਛਰਾਂਵਾ ਸੀਟ 'ਤੇ ਪ੍ਰਚਾਰ ਕਰ ਰਹੇ ਸਨ। ਇੱਕ ਪਿੰਡ ਵਿੱਚ ਉਨ੍ਹਾਂ ਦੇ ਸਵਾਗਤ ਲਈ ਉੱਥੇ ਦੇ ਸਭ ਤੋਂ ਵੱਡੇ ਕਾਂਗਰਸੀ ਲੀਡਰ ਅਤੇ ਸਾਬਕਾ ਵਿਧਾਇਕ ਖੜ੍ਹੇ ਦਿਖੇ। ਪ੍ਰਿਅੰਕਾ ਦੇ ਚਿਹਰੇ ਦੇ ਰੰਗ ਬਦਲੇ, ਉਨ੍ਹਾਂ ਦੇ ਆਪਣੀ ਗੱਡੀ ਵਿੱਚ ਬੈਠੇ ਲੋਕਾਂ ਨੂੰ ਉਤਰਣ ਲਈ ਕਿਹਾ ਅਤੇ ਇਸ਼ਾਰੇ ਨਾਲ ਉਸ 'ਕਦਾਵਰ' ਨੇਤਾ ਨੂੰ ਗੱਡੀ ਵਿੱਚ ਬਿਠਾਇਆ। Image copyright Getty Images ਆਪਣੀ ਅਗਲੀ ਸੀਟ ਤੋਂ ਪਿੱਛੇ ਮੁੜ ਕੇ ਗੁੱਸੇ ਵਿੱਚ ਭੜਕੀ ਪ੍ਰਿਅੰਕਾ ਨੇ ਉਸ ਨੇਤਾ ਨੂੰ 10 ਮਿੰਟ ਤੱਕ ਝਿੜਕਿਆ ਅਤੇ ਕਿਹਾ, ""ਅੱਗੇ ਤੋਂ ਮੈਨੂੰ ਕੁਝ ਅਜਿਹਾ ਸੁਣਨ ਨੂੰ ਨਾ ਮਿਲੇ, ਮੈਂ ਸਭ ਜਾਣਦੀ ਹਾਂ। ਹੁਣ ਗੱਡੀ ਵਿੱਚੋਂ ਹੱਸਦੇ ਹੋਏ ਉਤਰੋ।''ਇਹ ਵੀ ਪੜ੍ਹੋ:ਪ੍ਰਿਅੰਕਾ ਗਾਂਧੀ ਦੀ ਸਿਆਸਤ ਵਿੱਚ ਐਂਟਰੀ, ਕਾਂਗਰਸ ਨੇ ਬਣਾਇਆ ਜਨਰਲ ਸਕੱਤਰਪ੍ਰਿਅੰਕਾ ਨੇ ਰਾਹੁਲ ਦੇ ਸਿਰ 'ਤੇ ਕਿਵੇਂ ਸਜਾਇਆ ਜਿੱਤ ਦਾ ਤਾਜਪ੍ਰਿਅੰਕਾ ਦੇ ਸਫ਼ਰ 'ਤੇ ਇੱਕ ਨਜ਼ਰ12 ਜਨਵਰੀ 1972 ਨੂੰ ਜਨਮਮਾਡਰਨ ਸਕੂਲ, ਦਿੱਲੀ ਵਿੱਚ ਪੜ੍ਹਾਈਦਿੱਲੀ ਯੂਨੀਵਰਸਿਟੀ ਦੇ ਜੀਜ਼ਸ ਐਂਡ ਮੈਰੀ ਕਾਲਜ ਤੋਂ ਮਨੋਵਿਗਿਆਨ ਦੀ ਪੜ੍ਹਾਈ1997 ਵਿੱਚ ਵਪਾਰੀ ਰੌਬਰਟ ਵਾਡਰਾ ਨਾਲ ਵਿਆਹ2004 ਵਿੱਚ ਸੋਨੀਆ ਗਾਂਧੀ ਲਈ ਪ੍ਰਚਾਰ ਕੀਤਾਪ੍ਰਿਅੰਕਾ ਗਾਂਧੀ ਦੇ ਦੋ ਬੱਚੇ ਹਨ, ਇੱਕ ਮੁੰਡਾ ਤੇ ਇੱਕ ਕੁੜੀਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਕੁੰਭ ਮੇਲਾ 2019 : ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਸਵਾਮੀਨਾਥਨ ਨਟਰਾਜਨ ਬੀਬੀਸੀ ਵਰਲਡ ਸਰਵਿਸ 20 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46855759 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਫੋਟੋ ਕੈਪਸ਼ਨ ਕੁਝ ਅਘੋਰੀ ਸਾਧੂ ਦਾਨ ਵਿੱਚ ਦਿੱਤੇ ਜਾਣ ਵਾਲੇ ਪੈਸੇ ਸਵੀਰਕਾਰ ਕਰ ਲੈਂਦੇ ਹਨ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ (ਇਲਾਹਾਬਾਦ) ਵਿੱਚ ਸ਼ੁਰੂ ਹੋਣ ਜਾ ਰਿਹਾ ਮਹਾਂ ਕੁੰਭ ਮਹਿਜ਼ ਇੱਕ ਦਿਨ ਦੂਰ ਹੈ।ਸੰਗਮ ਵਿੱਚ ਚੁੰਭੀ ਲਾਉਣ ਲਈ ਸ਼ਰਧਾਲੂ ਅਤੇ ਹਿੰਦੂ ਫਿਰਕਿਆਂ ਦੇ ਲੋਕ ਦੂਰ-ਦੁਰਾਡਿਓਂ ਪਹੁੰਚ ਰਹੇ ਹਨ।ਸਾਧੂਆਂ ਦਾ ਇੱਕ ਸੰਪ੍ਰਦਾਇ ਹਮੇਸ਼ਾ ਹੀ ਕੁੰਭ ਦੀ ਖ਼ਾਸ ਖਿੱਚ ਰਹਿੰਦਾ ਹੈ ਤੇ ਆਮ ਲੋਕਾਂ ਵਿੱਚ ਇਨ੍ਹਾਂ ਵਿੱਚ ਇੱਕ ਕਿਸਮ ਦਾ ਖ਼ੌਫ ਜਿਹਾ ਵੀ ਦੇਖਿਆ ਜਾਂਦਾ ਹੈ। ਇਹ ਫਿਰਕਾ ਹੈ ਅਘੋਰੀ ਸਾਧੂਆਂ ਦਾ।ਆਮ ਵਿਚਾਰ ਹੈ ਕਿ ਅਘੋਰੀ ਸਾਧੂ ਮਸਾਣਾਂ ਵਿੱਚ ਰਹਿੰਦੇ ਹਨ ਅਤੇ ਸੜਦੀਆਂ ਲਾਸ਼ਾਂ ਵਿੱਚ ਹੀ ਖਾਣਾ ਖਾਂਦੇ ਹਨ ਅਤੇ ਉੱਥੇ ਹੀ ਸੌਂਦੇ ਹਨ।ਇਸ ਤਰ੍ਹਾਂ ਦੀਆਂ ਗੱਲਾਂ ਵੀ ਪ੍ਰਚਲਿਤ ਹਨ ਕਿ ਅਘੋਰੀ ਨੰਗੇ ਘੁੰਮਦੇ ਰਹਿੰਦੇ ਹਨ, ਇਨਸਾਨੀ ਮਾਸ ਖਾਂਦੇ ਹਨ, ਇਨਸਾਨੀ ਖੋਪੜੀ ਵਿੱਚ ਖਾਣਾ ਖਾਂਦੇ ਹਨ ਅਤੇ ਦਿਨ ਰਾਤ ਚਿਲਮਾ ਫੂਕਦੇ ਹਨ। Image copyright Getty Images ਫੋਟੋ ਕੈਪਸ਼ਨ ਅਘੋਰੀ ਹਾਲਾਂ ਕਿ ਪਹਿਲਾਂ ਸਮਾਜ ਤੋਂ ਵੱਖਰੇ ਹੀ ਰਹਿੰਦੇ ਸਨ ਪਰ ਹੁਣ ਸਮਾਜਿਕ ਮੁੱਖ ਧਾਰਾ ਦਾ ਹਿੱਸਾ ਬਣ ਰਹੇ ਹਨ। ਅਘੋਰੀ ਹੁੰਦੇ ਕੌਣ ਹਨ?ਲੰਦਨ ਵਿੱਚ ਸਕੂਲ ਆਫ਼ ਐਫਰੀਕਨ ਐਂਡ ਓਰੀਐਂਟਲ ਸਟਡੀਜ਼' ਵਿੱਚ ਸੰਸਕ੍ਰਿਤ ਦੇ ਅਧਿਆਪਕ ਜੇਮਜ਼ ਮੈਂਲਿੰਸਨ ਦੱਸਦੇ ਹਨ,""ਅਘੋਰ ਫਿਲਾਸਫ਼ੀ ਦਾ ਸਿਧਾਂਤ ਇਹ ਹੈ ਕਿ ਅਧਿਆਤਮਿਕ ਦਾ ਗਿਆਨ ਹਾਸਲ ਕਰਨਾ ਹੈ ਅਤੇ ਈਸ਼ਵਰ ਨੂੰ ਮਿਲਣਾ ਹੈ ਤਾਂ ਸ਼ੁੱਧਤਾ ਦੇ ਨਿਯਮਾਂ ਤੋਂ ਪਾਰ ਜਾਣਾ ਪਵੇਗਾ।""ਆਕਸਫੋਰਡ ਵਿੱਚ ਪੜ੍ਹਾਈ ਕਰਨ ਵਾਲੇ ਮੈਲਿੰਸਨ ਇੱਕ ਮਹੰਤ ਅਤੇ ਗੁਰੂ ਵੀ ਹਨ ਪਰ ਉਨ੍ਹਾਂ ਦੇ ਫਿਰਕੇ ਵਿੱਚ ਅਘੋਰੀਆਂ ਦੇ ਕਰਮਕਾਂਡ ਵਰਜਤ ਹਨ।ਇਹ ਵੀ ਪੜ੍ਹੋ:ਜਦੋਂ ਜਾਨ ਬਚਾਉਣ ਲਈ ਮਾਇਆਵਤੀ ਨੂੰ ਕਮਰੇ 'ਚ ਲੁਕਣਾ ਪਿਆਦੁੱਲਾ ਭੱਟੀ ਤੇ ਬਾਦਸ਼ਾਹ ਅਕਬਰ ਦੀ ਕੀ ਦੁਸ਼ਮਣੀ ਸੀਘਰੋਂ ਭੱਜੀ ਕੁੜੀ ਟੋਰੰਟੋ ਪਹੁੰਚੀ ਤਾਂ ਚਿਹਰੇ 'ਤੇ ਕੁਝ ਇਸ ਤਰ੍ਹਾਂ ਦੀ ਖੁਸ਼ੀ ਸੀ ਕਈ ਅਘੋਰੀ ਸਾਧੂਆਂ ਨਾਲ ਗੱਲਬਾਤ ਦੇ ਆਧਾਰ 'ਤੇ ਮੈਲਿੰਸਨ ਦਸਦੇ ਹਨ, ""ਅਘੋਰੀਆਂ ਦਾ ਤਰੀਕਾ ਇਹ ਹੈ ਕਿ ਕੁਦਰਤੀ ਮਨਾਹੀਆਂ ਦਾ ਸਾਹਮਣਾ ਕਰਕੇ ਉਨ੍ਹਾਂ ਨੂੰ ਤੋੜ ਦਿੱਤਾ ਜਾਵੇ। ਉਹ ਚੰਗਿਆਈ ਅਤੇ ਬੁਰਾਈ ਦੇ ਸਾਧਾਰਣ ਨਿਯਮਾਂ ਨੂੰ ਰੱਦ ਕਰਦੇ ਹਨ। ਅਧਿਆਤਮਿਕ ਤਰੱਕੀ ਦਾ ਉਨ੍ਹਾਂ ਦਾ ਰਾਹ ਅਜੀਬੋ ਗਰੀਬ ਕਰਮ ਕਾਂਡਾਂ, ਜਿਵੇਂ ਇਨਸਾਨੀ ਮਾਸ ਅਤੇ ਆਪਣਾ ਮਲ ਖਾਣ ਵਰਗੀਆਂ ਪ੍ਰਕਿਰਿਆਵਾਂ ਚੋਂ ਹੋ ਕੇ ਲੰਘਦਾ ਹੈ। ਅਘਰੋ ਮੰਨਦੇ ਹਨ ਕਿ ਦੂਸਰਿਆਂ ਵੱਲੋਂ ਤਿਆਗੀਆਂ ਗਈਆਂ ਇਨ੍ਹਾਂ ਚੀਜ਼ਾਂ ਖਾਣ ਨਾਲ ਉਹ ਪਰਮ ਚੇਤਨਾ ਹਾਸਲ ਕਰ ਸਕਦੇ ਹਨ।""ਅਘੋਰੀਆਂ ਦਾ ਇਤਿਹਾਸਜੇ ਅਘੋਰ ਸੰਪ੍ਰਦਾਇ ਦਾ ਇਤਿਹਾਸ ਦੇਖੀਏ ਤਾਂ ਇਹ ਸ਼ਬਦ 18ਵੀਂ ਸਦੀ ਵਿੱਚ ਚਰਚਾ ਦਾ ਵਿਸ਼ਾ ਬਣਿਆ।ਉਸ ਸਮੇਂ ਇਸ ਫਿਰਕੇ ਨੇ ਉਨ੍ਹਾਂ ਕਰਮਕਾਂਡਾਂ ਨੂੰ ਅਪਣਾਇਆ ਹੈ, ਜਿਸ ਲਈ ਕਪਾਲਿਕਾ ਸੰਪ੍ਰਦਾਇ ਬਦਨਾਮ ਹੋਇਆ ਕਰਦਾ ਸੀ।ਕਪਾਲਿਕਾ ਸੰਪ੍ਰਦਾਇ ਵਿੱਚ ਇਨਸਾਨੀ ਖੋਪੜੀ ਨਾਲ ਜੁੜੀਆਂ ਸਾਰੀਆਂ ਰਵਾਇਤਾਂ ਦੇ ਨਾਲ-ਨਾਲ ਇਨਸਾਨੀ ਬਲੀ ਦੀ ਰਵਾਇਤ ਵੀ ਸੀ। ਹਾਲਾਂਕਿ, ਕਪਾਲਿਕਾ ਸੰਪ੍ਰਦਾਇ ਆਪਣੀ ਹੋਂਦ ਗੁਆ ਚੁੱਕਿਆ ਹੈ ਪਰ ਅਘੋਰ ਸੰਪ੍ਰਦਾਇ ਨੇ ਇਸ ਸੰਪ੍ਰਦਾਇ ਦੀਆਂ ਸਾਰੀਆਂ ਗੱਲਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਧਾਰਨ ਕਰ ਲਿਆ ਹੈ।ਹਿੰਦੂ ਸਮਾਜ ਵਿੱਚ ਜ਼ਿਆਦਾਤਰ ਪੰਥ ਅਤੇ ਸੰਪ੍ਰਦਾਇ ਤੈਅ ਨਿਯਮਾਂ ਮੁਤਾਬਕ ਹੀ ਜ਼ਿੰਦਗੀ ਜਿਊਂਦੇ ਹਨ। Image copyright Getty Images ਫੋਟੋ ਕੈਪਸ਼ਨ ਅਘੋਰੀ ਤਿਆਗੀਆਂ ਹੋਈਆਂ ਵਸਤਾਂ ਦਾ ਆਹਾਰ ਕਰਕੇ ਆਪਣੇ ਅੰਦਰੋਂ ਅਹੰਕਾਰ ਖ਼ਤਮ ਕਰਦੇ ਹਨ। ਇਨ੍ਹਾਂ ਸੰਪ੍ਰਦਾਵਾਂ ਨੂੰ ਮੰਨਣ ਵਾਲੇ ਸੰਗਠਨ ਵਰਗੇ ਨਿਯਮਾਂ ਦਾ ਪਾਲਣ ਕਰਦੇ ਹਨ। ਆਮ ਸਮਾਜ ਨਾਲ ਸੰਪਰਕ ਕਾਇਮ ਰੱਖਦੇ ਹਨ।ਜਦਕਿ ਅਘੋਰੀਆਂ ਨਾਲ ਅਜਿਹਾ ਨਹੀਂ ਹੈ। ਇਸ ਸੰਪ੍ਰਦਾਇ ਦੇ ਸਾਧੂ ਆਪਣੇ ਪਰਿਵਾਰ ਵਾਲਿਆਂ ਨਾਲ ਵੀ ਰਾਬਤਾ ਖ਼ਤਮ ਕਰ ਲੈਂਦੇ ਹਨ ਅਤੇ ਬਾਹਰੀ ਲੋਕਾਂ ਉੱਪਰ ਭਰੋਸਾ ਨਹੀਂ ਕਰਦੇ।ਇਹ ਵੀ ਧਾਰਨਾ ਹੈ ਕਿ ਜ਼ਿਆਦਾਤਰ ਅਘੋਰੀ ਕਥਿਤ ਨੀਵੀਂ ਸਮਝੀਆਂ ਜਾਂਦੀਆਂ ਜਾਤਾਂ ਵਿੱਚੋਂ ਆਉਂਦੇ ਹਨ।ਇਹ ਵੀ ਪੜ੍ਹੋ:'ਮੁਸਲਮਾਨ ਨਹੀਂ ਚਾਹੀਦੇ ਕਹਿਣ ਨਾਲ ਹਿੰਦੂਤਵ ਨਹੀਂ ਰਹੇਗਾ'ਗਿਰਜਾਘਰ ਜਿੱਥੇ ਪੜ੍ਹੇ ਜਾਂਦੇ ਹਨ ਹਿੰਦੂ ਉਪਨਿਸ਼ਦ'ਪਹਿਲਾ ਮੈਂ ਜਿਹਾਦੀ ਸੀ ਪਰ ਹੁਣ ਜਿਹਾਦ ਦੇ ਖ਼ਿਲਾਫ਼ ਹਾਂ'ਮੈਲਿੰਸਨ ਦਸਦੇ ਹਨ, ""ਅਘੋਰੀ ਸੰਪ੍ਰਦਾਇ ਦੇ ਸਾਧੂਆਂ ਦੇ ਬੌਧਿਕ ਕੌਸ਼ਲਾਂ ਵਿੱਚ ਕਾਫ਼ੀ ਫ਼ਰਕ ਦੇਖਿਆ ਜਾਂਦਾ ਹੈ। ਕੁਝ ਅਘੋਰੀ ਇੰਨੇ ਤੇਜ਼ ਦਿਮਾਗ ਹੁੰਦੇ ਸਨ ਕਿ ਰਾਜਿਆਂ ਦੇ ਸਲਾਹਕਾਰ ਹੁੰਦੇ ਸਨ। ਇੱਕ ਅਘੋਰੀ ਤਾਂ ਨੇਪਾਲ ਦੇ ਰਾਜਾ ਦਾ ਵੀ ਸਲਾਹਕਾਰ ਰਿਹਾ।""ਕੋਈ ਨਫ਼ਰਤ ਨਹੀਂਅਘੋਰੀਆਂ ਬਾਰੇ ਇੱਕ ਕਿਤਾਬ 'ਅਘੋਰੀ: ਏ ਬਾਇਓਗ੍ਰਾਫਿਕਲ ਨੋਵਲ' ਦੇ ਲੇਖਕ ਮਨੋਜ ਠੱਕਰ ਦਸਦੇ ਹਨ ਕਿ ਲੋਕਾਂ ਵਿੱਚ ਅਘੋਰੀਆਂ ਬਾਰੇ ਭਰਮ ਪੈਦਾ ਕਰਨ ਵਾਲੀ ਜਾਣਕਾਰੀ ਬਹੁਤ ਜ਼ਿਆਦਾ ਹੈ।ਉਹ ਦਸਦੇ ਹਨ, ""ਅਘੋਰੀ ਬੇਹੱਦ ਹੀ ਸਰਲ ਲੋਕ ਹੁੰਦੇ ਹਨ ਜੋ ਕੁਦਰਤ ਦਾ ਸਾਥ ਪੰਸਦ ਕਰਦੇ ਹਨ ਅਤੇ ਨਾ ਹੀ ਕੋਈ ਮੰਗ ਕਰਦੇ ਹਨ।""ਉਹ ਹਰ ਚੀਜ਼ ਨੂੰ ਰੱਬ ਦੀ ਅੰਸ਼ ਵਜੋਂ ਹੀ ਦੇਖਦੇ ਹਨ। ਉਹ ਨਾ ਕਿਸੇ ਨੂੰ ਨਫ਼ਰਤ ਕਰਦੇ ਹਨ ਅਤੇ ਨਾ ਹੀ ਕਿਸੇ ਨੂੰ ਰੱਦ ਕਰਦੇ ਹਨ। ਇਸੇ ਕਾਰਨ ਉਹ ਕਿਸੇ ਜਾਨਵਰ ਅਤੇ ਇਨਸਾਨੀ ਮਾਸ ਵਿੱਚ ਫਰਕ ਨਹੀਂ ਕਰਦੇ। ਇਸ ਤੋਂ ਇਲਾਵਾ ਪਸ਼ੂ ਬਲੀ ਉਨ੍ਹਾਂ ਦੀ ਪੂਜਾ ਪ੍ਰਣਾਲੀ ਦਾ ਅਹਿਮ ਅੰਗ ਹੈ। Image copyright EPA ਫੋਟੋ ਕੈਪਸ਼ਨ ਅੱਜ-ਕੱਲ੍ਹ ਬਹੁਤ ਘੱਟ ਸਾਧੂ ਹਨ ਜੋ ਅਸਲ ਮਾਅਨਿਆਂ ਵਿੱਚ ਅਘੋਰ ਮਤ ਦੀਆਂ ਰਵਾਇਤਾਂ ਦੀ ਪਾਲਣਾ ਕਰਦੇ ਹਨ ""ਉਹ ਗਾਂਜਾ ਪੀਂਦੇ ਹਨ ਪਰ ਨਸ਼ੇ ਵਿੱਚ ਰਹਿਣ ਦੇ ਬਾਵਜੂਦ ਆਪਣਾ ਪੂਰਾ ਖ਼ਿਆਲ ਰੱਖਦੇ ਹਨ।""ਅਘੋਰੀਆਂ ਬਾਪੇ ਦੋਵੇਂ ਮਾਹਿਰਾਂ ਮੈਲਸਿਨ ਅਤੇ ਠੱਕਰ ਦਾ ਮੰਨਣਾ ਹੈ ਕਿ ਅਜਿਹੇ ਬਹੁਤ ਘੱਟ ਸਾਧੂ ਹਨ, ਜੋ ਅਘੋਰੀ ਪ੍ਰਣਾਲੀ ਦਾ ਸਹੀ ਢੰਗ ਨਾਲ ਪਾਲਣਾ ਕਰ ਰਹੇ ਹਨ।ਉਹ ਮੰਨਦੇ ਹਨ ਕਿ ਕੁੰਭ ਵਿੱਚ ਇਕੱਠੇ ਹੋਣ ਵਾਲੇ ਸਾਧੂ ਅਕਸਰ ਆਪੂੰ-ਬਣੇ ਅਘੋਰੀ ਹੁੰਦੇ ਹਨ। ਜਿਨ੍ਹਾਂ ਨੇ ਕਿਸੇ ਕਿਸਮ ਦੀ ਕੋਈ ਦੀਖਿਆ ਨਹੀਂ ਲਈ ਹੁੰਦੀ। ਇਸਦੇ ਇਲਾਵਾ ਕੁਝ ਲੋਕ ਅਘੋਰੀਆਂ ਦਾ ਭੇਖ ਧਾਰਨ ਕਰਕੇ ਵੀ ਯਾਤਰੂਆਂ ਦਾ ਮਨੋਰੰਜਨ ਕਰਦੇ ਹਨ।ਸੰਗਮ ਵਿੱਚ ਇਸ਼ਨਾਨ ਕਰਨ ਆਏ ਲੋਕ ਉਨ੍ਹਾਂ ਨੂੰ ਖਾਣਾ ਅਤੇ ਪੈਸੇ ਦਿੰਦੇ ਹਨ। Image Copyright BBC News Punjabi BBC News Punjabi Image Copyright BBC News Punjabi BBC News Punjabi ਹਾਲਾਂਕਿ ਠੱਕਰ ਦਾ ਮੰਨਦੇ ਹਨ, ""ਅਘੋਰੀ ਕਿਸੇ ਤੋਂ ਪੈਸੇ ਨਹੀਂ ਲੈਂਦੇ ਅਤੇ ਉਹ ਸਾਰਿਆਂ ਦੇ ਭਲੇ ਦੀ ਅਰਦਾਸ ਕਰਦੇ ਹਨ। ਉਹ ਇਸ ਗੱਲ ਦੀ ਫਿਕਰ ਨਹੀਂ ਕਰਦੇ ਕਿ ਕੋਈ ਉਨ੍ਹਾਂ ਤੋਂ ਔਲਾਦ ਦਾ ਵਰ ਮੰਗ ਰਿਹਾ ਹੈ ਜਾਂ ਘਰ ਬਣਉਣ ਲਈ।""ਕਿਸ ਦੇ ਉਪਾਸ਼ਕ ਹਨ ਅਘੋਰੀ?ਅਘੋਰੀ ਆਮ ਤੌਰ 'ਤੇ: ਸ਼ਿਵ ਦੇ ਉਪਾਸ਼ਕ ਹੁੰਦੇ ਹਨ, ਜਿਨ੍ਹਾਂ ਨੂੰ ਵਿਨਾਸ਼ ਦਾ ਦੇਵਤਾ ਕਿਹਾ ਜਾਂਦਾ ਹੈ। ਸ਼ਿਵ ਤੋਂ ਇਲਾਵਾ ਉਹ ਸ਼ਿਵ ਦੀ ਪਤਨੀ ਪਾਰਬਤੀ ਦੀ ਵੀ ਪੂਜਾ ਕਰਦੇ ਹਨ।""ਔਰਤ-ਅਘੋਰੀਆਂ ਨੂੰ ਕੱਪੜੇ ਪਾਉਣੇ ਪੈਂਦੇ ਹਨ।ਠੱਕਰ ਦਸਦੇ ਹਨ, ""ਜ਼ਿਆਦਾਤਰ ਲੋਕ ਮੌਤ ਤੋਂ ਡਰਦੇ ਹਨ। ਸਮਸ਼ਾਨ ਘਾਟ ਮੌਤ ਦੇ ਪ੍ਰਤੀਕ ਹੁੰਦੇ ਹਨ ਪਰ ਅਘੋਰੀਆਂ ਦੀ ਜ਼ਿੰਦਗੀ ਇੱਥੋਂ ਹੀ ਸ਼ੂਰੂ ਹੁੰਦੀ ਹੈ। ਇਹ ਲੋਕਾਂ ਦੀਆਂ ਕਦਰਾਂ ਕੀਮਤਾ ਨੂੰ ਚੁਣੌਤੀ ਦਿੰਦੇ ਹਨ।""ਸਮਾਜ ਸੇਵਾ ਵਿੱਚ ਹਿੱਸਾਅਘੋਰੀ ਸਾਧੂਆਂ ਨੂੰ ਸਮਾਜ ਵਿੱਚ ਆਮ ਕਰਕੇ ਮਾਨਤਾ ਨਹੀਂ ਦਿੱਤੀ ਜਾਂਦੀ। ਹਾਲਾਂਕਿ, ਲੰਘੇ ਕੁਝ ਸਾਲਾਂ ਤੋਂ ਇਸ ਸੰਪ੍ਰਦਾਇ ਨੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕੀਤੀ ਹੈ। Image copyright Empics ਫੋਟੋ ਕੈਪਸ਼ਨ ਅਘੋਰੀਆਂ ਨੇ ਕਪਾਲਿਕਾ ਫਿਰਕੇ ਦੀਆਂ ਰਵਾਇਤਾਂ ਨੂੰ ਜਿੰਦਾ ਰੱਖਿਆ ਹੋਇਆ ਹੈ। ਕਈ ਥਾਂ ਇਨ੍ਹਾਂ ਨੇ ਕੋੜ੍ਹ ਲਈ ਹਸਪਤਾਲ ਬਣਵਾਏ ਵੀ ਹਨ ਅਤੇ ਉਨ੍ਹਾਂ ਨੂੰ ਚਲਾ ਵੀ ਰਹੇ ਹਨ।ਅਮਰੀਕਾ ਦੇ ਮਿਨੀਸੋਟਾ ਦੀ ਮੈਡੀਕਲ ਕਲਚਰਲ ਅਤੇ ਐਂਥਰੋਪੋਲੋਜਿਸਟ ਰਾਅਨ ਬਾਰੇਨ ਨੇ ਇਮੋਰੀ ਰਿਪੋਰਟ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦਸਦੇ ਹਨ, ਅਘੋਰੀ ਉਨ੍ਹਾਂ ਲੋਕਾਂ ਨਾਲ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਸਮਾਜ ਵਿੱਚ ਅਛੂਤ ਸਮਝਿਆ ਜਾਂਦਾ ਹੈ। ਇੱਕ ਤਰ੍ਹਾਂ ਦੇ ਕੋੜ੍ਹ ਇਲਾਜ ਕਲੀਨਿਕਾਂ ਨੇ ਸ਼ਮਸ਼ਾਨ ਘਾਟ ਦੀ ਥਾਂ ਲੈ ਲਈ ਹੈ ਅਤੇ ਅਘੋਰੀ ਇਸ ਬੀਮਾਰੀ ਦੇ ਡਰ 'ਤੇ ਜਿੱਤ ਹਾਸਲ ਕਰ ਰਹੇ ਹਨ।""ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਅਘੋਰੀ ਸਮਾਜ ਤੋਂ ਵੱਖਰੇ ਰਹਿੰਦੇ ਹਨ। ਪਰ ਕੁਝ ਅਘੋਰੀ ਸਾਧੂ ਫੋਨ ਅਤੇ ਜਨਤਕ ਸਾਧਨਾਂ ਦੀ ਵਰਤੋਂ ਵੀ ਕਰਦੇ ਹਨ।ਇਸ ਤੋਂ ਇਲਾਵਾ ਸਮਾਜਿਕ ਥਾਵਾਂ ਤੇ ਕੁਝ ਅਘੋਰੀ ਕਪੱੜੇ ਵੀ ਪਾ ਲੈਂਦੇ ਹਨ।ਗੇ-ਸੈਕਸ ਨੂੰ ਮਾਨਤਾ ਨਹੀਂਦੁਨੀਆਂ ਭਰ ਵਿੱਚ 1 ਅਰਬ ਤੋਂ ਵੀ ਜ਼ਿਆਦਾ ਲੋਕ ਹਿੰਦੂ ਧਰਮ ਦੀ ਪਾਲਣਾ ਕਰਦੇ ਹਨ ਪਰ ਇਨ੍ਹਾਂ ਸਾਰਿਆਂ ਦੀਆਂ ਮਾਨਤਾਵਾਂ ਇੱਕੋ-ਜਿਹੀਆਂ ਨਹੀਂ ਹਨ। Image copyright EPA ਫੋਟੋ ਕੈਪਸ਼ਨ ਅਘੋਰ ਪੰਥੀ, ਵਿਨਾਸ਼ ਦੇ ਦੇਵਤਾ ਸ਼ਿਵ ਅਤੇ ਉਨ੍ਹਾਂ ਦੀ ਪਤਨੀ ਪਾਰਵਤੀ ਦੇ ਉਪਾਸ਼ਕ ਹੁੰਦੇ ਹਨ। ਹਿੰਦੂ ਧਰਮ ਵਿੱਚ ਕੋਈ ਪੈਗੰਬਰ ਜਾਂ ਪਵਿੱਤਰ ਕਿਤਾਬ ਨਹੀਂ ਹੈ। ਜਿਸਦਾ ਉਹ ਪਾਲਣ ਕਰਦੇ ਹੋਣ।ਅਜਿਹੇ ਵਿੱਚ ਅਘੋਰੀਆਂ ਦੀ ਸੰਖਿਆ ਦਾ ਕਿਆਸ ਲਾਉਣਾ ਮੁਸ਼ਕਿਲ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੋਣੀ ਚਾਹੀਦੀ ਹੈ।ਕੁਝ ਅਘੋਰੀ ਸਾਧੂਆਂ ਨੇ ਜਨਤਕ ਰੂਪ ਵਿੱਚ ਮੰਨਿਆ ਹੈ ਕਿ ਹਾਲਾਂਕਿ ਉਨ੍ਹਾਂ ਨੇ ਲਾਸ਼ਾਂ ਨਾਲ ਸਰੀਰਕ ਸੰਬੰਧ ਬਣਾਏ ਹਨ ਪਰ ਉਹ ਗੇ-ਸੈਕਸ ਨੂੰ ਮਾਨਤਾ ਨਹੀਂ ਦਿੰਦੇ।ਖ਼ਾਸ ਗੱਲ ਇਹ ਹੈ ਕਿ ਜਦੋਂ ਅਘੋਰੀਆਂ ਦੀ ਮੌਤ ਹੋ ਜਾਂਦੀ ਹੈ ਤਾਂ ਦੂਸਰੇ ਅਘੋਰੀ ਉਨ੍ਹਾਂ ਦਾ ਮਾਸ ਨਹੀਂ ਖਾਂਦੇ ਅਤੇ ਆਮ ਤੌਰ ਤੇ ਉਹ ਅਘੋਰੀਆਂ ਦਾ ਅੰਤਿਮ ਸੰਸਕਾਰ ਸਸਕਾਰ ਕਰਕੇ ਜਾਂ ਦਫ਼ਨ ਕਰਕੇ ਕਰਦੇ ਹਨ।ਇਸ ਵਾਰ ਦੇ ਕੁੰਭ ਮੇਲੇ ਵਿੱਚ ਟ੍ਰਾਂਸਜੈਂਡਰ ਸਾਧੂ: 'ਕਿੰਨਰਾਂ ਤੋਂ ਦੁਆਵਾਂ ਤਾਂ ਲਈਆਂ ਨੇ ਪਰ ਗੁਰੂ ਵਜੋਂ ਪਹਿਲੀ ਵਾਰ ਦੇਖਿਆ'।ਇਹ ਵੀ ਪੜ੍ਹੋ:ਬੰਗਾਲ 'ਚ 'ਮੁਸਲਿਮ ਅੱਤਵਾਦ' ਵਾਲੇ ਵੀਡੀਓ ਦਾ ਸੱਚ 'ਡਾ. ਮਨਮੋਹਨ ਸਿੰਘ 'ਤੇ ਬਣੀ ਫਿਲਮ ਦਾ ਸਿੱਖ ਬਾਈਕਾਟ ਕਰਨ'ਪਹਿਲੀ ਵਾਰ ਪੁਲਾੜ ਤੋਂ ਵਾਪਸੀ ਸਮੇਂ ਲੋਕਾਂ ਨੇ ਰਾਕੇਸ਼ ਸ਼ਰਮਾ ਤੋਂ ਕਿਹੜੇ ਸਵਾਲ ਪੁੱਛੇਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi ",False " ਲਿਬੀਅਨ ਕੋਸਟਗਾਰਡ ਮੁਤਾਬਕ ਉਹ ਭਿਆਨਕ ਤਜਰਬਿਆਂ ’ਚੋਂ ਲੰਘੇ। ਉਨ੍ਹਾਂ ਪਰਵਾਸੀਆਂ ਨਾਲ ਭਰੀਆਂ ਕਈ ਕਿਸ਼ਤੀਆਂ ਡੁੱਬਦੀਆਂ ਦੇਖੀਆਂ। ਉਨ੍ਹਾਂ ਵਿੱਚ ਉਹ ਔਰਤਾਂ ਵੀ ਸਨ ਜਿਨ੍ਹਾਂ ਅਜੇ ਬੱਚਿਆਂ ਨੂੰ ਜਨਮ ਦਿੱਤਾ ਹੀ ਸੀ। ਕੋਸਟਗਾਰਡ ਨੇ ਨਵਜੰਮਿਆਂ ਬੱਚਿਆਂ ਦੀਆਂ ਲਾਸ਼ਾਂ ਪਾਣੀ ਵਿੱਚ ਰੁੜ੍ਹਦੀਆਂ ਵੇਖੀਆਂ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਨਸ਼ੇ ਖਿਲਾਫ਼ ਪੰਜਾਬ ਪੁਲਿਸ ਨੂੰ 25 ਨਿਰਦੇਸ਼ - 5 ਅਹਿਮ ਖਬਰਾਂ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46968930 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸੰਕੇਤਕ ਤਸਵੀਰ ਦਿ ਟ੍ਰਿਬਿਊਨ ਮੁਤਾਬਕ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਦੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ 25 ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਵਿੱਚ ਪੰਜਾਬ ਦੇ ਡੀਜੀਪੀ ਨੂੰ ਐਸਟੀਐਫ਼ ਨੂੰ ਮਜ਼ਬੂਤ ਕਰਨ ਲਈ ਕਿਹਾ ਹੈ। ਇਨ੍ਹਾਂ ਨੁਕਤਿਆਂ ਵਿੱਚੋਂ ਕੁਝ ਹੇਠ ਲਿਖੇ ਹਨ ਸਿੱਖਿਅਕ ਅਦਾਰਿਆਂ ਵਿੱਚ ਸਵੇਰੇ 8 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇ ਤਾਂ ਕਿ ਨਸ਼ੇ ਦੇ ਸਪਲਾਇਰਾਂ ਨੂੰ ਫੜ੍ਹਿਆ ਜਾਵੇ।11ਵੀਂ ਅਤੇ 12ਵੀਂ ਕਲਾਸ ਵਿੱਚ ਨਸ਼ੇ ਅਤੇ ਇਸ ਦੀ ਗੈਰ-ਕਾਨੂੰਨੀ ਸਮਗਲਿੰਗ ਸਬੰਧੀ ਸਲੇਬਸ ਵਿੱਚ ਪਾਠ ਹੋਵੇ। ਮੀਡੀਆ ਅਤੇ ਇੰਟਰਨੈੱਟ ਤੇ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਜੇਲ੍ਹ ਵਿੱਚ ਬੰਦ ਸਾਰੇ ਨਸ਼ੇ ਦੇ ਪੀੜਤਾਂ ਨੂੰ ਰਜਿਸਟਰ ਕੀਤਾ ਜਾਵੇ ਅਤੇ ਲਾਜ਼ਮੀ ਤੌਰ ਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਿਆ ਜਾਵੇ। ਜੇਲ੍ਹਾਂ ਵਿੱਚ ਕੈਦੀਆਂ ਨੂੰ ਮਿਲਣ ਆਉਣ ਵਾਲਿਆਂ ਦੀ ਜਾਂਚ ਹੋਵੇ ਅਤੇ ਖੋਜੀ ਕੁੱਤੇ ਤਾਇਨਾਤ ਕੀਤੇ ਜਾਣ। ਕਰਤਾਰਪੁਰ ਲਾਂਘਾ: ਪਾਕਿਸਤਾਨੀ ਵਫ਼ਦ ਦੇ ਦੌਰੇ ਲਈ ਭਾਰਤ ਨੇ 2 ਤਰੀਕਾਂ ਕੀਤੀਆਂ ਤੈਅ ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕਰਤਾਰਪੁਰ ਲਾਘੇ ਲਈ ਅੱਗੇ ਦੀ ਕਾਰਵਾਈ ਲਈ ਭਾਰਤ ਸਰਕਾਰ ਨੇ ਇਸਲਾਮਾਬਾਦ ਦੀ ਇੱਕ ਟੀਮ ਦੇ ਭਾਰਤ ਦੌਰੇ ਲਈ ਦੋ ਤਰੀਕਾਂ ਤੈਅ ਕੀਤੀਆਂ ਹਨ। ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਮੁਤਾਬਕ, ""ਭਾਰਤ ਸਰਕਾਰ ਨੇ ਪਾਕਿਸਤਾਨੀ ਵਫ਼ਦ ਦੇ ਲਈ 26 ਫਰਵਰੀ ਅਤੇ 7 ਮਾਰਚ ਦੋ ਤਰੀਕਾਂ ਦੀ ਪੇਸ਼ਕਸ਼ ਕੀਤੀ ਹੈ। ਇਸ ਦੌਰਾਨ ਚਰਚਾ ਕਰਕੇ ਸਭ ਕੁਝ ਫਾਈਨਲ ਕੀਤਾ ਜਾਵੇਗਾ ਤਾਂ ਕਿ ਭਾਰਤੀ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਜਲਦੀ ਤੋਂ ਜਲਦੀ ਕਰ ਸਕਣ।"" ਦੂਜੇ ਪਾਸੇ ਦੋਹਾ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ ਅਤੇ ਕਰਤਾਰਪੁਰ ਲਾਂਘੇ ਲਈ ਚੁੱਕੇ ਗਏ ਕਦਮ ਦੀ ਸ਼ਲਾਘਾ ਕੀਤੀ।ਇਹ ਵੀ ਪੜ੍ਹੋ:'ਪੰਜਾਬ 'ਚ ਰੁੱਸੇ ਹੋਏ ਲੀਡਰਾਂ ਦਾ ਇਹ ਇਕੱਠ ਲੋਕਾਂ ਨੂੰ ਵੇਚੇਗਾ ਕੀ?'ਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾਜਗਮੀਤ ਨੇ ਜ਼ਿਮਨੀ ਚੋਣ ਬਹਾਨੇ ਵਿੱਢੀ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਮੁਹਿੰਮ Image Copyright @PTIofficial @PTIofficial Image Copyright @PTIofficial @PTIofficial ਸਬਰੀਮਾਲਾ ਮੰਦਿਰ ਵਿੱਚ ਦਾਖਲ ਹੋਣ ਵਾਲੀ ਔਰਤ ਲਈ ਘਰ ਦੇ ਦਰਵਾਜ਼ੇ ਬੰਦਕੇਰਲ ਵਿੱਚ ਸਬਰੀਮਾਲਾ ਮੰਦਿਰ ਵਿੱਚ ਦਾਖਿਲ ਹੋ ਕੇ ਇਤਿਹਾਸ ਰਚਨ ਵਾਲੀ ਔਰਤ ਕਣਕਦੁਰਗਾ ਨੂੰ ਉਨ੍ਹਾਂ ਦੇ ਪਤੀ ਨੇ ਘਰੋਂ ਬਾਹਰ ਕੱਢ ਦਿੱਤਾ ਹੈ।ਇਸ ਸਾਲ ਦੀ ਸ਼ੁਰੂਆਤ ਵਿੱਚ 50 ਸਾਲ ਤੋਂ ਘੱਟ ਉਮਰ ਦੀ ਇੱਕ ਹੋਰ ਔਰਤ ਦੇ ਨਾਲ ਕਣਕਦੁਰਗਾ ਨੇ ਸਬਰੀਮਾਲਾ ਵਿੱਚ ਮੌਜੂਦ ਸਵਾਮੀ ਅਯੱਪਾ ਦੇ ਮੰਦਿਰ ਵਿੱਚ ਦਾਖਲ ਹੋਈ ਸੀ। Image copyright AFP/Getty Images ਸਮਾਜਸੇਵੀ ਤੰਕਾਚਨ ਵਿਠਯਾਟਿਲ ਨੇ ਬੀਬੀਸੀ ਨੂੰ ਦੱਸਿਆ, ""ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਪਤੀ ਨੇ ਘਰ ਛੱਡ ਦਿੱਤਾ ਹੈ ਅਤੇ ਦਰਵਾਜ਼ੇ ਨੂੰ ਜਿੰਦਰਾ ਲਾ ਦਿੱਤਾ ਹੈ। ਉਹ ਕਣਕਦੁਰਗਾ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਹਨ। ਕਣਕਦੁਰਗਾ ਦੇ ਨਾਲ ਪੁਲਿਸ ਵੀ ਮੌਜੂਦ ਸੀ ਜੋ ਉਨ੍ਹਾਂ ਨੂੰ ਸੋਮਵਾਰ ਰਾਤ ਨੂੰ ਇੱਕ ਸਰਕਾਰੀ ਮਹਿਲਾ ਸਹਾਇਤਾ ਕੇਂਦਰ ਵਿੱਚ ਲੈ ਆਈ।""ਪੀਰੀਅਡਜ਼ ਅਧਾਰਿਤ ਫਿਲਮ ਆਸਕਰ ਵਿੱਚ ਟਾਈਮਜ਼ ਆਫ਼ ਇੰਡੀਆ ਮੁਤਾਬਕ ਪੀਰੀਅਡਜ਼ 'ਤੇ ਬਣੀ ਭਾਰਤੀ ਫਿਲਮ 'ਪੀਰੀਅਡ. ਦਿ ਐਂਡ ਆਫ਼ ਸੈਨਟੈਂਸ' ਓਸਕਰ ਦੇ ਲਈ ਨਾਮਜ਼ਦ ਹੋ ਗਈ ਹੈ। ਦਸਤਾਵੇਜ਼ੀ ਫਿਲਮਾਂ ਵਿੱਚ ਪਹਿਲੀਆਂ ਪੰਜ ਦੀ ਸੂਚੀ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਹੋਈ ਹੈ। 26 ਮਿੰਟ ਦੀ ਇਹ ਫਿਲਮ ਗੁਨੀਤ ਮੋਂਗਾ ਨੇ ਪ੍ਰੋਡਿਊਸ ਕੀਤੀ ਹੈ। ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਪਹਿਲਾਂ ਵੀ 'ਲੰਚਬਾਕਸ' ਅਤੇ 'ਮਸਾਨ' ਫਿਲਮਾਂ ਦਾ ਸਹਿ-ਨਿਰਦੇਸ਼ਨ ਕੀਤਾ ਗਿਆ ਹੈ। ਇਹ ਫਿਲਮ ਉੱਤਰੀ ਭਾਰਤ ਵਿੱਚ ਹਾਪੁੜ ਦੀਆਂ ਕੁੜੀਆਂ ਤੇ ਔਰਤਾਂ ਦੀ ਕਹਾਣੀ ਬਿਆਨ ਕਰਦੀ ਹੈ। ਫਿਲਮ ਵਿੱਚ ਉਨ੍ਹਾਂ ਦਾ ਤਜਰਬਾ ਪੇਸ਼ ਕੀਤਾ ਗਿਆ ਹੈ ਜਦੋਂ ਉਨ੍ਹਾਂ ਦੇ ਪਿੰਡ ਵਿੱਚ ਪੈਡ ਮਸ਼ੀਨ ਲਾਈ ਗਈ। ਅਮਰੀਕੀ ਫੌਜ ਵਿੱਚ ਟਰਾਂਸਜੈਂਡਰ ਬੈਨ ਸਬੰਧੀ ਸੁਪਰੀਪ ਕੋਰਟ ਟਰੰਪ ਦੇ ਨਾਲਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਹਰੀ ਝੰਡੀ ਦੇ ਦਿੱਤੀ ਹੈ ਕਿ ਉਹ ਟਰਾਂਸਜੈਂਡਰਜ਼ ਨੂੰ ਫੌਜ ਵਿੱਚ ਰੋਕਣ ਦੀ ਨੀਤੀ ਲਾਗੂ ਕਰ ਸਕਦੇ ਹਨ। ਹਾਲਾਂਕਿ ਹੇਠਲੀ ਅਦਾਲਤ ਵਿੱਚ ਇਸ ਨੀਤੀ ਨੂੰ ਚੁਣੌਤੀ ਦੇਣ ਦੇ ਮਾਮਲੇ ਚੱਲਦੇ ਰਹਿਣਗੇ। Image copyright Reuters ਇਸ ਨੀਤੀ ਦੇ ਤਹਿਤ ਟਰਾਂਸਜੈਂਡਰ ਲੋਕਾਂ ਨੂੰ ਫੌਜ ਵਿੱਚ ਆਉਣ ਤੋਂ ਰੋਕਿਆ ਜਾਵੇਗਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਟਰਾਂਸਜੈਂਡਰ ਲੋਕਾਂ ਨੂੰ ਨਿਯੁਕਤ ਕਰਨ ਤੇ ਫੌਜ ਦੇ ਅਸਰ ਅਤੇ ਕਾਬਲੀਅਤ 'ਤੇ ਖਤਰਾ ਖੜ੍ਹਾ ਹੋ ਸਕਦਾ ਹੈ।ਟਰੰਪ ਤੋਂ ਪਹਿਲਾਂ ਰਾਸ਼ਟਰਪਤੀ ਰਹੇ ਬਰਾਕ ਓਬਾਮਾ ਦੇ ਵੇਲੇ ਟਰਾਂਸਜੈਂਡਰਾਂ ਨੂੰ ਫੌਜ ਵਿੱਚ ਭਰਤੀ ਕਰਨ ਦੀ ਨੀਤੀ ਨੂੰ ਲਾਗੂ ਕੀਤਾ ਗਿਆ ਸੀ। ਇਸ ਨੀਤੀ ਦੇ ਤਹਿਤ ਟਰਾਂਸਜੈਂਡਰ ਨਾ ਸਿਰਫ਼ ਫੌਜ ਵਿੱਚ ਭਰਤੀ ਹੋ ਸਕਦੇ ਸਨ ਸਗੋਂ ਉਨ੍ਹਾਂ ਨੂੰ ਲਿੰਗ ਸਰਜਰੀ ਲਈ ਵੀ ਸਰਕਾਰੀ ਮਦਦ ਮਿਲਣ ਦੀ ਤਜਵੀਜ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬ੍ਰਹਸਪਤੀ ਗ੍ਰਹਿ ਦੀਆਂ ਇਹ ਤਸਵੀਰਾਂ ਨਾਸਾ ਦੇ ਸੈਟਲਾਈਟ ਜੂਨੋਕੈਮ ਨੇ ਖਿੱਚੀਆਂ ਹਨ।ਜੂਨੋਕੈਮ ਸੈਟਲਾਈਟ ਬ੍ਰਹਸਪਤੀ ਦੀ ਪਰਿਕਰਮਾ ਕਰਦਾ ਹੋਇਆ ਡਾਟਾ ਵੀ ਇਕੱਠਾ ਕਰਦਾ ਹੈ।ਜੂਨੋ ਇਸ ਦੀ ਪਰਿਕਰਮਾ 53 ਦਿਨਾਂ 'ਚ ਪੂਰੀ ਕਰਦਾ ਹੈ ਤੇ ਡਾਟਾ ਵੀ ਇਕੱਠਾ ਕਰਦਾ ਹੈ।ਇਹ ਵੀ ਪੜ੍ਹੋ:ਕਾਂਗਰਸ ਦੀ ਜਿੱਤ ਮਗਰੋਂ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਦਾ ਸੱਚਪੰਜਾਬ ਯੂਨੀਵਰਸਿਟੀ ’ਚ ‘ਕੁੜੀਆਂ ਦੀ ਜਿੱਤ’ ਤੋਂ ਬਾਅਦ ਕਿੱਥੇ ਲੜਾਈ ਬਾਕੀ? ਨੋਟਬੰਦੀ ਵੇਲੇ ਕਤਾਰ ’ਚ ਜੰਮਿਆ ‘ਖਜ਼ਾਨਚੀ’ ਹੁਣ ਝਗੜੇ ਦਾ ਕਾਰਨ ਬਣਿਆ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨਿਊਯਾਰਕ ਵਿੱਚ ਭਾਰਤੀ ਬਜ਼ੁਰਗ ਦਾ ਗੋਲੀ ਮਾਰ ਕੇ ਕਤਲ - ਪੰਜ ਮੁੱਖ ਖਬਰਾਂ 19 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46257358 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਮਹਾਰਾਸ਼ਟਰ ਸਰਕਾਰ ਨੇ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਮਰਾਠਾ ਭਾਈਚਾਰੇ ਨੂੰ ਸਮਾਜਿਕ ਅਤੇ ਸਿੱਖਿਅਕ ਰੂਪ ਤੋਂ ਪੱਛੜੇ ਵਰਗੇ ਦੇ ਤਹਿਤ ਰਿਜ਼ਰਵੇਸ਼ਨ ਦੇਣ ਦਾ ਐਲਾਨ ਕੀਤਾ ਹੈ।ਮਹਾਰਾਸ਼ਟਰ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਦਵਿੰਦਰ ਫਡਨਵੀਸ ਨੇ ਇਹ ਐਲਾਨ ਕੀਤਾ ਹੈ। ਹਾਲਾਂਕਿ ਕਿੰਨੇ ਫ਼ੀਸਦ ਰਾਖਵਾਂਕਰਨ ਦਿੱਤਾ ਜਾਵੇਗਾ ਇਹ ਅਜੇ ਸਪੱਸ਼ਟ ਨਹੀਂ ਕੀਤਾ ਗਿਆ। ਮੁੰਬਈ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਫਡਨਵੀਸ ਨੇ ਕਿਹਾ ਕਿ ਪੱਛੜੇ ਵਰਗ ਆਯੋਗ ਦੀ ਰਿਪੋਰਟ ਵਿੱਚ ਤਿੰਨ ਮੁੱਖ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ। ਇਹ ਵੀ ਪੜ੍ਹੋ:ਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈਕੌਣ ਹਨ ਨਿਰੰਕਾਰੀ ਜਿੰਨਾਂ ਦੇ ਭਵਨ 'ਤੇ ਹਮਲਾ ਹੋਇਆ4 ਸਾਲ ਦੇ ਕਥਿਤ ਸਮਾਜਵਾਦ 'ਚ ਕਿਵੇਂ 20 ਲੱਖ ਲੋਕ ਮਾਰੇ ਗਏ'ਪਹਿਲੀ-ਮਰਾਠਾ ਸਮਾਜ ਨੂੰ ਸਮਾਜਿਕ ਅਤੇ ਸਿੱਖਿਅਕ ਤੌਰ 'ਤੇ ਪੱਛੜਿਆ ਮੰਨਿਆ ਜਾਵੇ ਕਿਉਂਕਿ ਉਨ੍ਹਾਂ ਦੀ ਸਰਕਾਰੀ ਅਤੇ ਅਰਧ-ਸਰਕਾਰੀ ਪੱਧਰ 'ਤੇ ਲੋੜੀਂਦੀ ਨੁਮਾਇੰਦਗੀ ਨਹੀਂ ਹੈ।''ਦੂਜਾ-ਅਜਿਹਾ ਐਲਾਨ ਕਰਨ ਤੋਂ ਬਾਅਦ ਮਰਾਠਾ ਸਮਾਜ ਰਾਖਵਾਂਕਰਨ ਦਾ ਫਾਇਦਾ ਚੁੱਕਣ ਦੇ ਯੋਗ ਹੋ ਜਾਵੇਗਾ।''ਤੀਜਾ-ਮਰਾਠਾ ਸਮਾਜ ਨੂੰ ਸਮਾਜਿਕ ਅਤੇ ਸਿੱਖਿਅਕ ਤੌਰ 'ਤੇ ਪੱਛੜਿਆ ਐਲਾਨ ਕਰਨ ਨਾਲ ਅਸਾਧਾਰਣ ਹਾਲਾਤ ਬਣੇ ਹਨ। ਸੂਬਾ ਸਰਕਾਰ ਇਸ ਮਾਮਲੇ ਵਿੱਚ ਸੰਵਿਧਾਨ ਤਹਿਤ ਜ਼ਰੂਰੀ ਕਦਮ ਚੁੱਕ ਸਕਦੀ ਹੈ।' ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।'ਨਹੀਂ ਸੁਣਾਂਗਾ ਖਾਸ਼ੋਜੀ ਦੇ ਕਤਲ ਦੀ ਭਿਆਨਕ ਟੇਪ'ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਊਦੀ ਪੱਤਰਕਾਰ ਜਮਲਾ ਖਾਸ਼ੋਜੀ ਦੇ ਕਤਲ ਦੀ ਰਿਕਾਰਡਿੰਗ ਦੀ ਜਾਣਕਾਰੀ ਦਿੱਤੀ ਗਈ ਹੈ ਪਰ ਉਹ ਉਸ ਰਿਕਾਰਡਿੰਗ ਨੂੰ ਖ਼ੁਦ ਨਹੀਂ ਸੁਣਨਗੇ। ਉਨ੍ਹਾਂ ਨੇ ਐਤਵਾਰ ਨੂੰ ਫੌਕਸ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ, ""ਉਹ ਇੱਕ ਦੁਖਦਾਈ ਟੇਪ ਹੈ, ਇੱਕ ਭਿਆਨਕ ਟੇਪ ਹੈ।"" Image copyright Getty Images ਸੀਆਈ ਨੇ ਕਥਿਤ ਤੌਰ 'ਤੇ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਕਤਲ ਦਾ ਹੁਕਮ ਦੇਣ ਲਈ ਜ਼ਿੰਮੇਵਾਰ ਠਹਿਰਾਇਆ ਹੈ ਪਰ ਅਜੇ ਤੱਕ ਵ੍ਹਾਈਟ ਹਾਊਸ ਨੇ ਅਧਿਕਾਰ ਤੌਰ 'ਤੇ ਅਜਿਹਾ ਨਹੀਂ ਕਿਹਾ ਹੈ। ਸਾਊਦੀ ਅਰਬ ਨੇ ਇਸ ਦਾਅਵੇ ਨੂੰ ਝੂਠਾ ਦੱਸਦੇ ਹੋਏ ਕਿਹਾ ਹੈ ਕਿ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਕਤਲ ਦੀ ਕੋਈ ਜਾਣਕਾਰੀ ਨਹੀਂ ਸੀ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਜਾਓ।61 ਸਾਲਾ ਭਾਰਤੀ ਦਾ ਨਿਊਯਾਰਕ 'ਚ ਕਤਲਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਭਾਰਤੀ ਮੂਲ ਦੇ 61 ਸਾਲਾ ਸੁਨੀਲ ਏਡਲਾ ਦਾ ਨਿਊ ਜਰਸੀ ਵਿੱਚ ਕਤਲ ਕਰ ਦਿੱਤਾ ਗਿਆ। ਇਲਜ਼ਾਮ ਹੈ ਕਿ 16 ਸਾਲਾ ਨੌਜਵਾਨ ਵੱਲੋਂ ਗੋਲੀ ਮਾਰ ਕੇ ਸੁਨੀਲ ਏਡਲਾ ਦਾ ਕਤਲ ਕੀਤਾ ਗਿਆ।ਵਕੀਲ ਨੇ ਆਪਣੇ ਬਿਆਨ 'ਚ ਕਿਹਾ ਵੀਰਵਾਰ ਸ਼ਾਮ ਨੂੰ ਵੈਂਟਨਰ ਸ਼ਹਿਰ ਵਿੱਚ ਸੁਨੀਲ ਏਡਲਾ ਦਾ ਕਤਲ ਹੋਇਆ।15 ਨਵੰਬਰ ਦੀ ਸ਼ਾਮ ਨੂੰ ਪੁਲਿਸ ਨੂੰ ਇਸ ਬਾਰੇ ਸੂਚਨਾ ਮਿਲੀ। ਜਦੋਂ ਪੁਲਿਸ ਨੇ ਏਡਲਾ ਨੂੰ ਵੇਖਿਆ ਉਸ ਸਮੇਂ ਉਹ ਜ਼ਖ਼ਮੀ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਏਡਲਾ ਦੀ ਗੱਡੀ ਵੀ ਮੌਕੇ ਤੋਂ ਗਾਇਬ ਸੀ।ਪੁਲਿਸ ਨੇ ਏਡਲਾ ਦੀ ਗੱਡੀ ਦੂਜੀ ਥਾਂ ਤੋਂ ਬਰਾਮਦ ਕੀਤੀ ਹੈ। ਏਡਲਾ 30 ਸਾਲ ਤੋਂ ਆਪਣੇ ਪਰਿਵਾਰ ਨਾਲ ਇੱਥੇ ਰਹਿ ਸਨ ਅਤੇ ਇਨੀਂ ਦਿਨੀਂ ਭਾਰਤ ਜਾਣ ਦੀ ਯੋਜਨਾ ਬਣਾ ਰਹੇ ਸਨ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ। ਪੁਲਿਸ ਵੱਲੋਂ ਜਾਂਚ ਜਾਰੀ ਹੈ।ਆਰਬੀਆਈ-ਸਰਕਾਰ ਦੀ ਬੈਠਕਭਾਰਤ ਸਰਕਾਰ ਅਕੇ ਕੇਂਦਰੀ ਬੈਂਕ ਵਿਚਾਲੇ ਵਿਵਾਦ ਜਨਤਕ ਹੋਣ ਤੋਂ ਬਾਅਦ ਪਹਿਲੀ ਵਾਰ ਭਾਰਤੀ ਰਿਜ਼ਰਵ ਬੈਂਕ ਦੇ ਅਧਿਕਾਰੀ ਅਤੇ ਬੋਰਡ ਦੇ (ਸਰਕਾਰ ਵੱਲੋਂ) ਨਿਯੁਕਤ ਮੈਂਬਰ ਆਹਮੋ-ਸਾਹਮਣੇ ਹੋਣਗੇ। Image copyright Reuters ਸੋਮਵਾਰ ਤੋਂ ਸ਼ੁਰੂ ਹੋ ਰਹੀ ਆਰਬੀਆਈ ਬੋਰਡ ਦੀ ਬੈਠਕ 'ਤੇ ਹੋ ਰਹੀ ਚਰਚਾ ਇਸ ਤੋਂ ਪਹਿਲਾਂ ਕੇਂਦਰੀ ਬੈਂਕ ਦੀ ਬੈਠਕ ਨੂੰ ਲੈ ਕੇ ਕਦੇ ਨਹੀਂ ਸੁਣੀ ਗਈ।ਦੋਵਾਂ ਵਿਚਾਲੇ ਆਪਸੀ ਦਰਾਰ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਆਰਬੀਆਈ ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਇਹ ਚੇਤਾਵਨੀ ਦਿੱਤੀ ਕਿ ਕੇਂਦਰੀ ਬੈਂਕ ਦੀ ਸੁਤੰਤਰਤਾ ਨੂੰ ਕਮਜ਼ੋਰ ਕਰਨਾ ਵਿਨਾਸ਼ਕਾਰੀ ਹੋ ਸਕਦਾ ਹੈ। ਇਸ ਬੈਠਕ ਵਿੱਚ ਦੋ ਵਿਵਾਦਤ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਜਾਓ। ਮਾਓਵਾਦੀ ਜਾਂਚ 'ਚ ਘਿਰੇ ਦਿਗਵਿਜੇ ਸਿੰਘ ਕਾਂਗਰਸ ਲੀਡਰ ਦਿਗਵਿਜੇ ਸਿੰਘ ਤੋਂ ਪੁਣੇ ਪੁਲਿਸ ਪੁੱਛਗਿੱਛ ਕਰ ਸਕਦੀ ਹੈ। Image copyright Getty Images ਇਹ ਪੁੱਛਗਿੱਛ ਸੀਪੀਆਈ (ਮਾਊਵਾਦੀ) ਦੀ ਗਤੀਵਿਧੀਆਂ ਵਿੱਚ ਦਿਗਵਿਜੇ ਸਿੰਘ ਦੇ ਕਨੈਕਸ਼ਨ ਨੂੰ ਲੈ ਕੇ ਕਰ ਸਕਦੀ ਹੈ। ਪਿਛਲੇ ਕੁਝ ਸਮੇਂ 'ਚ ਪੁਣੇ ਪੁਲਿਸ ਕਈ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਾਤਰ ਵੀ ਕਰ ਚੁੱਕੀ ਹੈ।ਇੱਕ ਰਿਪਰੋਟ ਮੁਤਾਬਕ ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਕਾਰਕੁਨਾਂ ਕੋਲ ਜ਼ਬਤ ਕੀਤੀ ਇੱਕ ਚਿੱਠੀ ਵਿੱਚ ਦਿਗਵਿਜੇ ਸਿੰਘ ਦਾ ਫ਼ੋਨ ਨੰਬਰ ਲਿਖਿਆ ਹੋਇਆ ਸੀ। ਇਹ ਵੀ ਪੜ੍ਹੋ:ਜਿਨ੍ਹਾਂ ਸਾਹਮਣੇ ਧਮਾਕਾ ਹੋਇਆ, ਉਹ ਲੋਕ ਇਹ ਦੱਸਦੇ ਹਨ ਐੱਮਏ-ਪੀਐੱਚਡੀ ਕੁੜੀਆਂ ਕਿਉਂ ਬਣਨਾ ਚਾਹੁੰਦੀਆਂ ਹਨ ਚਪੜਾਸੀ ਖ਼ਤਰਨਾਕ ਥਾਵਾਂ 'ਤੇ ਔਰਤਾਂ ਕਾਇਮ ਕਰ ਰਹੀਆਂ ਸ਼ਾਂਤੀ ਰਿਪੋਰਟ ਦੀ ਮੰਨੀਏ ਤਾਂ 25 ਸਤੰਬਰ 2017 ਦੀ ਇੱਕ ਚਿੱਠੀ ਵਿੱਚ ਲਿਖਿਆ ਹੈ ਕਿ ਵਿਦਿਆਰਥੀਆਂ ਦੀ ਮਦਦ ਨਾਲ ਦੇਸ ਪੱਧਰੀ ਪ੍ਰਦਰਸ਼ਨਾਂ ਵਿੱਚ ਕਾਂਗਰਸੀ ਲੀਡਰ ਮਦਦ ਲਈ ਤਿਆਰ ਸਨ। ਇਸ ਸਬੰਧੀ ਮਦਦ ਲਈ ਇੱਕ ਚਿੱਠੀ ਵਿੱਚ ਜਿਸ ਕਾਂਗਰਸੀ ਲੀਡਰ ਨਾਲ ਸਪੰਰਕ ਕਰਨ ਦੀ ਗੱਲ ਆਖੀ ਗਈ ਸੀ, ਉੱਥੇ ਦਿਗਵਿਜੇ ਸਿੰਘ ਦਾ ਫ਼ੋਨ ਨੰਬਰ ਲਿਖਿਆ ਹੋਇਆ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਖੂਨ - ਖਰਾਬਾ ਰੁੱਕਣ ’ਤੇ ਜਾਵਾਂਗਾ - ਕੈਪਟਨ 25 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46334195 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਵਿਖੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਣਗੇ। ਮੁੱਖ ਮੰਤਰੀ ਵੱਲੋਂ ਟਵਿੱਟਰ 'ਤੇ ਪ੍ਰੈੱਸ ਨੋਟ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ।ਟਵਿੱਟਰ 'ਤੇ ਜਾਰੀ ਬਿਆਨ ਵਿੱਚ ਕੈਪਟਨ ਨੇ ਕਿਹਾ, ""ਕਰਤਾਰਪੁਰ ਸਾਹਿਬ ਜਾਣ ਦਾ ਮੇਰਾ ਹਮੇਸ਼ਾ ਤੋਂ ਸੁਫਨਾ ਰਿਹਾ ਹੈ। ਮੈਨੂੰ ਅਫਸੋਸ ਹੈ ਕਿ ਮੈਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਮਿਲੇ ਸੱਦੇ ਨੂੰ ਕਬੂਲ ਨਹੀਂ ਕੀਤਾ ਹੈ।''''ਭਾਰਤ ਫੌਜੀਆਂ ਦੀਆਂ ਹੋ ਰਹੀਆਂ ਮੌਤਾਂ ਤੇ ਪੰਜਾਬ ਵਿੱਚ ਜਾਰੀ ਅੱਤਵਾਦੀ ਹਮਲਿਆਂ ਵਿਚਾਲੇ ਮੈਂ ਪਾਕਿਸਤਾਨ ਨਹੀਂ ਜਾ ਸਕਦਾ ਹਾਂ। ਰੱਬ ਤੋਂ ਅਰਦਾਸ ਹੈ ਕਿ ਸ਼ਾਂਤੀ ਸਥਾਪਿਤ ਹੋਵੇ।''ਇਹ ਵੀ ਪੜ੍ਹੋ:'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਅਮ੍ਰਿਤਸਰ ਧਮਾਕਾ: 3 ਅਣਸੁਲਝੇ ਸਵਾਲ 'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਉਨ੍ਹਾਂ ਇਹ ਵੀ ਲਿਖਿਆ ਕਿ ਇੱਕ ਵਾਰ ਖ਼ੂਨ ਖਰਾਬਾ ਰੁੱਕ ਜਾਵੇ ਉਹ ਕਰਤਾਰਪੁਰ ਸਾਹਿਬ ਜਾਣ ਦਾ ਸੁਪਨਾ ਜ਼ਰੂਰ ਪੂਰਾ ਕਰਨਗੇ। Image Copyright @capt_amarinder @capt_amarinder Image Copyright @capt_amarinder @capt_amarinder ਹਾਲਾਂਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਜਾਣ ਦਾ ਸੱਦਾ ਜ਼ਰੂਰ ਕਬੂਲ ਕਰ ਲਿਆ ਹੈ। ਉਨ੍ਹਾਂ ਨੇ ਇਸ ਕਦਮ ਨੂੰ ਦੋਵਾਂ ਦੇਸਾਂ ਦੀਆਂ ਸਰਕਾਰਾਂ ਦਾ ਚੰਗਾ ਕਦਮ ਦੱਸਿਆ ਹੈ।ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਫ਼ੈਸਲੇ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ ਸੀ ਅਤੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਇਮਰਾਨ ਖ਼ਾਨ ਦੀ ਤਾਰੀਫ਼ ਕੀਤੀ ਸੀ। Image Copyright @sherryontopp @sherryontopp Image Copyright @sherryontopp @sherryontopp ਇਮਰਾਨ ਖ਼ਾਨ ਵੱਲੋਂ 28 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਦੇ ਲਈ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਾਰਜ ਨੂੰ ਵੀ ਸੱਦਾ ਭੇਜਿਆ ਗਿਆ ਹੈ।ਹਾਲਾਂਕਿ ਸੁਸ਼ਮਾ ਸਵਰਾਜ ਨੇ ਆਪਣੀ ਥਾਂ 'ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਹਰਦੀਪ ਪੁਰੀ ਨੂੰ ਭੇਜਣ ਦੀ ਗੱਲ ਆਖੀ ਹੈ।ਸੁਸ਼ਮਾ ਸਵਰਾਜ ਮੁਤਾਬਕ ਉਨ੍ਹਾਂ ਵੱਲੋਂ ਪਹਿਲਾਂ ਹੀ ਤੈਅ ਸੂਚੀ ਮੁਤਾਬਕ ਉਹ ਉਸ ਦਿਨ ਤੇਲੰਗਾਨਾ ਵਿੱਚ ਚੋਣ ਪ੍ਰਚਾਰ ਲਈ ਜਾਣਗੇ। Image Copyright @SushmaSwaraj @SushmaSwaraj Image Copyright @SushmaSwaraj @SushmaSwaraj ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ ਕਿ ਉਹ ਖ਼ੁਦ ਨੂੰ ਖੁਸ਼ਕਿਸਮਤ ਸਮਝ ਰਹੇ ਹਨ ਕਿ ਇਸ ਇਤਿਹਾਸਕ ਮੌਕੇ 'ਤੇ ਉਨ੍ਹਾਂ ਨੂੰ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। Image Copyright @HarsimratBadal_ @HarsimratBadal_ Image Copyright @HarsimratBadal_ @HarsimratBadal_ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਹਰਦੀਪ ਪੁਰੀ ਨੇ ਲਿਖਿਆ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਨ ਕਿ ਉਹ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੇ ਹਨ। Image Copyright @HardeepSPuri @HardeepSPuri Image Copyright @HardeepSPuri @HardeepSPuri ਇੱਧਰ ਭਾਰਤ ਵੱਲੋਂ 26 ਨਵੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣਗੇ।ਵੀਰਵਾਰ ਨੂੰ ਹੀ ਭਾਰਤ ਸਰਕਾਰ ਨੇ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤੱਕ ਕਰਤਾਰਪੁਰ ਲਾਂਘੇ ਦੀ ਉਸਾਰੀ ਕਰਨ ਦੇ ਫੈਸਲੇ 'ਤੇ ਮੋਹਰ ਲਗਾਈ ਸੀ।ਕਰਤਾਰਪੁਰ ਸਾਹਿਬ ਲਾਂਘੇ ਬਾਰੇ ਕੈਬਨਿਟ ਦੇ ਫੈਸਲੇ ਦੀ ਜਾਣਕਾਰੀ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਬਿਆਨ ਜਾਰੀ ਕਰਕੇ ਦਿੱਤੀ ਸੀ। ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਨੁਮਾਇੰਦਗੀ ਹੇਠ ਇੱਕ ਕਮੇਟੀ ਬਣੀ ਸੀ ਜਿਸ ਦੇ ਸੁਝਾਅ 'ਤੇ ਫੈਸਲਾ ਲਿਆ ਗਿਆ ਸੀ।ਇਹ ਵੀ ਤੁਹਾਨੂੰ ਪਸੰਦ ਆ ਸਕਦਾ ਹੈ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi ਇਹ ਵੀ ਪੜ੍ਹੋ:ਕਰਤਾਰਪੁਰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂਕਰਤਾਰਪੁਰ ਲਾਂਘਾ: ਆਖ਼ਿਰ ਪਿਘਲ ਗਏ ਭਾਰਤ-ਪਾਕ ਦੇ 'ਪੱਥਰ ਦਿਲ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਭਾਰਤ ਬੰਦ: ਕਰਮਚਾਰੀ ਕਿਨ੍ਹਾਂ ਮੰਗਾਂ ਨੂੰ ਲੈ ਕੇ ਕਰ ਰਹੇ ਹਨ 2 ਦਿਨਾਂ ਦੀ ਹੜਤਾਲ 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46790860 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright parbhu dayal /BBC ਫੋਟੋ ਕੈਪਸ਼ਨ ਸਿਰਸਾ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੇਂਦਰੀ ਟਰੇਡ ਯੂਨੀਅਨਾਂ ਨੇ 8 ਤੇ 9 ਜਨਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੋਇਆ ਸੀ ਜਿਸ ਦਾ ਮਿਲਿਆ-ਜੁਲਿਆ ਅਸਰ ਨਜ਼ਰ ਆ ਰਿਹਾ ਹੈ। ਇਹ ਬੰਦ ਬੁਲਾਇਆ ਕਿਸ ਨੇ ਹੈ? ਰਾਸ਼ਟਰੀ ਸਵੈਮਸੇਵਕ ਸੰਘ ਨਾਲ ਜੁੜੇ ਭਾਰਤੀ ਮਜ਼ਦੂਰ ਸੰਘ ਨੂੰ ਛੱਡ ਕੇ ਦੇਸ਼ ਦੀਆਂ 10 ਪ੍ਰਮੁੱਖ ਕਰਮਚਾਰੀ ਯੂਨੀਅਨ ਨੇ ਸਤੰਬਰ 'ਚ ਹੀ ਜਨਵਰੀ ਦੀ ਇਸ ਹੜਤਾਲ ਦਾ ਐਲਾਨ ਕਰ ਦਿੱਤਾ ਸੀ। ਇਨ੍ਹਾਂ ਵਿੱਚ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਅਤੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਅਤੇ ਹੋਰ ਖੱਬੇਪੱਖੀ ਪਾਰਟੀਆਂ ਨਾਲ ਜੁੜੇ ਯੂਨੀਅਨ ਵੀ ਹਨ। Image copyright parbhu Dayal/BBC ਇਹ ਵੀ ਜ਼ਰੂਰ ਪੜ੍ਹੋਰਾਖਵੇਂਕਰਨ 'ਤੇ ਕੀ ਸਵਾਲ ਉੱਠ ਸਕਦੇ ਹਨ'ਮਨਮੋਹਨ ਪਾਰਟੀ ਪ੍ਰਧਾਨ ਨੂੰ ਪੀਐਮ ਤੋਂ ਉਪਰ ਮੰਨਦੇ ਸੀ'‘50 ਸਾਲ ਦੀਆਂ ਔਰਤਾਂ ਨਾਲ ਇਸ਼ਕ ਨਹੀਂ ਹੋ ਸਕਦਾ’ਇਨ੍ਹਾਂ ਮੁਤਾਬਕ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਨੂੰ ਨੁਕਸਾਨ ਕਰਦੀਆਂ ਨੀਤੀਆਂ ਬਣਾ ਰਹੀ ਹੈ। ਇਨ੍ਹਾਂ ਨੇ 12 ਮੰਗਾਂ ਦਾ ਇੱਕ ਚਾਰਟਰ ਤਿਆਰ ਕੀਤਾ ਸੀ ਜਿਸ ਉੱਪਰ ਇਹ ਹੜਤਾਲ ਅਧਾਰਤ ਹੈ। ਕੁਝ ਸੂਬਿਆਂ ਵਿੱਚ ਮੁਲਾਜ਼ਮਾਂ ਅਤੇ ਕਰਮੀਆਂ ਨੇ ਆਪਣੀਆਂ ਕੁਝ ਮੰਗਾਂ ਇਸ ਵਿੱਚ ਜੋੜ ਦਿੱਤੀਆਂ ਹਨ। ਕੁਝ ਮਹਿਕਮਿਆਂ ਦੇ ਵਰਕਰਾਂ ਨੇ ਵੀ ਆਪਣੀਆਂ ਖਾਸ ਮੰਗਾਂ ਰੱਖੀਆਂ ਹਨ, ਜਿਵੇਂ ਕਿ ਟਰਾਂਸਪੋਰਟ ਕਰਮਚਾਰੀਆਂ ਨੇ ਘੱਟੋਘੱਟ 24000 ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਮੰਗ ਕੀਤੀ ਹੈ। ਕੀ ਹਨ 12 ਸਾਂਝੀਆਂ ਮੰਗਾਂ?ਹੜਤਾਲ ਵਿੱਚ ਹਿੱਸਾ ਲੈ ਰਹੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੀ ਵੈੱਬਸਾਈਟ ਉੱਪਰ ਇਹ ਚਾਰਟਰ ਮੌਜੂਦ ਹੈ। ਮਹਿੰਗਾਈ ਨੂੰ ਲਗਾਮ ਪਾਉਣ ਲਈ ਰਾਸ਼ਨ ਡਿਪੂ ਥਾਂ-ਥਾਂ ਖੋਲ੍ਹੇ ਜਾਣ ਅਤੇ ਜ਼ਰੂਰੀ ਪਦਾਰਥਾਂ ਦੀ ਕਮੋਡਿਟੀ ਮਾਰਕੀਟ ਵਿੱਚ ਸੱਟੇਬਾਜ਼ੀ ਬੰਦ ਹੋਵੇ ਨੌਕਰੀਆਂ ਪੈਦਾ ਕਰਨ ਵੱਲ ਖਾਸ ਧਿਆਨ ਦੇ ਕੇ ਬੇਰੁਜ਼ਗਾਰੀ ਹੋਵੇ ਲੇਬਰ ਕਾਨੂੰਨ ਸਖਤੀ ਨਾਲ ਲਾਗੂ ਹੋਵੇ ਸਾਰੇ ਕਾਮਿਆਂ ਲਈ ਸਮਾਜਕ ਸੁਰੱਖਿਆ ਦਾ ਪ੍ਰਬੰਧ ਹੋਵੇ ਕੰਮ ਲਈ 15000 ਰੁਪਏ ਮਹੀਨਾ ਦੀ ਘਟੋਘੱਟ ਤਨਖਾਹ ਹੋਵੇ ਹਰੇਕ ਕੰਮ ਕਰਨ ਵਾਲੇ ਨੂੰ ਸੇਵਾਮੁਕਤੀ ਤੋਂ ਬਾਅਦ ਘੱਟੋਘੱਟ 3000 ਰੁਪਏ ਮਹੀਨਾ ਪੈਨਸ਼ਨ ਮਿਲੇ ਸਰਕਾਰੀ ਕੰਪਨੀਆਂ ਦੇ ਨਿੱਜੀਕਰਨ ਉੱਪਰ ਰੋਕ ਲੱਗੇ ਲੰਮੇ ਸਮੇਂ ਦੇ ਕੰਮਾਂ ਲਈ ਠੇਕੇ ਉੱਪਰ ਭਰਤੀ ਬੰਦ ਅਤੇ ਇਨ੍ਹਾਂ ਮੁਲਾਜ਼ਮਾਂ ਨੂੰ ਵੀ ਪੱਕੇ ਮੁਲਾਜ਼ਮਾਂ ਜਿੰਨੀ ਤਨਖਾਹ ਮਿਲੇ ਪੀ.ਐੱਫ ਅਤੇ ਬੋਨਸ ਉੱਪਰ ਲੱਗੀਆਂ ਸੀਮਾਵਾਂ ਹਟਾਈਆਂ ਜਾਣ ਅਤੇ ਗ੍ਰੈਚੂਇਟੀ ਵਧੇਕਿਸੇ ਵੀ ਟਰੇਡ ਯੂਨੀਅਨ ਨੂੰ ਪੰਜੀਕਰਨ ਲਈ ਅਰਜ਼ੀ ਦੇਣ ਦੇ 45 ਦਿਨ ਦੇ ਅੰਦਰ ਰਜਿਸਟਰਡ ਮੰਨਿਆ ਜਾਵੇਲੇਬਰ ਕਾਨੂੰਨ ਵਿੱਚ ਮਾਲਕਾਂ ਦੇ ਹੱਕ ਵਿੱਚ ਕੀਤੇ ਜਾ ਰਹੇ ਸੋਧ ਰੱਦ ਕੀਤੇ ਜਾਣ ਰੇਲਵੇ, ਬੀਮਾ ਅਤੇ ਡਿਫੈਂਸ ਖੇਤਰਾਂ ਵਿੱਚ ਬਾਹਰਲੇ ਮੁਲਕਾਂ ਤੋਂ ਨਿਵੇਸ਼ ਬੰਦ ਕੀਤਾ ਜਾਵੇ ਇੱਕ ਹੋਰ ਮੰਗ ਇਹ ਵੀ ਹੈ ਕਿ ਜ਼ਮੀਨ ਅਧਿਗ੍ਰਹਿਣ ਨੂੰ ਹੋਰ ਸੌਖਾ ਕਰਨ ਵਾਲੇ ਨਵੇਂ ਕਾਨੂੰਨ ਨੂੰ ਵਾਪਸ ਲਿਆ ਜਾਵੇ।ਜਲੰਧਰ ਵਿੱਚ ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਆਸ਼ਾ ਕਰਮਚਾਰੀ, ਆਂਗਣਵਾੜੀ ਵਰਕਰ, ਰੋਡਵੇਜ਼ ਕਰਮਚਾਰੀ ਵੱਖ-ਵੱਖ ਥਾਵਾਂ 'ਤੇ ਧਰਨਿਆਂ 'ਤੇ ਬੈਠੇ ਸਨ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰ ਰਹੇ ਸਨ। ਬੀਬੀਸੀ ਪੰਜਾਬੀ ਦੇ ਸਹਿਯੋਗੀ ਸਤ ਸਿੰਘ ਨੇ ਦੱਸਿਆ ਕਿ ਹਰਿਆਣਾ ਵਿੱਚ 2 ਲੱਖ ਮੁਲਾਜ਼ਮ ਹੜਤਾਲ 'ਤੇ ਹਨ। Image copyright Sat singh/bbc ਫੋਟੋ ਕੈਪਸ਼ਨ ਰੋਹਤਕ ਵਿੱਚ ਵੀ ਧਰਨੇ ਲੱਗੇ ਹੋਏ ਸਨ ਹਾਲਾਂਕਿ ਆਵਾਜਾਈ ਉੱਪਰ ਬਹੁਤ ਅਸਰ ਨਹੀਂ ਨਜ਼ਰ ਆਇਆ। ਇਹ ਵੀ ਜ਼ਰੂਰ ਪੜ੍ਹੋਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਪਿਤਾ ਦੇ ਗੁੱਸੇ ਤੋਂ ਡਰ ਕੇ ਭੱਜੀ ਕੁੜੀ ਦੀ ਮਦਦ ’ਤੇ ਆਇਆ ਥਾਈਲੈਂਡਇੱਕ ਕੁੜੀ ਜਿਸ ਨੇ ਸਰੀਰਕ ਸ਼ੋਸ਼ਣ ਕਰਕੇ ਖੇਡ ਛੱਡੀਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਕਿਹੋ ਜਿਹੀ ਹੋਵੇਗੀ ਦੁਨੀਆਂ, ਜੇ ਬੰਦੂਕਾਂ ਦੇ ਮੂੰਹ ਬੰਦ ਹੋ ਜਾਣ ਰੇਚਲ ਨੂਵਰ ਬੀਬੀਸੀ ਪੱਤਰਕਾਰ 25 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43865181 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਅਮਰੀਕਾ ਦੀਆਂ ਸੜ੍ਹਕਾਂ ਉੱਤੇ ਮਾਰਚ 2018 ਵਿੱਚ 2 ਮਿਲੀਅਨ ਲੋਕਾਂ ਨੇ ਹਥਿਆਰਾਂ ਨਾਲ ਹੋਣ ਵਾਲੀਆਂ ਹਿੰਸਕ ਘਟਨਾਵਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ। ਕੀ ਹੋਵੇਗਾ ਜੇਕਰ ਦੁਨੀਆਂ ਵਿਚੋਂ ਸਾਰੇ ਹਥਿਆਰ ਅਚਾਨਕ ਗਾਇਬ ਕਰ ਦਿੱਤੇ ਜਾਣ ਅਤੇ ਕਿਸੇ ਤਰ੍ਹਾਂ ਵੀ ਉਨ੍ਹਾਂ ਨੂੰ ਵਾਪਸ ਹਾਸਿਲ ਨਾ ਕੀਤਾ ਜਾ ਸਕੇ?ਬਿਲਕੁਲ ਚਮਤਕਾਰ ਵਜੋਂ ਹਥਿਆਰ ਤਾਂ ਗਾਈਬ ਨਹੀਂ ਕੀਤੇ ਜਾ ਸਕਦੇ ਪਰ ਇਸ ਤਰ੍ਹਾਂ ਦਾ ਉਪਰਾਲਾ ਸਿਆਸੀ ਸਮੀਕਰਨਾਂ ਤੋਂ ਉਪਰ ਉੱਠ ਹੋ ਕੇ ਅਤੇ ਤਰਕਸ਼ੀਲਤਾ ਨਾਲ ਵਿਚਾਰ ਕਰਨ ਦੀ ਇਜ਼ਾਜਤ ਦਿੰਦੇ ਹਨ ਕਿ ਅਸੀਂ ਕੀ ਹਾਸਲ ਕਰ ਸਕਦੇ ਹਾਂ ਤੇ ਕੀ ਗਵਾ ਸਕਦੇ ਹਾਂ। ਆਸਾਰਾਮ ਰੇਪ ਦਾ ਦੋਸ਼ੀ: ਜੋਧਪੁਰ ਅਦਾਲਤਆਸਾਰਾਮ ਦਾ ਭਗਤ ਬਣਨ ਲਈ ਕੀ ਕੀਮਤ ਚੁਕਾਉਣੀ ਪੈਂਦੀ ਸੀ?9 ਲੋਕ ਜਿਨ੍ਹਾਂ 'ਤੇ ਆਸਾਰਾਮ ਦੇ ਜੇਲ੍ਹ ਜਾਣ ਮਗਰੋਂ ਹੋਏ ਹਮਲੇਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀਕੀ ਸਾਨੂੰ ਸੱਚਮੁਚ ਕਦੇ ਅਜਿਹਾ ਫੈਸਲਾ ਲੈਣਾ ਹੋਵੇਗਾ ਕਿ ਸਾਡੇ ਆਲੇ-ਦੁਆਲੇ ਘੱਟ ਹਥਿਆਰ ਹੋਣ। '100 ਲੋਕ ਰੋਜ਼ਾਨਾ ਬੰਦੂਕ ਕਾਰਨ ਮਰਦੇ ਹਨ'ਦੁਨੀਆਂ ਭਰ ਵਿੱਚ ਕਰੀਬ 5 ਲੱਖ ਲੋਕ ਹਰ ਸਾਲ ਬੰਦੂਕ ਨਾਲ ਮਰਦੇ ਹਨ। ਜੇਕਰ ਗੱਲ ਵਿਕਸਿਤ ਦੇਸਾਂ ਦੀ ਕੀਤੀ ਜਾਵੇ ਤਾਂ ਅਮਰੀਕਾ ਵਿੱਚ ਅਜਿਹੀਆਂ ਵਾਰਦਾਤਾਂ ਜ਼ਿਆਦਾ ਹੁੰਦੀਆਂ ਹਨ। ਜਿੱਥੇ ਕੁੱਲ ਆਬਾਦੀ ਵਿਚੋਂ 300 ਤੋਂ 350 ਮਿਲੀਅਨ ਲੋਕਾਂ ਕੋਲ ਆਪਣੇ ਹਥਿਆਰ ਹਨ। Image copyright Getty Images ਉੱਥੇ ਹੋਰ ਵੱਡੇ ਦੇਸਾਂ ਦੀ ਤੁਲਨਾ ਵਿੱਚ ਹਥਿਆਰਾਂ ਸਬੰਧੀ ਹਾਦਸਿਆਂ ਦੀ ਦਰ 25 ਗੁਣਾ ਵਧ ਹੈ। ਲਾਰਥ ਕੈਲੀਫੋਰਨੀਆ ਦੀ ਡਿਊਕ ਯੂਨੀਵਰਸਿਟੀ ਆਫ ਮੈਡੀਸਨ ਵਿੱਚ ਸਾਇਕੈਟਰੀ ਅਤੇ ਬਿਹੈਵੇਰਲ ਸਾਇੰਸ ਦੇ ਪ੍ਰੋਫੈਸਰ ਜੈਫਰੀ ਸਵਾਨਸਨ ਮੁਤਾਬਕ, ""ਅਮਰੀਕਾ ਵਿੱਚ ਲਗਭਗ ਸਾਲਾਨਾ 100 ਲੋਕਾਂ ਦੀ ਮੌਤ ਗੋਲੀ ਨਾਲ ਹੁੰਦੀ ਹੈ। ਜੇਕਰ ਹਥਿਆਰ ਗਾਇਬ ਹੋ ਜਾਣ ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ।""ਬੰਦੂਕਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਸੂਚੀ ਵਿੱਚ ਵਧੇਰੇ ਲੋਕ ਖੁਦਕੁਸ਼ੀ ਦਾ ਰਾਹ ਅਖ਼ਤਿਆਰ ਕਰਦੇ ਹਨ। ਅਮਰੀਕਾ ਵਿੱਚ 2012 ਤੋਂ 2016 ਵਿਚਾਲੇ 175,700 ਮੋਤਾਂ 'ਚੋਂ ਕਰੀਬ 60 ਫੀਸਦ ਲੋਕਾਂ ਦੀ ਮੌਤ ਬੰਦੂਕਾਂ ਨਾਲ ਅਤੇ 2015 ਵਿੱਚ 44000 ਦੇ ਅੱਧਿਆਂ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਸੀ।ਹਥਿਆਰਾਂ 'ਤੇ ਪਾਬੰਦੀਆਸਟਰੇਲੀਆ ਨੇ ਸਾਬਿਤ ਕੀਤਾ ਹੈ ਕਿ ਹਥਿਆਰਾਂ ਦੀ ਘਾਟ ਕਾਰਨ ਖੁਦਕੁਸ਼ੀ ਅਤੇ ਹਥਿਆਰਾਂ ਕਾਰਨ ਕਤਲ ਦੀਆਂ ਘਟਨਾਵਾਂ ਵਿੱਚ ਮੌਤਾਂ ਦੇ ਅੰਕੜੇ ਘੱਟ ਸਕਦੇ ਹਨ। Image copyright Getty Images 1996 ਵਿੱਚ ਤਸਮਾਨੀਆ ਦੇ ਇਤਿਹਾਸਕ ਸਥਾਨ ਪੋਰਟ ਆਰਥਰ 'ਤੇ ਮਾਰਟਿਨ ਬ੍ਰਾਇਅੰਤ ਨੇ ਆਏ ਸੈਲਾਨੀਆਂ 'ਤੇ ਅੰਨ੍ਹੇਵਾਹ ਗੋਲੀ ਚਲਾਈ ਸੀ। ਜਿਸ ਵਿੱਚ 35 ਲੋਕ ਮਾਰੇ ਗਏ ਸਨ ਅਤੇ 23 ਜਖ਼ਮੀ ਹੋ ਗਏ।ਆਸਟਰੇਲੀਆ ਨੂੰ ਇਸ ਘਟਨਾ ਨੇ ਹਿਲਾ ਦਿੱਤਾ ਅਤੇ ਸਾਰੀਆਂ ਪਾਰਟੀਆਂ ਨਾਲ ਸਬੰਧਤ ਲੋਕਾਂ ਨੇ ਸੈਮੀ-ਆਟੋਮੈਟਿਕ ਸ਼ਾਰਟਗੰਨਜ਼ ਅਤੇ ਰਾਇਫਲਜ਼ 'ਤੇ ਪਾਬੰਦੀ ਦਾ ਸਮਰਥਨ ਕੀਤਾ। ਔਕੜਾਂ ਨੂੰ ਮਾਤ ਦੇਣਾ ਹੈ ਤਾਂ ਮਿਲੋ 'ਸੁਪਰ ਸਿੰਘ' ਨੂੰਬਿਨਾਂ ਲੱਤਾਂ ਤੋਂ ਕਿਵੇਂ ਡਿਊਟੀ ਕਰਦਾ ਹੈ ਇਹ ਥਾਣੇਦਾਰ?#DifferentlyAbled: ਪਰਾਂ ਬਿਨ ਪਰਵਾਜ਼ ਭਰਨ ਵਾਲੇ ਪੰਜਾਬੀਪਹਿਲੀ ਡਿਸਏਬਲ ਭੰਗੜਾ ਟੀਮ ਜਿਸ ਨੇ ਪਾਈਆਂ ਧੁਮਾਂਦਿਨਾਂ ਵਿੱਚ ਨਵਾਂ ਕਾਨੂੰਨ ਲਾਗੂ ਕੀਤਾ ਗਿਆ। ਸਰਕਾਰ ਨੇ ਉਚਿਤ ਬਾਜ਼ਾਰ ਮੁੱਲਾਂ 'ਤੇ ਸਾਰੇ ਪਾਬੰਦੀਸ਼ੁਦਾ ਹਥਿਆਰ ਖਰੀਦੇ ਅਤੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ। ਇਸ ਨਾਲ ਨਾਗਰਿਕਾਂ ਲਈ ਹਥਿਆਰ ਭੰਡਾਰ 30 ਫੀਸਦ ਘੱਟ ਹੋ ਗਿਆ।ਮੌਤਾਂ ਵਿੱਚ ਆਈ ਗਿਰਾਵਟ 'ਚ ਵੱਡਾ ਹਿੱਸਾ ਖੁਦਕੁਸ਼ੀਆਂ ਦਾ ਰੁਕਣਾ ਸੀ, ਆਸਟਰੇਲੀਆਂ ਵਿੱਚ 80 ਫੀਸਦ ਤੋਂ ਵੱਧ ਬੰਦੂਕਾਂ ਨਾਲ ਸਾਹਮਣੇ ਆਉਣ ਵਾਲੇ ਖੁਦਕੁਸ਼ੀਆਂ ਦੇ ਮਾਮਲੇ ਦੇ ਅੰਕੜੇ ਘਟੇ ਹਨ। Image copyright Getty Images ਅਲਪਰਸ ਮੁਤਾਬਕ, ""ਖੁਦਕੁਸ਼ੀਆਂ ਵਿੱਚ ਗਿਰਾਵਟ ਦਰਜ ਹੋਈ ਹੈ ਜੋ ਹੈਰਾਨ ਕਰਨ ਵਾਲਾ ਸੀ।""ਸਿਰਫ਼ ਖੁਦਕੁਸ਼ੀਆਂ ਵਿੱਚ ਨਹੀਂ, ਆਸਟਰੇਲੀਆਂ ਵਿੱਚ ਹਥਿਆਰਾਂ ਨਾਲ ਹੋਣ ਵਾਲੇ ਕਤਲਾਂ ਵਿੱਚ 50 ਫੀਸਦ ਤੋਂ ਵੱਧ ਗਿਰਾਵਟ ਦਰਜ ਹੋਈ। ਬੱਚਿਆਂ ਦੀ ਸੁਰੱਖਿਆਸਵਾਸਨ ਕਹਿੰਦੇ ਹਨ, ""ਸੋਚੋ, ਯੂਕੇ ਵਿੱਚ ਗੁੱਸੇਖੋਰ, ਮਨੋਵੇਗੀ ਅਤੇ ਨਸ਼ੇ ਵਿੱਚ ਦੋ ਨਾਬਾਲਗ ਪਬ 'ਚੋ ਬਾਹਰ ਆਉਂਦੇ ਹਨ ਅਤੇ ਲੜਾਈ ਝਗੜਾ ਕਰਦੇ ਹਨ। ਕਿਸੇ ਦੀ ਅੱਖ ਸੁਜਦੀ ਅਤੇ ਕਿਸੇ ਦੇ ਨੱਕ ਵਿੱਚੋਂ ਲਹੂ ਨਿਕਲਦਾ ਪਰ ਇਹੀ ਅਮਰੀਕਾ ਵਿੱਚ ਹੁੰਦਾ ਤਾਂ ਕਿਸੇ ਇੱਕ ਕੋਲ ਕੋਈ ਹਥਿਆਰ ਹੋਣਾ ਸੀ ਅਤੇ ਕਿਸੇ ਦੀ ਮੌਤ ਹੋ ਜਾਣੀ ਸੀ।""ਆਸਟਰੇਲੀਆ ਵਾਂਗ ਅਮਰੀਕਾ ਵਿੱਚ ਵੀ ਇਹੀ ਸਬੂਤ ਸਾਹਮਣੇ ਆਏ ਹਨ ਕਿ ਘੱਟ ਹਥਿਆਰ ਕਾਰਨ ਮੌਤਾਂ ਅਤੇ ਜਖ਼ਮੀ ਹੋਣ ਦੀਆਂ ਘਟਨਾਵਾਂ ਵੀ ਘੱਟ ਹੁੰਦੀਆਂ ਹਨ। Image copyright Getty Images ਸਾਲ 2017 ਵਿੱਚ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਜਿਨ੍ਹਾਂ ਸੂਬਿਆਂ ਵਿੱਚ ਬੰਦੂਕਾਂ ਨੂੰ ਲੈ ਕੇ ਕਾਨੂੰਨ ਸਖ਼ਤ ਹਨ ਉੱਥੇ ਹਥਿਆਰਾਂ ਨਾਲ ਹੋਣ ਵਾਲੇ ਕਤਲ ਦੇ ਮਾਮਲਿਆਂ ਦੀ ਦਰ ਘੱਟ ਹੈ। ਉੱਥੇ ਹੀ ਹਸਪਤਾਲ ਵਿੱਚ ਸਦਮਿਆਂ ਕਾਰਨ ਦਾਖ਼ਲ ਨਾਬਾਗਲਾਂ ਦੀ 2014 ਦੀ ਸਮੀਖਿਆ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਜਿੰਨੀ ਹਥਿਆਰਾਂ 'ਤੇ ਠੱਲ੍ਹ ਪਵੇਗੀ ਓਨੀਂ ਹੀ ਬੱਚਿਆਂ ਦੀ ਸੁਰੱਖਿਆ ਵਧੇਗੀ। ਅਮਰੀਕਾ ਵਿੱਚ ਸਾਲਾਨਾ ਹਜ਼ਾਰ ਨਾਗਰਿਕ ਪੁਲਿਸ ਵੱਲੋਂ ਹੀ ਮਾਰੇ ਜਾਂਦੇ ਹਨ। ਬਿਲਕੁਲ, ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਹਿੰਸਾ ਵਧੇਰੇ ਜਟਿਲ ਅਤੇ ਅਕਸਰ ਗੋਰਿਆਂ-ਕਾਲਿਆਂ ਅਮਰੀਕੀਆਂ ਵਿਚਾਲੇ ਨਸਲੀ ਨਫ਼ਰਤ ਵਾਲੀ ਹੁੰਦੀ ਹੈ। ਜੇਕਰ ਹਥਿਆਰਾਂ ਦੀ ਰੋਕਥਾਮ ਹੁੰਦੀ ਹੈ ਤਾਂ ਇੱਥੇ ਵੀ ਮੌਤਾਂ ਦਾ ਅੰਕੜਾ ਘੱਟ ਸਕਦਾ ਹੈ। ਮਿਲਰ ਕਹਿੰਦੇ ਹਨ, ""ਪੁਲਿਸ ਦਾ ਵਧੇਰੇ ਅਤਿੱਆਚਾਰ ਇਸ ਲਈ ਹੈ ਕਿਉਂਕਿ ਪੁਲਿਸ ਹੈ ਅਤੇ ਉਹ ਵੀ ਡਰੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਵੀ ਗੋਲੀ ਮਾਰੀ ਜਾ ਸਕਦੀ ਹੈ।"" Image copyright Reuters ਮਿਲਰ ਕਹਿੰਦੇ ਹਨ ਕਿ ਇਸ ਤਰ੍ਹਾਂ ਹੋਰ ਬੰਦੂਕਾਂ ਪੁਲਿਸ ਲਈ ਵੀ ਵਧੇਰੇ ਸੁਰੱਖਿਅਤ ਨਹੀਂ ਹੋ ਸਕਦੀਆਂ। ਅੱਧੇ ਤੋਂ ਵੱਧ ਲੋਕ 2016 ਵਿੱਚ ਪੁਲਿਸ ਵੱਲੋਂ ਹਥਿਆਰਾਂ ਨਾਲ ਮਾਰੇ ਗਏ ਅਤੇ ਕਈ ਪੁਲਿਸ ਵੱਲੋਂ ਕੀਤੀ ਗੋਲਾਬਾਰੀ ਦੌਰਾਨ ਮਾਰੇ ਗਏ। ਘਾਤਕ ਹਮਲੇ ਸਾਲ 2017 ਵਿੱਚ ਹੋਏ ਅਧਿਐਨ ਵਿੱਚ ਸਾਹਮਣੇ ਆਇਆ ਕਿ-ਅਮਰੀਕਾ, ਕੈਨੇਡਾ, ਪੱਛਮੀ ਯੂਰਪ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ 2800 ਤੋਂ ਵਧ ਹਮਲੇ ਹੋਏ ਹਨ। ਬੰਦੂਕਾਂ ਨਾਲ ਵੱਧ ਲੋਕਾਂ ਨੂੰ ਮਾਰਨਾ ਸਭ ਤੋਂ ਘਾਤਕ ਰਸਤਾ ਹੈ। ਇਹ ਧਮਾਕਿਆਂ ਅਤੇ ਗੱਡੀਆਂ ਨਾਲ ਹੋਏ ਹਮਲਿਆਂ ਨਾਲੋਂ ਵੀ ਵੱਧ ਖ਼ਤਰਨਾਕ ਹੈ। ਸਿਰਫ਼ 10 ਫੀਸਦ ਹਮਲਿਆਂ ਵਿੱਚ ਬੰਦੂਕਾਂ ਦੀ ਵਰਤੋਂ ਕੀਤੀ ਗਈ ਪਰ ਇਸ ਨਾਲ 55 ਫ਼ੀਸਦ ਲੋਕ ਮਾਰੇ ਗਏ। ਸ਼ਾਂਤੀ ਅਸੰਭਵ ਹਾਲਾਂਕਿ, ਇਤਿਹਾਸ ਗਵਾਹ ਹੈ ਕਿ ਹਿੰਸਾ ਮਨੁੱਖ ਦੇ ਸੁਭਾਅ ਵਿੱਚ ਸ਼ਾਮਲ ਹੈ ਅਤੇ ਕਿਸੇ ਵੀ ਲੜਾਈ ਵਿੱਚ ਬੰਦੂਕਾਂ ਹੋਣ ਇਹ ਕੋਈ ਸ਼ਰਤ ਨਹੀਂ ਹੁੰਦੀ।ਨਾਰਥ ਕੈਰੋਲੀਨਾ ਦੀ ਵੇਕ ਫੌਰੈਸਟ ਯੂਨੀਵਰਸਿਟੀ ਦੇ ਸਾਇਕੋਲੋਜੀ ਦੇ ਪ੍ਰੋਫੈਸਰ ਡੈਵਿਡ ਯੇਮਨ ਦਾ ਕਹਿਣਾ ਹੈ, ""ਰਵਾਂਡਾ ਨਸਲਕੁਸ਼ੀ ਹੀ ਦੇਖ ਲਓ, ਜਿੱਥੇ ਹਥਿਆਰਾਂ ਤੋਂ ਬਿਨਾਂ ਭਿਆਨਕ ਹਿੰਸਾ ਹੋਈ ਸੀ।"" Image copyright Getty Images ਜਦੋਂ ਅਸੀਂ ਇਸ ਤਜ਼ਰਬੇ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਕਲਪਨਾ ਕਰਦੇ ਹਾਂ ਕਿ ਸਾਰੀਆਂ ਬੰਦੂਕਾਂ ਗਾਇਬ ਹੋ ਗਈਆਂ ਹਨ ਤਾਂ ਜੰਗ ਅਤੇ ਸੰਸਾਰਕ ਲੜਾਈਆਂ ਜਾਰੀ ਰਹਿ ਸਕਦੀਆਂ ਹਨ। ਮਾਰਕੁਏਟੇ ਵਿੱਚ ਵਿਸਕਨਸਿਨ ਯੂਨੀਵਰਸਿਟੀ ਦੇ ਪੌਲੀਟੀਕਲ ਪ੍ਰੋਫੈਸਰ ਰੀਸਾ ਬਰੂਕ ਕਹਿੰਦੇ ਹਨ ਕਿ ਸਭ ਤੋਂ ਅਮੀਰ, ਸਭ ਤੋਂ ਤਾਕਤਵਰ ਸੂਬਿਆਂ ਵਿੱਚ ਸੰਭਾਵੀ ਤੌਰ 'ਤੇ ਕਤਲ ਕਰਨ ਲਈ ਨਵੇਂ ਹਥਿਆਰਾਂ ਦੀ ਕਾਢ ਵਿੱਚ ਤੇਜ਼ੀ ਆ ਰਹੀ ਹੈ। ਬਰੂਕ ਕਹਿੰਦੇ ਹਨ, ""ਹੋ ਸਕਦਾ ਹੈ ਕਿ ਇਸ ਨਾਲ ਦੇਸਾਂ ਵਿਚਾਲੇ ਜੰਗਬੰਦੀ ਹੋ ਜਾਵੇ, ਪਰ ਜ਼ਰੂਰੀ ਨਹੀਂ ਕਿ ਤਾਕਤ ਵਿੱਚ ਵੀ ਸੰਤੁਲਨ ਹੋਵੇ।""ਉਥੇ ਹੋ ਸਕਦਾ ਹੈ ਕਿ ਸੋਮਾਲੀਆ, ਸੂਡਾਨ ਅਤੇ ਲੀਬੀਆ ਵਰਗੇ ਦੇਸਾਂ ਵਿੱਚ ਅਜਿਹਾ ਨਾ ਹੋਵੇ ਕਿਉਂਕਿ ਉੱਥੇ ਹਥਿਆਰ ਆਸਾਨੀ ਨਾਲ ਉਪਲਬਧ ਹਨ ਅਤੇ ਹਥਿਆਰ ਅਚਾਨਕ ਗਾਇਬ ਹੋਣ ਨਾਲ ਸੈਨਾ ਦੇ ਉਭਰਨ ਅਤੇ ਸੰਚਾਲਨ ਦੀ ਸਮਰੱਥਤਾ ਘੱਟ ਹੋ ਜਾਵੇਗੀ। ਕੁਦਰਤੀ ਦੁਨੀਆਂਬੰਦੂਕਾਂ ਦੇ ਗਾਇਬ ਹੋਣ ਦਾ ਜਾਨਵਰਾਂ ਲਈ ਰਲਿਆ-ਮਿਲਿਆ ਸਿੱਟਾ ਨਿਕਲਦਾ ਹੈ। ਇੱਕ ਪਾਸੇ ਖਤਰਨਾਕ ਪ੍ਰਜਾਤੀਆ ਦੇ ਸ਼ਿਕਾਰ ਅਤੇ ਸਜਾਵਟ ਲਈ ਕੀਤੇ ਜਾਣ ਵਾਲੇ ਸ਼ਿਕਾਰ ਦੀ ਗਿਣਤੀ ਘਟੇਗੀ। Image copyright Getty Images ਉੱਥੇ ਦੂਜੇ ਪਾਸੇ ਜਾਨਵਰਾਂ ਸਬੰਧੀ ਪਰੇਸ਼ਾਨੀਆਂ ਜਿਵੇਂ, ਸੱਪ, ਚੂਹੇ, ਹਾਥੀ ਆਦਿ 'ਤੇ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਵੇਗਾ। ਅਲਪਰਸ ਕਹਿੰਦੇ ਹਨ,""ਬੰਦੂਕ ਲਈ ਬਹੁਤ ਸਾਰੇ ਸਹੀ ਕਾਰਨ ਵੀ ਹਨ। ਕੁਝ ਖ਼ਾਸ ਦੇਸ ਆਸਟਰੇਲੀਆ ਵਿੱਚ ਖੇਤੀਬਾੜੀ ਅਤੇ ਅਮਰੀਕਾ ਲਈ ਸਰਹੱਦ ਦਾ ਇਤਿਹਾਸ। ਖੇਤਾਂ ਵਿੱਚ ਉਹ ਵਪਾਰ ਦਾ ਮਾਨਕ ਉਪਕਰਨ ਹਨ।""ਬੰਦੂਕਾਂ ਹਮਲਾਵਰਾਂ ਪ੍ਰਜਾਤੀਆਂ ਨੂੰ ਕਾਬੂ ਵਿੱਚ ਕਰਨ ਲਈ ਅਟੁੱਟ ਹਿੱਸਾ ਹਨ। ਹਜ਼ਾਰਾਂ ਬਿੱਲੀਆਂ, ਸੂਰ, ਬੱਕਰੀਆਂ ਅਤੇ ਹੋਰ ਖਤਰਨਾਕ ਬਾਹਰੀ ਪ੍ਰਜਾਤੀਆਂ ਨੂੰ ਹਰ ਸਾਲ ਵਾਤਾਵਰਣ ਦੀ ਪ੍ਰਣਾਲੀ ਨੂੰ ਖ਼ਾਸ ਕਰ ਦੀਪਾਂ 'ਤੇ ਦਰੁਸਤ ਰੱਖਣ ਲਈ ਖ਼ਤਮ ਕੀਤਾ ਜਾਂਦਾ ਹੈ। ਪੈਸੇ ਦੀ ਮਹੱਤਤਾਜੇਕਰ ਬੰਦੂਕਾਂ ਗਾਇਬ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਅਮਰੀਕਾ ਨੂੰ ਮਾਲੀ ਤੌਰ 'ਤੇ ਬਹੁਤ ਨੁਕਸਾਨ ਹੋਵੇਗਾ। ਦਿ ਫਾਇਰਆਰਮਜ਼ ਇੰਡਸਟਰੀ ਟ੍ਰੇਡ ਐਸੋਸੀਏਸ਼ਨ ਦਾ ਅੰਦਾਜ਼ਾ ਹੈ ਕਿ ਇੰਡਸਟਰੀ ਨੂੰ 20 ਬਿਲੀਅਨ ਡਾਲਰ ਸਿੱਧੇ ਯੋਗਦਾਨ ਵਜੋਂ ਅਤੇ 30 ਬਿਲੀਅਨ ਹੋਰ ਯੋਗਦਾਨ ਵਜੋਂ ਯਾਨਿ ਕਿ ਕੁੱਲ ਨੁਕਸਾਨ ਹੋਵੇਗਾ। Image copyright Getty Images ਸਪਿਟਰਜ਼ ਦਾ ਕਹਿਣਾ ਹੈ,""50 ਬਿਲੀਅਨ ਡਾਲਰ ਦਾ ਨੁਕਸਾਨ ਸਕਰੀਨ 'ਤੇ ਛੋਟਾ ਜਿਹਾ ਬਿੰਦੂ ਵੀ ਨਹੀਂ ਹੋਵੇਗਾ। ਉਹ ਜ਼ੀਰੋ ਨਹੀਂ ਪਰ ਸਾਰੀ ਅਰਥਵਿਵਸਥਾ ਦੀ ਤੁਲਨਾ ਵਿੱਚ ਬਹੁਤ ਵੱਡਾ ਨਹੀਂ ਹੋਵੇਗਾ।"" ਸੱਚਮੁਚ ਜੇਕਰ ਬੰਦੂਕਾਂ ਗਾਇਬ ਦੋ ਜਾਂਦੀਆਂ ਹਨ ਤਾਂ ਇਹ ਉਥੇ ਲਾਭ ਹੀ ਹੋਵੇਗਾ। ਬੰਦੂਕਾ ਨਾਲ ਹੋਣ ਵਾਲੇ ਜਖ਼ਮੀ ਅਤੇ ਮੌਤਾਂ ਦਾ ਸਬੰਧ ਖਰਚੇ ਸਾਲਾਨਾ ਕਰੀਬ 10.7 ਬਿਲੀਅਨ ਡਾਲਰ ਹਨ ਅਤੇ ਜਦੋਂ ਹੋਰਨਾਂ ਤੱਥਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ 200 ਬਿਲੀਅਨ ਤੋਂ ਵਧ ਖਰਚੇ ਹਨ। ਬਹੁਤ ਸਾਰਿਆਂ ਨੂੰ ਬੰਦੂਕਾਂ ਤੋਂ ਬਿਨਾਂ ਸਾਹ ਲੈਣਾ ਸੌਖਾ ਹੋ ਜਾਵੇਗਾ ਪਰ ਕਈ ਬੰਦੂਕ ਰੱਖਣ ਵਾਲਿਆਂ ਲਈ ਇਹ ਬਿਲਕੁਲ ਉਲਟ ਪ੍ਰਭਾਵ ਪਾਵੇਗਾ ਅਤੇ ਉਹ ਆਪਣੇ ਹਥਿਆਰ ਤੋਂ ਬਿਨਾਂ ਵਧੇਰੇ ਅਸੁਰੱਖਿਅਤ ਮਹਿਸੂਸ ਕਰਨਗੇ। ਯੇਮਨ ਕਹਿੰਦੇ ਹਨ, ""ਰੱਖਿਆਤਮਕ ਦੁਨੀਆਂ ਵਿੱਚ ਕਈ ਲੋਕ ਹੋਰਨਾਂ ਖ਼ਿਲਾਫ਼ ਖ਼ੁਦ ਬੰਦੂਕ ਵੰਡਦੇ ਹਨ, ਬੇਸ਼ੱਕ ਉਹ ਵੱਡੇ ਲੋਕ, ਬੰਦੂਕਾਂ ਵਾਲੇ ਹੋਣ ਜਾਂ ਚਾਕੂਆਂ ਵਾਲੇ ਹੋਣ ਸਥਿਤੀ ਇਕੋ ਜਿਹੀ ਹੀ ਹੈ।"" Image copyright Getty Images ਭਾਵੇਂ ਬੰਦੂਕਾਂ ਅਸਲ ਵਿੱਚ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਆਪਣੇ ਆਪ ਨੂੰ ਬਚਾਉਣ ਵਿੱਚ ਮਦਦ ਕਰਦੀਆਂ ਹਨ ਫੇਰ ਵੀ ਵਿਵਾਦ ਦਾ ਮੁੱਦਾ ਹੈ। ਪਰ ਇਸ ਮੁੱਦੇ 'ਤੇ ਖੋਜ ਇਸ਼ਾਰਾ ਕਰਦੀ ਹੈ ਕਿ ਬੰਦੂਕਾਂ ਦਾ ਅਸਰ ਉਲਟ ਹੀ ਹੁੰਦਾ ਹੈ। 1860 ਬੰਦੂਕਾਂ ਨਾਲ ਹੋਏ ਕਤਲ ਦੀਆਂ ਘਟਨਾਵਾਂ 'ਤੇ 1993 ਵਿੱਚ ਹੋਏ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਘਰ ਵਿੱਚ ਬੰਦੂਕ ਹੋਣਾ ਪਰਿਵਾਰਕ ਮੈਂਬਰ ਜਾਂ ਜਾਣਕਾਰਾਂ ਵੱਲੋਂ ਕਤਲ ਕੀਤੇ ਜਾਣ ਦੇ ਡਰ ਨੂੰ ਵਧਾਉਂਦਾ ਹੈ। ਇਸ ਤਰ੍ਹਾਂ ਹੀ 2014 ਵਿੱਚ ਮੈਟਾ ਅਧਿਐਨ ਵਿੱਚ ਵੀ ਦੇਖਿਆ ਗਿਆ ਕਿ ਬੰਦੂਕਾਂ ਹਾਸਲ ਕਰਕੇ ਕਤਲ ਕਰਨ ਅਤੇ ਖੁਦਕੁਸ਼ੀ ਦੇ ਮਕਸਦਾਂ ਨੂੰ ਪੂਰਾ ਕੀਤਾ ਗਿਆ ਹੈ। ਟਰੰਪ ਹਥਿਆਰਾਂ 'ਤੇ ਬੈਨ ਖਿਲਾਫ਼ ਕਿਉਂ? 'ਰੂਸ ਤੇ ਪੱਛਮੀ ਦੇਸ ਸ਼ੀਤ ਯੁੱਧ ਤੋਂ ਮਾੜੇ ਹਾਲਾਤਾਂ 'ਚ'ਆਖ਼ਿਰ ਉੱਤਰੀ ਕੋਰੀਆ ਨੇ ਕਿਉਂ ਰੋਕੇ ਪਰਮਾਣੂ ਪ੍ਰੀਖ਼ਣ?ਜੇਕਰ ਬੰਦੂਕਾਂ ਗਾਇਬ ਹੁੰਦੀਆਂ ਹਨ ਤਾਂ ਕੁਝ ਬੰਦੂਕ ਮਾਲਕ ਸੁਰੱਖਿਆ ਭਾਵਨਾ ਨੂੰ ਗੁਆ ਦੇਣਗੇ। ਪੈਸੇਫਿਕ ਇੰਸਟੀਚਿਊਟ ਫਾਰ ਰਿਸਰਚ ਅਤੇ ਐਵਾਸਿਊਸ਼ਨ ਦੇ ਪ੍ਰਿੰਸੀਪਲ ਸਾਇੰਟਿਸਟ ਮਿਲਰ ਕਹਿੰਦੇ ਹਨ,""ਡਾਟਾ ਮੁਤਾਬਕ ਇਹ ਸੁਰੱਖਿਆ ਦੀ ਗ਼ਲਤ ਭਾਵਨਾ ਹੈ।""ਇਸ ਕਹਾਣੀ ਨੂੰ ਤੁਸੀਂ ਬੀਬੀਸੀ ਫਿਊਚਰ 'ਤੇ ਪੜ੍ਹ ਸਕਦੇ ਹੋ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਗਮੀਤ ਨੇ ਜ਼ਿਮਨੀ ਚੋਣ ਬਹਾਨੇ ਵਿੱਢੀ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਮੁਹਿੰਮ ਖੁਸ਼ਹਾਲ ਲਾਲੀ ਬੀਬੀਸੀ ਪੱਤਰਕਾਰ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46961682 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ 53.6% ਵੋਟ ਪਏ ਹਨ ਜਗਮੀਤ ਸਿੰਘ ਨੂੰ। ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਨੇ ਫਰਬਰੀ ਦੀ ਜ਼ਿਮਨੀ ਚੋਣ ਦੇ ਬਹਾਨੇ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਲਈ ਦਾਅਵਾ ਪੇਸ਼ ਕਰ ਦਿੱਤਾ ਹੈ।ਬਰਨਬੀ ਸਾਊਥ ਹਲਕੇ ਉੱਤੇ 25 ਫਰਵਰੀ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਅਤੇ ਜਗਮੀਤ ਸਿੰਘ ਖੁਦ ਇਹ ਚੋਣ ਲੜ ਰਹੇ ਹਨ। ਕੈਨੇਡਾ ਵਿਚ ਅਕਤੂਬਰ- 2019 ਵਿਚ ਫੈਡਰਲ ਚੋਣਾਂ ਹੋਣੀਆਂ ਹਨ।ਜਗਮੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਜੇਕਰ ਅਗਲੀ ਸਰਕਾਰ ਐਨਡੀਪੀ ਦੀ ਬਣਦੀ ਹੈ ਤਾਂ ਪੰਜ ਲੱਖ ਸਸਤੇ ਘਰ ਮੁਹੱਈਆ ਕਰਵਾਏ ਜਾਣਗੇ। ਦੁਨੀਆਂ ਭਰ ਵਿਚ ਸਟਾਇਲਿਸ਼ ਸਿੱਖ ਵਜੋਂ ਜਾਣੇ ਜਾਂਦੇ ਜਗਮੀਤ ਸਿੰਘ ਲਈ ਇਹ ਸਫ਼ਰ ਕੋਈ ਸੌਖਾ ਨਹੀਂ ਹੋਵੇਗਾ। ਉਨ੍ਹਾਂ ਦੇ ਵਿਰੋਧੀ ਇਹ ਸਵਾਲ ਕਰ ਰਹੇ ਹਨ ਕਿ ਕੀ ਜਗਮੀਤ ਆਪਣੀ ਬ੍ਰਿਟਿਸ਼ ਕੋਲੰਬੀਆ ਵਿਚਲੀ ਬਰਨਬੀ ਸਾਊਥ ਫੈਡਰਲ ਦੀ ਮੌਜੂਦਾ ਸੀਟ ਵੀ ਬਚਾ ਸਕਣਗੇ ?ਇਹ ਵੀ ਪੜ੍ਹੋ :ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਹਾਲਾਂਕਿ ਫਰਵਰੀ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਉਨ੍ਹਾਂ ਲਈ ਲਿਟਮਸ ਟੈਸਟ ਹੋਣਗੀਆਂ। ਉਨ੍ਹਾਂ ਲਈ ਆਪਣੀ ਮੌਜੂਦਾ ਸੀਟ ਬਚਾ ਕੇ ਰੱਖਣ ਦਾ ਵੀ ਖ਼ਾਸਾ ਦਬਾਅ ਹੋਵੇਗਾ।ਉਨ੍ਹਾਂ ਕਿਹਾ, "" ਘਰ ਤੋਂ ਸਿਹਤ ਸਹੂਲਤਾਂ ਤੱਕ ਮਸਲਿਆਂ 'ਤੇ ਬਰਨਬੀ ਅਤੇ ਸਾਰੇ ਕੈਨੇਡਾ ਨੂੰ ਹੱਲ ਦੀ ਲੋੜ ਹੈ। ਅੱਜ ਸਿਰਫ਼ ਐੱਨਡੀਪੀ ਹੀ ਅਜਿਹੀ ਪਾਰਟੀ ਹੈ ਜੋ ਸਭ ਕੁਝ ਕਰ ਸਕਦੀ ਹੈ ਅਤੇ ਕੁਝ ਵੱਖਰਾ ਕਰਨ ਦੀ ਸਮਰੱਥਾ ਰੱਖਦੀ ਹੈ।"" Skip post by @theJagmeetSingh Ottawa should be fighting for you.Workers' pensions, affordable housing, medication coverage for all – this is what we need to prioritize – not blanket tax breaks for the richest corporations in Canada. #OnYourSide #cdnpoli pic.twitter.com/Jv9FVyx045— Jagmeet Singh (@theJagmeetSingh) 19 ਜਨਵਰੀ 2019 End of post by @theJagmeetSingh 39 ਸਾਲਾ ਜਗਮੀਤ ਸਿੰਘ ਕਿਸੇ ਘੱਟ-ਗਿਣਤੀ ਭਾਈਚਾਰੇ ਦਾ ਪਹਿਲਾ ਚਿਹਰਾ ਹੈ ਜੋ ਦੇਸ਼ ਦੀ ਫੈਡਰਲ ਪਾਰਟੀ ਦਾ ਮੋਢੀ ਬਣਿਆ ਹੈ। ਖੱਬੇ-ਪੱਖੀ ਪਾਰਟੀ ਦੇ ਤਿੰਨ ਉਮੀਦਵਾਰਾਂ ਨੂੰ ਹਰਾ ਕੇ ਅਕਤੂਬਰ 2017 ਵਿਚ ਜਗਮੀਤ ਸਿੰਘ ਪਾਰਟੀ ਦੇ ਪ੍ਰਧਾਨ ਚੁਣੇ ਗਏ ਸਨ।ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਅੱਖ ਐਨ. ਡੀ. ਪੀ. ਦੇ ਕੌਮੀ ਪ੍ਰਧਾਨ ਵਜੋਂ ਉਹ 2019 ਵਿਚ ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਾਰਟੀ ਵਲੋਂ ਆਪਣੇ ਆਪ ਹੀ ਉਮੀਦਵਾਰ ਬਣ ਗਏ ਸਨ। ਫਰਵਰੀ ਵਿਚ ਬਰਨਬੀ ਦੀ ਜ਼ਿਮਨੀ ਚੋਣ ਜਿੱਤ ਕੇ ਉਹ ਕੈਨੇਡਾ ਦੀ ਸੰਸਦ ਵਿਚ ਜਾਣਾ ਚਾਹੁੰਦੇ ਹਨ।ਜਗਮੀਤ ਸਿੰਘ ਇਹ ਚੋਣ ਜਿੱਤ ਗਏ ਤਾਂ ਇਹ ਉਨ੍ਹਾਂ ਦੀ ਪਾਰਟੀ ਲਈ ਤਕੜਾ ਹੁਲਾਰਾ ਹੋਵੇਗਾ। ਪਾਰਟੀ ਨੇ ਹੁਣ ਤੋਂ ਹੀ ਅਗਲੀਆਂ ਫੈਡਰਲ ਚੋਣਾਂ ਦਾ ਪ੍ਰਚਾਰ ਆਰੰਭ ਦਿੱਤਾ ਹੈ।ਜ਼ਰਾ ਸੋਚੋ ਕਿ ਐਨਡੀਪੀ ਦੇ ਕੌਮੀ ਪ੍ਰਧਾਨ ਹੋਣ ਕਰਕੇ ਉਹ ਪ੍ਰਧਾਨ ਮੰਤਰੀ ਦੀ ਰੇਸ ਵਿਚ ਹਨ। ਇਸੇ ਸਾਲ ਫੈਡਰਲ ਚੋਣਾਂ ਦੌਰਾਨ ਜਸਟਿਨ ਟਰੂਡੋ ਦੇ ਸਾਹਮਣੇ ਬਹਿਸ ਕਰਨ ਲਈ ਜਗਮੀਤ ਸਿੰਘ ਵੀ ਆਉਣਗੇ । ਠੀਕਰੀਵਾਲਾ ਦੇ ਪੜਪੋਤੇ ਹਨ ਜਗਮੀਤ ਸਿੰਘਜਗਮੀਤ ਸਿੰਘ ਭਾਰਤ ਦੀ ਅਜ਼ਾਦੀ ਦੌਰਾਨ ਚੱਲਣ ਵਾਲੀਆਂ ਲਹਿਰਾਂ ਵਿਚੋਂ ਇਕ ਪਰਜਾ ਮੰਡਲ ਲਹਿਰ ਦੇ ਪ੍ਰਮੁੱਖ ਆਗੂ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ। ਸੇਵਾ ਸਿੰਘ ਠੀਕਰੀਵਾਲਾ ਨੇ ਪਟਿਆਲਾ ਰਿਆਸਤ ਅਤੇ ਅੰਗਰੇਜ਼ ਹਕੂਮਤ ਖਿਲਾਫ਼ ਲੜਾਈ ਲੜੀ ਸੀ ਉਹ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਮਾ ਮਰਨ ਵਰਤ ਰੱਖ ਕੇ ਜਾਨ ਵਾਰਨ ਵਾਲੇ ਆਗੂ ਸਨ। Image copyright Reuters ਜਗਮੀਤ ਸਿੰਘ ਦੇ ਪਿਤਾ ਪੇਸ਼ੇ ਵਜੋਂ ਡਾਕਟਰ ਸਨ ਪਰ ਉਹ ਕੈਨੇਡਾ ਚਲੇ ਗਏ ਅਤੇ ਉਥੇ ਹੀ 2 ਜਨਵਰੀ 1979 ਨੂੰ ਜਗਮੀਤ ਸਿੰਘ ਦਾ ਜਨਮ ਹੋਇਆ ਸੀ। ਨਸਲੀ ਵਿਤਕਰਿਆਂ ਨੇ ਹੀ ਬਣਾਇਆ ਆਗੂ ਜਗਮੀਤ ਸਿੰਘ ਬਚਪਨ ਵਿਚ ਜਦੋਂ ਸਕੂਲ ਜਾਂਦੇ ਸਨ ਤਾਂ ਉਨ੍ਹਾਂ ਨਾਲ ਪੜ੍ਹਨ ਵਾਲੇ ਬੱਚੇ ਉਨ੍ਹਾਂ ਦੀ ਭੂਰੀ ਚਮੜੀ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਸਨ। ਉਹ ਉਸ ਨੂੰ ਪੁੱਛਦੇ ਸਨ, ''ਤੇਰੀ ਚਮੜੀ ਭੂਰੀ ਕਿਉਂ ਹੈ? ਕੀ ਤੂੰ ਨਹਾਉਂਦਾ ਨਹੀਂ ਹੈਂ, ਤੂੰ ਆਪਣੇ ਵਾਲ ਕਿਉਂ ਨਹੀਂ ਕੱਟਦਾ?''ਜਗਮੀਤ ਖੁਦ ਮੀਡੀਆ ਨਾਲ ਮੁਲਾਕਾਤਾਂ ਦੌਰਾਨ ਦੱਸਦੇ ਹਨ ਕਿ ਉਹ ਕਈ ਵਾਰ ਤਾਂ ਬੱਚਿਆਂ ਨਾਲ ਲੜ ਪੈਂਦਾ ਸੀ। ਆਪਣੇ ਅਤੇ ਦੂਜੇ ਲੋਕਾਂ ਨਾਲ ਹੋਣ ਵਾਲੀ ਇਸ ਬੇਇਨਸਾਫੀ ਨੇ ਉਸਦੀ ਸੋਚ ਨੂੰ ਇਕ ਕਾਰਕੁੰਨ ਦਾ ਰੂਪ ਦੇ ਦਿੱਤਾ ਅਤੇ ਉਹ ਆਪਣੇ ਭਾਈਚਾਰੇ ਅਤੇ ਦੂਜੇ ਲੋਕਾਂ ਦੇ ਹਿੱਤਾਂ ਲਈ ਲੜਨ ਲੱਗ ਪਿਆ। ਪੇਸ਼ੇ ਵਜੋਂ ਕ੍ਰਿਮੀਨਲ ਵਕੀਲਜਗਮੀਤ ਸਿੰਘ ਪੇਸ਼ੇ ਵਜੋਂ ਕ੍ਰਿਮੀਨਲ ਵਕੀਲ ਹਨ। ਉਨ੍ਹਾਂ ਨੇ ਭਾਰਤ ਵਿਚ ਸਿੱਖ ਵਿਰੋਧੀ ਕਤਲੇਆਮ, ਕੈਨੇਡਾ ਵਿਚ ਟਿਊਸ਼ਨ ਫੀਸ ਵਿਰੋਧੀ ਲਹਿਰ ਅਤੇ ਜੰਗ ਵਿਰੋਧੀ ਮੋਰਚੇ ਲਾਏ। Image copyright Reuters ਉਹ ਦੁਨੀਆਂ ਭਰ ਵਿੱਚ ਅਮਨ ਸ਼ਾਂਤੀ ਦੇ ਮੁਦੱਈ ਹਨ। ਉਨ੍ਹਾਂ ਦੀ ਇਸੇ ਸੋਚ ਅਤੇ ਸੰਘਰਸ਼ ਕਾਰਨ ਮਨੁੱਖੀ ਅਧਿਕਾਰ ਸੰਗਠਨਾਂ ਨੇ ਉਨ੍ਹਾਂ ਨੂੰ ਸਿਆਸਤ ਵਿੱਚ ਆਉਣ ਲਈ ਪ੍ਰੇਰਿਤ ਕੀਤਾ। ਯੂਥ ਆਈਕਨ ਹਨ ਜਗਮੀਤ ਸਿੰਘਓਨਟਾਰੀਓ ਦੀ ਬਰੈਮਲੀ ਗੋਰ ਮਾਲਟਨ ਰਾਈਡਿੰਗ ਤੋਂ ਵਿਧਾਇਕ ਜਗਮੀਤ ਸਿੰਘ 2011 ਤੋਂ ਲਗਾਤਾਰ ਚੋਣ ਜਿੱਤ ਰਹੇ ਹਨ। ਇਸ ਸਮੇਂ ਓਨਟਾਰੀਓ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਉਪ ਨੇਤਾ ਹਨ। 2013 ਵਿੱਚ ਉਨ੍ਹਾਂ ਨੂੰ ਇਕ ਮੀਡੀਆ ਸੰਗਠਨ ਵਲੋਂ ਕੀਤੇ ਗਏ ਅਧਿਐਨ ਦੌਰਾਨ ਕੈਨੇਡਾ ਦੇ 5 ਨੌਜਵਾਨ ਸਿਤਾਰਿਆਂ ਵਿਚੋਂ ਇੱਕ ਚੁਣਿਆ ਗਿਆ। Image copyright Reuters ਉਹ ਪਹਿਲੇ 10 ਕੈਨੇਡੀਅਨ ਵਿਅਕਤੀਆਂ ਵਿਚ ਸ਼ਾਮਲ ਕੀਤੇ ਗਏ, ਜਿਹੜੇ ਆਪਣੇ ਪਹਿਰਾਵੇ ਕਾਰਨ ਸੋਹਣੇ ਦਿਸਦੇ ਹਨ। ਉਨ੍ਹਾਂ ਦਾ ਨਾਂ ਕੈਨੇਡਾ ਦੇ 25 ਸਭ ਤੋਂ ਵੱਧ ਸਟਾਈਲਿਸ਼ ਵਿਅਕਤੀਆਂ ਵਿਚ ਵੀ ਆਉਂਦਾ ਹੈ। ਭਾਰਤ ਨੇ ਨਹੀਂ ਦਿੱਤਾ ਸੀ ਵੀਜ਼ਾਜਗਮੀਤ ਸਿੰਘ ਭਾਵੇਂ ਬਚਪਨ ਵਿਚ ਪਟਿਆਲਾ ਰਹਿ ਚੁੱਕੇ ਹਨ ਅਤੇ ਉਹ ਭਾਰਤ ਆਉਂਦੇ ਜਾਂਦੇ ਰਹੇ ਹਨ,ਪਰ ਆਪਣੇ ਕਾਲਜ ਸਮੇਂ ਦੌਰਾਨ ਉਨ੍ਹਾਂ ਭਾਰਤ ਵਿਚ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮੁਹਿੰਮ ਚਲਾਈ।ਤਤਕਾਲੀ ਵਪਾਰ ਮੰਤਰੀ ਕਮਲ ਨਾਥ ਖਿਲਾਫ ਟੋਰਾਂਟੋ ਵਿਚ ਵੱਡਾ ਮੁਜ਼ਾਹਰਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ 2013 ਵਿਚ ਭਾਰਤ ਆਉਣ ਦਾ ਵੀਜ਼ਾ ਨਹੀਂ ਦਿੱਤਾ ਗਿਆ। ਜਿਸ ਦਾ ਕਾਫੀ ਵਿਵਾਦ ਉਠਿਆ ਸੀ। ਬਦਲਿਆ ਇਤਿਹਾਸ ਐਨ. ਡੀ. ਪੀ. ਦੇ ਕੌਮੀ ਪ੍ਰਧਾਨ ਦੀ ਚੋਣ ਲੜੇ ਜਗਮੀਤ ਸਿੰਘ ਦਾ ਮੁਕਾਬਲਾ ਕਾਫੀ ਸਖ਼ਤ ਸੀ, ਪਰ ਉਹ ਅੰਗਰੇਜ਼ੀ, ਪੰਜਾਬੀ, ਫਰੈਂਚ ਅਤੇ ਹੋਰ ਕਈ ਭਾਸ਼ਾਵਾਂ ਬੋਲਦੇ ਹੋਣ ਕਾਰਨ ਅਤੇ ਇਕ ਚਰਚਿਤ ਵਕੀਲ ਤੇ ਨੌਜਵਾਨ ਆਗੂ ਵਜੋਂ ਲੋਕਾਂ ਨੂੰ ਆਕਰਸ਼ਣ ਰਹੇ। Image copyright Reuters ਫੋਟੋ ਕੈਪਸ਼ਨ ਹੈਮਿਲਟਨ ਵਿੱਚ ਇੱਕ ਸਮਾਗਮ ਤੋਂ ਪਹਿਲਾਂ ਹੱਥ ਮਿਲਾਉਂਦੇ ਜਗਮੀਤ ਸਿੰਘ ਆਪਣੇ ਹਲਕੇ ਵਿੱਚ ਸਾਈਕਲ 'ਤੇ ਘੁੰਮਣਾ, ਆਮ ਲੋਕਾਂ ਦੇ ਹੱਕਾਂ ਲਈ ਡਟ ਕੇ ਖੜ੍ਹਨ ਵਾਲੇ ਜਗਮੀਤ ਇਹ ਚੋਣ ਜਿੱਤ ਕੇ ਕਿਸੇ ਕੈਨੇਡੀਅਨ ਸਿਆਸੀ ਪਾਰਟੀ ਦੇ ਕੌਮੀ ਪ੍ਰਧਾਨ ਬਣਨ ਵਾਲੇ ਪਹਿਲੇ ਗੈਰ ਗੋਰੇ ਸਿਆਸਤਦਾਨ ਬਣ ਗਏ ਹਨ। ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।) ",True " ਸਿੱਖਾਂ ਨੂੰ ਯੂਕੇ ਦੇ ਕੌਮੀ ਸਰਵੇ 'ਚ ਵੱਖਰੀ ਨਸਲ ਨਾ ਮੰਨੇ ਜਾਣ ’ਤੇ ਇਤਰਾਜ਼ - 5 ਅਹਿਮ ਖ਼ਬਰਾਂ 17 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46588360 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਯੂਕੇ ਵਾਈ੍ਹਟ ਪੇਪਰ ਜ਼ਰੀਏ ਇੰਗਲੈਂਡ ਅਤੇ ਵੇਲ੍ਹਸ ਵਿੱਚ ਜਣਗਣਨਾ ਕੀਤੀ ਜਾਣੀ ਹੈ। ਯੂਕੇ ਦੇ ਨੈਸ਼ਨਲ ਸਟੈਟਿਕਸ ਆਫਿਸ ਤੇ ਉਸ ਦੇ ਸੈਂਸਸ ਵ੍ਹਾਈਟ ਪੇਪਰ ਵਿੱਚ ਸਿੱਖਾਂ ਨੂੰ ਵੱਖਰੀ ਨਸਲ ਵਜੋਂ ਪਛਾਣ ਨਹੀਂ ਮਿਲੀ ਹੈ। ਯੂਕੇ ਵ੍ਹਾਈਟ ਪੇਪਰ ਰਾਹੀਂ ਇੰਗਲੈਂਡ ਅਤੇ ਵੇਲ੍ਹਸ ਵਿੱਚ ਜਣਗਨਣਾ ਕੀਤੀ ਜਾਣੀ ਹੈ। ਪ੍ਰੈਸ ਐਸੋਸੀਏਸ਼ਨ ਮੁਤਾਬਕ ਇਹ ਜਣਗਨਣਾ ਮਾਰਚ 2021 ਵਿੱਚ ਹੋਣੀ ਹੈ ਪਰ ਸਰਕਾਰ ਦੇ ਪਲਾਨ ਵਿੱਚ ਸਿੱਖ ਇੱਕ ਧਰਮ ਵਜੋਂ ਤਾਂ ਹੈ ਪਰ ਨਸਲ ਦੇ ਕਾਲਮ ਵਿੱਚ ਸਿੱਖਾਂ ਲਈ ਕੋਈ ਟਿਕ ਬਾਕਸ ਨਹੀਂ ਹੈ। ਸਿੱਖ ਫੈਡਰੇਸ਼ਨ ਯੂਕੇ ਸਣੇ ਹੋਰ ਜਥੇਬੰਦੀਆਂ ਵੱਲੋਂ ਸਿੱਖਾਂ ਨੂੰ ਇਸ ਸਰਵੇ ਵਿੱਚ ਵੱਖਰੀ ਨਸਲ ਮੰਨੇ ਜਾਣ ਲਈ ਮੁਹਿੰਮ ਚਲਾਏ ਜਾਣ ਦਾ ਐਲਾਨ ਕੀਤਾ ਗਿਆ ਹੈ।'84 ਸਿੱਖ ਕਤਲੇਆਮ - ਅੱਜ ਆ ਸਕਦਾ ਸੱਜਣ ਕੁਮਾਰ 'ਤੇ ਫ਼ੈਸਲਾ ਦਿੱਲੀ ਹਾਈ ਕੋਰਟ 34 ਸਾਲ ਪੁਰਾਣੇ 1984 ਦੇ ਸਿੱਖ ਕਤਲੇਆਮ ਦੌਰਾਨ ਪੰਜ ਲੋਕਾਂ ਦੇ ਕਤਲ ਮਾਮਲੇ 'ਚ ਅੱਜ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਬਾਰੇ ਫ਼ੈਸਲਾ ਸੁਣਾ ਸਕਦੀ ਹੈ। ਇੱਕ ਨਵੰਬਰ 1984 ਵਿੱਚ ਭੀੜ ਨੇ ਦਿੱਲੀ ਕੈਂਟ ਦੇ ਰਾਜ ਨਗਰ ਇਲਾਕੇ ਵਿੱਚ ਜਗਦੀਸ਼ ਕੌਰ ਦੇ ਘਰ ’ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਜਗਦੀਸ਼ ਕੌਰ ਦੇ ਵੱਡੇ ਪੁੱਤਰ ਤੇ ਪਤੀ ਸਣੇ 5 ਲੋਕਾਂ ਦੀ ਮੌਤ ਹੋਈ ਸੀ। ਸੱਜਣ ਕੁਮਾਰ ਉੱਤੇ ਇਲਜ਼ਾਮ ਹੈ ਕਿ ਉਹ ਵੀ ਭੀੜ ਵਿਚ ਸ਼ਾਮਿਲ ਸੀ। Image copyright Getty Images ਫੋਟੋ ਕੈਪਸ਼ਨ ਸੱਜਣ ਕੁਮਾਰ ਉੱਤੇ ਆ ਸਕਦਾ ਹੈ ਅੱਜ ਫ਼ੈਸਲਾ 30 ਅਪ੍ਰੈਲ 2013 ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਇਸ ਕਤਲੇਆਮ ਲਈ 5 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ। ਜਿਸ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਮਹਿੰਦਰ ਯਾਦਵ ਨੂੰ ਉਮਰ ਕੈਦ ਅਤੇ ਕੌਂਸਲਰ ਬਲਵਾਨ ਖੋਕਰ ਅਤੇ 3 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸੱਜਣ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ।ਇਹ ਵੀ ਪੜ੍ਹੋ-ਕਿਸਾਨ ਕਰਜ਼ ਮਾਫ਼ੀ 'ਤੇ ਰਿਜਰਵ ਬੈਂਕ ਨੂੰ ਇਤਰਾਜ਼ ਕਿਉਂਹਰਭਜਨ ਨੇ ਸਾਈਮੰਡ ਨੂੰ ਕਿਉਂ ਕਿਹਾ ਕਾਲਪਨਿਕ ਕਹਾਣੀਕਾਰ ਇਟਲੀ ਵਸਦੇ ਪਰਵਾਸੀਆਂ ਦੇ ਰਾਹ 'ਚ ਨਵੀਂ ਔਕੜ ਪੀ ਵੀ ਸਿੰਧੂ : ਵਰਲਡ ਟੂਰ ਫਾਇਨਲ ਜਿੱਤਣ ਵਾਲੀ ਪਹਿਲੀ ਭਾਰਤੀ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਖਿਲਾਫ਼ 77 ਸਾਲਾਂ ਜਗਦੀਸ਼ ਕੌਰ ਤੇ ਜਗਸ਼ੇਰ ਸਿੰਘ ਨੇ ਦਿੱਲੀ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ। ਹਰਿਆਣਾ- ਮੁੱਖ ਮੰਤਰੀ ਦੇ ਪੰਜਾਬੀ ਵਾਲੇ ਇਸ਼ਤਿਹਾਰ ਬਾਰੇ ਪੋਲ ਪੈਨਲ ਕਰੇਗਾ ਜਾਂਚ ਹਰਿਆਣਾ 'ਚ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੰਜਾਬੀ ਦੇ ਇਸ਼ਤਿਹਾਰ ਬਾਰੇ ਪੋਲ ਪੈਨਲ ਜਾਂਚ ਕਰੇਗਾ। Image copyright Manohar lal khattar/fb ਫੋਟੋ ਕੈਪਸ਼ਨ ਕਰਨਾਲ ਵਿੱਚ ਲੱਗੇ ਇਨ੍ਹਾਂ ਇਸ਼ਤਿਹਾਰਾਂ ਤੋਂ ਭਾਜਪਾ ਨੇਤਾ ਵੀ ਬਚ ਰਹੇ ਹਨ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਮੁੱਖ ਮੰਤਰੀ ਦੇ ਘਰ ਕਰਨਾਲ 'ਚ ਨਗਰ ਨਿਗਮ ਚੋਣਾਂ ਦੌਰਾਨ ""ਜਾਤੀ ਦੇ ਆਧਾਰ 'ਤੇ ਵੋਟ ਮੰਗਣ ਵਾਲੀ ਇਤਰਾਜ਼ਯੋਗ ਇਸ਼ਤਿਹਾਰ"" ਕਾਰਨ ਭਾਜਪਾ 'ਤੇ ਇਤਰਾਜ਼ ਚੁੱਕਿਆ ਗਿਆ ਹੈ। ਅਖ਼ਬਾਰ ਨੇ ਹਰਿਆਣਾ ਸਟੇਟ ਇਲੈਕਸ਼ਨ ਕਮਿਸ਼ਨਰ ਦਲੀਪ ਸਿੰਘ ਨੇ ਹਵਾਲੇ ਨਾਲ ਲਿਖਿਆ ਹੈ ਕਿ ਇਸ਼ਤਿਹਾਰ ""ਇਤਰਾਜ਼ਯੋਗ"" ਲੱਗ ਰਿਹਾ ਹੈ। ਬਾਗ਼ੀਆਂ ਦੀ ਨਵੀਂ ਰਣਨੀਤੀ ਕਿਤੇ ਨਵੀਂ ਪਾਰਟੀ ਤੇ ਕਿਤੇ ਨਵਾਂ ਗਠਜੋੜਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀਆਂ ਆਗੂਆਂ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਂਅ ਹੇਠ ਨਵੀਂ ਪਾਰਟੀ ਦਾ ਐਲਾਨ ਕੀਤਾ। ਇਹ ਵੀ ਪੜ੍ਹੋ-'ਨਵਾਂ ਅਕਾਲੀ ਦਲ ਸਰਮਾਏਦਾਰਾਂ ਦਾ ਨਹੀਂ ਆਮ ਲੋਕਾਂ ਦਾ ਹੋਵੇਗਾ''ਕੁੜੀਆਂ 24 ਘੰਟੇ ਐਂਟਰੀ ਦੀ ਆਜ਼ਾਦੀ ਮੰਗਦੀਆਂ ਹੀ ਨਹੀਂ ਸਨ'ਪਾਕ ਦੀ ਕੁੜੀ ਦੇ ਇਸ਼ਕ ਵਿੱਚ ਕੈਦ ਭੁਗਤਣ ਵਾਲਾ ਮੁੰਬਈ ਦਾ ਨੌਜਵਾਨਮਨਦੀਪ ਕੌਰ ਬਣੀ ਬਰਤਾਨਵੀ ਏਅਰ ਫੋਰਸ ਦੀ ਪਹਿਲੀ ਗ੍ਰੰਥੀ Image copyright Getty Images ਫੋਟੋ ਕੈਪਸ਼ਨ ਖਹਿਰਾ ਵੱਲੋਂ ਗਠਜੋੜ ਤੇ ਬਾਗ਼ੀ ਟਕਸਾਲੀ ਆਗੂਆਂ ਵੱਲੋਂ ਨਵੀਂ ਪਾਰਟੀ ਦਾ ਐਲਾਨ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ 'ਚ ਬਣਾਏ ਇਸ ਅਕਾਲੀ ਦਲ ਟਕਸਾਲੀ ਦੀ ਬੁਨਿਆਦ 1920 ਵਾਲਾ ਸੰਵਿਧਾਨ ਹੀ ਰਹੇਗਾ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਅਜਿਹੇ ਕਈ ਅਕਾਲੀ ਦਲ ਆਏ ਪਰ ਉਨ੍ਹਾਂ ਦਾ ਕੁਝ ਨਹੀਂ ਹੋਇਆ। ਉੱਧਰ ਦੂਜੇ ਪਾਸੇ ਆਪ ਦੇ ਬਾਗ਼ੀ ਆਗੂ ਸੁਖਪਾਲ ਖਹਿਰਾ ਨੇ ਡੈਮੋਕ੍ਰੈਟਿਕ ਗਠਜੋੜ ਦਾ ਐਲਾਨ ਕੀਤਾ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਇਸ ਗਠਜੋੜ ਨਾਲ ਉਨ੍ਹਾਂ ਦੀ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ। ਪੂਰੀ ਖ਼ਬਰ ਪੜ੍ਹਨ ਇੱਥੇ ਕਲਿੱਕ ਕਰੋ।ਸਾਊਦੀ ਅਰਬ ਨੇ ਕੀਤੀ ਅਮਰੀਕੀ ਸੈਨੇਟ ਦੇ 'ਦਖ਼ਲ' ਦੀ ਨਿੰਦਾ Image copyright Reuters ਫੋਟੋ ਕੈਪਸ਼ਨ ਸਾਊਦੀ ਅਰਬ ਨੇ ਅਮਰੀਕਾ ਦੇ ਦਖ਼ਲ ਦੀ ਕੀਤੀ ਨਿੰਦਾ ਸਾਊਦੀ ਅਰਬ ਨੇ ਯਮਨ 'ਚ ਰਿਆਦ ਦੀ ਅਗਵਾਈ ਵਾਲੀ ਜੰਗ ਲਈ ਅਮਰੀਕੀ ਸੈਨਿਕ ਸਹਾਇਤਾ ਖ਼ਤਮ ਕਰਨ ਤੇ ਪੱਤਰਕਾਰ ਜਮਾਲ ਖਾਸ਼ੋਗੀ ਦੇ ਕਤਲ ਮਾਮਲੇ ਵਿੱਚ ਸਾਊਦੀ ਦੇ ਕ੍ਰਾਊਨ ਪ੍ਰਿੰਸ ਨੂੰ ਦੋਸ਼ੀ ਠਹਿਰਾਉਣ 'ਤੇ ਅਮਰੀਕੀ ਸੀਨੇਟ ਦੀ ਨਿੰਦਾ ਕੀਤੀ ਹੈ। ਸਾਊਦੀ ਦੇ ਵਿਦੇਸ਼ ਮੰਤਰੀ ਨੇ ਇਸ ਕਦਮ ਨੂੰ ""ਦਖ਼ਲ"" ਅਤੇ ""ਝੂਠ ਦੋਸ਼ਾਂ"" 'ਤੇ ਆਧਾਰਿਤ ਮੰਨਿਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।ਇਹ ਵੀ ਪੜ੍ਹੋ-ਇਟਲੀ ਵਸਦੇ ਪਰਵਾਸੀਆਂ ਦੇ ਰਾਹ 'ਚ ਨਵੀਂ ਔਕੜ ਨੋਟਬੰਦੀ ਵੇਲੇ ਕਤਾਰ ’ਚ ਜੰਮਿਆ ‘ਖਜ਼ਾਨਚੀ’ ਹੁਣ ਝਗੜੇ ਦਾ ਕਾਰਨ ਬਣਿਆ 1971- ਪੰਜਾਬੀ ਫ਼ੌਜੀ ਅਫ਼ਸਰ ਦੇ ਚੁਟਕਲੇ ਅਤੇ ਪਾਕ ਫੌਜ ਦਾ ਸਰੰਡਰਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਇਹ ਵੀਡੀਓ ਵੀ ਪਸੰਦ ਆਉਣਗੀਆਂ- Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਖਾਲਿਸਤਾਨੀ ਸੰਗਠਨ ਕੈਨੇਡਾ ਦੀ ਅੱਤਵਾਦੀ ਖਤਰੇ ਦੀ ਸੂਚੀ 'ਚ ਸ਼ਾਮਲ - 5 ਅਹਿਮ ਖਬਰਾਂ 13 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46548444 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਹਿੰਦੁਸਤਾਨ ਟਾਈਮਜ਼ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਵਿਚ ਪਹਿਲੀ ਵਾਰ ਕੈਨੇਡਾ ਨੇ ਦੇਸ ਲਈ ਅੱਤਵਾਦੀ ਖਤਰੇ ਵਜੋਂ ਖਾਲਿਸਤਾਨੀ ਸੰਗਠਨਾਂ ਨੂੰ ਸੂਚੀਬੱਧ ਕਰ ਦਿੱਤਾ ਹੈ। ਪਬਲਿਕ ਸੇਫਟੀ ਮੰਤਰੀ ਰਾਲਫ ਗੂਡੇਲ ਦੁਆਰਾ ਅੱਤਵਾਦ ਖ਼ਤਰੇ ਬਾਰੇ 2018 ਦੀ ਜਨਤਕ ਕੀਤੀ ਗਈ ਰਿਪੋਰਟ ਵਿਚ ""ਚਿੰਤਾ"" ਦਾ ਪ੍ਰਗਟਾਵਾ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਨੂੰ ਚੁਣੌਤੀ ਵਿਅਕਤੀਗਤ ਅਤੇ ਹਿੰਸਕ ਵਿਚਾਰਧਾਰਾ ਤੋਂ ਪ੍ਰੇਰਿਤ ਸਮੂਹਾਂ ਤੋਂ ਹੈ। ਇਸ ਵਿੱਚ ਸੁੰਨੀ ਕੱਟੜਵਾਦੀ ਜਥੇਬੰਦੀਆਂ ਜਿਵੇਂ ਕਿ ਇਸਲਾਮਿਕ ਸਟੇਟ ਅਤੇ ਅਲ-ਕਾਇਦਾ ਸ਼ਾਮਿਲ ਹਨ।ਰਿਪੋਰਟ ਵਿਚ ਕਿਹਾ ਗਿਆ ਹੈ, ""ਸ਼ੀਆ ਅਤੇ ਸਿੱਖ (ਖਾਲਿਸਤਾਨੀ) ਕੱਟੜਪੰਥੀ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ, ਜਦੋਂ ਕਿ ਕੈਨੇਡਾ ਵਿਚ ਉਨ੍ਹਾਂ ਦੇ ਹਮਲੇ ਬਹੁਤ ਸੀਮਤ ਹੋ ਗਏ ਹਨ। ਕੁਝ ਕੈਨੇਡਾ ਵਾਸੀਆਂ ਨੇ ਇਨ੍ਹਾਂ ਅੱਤਵਾਦੀ ਸਮੂਹਾਂ ਦਾ ਸਮਰਥਨ ਜਾਰੀ ਰੱਖਿਆ ਹੈ, ਜਿਨ੍ਹਾਂ ਵਿੱਚ ਵਿੱਤੀ ਸਹਾਇਤਾ ਸ਼ਾਮਲ ਹੈ।"" ਰਿਪੋਰਟ ਵਿਚ ਏਅਰ ਇੰਡੀਆ ਬੰਬ ਧਮਾਕੇ ਦਾ ਵੀ ਜ਼ਿਕਰ ਖਾਲਿਸਤਾਨੀ ਸੰਗਠਨਾਂ ਦੇ ਹਵਾਲੇ ਲਈ ਕੀਤਾ ਗਿਆ ਹੈ।ਸਤੰਬਰ ਤੋਂ ਅਧਿਆਪਕਾਂ ਨੂੰ ਨਹੀਂ ਮਿਲੀ ਤਨਖ਼ਾਹਦਿ ਟ੍ਰਿਬਿਊਨ ਮੁਤਾਬਕ ਤਕਰੀਬਨ 100 ਪੰਜਾਬ-ਏਡਿਡ ਕਾਲਜਾਂ ਵਿੱਚ ਲਗਪਗ ਪੰਜ ਹਜ਼ਾਰ ਅਧਿਆਪਕਾਂ ਨੂੰ ਸਤੰਬਰ ਤੋਂ ਤਨਖਾਹ ਨਹੀਂ ਮਿਲੀ ਹੈ। ਬੁੱਧਵਾਰ ਨੂੰ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਪੰਜਾਬ ਅਤੇ ਚੰਡੀਗੜ੍ਹ ਅਧਿਆਪਕ ਯੂਨੀਅਨ ਦੇ ਜਨਰਲ ਸਕੱਤਰ ਪ੍ਰੋਫੈੱਸਰ ਸੁਖਦੇਵ ਸਿੰਘ ਨੇ ਇਹ ਜਾਣਕਾਰੀ ਦਿੱਤੀ।ਇਹ ਵੀ ਪੜ੍ਹੋ:ਟੈਰੀਜ਼ਾ ਮੇਅ ਨੇ ਭਰੋਸੇ ਦਾ ਵੋਟ ਜਿੱਤਿਆ ਬਰਗਾੜੀ ਮੋਰਚਾ: ਮੰਡ ਤੇ ਦਾਦੂਵਾਲ ਵਿਚਾਲੇ ਚੱਲ ਰਿਹਾ ਇਹ ਹੈ ਕਲੇਸ਼ ਸਿੱਧੂ ਨੇ ਕੀਤੀ ਕੈਪਟਨ ਨਾਲ ਮੁਲਾਕਾਤ Image copyright Getty Images ਫੋਟੋ ਕੈਪਸ਼ਨ ਸ਼ੰਕੇਤਿਕ ਤਸਵੀਰ ਉਨ੍ਹਾਂ ਦੱਸਿਆ ਕਿ ਇਹ ਮੁਸ਼ਕਿਲ ਨਿੱਜੀ ਕਾਲਜਾਂ ਲਈ 95 ਫੀਸਦੀ ਗਰਾਂਟ-ਇਨ-ਏਡ ਯੋਜਨਾ ਦੇ ਤਹਿਤ ਦਿੱਤੀ ਜਾ ਰਹੀ ਅਨਿਯਮਿਤ ਤਨਖ਼ਾਹ ਕਾਰਨ ਖੜ੍ਹੀ ਹੋਈ ਹੈ।'ਕਮਲਨਾਥ ਹਾਲੇ 1984 ਮਾਮਲੇ ਵਿੱਚੋਂ ਨਿਰਦੋਸ਼ ਸਾਬਿਤ ਨਹੀਂ ਹੋਏ'ਕਮਲਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਪੇਸ਼ ਕੀਤੇ ਜਾਣ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਅਤੇ ਐਚਐਸ ਫੂਲਕਾ ਨੇ ਕਾਂਗਰਸ ਦੀ ਅਲੋਚਨਾ ਕੀਤੀ ਹੈ। 1984 ਸਿੱਖ ਕਤਲੇਆਮ ਵਿੱਚ ਕਮਲਨਾਥ ਦੀ ਕਥਿਤ ਭੂਮਿਕਾ ਕਾਰਨ ਉਨ੍ਹਾਂ ਨੇ ਨਿੰਦਾ ਕੀਤੀ। Image copyright AFP ਦਿ ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਕੰਵਰ ਸੰਧੂ ਨੇ ਕਿਹਾ, ""ਕਮਲਨਾਥ ਨੇ ਹਾਲੇ ਤੱਕ ਆਪਣੇ 'ਤੇ ਲੱਗੇ ਇਲਜ਼ਾਮਾਂ ਜਾਂ ਛਬੀ ਨੂੰ ਸੁਧਾਰਨ ਲਈ ਕੁਝ ਨਹੀਂ ਕੀਤਾ ਹੈ। ਇੱਕ ਪਾਰਟੀ ਜੋ ਕਿ ਖੁਦ ਨੂੰ ਧਰਮ-ਨਿਰਪੱਖ ਪਾਰਟੀ ਕਹਿੰਦੀ ਹੈ, ਉਸ ਨੂੰ ਸਮਝਣਾ ਚਾਹੀਦਾ ਹੈ ਕਿ ਕਮਲਨਾਥ ਹਾਲੇ ਤੱਕ 1984 ਸਿੱਖ ਕਤਲੇਆਮ ਸਬੰਧੀ ਲੱਗੇ ਇਲਜ਼ਾਮਾਂ ਚੋਂ ਸਾਫ਼ ਬਾਹਰ ਨਹੀਂ ਆਏ ਹਨ ਹਾਲਾਂਕਿ ਉਨ੍ਹਾਂ 'ਤੇ ਕੋਈ ਮੁਕੱਦਮਾ ਨਹੀਂ ਚੱਲ ਰਿਹਾ ਹੈ।""ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਪਾਬੰਦੀਟਾਈਮਜ਼ ਆਫ਼ ਇੰਡੀਆ ਮੁਤਾਬਕ ਦਿੱਲੀ ਹਾਈ ਕੋਰਟ ਨੇ ਆਨਲਾਈਨ ਦਵਾਈਆਂ ਦੀ ਵਿਕਰੀ ਉੱਤੇ ਪਾਬੰਦੀ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਕੇਂਦਰ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। Image copyright Getty Images ਦਿੱਲੀ ਆਧਾਰਿਤ ਇੱਕ ਚਮੜੀਰੋਗ ਦੇ ਮਾਹਿਰ ਡਾਕਟਰ ਜ਼ਹੀਰ ਅਹਿਮਦ ਦੀ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਇਹ ਨਿਰਦੇਸ਼ ਦਿੱਤੇ ਗਏ ਹਨ।ਟਰੰਪ ਦੇ ਕਰੀਬੀ ਵਕੀਲ ਨੂੰ ਤਿੰਨ ਸਾਲ ਦੀ ਸਜ਼ਾਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਬੇਹੱਦ ਕਰੀਬੀ ਵਕੀਲ ਮਾਈਕਲ ਕੋਹਨ ਨੂੰ ਤਿੰਨ ਸਾਲ ਦੀ ਸਜ਼ਾ ਦਾ ਐਲਾਨ ਹੋਇਆ ਹੈ। ਉਸ ਨੇ ਅਦਾਲਤ ਨੂੰ ਬੁੱਧਵਾਰ ਨੂੰ ਦੱਸਿਆ, ""ਮੇਰੀ ਕਮਜ਼ੋਰੀ ਸੀ ਕਿ ਮੈਂ ਡੋਨਲਡ ਟਰੰਪ ਪ੍ਰਤੀ ਅੰਨ੍ਹੇਵਾਹ ਇਮਾਨਦਾਰੀ ਦਿਖਾਈ। ਮੈਨੂੰ ਲੱਗਿਆ ਕਿ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਉਨ੍ਹਾਂ ਦੇ ਗੰਦੇ ਕਾਰਨਾਮਿਆਂ ਉੱਤੇ ਪਰਦਾ ਪਾਵਾਂ।"" Image copyright Getty Images ਦੋ ਵੱਖ-ਵੱਖ ਮਾਮਲਿਆਂ ਵਿੱਚ ਕੋਹਨ ਨੂੰ ਸਜ਼ਾ ਹੋਈ ਹੈ। ਟਰੰਪ ਨਾਲ ਕਥਿਤ ਤੌਰ 'ਤੇ ਸਬੰਧਾਂ ਦੀ ਸ਼ਿਕਾਇਤ ਕਰਨ ਵਾਲੀਆਂ ਦੋ ਔਰਤਾਂ ਨੂੰ ਪੈਸੇ ਦੇਣ ਵਿੱਚ ਭੂਮਿਕਾ ਲਈ ਕੀਤੀ ਗਈ ਵਿੱਤੀ ਲੈਣ-ਦੇਣ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ 7 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46773723 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਵੱਲੋਂ ਅਫ਼ਗਾਨਿਸਤਾਨ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਦਾ ਮਜ਼ਾਕ ਉਡਾਇਆ।ਬੁੱਧਵਾਰ ਨੂੰ ਟਰੰਪ ਨੇ ਕਿਹਾ ਕਿ ਭਾਰਤ ਦਾ ਜੰਗ ਦੇ ਤਬਾਹ ਕੀਤੇ ਦੇਸ ਦੇ ਵਿਕਾਸ ਵਿੱਚ ਅਮਰੀਕਾ ਦੇ ਮੁਕਾਬਲੇ ਬਹੁਤ ਥੋੜ੍ਹਾ ਯੋਗਦਾਨ ਹੈ। ਉਨ੍ਹਾਂ ਭਾਰਤ ਅਤੇ ਅਫ਼ਗਾਨਿਸਤਾਨ ਦੇ ਹੋਰ ਗੁਆਂਢੀ ਦੇਸਾਂ ਦਾ ਮਜ਼ਾਕ ਉਡਾਇਆ ਕਿ ਉਨ੍ਹਾਂ ਨੇ ਦੇਸ ਦੀ ਭਲਾਈ ਲਈ ਕੋਈ ਸਾਰਥਕ ਕੋਸ਼ਿਸ਼ ਨਹੀਂ ਕੀਤੀ।ਉਨ੍ਹਾਂ ਨੇ ਆਪਣੀ ਗੱਲਬਾਤ ਵਿੱਚ ਇੱਕ ਅਫ਼ਗਾਨਿਸਤਾਨ ਵਿੱਚ ਬਣਵਾਈ ਗਈ ਇੱਕ ਖ਼ਾਸ ਲਾਇਬ੍ਰੇਰੀ ਦਾ ਜ਼ਿਕਰ ਕੀਤਾ। ਹਾਲਾਂ ਕਿ ਕਿਸੇ ਖ਼ਾਸ ਪ੍ਰੋਜੈਕਟ ਦਾ ਨਾਮ ਨਹੀਂ ਲਿਆ। Skip Youtube post by BBC News Warning: Third party content may contain adverts End of Youtube post by BBC News Image Copyright BBC News BBC News ਬਾਅਦ ਵਿੱਚ ਭਾਰਤ ਸਰਕਾਰ ਨੇ ਇੱਕ ਲੰਬੇ ਚੌੜੇ ਬਿਆਨ ਵਿੱਚ ਟਰੰਪ ਦੀ ਟਿੱਪਣੀ ਦਾ ਜਵਾਬ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਕਿਵੇਂ ਭਾਰਤ ਅਫ਼ਗਾਨਿਸਤਾਨ ਦੇ ਵਿਕਾਸ ਲਈ ਯਤਨ ਕਰਨ ਵਾਲੇ ਏਸ਼ੀਆਈ ਦੇਸਾਂ ਵਿੱਚੋਂ ਸਭ ਤੋਂ ਉੱਪਰ ਹੈ।ਇਸ ਸਾਰੀ ਚਰਚਾ ਵਿੱਚ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਆਖ਼ਰ ਭਾਰਤ ਨੂੰ ਅਫ਼ਗਾਨਿਸਤਾਨ ਵਿੱਚ ਖਰਬਾਂ ਡਾਲਰ ਲਾਉਣ ਦਾ ਲਾਭ ਕੀ ਹੋਇਆ? ਪੇਸ਼ ਹੈ ਇਸ ਬਾਰੇ ਬੀਬੀਸੀ ਪੱਤਰਕਾਰ ਮਾਨਸੀ ਦਾਸ਼ ਦਾ ਵਿਸ਼ਲੇਸ਼ਣ:""ਤੁਹਾਡਾ ਦੁੱਖ ਸਾਡਾ ਦੁੱਖ ਹੈ, ਤੁਹਾਡੇ ਸੁਫ਼ਨੇ ਸਾਡੇ ਫਰਜ਼ ਹਨ, ਤੁਹਾਡੀ ਮਜ਼ਬੂਤੀ ਹੀ ਸਾਡਾ ਭਰੋਸਾ ਹੈ, ਤੁਹਾਡੀ ਹਿੰਮਤ ਸਾਡੇ ਲਈ ਪ੍ਰੇਰਣਾਦਾਈ ਹੈ ਅਤੇ ਤੁਹਾਡੀ ਦੋਸਤੀ ਸਾਡੇ ਲਈ ਮਾਣ ਵਾਲੀ ਗੱਲ ਹੈ।""ਇਹ ਵੀ ਪੜ੍ਹੋ:ਟਰੰਪ ਦੀ ਜ਼ਿੱਦ ਕਾਰਨ ਅਮਰੀਕਾ 'ਚ ਲੱਖਾਂ ਲੋਕਾਂ ਦੀਆਂ ਤਨਖਾਹਾਂ ਰੁਕੀਆਂਬਲਾਗ: 'ਟਰੰਪ ਨੇ ਮੋਦੀ ਨੂੰ ਦਿਖਾਈ ਲਾਲ ਝੰਡੀ' ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? 'ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ'ਇਹ ਸ਼ਬਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਫ਼ਗਾਨਿਸਤਾਨ ਦੀ ਸੰਸਦ ਦਾ ਉਦਘਾਟਨ ਕਰਦਿਆਂ ਕਹੇ ਸਨ।ਇਹ ਸੰਸਦ ਭਾਰਤ ਦੀ ਮਦਦ ਨਾਲ ਉਸਾਰਿਆ ਗਿਆ ਹੈ ਅਤੇ ਇਸ ਦੇ ਇੱਕ ਬਲਾਕ ਦਾ ਨਾਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ 'ਤੇ ਰੱਖਿਆ ਗਿਆ ਹੈ। Image copyright PIB ਫੋਟੋ ਕੈਪਸ਼ਨ ਭਾਰਤ ਦੇ ਅਫਗਾਨਿਸਤਾਨ ਦੇ ਨਾਲ ਇਸਲਾਮ ਧਰਮ ਦੇ ਜਨਮ ਤੋਂ ਪਹਿਲਾਂ ਦੇ ਸੰਬੰਧ ਹਨ। ਭਾਰਤ ਨੇ ਸਾਲ 2001 ਵਿੱਚ ਅਮਰੀਕਾ ਵੱਲੋਂ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਖਦੇੜੇ ਜਾਣ ਮਗਰੋਂ ਜੰਗ ਦੇ ਤਬਾਹ ਕੀਤੇ ਦੇਸ ਦੇ ਵਿਕਾਸ ਵਿੱਚ ਸਹਿਯੋਗ ਸ਼ੁਰੂ ਕੀਤਾ।ਭਾਰਤ ਨੇ ਸਾਲ 2002 ਵਿੱਚ ਕਾਬੁਲ ਵਿੱਚ ਆਪਣੇ ਸਫ਼ਾਰਤਖ਼ਾਨੇ ਦਾ ਵਿਸਤਾਰ ਕੀਤਾ। ਇਸ ਮਗਰੋਂ ਮਜ਼ਾਰ-ਏ-ਸ਼ਰੀਫ-, ਹੇਰਾਤ, ਕੰਧਾਰ ਅਤੇ ਜਲਾਲਾਬਾਦ ਸ਼ਹਿਰਾਂ ਵਿੱਚ ਵੀ ਆਪਣੇ ਕਾਰੋਬਾਰੀ ਸਫ਼ਾਰਤਖਾਨੇ ਖੋਲ੍ਹੇ।ਸਾਲ 2006 ਤੱਕ ਅਫ਼ਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਭਾਰਤ ਦੇ ਚਾਰ ਸਰਕਾਰੀ ਦੌਰੇ ਕਰ ਚੁੱਕੇ ਸਨ।ਅਫ਼ਗਾਨਿਸਤਾਨ ਦੇ ਨਵ-ਨਿਰਮਾਣ ਦੀਆਂ ਵੱਖੋ-ਵੱਖ ਯੋਜਨਾਵਾਂ ਜ਼ਰੀਏ ਪੈਸਾ ਲਾਉਣ ਵਾਲੇ ਦੇਸਾਂ ਵਿੱਚ ਭਾਰਤ ਮੋਹਰੀ ਰਿਹਾ ਹੈ। Image copyright EPA ਫੋਟੋ ਕੈਪਸ਼ਨ ਅਫਗਾਨਿਸਤਾਨ ਦੇ ਰੂਪ ਵਿੱਚ ਭਾਰਤ ਨੂੰ ਇਸ ਤਣਾਅਪੂਰਨ ਖਿੱਤੇ ਵਿੱਚ ਇੱਕ ਵਧੀਆ ਦੋਸਤ ਮਿਲਦਾ ਹੈ। ਭਾਰਤ ਨੇ ਸਾਲ 2011 ਵਿੱਚ ਭਿਆਨਕ ਅਕਾਲ ਨਾਲ ਦੋ-ਚਾਰ ਹੋ ਰਹੇ ਅਫਗਾਨਿਸਤਾਨ ਨੂੰ ਢਾਈ ਲੱਖ ਟਨ ਕਣਕ ਭੇਜੀ ਸੀ।ਅਫ਼ਗਾਨਿਸਤਾਨ ਦੇ ਹੇਰਾਤ ਵਿੱਚ ਸਲਮਾ ਬੰਨ੍ਹ ਭਾਰਤੀ ਸਹਿਯੋਗ ਨਾਲ ਉਸਰਿਆ। ਇਸ ਬੰਨ੍ਹ ਵਿੱਚ 30 ਕਰੋੜ (ਲਗਪਗ 2040 ਕਰੋੜ ਭਾਰਤੀ ਰੁਪਏ) ਦੀ ਲਾਗਤ ਆਈ ਅਤੇ ਇਸ ਵਿੱਚ ਦੋਵਾਂ ਦੇਸਾਂ ਦੇ ਲਗਪਗ 1500 ਇੰਜੀਨੀਅਰਾਂ ਨੇ ਮਿਲ ਕੇ ਕੰਮ ਕੀਤਾ ਸੀ।ਇਹ ਬੰਨ੍ਹ 42 ਮੈਗਾਵਾਟ ਬਿਜਲੀ ਪੈਦਾ ਕਰ ਸਕਦਾ ਹੈ। ਸਾਲ 2016 ਵਿੱਚ ਬਣੇ ਇਸ ਬੰਨ੍ਹ ਨੂੰ ਭਾਰਤ-ਅਫਗਾਨਿਸਤਾਨ ਦੋਸਤੀ ਬੰਨ੍ਹ ਦਾ ਨਾਮ ਦਿੱਤਾ ਗਿਆ।ਭਾਰਤ ਨੇ ਇੰਨਾ ਪੈਸਾ ਕਿਉਂ ਲਾਇਆ?ਇਸ ਤੋਂ ਇਲਾਵਾ ਭਾਰਤ ਨੇ ਅਫ਼ਗਾਨਿਸਤਾਨ ਵਿੱਚ ਨੈਸ਼ਨਲ ਐਗਰੀਕਲਚਰ ਸਾਈਂਸ ਐਂਡ ਟੈਕਨਾਲੋਜੀ ਯੂਨੀਵਰਸਿਟੀ ਦੀ ਸਥਾਪਨਾ ਅਤੇ ਕਾਬੁਲ ਵਿੱਚ ਆਵਾਜਾਈ ਦੇ ਸੁਧਾਰ ਲਈ 1000 ਬੱਸਾਂ ਦੇਣ ਦਾ ਵਾਅਦਾ ਵੀ ਕੀਤਾ ਹੈ।ਕਾਬੁਲ ਵਿੱਚ ਭਾਰਤੀ ਸਫ਼ਾਰਤਖ਼ਾਨੇ ਮੁਤਾਬਕ ਭਾਰਤ ਨੇ ਅਫਗਾਨਿਸਤਾਨ ਵਿੱਚ 2 ਖਰਬ ਅਮਰੀਕੀ ਡਾਲਰ ਦੀ ਪੂੰਜੀ ਲਾ ਚੁੱਕਿਆ ਹੈ ਅਤੇ ਭਾਰਤ ਦੇਸ ਵਿੱਚ ਸ਼ਾਂਤੀ, ਸਥਿਰਤਾ ਅਤੇ ਤਰੱਕੀ ਲਈ ਦ੍ਰਿੜ ਸੰਕਲਪ ਹੈ। Skip post by @IndianEmbKabul Under a MoU signed on 26 Nov 2017 for USD 2.87 million, 350 Mili buses are being refurbished to boost public transport in #Kabul. First lot of Mili buses which were refurbished under the MoU are now ready for public service in #Kabul. #IndiaAfghanistan pic.twitter.com/hW8doXzdfJ— India in Afghanistan (@IndianEmbKabul) 19 ਅਗਸਤ 2018 End of post by @IndianEmbKabul ਪਰ ਇਹ ਸਭ ਕਰਨ ਦਾ ਭਾਰਤ ਨੂੰ ਮਿਲ ਕੀ ਰਿਹਾ ਹੈ ਅਤੇ ਭਾਰਤ ਕਿਉਂ ਅਹਿਮ ਰਿਹਾ ਹੈ ਗੁਆਂਢੀ ਮੁਲਕ ਅਫ਼ਗਾਨਿਸਤਾਨ?ਦੱਖਣ-ਏਸ਼ੀਆਈ ਮਾਮਲਿਆਂ ਦੇ ਜਾਣਕਾਰ ਕ਼ਮਰ ਆਗ਼ਾ ਕਹਿੰਦੇ ਹਨ ਕਿ ਇਸ ਵਿੱਚ ਦੋ ਗੱਲਾਂ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਕਿਹਾ, ""ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤ ਦੇ ਅਫ਼ਗਾਨਿਸਤਾਨ ਦੇ ਨਾਲ ਇਸਲਾਮ ਧਰਮ ਦੇ ਜਨਮ ਤੋਂ ਪਹਿਲਾਂ ਦੇ ਸੰਬੰਧ ਹਨ। ਇਹ ਸਾਡਾ ਗੁਆਂਢੀ ਦੇਸ ਹੁੰਦਾ ਸੀ। ਦੂਸਰਾ ਇਹ ਕਿ ਬਿਗੜਦੇ ਹਾਲਾਤਾਂ ਵਿੱਚ ਜੇ ਉੱਥੇ ਲੋਕਤੰਤਰ ਸਥਾਪਿਤ ਹੁੰਦਾ ਹੈ ਤਾਂ ਭਾਰਤ ਅਤੇ ਪੂਰੇ ਦੱਖਣੀ-ਏਸ਼ੀਆ ਲਈ ਅਤੇ ਭਾਰਤ ਲਈ ਖ਼ਾਸ ਕਰਕੇ ਇੱਕ ਚੰਗੀ ਗੱਲ ਹੋਵੇਗੀ।""ਉਨ੍ਹਾਂ ਕਿਹਾ, ""ਪਾਕਿਸਤਾਨ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਅਫ਼ਗਾਨਿਸਤਾਨ ਵਿੱਚ ਅਸਥਿਰਤਾ ਬਣੀ ਰਹੇ ਕਿਉਂਕਿ ਸਥਿਰਤਾ ਹੋਣ ਨਾਲ ਉੱਥੋਂ ਦੀ ਸਰਕਾਰ ਆਪਣੇ ਦੇਸ ਬਾਰੇ ਸੋਚੇਗੀ ਜੋ ਪਾਕਿਸਤਾਨ ਲਈ ਮੁਫੀਦ ਨਹੀਂ ਹੋਵੇਗਾ। ਅਫਗਾਨਿਸਤਾਨ ਵਿੱਚ ਲਗਪਗ ਦੋ ਟ੍ਰਿਲੀਅਨ ਦੀ ਕੁਦਰਤੀ ਸੰਪਦਾ ਹੈ।"" Image copyright Reuters ਬੀਬੀਸੀ ਅਫਗਾਨ ਸੇਵਾ ਦੇ ਸਹਿ ਸੰਪਾਦਕ ਦਾਊਦ ਆਜ਼ਮੀ ਕਹਿੰਦੇ ਹਨ ਕਿ ਭਾਵੇਂ ਅਫ਼ਗਾਨਿਸਤਾਨ ਦੇ ਦੂਸਰੇ ਮੁਲਕਾਂ ਨਾਲ ਕਦੇ ਨਾ ਕਦੇ ਤਣਾਅ ਰਿਹਾ ਹੋਵੇ ਪਰ ਭਾਰਤ ਨਾਲ ਇਸ ਦੇ ਸੰਬੰਧ ਹਮੇਸ਼ਾ ਵਧੀਆ ਰਹੇ ਹਨ।ਉਨ੍ਹਾਂ ਕਿਹਾ, ""ਇਸ ਖਿੱਤੇ ਵਿੱਚ ਤਣਾਅ ਬਹੁਤ ਜ਼ਿਆਦਾ ਹੈ ਅਤੇ ਹਰ ਦੇਸ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੇ ਲਈ ਦੋਸਤ ਜਾਂ ਸਹਿਯੋਗੀ ਪੈਦਾ ਕਰੇ। ਭਾਰਤ ਦਾ ਵੀ ਇਹੀ ਯਤਨ ਹੈ ਕਿ ਅਫ਼ਗਾਨਿਸਤਾਨ ਭਾਰਤ ਦਾ ਦੋਸਤ ਰਹੇ। ਇੱਕ ਗੱਲ ਇਹ ਵੀ ਹੈ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਦੋਸਤੀ ਨਹੀਂ ਹੈ ਅਤੇ ਤਣਾਅ ਹਮੇਸ਼ਾ ਰਹਿੰਦਾ ਹੈ। ਇਸ ਕਾਰਨ ਵੀ ਅਫ਼ਗਾਨਿਸਤਾਨ-ਭਾਰਤ ਦੀ ਦੋਸਤੀ ਅਹਿਮ ਹੈ। ਜੇ ਅਫ਼ਗਾਨਿਸਤਾਨ ਭਾਰਤ ਦੇ ਨਾਲ ਹੋਵੇ ਤਾਂ ਪਾਕਿਸਤਾਨ ਇਕੱਲਾ ਰਹਿ ਜਾਵੇਗਾ ਅਤੇ ਉਸ ਉੱਪਰ ਦਬਾਅ ਵਧੇਗਾ।""ਅਫ਼ਗਾਨਿਸਤਾਨ ਵਿੱਚ ਸ਼ਾਂਤੀ ਦੇ ਭਾਰਤ ਲਈ ਮਾਅਨੇ? Image copyright Reuters ਕਮਰ ਆਗ਼ਾ ਕਹਿੰਦੇ ਹਨ ਕਿ ਇਸ ਮਾਮਲੇ ਵਿੱਚ ਅਫ਼ਗਾਨਿਸਤਾਨ ਦੀ ਸਿਆਸਤ ਅਤੇ ਉੱਥੇ ਤਾਲਿਬਾਨ ਦੀ ਸੰਭਾਵਿਤ ਭੂਮਿਕਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਅਤੇ ਸਾਡੇ ਲਈ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਇਸ ਪੂਰੇ ਖਿੱਤੇ ਵਿੱਚ ਸ਼ਾਂਤੀ ਲਈ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਭਾਰਤ ਦੇ ਪੱਖ ਵਿੱਚ ਹੈ।ਉਹ ਕਹਿੰਦੇ ਹਨ, ""ਤਾਲਿਬਾਨ ਕੋਈ ਸਮੂਹ ਨਹੀਂ ਹੈ। ਇਹ ਸਾਰੇ ਧਰਮ ਦੇ ਨਾਂ ਤੇ ਲੜਨ ਵਾਲੇ ਲੜਾਕੇ ਹਨ। ਇਹ ਇੱਕ ਬਹੁਤ ਵੱਡਾ ਖ਼ਤਰਾ ਹੈ। ਜੇ ਇੱਥੇ ਤਾਲਿਬਾਨ ਵਰਗੀ ਹਕੂਮਤ ਆਉਂਦੀ ਹੈ ਤਾਂ ਭਾਰਤ ਲਈ ਮੁਸ਼ਕਿਲ ਖੜੀ ਹੋ ਸਕਦੀ ਹੈ। ਕੱਟੜਪੰਥ ਦੇ ਕਾਰਨ ਇਹ ਪੂਰਾ ਖੇਤਰ ਅਸਥਿਰ ਹੋ ਜਾਵੇਗਾ। ਜਿੱਛੇ ਅਮਨ ਅਤੇ ਸ਼ਾਂਤੀ ਕਾਇਮ ਕਰਨਾ ਸਾਡੇ ਲਈ ਜਰੂਰੀ ਹੈ ਅਤੇ ਇਸ ਲਈ ਜੇ ਤਿੰਨ- ਚਾਰ ਬਿਲੀਅਨ ਡਾਲਰ ਵੀ ਖ਼ਰਚ ਹੋ ਜਾਣ ਤਾਂ ਕੋਈ ਗੱਲ ਨਹੀਂ।""ਉਹ ਕਹਿੰਦੇ ਹਨ ਕਿ ਇਸ ਨਿਵੇਸ਼ ਰਾਹੀਂ ਭਾਰਤ ਨੇ ਉੱਥੇ ਕਾਫ਼ੀ ਨਾਮਣਾ ਖੱਟਿਆ ਹੈ। Image copyright AFP/Getty Images ਪਰ ਭਾਰਤ ਅਤੇ ਅਫ਼ਗਾਨਿਸਤਾਨ ਦੀ ਦੋਸਤੀ ਬਾਰੇ ਚਰਚਾ ਦਾ ਮੁੱਦਾ ਚਾਬਹਾਰ ਬੰਦਰਗਾਹ ਯੋਜਨਾ ਵੀ ਹੈ, ਜਿਸ ਵਿੱਚ ਭਾਰਤ ਨੇ ਕਾਫ਼ੀ ਪੈਸਾ ਲਾਇਆ ਹੈ ਜਿਸ ਬਾਰੇ ਪਾਕਿਸਤਾਨ ਨੇ ਚਿੰਤਾ ਜ਼ਾਹਰ ਕੀਤੀ ਹੈ।ਭਾਰਤ ਅਫਗਾਨਿਸਤਾਨ ਚੀਨ ਅਤੇ ਅਮਰੀਕਾਸਲਮਾ ਬੰਨ੍ਹ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "" ਅਸੀਂ ਜ਼ਰਾਂਜ ਤੋ ਦੇਲਾਰਾਮ ਤੱਕ ਸੜਕ ਬਣਾਉਣ ਅਤੇ ਦੇਸ ਅੰਦਰ ਬਿਜਲੀ ਦੀ ਪੂਰਤੀ ਲਈ ਹੱਥ ਮਿਲਾਇਆ ਹੈ। ਹੁਣ ਭਾਰਤ ਈਰਾਨ ਦੇ ਚਾਬਹਾਰ ਵਿੱਚ ਵੀ ਪੈਸਾ ਲਾ ਰਿਹਾ ਹੈ ਜੋ ਦੋਹਾਂ ਦੇਸਾਂ ਦੀ ਤਰੱਕੀ ਦੇ ਰਾਹ ਖੋਲ੍ਹੇਗਾ।""ਇਹ ਵੀ ਪੜ੍ਹੋ:ਸਿਮ ਸਵੈਪਿੰਗ ਕੀ ਹੈ, ਇਸ ਤੋਂ ਕਿਵੇਂ ਬਚ ਸਕਦੇ ਹੋਸਿਤਾਰੇ ਵੀ ਕਿਉਂ ਹੋ ਰਹੇ ਹਨ ਡਿਪਰੈਸ਼ਨ ਦਾ ਸ਼ਿਕਾਰਕ੍ਰਿਕਟ ਮੈਦਾਨ 'ਚ ਗੁਲਾਬੀ ਸਾੜੀਆਂ ਤੇ ਪੱਗਾਂ ਕਿਉਂ ਨਜ਼ਰ ਆਈਆਂ ਦਲਿਤਾਂ ਨੂੰ ਰਿਝਾਉਣ ਲਈ ਭਾਜਪਾ ਪਕਾ ਰਹੀ ਹੈ ਖਿਚੜੀਕਮਰ ਆਗ਼ਾ ਕਹਿੰਦੇ ਹਨ, ""ਅਫਗਾਨਿਸਤਾਨ ਅਤੇ ਭਾਰਤ ਨੂੰ ਇੱਕ ਵੱਡਾ ਬਾਜ਼ਾਰ ਮਿਲ ਜਾਵੇਗਾ। ਚੀਨ ਨੇ ਬਹੁਤ ਕੋਸ਼ਿਸ਼ ਕੀਤੀ ਹੈ ਅਤੇ ਪੈਸਾ ਬਰਬਾਦ ਕੀਤਾ ਹੈ ਪਰ ਇਸ ਦਾ ਜਿੰਨਾ ਲਾਭ ਉਨ੍ਹਾਂ ਨੇ ਸੋਚਿਆ ਸੀ ਉਨ੍ਹਾਂ ਨੂੰ ਮਿਲੇਗਾ, ਉਹ ਮਿਲ ਨਹੀਂ ਰਿਹਾ।""ਭਾਰਤ ਅਤੇ ਅਫਗਾਨਿਸਤਾਨ ਦੋਹਾਂ ਵਿੱਚ ਹੁਣ ਤੱਕ ਚੀਨ ਦੀ ਵਨ ਬੈਲਟ ਵਨ ਰੋਡ ਯੋਜਨਾ ਦਾ ਹਿੱਸਾ ਨਹੀਂ ਬਣੇ ਹਨ। ਇੱਥੋਂ ਤੱਕ ਕਿ ਚੀਨ ਨੇ ਅਫਗਾਨਿਸਤਾਨ ਵਿੱਚ ਇੱਕ ਤਾਂਬੇ ਦੀ ਖਾਨ ਵਿੱਚ ਪੈਸਾ ਲਾਉਣ ਦੀ ਯੋਜਨਾ ਬਣਾਈ ਹੈ ਪਰ ਹਾਲੇ ਤੱਕ ਇਸ ਪਾਸੇ ਕੰਮ ਸ਼ੁਰੂ ਨਹੀਂ ਹੋ ਸਕਿਆ। Image copyright Reuters ਫੋਟੋ ਕੈਪਸ਼ਨ ਵਨ ਬੈਲਟ ਵਨ ਰੋਡ ਯੋਜਨਾ ਦੇ ਚੇਅਰਮੈਨ ਚੇਨ ਫੈਂਗ ਮੁਤਾਬਕ ਇਸ ਯੋਜਨਾ ਵਿੱਚ ਇੱਕ ਤੋਂ ਵਧੇਰੇ ਦੇਸਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ। ਦਾਊਦ ਆਜ਼ਮੀ ਕਹਿੰਦੇ ਹਨ ਕਿ ਇਸ ਦਾ ਕਾਰਨ ਅਮਰੀਕਾ ਹੈ ਜੋ ਅਫਗਾਨਿਸਤਾਨ ਵਿੱਚ ਸਭ ਤੋਂ ਵੱਡੀ ਵਿਦੇਸ਼ੀ ਤਾਕਤ ਹੈ ਅਤੇ ਅਮਰੀਕਾ ਅਤੇ ਚੀਨ ਵਿੱਚ ਜਾਰੀ ਤਣਾਅ ਕਾਰਨ ਅਫਗਾਨਿਸਤਾਨ ਚੀਨ ਵੱਲ ਪਹਿਲ ਨਹੀਂ ਕਰ ਸਕਦਾ। ਭਾਰਤ ਤਾਂ ਇਸ ਦਾ ਵਿਰੋਧ ਕਰਦਾ ਹੀ ਰਿਹਾ ਹੈ।ਹੁਣ ਸਮਝੋ ਕਿ ਭਾਰਤ ਨੂੰ ਕੀ ਮਿਲਦਾ ਹੈਭਾਰਤ ਨੂੰ ਅਫਗਾਨਿਸਤਾਨ ਤੋਂ ਕੀ ਮਿਲਦਾ ਹੈ ਇਸ ਨੂੰ ਤਿੰਨ ਨੁਕਤਿਆਂ ਵਿੱਚ ਸਮਝਿਆ ਜਾ ਸਕਦਾ ਹੈ।ਭਾਰਤ ਨੂੰ ਇਸ ਤਣਾਅਪੂਰਨ ਖਿੱਤੇ ਵਿੱਚ ਇੱਕ ਵਧੀਆ ਦੋਸਤ ਮਿਲਦਾ ਹੈ। ਦੂਸਰਾ ਇਹ ਕਿ ਦੋਹਾਂ ਵਿਚਕਾਰ ਕੱਟੜਪੰਥ ਬਾਰੇ ਜਾਣਕਾਰੀ ਸਾਂਝੀ ਹੁੰਦੀ ਹੈ। ਤੀਸਰਾ ਇਹ ਕਿ ਵਿਸ਼ਵ ਬਾਜ਼ਾਰ ਲਈ ਭਾਰਤ ਦੇ ਰਾਹ ਖੁਲ੍ਹਦੇ ਹਨ।ਆਉਣ ਵਾਲੇ ਦਿਨਾਂ ਵਿੱਚ ਭਾਰਤ ਦਾ ਅਫਗਾਨਿਸਤਾਨ ਵਿੱਚ ਨਿਵੇਸ਼ ਜਾਰੀ ਰਹੇਗਾ। ਉਹ ਉੱਥੇ 11 ਸੂਬਿਆਂ ਵਿੱਚ ਟੈਲੀਫੋਨ ਅਕਸਚੇਂਜ ਕਾਇਮ ਕਰਨ, ਚਿਮਟਲਾ ਵਿੱਚ ਬਿਜਲੀ ਸਬ-ਸਟੇਸ਼ਨ ਬਣਾਉਣ ਅਤੇ ਨਾਲ ਹੀ ਉੱਥੋਂ ਦੇ ਇੱਕ ਕੌਮੀ ਟੀਵੀ ਚੈਨਲ ਦੇ ਵਿਸਥਾਰ ਲਈ ਅਪਲਿੰਕ ਅਤੇ ਡਾਊਨਲਿੰਕ ਸਹੂਲਤਾਂ ਵਧਾਉਣ ਵਿੱਚ ਮਦਦ ਕਰ ਰਿਹਾ ਹੈ।ਕਿਹਾ ਜਾਵੇ ਤਾਂ ਭਾਰਤ ਅਤੇ ਅਫਗਾਨਿਸਤਾਨ ਦੀ ਪੁਰਾਣੀ ਦੋਸਤੀ ਹੁਣ ਅੱਗੇ ਵਧਣ ਵਾਲੀ ਹੈ ਅਤੇ ਇਸ ਨਾਲ ਦੱਖਣ-ਏਸ਼ੀਆਈ ਖਿੱਤੇ ਵਿੱਚ ਦੋਹਾਂ ਮੁਲਕਾਂ ਦੀ ਸਥਿੱਤੀ ਵੀ ਮਜ਼ਬੂਤ ਹੋਵੇਗੀ।ਇਹ ਵੀ ਪੜ੍ਹੋ:ਓਮ ਪੁਰੀ ਜਦੋਂ ਪੰਜਾਬੀ ਬੋਲਣ ਦੇ ਅੰਦਾਜ਼ ਤੋਂ ਬੰਦੇ ਦੇ ਇਲਾਕੇ ਬਾਰੇ ਦੱਸ ਦਿੰਦੇਬਰਫ਼ ਦੀ ਚਿੱਟੀ ਚਾਦਰ ਨੇ ਛੇੜਿਆ ਕਾਂਬਾਪਾਕ 'ਚ 'ਹਿੰਦੂਆਂ ਦੀ ਕੁੱਟ-ਮਾਰ' ਵਾਲੇ ਵੀਡੀਓ ਦਾ ਸੱਚਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਸਪੋਰਟਸ ਜਹਾਜ਼ 'ਤੇ ਦੁਨੀਆਂ ਦੀ ਸੈਰ ਕਰਨ ਨਿਕਲੀਆਂ ਪੰਜਾਬੀ ਕੁੜੀਆਂ 1 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45021584 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Social Access Communication Pvt Ltd ਫੋਟੋ ਕੈਪਸ਼ਨ ਆਰੋਹੀ ਅਤੇ ਕੀਥਿਅਰ 100 ਦਿਨਾਂ ਵਿੱਚ ਇਹ ਸਫਰ ਪੂਰਾ ਕਰਨਗੀਆਂ 23 ਸਾਲ ਦੀ ਕੀਥਿਅਰ ਮਿਸੀਕਵਟਾ ਤੇ 21 ਸਾਲ ਦੀ ਆਰੋਹੀ ਪੰਡਿਤ ਦੁਨੀਆਂ ਦੀ ਸੈਰ 'ਤੇ ਨਿਕਲੀਆਂ ਹਨ, ਆਪਣੇ ਸਪੋਰਟਸ ਜਹਾਜ਼ 'ਮਾਹੀ' ਵਿੱਚ।'ਮਾਹੀ' ਇਨ੍ਹਾਂ ਦੇ ਲਾਈਟ ਸਪੋਰਟਸ ਏਅਰਕ੍ਰਾਫਟ ਦਾ ਨਾਂ ਹੈ, ਜਿਸ ਰਾਹੀਂ ਇਹ 100 ਦਿਨਾਂ ਵਿੱਚ ਤਿੰਨ ਮਹਾ ਟਾਪੂਆਂ ਦੇ 23 ਦੇਸਾਂ ਦਾ ਦੌਰਾ ਕਰਕੇ ਭਾਰਤ ਵਾਪਸ ਪਰਤਣਗੀਆਂ।ਐਤਵਾਰ ਨੂੰ ਪਟਿਆਲਾ ਏਅਰ ਬੇਸ ਤੋਂ ਇਨ੍ਹਾਂ ਕੁੜੀਆਂ ਨੇ ਉਡਾਨ ਭਰੀ। ਇਹ ਵੀ ਪੜ੍ਹੋ:'ਬੇਨਜ਼ੀਰ ਨੇ ਰੱਖਿਆ ਸੀ ਵਿਆਹ ਤੋਂ ਪਹਿਲਾਂ ਸੈਕਸ 'ਤੇ ਮਤਾ' ਕੁੜੀਆਂ ਦਾ ਰੈਣ ਬਸੇਰਾ ਕਿਵੇਂ ਬਣਿਆ 'ਕੋਠਾ''ਆਪ' ਦਾ ਸੰਕਟ ਹੋਰ ਗਹਿਰਾ, ਹੁਣ ਕਿੱਥੇ ਖੜ ਗਈ ਹੈ ਗੱਲ ਵਧੇਰੇ ਲੋਕ ਜ਼ਮੀਨ ਤੋਂ ਅਸਮਾਨ ਵੱਲ ਜਾਣ ਦੀ ਕਲਪਨਾ ਕਰਦੇ ਹਨ ਪਰ ਇਹ ਦੋਵੇਂ ਕੁੜੀਆਂ ਅਸਮਾਨ ਤੋਂ ਧਰਤੀ ਨੂੰ ਸਮਝਣਾ ਚਾਹੁੰਦੀਆਂ ਹਨ। ਜੇ ਇਹ ਸਫਲ ਰਹੀ ਤਾਂ ਇਹ ਇਤਿਹਾਸਕ ਹੋਵੇਗਾ। ਲਾਈਟ ਸਪੋਰਟਸ ਏਅਰਕ੍ਰਾਫਟ ਵਿੱਚ ਧਰਤੀ ਦਾ ਚੱਕਰ ਲਗਾਉਣ ਵਾਲੀਆਂ ਇਹ ਪਹਿਲੀਆਂ ਭਾਰਤੀ ਕੁੜੀਆਂ ਹੋਣਗੀਆਂ।ਸਫ਼ਰ ਦੌਰਾਨ ਉਹ ਕਈ ਥਾਵਾਂ 'ਤੇ ਰੁਕਣਗੀਆਂ, ਜਿੱਥੇ ਗਰਾਊਂਡ ਸਟਾਫ ਉਨ੍ਹਾਂ ਦੇ ਰਹਿਣ ਤੋਂ ਲੈ ਕੇ ਫਲਾਈਟ ਪਾਰਕਿੰਗ ਅਤੇ ਅੱਗੇ ਦਾ ਰੂਟ ਤੈਅ ਕਰਨਗੇ। ਖਾਸ ਗੱਲ ਕਿ ਗਰਾਊਂਡ ਸਟਾਫ ਵਿੱਚ ਵੀ ਸਾਰੀਆਂ ਕੁੜੀਆਂ ਹੀ ਹੋਣਗੀਆਂ।'ਮਾਹੀ'ਨਾਂ ਕਿਸ ਤੋਂ ਪ੍ਰਭਾਵਿਤ?ਸਪੋਰਟਸ ਏਅਰਕ੍ਰਾਫਟ 'ਮਾਹੀ' ਦਾ ਨਾਂ ਕ੍ਰਿਕਟਰ ਮਹੇਂਦਰ ਸਿੰਘ ਧੋਨੀ ਤੋਂ ਨਹੀਂ ਬਲਕਿ ਆਪਣੇ ਮਤਲਬ ਤੋਂ ਪ੍ਰਭਾਵਿਤ ਹੈ। ਸੰਸਕ੍ਰਿਤ ਭਾਸ਼ਾ ਵਿੱਚ ਮਾਹੀ ਦਾ ਮਤਲਬ 'ਧਰਤੀ' ਹੁੰਦਾ ਹੈ। 'ਮਾਹੀ' ਭਾਰਤ ਦਾ ਪਹਿਲਾ ਰਜਿਸਟਰਡ ਲਾਇਟ ਸਪੋਰਟਸ ਏਅਰਕ੍ਰਾਫਟ ਹੈ।'ਮਾਹੀ' ਦਾ ਇੰਜਨ ਗੱਡੀ ਮਾਰੂਤੀ ਬਲੇਨੋ ਜਿੰਨਾ ਸ਼ਕਤੀਸ਼ਾਲੀ ਹੈ। ਇਹ 215 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ ਅਸਮਾਨ ਵਿੱਚ ਤੈਰ ਸਕਦਾ ਹੈ। Image copyright Social Access Communication Pvt Ltd ਫੋਟੋ ਕੈਪਸ਼ਨ ਇਸ ਵਿੱਚ ਬੈਠਣ ਲਈ ਔਟੋ ਜਿੰਨੀ ਥਾਂ ਹੁੰਦੀ ਹੈ ਇੱਕ ਵਾਰ ਵਿੱਚ 60 ਲੀਟਰ ਤੇਲ ਪੈ ਸਕਦਾ ਹੈ, ਜਿਸ ਕਰਕੇ ਇੱਕ ਵਾਰ ਵਿੱਚ ਇਹ ਸਾਢੇ ਚਾਰ ਘੰਟੇ ਲਈ ਹੀ ਉੱਡ ਸਕਦਾ ਹੈ।ਲਾਇਟ ਸਪੋਰਟਸ ਏਅਰਕ੍ਰਾਫਟ 'ਮਾਹੀ' ਵਿੱਚ ਦੋ ਲੋਕ ਬੈਠ ਸਕਦੇ ਹਨ ਯਾਨੀ ਕਿ ਕੌਕਪਿੱਟ ਵਿੱਚ ਆਟੋ ਜਿੰਨੇ ਬੈਠਣ ਦੀ ਥਾਂ ਹੈ। ਇਸ ਲਈ ਵੀ ਏਅਰਕ੍ਰਾਫਟ ਵਿੱਚ ਸਾਢੇ ਚਾਰ ਘੰਟੇ ਤੋਂ ਵੱਧ ਸਮੇਂ ਲਈ ਬੈਠਣਾ ਔਖਾ ਹੈ। ਕਿਸੇ ਅਨਹੋਣੀ ਵਿੱਚ ਪੈਰਾਸ਼ੂਟ ਤੋਂ ਥੱਲੇ ਆਉਣ ਦਾ ਵੀ ਉਪਾਅ ਹੈ।ਆਰੋਹੀ ਤੇ ਕੀਥਿਅਰ ਦੀ ਜ਼ਿੰਦਗੀਪਟਿਆਲਾ ਤੋਂ ਦੋਵੇਂ ਕੁੜੀਆਂ ਦੱਖਣੀ-ਪੂਰਬੀ ਏਸ਼ੀਆ, ਜਾਪਾਨ, ਰੂਸ, ਕੈਨੇਡਾ, ਅਮਰੀਕਾ, ਗ੍ਰੀਨਲੈਂਡ, ਆਈਸਲੈਂਡ ਤੇ ਯੁਰਪ ਵੱਲ ਵਧਣਗੀਆਂ।ਇਹ ਦੋਵੇਂ ਦੇਸ ਦੀਆਂ ਪਹਿਲੀ ਲਾਇਟ ਸਪੋਰਟਸ ਏਅਰਕ੍ਰਾਫਟ ਲਾਇਸੈਂਸ ਹੋਲਡਰ ਹਨ। ਦੋਹਾਂ ਨੇ ਮੁੰਬਈ ਫਲਾਈਂਗ ਕਲੱਬ ਤੋਂ ਏਵੀਏਸ਼ਨ ਵਿੱਚ ਬੈਚਲਰਜ਼ ਦੀ ਪੜ੍ਹਾਈ ਕੀਤੀ ਹੈ। Image copyright Social Access Communication Pvt Ltd ਆਰੋਹੀ 4 ਸਾਲ ਦੀ ਉਮਰ ਤੋਂ ਹੀ ਪਾਇਲਟ ਬਣਨਾ ਚਾਹੁੰਦੀ ਸੀ। ਉਨ੍ਹਾਂ ਪਹਿਲੀ ਵਾਰ ਜਦ ਜਹਾਜ਼ ਵਿੱਚ ਸਫਰ ਕੀਤਾ ਤਾਂ ਇੱਕ ਔਰਤ ਜਹਾਜ਼ ਉਡਾ ਰਹੀ ਸੀ।ਉਸੇ ਦਿਨ ਤੋਂ ਉਨ੍ਹਾਂ ਤੈਅ ਕਰ ਲਿਆ ਕਿ ਉਹ ਪਾਇਲਟ ਬਣਨਗੀ ਤੇ ਅੱਜ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ ਹੈ। ਕੀਥਿਅਰ ਚਾਰਾਂ ਭੈਣਾਂ 'ਚੋਂ ਸਭ ਤੋਂ ਵੱਡੀ ਹੈ, ਉਹ ਬਿਜ਼ਨਸ ਪਰਿਵਾਰ ਤੋਂ ਹਨ। ਕੀਥਿਅਰ ਨੇ ਆਪਣੇ ਪਿਤਾ ਦਾ ਪਾਇਲਟ ਬਣਨ ਦਾ ਸੁਪਨਾ ਪੂਰਾ ਕੀਤਾ ਹੈ।ਮਹਿਲਾ ਸਸ਼ਕਤੀਕਰਨ ਦਾ ਮਿਸ਼ਨਦੁਨੀਆਂ ਦੀ ਸੈਰ ਦੇ ਇਸ ਮਿਸ਼ਨ ਨੂੰ WE ਯਾਨੀ ਕਿ ਮਹਿਲਾ ਸਸ਼ਕਤੀਕਰਨ ਦਾ ਨਾਂ ਦਿੱਤਾ ਗਿਆ ਹੈ। ਭਾਰਤ ਸਰਕਾਰ ਦਾ ਮਹਿਲਾ ਤੇ ਬਾਲ ਕਲਿਆਣ ਮੰਤਰਾਲੇ ਦਾ ਬੇਟੀ ਪੜ੍ਹਾਓ ਬੇਟੀ ਬਚਾਉ ਮੁਹਿੰਮ ਵੀ ਇਸ ਮਿਸ਼ਨ ਦਾ ਹਿੱਸਾ ਰਹੇਗਾ।ਪ੍ਰੋਗ੍ਰਾਮ ਕੋਆਡੀਨੇਟਰ ਦੇਵਕੰਨਿਆ ਧਰ ਨੇ ਦੱਸਿਆ, ''ਔਰਤਾਂ ਦੀ ਆਜ਼ਾਦੀ ਤੇ ਸਸ਼ਕਤੀਕਰਨ ਨੂੰ ਦੱਸਣ ਦਾ ਇਸ ਤੋਂ ਬਿਹਤਰ ਤਰੀਕਾ ਨਹੀਂ ਹੋ ਸਕਦਾ। ਆਰੋਹੀ ਅਤੇ ਕੀਥਿਅਰ ਹਰ ਦੇਸ ਵਿੱਚ ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਆਨ ਦਾ ਪ੍ਰਚਾਰ ਕਰਨਗੀਆਂ।''ਇਸ ਮਿਸ਼ਨ ਲਈ ਦੋਹਾਂ ਨੇ ਅਪ੍ਰੈਲ ਤੋਂ ਤਿਆਰੀ ਸ਼ੁਰੂ ਕੀਤੀ ਸੀ। Image copyright Social Access Communication Pvt Ltd ਫੋਟੋ ਕੈਪਸ਼ਨ ਪਾਇਲਟ ਬਣਨ ਦਾ ਸੁਪਨਾ ਬਚਪਨ ਤੋਂ ਸੀ ਦੇਵਕੰਨਿਆ ਮੁਤਾਬਕ ਇਹ ਮਿਸ਼ਨ ਹੋਰਾਂ ਕੁੜੀਆਂ ਨੂੰ ਵੀ ਪ੍ਰੇਰਿਤ ਕਰੇਗਾ। ਉਨ੍ਹਾਂ ਦੱਸਿਆ, ''ਛੋਟੀ ਉਮਰ ਵਿੱਚ ਅਜਿਹਾ ਕਦਮ ਚੁੱਕਣਾ ਪ੍ਰੇਰਣਾਦਾਇਕ ਹੈ, ਹਰ ਕੋਈ ਇਨ੍ਹਾਂ ਤੋਂ ਸਿੱਖਣਾ ਚਾਹੇਗਾ।''''ਮਿਸ਼ਨ 'ਤੇ ਕਰਾਊਡਫੰਡਿਂਗ ਰਾਹੀਂ ਇਕੱਠਾ ਹੋਏ ਪੈਸੇ ਨਾਲ ਦੇਸ ਭਰ ਦੇ 110 ਸ਼ਹਿਰਾਂ ਦੀਆਂ ਗਰੀਬ ਕੁੜੀਆਂ ਨੂੰ ਏਵੀਏਸ਼ਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਗੂਗਲ 'ਤੇ ਈਡੀਅਟ ਸ਼ਬਦ ਕਿਉਂ ਸਰਚ ਹੋ ਰਿਹਾ 13 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46548654 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸੁੰਦਰ ਪਿਚਾਈ ਨੂੰ ਪੁੱਛਿਆ ਗਿਆ ਕਿ ਗੂਗਲ 'ਤੇ ਈਡੀਅਟ ਸ਼ਬਦ ਸਰਚ ਕਰਨ 'ਤੇ ਟਰੰਪ ਦੀ ਤਸਵੀਰ ਕਿਉਂ ਨਜ਼ਰ ਆਉਂਦੀ ਹੈ ਸਰਚ ਇੰਜਨ ਗੂਗਲ ਉੱਤੇ ਅਚਾਨਕ ਅੰਗਰੇਜ਼ੀ ਦੇ ਸ਼ਬਦ ""ਈਡੀਅਟ"" ਨੂੰ ਸਰਚ ਕੀਤਾ ਜਾਣ ਲੱਗਾ ਹੈ। ਅਜਿਹਾ ਇਸ ਲਈ ਕਿਉਂਕਿ ਖ਼ਬਰ ਆਈ ਕਿ ਗੂਗਲ ਉੱਤੇ ਇਸ ਨੂੰ ਸਰਚ ਕਰਨ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਤਸਵੀਰਾਂ ਆਉਂਦੀਆਂ ਹਨ।ਇਸ ਸਰਚ ਦੇ ਮੁੱਦੇ ਦੀ ਗੱਲ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਦੇ ਨਾਲ ਅਮਰੀਕੀ ਸੰਸਦ ਮੈਂਬਰਾਂ ਦੀ ਸੁਣਵਾਈ ਵੇਲੇ ਉੱਠੀ।ਸੁੰਦਰ ਪਿਚਾਈ ਨੂੰ ਪੁੱਛਿਆ ਗਿਆ ਸੀ ਕੀ ਇਹ ਗੂਗਲ ਦੇ ਸਿਆਸੀ ਪੱਖਪਾਤ ਦਾ ਉਦਾਹਰਨ ਨਹੀਂ ਹੈ, ਜਿਸ ਤੋਂ ਪਿਚਾਈ ਨੇ ਇਨਕਾਰ ਕੀਤਾ ਸੀ।ਗੂਗਲ ਟ੍ਰੈਂਡਜ਼ ਅਨੁਸਾਰ ਹੁਣ ""ਈਡੀਅਟ"" ਸ਼ਬਦ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਸਰਚ ਕੀਤਾ ਜਾਣ ਵਾਲਾ ਸ਼ਬਦ ਹੈ।ਇਸ ਸੁਣਵਾਈ ਦੌਰਾਨ ਰਿਪਬਲਿਕਨ ਸੰਸਦ ਮੈਂਬਰ ਜ਼ੋ ਲੋਫਗਰੇਨ ਨੇ ਸੁੰਦਰ ਪਿਚਾਈ ਨੂੰ ਪੁੱਛਿਆ ਕਿ ਗੂਗਲ ਵਿੱਚ ""ਈਡੀਅਟ"" ਟਾਈਪ ਕਰਨ 'ਤੇ ਰਾਸ਼ਟਰਪਤੀ ਦੀਆਂ ਤਸਵੀਰਾਂ ਕਿਉਂ ਦਿਖਣ ਲੱਗਦੀਆਂ ਹਨ। ਪਿਚਾਈ ਤੋਂ ਸੰਸਦ ਮੈਂਬਰਾਂ ਦੇ ਸਵਾਲਇਸ 'ਤੇ ਪਿਚਾਈ ਨੇ ਜਵਾਬ ਦਿੱਤਾ ਕਿ ਗੂਗਲ ਦੇ ਸਰਚ ਨਤੀਜੇ ਅਰਬਾਂ ਕੀਵਰਡ ਦੇ ਆਧਾਰ 'ਤੇ ਆਉਂਦੇ ਹਨ, ਜਿਨ੍ਹਾਂ ਨੂੰ 200 ਤੋਂ ਵੀ ਵੱਧ ਕਾਰਨਾਂ ਦੇ ਆਧਾਰ 'ਤੇ ਰੈਂਕ ਕੀਤਾ ਜਾਂਦਾ ਹੈ। ਜਿਸ ਵਿੱਚ ਸੰਦਰਭ ਅਤੇ ਪ੍ਰਸਿੱਧੀ ਵੀ ਸ਼ਾਮਿਲ ਹਨ।ਇਹ ਵੀ ਪੜ੍ਹੋ:ਖਾਲਿਸਤਾਨੀ ਸੰਗਠਨ ਕੈਨੇਡਾ ਦੀ ਅੱਤਵਾਦੀ ਖਤਰੇ ਦੀ ਸੂਚੀ 'ਚ ਸ਼ਾਮਲਬਰਗਾੜੀ ਮੋਰਚਾ: ਮੰਡ ਤੇ ਦਾਦੂਵਾਲ ਵਿਚਾਲੇ ਚੱਲ ਰਿਹਾ ਇਹ ਹੈ ਕਲੇਸ਼ ਸਿੱਧੂ ਨੇ ਕੀਤੀ ਕੈਪਟਨ ਨਾਲ ਮੁਲਾਕਾਤ ਉਨ੍ਹਾਂ ਦਾ ਜਵਾਬ ਸੁਣ ਕੇ ਸੰਸਦ ਮੈਂਬਰ ਲੋਫਗਰੇਨ ਨੇ ਕਿਹਾ, ""ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਛੋਟਾ ਵਿਅਕਤੀ ਕਿਸੇ ਪਰਦੇ ਦੇ ਪਿੱਛੇ ਲੁੱਕ ਕੇ ਇਹ ਤੈਅ ਕਰਦਾ ਹੈ ਕਿ ਯੂਜ਼ਰ ਨੂੰ ਕੀ ਨਤੀਜੇ ਦਿਖਾਏ ਜਾਣ?"" Image copyright Getty Images ਫੋਟੋ ਕੈਪਸ਼ਨ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨੂੰ ਅਮਰੀਕੀ ਸੰਸਦ ਮੈਂਬਰਾਂ ਨੇ ਸਰਚ ਨਤੀਜਿਆਂ ਸਬੰਧੀ ਸਵਾਲ ਪੁੱਛੇ ਰਿਪਬਲੀਕਨ ਸੰਸਦ ਮੈਂਬਰਾਂ ਨੇ ਪਿਚਾਈ ਤੋਂ ਕਾਫ਼ੀ ਸਵਾਲ-ਜਵਾਬ ਕੀਤੇ।ਇਨ੍ਹਾਂ ਵਿੱਚੋਂ ਇੱਕ ਸੰਸਦ ਮੈਂਬਰ ਨੇ ਪੁੱਛਿਆ ਕਿ ਅਜਿਹਾ ਕਿਉਂ ਹੈ ਕਿ ਉਹ ਜਦੋਂ ਵੀ ਆਪਣੀ ਪਾਰਟੀ ਦੇ ਹੈਲਥ ਕੇਅਰ ਬਿਲ ਦੀ ਖ਼ਬਰ ਲੱਭਦੇ ਹਨ ਤਾਂ ਉਨ੍ਹਾਂ ਨੂੰ ਸਿਰਫ਼ ਨਕਾਰਾਤਮਕ ਖਬਰਾਂ ਹੀ ਦਿਖਾਈ ਦਿੰਦੀਆਂ ਹਨ। ਇਸ ਦੇ ਜਵਾਬ ਵਿੱਚ ਪਿਚਾਈ ਨੇ ਕਿਹਾ ਕਿ ਠੀਕ ਇਸੇ ਤਰ੍ਹਾਂ ਲੋਕ ਜੇ ਗੂਗਲ ਸ਼ਬਦ ਨੂੰ ਸਰਚ ਕਰਦੇ ਹਨ ਤਾਂ ਉਸੇ ਤਰ੍ਹਾਂ ਦੀਆਂ ਨਕਾਰਾਤਮਕ ਖਬਰਾਂ ਪਹਿਲਾਂ ਨਜ਼ਰ ਆਉਂਦੀਆਂ ਹਨ। ਗੀਤ ਨਾਲ ਜੁੜੇ ਹਨ ਈਡੀਅਟ ਦੇ ਤਾਰ?""ਈਡੀਅਟ"" ਸ਼ਬਦ ਅਤੇ ਰਾਸ਼ਟਰਪਤੀ ਟਰੰਪ ਦੀਆਂ ਤਸਵੀਰਾਂ ਦਾ ਸਬੰਧ ਸਭ ਤੋਂ ਪਹਿਲਾਂ ਇਸ ਸਾਲ ਸਾਹਮਣੇ ਆਇਆ ਸੀ। ਉਦੋਂ ਕੁਝ ਲੋਕਾਂ ਨੇ ਇਸ ਦੇ ਤਾਰ ਇਸ ਸਾਲ ਜੁਲਾਈ ਵਿੱਚ ਟਰੰਪ ਦੇ ਬ੍ਰਿਟੇਨ ਦੌਰੇ ਵੇਲੇ ਹੋਏ ਵਿਰੋਧ ਨਾਲ ਜੁੜੇ ਦੱਸੇ।ਉਦੋਂ ਬਰਤਾਨਵੀ ਮੁਜ਼ਾਹਰਾਕਾਰੀਆਂ ਨੇ ਅਮਰੀਕੀ ਈਡੀਅਟ ਨਾਮ ਦੇ ਇੱਕ ਗੀਤ ਨੂੰ ਬਰਤਾਨੀਆਂ ਵਿੱਚ ਮਿਊਜ਼ਿਕ ਚਾਰਟ ਵਿੱਚ ਟੌਪ ਕਰਵਾ ਦਿੱਤਾ ਸੀ। Image copyright Getty Images ਇਸ ਤੋਂ ਬਾਅਦ ਰੈਡਿਟ ਵੈੱਬਸਾਈਟ ਉੱਤੇ ਯੂਜ਼ਰਸ ਨੇ ਅਜਿਹੇ ਲੇਖਾਂ ਦੀ ਝੜੀ ਲਾ ਦਿੱਤੀ, ਜਿਸ ਵਿੱਚ ਟਰੰਪ ਨਾਲ ਈਡੀਅਟ ਲਿਖਿਆ ਸੀ।ਇਹ ਵੈੱਬਸਾਈਟ ਦੇ ਸਰਚ ਇੰਜਨ ਡਾਟਾਬੇਸ ਨੂੰ ਪ੍ਰਭਾਵਿਤ ਕਰਨ ਦੀ ਇੱਕ ਕੋਸ਼ਿਸ਼ ਸੀ, ਜਿਸ ਨੂੰ 'ਗੂਗਲ ਬੌਂਬਿੰਗ' ਕਿਹਾ ਜਾਂਦਾ ਹੈ।ਸੁਣਵਾਈ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਕਈ ਸੰਸਦ ਮੈਂਬਰਾਂ ਨੂੰ ਤਕਨੀਕੀ ਦੁਨੀਆ ਦੀ ਵਧੇਰੇ ਜਾਣਕਾਰੀ ਨਹੀਂ ਹੈ।ਇਹ ਵੀ ਪੜ੍ਹੋ:'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਲੁਕੇ ਹੋਏ ਕੈਮਰਿਆਂ ਤੋਂ ਇੰਝ ਬਚ ਸਕਦੇ ਹੋ ਤੁਸੀਂ ਯੂਰਪ ਜਾਣ ਲਈ ਪਰਵਾਸੀਆਂ ਨੇ ਲੱਭਿਆ ਖ਼ਤਰਨਾਕ ਰੂਟ ਉੱਥੇ ਹੀ ਸਟੀਵ ਕਿੰਗ ਨਾਮ ਦੇ ਇੱਕ ਸੰਸਦ ਮੈਂਬਰ ਨੇ ਸੁੰਦਰ ਪਿਚਾਈ ਤੋਂ ਪੁੱਛਿਆ ਕਿ ਉਨ੍ਹਾਂ ਦੀ ਪੋਤੀ ਦਾ ਆਈਫੋਨ ਅਜੀਬ ਤਰ੍ਹਾਂ ਕਿਉਂ ਚੱਲ ਰਿਹਾ ਹੈ।ਇਸ ਦੇ ਜਵਾਬ ਵਿੱਚ ਸੁੰਦਰ ਪਿਚਾਈ ਨੇ ਉਨ੍ਹਾਂ ਨੂੰ ਸਮਝਾਇਆ ਕਿ ਆਈਫੋਨ ਗੂਗਲ ਨੇ ਨਹੀਂ ਬਣਾਇਆ। ਇਹ ਵੀਡੀਓ ਤੁਾਹਨੂੰ ਪਸੰਦ ਆ ਸਕਦੇ ਹਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨਾਸਾ ਨੇ ਮੰਗਲ ਗ੍ਰਹਿ ਉੱਤੇ ਇੱਕ ਰੋਬੋਟ ਭੇਜਿਆ ਹੈ। ਮੰਗਲ ਦੇ ਆਲੇ-ਦੁਆਲੇ ਪਹਿਲਾਂ ਹੀ 6 ਉਪਗ੍ਰਹਿ ਮੌਜੂਦ ਹਨ। ਮੰਗਲ ਉੱਤੇ ਉਤਰਨ ਦੀਆਂ ਦੋ-ਤਿਹਾਈ ਕੋਸ਼ਿਸ਼ਾਂ ਰੱਦ ਹੋਈਆਂ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨਾਸਾ ਵੱਲੋਂ ਮੰਗਲ 'ਤੇ ਪਹੁੰਚਿਆ ਰੋਬੋਟ ਗ੍ਰਹਿ ਦੀ ਅੰਦਰੂਨੀ ਘੋਖ ਇੰਝ ਕਰੇਗਾ 27 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46354463 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPL ਫੋਟੋ ਕੈਪਸ਼ਨ ਇਨਸਾਈਟਰ ਨੇ ਕੁਝ ਹੀ ਮਿੰਟਾਂ ਵਿੱਚ ਪਹਿਲੀ ਤਸਸਵੀਰ ਭੇਜੀ ਅਮਰੀਕੀ ਸਪੇਸ ਏਜੰਸੀ ਨਾਸਾ ਨੇ ਮੰਗਲ ਉੱਤੇ ਇੱਕ ਨਵਾਂ ਰੋਬੋਟ ਭੇਜਿਆ ਹੈ। ਇਹ 'ਇਨਸਾਈਟ ਲੈਂਡਰ' ਇਸ ਗ੍ਰਹਿ ਦੇ ਅੰਦਰੂਨੀ ਪੱਖਾਂ ਦੀ ਘੋਖ ਕਰੇਗਾ। ਧਰਤੀ ਤੋਂ ਇਲਾਵਾ ਇਹ ਦੂਜਾ ਗ੍ਰਹਿ ਹੋਵੇਗਾ ਜਿਸ ਉੱਤੇ ਇਸ ਤਰ੍ਹਾਂ ਦੀ ਜਾਂਚ ਕੀਤੀ ਜਾਵੇਗੀ।ਇਸ ਪਲ ਦੀ ਬੇਚੈਨੀ ਨਾਲ ਉਡੀਕ ਕੀਤੀ ਜਾ ਰਹੀ ਸੀ ਅਤੇ ਰੋਬੋਟ ਨੇ ਅਪਡੇਟ ਕਰਦਿਆਂ ਕਈ ਤਰੰਗਾਂ ਭੇਜੀਆਂ। ਏਜੰਸੀ ਦੇ ਮੁੱਖ ਪ੍ਰਸ਼ਾਸਕ, ਜੇਮਸ ਬ੍ਰੀਡੇਨਸਟਾਈਨ ਨੇ ਇਸ ਨੂੰ ""ਇੱਕ ਕਮਾਲ ਦਾ ਦਿਨ"" ਕਹਿੰਦਿਆਂ ਜਸ਼ਨ ਮਨਾਇਆ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਮੰਗਲ 'ਤੇ ਨਾਸਾ ਦੇ ਭੇਜੇ ਰੋਬੋਟ ਦਾ ਮਿਸ਼ਨ ਕੀ?ਹੁਣ ਇਹ ਇਨਸਾਈਟਰ ਐਲੀਜ਼ੀਅਮ ਪਲੈਂਸ਼ੀਆ ਨਾਮ ਦੇ ਇੱਕ ਵੱਡੇ ਅਤੇ ਚਪਟੇ ਮੈਦਾਨ ਉੱਤੇ ਮੌਜੂਦ ਹੈ। ਕੁਝ ਹੀ ਮਿੰਟਾਂ ਦੇ ਵਿੱਚ ਮੰਗਲ ਦੇ ਧਰਾਤਲ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ।ਇਹ ਵੀ ਪੜ੍ਹੋ:ਕਰਤਾਰਪੁਰ ਲਾਂਘਾ: ਜਨਰਲ ਬਾਜਵਾ ਪੰਜਾਬ 'ਚ ਦਹਿਸ਼ਤੀ ਕਾਰਵਾਈ ਬੰਦ ਕਰੇ - ਕੈਪਟਨ'ਨਾ ਸੀ ਭੀੜ, ਨਾ ਨਵੇਂ ਮੁੱਦੇ ਤੇ ਨਾਅਰੇ ਵੀ ਹਾਈਜੈੱਕ ਹੋਏ'ਤੁਹਾਡਾ ਮੋਬਾਈਲ ਨੈਟਵਰਕ ਤੇਜ਼ ਹੈ ਜਾਂ ਵਾਈਫਾਈ?ਮੰਗਲ ਉੱਤੇ ਉਤਰਨ ਦੀਆਂ ਪਹਿਲਾਂ ਕਈ ਕੋਸ਼ਿਸ਼ਾਂ ਨਾਕਾਮਯਾਬ ਹੋ ਚੁੱਕੀਆਂ ਹਨ। 2012 ਵਿੱਚ ਹੋਈ ਪਹਿਲੀ ਕੋਸ਼ਿਸ਼ ਤੋਂ ਬਾਅਦ ਇਸ ਵਾਰੀ ਦੀ ਕੋਸ਼ਿਸ਼ ਨੂੰ ਲੈ ਕੇ ਕਾਫ਼ੀ ਚਿੰਤਾ ਪ੍ਰਗਟਾਈ ਜਾ ਰਹੀ ਸੀ।ਇਸ ਵਾਰੀ ਦੇ ਮਿਸ਼ਨ ਵਿੱਚ ਵੱਖਰਾ ਕੀ ਹੋਏਗਾ?ਇਹ ਪਹਿਲੀ ਵਾਰੀ ਹੈ ਕਿ ਮੰਗਲ ਗ੍ਰਹਿ ਦੇ ਅੰਦਰ ਦੀ ਘੋਖ ਕੀਤੀ ਜਾਵੇਗੀ। ਵਿਗਿਆਨੀ ਜਾਣਨਾ ਚਾਹੁੰਦੇ ਹਨ ਕਿ ਦੁਨੀਆ ਦੀ ਰਚਨਾ ਕਿਵੇਂ ਹੋਈ ਹੈ। ਇਸ ਇਨਸਾਈਟਰ ਦੇ ਤਿੰਨ ਮਿਸ਼ਨ ਹਨ। Image copyright NASA ਫੋਟੋ ਕੈਪਸ਼ਨ ਮੰਗਲ ਉੱਤੇ ਉਤਰਨ ਦੀਆਂ ਪਹਿਲਾਂ ਕਈ ਕੋਸ਼ਿਸ਼ਾਂ ਨਾਕਾਮਯਾਬ ਹੋ ਚੁੱਕੀਆਂ ਹਨ। ਪਹਿਲਾ ਹੈ ਫ੍ਰੈਂਕੋ-ਬ੍ਰਿਟਿਸ਼ ਸੀਸਮੋਮੀਟਰਜ਼ ਦਾ ਇੱਕ ਪੈਕੇਜ ਜੋ ਕਿ ਮੰਗਲ ਦੀ ਸਤਹ ਉੱਤੇ ""ਮਾਰਸਕੁਏਕਸ"" (ਮੰਗਲ 'ਤੇ ਭੂਚਾਲ) ਸੁਣਨ ਲਈ ਉਤਾਰਿਆ ਜਾਵੇਗਾ। ਇਨ੍ਹਾਂ ਥਿੜਕਣਾਂ ਤੋਂ ਇਹ ਸਾਹਮਣੇ ਆ ਜਾਵੇਗਾ ਕਿ ਚੱਟਾਨ ਦੀਆਂ ਪਰਤਾਂ ਕਿੱਥੇ ਹਨ ਅਤੇ ਉਹ ਕਿਵੇਂ ਬਣਾਈਆਂ ਗਈਆਂ ਹਨ।ਜਰਮਨੀ ਦੀ ਅਗਵਾਈ ਵਾਲੇ ""ਮੋਲ"" ਸਿਸਟਮ ਸਤਹ ਦੇ ਹੇਠਾਂ 5 ਮੀਟਰ ਡੂੰਘਾਈ ਤੱਕ ਖੁਦਾਈ ਕਰੇਗਾ। ਇਹ ਇਸ ਗੱਲ ਦਾ ਪਤਾ ਲਾਵੇਗਾ ਕਿ ਮੰਗਲ ਅਜੇ ਵੀ ਕਿੰਨਾ ਸਰਗਰਮ ਹੈ।ਤੀਜਾ ਤਜਰਬਾ ਰੇਡੀਓ ਕਿਰਣਾਂ ਦੀ ਵਰਤੋਂ ਕਰੇਗਾ ਜਿਸ ਨਾਲ ਪਤਾ ਲੱਗੇਗਾ ਕਿ ਇਹ ਗ੍ਰਹਿ ਕਿਵੇਂ ਇਸ ਦੇ ਧੁਰੇ 'ਤੇ ਘੁੰਮ ਰਿਹਾ ਹੈ। Image copyright NASA ਫੋਟੋ ਕੈਪਸ਼ਨ ਮੰਗਲ ਦੀ ਤਸਵੀਰ-ਸੱਜੇ ਪਾਸੇ ਐਂਟੀਨਾ ਹੈ ਜੋ ਕਿ ਇਨਸਾਈਟ ਦੇ ਸਿਗਨਲ ਧਰਤੀ ਨੂੰ ਭੇਜੇਗਾ ਇਹ ਵੀ ਪੜ੍ਹੋ:ਕੀ ਭੰਗ ਦੀ ਵਰਤੋਂ ਕਾਮੁਕਤਾ ਵਧਾਉਣ ਲਈ ਹੋਣ ਲੱਗੀਕਸਰਤ ਕਰਨ ਤੋਂ ਬਾਅਦ ਸਾਡੀ ਚਰਬੀ ਕਿੱਥੇ ਜਾਂਦੀ ਹੈ?'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਡਿਪਟੀ ਪ੍ਰੋਜੈਕਟ ਵਿਗਿਆਨੀ ਸੁਜ਼ੈਨ ਸਮਰੇਕਰ ਨੇ ਅੰਡੇ ਨਾਲ ਤੁਲਨਾ ਕਰਦੇ ਹੋਏ ਕਿਹਾ, ""ਜੇਕਰ ਤੁਸੀਂ ਇੱਕ ਕੱਚੇ ਅੰਡੇ ਅਤੇ ਇੱਕ ਪਕਾਏ ਹੋਏ ਅੰਡੇ ਨੂੰ ਘੁਮਾਉਂਦੇ ਹੋ ਤਾਂ ਉਨ੍ਹਾਂ ਅੰਦਰ ਤਰਲ ਪਦਾਰਥ ਦੀ ਮਾਤਰਾ ਕਾਰਨ ਉਹ ਵੱਖਰੇ ਤਰੀਕੇ ਨਾਲ ਘੁੰਮਦੇ ਹਨ।""""ਅੱਜ ਸਾਨੂੰ ਇਹ ਨਹੀਂ ਪਤਾ ਹੈ ਕਿ ਮੰਗਲ ਅੰਦਰ ਤਰਲ ਪਦਾਰਥ ਹਨ ਜਾਂ ਫਿਰ ਠੋਸ ਅਤੇ ਇਹ ਕਿੰਨਾ ਵੱਡਾ ਹੈ। ਇਨਸਾਈਟ ਸਾਨੂੰ ਇਹ ਜਾਣਕਾਰੀ ਦੇਵੇਗਾ।"" ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੀ 'ਆਪ' ਆਗੂ ਅਰਵਿੰਦ ਕੇਜਰੀਵਾਲ ਸੱਚਮੁਚ ਪੋਰਨ ਵੀਡੀਓ ਦੇਖ ਰਹੇ ਸਨ? ਫੈਕਟ ਚੈੱਕ ਟੀਮ ਬੀਬੀਸੀ 5 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46757565 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟਵਿੱਟਰ 'ਤੇ ਇੱਕ ਕਥਿਤ ਵੀਡੀਓ ਲਾਈਕ ਕਰਨ ਦੇ ਲਈ ਟਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਪਾਰਟੀ ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ ਨੇ ਵੀਰਵਾਰ ਸਵੇਰੇ ਟਵੀਟ ਕੀਤਾ, ""ਦਿੱਲੀ ਦੇ ਸੀਐਮ ਕੇਜਰੀਵਾਲ ਜੀ ਟਵਿੱਟਰ 'ਤੇ ਪੋਰਨ ਵੀਡੀਓ ਦੇਖਦੇ ਹੋਏ ਫੜ੍ਹੇ ਗਏ। ਕੱਲ੍ਹ ਰਾਤ ਟਵਿੱਟਰ 'ਤੇ ਪੋਰਨ ਵੀਡੀਓ ਲਾਈਕ ਕਰ ਰਹੇ ਸੀ।""ਕਪਿਲ ਮਿਸ਼ਰਾ ਨੇ ਕੇਜਰੀਵਾਲ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ 'ਲਿਆਉਣਾ ਸੀ ਪੂਰਨ ਸਵਰਾਜ, ਲੈ ਕੇ ਬੈਠੇ ਹਨ ਪੋਰਨ ਸਵਰਾਜ'।ਮਿਸ਼ਰਾ ਨੇ ਸਬੂਤ ਦੇ ਤੌਰ 'ਤੇ ਜੋ ਵੀਡੀਓ ਸ਼ੇਅਰ ਕੀਤਾ ਹੈ ਉਸ ਨੂੰ 60 ਹਜ਼ਾਰ ਤੋਂ ਵੱਧ ਵਾਰੀ ਦੇਖਿਆ ਗਿਆ ਹੈ ਅਤੇ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਚੁੱਕੇ ਹਨ।ਕਪਿਲ ਮਿਸ਼ਰਾ ਤੋਂ ਇਲਾਵਾ ਭਾਜਪਾ (ਦਿੱਲੀ) ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ, ਆਈਟੀ ਸੈੱਲ ਦੇ ਮੁਖੀ ਪੁਨੀਤ ਅਗਰਵਾਲ ਅਤੇ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਅਜਿਹਾ ਹੀ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਨ੍ਹਾਂ ਆਗੂਆਂ ਦੇ ਜ਼ਰੀਏ ਸੈਂਕੜੇ ਲੋਕਾਂ ਵਿਚਾਲੇ ਇਹ ਵੀਡੀਓ ਪਹੁੰਚ ਚੁੱਕਿਆ ਹੈ।ਇਹ ਵੀ ਪੜ੍ਹੋ:ਅਯੁੱਧਿਆ ਦੇ ਅਸਲ ਇਤਿਹਾਸ ਬਾਰੇ ਜਾਣਦੇ ਹੋ ਤੁਸੀਂ'ਜੇ ਧੱਕਾ ਨਹੀਂ ਹੋਇਆ ਤਾਂ ਰੇਪ ਵੀ ਕਿਵੇਂ ਹੋਇਆ'ਮੋਦੀ ਦਾ ਜਾਦੂ ਗੁਰਦਾਸਪੁਰ 'ਚ ਇਸ ਕਰਕੇ ਨਹੀਂ ਚੱਲਿਆਇਨ੍ਹਾਂ ਵਿੱਚੋਂ ਜ਼ਿਆਦਾਤਰ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਪੋਰਨ ਵੀਡੀਓ ਦੇਖ ਰਹੇ ਸੀ।ਪਰ ਪੜਤਾਲ ਦੌਰਾਨ ਬੀਬੀਸੀ ਦੇ ਸਾਹਮਣੇ ਆਇਆ ਕਿ ਵੀਡੀਓ ਇੱਕ ਨਗਨ ਆਦਮੀ ਦਾ ਜ਼ਰੂਰ ਹੈ ਪਰ ਇਸ ਦੇ 'ਪੋਰਨ ਵੀਡੀਓ' ਹੋਣ ਦਾ ਦਾਅਵਾ ਗਲਤ ਹੈ।'ਖਤਰਨਾਕ ਸਟੰਟ'ਇਹ ਸੱਚ ਹੈ ਕਿ ਬੁੱਧਵਾਰ ਰਾਤ ਨੂੰ ਅਰਵਿੰਦ ਕੇਜਰੀਵਾਲ ਨੇ ਉਸ ਵੀਡੀਓ ਨੂੰ ਲਾਈਕ ਕੀਤਾ ਸੀ ਜਿਸ ਨੂੰ ਟਰੋਲ ਕਰਨ ਵਾਲੇ ਇੱਕ ਪੋਰਨ ਵੀਡੀਓ ਕਹਿ ਰਹੇ ਹਨ।ਇਹ ਵੀਡੀਓ ਆਸਟਰੇਲੀਆ ਮੂਲ ਦੀ ਲੇਖਿਕਾ ਅਤੇ ਯੂਕੇ ਵਿੱਚ ਪੇਸ਼ੇ ਤੋਂ ਵਕੀਲ, ਹੈਲੇਨ ਡੇਲ ਨੇ ਟਵੀਟ ਕੀਤਾ ਸੀ। Image Copyright @KapilMishra_IND @KapilMishra_IND Image Copyright @KapilMishra_IND @KapilMishra_IND ਬੁੱਧਵਾਰ ਸਵੇਰੇ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ 70 ਲੱਖ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ ਅਤੇ ਤਕਰੀਬਨ 32 ਹਜ਼ਾਰ ਲੋਕਾਂ ਨੇ ਇਸ ਵੀਡੀਓ ਨੂੰ ਲਾਈਕ ਕੀਤਾ ਹੈ।ਹੈਲੇਨ ਡੇਲ ਨੇ ਟਵਿੱਟਰ 'ਤੇ ਇਸ ਵੀਡੀਓ ਦੇ ਨਾਲ ਲਿਖਿਆ ਸੀ ਕਿ ਇਹ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।ਇਹ ਵੀਡੀਓ ਜਪਾਨ ਦੇ ਇੱਕ ਕਾਮੇਡੀਅਨ ਕੋਜੁਹਾਏ ਜੁਏਕੂਸਾ ਦਾ ਹੈ ਜਿਸ ਨੂੰ ਭੋਜਨ ਦੀ ਮੇਜ 'ਤੇ ਵਰਤੇ ਜਾਣ ਵਾਲੇ ਕੱਪੜੇ ਦੇ ਨਾਲ 'ਖਤਰਨਾਕ ਸਟੰਟ' ਕਰਨ ਲਈ ਵੀ ਜਾਣਿਆ ਜਾਂਦਾ ਹੈ।ਜੁਏਕੂਸਾ ਬੀਤੇ 10 ਸਾਲਾਂ ਤੋਂ ਸਟੇਜ ਕਾਮੇਡੀ ਕਰ ਰਹੇ ਹਨ। ਉਹ ਕਈ ਮਸ਼ਹੂਰ ਜਪਾਨੀ ਟੀਵੀ ਸ਼ੋਜ਼ ਵਿੱਚ ਵੀ ਹਿੱਸਾ ਲੈ ਚੁੱਕੇ ਹਨ। ਆਪਣੇ ਇੰਨ੍ਹਾਂ ਹੀ ਕਰਤਬਾਂ ਲਈ ਉਨ੍ਹਾਂ ਨੂੰ ਰਿਐਲਿਟੀ ਸ਼ੋਅ 'Britain's Got Talent' ਵਿੱਚ ਵੀ ਸੈਮੀਫਾਈਨਲ ਤੱਕ ਪਹੁੰਚਣ ਦਾ ਮੌਕਾ ਮਿਲਿਆ।ਯੂ-ਟਿਊਬ 'ਤੇ ਉਨ੍ਹਾਂ ਦੇ ਤਕਰੀਬਨ ਪੰਜ ਹਜ਼ਾਰ ਸਬਸਕਰਾਈਬਰ ਹਨ। ਟਵਿੱਟਰ 'ਤੇ ਉਨ੍ਹਾਂ ਨੂੰ ਤਕਰੀਬਨ 34 ਹਜ਼ਾਰ ਲੋਕ, ਉੱਥੇ ਹੀ ਇੰਸਟਾਗਰਾਮ 'ਤੇ ਤਕਰੀਬਨ ਸਵਾ ਲੱਖ ਲੋਕ ਫੋਲੋ ਕਰਦੇ ਹਨ।ਪੋਰਨ ਦੇ ਵਰਗ ਤੋਂ ਬਾਹਰਯੂ-ਟਿਊਬ, ਟਵਿੱਟਰ ਅਤੇ ਇੰਸਟਾਗਰਾਮ ਨੇ ਆਪਣੇ ਕੌਮਾਂਤਰੀ ਮਾਪਦੰਡਾਂ ਮੁਤਾਬਕ ਕਾਮੇਡੀਅਨ ਕੋਜੁਹਾਏ ਜੁਏਕੂਸਾ ਦੇ ਵੀਡੀਓਜ਼ ਨੂੰ ਇੱਕ ਕਿਸਮ ਦੀ ਕਲਾ ਮੰਨਦੇ ਹੋਏ ਪੋਰਨ ਦੇ ਵਰਗ ਤੋਂ ਬਾਹਰ ਰੱਖਿਆ ਹੈ। Image copyright Helen Dale/ ਉਦਾਹਰਨ ਵਜੋਂ ਯੂ-ਟਿਊਬ ਦੀ 'Nudity and sexual content policy' ਮੁਤਾਬਕ ਉਨ੍ਹਾਂ ਦੇ ਪਲੈਟਫਾਰਮ ਤੇ ਪੋਰਨੋਗਰਾਫ਼ੀ ਤੇ ਪਾਬੰਦੀ ਹੈ ਅਤੇ ਵੀਡੀਓ ਤੁਰੰਤ ਹਟਾ ਦਿੱਤਾ ਜਾਂਦਾ ਹੈ। ਜੇ ਨਗਨ ਹੋ ਕੇ ਕੋਈ ਸਿੱਖਿਆ, ਡਾਕੂਮੈਂਟਰੀ, ਵਿਗਿਆਨ ਜਾਂ ਕਲਾ ਦੇ ਮੰਤਵ ਨਾਲ ਵੀਡੀਓ ਪੋਸਟ ਕਰਦਾ ਹੈ ਤਾਂ ਉਸ ਨੂੰ ਮਨਜ਼ੂਰ ਕੀਤਾ ਜਾਂਦਾ ਹੈ।ਇਹ ਵੀ ਪੜ੍ਹੋ:'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'ਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਸੋਸ਼ਲ ਮੀਡੀਆ 'ਤੇ ਕਈ ਲੋਕ ਕਾਮੇਡੀਅਨ ਕੋਜੁਹਾਏ ਜੁਏਕੂਸਾ ਦੇ ਬਿਨਾਂ ਕੱਪੜਿਆਂ ਦੇ ਕੀਤੇ ਗਏ ਇਨ੍ਹਾਂ ਸਟੰਟਸ ਨੂੰ ਅਸ਼ਲੀਲ ਮੰਨ ਕੇ ਇਨ੍ਹਾਂ ਦੀ ਅਲੋਚਨਾ ਕਰਦੇ ਹਨ।ਟਵਿੱਟਰ 'ਤੇ ਟਰੋਲ ਹੋਣ ਕਾਰਨ ਮੁੱਖ ਮੰਤਰੀ ਕੇਜਰੀਵਾਲ ਨੇ ਹੁਣ ਆਪਣਾ ਲਾਈਕ ਟਵੀਟ ਅਨਲਾਈਕ ਕਰ ਦਿੱਤਾ ਹੈ।ਪਰ ਦਿੱਲੀ ਦੇ ਮੁੱਖ ਮੰਤਰੀ ਦੇ 'ਪੋਰਨ ਵੀਡੀਓ' ਦੇਖਦੇ ਫੜ੍ਹੇ ਜਾਣ ਦੇ ਇਲਜ਼ਾਮ ਫਰਜ਼ੀ ਹਨ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 15 ਜਨਵਰੀ ਵਿੱਚ ਸ਼ੁਰੂ ਹੋਣ ਜਾ ਰਹੇ ਕੁੰਭ ਮੇਲੇ ਵਿੱਚ 12 ਕਰੋੜ ਲੋਕਾਂ ਦੇ ਆਉਣ ਦੀ ਉਮੀਦ ਹੈ, ਇੰਨੇ ਵੱਡੇ ਮੇਲੇ ਦਾ ਪ੍ਰਬੰਦ ਕਿਵੇਂ ਕੀਤਾ ਜਾਂਦਾ ਹੈ, ਗੀਤਾ ਪਾਂਡੇ ਦੀ ਰਿਪੋਰਟ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬੇਨਜ਼ੀਰ ਭੁੱਟੋ: ਕਿਸੇ ਮੁਸਲਮਾਨ ਦੇਸ ਦੀ ਕਮਾਨ ਸਾਂਭਣ ਵਾਲੀ ਪਹਿਲੀ ਔਰਤ ਦੀ ਜ਼ਿੰਦਗੀ ਦੇ ਰੋਚਕ ਕਿੱਸੇ 28 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/42493816 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਬੇਨਜ਼ੀਰ ਭੁੱਟੋ ਆਪਣੇ ਆਖਰੀ ਸਿਆਸੀ ਜਲਸੇ ਸਮੇਂ 27 ਦਸੰਬਰ 2007 ਨੂੰ ਜਦੋਂ ਬੇਨਜ਼ੀਰ ਇੱਕ ਚੋਣ ਜਲਸੇ ਤੋਂ ਮਗਰੋਂ ਆਪਣੀ ਕਾਰ ਵੱਲ ਜਾ ਰਹੀ ਸੀ ਤਾਂ ਇੱਕ 15 ਸਾਲਾ ਖੁਦਕੁਸ਼ ਹਮਲਾਵਰ ਨੇ ਉਸ ਨੂੰ ਗੋਲ਼ੀ ਮਾਰੀ ਤੇ ਮਗਰੋਂ ਆਪਣੇ ਆਪ ਨੂੰ ਖ਼ਤਮ ਕਰ ਲਿਆ। ਬਿਲਾਲ ਨੂੰ ਪਾਕਿਸਤਾਨੀ ਤਾਲਿਬਾਨ ਨੇ ਇਸ ਕੰਮ ਲਈ ਭੇਜਿਆ ਸੀ। ਬੇਨਜ਼ੀਰ 1988 ਤੋਂ 1990 ਤੇ 1993 ਤੋਂ 1996 ਦੌਰਾਨ ਦੋ ਵਾਰ ਪ੍ਰਧਾਨ ਮੰਤਰੀ ਰਹੇ ਪਰ ਉਨ੍ਹਾਂ ਦਾ ਕਾਰਜ ਕਾਲ ਫ਼ੌਜੀ ਕਾਰਵਾਈਆਂ ਦੀ ਬਦੌਲਤ ਪੁਰ ਸਕੂਨ ਨਹੀਂ ਰਿਹਾ। ਆਪਣੇ ਕਾਰਜ ਕਾਲ ਦੇ ਦੋਹਾਂ ਮੌਕਿਆਂ ਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਸਦਰ ਵੱਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਅਹੁਦੇ ਤੋਂ ਬਰਤਰਫ਼ ਕੀਤਾ ਗਿਆ।ਮੌਤ ਸਮੇਂ ਉਹ ਆਪਣੀ ਤੀਜੀ ਪਾਰੀ ਦੀ ਤਿਆਰੀ ਵਿੱਚ ਲੱਗੇ ਹੋਏ ਸਨ।ਬੇਨਜ਼ੀਰ ਦੇ ਪੁੱਤਰ ਬਿਲਾਵਲ ਭੁੱਟੋ ਜ਼ਰਦਾਰੀ ਮਹਿਜ 19 ਸਾਲਾਂ ਦੇ ਸਨ ਜਦ 2007 ਵਿੱਚ ਮਾਂ ਦੀ ਮੌਤ ਮਗਰੋਂ ਪਾਰਟੀ ਦੀ ਕਮਾਂਡ ਉਨ੍ਹਾਂ ਦੇ ਹੱਥ ਆਈ ਹਾਲਾਂਕਿ 25ਵੀਂ ਸਾਲ ਗਿਰ੍ਹਾ ਤੱਕ ਉਹ ਕਦੇ ਜਿੱਤ ਨਹੀਂ ਸਕੇ। Image copyright Mark Wilson/Getty Images ਬੇਨਜ਼ੀਰ ਬਾਰੇ ਕੁਝ ਖ਼ਾਸ ਗੱਲਾਂਬੇਨਜ਼ੀਰ ਦਾ ਜਨਮ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹੋਇਆ ਤੇ ਤਾਲੀਮ ਲਈ ਉਹ ਹਾਰਵਾਰਡ ਤੇ ਆਕਸਫ਼ੋਰਡ ਚਲੇ ਗਏ।ਬੇਨਜ਼ੀਰ ਭੁੱਟੋ ਪਾਕਿਸਤਾਨੀ ਲੋਕਸ਼ਾਹੀ ਦੇ ਪਹਿਲੇ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ ਦੀ ਧੀ ਸੀ। ਉਨ੍ਹਾਂ ਦੇ ਪਿਤਾ ਦੇ ਸਿਆਸੀ ਜੀਵਨ ਨੂੰ ਫ਼ੌਜੀ ਜਰਨੈਲ ਜ਼ਿਆ ਉਲ ਹੱਕ ਨੇ ਫਾਂਸੀ ਲਾ ਕੇ ਖ਼ਤਮ ਕਰ ਦਿੱਤਾ ਸੀ।ਬੇਨਜ਼ੀਰ ਦਾ ਭਰਾ ਮੁਰਤਜ਼ਾ ਪਿਤਾ ਦੀ ਮੌਤ ਮਗਰੋਂ ਅਫ਼ਗਾਨਿਸਤਾਨ ਚਲਾ ਗਿਆ ਤੇ ਉੱਥੋਂ ਹੀ ਦੇਸ ਦੇ ਫ਼ੌਜੀ ਨਿਜਾਮ ਖਿਲਾਫ਼ ਲੜਾਈ ਜਾਰੀ ਰੱਖੀ। ਇੰਗਲੈਂਡ ਰਹਿੰਦਿਆਂ ਹੀ ਬੇਨਜ਼ੀਰ ਨੇ ਪਾਕਿਸਤਾਨ ਪੀਪਲਜ਼ ਪਾਰਟੀ ਬਣਾਈ ਤੇ ਜਰਨਲ ਜਿਆ ਦੇ ਖਿਲਾਫ਼ ਹਵਾ ਬਣਾਉਣੀ ਸ਼ੁਰੂ ਕੀਤੀ। 1986 ਵਿੱਚ ਵਤਨ ਵਾਪਸੀ ਮਗਰੋਂ ਉਨ੍ਹਾਂ ਆਪਣੇ ਨਾਲ ਹਮਾਇਤੀਆਂ ਦੀ ਵੱਡੀ ਭੀੜ ਜੁਟਾ ਲਈ।ਆਗੂ ਵਜੋਂ ਉੱਭਰ ਕੇ ਉਨ੍ਹਾਂ ਨੇ ਪੁਰਸ਼ ਦਬਦਬੇ ਵਾਲੀ ਪਾਕਿਸਤਾਨੀ ਸਿਆਸਤ ਨੂੰ ਇੱਕ ਨਵੀਂ ਪਛਾਣ ਦਿੱਤੀ ਹਾਲਾਂਕਿ ਇਸ ਮਗਰੋਂ ਉਨ੍ਹਾਂ ਉੱਪਰ ਭ੍ਰਿਸ਼ਟਾਚਾਰ ਤੇ ਬੁਰੀ ਗਵਰਨਸ ਦੇ ਇਲਜ਼ਾਮ ਵੀ ਲੱਗੇ।ਉਨ੍ਹਾਂ ਦੇ ਕਤਲ ਲਈ ਉਨ੍ਹਾਂ ਦੇ ਪਤੀ ਆਸਿਫ਼ ਅਲੀ ਜ਼ਰਦਾਰੀ 'ਤੇ ਵੀ ਉਂਗਲਾਂ ਉੱਠਦੀਆਂ ਰਹੀਆਂ ਹਨ ਕਿਉਂਕਿ ਬੇਨਜ਼ੀਰ ਦੀ ਮੌਤ ਮਗਰੋਂ ਸਦਰ ਬਣਨ ਨਾਲ ਆਸਿਫ਼ ਨੂੰ ਹੀ ਸਭ ਤੋਂ ਵੱਧ ਫ਼ਾਇਦਾ ਹੋਇਆ ਕਿਹਾ ਜਾਂਦਾ ਹੈ।ਬੇਨਜ਼ੀਰ ਦੀ ਮੌਤ ਦਾ ਇਲਜ਼ਾਮ ਤਤਕਾਲੀ ਫ਼ੌਜ ਮੁੱਖੀ ਜਰਨਲ ਮੁਸ਼ਰਫ਼ 'ਤੇ ਵੀ ਲਗਦੇ ਹੈ ਕਿ ਜਰਨਲ ਨੇ ਇੱਕ ਵਾਰ ਬੇਨਜ਼ੀਰ ਨੂੰ ਇੱਕ ਵਾਰ ਫੋਨ 'ਤੇ ਧਮਕਾਇਆ ਵੀ ਸੀ। ਹਾਲਾਂਕਿ ਮੁਸ਼ਰਫ਼ ਆਪ ਚੁਣੇ ਦੇਸ ਨਿਕਾਲੇ ਕਰਕੇ ਦੁਬਈ ਵਿੱਚ ਹੋਣ ਕਰਕੇ ਕਾਰਵਾਈ ਤੋਂ ਬਚੇ ਹੋਏ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਪਾਕਿਸਤਾਨ: ਬੇਨਜ਼ੀਰ ਭੁੱਟੋ ਦੇ ਕਾਫ਼ਲੇ 'ਤੇ ਹੋਏ ਹਮਲੇ ਦੀ ਕਹਾਣੀ ਗਵਾਹਾਂ ਦੀ ਜ਼ੁਬਾਨੀਪੱਤਰਕਾਰ ਕਰਨ ਥਾਪਰ ਬੇਨਜ਼ੀਰ ਨੂੰ ਯਾਦ ਕਰਦੇ ਹੋਏਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਦੁਨੀਆਂ ਦੀਆਂ ਦੋ ਮਸ਼ਹੂਰ ਯੂਨੀਵਰਸਿਟੀਆਂ ਦੀ ਯੂਨੀਅਨ ਦੇ ਪ੍ਰਧਾਨ ਭਾਰਤੀ ਉੱਪ-ਮਹਾਦੀਪ ਤੋਂ ਹੋਣ ਤੇ ਉਹ ਵੀ ਇੱਕ ਸਮੇਂ ਅਤੇ ਉਨ੍ਹਾਂ ਵਿੱਚੋਂ ਇੱਕ ਭਾਰਤੀ ਹੋਵੇ ਤੇ ਦੂਜਾ ਪਾਕਿਸਤਾਨੀ।ਅਜਿਹਾ ਸੰਜੋਗ 1977 ਵਿੱਚ ਹੋਇਆ ਸੀ, ਜਦੋਂ ਬਾਅਦ ਵਿੱਚ ਮਸ਼ਹੂਰ ਪੱਤਰਕਾਰ ਬਣੇ ਕਰਨ ਥਾਪਰ ਕੈਂਬ੍ਰਿਜ ਯੂਨੀਅਨ ਸੋਸਾਇਟੀ ਦੇ ਪ੍ਰਧਾਨ ਬਣੇ। ਬਾਅਦ ਵਿੱਚ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣੀ ਬੇਨਜ਼ੀਰ ਭੁੱਟੋ ਵੀ ਆਕਸਫ਼ਾਰਡ ਯੂਨੀਵਰਸਿਟੀ ਯੂਨੀਅਨ 'ਚ ਇਸ ਅਹੁਦੇ ਦੇ ਲਈ ਹੀ ਚੁਣੇ ਗਏ ਸਨ।ਇਨ੍ਹਾਂ ਦੋਵਾਂ ਵਿਚਾਲੇ ਪਹਿਲੀ ਮੁਲਾਕਾਤ ਇਸ ਤੋਂ ਕੁਝ ਮਹੀਨੇ ਪਹਿਲਾਂ ਹੋਈ ਸੀ ਜਦੋਂ ਬੇਨਜ਼ੀਰ ਆਕਸਫ਼ਾਰਡ ਯੂਨਿਅਨ ਦੀ ਉੱਪ-ਪ੍ਰਧਾਨ ਅਤੇ ਕਰਨ ਕੈਂਬ੍ਰਿਜ ਯੂਨੀਅਨ ਦੇ ਪ੍ਰਧਾਨ ਹੁੰਦੇ ਸਨ।ਕਰਨ ਦੱਸਦੇ ਹਨ, ''ਮੈਨੂੰ ਉਹ ਦਿਨ ਅਜੇ ਵੀ ਯਾਦ ਹੈ ਜਦੋਂ ਬੇਨਜ਼ੀਰ ਕੈਂਬ੍ਰਿਜ ਆਏ ਸਨ ਅਤੇ ਉਨ੍ਹਾਂ ਨੇ ਇਹ ਮਤਾ ਰੱਖਿਆ ਸੀ ਕਿ ਕਿਉਂ ਨਾ ਇਸ ਵਿਸ਼ੇ ਉੱਤੇ ਬਹਿਸ ਕਰਵਾਈ ਜਾਵੇ ਕਿ ਵਿਆਹ ਤੋਂ ਪਹਿਲਾਂ ਸੈਕਸ ਕਰਨ 'ਚ ਕੋਈ ਬੁਰਾਈ ਨਹੀਂ ਹੈ।'' ਕਿਸੇ ਵੀ ਮਹਿਲਾ ਦੇ ਲਈ ਜੋ ਪਾਕਿਸਤਾਨ ਦੀ ਸਿਆਸਤ 'ਚ ਕੁਝ ਕਰਨ ਦੀ ਚਾਹਤ ਰੱਖਦੀ ਹੋਵੇ, ਇਹ ਇੱਕ ਬਹੁਤ 'ਬੋਲਡ' ਵਿਸ਼ਾ ਸੀ।ਕਰਨ ਕਹਿੰਦੇ ਹਨ, ''ਜਦੋਂ ਇਸ ਉੱਤੇ ਪਹਿਲੀ ਵਾਰ ਗੱਲ ਹੋਈ ਤਾਂ ਮੈਂ ਮੀਟਿੰਗ ਵਿੱਚ ਹੀ ਬੇਨਜ਼ੀਰ ਨੂੰ ਮਜ਼ਾਕ ਵਿੱਚ ਕਿਹਾ ਕਿ ਮੈਡਮ ਜੋ ਤੁਸੀਂ ਕਹਿ ਰਹੇ ਹੋ, ਉਸਦੀ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਪਾਲਣ ਕਰਨ ਦੀ ਹਿੰਮਤ ਰੱਖਦੇ ਹੋ?''ਇਹ ਸੁਣਦੇ ਹੀ ਉੱਥੇ ਮੌਜੂਦ ਲੋਕਾਂ ਨੇ ਜ਼ੋਰ ਦੀ ਹੱਸਣਾ ਸ਼ੁਰੂ ਕੀਤਾ ਅਤੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।ਕਰਨ ਨੇ ਕਿਹਾ, ''ਬੇਨਜ਼ੀਰ ਨੇ ਤਾੜੀਆਂ ਦੇ ਰੁਕਣ ਦਾ ਇੰਤਜ਼ਾਰ ਕੀਤਾ। ਆਪਣੇ ਚਿਹਰੇ ਤੋਂ ਚਸ਼ਮਾ ਉਤਾਰਿਆ। ਆਪਣੀਆਂ ਨਾਸਾਂ ਚੜ੍ਹਾਈਆਂ ਅਤੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲੇ, ਜ਼ਰੂਰ, ਪਰ ਤੁਹਾਡੇ ਨਾਲ ਨਹੀਂ।''ਇਹ ਵੀ ਪੜ੍ਹੋਕੀ ਇਹ ਜਿਨਾਹ ਦੇ ਸੁਪਨਿਆਂ ਦਾ ਪਾਕਿਸਤਾਨ ਹੈ?'ਮਾਂ ਬੇਟੇ ਨੂੰ, ਪਤਨੀ ਪਤੀ ਨੂੰ ਗਲੇ ਨਾ ਲਗਾ ਸਕੀ'ਇਨ੍ਹਾਂ ਸਿੱਖਾਂ ਨੂੰ ਇਸਲਾਮ ਕਬੂਲਣ ਲਈ ਕਿਉਂ ਕਿਹਾ? Image copyright AFP ਆਈਸਕ੍ਰੀਮ ਦੀ ਸ਼ੌਕੀਨ ਬੇਨਜ਼ੀਰ ਭੁੱਟੋਈਸਟਰ ਦੀਆਂ ਛੁੱਟੀਆਂ 'ਚ ਕਰਨ ਨੂੰ ਬੇਨਜ਼ੀਰ ਦਾ ਫ਼ੋਨ ਆਇਆ। ਉਸ ਸਮੇਂ ਦੋਵੇਂ ਹੀ ਯੂਨੀਅਨ ਦੇ ਪ੍ਰਧਾਨ ਸਨ। ਬੇਨਜ਼ੀਰ ਨੇ ਕਿਹਾ, ''ਕੀ ਮੈਂ ਆਪਣੀ ਦੋਸਤ ਅਲੀਸਿਆ ਦੇ ਨਾਲ ਕੁਝ ਦਿਨਾਂ ਦੇ ਲਈ ਕੈਂਬ੍ਰਿਜ ਆ ਸਕਦੀ ਹਾਂ?''ਉਸ ਸਮੇਂ ਤੱਕ ਕੈਂਬ੍ਰਿਜ ਦੇ ਹੌਸਟਲ 'ਚ ਰਹਿਣ ਵਾਲੇ ਬਹੁਤੇ ਵਿਦਿਆਰਥੀ ਆਪਣੇ ਘਰ ਜਾ ਚੁੱਕੇ ਸਨ। ਬੇਨਜ਼ੀਰ ਨੂੰ ਠਹਿਰਾਉਣ ਦੀ ਕੋਈ ਸਮੱਸਿਆ ਨਹੀਂ ਸੀ। ਇਸ ਲਈ ਕਰਨ ਨੇ ਹਾਂ ਕਰ ਦਿੱਤੀ।ਕਰਨ ਯਾਦ ਕਰਦੇ ਹਨ, ''ਕੈਂਬ੍ਰਿਜ 'ਚ ਆਪਣੇ ਦੌਰੇ ਦੇ ਆਖ਼ਰੀ ਦਿਨ ਬੇਨਜ਼ੀਰ ਨੇ ਸਾਡੇ ਸਭ ਦੇ ਲਈ ਆਪਣੇ ਹੱਥਾਂ ਨਾਲ ਖਾਣਾ ਬਣਾਇਆ ਸੀ ਅਤੇ ਬੜਾ ਸਵਾਦ ਖਾਣਾ ਸੀ ਉਹ! ਕੌਫ਼ੀ ਪੀਣ ਤੋਂ ਬਾਅਦ ਅਚਾਨਕ ਬੇਨਜ਼ੀਰ ਨੇ ਕਿਹਾ ਸੀ ਚਲੋ ਆਈਸਕ੍ਰੀਮ ਖਾਣ ਚਲਦੇ ਹਾਂ। ਅਸੀਂ ਸਭ ਲੋਕ ਉਨ੍ਹਾਂ ਦੀ ਬਹੁਤ ਹੀ ਛੋਟੀ ਜਿਹੀ ਐਮਜੀ ਕਾਰ ਵਿੱਚ ਸਮਾ ਗਏ।''''ਅਸੀਂ ਸਮਝੇ ਕਿ ਆਈਸਕ੍ਰੀਮ ਖਾਣ ਲਈ ਕੈਂਬ੍ਰਿਜ ਜਾ ਰਹੇ ਹਾਂ ਪਰ ਸਟੇਅਰਿੰਗ ਸੰਭਾਲੇ ਬੇਨਜ਼ੀਰ ਨੇ ਗੱਡੀ ਲੰਡਨ ਦੇ ਵੱਲ ਮੋੜ ਦਿੱਤੀ। ਉੱਥੇ ਅਸੀਂ ਬੈਸਕਿਨ-ਰੋਬਿੰਸ ਦੀ ਆਈਸਕ੍ਰੀਮ ਖਾਦੀ। ਅਸੀਂ 10 ਵਜੇ ਰਾਤ ਨੂੰ ਚੱਲੇ ਸੀ ਅਤੇ ਰਾਤ ਡੇਢ ਵਜੇ ਵਾਪਿਸ ਕੈਂਬ੍ਰਿਜ ਆਏ।''ਇਹ ਵੀ ਪੜ੍ਹੋਕੀ ਕਦੇ ਪਾਕਿਸਤਾਨ ਵਿੱਚ ਕੱਟੜਵਾਦ ਖ਼ਤਮ ਹੋਏਗਾ?ਪਾਕਿਸਤਾਨ 'ਚ ਕੁੜੀਆਂ ਨੂੰ ਕਿਉਂ ਪੜ੍ਹਾਈ ਛੱਡਣੀ ਪੈਂਦੀ ਹੈਮਿਲੋ ਪਾਕਿਸਤਾਨ ਦੀਆਂ ਜਾਂਬਾਜ਼ ਬੀਬੀਆਂ ਨੂੰ Image copyright Reuters ਕਰਨ ਕਹਿੰਦੇ ਹਨ, ''ਅਗਲੀ ਸਵੇਰ ਆਕਸਫ਼ਾਰਡ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ 45 ਆਰਪੀਐਮ ਦਾ ਇੱਕ ਰਿਕਾਰਡ ਭੇਂਟ ਕੀਤਾ, ਜਿਸ 'ਚ ਇੱਕ ਗਾਣਾ ਸੀ, 'ਯੂ ਆਰ ਮੋਰ ਦੈਨ ਏ ਨੰਬਰ ਇਨ ਮਾਈ ਲਿਟਿਲ ਰੈੱਡ ਬੁੱਕ'।''ਉਹ ਹੱਸਦਿਆਂ ਹੋਏ ਬੋਲੇ, ਮੈਨੂੰ ਪਤਾ ਹੈ ਕਿ ਤੁਸੀਂ ਹਰ ਥਾਂ ਇਸਦਾ ਢਿੰਢੋਰਾ ਪਿੱਟੋਗੇ, ਪਰ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਮੈਂ ਆਪਣੇ ਦਿਲ 'ਚ ਸੋਚਾਂਗੀ ਕਿ ਤੁਸੀਂ ਹੋ ਤਾਂ ਨਿਕੰਮੇ ਭਾਰਤੀ ਹੀ।''ਸ਼ਰ੍ਹੇਆਮ ਗੱਲ੍ਹਾਂ ਚੁੰਮਣ ਤੋਂ ਪਰਹੇਜ਼ਇਸ ਵਿਚਾਲੇ ਕਰਨ ਪੱਤਰਕਾਰ ਬਣ ਗਏ। ਉਨ੍ਹਾਂ ਨੇ ਪਹਿਲਾਂ 'ਦਿ ਟਾਇਮਜ਼' ਦੀ ਨੌਕਰੀ ਕੀਤੀ ਅਤੇ ਫ਼ਿਰ ਉਹ ਐਲਡਬਲਿਊਟੀ ਟੇਲੀਵੀਜ਼ਨ ਵਿੱਚ ਰਿਪੋਰਟਰ ਬਣ ਗਏ।ਬੇਨਜ਼ੀਰ ਪਾਕਿਸਤਾਨ ਤੋਂ ਕੱਢੇ ਜਾਣ ਤੋਂ ਬਾਅਦ ਲੰਡਨ 'ਚ ਹੀ ਰਹਿਣ ਲੱਗੇ। ਦੋਵਾਂ ਦੀ ਕੈਂਬ੍ਰਿਜ ਤੋਂ ਸ਼ੁਰੂ ਹੋਈ ਦੋਸਤੀ ਗੂੜ੍ਹੀ ਹੋਈ ਅਤੇ ਇੱਕ ਦਿਨ ਬੇਨਜ਼ੀਰ ਨੇ ਕਰਨ ਨੂੰ ਕਿਹਾ ਤੁਸੀਂ ਮੈਨੂੰ ਆਪਣੇ ਘਰ ਕਿਉਂ ਨਹੀਂ ਬੁਲਾਉਂਦੇ? Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਕਰਨ ਦੱਸਦੇ ਹਨ, ''ਉਸ ਤੋਂ ਬਾਅਦ ਬੇਨਜ਼ੀਰ ਦਾ ਮੇਰੇ ਘਰ ਆਉਣ ਦਾ ਸਿਲਸਿਲਾ ਸ਼ੁਰੂ ਹੋਇਆ।''ਉਨ੍ਹਾਂ ਨੇ ਕਿਹਾ, ''ਪਤਨੀ ਨਿਸ਼ਾ ਦੀ ਵੀ ਬੇਨਜ਼ੀਰ ਨਾਲ ਦੋਸਤੀ ਹੋ ਗਈ। ਇੱਕ ਦਿਨ ਉਹ ਅਤੇ ਅਸੀਂ ਦੋਵੇਂ ਆਪਣੇ ਫ਼ਲੈਟ ਦੇ ਫਰਸ਼ ਉੱਤੇ ਬੈਠ ਕੇ ਵਾਈਨ ਅਤੇ ਸਿਗਰਟ ਪੀਂਦੇ ਹੋਏ ਗੱਲਾਂ ਕਰ ਰਹੇ ਸੀ। ਉਸ ਜ਼ਮਾਨੇ ਵਿੱਚ ਬੇਨਜ਼ੀਰ ਸਿਗਰਟ ਪੀਂਦੇ ਸਨ। ਗੱਲਾਂ ਕਰਦਿਆਂ-ਕਰਦਿਆਂ ਸਵੇਰ ਹੋਣ ਨੂੰ ਆ ਗਈ ਸੀ। ਬੇਨਜ਼ੀਰ ਨੇ ਕਿਹਾ ਕਿ ਅਸੀਂ ਇੰਨੀ ਵਾਈਨ ਪੀ ਚੁੱਕੇ ਹਾਂ ਕਿ ਤੁਹਾਡਾ ਆਪਣੀ ਕਾਰ ਰਾਹੀਂ ਮੈਨੂੰ ਘਰ ਛੱਡਣਾ ਸੁਰੱਖਿਅਤ ਨਹੀਂ ਹੋਵੇਗਾ।''ਉਨ੍ਹਾਂ ਨੇ ਦੱਸਿਆ, ''ਬੇਨਜ਼ੀਰ ਬੋਲੇ ਕਿ ਉਹ ਕੈਬ ਤੋਂ ਘਰ ਜਾਣਗੇ ਕਿਉਂਕਿ ਜੇ ਕੋਈ ਪੁਲਿਸਵਾਲਾ ਸਾਨੂੰ ਨਸ਼ੇ ਦੀ ਹਾਲਤ ਵਿੱਚ ਫੜ ਲੈਂਦਾ ਤਾਂ ਅਗਲੇ ਦਿਨ ਅਖ਼ਬਾਰਾਂ ਵਿੱਚ ਚੰਗੀ ਹੈੱਡਲਾਈਨ ਬਣਦੀ। ਹਾਲਾਂਕਿ ਜਦੋਂ ਕੈਬ ਡ੍ਰਾਇਵਰ ਮੇਰੇ ਘਰ ਪਹੁੰਚਿਆਂ ਤਾਂ ਉਹ ਭਾਰਤੀ ਉੱਪ-ਮਹਾਦੀਪ ਦਾ ਹੀ ਨਿਕਲਿਆ।''ਕਰਨ ਨੇ ਕਿਹਾ, ''ਬੇਨਜ਼ੀਰ ਨੇ ਵਿਦਾ ਲੈਂਦੇ ਹੋਏ ਮੇਰੀ ਪਤਨੀ ਦੇ ਗੱਲ੍ਹ ਚੁੰਮੇ ਪਰ ਮੇਰੇ ਵੱਲ ਉਨ੍ਹਾਂ ਨੇ ਆਪਣੇ ਹੱਥ ਵਧਾਏ। ਮੈਨੂੰ ਇਹ ਥੋੜਾ ਅਜੀਬ ਲੱਗਿਆ ਕਿਉਂਕਿ ਇਸ ਤੋਂ ਪਹਿਲਾਂ ਬੇਨਜ਼ੀਰ ਜਾਂਦੇ ਸਮੇਂ ਹਮੇਸ਼ਾ ਆਪਣੀਆਂ ਗੱਲ੍ਹਾਂ ਮੇਰੇ ਵੱਲ ਵਧਾ ਦਿੰਦੇ ਸਨ।''ਕਰਨ ਯਾਦ ਕਰਦੇ ਹਨ, ''ਉਨ੍ਹਾਂ ਨੇ ਮੇਰੇ ਕੰਨਾ ਵਿੱਚ ਹੌਲੀ ਜਿਹੀ ਕਿਹਾ ਕਿ ਇਹ ਕੈਬ ਡ੍ਰਾਇਵਰ ਆਪਣੇ ਇਲਾਕੇ ਦਾ ਹੈ। ਉਸਨੂੰ ਇਹ ਨਹੀਂ ਦਿਖਣਾ ਚਾਹੀਦਾ ਕਿ ਤੁਸੀਂ ਮੇਰੀ ਚੁੰਮਣ ਲੈ ਰਹੇ ਹੋ। ਮੈਂ ਇੱਕ ਸੁਸਲਿਮ ਦੇਸ ਦੀ ਕੁਆਰੀ ਮਹਿਲਾ ਹਾਂ।''ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬੀਬੀਸੀ ਨੂੰ ਦਿੱਤੇ ਇੰਟਰਵਿਊ ’ਚ ਗੋਵਿੰਦਾ ਨੇ ਕਾਦਰ ਖ਼ਾਨ ਨਾਲ ਆਪਣੇ ਰਿਸ਼ਤਿਆਂ ਅਤੇ ਸਰਫ਼ਰਾਜ਼ ਖ਼ਾਨ ਦੇ ਇਲਜ਼ਾਮਾਂ ’ਤੇ ਚੁੱਪੀ ਤੋੜੀ ਹੈ।(ਵੀਡੀਓ: ਸੁਪ੍ਰੀਆ ਸੋਗਲੇ)(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਅਕਾਰਮਾਰਾ ਸ਼ਹਿਰ ਪੂਰਬੀ ਯੂਰਪ ਵਿੱਚ ਆਬਖਜ਼ੀਆ ਦੇ ਝਗੜੇ ਵਾਲੇ ਇਲਾਕੇ ਵਿੱਚ ਪੈਂਦਾ ਹੈ।ਹੁਣ ਇਸ ਉੱਪਰ ਕੁਦਰਤ ਦਾ ਕਬਜ਼ਾ ਹੈ।ਅਕਾਰਮਾਰਾ ਵਿੱਚ ਸਾਲ 1070 ਦੌਰਾਨ 5000 ਖਾਣ ਮਜ਼ਦੂਰ ਵਸਦੇ ਸਨ ਪਰ ਹੁਣ ਸਿਰਫ 35 ਗਾਵਾਂ ਬਚੀਆਂ ਹਨ ਅਤੇ ਹੁਣ ਇਸ ਉੱਪਰ ਕੁਦਰਤ ਦਾ ਕਬਜ਼ਾ ਹੈ।ਇਹ ਵੀ ਪੜ੍ਹੋ꞉ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਦੁਨੀਆਂ ਦੀ ਸਭ ਤੋਂ ਲੰਬੀ ਉਡਾਣ ਸ਼ੁਰੂ ਰਾਮਪਾਲ ਬਾਬਾ: ਜੇਈ ਤੋਂ ਕਿਵੇਂ ਬਾਬਾ ਬਣੇ ਤੇ ਜੇਲ੍ਹ ਗਏ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਆਲਮੀ ਤਪਸ਼ ਘਟਾਉਣ ਲਈ ਘੱਟ ਮਾਸ ਖਾਣਾ ਕਿਵੇਂ ਹੈ ਕਾਰਗਰ ਹਥਿਆਰ 5 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46427110 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਵਿਸ਼ਵ ਭਰ ਵਿੱਚ ਵੱਧ ਰਹੇ ਤਾਪਮਾਨ ਨੂੰ ਲੈ ਕੇ ਜਲਵਾਯੂ ਵਿਗਿਆਨੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ।ਸੰਯੁਕਤ ਰਾਸ਼ਟਰ ਦੀ ਮੈਂਬਰ ਦੇਸਾਂ ਦੀਆਂ ਸਰਕਾਰਾਂ ਦੇ ਪੈਨਲ ਦੀ ਰਿਪੋਰਟ ਮੁਤਾਬਕ ਧਰਤੀ ਦੇ ਤਾਪਮਾਨ ਦੇ ਵਾਧੇ ਦੀ ਦਰ ਅਗਲੇ 12 ਸਾਲਾਂ ਵਿੱਚ ਹੀ ਉਦਯੋਗੀਕਰਨ ਤੋਂ ਪਹਿਲਾਂ ਦੇ 1.5 ਸੈਲਸੀਅਸ ਤੋਂ ਟੱਪ ਸਕਦੀ ਹੈ। ਇਹ ਵੱਡੇ ਪੱਧਰ 'ਤੇ ਸੋਕਾ, ਜੰਗਲਾਂ ਵਿੱਚ ਲੱਗੀ ਅੱਗ, ਹੜ੍ਹ ਅਤੇ ਲੱਖਾਂ ਲੋਕਾਂ ਲਈ ਖਾਣੇ ਦੀ ਘਾਟ ਵਰਗੇ ਹਾਲਾਤਾਂ ਵਿੱਚ ਖਤਰੇ ਨੂੰ ਵਧਾ ਸਕਦਾ ਹੈ। ਇਹ ਵੀ ਪੜ੍ਹੋ:ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਸਿੱਧੂ ਤੇ ਕੈਪਟਨ ਦੀਆਂ ਵੱਖਰੀਆਂ ਸੁਰਾਂ 'ਤੇ ਸੋਸ਼ਲ ਮੀਡੀਆ 'ਕੈਪਟਨ ਮੇਰੇ ਪਿਤਾ ਬਰਾਬਰ, ਮੈਂ ਮਸਲਾ ਸੁਲਝਾ ਲਵਾਂਗਾ'ਅਜਿਹੇ ਵਿੱਚ ਸੀਮਾ ਰੇਖਾ ਨੂੰ ਪਾਰ ਕਰਨ ਤੋਂ ਬਚੋ। ਦੁਨੀਆਂ ਨੂੰ ''ਸਮਾਜ ਦੇ ਸਾਰੇ ਪਹਿਲੂਆਂ ਵਿੱਚ ਤੇਜ਼ੀ ਨਾਲ ਦੂਰ ਤੱਕ ਪਹੁੰਚਣ ਅਤੇ ਬੇਮਿਸਾਲ ਤਬਦੀਲੀਆਂ"" ਦੀ ਲੋੜ ਹੈ।ਪਰ ਅਜਿਹਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?ਰਿਪੋਰਟ ਦੇ ਮੁੱਖ ਲੇਖਕ ਅਰੋਮਰ ਰੇਵੀ ਮੁਤਾਬਕ, ""ਬਹੁਤ ਹੀ ਆਮ ਸੂਝ ਵਾਲੀਆਂ ਕਿਰਿਆਵਾਂ ਹਨ।""''1.5 ਸੈਲਸੀਅਸ ਤਬਦੀਲੀ ਲਈ ਜਲਵਾਯੂ ਕਾਰਵਾਈ ਵਿੱਚ ਤੇਜ਼ੀ ਲਿਆਉਣ ਲਈ ਨਾਗਰਿਕ ਅਤੇ ਉਪਭੋਗਤਾ ਸਭ ਤੋਂ ਮਹੱਤਵਪੂਰਨ ਅਦਾਕਾਰਾਂ ਵਿੱਚੋਂ ਇੱਕ ਹੋਣਗੇ।'' ਰੋਜ਼ਾਨਾ ਜ਼ਿੰਦਗੀ 'ਚ ਤੁਸੀਂ ਇਹ ਬਦਲਾਅ ਲਿਆ ਸਕਦੇ ਹੋ।1. ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੋਕਾਰ ਅਤੇ ਚਾਰ ਪਹੀਆ ਵਾਹਨ ਦੀ ਵਰਤੋਂ ਕਰਨ ਨਾਲੋਂ ਪੈਦਲ ਚੱਲੋ, ਸਾਈਕਲ ਦੀ ਵਰਤੋਂ ਕਰੋ ਜਾਂ ਫਿਰ ਪਬਲਿਕ ਟਰਾਂਸਪੋਰਟ ਦੀ। ਇਹ ਤੁਹਾਨੂੰ ਫਿੱਟ ਰੱਖਣ ਵਿੱਚ ਵੀ ਮਦਦ ਕਰਨਗੇ। Image copyright Getty Images ਫੋਟੋ ਕੈਪਸ਼ਨ ਜਹਾਜ਼ ਵਿੱਚ ਸਫ਼ਰ ਕਰਨ ਨਾਲੋਂ ਇਲੈਕਟ੍ਰਿਕ ਵਾਹਨ ਜਾਂ ਫਿਰ ਰੇਲ ਗੱਡੀ ਦੀ ਵਰਤੋਂ ਕਰੋ ਡਾ. ਡੇਬਰਾ ਰੋਬਰਟਸ, ਜਿਹੜੇ IPCC ਕੋ-ਚੇਅਰਸ ਹਨ, ਦਾ ਕਹਿਣਾ ਹੈ, ""ਅਸੀਂ ਸ਼ਹਿਰ ਵਿੱਚ ਚੱਲਣ ਲਈ ਆਪਣਾ ਰਸਤਾ ਚੁਣ ਸਕਦੇ ਹਾਂ। ਜੇਕਰ ਤੁਹਾਡੇ ਕੋਲ ਪਬਲਿਕ ਟਰਾਂਸਪੋਰਟ ਦੀ ਸੁਵਿਧਾ ਨਹੀਂ ਹੈ ਤਾਂ ਇਹ ਯਕੀਨੀ ਬਣਾਓ ਕਿ ਉਸੇ ਸਿਆਸਤਦਾਨ ਨੂੰ ਚੁਣੋ ਜਿਹੜਾ ਤੁਹਾਨੂੰ ਪਬਲਿਕ ਟਰਾਂਸਪੋਰਟ ਦਾ ਬਦਲ ਮੁਹੱਈਆ ਕਰਵਾਏ।""""ਜਹਾਜ਼ ਵਿੱਚ ਸਫ਼ਰ ਕਰਨ ਨਾਲੋਂ ਇਲੈਕਟ੍ਰਿਕ ਵਾਹਨ ਜਾਂ ਫਿਰ ਰੇਲ ਗੱਡੀ ਦੀ ਵਰਤੋਂ ਕਰੋ। ਆਪਣੀ ਯਾਤਰਾ ਨੂੰ ਰੱਦ ਕਰਕੇ ਵੀਡੀਓ ਕਾਨਫਰਸਿੰਗ ਦੀ ਵਰਤੋਂ ਕਰਕੇ ਇਸ ਪਾਸੇ ਇੱਕ ਕਦਮ ਹੋਰ ਵਧਾਓ।""2. ਊਰਜਾ ਦੀ ਬੱਚਤ ਕਰੋ ਖਣਿਜ ਈਂਧਨ ਦੀ ਬਚਤ ਲਈ ਕੱਪੜੇ ਮਸ਼ੀਨ ਵਿੱਚ ਸੁਕਾਉਣ ਦੀ ਥਾਂ ਤਾਰ 'ਤੇ ਪਾ ਕੇ ਸੁਕਾਓ।ਠੰਢਾ ਕਰਨ ਲਈ ਵੱਧ ਤਾਪਮਾਨ ਦੀ ਵਰਤੋਂ ਕਰੋ ਅਤੇ ਗਰਮ ਕਰਨ ਲਈ ਘੱਟ ਤਾਪਮਾਨ ਦੀ ਵਰਤੋਂ ਕਰੋ। Image copyright Getty Images ਸਰਦੀਆਂ ਵਿੱਚ ਘਰ ਦੀ ਗਰਮੀ ਬਾਹਰ ਜਾਣ ਤੋਂ ਰੋਕਣ ਲਈ ਆਪਣੀ ਘਰ ਦੀ ਛੱਤ ਨੂੰ ਇਨਸੂਲੇਟ ਕਰੋ।ਗਰਮੀਆਂ ਦੌਰਾਨ ਧੁੱਪ ਤੋਂ ਬਚਣ ਲਈ ਛੱਤ ਦੇ ਉੱਪਰਲੇ ਹਿੱਸੇ ਨੂੰ ਇੰਸੂਲੇਟ ਕਰੋ।ਇਹ ਵੀ ਪੜ੍ਹੋ:ਹਾਈਡਰੋਜਨ ਤੇ ਪਰਮਾਣੂ ਬੰਬ `ਚ ਕੀ ਫ਼ਰਕ ਹੈ? ਤੁਹਾਨੂੰ ਠੰਢਕ ਦੇਣ ਵਾਲੀ ਚੀਜ਼ ਕਿਵੇਂ ਬਣੀ ਗਰਮੀ ਦੀ ਵਜ੍ਹਾਕਸਰਤ ਕਰਨ ਤੋਂ ਬਾਅਦ ਸਾਡੀ ਚਰਬੀ ਕਿੱਥੇ ਜਾਂਦੀ ਹੈ?ਜਦੋਂ ਲੋੜ ਨਾ ਹੋਵੇ ਤਾਂ ਮਸ਼ੀਨਾਂ ਦੇ ਸਵਿੱਚ ਬੰਦ ਕਰ ਦਿਓ। Image copyright Getty Images ਇਹ ਤੁਹਾਨੂੰ ਛੋਟਾ ਜਿਹਾ ਬਦਲਾਅ ਲੱਗੇਗਾ ਪਰ ਇਹ ਊਰਜਾ ਨੂੰ ਬਚਾਉਣ ਦੇ ਬਹੁਤ ਪ੍ਰਭਾਵੀ ਤਰੀਕੇ ਹਨ। ਅਗਲੀ ਵਾਰ ਜਦੋਂ ਤੁਸੀਂ ਇਲੈਕਟ੍ਰਿਕ ਉਪਕਰਣ ਖਰੀਦ ਰਹੇ ਹੋਵੋਗੇ, ਇਹ ਜ਼ਰੂਰ ਜਾਂਚੋਗੇ ਕਿ ਇਹ ਊਰਜਾ-ਕੁਸ਼ਲ ਹੈ।3. ਮਾਸ ਘੱਟ ਕਰੋ ਜਾਂ ਸ਼ਾਕਾਹਾਰੀ ਬਣੋਰੈੱਡ ਮੀਟ ਯਾਨਿ ਕਿ ਮਟਨ ਦਾ ਉਤਪਾਦਨ ਚਿਕਨ, ਫਲ, ਸਬਜ਼ੀਆਂ ਅਤੇ ਅਨਾਜ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਗ੍ਰੀਨ ਹਾਊਸ ਗੈਸ ਦਾ ਨਿਕਾਸ ਕਰਦਾ ਹੈ। ਪੈਰਿਸ ਕਲਾਈਮੇਟ ਸਮਿਟ ਦੌਰਾਨ, 119 ਦੇਸਾਂ ਨੇ ਖੇਤੀਬਾੜੀ ਨਿਕਾਸ ਘੱਟ ਕਰਨ ਦੀ ਸਹੁੰ ਚੁੱਕੀ ਸੀ। Image copyright Getty Images ਫੋਟੋ ਕੈਪਸ਼ਨ ਰੈੱਡ ਮੀਟ ਯਾਨਿ ਕਿ ਮਟਨ ਦਾ ਉਤਪਾਦਨ ਚਿਕਨ, ਫਲ, ਸਬਜ਼ੀਆਂ ਅਤੇ ਅਨਾਜ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਗ੍ਰੀਨ ਹਾਊਸ ਗੈਸ ਦਾ ਨਿਕਾਸ ਕਰਦਾ ਹੈ ਹਾਲਾਂਕਿ, ਇਸ ਬਾਰੇ ਕੋਈ ਗੱਲ ਨਹੀਂ ਹੋਈ ਸੀ ਕਿ ਉਹ ਇਹ ਸਭ ਕਿਵੇਂ ਕਰਨਗੇ।ਪਰ ਤੁਸੀਂ ਮਦਦ ਕਰ ਸਕਦੇ ਹੋ। ਮੀਟ ਨੂੰ ਘੱਟ ਕਰੋ ਅਤੇ ਸਬਜ਼ੀਆਂ ਤੇ ਫਲਾਂ ਦੀ ਵੱਧ ਵਰਤੋਂ ਕਰੋ।ਇਹ ਬਹੁਤ ਚੁਣੌਤੀ ਭਰਿਆ ਹੋਵੇਗਾ, ਪਰ ਹਫ਼ਤੇ ਵਿੱਚ ਇੱਕ ਦਿਨ ਮੀਟ ਛੱਡ ਕੇ ਵੇਖੋ।4. ਘੱਟ ਕਰੋ ਅਤੇ ਮੁੜ ਵਰਤੋਂ ਕਰੋ... ਇੱਥੋਂ ਤੱਕ ਕਿ ਪਾਣੀ ਦੀ ਵੀ ਸਾਨੂੰ ਵਾਰ-ਵਾਰ ਰੀਸਾਈਕਲਿੰਗ ਦੇ ਫਾਇਦਿਆਂ ਬਾਰੇ ਦੱਸਿਆ ਗਿਆ ਹੈ। ਪਰ ਰੀਸਾਈਕਲਿੰਗ ਲਈ ਸਮੱਗਰੀ ਦੀ ਢੋਆ-ਢੁਆਈ ਅਤੇ ਪ੍ਰੋਸੈਸਿੰਗ ਇੱਕ ਕਾਰਬਨ ਪ੍ਰਭਾਵੀ ਪ੍ਰਕਿਰਿਆ ਹੈ। Image copyright Getty Images ਫੋਟੋ ਕੈਪਸ਼ਨ ਹਮੇਸ਼ਾ ਪਾਣੀ ਦੀ ਬੱਚਤ ਕਰਨ ਦੇ ਤਰੀਕੇ ਲੱਭੋ ਇਹ ਉਤਪਾਦ ਨੂੰ ਨਵੇਂ ਸਿਰੇ ਤੋਂ ਬਣਾਉਣ ਨਾਲੋਂ ਘੱਟ ਊਰਜਾ ਵਰਤਦਾ ਹੈ ਪਰ ਘਟਾਉਣ ਅਤੇ ਮੁੜ ਵਰਤਣ ਵਾਲੇ ਉਤਪਾਦ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਵਿੱਚ ਮਦਦ ਕਰਦੇ ਹਨ। ਬਿਲਕੁਲ ਅਜਿਹਾ ਹੀ ਪਾਣੀ ਦੇ ਮਾਮਲੇ ਵਿੱਚ ਹੁੰਦਾ ਹੈ।ਅਰੋਮਰ ਰੇਵੀ ਮੁਤਾਬਕ, ''ਅਸੀਂ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਰੱਖ ਸਕਦੇ ਹਾਂ ਅਤੇ ਉਸ ਨੂੰ ਰੀਸਾਈਕਲ ਕਰ ਸਕਦੇ ਹਾਂ।''5. ਦੂਜਿਆਂ ਨੂੰ ਸਿਖਾਓਮੌਸਮ ਤਬਦੀਲੀ ਬਾਰੇ ਲੋਕਾਂ ਨੂੰ ਸਿਖਾਓ। ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੂੰ ਜਾ ਕੇ ਮਿਲੋ।'ਸ਼ੇਅਰਡ ਨੈੱਟਵਰਕ' ਵਿਕਸਿਤ ਕਰੋ ਤਾਂ ਜੋ ਲੋਕਾਂ ਤੱਕ ਜਾਣਕਾਰੀ ਪਹੁੰਚੇ।ਇਹ ਵੀ ਪੜ੍ਹੋ:ਕੀ ਅਸੀਂ ਮਿਲ ਕੇ 'ਬਲਾਤਕਾਰ ਦੇ ਸੱਭਿਆਚਾਰ' ਨੂੰ ਹੱਲਾਸ਼ੇਰੀ ਦੇ ਰਹੇ ਹਾਂਫਰਾਂਸ 'ਚ ਲੱਖਾਂ ਲੋਕ ਸੜਕਾਂ 'ਤੇ ਉਤਰੇਪਾਕ ਦੀ ਜੇਲ੍ਹ 'ਚ ਬੰਦ ਭਾਰਤੀ ਫੌਜੀ ਦੀ ਪਤਨੀ ਦੀ ਕਹਾਣੀਅਰੋਮਰ ਰੇਵੀ ਦਾ ਕਹਿਣਾ ਹੈ ਕਿ ਜੇਕਰ ਅਰਬਾਂ ਲੋਕ ਰੋਜ਼ਾਨਾ ਆਪਣੀ ਜ਼ਿੰਦਗੀ 'ਚ ਬਦਲਾਅ ਲਿਆਉਣਗੇ ਤਾਂ ਤਬਦੀਲੀ ਜ਼ਰੂਰ ਆਵੇਗੀ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਨਿੱਕੇ ਹੁੰਦਿਆਂ ਤੋਂ ਹੀ ਚੰਨ ਨਾਲ ਪਿਆਰ ਕਰਨ ਵਾਲੇ ਯੁਸਾਕੂ ਮਾਇਜ਼ਾਵਾ ਜਲਦ ਹੀ ਚੰਨ ਦਾ ਚੱਕਰ ਲਗਾਉਣ ਲਈ ਤਿਆਰ ਹਨ। ਇਹ ਹੀ ਨਹੀਂ ਉਹ ਇਸ ਤਜ਼ਰਬੇ ਨੂੰ ਕੈਮਰੇ ’ਚ ਕੈਦ ਕਰਨ ਲਈ ਆਪਣੇ ਨਾਲ ਕਈ ਕਲਾਕਾਰਾਂ ਨੂੰ ਲਿਜਾਉਣਾ ਚਾਹੁੰਦੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਾਊਦੀ ਅਰਬ: ਬਾਈਕ ਤੇ ਟਰੱਕ ਵੀ ਚਲਾਉਣਗੀਆਂ ਔਰਤਾਂ 17 ਦਸੰਬਰ 2017 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-42384688 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright REEM BAESHEN/AFP/Getty Images ਸਾਊਦੀ ਅਰਬ ਵਿੱਚ ਟ੍ਰੇਫਿਕ ਨਿਯਮਾਂ 'ਚ ਬਦਲਾਅ ਕੀਤੇ ਗਏ ਹਨ ਹੁਣ ਉੱਥੇ ਦੀਆਂ ਮਹਿਲਾਵਾਂ ਟਰੱਕ ਤੇ ਬਾਈਕ ਵੀ ਚਲਾ ਸਕਣਗੀਆਂ।ਫਰਾਂਸ ਦੀ ਨਿਊਜ਼ ਏਜੰਸੀ ਏਐੱਫਪੀ ਮੁਤਾਬਕ ਸਾਊਦੀ ਅਧਿਕਾਰੀਆਂ ਨੇ ਕਾਰ ਚਲਾਉਣ ਦੀ ਛੋਟ ਦੇਣ ਦੇਣ ਤੋਂ ਬਾਅਦ ਹੁਣ ਮਹਿਲਾਵਾਂ ਨੂੰ ਲੋੜ ਮੁਤਾਬਕ ਟਰੱਕ ਤੇ ਬਾਈਕ ਚਲਾਉਣ ਦੀ ਵੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਹੈ। ਸਾਊਦੀ ਪ੍ਰੈੱਸ ਏਜੰਸੀ ਵਿੱਚ ਸਾਊਦੀ ਅਰਬ ਦੇ ਟਰਾਂਸਪੋਰਟ ਮਹਿਕਮੇ ਨੇ ਨਵੇਂ ਨਿਯਮਾਂ ਦੀ ਜਾਣਕਾਰੀ ਦਿੱਤੀ ਹੈ।ਸਾਊਦੀ ਅਰਬ 'ਚ ਔਰਤਾਂ ਨੂੰ ਮਿਲੀ ਇੱਕ ਹੋਰ ਅਜ਼ਾਦੀ ਸਾਊਦੀ ਅਰਬ 'ਚ ਵੇਚੀਆਂ ਗਈਆਂ ਇਹ ਪੰਜਾਬਣਾਂ ?ਸਾਊਦੀ ਅਰਬ 'ਚ 11 ਰਾਜਕੁਮਾਰ ਹਿਰਾਸਤ ਵਿੱਚ ਤਿੰਨ ਮਹੀਨੇ ਪਹਿਲਾਂ ਹੀ ਸਤੰਬਰ ਵਿੱਚ ਕਿੰਗ ਸਲਮਾਨ ਨੇ ਇੱਕ ਹੁਕਮ ਜਾਰੀ ਕਰਕੇ ਅਗਲੇ ਸਾਲ ਜੂਨ ਤੋਂ ਮਹਿਲਾਵਾਂ ਨੂੰ ਕਾਰ ਚਲਾਉਣ ਦੀ ਇਜਾਜ਼ਤ ਦਿੱਤੀ ਸੀ।ਟਰਾਂਸਪੋਰਟ ਮਹਿਕਮੇ ਮੁਤਾਬਕ, ''ਅਸੀਂ ਮਹਿਲਾਵਾਂ ਨੂੰ ਟਰੱਕ ਚਲਾਉਣ ਦੇ ਨਾਲ ਬਾਈਕ ਚਲਾਉਣ ਦੀ ਵੀ ਇਜਾਜ਼ਤ ਦੇ ਰਹੇ ਹਾਂ।'' Image copyright GCSHUTTER ਮਹਿਲਾਵਾਂ ਨੂੰ ਡਰਾਈਵਿੰਗ ਦਾ ਅਧਿਕਾਰ ਦੁਆਉਣ ਲਈ ਕਈ ਸਾਲਾਂ ਤੋਂ ਅਭਿਆਨ ਚਲਾਇਆ ਜਾ ਰਿਹਾ ਸੀ। ਕਈ ਮਹਿਲਾਵਾਂ ਨੂੰ ਪਬੰਦੀ ਨੂੰ ਤੋੜਨ ਲਈ ਸਜ਼ਾ ਵੀ ਮਿਲੀ।ਸਾਊਦੀ ਪ੍ਰੈੱਸ ਏਜੰਸੀ ਮੁਤਾਬਕ ਇਸ ਫ਼ੈਸਲੇ ਨਾਲ ਟ੍ਰੈਫਿਕ ਨਿਯਮਾਂ ਦੀਆਂ ਕਈ ਤਜਵੀਜ਼ਾ ਨੂੰ ਲਾਗੂ ਕੀਤਾ ਜਾਵੇਗਾ ਜਿਸ ਵਿੱਚ ਮਹਿਲਾਵਾਂ ਤੇ ਪੁਰਸ਼ਾਂ ਲਈ ਇੱਕੋ ਵਰਗੇ ਡਰਾਇਵਿੰਗ ਲਾਈਸੈਂਸ ਜਾਰੀ ਕਰਨਾ ਵੀ ਸ਼ਾਮਲ ਹੈ।ਰਿੱਜ-ਕਾਰਲਟਨ ਹੋਟਲ ਬਣਿਆ ਰਾਜਕੁਮਾਰਾਂ ਦੀ ਜੇਲ੍ਹ'ਮੈਂ ਹਰ ਮੁੱਦੇ 'ਤੇ ਗੱਲ ਕਰਦੀ ਹਾਂ'ਸਾਊਦੀ ਸਰਕਾਰ ਨੇ ਜਦੋਂ ਮਹਿਲਾਵਾਂ 'ਤੇ ਕਾਰ ਚਲਾਉਣ ਦੀ ਮਨਾਹੀ ਨੂੰ ਖ਼ਤਮ ਕੀਤਾ ਸੀ ਤਾਂ ਇਸ ਵਿੱਚ ਸ਼ਰੀਆ ਕਨੂੰਨ ਦਾ ਵੀ ਖ਼ਿਆਲ ਰੱਖਿਆ ਗਿਆ ਸੀ, ਹਾਲਾਂਕਿ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਨਹੀਂ ਦਿੱਤੀ ਗਈ ਸੀ।ਸਾਊਦੀ ਪ੍ਰੈੱਸ ਏਜੰਸੀ ਨੇ ਕਿਹਾ ਸੀ ਕਿ ਸੀਨੀਅਰ ਧਾਰਮਿਕ ਵਿਦਵਾਨਾਂ ਨੀ ਕੌਂਸਲ ਦੇ ਮੈਂਬਰਾਂ ਨੇ ਬਹੁਮਤ ਵਿੱਚ ਇਸ ਫ਼ੈਸਲੇ ਦਾ ਸਮਰਥਨ ਕੀਤਾ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 'ਉਹ ਮੇਰੀ ਪੈਨਸ਼ਨ ਰੋਕ ਸਕਦੇ ਨੇ, ਖਾਣਾ ਖਾਣ ਤੋਂ ਨਹੀਂ' : ਜਸਟਿਸ ਚੇਲਾਮੇਸ਼ਵਰ ਸਲਮਾਨ ਰਾਵੀ ਬੀਬੀਸੀ ਪੱਤਰਕਾਰ 14 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46855761 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright PTI ਸੁਪਰੀਮ ਕੋਰਟ ਦੇ ਸੇਵਾ-ਮੁਕਤ ਜੱਜ ਜਸਤੀ ਚੇਲਾਮੇਸ਼ਵਰ ਦਾ ਕਹਿਣਾ ਹੈ ਕਿ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਭਾਰਤ ਸਰਕਾਰ ਠੀਕ ਕੰਮ ਕਰ ਰਹੀ ਹੈ ਜਾਂ ਸੁਪਰੀਮ ਕੋਰਟ ਠੀਕ ਕੰਮ ਕਰ ਰਹੀ ਹੈ ਜਾਂ ਨਹੀਂ।ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਆਂਧਰ ਪ੍ਰਦੇਸ਼ ਦੇ ਕ੍ਰਿਸ਼ਣਾ ਜਿਲ੍ਹੇ ਵਿੱਚ ਆਬਾਦ ਆਪਣੇ ਜੱਦੀ ਪਿੰਡ ਵਿੱਚ ਇੱਕ ਪੁਰਸਕੂਨ ਜ਼ਿੰਦਗੀ ਜਿਊਂ ਰਹੇ ਹਨ।ਪਿਛਲੇ ਸਾਲ 12 ਜਨਵਰੀ ਨੂੰ ਭਾਰਤੀ ਨਿਆਂਪਾਲਿਕਾ ਦੇ ਇਤਿਹਾਸ ਵਿੱਚ ਕੁਝ ਅਣਕਿਆਸਿਆ ਵਾਪਰਿਆ।ਜਸਟਿਸ ਚੇਲਾਮੇਸ਼ਵਰ ਤੋਂ ਇਲਾਵਾ ਸੁਪਰੀਮ ਕੋਰਟ ਦੇ ਤਿੰਨ ਹੋਰ ਜੱਜਾਂ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਭਾਰਤ ਦੇ ਤਤਕਾਲ ਚੀਫ਼-ਜਸਟਿਸ ਦੀਪਕ ਮਿਸ਼ਰਾ ਦੇ ਕੰਮ ਕਰਨ ਦੇ ਤਰੀਕੇ ਉੱਪਰ ਸਵਾਲ ਖੜ੍ਹੇ ਕੀਤੇ।ਇਹ ਵੀ ਪੜ੍ਹੋ:ਦੁੱਲਾ ਭੱਟੀ ਤੇ ਬਾਦਸ਼ਾਹ ਅਕਬਰ ਦੀ ਕੀ ਦੁਸ਼ਮਣੀ ਸੀਘਰੋਂ ਭੱਜੀ ਕੁੜੀ ਟੋਰੰਟੋ ਪਹੁੰਚੀ ਤਾਂ ਚਿਹਰੇ 'ਤੇ ਕੁਝ ਇਸ ਤਰ੍ਹਾਂ ਦੀ ਖੁਸ਼ੀ ਸੀ ਜਦੋਂ ਜਾਨ ਬਚਾਉਣ ਲਈ ਮਾਇਆਵਤੀ ਨੂੰ ਕਮਰੇ 'ਚ ਲੁਕਣਾ ਪਿਆਇਸ ਪ੍ਰੈੱਸ ਕਾਨਫਰੰਸ ਵਿੱਚ ਮੌਜੂਦਾ ਚੀਫ਼ ਜਸਟਿਸ ਰੰਜਨ ਗੋਗੋਈ ਤੋਂ ਇਲਾਵਾ ਜਸਟਿਸ ਕੁਰੀਅਨ ਜੋਸਫ਼ ਅਤੇ ਜਸਟਿਸ ਐਮ.ਬੀ. ਲੋਕੁਰ ਸ਼ਾਮਲ ਸਨ। Image copyright supreme court ਫੋਟੋ ਕੈਪਸ਼ਨ ਪ੍ਰੈੱਸ ਕਾਨ ਫਰੰਸ ਕਰਨ ਵਾਲੇ ਚਾਰ ਜੱਜ— ਜਸਟਿਸ ਚੇਲਾਮੇਸ਼ਵਰ, ਰੰਜਨ ਗੋਗੋਈ, ਮਦਨ ਲੋਕੁਰ ਅਤੇ ਕੁਰੀਅਨ ਜੋਸੇਫ਼। ਇਹ ਭਾਰਤ ਦੀ ਨਿਆਂ ਪਾਲਿਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਸੁਪਰੀਮ ਕੋਰਟ ਦੇ ਜੱਜਾਂ ਨੇ ਚੀਫ਼ ਜਸਟਿਸ ਦੇ ਖ਼ਿਲਾਫ਼ ਜਨਤਕ ਮੋਰਚਾ ਖੋਲ੍ਹਿਆ ਹੋਵੇ।ਖੇਤੀ ਕਰ ਰਹੇ ਹਨ ਜਸਟਿਸ ਚੇਲਾਮੇਸ਼ਵਰਉਸ ਪ੍ਰੈੱਸ ਕਾਨਫਰੰਸ ਤੋਂ ਬਾਅਦ ਜਸਟਿਸ ਚੇਲਾਮੇਸ਼ਵਰ ਇੱਕ ਵਾਰ ਫਿਰ ਚਰਚਾ ਵਿੱਚ ਆਏ। ਇਸ ਵਾਰ ਉਹ ਆਪਣੀ ਰਿਟਾਇਰਮੈਂਟ ਮੌਕੇ ਬਾਰ ਕਾਊਂਸਲ ਦੀ ਵਿਦਾਇਗੀ ਪਾਰਟੀ ਵਿੱਚ ਨਹੀਂ ਗਏ ਸਨ ਅਤੇ ਸਿੱਧੇ ਆਪਣੇ ਪਿੰਡ ਚਲੇ ਗਏ ਸਨ।ਚੇਲਾਮੇਸ਼ਵਰ ਦਾ ਕਹਿਣਾ ਹੈ ਕਿ ਫਿਲਹਾਲ ਉਹ ਆਪਣੇ ਜੱਦੀ ਪਿੰਡ ਵਿੱਚ ਖੇਤੀ ਕਰ ਰਹੇ ਹਨ।ਉਨ੍ਹਾਂ ਦਾ ਕਹਿਣਾ ਸੀ, ""ਮੇਰੇ ਲਈ ਭੋਜਨ ਸਮੱਸਿਆ ਨਹੀਂ ਹੈ। ਖੇਤੀ ਕਰਕੇ ਉਨਾ ਕੁ ਉਗਾ ਲੈਂਦੇ ਹਾਂ। ਜੇ ਉਹ ਮੇਰੀ ਪੈਨਸ਼ਨ ਰੋਕ ਵੀ ਲੈਂਦੇ ਹਨ ਤਾਂ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ।"" Image copyright PTI ਹਾਂ, ਉਨ੍ਹਾਂ ਨੂੰ ਅਫ਼ਸੋਸ ਹੈ ਕਿ ਜਿਨ੍ਹਾਂ ਮੁੱਦਿਆਂ ਕਰਕੇ ਉਨ੍ਹਾਂ ਨੇ ਆਵਾਜ਼ ਚੁੱਕੀ ਅਤੇ ਉਨ੍ਹਾਂ 'ਤੇ 'ਬਗਾਵਤੀ' ਹੋਣ ਦੇ ਇਲਜ਼ਾਮ ਲੱਗੇ, ਉਹ ਮੁੱਦੇ ਜਿਉਂ ਦੇ ਤਿਉਂ ਪਏ ਹਨ।ਮਿਸਾਲ ਵਜੋਂ ਉਨ੍ਹਾਂ ਨੇ ਸਵਾਲ ਕੀਤਾ ਸੀ ਕਿ 'ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਅਹੁਦੇ ਉੱਪਰ ਰਹਿ ਚੁੱਕਿਆ ਇੱਕ ਵਿਅਕਤੀ ਸ਼ਰੇਆਮ ਕਹਿੰਦਾ ਫਿਰ ਰਿਹਾ ਹੈ ਕਿ ਉਹ ਸੁਪਰੀਮ ਕੋਰਟ ਤੋਂ ਮਨ ਮੁਤਾਬਕ ਫੈਸਲਾ ਲਿਆ ਸਕਦਾ ਹੈ।'ਜੱਜਾਂ ਦੀ ਚੋਣ ਬਾਰੇ ਰਾਇ""ਉਸ ਸਾਬਕਾ ਚੀਫ਼ ਜਸਟਿਸ ਨੂੰ ਸੀਬੀਆਈ ਫੜਦੀ ਹੈ। ਐਫਆਈਆਰ ਦਰਜ ਕਰਦੀ ਹੈ ਅਤੇ ਉਸ ਨੂੰ ਅਗਲੇ ਦਿਨ ਜ਼ਮਾਨਤ ਮਿਲ ਜਾਂਦੀ ਹੈ। ਜਦਕਿ ਭਾਰਤ ਵਿੱਚ ਹਜ਼ਾਰਾਂ ਲੋਕ ਜੇਲ੍ਹਾਂ ਵਿੱਚ ਹਨ ਅਤੇ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲ ਰਹੀ। ਮੇਰਾ ਸਵਾਲ ਹੈ ਕਿ ਮੈਨੂੰ ਬਾਗ਼ੀ ਕਹਿੰਦੇ ਹਨ। ਕੁਝ ਇੱਕ ਨੇ ਤਾਂ ਮੈਨੂੰ ਦੇਸ਼-ਧਰੋਹੀ ਤੱਕ ਕਹਿ ਦਿੱਤਾ।""ਇਹ ਵੀ ਪੜ੍ਹੋ:ਸੁਪਰੀਮ ਕੋਰਟ ਦੇ ਜੱਜ ਨੇ ਮੋਦੀ ਸਰਕਾਰ 'ਤੇ ਲਾਏ ਗੰਭੀਰ ਇਲਜ਼ਾਮ'ਨਿਰਪੱਖ ਨਿਆਂ ਪ੍ਰਣਾਲੀ ਦੀ ਅਣਹੋਂਦ, ਲੋਕਤੰਤਰ ਨੂੰ ਖ਼ਤਰਾ' ਸੁਪਰੀਮ ਕੋਰਟ ਸੰਕਟ ਦੇ ਨਿਪਟਾਰੇ ਲਈ ਅੱਗੇ ਆਏ ਵਕੀਲ ਉਹ ਕਹਿੰਦੇ ਹਨ ਕਿ ਸੀਬੀਆਈ ਨੇ ਹਾਲੇ ਤੱਕ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਉਸ ਵਿਅਕਤੀ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ।ਸੇਵਾ ਵਿੱਚ ਰਹਿੰਦਿਆਂ ਜਸਟਿਸ ਚੇਲਾਮੇਸ਼ਵਰ ਨੇ ਜੱਜਾਂ ਦੀ ਚੋਣ ਲਈ ਬਣੇ ਸੁਪਰੀਮ ਕੋਰਟ ਦੀ ਕੋਲੀਜੀਅਮ ਪ੍ਰਣਾਲੀ 'ਤੇ ਸਵਾਲ ਖੜ੍ਹੇ ਕੀਤੇ ਸਨ। Image copyright AFP ਉਹ ਚਾਹੁੰਦੇ ਸਨ ਕਿ ਜੱਜਾਂ ਦੀ ਨਿਯੁਕਤੀ ਵਿੱਚ ਪਾਰਦਰਸ਼ਿਤਾ ਰਹਿਣੀ ਚਾਹੀਦੀ ਹੈ।ਉਨ੍ਹਾਂ ਦਾ ਕਹਿਣਾ ਸੀ, ""ਅਜਿਹਾ ਨਹੀਂ ਹੈ ਕਿ ਮੇਰੀ ਕਹੀ ਹਰੇਕ ਗੱਲ ਸਹੀ ਹੋਵੇ ਪਰ ਮੇਰਾ ਇਹ ਫਰਜ਼ ਹੈ ਕਿ ਮੈਂ ਦੱਸਾਂ ਕਿ ਕੀ ਗਲਤ ਹੈ। ਮੈਂ ਅਜਿਹਾ ਹੀ ਕੀਤਾ। ਰਾਸ਼ਟਰਪਤੀ, ਪ੍ਰਧਾਨ ਮੰਤਰੀ— ਇਨ੍ਹਾਂ ਸਾਰਿਆਂ ਅਹੁਦਿਆਂ ਨਾਲ ਜਵਾਬਦੇਹੀ ਜੁੜੀ ਹੋਈ ਹੈ ਤਾਂ ਫਿਰ ਚੀਫ਼ ਜਸਟਿਸ ਦੇ ਅਹੁਦੇ ਨਾਲ ਅਜਿਹਾ ਕਿਉਂ ਨਹੀਂ ਹੈ?""ਕੀ ਹੁਣ ਤੁਸੀਂ ਚੁੱਪ ਕਰਕੇ ਬੈਠ ਗਏ ਹੋ? ਇਸ ਬਾਰੇ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਵਿਦਿਆਰਥੀਆਂ ਨਾਲ ਰਾਬਤਾ ਕਰਨ ਦੇ ਮੌਕੇ ਮਿਲਦੇ ਹਨ।ਕਾਨੂੰਨ ਦੀਆਂ ਯੂਨੀਵਰਸਿਟੀਆਂ ਤੋਂ ਇਲਾਵਾ ਹੋਰ ਯੂਨੀਵਰਸਿਟੀਆਂ ਤੋਂ ਸੱਦੇ ਆਉਂਦੇ ਹਨ ਜਿੱਥੇ ਉਹ ਵਿਦਿਆਰਥੀਆਂ ਨਾਲ ਆਪਣੇ ਦਿਲ ਦੀ ਗੱਲ ਕਰਦੇ ਹਨ।ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਬੰਗਾਲ 'ਚ 'ਮੁਸਲਿਮ ਅੱਤਵਾਦ' ਵਾਲੇ ਵੀਡੀਓ ਦਾ ਸੱਚ ਸੱਤ ਤਰੀਕੇ ਜਿਨ੍ਹਾਂ ਨਾਲ ਹੈਲਥ ਐਪਲੀਕੇਸ਼ਨਾਂ ਤੁਹਾਨੂੰ ਨੁਕਸਾਨ ਕਰ ਸਕਦੀਆਂ ਹਨਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਟਿੱਕ-ਟੋਕ ਵਿੱਚ ਅਜਿਹਾ ਕੀ ਹੈ ਜਿਸ ਦੇ ਦੀਵਾਨੇ ਹੋ ਰਹੇ ਹਨ ਲੋਕ? ਸਿੰਧੂਵਾਸਿਨੀ ਪੱਤਰਕਾਰ, ਬੀਬੀਸੀ 19 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46924977 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਪਹਿਲਾ ਸੀਨ-'ਏਕ ਚੁਟਕੀ ਸਿੰਦੂਰ ਕੀ ਕੀਮਤ ਤੁਮ ਕਿਆ ਜਾਨੋ ਰਮੇਸ਼ ਬਾਬੂ?'ਬੈਕਗਰਾਊਂਡ ਵਿੱਚ ਦੀਪਿਕਾ ਪਾਦੁਕੋਣ ਦੀ ਆਵਾਜ਼ ਵਿੱਚ 'ਓਮ ਸ਼ਾਂਤੀ ਓਮ' ਫਿਲਮ ਦਾ ਇਹ ਡਾਇਲਗ ਸੁਣਦਾ ਹੈ ਅਤੇ ਸਾਹਮਣੇ ਇੱਕ ਆਮ ਕੁੜੀ ਦਾ ਚਿਹਰਾ ਦਿਖਦਾ ਹੈ। ਕੁੜੀ ਆਪਣੀਆਂ ਉਂਗਲਾਂ ਮੱਥੇ ਵੱਲ ਲੈ ਕੇ ਜਾਂਦੀ ਹੈ ਅਤੇ ਭਾਵੁਕ ਅੱਖਾਂ ਨਾਲ ਡਾਇਲਗ ਦੀ ਤਰਜ 'ਤੇ ਆਪਣੇ ਬੁਲ ਹਿਲਾਉਂਦੀ ਹੈ।ਦੂਜਾ ਸੀਨਸਕੂਲ ਦੀ ਯੂਨੀਫਾਰਮ ਪਾ ਕੇ ਦੋ ਮੁੰਡੇ ਫ਼ਿਲਮ 'ਦੀਵਾਰ' ਦੇ ਡਾਇਲਗ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। 'ਮੇਰੇ ਕੋਲ ਇਕ ਕਾਰ ਹੈ, ਇਕ ਬੰਗਲਾ ਹੈ। ਤੁਹਾਡੇ ਕੋਲ ਕੀ ਹੈ? 'ਇਹ ਸਭ ਇੰਨਾ ਮਜ਼ੇਦਾਰ ਹੁੰਦਾ ਹੈ ਕਿ ਦੇਖਦੇ-ਦੇਖਦੇ ਹੀ ਹਾਸਾ ਨਿਕਲ ਜਾਂਦਾ ਹੈ।ਇੰਟਰਨੈੱਟ ਦੀ ਵਰਤੋਂ ਕਰਨ ਵਾਲਾ ਹਰੇਕ ਵਿਅਕਤੀ ਅਜਿਹੇ ਛੋਟੇ-ਛੋਟੇ ਵੀਡੀਓਜ਼ ਦੇਖਦਾ ਰਹਿੰਦਾ ਹੈ। ਅਜਿਹੇ ਜ਼ਿਆਦਾਤਰ ਵੀਡੀਓ ਚੀਨੀ ਐਪ 'ਟਿੱਕ-ਟੋਕ' ਦੇ ਦੇਣ ਹਨ। ਕੀ ਹੈ 'ਟਿੱਕ-ਟੋਕ'?'ਟਿੱਕ-ਟੋਕ' ਇੱਕ ਸੋਸ਼ਲ ਮੀਡੀਆ ਐਪਲੀਕੇਸ਼ਨ ਹੈ ਜਿਸ ਰਾਹੀਂ ਸਮਾਰਟਫੋਨ ਯੂਜ਼ਰ ਛੋਟੇ-ਛੋਟੇ ਵੀਡੀਓਜ਼ (15 ਸਕਿੰਟ ਤੱਕ) ਬਣਾ ਕੇ ਅਤੇ ਸ਼ੇਅਰ ਕਰ ਸਕਦੇ ਹਨ। ਇਹ ਵੀ ਪੜ੍ਹੋ:ਭਾਰਤ ਨੂੰ ਆਸਟਰੇਲੀਆ ਖਿਲਾਫ਼ ਸੀਰੀਜ਼ ਜਿਤਾਉਣ ਵਾਲੇ 5 ਭਾਰਤੀ ਖਿਡਾਰੀਅਰਬ ਦੇਸਾਂ ਵਿੱਚੋਂ ਪਹਿਲਾ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਪਹੁੰਚੀਹੌਲਦਾਰ ਨੇ ਦੁੱਧ ਚੁੰਘਾ ਕੇ ਲਾਵਾਰਿਸ ਬੱਚੀ ਦੀ ਜਾਨ ਬਚਾਈ'ਬਾਈਟ ਡਾਂਸ' ਇਸ ਦੀ ਪੇਰੈਂਟ ਕੰਪਨੀ ਹੈ ਜਿਸ ਨੇ ਸਤੰਬਰ 2016 ਵਿੱਚ ਚੀਨ ਵਿੱਚ ਟਿੱਕ-ਟੋਕ ਲਾਂਚ ਕੀਤਾ ਸੀ। ਸਾਲ 2018 ਵਿੱਚ ਟਿੱਕ-ਟੋਕ' ਦੀ ਪ੍ਰਸਿੱਧੀ ਵਧੀ ਅਤੇ ਅਕਤੂਬਰ 2018 ਵਿੱਚ ਅਮਰੀਕਾ ਵਿੱਚ ਇਹ ਸਭ ਤੋਂ ਵੱਧ ਡਾਊਨਲੋਡ ਕੀਤੀ ਗਈ ਐਪ ਸੀ। Image copyright Tik Tok/Instagram ਗੂਗਲ ਪਲੇਅ ਸਟੋਰ 'ਤੇ ਟਿੱਕ-ਟੋਕ ਨੂੰ 'Short videos for you' (ਤੁਹਾਡੇ ਲਈ ਛੋਟੇ ਵੀਡੀਓ) ਕਿਹਾ ਗਿਆ ਹੈ।ਪਲੇ ਸਟੋਰ 'ਤੇ ਟਿੱਕ-ਟੋਕ ਦੀ ਪਰਿਭਾਸ਼ਾ ਦਿੰਦੇ ਹੋਏ ਲਿਖਿਆ ਹੋਇਆ ਹੈ : ਟਿੱਕ-ਟੋਕ ਮੋਬਾਈਲ ਨਾਲ ਛੋਟੇ-ਛੋਟੇ ਵੀਡੀਓ ਬਣਾਉਣ ਦਾ ਕੋਈ ਸਧਾਰਾਨ ਜ਼ਰੀਆ ਨਹੀਂ ਹੈ। ਇਸ ਵਿੱਚ ਕੋਈ ਬਨਾਉਟੀਪਨ ਨਹੀਂ ਹੈ, ਇਹ ਅਸਲੀ ਹੈ ਅਤੇ ਇਸੀ ਦੀ ਕੋਈ ਹੱਦ ਨਹੀਂ ਹੈ। ਚਾਹੇ ਤੁਸੀਂ ਸਵੇਰੇ 7:45 ਵਜੇ ਦੰਦ ਸਾਫ਼ ਕਰ ਰਹੇ ਹੋਵੋ ਜਾਂ ਨਾਸ਼ਤਾ ਬਣਾ ਰਹੇ ਹੋਵੋ - ਤੁਸੀਂ ਜੋ ਮਰਜ਼ੀ ਕਰ ਰਹੇ ਹੋਵੋ, ਟਿੱਕ-ਟੋਕ 'ਤੇ ਆ ਜਾਓ ਅਤੇ 15 ਸੈਕਿੰਡ ਵਿੱਚ ਦੁਨੀਆ ਨੂੰ ਆਪਣੀ ਕਹਾਣੀ ਦੱਸੋ।ਟਿੱਕ-ਟਾਕ ਦੇ ਨਾਲ ਤੁਹਾਡੀ ਜ਼ਿੰਦਗੀ ਹੋਰ ਮਜ਼ੇਦਾਰ ਹੋ ਜਾਂਦੀ ਹੈ। ਤੁਸੀਂ ਜ਼ਿੰਦਗੀ ਨੂੰ ਹਰ ਪਲ ਜਿਊਂਦੇ ਹੋ ਅਤੇ ਹਰ ਵੇਲੇ ਕੁਝ ਨਵਾਂ ਲੱਭਦੇ ਹੋ। ਤੁਸੀਂ ਆਪਣੇ ਵੀਡੀਓ ਨੂੰ ਸਪੈਸ਼ਲ ਇਫੈਕਟ ਫਿਲਟਰ, ਬਿਊਟੀ ਇਫੈਕਟ, ਮਜ਼ੇਦਾਰ ਇਮੋਜੀ ਸਟਿਕਰ ਅਤੇ ਮਿਊਜ਼ਿਕ ਦੇ ਨਾਲ ਇੱਕ ਨਵਾਂ ਰੰਗ ਦੇ ਸਕਦੇ ਹੋ।ਭਾਰਤ ਵਿੱਚ ਟਿੱਕ-ਟੋਕਭਾਰਤ ਵਿੱਚ ਟਿੱਕ-ਟੋਕ ਦੇ ਡਾਊਨਲੋਡ ਦਾ ਅੰਕੜਾ 100 ਮਿਲੀਅਨ ਤੋਂ ਜ਼ਿਆਦਾ ਹੈ। ਇਕਨੋਮਿਕ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ ਇਸ ਨੂੰ ਹਰ ਮਹੀਨੇ ਤਕਰੀਬਨ 20 ਮਿਲੀਅਨ ਭਾਰਤੀ ਇਸਤੇਮਾਲ ਕਰਦੇ ਹਨ। ਭਾਰਤੀਆਂ ਵਿੱਚ ਟਿੱਕ-ਟੋਕ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅੱਠ ਮਿਲੀਅਨ ਲੋਕਾਂ ਨੇ ਗੂਗਲ ਪਲੇਅ ਸਟੋਰ 'ਤੇ ਇਸ ਦਾ ਰਿਵਿਊ ਕੀਤਾ ਹੈ।ਦਿਲਚਸਪ ਗੱਲ ਇਹ ਹੈ ਕਿ ਟਿੱਕ-ਟੋਕ ਦੀ ਵਰਤੋਂ ਕਰਨ ਵਾਲਿਆਂ ਵਿੱਚ ਇੱਕ ਵੱਡੀ ਗਿਣਤੀ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਲੋਕਾਂ ਦੀ ਹੈ। ਇਸ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਟਿੱਕ-ਟੋਕ ਦੀ ਦੀਵਾਨਗੀ ਸੱਤ-ਅੱਠ ਸਾਲ ਦੀ ਉਮਰ ਦੇ ਛੋਟੇ-ਛੋਟੇ ਬੱਚਿਆਂ ਦੇ ਵੀ ਸਿਰ ਚੜ੍ਹ ਕੇ ਬੋਲ ਰਹੀ ਹੈ। Image copyright Tik Tok/Sahil ਇੰਨਾ ਹੀ ਨਹੀਂ, ਹੁਣ ਇਹ ਪਸੰਦ ਕੀਤਾ ਜਾਣ ਲੱਗਾ ਹੈ ਕਿ ਸ਼ਰਧਾ ਕਪੂਰ, ਟਾਈਗਰ ਸ਼ਰੋਫ ਅਤੇ ਨੇਹਾ ਕੱਕੜ ਵਰਗੇ ਬਾਲੀਵੁੱਡ ਸਿਤਾਰੇ ਵੀ ਟਿੱਕ-ਟੋਕ 'ਤੇ ਆ ਚੁੱਕੇ ਹਨ। ਟਿੱਕ-ਟੋਕ ਦੀਆਂ ਖਾਸ ਗੱਲਾਂਟਿੱਕ-ਟੋਕ ਤੋਂ ਵੀਡੀਓ ਬਣਾਉਂਦੇ ਹੋਏ ਤੁਸੀਂ ਆਪਣੀ ਆਵਾਜ਼ ਦੀ ਵਰਤੋਂ ਨਹੀਂ ਕਰ ਸਕਦੇ। ਤੁਸੀਂ 'ਲਿਪ-ਸਿੰਕ' ਕਰਨਾ ਹੁੰਦਾ ਹੈ।ਜਿੱਥੇ ਫੇਸਬੁੱਕ ਅਤੇ ਟਵਿੱਟਰ 'ਤੇ 'ਬਲੂ ਟਿਕ' ਪਾਉਣ ਯਾਨੀ ਕਿ ਆਪਣਾ ਅਕਾਊਂਟ ਵੈਰੀਫਾਈ ਕਰਵਾਉਣ ਲਈ ਆਮ ਲੋਕਾਂ ਨੂੰ ਖਾਸੀ ਮੱਸ਼ਕਤ ਕਰਨੀ ਪੈਂਦੀ ਹੈ, ਉੱਥੇ ਹੀ ਟਿੱਕ-ਟਾਕ 'ਤੇ ਵੈਰੀਫਾਈਡ ਅਕਾਊਂਟ ਵਾਲੇ ਯੂਜ਼ਰਸ ਦੀ ਗਿਣਤੀ ਬਹੁਤ ਵੱਡੀ ਹੈ ਅਤੇ ਹਾਂ, ਇਸ ਵਿੱਚ 'ਬਲੂ-ਟਿਕ' ਨਹੀਂ ਸਗੋਂ 'ਆਰਿੰਜ ਟਿਕ' ਮਿਲਦਾ ਹੈ।ਜਿਨ੍ਹਾਂ ਲੋਕਾਂ ਨੂੰ 'ਆਰਿੰਜ ਟਿਕ' ਮਿਲਦਾ ਹੈ ਉਨ੍ਹਾਂ ਦੇ ਅਕਾਊਂਟ ਵਿੱਚ 'ਪਾਪੂਲਰ ਕ੍ਰਿਏਟਰ' ਲਿਖਿਆ ਹੁੰਦਾ ਹੈ। ਨਾਲ ਹੀ ਅਕਾਊਂਟ ਦੇਖਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿੰਨੇ ਦਿਲ (Hearts) ਮਿਲੇ ਹਨ, ਯਾਨੀ ਕਿ ਹੁਣ ਤੱਕ ਕਿੰਨੇ ਲੋਕਾਂ ਨੇ ਵੀਡੀਓ ਪਸੰਦ ਕੀਤੇ ਹਨ। ਪ੍ਰਸਿੱਧੀ ਅਤੇ ਆਮਦਨ ਦਾ ਜ਼ਰੀਆਟਿੱਕ-ਟੋਕ ਦੇ ਕੁਝ ਫਾਇਦੇ ਵੀ ਹਨ। ਖਾਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਲਈ ਇਹ ਇੱਕ ਚੰਗੇ ਪਲੈਟਫਾਰਮ ਦੇ ਤੌਰ 'ਤੇ ਉਭਰਿਆ ਹੈ। ਇਸ ਨਾਲ ਲੋਕ ਆਪਣੇ ਸ਼ੌਂਕ ਪੂਰੇ ਕਰ ਰਹੇ ਹਨ। ਜੇ ਕੋਈ ਚੰਗੀ ਕਾਮੇਡੀ ਕਰਦਾ ਹੈ ਜਾਂ ਚੰਗਾ ਡਾਂਸ ਕਰਦਾ ਹੈ ਤਾਂ ਉਸ ਲਈ ਟਿੱਕ-ਟੋਕ ਆਪਣੇ ਹੁਨਰ ਨੂੰ ਦਿਖਾਉਣ ਦਾ ਚੰਗਾ ਜ਼ਰੀਆ ਹੈ।ਸਿਰਫ ਇਹ ਨਹੀਂ ਕਾਫ਼ੀ ਲੋਕ ਇਸ ਰਾਹੀਂ ਪੈਸੇ ਕਮਾ ਰਹੇ ਹਨ। ਹਰਿਆਣਾ ਦੇ ਰਹਿਣ ਵਾਲੇ ਸਾਹਿਲ ਦੇ ਟਿੱਕ-ਟੋਕ 'ਤੇ 3,03,200 ਫੋਲੋਅਰ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਆਪਣੇ ਵੀਡੀਓ ਰਾਹੀਂ ਉਹ ਹਰ ਮਹੀਨੇ 3,000-5,000 ਰੁਪਏ ਤੱਕ ਕਮਾ ਲੈਂਦੇ ਹਨ। ਸਾਹਿਲ ਚਾਹੁੰਦਾ ਹੈ ਕਿ ਉਸ ਦਾ ਅਕਾਊਂਟ ਵੈਰੀਫਾਈ ਹੋ ਜਾਵੇ ਅਤੇ ਉਸ ਦੇ ਫੋਲੋਅਰ 10 ਲੱਖ ਤੱਕ ਪਹੁੰਚ ਜਾਣ। Image copyright Tik Tok ਬਿਹਾਰ ਦੇ ਉਮੇਸ਼ ਨੇ ਹੁਣ ਤੱਕ ਵੀਗੋ ਐਪ 'ਤੇ ਆਪਣੀ ਕਾਮੇਡੀ ਦੇ ਵੀਡੀਓ ਪੋਸਟ ਕੀਤੇ ਹਨ। ਇਸ ਦੁਆਰਾ ਹਰ ਮਹੀਨੇ ਲਗਭਗ 5-10,000 ਦੀ ਕਮਾਈ ਹੁੰਦੀ ਹੈ।ਬੀਬੀਸੀ ਨਾਲ ਗੱਲਬਾਤ ਕਰਦਿਆਂ ਉਮੇਸ਼ ਨੇ ਕਿਹਾ, ""ਮੇਰੇ ਵਰਗੇ ਗਰੀਬ ਇਨਸਾਨ ਲਈ 10,000 ਰੁਪਏ ਬਹੁਤ ਮਾਇਨੇ ਰੱਖਦੇ ਹਨ। ਮੈਂ ਹੁਣ ਟਿੱਕ-ਟੋਕ ਅਜ਼ਮਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹਾਂ।"" ਕਿਵੇਂ ਹੁੰਦੀ ਹੈ ਕਮਾਈ?ਟੈੱਕ ਵੈੱਬਸਾਈਟ 'ਗੈਜ਼ੇਟ ਬ੍ਰਿਜ' ਦੇ ਸੰਪਾਦਕ ਸੁਲਭ ਦੱਸਦੇ ਹਨ ਕਿ ਕਿਸੇ ਦੇਸ ਵਿੱਚ ਐਪ ਲਾਂਚ ਕਰਨ ਤੋਂ ਬਾਅਦ ਇਹ ਕੰਪਨੀਆਂ ਵੱਖ-ਵੱਖ ਥਾਵਾਂ ਤੋਂ ਲੋਕਾਂ ਨੂੰ ਬਾਕਾਇਦਾ ਨੌਕਰੀ 'ਤੇ ਰੱਖਦੀਆਂ ਹਨ। ਆਮ ਤੌਰ 'ਤੇ ਅਜਿਹੇ ਲੋਕਾਂ ਨੂੰ ਨੌਕਰੀ 'ਤੇ ਰੱਖਿਆ ਜਾਂਦਾ ਹੈ ਜੋ ਦੇਖਣ ਵਿੱਚ ਚੰਗੇ ਹੋਣ, ਜਿਨ੍ਹਾਂ ਨੂੰ ਕਾਮੇਡੀ ਕਰਨਾ ਆਉਂਦੀ ਹੋਵੇ, ਜਿਨ੍ਹਾਂ ਵਿੱਚ ਗਾਣੇ ਗਾਉਣ ਜਾਂ ਡਾਂਸ ਕਰਨ ਵਰਗੀ ਕਾਬਲੀਅਤ ਹੋਵੇ। ਇਨ੍ਹਾਂ ਨੂੰ ਰੋਜ਼ਾਨਾ ਕੁਝ ਵੀਡੀਓ ਪਾਉਣੇ ਹੁੰਦੇ ਹਨ ਅਤੇ ਇਸ ਦੇ ਬਦਲੇ ਉਨ੍ਹਾਂ ਨੂੰ ਕੁਝ ਪੈਸੇ ਮਿਲਦੇ ਹਨ।ਇਸ ਤੋਂ ਇਲਾਵਾ ਇਹ ਫਿਲਮੀ ਸਿਤਾਰਿਆਂ ਜਾਂ ਉਨ੍ਹਾਂ ਕਲਾਕਾਰਾਂ ਨੂੰ ਵੀ ਇਸ ਵਿੱਚ ਸ਼ਾਮਿਲ ਕਰਦੇ ਹਨ ਜੋ ਸੰਘਰਸ਼ ਕਰ ਰਹੇ ਹਨ ਜਾਂ ਕਰੀਅਰ ਦੇ ਸ਼ੁਰੂਆਤੀ ਮੋੜ 'ਤੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਪੈਸੇ ਵੀ ਮਿਲਦੇ ਹਨ ਅਤੇ ਇੱਕ ਪਲੈਟਫਾਰਮ ਵੀ। ਦੂਜੇ ਪਾਸੇ ਕੰਪਨੀ ਦਾ ਪ੍ਰਚਾਰ-ਪਸਾਰ ਵੀ ਹੁੰਦਾ ਹੈ। Image copyright Getty Images ਸੁਲਭ ਦੱਸਦੇ ਹਨ, ""ਇਸ ਤੋਂ ਇਲਾਵਾ ਕੰਪਨੀ ਅਤੇ ਯੂਜ਼ਰਸ ਲਈ ਕਮਾਈ ਦਾ ਇੱਕ ਵੱਖਰਾ ਮਾਡਲ ਵੀ ਹੈ। ਮਿਸਾਲ ਦੇ ਲਈ ਜੇ ਕੋਈ ਆਪਣੇ ਵੀਡੀਓ ਵਿੱਚ ਕੋਕਾ-ਕੋਲਾ ਦੀ ਇੱਕ ਬੋਤਲ ਦਿਖਾਉਂਦਾ ਹੈ ਜਾਂ ਕਿਸੇ ਸ਼ੈਂਪੂ ਦੀ ਬੋਤਲ ਦਿਖਾਉਂਦਾ ਹੈ ਤਾਂ ਬ੍ਰੈਂਡ ਪ੍ਰਮੋਸ਼ਨ ਜ਼ਰੀਏ ਵੀ ਦੋਹਾਂ ਦੀ ਕਮਾਈ ਹੁੰਦੀ ਹੈ।""ਟੈੱਕ ਵੈੱਬਸਾਈਟ 'ਗਿਜ਼ਬੋਟ' ਦੇ ਟੀਮ ਲੀਡ ਰਾਹੁਲ ਸਚਾਨ ਮੁਤਾਬਕ ਜੇ ਯੂਜ਼ਰ ਦੀ ਕਮਾਈ ਦੀ ਗੱਲ ਕਰੀਏ ਤਾਂ ਇਹ ਵਿਊਜ਼, ਲਾਈਕ, ਕਮੈਂਟ ਅਤੇ ਸ਼ੇਅਰ ਦੇ ਅਨੁਪਾਤ ਨੂੰ ਦੇਖਦੇ ਹੋਏ ਤੈਅ ਹੁੰਦੀ ਹੈ।ਰਾਹੁਲ ਦੱਸਦੇ ਹਨ ਕਿ ਅੱਜਕੱਲ੍ਹ ਜ਼ਿਆਦਾਤਰ ਸੋਸ਼ਲ ਮੀਡੀਆ ਐਪਸ ਵਿਊਜ਼ ਦੇ ਮੁਕਾਬਲੇ 'ਐਂਗੇਜਮੈਂਟ' ਅਤੇ 'ਕਨਵਰਸੇਸ਼ਨ' 'ਤੇ ਜ਼ਿਆਦਾ ਧਿਆਨ ਦੇ ਰਹੇ ਹਨ। ਇਸ ਦਾ ਮਤਲਬ ਹੈ ਕਿ ਤੁਹਾਡੇ ਵੀਡੀਓ 'ਤੇ ਜਿੰਨੇ ਲੋਕ ਰਿਐਕਟ ਕਰਨਗੇ, ਤੁਸੀਂ ਕਮਾਈ ਵੀ ਉੰਨੀ ਹੀ ਜ਼ਿਆਦਾ ਹੋਣ ਦੀ ਸੰਭਾਵਨਾ ਹੋਵੇਗੀ। ਸਿਰਫ਼ ਫਾਇਦੇ ਨਹੀਂ ਖਤਰੇ ਵੀ ਹਨਅਜਿਹਾ ਨਹੀਂ ਹੈ ਕਿ ਟਿੱਕ-ਟੋਕ ਵਿੱਚ ਸਭ ਕੁਝ ਚੰਗਾ ਹੀ ਹੈ। ਇਸ ਦਾ ਇੱਕ ਹੋਰ ਪਹਿਲੂ ਵੀ ਹੈ:ਗੂਗਲ ਪਲੇ ਸਟੋਰ 'ਤੇ ਇਹ ਕਿਹਾ ਗਿਆ ਹੈ ਕਿ 13 ਸਾਲ ਤੋਂ ਵੱਧ ਉਮਰ ਵਾਲੇ ਲੋਕ ਹੀ ਇਸਦਾ ਇਸਤੇਮਾਲ ਕਰ ਸਕਦੇ ਹਨ। ਹਾਲਾਂਕਿ ਇਸਦਾ ਪਾਲਣਾ ਹੁੰਦੀ ਨਹੀਂ ਜਾਪਦੀ ਹੈ। ਭਾਰਤ ਸਮੇਤ ਸਾਰੇ ਦੇਸਾਂ ਵਿੱਚ ਟਿੱਕ-ਟੋਕ ਦੁਆਰਾ ਜੋ ਵੀਡੀਓਜ਼ ਬਣਾਏ ਜਾਂਦੇ ਹਨ ਉਸ ਵਿੱਚ ਵੱਡੀ ਗਿਣਤੀ ਵਿੱਚ 13 ਸਾਲ ਦੀ ਉਮਰ ਤੋਂ ਘੱਟ ਉਮਰ ਦੇ ਲੋਕ ਹਨ। Image Copyright @gandhirks @gandhirks Image Copyright @gandhirks @gandhirks ਪ੍ਰਾਈਵਸੀ ਦੇ ਮਾਮਲੇ ਵਿੱਚ ਟਿੱਕ-ਟੋਕ ਖ਼ਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਇਸ ਵਿੱਚ ਸਿਰਫ਼ ਦੋ ਪ੍ਰਾਈਵੇਸੀ ਸੈਟਿੰਗਾਂ ਕੀਤੀਆਂ ਜਾ ਸਕਦੀਆਂ ਹਨ - 'ਪਬਲਿਕ' ਅਤੇ 'ਓਨਲੀ'। ਇਸਦਾ ਮਤਲਬ ਹੈ ਕਿ ਤੁਸੀਂ ਵੀਡੀਓ ਵਿਊਅਰ ਵਿੱਚ ਕੋਈ ਵੀ ਫਿਲਟਰ ਨਹੀਂ ਰੱਖ ਸਕਦੇ। ਜਾਂ ਤਾਂ ਤੁਸੀਂ ਆਪਣੇ ਵੀਡੀਓ ਦੇਖ ਸਕਦੇ ਹੋ ਜਾਂ ਫਿਰ ਹਰ ਉਹ ਸ਼ਖਸ ਜਿਸ ਦੇ ਕੋਲ ਇੰਟਰਨੈੱਟ ਹੈ।ਜੇਕਰ ਕੋਈ ਉਪਭੋਗਤਾ ਟਿੱਕ-ਟੋਕ ਅਕਾਊਂਟ ਡਿਲੀਟ ਕਰਨਾ ਚਾਹੁੰਦਾ ਹੈ ਤਾਂ ਉਹ ਖੁਦ ਇਸ ਨੂੰ ਡਿਲੀਟ ਨਹੀਂ ਕਰ ਸਕਦਾ। ਇਸ ਲਈ ਉਸ ਨੂੰ ਟਿੱਕ-ਟੋਕ ਨੂੰ ਰਿਕੁਐਸਟ ਕਰਨੀ ਪੈਂਦੀ ਹੈ।ਕਿਉਂਕਿ ਇਹ ਪੂਰੀ ਤਰ੍ਹਾਂ ਜਨਤਕ ਹੈ, ਇਸ ਲਈ ਕੋਈ ਵੀ ਕਿਸੇ ਨੂੰ ਵੀ ਫੋਲੋ ਕਰ ਸਕਦਾ ਹੈ, ਮੇਸੇਜ ਭੇਜ ਸਕਦਾ ਹੈ। ਅਜਿਹੇ ਵਿੱਚ ਅਪਰਾਧਕ ਜਾਂ ਸਮਾਜ ਵਿਰੋਧੀ ਰੁਝਾਨ ਵਾਲੇ ਲੋਕ ਆਸਾਨੀ ਨਾਲ ਛੋਟੀ ਉਮਰ ਦੇ ਬੱਚਿਆਂ ਜਾਂ ਨੌਜਵਾਨਾਂ ਨੂੰ ਭੜਕਾ ਸਕਦੇ ਹਨ।ਕਈ ਟਿੱਕ-ਟੋਕ ਅਕਾਉਂਟ ਅਡਲਟ ਕੰਟੈਂਟ ਨਾਲ ਭਰੇ ਹੋਏ ਹਨ ਅਤੇ ਇਸ ਵਿੱਚ ਕੋਈ ਫਿਲਟਰ ਨਹੀਂ ਹੈ। ਹਰ ਟਿੱਕ-ਟੋਕ ਯੂਜ਼ਰ ਇਨ੍ਹਾਂ ਨੂੰ ਦੇਖ ਸਕਦਾ ਹੈ, ਇੱਥੋਂ ਤੱਕ ਕਿ ਬੱਚੇ ਵੀ। ਸੁਲਭ ਪੁਰੀ ਦਾ ਕਹਿਣਾ ਹੈ ਕਿ ਚੀਨੀ ਐਪਸ ਜਿਵੇਂ ਕਿ ਟਿੱਕ-ਟੋਕ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਵਿੱਚ ਕਿਸੇ ਵੀ ਸਮੱਗਰੀ ਨੂੰ 'ਰਿਪੋਰਟ' ਜਾਂ 'ਫਲੈਗ' ਦਾ ਕੋਈ ਬਦਲ ਨਹੀਂ ਹੈ। ਇਹ ਸੁਰੱਖਿਆ ਅਤੇ ਨਿੱਜਤਾ ਲਈ ਬਹੁਤ ਵੱਡਾ ਖਤਰਾ ਹੋ ਸਕਦਾ ਹੈ। Image Copyright @pattilsacchin @pattilsacchin Image Copyright @pattilsacchin @pattilsacchin ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀਆਂ ਕੰਪਨੀਆਂ ਨੂੰ ਘੱਟੋ-ਘੱਟ ਇਹ ਤਾਂ ਕਰਨਾ ਹੀ ਚਾਹੀਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਸ ਦਾ ਇਸਤੇਮਾਲ ਕਰਨ ਤੋਂ ਰੋਕਣ।ਸੁਲਭ ਪੁਰੀ ਮੁਤਾਬਕ ਇੱਥੇ ਦੂਜੀ ਵੱਡੀ ਮੁਸ਼ਕਿਲ ਹੈ 'ਸਾਈਬਰ ਬੁਲਿੰਗ' ਦੀ। ਸਾਈਬਰ ਬੁਲਿੰਗ ਯਾਨੀ ਕਿ ਇੰਟਰਨੈੱਟ 'ਤੇ ਲੋਕਾਂ ਦਾ ਮਜ਼ਾਕ ਉਡਾਉਣਾ, ਉਨ੍ਹਾਂ ਨੂੰ ਨੀਵਾਂ ਦਿਖਾਉਣਾ ਅਤੇ ਟਰੋਲ ਕਰਨਾ।ਉਹ ਕਹਿੰਦੇ ਹਨ, ""ਤੁਸੀਂ ਉਸ ਔਰਤ ਦਾ ਉਦਾਹਰਨ ਲੈ ਲਓ ਜੋ 'ਹੈਲੋ ਫਰੈਂਡਜ਼, ਚਾਹ ਪੀ ਲੋ' ਵਾਲੇ ਵੀਡੀਓ ਬਣਾ ਰਹੀ ਸੀ। ਤੁਸੀਂ ਕਹਿੰਦੇ ਹੋ ਉਹ ਮਸ਼ਹੂਰ ਜਾਂ ਵਾਇਰਲ ਹੋਣਾ ਚਾਹੁੰਦਾ ਸੀ।ਹਰ ਕੋਈ ਮਸ਼ਹੂਰ ਅਤੇ ਵਾਇਰਲ ਹੋਣਾ ਚਾਹੁੰਦਾ ਹੈ। ਪਰ ਕੋਈ ਵੀ ਟਰੋਲ ਨਹੀਂ ਹੋਣਾ ਚਾਹੁੰਦਾ। ਟਿੱਕ-ਟੋਕ ਵਰਗੇ ਐਪਸ 'ਤੇ ਦੂਜਿਆਂ ਨੂੰ ਟਰੋਲ ਕਰਨਾ ਅਤੇ ਉਨ੍ਹਾਂ ਦਾ ਮਜ਼ਾਕ ਬਣਾਉਣ ਬਹੁਤ ਸੌਖਾ ਹੈ।""ਪੇਸ਼ੇ ਤੋਂ ਥੈਰੇਪਿਸਟ ਅਤੇ ਕਾਊਂਸਲਰ ਸਮਿਤਾ ਬਰੂਆ ਦਾ ਕਹਿਣਾ ਹੈ ਕਿ ਟਿੱਕ-ਟੋਕ ਵਰਗੇ ਸੋਸ਼ਲ ਮੀਡੀਆ ਸਾਡੇ ਪੱਖਪਾਤ ਅਤੇ ਮਾਨਸਿਕਤਾ ਦਾ ਖੁਲਾਸਾ ਕਰਦੇ ਹਨ।ਉਨ੍ਹਾਂ ਨੇ ਕਿਹਾ, ""ਮੈਂ ਦੇਖਿਆ ਹੈ ਕਿ ਬਹੁਤ ਸਾਰੇ ਅਜਿਹੇ ਵੀਡੀਓਜ਼ ਵਿੱਚ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਲੋਕਾਂ ਦਾ ਮਖੌਲ ਬਣਾਇਆ ਜਾਂਦਾ ਹੈ। ਉਨ੍ਹਾਂ ਲੋਕਾਂ ਦਾ ਵੀ ਮਜ਼ਾਕ ਬਣਾਇਆ ਜਾਂਦਾ ਹੈ ਜੋ ਸੋਸ਼ਲ ਮੀਡੀਆ 'ਤੇ ਇੱਕ ਖਾਸ ਤਰੀਕੇ ਨਾਲ ਪੇਸ਼ ਨਹੀਂ ਆਉਂਦੇ। ਅਜਿਹੇ ਮੌਕੇ 'ਤੇ 'ਡਿਜੀਟਲ ਡਿਵਾਈਡ' ਸਪੱਸ਼ਟ ਤੌਰ 'ਤੇ ਨਜ਼ਰ ਆਉਂਦਾ ਹੈ।ਰਾਹੁਲ ਸਚਾਨ ਵੀ ਮੰਨਦੇ ਹਨ ਕਿ ਟਿੱਕ-ਟੋਕ ਵਰਗੇ ਐਪਸ ਨੂੰ ਥੋੜ੍ਹਾ ਹੀ ਸਹੀ ਪਰ ਕਾਬੂ ਵਿੱਚ ਰੱਖਣ ਦੀ ਲੋੜ ਹੈ।ਉਨ੍ਹਾਂ ਨੇ ਕਿਹਾ, ""ਜੁਲਾਈ, 2018 ਵਿੱਚ ਇੰਡੋਨੇਸ਼ੀਆ ਨੇ ਟਿੱਕ-ਟੋਕ 'ਤੇ ਪਾਬੰਦੀ ਲਾ ਦਿੱਤੀ ਸੀ ਕਿਉਂਕਿ ਕਿਸ਼ੋਰਾਂ ਦੀ ਇੱਕ ਵੱਡੀ ਗਿਣਤੀ ਇਸ ਦੀ ਵਰਤੋਂ ਪੋਰਨੋਗ੍ਰਾਫਿਕ ਸਮੱਗਰੀ ਅਪਲੋਡ ਅਤੇ ਸ਼ੇਅਰ ਕਰਨ ਲਈ ਕਰ ਰਹੀ ਸੀ। ਬਾਅਦ ਵਿੱਚ ਕੁਝ ਬਦਲਾਅ ਅਤੇ ਸ਼ਰਤਾਂ ਤੋਂ ਬਾਅਦ ਇਸ ਨੂੰ ਦੁਬਾਰਾ ਲਿਆਂਦਾ ਗਿਆ।""ਰਾਹੁਲ ਮੁਤਾਬਕ ਭਾਰਤ ਵਿੱਚ ਫੇਕ ਨਿਊਜ਼ ਜਿਸ ਰਫ਼ਤਾਰ ਨਾਲ ਫੈਲ ਰਹੀ ਹੈ ਉਸ ਨੂੰ ਦੇਖਦੇ ਹੋਏ ਵੀ ਟਿੱਕ-ਟੋਕ ਵਰਗੇ ਐਪਲੀਕੇਸ਼ਨਸ 'ਤੇ ਲਗਾਮ ਲਾਉਣ ਦੀ ਲੋੜ ਹੈ।ਇਹ ਵੀ ਪੜ੍ਹੋ:ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ'ਉਹ ਕਹਿੰਦੇ ਹਨ, ""ਅਸੀਂ ਜਦੋਂ ਕੋਈ ਐਪ ਡਾਊਨਲੋਡ ਕਰਦੇ ਹਾਂ ਤਾਂ ਪ੍ਰਾਈਵੇਸੀ ਦੀਆਂ ਸ਼ਰਤਾਂ 'ਤੇ ਵੱਧ ਧਿਆਨ ਨਹੀਂ ਦਿੰਦੇ। ਬੱਸ ਯੈਸ, ਅਤੇ ਅਲਾਊ ਤੇ ਟਿੱਕ ਕਰ ਦਿੰਦੇ ਹਾਂ। ਅਸੀਂ ਆਪਣੀ ਫੋਟੋ ਗੈਲਰੀ, ਲੋਕੇਸ਼ਨ ਅਤੇ ਕੈਨਟੈਕਟ ਨੰਬਰ.. ਇਨ੍ਹਾਂ ਸਭ ਦਾ ਐਕਸੈਸ ਦੇ ਦਿੰਦੇ ਹਨ। ਇਸ ਤੋਂ ਬਾਅਦ ਸਾਡਾ ਡੇਟਾ ਕਿੱਥੇ ਜਾ ਰਿਹਾ, ਇਸ ਦਾ ਕੀ ਇਸਤੇਮਾਲ ਹੋ ਰਿਹਾ ਹੈ, ਸਾਨੂ ਕੁਝ ਨਹੀਂ ਪਤਾ ਚੱਲਦਾ।"" ਰਾਹੁਲ ਦੱਸਦੇ ਹਨ ਕਿ ਅੱਜਕੱਲ ਜ਼ਿਆਦਾਤਰ ਐਪਸ 'ਆਰਟੀਫਿਸ਼ਲ ਇੰਟੈਲੀਜੈਂਸ' ਦੀ ਮਦਦ ਨਾਲ ਕੰਮ ਕਰਦੇ ਹਨ। ਅਜਿਹੇ ਵਿੱਚ ਜੇ ਤੁਸੀਂ ਇਨ੍ਹਾਂ ਨੂੰ ਇੱਕ ਵਾਰੀ ਵੀ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੇ ਨਾਲ ਜੁੜੀਆਂ ਕਈ ਜਾਣਕਾਰੀਆਂ ਹਮੇਸ਼ਾਂ ਲਈ ਲੈ ਲੈਂਦੇ ਹਨ ਇਸ ਲਈ ਇਨ੍ਹਾਂ ਨੂੰ ਲੈ ਕੇ ਜ਼ਿਆਦਾ ਚੁਕੰਨੇ ਹੋਣ ਦੀ ਲੋੜ ਹੈ। ਇਹ ਵੀਡੀਓ ਤੁਹਾਨੂੰ ਪਸੰਦ ਆ ਰਹੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਗੰਗਾ ਲਈ 111 ਦਿਨ ਲੰਬਾ ਮਰਨ ਵਰਤ ਰੱਖਕੇ ਜਾਨ ਵਾਰਨ ਵਾਲੇ ਕੌਣ ਸਨ ਜੀਡੀ ਅਗਰਵਾਲ 12 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45834667 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright indiawaterportal.org ਫੋਟੋ ਕੈਪਸ਼ਨ 86 ਸਾਲਾਂ ਦੇ ਜੀਡੀ ਅਗਰਵਾਲ 22 ਜੂਨ ਤੋਂ ਭੁੱਖ-ਹੜਤਾਲ 'ਤੇ ਸਨ ""ਉਨ੍ਹਾਂ ਨੇ ਕਿਹਾ ਸੀ ਕਿ ਮੈਂ ਗੰਗਾ ਜੀ ਨੂੰ ਮਰਦੇ ਹੋਏ ਨਹੀਂ ਦੇਖਣਾ ਚਾਹੁੰਦਾ ਹਾਂ ਅਤੇ ਗੰਗਾ ਨੂੰ ਮਰਦੇ ਦੇਖਣ ਤੋਂ ਪਹਿਲਾਂ ਮੈਂ ਆਪਣੀ ਜਾਨ ਦੇਣਾ ਚਾਹੁੰਦਾ ਹਾਂ।""ਉਤਰਾਖੰਡ ਦੇ ਪੱਤਰਕਾਰ ਸੁਨੀਲ ਦੱਤ ਪਾਂਡੇ ਵਾਤਾਵਰਨ ਕਾਰਕੁਨ ਜੀਡੀ ਅਗਰਵਾਲ ਨੂੰ ਯਾਦ ਕਰਦੇ ਹੋਏ ਕਹਿ ਰਹੇ ਸਨ। ਉਤਰਾਖੰਡ ਦੇ ਰਿਸ਼ੀਕੇਸ਼ ਵਿੱਚ ਜੀਡੀ ਅਗਰਵਾਲ ਨੇ ਵੀਰਵਾਰ ਨੂੰ ਆਖਰੀ ਸਾਹ ਲਏ।ਸੁਨੀਲ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਤੋਂ ਬਾਅਦ ਉਨ੍ਹਾਂ ਨੇ ਪਾਣੀ ਪੀਣਾ ਵੀ ਛੱਡ ਦਿੱਤਾ ਸੀ। ਜੀਡੀ ਅਗਰਵਾਲ ਗੰਗਾ ਦੀ ਸਫ਼ਾਈ ਲਈ 111 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਸਨ। 86 ਸਾਲਾਂ ਦੇ ਅਗਰਵਾਲ 22 ਜੂਨ ਤੋਂ ਭੁੱਖ-ਹੜਤਾਲ 'ਤੇ ਸਨ।ਇਹ ਵੀ ਪੜ੍ਹੋ:ਚੀਨ ਨੇ ਚਲਾਈ ਹਲਾਲ ਮੀਟ ਖ਼ਿਲਾਫ਼ ਮੁਹਿੰਮਕੀ ਪੰਥਕ ਸਿਆਸਤ ਕੱਟ ਰਹੀ ਹੈ 30 ਸਾਲ ਪੁਰਾਣਾ ਮੋੜ #MeToo : 'ਜਿਸ ਦਾ ਨਾਮ ਆਇਆ ਹੈ ਉਹ ਜਵਾਬ ਦੇਵੇ'ਉਹ ਗੰਗਾ ਦੀ ਗੈਰ-ਕਾਨੂੰਨੀ ਖੁਦਾਈ, ਬੰਨ੍ਹ ਦੀ ਉਸਾਰੀ ਨੂੰ ਰੋਕਣ ਅਤੇ ਉਸ ਦੀ ਸਫਾਈ ਲਈ ਲੰਬੇ ਸਮੇਂ ਤੋਂ ਆਵਾਜ਼ ਚੁੱਕਦੇ ਰਹੇ ਸਨ। ਪ੍ਰਧਾਨ ਮੰਤਰੀ ਨੂੰ ਲਿਖੀ ਸੀ ਚਿੱਠੀਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਸੇ ਸਾਲ ਫਰਵਰੀ ਵਿੱਚ ਪੱਤਰ ਵੀ ਲਿਖਿਆ ਸੀ।ਉਨ੍ਹਾਂ ਨੇ ਪਿਛਲੇ ਹਫ਼ਤੇ ਹੀ ਐਲਾਨ ਕੀਤਾ ਸੀ ਕਿ ਜੇ 9 ਅਕਤੂਬਰ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਪਾਣੀ ਵੀ ਛੱਡ ਦੇਣਗੇ। Image Copyright @narendramodi @narendramodi Image Copyright @narendramodi @narendramodi ਫਿਲਹਾਲ ਤਾਂ ਜੀਡੀ ਅਗਰਵਾਲ ਇੱਕ ਸੰਨਿਆਸੀ ਦਾ ਜੀਵਨ ਜੀ ਰਹੇ ਸਨ। ਉਨ੍ਹਾਂ ਨੂੰ ਸਵਾਮੀ ਗਿਆਨ ਸਵਰੂਪਸਾਨੰਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ।ਪਰ ਉਹ ਆਈਆਈਟੀ ਵਿੱਚ ਪ੍ਰੋਫੈਸਰ ਰਹਿ ਚੁੱਕੇ ਸਨ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੇ ਨਿਭਾਈ।ਕੀ ਚਾਹੁੰਦੇ ਸਨ ਪ੍ਰੋਫੈਸਰ ਜੀਡੀ ਅਗਰਵਾਲਗੰਗਾ ਦੀ ਸਫ਼ਾਈ ਲਈ ਕਾਨੂੰਨ ਬਣਾਉਣ ਲਈ ਜੀਡੀ ਅਗਰਵਾਲ ਨੇ ਕੇਂਦਰ ਸਰਕਾਰ ਨੂੰ ਇੱਕ ਸਮਝੌਤਾ ਵੀ ਭੇਜਿਆ ਸੀ।ਉਨ੍ਹਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੇ ਕਾਨੂੰਨ ਵਿੱਚ ਗੰਗਾ ਦੀ ਪੂਰੀ ਸਫ਼ਾਈ ਦੀ ਜ਼ਿੰਮੇਵਾਰੀ ਸਰਕਾਰੀ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਪਰ ਸਿਰਫ਼ ਉਨ੍ਹਾਂ ਦੇ ਸਹਾਰੇ ਹੀ ਗੰਗਾ ਦੀ ਸਾਫ਼ ਨਹੀਂ ਹੋ ਸਕੇਗੀ। Image copyright Tarun Bharat Sangh/BBC ਫੋਟੋ ਕੈਪਸ਼ਨ ਫਿਲਹਾਲ ਜੀਡੀ ਅਗਰਵਾਲ ਇੱਕ ਸੰਨਿਆਸੀ ਦਾ ਜੀਵਨ ਜੀ ਰਹੇ ਸਨ ਉਹ ਚਾਹੁੰਦੇ ਸਨ ਕਿ ਗੰਗਾ ਨੂੰ ਲੈ ਕੇ ਜੋ ਵੀ ਕਮੇਟੀ ਬਣੇ ਉਸ ਵਿੱਚ ਲੋਕਾਂ ਦੀ ਹਿੱਸੇਦਾਰੀ ਹੋਵੇ। ਪਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਅਤੇ ਉਨ੍ਹਾਂ ਵਿਚਾਲੇ ਉਨ੍ਹਾਂ ਦੇ ਮੁੱਦੇ 'ਤੇ ਸਹਿਮਤੀ ਨਹੀਂ ਬਣੀ।ਪੱਤਰਕਾਰ ਸੁਨੀਲ ਦੱਤ ਪਾਂਡੇ ਦੱਸਦੇ ਹਨ ਕਿ ਉਨ੍ਹਾਂ ਦੀ ਭੁੱਖ-ਹੜਤਾਲ 'ਤੇ ਬੈਠਣ ਤੋਂ ਬਾਅਦ ਕੇਂਦਰ ਸਰਕਾਰ ਹਰਿਦਵਾਰ ਦੇ ਐਮਪੀ ਨੂੰ ਉਨ੍ਹਾਂ ਨੂੰ ਮਨਾਉਣ ਲਈ ਭੇਜਿਆ ਸੀ ਪਰ ਆਪਣੇ ਨਾਲ ਜੋ ਮਤੇ ਲੈ ਕੇ ਆਏ ਸਨ ਜੀਡੀ ਅਗਰਵਾਲ ਨੇ ਉਸ ਨੂੰ ਮਨਜ਼ੂਰ ਨਹੀਂ ਕੀਤਾ। ਉਨ੍ਹਾਂ ਦੀ ਭੁੱਖ-ਹੜਤਾਲ ਦੇ 19ਵੇਂ ਦਿਨ ਪੁਲਿਸ ਨੇ ਉਨ੍ਹਾਂ ਨੂੰ ਮਰਨ ਵਰਤ ਦੀ ਥਾਂ ਤੋਂ ਜ਼ਬਰਦਤੀ ਹਟਾ ਦਿੱਤਾ ਸੀ। ਮਰਨ ਵਰਤ ਤੋਂ ਪਹਿਲਾਂ ਉਨ੍ਹਾਂ ਨੇ ਦੋ ਵਾਰੀ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਪਰ ਜਵਾਬ ਨਹੀਂ ਮਿਲਿਆ।ਪਹਿਲਾ ਵੀ ਕੀਤੀ ਸੀ ਭੁੱਖ-ਹੜਤਾਲਬਹਿਰਹਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ, ""ਸਿੱਖਿਆ, ਵਾਤਾਵਰਨ ਦੀ ਸੁਰੱਖਿਆ, ਖਾਸ ਕਰਕੇ ਗੰਗਾ ਸਫ਼ਾਈ ਨੂੰ ਲੈ ਕੇ ਉਨ੍ਹਾਂ ਦੇ ਜਜ਼ਬੇ ਨੂੰ ਯਾਦ ਕੀਤਾ ਜਾਵੇਗਾ।"" Image copyright Tarun Bharat Sangh/BBC ਫੋਟੋ ਕੈਪਸ਼ਨ ਭੁੱਖ-ਹੜਤਾਲ ਤੋਂ ਪਹਿਲਾਂ ਉਨ੍ਹਾਂ ਨੇ ਦੋ ਵਾਰੀ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਪਰ ਜਵਾਬ ਨਹੀਂ ਮਿਲਿਆ ਪਰ ਉਨ੍ਹਾਂ ਦੇ ਟਵੀਟ 'ਤੇ ਲੋਕ ਉਨ੍ਹਾਂ ਤੋਂ ਜਵਾਬ ਮੰਗ ਰਹੇ ਹਨ ਕਿ ਜੀਡੀ ਅਗਰਵਾਲ ਦੀਆਂ ਮੰਗਾਂ ਕਦੋਂ ਮੰਨੀਆਂ ਜਾਣਗੀਆਂ। ਇੱਕ ਟਵਿੱਟਰ ਯੂਜ਼ਰ ਮੁਗਧਾ ਨੇ ਪੁੱਛਿਆ ਹੈ ਕਿ ਕੀ ਨਮਾਮੀ ਗੰਗੇ ਦੇ ਲਈ ਦਿੱਤਾ ਗਿਆ ਪੈਸਾ ਇਸਤੇਮਾਲ ਹੋਇਆ? ਕੀ ਸਰਕਾਰ ਦਿਖਾ ਸਕਦੀ ਹੈ ਕਿ ਗੰਗਾ ਲਈ ਹਾਲੇ ਤੱਕ ਕੀ-ਕੀ ਕੰਮ ਕੀਤਾ ਗਿਆ ਹੈ? Image Copyright @Mugdha51825 @Mugdha51825 Image Copyright @Mugdha51825 @Mugdha51825 ਇੱਕ ਟਵਿੱਟਰ ਯੂਜ਼ਰ ਨੇ ਉਨ੍ਹਾਂ ਨੂੰ ਭੁੱਖ ਹੜਤਾਲ ਤੋਂ ਹਟਾਉਣ ਲਈ ਪੁਲਿਸ ਕਾਰਵਾਈ ਦੀ ਫੋਟੋ ਵੀ ਟਵੀਟ ਕੀਤੀ ਹੈ। Image Copyright @zoo_bear @zoo_bear Image Copyright @zoo_bear @zoo_bear ਟਵਿੱਟਰ ਯੂਜ਼ਰ ਧਰੁਵ ਰਾਠੀ ਨੇ ਪ੍ਰਧਾਨ ਮੰਤਰੀ ਦੇ ਟਵੀਟ ਦੇ ਜਵਾਬ ਵਿੱਚ ਲਿਖਿਆ ਹੈ ਕਿ ਯਾਦ ਕਰਨਾ ਬੰਦ ਕਰੋ ਅਤੇ ਕੰਮ ਕਰਨਾ ਸ਼ੁਰੂ ਕਰੋ। ਪ੍ਰੋਫੈੱਸਰ ਜੀਡੀ ਅਗਰਵਾਲ ਗੰਗਾ ਪ੍ਰੋਟੈਕਸ਼ਨ ਮੈਨੇਜਮੈਂਟ ਐਕਟ ਲਾਗੂ ਕਰਵਾਉਣਾ ਚਾਹੁੰਦੇ ਸਨ ਅਤੇ ਗੰਗਾ ਦੇ ਕੰਢਿਆ ਤੇ ਹਾਈਡਰੋਇਲੈਕਟ੍ਰਿਕ ਪ੍ਰੋਜੈਕਟ ਬੰਦ ਕਰਵਾਉਣਾ ਚਾਹੁੰਦੇ ਸੀ। Image Copyright @dhruv_rathee @dhruv_rathee Image Copyright @dhruv_rathee @dhruv_rathee ਜੀਡੀ ਅਗਰਵਾਲ ਨੇ ਪੰਜ ਸਾਲ ਪਹਿਲਾਂ ਵੀ ਹਰਿਦਵਾਰ ਵਿੱਚ ਭੁੱਖ-ਹੜਤਾਲ ਕੀਤੀ ਸੀ।ਉਸ ਵੇਲੇ ਤਤਕਾਲੀ ਕੇਂਦਰ ਸਰਕਾਰ ਨੇ ਉੱਤਰਕਾਸ਼ੀ ਵਿੱਚ ਬਣ ਰਹੀਆਂ ਤਿੰਨ ਜਲ ਬਿਜਲੀ ਯੋਜਨਾਵਾਂ 'ਤੇ ਕੰਮ ਬੰਦ ਕਰ ਦਿੱਤਾ ਸੀ।ਉਦੋਂ ਉਨ੍ਹਾਂ ਨੂੰ ਮਨਾਉਣ ਲਈ ਕੇਂਦਰੀ ਮੰਤਰੀ ਜੈਰਾਮ ਰਮੇਸ਼ ਆਏ ਸੀ ਅਤੇ ਸਰਕਾਰ ਨੇ ਉਨ੍ਹਾਂ ਦੀ ਗੱਲ ਮੰਨ ਲਈ ਸੀ।ਸੁਨੀਲ ਦੱਤ ਪਾਂਡੇ ਕਹਿੰਦੇ ਹਨ, ""ਪਰ ਇਸ ਵਾਰੀ ਜਦੋਂ ਉਹ ਭੁੱਖ-ਹੜਤਾਲ 'ਤੇ ਬੈਠੇ ਤਾਂ ਉਨ੍ਹਾਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਨਹੀਂ ਬਣ ਸਕੀ। ਕੇਂਦਰ ਸਰਕਾਰ ਉਨ੍ਹਾਂ ਤੋਂ ਆਪਣੀਆਂ ਸ਼ਰਤਾਂ ਮਨਵਾਉਣਾ ਚਾਹੁੰਦੀ ਸੀ।""ਦਿ ਪ੍ਰਿੰਟ ਮੁਤਾਬਕ ਨਮਾਮੀ ਗੰਗੇ ਪ੍ਰੋਜੈਕਟ ਭਾਜਪਾ ਸਰਕਾਰ ਨੇ ਤਿੰਨ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਪਰ ਸੀਵਰੇਜ ਪ੍ਰੋਜੈਕਟ ਲਈ ਦਿੱਤੇ ਗਏ ਪ੍ਰੋਜੈਕਟ ਲਈ ਦਿੱਤੇ ਗਏ ਬਜਟ ਦਾ ਹੁਣ ਤੱਕ 3.32 ਫੀਸਦੀ ਹੀ ਖਰਚ ਹੋ ਸਕਿਆ ਹੈ। ਇਹ ਵੀ ਪੜ੍ਹੋ:ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਦੁਨੀਆਂ ਦੀ ਸਭ ਤੋਂ ਲੰਬੀ ਉਡਾਣ ਸ਼ੁਰੂ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 'ਹਿੰਦੂਆਂ ਦਾ ਮਾਸ ਖਾਂਦੇ ਹਨ ਅਤੇ ਹਿੰਦੂਸਤਾਨ ਵਿੱਚ ਰਹਿੰਦੇ ਹਨ' ਖ਼ਬਰ ਦਾ ਕੀ ਹੈ ਸੱਚ ਪ੍ਰਸ਼ਾਂਤ ਚਾਹਲ ਫੈਕਟ ਚੈੱਕ ਟੀਮ 25 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46673720 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਸੋਸ਼ਲ ਮੀਡੀਆ 'ਤੇ ਮਿਆਂਮਾਰ ਤੋਂ ਉੱਜੜ ਕੇ ਭਾਰਤ ਆਏ ਰੋਹਿੰਗਿਆ ਮੁਸਲਮਾਨਾਂ ਨਾਲ ਜੁੜੀ ਇੱਕ ਖ਼ਬਰ ਸ਼ੇਅਰ ਕੀਤੀ ਜਾ ਰਹੀ ਹੈ, ਜਿਸਦਾ ਟਾਈਟਲ ਹੈ,'ਹਿੰਦੂਆਂ ਦਾ ਮਾਸ ਖਾਂਦੇ ਹਨ ਅਤੇ ਹਿੰਦੂਸਤਾਨ ਵਿੱਚ ਰਹਿੰਦੇ ਹਨ।' ਇਸ ਖ਼ਬਰ ਦੀ ਕਟਿੰਗ 'ਆਜ ਤਕ ਗੁੜਗਾਂਓਂ' ਨਾਮ ਦੇ ਇੱਕ ਅਖ਼ਬਾਰ ਦੀ ਹੈ, ਜੋ ਲਿਖਦਾ ਹੈ ਕਿ ਉਹ ਹਰਿਆਣਾ ਦਾ ਨੰਬਰ ਇੱਕ ਹਫ਼ਤਾਵਾਰ ਅਖ਼ਬਾਰ ਹੈ। ਅਖ਼ਬਾਰ ਨੇ ਆਪਣੀ ਖ਼ਬਰ ਵਿੱਚ ਲਿਖਿਆ ਹੈ, 'ਸਰਕਾਰ ਚੌਕਸ ਨਾ ਹੋਈ ਤਾਂ ਹਰਿਆਣਾ ਵਿੱਚ ਵੱਡਾ ਘਸਮਾਣ ਹੋ ਸਕਦਾ ਹੈ ਕਿਉਂਕਿ ਹਿੰਦੂਆਂ ਦਾ ਮਾਸ ਖਾਣ ਵਾਲਿਆਂ ਨੂੰ ਮੇਵਾਤ ਵਿੱਚ ਪਨਾਹ ਦਿੱਤੀ ਜਾ ਰਹੀ ਹੈ।' Image copyright VIRAL POST ਫੋਟੋ ਕੈਪਸ਼ਨ ਇਸ ਖ਼ਬਰ ਵਿੱਚ ਵਰਤੀਆਂ ਗਈਆਂ ਤਸਵੀਰਾਂ ਐਨੀਆਂ ਪ੍ਰੇਸ਼ਾਨ ਕਰਨ ਵਾਲੀਆਂ ਹਨ ਕਿ ਉਨ੍ਹਾਂ ਨੂੰ ਜਨਤਕ ਤੌਰ 'ਤੇ ਨਹੀਂ ਵਰਤਿਆ ਜਾ ਸਕਦਾ ਇਸ ਖ਼ਬਰ ਨੂੰ ਟਵਿੱਟਰ ਅਤੇ ਫੇਸਬੁੱਕ ਦੇ ਨਾਲ ਗੂਗਲ ਪਲੱਸ 'ਤੇ ਵੀ ਸ਼ੇਅਰ ਕੀਤਾ ਗਿਆ ਹੈ। ਕੁਝ ਲੋਕਾਂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਇਹ 'ਡਰਾਵਣੀ ਖ਼ਬਰ' ਵੱਟਸਐਪ 'ਤੇ ਮਿਲੀ। 'ਦੈਨਿਕ ਭਾਰਤ ਨਿਊਜ਼' ਨਾਮ ਦੀ ਇੱਕ ਵੈੱਬਸਾਈਟ ਨੇ ਵੀ 'ਆਜ ਤਕ ਗੁੜਗਾਓਂ' ਦਾ ਹਵਾਲਾ ਦੇ ਕੇ ਇਸ ਖ਼ਬਰ ਨੂੰ ਛਾਪਿਆ ਹੈ। ਇਹ ਵੀ ਪੜ੍ਹੋ:ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿਚਾਲੇ ਆਈ ਸੁਨਾਮੀ, ਪਤਨੀ ਹੋਈ ਲਾਪਤਾਜਦੋਂ ਕ੍ਰਿਸਮਸ ਨੂੰ ਈਸਾਈਆਂ ਨੇ ਹੀ ਬੈਨ ਕੀਤਾ ਸੀਆਰਡਰ ਕੁਝ, ਡਿਲਿਵਰੀ ਕੁਝ ਹੋਰ, ਅਜਿਹੀ ਗੜਬੜੀ ਤੋਂ ਇੰਝ ਬਚੋਪਰ ਇਸ ਵੈੱਬਸਾਈਟ ਨੇ ਆਪਣੀ ਖ਼ਬਰ ਵਿੱਚ ਦਾਅਵਾ ਕੀਤਾ ਹੈ ਕਿ ਰੋਹਿੰਗਿਆ ਮੁਸਲਮਾਨ ਜਿਨ੍ਹਾਂ ਨੂੰ ਮੇਵਾਤ ਦੇ ਸਥਾਨਕ ਮੁਸਲਮਾਨਾਂ ਨੇ ਪਨਾਹ ਦਿੱਤੀ ਹੋਈ ਹੈ, ਉਹ ਇੱਕ ਹਿੰਦੂ ਨੌਜਵਾਨ ਦਾ ਮਾਸ ਖਾਂਦੇ ਫੜੇ ਗਏ ਹਨ। Image copyright DBN.COM ਫੋਟੋ ਕੈਪਸ਼ਨ 'ਦੈਨਿਕ ਭਾਰਤ ਨਿਊਜ਼' ਨੇ ਆਪਣੀ ਖ਼ਬਰ ਦਾ ਸਰੋਤ 'ਆਜ ਤਕ ਗੁੜਗਾਂਓ' ਅਖ਼ਬਾਰ ਨੂੰ ਦੱਸਿਆ ਹੈ ਇਸ ਖ਼ਬਰ ਦੀ ਅਸਲੀਅਤ ਜਾਣਨ ਲਈ ਅਸੀਂ ਮੇਵਾਤ ਦੇ ਐਸਪੀ ਰਾਜੇਸ਼ ਦੁੱਗਲ ਨਾਲ ਗੱਲਬਾਤ ਕੀਤੀ ਅਤੇ ਪੁੱਛਿਆ ਕੀ ਇਸ ਤਰ੍ਹਾਂ ਦੀ ਕੋਈ ਘਟਨਾ ਗੁਰੂਗ੍ਰਾਮ ਨਾਲ ਲੱਗੇ ਮੇਵਾਤ ਵਿੱਚ ਦਰਜ ਹੋਈ ਹੈ?ਰਾਜੇਸ਼ ਦੁੱਗਲ ਨੇ ਦੱਸਿਆ, ""ਇਹ ਇੱਕ ਫਰਜ਼ੀ ਖ਼ਬਰ ਹੈ। ਮੇਵਾਤ ਵਿੱਚ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਕਦੇ ਇਸ ਤਰ੍ਹਾਂ ਦੀ ਕੋਈ ਅਪਰਾਧਿਕ ਵਾਰਦਾਤ ਦਰਜ ਨਹੀਂ ਕੀਤੀ ਗਈ ਹੈ।""ਫਿਰ ਕਿਸ ਆਧਾਰ 'ਤੇ 'ਆਜ ਤਕ ਗੁੜਗਾਓਂ' ਅਖ਼ਬਾਰ ਨੇ ਇਸ ਖ਼ਬਰ ਨੂੰ ਛਾਪਿਆ? ਇਹ ਜਾਣਨ ਲਈ ਅਸੀਂ ਅਖ਼ਬਾਰ ਦੇ ਦਫ਼ਤਰ ਵਿੱਚ ਗੱਲਬਾਤ ਕੀਤੀ। ਅਖ਼ਬਾਰ ਦੇ ਦਫ਼ਤਰ ਵਿੱਚ ਗੱਲ ਹੋਣ ਨਾਲ ਦੋ ਗੱਲਾਂ ਸਪੱਸ਼ਟ ਹੋਈਆਂ। ਇੱਕ ਤਾਂ ਇਹ ਕਿ ਅਖ਼ਬਾਰ ਦੇ ਸੰਪਾਦਕ ਸਤਬੀਰ ਭਾਰਦਵਾਜ ਨੇ ਇਹ ਖ਼ਬਰ ਲਿਖੀ ਅਤੇ ਦੂਜੀ ਗੱਲ ਇਹ ਕਿ ਇਸ ਅਖ਼ਬਾਰ ਦਾ 'ਇੰਡੀਆ ਟੂਡੇ' ਗਰੁੱਪ ਦੇ 'ਆਜ ਤੱਕ' ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਖ਼ਬਰ ਲਿਖਣ ਵਾਲੇ ਪੱਤਰਕਾਰ ਦਾ ਪੱਖ ਇਸ ਖ਼ਬਰ ਬਾਰੇ ਅਸੀਂ 'ਆਜ ਤਕ ਗੁੜਗਾਓਂ' ਅਖ਼ਬਾਰ ਦੇ ਸੰਪਾਦਕ ਸਤਬੀਰ ਭਾਰਦਵਾਜ ਨਾਲ ਗੱਲਬਾਤ ਕੀਤੀ। Image copyright AAJ TAK GURGAON ਫੋਟੋ ਕੈਪਸ਼ਨ ਇਸ ਖ਼ਬਰ ਵਿੱਚ ਵਰਤੀਆਂ ਗਈਆਂ ਤਸਵੀਰਾਂ ਐਨੀਆਂ ਪ੍ਰੇਸ਼ਾਨ ਕਰਨ ਵਾਲੀਆਂ ਹਨ ਕਿ ਉਨ੍ਹਾਂ ਨੂੰ ਜਨਤਕ ਤੌਰ 'ਤੇ ਨਹੀਂ ਵਰਤਿਆ ਜਾ ਸਕਦੀਆਂ। ਇਸ ਲਈ ਤਸਵੀਰਾਂ ਬਲਰ ਕੀਤੀਆਂ ਗਈਆਂ ਹਨ ਸਤਬੀਰ ਭਾਰਵਾਦ ਨੇ ਦੱਸਿਆ ਕਿ ਉਹ 'ਆਜ ਤਕ ਗੁੜਗਾਂਓ' ਅਖ਼ਬਾਰ ਦੇ ਨਾਲ-ਨਾਲ ਪੰਜਾਬ ਕੇਸਰੀ ਅਖ਼ਬਾਰ ਦੇ ਗੁੜਗਾਓਂ ਅਡੀਸ਼ਨ ਦੇ ਬਿਊਰੋ ਚੀਫ਼ ਵੀ ਹਨ। ਪੰਜਾਬ ਕੇਸਰੀ ਅਖ਼ਬਾਰ ਦੇ ਦਿੱਲੀ ਦਫ਼ਤਰ ਨੇ ਬੀਬੀਸੀ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸਤਬੀਰ ਭਾਰਦਵਾਜ ਮੁਤਾਬਕ ਉਹ 28 ਸਾਲ ਤੋਂ ਪੱਤਰਕਾਰਤਾ ਕਰ ਰਹੇ ਹਨ ਅਤੇ ਕ੍ਰਾਈਮ ਦੀਆਂ ਖ਼ਬਰਾਂ ਕਵਰ ਕਰਦੇ ਰਹੇ ਹਨ। Image copyright Getty Images ਬੀਬੀਸੀ ਨਾਲ ਗੱਲਬਾਤ ਵਿੱਚ ਸਤਬੀਰ ਭਾਰਦਵਾਜ ਦਿੱਲੀ-ਐਨਸੀਆਰ ਵਿੱਚ ਕਥਿਤ ਤੌਰ 'ਤੇ ਰੋਹਿੰਗਿਆ ਮੁਸਲਮਾਨਾਂ ਦੀ ਵਧਦੀ ਸੰਖਿਆ ਨੂੰ ਲੈ ਕੇ ਚਿੰਤਤ ਦਿਖੇ। ਜਨਹਿੱਤ ਵਿੱਚ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਸਰਕਾਰ ਵੱਲੋਂ ਕੋਈ ਜਾਗਰੂਕਤਾ ਮੁਹਿੰਮ ਨਹੀਂ ਚਲਾਏ ਜਾਣ ਤੋਂ ਉਹ ਕਾਫ਼ੀ ਨਾਰਾਜ਼ ਵੀ ਦਿਖੇ। ਉਨ੍ਹਾਂ ਨੇ ਕਿਹਾ, ""ਹਰਿਆਣਾ ਵਿੱਚ ਹਿੰਦੂ ਮਾਸ ਖਾਣ ਵਾਲੇ ਰੋਹਿੰਗਿਆ ਮੁਸਲਮਾਨਾਂ ਦੀ ਇੱਕ ਫੋਟੋ ਵਾਇਰਲ ਹੋ ਰਹੀ ਸੀ। ਮੇਰੇ ਕੋਲ ਵੀ ਇਹ ਫੋਟੋ ਵੱਟਸਐਪ ਜ਼ਰੀਏ ਆਈ ਸੀ। ਇਸ ਲਈ ਮੇਵਾਤ ਅਤੇ ਦਵਾਰਕਾ ਐਕਸਪ੍ਰੈਸ-ਵੇਅ 'ਤੇ ਬਣੀਆਂ ਇਨ੍ਹਾਂ ਝੁੱਗੀਆਂ ਵਿੱਚ ਜਾ ਕੇ ਮੈਂ ਰੋਹਿੰਗਿਆ ਮੁਸਲਮਾਨਾਂ ਨੂੰ ਮਿਲਣ ਅਤੇ ਮਾਮਲੇ ਦੀ ਛਾਣਬੀਣ ਕਰਨ ਦਾ ਫ਼ੈਸਲਾ ਲਿਆ।""ਇਹ ਵੀ ਪੜ੍ਹੋ:ਭਾਰਤ 'ਚ ਫੇਕ ਨਿਊਜ਼ ਪ੍ਰਚਾਰ ਕਿਵੇਂ ਬਣ ਰਿਹੈਵੱਟਸਐਪ ’ਤੇ ਫੇਕ ਨਿਊਜ਼ ਦਾ ਪ੍ਰਸਾਰ ਕਿਵੇਂ ਰੁਕੇਗਾ'ਸਾਨੂੰ ਇਸ ਤਰ੍ਹਾਂ ਦੇ ਫ਼ਕੀਰ ਨਹੀਂ ਚਾਹੀਦੇ'ਮੇਵਾਤ ਹਰਿਆਣਾ ਸੂਬੇ ਦੇ ਸਭ ਤੋਂ ਪਿੱਛੜੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ ਜਿਸਦਾ ਜ਼ਿਲ੍ਹਾ ਹੈੱਡਕੁਆਰਟਰ ਨੂਹ ਵਿੱਚ ਸਥਿਤ ਹੈ। ਇਸ ਬਹੁਗਿਣਤੀ ਮੁਸਲਿਮ ਇਲਾਕੇ ਨੂੰ ਮੇਵ ਮੁਸਲਮਾਨਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਮੇਵਾਤ ਦੇ ਜ਼ਿਲ੍ਹਾ ਕਲੈਕਟਰ ਮੁਤਾਬਕ ਇੱਥੇ 75 ਫ਼ੀਸਦ ਤੋਂ ਵੱਧ ਮੁਸਲਿਮ ਆਬਾਦੀ ਹੈ। ਜ਼ਿਲ੍ਹੇ ਦੇ ਜ਼ਿਆਦਾਤਰ ਹਿੱਸਾ ਪੇਂਡੂ ਹੈ ਅਤੇ ਲੋਕ ਘਰ ਚਲਾਉਣ ਲਈ ਖੇਤੀ ਅਤੇ ਪਸ਼ੂ ਧਨ 'ਤੇ ਆਧਾਰਿਤ ਹੈ। Image copyright EPA ਸਤਬੀਰ ਭਾਰਦਵਾਜ ਮੁਤਾਬਕ ਮੇਵਾਤ ਦੇ ਸਥਾਨਕ ਮੁਸਲਮਾਨ ਰੋਹਿੰਗਿਆ ਮੁਸਲਮਾਨਾਂ ਨੂੰ ਪਨਾਹ ਦੇ ਰਹੇ ਹਨ ਅਤੇ ਕੁਝ ਸਥਾਨਕ ਨੇਤਾਵਾਂ ਨੇ ਰੋਹਿੰਗਿਆਂ ਮੁਸਲਮਾਨਾਂ ਨੂੰ ਕੰਬਲ ਵੀ ਵੰਡੇ ਹਨ। ਜਦਕਿ ਸਰਕਾਰੀ ਅਧਿਕਾਰੀਆਂ ਦੇ ਹੱਥ ਸਰਕਾਰ ਦੀਆਂ ਨੀਤੀਆਂ ਕਾਰਨ ਬੰਨ੍ਹੇ ਹੋਏ ਹਨ। ਮੇਵਾਤ ਦੇ ਐਸਪੀ ਰਾਜੇਸ਼ ਦੁੱਗਲ ਨੇ ਬੀਬੀਸੀ ਨੂੰ ਦੱਸਿਆ ਕਿ ਮੇਵਾਤ ਜ਼ਿਲ੍ਹੇ ਵਿੱਚ 1356 ਰੋਹਿੰਗਿਆ ਮੁਸਲਮਾਨ ਹਨ ਅਤੇ ਉਨ੍ਹਾਂ ਸਾਰਿਆਂ ਦਾ ਡਾਟਾ ਪੁਲਿਸ ਕੋਲ ਮੌਜੂਦ ਹੈ। ਸਤਬੀਰ ਭਾਰਦਵਾਜ ਦੱਸਦੇ ਹਨ ਕਿ ਉਨ੍ਹਾਂ ਨੇ 'ਕਾਸ਼ਿਫ਼' ਨਾਮ ਦੇ ਕਿਸੇ ਨੌਜਵਾਨ ਦੇ ਬਿਆਨ ਦੇ ਆਧਾਰ 'ਤੇ ਹੀ 'ਹਿੰਦੂ ਮਾਸ ਖਾਣ' ਦੀ ਪੂਰੀ ਕਹਾਣੀ ਲਿਖੀ ਸੀ ਜਿਹੜੀ ਕਿ ਅਖ਼ਬਾਰ ਦੇ 10-16 ਦਸੰਬਰ ਦੇ ਅਡੀਸ਼ਨ 'ਚ ਪਹਿਲੇ ਪੰਨੇ 'ਤੇ ਛਪੀ। ਕਾਸ਼ਿਫ਼ ਨਾਲ ਉਨ੍ਹਾਂ ਦੀ ਮੁਲਾਕਾਤ ਕਿਸ ਥਾਂ 'ਤੇ ਹੋਈ? ਕੀ ਉਨ੍ਹਾਂ ਨੇ ਮੇਵਾਤ ਜਾਂ ਗੁੜਗਾਓਂ ਦੇ ਕਿਸੇ ਅਧਿਕਾਰੀ ਦਾ ਬਿਆਨ ਲਿਆ? ਜਾਂ ਕੋਈ ਸਮਾਜਿਕ ਕਾਰਕੁਨ ਅਤੇ ਨੇਤਾ ਤੋਂ ਉਨ੍ਹਾਂ ਨੇ ਇਸ ਬਾਰੇ ਗੱਲ ਕੀਤੀ? ਇਨ੍ਹਾਂ ਸਵਾਲਾਂ ਦਾ ਕੋਈ ਸਾਫ਼ ਜਵਾਬ ਸਤਬੀਰ ਭਾਰਦਵਾਜ ਨਹੀਂ ਦੇ ਸਕੇ। ਉਨ੍ਹਾਂ ਨੇ ਅਖ਼ੀਰ ਵਿੱਚ ਦਾਅਵਾ ਕੀਤਾ ਕਿ ਅਖਬਾਰ ਦੇ ਪਹਿਲੇ ਪੰਨੇ 'ਤੇ ਛਾਪੀ ਗਈ ਤਸਵੀਰ ਮਿਆਂਮਾਰ ਦੇ ਰੋਹਿੰਗਿਆਂ ਮੁਸਲਮਾਨਾਂ ਦੀ ਹੀ ਹੈ।ਹੁਣ ਜਾਣੋ ਤਸਵੀਰ ਦੀ ਸੱਚਾਈਅਸੀਂ ਸਤਬੀਰ ਭਾਰਦਵਾਜ ਦੇ ਇਸ ਦਾਅਵੇ ਦੀ ਪੜਤਾਲ ਕੀਤੀ ਅਤੇ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਤਸਵੀਰ ਨੂੰ ਲੱਭਣਾ ਸ਼ੁਰੂ ਕੀਤਾ। ਇੰਟਰਨੈੱਟ 'ਤੇ ਇਸ ਤਸਵੀਰ ਨਾਲ ਜੁੜੇ ਕਈ ਸਰਚ ਨਤੀਜੇ ਸਾਹਮਣੇ ਆਏ।ਸਭ ਤੋਂ ਸ਼ੁਰੂਆਤੀ ਉਦਾਹਰਨਾਂ ਵਿੱਚੋਂ ਇੱਕ ਸੀ ਅਕਤੂਬਰ 2009 ਵਿੱਚ ਲਿਖਿਆ ਗਿਆ ਇੱਕ ਬਲਾਗ ਜਿਸਦੇ ਮੁਤਾਬਕ ਇਹ ਤਿੱਬਤੀ ਲੋਕਾਂ ਦੇ ਅੰਤਿਮ ਸੰਸਕਾਰ ਕਿਰਿਆ ਨੂੰ ਦਰਸਾਉਂਦੀ ਤਸਵੀਰ ਹੈ, ਜਿਹੜੀ ਆਪਣੇ ਮ੍ਰਿਤਕ ਸਰੀਰ ਨੂੰ ਜੰਗਲੀ ਪੰਛੀਆਂ ਨੂੰ ਖੁਆਉਣ ਵਿੱਚ ਵਿਸ਼ਵਾਸ ਰੱਖਦੇ ਹਨ। ਇਸ ਤੋਂ ਇਲਾਵਾ ਸਾਨੂੰ ਇਹ ਤਸਵੀਰ ਬਲਾਗ ਵਿੱਚ ਲਿਖੇ ਸੰਦੇਸ਼ ਦੇ ਨਾਲ ਇੱਕ ਫੇਸਬੁੱਕ ਪੇਜ 'ਤੇ ਵੀ ਦਿਖਾਈ ਦਿੱਤੀ। ਇਸ ਨੂੰ @PhramahaPaiwan ਨਾਮ ਦੇ ਫੇਸਬੁੱਕ ਯੂਜ਼ਰ ਨੇ 14 ਅਗਸਤ, 2014 ਨੂੰ ਪੋਸਟ ਕੀਤਾ ਸੀ। 2014 ਵਿੱਚ ਹੀ ਇਹ ਤਸਵੀਰ ਟਵਿੱਟਰ 'ਤੇ ਵੀ ਕੁਝ ਯੂਜ਼ਰਜ਼ ਨੇ ਟਵੀਟ ਕੀਤੀ ਸੀ। ਇਨ੍ਹਾਂ ਤਸਵੀਰਾਂ ਦੇ ਨਾਲ ਵੀ ਤਿੱਬਤੀ ਅਤਿੰਮ ਕਿਰਿਆ ਦਾ ਜ਼ਿਕਰ ਸੀ ਅਤੇ ਲਿਖਿਆ ਗਿਆ ਸੀ ਕਿ ਇਹ ਤਸਵੀਰਾਂ ਤਿੱਬਤ ਦੀਆਂ ਹਨ। ਤਿੱਬਤੀ ਲੋਕਾਂ ਦੇ ਅੰਤਿਮ ਸੰਸਕਾਰ ਦੇ ਕਈ ਯੂ-ਟਿਊਬ ਵੀਡੀਓ ਵੀ ਹਨ। ਇਨ੍ਹਾਂ ਵਿੱਚ ਮ੍ਰਿਤਕ ਸਰੀਰਾਂ ਨੂੰ ਟੁੱਕੜਿਆਂ ਵਿੱਚ ਕੱਟਿਆ ਗਿਆ ਹੈ ਅਤੇ ਫਿਰ ਮੁਰਦਾਖੋਰ ਪੰਛੀਆਂ ਨੂੰ ਖੁਆ ਦਿੱਤਾ ਜਾਂਦਾ ਹੈ। ਤਿੱਬਤ ਵਿੱਚ ਮ੍ਰਿਤਕਾਂ ਦੀ ਵਿਦਾਈ ਦਾ ਇਹ ਰਵਾਇਤੀ ਅੰਤਿਮ ਸੰਸਕਾਰ ਰਿਵਾਜ਼ ਹੈ। ਇਹ ਤਿੱਬਤੀ ਬੁੱਧ ਧਰਮ ਵਿੱਚ ਮਾਸ ਅਤੇ ਅੰਗਾਂ ਦੀਆਂ ਹੱਡੀਆਂ ਤੋਂ ਵੱਖ ਕਰਨ ਦੇ ਅਭਿਆਸ ਦਾ ਇੱਕ ਪ੍ਰਕਾਰ ਹੈ।ਕੌਣ ਹਨ ਰੋਹਿੰਗਿਆ ਮੁਸਲਮਾਨ?ਬੁੱਧ ਬਹੁ-ਗਿਣਤੀ ਮਿਆਂਮਾਰ ਵਿੱਚ ਰੋਹਿੰਗਿਆਂ ਮੁਸਲਮਾਨਾਂ ਦੀ ਇੱਕ ਸਮੇਂ 'ਤੇ 10 ਲੱਖ ਤੋਂ ਵੱਧ ਆਬਾਦੀ ਦੱਸੀ ਜਾਂਦੀ ਸੀ। ਰੋਹਿੰਗਿਆ ਮੁਸਲਮਾਨ ਪੀੜ੍ਹੀਆਂ ਤੋਂ ਮਿਆਂਮਾਰ ਵਿੱਚ ਰਹਿ ਰਹੇ ਹਨ ਅਤੇ ਖ਼ੁਦ ਨੂੰ ਮੂਲ ਰੂਪ ਤੋਂ ਮਿਆਂਮਾਰ ਦਾ ਹੀ ਮੰਨਦੇ ਹਨ। Image copyright Reuters ਜਦਕਿ ਮਿਆਂਮਾਰ ਵਿੱਚ ਬੁੱਧ ਭਾਈਚਾਰੇ ਦੇ ਲੋਕ ਇਨ੍ਹਾਂ ਮੁਸਲਮਾਨਾਂ ਨੂੰ ਮੁੱਖ ਰੂਪ ਤੋਂ ਗ਼ੈਰਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀ ਦੱਸਦੇ ਹਨ। ਮਿਆਂਮਾਰ ਦੀ ਪ੍ਰਧਾਨ ਮੰਤਰੀ ਆਂਗ ਸਾਨ ਸੂ ਚੀ ਵੀ ਆਪਣੇ ਅਧਿਕਾਰਤ ਭਾਸ਼ਣ ਵਿੱਚ ਰੋਹਿੰਗਿਆਂ ਮੁਸਲਮਾਨਾਂ ਨੂੰ 'ਬੰਗਾਲੀ' ਕਹਿ ਕੇ ਸੰਬੋਧਿਤ ਕਰ ਚੁੱਕੀ ਹੈ।ਇਹ ਵੀ ਪੜ੍ਹੋ:ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’1980 ਦੇ ਦਹਾਕੇ ਵਿੱਚ ਮਿਆਂਮਾਰ ਦੀ ਸਰਕਾਰ ਨੇ ਰੋਹਿੰਗਿਆ ਮੁਸਲਮਾਨਾਂ ਤੋਂ ਦੇਸ ਦੀ ਨਾਗਰਿਕਤਾ ਖੋਹ ਲਈ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ।ਮਿਆਂਮਾਰ ਦੇ ਰਖਾਇਨ ਸੂਬੇ ਵਿੱਚ ਸਾਲ 2012 ਤੋਂ ਹੀ ਫਿਰਕੂ ਹਿੰਸਾਵਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਸਨ, ਪਰ ਪਿਛਲੇ ਸਾਲ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਮਿਆਂਮਾਰ ਵਿੱਚ ਵੱਡੀ ਹਿੰਸਾ ਹੋਈ ਜਿਸ ਵਿੱਚ ਵੱਡੀ ਗਿਣਤੀ 'ਚ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਲੱਖਾਂ ਲੋਕਾਂ ਦਾ ਮਿਆਂਮਾਰ ਤੋਂ ਉਜਾੜਾ ਹੋ ਗਿਆ।ਸੰਯੁਕਤ ਰਾਸ਼ਟਰ ਨੇ ਮਿਆਂਮਾਰ ਵਿੱਚ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਹੋਈ ਇਸ ਹਿੰਸਾ ਨੂੰ 'ethnic cleansing' ਕਿਹਾ ਹੈ। ਇਹ ਕਿਹਾ ਜਾਂਦਾ ਹੈ ਕਿ ਦੁਨੀਆਂ ਵਿੱਚ ਰੋਹਿੰਗਿਆ ਮੁਸਲਮਾਨ ਅਜਿਹਾ ਘੱਟ ਗਿਣਤੀ ਭਾਈਚਾਰਾ ਹੈ ਜਿਸ 'ਤੇ ਸਭ ਤੋਂ ਵੱਧ ਜ਼ੁਲਮ ਹੋ ਰਿਹਾ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੁਝ ਕੈਨੇਡੀਅਨ ਸਿੱਖ ਸੰਗਠਨ ਟਰੂਡੋ ਨਾਲ ਕਿਉਂ ਨਰਾਜ਼ ਹੋਏ - 5 ਅਹਿਮ ਖ਼ਬਰਾਂ 9 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46147622 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕੈਨੇਡਾ ਵਿੱਚ ਵਸਦੇ ਕੁਝ ਸਿੱਖ ਹਲਕਿਆਂ ਵਿੱਚ ਸਰਕਾਰ ਵੱਲੋਂ 1984 ਕਤਲੇਆਮ ਦੀ ਯਾਦ ਢੁਕਵੇਂ ਤਰੀਕੇ ਨਾਲ ਨਾ ਮਨਾਏ ਜਾਣ ਕਰਕੇ ਰੋਸ ਪਾਇਆ ਜਾ ਰਿਹਾ ਹੈ।ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਬਾਰੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਪ੍ਰਧਾਨ ਮੰਤਰੀ ਟਰੂ਼ਡੋ ਨਾਲ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ ਹੈ।ਆਰਗੇਨਾਈਜ਼ੇਸ਼ਨ ਨੇ ਓਂਟਾਰੀਓ ਸੂਬੇ ਦੇ ਪ੍ਰੀਮੀਅਰ ਖਿਲਾਫ ਵੀ ਅਜਿਹੀਆਂ ਹੀ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਖ਼ਬਰ ਮੁਤਾਬਕ ਬਿਆਨ ਵਿੱਚ ਪ੍ਰਧਾਨ ਮੰਤਰੀ ਨੂੰ ਲਿਬਰਲ ਪਾਰਟੀ ਦੇ ਆਗੂ ਵਜੋਂ ਦਿੱਤੇ ਉਸ ਬਿਆਨ ਦੀ ਯਾਦ ਦੁਆਈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਕੈਨੇਡਾ ਭਾਰਤ ਨੂੰ 1984 ਬਾਰੇ ਸੱਚ ਸਾਹਮਣੇ ਲਿਆਉਣ ਲਈ ਕਹਿੰਦਾ ਰਹੇਗਾ। Image copyright Getty Images ਫੋਟੋ ਕੈਪਸ਼ਨ ਕੇਰਲ ਦੇ ਸਬਰੀਮਲਾ ਮੰਦਿਰ ਵਿੱਚ 10 ਤੋਂ 50 ਸਾਲ ਦੀਆਂ ਔਰਤਾਂ ਦੇ ਜਾਣ 'ਤੇ ਰਵਾਇਤੀ ਤੌਰ ’ਤੇ ਪਾਬੰਦੀ ਹੈ। ਜੋ ਕਿ ਸੁਪਰੀਮ ਕੋਰਟ ਨੇ ਹਟਾ ਦਿੱਤੀ ਸੀ ਜਿਸ ਮਗਰੋਂ ਕੇਰਲ ਵਿੱਚ ਸਿਆਸਤ ਗਰਮ ਹੈ। ਸਬਰੀਮਲਾ ’ਚ ਕਾਂਗਰਸ ਤੇ ਭਾਜਪਾ ਕਰਨਗੀਆਂ ਰਵਾਇਤਾਂ ਦੀ ਰਾਖੀਸੁਪਰਮੀ ਕੋਰਟ ਦੇ ਹੁਕਮਾਂ ਦੀ ਪਾਲਣਾ ਵਜੋਂ ਕੇਰਲ ਸਰਕਾਰ ਦੇ ਸਬਰੀਮਲਾ ਮੰਦਰ ਵਿੱਚ ਮਾਹਵਾਰੀ ਦੀ ਉਮਰ ਵਾਲੀਆਂ ਔਰਤਾਂ ਦੇ ਦਾਖਲੇ ਬਾਰੇ ਲਏ ਸਟੈਂਡ ਖਿਲਾਫ ਵਿਰੋਧੀ ਕਾਂਗਰਸ ਅਤੇ ਭਾਜਪਾ ਇਕੱਠੀਆਂ ਹੋ ਗਈਆਂ ਹਨ।ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਭਾਜਪਾ ਨੇ ਜਿੱਥੇ ਕਸਰਾਗੌਡ ਤੋਂ ਸਬਰੀਮਲਾ ਤੱਕ ’ਰੱਥ-ਯਾਤਰਾ’ ਲਿਜਾਣ ਦਾ ਐਲਾਨ ਕੀਤਾ ਹੈ, ਉੱਥੇ ਹੀ ਕਾਂਗਰਸ ਨੇ ਵੀ ਅਜਿਹੇ ਹੀ ਇੱਕ ਜਲੂਸ ਦਾ ਐਲਾਨ ਕੀਤਾ ਹੈ।ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀਧਰਨ ਪਿਲੈ ਖਿਲਾਫ਼ ਇੱਕ ਪੱਤਰਕਾਰ ਦੀ ਸ਼ਿਕਾਇਤ ’ਤੇ ਵੀਰਵਾਰ ਨੂੰ ਕੋਜ਼ੀਕੋਡੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਔਰਤਾਂ ਦੇ ਮੰਦਰ ਵਿੱਚ ਦਾਖਲੇ ਖਿਲਾਫ਼ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਹੈ।ਖ਼ਬਰ ਮੁਤਾਬਕ ਮੁੱਖ ਮੰਤਰੀ ਨੇ ਦੋਹਾਂ ਪਾਰਟੀਆਂ ਦੇ ਇਸ ਏਕੇ ਬਾਰੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਦੋਹਾਂ ਦੀਆਂ ਯਾਤਰਾਵਾਂ ਕਿੱਥੇ ਇਕੱਠੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ ਇਸ ਮਾਮਲੇ ਵਿੱਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਨੂੰ ਕਿਨਾਰੇ ਕਰਕੇ ਅਮਿਤ ਸ਼ਾਹ ਦਾ ਸਾਥ ਦੇ ਰਹੀ ਹੈ। ਇਹ ਵੀ ਪੜ੍ਹੋਕੇਰਲ ਦੇ ਹੜ੍ਹ ਦਾ ਔਰਤਾਂ ਦੇ ਮੰਦਰ ਜਾਣ ਨਾਲ ਕੀ ਸਬੰਧ'ਅਦਾਲਤ ਧਰਮ ਦੇ ਮਾਮਲੇ 'ਚ ਦਖਲ ਕਿਉਂ ਨਾ ਦੇਵੇ' Image copyright PAL SINGH NAULI/BBC ਫੋਟੋ ਕੈਪਸ਼ਨ ਜਲੰਧਰ ਪੁਲਿਸ ਮੁਤਾਬਕ ਸ਼ਹਿਰ ਦੇ ਮਕਸੂਦਾਂ ਥਾਣੇ ਉੱਤੇ ਚਾਰ ਘੱਟ ਸਮਰੱਥਾ ਵਾਲੇ ਹੋਏ ਬੰਬ ਹਮਲੇ ਵਿਚ ਥਾਣੇਦਾਰ ਜ਼ਖ਼ਮੀ ਹੋਇਆ ਸੀ। ਕਸ਼ਮੀਰੀ ਵਿਦਿਆਰੀਥੀ ਪੰਜਾਬ ਛੱਡਣ ਲੱਗੇ ਮਕਸੂਦਾਂ ਥਾਣੇ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਕਸ਼ਮੀਰੀ ਵਿਦਿਆਰਥੀਆਂ ਪ੍ਰਤੀ ਸਖ਼ਤ ਰਵੱਈਆਂ ਅਪਣਾ ਰਹੀ ਹੈ, ਜਿਸ ਕਰਕੇ ਸੂਬੇ ਵਿੱਚੋਂ ਕਸ਼ਮੀਰ ਵਿਦਿਆਰਥੀ ਵਾਪਸ ਮੁੜ ਰਹੇ ਹਨ।ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਲੰਧਰ ਦੇ ਕਈ ਪੇਇੰਗ ਗੈਸਟਾਂ ਵਿੱਚੋਂ ਇਨ੍ਹਾਂ ਵਿਦਿਆਰਥੀਆਂ ਨੇ ਆਪਣਾ ਸਾਮਾਨ ਚੁੱਕ ਲਿਆ ਹੈ।ਮੰਨਿਆ ਜਾ ਰਿਹਾ ਹੈ ਕਿ ਇਸ ਦੀ ਵਜ੍ਹਾ ਵਿਦਿਆਰਥੀਆਂ ਵਿੱਚ ਪਾਇਆ ਜਾ ਰਿਹਾ ਡਰ ਹੈ ਕਿ ਪਤਾ ਨਹੀਂ ਕਦੋ ਪੁਲੀਸ ਉਨ੍ਹਾਂ ਨੂੰ ਚੁੱਕ ਕੇ ਥਾਣੇ ਲੈ ਜਾਵੇ।ਦੂਸਰੇ ਪਾਸੇ ਖ਼ਬਰ ਮੁਤਾਬਕ ਉਪਰੋਕਤ ਬੰਬ ਧਮਾਕੇ ਦੇ ਕੇਸ ਵਿੱਚ ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਦੇ ਰਿਮਾਂਡ ਵਿੱਚ ਚਾਰ ਦਿਨਾਂ ਦਾ ਭਾਵ 12 ਨਵੰਬਰ ਤੱਕ ਵਧਾ ਕੀਤਾ ਗਿਆ ਹੈ। ਹਾਲਾਂਕਿ ਪੁਲੀਸ ਨੇ ਅਦਾਲਤ ਤੋਂ ਸੱਤ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। Image copyright CHRISTIE'S ਫੋਟੋ ਕੈਪਸ਼ਨ ਵਿਗਿਆਨੀ ਸਟੀਫਨ ਹਾਕਿੰਗਜ਼ ਦੇ ਅੰਗੂਠੇ ਦੇ ਨਿਸ਼ਾਨ ਵਾਲੀ ਉਨ੍ਹਾਂ ਦੀ ਕਿਤਾਬ ਵੀ ਨੀਲਾਮ ਕੀਤੀ ਗਈ। ਵਿਗਿਆਨੀ ਸਟੀਫਨ ਹਾਕਿੰਗਜ਼ ਦੀਆਂ ਨਿੱਜੀ ਵਸਤਾਂ ਦੀ ਨਿਲਾਮੀਮਰਹੂਮ ਵਿਗਿਆਨੀ ਸਟੀਫਨ ਹਾਕਿੰਗਜ਼ ਦੀਆਂ ਨਿੱਜੀ ਵਸਤਾਂ ਦੀ ਨਿਲਾਮੀ ਤੋਂ 18 ਲੱਖ ਪੌਂਡ ਰਾਸ਼ੀ ਇਕੱਠੀ ਹੋਈ ਹੈ।ਕੈਂਬਰਿਜ ਦੇ ਇਸ ਵਿਦਿਆਰਥੀ ਅਤੇ ਭੌਤਿਕ ਵਿਗਿਆਨੀ ਦੀਆਂ ਕੁੱਲ 22 ਨਿੱਜੀ ਵਸਤਾਂ ਦੀ ਨਿਲਾਮੀ ਕ੍ਰਿਸਟੀਜ਼ ਨਾਮਕ ਸੰਸਥਾ ਨੇ ਕੀਤੀ। ਉਨ੍ਹਾਂ ਦੇ ਪੀਐਚਡੀ ਖੋਜ ਪ੍ਰਬੰਧ ਦੀ ਪੰਜਾਂ ਵਿੱਚੋਂ ਇੱਕ ਕਾਪੀ 58,4750 ਪੌਂਡ ਵਿੱਚ ਵਿਕੀ।ਇਹ ਥੀਸਿਜ਼ ਉਨ੍ਹਾਂ ਨੇ ਆਪਣੀ ਮੋਟਰ ਨਿਊਰੌਨ ਬਿਮਾਰੀ ਦਾ ਪਤਾ ਲਗਾਉਣ ਤੋਂ ਬਾਅਦ ਲਿਖਿਆ ਸੀ।ਵਿਕਣ ਵਾਲੀਆਂ ਵਸਤਾਂ ਵਿੱਚ ਉਨ੍ਹਾਂ ਵੱਲੋਂ ਸ਼ੁਰੂ ਵਿੱਚ ਵਰਤੀ ਗਈ ਵੀਲ੍ਹਚੇਅਰ ਵੀ ਸ਼ਾਮਲ ਸੀ।ਇਸ ਨਿਲਾਮੀ ਵਿੱਚ ਉਮੀਦ ਤੋਂ ਚਾਰ ਗੁਣਾ ਵਧੇਰੇ ਰਾਸ਼ੀ ਇਕਠੀ ਹੋਈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ। Image copyright SHAHBAZ ANWAR/BBC ਫੋਟੋ ਕੈਪਸ਼ਨ ਮੇਰਠ ਵਿੱਚ ਇੱਕ ਬੱਚੀ ਦੇ ਮੂੰਹ ਵਿੱਚ ਪਟਾਕਾ ਰੱਖ ਕੇ ਸਾੜਿਆ ਗਿਆ। ਪੰਜਾਬ ਵਿੱਚ ਦੀਵਾਲੀ ਨਾ ਹਰੀ ਨਾ ਲਾਲਦਿੱਲੀ ਵਿੱਚ ਦੀਵਾਲੀ ਮੌਕੇ ਪਟਾਖੇ ਚਲਾਉਣ ਲਈ ਦਿੱਤੀ ਦੋ ਘੰਟਿਆਂ ਦੀ ਮਹੌਲਤ ਜਿੱਥੇ ਧੂੰਏਂ ਵਿੱਚ ਉੱਡ ਗਈ ਉੱਥੇ ਹੀ ਪੰਜਾਬ ਵਿੱਚ ਇਸ ਵਾਰ ਪਟਾਖਿਆਂ ਕਾਰਨ ਘੱਟ ਪ੍ਰਦੂਸ਼ਣ ਦੀਆਂ ਖ਼ਬਰਾਂ ਹਨ।ਦਿ ਟ੍ਰਬਿਊਨ ਦੀ ਖ਼ਬਰ ਮੁਤਾਬਕ ਦਿੱਲੀ ਵਿੱਚ ਇਸ ਸੰਬੰਧੀ 579 ਕੇਸ ਦਰਜ ਕੀਤੇ ਗਏ ਅਤੇ 300 ਤੋਂ ਵਧੇਰੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਇਲਾਵਾ ਪੁਲੀਸ ਨੇ 2,776 ਕਿੱਲੋ ਪਟਾਖੇ ਜ਼ਬਤ ਵੀ ਕੀਤੇ ਹਨ।ਦੂਸਰੇ ਪਾਸੇ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਪਿਛਲੇ ਸਾਲ ਦੀ 328 ਦੇ ਮੁਕਾਬਲੇ 234 ਦਰਜ ਕੀਤੀ ਗਈ। ਉੱਥੇ ਹੀ ਮੇਰਠ ਵਿੱਚ ਇੱਕ ਬੱਚੀ ਦੇ ਮੂੰਹ ਵਿੱਚ ਚਾਕਲੇਟ ਦੱਸ ਕੇ ਜਲਦਾ ਪੱਟਾਖਾ ਰੱਖੇ ਜਾਣ ਦੀ ਵੀ ਖ਼ਬਰ ਹੈ।ਇਹ ਵੀ ਪੜ੍ਹੋਵਿਗਿਆਨੀ ਜਿਸ ਨੇ ਦਿੱਤੀ ਸੀ ਮਨੁੱਖਤਾ ਦੇ ਅੰਤ ਦੀ ਚੇਤਾਵਨੀ ਅਮਰੀਕੀ ਮੱਧਵਰਤੀ ਚੋਣਾਂ 'ਚ ਟਰੰਪ ਨੇ ਕੀ ਗੁਆਇਆਗੈਰ-ਕਾਨੂੰਨੀ ਪ੍ਰਵਾਸੀ ਪਨਾਹਗੀਰ ਨਹੀਂ ‘ਹਮਲਾਵਰ’(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਟੈਰੀਜ਼ਾ ਮੇਅ ਖਿਲਾਫ਼ ਬੇਭਰੋਸਗੀ ਮਤਾ ਖਾਰਿਜ, ਬ੍ਰੈਗਜ਼ਿਟ ਲਈ ਮਿਲ ਕੇ ਹੱਲ ਲੱਭਣ ਦੀ ਅਪੀਲ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46901605 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਯੂਕੇ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੇ ਖਿਲਾਫ਼ ਸੰਸਦ ਵਿੱਚ ਲਿਆਂਦਾ ਗਿਆ ਬੇਭਰੋਸਗੀ ਮਤਾ ਖਾਰਜ ਹੋ ਗਿਆ ਹੈ। ਵਿਰੋਧੀ ਧਿਰ ਲੇਬਰ ਪਾਰਟੀ ਉਨ੍ਹਾਂ ਖਿਲਾਫ਼ ਬੇਭਰੋਸਗੀ ਮਤਾ ਲੈ ਕੇ ਆਈ ਸੀ।325 ਸੰਸਦ ਮੈਂਬਰਾਂ ਨੇ ਸਰਕਾਰ ਦਾ ਸਾਥ ਦਿੱਤਾ ਜਦੋਂਕਿ 306 ਸੰਸਦ ਮੈਂਬਰਾਂ ਨੇ ਬੇਭਰੋਸਗੀ ਮਤੇ ਦੇ ਹੱਕ ਵਿੱਚ ਵੋਟ ਪਾਈ।ਇਸ ਤੋਂ ਬਾਅਦ ਟੈਰੀਜ਼ਾ ਮੇਅ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਨਿੱਜੀ ਹਿੱਤਾਂ ਨੂੰ ਪਾਸੇ ਕਰਕੇ ਇਕੱਠੇ ਹੋ ਕੇ ਕੰਮ ਕਰਨ ਅਤੇ ਬਰੈਗਜ਼ਿਟ ਲਈ ਰਾਹ ਲੱਭਣ।ਪ੍ਰਧਾਨ ਮੰਤਰੀ ਨੇ ਯੂਰੋਪੀ ਯੂਨੀਅਨ ਤੋਂ ਯੂਕੇ ਦੇ ਵੱਖ ਹੋਣ ਬਾਰੇ ਯੂਰੋਪ ਦੇ ਅਧਿਕਾਰੀਆਂ ਨਾਲ ਜੋ ਸਮਝੌਤਾ ਕੀਤਾ ਸੀ, ਉਸ ਦੀ ਮਨਜ਼ੂਰੀ ਲਈ ਮੰਗਲਵਾਰ ਨੂੰ ਸੰਸਦ ਪਹੁੰਚੀ ਸੀ ਪਰ ਸਦਨ ਨੇ ਉਸ ਨੂੰ ਇਕ ਸਿਰੇ ਤੋਂ ਖਾਰਿਜ ਕਰ ਦਿੱਤਾ।ਉਸ ਤੋਂ ਬਾਅਦ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬੇਨ ਨੇ ਕਿਹਾ ਕਿ ਟੈਰੀਜ਼ਾ ਮੇਅ ਦੀ ਸਰਕਾਰ ਨੇ ਆਪਣੀ ਭਰੋਸੇਯੋਗਤਾ ਗੁਆ ਦਿੱਤੀ ਹੈ।ਕੋਰਬੇਨ ਨੇ ਇਹੀ ਕਹਿੰਦੇ ਹੋਏ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਬੁਧਵਾਰ ਨੂੰ ਯੂਕੇ ਸੰਸਦ ਵਿੱਚ ਛੇ ਘੰਟਿਆਂ ਤੱਕ ਬੇਭਰੋਸਗੀ ਮਤੇ 'ਤੇ ਬਹਿਸ ਹੋਈ ਜਿਸ ਤੋਂ ਬਾਅਦ ਵੋਟਿੰਗ ਹੋਈ।ਇਹ ਵੀ ਪੜ੍ਹੋ:ਦੀਵਾਲੀ ਦੀ ਜਿੱਤੀ ਲਾਟਰੀ, ਲੋਹੜੀ ਤੋਂ ਬਾਅਦ ਵੀ ਰਾਸ਼ੀ ਦੀ ਉਡੀਕਪੰਜਾਬ ਤੇ ਹਰਿਆਣਾ ਵਿਚ ਸਵਾਈਨ ਫਲੂ ਦੀ ਆਹਟ ਬੀਅਰ ਦੀਆਂ ਬੋਤਲਾਂ ’ਤੇ ਗਣੇਸ਼ ਦੀ ਤਸਵੀਰ ਦਾ ਸੱਚਪਰ ਟੈਰੀਜ਼ਾ ਮੇਅ ਦੀ ਆਪਣੀ ਪਾਰਟੀ ਦੇ ਬਾਗੀ ਸੰਸਦ ਮੈਂਬਰਾਂ ਅਤੇ ਡੀਯੂਪੀ ਦੇ ਸੰਸਦ ਮੈਂਬਰਾਂ ਜਿਨ੍ਹਾਂ ਨੇ ਸਿਰਫ਼ 24 ਘੰਟੇ ਪਹਿਲਾਂ ਟੈਰੀਜ਼ਾ ਮੇਅ ਦੇ ਬ੍ਰੈਗਜ਼ਿਟ ਡੀਲ ਦੇ ਵਿਰੋਧ ਵਿੱਚ ਵੋਟਿੰਗ ਕੀਤੀ ਸੀ। ਬੁੱਧਵਾਰ ਨੂੰ ਉਨ੍ਹਾਂ ਸੰਸਦ ਮੈਂਬਰਾਂ ਨੇ ਸਰਕਾਰ ਦੇ ਸਮਰਥਨ ਵਿੱਚ ਵੋਟਿੰਗ ਕੀਤੀ ਸੀ। ਇਸੇ ਕਾਰਨ ਟੈਰੀਜ਼ਾ ਮੇਅ ਸਿਰਫ਼ 19 ਵੋਟਾਂ ਦੇ ਫਰਕ ਨਾਲ ਆਪਣੀ ਸਰਕਾਰ ਬਚਾਉਣ ਵਿੱਚ ਕਾਮਯਾਬ ਰਹੀ।ਸੰਸਦ ਮੈਂਬਰਾਂ ਨੂੰ ਮਿਲਕੇ ਹੱਲ ਲੱਭਣ ਦੀ ਅਪੀਲਬੁੱਧਵਾਰ ਦੀ ਰਾਤ ਨੂੰ ਟੈਰੀਜ਼ਾ ਮੇਅ ਨੇ ਐਸਐਨਪੀ, ਲਿਬ ਡੈੱਮ ਅਤੇ ਪਲੇਅਡ ਸਾਈਮਰੂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਪਰ ਲੈਬਰ ਪਾਰਟੀ ਦੇ ਆਗੂ ਜੈਰੇਮੀ ਕੋਰਬੇਨ ਨੂੰ ਨਹੀਂ ਮਿਲੀ। Image copyright UK PARLIAMENT/JESSICA TAYLOR ਬੇਭਰੋਸਗੀ ਮਤਾ ਖਾਰਿਜ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੇਅ ਨੇ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ, ""ਯੂਰਪੀ ਯੂਨੀਅਨ ਛੱਡਣ ਲਈ ਹੁਏ ਰੈਫਰੈਂਡਮ ਦੇ ਨਤੀਜਿਆਂ ਦਾ ਪਾਲਣ ਕਰਨ ਅਤੇ ਇਸ ਦੇਸ ਦੀ ਜਨਤਾ ਲਈ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਮੈਂ ਕੰਮ ਕਰਦੀ ਰਹਾਂਗੀ।"" ਉਨ੍ਹਾਂ ਨੇ ਪਾਰਟੀ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨਾਲ ਮਿਲਕੇ ਬ੍ਰੈਗਜ਼ਿਟ ਲਈ ਅਗਲਾ ਰਾਹ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰਨ। ਉਨ੍ਹਾਂ ਨੇ ਕਿਹਾ, ""ਸਾਨੂੰ ਅਜਿਹਾ ਹੱਲ ਲੱਭਣਾ ਚਾਹੀਦਾ ਹੈ, ਜਿਸ ਉੱਤੇ ਵਿਚਾਰ ਕੀਤਾ ਜਾ ਸਕੇ ਅਤੇ ਜਿਸ ਨੂੰ ਸਦਨ ਦਾ ਲੋੜੀਂਦਾ ਸਮਰਥਨ ਹਾਸਿਲ ਹੋਵੇ।""ਪਰ ਵਿਰੋਧੀ ਧਿਰ ਦੇ ਆਗੂ ਜੈਰੇਮੀ ਕੋਰਬੇਨ ਨੇ ਕਿਹਾ ਕਿ ਕਿਸੇ ਵੀ ਸਕਾਰਾਤਮਕ ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਨੋ-ਡੀਲ ਬ੍ਰੈਗਜ਼ਿਟ ਦੀ ਸੰਭਾਵਨਾ ਨੂੰ ਖਾਰਜ ਕਰਨਾ ਹੋਵੇਗਾ। Image copyright Getty Images ਕੋਰਬੇਨ ਦਾ ਕਹਿਣਾ ਸੀ, ""ਸਰਕਾਰ ਨੂੰ ਬਿਲਕੁਲ ਸਪਸ਼ਟ ਤਰੀਕੇ ਨਾਲ ਹਮੇਸ਼ਾ ਲਈ ਯੂਰਪੀ ਯੂਨੀਅਨ ਤੋਂ ਬਿਨਾਂ ਕਿਸੇ ਸਮਝੌਤੇ ਤੋਂ ਵੱਖ ਹੋਣ ਦੀ ਹਾਲਤ ਵਿੱਚ ਹੋਣ ਵਾਲੀ ਤਬਾਹੀ ਅਤੇ ਉਸ ਦੇ ਨਤੀਜੇ ਵਿੱਚ ਫੈਲਨ ਵਾਲੀ ਅਰਾਜਕਤਾ ਦੇ ਕਿਸੇ ਵੀ ਖਦਸ਼ੇ ਤੋਂ ਦੂਰ ਕਰਨਾ ਹੋਵੇਗਾ।""ਇਹ ਵੀ ਪੜ੍ਹੋ:ਕੀ ਹੈ ਟੈਰੀਜ਼ਾ ਮੇਅ ਦੀ ਸੰਸਦ 'ਚ ਹਾਰ ਮਗਰੋਂ 5 ਸੰਭਾਵਨਾਵਾਂਬ੍ਰੈਗਜ਼ਿਟ ਸਮਝੌਤਾ ਪਾਸ ਨਾ ਹੋਇਆ ਤਾਂ ਕੀ ਹੋ ਸਕਦਾ ਹੈਪਹਿਲਾਂ ਤੋਂ ਈਯੂ ਜਾਂ ਬ੍ਰਿਟੇਨ 'ਚ ਰਹਿੰਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂਪ੍ਰਧਾਨ ਮੰਤਰੀ ਮੇਅ ਨੇ ਵਿਸ਼ਵਾਸ ਦਿਵਾਇਆ ਕਿ ਉਹ ਇੱਕ ਨਵੇਂ ਮਤੇ ਦੇ ਨਾਲ ਸੋਮਵਾਰ ਨੂੰ ਸਦਨ ਦੇ ਸਾਹਮਣੇ ਹੋਣਗੇ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 'ਮੈਂ ਆਪਣੇ ਬੁਆਏ ਫਰੈਂਡ ਤੋਂ ਆਪਣੀ ਤਨਖ਼ਾਹ ਇਸ ਲਈ ਲੁਕਾਈ' 14 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44760101 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Zeb McGann ਫੋਟੋ ਕੈਪਸ਼ਨ ਮੈਂ ਉਸ ਨੂੰ ਲਗਾਤਾਰ ਝੂਠ ਬੋਲਿਆ, ਜਿਸ ਨਾਲ ਮੈਂ ਸਭ ਕੁਝ ਸਾਂਝਾ ਕਰਦੀ ਸੀ ਜੇਕਰ ਅਸੀਂ ਆਪਣੇ ਸਾਥੀ ਦੇ ਆਤਮ-ਸਨਮਾਨ ਨੂੰ ਸੱਟ ਮਾਰੇ ਬਿਨਾਂ ਵੱਧ ਨਹੀਂ ਕਮਾ ਸਕਦੇ ਤਾਂ ਅਸੀਂ ਤਨਖ਼ਾਹ ਵਿੱਚ ਲਿੰਗ ਭੇਦ ਨੂੰ ਕਿਵੇਂ ਖ਼ਤਮ ਕਰਾਂਗੇ?ਮੇਰੇ ਕੋਲ ਇੱਕ ਭੇਤ ਹੈ, ਜੋ ਅਸਲ ਵਿੱਚ ਭੇਤ ਵੀ ਨਹੀਂ ਹੈ। ਦਰਅਸਲ ਮੈਂ ਉਸ ਨੂੰ ਲਗਾਤਾਰ ਝੂਠ ਬੋਲਿਆ, ਜਿਸ ਨਾਲ ਮੈਂ ਸਭ ਕੁਝ ਸਾਂਝਾ ਕਰਦੀ ਸੀ ਅਤੇ ਉਹ ਸੀ ਮੇਰਾ ਬੁਆਏ ਫਰੈਂਡ। ਅਸੀਂ ਇਕੱਠੇ ਰਹਿੰਦੇ ਸੀ। ਅਸੀਂ ਘਰ, ਬੈੱਡ, ਰਾਸ਼ਨ, ਆਪਣੀਆਂ ਉਮੀਦਾਂ, ਡਰ ਅਤੇ ਸਾਡਾ ਸਾਂਝਾ ਬੈਂਕ ਖਾਤਾ ਸਭ ਸ਼ੇਅਰ ਕਰਦੇ ਸੀ। ਮੈਨੂੰ ਉਸ ਬਾਰੇ ਸਭ ਪਤਾ ਹੈ, ਉਹ ਵੀ ਜਿਹੜਾ ਕਾਸ਼ ਮੈਨੂੰ ਨਾ ਹੀ ਪਤਾ ਹੁੰਦਾ ਤਾਂ ਚੰਗਾ ਸੀ।ਉਸ ਨੂੰ ਮੇਰੀਆਂ ਸਾਰੀਆਂ ਬੇਵਕੂਫ਼ੀਆਂ ਪਤਾ ਹਨ, ਜੋ ਮੈਂ ਸ਼ਰਾਬ ਪੀ ਕੇ ਕੀਤੀਆਂ ਸੀ। ਉਹ ਗੱਲਾਂ ਵੀ ਜਿਨ੍ਹਾਂ ਨੂੰ ਮੈਂ ਭੁੱਲਣ ਦੀ ਕੋਸ਼ਿਸ਼ ਕਰਦੀ ਹਾਂ।ਇਹ ਵੀ ਪੜ੍ਹੋ:ਪੀਰੀਅਡਸ 'ਚ ਔਰਤਾਂ ਨੂੰ ਕੱਢਿਆ ਜਾਂਦਾ ਹੈ ਪਿੰਡੋਂ ਬਾਹਰ ਤੁਸੀਂ ਜਾਣਦੇ ਹੋ ਇਹ ਚੀਜ਼ਾਂ ਜੋ ਔਰਤਾਂ ਨੇ ਖ਼ੋਜੀਆਂ?ਇਸ ਦੇਸ ਦੀਆਂ ਔਰਤਾਂ ਸਭ ਤੋਂ ਵੱਧ ਸਿਗਰਟ ਪੀਂਦੀਆਂ ਫੋਟੋ ਕੈਪਸ਼ਨ ਮੈਨੂੰ ਇਹ ਸੋਚ ਕੇ ਸ਼ਰਮ ਮਹਿਸੂਸ ਹੁੰਦੀ ਹੈ ਕਿ ਮੈਂ ਉਸ ਨੂੰ ਧੋਖਾ ਦੇ ਰਹੀ ਹਾਂ ਜਿਸ ਨਾਲ ਮੈਂ ਹਰ ਗੱਲ ਸਕਦੀ ਹਾਂ ਸ਼ਾਇਦ ਇਹੀ ਪਿਆਰ ਹੈ, ਇੱਕ-ਦੂਜੇ ਬਾਰੇ ਸਭ ਕੁਝ ਪਤਾ ਹੋਣਾ।ਪਰ ਮੈਂ ਆਪਣੇ ਬੁਆਏ ਫਰੈਂਡ ਕੋਲੋਂ ਇੱਕ ਚੀਜ਼ ਲੁਕਾਈ, ਉਹ ਹੈ ਮੇਰੀ ਤਨਖਾਹ ਜੋ ਉਸ ਨਾਲੋਂ ਵੱਧ ਹੈ। ਪਰ ਮੈਨੂੰ ਨਹੀਂ ਸਮਝ ਆਉਂਦਾ ਕਿ ਮੈਂ ਜ਼ਿੰਦਗੀ ਦੇ ਇਸ ਮੁੱਖ ਹਿੱਸੇ ਨੂੰ ਉਸ ਕੋਲੋਂ ਕਿਉਂ ਲੁਕਾ ਰਹੀ ਹਾਂ?ਵੱਧ ਤਨਖ਼ਾਹ ਪ੍ਰੇਸ਼ਾਨੀ ਦਾ ਸਬੱਬ2017 ਵਿੱਚ ਇਸ ਮੁੱਦੇ 'ਤੇ ਹੋਇਆ ਸਰਵੇਖਣ ਹਾਲ ਹੀ ਵਿੱਚ ਵਾਇਰਲ ਹੋ ਗਿਆ। ਇਸ ਸਰਵੇਖਣ ਵਿੱਚ ਇਹ ਮੁੱਖ ਸਿੱਟਾ ਨਿਕਲ ਕੇ ਆਇਆ ਕਿ ਨੌਜਵਾਨ ਔਰਤਾਂ ਅਜੇ ਵੀ ਆਪਣੇ ਪੁਰਸ਼ ਸਾਥੀਆਂ ਨਾਲੋਂ ਵੱਧ ਤਨਖ਼ਾਹ ਲੈਣ ਕਰਕੇ ਪ੍ਰੇਸ਼ਾਨ ਜਾਂ ""ਚਿੰਤਤ"" ਮਹਿਸੂਸ ਕਰਦੀਆਂ ਹਨ। ਇੱਕ ਅਣਜਾਨ ਔਰਤ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਤਨਖ਼ਾਹ ਉਸ ਦੇ ਪਤੀ ਨਾਲੋਂ ਜ਼ਿਆਦਾ ਹੈ ਤਾਂ ਉਸ ਦੀ ਪਹਿਲੀ ਪ੍ਰਤੀਕਿਰਿਆ ਹੈਰਾਨੀ ਅਤੇ ਸ਼ਰਮਿੰਦਗੀ ਵਾਲੀ ਸੀ। ਖ਼ੈਰ, ਕਾਫੀ ਹੱਦ ਤੱਕ ਇਸ ਉੱਤੇ ਅਣਗਣਿਤ ਟਵੀਟਸ ਅਤੇ ਨਿਰਪੱਖ ਲੇਖ ਸਾਹਮਣੇ ਆਏ ਕਿ ਔਰਤਾਂ ਆਪਣੇ ਪੁਰਸ਼ ਸਾਥੀਆਂ ਨਾਲੋਂ ਵੱਧ ਕਮਾ ਕੇ ""ਠੀਕ-ਠਾਕ"" ਹੀ ਮਹਿਸੂਸ ਕਰਦੀਆਂ ਹਨ। Image copyright Zeb McGann ਫੋਟੋ ਕੈਪਸ਼ਨ ਮੈਂ ਉਸ ਕੋਲੋਂ ਲੁਕਾਇਆ ਕਿਉਂਕਿ ਮੈਨੂੰ ਫਿਕਰ ਸੀ ਕਿ ਕਿਤੇ ਉਸ ਨੂੰ ਬੁਰਾ ਨਾ ਲੱਗੇ। 2018 ਵਿੱਚ ਤਨਖ਼ਾਹ 'ਚ ਲਿੰਗ ਭੇਦ ਨੂੰ ਖ਼ਤਮ ਕਰਨ ਲਈ ਅਸੀਂ ਸਖ਼ਤ ਕੋਸ਼ਿਸ਼ ਕੀਤੀ ਅਤੇ ਸੱਚਮੁੱਚ ਉਨ੍ਹਾਂ ਔਰਤਾਂ ਲਈ ਖੁਸ਼ੀ ਮਨਾਈ ਜੋ ਸਫ਼ਲ ਰਹੀਆਂ ਤੇ ਉਨ੍ਹਾਂ ਨੇ ਬਿਨਾਂ ਭੇਦ-ਭਾਵ ਦੇ ਤਨਖ਼ਾਹ ਹਾਸਿਲ ਕੀਤੀ।ਇਹ ਠੀਕ ਉਹੀ ਹੈ ਜੋ ਮੈਂ ਆਪਣੀ ਦੋਸਤ ਨੂੰ ਅਤੇ ਸੋਸ਼ਲ ਮੀਡੀਆ 'ਤੇ ਵੀ ਕਿਹਾ ਸੀ। ਮੈਂ ਸਪੱਸ਼ਟ ਕੀਤਾ ਕਿ ਅਸੀਂ ਕੇਵਲ ਕੰਮ ਕਰਨ ਵਾਲੀ ਥਾਂ 'ਤੇ ਹੀ ਔਰਤ ਅਤੇ ਮਰਦ ਵਿਚਾਲੇ ਅਧਿਕਾਰਾਂ ਨੂੰ ਸੰਤੁਲਿਤ ਕਰਾਂਗੇ। ਇਥੇ ਬੇਹੱਦ ਭੇਦ-ਭਾਵ ਹੁੰਦਾ ਹੈ, ਖ਼ਾਸ ਕਰਕੇ ਜਦੋਂ ਔਰਤਾਂ ਪੁਰਸ਼ਾਂ ਨਾਲੋਂ ਵੱਧ ਨਾ ਸਹੀ ਪਰ ਬਰਾਬਰ ਦਾ ਕਮਾਉਂਦੀਆਂ ਹਨ ਤਾਂ ਇਸ ਨਾਲ ਦੁਨੀਆਂ ਭਰ ਵਿੱਚ ਕੰਮਕਾਜੀ ਥਾਵਾਂ 'ਤੇ ਜਿਣਸੀ ਸ਼ੋਸ਼ਣ ਵਿੱਚ ਵਾਧਾ ਹੁੰਦਾ ਹੈ।ਮੈਂ ਇਸ ਤੱਥ ਦਾ ਹਵਾਲਾ ਵੀ ਦਿੱਤਾ ਸੀ ਕਿ 2017 ਵਿੱਚ ਵਿਸ਼ਵ ਆਰਥਿਕ ਫੋਰਮ ਨੇ ਚਿਤਾਵਨੀ ਦਿੱਤੀ ਸੀ ਕਿ ਤਨਖ਼ਾਹ ਦੇ ਅੰਤਰ ਨੂੰ ਖ਼ਤਮ ਕਰਨ ਲਈ 217 ਸਾਲ ਲੱਗਣਗੇ। ਇਸ ਨਾਲ ਇਹ ਭੇਦ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰਨਗੀਆਂ ਹੋਰ ਵੀ ਲਾਜ਼ਮੀ ਹੋ ਸਕਦੀਆਂ ਹਨ। ਫੇਰ ਵੀ ਮੈਂ ਨਿੱਜੀ ਤੌਰ 'ਤੇ ਆਪਣਾ ਭੇਤ ਰੱਖਿਆ। ਘਰ ਵਿੱਚ ਮੈਂ ਇਨ੍ਹਾਂ ਬਾਰੇ ਬਿਲਕੁਲ ਵੀ ਗੱਲ ਨਹੀਂ ਕਰਦੀ। ਫਿਲਹਾਲ ਮੈਂ ਤੇ ਮੇਰਾ ਬੌਏ ਫਰੈਂਡ ਘੁੰਮਣ ਜਾਣ ਲਈ ਬੇਹੱਦ ਬੇਸਬਰ ਹਾਂ। ਜਦੋਂ ਦੇ ਅਸੀਂ ਮਿਲੇ ਹਾਂ ਅਸੀਂ ਕਿਤੇ ਨਹੀਂ ਗਏ ਕਿਉਂਕਿ ਸਾਡੀ ਮਾਲੀ ਹਾਲਤ ਸਾਨੂੰ ਇਸ ਦੀ ਇਜਾਜ਼ਤ ਨਹੀਂ ਦਿੰਦੀ ਸੀ ਅਤੇ ਘੁੰਮਣ-ਫਿਰਨ ਜਾਣ ਦੀ ਬਜਾਇ ਸਿਰਫ਼ ਕੰਮ, ਕੰਮ ਅਤੇ ਕੰਮ ਕਰਦੇ ਰਹੇ ਹਾਂ। ਫੋਟੋ ਕੈਪਸ਼ਨ ਮੈਂ ਸਾਲਾਨਾ 20 ਹਜ਼ਾਰ ਪੌਂਡ ਵੱਧ ਕਮਾਉਂਦੀ ਸੀ ਮੈਂ ਸਾਲਾਨਾ 20 ਹਜ਼ਾਰ ਪੌਂਡ ਵੱਧ ਕਮਾਉਂਦੀ ਸੀਹਾਲਾਂਕਿ, ਇਸ ਤੋਂ ਕੁਝ ਵੱਖਰਾ ਵੀ ਹੋ ਸਕਦਾ ਸੀ। ਮੇਰੇ ਵੱਖਰੇ ਸੇਵਿੰਗ ਅਕਾਊਂਟ ਵਿੱਚ ਇੰਨੇ ਪੈਸੇ ਹਨ ਕਿ ਮੈਂ ਦੋਵਾਂ ਦਾ ਖਰਚਾ ਚੁੱਕ ਸਕਦੀ ਹਾਂ ਪਰ ਇਸ ਦੀ ਬਜਾਇ ਮੈਂ ਚੁੱਪ ਰਹਿਣਾ ਹੀ ਠੀਕ ਸਮਝਿਆ ਕਿਉਂਕਿ ਉਸ ਨੂੰ ਇਸ ਬਾਰੇ ਨਹੀਂ ਪਤਾ ਸੀ। ਮੈਂ ਉਸ ਕੋਲੋਂ ਇਸ ਲਈ ਛੁਪਾਇਆ ਕਿਉਂਕਿ ਮੈਨੂੰ ਫਿਕਰ ਸੀ ਕਿ ਕਿਤੇ ਉਸ ਨੂੰ ਬੁਰਾ ਨਾ ਲੱਗੇ।ਜਦੋਂ ਮੈਂ ਆਪਣੇ ਬੁਆਏ ਫਰੈਂਡ ਨੂੰ ਮਿਲੀ ਤਾਂ ਮੈਂ ਸਾਲਾਨਾ ਉਸ ਨਾਲੋਂ 20 ਹਜ਼ਾਰ ਪੌਂਡ ਵੱਧ ਕਮਾਉਂਦੀ ਸੀ। ਉਹ ਇੱਕ ਮਾਲੀ ਸੀ ਅਤੇ ਮੈਂ ਪ੍ਰਕਾਸ਼ਨ ਹਾਊਸ ਵਿੱਚ ਕੰਮ ਕਰਦੀ ਸੀ। ਪਰ 2016-17 ਵਿੱਚ ਮੇਰੀ ਤਨਖ਼ਾਹ ਵਿੱਚ ਕਟੌਤੀ ਹੋਈ ਸੀ, ਫੇਰ ਵੀ ਮੈਂ ਆਪਣੇ 6 ਸਾਲ ਦੇ ਰਿਸ਼ਤੇ ਦੌਰਾਨ ਲਗਾਤਾਰ ਵੱਧ ਕਮਾਈ ਕੀਤੀ। ਹੁਣ ਅਸੀਂ ਇਕੱਠੇ ਹਾਂ ਅਤੇ ਆਸ ਹੈ ਕਿ ਅਸੀਂ ਆਖ਼ਰੀ ਸਾਹ ਤੱਕ ਇਕੱਠੇ ਰਹਾਂਗੇ ਪਰ ਅਜੇ ਤੱਕ ਵੀ ਉਸ ਨੂੰ ਮੇਰੀ ਤਨਖ਼ਾਹ ਬਾਰੇ ਪਤਾ ਨਹੀਂ ਹੈ। ਉਸ ਨੇ ਛੁੱਟੀਆਂ ਵਿੱਚ ਘੁੰਮਣ ਜਾਣ ਲਈ ਲੋਨ ਲਿਆ ਹੈ। ਅਸੀਂ ਬਾਹਰ ਖਾਣਾ ਖਾਈਏ ਤਾਂ ਉਹ ਬਿੱਲ ਦਿੰਦਾ ਅਤੇ ਕਈ ਵਾਰ ਉਸ ਨੇ ਮੇਰੇ ਲਈ ਕੱਪੜੇ ਵੀ ਖਰੀਦੇ ਹਨ।ਮੈਨੂੰ ਇਸ ਨਾਲ ਨਫ਼ਰਤ ਹੁੰਦੀ ਹੈ, ਪਰ ਫੇਰ ਮੈਨੂੰ ਅਹਿਸਾਸ ਹੁੰਦਾ ਹੈ ਕਿ ਉਹ ਸਮਾਜਿਕ ਦਬਾਅ ਹੇਠ ""ਘਰ ਦੇ ਪਾਲਣਹਾਰ"" ਵਾਂਗ ਜੀਅ ਰਿਹਾ ਹੈ। Image copyright Zeb McGann ਫੋਟੋ ਕੈਪਸ਼ਨ ਮੈਨੂੰ ਇਸ ਤਰ੍ਹਾ ਧੋਖਾ ਦੇਣ ਨਾਲ ਨਫ਼ਰਤ ਹੁੰਦੀ ਸੀ ਇੱਕ ਵਾਰ ਜਦੋਂ ਮੈਂ ਵੱਧ ਪੈਸੇ ਨਹੀਂ ਕਮਾ ਨਹੀਂ ਰਹੀ ਸੀ ਤਾਂ ਉਦੋਂ ਮੈਂ ਆਪਣੇ ਕੰਮ ਬਦਲੇ ਇੱਕ ਇਨਾਮ ਜਿੱਤਿਆ ਸੀ। ਉਦੋਂ ਉਹ ਮੇਰੇ ਲਈ ਕਾਫੀ ਖੁਸ਼ ਹੋਇਆ ਸੀ ਕਿਉਂਕਿ ਉਸ ਨੂੰ ਲਗਦਾ ਸੀ ਕਿ ਉਸ ਨੇ ਵੀ ਇਸ ਵਿੱਚ ਥੋੜ੍ਹਾ ਜਿਹਾ ਰੋਲ ਨਿਭਾਇਆ ਹੈ। ਜਿਵੇਂ ਕਿ ਉਸ ਨੇ ਮਾਲੀ ਤੌਰ 'ਤੇ ਹਰ ਸੰਭਵ ਮਦਦ ਕੀਤੀ ਸੀ।ਮੈਨੂੰ ਯਾਦ ਹੈ ਕਿ ਉਸ ਸਾਲ ਜਦੋਂ ਮੇਰੇ ਜਨਮ ਦਿਨ 'ਤੇ ਅਸੀਂ ਰਾਤ ਦਾ ਖਾਣਾ ਖਾਣ ਗਏ ਸੀ ਤਾਂ ਬਿੱਲ ਉਸ ਨੇ ਭਰਿਆ ਸੀ ਅਤੇ ਕੈਬ ਕਰਕੇ ਘਰ ਆਏ ਸੀ।ਮੇਰਾ ਬੁਆਏ ਫਰੈਂਡ ਬਹੁਤ ਚੰਗਾ ਹੈ, ਮੈਨੂੰ ਪਤਾ ਉਹ ਮੇਰੀ ਸਫ਼ਲਤਾ 'ਤੇ ਮਾਣ ਮਹਿਸੂਸ ਕਰੇਗਾ, ਮੈਨੂੰ ਇਹ ਵੀ ਪਤਾ ਹੈ ਕਿ ਉਸ ਨੂੰ ਚੰਗਾ ਲਗਦਾ ਹੈ ਕਿ ਮੈਨੂੰ ਉਸ ਦੀ ""ਲੋੜ"" ਹੈ। ਸ਼ਾਇਦ ਇਸ ਲਈ ਮੈਂ ਇਸ ਸੱਚ ਨੂੰ ਲੁਕਾ ਰਹੀ ਹਾਂ? ਮੈਂ ਆਪਣੇ ਆਪ ਨੂੰ ਰੋਜ਼ ਇਹੀ ਸਵਾਲ ਪੁੱਛਦੀ ਹਾਂ।ਇਹ ਵੀ ਪੜ੍ਹੋ:'ਤਨਖ਼ਾਹ 'ਚ ਅਸਮਾਨਤਾ': ਬੀਬੀਸੀ ਸੰਪਾਦਕ ਦਾ ਅਸਤੀਫ਼ਾਜਿੱਥੇ ਕਿਸੇ ਦੀ ਤਨਖ਼ਾਹ ਲੁਕਵੀਂ ਨਹੀਂਕ੍ਰਿਕਟ ਵਿੱਚ ਕਿਉਂ ਹੁੰਦਾ ਹੈ ਲਿੰਗ ਭੇਦਅਜਿਹਾ ਕਰਨ ਦਾ ਕਾਰਨਮੈਂ ਅਜਿਹਾ ਕਿਉਂ ਕਰ ਰਹੀ ਹਾਂ? ਜਿਵੇਂ ਕਿ ਮੇਰਾ ਇਹ ਪਾਖੰਡ ਬਹੁਤਾ ਬੁਰਾ ਨਹੀਂ ਹੈ। ਇਸ ਬਾਰੇ ਸਭ ਤੋਂ ਬੁਰੀ ਚੀਜ਼ ਹੈ ਕਿ ਔਰਤਾਂ ਜੋ ਆਪਣੇ ਰਿਸ਼ਤੇ ਵਿੱਚ ਮੁਖੀ ਵਜੋਂ ਘਰ ਚਲਾਉਂਦੀਆਂ ਹਨ, ਉਨ੍ਹਾਂ ਕੋਲ ਅਜਿਹਾ ਕਰਨ ਦਾ ਕਾਰਨ ਹੁੰਦਾ ਹੈ। 2016 ਦੇ ਹਾਰਵਰਡ ਅਧਿਐਨ ਮੁਤਾਬਕ ਜੇਕਰ ਕੋਈ ਪਾਰਟ ਟਾਈਮ ਕੰਮ ਕਰਦਾ ਹੋਵੇ ਜਾਂ ਨਾ ਕਮਾਉਂਦਾ ਹੋਵੇ ਤਾਂ ਤਲਾਕ ਵਧੇਰੇ ਹੁੰਦੇ ਹਨ। ਅਧਿਅਨ ਦੇ ਲੇਖਕ ਅਲੈਗਜ਼ੈਂਡਰ ਕਿਲੇਵਾਲਡ ਮੁਤਾਬਕ ਇਸ ਦਾ ਕਾਰਨ ""ਪਤੀ ਵੱਲੋਂ ਘਰ ਚਲਾਉਣ ਦੀ ਮਿਥ ਦਾ ਕਾਇਮ ਰਹਿਣਾ ਹੈ।"" Image copyright Thinkstock ਫੋਟੋ ਕੈਪਸ਼ਨ ਅਧਿਅਨ ਜੇਕਰ ਕੋਈ ਪਾਰਟ ਟਾਈਮ ਕੰਮ ਕਰਦਾ ਹੋਵੇ ਜਾਂ ਨਾ ਕਮਾਉਂਦਾ ਹੋਵੇ ਤਾਂ ਤਲਾਕ ਵਧੇਰੇ ਹੁੰਦੇ ਹਨ ਮੇਰੇ ਕੋਲ ਕੋਈ ਬਹੁਤੀ ਵੱਡੀ ਰਾਸ਼ੀ ਨਹੀਂ ਹੈ। ਮੇਰੇ ਮਾਤਾ-ਪਿਤਾ ਮੱਧਵਰਗੀ ਪਰਿਵਾਰ ਨਾਲ ਸੰਬੰਧਤ ਹਨ। ਮੇਰੇ ਪਿਤਾ 80ਵਿਆਂ ਦੇ ਅਖ਼ੀਰ ਵਿੱਚ ਬੈਂਕ 'ਚ ਉੱਚ ਅਹੁਦੇ 'ਤੇ ਆ ਗਏ ਸਨ। ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਨੂੰ ਪਤਾ ਸੀ ਕਿ ਇਸ ਤਰ੍ਹਾਂ ਕਮਾਈ ਕਰ ਸਕਦੇ ਹਨ ਪਰ 19ਵਿਆਂ ਦੇ ਸ਼ੁਰੂ ਵਿੱਚ ਇਹ ਸਭ ਕੁਝ ਖ਼ਤਮ ਹੋ ਗਿਆ। ਉਨ੍ਹਾਂ ਦੀ ਨੌਕਰੀ ਚਲੀ ਗਈ ਅਤੇ ਉਸ ਤੋਂ ਬਾਅਦ ਛੇਤੀ ਹੀ ਅਸੀਂ ਆਪਣਾ ਘਰ ਵੀ ਗੁਆ ਦਿੱਤਾ। ਫੇਰ ਕੁਝ ਸਮੇਂ ਬਾਅਦ ਮੇਰੀ ਮਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਅਤੇ ਘਰ ਚਲਾਉਣ ਲੱਗੀ। ਹੌਲੀ-ਹੌਲੀ ਇਸੇ ਕਰਕੇ ਹੀ ਮੇਰੇ ਮਾਤਾ-ਪਿਤਾ ਵੱਖ ਹੋ ਗਏ ਕਿਉਂਕਿ ਮੇਰੇ ਪਿਤਾ ਦੇ ਆਤਮ-ਸਨਮਾਨ ਨੂੰ ਠੇਸ ਲੱਗੀ ਅਤੇ ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੇ।ਮੈਂ ਆਪਣੇ ਪਿਤਾ ਨੂੰ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਮੇਰੀ ਮੰਮੀ ਦੀ ਕੰਪਨੀ ""ਦਰਅਸਲ ਉਨ੍ਹਾਂ ਦੀ ਹੀ ਹੈ।"" ਮੈਂ ਉਨ੍ਹਾਂ ਨੂੰ ਇੱਕ ਦਿਨ ਇਸ ਗੱਲ 'ਤੇ ਲੜਦਿਆਂ ਦੇਖਿਆ ਕਿ ਮਾਂ ਨੇ ਪਿਤਾ ਨੂੰ ਪੂਰੇ ਹਫ਼ਤੇ ਲਈ ਪੈਸੇ ਦਿੱਤੇ ਸਨ ਅਤੇ ਉਹ ਇੱਕ ਦਿਨ ਵਿੱਚ ਖ਼ਤਮ ਕਰ ਆਏ ਸਨ। ਉਸ ਵੇਲੇ ਮੈਂ ਜਵਾਨ ਸੀ ਅਤੇ ਮੈਂ ਇਸ ਬਾਰੇ ਆਪਣੇ ਦਾਦਾ ਜੀ ਨੂੰ ਦੱਸਿਆ। ਹਾਲ ਹੀ ਵਿੱਚ ਮੈਂ ਆਪਣੀ ਇੱਕ ਸਹੇਲੀ ਨੂੰ ਵੀ ਆਪਣੇ ਘਰ ਦੀ ਮੁਖੀ ਵਜੋਂ ਕੰਮ ਕਰਦਿਆਂ ਦੇਖਿਆ, ਉਹ ਇੱਕ ਵਧੀਆ ਫਰੀਲਾਂਸਰ ਫੋਟੋਗ੍ਰਾਫਰ ਹੈ। ਕੁਝ ਸਾਲਾਂ 'ਚ ਉਸ ਨੇ ਆਪਣੇ ਅਤੇ ਆਪਣੇ ਬੁਆਏ ਫਰੈਂਡ ਲਈ ਘਰ ਖਰੀਦਿਆ ਅਤੇ ਜਦੋਂ ਉਸ ਦਾ ਬੌਏ ਫਰੈਂਡ ਕੰਮ ਨਹੀਂ ਕਰਦਾ ਸੀ ਤਾਂ ਉਹ ਉਸ ਦੀ ਮਦਦ ਕਰਦੀ ਸੀ, ਉਹ ਛੁੱਟੀਆਂ ਦਾ ਖਰਚਾ ਚੁੱਕਦੀ, ਬਿੱਲ ਭਰਦੀ, ਰਾਸ਼ਨ ਖਰੀਦਦੀ ਆਦਿ।ਉਸ ਦਾ ਬੁਆਏ ਫਰੈਂਡ ਅਕਸਰ ਸਾਰਿਆਂ ਨੂੰ ਕਹਿੰਦਾ ਕਿ ਉਸ ਨੂੰ ""ਇੱਕ ਹਿੰਮਤੀ ਕੁੜੀ"" ਨਾਲ ਰਹਿਣਾ ਚੰਗਾ ਲਗਦਾ ਹੈ ਪਰ ਨਿੱਜੀ ਤੌਰ 'ਤੇ ਮੈਂ ਉਨ੍ਹਾਂ ਨੂੰ ਅਕਸਰ ਲੜਦਿਆਂ ਦੇਖਿਆ ਹੈ। ਕਈ ਵਾਰ ਜਦੋਂ ਉਹ ਆਪਣੇ ਕੰਮ ਕਰਕੇ ਬਾਹਰ ਹੁੰਦੀ ਤਾਂ ਉਹ ਉਸ ਨੂੰ ਪ੍ਰੇਸ਼ਾਨ ਅਤੇ ਬੇਇੱਜ਼ਤ ਕਰਨ ਵਾਲੇ ਸੰਦੇਸ਼ ਵੀ ਭੇਜਦੇ ਵੇਖਿਆ ਕਿ ਉਹ ਕਿਵੇਂ ਉਸ ਨੂੰ ਛੱਡ ਕੇ ਬਾਹਰ ਕੰਮ ਕਰ ਰਹੀ ਹੈ। ਧੋਖਾ ਦੇਣ ਬਾਰੇ ਸੋਚ ਕੇ ਸ਼ਰਮਿੰਦਰਗੀ ਮਹਿਸੂਸ ਹੁੰਦੀ ਹੈਇਹ ਸਭ ਦੇਖ ਕੇ ਮੈਨੂੰ ਵੀ ਲਗਦਾ ਹੈ ਕਿ ਜਦੋਂ ਮੇਰੇ ਬੁਆਏ ਫਰੈਂਡ ਨੂੰ ਪਤਾ ਲੱਗੇਗਾ ਕਿ ਮੇਰੀ ਤਨਖ਼ਾਹ ਉਸ ਨਾਲੋਂ ਵੱਧ ਹੈ ਤਾਂ ਉਹ ਕੀ ਕਰੇਗਾ, ਕੀ ਉਹ ਮੇਰੇ ਨਾਲ ਰਹੇਗਾ ਜਾਂ ਛੱਡ ਕੇ ਚਲਾ ਜਾਵੇਗਾ। ਮੈਨੂੰ ਇਸ ਬਾਰੇ ਸੋਚ ਕੇ ਡਰ ਲਗਦਾ ਹੈ। ਮੈਨੂੰ ਇਹ ਸੋਚ ਕੇ ਸ਼ਰਮ ਮਹਿਸੂਸ ਹੁੰਦੀ ਹੈ ਕਿ ਮੈਂ ਉਸ ਨੂੰ ਧੋਖਾ ਦੇ ਰਹੀ ਹਾਂ ਜਿਸ ਨਾਲ ਮੈਂ ਹਰ ਗੱਲ ਸਕਦੀ ਹਾਂ। ਫੋਟੋ ਕੈਪਸ਼ਨ ਹੁਣ ਅਸੀਂ ਇਕੱਠੇ ਹਾਂ ਅਤੇ ਆਸ ਹੈ ਕਿ ਅਸੀਂ ਆਖ਼ਰੀ ਸਾਹ ਤੱਕ ਇਕੱਠੇ ਰਹਾਂਗੇ ਇਸ ਤੋਂ ਇਲਾਵਾ ਹੋਰ ਸ਼ਰਮਨਾਕ ਗੱਲ ਇਹ ਲਗਦੀ ਹੈ ਕਿ ਅਸੀਂ ਅਜੇ ਵੀ ਉਸ ਦੁਨੀਆਂ ਵਿੱਚ ਰਹਿ ਰਹੇ ਹਾਂ ਜਿੱਥੇ ਤੁਸੀਂ ਇੱਕ ਕਾਮਯਾਬ ਔਰਤ ਤਾਂ ਹੋ ਪਰ ਇਸ ਦਾ ਆਨੰਦ ਨਹੀਂ ਮਾਣ ਸਕਦੇ।ਇਸ ਤਰ੍ਹਾਂ ਅਸੀਂ ਤਨਖ਼ਾਹ ਵਿਚਲੇ ਲਿੰਗ ਭੇਦ ਨੂੰ ਕਿਵੇਂ ਮਿਟਾ ਸਕਾਂਗੇ? ਨਿੱਜੀ ਤੌਰ 'ਤੇ ਮੈਨੂੰ ਆਸ ਹੈ ਕਿ ਮੇਰੇ ਅਤੇ ਮੇਰੇ ਬੁਆਏ ਫਰੈਂਡ ਦੀ ਜ਼ਿੰਦਗੀ 'ਚ ਅਜਿਹਾ ਮੌਕਾ ਆਵੇਗਾ ਜਦੋਂ ਅਸੀਂ ਬਰਾਬਰ ਮਹਿਸੂਸ ਕਰਾਂਗੇ। ਮੈਂ ਬਿਨਾਂ ਡਰੇ ਆਪਣੀ ਤਨਖ਼ਾਹ ਬਾਰੇ ਆਪਣੇ ਬੁਆਏ ਫਰੈਂਡ ਨੂੰ ਦੱਸ ਸਕਾਂਗੀ ਤੇ ਉਹ ਮੇਰੇ ਨਾਲ ਨਾਰਾਜ਼ ਨਹੀਂ ਹੋਵੇਗਾ। ਮੈਂ ਆਪਣੇ 'ਤੇ ਵਧੇਰੇ ਯੋਗਦਾਨ ਪਾਉਣ ਦਾ ਕੋਈ ਦਬਾਅ ਮਹਿਸੂਸ ਨਹੀਂ ਕਰਨਾ ਚਾਹੁੰਦੀ ਅਤੇ ਨਾ ਹੀ ਉਸ ਨੂੰ ਹਮਾਇਤ ਦੇਣਾ ਚਾਹੁੰਦੀ ਹਾਂ। ਬਸ ਮੈਂ ਤਾਂ ਆਪਣੇ ਬੈਂਕ ਖਾਤਿਆਂ ਵਿੱਚ ਧਿਆਨ ਦਿੱਤੇ ਬਿਨਾਂ ਬਰਾਬਰ ਹੋਣਾ ਚਾਹੁੰਦੀ ਹਾਂ। (ਲੇਖਿਕਾ ਨੇ ਆਪਣੀ ਪਛਾਣ ਨਾ ਦੱਸਦਿਆ ਬੀਬੀਸੀ ਨਾਲ ਆਪਣੀ ਜ਼ਿੰਦਗੀ ਦਾ ਇੱਕ ਪਹਿਲੂ ਸਾਂਝਾ ਕੀਤਾ ਹੈ)ਇਹ ਵੀ ਪੜ੍ਹੋ:ਜਾਣੋ ਕਿੰਨੀ ਹੁੰਦੀ ਹੈ IPL ਚੀਅਰ ਲੀਡਰਜ਼ ਦੀ ਕਮਾਈਕਰਜ਼ਾ ਲੈਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ?'ਲੋਕ ਪੁੱਛਦੇ ਨੇ ਕੀ ਕਰਦੀਆਂ ਹੋ ਤੁਸੀਂ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੰਜਾਬ ਦੀ ਖਹਿਰਾ-ਟਕਸਾਲੀ ਧਿਰ ਦਾ ਭਵਿੱਖ : 'ਸਾਰੇ ਹੀ ਬਾਦਲਾਂ ਦੀਆਂ ਵੋਟਾਂ ਖੋਹਣ ਦਾ ਸੌਖਾ ਰਾਹ ਲੱਭ ਰਹੇ ਹਨ' - ਨਜ਼ਰੀਆ ਆਰਿਸ਼ ਛਾਬੜਾ ਬੀਬੀਸੀ ਪੱਤਰਕਾਰ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46963950 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Rajnit singh brahmpura/fb ਫੋਟੋ ਕੈਪਸ਼ਨ ਅਕਾਲੀ ਦਲ-ਟਕਸਾਲੀ ਦੇ ਪ੍ਰਧਾਨ ਰੰਜੀਤ ਸਿੰਘ ਬ੍ਰਹਮਪੁਰਾ ਨਾਲ ਸੁਖਪਾਲ ਸਿੰਘ ਖਹਿਰਾ ਤੀਜਾ ਧਿਰ ਆਖੀਏ ਜਾਂ ਮਹਾਂਗੱਠਜੋੜ, ਪੰਜਾਬ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਰਵਾਇਤੀ ਸਿਆਸਤ ਤੋਂ ਵੱਖਰਾ ਕੁਝ ਕਰਨ ਦੇ ਵਾਅਦੇ ਨਾਲ ਇੱਕ ਨਵਾਂ ਸਮੀਕਰਨ ਬਣਿਆ ਹੈ। ਲੁਧਿਆਣਾ 'ਚ ਮੰਗਲਵਾਰ ਨੂੰ ਹੋਈ ਬੈਠਕ ਵਿੱਚ ਆਮ ਆਦਮੀ ਪਾਰਟੀ ਤੋਂ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਵੇਂ ਦਲ ਪੰਜਾਬੀ ਏਕਤਾ ਪਾਰਟੀ ਤੋਂ ਇਲਾਵਾ ਹੁਣ ਸ਼੍ਰੋਮਣੀ ਅਕਾਲੀ ਦਲ-ਟਕਸਾਲੀ ਨੇ ਵੀ ਇਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਪਟਿਆਲਾ ਤੋਂ 'ਆਪ' ਦੀ ਟਿਕਟ ਉੱਤੇ ਜਿੱਤੇ ਹੋਏ ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਪੰਜਾਬ ਫਰੰਟ ਅਤੇ ਲੁਧਿਆਣਾ ਦੇ ਵਿਧਾਇਕ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਵੀ ਇਸ ਵਿੱਚ ਸ਼ਾਮਲ ਹਨ, ਬਹੁਜਨ ਸਮਾਜ ਪਾਰਟੀ ਵੀ ਨਾਲ ਹੈ। ਫਿਲਹਾਲ ਇਸ ਦੀ ਅਗਵਾਈ ਅਤੇ ਹੋਰ ਬਣਤਰ ਦਾ ਪੂਰਾ ਪਤਾ ਨਹੀਂ ਹੈ, ਸਿਰਫ ਇੱਕ ਸਾਂਝਾ ਏਜੰਡਾ ਬਣਾਉਣ ਦਾ ਕੰਮ ਸ਼ੁਰੂ ਹੋਇਆ ਹੈ। ਅਗਲੇ ਹਫਤੇ ਫਿਰ ਮੀਟਿੰਗ ਹੈ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਸਿਰਸਾ ਡੇਰਾ ਮੁਖੀ ਦੇ ਕਥਿਤ ਤੌਰ 'ਤੇ ਦਿੱਤੇ ਸਾਥ ਕਰਕੇ ਪਾਰਟੀ ਛੱਡਣ ਵਾਲੇ 'ਟਕਸਾਲੀ' ਆਗੂ, ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ, ''ਸਾਡੀ ਪਾਰਟੀ ਦਾ ਇਸ ਗਠਬੰਧਨ ਨਾਲ ਰਿਸ਼ਤਾ ਤਾਂ ਸਾਫ ਹੀ ਹੈ... ਜਦੋਂ ਇਕੱਠੇ ਹੋਕੇ ਬਾਹਵਾਂ ਵਿੱਚ ਬਾਹਵਾਂ ਪਾ ਲਈਆਂ ਤਾਂ ਇਸ ਤੋਂ ਵੱਡਾ ਫੈਸਲਾ ਕੀ ਹੋ ਸਕਦਾ ਹੈ?"" ਇਹ ਵੀ ਪੜ੍ਹੋਰੋਜ਼ਾ ਪਾਰਕਸ ਕੌਣ ਸੀ ਜਿਸ ਦੇ ਨਾਂ 'ਤੇ ਗੁਰਿੰਦਰ ਨੂੰ ਮਿਲਿਆ ਐਵਾਰਡ ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਜਗਮੀਤ ਨੇ ਜ਼ਿਮਨੀ ਚੋਣ ਬਹਾਨੇ ਵਿੱਢੀ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਮੁਹਿੰਮ Image Copyright BBC News Punjabi BBC News Punjabi Image Copyright BBC News Punjabi BBC News Punjabi ਅਜੇ ਇਹ ਸਵਾਲ ਵੀ ਬਾਕੀ ਹੈ ਕਿ ਆਮ ਆਦਮੀ ਪਾਰਟੀ ਇਸ ਦਾ ਹਿੱਸਾ ਕਿਵੇਂ ਬਣ ਸਕਦੀ ਹੈ, ਕਿਉਂਕਿ ਬ੍ਰਹਮਪੁਰਾ ਨੇ ਤਾਂ ਕਿਹਾ ਹੈ ਕਿ ਉਨ੍ਹਾਂ ਦਾ ਸੁਆਗਤ ਹੈ ਪਰ ਕੀ ਬਾਗੀ ਖਹਿਰਾ ਨਾਲ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਰਲ ਸਕਦੀ ਹੈ? ਸੀਟਾਂ ਦਾ ਕੀ ਹਿਸਾਬ-ਕਿਤਾਬ ਹੋਵੇਗਾ? ਅਸਲ ਮੁੱਦਾ ਕੀ ਹੈ? ਸਵਾਲ ਇਸ ਤੋਂ ਵੱਧ ਹਨ, ਵੱਡੇ ਵੀ ਹਨ। ਜਵਾਬਾਂ ਦਾ ਅੰਦਾਜ਼ਾ ਲਗਾਉਣ ਲਈ ਅਤੇ ਇਸ ਵਿੱਚੋਂ ਉਭਰਦੀ ਸਿਆਸਤ ਬਾਰੇ, ਅਸੀਂ ਅਜਿਹੇ ਆਗੂਆਂ ਨਾਲ ਗੱਲ ਕੀਤੀ ਜਿਹੜੇ ਹੁਣ ਸਰਗਰਮ ਰਾਜਨੀਤੀ ਨੂੰ ਦੂਰੋਂ ਵੇਖਣ ਦੀ ਵੀ ਸਮਰੱਥਾ ਰੱਖਦੇ ਹਨ।ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹਿ ਚੁੱਕੇ ਬੀਰ ਦੇਵਿੰਦਰ ਸਿੰਘ ਨੇ ਕਿਹਾ, ""ਤੀਜਾ ਧਿਰ ਹੁਣ ਅਸੀਂ ਕਿਸ ਨੂੰ ਮੰਨ ਸਕਦੇ ਹਾਂ? ਇਹ ਜਿਹੜੇ ਲੋਕ 'ਤੀਜੇ ਧਿਰ' ਦਾ ਹਿੱਸਾ ਹਨ ਇਨ੍ਹਾਂ ਨੇ ਆਪਣੇ ਬਲਬੂਤੇ ਪੰਜਾਬ ਵਿੱਚ ਕਦੇ ਆਪਣੀ ਤਾਕਤ ਨਹੀਂ ਅਜ਼ਮਾਈ। ਇਨ੍ਹਾਂ ਦੀ ਮਿਲ ਕੇ ਬਣੀ ਤਾਕਤ ਦੀ ਪਰਖ ਤਾਂ ਪਹਿਲੀ ਵਾਰ ਹੀ ਹੋਵੇਗੀ।""ਇਹ ਵੀ ਜ਼ਰੂਰ ਪੜ੍ਹੋਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ Image copyright Getty Images ਬੀਰ ਦੇਵਿੰਦਰ ਮੁਤਾਬਕ ਇਹ ਇੰਨਾ ਵੀ ਨਹੀਂ ਕਰ ਸਕੇ ਕਿ ਇੱਕੋ ਪਾਰਟੀ ਬਣਾ ਲੈਂਦੇ। ""ਇਹ ਗਠਜੋੜ ਵਿਅਕਤੀ-ਕੇਂਦਰਿਤ ਪਾਰਟੀਆਂ ਦਾ ਹੈ। ਸਾਰੇ ਹੀ ਨਾਰਾਜ਼ ਲੋਕ ਹਨ, ਰੁੱਸੇ ਹੋ ਲੋਕ ਹਨ। ਰੁੱਸੇ ਹੋਇਆਂ ਦਾ ਤਸੱਵੁਰ ਕੀ ਹੋ ਸਕਦਾ ਹੈ? ਇਹ ਲੋਕਾਂ ਨੂੰ ਕੀ ਪੇਸ਼ ਕਰਨਗੇ? ਰੋਸਿਆਂ ਦੀ ਪਿਟਾਰੀ ਵਿਚੋਂ ਕੀ ਵੇਚਣਗੇ ਪੰਜਾਬ ਨੂੰ?"" ਉਨ੍ਹਾਂ ਮੁਤਾਬਕ ਪੰਜਾਬ ਦੇ ਲੋਕ ਪਹਿਲਾਂ ਹੀ ਬਹੁਤ ਕੁਝ ਵੇਖ ਚੁੱਕੇ ਹਨ, ""ਥੱਕ ਚੁੱਕੇ ਹਨ ਲਾਰਿਆਂ ਤੋਂ""। 'ਬਰਗਾੜੀ ਮੋਰਚਾ ਵੀ ਐਵੇਂ ਹੀ...' ਬੀਰ ਦੇਵਿੰਦਰ ਨੇ ਹਾਲੀਆ ਬਰਗਾੜੀ ਮੋਰਚੇ ਨੂੰ ਵੀ ਲੋਕਾਂ ਦੀਆਂ ਚਾਹਤਾਂ ਨਾਲ ""ਧੋਖਾ"" ਆਖਿਆ ਅਤੇ ਕਿਹਾ ਕਿ ਉਸ ਦੀ ਕੋਈ ਪ੍ਰਾਪਤੀ ਨਹੀਂ ਰਹੀ। ""ਬਾਦਲ ਪਰਿਵਾਰ ਦੇ ਨੁਕਸਾਨ ਨਾਲ ਪੈਦਾ ਹੋਏ ਖਲਾਅ ਨੂੰ ਭਰਨ ਦੀ ਸਮਰੱਥਾ ਉਸ ਮੋਰਚੇ ਵਿੱਚ ਨਜ਼ਰ ਆਈ ਸੀ।""ਉਨ੍ਹਾਂ ਮੁਤਾਬਕ ਇਸ ਵੇਲੇ ਕੋਈ ਵਿਸ਼ਵਾਸ-ਲਾਇਕ ਆਗੂ ਲਿਆਉਣਾ ਵੱਡੀ ਚੁਣੌਤੀ ਹੈ। ""ਜਿਵੇਂ ਸੁਖਪਾਲ ਖਹਿਰਾ ਹੈ, ਉਹ ਬਹੁਤ ਤੇਜ਼ ਮੁਸਾਫ਼ਿਰ ਹੈ... ਅਜਿਹਾ ਜਿਸ ਨੂੰ ਲਗਦਾ ਹੈ ਕਿ ਮੈਂ ਸਭ ਤੋਂ ਸਿਆਣਾ ਹਾਂ, ਹਰ ਸੂਬੇਦਾਰੀ ਦਾ ਮੈਂ ਹੀ ਠੇਕੇਦਾਰ, ਦਾਅਵੇਦਾਰ ਹਾਂ। ਇਹ ਤਾਂ ਸਾਮੰਤਵਾਦੀ ਸੋਚ ਹੈ।""ਖਹਿਰਾ ਦੀ ਸੰਤੁਸ਼ਟੀਬੀਰ ਦੇਵਿੰਦਰ ਨੇ ਖਹਿਰਾ ਦੀ ਕਾਂਗਰਸ ਤੋਂ 'ਆਪ' ਜਾ ਕੇ ਵੀ “ਸੰਤੁਸ਼ਟੀ ਨਾ” ਹੋਣ ਬਾਰੇ ਵਿਅੰਗ ਕਰਦਿਆਂ ਕਿਹਾ, ""ਵਾਰ-ਵਾਰ ਮੀਡੀਆ 'ਚ ਆਉਣਾ, ਦਸਤਾਰਾਂ ਦੇ ਰੰਗ ਬਦਲ-ਬਦਲ ਕੇ ਟੀਵੀ 'ਤੇ ਆਉਣ ਨਾਲ ਅਜਿਹੇ ਆਗੂਆਂ ਨੂੰ ਲਗਦਾ ਹੈ ਕਿ ਲੋਕ ਉਨ੍ਹਾਂ ਦੀ ਇਸ ਪੇਸ਼ਕਾਰੀ ਨੂੰ ਪਸੰਦ ਕਰ ਰਹੇ ਹਨ... ਤੁਸੀਂ ਆਪਣੇ ਆਪ ਨੂੰ ਵੇਚ ਤਾਂ ਰਹੇ ਹੋ, ਪਰ ਉਸ ਦਾ ਗਾਹਕ ਵੀ ਕੋਈ ਹੈ ਜਾਂ ਨਹੀਂ?""ਇਹ ਵੀ ਜ਼ਰੂਰ ਪੜ੍ਹੋ'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'ਪੰਜਾਬ 'ਚ ਤੀਜੀ ਧਿਰ ਦਾ ਇਤਿਹਾਸ ਬਾਦਲ ਤੇ ਕੈਪਟਨ ਖ਼ਿਲਾਫ਼ ਖਹਿਰਾ ਨੇ ਪਾਸ ਕਰਵਾਏ 3 ਮਤੇਇਹ ਪੁੱਛੇ ਜਾਣ 'ਤੇ ਕੀ ਪੰਥਕ ਸਿਆਸਤ ਹੀ ਪੰਜਾਬ 'ਚ ਨਵਾਂ ਰਾਹ ਕੱਢ ਸਕਦੀ ਹੀ, ਬੀਰ ਦੇਵਿੰਦਰ ਨੇ ਕਿਹਾ, ""ਖਹਿਰਾ ਨੇ ਵੀ ਇਹ ਕੋਸ਼ਿਸ਼ ਕੀਤੀ ਪਰ ਗੁਰੂ ਨਾਲ ਜੁੜੇ ਹੋਏ ਸਿੱਖ ਪੁੱਛਦੇ ਹਨ ਕਿ ਉਸ ਨੇ ਦਾੜ੍ਹੀ ਵੀ ਨਹੀਂ ਪੂਰੀ ਰੱਖੀ... 'ਅਸਲੀ ਰੂਪ ਤਾਂ ਦਿਖਾ'।"" ਉਨ੍ਹਾਂ ਮੁਤਾਬਕ ਖਹਿਰਾ ਨਾਲ ਤਾਂ 'ਆਪ' ਦੇ 'ਬਾਗੀ' ਵਿਧਾਇਕ ਵੀ ਨਹੀਂ ਖੜ੍ਹ ਰਹੇ। ਉਨ੍ਹਾਂ ਨੇ ਖਹਿਰਾ ਅਤੇ ਗਾਂਧੀ ਵੱਲੋਂ ਵਿਧਾਨ ਸਭਾ ਅਤੇ ਸੰਸਦ ਤੋਂ 'ਆਪ' ਲੀਡਰਾਂ ਦੇ ਤੌਰ 'ਤੇ ਤਨਖਾਹ ਲੈਣ ਉੱਪਰ ਵੀ ਸਵਾਲ ਚੁੱਕਿਆ। ""ਮੈਂ ਸਮਝਦਾ ਹਾਂ ਕਿ ਜਦੋਂ ਅਸਲ ਮਧਾਣੀ ਪੈਣੀ ਹੈ ਤਾਂ ਲੋਕਾਂ ਨੇ ਮੁੜ ਦੋਹਾਂ ਰਵਾਇਤੀ ਪਾਰਟੀਆਂ ਨਾਲ ਹੀ ਜਾ ਕੇ ਖੜ੍ਹ ਜਾਣਾ ਹੈ।""ਸਾਰਿਆਂ ਤੋਂ ਕੁਝ-ਕੁਝਚੋਣ ਰਾਜਨੀਤੀ ਬਾਰੇ ਬੀਰ ਦੇਵਿੰਦਰ ਨੇ ਕਿਹਾ ਕਿ ਇਹ ਧਿਰ ਦੋਵਾਂ ਹੀ ਰਵਾਇਤੀ ਪਾਰਟੀਆਂ ਦੀਆਂ ਵੋਟਾਂ ਕੁਝ-ਕੁਝ ਲਵੇਗਾ। ""ਪਰ ਜਿਹੜੇ ਲੋਕ ਬਾਦਲਾਂ ਤੋਂ ਬਹੁਤ ਨਾਰਾਜ਼ ਹਨ ਉਹ ਤਾਂ ਕਾਂਗਰਸ ਨੂੰ ਵੀ ਵੋਟ ਪਾ ਸਕਦੇ ਹਨ। ਇਸ ਨੂੰ ਅਜੇ 'ਤੀਜਾ' ਬਦਲ ਕਿਹਾ ਹੀ ਨਹੀਂ ਜਾ ਸਕਦਾ।"" Image copyright Getty Images ਉਨ੍ਹਾਂ ਨੇ ਰਵਾਇਤੀ ਪਾਰਟੀਆਂ ਦੀ ਖਿੱਚ ਨੂੰ ਉਲੀਕਦਿਆਂ ਬਲਵੰਤ ਸਿੰਘ ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ ਅਤੇ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਦੇ ਵੀ ਉਦਾਹਰਣ ਦਿੱਤੇ। ਕਾਂਗਰਸ ਵਿਚ ਰਲ ਚੁੱਕੀ ਪੀਪੀਪੀ ਵੱਲੋਂ ਵੀ ਇੱਕ ਵਾਰ ਚੋਣ ਲੜ ਚੁੱਕੇ ਸਾਬਕਾ ਕਾਂਗਰਸ ਆਗੂ, ਬੀਰ ਦੇਵਿੰਦਰ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਤ ਨੂੰ ""ਟੋਟਲ ਕੰਫਿਊਜ਼ਨ"" ਜਾਂ ""ਭੰਬਲਭੂਸਿਆਂ ਦੀ ਘੁੱਮਣਘੇਰੀ"" ਆਖਿਆ। ""ਕੋਈ ਵੀ ਅਸਲ ਮੁੱਦਿਆਂ ਦੀ ਪਾਲੀਟਿਕਸ ਨਹੀਂ ਕਰ ਰਿਹਾ।""ਉਨ੍ਹਾਂ ਇੱਕ ਸ਼ਿਅਰ ਵੀ ਆਖਿਆ, ਹਾਲਾਂਕਿ ਉਨ੍ਹਾਂ ਨੂੰ ਸ਼ਾਇਰ ਦਾ ਨਾਂ ਯਾਦ ਨਹੀਂ ਸੀ: ""'ਸਵਾਲ ਯੇ ਹੈ ਕਿ ਇਸ ਪੁਰ-ਫਰੇਬ ਦੁਨੀਆ ਮੇਂ, ਖੁਦਾ ਕੇ ਨਾਮ ਪਰ ਅਬ ਕਿਸ-ਕਿਸ ਕਾ ਅਹਿਤਰਾਮ ਕਰੇਂ।' ਲੋਕ ਸੋਚ ਰਹਿ ਹਨ ਕਿ ਹੁਣ ਕਿਸ ਕਿਸ ਦਾ ਵਿਸ਼ਵਾਸ ਕਰੀਏ।""'ਬਾਦਲਾਂ ਨਾਲ ਨਰਾਜ਼ਗੀ ਦੀ ਵੋਟ ਹੀ ਟੀਚਾ' ਬੀਬੀਸੀ ਨਾਲ ਹੀ ਗੱਲਬਾਤ ਕਰਦਿਆਂ ਕੰਮਿਊਨਿਸਟ ਪਾਰਟੀ ਆਫ ਇੰਡੀਆ ਦੇ ਸੀਨੀਅਰ ਆਗੂ ਅਤੇ ਖੱਬੇਪੱਖੀ ਚਿੰਤਕ ਡਾ. ਜੋਗਿੰਦਰ ਦਿਆਲ ਨੇ ਅੰਦਾਜ਼ਾ ਲਗਾਇਆ ਕਿ ਟਕਸਾਲੀ ਅਕਾਲੀ ਦਲ ਆਖਰ ਆਮ ਆਦਮੀ ਪਾਰਟੀ ਨਾਲ ਹੀ ਜਾਵੇਗਾ, ""ਸ਼ਰਤ ਹੈ ਕਿ 'ਆਪ' ਦਾ ਕਾਂਗਰਸ ਨਾਲ ਕੋਈ ਹਿਸਾਬ-ਕਿਤਾਬ ਨਾ ਬਣੇ""।""ਸਿੱਖ ਵੋਟ ਦਾ ਵੱਡਾ ਹਿਸਾ ਤਾਂ ਬਾਦਲਾਂ ਤੋਂ ਟੁੱਟ ਚੁੱਕਾ ਹੈ... ਤਾਂ ਹੀ ਬਗੈਰ ਬੁਲਾਏ ਸੇਵਾ ਕਰਨ (ਤੇ ਮਾਫੀ ਮੰਗਣ ਦਰਬਾਰ ਸਾਹਿਬ) ਚਲੇ ਗਏ।"" Image copyright Getty Images ਫੋਟੋ ਕੈਪਸ਼ਨ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਹੁਣ ਤਾਂ ਬਲਾਤਕਾਰ ਅਤੇ ਕਤਲ ਮਾਮਲਿਆਂ 'ਚ ਜੇਲ੍ਹ ਵਿੱਚ ਹੈ ‘ਇੱਕੋ ਮੁੱਦੇ ਪਿੱਛੇ...’ਦਿਆਲ ਮੁਤਾਬਕ ਮੁੱਖ ਤੌਰ 'ਤੇ ਪੰਜਾਬ ਦੀ ਸਿਆਸਤ ਪੰਥਕ ਹੋ ਗਈ ਹੈ, ""ਲੋਕਾਂ ਦੀਆਂ ਨੌਕਰੀਆਂ ਵਰਗੇ ਮਾਮਲੇ ਲੈਫਟ ਚੁੱਕਦਾ ਹੈ, 'ਆਪ' ਵੀ ਵਿੱਚੋਂ-ਵਿੱਚੋਂ ਚੁਕਦੀ ਹੈ, ਪਰ ਇਸ ਦਾ ਵੱਡਾ ਰਿਸਪਾਂਸ ਨਹੀਂ ਮਿਲ ਰਿਹਾ। ਪਿਛਲੇ ਛੇ ਮਹੀਨੇ ਵਿੱਚ ਇੱਕੋ ਧਾਰਮਿਕ ਮਸਲਾ ਇੰਨਾ ਚੁੱਕਿਆ ਗਿਆ ਕਿ ਬਾਕੀ ਮੁੱਦੇ ਬਹੁਤ ਪਿਛਾਂਹ ਹੋ ਗਏ ਹਨ। ਅਸਲ ਵਿੱਚ ਤਾਂ ਅਕਾਲੀਆਂ ਦੀ 2017 ਦੀ ਹਾਰ ਪਿੱਛੇ ਵੀ ਸਿਰਸਾ ਡੇਰਾ ਦੇ ਮੁਖੀ ਨੂੰ ਮਿਲੀ (ਅਕਾਲ ਤਖਤ ਤੋਂ) ਮੁਆਫੀ ਹੀ ਸੀ।"" Image copyright Getty Images ਫੋਟੋ ਕੈਪਸ਼ਨ ਸੁਖਬੀਰ ਬਾਦਲ (ਸੱਜੇ) ਅਤੇ ਬਿਕਰਮ ਮਜੀਠੀਆ ਦਾ ਅਕਾਲੀ ਦਲ ਉੱਪਰ ਪੂਰਾ ਕਬਜ਼ਾ ਮੰਨਿਆ ਜਾਂਦਾ ਹੈ ਇਸ ਸਵਾਲ 'ਤੇ, ਕਿ ਹੁਣ ਸਿਆਸੀ ਖਲਾਅ ਕੌਣ ਭਰੇਗਾ, ਜੋਗਿੰਦਰ ਦਿਆਲ ਨੇ ਕਿਹਾ, ""ਬਾਦਲਾਂ ਦੀਆਂ ਵੋਟਾਂ ਨੂੰ ਲੈਣ ਦਾ ਸੌਖਾ ਰਾਹ ਸਾਰੇ ਹੀ ਲੱਭ ਰਹੇ ਹਨ। 'ਆਪ' ਵੱਲ ਵੀ ਬਾਦਲਾਂ ਨਾਲ ਤੰਗ ਲੋਕ ਹੀ ਗਏ ਸਨ ਜੋ ਨੌਕਰੀਆਂ, ਕਿਸਾਨਾਂ ਦੀਆਂ ਖੁਦਕੁਸ਼ੀਆਂ ਵਰਗੇ ਮੁੱਦਿਆਂ ਉੱਪਰ ਸੁਖਬੀਰ-ਮਜੀਠੀਆ ਦੇ ਦਲ ਦੀ ਬੇਧਿਆਨੀ ਤੋਂ ਨਾਰਾਜ਼ ਸਨ।""ਕੀ ਲੈਫਟ ਦਾ ਕਾਂਗਰਸ ਨਾਲ ਪੰਜਾਬ 'ਚ ਗੱਠਜੋੜ ਹੋ ਸਕਦਾ ਹੈ? ਇਸ ਉੱਪਰ ਉਨ੍ਹਾਂ ਨਾਂਹ ਹੀ ਕੀਤੀ ਪਰ ਕਿਹਾ ਕਿ ਕੌਮੀ ਗੱਠਜੋੜ ਤਾਂ ਕਾਇਮ ਰਹੇਗਾ।ਭਵਿੱਖਵਾਣੀ - ਨਵਾਂ ਅਕਾਲੀ ਦਲ, ਵਾਇਆ ਮਾਝਾ ਬੀਬੀਸੀ ਨਾਲ ਗੱਲਬਾਤ ਕਰਦਿਆਂ, ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜੁੜੇ ਰਹੇ, ਅਕਾਲੀ ਸਿਆਸਤ ਦੇ ਵਿਸ਼ਲੇਸ਼ਕ ਹਰਵਿੰਦਰ ਸਿੰਘ ਖਾਲਸਾ ਨੇ ਕਿਹਾ, ""ਪੰਜਾਬ ਦੇ ਲੋਕ ਬਹੁਤ ਚਿਰ ਤੋਂ ਤੀਜਾ ਧਿਰ ਚਾਹੁੰਦੇ ਹਨ ਪਰ ਅਕਾਲੀ ਦਲ ਤੇ ਕਾਂਗਰਸ ਇਸ ਦੇ ਪਰ ਨਹੀਂ ਲੱਗਣ ਦੇ ਰਹੇ ਸੀ। ਪਰ ਗੁਰੂ ਗਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਮਸਲੇ ਤੋਂ ਬਾਅਦ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਹੈ ਅਤੇ ਅੱਗੇ ਹੋਰ ਨੁਕਸਾਨ ਹੋਵੇਗਾ।"" Image copyright Getty Images ਫੋਟੋ ਕੈਪਸ਼ਨ ਕੇਜਰੀਵਾਲ ਨੇ ਫਿਲਹਾਲ ਭਗਵੰਤ ਮਾਨ ਉੱਪਰ ਪੂਰਾ ਭਰੋਸਾ ਜਤਾਇਆ ਹੈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਵੀ ਇਹੀ ਨਾਰਾਜ਼ ਅਕਾਲੀ ਵੋਟ ਹੀ ਪਈ ਸੀ। ""'ਆਪ' ਆਪਸ ਵਿੱਚ ਲੜ ਕੇ ਆਪਣਾ ਨੁਕਸਾਨ ਕਰ ਚੁੱਕੀ ਹੈ। ਪੰਜਾਬ ਦੇ ਪਾਣੀ ਦੇ ਮਸਲੇ ਉੱਪਰ ਵੀ ਅਰਵਿੰਦ ਕੇਜਰੀਵਾਲ ਨੇ ਨਹੀਂ ਕੁਝ ਬੋਲਿਆ।"" ਉਨ੍ਹਾਂ ਮੁਤਾਬਕ, ""ਹੁਣ ਜਿਹੜਾ 'ਤੀਜਾ ਧਿਰ' ਬਣਿਆ ਹੈ, ਇਹ ਵੀ ਜੇ ਗੰਭੀਰ ਰਿਹਾ ਅਤੇ ਇਨ੍ਹਾਂ ਦੀ ਆਪਸ 'ਚ ਬਣੀ ਤਾਂ ਹੀ ਕੋਈ ਫਾਇਦਾ ਹੋ ਸਕਦਾ ਹੈ।""ਖਹਿਰਾ ਬਾਰੇ ਖਾਲਸਾ ਨੇ ਕਿਹਾ ਕਿ ਅਕਾਲੀ ਦਲ 'ਚ ਰਹਿੰਦਿਆਂ ਖਹਿਰਾ ਦੇ ਪਿਤਾ ਨੂੰ ਵੀ ਅਹੁਦਿਆਂ ਦਾ ਚਾਅ ਸੀ। ""ਖਹਿਰਾ ਇੰਨੀਆਂ ਮਾਰਾਂ ਖਾ ਚੁੱਕਾ ਹੈ ਤਾਂ ਇਸ ਵਾਰੀ ਜੇ ਰਲ ਕੇ ਨਾ ਚੱਲਿਆ ਤਾਂ ਲੋਕਾਂ ਨੇ ਬਿਲਕੁਲ ਉਸ ਉੱਪਰ ਵਿਸ਼ਵਾਸ ਨਹੀਂ ਕਰਨਾ।"" Image copyright Getty Images ਫੋਟੋ ਕੈਪਸ਼ਨ ਪਿਛਲੇ ਮਹੀਨੇ ਸ਼੍ਰੋਮਣੀ ਅਕਾਲੀ ਦਲ-ਟਕਸਾਲੀ ਬਣਾਉਣ ਦਾ ਰਸਮੀ ਐਲਾਨ ਕਰਦਿਆਂ ਬ੍ਰਹਮਪੁਰਾ ਅਤੇ ਹੋਰ ਪੰਜਾਬ ਦੀ ਸਿਆਸਤ ਵਿੱਚ ਪੰਥ ਅਤੇ ਪੰਜਾਬੀ ਖ਼ਿੱਤੇਵਾਦ ਬਾਰੇ ਉਨ੍ਹਾਂ ਕਿਹਾ, ""ਕਾਂਗਰਸ ਵੀ ਤਾਂ ਕਾਮਯਾਬ ਕੈਪਟਨ ਅਮਰਿੰਦਰ ਸਿੰਘ ਕਰਕੇ ਹੋਈ ਹੈ ਕਿਉਂਕਿ ਉਸ ਨੇ ਪੰਜਾਬ ਅਤੇ ਪੰਥ ਨਾਲ ਜੁੜੇ ਮੁੱਦੇ ਚੁੱਕੇ।""ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਦੀ ਅਸਲ ਪਾਰਟੀ ਅਕਾਲੀ ਦਲ ਹੈ ਜਿਸ ਨੂੰ ""ਸੁਖਬੀਰ ਅਤੇ ਮਜੀਠੀਏ ਨੇ ਜ਼ੀਰੋ ਕਰ ਕੇ ਰੱਖ ਦਿੱਤਾ""।ਇਹ ਵੀ ਜ਼ਰੂਰ ਪੜ੍ਹੋਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਜਦੋਂ ਬਾਦਲ ਕਾਂਗਰਸ ਦੀ ਟਿਕਟ 'ਤੇ ਚੋਣ ਲੜੇ ਅਤੇ ਜਿੱਤੇਬਾਦਲਾਂ ਦੇ ਭੁੱਲ ਬਖ਼ਸ਼ਾਉਣ 'ਤੇ ਸਿੱਖ ਚਿੰਤਕਾਂ ਨੇ ਚੁੱਕੇ ਸਵਾਲਅਗਾਂਹ ਪੰਜਾਬ ਦੀ ਸਿਆਸਤ ਕਿੱਧਰ ਜਾਵੇਗੀ? ""ਮੈਂ ਪਹਿਲਾਂ ਵੀ ਜਨਤਕ ਤੌਰ 'ਤੇ ਕਿਹਾ ਹੈ ਕਿ ਅਕਾਲੀ ਦਲ ਵਿੱਚ ਮਾਝੇ ਵਾਲੇ ਉੱਠਣਗੇ। ਹਮੇਸ਼ਾ ਪੰਜਾਬ ਵਿੱਚ ਕੋਈ ਵੀ ਮੂਵਮੈਂਟ ਮਾਝੇ ਤੋਂ ਚੱਲ ਕੇ ਦੁਆਬੇ 'ਚ ਆਈ ਹੈ ਅਤੇ ਫਿਰ ਮਾਲਵੇ 'ਚ।""ਟਕਸਾਲੀ ਅਕਾਲੀ ਦਲ ਅਤੇ ਹੋਰਨਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਅੰਦਰ ਹੀ ਇਹ ਮੁੜ ਭਾਰੂ ਹੋ ਜਾਣਗੇ ਅਤੇ ਫਿਰ ਸਿਆਸਤ ਮੁੜ ਆਪਣੇ ""ਅਸਲ"" ਰੰਗ ਵਿੱਚ ਆਵੇਗੀ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " 'ਆਪ' ਦਿੱਲੀ, ਪੰਜਾਬ ਤੇ ਹਰਿਆਣਾ 'ਚ ਬਿਨਾਂ ਗਠਜੋੜ ਚੋਣਾਂ ਲੜੇਗੀ - 5 ਅਹਿਮ ਖ਼ਬਰਾਂ 19 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46929824 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਪਾਰਟੀ ਇਕੱਲੇ ਹੀ ਲੋਕ ਸਭਾ ਚੋਣ ਮੈਦਾਨ ਵਿੱਚ ਉਤਰੇਗੀ ਆਮ ਆਦਮੀ ਪਾਰਟੀ ਬਾਰੇ ਗਠਜੋੜ ਦੀ ਉਡ ਰਹੀਆਂ ਖ਼ਬਰਾਂ ਨੂੰ ਠੱਲ੍ਹ ਪਾਉਣ ਲਈ ਪਾਰਟੀ ਨੇ ਪੰਜਾਬ ਤੇ ਹਰਿਆਣਾ 'ਚ ਇਕੱਲੇ ਹੀ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕੀਤਾ ਹੈ। ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਆਪ ਦੇ ਦਿੱਲੀ ਦੇ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਮੁਹਿੰਮ ਦਾ ਆਗਾਜ਼ ਬਰਨਾਲਾ 'ਚ 20 ਜਨਵਰੀ ਨੂੰ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰੈਲੀ ਨਾਲ ਹੋਵੇਗਾ। ਗੋਪਾਲ ਰਾਏ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸ਼ੀਲਾ ਦੀਕਸ਼ਿਤ ਵੱਲੋਂ ਦਿੱਤੇ ਗਏ ਹਾਲ ਹੀ ਦੇ ਬਿਆਨਾਂ ਦਾ ਸਖ਼ਤ ਵਿਰੋਧ ਜਤਾਇਆ ਅਤੇ ਕਾਂਗਰਸ ਨੂੰ ""ਅਹੰਕਾਰੀ"" ਕਿਹਾ। ਪੰਜਾਬ ਦੇ ਸਰਕਾਰੀ ਸਕੂਲਾਂ 'ਚ ਗੁਜਰਾਤੀ 'ਚ ਗਾਂਧੀ ਭਜਨ ਗਾਉਣ ਲਈ ਕਿਹਾ ਗਿਆ ਪੰਜਾਬ ਦੇ ਪ੍ਰਾਈਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਹਰੇਕ ਸੋਮਵਾਰ ਨੂੰ ਸਵੇਰ ਦੀ ਪ੍ਰਾਰਥਨਾ 'ਚ ਗੁਜਰਾਤੀ ਭਜਨ 'ਵੈਸ਼ਨਵ ਜਨਤੋ' ਗਾਇਆ ਕਰਨਗੇ। ਇਹ ਵੀ ਪੜ੍ਹੋ-ਡੇਰਾ ਮੁਖੀ ਨੂੰ ਕਿੰਨੀ ਦੇਰ ਜੇਲ੍ਹ ਕੱਟਣੀ ਪਏਗੀ?ਟਿੱਕ-ਟੋਕ 'ਚ ਕੀ ਹੈ ਜਿਸ ਦੇ ਦੀਵਾਨੇ ਹੋ ਰਹੇ ਹਨ ਲੋਕ?ਭਾਰਤ ਨੂੰ ਆਸਟਰੇਲੀਆ ਖਿਲਾਫ਼ ਸੀਰੀਜ਼ ਜਿਤਾਉਣ ਵਾਲੇ 5 ਭਾਰਤੀ ਖਿਡਾਰੀਹੌਲਦਾਰ ਨੇ ਦੁੱਧ ਚੁੰਘਾ ਕੇ ਲਾਵਾਰਿਸ ਬੱਚੀ ਦੀ ਜਾਨ ਬਚਾਈ Image copyright Getty Images ਫੋਟੋ ਕੈਪਸ਼ਨ ਪੰਜਾਬ ਸਕੂਲ ਵਿਦਿਆਰਥੀ ਗਾਉਣਗੇ ਗੁਜਰਾਤੀ ਭਜਨ 'ਵੈਸ਼ਨਵ ਜਨਾ ਤੋ' ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੈਨਿੰਗ ਵੱਲੋਂ ਨੋਟਿਸ ਜਾਰੀ ਕਰਕੇ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮੌਕੇ ਅਜਿਹਾ ਕਰਨ ਲਈ ਕਿਹਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਾਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਇਸ 'ਤੇ ਸੁਆਲ ਚੁੱਕੇ ਹਨ। ਮਾਰਚ ਦੇ ਪਹਿਲੇ ਹਫ਼ਤੇ ਵਿੱਚ ਹੋ ਸਕਦਾ ਹੈ ਚੋਣਾਂ ਦਾ ਐਲਾਨ ਚੋਣ ਕਮਿਸ਼ਨ ਮਾਰਚ ਦੇ ਪਹਿਲੇ ਹਫ਼ਤੇ 'ਚ ਲੋਕ ਸਭਾ ਚੋਣਾਂ ਦਾ ਐਲਨ ਕਰ ਸਕਦਾ ਹੈ। ਮੌਜੂਦਾ ਲੋਭਾ ਸਭਾ ਚੋਣਾਂ ਦੀ ਮਿਆਦ 3 ਜੂਨ ਨੂੰ ਖ਼ਤਮ ਹੁੰਦੀ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਵੋਟਾਂ ਦੇ ਗੇੜਾਂ ਦੀ ਗਿਣਤੀ ਅਤੇ ਮਹੀਨਿਆਂ ਬਾਰੇ ਫ਼ੈਸਲਾ ਲੈਣ ਦੀ ਪ੍ਰਕਿਰਿਆ ਚੱਲ ਰਹੀ ਹੈ। ਵੋਟਾਂ ਦਾ ਗੇੜ ਸੁਰੱਖਿਆ ਬਲਾਂ ਦੀ ਉਪਲਬਧਤਾ ਅਤੇ ਹੋਰ ਲੋੜਾਂ 'ਤੇ ਨਿਰਭਰ ਕਰਦਾ ਹੈ। ਟਰੰਪ ਤੇ ਕਿਮ ਫਰਵਰੀ ਦੇ ਅਖ਼ੀਰ ਤੱਕ ਹੋ ਸਕਦੀ ਹੈ ਵ੍ਹਾਈਟ ਹਾਊਸ ਨੇ ਕਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਫਰਵਰੀ ਮਹੀਨੇ ਦੇ ਅਖ਼ੀਰ 'ਚ ਦੁਬਾਰਾ ਮਿਲ ਸਕਦੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਦੋਵੇਂ ਨੇਤਾ ਵੀਅਤਨਾਮ ਵਿੱਚ ਮਿਲ ਸਕਦੇ ਹਨ। Image copyright AFP ਫੋਟੋ ਕੈਪਸ਼ਨ ਇਸ ਤੋਂ ਪਹਿਲਾਂ ਟਰੰਪ ਤੇ ਕਿਮ ਦੀ ਪਹਿਲੀ ਮੁਲਾਕਾਤ ਸਿੰਗਾਪੁਰ ਵਿੱਚ ਪਿਛਲੇ ਸਾਲ ਜੂਨ ਵਿੱਚ ਹੋਈ ਸੀ ਇਸ ਮੁਲਾਕਾਤ ਦਾ ਐਲਾਨ ਕਿਮ ਜੋਂਗ ਦੇ ਖ਼ਾਸ ਮੰਨੇ ਜਾਂਦੇ ਕਿਮ ਯੋਂਗ ਛੋਲ ਨੇ ਵ੍ਹਾਈਟ ਹਾਊਸ 'ਚ ਮੁਲਾਕਾਤ ਕੀਤੀ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ। 'ਰਫ਼ਾਲ ਸੌਦਾ ਪਹਿਲਾਂ ਨਾਲੋਂ ਸਸਤੀਆਂ ਤੇ ਬਿਹਤਰ ਸ਼ਰਤਾਂ 'ਤੇ'ਜਗਬਾਣੀ ਦੀ ਖ਼ਬਰ ਮੁਤਾਬਕ ਰੱਖਿਆ ਮੰਤਰਾਲੇ ਨੇ ਮੋਦੀ ਸਰਕਾਰ ਦੇ ਰਫ਼ਾਲ ਸੌਦੇ ਨੂੰ ਮਹਿੰਗਾ ਦੱਸੇ ਜਾਣ ਸਬੰਧੀ ਆਏ ਲੇਖ ਤੋਂ ਬਾਅਦ ਇਹ ਕਿਹਾ ਕਿ ਸੌਦਾ ਪਹਿਲਾਂ ਨਾਲੋਂ ਸਸਤੀਆਂ ਤੇ ਬਿਹਤਰ ਸ਼ਰਤਾਂ 'ਤੇ ਹੋਵੇਗਾ। Image copyright dassault rafale ਫੋਟੋ ਕੈਪਸ਼ਨ ਭਾਰਤ ਸਰਕਾਰ ਡਸੌ ਐਵੀਏਸ਼ਨ ਤੋਂ 36 ਰਫਾਲ ਲੜਾਕੂ ਹਵਾਈ ਜਹਾਜ਼ ਖਰੀਦ ਰਹੀ ਹੈ ਮੰਤਰਾਲੇ ਨੇ ਕਿਹਾ ਕਿ ਇਹ ਬਿਆਨ ਇੱਕ ਅੰਗਰੇਜ਼ੀ ਅਖ਼ਬਾਰ ਵਿੱਚ ਛਪੀ ਰਿਪੋਰਟ ਤੋਂ ਬਾਅਦ ਜਾਰੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਛਪੇ ਲੇਖ ਵਿੱਚ ਕੋਈ ਦਲੀਲ ਜਾਂ ਪ੍ਰਮਾਣ ਵੀ ਨਹੀਂ ਦਿੱਤਾ ਗਿਆ ਹੈ। ਦਰਅਸਲ ਲੇਖ 'ਚ ਕਿਹਾ ਗਿਆ ਸੀ ਕਿ 36 ਜਹਾਜ਼ ਖਰੀਦਣ ਦੇ ਫ਼ੈਸਲੇ ਨਾਲ ਇਸ ਸੌਦੇ 'ਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਦੀ ਤੁਲਨਾ 'ਚ ਹਰੇਕ ਜਹਾਜ਼ ਦੀ ਕੀਮਤ 41 ਫੀਸਦ ਵਧ ਗਈ ਹੈ। ਇਹ ਵੀ ਪੜ੍ਹੋ-ਸਰਕਾਰੀ ਸਕੂਲਾਂ ਵਿੱਚ ਗਾਇਤਰੀ ਮੰਤਰ ਕਿੰਨਾ ਸਹੀ?ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀ ਨੈੱਟਫਲਿਕਸ ਵਰਗੀਆਂ ਕੰਪਨੀਆਂ ਖੁਦ ਨੂੰ ਇਸ ਲਈ ਸੈਂਸਰ ਕਰਨਾ ਚਾਹੁੰਦੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਸਵਰਨ ਰਾਖਵਾਂਕਰਨ ਬਿੱਲ ਪਹਿਲਾ ਛੱਕਾ ਅਜੇ ਹੋਰ ਆਉਣਗੇ : ਰਵੀ ਸ਼ੰਕਰ ਪ੍ਰਸਾਦ 9 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46809122 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright PTI ਜਨਰਲ ਵਰਗ ਦੇ ਲੋਕਾਂ ਨੂੰ ਆਰਥਿਕ ਆਧਾਰ 'ਤੇ ਰਾਖਵਾਂਕਰਨ ਦੇਣ ਲਈ ਸੰਵਿਧਾਨ ਵਿੱਚ ਸੋਧ ਸਬੰਧੀ ਬਿੱਲ ਰਾਜ ਸਭਾ ਵਿੱਚ ਵੀ ਪਾਸ ਹੋ ਗਿਆ ਹੈ। ਬਿੱਲ ਦੇ ਹੱਕ ਵਿੱਚ 165 ਅਤੇ ਵਿਰੋਧ ਵਿਚ 7 ਵੋਟਾਂ ਪਈਆਂ। ਇਹ ਬਿੱਲ ਮੰਗਲਵਾਰ ਨੂੰ ਲੋਕ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆ ਸੀ। ਰਾਜ ਸਭਾ ਤੋਂ ਬਿੱਲ ਨੂੰ ਪਾਸ ਕਰਵਾਉਣ ਲਈ ਸੈਸ਼ਨ ਦੀ ਕਾਰਵਾਈ ਦਾ ਇੱਕ ਦਿਨ ਅੱਗੇ ਵਧਾ ਦਿੱਤਾ ਗਿਆ ਸੀ। ਬੁੱਧਵਾਰ ਨੂੰ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕੀਤਾ, ਜਿਸ ਤੋਂ ਬਾਅਦ ਸੈਸ਼ਨ ਨੂੰ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਦੁਪਹਿਰ ਬਾਅਦ ਮੁੜ ਚਰਚਾ ਸ਼ੁਰੂ ਹੋਈ। ਇਸ ਚਰਚਾ ਵਿਚ ਵੱਖ-ਵੱਖ ਪਾਰਟੀਆਂ ਨੇ ਕੁਝ ਇਸ ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ। ਬਿੱਲ ਸਲੈਕਟ ਕਮੇਟੀ ਕੋਲ ਜਾਵੇ : ਸਿੱਬਲ, ਕਾਂਗਰਸਕਾਂਗਰਸ ਦੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਤੁਸੀਂ ਸੰਵਿਧਾਨ ਦਾ ਢਾਂਚਾ ਬਦਲਣ ਜਾ ਰਹੇ ਹੋ ਇਹ ਬਹੁਤ ਅਹਿਮ ਹੈ। ਤੁਸੀਂ ਇਹ ਵੀ ਨਹੀਂ ਚਾਹੁੰਦੇ ਕਿ ਇਹ ਬਿੱਲ ਸਲੈਕਟ ਕਮੇਟੀ ਕੋਲ ਜਾਵੇ, ਸਾਡੇ ਸੁਝਾਅ ਰੱਖੇ ਜਾਣ ਜਾਂ ਫਿਰ ਚਰਚਾ ਹੋਵੇ। ਤੁਸੀਂ ਰਾਖਵੇਂਕਰਨ ਦੀ ਗੱਲ ਤਾਂ ਕੀਤੀ, ਪਰ ਇਸਦੇ ਪਿੱਛੇ ਕੋਈ ਡਾਟਾ ਤੁਸੀਂ ਤੈਅ ਕੀਤਾ ਕਿ ਦਲਿਤ ਕਿੱਥੇ ਕਿੰਨੇ ਹਨ, ਓਬੀਸੀ ਕਿੱਥੇ ਕਿੰਨੇ ਹਨ। 8 ਲੱਖ ਦਾ ਮਾਪਦੰਡ ਤੁਸੀਂ ਕਿਵੇਂ ਤੈਅ ਕੀਤਾ। ਤਾਂ ਤੁਸੀਂ ਇਨਕਮ ਟੈਕਸ ਦੀ ਸੀਮਾ ਵੀ 2.5 ਤੋਂ ਵਧਾ ਕੇ 8 ਲੱਖ ਕਰ ਦਿਓ। ਬਿਨਾਂ ਡਾਟਾ ਇਕੱਠਾ ਕੀਤੇ ਤੁਸੀਂ ਸੰਵਿਧਾਨ ਵਿੱਚ ਸੋਧ ਕਰਨ ਜਾ ਰਹੇ ਹੋ। ਹਰ ਫੀਲਡ ਵਿੱਚ ਨੌਕਰੀਆਂ ਘੱਟ ਰਹੀਆਂ ਹਨ। ਤੁਸੀਂ ਨੌਕਰੀਆਂ ਦੇ ਮੌਕੇ ਕਿਹੜੀ ਫੀਲਡ ਵਿੱਚ ਲਿਆ ਰਹੇ ਹੋ। ਵੱਡੇ ਪੱਧਰ 'ਤੇ ਰੁਜ਼ਗਾਰ ਘਟਿਆ ਹੈ।ਇਹ ਵੀ ਪੜ੍ਹੋ:ਪਠਾਨਕੋਟ ਹਮਲੇ ਨੂੰ ਕਿੰਨੇ ਅੱਤਵਾਦੀਆਂ ਨੇ ਅੰਜਾਮ ਦਿੱਤਾ ਸੀ?ਜਦੋਂ 'ਗੁਆਚੇ' ਦਿਲ ਨੇ ਪੁਲਿਸ ਵਾਲਿਆਂ ਦੇ ਮੱਥੇ ਲਿਆ ਦਿੱਤੀਆਂ ਤਿਉੜੀਆਂਸਾਊਦੀ ਛੱਡਣ ਵਾਲੀ ਕੁੜੀ ਨੂੰ ਮਿਲਿਆ ਰਫਿਊਜੀ ਸਟੇਟਸਪਹਿਲਾ ਛੱਕਾ ਨਹੀਂ, ਹੋਰ ਛੱਕੇ ਆਉਣ ਵਾਲੇ ਨੇ : ਰਵੀ ਸ਼ੰਕਰ , ਭਾਜਪਾ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਬਹਿਸ ਦੌਰਾਨ ਕਿਹਾ ਮਹਿਲਾ ਸਸ਼ਕਤੀਕਰਨ ਲਈ ਸਾਡੀ ਸਰਕਾਰ ਨੇ ਵੱਡਾ ਕੰਮ ਕੀਤਾ। ਬੇਟੀ ਬਚਾਓ ਬੇਟੀ ਪੜ੍ਹਾਓ ਦਾ ਅਭਿਆਨ ਚਲਾਇਆਇਸ ਦੇਸ ਦੀ ਵਿਦੇਸ਼ ਮੰਤਰੀ, ਰੱਖਿਆ ਮੰਤਰੀ ਮਹਿਲਾ ਹੈ। ਇਹ ਕੰਮ ਸਾਡੇ ਪ੍ਰਧਾਨ ਮੰਤਰੀ ਨੇ ਕੀਤਾ ਹੈ।15 ਅਗਸਤ 1947 ਤੋਂ ਬਾਅਦ 26 ਮਈ 2014 ਤੱਕ ਇਸ ਦੇਸ ਤੱਕ 6 ਕਰੋੜ ਟਾਇਲਟ ਬਣੇ। ਉਸ ਤੋਂ ਬਾਅਦ 4 ਸਾਲ ਵਿੱਚ ਹੀ 9 ਕਰੋੜ 45 ਲੱਖ ਟਾਇਲਟ ਬਣਾਏ ਗਏ ਹਨ।ਜਿਹੜੀਆਂ ਔਰਤਾਂ ਪਹਿਲਾਂ ਖੁੱਲ੍ਹੇ ਵਿੱਚ ਜਾਂਦੀਆਂ ਸਨ, ਉਨ੍ਹਾਂ ਦੀ ਇੱਜ਼ਤ ਦਾ ਧਿਆਨ ਰੱਖਿਆ। ਮੈਟਰਨਿਟੀ ਲੀਵ ਵਧਾਈਅਸੀਂ 33 ਕਰੋੜ ਬੈਂਕ ਖਾਤੇ ਖੋਲ੍ਹੇ। ਇਹ ਦੱਸੋ ਕਿ ਤੁਸੀਂ ਲੇਟ ਵੀ ਨਹੀਂ ਰਾਖਵਾਂਕਰਨ ਬਿੱਲ ਲਿਆਂਦਾ, ਸਾਡੀ ਸਰਕਾਰ ਨੇ ਲਿਆਂਦਾ ਤਾਂ ਸਹੀ। ਇਹ ਪਹਿਲਾ ਛੱਕਾ ਨਹੀਂ, ਹੋਰ ਛੱਕੇ ਆਉਣ ਵਾਲੇ ਹਨ।ਤੁਸੀਂ 2014 ਤੋਂ ਹੀ ਸਾਡੇ ਵਿਰੋਧੀ ਹੋ, ਮੁੜ ਚੋਣਾਂ ਹੋਣ 'ਤੇ ਦੇਸ ਦੀ ਸਰਕਾਰ ਵੱਡੇ ਬਹੁਮਤ ਨਾਲ ਭਾਜਪਾ ਦੀ ਸਰਕਾਰ ਹੀ ਬਣਾਏਗੀ। ਬਹੁਜਨ ਸਮਾਜਵਾਦੀ ਪਾਰਟੀ ਦੇ ਨੰਬਰ ਦੋ ਨੇਤਾ ਸਤੀਸ਼ ਮਿਸ਼ਰਾ ਨੇ ਇਸ ਬਿੱਲ ਦਾ ਸੁਆਗਤ ਕੀਤਾ ਹੈ। ਪਰ ਉਨ੍ਹਾਂ ਨੇ ਇਸ ਬਿੱਲ 'ਤੇ ਸਵਾਲ ਚੁੱਕੇ ਹਨ। ਸਰਕਾਰ ਨੇ ਪੰਜਾ ਸਾਲ ਕੁਝ ਨਹੀਂ ਕੀਤਾ -ਮਿਸ਼ਰਾ, ਬਸਪਾਰਿਜ਼ਰਵੇਸ਼ਨ ਇਨ ਪ੍ਰਮੋਸ਼ਨ ਬਿੱਲ ਕਿਸ ਹਾਲ ਵਿੱਚ ਹੈ, ਪੰਜ ਸਾਲ ਤੱਕ ਸਰਕਾਰ ਨੇ ਇਸ 'ਤੇ ਕੁਝ ਨਹੀਂ ਕੀਤਾ ਹੈ।ਸੰਵਿਧਾਨ ਵਿੱਚ ਸੋਧ ਕਰਕੇ ਪਿੱਛੜੇ ਅਤੇ ਦਲਿਤਾਂ ਦੀ ਗਿਣਤੀ ਨੂੰ ਆਬਾਦੀ ਦੇ ਹਿਸਾਬ ਨਾਲ ਰਾਖਵਾਂਕਰਨ ਕਦੋਂ ਦਿਓਗੇ, ਇਹ ਦੱਸੋ।ਇਹ ਰਾਖਵਾਂਕਰਨ ਕੀ ਅਸਲ ਵਿੱਚ ਗਰੀਬ ਸਵਰਨਾਂ ਲਈ ਹੈ, ਸਰਕਾਰ ਦਾ ਕ੍ਰਾਈਟੀਰੀਆ ਕੀ ਹੈ, ਤੁਸੀਂ ਕਹਿ ਦਿੱਤਾ ਕਿ ਸੂਬਾ ਸਰਕਾਰਾਂ ਵਿਵਸਥਾ ਕਰਨਗੀਆਂ। ਇਸ ਨੂੰ ਅਮੀਰਾਂ ਲਈ ਨਾ ਬਣਾਓ, ਗ਼ਰੀਬਾਂ ਲਈ ਬਣਾਓ, ਬਿੱਲ ਵਿੱਚ ਸੁਧਾਰ ਲਿਆਓ।ਸਰਕਾਰ ਕਹਿ ਰਹੀ ਹੈ ਕਿ ਆਖ਼ਰੀ ਗੇਂਦ 'ਤੇ ਛੱਕਾ ਲਗਾਇਆ ਹੈ, ਪਰ ਮੈਂ ਕਹਿ ਰਿਹਾ ਹਾਂ ਕਿ ਗੇਂਦ ਬਾਊਂਡਰੀ ਪਾਰ ਨਹੀਂ ਜਾਵੇਗੀ। ਤੁਸੀਂ ਆਊਟ ਹੋਣਾ ਹੀ ਹੈ। ਸਰਕਾਰ ਕੋਲ ਨੌਕਰੀਆਂ ਨਹੀਂ ਹਨ, ਲੱਖਾਂ ਦੀ ਗਿਣਤੀ ਵਿੱਚ ਨੌਕਰੀ ਨਹੀਂ ਹੈ ਪਰ ਸਰਕਾਰ ਕਰੋੜਾਂ ਲੋਕਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰ ਰਹੀ ਹੈ। ਇਹ ਸਰਕਾਰ ਦਿਖਾਵਾ ਕਰ ਰਹੀ ਹੈ। ਸ਼ੁਰੂਆਤ ਭਾਜਪਾ ਸੰਸਦ ਮੈਂਬਰ ਪ੍ਰਭਾਤ ਝਾਅ ਨੇ ਕੀਤੀ। ਉਨ੍ਹਾਂ ਤੋਂ ਰਾਜ ਸਭਾ ਵਿੱਚ ਕਾਂਗਰਸ ਨੇਤਾ ਆਨੰਦ ਸ਼ਰਮਾ ਅਤੇ ਫਿਰ ਵਾਰੀ-ਵਾਰੀ ਨਾਲ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਸੰਸਦ ਵਿੱਚ ਬਿੱਲ 'ਤੇ ਆਪਣੀਆਂ ਗੱਲਾਂ ਰੱਖ ਰਹੇ ਹਨ। ਰਾਜ ਸਭਾ ਵਿੱਚ ਸਪਾ ਦੇ ਸੰਸਦ ਮੈਂਬਰ ਰਾਮ ਗੋਪਾਲ ਯਾਦਵ ਦੇ ਭਾਸ਼ਣ ਦੀਆਂ ਮੁੱਖ ਗੱਲਾਂ:ਅਸੀਂ ਦੇਖਿਆ ਹੈ ਕਿ ਉੱਚ-ਨੀਚ ਦੀ ਭਾਵਨਾ ਦੇਸ ਵਿੱਚ ਵੱਡੇ ਪੱਧਰ 'ਤੇ ਹੈ। ਹਾਲਾਂਕਿ ਹੌਲੀ-ਹੌਲੀ ਇਹ ਘੱਟ ਹੋ ਰਹੀ ਹੈ ਪਰ ਖ਼ਤਮ ਨਹੀਂ ਹੋਈ। ਇੱਕ ਵਾਰ ਬਾਬੂ ਜਗਜੀਵਨ ਰਾਮ ਬਨਾਰਸ ਗਏ ਤਾਂ ਲੋਕਾਂ ਨੇ ਉਸ ਤਸਵੀਰ ਨੂੰ ਗੰਗਾਜਲ ਨਾਲ ਧੋਤਾ ਜਿਨ੍ਹਾਂ ਨੂੰ ਉਨ੍ਹਾਂ ਨੇ ਮਾਲਾ ਪਹਿਨਾਈ। ਅਜੇ ਵੀ ਦਲਿਤ ਕਿਸੇ ਉੱਚੀ ਜਾਤ ਦੇ ਘਰ ਸਾਹਮਣਿਓ ਘੋੜੀ 'ਤੇ ਸਵਾਰ ਹੋ ਕੇ ਜਾਣ ਤਾਂ ਉਨ੍ਹਾਂ ਨੂੰ ਬੇਇੱਜ਼ਤ ਅਤੇ ਮਾਰ-ਕੁੱਟ ਕੀਤੀ ਜਾਂਦੀ ਹੈ। Image copyright LOK SABHA TV ਰਾਜ ਸਭਾ ਵਿੱਚ ਕਾਂਗਰਸ ਦੇ ਨੇਤਾ ਆਨੰਦ ਸ਼ਰਮਾ ਦੇ ਭਾਸ਼ਣ ਦੀਆਂ ਮੁੱਖ ਗੱਲਾਂ: ਅਸੀਂ ਸਾਰੇ ਸਿਆਸੀ ਪਾਰਟੀਆਂ ਤੋਂ ਆਉਂਦੇ ਹਾਂ। ਜੇਕਰ ਇਹ ਫ਼ੈਸਲਾ ਸਿਆਸਤ ਤੋਂ ਪ੍ਰੇਰਿਤ ਨਹੀਂ ਹੁੰਦਾ ਅਤੇ ਤੁਹਾਡੇ 'ਅੱਛੇ ਦਿਨ' ਵਾਲਾ ਵਾਅਦਾ ਪੂਰਾ ਹੋ ਜਾਂਦਾ ਤਾਂ ਤੁਸੀਂ ਇਹ ਬਿੱਲ ਕਦੇ ਨਾ ਲਿਆਉਂਦੇ। ਤੁਸੀਂ ਸੋਚਦੇ ਹੋ ਕਿ ਦੇਸ ਇੱਕ ਆਵਾਜ਼ ਵਿੱਚ ਤੁਹਾਡੇ ਨਾਲ ਖੜ੍ਹਾ ਹੈ ਪਰ ਤੁਸੀਂ ਦੇਸ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ। ਤੁਸੀਂ ਦੇਸ ਨੂੰ ਸੁਪਨਾ ਦਿਖਾਉਣ ਦਾ ਕੰਮ ਕੀਤਾ ਹੈ। ਤੁਸੀਂ ਕਿਸਾਨਾਂ ਵਿੱਚ 50 ਫ਼ੀਸਦ ਵੱਧ ਐਮਐਸਪੀ ਦਾ ਵਾਅਦਾ ਕੀਤਾ ਪਰ ਕੀ ਇਹ ਕਿਸਾਨ ਨੂੰ ਮਿਲ ਰਿਹਾ ਹੈ? ਨਹੀਂ, ਮੰਡੀਆਂ ਵਿੱਚ ਕਿਸਾਨਾਂ ਦੀ ਕੀ ਹਾਲਤ ਹੈ ਇਹ ਸਭ ਨੂੰ ਪਤਾ ਹੈ। ਤੁਸੀਂ ਔਰਤਾਂ ਲਈ ਰਾਖਵੇਂਕਰਨ ਦਾ ਬਿੱਲ ਕਿਉਂ ਨਹੀਂ ਲਿਆਂਦਾ। ਤੁਸੀਂ ਤਿੰਨ ਤਲਾਕ 'ਤੇ ਸਿਆਸਤ ਕਰਦੇ ਹੋ ਪਰ ਬਾਕੀ ਔਰਤਾਂ ਲਈ ਤੁਸੀਂ ਕੁਝ ਨਹੀਂ ਕਰਦੇ। ' ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਦਿੱਤਾ ਪਰ ਕੀਤਾ ਕੀ? ਤੁਸੀਂ ਮਹਿਲਾ ਰਾਖਵਾਂਕਰਨ ਬਿੱਲ ਲਿਆਓ ਅਸੀਂ ਅੱਜ ਰਾਤ ਹੀ ਪਾਸ ਕਰਾਵਾਂਗੇ।ਇਹ ਸਭ ਦਾ ਦੇਸ ਹੈ ਇਸ ਨੂੰ ਬਣਾਉਣ ਵਿੱਚ ਜਿਹੜੇ ਵੀ ਲੋਕ ਸ਼ਾਮਲ ਰਹੇ ਜੇਕਰ ਸਭ ਦਾ ਸਨਮਾਨ ਨਹੀਂ ਹੋਵੇਗਾ ਤਾਂ ਇਹ ਗ਼ਲਤ ਹੋਵੇਗਾ। ਇਹ ਕਹਿਣਾ ਕਿ ਸਾਲ 2014 ਤੋਂ ਪਹਿਲਾਂ ਕੁਝ ਨਹੀਂ ਹੋਇਆ ਸੀ ਤਾਂ ਇਹ ਦੱਸੋ ਕਿ ਇਸ ਤੋਂ ਪਹਿਲਾਂ ਕੁਝ ਸੀ ਹੀ ਨਹੀਂ। ਇਨ੍ਹਾਂ ਲੋਕਾਂ ਨੇ ਕਈ ਵਾਅਦੇ ਕੀਤੇ ਸੀ। ਬਾਕੀ ਅੱਛੇ ਦਿਨ ਕਦੋਂ ਆਉਣਗੇ ਇਸਦੀ ਉਡੀਕ ਹੈ। Image copyright Getty Images ਸਵਾਲ ਇਹ ਹੈ ਕਿ ਕਿਉਂ ਇਸ ਬਿੱਲ ਨੂੰ ਲਿਆਂਦਾ ਗਿਆ। ਸੰਵਿਧਾਨ ਦਾ ਸੋਧ ਜਦੋਂ ਆਉਂਦਾ ਹੈ ਤਾਂ ਇਹ ਵੱਡਾ ਮੁੱਦਾ ਹੁੰਦਾ ਹੈ। 2006 ਵਿੱਚ ਇਸ 'ਤੇ ਇੱਕ ਕਮਿਸ਼ਨ ਬਣਾਇਆ ਗਿਆ ਸੀ। ਸਿਨਹਾ ਕਮਿਸ਼ਨ ਜਿਸਦੀ ਰਿਪੋਰਟ ਵੀ ਆਈ ਸੀ। ਤਾਂ ਇਹ ਕਈ ਲੋਕਾਂ ਦੀ ਸੋਚ ਰਹੀ। ਅਸੀਂ ਆਪਣੇ ਮਨੋਰਥ ਪੱਤਰ ਵਿੱਚ ਵੀ ਇਸਦਾ ਜ਼ਿਕਰ ਕੀਤਾ। ਪਰ ਸਵਾਲ ਇਹ ਹੈ ਕਿ ਤੁਹਾਨੂੰ 4 ਸਾਲ ਸੱਤ ਮਹੀਨੇ ਲੱਗੇ। ਹੁਣ ਆਖ਼ਰੀ ਸੈਸ਼ਨ ਵਿੱਚ ਤੁਸੀਂ ਇਹ ਬਿੱਲ ਲੈ ਕੇ ਆਏ ਹੋ। ਇਹ ਵੀ ਪੜ੍ਹੋ:ਸਵਰਨ ਰਾਖਵਾਂਕਰਨ ਬਿੱਲ ਲੋਕ ਸਭਾ 'ਚ ਪਾਸ ਰਾਖਵੇਂਕਰਨ 'ਤੇ ਕੀ ਸਵਾਲ ਉੱਠ ਸਕਦੇ ਹਨਅਸਰਦਾਰ ਵਰਗ ਇਸ ਲਈ ਕਰ ਰਿਹਾ ਹੈ ਰਾਂਖਵੇਕਰਨ ਦੀ ਮੰਗਸੱਚਾਈ ਸੁਣਨਾ ਜ਼ਰੂਰੀ ਹੈ। ਅਜੇ ਤਾਂ ਤੁਸੀਂ 5-0 ਤੋਂ ਚੋਣ ਸੀਰੀਜ਼ ਹਾਰੀ। ਤਹਾਨੂੰ ਲੱਗਿਆ ਕਿ ਤੁਸੀਂ ਸਹੀ ਰਸਤੇ 'ਤੇ ਨਹੀਂ ਹੋ।ਪਬਲਿਕ ਸੈਕਟਰ ਵਿੱਚ ਨੌਕਰੀ ਘੱਟ ਰਹੀ ਹੈ। ਪੀਐਸਯੂ ਵਿੱਚ 2017 'ਚ ਨੌਕਰੀ ਘੱਟ ਕੇ 11.85 ਲੱਖ ਤੋਂ 11.31 ਲੱਖ ਹੋ ਗਈ। ਇਹ ਅੰਕੜੇ ਤਿੰਨ ਸਾਲ ਵਿੱਚ ਪਿੱਛੜਦੇ ਹੀ ਗਏ। ਤੁਸੀਂ ਵਿਕਾਸ ਦੀ ਪੱਟੜੀ 'ਤੇ ਤਾਂ ਦੇਸ ਨੂੰ ਲਿਆਓ। ਤੁਸੀਂ ਬਸ ਦੇਸ ਨੂੰ ਸੁਪਨਾ ਦਿਖਾਇਆ।ਜਾਤੀਵਾਦ ਇਸ ਦੇਸ ਵਿੱਚ ਵੱਡਾ ਮੁੱਦਾ ਹੈ। ਪੱਛੜਿਆਂ ਨੂੰ ਮੇਨਸਟ੍ਰੀਮ ਨਾਲ ਜੋੜਨਾ ਹੀ ਸਾਡਾ ਅਤੇ ਹਰ ਭਾਰਤੀ ਦਾ ਕਰਤੱਵ ਹੈ।ਮੱਧ ਪ੍ਰਦੇਸ਼ ਤੋਂ ਭਾਜਪਾ ਸੰਸਦ ਮੈਂਬਰ ਪ੍ਰਭਾਤ ਝਾਅ ਦੇ ਭਾਸ਼ਣ ਦੀਆਂ ਮੁੱਖ ਗੱਲਾਂ: ਜਨਰਲ ਵਰਗੇ ਦੇ ਗਰੀਬ ਲੋਕ ਹਮੇਸ਼ਾ ਇਹ ਚਰਚਾ ਕਰਦੇ ਸਨ ਕਿ ਉਨ੍ਹਾਂ ਨੂੰ ਕਦੋਂ ਰਾਖਵਾਂਕਰਨ ਮਿਲੇਗਾ। ਮੈਂ ਨਰਿੰਦਰ ਨੋਦੀ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਅਜਿਹੇ ਲੋਕਾਂ ਲਈ ਸੋਚਿਆ। ਉਨ੍ਹਾਂ ਨੇ ਕਿਹਾ ਹੀ ਨਹੀਂ ਕਰਕੇ ਵੀ ਵਿਖਾਇਆ। 70-72 ਸਾਲ ਬਾਅਦ ਅਜਿਹੇ ਲੋਕਾਂ ਦੀ ਆਵਾਜ਼ ਨਰਿੰਦਰ ਮੋਦੀ ਨੇ ਚੁੱਕੀ ਹੈ। ਸਾਡਾ ਸਾਥ ਨਹੀਂ ਦੇਸ ਦੇ ਨੌਜਵਾਨਾਂ ਦਾ ਸਾਥ ਦਿਓ।ਦੇਸ ਦੀ 95 ਫ਼ੀਸਦ ਆਬਾਦੀ ਇਸ ਦਾਇਰੇ ਵਿੱਚ ਆਉਂਦੀ ਹੈ ਕੀ ਅਜਿਹੇ ਵਿੱਚ ਸਦਨ ਨੂੰ ਇਸ 'ਤੇ ਵਿਚਾਰ ਨਹੀਂ ਕਰਨਾ ਚਾਹੀਦਾ। ਦੇਸ ਦਾ 5 ਫ਼ੀਸਦ ਪਰਿਵਾਰ ਹੀ ਇਸ ਦਾਇਰੇ ਤੋਂ ਬਾਹਰ ਆਵੇਗਾ। ਲੋਕ ਸਭਾ ਵਿੱਚ ਤਿੰਨ ਲੋਕਾਂ ਨੂੰ ਛੱਡ ਕੇ ਸਾਰੇ ਲੋਕਾਂ ਨੇ ਇਸ ਬਿੱਲ ਦਾ ਸਾਥ ਦਿੱਤਾ। ਇਸ ਤਰ੍ਹਾਂ ਦੀ ਪ੍ਰਤੀਕਿਰਿਆ ਅਸੀਂ ਇਸ ਸੈਸ਼ਨ ਵਿੱਚ ਚਾਹੁੰਦੇ ਹਾਂ। ਇਸਦੇ ਲਈ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਹੋਵੇਗਾ। ਵਿਰੋਧੀ ਧਿਰ ਨੇ ਚੁੱਕਿਆ ਸਵਾਲਵਿਰੋਧੀ ਧਿਰ ਨੇ ਭਾਜਪਾ 'ਤੇ ਸਿਆਸਤ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਬਿੱਲ ਨੂੰ ਲਿਆਉਣ ਦੇ ਸਮੇਂ 'ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਇਸ ਬਿੱਲ ਨੂੰ ਸਲੈਕਟ ਕਮੇਟੀ ਨੂੰ ਭੇਜਣ ਦੀ ਮੰਗ ਵੀ ਕੀਤੀ ਹੈ। ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਸਿਤਾਰੇ ਵੀ ਕਿਉਂ ਹੋ ਰਹੇ ਹਨ ਡਿਪਰੈਸ਼ਨ ਦਾ ਸ਼ਿਕਾਰਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਸਰਕਾਰ 'ਤੇ ਸੰਵਦੇਨਸ਼ੀਲ ਮਾਮਲਿਆਂ ਵਿੱਚ ਨਿਆਇਕ ਜਾਂਚ ਤੋਂ ਲੰਘਣ ਦੀ ਪ੍ਰਕਿਰਿਆ ਨੂੰ ਦਰਕਿਨਾਰ ਕਰਨ ਦੀ ਆਦਤ ਬਣਾਉਣ ਦਾ ਇਲਜ਼ਾਮ ਲਗਾਇਆ। Image copyright PTI ਕੇਂਦਰ ਸਰਕਾਰ ਨੇ ਰਾਜ ਸਭਾ ਦੇ ਮੌਦੂਜਾ ਸੈਸ਼ਨ ਨੂੰ ਇੱਕ ਦਿਨ ਵਧਾ ਕੇ 9 ਜਨਵਰੀ ਤੱਕ ਲਈ ਕਰ ਦਿੱਤਾ ਹੈ। ਇਸ 'ਤੇ ਆਨੰਦ ਸ਼ਰਮਾ ਨੇ ਕਿਹਾ,''ਜਿਸ ਤਰ੍ਹਾਂ ਸੈਸ਼ਨ ਦੀ ਕਾਰਵਾਈ ਨੂੰ ਵਿਰੋਧੀ ਪਾਰਟੀਆਂ ਦੀ ਸਹਿਮਤੀ ਤੋਂ ਬਿਨਾਂ ਵਧਾਇਆ ਗਿਆ, ਉਹ ਸਹੀ ਨਹੀਂ ਹੈ। ਹੁਣ ਹਾਲਾਤ ਇਹ ਹਨ ਕਿ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਗੱਲਬਾਤ ਹੁੰਦੀ ਹੀ ਨਹੀਂ ਹੈ। ਜੇਕਰ ਸੈਸ਼ਨ ਨਹੀਂ ਚੱਲ ਰਿਹਾ ਹੈ, ਤਾਂ ਉਸਦੇ ਲਈ ਸਭ ਤੋਂ ਵੱਧ ਜ਼ਿੰਮੇਦਾਰੀ ਸਰਕਾਰ ਦੀ ਹੈ।''ਇਸ 'ਤੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜਦੋਂ ਮਹੱਤਵਪੂਰਨ ਬਿੱਲ 'ਤੇ ਚਰਚਾ ਹੋਣੀ ਹੈ ਤਾਂ ਸਰਕਾਰ ਕੋਲ ਸੈਸ਼ਨ ਦੀ ਕਾਰਵਾਈ ਅੱਗੇ ਵਧਾਉਣ ਦਾ ਅਧਿਕਾਰ ਹੈ।ਉਨ੍ਹਾਂ ਕਿਹਾ,''ਦੇਸ ਨੂੰ ਉਮੀਦ ਹੈ ਕਿ ਸਦਨ ਆਪਣਾ ਕੰਮ ਕਰੇਗਾ।''ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਬਰਨਾਲਾ 'ਆਪ' ਰੈਲੀ : ਮੁੱਦਿਆਂ ਦੀ ਥਾਂ ਭਗਵੰਤ ਮਾਨ ਦੀ ਦਾਰੂ ਦੀ ਚਰਚਾ-ਰੈਲੀ ਦੀ ਗਰਾਊਂਡ ਰਿਪੋਰਟ ਸਰਬਜੀਤ ਸਿੰਘ ਧਾਲੀਵਾਲ ਬੀਬੀਸੀ ਪੱਤਰਕਾਰ 21 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46938820 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਰਾਜਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਆਮ ਆਦਮੀ ਪਾਰਟੀ ਨੂੰ ਪੂਰੀ ਸਪੋਰਟ ਹੈ। ""ਕੰਮ ਮੈਨੂੰ ਕੇਜਰੀਵਾਲ ਦੇ ਪਸੰਦ ਹਨ ਪਰ ਬੰਦਾ ਮੈਨੂੰ ਖਹਿਰਾ ਚੰਗਾ ਲੱਗਦਾ ਹੈ"" ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਸ਼ਾਮਲ ਹੋਣ ਲਈ ਆਏ ਵਿਧਾਨ ਸਭਾ ਹਲਕਾ ਮਹਿਲਾ ਕਲਾਂ ਦੇ ਪਿੰਡ ਫੁੱਲੀ ਵਾਲਾਂ ਦੇ ਰਜਿੰਦਰ ਸਿੰਘ ਦਾ। ਰਾਜਿੰਦਰ ਸਿੰਘ ਪੇਸ਼ੇ ਤੋਂ ਦੁਕਾਨਦਾਰ ਹਨ ਅਤੇ ਉਹ ਆਪਣੇ ਸਾਥੀ ਨਾਲ ਆਮ ਆਦਮੀ ਪਾਰਟੀ ਦੀ ਬਰਨਾਲਾ ਰੈਲੀ ਵਿਚ ਅਰਵਿੰਦ ਕੇਜਰੀਵਾਲ ਦੇ ਵਿਚਾਰ ਸੁਣਨ ਲਈ ਆਏ ਹਨ।ਰਾਜਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਆਮ ਆਦਮੀ ਪਾਰਟੀ ਨੂੰ ਪੂਰੀ ਸਪੋਰਟ ਹੈ ਪਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਆਪਸੀ ਫੁੱਟ ਨੇ ਦਿਲ ਤੋੜ ਦਿੱਤਾ। ਰਾਜਿੰਦਰ ਸਿੰਘ ਮੁਤਾਬਕ ਇਸ ਰੈਲੀ ਲਈ ਉਨ੍ਹਾਂ ਦੇ ਪਿੰਡ ਤੋਂ ਬੱਸ ਵੀ ਆਈ ਹੈ ਪਰ ਉਹ ਅੱਧੀ ਤੋਂ ਜ਼ਿਆਦਾ ਖ਼ਾਲੀ ਸੀ। ਅਜਿਹਾ ਕਿਉਂ ਹੋਇਆ ਤਾਂ ਉਸ ਦਾ ਜਵਾਬ ਸੀ ਜੇਕਰ ਆਪਸੀ ਫੁੱਟ ਨਾ ਹੁੰਦੀ ਤਾਂ ਬੱਸ ਭਰ ਕੇ ਆਉਣੀ ਸੀ। ਉਨ੍ਹਾਂ ਆਖਿਆ ਕਿ ਚੌਧਰ ਦੀ ਭੁੱਖ ਨੇ ਪਾਰਟੀ ਦਾ ਨੁਕਸਾਨ ਕੀਤਾ ਹੈ।ਇਹ ਵੀ ਪੜ੍ਹੋ:ਆਈਐੱਸ ਤੋਂ ਭੱਜੀ ਹੁਸਨਾ ਮੁੱਕਿਆਂ ਰਾਹੀਂ ਹੌਂਸਲੇ ਭੰਨਣ ਦਾ ਇਰਾਦਾ ਰੱਖਦੀਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਵੋਟ ਜ਼ਰੂਰ ਟੁੱਟੀ ਹੈ ਪਰ ਅਜੇ ਵੀ ਇਸ ਦਾ ਆਧਾਰ ਹੈ। ਰਾਜਿੰਦਰ ਸਿੰਘ ਨੇ ਦੱਸਿਆ ਕਿ ਪਾਰਟੀ ਦੀ ਆਪਸੀ ਫੁੱਟ ਦਾ ਦੂਜੀਆਂ ਸਿਆਸੀ ਧਿਰਾਂ ਫ਼ਾਇਦਾ ਚੁੱਕ ਰਹੀਆਂ ਹਨ। ਨਿੱਘੀ ਧੁੱਪ ਵਿਚ ਹੱਥ ਵਿਚ ਆਮ ਆਦਮੀ ਪਾਰਟੀ ਦਾ ਝੰਡਾ ਲੈ ਕੇ ਖੜੇ ਪੇਸ਼ੇ ਵਜੋਂ ਖੇਤ ਮਜ਼ਦੂਰ ਪਿੰਡ ਪੂਹਲਾ ਦੇ ਰਹਿਣ ਵਾਲੇ ਨੈਬ ਸਿੰਘ ਨੇ ਦੱਸਿਆ ਕਿ ਉਸ ਨੂੰ ਅਜੇ ਵੀ ਆਮ ਆਦਮੀ ਪਾਰਟੀ ਤੋਂ ਖ਼ਾਸੀ ਉਮੀਦ ਹੈ। ਨੈਬ ਸਿੰਘ ਨੇ ਵੀ ਇਹ ਗੱਲ ਮੰਨੀ ਕਿ ਪਾਰਟੀ ਦੀ ਆਪਸੀ ਫੁੱਟ ਨੇ ਨੁਕਸਾਨ ਕੀਤਾ ਹੈ। ਫੋਟੋ ਕੈਪਸ਼ਨ ਆਮ ਆਦਮੀ ਪਾਰਟੀ ਦੀ ਇਸ ਰੈਲੀ ਦੌਰਾਨ ਲੋਕਾਂ ਦਾ ਇਕੱਠ ਤਾਂ ਸੀ ਪਰ ਔਰਤਾਂ ਦੀ ਕਮੀ ਸੀ ਅਤੇ ਸਿਰਫ਼ ਨੌਜਵਾਨ ਅਤੇ ਅਧਖੜ ਉਮਰ ਦੇ ਲੋਕ ਹੀ ਰੈਲੀ ਵਿੱਚ ਪਹੁੰਚੇ। ਉਨ੍ਹਾਂ ਦਾ ਕਹਿਣਾ ਸੀ “ਰਿਵਾਇਤੀ ਪਾਰਟੀਆਂ ਪਿਛਲੇ 60 ਸਾਲਾਂ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਸਾਰ ਨਹੀਂ ਲੈ ਸਕੀਆਂ ਪਰ ਉਸ ਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਉਨ੍ਹਾਂ ਬਾਰੇ ਜ਼ਰੂਰ ਸੋਚੇਗੀ ਅਤੇ ਇਸੀ ਕਰ ਕੇ ਉਹ ਬਰਨਾਲਾ ਦੀ ਦਾਣਾ ਮੰਡੀ ਵਿਚ ਕੇਜਰੀਵਾਲ ਦੇ ਵਿਚਾਰ ਸੁਣਨ ਲਈ ਆਇਆ ਹਾਂ।” 26 ਸਾਲਾ ਗੁਰਲਾਲ ਸਿੰਘ ਪੇਸ਼ੇ ਤੋਂ ਕਿਸਾਨ ਹੈ। ਉਨ੍ਹਾਂ ਦੱਸਿਆ, “ਕਿਸਾਨੀ ਦੀ ਹਾਲਤ ਦਿਨ ਪ੍ਰਤੀ ਦਿਨ ਮੰਦੀ ਹੁੰਦੀ ਜਾ ਰਹੀ ਹੈ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਪਰ ਕੋਈ ਉਸ ਦੀ ਸਾਰ ਨਹੀਂ ਲੈ ਰਿਹਾ। ਇਸ ਕਰ ਕੇ ਮੈਨੂੰ ਆਮ ਆਦਮੀ ਤੋਂ ਅਜੇ ਵੀ ਉਮੀਦ ਹੈ।” Image Copyright BBC News Punjabi BBC News Punjabi Image Copyright BBC News Punjabi BBC News Punjabi ਗੁਰਲਾਲ ਸਿੰਘ ਨੇ ਆਖਿਆ ਕਿ ਪਾਰਟੀ ਨਵੀਂ ਹੈ ਇਸ ਗ਼ਲਤੀਆਂ ਵੀ ਹੋਈਆਂ ਹਨ ਪਰ ਅਜੇ ਵੀ ਇਸ ਦਾ ਆਧਾਰ ਪੰਜਾਬ ਵਿੱਚ ਹੈ। ਆਮ ਆਦਮੀ ਪਾਰਟੀ ਦੀ ਇਸ ਰੈਲੀ ਦੌਰਾਨ ਲੋਕਾਂ ਦਾ ਇਕੱਠ ਤਾਂ ਦੇਖਣ ਨੂੰ ਮਿਲਿਆ ਪਰ ਇਸ ਵਿੱਚ ਔਰਤਾਂ ਦੀ ਕਮੀ ਸੀ। ਸਿਰਫ਼ ਨੌਜਵਾਨ ਅਤੇ ਅਧਖੜ ਉਮਰ ਦੇ ਲੋਕ ਹੀ ਰੈਲੀ ਵਿੱਚ ਪਹੁੰਚੇ।ਆਮ ਆਦਮੀ ਪਾਰਟੀ ਦਾ ਬਦਲੇ ਨਾਅਰੇ2014 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਪਾਰਟੀ ਨੇ ਕੇਜਰੀਵਾਲ, ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ' ਦਾ ਨਾਅਰਾ ਦਿੱਤਾ ਸੀ ਪਰ ਆਗਾਮੀ ਲੋਕ ਸਭਾ ਚੋਣਾਂ ਦੇ ਲਈ ਪਾਰਟੀ ਨੇ ਨਾਅਰੇ ਬਦਲ ਦਿੱਤੇ ਹਨ। ਹੁਣ ਪਾਰਟੀ ਨੇ 'ਬਦਲੀ ਦਿੱਲੀ ਦੀ ਨੁਹਾਰ, ਪੰਜਾਬੀਓ ਤੁਸੀਂ ਵੀ ਮੌਕਾ ਦਿਓ ਇਸ ਵਾਰ' ਦਾ ਨਵਾਂ ਨਾਅਰਾ ਦਿੱਤਾ ਹੈ। ਇਸ ਤੋਂ ਇਲਾਵਾ ਬਾਦਲ ਨੇ ਕੀਤੀ ਬੇਅਦਬੀ, ਕੈਪਟਨ ਨੇ ਦਿੱਤਾ ਧੋਖਾ, 2019 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਾਥ ਦਿਓ'। ਇਹ ਵੀ ਪੜ੍ਹੋ:'ਲਿਵਰਪੂਲ ਦੀ ਤੂੰ ਗੱਲ ਕਰਦੀ ਮੁੰਡਾ ਯੂਨਾਈਟਡ ਦਾ ਫੈਨ ਬੱਲੀਏ...'ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਵਿਚ ਕੇਜਰੀਵਾਲ ਸਰਕਾਰ ਵੱਲੋਂ ਕੀਤਾ ਜਾ ਰਹੇ ਕੰਮਾਂ ਦਾ ਗੁਣਗਾਨ ਪੰਜਾਬ ਵਿੱਚ ਕਰੇਗੀ। ਇੱਕ ਅਹਿਮ ਗੱਲ ਜੋ ਵਿਧਾਨ ਸਭਾ ਚੋਣਾਂ ਦੌਰਾਨ ਅਕਸਰ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਵਿਚ ਦੇਖਣ ਨੂੰ ਮਿਲਦੀ ਸੀ ਉਹ ਸੀ ਨਸ਼ਾ। Image copyright AAP ਫੋਟੋ ਕੈਪਸ਼ਨ ਭਗਵੰਤ ਮਾਨ ਨੇ ਮੰਨਿਆ ਕਿ ਉਹ ਆਪਣੇ ਕਲਾਕਾਰੀ ਦੇ ਪੇਸ਼ੇ ਕਾਰਨ ਕਦੇ ਕਦਾਈਂ ਦਾਰੂ ਪੀਂਦੇ ਸੀ ਪਰ ਇਸ ਵਾਰ ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ਉੱਤੇ ਖੁੱਲ ਕੇ ਬੋਲਣ ਤੋਂ ਗੁਰੇਜ਼ ਕੀਤਾ। ਉਹਨਾਂ ਪੰਜਾਬ ਦੀ ਮੌਜੂਦਾ ਸਰਕਾਰ ਉਤੇ ਰੋਜ਼ਗਾਰ ਅਤੇ ਸਮਾਰਟ ਫੋਨ ਦੇ ਮੁੱਦੇ ਉਤੇ ਵਾਅਦਾ ਖਿਲਾਫੀ ਕਰਨ ਦੀ ਗੱਲ ਆਖੀ ਉਤੇ ਹੀ ਬੇਅਦਬੀ ਦੇ ਮੁੱਦੇ ਉਤੇ ਬਾਦਲ ਪਰਿਵਾਰ ਉਤੇ ਸਵਾਲ ਖੜੇ ਕੀਤੇ।ਭਗਵੰਤ ਦੀ ਦਾਰੂ ਦੀ ਚਰਚਾਰੈਲੀ ਦੌਰਾਨ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਆਪਣੀ ਸ਼ਰਾਬ ਦੀ ਲਤ ਦੀ ਗੱਲ ਖ਼ੁਦ ਸਵੀਕਾਰ ਕੀਤੀ। ਭਗਵੰਤ ਮਾਨ ਨੇ ਮੰਨਿਆ ਕਿ ਉਹ ਆਪਣੇ ਕਲਾਕਾਰੀ ਦੇ ਪੇਸ਼ੇ ਕਾਰਨ ਕਦੇ ਕਦਾਈਂ ਦਾਰੂ ਪੀਂਦੇ ਸੀ ਪਰ ਇੱਕ ਜਨਵਰੀ ਤੋਂ ਉਨ੍ਹਾਂ ਨੇ ਦਾਰੂ ਪੀਣ ਤੋਂ ਤੌਬਾ ਕਰ ਲਈ ਹੈ। ਇਸ ਦੇ ਲਈ ਉਸ ਨੇ ਮੰਚ ਉੱਤੇ ਆਪਣੀ ਮਾਂ ਨੂੰ ਬੁਲਿਆ ਅਤੇ ਉਸ ਦੇ ਸਾਹਮਣੇ ਦਾਰੂ ਨਾ ਪੀਣ ਦੀ ਗੱਲ ਆਖੀ। Image Copyright BBC News Punjabi BBC News Punjabi Image Copyright BBC News Punjabi BBC News Punjabi ਭਗਵੰਤ ਨੇ ਜਦੋਂ ਇਹ ਗੱਲ ਸਟੇਜ ਉੱਤੇ ਐਲਾਨ ਕੀਤੀ ਤਾਂ ਰੈਲੀ ਸੁਣਨ ਆਏ ਲੋਕਾਂ ਦੇ ਚਿਹਰਿਆਂ ਉੱਤੇ ਖ਼ੁਸ਼ੀ ਵੀ ਦਿਖਾਈ ਦਿੱਤੀ। ਯਾਦ ਰਹੇ ਕਿ ਭਗਵੰਤ ਦੀ ਸ਼ਰਾਬੀ ਹਾਲਤ ਦੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਇਹ ਇੱਕ ਵੱਡਾ ਮੁੱਦਾ ਬਣ ਗਿਆ ਸੀ। ਭਗਵੰਤ ਨੇ ਮੰਨਿਆ ਕਿ ਵਿਰੋਧੀਆਂ ਨੇ ਦਾਰੂ ਨੂੰ ਲੈ ਕੇ ਉਸ ਉਤੇ ਬਹੁਤ ਤੰਜ ਕਸੇ ਹਨ ਪਰ ਹੁਣ ਉਹ ਇਸ ਤੋਂ ਵੀ ਦੂਰ ਹੋ ਗਏ ਹਨ।ਭਗਵੰਤ ਮਾਨ ਦੇ ਇਸ ਐਲਾਨ ਉੱਤੇ ਕੇਜਰੀਵਾਲ ਨੇ ਵੀ ਖ਼ੁਸ਼ੀ ਪ੍ਰਗਟਾਈ ਉਨ੍ਹਾਂ ਨੇ ਇਸ ਨੂੰ ਮਾਨ ਦੀ ਇੱਕ ਵੱਡੀ ਕੁਰਬਾਨੀ ਦੱਸਿਆ।ਕੇਜਰੀਵਾਲ ਨੇ ਇਹ ਵੀ ਕਿਹਾ “ਭਗਵੰਤ ਪਾਰਟੀ ਦਾ ਇੱਕ ਵੱਡਾ ਆਗੂ ਹੈ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਹੀ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਚੋਣ ਲੜੇਗੀ।” Image copyright AAP ਫੋਟੋ ਕੈਪਸ਼ਨ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਚੋਣ ਲੜੇਗੀ : ਕੇਜਰੀਵਾਲ ਕੇਜਰੀਵਾਲ ਨੇ ਐਲਾਨ ਕੀਤਾ ਕਿ ਪਾਰਟੀ ਪੰਜਾਬ ਅਤੇ ਦਿੱਲੀ ਵਿਚ ਕਿਸੇ ਵੀ ਦੂਜੀ ਸਿਆਸੀ ਧਿਰ ਨਾਲ ਸਮਝੌਤਾ ਨਹੀਂ ਕਰੇਗੀ।ਆਮ ਆਦਮੀ ਪਾਰਟੀ ਸਨਮੁੱਖ ਚੁਨੌਤੀਆਂ ਆਮ ਆਦਮੀ ਪਾਰਟੀ ਨੂੰ ਆਗਾਮੀ ਲੋਕ ਸਭਾ ਚੋਣਾਂ ਦੇ ਦੌਰਾਨ ਜਿੱਥੇ ਵਿਰੋਧੀ ਰਿਵਾਇਤੀ ਪਾਰਟੀਆਂ ਨਾਲ ਦੋ-ਦੋ ਹੱਥ ਕਰਨੇ ਪੈਣੇ ਹਨ ਉੱਥੇ ਹੀ ਪਾਰਟੀ ਤੋਂ ਵੱਖ ਹੋ ਕੇ ਨਵੀਂ ਸਿਆਸੀ ਧਿਰ ਖੜੀ ਕਰਨ ਵਾਲੇ ਪੰਜਾਬੀ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਾ ਸਾਹਮਣਾ ਕਰਨਾ ਪੈਣਾ। Image Copyright BBC News Punjabi BBC News Punjabi Image Copyright BBC News Punjabi BBC News Punjabi ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਦਾ ਨਾਮ ਲਏ ਬਿਨਾਂ ਆਖਿਆ, “ਜੋ ਲੋਕ ਪਾਰਟੀ ਤੋਂ ਦੂਰ ਹੋਏ ਹਨ ਉਹ ਟਿਕਟਾਂ ਅਤੇ ਅਹੁਦਿਆਂ ਦੇ ਲਾਲਚ ਕਾਰਨ ਆਏ ਸਨ ਅਤੇ ਇਹਨਾਂ ਦੇ ਜਾਣ ਨਾਲ ਝਾੜੂ ਨੂੰ ਕੋਈ ਫ਼ਰਕ ਨਹੀਂ ਪਵੇਗਾ ਅਤੇ ਉਨ੍ਹਾਂ ਦੇ ਨਾਲ ਪਾਰਟੀ ਸਾਫ਼ ਹੋਈ ਹੈ।”ਕੇਜਰੀਵਾਲ ਨੇ ਆਖਿਆ, “ਦੇਸ਼ ਦੀਆਂ ਦੂਜੀਆਂ ਸਿਆਸੀ ਧਿਰਾਂ ਨੇ ਝਾੜੂ ਨੂੰ ਤੀਲ੍ਹਾ ਤੀਲ੍ਹਾ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਇਹ ਸਭ ਕੋਸ਼ਿਸ਼ਾਂ ਅਸਫਲ ਸਿੱਧ ਹੋਈਆਂ ਹਨ ਅਤੇ ਉਹ ਪਹਿਲਾਂ ਦੇ ਨਾਲੋਂ ਜ਼ਿਆਦਾ ਮਜ਼ਬੂਤ ਹਨ।” ਬਰਨਾਲਾ ਰੈਲੀ ਦੀ ਅਹਿਮੀਅਤ 2917 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੇਜਰੀਵਾਲ ਨੇ ਪਹਿਲੀ ਵਾਰ ਸਿਆਸੀ ਤੌਰ ’ਤੇ ਬਰਨਾਲਾ ਰਾਹੀਂ ਹਾਜ਼ਰੀ ਭਰੀ ਹੈ। ਨਸ਼ੇ ਦੇ ਮੁੱਦੇ ਉੱਤੇ ਅਕਾਲੀ ਦਲ ਦੇ ਸੀਨੀਅਰ ਆਗੂ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਤੋਂ ਦੂਰੀ ਬਣਾ ਲਈ ਸੀ। ਫੋਟੋ ਕੈਪਸ਼ਨ ਬਰਨਾਲਾ ਰੈਲੀ ਤੋਂ ਬਾਅਦ ਪਾਰਟੀ ਇੱਕ ਦੁਆਬੇ ਵਿਚ ਅਤੇ ਤੀਜੀ ਰੈਲੀ ਮਾਝੇ ਇਲਾਕੇ ਵਿਚ ਕਰਨ ਜਾ ਰਹੀ ਹੈ। ਬਰਨਾਲਾ ਰਾਜਨੀਤਿਕ ਤੌਰ ਪਾਰਟੀ ਕਾਫ਼ੀ ਅਹਿਮੀਅਤ ਰੱਖਦਾ ਹੈ। ਸੰਗਰੂਰ ਲੋਕ ਸਭਾ ਦੇ 9 ਵਿਧਾਨ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਤੋਂ ਪਾਰਟੀ ਇਥੇ ਆਪਣਾ ਵੱਡਾ ਆਧਾਰ ਵੀ ਸਮਝਦੀ ਹੈ। ਇਸੀ ਕਰ ਕੇ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀਆਂ ਤਿੰਨ ਰੈਲੀਆਂ ਦਾ ਪ੍ਰੋਗਰਾਮ ਪੰਜਾਬ ਵਿੱਚ ਉਲੀਕਿਆ ਹੈ। ਮਾਲਵੇ ਵਿੱਚ ਬਰਨਾਲਾ ਰੈਲੀ ਤੋਂ ਬਾਅਦ ਪਾਰਟੀ ਇੱਕ ਦੁਆਬੇ ਵਿਚ ਅਤੇ ਤੀਜੀ ਰੈਲੀ ਮਾਝੇ ਇਲਾਕੇ ਵਿਚ ਕਰਨ ਜਾ ਰਹੀ ਹੈ।ਇਹ ਵੀ ਪੜ੍ਹੋ:ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਗੁਰਮੀਤ ਰਾਮ ਰਹੀਮ ਨੂੰ ਮਿਲੀ ਉਮਰ ਕੈਦ ਦਾ ਮਤਲਬ ਕੀ ਹੈ, ਕਿੰਨੀ ਦੇਰ ਜੇਲ੍ਹ ਕੱਟਣੀ ਪਏਗੀ? ਰਾਜੀਵ ਗੋਦਾਰਾ ਬੀਬੀਸੀ ਪੰਜਾਬੀ ਲਈ 19 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46925738 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright PUNIT PARANJPE/AFP/Getty Images ਤੇਜ਼ ਤਰਾਰ ਲੇਖਣੀ ਅਤੇ ਬੇਖੌਫ਼ ਕਲਮ ਦੇ ਮਾਲਿਕ ਸਮਾਜਿਕ ਸਰੋਕਾਰ ਵਾਲੇ, ਨਿਆਂ ਦੀ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦੇ ਮਾਮਲੇ ਵਿੱਚ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਅਤੇ ਤਿੰਨ ਹੋਰ ਨੂੰ ਉਮਰ ਭਰ ਜੇਲ੍ਹ ਦੀ ਸਜ਼ਾ ਸੁਣਾਈ ਹੈ।ਇਸ ਹੁਕਮ ਤੋਂ ਬਾਅਦ ਕਈ ਤਰ੍ਹਾਂ ਦੀ ਚਰਚਾ ਅਤੇ ਕਈ ਸਵਾਲਾਂ ਦੇ ਜਾਣਨ ਦੀ ਇੱਛਾ ਹੋ ਰਹੀ ਹੈ।ਇਹ ਜਾਣਨ ਦੀ ਇੱਛਾ ਹੈ ਕਿ ਅਦਾਲਤ ਨੇ ਆਪਣੇ ਹੁਕਮ ਵਿੱਚ ਪੱਤਰਕਾਰ ਛੱਤਰਪਤੀ ਅਤੇ ਪੱਤਰਕਾਰਿਤਾ ਦੇ ਪੇਸ਼ੇ ਬਾਰੇ ਕੀ ਟਿੱਪਣੀ ਕੀਤੀ ਹੈ।ਚਰਚਾ ਅਤੇ ਸਵਾਲ ਹਨ ਕਿ ਡੇਰਾ ਮੁਖੀ ਨੂੰ ਮਿਲੀ ਉਮਰ ਭਰ ਦੀ ਜੇਲ੍ਹ ਦਾ ਮਤਲਬ ਕੀ ਹੈ? ਯਾਨਿ ਕਿ ਕਤਲ ਦੀ ਸਾਜਿਸ਼ ਰਚਨ ਵਾਲੇ ਡੇਰਾ ਮੁਖੀ ਨੂੰ ਕਿੰਨੀ ਦੇਰ ਜੇਲ੍ਹ ਕੱਟਣੀ ਪਏਗੀ?ਡੇਰਾ ਮੁਖੀ ਨੂੰ ਪਹਿਲਾਂ ਦੋ ਕੇਸਾਂ ਵਿੱਚ ਹੋਈ ਸਜ਼ਾ ਤੋਂ ਬਾਅਦ ਉਮਰ ਭਰ ਜੇਲ੍ਹ ਦੀ ਸਜ਼ਾ ਸ਼ੁਰੂ ਹੋਵੇਗੀ, ਇਸ ਦਾ ਕੀ ਮਤਲਬ ਹੈ?ਫਾਂਸੀ ਦੀ ਸਜ਼ਾ ਕਿਉਂ ਨਹੀਂ ਹੋਈ?ਅਦਾਲਤ ਦੇ ਫੈਸਲੇ ਤੋਂ ਬਾਅਦ ਹੋ ਰਹੀ ਚਰਚਾ ਅਤੇ ਖੜ੍ਹੇ ਹੋ ਰਹੇ ਸਵਾਲਾਂ ਨੂੰ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਸਮੀਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ।ਸਜ਼ਾ ਸੁਣਾਉਣ ਵਾਲੇ ਜੱਜ ਨੇ ਪੱਤਰਕਾਰ ਅਤੇ ਪੱਤਰਕਾਰੀ ਬਾਰੇ ਕਿਹਾ:-ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਨੇ ਆਪਣੀ ਜਾਨ ਦੇ ਕੇ ਪੱਤਰਕਾਰੀ ਵਿੱਚ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਿਆ। ਇਹ ਕਿਹਾ ਜਾਂਦਾ ਹੈ ਕਿ ਕਲਮ ਦੀ ਮਾਰ ਤਲਵਾਰ ਦੀ ਮਾਰ ਤੋਂ ਵੀ ਜ਼ਿਆਦਾ ਹੁੰਦੀ ਹੈ। ਪੱਤਰਕਾਰੀ ਇੱਕ ਗੰਭੀਰ ਕਾਰੋਬਾਰ ਹੈ, ਜੋ ਸੱਚਾਈ ਦੀ ਰਿਪੋਰਟ ਕਰਨ ਦੀ ਇੱਛਾ ਨੂੰ ਹੱਲ ਕਰਦਾ ਹੈ। ਇਹ ਵੀ ਪੜ੍ਹੋ:ਭਾਰਤ ਨੂੰ ਆਸਟਰੇਲੀਆ ਖਿਲਾਫ਼ ਸੀਰੀਜ਼ ਜਿਤਾਉਣ ਵਾਲੇ 5 ਭਾਰਤੀ ਖਿਡਾਰੀਅਰਬ ਦੇਸਾਂ ਵਿੱਚੋਂ ਪਹਿਲਾ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਪਹੁੰਚੀਹੌਲਦਾਰ ਨੇ ਦੁੱਧ ਚੁੰਘਾ ਕੇ ਲਾਵਾਰਿਸ ਬੱਚੀ ਦੀ ਜਾਨ ਬਚਾਈਕਿਸੇ ਵੀ ਈਮਾਨਦਾਰ ਅਤੇ ਸਮਰਪਿਤ ਪੱਤਰਕਾਰ ਲਈ ਸੱਚ ਨੂੰ ਰਿਪੋਰਟ ਕਰਨਾ ਇੱਕ ਬਹੁਤ ਹੀ ਮੁਸ਼ਕਲ ਕੰਮ ਹੁੰਦਾ ਹੈ।ਅਜਿਹੇ ਪ੍ਰਭਾਵਸ਼ਾਲੀ ਵਿਅਕਤੀ ਵਿਰੁੱਧ ਲਿਖਣਾ ਖਾਸ ਤੌਰ 'ਤੇ ਮੁਸ਼ਕਲ ਹੁੰਦਾ ਹੈ ਜਦੋਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਨਹੀਂ ਬਲਕਿ ਪਾਰਟੀਆਂ ਤੋਂ ਵੀ ਉੱਪਰ ਉਸ ਨੂੰ ਸਿਆਸੀ ਸੁਰੱਖਿਆ ਹਾਸਿਲ ਹੋਵੇ। ਮੌਜੂਦਾ ਹਾਲਾਤ ਵਿਚ ਅਜਿਹਾ ਹੀ ਹੋਇਆ ਹੈ। Image copyright Getty Images ਫੋਟੋ ਕੈਪਸ਼ਨ ਸਾਲ 2003 ਵਿੱਚ ਪੱਤਰਕਾਰ ਰਾਮ ਚੰਦਰ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਹਾਈ ਕੋਰਟ ਵਿੱਚ ਰਿਟ ਦਾਇਰ ਕੀਤੀ ਇੱਕ ਇਮਾਨਦਾਰ ਪੱਤਰਕਾਰ ਨੇ ਰਸੂਖਦਾਰ ਡੇਰਾ ਮੁਖੀ ਅਤੇ ਉਸ ਦੀਆਂ ਗਤੀਵਿਧੀਆਂ ਬਾਰੇ ਲਿਖਿਆ ਅਤੇ ਜਾਨ ਗਵਾ ਦਿੱਤੀ। ਲੋਕਤੰਤਰ ਦੇ ਥੰਮ੍ਹ ਨੂੰ ਇਸ ਤਰ੍ਹਾਂ ਮਿਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪੱਤਰਕਾਰੀ ਦੀ ਨੌਕਰੀ ਚਮਕਦਾਰ ਤਾਂ ਹੈ ਪਰ ਕਿਸੇ ਵੱਡੇ ਇਨਾਮ ਲਈ ਕੋਈ ਥਾਂ ਨਹੀਂ ਹੈ। ਰਵਾਇਤੀ ਰੂਪ ਵਿੱਚ ਇਸ ਨੂੰ ਸਮਾਜ ਵੱਲ ਸੇਵਾ ਦਾ ਅਸਲ ਮੁੱਲ ਵੀ ਕਿਹਾ ਜਾ ਸਕਦਾ ਹੈ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਪੱਤਰਕਾਰ ਨੂੰ ਇਹ ਵੀ ਪੇਸ਼ਕਸ਼ ਕੀਤੀ ਜਾਂਦੀ ਹੈ ਕਿ ਜੇ ਉਹ ਪ੍ਰਭਾਵ ਜਾਂ ਦਬਾਅ ਹੇਠ ਕੰਮ ਨਹੀਂ ਕਰਦੇ ਤਾਂ ਖੁਦ ਲਈ ਸਜ਼ਾ ਚੁਣ ਲੈਣ। ਜਿਹੜੇ ਲੋਕ ਕਿਸੇ ਦੇ ਦਬਾਅ ਹੇਠ ਨਹੀਂ ਆਉਂਦੇ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਂਦੇ ਹਨ। ਇਸ ਲਈ ਇਹ ਚੰਗੇ ਅਤੇ ਬੁਰੇ ਦੀ ਲੜਾਈ ਹੈ। ਇਸ ਮਾਮਲੇ ਵਿੱਚ ਇਹੀ ਹੋਇਆ ਹੈ ਕਿ ਇਹ ਇੱਕ ਇਮਾਨਦਾਰ ਪੱਤਰਕਾਰ ਨੇ ਪ੍ਰਭਾਵਸ਼ਾਲੀ ਡੇਰਾ ਮੁਖੀ ਅਤੇ ਉਸ ਦੀਆਂ ਕਾਰਵਾਈਆਂ ਬਾਰੇ ਲਿਖਿਆ ਅਤੇ ਜ਼ਿੰਦਗੀ ਗਵਾ ਦਿੱਤੀ।ਉਮਰ ਕੈਦ ਦੀ ਸਜ਼ਾ ਹੋਣ ਤੇ ਡੇਰਾ ਮੁਖੀ ਨੂੰ ਕਦੋਂ ਤੱਕ ਜੇਲ੍ਹ ਵਿੱਚ ਰਹਿਣਾ ਪਏਗਾ?ਕਾਨੂੰਨ ਮੁਤਾਬਕ ਉਮਰ ਕੈਦ ਦੀ ਸਜ਼ਾ ਦਾ ਮਤਲਬ ਹੈ ਕਿ ਦੋਸ਼ੀ ਸਾਰੀ ਉਮਰ ਜੇਲ੍ਹ ਵਿੱਚ ਰਹੇਗਾ। ਕੋਰਟ ਤੈਅ ਕਰੇਗੀ ਕਿ ਸਜ਼ਾ ਵਿੱਚ ਕੋਈ ਰਿਆਇਤ ਮਿਲ ਸਕਦੀ ਹੈ ਕਿ ਨਹੀਂ।ਉਮਰ ਕੈਦ ਦੀ ਸਜ਼ਾ ਦਾ ਮਤਲਬ ਇਹ ਨਹੀਂ ਹੈ ਕਿ ਇਹ ਸਜ਼ਾ 20 ਸਾਲ ਜਾਂ 14 ਸਾਲ ਦੀ ਅਸਲ ਸਜ਼ਾ ਪੂਰੀ ਹੋਣ ਤੋਂ ਬਾਅਦ ਆਪ ਹੀ ਖ਼ਤਮ ਹੋ ਜਾਵੇਗੀ ਕਿਉਂਕਿ ਵੱਖ-ਵੱਖ ਜੇਲ੍ਹ ਮੈਨੁਅਲ ਅਤੇ ਜੇਲ੍ਹ ਕਾਨੂੰਨ ਆਈਪੀਸੀ ਦੀ ਤਜਵੀਜ ਦੀ ਥਾਂ ਨਹੀਂ ਲੈ ਸਕਦੇ।ਪਰ ਸੀਆਰਪੀਸੀ ਦੀ ਧਾਰਾ 433 ਦੀ ਤਜਵੀਜ ਦੇ ਤਹਿਤ ਸਰਕਾਰ ਨੂੰ ਅਧਿਕਾਰ ਹੈ ਕਿ ਉਮਰ ਕੈਦ ਨੂੰ ਬਦਲ ਕੇ ਵੱਧ ਤੋਂ ਵੱਧ 14 ਸਾਲ ਦੀ ਸਜ਼ਾ ਕਰ ਦਿੱਤੀ ਜਾਵੇ। ਇਸ ਤਜਵੀਜ ਅਨੁਸਾਰ ਵੀ ਕੋਈ ਸਜ਼ਾਯਾਫ਼ਤਾ ਵਿਅਕਤੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਨਹੀਂ ਕਰ ਸਕਦਾ। ਸਜ਼ਾਯਾਫ਼ਤਾ ਵਿਅਕਤੀ ਨੂੰ ਸਜ਼ਾ ਖਤਮ ਹੋਣ ਤੋਂ ਪਹਿਲਾਂ ਰਿਹਾਈ ਦੇਵੇ ਜਾਂ ਨਹੀਂ ਇਸ ਦਾ ਪੂਰਾ ਅਧਿਕਾਰ ਸਰਕਾਰ ਕੋਲ ਹੀ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਬੇਸ਼ੱਕ ਇਸ ਅਧਿਕਾਰ ਦੀ ਵਰਤੋਂ ਸਰਕਾਰ ਵੀ ਸਿਰਫ਼ ਨਿਆਇਕ ਆਧਾਰ 'ਤੇ ਹੀ ਕਰ ਸਕਦੀ ਹੈ। ਪਰ ਕਈ ਸਰਕਾਰਾਂ ਨੇ ਜੇਲ੍ਹ ਸੁਧਾਰਾਂ ਦੇ ਸਬੰਧ ਵਿੱਚ ਬਣਾਈਆਂ ਗਈਆਂ ਕਮੇਟੀਆਂ ਦੀਆਂ ਸਿਫਾਰਸ਼ਾਂ ਸਵੀਕਾਰ ਕੀਤੀਆਂ ਹਨ। ਇਸ ਦੇ ਆਧਾਰ 'ਤੇ ਦੋਸ਼ੀਆਂ ਸਜ਼ਾਯਾਫ਼ਤਾ ਨੂੰ ਜੇਲ੍ਹ ਤੋਂ ਸਮੇਂ ਤੋਂ ਪਹਿਲਾਂ ਰਿਹਾਈ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।ਕਿਸੇ ਵੀ ਅਪਰਾਧੀ ਨੂੰ ਉਮਰ ਕੈਦ ਦੀ ਸਜ਼ਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਜ਼ਿੰਦਾ ਰਹਿਣ ਤੱਕ ਉਸ ਨੂੰ ਜੇਲ੍ਹ ਕੱਟਣੀ ਪਏਗੀ। ਸਾਰੇ ਸੂਬਿਆਂ ਨੇ ਧਾਰਾ 433 ਦੇ ਤਹਿਤ ਨਿਯਮ ਬਣਾਏ ਹਨ ਕਿ ਅਪਰਾਧੀ ਦੀ ਸਹਿਮਤੀ ਤੋਂ ਬਿਨਾਂ ਵੀ ਉਮਰ ਕੈਦ ਨੂੰ 14 ਸਾਲ ਅਤੇ ਜੁਰਮਾਨੇ ਵਿੱਚ ਬਦਲਿਆ ਜਾ ਸਕਦਾ ਹੈ। ਸਰਕਾਰ ਨੂੰ ਇਨ੍ਹਾਂ ਨਿਯਮਾਂ ਦੇ ਤਹਿਤ ਸਜ਼ਾ ਦੀ ਮਿਆਦ ਬਦਲਣ ਦੀ ਅਰਜ਼ੀ ਮਨਜ਼ੂਰ ਜਾਂ ਨਾਮਨਜ਼ੂਰ ਕਰਨਾ ਪਏਗਾ। ਫਿਰ ਉਸ ਨੂੰ ਠੋਸ ਨਿਆਂਇਕ ਆਧਾਰ 'ਤੇ ਪਰਖਣਾ ਹੋਵੇਗਾ। Image copyright Getty Images ਫੋਟੋ ਕੈਪਸ਼ਨ 11 ਜਨਵਰੀ ਨੂੰ ਸੁਣਵਾਈ ਦੌਰਾਨ ਪੰਚਕੂਲਾ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਸੀ ਡੇਰਾ ਮੁਖੀ ਨੂੰ ਪਹਿਲਾਂ ਤੋਂ ਹੀ ਬਲਾਤਕਾਰ ਦੇ ਦੋ ਮਾਮਲਿਆਂ ਵਿੱਚ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਬਾਅਦ ਛੱਤਰਪਤੀ ਕਤਲ ਮਾਮਲੇ ਵਿੱਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਤਿੰਨੋਂ ਸਜ਼ਾਵਾਂ ਬਰਾਬਰ ਨਹੀਂ ਚੱਲਣਗੀਆਂ ਸਗੋਂ ਇੱਕ ਤੋਂ ਬਾਅਦ ਇੱਕ ਦੂਜੀ ਸਜ਼ਾ ਹੋਵੇਗੀ ਉਸ ਤੋਂ ਬਾਅਦ ਤੀਜੀ ਸਜ਼ਾ। ਹਰਿਆਣਾ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਵੱਖ-ਵੱਖ ਹਦਾਇਤਾਂ ਅਨੁਸਾਰ ਜੇ ਅੱਜ ਗਿਣਨਾ ਸ਼ੁਰੂ ਕਰੀਏ ਤਾਂ ਡੇਰਾ ਮੁਖੀ ਨੂੰ ਘੱਟ ਤੋਂ ਘੱਟ 32 ਸਾਲ ਸਜ਼ਾ ਕੱਟਣੀ ਪਏਗੀ। 10-10 ਸਾਲ ਦੀ ਸਜ਼ਾ ਵਾਲੇ ਦੋ ਮਾਮਲਿਆਂ ਵਿੱਚ ਤਕਰੀਬਨ 9-9 ਸਾਲ ਦੀ ਸਜ਼ਾ ਅਤੇ ਕਤਲ ਦੇ ਕੇਸ ਵਿੱਚ ਘੱਟੋ-ਘੱਟ 14 ਸਾਲ। ਪਰ ਉਮਰ ਕੈਦ ਦੀ ਸਜ਼ਾ ਦੇ 14 ਸਾਲ ਵਿੱਚ ਬਦਲ ਦਿੱਤਾ ਜਾਵੇ ਇਹ ਅਪਰਾਧੀ ਦਾ ਕਾਨੂਨੀ ਅਧਿਕਾਰ ਨਹੀਂ ਹੈ। ਸਾਰੇ ਮੁਕੱਦਮਿਆਂ ਦੀ ਸਜ਼ਾ ਨਾਲ-ਨਾਲ ਨਹੀਂ ਚੱਲਣ ਦਾ ਕੀ ਆਧਾਰ ਹੈ?ਸੀਆਰਪੀਸੀ ਦੀ ਧਾਰਾ 427 ਵਿੱਚ ਪਹਿਲਾਂ ਤੋਂ ਕਿਸੇ ਹੋਰ ਅਪਰਾਧ ਦੀ ਸਜ਼ਾ ਕੱਟ ਰਹੇ ਅਪਰਾਧੀ ਨੂੰ ਵੱਖਰੇ ਮੁਕੱਦਮੇ ਵਿੱਚ ਦੋਸ਼ੀ ਐਲਾਣੇ ਜਾਨ 'ਤੇ ਸੁਣਾਈ ਜਾਨ ਵਾਲੀ ਸਜ਼ਾ ਦੇ ਸਬੰਧ ਵਿੱਚ ਪ੍ਰਬੰਧ ਹਨ। ਧਾਰਾ 427 (2) ਦੇ ਅਨੁਸਾਰ ਜੇ ਅਪਰਾਧੀ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਅਤੇ ਬਾਅਦ ਵਿੱਚ ਹੋਰਨਾਂ ਮੁਕੱਦਮਿਆਂ ਵਿੱਚ ਦੋਸ਼ੀ ਠਹਿਰਾਏ ਜਾਣ 'ਤੇ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਦੋਹਾਂ ਮਾਮਲਿਆਂ ਵਿੱਚ ਸਜ਼ਾ ਨਾਲ-ਨਾਲ ਚੱਲੇਗੀ।ਇਸ ਦਾ ਮਤਲਬ ਹੈ ਕਿ ਜਦੋਂ ਕੋਈ ਅਪਰਾਧੀ ਕਿਸੇ ਮੁਕੱਦਮੇ ਵਿੱਚ ਸਜ਼ਾ (ਉਮਰ ਕੈਦ ਦੀ) ਕੱਟ ਰਿਹਾ ਹੈ, ਪਹਿਲੀ ਸਜ਼ਾ ਤੋਂ ਬਾਅਦ ਇੱਕ ਹੋਰ ਮੁਕੱਦਮੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਮਰ ਕੈਦ ਦੀ ਸਜ਼ਾ ਪਹਿਲੀ ਸਜ਼ਾ ਪੂਰੀ ਹੋਣ ਤੋਂ ਬਾਅਦ ਹੀ ਸ਼ੁਰੂ ਹੋਵੇਗੀ। ਪਰ ਸਜ਼ਾ ਸੁਣਾਉਣ ਵਾਲੀ ਅਦਾਲਤ ਦੇ ਨਿਰਦੇਸ਼ ਦੇਣ 'ਤੇ ਦੋਵੇਂ ਸਜ਼ਾਵਾਂ ਨਾਲ-ਨਾਲ ਜਾਂ ਬਰਾਬਰ ਵੀ ਚੱਲ ਸਕਦੀਆਂ ਹਨ। Image copyright Prabhu Dyal/BBC ਇਸ ਲਈ ਅਦਾਲਤ ਨੂੰ ਦੋਵੇਂ ਮੁਕੱਦਮਿਆਂ ਦੇ ਹਾਲਾਤਾਂ 'ਤੇ ਵਿਚਾਰ ਕਰਨਾ ਜ਼ਰੂਰੀ ਹੈ। ਸਜ਼ਾ ਇਕੱਠੇ/ਪੈਰਲਲ ਚੱਲਣ ਲਈ ਨਿਰਦੇਸ਼ ਕਿਸ ਕੇਸ ਵਿੱਚ ਜਾਰੀ ਕੀਤੇ ਜਾਣੇ ਹਨ ਇਸ ਲਈ ਕੋਈ ਪੈਮਾਨਾ ਤੈਅ ਤਾਂ ਨਹੀਂ ਕੀਤਾ ਗਿਆ ਹੈ।ਸਾਲ 2017 ਵਿਚ ਅਨਿਲ ਕੁਮਾਰ ਬਨਾਮ ਪੰਜਾਬ ਸਰਕਾਰ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਕੋਈ ਵੀ ਅਦਾਲਤ ਅਜਿਹਾ ਨਿਰਦੇਸ਼ ਮਕੈਨੀਕਲ ਤਰੀਕੇ ਨਾਲ ਨਹੀਂ ਦੇ ਸਕਦੀ। ਸਗੋਂ ਇਸ ਲਈ ਮਜ਼ਬੂਤ ਨਿਆਂਇਕ ਅਸੂਲ ਹੋਣਾ ਜ਼ਰੂਰੀ ਹੈ। ਇਹ ਵੀ ਪੜ੍ਹੋ:ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ'ਸਜ਼ਾ ਸੁਣਾਏ ਜਾਂਦੇ ਹੋਏ ਮਾਮਲੇ ਦੇ ਤੱਥਾਂ ਅਤੇ ਹਾਲਾਤ ਦੇ ਨਾਲ-ਨਾਲ ਉਸ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਦਾਲਤ ਨਿਆਂਇਕ ਆਧਾਰ 'ਤੇ ਹੀ ਅਜਿਹੇ ਦਿਸ਼ਾ ਨਿਰਦੇਸ਼ ਦੇ ਸਕਦੀ ਹੈ।ਇਸ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਅਪਰਾਧੀ ਦੀ ਦਲੀਲ ਸੁਣਨ ਤੋਂ ਬਾਅਦ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਫੈਸਲੇ ਵਿੱਚ ਕਿਹਾ ਕਿ ਛੱਤਰਪਤੀ ਦੇ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਤੋਂ ਪਹਿਲਾਂ ਹੋਈ ਸਜ਼ਾ ਦੇ ਨਾਲ-ਨਾਲ ਚੱਲਣ ਦਾ ਕੋਈ ਕਾਰਨ/ ਆਧਾਰ ਨਹੀਂ ਬਣਦਾ।(ਲੇਖਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਹਨ)ਇਹ ਵੀਡੀਓ ਤੁਹਾਨੂੰ ਪਸੰਦ ਆ ਰਹੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 10 ਤਸਵੀਰਾਂ ਜੋ ਦੁਨੀਆਂ ਭਰ 'ਚ ਰਹੀਆਂ ਇਸ ਹਫ਼ਤੇ ਚਰਚਾ ਦਾ ਵਿਸ਼ਾ 13 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46850362 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright JACK TAYLOR / GETTY IMAGES ਬ੍ਰੈਗਜ਼ਿਟ ਨੂੰ ਲੈ ਕੇ ਦੋ ਹਮਾਇਤੀ ਅਤੇ ਵਿਰੋਧੀ ਬਰਤਾਨੀਆ ਦੀ ਵੈਸਟਮਿਨਸਟਰ ਵਿੱਚ ਪਾਰਲੀਮੈਂਟ ਦੇ ਬਾਹਰ ਖਹਿਬੜਦੇ ਹੋਏ। ਅਗਲੇ ਹਫ਼ਤੇ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਵੱਲੋਂ ਸੰਸਦ ਵਿੱਚ ਰੱਖੇ ਗਏ ਵਿਦਡਰਾਲ ਸਮਝੌਤੇ 'ਤੇ ਵੋਟਿੰਗ ਹੋਣੀ ਹੈ। Image copyright VATICAN POOL / GETTY IMAGES ਪੋਪ ਫਰਾਂਸਿਸ ਵੈਟੀਕਨ ਦੇ ਸਿਸਟੀਨ ਚੈਪਲ ਵਿੱਚ ਵੈਟੀਕਨ ਵਿੱਚ ਦੇਸਾਂ ਦੇ ਅੰਬੈਸਡਰਾਂ ਨਾਲ ਤਸਵੀਰ ਖਿਚਵਾਉਂਦੇ ਹੋਏ। ਇਸ ਮੌਕੇ ਦਿੱਤੀ ਆਪਣੀ ਤਕਰੀਰ ਵਿੱਚ ਪੋਪ ਨੇ ਪਾਦਰੀਆਂ ਹੱਥੋਂ ਜਿਣਸੀ ਸ਼ੋਸ਼ਣ ਦੇ ਸ਼ਿਕਾਰ ਹੋਏ ਲੋਕਾਂ ਲਈ ਇਨਸਾਫ਼ ਦੀ ਗੱਲ ਕੀਤੀ।ਇਹ ਵੀ ਪੜ੍ਹੋ:ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਪਿੰਜਰ ਦਾ ਕੀ ਹੈ ਰਾਜ਼ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਤਸਵੀਰਾਂ ਦਾ ਸੱਚ Image copyright HAKAN BURAK ALTUNOZ / GETTY IMAGES ਤੁਰਕੀ ਦੇ ਸਲਪਾਜ਼ਰੀ ਜਿਲ੍ਹੇ ਦੇ ਸਿਸ ਪਹਾੜਾਂ ਵਿੱਚ ਲੋਕਾਂ ਨੇ ਪਹਿਲੀ ਸੰਸਾਰ ਜੰਗ ਦੀ 104ਵੀਂ ਬਰਸੀ ਮੌਕੇ ਤੁਰਕੀ ਦਾ ਵਿਸ਼ਾਲ ਝੰਡਾ ਬਣਾਇਆ। ਇਸ ਜੰਗ ਵਿੱਚ ਤੁਰਕੀ ਦੇ ਓਟੋਮਨ ਅੰਪਾਇਰ ਦੇ 90,000 ਸੈਨਿਕਾਂ ਦੀਆਂ ਜਾਨਾਂ ਗਈਆਂ ਸਨ। Image copyright NICK MOIR / GETTY IMAGES ਆਸਟਰੇਲੀਆ ਦੀ ਕਾਂਡਿਲਾ ਝੀਲ ਵਿੱਚ ਜਾਨਵਰ ਸੋਕੇ ਅਤੇ ਗਰਮੀ ਕਾਰਨ ਗਾਰੇ ਵਿੱਚ ਫਸ ਗਏ ਹਨ। ਡਰੋਨ ਫੋਟੋਗਰਾਫਰ ਨਿੱਕ ਮੋਇਰ ਨੇ ਸਿਡਨੀ ਮੌਰਨਿੰਗ ਨੂੰ ਦੱਸਿਆ ਕਿ ਉਹ ਜਾਨਵਰ ਨੂੰ ਨਹੀਂ ਬਚਾ ਸਕੇ ਕਿਉਂਕਿ ਜੇ ਉਹ ਅਜਿਹਾ ਕਰਦੇ ਤਾਂ ਉਨ੍ਹਾਂ ਦੇ ਆਪਣੇ ਫਸਣ ਦਾ ਵੀ ਖ਼ਤਰਾ ਸੀ। Image copyright BERTRAND GUAY / GETTY IMAGES ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਇੱਕ ਪ੍ਰਦਰਸ਼ਨਕਾਰੀ ਪੁਲਿਸ ਦੀ ਗੱਡੀ ਦੇ ਸਾਹਮਣੇ ਖੜ੍ਹਾ ਹੋਇਆ। ਫਰਾਂਸ 'ਚ ਲੱਖਾਂ ਲੋਕ ਸੜਕਾਂ 'ਤੇ ਉਤਰ ਕੇ ਸਰਕਾਰ ਦੀਆਂ ਨੀਤੀਆਂ ਦਾ ਪਿਛਲੇ ਕੁਝ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ। ਪੈਟ੍ਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤੇ ਜਾਣ ਮਗਰੋਂ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਸਰਕਾਰੀ ਤੰਤਰ ਖਿਲਾਫ ਆਮ ਲੋਕਾਂ ਦੇ ਰੋਹ ਦੇ ਪ੍ਰਦਰਸ਼ਨ ਬਣ ਗਏ ਹਨ। Image copyright GUILLERMO ARIAS / GETTY IMAGES ਅਮਰੀਕਾ-ਮੈਕਸੀਕੋ ਸਰਹੱਦ ਤੇ ਇੱਕ ਮਸ਼ੀਨ ਪੁਰਾਣੀ ਵਾੜ ਨੂੰ ਹਟਾਉਂਦੀ ਹੋਈ। ਅਮਰੀਕਾ ਵਿੱਚ ਰਾਸ਼ਟਰਤੀ ਟਰੰਪ ਇੱਥੇ ਪੱਕੀ ਕੰਧ ਉਸਾਰਨ ਲਈ ਸੰਸਦ ਨੂੰ ਮਨਾ ਰਹੇ ਹਨ ਅਤੇ ਟਰੰਪ ਦੀ ਜ਼ਿੱਦ ਕਾਰਨ ਅਮਰੀਕਾ 'ਚ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। Image copyright ANGELA WEISS / GETTY IMAGES ਨਿਊ ਯਾਰਕ ਵਿੱਚ ਫੈਸ਼ਨ ਕੰਪਨੀ ਲੂਇਸ ਵਿਤੌਂ ਦੇ ਸ਼ੋਅ ਰੂਮ ਦੇ ਬਾਹਰ ਅਮਰੀਕੀ ਫੈਸ਼ਨ ਡਿਜ਼ਾਈਨਰ ਵਰਜਿਲ ਅਬਲੋਹ ਦੀ ਵੱਡ ਅਕਾਰੀ ਤਸਵੀਰ ਲਾਈ ਗਈ ਹੈ। Image copyright MOHAMED ABDIWAHAB / GETTY IMAGES ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਸਭ ਤੋਂ ਵੱਡੇ ਬਾਜ਼ਾਰ ਦੇ ਮਲਬੇ ਵਿੱਚੋਂ ਲੰਘਦੀ ਹੋਈ ਇੱਕ ਔਰਤ। ਇਹ ਬਾਜ਼ਾਰ ਅੱਗ ਲੱਗਣ ਕਾਰਨ ਤਬਾਹ ਹੋ ਗਿਆ। Image copyright SCOTT BARBOUR / GETTY IMAGES ਜਾਪਾਨੀ ਟੈਨਿਸ ਖਿਡਾਰਨ ਨੇਓਮੀ ਓਸਾਕਾ ਆਸਟਰੇਲੀਆ ਦੇ ਮੈਲਬੋਰਨ ਵਿੱਚ ਸਾਲ 2019 ਦੇ ਆਸਟਰੇਲੀਅਨ ਓਪਨ ਤੋਂ ਪਹਿਲਾਂ ਇੱਕ ਅਭਿਆਸ ਮੈੱਚ ਵਿੱਚ ਸ਼ੌਟ ਲਾਉਂਦੇ ਹੋਏ। Image copyright VCG / GETTY IMAGES ਚੀਨ ਦੇ ਲਿਓਨਿੰਗ ਸੂਬੇ ਦੇ ਸ਼ਹਿਰ ਸ਼ਿਨਿਆਂਗ ਵਿੱਚ ਬੀਜਿੰਗ ਪਾਰਕ ਦੀ ਜੰਮੀ ਹੋਈ ਝੀਲ ਵਿੱਚ ਬਰਫ਼ ਤੋੜ ਕੇ ਬਣਾਏ ਤੈਰਾਕੀ ਪੂਲ ਵਿੱਚ ਤੈਰਦੇ ਲੋਕ। ਇੱਥੇ ਦਾ ਤਾਪਮਾਨ ਮਨਫ਼ੀ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।ਇਹ ਵੀ ਪੜ੍ਹੋ:ਉਹ ਦਿਨ ਜਦੋਂ ਜਾਨ ਬਚਾਉਣ ਲਈ ਮਾਇਆਵਤੀ ਨੂੰ ਕਮਰੇ 'ਚ ਲੁਕਣਾ ਪਿਆ100 ਕਰੋੜ ਰੁਪਏ ਦੀ ਨੰਬਰ ਪਲੇਟ ਤੇ ਦੁਬਈ ਦਾ ਉਹ ਸ਼ੇਖ਼ਪਾਕ ਦੇ ਮੁੰਡੇ ਦਾ ਊਠ ਦੀ ਪਿੱਠ ਤੋਂ ਅਮਰੀਕਾ ਦਾ ਸਫ਼ਰਤੁਹਾਨੂੰ ਇਹ ਵੀਡੀਓ ਵੀ ਦਿਲਚਸਪ ਲੱਗ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਤਿੰਨ ਬੱਚਿਆਂ ਦੀ ਮਾਂ ਨੂੰ ਦੇਣਾ ਪਿਆ ਨਪੁੰਸਕ ਪਤੀ ਨੂੰ 2.3 ਕਰੋੜ ਦਾ ਹਰਜਾਨਾ 22 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46938025 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਰਿਚਰਡ ਮੈਸਨ ਨੇ ਆਪਣੀ ਪਤਨੀ ਉੱਪਰ ਮੁਕੱਦਮਾ ਦਰਜ ਕਰਵਾਇਆ। ਇਹ ਬ੍ਰਿਟੇਨ 'ਚ ਰਹਿਣ ਵਾਲੇ ਇੱਕ ਸਫ਼ਲ ਵਪਾਰੀ ਦੀ ਕਹਾਣੀ ਹੈ। ਉਹ ਤਿੰਨ ਬੱਚਿਆਂ ਦਾ ਪਿਤਾ ਹੈ। ਜਿਨ੍ਹਾਂ ਵਿੱਚੋਂ ਜੁੜਵਾਂ ਮੁੰਡਿਆਂ ਦੀ ਉਮਰ 19 ਸਾਲ ਹੈ ਅਤੇ ਵੱਡੇ ਲੜਕੇ ਦੀ ਉਮਰ ਹੈ 23 ਸਾਲ। 2016 ਵਿੱਚ ਇੱਕ ਡਾਕਟਰੀ ਜਾਂਚ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਹ ਤਾਂ ਕਦੇ ਬਾਪ ਹੀ ਨਹੀਂ ਬਣ ਸਕਦਾ ਸੀ। ਇਹ ਸੁਣਨ ਵਿੱਚ ਅਜੀਬ ਜਿਹੀ ਗੱਲ ਹੈ। ਉਸ ਨੂੰ ਬਹੁਤ ਹੈਰਾਨੀ ਹੋਈ ਅਤੇ ਉਸ ਨੇ ਡਾਕਟਰਾਂ ਨੂੰ ਮੁੜ ਜਾਂਚ ਕਰਨ ਲਈ ਆਖਿਆ। ਮੁੜ ਕੀਤੇ ਟੈਸਟ ਨੇ ਰਿਚਰਡ ਮੈਸਨ ਨਾਂ ਦੇ ਇਸ ਵਿਅਕਤੀ ਦੀ ਜ਼ਿੰਦਗੀ ਬਦਲ ਦਿੱਤੀ। ਉਸ ਨੇ ਆਪਣੀ ਪਤਨੀ ਉੱਪਰ ਮੁਕੱਦਮਾ ਦਰਜ ਕਰਵਾਇਆ ਜਿਸ ਨੂੰ ਹੁਕਮ ਹੋਇਆ ਹੈ ਕਿ ਉਹ ਰਿਚਰਡ ਨੂੰ ਢਾਈ ਲੱਖ ਪੌਂਡ (2.3 ਕਰੋੜ ਭਾਰਤੀ ਰੁਪਏ) ਦੇਵੇ। ਪਰ ਅਸਲੀ ਪਿਤਾ ਦੀ ਪਛਾਣ ਗੁਪਰ ਰੱਖਣ ਦੀ ਛੂਟ ਮਿਲੀ ਹੈ। ਮੈਸਨ ਲਈ ਇਹ ਕਿੰਨਾ ਦਰਦਨਾਕ ਸੀ, Image copyright Getty Images ਪੜ੍ਹੋ ਉਸੇ ਦੇ ਸ਼ਬਦਾਂ 'ਚ:ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈਜਦੋਂ ਮੈਂ ਟੈਸਟ ਰਿਪੋਰਟ ਵਿੱਚ ਲਿਖੀਆਂ ਗੱਲਾਂ ਪੜ੍ਹਿਆਂ ਤਾਂ ਇੰਝ ਲੱਗਾ ਕਿ ਜ਼ਮੀਨ ਮੇਰੇ ਪੈਰਾਂ ਹੇਠੋਂ ਖਿਸਕ ਗਈ। ਜੋ ਵੀ ਮਰਦ ਇਸ ਬਿਮਾਰੀ 'ਸਿਸਟਿਕ ਫਾਈਬ੍ਰੋਸਿਸ' ਨਾਲ ਪੀੜਤ ਹਨ ਉਹ ਪਿਤਾ ਨਹੀਂ ਬਣ ਸਕਦੇ। ਜਦੋਂ ਮੈਨੂੰ ਪਤਾ ਲਗਿਆ ਤਾਂ ਮੇਰੇ ਮੂੰਹੋਂ ਨਿਕਲਿਆ, ""ਹਾਏ ਓ ਰੱਬਾ, ਮੈਂ ਤਾਂ ਤਿੰਨ ਬੱਚਿਆਂ ਦਾ ਪਿਓ ਹਾਂ... ਜ਼ਰੂਰ ਜਾਂਚ 'ਚ ਗੜਬੜ ਹੈ।""ਜਵਾਬ ਵਿੱਚ ਡਾਕਟਰ ਨੇ ਕਿਹਾ, ""ਸਾਡੀ ਜਾਂਚ ਠੀਕ ਹੈ ਅਤੇ ਤੁਹਾਨੂੰ ਇਹ ਬਿਮਾਰੀ ਹੈ।""ਇਹ ਵੀ ਜ਼ਰੂਰ ਪੜ੍ਹੋਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ? Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਪਤਨੀ ਨਾਲ ਸਾਹਮਣਾਘੱਟ ਸ਼ਬਦਾਂ 'ਚ ਕਹਾਂ ਤਾਂ ਇਸ ਤੋਂ ਬਾਅਦ ਮੈਨੂੰ ਲੱਗਾ ਕਿ ਆਪਣੀ ਪਤਨੀ ਨਾਲ ਗੱਲ ਕਰਨੀ ਪਵੇਗੀ। ਲੰਮੇ ਸਮੇਂ ਤਕ ਡਾਕਟਰ ਦੇ ਸ਼ਬਦ ਮੇਰੇ ਮਨ ਵਿੱਚ ਗੂੰਜਦੇ ਰਹੇ। ਮੈਨੂੰ ਬਹੁਤ ਧੱਕਾ ਲੱਗਿਆ, ਸਮਝ ਨਹੀਂ ਆਇਆ ਕਿ ਕੀ ਕਰਾਂ। ਇੱਕੋ ਗੱਲ ਮੈਨੂੰ ਘੇਰੀ ਬੈਠੀ ਸੀ: ਮੇਰੇ ਤਿੰਨ ਬੱਚਿਆਂ ਦਾ ਅਸਲ ਬਾਪ ਕੌਣ ਹੈ?ਅਜਿਹਾ ਕੁਝ ਹੁੰਦਾ ਹੈ ਤਾਂ ਤੁਹਾਡਾ ਕਿਸੇ ਵੀ ਗੱਲ ਉੱਪਰ ਵਿਸ਼ਵਾਸ ਨਹੀਂ ਰਹਿੰਦਾ। ਮੈਂ ਇਹੀ ਸੋਚ ਰਿਹਾ ਸੀ ਕਿ ਕਿਸੇ ਤਰ੍ਹਾਂ ਪਤਾ ਲਗਾਵਾਂ ਕਿ ਅਤੇ ਉਸ ਸ਼ਖ਼ਸ ਨੂੰ ਮਿਲਾਂ। ਮੈਨੂੰ ਲੱਗ ਰਿਹਾ ਸੀ ਕਿ ਮੇਰਾ ਕੋਈ ਮਿੱਤਰ ਹੀ ਅਸਲ ਪਿਤਾ ਹੋ ਸਕਦਾ ਹੈ। Image copyright ਫੋਟੋ ਕੈਪਸ਼ਨ ਰਿਚਰਡ ਮੈਸਨ ਆਪਣੀ ਡਾਕਟਰ ਅਤੇ ਮੌਜੂਦਾ ਪਤਨੀ ਐਮਾ ਨਾਲ ਅਣਸੁਲਝੇ ਸਵਾਲ ਮੈਂ ਜਾਣਨਾ ਚਾਹੁੰਦਾ ਸੀ ਜਦੋਂ ਮੈਂ ਆਪਣੇ ਬੱਚਿਆਂ ਨੂੰ ਰਗਬੀ ਜਾਂ ਫੁੱਟਬਾਲ ਖੇਡਦੇ ਦੇਖਦਾ ਸੀ ਤਾਂ ਕੀ ਉਹ ਆਦਮੀ ਵੀ ਉੱਥੇ ਮੌਜੂਦ ਹੁੰਦਾ ਸੀ। ਕੀ ਉਹ ਮੇਰੇ ਬੱਚਿਆਂ ਦੇ ਸਕੂਲ ਦੀ ਪੇਰੈਂਟ-ਟੀਚਰ ਮੀਟਿੰਗ ਵੇਲੇ ਵੀ ਆਸ-ਪਾਸ ਹੁੰਦਾ ਸੀ?ਮੈਨੂੰ ਸੱਚੀ ਨਹੀਂ ਪਤਾ ਕਿ ਆਖਿਰ ਉਹ ਕੌਣ ਹੈ। ਜਦੋਂ ਜ਼ਿੰਦਗੀ 'ਚ ਅਜਿਹਾ ਕੋਈ ਰਹੱਸ ਪੈਦਾ ਹੋ ਜਾਵੇ ਤਾਂ ਸਭ ਕੁਝ ਬਦਲ ਜਾਂਦਾ ਹੈ। ਬੀਬੀਸੀ ਨੇ ਬੱਚਿਆਂ ਦੀ ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਰਜ਼ਾਮੰਦੀ ਨਹੀਂ ਮਿਲੀ। ਇਹ ਵੀ ਜ਼ਰੂਰ ਪੜ੍ਹੋ’ਦੁਸ਼ਮਣ ਨੂੰ ਜ਼ਹਿਰ ਕਿਉਂ...ਖੂਬ ਸ਼ਹਿਦ ਦੇ ਕੇ ਮਾਰਿਆ ਜਾਵੇ’'ਲਿਵਰਪੂਲ ਦੀ ਤੂੰ ਗੱਲ ਕਰਦੀ ਮੁੰਡਾ ਯੂਨਾਈਟਡ ਦਾ ਫੈਨ ਬੱਲੀਏ...'ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਜਿੱਤੀ 2 ਕਰੋੜ ਦੀ ਲਾਟਰੀਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਬਰੀਮਾਲਾ ਮੰਦਿਰ ’ਚ ਦਾਖ਼ਲ ਹੋਣ ਵਾਲੀ ਬਿੰਦੂ ਨੇ ਬੀਬੀਸੀ ਨਾਲ ਵਿਸ਼ੇਸ਼ ਗੱਲਬਾਤ ਵਿੱਚ ਕਿਹਾ ਕਿ ਉਹ ਇਸ ਦੇ ਸਿੱਟੇ ਭੁਗਤਣ ਲਈ ਤਿਆਰ ਹੈ ਅਤੇ ਉਹ ਜਾਣਦੀ ਹੈ ਕਿ ਇਸ ਲਈ ਲੋਕ ਉਸ ਦੀ ਜਾਨ ਵੀ ਲੈ ਸਕਦੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੰਡੋਨੇਸ਼ੀਆ ਦੇ ਸੁਲੂਵੇਸੀ ਵਿੱਚ 28 ਸਤੰਬਰ ਨੂੰ ਆਏ ਭੂਚਾਲ ਅਤੇ ਸੁਨਾਮੀ ਤੋਂ ਬਾਅਦ ਬਚਾਅ ਕਾਰਜ ਜਾਰੀ ਹੈ। 7.5 ਤੀਬਰਤਾ ਵਾਲਾ ਭੂਚਾਲ ਆਇਆ ਸੀ ਤੇ 6 ਮੀਟਰ ਉੱਚੀਆਂ ਸੁਨਾਮੀ ਲਹਿਰਾਂ ਆਈਆਂ ਸਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰੂਸ ਵਿੱਚ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ, ਪੁਤਿਨ ਚੌਥੀ ਵਾਰ ਜਿੱਤਣ ਦੀ ਸੰਭਾਵਨਾ 18 ਮਾਰਚ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43446522 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਰੂਸ ਵਿੱਚ ਰਾਸ਼ਰਪਤੀ ਅਹੁਦੇ ਲਈ ਚੋਣਾਂ ਲਈ ਵੋਟਿੰਗ ਹੋ ਗਈ ਹੈ। ਮੌਜੂਦਾ ਰਾਸ਼ਟਰਪਤੀ ਵਲਾਦਿਮਰ ਪੁਤਿਨ ਚੌਥੀ ਵਾਰ ਰਾਸ਼ਟਰਪਤੀ ਬਣਨ ਲਈ ਚੋਣ ਮੈਦਾਨ ਵਿੱਚ ਹਨ। ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ, ਉਨ੍ਹਾਂ ਦੇ ਚੌਥੀ ਵਾਰ ਰਾਸ਼ਟਰਪਤੀ ਚੁਣੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਸਮੁੱਚੇ ਰੂਸ ਵਿੱਚ ਹੋਏ ਪੋਲ ਅਮਲ ਵਿੱਚ 100 ਮਿਲੀਅਨ ਲੋਕਾਂ ਨੇ ਸ਼ਮੂਲੀਅਤ ਕਰਨੀ ਸੀ। ਇਹ ਤਾਂ ਪਤਾ ਗਿਣਤੀ ਦੌਰਾਨ ਹੀ ਲੱਗੇਗਾ ਕਿ ਕਿੰਨੇ ਫੀਸਦ ਲੋਕਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਹੈ।ਕੁੜੀਆਂ ਨੂੰ ਸੈਕਸ ਦੌਰਾਨ ਹੁੰਦੇ ਦਰਦ ਦਾ ਕੀ ਹੈ ਸੱਚ?ਗ੍ਰਾਊਂਡ ਰਿਪੋਰਟ: ਸ਼੍ਰੀਲੰਕਾ 'ਚ ਮੁਸਲਮਾਨਾਂ 'ਤੇ ਹਮਲੇ ਕਿਉਂ?ਕੇਜਰੀਵਾਲ ਨੇ ਕੀ ਦੱਸੀ ਮਾਫ਼ੀ ਮੰਗਣ ਦੀ ਮਜਬੂਰੀ ਪਹਿਲੇ ਨਤੀਜੇ ਐਤਵਾਰ ਦੇਰ ਸ਼ਾਮ ਨੂੰ ਪੋਲਿੰਗ ਤੋਂ ਬਾਅਦ ਐਗਜ਼ਿਟ ਪੋਲ ਭਵਿੱਖਬਾਣੀ ਕਰ ਦੇਣਗੇ। 1999 ਤੋਂ ਪੁਤਿਨ ਦਾ ਰੂਸ ਦੀ ਸਿਆਸਤ 'ਤੇ ਦਬਦਬਾ ਹੈ।ਪੁਤਿਨ ਦੇ ਮੁਕਾਬਲੇ ਵਿੱਚ ਕਰੋੜਪਤੀ ਕਮਿਊਨਿਸਟ ਪਾਵੇਲ ਗਰੂਦੀਨਿਨ, ਸਾਬਕਾ ਟੀਵੀ ਹੋਸਟ ਕੈਸੇਨੀਆ ਸੋਭਚੱਕ ਤੇ ਉੱਘੇ ਆਗੂ ਵਲਾਦਿਮਰ ਜ਼ੀਰਿਨੋਵਸਕੀ ਸਣੇ 7 ਹੋਰ ਉਮੀਦਵਾਰ ਚੋਣ ਮੁਕਾਬਲੇ ਵਿੱਚ ਹਨ। ਵਿਰੋਧੀ ਧਿਰ ਦੇ ਆਗੂ ਨਜ਼ਰਬੰਦਇਸ ਤੋਂ ਪਹਿਲਾਂ ਰਾਜਧਾਨੀ ਮਾਸਕੋ ਵਿੱਚ ਰੂਸ ਦੀਆਂ ਰਾਸ਼ਟਰਪਤੀ ਚੋਣਾਂ ਦੇ ਬਾਈਕਾਟ ਨੂੰ ਲੈ ਕੇ ਕੀਤੇ ਜਾ ਰਹੇ ਇੱਕ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਕਰਕੇ ਵਿਰੋਧੀ ਧਿਰ ਦੇ ਆਗੂ ਅਲੈਕਸੀ ਨੈਵੇਲਨੀ ਨੂੰ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਸੀ।ਨੈਵੇਲਨੀ ਨੇ ਰੂਸੀ ਭਾਸ਼ਾ ਵਿੱਚ ਇੱਕ ਟਵੀਟ ਕਰਕੇ ਦੱਸਿਆ ਸੀ ਕਿ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਰੂਸ ਨੇ ਹਥੌੜੇ ਅਤੇ ਦਾਤੀ ਨੂੰ ਕਿਉਂ ਬਣਾਇਆ ਕੌਮੀ ਚਿੰਨ੍ਹ?ਇਸ ਦੇ ਨਾਲ ਹੀ ਉਨ੍ਹਾਂ ਆਪਣੇ ਹਮਾਇਤੀਆਂ ਨੂੰ ਕਿਹਾ ਕਿ ਉਹ ਦੇਸ ਭਰ ਵਿੱਚ ਹੋ ਰਹੇ ਧਰਨੇ ਪ੍ਰਦਰਸ਼ਨਾਂ ਵਿੱਚ ਜ਼ਰੂਰ ਸ਼ਾਮਲ ਹੋਣ। ਇਸ ਤੋਂ ਪਹਿਲਾਂ ਪੁਲਿਸ ਨੇ ਉਨ੍ਹਾਂ ਦੇ ਘਰ ਛਾਪਾ ਮਾਰ ਕੇ ਕੁੱਝ ਉਪਕਰਨ ਵੀ ਆਪਣੇ ਕਬਜ਼ੇ ਵਿੱਚ ਲੈ ਲਏ ਸਨ।ਪੂਰੇ ਦੇਸ ਵਿੱਚ 180 ਤੋਂ ਵੱਧ ਵਿਅਕਤੀ ਨਜ਼ਰਬੰਦ ਕੀਤੇ ਜਾ ਚੁੱਕੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਿਮ ਜੋਂਗ ਉਨ ਇਸ ਟਰੇਨ 'ਚ ਹੀ ਕਿਉਂ ਸਫ਼ਰ ਕਰਦੇ ਹਨ? 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43565033 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲਣ ਲਈ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਆਪਣੀ ਖਾਸ ਟਰੇਨ ਵਿੱਚ ਸਫਰ ਕਰਕੇ ਪਹੁੰਚੇ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕਿਮ 10 ਜਨਵਰੀ ਤੱਕ ਚੀਨ ਵਿੱਚ ਰਹਿਣਗੇ। ਖਬਰਾਂ ਹਨ ਕਿ ਇਹ ਦੌਰਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਕਿਮ ਦੇ ਦੂਜੇ ਸਮਿਟ ਹੋਏ ਜਾਣ ਬਾਰੇ ਗੱਲਾਂ ਨਾਲ ਜੁੜਿਆ ਲਗਦਾ ਹੈ। ਇਸ ਗੱਲ 'ਤੇ ਹੈਰਾਨੀ ਹੋ ਸਕਦੀ ਹੈ ਕਿ ਸਮਾਂ ਬਚਾਉਣ ਲਈ ਦੁਨੀਆਂ ਦੇ ਵਧੇਰੇ ਨੇਤਾ ਜਦੋਂ ਜਹਾਜ਼ ਅਤੇ ਹੈਲੀਕਾਪਟਰ ਵਿੱਚ ਸਫ਼ਰ ਕਰਦੇ ਹਨ ਤਾਂ ਫਿਰ ਉੱਤਰੀ ਕੋਰੀਆ ਵਿੱਚ ਉਲਟੀ ਗੰਗਾ ਕਿਉਂ ਵਹਿ ਰਹੀ ਹੈ।ਹਵਾਈ ਸਫ਼ਰ ਵਿੱਚ ਡਰ ਕਿਉਂ?ਕਿਮ ਜੋਂਗ ਦੇ ਪਿਤਾ ਕਿਮ ਜੋਂਗ ਇਲ ਨੂੰ ਵੀ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਤੋਂ ਨਫ਼ਰਤ ਸੀ। ਜਦੋਂ ਉਹ ਸਾਲ 2002 ਵਿੱਚ ਤਿੰਨ ਹਫ਼ਤੇ ਦੇ ਰੂਸ ਦੌਰੇ 'ਤੇ ਗਏ ਸੀ, ਤਾਂ ਉਨ੍ਹਾਂ ਨਾਲ ਸਫ਼ਰ ਕਰਨ ਵਾਲੇ ਇੱਕ ਰੂਸੀ ਅਫ਼ਸਰ ਨੇ ਇਸ ਟਰੇਨ ਬਾਰੇ ਦੱਸਿਆ ਸੀ। Image copyright Reuters ਇਸ ਰੇਲ ਗੱਡੀ ਵਿੱਚ ਦੁਨੀਆਂ ਦੀ ਸਭ ਤੋਂ ਮਹਿੰਗੀ ਵਾਈਨ ਹੁੰਦੀ ਸੀ ਅਤੇ ਬਾਰਬੇਕਿਊ ਦਾ ਇੰਤਜ਼ਾਮ ਵੀ ਹੁੰਦਾ ਹੈ।ਟਰੇਨ ਵਿੱਚ ਸ਼ਾਨਦਾਰ ਪਾਰਟੀ ਹੁੰਦੀ ਸੀ। ਕਿਮ ਜੋਂਗ ਦੂਜੇ ਨੇ ਇਸ ਰੇਲ ਗੱਡੀ ਰਾਹੀਂ ਕਰੀਬ 10-12 ਦੌਰੇ ਕੀਤੇ ਜਿਨ੍ਹਾਂ ਵਿੱਚੋਂ ਵਧੇਰੇ ਚੀਨ ਦੇ ਸਨ।ਸੀਨੀਅਰ ਕਿਮ ਜੋਂਗ ਦੂਰ ਦੇ ਸਫ਼ਰ ਲਈ ਟਰੇਨ ਦੀ ਵਰਤੋਂ ਕਰਦੇ ਸੀ। ਇੱਥੋਂ ਤੱਕ ਕਿ ਸਾਲ 1984 ਵਿੱਚ ਉਹ ਰੇਲ ਗੱਡੀ ਰਾਹੀਂ ਪੂਰਬੀ ਯੂਰਪ ਗਏ ਸੀ। ਉਨ੍ਹਾਂ ਦੀ ਮੌਤ ਵੀ ਟਰੇਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।ਪਤਨੀ ਨਾਲ ਬਿਊਟੀ ਪ੍ਰੋਡਕਟ ਦੇਖਦੇ ਕਿਮ ਜੋਂਗਕਿਸ ਨੇ ਘੜੀ ਕਿਮ ਜੋਂਗ ਨੂੰ ਮਾਰਨ ਦੀ ਸਾਜਿਸ਼ਜਿਹੜੀ ਟਰੇਨ ਵਿੱਚ ਕਿਮ ਜੋਂਗ ਉਨ ਜਾਂ ਉਨ੍ਹਾਂ ਦੇ ਪਿਤਾ ਸਵਾਰ ਹੁੰਦੇ ਹਨ, ਉਹ ਕੋਈ ਸਾਧਾਰਨ ਟਰੇਨ ਨਹੀਂ ਹੈ।ਕਿਉਂ ਖਾਸ ਹੈ ਇਹ ਰੇਲਗੱਡੀ?ਨਿਊਯਾਰਕ ਟਾਈਮਜ਼ ਮੁਤਾਬਕ ਬੀਜਿੰਗ ਵਿੱਚ ਦਿਖੀ ਇਸ ਰੇਲਗੱਡੀ ਵਿੱਚ 21 ਕੋਚ ਸੀ ਅਤੇ ਸਾਰਿਆਂ ਦਾ ਰੰਗ ਹਰਾ ਸੀ। ਉਨ੍ਹਾਂ ਦੀਆਂ ਖਿੜਕੀਆਂ 'ਤੇ ਟਿੰਟਿਡ ਗਲਾਸ ਸੀ ਤਾਂਕਿ ਕੋਈ ਬਾਹਰੋਂ ਇਹ ਨਾ ਦੇਖ ਸਕੇ ਕਿ ਅੰਦਰ ਕੌਣ ਹੈ। Image copyright EPA ਫੋਟੋ ਕੈਪਸ਼ਨ ਕਿਮ ਜੋਂਗ ਇਲ ਇਸ ਰੇਲ ਗੱਡੀ ਬਾਰੇ ਜੋ ਵੀ ਜਾਣਕਾਰੀ ਹੈ ਉਹ ਖ਼ੁਫ਼ੀਆ ਰਿਪੋਰਟ, ਇਸ ਟਰੇਨ ਵਿੱਚ ਸਵਾਰ ਹੋ ਚੁੱਕੇ ਅਧਿਕਾਰੀਆਂ ਦੇ ਬਿਆਨਾਂ ਅਤੇ ਮੀਡੀਆ ਦੀ ਕਵਰੇਜ 'ਤੇ ਆਧਾਰਿਤ ਹੈ।ਦੱਖਣੀ ਕੋਰੀਆ ਦੀ ਸਾਲ 2009 ਦੀ ਨਿਊਜ਼ ਰਿਪੋਰਟ ਦੇ ਮੁਤਾਬਕ ਕਿਮ ਜੋਂਗ ਦੇ ਲਈ ਸਖ਼ਤ ਸੁਰੱਖਿਆ ਵਾਲੇ ਘੱਟੋ ਘੱਟ 90 ਕੋਚ ਤਿਆਰ ਰਹਿੰਦੇ ਹਨ।ਇਸ ਦੇ ਮੁਤਾਬਕ ਕਿਮ ਦੇ ਪਿਤਾ ਕਿਮ ਜੋਂਗ-ਇਲ ਦੇ ਦੌਰ ਵਿੱਚ ਜਦੋਂ ਵੀ ਸਫ਼ਰ ਕਰਦੇ ਸੀ ਤਾਂ ਤਿੰਨ ਟਰੇਨਾਂ ਚੱਲਦੀਆਂ ਸਨ। ਇਨ੍ਹਾਂ ਵਿੱਚ ਇੱਕ ਐਡਵਾਂਸਡ ਸਕਿਊਰਟੀ ਟਰੇਨ, ਕਿਮ ਦੀ ਟਰੇਨ ਅਤੇ ਤੀਜੀ ਟਰੇਨ ਵਿੱਚ ਵਧੇਰੇ ਬਾਡੀਗਾਰਡ ਅਤੇ ਸਪਲਾਈ ਹੁੰਦੀ ਸੀ।ਸੁਰੱਖਿਆ ਲਈ ਬੁਲੇਟਪਰੂਫ਼ ਕੋਚਇਨ੍ਹਾਂ ਵਿੱਚ ਹਰ ਇੱਕ ਡੱਬਾ ਬੁਲੇਟਪਰੂਫ਼ ਹੁੰਦਾ ਹੈ, ਜੋ ਆਮ ਰੇਲ ਕੋਚ ਦੇ ਮੁਕਾਬਲੇ ਕਿਤੇ ਵੱਧ ਭਾਰੀ ਹੁੰਦਾ ਹੈ। ਵੱਧ ਭਾਰ ਹੋਣ ਕਰਕੇ ਇਸਦੀ ਰਫ਼ਤਾਰ ਘੱਟ ਹੁੰਦੀ ਹੈ। ਅਨੁਮਾਨ ਮੁਤਾਬਿਕ ਇਸਦੀ ਵਧੇਰੇ ਸਪੀਡ 37 ਮੀਲ ਪ੍ਰਤੀ ਘੰਟੇ ਤੱਕ ਜਾਂਦੀ ਹੈ। Image copyright AFP ਫੋਟੋ ਕੈਪਸ਼ਨ ਚੀਨੀ ਪੁਲਿਸ ਕਰਮੀ ਕਿਸੇ ਖਾਸ ਕਾਫ਼ਲੇ ਲਈ ਸੜਕ ਨੂੰ ਬਲਾਕ ਕੀਤੇ ਹੋਏ, ਮੰਨਿਆ ਜਾ ਰਿਹਾ ਹੈ ਕਿ ਇਹ ਉੱਤਰ ਕੋਰੀਆਈ ਅਧਿਕਾਰੀਆਂ ਲਈ ਕੀਤਾ ਗਿਆ ਸੀ 2009 ਦੀ ਰਿਪੋਰਟ ਮੁਤਾਬਕ ਕਿਮ ਜੋਂਗ ਇਲ ਦੇ ਦੌਰ ਵਿੱਚ 100 ਸੁਰੱਖਿਆ ਅਧਿਕਾਰੀ ਐਡਵਾਂਸਡ ਟਰੇਨ ਵਿੱਚ ਹੁੰਦੇ ਸੀ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਸਟੇਸ਼ਨ ਦੀ ਜਾਂਚ ਪੜਤਾਲ ਕਰਨੀ। ਇਸ ਤੋਂ ਇਲਾਵਾ ਵੱਧ ਸੁਰੱਖਿਆ ਮੁਹੱਈਆ ਕਰਵਾਉਣ ਲਈ ਟਰੇਨ ਦੇ ਉੱਪਰ ਫੌਜ ਦੇ ਹੈਲੀਕਾਪਟਰ ਅਤੇ ਏਅਰਪਲੇਨ ਵੀ ਉਡਾਨ ਭਰਦੇ ਸੀ।ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉੱਤਰੀ ਕੋਰੀਆ ਵਿੱਚ ਵੱਖੋ-ਵੱਖ ਥਾਵਾਂ 'ਤੇ ਅਜਿਹੇ 22 ਰੇਲਵੇ ਸਟੇਸ਼ਨ ਬਣਾਏ ਗਏ ਹਨ ਜਿਹੜੇ ਕਿਮ ਜੋਂਗ ਦੇ ਵਿਅਕਤੀਗਤ ਇਸਤੇਮਾਲ ਦੇ ਲਈ ਹੈ।ਉੱਤਰੀ ਕੋਰੀਆ ਦੀ ਸਰਕਾਰੀ ਮੀਡੀਆ ਨੇ ਕਦੇ-ਕਦੇ ਟਰੇਨ ਦੇ ਅੰਦਰ ਸਵਾਰ ਆਪਣੇ ਸਭ ਤੋਂ ਵੱਡੇ ਨੇਤਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਜਾਰੀ ਕੀਤੀਆਂ ਹਨ।ਸਾਲ 2015 ਵਿੱਚ ਇਸੇ ਟਰੇਨ ਦੇ ਇੱਕ ਕੋਚ ਵਿੱਚ ਕਿਮ ਜੋਂਗ ਉਨ ਇੱਕ ਲੰਬੇ ਸਫ਼ੇਦ ਟੇਬਲ ਉੱਪਰ ਬੈਠੇ ਨਜ਼ਰ ਆਏ ਸੀ ਜਿਹੜਾ ਇੱਕ ਕਾਨਫਰੰਸ ਰੂਮ ਦੀ ਤਰ੍ਹਾਂ ਦਿਖ ਰਿਹਾ ਸੀ। Image copyright Youtube ਕਿਮ ਜੋਂਗ ਉਨ ਨੂੰ ਲੈ ਕੇ 13 ਨਵੰਬਰ 2015 ਨੂੰ ਬ੍ਰਿਟਿਸ਼ ਅਖ਼ਬਾਰ 'ਦਿ ਗਾਰਡੀਅਨ' ਵਿੱਚ ਰਿਪੋਰਟ ਛਪੀ ਸੀ ਕਿ ਜਦੋਂ ਉਹ ਦੇਸ ਦੇ ਅੰਦਰ ਵੀ ਦੌਰੇ 'ਤੇ ਹੁੰਦੇ ਹਨ ਤਾਂ ਕਾਫ਼ਲੇ ਵਿੱਚ ਇੱਕ ਮੋਬਾਈਲ ਟਾਇਲਟ ਹੁੰਦਾ ਹੈ।ਡਰ ਕਿਉਂ ਰਹਿੰਦਾ ਹੈ?ਕੀ ਕਿਮ ਆਪਣੀ ਜਾਨ ਨੂੰ ਲੈ ਕੇ ਡਰਦੇ ਹਨ? ਉੱਤਰੀ ਕੋਰੀਆ ਵਿੱਚ 1997 ਤੋਂ 1999 ਤੱਕ ਭਾਰਤ ਦੇ ਰਾਜਦੂਤ ਰਹੇ ਜਗਜੀਤ ਸਿੰਘ ਸਪਰਾ ਨੇ ਇਸਦਾ ਜਵਾਬ ਦਿੱਤਾ ਸੀ,''ਡਰ ਤਾਂ ਹੈ। ਕਿਮ ਹੀ ਨਹੀਂ ਬਲਕਿ ਉਨ੍ਹਾਂ ਦੇ ਪੁਰਖੇ ਵੀ ਸੁਰੱਖਿਆ ਨੂੰ ਲੈ ਕੇ ਕਾਫ਼ੀ ਚੌਕਸ ਰਹਿੰਦੇ ਸੀ।'' Image copyright Getty Images ਸਪਰਾ ਨੇ ਕਿਹਾ,''ਕਿਸੇ ਵੀ ਦੇਸ ਦਾ ਸ਼ਾਸਕ ਜਹਾਜ਼ ਦੇ ਬਦਲੇ ਟਰੇਨ ਰਾਹੀਂ ਵਿਦੇਸ਼ ਦੌਰਾ ਕਰੇ, ਇਸ ਨੂੰ ਦੇਖ ਕੇ ਹੀ ਸਮਝਿਆ ਜਾ ਸਕਦਾ ਹੈ ਕਿ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਕਿੰਨੇ ਫ਼ਿਕਰਮੰਦ ਹਨ।''ਸਪਰਾ ਨੇ ਕਿਹਾ ਕਿ ਕਿਮ ਜੋਂਗ ਉਨ ਦੇ ਦਾਦਾ ਕਿਮ ਇਲ-ਸੁੰਗ ਨੇ ਇੱਕ ਵਾਰ ਸਿਰਫ਼ ਜਹਾਜ਼ ਰਾਹੀਂ ਇੰਡੋਨੇਸ਼ੀਆ ਦਾ ਦੌਰਾ ਕੀਤਾ ਸੀ।ਉਨ੍ਹਾਂ ਨੇ ਕਿਹਾ,''ਪੂਰਾ ਦੇਸ ਤਾਂ ਅਲਰਟ 'ਤੇ ਰਹਿੰਦਾ ਹੈ। ਇਨ੍ਹਾਂ ਦਾ ਕਿਸੇ ਦੇਸ ਨਾਲ ਪੀਸ ਐਗਰੀਮੈਂਟ ਨਹੀਂ ਹੈ। ਅਜਿਹੇ ਵਿੱਚ ਇਹ ਆਪਣੀ ਸੁਰੱਖਿਆ ਨੂੰ ਲੈ ਕੇ ਹੀ ਡਰੇ ਰਹਿੰਦੇ ਹਨ। ਅਜੇ ਉਸ ਦੇਸ ਵਿੱਚ ਜਿੰਨਾ ਰੌਲਾ ਹੈ, ਉਸਦਾ ਸਿੱਧਾ ਸਬੰਧ ਅਸੁਰੱਖਿਆ ਨਾਲ ਹੈ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 20 ਤੋਂ 21 ਜਨਵਰੀ 2019 ਦੀ ਰਾਤ ਢਾਈ ਵਜੇ (GMT) ਅਮਰੀਕਾ 'ਚ ਚੰਦਰਮਾ ਗ੍ਰਹਿਣ ਲੱਗ ਰਿਹਾ ਹੈ, ਇਸ ਨੂੰ 'ਸੁਪਰ ਬਲੱਡ ਵੁਲਫ ਮੂਨ' ਵੀ ਕਹਿੰਦੇ ਹਨ, ਪਰ ਇਸਦਾ ਅਜਿਹਾ ਨਾਂ ਕਿਵੇਂ ਪਿਆ?ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਵਾਈਨ ਫਲੂ ਦੀ ਪੰਜਾਬ ਤੇ ਹਰਿਆਣਾ 'ਚ ਆਹਟ, ਕੀ ਨੇ ਬਚਣ ਦੇ ਤਰੀਕੇ ਸਤ ਸਿੰਘ ਤੇ ਰਵਿੰਦਰ ਸਿੰਘ ਰੌਬਿਨ ਬੀਬੀਸੀ ਪੰਜਾਬੀ ਲਈ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46896390 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sat Singh/BBC ਅੰਜਨਾ ਮਿਸ਼ਰਾ ਪਿਛਲੇ ਹਫ਼ਤੇ ਐਚ-1 ਐਨ-1 (ਸਵਾਈਨ ਫਲੂ) ਵਾਇਰਸ ਦਾ ਸ਼ਿਕਾਰ ਹੋ ਗਈ। ਅੰਜਨਾ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਵਿੱਚ ਅੰਗਰੇਜ਼ੀ ਵਿਭਾਗ ਦੀ ਮੁਖੀ ਹੈ ਅਤੇ ਉਹ ਹੁਣ ਪਰਿਵਾਰ ਦੇ ਦੂਜੇ ਮੈਂਬਰਾਂ ਨਾਲ ਸੰਪਰਕ ਤੋਂ ਬਚਣ ਲਈ ਇੱਕ ਕਮਰੇ ਤੱਕ ਹੀ ਸੀਮਤ ਹੈ। ਇਸ ਤੋਂ ਬਾਅਦ ਜ਼ਿਲ੍ਹਾ ਸਿਹਤ ਵਿਭਾਗ ਦੇ ਦੋ ਮੈਂਬਰ ਉਨ੍ਹਾਂ ਦੇ ਘਰ ਪਹੁੰਚੇ ਅਤੇ ਇਸ਼ਤਿਹਾਰ ਫੜਾ ਦਿੱਤੇ। ਇਸ ਵਿੱਚ ਸਵਾਈਨ ਫਲੂ ਦੇ ਵਾਇਰਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਇਸ ਦੀ ਜਾਣਕਾਰੀ ਦਿੱਤੀ ਗਈ ਸੀ।ਪਰਿਵਾਰ ਮਰੀਜ਼ ਨਾਲ ਇੱਕ ਛੱਤ ਹੇਠਾਂ ਰਹਿੰਦਾ ਹੈ। ਇਸ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਦੀ ਸੁਰੱਖਿਆ ਲਈ ਵੀ ਉਨ੍ਹਾਂ ਨੂੰ ਮਾਸਕ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਨੇ ਕੁਝ ਸਲਾਹਾਂ ਜ਼ਰੂਰ ਦਿੱਤੀਆਂ। ਜਿਵੇਂ ਕਿ ਘਰ ਅਤੇ ਨੇੜੇ-ਤੇੜੇ ਦੀ ਸਾਫ਼-ਸਫਾਈ ਰੱਖਣਾ, ਸਾਬਣ ਨਾਲ ਹੱਥ ਧੌਣਾ ਅਤੇ ਘਰ ਅੰਦਰ ਮਾਸਕ ਦੀ ਵਰਤੋਂ ਕਰਨਾ।ਅੰਜਨਾ ਦੇ ਪਤੀ ਸਤੀਸ਼ ਮਿਸ਼ਰਾ ਦਾ ਕਹਿਣਾ ਹੈ ਕਿ ਉਹ ਕਾਫ਼ੀ ਧਿਆਨ ਰੱਖਦੇ ਹਨ ਤਾਂ ਕਿ ਉਹ ਛੇਤੀ ਹੀ ਠੀਕ ਹੋ ਜਾਵੇ। ਇਸ ਲਈ ਉਸ ਨੂੰ ਇੱਕ ਕਮਰੇ ਵਿੱਚ ਅੱਡ ਕਰ ਦਿੱਤਾ ਗਿਆ ਹੈ।ਇਹ ਵਾਇਰਸ ਬੱਚਿਆਂ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਵਿੱਚ ਨਾ ਫੈਲੇ ਇਸ ਲਈ ਤਿੰਨ ਪੱਧਰੀ ਮਾਸਕ ਪਾਉਂਦੀ ਹੈ।ਉਨ੍ਹਾਂ ਅੱਗੇ ਕਿਹਾ, ""ਸਾਡੇ ਘਰ ਅੱਜ ਆਈ ਸਿਹਤ ਵਿਭਾਗ ਦੀ ਟੀਮ ਨੇ ਮਾਸਕ ਪਾਉਣ ਦਾ ਸੁਝਾਅ ਦਿੱਤਾ ਹੈ ਪਰ ਅਸੀਂ ਹਾਲੇ ਤੱਕ ਆਪਣੇ ਲਈ ਮਾਸਕ ਨਹੀਂ ਖ਼ਰੀਦੇ ਹਨ।""ਇਹ ਵੀ ਪੜ੍ਹੋ:ਕੀ ਹੈ ਬ੍ਰੈਗਜ਼ਿਟ ਅਤੇ ਟੈਰੀਜ਼ਾ ਮੇਅ ਦੀ ਸੰਸਦ 'ਚ ਹਾਰ ਮਗਰੋਂ 5 ਸੰਭਾਵਨਾਵਾਂਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ?-ਬਲਾਗਕੀਨੀਆ 'ਚ ਹੋਟਲ 'ਤੇ ਹਮਲਾ ਕਰਨ ਵਾਲੇ ਅਲ-ਸ਼ਬਾਬ ਬਾਰੇ ਜਾਣੋਪੰਜ ਤੋਂ ਅੱਠ ਮਿੰਟਾਂ ਬਾਅਦ ਹੀ ਸਿਵਲ ਸਰਜਨ ਦਫ਼ਤਰ ਤੋਂ ਆਈ ਟੀਮ ਦੇ ਦੋਵੇਂ ਮੈਂਬਰ ਹੋਰ ਘਰਾਂ ਵਿੱਚ ਜਾਗਰੂਕ ਕਰਨ ਲਈ ਚਲੇ ਗਏ। ਪਰ ਘਰ ਤੋਂ ਥੋੜ੍ਹੀ ਦੂਰੀ 'ਤੇ ਹੀ ਕੁਝ ਬਜ਼ੁਰਗ ਔਰਤਾਂ ਬੈਠੀਆਂ ਸਨ। ਸਵਾਈਨ ਫਲੂ ਪ੍ਰਤੀ ਜਾਗਰੂਕਤਾਮਲਟੀ-ਪਰਪਜ਼ ਹੈਲਥ ਵਰਕਰ ਮਹਾਬੀਰ ਸਿੰਘ ਹੁੱਡਾ ਨੇ ਪੀਲੇ ਰੰਗ ਦੇ ਪੈਫ਼ਲੈਂਟ ਔਰਤਾਂ ਨੂੰ ਫੜਾ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗੁਆਂਢ ਵਿੱਚ ਅੰਜਨਾ ਮਿਸ਼ਰਾ ਐਚ-1ਐਨ-1 ਵਾਇਰਸ ਤੋਂ ਪੀੜਤ ਹੈ, ਇਸ ਲਈ ਉਨ੍ਹਾਂ ਦੇ ਘਰ ਤੋਂ ਦੂਰੀ ਬਣਾਈ ਜਾਵੇ।ਉਨ੍ਹਾਂ ਇਹ ਵੀ ਦੱਸਿਆ ਕਿ ਸਵਾਈਨ ਫਲੂ ਵਾਇਰਸ ਹੱਥ ਲਾਉਣ 'ਤੇ ਫੈਲ ਸਕਦਾ ਹੈ, ਇਸ ਲਈ ਬੱਚਿਆਂ ਅਤੇ ਬਜ਼ੁਰਗਾਂ ਨੂੰ ਖਾਸ ਤੌਰ 'ਤੇ ਧਿਆਨ ਰੱਖਣ ਦੀ ਲੋੜ ਹੈ। ਹੁੱਡਾ ਨੇ ਇਸ ਬਿਮਾਰੀ ਦੇ ਆਮ ਲੱਛਣ ਵੀ ਦੱਸੇ। ਬੁਖਾਰ, ਗਲੇ ਵਿੱਚ ਖਰਾਸ਼, ਉਲਟੀ, ਜਾਂ ਫਿਰ 10 ਦਿਨਾਂ ਤੱਕ ਸਾਹ ਲੈਣ ਵਿੱਚ ਦਿੱਕਤ ਹੋਵੇ ਤਾਂ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਬਜ਼ੁਰਗਾਂ ਨੂੰ ਸਲਾਹ ਦਿੱਤੀ, "" ਜੇ ਐਮਰਜੈਂਸੀ ਹੋਵੇ ਤਾਂ ਸਿਵਲ ਹਸਪਤਾਲ ਜਾਂ ਪੀਜੀਆਈ ਰੋਹਤਕ ਵਿੱਚ ਦਿਖਾਇਆ ਜਾ ਸਕਦਾ ਹੈ। ਅਜਿਹੇ ਮਰੀਜ਼ਾਂ ਲਈ ਸਾਰੀਆਂ ਸਹੂਲਤਾਂ ਮੁਫ਼ਤ ਹਨ।""ਟੀਮ ਦੇ ਸੁਪਰਵਾਈਜ਼ਰ ਰਵਿੰਦਰ ਮਲਿਕ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਰੈਪਿਡ ਰੈਸਪਾਂਸ ਟੀਮ ਰੋਜ਼ਾਨਾ ਰਿਹਾਇਸ਼ੀ ਇਲਾਕਿਆਂ ਦਾ ਦੌਰਾ ਕਰਦੀ ਹੈ। ਉਹ ਲੋਕਾਂ ਨੂੰ ਸਵਾਈਨ ਫਲੂ ਬਾਰੇ ਜਾਗਰੂਕ ਕਰਦੇ ਹਨ।ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਨੇ 26,000 ਦੀ ਆਬਾਦੀ 'ਤੇ ਇੱਕ ਸਿਹਤ ਵਰਕਰ ਨਿਯੁਕਤ ਕੀਤਾ ਹੈ। ਰੋਹਤਕ ਵਿੱਚ ਕੁੱਲ 25 ਸਿਹਤ ਵਰਕਰ ਹਨ। ਉਹ ਪੀਜੀਆਈਐਮ ਦੇ ਰੋਹਤਕ ਦੇ ਵਿਦਿਆਰਥੀਆਂ ਦੀ ਮਦਦ ਵੀ ਲੈਂਦੇ ਹਨ। ਹਰੇਕ ਐਮਪੀਐਚਡਬਲੂ (ਸਿਹਤ ਵਰਕਰ) ਨੇ ਸੱਤ ਰਿਹਾਇਸ਼ੀ ਕਲੋਨੀਆਂ ਵਿੱਚ ਜਾਗਰੂਕਤਾ ਮੁਹਿੰਮ ਚਲਾਉਣੀ ਹੁੰਦੀ ਹੈ ਪਰ ਜ਼ਿਆਦਾਤਰ ਸਵਾਈਨ ਫਲੂ ਮਰੀਜ਼ਾਂ ਦੇ ਗੁਆਂਢ 'ਤੇ ਹੀ ਧਿਆਨ ਕੇਂਦਰਿਤ ਰਹਿੰਦਾ ਹੈ। Image copyright Sat Singh/BBC ਰੋਹਤਕ ਸਿਵਲ ਸਰਜਨ ਦਫ਼ਤਰ ਦੇ ਨੋਡਲ ਅਫ਼ਸਰ ਡਾ. ਵਿਵੇਕ ਕੁਮਾਰ ਤੋਂ ਪੁੱਛਿਆ ਗਿਆ ਕਿ ਰੈਪਿਡ ਰਿਸਪੋਂਸ ਟੀਮ ਵੱਲੋਂ ਮਰੀਜ਼ ਦੇ ਪਰਿਵਾਰ ਨੂੰ ਮਾਸਕ ਕਿਉਂ ਨਹੀਂ ਦਿੱਤੇ ਜਾਂਦੇ ਤਾਂ ਉਨ੍ਹਾਂ ਕਿਹਾ ਕਿ ਇਹ ਸੰਭਵ ਨਹੀਂ ਹੈ ਕਿਉਂਕਿ ਇਹ ਮਾਸਕ ਵਿਭਾਗ ਵੱਲੋਂ ਸਿਰਫ਼ ਮਰੀਜ਼ਾਂ ਲਈ ਹੀ ਮੁਹੱਈਆ ਕਰਵਾਏ ਜਾਂਦੇ ਹਨ।""ਹਰਿਆਣਾ ਦੇ ਮਰੀਜ਼ ਸਵਾਈਨ ਫਲੂ ਵਾਇਰਸ ਦੇ ਟੈਸਟ ਲਈ ਪੀਜੀਆਈ ਰੋਹਤਕ ਅਤੇ ਪੀਜੀਆਈਐਮਐਸ ਚੰਡੀਗੜ੍ਹ ਟੈਸਟ ਕਰਵਾ ਸਕਦੇ ਹਨ।"" ਨਿੱਜੀ ਲੈਬਜ਼ ਨੂੰ ਵੀ ਨਿਰਦੇਸ਼ ਹਨ ਕਿ ਉਹ ਰੋਹਤਕ ਪੀਜੀਆਈ ਵਿੱਚ ਸੈਂਪਲ ਭੇਜਣ। ਅੰਕੜੇ ਕੀ ਕਹਿੰਦੇ ਹਨਸੂਬੇ ਦੇ ਸਵਾਈਨ ਫਲੂ ਪਰੋਗ੍ਰਾਮ ਦੀ ਡਾ. ਊਸ਼ਾ ਗੁਪਤਾ ਨੇ ਦੱਸਿਆ ਕਿ ਹਰਿਆਣਾ ਵਿੱਚ ਸਵਾਈਨ ਫਲੂ (ਐਚ-1ਐਨ-1 ਇਨਫਲੂਐਨਜ਼ਾ) ਦੇ ਕੁੱਲ 50 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਜਨਵਰੀ ਤੋਂ 9 ਜਨਵਰੀ ਤੱਕ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। 1 ਜਨਵਰੀ, 2018 ਤੋਂ 31 ਦਸੰਬਰ, 2018 ਤੱਕ 61 ਮਾਮਲੇ ਰਿਪੋਰਟ ਕੀਤੇ ਗਏ ਹਨ ਜਦੋਂਕਿ ਤਿੰਨੋਂ ਲੈਬਜ਼ ਵਿੱਚ 7 ਮੌਤਾਂ ਦਰਜ ਹੋ ਚੁੱਕੀਆਂ ਹਨ। Image copyright Sat Singh/BBC ਸਰਕਾਰੀ ਸੂਤਰਾਂ ਨੇ ਦੱਸਿਆ ਕਿ 2018 'ਚ ਗੁਆਂਢੀ ਸੂਬੇ ਰਾਜਸਥਾਨ ਵਿੱਚ ਸਵਾਈਨ ਫਲੂ ਦੇ 1375 ਮਾਮਲੇ ਸਾਹਮਣੇ ਆਏ ਜਦੋਂਕਿ 220 ਮੌਤਾਂ ਹੋਈਆਂ। ਪਿਛਲੇ ਸਾਲ ਦਿੱਲੀ ਵਿੱਚ 200 ਮਾਮਲੇ ਸਾਹਣੇ ਆਏ ਅਤੇ 2 ਲੋਕਾਂ ਦੀ ਮੌਤ ਹੋ ਗਈ ਸੀ। ਪੰਜਾਬ ਵਿੱਚ ਸਵਾਈਨ ਫਲੂ ਦੇ ਮਾਮਲੇਪੰਜਾਬ ਵਿੱਚ ਹੁਣ ਤੱਕ ਸਵਾਈਨ ਫਲੂ ਕਾਰਨ 6 ਮੌਤਾਂ ਹੋ ਚੁੱਕੀਆਂ ਹਨ ਅਤੇ ਸਵਾਈਨ ਫਲੂ ਦੇ 55 ਮਾਮਲੇ ਸਾਹਮਣੇ ਆਏ ਸਨ। ਪੰਜਾਬ ਸਿਹਤ ਵਿਭਾਗ ਨੇ ਸਵਾਈਨ ਫਲੂ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ।ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗਗਨਦੀਪ ਸਿੰਘ ਗਰੋਵਰ ਨੇ ਮਰੀਜ਼ਾਂ ਦੀ ਗਿਣਤੀ ਦੀ ਪੁਸ਼ਟੀ ਕਰਦਿਆਂ ਬੀਬੀਸੀ ਨੂੰ ਦੱਸਿਆ ਕਿ ਪੰਜਾਬ ਸਿਹਤ ਵਿਭਾਗ ਨੇ ਪਹਿਲਾਂ ਹੀ ਸਬੰਧਤ ਵਿਭਾਗਾਂ ਨੂੰ ਸਵਾਈਨ ਫਲੂ (ਐਚ 1 ਐਨ1) ਦੇ ਖਿਲਾਫ਼ ਤਿਆਰੀਆਂ ਰੱਖਣ ਲਈ ਦਿਸ਼ਾ-ਨਿਰਦੇਸ਼ ਦੇ ਦਿੱਤੇ ਹਨ। Image copyright Sat Singh/BBC ਸਵਾਈਨ ਫ਼ਲੂ ਦੇ ਜ਼ਿਆਦਾਤਰ ਮਾਮਲੇ ਪਟਿਆਲਾ, ਲੁਧਿਆਣਾ ਅਤੇ ਰੋਪੜ ਵਿੱਚ ਸਾਹਮਣੇ ਆਏ ਹਨ। ਹਾਲਾਂਕਿ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬੀਮਾਰੀ ਨੂੰ ਰੋਕਣ ਲਈ ਸਾਵਧਾਨੀ ਦੇ ਸਾਰੇ ਉਪਾਅ ਕਰ ਲਏ ਹਨ। ਮੰਗਲਵਾਰ ਦੀ ਸ਼ਾਮ ਨੂੰ ਤਰਨ ਤਾਰਨ ਵਿੱਚ ਇੱਕ ਔਰਤ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਇਸ ਕਾਰਨ ਸ਼ਹਿਰ ਵਿੱਚ ਇਹ ਬਿਮਾਰੀ ਫੈਲਣ ਦਾ ਡਰ ਸਤਾ ਰਿਹਾ ਹੈ।ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਵਿੱਚ ਦੱਸਿਆ ਜਾਂਦਾ ਹੈ ਕਿ ਜੇ ਅਚਾਨਕ 100.4 ਡਿਗਰੀ ਜਾਂ ਇਸ ਤੋਂ ਵੱਧ ਬੁਖਾਰ ਹੋ ਜਾਵੇ ਜਾਂ ਥਕਾਵਟ, ਜ਼ਖ਼ਮ ਦੀਆਂ ਮਾਸਪੇਸ਼ੀਆਂ ਜਾਂ ਜੋੜਾਂ ਵਿੱਚ ਦਰਦ, ਸਿਰ ਦਰਦ ਹੋਵੇ ਜਾਂ ਫਿਰ ਜ਼ੁਕਾਮ ਹੋਵੇ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ। ਜ਼ਿਆਦਾਤਰ ਲੋਕ ਇੱਕ ਹਫ਼ਤੇ ਦੇ ਅੰਦਰ-ਅੰਦਰ ਠੀਕ ਹੋ ਜਾਂਦੇ ਹਨ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਹਿੰਦੂਤਵ ਕਾਰਕੁਨਾਂ ਦੀ ਮਹਾਰਾਸ਼ਟਰ 'ਚ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਬੇਨਕਾਬ : ਏਟੀਐੱਸ 11 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45147836 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sanatan Sanstha ਫੋਟੋ ਕੈਪਸ਼ਨ ਵੈਭਵ ਰਾਊਤ ਅਤੇ ਸੁਧਨਾ ਗੋਂਢਾਲੇਕਰ ਮਹਾਰਾਸ਼ਟਰ ਅੱਤਵਾਦ ਵਿਰੋਧੀ ਦਸਤੇ ਨੇ ਹਿੰਦੂਤਵ ਸੰਗਠਨਾਂ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੇ ਸੂਬੇ ਵਿੱਚ ਵੱਖ-ਵੱਖ ਥਾਵਾਂ ਤੇ ਹਮਲੇ ਕਰਨ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਵੈਭਵ ਰਾਊਤ, ਸ਼ਰਦ ਕਲਾਸਕਰ ਅਤੇ ਸੁਧਨਾ ਗੋਂਢਾਲੇਕਰ ਨਾਂ ਦੇ ਇਨ੍ਹਾਂ ਵਿਅਕਤੀਆਂ ਨੂੰ ਮੁੰਬਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰਕੇ, ਇਨ੍ਹਾਂ ਦਾ 18 ਅਗਸਤ ਤੱਕ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਏਟੀਐੱਸ ਵੱਲੋ ਦਿੱਤੀ ਗਈ ਜਾਣਕਾਰੀ ਮੁਤਾਬਕ ਵੈਭਵ ਰਾਊਟ ਦੇ ਘਰੋਂ 22 ਕਰੂਡ ਬੰਬ ਅਤੇ ਜਿਲੇਟਿਨ ਛੜਾਂ ਬਰਾਮਦ ਕੀਤੀਆਂ ਹਨ। ਇਹ ਘਰ ਮੁੰਬਈ ਦੇ ਨਾਲਾਸੋਪਾਰਾ ਵਿੱਚ ਹੈ। ਇਹ ਵੀ ਪੜ੍ਹੋ:ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਕੌਣ ਹੈ ਇਹ ਔਰਤ ਜਿਸ ਪਿੱਛੇ ਲੜ ਰਹੇ ਨੇ ਸਾਊਦੀ ਤੇ ਕੈਨੇਡਾ?ਦਲਿਤਾਂ ਦੇ ਵਿਹੜੇ ਵੱਜਦਾ ‘ਮਾਣ’ ਦਾ ਢੋਲ ਕਲਾਸਕਰ ਦੇ ਘਰੋਂ ਏਟੀਐਸ ਨੂੰ ਅਜਿਹੇ ਦਸਤਾਵੇਜ਼ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚ ਬੰਬ ਬਣਾਉਣ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਦੋਵੇਂ ਮੁਲਜ਼ਮ ਸੁਧਨਾ ਗੋਂਢਾਲੇਕਰ ਨਾਲ ਸੰਪਰਕ ਵਿੱਚ ਸਨ। Image Copyright @ANI @ANI Image Copyright @ANI @ANI ਕੌਣ ਹੈ ਵੈਭਵ ਰਾਉਤ ?ਵੈਭਵ ਰਾਊਤ ਸਨਾਤਨ ਸੰਸਥਾ ਦਾ ਮੈਂਬਰ ਹੁੰਦਾ ਸੀ ਪਰ ਸਨਾਤਨ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਉਹ ਉਨ੍ਹਾਂ ਦਾ ਮੈਂਬਰ ਨਹੀਂ ਹੈ। ਸੰਸਥਾ ਦੇ ਸੁਨੀਲ ਘਾਨਵਤ ਨੇ ਕਿਹਾ ਕਿ ਉਹ ਹਿੰਦੂ ਗਊਵੰਸ਼ ਰਕਸ਼ਾ ਸਮਿਤਿ ਦਾ ਮੈਂਬਰ ਹੈ। ਉਹ ਹਿੰਦੂ ਸੰਗਠਨਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੁੰਦਾ ਰਹਿੰਦਾ ਸੀ ਅਤੇ ਉਹ ਹਿੰਦੂਆਂ ਦੀ ਭਲਾਈ ਲਈ ਕੰਮ ਕਰਨ ਵਾਲੀ ਹਿੰਦੂ ਜਨਜਾਗ੍ਰਿਤੀ ਸੰਮਤੀ ਨਾਲ ਜੁੜਿਆ ਹੋਇਆ ਸੀ। ਪਰ ਪਿਛਲੇ ਕੁਝ ਮਹੀਨਿਆਂ ਤੋਂ ਉਹ ਹਿੰਦੂ ਸੰਗਠਨਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੋ ਰਿਹਾ ਸੀ। ਹਿੰਦੂ ਜਨਜਾਗ੍ਰਿਤੀ ਸਨਾਤਨ ਸੰਸਥਾ ਦਾ ਸੰਗਠਨ ਹੈ।ਵੈਭਵ ਦੇ ਵਕੀਲ ਸੰਜੀਵ ਪੂਨਾਲੇਕਰ ਨੇ ਕਿਹਾ ਕਿ ਵੈਭਵ ਹਿੰਦੂਤਵੀ ਕਾਰਕੁਨ ਹੈ, ਇਸ ਲਈ ਉਸਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਪੂਨਾਲੇਕਰ ਨੇ ਕਿਹਾ, ''ਵੈਭਵ ਗਊਰੱਖਿਅਕ ਹੈ ਅਤੇ ਉਹ ਈਦ ਮੌਕੇ ਜਾਨਵਰਾਂ ਦੀ ਬਲੀ ਦਿੱਤੇ ਜਾਣ ਦਾ ਵਿਰੋਧ ਕਰਦਾ ਹੈ। ਉਸ ਨੂੰ ਹਰ ਸਾਲ ਜ਼ਿਲ੍ਹੇ ਤੋਂ ਬਾਹਰ ਭੇਜਿਆ ਜਾਂਦਾ ਸੀ ਅਤੇ ਹੁਣ ਸਰਕਾਰ ਉਸਦੀ ਜ਼ਿੰਦਗੀ ਤਬਾਹ ਕਰਨਾ ਚਾਹੁੰਦੀ ਹੈ।'' ਫੋਟੋ ਕੈਪਸ਼ਨ ਮੁਲਜ਼ਮ ਦੇ ਵਕੀਲ ਸੰਜੀਵ ਪੂਨਾਲੇਕਰ ਦੇ ਅਦਾਲਤੀ ਰਿਮਾਂਡ ਦੀ ਮੰਗ ਕੀਤੀ ਸਨਾਤਮ ਸੰਸਥਾ ਦੇ ਕਾਨੂੰਨੀ ਸਲਾਹਕਾਰ ਪੂਨਾਲੇਕਰ ਨੇ ਕਿਹਾ ਕਿ ਵੈਭਵ ਸਨਾਤਨ ਦਾ ਮੈਂਬਰ ਨਹੀਂ ਹੈ ਬਲਕਿ ਉਹ ਹਿੰਦੂਤਵ ਕਾਰਕੁਨ ਹੈ ਇਸ ਲਈ ਉਸ ਦੀ ਕਾਨੂੰਨੀ ਸਹਾਇਤਾ ਕੀਤੀ ਜਾਵੇਗੀ। ਜਦੋ ਵੈਭਵ ਰਾਊਤ ਦੇ ਨਾਂ ਦੀ ਗੂਗਲ ਉੱਤੇ ਸਰਚ ਮਾਰੀ ਗਈ ਤਾਂ ਸਨਾਤਨ ਸੰਸਥਾ ਦੀ ਵੈੱਬਸਾਇਟ ਉੱਤੇ ਇਸ ਨਾਲ ਦੇ ਕਈ ਨਤੀਜੇ ਮਿਲੇ ਪਰ ਇਨ੍ਹਾਂ ਵਿੱਚੋਂ ਬਹੁਤ ਸਾਰੇ ਲਿੰਕ ਹੁਣ ਖੁੱਲਣੋਂ ਹਟ ਗਏ ਹਨ। Image copyright Sanatan Sanstha ਫੋਟੋ ਕੈਪਸ਼ਨ ਵੈਭਵ ਰਾਊਤ ਦੇ ਨਾਂ ਦੀ ਗੂਗਲ ਉੱਤੇ ਸਰਚ ਮਾਰੀ ਗਈ ਸੁਧਨਾ ਗੋਂਢਾਲੇਕਰ ਕੌਣ ਹੈ?ਸੁਧਨਾ ਗੋਂਢਾਲੇਕਰ ਸੰਭਾਜੀ ਭਿੜੇ ਦੀ ਸੰਸਥਾ ਸ਼ਿਵਪ੍ਰਤਿਸ਼ਠਾਨ ਦਾ ਮੈਂਬਰ ਹੈ। ਸ਼ਿਵਪ੍ਰਤਿਸ਼ਠਾਨ ਦੇ ਮੈਂਬਰ ਨਿਤਿਨ ਚੌਗਲੇ ਨੇ ਨਿਊਜ਼ ਚੈਨਲ ਟੀਵੀ-9 ਮਰਾਠੀ ਨੂੰ ਦੱਸਿਆ ਕਿ ਉਹ ਪਹਿਲਾਂ ਇਸ ਸੰਸਥਾ ਨਾਲ ਜੁੜਿਆ ਹਇਆ ਸੀ ਪਰ ਪਿਛਲੇ ਸਾਲ ਤੋਂ ਉਸ ਦਾ ਸੰਗਠਨ ਨਾਲ ਕੋਈ ਵੀ ਸਬੰਧ ਨਹੀਂ ਹੈ। ਅੱਤਵਾਦੀ ਸੰਗਠਨ ਹੈ ਸਨਾਤਨ ਸੰਸਥਾ: ਕਾਂਗਰਸਮਹਾਰਾਸ਼ਟਰ ਕਾਂਗਰਸ ਦੇ ਸੂਬਾ ਪ੍ਰਧਾਨ ਅਸ਼ੋਕ ਚਵਾਨ ਨੇ ਕਿਹਾ, ''ਇਹ ਤਾਂ ਪਹਿਲਾਂ ਦੀ ਸਾਫ਼ ਹੋ ਚੁੱਕਾ ਹੈ ਕਿ ਸਨਾਤਨ ਅੱਤਵਾਦੀ ਸੰਗਠਨ ਹੈ, ਇਸ ਦੀ ਬੰਬ ਧਮਾਕਿਆ ਤੇ ਹਿੰਸਕ ਸੋਚ ਸਮੇਂ ਸਮੇਂ ਸਾਹਮਣੇ ਆਉਂਦੀ ਰਹੀ ਹੈ। ਇਸ ਲਈ ਸਨਾਤਨ ਨੂੰ ਅੱਤਵਾਦੀ ਸੰਗਠਨ ਐਲਾਨਿਆ ਜਾਣਾ ਚਾਹੀਦਾ ਹੈ।''ਉੱਧਰ ਕਾਂਗਰਸ ਆਗੂ ਸਚਿਨ ਸਾਵੰਤ ਨੇ ਟਵੀਟ ਰਾਹੀ ਇੱਕ ਫੋਟੋ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਵੈਭਵ ਸਨਾਤਨ ਨਾਲ ਸਿੱਧਾ ਜੁੜਿਆ ਹੋਇਆ ਹੈ। Image copyright Sachin Sawant ਸਨਾਤਨ ਸੰਸਥਾ ਦਾ ਪਿਛੋਕੜ :ਸਨਾਤਨ ਸੰਸਥਾ ਉਹੀ ਸੰਗਠਨ ਹੈ ਜਿਸ ਦੇ ਕਾਰਕੁਨ ਪਹਿਲਾਂ ਗਡਕਰੀ ਰੰਗਾਆਇਤਨਾ, ਮਾਰਗੋ ਬਲਾਸਟ , ਡੋਭਾਲਕਰ ਕਤਲ ਕੇਸ ਅਤੇ ਪਨਸਾਰੇ ਕਤਲ ਕੇਸ ਵਿਚ ਗ੍ਰਿਫ਼ਤਾਰ ਹੋ ਚੁੱਕੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਕੌਰੇਗਾਓਂ ਭੀਮਾ ਵਿਚ ਹਿੰਸਾ ਭੜਕਾਉਂਣ ਵਿਚ ਹੀ ਸੰਭਾਜੀ ਭਿੜੇ ਦੀ ਸੰਸਥਾ ਸ਼ਿਵਪ੍ਰਤਿਸ਼ਠਾਨ ਦੀ ਹੱਥ ਹੈ। ਪਰ ਉਦੋਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਤੋਂ ਇਨਕਾਰ ਕੀਤਾ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਵਰਨ ਰਾਖਵਾਂਕਰਨ ਬਿੱਲ ਲੋਕ ਸਭਾ ਵਿੱਚ ਪਾਸ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46791336 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਲੋਕ ਸਭਾ ਵਿੱਚ ਉੱਚ ਜਾਤੀ ਦੇ ਆਰਥਿਕ ਤੌਰ ’ਤੇ ਪਿਛੜੇ ਵਰਗਾਂ ਲਈ 10 ਫੀਸਦੀ ਰਾਖਵਾਂਕਰਨ ਲਾਗੂ ਕਰਨ ਵਾਲੇ ਸੰਵਿਧਾਨਕ ਸੋਧ ਬਿਲ(124ਵਾਂ) ਲੋਕ ਸਭਾ ਵਿਚ ਪਾਸ ਕਰ ਦਿੱਤਾ ਹੈ। ਬਿੱਲ ਦੇ ਹੱਕ ਵਿੱਚ 323 ਵੋਟਾਂ ਪਈਆਂ ਜਦਕਿ ਵਿਰੋਧ ਵਿਚ ਸਿਰਫ਼ 3 ਵੋਟਾਂ ਪਈਆਂ। ਤਕਰੀਬਨ ਪੰਜ ਘੰਟੇ ਦੀ ਚਰਚਾ ਮਗਰੋਂ ਮੰਗਰੋਂ ਮੰਗਲਵਾਰ ਰਾਤ ਨੂੰ ਕਾਨੂੰਨ ਪਾਸ ਹੋ ਗਿਆ।ਲੋਕ ਸਭਾ ਵਿਚ ਬਹਿਸ ਨੂੰ ਸਮੇਟਦਿਆਂ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਨੇ ਕਿਹਾ ਕਿ ਮੋਦੀ ਸਰਕਾਰ ਦੀ ਨੀਤੀ ਤੇ ਨੀਅਤ ਉੱਤੇ ਸ਼ੱਕ ਨਾ ਕੀਤਾ ਜਾਵੇ ਅਤੇ ਇਸ ਬਿੱਲ ਨੂੰ ਪਾਸ ਕੀਤਾ ਜਾਵੇ। Image copyright LOKSABHA TV ਕਾਨੂੰਨ ਪਾਸ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਇਸ ਨੂੰ ਇਤਿਹਾਸਕ ਦੱਸਿਆ।ਉਨ੍ਹਾਂ ਲਿਖਿਆ, ''ਸੰਵਿਧਾਨ (124ਵਾਂ ਸੋਧ) ਬਿਲ, 2019 ਲੋਕ ਸਭਾ ਵਿੱਚ ਪਾਸ ਹੋਣਾ ਦੇਸ ਦੇ ਇਤਿਹਾਸ ਵਿੱਚ ਇੱਕ ਅਹਿਮ ਪਲ ਹੈ। ਇਹ ਸਮਾਜ ਦੇ ਸਾਰੇ ਤਬਕਿਆਂ ਨੂੰ ਨਿਆਂ ਦਿਵਾਉਣ ਦੇ ਲਈ ਅਸਰਦਾਰ ਸਾਬਿਤ ਹੋਵੇਗਾ।'' Image Copyright @narendramodi @narendramodi Image Copyright @narendramodi @narendramodi ਤੀਜੇ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਉਨ੍ਹਾਂ ਦੀ ਸਰਕਾਰ 'ਸਬਕਾ ਸਾਥ, ਸਬਕਾ ਵਿਕਾਸ' ਦੇ ਸਿਧਾਂਤ ਉੱਤੇ ਚੱਲਦੀ ਹੈ। ਪੀਐੱਮ ਨੇ ਕੁੱਲ ਤਿੰਨ ਟਵੀਟ ਕੀਤੇ, ਇਸ ਤੋਂ ਬਾਅਦ ਕੀਤੇ ਗਏ ਟਵੀਟ ਵਿੱਚ ਉਨ੍ਹਾਂ ਨੇ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ।ਮੋਦੀ ਦੀ ਨੀਤੀ ਤੇ ਨੀਅਤ ਸਾਫ਼- ਗਹਿਲੋਤਕੇਂਦਰੀ ਸਮਾਜਿਕ ਨਿਆਂ ਮੰਤਰੀ ਨੇ ਥਾਵਰ ਚੰਦ ਗਹਿਲੋਤ ਨੇ ਸੰਸਦ ਵਿਚ ਬਹਿਸ ਦਾ ਜਵਾਬ ਦਿੰਦਿਆਂ ਕਿਹਾ :ਸਰਕਾਰ ਨੇ ਆਰਟੀਕਲ 16 ਵਿਚ ਸਬ -ਸੈਕਸ਼ਨ-6 ਜੋੜਿਆ ਹੈ। ਇਹ ਸੋਧ ਸਿੱਖਿਆ ਸੰਸਥਾਵਾਂ ਤੇ ਨੌਕਰੀਆਂ ਵਿਚ 10 ਫੀਸਦ ਰਾਖਵਾਂਕਰਨ ਦੇਣ ਲਈ ਕੀਤੀ ਗਈ ਹੈ।ਉਨ੍ਹਾਂ ਦਾਅਵਾ ਕੀਤਾ ਕਿ ਅਦਾਲਤ ਵਿਚ ਇਹ ਬਿੱਲ ਨਹੀਂ ਅਟਕੇਗਾ ਕਿਉਂ ਕਿ ਇਹ ਸੰਵਿਧਾਨ ਵਿਚ ਸੋਧ ਕਰਕੇ ਆਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੀ ਨਰਸਿੰਮਾ ਰਾਓ ਸਰਕਾਰ ਨੇ ਹੁਕਮਾਂ ਨਾਲ ਅਜਿਹੀ ਕੋਸ਼ਿਸ਼ ਕੀਤੀ ਸੀ ਪਰ ਉਸਨੂੰ ਅਦਾਲਤ ਨੇ ਰੋਕ ਦਿੱਤਾ ਸੀ।ਮੰਤਰੀ ਨੇ ਕਿਹਾ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀ ਤੇ ਨੀਅਤ ਸਾਫ਼ ਹੈ ਅਤੇ ਵਿਰੋਧੀ ਧਿਰ ਦੀਆਂ ਸਭ ਸ਼ੰਕਾਵਾਂ ਨਿਰਮੂਲ ਹਨ। ਉਨ੍ਹਾਂ ਕਿਹਾ ਕਿ ਇਹ ਸੋਧਾਂ ਲੰਬੇ ਅਧਿਐਨ ਤੋਂ ਬਾਅਦ ਪੇਸ਼ ਕੀਤੀਆਂ ਗਈਆਂ ਹਨ'।'ਇਹ ਸੋਧ ਬਿੱਲ ਅਸੀਂ ਆਖਰੀ ਦਿਨ ਲਿਆਏ ਹਾਂ , ਪਰ ਲਿਆਏ ਤਾਂ ਹੈ, ਉਹ ਵੀ ਚੰਗੀ ਨੀਅਤ ਨਾਲ ਲਿਆਏ ਹਾਂ, ਇਸ ਦਾ ਸਵਾਗਤ ਕਰਨਾ ਚਾਹੀਦਾ'।ਮੰਤਰੀ ਨੇ ਸੰਸਦ ਵਿਚ ਵਾਅਦਾ ਕੀਤਾ ਕਿ ਇਸ ਬਿੱਲ ਵਿਚ ਜੋ ਨਿਯਮ ਲਿਖੇ ਗਏ ਹਨ। ਉਸੇ ਆਧਾਰ ਉੱਤੇ ਕਾਨੂੰਨ ਹੋਏਗਾ। ਇਸ ਵਿਚ ਸਾਰੇ ਹੀ ਧਰਮਾਂ ਤੇ ਜਾਤਾਂ ਦੇ ਲੋਕ ਆਉਣਗੇ ,ਜੋ ਵੀ ਦਲਿਤ ਜਾਂ ਪੱਛੜੇ ਰਾਖਵੇਂਕਰਨ ਦੇ ਤਹਿਤ ਨਹੀਂ ਆਉਂਦੇ ਹਨ।ਹੁਕਮ ਦੇਵ ਨੇ ਕਿਹਾ ਉਦਾਰਵਾਦੀ ਧਾਰਾ ਦਾ ਸੂਰਜਬਹਿਸ ਦੌਰਾਨ ਬੋਲਦਿਆਂ ਭਾਜਪਾ ਦੇ ਬਿਹਾਰ ਤੋਂ ਲੋਕ ਸਭਾ ਮੈਂਬਰ ਹੁਕਮ ਦੇਵ ਸਿੰਘ ਨੇ ਕਿਹਾ, ''ਮੈਂ ਜਿਸ ਲਈ ਲੜਦਾ ਸੀ, ਉਹ ਸੁਪਨਾ ਪੂਰਾ ਹੋਇਆ ਹੈ। ਇਹ ਸਮਾਜ ਦੇ ਵਿਕਾਸ ਸੰਪੂਰਨ ਦਾ ਮਿਸ਼ਨ ਹੈ।'' ਉਨ੍ਹਾਂ ਕਿਹਾ, 'ਭਾਜਪਾ ਆਗੂਆਂ ਨੇ ਪੱਛੜਾ ਵਰਗ ਕਮਿਸ਼ਨ ਨੂੰ ਮਾਨਤਾ ਦੇ ਕੇ ਕੁਰਬਾਨੀ ਕੀਤੀ ਹੈ। ਉਨ੍ਹਾਂ ਕਿਹਾ ਉਦਾਰ ਤੇ ਕੱਟੜਪੰਥ ਦੀਆਂ ਦੋ ਧਾਰਾਵਾਂ ਹਨ ਅਤੇ ਭਾਜਪਾ ਆਗੂ ਦੇ ਉੱਚੀ ਜਾਤ ਦੇ ਆਗੂ ਉਦਾਰਵਾਦੀ ਬਾਲਮੀਕੀ ਵਿਚਾਰਧਾਰਾ ਦੇ ਫੌਲੋਅਰ ਹਨ'। ਉਨ੍ਹਾਂ ਕਿਹਾ ਕਿ ਇਹ ਬਿੱਲ ਸਮਾਜਕ ਸਮਾਨਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੱਛੜਿਆ ਦੀ ਵਿਰੋਧੀ ਪਾਰਟੀ ਹੈ। ਹੁਕਮ ਦੇਵ ਸਿੰਘ ਨੇ ਕਿਹਾ ਮੋਦੀ ਨੇ ਜਿਸ ਉਦਾਰਵਾਦਤਾ ਦੀ ਲਹਿਰ ਚਲਾਈ ਹੈ, ਉਸ ਦਾ ਸਾਥ ਦਿਓ। ਗਰੀਬਾਂ ਦੀ ਸਾਰੀਆਂ ਸਕੀਮਾਂ ਵਿਚ ਕਿਸੇ ਜਾਤ ਧਰਮ ਦਾ ਭੇਦ ਨਹੀਂ ਹੈ ਅਤੇ ਇਹ ਬਿੱਲ ਸਵਰਨਾਂ ਦੇ ਗਰੀਬ ਲੋਕਾਂ ਦੀ ਭਲਾਈ ਲਈ ਹੈ। ਓਵੈਸੀ ਨੇ ਕਿਹਾ 'ਸੰਵਿਧਾਨ ਨਾਲ ਫਰਾਡ' ਏਆਈਐਮਆਈਐਮ ਦੇ ਸੰਸਦ ਮੈਂਬਰ ਅਸਦੂਦੀਨ ਅਵੈਸੀ ਨੇ ਕਿਹਾ, 'ਇਹ ਸੰਵਿਧਾਨ ਨਾਲ ਫਰਾਡ ਹੈ ਅਤੇ ਸਮਾਜਿਕ ਨਿਆਂ ਦੀ ਡਾਕਟਰ ਭੀਮ ਰਾਓ ਅੰਬੇਦਕਰ ਦੀ ਸੋਚ ਦੇ ਖ਼ਿਲਾਫ ਹੈ।ਉਨ੍ਹਾਂ ਕਿਹਾ ਕਿ ਬਿੱਲ ਸੰਵਿਧਾਨ ਦੀ ਮੂਲ ਭਾਵਨਾ ਦੇ ਖਿਲਾਫ਼ ਹੈ'। ਅਵੈਸੀ ਨੇ ਆਪਣੀ ਪੂਰੀ ਗੱਲ ਨੂੰ 8 ਨੁਕਤਿਆਂ ਵਿਚ ਸਮੇਟਦਿਆਂ ਕਿਹਾ ਕਿ ਕੀ ਸਰਕਾਰ ਦੱਸੇਗੀ ਕਿ ਸਵਰਨਾਂ ਨਾਲ ਕਿਹੜਾ ਸਮਾਜਿਕ ਮਤਭੇਦ ਹੋਇਆ ਹੈ ਅਤੇ ਕਿਹੜੇ ਛੂਆ-ਛਾਤ ਦਾ ਸ਼ਿਕਾਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸਵਰਨਾਂ ਦੀ ਗਿਣਤੀ ਬਾਰੇ ਕੋਈ ਇੰਪੀਅਰੀਕਲੀ ਡਾਟਾ ਨਹੀਂ ਹੈ। Image copyright FB/Bhagwant mann ਭਗਵੰਤ ਮਾਨ ਨੇ ਭਾਜਪਾ ਦੀ ਮਨਸ਼ਾ 'ਤੇ ਸਵਾਲ ਚੁੱਕੇਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ, 'ਜੇ ਭਾਜਪਾ ਇਸ ਬਿਲ ਬਾਰੇ ਇੰਨੀ ਹੀ ਗੰਭੀਰ ਹੁੰਦੀ ਤਾਂ ਇਹ ਬਿਲ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਦਿਨ ਲਿਆਉਂਦੀ ਨਾ ਕਿ ਆਖਰੀ ਸੈਸ਼ਨ ਦੇ ਆਖਰੀ ਦਿਨ'।ਭਗਵੰਤ ਮਾਨ ਨੇ ਕਿਹਾ ਕਿ ਇਸ ਸਰਕਾਰ ਵੱਲੋਂ ਐੱਸਸੀ/ਐੱਸਟੀ ਭਾਈਚਾਰੇ ਦਾ ਰਾਖਵਾਂਕਰਨ ਖ਼ਤਮ ਕਰਨ ਦੀ ਸਾਜ਼ਿਸ਼ ਹੈ। ਆਪਣੇ ਭਾਸ਼ਣ ਦੇ ਆਖਰ ਵਿੱਚ ਭਗਵੰਤ ਮਾਨ ਨੇ ਪੰਜਾਬੀ ਕਵੀ ਸੰਤ ਰਾਮ ਉਦਾਸੀ ਦੀਆਂ ਇਹ ਸਤਰਾਂ ਬੋਲੀਆਂ:ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,ਬੋਹਲ੍ਹਾਂ ਵਿਚੋਂ ਨੀਰ ਵਗਿਆ ।ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,ਤੂੜੀ ਵਿਚੋਂ ਪੁੱਤ 'ਜੱਗਿਆ' ।ਇਸੇ ਦੌਰਾਨ ਉੱਤਰ ਪ੍ਰਦੇਸ਼ ਤੋਂ ਅਪਣਾ ਦਲ ਦੀ ਸੰਸਦ ਮੈਂਬਰ ਅਨੂਪ੍ਰਿਆ ਪਟੇਲ ਨੇ ਕਿਹਾ ਕਿ ਅੰਤ ਭਲਾ ਤੋਂ ਸਭ ਭਲਾ, ਇਹ ਸੋਧ ਬਿੱਲ ਆਮ ਵਰਗ ਦੇ ਗਰੀਬ ਲੋਕਾਂ ਦੇ ਹਿੱਤਾਂ ਨੂੰ ਪੂਰਾ ਕਰੇਗਾ। ਪਰ ਉਨ੍ਹਾਂ ਸਵਾਲ ਕੀਤਾ ਕਿ ਕੀ ਪੱਛੜੀਆਂ ਜਾਤਾਂ ਦੀ ਅਬਾਦੀ ਮੁਤਾਬਕ ਉਨ੍ਹਾਂ ਨੂੰ ਰਾਖਵਾਂਕਰਨ ਦਿੱਤਾ ਜਾਵੇਗਾ ਤੇ ਨਾਲ ਹੀ ਸਰਕਾਰੀ ਨੌਕਰੀਆਂ ਦੇਣ ਬਾਰੇ ਪੁੱਛਿਆ।ਹਰਿਆਣਾ ਦੀ ਜਨ ਨਾਇਕ ਜਨਤਾ ਪਾਰਟੀ ਦੇ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੇ ਕਿਹਾ, ''ਕੀ ਸਰਕਾਰ ਜਾਤ ਜਨ ਗਣਨਾ ਦੇ ਅੰਕੜਿਆਂ ਨੂੰ ਜਨਤਕ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ 2011 ਦੇ ਅੰਕੜਿਆ ਉੱਤੇ ਆਧਾਰ ਬਣਾਉਣਾ ਗਲਤ ਹੈ।'' ਮਹਾਰਾਸ਼ਟਰ ਆਰ ਪੀ ਪਾਰਟੀ ਦੇ ਰਾਮਦਾਸ ਅਠਾਵਲੇ ਨੇ ਕਿਹਾ, ''ਪ੍ਰਧਾਨ ਮੰਤਰੀ ਹਨ ਬਹੁਤ ਚਲਾਕ, ਇਸ ਲਈ ਆਇਆ ਹੈ ਬਿੱਲ ਸਵਰਨ ਰਾਖਵਾਂਕਰਨ ਤੇ ਤਿੰਨ ਤਲਾਕ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਮੋਦੀ ਨਾਲ ਹੁਸ਼ਿਆਰੀ ਨਾ ਕਰਨ ਕਿਉਂ ਕਿ 2019 ਵਿਚ ਲੋਕ ਉਨ੍ਹਾਂ ਦੀ ਪਾਰਟੀ ਨੂੰ ਖੂੰਝੇ ਲਾ ਦੇਣਗੇ।'' ਬਿੱਲ ਦੀ ਕੀ ਹੈ ਰੂਪਰੇਖਾਸਾਰਿਆਂ ਧਰਮਾਂ ਦੇ ਲੋਕਾਂ ਨੂੰ ਇਸ ਬਿਲ ਨਾਲ ਫਾਇਦਾ ਹੋਵੇਗਾ।ਨਿੱਜੀ ਸਿੱਖਿਆ ਅਦਾਰਿਆਂ ਵਿੱਚ ਹੀ ਰਾਖਵਾਂਕਰਨ ਲਾਗੂ ਹੋਵੇਗਾ।ਸਰਕਾਰੀ ਮਦਦ ਨਾ ਲੈਣ ਵਾਲੇ ਅਦਾਰਿਆਂ ਨੂੰ ਵੀ ਰਾਖਵਾਂਕਰਨ ਦੇਣਾ ਪਵੇਗਾਸਰਕਾਰੀ ਨੌਕਰੀਆਂ ਵਿੱਚ 10 ਫੀਸਦ ਰਾਖਵਾਂਕਰਨ ਦਿੱਤਾ ਜਾਵੇਗਾਐੱਸ ਸੀ/ਐੱਸ ਟੀ ਦੇ ਰਾਖਵੇਂਕਰਨ ਨਾਲ ਕੋਈ ਕੋਈ ਛੇੜਖਾਨੀ ਨਹੀਂ ਕੀਤੀ ਜਾਵੇਗੀ।ਬਿਲ ਵਿੱਚ ਸ਼ਬਦ ਘੱਟ ਹਨ ਪਰ ਲਾਭ ਸਮਾਜ ਦੇ ਵੱਡੇ ਵਰਗ ਨੂੰ ਮਿਲਣ ਵਾਲਾ ਹੈ।ਜੇ ਇਸ ਸੋਧ ਦਾ ਅਦਾਲਤ ਵਿੱਚ ਵਿਰੋਧ ਵੀ ਕੀਤਾ ਗਿਆ ਤਾਂ ਵੀ ਸਾਨੂੰ ਉਮੀਦ ਹੈ ਕਿ ਉਸ ਵਿਰੋਧ ਨੂੰ ਅਦਾਲਤ ਵਿੱਚ ਹਾਰ ਦਾ ਮੂੰਹ ਦੇਖਣਾ ਪਵੇਗਾ।ਮੋਦੀ ਸਰਕਾਰ ਨੇ ਸਿੰਨੋ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ’ਤੇ ਇਹ ਸੰਵਿਧਾਨ ਸੋਧ ਬਿਲ ਤਿਆਰ ਕੀਤਾ ਹੈ। ਸੰਵਿਧਾਨ ਦੇ 16 ਆਰਟੀਕਲ ਵਿੱਚ ਇੱਕ ਬਿੰਦੂ ਜੋੜਿਆ ਜਾਵੇਗਾ ਜਿਸ ਦੇ ਅਨੁਸਾਰ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ 10 ਫੀਸਦ ਰਾਖਵਾਂਕਰਨ ਦੇ ਸਕਦੇ ਹਨ।ਕਾਂਗਰਸ ਦੇ ਆਗੂ ਕੇ.ਵੀ. ਥੌਮਸ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਬਿਲ ਦੇ ਖਿਲਾਫ਼ ਨਹੀਂ ਹੈ। ਉਨ੍ਹਾਂ ਕਿਹਾ, ""ਇਸ ਬਿਲ ਨੂੰ ਜੇਪੀਸੀ (ਜੁਆਈਂਟ ਪਾਰਲੀਮਾਨੀ ਕਮੇਟੀ) ਕੋਲ ਭੇਜਣਾ ਚਾਹੀਦਾ ਹੈ। ਸਰਕਾਰ ਨੂੰ ਇਸ ਬਿਲ ਬਾਰੇ ਜਲਦਬਾਜ਼ੀ ਨਹੀਂ ਕਰਦੀ ਚਾਹੀਦੀ ਹੈ।’’ Image copyright Getty Images ਫੋਟੋ ਕੈਪਸ਼ਨ ਭਗਵੰਤ ਮਾਨ ਨੇ ਕਿਹਾ ਕਿ ਇਸ ਸਰਕਾਰ ਵੱਲੋਂ ਐੱਸਸੀ/ਐੱਸਟੀ ਭਾਈਚਾਰੇ ਦਾ ਰਾਖਵਾਂਕਰਨ ਖ਼ਤਮ ਕਰਨ ਦੀ ਸਾਜ਼ਿਸ਼ ਕੇ.ਵੀ ਥੌਮਸ ਨੇ ਇਹ ਵੀ ਕਿਹਾ ਜਦੋਂ ਨਵੀਂ ਨੌਕਰੀਆਂ ਬਣਾਈਆਂ ਹੀ ਨਹੀਂ ਗਈਆਂ ਤਾਂ ਬਿਲ ਲਿਆਉਣ ਦਾ ਕੀ ਮਤਲਬ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਿਲ ਅਨੁਸਾਰ ਜੋ ਆਮਦਨ ਦੀ ਹੱਦ ਦਿੱਤੀ ਗਈ ਹੈ ਕਿਸੇ ਵੀ ਮਾਅਨੇ ਵਿੱਚ ਘੱਟ ਨਹੀਂ ਹੈ ਅਤੇ ਜ਼ਮੀਨ ਦੀ ਹੱਦ ਜੋ ਪ੍ਰਸਤਾਵਿਤ ਬਿਲ ਵਿੱਚ ਹੈ ਉਹ ਕਈ ਲੋਕਾਂ ਕੋਲ ਨਹੀਂ ਹੈ।ਅਰੁਣ ਜੇਤਲੀ ਨੇ ਕਿਹਾ?ਨਰਸਿਮਹਾ ਰਾਓ ਨੇ ਵੀ ਆਰਥਿਕ ਆਧਾਰ ’ਤੇ 10 ਫੀਸਦ ਰਾਖਵਾਂਕਰਨ ਦੇਣ ਦੀ ਮਤਾ ਪੇਸ਼ ਕੀਤਾ ਸੀ।ਰਾਖਵੇਂਕਰਨ ਦੀ 50 ਫੀਸਦ ਦੀ ਲਿਮਿਟ ਦੀ ਧਾਰਨਾ ਗਲਤ ਹੈ, ਸੰਸਦ ਵਿੱਚ ਪਾਸ ਹੋਣ ’ਤੇ 50 ਫੀਸਦ ਤੋਂ ਵੱਧ ਰਾਖਵਾਂਕਰਨ ਦਿੱਤਾ ਜਾ ਸਕਦਾ ਹੈ। ਜੇ ਅਸੀਂ ਸਿਆਸੀ ਮਤਭੇਦ ਵੱਖ ਕਰ ਲਈਏ ਤਾਂ ਸਾਨੂੰ ਰਾਖਵੇਂਕਰਨ ਦੇ ਮਾਮਲੇ ਨੂੰ ਸਮਝਣ ਵਿੱਚ ਮਦਦ ਮਿਲੇਗੀਸਮਾਜ ਵਿੱਚ ਇਤਿਹਾਸਕ ਤੌਰ ਤੇ ਫਰਕ ਸੀ ਅਤੇ ਸੰਵਿਧਾਨ ਬਣਾਉਣ ਵਾਲਿਆਂ ਨੇ ਬਰਾਬਰੀ ਦੀਆਂ ਕੋਸ਼ਿਸ਼ਾਂ ਕੀਤੀਆਂ।ਸ਼ਿਵਸੈਨਾ ਨੇ ਬਿਲ ਦੀ ਹਮਾਇਤ ਕੀਤੀ ਹੈ। ਪਾਰਟੀ ਵੱਲੋਂ ਆਨੰਦਰਾਓ ਅਦਸੁਲ ਨੇ ਕਿਹਾ ਕਿ ਸਰਕਾਰ ਨੂੰ ਇਸ ਦੇ ਲਈ 4.5 ਸਾਲ ਦਾ ਵਕਤ ਕਿਉਂ ਲੈਣਾ ਪਿਆ ਜਦਕਿ ਇਸ ਨੂੰ ਪਹਿਲਾਂ ਹੀ ਲਿਆਉਣਾ ਚਾਹੀਦਾ ਸੀ।ਭਾਵੇਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਨੋਟਬੰਦੀ ਕਾਰਨ ਕਈ ਛੋਟੇ ਉਦਯੋਗ ਬੰਦ ਹੋਏ ਹਨ ਅਤੇ ਇਸ ਨਾਲ ਕਈ ਨੌਕਰੀਆਂ ਪ੍ਰਭਾਵਿਤ ਹੋਈਆਂ ਹਨ। ਜੀਐੱਸਟੀ ਦਾ ਵੀ ਕਈ ਵਪਾਰੀਆਂ ’ਤੇ ਅਸਰ ਪਿਆ ਹੈ।ਰਾਮ ਵਿਲਾਸ ਪਾਸਵਾਨ ਨੇ ਕੀ ਕਿਹਾ?ਸਰਕਾਰ ਨੇ ਇਸ ਬਿਲ ਵਿੱਚ ਧਰਮ ਦੇ ਆਧਾਰ ’ਤੇ ਵਿਤਕਰਾ ਨਹੀਂ ਕੀਤਾ ਗਿਆ ਹੈ ਜੋ ਇੱਕ ਚੰਗੀ ਗੱਲ ਹੈ। ਆਜ਼ਾਦੀ ਤੋਂ ਬਾਅਦ ਸਵਰਨ ਵੀ ਗਰੀਬ ਹੋਏ ਹਨ ਅਤੇ ਉਨ੍ਹਾਂ ਦੇ ਰਾਖਵੇਂਕਰਨ ਦੀ ਗੱਲ ਗਲਤ ਨਹੀਂ ਹੈ।ਅਸੀਂ ਆਪਣੀ ਪਾਰਟੀ ਦੀ ਸਥਾਪਨਾ ਵੇਲੇ ਉੱਚੀ ਜਾਤੀ ਦੇ ਲੋਕਾਂ ਲਈ 15 ਫੀਸਦ ਦੇ ਰਾਖਵੇਂਕਰਨ ਦੀ ਗੱਲ ਕੀਤੀ ਸੀ ਪਰ ਐੱਸਸੀ/ਐੱਸਟੀ ਨੂੰ ਹੀ ਆਬਾਦੀ ਦੇ ਮੁਤਾਬਕ ਰਾਖਵਾਂਕਰਨ ਮਿਲਿਆ ਹੈ।ਸਾਡੀ ਬੇਨਤੀ ਹੈ ਕਿ ਹੁਣ ਇਸ 60 ਫੀਸਦੀ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੁਣ ਨੌਂਵੀ ਸੂਚੀ ਵਿੱਚ ਸ਼ਾਮਿਲ ਕਰਨ ਤਾਂ ਜੋ ਮਾਮਲਾ ਕੋਰਟ ਵਿੱਚ ਨਾ ਜਾਵੇ। ਰਾਖਵਾਂਕਰਨ ਕਿਸ ਨੂੰ ਮਿਲੇਗਾ - 9 ਤੱਥਪਰਿਵਾਰਕ ਸਾਲਾਨਾ ਕਮਾਈ 8 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈਪਰਿਵਾਰ ਮਤਲਬ ਰਾਖਵਾਂਕਰਨ ਲੈਣ ਵਾਲਾ ਖੁਦ, ਉਸ ਦੇ ਮਾਪੇ, ਪਤੀ/ਪਤਨੀ, 18 ਸਾਲਾਂ ਤੋਂ ਘੱਟ ਉਮਰ ਦੇ ਭੈਣ-ਭਰਾ ਅਤੇ ਬੱਚੇ ਕਮਾਈ ਵਿੱਚ ਹਰ ਸਰੋਤ ਸ਼ਾਮਲ ਹੋਵੇਗਾ — ਤਨਖ਼ਾਹ, ਖੇਤੀ, ਕਾਰੋਬਾਰ, ਸਨਅਤ ਵਗੈਰਾ ਖੇਤੀ ਦੀ ਜ਼ਮੀਨ 5 ਏਕੜ ਤੋਂ ਘੱਟ ਹੋਵੇ, ਜੇ ਰਿਹਾਇਸ਼ੀ ਫਲੈਟ ਹੈ ਤਾਂ 1000 ਸਕੁਏਅਰ ਫੁੱਟ ਤੋਂ ਛੋਟਾ ਹੋਵੇਜੇ ਕਿਸੇ ਨਗਰ ਪਾਲਿਕਾ ਖੇਤਰ ਦੇ ਅੰਦਰ ਪਲਾਟ ਹੈ ਤਾਂ 100 ਗਜ ਤੋਂ ਘੱਟ ਹੋਵੇ, ਬਾਹਰ ਹੈ ਤਾਂ 200 ਗਜ ਤੋਂ ਘੱਟ ਹੋਵੇ ਇਹ ਰਾਖਵਾਂਕਰਨ ਕਿਸੇ ਧਰਮ ਨਾਲ ਨਹੀਂ ਜੁੜਿਆ ਹੈ, ਇਸ ਲਈ ਇਹ ਸਵਰਨ ਹਿੰਦੂਆਂ ਨੂੰ ਤਾਂ ਮਿਲ ਹੀ ਸਕਦਾ ਹੈ ਸਗੋਂ ਈਸਾਈ ਅਤੇ ਮੁਸਲਮਾਨਾਂ ਵਰਗੇ ਹੋਰਨਾਂ ਵਰਗਾਂ ਲਈ ਵੀ ਹੈ, ਕਿਉਂਕਿ ਇਹ ਸਿਰਫ ਆਰਥਕ ਕਮਜ਼ੋਰੀ ਦੇ ਆਧਾਰ 'ਤੇ ਹੈ।ਜੇ ਕੋਈ ਦਲਿਤ ਜਾਂ ਹੋਰਨਾਂ ਜਾਤਾਂ ਲਈ ਦਿੱਤੇ ਜਾਂਦੇ ਰਾਖਵੇਂਕਰਨ ਨੂੰ ਲੈ ਰਿਹਾ ਹੈ ਤਾਂ ਉਸ ਨੂੰ ਇਹ ਰਾਖਵਾਂਕਰਨ ਨਹੀਂ ਮਿਲੇਗਾਇਸ ਨੂੰ ਲਾਗੂ ਕਰਨ ਲਈ ਸੰਵਿਧਾਨ ਦੇ ਆਰਟੀਕਲ 15 ਤੇ 16 ਵਿੱਚ ਸੋਧ ਕਰਨਾ ਪਵੇਗਾ ਜਿਸ ਲਈ ਸੰਸਦ ਵਿੱਚ ਦੋ-ਤਿਹਾਈ ਵੋਟਾਂ ਜ਼ਰੂਰੀ ਹਨ, ਜੋ ਕਿ ਭਾਜਪਾ ਸਰਕਾਰ ਕੋਲ ਅਜੇ ਨਹੀਂ ਹਨਇਹ ਰਾਖਵਾਂਕਰਨ ਮੌਜੂਦਾ 50 ਫ਼ੀਸਦੀ ਤੋਂ ਉੱਪਰ ਹੋਵੇਗਾਕੀ ਕਹਿੰਦੇ ਹਨ ਮਾਹਿਰ?ਸੀਨੀਅਰ ਵਕੀਲ ਰਾਜੀਵ ਗੋਦਾਰਾ ਦਾ ਕਹਿਣਾ ਹੈ ਕਿ ਬੇਸ਼ੱਕ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਇਸ ਵੇਲੇ ਸਿਆਸੀ ਰੂਪ ਤੋਂ ਅਹਿਮ ਹੈ। ਜਨਤਕ ਜ਼ਿੰਦਗੀ ਵਿੱਚ ਆਰਥਿਕ ਆਧਾਰ 'ਤੇ ਰਾਖਵਾਂਕਰਨ ਦਿੱਤੇ ਜਾਣ ਦਾ ਵਿਚਾਰ ਵੱਡੇ ਪੱਧਰ 'ਤੇ ਸਵੀਕਾਰਯੋਗ ਨਜ਼ਰ ਆਉਂਦਾ ਹੈ। ਪਰ ਚੋਣਾਂ ਵੇਲੇ ਲਿਆ ਗਿਆ ਇਹ ਫ਼ੈਸਲਾ ਇਹ ਸਾਬਿਤ ਕਰਦਾ ਹੈ ਕਿ ਸਰਕਾਰ ਰੁਜ਼ਗਾਰ ਦੇ ਸੰਕਟ ਨੂੰ ਮੰਨਣ ਅਤੇ ਉਸ ਨੂੰ ਹੱਲ ਕਰਨ ਲਈ ਮਜਬੂਰ ਹੋਈ ਹੈ। ਉਨ੍ਹਾਂ ਅੱਗੇ ਰਿਹਾ ਕਿ ਉਂਝ 90 ਦੇ ਦਹਾਕੇ ਵਿੱਚ ਇੰਦਰਾ ਸਾਹਨੀ ਕੇਸ ਦਾ ਫ਼ੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਆਰਥਿਕ ਆਧਾਰ 'ਤੇ ਦਿੱਤੇ ਗਏ ਰਾਖਵੇਂਕਰਨ ਨੂੰ ਗ਼ੈਰ-ਸੰਵਿਧਾਨਕ ਕਰਾਰ ਦਿੱਤਾ ਸੀ।ਉੱਥੇ ਹੀ ਸੁਪਰੀਮ ਕੋਰਟ ਨੇ ਇਹ ਵੀ ਫ਼ੈਸਲਾ ਦਿੱਤਾ ਕਿ 50 ਫ਼ੀਸਦ ਰਾਖਵਾਂਕਰਨ ਲੰਘਣ ਦੀ ਸੀਮਾ ਬਰਾਬਰੀ ਦੇ ਸਿਧਾਂਤ ਦਾ ਉਲੰਘਣ ਕਰਦਾ ਹੈ। ਇਸ ਨਾਲ ਉਸ ਕੋਟੇ ਵਿੱਚ ਨੌਕਰੀ ਜਾਂ ਸਿੱਖਿਆ 'ਚ ਦਾਖਲੇ ਲਈ ਅਰਜ਼ੀ ਭਰਨ ਵਾਲਿਆਂ ਲਈ ਸੰਭਾਵਨਾਵਾਂ ਅਸਿੱਧੇ ਤੌਰ 'ਤੇ ਘੱਟ ਜਾਂਦੀਆਂ ਹੈ।ਇਹ ਵੀ ਪੜ੍ਹੋ:-ਜਦੋਂ ਸੁਪਰੀਮ ਕੋਰਟ ਨੇ ਆਰਥਿਕ ਆਧਾਰ 'ਤੇ ਰਾਖਵੇਂਕਰਨ ਨੂੰ ਗ਼ੈਰ-ਸੰਵਿਧਾਨਕ ਕਿਹਾ ਸੀਸਵਰਨ ਰਾਖਵਾਂਕਰਨ : ਮੋਦੀ ਸਰਕਾਰ ਦੇ ਫੈਸਲੇ ਦਾ ਲਾਭ ਕਿਸ ਨੂੰ ਮਿਲੇਗਾ5 ਖਿਡਾਰੀ ਜਿਨ੍ਹਾਂ ਦੇ ਪ੍ਰਦਰਸ਼ਨ ਕਰਕੇ ਭਾਰਤ ਨੇ ਰਚਿਆ ਇਤਿਹਾਸਇਹ ਵੀਡੀਓ ਵੀ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਨਵੇਂ ਸਾਲ 'ਚ 2018 ਦੀਆਂ ਕੌੜੀਆਂ ਯਾਦਾਂ ਨੂੰ ਇੰਝ ਭੁਲਾਓ 1 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46720947 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ""ਚੰਗੀ ਯਾਦ ਸ਼ਕਤੀ ਲਈ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਭੁੱਲਣਾ ਹੋਵੇਗਾ?"" ਨਵੇਂ ਸਾਲ ਨੇ ਤੁਹਾਡੇ ਦਰਵਾਜ਼ੇ 'ਤੇ ਦਸਤਕ ਦੇ ਦਿੱਤੀ ਹੈ। ਤੁਸੀਂ ਵੀ 2018 ਨੂੰ ਪਿੱਛੇ ਛੱਡ 2019 ਵੱਲ ਹੱਥ ਵਧਾ ਚੁੱਕੇ ਹੋ। ਜੇਕਰ ਤੁਸੀਂ ਮੁੜ ਕੇ ਦੇਖੋਗੇ ਤਾਂ ਸਾਲ 2018 ਵਿੱਚ ਤੁਹਾਡੇ ਨਾਲ ਕਈ ਚੰਗੀਆਂ ਤੇ ਮਾੜੀਆਂ ਚੀਜ਼ਾਂ ਹੋਈਆਂ ਹੋਣਗੀਆਂ ਪਰ ਨਵੇਂ ਸਾਲ ਦੀ ਸੁਰੂਆਤ ਨਾਲ ਤੁਸੀਂ 2018 ਦੀਆਂ ਉਨ੍ਹਾਂ ਮਾੜੀਆਂ ਯਾਦਾਂ ਨੂੰ ਛੱਡ ਕੇ ਅੱਗੇ ਵਧਣਾ ਚਾਹੋਗੇ।ਪਰ ਕੀ ਅਜਿਹਾ ਕਰ ਸਕਣਾ ਮੁਮਕਿਨ ਹੈ? ਕੀ ਸਾਡਾ ਦਿਮਾਗ ਕਿਸੇ ਗੱਲ ਨੂੰ ਸੱਚ ਵਿੱਚ ਭੁਲਾ ਸਕਦਾ ਹੈ?ਜੇਕਰ ਤੁਸੀਂ ਇਹ ਸੋਚ ਰਹੇ ਹੋ ਤਾਂ ਦੱਸ ਦਈਏ ਕਿ ਇਹ ਮੁਮਕਿਨ ਹੈ। ਬਸ ਇਸਦੇ ਲਈ ਤੁਹਾਨੂੰ ਥੋੜ੍ਹੀ ਕੋਸ਼ਿਸ਼ ਕਰਨੀ ਪਵੇਗੀ।ਜ਼ਰਾ ਸੋਚੋ, ਤੁਹਾਨੂੰ ਇਹ ਤਾਂ ਯਾਦ ਹੋਵੇਗਾ ਕਿ 1938 ਵਿੱਚ ਵਰਲਡ ਕੱਪ ਕੌਣ ਜਿੱਤਿਆ ਸੀ, ਪਰ ਤੁਹਾਨੂੰ ਇਹ ਯਾਦ ਨਹੀਂ ਹੋਵੇਗਾ ਕਿ ਤੁਸੀਂ ਆਪਣੀ ਕਾਰ ਕਿੱਥੇ ਪਾਰਕ ਕੀਤੀ ਸੀ?ਇਹ ਵੀ ਪੜ੍ਹੋ:ਸੀਰੀਆ 'ਚੋਂ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਆਈਐੱਸ ਨੂੰ ਕਾਬੂ ਕੌਣ ਕਰੇਗਾ ਉਹ ਔਰਤਾਂ ਜਿਨ੍ਹਾਂ ਦੇ ਨਾਂ 2018 'ਚ ਲੋਕਾਂ ਦੀ ਜ਼ੁਬਾਨ 'ਤੇ ਰਹੇ ਇਸ ਗਰੁੱਪ ਨੇ ਡਿਸੇਬਿਲਟੀ ਨੂੰ ਪਿੱਛੇ ਸੁੱਟ ਕੇ ਇੱਕਜੁਟਤਾ ਨੂੰ ਤਰੱਕੀ ਦਾ ਜ਼ਰੀਆ ਬਣਾਇਆ ਵਿਗਿਆਨਕਾਂ ਦਾ ਕਹਿਣਾ ਹੈ ਕਿ ਕਈ ਗੱਲਾਂ ਨੂੰ ਭੁਲਾਇਆ ਜਾਣਾ ਮੁਮਕਿਨ ਹੈ। ਵਿਗਿਆਨਕਾਂ ਦੀ ਮੰਨੀਏ ਤਾਂ ਕੁਝ ਚੀਜ਼ਾਂ ਨੂੰ ਭੁੱਲਣ ਦੇ ਫਾਇਦੇ ਵੀ ਹੁੰਦੇ ਹਨ। ਉਨ੍ਹਾਂ ਮੁਤਾਬਕ ਜੇਕਰ ਤੁਸੀਂ ਚੰਗੀ ਯਾਦ ਸ਼ਕਤੀ ਚਾਹੁੰਦੇ ਹੋ ਤਾਂ ਹਰ ਜਾਣਕਾਰੀ ਨੂੰ ਯਾਦ ਰੱਖਣਾ ਜ਼ਰੂਰੀ ਨਹੀਂ ਹੈ। ਕੁਝ ਚੀਜ਼ਾਂ ਨੂੰ ਭੁੱਲ ਕੇ ਅਸੀਂ ਯਾਦਦਾਸ਼ਤ ਨੂੰ ਬਿਹਤਰ ਵੀ ਬਣਾਉਂਦੇ ਹਾਂ।ਭੁੱਲਣਾ ਸਿੱਖੋਪਰ ਤੁਸੀਂ ਕਹੋਗੇ ਕਿ ਇਹ ਕਿਵੇਂ ਹੋ ਸਕਦਾ ਹੈ। ਤੁਸੀਂ ਕੁਝ ਟਿਪਸ ਅਪਣਾ ਕੇ ਇਹ ਕਰ ਸਕਦੇ ਹੋ। Image copyright Getty Images ਤਾਂ ਚੱਲੋ ਤੁਹਾਨੂੰ ਇਨ੍ਹਾਂ ਟਿਪਸ ਬਾਰੇ ਦੱਸਦੇ ਹਾਂ।ਟਿਪ 1: ਵਾਰ-ਵਾਰ ਯਾਦ ਨਾ ਕਰੋਜਿਸ ਘਟਨਾ ਜਾਂ ਗੱਲ ਨੂੰ ਤੁਸੀਂ ਭੁੱਲਣਾ ਚਾਹੁੰਦੇ ਹੋ, ਉਸ ਨੂੰ ਵਾਰ-ਵਾਰ ਯਾਦ ਨਾ ਕਰੋ। ਸੋਚੋ ਕਿ ਜੇਕਰ ਤੁਸੀਂ ਜੰਗਲ ਦੇ ਕਿਸੇ ਰਸਤੇ ਤੋਂ ਵਾਰ-ਵਾਰ ਜਾਓਗੇ ਤਾਂ ਉਹ ਰਸਤਾ ਤੁਹਾਨੂੰ ਪੱਕੇ ਤੌਰ 'ਤੇ ਯਾਦ ਹੋ ਜਾਵੇਗਾ। Image copyright Getty Images ਫੋਟੋ ਕੈਪਸ਼ਨ ਜੇਕਰ ਤੁਸੀਂ ਗੈਰ-ਜ਼ਰੂਰੀ ਚੀਜ਼ਾਂ ਨੂੰ ਨਹੀਂ ਭੁੱਲੋਗੇ ਤਾਂ ਇਸ ਨਾਲ ਤੁਹਾਡੀ ਸ਼ਖਸੀਅਤ 'ਤੇ ਮਾੜਾ ਅਸਰ ਪੈ ਸਕਦਾ ਹੈ ਜੇਕਰ ਤੁਸੀਂ ਕਿਸੇ ਘਟਨਾ ਜਾਂ ਗੱਲ ਨੂੰ ਵਾਰ-ਵਾਰ ਯਾਦ ਕਰਦੇ ਹੋ ਤਾਂ ਦਿਮਾਗ ਨੂੰ ਇਹ ਸੰਦੇਸ਼ ਜਾਂਦਾ ਹੈ ਕਿ ਇਹ ਜਾਣਕਾਰੀ ਮਹੱਤਵਪੂਰਨ ਹੈ।ਟਿਪ 2: ਅਭਿਆਸ, ਅਭਿਆਸ, ਅਭਿਆਸਦਿਮਾਗ ਨੂੰ ਵੀ ਤੁਸੀਂ ਟ੍ਰੇਨ ਕਰ ਸਕਦੇ ਹੋ ਪਰ ਇਸਦੇ ਲਈ ਪ੍ਰੈਕਟਿਸ ਦੀ ਲੋੜ ਹੈ। ਕੈਂਬਰਿਜ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮਾਈਕਲ ਐਂਡਰਸਨ ਨੇ ਸਾਲ 2001 'ਚ ਇੱਕ ਅਧਿਐਨ ਕੀਤਾ ਸੀ, ਜਿਸ ਵਿੱਚ ਸਾਹਮਣੇ ਆਇਆ ਕਿ ਗ਼ੈਰ-ਜ਼ਰੂਰੀ ਜਾਣਕਾਰੀ ਦੀ ਯਾਦ ਨੂੰ ਧੁੰਦਲਾ ਕੀਤਾ ਜਾ ਸਕਦਾ ਹੈ। Image copyright Getty Images ਹਾਲਾਂਕਿ ਡਾ. ਫਰੂਆਇਡ ਕਹਿੰਦੇ ਹਨ ਕਿ ਭੁਲਾ ਦਿੱਤੀ ਗਈ ਜਾਣਕਾਰੀ ਕਦੇ-ਕਦੇ ਅਚਾਨਕ ਯਾਦ ਆ ਕੇ ਤੁਹਾਨੂੰ ਡਰਾ ਸਕਦੀ ਹੈ। ਪਰ ਐਂਡਰਸੇਨ ਕਹਿੰਦੇ ਹਨ ਕਿ ਕਿਸੇ ਚੀਜ਼ ਨੂੰ ਲਗਾਤਾਰ ਭੁੱਲਣ ਦੀ ਕੋਸ਼ਿਸ਼ ਨਾਲ ਫਾਇਦਾ ਹੁੰਦਾ ਹੈ ਅਤੇ ਘੱਟੋ ਘੱਟ ਸ਼ੌਟ ਟਰਮ ਲਈ ਤੁਸੀਂ ਆਪਣੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਭੁਲਾ ਸਕਦੇ ਹੋ।ਕਾਰਡੀਓਵੇਸਕੁਲਰ ਕਸਰਤਪ੍ਰੋਫੈਸਰ ਬਲੈਕ ਰਿਚਰਡ ਨੇ ਇੱਕ ਚੂਹੇ 'ਤੇ ਅਧਿਐਨ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਹਿਪੋਕੈਂਪਸ ਨਿਉਰੋਨ ਦੀ ਨਵੀਂ ਜਨਰੇਸ਼ਨ ਅਤੇ ਭੁੱਲਣ ਵਿੱਚ ਕੁਝ ਲਿੰਕ ਦਿਖਿਆ।ਇਹ ਵੀ ਪੜ੍ਹੋ:2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾ2018 ’ਚ ਔਰਤਾਂ ਦੇ ਹੱਕ ਤੇ ਇਨਸਾਫ਼ ਲਈ ਕਾਨੂੰਨ 'ਚ ਇਹ ਬਦਲਾਅ ਹੋਏ2018 ਦੀਆਂ ਫਿਲਮਾਂ ਜਿਨ੍ਹਾਂ 'ਚ ਔਰਤਾਂ ਨੇ ਤੋੜੀ ਮਰਦਾਂ ਦੀ ਸਰਦਾਰੀਹਿਪੋਕੈਂਪਸ ਉਹ ਅੰਗ ਹੈ, ਜਿਸਦਾ ਸਬੰਧ ਮੁੱਖ ਰੂਪ ਤੋਂ ਯਾਦਦਾਸ਼ਤ ਨਾਲ ਹੁੰਦਾ ਹੈ। ਨਿਉਰੋਨ ਇੱਕ ਤਰ੍ਹਾਂ ਦੀ ਕੋਸ਼ਿਕਾ ਹੁੰਦੀ ਹੈ, ਜਿਹੜੀ ਸਾਡੇ ਦਿਮਾਗ ਤੱਕ ਜਾਣਕਾਰੀ ਪਹੁੰਚਾਉਂਦੀ ਹੈ। Image copyright Getty Images ਫੋਟੋ ਕੈਪਸ਼ਨ ਹਰ ਜਾਣਕਾਰੀ ਜ਼ਰੂਰੀ ਨਹੀਂ ਸਾਡੇ ਦਿਮਾਗ ਵਿੱਚ ਨਿਉਰੋਨ ਦੇ ਵਿਚਾਲੇ ਦਾ ਕਨੈਕਸ਼ਨ ਲਗਾਤਾਰ ਬਦਲਦਾ ਰਹਿੰਦਾ ਹੈ। ਨਿਊਰੋਨ ਨੂੰ ਕਮਜ਼ੋਰ ਜਾਂ ਖ਼ਤਮ ਕੀਤਾ ਜਾ ਸਕਦਾ ਹੈ।ਨਵੇਂ ਨਿਊਰੋਨ ਬਣਦੇ ਹਨ ਤਾਂ ਉਹ ਪੁਰਾਣੀਆਂ ਯਾਦਾਂ ਨੂੰ ਮਿਟਾ ਸਕਦੇ ਹਨ ਅਤੇ ਉਨ੍ਹਾਂ ਦੀ ਥਾਂ ਨਵੀਆਂ ਯਾਦਾਂ ਲਿਆ ਸਕਦੇ ਹਨ।ਰਿਚਰਡਸ ਨੇ ਦੇਖਿਆ ਕਿ ਕਾਰਡੀਓਵੇਸਕੁਲਰ ਅਭਿਆਸ ਨਾਲ ਘੱਟ ਤੋਂ ਘੱਟ ਚੂਹਿਆਂ ਵਿੱਚ ਅਜਿਹਾ ਕਰਨਾ ਸੰਭਵ ਹੈ। Image copyright Getty Images ਫੋਟੋ ਕੈਪਸ਼ਨ ਮਨੁੱਖ ਦਾ ਦਿਮਾਗ ਬਹੁਤ ਸਾਰੀ ਜਾਣਕਾਰੀ ਨੂੰ ਸਟੋਰ ਕਰ ਸਕਦਾ ਹੈ ਕੁਝ ਚੀਜ਼ਾਂ ਨੂੰ ਭੁੱਲਣਾ ਓਨਾ ਹੀ ਜ਼ਰੂਰੀ ਹੈ, ਜਿੰਨਾ ਕੁਝ ਚੀਜ਼ਾਂ ਨੂੰ ਯਾਦ ਰੱਖਣਾ।ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’ਅਣਚਾਹੀਆਂ ਯਾਦਾਂ ਅਤੇ ਉਸ ਨਾਲ ਜੁੜੀਆਂ ਭਾਵਨਾਵਾਂ ਤੋਂ ਨਿਜਾਤ ਪਾਉਣਾ ਚੁਣੌਤੀ ਭਰਿਆ ਹੋ ਸਕਦਾ ਹੈ, ਪਰ ਅਭਿਆਸ ਨਾਲ ਇਹ ਕੀਤਾ ਜਾ ਸਕਦਾ ਹੈ।ਮਨੋਵਿਗਿਆਨੀਆਂ ਅਤੇ ਨਿਉਰੋਸਾਇੰਟਿਸਟਾਂ ਮੁਤਾਬਕ ਹੋ ਸਕਦਾ ਹੈ ਕਿ ਸਾਡੇ ਦਿਮਾਗ ਦੀ ਮੈਮਰੀ ਦੀ ਕੋਈ ਸੀਮਾ ਹੋਵੇ, ਪਰ ਸਾਡੇ ਮਰਨ ਤੋਂ ਪਹਿਲਾਂ ਇਸਦੇ ਖ਼ਤਮ ਹੋਣ ਦੀ ਸੰਭਾਵਨਾ ਘੱਟ ਹੈ।ਪਰ ਫਿਰ ਵੀ ਅਸੀਂ ਕੁਝ ਜ਼ਰੂਰੀ ਚੀਜ਼ਾਂ ਇਸ ਲਈ ਭੁੱਲ ਜਾਂਦੇ ਹਾਂ ਕਿਉਂਕਿ ਅਸੀਂ ਗ਼ੈਰ-ਜ਼ਰੂਰੀ ਚੀਜ਼ਾਂ ਨੂੰ ਭੁਲਾ ਨਹੀਂ ਪਾਉਂਦੇ। ਪਰ ਜੇਕਰ ਤੁਸੀਂ ਉੱਪਰ ਦਿੱਤੇ ਟਿੱਪਸ ਨੂੰ ਅਜ਼ਮਾਓਗੇ ਤਾਂ ਇਨ੍ਹਾਂ ਅਣਚਾਹੀਆਂ ਯਾਦਾਂ ਤੋਂ ਛੁਟਾਕਾਰਾ ਪਾ ਸਕਦੇ ਹੋ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰਾਮ ਰਹੀਮ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ 'ਚ ਤਾਅ ਉਮਰ ਕੈਦ ਦੀ ਸਜ਼ਾ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46901610 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਵਿਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਬਾਕੀ ਦੇ ਤਿੰਨ ਦੋਸ਼ੀਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਸੀਬੀਆਈ ਦੇ ਵਕੀਲ ਮੁਤਾਬਕ ਹਰਿਆਣਾ ਦੀ ਸੋਨਾਰੀਆ ਜੇਲ੍ਹ ਵਿਚ ਬੰਦ ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿੰਗ ਰਾਹੀ ਸਜ਼ਾ ਸੁਣਾਈ ਗਈ। ਇਸ ਮਾਮਲੇ ਦੇ ਦੂਜੇ ਤਿੰਨ ਦੋਸ਼ੀ ਕ੍ਰਿਸ਼ਨ ਕੁਮਾਰ, ਨਿਰਮਲ ਅਤੇ ਕੁਲਦੀਪ ਨੂੰ 11 ਜਨਵਰੀ ਨੂੰ ਗ੍ਰਿਫ਼ਤਾਰ ਕਰਕੇ ਅੰਬਾਲਾ ਜੇਲ੍ਹ ਵਿਚ ਭੇਜ ਦਿੱਤਾ ਸੀ।ਸੀਬੀਆਈ ਦੇ ਵਕੀਲ ਦਾ ਕਹਿਣਾ ਸੀ ਕਿ ਸਾਧਵੀਆਂ ਨਾਲ ਸਰੀਰਕ ਸੋਸ਼ਣ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਤੇ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਜੇ ਜੁਰਮਾਨਾ ਨਹੀਂ ਕਰਨਗੇ ਤਾਂ ਦੋ ਸਾਲ ਦੀ ਵਾਧੂ ਸਜ਼ਾ ਭੁਗਤਮੀ ਪਵੇਗੀ। ਸੀਬੀਆਈ ਦੀ ਰਾਮ ਚੰਦਰ ਛਤਰਪਤੀ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਇਸ ਮਾਮਲੇ ਦੇ ਮੁੱਖ ਗਵਾਹ ਖੱਟਾ ਸਿੰਘ ਮੁਤਾਬਕ, 'ਮਾਮਲੇ ਵਿਚ ਹੋਈ ਉਮਰ ਕੈਦ ਕੁਦਰਤੀ ਮੌਤ ਤੱਕ ਹੈ। ਸੀਬੀਆਈ ਦੇ ਵਕੀਲ ਨੇ ਦੱਸਿਆ ਕਿ ਇਹ ਉਮਰ ਕੈਦ ਸਾਧਵੀ ਸੈਕਸ ਸੋਸ਼ਣ ਵਿਚ ਹੋਈ 20 ਸਾਲ ਦੀ ਕੈਦ ਤੋਂ ਬਾਅਦ ਸ਼ੁਰੂ ਹੋਵੇਗੀ'।ਇਹ ਵੀ ਪੜ੍ਹੋ :ਛੱਤਰਪਤੀ ਕਤਲ ਕੇਸ: 'ਅਵਾਜ਼ ਮਾਰ ਕੇ ਘਰੋਂ ਬਾਹਰ ਬੁਲਾਇਆ ਤੇ ਗੋਲੀਆਂ ਦਾਗ ਦਿੱਤੀਆਂ'ਰਾਮ ਰਹੀਮ ਖ਼ਿਲਾਫ਼ ਸੁਪਰੀਮ ਕੋਰਟ ਵਿਚ ਮੁਫ਼ਤ ਕੇਸ ਲੜਨ ਵਾਲਾ ਵਕੀਲ'ਜਦੋਂ ਪੁੱਤਰ ਹੀ ਚਲਾ ਗਿਆ ਤਾਂ ਅਸੀਂ ਡੇਰੇ ਕੋਲੋਂ ਕੀ ਲੈਣਾ'ਡੇਰੇ ਦੀ ਤਰਜਮਾਨ ਤੇ ਸੀਨੀਅਰ ਵਾਇਸ ਚੇਅਰਪਰਸਨ ਸ਼ੋਭਾ ਇੰਸਾਂ ਨੇ ਟਵੀਟ ਕਰਕੇ ਡੇਰੇ ਦੇ ਪੈਰੋਕਾਰਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਹਟ ਵਿਚ ਨਾ ਆਉਣ ਅਤੇ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਇਸ ਲਈ ਅੱਗੇ ਕਾਨੂੰਨੀ ਰਾਹ ਅਖਤਿਆਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਆਖਰ ਸੱਚ ਦੀ ਜਿੱਤ ਹੋਵੇਗੀ। Skip post by @insanshobha सभी साध संगत से अनुरोध है कि किसी ने भी घबराना नहीं है, सभी ने प्रेम, धैर्य व् शांति बनाये रखनी है, इसके लिए आगे कानूनी प्रक्रिया चलाई जाएगी और हमें पूरा विश्वास है कि सच्चाई की जीत जरूर होगी |— Shobha Insan (@insanshobha) 17 ਜਨਵਰੀ 2019 End of post by @insanshobha ਛਤਰਪਤੀ ਕੇਸ ਦੀ ਤਰਤੀਬ 24 ਅਕਤੂਬਰ 2002 ਦੇ ਦਿਨ ਹਰਿਆਣਾ ਦੇ ਸਿਰਸਾ ਵਿਚ ਸੱਚ ਕਹੂੰ ਅਖਬਾਰ ਦੇ ਸੰਪਾਦਕ ਰਾਮ ਚੰਦਰ ਛਤਰਪਤੀ ਨੂੰ ਘਰ ਦੇ ਬਾਹਰ ਬੁਲਾ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ।ਗੋਲੀਆਂ ਲਗਣ ਤੋਂ ਬਾਅਦ ਛੱਤਰਪਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। 21 ਨਵੰਬਰ 2002 ਨੂੰ ਅਪੋਲੋ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। 25 ਅਕਤੂਬਰ 2002 ਨੂੰ ਘਟਨਾ ਦੇ ਵਿਰੋਧ ਵਿੱਚ ਸਿਰਸਾ ਬੰਦ ਰਿਹਾ। ਮੀਡੀਆ ਕਰਮੀਆਂ ਵੱਲੋਂ ਕਈ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਗਏ। Image copyright Getty Images ਫੋਟੋ ਕੈਪਸ਼ਨ 11 ਜਨਵਰੀ ਨੂੰ ਸੁਣਵਾਈ ਦੌਰਾਨ ਪੰਚਕੂਲਾ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਸੀ ਦਸੰਬਰ 2002 ਨੂੰ ਛੱਤਰਪਤੀ ਪਰਿਵਾਰ ਨੇ ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਹੋ ਕੇ ਮੁੱਖ ਮੰਤਰੀ ਤੋਂ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਏ ਜਾਣ ਦੀ ਮੰਗ ਕੀਤੀ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਤੇ ਸਾਜਿਸ਼ਕਰਤਾ ਨੂੰ ਪੁਲਿਸ ਬਚਾ ਰਹੀ ਹੈ।ਇਹ ਵੀ ਪੜ੍ਹੋ:ਦੀਵਾਲੀ ਦੀ ਜਿੱਤੀ ਲਾਟਰੀ, ਲੋਹੜੀ ਤੋਂ ਬਾਅਦ ਵੀ ਰਾਸ਼ੀ ਦੀ ਉਡੀਕਪੰਜਾਬ ਤੇ ਹਰਿਆਣਾ ਵਿਚ ਸਵਾਈਨ ਫਲੂ ਦੀ ਆਹਟ ਬੀਅਰ ਦੀਆਂ ਬੋਤਲਾਂ ’ਤੇ ਗਣੇਸ਼ ਦੀ ਤਸਵੀਰ ਦਾ ਸੱਚਜਨਵਰੀ 2003 ਵਿੱਚ ਪੱਤਰਕਾਰ ਰਾਮ ਚੰਦਰ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਹਾਈ ਕੋਰਟ ਵਿੱਚ ਰਿਟ ਦਾਇਰ ਕਰਕੇ ਛਤਰਪਤੀ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। Image copyright Getty Images ਫੋਟੋ ਕੈਪਸ਼ਨ ਸਾਲ 2003 ਵਿੱਚ ਪੱਤਰਕਾਰ ਰਾਮ ਚੰਦਰ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਹਾਈ ਕੋਰਟ ਵਿੱਚ ਰਿਟ ਦਾਇਰ ਕੀਤੀ ਦਸੰਬਰ 2003 ਵਿੱਚ ਸੀਬੀਆਈ ਨੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਅਤੇ ਰਣਜੀਤ ਕਤਲ ਕਾਂਡ ਦੀ ਜਾਂਚ ਸ਼ੁਰੂ ਕੀਤੀ। ਰਣਜੀਤ ਸਿੰਘ ਡੇਰਾ ਪ੍ਰੇਮੀ ਸੀ, ਜਿਸ ਦਾ 2002 ਵਿਚ ਕਤਲ ਹੋ ਗਿਆ ਸੀ, ਉਸ ਦੇ ਕਤਲ ਦਾ ਦੋਸ਼ ਵੀ ਡੇਰੇ ਉੱਤੇ ਲਗਿਆ ਸੀ।ਇਹ ਵੀ ਪੜ੍ਹੋ:-ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਦੀ ਪੂਰੀ ਕਹਾਣੀ 'ਗੋਲੀਬਾਰੀ 'ਚ ਪੁੱਤ ਮਾਰੇ ਜਾਣ ਤੋਂ ਬਾਅਦ ਡੇਰੇ ਨਹੀਂ ਗਏ'ਕੀ ਡੇਰੇ ਲੋਕਾਂ ਨੂੰ 'ਫੁਲ ਪੈਕੇਜ' ਦਿੰਦੇ ਹਨ?ਦਸੰਬਰ 2003 ਵਿੱਚ ਡੇਰੇ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੀਬੀਆਈ ਜਾਂਚ 'ਤੇ ਰੋਕ ਲਾਏ ਜਾਣ ਦੀ ਮੰਗ ਕੀਤੀ। ਸੁਪਰੀਮ ਕੋਰਟ ਨੇ ਉਕਤ ਪਟੀਸ਼ਨ 'ਤੇ ਜਾਂਚ ਨੂੰ ਸਟੇਅ ਕਰ ਦਿੱਤਾ। Image copyright Prabhu Dyal/BBC ਫੋਟੋ ਕੈਪਸ਼ਨ ਸਿਰਸਾ ਵਿੱਚ ਕੜੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਗਿਆ ਹੈ। ਨਵੰਬਰ 2004 ਵਿੱਚ ਦੂਜੀ ਧਿਰ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਡੇਰੇ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤੀ ਤੇ ਸੀਬੀਆਈ. ਦੀ ਜਾਂਚ ਜਾਰੀ ਰੱਖਣ ਦੇ ਆਦੇਸ਼ ਦਿੱਤੇ।ਸੀਬੀਆਈ ਨੇ ਦੁਬਾਰਾ ਦੋਵਾਂ ਮਾਮਲਿਆਂ (ਰਣਜੀਤ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ) ਦੀ ਜਾਂਚ ਸ਼ੁਰੂ ਕਰਕੇ ਡੇਰਾ ਮੁਖੀ ਸਮੇਤ ਕਈ ਹੋਰ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ। ਜਾਂਚ ਦੇ ਖਿਲਾਫ਼ ਡੇਰੇ ਦੇ ਪ੍ਰੇਮੀਆਂ ਵੱਲੋਂ ਸੀਬੀਆਈ ਅਧਿਕਾਰੀਆਂ ਦੇ ਖ਼ਿਲਾਫ਼ ਚੰਡੀਗੜ੍ਹ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਗਿਆ। Image copyright Prabhu Dyal/BBC ਡੇਰੇ ਦੀਆਂ ਸਾਧਵੀਆਂ ਵੱਲੋਂ ਡੇਰਾ ਮੁਖੀ ’ਤੇ ਲਾਏ ਗਏ ਦੋਸ਼ਾਂ ਨੂੰ ਸੀਬੀਆਈ ਪੰਚਕੂਲਾ ਅਦਾਲਤ ਨੇ ਸਹੀ ਕਰਾਰ ਦਿੰਦੇ ਹੋਏ 25 ਅਗਸਤ 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ।28 ਅਗਸਤ 2017 ਨੂੰ ਡੇਰਾ ਮੁਖੀ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦਸ-ਦਸ ਸਾਲ ਦੀ ਕੈਦ ਸਜ਼ਾ ਸੁਣਾਈ ਗਈ। ਡੇਰਾ ਮੁਖੀ ਹੁਣ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।ਪੱਤਰਕਾਰ ਰਾਮ ਚੰਦਰ ਛਤਰਪਤੀ ਮਾਮਲੇ ਵਿੱਚ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ 11 ਜਨਵਰੀ 2019 ਦੀ ਪੇਸ਼ੀ ਪਾਈ ਗਈ ਸੀ। ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀ ਪੇਸ਼ ਹੋਏ।ਇਹ ਵੀਡੀਓਜ਼ ਵੀ ਜ਼ਰੂਰ ਦੇਖੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸਵਰਨ ਰਾਖਵਾਂਕਰਨ : ਮੋਦੀ ਸਰਕਾਰ ਦੇ ਫੈਸਲੇ ਦਾ ਲਾਭ ਕਿਸ ਨੂੰ ਮਿਲੇਗਾ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46781800 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਖ਼ਬਰ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਭਾਰਤ ਦੀ ਕੇਂਦਰੀ ਕੈਬਨਿਟ ਨੇ ਉੱਚ ਜਾਤੀ ਦੇ ਆਰਥਿਕ ਤੌਰ ’ਤੇ ਪਿਛੜੇ ਵਰਗਾਂ ਲਈ 10 ਫੀਸਦੀ ਰਾਖੇਵਾਂਕਰਨ ਨੂੰ ਪਾਸ ਕਰ ਦਿੱਤਾ ਹੈ।ਇਹ ਰਾਖਵਾਂਕਰਨ ਮੌਜੂਦਾ 50 ਫੀਸਦੀ ਦੇ ਰਾਖਵੇਂਕਰਨ ਤੋਂ ਉੱਪਰ ਹੋਵੇਗਾ। ਸਭ ਤੋਂ ਪਹਿਲਾਂ ਸਰਕਾਰ ਇਸ ਬਾਰੇ ਲੋਕ ਸਭਾ ਵਿੱਚ ਬਿੱਲ ਲਿਆਵੇਗੀ, ਲੋਕ ਸਭਾ ਤੋਂ ਪਾਸ ਹੋਣ ਤੋਂ ਬਾਅਦ ਰਾਜਸਭਾ ਤੋਂ ਵੀ ਪਾਸ ਹੋਣਾ ਜ਼ਰੂਰੀ ਜਾਵੇਗਾ।ਰਾਜਸਭਾ ਤੋਂ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ’ਤੇ ਹੀ ਇਹ ਕਾਨੂੰਨ ਲਾਗੂ ਹੋ ਸਕੇਗਾ। ਇਸ ਨਾਲ ਰਿਜ਼ਰਵੇਸ਼ਨ ਦੀ ਫੀਸਦ 50 ਤੋਂ ਵੱਧ ਕੇ 60 ਫੀਸਦੀ ਹੋ ਜਾਵੇਗੀ।ਮੋਦੀ ਸਰਕਾਰ ਮੰਗਲਵਾਰ ਨੂੰ ਇਸ ਰਾਖਾਵੇਂਕਰਨ ਨੂੰ ਲਾਗੂ ਕਰਨ ਲਈ ਸੰਸਦ ਵਿੱਚ ਸੰਵਿਧਾਨ ਵਿੱਚ ਸੋਧ ਕਰਨ ਲਈ ਬਿਲ ਲਿਆ ਸਕਦੀ ਹੈ।ਪੀਟੀਆਈ ਅਨੁਸਾਰ 8 ਲੱਖ ਤੋਂ ਘੱਟ ਸਾਲਾਨਾ ਆਮਦਨ ਵਾਲਿਆਂ ਨੂੰ ਅਤੇ 5 ਏਕੜ ਤੱਕ ਜ਼ਮੀਨ ਦੇ ਮਾਲਿਕਾਂ ਨੂੰ ਰਾਖਵਾਂਕਰਨ ਦਿੱਤਾ ਜਾਵੇਗਾ।ਰਾਜ ਮੰਤਰੀ ਵਿਜੇ ਸਾਂਪਲਾ ਨੇ ਵੀ ਇਸ ਬਾਰੇ ਨੇ ਟਵਿੱਟਰ ਤੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਆਖਿਰ ਜਨਰਲ ਵਰਗ ਦੇ ਕਿਹੜੇ ਹਿੱਸੇ ਨੂੰ ਰਾਖਵਾਂਕਰਨ ਦਾ ਫਾਇਦਾ ਹੋਵੇਗਾ। Image copyright vijay sampla/twitter ਭਾਜਪਾ ਦੇ ਸਾਬਕਾ ਆਗੂ ਯਸ਼ਵੰਤ ਸਿਨਹਾ ਨੇ ਮੋਦੀ ਸਰਕਾਰ ਦੇ ਇਸ ਪ੍ਰਸਤਾਵਿਤ ਫੈਸਲੇ ਨੂੰ ਇੱਕ ਜੁਮਲਾ ਕਰਾਰ ਦਿੱਤਾ ਹੈ। Image Copyright @YashwantSinha @YashwantSinha Image Copyright @YashwantSinha @YashwantSinha ਕਾਂਗਰਸ ਵੱਲੋਂ ਜਨਰਲ ਵਰਗ ਦੇ ਪਿਛੜੇ ਵਰਗੇ ਨੂੰ ਰਾਖਵਾਂਕਰਨ ਦਿੱਤੇ ਜਾਣ ਦੇ ਮਤੇ ਨੂੰ ਚੋਣਾਂ ਦੇ ਮੌਸਮ ਦਾ ਸ਼ਗੂਫਾ ਦੱਸਿਆ ਹੈ। ਕਾਂਗਰਸ ਦੇ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਕਿਹਾ, ""ਮੋਦੀ ਸਰਕਾਰ ਨੂੰ 4 ਸਾਲ 8 ਮਹੀਨੇ ਤੱਕ ਇਹ ਫੈਸਲਾ ਲੈਣ ਦੀ ਸੋਝੀ ਨਹੀਂ ਆਈ ਤੇ ਚੋਣ ਜ਼ਾਬਤਾ ਲਗਣ ਤੋਂ ਤਿੰਨ ਮਹੀਨਿਆਂ ਪਹਿਲਾਂ ਹੀ ਐਲਾਨ ਕਿਉਂ ਕੀਤਾ ਗਿਆ ਹੈ।'' Image Copyright @DrAMSinghvi @DrAMSinghvi Image Copyright @DrAMSinghvi @DrAMSinghvi ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਕਾਰ ਦੀ ਮਨਸ਼ਾ ’ਤੇ ਸਵਾਲ ਤਾਂ ਚੁੱਕੇ ਹਨ ਪਰ ਕਿਹਾ ਕਿ ਸਰਕਾਰ ਨੂੰ ਸੰਸਦ ਦਾ ਸੈਸ਼ਨ ਅੱਗੇ ਵਧਾਉਣਾ ਚਾਹੀਦਾ ਹੈ। Image copyright Arvind kejriwal/twitter ਆਲ ਇੰਡਆ ਜਾਟ ਆਰਕਸ਼ਨ ਸੰਘਰਸ਼ ਸਮਿਤੀ ਦੇ ਕੌਮੀ ਪ੍ਰਧਾਨ ਯਸ਼ਪਾਲ ਮਲਿਕ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਨਰਲ ਵਰਗ ਲਈ ਆਰਥਿਕ ਆਧਾਰ 'ਤੇ ਐਲਾਨਿਆ ਰਾਖਵੇਂਕਰਨ ਚੋਣਾਂ ਦੇ ਮੌਸਮ ਦਾ ਲੌਲੀਪੌਪ ਹੈ।ਉਨ੍ਹਾਂ ਕਿਹਾ, ""ਜਦੋਂ ਤੱਕ 50 ਫੀਸਦ ਦੀ ਹੱਦ ਨੂੰ ਸੰਵਿਧਾਨਕ ਤੌਰ 'ਤੇ ਖ਼ਤਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਜਿਹੇ ਐਲਾਨ ਦਾ ਕੋਈ ਫਾਇਦਾ ਨਹੀਂ ਹੈ।''ਕੁਰਕਸ਼ੇਤਰ ਤੋਂ ਮੈਂਬਰ ਪਾਰਲੀਮੈਂਟ ਰਾਜਕੁਮਾਰ ਸੈਣੀ ਨੇ ਕਿਹਾ ਕਿ ਚੋਣਾਂ ਤੋਂ ਠੀਕ ਪਹਿਲਾਂ ਕੀਤੇ ਅਜਿਹੇ ਐਲਾਨ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ, ""ਮੈਂ ਸਮਝਦਾ ਹਾਂ ਕਿ ਸਾਰਿਆਂ ਵਰਗਾਂ ਨਾਲ ਸਹਿਮਤੀ ਬਣਾਉਣ ਲਈ ਸਾਨੂੰ ਆਬਾਦੀ ਦੇ ਆਧਾਰ 'ਤੇ ਰਾਖਵਾਂਕਰਨ ਤੈਅ ਕਰਨਾ ਚਾਹੀਦਾ ਹੈ।''ਪ੍ਰਕਾਸ਼ ਆਂਬੇਡਕਰ ਨੇ ਕਿਹਾ, ""ਜਿੱਥੇ ਤੱਕ ਸੁਪਰੀਮ ਕੋਰਟ ਦਾ ਮਾਮਲਾ ਹੈ ਕਿ ਉਸ ਨੇ ਸਾਫ ਕਿਹਾ ਹੈ ਕਿ ਰਾਖਵਾਂਕਰਨ ਸਮਾਜਿਕ ਅਤੇ ਸਿੱਖਿਆ ਦੇ ਪਿਛੜੇਪਨ ਦੇ ਆਧਾਰ ’ਤੇ ਦਿੱਤਾ ਜਾ ਸਕਦਾ ਹੈ ਅਤੇ ਆਰਥਿਕ ਆਧਾਰ ’ਤੇ ਨਹੀਂ ਦਿੱਤਾ ਜਾ ਸਕਦਾ ਹੈ।''ਇਹ ਵੀ ਪੜ੍ਹੋਕ੍ਰਿਕਟ ਮੈਦਾਨ 'ਚ ਗੁਲਾਬੀ ਸਾੜੀਆਂ ਤੇ ਪੱਗਾਂ ਕਿਉਂ ਨਜ਼ਰ ਆਈਆਂ 'ਭਾਰਤੀ ਕ੍ਰਿਕਟ ਵਿੱਚ ਸਿਫਾਰਿਸ਼ ਲਈ ਥਾਂ ਨਹੀਂ'ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਪੰਜਾਬੀ ਮੁੰਡੇ ਦਾ ਕਮਾਲਕਿਵੇਂ ਗੁੰਮਨਾਮੀ ਚੋਂ ਨਿਕਲ ਕੇ ਕ੍ਰਿਕਟ 'ਚ ਛਾਏ ਨਵਦੀਪ?""ਇਸ ਲਈ ਸੁਪਰੀਮ ਕੋਰਟ ਵਿੱਚ ਇਹ ਬਿਲਕੁੱਲ ਟਿਕੇਗਾ ਨਹੀਂ। ਕਿਉਂਕਿ ਸਰਕਾਰ ਜਾਣਦੀ ਹੈ ਕਿ ਅਗਲੇ ਪੰਜ ਸਾਲ ਉਹ ਨਹੀਂ ਆਉਣ ਵਾਲੀ ਇਸ ਲਈ ਅਜਿਹੀਆਂ ਮੁਸ਼ਕਿਲਾਂ ਪੈਦਾ ਕੀਤੀਆਂ ਜਾ ਰਹੀਆਂ ਹਨ।''ਕੇਂਦਰੀ ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਕਿਹਾ ਹੈ ਕਿ ਫੈਸਲਾ ਜ਼ਰੂਰੀ ਸੀ ਅਤੇ ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਕਿਸ ਨੂੰ ਨਹੀਂ ਮਿਲੇਗਾ ਲਾਭਜੇ ਤੁਸੀਂ 5 ਏਕੜ ਤੋਂ ਵੱਧ ਜ਼ਮੀਨ ਦੇ ਮਾਲਕ ਹੋ।ਜੇ ਤੁਹਾਡੇ ਕੋਲ ਇੱਕ ਹਜ਼ਾਰ ਸਕੁਆਇਰ ਫੁੱਟ ਤੋਂ ਵੱਡਾ ਘਰ ਹੈ। ਜੇ ਨਗਰ ਕੌਸਲ ਦੇ ਖੇਤਰ ਵਿਚ ਤੁਹਾਡੇ ਕੋਲ 100 ਸਕੁਏਅਰ ਫੁੱਟ ਦਾ ਘਰ ਹੈ।ਜੇਕਰ ਗੈਰ-ਨੋਟੀਫਾਈਡ ਏਰੀਏ ਵਿਚ 200 ਸਕੂਏਅਰ ਗਜ ਦਾ ਘਰ ਹੈ।ਜੇਕਰ ਤੁਹਾਡੀ ਆਮਦਨ 8 ਲੱਖ ਰੁਪਏ ਸਲਾਨਾ ਤੋਂ ਵੱਧ ਹੈ। Image copyright Getty Images ਕੀ ਸਵਰਣਾਂ ਦੀ ਨਾਰਾਜ਼ਗੀ ਦੂਰ ਹੋਵੇਗੀਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਨੇ ਇਸ ਬਾਰੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਕਦਮ ਦੇ ਪਿੱਛੇ ਭਾਵਨਾ ਹਾਲ ਹੀ ਵਿੱਚ ਹੋਏ ਵਿਧਾਨ ਸਭਾ ਚੋਣਾਂ ਨਾਲ ਜੁੜੀ ਹੈ। ਨਤੀਜਿਆਂ ਤੋਂ ਸਪਸ਼ਟ ਸੀ ਕਿ ਆਰਥਿਕ ਮੁੱਦੇ ਲੋਕਾਂ ਲਈ ਅਹਿਮ ਹਨ। ਮੱਧ ਪ੍ਰਦੇਸ਼ ਵਿੱਚ ਤਾਂ ਸਵਰਣ ਭਾਜਪਾ ਤੋਂ ਖ਼ਾਸੇ ਨਾਰਾਜ਼ ਸਨ, ਕੁਝ ਸਵਰਣਾਂ ਨੇ ਤਾਂ ਉੱਥੇ ਆਪਣੀ ਵੱਖਰੀ ਪਾਰਟੀ ਵੀ ਬਣਾ ਲਈ ਸੀ। ਹਾਲਾਂਕਿ ਉਸ ਨੂੰ ਮਹਿਜ਼ ਅੱਧਾ ਫੀਸਦੀ ਵੋਟ ਹੀ ਮਿਲੇ ਪਰ ਉਹ ਸੰਦੇਸ਼ ਦੇਣ ਵਿੱਚ ਕਾਮਯਾਬ ਰਹੇ।ਇਹ ਕਦਮ ਭਾਜਪਾ ਲਈ ‘ਤੁਰਪ ਦਾ ਇੱਕਾ’ ਕਿਵੇਂ ਬਣ ਸਕਦਾ ਹੈਮੋਦੀ ਸਰਕਾਰ ਦੀ ਕੈਬਨਿਟ ਵੱਲੋਂ ਸਵਰਣਾਂ ਨੂੰ ਰਾਕਵਾਂਕਰਨ ਦੇਣ ਦੇ ਪਾਸ ਕੀਤੇ ਗਏ ਮਤੇ ਦੀਆਂ ਤਕਨੀਕੀ ਰੁਕਾਵਟਾਂ ਜੋ ਕੋਈ ਵੀ ਹੋਣ ਪਰ ਇੱਕ ਗੱਲ ਪੱਕੀ ਹੈ ਕਿ ਕੋਈ ਵੀ ਸਿਆਸੀ ਧਿਰ ਇਸ ਦਾ ਵਿਰੋਧ ਨਹੀਂ ਕਰ ਸਕਦੀ।ਅਜਿਹਾ ਵੀ ਨਹੀਂ ਹੈ ਕਿ ਅਜਿਹੀ ਕੋਸ਼ਿਸ਼ ਪਹਿਲੀ ਵਾਰ ਕੀਤੀ ਗਈ ਹੈ। ਪਿਛਲੀ ਵਾਰ ਡਾ਼ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ 2014 ਵਿੱਚ ਅਜਿਹੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਸੁਪਰੀਮ ਕੋਰਟ ਨੇ 2015 ਵਿੱਚ ਹੀ ਰੱਦ ਕਰ ਦਿੱਤਾ ਸੀ।ਅਦਾਲਤ ਨੇ ਟਿੱਪਣੀ ਕੀਤੀ ਸੀ, ""ਪਿਛੜੇਪਣ ਲਈ ਸਿਰਫ਼ ਜਾਤੀ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ। ਪਿਛੜੇਪਣ ਦਾ ਆਧਾਰ ਸਿਰਫ਼ ਸਮਾਜਿਕ ਹੋਣਾ ਚਾਹੀਦਾ ਹੈ ਨਾ ਕਿ ਵਿਦਿਅਕ ਜਾਂ ਆਰਥਿਕ ਕਮਜ਼ੋਰੀ।"" Image copyright PTI ਸਰਕਾਰ ਦੇ ਤਾਜ਼ਾ ਕਦਮ ਬਾਰੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ, ""ਸਮਾਜ ਦੇ ਸਾਰੇ ਵਰਗਾਂ ਦੇ ਗਰੀਬ ਲੋਕਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਦਾ ਮੌਕਾ ਮਿਲੇ, ਅਸੀਂ ਇਸ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਦੀ ਹਮਾਇਤ ਕਰਾਂਗੇ ਅਤੇ ਉਨ੍ਹਾਂ ਦੇ ਪੱਖੀ ਵੀ ਰਹਾਂਗੇ। ਪਰ ਸਚਾਈ ਇਹ ਹੈ ਕਿ ਚਾਰ ਸਾਲ ਅੱਠ ਮਹੀਨੇ ਲੰਘ ਜਾਣ ਤੋਂ ਬਾਅਦ ਉਸ ਸਮੇਂ ਮੋਦੀ ਸਰਕਾਰ ਨੂੰ ਗ਼ਰੀਬਾਂ ਦੀ ਯਾਦ ਆਈ। ਇਹ ਆਪਣੇ-ਆਪ ਵਿੱਚ ਮੋਦੀ ਸਰਕਾਰ ਦੀ ਨੀਤ ਉੱਪਰ ਸਵਾਲ ਖੜ੍ਹੇ ਕਰਦਾ ਹੈ।""ਸਵਾਲ ਇਹ ਹੈ ਕਿ ਸਿਆਸੀ ਪਾਰਟੀਆਂ ਇਸ ਦਾ ਵਿਰੋਧ ਕਿਉਂ ਨਹੀਂ ਕਰ ਸਕਦੀਆਂ?ਗਰੀਬ ਸਵਰਨਾਂ ਲਈ ਰਾਕਵਾਂਕਰਨ ਦੀ ਮੰਗ ਗਾਹੇ-ਬਗਾਹੇ ਹਰੇਕ ਪਾਰਟੀ ਨੇ ਕੀਤੀ ਹੈ। ਇਸ ਵਿੱਚ ਸਭ ਤੋਂ ਮੂਹਰੇ ਰਹੇ ਹਨ ਬਹੁਜਨ ਸਮਾਜਵਾਦੀ ਪਾਰਟੀ ਸੁਪਰੀਮੋ ਮਾਇਆਵਤੀ।ਸਾਲ 2011 ਵਿੱਚ ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇੱਕ ਚਿੱਠੀ ਲਿਖੀ ਅਤੇ ਗਰੀਬ ਸਵਰਨਾਂ ਨੂੰ ਸਰਕਾਰੀ ਨੌਕਰੀਆਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਰਾਕਵਾਂਕਰਨ ਦੀ ਮੰਗ ਦੁਹਰਾਈ। ਅਤੇ ਅਦਾਲਤੀ ਚੁਣੋਤੀ ਖ਼ਤਮ ਕਰਨ ਲਈ ਸੰਵਿਧਾਨਕ ਸੋਧ ਦੀ ਗੱਲ ਸਾਹਮਣੇ ਰੱਖੀ।ਪਿਛੜੀਆਂ ਸ਼੍ਰੇਣੀਆਂ ਲਈ ਬਣੇ ਆਯੋਗ ਦੀ ਤਰਜ਼ ਤੇ ਹੀ ਸਵਰਨ ਆਯੋਗ ਬਣਾਉਣ ਦੀ ਮੰਗ ਸਮਾਜਵਾਦੀ ਪਾਰਟੀ ਨੇ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਕੀਤੀ ਸੀ। Image copyright Getty Images ਤੇਲੁਗੂਦੇਸਮ ਪਾਰਟੀ ਦੇ ਚੰਦਰਬਾਬੂ ਨਾਇਡੂ ਨੇ ਵੀ 2016 ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਸਵਰਨਾਂ ਨੂੰ ਰਾਕਵਾਂਕਰਨ ਦੇ ਘੇਰੇ ਵਿੱਚ ਲਿਆ ਸਕਦੀ ਹੈ।ਸੀਪੀਆਈ ਦੇ ਆਗੂ ਅਤੇ ਕੇਰਲ ਸਰਕਾਰ ਦੇ ਮੰਤਰੀ ਕਦਮਪੱਲੀ ਸੁਰੇਂਦਰਨ ਦੇ ਹਵਾਲੇ ਨਾਲ ਇਹ ਖ਼ਬਰ ਆਈ ਸੀ ਕਿ ਰਾਕਵਾਂਕਰਨ ਜਾਤੀ ਦੀ ਥਾਂ ਆਰਥਿਕ ਆਧਾਰ ਤੇ ਹੋਣਾ ਚਾਹੀਦਾ ਹੈ।ਪਾਸਵਾਨ ਨੇ ਵੀ ਕਿਹਾ ਹੈ ਕਿ ਗ਼ਰੀਬ ਦੀ ਇੱਕੋ ਜਾਤ ਹੁੰਦੀ ਹੈ। ਅਸੀਂ 15 ਫੀਸਦੀ ਮੰਗ ਰਹੇ ਸੀ 10 ਫੀਸਦੀ ਦਿੱਤਾ ਗਿਆ। ਅਸੀਂ ਇਸ ਗੱਲ ਦਾ ਸਵਾਗਤ ਕਰਦੇ ਹਾਂ।ਸਾਰ ਇਹ ਨਿਕਲਦਾ ਹੈ ਕਿ ਹੁਣ ਭਾਜਪਾ ਉੱਚ ਜਾਤੀਆਂ ਨੂੰ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਉਨ੍ਹਾਂ ਬਾਰੇ ਗੰਭੀਰ ਹੈ। ਹਾਲਾਂਕਿ ਇਸ ਫੈਸਲੇ ਨੂੰ ਅਮਲ ਵਿੱਚ ਲਿਆਉਣਾ ਉਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਓਮ ਪੁਰੀ ਦੇ ਹੰਗਾਮਾ ਖੜ੍ਹਾ ਕਰਨ ਵਾਲੇ ਉਹ 6 ਬਿਆਨ 6 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-42589383 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਆਕਰੋਸ਼, ਅਰੱਧਸਤਿਆ ਅਤੇ ਆਰੋਹਣ ਵਰਗੀਆਂ ਸਾਰਥਕ ਫ਼ਿਲਮਾਂ ਵਿੱਚ ਸੁਲਝੀ ਅਦਾਕਾਰੀ ਨਾਲ ਆਪਣੀ ਪਛਾਣ ਬਣਾਉਣ ਵਾਲੇ ਓਮ ਪੁਰੀ 6 ਜਨਵਰੀ ਨੂੰ ਸਾਲ 2017 ਵਿੱਚ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਦੀ ਮੌਤ 66 ਸਾਲ ਦੀ ਉਮਰ ਵਿੱਚ ਹੋਈ ਸੀ। ਓਮ ਪੁਰੀ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਆਖਰੀ ਵੇਲੇ ਤੱਕ ਕਈ ਵਿਵਾਦ ਵੀ ਜੁੜੇ ਰਹੇ। ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਤਰ੍ਹਾਂ ਦੇ ਹੀ ਚਰਚਿਤ 6 ਬਿਆਨ: ਇੱਕ ਟੀਵੀ ਬਹਿਸ ਵਿੱਚ ਓਮ ਪੁਰੀ ਨੇ ਬਾਰਡਰ ਉੱਤੇ ਭਾਰਤੀ ਜਵਾਨਾਂ ਦੇ ਮਾਰੇ ਜਾਣ ਉੱਤੇ ਕਿਹਾ ਸੀ, ""ਉਨ੍ਹਾਂ ਨੂੰ ਆਰਮੀ ਵਿੱਚ ਭਰਤੀ ਹੋਣ ਲਈ ਕਿਸ ਨੇ ਕਿਹਾ ਸੀ? ਉਨ੍ਹਾਂ ਨੂੰ ਕਿਸ ਨੇ ਕਿਹਾ ਸੀ ਕਿ ਹਥਿਆਰ ਚੁੱਕੋ?"" ਇਸ ਬਿਆਨ ਤੋਂ ਬਾਅਦ ਓਮ ਪੁਰੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਇਸ ਮਾਮਲੇ ਵਿੱਚ ਉਨ੍ਹਾਂ ਮਾਫ਼ੀ ਮੰਗਦੇ ਹੋਏ ਕਿਹਾ ਸੀ, ""ਮੈਂ ਜੋ ਕਿਹਾ ਉਸ ਦੇ ਲਈ ਕਾਫ਼ੀ ਸ਼ਰਮਿੰਦਾ ਹਾਂ। ਮੈਂ ਇਸ ਲਈ ਸਜ਼ਾ ਦਾ ਭਾਗੀਦਾਰ ਹਾਂ। ਮੈਨੂੰ ਮਾਫ਼ ਨਹੀਂ ਕੀਤਾ ਜਾਣਾ ਚਾਹੀਦਾ। ਮੈਂ ਉੜੀ ਹਮਲੇ ਵਿੱਚ ਮਾਰੇ ਗਏ ਭਾਰਤੀ ਸੈਨਿਕਾਂ ਦੇ ਪਰਿਵਾਰਾਂ ਤੋਂ ਮਾਫ਼ੀ ਮੰਗਦਾ ਹਾਂ।""ਰਾਮਲੀਲਾ ਮੈਦਾਨ ਵਿੱਚ ਅੰਨਾ ਹਜਾਰੇ ਦੇ ਮੰਚ ਤੋਂ ਓਮ ਪੁਰੀ ਨੇ ਸਿਆਸੀ ਆਗੂਆਂ 'ਤੇ ਤਿੱਖਾ ਹਮਲਾ ਕੀਤਾ ਸੀ। ਉਨ੍ਹਾਂ ਹਜ਼ਾਰਾਂ ਲੋਕਾਂ ਦੀ ਭੀੜ ਦੇ ਸਾਹਮਣੇ ਕਿਹਾ ਸੀ, ""ਜਦੋਂ ਆਈਐੱਸ ਅਤੇ ਆਈਪੀਐੱਸ ਅਫ਼ਸਰ ਅਨਪੜ੍ਹ ਆਗੂਆਂ ਨੂੰ ਸਲਾਮ ਕਰਦੇ ਹਨ ਤਾਂ ਮੈਨੂੰ ਸ਼ਰਮ ਆਉਂਦੀ ਹੈ। ਇਹ ਅਨਪੜ੍ਹ ਹਨ, ਇਨ੍ਹਾਂ ਦਾ ਕੀ ਬੈਕਗਰਾਊਡ ਹੈ? ਅੱਧ ਤੋਂ ਵੱਧ ਸੰਸਦ ਮੈਂਬਰ ਗਵਾਰ ਹਨ।"" ਇਸ ਬਿਆਨ ਤੋਂ ਬਾਅਦ ਜਦੋਂ ਵਿਵਾਦ ਵਧਿਆ ਤਾਂ ਓਮ ਪੁਰੀ ਨੇ ਮਾਫ਼ੀ ਮੰਗ ਲਈ। ਉਨ੍ਹਾਂ ਕਿਹਾ, ਮੈਂ ਸੰਸਦ ਅਤੇ ਸੰਵਿਧਾਨ ਦੀ ਇੱਜ਼ਤ ਕਰਦਾ ਹਾਂ। ਮੈਨੂੰ ਭਾਰਤੀ ਹੋਣ 'ਤੇ ਮਾਣ ਹੈ। ਆਮਿਰ ਖ਼ਾਨ ਨੇ ਕਥਿਤ ਤੌਰ 'ਤੇ ਭਾਰਤ ਵਿੱਚ ਵਧਦੀ ਅਸਹਿਣਸ਼ੀਲਤਾ ਉੱਤੇ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਨੇ ਇੱਕ ਦਿਨ ਦੇਸ਼ ਛੱਡਣ ਦਾ ਜ਼ਿਕਰ ਕੀਤਾ ਸੀ। ਇਸ 'ਤੇ ਓਮ ਪੁਰੀ ਨੇ ਕਿਹਾ ਸੀ, ""ਮੈਂ ਹੈਰਾਨ ਹਾਂ ਕਿ ਆਮਿਰ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਇਸ ਤਰ੍ਹਾਂ ਸੋਚਦੇ ਹਨ। ਅਸਹਿਣਸ਼ੀਲਤਾ 'ਤੇ ਆਮਿਰ ਖ਼ਾਨ ਦਾ ਬਿਆਨ ਬਰਦਾਸ਼ਤ ਕਰਨ ਲਾਇਕ ਨਹੀਂ ਹੈ। ਆਮਿਰ ਨੇ ਬਿਲਕੁਲ ਗੈਰ-ਜ਼ਿੰਮੇਵਾਰ ਬਿਆਨ ਦਿੱਤਾ ਹੈ। ਤੁਸੀਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਉਕਸਾ ਰਹੇ ਹੋ ਕਿ ਭਾਈ, ਜਾਂ ਤਾਂ ਤਿਆਰ ਹੋ ਜਾਓ, ਲੜੋ ਜਾਂ ਮੁਲਕ ਛੱਡ ਕੇ ਜਾਓ।"" ਭਾਰਤ ਵਿੱਚ ਗਾਵਾਂ ਨੂੰ ਮਾਰਨ 'ਤੇ ਰੋਕ ਲਾਉਣ ਤੋਂ ਸ਼ੁਰੂ ਹੋਏ ਵਿਵਾਦ 'ਤੇ ਓਮ ਪੁਰੀ ਨੇ ਕਿਹਾ ਸੀ, ""ਜਿਸ ਦੇਸ਼ ਵਿੱਚ ਬੀਫ਼ ਦਾ ਐਕਸਪੋਰਟ ਕਰ ਕੇ ਡਾਲਰ ਕਮਾਏ ਜਾ ਰਹੇ ਹੋਣ ਉੱਥੇ ਗਾਵਾਂ ਨੂੰ ਮਾਰਨ 'ਤੇ ਰੋਕ ਦੀ ਗੱਲ ਇੱਕ ਪਾਖੰਡ ਹੈ।"" ਓਮ ਪੁਰੀ ਨੇ ਕਿਹਾ ਸੀ ਕਿ ਨਕਸਲੀ ਫਾਈਟਰ ਹਨ ਅੱਤਵਾਦੀ ਨਹੀਂ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ, ""ਇਹ ਅੱਤਵਾਦੀ ਨਹੀਂ ਹਨ ਕਿਉਂਕਿ ਇਹ ਗੈਰ-ਜ਼ਿੰਮੇਵਾਰ ਕੰਮ ਨਹੀਂ ਕਰਦੇ। ਨਕਸਲੀ ਆਪਣੇ ਹੱਕਾਂ ਲਈ ਲੜ ਰਹੇ ਹਨ। ਇਹ ਆਮ ਆਦਮੀ ਨੂੰ ਤੰਗ ਨਹੀਂ ਕਰਦੇ।"" ਓਮ ਪੁਰੀ ਦਾ ਮੋਦੀ ਉੱਤੇ ਬਿਆਨ ਵੀ ਕਾਫ਼ੀ ਚਰਚਿਤ ਹੋਇਆ ਸੀ। ਉਨ੍ਹਾਂ ਕਿਹਾ ਸੀ, ""ਹੁਣ ਵੇਖੋ ਸਾਡੇ ਕੋਲ ਕੋਈ ਚੁਆਇਸ ਨਹੀਂ ਹੈ, ਮੋਦੀ ਜੀ ਦੀ ਗੋਦੀ ਵਿੱਚ ਬੈਠਣ ਤੋਂ ਇਲਾਵਾ ਬਾਕੀ ਗੋਦੀਆਂ ਅਸੀਂ ਵੇਖ ਲਈਆਂ ਹਨ।""ਮਾਣ ਸੱਚੇ ਇਸ਼ਕ ਦਾ ਹੈ, ਹੁਨਰ ਦਾ ਦਾਅਵਾ ਵੀਕੀ ਹੈ ਸੁਖਬੀਰ ਸਿੰਘ ਬਾਦਲ ਦਾ ਨਵਾਂ ਏਜੰਡਾ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਪਾਨ ਦੇ ਅਕੀਹੀਕੋ ਕੋਂਦੋ ਨੇ ਇੱਕ ਗੁੱਡੀ ਨਾਲ ਵਿਆਹ ਕਰਵਾਇਆ ਹੈ ਹਾਲਾਂਕਿ ਵਿਆਹ ਨੂੰ ਕਾਨੂੰਨੀ ਮਾਨਤਾ ਨਹੀਂ ਹੈ ਪਰ ਹੋਲੋਗ੍ਰਾਮ ਕੰਪਨੀ ਵੱਲੋਂ 'ਮੈਰਿਜ ਸਰਟੀਫਿਰਕੇਟ' ਦਿੱਤਾ ਗਿਆ ਹੈ। (ਬੀਬੀਸੀ ਪੰਜਾਬੀ ਨਾਲ, , ਅਤੇ 'ਤੇ ਜੁੜੋ।) ",False " ਮਾਇਆਵਤੀ 'ਤੇ ਹਰ ਇੱਕ ਟਿੱਪਣੀ ਪਿਛਲੀ ਟਿੱਪਣੀ ਨਾਲੋਂ ਮਾੜੀ ਹੈ - ਬਲਾਗ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46949603 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SADHNA SINGH FB/GETTY IMAGES ਤੁਸੀਂ ਸੁਣਿਆ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਵਿਧਾਇਕ ਸਾਧਨਾ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਬਹੁਜਨ ਸਮਾਜ ਪਾਰਟੀ ਦੀ ਨੇਤਾ ਮਾਇਆਵਤੀ 'ਮਹਿਲਾ ਹਨ ਜਾਂ ਪੁਰਸ਼' ਅਤੇ 'ਉਨ੍ਹਾਂ ਨੇ ਸੱਤਾ ਲਈ ਇੱਜ਼ਤ ਵੇਚ ਦਿੱਤੀ ਹੈ'।ਸਾਧਨਾ ਸਿੰਘ ਨੇ ਹੁਣ ਆਪਣੀ ਟਿੱਪਣੀ ਲਈ ਮਾਫ਼ੀ ਮੰਗ ਲਈ ਹੈ ਪਰ ਮਾਇਆਵਤੀ 'ਤੇ ਮਹਿਲਾ ਨੇਤਾ ਅਕਸਰ ਟਿੱਪਣੀ ਕਰਦੀਆਂ ਆਈਆਂ ਹਨ। ਹਰ ਇੱਕ ਟਿੱਪਣੀ ਪਿਛਲੀ ਟਿੱਪਣੀ ਤੋਂ ਮਾੜੀ ਹੈ।ਪਰ ਇਸ ਦੀ ਵਜ੍ਹਾ ਸਮਝਣ ਤੋਂ ਪਹਿਲਾਂ ਇਹ ਵੀ ਦੱਸ ਦੇਈਏ ਕਿ, ਔਰਤਾਂ ਹੀ ਨਹੀਂ ਮਰਦ ਵੀ ਇਸ ਵਿੱਚ ਪਿੱਛੇ ਨਹੀਂ ਰਹੇ ਹਨ।ਜਦੋਂ 1990 ਦੇ ਦਹਾਕੇ ਵਿੱਚ ਮਾਇਆਵਤੀ ਨੇ ਪਹਿਲੀ ਵਾਰ ਵਾਲ ਛੋਟੇ ਕਰਵਾਏ ਤਾਂ ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਨੇ ਉਨ੍ਹਾਂ ਨੂੰ 'ਪਰਕਟੀ' ਔਰਤ ਕਿਹਾ ਸੀ।ਇਹ ਵੀ ਪੜ੍ਹੋ:ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਯਾਨੀ ਚੰਗੀਆਂ ਭਾਰਤੀ ਔਰਤਾਂ ਵਾਲ ਰੱਖਦੀਆਂ ਹਨ, ਵਾਲ ਕੱਟ ਲੈਣ ਤਾਂ ਔਰਤਾਂ ਪੱਛਮੀ ਸੱਭਿਅਤਾ ਵਾਲੀ ਹੋ ਜਾਂਦੀ ਹੈ।1995 ਵਿੱਚ ਜਦੋਂ ਉੱਤਰ ਪ੍ਰਦੇਸ਼ ਦੀ ਗਠਜੋੜ ਸਰਕਾਰ ਤੋਂ ਬਹੁਜਨ ਸਮਾਜਵਾਦੀ ਪਾਰਟੀ ਨੇ ਹਮਾਇਤ ਵਾਪਸ ਲੈ ਲਈ ਤਾਂ ਉਸ ਦੇ ਬਾਅਦ ਸਮਾਜਵਾਦੀ ਪਾਰਟੀ ਦੇ ਕਾਰਕੁਨਾਂ ਨੇ ਸੂਬੇ ਦੇ ਗੈਸਟ ਹਾਊਸ ਵਿੱਚ ਠਹਿਰੀ ਮਾਇਆਵਤੀ 'ਤੇ ਹਮਲਾ ਕੀਤਾ। ਹਮਲੇ ਤੋਂ ਬਾਅਦ ਮੁਲਾਇਮ ਸਿੰਘ ਯਾਦਵ ਦੇ ਖਿਲਾਫ਼ ਅਪਰਾਧਿਕ ਮੁਕੱਦਮਾ ਦਰਜ ਹੋਇਆ। Image copyright /SADHANABJP ਫੋਟੋ ਕੈਪਸ਼ਨ ਸਾਧਨਾ ਸਿੰਘ ਨੇ ਮਾਇਆਵਤੀ ਬਾਰੇ ਕੀਤੀ ਟਿੱਪਣੀ ਲਈ ਮੁਆਫੀ ਮੰਗੀ ਹੈ ਪੱਤਰਕਾਰ ਨੇਹਾ ਦੀਕਸ਼ਿਤ ਮੁਤਾਬਿਕ 20 ਸਾਲ ਬਾਅਦ ਵੀ ਉਹ ਮਾਮਲਾ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ। ਮਾਇਆਵਤੀ 'ਤੇ ਆਪਣੇ ਲੇਖ ਵਿੱਚ ਉਨ੍ਹਾਂ ਨੇ ਦੱਸਿਆ ਕਿ ਬਲਾਤਕਾਰ ਦੇ ਇਲਜ਼ਾਮ ਦੇ ਬਾਅਦ ਮੁਲਾਇਮ ਸਿੰਘ ਨੇ ਉਸੇ ਸਾਲ ਮੈਨਪੁਰੀ ਵਿੱਚ ਇੱਕ ਰੈਲੀ ਵਿੱਚ ਕਿਹਾ ਸੀ, ''ਕੀ ਮਾਇਆਵਤੀ ਇੰਨੀ ਸੁੰਦਰ ਹਨ ਕਿ ਕੋਈ ਉਨ੍ਹਾਂ ਦਾ ਬਲਾਤਕਾਰ ਕਰਨ ਦੀ ਇੱਛਾ ਰੱਖੇਗਾ।''ਇਸ ਦਾ ਮਤਲਬ ਇਹ ਹੋਇਆ ਕਿ 'ਸੁੰਦਰ' ਔਰਤਾਂ ਦਾ ਹੀ ਬਲਾਤਕਾਰ ਹੁੰਦਾ ਹੈ, ਔਰਤ ਸੁੰਦਰ ਨਹੀਂ ਹੋਵੇ ਤਾਂ ਬਲਾਤਕਾਰ ਕਰਨ ਦੇ 'ਲਾਇਕ' ਨਹੀਂ ਹੈ ਅਤੇ ਆਪਣੀ ਸੁੰਦਰਤਾ ਕਾਰਨ ਔਰਤਾਂ ਆਪਣੇ ਬਲਾਤਕਾਰ ਲਈ ਜ਼ਿੰਮੇਵਾਰ ਹਨ।ਬਿਆਨ ਹੋਰ ਨੇਤਾਵਾਂ ਦੇ ਵੀ ਹਨ ਪਰ ਉਨ੍ਹਾਂ ਨੂੰ ਦੁਹਰਾਉਣ ਦਾ ਕੀ ਫਾਇਦਾ। ਇੰਨਾ ਜਾਣਨਾ ਕਾਫੀ ਹੈ ਕਿ ਮਾਇਆਵਤੀ 'ਤੇ ਔਰਤਾਂ ਹੀ ਨਹੀਂ ਮਰਦ ਵੀ 'ਸੈਕਸਿਸਟ' ਟਿੱਪਣੀਆਂ ਕਰਦੇ ਹਨ।ਅਜਿਹੀਆਂ ਟਿੱਪਣੀਆਂ ਜੋ ਔਰਤਾਂ ਦੇ ਬਾਰੇ ਰੂੜੀਵਾਦੀ ਵਿਚਾਰਧਾਰਾ ਨੂੰ ਅੱਗੇ ਲੈ ਜਾਂਦੀਆਂ ਹਨ।ਔਰਤਾਂ, ਔਰਤਾਂ ਦੇ ਖਿਲਾਫ ਕਿਉਂ?ਪਰ ਮੁੜ ਤੋਂ ਇਹ ਸਵਾਲ ਆ ਜਾਂਦਾ ਹੈ ਕਿ ਇੱਕ ਔਰਤ, ਔਰਤ ਦੇ ਖਿਲਾਫ ਕਿਉਂ ਬੋਲੀ?ਅਤੇ ਇਸ ਦਾ ਜਵਾਬ ਇੰਨਾ ਮੁਸ਼ਕਿਲ ਵੀ ਨਹੀਂ ਹੈ।ਜੇ ਤੁਸੀਂ ਸਹਿਜਤਾ ਨਾਲ ਇਹ ਮੰਨ ਸਕਦੇ ਹੋ ਕਿ ਮੁਲਾਇਮ ਸਿੰਘ ਯਾਦਵ ਸਣੇ ਹੋਰ ਮਰਦ ਆਪਣੀ ਪਰਵਰਿਸ਼ ਅਤੇ ਸਮਾਜ ਵਿੱਚ ਪ੍ਰਚਲਿਤ ਪੁਰਾਣੀ ਸੋਚ ਦੇ ਚੱਲਦੇ ਇਹ ਸਭ ਕਹਿੰਦੇ ਹਨ ਤਾਂ ਔਰਤਾਂ ਵੀ ਉਸੇ ਸਿਆਸੀ ਮਾਹੌਲ ਵਿੱਚ ਜੀਅ ਰਹੀਆਂ ਹਨ।ਸਮਾਜ ਜਦੋਂ ਮਰਦ ਪ੍ਰਧਾਨ ਹੁੰਦਾ ਹੈ ਤਾਂ ਔਰਤਾਂ ਨੂੰ ਖਾਸ ਤੌਰ 'ਤੇ ਦਲਿਤ ਔਰਤਾਂ ਨੂੰ ਨੀਵੀਂ ਨਜ਼ਰ ਨਾਲ ਦੇਖਣਾ ਸਹੀ ਸਮਝਿਆ ਜਾਣ ਲਗਦਾ ਹੈ। Image copyright Pti ਫੋਟੋ ਕੈਪਸ਼ਨ ਮੁਲਾਇਮ ਸਿੰਘ ਵੀ ਕਈ ਵਾਰ ਮਾਇਆਵਤੀ ਨੂੰ ਟਿੱਪਣੀਆਂ ਕਰਨ ਬਾਰੇ ਵਿਵਾਦਾਂ ਵਿੱਚ ਰਹੇ ਹਨ ਸਾਧਾਨ ਸਿੰਘ ਨੇ ਜਦੋਂ ਮਾਇਆਵਤੀ ਦੇ 'ਕੱਪੜੇ ਫਟਣ ਕਾਰਨ ਉਨ੍ਹਾਂ ਨੂੰ ਦਾਗਦਾਰ ਮਹਿਲਾ' ਹੋਣ ਦੀ ਗੱਲ ਕੀਤੀ ਤਾਂ ਸ਼ਾਇਦ ਇਹ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਦੀ ਗੱਲ ਦਾ ਮਕਸਦ ਤਾਂ ਇਹ ਹੈ ਕਿ ਬਲਾਤਕਾਰ ਪੀੜਤ ਔਰਤ ਹਮੇਸ਼ਾ ਲਈ 'ਦਾਗਦਾਰ' ਹੋ ਜਾਂਦੀ ਹੈ।ਜਾਂ ਜਦੋਂ ਸਾਲ 2014 ਵਿੱਚ ਭਾਰਤੀ ਜਨਤਾ ਪਾਰਟੀ ਦੀ ਆਗੂ ਸ਼ਾਇਨਾ ਐੱਨ.ਸੀ ਨੇ ਜੈਪੁਰ ਵਿੱਚ ਇੱਕ ਸੰਮੇਲਨ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਮਾਇਆਵਤੀ 'ਹੀ' ਹਨ ਜਾਂ 'ਸ਼ੀ'।ਸ਼ਾਇਨਾ ਫੈਸ਼ਨ ਡਿਜ਼ਾਇਨਰ ਵੀ ਹਨ ਅਤੇ ਮਾਇਆਵਤੀ ਦੇ ਪਹਿਰਾਵ, ਵਾਲਾਂ ਦੇ ਸਟਾਈਲ 'ਤੇ ਉਨ੍ਹਾਂ ਦੇ ਇਹ ਟਿੱਪਣੀ ਇਸ ਸਮਝ ਨੂੰ ਦਿਖਾਉਂਦੀ ਹੈ ਕਿ ਔਰਤ ਮੰਨੀ ਜਾਣ ਲਈ ਖਾਸ ਤਰੀਕੇ ਦੇ ਪਹਿਰਾਵੇ ਅਤੇ ਸ਼ਿੰਗਾਰ ਦੀ ਲੋੜ ਹੈ।ਬਲਕਿ ਖੱਬੇ ਪੱਖੀ ਕਵਿਤਾ ਕ੍ਰਿਸ਼ਨਨ ਅਨੁਸਾਰ ਇਸ ਦਾ ਇਹ ਮਤਲਬ ਵੀ ਸੀ ਕਿ ''ਸੱਤਾ ਮਰਦਾਂ ਦਾ ਅਧਿਕਾਰ ਖੇਤਰ ਹੈ ਅਤੇ ਮਾਇਆਵਤੀ ਵਿਆਹੁਤਾ ਨਹੀਂ ਹਨ, ਉਨ੍ਹਾਂ ਦੇ ਛੋਟੇ ਵਾਲ ਹਨ ਸਾੜੀ ਨਹੀਂ ਪਹਿਣਦੀ।''ਜਾਤੀ ਅਤੇ ਵਰਗਮਾਇਆਵਤੀ ਇਕੱਲੀ ਅਜਿਹੀ ਨੇਤਾ ਨਹੀਂ ਜਿਨ੍ਹਾਂ ਦੇ ਖਿਲਾਫ ਸੈਕਸਿਸਟ ਟਿੱਪਣੀਆਂ ਕੀਤੀਆਂ ਗਈਆਂ ਹੋਣ - ਭਾਵੇਂ ਮਰਦਾਂ ਜਾਂ ਔਰਤਾਂ ਵੱਲੋਂ ਹੋਣ।ਪਰ ਉਨ੍ਹਾਂ ਦੇ ਦਲਿਤ ਹੋਣ ਕਾਰਨ ਉਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਅਤੇ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਦੇ ਬਾਵਜੂਦ ਵਿਤਕਰੇ ਨਾਲ ਜੂਝਣਾ ਪਿਆ ਹੈ।ਪੱਤਰਕਾਰ ਅਜੌਏ ਬੌਸ ਨੇ ਉਨ੍ਹਾਂ ਦੇ ਜੀਵਨ 'ਤੇ ਆਪਣੀ ਕਿਤਾਬ 'ਬਹਿਨਜੀ: ਆ ਪੌਲੀਟਿਕਲ ਬਾਇਓਗਰਾਫੀ ਆਫ ਮਾਇਆਵਤੀ' ਵਿੱਚ ਇਸ ਬਾਰੇ ਕਾਫੀ ਦੱਸਿਆ ਹੈ।ਉਹ ਲਿਖਦੇ ਹਨ ਕਿ ਸੰਸਦ ਵਿੱਚ ਮਹਿਲਾ ਸੰਸਦ ਮੈਂਬਰ ਮਾਇਆਵਤੀ ਦੇ ਵਾਲਾਂ ਵਿੱਚ ਤੇਲ ਲਾ ਕੇ ਆਉਣ 'ਤੇ ਹੱਸਦੀਆਂ ਸਨ। ਸ਼ਿਕਾਇਤ ਵੀ ਕਰਦੀਆਂ ਸਨ ਕਿ ਮਾਇਆਵਤੀ ਨੂੰ ਬਹੁਤ ਪਸੀਨਾ ਆਉਂਦਾ ਹੈ ਇਸ ਲਈ ਉਨ੍ਹਾਂ ਨੂੰ ਤੇਜ਼ ਪਰਫਿਊਮ ਲਗਾਉਣਾ ਚਾਹੀਦਾ ਹੈ। Image copyright Getty Images ਕਾਂਗਰਸ ਨੇਤਾ ਰੀਟਾ ਬਹੁਗੁਨਾ ਜੋਸ਼ੀ ਨੇ ਸਾਲ 2009 ਵਿੱਚ ਉਸ ਵਕਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ 'ਤੇ ਬੈਠੀ ਮਾਇਆਵਤੀ ਤੋਂ ਬਲਾਤਕਾਰ ਪੀੜਤਾਂ ਲਈ ਮੁਆਵਜ਼ੇ ਦੀ ਰਕਮ ਵਧਾਉਣ ਬਾਰੇ ਕਿਹਾ ਕਿ ਮਾਇਆਵਤੀ ਨੂੰ ਸ਼ਰਮਿੰਦਾ ਕਰਨ ਲਈ ਉਨ੍ਹਾਂ 'ਤੇ ਮੁਆਵਜ਼ੇ ਦੀ ਰਕਮ ਸੁੱਟ ਕੇ ਕਹਿਣਾ ਚਾਹੀਦਾ ਹੈ ਕਿ ਜੇ ਤੁਸੀਂ ਬਲਾਤਕਾਰ ਲਈ ਰਾਜ਼ੀ ਹੋ ਜਾਓ ਤਾਂ ਤੁਹਾਨੂੰ ਇੱਕ ਕਰੋੜ ਰੁਪਏ ਦੇਵਾਂਗੇ।ਜਿਵੇਂ ਮੈਂ ਕਿਹਾ ਸੀ ਹਰ ਟਿੱਪਣੀ ਪਿਛਲੀ ਤੋਂ ਹੋਰ ਮਾੜੀ ਸੀ।ਇਹ ਮਰਦ-ਔਰਤ ਦਾ ਮੁਕਾਬਲਾ ਹੀ ਨਹੀਂ ਸਾਡੀ ਸਿਆਸਤ ਅਤੇ ਸਮਾਜ ਦੀ ਗੱਲ ਹੈ। ਔਰਤ ਹੀ ਔਰਤ ਦੇ ਖਿਲਾਫ਼ ਹੁੰਦੀ ਹੈ, ਜਿਵੇਂ ਹਲਕੇ ਤਰਕ ਦੇ ਪਿੱਛੇ ਲੁਕਣਾ ਆਖਿਰ ਕਦੋਂ ਤੱਕ ਜਾਇਜ਼ ਠਹਿਰਾਓਗੇ।ਸਿਆਸਤ ਦੇ ਗਲਿਆਰਿਆਂ ਵਿੱਚ ਵਹਿੰਦੀ ਫਿਜ਼ਾ ਸਾਡੇ ਸਾਰੇ ਆਗੂਆਂ ਨੂੰ ਬਦਲਣੀ ਹੋਵੇਗੀ। ਪਰਵਰਿਸ਼ ਅਤੇ ਰੂੜੀਵਾਦੀ ਸੋਚ ਨੂੰ ਪਿੱਛੇ ਛੱਡ ਔਰਤਾਂ ਅਤੇ ਕਥਿਤ ਨੀਵੀਆਂ ਜਾਤਾਂ ਪ੍ਰਤੀ ਸਮਾਨਤਾ, ਇੱਜ਼ਤ ਅਤੇ ਸੰਵੇਦਨਸ਼ੀਲਤਾ ਸਾਰਿਆਂ ਨੂੰ ਲਿਆਉਣੀ ਪਵੇਗੀ।ਇਹ ਵੀ ਪੜ੍ਹੋ:ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?“ਮੇਰੀ ਮਾਂ ਵਿਲਕਦੀ ਸੀ ਕਿ ਸਾਡੇ ਘਰ ਕੀ ਜੰਮ ਪਿਆ”#10yearchallenge: ਹਿਜਾਬ ਤੋਂ ਬਿਨਾਂ ਔਰਤਾਂ ਨੇ ਪਾਈਆਂ ਤਸਵੀਰਾਂ ਪਿਉ-ਪੁੱਤਰ ਨੇ ਨਾਸਾ ਦੇ ਵਿਗਿਆਨੀ ਬਣ ਕੇ ਠੱਗਿਆਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਪਿਛਲੇ ਸਾਲ ਮਾਰੇ ਗਏ 270 ਜਿਹੜੇ ਵੱਖਵਾਦੀ ਮਾਰੇ ਗਏ ਉਨ੍ਹਾਂ ਵਿੱਚੋਂ ਬਹੁਤੇ ਕਿਸ਼ੋਰ ਮੁੰਡੇ ਸਨ। ਫ਼ਾਤਿਮਾ ਦੇ ਵੱਡੇ ਪੁੱਤਰ ਦੀ ਮੌਤ ਹੋਈ ਤਾਂ ਉਨ੍ਹਾਂ ਦਾ ਛੋਟਾ ਪੁੱਤ ਇਹ ਸਦਮਾ ਨਾ ਸਹਾਰਦਾ ਹੋਇਆ ਵੱਡੇ ਦੀ ਰਾਹ ਤੇ ਚੱਲ ਪਿਆਂ ਅਤੇਆਪਣੇ ਭਰਾ ਦੀ ਮੌਤ ਦੇ ਤਿੰਨ ਮਹੀਨੇ ਬਾਅਦ ਉਹ ਵੀ ਤੁਰ ਗਿਆ।ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ'ਉਹ ਮੇਰੀ ਪੈਨਸ਼ਨ ਰੋਕ ਸਕਦੇ ਨੇ, ਖਾਣਾ ਖਾਣ ਤੋਂ ਨਹੀਂ''ਬਾਦਲ ਮੈਨੂੰ ਕਹਿ ਲੈਣ ਕਾਂਗਰਸੀ ਪਿੱਠੂ ਤੇ ਖਾਲਿਸਤਾਨੀ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪ੍ਰਕਾਸ਼ ਸਿੰਘ ਬਾਦਲ ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ: ਜਸਟਿਸ ਰਣਜੀਤ ਸਿੰਘ ਕਮਿਸ਼ਨ ਅਰਵਿੰਦ ਛਾਬੜਾ ਅਤੇ ਸਰਬਜੀਤ ਧਾਲੀਵਾਲ ਬੀਬੀਸੀ ਪੱਤਰਕਾਰ 28 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45322673 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਨੁਸਾਰ ਕੋਟਕਪੂਰਾ ਵਿੱਚ ਹੋ ਰਹੀ ਪੁਲਿਸ ਦੀ ਕਾਰਵਾਈ ਬਾਰੇ ਤਤਕਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੂਰੀ ਜਾਣਕਾਰੀ ਸੀ 2015 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਕੋਟਕਪੂਰਾ ਵਿਖੇ ਮੁਜਾਹਰੇ 'ਤੇ ਹੋਈ ""ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ।""ਬਾਦਲ ਬਾਰੇ ਇਹ ਗੱਲ ਬਰਗਾੜੀ ਅਤੇ ਹੋਰ ਬੇਅਦਬੀ ਦੇ ਮਾਮਲਿਆਂ ਦੀ ਤਫਤੀਸ਼ ਲਈ ਪੰਜਾਬ ਸਰਕਾਰ ਵਲੋਂ ਬਣਾਏ ਜਸਟਿਸ (ਰਿਟਾ.) ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕਹੀ ਹੈ।ਰਣਜੀਤ ਸਿੰਘ ਕਮਿਸ਼ਨ ਬਾਰੇ2015 ਵਿੱਚ ਕੋਟਕਪੂਰਾ ਦੇ ਬਰਗਾੜੀ ਪਿੰਡ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਕਾਰਵਾਈ ਦੌਰਾਨ ਮੌਤ ਦੀ ਜਾਂਚ ਇਸ ਕਮਿਸ਼ਨ ਨੇ ਕੀਤੀ।ਇਹ ਕਮਿਸ਼ਨ ਸੂਬੇ ਵਿੱਚ ਪਿਛਲੇ ਸਾਲ ਆਈ ਕਾਂਗਰਸ ਸਰਕਾਰ ਵਲੋਂ ਅਪ੍ਰੈਲ 2017 ਵਿੱਚ ਬਣਾਇਆ ਗਿਆ ਸੀ।ਇਹ ਵੀ ਪੜ੍ਹੋ:100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਇਸ ਹਾਲਤ 'ਚ ਨੇ ਡੇਰੇ ਦੇ ਕਾਰੋਬਾਰਘੱਟ ਗਿਣਤੀਆਂ ਦੇ ਘਰਾਂ ਨੂੰ ਜਿੰਦਰੇ, ਪਿੰਡ 'ਚ ਅਣਕਹੀ ਦਹਿਸ਼ਤ ਇਸ ਦਾ ਕੰਮ ਪੰਜਾਬ ਵਿੱਚ ਹੋਈਆਂ ਬੇਅਦਬੀਆਂ ਦੇ ਮਾਮਲਿਆਂ ਦੀ ਤਫਤੀਸ਼ ਕਰਨਾ ਸੀ। ਇਹ ਰਿਪੋਰਟ 27 ਅਗਸਤ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ਉੱਤੇ ਬਹਿਸ ਭਾਵੇਂ 28 ਅਗਸਤ ਨੂੰ ਰੱਖੀ ਗਈ ਹੈ ਪਰ ਸਿਆਸੀ ਉਬਾਲ ਪਹਿਲਾਂ ਹੀ ਚੜ੍ਹ ਗਿਆ ਲੱਗਦਾ ਹੈ। Image copyright Getty Images ਫੋਟੋ ਕੈਪਸ਼ਨ ਅਕਾਲੀ ਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮੁੱਢ ਤੋਂ ਖਾਰਿਜ ਕਰ ਦਿੱਤਾ ਹੈ ਰਿਪੋਰਟ ਵਿਧਾਨ ਸਭਾ ਅੰਦਰ ਪੇਸ਼ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਰਿਪੋਰਟ ਦੀਆਂ ਕਾਪੀਆਂ ਵਿਧਾਨ ਸਭਾ ਦੇ ਬਾਹਰ ਪਾੜ ਕੇ ਸੁੱਟੀਆਂ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਇੱਕ ਸਾਜਿਸ਼ ਕਰਾਰ ਦਿੱਤਾ।ਸੁਖਬੀਰ ਬਾਦਲ ਨੇ ਕਿਹਾ, ''ਇਹ ਰਿਪੋਰਟ ਮੌਜੂਦਾ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਦੇ ਘਰ 'ਚ ਤਿਆਰ ਕੀਤੀ ਗਈ ਹੈ ਅਤੇ ਸਾਰੇ ਝੂਠੇ ਇਲਜ਼ਾਮ ਲਾਉਂਦੀ ਹੈ।'' Image Copyright @officeofssbadal @officeofssbadal Image Copyright @officeofssbadal @officeofssbadal ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ""ਸਾਜ਼ਿਸ਼ ਰਚਣ ਲਈ"" ਮੁੱਖ ਮੰਤਰੀ ਨੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ, ਜੋ ਕਿ ਬਾਦਲਾਂ ਦੀ ਇਸ ਮਾਮਲੇ ਵਿੱਚ ਨਿਖੇਧੀ ਕਰਦੇ ਆਏ ਹਨ, ਨਾਲ ਪਿਛਲੀ ਰਾਤ ਮੁਲਾਕਾਤ ਕੀਤੀ ਸੀ।ਹਾਲਾਂਕਿ ਦਾਦੂਵਾਲ ਨੇ ਵੀ ਇੱਕ ਟੀਵੀ ਚੈਨਲ ਨਾਲ ਗੱਲ ਕਰਦਿਆਂ ਇਸ ਇਲਜ਼ਾਮ ਨੂੰ ਖਾਰਜ ਕੀਤਾ ਹੈ। ਮੁੱਖ ਮੰਤਰੀ ਨੇ ਕੀ ਕਿਹਾ?ਕੁਝ ਘੰਟਿਆਂ ਬਾਅਦ ਹੀ ਅਮਰਿੰਦਰ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਸਿਰਿਓਂ ਖਾਰਜ ਕੀਤਾ ਅਤੇ ਕਿਹਾ ਕਿ ਸੁਖਬੀਰ ਬਾਦਲ ਅਤੇ ਬਾਕੀ ਅਕਾਲੀ ਆਗੂ ਰਿਪੋਰਟ ਉੱਤੇ ਹੋਣ ਵਾਲੀ ਬਹਿਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਧਾਨ ਸਭਾ ਦੇ ਅੰਦਰ ਵੀ ਰਿਪੋਰਟ ਉੱਪਰ ਕਾਫੀ ਰੌਲਾ ਪਿਆ। ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਕਿ ਉਹ ਰਿਪੋਰਟ ਬਾਰੇ ਹੋਣ ਵਾਲੀ ਬਹਿਸ ਵੇਲੇ ਮੌਜੂਦ ਰਹਿਣ। ਕੈਪਟਨ ਨੇ ਟਵੀਟ ਕਰਕੇ ਕਿਹਾ ਕਿ ਵਿਧਾਨ ਸਭਾ ਅੰਦਰ ਮੰਗਲਵਾਰ ਨੂੰ ਵਿਸਥਾਰ ਵਿੱਚ ਚਰਚਾ ਹੋਵੇਗੀ। Image Copyright @capt_amarinder @capt_amarinder Image Copyright @capt_amarinder @capt_amarinder ਕੀ ਕਹਿੰਦੀ ਹੈ ਰਿਪੋਰਟ?ਕਮਿਸ਼ਨ ਨੇ ਪਹਿਲਾਂ ਕਿਹਾ ਸੀ ਕਿ ਕੁਝ ਤੱਥ ਮੁੱਖ ਮੰਤਰੀ ਦਫਤਰ ਦੇ ਕੋਟਕਪੂਰਾ ਦੇ ਘਟਨਾਕ੍ਰਮ ਵਿੱਚ ""ਸ਼ਾਮਲ ਹੋਣ ਵੱਲ ਇਸ਼ਾਰਾ ਕਰਦੇ ਸਨ"" ਪਰ ""ਹੁਣ ਇਹ ਸਾਫ ਹੈ ਕਿ ਮੁੱਖ ਮੰਤਰੀ (ਬਾਦਲ) ਅਤੇ ਮੁੱਖ ਮੰਤਰੀ ਦਫਤਰ ਨੂੰ ਕੋਟਕਪੂਰਾ ਵਿੱਚ ਕੀਤੀ ਗਈ ਪੁਲਿਸ ਕਾਰਵਾਈ ਬਾਰੇ ਜਾਣਕਾਰੀ ਸੀ।""ਰਿਪੋਰਟ ਮੁਤਾਬਕ, ''ਪੰਜਾਬ ਦੇ ਤਤਕਾਲੀ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਦੀ ਦੱਸੀ ਗੱਲ ਦਾ ਵੀ ਹਵਾਲਾ ਦਿੰਦੀ ਹੈ ਕਿ 13 ਅਤੇ 14 ਅਕਤੂਬਰ ਦੀ ਦਰਮਿਆਨੀ ਰਾਤ ਨੂੰ 2 ਵਜੇ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਲਈ।''ਰਿਪੋਰਟ ਵਿੱਚ ਅੱਗੇ ਕਿਹਾ ਗਿਆ, ""ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡੀਜੀਪੀ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੂੰ ਪੁਲਿਸ ਦੁਆਰਾ ਕੋਟਕਪੂਰਾ ਵਿੱਚ ਕੀਤੀ ਕਾਰਵਾਈ ਤੋਂ ਅਣਜਾਣ ਨਹੀਂ ਮੰਨਿਆ ਜਾ ਸਕਦਾ।""(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਮਹਾਭਾਰਤ ਦੇ ਕੌਰਵ ਸਟੈਮ ਸੈੱਲ ਤੇ ਟੈਸਟ ਟਿਊਬ ਤੋਂ ਪੈਦਾ ਹੋਏ ਸਨ : ਆਂਧਰਾ ਵੀਸੀ -5 ਅਹਿਮ ਖ਼ਬਰਾਂ 5 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46767490 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਰਾਮ ਲੀਲਾ ਦੀ ਸੰਕੇਤਕ ਤਸਵੀਰ ਕੌਰਵ ਸਟੈਮ ਸੈੱਲ ਰਿਸਰਚ ਅਤੇ ਟੈਸਟ-ਟਿਊੂਬ ਤਕਨੀਕ ਦੀ ਪੈਦਾਇਸ਼ ਸਨ ਅਤੇ ਭਾਰਤ ਕੋਲ ਸਦੀਆਂ ਪਹਿਲਾਂ ਇਹ ਗਿਆਨ ਮੌਜੂਦ ਸੀ।ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਹ ਵਿਚਾਰ ਆਂਧਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਨਾਗੇਸ਼ਵਰ ਰਾਓ ਨੇ ਜਲੰਧਰ ਵਿਚ ਹੋ ਰਹੀ ਇੰਡੀਅਨ ਸਾਇਸ ਕਾਂਗਰਸ ਵਿੱਚ ਪ੍ਰਗਟ ਕੀਤੇ। ਰਾਓ ਨੇ ਆਪਣੀ ਪ੍ਰੈਜਨਟੇਸ਼ਨ ਵਿਚ ਇਹ ਵੀ ਦਾਅਵਾ ਕੀਤਾ ਰਾਮ ਚੰਦਰ ਜੀ ਕੋਲ ਅਜਿਹੇ ਤੀਰ ਸਨ ਜੋ ਆਪਣੇ ਨਿਸ਼ਾਨੇ ਦਾ ਪਿੱਛਾ ਕਰ ਸਕਦੇ ਸਨ ਅਤੇ ਟਾਰਗੈੱਟ ਉੱਤੇ ਮਾਰ ਕਰਨ ਤੋਂ ਬਾਅਦ ਉਨ੍ਹਾਂ ਕੋਲ ਵਾਪਸ ਆ ਸਕਦੇ ਸਨ।ਰਾਓ ਦਾ ਕਹਿਣਾ ਸੀ ਇਹ ਤੱਥ ਇਸ ਗੱਲ ਦਾ ਸਬੂਤ ਹੈ ਕਿ ਗਾਇਡਿਡ ਮਿਜ਼ਾਈਲ ਤਕਨੀਕ ਕੋਈ ਨਵੀਂ ਨਹੀਂ ਹੈ। ਇਸ ਸਦੀਆਂ ਪੁਰਾਣਾ ਭਾਰਤੀ ਗਿਆਨ ਹੈ।ਰਿਪੋਰਟ ਮੁਤਾਬਕ ਵੀਸੀ ਰਾਓ ਨੇ ਇਹ ਵੀ ਦਾਅਵਾ ਕੀਤਾ ਕਿ ਰਾਵਣ ਕੋਲ ਸਿਰਫ਼ ਇੱਕ ਪੁਸ਼ਪਕ ਜਹਾਜ਼ ਨਹੀਂ ਸੀ ਬਲਕਿ ਉਸ ਕੋਲ ਵੱਖੋ-ਵੱਖਰੇ ਸਾਇਜ਼ ਤੇ ਸਮਰੱਥਾ ਵਾਲੇ 24 ਕਿਸਮ ਦੇ ਜਹਾਜ਼ ਸਨ।ਇਹ ਵੀ ਪੜ੍ਹੋ:'ਸ਼੍ਰੋਮਣੀ ਕਮੇਟੀ ਦੇ ਸਿਆਸੀਕਰਨ ਤੇ ਨਸ਼ਿਆ ਖ਼ਿਲਾਫ਼ ਖੜਾ ਕਰਾਂਗਾ ਸੰਗਠਨ'ਕੇਜਰੀਵਾਲ ਦੇ ਕਥਿਤ ਪੋਰਨ ਵੀਡੀਓ ਦੇਖਣ ਦਾ ਕੀ ਹੈ ਸੱਚਸਿਮ ਸਵੈਪਿੰਗ ਕੀ ਹੈ, ਇਸ ਤੋਂ ਕਿਵੇਂ ਬਚ ਸਕਦੇ ਹੋਆਪ ਫੂਲਕਾ ਦਾ ਬਾਦਲ ਮੁਕਤ ਸ਼੍ਰੋਮਣੀ ਕਮੇਟੀ ਲਈ ਸਾਥ ਦੇਵੇਗੀਆਮ ਆਦਮੀ ਪਾਰਟੀ ਆਗੂ ਅਤੇ ਐੱਚ. ਐੱਸ ਫੂਲਕਾ ਵੱਲੋਂ ਆਪਣੀ ਪਾਰਟੀ ਛੱਡ ਕੇ ਨਵਾਂ ਮੁਹਾਜ ਖੜ੍ਹਾ ਕਰਨ ਦੇ ਐਲਾਨ ਨਾਲ ਸਿਆਸਤ ਗਹਿਰਾ ਰਹੀ ਹੈ।ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਵਿਧਾਨ ਸਭਾ ਮੈਂਬਰਾਂ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਬਾਦਲ ਮੁਕਤ ਸ਼੍ਰੋਮਣੀ ਕਮੇਟੀ ਬਣਾਉਣ ਲਈ ਫੂਲਕਾ ਵੱਲੋਂ ਵਿੱਢੇ ਜਾ ਰਹੇ ਸੰਘਰਸ਼ ਵਿੱਚ ਉਨ੍ਹਾਂ ਦਾ ਸਾਥ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਆਪ ਅਤੇ ਫੂਲਕਾ ਦੋਵੇਂ ਹੀ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਾ ਮੁਕਤ ਬਣਾਉਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਪਾਰਟੀ ਛੱਡ ਕੇ ਜਾਣ ਦੀ ਲੋੜ ਨਹੀਂ ਸੀ।ਦੂਸਰੇ ਪਾਸੇ ਫੂਲਕਾ ਦੇ ਅਸਤੀਫੇ ਮਗਰੋਂ ਦਿੱਲੀ ਵਿੱਚ ਸੂਬਾ ਕਾਂਗਰਸ ਪ੍ਰਧਾਨ ਅਜੈ ਮਾਕਨ ਵੱਲੋਂ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਦਿੱਤੇ ਅਸਤੀਫੇ ਨੂੰ ਕਿਸੇ ਨਵੇਂ ਸਿਆਸੀ ਸਮੀਕਰਣ ਦੀ ਪੇਸ਼ੇਨਗੋਈ ਵਜੋਂ ਦੇਖਿਆ ਜਾ ਰਿਹਾ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਨਰਿੰਦਰ ਸਿੰਘ ਖ਼ਾਲਸਾ: ਅਫ਼ਗਾਨਿਸਤਾਨ ਦੀਆਂ ਸੰਸਦੀ ਚੋਣਾਂ ਲੜਨ ਵਾਲੇ ਇਕੱਲੇ ਸਿੱਖਅਫ਼ਗਾਨਿਸਤਾਨ-ਅਵਤਾਰ ਸਿੰਘ ਦੇ ਪੁੱਤਰ ਦੀ ਜਿੱਤਅਫ਼ਗਾਨਿਸਤਾਨ ਵਿੱਚ ਇੱਕ ਬੰਬ ਧਮਾਕੇ ਵਿੱਚ ਮਾਰੇ ਗਏ ਸਿੱਖ ਆਗੂ ਅਵਤਾਰ ਸਿੰਘ ਖ਼ਾਲਸਾ ਨੇ ਸਿੱਖ- ਹਿੰਦੂ ਭਾਈਚਾਰਿਆਂ ਲਈ ਰਾਖਵੀਂ ਸੀਟ ਬਚਾ ਲਈ ਹੈ।ਖ਼ਮਾ ਪ੍ਰੈਸ ਖ਼ਬਰ ਏਜੰਸੀ ਮੁਤਾਬਕ ਇਹ ਜਾਣਕਾਰੀ ਅਫ਼ਗਾਨਿਸਤਾਨ ਦੇ ਚੋਣ ਕਮਿਸ਼ਨ ਨੇ ਇੱਕ ਬਿਆਨ ਵਿੱਚ ਦਿੱਤੀ ਹੈ। ਅਫ਼ਗਾਨਿਸਤਾਨ ਵਿੱਚ ਪਿਛਲੇ ਸਾਲ ਅਕਤੂਬਰ ਵਿੱਚ ਲੋਕ ਸਭਾ ਚੋਣਾ ਹੋਈਆਂ ਸਨ ਜਿਨ੍ਹਾਂ ਦੇ ਹਾਲੇ ਪੂਰੇ ਨਤੀਜੇ ਐਲਾਨੇ ਜਾਣੇ ਹਨ। Image copyright SABARIMALA.KERALA.GOV.IN ਫੋਟੋ ਕੈਪਸ਼ਨ ਸੁਪਰੀਮ ਕੋਰਟ ਨੇ ਕੇਰਲ ਦੇ ਸਬਰੀਮ਼ਲਾ ਮੰਦਰ ਵਿੱਚ ਔਰਤਾਂ ਦੇ ਦਾਖਲੇ ਦੀ ਇਜਾਜ਼ਤ ਦੇ ਦਿੱਤੀ ਹੈ ਕੇਰਲ ਵਿੱਚ ਸਬਰੀਮਲਾ ਮੰਦਿਰ ਵਿੱਚ ਲੰਕਾ ਦੀ ਔਰਤ ਦਾਖਲਕੇਰਲ ਵਿੱਚ ਸਬਰਮਲਾ ਮੰਦਿਰ ਵਿੱਚ ਔਰਤਾਂ ਦੇ ਪ੍ਰਵੇਸ਼ ਦੇ ਵਿਰੋਧ ਵਿੱਚ ਭਾਜਪਾ ਅਤੇ ਸੱਜੇ ਪੱਖੀਆਂ ਦੇ ਪ੍ਰਦਰਸ਼ਨ ਲਗਾਤਾਰ ਜਾਰੀ ਹਨ।ਇਹ ਵੀ ਪੜ੍ਹੋ:ਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰ‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਸੇ ਦੌਰਾਨ ਸ਼੍ਰੀ ਲੰਕਾ ਦੀ ਇੱਕ ਪੰਜਾਹ ਸਾਲ ਤੋਂ ਘੱਟ ਉਮਰ ਦੀ ਔਰਤ ਵੀ ਮੰਦਿਰ ਵਿੱਚ ਦਾਖਲ ਹੋਣ ਵਿੱਚ ਸਫ਼ਲ ਹੋ ਗਈ ਹੈ।ਜਾਰੀ ਰੋਸ ਪ੍ਰਦਰਸ਼ਨਾਂ ਕਾਰਨ ਸੂਬੇ ਵਿੱਚ 1400 ਗ੍ਰਿਫ਼ਤਾਰੀਆਂ ਦੀ ਖ਼ਬਰ ਹੈ।ਮੰਦਰ ਦੇ ਟਰੱਸਟ ਨੇ ਮੰਦਿਰ ਦੇ ਪੁਜਾਰੀ ਤੋਂ ਮੰਦਿਰ ਦਾ ਦਰਵਾਜ਼ਾ ਬੰਦ ਕਰਕੇ ਇੱਕ ਔਰਤ ਲਈ ਪੂਜਾ ਕਰਨ ਬਾਰੇ ਸਪਸ਼ਟੀਕਰਨ ਮੰਗਿਆ ਹੈ। Image copyright GETTY/REUTERS ਜਰਮਨੀ ਦੇ ਆਗੂਆਂ ਦੀ ਨਿੱਜੀ ਜਾਣਕਾਰੀ ਲੀਕਜਰਮਨੀ ਦੀ ਚਾਂਸਲਰ ਐਂਗਲਾ ਮਾਰਕੇਲ ਸਮੇਤ ਸੈਂਕੜੇ ਜਰਮਨ ਆਗੂਆਂ, ਪੱਤਰਕਾਰਾਂ ਅਤੇ ਵੱਖੋ-ਵੱਖ ਖੇਤਰਾਂ ਦੀਆਂ ਉੱਘੀਆਂ ਹਸਤੀਆਂ ਦੀਆਂ ਨਿੱਜੀ ਜਾਣਕਰੀਆਂ ਇੱਕ ਵਿਆਪਕ ਸਾਈਬਰ ਹਮਲੇ ਦਾ ਸ਼ਿਕਾਰ ਹੋ ਗਈਆਂ ਹਨ।ਸਾਈਬਰ ਅਟੈਕ ਦਾ ਸ਼ਿਕਾਰ ਹੋਈਆਂ ਹਸਤੀਆਂ ਦੀ ਕੰਟੈਕਟ ਲਿਸਟ, ਨਿੱਜੀ ਗੱਲਬਾਤ (ਚੈਟ ਮੈਸਜ) ਅਤੇ ਆਰਥਿਕ ਮਾਮਲਿਆਂ ਨਾਲ ਜੁੜੀ ਜਾਣਕਾਰੀਆਂ ਟਵਿੱਟਰ ਉੱਪਰ ਜਾਰੀ ਕਰ ਦਿੱਤੀਆਂ ਗਈਆਂ। ਕਈ ਪੱਤਰਕਾਰਾਂ ਦੀ ਨਿੱਜੀ ਜਾਣਕਾਰੀਆਂ ਨੂੰ ਵੀ ਜਨਤਕ ਕਰ ਦਿੱਤਾ ਗਿਆ। ਹਾਲਾਂ ਤੱਕ ਇਸ ਇਸ ਹਮਲੇ ਦੇ ਪਿੱਛੇ ਕੌਣ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਬੀਬੀਸੀ ਦੀ ਵੈੱਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਹਿਜਾਬ ਉੱਤੇ ਮੁੜ ਕਿਉਂ ਛਿੜ ਗਈ ਹੈ ਬਹਿਸ ਤੇ ਕੀ ਹੈ ਔਰਤਾਂ ਦਾ ਪੱਖ : #10yearchallenge 22 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46942717 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਤੁਰਕੀ ਵਿੱਚ ਇਸ ਤਰ੍ਹਾਂ ਲਿਆ ਗਿਆ #10yearchallenge ਸੋਸ਼ਲ ਮੀਡੀਆ 'ਤੇ ਚੱਲ ਰਹੇ #10YearChallenge ਦਾ ਤੁਰਕੀ ਵਿੱਚ ਇੱਕ ਗੰਭੀਰ ਰੂਪ ਵੇਖਣ ਨੂੰ ਮਿਲਿਆ। ਔਰਤਾਂ ਨੇ ਆਪਣੀਆਂ ਦੱਸ ਸਾਲ ਪੁਰਾਣੀਆਂ ਹਿਜਾਬ ਪਹਿਨੇ ਹੋਏ ਦੀਆਂ ਤਸਵੀਰਾਂ ਦੀ ਅੱਜ ਦੀਆਂ ਤਸਵੀਰਾਂ ਨਾਲ ਤੁਲਨਾ ਕੀਤੀ। ਪਰ ਇਨ੍ਹਾਂ ਤਸਵੀਰਾਂ ਦਾ ਮਕਸਦ ਉਮਰ ਦਾ ਫ਼ਰਕ ਵਿਖਾਉਣਾ ਨਹੀਂ ਬਲਕਿ ਹਿਜਾਬ ਪਹਿਨਣ ਅਤੇ ਛੱਡਣ ਵਿੱਚ ਫ਼ਰਕ ਦਿਖਾਉਣਾ ਸੀ। ਨਾਲ ਹੀ ਔਰਤਾਂ ਨੇ ਹਿਜਾਬ ਛੱਡਣ ਦੇ ਕਾਰਨ ਵੀ ਦੱਸੇ। ਇਹ ਵੀ ਪੜ੍ਹੋ: ਇਸਰਾਈਲ ਤੇ ਈਰਾਨ ਦੀ ਕੱਟੜ ਦੁਸ਼ਮਣੀ ਦੇ ਇਹ ਹਨ ਕਾਰਨ'ਕੰਮ ਮੈਨੂੰ ਕੇਜਰੀਵਾਲ ਦੇ ਪਸੰਦ ਹਨ ਪਰ ਬੰਦਾ ਮੈਨੂੰ ਖਹਿਰਾ ਚੰਗਾ ਲੱਗਦਾ ਹੈ' ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਇੰਝ ਨੇ ਸਾਂਭਿਆ ਪੈਸਾਤੁਰਕੀ ਵਿੱਚ ਹਿਜਾਬ 'ਤੇ ਵਿਵਾਦ ਕਾਫੀ ਪੁਰਾਣਾ ਹੈ। ਜਨਤਕ ਥਾਵਾਂ 'ਤੇ ਹਿਜਾਬ ਪਾਉਣ ਵਾਲਿਆਂ 'ਤੇ ਪਾਬੰਦੀ ਸੀ ਅਤੇ ਵਿਦਿਆਰਥੀ ਹਿਜਾਬ ਤੋਂ ਬਿਨਾਂ ਯੁਨੀਵਰਸਿਟੀ ਨਹੀਂ ਸੀ ਜਾ ਸਕਦੇ। ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਰਾਸ਼ਟਰਪਤੀ ਰੇਚੇਪ ਤਇਅਪ ਅਰਦੋਆਨ ਨੇ ਹੌਲੀ ਹੌਲੀ ਇਨ੍ਹਾਂ ਪਾਬੰਦੀਆਂ 'ਤੇ ਢਿੱਲ ਦਿੱਤੀ ਹੈ। ਧਰਮ-ਨਿਰਪੱਖ ਲੋਕ ਹਿਜਾਬ ਨੂੰ ਰਾਜਨੀਤਕ ਅਤੇ ਧਾਰਮਿਤ ਕੱਟੜਤਾ ਲਈ ਇਸਤੇਮਾਲ ਹੁੰਦਾ ਵੇਖਦੇ ਹਨ, ਤੇ ਅਰਦੋਆਨ 'ਤੇ ਧਾਰਮਿਕ ਏਜੰਡਾ ਚਲਾਉਣ ਦਾ ਇਲਜ਼ਾਮ ਲਗਾਉਂਦੇ ਹਨ। Image copyright DUCK SCARVES ਕਈ ਔਰਤਾਂ ਨੂੰ ਸਮਾਜਿਕ ਦਬਾਅ ਕਾਰਨ ਹਿਜਾਬ ਪਾਉਣਾ ਪੈਂਦਾ ਹੈ। #10YearChallenge ਵਿੱਚ ਲੋਕ ਆਪਣੀਆਂ 10 ਸਾਲ ਪੁਰਾਣੀਆਂ ਤਸਵੀਰਾਂ ਪਾ ਰਹੇ ਹਨ ਪਰ ਹਿਜਾਬ ਦੀਆਂ ਕੁਝ ਤਸਵੀਰਾਂ ਇੱਕ ਸਾਲ ਪੁਰਾਣੀਆਂ ਹੀ ਹਨ ਕਿਉਂਕਿ ਉਨ੍ਹਾਂ ਔਰਤਾਂ ਨੇ ਹਾਲ ਹੀ ਵਿੱਚ ਹਿਜਾਬ ਛੱਡਣ ਦਾ ਫੈਸਲਾ ਲਿਆ ਹੈ। ਉਹ ਔਰਤਾਂ #1yearchallenge ਹੈਸ਼ਟੈਗ ਦਾ ਇਸਤੇਮਾਲ ਕਰ ਰਹੀ ਹਨ। ਨਜ਼ਾਨ ਨਾਂ ਦੀ ਯੂਜ਼ਰ ਨੇ ਪੈਰਾਗਲਾਈਡਿੰਗ ਕਰਦੇ ਦੀ ਆਪਣੀ ਤਸਵੀਰ ਸਾਂਝੀ ਕੀਤੀ। ਉਨ੍ਹਾਂ ਲਿਖਿਆ, ''ਇਹ ਜ਼ਾਹਿਰ ਕਰਨਾ ਬੇਹੱਦ ਔਖਾ ਹੈ ਕਿ ਜੋ ਤੁਸੀਂ ਸੋਚਦੇ ਹੋ ਉਹ ਕਰਨ ਦਾ ਅਹਿਸਾਸ ਕਿੰਨਾ ਖੁਬਸੂਰਤ ਹੁੰਦਾ ਹੈ।'' Image Copyright @NazanBalkaya34 @NazanBalkaya34 Image Copyright @NazanBalkaya34 @NazanBalkaya34 ਇੱਕ ਹੋਰ ਯੂਜ਼ਰ ਜੋਸਫਿਨ ਨੇ ਲਿਖਿਆ, ''ਮੈਂ ਕਿਸੇ ਨਾਲ ਗੱਲ ਕੀਤੀ, ਜਿਸਨੂੰ ਸੱਤ ਸਾਲ ਦੀ ਉਮਰ ਵਿੱਚ ਆਪਣਾ ਸਿਰ ਢੱਕਣਾ ਪਿਆ ਸੀ, ਜਿਸਨੂੰ 14 ਸਾਲ ਦੀ ਉਮਰ ਵਿੱਚ ਵੇਚ ਦਿੱਤਾ ਗਿਆ ਸੀ, ਪਰ ਉਸਨੇ ਕਦੇ ਵੀ ਸੰਘਰਸ਼ ਕਰਨਾ ਨਹੀਂ ਛੱਡਿਆ।''''ਉਹ ਔਰਤਾਂ ਜਿਨ੍ਹਾਂ ਦੇ ਦਿਲਾਂ ਵਿੱਚ ਤੂਫਾਨ ਹੈ, ਉਨ੍ਹਾਂ ਨੂੰ ਕਹਿ ਰਹੀ ਹਾਂ ਕਿ ਉਹ ਕਦੇ ਵੀ ਹਾਰ ਨਾ ਮੰਨਣ।''ਇਸ ਤਰ੍ਹਾਂ ਦੇ ਕਈ ਟਵੀਟਸ ਨੂੰ ਇੱਕ ਆਨਲਾਈਨ ਪਲੇਟਫਾਰਮ 'ਯੂ ਵਿਲ ਨੈਵਰ ਵਾਕ ਅਲੋਨ' ਨੇ ਰੀ-ਟਵੀਟ ਕੀਤਾ। ਵੈਬਸਾਈਟ ਦੀ ਸੰਸਥਾਪਕ ਨੇ ਬੀਬੀਸੀ ਤੁਰਕੀ ਨੂੰ ਦੱਸਿਆ ਕਿ ਉਨ੍ਹਾਂ ਦਾ ਮਕਸਦ ਤੁਰਕੀ ਦੀਆਂ ਔਰਤਾਂ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਉਨ੍ਹਾਂ ਦੇ ਔਖੇ ਸਮੇਂ ਵਿੱਚ ਕਈ ਔਰਤਾਂ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ, ''13-14 ਸਾਲ ਦੀ ਉਮਰ ਵਿੱਚ ਕਿਸੇ ਨੂੰ ਵੀ ਉਹ ਪਾਉਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਜੋ ਸਾਰੀ ਉਮਰ ਉਨ੍ਹਾਂ ਦੇ ਨਾਲ ਬਣਿਆ ਰਹਿਣਾ ਵਾਲਾ ਹੈ।''ਇਹ ਵੀ ਪੜ੍ਹੋ: ਹਿਜਾਬ ਵਿੱਚ ਤਲਵਾਰਬਾਜ਼ੀ ਕਰਦੀਆਂ ਕੁੜੀਆਂਹਿਜਾਬ ਉਤਾਰ ਕੇ ਕੀਤੀ ਸੋਸ਼ਲ ਮੀਡੀਆ 'ਤੇ ਵਾਪਸੀਮਿਲੋ ਹੈਰੀ ਤੇ ਮੇਘਨ ਵਰਗੇ ਅੰਤਰ-ਨਸਲੀ ਜੋੜਿਆਂ ਨੂੰਯੂਜ਼ਰ ਬੁਸਰਾਨੁਰ ਨੇ ਕਿਹਾ, ''ਕੋਈ ਜੋ ਵੀ ਚਾਹੁੰਦਾ ਹੈ, ਉਹ ਕਹਿ ਸਕਦਾ ਹੈ। ਅਸੀਂ ਆਜ਼ਾਦ ਹਾਂ ਅਤੇ ਇਸਦਾ ਸਾਡੇ ਮਾਪਿਆਂ ਨਾਲ ਕੋਈ ਸਬੰਧ ਨਹੀਂ ਹੈ। ਸਾਡੇ ਵਿਚਾਰ ਸਾਡੇ ਬਾਰੇ ਹਨ ਅਤੇ ਅਸੀਂ ਕੀ ਕਰ ਸਕਦੇ ਹਾਂ, ਇਸਨੂੰ ਲੈ ਕੇ ਸਾਡੀ ਸੋਚ ਆਜ਼ਾਦ ਹੈ। ਅਸੀਂ ਦੂਜਿਆਂ ਲਈ ਸਾਡੇ ਲਈ ਨਿਰਧਾਰਿਤ ਕੀਤੀਆਂ ਭੂਮਿਕਾਵਾਂ ਨਹੀਂ ਨਿਭਾਉਣਗੇ।'' Image Copyright @kirazcicegi_ @kirazcicegi_ Image Copyright @kirazcicegi_ @kirazcicegi_ ਇੱਕ ਹੋਰ ਯੂਜ਼ਰ @mistiktanrica ਨੇ ਲਿਖਿਆ, ''ਪਿਛਲੇ ਅੱਠ ਸਾਲਾਂ ਤੋਂ ਮੈਂ ਹਿਜਾਬ ਨਾ ਪਾਉਣ ਦੀ ਲੜਾਈ ਲੜ ਰਹੀ ਹਾਂ। ਆਪਣੇ ਅੰਦਰ ਦੀ ਵੀ ਇੱਕ ਲੜਾਈ ਹੈ ਜਿਸ ਨੂੰ ਜਿੱਤਣ ਵਿੱਚ ਮੈਨੂੰ ਇੱਕ ਲੰਬਾ ਸਮਾਂ ਲੱਗਿਆ, ਪੰਜ ਸਾਲਾਂ ਤੱਕ ਇਹ ਮੇਰੇ ਕਰੀਬਿਆਂ ਅਤੇ ਸਮਾਜ ਨਾਲ ਲੜਾਈ ਵਰਗਾ ਰਿਹਾ।'' Image Copyright @mistiktanrica @mistiktanrica Image Copyright @mistiktanrica @mistiktanrica ਦੂਜਾ ਨਜ਼ਰੀਆਹਾਲਾਂਕਿ, ਲੋਕਾਂ ਨੇ ਇਸ ਮੁਹਿੰਮ ਦੇ ਖਿਲਾਫ਼ ਵੀ ਕੂਮੈਂਟ ਕੀਤਾ। ਇੱਕ ਯੂਜ਼ਰ ਏਲਿਫ ਨੇ ਟਵੀਟ ਕੀਤਾ, ''#1yearchallenge ਅਸੀਂ ਵੱਡੇ ਹੋ ਗਏ ਹਾਂ, ਸੁੰਦਰ ਤੇ ਆਜ਼ਾਦ ਹੋ ਗਏ ਹਾਂ। ਅਸੀਂ ਆਪਣੇ ਹਿਜਾਬ ਦੇ ਨਾਲ ਆਜ਼ਾਦ ਹਾਂ। ਤੁਹਾਨੂੰ ਜੋ ਸੋਚਣਾ ਹੈ ਸੋਚਦੇ ਰਹੋ, ਇਹ ਸਾਡਾ ਆਪਣਾ ਵਿਸ਼ਵਾਸ ਹੈ। ਅਸੀਂ ਸਿਰਫ ਆਪਣੇ ਬਾਰੇ ਕਹਿ ਸਕਦੇ ਹਾਂ, ਤੁਹਾਡੇ ਬਾਰੇ ਨਹੀਂ।''ਸਿਰਫ਼ ਔਰਤਾਂ ਹੀ ਨਹੀਂ ਮਰਦ ਵੀ ਇਸ ਬਾਰੇ ਲਿਖ ਰਹੇ ਹਨ। ਯੂਜ਼ਰ ਐਡਮਔਰਸ ਨੇ ਲਿਖਿਆ, ''ਕੋਈ ਵੀ ਆਪਣੀ ਮਰਜ਼ੀ ਨਾਲ ਖੁਦ ਨੂੰ ਢੱਕ ਦਾ ਖੁੱਲ੍ਹਾ ਰੱਖ ਸਕਦਾ ਹੈ। ਇਸ ਨਾਲ ਕਿਸੇ ਨੂੰ ਮਤਲਬ ਨਹੀਂ ਹੋਣਾ ਚਾਹੀਦਾ ਹੈ। ਹਿਜਾਬ ਪਾਉਣ ਅਤੇ ਨਾ ਪਾਉਣ ਵਾਲਿਆਂ, ਦੋਹਾਂ ਦੀ ਇੱਜ਼ਤ ਹੋਣੀ ਚਾਹੀਦੀ ਹੈ। ਅਪਮਾਨਜਨਕ ਟਿੱਪਣੀਆਂ ਬੰਦ ਕਰੋ।'' Image copyright ਇੱਕ ਹੋਰ ਯੂਜ਼ਰ ਜ਼ਾਯਨੋ ਨੇ ਲਿਖਿਆ, ''ਹਿਜਾਬ ਨੂੰ ਆਜ਼ਾਦੀ ਨਾਲ ਜੋੜਣਾ ਕੱਟੜਤਾ ਹੈ। ਆਜਾ਼ਦੀ ਉਹ ਹੈ ਜਦੋਂ ਤੁਸੀਂ ਬਿਨਾਂ ਕਿਸੇ ਦਬਾਅ ਦੇ ਆਪਣੀ ਮਰਜ਼ੀ ਨਾਲ ਕੁਝ ਕਰਦੇ ਹੋ। ਕਦੇ ਕਦੇ ਖੁਦ ਨੂੰ ਢੱਕਣਾ ਵੀ ਆਜ਼ਾਦੀ ਹੁੰਦੀ ਹੈ।'' Image copyright ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰਾਖਵਾਂਕਰਨ: ਮਹਿਲਾਵਾਂ ਦਾ ਸਵਾਲ ਵੀ ਤਾਂ ਪੁੱਛਣਾ ਪਵੇਗਾ — ਨਜ਼ਰੀਆ ਮਰਿਨਾਲ ਪਾਂਡੇ ਸੀਨੀਅਰ ਪੱਤਰਕਾਰ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46811828 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮਹਿਲਾਵਾਂ ਦੀ ਵੋਟ ਦੀ ਕੀਮਤ ਵੀ ਤਾਂ ਮਰਦਾਂ ਦੀ ਵੋਟ ਦੇ ਬਰਾਬਰ ਹੀ ਹੈ ਰਹੀਮ ਕਹਿ ਗਏ ਹਨ ਕਿ ਸੱਚ ਬੋਲੋ ਤਾਂ ਸੰਸਾਰ ਰੁੱਸ ਜਾਂਦਾ ਹੈ, ਝੂਠ ਬੋਲੋ ਤਾਂ ਰਾਮ ਰੁੱਸ ਜਾਂਦਾ ਹੈ। ਇਸੇ ਲਈ ਮੈਂ ਰਿਜ਼ਰਵੇਸ਼ਨ ਜਾਂ ਰਾਖਵੇਂਕਰਨ ਬਾਰੇ ਕੁਝ ਕੌੜੇ ਤੱਥ ਸਾਹਮਣੇ ਰੱਖਣ ਤੋਂ ਪਹਿਲਾਂ ਹੀ ਰਾਮ ਦਾ ਨਾਮ ਲਿਆ ਹੈ। ਮੀਡੀਆ ਅਤੇ ਕਰੋੜਾ ਦਰਸ਼ਕਾਂ ਲਈ ਇਨ੍ਹਾਂ ਤੱਥਾਂ ਨੂੰ ਸਮਝਣਾ ਜ਼ਰੂਰੀ ਹੈ। ਰਾਖਵੇਂਕਰਨ ਤੋਂ ਹੁਣ ਤਕ ਬਾਹਰ ਰਹੇ ਤਬਕੇ ਲਈ 10 ਫ਼ੀਸਦੀ ਰਾਖਵਾਂਕਰਨ ਨਵਾਂ ਸ਼ੋਸ਼ਾ ਹੈ ਜਿਸ ਬਾਰੇ ਸਾਰੇ ਦਲਾਂ ਵਿੱਚ ਇੱਕ ਹੈਰਾਨ ਕਰਨ ਵਾਲੀ ਏਕਤਾ ਨਜ਼ਰ ਆਈ ਹੈ। ਸਾਰੇ ਹੀ ਜਾਣਦੇ ਹਨ ਕਿ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ, ਬਿਨਾਂ ਕਿਸੇ ਨੋਟਿਸ, ਬਿਨਾਂ ਕਿਸੇ ਨਾਲ ਜਨਤਕ ਵਿਚਾਰ-ਵਟਾਂਦਰੇ ਤੋਂ ਬਗੈਰ ਹੀ ਇਹ ਬ੍ਰਹਮ-ਅਸਤਰ ਕਿਉਂ ਚਲਾਇਆ ਗਿਆ ਹੈ। ਯਾਦ ਰੱਖਣਾ ਪਵੇਗਾ ਕਿ ਇਹ ਸਾਰਾ ਸ਼ੋਸ਼ਾ ਸੰਵਿਧਾਨ ਦੇ ਖ਼ਿਲਾਫ਼ ਹੈ। ਪਰ ਚੋਣਾਂ ਦੇ ਮੌਸਮ ਵਿੱਚ ਕੋਈ ਵੀ ਪਾਰਟੀ ਆਪਣੇ ਆਪ ਨੂੰ ਰਾਖਵੇਂਕਰਨ ਦੇ ਵਿਰੋਧੀ ਵਜੋਂ ਤਾਂ ਪੇਸ਼ ਨਹੀਂ ਕਰਨਾ ਚਾਹੇਗੀ। Image copyright Getty Images ਫੋਟੋ ਕੈਪਸ਼ਨ ਮਹਿਲਾਵਾਂ ਨੂੰ ਕੁਝ ਖੇਤਰਾਂ ਦੇ ਕਾਬਲ ਹੀ ਸਮਝਿਆ ਜਾਂਦਾ ਹੈ ਇੱਥੇ ਇਹ ਵੀ ਯਾਦ ਕਰਨ ਦੀ ਲੋੜ ਹੈ ਕਿ ਮਹਿਲਾਵਾਂ ਨੂੰ ਅਬਾਦੀ ਵਿੱਚ ਉਨ੍ਹਾਂ ਦੀ ਕੁੱਲ ਗਿਣਤੀ ਨਾਲੋਂ ਘੱਟ, ਸੰਸਦ ਵਿੱਚ ਸਿਰਫ਼ 33 ਫ਼ੀਸਦੀ ਰਾਖਵਾਂਕਰਨ ਦੇਣ ਦਾ ਮਸੌਦਾ ਲਗਪਗ 25 ਸਾਲਾਂ ਤੋਂ ਲਟਕਿਆ ਹੋਇਆ ਹੈ। ਪਾਰਟੀਆਂ ਦੇ ਮੈਂਬਰ ਇਸ ਉੱਪਰ ਉਂਝ ਤਾਂ ਹਾਂ-ਪੱਖੀ ਰੁਖ਼ ਵਿਖਾਉਂਦੇ ਹਨ ਪਰ ਸੰਸਦ ਦੇ ਅੰਦਰ ਚੁੱਪੀ ਨਾਲ ਸਹਿਮਤ ਹੋ ਕੇ ਇਸ ਨੂੰ ਟਾਲ ਦਿੰਦੇ ਹਨ। ਇਹ ਵੀ ਜ਼ਰੂਰ ਪੜ੍ਹੋਜਦੋਂ 'ਗੁਆਚੇ' ਦਿਲ ਨੇ ਪੁਲਿਸ ਵਾਲਿਆਂ ਦੇ ਮੱਥੇ ਲਿਆ ਦਿੱਤੀਆਂ ਤਿਉੜੀਆਂਪਠਾਨਕੋਟ ਹਮਲੇ ਨੂੰ ਕਿੰਨੇ ਹਮਲਾਵਰਾਂ ਨੇ ਅੰਜਾਮ ਦਿੱਤਾ ਸੀ?'ਭਾਜਪਾ ਕਾਰਕੁਨ ਦੀ ਗਊ ਮਾਸ ਤਸਕਰੀ ਦੇ ਇਲਜ਼ਾਮ 'ਚ ਗ੍ਰਿਫ਼ਤਾਰੀ' ਦਾ ਸੱਚਭਾਰਤ ਦੀ 50 ਫੀਸਦੀ ਅਬਾਦੀ ਲਈ 33 ਫ਼ੀਸਦੀ ਰਾਖਵੇਂਕਰਨ ਦੇ ਇਸ ਮਾਮਲੇ ਨੂੰ ਤਾਂ ""56 ਇੰਚ ਦੀ ਛਾਤੀ"" ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣੇ ਮੋਢਿਆਂ ਉੱਪਰ ਨਹੀਂ ਚੁੱਕ ਸਕੇ ਹਨ। ਕਿਉਂ ਭਾਈ? ਜਦੋਂ ਮਹਿਲਾਵਾਂ ਦੀ ਸਮਾਜਕ ਸ਼ਕਤੀ ਵਧਾਉਣ ਉੱਪਰ ਸੰਮੇਲਨ ਹੁੰਦੇ ਹਨ ਤਾਂ ਸ਼ਬਦਾਂ ਦੇ ਧਨੀ ਇਹੀ ਪ੍ਰਧਾਨ ਮੰਤਰੀ ਆਪਣੀ ਸਰਕਾਰ ਦੇ ਵਾਅਦਿਆਂ ਦੇ ਕਸੀਦੇ ਪੜ੍ਹਦੇ ਹਨ। ਹੁਣ ਜਦੋਂ ਰਾਖਵੇਂਕਰਨ ਦਾ ਘੇਰਾ ਵਧਾਉਣ ਦਾ ਮੌਕਾ ਆਇਆ ਤਾਂ ਉਨ੍ਹਾਂ ਨੂੰ ਆਪਣੇ ਹੀ ਵਾਅਦੇ ਯਾਦ ਨਹੀਂ ਰਹੇ। ਇਹ ਕੋਈ ਬਹੁਤ ਹੈਰਾਨੀ ਦੀ ਗੱਲ ਵੀ ਨਹੀਂ। ਇਸ 10 ਫ਼ੀਸਦੀ ਰਾਖਵੇਂਕਰਨ ਬਾਰੇ ਸੰਸਦ 'ਚ ਹੋਈ ਬਹਿਸ ਵਿੱਚ ਕੁਝ ਗੱਲਾਂ ਹਰ ਸਮਝਦਾਰ ਔਰਤ ਨੂੰ ਖਟਕ ਰਹੀਆਂ ਹਨ। ਪਹਿਲੀ ਗੱਲ: ਪੂਰਾ ਸਮਾਗਮ ਮਰਦਾਂ ਵੱਲੋਂ ਆਪਣੇ ਸਾਥੀ ਜਵਾਨ ਮਰਦਾਂ ਨੂੰ ਨੌਕਰੀਆਂ ਦੁਵਾਉਣ ਬਾਰੇ ਅਤੇ ਸਵਰਨਾਂ ਦੀ ਇੱਜ਼ਤ ਬਹਾਲ ਕਰਵਾਉਣ ਬਾਰੇ ਮਰਦਾਂ ਦੀ ਅਦਾਲਤ 'ਚ ਚੱਲ ਰਹੇ ਕੇਸ ਵਾਂਗ ਜਾਪਦਾ ਸੀ। ਸਰਕਾਰੀ ਨੌਕਰੀਆਂ ਜਾਂ ਕਾਲਜਾਂ ਤਕ ਮਹਿਲਾਵਾਂ ਵਿੱਚੋਂ ਮਸਾਂ 7-8 ਫ਼ੀਸਦੀ ਪਹੁੰਚਦੀਆਂ ਹਨ, ਇਸ ਲਈ ਜ਼ਾਹਿਰ ਹੈ ਕਿ ਇਸ ਰਾਖਵੇਂਕਰਨ ਦਾ ਮਹਿਲਾਵਾਂ ਨੂੰ ਕੋਈ ਖ਼ਾਸ ਫ਼ਾਇਦਾ ਤਾਂ ਹੋਣਾ ਨਹੀਂ। Image copyright Getty Images ਹੈਰਾਨੀ ਤਾਂ ਇਹ ਹੈ ਕਿ ਮਰਦਾਂ ਨਾਲੋਂ ਵੱਧ ਜੋਖਿਮ ਚੁੱਕ ਕੇ ਸੱਤਾ ਨਾਲ ਦੋ-ਦੋ ਹੱਥ ਕਰਨ ਵਾਲੀਆਂ ਮਹਿਲਾ ਪੱਤਰਕਾਰ ਵੀ ਚਰਚਾਵਾਂ ਵਿੱਚ ਇਨ੍ਹਾਂ ਮੁੱਦਿਆਂ ਨੂੰ ਇੰਝ ਭੁੱਲ ਗਈਆਂ ਜਿਵੇਂ ਇਹ ਕੋਈ ਵੱਡਾ ਮੁੱਦਾ ਹੀ ਨਹੀਂ। ਇਹ ਵੀ ਜ਼ਰੂਰ ਪੜ੍ਹੋਸਵਰਨ ਰਾਖਵਾਂਕਰਨ ਬਿੱਲ ਲੋਕ ਸਭਾ 'ਚ ਪਾਸ ਕਾਂਗਰਸ 'ਚ ਪਹਿਲੀ ਵਾਰ ਸਮਲਿੰਗੀ ਜਨਰਲ ਸਕੱਤਰਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈਸੰਸਦ ਤੋਂ ਸੜ੍ਹਕ ਤਕ ਸ਼ਾਦੀ-ਵਿਆਹ ਜਾਂ ਰਸੋਈ ਨੂੰ ਛੱਡ ਕੇ ਹੋਰ ਮੁੱਦਿਆਂ ਉੱਪਰ ਮਹਿਲਾ ਵਰਗ ਨੂੰ ਅਣਦੇਖਾ ਕਰ ਦੇਣ ਦੀ ਇਹ ਆਦਤ ਕਿਸਾਨ ਅੰਦੋਲਨ ਦੀ ਕਵਰੇਜ 'ਚ ਵੀ ਸਾਫ ਨਜ਼ਰ ਆਈ, ਜਿਸ ਵਿੱਚ ਮਹਿਲਾਵਾਂ ਤਾਂ ਗੁੰਮ ਹੀ ਹੋ ਗਈਆਂ ਲੱਗੀਆਂ। ਮਹਿਲਾਵਾਂ ਤਾਂ ਸਾਨੂੰ ਖਬਰਾਂ 'ਚ ਪੁਲਿਸ ਵੱਲੋਂ ਮਾਰੇ ਗਏ ਜਾਂ ਉੰਝ ਮਰੇ ਮਰਦਾਂ ਦੀਆਂ ਵਿਧਵਾਵਾਂ ਅਤੇ ਮਾਤਾਵਾਂ ਵਜੋਂ ਹੀ ਨਜ਼ਰ ਆਉਂਦੀਆਂ ਹਨ। ਦੂਜੀ ਗੱਲ: 10 ਫ਼ੀਸਦੀ ਰਾਖਵੇਂਕਰਨ ਨੂੰ ਇਸ ਲੁਕਵੇਂ ਤਰੀਕੇ ਨਾਲ ਅਚਾਨਕ ਲਿਆਉਣਾ ਮੰਦਭਾਗਾ ਜਾਪਦਾ ਹੀ ਹੈ। ਫਿਰ ਵੀ ਇਸ ਗੱਲ ਦੀ ਕੀ ਵਜ੍ਹਾ ਹੈ ਕਿ ਮੀਡੀਆ ਕਰਮੀ ਸਰਕਾਰ ਦੁਆਰਾ ਇਸ਼ਤਿਹਾਰਾਂ ਦੀਆਂ ਦਰਾਂ 25 ਫ਼ੀਸਦੀ ਵਧਾਉਣ ਦੀ ਖ਼ਬਰ ਇਸ ਦੇ ਨਾਲ ਚਲਾ ਰਹੇ ਸਨ ਪਰ ਉਨ੍ਹਾਂ ਨੇ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਕਿ ਮਹਿਲਾਵਾਂ ਨੂੰ ਪੁਲਿਸ ਤੇ ਸੰਸਦ ਵਰਗੇ ਅਦਾਰਿਆਂ ਤਕ ਪਹੁੰਚਣ ਵਿੱਚ ਕੀ-ਕੀ ਮੁਸ਼ਕਲਾਂ ਆਉਂਦੀਆਂ ਹਨ। ਇਹ ਵੀ ਜ਼ਰੂਰ ਪੜ੍ਹੋਉਹ ਔਰਤਾਂ ਜਿਨ੍ਹਾਂ ਦੇ ਨਾਂ 2018 'ਚ ਲੋਕਾਂ ਦੀ ਜ਼ੁਬਾਨ 'ਤੇ ਰਹੇ 'ਕੁੜੀਆਂ ਦੇ ਹੋਸਟਲ 24 ਘੰਟੇ ਖੁੱਲ੍ਹਣ ’ਤੇ ਮੈਂ ਕਿਉਂ ਡਰ ਰਿਹਾਂ'ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਔਰਤਾਂ ਵੱਲੋਂ ਮੀ-ਟੂ (#MeToo) ਜਾਂ ""ਮੈਂ ਵੀ..."" ਮੁਹਿੰਮ ਦੀਆਂ ਲਪਟਾਂ ਤਾਂ ਮੀਡੀਆ ਦੇ ਅੰਦਰੋਂ ਹੀ ਉੱਠੀਆਂ ਹਨ ਪਰ ਇਸ ਮੁੱਦੇ ਉੱਪਰ ਮੀਡੀਆ ਕਰਮੀ ਹੀ ਚੁੱਪ ਹਨ ਕਿਉਂਕਿ ਉਹ ਸਵਰਨ ਰਾਖਵੇਂਕਰਨ ਦੇ ਸ਼ੋਸ਼ੇ ਉੱਪਰ ਹੀ ਗੱਲਬਾਤ ਕਰਨ ਵਿੱਚ ਮਸ਼ਗੂਲ ਹਨ। Image copyright Getty Images ਫੋਟੋ ਕੈਪਸ਼ਨ ਮਹਿਲਾ ਪੱਤਰਕਾਰਾਂ ਨੂੰ ਕੁਝ ਸਵਾਲ ਭੁੱਲ ਤਾਂ ਨਹੀਂ ਗਏ? ਕਈ ਸਾਲਾਂ ਤੋਂ ਪੱਤਰਕਾਰੀ ਕਰਦੇ ਸਾਡੇ ਵਰਗੇ ਪੱਤਰਕਾਰਾਂ ਲਈ ਤਾਂ ਇਹ ਦੁਵਿਧਾ ਦਾ ਸਮਾਂ ਹੈ। ਇੱਕ ਪੱਖ ਜਨਰਲ ਵਰਗ ਦੇ ਰਾਖਵੇਂਕਰਨ ਨੂੰ ਲੈ ਕੇ ਇੱਕ ਸਪਸ਼ਟੀਕਰਨ ਦਿੰਦਾ ਹੈ, ਦੂਜਾ ਪੱਖ ਦੂਜਾ ਸਪਸ਼ਟੀਕਰਨ। ਪਰ ਦੋਵੇਂ ਹੀ ਦਹਾਕਿਆਂ ਤੋਂ ਮਹਿਲਾ ਰਾਖਵੇਂਕਰਨ ਉੱਪਰ ਜਵਾਬ ਦੇਣ ਤੋਂ ਭੱਜਦੇ ਰਹੇ ਹਨ। ਇਸੇ ਮੁੱਦੇ ਉੱਪਰ ਸੰਸਦ ਜਾਂ ਮੀਡਿਆ ਵਿੱਚ ਚੁਸਤ ਗੱਲਾਂ ਕਰਨ ਵਾਲੇ ਬੁਲਾਰੇ ਵੀ ਚੁੱਪ ਵੱਟ ਲੈਂਦੇ ਹਨ ਅਤੇ ਉਨ੍ਹਾਂ ਦੀ ਸਿਆਣਪ ਦਾ ਅਸਲ ਰੂਪ ਨਜ਼ਰ ਆਉਂਦਾ ਹੈ। ਮੀਡੀਆ ਦੇ ਤੇਜ਼ੀ ਨਾਲ ਹੋਏ ਵਿਸਥਾਰ ਨਾਲ ਹੀ ਮਾਲਕ ਖੁਦ ਵੀ ਮਹਿਲਾ ਕਰਮੀਆਂ ਨਾਲ ਤਨਖਾਹ, ਸੁਰੱਖਿਆ ਅਤੇ ਗਰਭਵਤੀ ਹੋਣ ਵੇਲੇ ਛੁੱਟੀ ਵਰਗੇ ਮੁੱਦਿਆਂ ਉੱਪਰ ਨਾਇਨਸਾਫੀ ਕਰਦੇ ਹਨ। ਕਾਨੂੰਨ ਬਣਾਏ ਬਗੈਰ ਇਨ੍ਹਾਂ ਮਸਲਿਆਂ ਦਾ ਸਮਾਧਾਨ ਨਹੀਂ ਹੋ ਸਕਦਾ। ਪਰ ਕਾਨੂੰਨ ਤਾਂ ਸੰਸਦ ਬਣਾਉਂਦੀ ਹੈ, ਜਿੱਥੇ ਮਹਿਲਾਵਾਂ ਦੀ ਗਿਣਤੀ 10 ਫ਼ੀਸਦੀ ਵੀ ਨਹੀਂ ਹੈ। ਇਸ ਨੂੰ ਸਮਝੋ। ਇਹ ਵੀਡੀਓ ਵੀ ਜ਼ਰੂਰ ਦੇਖੋ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਕਨ੍ਹਈਆ ਦੇ ਮੁਸਲਮਾਨ ਬਣਨ ਬਾਰੇ ਵਾਇਰਲ ਵੀਡੀਓ ਦਾ ਸੱਚ ਜਾਣੋ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46961192 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਪਿਛਲੇ ਕੁਝ ਦਿਨਾਂ 'ਚ ਮਸ਼ਹੂਰ ਵਿਦਿਆਰਥੀ ਨੇਤਾ ਕਨ੍ਹਈਆ ਕੁਮਾਰ ਦੇ ਇੱਕ ਭਾਸ਼ਣ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ ਜਿਸ ਨਾਲ ਲਿਖਿਆ ਹੈ ਕਿ ਉਸ ਨੇ ""ਮੰਨ ਲਿਆ ਹੈ ਕਿ ਉਹ ਮੁਸਲਮਾਨ ਹੈ।""ਪੂਰਾ ਕੈਪਸ਼ਨ ਹੈ: ""ਕਨ੍ਹਈਆ ਕੁਮਾਰ ਦੀ ਸੱਚਾਈ ਬਾਹਰ ਆ ਗਈ ਹੈ। ਉਹ ਮੁਸਲਮਾਨ ਹੈ ਅਤੇ ਹਿੰਦੂ ਨਾਂ ਰੱਖ ਕੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ। ਇੱਕ ਬੰਦ ਦਰਵਾਜਿਆਂ ਪਿੱਛੇ ਹੋਈ ਮੀਟਿੰਗ ਵਿੱਚ ਉਸ ਨੇ ਸੱਚ ਬੋਲਿਆ ਹੈ.... ਇਸ ਵੀਡੀਓ ਨੂੰ ਖੂਬ ਸਾਂਝਾ ਕਰੋ ਅਤੇ ਉਸ ਦੀ ਸੱਚਾਈ ਉਜਾਗਰ ਕਰੋ।""ਵੱਖ-ਵੱਖ 'ਜਾਣਕਾਰੀ' ਲਿਖ ਕੇ ਇਹ ਕਲਿਪ ਘੱਟੋ-ਘੱਟ 10 ਸੱਜੇ ਪੱਖੀ ਫੇਸਬੁੱਕ ਗਰੁੱਪਾਂ ਵਿੱਚ ਸ਼ੇਅਰ ਕੀਤਾ ਗਿਆ ਹੈ। Image copyright ਸੱਚ ਕੀ ਹੈ? ਕਨ੍ਹਈਆ ਨੇ ਅਸਲ ਵਿੱਚ ਵੀਡੀਓ ਵਿੱਚ ਕਿਹਾ ਹੈ:""ਸਾਡਾ ਇਤਿਹਾਸ ਇਸ ਜ਼ਮੀਨ ਨਾਲ ਜੁੜਿਆ ਹੋਇਆ ਹੈ। ਅਸੀਂ ਸਾਰੇ (ਮੁਸਲਮਾਨ) ਅਰਬੀ ਖਿੱਤੇ ਤੋਂ ਨਹੀਂ ਆਏ ਸਗੋਂ ਇੱਥੇ ਦੇ ਹੀ ਜੰਮਪਲ ਹਾਂ, ਇੱਥੇ ਹੀ ਪੜ੍ਹੇ ਹਾਂ। ਲੋਕਾਂ ਨੇ ਇਹ ਧਰਮ (ਇਸਲਾਮ) ਅਪਣਾਇਆ ਕਿਉਂਕਿ ਇਹ ਅਮਨ ਦੀ ਗੱਲ ਕਰਦਾ ਹੈ।''""ਇਸ ਵਿੱਚ ਕੋਈ ਵਿਤਕਰਾ ਨਹੀਂ ਹੈ ਇਸ ਲਈ ਅਸੀਂ ਇਸ ਨੂੰ ਚੁਣਿਆ। ਦੂਜੇ ਧਰਮ ਵਿੱਚ ਜਾਤ-ਪਾਤ ਸੀ ਅਤੇ ਕੁਝ ਲੋਕ ਤਾਂ ਛੂਤ-ਛਾਤ ਵੀ ਕਰਦੇ ਸਨ। ਅਸੀਂ ਇਸ ਨੂੰ ਨਹੀਂ ਵਿਸਾਰਾਂਗੇ। ਅਸੀਂ ਖੁਦ ਨੂੰ ਬਚਾਵਾਂਗੇ, ਭਾਈਚਾਰੇ ਨੂੰ ਬਚਾਂਵਾਂਗੇ, ਇਸ ਦੇਸ ਨੂੰ ਵੀ ਬਚਾਵਾਂਗੇ। ਅੱਲਾਹ ਬਹੁਤ ਤਾਕਤਵਰ ਹੈ, ਸਭ ਦੀ ਰੱਖਿਆ ਕਰੇਗਾ।""ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ ਵੀਡੀਓ ਨੂੰ ਦੇਖ ਕੇ ਇਹ ਲੱਗ ਸਕਦਾ ਹੈ ਕਿ ਕਨ੍ਹਈਆ ਇਹ ਦੱਸ ਰਹੇ ਹਨ ਕਿ ਉਨ੍ਹਾਂ ਨੇ ਇਸਲਾਮ ਕਿਉਂ ਅਪਣਾਇਆ। ਪਰ ਸਾਡੀ ਪੜਤਾਲ ਤੋਂ ਪਤਾ ਲਗਦਾ ਹੈ ਕਿ ਇਹ ਕਲਿਪ ਪੂਰਾ ਸੱਚ ਨਹੀਂ ਹੈ। ਇਹ ਤਾਂ ਕਨ੍ਹਈਆ ਦੇ ਭਾਸ਼ਣ ਦਾ ਇੱਕ ਅੰਸ਼ ਹੀ ਹੈ। 25 ਅਗਸਤ 2018 ਦੇ ਇਸ ਭਾਸ਼ਣ ਦਾ ਸਿਰਲੇਖ ਸੀ, 'ਡਾਇਲੌਗ ਵਿਦ ਕਨ੍ਹਈਆ ਕੁਮਾਰ', ਵਿਸ਼ਾ ਸੀ ਘੱਟ ਗਿਣਤੀਆਂ ਦਾ ਭਾਰਤ ਵਿੱਚ ਭਵਿੱਖ।ਇਹ ਵੀ ਜ਼ਰੂਰ ਪੜ੍ਹੋ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ 'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'ਸਿਗਰਟ ਲਈ ਰੋਲਿੰਗ ਪੇਪਰ ਨਾ ਦੇਣ 'ਤੇ ਪੰਜਾਬੀ 'ਤੇ ਹਮਲਾਕਨ੍ਹਈਆ ਨੇ ਭਾਸ਼ਣ ਵਿੱਚ ਧਰਮ ਅਤੇ ਸਿਆਸਤ ਦੇ ਰਿਸ਼ਤੇ ਬਾਰੇ ਗੱਲ ਕੀਤੀ ਅਤੇ ਇਹ ਦਲੀਲ ਪੇਸ਼ ਕੀਤੀ ਕਿ ਭਾਰਤ ਸਭ ਦਾ ਹੈ। ਜਿਹੜਾ ਅੰਸ਼ ਵਾਇਰਲ ਹੋ ਰਿਹਾ ਹੈ, ਉਸ ਵਿੱਚ ਕਨ੍ਹਈਆ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਅਬੁਲ ਕਲਾਮ ਆਜ਼ਾਦ ਦੇ ਸ਼ਬਦ ਬੋਲ ਕੇ ਦੱਸ ਰਹੇ ਸਨ। ਕਲਿਪ ਨੂੰ ਇਸ ਤਰ੍ਹਾਂ ਕੱਟਿਆ ਗਿਆ ਹੈ ਕਿ ਲੱਗੇ ਕਿ ਕਨ੍ਹਈਆ ਹੀ ਇਹ ਸ਼ਬਦ ਬੋਲ ਰਹੇ ਹਨ। Image copyright Getty Images ਫੋਟੋ ਕੈਪਸ਼ਨ ਕਨ੍ਹਈਆ ਦੇ ਇਸ ਵੀਡੀਓ ਨੂੰ ਪਿਛਲੇ ਸਾਲ ਵੀ ਵਾਇਰਲ ਕੀਤਾ ਗਿਆ ਸੀ ਅਤੇ ਹੁਣ ਇਹ ਮੁੜ ਆ ਗਿਆ ਹੈ। ਅਬੁਲ ਕਲਾਮ ਆਜ਼ਾਦ ਹਿੰਦੂ-ਮੁਸਲਮਾਨ ਏਕਤਾ ਦੇ ਮੋਹਰੀ ਸਨ ਅਤੇ ਭਾਰਤ-ਪਾਕਿਸਤਾਨ ਵੰਡ ਦੇ ਵੀ ਵਿਰੋਧੀ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਹਿੰਦੂ ਤੇ ਮੁਸਲਮਾਨ ਕਈ ਸਦੀਆਂ ਤੋਂ ਇਕੱਠੇ ਰਹਿ ਰਹਿ ਹਨ ਅਤੇ ਅੱਗੇ ਵੀ ਰਹਿ ਸਕਦੇ ਹਨ। Image copyright Getty Images ਫੋਟੋ ਕੈਪਸ਼ਨ ਅਬੁਲ ਕਲਾਮ ਆਜ਼ਾਦ ਆਜ਼ਾਦ ਜਦੋਂ 1946 ਵਿੱਚ ਕਾਂਗਰਸ ਪ੍ਰਧਾਨ ਸਨ ਤਾਂ ਉਨ੍ਹਾਂ ਨੇ ਮੁਹੰਮਦ ਅਲੀ ਜਿਨਾਹ ਦੀ ਪਾਕਿਸਤਾਨ ਯੋਜਨਾ 'ਤੇ ਵੀ ਹਾਮੀ ਭਰਨ ਤੋਂ ਇਨਕਾਰ ਕਰ ਦਿੱਤਾ ਸੀ। ਕਨ੍ਹਈਆ ਦੇ ਇਸ ਵੀਡੀਓ ਨੂੰ ਪਿਛਲੇ ਸਾਲ ਵੀ ਵਾਇਰਲ ਕੀਤਾ ਗਿਆ ਸੀ ਅਤੇ ਹੁਣ ਇਹ ਮੁੜ ਆ ਗਿਆ ਹੈ। ਕਨ੍ਹਈਆ ਕੇਂਦਰ ਦੀ ਮੋਦੀ ਸਰਕਾਰ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਦੇ ਘੋਰ ਵਿਰੋਧੀ ਹਨ। ਉਨ੍ਹਾਂ ਨੇ ਭਾਜਪਾ ਅਤੇ ਰਾਸ਼ਟਰੀ ਸਵੈਮਸੇਵਕ ਸਿੰਘ ਦੇ ਹਿੰਦੂਤਵ-ਵਾਦੀ ਏਜੰਡੇ ਦਾ ਵਿਰੋਧ ਕੀਤਾ ਹੈ ਅਤੇ ਇਸ ਨੂੰ ਦੇਸ ਲਈ ਖ਼ਤਰਨਾਕ ਦੱਸਿਆ ਹੈ। ਇਹ ਵੀ ਜ਼ਰੂਰ ਪੜ੍ਹੋਕਮਲਾ ਹੈਰਿਸ ਕੌਣ ਹੈ ਜਿਸ ਤੋਂ ਓਬਾਮਾ ਨੇ ਮੰਗੀ ਸੀ ਮਾਫ਼ੀਮਾਇਆਵਤੀ 'ਤੇ ਹਰ ਇੱਕ ਟਿੱਪਣੀ ਪਿਛਲੀ ਟਿੱਪਣੀ ਨਾਲੋਂ ਮਾੜੀ ਹੈ - ਬਲਾਗਰੋਜ਼ਾ ਪਾਰਕਸ ਕੌਣ ਸੀ ਜਿਸ ਦੇ ਨਾਂ 'ਤੇ ਗੁਰਿੰਦਰ ਨੂੰ ਮਿਲਿਆ ਐਵਾਰਡ ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਪੰਜਾਬ ਦੀ ਨਾਬਰੀ ਦੀ ਰਵਾਇਤ ਨੂੰ ਮੁਖਾਤਬ ਗੁਰਦਿਆਲ ਸਿੰਘ ਦੇ ਪਾਤਰ - ਨਜ਼ਰੀਆ ਜਤਿੰਦਰ ਕੌਰ ਸਾਹਿਤ ਦੀ ਅਧਿਆਪਕਾ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46809067 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright NFDC/FILM POSTER ਫੋਟੋ ਕੈਪਸ਼ਨ 'ਅੰਨ੍ਹੇ ਘੋੜੇ ਦਾ ਦਾਨ' ਉੱਪਰ ਇੱਕ ਫਿਲਮ ਵੀ ਬਣੀ ਲਗਪਗ 25 ਸਾਲਾਂ ਤੋਂ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਤੇ ਅਧਿਆਪਨ ਨਾਲ ਬਾਵਸਤਾ ਹੁੰਦਿਆਂ ਮੇਰਾ ਵਾਹ ਪੰਜਾਬੀ ਲੇਖਕਾਂ ਦੀਆਂ ਵੰਨ-ਸਵੰਨੀਆਂ ਲਿਖਤਾਂ ਨਾਲ ਪੈਂਦਾ ਰਿਹਾ ਹੈ।ਅਹਿਮ ਲਿਖਤਾਂ ਜ਼ਰੀਏ ਲੇਖਕਾਂ ਤੱਕ ਰਸਾਈ ਹੀ ਮੇਰੀ ਜ਼ਿੰਦਗੀ ਦਾ ਹਾਸਲ ਅਤੇ ਸਬੱਬ ਹੈ।ਗੁਰਦਿਆਲ ਸਿੰਘ ਦੇ ਨਾਵਲਾਂ ਨੂੰ ਬਤੌਰ ਪਾਠਕ ਪੜ੍ਹਨਾ, ਬਤੌਰ ਅਧਿਆਪਕ ਪੜ੍ਹਾਉਣਾ ਅਤੇ ਜਮਾਤ ਵਿੱਚ ਸੰਵਾਦ ਰਚਾਉਣਾ, ਇਹ ਤਜ਼ਰਬੇ ਮੇਰੀ ਸੂਝ ਨੂੰ ਵਸੀਹ ਕਰਨ ਦਾ ਜ਼ਰੀਆ ਬਣੇ।ਗੁਰਦਿਆਲ ਸਿੰਘ ਦੇ ਨਾਵਲ 'ਮੜ੍ਹੀ ਦਾ ਦੀਵਾ' (1964) ਦੇ ਸਿਲੇਬਸ ਦਾ ਹਿੱਸਾ ਬਣਨ ਦਾ ਮੌਕਾ ਮੇਰੇ ਲਈ ਜਸ਼ਨ ਦੀ ਘੜੀ ਸੀ ਪਰ ਨਾਲ ਹੀ 21ਵੀਂ ਸਦੀ ਦੀਆਂ ਬਰੂਹਾਂ 'ਤੇ ਖੜ੍ਹੇ ਸ਼ਹਿਰੀ ਵਿਦਿਆਰਥੀਆਂ ਨੂੰ ਨਾਵਲ ਦੇ ਪਾਤਰਾਂ ਨਾਲ ਤੋਰਨ ਦੀ ਚੁਣੌਤੀ ਸੀ।ਸਮਾਜ ਵਿੱਚ ਥਾਂ ਦਾ ਸਵਾਲ ਜਾਗੀਰਦਾਰੀ ਪ੍ਰਬੰਧ ਵਿੱਚ ਜਾਤੀ ਤੇ ਜਮਾਤੀ ਵੰਡ ਦਾ ਮਸਲਾ ਇਕੱਲੇ ਕਾਰਲ ਮਾਰਕਸ ਨਾਲ ਨਹੀਂ ਨਜਿੱਠਿਆ ਜਾ ਸਕਦਾ। ਉਸ ਨੇ ਜਮਾਤੀ ਪਾੜੇ ਦੇ ਵਿਸ਼ਲੇਸ਼ਣ ਦਾ ਰਾਹ ਜ਼ਰੂਰ ਮੋਕਲਾ ਕਰ ਦਿੱਤਾ ਹੈ। Image copyright BOOK COVER/JSKS ONLINE ਇੱਥੇ ਤਾਂ ਮਸਲਾ ਜਾਗੀਰਦਾਰੀ ਪ੍ਰਬੰਧ ਦੇ ਵੀ ਖਿੰਡਣ ਅਤੇ ਇਨਸਾਨੀ ਸਦਭਾਵਨਾ ਦੀ ਆਖ਼ਰੀ ਤੰਦ ਹੱਥੋਂ ਛੁੱਟਣ ਦਾ ਸੀ।ਨਾਵਲ ਦੇ ਪਾਤਰਾਂ ਧਰਮ ਸਿੰਘ ਅਤੇ ਜਗਸੀਰ ਦੇ ਮੋਹਵੰਤੇ ਸੰਬੰਧਾਂ ਦੀ ਥਾਂ ਲੈਣ ਲਈ ਭੰਤੇ ਅਤੇ ਉਸ ਦੀ ਮਾਂ ਦੀਆਂ ਤਿਊੜੀਆਂ ਅਤੇ ਘੂਰਦੀਆਂ ਨਜ਼ਰਾਂ ਉਨ੍ਹਾਂ ਦੇ ਕਰੜੇ-ਕੌੜੇ ਬੋਲਾਂ ਸਮੇਤ ਹਾਜ਼ਰ ਸਨ।ਇਹ ਵੀ ਜ਼ਰੂਰ ਪੜ੍ਹੋ ਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈਕਾਂਗਰਸ 'ਚ ਪਹਿਲੀ ਵਾਰ ਸਮਲਿੰਗੀ ਜਨਰਲ ਸਕੱਤਰ'ਕਿੰਨਰਾਂ ਤੋਂ ਦੁਆਵਾਂ ਤਾਂ ਲਈਆਂ ਨੇ ਪਰ ਗੁਰੂ ਵਜੋਂ ਪਹਿਲੀ ਵਾਰ ਦੇਖਿਆ' ਨਾਵਲ ਦੇ ਅਖ਼ੀਰ ਤੋਂ ਕੁਝ ਪਹਿਲਾਂ ਧਰਮ ਸਿੰਘ ਦਾ ਘਰ ਛੱਡ ਜਾਣਾ ਮੂਲੋਂ ਅਸਹਿ ਸੀ ਤੇ ਫਿਰ ਨੰਦੀ (ਜਗਸੀਰ ਦੀ ਮਾਂ) ਦੀ ਮੌਤ… ਸਥਿਤੀ ਬਹੁਤ ਬੋਝਲ ਹੋ ਗਈ। ਵਿਦਿਆਰਥੀ ਛਟਪਟਾਏ, ਔਖੇ ਹੋਏ, ਜਗਸੀਰ ਦੇ ਕੁਝ ਨਾ ਕਰਨ ਵਾਲੇ ਸੁਭਾਅ 'ਤੇ ਖਿਝੇ, ਉਦਾਸ ਹੋਏ, ਫਿਰ ਬੇਹੱਦ ਪਰੇਸ਼ਾਨ ਹੋਏ।ਧਰਮ ਸਿੰਘ ਦੀ ਘਾਟ ਮਹਿਸੂਸਦੇ ਵਾਰ-ਵਾਰ ਉਸ ਦੇ ਪਰਤ ਆਉਣ ਦੀ ਤਵੱਕੋ ਕਰਦੇ ਓੜਕ ਸਮਝ ਗਏ ਕਿ ਧਰਮ ਸਿੰਘ ਤੇ ਉਸ ਦੇ ਵਰਗਿਆਂ ਦੀ ਇਸ ਵਸਤ-ਪਾਲ ਸਮਾਜ ਵਿੱਚ ਕੋਈ ਥਾਂ ਨਹੀਂ।ਉਸ ਦੇ ਪਰਿਵਾਰ ਵਿੱਚ ਕੋਈ ਵੀ ਉਸ ਦਾ ਉਡੀਕਵਾਨ ਨਹੀਂ। ਜਾਗੀਰਦਾਰੀ ਤੋਂ ਸਰਮਾਏਦਾਰੀ ਵਿੱਚ ਤਬਦੀਲ ਹੋ ਰਹੇ ਆਰਥਿਕ ਨਿਜ਼ਾਮ ਵਿੱਚ ਘਰ-ਪਰਿਵਾਰ, ਸਮਾਜ, ਪਿੰਡ, ਸਭ ਦਾ ਮੁਹਾਂਦਰਾ ਨਾ ਸਿਰਫ਼ ਬਦਲਿਆ ਸਗੋਂ ਓਪਰਾ ਹੋ ਗਿਆ।ਰਿਸ਼ਤੇ, ਆਪਸੀ ਸੰਬੰਧ, ਸਾਂਝਾਂ, ਸਭ ਮੰਡੀ ਦੀ ਵਸਤ ਬਣ ਗਏ ਹਨ। ਅਰਥਚਾਰਾ ਕਿਵੇਂ ਰਿਸ਼ਤਿਆਂ ਦੀ ਵਿਆਕਰਨ ਘੜਦਾ ਅਤੇ ਕਿਵੇਂ ਸਾਂਝਾਂ ਖੁਰਦੀਆਂ, ਜ਼ਿੰਦਗੀ ਦੇ ਇਨ੍ਹਾਂ ਪੇਚੀਦਾ ਸਵਾਲਾਂ ਨੂੰ ਪਰਤ ਦਰ ਪਰਤ ਖੋਲ੍ਹਦਿਆਂ ਨਜ਼ਰ ਦੀ ਹਰ ਧੁੰਦ ਮਿਟ ਗਈ। ਮਸਲਾ ਸਿਰਫ਼ ਜਾਤੀ, ਜਮਾਤੀ ਨਹੀਂ ਦੋ ਦਹਾਕਿਆਂ ਬਾਅਦ 'ਅੰਨ੍ਹੇ ਘੋੜੇ ਦਾ ਦਾਨ' ਨਾਵਲ ਨਾਲ ਫਿਰ ਤੋਂ ਇੰਟਰਨੈੱਟੀ ਗਿਆਨ ਅਤੇ ਮਸਨੂਈ ਜਗਤ (ਵਰਚੂਅਲ ਵਰਲਡ) ਦੇ ਸਮੁੱਚੇ ਖਿਲਾਰੇ ਦੇ ਸਨਮੁੱਖ ਮੇਰੇ ਤੇ ਵਿਦਿਆਰਥੀਆਂ ਦੇ ਅੱਗੇ ਨਵੀਂ ਵੰਗਾਰ ਸੀ। Image copyright Getty Images ਇਸ ਵਾਰ ਮਸਲਾ ਸਿਰਫ਼ ਜਾਤੀ, ਜਮਾਤੀ ਵਿਤਕਰੇ ਦੁਆਰਾ ਸ਼ੋਸ਼ਣ ਦਾ ਨਹੀਂ ਸਗੋਂ ਰੀਤਾਂ-ਰਿਵਾਜ਼ਾਂ ਅਤੇ ਰਵਾਇਤਾਂ ਦੇ ਨਾਂ 'ਤੇ ਹੋ ਰਹੇ ਧੱਕੇ ਦਾ ਵੀ ਸੀ। ਇਨਸਾਨੀ ਹਕੂਕ ਦੀ ਲੁੱਟ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਰੋਹ ਨੂੰ ਦਬਾਉਣ ਦਾ ਵੀ ਸੀ। 'ਵਿਹੜੇ ਵਾਲਿਆਂ' ਦੀ ਜ਼ਮੀਨ-ਜਾਇਦਾਦ ਤੋਂ ਵਾਂਝੀ ਸਮਾਜਿਕ ਸਥਿਤੀ ਸਰਕਾਰ, ਸਰਕਾਰੀ ਕਰਮਚਾਰੀਆਂ, ਸਰਪੰਚ ਤੋਂ ਲੈ ਕੇ ਪੁਲਿਸ ਤਕ, ਸਭ ਦੀ ਇੱਕਜੁੱਟਤਾ ਸਾਹਮਣੇ ਕਿੰਨੀ ਵੀ ਨਿਹੱਥੀ ਕਿਉਂ ਨਾ ਹੋਵੇ, ਹਾਲਾਤ ਅੱਗੇ ਝੁਕਣ ਤੋਂ ਇਨਕਾਰੀ ਹੈ। ਪੰਜਾਬ ਦੇ ਮਾਲਵਾ ਖੇਤਰ ਵਿੱਚ ਚੱਲ ਰਹੇ 'ਜ਼ਮੀਨ ਪ੍ਰਾਪਤੀ ਸੰਘਰਸ਼' ਮੋਰਚੇ ਵਿਚਲੇ ਕਾਰਕੁੰਨ ਅਤੇ ਨਾਵਲ ਦੇ ਪਾਤਰ ਅਜਿਹੀ ਜ਼ਮੀਨ ਉਸਾਰਦੇ ਨੇ ਜਿੱਥੇ ਦੋਹਾਂ ਦਾ ਰੋਹ ਰਲ਼ਗੱਡ ਹੋ ਸੰਭਾਵੀ ਹਲ ਲੱਭਣ ਵੱਲ ਤੁਰਦਾ ਹੈ। ਸਾਡੇ ਸੰਵਾਦ ਦਾ ਧੁਰਾ ਸ਼ਹਿਰ ਹਿਜ਼ਰਤ ਕਰਨ ਤੋਂ ਪਹਿਲਾਂ ਅਤੇ ਮਗਰੋਂ, ਦੋਵੇਂ ਹਾਲਾਤ 'ਤੇ ਟਿਕਿਆ ਰਿਹਾ। ਜੇ ਪਿੰਡ ਹੁਣ 'ਮੜ੍ਹੀ ਦਾ ਦੀਵਾ' ਵੇਲੇ ਤੋਂ ਵੀ ਵਧੇਰੇ ਸੰਵੇਦਨਹੀਣ ਹੋ ਗਿਆ ਹੈ ਤਾਂ ਸ਼ਹਿਰ ਕਦੇ ਵੀ ਸਕਾ ਨਹੀਂ ਸੀ। Image copyright Getty Images ਨਾਵਲ ਦੇ ਪਾਤਰਾਂ ਮੇਲੂ ਅਤੇ ਉਸ ਦੇ ਬਾਪੂ ਦਾ ਕਰਮਵਾਰ ਪਿੰਡ ਅਤੇ ਸ਼ਹਿਰ ਵੱਲ ਨੂੰ ਪਾਇਆ ਚਾਲਾ ਸਥਿਤੀ ਦੀ ਤ੍ਰਾਸਦੀ ਨੂੰ ਉਭਾਰਦਾ ਹੈ। ਸ਼ਹਿਰ ਹਿਜ਼ਰਤ ਕਰ ਚੁੱਕੇ ਮੇਲੂ ਨੂੰ ਜਿਊਣ ਦਾ ਰਾਹ ਪਿੰਡ ਪਰਤਣ ਵਿੱਚੋਂ ਦਿਸਦਾ ਹੈ। ਪਿੰਡ ਵਿਚਲੇ ਨਿਰਮੋਹੇ ਵਾਤਾਵਰਨ ਵਿੱਚ ਡੌਰ-ਭੌਰ ਹੋਏ ਉਸ ਦੇ ਬਾਪੂ ਦੀ ਉਮੀਦ ਦੀ ਆਖਰੀ ਤੰਦ ਸ਼ਹਿਰ ਨਾਲ ਜੁੜਨ ਲਈ ਮਜਬੂਰ ਹੈ। ਨਾਵਲ ਦੇ ਅੰਤ ਵਿੱਚ ਦੋਵੇਂ ਆਪੋ-ਆਪਣੇ ਸਫ਼ਰ 'ਤੇ ਹਨ। ਉਨ੍ਹਾਂ ਦਾ ਕਿਧਰੇ ਪਹੁੰਚਣਾ ਜਾਂ ਨਾ-ਪਹੁੰਚਣਾ ਬੇ-ਮਾਅਨੇ ਹੈ, ਜਦੋਂ ਤਕ ਹੋ ਰਹੀ ਲੁੱਟ ਪ੍ਰਤੀ ਚੇਤੰਨ ਨਹੀਂ। ਪਿੰਡ ਵਿੱਚ ਉਠਿਆ ਨਵਾਂ ਪੋਚ ਨਵੀਆਂ ਸੰਭਾਵਨਾਵਾਂ ਦਾ ਦਰ ਖੋਲ੍ਹਦਾ ਹੈ, ਜੋ ਵਧੀਕੀਆਂ ਖ਼ਿਲਾਫ਼ ਅਤੇ ਹੱਕ-ਸੱਚ ਲਈ ਲੜਨ ਦੀ ਲੋੜ ਨੂੰ ਸਮਝ ਰਿਹਾ ਹੈ। ਇਹ ਵੀ ਜ਼ਰੂਰ ਪੜ੍ਹੋ 'ਭਾਜਪਾ ਕਾਰਕੁਨ ਦੀ ਗਊ ਮਾਸ ਤਸਕਰੀ ਦੇ ਇਲਜ਼ਾਮ 'ਚ ਗ੍ਰਿਫ਼ਤਾਰੀ' ਦਾ ਸੱਚਜਦੋਂ 'ਗੁਆਚੇ' ਦਿਲ ਨੇ ਪੁਲਿਸ ਵਾਲਿਆਂ ਦੇ ਮੱਥੇ ਲਿਆ ਦਿੱਤੀਆਂ ਤਿਉੜੀਆਂਸਾਊਦੀ ਛੱਡਣ ਵਾਲੀ ਕੁੜੀ ਨੂੰ ਮਿਲਿਆ ਰਫਿਊਜੀ ਸਟੇਟਸਰਵਾਇਤਾਂ ਦੇ ਨਾਂ 'ਤੇ ਖੋਹੇ ਜਾ ਰਹੇ ਹੱਕਾਂ ਖ਼ਿਲਾਫ਼ ਸੰਘਰਸ਼ ਵਿੱਢਣਾ ਵੀ ਇਸ ਨਾਵਲ ਦਾ ਹਾਸਿਲ ਹੈ। ਅੰਨ੍ਹੇ ਘੋੜੇ ਦੀ ਮਿੱਥ ਜਰੀਏ ਸਦੀਆਂ ਤੋਂ ਦਾਨ ਦੇ ਕੇ ਵਰਚਾਉਣ ਅਤੇ ਹੱਕ ਨਾ ਦੇਣ ਦੀ ਸਾਜ਼ਿਸ਼ ਦਾ ਖੁਲਾਸਾ ਹੈ।ਨਾਵਲ ਦੇ ਆਖਿਰ ਵਿੱਚ ਦਲਿਤਾਂ ਦੁਆਰਾ ਗ੍ਰਹਿਣ ਦੇ ਦਿਨ ਦਾਨ ਲੈਣ ਤੋਂ ਇਨਕਾਰ ਕਰਨਾ ਦਰਅਸਲ ਹੋ ਰਹੀ ਲੁੱਟ ਖ਼ਿਲਾਫ਼ ਜੱਦੋਜਹਿਦ ਦਾ ਆਗ਼ਾਜ਼ ਹੈ। ਹੁਣ ਉਹ ਦਾਨ ਨਹੀਂ ਸਗੋਂ ਬਣਦਾ ਹੱਕ ਲੈਣ ਵਾਸਤੇ ਜੂਝਣ ਲਈ ਉੱਠ ਖੜ੍ਹੇ ਹਨ। ਰਹਿੰਦ-ਖੂੰਹਦ 'ਤੇ ਪਰਚਣ ਦੀ ਥਾਂ ਉਹ ਆਪਣੇ ਹਕੂਕ ਦੀ ਰਾਖੀ ਕਰਨ ਲਈ ਤਿਆਰ ਹਨ। Image copyright Getty Images ਦੋਵੇਂ ਨਾਵਲ ਵੱਖ-ਵੱਖ ਸਮੇਂ 'ਤੇ ਲਿਖੀ ਅਜਿਹੀ ਇਬਾਰਤ ਹੋ ਨਿੱਬੜਦੇ ਹਨ ਜੋ ਇਨਸਾਨੀ ਸੰਘਰਸ਼ ਦਾ ਗੌਰਵ ਬਰਕਰਾਰ ਰੱਖਦੇ ਹਨ। ਕਦੇ ਧੀਮੇ, ਕਦੇ ਉੱਚੇ, ਰੋਹਮਈ ਬੋਲਾਂ ਜਰੀਏ ਮਨੁੱਖੀ ਜ਼ਿੰਦਗੀ ਦੇ ਹਰ ਹਾਲ ਜਿਊਣ ਨਹੀਂ ਅਤੇ ਹਰ ਪਲ ਜਿਊਣ ਦੀ ਅਮਰ-ਗਾਥਾ ਲਿਖਦਿਆਂ, ਗੁਰਦਿਆਲ ਸਿੰਘ ਪਾਤਰਾਂ ਨੂੰ ਉਨ੍ਹਾਂ ਦੇ ਮੌਜੂਦਾ ਸਮਾਜੋ-ਆਰਥਕ ਹਾਲਾਤ ਵਿੱਚੋਂ ਨਿਕਲਣ ਲਈ ਸੰਘਰਸ਼ ਦੇ ਰਾਹੇ ਤੋਰਦਾ ਹੈ। ਸੰਘਰਸ਼ ਜੋ ਹੋਣ ਦਾ ਵੀ ਹੈ, ਥੀਣ ਦਾ ਵੀ ਹੈ। ਅੱਜ ਦੀ ਪੀੜ੍ਹੀ ਜਦੋਂ ਜ਼ਮੀਨ ਅਤੇ ਸਾਧਨਾਂ ਦੀ ਅਸਾਵੀਂ ਵੰਡ ਤੇ ਅਸਾਂਝੀ ਮਾਲਕੀ ਅਤੇ ਜਾਤਾਂ ਦੀ ਹੁਣਵੇਂ ਸਮਾਜ ਵਿਚਲੀ ਥਾਂ ਬਾਰੇ ਸਵਾਲ ਕਰਦੀ ਹੈ ਤਾਂ ਮੁੱਦਾ ਸਮਾਜ ਅਤੇ ਸੋਚ ਦੇ ਬਦਲਣ ਦੇ ਨਾਲ-ਨਾਲ ਮੌਜੂਦਾ ਪ੍ਰਬੰਧ ਵਿੱਚ ਸਰਕਾਰਾਂ ਦੀ ਕਾਰਗੁਜ਼ਾਰੀ ਅਤੇ ਨੀਤੀਆਂ ਦੀ ਪੜਚੋਲ ਦਾ ਵੀ ਬਣਦਾ ਹੈ। ਕਿਸੇ ਵੀ ਕਿਸਮ ਦੇ ਵਿਤਕਰੇ 'ਤੇ ਸਵਾਲ ਪੁੱਛਦੇ ਉਹ ਪੰਜਾਬ ਦੀ ਨਾਬਰੀ ਦੀ ਰਵਾਇਤ ਨੂੰ, ਆਪਣੇ ਅੰਦਰਲੇ ਵਿਵੇਕ ਨੂੰ ਮੁਖ਼ਾਤਿਬ ਹਨ। ਗੁਰਦਿਆਲ ਸਿੰਘ ਦੇ ਪਾਤਰਾਂ ਬਾਰੇ ਫ਼ਿਕਰਮੰਦ ਹੁੰਦਿਆਂ ਉਹ ਇਨਸਾਨੀਅਤ ਨੂੰ, ਅੱਜ ਦੇ ਸਮਿਆਂ ਨੂੰ ਮੁਖ਼ਾਤਿਬ ਹਨ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੰਜਾਬ ਵਿੱਚ ਮੋਦੀ ਦੇ ਗੁਰਦਾਸਪੁਰ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਦੇ 5 ਕਾਰਨ ਅਰਵਿੰਦ ਛਾਬੜਾ ਬੀਬੀਸੀ ਪੱਤਰਕਾਰ 3 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46741129 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Bjp/twitter ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪੰਜਾਬ ਦੇ ਮਾਝੇ ਇਲਾਕੇ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਤੋਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਰਾਹੀਂ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਗੁਰਦਾਸਪੁਰ ਵਿੱਚ ਪ੍ਰਧਾਨ ਮੰਤਰੀ ਦੀ ਆਮਦ ਨੂੰ ਦੇਖਦੇ ਹੋਏ ਵੱਡੇ-ਵੱਡੇ ਹੋਰਡਿੰਗ ਦੂਰ ਤੋਂ ਹੀ ਨਜ਼ਰ ਆ ਰਹੇ ਹਨ। ਕੁਝ ਹੋਰਡਿੰਗਜ਼ ਉਤੇ ਇਸ ਨੂੰ ਮਹਾਂ ਰੈਲੀ ਦਾ ਨਾਮ ਦਿੱਤਾ ਹੋਇਆ ਅਤੇ ਕੁਝ ਉਤੇ ਧੰਨਵਾਦ ਰੈਲੀ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਗਿਆ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਪੰਜਾਬ ਦੇ ਲੋਕਾਂ ਨੂੰ ਕੀ ਹਨ ਪ੍ਰਧਾਨ ਮੰਤਰੀ ਮੋਦੀ ਤੋਂ ਆਸਾਂਇਸ ਦੌਰਾਨ ਇੱਕ ਰਿਕਸ਼ੇ ਉਤੇ ਲਾਊਡ ਸਪੀਕਰ ਰਾਹੀਂ ਇਕ ਵਿਅਕਤੀ ਆਨਊਂਸਮੈਂਟ ਕਰਦਾ ਹੋਇਆ ਨਜ਼ਰ ਆਇਆ ਜੋ ਆਖ ਰਿਹਾ ਸੀ ਕਿ ਲੋਕਾਂ ਲਈ ਵੱਡੀ ਖ਼ਬਰ ... 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਆ ਰਹੇ ਹਨ। ਮੋਦੀ ਤਿੰਨ ਦਹਾਕਿਆਂ ਵਿੱਚ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਗੁਰਦਾਸਪੁਰ ਵਿੱਚ ਆ ਰਹੇ ਹਨ ਆਓ ਸਾਰੇ ਮਿਲ ਕੇ ਉਨ੍ਹਾਂ ਦਾ ਸਵਾਗਤ ਕਰੀਏ.'...ਸਥਾਨਕ ਲੋਕਾਂ ਅਤੇ ਕਿਸਾਨਾਂ ਨੂੰ ਭਰੋਸਾ ਗੁਰਦਾਸਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜ਼ਿਲ੍ਹਾ ਅਜੇ ਵੀ ਵਿਕਾਸ ਪੱਖੋਂ ਪਛੜਿਆ ਹੋਇਆ ਹੈ। ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਗੁਰਦਾਸਪੁਰ ਜ਼ਿਲ੍ਹਾ ਹੋਣ ਦੇ ਬਾਵਜੂਦ ਬਟਾਲਾ ਅਤੇ ਪਠਾਨਕੋਟ ਤੋਂ ਵਿਕਾਸ ਪੱਖੋਂ ਪਿੱਛੇ ਹੈ। Image copyright Bjp/twitter ਉਨ੍ਹਾਂ ਆਖਿਆ ਕਿ ਨੌਜਵਾਨਾਂ ਲਈ ਇੱਥੇ ਕੋਈ ਵੀ ਉਦਯੋਗ ਅਤੇ ਰੁਜ਼ਗਾਰ ਦਾ ਸਾਧਨ ਨਹੀਂ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਵੱਲ ਨਜ਼ਰਾਂ ਲਗਾਈ ਬੈਠੇ ਜੋਗਿੰਦਰ ਸਿੰਘ ਵਾਂਗ ਗੁਰਦਾਸਪੁਰ ਦੇ ਲੋਕਾਂ ਨੂੰ ਉਮੀਦ ਹੈ ਕਿ ਉਹ ਇਸ ਸਬੰਧੀ ਵੀਰਵਾਰ ਨੂੰ ਕੁਝ ਐਲਾਨ ਜ਼ਰੂਰ ਕਰਨ। ਜ਼ਿਲ੍ਹੇ ਦੇ ਸਿਧਵਾਂ ਜਮਿੱਟਾ ਪਿੰਡ ਦੇ ਕਿਸਾਨ ਨੇ ਆਖਿਆ ਕਿ ਸਰਕਾਰ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ।ਇਹ ਵੀ ਪੜ੍ਹੋ:ਪੰਜਾਬ ’ਚ ਮੋਦੀ ਦੀ ਸਵਾਰੀ ਲਈ ਬਿਨਾਂ ਡਰਾਈਵਰ ਦੀ ਸੋਲਰ ਬੱਸ ਤਿਆਰਇਸ ਸੂਬੇ ਵਿੱਚ ਮੌਜੂਦ ਹਨ ਸਭ ਤੋਂ ਪੜ੍ਹੇ-ਲਿਖੇ ਮੁਸਲਮਾਨ‘ਅੱਜ ਛੋਟੀ ਸੋਚ ਵਾਲੇ ਮਰਦਾਂ ਦੇ ਹੰਝੂ ਵਗਣਗੇ’ਇਸ ਦੇ ਸਿੱਟੇ ਵਜੋਂ ਕਿਸਾਨਾਂ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨੀ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕਰਨ ਤਾਂ ਉਹ ਆਸਾਨੀ ਨਾਲ ਸਾਹ ਲੈ ਸਕਣ। ਉਨ੍ਹਾਂ ਆਖਿਆ ਕਿ ਸਰਹੱਦੀ ਜ਼ਿਲ੍ਹੇ ਵਿੱਚ ਨਸ਼ਾ ਵੱਡਾ ਮੁੱਦਾ ਹੈ। ਇਸ ਲਈ ਰੁਜ਼ਗਾਰ ਦਾ ਸਾਧਨ ਮੁਹੱਈਆ ਕਰਵਾਏ ਬਿਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਮੁਸ਼ਕਲ ਹੈ।ਕਰਤਾਰਪੁਰ ਲਾਂਘਾਸਿੱਖ ਭਾਈਚਾਰੇ ਦੇ ਲਈ ਪਿਛਲੇ ਸਮੇਂ ਦੌਰਾਨ ਕਰਤਾਰਪੁਰ ਲਾਂਘੇ ਤੋਂ ਵੱਡੀ ਕੋਈ ਹੋਰ ਗੱਲ ਨਹੀਂ ਹੋ ਸਕਦੀ। ਭਾਰਤ ਅਤੇ ਪਾਕਿਸਤਾਨ ਨੇ ਡੇਰਾ ਬਾਬਾ ਨਾਨਕ (ਭਾਰਤ) ਅਤੇ ਕਰਤਾਰਪੁਰ (ਪਾਕਿਸਤਾਨ) ਵਿਚਾਲੇ ਲਾਂਘਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਇਸ ਸਬੰਧ ਵਿਚ ਬਣਨ ਵਾਲੇ ਕੋਰੀਡੋਰ ਦਾ ਨੀਂਹ ਪੱਥਰ ਭਾਰਤ ਅਤੇ ਪਾਕਿਸਤਾਨ ਨੇ ਆਪੋ ਆਪਣੇ ਇਲਾਕਿਆਂ ਵਿਚ ਰੱਖ ਦਿੱਤਾ ਹੈ। ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਸਿੱਖ ਕਾਫ਼ੀ ਸਮੇਂ ਤੋਂ ਭਾਵਆਤਮਕ ਤੌਰ ਉੱਤੇ ਮੰਗ ਕਰਦੇ ਆ ਰਹੇ ਸਨ। ਜਿਸ ਥਾਂ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਰੈਲੀ ਕਰਨ ਜਾ ਰਹੇ ਹਨ ਉਸ ਤੋਂ ਡੇਰਾ ਬਾਬਾ ਨਾਨਕ ਵਿਖੇ ਬਣਨ ਵਾਲੇ ਕੋਰੀਡੋਰ ਦਾ ਰਸਤਾ ਮਹਿਜ਼ ਅੱਧੇ ਘੰਟੇ ਦਾ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਕਰਤਾਰਪੁਰ ਕੋਰੀਡੋਰ ਬਣਾਉਣ ਸਬੰਧੀ ਕੇਂਦਰ ਸਰਕਾਰ ਦੀ ਭੂਮਿਕਾ ਵੋਟਰਾਂ ਨੂੰ ਦੱਸ ਕੇ ਇਸ ਗੱਲ ਦਾ ਸਿਹਰਾ ਲੈਣ ਦਾ ਸਹੀ ਸਥਾਨ ਹੈ। ਕੇਂਦਰ ਦੀ ਐਨਡੀਏ ਸਰਕਾਰ ਵਿਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰ ਕੇ ਕਰਤਾਰਪੁਰ ਕੋਰੀਡੋਰ ਵਿਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ, ਜਿਸ ਰਾਹੀਂ ਉਹ ਅਕਾਲੀ ਦਲ ਨੂੰ ਵੰਗਾਰ ਵੀ ਰਿਹਾ ਹੈ, ਨੂੰ ਪਛਾੜਨ ਦੀ ਕੋਸ਼ਿਸ਼ ਕਰੇਗਾ।ਪਾਕਿਸਤਾਨ ਨੂੰ ਸੁਨੇਹਾ ਗੁਰਦਾਸਪੁਰ ਕਿਉਂਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਇਲਾਕਾ ਹੈ ਇਸ ਲਈ ਪ੍ਰਧਾਨ ਮੰਤਰੀ ਇਸ ਗੱਲ ਨੂੰ ਦਿਮਾਗ਼ ਵਿਚ ਰੱਖ ਜਿੱਥੇ ਸ਼ਾਂਤੀ ਬਹਾਲੀ ਦੀ ਗੱਲ ਕਰ ਸਕਦੇ ਹਨ ਉੱਥੇ ਹੀ ਭਾਰਤ ਦੀ ਸਰਹੱਦ ਪਾਰ ਕਰ ਕੇ ਆਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਸੁਨੇਹਾ ਵੀ ਇੱਥੋਂ ਦੇ ਸਕਦੇ ਹਨ। Image copyright Bjp/twitter ਭਾਂਵੇ ਸਰਜੀਕਲ ਸਟ੍ਰਾਈਕ ਦੇ ਨਾਮ ਉੱਤੇ ਕੁਝ ਰੱਖਿਆ ਮਾਹਿਰ, ਜੋ ਸੈਨਾ ਦੇ ਸਿਆਸੀਕਰਨ ਕਰਨ ਦੇ ਖਿਲਾਫ ਹਨ, ਨੇ ਕਿੰਤੂ ਕੀਤੇ ਹਨ ਪਰ ਮੋਦੀ ਤਾਂ ਵੀ ਇਸ ਬਾਰੇ ਗਲ ਕਰ ਸਕਦੇ ਹਨ। ਭਾਜਪਾ ਲਈ ਗੁਰਦਾਸਪੁਰ ਦੀ ਅਹਿਮਅਤ 2014 ਦੀਆਂ ਆਮ ਚੋਣਾਂ ਦੇ ਅੰਕੜਿਆਂ ਉੱਤੇ ਜੇਕਰ ਗੌਰ ਕੀਤਾ ਜਾਵੇ ਤਾਂ ਅਕਾਲੀ ਦਲ ਤੇ ਭਾਜਪਾ ਨੇ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 6 ਸੀਟਾਂ ਜਿੱਤੀਆਂ ਸਨ। ਇਹਨਾਂ ਵਿੱਚੋਂ ਚਾਰ ਸੀਟਾਂ ਅਕਾਲੀ ਦਲ ਨੇ ਅਤੇ ਦੋ ਸੀਟਾਂ ਬੀਜੇਪੀ ਨੇ ਜਿੱਤੀਆਂ ਸਨ ਜਿੰਨਾਂ ਵਿਚ ਗੁਰਦਾਸਪੁਰ ਵੀ ਇੱਕ ਸੀ।ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਗੁਰਦਾਸਪੁਰ ਇਲਾਕਾ ਰਾਜਨੀਤਿਕ ਤੌਰ ਉੱਤੇ ਉਸ ਲਈ ਪੰਜਾਬ ਦੀਆਂ ਬਾਕੀ ਥਾਵਾਂ ਤੋਂ ਕਾਫ਼ੀ ਚੰਗਾ ਹੈ। ਇਸ ਦੇ ਗਵਾਹ ਪਾਰਟੀ ਦੇ ਮਰਹੂਮ ਸਾਂਸਦ ਵਿਨੋਦ ਖੰਨਾ ਹਨ ਜਿੰਨਾਂ ਨੇ ਚਾਰ ਵਾਰ ਇਸ ਇਲਾਕੇ ਤੋਂ ਸਾਂਸਦ ਵਜੋਂ ਪਾਰਟੀ ਲਈ ਜਿੱਤ ਦਰਜ ਕੀਤੀ। 2017 ਵਿੱਚ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਹੋਈ ਚੋਣ ਵਿਚ ਭਾਜਪਾ ਤੋਂ ਇਹ ਸੀਟ ਖੁੰਝ ਗਈ। ਇਸ ਸਮੇਂ ਇੱਥੋਂ ਕਾਂਗਰਸ ਦੇ ਸਾਂਸਦ ਸੁਨੀਲ ਜਾਖੜ ਲੋਕ ਸਭਾ ਮੈਂਬਰ ਹਨ।ਵਿਨੋਦ ਖੰਨਾ ਦੇ ਬਾਰੇ ਗੁਰਦਾਸਪੁਰ ਦੇ ਲੋਕਾਂ ਦੇ ਰਲੇ ਮਿਲਿਆਂ ਹੁੰਗਾਰਾ ਦੇਖਣ ਨੂੰ ਮਿਲਿਆ। ਨੌਜਵਾਨ ਕਾਰੋਬਾਰੀ ਤੇਜਿੰਦਰ ਸਿੰਘ ਦਾ ਕਹਿਣਾ ਹੈ ਕਿ ਵਿਨੋਦ ਖੰਨਾ ਨੂੰ ਇੱਥੋਂ ਜਿੱਤਾਂ ਇਸ ਲਈ ਮਿਲੀਆਂ ਕਿਉਂਕਿ ਲੋਕ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਪਿਆਰ ਕਰਦੇ ਹਨ। ਪਰ ਕੁਝ ਇਸ ਤੋਂ ਅਸਹਿਮਤ ਵੀ ਦਿਖੇ। ਹਲਵਾਈ ਦੀ ਦੁਕਾਨ ਕਰਨ ਵਾਲੇ ਕੇਵਲ ਕ੍ਰਿਸ਼ਨ ਦਾ ਕਹਿਣਾ ਸੀ ਕਿ ਵਿਨੋਦ ਖੰਨਾ ਨੇ ਸ਼ਹਿਰ ਵਿਚ ਇੰਨੇ ਪੁਲ ਬਣਵਾ ਕੇ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬਚਤ ਕੀਤੀ ਸੀ ਇਸ ਕਰ ਕੇ ਉਸ ਨੂੰ ਪੁਲਾਂ ਦਾ ਬਾਦਸ਼ਾਹ ਵੀ ਆਖਿਆ ਜਾਂਦਾ ਹੈ। ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?ਪੰਜਾਬ ਦੇ ਸੀਨੀਅਰ ਪੱਤਰਕਾਰ ਵਿਪਿਨ ਪੱਬੀ ਦਾ ਕਹਿਣਾ ਹੈ, ""ਕਾਂਗਰਸ ਦੇ ਮੁਕਾਬਲੇ ਪਿਛਲੀ ਵਾਰ ਪਾਰਟੀ ਨੇ ਪੰਜਾਬ 'ਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਗੁਰਦਾਸਪੁਰ ਕਿਉਂਕਿ ਭਾਜਪਾ ਦਾ ਗੜ੍ਹ ਰਿਹਾ ਹੈ ਅਤੇ ਇੱਥੇ ਪਾਰਟੀ ਵਿਚ ਨਵਾਂ ਜੋਸ਼ ਭਰਨ ਦੇ ਮਕਸਦ ਨਾਲ ਭਾਜਪਾ ਨੇ ਰੈਲੀ ਲਈ ਇਸ ਖੇਤਰ ਨੂੰ ਚੁਣਿਆ ਹੈ।""1984 ਕਤਲੇਆਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਅਜਿਹੇ ਸਮੇਂ ਵਿਚ ਹੋ ਰਹੀ ਹੈ ਜਦੋਂ ਦਿੱਲੀ ਦੀ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਇਸ ਮਾਮਲੇ ਉੱਤੇ ਚੰਡੀਗੜ੍ਹ ਸਥਿਤ ਇੰਸਟੀਚਿਊਟ ਆਫ਼ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ ਦੇ ਮੁਖੀ ਡਾ. ਪ੍ਰਮੋਦ ਕੁਮਾਰ ਨੇ ਕਿਹਾ ਕਿ ਮੋਦੀ ਕਾਂਗਰਸ ਨੂੰ ਬੈਕ ਫੁੱਟ 'ਤੇ ਧੱਕਣ ਦਾ ਕੋਈ ਮੌਕਾ ਨਹੀਂ ਛੱਡਣਗੇ। ਡਾ. ਪ੍ਰਮੋਦ ਕੁਮਾਰ ਮੁਤਾਬਕ ਗੁਰਦਾਸਪੁਰ ਦੀ ਰੈਲੀ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਰਮ ਨਿਰਪੱਖਤਾ ਦਾ ਇੱਕ ਮਜ਼ਬੂਤ ਸੰਦੇਸ਼ ਦਿੰਦੇ ਹੋਏ ਇਹ ਕੋਸ਼ਿਸ਼ ਕਰਨਗੇ ਕਿ ਭਾਜਪਾ ਘੱਟ ਗਿਣਤੀ ਅਤੇ ਦਲਿਤ ਅਤੇ ਹੋਰ ਘੱਟ ਗਿਣਤੀਆਂ ਲਈ ਖੜ੍ਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਪੰਜਾਬ ਦੇ ਹਿੰਦੂਆਂ ਅਤੇ ਦਲਿਤਾਂ ਵਿਚਾਲੇ ਖ਼ਾਲਿਸਤਾਨ ਪੱਖੀ ਆਵਾਜ਼ਾਂ ਖ਼ਾਸ ਤੌਰ ਉੱਤੇ ਰਿਫਰੈਨਡਮ 2020 ਨੂੰ ਲੈ ਕੇ ਸਹਿਮ ਦਾ ਮਾਹੌਲ ਹੈ। ਇਸ ਕਰ ਕੇ ਉਹ ਇਸ ਸਬੰਧੀ ਖਾਲਿਸਤਾਨੀਆਂ ਨੂੰ ਚੇਤਾਵਨੀ ਦੇ ਕੇ ਹਿੰਦੂ ਅਤੇ ਦਲਿਤ ਭਾਈਚਾਰੇ ਨੂੰ ਇਹ ਭਰੋਸਾ ਜ਼ਰੂਰ ਦੇ ਸਕਦੇ ਹਨ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਹੈ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਕੈਨੇਡਾ ਕਬੱਡੀ ਟੂਰਨਾਮੈਂਟ ਖੇਡਣ ਗਏ 47 ਫੀਸਦ ਖਿਡਾਰੀ ਮੁੜੇ ਹੀ ਨਹੀਂ 22 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46657522 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸੰਕੇਤਕ ਤਸਵੀਰ ਸਾਲ 2015 ਤੋਂ 2017 ਦਰਮਿਆਨ ਕੈਨੇਡਾ ਜਾਣ ਵਾਲੇ 123 ਕਬੱਡੀ ਖਿਡਾਰੀਆਂ ਵਿੱਚੋਂ 47 ਫੀਸਦੀ ਖਿਡਾਰੀ ਵਾਪਸ ਭਾਰਤ ਨਹੀਂ ਆਏ।ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ 67 ਨੂੰ ਵਰਕ ਵੀਜ਼ਾ ਮਿਲ ਗਿਆ, 3 ਨੂੰ ਉੱਥੇ ਪਨਾਹ ਮਿਲ ਗਈ ਜਦਕਿ 53 ਲਾਪਤਾ ਹੋ ਗਏ।ਇਨ੍ਹਾਂ ਖਿਡਾਰੀਆਂ ਵਿੱਚੋਂ ਬਹੁਗਿਣਤੀ ਪੰਜਾਬੀਆਂ ਦੀ ਹੈ, ਜੋ ਕਿਸੇ ਨਾ ਕਿਸੇ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਕੈਨੇਡਾ ਗਏ ਸਨ। ਇਹ ਵੀ ਪੜ੍ਹੋ:ਇਸ ਕੁੜੀ ਨੇ ਟੀ-ਸ਼ਰਟ ਵੇਚ ਕੇ ਕਮਾਏ ਡੇਢ ਕਰੋੜ ਤੰਦੂਰ ਕਾਂਡ ਦਾ ਦੋਸ਼ੀ ਕਿਵੇਂ ਬਣਿਆ ਸੀ ਪੁਜਾਰੀIS ਹਮਾਇਤੀਆਂ ਵੱਲੋਂ ਜਾਰੀ ਔਰਤਾਂ ਦੇ ਕਤਲ ਵੀਡੀਓ ਦੀ ਹੋਈ ਤਸਦੀਕਕੁੰਦਨ ਸ਼ਾਹ ਨੇ ਇਸ ਤਰ੍ਹਾਂ ਬਣਾਈ ਸੀ 'ਜਾਨੇ ਭੀ ਦੋ ਯਾਰੋਂ' Image copyright NARINDER NANU/AFP/GETTY IMAGES ਕੈਪਟਨ ਦਾ ਫਾਰਮ ਹਾਊਸ ਬਚਾਉਣ ਲਈ ਡੈਮ?ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧਿਕਾਰ ਹੇਠ ਆਉਂਦੇ ਮਿੱਟੀ ਅਤੇ ਪਾਣੀ ਸੁਰੱਖਿਆ ਵਿਭਾਗ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿੱਚ ਬਰਸਾਤੀ ਪਾਣੀ ਨੂੰ ਮੋੜਨ ਲਈ ਇੱਕ ਡੈਮ ਦਾ ਨਿਰਮਾਣ ਕੀਤਾ ਹੈ।ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਸ ਡੈਮ ਦੀ ਉਸਾਰੀ ਸ਼ਿਵਾਲਕ ਪਹਾੜੀਆਂ ਕੋਲ ਬਣਾਏ ਜਾ ਰਹੇ ਕੈਪਟਨ ਦੇ ਨਿੱਜੀ ਫਾਰਮ ਹਾਊਸ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਕੀਤਾ ਗਿਆ ਹੈ।ਮੁੱਲਾਂਪੁਰ ਪਿੰਡ ਵਾਸੀਆਂ ਨੇ ਹਾਲਾਂ ਕਿ ਪਹਿਲਾਂ ਤਾਂ ਕਦੇ ਅਜਿਹੇ ਡੈਮ ਦੀ ਮੰਗ ਨਹੀਂ ਕੀਤੀ ਪਰ ਪਿਛਲੇ ਸਾਲ ਉਨ੍ਹਾਂ ਪਹਾੜੀਆਂ ਤੋਂ ਆਉਂਦੇ ਮੀਂਹ ਦੇ ਪਾਣੀ ਕਾਰਨ ਫ਼ਸਲਾਂ ਖ਼ਰਾਬ ਹੋਣ ਦਾ ਹਵਾਲਾ ਦੇ ਕੇ ਚੈਕ-ਡੈਮ ਬਣਾਉਣ ਦੀ ਮੰਗ ਕੀਤੀ।ਡੈਮ ਦੀ ਉਸਾਰੀ ਫਾਰਮ ਹਾਊਸ ਦੇ ਨਾਲ ਹੀ ਜੁਲਾਈ ਵਿੱਚ ਸ਼ੁਰੂ ਹੋ ਗਈ। ਫੋਟੋ ਕੈਪਸ਼ਨ ਨਸੀਰੂਦੀਨ ਸ਼ਾਹ ਨਸੀਰੂਦੀਨ ਸ਼ਾਹ ਲਈ ਪਾਕਿਸਤਾਨ ਦੀ ਟਿਕਟਖ਼ਬਰ ਏਜੰਸੀ ਪੀਟੀਆਈ ਅਨੁਸਾਰ ਉੱਤਰ ਪ੍ਰਦੇਸ਼ ਨਵ ਨਿਰਮਾਣ ਸੈਨਾ ਨੇ ਕਿਹਾ ਹੈ ਕਿ ਉਹ ਨੂੰ ਉੱਘੇ ਅਦਾਕਾਰ ਨਸੀਰੂਦੀਨ ਸ਼ਾਹ ਨੂੰ ਉਨ੍ਹਾਂ ਦੀ ਬੁਲੰਦਸ਼ਹਿਰ ਬਾਰੇ ਟਿੱਪਣੀ ਕਾਰਨ ਪਾਕਿਸਤਾਨ ਜਾਣ ਵਾਲੇ ਜਹਾਜ਼ ਦਾ ਇੱਕ ਟਿਕਟ ਭੇਜਣਗੇ।ਨਸੀਰੁਦੀਨ ਨੇ ਯੂਪੀ ਦੇ ਬੁਲੰਦ ਸ਼ਹਿਰ ਵਿੱਚ ਮਾਰੇ ਗਏ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਬਾਰੇ ਕਿਹਾ ਸੀ ਕਿ ਇਸ ਦੇਸ ਵਿੱਚ ਪੁਲਿਸ ਇੰਸਪੈਕਟਰ ਨਾਲੋਂ ਗਾਂ ਦੀ ਕੀਮਤ ਜ਼ਿਆਦਾ ਹੈ। ਨਵ ਨਿਰਮਾਣ ਸੈਨਾ ਨੇ ਕਿਹਾ ਹੈ ਕਿ ਜੇ ਨਸੀਰੂਦੀਨ ਨੂੰ ਭਾਰਤ ਵਿੱਚ ਡਰ ਲਗਦਾ ਹੈ ਤਾਂ ਉਹ ਪਾਕਿਸਤਾਨ ਜਾ ਸਕਦੇ ਹਨ। ਸੰਗਠਨ ਉਨ੍ਹਾਂ ਲਈ 14 ਅਗਸਤ ਦੀ ਹਵਾਈ ਜਹਾਜ਼ ਦੀ ਟਿਕਟ ਬੁੱਕ ਕਰਾ ਦੇਵੇਗਾ। ਇਹ ਵੀ ਕਿਹਾ ਗਿਆ ਕਿ ਜੇ ਕੋਈ ਹੋਰ ਜਾਣਾ ਚਾਹੇ ਤਾਂ ਉਨ੍ਹਾਂ ਸਾਰਿਆਂ ਦੀਆਂ ਟਿਕਟਾਂ ਵੀ ਨਵ ਨਿਰਮਾਣ ਸੈਨਾ ਬੁੱਕ ਕਰਾ ਦੇਵੇਗੀ। Image copyright WEST MIDLANDS POLICE ਪੰਜਾਬੀ 'ਤੇ ਪਤਨੀਆਂ ਦੀ ਮੌਤ ਦਾ ਦੋਸ਼ ਬਰਤਾਨੀਆ ਦੇ ਵੁਲਵਰਹੈਂਪਟਨ ਦੇ ਗੁਰਪ੍ਰੀਤ ਸਿੰਘ ਨੂੰ ਆਪਣੀਆ ਦੋ ਪਤਨੀਆਂ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਬਣਾਇਆ ਗਿਆ ਹੈ।ਕਾਰੋਬਾਰੀ ਗੁਰਪ੍ਰੀਤ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਭਾਰਤ ਫੇਰੀ ਦੌਰਾਨ ਹੋਈ ਸੀ ਪਰ ਮੌਤ ਦੇ ਕਾਰਨ ਸਪੱਸ਼ਟ ਨਹੀਂ ਸਨ। ਉਨ੍ਹਾਂ ਉੱਪਰ ਦੂਸਰੀ ਪਤਨੀ, ਸਰਬਜੀਤ ਕੌਰ ਦੀ ਲਾਸ਼ 16 ਫਰਵਰੀ ਨੂੰ ਉਨ੍ਹਾਂ ਦੇ ਵੁਲਵਰਹੈਂਪਟਨ ਵਿਚਲੇ ਘਰ ਵਿੱਛ ਹੀ ਮਿਲੀ ਸੀ। ਗੁਰਪ੍ਰੀਤ ਖਿਲਾਫ ਸੁਣਵਾਈ 8 ਅਪ੍ਰੈਲ 2019 ਨੂੰ ਸ਼ੁਰੂ ਹੋਵੇਗੀ। ਬੀਬੀਸੀ ਦੀ ਵੈੱਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ। Image copyright Getty Images ਅਮਰੀਕਾ ਅਫਗਾਨਿਸਤਾਨ ਵਿੱਚੋਂ ਆਪਣੇ 7000 ਫੌਜੀਆਂ ਨੂੰ ਵਾਪਸ ਬੁਲਾਏਗਾਟਰੰਪ ਪ੍ਰਸ਼ਾਸ਼ਨ ਦੀ ਯੋਜਨਾ ਹੈ ਕਿ ਅਫ਼ਗਾਨਿਸਤਾਨ ਵਿੱਚ ਰਹਿ ਰਹੀ ਅਮਰੀਕੀ ਫੌਜ ਦਾ ਲਗਪਗ ਅੱਧਾ ਹਿੱਸਾ ਆਉਂਦੇ ਕੁਝ ਮਹੀਨਿਆਂ ਵਿੱਚ ਵਾਪਸ ਬੁਲਾ ਲਿਆ ਜਾਵੇ।ਇਸ ਤੋਂ ਪਹਿਲਾਂ ਟਰੰਪ ਸੀਰੀਆ ਵਿੱਚੋਂ ਵੀ ਅਮਰੀਕੀ ਫੌਜਾਂ ਵਾਪਸ ਸੱਦਣ ਦਾ ਹੁਕਮ ਜਾਰੀ ਕਰ ਚੁੱਕੇ ਹਨ। ਬੀਬੀਸੀ ਦੀ ਵੈੱਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ। ਇਹ ਵੀ ਪੜ੍ਹੋ:ਯੂ-ਟਿਊਬ ’ਤੇ ਟੀ-ਸੀਰੀਜ਼ ਦੀ ਸਰਦਾਰੀ ਨੂੰ ਇਸ ਹਸਤੀ ਦੀ ਚੁਣੌਤੀ'ਤੁਸੀਂ ਤਾਂ ਲੋਕਾਂ ਨੂੰ ਜਾਨ ਬਚਾ ਕੇ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ ਸੀ''ਕੁੜੀਆਂ ਦਾ ਹੋਸਟਲ 24 ਘੰਟੇ ਖੁੱਲ੍ਹਣ ’ਤੇ ਮੈਂ ਕਿਉਂ ਡਰ ਰਿਹਾ'ਸੋਹਰਾਬੂਦੀਨ ਸ਼ੇਖ਼ ਕੇਸ 'ਚ ਜੱਜ ਨੇ ਕਿਹਾ, ""ਮ੍ਰਿਤਕਾਂ ਦੇ ਪਰਿਵਾਰਾਂ ਲਈ ਅਫਸੋਸ ਹੈ, ਪਰ ਮੈਂ ਬੇਵਸ ਹਾਂ""ਲਾਲ ਚੰਦ ਯਮਲਾ ਜੱਟ ਨੂੰ ਯਾਦ ਕਰਦਿਆਂ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਬਿਹਾਰੀ ਗਾਇਕਾ ਦਾ ਗਾਇਆ ਪੰਜਾਬੀ ਗੀਤ: Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " #familiesbelongtogether: ਗੈਰ-ਮੁਲਕਾਂ ਦੇ ਬੱਚਿਆਂ ਲਈ ਸੜਕਾਂ 'ਤੇ ਉੱਤਰੇ ਅਮਰੀਕੀ 1 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/44672045 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਲੋਕਾਂ ਨੇ ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਸੜਕਾਂ ਉੱਤੇ ਉਤਰ ਕੇ ਵਿਰੋਧ ਕੀਤਾ। ਅਮਰੀਕਾ ਵਿੱਚ ਹਜ਼ਾਰਾਂ ਲੋਕਾਂ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਸੜਕਾਂ ਉੱਤੇ ਉਤਰ ਕੇ ਵਿਰੋਧ ਕੀਤਾ। ਅਮਰੀਕੀ ਲੋਕ ਦੂਜੇ ਮੁਲਕਾਂ ਤੋਂ ਆਏ ਗੈਰ- ਕਾਨੂੰਨੀ ਪਰਵਾਸੀਆਂ ਦੇ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕਰਨ ਦਾ ਵਿਰੋਧ ਕਰ ਰਹੇ ਹਨ। ਇਸ ਮਸਲੇ ਉੱਤੇ ਪੂਰਾ ਅਮਰੀਕਾ ਵੰਡਿਆ ਗਿਆ ਹੈ। ਅਮਰੀਕੀ ਸਰਹੱਦ ਉੱਤੇ ਮਾਪਿਆਂ ਤੋਂ ਵਿਛੋੜੇ ਗਏ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਬਾਪ ਨਾਲ ਰੱਖਣ ਦੀ ਮੰਗ ਨੂੰ ਲੈ ਕੇ 630 ਥਾਵਾਂ ਉੱਤੇ ਰੋਸ ਮੁਜ਼ਾਹਰੇ ਕੀਤੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਵਿਦੇਸ਼ ਤੋਂ ਵਧੇ ਜਨਤਕ ਦਬਾਅ ਕਾਰਨ ਟਰੰਪ ਨੀਤੀ ਨੂੰ ਲੈ ਕੇ ਕੁਝ ਨਰਮ ਪਏ ਸਨ ਅਤੇ ਉਨ੍ਹਾਂ ਨੀਤੀ ਵਿਚ ਬਦਲਾਅ ਦਾ ਐਲਾਨ ਕੀਤਾ ਸੀ, ਪਰ ਇਸ ਦੇ ਬਾਵਜੂਦ 2000 ਬੱਚੇ ਆਪਣੇ ਮਾਤਾ-ਪਿਤਾ ਤੋਂ ਵੱਖ ਰਹਿ ਰਹੇ ਹਨ। ਇਹ ਵੀ ਪੜ੍ਹੋ:ਚਿੱਟੇ ਤੋਂ ਬਾਅਦ ਪੰਜਾਬ ਵਿੱਚ 'ਕੱਟ' ਦਾ ਕਹਿਰ ਇੱਕ ਸੈਕਸ ਵਰਕਰ ਦੇ ਪਿਆਰ ਅਤੇ ਆਜ਼ਾਦੀ ਦੀ ਕਹਾਣੀਮਹਿਲਾ ਜੋ ਵੱਟਸਐਪ ਰਾਹੀਂ ਗਰਭਪਾਤ ਕਰਵਾਉਂਦੀ ਹੈਵਿਵਾਦਗ੍ਰਸਤ ਇਮੀਗ੍ਰੇਸ਼ਨ ਨੀਤੀ ਦੇ ਕਾਰਨ ਰਾਸ਼ਟਰਪਤੀ ਟਰੰਪ ਨੂੰ ਦੇਸ਼ ਦੇ ਅੰਦਰ ਅਤੇ ਬਾਹਰ ਦਬਾਅ ਦੇ ਕਾਰਨ ਝੁਕਣਾ ਪਿਆ ਸੀ।ਮੈਕਸੀਕੋ ਰਾਹੀ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਵਾਲਿਆਂ ਖਿਲਾਫ਼ ਟਰੰਪ ਨੇ 'ਜ਼ੀਰੋ ਸਹਿਣਸ਼ੀਲਤਾ' ਦੀ ਨੀਤੀ ਅਖਤਿਆਰ ਕੀਤੀ ਸੀ। ਇਸ ਤਹਿਤ ਉਨ੍ਹਾਂ ਉੱਤੇ ਫੌਜਦਾਰੀ ਕੇਸ ਚੱਲ ਸ਼ੁਰੂ ਕੀਤੇ ਗਏ ਹਨ ਤੇ ਉਨ੍ਹਾਂ ਦੇ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕੀਤਾ ਗਿਆ ਸੀ। Image copyright AFP ਫੋਟੋ ਕੈਪਸ਼ਨ ਲੋਕ ਕਹਿੰਦੇ ਹਨ ਕਿ ਟਰੰਪ ਦੇ ਆਦੇਸ਼ ਦਾ ਉਨ੍ਹਾਂ ਪਰਿਵਾਰਾਂ ਨੂੰ ਲਾਭ ਮਿਲਿਆ ਵਿਵਾਦ ਤੋਂ ਬਾਅਦ ਟਰੰਪ ਨੇ ਇੱਕ ਕਾਰਜਕਾਰੀ ਹੁਕਮ ਰਾਹੀ ਇਸ ਨੀਤੀ ਉੱਤੇ ਰੋਕ ਲਾ ਦਿੱਤੀ ਸੀ।ਪਰਵਾਸੀ ਹਿਰਾਸਤੀ ਕੇਂਦਰ ਵਿੱਚ ਪਰਿਵਾਰਾਂ ਨੂੰ ਇਕੱਠੇ ਰੱਖਣ ਦੇ ਹੁਕਮ ਦੇ ਬਾਵਜੂਦ, ਲੋਕ ਕਹਿੰਦੇ ਹਨ ਕਿ ਟਰੰਪ ਦੇ ਆਦੇਸ਼ ਦਾ ਉਨ੍ਹਾਂ ਪਰਿਵਾਰਾਂ ਜਿੰਨ੍ਹਾਂ ਨੂੰ ਵੱਖ ਕੀਤਾ ਗਿਆ ਹੈ, 'ਤੇ ਕੋਈ ਅਸਰ ਨਹੀਂ ਪਿਆ ਹੈ। ਮਈ 5 ਤੋਂ 9 ਜੂਨ ਤੱਕ, 2,342 ਬੱਚੇ ਆਪਣੇ ਮਾਪਿਆਂ ਤੋਂ ਵੱਖ ਕੀਤੇ ਗਏ ਸਨ। ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕੈਲੀਫੋਰਨੀਆ ਦੇ ਇੱਕ ਜੱਜ ਨੇ ਹੁਕਮ ਦਿੱਤਾ ਸੀ ਕਿ ਸਾਰੇ ਪਰਿਵਾਰ 30 ਦਿਨਾਂ ਵਿੱਚ ਇਕੱਠੇ ਕੀਤੇ ਜਾਣ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਅਮਰੀਕਾ ਦੀ ਹਿਰਾਸਤ 'ਚ ਰੋਂਦੇ ਹੋਏ ਪਰਵਾਸੀ ਬੱਚਿਆਂ ਦਾ ਆਡੀਓ ਆਇਆ ਸਾਹਮਣੇਲਾਸ ਏਂਜਲਸ ਵਿਚ ਬੀਬੀਸੀ ਦੇ ਪੱਤਰਕਾਰ ਡੇਵਿਡ ਵਿਲਿਸ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਵਿਚ ਸਭ ਤੋਂ ਵੱਡਾ ਮੁਜ਼ਾਹਰਾ ਹੈ, ਟਰੰਪ ਨੀਤੀ ਬਾਰੇ ਅਮਰੀਕੀ ਵਿੱਚ ਕਾਫੀ ਮਤਭੇਦ ਹਨ। ਮੁੱਖ ਮੁਜ਼ਾਹਰੇ ਵਾਸ਼ਿੰਗਟਨ ਡੀਸੀ, ਨਿਊਯਾਰਕ ਅਤੇ ਹੋਰ ਪ੍ਰਮੁੱਖ ਸ਼ਹਿਰਾਂ ਵਿਚ ਹੋਏ ਹਨ। ਕੀ ਹੈ ਵਿਵਾਦਤ ਕਾਨੂੰਨਵਿਵਾਦਪੂਰਨ ਕਾਨੂੰਨ ਅਨੁਸਾਰ ਅਮਰੀਕਾ ਦੀ ਸਰਹੱਦ ਵਿਚ ਗ਼ੈਰਕਾਨੂੰਨੀ ਤੌਰ ' ਤੇ ਦਾਖਲ ਹੋਣ ਵਾਲਿਆਂ ਉੱਤੇ ਅਪਰਾਧਿਕ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹੇ ਪਰਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਅਤੇ ਉਨ੍ਹਾਂ ਨੂੰ ਵੱਖਰਾ ਰੱਖਿਆ ਜਾਂਦਾ ਹੈ। ਇਨ੍ਹਾਂ ਬੱਚਿਆਂ ਦੀ ਦੇਖਭਾਲ ਅਮਰੀਕਾ ਦਾ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਕਰਦਾ ਹੈ । ਪਹਿਲਾਂ ਕਾਗਜ਼ਾਂ ਤੋਂ ਪਹਿਲੀ ਵਾਰ ਅਮਰੀਕਾ ਵਿਚ ਦਾਖਲ ਹੋਣ ਵਾਲੇ ਪਰਵਾਸੀ ਉਨ੍ਹਾਂ ਨੂੰ ਅਦਾਲਤ ਵਿਚ ਬੁਲਾਇਆ ਗਿਆ ਸੀ।ਇਹ ਵੀ ਪੜੋ:ਕਿਸ ਹਾਲ 'ਚ ਹਨ ਅਮਰੀਕਾ 'ਚ ਕੈਦ 52 ਭਾਰਤੀ?ਅਮਰੀਕਾ ਨੇ ਛੇ ਹਫ਼ਤਿਆਂ 'ਚ 2000 ਬੱਚੇ ਪਰਿਵਾਰਾਂ ਤੋਂ ਵੱਖ ਕੀਤੇਗੈਰ-ਕਾਨੂੰਨੀ ਪਰਵਾਸੀਆਂ ਦੇ ਪੀੜਤ ਰਹੇ ਲੋਕਾਂ ਨੂੰ ਮਿਲੇ ਟਰੰਪਭਾਰਤੀ ਔਰਤਾਂ 'ਤੇ ਭਾਰੀ ਪਵੇਗਾ ਟਰੰਪ ਦਾ 'ਫ਼ੈਸਲਾ'?ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੰਮਨ ਭੇਜੇ ਜਾਣ ਤੋਂ ਬਾਅਦ ਵੀ ਇਹ ਪਰਵਾਸੀ ਅਦਾਲਤ ਵਿਚ ਹਾਜ਼ਰ ਨਹੀਂ ਹੁੰਦੇ, ਇਸ ਲਈ ਉਨ੍ਹਾਂ ਉੱਤੇ ਸਿੱਧੇ ਤੌਰ 'ਤੇ ਫੌਜਦਾਰੀ ਕੇਸ ਦਰਜ ਕਰਨ ਦਾ ਨਿਯਮ ਨੂੰ ਲਾਗੂ ਕਰਨਾ ਪਿਆ ਹੈ। ਨਵੇਂ ਕਾਨੂੰਨ ਅਨੁਸਾਰ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਜਾਂਦਾ ਹੈ ਅਤੇ ਜੇਲ ਭੇਜ ਦਿੱਤਾ ਜਾਂਦਾ ਹੈ। ਟਰੰਪ ਦੇ ਨਵੇਂ ਹੁਕਮਾਂ ਤੋਂ ਸਾਫ਼ ਹੈ ਅਮਰੀਕਾ ਦੀ 'ਜ਼ੀਰੋ ਟੌਲਰੈਂਸ ਪਾਲਿਸੀ' ਪਹਿਲਾਂ ਵਾਂਗ ਹੀ ਗੈਰ ਕਾਨੂੰਨੀ ਪਰਵਾਸੀਆਂ 'ਤੇ ਲਾਗੂ ਰਹੇਗੀ। ਲੋਕਾਂ ਦੀ ਕੀ ਹੈ ਮੰਗ #familiesbelongtogether ਦੇ ਬੈਨਰ ਹੇਠ ਲੋਕ ਟਰੰਪ ਦੀ ਨੀਤੀ ਖ਼ਿਲਾਫ਼ ਜੁਟ ਗਏ ਹਨ। ਉਹ ਹੱਥਾਂ ਵਿਚ ਤਖ਼ਤੀਆਂ ਤੇ ਬੈਨਰ ਫ਼ੜੀ ਵਿਵਾਦਤ ਨਿਯਮਾਂ ਨੂੰ ਖਤਮ ਕਰਨ ਅਤੇ ਬੱਚਿਆਂ ਨੂੰ ਮਾਪਿਆਂ ਨਾਲ ਮਿਲਾਉਣ ਦੀ ਮੰਗ ਕਰ ਰਹੇ ਹਨ। ਵਾਸ਼ਿੰਗਟਨ ਵਿਚ ਪ੍ਰਾਜ਼ੀਡੈਂਟ ਰਿਸੋਰਟ ਅੱਗੇ ਮੁਜ਼ਾਹਰਾਕਾਰੀਆਂ ਵਿਚੋਂ ਇੱਕ ਪਾਉਲ਼ਾ ਫਲੋਰਜ਼ ਨੇ ਕਿਹਾ, 'ਇਹ ਇੱਕ ਮੁਲਕ ਵਜੋਂ ਸਾਡੀਆਂ ਸਾਂਝੀਆਂ ਕਦਰਾਂ ਕੀਮਤਾਂ ਦੇ ਖ਼ਿਲਾਫ਼ ਹੈ'। ਨਿਉਯਾਰਕ ਵਿਚ ਲੋਕ ਨਾਅਰੇ ਲਾ ਰਹੇ ਸਨ, 'ਉੱਚੀ ਕਹੋ, ਸਪੱਸ਼ਟ ਕਹੋ, ਸ਼ਰਨਾਰਥੀਆਂ ਦਾ ਇੱਥੇ ਸਵਾਗਤ ਹੈ'।ਸ਼ਿਕਾਗੋ ਵਿਚ ਲੋਕਾਂ ਨੇ ਫੈਡਰਲ ਇੰਮੀਗਰੇਸ਼ਨ ਅਥਾਰਟੀ ਦੇ ਦਫ਼ਤਰ ਵੱਲ ਰੋਸ ਮਾਰਚ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸਾਸ਼ਨ ਨੂੰ ਤੁਰੰਤ ਅਦਾਲਤੀ ਹੁਕਮ ਮੰਨ ਕੇ ਮਾਪਿਆਂ ਤੇ ਬੱਚਿਆਂ ਨੂੰ ਮਿਲਾਉਣਾ ਚਾਹੀਦਾ ਹੈ। ਅਦਾਲਤੀ ਹੁਕਮਾਂ ਨੂੰ ਆੜ ਬਣਾ ਕੇ ਇਸ ਵਿਚ ਇੱਕ ਮਹੀਨੇ ਦੀ ਦੇਰੀ ਸਹਿਨ ਨਹੀਂ ਕੀਤੀ ਜਾ ਸਕਦੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰਾਜਸਥਾਨ ਚੋਣਾਂ: ਬੀਬੀਸੀ ਦੇ ਨਾਂ ਹੇਠ ਸਾਂਝਾ ਕੀਤਾ ਜਾ ਰਿਹਾ ਚੋਣ ਸਰਵੇਖਣ ਜਾਅਲੀ 1 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46410270 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਸੋਸ਼ਲ ਮੀਡੀਆ 'ਤੇ ਰਾਜਸਥਾਨ ਚੋਣਾਂ ਬਾਰੇ ਬੀਬੀਸੀ ਦੇ ਨਾਂ ਤੋਂ ਇੱਕ ਜਾਅਲੀ ਚੋਣ ਸਰਵੇਖਣ ਸਾਂਝਾ ਕੀਤਾ ਜਾ ਰਿਹਾ ਹੈ।ਕੁਝ ਲੋਕਾਂ ਨੇ ਅਜਿਹੇ ਪੋਸਟ ਪਾਏ ਹਨ, ਜਿਨ੍ਹਾਂ ਵਿੱਚ ਬੀਬੀਸੀ ਵੈਬਸਾਈਟ ਦੇ ਨਾਲ ਕਾਂਗਰਸ ਅਤੇ ਭਾਜਪਾ ਦੀਆਂ ਸੰਭਾਵੀ ਸੀਟਾਂ ਦਿਖਾਈਆਂ ਗਈਆਂ ਹਨ।ਇਹ ਉਪੀਨੀਅਨ ਪੋਲ ਫੇਸਬੁੱਕ ਅਤੇ ਟਵਿੱਟਰ ਦੋਹਾਂ ਉੱਪਰ ਹੀ ਸਾਂਝਾ ਕੀਤਾ ਗਿਆ ਹੈ।ਇਸ ਜਾਅਲੀ ਪੋਸਟ ਵਿੱਚ ਜੂਨ ਤੋਂ ਲੈਕੇ ਹੁਣ ਤੱਕ ਮਹੀਨਾਵਾਰੀ ਸਰਵੇਖਣ ਦੇ ਆਧਾਰ ਤੇ ਕਾਂਗਰਸ ਅਤੇ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਦੱਸੀ ਗਈ ਹੈ।ਇਸ ਵਿੱਚ ਜੂਨ ਵਿੱਚ ਕਾਂਗਰਸ ਦੀਆਂ 160+ ਸੀਟਾਂ ਅਤੇ ਭਾਜਪਾ ਦੀਆਂ 30 ਸੀਟਾਂ ਦਿਖਾਈਆਂ ਗਈਆਂ ਹਨ। ਇਸ ਮਗਰੋਂ ਹਰ ਮਹੀਨੇ ਕਾਂਗਰਸ ਦੀਆਂ ਸੀਟਾਂ ਨੂੰ ਘਟਾਇਆ ਗਿਆ ਹੈ ਤੇ ਭਾਜਪਾ ਦੀਆਂ ਸੀਟਾਂ ਵਧਾਈਆਂ ਗਈਆਂ ਹਨ।ਇਹ ਵੀ ਪੜ੍ਹੋ:ਯੂਕੇ ਵਿੱਚ ਸਿੱਖਾਂ ਨੂੰ ਕਿਰਪਾਨ ਧਾਰਨ ਦਾ ਕਾਨੂੰਨੀ ਹੱਕ ਜਿਸ ਗੋਪਾਲ ਚਾਵਲਾ ਨੂੰ ਭਾਰਤ ਖਾਲਿਸਤਾਨੀ ਅੱਤਵਾਦੀ ਦੱਸ ਰਿਹਾ, ਕੀ ਹੈ ਉਸਦਾ ਪਿਛੋਕੜਸਿੱਧੂ ਤੇ ਕੈਪਟਨ ਦੀਆਂ ਵੱਖਰੀਆਂ ਸੁਰਾਂ 'ਤੇ ਸੋਸ਼ਲ ਮੀਡੀਆ ਅੰਤ ਵਿੱਚ ਕਿਹਾ ਗਿਆ ਹੈ ਕਿ ""ਜੇ ਇਹੀ ਸਿਲਸਿਲਾ ਜਾਰੀ ਰਿਹਾ ਤਾਂ 11 ਦਸੰਬਰ ਨੂੰ ਸਾਨੂੰ ਕਾਂਗਰਸ ਦੀਆਂ 85 ਅਤੇ ਭਾਜਪਾ ਦੀਆਂ 110 ਸੀਟਾਂ ਦੇਖਣ ਨੂੰ ਮਿਲ ਸਕਦੀਆਂ ਹਨ।"" Sorry, this post is currently unavailable.ਜਾਅਲੀ ਹੈ ਇਹ ਪੋਸਟਅਸਲ ਵਿੱਚ ਸੋਸ਼ਲ ਮੀਡੀਆ ਉੱਪਰ ਪਾਏ ਗਏ ਇਸ ਤਰ੍ਹਾਂ ਦੇ ਪੋਸਟ ਜਾਅਲੀ ਹਨ ਅਤੇ ਬੀਬੀਸੀ ਨੇ ਅਜਿਹਾ ਸਰਵੇਖਣ ਕਦੇ ਨਹੀਂ ਕਰਵਾਇਆ।ਬੀਬੀਸੀ ਆਪਣੀ ਨੀਤੀ ਤਹਿਤ ਚੋਣਾਂ ਤੋਂ ਪਹਿਲਾਂ ਅਜਿਹੇ ਸਰਵੇਖਣ ਨਹੀਂ ਕਰਵਾਉਂਦਾ ਪਰ ਬੀਬੀਸੀ ਦੀ ਸਾਖ ਤੋਂ ਲਾਭ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਹ ਵੀ ਪੜ੍ਹੋ:ਫੇਕ ਨਿਊਜ਼ ਦੀ ਪੋਲ ਖੋਲ੍ਹਣ ਦੇ 8 ਸੌਖੇ ਤਰੀਕੇਫੇਕ ਨਿਊਜ਼ ਤੋਂ ਭੜਕੀ ਭੀੜ ਨੇ ਜਦੋਂ ਮਾਂ ਸਾਹਮਣੇ ਲਈ ਮੁੰਡੇ ਦੀ ਜਾਨ#ਭਾਰਤ ਵਿੱਚ ਵੱਟਸਐਪ ਉੱਤੇ ਕਿਵੇਂ ਫੈਲਦੀ ਹੈ ਫੇਕ ਨਿਊਜ਼? ਝੂਠ ਨੂੰ ਅਸਲੀ ਦਿਖਾਉਣ ਲਈ ਸੋਸ਼ਲ ਮੀਡੀਆ ਤੇ ਬੀਬੀਸੀ ਵੈਬਸਾਈਟ ਦੇ ਹੋਮਪੇਜ ਦਾ ਲਿੰਕ ਪਾਇਆ ਗਿਆ ਜਿਸ ਦੇ ਥੱਲੇ ਮਨਘੜਤ ਅੰਕੜੇ ਲਿਖੇ ਗਏ ਹਨ।ਜਿਸ ਕਾਰਨ ਝੂਠੀ ਜਾਣਕਾਰੀ ਅਤੇ ਬੀਬੀਸੀ ਦਾ ਲੋਗੋ ਇਕੱਠੇ ਨਜ਼ਰ ਆਉਂਦੇ ਹਨ। Image copyright Getty Images ਪਹਿਲਾਂ ਵੀ ਹੋਈ ਅਜਿਹੀ ਧਾਂਦਲੀ ਚੋਣਾਂ ਤੋਂ ਪਹਿਲਾਂ ਅਕਸਰ ਅਜਿਹੇ ਸਰਵੇਖਣ ਬੀਬੀਸੀ ਦੇ ਨਾਮ ਹੇਠ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਜਾਂਦੇ ਹਨ। ਜਿਨ੍ਹਾਂ ਵਿੱਚ ਕਿਹਾ ਗਿਆ ਹੁੰਦਾ ਹੈ ਕਿ ਬੀਬੀਸੀ ਦੇ ਸਰਵੇਖਣ ਮੁਤਾਬਕ ਫਲਾਂ ਪਾਰਟੀ ਜਿੱਤ ਰਹੀ ਹੈ।ਸਾਲ 2017 ਵਿੱਚ ਉੱਤਰ ਪ੍ਰਦੇਸ਼ ਚੋਣਾਂ ਦੌਰਾਨ ਅਜਿਹਾ ਪ੍ਰਚਾਰ ਕੀਤਾ ਗਿਆ ਸੀ।ਉਸ ਸਮੇਂ ਬੀਬੀਸੀ ਨੇ ਆਪਣਾ ਰਵੱਈਆ ਸਾਫ ਕੀਤਾ ਸੀ ਤੇ ਕਿਹਾ ਸੀ ਕਿ ਨਾ ਤਾਂ ਬੀਬੀਸੀ ਚੋਣ ਸਰਵੇਖਣ ਕਰਵਾਉਂਦਾ ਹੈ ਅਤੇ ਨਾਹੀ ਕਿਸੇ ਇੱਕ ਧਿਰ ਵੱਲੋਂ ਕੀਤੇ ਅਜਿਹੇ ਸਰਵੇਖਣ ਛਾਪਦਾ ਹੈ। Image Copyright @rupa_jha @rupa_jha Image Copyright @rupa_jha @rupa_jha ਚੇਤਾਵਨੀਆਂ ਦੇ ਬਾਵਜੂਦ ਕੁਝ ਲੋਕ ਬੀਬੀਸੀ ਦੀ ਭਰੋਸੇਯੋਗਤਾ ਦਾ ਲਾਹਾ ਲੈਣ ਲਈ ਯਤਨਸ਼ੀਲ ਰਹਿੰਦੇ ਹਨ।2017 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹਰਿਆਣੇ ਦੀਆਂ ਪੰਚਾਇਤੀ ਚੋਣਾਂ ਤੱਕ ਅਜਿਹੇ ਝੂਠ ਫੈਲਾਏ ਗਏ ਸਨ।ਸੱਚ ਤਾਂ ਇਹ ਹੈ ਕਿ ਬੀਬੀਸੀ ਦੇ ਨਿਯਮਾਂ ਮੁਤਾਬਕ ਕਦੇ ਵੀ ਅਜਿਹੇ ਸਰਵੇਖਣ ਨਹੀਂ ਕਰਵਾਏ ਜਾਂਦੇ।ਇਹ ਵੀ ਪੜ੍ਹੋ:ਏਡਜ਼ ਕਿਵੇਂ ਫੈਲਦਾ ਹੈ ਅਤੇ ਕਿਵੇਂ ਨਹੀਂ ਅੰਡੇਮਾਨ ਦੇ ਸੈਂਟੀਨੈਲੀਜ਼ ਕਬੀਲੇ ਨੂੰ ਭਾਰਤ ਨੇ ਕਿਉਂ ਛੱਡਿਆ ਇਕੱਲੇ 'ਮੈਂ ਸਨੈਪਚੈਟ ਆਪਣੀਆਂ ਨੰਗੀਆਂ ਵੀਡੀਓ ਵੇਚਣ ਲਈ ਵਰਤਦੀ ਹਾਂ'ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi ",False " ਐਂਡੀ ਨੇ 13 ਸਾਲ ਦੀ ਉਮਰ ’ਚ ਪਹਿਲੀ ਵਾਰ ਪੋਰਨ ਦੇਖਿਆ ਸੀ ਅਤੇ ਫਿਰ ਉਨ੍ਹਾਂ ਨੂੰ ਆਦਤ ਪੈ ਗਈ। ਐਂਡੀ ਦੇ ਸਰੀਰ ’ਤੇ ਵੀ ਇਸ ਦਾ ਅਸਰ ਹੋਇਆ, ਉਹ ਬਿਮਾਰ ਹੋ ਗਏ ਤੇ ਉਨ੍ਹਾਂ ਨੂੰ ਹੈਪੇਟਾਈਟਸ-ਏ ਹੋ ਗਿਆ ਸੀ। ਐਂਡੀ ਫੈਸ਼ਨ ਉਦਯੋਗ ’ਚ ਕੰਮ ਕਰਦੇ ਹਨ ਤੇ ਉਨ੍ਹਾਂ ਦੀ ਪੋਰਨ ਦੀ ਆਦਤ ਕਾਫੀ ਹੱਦ ਤੱਕ ਛੁੱਟ ਗਈ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ ਦੁਨੀਆਂ ਭਰ 'ਚ ਕੁਝ ਅਜਿਹਾ ਦਿਖਿਆ 28 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44990076 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਜਿਹਾ ਬਲੱਡ ਮੂਨ ਦੱਖਣੀ ਜਰਮਨੀ ਵਿੱਚ ਦੇਖਿਆ ਗਿਆ ਮੌਜੂਦਾ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਭਾਰਤ ਸਮੇਤ ਦੁਨੀਆਂ ਦੇ ਕਈ ਦੇਸਾਂ ਵਿੱਚ ਦੇਖਿਆ ਗਿਆ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ VIDEO: ਚੰਦਰਮਾ ਗ੍ਰਹਿਣ ਨੂੰ ਇਸ ਲਈ ਕਿਹਾ ਗਿਆ 'ਬਲੱਡ ਮੂਨ' Image copyright Reuters ਫੋਟੋ ਕੈਪਸ਼ਨ ਗ੍ਰੀਸ ਦੇ ਏਥੇਂਸ ਵਿੱਚ ਚੰਦਰਮਾ ਗ੍ਰਹਿਣ ਦਾ ਸ਼ਾਨਦਾਰ ਨਜ਼ਾਰਾ Image copyright EPA ਫੋਟੋ ਕੈਪਸ਼ਨ ਸਵਿਸ ਐਲਪਸ ਵਿੱਚ ਨਜ਼ਰ ਆਈ ਬਲੱਡ ਮੂਨ ਦੀ ਤਸਵੀਰ ਰਾਤ 11.54 ਮਿੰਟ 'ਤੇ ਚੰਦਰਮਾ ਗ੍ਰਹਿਣ ਸ਼ੁਰੂ ਹੋਣ ਦੇ ਬਾਅਦ ਇਹ ਪਹਿਲਾਂ ਕਾਲੇ ਅਤੇ ਫਿਰ ਹੌਲੀ-ਹੌਲੀ ਲਾਲ ਰੰਗ ਵਿੱਚ ਤਬਦੀਲ ਹੁੰਦਾ ਗਿਆ। ਚੰਨ ਦੇ ਇਸ ਰੂਪ ਨੂੰ ਬਲੱਡ ਮੂਨ ਕਿਹਾ ਜਾਂਦਾ ਹੈ। Image copyright Getty Images ਫੋਟੋ ਕੈਪਸ਼ਨ ਕੁਲਾ ਲੰਮਪੁਰ ਵਿਖੇ ਬਲੱਡ ਮੂਨ ਦੀਆਂ ਤਸਵੀਰਾਂ ਲੋਕਾਂ ਨੇ ਕਈ ਘੰਟਿਆਂ ਤੱਕ ਵੱਡੇ ਉਤਸ਼ਾਹ ਨਾਲ ਚੰਦਰ ਗ੍ਰਹਿਣ ਦਾ ਇੰਤਜ਼ਾਰ ਕੀਤਾ। ਭਾਰਤ ਵਿੱਚ ਚੰਦਰਮਾ ਗ੍ਰਹਿਣ ਦੌਰਾਨ ਕਈ ਲੋਕਾਂ ਨੇ ਗੰਗਾ ਇਸਨਾਨ ਵੀ ਕੀਤਾ। Image copyright AFP ਫੋਟੋ ਕੈਪਸ਼ਨ ਪੁਰਾਤਨ ਗ੍ਰੀਕ ਦੇਵੀ ਹੇਰਾ ਅਤੇ ਭਗਵਾਨ ਅਪੋਲੋ ਦੇ ਬੁੱਤ ਵਿਚਾਲੇ ਬਲੱਡ ਮੂਨ ਨਾਸਾ ਅਨੁਸਾਰ ਇਹ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ ਸੀ। ਇਹ ਗ੍ਰਹਿਣ ਕੁੱਲ 3 ਘੰਟੇ 55 ਮਿੰਟ ਤੱਕ ਲਗਿਆ। Image copyright Reuters ਫੋਟੋ ਕੈਪਸ਼ਨ ਅਬੁ ਢਾਬੀ ਦੀ ਸ਼ੇਖ ਜ਼ਈਦ ਗਰਾਂਡ ਮਸਜਿਦ ਦੇ ਉੱਤੇ ਨਜ਼ਰ ਆਉਂਦਾ ਬਲੱਡ ਮੂਨ ਕਦੋਂ ਲੱਗਦਾ ਚੰਦਰਮਾ ਗ੍ਰਹਿਣ?ਸੂਰਜ ਦੀ ਪਰੀਕਰਮਾ ਦੌਰਾਨ ਧਰਤੀ, ਚੰਨ ਅਤੇ ਸੂਰਜ ਵਿਚਕਾਰ ਇਸ ਤਰ੍ਹਾਂ ਆ ਜਾਂਦੀ ਹੈ ਕਿ ਚੰਨ ਧਰਤੀ ਦੇ ਪਰਛਾਵੇਂ ਨਾਲ ਲੁੱਕ ਜਾਂਦਾ ਹੈ। ਇਹ ਉਦੋਂ ਸੰਭਵ ਹੁੰਦਾ ਹੈ ਜਦੋਂ ਸੂਰਜ, ਧਰਤੀ ਅਤੇ ਚੰਦਰਮਾ ਆਪਣੀ-ਆਪਣੀ ਥਾਂ 'ਤੇ ਇੱਕ-ਦੂਜੇ ਦੀ ਬਿਲਕੁੱਲ ਸੇਧ 'ਚ ਆ ਜਾਂਦੇ ਹਨ। Image copyright Graham eva ਫੋਟੋ ਕੈਪਸ਼ਨ ਬਲੱਡ ਮੂਨ ਦੇ ਨਾਲ ਮੰਗਲ ਗ੍ਰਹਿ ( ਥੱਲੇ ਸੱਜੇ ਪਾਸੇ) ਵੀ ਨਜ਼ਰ ਆਇਆ ਗ੍ਰਹਿਣ ਦੌਰਾਨ ਚੰਨ 'ਤੇ ਪਰਛਾਵਾਂ ਪੈਣ ਕਾਰਨ ਉਹ ਹਿੱਸਾ ਹਨੇਰੇ ਵਿੱਚ ਰਹਿੰਦਾ ਹੈ ਅਤੇ ਇਸੇ ਕਾਰਨ ਇਹ ਸਾਨੂੰ ਕਾਲਾ ਦਿਖਾਈ ਦਿੰਦਾ ਹੈ ਇਸ ਲਈ ਇਸ ਨੂੰ ਚੰਦਰਮਾ ਗ੍ਰਹਿਣ ਕਿਹਾ ਜਾਂਦਾ ਹੈ। Image copyright EPA ਫੋਟੋ ਕੈਪਸ਼ਨ ਆਸਟਰੇਲੀਆ ਦੇ ਸਿਡਨੀ ਵਿੱਚ ਨਜ਼ਰ ਆਇਆ ਬਲੱਡ ਮੂਨ ਇਹ ਗ੍ਰਹਿਣ ਉੱਤਰੀ ਅਮਰੀਕਾ ਨੂੰ ਛੱਡ ਕੇ ਧਰਤੀ ਦੇ ਜ਼ਿਆਦਾਤਰ ਹਿੱਸੇ ਵਿੱਚ ਦਿਖਿਆ ਪਰ ਪੂਰਨ ਚੰਦਰ ਗ੍ਰਹਿਣ ਯੂਰਪ ਦੇ ਜ਼ਿਆਦਾਤਰ ਹਿੱਸਿਆਂ, ਪੱਛਮ ਏਸ਼ੀਆ, ਮੱਧ ਏਸ਼ੀਆ ਅਤੇ ਆਸਟਰੇਲੀਆ ਵਿੱਚ ਦੇਖਿਆ ਗਿਆ। Image copyright European photopress agency ਫੋਟੋ ਕੈਪਸ਼ਨ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਲੱਡ ਮੂਨ ਦਿਖਾਈ ਦਿੱਤਾ, ਇਹ ਤਸਵੀਰਾਂ ਸ੍ਰੀਨਗਰ ਦੀਆਂ ਹਨ ਭਾਰਤ ਵਿੱਚ ਇਸ ਦੁਰਲੱਭ ਘਟਨਾ ਨੂੰ ਦਿੱਲੀ, ਪੁਣੇ, ਬੈਂਗਲੁਰੂ ਅਤੇ ਮੁੰਬਈ ਸਮੇਤ ਦੇਸ ਦੇ ਸਾਰੇ ਸ਼ਹਿਰਾਂ ਵਿੱਚ ਦੇਖਿਆ ਗਿਆ। ਕਈ ਚੈਨਲਾਂ ਅਤੇ ਵੈਬਸਾਈਟ 'ਤੇ ਚੰਦਰ ਗ੍ਰਹਿਣ ਦਾ ਸਿੱਧਾ ਪ੍ਰਸਾਰਣ ਦਿਖਾਇਆ ਗਿਆ। Image copyright European photopress agency ਫੋਟੋ ਕੈਪਸ਼ਨ ਸਵਿਟਜ਼ਰਲੈਂਡ ਵਿੱਚ ਲੋਕ ਚੰਦਰ ਗ੍ਰਹਿਣ ਦੇਖਦੇ ਹੋਏ Image copyright Getty Images ਫੋਟੋ ਕੈਪਸ਼ਨ ਤਾਇਵਾਨ ਦੇ ਤਾਇਪੇਈ ਵਿੱਚ ਲੋਕ ਚੰਦਰਮਾ ਗ੍ਰਹਿਣ ਦੇਖਦੇ ਹੋਏ। ਇੱਥੇ ਇੱਕ ਘੰਟਾ 43 ਮਿੰਟਾਂ ਤੱਕ ਗ੍ਰਹਿਣ ਲੱਗਿਆ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ 'ਦੁਨੀਆਂ ਦਾ ਸਭ ਤੋਂ ਇਕੱਲਾ ਆਦਮੀ' ਕੁੜੀ ਨੂੰ 'ਗਿਰਝਾਂ' ਤੋਂ ਬਚਾਉਣ ਲਈ ਅੱਗੇ ਆਏ ਮੰਤਰੀ ਇਸ ਨੂੰ ਬਲੱਡ ਮੂਨ ਕਿਉਂ ਜਾਂਦਾ ਹੈ?ਚੰਦਰਮਾ ਗ੍ਰਹਿਣ ਦੌਰਾਨ ਧਰਤੀ ਦੇ ਪਰਛਾਵੇਂ ਕਾਰਨ ਚੰਨ ਕਾਲਾ ਦਿਖਾਈ ਦਿੰਦਾ ਹੈ। ਪਰ ਕੁਝ ਸੈਕੰਡ ਲਈ ਚੰਨ ਪੂਰੀ ਤਰ੍ਹਾਂ ਨਾਲ ਲਾਲ ਵੀ ਦਿਖਾਈ ਦਿੰਦਾ ਹੈ। ਇਸੇ ਕਾਰਨ ਇਸ ਨੂੰ ਬਲੱਡ ਮੂਨ ਵੀ ਕਹਿੰਦੇ ਹਨ।27 ਤਰੀਕ ਨੂੰ ਜੋ ਚੰਦਰਮਾ ਗ੍ਰਹਿਣ ਹੋਵੇਗਾ ਉਸ ਦੌਰਾਨ ਚੰਨ ਧਰਤੀ ਨਾਲੋਂ ਆਪਣੀ ਸਭ ਤੋਂ ਵੱਧ ਦੂਰੀ 'ਤੇ ਹੋਵੇਗਾ। ਇਸ ਘਟਨਾ ਨੂੰ ਅਪੋਗੀ ਕਹਿੰਦੇ ਹਨ, ਜਿਸ ਨਾਲ ਧਰਤੀ ਤੋਂ ਚੰਨ ਦੀ ਵਧੇਰੇ ਦੂਰੀ 406700 ਕਿਲੋਮੀਟਰ ਹੁੰਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੰਡੋਨੇਸ਼ੀਆ ਦੀ ਭਿਆਨਕ ਘਟਨਾ ਨੂੰ ਦ੍ਰਵੀਕਰਣ ਕਿਹਾ ਜਾ ਰਿਹਾ ਹੈ ਜਿਸ ਨੇ ਹਜ਼ਾਰਾਂ ਘਰ ਤਬਾਹ ਕਰ ਦਿੱਤੇ। ਦ੍ਰਵੀਕਰਣ ਉਨ੍ਹਾਂ ਥਾਵਾਂ 'ਤੇ ਹੁੰਦਾ ਹੈ ਜਿੱਥੇ ਮਿੱਟੀ ਗਿੱਲੀ ਹੋਵੇ ਜਿਵੇਂ ਤੱਟੀ ਇਲਾਕੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੱਜਣ ਕੁਮਾਰ ਨੂੰ ਉਮਰ ਕੈਦ ਤੱਕ ਲਿਜਾਣ ਵਾਲੀ ਜਗਦੀਸ਼ ਕੌਰ ਦਾ 34 ਸਾਲ ਦਾ ਸੰਘਰਸ਼ 17 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46591810 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਬੀਬੀ ਜਗਦੀਸ਼ ਕੌਰ ਦੀ ਉਮਰ ਹੁਣ 77 ਸਾਲ ਹੈ। ਨਵੰਬਰ 1984 ਵਿੱਚ ਜਗਦੀਸ਼ ਕੌਰ ਦੇ ਪਤੀ, ਪੁੱਤਰ ਅਤੇ ਤਿੰਨ ਭਰਾਵਾਂ ਨੂੰ ਜਿਉਂਦੇ ਜੀਅ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ। ਜਗਦੀਸ਼ ਕੌਰ ਦੇ ਪਰਿਵਾਰ ਦਾ ਪਿਛੋਕੜ ਮੁਲਤਾਨ (ਪਾਕਿਸਤਾਨ) ਦਾ ਹੈ ਅਤੇ 1947 ਦੀ ਵੰਡ ਵੇਲੇ ਉਨ੍ਹਾਂ ਨੂੰ ਭਾਰਤ ਆਉਣਾ ਪਿਆ। ਜਗਦੀਸ਼ ਕੌਰ ਦੇ ਪਿਤਾ ਇੱਕ ਆਜ਼ਾਦੀ ਘੁਲਾਟੀਏ ਅਤੇ ਪਤੀ ਆਜ਼ਾਦ ਭਾਰਤ ਵਿੱਚ ਇੱਕ ਫੌਜੀ ਅਫ਼ਸਰ ਸਨ।ਬੀਬੀ ਜਗਦੀਸ਼ ਕੌਰ ਮੁਤਾਬਕ ਉਨ੍ਹਾਂ ਦਾ ਪਰਿਵਾਰ ਕਾਂਗਰਸੀ ਸੀ ਪਰ ""ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਜਦੋਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤਾਂ ਨਾ ਕਿਸੇ ਨੇ ਸਾਡੀ ਦੇਸ਼ ਭਗਤੀ ਦੇਖੀ ਅਤੇ ਨਾ ਕਾਂਗਰਸ ਪ੍ਰਤੀ ਬਚਨਬੱਧਤਾ। ਦੇਖਿਆ ਗਿਆ ਤਾਂ ਬਸ ਇਹੀ ਕਿ ਉਹ ਸਿੱਖ ਹਨ।""ਬੀਬੀ ਜਗਦੀਸ਼ ਕੌਰ ਨੇ ਇੱਕ ਮੀਡੀਆ ਇੰਟਰਵਿਊ ਵਿੱਚ 1 ਨਵੰਬਰ ਤੋਂ 3 ਨਵੰਬਰ 1984 ਤੱਕ ਜੋ ਹੰਢਾਇਆ ਤੇ ਜੋ ਦੇਖਿਆ ਉਸ ਦਾ ਹੂਬਹੂ ਵੇਰਵਾ ਇਸ ਤਰ੍ਹਾਂ ਹੈ: Image Copyright BBC News Punjabi BBC News Punjabi Image Copyright BBC News Punjabi BBC News Punjabi ""1 ਨਵੰਬਰ ਨੂੰ 9 ਵਜੇ ਸਵੇਰੇ ਇੱਕ ਵਕੀਲ ਸਾਡੇ ਘਰ ਆਇਆ। ਉਸ ਕਿਹਾ ਆਂਟੀ ਅੰਕਲ ਤੇ ਭਾਜੀ ਨੂੰ ਘਰ ਤੋਂ ਬਾਹਰ ਨਾ ਆਉਣ ਦੇਣਾ, ਸ਼ਹਿਰ ਵਿੱਚ ਸਿੱਖਾਂ ਦੇ ਕਤਲ ਹੋ ਰਹੇ ਹਨ। ਉਸ ਨੇ ਕਿਹਾ ਕੈਂਟ ਏਰੀਏ ਵਿੱਚ ਕਈ ਸਿੱਖ ਫੌਜੀਆਂ ਨੂੰ ਮਾਰ ਸੁੱਟਿਆ ਗਿਆ ਹੈ।""ਬੀਬੀ ਜਗਦੀਸ਼ ਕੌਰ ਮੁਤਾਬਕ ਉਸ ਤੋਂ ਕੁਝ ਸਮੇਂ ਬਾਅਦ ਕਰੀਬ ਦਸ ਵਜੇ ਸਵੇਰੇ ਉਨ੍ਹਾਂ ਦੀ ਪਿਛਲੀ ਗਲੀ ਵਿੱਚੋਂ ਅਵਾਜ਼ਾਂ ਆਉਣ ਲੱਗੀਆਂ, ""ਮਾਰੋ ਨਾਗਾਂ ਨੂੰ ਮਾਰੋ, ਸਿੱਖਾਂ ਨੂੰ ਮਾਰੋ ...ਅੱਤਵਾਦੀਆਂ ਨੂੰ ਮਾਰੋ। ਇੱਕ ਵੀ ਸਿੱਖ ਜ਼ਿੰਦਾ ਨਹੀਂ ਬਚਣਾ ਚਾਹੀਦਾ।""'ਕਾਂਗਰਸ ਆਗੂਆਂ ਕੋਲ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਸੀ'""ਮੇਰੀਆਂ ਤਿੰਨ ਬੇਟੀਆਂ ਸਨ ਤੇ ਇੱਕ ਛੋਟਾ ਬੇਟਾ ਸੀ, ਅਤੇ ਇੱਕ ਵੱਡਾ ਕਾਕਾ 18-19 ਸਾਲ ਦੀ ਸੀ। ਉਸ ਨੇ ਮੈਨੂੰ ਕਿਹਾ ਕਿ ਛੋਟੇ ਬੱਚਿਆਂ ਨੂੰ ਪੰਡਿਤਾਂ ਦੇ ਘਰ ਭੇਜ ਦਿਓ। ਉਸ ਨੇ ਦੱਸਿਆ ਕਿ ਢਿੱਲੋਂ ਦੇ ਘਰ ਨੂੰ ਅੱਗ ਲੱਗ ਗਈ ਹੈ ਅਤੇ ਹੁਣ ਅਗਲੀ ਸਾਡੀ ਵਾਰੀ ਹੈ। Image copyright Getty Images ""ਮੈਂ ਬੱਚਿਆਂ ਨੂੰ ਪੰਡਿਤਾਂ ਦੇ ਘਰ ਭੇਜਿਆ। ਇੰਨੀ ਦੇਰ ਨੂੰ ਹਮਲਾਵਰ ਸਾਡੇ ਘਰ ਦੇ ਦਰਵਾਜ਼ੇ ਤੋੜ ਕੇ ਘਰ ਦੇ ਅੰਦਰ ਆ ਗਏ।""""ਇਹ ਇਸ ਤਰੀਕੇ ਨਾਲ ਆਉਂਦੇ ਸੀ ਕਿ ਪਹਿਲਾਂ ਕਾਂਗਰਸ ਦੇ ਆਗੂ ਘਰ ਅੱਗੇ ਆਉਂਦੇ ਸੀ। ਉਨ੍ਹਾਂ ਕੋਲ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਹੁੰਦੀਆਂ ਸਨ। ਉਹ ਜਦੋਂ ਸਾਡੇ ਘਰ ਆਏ ਤਾਂ ਮੈਂ ਕਿਹਾ, ਇੰਦਰਾ ਸਾਡੀ ਵੀ ਪ੍ਰਧਾਨ ਮੰਤਰੀ ਸੀ ਅਤੇ ਮੇਰੇ ਪਿਤਾ ਤਾਂ ਫਰੀਡਮ ਫਾਈਟਰ ਸਨ।"" ਇਹ ਵੀ ਪੜ੍ਹੋ:ਕਾਂਗਰਸੀ ਸੱਜਣ ਕੁਮਾਰ ਨੂੰ ’84 ਕਤਲੇਆਮ ’ਚ ਉਮਰ ਕੈਦ, ਗਵਾਹ ਨਿਰਪ੍ਰੀਤ ਨੇ ਇਹ ਕਿਹਾ'84 ਸਿੱਖ ਕਤਲੇਆਮ: ਕਿਵੇਂ ਉੱਜੜੀ ਨਿਰਪ੍ਰੀਤ ਦੀ ਦੁਨੀਆਂ 'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' '84 ਸਿੱਖ ਕਤਲੇਆਮ : 80 ਦੋਸ਼ੀਆਂ ਦੀ ਸਜ਼ਾ ਹਾਈ ਕੋਰਟ ਵੱਲੋਂ ਬਰਕਰਾਰ 'ਉਨ੍ਹਾਂ ਕਿਹਾ ਸਲਾਮਤ ਰਹਿਣਾ ਹੈ ਤਾਂ ਕੇਸ ਕੱਟ ਲਵੋ'""ਅਸੀਂ ਕਾਂਗਰਸੀ ਹਾਂ ਅਤੇ ਸਾਰੀ ਉਮਰ ਕਾਂਗਰਸ ਦੀ ਹੀ ਸੇਵਾ ਕੀਤੀ ਹੈ। ਦਿੱਲੀ ਦੇ ਬਹੁਗਿਣਤੀ ਸਿੱਖ ਕਾਂਗਰਸ ਦੇ ਹੀ ਸਮਰਥਕ ਹੁੰਦੇ ਸੀ।"" ""ਮੁੰਡੇ ਜਿਹੜੇ ਮਾਰਨ ਆਏ ਸੀ ਉਹ ਮੇਰੀਆਂ ਗੱਲਾਂ ਸੁਣ ਕੇ ਵਾਪਸ ਮੁੜ ਪਏ ਤਾਂ ਅੱਗੇ ਖੜ੍ਹੇ ਕਾਂਗਰਸੀ ਆਗੂਆਂ ਨੇ ਪੁੱਛਿਆ ਵਾਪਸ ਕਿਉਂ ਜਾ ਰਹੇ ਹੋ। ਕਾਂਗਰਸੀ ਆਗੂਆਂ ਨੇ ਕਿਹਾ ਕੀ ਹੋਇਆ ਜੇ ਫਰੀਡਮ ਫਾਇਟਰ ਹੈ, ਹੈ ਤਾਂ ਸਿੱਖ, ਇਹ ਬਚਣਗੇ ਤਾਂ ਡੱਸਣਗੇ। ਸਿੱਖਾਂ ਨੇ ਹੀ ਤਾਂ ਸਾਡੀ ਮਾਂ ਨੂੰ ਮਾਰਿਆ ਹੈ।""'ਪਤੀ ਡਰਾਇੰਗ ਰੂਮ ਚ ਮਾਰ ਦਿੱਤੇ ਤੇ ਮੁੰਡੇ ਨੂੰ ਅੱਗ ਨਾਲ ਸਾੜ ਦਿੱਤਾ' ""ਬਸ ਉਹ ਫਿਰ ਭੜਕ ਪਏ, ਮੇਰੇ ਪਤੀ ਨੂੰ ਤਾਂ ਡਰਾਇੰਗ ਰੂਮ ਵਿੱਚ ਹੀ ਮਾਰ ਦਿੱਤਾ ਅਤੇ ਮੁੰਡੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਅੱਗੇ ਖੜ੍ਹੇ ਲੋਕਾਂ ਨੇ ਘੇਰ ਕੇ ਅੱਗ ਲਾ ਦਿੱਤੀ। ਜਦੋਂ ਮੈਂ ਉਸ ਕੋਲ ਪਹੰਚੀ, ਉਹ ਸਹਿਕਦਾ-ਸਹਿਕਦਾ, ਪਾਣੀ ਮੰਗਦਾ...ਚੱਲ ਵੱਸਿਆ।""ਮੰਜੀ ਲਈ ਤੇ ਕੁਝ ਲੋਕਾਂ ਦੀ ਮਦਦ ਨਾਲ ਚੌਂਕ ਵਿੱਚੋਂ ਪੁੱਤ ਦੀ ਲਾਸ਼ ਚੁੱਕੀ ਤੇ ਅੰਦਰ ਕਰ ਲਈ। ਥਾਣੇ ਗਈ ਤਾਂ ਪੁਲਿਸ ਨੇ ਕਿਹਾ ਕੀ ਹੋਇਆ, ਜੇ ਤੇਰਾ ਪਤੀ ਤੇ ਮੁੰਡਾ ਮਰ ਗਿਆ, ਅਜੇ ਤਾਂ ਹੋਰ ਵੀ ਮਰਨੇ ਨੇ, ਜਦੋਂ ਐਕਸ਼ਨ ਹੋਇਆ ਤਾਂ ਸਭ ਦਾ ਇਕੱਠਾ ਹੀ ਹੋਵੇਗਾ।""""ਸ਼ਾਮੀਂ 6 ਕੁ ਵਜੇ ਪੰਡਿਤਾਂ ਨੇ ਵੀ ਡਰਦਿਆਂ ਮੇਰੇ ਛੋਟੇ ਬੱਚਿਆਂ ਨੂੰ ਘਰੋਂ ਕੱਢ ਦਿੱਤਾ। ਬੱਚੇ ਰੋ ਰਹੇ ਸਨ। ਮੈਂ ਇਨ੍ਹਾਂ ਨੂੰ ਛੱਤ ਉੱਤੇ ਲੈ ਗਈ। ਆਪ ਥੱਲੇ ਆ ਗਈ, ਸਾਰੀ ਰਾਤ ਐਂਵੇ ਹੀ ਨਿਕਲ ਗਈ, ਕਦੇ ਬੇਟੇ ਕੋਲ ਬੈਠ ਕੇ ਪਾਠ ਕਰਾਂ ਤੇ ਕਦੇ ਪਤੀ ਕੋਲ, ਤੇ ਕਦੀ ਆਪਣੇ ਪਿਓ ਨੂੰ ਕੋਸਦੀ ਕਿ ਕਿਸ ਅਜ਼ਾਦੀ ਲਈ ਲੜਿਆ ਸੀ। ਤੇ ਕਦੀ ਮੁੜ ਉੱਤੇ ਬੱਚਿਆਂ ਕੋਲ ਜਾਂਦੀ।"" Image Copyright BBC News Punjabi BBC News Punjabi Image Copyright BBC News Punjabi BBC News Punjabi ""ਮੇਰੇ ਭਰਾ ਗੁਆਂਢੀਆਂ ਦੇ ਘਰ ਲੁਕੇ ਹੋਏ ਸਨ। ਉਨ੍ਹਾਂ ਦੇ ਘਰ ਉੱਤੇ ਹਮਲੇ ਹੋ ਰਹੇ ਸਨ। ਉਸ ਲੇਡੀ ਨੇ ਘਰ ਨੂੰ ਬਾਹਰੋਂ ਤਾਲਾ ਵੀ ਲਗਾਇਆ ਪਰ ਹਮਲਾਵਰ ਨਹੀਂ ਹਟੇ।""""ਤੜਕਸਾਰ ਮੇਰੇ ਤਿੰਨ ਭਰਾ ਬਾਹਰ ਨਿਕਲੇ ਤੇ ਦੂਰੋਂ ਹੀ ਇਸ਼ਾਰਿਆ ਨਾਲ ਸਾਡੇ ਹਾਲ ਪੁੱਛਣ ਲੱਗੇ।"" 'ਤਿੰਨਾਂ ਭਰਾਵਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਨੂੰ ਘੇਰ ਕੇ ਅੱਗ ਲਾ ਦਿੱਤੀ'""ਮੈਂ ਉਨ੍ਹਾਂ ਨੂੰ ਲੁਕਣ ਦਾ ਇਸ਼ਾਰਾ ਕੀਤਾ ਕਿ ਥੱਲੇ ਉਨ੍ਹਾਂ ਨੂੰ ਹਮਲਾਵਰ ਲੱਭ ਰਹੇ ਹਨ। ਉਨ੍ਹਾਂ 2 ਤਰੀਕ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਭਾਗਮਲ ਤੇ ਗਿਰਧਾਰੀ ਸਣੇ ਕਈਆਂ ਨੇ ਰੌਲਾ ਪਾ ਦਿੱਤਾ ਠੇਕੇਦਾਰ ਭੱਗ ਗਏ...ਭੱਜ ਗਏ।""""ਉਨ੍ਹਾਂ ਨੇ ਤਿੰਨਾਂ ਨੂੰ ਘੇਰ ਕੇ ਡਾਂਗਾਂ ਮਾਰੀਆਂ ਤੇ ਮਿੱਟੀ ਦਾ ਤੇਲ ਪਾਕੇ ਅੱਗ ਲਾ ਦਿੱਤੀ। ਉਹ ਵੀ ਮੇਰੇ ਦਰਵਾਜ਼ੇ ਦੇ ਸਾਹਮਣੇ ਹੀ ਢੇਰੀ ਹੋ ਗਏ।"" Image copyright Getty Images ਫੋਟੋ ਕੈਪਸ਼ਨ ਜਗਦੀਸ਼ ਕੌਰ ਮੁਤਾਬਕ ਸੱਜਣ ਕੁਮਾਰ ਉਨ੍ਹਾਂ ਦੇ ਘਰ ਅੱਗਿਓ ਕਾਤਲਾਂ ਨੂੰ ਹੱਲਾਸ਼ੇਰੀ ਦਿੰਦਿਆ ਲੰਘਿਆ, “ਸ਼ਾਬਾਸ਼ , ਕਿੰਨੇ ਮੁਰਗੇ ਭੁੰਨ ਸੁੱਟੇ!"" ""ਘਰੇ ਬੱਚਿਆਂ ਨੂੰ ਲੁਕਾ ਕੇ ਮੈਂ ਮੁੜ ਪੁਲਿਸ ਥਾਣੇ ਗਈ। ਇੱਕ ਭੀੜ ਸੀ ਉਸ ਵਿੱਚ ਵਾਲ ਕਟਾ ਕੇ ਭੀੜ ਵਿਚ ਰਲਿਆ ਹੋਇਆ ਸੀ। 'ਸੱਜਣ ਕੁਮਾਰ ਨੇ ਕਿਹਾ ਜਿਹੜਾ ਹਿੰਦੂ ਸਿੱਖਾਂ ਲਕੋਏ ਉਸਨੂੰ ਵੀ ਮਾਰ ਦਿਓ'ਉਸ ਨੇ ਮੈਨੂੰ ਕਿਹਾ ਕਿ ਸੱਜਣ ਕੁਮਾਰ ਆਇਆ ਹੋਇਆ ਹੈ, ਉਸ ਨੂੰ ਕਹੋ ਉਹ ਮਦਦ ਕਰੇਗਾ। ਪਰ ਮੈਂ ਦੇਖਿਆ ਉਹ ਪੁਲਿਸ ਦੀ ਜੀਪ ਉੱਤੇ ਖੜ੍ਹਾ ਹੋ ਕੇ ਭੀੜ ਨੂੰ ਕਹਿ ਰਿਹਾ ਸੀ, 'ਸਿੱਖ ਸਾਲਾ ਇੱਕ ਵੀ ਨਹੀਂ ਬਚਣਾ ਚਾਹੀਦਾ, ਜਿਨ੍ਹਾਂ ਹਿੰਦੂਆਂ ਨੇ ਇਨ੍ਹਾਂ ਨੂੰ ਲੁਕਾਇਆ ਉਨ੍ਹਾਂ ਨੂੰ ਖਤਮ ਕਰ ਦਿਓ।""""ਉਹ ਇਹ ਕਹਿ ਕੇ ਚਲਾ ਗਿਆ ਤੇ ਪੁਲਿਸ ਵਾਲੇ ਨੇ ਕਿਹਾ ਕਰਫਿਊ ਲੱਗ ਗਿਆ ਹੈ। ਮੈਂ ਭੱਜ ਕੇ ਛੋਟੇ ਰਸਤਿਓ ਘਰ ਆ ਗਈ, ਸੱਜਣ ਕੁਮਾਰ ਮੇਰੇ ਘਰ ਅੱਗਿਓ ਕਾਤਲਾਂ ਨੂੰ ਹੱਲਾਸ਼ੇਰੀ ਦਿੰਦਿਆ ਲੰਘਿਆ, ਸ਼ਾਬਾਸ਼ , ਕਿੰਨੇ ਮੁਰਗੇ ਭੁੰਨ ਸੁੱਟੇ!"" ""ਇਹ ਕਾਤਲ ਜਿਸ ਤਰ੍ਹਾਂ ਦੀ ਮੌਤ ਦਿੰਦੇ ਸੀ ਉਸ ਤਰ੍ਹਾਂ ਤਾਂ ਕੋਈ ਜਾਨਵਰਾਂ ਨੂੰ ਵੀ ਨਹੀਂ ਮਾਰਦਾ।"" Image Copyright BBC News Punjabi BBC News Punjabi Image Copyright BBC News Punjabi BBC News Punjabi ""ਫੇਰ ਇੱਕ ਮੇਜਰ ਸਿੱਖ ਰੈਂਜੀਮੈਂਟ ਦੀ ਗੱਡੀ ਨਾਲ ਆਇਆ ਮੈਂ ਬੱਚਿਆਂ ਤੇ ਭਾਬੀਆਂ ਨੂੰ ਭੇਜਿਆ ਤੇ ਆਰਮੀ ਨੂੰ ਜਾ ਕੇ ਦੱਸਿਆ ਕਿਉਂ ਕਿ ਮੇਰੇ ਪਤੀ ਫੌਜ ਵਿਚ ਰਹੇ ਸਨ। ਮੇਰੀ ਉੱਥੇ ਵੀ ਮੇਰੀ ਨਹੀਂ ਸੁਣੀ ਗਈ ਤੇ ਮੇਰੇ ਪਤੀ ਦਾ ਦੋਸਤ ਮੇਜਰ ਯਾਦਵ ਵੀ ਡਰ ਗਿਆ ਤੇ ਮੈਨੂੰ ਵੀ ਡਰਾ ਦਿੱਤਾ।""""ਮੇਜਰ ਯਾਦਵ ਨੇ ਕਿਹਾ ਮੱਲ੍ਹੀ ਮੇਰਾ ਦੋਸਤ ਸੀ ਮੈਂ ਆਪ ਹੀ ਉਸਨੂੰ ਬਚਾਉਣ ਗਿਆ ਸੀ, ਉੱਤੋਂ ਕੋਈ ਹੁਕਮ ਨਹੀਂ ਹਨ। ਇਸ ਲਈ ਮੈਂ ਤੈਨੂੰ ਛੱਡਣ ਘਰ ਨਹੀਂ ਜਾ ਸਕਦਾ ਕਿਉਂ ਕਿ ਉਹ ਮੈਨੂੰ ਤੁਹਾਡਾ ਰਿਸ਼ਤੇਦਾਰ ਸਮਝ ਕੇ ਮਾਰ ਦੇਣਗੇ। ਮੈਂ ਉੱਥੇ ਇੱਕ ਕਰਨਲ ਦੀ ਮਿਨਤ ਕੀਤੀ ਅਤੇ ਉਸ ਤੋਂ ਯਾਦਵ ਨੂੰ ਹੁਕਮ ਕਰਵਾਇਆ ਅਤੇ ਮੇਰੇ ਕਹਿਣ ਉੱਤੇ ਪੁਲਿਸ ਮੈਨੂੰ ਚੌਕੀ ਛੱਡ ਆਇਆ ਪਰ ਦੇਰ ਰਾਤ ਤੱਕ ਮੇਰੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ।'ਇਸਦੇ ਸਾਰੇ ਘਰ ਵਾਲੇ ਮਾਰੇ ਗਏ ਇਹ ਤਾਂ ਪਾਗਲ ਹੋ ਕੇ ਮਰ ਜਾਵੇਗੀ' ਮੈਂ ਪੁਲਿਸ ਚੌਂਕੀ ਤੋਂ ਬਾਹਰ ਆਈ ਤਾਂ ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਜਣੇ ਨੇ ਕਿਹਾ ਕਿ ਛੱਡੋ ਇਸ ਨੂੰ ਇਸਦੇ ਸਾਰੇ ਘਰ ਵਾਲੇ ਮਾਰੇ ਗਏ ਇਹ ਤਾਂ ਪਾਗਲ ਹੋ ਕੇ ਮਰ ਜਾਵੇਗੀ।""""ਰਸਤੇ ਵਿੱਚ ਦੇਖਿਆ ਕਿ ਲੋਕ ਮਜ਼ਾਕ ਕਰ ਰਹੇ ਸੀ। ਇੱਕ ਥਾਂ ਮੈਨੂੰ ਫਿਰ ਮਾਰਨ ਦੀ ਕੋਸ਼ਿਸ ਕੀਤੀ ਪਰ ਇੱਕ ਜਣੇ ਨੇ ਮੇਰੇ ਮੁੰਡੇ ਦੇ ਕਾਲਜ ਪੜ੍ਹਦੇ ਹੋਣ ਕਾਰਨ ਮੈਨੂੰ ਪਛਾਣ ਲਿਆ।""""ਮੈਂ ਆਪਣੇ ਪਤੀ ਦੇ ਇੱਕ ਦੋਸਤ ਦੇ ਓਮ ਪ੍ਰਕਾਸ਼ ਦੇ ਘਰ ਗਈ, ਉਹ ਰਾਤ ਮੈਂ ਉੱਥ ਕੱਟੀ। ਰਾਤ ਨੂੰ ਮੈਂ ਸਿੱਖਾਂ ਦੇ 10 ਘਰਾਂ ਨੂੰ ਜਾਲਦਿਆਂ ਦੇਖਿਆ।"" ਕਾਤਲ ਕੋਠਿਆਂ ਉੱਤੇ ਚੜ੍ਹਦੇ ਰੋਸ਼ਨਦਾਨਾਂ ਵਿੱਚੋਂ ਅੱਗ ਸੁੱਟ ਕੇ ਅੱਗ ਲਾ ਦਿੰਦੇ। ""ਜਦੋਂ ਘਰ ਪਹੁੰਚੀ ਅਤੇ ਕੁਝ ਗੁਆਂਢੀਆਂ ਦੀ ਮਦਦ ਨਾਲ ਘਰ ਦੇ ਫਰਨੀਚਰ ਤੇ ਦਰਵਾਜਿਆਂ ਨਾਲ ਚਿਤਾ ਬਣਾ ਕੇ ਸਸਕਾਰ ਕੀਤਾ। ਮੈਨੂੰ ਕਿਹਾ ਗਿਆ ਕਿ ਮੈਂ ਸਾਹਮਣੇ ਨਾ ਆਵਾਂ ਕਿਉਂ ਕਿ ਮੈਨੂੰ ਮਾਰ ਦਿੱਤਾ ਜਾਵੇਗਾ। ਪਰ ਮੈਂ ਕਿਹਾ ਕਿ ਮੈਂ ਆਪਣੇ ਪਰਿਵਾਰ ਲਈ ਅੰਤਿਮ ਅਰਦਾਸ ਕਰਾਂਗੀ ਭਾਵੇਂ ਕੁਝ ਵੀ ਹੋ ਜਾਵੇ। ਸੰਸਕਾਰ ਤੋਂ ਬਾਅਦ ਕੁਝ ਸਿਆਣੇ ਬੰਦਿਆਂ ਨੇ ਮੈਨੂੰ ਓਮ ਪ੍ਰਕਾਸ਼ ਦੇ ਘਰ ਲੁਕਾਇਆ ਤੇ ਸ਼ਾਮ ਨੂੰ ਏਅਰਫੋਰਸ ਨੇ ਗੱਡੀ ਵਿਚ ਲਾਸ਼ ਵਾਂਗ ਉੱਥੋ ਕੱਢਿਆ।""""ਮੇਰੇ ਬੱਚਿਆਂ ਨੂੰ ਮੇਜਰ ਯਾਦਵ ਲੈ ਗਿਆ ਤੇ ਮੈਂ ਬੱਚਿਆਂ ਨੂੰ ਕੈਂਪ ਵਿਚ ਲੈ ਆਈ।""ਇਹ ਵੀ ਪੜ੍ਹੋ:ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ 'ਤੇ ਕਿਉਂ ਲੱਗ ਰਹੇ ਨੇ ਕਤਲ ਦੇ ਇਲਜ਼ਾਮ ’84 ਸਿੱਖ ਕਤਲੇਆਮ: 'ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣਾ ਮੰਦਭਾਗਾ''ਪਿੱਛਾ ਕਰ ਰਹੀ ਭੀੜ ਨੇ ਦੋਹਾਂ ਸਿੱਖ ਨੌਜਵਾਨਾਂ ਨੂੰ ਹੇਠਾਂ ਸੁੱਟ ਦਿੱਤਾ''84 ਸਿੱਖ ਕਤਲੇਆਮ: ਇੱਕ ਨੂੰ ਫਾਂਸੀ, ਦੂਜੇ ਨੂੰ ਉਮਰ ਕੈਦ ਦੀ ਸਜ਼ਾਕਤਲੇਆਮ ਕਾਰ ਦਿੱਲੀ ਤੋਂ ਉਜੜ ਕੇ ਪੰਜਾਬ ਵਸੇ ਪਰਿਵਾਰਾਂ ਨਾਲ ਗੱਲਬਾਤ Image Copyright BBC News Punjabi BBC News Punjabi Image Copyright BBC News Punjabi BBC News Punjabi 1984 ਦੇ ਕਤਲਿਆਮ ਦੇ ਚਸ਼ਮਦੀਦਾਂ ਦੇ ਬਿਆਨ Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕੈਨੇਡਾ ਦੇ ਐਡਵਰਡ ਟਾਪੂ ਦੇ ਰਹਿਣ ਵਾਲੇ ਜੈਸਨ ਮੈਕਗਰੇਗੌਰ ਦਾ ਕਹਿਣਾ ਹੈ ਕਿ ਬਦਲਦੇ ਮੌਸਮ ਨਾਲ ਲੜਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਘੱਟ ਤੋਂ ਘੱਟ ਖਪਤ ਕਰੋ। ਉਨ੍ਹਾਂ ਅੱਗੇ ਕਿਹਾ ਕਿ, ""ਜੇ ਮੈਂ ਬੱਚੇ ਪੈਦਾ ਨਾ ਕਰਾਂਗਾ ਤਾਂ ਮੈਂ ਆਪਣੇ ਹਿੱਸੇ ਦਾ ਫਰਜ਼ ਪੂਰਾ ਕਰਕੇ ਚੰਗਾ ਮਹਿਸੂਸ ਕਰਾਂਗਾ।""(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਟਰੰਪ ਨੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤ ਦੇ ਸੱਦੇ ਨੂੰ ਠੁਕਰਾਇਆ - 5 ਅਹਿਮ ਖ਼ਬਰਾਂ 28 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46007691 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਟਰੰਪ ਨੇ ਨਿੱਜੀ ਮਸ਼ਰੂਫ਼ੀਅਤ ਨੂੰ ਦੱਸਿਆ ਮੁੱਖ ਕਾਰਨ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਭਾਰਤ ਦੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਨਹੀਂ ਹੋਣਗੇ। ਭਾਰਤ ਨੇ ਗਣਤੰਤਰ ਦਿਵਸ ਮੌਕੇ ਟਰੰਪ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਸੀ ਪਰ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਆਉਣ ਵਿੱਚ ਅਸਮਰਥਤਾ ਜਤਾਈ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਇਸ ਬਾਰੇ ਭਾਰਤ ਦੇ ਰਾਸ਼ਟਰੀ ਸਲਾਹਕਾਰ ਅਜੀਤ ਡੋਭਾਲ ਨੂੰ ਚਿੱਠੀ ਰਾਹੀਂ ਸੂਚਿਤ ਕਰ ਦਿੱਤਾ ਹੈ। ਚਿੱਠੀ ਵਿੱਚ ਲਿਖਿਆ ਹੈ ਕਿ ਉਸ ਵੇਲੇ ਟਰੰਪ ਨਿੱਜੀ ਤੌਰ 'ਤੇ ਮਸ਼ਰੂਫ਼ ਹਨ, ਇਸ ਲਈ ਭਾਰਤ ਦਾ ਸੱਦਾ ਸਵੀਕਾਰ ਕਰਨ ਵਿੱਚ ਅਸਮਰਥ ਹਨ। ਹਾਲਾਂਕਿ 2015 ਵਿੱਚ ਓਬਾਮਾ ਨਾਲ ਵੀ ਇਹੀ ਕਾਰਨ ਸੀ ਪਰ ਉਨ੍ਹਾਂ ਨੇ ਭਾਰਤ ਆਉਣ ਨੂੰ ਪਹਿਲ ਦਿੱਤੀ ਸੀ ਅਤੇ ਉਹ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਬਣੇ ਸਨ। ਇਹ ਵੀ ਪੜ੍ਹੋ:ਪਿਟਸਬਰਗ : 'ਸਾਰੇ ਯਹੂਦੀਆਂ ਨੂੰ ਮਰਨਾ ਪਵੇਗਾ,ਕਹਿ ਨੇ ਉਸ ਨੇ ਅੰਨੇਵਾਹ ਫਾਇਰਿੰਗ ਕੀਤੀ'ਇਸ ਗੀਤ ਨੇ ਪਾਈ ਪਾਕਿਸਤਾਨ 'ਚ ਭਸੂੜੀਟੁਆਇਜ਼ ਵਰਤੋਂ ਦੇ ਸੈਕਸ ਲਾਇਫ਼ 'ਤੇ ਚੰਗੇ ਤੇ ਬੁਰੇ ਅਸਰ ਮੁਗ਼ਲ ਕਾਲ ਵਿੱਚ ਨਰਾਤੇ ਕਿਵੇਂ ਮਨਾਏ ਜਾਂਦੇ ਸਨਨਾਰਾਜ਼ ਅਕਾਲੀ ਨੇਤਾ ਪਾਰਟੀ ਮੀਟਿੰਗ ਤੋਂ ਦੂਰ ਰਹੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਨਿੱਚਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਅਕਾਲੀ ਵਿਧਇਕਾਂ ਨਾਲ ਮੀਟਿੰਗ ਰੱਖੀ ਪਰ ਮਾਝਾ ਦੇ ਨਾਰਾਜ਼ ਟਕਸਾਲੀ ਅਕਾਲੀ ਨੇਤਾ ਇਸ ਬੈਠਕ ਵਿੱਚ ਨਹੀਂ ਪਹੁੰਚੇ। Image copyright SUKHBIR BADAL/FB ਫੋਟੋ ਕੈਪਸ਼ਨ ਨਾਰਾਜ਼ ਟਕਸਾਲੀ ਆਗੂਆਂ ਬਾਰੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਉਹ ਅਜੇ ਵੀ ਪਾਰਟੀ ਦਾ ਅਹਿਮ ਹਿੱਸਾ ਹਨ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਦੋਂ ਉਨ੍ਹਾਂ ਨੂੰ ਇਨ੍ਹਾਂ ਟਕਸਾਲੀ ਆਗੂਆਂ ਦੀ ਨਾਰਾਜ਼ਗੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਆਗੂ ਮੇਰੇ ਪਿਤਾ ਦੀ ਉਮਰ ਦੇ ਹਨ ਅਤੇ ਉਹ ਉਨ੍ਹਾਂ ਦਾ ਆਦਰ-ਸਤਿਕਾਰ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਤੋਂ ਅਸਤੀਫ਼ਾ ਨਹੀਂ ਦਿੱਤਾ ਅਤੇ ਉਹ ਅਜੇ ਵੀ ਪਾਰਟੀ ਦਾ ਅਹਿਮ ਹਿੱਸਾ ਹਨ। ਸੁਪਰੀਮ ਕੋਰਟ ਦੇ ਫ਼ੈਸਲੇ ਖ਼ਿਲਾਫ਼ ਬੋਲੇ ਅਮਿਤ ਸ਼ਾਹ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਕੇਰਲ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹਨ। Image Copyright @AmitShah @AmitShah Image Copyright @AmitShah @AmitShah ਅਮਿਤ ਸ਼ਾਹ ਸਬਰੀਮਲਾ ਮੰਦਿਰ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਵਿਰੋਧ ਕਰੇ ਰਹੇ ਭਗਵਾਨ ਅੱਯਪਾ ਦੇ ਸ਼ਰਧਾਲੂਆਂ ਦਾ ਸਮਰਥਨ ਕੀਤਾ। ਸੁਪਰੀਮ ਕੋਰਟ ਨੇ ਸਬਰੀਮਲਾ ਮੰਦਿਰ ਵਿੱਚ ਹਰ ਉਮਰ ਵਰਗ ਦੀ ਔਰਤ 'ਤੇ ਲੱਗੀ ਪਾਬੰਦੀ ਨੂੰ ਖ਼ਤਮ ਕਰ ਦਿੱਤਾ ਸੀ। ਕੇਰਲ ਦੇ ਕੰਨੂਰ ਵਿੱਚ ਭਾਜਪਾ ਦੇ ਨਵਾਂ ਜ਼ਿਲ੍ਹਾਂ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਅਮਿਤ ਸ਼ਾਹ ਨੇ ਕਿਹਾ, ""ਸੂਬੇ ਦੇ ਹਾਲਾਤ 'ਤੇ ਭਾਜਪਾ ਚੁੱਪ-ਚਾਪ ਨਹੀਂ ਰਹਿ ਸਕਦੀ। ਅੱਜ ਕੇਰਲ ਵਿੱਚ ਸ਼ਰਧਾਲੂ ਸੂਬਾ ਸਰਕਾਰ ਦੇ ਕਠੋਰ ਰਵੱਈਏ ਦਾ ਸਾਹਮਣਾ ਕਰ ਰਹੇ ਹਨ। 2 ਹਜ਼ਾਰ ਤੋਂ ਵੱਧ ਭਾਜਪਾ ਅਤੇ ਆਰਐਸਐਸ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੇਰੀ ਪਾਰਟੀ ਦੀ ਹਮਦਰਦੀ ਇਨ੍ਹਾਂ ਸ਼ਰਧਾਲੂਆਂ ਨਾਲ ਹੈ ਅਤੇ ਮੈਂ ਚਿਤਾਵਨੀ ਦਿੰਦਾ ਹਾਂ ਕਿ ਕੱਟੜਪੰਥੀ ਸਰਕਾਰ ਸੰਭਲ ਜਾਵੇ।""ਇਹ ਵੀ ਪੜ੍ਹੋ:ਪਾਕਿਸਤਾਨ ਲਈ ਬੋਝ ਹਨ ਹਾਫ਼ਿਜ਼ ਸਈਦ?ਜਿਨਸੀ ਸ਼ੋਸ਼ਣ : ਕੀ ਮੰਤਰੀ ਤੋਂ ਕੈਪਟਨ ਦਾ ਮਾਫ਼ੀ ਮੰਗਵਾਉਣਾ ਕਾਫ਼ੀ ਹੈ ਉਹ ਪੁਲ ਜਿੱਥੇ ਪਰਵਾਸੀਆਂ ਨੇ ਅਮਰੀਕਾ ਜਾਣ ਲਈ ਲਾਏ ਡੇਰੇਕੋਹਲੂ ਦੇ ਬੈਲ ਨਾ ਬਣੋ, ਸਮਾਰਟ ਵਰਕ ਲਈ ਇਹ ਪੜ੍ਹੋਪਾਕਿਸਤਾਨ ਵੱਲੋਂ ਭਾਰਟੀ ਟੀਵੀ ਚੈਨਲਾਂ 'ਤੇ ਰੋਕ ਪਾਕਿਸਤਾਨ ਵਿੱਚ ਵਧ ਰਹੇ ਜਲ ਸੰਕਟ ਵਿਚਾਲੇ ਸੁਪਰੀਮ ਕੋਰਟ ਨੇ ਭਾਰਤੀ ਚੈਨਲਾਂ ਦੇ ਮੁੜ ਪ੍ਰਸਾਰਣ 'ਤੇ ਰੋਕ ਲਗਾ ਦਿੱਤਾ ਹੈ। Image copyright SUPREME COURT OF PAKISTAN ਫੋਟੋ ਕੈਪਸ਼ਨ ਪਾਕਿਸਤਾਨ ਲਗਾਤਾਰ ਇਲਜ਼ਾਮ ਲਗਾਉਂਦਾ ਰਿਹਾ ਹੈ ਕਿ ਭਾਰਤ ਪਾਣੀ ਨੂੰ ਹਥਿਆਰ ਵਾਂਗ ਵਰਤਦਾ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਮਿਆਂ ਸਾਕਿਬ ਨਿਸਾਰ ਨੇ ਕਿਹਾ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਵਿੱਚ ਆਉਣ ਵਾਲੀਆਂ ਨਦੀਆਂ ਦਾ ਪਾਣੀ ਰੋਕਿਆ ਜਾ ਰਿਹਾ ਹੈ। ਇਸ ਲਈ ਇਹ 'ਪਾਬੰਦੀ ਜਾਇਜ਼' ਹੈ। ਪਾਕਿਸਤਾਨ ਲਗਾਤਾਰ ਇਲਜ਼ਾਮ ਲਗਾਉਂਦਾ ਰਿਹਾ ਹੈ ਕਿ ਭਾਰਤ ਪਾਣੀ ਨੂੰ ਹਥਿਆਰ ਵਾਂਗ ਵਰਤਦਾ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਭਾਰਤ, ਪਾਕਿਸਤਾਨ ਵੱਲ ਵਗਣ ਵਾਲੀਆਂ ਨਦੀਆਂ 'ਤੇ ਬੰਨ੍ਹ ਬਣਾ ਕੇ ਦਬਾਅ ਬਣਾਉਂਦਾ ਰਿਹਾ ਹੈ। ਪਾਕਿਸਤਾਨ ਨੇ ਇਸੇ ਹਫ਼ਤੇ ਇਲਜ਼ਾਮ ਲਗਾਇਆ ਸੀ ਕਿ ਭਾਰਤ ਦੋਵੇਂ ਦੇਸਾਂ ਵਿਚਾਲੇ ਪਾਣੀ ਦੀ ਵੰਡ ਨੂੰ ਲੈ ਕੇ ਸਮਝੌਤੇ ਦੀ ਉਲੰਘਣਾ ਕਰ ਰਿਹਾ ਹੈ ਅਤੇ ਪਾਕਿਸਤਾਨ 'ਇਸ ਦੇ ਖ਼ਿਲਫ਼ ਹਮਲਾਵਰ ਮੁਹਿੰਮ ਚਲਾਏਗਾ।' ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।ਹਾਫ਼ਿਜ਼ ਸਈਦ 'ਤੇ ਕਾਰਵਾਈ ਕਰੇਹਾ ਪਾਕਿਸਤਾਨ ਹਾਫ਼ਿਜ਼ ਸਈਦ ਦੇ ਵਕੀਲਾਂ ਨੇ ਬੀਤੀ 26 ਅਕਤੂਬਰ ਨੂੰ ਪਾਕਿਸਤਾਨ ਦੀ ਇਸਲਾਮਾਬਾਦ ਹਾਈਕੋਰਟ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਸੰਗਠਨ ਜਮਾਤ-ਉਦ-ਦਾਅਵਾ ਅਤੇ ਫਲਾਹ-ਏ-ਇੰਸਾਨੀਅਤ ਹੁਣ ਪਾਕਿਸਤਾਨ ਦੇ ਪਾਬੰਦੀਸ਼ੁਧਾ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਹੈ। ਫੋਟੋ ਕੈਪਸ਼ਨ ਅਮਰੀਕੀ ਸਰਕਾਰ ਨੇ ਸਾਲ 2012 ਵਿੱਚ ਹਾਫ਼ਿਜ਼ ਦੀ ਗ੍ਰਿਫਤਾਰੀ ਲਈ ਉਸ ਦੀ ਖ਼ਬਰ ਦੇਣ ਬਦਲੇ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਤੋਂ ਠੀਕ ਇੱਕ ਦਿਨ ਬਾਅਦ ਪਾਕਿਸਤਾਨ ਸਰਕਾਰ ਨਾਲ ਜੁੜੇ ਇੱਕ ਸੂਤਰ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਪਾਕਿਸਤਾਨ ਸਰਕਾਰ ਇਸ ਮਾਮਲੇ ਵਿੱਚ ""ਕੋਈ ਨਾ ਕੋਈ ਕਦਮ ਜ਼ਰੂਰ ਚੁੱਕੇਗੀ।""ਅਮਰੀਕਾ ਅਤੇ ਭਾਰਤ ਪਾਕਿਸਤਾਨ ਦੇ ਕੱਟੜਪੰਥੀ ਧਾਰਮਿਕ ਨੇਤਾ ਹਾਫ਼ਿਜ਼ ਸਈਦ 'ਤੇ ਸਾਲ 2008 ਵਿੱਚ ਹੋਏ ਮੁੰਬਈ ਹਮਲੇ ਦੇ ਮਾਸਟਰਮਾਈਂਡ ਹੋਣ ਦੇ ਇਲਜ਼ਾਮ ਲਗਾਉਂਦੀ ਰਹੀ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ। ਇਹ ਵੀ ਪੜ੍ਹੋ:ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਅਰਸ਼ਦੀਪ 'ਆਪ' ਦੇ ਕਲੇਸ਼ 'ਚ ਹੁਣ ਅੱਗੇ ਕੀ ਹੋ ਰਿਹਾ ?'ਅੰਤਰਜਾਤੀ ਵਿਆਹ 'ਚ ਮਾਪਿਆਂ ਨੂੰ ਬੁਲਾਣਾ ਮੌਤ ਨੂੰ ਸੱਦਾ'ਮੋਦੀ ਨੂੰ ਹਟਾਉਣ ਦੀ ਮੰਗ ਕਰਨ ਵਾਲੇ ਮਦਨ ਲਾਲ ਖੁਰਾਨਾ ਦਾ ਦੇਹਾਂਤ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇਹ ਦੋ ਬਲੂਗਾ ਵ੍ਹੇਲ 9000 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੀਆਂ। ਬਲੂਗਾ ਵ੍ਹੇਲਜ਼ ਨੂੰ ਕੈਦ ਪਸੰਦ ਨਹੀਂ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇੱਕ ਯੋਜਨਾ ਦੇ ਤਹਿਤ ਇਰਾਨ ਅਤੇ ਸਰਬੀਆ ਵਿਚਾਲੇ ਵਪਾਰ ਤੇ ਸੈਰ-ਸਪਾਟਾ ਵਧਾਉਣ ਦੇ ਲਈ ਇੱਕ ਨਵਾਂ ਰਾਹ ਸ਼ੁਰੂ ਕੀਤਾ ਗਿਆ ਸੀ। ਪਰ ਇਹ ਯੂਰਪੀ ਯੂਨੀਅਨ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਿਲ ਹੋਣ ਦਾ ਰਾਹ ਬਣ ਗਿਆ। ਹਜ਼ਾਰਾਂ ਇਰਾਨੀ ਗੈਰ-ਕਾਨੂੰਨੀ ਤਰੀਕੇ ਨਾਲ ਯੂਰਪੀ ਯੂਨੀਅਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਰਾਜਸਥਾਨ ਦੀਆਂ ਚੋਣਾਂ ਵਿੱਚ ਬੇਰੁਜ਼ਗਾਰੀ ਇੱਕ ਅਹਿਮ ਮੁੱਦਾ ਹੈ, ਉਸ ਦੇ ਬਾਵਜੂਦ ਇੱਥੋਂ ਦੇ ਨੌਜਵਾਨਾਂ ਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ। ਇੱਕ ਸਰਵੇਅ ਮੁਤਾਬਕ ਰਾਜਸਥਾਨ ਤੋਂ ਵਧੇਰੇ ਨੌਜਵਾਨ ਗੁਜਰਾਤ ਵਿੱਚ ਪਰਵਾਸ ਕਰ ਰਹੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਸੁਖਬੀਰ ਬਾਦਲ ਦਾ ਮਾਘੀ ਮੇਲੇ 'ਤੇ ਬਿਆਨ, ਕੋਈ ਵੀ ਬਣ ਸਕਦਾ ਹੈ ਅਕਾਲੀ ਦਲ ਦਾ ਪ੍ਰਧਾਨ - 5 ਅਹਿਮ ਖ਼ਬਰਾਂ 15 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46873036 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਗੁਰਦਾਸਪੁਰ ਵਿੱਚ ਹੋਈ ਰੈਲੀ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਅੰਮ੍ਰਿਤਸਰ ਵਿੱਚ ਹੋਏ ਮਾਘੀ ਮੇਲੇ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਕੋਈ ਵੀ ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਨਿਜੀ ਜਾਗੀਰ ਨਹੀਂ ਹੈ। ਹਿੰਦੁਸਤਾਨ ਟਾਈਮਜ਼ ਮੁਤਾਬਕ, ਉਨ੍ਹਾਂ ਕਿਹਾ, ''ਇਹ ਇੱਕ ਸੰਸਥਾ ਹੈ ਅਤੇ ਭਾਰਤ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ। 2020 ਵਿੱਚ ਇਸ ਦੇ 100 ਸਾਲ ਪੂਰੇ ਹੋ ਜਾਣਗੇ। ਅੱਜ ਮੈਂ ਇਸ ਦਾ ਪ੍ਰਧਾਨ ਹਾਂ, ਕੱਲ੍ਹ ਨੂੰ ਕੋਈ ਹੋਰ ਹੋਵੇਗਾ।''ਇਸ ਦੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੜ ਨਰਿੰਦਰ ਮੋਦੀ ਲਈ ਵੋਟ ਕਰਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਉਣ। ਉਨ੍ਹਾਂ ਕਿਹਾ ਕਿ ਮੋਦੀ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਹੈ ਜਿਵੇਂ ਕਿ ਕਰਤਾਰਪੁਰ ਲਾਂਘੇ ਦਾ ਉਧਮ ਅਤੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣਾ। ਇਹ ਵੀ ਪੜ੍ਹੋ:ਕਰਤਾਰਪੁਰ ਦਾ ਲਾਂਘਾ ਜਿਹਲਮ ਤੱਕ ਕਿਵੇਂ ਲਿਜਾਣਾ ਚਾਹੁੰਦੇ ਹਨ ਕੁਝ ਪਾਕਿਸਤਾਨੀ 'ਸਾਨੂੰ ਕੋਈ ਦੇਖ ਲੈਂਦਾ ਤਾਂ ਸਾਡਾ ਕਤਲ ਹੋ ਸਕਦਾ ਸੀ' 'ਬਾਦਲ ਮੈਨੂੰ ਕਹਿ ਲੈਣ ਕਾਂਗਰਸੀ ਪਿੱਠੂ ਤੇ ਖਾਲਿਸਤਾਨੀ' Image copyright Getty Images ਫੋਟੋ ਕੈਪਸ਼ਨ ਕਨਹਈਆ ਕੁਮਾਰ ਖਿਲਾਫ ਚਾਰਜਸ਼ੀਟ ਦਰਜ ਕੀਤੀ ਗਈ ਹੈ ਕਨ੍ਹੱਈਆ ਕੁਮਾਰ ਖਿਲਾਫ ਚਾਰਜਸ਼ੀਟ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਖਿਲਾਫ ਪੁਲਿਸ ਨੇ ਦੇਸ਼ਦ੍ਰੋਹ ਦਾ ਇਲਜ਼ਾਮ ਲਗਾਇਆ ਹੈ। ਜੇਐਨਯੂ ਵਿੱਚ 9 ਫਰਵਰੀ 2016 ਨੂੰ ਅਫਜ਼ਲ ਗੁਰੂ ਦੀ ਫਾਂਸੀ ਖਿਲਾਫ ਹੋਏ ਪ੍ਰੋਗਰਾਮ ਲਈ ਪੁਲਿਸ ਨੇ ਪਟਿਆਲਾ ਹਾਊਜ਼ ਕੋਰਟ ਵਿੱਚ 1200 ਪੇਜਾਂ ਦੀ ਚਾਰਜਸ਼ੀਟ ਦਰਜ ਕੀਤੀ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਕਨ੍ਹੱਈਆ ਅਤੇ ਕੁਝ ਹੋਰ ਲੋਕਾਂ ਨੇ ਭਾਰਤ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਸੀ। ਕਨ੍ਹੱਈਆ ਤੋਂ ਇਲਾਵਾ 9 ਹੋਰ ਲੋਕਾਂ ਦੇ ਨਾਂ ਇਸ ਵਿੱਚ ਸ਼ਾਮਲ ਹਨ।ਹਿੰਦੁਸਤਾਨ ਟਾਈਮਜ਼ ਮੁਤਾਬਕ ਕਨ੍ਹੱਈਆ ਅਤੇ ਉਮਰ ਖ਼ਾਲਿਦ ਨੇ ਇਸ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਚੁੱਕੇ ਗਏ ਇਸ ਕਦਮ ਪਿੱਛੇ ਸਿਆਸੀ ਮਕਸਦ ਹੈ। ਨਮੋ ਐਪ 'ਤੇ ਮੰਤਰੀਆਂ ਦਾ ਟੈਸਟ?ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਪ 'ਨਮੋ' 'ਤੇ ਕੀਤਾ ਜਾ ਰਿਹਾ ਇੱਕ ਸਰਵੇਅ ਲੋਕ ਸਭਾ ਚੋਣਾਂ ਦੇ ਉਮੀਦਵਾਰ ਤੈਅ ਕਰਨ ਲਈ ਅਹਿਮ ਹੋ ਸਕਦਾ ਹੈ।ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਸਰਵੇਅ 'ਪੀਪਲਜ਼ ਪਲਸ' ਵਿੱਚ ਪੁੱਛਿਆ ਜਾ ਰਿਹਾ ਹੈ ਕਿ ਤੁਹਾਡੇ ਹਲਕੇ ਦੇ ਤਿੰਨ ਸਭ ਤੋਂ ਮਸ਼ਹੂਰ ਭਾਜਪਾ ਮੰਤਰੀ ਕਿਹੜੇ ਹਨ।ਪੀਐਮ ਮੋਦੀ ਅਤੇ ਅਮਿਤ ਸ਼ਾਹ ਨੇ ਟਵਿੱਟਰ 'ਤੇ ਵੀਡੀਓ ਰਾਹੀਂ ਲੋਕਾਂ ਨੂੰ ਇਸ ਵਿੱਚ ਹਿੱਸਾ ਲੈਣ ਲਈ ਵੀ ਕਿਹਾ। ਉਨ੍ਹਾਂ ਕਿਹਾ, ''ਤੁਹਾਡਾ ਫੀਡਬੈਕ ਅਹਿਮ ਹੈ, ਸਾਨੂੰ ਫੈਸਲੇ ਲੈਣ ਵਿੱਚ ਮਦਦ ਕਰੇਗਾ। ਇਸ ਨੂੰ ਜ਼ਰੂਰ ਭਰੋ ਅਤੇ ਹੋਰਾਂ ਨੂੰ ਵੀ ਕਹੋ।'' Image copyright Getty Images ਫੋਟੋ ਕੈਪਸ਼ਨ ਕੋਲਕਾਤਾ ਦੇ ਇੱਕ ਪ੍ਰਫੈਸਰ ਨੇ ਸੀਲਡ ਪੈਕੇਟ ਨਾਲ ਵਰਜਿਨ ਕੁੜੀਆਂ ਦੀ ਤੁਲਨਾ ਕੀਤੀ 'ਵਰਜਿਨ ਕੁੜੀਆਂ ਸੀਲਡ ਪੈਕੇਟ ਵਰਗੀਆਂ'ਵਰਜਿਨ ਕੁੜੀਆਂ ਦੀ ਸੀਲਡ ਪੈਕੇਟ ਜਾਂ ਬੌਟਲ ਨਾਲ ਤੁਲਨਾ ਕਰ ਕੇ ਕੋਲਕਾਤਾ ਦੀ ਜਾਧਵਪੁਰ ਯੂਨੀਵਰਸਿਟੀ ਦੇ ਪ੍ਰੋਫੈਸਰ ਕਨਕ ਸਰਕਾਰ ਘੇਰੇ ਵਿੱਚ ਆ ਗਏ ਹਨ। ਸਰਕਾਰ ਨੇ ਆਪਣੀ ਇੱਕ ਫੇਸਬੁੱਕ ਪੋਸਟ ਰਾਹੀਂ ਲਿਖਿਆ ਸੀ ਕਿ ਮੁੰਡੇ ਬੇਵਕੂਫ ਹੁੰਦੇ ਹਨ, ਜਦ ਬਿਨਾਂ ਸੀਲ ਦੇ ਕੋਲਡ੍ਰਿੰਕ ਨਹੀਂ ਪੀਂਦੇ ਤਾਂ ਵਰਜਿਨਿਟੀ ਗੁਆ ਚੁੱਕੀਆਂ ਕੁੜੀਆਂ ਨਾਲ ਵਿਆਹ ਕਿਵੇਂ ਕਰ ਲੈਂਦੇ ਹਨ?ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਇਸ ਪੋਸਟ ਤੋਂ ਬਾਅਦ ਨੈਸ਼ਨਲ ਕਮਿਸ਼ਨ ਫਾਰ ਵੁਮੈਨ ਨੇ ਪੱਛਮ ਬੰਗਾਲ ਦੇ ਡੀਜੀਪੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਪ੍ਰੋਫੈਸਰ ਸਰਕਾਰ ਨੇ ਬਾਅਦ ਵਿੱਚ ਖੁਦ ਦਾ ਪੱਖ ਇਹ ਕਹਿ ਕੇ ਰੱਖਿਆ ਕਿ ਇਹ ਉਨ੍ਹਾਂ ਦੀ ਨਿਜੀ ਸਟੇਟਮੈਂਟ ਸੀ। Image copyright EPA ਫੋਟੋ ਕੈਪਸ਼ਨ ਖਰਾਬ ਮੌਸਮ ਕਾਰਨ ਜਹਾਜ਼ ਰਨਵੇਅ ਤੋਂ ਉਤਰ ਕੇ ਘਰਾਂ ਵਿੱਚ ਕਰੈਸ਼ ਹੋ ਗਿਆ ਇਰਾਨ ਵਿੱਚ ਜਹਾਜ਼ ਕਰੈਸ਼ਬੀਬੀਸੀ ਨਿਊਜ਼ ਦੀ ਖਬਰ ਮੁਤਾਬਕ ਇਰਾਨ ਦੀ ਰਾਜਧਾਨੀ ਤਿਹਰਾਨ ਦੇ ਰਿਹਾਇਸ਼ੀ ਇਲਾਕੇ ਵਿੱਚ ਕਾਰਗੋ ਜਹਾਜ਼ ਕਰੈਸ਼ 'ਚ 15 ਲੋਕਾਂ ਦੀ ਮੌਤ ਹੋ ਗਈ। ਜਹਾਜ਼ 'ਚ ਸਵਾਰ 16 ਲੋਕਾਂ 'ਚੋਂ ਇੱਕ ਇਕੱਲਾ ਫਲਾਈਟ ਇਨਜੀਨੀਅਰ ਹੀ ਬਚਿਆ। ਹਾਲਾਂਕਿ ਗਰਾਊਂਡ 'ਤੇ ਕਿਸੇ ਨੂੰ ਸੱਟ ਨਹੀਂ ਲੱਗੀ ਕਿਉਂਕਿ ਜਿਹੜੇ ਘਰਾਂ 'ਤੇ ਕਰੈਸ਼ ਹੋਇਆ ਉਹ ਖਾਲੀ ਸਨ। ਇਰਾਨ ਦੀ ਫੌਜ ਨੇ ਪੁਸ਼ਟੀ ਕੀਤੀ ਕਿ ਜਹਾਜ਼ ਵਿੱਚ ਸਾਰੇ ਇਰਾਨੀ ਸਵਾਰ ਸਨ। ਜਹਾਜ਼ ਏਅਰਪੋਰਟ 'ਤੇ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਰਵਨੇਅ ਤੋਂ ਹੱਟ ਕੇ ਘਰਾਂ ਵਿੱਚ ਵੜ ਗਿਆ। ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " 2018 'ਚ ਸਿੱਧੂ -ਇਮਰਾਨ ਦੀ ਯਾਰੀ ਤੋਂ ਇਲਾਵਾ ਇਹ ਬੰਦੇ ਵੀ ਯਾਦ ਰਹਿਣਗੇ 31 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46715594 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਫੋਟੋ ਕੈਪਸ਼ਨ ਜਮਾਲ ਖਾਸ਼ੋਜੀ ਸਾਊਦੀ ਅਰਬ ਦੇ ਉੱਘੇ ਪੱਤਰਕਾਰ ਸਨ ਸਾਲ 2018 ਵਿੱਚ ਕਈ ਨਾਮੀ ਹਸਤੀਆਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ, ਜਿਨ੍ਹਾਂ ਨੇ ਆਪਣੇ ਯੋਗਦਾਨ ਨਾਲ ਕਈ ਵੱਡੇ ਬਦਲਾਅ ਕੀਤੇ।1989-1993 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਜੌਰਜ ਡਬਲਿਊ ਬੁਸ਼, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਸਾਹਿਤ ਦਾ ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਵੀ ਐਸ ਨਾਏਪੋਲ, ਪਾਕਿਸਤਾਨੀ ਮਨੁੱਖੀ ਅਧਿਕਾਰੀ ਕਾਰਕੁਨ ਅਸਮਾ ਜਹਾਂਗੀਰ, ਸੰਯੁਕਤ ਰਾਸ਼ਟਰ ਦੇ ਸਾਬਕਾ ਮਹਾਂਸਕੱਤਰ ਕੋਫ਼ੀ ਅੰਨਾਨ, ਬਲੈਕ ਹੋਲ ਅਤੇ ਬਿੱਗ ਬੈਂਗ ਥਿਊਰੀ ਸਮਝਣ ਵਿੱਚ ਅਹਿਮ ਯੋਗਦਾਨ ਦੇਣ ਵਾਲੇ ਸਟੀਫ਼ਨ ਹੌਕਿੰਗ ਸ਼ਾਮਿਲ ਹਨ।ਪਰ ਇੱਕ ਮੌਤ ਨੇ ਪੂਰੀ ਦੁਨੀਆਂ 'ਚ ਹਲਚਲ ਲਿਆ ਦਿੱਤੀ। ਇਹ ਸ਼ਖ਼ਸ ਸਨ ਪੱਤਰਕਾਰ ਜਮਾਲ ਖਾਸ਼ੋਜੀ, ਜਿਨ੍ਹਾਂ ਦਾ ਦੋ ਅਕਤੂਬਰ ਨੂੰ ਤੁਰਕੀ ਦੇ ਇੰਸਤਾਬੁਲ ਵਿੱਚ ਸਾਊਦੀ ਦੂਤਾਵਾਸ ਵਿੱਚ ਕਤਲ ਕਰ ਦਿੱਤਾ ਗਿਆ। ਕਈ ਸੰਕੇਤ ਮਿਲੇ ਕਿ ਇਹ ਕਤਲ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਸਲਮਾਨ ਦੇ ਇਸ਼ਾਰੇ 'ਤੇ ਕੀਤੀ ਗਿਆ ਹੈ।ਇਸਦੇ ਕਾਰਨ ਜਿੱਥੇ ਇੱਕ ਪਾਸੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਸਾਊਦੀ ਅਰਬ ਤੋਂ ਦੂਰੀ ਬਣਾਉਣ ਦਾ ਦਬਾਅ ਬਣਿਆ ਉੱਥੇ ਹੀ ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਪ੍ਰਿੰਸ ਸਲਮਾਨ ਦੇ ਨਾਲ ਗਰਮਜੋਸ਼ੀ ਦੇ ਨਾਲ ਮਿਲਦੇ ਦੇਖੇ ਗਏ।ਇਹ ਵੀ ਕਿਆਸ ਲਗਾਇਆ ਗਿਆ ਕਿ ਸਾਊਦੀ ਅਰਬ ਰੂਸ ਦੇ ਕਰੀਬ ਜਾ ਰਿਹਾ ਹੈ। ਇਹ ਵੀ ਪੜ੍ਹੋ:2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾਵਾਹਗੇ ਰਾਹੀਂ ਵਪਾਰ ਵਧਿਆ ਤਾਂ ਇੰਝ ਹੋਵੇਗੀ ਕਿਸਾਨਾਂ ਦੀ ਚਾਂਦੀਇਨ੍ਹਾਂ ਦੇਸਾਂ 'ਚ ਮਦਦ ਲਈ ਜ਼ਿਆਦਾ ਹੱਥ ਅੱਗੇ ਆਉਂਦੇ ਹਨਯਾਨਿ ਖਾਸ਼ੋਜੀ ਦੇ ਕਤਲ ਕਾਰਨ ਦੁਨੀਆਂ ਦੇ ਵੱਡੇ ਦੇਸ ਇੱਕ ਵਾਰ ਮੁੜ ਸ਼ਾਸਨ ਦੀ ਲੜਾਈ 'ਚ ਆਹਮਣੇ-ਸਾਹਮਣੇ ਦਿਖੇ। ਡੌਨਲਡ ਟਰੰਪ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਪੂਰੇ ਸਾਲ ਕਈ ਕਾਰਨਾਂ ਕਰਕੇ ਚਰਚਾ ਵਿੱਚ ਰਹੇ ਪਰ ਇਸ ਸਾਲ ਉਨ੍ਹਾਂ ਨੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਨਾਲ ਜਿਹੜੀ ਸ਼ਿਖਰ ਵਾਰਤਾ ਕੀਤੀ ਉਸਦੀ ਚਰਚਾ ਦੁਨੀਆਂ ਭਰ ਵਿੱਚ ਰਹੀ। ਇਸ ਗੱਲਬਾਤ ਤੋਂ ਬਾਅਦ ਕਿਮ ਦੇ ਪ੍ਰਭਾਵ ਵਿੱਚ ਵੀ ਕਮੀ ਦੇਖੀ ਗਈ। Image copyright AFP ਫੋਟੋ ਕੈਪਸ਼ਨ ਸਿੰਗਾਪੁਰ ਵਿੱਚ ਟਰੰਪ ਅਤੇ ਕਿਮ ਦੀ ਇਤਿਹਾਸਕ ਤਸਵੀਰ ਕਿਮ ਜੋਂਗ ਉਨ ਕਰੀਬ ਦੋ ਸਾਲਾਂ ਤੋਂ ਲਗਾਤਾਰ ਮਿਸਾਈਲਾਂ ਦੇ ਪ੍ਰੀਖਣ ਦਾ ਦਾਅਵਾ ਕਰ ਰਹੇ ਸਨ, ਖਾਸ ਕਰਕੇ ਉਹ ਬੈਲੀਸਟਿਕ ਮਿਸਾਇਲਾਂ ਜਿਹੜੀਆਂ ਅਮਰੀਕੀ ਜ਼ਮੀਨ ਤੱਕ ਪਹੁੰਚਣ ਦੀ ਸਮਰੱਥਾ ਰੱਖਦੀ ਹੋਵੇ ਅਤੇ ਜਿਸ ਵਿੱਚ ਪਰਮਾਣੂ ਬੰਬ ਲਿਜਾਉਣ ਦੀ ਸਮਰੱਥਾ ਹੋਵੇ।ਜੂਨ ਵਿੱਚ ਦੋਵਾਂ ਲੀਡਰਾਂ ਵਿਚਾਲੇ ਸ਼ਿਖਰ ਵਾਰਤਾ ਹੋਈ ਜਿਸ ਤੋਂ ਬਾਅਦ ਉੱਤਰ ਕੋਰੀਆ ਵਿੱਚ ਸਤੰਬਰ 'ਚ ਆਯੋਜਿਤ 70ਵੇਂ ਸਥਾਪਨਾ ਦਿਵਸ ਪਰੇਡ 'ਚ ਮਿਸਾਈਲਾਂ ਨਹੀਂ ਦਿਖੀਆਂ ਅਤੇ ਨਾ ਹੀ ਕਿਮ ਜੋਂਗ ਉਨ ਨੇ ਇਸ ਮੌਕੇ ਕੋਈ ਭਾਸ਼ਣ ਦਿੱਤਾ। ਰਾਹੁਲ ਗਾਂਧੀ2018 ਵਿੱਚ ਭਾਰਤੀ ਸਿਆਸਤ 'ਚ ਜਿਸ ਇੱਕ ਨਾਮ ਦੀ ਚਰਚਾ ਸਭ ਤੋਂ ਵੱਧ ਹੋਈ ਉਹ ਹਨ ਰਾਹੁਲ ਗਾਂਧੀ। ਪਿਛਲੇ ਚਾਰ ਸਾਲਾਂ ਤੋਂ ਭਾਰਤੀ ਸਿਆਸਤ ਵਿੱਚ ਇੱਕ ਹੀ ਨਾਮ ਗੂੰਜ ਰਿਹਾ ਸੀ ਅਤੇ ਉਹ ਸੀ ਨਰਿੰਦਰ ਮੋਦੀ ਅਤੇ ਉਨ੍ਹਾਂ ਦਾ ਇੱਕ ਨਾਅਰਾ ਦਾ 'ਕਾਂਗਰਸ ਮੁਕਤ ਭਾਰਤ'। ਪਰ ਸਾਲ 2018 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਅਹਿਮ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਜਿੱਤ ਦਰਜ ਕਰਕੇ ਰਾਹੁਲ ਗਾਂਧੀ ਨੇ ਪਾਰਟੀ ਨੂੰ ਮੁੜ ਪੱਟੜੀ 'ਤੇ ਲਿਆ ਦਿੱਤਾ। Image copyright @INCINDIA/ ਇਨ੍ਹਾਂ ਨਤੀਜਿਆਂ ਤੋਂ ਇਹ ਤਾਂ ਸਾਫ਼ ਦਿਖਣ ਲੱਗਾ ਹੈ ਕਿ ਭਾਜਪਾ ਅਤੇ ਮੋਦੀ ਦੀ ਲੋਕਪ੍ਰਿਅਤਾ ਵਿੱਚ ਕਮੀ ਆਈ ਹੈ। ਜਾਣਕਾਰਾਂ ਦੀ ਮੰਨੀਏ ਤਾਂ ਇਸਦੇ ਕਾਰਨ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਬੇਹੱਦ ਦਿਲਚਸਪ ਹੋਣ ਦੇ ਆਸਾਰ ਹਨ। ਇਮਰਾਨ ਖ਼ਾਨਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਇਸੇ ਸਾਲ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਬਣੇ। 25 ਜੁਲਾਈ ਨੂੰ ਹੋਈਆਂ ਚੋਣਾਂ ਵਿੱਚ ਪੀਟੀਆਈ ਪਾਕਿਸਤਾਨ ਦੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉਭਰੀ। ਪਾਕਿਸਤਾਨ ਦੀ ਸੰਸਦ ਵਿੱਚ 173 ਬਹੁਮਤ ਦਾ ਅੰਕੜਾ ਹੁੰਦਾ ਹੈ ਅਤੇ ਸੰਸਦ ਵਿੱਚ ਹੋਈ ਵੋਟਿੰਗ 'ਚ ਇਮਰਾਨ ਖ਼ਾਨ ਨੂੰ ਇਸ ਤੋਂ ਤਿੰਨ ਵੱਧ ਯਾਨਿ ਕਿ 176 ਵੋਟ ਮਿਲੇ। ਇਮਰਾਨ ਅਜਿਹੇ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਜਦੋਂ ਦੇਸ ਦਾ ਖਜ਼ਾਨਾ ਲਗਪਗ ਖਾਲੀ ਸੀ ਅਤੇ ਮੁਲਕ ਦੀ ਅਰਥਵਿਵਸਥਾ ਕਈ ਤਰ੍ਹਾਂ ਦੇ ਸੰਕਟਾਂ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਸੀ। ਇਸ ਨੂੰ ਸੁਧਾਰਨ ਲਈ ਇਮਰਾਨ ਖ਼ਾਨ ਕਈ ਕੋਸ਼ਿਸ਼ਾਂ ਕਰਦੇ ਨਜ਼ਰ ਆਏ।ਇਹ ਵੀ ਪੜ੍ਹੋ:2018 ’ਚ ਔਰਤਾਂ ਦੇ ਹੱਕ ਤੇ ਇਨਸਾਫ਼ ਲਈ ਕਾਨੂੰਨ 'ਚ ਇਹ ਬਦਲਾਅ ਹੋਏ2018 ਦੀਆਂ ਫਿਲਮਾਂ ਜਿਨ੍ਹਾਂ 'ਚ ਔਰਤਾਂ ਨੇ ਤੋੜੀ ਮਰਦਾਂ ਦੀ ਸਰਦਾਰੀਇਸ ਤੋਂ ਇਲਾਵਾ ਇਮਰਾਨ ਦੇ ਪਾਕਿਸਤਾਨ ਦੀ ਸੱਤਾ ਵਿੱਚ ਆਉਣ ਨਾਲ ਭਾਰਤ ਦੇ ਨਾਲ ਉਸਦੇ ਸਬੰਧਾਂ ਵਿੱਚ ਸੁਧਾਰ ਦੀ ਉਮੀਦ ਕੀਤੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂਭਾਰਤ ਅਤੇ ਪਾਕਿਸਤਾਨ ਦੇ ਵਿਗੜੇ ਰਿਸ਼ਤਿਆਂ ਵਿਚਾਲੇ ਨਵਜੋਤ ਸਿੰਘ ਸਿੱਧੂ ਦੋਸਤੀ ਦਾ ਪੈਗਾਮ ਲੈ ਕੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਪਾਕਿਸਤਾਨ ਗਏ। ਪਰ ਇਸ ਯਾਤਰਾ ਕਾਰਨ ਭਾਰਤ ਵਿੱਚ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ। Image copyright Getty Images ਫੋਟੋ ਕੈਪਸ਼ਨ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਗਏ ਨਵਜੋਤ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਇਸ ਆਲੋਚਨਾ 'ਤੇ ਇਮਰਾਨ ਖ਼ਾਨ ਨੇ ਪੁੱਛਿਆ, ""ਸਿੱਧੂ ਕਿਹੜਾ ਕੋਈ ਜੁਰਮ ਕਰ ਰਿਹਾ ਹੈ। ਉਹ ਉਨ੍ਹਾਂ ਦੋਵਾਂ ਦੇਸਾਂ ਵਿਚਾਲੇ ਦੋਸਤੀ ਦੀ ਗੱਲ ਕਰ ਰਿਹਾ ਹੈ ਜਿਨ੍ਹਾਂ ਕੋਲ ਐਟਮੀ ਹਥਿਆਰ ਹਨ। ਇਨ੍ਹਾਂ ਦੋਵਾਂ ਦੇਸਾਂ ਵਿਚਾਲੇ ਜੰਗ ਤਾਂ ਹੋ ਨਹੀਂ ਸਕਦੀ ਤਾਂ ਫਿਰ ਇਕੱਠੇ ਹੋ ਕੇ ਅੱਗੇ ਵਧਣ।""ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ, ""ਸਿੱਧੂ ਤੁਸੀਂ ਪਾਕਿਸਤਾਨ ਵਿੱਚ ਆ ਕੇ ਚੋਣ ਲੜ ਲਓ, ਜਿੱਤ ਜਾਓਗੇ, ਖਾਸ ਕਰਕੇ ਪੰਜਾਬ ਵਿੱਚ।""ਇਮਰਾਨ ਦੇ ਸੱਦੇ 'ਤੇ ਸਿੱਧੂ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਰੋਹ 'ਚ ਵੀ ਪਹੁੰਚੇ ਸਨ। ਕਰਤਾਰਪੁਰ ਲਾਂਘਾਦਹਾਕਿਆਂ ਤੋਂ ਸ਼ਰਧਾਲੂਆਂ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਨੂੰ ਇਸੇ ਸਾਲ ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ ਅਧਿਕਾਰਕ ਤੌਰ 'ਤੇ ਮਨਜ਼ੂਰ ਕੀਤਾ ਗਿਆ। Image copyright Getty Images ਭਾਰਤ ਸਰਕਾਰ ਵੱਲੋਂ ਕੈਬਨਿਟ ਵਿੱਚ ਲਾਂਘਾ ਖੋਲ੍ਹਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਜਿਸ ਤੋਂ ਬਾਅਦ ਦੋਵਾਂ ਸਰਕਾਰਾਂ ਵੱਲੋਂ ਨਵੰਬਰ ਮਹੀਨੇ ਵਿੱਚ ਆਪਣੇ-ਆਪਣੇ ਪਾਸੇ ਨੀਂਹ ਪੱਥਰ ਰੱਖਿਆ ਗਿਆ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਤੱਕ ਸ਼ਰਧਾਲੂਆਂ ਲਈ ਇਸ ਨੂੰ ਤਿਆਰ ਕਰਨ ਦੀ ਗੱਲ ਆਖੀ ਜਾ ਰਹੀ ਹੈ। ਹਾਲਾਂਕਿ ਇਸ ਮੁੱਦੇ ਨੂੰ ਲੈ ਕੇ ਭਾਰਤ ਵਿੱਚ ਕਾਫ਼ੀ ਸਿਆਸਤ ਵੀ ਹੋਈ।ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਕਾਂਗਰਸ ਦੀਆਂ ਗ਼ਲਤੀਆਂ ਕਾਰਨ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ।ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਬਤੀਤ ਕੀਤੇ ਸਨ। ਪ੍ਰਿਥਵੀ ਸ਼ਾਅ 19 ਸਾਲਾ ਪ੍ਰਿਥਵੀ ਸ਼ਾਅ ਦੇ ਪਹਿਲੇ ਟੈਸਟ ਮੈਚ ਵਿੱਚ ਉਤਰਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਖਾਸੀ ਚਰਚਾ ਹੋ ਰਹੀ ਸੀ ਅਤੇ ਉਨ੍ਹਾਂ ਨੇ ਆਪਣੀ ਪਹਿਲੀ ਹੀ ਪਾਰੀ ਵਿੱਚ ਇਹ ਦਿਖਾ ਦਿੱਤਾ ਕਿ ਉਹ ਚਰਚਾ ਵਿੱਚ ਐਵੇਂ ਹੀ ਨਹੀਂ ਸਨ। Image copyright Pti ਫੋਟੋ ਕੈਪਸ਼ਨ ਕੋਚ ਰਾਹੁਲ ਦ੍ਰਵਿੜ ਨੇ ਪ੍ਰਿਥਵੀ ਸ਼ਾਅ ਦੀ ਸ਼ਲਾਘਾ ਕੀਤੀ ਹੈ ਰਾਜਕੋਟ ਵਿੱਚ ਵੈਸਟਇੰਡੀਜ਼ ਦੇ ਖ਼ਿਲਾਫ਼ ਭਾਰਤ ਦੇ 293ਵੇਂ ਟੈਸਟ ਕ੍ਰਿਕਟਰ ਬਣੇ ਪ੍ਰਿਥਵੀ ਸ਼ਾਅ ਨੇ ਆਪਣੀ ਪਹਿਲੀ ਹੀ ਪਾਰੀ ਵਿੱਚ ਟੈਸਟ ਸੈਂਕੜਾ ਜੜ ਦਿੱਤਾ। ਇਹ ਵੀ ਪੜ੍ਹੋ:ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'ਪ੍ਰਿਥਵੀ ਸ਼ਾਅ, ਪਹਿਲੇ ਟੈਸਟ ਵਿੱਚ ਸੈਂਕੜਾ ਜੜਨ ਵਾਲੇ ਭਾਰਤ ਦੇ 15ਵੇਂ ਕ੍ਰਿਕਟਰ ਹਨ। ਸ਼ਾਅ ਦੇ ਨਾਂ ਸਕੂਲ ਕ੍ਰਿਕਟ ਵਿੱਚ 546 ਦੌੜਾਂ ਦੀ ਪਾਰੀ ਦਾ ਰਿਕਾਰਡ ਹੈ।ਉਹ ਮੁੰਬਈ ਦੀ ਅੰਡਰ-16 ਟੀਮ ਦੀ ਕਪਤਾਨੀ ਕਰ ਚੁੱਕੇ ਹਨ ਅਤੇ ਬਤੌਰ ਕੈਪਟਨ ਭਾਰਤ ਨੂੰ ਅੰਡਰ-19 ਵਰਲਡ ਕੱਪ ਵੀ ਦੁਆ ਚੁੱਕੇ ਹਨ। ਇਸਦੇ ਨਾਲ ਹੀ ਸ਼ਾਅ ਆਈਪੀਐਲ ਦੇ ਇਤਿਹਾਸ ਦੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਵੀ ਹਨ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਸਾਲ 2020 ਵਿੱਚ ਭਾਰਤ ਤੇ ਪਾਕਿਸਤਾਨ ਪੁਲਾੜ 'ਚ ਆਪਣੇ ਨਾਗਰਿਕ ਭੇਜਣ ਦੀ ਤਿਆਰੀ ਕਰ ਰਹੇ ਹਨ, ਇਸ ਵਿੱਚ ਭਾਰਤ ਪਾਕਿਸਤਾਨ ਨੂੰ ਕਿੰਨੀ ਚੁਣੌਤੀ ਦੇਵੇਗਾ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਇਹ ਜਾਨਵਰਾਂ ਦੇ ਸਭ ਤੋਂ ਪਹਿਲੇ ਚਿੱਤਰ ਹਨ, ਹਜ਼ਾਰਾਂ ਸਾਲਾਂ ਤੋਂ ਪਾਣੀ ਡਿੱਗਣ ਕਾਰਨ ਇਹ ਫਿੱਕੇ ਹੋ ਗਏ ਹਨ। ਇਹ ਇੰਡੋਨੇਸ਼ੀਆ ਦੀ ਗੁਫ਼ਾ ਦੀਆਂ ਕੰਧਾਂ ਉੱਤੇ ਮਿਲੇ ਹਨ।ਇਹ ਵੀ ਪੜ੍ਹੋ:ਇਸ ਬੱਚੀ ਨੇ ਆਪਣੀ ਕਾਂਸਟੇਬਲ ਮਾਂ ਦੀ ਜ਼ਿੰਦਗੀ ਸਵਾਰ ਦਿੱਤੀਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀਇੱਥੇ ਕੁੜੀਆਂ ਨੂੰ ਚਾਹ ਵਿੱਚ ਦੁੱਧ ਪਾਉਣ ਦੀ ਵੀ ਇਜਾਜ਼ਤ ਨਹੀਂਜਦੋਂ ਪੋਰਨ ਤੇ ਸੈਕਸ ਦੀ ਲਤ ਕਰਕੇ ਔਖੀ ਹੋਈ ਮੁੰਡੇ-ਕੁੜੀ ਦੀ ਜ਼ਿੰਦਗੀ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਾਥਰੂਮ ਜਾਂ ਚੇਜਿੰਗ ਰੂਮ ਵਿੱਚ ਲੱਗੇ ਲੁਕੇ ਹੋਏ ਕੈਮਰਿਆਂ ਦਾ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ। ਇਸ ਵੀਡੀਓ ਰਾਹੀਂ ਤੁਹਾਨੂੰ ਖ਼ੁਦ ਨੂੰ ਸੁਰੱਖਿਅਤ ਰੱਖਣ ਦੇ ਬਹੁਤ ਸਾਰੇ ਟਿੱਪਸ ਮਿਲਣਗੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪੰਜਾਬ ਵਿੱਚ ਕਾਂਗਰਸ ਨੂੰ 'ਆਪ' ਨਾਲ ਗਠਜੋੜ ਦੀ ਲੋੜ ਨਹੀਂ - ਕੈਪਟਨ 7 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46781799 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Pradeep Gaur/Mint via Getty Images ""ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਕੋਈ ਹੋਂਦ ਨਹੀਂ ਹੈ ਇਸ ਲਈ ਉਸ ਨਾਲ ਸਮਝੌਤੇ ਦੀ ਕੋਈ ਲੋੜ ਨਹੀਂ ਹੈ। ਹਾਲਾਂਕਿ ਆਪ ਜਾਂ ਕਿਸੇ ਵੀ ਹੋਰ ਪਾਰਟੀ ਨਾਲ ਸਮਝੌਤੇ ਬਾਰੇ ਆਖ਼ਰੀ ਫੈਸਲਾ ਹਾਈ ਕਮਾਂਡ ਹੀ ਲਵੇਗੀ।""ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨਾਲ ਹੋਈ ਮੀਟਿੰਗ ਵਿੱਚ ਆਪ ਨਾਲ ਗਠਜੋੜ ਬਾਰੇ ਚਰਚਾ ਨਹੀਂ ਹੋਈ ਹੈ।ਆਗਾਮੀ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਲ ਕਿਸੇ ਸਮਝੌਤੇ ਦੀ ਲੋੜ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਕਾਂਗਰਸ ਸੂਬੇ ਵਿੱਚ ਆਪਣੇ ਦਮ ’ਤੇ ਹੀ ਸਾਰੀਆਂ 13 ਸੀਟਾਂ ਜਿੱਤੇਗੀ।ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕਰਨ ਲਈ ਸਭ ਤੋਂ ਯੋਗ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ। ਹਾਲਾਂਕਿ ਉਮੀਦਵਾਰਾਂ ਦੀ ਚੋਣ ਬਾਰੇ ਕੋਈ ਚਰਚਾ ਨਹੀਂ ਹੋਈ ਹੈ।ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ 'ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ'ਪੰਜਾਬ ਕੈਬਨਿਟ ਵਿੱਚ ਸੰਭਾਵੀ ਰੱਦੋਬਦਲ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਬਾਰੇ ਰਾਹੁਲ ਗਾਂਧੀ ਨਾਲ ਮੁਲਾਕਾਤ ਵਿੱਚ ਕੋਈ ਚਰਚਾ ਨਹੀਂ ਹੋਈ ਹੈ।ਕਰਤਾਪੁਰ ਲਾਂਘੇ ਤੇ ਸਿੱਧੂ ਦੀ ਪਾਕਿਸਤਾਨ ਫੇਰੀ ਬਾਰੇ ਸਪਸ਼ਟੀਕਰਨਕਰਤਾਪੁਰ ਲਾਂਘੇ ਦਾ ਕੰਮ ਪਾਕਿਸਤਾਨ ਵਿੱਚ ਸ਼ੁਰੂ ਹੋ ਚੁੱਕਿਆ ਹੈ ਜਦਕਿ ਭਾਰਤ ਵਾਲੇ ਪਾਸੇ ਹਾਲੇ ਕੋਈ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਬਾਰੇ ਮੁੱਖ ਮੰਤਰੀ ਨੇ ਕਿਹਾ, ""ਕਰਤਾਰਪੁਰ ਲਾਂਘੇ ਲਈ ਜ਼ਰੂਰੀ ਵਿਕਾਸ ਕਾਰਜਾਂ ਲਈ ਜ਼ਮੀਨ ਹਾਸਲ ਕਰਨ ਲਈ ਪੰਜਾਬ ਸਰਕਾਰ ਨੂੰ ਕੋਈ ਫੰਡ ਹਾਲੇ ਪ੍ਰਾਪਤ ਨਹੀਂ ਹੋਏ ਜਿਸ ਕਾਰਨ ਲਾਂਘੇ ਨਾਲ ਵਿਕਾਸ ਕਾਰਜ ਹਾਲੇ ਤੱਕ ਇਸ ਲਈ ਸ਼ੁਰੂ ਨਹੀਂ ਹੋ ਸਕੇ।""ਮੁੱਖ ਮੰਤਰੀ ਨੇ ਪੰਜਾਬ ਵਿੱਚ ਕਿਸਾਨਾਂ ਦੀ ਕਰਜ਼ ਮਾਫੀ ਬਾਰੇ ਪ੍ਰਧਾਨ ਮੰਤਰੀ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ। Image copyright GURINDER BAJWA/bbc ਫੋਟੋ ਕੈਪਸ਼ਨ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਅੰਦਰ ਪੈਂਦਾ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕਿਸਾਨਾਂ ਦੀ ਕਰਜ਼ ਮਾਫੀ ਅਤੇ ਮੋਦੀ ਦੇ ਇਲਜ਼ਾਮਉਨ੍ਹਾਂ ਦੀ ਸਰਕਾਰ ਨੇ 4,14,275 ਕਿਸਾਨਾਂ ਦਾ 3,417 ਕਰੋੜ ਦਾ ਕਰਜ਼ਾ ਸਿਰਫ ਇੱਕ ਸਾਲ ਵਿੱਚ ਮਾਫ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੇ ਸਾਰੇ 10.25 ਲੱਖ ਦਰਮਿਆਨੇ ਅਤੇ ਛੋਟੇ ਕਿਸਾਨਾਂ ਨੂੰ ਐਲਾਨੀ ਗਈ ਕਰਜ਼ ਮਾਫੀ ਸਕੀਮ ਦੇ ਦਾਇਰੇ ਵਿੱਚ ਲਿਆਉ ਲਈ ਵਚਨਬੱਧ ਹੈ। ਇਸ ਤੋਂ ਬਾਅਦ ਜਿਵੇਂ ਹੀ ਸੂਬੇ ਦੀ ਵਿੱਤੀ ਹਾਲਤ ਸੁਧਰਦੀ ਹੈ ਬਾਕੀ ਕਿਸਾਨਾਂ ਨੂੰ ਵੀ ਪੜਾਅਵਾਰ ਇਸ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਰਹਿੰਦੇ 3 ਲੱਖ ਕਿਸਾਨਾਂ ਦਾ ਕਰਜ਼ ਵੀ ਜਲਦੀ ਹੀ ਮਾਫ ਕੀਤਾ ਜਾਵੇਗਾ।ਉਨ੍ਹਾਂ ਕਿਹਾ, ""ਮੁੱਖ ਮੰਤਰੀ ਨੇ ਸਾਫ਼ ਕੀਤਾ ਕਿ ਮੋਦੀ ਜਨਤਾ ਨੂੰ ਗਲਤ ਜਾਣਕਾਰੀ ਅਤੇ ਝੂਠੇ ਇਲਜ਼ਾਮਾਂ ਨਾਲ ਭਰਮਾਉਣ ਵਿੱਚ ਯਕੀਨ ਰੱਖਦੇ ਹਨ ਪਰ ਦੇਸ ਦੇ ਵੋਟਰ ਮੁੜ ਉਨ੍ਹਾਂ ਦੀ ਜੁਮਲੇਬਾਜ਼ੀ ਨਾਲ ਪ੍ਰਭਾਵਿਤ ਨਹੀਂ ਹੋਣਗੇ।''ਇਹ ਵੀ ਪੜ੍ਹੋ:ਮੋਦੀ ਕੈਬਨਿਟ ਵੱਲੋਂ ਜਨਰਲ ਵਰਗ ਲਈ ਆਰਥਿਕ ਆਧਾਰ ’ਤੇ ਰਾਖਵਾਂਕਰਨ ਪਾਸ5 ਖਿਡਾਰੀ ਜਿਨ੍ਹਾਂ ਦੇ ਪ੍ਰਦਰਸ਼ਨ ਕਰਕੇ ਭਾਰਤ ਨੇ ਰਚਿਆ ਇਤਿਹਾਸ'ਆਪ' ਛੱਡਣ ਤੋਂ ਬਾਅਦ ਸੁਖਪਾਲ ਖਹਿਰਾ ਦਾ ਕੀ ਬਣੇਗਾ?ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",True " ਵਾਲ ਪੂਰੀ ਤਰ੍ਹਾਂ ਝੜ ਜਾਣ ਤਾਂ ਅਕਸਰ ਡਰ ਲਗਦਾ ਹੈ ਕਿ ਲੋਕ ਕੀ ਸੋਚਣਗੇ, ਪਰ ਇਹ ਮਾਡਲਾਂ ਗੰਜੇਪਣ ਨੂੰ ਆਮ ਵਾਂਗ ਹੀ ਕਬੂਲ ਕਰਵਾਉਣ ਦੀ ਮੁਹਿੰਮ ਦਾ ਹਿੱਸਾ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਲਾਗ: ਅੰਗਰੇਜ਼ਾਂ ਨਾਲ ਮਿਲ ਕੇ ਲੜੀ ਗਈ ਬ੍ਰਾਹਮਣਵਾਦ ਵਿਰੋਧੀ ਜੰਗ ਦਾ 200 ਸਾਲਾ ਜ਼ਸਨ ਰਾਜੇਸ਼ ਜੋਸ਼ੀ ਰੇਡੀਉ ਸੰਪਾਦਕ, ਬੀਬੀਸੀ ਹਿੰਦੀ 27 ਦਸੰਬਰ 2017 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-42478397 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ALASTAIR GRANT/AFP/GETTY IMAGES ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਆਜ਼ਾਦ ਭਾਰਤ ਵਿੱਚ ਉਸੇ ਕੰਪਨੀ ਦੀ ਜਿੱਤ ਦਾ ਉਤਸਵ ਮਨਾਉਣ ਤੋਂ ਵੱਡੀ ਗ਼ੱਦਾਰੀ ਹੋਰ ਕੀ ਹੋ ਸਕਦੀ ਹੈ? ਤੁਸੀਂ ਦੇਖੋਗੇ ਕਿ ਪੂਣੇ ਦੇ ਨੇੜਲੇ ਪਿੰਡ ਕੋਰੇਗਾਂਵ ਭੀਮਾ ਵਿੱਚ ਹਰ ਸਾਲ ਇਹ ਫ਼ਤਹਿ ਉਤਸਵ ਮਨਾਉਣ ਵਾਲੇ ਲੱਖਾਂ ਦਲਿਤਾਂ ਨੂੰ ਹੁਣ ਤੱਕ ਕਿਸੇ ਰਾਸ਼ਟਰਵਾਦੀ ਨੇ ਗ਼ੱਦਾਰੀ ਦਾ ਸਰਟੀਫਿਕੇਟ ਦੇਣ ਦੀ ਹਿੰਮਤ ਨਹੀਂ ਕੀਤੀ। 'ਹੁਣ ਚਰਚ ਦੇ ਬਾਹਰ ਕੋਈ ਮੈਰੀ ਕ੍ਰਿਸਮਸ ਨਹੀਂ ਕਹਿੰਦਾ'ਆਖ਼ਿਰ ਇਹ ਕੁੜੀਆਂ 'ਨਾ' ਕਿਉਂ ਨਹੀਂ ਕਹਿ ਪਾਉਂਦੀਆਂ? ਹੁਣ ਅਖਿਲ ਭਾਰਤੀ ਬ੍ਰਾਹਮਣ ਮਹਾਸੰਘ ਨੇ ਪੂਣੇ ਪੁਲਿਸ ਨੂੰ ਦਰਖ਼ਾਸਤ ਦਿੱਤੀ ਹੈ ਕਿ ਦਲਿਤਾਂ ਨੂੰ ਪੇਸ਼ਵਾ ਦੀ ਡਿਉੜੀ 'ਸ਼ਨੀਵਾਰ ਵਾਡਾ' ਵਿੱਚ ਨੁਮਾਇਸ਼ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਬ੍ਰਾਹਮਣ ਮਹਾਸੰਘ ਦੇ ਆਨੰਦ ਦਵੇ ਨੇ ਮੀਡੀਆ ਨੂੰ ਕਿਹਾ ਹੈ ਕਿ ਅਜਿਹੇ ਉਤਸਵਾਂ ਨਾਲ ਜਾਤੀ ਭੇਦਭਾਵ ਵਧੇਗਾ। Image copyright SAM PANTHAKY/AFP/GETTY IMAGES ਬ੍ਰਾਹਮਣ ਮਹਾਸੰਘ ਨੂੰ ਦਲਿਤਾਂ ਦੇ ਇਸ ਉਤਸਵ ਉੱਤੇ ਇਤਰਾਜ਼ ਕਿਉਂ ਹੋਣਾ ਚਾਹੀਦਾ ਹੈ ? ਦਲਿਤਾਂ ਦਾ ਉਤਸਵਇਸ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਪੇਸ਼ਵਾ ਸ਼ਾਸਕ ਜਾਤੀ ਪ੍ਰਬੰਧ ਵੱਲੋਂ ਬਾਹਰ ਦੀ ਜਾਤੀਆਂ ਜਿਵੇਂ ਮਹਾਰਾਂ ਦੇ ਬਾਰੇ ਕੀ ਸੋਚਦੇ ਸਨ। ਕਿਵੇਂ ਉਨ੍ਹਾਂ ਨੇ ਮਹਾਰਾਂ ਦੀ ਸਮਾਜਕ ਅਤੇ ਆਰਥਕ ਦੁਰਦਸ਼ਾ ਲਈ ਜ਼ਿੰਮੇਵਾਰ ਸਮਾਜਕ ਵਿਵਸਥਾ ਨੂੰ ਕਾਇਮ ਰੱਖਣ ਲਈ ਜਾਤੀ ਵਿਤਕਰੇ ਦੇ ਨਿਯਮਾਂ ਸਖ਼ਤਾਈ ਨਾਲ ਲਾਗੂ ਕੀਤਾ। ਕੋਰੇਗਾਂਵ ਭੀਮਾ ਉਹ ਜਗ੍ਹਾ ਹੈ ਜਿੱਥੇ ਠੀਕ ਦੋ ਸੌ ਸਾਲ ਪਹਿਲਾਂ 1 ਜਨਵਰੀ, 1818 ਨੂੰ ਅਛੂਤ ਕਹਾਉਣ ਵਾਲੇ ਲਗਭਗ ਅੱਠ ਸੌ ਮਹਾਰਾਂ ਨੇ ਚਿਤਪਾਵਨ ਬ੍ਰਾਹਮਣ ਪੇਸ਼ਵਾ ਬਾਜੀਰਾਵ ਦੂਸਰੇ ਦੇ 28 ਹਜ਼ਾਰ ਸੈਨਿਕਾਂ ਨੂੰ ਹਾਰ ਦਾ ਮੂੰਹ ਦਿਖਾਇਆ ਸੀ। ਇਹ ਮਹਾਰ ਫ਼ੌਜੀ ਈਸਟ ਇੰਡੀਆ ਕੰਪਨੀ ਵੱਲੋਂ ਲੜੇ ਸਨ ਅਤੇ ਇਸੇ ਲੜਾਈ ਤੋਂ ਬਾਅਦ ਪੇਸ਼ਵਾ ਦੇ ਰਾਜ ਦਾ ਖ਼ਾਤਮਾ ਹੋਇਆ ਸੀ। ਅਕਾਲੀ ਦਲ, ਕਾਂਗਰਸ ਤੇ ਆਪ ਕਿਉਂ ਹੋਏ ਇੱਕ-ਸੁਰ?ਆਈਐੱਸ ਦਾ ਗੜ੍ਹ ਰਹੇ ਮੂਸਲ 'ਚ ਮਨਾਈ ਗਈ ਕ੍ਰਿਸਮਸ ਉਹ ਬਾਬਾ ਜਿਸ ’ਤੇ ਰੇਪ ਦੇ ਦਰਜਨਾਂ ਇਲਜ਼ਾਮਇਸ ਵਾਰ ਸਾਲ ਦੇ ਪਹਿਲੇ ਦਿਨ ਮਤਲਬ 1 ਜਨਵਰੀ 2018 ਨੂੰ ਦੇਸ ਦੇ ਕਈ ਹਿੱਸੀਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਦਲਿਤ ਕੋਰੇਗਾਂਵ ਭੀਮ ਪਿੰਡ ਵਿੱਚ ਇਕੱਠੇ ਹੋ ਕੇ ਆਪਣੀ ਫ਼ਤਹਿ ਦਾ ਦੋਸੌਵਾਂ ਦਿਹਾੜਾ ਮਨਾਉਣਗੇ।ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਗੁਜਰਾਤ ਦੇ ਵਡਗਾਮ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਜਿੱਤੇ ਨੌਜਵਾਨ ਦਲਿਤ ਆਗੂ ਜਿਗਨੇਸ਼ ਮੇਵਾਨੀ ਇਸ ਜਸ਼ਨ ਵਿੱਚ ਹਿੱਸਾ ਲੈਣਗੇ। ਸਨਮਾਨ ਦੀ ਲੜਾਈਜੋ ਇਤਿਹਾਸਕਾਰ ਮਹਾਰਾਂ ਅਤੇ ਪੇਸ਼ਵਾ ਫ਼ੌਜਾਂ ਦੇ ਵਿਚਕਾਰ ਹੋਈ ਇਸ ਲੜਾਈ ਨੂੰ ਵਿਦੇਸ਼ੀ ਹਮਲਾਵਰ ਅੰਗਰੇਜ਼ਾਂ ਦੇ ਖ਼ਿਲਾਫ਼ ਭਾਰਤੀ ਸ਼ਾਸਕਾਂ ਦੀ ਲੜਾਈ ਦੇ ਤੌਰ 'ਤੇ ਵੇਖਦੇ ਹਨ, ਅਸਲ ਵਿੱਚ ਉਹ ਗ਼ਲਤ ਨਹੀਂ ਹਨ।ਪਰ ਇਹ ਸਵਾਲ ਪੁੱਛਿਆ ਹੀ ਜਾਣਾ ਚਾਹੀਦਾ ਹੈ ਕਿ ਆਖ਼ਰ ਮਹਾਰ ਅੰਗਰੇਜ਼ਾਂ ਦੇ ਨਾਲ ਮਿਲ ਕੇ ਬ੍ਰਾਹਮਣ ਪੇਸ਼ਵਾ ਦੇ ਖ਼ਿਲਾਫ਼ ਕਿਉਂ ਲੜੇ? Image copyright DOUGLAS E. CURRAN/AFP/GETTY IMAGES ਮਹਾਰਾਂ ਲਈ ਇਹ ਅੰਗਰੇਜ਼ਾਂ ਦੀ ਨਹੀਂ ਸਗੋਂ ਆਪਣੇ ਸਨਮਾਨ ਦੀ ਲੜਾਈ ਸੀ। ਇਹ ਉਨ੍ਹਾਂ ਦੇ ਲਈ ਚਿਤਪਾਵਨ ਬ੍ਰਾਹਮਣ ਵਿਵਸਥਾ ਤੋਂ ਬਦਲਾ ਲੈਣ ਦਾ ਇੱਕ ਮੌਕਾ ਸੀ ਕਿਉਂਕਿ ਦੋ ਸੌ ਸਾਲ ਪਹਿਲਾਂ ਪੇਸ਼ਵਾ ਹੁਕਮਰਾਨਾਂ ਨੇ ਮਹਾਰਾਂ ਨੂੰ ਜਾਨਵਰਾਂ ਤੋਂ ਵੀ ਹੇਠਲੇ ਦਰਜੇ ਵਿੱਚ ਰੱਖਿਆ ਸੀ। ਜਾਤ-ਪ੍ਰਬੰਧ ਤੋਂ ਬਾਹਰ ਮੰਨੇ ਗਏ ਅਛੂਤਾਂ ਦੇ ਨਾਲ ਜੋ ਰਵੱਈਆ ਪੁਰਾਣੇ ਭਾਰਤ ਵਿੱਚ ਹੁੰਦਾ ਸੀ, ਉਹੀ ਰਵੱਈਆ ਪੇਸ਼ਵਾ ਹੁਕਮਰਾਨਾਂ ਨੇ ਮਹਾਰਾਂ ਦੇ ਨਾਲ ਕੀਤਾ। ਇਤਿਹਾਸਕਾਰਾਂ ਨੇ ਕਈ ਥਾਵਾਂ 'ਤੇ ਵੇਰਵੇ ਦਿੱਤੇ ਹਨ ਕਿ ਨਗਰ ਵਿੱਚੋਂ ਲੰਘਣ ਵੇਲੇ ਮਹਾਰਾਂ ਨੂੰ ਆਪਣੇ ਲੱਕ ਨਾਲ ਇੱਕ ਝਾੜੂ ਬੰਨ੍ਹ ਕੇ ਚੱਲਣਾ ਪੈਂਦਾ ਸੀ ਤਾਕਿ ਉਨ੍ਹਾਂ ਦੇ ਦੂਸ਼ਿਤ ਅਤੇ ਅਸ਼ੁੱਧ ਪੈਰਾਂ ਦੇ ਨਿਸ਼ਾਨ ਉਨ੍ਹਾਂ ਦੇ ਪਿੱਛੇ ਲਮਕਦੇ ਝਾੜੂ ਨਾਲ ਮਿਟ ਜਾਣ। ਉਨ੍ਹਾਂ ਨੂੰ ਆਪਣੇ ਗਲੇ ਵਿੱਚ ਇੱਕ ਭਾਂਡਾ ਵੀ ਲਮਕਾਉਣਾ ਪੈਂਦਾ ਸੀ ਤਾਕਿ ਉਹ ਉਸ ਵਿੱਚ ਥੁੱਕ ਸਕਣ ਅਤੇ ਉਨ੍ਹਾਂ ਦੇ ਥੁੱਕ ਨਾਲ ਕੋਈ ਸਵਰਨ ਦੂਸ਼ਿਤ ਅਤੇ ਅਸ਼ੁੱਧ ਨਾ ਹੋਵੇ। ਉਹ ਸਵਰਨਾਂ ਦੇ ਖੂਹ ਜਾਂ ਤਲਾਅ ਤੋਂ ਪਾਣੀ ਕੱਢਣ ਬਾਰੇ ਸੋਚ ਵੀ ਨਹੀਂ ਸਕਦੇ ਸਨ। ਬ੍ਰਿਟਿਸ਼ ਈਸਟ ਇੰਡੀਆ ਕੰਪਨੀਇਹ ਪੁਰਾਣੇ ਭਾਰਤ ਤੋਂ ਚਲੇ ਆ ਰਹੇ ਉਹ ਨਿਯਮ ਸਨ ਜਿਨ੍ਹਾਂ ਦੇ ਖ਼ਿਲਾਫ਼ ਬੋਧੀ, ਜੈਨ, ਅਜਿੱਤ ਕੇਸਕੰਬਲਿਨ ਜਾਂ ਮੱਖਲਿਪੁੱਤ ਗੋਸਾਲ ਵਰਗੇ ਭਾਈਚਾਰੇ ਵਾਰ-ਵਾਰ ਵਿਦਰੋਹ ਕਰਦੇ ਰਹੇ, ਪਰ ਹਰ ਵਾਰ ਇਸ ਦਲਿਤ ਵਿਰੋਧੀ ਪ੍ਰਬੰਧ ਨੂੰ ਮੂੜ੍ਹ ਸੁਰਜੀਤ ਕੀਤਾ ਗਿਆ। Image copyright Getty Images ਅਜਿਹੀ ਵਿਵਸਥਾ ਵਿੱਚ ਰਹਿਣ ਵਾਲੇ ਮਹਾਰ ਦਲਿਤ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਫ਼ੌਜ ਵਿੱਚ ਸ਼ਾਮਿਲ ਹੋ ਕੇ ਲੜੇ ਤਾਂ ਉਹ ਪੇਸ਼ਵਾ ਦੇ ਸੈਨਿਕਾਂ ਦੇ ਨਾਲ ਨਾਲ ਚਿਤਪਾਵਨ ਬ੍ਰਾਹਮਣ ਹੁਕਮਰਾਨ ਦੀ ਜ਼ਾਲਮ ਵਿਵਸਥਾ ਦੇ ਖ਼ਿਲਾਫ਼ ਬਦਲਾ ਵੀ ਲੈ ਰਹੇ ਸਨ। ਹੁਣ ਇਸ ਲੜਾਈ ਦੇ ਦੋ ਸੌ ਸਾਲ ਮਨਾਉਣ ਲਈ ਜਦੋਂ 2018 ਦੇ ਪਹਿਲੇ ਦਿਨ ਅਣਗਿਣਤ ਦਲਿਤ ਸੰਗਠਨਾਂ ਦੇ ਹਜ਼ਾਰਾਂ ਲੋਕ ਕੋਰੇਗਾਂਵ ਭੀਮ ਵਿੱਚ ਇਕੱਠਾ ਹੋਣਗੇ ਤਾਂ ਉਹ ਈਸਟ ਇੰਡੀਆ ਕੰਪਨੀ ਦੀਆਂ ਨਹੀਂ ਸਗੋਂ ਵਿਤਕਰੇ 'ਤੇ ਆਧਾਰਿਤ ਬ੍ਰਾਹਮਣਵਾਦੀ ਪੇਸ਼ਵਾ ਵਿਵਸਥਾ ਦੇ ਖ਼ਿਲਾਫ਼ ਦਲਿਤਾਂ ਦੀ ਫ਼ਤਹਿ ਦਾ ਜਸ਼ਨ ਮਨਾ ਰਹੇ ਹੋਣਗੇ। ਜਾਤੀ ਵਿਤਕਰੇ ਦੇ ਸਬੂਤਇਸ ਜਸ਼ਨ ਵਿੱਚ ਸ਼ਾਮਿਲ ਦਲਿਤ ਨੌਜਵਾਨਾਂ ਲਈ ਦੋ ਸੌ ਸਾਲ ਪੁਰਾਣੇ ਇਤਿਹਾਸ ਦੀ ਸਿਰਫ਼ ਸੰਕੇਤਕ ਅਹਿਮੀਅਤ ਹੀ ਹੋਵੇਗੀ, ਪਰ ਜਾਤੀ ਵਿਤਕਰੇ ਦੇ ਸਬੂਤ ਉਨ੍ਹਾਂ ਨੂੰ ਮੌਜੂਦਾ ਦੌਰ ਦੀਆਂ ਅਸਲੀ ਘਟਨਾਵਾਂ ਤੋਂ ਮਿਲ ਰਹੀਆਂ ਹਨ। ਇਹੀ ਅਸਲੀ ਉਦਾਹਰਨਾਂ ਉਨ੍ਹਾਂ ਨੂੰ ਆਪਣੀ ਸਿਆਸਤ ਤੈਅ ਕਰਨ ਵਿੱਚ ਯਕੀਨਨ ਹੀ ਮਦਦ ਕਰਨਗੇ। Image copyright CLASSIC IMAGE ALAMY ਜਿਵੇਂ ਦਲਿਤ ਨੌਜਵਾਨ ਭੁੱਲਿਆ ਨਹੀਂ ਹੈ ਕਿ ਸਹਾਰਨਪੁਰ ਦੇ ਨੌਜਵਾਨ ਦਲਿਤ ਨੇਤਾ ਚੰਦਰਸ਼ੇਖਰ ਆਜ਼ਾਦ 'ਰਾਵਣ' ਨੂੰ ਅਦਾਲਤ ਤੋਂ ਜ਼ਮਾਨਤ ਮਿਲਦੇ ਹੀ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਅਨਾਥ ਸਰਕਾਰ ਨੇ ਉਨ੍ਹਾਂ ਉੱਤੇ ਰਾਸ਼ਟਰੀ ਸੁਰੱਖਿਆ ਕਨੂੰਨ ਲਾ ਦਿੱਤਾ ਤਾਂਕਿ ਉਹ ਜੇਲ੍ਹ ਤੋਂ ਬਾਹਰ ਨਾ ਆ ਸਕੇ। 'ਸੌਂਕਣ' ਤੋਂ ਪਿੱਛਾ ਛੁਡਾਉਣ ਦੇ 33 ਤਰੀਕੇ !ਸਿਆਸਤ, ਸਮਾਜ ਤੇ ਰਿਸ਼ਤਿਆਂ ’ਤੇ ਜੁਗਨੀ ਦੀ ਟਿੱਪਣੀਪਰ ਦੂਜੇ ਪਾਸੇ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਭਾਜਪਾ ਸਰਕਾਰ ਵਾਲੇ ਸੂਬਿਆਂ ਵਿੱਚ ਪਹਿਲੂ ਖ਼ਾਨ ਦੀ ਹੱਤਿਆ ਦੇ ਜੁਰਮ ਵਿੱਚ ਫੜੇ ਗਏ ਛੇ ਲੋਕਾਂ ਉੱਤੇ ਲੱਗੇ ਇਲਜ਼ਾਮ ਵਾਪਸ ਲੈ ਲਈ ਗਏ ਹਨ। ਦਾਦਰੀ ਦੇ ਮੁਹੰਮਦ ਅਖ਼ਲਾਕ ਦੀ ਹੱਤਿਆ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਇੱਕ ਮੁਲਜ਼ਮ ਦੀ ਮੌਤ ਉੱਤੇ ਦੇਸ਼ ਦੇ ਸੱਭਿਆਚਾਰਕ ਮੰਤਰੀ ਮਹੇਸ਼ ਸ਼ਰਮਾ ਨੇ ਉਸ ਨੂੰ ਸ਼ਹੀਦਾਂ ਵਾਲਾ ਆਦਰ ਦਿੱਤਾ। ਮਹਾਰ ਸੈਨਿਕਾਂ ਦੀ ਫ਼ਤਿਹਰਾਜਸਥਾਨ ਦੇ ਰਾਜਸਮੰਦ ਸ਼ਹਿਰ ਵਿੱਚ ਅਫਰਾਜੁੱਦੀਨ ਨੂੰ ਸ਼ਰੇਆਮ ਕਤਲ ਕਰਨ ਵਾਲੇ ਹਿੰਦੂਤਵ ਸਮਰਥਕ ਸ਼ੰਭੁਲਾਲ ਰੈਗਰ ਦੇ ਬਾਰੇ ਵਿੱਚ ਹੁਣ ਪੁਲਿਸ ਕਹਿ ਰਹੀ ਹੈ ਕਿ ਇਹ ਹੱਤਿਆ ਗ਼ਲਤਫ਼ਹਿਮੀ ਵਿੱਚ ਹੋ ਗਈ। ਬਹਾਦੁਰਗੜ ਦੇ ਕੋਲ ਚੱਲਦੀ ਰੇਲਗੱਡੀ ਵਿੱਚ ਕੁੱਟ-ਕੁੱਟ ਕਰ ਮਾਰੇ ਗਏ ਜੁਨੈਦ ਦੇ ਘਰ ਵਾਲੇ ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਹਨ। ਇਸ ਲਈ ਕੋਰੇਗਾਂਵ ਭੀਮਾ ਵਿੱਚ ਮਹਾਰ ਸੈਨਿਕਾਂ ਦੀ ਫ਼ਤਹਿ ਦੇ ਦੋ ਸੌ ਸਾਲ ਪੂਰੇ ਹੋਣ ਦੇ ਜਸ਼ਨ ਵਿੱਚ ਸ਼ਾਮਿਲ ਹੋ ਕੇ ਦਲਿਤ ਦਰਅਸਲ ਅੱਜ ਦੀ ਸਿਆਸਤ ਵਿੱਚ ਆਪਣੀ ਜਗ੍ਹਾ ਭਾਲਣ ਦੇ ਯਤਨਾਂ ਦੇ ਨਾਲ ਨਾਲ ਬ੍ਰਾਹਮਣਵਾਦੀ ਪੇਸ਼ਵਾ ਵਿਵਸਥਾ ਨੂੰ ਆਦਰਸ਼ ਮੰਨਣ ਵਾਲੇ ਹਿੰਦੂਤਵ-ਵਾਦੀ ਵਿਚਾਰਾਂ ਦਾ ਵਿਰੋਧ ਵੀ ਕਰ ਰਹੇ ਹੋਣਗੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 'ਕਿੰਨਰਾਂ ਤੋਂ ਦੁਆਵਾਂ ਤਾਂ ਲਈਆਂ ਨੇ ਪਰ ਗੁਰੂ ਵਜੋਂ ਪਹਿਲੀ ਵਾਰ ਦੇਖਿਆ' 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46796222 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਲਕਸ਼ਮੀ ਨਾਰਾਇਣ ਤ੍ਰਿਪਾਠੀ ਵਰਗੇ ਕਿੰਨਰ ਗੁਰੂ ਇਸ ਸ਼ੋਭਾ ਯਾਤਰਾ ਨੂੰ ਤਬਦੀਲੀ ਵੱਲ ਇੱਕ ਕਦਮ ਵਜੋਂ ਦੇਖ ਰਹੇ ਹਨ। ਇਲਾਹਾਬਾਦ ਵਿੱਚ ਸ਼ੁਰੂ ਹੋਣ ਵਾਲੇ ਮਹਾਂ ਕੁੰਭ ਤੋਂ ਪਹਿਲਾਂ ਕਿੰਨਰ ਧਰਮ ਗੁਰੂਆਂ ਦੀ ਅਗਵਾਈ ਵਿੱਚ ਇਤਿਹਾਸਕ ਸ਼ੋਭਾ-ਯਾਤਰਾ ਕੱਢੀ ਗਈ ਅਤੇ ਸ਼ਹਿਰ ਨਿਵਾਸੀ ਇਨ੍ਹਾਂ ਧਰਮ ਗੁਰੂਆਂ ਦੇ ਆਸ਼ੀਰਵਾਦ ਹਾਸਲ ਕਰਨ ਪਹੁੰਚੇ।ਇਸ ਬਾਰੇ ਪੇਸ਼ ਹੈ ਫੋਟੋ ਪੱਤਰਕਾਰ ਅੰਕਿਤ ਸ਼੍ਰੀਨਿਵਾਸ ਦੀ ਰਿਪੋਰਟਇਲਾਹਾਬਾਦ ਵਿੱਚ ਕੁੰਭ ਮੇਲਾ 15 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ 4 ਮਾਰਚ ਤੱਕ ਚੱਲੇਗਾ। ਇਹ ਹਿੰਦੂਆਂ ਦਾ ਦੁਨੀਆਂ ਵਿੱਚ ਕਿਤੇ ਵੀ ਹੋਣ ਵਾਲਾ ਸਭ ਤੋਂ ਵੱਡਾ ਇਕੱਠ ਹੈ ਜੋ ਸਦੀਆਂ ਤੋਂ ਕੁਝ ਸਾਲਾਂ ਦੇ ਵਕਫੇ ਦੇ ਬਾਅਦ ਹੁੰਦਾ ਹੈ।ਹਿੰਦੂ ਰਵਾਇਤ ਮੁਤਾਬਕ ਗੰਗਾ ਨਦੀ ਦੇ ਕੰਢੇ ਵਸੇ ਚਾਰ ਸ਼ਹਿਰਾਂ ਵਿੱਚ ਵਾਰੋ-ਵਾਰੀ ਇਹ ਮੇਲਾ ਜੁੜਦਾ ਹੈ। ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਕੁੰਭ ਦੇ ਦਿਨਾਂ ਵਿੱਚ ਗੰਗਾ ਨਦੀ ਦਾ ਇਸ਼ਨਾਨ ਕਰਨ ਨਾਲ ਪਾਪਾਂ ਤੋਂ ਮੁਕਤੀ ਮਿਲਦੀ ਹੈ। ਇਸ ਕਾਰਨ ਲੱਖਾਂ ਸ਼ਰਧਾਲੂ ਤਾਂ ਮਹਿਜ਼ ਇਸ ਇਸ਼ਨਾਨ ਦੇ ਮੰਤਵ ਨਾਲ ਹੀ ਇਸ ਮੇਲੇ ਵਿੱਚ ਪਹੁੰਚਦੇ ਹਨ।ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ 'ਆਪ' ਛੱਡਣ ਤੋਂ ਬਾਅਦ ਸੁਖਪਾਲ ਖਹਿਰਾ ਦਾ ਕੀ ਬਣੇਗਾ?ਹਿੰਦੂ ਧਰਮ ਦੇ 13 ਅਖਾੜਿਆਂ ਦੇ ਸਾਧੂ ਇਸ ਮੇਲੇ ਵਿੱਚ ਆਪਣੇ ਆਖਾੜਾ ਮੁਖੀਆਂ ਦੀ ਅਗਵਾਈ ਵਿੱਚ ਇੱਥੇ ਪਹੁੰਚਦੇ ਹਨ। ਸਜੇ ਹੋਏ ਰਥਾਂ ’ਤੇ ਬੈਠੇ ਇਨ੍ਹਾਂ ਗੁਰੂਆਂ ਦੀਆਂ ਸ਼ੋਭਾ-ਯਾਤਰਾਵਾਂ ਕੁੰਭ ਦੀ ਖ਼ਾਸ ਖਿੱਚ ਹੁੰਦੀਆਂ ਹਨ ਅਤੇ ਲੋਕ ਸਾਧੂਆਂ ਤੇ ਸਾਧਵੀਆਂ ਦੇ ਦਰਸ਼ਨ ਕਰਨ ਪਹੁੰਚਦੇ ਹਨ। ਐਤਵਾਰ ਦੀ ਸ਼ੋਭਾ ਯਾਤਰਾ ਇਨ੍ਹਾਂ ਰਵਾਇਤੀ ਸ਼ੋਭਾ ਯਾਤਰਵਾਂ ਵਰਗੀ ਹੀ ਸੀ ਜਿਵੇਂ— ਬੈਂਡ ਬਾਜਾ, ਊਠ- ਘੋੜੇ ਅਤੇ ਜਾਹੋ-ਜਲਾਲ ਪਰ ਇਸ ਦੀ ਅਗਵਾਈ ਕਰ ਰਹੇ ਗੁਰੂ—ਕਿੰਨਰ ਸਨ।ਇੱਕ ਅਨੁਮਾਨ ਮੁਤਾਬਕ ਭਾਰਤ ਵਿੱਚ ਲਗਪਗ 20 ਲੱਖ ਕਿੰਨਰ ਹਨ ਪਰ ਸੁਪਰੀਮ ਕੋਰਟ ਨੇ ਕਿੰਨਰਾਂ ਨੂੰ ਸਾਲ 2014 ਦੇ ਇੱਕ ਇਤਿਹਾਸਕ ਫੈਸਲੇ ਰਾਹੀਂ ਤੀਸਰੇ ਲਿੰਗ ਦਾ ਦਰਜਾ ਦਿੱਤਾ ਹੈ।ਸਾਲ 2018 ਵਿੱਚ ਸੁਪਰੀਮ ਕੋਰਟ ਨੇ ਬਰਤਾਨਵੀ ਰਾਜ ਦੇ ਇੱਕ ਕਾਨੂੰਨ ਨੂੰ ਦਰਕਿਨਾਰ ਕਰਦਿਆਂ ਹਮਜਿਣਸੀ ਸੈਕਸ ਨੂੰ ਮਾਨਤਾ ਦਿੱਤੀ ਸੀ। ਕਿੰਨਰ ਆਖਾੜੇ ਦੀ ਮਹੰਤ ਲਕਸ਼ਮੀ ਨਾਰਾਇਣ ਤ੍ਰਿਪਾਠੀ ਨੇ ਟ੍ਰਾਂਸਜੈਂਡਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ, ""ਇਹ ਸਭ ਮਹੱਤਵਪੂਰਨ ਜਿੱਤਾਂ ਸਨ ਪਰ ਸਾਨੂੰ ਸਮਾਜਿਕ ਮਾਨਤਾ ਦਿਵਾਉਣਾ ਅਤੇ ਕੁੰਭ ਮੇਲੇ ਵਿੱਚ ਸਾਡੀ ਹਾਜ਼ਰੀ ਇਸੇ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।""ਟ੍ਰਾਂਸਜੈਂਡਰ ਲੋਕਾਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਸੰਗਠਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਪ੍ਰਾਚੀਨ ਹਿੰਦੂ ਧਰਮ ਗ੍ਰੰਥਾਂ ਵਿੱਚ ਟ੍ਰਾਂਸਜੈਂਡਰਾਂ ਦਾ ਵਰਨਣ ਮਿਲਦਾ ਹੈ- ਕਈ ਦੇਵੀਆਂ ਅਤੇ ਦੇਵਤੇ ਟ੍ਰਾਂਸਜੈਂਡਰ ਹਨ।ਪਰ ਫਿਰ ਵੀ ਭਾਈਚਾਰਾ ਸਮਾਜ ਤੋਂ ਇੱਕ ਛੇਕੀ ਹੋਈ ਜ਼ਿੰਦਗੀ ਜਿਊਣ ਲਈ ਮਜਬੂਰ ਹੈ ਅਤੇ ਉਨ੍ਹਾਂ ਨੂੰ ਆਪਣੀ ਲਿੰਗਕ ਪਛਾਣ ਕਾਰਨ ਸੰਘਰਸ਼ ਕਰਨਾ ਪੈ ਰਿਹਾ ਹੈ।ਕਿੰਨਰ ਅਖਾੜੇ ਦੇ ਮੈਂਬਰ ਅਥਰਵ, ਆਪਣੇ ਪਹਿਲੇ ਨਾਮ ਨਾਲ ਹੀ ਜਾਣਿਆ ਜਾਣਾ ਚਾਹੁੰਦੇ ਹਨ। ਉਨ੍ਹਾ ਕਿਹਾ, ""ਜੇ ਔਰਤਾਂ ਅਤੇ ਮਰਦਾਂ ਲਈ ਵੱਖੋ-ਵੱਖਰੇ 13 ਅਖਾੜੇ ਹੋ ਸਕਦੇ ਹਨ ਤਾਂ ਟ੍ਰਾਂਸਜੈਂਡਰਾਂ ਲਈ ਇੱਕ ਵੱਖਰਾ ਅਖਾੜਾ ਕਿਉਂ ਨਹੀਂ ਹੋ ਸਕਦਾ?"" ਪਰ ਇਹ ਰਾਹ ਇੰਨੀ ਸੁਖਾਲੀ ਨਹੀਂ ਹੈ। ਦੂਸਰੇ ਅਖਾੜਿਆਂ ਵਾਲੇ ਇਸ ਨੂੰ ਸਹਿਜਤਾ ਨਾਲ ਸਵੀਕਾਰ ਕਰਨ ਵਾਲੇ ਨਹੀਂ ਹਨ।ਜੂਨਾ ਅਖਾੜਾ 13 ਵਿੱਚੋਂ ਸਭ ਤੋਂ ਵੱਡਾ ਅਖਾੜਾ ਹੈ। ਉਨ੍ਹਾਂ ਦੇ ਬੁਲਾਰੇ ਵਿਦਿਆਨੰਦ ਸਰਸਵਤੀ ਨੇ ਕਿਹਾ, ਕੁੰਭ ਵਿੱਚ ਸਾਰਿਆਂ ਦਾ ਸਵਾਗਤ ਹੈ ਅਤੇ ਅਸੀਂ ਕਿੰਨਰਾਂ ਦਾ ਵੀ ਸਵਾਗਤ ਕਰਦੇ ਹਾਂ ਪਰ ਉਨ੍ਹਾਂ ਨੂੰ ਅਖਾੜੇ ਦੀ ਮਾਨਤਾ ਨਹੀਂ ਦਿੱਤੀ ਜਾ ਸਕਦੀ।""""ਜੇ ਕੋਈ ਅਧਿਆਤਮਿਕਤਾ ਦਾ ਪ੍ਰਚਾਰ ਕਰਨਾ ਚਾਹੁੰਦਾ ਹੈ ਤਾਂ ਖ਼ੁਸ਼ੀ ਨਾਲ ਕਰੇ ਪਰ ਉਹ ਕੁਝ ਮਸਲੇ ਸਾਡੇ ’ਤੇ ਛੱਡ ਦੇਣ।’’ ਕੁਝ ਧਾਰਮਿਕ ਆਗੂ ਟ੍ਰਾਂਸਜੈਂਡਰਾਂ ਦੇ ਪੱਖ ਵਿੱਚ ਵੀ ਹਨ।ਇੱਕ ਮੰਦਿਰ ਦੇ ਪੁਜਾਰੀ ਨੇ ਮੈਨੂੰ ਦੱਸਿਆ, ""ਹਿੰਦੂ ਧਰਮ ਨੇ ਹਮੇਸ਼ਾ ਟ੍ਰਾਂਸਜੈਂਡਰਾਂ ਨੂੰ ਹਮੇਸ਼ਾ ਮਾਨਤਾ ਦਿੱਤੀ ਹੈ ਅਤੇ ਉਨ੍ਹਾਂ ਦੀ ਹੋਂਦ ਨੂੰ ਸਵੀਕਾਰ ਕੀਤਾ ਹੈ। ਉਹ ਉਹੀ ਮੰਗ ਰਹੇ ਹਨ ਜੋ ਉਨ੍ਹਾਂ ਦਾ ਬਣਦਾ ਹੱਕ ਵੀ ਹੈ। ਅਸੀਂ ਉਨ੍ਹਾਂ ਨੂੰ ਮਨਾਂ ਕਰੀਏ?""ਇਸ ਤੋਂ ਪਹਿਲਾਂ ਟ੍ਰਾਂਸਜੈਂਡਰ ਅਜਿਹੀ ਸ਼ੋਭਾ ਯਾਤਰਾ ਸਾਲ 2016 ਦੇ ਉੱਜੈਨ ਕੁੰਭ ਵਿੱਚ ਕੱਢ ਚੁੱਕੇ ਹਨ। ਅਥਰਵ ਨੇ ਦੱਸਿਆ, ""ਇਲਾਹਾਬਾਦ (ਜਿਸ ਦਾ ਨਾਂ ਪ੍ਰਯਾਗਰਾਜ ਹੋ ਗਿਆ ਹੈ) ਵਿੱਚ ਅਜਿਹੀ ਸ਼ੋਭਾ ਯਾਤਰਾ ਇਸ ਲਈ ਖ਼ਾਸ ਹੈ ਕਿਉਂਕਿ ਇਹ ਸ਼ਹਿਰ ਹਿੰਦੂ ਧਰਮ ਦੇ ਸਭ ਤੋਂ ਪਵਿੱਤਰ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਇੱਥੋਂ ਦਾ ਕੁੰਭ ਮੇਲਾ ਦੂਸਰਿਆਂ ਤੋਂ ਵੱਡਾ ਅਤੇ ਸ਼ੁੱਭ ਹੈ।""ਕਿੰਨਰ ਅਖਾੜੇ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਾਲ ਦੇ ਕੁੰਭ ਵਿੱਚ ਥਾਂ ਹਾਸਲ ਕਰਨ ਵਿੱਚ ਦੋ ਸਾਲ ਲੱਗ ਗਏ। ਸਾਰੇ ਇਕੱਠਾਂ ਨੂੰ ਆਪਣੇ ਕੈਂਪ ਲਾਉਣ ਲਈ ਮੇਲੇ ਵਿੱਚ ਥਾਂ ਅਲਾਟ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ, ""ਅਸੀਂ ਸਾਡਾ ਵਿਰੋਧ ਕਰਨ ਵਾਲੇ ਅਖਾੜਿਆਂ ਦਾ ਸਵਾਗਤ ਕਰਦੇ ਹਾਂ। ਮੈਨੂੰ ਯਕੀਨ ਹੈ ਕਿ ਇੱਕ ਦਿਨ ਉਹ ਸਮਝ ਲੈਣਗੇ ਕਿ ਹਿੰਦੂ ਧਰਮ ਟ੍ਰਾਂਸਜੈਂਡਰਾਂ ਸਮੇਤ ਸਾਰਿਆਂ ਦਾ ਸਤਿਕਾਰ ਕਰਦਾ ਹੈ।’’""ਫ਼ਿਲਹਾਲ ਸਾਡੀ ਲੜਾਈ ਅਖਾੜੇ ਦੀ ਮਾਨਤਾ ਲੈਣਾ ਨਹੀਂ ਸਗੋਂ ਲੋਕਾਂ ਨੂੰ ਸਾਡੀਆਂ ਧਾਰਮਿਕ, ਅਧਿਆਤਮਿਕ ਅਤੇ ਸਮਾਜਿਕ ਪਛਾਣ ਦਾ ਅਹਿਸਾਸ ਕਰਵਾਉਣਾ ਹੈ। ਲੋਕਾਂ ਦਾ ਇਕੱਠ ਦੇਖ ਕੇ ਸਾਨੂੰ ਲੱਗ ਰਿਹਾ ਹੈ ਕਿ ਅਸੀਂ ਸਹੀ ਹਾਂ।"" ਇਲਾਹਾਬਾਦ ਦੇ ਇੱਕ ਨਾਗਰਿਕ ਨੇ ਦੱਸਿਆ, ""ਅਸੀਂ ਹਮੇਸ਼ਾ ਟ੍ਰਾਂਸਜੈਂਡਰਾਂ ਦਾ ਸਤਿਕਾਰ ਕੀਤਾ ਹੈ ਅਤੇ ਬੱਚੇ ਦੇ ਜਨਮ ਤੋਂ ਲੈ ਕੇ ਵਿਆਹਾਂ ਤੱਕ ਉਨ੍ਹਾਂ ਤੋਂ ਦੁਆਵਾਂ ਲਈਆਂ ਹਨ।""""ਪਰ ਮੈਂ ਉਨ੍ਹਾਂ ਨੂੰ ਗੁਰੂ ਵਜੋਂ ਕਦੇ ਨਹੀਂ ਦੇਖਿਆ ਇਹ ਸਾਡੇ ਲਈ ਇੱਕ ਵਖਰਾ ਅਨੁਭਵ ਹੈ।""ਅਖਾੜੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸ਼ੋਭਾ ਯਾਤਰਾ ਟ੍ਰਾਂਸਜੈਂਡਰਾਂ ਦੇ ਹੱਕਾਂ ਦੀ ਲੜਾਈ ਵਿੱਚ ਇੱਕ ਮੀਲ ਪੱਥਰ ਹੈ। ਫੋਟੋ ਕੈਪਸ਼ਨ ਭਵਾਨੀ ਮਾਂ ਮੁਤਾਬਕ “ਹਜੂਮ ਦੇਖ ਕੇ ਲਗਦਾ ਹੈ ਕਿ ਬਦਲਾਅ ਆ ਸਕਦਾ ਹੈ।” ਇੱਕ ਮੈਂਬਰ ਭਵਾਨੀ ਮਾਂ ਨੇ ਕਿਹਾ, ""ਹਜੂਮ ਦੇਖ ਕੇ ਲਗਦਾ ਹੈ ਕਿ ਬਦਲਾਅ ਆ ਸਕਦਾ ਹੈ।""""ਮੈਂ ਕਦੇ ਨਹੀਂ ਸੀ ਸੋਚਿਆ ਕਿ ਸਾਨੂੰ ਇੰਨੀ ਹਮਾਇਤ ਮਿਲੇਗੀ। ਕੁੰਭ ਨੇ ਸਾਡੇ ਵਿੱਚ ਉਮੀਦ ਜਗਾਈ ਹੈ ਕਿ ਭਵਿੱਖ ਸਾਡੇ ਲਈ ਕੁਝ ਵਧੀਆ ਲੈ ਕੇ ਆਵੇਗਾ। ਅਸੀਂ ਪੀੜ੍ਹੀਆਂ ਤੋਂ ਅਣਦੇਖੀ,ਸ਼ੋਸ਼ਣ ਅਤੇ ਵੱਖਰੇਵਾਂ ਝੱਲਿਆ ਹੈ, ਇਸ ਲਈ ਇਸ ਹਜੂਮ ਦੀ ਸਾਡੇ ਲਈ ਬਹੁਤ ਅਹਿਮੀਅਤ ਹੈ।""ਇੱਕ ਹੋਰ ਵਿਅਕਤੀ ਨੇ ਦੱਸਿਆ, ""ਮੈਨੂੰ ਫ਼ਰਕ ਨਹੀਂ ਪੈਂਦਾ ਕਿ ਗੁਰੂ ਔਰਤ ਹੈ, ਮਰਦ ਹੈ ਜਾਂ ਕਿੰਨਰ ਹੈ। ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਅਜਿਹਾ ਨਹੀਂ ਸੋਚਦੇ ਪਰ ਉਨ੍ਹਾਂ ਦੀ ਸੋਚ ਕੁੰਭ ਆ ਕੇ ਅਤੇ ਕਿੰਨਰ ਅਖਾੜਾ ਦੇਖ ਕੇ ਬਦਲ ਜਾਵੇਗੀ।’’ਇਹ ਵੀ ਪੜ੍ਹੋ:ਇੰਟਰਨੈੱਟ 'ਤੇ ਆਪਣੀ ਬਿਮਾਰੀ ਦਾ ਇਲਾਜ ਲੱਭਣਾ ਕਿੰਨਾ ਸਹੀ ਕਿਹੋ ਜਿਹੇ ਹਨ ਅਨੁਪਮ ਖੇਰ ਦੀ ਫ਼ਿਲਮ ਵਾਲੇ ਮਨਮੋਹਨ ਹਰਿਆਣਾ: ਸਵਾਈਨ ਫਲੂ ਲਈ ਹਾਈ ਅਲਰਟ, ਹੁਣ ਤੱਕ 7 ਮੌਤਾਂ ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਕਰਤਾਰ ਸਿੰਘ ਸਰਾਭਾ ਨੂੰ ਜੱਜ ਨੇ ਕਿਹਾ ਸੀ 'ਸਭ ਤੋਂ ਖ਼ਤਰਨਾਕ' 16 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44233086 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright jasvir shetra/bbc ਫੋਟੋ ਕੈਪਸ਼ਨ ਜੱਦੀ ਘਰ 'ਚ ਲੱਗਿਆ ਕਰਤਾਰ ਸਿੰਘ ਸਰਾਭੇ ਦਾ ਬੁੱਤ ਕਰਤਾਰ ਸਿੰਘ ਸਰਾਭਾ ਬਰਤਾਨਵੀ ਸਰਕਾਰ ਖਿਲਾਫ ਚਲਾਈ ਗਈ ਗ਼ਦਰ ਲਹਿਰ ਦਾ ਮੁੱਖ ਹਿੱਸਾ ਸਨ। ਉਨ੍ਹਾਂ ਦਾ ਜਨਮ 24 ਮਈ 1896 ਵਿੱਚ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ ਹੋਇਆ ਸੀ।1912 ਵਿੱਚ ਉਹ ਅਮਰੀਕਾ ਦੇ ਸਾਨ ਫਰਾਂਸਿਸਕੋ ਪੜ੍ਹਨ ਗਏ ਸਨ ਜਿੱਥੇ ਉਹ ਗ਼ਦਰ ਪਾਰਟੀ ਨਾਲ ਜੁੜੇ।1915 ਵਿੱਚ ਭਾਰਤ ਵਿੱਚ ਵਾਪਸ ਆਏ ਅਤੇ ਬਰਤਾਨਵੀ ਸਰਕਾਰ ਖਿਲਾਫ਼ ਗਦਰ ਦੀ ਤਿਆਰੀ ਕਰਨ ਲੱਗੇ ਪਰ ਸਰਕਾਰ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਪਤਾ ਲੱਗ ਗਿਆ ਅਤੇ 16 ਨਵੰਬਰ 1915 ਵਿੱਚ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈਇਹ ਵੀ ਪੜ੍ਹੋ:ਉਸ 'ਮੈਰਿਜ ਪੈਲੇਸ' ਦੀ ਖ਼ਾਸੀਅਤ ਜਿੱਥੇ ਹੋਇਆ ਰਣਵੀਰ-ਦੀਪਿਕਾ ਦਾ ਵਿਆਹਦਾੜ੍ਹੀ ਨਾਲ ਇਨ੍ਹਾਂ ਸਰਕਾਰਾਂ ਦੀ 'ਦੁਸ਼ਮਣੀ' ਕਿਉਂ ਹੈ ਉਹ ਕਾਰਨ ਜਿਨ੍ਹਾਂ ਕਰਕੇ ਹੁੰਦਾ ਹੈ ਫੇਫੜੇ ਦਾ ਕੈਂਸਰਕਰਤਾਰ ਸਿੰਘ ਸਰਾਭਾ ਦੇ ਪੂਰੇ ਜੀਵਨ ਬਾਰੇ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨੇ ਇਤਿਹਾਸਕਾਰ ਹਰੀਸ਼ ਪੁਰੀ ਨਾਲ ਗੱਲਬਾਤ ਕੀਤੀ ਅਤੇ ਉਸੇ ਗੱਲਬਾਤ 'ਤੇ ਆਧਾਰਿਤ ਹੈ ਕਰਤਾਰ ਸਿੰਘ ਸਰਾਭਾ ਬਾਰੇ ਇਹ ਜਾਣਕਾਰੀ।1. ਕਰਤਾਰ ਸਿੰਘ ਸਰਾਭਾ ਦੀ ਸ਼ਖਸ਼ੀਅਤਕਰਤਾਰ ਸਿੰਘ ਸਰਾਭਾ ਦੀ ਉਮਰ ਕਾਫੀ ਘੱਟ ਸੀ ਜਦੋਂ ਭਾਰਤ ਪਰਤੇ ਸੀ। ਕਰਤਾਰ ਸਿੰਘ ਦੀ ਵਚਨਬੱਧਤਾ ਅਤੇ ਜਜ਼ਬਾ ਕਾਫੀ ਪ੍ਰਭਾਵ ਛੱਡਦਾ ਸੀ। ਗਦਰ ਪਾਰਟੀ ਦੇ ਵੱਡੇ ਆਗੂ ਗ੍ਰਿਫ਼ਤਾਰ ਹੋ ਚੁੱਕੇ ਸੀ ਜੋ ਲੋਕ ਇੱਥੇ ਭਾਰਤ ਆਏ ਸੀ ਉਨ੍ਹਾਂ ਦੇ ਕੰਮ ਨੂੰ ਪੂਰੀ ਤਰੀਕੇ ਨਾਲ ਤੈਅ ਯੋਜਨਾ ਤਹਿਤ ਪੂਰਾ ਕਰਨਾ ਕਰਤਾਰ ਸਿੰਘ ਸਰਾਭਾ ਦੀ ਜ਼ਿੰਮਵਾਰੀ ਸੀ। Image copyright Getty Images ਫੋਟੋ ਕੈਪਸ਼ਨ ਕਰਤਾਰ ਸਿੰਘ ਸਰਾਭਾ ਆਪਣੀ ਭਾਰਤ ਫੇਰੀ ਦੌਰਾਨ ਕਈ ਛਾਉਣੀਆਂ ਵਿੱਚ ਪ੍ਰਚਾਰ ਲਈ ਗਏ ਸੀ ਕਰਤਾਰ ਸਿੰਘ ਵਿੱਚ ਹਿੰਮਤ ਬਹੁਤ ਸੀ ਅਤੇ ਉਨ੍ਹਾਂ ਨੇ ਕਈ ਥਾਂਵਾਂ ਦੀ ਯਾਤਰਾ ਕੀਤੀ ਸੀ। ਉਹ ਲੋਕਾਂ ਦਾ ਇਕੱਠ ਕਰਦੇ ਅਤੇ ਉਨ੍ਹਾਂ ਨੂੰ ਯੋਜਨਾਵਾਂ ਬਾਰੇ ਜਾਣਕਾਰੀ ਦਿੰਦੇ ਸੀ।ਕਰਤਾਰ ਸਿੰਘ ਪੂਰੇ ਤਰੀਕੇ ਨਾਲ ਮੋਬਲਾਈਜ਼ ਸ਼ਖਸ ਸੀ ਅਤੇ ਆਪਣੇ ਸਾਥੀਆਂ ਵਿੱਚ ਉਨ੍ਹਾਂ ਦਾ ਕਾਫੀ ਸਤਕਾਰ ਸੀ ਅਤੇ ਉਹ ਕਿਸੇ ਵੀ ਤਰੀਕੇ ਦੀ ਕੁਰਬਾਨੀ ਦੇਣ ਨੂੰ ਤਿਆਰ ਸਨ।ਜਦੋਂ ਭਗਤ ਸਿੰਘ ਦੇ ਹੱਕ 'ਚ ਬੋਲੇ ਸਨ ਜਿਨਾਹ ਭਗਤ ਸਿੰਘ ਨੂੰ 'ਸ਼ਹੀਦ' ਦਾ ਦਰਜਾ ਕਿਉਂ ਨਹੀਂ ਦੇ ਸਕਦੀ ਪੰਜਾਬ ਸਰਕਾਰਭਗਤ ਸਿੰਘ ਦਾ ਕਾਂਗਰਸ ਨਾਲ ਕੀ ਰਿਸ਼ਤਾ ਸੀ?ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਤਸਵੀਰਾਂ2. ਗ਼ਦਰ ਪਾਰਟੀ ਨਾਲ ਕਿਵੇਂ ਜੁੜੇ?ਜਦੋਂ ਅਮਰੀਕਾ ਵਿੱਚ ਐਸੋਸੀਏਸ਼ਨ ਬਣੀ ਤਾਂ ਉਸ ਵੇਲੇ ਬਾਕੀਆਂ ਦੇ ਨਾਲ ਕਰਤਾਰ ਸਿੰਘ ਸਰਾਭਾ ਵੀ ਉੱਥੇ ਸੀ। ਭਾਵੇਂ ਉਸ ਵੇਲੇ ਉਹ ਮੁੱਖ ਲੀਡਰਾਂ ਵਿੱਚ ਨਹੀਂ ਸੀ ਪਰ ਫਿਰ ਵੀ ਲਾਲਾ ਹਰਦਿਆਲ ਨੇ ਸਰਾਭਾ ਬਾਰੇ ਬਾਕੀ ਲੋਕਾਂ ਨੂੰ ਦੱਸਿਆ ਸੀ।ਇਹ ਗੱਲ ਉਸ ਵੇਲੇ ਦੀ ਹੈ ਜਦੋਂ ਗ਼ਦਰ ਪਾਰਟੀ ਦੀ ਨੀਂਹ ਰੱਖੀ ਗਈ ਸੀ। ਲਾਲਾ ਹਰਦਿਆਲ ਨੇ ਉੱਥੇ ਦੱਸਿਆ ਕਿ ਕਰਤਾਰ ਸਿੰਘ ਅਤੇ ਜਗਤ ਰਾਮ ਨੇ ਸਟਾਕਟਨ ਦੇ ਨੇੜੇ ਇੱਕ ਅਜਿਹੀ ਮੀਟਿੰਗ ਦਾ ਪ੍ਰਬੰਧ ਕੀਤਾ ਹੈ ਜਿੱਥੇ ਉਨ੍ਹਾਂ ਨੇ ਹਿੰਦੁਸਤਾਨ ਤੋਂ ਆਏ ਪ੍ਰਵਾਸੀਆਂ ਵਿਚਾਲੇ ਸਿਆਸੀ ਚੇਤਨਾ ਦਾ ਮੁੱਢ ਬੰਨਿਆ ਸੀ। Image copyright VANCOUVER PUBLIC LIBRARY ਫੋਟੋ ਕੈਪਸ਼ਨ 1914 ਵਿੱਚ ਕੈਨੇਡਾ ਤੋਂ ਭਾਰਤ ਪਹੁੰਚੇ ਕੌਮਾਗਾਟਾਮਾਰੂ ਜਹਾਜ਼ ਦੇ ਯਾਤਰੀਆਂ ਨੂੰ ਵੀ ਕੋਲਕਤਾ ਵਿੱਚ ਪੁੱਛਗਿੱਛ ਤੇ ਪਛਾਣ ਲਈ ਕਾਫੀ ਦੇਰ ਰੋਕਿਆ ਸੀ ਲਾਲਾ ਹਰਦਿਆਲ ਨੂੰ ਇਹ ਅਹਿਸਾਸ ਸੀ ਕਿ ਇਹ ਨੌਜਵਾਨ ਮੁੰਡਾ ਕਾਫੀ ਹਿੰਮਤੀ ਹੈ। ਇਸ ਨਾਲ ਸਾਰਿਆਂ ਨੂੰ ਇਹ ਸਮਝ ਆ ਚੁੱਕੀ ਸੀ ਕਿ ਲਾਲਾ ਹਰਦਿਆਲ ਦੇ ਕੰਮ ਸ਼ੁਰੂ ਕਰਦਿਆਂ ਹੀ ਕਰਤਾਰ ਸਿੰਘ ਸਰਾਭਾ ਇੱਕ ਅਹਿਮ ਰੋਲ ਅਦਾ ਕਰਨਗੇ।ਜਦੋਂ ਗ਼ਦਰ ਅਖ਼ਬਾਰ ਦੀ ਛਪਾਈ ਸ਼ੁਰੂ ਹੁੰਦੀ ਹੈ ਉਸ ਵਿੱਚ ਲਾਲਾ ਹਰਦਿਆਲ ਦੇ ਨਾਲ ਸਭ ਤੋਂ ਪਹਿਲੇ ਬੰਦਿਆਂ ਵਿੱਚ ਜਗਤ ਰਾਮ, ਕਰਤਾਰ ਸਿੰਘ ਸਰਾਭਾ ਤੇ ਅਮਰ ਸਿੰਘ ਰਾਜਪੂਤ ਸ਼ਾਮਿਲ ਸਨ।ਕਰਤਾਰ ਸਿੰਘ ਸਰਾਭਾ ਦੇ ਸਾਰੇ ਸਾਥੀਆਂ ਦਾ ਕਹਿਣਾ ਸੀ ਕਿ ਉਹ ਕਾਫੀ ਮਿਹਨਤੀ ਅਤੇ ਸਿਦਕੀ ਸੀ। ਉਨ੍ਹਾਂ ਮੁਤਾਬਿਕ ਕਰਤਾਰ ਸਿੰਘ ਸਰਾਭਾ ਕਾਫੀ ਮਖੌਲੀਆ ਅਤੇ ਹਸਮੁੱਖ ਸੀ ਇਸ ਲਈ ਲੋਕਾਂ ਨੂੰ ਸਰਾਭਾ ਨਾਲ ਪਿਆਰ ਵੀ ਬਹੁਤ ਸੀ ਅਤੇ ਲੋਕ ਉਨ੍ਹਾਂ ਦੀ ਕਦਰ ਵੀ ਕਰਦੇ ਸੀ।ਭਗਤ ਸਿੰਘ ਦੀ ਜ਼ਿੰਦਗੀ ਦੇ ਅਖ਼ੀਰਲੇ 12 ਘੰਟੇ85 ਸਾਲ ਬਾਅਦ ਕਿਵੇਂ ਲੱਭੀ ਗਈ ਭਗਤ ਸਿੰਘ ਦੀ ਪਿਸਤੌਲ?3. ਭਾਰਤ ਵਿੱਚ ਲਹਿਰ ਬਾਰੇ ਭੂਮਿਕਾਬਰਤਾਨਵੀ ਸਰਕਾਰ ਨੇ ਇੱਕ ਆਰਡੀਨੈਂਸ ਪਾਸ ਕਰਕੇ ਵਿਦੇਸ਼ ਤੋਂ ਆਉਂਦੇ ਭਾਰਤੀਆਂ ਦੀ ਜਾਂਚ ਨੂੰ ਜ਼ਰੂਰੀ ਕਰ ਦਿੱਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਅਜਿਹਾ ਕੋਈ ਭਾਰਤੀ ਆਜ਼ਾਦ ਨਾ ਘੁੰਮੇ ਜਿਸਦਾ ਕੋਈ ਸਿਆਸੀ ਮੁੱਦਾ ਹੋਵੇ। ਇਸ ਲਈ ਕੋਲਕਤਾ ਦੇ ਬੰਦਰਗਾਹ 'ਤੇ ਜਦੋਂ ਜਹਾਜ਼ ਪਹੁੰਚਦਾ ਤਾਂ ਸਾਰੇ ਭਾਰਤੀਆਂ ਦੀ ਜਾਂਚ ਹੁੰਦੀ ਸੀ। Image copyright Elvis ਫੋਟੋ ਕੈਪਸ਼ਨ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਦੇ ਸੀ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਸੀਆਈਡੀ ਕੋਲ ਸਾਰੀ ਜਾਣਕਾਰੀ ਹੁੰਦੀ ਸੀ ਕਿਉਂਕਿ ਗ਼ਦਰ ਪਾਰਟੀ ਨਾਲ ਜੁੜੇ ਲੋਕ ਖੁੱਲ੍ਹੇਆਮ ਆਪਣੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਦੱਸਦੇ ਸੀ।ਇਸ ਲਈ ਜਦੋਂ ਵੀ ਜਹਾਜ਼ ਉਤਰਦਾ ਸੀ ਤਾਂ ਉਹ ਅਜਿਹੇ ਭਾਰਤੀਆਂ ਨੂੰ ਫੜ੍ਹ ਲੈਂਦੇ ਸੀ ਪਰ ਫਿਰ ਵੀ ਕਾਫੀ ਗ਼ਦਰੀ ਲੋਕ ਬਚਦੇ ਬਚਾਉਂਦੇ ਪੰਜਾਬ ਵੱਲ ਪਹੁੰਚ ਗਏ ਸੀ। ਉਨ੍ਹਾਂ ਸਾਰਿਆਂ ਨੂੰ ਇਕੱਠੇ ਕਰਨਾ ਅਤੇ ਜਥੇਬੰਦ ਕਰਨਾ ਕਰਤਾਰ ਸਿੰਘ ਸਰਾਭਾ ਦਾ ਕੰਮ ਸੀ।ਭਾਰਤ ਪਹੁੰਚ ਕੇ ਕਰਤਾਰ ਸਿੰਘ ਸਰਾਭਾ ਕੋਲ ਸਭ ਤੋਂ ਵੱਡੀ ਸਮੱਸਿਆ ਸੀ ਕਿ ਉਹ ਕਰਨ ਕੀ। Image copyright jasvir shetra/BBC ਫੋਟੋ ਕੈਪਸ਼ਨ ਪਿੰਡ ਸਰਾਭਾ ਵਿੱਚ ਕਰਤਾਰ ਸਿੰਘ ਦਾ ਜੱਦੀ ਪਿੰਡ ਉਨ੍ਹਾਂ ਦੇ ਕੋਲ ਪੈਸੇ ਸਨ ਅਤੇ ਨਾ ਹੀ ਲੜਨ ਵਾਸਤੇ ਹਥਿਆਰ ਸਨ ਅਤੇ ਨਾ ਹੀ ਕੋਈ ਪ੍ਰੇਰਨਾ ਦੇਣ ਵਾਲਾ ਸਾਹਿਤ ਜਾਂ ਸੰਪਕਰ ਕਰਨ ਦਾ ਕੋਈ ਢਾਂਚਾ ਮੌਜੂਦ ਸੀ ਇਸ ਲਈ ਸਾਰੀ ਯੋਜਨਾ ਕਰਤਾਰ ਸਿੰਘ ਨੂੰ ਹੀ ਬਣਾਉਣੀ ਪੈਂਦੀ ਸੀ।ਭਾਵੇਂ ਬੰਗਾਲ ਦੇ ਇਨਕਲਾਬੀਆਂ ਕੋਲ ਪਹੁੰਚ ਕਰਨੀ ਹੋਵੇ, ਜਾਂ ਰਾਸ਼ ਬਿਹਾਰੀ ਬੋਸ ਵਰਗੇ ਇਨਕਲਾਬੀਆਂ ਨੂੰ ਪੰਜਾਬ ਲਿਆਉਣ ਹੋਵੇ ਜਾਂ ਇਹ ਫੈਸਲਾ ਕਰਨਾ ਹੋਵੇ ਕਿ ਫੰਡ ਇਕੱਠਾ ਕਰਨ ਦੇ ਲਈ ਕੁਝ ਅਮੀਰ ਲੋਕਾਂ ਦੇ ਘਰਾਂ ਵਿੱਚ ਡਕੈਤੀਆਂ ਕੀਤੀਆਂ ਜਾਣ, ਇਹ ਸਾਰੇ ਫੈਸਲੇ ਕਰਤਾਰ ਸਿੰਘ ਸਰਾਭਾ ਵੱਲੋਂ ਹੀ ਲਏ ਗਏ ਸਨ।ਹਥਿਆਰਾਂ ਦੀ ਖਰੀਦ ਕਿੱਥੋਂ ਹੋ ਸਕਦੀ ਹੈ ਜਾਂ ਹਥਿਆਰਾਂ ਜਾਂ ਬੰਬ ਕਿਵੇਂ ਬਣਾਏ ਜਾ ਸਕਦੇ ਹੈ ਇਹ ਸਾਰੇ ਫੈਸਲੇ ਕਰਤਾਰ ਸਿੰਘ ਸਰਾਭਾ ਵੱਲੋਂ ਹੀ ਕੀਤੇ ਕੀਤੇ ਜਾ ਰਹੇ ਸੀ। ਗਦਰ ਲਹਿਰ ਨਾਲ ਜੁੜੇ ਸਾਰੇ ਲੋਕ ਸਹੀ ਜਾਣਕਾਰੀ ਤੇ ਸਰੋਤਾਂ ਲਈ ਕਰਤਾਰ ਸਿੰਘ 'ਤੇ ਹੀ ਨਿਰਭਰ ਸਨ। 4. ਸਾਵਰਕਰ ਨੂੰ ਕਿਉਂ ਮੰਨਦੇ ਸੀ ਆਦਰਸ਼?ਗਦਰ ਮੂਵਮੈਂਟ ਦੀ ਸ਼ੁਰੂਆਤੀ ਸੋਚ ਵੀਡੀ ਸਾਵਰਕਰ ਦੀ ਕਿਤਾਬ ਵਾਰ ਆਫ ਇੰਡੀਪੈਨਡੈਂਸ 1857 'ਤੇ ਆਧਿਰਤ ਹੈ। ਉਸ ਕਿਤਾਬ ਵਿੱਚ ਦੱਸਿਆ ਗਿਆ ਸੀ ਕਿ ਹਰ ਫਿਰਕੇ ਦੇ ਲੋਕਾਂ ਨੇ ਖੁਦ ਨੂੰ ਅੰਗਰੇਜ਼ਾਂ ਦੇ ਖਿਲਾਫ ਜਥੇਬੰਦ ਕੀਤਾ ਸੀ ਅਤੇ ਇਹ ਪਹਿਲਾ ਕਦਮ ਸੀ ਅਤੇ ਹੁਣ ਦੂਜੇ ਕਦਮ ਦੀ ਲੋੜ ਹੈ।1857 ਦੇ ਗਦਰ ਦੇ ਨਾਇਕਾਂ ਦਾ ਜ਼ਿਕਰ ਗ਼ਦਰ ਦੇ ਸਾਹਿਤ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਇਸ ਲਈ ਸਾਵਰਕਰ ਉਨ੍ਹਾਂ ਦੇ ਲਈ ਉਹ ਸ਼ਖਸ ਸੀ ਜਿਸਨੇ ਇਹ ਕਿਤਾਬ ਲਿਖੀ ਸੀ ਅਤੇ ਲਾਲਾ ਹਰਦਿਆਲ ਉਸ ਤੋਂ ਕਾਫੀ ਪ੍ਰਭਾਵਿਤ ਸਨ।ਲਾਜ਼ਮੀ ਤੌਰ 'ਤੇ ਉਸ ਵੇਲੇ ਸਾਵਰਕਰ ਇੱਕ ਮੰਨੇ-ਪਰਮੰਨੇ ਇਨਕਲਾਬੀ ਸਨ। ਭਾਵੇਂ ਬਾਅਦ ਵਿੱਚ ਸਾਵਰਕਰ ਦੇ ਵਿਚਾਰ ਬਦਲੇ ਉਹ ਹਿੰਦੁਤਵ ਦੇ ਸਕੌਲਰ ਬਣੇ। ਉਨ੍ਹਾਂ ਨੇ ਅੰਗਰੇਜ਼ਾਂ ਤੋਂ ਮੁਆਫੀ ਮੰਗੀ ਪਰ ਇਹ ਕਹਾਣੀ ਬਾਅਦ ਦੀ ਹੈ। ਗਦਰ ਮੂਵਮੈਂਟ ਵੇਲੇ ਉਨ੍ਹਾਂ ਦੀ ਕਾਫੀ ਇੱਜ਼ਤ ਸੀ। ਸਾਵਰਕਰ ਦੇ ਸਾਹਿਤ ਨਾਲ ਉਹ ਕਾਫੀ ਪ੍ਰਭਾਵਿਤ ਸਨ ਅਤੇ ਉਸ ਕਿਤਾਬ ਦੇ ਹਿੱਸੇ ਕਿਸ਼ਤਾਂ ਵਿੱਚ ਗ਼ਦਰ ਅਖ਼ਬਾਰ ਵਿੱਚ ਵੀ ਛਪਦੇ ਸਨ।5. 'ਫਿਰ ਜਨਮ ਲੈ ਕੇ ਲੜਾਂਗਾ'ਲਾਹੌਰ ਕਾਂਸਪਰੇਸੀ ਕੇਸ ਤਹਿਤ ਕਰਤਾਰ ਸਿੰਘ ਸਰਾਭਾ ਸਣੇ 24 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ 17 ਲੋਕਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ ਸੀ। ਜੱਜ ਨੇ ਕਰਤਾਰ ਸਿੰਘ ਸਰਾਭਾ ਨੂੰ ਵੀ ਕਿਹਾ, ""ਜੇ ਤੂੰ ਮੁਆਫੀ ਮੰਗ ਲਏ ਤਾਂ ਅਸੀਂ ਤੇਰੀ ਸਜ਼ਾ ਮੁਆਫ ਕਰ ਸਕਦੇ ਹਾਂ ਕਿਉਂਕਿ ਤੇਰੀ ਉਮਰ ਵੀ ਛੋਟੀ ਹੈ।'' ਤਾਂ ਕਰਤਾਰ ਸਿੰਘ ਸਰਾਭਾ ਨੇ ਕਿਹਾ, ""ਮੈਂ ਤਾਂ ਇਸੇ ਕੰਮ ਲਈ ਇੱਥੇ ਆਇਆ ਹਾਂ ਅਤੇ ਜੇ ਮਰਾਂ ਵੀ ਤਾਂ ਮੇਰੀ ਇੱਛਾ ਹੈ ਕਿ ਫਿਰ ਜਨਮ ਲੈ ਕੇ ਭਾਰਤ ਦੀ ਆਜ਼ਾਦੀ ਲਈ ਲੜਾਂ ਤੇ ਫਿਰ ਆਪਣੀ ਜਾਨ ਦੇਵਾਂ।''ਜੱਜ ਨੇ ਵੀ ਕਿਹਾ ਸੀ ਕਿ ਇਸ ਕੇਸ ਦੇ 61 ਮੁਲਜ਼ਮਾਂ ਵਿੱਚੋਂ ਸਭ ਤੋਂ ਖ਼ਤਰਨਾਕ ਕਰਤਾਰ ਸਿੰਘ ਸਰਾਭਾ ਹੈ ਇਸ ਲਈ ਉਸਦੀ ਫਾਂਸੀ ਦੀ ਸਜ਼ਾ ਮੁਆਫ ਨਹੀਂ ਕੀਤੀ ਜਾ ਸਕਦੀ। ਇਸੇ ਕਾਰਨ ਕਰਕੇ ਕਰਤਾਰ ਸਿੰਘ ਨੂੰ ਫਾਂਸੀ ਦਿੱਤੀ ਗਈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਪਿਛਲੇ ਹਫ਼ਤੇ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਫਲਾਈਟ ਦੀ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਅਤੇ ਤਿੰਨ ਮੁਸਾਫ਼ਰ ਜ਼ਖਮੀ ਹੋ ਗਏ। ਅਜਿਹਾ ਹੀ ਇੱਕ ਹਾਦਸਾ ਸਾਊਥ ਵੈਸਟ ਏਅਰਲਾਈਂਸ ਵਿੱਚ ਵਾਪਰਿਆ ਸੀ। ਦੇਖੋ ਫਲਾਈਟ ਦੌਰਾਨ ਦਿੱਤੇ ਸੁਰੱਖਿਆ ਨੇਮਾਂ ਵੱਲ ਧਿਆਨ ਦੇਣਾ ਕਿਉਂ ਜ਼ਰੂਰੀ ਹੈ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਲੂ ਵ੍ਹੇਲ ਗੇਮ ਤੋਂ ਬਾਅਦ ਜਾਨਲੇਵਾ ਮੋਮੋ ਚੈਲੇਂਜ ਤੋਂ ਇੰਜ ਬਚੋ 2 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45382507 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright UIDI / ਫੋਟੋ ਕੈਪਸ਼ਨ ਮੋਮੋ ਚੈਲੇਂਜ ਲਈ ਮੈਸੇਜ ਭੇਜਣ ਵਾਲਾ ਸ਼ਖਸ ਆਪਣੀ ਤਸਵੀਰ ਵਜੋਂ ਡਰਾਉਣੀ ਤਸਵੀਰ ਭੇਜਦਾ ਹੈ ਇੱਕ ਡਰਾਉਣੀ ਤਸਵੀਰ, ਦੋ ਵੱਡੀਆਂ-ਵੱਡੀਆਂ ਅੱਖਾਂ, ਪੀਲਾ ਰੰਗ, ਡਰਾਉਣੀ ਮੁਸਕਰਾਹਟ ਤੇ ਟੇਢੀ ਨੱਕ। ਵਟੱਸਐਪ ਮੈਸੇਜ 'ਤੇ ਕਿਸੇ ਅਣਜਾਨ ਨੰਬਰ ਤੋਂ ਇਹ ਤਸਵੀਰ ਆਏ ਤਾਂ ਸਭਲ ਜਾਓ, ਜਵਾਬ ਨਾ ਦਿਉ। ਦਰਅਸਲ ਇਹ ਤਸਵੀਰ ਇੱਕ ਗੈਮ ਚੈਲੇਂਜ ਦਾ ਹਿੱਸਾ ਹੋ ਸਕਦੀ ਹੈ ਜੋ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਹੈ।ਇਸ ਗੇਮ-ਚੈਲੇਂਜ ਦਾ ਨਾਮ ਹੈ - ਮੋਮੋ ਚੈਲੇਂਜ। ਇਹ ਇੱਕ ਮੋਬਾਈਲ ਗੇਮ ਹੈ ਜੋ ਸਾਡੇ ਦਿਮਾਗ ਨਾਲ ਖੇਡਦੀ ਹੈ, ਡਰ ਦਾ ਮਹੌਲ ਬਣਾਉਂਦੀ ਹੈ ਤੇ ਫਿਰ ਜਾਨ ਲੈ ਲੈਂਦੀ ਹੈ।ਭਾਰਤ ਵਿੱਚ ਇਹ ਗੇਮ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਹੈ।ਇਹ ਵੀ ਪੜ੍ਹੋ:'ਬਾਦਲਾਂ ਨੇ ਪੰਥ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ'ਹਾਊਸ ਅਰੈਸਟ, ਸਰਚ ਵਾਰੰਟ ਤੇ ਅਰੈਸਟ ਵਾਰੰਟ ਕੀ ਹੁੰਦੇ ਨੇ'ਅੱਜ ਅੱਖ ਮਾਰਨ 'ਤੇ ਇਤਰਾਜ਼ ਹੈ ਕੱਲ੍ਹ ਕੁੜੀਆਂ ਦੇ ਹੱਸਣ 'ਤੇ ਹੋਵੇਗਾ'ਮਾਮਲਾ ਰਾਜਸਥਾਨ ਦੇ ਅਜਮੇਰ ਦੀ ਇੱਕ ਵਿਦਿਆਰਥਣ ਦੀ ਖੁਦਕੁਸ਼ੀ ਨਾਲ ਜੁੜਿਆ ਹੋਇਆ ਹੈ। 10ਵੀਂ ਜਮਾਤ ਦੀ ਵਿਦਿਆਰਥਣ ਨੇ ਇਸੇ ਸਾਲ 31 ਜੁਲਾਈ ਨੂੰ ਖੁਦਕੁਸ਼ੀ ਕਰ ਲਈ ਸੀ। ਬੱਚੀ ਦੇ ਘਰਵਾਲਿਆਂ ਦਾ ਕਹਿਣਾ ਹੈ ਕਿ ਉਸ ਦਾ ਫੋਨ ਦੇਖਣ 'ਤੇ ਪਤਾ ਲੱਗਿਆ ਕਿ ਉਸ ਦੀ ਮੌਤ ਮੋਮੋ ਚੈਲੇਂਜ ਕਾਰਨ ਹੋਈ ਸੀ। Image Copyright @Ajmer_Police @Ajmer_Police Image Copyright @Ajmer_Police @Ajmer_Police ਹਾਲਾਂਕਿ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਅਜਮੇਰ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਕਿਹਾ ਹੈ, ""ਮੀਡੀਆ ਵਿੱਚ ਚੱਲ ਰਿਹਾ ਹੈ ਕਿ ਉਹ ਬੱਚੀ ਮੋਮੋ ਗੇਮ ਖੇਡਦੀ ਸੀ। ਅਸੀਂ ਇਸੇ ਬਿੰਦੂ 'ਤੇ ਜਾਂਚ ਕਰ ਰਹੇ ਹਾਂ।"" ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਜਾਨਲੇਵਾ 'ਮੋਮੋ ਚੈਲੇਂਜ' ਹੈ ਕੀ?ਮੋਮੋ ਚੈਲੇਂਜ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹੋਏ 19 ਅਗਸਤ ਨੂੰ ਅਜਮੇਰ ਪੁਲਿਸ ਨੇ ਟਵਿੱਟਰ ਤੇ ਲਿਖਿਆ, ""ਮੋਮੋ ਚੁਣੌਤੀ ਨਾਮ ਤੋਂ ਇੱਕ ਹੋਰ ਇੰਟਰਨੈੱਟ ਚੁਣੌਤੀ ਨੌਜਵਾਨਾਂ ਦੇ ਦਿਮਾਗ ਨਾਲ ਛੇੜਚਾੜ ਕਰ ਰਹੀ ਹੈ। ""ਇਸ ਗੇਮ ਰਾਹੀਂ ਲੋਕਾਂ ਨੂੰ ਅਣਜਾਨ ਨੰਬਰ ਨਾਲ ਸੰਪਰਕ ਕਰਨ ਅਤੇ ਆਪਣੀ ਨਿੱਜੀ ਜਾਣਕਾਰੀ ਜਨਤਕ ਕਰਨ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਮੇਰ ਪੁਲਿਸ ਆਪਣੇ ਨਾਗਰਿਕਾਂ ਨੂੰ ਬੇਨਤੀ ਕਰਦੀ ਹੈ ਕਿ ਇਨ੍ਹਾਂ ਚੁਣੌਤੀਆਂ ਵਿੱਚ ਸ਼ਾਮਿਲ ਨਾ ਹੋਵੋ।"" Image Copyright @Ajmer_Police @Ajmer_Police Image Copyright @Ajmer_Police @Ajmer_Police ਇਸ ਤੋਂ ਪਹਿਲਾਂ 18 ਅਗਸਤ ਨੂੰ ਮੁੰਬਈ ਪੁਲਿਸ ਨੇ ਵੀ #NoNoMoMo #MomoChallenge ਨਾਲ ਟਵੀਟ ਕੀਤਾ ਸੀ। Image Copyright @MumbaiPolice @MumbaiPolice Image Copyright @MumbaiPolice @MumbaiPolice ਲੋਕਾਂ ਨੂੰ ਇਸ ਚੁਣੌਤੀ ਨੂੰ ਮਨਜ਼ੂਰ ਨਾ ਕਰਨ ਦੀ ਸਲਾਹ ਦਿੰਦਿਆਂ ਮੁੰਬਈ ਪੁਲਿਸ ਨੇ ਟਵੀਟ ਕਰਕੇ ਲਿਖਿਆ ਹੈ ਕਿ ਅਣਜਾਨ ਨੰਬਰ ਤੋਂ ਦੂਰ ਰਹੋ। ਇਸ ਦੀ ਸੂਚਨਾ 100 ਨੰਬਰ 'ਤੇ ਦਿਉ। ਕੀ ਹੈ ਮੋਮੋ ਚੈਲੇਂਜ?ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਾਉਣ ਵਾਲੇ ਨੂੰ ਇਸ ਖੇਡ ਵਿੱਚ ਅਖੀਰ ਹੈ ਕੀ?ਦਰਅਸਲ ਮੋਮੋ ਚੈਲੇਂਜ ਦੇਣ ਵਾਲਾ ਤੁਹਾਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ 'ਤੇ ਮੈਸੇਜ ਕਰੇਗਾ। ਪਹਿਲਾਂ ਉਹ ਤੁਹਾਡੇ ਨਾਲ ਹਾਈ-ਹੈਲੋ ਕਰਦਾ ਹੈ ਅਤੇ ਹੌਲੀ-ਹੌਲੀ ਗੱਲ ਨੂੰ ਅੱਗੇ ਵਧਾਉਂਦਾ ਹੈ। Image copyright /@MumbaiPolice ਫੋਟੋ ਕੈਪਸ਼ਨ ਮੋਮੋ ਚੈਲੇਂਜ ਦੇਣ ਵਾਲਾ ਤੁਹਾਡੀ ਜਾਣਕਾਰੀ ਲੀਕ ਕਰਨ ਦੀ ਧਮਕੀ ਦਿੰਦਾ ਹੈ ਜੇ ਤੁਸੀਂ ਉਸ ਨੂੰ ਪੁੱਛਦੇ ਹੋ ਕਿ ਉਹ ਕੌਣ ਹੈ ਤਾਂ ਉਹ ਆਪਣਾ ਨਾਮ 'ਮੋਮੋ' ਦੱਸਦਾ ਹੈ। 'ਮੋਮੋ' ਆਪਣੇ ਨਾਮ ਦੇ ਨਾਲ ਇੱਕ ਤਸਵੀਰ ਵੀ ਭੇਜਦਾ ਹੈ।ਤਸਵੀਰ ਡਰਾਉਣੀ ਕੁੜੀ ਵਰਗੀ ਲਗਦੀ ਹੈ ਜਿਸ ਦੀਆਂ ਦੋ ਵੱਡੀਆਂ-ਵੱਡੀਆਂ ਗੋਲ ਅੱਖਾਂ, ਹਲਕਾ ਪੀਲਾ ਰੰਗ ਅਤੇ ਚਿਹਰੇ 'ਤੇ ਡਰਾਉਣੀ ਮੁਸਕਰਾਹਟ ਹੈ। ਇਹ ਵੀ ਪੜ੍ਹੋ:ਬੇਅਦਬੀ ਦੀਆਂ ਘਟਨਾਵਾਂ ਕੌਣ ਤੇ ਕਿਉਂ ਕਰਵਾ ਰਿਹਾ ਹੈਸਿਹਤ ਬੀਮਾ ਕਿਵੇਂ ਦੇ ਸਕਦਾ ਹੈ ਫਾਇਦਾ?ਅਮਰੀਕਾ 50 ਲੱਖ ਲੋਕਾਂ ਨੂੰ ਸਹੂਲਤਾਂ ਤੋਂ ਕਿਉਂ ਕਰਨਾ ਚਾਹੁੰਦਾ ਹੈ ਵਾਂਝਾਉਹ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਉਸ ਦਾ ਨੰਬਰ ਸੇਵ ਕਰ ਲਓ। ਇਸ ਤੋਂ ਬਾਅਦ ਉਹ ਖੁਦ ਨੂੰ ਦੋਸਤ ਬਣਾਉਣ ਲਈ ਕਹਿੰਦਾ ਹੈ।ਜੇ ਤੁਸੀਂ ਉਸ ਨੂੰ ਮਨ੍ਹਾ ਕਰ ਦਿੰਦੇ ਹੋ ਤਾਂ ਉਹ ਤੁਹਾਡੀਆਂ ਨਿੱਜੀ ਜਾਣਕਾਰੀਆਂ ਜਨਤਕ ਕਰਨ ਦੀ ਧਮਕੀ ਦਿੰਦਾ ਹੈ।ਅੱਗੇ ਉਹ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਚੁਣੌਤੀਆਂ ਦਿੰਦਾ ਹੈ ਅਤੇ ਹੋ ਸਕਦਾ ਹੈ ਤੁਹਾਨੂੰ ਖੁਦਕੁਸ਼ੀ ਕਰਨ ਲਈ ਵੀ ਉਕਸਾਏ।ਮੋਮੋ ਚੈਲੇਂਜ ਖਤਰਨਾਕ ਕਿਉਂ ਹੈ? ਮੈਕਸੀਕੋ ਦੀ ਕਰਾਈਮ ਇਨਵੈਸਟੀਗੇਸ਼ਨ ਯੂਨਿਟ ਮੁਤਾਬਕ ਜੇ ਤੁਸੀਂ ਅਣਜਾਨ ਨੰਬਰ ਤੋਂ ਆਏ ਮੈਜੇਸ 'ਤੇ ਮੋਮੋ ਨਾਲ ਗੱਲਬਾਤ ਕਰਦੇ ਹੋ ਤਾਂ ਤੁਹਾਨੂੰ ਪੰਜ ਤਰ੍ਹਾਂ ਦੇ ਖਤਰੇ ਹੋ ਸਕਦੇ ਹਨ।ਨਿੱਜੀ ਜਾਣਕਾਰੀ ਜਨਤਕ ਹੋਣਾਖੁਦਕੁਸੀ ਜਾਂ ਹਿੰਸਾ ਲਈ ਉਕਸਾਉਣਾ ਧਮਕਾਉਣਾਉਗਾਹੀ ਕਰਨਾਸਰੀਰਕ ਅਤੇ ਮਨੋਵਿਗਿਆਨੀ ਤਣਾਅ ਪੈਦਾ ਕਰਨਾਮੋਮੋ ਚੈਲੇਂਜ ਦੀ ਸ਼ੁਰੂਆਤਇਹ ਗੇਮ ਅਮਰੀਕਾ ਤੋਂ ਅਰਜਨਟੀਨਾ, ਫਰਾਂਸ, ਜਰਮਨੀ ਹਰ ਥਾਂ ਫੈਲ ਚੁੱਕੀ ਹੈ। ਇਸ ਦੀ ਦਸਤਕ ਹੁਣ ਭਾਰਤ ਵਿੱਚ ਵੀ ਪਹੁੰਚ ਚੁੱਕੀ ਹੈ। Image copyright /@Ajmer_Police ਫੋਟੋ ਕੈਪਸ਼ਨ ਪੁਲਿਸ ਲਗਾਤਾਰ ਇਸ ਚੈਂਲੇਜ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੀ ਹੈ ਬੀਬੀਸੀ ਮੁੰਡੋ ਵਿੱਚ ਛਪੇ ਲੇਕ ਮੁਤਾਬਕ ਮੋਮੋ ਚੈਲੇਂਜ ਵਿੱਚ ਦਿਖਣ ਵਾਲੀ ਤਸਵੀਰ ਜਪਾਨ ਦੀ ਹੈ।ਮੈਕਸਿਕੋ ਦੇ ਕੰਪਿਊਟਰ ਕਰਾਈਮ ਇਨਵੈਸਟੀਗੇਸ਼ਨ ਯੂਨਿਟ ਮੁਤਾਬਕ ਇਹ ਸਭ ਫੇਸਬੁੱਕ ਤੋਂ ਸ਼ੁਰੂ ਹੋਇਆ ਹੈ। ਇਸ ਗੇਮ ਵਿੱਚ ਲੋਕਾਂ ਨੂੰ ਅਣਜਾਨ ਨੰਬਰ ਤੋਂ ਆਏ ਮੈਸੇਜ 'ਤੇ ਜਵਾਬ ਦੇਣ ਨੂੰ ਕਿਹਾ ਜਾਂਦਾ ਹੈ। ਹਾਲਾਂਕਿ ਇਸ ਨੰਬਰ ਨਾਲ ਇੱਕ ਚਿਤਾਵਨੀ ਵੀ ਹੁੰਦੀ ਹੈ।""ਜੋ ਕੋਈ ਇਸ ਨੰਬਰ 'ਤੇ ਮੋਮੋ ਨੂੰ ਜਵਾਬ ਦਿੰਦਾ ਹੈ ਉਸ ਨੂੰ ਮੋਮੋ ਵੱਲੋਂ ਡਰਾਉਣੇ ਅਤੇ ਹਿੰਸਕ ਮੈਸੇਜ ਭੇਜੇ ਜਾਂਦੇ ਹਨ। ਉਹ ਤੁਹਾਡੀ ਜਾਣਕਾਰੀ ਸ਼ੇਅਰ ਕਰਨ ਦੀ ਧਮਕੀ ਵੀ ਦਿੰਦਾ ਹੈ। Image copyright Instagram/Momosoy ਫੋਟੋ ਕੈਪਸ਼ਨ ਮੋਮੋ ਚੈਲੇਂਜ ਹੁਣ ਤੱਕ ਕਈ ਦੇਸਾਂ ਵਿੱਚ ਫੈਲ੍ਹ ਚੁੱਕਾ ਹੈ ਇਹ ਤਸਵੀਰ ਇੱਕ ਬਰਡ ਵੂਮੈਨ (ਪੰਛੀ ਤਰ੍ਹਾਂ ਦਿਖਣ ਵਾਲੀ ਔਰਤ) ਦੀ ਕਲਾਕ੍ਰਿਤੀ ਹੈ ਜੋ ਸਭ ਤੋਂ ਪਹਿਲਾਂ 2016 ਵਿੱਚ ਭੂਤਾਂ ਦੀ ਇੱਕ ਪ੍ਰਦਰਸ਼ਨੀ ਵਿੱਚ ਲਾਈ ਗਈ ਸੀ। ਇਹ ਫੋਟੋ ਸਭ ਤੋਂ ਪਹਿਲਾਂ ਜਪਾਨ ਦੇ ਇੱਕ ਇੰਸਟਾਗਰਾਮ ਅਕਾਉਂਟ 'ਤੇ ਦਿਖੀ ਸੀ।ਇਹ ਵੀ ਪੜ੍ਹੋ:ਪੰਚਕੂਲਾ 'ਚ 'ਬਲੂ ਵੇਲ' ਬਣੀ ਮੌਤ ਦਾ ਕਾਰਨ ?ਬਲੂ ਵੇਲ ਗੇਮ ਤੋਂ ਬੱਚੇ ਕਿਵੇਂ ਬਚਣ?ਕੀ ਮੋਬਾਈਲ 'ਤੇ ਗੇਮ ਖੇਡਣਾ ਬਿਮਾਰੀ ਹੈ?ਪਿਛਲੇ ਸਾਲ ਵੀ ਇੱਕ ਅਜਿਹਾ ਹੀ ਚੈਲੇਂਜ ਦੇਖਿਆ ਗਿਆ ਸੀ ਜਿਸ ਦਾ ਨਾਮ ਸੀ 'ਬਲੂ ਵੇਲ'। ਮੋਬਾਈਲ, ਲੈਪਟਾਪ ਜਾਂ ਡੈਸਕਟਾਪ 'ਤੇ ਖੇਡੇ ਜਾਣ ਵਾਲੇ ਇਸ ਖੇਡ ਵਿੱਚ ਹਿੱਸਾ ਲੈਣ ਵਾਲੇ ਨੂੰ 50 ਦਿਨਾਂ ਵਿੱਚ 50 ਵੱਖ-ਵੱਖ ਟਾਸਕ ਪੂਰੇ ਕਰਨੇ ਹੁੰਦੇ ਸੀ ਅਤੇ ਹਰ ਟਾਸਕ ਦੇ ਬਾਅਦ ਆਪਣੇ ਹੱਥ ਤੇ ਇੱਕ ਨਿਸ਼ਾਨ ਬਣਾਉਣਾ ਹੁੰਦਾ ਹੈ। ਇਸ ਖੇਡ ਦਾ ਆਖਿਰੀ ਟਾਸਕ ਖੁਦਕੁਸ਼ੀ ਹੁੰਦਾ ਸੀ।ਉਸ ਵੇਲੇ ਦੁਨੀਆਂ ਭਰ ਵਿੱਚ ਕਈ ਬੱਚੇ 'ਬਲੂ ਵੇਲ' ਦਾ ਸ਼ਿਕਾਰ ਹੋਏ ਸਨ। ਭਾਰਤ ਵਿੱਚ ਵੀ ਇਸ ਦੇ ਕੁਝ ਮਾਮਲੇ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਭਾਰਤ ਦੇ ਸਾਰੇ ਸਕੂਲ ਪ੍ਰਿੰਸੀਪਲਾਂ ਦੇ ਨਾਮ ਚਿੱਠੀ ਲਿਖ ਕੇ ਬੱਚਿਆਂ ਨੂੰ ਇਸ ਖੇਡ ਤੋਂ ਦੂਰ ਰੱਖਣ ਦੀ ਸਲਾਹ ਦਿੱਤੀ ਸੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਜਮੀਲਾ ਜਮੀਲ ਕੌਸਮੈਟਿਕ ਕੰਪਨੀ 'ਤੇ ਭੜਕੇ ਤੇ ਕਿਹਾ 'ਤੁਹਾਡੇ ਤੋਂ ਤੁਹਾਡਾ ਪੈਸਾ ਅਤੇ ਇੱਜ਼ਤ ਖੋਹੀ ਜਾ ਰਹੀ ਹੈ' 21 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46942712 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਦਾਕਾਰਾ ਜਮੀਲਾ ਜਮੀਲ ਨੇ ਅਪੀਲ ਕੀਤੀ ਹੈ ਕਿ ਔਰਤਾਂ ਨੂੰ ਸ਼ਰਮਸਾਰ ਕਰਨ ਵਾਲੀਆਂ ਮਸ਼ਹੂਰੀਆਂ ਨਾ ਬਣਾਈਆਂ ਜਾਣ ਬ੍ਰਿਟਿਸ਼ ਅਦਾਕਾਰਾ ਅਤੇ ਮਾਡਲ ਜਮੀਲਾ ਜਮੀਲ ਨੇ ਟਵਿੱਟਰ 'ਤੇ ਬੌਡੀ ਸ਼ੇਮਿੰਗ ਦੀ ਕਰੜੀ ਨਿੰਦਾ ਕੀਤੀ। ਦਰਅਸਲ ਕੌਸਮੈਟਿਕ ਕੰਪਨੀ ਏਵੌਨ ਦੀ ਇੱਕ ਮਸ਼ਹੂਰੀ ਬਾਰੇ ਜਮੀਲਾ ਖੁੱਲ੍ਹ ਕੇ ਬੋਲੀ। ਉਨ੍ਹਾਂ ਲਿਖਿਆ, ''ਹਰ ਕਿਸੇ ਦੀਆਂ ਲੱਤਾ 'ਤੇ ਡਿੰਪਲ ਹੁੰਦੇ ਹਨ, ਔਰਤਾਂ ਦੀ ਉਮਰ ਅਤੇ ਸੈਲਿਊਲਾਈਟ ਨੂੰ ਲੈ ਕੇ ਉਨ੍ਹਾਂ ਨੂੰ ਨੀਵਾਂ ਦਿਖਾਉਣਾ ਬੰਦ ਕੀਤਾ ਜਾਏ। ਇਹ ਬਿਲਕੁਲ ਆਮ ਹੈ।''''ਸਾਡਾ ਓਨ੍ਹਾਂ ਤੋਂ ਡਰਨਾ ਅਤੇ ਉਨ੍ਹਾਂ ਨੂੰ ਠੀਕ ਕਰਨਾ ਬਹੁਤ ਵੱਡੀ ਗਲਤੀ ਹੈ।'' Skip post by @jameelajamil And yet EVERYONE has dimples on their thighs, I do, you do, and the CLOWNS at @Avon_UK certainly do. Stop shaming women about age, gravity and cellulite. They’re inevitable, completely normal things. To make us fear them and try to “fix”them, is to literally set us up for failure pic.twitter.com/78kqu3nHeE— Jameela Jamil (@jameelajamil) 19 ਜਨਵਰੀ 2019 End of post by @jameelajamil ਜਮੀਲਾ ਨੇ ਇਹ ਵੀ ਲਿਖਿਆ, ''ਏਵੌਨ ਨੂੰ ਅਜਿਹੀ ਮਸ਼ਹੂਰੀ ਦੇਣ ਲਈ ਸ਼ਰਮ ਆਉਣੀ ਚਾਹੀਦੀ ਹੈ। ਮੇਰੀ ਟਾਈਮਲਾਈਨ 'ਤੇ ਔਰਤਾਂ ਕਹਿ ਰਹੀਆਂ ਹਨ ਕਿ ਅਜਿਹੀਆਂ ਮਸ਼ਹੂਰੀਆਂ ਕਰਕੇ ਉਨ੍ਹਾਂ ਨੂੰ ਆਪਣੇ ਪ੍ਰੇਮੀਆਂ ਅੱਗੇ ਕੱਪੜੇ ਉਤਾਰਨ ਵਿੱਚ ਸ਼ਰਮ ਆਉਂਦੀ ਹੈ ਜਾਂ ਸਵਿਮ ਸੂਟ ਪਾਉਣ ਵਿੱਚ। ਤੁਹਾਡੇ ਤੋਂ ਤੁਹਾਡਾ ਪੈਸਾ ਅਤੇ ਇੱਜ਼ਤ ਖੋਹੀ ਜਾ ਰਹੀ ਹੈ।'' Skip post 2 by @jameelajamil Shame on @AvonInsider and any publication that allows this sort of abusive advertising. My timeline is full of women saying adverts like these are why they are afraid to be naked in front of lovers, or to wear a swimsuit. You are being robbed of your money and self esteem. 😡 https://t.co/YgNIeKaZVm— Jameela Jamil (@jameelajamil) 19 ਜਨਵਰੀ 2019 End of post 2 by @jameelajamil ਟਵੀਟਸ ਦੀ ਸੀਰੀਜ਼ ਵਿੱਚ ਅੱਗੇ ਉਨ੍ਹਾਂ ਲਿਖਿਆ, ''ਹਰ ਸਰੀਰ ਸੁੰਦਰ ਹੁੰਦਾ ਹੈ, ਤੁਹਾਨੂੰ ਹਰ ਵੇਲੇ ਖੁਦ ਨਾਲ ਨਫਰਤ ਕਰਨ ਲਈ ਕਿਹਾ ਜਾ ਰਿਹਾ ਹੈ।'' Skip post 3 by @jameelajamil Every body is beautiful, unless they have any “flaws” I guess. What a gross abuse of the body positive movement. I want you all to look out for this constant manipulation. Once you see it, you can’t unsee it. It’s everywhere. You are constantly being manipulated to self hate. pic.twitter.com/cUnV8N3lD8— Jameela Jamil (@jameelajamil) 19 ਜਨਵਰੀ 2019 End of post 3 by @jameelajamil ਇਹ ਵੀ ਪੜ੍ਹੋ: ਇਸਰਾਈਲ ਤੇ ਈਰਾਨ ਦੀ ਕੱਟੜ ਦੁਸ਼ਮਣੀ ਦੇ ਇਹ ਹਨ ਕਾਰਨ'ਕੰਮ ਮੈਨੂੰ ਕੇਜਰੀਵਾਲ ਦੇ ਪਸੰਦ ਹਨ ਪਰ ਬੰਦਾ ਮੈਨੂੰ ਖਹਿਰਾ ਚੰਗਾ ਲੱਗਦਾ ਹੈ' ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਇੰਝ ਨੇ ਸਾਂਭਿਆ ਪੈਸਾਜਮੀਲਾ ਦੇ ਇਹਨਾਂ ਟਵੀਟਸ ਤੋਂ ਬਾਅਦ ਏਵੌਨ ਇਨਸਾਈਡਰ ਨੇ ਟਵੀਟ ਕਰਕੇ ਮੁਆਫੀ ਮੰਗੀ। ਉਨ੍ਹਾਂ ਲਿਖਿਆ, ''ਜਮੀਲਾ ਅਸੀਂ ਸਮਝਦੇ ਹਾਂ ਕਿ ਤੁਸੀਂ ਕੀ ਕਹਿ ਰਹੇ ਹੋ, ਸਾਡੇ ਤੋਂ ਗਲਤੀ ਹੋਈ ਹੈ। ਅਸੀਂ ਭਵਿੱਖ ਦੇ ਸਾਰੇ ਮਾਰਕੀਟਿੰਗ ਕੈਮਪੇਨਜ਼ ਤੋਂ ਇਹ ਹਟਾ ਦਿੱਤਾ ਹੈ।''''ਅਸੀਂ ਵੀ ਚਾਹੁੰਦੇ ਹਾਂ ਕਿ ਲੋਕ ਆਪਣੇ ਸਰੀਰਾਂ ਨੂੰ ਪਿਆਰ ਕਰਨ ਅਤੇ ਆਪਣੇ ਬਾਰੇ ਚੰਗਾ ਮਹਿਸੂਸ ਕਰਨ।'' Skip post 4 by @jameelajamil THIS RIGHT HERE IS PROGRESS!!!! Thank you @AvonInsider for listening to us. https://t.co/AJsB4cGqZT— Jameela Jamil (@jameelajamil) 19 ਜਨਵਰੀ 2019 End of post 4 by @jameelajamil ਬੌਡੀ ਸ਼ੇਮਿੰਗ ਹੁੰਦਾ ਕੀ ਹੈ? ਅਕਸਰ ਕੌਸਮੈਟਿਕ ਕੰਪਨੀਆਂ ਆਪਣਾ ਸਮਾਨ ਵੇਚਣ ਲਈ 'ਬੌਡੀ ਸ਼ੇਮਿੰਗ' ਦਾ ਹਥਿਆਰ ਅਪਨਾਊਂਦੀਆਂ ਹਨ। ਬੌਡੀ ਸ਼ੇਮਿੰਗ ਯਾਨੀ ਕਿ ਇੱਕ ਔਰਤ ਦੇ ਸਰੀਰ ਬਾਰੇ ਟਿੱਪਣੀ ਕਰਨਾ, ਉਸਨੂੰ ਅਹਿਸਾਸ ਕਰਵਾਉਣਾ ਕਿ ਉਸਦੇ ਸਰੀਰ ਨਾਲ ਕੁਝ ਗਲਤ ਹੈ। ਕਈ ਐਕਟਰੇਸ ਵੀ ਇਸਦੇ ਬਾਰੇ ਖੁੱਲ੍ਹ ਕੇ ਬੋਲ ਚੁੱਕੀਆਂ ਹਨ ਹਾਲਾਂਕਿ ਕਈ ਵਾਰ ਇਹ ਵੀ ਹੁੰਦਾ ਹੈ ਕਿ ਅਜਿਹੀਆਂ ਮਸ਼ਹੂਰੀਆਂ ਵਿੱਚ ਅਦਾਕਾਰਾਂ ਹੀ ਨਜ਼ਰ ਆਉਂਦੀਆਂ ਹਨ।ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਓਮ ਪੁਰੀ ਜਦੋਂ ਪੰਜਾਬੀ ਬੋਲਣ ਦੇ ਅੰਦਾਜ਼ ਤੋਂ ਬੰਦੇ ਦੇ ਇਲਾਕੇ ਬਾਰੇ ਦੱਸ ਦਿੰਦੇ ਜਤਿੰਦਰ ਮੌਹਰ ਬੀਬੀਸੀ ਪੰਜਾਬੀ ਲਈ 6 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-41650931 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਆਕਰੋਸ਼, ਅਰਧਸੱਤਿਆ ਅਤੇ ਆਰੋਹਣ ਵਰਗੀਆਂ ਸਾਰਥਕ ਫ਼ਿਲਮਾਂ ਵਿੱਚ ਦਮਦਾਰ ਅਦਾਕਾਰੀ ਨਾਲ ਪਛਾਣ ਬਣਾਉਣ ਵਾਲੇ ਓਮ ਪੁਰੀ 6 ਜਨਵਰੀ 2017 ਨੂੰ ਅਲਵਿਦਾ ਕਹਿ ਗਏ ਸਨ। ਮੇਰੀ ਯਾਦਸ਼ਾਹਤ ਵਿੱਚ 27 ਸਤੰਬਰ 2012 ਦਾ ਦਿਨ ਹੈ।ਉਨ੍ਹਾਂ ਦਿਨਾਂ ਵਿੱਚ ਸਾਡੀ ਫ਼ਿਲਮ 'ਸਰਸਾ' ਦੀ ਡਬਿੰਗ ਦਾ ਕੰਮ ਚੱਲ ਰਿਹਾ ਸੀ।ਫ਼ਿਲਮ ਦੇ ਸੂਤਰਧਾਰ ਦੀ ਆਵਾਜ਼ ਲਈ ਸਭ ਤੋਂ ਪਹਿਲਾਂ ਓਮ ਪੁਰੀ ਦਾ ਨਾਮ ਚੇਤੇ ਆਉਣਾ ਸੁਭਾਵਕ ਸੀ। ਡਬਿੰਗ ਦਾ ਦਿਨ 27 ਸਤੰਬਰ ਮਿਥਿਆ ਗਿਆ।ਨਸ਼ੇ ਦੀ ਹਾਲਤ 'ਚ ਡਬਿੰਗ ਲਈ ਪਹੁੰਚੇਡਬਿੰਗ ਲਈ ਆਏ ਓਮ ਪੁਰੀ ਲਿਫ਼ਟ ਵਿੱਚੋਂ ਨਿਕਲੇ ਤੇ ਝਟਕਾ ਖਾ ਕੇ ਡਿੱਗ ਪਏ। ਉਹ ਸ਼ਰਾਬ ਨਾਲ ਡੱਕੇ ਹੋਏ ਸਨ। ਮੇਰਾ ਪਸੰਦੀਦਾ ਅਦਾਕਾਰ ਦੋ ਬੰਦਿਆਂ ਦੇ ਸਹਾਰੇ ਸਟੂਡੀਉ ਦੇ ਅੰਦਰ ਪਹੁੰਚਿਆ। Image copyright Vito Amati/GETTY IMAGES ਫ਼ਿਲਮ ਦੇ ਸੰਵਾਦ ਪੜਦਿਆਂ ਉਨ੍ਹਾਂ ਦੇ ਹੱਥ ਕੰਬ ਰਹੇ ਸਨ ਅਤੇ ਜ਼ੁਬਾਨ ਥਥਲਾ ਰਹੀ ਸੀ। ਉਨ੍ਹਾਂ ਨੇ ਪਹਿਲਾ ਸੰਵਾਦ ਪੜ੍ਹ ਕੇ ਪੁੱਛਿਆ, ""ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੈ?"" ਫਿਰ ਉਨ੍ਹਾਂ ਨੇ ਫ਼ਿਲਮ ਦੇ ਬਾਕੀ ਸੰਵਾਦ ਲਿਖਣ ਵਾਲੇ ਦਾ ਨਾਮ ਪੁੱਛਿਆ। ਮੈਂ ਅਪਣਾ ਅਤੇ ਸਹਿ-ਲੇਖਕ ਦਾ ਨਾਮ ਲਿਆ। ਮੈਂ ਉਨ੍ਹਾਂ ਨੂੰ 'ਬਾਈ ਜੀ' ਕਹਿ ਕੇ ਸੰਬੋਧਤ ਕੀਤਾ।ਇਹ ਵੀ ਪੜ੍ਹੋਓਮ ਪੁਰੀ ਦੇ ਹੰਗਾਮਾ ਖੜ੍ਹਾ ਕਰਨ ਵਾਲੇ ਉਹ 6 ਬਿਆਨ 82 ਸਾਲਾ ਲਾਇਬ੍ਰੇਰੀਅਨ ਕੋਲ ਜਾਂਦੀਆਂ ਹਨ ਤਿੰਨ ਪੀੜ੍ਹੀਆਂਸ਼ੇਖਾਂ ਦੀਆਂ 'ਛੁੱਟੀਆਂ ਵਾਲੀਆਂ ਤੀਵੀਆਂ'ਸਫ਼ਰ ਦੇ ਰੋਚਕ ਪਲਾਂ ਦੀਆਂ 15 ਤਸਵੀਰਾਂ ਹਿਟਲਰ ਨੂੰ 'ਰੱਬ' ਮੰਨਣ ਵਾਲੀ ਸਵਿੱਤਰੀ ਦੇਵੀਪੰਜਾਬ ਦੀ ਹਰ ਸੜ੍ਹਕ ਚੇਤੇ ਸੀਉਨ੍ਹਾਂ ਨੇ ਫੌਰਨ ਮੇਰੇ ਵੱਲ ਦੇਖਿਆ। ਸਾਡੇ ਦੋਹਾਂ ਵਿੱਚ ਕੁਝ ਵਟਾਂਦਰਾ ਹੋਇਆ ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਸਾਡੇ ਪਿੰਡਾਂ ਦੇ ਨਾਮ ਪੁੱਛੇ।ਮੈਂ ਖੰਨੇ ਨੇੜੇ ਭੁੱਟਾ ਅਤੇ ਦਾਊਦਪੁਰ ਪਿੰਡ ਦੱਸੇ ਤਾਂ ਕਹਿੰਦੇ, ਕਿ ""ਸੜਕ ਦੱਸ ਕਿਹੜੀ ਆ? ਸਮਰਾਲੇ ਵਾਲੀ, ਦੋਰਾਹੇ ਵਾਲੀ, ਜਰਗ, ਸਰਹੰਦ, ਖੁਮਾਣੋ?"" ਮੇਰੇ ਖੰਨਾ-ਖੁਮਾਣੋ ਅਤੇ ਖੰਨਾ-ਦੋਰਾਹਾ ਸੜਕਾਂ ਕਹਿਣ ਉੱਤੇ ਕਹਿੰਦੇ ਕਿ, ""ਤੇਰੀ ਬੋਲੀ ਤੋਂ ਲਗਦਾ ਤੂੰ ਖੰਨੇ ਆਲੇ ਇਲਾਕੇ ਦਾ ਲਗਦਾ ਐ।''ਨਸ਼ੇ ਵਿੱਚ ਵੀ ਸ਼ੁੱਧ ਉਚਾਰਣਡਬਿੰਗ ਵੇਲੇ ਉਮ ਜੀ ਦੀ ਜ਼ੁਬਾਨ ਇੱਕ ਵਾਰ ਵੀ ਨਹੀਂ ਥਥਲਾਈ ਅਤੇ ਸ਼ਬਦਾਂ ਦਾ ਉਚਾਰਣ ਬਿਲਕੁਲ ਸਹੀ ਸੀ। ਕੁਝ ਮਿੰਟਾਂ ਵਿੱਚ ਹੀ ਸਾਰੇ ਸੰਵਾਦ ਵੱਖਰੇ-ਵੱਖਰੇ ਤਰੀਕੇ ਨਾਲ ਬੋਲ ਦਿੱਤੇ ਤਾਂ ਕਿ ਸਭ ਤੋਂ ਢੁਕਵੇਂ ਤਰੀਕੇ ਨਾਲ ਬੋਲੇ ਸੰਵਾਦਾਂ ਦੀ ਚੋਣ ਸੌਖੀ ਹੋ ਸਕੇ। Image copyright Samir Hussein/GETTY IMAGES ਉਮਰ ਦਾ ਪਿਛਲਾ ਪਹਿਰ ਹੰਢਾ ਰਿਹਾ ਉਹ ਅੱਧ-ਸੁਰਤ ਬੰਦਾ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਸੜਕਾਂ, ਸਾਹਿਤ ਅਤੇ ਬੋਲੀ ਬਾਬਤ ਗੱਲ ਕਰਦਾ ਹੋਇਆ ਇੱਕ ਸ਼ਬਦ ਦੀ ਵੀ ਉਕਾਈ ਨਹੀਂ ਕਰ ਰਿਹਾ ਸੀ। ਮੈਂ ਓਮ ਜੀ ਨੂੰ ਯਾਦ ਕਰ ਕੇ ਸੋਚਦਾ ਹਾਂ ਕਿ ਕੀ ਉਨ੍ਹਾਂ ਦੀ ਸ਼ਰਾਬ ਨਾਲ ਜੁੜੀ ਬੇਸੁਰਤੀ ਮਾਇਨੇ ਰੱਖਦੀ ਹੈ ਜਾਂ ਪੰਜਾਬ ਦੇ ਇਲਾਕਿਆਂ ਅਤੇ ਬੋਲੀ ਦੀ ਵੰਨ-ਸਵੰਨਤਾ ਬਾਬਤ ਸੁਰਤ ਜ਼ਿਆਦਾ ਮਾਇਨੇ ਰੱਖਦੀ ਹੈ। ਮੇਰੇ ਲਈ ਤਾਂ ਉਹ ਸਦਾ ਉਸ ਗਰਾਂਈਂ ਵਰਗਾ ਹੀ ਰਹੇਗਾ ਜੋ ਆਪਣੇ ਵੈਲ ਅਤੇ ਹੁਨਰ ਸਮੇਤ ਮੜਕ ਨਾਲ ਚੱਲਦਾ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਮੈਕਸੀਕੋ ਦੀ ਇਸ ਲੜਕੀ ਨੂੰ ਲੱਖਾਂ ਲੋਕ ਪਸੰਦ ਕਰਦੇ ਹਨ ਪਰ ਫਿਰ ਵੀ ਉਸ ਨੂੰ ਘਬਰਾਹਟ ਰਹਿੰਦੀ ਹੈ ਕਿ ਉਹ ਉਸ ਤੋਂ ਕੀ ਚਾਹੁੰਦੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " 84 ਸਿੱਖ ਕਤਲੇਆਮ : ਸੱਜਣ ਕੁਮਾਰ ਕੁਮਾਰ ਸਣੇ 5 ਆਗੂ ਜਿਨ੍ਹਾਂ ’ਤੇ ਲੱਗੇ ਸ਼ਮੂਲੀਅਤ ਦੇ ਇਲਜ਼ਾਮ 17 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46309618 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਦੌਰਾਨ ਦਿੱਲੀ ਸਣੇ ਮੁਲਕ ਦੇ ਕਈ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਕਾਂਗਰਸ ਦੇ ਕਈ ਵੱਡੇ ਆਗੂਆਂ ਦੇ ਨਾਂ ਸਾਹਮਣੇ ਆਏ ਸਨ। 1984 ਵਿੱਚ ਹੋਏ ਸਿੱਖ ਕਤਲੇਆਮ ਦੇ ਪੀੜ੍ਹਤ 34 ਸਾਲ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ। 17 ਦਸੰਬਰ ਨੂੰ ਦਿੱਲੀ ਹਾਈਕੋਰਟ ਫ਼ੈਸਲਾ ਸੁਣਾਏਗੀ ਕਿ 1 ਨਵੰਬਰ 1984 ਨੂੰ ਇੱਕੋ ਪਰਿਵਾਰ ਦੇ ਪੰਜ ਜੀਆਂ ਦੇ ਭੀੜ ਵੱਲੋਂ ਕਤਲ ਕੀਤੇ ਜਾਣ ਵਿੱਚ ਕਾਂਗਰਸ ਆਗੂ ਸੱਜਣ ਕੁਮਾਰ ਦੋਸ਼ੀ ਹਨ ਜਾਂ ਨਹੀਂ।ਸੱਜਣ ਕੁਮਾਰ ਸਣੇ ਕਾਂਗਰਸ ਦੇ ਉਹ ਪੰਜ ਵੱਡੇ ਆਗੂ ਜਿਨ੍ਹਾਂ ਦੇ ਨਾਂ 1984 ਸਿੱਖ ਕਤਲੇਆਮ ਵਿਚ ਆਏ, ਉਨ੍ਹਾਂ ਉੱਤੇ ਚੱਲ ਰਹੇ ਕੇਸਾਂ ਦਾ ਵੇਰਵਾ ਇਸ ਤਰ੍ਹਾਂ ਹੈ: - ਸੱਜਣ ਕੁਮਾਰਸੱਜਣ ਕੁਮਾਰ ਆਲ ਇੰਡੀਆ ਕਾਂਗਰਸ ਦੇ ਦਿੱਲੀ ਤੋਂ ਸੀਨੀਅਰ ਆਗੂ ਹਨ, ਜਿਹੜੇ 14ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ। ਗੁਰੂ ਰਾਧਾ ਕ੍ਰਿਸ਼ਨਾ ਸੁਸਾਇਟੀ ਤੋਂ ਬਤੌਰ ਸਮਾਜਸੇਵੀ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਸੱਜਣ ਕੁਮਾਰ ਉੱਤੇ ਸਿੱਖ ਕਤਲੇਆਮ ਵਿੱਚ ਭੂਮਿਕਾ ਹੋਣ ਦਾ ਇਲਜ਼ਾਮ ਲਗਦਾ ਹੈ। ਇਸੇ ਕਾਰਨ ਉਨ੍ਹਾਂ ਦੀ ਆਪਣੀ ਹੀ ਪਾਰਟੀ ਨੇ ਉਨ੍ਹਾਂ ਨੂੰ ਅਲੱਗ-ਥਲੱਗ ਕਰ ਦਿੱਤਾ ਸੀ।ਇਕਨੌਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਸੱਜਣ ਕੁਮਾਰ ਦੀ ਕਾਂਗਰਸ ਵਿੱਚ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੋਦੀ ਸਰਕਾਰ ਖ਼ਿਲਾਫ਼ ਕਾਂਗਰਸ ਦੇ ਧਰਨੇ ਵਿੱਚ ਜਦੋਂ 9 ਅਪ੍ਰੈਲ 2018 ਨੂੰ ਸੱਜਣ ਕੁਮਾਰ ਪਹੁੰਚੇ ਤਾਂ ਉਨ੍ਹਾਂ ਨੂੰ ਪਾਰਟੀ ਆਗੂਆਂ ਵੱਲੋਂ ਰਾਜਘਾਟ ਤੋਂ ਹੀ ਵਾਪਿਸ ਭੇਜ ਦਿੱਤਾ ਗਿਆ। ਇਹ ਵੀ ਪੜ੍ਹੋ:ਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈ'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ''ਇਮਰਾਨ ਖ਼ਾਨ ਰੱਖਣਗੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ'1977 ਦੀ ਐਮਰਜੈਂਸੀ ਦੌਰਾਨ ਸੱਜਣ ਕੁਮਾਰ ਦਾ ਦਿੱਲੀ ਦੀ ਸਿਆਸਤ ਵਿੱਚ ਉਭਾਰ ਹੋਇਆ ਸੀ। ਉਹ ਉਨ੍ਹਾਂ ਕੁਝ ਕਾਂਗਰਸੀ ਆਗੂਆਂ ਵਿੱਚ ਸ਼ਾਮਲ ਹਨ ਜਿਹੜੇ ਉਦੋਂ ਦਿੱਲੀ ਦੀਆਂ ਐਮਸੀ ਚੋਣਾਂ ਜਿੱਤੇ ਸਨ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਅਦਾਲਤ ਵਿੱਚ ਚਾਮ ਕੌਰ ਨਾਮ ਦੀ ਗਵਾਹ ਨੇ ਪਛਾਣਿਆ ਅਤੇ ਦੋਸ਼ ਲਾਇਆ ਕਿ ਸੱਜਣ ਕੁਮਾਰ ਹੀ ਉਹ ਵਿਅਕਤੀ ਸਨ ਜੋ ਉਸ ਦੇ ਘਰ ਨੇੜੇ ਲੋਕਾਂ ਨੂੰ ਸਿੱਖਾਂ ਦਾ ਕਤਲੇਆਮ ਕਰਨ ਲਈ ਭੜਕਾ ਰਹੇ ਸਨ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੱਜਣ ਕੁਮਾਰ ਦੇ ਖ਼ਿਲਾਫ਼ ਕੇਸ ਕਰਨ ਵਾਲੀ ਬੀਬੀ ਜਗਦੀਸ਼ ਕੌਰ ਦਾ ਕੇਸ ਵੀ ਆਖਰੀ ਮੋੜ 'ਤੇ ਪਹੁੰਚ ਚੁੱਕਾ ਹੈ। ਬੀਬੀ ਜਗਦੀਸ਼ ਕੌਰ ਨੇ ਸੱਜਣ ਕੁਮਾਰ ਉੱਤੇ ਇਲਜ਼ਾਮ ਲਾਇਆ ਸੀ ਕਿ ਉਸ ਨੇ ਲੋਕਾਂ ਨੂੰ ਭੜਕਾਉਂਦਿਆਂ ਕਿਹਾ ਸੀ, ""ਉਨ੍ਹਾਂ ਦੀ ਮਾਂ (ਇੰਦਰਾ ਗਾਂਧੀ) ਨੂੰ ਸਿੱਖਾਂ ਨੇ ਮਾਰਿਆ ਹੈ ਇਸ ਲਈ ਉਹ ਉਨ੍ਹਾਂ ਦਾ ਕਤਲੇਆਮ ਕਰਨ।'' Image Copyright BBC News Punjabi BBC News Punjabi Image Copyright BBC News Punjabi BBC News Punjabi ਜਗਦੀਸ਼ ਕੌਰ ਦਾ ਕੇਸ 2005 ਵਿੱਚ ਨਾਨਾਵਤੀ ਕਮਿਸ਼ਨ ਵੱਲੋਂ ਮੁੜ ਖੋਲ੍ਹਿਆ ਗਿਆ ਸੀ। 2010 ਵਿੱਚ ਸੀਬੀਆਈ ਨੇ ਸੱਜਣ ਕੁਮਾਰ ਖਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਸੀ। ਇਸ ਕੇਸ ਵਿੱਚ ਪੰਜ ਮੁਲਜ਼ਮ ਸਨ, ਜਿਨ੍ਹਾਂ ਵਿੱਚੋਂ ਸੱਜਣ ਕੁਮਾਰ ਇੱਕ ਸਨ।ਦਿੱਲੀ ਦੀ ਕੜਕੜਡੂਮਾ ਕੋਰਟ ਨੇ 30 ਅਪ੍ਰੈਲ 2013 ਨੂੰ ਕ੍ਰਿਸ਼ਨ ਖੋਖਰ ਅਤੇ ਮਹਿੰਦਰ ਯਾਦਵ ਨੂੰ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ ਜਦਕਿ ਬਲਵਾਨ ਖੋਖਰ, ਕੈਪਟਨ ਭਾਗਮਲ ਅਤੇ ਗਿਰਧਾਰੀ ਲਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਨੂੰ ਸੀਬੀਆਈ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ, ਜਿਸ ਲਈ 22 ਨਵੰਬਰ ਆਖ਼ਰੀ ਬਹਿਸ ਦਾ ਦਿਨ ਸੀ। ਹੁਣ ਅਦਾਲਤ ਨੇ ਇਹ ਫੈਸਲਾ ਲੈਣਾ ਹੈ ਕਿ ਸੱਜਣ ਕੁਮਾਰ ਦੋਸ਼ੀ ਹੈ ਜਾਂ ਨਹੀਂ।ਜਗਦੀਸ਼ ਟਾਈਟਲਰਟਾਈਟਲਰ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਹਨ। ਉਨ੍ਹਾਂ ਨੂੰ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿੱਚ ਨਾਮ ਆਉਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ਼ ਦੇਣਾ ਪਿਆ ਸੀ। ਕੁਝ ਸਮਾਂ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇੱਕ ਵੀਡੀਓ ਜਾਰੀ ਕੀਤੀ ਸੀ। ਇਸ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਟਾਈਟਲਰ 100 ਸਿੱਖਾਂ ਦੇ ਕਤਲ ਦੀ ਗੱਲ ਸਵੀਕਾਰ ਕਰ ਰਹੇ ਹਨ ਭਾਵੇਂ ਕਿ ਟਾਈਟਲਰ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਸੀ ਅਤੇ ਮਨਜੀਤ ਸਿੰਘ ਜੀਕੇ ਦੇ ਦਾਅਵੇ ਖਿਲਾਫ਼ ਮਾਣਹਾਨੀ ਦਾ ਮੁਕੱਦਮਾ ਵੀ ਦਾਇਰ ਕੀਤਾ ਗਿਆ ਸੀ। Image copyright Getty Images ਆਊਟਲੁਕ ਨੇ ਆਪਣੀ ਇੱਕ ਰਿਪੋਰਟ ਵਿੱਚ ਲਿਖਿਆ ਹੈ ਕਿ 1 ਨਵੰਬਰ 1984 ਨੂੰ ਉੱਤਰੀ ਦਿੱਲੀ ਵਿੱਚ ਗੁਰਦੁਆਰਾ ਪੁਲਬੰਗਸ਼ ਉੱਤੇ ਹਮਲਾ ਹੋਇਆ। ਜਿਸ ਵਿੱਚ ਬਾਦਲ ਸਿੰਘ, ਗੁਰਚਰਨ ਸਿੰਘ ਅਤੇ ਠਾਕੁਰ ਸਿੰਘ ਦਾ ਕਤਲ ਕੀਤਾ ਗਿਆ। ਜਗਦੀਸ਼ ਟਾਈਟਲਰ ਉੱਤੇ ਇਸੇ ਘਟਨਾ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਹੈ।8 ਫਰਵਰੀ 2005 ਨੂੰ ਨਿਯੁਕਤ ਕੀਤੇ ਗਏ ਜੀਟੀ ਨਾਨਾਵਤੀ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ, ''ਜਗਦੀਸ਼ ਟਾਈਟਲਰ ਖ਼ਿਲਾਫ਼ ਪੁਖ਼ਤਾ ਸਬੂਤ ਉਪਲੱਬਧ ਹਨ, ਜੋ ਸਾਬਿਤ ਕਰਦੇ ਹਨ ਕਿ ਸਿੱਖਾਂ ਦੇ ਕਤਲੇਆਮ ਵਿੱਚ ਟਾਇਟਲਰ ਦਾ ਹੱਥ ਹੋਣ ਦੀ ਸੰਭਾਵਨਾ ਹੈ।''8 ਅਗਸਤ 2005 ਨੂੰ ਸੰਸਦ ਵਿੱਚ ਪੇਸ਼ ਕੀਤੀ ਗਈ ਜਸਟਿਸ ਨਾਨਾਵਤੀ ਰਿਪੋਰਟ ਵਿੱਚ ਰਾਜੀਵ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੂੰ ਕਲਿੱਨ ਚਿੱਟ ਦਿੱਤੀ ਗਈ ਪਰ ਟਾਈਟਲਰ, ਸੱਜਣ ਕੁਮਾਰ ਅਤੇ ਐਚ ਕੇ ਐਲ ਭਗਤ ਦਾ ਕਤਲੇਆਮ ਵਿੱਚ ਸ਼ਾਮਲ ਹੋਣ ਵੱਲ ਸਾਫ਼ ਇਸ਼ਾਰਾ ਕੀਤਾ ਗਿਆ।ਉਸ ਸਮੇਂ ਕਾਂਗਰਸ ਦੀ ਯੂਪੀਏ ਸਰਕਾਰ ਸੀ, ਜਿਸ ਨੇ ਆਪਣੀ ਐਕਸ਼ਨ ਟੇਕਨ ਰਿਪੋਰਟ ਵਿੱਚ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕੇਸ ਚਲਾਉਣ ਲਈ ਸਬੂਤ ਮੌਜੂਦ ਹਨ।ਇਹ ਵੀ ਪੜ੍ਹੋ:ਸੱਜਣ ਕੁਮਾਰ ਖ਼ਿਲਾਫ਼ ਸੁਣਵਾਈ ਅੱਜਸੁਖਬੀਰ ਤੇ ਕੈਪਟਨ ਦੀ ਸੋਸ਼ਲ ਮੀਡੀਆ 'ਤੇ ਖਿਚਾਈ ?'ਟਾਈਟਲਰ ਦਾ ਭਾਈਚਾਰਕ ਸਾਂਝ ਲਈ ਧਰਨਾ ਜਿਵੇਂ...''ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਬਹਾਦਰੀ ਪੁਰਸਕਾਰ ਮਿਲੇ''1984 ਕਤਲੇਆਮ ਦੀ ਸਰਕਾਰੀ ਕਹਾਣੀ ਝੂਠੀ'ਟਾਇਟਲਰ ਖ਼ਿਲਾਫ਼ ਸੀਬੀਆਈ ਨੇ ਨਵੰਬਰ 2005 ਵਿੱਚ ਕੇਸ ਦਰਜ ਕੀਤਾ ਪਰ 28 ਅਕਤੂਬਰ 2007 ਨੂੰ ਦਿੱਲੀ ਕੋਰਟ ਵਿੱਚ ਟਾਈਟਲਰ ਨੂੰ ਕਲੀਨ ਚਿੱਟ ਦੇਣ ਵਾਲੀ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਗਈ।ਦਸੰਬਰ 2008 ਵਿੱਚ ਸੀਬੀਆਈ ਨੇ ਅਮਰੀਕਾ ਜਾ ਕੇ ਜਗਦੀਸ਼ ਟਾਈਟਲਰ ਖ਼ਿਲਾਫ਼ ਗਵਾਹ ਜਸਵੀਰ ਸਿੰਘ ਦੇ ਬਿਆਨ ਦਰਜ ਕੀਤੇ। ਅਪ੍ਰੈਲ 2009 ਨੂੰ ਸੀਬੀਆਈ ਨੇ ਟਾਈਟਲਰ ਖ਼ਿਲਾਫ਼ ਮੁੜ ਕੇਸ ਖੋਲ੍ਹ ਦਿੱਤਾ। Image Copyright BBC News Punjabi BBC News Punjabi Image Copyright BBC News Punjabi BBC News Punjabi 2009 'ਚ ਇੰਡੀਅਨ ਐਕਸਪ੍ਰੈੱਸ ਦੀ ਰੀਤੂ ਸਰੀਨ ਦੀ ਰਿਪੋਰਟ 'ਚ ਲਿਖਿਆ ਗਿਆ ਕਿ ਟਾਈਟਲਰ ਦੇ ਮਾਮਲੇ ਵਿੱਚ ਸੀਬੀਆਈ ਦੇ ਜੁਆਇੰਟ ਡਾਇਰੈਕਟਰ ਅਤੇ ਡੀਆਈਜੀ ਦੀ ਰਿਪੋਰਟ ਨੂੰ ਅਣਦੇਖਿਆ ਕੀਤਾ ਗਿਆ ਹੈ।ਰਿਪੋਰਟ ਵਿੱਚ ਲਿਖਿਆ ਸੀ,''ਲਿਖਤ ਵਿੱਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਕਿ ਬੜਾ ਹਿੰਦੂ ਰਾਓ ਇਲਾਕੇ ਵਿੱਚ ਸਿੱਖ ਕਤਲੇਆਮ ਦੌਰਾਨ ਦੰਗੇ ਅਤੇ ਜਾਇਦਾਦ ਦਾ ਨੁਕਸਾਨ ਪਹੁੰਚਾਉਣ ਦਾ ਜਗਦੀਸ਼ ਟਾਈਟਲਰ ਖ਼ਿਲਾਫ਼ ਸਖ਼ਤ ਕੇਸ ਬਣਦਾ ਹੈ ਪਰ ਇਸਦੇ ਬਾਵਜੂਦ ਏਜੰਸੀ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਨੇ ਟਾਈਟਲਰ ਦੀ ਕਲੀਨ ਚਿੱਟ 'ਤੇ ਦਸਤਖ਼ਤ ਕੀਤੇ।''ਉਨ੍ਹਾਂ ਨੂੰ ਅਜੇ ਤੱਕ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਐਚ ਕੇ ਐਲ ਭਗਤਹਰੀ ਕ੍ਰਿਸ਼ਨ ਲਾਲ ਭਗਤ ਕਾਂਗਰਸ ਦੇ ਮਰਹੂਮ ਆਗੂ ਸਨ, ਜੋ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਦੇ ਮੇਅਰ ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੀਫ਼ ਵਿਪ ਵੀ ਰਹੇ। 1984 ਦੇ ਸਿੱਖ ਕਤਲੇਆਮ ਦੌਰਾਨ ਉਹ ਫਰਵਰੀ 1983 ਤੋਂ 1984 ਤੱਕ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ। Image copyright Getty Images ਉਹ ਦੂਜੀ ਵਾਰ ਫਰਵਰੀ 1988 ਤੋਂ 1989 ਤੱਕ ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਰਹੇ। ਗਾਂਧੀ ਪਰਿਵਾਰ ਦੇ ਨਜ਼ਦੀਕੀਆਂ ਵਿੱਚੋਂ ਇੱਕ ਐਚ ਕੇ ਐਲ ਭਗਤ ਉੱਤੇ '84 ਸਿੱਖ ਕਤਲੇਆਮ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲੱਗੇ।ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ 1984 ਕਤਲੇਆਮ ਬਾਰੇ ਬਣੀਆਂ ਜਾਂਚ ਕਮੇਟੀਆਂ ਵਿੱਚ ਐਚ ਕੇ ਐਲ ਭਗਤ ਦਾ ਨਾਮ ਆਉਂਦਾ ਰਿਹਾ। ਘਟਨਾ ਦੇ ਪਹਿਲੇ 15 ਦਿਨਾਂ ਵਿੱਚ ਹੀ ਉਨ੍ਹਾਂ ਉੱਤੇ ਕਤਲੇਆਮ ਦੇ ਇਲਜ਼ਾਮ ਲੱਗੇ ਪਰ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।ਉਹ ਆਪਣੇ 'ਤੇ ਲ਼ੱਗੇ ਇਲਜ਼ਾਮਾਂ ਨੂੰ ਰੱਦ ਕਰਦੇ ਰਹੇ ਪਰ 15 ਜਨਵਰੀ 1996 ਨੂੰ ਸੈਸ਼ਨ ਜੱਜ ਐਸ ਐਨ ਢੀਂਗਰਾ ਨੇ ਸਤਨਾਮੀ ਬਾਈ ਮਾਮਲੇ ਵਿੱਚ ਐਚ ਕੇ ਐਲ ਭਗਤ ਖਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ। ਭਗਤ ਉੱਤੇ ਇਸ ਕੇਸ ਵਿੱਚ ਸਤਨਾਮੀ ਦੇ ਪਤੀ ਨੂੰ ਭੀੜ ਤੋਂ ਮਰਵਾਉਣ ਦੇ ਇਲਜ਼ਾਮ ਸਨ।ਜਸਟਿਸ ਢੀਂਗਰਾ ਦੇ ਹੁਕਮਾਂ ਉੱਤੇ ਦਿੱਲੀ ਹਾਈਕੋਰਟ ਨੇ ਰੋਕ ਲਾਈ ਸੀ। 24 ਜਨਵਰੀ 1996 ਨੂੰ ਭਗਤ ਦੀ ਗ੍ਰਿਫ਼ਤਾਰੀ ਹੋਈ ਸੀ ਅਤੇ ਉਹ 8 ਫਰਵਰੀ ਤੱਕ ਜੇਲ੍ਹ ਵਿੱਚ ਰਹੇ। ਭਗਤ ਦੀ ਗ੍ਰਿਫ਼ਤਾਰੀ ਉੱਤੇ ਮਰਹੂਮ ਲੇਖਕ ਖੁਸ਼ਵੰਤ ਸਿੰਘ ਦਾ ਬਿਆਨ ਮੀਡੀਆ ਵਿੱਚ ਛਪਿਆ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ, ''ਮੈਨੂੰ ਖੁਸ਼ੀ ਹੈ ਕਿ ਭਗਤ ਨੂੰ ਜੇਲ੍ਹ ਦੀਆਂ ਸਲਾਖਾ ਪਿੱਛੇ ਡੱਕਿਆ ਗਿਆ ਹੈ। ਕਾਂਗਰਸ ਪਾਰਟੀ ਉਨ੍ਹਾਂ ਨੂੰ ਸੰਗਠਨ ਤੋਂ ਬਾਹਰ ਕਰੇ, ਇਸੇ ਤਰ੍ਹਾਂ ਦਾਗੀ ਸੱਜਣ ਕੁਮਾਰ ਤੇ ਟਾਈਟਲਰ ਨੂੰ ਵੀ ਕੱਢਿਆ ਜਾਣਾ ਚਾਹੀਦਾ ਹੈ।''ਭਗਤ ਨੂੰ ਨਾਨਵਤੀ ਕਮਿਸ਼ਨ ਨੇ ਵੀ ਮੁਲਜ਼ਮ ਮੰਨਿਆ ਸੀ। ਆਪਣੇ ਕੇਸਾਂ ਦੀਆਂ ਕਾਰਵਾਈਆਂ ਦੌਰਾਨ ਹੀ ਐਚ ਕੇ ਐਲ ਭਗਤ ਦੀ 29 ਅਕਤੂਬਰ 2005 ਨੂੰ ਮੌਤ ਹੋ ਗਈ।ਕਮਲਨਾਥਕਮਲਨਾਥ ਨੂੰ ਕਾਂਗਰਸ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਜਾ ਰਹੀ ਹੈ। ਦਿੱਲੀ 'ਚ ਸਾਲ 1984 ਦੇ ਸਿੱਖ ਕਤਲੇਆਮ 'ਚ ਇੱਕ ਕਾਤਲਾਨਾ ਭੀੜ ਨੂੰ ਭੜਕਾਉਣ ਦੇ ਇਲਜ਼ਾਮਾਂ ਬਾਰੇ ਮੁੜ ਸਿਆਸਤ ਭਖਣ ਕਰਕੇ ਜੂਨ 2016 'ਚ ਕਮਲ ਨਾਥ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਸਤੀਫਾ ਦੇ ਦਿੱਤਾ ਸੀ।ਭਾਵੇਂ ਇਲਜ਼ਾਮਾਂ ਨੂੰ ਕਦੇ ਅਦਾਲਤ 'ਚ ਸਾਬਤ ਨਹੀਂ ਕੀਤਾ ਜਾ ਸਕਿਆ, ਫਿਰ ਵੀ ਕਮਲ ਨਾਥ ਦੇ ਸਿਆਸੀ ਜੀਵਨ 'ਤੇ ਪ੍ਰਭਾਵ ਜ਼ਰੂਰ ਰਿਹਾ ਹੈ। ਕਮਲ ਨਾਥ ਨੇ 2016 'ਚ ਪੰਜਾਬ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਇੱਕ ਟੀਵੀ ਚੈਨਲ ਨੂੰ ਇੰਟਰਵਿਊ 'ਚ ਕਿਹਾ ਸੀ, ""ਇਸ ਮਾਮਲੇ 'ਚ ਇੱਕ ਵਿਸ਼ੇਸ਼ ਜਾਂਚ ਟੀਮ, ਮਿਸ਼ਰਾ ਕਮਿਸ਼ਨ ਅਤੇ ਨਾਨਾਵਟੀ ਕਮਿਸ਼ਨ ਪੜਤਾਲ ਕਰ ਚੁੱਕੇ ਹਨ। ਮੈਂ ਹੁਣ ਵੀ ਜਾਂਚ ਲਈ ਤਿਆਰ ਹਾਂ, ਭਾਵੇਂ ਸੀਬੀਆਈ ਕਰ ਲਵੇ।"" Image copyright Getty Images 1 ਨਵੰਬਰ, 1984 ਨੂੰ ਗੁਰਦੁਆਰਾ ਰਕਾਬਗੰਜ ਦੇ ਬਾਹਰ ਮੌਜੂਦ ਹੋਣ ਬਾਰੇ ਕਮਲ ਨਾਥ ਨੇ ਉਦੋਂ ਵੀ ਸਫਾਈ ਦਿੱਤੀ ਕਿ ਉਹ ਤਾਂ ਭੀੜ ਨੂੰ ਹਮਲਾ ਕਰਨ ਤੋਂ ਰੋਕਣ ਗਏ ਸਨ। ਹਮਲੇ 'ਚ ਦੋ ਸਿੱਖਾਂ ਦੀ ਮੌਤ ਹੋਈ ਸੀ।ਨਾਨਾਵਟੀ ਕਮਿਸ਼ਨ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਸਾਲ 2000 'ਚ ਬਣਾਇਆ ਸੀ। ਇਸ ਨੇ ਕਮਲ ਨਾਥ ਦੀ ਕਥਿਤ ਭੂਮਿਕਾ ਨੂੰ ਨਹੀਂ ਮੰਨਿਆ ਸੀ। ਕਮਿਸ਼ਨ ਨੇ ਆਖਿਆ ਸੀ ਕਿ ਪੱਤਰਕਾਰ ""ਸੰਜੇ ਸੂਰੀ ਦੇ ਬਿਆਨ ਮੁਤਾਬਕ ਕਮਲ ਨਾਥ ਨੇ ਭੀੜ ਨੂੰ ਰੋਕਿਆ ਸੀ"" ਅਤੇ ਕਮਿਸ਼ਨ ਮੁਤਾਬਕ ਸਾਬਤ ਨਹੀਂ ਹੁੰਦਾ ਕਿ ਕਮਲ ਨਾਥ ਨੇ ਭੀੜ ਨੂੰ ਉਕਸਾਇਆ ਵੀ ਸੀ।ਪੱਤਰਕਾਰ ਸੰਜੇ ਸੂਰੀ, ਜਿਨ੍ਹਾਂ ਨੇ ਚਸ਼ਮਦੀਦ ਵਜੋਂ ਇੱਕ ਕਿਤਾਬ ਵੀ ਲਿਖੀ ਹੈ, ਨੇ 2015 'ਚ ਦਿੱਤੇ ਇੱਕ ਇੰਟਰਵਿਊ ਵਿੱਚ ਮੁੜ ਸਵਾਲ ਚੁੱਕਿਆ ਸੀ ਕਿ ਕਮਲ ਨਾਥ ਦੇ ਕਹਿਣ ਉੱਪਰ ਭੀੜ ਦੇ ਰੁਕਣ ਤੋਂ ਇਹ ਸਵਾਲ ਉੱਠਦਾ ਹੈ ਕਿ ਕਮਲ ਨਾਥ ਤੇ ਭੀੜ ਦਾ ਕੀ ਰਿਸ਼ਤਾ ਸੀ ਅਤੇ ਕਮਲ ਨਾਥ ਦਾ ਭੀੜ ਉੱਪਰ ""ਕੰਟਰੋਲ"" ਸੀ।ਆਪ ਵਿਧਾਇਕ ਅਤੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਵੀ ਸਾਲ 2006 ਵਿੱਚ ਇੱਕ ਗਵਾਹ ਅਦਾਲਤ ਸਾਹਮਣੇ ਪੇਸ਼ ਕੀਤਾ, ਜਿਸਦਾ ਨਾਮ ਮੁਖਤਿਆਰ ਸਿੰਘ ਦੱਸਿਆ ਜਾਂਦਾ ਹੈ।ਇਸ ਗਵਾਹ ਦੇ ਬਿਆਨ ਦੇ ਆਧਾਰ 'ਤੇ ਕਮਲਨਾਥ ਦਾ ਨਾਮ ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ ਸੀ।ਇਹ ਵੀ ਪੜ੍ਹੋ:'ਇਮਰਾਨ ਖ਼ਾਨ ਰੱਖਣਗੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ'ਜੰਮੂ-ਕਸ਼ਮੀਰ ਦੀ ਸਿਆਸੀ ਖੇਡ ਦੇ ਪਿੱਛੇ ਦੀ ਕਹਾਣੀ'ਕਿੱਥੇ ਜਾਵਾਂ? ਇਹ ਸੜਕਾਂ ਹੀ ਮੇਰਾ ਘਰ ਹਨ'ਧਰਮਦਾਸ ਸ਼ਾਸਤਰੀਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਦਿੱਲੀ ਦੇ ਕਰੋਲ ਬਾਗ ਹਲਕੇ ਤੋਂ ਤਤਕਾਲੀ ਸੰਸਦ ਮੈਂਬਰ ਤੇ ਮਰਹੂਮ ਕਾਂਗਰਸ ਆਗੂ ਧਰਮਦਾਸ ਸ਼ਾਸਤਰੀ ਉੱਤੇ ਵੀ ਸਿੱਖ ਵਿਰੋਧੀ ਕਤਲੇਆਮ ਵਿੱਚ ਲੋਕਾਂ ਨੂੰ ਭੜਕਾਉਣ ਦੇ ਦੋਸ਼ ਲੱਗੇ ਸਨ। ਉਹ ਵੀ ਸਿੱਖ ਕਤਲੇਆਮ ਦੀ ਜਾਂਚ ਕਰ ਰਹੇ ਜੀਟੀ ਨਾਨਾਵਤੀ ਕਮਿਸ਼ਨ ਅੱਗੇ ਪੇਸ਼ ਹੋਏ ਸਨ। ਉਨ੍ਹਾਂ ਨੇ ਕਮਿਸ਼ਨ ਨੂੰ ਬੇਨਤੀ ਕੀਤੀ ਸੀ ਕਿ ਗਵਾਹਾਂ ਤੋਂ ਮੁੜ ਪੁੱਛਗਿੱਛ ਕੀਤੀ ਜਾਵੇ। ਸੀਨੀਅਰ ਪੱਤਰਕਾਰ ਸੰਜੇ ਸੂਰੀ ਨੇ ਆਪਣੀ ਕਿਤਾਬ '1984 - ਸਿੱਖ ਵਿਰੋਧੀ ਦੰਗੇ ਅਤੇ ਉਨ੍ਹਾਂ ਤੋਂ ਬਾਅਦ' ਵਿੱਚ ਧਰਮਦਾਸ ਸ਼ਾਸਤਰੀ ਦਾ ਜਿਕਰ ਕੀਤਾ ਹੈ।ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਵੀ ਸੰਜੇ ਸੂਰੀ ਨੇ ਕਿਹਾ ਸੀ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਉਨ੍ਹਾਂ ਨੂੰ ਕਰੋਲ ਬਾਗ ਇਲਾਕੇ ਵਿਚ ਹਿੰਸਾ ਹੋਣ ਦੀ ਖ਼ਬਰ ਮਿਲੀ, ਜਿਸ ਦੀ ਪੁਸ਼ਟੀ ਕਰਨ ਲਈ ਜਦੋਂ ਉਹ ਕਰੋਲ ਬਾਗ ਥਾਣੇ ਵਿਚ ਪਹੁੰਚੇ ਤਾਂ ਤਤਕਾਲੀ ਕਾਂਗਰਸ ਆਗੂ ਧਰਮ ਦਾਸ ਸਾਸ਼ਤਰੀ ਗ੍ਰਿਫ਼ਤਾਰ ਹਿੰਸਾਕਾਰੀਆਂ ਨੂੰ ਛੁਡਾਉਣ ਲਈ ਪੁਲਿਸ ਉੱਤੇ ਦਬਾਅ ਪਾ ਰਹੇ ਸਨ।ਸੂਰੀ ਮੁਤਾਬਕ ਸਾਸ਼ਤਰੀ ਪੁਲਿਸ ਥਾਣੇਦਾਰ ਕਹਿ ਰਹੇ ਸਨ ਕਿ ਗ੍ਰਿਫ਼ਤਾਰ ਕੀਤੇ ਗਏ ਉਸ ਤੇ ਬੰਦੇ ਹਨ, ਜਿੰਨ੍ਹਾਂ ਨੂੰ ਤੁਰੰਤ ਛੱਡਿਆ ਜਾਵੇ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " WHO ਮੁਤਾਬਕ ਦੁਨੀਆਂ ਵਿੱਚ ਹਰ ਸਾਲ 5.6 ਕਰੋੜ ਔਰਤਾਂ ਗਰਭਪਾਤ ਕਰਵਾਉਂਦੀਆਂ ਹਨ। ਦੁਨੀਆਂ ਭਰ ’ਚ 45 ਫ਼ੀਸਦ ਗਰਭਪਾਤ ਅਸੁਰੱਖਿਅਤ ਹੁੰਦੇ ਹਨ। ਜਦਕਿ ਭਾਰਤ ’ਚ ਲਗਪਗ 50 ਫ਼ੀਸਦ ਗਰਭਪਾਤ ਅਸੁਰੱਖਿਅਤ ਹੁੰਦੇ ਹਨ ਇਸਦਾ ਇੱਕ ਵੱਡਾ ਕਾਰਨ ਹੈ ਗਰਭਪਾਤ ਕਾਨੂੰਨ ਦੀ ਜਾਣਕਾਰੀ ਨਾ ਹੋਣਾ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False " ਬਲਾਤਕਾਰ ਦੇ ਦੋਸ਼ਾਂ 'ਚ ਘਿਰੇ ਬਿਸ਼ਪ ਨੇ ਦਿੱਤੀ ਸਫ਼ਾਈ ਅਰਵਿੰਦ ਛਾਬੜਾ ਬੀਬੀਸੀ ਪੱਤਰਕਾਰ 12 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45497524 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਬਿਸ਼ਪ ਫਰੈਂਕੋ ਮੁਲੱਕਲ ਨੇ ਆਖਿਆ ਸਾਰੇ ਇਲਜ਼ਾਮ ਬੇਬੁਨਿਆਦ ਹਨ ""ਮੇਰੇ ਉੱਤੇ ਜੋ ਦੋਸ਼ ਲੱਗੇ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਹੈ ਅਤੇ ਇਸ ਵਿੱਚ ਰੱਤੀ ਵੀ ਸੱਚਾਈ ਨਹੀਂ ਹੈ"", ਇਹ ਕਹਿਣਾ ਹੈ, ਜਲੰਧਰ ਸਥਿਤ ਕੈਥੋਲਿਕ ਚਰਚ ਦੇ ਬਿਸ਼ਪ ਫਰੈਂਕੋ ਮੁਲੱਕਲ ਦਾ। ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਉਲਝੇ ਹੋਏ ਬਿਸ਼ਪ ਫਰੈਂਕੋ ਨੇ ਬੀਬੀਸੀ ਪੰਜਾਬੀ ਅੱਗੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਕੇਰਲਾ ਵਿਚ ਇਸ ਮਾਮਲੇ ਨਾਲ ਸਬੰਧਿਤ ਜੋ ਰੋਸ ਮੁਜ਼ਾਹਰੇ ਹੋ ਰਹੇ ਹਨ, ਉਹ ਅਸਲ ਵਿਚ ਦਬਾਅ ਦੀ ਰਣਨੀਤੀ ਤਹਿਤ ਕੀਤੇ ਜਾ ਰਹੇ ਹਨ।ਬਿਸ਼ਪ ਫਰੈਂਕੋ ਉੱਤੇ ਕੇਰਲਾ ਵਿਚ ਇੱਕ ਇਸਾਈ ਸਾਧਵੀ (ਨਨ) ਵੱਲੋਂ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸਾਧਵੀ (ਨਨ) ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿਚ ਆਖਿਆ ਹੈ ਕਿ ਮਈ 2014 ਤੋਂ ਸਤੰਬਰ 2016 ਦੇ ਦਰਮਿਆਨ ਉਸ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ। ਪੁਲਿਸ ਮੁਤਾਬਕ ਇਸ ਮਾਮਲੇ ਵਿਚ ਉਨ੍ਹਾਂ ਨੂੰ ਕੇਰਲ ਪੁਲਿਸ ਨੇ 19 ਸਿਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।ਇਹ ਵੀ ਪੜ੍ਹੋ:ਕਾਮਸੂਤਰ ਯੁੱਗ ਤੋਂ ਹੁਣ ਤੱਕ : ਸੈਕਸ ਬਾਰੇ ਭਾਰਤੀਆਂ ਦੀ ਸੋਚ ਕਿੰਨੀ ਬਦਲੀਬਿਸ਼ਪ 'ਤੇ ਬਲਾਤਕਾਰ ਦੇ ਦੋਸ਼ ਤੇ ਚਰਚ ਦੀ ਚੁੱਪੀ'ਦੁਨੀਆਂ ਦਾ ਸਭ ਤੋਂ ਇਕੱਲਾ ਆਦਮੀ' ਨਵੇਂ ਬੇਅਦਬੀ ਬਿੱਲ ਦੇ ਵਿਰੋਧ ਦਾ ਅਸਲ ਕਾਰਨ ""ਇਹਨਾਂ ਇਲਜ਼ਾਮਾਂ ਉੱਤੇ ਬੋਲਦਿਆਂ ਬਿਸ਼ਪ ਫਰੈਂਕੋ ਨੇ ਆਖਿਆ ਕਿ ਨਵੰਬਰ 2016 ਵਿਚ ਇਲਜ਼ਾਮ ਲਗਾਉਣ ਵਾਲੀ ਸਾਧਵੀ ਦੇ ਖ਼ਿਲਾਫ਼ ਮਿਲੀ ਸ਼ਿਕਾਇਤ ਉੱਤੇ ਕਾਰਵਾਈ ਦੀ ਉਨ੍ਹਾਂ ਆਗਿਆ ਦਿੱਤੀ ਸੀ ਅਤੇ ਇਸੇ ਗੱਲ ਦਾ ਉਹ ਹੁਣ ਮੇਰੇ ਤੋ ਬਦਲਾ ਲੈ ਰਹੀ ਹੈ।"" ਗੌਰਤਲਬ ਹੈ ਕਿ ਬਿਸ਼ਪ ਦਾ ਅਹੁਦਾ ਚਰਚ ਵਿਚ ਸਭ ਤੋਂ ਉੱਚਾ ਹੁੰਦਾ ਹੈ। ਫੋਟੋ ਕੈਪਸ਼ਨ ਸ਼ਿਕਾਇਤ ਮੁਤਾਬਕ ਮਈ 2014 ਤੋਂ ਸਤੰਬਰ 2016 ਦੇ ਦਰਮਿਆਨ ਉਸ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ ਕੇਰਲਾ ਵਿਚ ਈਸਾਈ ਸਾਧਵੀਆਂ (ਨਨ) ਦੇ ਗਰੁੱਪ ਵੱਲੋਂ ਇਸ ਮਾਮਲੇ ਵਿਚ ਬਿਸ਼ਪ ਦੇ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਪੁਲਿਸ ਦੇ ਵਿਰੁੱਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਦੂਜੇ ਪਾਸੇ ਜਲੰਧਰ ਸਥਿਤ ਯਿਸ਼ੂ ਮਿਸ਼ਨਰੀਆਂ ਨੇ ਈਸਾਈ ਸਾਧਵੀਆਂ ਨੂੰ ਵਿਰੋਧ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ ਹੈ। ਇਹਨਾਂ ਪ੍ਰਦਰਸ਼ਨਾਂ ਵਿਚ ਈਸਾਈ ਸਾਧਵੀਆਂ ਤੋਂ ਇਲਾਵਾ ਸਮਾਜ ਦੇ ਹੋਰ ਸਥਾਨਕ ਵਰਗਾਂ ਦੇ ਲੋਕ ਵੀ ਸ਼ਾਮਲ ਹੋ ਰਹੇ ਹਨ।ਕੀ ਮਾਮਲਾ?28 ਜੂਨ, 2018 ਨੂੰ ਪੁਲਿਸ ਕੋਲ ਸ਼ਿਕਾਇਤ ਦੇਣ ਤੋਂ ਪਹਿਲਾਂ ਈਸਾਈ ਸਾਧਵੀ (ਨਨ) ਨੇ ਆਪਣੇ ਨਾਲ ਹੋਈ ਜ਼ਿਆਦਤੀ ਦਾ ਮਾਮਲਾ ਸਬੂਤਾਂ ਦੇ ਨਾਲ ਚਰਚ ਦੇ ਦੂਜੇ ਅਧਿਕਾਰੀਆਂ ਕੋਲ ਵੀ ਰੱਖਿਆ ਸੀ, ਪਰ ਉਸ ਮੁਤਾਬਕ ਉੱਥੇ ਉਸ ਦੀ ਕੋਈ ਸੁਣਵਾਈ ਨਹੀਂ ਹੋਈ।ਇਸ ਤੋਂ ਬਾਅਦ ਇਸ ਸਾਲ ਜਨਵਰੀ ਅਤੇ ਜੂਨ ਵਿਚ ਉਸ ਨੇ ਦਿੱਲੀ ਸਥਿਤ ਪੋਪ ਦੇ ਨੁਮਾਇੰਦਿਆਂ ਨੂੰ ਵੀ ਇਸ ਬਾਬਤ ਜਾਣੂ ਕਰਵਾਇਆ । ਜਨਤਕ ਰੋਸ ਪ੍ਰਗਟਾਉਣ ਤੋਂ ਪਹਿਲਾਂ ਨਨ ਨੇ ਜਨਵਰੀ, ਜੂਨ ਅਤੇ ਸਤੰਬਰ ਮਹੀਨੇ ਵਿੱਚ ਦਿੱਲੀ ਵਿੱਚ ਪੋਪ ਦੇ ਨੁਮਾਇੰਦੇ ਨੂੰ ਇਸ ਸਬੰਧੀ ਜਾਣੂ ਕਰਵਾਇਆ। Image copyright PAl singh nauli/bbc ਫੋਟੋ ਕੈਪਸ਼ਨ ਬਿਸ਼ਪ ਮੁਲਕੱਲ ਵਿਰੁੱਧ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਔਰਤਾਂ ਨਾਅਰੇਬਾਜ਼ੀ ਕਰਦੀਆਂ ਹੋਈਆਂ ਦੂਜੇ ਪਾਸੇ ਕੇਰਲਾ ਕੈਥੋਲਿਕ ਚਰਚ ਰਿਫਾਰਮ ਮੂਵਮੈਂਟ ਦੇ ਜਾਰਜ ਜੋਸੇਫ ਨੇ ਇਸ ਕੇਸ ਵਿਚ ਪੁਲਿਸ ਦੀ ਕਾਰਗੁਜ਼ਾਰੀ ਦੇ ਖ਼ਿਲਾਫ਼ ਕੇਰਲਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਪੁਲਿਸ ਨੇ ਅਦਾਲਤ ਵਿਚ ਆਪਣਾ ਪੱਖ ਰੱਖਦਿਆਂ ਆਖਿਆ ਕਿ ਉਨ੍ਹਾਂ ਨੂੰ ਦੋਸ਼ੀ ਦੇ ਖ਼ਿਲਾਫ਼ ਸਬੂਤ ਇਕੱਠੇ ਕਰ ਲਏ ਹਨ ਪਰ ਅਦਾਲਤ ਨੇ ਇਸ ਮਾਮਲੇ ਵਿਚ ਪੁਲਿਸ ਨੂੰ ਸਾਵਧਾਨੀ ਨਾਲ ਕੰਮ ਕਰਨ ਦੀ ਤਾਕੀਦ ਕੀਤੀ।ਇਹ ਵੀ ਪੜ੍ਹੋ:‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’ਪਰਿਵਾਰ ਨਿਯੋਜਨ ਲਈ ਔਰਤਾਂ ਦੀ ਨਸਬੰਦੀ ਇਸ ਲਈ ਹੈ ਖ਼ਤਰਨਾਕ'ਅਕਾਲੀ ਦਲ ਨੂੰ ਇਹ ਦਿਨ ਕਿਉਂ ਦੇਖਣੇ ਪੈ ਰਹੇ ਨੇ' ਔਰਤਾਂ ਦੇ ਖ਼ਤਨਾ ਕਰਨ ਦੀ ਦਰਦਨਾਕ ਹਕੀਕਤਯੂਸੁਫ਼ ਨੇ ਇਸ ਮਾਮਲੇ ਵਿਚ ਚਾਰ ਪ੍ਰਮੁੱਖ ਬਿੰਦੂਆਂ ਉੱਤੇ ਧਿਆਨ ਦੇਣ ਉੱਤੇ ਜ਼ੋਰ ਦੇ ਰਹੇ ਹਨ। ਬੀਬੀਸੀ ਪੱਤਰਕਾਰ ਇਮਰਾਨ ਕੁਰੈਸ਼ੀ ਨਾਲ ਗੱਲਬਾਤ ਕਰਦਿਆਂ ਜਾਰਜ ਜੋਸੇਫ ਨੇ ਮੰਗ ਕੀਤੀ ਕੀ ਬਿਸ਼ਪ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪੂਰੇ ਮਾਮਲੇ ਦੀ ਜਾਂਚ ਹਾਈ ਕੋਰਟ ਦੀ ਨਿਗਰਾਨੀ ਹੇਠ ਹੋਵੇ, ਬਿਸ਼ਪ ਦੇ ਵਿਦੇਸ਼ ਜਾਣ ਉੱਤੇ ਰੋਕ ਲਗਾਈ ਜਾਵੇ ਅਤੇ ਪੀੜਤਾ ਦੀ ਸੁਰੱਖਿਆ ਯਕੀਨੀ ਬਣਾਏ ਜਾਵੇ।ਇਸ ਮਾਮਲੇ ਵਿਚ ਬਿਸ਼ਪ ਫਰੈਂਕੋ ਮੁਲੱਕਲ ਦਾ ਕਹਿਣਾ ਹੈ ਕਿ ਉਸ ਨੂੰ ਨਿਸ਼ਾਨਾ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਉਸ ਨੇ ਸ਼ਿਕਾਇਤਕਰਤਾ ਦੇ ਖ਼ਿਲਾਫ਼ ਮਿਲੀ ਇੱਕ ਸ਼ਿਕਾਇਤ ਦੀ ਜਾਂਚ ਦੇ ਆਦੇਸ਼ ਦਿੱਤੇ ਸਨ।ਉਨ੍ਹਾਂ ਦੋਸ਼ ਲਗਾਇਆ ਕਿ ਸਾਧਵੀ ਨੇ ਇੱਕ ਵਿਅਕਤੀ ਨਾਲ ਨਾਜਾਇਜ਼ ਸਬੰਧ ਰੱਖ ਕੇ ਉਸ ਦੀ ਪਰਿਵਾਰਕ ਜ਼ਿੰਦਗੀ ਨੂੰ ਬਰਬਾਦ ਕੀਤਾ। ਇਸੇ ਗੱਲ ਤੋਂ ""ਉਹ ਧਿਆਨ ਭਟਕਾਉਣ ਲਈ ਉਹ ਮੇਰੇ ਉੱਤੇ ਝੂਠੇ ਦੋਸ਼ ਲਗਾ ਰਹੀ ਹੈ""। Image copyright As satheesh/bbc ਫੋਟੋ ਕੈਪਸ਼ਨ ਕੋਚੀ ਵਿਖੇ ਜਲੰਧਰ ਦੇ ਪਾਦਰੀ ਫਰੈਂਕੋ ਮੁਲੱਕਲ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੀਆਂ ਨੰਨਜ਼ ਇਸ ਦੇ ਨਾਲ ਹੀ ਕੋਚੀ ਵਿਚ ਈਸਾਈ ਸਾਧਵੀਆਂ (ਨਨਜ਼) ਦੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਸਿਸਟਰ ਅਨੁਪਮਾ ਨੇ ਆਖਿਆ ਕਿ ਪੀੜਤਾ ਖ਼ਿਲਾਫ਼ ਇਹ ਸਾਰੇ ਝੂਠੇ ਇਲਜ਼ਾਮ ਹਨ। ਉਨ੍ਹਾਂ ਆਖਿਆ ਕਿ ਜੇਕਰ ਉਸ ਨੇ ਕਿਸੇ ਦਾ ਪਰਿਵਾਰ ਤੋੜਿਆ ਹੈ ਤਾਂ ਉਹ ਪਰਿਵਾਰ ਇਸ ਸਮੇਂ ਇਕੱਠਾ ਕਿਵੇਂ ਹੈ ?ਈਸਾਈ ਸਾਧਵੀਆਂ (ਨਨਜ਼) ਦੇ ਪ੍ਰਦਰਸ਼ਨ ਦੀ ਹਿਮਾਇਤ ਕਰਨ ਵਾਲੇ ਕੇਰਲਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਕਮਾਲ ਪਾਸ਼ਾ ਨੇ ਬੀਬੀਸੀ ਨੂੰ ਦੱਸਿਆ, ""ਪੁਲਿਸ ਨੂੰ ਹੁਣ ਤੱਕ ਮੁਲਜ਼ਮ ਨੂੰ ਹਿਰਾਸਤ ਵਿਚ ਲੈਣਾ ਚਾਹੀਦਾ ਸੀ।ਇਹ ਵੀ ਪੜ੍ਹੋ:ਘਰਾਂ 'ਚ ਤਸੀਹੇ ਝੱਲਦੀਆਂ 4 ਔਰਤਾਂ ਦੀਆਂ ਕਹਾਣੀਆਂਰੂਸ ਦੇ 3 ਲੱਖ ਫ਼ੌਜੀਆਂ ਦੀਆਂ ਜੰਗੀ ਮਸ਼ਕਾਂਕੀ ਗਰਭ ’ਚ ਪਲ ਰਹੇ ਭਰੂਣ ਨੂੰ ਜਿਉਣ ਦਾ ਅਧਿਕਾਰ ਹੈ?ਪੰਜਾਬ ਦਾ ਇਹ ਸਰਦਾਰ ਕਰੇਗਾ ਟਰੰਪ ਦੀ ਰਾਖੀਉਨ੍ਹਾਂ ਆਖਿਆ ਕਿ ਹਾਈਕੋਰਟ ਦੇ ਸਾਹਮਣੇ ਜਾਂਚ ਅਫ਼ਸਰ ਨੇ ਜੋ ਹਲਫ਼ਨਾਮਾ ਦਾਖਲ ਕੀਤਾ ਸੀ, ਉਸ ਦੇ ਅਨੁਸਾਰ ਬਿਸ਼ਪ ਦੀ ਗ੍ਰਿਫ਼ਤਾਰੀ ਲਈ ਪ੍ਰਾਪਤ ਸਬੂਤ ਹਨ।""ਇਸ ਦੇ ਨਾਲ ਹੀ ਸੇਰੋਮੇਲੋਬਾਰ ਚਰਚ ਦੇ ਸਾਬਕਾ ਬੁਲਾਰੇ ਫਾਦਰ ਪੌਲ ਤੇਲਕਤ ,ਚਰਚ ਰਿਫਾਰਮ ਮੂਵਮੈਂਟ ਦੀ ਮੈਂਬਰ ਅਤੇ ਵਕੀਲ ਇੰਦੂਲੇਖਾ ਜੋਸਫ ਨੇ ਪੀੜਤ ਲਈ ਸੰਘਰਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਏਕਤਾ ਦਾ ਪ੍ਰਗਟਾਵਾ ਕੀਤਾ ਹੈ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) ",False